(31/05/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀ,
ਸਤਿ ਸ਼੍ਰੀ ਅਕਾਲ!
ਅੱਜ ਆਪ ਜੀ ਦਾ ਪੱਤਰ ਮਿਤੀ 29. 5. 12, ਥੋੜੇ ਹੋਰ ਵਿਸਤਾਰ ਵਿੱਚ ਪੜਨ ਦਾ
ਮੋਕਾ ਮਿਲਿਆ ਜਿਸ ਵਿੱਚ ਆਪ ਜੀ ਨੇ ਜਤਨ ਨਾਲ ਕੈਲੰਡਰਾਂ ਨਾਲ ਜੁੜੀਆਂ ਵ੍ਰਿਤੀਆਂ ਬਾਰੇ ਜਾਣਕਾਰੀ
ਦਿੱਤੀ ਹੈ। ਇਸ ਵਿੱਚ ਤਾਂ ਰੱਤਾ ਵੀ ਸ਼ੱਕ ਨਹੀਂ ਕਿ ਚੰਦ-ਸੂਰਜੀ ਅਤੇ ਗ੍ਰੇਗੋਰਿਅਨ ਆਦਿ ਕੈਲੰਡਰਾਂ
ਦਿਆਂ ਤਿਥੀਆਂ ਵਿੱਚ ਫ਼ਰਕ ਆਉਂਦਾ ਹੈ। ਪੱਤਰ ਦੇ ਬਾਦ, ਕੁੱਝ ਨੁੱਕਤਿਆਂ ਬਾਰੇ ਤਾਂ ਮੈਂ ਆਪ ਜੀ ਨਾਲ
ਕਲ ਗਲ ਕੀਤੀ ਸੀ। ਕੁੱਝ ਹੋਰ ਨੁੱਕਤਿਆਂ ਬਾਰੇ ਸੇਧ ਦੇਂਣ ਦੀ ਕਿਰਪਾਲਤਾ ਕਰਨਾ। ਆਪ ਜੀ ਨੇ ਲਿਖਿਆ
ਹੈ ਕਿ:-
“… ਇਸ ਦਾ ਕਾਰਨ ਇਹ ਹੈ ਕਿ ਜਦੋਂ ਚੰਦ ਦਾ ਸਾਲ, ਸੂਰਜੀ ਸਾਲ ਨਾਲੋਂ ਇਕ
ਸਾਲ `ਚ 11 ਦਿਨ ਅਤੇ ਦੋ ਸਾਲਾ `ਚ 22 ਦਿਨ ਸੂਰਜੀ ਸਾਲ ਤੋਂ ਪਿਛੇ ਰਹਿ ਗਿਆ ਤਾਂ ਇਸ ਨੂੰ
ਖਿੱਚ-ਧੂਹ ਕੇ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ
`ਚ ਇਕ ਮਹੀਨਾ ਹੋਰ ਜੋੜ
ਦਿੱਤਾ ਜਾਵੇਗਾ”
ਵੀਰ ਜੀ ਗ੍ਰੇਗੋਰਿਅਨ ਕੈਲੰਡਰ ਵਿੱਚ ਚਾਰ ਸਾਲ ਬਾਦ ਇੱਕ ਦਿਨ (ਲੀਪ ਡੇ)
ਜੋੜ ਕੇ 365 ਦਿਨਾਂ ਵਿੱਚ ਆਏ ਵਾਧੇ ਦੀ ਭਰਪਾਈ ਕੀਤੀ ਜਾਂਦੀ ਹੈ। ਪਰ ਫ਼ਿਰ ਵੀ (ਜੇਕਰ ਮੇਰੀ
ਜਾਣਕਾਰੀ ਸਹੀ ਹੈ ਤਾਂ) ਹਰ ਸਾਲ ਦੇ ਕੁਲ ਸਮੇਂ ਦੀ ਗਨਣਾ ਦੇ ਵਿੱਚ ਕਰੀਬ 10. 48 ਮਿੰਟ ਦਾ ਘਾਟਾ
ਰਹਿੰਦਾ ਹੈ ਜਿਸ ਨੂੰ 400 ਸਾਲਾਂ ਦੇ ਵਿੱਚ ਆਉਂਦੇ ਤਿੰਨ ਦਿਨ ਦੇ ਘਾਟੇ ਨੂੰ ਪੁਰਾ ਕਰਨ ਲਈ, 400
ਸਾਲਾਂ ਵਿਚ, ਤਿੰਨ ਲੀਪ ਡੇ ਘਟਾ ਦਿੱਤੇ ਜਾਂਦੇ ਹਨ ਤਾਂ ਕਿ ਸੂਰਜ ਦੁਆਲੇ ਧਰਤੀ ਦੇ ਅਸਲ ਪਰਿਕ੍ਰਮਾ
ਸਮੇਂ ਨਾਲ ਕੈਲੰਡਰ ਦਾ ਤਾਲਮੇਲ ਬਣਿਆ ਰਹੇ। ਦੂਜੇ ਪਾਸੇ, ਚੰਦ-ਸੂਰਜੀ ਕੈਲੰਡਰ ਵਿੱਚ ਤਿੰਨ ਕੁ ਸਾਲ
ਬਾਦ ਇੱਕ ਮਹੀਨਾ ਜੋੜੀਆ ਜਾਂਦਾ ਹੈ ਤਾਂ ਕਿ ਸੂਰਜੀ ਸਾਲ ਦੇ ਨਾਲ ਕੈਲੰਡਰ ਦਾ ਤਾਲਮੇਲ ਬਣਿਆ ਰਹੇ।
ਆਪ ਜੀ ਇਸ ਐਡਜਸਟਮੇਂਟ ਨੂੰ ਖਿੱਚ-ਧੂਹ ਮੰਨਦੇ ਹੋ। ਹੁਣ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ:-
(1)
ਗ੍ਰਰੇਗੋਰਿਅਨ ਕੈਲੰਡਰ ਵਿੱਚ ਵੀ ਹਰ ਚੌਥੇ ਸਾਲ ਇੱਕ ਦਿਨ ਜੋੜਨਾ ਜਾਂ 400 ਸਾਲਾਂ ਵਿੱਚ ਤਿੱਨ ਲੀਪ
ਸਾਲ ਘਟਾਉਂਣਾ ਖਿੱਚ-ਧੂਹ ਹੈ?
(2) ਕੀ ਦੁਨਿਆਂ ਵਿੱਚ ਕੋਈ ਐਸਾ ਕੈਲੰਡਰ ਹੈ ਜਿਸ ਵਿੱਚ ਖਗੋਲ ਦੇ ਨਿਯਮਾਂ
ਨਾਲ ਤਾਲਮੇਲ ਬਨਾਉਂਣ ਵਾਸਤੇ ਗਣਿਤ ਅਧਾਰਤ ਐਡਜਸਟਮੇਂਟ (ਆਪ ਜੀ ਅਨੁਸਾਰ ਖਿੱਚ-ਧੁਹ) ਨਹੀਂ ਹੁੰਦੀ?
(3) ਨਾਲ ਹੀ ਆਪ ਜੀ ਇਹ ਸੇਧ ਵੀ ਦੁੳ ਕਿ ਐਸੀਆਂ ਖਿੱਚ-ਧੁਹਾਂ ਅਵਿਗਿਆਨਕ
ਹਨ ਜਾਂ ਵਿਗਿਆਨਕ?
(4) ‘ਚੰਦ-ਸੂਰਜ-ਧਰਤੀ’ ਦੀ ਗਤੀ ਅਨੁਸਾਰ, ਮਨੁੱਖ ਨੇ ਕੈਲੰਡਰ ਸਮੇਂ ਦਾ
ਘਾਟਾ ਵਾਧਾ ਅੇਡਜਸਟ ਕਰਨਾ ਹੈ ਜਾਂ ਫ਼ਿਰ `ਚੰਦ-ਸੂਰਜ-ਧਰਤੀ’ ਨੇ ਮਨੁੱਖ ਦੇ ਬਨਾਏ ਕੈਲਡਰ ਅਨੁਸਾਰ
ਖ਼ੂਦ ਨੂੰ ਐਡਜਸਟ ਕਰਨਾ ਹੈ?
ਵੀਰ ਜੀ ਅਪਣੇ ਪੱਤਰ ਮਿਤੀ 29. 5. 12 ਦੇ ਅੰਤ ਵਿੱਚ ਆਪ ਜੀ ਨੇ ਈਸਟਰ
ਬਾਰੇ ਲਿਖਿਆ ਹੈ:-
“ਇਸ ੱਚ ਸੋਧ ਕਰਨ ਲਈ 1928 `ਚ ਇੰਗਲੈਂਡ ਦੀ ਪਾਰਲੀਮੈਂਟ `ਚ ਇਕ ਮਤਾ ਪਾਸ
ਕੀਤਾ ਗਿਆ ਸੀ ਜਿਸ ਮੁਤਾਬਕ ਈਸਟਰ ਸੰਡੇ ਦੀ ਤਾਰੀਖ ਅਪ੍ਰੈਲ ਦਾ ਦੂਜਾ ਐਤਵਾਰ ਕਰ ਦਿੱਤੀ ਗਈ ਸੀ ਪਰ
ਉਥੇ ਦੇ ਧਾਰਮਿਕ ਆਗੂਆਂ ਨੇ ਇਸ ਤੇ ਅਮਲ ਨਹੀ ਹੋਣ ਦਿੱਤਾ। ਵੇਖੋ ਕਿੰਨੀ ਸਮਾਨਤਾ ਹੈ ਇੰਗਲੈਂਡ
ਦੇ ਅਤੇ ਸਾਡੇ ਸੰਤਾਂ `ਚ!”
ਵੀਰ ਜੀ ਮੇਰੇ ਖਿਆਲ ਵਿੱਚ ਅਸੀਂ ਵਿਗਿਆਨਕ ਅਧਾਰ ਤੇ ਬਣੇ ਹੋਏ
ਵੱਖੋ-ਵੱਖ ਕੈਲੰਡਰਾਂ ਬਾਰੇ ਵਿਚਾਰ ਕਰ ਰਹੇ ਹਾਂ ਨਾ ਕਿ ਡੇਰੇਦਾਰਾਂ ਜਾਂ ਸੰਤਾਂ ਬਾਰੇ। ਵੀਰ
ਜੀ ਆਪ ਜੀ ਨੇ ਧਿਆਨ ਨਹੀਂ ਦਿੱਤਾ ਕਿ ਗ੍ਰੇਗੋਰਿਅਨ ਕੈਲੰਡਰ ਸੁਧਾਰ ਦਾ ਜਨਕ ਪੋਪ ਗ੍ਰੇਗਰੀ ਵੀ ਇੱਕ
ਸੰਤ/ਧਾਰਮਕ ਆਗੂ ਹੀ ਸੀ। ਖ਼ੈਰ!
ਮੇਰੇ ਖਿਆਲ ਵਿੱਚ ਤੱਥ ਇਹ ਹੈ ਕਿ ਕੈਲੰਡਰ ਬਨਾਉਂਣਾ ਵਿਗਿਆਨਕ ਉਪਰਾਲਾ ਹੈ
ਅਤੇ ਉਸ ਵਿਗਿਆਨਕ ਉਪਰਾਲੇ ਅਨੁਸਾਰ ਧਾਰਮਕ ਦਿਹਾੜੇ ਨੂੰ ਨਿਸ਼ਚਤ ਕਰਨ ਨਾਲ ਕੈਲੰਡਰ ਦੀ ਬਣਤਰ ਕਿਸੇ
ਧਰਮ ਵਿਸ਼ੇਸ ਦੀ ਨਹੀਂ ਹੋ ਜਾਂਦੀ। ਆਪ ਜੀ ਚੰਦ-ਸੂਰਜੀ ਕੈਲੰਡਰ ਨੂੰ ਵਿਗਿਆਨਕ ਵੀ ਮੰਨਦੇ ਹੋ ਅਤੇ
ਇਹ ਵੀ ਸਵੀਕਾਰ ਚੁੱਕੇ ਹੋ ਕਿ “ਚੰਦ-ਸੂਰਜ ਦੀ ਗਤੀ ਦਾ ਅਨੁਸਾਰ ਆਪਣੇ ਦਿਨ-ਤਿਉਹਾਰ ਨਿਰਧਾਰਤ
ਕਰਨੇ ਕਿਸੇ ਵਿਸ਼ੇਸ਼ ਧਰਮ ਦੀ ਨਕਲ ਕਰਨਾ ਨਹੀ ਹੈ”
(ਆਪ ਜੀ ਦੀ ਲਿਖਤ)
ਫ਼ਿਰ ਆਪ ਜੀ ਚੰਦ-ਸੂਰਜੀ ਜਾਂ ਸੂਰਜੀ ਕੈਲੰਡਰ ਨੂੰ ਕਿਸੇ ਧਰਮ ਵਿਸ਼ੇਸ਼ ਨਾਲ
ਹੀ ਜੋੜ ਕੇ ਕਿਵੇਂ ਵੇਖ ਸਕਦੇ ਹੋ?
ਜੇਕਰ ਕੋਈ ਯੰਤਰੀ ਬਣਾਉਂਦਾ ਹੈ ਤਾਂ ਉਸ ਨਾਲ ਚੰਦ-ਸੂਰਜੀ ਕੈਲੰਡਰ ਯੰਤਰੀ
ਬਨਾਉਂਣ ਵਾਲੇ ਦੀ ਜਾਗੀਰ ਨਹੀਂ ਬਣ ਜਾਂਦਾ। ਕਿਸੇ ਵੀ ਵਿਗਿਆਨਕ ਕੈਲੰਡਰ ਅਨੁਸਾਰ ਪੰਡਤ ਦੇਵੀ ਦਿਆਲ
ਜੀ ਇਤਹਾਸਕ ਦਿਨਾਂ ਦੀ ਨਿਸ਼ਾਨ ਦੇਹੀ ਕਰਨ ਜਾਂ ਸ. ਪਾਲ ਸਿੰਘ ਪੁਰੇਵਾਲ ਜੀ ਜਾਂ ਫ਼ਿਰ ਕੋਈ ਸਰਕਾਰੀ
ਵਿਭਾਗ ਉਸ ਨਾਲ ਕੈਲੰਡਰ ਵਿਗਿਆਨ ਕਿਸੇ ਧਰਮ ਦਾ, ਕਿਸੇ ਵਿਦਵਾਨ ਦਾ ਜਾਂ ਸਰਕਾਰੀ ਨਹੀਂ ਹੋ ਜਾਂਦਾ।
ਜੇਕਰ ਪੰਡਤ ਦੇਵੀ ਦਿਆਲ ਜੀ ਅਪ੍ਰੇਲ ਨੂੰ ਵਸਾਖ ਕਹਿੰਦੇ ਹਨ ਤਾਂ ਵਸਾਖ ਦਾ
ਮਹੀਨਾ ਪੰਡਤ ਜੀ ਦਾ ਨਹੀਂ ਹੋ ਜਾਂਦਾ। ਤੇ ਕੇ ਕਰ ਅਸੀਂ ਵੀ ਵਸਾਖ ਨੂੰ ਵਸਾਖ ਕਹਿੰਦੇ ਹਾਂ ਤਾਂ
ਅਸੀਂ ਪੰਡਤ ਦੇਵੀ ਦਿਆਲ ਜੀ ਦੇ ਚੇਲੇ ਨਹੀਂ ਹੋ ਜਾਂਦੇ। ਵੈਸੇ ਇਹ ਪੰਡਤ ਦੇਵੀ ਦਿਆਲ ਜੀ ਕੋਂਣ ਹਨ?
ਇਹ ਯੰਤਰੀ ਆਪ ਬਨਾਉਂਦੇ ਹਨ ਜਾਂ ਬਣੀ ਹੋਈ ਦੀ ਨਕਲ ਕਰਦੇ ਹਨ?
ਵੀਰ ਜੀ ਮੈਂ ਨਾਨਕਸ਼ਹੀ ਕੈਲੰਡਰ ਦੇ ਸਹੀ-ਗਲਤ ਬਾਰੇ ਚਰਚਾ ਨਹੀਂ ਕੀਤੀ।
ਮੇਰਾ ਵਿਸ਼ਾ ਕੈਲੰਡਰ ਦਿਆਂ ਮੂਲ ਵ੍ਰਿਤਿਆਂ ਬਾਰੇ ਵਿਸ਼ਲੇਸ਼ਣ ਯੁੱਕਤ ਜਾਣਕਾਰੀ ਪ੍ਰਾਪਤ ਕਰਨਾ ਹੈ। ਸ.
ਪਾਲ ਸਿੰਘ ਪੁਰੇਵਾਲ ਜੀ ਜਾਂ ਹੋਰ ਕੁੱਝ ਵਿਦਵਾਨ ਵੱਧੇਰੇ ਜਾਣਕਾਰੀ ਰੱਖਦੇ ਹਨ ਪਰ ਕੈਲੰਡਰ ਦੇ
ਮੁੱਡਲੇ ਨਿਯਮਾਂ ਦਾ ਗਤੀ ਅਧਾਰ ਕੁਦਰਤੀ ਹੈ ਜਿਸ ਦਾ ਪਾਲਨ ਹਰ ਵਿਦਵਾਨ ਨੂੰ ਕਰਨਾ ਹੀ ਪੈਂਦਾ ਹੈ।
ਤੁਸੀ ਸਮੱਸਿਆ ਦੀ ਜਾਣਕਾਰੀ ਦਿੰਦੇ ਲਿਖਿਆ ਹੈ:- “ਇਹ ਹੈ ਸਾਡੀ ਸਮੱਸਿਆ ਦੀ
ਅਸਲੀ ਜੜ੍ਹ ਹੈ, ਸਾਲ ਸੂਰਜੀ ਅਤੇ ਮਹੀਨਾ ਚੰਦ ਦਾ”
ਵੀਰ ਜੀ
ਭਲਾ ਕੁਦਰਤ ਦੀ ਗਤੀ ਵੀ ਸਿੱਖੀ ਦੀ ਸਮੱਸਿਆ ਹੋ
ਸਕਦੀ ਹੈ? ਇਸ ਸਵਾਲ ਤੇ ਜ਼ਰੂਰ ਵਿਚਾਰ ਕਰਨਾ।
ਜੇ ਕਰ ਹਰ ਕੈਲੰਡਰ ਪੱਧਤੀ ਵਿਗਿਆਨਕ ਅਤੇ ਕੁਦਰਤ ਦੀ ਗਤੀ ਅਨੁਸਾਰ ਨਿਰਧਾਰਤ
ਹੈ ਤਾਂ ਸਾਡੀ ਸਮੱਸਿਆ ਕੁਦਰਤ ਨਹੀਂ ਬਲਕਿ ਕੁੱਝ ਹੋਰ ਹੈ ਜਿਸ ਕਾਰਨ ਅਸੀਂ ਅਪਣੇ ਦਿਨ ਨਿਰਧਾਰਤ
ਕਰਨ ਦੀ ਜੁਗਤ ਵਿੱਚ ਸੰਵਾਦਹੀਨਤਾ, ਕੰਨਫ਼ੁਜ਼ਨ ਅਤੇ ਜੱਗ ਹਾਸਾਈ ਵਰਗੇ ਸੰਤਾਪ ਨੂੰ ਸਹਿ ਰਹੇ ਹਾਂ।
ਇਹ ਕੇਂਦਰੀ ਲੀਡਰਸ਼ਿਪ ਅਤੇ ਸੁਚੇਤ ਅਖਵਾਉਂਦੇ ਚਿੰਤਨ ਦੀ ਵੱਡੀ ਕਮਜ਼ੋਰੀ ਪ੍ਰਤੀਤ ਹੁੰਦੀ ਹੈ।
ਆਪ ਜੀ ਵਲੋਂ ਜਵਾਬ ਦੀ ਉਡੀਕ ਵਿਚ,
ਹਰਦੇਵ ਸਿੰਘ, ਜੰਮੂ-31. 5. 12
(31/05/12)
ਜਸਵੰਤ ਸਿੰਘ ‘ਅਜੀਤ’
ਕੀ
ਕਦੀ ‘ਨੀਲਾ ਤਾਰਾ ਸਾਕੇ’ ਦਾ ਸੱਚ ਸਾਹਮਣੇ ਆਇਗਾ?
ਹਾਂਲਾਂਕਿ ਨੀਲਾ ਤਾਰਾ ਸਾਕੇ ਨੂੰ
ਵਾਪਰਿਆਂ ਅਠਾਈ (28) ਵਰ੍ਹਿਆਂ ਦਾ ਲੰਮਾਂ ਸਮਾਂ ਬੀਤ ਗਿਆ ਹੈ, ਫਿਰ ਵੀ ਇਸਦੀ ਯਾਦ ਸਿਖਾਂ ਦੇ
ਦਿਲਾਂ ਵਿੱਚ ਅਜੇ ਕਲ ਹੀ ਵਾਪਰੀ ਘਟਨਾ ਵਾਂਗ ਤਾਜ਼ਾ ਬਣੀ ਚਲੀ ਆ ਰਹੀ ਹੈ। ਜਦੋਂ ਕਦੀ ਵੀ ਇਸ ਸਾਕੇ
ਦੀ ਯਾਦ ਆਉਂਦੀ ਹੈ, ਤਾਂ ਸਾਰੇ ਸਰੀਰ ਵਿੱਚ ਇੱਕ ਕਾਂਬਾ-ਜਿਹਾ ਛਿੜ ਜਾਂਦਾ ਹੈ। ਦਰਬਾਰ ਸਾਹਿਬ ਪੁਰ
ਤੋਪਾਂ ਨਾਲ ਲੈਸ ਟੈਂਕ ਇਸ ਤਰ੍ਹਾਂ ਚਾੜ੍ਹੇ ਗਏ ਜਿਵੇਂ ਕਿਸੇ ਵਿਦੇਸ਼ੀ ਹਮਲਾਵਰ ਨੂੰ ਖਦੇੜਿਆ ਜਾਣਾ
ਹੋਵੇ। ਇਸ ਕਾਰਵਾਈ ਦੌਰਾਨ ਅੰਧਾ-ਧੁੰਦ ਗੋਲੀਆਂ ਚਲਾਈਆਂ ਗਈਆਂ ਅਤੇ ਤੋਪਾਂ ਦੇ ਗੋਲੇ ਦਾਗੇ ਗਏ।
ਜਿਸਦੇ ਫਲਸਰੂਪ ਹਜ਼ਾਰਾਂ ਬੇਗੁਨਾਹ ਬੀਬੀਆਂ, ਬਚੇ-ਬੁਢੇ ਅਤੇ ਜਵਾਨ ਸ਼ਹੀਦ ਹੋ ਗਏ। ਪਿਆਰ ਤੇ ਸ਼ਾਂਤੀ
ਦੇ ਸੋਮੇ ਸ੍ਰੀ ਦਰਬਾਰ ਸਾਹਿਬ ਦੀਆਂ ਦੀਵਾਰਾਂ ਤੇ ਗੋਲੀਆਂ ਦੀ ਬੁਛਾੜ ਕੀਤੀ ਗਈ, ਮੀਰੀ-ਪੀਰੀ ਦੇ
ਪ੍ਰਤੀਕ ਸ੍ਰੀ ਅਕਾਲ ਤਖਤ ਨੂੰ ਢਾਹ-ਢੇਰੀ ਕਰ ਦਿਤਾ ਗਿਆ। ਜਿਸ ਕਿਸੇ ਸਿੱਖ ਨੇ ਇਸ ਸਾਕੇ ਬਾਰੇ
ਸੁਣਿਆ, ਭਾਵੇਂ ਉਹ ਦੇਸ਼ ਦੇ ਕਿਸੇ ਕੋਨੇ ਵਿੱਚ ਜਾਂ ਵਿਦੇਸ਼ ਦੇ ਕਿਸੇ ਹਿਸੇ ਵਿੱਚ ਵਸ ਰਿਹਾ ਸੀ,
ਉਸਦਾ ਦਿਲ ਛਲਨੀ-ਛਲਨੀ ਹੋ ਗਿਆ ਅਤੇ ਉਹ ਖੂਨ ਦੇ ਅਥਰੂ ਰੋ ਉਠਿਆ। ਪ੍ਰੰਤੂ ਹੈਰਾਨੀ ਦੀ ਗਲ ਇਹ ਹੈ
ਕਿ ਸੰਸਾਰ ਦੇ ਕਿਸੇ ਵੀ ਹਿਸੇ ਵਿਚੋਂ ਇਸ ਘਟਨਾ ਤੇ ਅਫਸੋਸ ਕਰਨ ਦੀ ਆਵਾਜ਼ ਸੁਣਾਈ ਦਿਤੀ ਅਤੇ ਨਾ ਹੀ
ਕਿਸੇ ਪਾਸੋਂ ਸਿਖਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਦੇ ਦੋ ਸ਼ਬਦ ਸੁਣਨ ਨੂੰ ਮਿਲੇ।
ਭਾਜਪਾਈ, ਜੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਭਾਈਵਾਲ ਬਣ, ਪੰਜਾਬ ਵਿੱਚ ਸੱਤਾ-ਸੁਖ ਮਾਣ ਰਹੇ ਹਨ,
ਨੇ ਵੀ ਨਾ ਕੇਵਲ ਇਸ ਸਾਕੇ ਤੇ ਖੁਸ਼ੀ ਮੰਨਾਦਿਆਂ ਮਠਿਆਈਆਂ ਵੰਡੀਆਂ ਅਤੇ ਸ਼੍ਰੀਮਤੀ ਇੰਦਰਾ ਗਾਂਧੀ
ਨੂੰ ਦੁਰਗਾ ਦੇ ਅਵਤਾਰ ਦੇ ਖਿਤਾਬ ਨਾਲ ਸਨਮਾਨਦਿਆਂ, ਇਹ ਵੀ ਕਿਹਾ ਕਿ ਇਹ-ਕੁਝ ਤਾਂ ਬਹੁਤ ਪਹਿਲਾਂ
ਹੀ ਹੋ ਜਾਣਾ ਚਾਹੀਦਾ ਸੀ, ਸਗੋਂ ਉਨ੍ਹਾਂ ਦੇ ਸੀਨੀਅਰ ਆਗੂ, ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਉਸ
ਸਰਕਾਰ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਭਾਈਵਾਲ ਸੀ, ਦੇ ਰਹੇ ਉਪ-ਪ੍ਰਧਾਨ ਮੰਤਰੀ ਸ਼੍ਰੀ
ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਜੀਵਨ-ਕਥਾ ਵਿੱਚ ਬੜੇ ਮਾਣ ਨਾਲ ਇਹ ਸਵੀਕਾਰ ਕੀਤਾ ਹੈ ਕਿ ਉਨ੍ਹਾਂ
ਅਤੇ ਉਨ੍ਹਾਂ ਦੀ ਪਾਰਟੀ, ਭਾਜਪਾ ਨੇ ਹੀ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਪੁਰ
ਦਬਾਉ ਬਣਾ ਕੇ, ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਪੁਰ ਸੈਨਿਕ ਕਾਰਵਾਈ ਕਰਨ ਲਈ ਮਜਬੂਰ ਕਰ ਦਿਤਾ
ਸੀ।
ਇਹ ਦੁਖਦਾਈ ਸਾਕਾ ਸਿਖ ਇਤਿਹਾਸ ਦਾ ਇੱਕ ਅਭੁਲ ਕਾਂਡ ਬਣ ਗਿਆ ਹੈ, ਜੋ ਸਿਖਾਂ ਦੀਆਂ ਆਉਣ ਵਾਲੀਆਂ
ਪੀੜੀਆਂ ਨੂੰ ਸਦਾ ਇਹ ਯਾਦ ਕਰਾਉਂਦਾ ਰਹੇਗਾ ਕਿ ਇਹ ਸਾਕਾ ਕਿਸੇ ਵਿਦੇਸ਼ੀ ਹਾਕਮ ਦੀ ਫੌਜ ਨੇ ਨਹੀਂ,
ਸਗੋਂ ਉਸ ਆਜ਼ਾਦ ਦੇਸ਼ ਦੀ ਸਰਕਾਰ ਦੀ ਫੌਜ ਨੇ ਬਰਪਾਇਆ, ਜਿਸ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ ਸਮੁਚੇ
ਦੇਸ਼ ਦੀ ਆਬਾਦੀ ਦਾ ਦੋ ਪ੍ਰਤੀਸ਼ਤ ਹੋਣ ਦੇ ਬਾਵਜੂਦ, ਸਭ ਤੋਂ ਵਧ ਕੁਰਬਾਨੀਆਂ ਕੀਤੀਆਂ ਹਨ। ਇਹੀ
ਕਾਰਣ ਹੈ ਕਿ ਇਸ ਸਾਕੇ ਨੂੰ ਸਿੱਖ ਭੁਲਾਇਆਂ ਵੀ ਨਹੀਂ ਭੁਲਾ ਪਾਣਗੇ।
ਆਖਿਰ ਅਜਿਹੇ ਹਾਲਾਤ ਕਿਵੇਂ ਤੇ ਕਿਉਂ ਪੈਦਾ ਹੋਏ, ਜਿਸ ਕਾਰਣ ਇਸ ਦੁਖਦਾਈ ਘਟਨਾ ਪੁਰ, ਸੰਸਾਰ ਭਰ
ਵਿਚੋਂ ਕੋਈ ਵੀ ਸਿਖਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਲਈ ਅਗੇ ਨਹੀਂ ਆ ਸਕਿਆ। ਇਨ੍ਹਾਂ ਅਠਾਈ
ਵਰ੍ਹਿਆਂ ਵਿਚ, ਇਸ ਸਾਕੇ ਨਾਲ ਸੰਬੰਧਤ, ਜੋ ਵੀ ਰਿਕਾਰਡ ਅਤੇ ਸਾਹਿਤ ਸਾਹਮਣੇ ਆਇਆ ਹੈ, ਉਸ ਨਾਲ
ਸਚਾਈ ਤੋਂ ਪਰਦਾ ਨਹੀਂ ਉਠ ਸਕਿਆ। ਇਸਦਾ ਕਾਰਣ ਇਹ ਹੈ ਕਿ ਇਹ ਰਿਕਾਰਡ ਤੇ ਸਾਹਿਤ ਨਿਰਪਖ ਸੂਤਰਾਂ
ਰਾਹੀਂ ਪੇਸ਼ ਨਹੀਂ ਹੋਇਆ, ਸਗੋਂ ਉਨ੍ਹਾਂ ਵਲੋਂ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਦੀ ਵਫਾਦਾਰੀ ਇੱਕ
ਜਾਂ ਦੂਜੇ ਪਾਸੇ ਨਾਲ ਜੁੜੀ ਹੋਈ ਸੀ ਜਾਂ ਜਿਨ੍ਹਾਂ ਨੂੰ ਪਰਦੇ ਪਿਛੇ ਦੀਆਂ ਸਰਗਰਮੀਆਂ ਬਾਰੇ ਕੁੱਝ
ਵੀ ਪਤਾ ਨਹੀਂ ਸੀ। ਜਿਸ ਕਾਰਣ ਜਿਨ੍ਹਾਂ ਦੀਆਂ ਵਫਾਦਾਰੀਆਂ ਇੱਕ ਜਾਂ ਦੂਜੇ ਪਾਸੇ ਸਨ, ਉਨ੍ਹਾਂ ਨੇ
ਆਪਣੀਆਂ ਰਿਪੋਰਟਾਂ ਤੇ ਲਿਖਤਾਂ ਵਿੱਚ ਇਸ ਘਟਨਾ ਦੇ ਲਈ ਸਾਰੀ ਜ਼ਿਮੇਂਦਾਰੀ ਇਕ-ਦੂਜੇ ਤੇ ਸੁਟ ਕੇ
ਆਪਣੀ ਕੋਤਾਹੀ ਅਤੇ ਹਾਲਾਤ ਨੂੰ ਸਮਝਣ ਵਿੱਚ ਹੋਈ ਭੁਲ ਨੂੰ ਸਵੀਕਾਰਨ ਦੀ ਬਜਾਏ ਛੁਪਾਣ ਦੇ ਜਤਨ
ਕੀਤੇ ਗਏ ਹਨ। ਸ਼ਾਇਦ ਇਹੀ ਕਾਰਣ ਹਨ ਕਿ ਸਮੇਂ-ਸਮੇਂ ਇਸ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਜੋ ਸਮਾਗਮ
ਕੀਤੇ ਜਾਂਦੇ ਚਲੇ ਆ ਰਹੇ ਹਨ, ਉਨ੍ਹਾਂ ਵਿੱਚ ਕਈ ਵਿਦਵਾਨਾਂ ਵਲੋਂ ਇਹ ਮੰਗ ਕੀਤੀ ਜਾਂਦੀ ਚਲੀ ਆ
ਰਹੀ ਹੈ ਕਿ ਇਸ ਸਾਕੇ ਦੇ ਨਾਲ ਸੰਬੰਧਤ ਪਹਿਲਾਂ ਅਤੇ ਬਾਅਦ ਵਿੱਚ ਹੋਈਆਂ ਘਟਨਾਵਾਂ ਦੀ ਉਚਪਧਰੀ ਤੇ
ਨਿਰਪਖ ਜਾਂਚ ਕਰਵਾਕੇ ਸਚਾਈ ਨੂੰ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ।
ਜ਼ਿਮੇਂਦਾਰੀਆਂ ਬਾਰੇ ੳੇੁਠੇ ਕੁੱਝ ਸੁਆਲ: ਅਜੇ ਤਕ ਇਸ ਕਾਂਡ ਦੇ ਵਾਪਰਨ ਲਈ ਮੁਖ ਰੂਪ ਵਿੱਚ
ਇਹੀ ਕਾਰਣ ਮੰਨਿਆ ਜਾਂਦਾ ਚਲਿਆ ਆ ਰਿਹਾ ਸੀ, ਕਿ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ
ਗਾਂਧੀ, ਅਕਾਲੀਆਂ ਵਲੋਂ ਐਮਰਜੈਂਸੀ ਵਿਰੁਧ ਲਾਏ ਮੋਰਚੇ, ਜਿਸਨੂੰ ਉਹ ਐਮਰਜੈਂਸੀ ਦੀ ਵਾਪਸੀ ਤੋਂ
ਬਾਅਦ ਹੋਈਆਂ ਚੋਣਾਂ ਵਿੱਚ ਆਪਣੀ ਪਾਰਟੀ ਦੀ ਹਾਰ ਲਈ ਮੁਖ ਰੂਪ ਵਿੱਚ ਜ਼ਿਮੇਂਦਾਰ ਸਮਝਦੇ ਸਨ, ਲਈ
ਅਕਾਲੀਆਂ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ। ਪ੍ਰੰਤੂ ਸਮੇਂ ਦੇ ਨਾਲ-ਨਾਲ ਆਹਿਸਤਾ-ਆਹਿਸਤਾ ਇਸ ਕਾਂਡ
ਦੇ ਨਾਲ ਸਬੰਧਤ ਜੋ ਪਰਤਾਂ ਖੁਲ੍ਹਦੀਆਂ ਚਲੀਆਂ ਆ ਰਹੀਆਂ ਹਨ, ਉਨ੍ਹਾਂ ਤੋਂ ਇਹ ਗਲ ਸਪਸ਼ਟ ਹੋਣ ਲਗੀ
ਹੈ, ਕਿ ਇਸ ਸਾਕੇ ਦੇ ਵਾਪਰਨ ਲਈ, ਕੇਵਲ ਸ਼੍ਰੀਮਤੀ ਇੰਦਰਾ ਗਾਂਧੀ ਦੀ ਅਕਾਲੀਆਂ ਨੂੰ ਸਬਕ ਸਿਖਾਉਣ
ਦੀ ਭਾਵਨਾ ਹੀ ਜ਼ਿਮੇਂਦਾਰ ਨਹੀਂ ਸੀ, ਸਗੋਂ ਇਸਦੇ ਨਾਲ ਹੀ ਕਈ ਹੋਰ ਕਾਰਣ ਵੀ ਜੁੜੇ ਹੋਏ ਸਨ।
ਬੀਤੇ ਸਮੇਂ ਵਿੱਚ ਜਾਰੀ ਕੀਤੀ ਗਈ, ਆਪਣੀ ਜੀਵਨ-ਕਥਾ ਵਿੱਚ ਭਾਜਪਾ ਦੇ ਇੱਕ ਸੀਨੀਅਰ ਨੇਤਾ, ਸਾਬਕਾ
ਉਪ-ਪ੍ਰਧਾਨ ਮੰਤਰੀ `ਤੇ ‘ਪੀ. ਐਮ. ਇਨ ਵੇੰਿਟੰਗ’ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ, ਲਿਖਤ ਰੂਪ
ਵਿੱਚ ਸਵੀਕਾਰ ਕੀਤਾ ਹੈ, ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਨੇ ਦਬਾਉ ਬਣਾ ਕੇ, ਸਮੇਂ ਦੀ
ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਪੁਰ ਫ਼ੌਜੀ ਕਾਰਵਾਈ ਕਰਨ ਲਈ
ਮਜਬੂਰ ਕਰ ਦਿਤਾ ਸੀ, ਹਾਲਾਂਕਿ ਉਹ ਇਤਨਾ ਸਖਤ ਕਦਮ ਚੁਕੇ ਜਾਣ ਤੋਂ ਬਚਣ ਦੀ ਕੌਸ਼ਿਸ਼ ਕਰਦੇ ਚਲੇ ਆ
ਰਹੇ ਸਨ। ਇਸੇ ਤਰ੍ਹਾਂ ਹੀ ਕੁੱਝ ਵਰ੍ਹੇ ਪਹਿਲਾਂ ‘ਖਾਲੜਾ ਮਿਸ਼ਨ ਆਗੇਨਾਈਜ਼ੇਸ਼ਨ’ ਨੇ ਸੰਤ ਹਰਚੰਦ
ਸਿੰਘ ਲੌਂਗੋਵਾਲ, ਜੋ ਧਰਮ-ਯੁੱਧ ਮੋਰਚੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਵਲੋਂ
ਸ੍ਰੀਮਤੀ ਇੰਦਰਾ ਗਾਂਧੀ ਦੇ ਨਿਜੀ ਸਕਤ੍ਰ ਆਰ ਕੇ ਧਵਨ ਦੇ ਨਾਂ ਲਿਖੀ ਇੱਕ ਨਿਜੀ ਚਿੱਠੀ ਜਾਰੀ
ਕਰਦਿਆਂ, ਦੋਸ਼ ਲਾਇਆ, ਕਿ ਨੀਲਾ ਤਾਰਾ ਸਾਕੇ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਵੀ ਮੁਖ ਭਾਈਵਾਲੀ
ਰਹੀ ਹੈ।
ਇਸਤਰ੍ਹਾਂ ਕੁੱਝ ਨਵੇਂ ਤਥਾ ਦੇ ਸਾਹਮਣੇ ਆ ਜਾਣ ਕਾਰਣ ਇਸ ਕਾਂਡ ਨਾਲ ਸੰਬੰਧਿਤ ਸਾਰੇ ਪਹਿਲੂਆਂ ਦੀ
ਨਿਰਪਖ ਜਾਂਚ ਕਰਵਾਕੇ ਛੇਤੀ ਤੋਂ ਛੇਤੀ ਸਚਾਈ ਸਾਹਮਣੇ ਲਿਆਉਣੀ ਜ਼ਰੂਰੀ ਹੋ ਗਈ ਹੈ।
ਕੀ ਅਜਿਹਾ ਸੰਭਵ ਹੋ ਸਕੇਗਾ? ਕੁੱਝ ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਸ਼ਾਇਦ ਅਜਿਹਾ ਸੰਭਵ
ਨਾ ਹੋ ਸਕੇ, ਕਿਉਂਕਿ ਉਨ੍ਹਾਂ ਅਨੁਸਾਰ ਇਸ ਕਾਂਡ ਨਾਲ ਸੰਬੰਧਤ ਕਈ ਸੁਆਲ ਅਜਿਹੇ ਹਨ, ਜਿਨ੍ਹਾਂ ਦਾ
ਕੋਈ ਵੀ ਧਿਰ ਜਵਾਬ ਦੇਣ ਲਈ ਤਿਆਰ ਨਹੀਂ ਹੋਵੇਗੀ। ਉਨ੍ਹਾਂ ਨੇ ਪੁਛਿਆ ਕਿ ਕੀ ਕੋਈ ਧਿਰ ਇਨ੍ਹਾਂ
ਸੁਆਲਾਂ ਦੇ ਜਵਾਬ ਦੇ ਸਕੇਗੀ ਕਿ---
0 ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਅਮਰੀਕ ਸਿੰਘ ਤੇ ਠਾਰਾ ਸਿੰਘ ਦੀ ਰਿਹਾਈ ਲਈ ਮੋਰਚਾ ਚੌਕ
ਮਹਿਤਾ ਤੋਂ ਸ਼ੁਰੂ ਕਰਨ ਦੀ ਬਜਾਏ ਅਕਾਲ ਤਖਤ ਤੌਂ ਕਿਉਂ ਸ਼ੁਰੂ ਕੀਤਾ?
0 ਉਨ੍ਹਾਂ ਵਲੋਂ ਅਕਾਲ ਤਖਤ ਤੋਂ ਮੋਰਚਾ ਲਾਏ ਜਾਣ ਦਾ ਐਲਾਨ ਕੀਤੇ ਜਾਣ ਦੇ ਨਾਲ ਹੀ ਅਕਾਲੀ ਕਰਪੂਰੀ
ਤੋਂ ਲਾਏ ਆਪਣੇ ਨਹਿਰ ਰੋਕ ਮੋਰਚੇ ਨੂੰ ਅਕਾਲ ਤਖਤ ਤੇ ਕਿਉਂ ਲੈ ਗਏ?
0 ਪਹਿਲਾਂ ਅਕਾਲੀਆਂ ਨੇ ਨਹਿਰ ਰੋਕੋ ਮੋਰਚਾ ਅਮਰੀਕ ਸਿੰਘ ਤੇ ਠਾਰਾ ਸਿੰਘ ਦੀ ਰਿਹਾਈ ਦੀ ਮੰਗ ਲਈ
ਲਗੇ ਮੋਰਚੇ ਨਾਲ ਸੰਬੰਧਤ ਕੀਤਾ ਤੇ ਇਸ ਪਿਛੋਂ ਫਿਰ ਕਿਉਂ ਉਹ ਮੰਗਾਂ ਵਧਾ ਕੇ ਆਪਣੇ-ਆਪ ਨੂੰ ਜਾਲ
ਵਿੱਚ ਫਸਾਂਦੇ ਚਲੇ ਗਏ?
0 ਜਦੋਂ ਪੰਜਾਬ ਵਿੱਚ ਬੇਗੁਨਾਹਵਾਂ ਦੇ ਕਤਲ ਹੋ ਰਹੇ ਸਨ ਅਤੇ ਇਹ ਦੋਸ਼ ਲਾਏ ਜਾ ਰਹੇ ਸਨ ਕਿ ਇਨ੍ਹਾਂ
ਕਾਤਲਾਂ ਨੂੰ ਦਰਬਾਰ ਸਾਹਿਬ ਵਿੱਚ ਪਨਾਹ ਮਿਲ ਰਹੀ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਦਰਬਾਰ
ਸਾਹਿਬ ਕੰਪਲੈਕਸ ਵਿੱਚ ਭਾਰੀ ਪੈਮਾਨੇ ਤੇ ਅਸਲਾ ਪੁਜ ਰਿਹਾ ਹੈ ਤਾਂ ਕਿਉਂ ਨਹੀਂ ਅਕਾਲੀ ਆਗੂਆਂ ਨੇ
ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਤੇ ਇਹ ਕਿਉਂ ਨਹੀਂ ਕਿਹਾ ਕਿ ਦਰਬਾਰ ਸਾਹਿਬ ਤਾਂ ਸੁਰਖਿਆ ਬਲਾਂ ਨੇ
ਪੂਰੀ ਤਰ੍ਹਾਂ ਆਪਣੇ ਘੇਰੇ ਵਿੱਚ ਲੈ ਰਖਿਆ ਹੋਇਆ ਹੈ, ਫਿਰ ਵੀ ਜੇ ਦਰਬਾਰ ਸਾਹਿਬ ਕੰਪਲੈਕਸ ਵਿੱਚ
ਬੇਗੁਨਾਹਵਾਂ ਦੇ ਕਾਤਲ ਪਨਾਹ ਲੈਣ ਪੁਜ ਰਹੇ ਹਨ ਅਤੇ ਭਾਰੀ ਪੈਮਾਨੇ ਵਿੱਚ ਅਸਲਾ ਵੀ ਪੁਜ ਰਿਹਾ ਹੈ
ਤਾਂ ਫਿਰ ਇਹ ਸਭ ਸਿੱਖਾਂ ਨੂੰ ਬਦਨਾਮ ਕਰਨ ਲਈ ਸਰਕਾਰ ਅਤੇ ਸੁਰਖਿਆ ਬਲਾਂ ਦੀ ਸਹਿਮਤੀ ਤੇ
ਮਿਲੀ-ਭੁਗਤ ਨਾਲ ਹੀ ਹੋ ਰਿਹਾ ਹੈ?
0 ਇਹੀ ਸੁਆਲ ਉਸ ਸਮੇਂ ਦੇ ਉਨ੍ਹਾਂ ਫੌਜੀ ਅਧਿਕਾਰੀਆਂ ਪਾਸੋਂ ਵੀ ਪੁਛਿਆ ਜਾ ਸਕਦਾ ਹੈ, ਜਿਨ੍ਹਾਂ
ਨੇ ਦਰਬਾਰ ਸਾਹਿਬ ਦਾ ਘੇਰਾ ਪਾਈ ਬੈਠੇ ਸੁਰਖਿਆ ਬਲਾਂ ਦੀ ਕਮਾਨ ਸੰਭਾਲੀ ਹੋਈ ਸੀ ਕਿ ਜਦ ਕਿ
ਤੁਹਾਨੂੰ ਇਹ ਪਤਾ ਹੈ ਕਿ ਕਾਤਲ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਨਾਹ ਲੈਣ ਲਈ ਪੁਜ ਰਹੇ ਹਨ ਤਾਂ
ਫਿਰ ਉਹ ੳਨ੍ਹਾਂ ਨੂੰ ਅੰਦਰ ਦਾਖਲ ਹੁੰਦਿਆਂ ਤੇ ਕਾਰੇ ਕਰਨ ਲਈ ਬਾਹਰ ਨਿਕਲਦਿਆਂ ਨੂੰ ਫੜਦੇ ਕਿਉਂ
ਨਹੀਂ ਸਨ ਅਤੇ ਅੰਦਰ ਆ ਰਹੇ ਅਸਲੇ ਨੂੰ ਰੋਕਦੇ ਕਿਉਂ ਨਹੀਂ ਸਨ? ਕੀ ਅਜਿਹਾ ਕਿਸੇ ਸੋਚੀ ਸਮਝੀ ਸਾਜ਼ਸ਼
ਅਧੀਨ ਨਹੀਂ ਸੀ ਹੋ ਰਿਹਾ?
ਇਕ ਸਭ ਤੋਂ ਵਡਾ ਤੇ ਕੌੜਾ ਸੁਆਲ:
0 ਸਿਖ ਇਤਿਹਾਸ ਇਸ ਗਲ ਦਾ ਗੁਆਹ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਦਰਬਾਰ ਸਾਹਿਬ ਦੀ ਪਵਿਤ੍ਰਤਾ
ਅਤੇ ਸਤਿਕਾਰ ਦਾ ਖਿਆਲ ਰਖਦਿਆਂ, ਆਪਣੇ ਪੁਰ ਹੋਏ ਹਰ ਹਮਲੇ ਦਾ ਟਾਕਰਾ ਦਰਬਾਰ ਸਾਹਿਬ ਤੋਂ ਬਾਹਰ
ਕੀਤਾ। ਜਦੋਂ ਸਿਖਾਂ ਨੇ ਉਨ੍ਹਾਂ ਪਾਸੋਂ ਇਸ ਬਾਰੇ ਪੁਛਿਆ ਤਾਂ ਉਨ੍ਹਾਂ ਕਿਹਾ, ਕਿ ਉਹ ਸ੍ਰੀ ਦਰਬਾਰ
ਸਾਹਿਬ ਦੀ ਬੇਹੁਰਮਤੀ ਨਹੀਂ ਹੋਣ ਦੇਣਾ ਚਾਹੁੰਦੇ। ਇਤਿਹਾਸ ਦਾ ਇਹ ਮਹਤਵਪੂਰਣ ਪ੍ਰਮਾਣ ਸਾਹਮਣੇ ਹੋਣ
ਦੇ ਬਾਵਜੂਦ, ਇਸਨੂੰ ਅਣਗੌਲਿਆਂ ਕਿਉਂ ਕੀਤਾ ਗਿਆ ਤੇ ਕਿਸਨੇ ਅਜਿਹਾ ਕਰਨ ਲਈ ਮਜਬੂਰ ਕੀਤਾ?
0 ਇਸੇਤਰ੍ਹਾਂ ਸਰਕਾਰ ਦੇ ਉਸ ਸਮੇਂ ਦੇ ਜ਼ਿਮੇਂਦਾਰ ਅਧਿਕਾਰੀਆਂ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ
ਮੰਤਰੀ ਮੰਡਲ ਦੇ ਜ਼ਿਮੇਂਦਾਰ ਵਜ਼ੀਰਾਂ ਪਾਸੋਂ ਵੀ ਪੁਛਿਆ ਜਾ ਸਕਦਾ ਹੈ ਕਿ ਕੁੱਝ ਜਿਮੇਂਦਾਰ ਤੇ ਸਿੱਖ
ਇਤਿਹਾਸ ਦੇ ਜਾਣੂਆਂ ਵਲੋਂ ਦਿਤੀ ਗਈ ਇਸ ਸਲਾਹ ਨੂੰ ਅਣਗੌਲਿਆਂ ਕਿਉਂ ਕੀਤਾ ਗਿਆ ਕਿ ਦਰਬਾਰ ਸਾਹਿਬ
ਪੁਰ ਫੌਜ ਚਾੜ੍ਹਨ ਦੀ ਬਜਾਏ ਕੰਪਲੈਕਸ ਦੇ ਬਿਜਲੀ-ਪਾਣੀ ਦੀ ਸਪਲਾਈ ਬੰਦ ਕਰ ਲੋੜੀਂਦੇ ਵਿਅਕਤੀਆਂ
ਨੂੰ ਬਾਹਰ ਨਿਕਲਣ ਤੇ ਮਜਬੂਰ ਕੀਤਾ ਜਾ ਸਕਦਾ ਹੈ?
0 ਧਰਮ-ਯੁੱਧ, ਜਿਸਨੂੰ ਸਿੱਖ ਮਾਨਤਾਵਾਂ ਅਨੁਸਾਰ ਗ਼ਰੀਬ-ਮਜ਼ਲੂਮ ਦੀ ਰਖਿਆ ਅਤੇ ਅਨਿਆਇ ਵਿਰੁਧ ਸੰਘਰਸ਼
ਵਜੋਂ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਸੀ, ਉਸ ਵਿੱਚ ਕਿਵੇਂ ਬੇਗੁਨਾਹਵਾਂ ਦੇ ਕਤਲਾਂ ਨੇ ਆਪਣੀ
ਜਗ੍ਹਾ ਬਣਾ ਲਈ? ਇਸ ਗਲ ਦਾ ਵੀ ਵਿਸ਼ਲੇਸ਼ਣ ਕਰਨਾ ਹੋਵੇਗਾ, ਕਿ ਧਰਮ-ਯੁੱਧ ਮੋਰਚੇ ਦੌਰਾਨ
ਸਮਾਜ-ਵਿਰੋਧੀ ਤੱਤਾਂ ਦੀਆਂ ਸਰਗਰਮੀਆਂ ਕਿਵੇਂ ਉਸਦਾ ਅੰਗ ਬਣਦੀਆਂ ਚਲੀਆਂ ਗਈਆਂ? ਇਥੋਂ ਤਕ ਕਿ
ਛੋਟੀਆਂ-ਮੋਟੀਆਂ ਲੁੱਟ-ਖੋਹ ਦੀਆਂ ਘਟਨਾਵਾਂ ਵੀ ਧਰਮ-ਯੁੱਧ ਮੋਰਚੇ ਨਾਲ ਕਿਉਂ ਜੋੜੀਆਂ ਜਾਣ ਲਗ
ਪਈਆਂ ਸਨ? ਇਹ ਭੇਦ ਵੀ ਤਾਂ ਤਲਾਸ਼ਣਾ ਹੀ ਹੋਵੇਗਾ, ਕਿ ਉਹ ਕਿਹੜੇ ਤੱਤ ਸਨ, ਜੋ ਸੁਰਖਿਆ ਬਲਾਂ ਦੇ
ਸਖਤ ਘੇਰੇ ਵਿੱਚ ਹੁੰਦਿਆਂ ਹੋਇਆਂ ਵੀ, ਦਰਬਾਰ ਸਾਹਿਬ ਵਿੱਚ ਹਥਿਆਰ ਤੇ ਅਸੱਲਾ ਪਹੁੰਚਾਣ ਵਿੱਚ ਵੀ
ਸਫਲ ਹੁੰਦੇ ਰਹੇ ਸਨ ਅਤੇ ਲੁਟ-ਖੋਹ ਅਤੇ ਕਤਲ ਦੀਆਂ ਘਟਨਾਵਾਂ ਲਈ ਜ਼ਿਮੇਂਦਾਰ ਤੱਤ, ਕਿਵੇਂ ਇਤਨੇ
ਸਖਤ ਘੇਰੇ ਵਿਚੋਂ ਨਿਕਲ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਚਲੇ ਜਾਂਦੇ ਅਤੇ ਸੁਰਖਿਅਤ ਹੀ ਮੁੜ
ਆਉਂਦੇ ਰਹੇ ਸਨ? ਆਖਿਰ ਇਸ ਸਭ ਕੁੱਝ ਦੇ ਪਿਛੇ ਭੇਦ ਕੀ ਸੀ?
… ਅਤੇ ਅੰਤ ਵਿੱਚ: ਸਪਸ਼ਟ ਹੈ ਕਿ ਇਨ੍ਹਾਂ ਸੁਆਲਾਂ ਦੇ ਜਵਾਬ ਦੋਹਾਂ ਧਿਰਾਂ ਵਿਚੋਂ ਕੋਈ ਵੀ
ਦੇਣ ਲਈ ਤਿਆਰ ਨਹੀਂ ਹੋਵੇਗਾ। ਜਦੋਂ ਤਕ ਇਨ੍ਹਾਂ ਅਤੇ ਅਜਿਹੇ ਕੁੱਝ ਹੋਰ ਸੁਆਲਾਂ ਦੇ ਜਵਾਬ ਨਹੀਂ
ਮਿਲਣਗੇ ਤਦ ਤਕ ਸੱਚਾਈ ਸਾਹਮਣੇ ਨਹੀਂ ਆ ਸਕੇਗੀ। 000
Mobile : + 91 98 68 91 77 31
(30/05/12)
ਡਾ: ਗੁਰਮੀਤ ਸਿੰਘ ਬਰਸਾਲ
ਸੰਪਾਦਕ ਜੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!!
ਵਧੀਆ ਫੈਸਲੇ?
1....ਰਾਗ ਮਾਲਾ ਭਾਵੇਂ ਗੁਰੂ ਕਿਰਤ ਨਹੀਂ ਹੈ , ਇਸ ਵਿਚ ਕੋਈ ਗੁਰੂ ਦਾ ਉਪਦੇਸ਼ ਨਹੀਂ ਅਤੇ ਨਾਂ ਹੀ
ਇਹ ਗੁਰੂ ਗ੍ਰੰਥ ਸਾਹਿਬ ਵਿਚਲੇ ਅਸਲੀ ਰਾਗਾਂ ਦਾ ਤਤਕਰਾ ਹੈ ਫਿਰ ਵੀ ਇਹ ਗੁਰੂ ਗ੍ਰੰਥ ਸਾਹਿਬ ਵਿੱਚ
ਰੱਖੀ ਜਾਵੇਗੀ । ਦਲੀਲ ਇਹ ਕਿ ਅਗਰ ਰਾਗ ਮਾਲਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੱਢ ਦਿੱਤੀ ਤਾਂ ਹੌਲੀ
ਹੌਲੀ ਭਗਤਾਂ ਦੀ ਬਾਣੀ ਨੂੰ ਬਾਹਰ ਕੱਢਣ ਦਾ ਰਸਤਾ ਖੁਲ ਜਾਵੇਗਾ ਸੋ ਵਧੀਆ ਫੈਸਲਾ ਹੈ । (ਗੁਰੂ
ਅਰਜਨ ਸਾਹਿਬ ਜੀ ਨੇ ਭਗਤਾਂ ਦੀ ਬਾਣੀ ਨੂੰ ਆਪਣੇ ਸ਼ਬਦ ਨਾਲ ਲਿਖ ਖੁਦ ਸਵੀਕਾਰ ਕੀਤਾ ਹੈ ,ੴ ਤੋਂ
ਮੁਦਾਵਣੀ ਤਕ ਗੁਰ ਉਪਦੇਸ਼ ਇੱਕ ਹੈ ,ਫਿਰ ਖਤਰਾ ਕਾਹਦਾ ?)
2.....ਸਿਖ ਦੇ ਨਿਤਨੇਮ ਵਿੱਚ 3 ਰਚਨਾਵਾਂ ਬਾਹਰੋਂ (ਕੱਚੀ ਬਾਣੀ) ,2 ਗੁਰੂ ਗ੍ਰੰਥ ਸਾਹਿਬ ਜੀ
ਵਿੱਚੋਂ (ਗੁਰੂ ਬਾਣੀ) (60::40) ਦਾ ਅਨੁਪਾਤ। ਇਸੇ ਤਰਾਂ ਅੰਮ੍ਰਿਤ ਸੰਸਕਾਰ ਸਮੇ । ਦਲੀਲ ਇਹ ਕਿ
ਇਹ ਲੋਕ ਪਹਿਲਾਂ ਦਸਮ ਗ੍ਰੰਥ ਰੱਦ ਕਰਨਗੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ । ਸੋ ਵਧੀਆ ਫੈਸਲਾ ਹੈ।
3……ਗੁਰੂ ਗ੍ਰੰਥ ਸਾਹਿਬ ਦੇ ਉਲਥੇ ਕਰਨ ਵਾਲੇ ਕਾਤਬਾਂ ਦੀਆਂ ਗਲਤੀਆਂ ਨੂੰ ਦਰੁਸਤ ਨਾਂ ਕਰਨ ਦਾ
ਫੈਸਲਾ ਇਹ ਕਹਿ ਕੇ ਕਰਨਾਂ ਕਿ ਗੁਰੂ ਤੇ ਕਿੰਤੂ ਨਹੀਂ ਕੀਤਾ ਜਾ ਸਕਦਾ । ਇਸ ਤਰਾਂ ਉਲਥਾਕਾਰਾਂ
ਦੀਆਂ ਗਲਤੀਆਂ ਨੂੰ ਭਾਈ ਗੁਰਦਾਸ ਜੀ ਦੇ ਗਲ਼ ਪਾਉਣਾ ਵੀ ਵਧੀਆ ਫੈਸਲਾ ਹੈ
4.....ਨਾਨਕ ਸ਼ਾਹੀ ਕੈਲੰਡਰ (2003) ਜੋ ਕਿ ਵਗਿਆਨਕ ਕੈਲੰਡਰ ਹੈ ਵਿੱਚ ਬਾਹਮਣ ਜੰਤਰੀ ਨੂੰ ਮਿਕਸ
ਕਰਕੇ ਵਧੀਆ ਫੈਸਲਾ ਲਿਆ ਗਿਆ ਹੈ ਜਿਸ ਨਾਲ ਡੇਰੇਦਾਰਾਂ ਨਾਲ ਏਕਤਾ ਕਰਨ ਦੇ ਆਸਾਰ ਵਧਦੇ ਹਨ ।
...................ਕੀ ਇਹ ਸਮੇ ਅਨੁਸਾਰ ਵਧੀਆ ਫੈਸਲੇ ਲਏ ਗਏ ਹਨ ਜਾਂ ਹਰ ਵਾਰ ਡੇਰੇਦਾਰਾਂ,
ਸੰਪਰਦਾਈਆਂ ਅਤੇ ਬ੍ਰਾਹਮਣਵਾਦੀਆਂ ਦੀ ਬਹੁਸੰਮਤੀ ਅੱਗੇ ਸਿੱਖਾਂ ਦਾ ਸਿਰ ਝੁਕਵਾਉਣ ਦਾ ਪਰਬੰਧ ਕੀਤਾ
ਗਿਆ ਹੈ ? ਵਿਚਾਰਨ ਦੀ ਲੋੜ ਹੈ ?
(30/05/12)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ
ਹੋਵੇ ਜੀ!
ਸ. ਜਸਵੀਰ ਸਿੰਘ ਕੈਲਗਿਰੀ ਜੀ ਨੇ 29. 05. 2012 ਨੂੰ ਸਿਖਮਾਰਗ ਵੈਬਸਾਈਟ ਤੇ ਪਾਏ
ਗਏ ਆਪਣੇ ਪੱਤਰ ਵਿੱਚ ਹੇਠਾਂ ਦਿੱਤੇ ਅਨੁਸਾਰ ਲਿਖਿਆ ਹੈ:
“…. . ਐਸ ਵਕਤ ਪੰਥ ਨੂੰ ਪੰਥ ਵਿਰੋਧੀਆਂ ਵੱਲੋਂ ਘਟ ਅਤੇ ਪੰਥ ਦਰਦੀ ਅਖਵਾਉਂਦੇ ਪੜ੍ਹੇ ਲਿਖੇ
ਵਿਦਵਾਨਾਂ ਵੱਲੋਂ ਜ਼ਿਆਦਾ ਖਤਰਾ ਹੈ। ਇੱਕ ਪਾਸੇ ਡੇਰਾ-ਵਾਦ ਦੇ ਪੰਥ ਦਰਦੀ ਅਤੇ ਦੂਸਰੇ ਪਾਸੇ
ਦੁਨਿਆਵੀ ਪੜ੍ਹਾਈ ਪੜ੍ਹੇ ਲਿਖੇ ਪੰਥ ਦਰਦੀ ਅਖਵਾਉਂਦੇ ਡਾਕਟਰ ਤੇ ਪ੍ਰੋਫੈਸਰ। ਤੀਸਰੇ ਪਾਸੇ ਆਰ.
ਐਸ. ਐਸ. ਅਤੇ ਚੌਥੇ ਪਾਸੇ ਅਜੋਕੇ ਜੱਥੇਦਾਰ …………………. । ਸਿਖ ਕੌਮ ਨੂੰ ਚਾਰੇ ਪਾਸਿਆਂ ਤੋਂ ਢਾ ਲਗ
ਰਹੀ ਹੈ।”
ਇੱਥੇ ਮੈਂ ਇਹ ਦੱਸਣਾਂ ਚਾਹੁੰਦਾ ਹਾਂ ਕਿ ਇੱਕ ਪੰਜਵੀਂ ਧਿਰ ਵੀ ਹੈ ਜਿਸ ਤੋਂ ਸਿਖ ਕੌਮ ਨੂੰ ਗੰਭੀਰ
ਖਤਰਾ ਹੈ ਅਤੇ ਉਹ ਹੈ ਅਜਿਹੇ ਲੇਖਕਾਂ ਦੀ ਜੋ ਆਰ. ਐਸ. ਐਸ. ਵਰਗੀਆਂ ਪੰਥ-ਦੋਖੀ ਜੱਥੇਬੰਦੀਆਂ ਦੇ
ਹੱਥ-ਠੋਕੇ ਬਣ ਕੇ ਇਹ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾ ਰਹੇ ਹਨ ਕਿ ਬ੍ਰਾਹਮਣਵਾਦੀ ਤਾਕਤਾਂ ਵੱਲੋਂ
ਸਿਖ ਮੱਤ ਵਿੱਚ ਪਰਚਲਤ ਕੀਤੀਆਂ ਗਈਆਂ ਮਨਮੱਤਾਂ ਨੂੰ ਕਿਸੇ ਹੀਲੇ ਵੀ ਹੱਟਣ ਨਾ ਦਿੱਤਾ ਜਾਵੇ।
ਸ. ਜਸਵੀਰ ਸਿੰਘ ਕੈਲਗਿਰੀ ਜੀ ਨੂੰ ਬੇਨਤੀ ਹੈ ਕਿ ਆਪਣੀ ਸੂਚੀ ਵਿੱਚ ਇਹ
ਪੰਜਵੀਂ ਧਿਰ ਵੀ ਜ਼ਰੂਰ ਸ਼ਾਮਲ ਕਰ ਲੈਣ।
ਕਿਉਂਕਿ ਸ. ਕੈਲਗਿਰੀ ਜੀ ਸੁਹਿਰਦ ਪੰਥ ਦਰਦੀ ਹਨ ਉਹ ਸੱਚ ਬੋਲਣ ਤੋਂ ਨਹੀਂ ਝਿਜਕਣ ਲੱਗੇ। ਸੱਚ
ਬੋਲਣਾ ਸਿੱਖੀ ਦਾ ਮੁਢਲਾ ਅਸੂਲ ਹੈ ਅਤੇ ਇਸ ਸਬੰਧੀ ਗੁਰਬਾਣੀ ਦਾ ਸੰਦੇਸ਼ ਹੇਠਾਂ ਦਿੱਤੇ ਅਨੁਸਾਰ
ਹੈ:
ਬੋਲੀਐ ਸਚੁ ਧਰਮੁ ਝੂਠੁ ਨਾ ਬੋਲੀਐ।।
ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ।। (ਸ਼ੇਖ ਫਰੀਦ ਜੀ)
ਇਸ ਲਈ ਸ. ਜਸਵੀਰ ਸਿੰਘ ਕੈਲਗਿਰੀ ਜੀ ਨੂੰ ਦੂਸਰੀ ਬੇਨਤੀ ਹੈ ਕਿ ਉਹ ਉਪਰੋਕਤ
ਡਾਕਟਰਾਂ/ਪ੍ਰੋਫੈਸਰਾਂ ਦੇ ਨਾਮ ਜਨਤਕ ਕਰਨ (ਅਜਿਹੇ ਨਾਮ ਬਹੁਤ ਜ਼ਿਆਦਾ ਨਹੀਂ ਹੋਣ ਲੱਗੇ) ਅਤੇ
ਉਹਨਾਂ ਦੀਆਂ ਲਿਖਤਾਂ ਦਾ ਵੀ ਵੇਰਵਾ ਦੇਣ ਜਿਹਨਾਂ ਰਾਹੀਂ ਸਿਖ ਕੌਮ ਨੂੰ ਢਾ ਲਾਉਣ ਦੀ ਕਾਰਵਾਈ
ਕੀਤੀ ਗਈ ਹੈ। ਪਰਤੱਖ ਹੈ ਕਿ ਉਹਨਾਂ ਦੀ ਇਸ ਸੇਵਾ ਨਾਲ ਸਿਖ ਕੌਮ ਦਾ ਡਾਢਾ ਭਲਾ ਹੋ ਜਾਵੇਗਾ। ਬਾਕੀ
ਚਾਰ ਧਿਰਾਂ ਦੇ ਵਿਰੁਧ ਕਾਰਵਾਈ ਕਰਨੀ ਤਾਂ ਔਖੀ ਹੈ ਪਰੰਤੂ ਡਾਕਟਰ/ਪ੍ਰੋਫੈਸਰ ਤਾਂ ਆਪਣੀਆਂ ਲਿਖਤਾਂ
ਦੇ ਅਧਾਰ ਤੇ ਸੌਖਿਆਂ ਹੀ ਕੁੜਿੱਕੀ ਵਿੱਚ ਆ ਸਕਦੇ ਹਨ।
ਜੇਕਰ ਸ. ਜਸਵੀਰ ਸਿੰਘ ਕੈਲਗਿਰੀ ਜੀ ਉਪਰੋਕਤ ਦੂਸਰੀ ਬੇਨਤੀ ਨੁੰ ਨਹੀਂ ਮੰਨਦੇ ਤਾਂ ਇਹ ਸਮਝਿਆ
ਜਾਵੇਗਾ ਕਿ ਉਹਨਾਂ ਨੂੰ ਡਾਕਟਰਾਂ/ਪ੍ਰੋਫੈਸਰਾਂ ਦੇ ਵਰਗ ਤੋਂ ਗੰਭੀਰਤਾ ਦੀ ਹੱਦ ਤੱਕ ਦਾ ਫੋਬੀਆ ਹੈ
ਅਤੇ ਉਹ ਕਮਤਰੀ ਦੇ ਅਹਿਸਾਸ (inferiority complex)
ਤੋਂ ਵੀ ਬੁਰੀ ਤਰ੍ਹਾਂ ਨਾਲ ਪੀੜਤ ਹਨ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(30/05/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸਰਵਜੀਤ ਸਿੰਘ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਵਲੋਂ ਪੱਤਰ ਮਿਤੀ 29. 5. 12 ਦਾ ਧਨਵਾਦ!
ਆਪ ਜੀ ਨੇ ਤਫ਼ਸੀਲ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਵਿੱਚ ਕੁੱਝ ਨੁੱਕਤੇ ਵਧੇਰੀ
ਜਿਗਿਆਸਾ ਉੱਤਪੰਨ ਕਰਦੇ ਹਨ।
ਪਹਿਲੀ ਗਲ ਜੋ ਆਪ ਜੀ ਵਲੋਂ ਸਪਸ਼ਟ ਹੋਈ ਹੈ ਕਿ ਮੋਜੂਦਾ ਨਾਨਕਸ਼ਾਹੀ
ਕੈਲੰਡਰ ਸੂਰਜੀ ਕੈਲੰਡਰ ਹੈ। ਦੂਜਾ, ਆਪ ਜੀ ਦੇ ਲਿਖੇ ਮੁਤਾਬਕ ਚੰਦ-ਸੂਰਜੀ ਕੈਲੰਡਰ ਵਿਗਿਆਨਕ ਤਾਂ
ਹੈ ਪਰ ਇਹ ਲੋੜ ਤੋਂ ਜ਼ਿਆਦਾ ਵਿਗਿਆਨਕ ਹੈ!
ਵੀਰ ਜੀ ਕੀ ਇਸੇ ਲਈ ਦੁਨਿਆਂ ਦੀ ਸਭ ਤੋਂ ਵੱਧ ਪ੍ਰਭਾਵਸ਼ਾਲੀ/ਸਿਆਣੀ ਕਹੀ ਜਾਂਦੀ ਯਹੂਦੀ
ਕੌਮ ਇਸੇ ਦਾ ਇਸਤੇਮਾਲ ਕਰਦੀ ਹੈ? ਚੀਨੀ ਵੀ ਬੜੇ ਵਿਗਿਆਨਕ ਜ਼ਹਿਨ ਵਾਲੇ ਹਨ! ਕੀ ਉਹ ਵੀ ਇਸੇ ਲਈ
ਅਪਣੇ ਪਰੰਪਰਾਗਤ ਤਿਯੋਹਾਰ ਚੰਦ-ਸੂਰਜੀ ਕੈਲੰਡਰ ਮੁਤਾਬਕ ਤੈਅ ਕਰਦੇ ਹਨ? ਵੀਰ ਜੀ ਲੋੜ ਤੋਂ ‘ਜ਼ਿਆਦਾ
ਵਿਗਿਆਨਕ’ ਵਾਲੀ ਆਪ ਜੀ ਦੀ ਗਲ ਮੈਂਨੂੰ ਸਮਝ ਨਹੀਂ ਆਈ। ਅੱਜਕਲ ਤਾਂ ਜ਼ਿਆਦਾ ਵਿਗਿਆਨਕ ਹੋਂਣ ਦੀ
ਦੌੜ ਲੱਗੀ ਹੋਈ ਹੈ।
ਆਪ ਜੀ ਅਨੁਸਾਰ ਮੌਜੂਦਾ ਨਾਨਕਸ਼ਾਹੀ ਕੈਲੰਡਰ ਸੂਰਜੀ ਹੈ! ਇਸ ਵਿੱਚ ਕੁੱਝ ਦਿਹਾੜੇ ਚੰਦ- ਸੂਰਜੀ
ਗਣਨਾ ਦੇ ਅਧਾਰ ਤੇ ਨਿਰਧਾਰਤ ਕੀਤੇ ਜਾਂਦੇ ਹਨ ਅਤੇ ਇਹ ਦਿਹਾੜੇ ਗ੍ਰੇਗੌਰਿਅਨ ਕੈਲੰਡਰ ਮੁਤਾਬਕ
ਅਲਗ-ਅਲਗ ਤਿਥੀਆਂ ਤੇ ਆਉਂਦੇ ਹਨ। ਇਹ ਉਂਝ ਹੀ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਗ੍ਰਗੋਰਿਅਨ ਕੈਲੰਡਰ
ਦੇ ਅੰਦਰ ਈਸਟਰ, ਗੁੱਡ ਫ਼੍ਰਾਈਡੇ ਪਾਮ ਸੰਡੇ ਆਦਿ ਈਸਾਈ ਦਿਹਾੜੇ
ਹਰ ਸਾਲ ਵੱਖ-ਵੱਖ ਤਾਰੀਖਾਂ ਆਉਂਦੇ ਹਨ। ਲੱਗਦਾ ਹੈ ਕਿ ਈਸਾਈ ਵੱਧ ਸਿਆਣੇ ਹਨ ਜਿਨ੍ਹਾਂ ਨੂੰ ਇਸ
ਵਿੱਚ ਕੋਈ ਮੂਸ਼ਕਲ ਨਹੀਂ ਆਉਂਦੀ।
ਵੀਰ ਜੀ ਮੇਰਾ ਗਿਆਨ ਕੈਲੰਡਰ ਬਾਰੇ ਬਹੁਤ ਸੀਮਤ ਹੈ ਅਤੇ ਮੈਂ ਸਮਝਦਾ ਹਾਂ ਕਿ ਚੰਦ ਕੁ
ਤੱਥਾਂ-ਤਾਰੀਖਾਂ ਦਾ ਗਿਆਨ ਪ੍ਰਾਪਤ ਕਰਕੇ ਮੈਂ ਕੈਲੰਡਰ ਦਾ ਮਾਹਰ ਨਹੀਂ ਬਣ ਸਕਦਾ। ਮੇਰੇ ਖਿਆਲ
ਵਿੱਚ ਐਸਾ ਸੋਚਣਾ ਵਿਦਵਤਾ ਨਹੀਂ। ਮੈਂ ਤਾਂ ਹੋਸ਼ ਸੰਭਾਲਣ ਤੋਂ ਹੀ ਘਰ ਵਿੱਚ ਲੱਗੇ ਗ੍ਰੇਗੌਰਿਅਨ
ਰੂਪ ਸਿਵਲ ਕੈਲੰਡਰ ਤੋਂ ਹੀ ਅਪਣੇ ਮੁੱਖ ਦਿਹਾੜੀਆਂ ਦਿਆਂ ਤਾਰੀਖਾਂ ਪੜਦਾ ਆ ਰਿਹਾ ਹਾਂ। ਮੈਂਨੂੰ
ਕਦੇ ਕਿਸੇ ਪੰਡਤ ਕੋਲ ਜਾ ਕੇ ਅਪਣੇ ਦਿਹਾੜਿਆਂ ਦਿਆਂ ਉਹ ਤਾਰੀਖਾਂ ਪੁੱਛਣ ਦੀ ਲੋੜ ਨਹੀਂ ਪਈ। ਭਾਰਤ
ਦੇ ਬੈਂਕ ਅਤੇ ਅਦਾਲਤੀ ਅਤੇ ਸਰਕਾਰੀ ਕੈਲੰਡਰ ਨਵਾਂ ਸਾਲ ਚੜਨ ਤੋਂ ਪਹਿਲਾਂ ਹੀ ਉਪਲੱਭਦ ਹੁੰਦੇ ਹਨ।
ਮੁੱਖ ਤਿਯੋਹਾਰਾਂ ਦਾ ਜ਼ਿਕਰ ਸਪਸ਼ਟ ਜਨਤਕ ਹੁੰਦਾ ਹੈ। ਹੁਣ ਸਾਨੂੰ ਤਾਂ ਐਤਵਾਰ ਦੇਖਣ ਲਈ ਵੀ ਬਹੁਤੀ
ਵਾਰ ਦੀਵਾਰ ਤੇ ਟੰਗੇ ਕੈਲੰਡਰ ਤੇ ਨਿਗਾਹ ਮਾਰਨ ਦਾ ਕਸ਼ਟ ਤਾਂ ਕਰਨਾ ਹੀ ਪੈਂਦਾ ਹੈ।
ਮੇਰੀ ਜਾਣਕਾਰੀ ਅਨੁਸਾਰ ਚੰਦ-ਸੂਰਜੀ ਕੈਲੰਡਰ ਅਨੁਸਾਰ ਨਾਗਰਿਕ ਕੈਲੰਡਰ ਵਿੱਚ ਧਾਰਮਕ ਤਿਯੋਹਾਰਾਂ
ਦੀ ਟੇਬੂਲੇਸ਼ਨ ਹੁਣ ‘ਭਾਰਤੀ ਮੈਟੀਰਿਯੋਲੋਜਿਕਲ ਵਿਭਾਗ’ ਕਰਦਾ
ਆਉਂਦਾ ਹੈ ਨਾ ਕਿ ਕੋਈ ਪੰਡਤ। ਇਹ ਟੈਬੁਲੇਸ਼ਨ ਵਿਭਾਗ ਦੀ ਸਾਲਾਨਾ ਪ੍ਰਤਿਕਾ
‘ਦ ਇਨਡੀਅਨ ਐਸਟ੍ਰੋਨੋਮਿਕਲ ਐਫਮਰੀਸ’ ਵਿੱਚ ਛੱਪਦੀ ਹੈ। ਹਾਂ
2003 ਅਤੇ ਉਸ ਤੋਂ ਬਾਦ ਦੂਬਾਰਾ ਹੋਏ ਬਦਲਾਵਾਂ ਕਾਰਨ ਉੱਥੇ ਵੀ ਸਾਡੀਆਂ ਤਾਰੀਖਾਂ ਦੀ ਟੇਬੂਲੇਸ਼ਨ
ਬਾਰੇ ਘੜਮੱਸ ਪਿਆ ਹੋਣਾ ਹੈ ਜਿਸ ਕਾਰਨ ਨਵੇਂ ਬਦਲਾਉ ਤੋਂ ਬਾਦ, ਸਾਡੇ ਤਿਯੋਹਾਰਾਂ ਦਿਆਂ ਤਾਰੀਖਾਂ
ਸਿਵਲ ਕੈਲੰਡਰ ਵਿੱਚ ਹੋਰ ਸਨ ਅਤੇ ਨਾਨਕਸ਼ਾਹੀ ਕੈਲੰਡਰ ਵਿੱਚ ਹੋਰ। ਖ਼ੈਰ!
ਆਪ ਜੀ ਨੇ ਆਰੰਭ ਵਿੱਚ ਹੀ ਲਿਖਿਆ ਹੈ:-
“ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ ਇਹ ਚੱਕਰ 354. 37 ਦਿਨ (354
ਦਿਨ, 8 ਘੰਟੇ, 52 ਮਿੰਟ ਅਤੇ 48 ਸੈਕੰਡ) ਵਿਚ ਪੂਰਾ ਦਾ ਹੁੰਦਾ ਹੈ। ਭਾਵ ਚੰਦ ਦਾ ਇਕ ਸਾਲ ਸੂਰਜੀ
ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ”
ਪਰ ਮੈਂ ਆਪ ਜੀ ਵਲੋਂ ਦਿੱਤੀ ਇਸ ਵਚਿੱਤਰ ਜਾਣਕਾਰੀ ਵਿੱਚ ਉਲੱਝ ਗਿਆ ਹਾਂ। ਮੇਰੇ ਸਾਮਨਯ ਗਿਆਨ
ਅਨੁਸਾਰ ਚੰਦ ਧਰਤੀ ਦੇ ਗਿਰਦ ਦਾ ਚੱਕਰ ਇੱਕ ਮਹੀਨੇ (ਲਗਭਗ 29 ਜਾਂ 30 ਦਿਨ) ਵਿੱਚ ਪੁਰਾ ਕਰਦਾ
ਹੈ। ਪਰ ਆਪ ਜੀ ਦਾ ਖੋਜਪੁਰਨ ਗਿਆਨ ਚੰਦ ਨੂੰ ਧਰਤੀ ਦੇ ਦੁਆਲੇ ਦਾ ਚੱਕਰ 354. 37 ਦਿਨ ਵਿੱਚ
ਲਗਵਾਉਂਦਾ ਹੈ। ਕੀ ਆਪ ਜੀ ਵਲੋਂ ਦਿੱਤੀ ਜਾਣਕਾਰੀ ਸਹੀ ਹੈ? ? ?
ਕੁੱਝ ਹੋਰ ਵੀ ਸਵਾਲ ਹਨ! ਆਪ ਜੀ ਨੇ ਵਧੇਰੇ ਜਾਣਕਾਰੀ ਦਿੱਤੀ ਹੈ ਪਰ ਅੱਜ ਸਮਾਂ ਨਾ ਮਿਲਣ ਕਾਰਨ
ਜ਼ਿਆਦਾ ਵਿਚਾਰ ਨਹੀਂ ਕਰ ਸਕਿਆ। ਆਸ ਹੈ ਕਿ ਛੋਤੀ ਹੀ ਆਪ ਜੀ ਵਲੋਂ ਦਿੱਤੀ ਜਾਣਕਾਰੀ ਤੋਂ ਉੱਠੇ
ਸੁਭਾਵਕ ਸਵਾਲਾਂ ਬਾਰੇ ਆਪ ਜੀ ਤੋਂ ਸੇਧ ਲੇਂਣ ਦਾ ਜਤਨ ਕਰਾਂਗਾ।
ਇਸ ਵਿਚਕਾਰ ਆਪ ਜੀ ਵਲੋਂ ਉਪਰੋਕਤ ਸਵਾਲ ਦੇ ਜਵਾਬ ਦੀ ਉਡੀਕ ਵਿੱਚ ਹਾਂ!
ਹਰਦੇਵ ਸਿੰਘ, ਜੰਮੂ-30. 5. 12
(29/05/12)
ਸਰਵਜੀਤ ਸਿੰਘ
ਸ. ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥
ਸ. ਹਰਦੇਵ ਸਿੰਘ ਜੰਮੂ ਜੀ, ਗੁਰੂ ਕਾਲ ਵੇਲੇ ਦੋਵੇਂ (ਸੂਰਜੀ ਬਿਕ੍ਰਮੀ ਅਤੇ
ਚੰਦਰ-ਸੂਰਜੀ ਬਿਕ੍ਰਮੀ) ਕੈਲੰਡਰਾਂ ਦੀ ਵਰਤੋ ਕੀਤੀ ਜਾਂਦੀ ਰਹੀ ਹੈ। ‘ਹੁਕਮਨਾਮੇ’ (ਡਾ. ਗੰਡਾ
ਸਿੰਘ) ਦੇ ਪੰਨਾ 145 ਤੇ ‘ਹੁਕਮਨਾਮਾ ਪਾਤਸ਼ਾਹੀ ੧੦’ `ਚ ‘ਫੱਗਣ ਸੁਦੀ ੫ ਸੰਮਤ ੧੭੫੦ ਬਿਕ੍ਰਮੀ’
ਤਾਰੀਖ ਦਰਜ ਹੈ। ਇਹ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀ ਤਾਰੀਖ ਹੈ। ਪੰਨਾ 147 ਤੇ ‘ਹੁਕਮਨਾਮਾ
ਪਾਤਸ਼ਾਹੀ ੧੦’ `ਚ ‘ਭਾਂਦੋ 2, ਸੰਮਤ 1653 ਬਿਕ੍ਰਮੀ’ ਦਰਜ ਹੈ। ਇਹ ਸੂਰਜੀ ਬਿਕ੍ਰਮੀ ਕੈਲੰਡਰ ਦੀ
ਤਾਰੀਖ ਹੈ। ਮੁਸਲਮਾਨ ਹਾਕਮਾਂ ਦੇ ਸਮੇ ਦੌਰਾਨ ਹਿਜਰੀ ਕੈਲੰਡਰ ਦੀ ਵਰਤੋ ਵੀ ਹੁੰਦੀ ਰਹੀ ਹੈ। ਆਲਮ
ਦੀ ਰਚਨਾ ‘ਮਾਧਵ ਨਲ ਕਾਮ ਕੰਦਲਾ’ ਜਿਸ ਦੇ ਕੁਝ ਅੰਸ਼ (ਰਾਗਮਾਲਾ) ਗੁਰੂ ਗ੍ਰੰਥ ਸਾਹਿਬ ਜੀ ਦੇ ਆਖਰੀ
ਪੰਨੇ ਤੇ ਦਰਜ ਹਨ, ਦੀ ਰਚਨਾ 991 ਹਿਜਰੀ `ਚ ਹੋਈ ਸੀ। ਅੰਗਰੇਜਾਂ ਦੇ ਆਉਣ ਤੇ ਗਰੈਗੋਰੀਅਨ ਕੈਲੰਡਰ
ਪ੍ਰਚੱਲਤ ਹੋਇਆ। 13 ਅਪ੍ਰੈਲ 1919, ਜਲਿਆ ਵਾਲੇ ਬਾਗ਼ ਦਾ ਸਾਕਾ, ਇਹ ਗਰੈਗੋਰੀਅਨ ਕੈਲੰਡਰ ਦੀ
ਤਾਰੀਖ ਹੈ।
ਚੰਦਰ-ਸੂਰਜੀ ਕੈਲੰਡਰ:-
ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ ਇਹ ਚੱਕਰ 354.37 ਦਿਨ (354 ਦਿਨ, 8 ਘੰਟੇ, 52 ਮਿੰਟ ਅਤੇ 48
ਸੈਕੰਡ) ਵਿਚ ਪੂਰਾ ਦਾ ਹੁੰਦਾ ਹੈ। ਭਾਵ ਚੰਦ ਦਾ ਇਕ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ
ਹੁੰਦਾ ਹੈ। ਹਿਜਰੀ ਕੈਲੰਡਰ ਚੰਦ ਦਾ ਕੈਲੰਡਰ ਹੈ। ਹੁਣ ਜੇ ਹਿਜਰੀ ਕੈਲੰਡਰ ਵਾਂਗੂ ਹੀ ਸਾਰੇ
ਦਿਹਾੜੇ ਮਨਾਏ ਜਾਣ ਤਾਂ ਹਰ ਸਾਲ ਉਹ ਦਿਹਾੜਾ ਪਹਿਲੇ ਸਾਲ ਨਾਲੋਂ 11 ਦਿਨ ਪਹਿਲਾ ਆ ਜਾਵੇਗਾ ਅਤੇ
33 ਸਾਲ ਪਿਛੋਂ ਮੁੜ ਉਸੇ ਤਾਰੀਖ ਦੇ ਨੇੜੇ-ਤੇੜੇ ਆ ਜਾਵੇਗਾ। (ਸੂਰਜ ਦੇ 33 ਸਾਲ = ਚੰਦ ਦੇ 34
ਸਾਲ) ਜਿਵੇਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੇ ਮੁਤਾਬਕ
ਜੇਠ ਸੁਦੀ 4 ਨੂੰ ਮਨਾਉਂਦੇ ਤਾਂ ਇਹ ਦਿਹਾੜਾ 2010 `ਚ 16 ਜੂਨ ਸੀ। 2011 `ਚ ਦਿਹ ਦਿਹਾੜਾ 5 ਜੂਨ
ਨੂੰ ਸੀ, 2012 `ਚ ਇਹ ਦਿਹਾੜਾ 25 ਮਈ ਨੂੰ ਸੀ। ਇਸ ਮੁਤਾਬਕ ਤਾ ਇਹ ਦਿਹਾੜਾ 2013 `ਚ 14 ਮਈ ਨੂੰ
ਆਉਣਾ ਚਾਹੀਦਾ ਹੈ ਪਰ ਨਹੀ! 2013 `ਚ ਤਾਂ ਇਹ ਦਿਹਾੜਾ 12 ਜੂਨ ਨੂੰ ਆਵੇਗਾ। ਕਿਓ?
ਇਸ ਦਾ ਕਾਰਨ ਇਹ ਹੈ ਕਿ ਜਦੋਂ ਚੰਦ ਦਾ ਸਾਲ, ਸੂਰਜੀ ਸਾਲ ਨਾਲੋਂ ਇਕ ਸਾਲ
`ਚ 11 ਦਿਨ ਅਤੇ ਦੋ ਸਾਲਾ `ਚ 22 ਦਿਨ ਸੂਰਜੀ ਸਾਲ ਤੋਂ ਪਿਛੇ ਰਹਿ ਗਿਆ ਤਾਂ ਇਸ ਨੂੰ ਖਿੱਚ-ਧੂਹ
ਕੇ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ `ਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਵੇਗਾ। 2012 `ਚ
ਚੰਦ ਦੇ ਸਾਲ ਦੇ ਮਹੀਨੇ 13 ਅਤੇ ਸਾਲ ਦੇ ਦਿਨ 384 ਹੋਣਗੇ। ਇਸ ਸਾਲ ਭਾਦੋਂ ਦੇ ਦੋ ਮਹੀਨੇ ਹੋਣਗੇ।
ਯਾਦ ਰਹੇ ਇਸ ਸਾਲ ਵੀ ਚੰਦ ਦਾ ਸਾਲ 11 ਦਿਨ ਪਿਛੇ ਹੋ ਜਾਵੇਗਾ। ਹੁਣ ਭਾਦੋਂ ਦੇ ਮਹੀਨੇ ਤੋਂ ਪਿਛੋਂ
ਆਉਣ ਵਾਲੇ ਸਾਰੇ ਦਿਹਾੜੇ 18/19 ਦਿਨ ਪੱਛੜ ਕੇ ਆਉਣਗੇ। ਇਹ ਹੀ ਕਾਰਨ ਹੈ ਕਿ 2013 `ਚ ਗੁਰੂ ਅਰਜਨ
ਦੇਵ ਜੀ ਦਾ ਸ਼ਹੀਦੀ ਦਿਹਾੜਾ 12 ਜੂਨ ਨੂੰ ਆਵੇਗਾ। ਹੁਣ 2014 `ਚ ਇਹ ਦਿਹਾੜਾ 2013 ਨਾਲੋਂ 11 ਦਿਨ
ਪਹਿਲਾ ਭਾਵ 1 ਜੂਨ (1 ਅਤੇ 2 ਜੂਨ ਨੂੰ ਦੋਵੇਂ ਦਿਨ ਹੀ ਜੇਠ ਸੁਦੀ ਚਾਰ ਹੈ) ਅਤੇ 2015 `ਚ 22 ਮਈ
ਨੂੰ ਆਵੇਗਾ। ਹੁਣ ਦੋ ਸਾਲਾ `ਚ ਚੰਦ ਦਾ ਸਾਲ ਸੂਰਜੀ ਸਾਲ ਨਾਲੋਂ 22 ਦਿਨ, ਫੇਰ ਪਿਛੇ ਰਹਿ
ਜਾਵੇਗਾ। ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਕਰਨ ਲਈ ਚੰਦ ਦੇ ਸਾਲ ਦੇ 13 ਮਹੀਨੇ ਕਰ ਦਿੱਤੇ
ਜਾਣਗੇ। 2015 `ਚ ਹਾੜ ਦਾ ਵਾਧੂ ਮਹੀਨਾ ਹੋਵੇਗਾ ਅਤੇ ਚੰਦ ਦੇ ਸਾਲ ਦੇ ਦਿਨ 384 ਹੋਣਗੇ। 2016 `ਚ
ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 8 ਜੂਨ ਨੂੰ ਆਵੇਗਾ ਅਤੇ 2017 `ਚ 29 ਮਈ ਨੂੰ। 2018 `ਚ
ਫੇਰ 13 ਮਹੀਨੇ, ਜੇਠ ਦੇ ਦੋ ਮਹੀਨੇ ਹੋਣਗੇ। ਅਜੇਹਾ 19 ਸਾਲਾਂ `ਚ 7 ਵਾਰੀ ਹੁੰਦਾ ਹੈ ਜਦੋਂ ਚੰਦ
ਦੇ ਸਾਲ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਤੇਰਵਾਂ ਮਹੀਨਾ ਜੋੜਿਆ ਜਾਂਦਾ ਹੈ।
ਇਹ ਹੈ ਸਾਡੀ ਸਮੱਸਿਆ ਦੀ ਅਸਲੀ
ਜੜ੍ਹ ਹੈ, ਸਾਲ ਸੂਰਜੀ ਅਤੇ ਮਹੀਨਾ ਚੰਦ ਦਾ।
ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ ਇਕ ਚੱਕਰ 29.53059 ਦਿਨ (29 ਦਿਨ 12
ਘੰਟੇ 44 ਮਿੰਟ) `ਚ ਪੂਰਾ ਕਰਦਾ ਹੈ। ਹਿਜਰੀ ਕੈਲੰਡਰ `ਚ ਚੰਦ ਦੇ ਇਕ ਮਹੀਨੇ ਦੇ 29 ਦਿਨ ਅਤੇ
ਦੁਜੇ ਮਹੀਨੇ ਦੇ 30 ਦਿਨ ਹੁੰਦੇ ਹਨ। ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ `ਚ ਚੰਦ ਦੇ ਇਕ ਦਿਨ (ਤਿੱਥ
) ਦੀ ਲੰਬਾਈ 12 ਡਿਗਰੀ ਦੇ ਬਰਾਬਰ ਹੈ। ਤਿੱਥ ਦੀ ਲੰਬਾਈ, ਚੰਦ ਦੇ ਧਰਤੀ ਦੇ ਨੇੜੇ-ਦੂਰ ਹੋਣ ਨਾਲ
ਵੱਧਦੀ-ਘਟਦੀ ਰਹਿੰਦੀ ਹੈ। ਸੂਰਜ ਚੜਨ ਵੇਲੇ ਜੋ ਤਿੱਥ ਹੋਵੇਗੀ ਉਹ ਚੰਦ ਦਾ ਅੱਜ ਦਾ ਦਿਨ ਹੋਵੇਗਾ।
ਕਈ ਵੇਰ ਅਜੇਹਾ ਹੁੰਦਾ ਹੈ ਕਿ ਤਿੱਥ ਸੂਰਜ ਚੜਨ ਤੋਂ ਕੁਝ ਸਮਾ ਪਹਿਲਾ ਹੀ ਅਰੰਭ ਹੁੰਦੀ ਹੈ ਅਤੇ
ਚੰਦ, ਧਰਤੀ ਤੋਂ ਦੂਰੀ ਵੱਧ ਹੋਣ ਕਾਰਨ 12 ਡਿਗਰੀ ਦਾ ਸਫਰ ਤਹਿ ਕਰਨ ਲਈ 24 ਘੰਟੇ ਤੋਂ ਵੱਧ ਸਮਾ
ਲੈਂਦਾ ਹੈ ਤਾਂ ਦੁਜੇ ਦਿਨ ਸੂਰਜ ਚੜਨ ਵੇਲੇ ਵੀ ਉਹ ਤਿੱਥ ਹੀ ਗਿਣੀ ਜਾਂਦੀ ਹੈ । ਭਾਵ ਦੋ ਦਿਨਾਂ
`ਚ ਚੰਦ ਦਾ ਇਕ ਦਿਨ। ਮਈ 21 ਅਤੇ 22 ਨੂੰ ਦੋਵੇਂ ਦਿਨ ਹੀ ਜੇਠ ਸੁਦੀ ਇਕ ਸੀ। ਜੇਠ ਸੁਦੀ ਇਕ, 21
ਮਈ ਨੂੰ 5.16 ਮਿੰਟ ਤੇ ਅਰੰਭ ਹੋਈ ਸੀ। ਇਸ ਦਿਨ ਸੂਰਜ 5.32 ਮਿੰਟ ਤੇ ਚੜਿਆ ਸੀ। ਇਸ ਲਈ 21 ਮਈ
ਦੀ ਤਿੱਥ ਜੇਠ ਸੁਦੀ ਏਕਮ ਸੀ। ਹੁਣ ਚੰਦ ਨੇ, ਧਰਤੀ ਤੋਂ ਦੂਰ ਹੋਣ ਕਾਰਨ 12 ਡਿਗਰੀ ਦਾ ਸਫਰ 22 ਮਈ
ਦੀ ਸਵੇਰ ਨੂੰ 7.43 ਮਿੰਟ ਤੇ ਪੂਰਾ ਕੀਤਾ ਸੀ। ਕਿਉਂਕਿ 22 ਮਈ ਨੂੰ ਸੂਰਜ 5.31 ਮਿੰਟ ਤੇ ਚੜਿਆ
ਸੀ ਇਸ ਲਈ ਉਸ ਦਿਨ ਵੀ ਚੰਦ ਦੀ ਜੇਠ ਸੁਦੀ ਏਕਮ ਹੀ ਗਿਣੀ ਗਈ ਸੀ। ਕਈ ਵੇਰ ਇਸ ਦੇ ਉਲਟ ਵਾਪਰਦਾ
ਹੈ। ਜੇ ਤਿੱਥ ਸੂਰਜ ਚੜਨ ਤੋਂ ਕੁਝ ਮਿੰਟ ਹੀ ਪਿਛੋਂ ਖਤਮ ਹੋ ਜਾਵੇ ਅਤੇ ਨਵੀ ਤਿੱਥ 24 ਘੰਟੇ ਤੋਂ
ਛੋਟੀ ਹੋਵੇ (ਚੰਦ ਧਰਤੀ ਦੇ ਨੇੜੇ ਹੋਣ ਕਾਰਨ) ਤਾਂ ਉਹ ਕਿਸੇ ਗਿਣਤੀ `ਚ ਨਹੀ ਆਉਂਦੀ। ਭਾਵ ਇਕ ਦਿਨ
`ਚ ਚੰਦ ਦੇ ਦੋ ਦਿਨ ਹੋ ਜਾਂਦੇ ਹਨ। ਇਕ ਜੂਨ ਨੂੰ ਜੇਠ ਸੁਦੀ 11 ਅਤੇ 12 ਦੋਵੇਂ ਇਕੋ ਦਿਨ ਹੀ
ਹੋਣਗੀਆਂ। ਇਕ ਜੂਨ ਨੂੰ ਜੇਠ ਸੁਦੀ 11 ਹੈ ਇਸ ਦਿਨ ਸੂਰਜ 5.28 ਮਿੰਟ ਤੇ ਚੜੇਗਾ। ਇਹ ਤਿੱਥ 6.32
ਮਿੰਟ ਤੇ ਖਤਮ ਹੋ ਜਾਵੇਗੀ। ਜੇਠ ਸੁਦੀ 12, ਸਵੇਰ ਨੂੰ 6.32 ਮਿੰਟ ਤੇ ਅਰੰਭ ਹੋਵੇਗੀ ਅਤੇ ਦੋ ਜੂਨ
ਨੂੰ ਤੜਕੇ 3.22 ਤੇ ਹੀ ਖਤਮ ਹੋ ਜਾਵੇਗੀ ਜਦੋਂ ਕਿ ਦੋ ਜੂਨ ਨੂੰ ਸੂਰਜ 5.27 ਮਿੰਟ ਤੇ ਚੜੇਗਾ।
ਇਸੇ ਤਰ੍ਹਾਂ ਹੀ 7 ਜੂਨ ਨੂੰ ਫੇਰ ਹਾੜ ਵਦੀ 3 ਅਤੇ 4 ਦੋਵੇਂ ਦਿਨ ਹੀ ਇਕ ਦਿਨ ਹੋਣਗੀਆਂ। 12 ਅਤੇ
13 ਜੂਨ ਨੂੰ ਦੋਵੇਂ ਦਿਨ ਹੀ ਹਾੜ ਵਦੀ 9 ਹੋਵੇਗੀ। 1 ਜੂਨ ਤੋਂ 31 ਦਸੰਬਰ ਤਾਈ ਅਜੇਹਾ 15 ਵਾਰੀ
ਹੋਵੇਗਾ। ਇਸ ਕੈਲੰਡਰ ਮੁਤਾਬਕ ਅਸੀਂ ਕਿਸੇ ਵੀ ਦਿਨ-ਤਿਉਹਾਰ ਦੀ ਤਾਰੀਖ ਆਪ ਨਹੀ ਲੱਭ ਸਕਦੇ। ਸਾਨੂੰ
ਯੰਤਰੀਆਂ ਤੇ ਹੀ ਨਿਰਭਰ ਹੋਣਾ ਪਵੇਗਾ ਅਤੇ ਇਹ ਯੰਤਰੀਆਂ ਕੁਝ ਖਾਸ ਵਿਅਕਤੀਆਂ ਵੱਲੋਂ ਹੀ ਬਣਾਈਆਂ
ਜਾਂਦੀਆਂ ਹਨ। ਇਹ ਹੀ ਕਾਰਨ ਹੈ ਕਿ ਇਸ ਕੈਲੰਡਰ ਨੂੰ ਕਿਸੇ ਖਾਸ ਧਰਮ ਨਾਲ ਜੋੜ ਕੇ ਹੀ ਵੇਖਿਆ
ਜਾਂਦਾ ਹੈ। ਮੇਰੇ ਖਿਆਲ ਮੁਤਾਬਕ ਇਹ ਕੈਲੰਡਰ ਲੋੜ ਤੋਂ ਜਿਆਦਾ ਹੀ ਵਿਗਿਆਨਕ ਹੈ।
ਬਿਕ੍ਰਮੀ ਕੈਲੰਡਰ :-ਇਹ
ਸੂਰਜੀ ਕੈਲੰਡਰ ਹੈ। ਇਸ ਦੀ ਲੰਬਾਈ 365.2587 (ਸੂਰਜੀ ਸਿਧਾਂਤ) ਸੀ ਇਸ ਸਾਲ ਦੀ ਲੰਬਾਈ ਮੌਸਮੀ
(365.242169ਦਿਨ) ਦੀ ਲੰਬਾਈ ਤੋਂ ਵੱਧ ਹੋਣ ਕਾਰਨ ਲੱਗ ਭੱਗ 60 ਸਾਲ ਪਿਛੋਂ ਇਕ ਦਿਨ ਅੱਗੇ ਲੰਘ
ਜਾਂਦਾ ਸੀ। ਨਵੰਬਰ 1964 `ਚ ਅੰਮ੍ਰਿਤਸਰ ਵਿਖੇ ਵਿਦਵਾਨਾਂ ਦੀ ਇਕੱਤਰਤਾ `ਚ ਇਸ ਕੈਲੰਡਰ `ਚ ਸੋਧ
ਕੀਤੀ ਗਈ । ਸਾਲ ਦੀ ਲੰਬਾਈ 365.2587 ਤੋਂ ਘਟਾ ਕੇ 365.2563 ਕਰ ਦਿੱਤੀ ਗਈ । ਹੁਣ ਇਸ ਨੂੰ
ਦ੍ਰਿਗਗਿਣਤ ਸਿਧਾਂਤ ਕਿਹਾ ਜਾਂਦਾ ਹੈ। ਇਹ ਲੰਬਾਈ ਵੀ ਮੌਸਮੀ ਸਾਲ ਤੋਂ ਵੱਧ ਹੈ। ਹੁਣ ਇਹ ਲੱਗ ਭੱਗ
72 ਸਾਲ ਪਿਛੋਂ ਮੌਸਮੀ ਸਾਲ ਤੋਂ ਇਕ ਦਿਨ ਅੱਗੇ ਹੋ ਜਾਂਦਾ ਹੈ। ਕੈਲੰਡਰ ਇਹ ਵੀ ਵਿਗਿਆਨਕ ਹੀ ਹੈ।
(“ਅੰਮ੍ਰਿਤਸਰ- 19
ਨਵੰਬਰ- ਅਖਿਲ ਭਾਰਤੀਯ ਵੈਦ ਸਰਵਸ਼ਾਖਾ ਸਮੇਲਨ (ਸਾਤਵਾਂ) ਕੇ ਜ਼ੇਰ ਏ ਇਹਤਮਾਮ ਜੋਤਿਸ਼ ਕੇ ਇਸ
ਮੌਜ਼ੂ ਪਰ ਯੇਹ ਫੈਸਲਾ ਕਰਨੇ ਕੇ ਲਿਏ ਦਿਲਚਸਪ ਸ਼ਾਸਤਰਾਰਥ ਹੂਆ ਕਿ ਦਰਿਕ ਪਕਸ਼ ਕੋ ਦਰੁਸਤ ਮਾਨਨਾ
ਚਾਹੀਏ ਯਾ ਸਵਰ ਪਕਸ਼ ਕੋ ਦਰੁਸਤ ਮਾਨਨਾ ਚਾਹੀਏ। ਦਰਿਕ ਪਕਸ਼ ਕਾ ਸਮਰਥਨ ਮੌਜ਼ਾ ਕੁਰਾਲੀ ਜ਼ਿਲਾ
ਅੰਬਾਲਾ ਕੇ ਦੋ ਨੌਜਵਾਨ ਵਿਦਵਾਨ ਸ਼੍ਰੀ ਪਿਰਯਾਵਰਤ, ਐਮ ਏ, ਪਰੋਫੈਸਰ ਸੰਸਕ੍ਰਿਤ ਕਾਲਜ, ਸੋਲਨ ਔਰ
ਸ਼੍ਰੀ ਸ਼ਕਤੀ ਧਰ, ਐਮ ਐਸ ਸੀ ਕਰ ਰਹੇ ਥੇ। ਔਰ ਸਵਰ ਪਕਸ਼ ਕਾ ਸਮਰਥਨ ਜਗਤ ਗੁਰੂ
ਸ਼ੰਕਰਾਚਾਰੀਯ ਗੋਵਰਧਨ ਮੱਠ ਪੂਰੀ ਵਾ ਸ਼੍ਰੀ ਰਾਮ ਵਿਆਸ ਪਾਂਡੇ ਕਰ ਰਹੇ ਥੇ। ਸ਼ਾਸਤਰਾਰਥ ਕੇ
ਦੌਰਾਨ ਏਕ ਸਮਯ ਪਰ ਦਰਿਕ ਪਕਸ਼ ਕੇ ਹਕ ਮੇਂ ਦਲਾਯਲ ਸੁਨ ਕਰ ਜਗਤ ਗੁਰੂ ਭੀ ਚਕਤ ਰਹਿ ਗਏ। ਚੁਨਾਂਚੇ
ਦਰਿਕ ਪਕਸ਼ ਵਾਲੋਂ ਕਾ ਪਲੜਾ ਭਾਰੀ ਰਹਾ” )
ਨਾਨਕ ਸ਼ਾਹੀ ਕੈਲੰਡਰ:-
ਇਹ ਸੂਰਜੀ ਕੈਲੰਡਰ ਹੈ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਜੋ ਮੌਸਮੀ ਸਾਲ (365.242196
ਦਿਨ) ਦੇ ਬਹੁਤ ਹੀ ਨੇੜੇ ਹੈ। ਹੁਣ ਇਹ ਮੌਸਮੀ ਸਾਲ ਤੋਂ 3300 ਸਾਲ ਪਿਛੋਂ ਇਕ ਦਿਨ ਅੱਗੇ ਹੋਵੇਗਾ।
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ 2 ਹਾੜ / ਜੇਠ ਸੁਦੀ 4 ਨੂੰ ਹੋਈ ਸੀ। ਨਾਨਕਸ਼ਾਹੀ ਕੈਲੰਡਰ ਮੁਤਾਬਕ
2 ਹਾੜ ਹਰ ਸਾਲ 16 ਜੂਨ ਨੂੰ ਹੀ ਆਵੇਗੀ। 2003 `ਚ ਇਹ ਕੈਲੰਡਰ ਲਾਗੂ ਕੀਤਾ ਗਿਆ ਸੀ। 2010 `ਚ
ਇਸ `ਚ ਸੋਧ ਕਰਕੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 2 ਹਾੜ ਦੀ ਬਜਾਏ ਜੇਠ ਸੁਦੀ 4 ਨੂੰ
ਮਨਾਉਣਾ ਅਰੰਭ ਕਰ ਦਿੱਤਾ । ਹੁਣ ਇਹ ਚੰਦਰ-ਸੂਰਜੀ ਕੈਲੰਡਰ ਮੁਤਾਬਕ ਹੋਣ ਕਰਕੇ ਹਰ ਸਾਲ ਬਦਲਵੀਂ
ਤਾਰੀਖ ਨੂੰ ਆਵੇਗਾ। ਉਹ ਤਾਰੀਖ ਕਿੰਨੀ
ਹੋਵੇਗੀ? ਇਹ ਜਾਨਣ ਲਈ ਸਾਨੂੰ ‘ਪੰਡਤ ਦੇਵੀ ਦਿਆਲ’ ਦੀ ਬਣਾਈ ਹੋਈ ‘ਅਸਲੀ ਤਿਥ ਪਤ੍ਰਿਕਾ’ ਹੀ
ਵੇਖਣੀ ਪਵੇਗੀ।
ਆਪ ਜੀ ਦੇ ਸਵਾਲ, “ਹਾਂ ਜੇ ਕਰ ਹੋ ਸਕੇ ਤਾਂ ਇਤਨੀ ਜਾਣਕਾਰੀ ਦੇਂਣ ਦੀ
ਕਿਰਪਾਲਤਾ ਕਰਨੀ ਕਿ ਤਾਜ਼ਾ ਤਰਮੀਮ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ ਚੰਦ-ਸੂਰਜੀ ਹੈ ਜਾਂ ਸੂਰਜੀ? ਅਤੇ
ਤਾਜ਼ਾ ਤਰਮੀਮ ਤੋਂ ਪਹਿਲਾਂ ਇਸਦਾ ਸ਼ੁੱਧ ਰੂਪ ਕਹਿੜਾ ਸੀ, ਸੂਰਜੀ ਜਾਂ ਚੰਦ ਸੂਰਜੀ?” ਸਬੰਧੀ ਬੇਨਤੀ
ਹੇ ਕਿ ਨਾਨਕ ਸ਼ਾਹੀ ਕੈਲੰਡਰ ਸੂਰਜੀ ਕੈਲੰਡਰ ਹੈ। 2003 `ਚ ਤਿੰਨ ਤਾਰੀਖਾਂ (ਗੁਰੂ ਨਾਨਕ ਜੀ ਦਾ
ਪ੍ਰਕਾਸ਼, ਹੋਲਾਂ-ਮਹੱਲਾ ਅਤੇ ਬੰਦੀ ਛੋੜ) ਦਾ ਕੋਈ ਫੈਸਲਾ ਨਹੀ ਸੀ ਹੋ ਸਕਿਆ। 2010 `ਚ ਚਾਰ
ਤਾਰੀਖਾਂ (ਸ਼ਹੀਦੀ ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਅਤੇ ਜੋਤੀ ਜੋਤ
ਦਿਹਾੜਾ, ਅਤੇ ਗ੍ਰੰਥ ਸਾਹਿਬ ਨੂੰ ਗੁਰ ਗੱਦੀ ਦਿਵਸ) ਸੂਰਜੀ ਤੋਂ ਬਦਲ ਕੇ ਚੰਦਰ-ਸੂਰਜੀ ਕਰ
ਦਿੱਤੀਆਂ ਗਈਆਂ ਹਨ। ਬਾਕੀ ਸਾਰੀਆਂ ਤਾਰੀਖਾਂ ਨਾਨਕਸ਼ਾਹੀ ਵਾਲੀਆ ਹੀ ਹਨ ਪਰ ਇਥੇ ਇਕ ਹੋਰ
ਰੋਲ-ਘਚੋਲਾ ਪਾ ਦਿੱਤਾ ਗਿਆ ਹੈ। ਨਾਨਕ ਸ਼ਾਹੀ ਕੈਲੰਡਰ ਦੇ ਮਹੀਨਿਆਂ ਦੇ ਅਰੰਭ ਦੀਆ ਤਾਰੀਖਾਂ
ਪੱਕੀਆਂ ਹਨ । ਜੋ ਹਰ ਸਾਲ ਇਕੋ ਹੀ ਰਹਿਣਗੀਆਂ। ਸੋਧੇ ਗਏ ਕੈਲੰਡਰ ਦੇ ਮਹੀਨੇ ਦਾ ਅਰੰਭ ਸੂਰਜ ਦੇ
ਇਕ ਰਾਸ਼ੀ ਤੋਂ ਦੂਜੀ ਰਾਸ਼ੀ `ਚ ਪ੍ਰਵੇਸ਼ ਕਰਨ (ਸੰਗਰਾਦ) ਨਾਲ ਹੋਵੇਗਾ ਅਤੇ ਦੋ-ਤਿੰਨ ਤਾਰੀਖਾਂ ਹਰ
ਸਾਲ ਬਦਲ ਜਾਦੀਆਂ ਹਨ। ਸੋਧੇ ਗਏ ਕੈਲੰਡਰ ਦੇ ਸਾਲ ਦੀ ਲੰਬਾਈ 365.2563 ਦਿਨ ਹੈ। ਜੋ ਹੁਣ ਮੌਸਮੀ
ਸਾਲ ਤੋਂ 72 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਵੇਗਾ। ਤਰਮੀਮ ਤੋਂ ਪਿਛੋਂ ਇਸ ਕੈਲੰਡਰ ਨੂੰ
ਨਾਨਕਸ਼ਾਹੀ ਕੈਲੰਡਰ ਕਹਿਣਾ ਹੀ ਗਲਤ ਹੈ।
ਆਪ ਜੀ ਦੇ ਪਿਛਲੇ ਪੱਤਰ ਦੇ ਤੀਜੇ ਸਵਾਲ ਦੇ ਸਬੰਧ `ਚ ਬੇਨਤੀ ਹੈ ਕਿ ਇਹ
ਠੀਕ ਹੈ ਕਿ ਇਹ ਦਿਨ ਪੂਰਨਮਾਸ਼ੀ ਨਾਲ ਹੀ ਨੱਥੀ ਹੈ। ਇਹ ਦਿਨ 21 ਮਾਰਚ ਜਦੋਂ ਦਿਨ-ਰਾਤ ਬਰਾਬਰ
ਹੁੰਦੇ ਹਨ, ਤੋਂ ਪਿਛੋਂ ਆਉਣ ਵਾਲੀ ਪੁੰਨਿਆਂ ਦੇ ਪਿਛੋਂ ਆਉਣ ਵਾਲੇ ਪਹਿਲੇ ਐਤਵਾਰ ਨੂੰ ਮਨਾਇਆ
ਜਾਂਦਾ ਹੈ। ਇਹ ਨਿਯਮ 325 ਈ. `ਚ ਬਣਾਇਆ ਗਿਆ ਸੀ। ਇਸ `ਚ ਸੋਧ ਕਰਨ ਲਈ 1928 `ਚ ਇੰਗਲੈਂਡ ਦੀ
ਪਾਰਲੀਮੈਂਟ `ਚ ਇਕ ਮਤਾ ਪਾਸ ਕੀਤਾ ਗਿਆ ਸੀ ਜਿਸ ਮੁਤਾਬਕ ਈਸਟਰ ਸੰਡੇ ਦੀ ਤਾਰੀਖ ਅਪ੍ਰੈਲ ਦਾ ਦੂਜਾ
ਐਤਵਾਰ ਕਰ ਦਿੱਤੀ ਗਈ ਸੀ ਪਰ ਉਥੇ ਦੇ ਧਾਰਮਿਕ ਆਗੂਆਂ ਨੇ ਇਸ ਤੇ ਅਮਲ ਨਹੀ ਹੋਣ ਦਿੱਤਾ। ਵੇਖੋ
ਕਿੰਨੀ ਸਮਾਨਤਾ ਹੈ ਇੰਗਲੈਂਡ ਦੇ ਅਤੇ ਸਾਡੇ ਸੰਤਾਂ `ਚ!
ਸ. ਹਰਦੇਵ ਸਿੰਘ ਜੀ, ਇਸ ਪੱਤਰ `ਚ ਦਿੱਤੀ ਗਈ ਜਾਣਕਾਰੀ ਅਸਲ ਨੁਕਤਿਆਂ ਨੂੰ
ਸਮਝਣ ਲਈ ਹੀ ਦਿੱਤੀ ਗਈ ਹੈ। ਹੋ ਸਕਦਾ ਹੈ ਕਿ ਤਾਰੀਖ, ਤਿੱਥ ਜਾ ਸਮਾ ਲਿਖਣ ਵੇਲੇ ਕੋਈ ਗਲਤੀ ਹੋ
ਗਈ ਹੋਵੇ, ਉਸ ਲਈ ਖਿਮਾ ਕਰਨਾ ਜੀ।
ਸਰਵਜੀਤ ਸਿੰਘ
(29/05/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸੰਪਾਦਕ ਸ: ਮੱਖਣ ਸਿੰਘ ਜੀ!
ਗੁਰ ਇਤਿਹਾਸ ਬਾਰੇ ਮੇਰੀ ਜਾਣਕਾਰੀ ਬਹੁਤ ਘੱਟ ਹੈ। ਵੀਰ ਹਰਦੇਵ ਸਿੰਘ ਜੰਮੂ ਜੀ ਨੇ
ਆਪਣੇ 27-05-12 ਦੇ ਪੱਤਰ ਵਿੱਚ ਇੱਕ ਗੱਲ ਲਿਖੀ ਸੀ:-
“ਜਿਸ ਨੂੰ ਆਪ ਜੀ (/ਗੁਰਮੀਤ ਸਿੰਘ ਬਰਸਾਲ ਜੀ) ਚਲਾਕੀ ਕਹਿੰਦੇ ਹੋ ਮੈਂ ਉਸ ਨੂੰ ਇੱਕ ਸਿਆਣਪ
ਸਮਝਦਾ ਹਾਂ”।
ਰਾਗਮਾਲਾ ਬਾਰੇ ਜੋ ਫੈਸਲਾ ਉਸ ਵਕਤ ਲਿਆ ਗਿਆ ਜੇ ਉਹ ਫੈਸਲਾ ਉਸ ਵਕਤ ਨਾ ਲਿਆ ਜਾਂਦਾ ਤਾਂ ਭਵਿੱਖ
ਵਿੱਚ ਕੀ ਕੁੱਝ ਵਾਪਰਨ ਦੀ ਸੰਭਾਵਨਾ ਸੀ, ਇਸ ਬਾਰੇ ਆਪਣਾ ਖਦਸ਼ਾ ਹਰਦੇਵ ਸਿੰਘ ਜੀ ਨੇ ਜਾਹਰ ਕੀਤਾ
ਸੀ। 28-05-12 ਦੇ ਆਪਣੇ ਪੱਤਰ ਵਿੱਚ ਹਰਦੇਵ ਸਿੰਘ ਜੀ ਦੇ ਵਿਚਾਰਾਂ ਨਾਲ ਮਿਲਦੇ ਜੁਲਦੇ ਵਿਚਾਰਾਂ
ਦੀ ਆਪਣੇ ਪੁਰਾਣੇ ਪੱਤਰ ਦੀ ਕੋਪੀ-ਪੇਸਟ ਲਗਾਣ ਦਾ ਮੇਰਾ ਮਕਸਦ ਬੱਸ ਸਿਰਫ ਏਨਾ ਸੀ ਕਿ ਜਿਹੜੇ ਲੋਕ
ਕਹਿੰਦੇ ਹਨ ਕਿ ਕਿਸੇ ਚਾਲਾਕੀ ਨਾਲ ਭਵਿੱਖ ਵਿੱਚ ਰਾਗਮਾਲਾ ਨੂੰ ਗੁਰਬਾਣੀ ਦਾ ਹਿੱਸਾ ਸਾਬਤ ਕਰਨ ਲਈ
ਉਹ ਫੈਸਲਾ ਕੀਤਾ ਗਿਆ ਸੀ, ਉਨ੍ਹਾਂਨੂੰ ਇਹ ਦੱਸਣਾ ਸੀ ਕਿ ਵੀਰ ਹਰਦੇਵ ਸਿੰਘ ਜੀ ਨੇ ਉਹ ਫੈਸਲਾ
ਕੀਤੇ ਜਾਣ ਪਿੱਛੇ ਜੋ ਕਾਰਣ ਦੱਸੇ ਹਨ ਉਹ ਵੀ ਧਿਆਨ ਦੇਣ ਵਾਲੇ ਹਨ।
ਰਾਗਮਾਲਾ ਬਾਰੇ ਮੈਂ ਸੌ ਪ੍ਰਤੀਸ਼ਤ ਇਹ ਸੋਚ ਰੱਖਦਾ ਹਾਂ ਕਿ ਇਹ ਗੁਰੂ ਕ੍ਰਿਤ ਨਹੀਂ ਹੈ। ਅਤੇ ਆਪ ਜੀ
ਦੇ ਇਸ ਵਿਚਾਰ ਨਾਲ ਵੀ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਡੇਰਾ-ਵਾਦ ਵੱਲੋਂ ਫੈਲਾਈ ਗਈ ਕੋਰੀ
ਸ਼ਰਧਾ ਕਾਰਨ ਸਿਖੀ ਵਿੱਚ ਵੜ ਚੁਕੀਆਂ ਖਾਮੀਆਂ ਬਾਰੇ ਹਰ ਗੁਰਸਿੱਖ ਨੂੰ ਸੁਚੇਤ ਹੋਣ ਦੀ ਜਰੂਰਤ ਹੈ।
ਪਰ ਨਾਲ ਹੀ ਹਰਦੇਵ ਸਿੰਘ ਜੀ ਦੇ ਇਨ੍ਹਾਂ ਵਿਚਾਰਾਂ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ
ਰਾਗਮਾਲਾ ਬਾਰੇ ਉਸ ਵਕਤ ਜੋ ਫੈਸਲਾ ਲਿਆ ਗਿਆ ਉਹ ਚਲਾਕੀ ਨਹੀਂ ਸਿਆਣਪ ਵੀ ਹੋ ਸਕਦੀ ਹੈ। ਚਲਾਕੀ
ਕਿਸੇ ਇੱਕ ਸ਼ਖਸ਼ ਨੇ ਕੀਤੀ, ਰਾਗਮਾਲਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ। ਪਰ ਉਸ ਬਾਰੇ ਜੋ
ਫੈਸਲਾ ਲਿਆ ਗਿਆ ਵਿਚਾਰਾਂ ਦੇ ਜਰੀਏ ਲਿਆ ਗਿਆ ਹੋਵੇਗਾ, ਚੌਰੀ ਛਿਪੇ ਨਹੀਂ। ਆਪ ਜੀ ਦੇ ਇਨ੍ਹਾਂ
ਵਿਚਾਰਾਂ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਪੰਥ ਦੇ ਹਿਤਾਂ ਲਈ ਬਹੁਤੇ ਫੈਸਲੇ ਇਨ੍ਹਾਂ
ਡੇਰੇਦਾਰਾਂ ਅਤੇ ਇਨ੍ਹਾਂ ਨੂੰ ਮੰਨਣ ਵਾਲੇ ਕੋਰੀ ਸ਼ਰਧਾ ਵਾਲੇ ਲੋਕਾਂ ਕਾਰਣ ਨਹੀਂ ਹੋ ਸਕੇ ਅਤੇ
ਨਹੀਂ ਹੋ ਸਕਦੇ। ਇੱਕ ਹਿਸਾਬ ਨਾਲ ਇਹ ਆਪਣੇ ਪੈਰੀਂ ਆਪ ਕੁਹਾੜਾ ਮਾਰੀ ਜਾ ਰਹੇ ਹਨ। ਇਨ੍ਹਾਂਨੂੰ ਇਹ
ਸਮਝ ਨਹੀਂ ਕਿ ਜੇ ਬਿਨਾ ਸੋਚ ਸਮਝ ਤੋਂ ਕੋਰੀ ਸ਼ਰਧਾ ਦਾ ਪੱਲਾ ਫੜੀ ਰੱਖਿਆ ਤਾਂ ਕੁੱਝ ਵੀ ਹੱਥ ਪੱਲੇ
ਨਹੀਂ ਰਹਿਣਾ। ਅਜੋਕੇ ਆਪਣੇ ਆਪ ਨੂੰ ਕੁੱਝ ਜਿਆਦਾ ਪੜ੍ਹਿਆ ਲਿਖਿਆ ਅਖਵਾਉਣ ਵਾਲੇ ਤਬਕੇ ਨੇ ਸਿੱਖੀ
ਦੀ ਕੀ ਦਸ਼ਾ ਕਰ ਦੇਣੀ ਹੈ ਅਤੇ ਕਰ ਰਹੇ ਹਨ, ਇਸ ਬਾਰੇ ਇਨ੍ਹਾਂਨੂੰ ਅੰਦਾਜਾ ਨਹੀਂ ਹੈ। ਐਸ ਵਕਤ ਪੰਥ
ਨੂੰ ਪੰਥ ਵਿਰੋਧੀਆਂ ਵੱਲੋਂ ਘੱਟ ਅਤੇ ਪੰਥ ਦਰਦੀ ਅਖਵਾਉਂਦੇ ਪੜ੍ਹੇ ਲਿਖੇ ਵਿਦਵਾਨਾਂ ਵੱਲੋਂ ਜਿਆਦਾ
ਖਤਰਾ ਹੈ। ਇੱਕ ਪਾਸੇ ਡੇਰਾ-ਵਾਦ ਦੇ ਪੰਥ ਦਰਦੀ ਅਤੇ ਦੂਸਰੇ ਪਾਸੇ ਦੁਨਿਆਵੀ ਪੜ੍ਹਾਈ ਪੜ੍ਹੇ ਲਿਖੇ
ਪੰਥ ਦਰਦੀ ਅਖਵਾਉਂਦੇ ਡਾਕਟਰ ਤੇ ਪ੍ਰੋਫੈਸਰ। ਤੀਸਰੇ ਪਾਸੇ ਆਰ ਐਸ ਐਸ ਅਤੇ ਚੌਥੇ ਪਾਸੇ ਅਜੋਕੇ
ਜੱਥੇਦਾਰ (ਜੱਥੇਦਾਰ ਅਸਲ ਵਿੱਚ ਇੱਕ ਨੰਬਰ ਤੇ ਦੋਸ਼ੀ ਸਮਝੇ ਜਾਣੇ ਚਾਹੀਦੇ ਹਨ, ਜਿਨ੍ਹਾਂਨੇ ਅੱਜ
ਤੱਕ ਆਪਣਾ ਕੋਈ ਫਰਜ ਨਹੀਂ ਨਿਭਾਇਆ)। ਸਿੱਖ ਕੌਮ ਨੂੰ ਚਾਰੋ ਪਾਸਿਆਂ ਤੋਂ ਢਾਹ ਲੱਗ ਰਹੀ ਹੈ।
ਮੇਰੇ ਵੱਲੋਂ ਲਗਾਈ ਗਈ ਕੋਪੀ ਪੇਸਟ ਵਿੱਚ, ਕਈ ਗੱਲਾਂ ਮੌਜੂਦਾ ਚੱਲਦੇ ਵਿਸ਼ੇ ਨਾਲ ਸੰਬੰਧ ਨਹੀਂ
ਰੱਖਦੀਆਂ ਜੋ ਕਿ ਮੈਨੂੰ ਡੀਲੀਟ ਕਰ ਦੇਣੀਆਂ ਚਾਹੀਦੀਆਂ ਸੀ ਜੋ ਮੈਂ ਨਹੀਂ ਕੀਤੀਆਂ, ਸ਼ਾਇਦ ਇਸ ਕਰਕੇ
ਮੇਰਾ ਅਸਲੀ ਗੱਲ ਕਹਿਣ ਦਾ ਜੋ ਭਾਵ ਹੈ ਉਸ ਨੂੰ ਤੁਸੀਂ ਗ਼ਲਤ ਸਮਝ ਲਿਆ। ਇਸ ਲਈ ਮੁਆਫੀ ਚਾਹੁੰਦਾ
ਹਾਂ। ਹੋਰ ਕਿਸੇ ਭੁਲ ਚੁਕ ਲਈ ਮੁਆਫੀ ਚਾਹੁੰਦਾ ਹਾਂ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(29/05/12)
ਡਾ ਦਲਵਿੰਦਰ ਸਿੰਘ ਗ੍ਰੇਵਾਲ
ਰੱਬ
ਦੇ ਨਾਂ ਸੰਗ ਜੁੜਿਆ ਕਿਉਂ ਨਈਂ।
ਜਗ ਵਿੱਚ ਝੂਠਾ ਪਿਆਰ ਵਧਾਇਆ, ਮਾਇਆ ਮੋਹ ਤੋਂ ਮੁੜਿਆ ਕਿਉਂ ਨਈਂ।
ਆਹ ਵੀ ਮੇਰਾ, ਅਹੁ ਵੀ ਮੇਰਾ, ਹਵਸ ਵਧੀ ਕਰ ਮੇਰੀ ਮੇਰੀ।
ਮੁੜ ਮੁੜ ਜੰਮਦਾ ਮੁੜ ਮੁੜ ਮਰਦਾ, ਛੁਟਦੀ ਨਾ ਇਹ ਘੁੰਮਣਘੇਰੀ।
ਮੰਜਿਲ ਤੈਨੂੰ ਭੁਲ ਗਈ ਆਪਣੀ, ਸੋਚ ਦਾ ਕੰਡਾ ਪੁੜ੍ਹਿਆ ਕਿਉਂ ਨਹੀਂ।
ਰੱਬ ਦੇ ਨਾਂ ਸੰਗ ਜੁੜਿਆ ਕਿਉਂ ਨਹੀਂ।
ਬਿਨ ਮੰਜ਼ਿਲ ਬਿਨ ਸੇਧੋਂ ਜਾਣਾ, ਇਹ ਤਾਂ ਹੁੰਦੀ ਭਟਕਣ ਭਾਈ।
ਸੋਚ ਸਮਝ ਕੀ ਕਰਨਾ ਸੀ ਤੂੰ, ਪਾਣੀ ਵਿੱਚ ਮਧਾਣੀ ਪਾਈ।
ਐਵੇਂ ਮਾਨਸ ਜਨਮ ਗਵਾਇਆ, ਐਸੇ ਜੀਣੋਂ ਮੁੜਿਆ ਕਿਉਂ ਨਹੀਂ।
ਰੱਬ ਦੇ ਨਾਂ ਸੰਗ ਜੁੜਿਆ ਕਿਉਂ ਨਹੀਂ।
ਉਸ ਜਗ ਦੇ ਮੋਹ ਭਟਕੀ ਜਾਵੇਂ, ਜੋ ਨਾ ਮੇਰਾ ਨਾ ਸੀ ਤੇਰਾ।
ਜਿਸ ਚੋਂ ਉਪਜੇ ਉਸ ਵਿੱਚ ਮਿਲਣਾ, ਉਹੀ ਤਾਂ ਏ ਅਸਲੀ ਡੇਰਾ।
ਉਸ ਵਲ ਜਾਣਾ ਮੰਜਿਲ ਓਹੀ, ਨਾਂ ਦੀ ਨੈ ਵਿੱਚ ਰੁੜ੍ਹਿਆ ਕਿਉਂ ਨਹੀਂ।
ਰੱਬ ਦੇ ਨਾਂ ਸੰਗ ਜੁੜਿਆ ਕਿਉਂ ਨਹੀਂ।
ਸਮਝ ਅਜੇ ਵੀ ਵੇਲਾ ਮੁੜ ਪੈ, ਜਗ ਤੋਂ ਰਬ ਵਲ ਮੁਖੜਾ ਕਰ ਲੈ।
ਉਸ ਵੱਲ ਵਧਣਾ, ਉਸ ਵਿੱਚ ਮਿਲਣਾ, ਸੇਧ ਉਸੇ ਵਲ ਆਪਣੀ ਕਰ ਲੈ।
ਫਿਰ ਪਛਤਾਇਆ ਕੁੱਝ ਨਹੀਂ ਹੋਣਾ, ਇਹ ਗੱਲ ਪੜ੍ਹਿਆ ਗੁੜ੍ਹਿਆ ਕਿਉਂ ਨਹੀਂ।
ਰੱਬ ਦੇ ਨਾਂ ਸੰਗ ਜੁੜਿਆ ਕਿਉਂ ਨਹੀਂ।
(28/05/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਜਨਵਰੀ 2011 ਵਿੱਚ ਸ: ਮੱਖਣ ਸਿੰਘ ਜੀ ਨੇ ਇੱਕ ਨਵਾਂ ਕਾਲਮ ਸ਼ੁਰੂ ਕੀਤਾ ਸੀ ਜਿਸ
ਵਿੱਚ ਹਰ ਮਹੀਨੇ ਇੱਕ ਨਵੇਂ ਮੁੱਦੇ ਤੇ ਵਿਚਾਰ ਕੀਤੀ ਜਾਣੀ ਸੀ। ਉਸ ਕਾਲਮ ਵਿੱਚ ਛਪੇ ਆਪਣੇ ਇੱਕ
ਪੱਤਰ ਦੇ ਕੁੱਝ ਅੰਸ਼ ਪਾਠਕਾਂ ਦੇ ਪੜ੍ਹਨ ਲਈ ਕੋਪੀ-ਪੇਸਟ ਕਰ ਕੇ ਲਗਾਣੇ ਚਾਹੁੰਦਾ ਹਾਂ। ਸ: ਮੱਖਣ
ਸਿੰਘ ਜੀ ਅੱਗੇ ਛਾਪਣ ਲਈ ਬੇਨਤੀ ਹੈ, ਅਤੇ ਜਨਵਰੀ 2011 ਵਿੱਚ ਸ਼ੁਰੂ ਕੀਤੇ ਗਏ ਉਸ ਕਾਲਮ ਵਾਲੇ
ਪੱਤਰ ਮੈਨੂੰ ਨਜ਼ਰ ਨਹੀਂ ਆਏ, ਉਹ ਕਿੱਥੇ ਪੜ੍ਹੇ ਜਾ ਸਕਦੇ ਹਨ, ਇਸ ਬਾਰੇ ਜਾਣਕਾਰੀ ਮਿਲ ਸਕੇ ਤਾਂ
ਮਿਹਰਬਾਨੀ ਹੋਵੇਗੀ।
ਪ੍ਰਸਤੁਤ ਹੈ ਕੋਪੀ-ਪੇਸਟ:-
“ਗੁਰੂ ਗ੍ਰੰਥ ਸਾਹਿਬ ਜੀ ਦੇ ਦੁਬਾਰਾ ਸੰਪਾਦਨਾ ਵਾਲੇ ਵਿਸ਼ੇ ਤੇ ਮੈਂ ਸ: ਬਲਦੇਵ ਸਿੰਘ ਜੀ
ਫਿਰੋਜਪੁਰ ਵਾਲਿਆਂ ਦੇ ਵਿਚਾਰ ਨਾਲ ਸਹਿਮਤ ਹਾਂ ਕਿ ਮੰਗਲਾਚਰਨ ਦੇ ਕਿਸੇ ਥਾਂ ਅਗੇ ਪਿੱਛੇ ਲਿਖੇ
ਹੋਣ ਨਾਲ ਹੋ ਸਕਦਾ ਹੈ ਕਿ ਆਪਣੇ ਸਮਝਣ ਵਿੱਚ ਕੋਈ ਕਮੀਂ ਹੋਵੇ। ਮੇਰੇ ਵਿਚਾਰ ਅਨੁਸਾਰ ਮੰਗਲਾਚਰਨ
ਦਾ ਕਿਸੇ ਥਾਂ ਅੱਗੇ ਪਿੱਛੇ ਲਿਖੇ ਹੋਣ ਨਾਲ ਗੁਰਮਤਿ ਫ਼ਲੌਸਫ਼ੀ ਵਿੱਚ ਕੋਈ ਫ਼ਰਕ ਨਹੀਂ ਪੈਂਦਾ। ਇਸ ਲਈ
ਇਹ ਜਿਸ ਤਰ੍ਹਾਂ ਲਿਖਿਆ ਹੈ, ਉਸੇ ਤਰ੍ਹਾਂ ਹੀ ਰਹੇ ਤਾਂ ਵੀ ਕੋਈ ਹਰਜ ਵਾਲ਼ੀ ਗੱਲ ਨਹੀਂ ਹੈ। ਪਰ
ਸਾਰੇ ਗੁਟਕਿਆਂ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਵਾਲੀ ਇਕੋ ਹੀ ਤਰਤੀਬ ਵਿੱਚ ਲਿਖਿਆ ਹੋਵੇ। ਗੁਰੂ
ਗ੍ਰੰਥ ਸਾਹਿਬ ਦੀ ਮੁੜ ਸੰਪਾਦਨਾ ਦਾ ਮਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤਬਦੀਲੀਆਂ ਕਰਨ ਦਾ
ਸਿਲਸਿਲਾ ਸ਼ੁਰੂ ਹੋ ਜਾਵੇਗਾ। ਫ਼ੇਰ ਇਹ ਮਸਲਾ ਮੰਗਲਾਚਰਣ ਦੇ ਬਦਲਣ ਤੱਕ ਹੀ ਸੀਮਿਤ ਨਹੀਂ
ਰਹੇਗਾ। ਤਕਰੀਬਨ ਸਾਰਾ ਗੁਰੂ ਗ੍ਰੰਥ ਸਾਹਿਬ ਹੀ ਬਦਲਿਆ ਜਾਵੇਗਾ। ਕਿਉਂਕਿ ਐਸ ਵਕਤ ਹਰ ਵਿਅਕਤੀ
ਆਪਣੇ ਆਪ ਨੂੰ ਦੂਸਰੇ ਨਾਲੋਂ ਵੱਧ ਅਕਲਮੰਦ ਸਾਬਤ ਕਰਨ ਦੀ ਦੌੜ ਵਿੱਚ ਲੱਗਾ ਹੋਇਆ ਹੈ। ਏਸ ਦੌੜ
ਵਿੱਚ ਸਾਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਅਸੀਂ ਗੁਰੂ ਸਾਹਿਬਾਂ ਦੀ ਬਾਣੀ ਨਾਲ ਹੀ ਖਿਲਵਾੜ ਕਰੀ
ਜਾ ਰਹੇ ਹਾਂ। ਅਨਮਤੀਆਂ ਦੀ ਘੁਸਪੈਠ ਦੀ ਤਾਂ ਗੱਲ ਛੱਡੋ ਹਰ ਗੁਰਸਿੱਖ ਵਿਦਵਾਨ ਗੁਰਮਤਿ ਫ਼ਲੌਸਫ਼ੀ
ਨੂੰ ਆਪਣੇ ਹੀ ਮੁਤਾਬਕ ਢਾਲਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ। ਇੱਕ ਵਾਰੀਂ ਕਿਸੇ ਵੀ ਨੁਕਤੇ ਤੋਂ
ਬਾਣੀ ਵਿੱਚ ਛੇੜ ਛਾੜ ਦਾ ਮਤਲਬ ਹੈ ਸਿੱਖਾਂ ਵਿੱਚ ਅਨੇਕਾਂ ਹੀ ਹੋਰ ਵੰਡੀਆਂ। ਕੁੱਝ ਡੇਰੇਦਾਰ ਤਾਂ
ਹੁਣ ਹੀ ਗੁਰਬਾਣੀ ਵਿਚਲੀ ਵਿਆਕਰਣ ਨੂੰ ਨਜ਼ਰਅੰਦਾਜ ਕਰ ਰਹੇ ਹਨ ਤਾਂ ਕਿ ਗੁਰਬਾਣੀ ਨਾਲ ਸੌਖਿਆਂ ਹੀ
ਮਨਘੜਤ ਕਹਾਣੀਆਂ ਜੋੜੀਆਂ ਜਾ ਸਕਣ। ਕਈ ਅਜੋਕੇ ਜਾਗਰੁਕ ਵਿਦਵਾਨ ਗੁਰਬਾਣੀ ਵਿਚਲੀ ਵਿਆਕਰਣ ਨੂੰ ਇਸ
ਲਈ ਨਜ਼ਰਅੰਦਾਜ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਆਪਣੀ ਕਿਸੇ ਨਵੀਂ ਸੋਚ ਅਨੁਸਾਰ ਗੁਰਬਾਣੀ ਦੀ
ਵਿਆਖਿਆ ਲੋਕਾਂ ਸਾਮ੍ਹਣੇ ਸੌਖੀ ਹੀ ਪੇਸ਼ ਕਰ ਸਕਣ। ਕਈਆਂ ਦਾ ਖਿਆਲ ਹੈ ਕਿ ਗੁਰਬਾਣੀ ਵਿਆਕਰਣ
ਅਨੁਸਾਰ ਲਿਖੀ ਗਈ ਹੈ ਇਸ ਦੇ ਅਰਥ ਵੀ ਵਿਆਕਰਣ ਅਨੁਸਾਰ ਹੀ ਹੋਣੇ ਚਾਹੀਦੇ ਹਨ। ਆਪਣੀ ਆਪਣੀ ਸਮਝ
ਅਨੁਸਾਰ ਸਾਰੇ ਸੱਜਣ ਜੋ ਮਰਜੀ ਕਰੀ ਜਾਣ ਆਖਿਰ ਸੱਚ ਨੇ ਸੱਚ ਹੀ ਰਹਿਣਾ ਹੈ। ਪਰ ਜੇ ਗੁਰੂ ਗ੍ਰੰਥ
ਸਾਹਿਬ ਵਿੱਚ ਤਬਦੀਲੀ ਦਾ ਛੇੜਾ ਛਿੜ ਗਿਆ ਤਾਂ ਇਹ ਛੇੜਾ ਕਿੱਥੇ ਜਾ ਕੇ ਰੁਕੇਗਾ, ਕੁੱਝ ਨਹੀਂ ਕਿਹਾ
ਜਾ ਸਕਦਾ।
ਰਾਗਮਾਲਾ ਸਾਨੂੰ ਕੋਈ ਜੀਵਨ ਸੇਧ ਨਹੀਂ ਦਿੰਦੀ। ਅਤੇ ਵੈਸੇ ਵੀ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਇਹ
ਬਾਅਦ ਵਿੱਚ ਕਿਸੇ ਨੇ ਦਰਜ ਕੀਤੀ ਹੈ। ਦੂਜੇ ਪਾਸੇ ਮੰਗਲਾਚਰਣ ਦਾ ਕਿਸੇ ਇੱਕ ਜਾਂ ਦੋ ਥਾਵਾਂ ਤੇ
ਅੱਗੇ ਪਿੱਛੇ ਲਿਖੇ ਹੋਣ ਨਾਲ ਗੁਰਮਤਿ ਫਲੌਸਫੀ ਤੇ ਕੋਈ ਫਰਕ ਨਹੀਂ ਪੈਂਦਾ। ਇਸ ਲਈ ਦੋਨਾਂ ਵਿਸ਼ਿਆਂ
ਨੂੰ ਆਪਸ ਵਿੱਚ ਮਿਲਾਇਆ ਨਹੀਂ ਜਾ ਸਕਦਾ। ਭੁੱਲਚੁਕ ਲਈ ਮੁਆਫ਼ੀ ਚਾਹੁੰਦਾ ਹਾਂ। ਧੰਨਵਾਦ”।
ਨੋਟ:- ਰਾਗ ਮਾਲਾ ਬਾਰੇ ਵਿਦਵਾਨਾਂ ਦੇ ਵਿਚਾਰ ਬਹੁਤ ਆ ਚੁੱਕੇ ਹਨ। ਇਸ ਬਾਰੇ ਅਗਲਾ ਫੈਸਲਾ
ਵਿਦਵਾਨਾਂ ਦੇ ਪੈਨਲ ਦੇ ਜਰੀਏ ਤੈਅ ਕਰਨ ਵਾਲਾ ਹੈ। ਇਸ ਲਈ ਇਸ ਮੁੱਦੇ ਨੂੰ ਇੱਥੇ ਬਹਿਸ ਬਣਾ ਕੇ
ਬਾਲ ਦੀ ਖਾਲ ਨਿਕਾਲਣ ਦਾ ਕੋਈ ਲਾਭ ਨਹੀਂ ਹੈ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 28-05-12
(ਸੰਪਾਦਕੀ ਟਿੱਪਣੀ:-
ਸਾਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜੀ ਗੱਲ ਅਸੀਂ ਕਈ ਵਾਰੀ ਲਿਖ ਕੇ ਕਹਿ ਚੁੱਕੇ ਹਾਂ ਜੇ ਕਰ
ਉਹ ਗੱਲ ਸੂਝ-ਬੂਝ ਵਾਲੇ ਲੇਖਕਾਂ ਦੀ ਸਮਝ ਵਿੱਚ ਹੀ ਨਾ ਆਵੇ ਅਤੇ ਜਾਂ ਫਿਰ ਜਾਣ ਬੁੱਝ ਕੇ ਅਜਿਹਾ
ਕਰ ਰਹੇ ਹਨ ਤਾਂ ਫਿਰ ਆਮ ਜਿਹੇ ਸਾਧਾਰਨ ਪਾਠਕਾਂ/ਲੇਖਕਾਂ ਦਾ ਕੀ ਹਾਲ ਹੋਵੇਗਾ? ਸਾਡਾ ਸਿਰਫ ਤੇ
ਸਿਰਫ ਮਕਸਦ ਆਮ ਸਿੱਖਾਂ ਨੂੰ ਸਚਾਈ ਤੋਂ ਜਾਣੂ ਕਰਵਾਉਣਾ ਹੈ ਤਾਂ ਕਿ ਕੋਈ ਵੀ ਥੋੜੀ ਬਹੁਤ ਸੂਝ
ਰੱਖਣ ਵਾਲਾ ਸਿੱਖ ਡੇਰੇਵਾਦੀ ਸਾਧਾਂ ਅਤੇ ਉਹਨਾ ਦੇ ਚੇਲਿਆਂ ਦੇ ਪ੍ਰਭਾਵ ਥੱਲੇ ਆ ਕੇ ਸਹੀ ਗੱਲ ਨੂੰ
ਗਲਤ ਅਤੇ ਗਲਤ ਨੂੰ ਸਹੀ ਨਾ ਕਹਿ ਸਕੇ। ਜਿਵੇਂ ਕਿ ਸ਼੍ਰੋ: ਕਮੇਟੀ ਵਲੋਂ ਮੰਗਲਾ ਚਰਨ ਨੂੰ ਸਹੀ ਥਾਂ
ਤੇ ਛਾਪਣ ਵੇਲੇ ਕੁੱਝ ਡੇਰੇਦਾਰਾਂ ਵਲੋਂ ਝੂਠ ਬੋਲ ਕੇ ਲੋਕਾਂ ਨੂੰ ਭੜਕਾਇਆ ਸੀ। ਕਿਸੇ ਵੀ
ਇਕੱਲੇ-ਦੁਕੱਲੇ, ਜਥੇਬੰਦੀ ਜਾਂ ਡੇਰੇਦਾਰ ਨੂੰ ਕਿਸੇ ਵੀ ਕਿਸਮ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ
ਵੀ ਤਬਦੀਲੀ ਕਰਨ ਦਾ ਅਧਿਕਾਰ ਨਹੀਂ ਹੈ ਅਤੇ ਨਾ ਹੀ ਹੋਣਾ ਚਾਹੀਦਾ ਹੈ। ਜੋ ਵੀ ਹੋਵੇ, ਸਾਰੀ
ਦੁਨੀਆਂ ਵਿੱਚ ਵਸਦੇ ਸਿੱਖਾਂ ਦੀ ਰਾਇ ਨਾਲ ਹੋਵੇ। ਪਹਿਲੀ ਗੱਲ ਤਾਂ ਇਹ ਹੈ ਕਿ ਸੰਪਾਦਨਾ ਗੁਰੂ
ਅਰਜਨ ਸਾਹਿਬ ਕਰ ਗਏ ਹਨ ਹੋਰ ਕਿਸੇ ਨੂੰ ਕੋਈ ਵੀ ਅਧਿਕਾਰ ਨਹੀਂ ਹੈ। ਜਿਹੜੀਆਂ ਗਲਤੀਆਂ ਜਾਣੇ ਜਾਂ
ਅਣਜਾਣੇ ਵਿੱਚ ਕਾਤਬਾਂ, ਪੁਜਾਰੀਆਂ ਜਾਂ ਕਮੇਟੀਆਂ ਵਲੋਂ ਹੋਈਆਂ ਹਨ ਅਤੇ ਉਹ ਗੁਰੂ ਅਰਜਨ ਸਾਹਿਬ ਜੀ
ਦੀ ਸੋਚ ਦੇ ਉਲਟ ਹਨ ਉਹਨਾ ਬਾਰੇ ਜਾਣੂ ਕਰਵਾਉਣਾ ਜਾਂ ਹੋਣਾ ਹਰ ਇੱਕ ਸਿੱਖ ਦਾ ਫਰਜ਼ ਹੋਣਾ ਚਾਹੀਦਾ
ਹੈ। ਇਹੀ ਅਸੀਂ ਕਰ ਰਹੇ ਹਾਂ ਜੋ ਕਿ ਬਹੁਤਿਆਂ ਨੂੰ ਸਮਝ ਨਹੀਂ ਆ ਰਿਹਾ ਜਾਂ ਸੱਚ
ਹਜ਼ਮ ਨਹੀਂ ਹੋ ਰਿਹਾ,
ਪਤਾ ਨਹੀਂ ਕਿਉਂ?)
(28/05/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸਰਵਜੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!
ਪੱਤਰ ਲਈ ਆਪ ਜੀ ਦਾ ਧਨਵਾਦ ਜਿਸ ਤੋਂ ਤਿੰਨ ਗੱਲਾਂ ਵਧੇਰੇ ਸਪਸ਼ਟ ਹੋ ਗਈਆਂ
ਹਨ ਕਿ:-
(1)
ਗੁਰੂਕਾਲ ਵਿਚ, ਗੁਰੂਆਂ ਅਤੇ ਸਿੱਖਾਂ
ਵਲੋਂ, ਸੂਰਜੀ ਬਿਕ੍ਰਮੀ ਅਤੇ ਚੰਦ-ਸੂਰਜੀ ਬਿਕ੍ਰਮੀ ਕੈਲੰਡਰ ਵਰਤੇ ਜਾਂਦੇ ਸੀ।
(2) ਗੁਰੂਕਾਲ ਵਿੱਚ ਲਾਗੂ ਸੂਰਜੀ ਬਿਕ੍ਰਮੀ ਅਤੇ ਚੰਦ-ਸੂਰਜੀ ਬਿਕ੍ਰਮੀ
ਕੈਲੰਡਰ ਦੀ ਗਣਨਾ ਦਾ ਅਧਾਰ ਵਿਗਿਆਨਕ ਸੀ ਨਾ ਕਿ ਕੋਈ ਧਰਮ ਵਿਸ਼ੇਸ਼।
(3) ਚੰਦ-ਸੂਰਜੀ ਅਤੇ ਚੰਦ ਬਿਕ੍ਰਮੀ ਕੈਲੰਡਰ ਦੀ ਵਰਤੋਂ ਦਾ ਅਰਥ ਕਿਸੇ ਮਤ
ਦੀ ਨਕਲ ਕਰਨਾ ਨਹੀਂ ਬਲਕਿ ਕੁਦਰਤੀ ਨਿਯਮਾਂ ਦੀ ਵਰਤੋਂ ਕਰਨਾ ਹੈ। ਕਈਂਆਂ ਨੂੰ ਇਹ ਭਰਮ ਹੈ ਕਿ
ਚੰਦ-ਸੁਰਜੀ ਜਾਂ ਸੂਰਜੀ ਅਧਾਰਤ ਕੈਲੰਡਰ ਦੀ ਵਰਤੋਂ ਕਰਨਾ ਕਿਸੇ ਧਰਮ ਦੀ ਨਕਲ ਕਰਨਾ ਹੈ ਜਦ ਕਿ ਅਸਲ
ਵਿੱਚ ਐਸਾ ਨਹੀਂ। ਚੰਦ-ਸੂਰਜੀ ਜਾਂ ਸੂਰਜੀ ਕੈਲੰਡਰ ਮਨੁੱਖ ਦੇ ਪੂਰਵਜ ਖਗੌਲ ਵਿਗਿਆਨੀਆਂ ਦੀ ਦੇਂਣ
ਹਨ ਜਿਨ੍ਹਾਂ ਦੀ ਵਰਤੋਂ ਸਾਲ ਵਿੱਚ ਸਮਾਜਕ, ਆਰਥਕ ਅਤੇ ਧਾਰਮਕ ਦਿਹਾੜੇ ਨਿਰਧਾਰਤ ਕਰਨ ਲਈ ਹੁੰਦੀ
ਆਈ ਹੈ।
ਮੈਂ ਆਪ ਜੀ ਤੋਂ ਇਹ ਸਵਾਲ ਆਪ ਜੀ ਦੇ ਕਿਸੇ ਲੇਖ ਨੂੰ ਮੁੱਖ ਰੱਖ ਕੇ ਨਹੀਂ
ਸੀ ਪੁੱਛੇ। ਇਸ ਲਈ ਮੇਰੇ ਪਿੱਛਲੇ ਪੱਤਰ ਦੇ ਤੀਜੇ ਸਵਾਲ ਦਾ ਜਵਾਬ ਆਪ ਦੇ ਦਿੰਦੇ ਤਾਂ ਕੋਈ ਹਰਜ
ਨਹੀਂ ਸੀ। ਪਰ ਆਪ ਜੀ ਇਹ ਕਹਿਣ ਤੋਂ ਸ਼ਾਯਦ ਗੁਰੇਜ਼ ਕਰ ਗਏ ਕਿ ਗ੍ਰਗੋਰਿਅਨ ਕੈਲੰਡਰ ਵਿੱਚ ਈਸਟਰ ਦੀ
ਤਾਰੀਖ਼ ‘ਪੁਰਨਮਾਸੀ’ ਦੇ ਅਨੁਸਾਰ ਨਿਰਧਾਰਤ ਕੀਤੀ ਜਾਂਦੀ ਹੈ ਜਿਸ ਲਈ ਈਸਟਰ ਦੀ ਤਾਰੀਖ਼ ਗ੍ਰਗੋਰਿਅਨ
ਕੈਲੰਡਰ ਵਿੱਚ ਹਰ ਸਾਲ ਬਦਲਦੀ ਰਹਿੰਦੀ ਹੈ। ਹਾਂ ਇਸ ਲਈ ਸ਼ਾਯਦ ਐਤਵਾਰ ਦੇ ਦਿਨ ਨੂੰ ਵੀ ਮੁੱਖ
ਰੱਖਿਆ ਜਾਂਦਾ ਹੈ। ਇੰਝ ਹੀ
ਗੁੱਡ ਫ਼੍ਰਾਈਡੇ, (ਈਸਾ ਦਾ ਅਕਾਲ ਚਲਾਣਾ) ਪਾਮ ਸੰਡੇ
ਆਦਿ ਦਿਹਾੜੇ ਵੀ ਗ੍ਰੇਗੋਰਿਅਨ ਕੈਲੰਡਰ ਵਿੱਚ ਹਰ ਸਾਲ
ਵੱਖਰੀਆਂ ਤਾਰੀਖਾਂ ਨੂੰ ਆਉਂਦੇ ਹਨ। ਗ੍ਰੇਗੋਰਿਅਨ/ਯੁਲੀਅਨ ਕੈਲੰਡਰ ਦਿਆਂ ਜਨਕ ਸਭਿੱਯਤਾਂਵਾਂ ਅਪਣੇ
ਕਈਂ ਧਾਰਮਕ ਦਿਨ ਕੁਦਰਤ ਦੇ ਇੱਕ ਨਿਯਮ ਅਰਥਾਰਤ ਚੰਦ੍ਰਮਾ ਦੀ ਚਾਲ ਨੂੰ ਮੁੱਖ ਰੱਖ ਕੇ ਨਿਰਧਾਰਤ
ਕਰਦੀਆਂ ਹਨ।
ਆਪ ਜੀ ਨੇ ਲਿਖਿਆ ਹੈ:- “
ਆਪ
ਦੇ ਦੂਜੇ ਪੱਤਰ ਦੇ ਤੀਜੇ ਸਵਾਲ ਤੋਂ ਸਪੱਸ਼ਟ ਹੋ ਗਿਆ ਹੈ ਕਿ ਆਪ ਜੀ ਤਾਂ ਕੈਲੰਡਰ ਵਿਗਿਆਨ ਦੇ
ਮਾਹਿਰ ਹੋ। ਆਪ ਜੀ ਦਾ ਦੂਜਾ ਪੱਤਰ ਪੜ੍ਹ ਕਿ ਮੈਨੂੰ ਇਓ ਮਹਿਸੂਸ ਹੋਇਆ ਹੈ ਕਿ ਤੁਸੀਂ ਕਹਿਣਾ ਕੁਝ
ਹੋਰ ਚਾਹੁੰਦੇ ਹੋ ਪਰ ਆਪਣੀ ਆਦਤ ਤੋਂ ਮਜਬੂਰ, ਗੱਲ ਨੂੰ ਘੁਮਾ-ਫਿਰਾ ਰਹੇ ਹੋ। ਸ. ਹਰਦੇਵ ਸਿੰਘ
ਜੰਮੂ ਜੀ, ਜੋ ਕਹਿਣਾ ਚਾਹੁੰਦੇ ਹੋ ਸਪੱਸ਼ਟ ਕਹੋ”
ਵੀਰ ਜੀ ਮੈਂ ਦੁਹਰਾਉਂਦਾ ਹਾਂ ਕਿ ਗਣਿਤ ਵਿੱਚ ਮੇਰੀ ਦਿਲਚਸਪੀ ਬਹੁਤ ਘਟ
ਹੈ। ਮੇਰੇ ਤੀਜੇ ਸਵਾਲ ਵਿੱਚ ਈਸਟਰ ਦਿਆਂ ਭਾਵੀ ਤਾਰੀਖਾਂ ਦੀ ਕੈਲਕੁਲੇਸ਼ਨ ਮੈਂ ਨਹੀਂ ਕੀਤੀ ਬਲਕਿ
ਇਹ ਨੈਟ ਤੇ ਮੋਜੂਦ ਹੈ। ਮੈਂ ਕੈਲੰਡਰ ਵਿਗਿਆਨ ਦਾ ਮਾਹਰ ਨਹੀਂ ਹਾਂ। ਮੇਰੇ ਸਵਾਲ ਸਮਾਨਯ ਗਿਆਨ
ਬਾਰੇ ਮੇਰੀ ਜਿਗਿਆਸਾ ਤੋਂ ਉਪਜੇ ਹਨ। ਆਪ ਜੀ ਸ਼ੰਕਾ ਨਾ ਕਰੋ! ਆਪ ਜੀ ਤੋਂ ਇਹ ਸਵਾਲ ਪੁੱਛਣ ਤੋਂ
ਮੇਰਾ ਭਾਵ ਕੇਵਲ ਜਾਣਕਾਰੀ ਪ੍ਰਾਪਤ ਕਰਨਾ ਸੀ। ਮੈਂ ਸਪਸ਼ਟ ਕਰਦਾ ਹਾਂ ਕਿ ਇਸ ਤੋਂ ਸਿਵਾ ਮੈਂ ਹੋਰ
ਕੁੱਝ ਨਹੀਂ ਕਹਿਣਾ ਚਾਹੁੰਦਾ।
ਹਾਂ ਜੇ ਕਰ ਹੋ ਸਕੇ ਤਾਂ ਇਤਨੀ ਜਾਣਕਾਰੀ ਦੇਂਣ ਦੀ ਕਿਰਪਾਲਤਾ ਕਰਨੀ ਕਿ
ਤਾਜ਼ਾ ਤਰਮੀਮ ਕੀਤਾ ਗਿਆ
ਨਾਨਕਸ਼ਾਹੀ ਕੈਲੰਡਰ ਚੰਦ-ਸੂਰਜੀ ਹੈ ਜਾਂ ਸੂਰਜੀ? ਅਤੇ ਤਾਜ਼ਾ ਤਰਮੀਮ ਤੋਂ ਪਹਿਲਾਂ ਇਸਦਾ ਸ਼ੁੱਧ ਰੂਪ
ਕਹਿੜਾ ਸੀ, ਸੂਰਜੀ ਜਾਂ ਚੰਦ ਸੂਰਜੀ?
ਇਕ ਹੋਰ ਜਰੂਰੀ ਸੇਧ ਦੇਂਣ ਦੀ ਕਿਰਪਾਲਤਾ ਕਰਨੀ ਕਿ ਚੰਨ-ਸੂਰਜੀ ਕੈਲੰਡਰ
ਅਨੁਸਾਰ ਨਿਰਧਾਰਤ ਕਿਸੇ ਦਿਨ ਦੀ ਤਿਥੀ, ਗ੍ਰੇਗੋਰਿਅਨ ਕੈਲੰਡਰ ਮੁਤਾਬਕ ਤਾਂ ਹਰ ਸਾਲ ਬਦਲਦੀ
ਰਹਿੰਦੀ ਹੈ, ਪਰ ਕੀ ਉਹੀ ਤਿਥੀ ਚੰਨ-ਸੂਰਜੀ ਕੈਲੰਡਰ ਦੇ ਅੰਦਰ ਵੀ ਹਰ ਸਾਲ ਬਦਲਦੀ ਰਹਿੰਦੀ ਹੈ?
ਮੈਂ ਇਹ ਸਵਾਲ ਕੇਵਲ ਕੈਲੰਡਰ ਬਾਰੇ ਅਪਣੇ ਗਿਆਨ ਵਿੱਚ ਵਾਧਾ ਕਰਨ ਲਈ ਪੁੱਛ ਰਿਹਾ ਹਾਂ। ਆਸ ਹੈ ਕਿ
ਆਪ ਜੀ ਸੇਧ ਦੇਵੋਗੇ।
ਹਰਦੇਵ ਸਿੰਘ, ਜੰਮੂ-28. 5. 12
(28/05/12)
ਪਰਸ਼ੋਤਮ ਲਾਲ ਸਰੋਏ
ਰੱਬ
ਦੀ ਹੋਂਦ ਜਾਂ ਅਣਹੋਂਦ ਵਿੱਚ ਵਿਚਾਰਕ ਵਖਰੇਂਵਾਂ ਕਿਉਂ?
ਸ਼੍ਰਿਸ਼ਟੀ ਦੀ ਸਿਰਜਣਾ ਨੂੰ ਲੈ ਕੇ ਜਦ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਪਿਛਲਾ ਇਤਿਹਾਸ ਜਾਂ
ਮਿਥਿਹਾਸ ਪੜ੍ਹ ਕੇ ਸਾਨੂੰ ਇਹ ਚਾਣਨਾਂ ਜਾਂ ਗਿਆਨ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਰੱਬ ਅਰਥਾਤ
ਪ੍ਰਮਾਤਮਾਂ ਜਾਂ ਪ੍ਰਭੂ ਨੇ ਇੱਕ ਫੀਮੇਲ ਵਿਰਤੀ ਉਤਪੰਨ ਤੇ ਫਿਰ ਮੇਲ ਵਿਰਤੀ ਦਾ ਜਨਮ ਹੋਇਆ ਫਿਰ
ਦੋਨਾਂ ਦੇ ਮਿਲਣ ਤੋਂ ਹੌਲੀ ਹੌਲੀ ਇਸ ਸ਼੍ਰਿਸ਼ਟੀ ਦੀ ਰਚਨਾ ਹੋਣੀ ਆਰੰਭ ਹੋ ਗਈ। ਅਸਲ ਵਿੱਚ ਗਹੁ-ਪਰਖ
ਕੇ ਦੇਖਿਆ ਜਾਵੇ ਤਾਂ ਇਹ ਕਿਆਫ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੇ ਵਿੱਚੋਂ ਕਿਹੜਾ ਅਜਿਹਾ ਮਹਾਂਪੁਰਖ
ਹੈ ਜਿਸਨੇ ਇਹ ਸ਼੍ਰਿਸ਼ਟੀ ਦੀ ਰਚਨਾ ਹੁੰਦੀ ਹੋਈ ਆਪਣੇ ਅੱਖੀਂ ਦੇਖੀ ਹੈ।
ਹੁਣ ਸੋਚਣ ਵਾਲੀ ਗੱਲ ਤਾਂ ਇਹ ਬਣਦੀ ਹੈ ਕਿ ਜੇਕਰ ਅਸੀਂ ਪਿਛਲਾ ਅਧੂਰਾ ਇਤਿਹਾਸ ਜਾਂ ਮਿਥਿਹਾਸ
ਪੜ੍ਹ ਕੇ ਯਕੀਨ ਕਰ ਸਕਦੇ ਹਾਂ ਤਾਂ ਸਾਡੇ ਪੀਰ-ਪੈਗੰਬਰ ਇਸ ਦੁਨੀਆਂ ਤੇ ਆਏ ਤੇ ਸਾਨੂੰ ਇਨਸਾਨੀਅਤ
ਦੇ ਰਾਹ ਤੇ ਚਲ ਕੇ ਜੀਵਨ ਜਿਊਣ ਦਾ ਉਪਦੇਸ਼ ਦਿੱਤਾ ਹੈ ਤੇ ਅਸੀਂ ਉਸ ਚੀਜ਼ `ਤੇ ਯਕੀਨ ਜਾਂ ਅਮਲ ਕਿਉਂ
ਨਹੀਂ ਕਰਦੇ? ਕਿਉਂ ਅਸੀਂ ਤਿੰਨ ਬੰਦਰ ਬਣ ਕੇ ਰਹਿਣਾ ਪਸੰਦ ਕਰਦੇ ਹਾਂ? ਬੁਰੀ ਚੀਜ਼ ਨੂੰ, ਬੁਰੀਆਂ
ਗੱਲ ਸੁਣ ਕੇ, ਤੇ ਬੁਰਾਈ ਬਾਰੇ ਚੁੱਪ ਧਾਰ ਕੇ ਜਾਂ ਕੁੱਝ ਨਾ ਕਹਿ ਕੇ ਅਸੀਂ ਸੱਚ-ਮੁੱਚ ਚੰਗੇ
ਇਨਸਾਨ ਕਹਾ ਸਕਦੇ ਹਾਂ?
ਸਾਡੇ ਮਨ ਵਿੱਚ ਇੱਕ ਧਾਰਨਾਂ ਕੁੱਟ-ਕੁੱਟ ਕੇ ਭਰੀ ਪਈ ਹੈ ਕਿ ਰੱਬ ਦਾ ਨਿਵਾਸ ਕਣ-ਕਣ ਵਿੱਚ ਹੈ
ਅਰਥਾਤ ਉਹ ਕਣ-ਕਣ ਵਿੱਚ ਵਸਦਾ ਹੈ। ਦੂਜੇ ਸ਼ਬਦਾਂ ਵਿੱਚ ਇੰਜ ਵੀ ਕਿਹਾ ਜਾ ਸਕਦਾ ਹੈ ਕਿ “ਮੈਂ ਤਾਂ
ਜਿਸ ਪਾਸੇ ਦੇਖਾਂ ਮੈਨੂੰ ਤੂੰ ਭਾਵ ਰੱਬ ਦਿਸਦਾ” ਭਾਵ ਚਾਰੇ ਪਾਸੇ ਕਣ ਵਿੱਚ ਰੱਬ ਵਸਦਾ ਹੈ। ਹੁਣ
ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਰੱਬ ਕਣ-ਕਣ ਵਿੱਚ ਵਸਦਾ ਹੈ ਤਾਂ ਅਸੀਂ ਰੱਬ ਦੀ ਭਾਲ ਲਈ
ਮੰਦਿਰਾਂ, ਮਸਜਿਦਾਂ, ਜਾਂ ਜੰਗਲਾਂ ਆਦਿ ਵਿੱਚ ਕਿਉਂ ਜਾਂਦੇ ਹਾਂ? ਕੀ ਕਿਸੇ ਨੇ ਮੰਦਿਰਾਂ ਜਾਂ
ਗੁਰਦੁਆਰਿਆਂ ਵਿੱਚ ਜਾ ਕੇ ਸੱਚ-ਮੁੱਚ ਹੀ ਰੱਬ ਦੀ ਪ੍ਰਾਪਤੀ ਕਰ ਲਈ ਹੈ?
ਹਾਂ ਇਨ੍ਹਾਂ ਧਾਰਮਿਕ ਸਥਾਨਾਂ ਤੋਂ ਜੇਕਰ ਕੁੱਝ ਮਿਲਦਾ ਹੈ ਉਹ ਹੈ ਨਿੰਦਿਆ-ਚੁਗਲੀ। ਜਾਂ ਫਿਰ
ਇਨ੍ਹਾਂ ਧਾਰਮਿਕ ਸਥਾਨਾਂ ਵਿੱਚ ਰਾਜਨੀਤੀ ਪ੍ਰਵੇਸ਼ ਕਰ ਜਾਂਦੀ ਹੈ। ਫਿਰ ਇਹ ਮੰਨਿਆ ਜਾਂਦਾ ਹੈ ਕਿ
ਰੱਬ ਦੀ ਨਜ਼ਰ ਵਿੱਚ ਸਾਰੇ ਬਰਾਬਰ ਹਨ ਅਰਥਾਤ ਰੱਬ ਦੇ ਘਰ ਸਭ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਜਾਂਦਾ
ਹੈ, ਲੇਕਿਨ ਇਨ੍ਹਾਂ ਧਾਰਮਿਕ ਸਥਾਨਾਂ `ਤੇ ਅਸਮਾਨਤਾ ਦਾ ਪਲੜਾ ਭਾਰੀ ਹੋਇਆ ਦਿਖਾਈ ਦਿੰਦਾ ਹੈ।
ਜਿਹਦੇ ਕੋਲ ਚਾਰ ਪੈਸੇ ਹੋਣ ਇਹ ਨਹੀਂ ਕਿ ਪੈਸੇ ਕਿਸ ਤਰ੍ਹਾਂ ਆਏ ਹਨ ਮੇਹਨਤ ਨਾਲ ਜਾਂ ਚੋਰੀ
ਚਕਾਰੀਆਂ ਕਰ ਕੇ ਆਏ ਹਨ ਨੂੰ ਬੜਾ ਵਡਿਆਇਆ ਜਾਂਦਾ ਹੈ। ਬੜੀਆਂ ਕੁਰਸੀਆਂ ਆਦਿ ਦਿੱਤੀਆਂ ਜਾਂਦੀਆਂ
ਹਨ ਜਾਂ ਫਿਰ ਜਿੱਥੇ ਰੱਬ ਦਾ ਰੂਪ ਪ੍ਰਕਾਸਮਾਨ ਹੁੰਦਾ ਹੈ ਉੱਥੇ ਨੂੰ ਬਿਠਾਇਆ ਜਾਂਦਾ ਹੈ।
ਹੋਰ ਤਾਂ ਹੋਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਇਨ੍ਹਾਂ ਨੂੰ ਮਾਇਕ ਆਦਿ ਦੇ ਕੇ ਤੇ ਇਨ੍ਹਾਂ
ਮੂਰਖਾਂ ਨੂੰ ਦੁਨੀਆਂ ਦੇ ਸਭ ਤੋਂ ਸਿਆਣੇ ਮੰਨ ਕੇ ਇਹ ਅਨਾਊਂਮੈਂਟਾਂ ਵੀ ਕੀਤੀਆਂ ਜਾਂਦੀਆਂ ਹਨ ਕਿ
ਸਾਡੇ ਫਲਾਨਾ ਘਸੀਟਾ ਮੱਲ ਜੀ ਤੁਹਾਡੇ ਸਾਹਮਣੇ ਆਪਣੇ ਚੰਦ ਵਿਚਾਰ ਤੁਹਾਡੇ ਸਾਹਮਣੇ ਰੱਖਣਗੇ ਤੇ ਇਹ
ਇਕੱਲੇ ਰੱਬ ਵਾਲੇ ਬਣ ਜਾਂਦੇ ਹਨ ਤੇ ਬਾਕੀ ਬੇਚਾਰੇ ਬੇ-ਰੱਬੇ ਪੁਰਾਣੀਆਂ ਦਰੀਆਂ `ਤੇ ਬੈਠ ਕੇ
ਇਨ੍ਹਾਂ ਦੇ ਚੰਦ ਕੜ੍ਹੀ-ਘੋਲੇ ਸ਼ਬਦ ਸੁਣ ਕੇ ਵਾਹ ਸੇਰਾ ਵਾਹ ਦੀ ਦੁਹਾਈ ਪਾਉਣ ਲਗਦੇ ਹਨ। ਕੀ ਇਸ
ਸਾਰੇ ਤੋਂ ਇਹ ਕਿਆਫ਼ਾ ਨਹੀਂ ਲਗਦਾ ਕਿ ਰੱਬ ਦਾ ਨਿਵਾਸ ਸਿਰਫ਼ ਚੋਰਾਂ ਵਿੱਚ ਹੈ ਜਾਂ ਫਿਰ ਇਨ੍ਹਾਂ ਨੇ
ਆਪਣੀ ਬੇ-ਇਮਾਨੀ ਨਾਲ ਰੱਬ ਵੀ ਵਸ ਵਿੱਚ ਕਰ ਲਿਆ ਜਾਪਦੈ।
ਇੱਥੇ ਹੀ ਵਸ ਨਹੀਂ ਫਿਰ ਦੂਜਿਆਂ ਦੀ ਨਿੰਦਿਆ-ਚੁਗਲੀ ਦੇਖਣ ਨੂੰ ਮਿਲਦੀ ਹੈ ਜਾਂ ਫਿਰ ਦੇਖ ਫਲਾਣੇ
ਦੀ ਨੂੰਹ ਜਾਂ ਕੁੜੀ, ਤੇ ਬੀਬੀਆਂ-ਭੈਣਾਂ ਲੈ ਨੀ ਫਲਾਣੀ ਨੇ ਸੂਟ ਕਿੰਨਾ ਵਧੀਆ ਪਾਇਆ, ਜਾਂ ਲਹਿੰਗਾ
ਕਿਸ ਰੰਗ ਦਾ ਹੈ ਜਾਂ ਫਿਰ ਹੀਲ ਜਾਂ ਸੈਂਡਲ ਕਿਹੜੀ ਪਾਈ ਹੋਈ ਹੈ ਆਦਿ ਦੇਖਿਆ ਜਾਂਦਾ ਹੈ। ਅਰਥਾਤ
ਇਨ੍ਹਾਂ ਲਹਿੰਗਿਆ, ਸੂਟਾਂ ਜਾਂ ਹੀਲਾਂ `ਚ ਨਿਵਾਸ ਕਰਦਾ ਹੈ ਬੰਦੇ `ਚ ਨਹੀਂ। ਉਂਜ ਅਸੀਂ ਕਣ-ਕਣ `ਚ
ਵਸਦਾ ਮੰਨ ਕੇ ਚਲਦੇ ਹਾਂ। ਜੇਕਰ ਸਿਰਫ ਇਨ੍ਹਾਂ ਚੀਜ਼ਾਂ ਵਿੱਚ ਹੀ ਰੱਬ ਵਸਦਾ ਹੈ ਬੰਦੇ ਵਿੱਚ ਨਹੀਂ
ਤਾਂ ਅਜਿਹਾ ਰੱਬ ਫਿਰ ਗਲੀਆਂ-ਸੜਕਾਂ, ਬਸ ਅੱਡਿਆਂ, ਰੇਲਵੇ ਲਾਇਨਾਂ ਆਦਿ ਵਿੱਚ ਵੀ ਵਸਦਾ ਹੈ।
OSHO
ਦੇ ਵਿਚਾਰ ਮੁਤਾਬਕ ਰੱਬ ਦਾ ਨਿਵਾਸ ਕਿਧਰੇ ਵੀ ਨਹੀਂ ਹੈ
OSHO Says “ God is not a Solution but a Problem.”
RO “God is a Presence not a Person” ਤੇ
ਈਸਾਈ ਮਤ ਦੇ ਅਨੁਸਾਰ ਪ੍ਰਭੂ ਨੇ ਸ਼੍ਰਿਸ਼ਟੀ ਦੀ ਰਚਨਾ 6 ਦਿਨਾਂ ਵਿੱਚ ਕੀਤੀ ਤੇ ਸੱਤਵੇਂ ਦਿਨ ਉਸਨੇ
ਆਰਾਮ ਕੀਤਾ। ਅਰਥਾਤ ਰੱਬ ਹੈ। ਰੱਬ ਦੀ ਹੋਂਦ ਪ੍ਰਗਟ ਕਰਨ ਲਈ ਉਂਜ ਬਾਬਾ ਫਰੀਦ ਜੀ ਵੀ ਫਰਮਾਉਂਦੇ
ਹਨ ਕਿ -
ਫਰੀਦਾ ਜੰਗਲ ਜੰਗਲ ਕਿਆ ਭਵੈ, ਬਨ ਕੰਡਾ ਮੋੜੇਈ।
ਬਸੀ ਰੱਬ ਹਿਆਲਿਆ, ਜੰਗਲ ਕਿਆ ਢੂੰਢਈ॥
ਹੁਣ ਬਾਬਾ ਫਰੀਦ ਜੀ ਸਾਹਿਬ ਦੇ ਇਸ ਸਲੋਕ ਤੋਂ ਤਾਂ ਇਹ ਹੀ ਜਾਹਰ ਹੋ ਰਿਹਾ ਹੈ ਕਿ ਜੇਕਰ ਰੱਬ
ਦਾ ਨਿਵਾਸ ਬੰਦੇ ਦੇ ਹਿਰਦੇ ਵਿੱਚ ਹੈ ਤਾਂ ਬਾਹਰ ਮੰਦਿਰਾਂ, ਗੁਰਦੁਆਰਿਆਂ ਜਾਂ ਡੇਰਿਆਂ ਜਾਂ
ਧਾਰਮਿਕ ਸਥਾਨਾਂ, ਜਾਂ ਬਾਹਰ ਜੰਗਲਾਂ ਆਦਿ ਵਿੱਚ ਰੱਬ ਦੀ ਭਾਲ ਲਈ ਜਾਣ ਦੀ ਕੀ ਲੋੜ ਹੈ। ਲੇਕਿਨ
ਇੱਕ ਪਾਸੇ ਇਹ ਵੀ ਵਿਚਾਰਧਾਰਾ ਬਣੀ ਹੋਈ ਹੈ ਕਿ ਰੱਬ ਡੇਰੇਦਾਰਾਂ ਵਿੱਚ ਵਸਦਾ ਹੈ ਅਰਥਾਤ ਆਮ ਬੰਦੇ
ਵਿੱਚ ਨਹੀਂ। ਜੇਕਰ ਤੁਸੀਂ ਡੇਰਿਆਂ ਵਿੱਚ ਜਾਓਗੇ ਤਾਂ ਹੀ ਰੱਬ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।
ਹੁਣ ਇਸ ਸਾਰੇ ਤੋਂ ਇਹ ਹੀ ਸਪੱਸ਼ਟ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਰੱਬ ਮੰਦਿਰਾਂ, ਮਸਜਿਦਾਂ ਜਾਂ
ਡੇਰਿਆਂ ਆਦਿ ਵਿੱਚ ਵਸਦਾ ਹੈ ਹਰ ਬੰਦੇ ਦੇ ਅੰਦਰ ਨਹੀਂ ਜਾਂ ਕਣ ਕਣ ਵਿੱਚ ਉਸਦਾ ਨਿਵਾਸ ਨਹੀਂ ਹੈ।
ਅਰਥਾਤ ਇੱਕ ਪਾਸੇ ਤਾਂ ਅਸੀਂ ਰੱਬ ਨੂੰ ਕਣ ਕਣ ਵਿੱਚ ਜਾਂ ਹਰ ਇੱਕ ਦੇ ਹਿਰਦੇ ਵਿੱਚ ਵਸਦਾ ਦਰਸਾ
ਰਹੇ ਹਾਂ ਤੇ ਦੂਸਰਾ ਉਸੇ ਗੱਲ ਤੋਂ ਮੁਨਕਰ ਵੀ ਹੋਈ ਜਾ ਰਹੇ ਹੈ ਇਹ ਵਿਚਾਰਕ ਵਖਰੇਂਵਾਂ ਕਿਉਂ?
ਪਰਸ਼ੋਤਮ ਲਾਲ ਸਰੋਏ, ਮੋਬਾਇਲ-92175-44348
ਧਾਲੀਵਾਲ-ਕਾਦੀਆਂ, ਡਾਕ. ਬਸ਼ਤੀ-ਗੁਜਾਂ, ਜਲੰਧਰ।
****************************************
ਘਪਲੇਬਾਜ਼ੋ ਘਪਲੇ ਕਰੋ ਸ਼ਰਮ ਲਾਹ ਕੇ- ਇੱਕ ਕਾਵਿ-ਵਿਅੰਗ
ਘਪਲੇਬਾਜ਼ੋ ਘਪਲੇ ਕਰੋ ਸ਼ਰਮ ਲਾਹ ਕੇ,
ਬੇੜਾ ਦੇਸ਼ ਦਾ ਤੁਸੀਂ ਬਿਠਾਈ ਚੱਲੋ।
ਕਰ ਰੈਲੀਆਂ `ਤੇ ਭਾੜੈ ਦੇ ਕੱਠੇ ਟੱਟੂ,
ਮੂਰਖ਼ ਦੂਜਿਆਂ ਨੂੰ ਤੁਸੀਂ ਬਣਾਈ ਚੱਲੋ।
ਘਪਲੇਬਾਜ਼ੋ ਘਪਲੇ ਕਰੋ--------------।
ਮੈਂ ਤਾਂ ਇਹ ਕੀਤਾ, ਹੁਣ ਮੈਂ ਆਹ ਕਰ ਦਊਂ,
ਝੂਠੇ ਸ਼ਬਜ਼ਬਾਗ ਤੁਸੀਂ ਦਿਖਲਾਏ ਚੱਲੋ।
ਕਹਿਣੀ ਕਰਨੀ ਵਿੱਚ ਤੁਸੀਂ ਜ਼ਰਾ ਫ਼ਰਕ ਕਰਕੇ,
ਪਕੌੜੇ ਥੁੱਕ ਨਾਲ ਤੁਸੀਂ ਪਕਾਏ ਚੱਲੋ।
ਘਪਲੇਬਾਜ਼ੋ ਘਪਲੇ ਕਰੋ --------------।
ਹੋ ਕੇ ਨੌਕਰ ਤੁਸੀਂ, ਮਾਲਕੀ ਦਾ ਢੋਂਗ ਕਰਕੇ,
ਬੁੱਧੂ, ਬੁੱਧੂਆਂ ਨੂੰ ਹੋਰ ਬਣਾਈ ਚੱਲੋ।
ਜਨਤਾ ਦੇ ਪੈਸਿਆਂ ਤੇ ਆਪਣੇ ਨੀਂਹ ਪੱਥਰ ਰੱਖ ਕੇ,
ਨਾਮ ਆਪਣਾ ਤੁਸੀਂ ਚਮਕਾਈ ਚੱਲੋ।
ਘਪਲੇਬਾਜ਼ੋ ਘਪਲੇ ਕਰੋ --------------।
ਕਿਤੇ ਸੰਗਤ ਦਰਸ਼ਨ, ਕਿਤੇ ਰੱਥ ਯਾਤਰਾ,
ਹੱਕ ਮੰਗਦਿਆਂ `ਤੇ ਲਾਠੀਆਂ ਵਰ੍ਹਾਈ ਚੱਲੋ।
ਫਿਰ ਰੈਲੀਆਂ `ਤੇ ਜਨਤਾ ਦਾ ਖਰਚ ਪੈਸਾ,
ਬੋਝ ਜਨਤਾ `ਤੇ ਮਹਿੰਗਾਈ ਦਾ ਪਾਈ ਚੱਲੋ।
ਘਪਲੇਬਾਜ਼ੋ ਘਪਲੇ ਕਰੋ -------------।
ਮੰਗ ਟਿਕਟ ਫਿਰ ਸਕੇ-ਸਬੰਧੀਆਂ ਲਈ,
ਆਪਣੇ ਅਣ-ਜੰਮਿਆਂ ਨੂੰ ਵੀ ਲੀਡਰ ਬਣਾਈ ਚੱਲੋ।
ਪੈਸਾ ਦੇਸ ਦਾ ਤੇ ਆਪਣੀ ਬਣਾ ਸੰਪਤੀ,
ਪੈਸਾ ਵਿਦੇਸ਼ਾਂ ਵਿੱਚ ਵੀ ਜਮ੍ਹਾਂ ਕਰਾਈ ਚੱਲੋ।
ਘਪਲੇਬਾਜ਼ੋ ਘਪਲੇ ਕਰੋ -------------।
ਪੀ. ਐਲ. ਪੰਜ ਸਾਲ ਜਨਤਾ ਨੂੰ ਮੂਰਖ ਬਣਾ ਕੇ,
ਤੁਸੀਂ ਆਪਣੇ ਮਗਰ ਲਗਾਈ ਚੱਲੋ।
ਸਮਾਂ ਆਉਣ `ਤੇ ਇੱਕ ਵੋਟ ਦਾ ਸਵਾਲ ਹੈ ਬਾਬਾ! ਕਹਿ ਕੇ,
ਬੂਹੇ ਜਨਤਾ ਦੇ ਜਾ ਖੜਕਾਈ ਚੱਲੋ।
ਘਪਲੇਬਾਜ਼ੋ ਘਪਲੇ ਕਰੋ ਸ਼ਰਮ ਲਾਹ ਕੇ,
ਬੇੜਾ ਦੇਸ਼ ਦਾ ਤੁਸੀਂ ਬਿਠਾਈ ਚੱਲੋ।
ਪਰਸ਼ੋਤਮ ਲਾਲ ਸਰੋਏ, ਪਿੰਡ-ਧਾਲੀਵਾਲ-ਕਾਦੀਆਂ, ਜਲੰਧਰ। ਮੋਬਾ. ਨੰ:- 92175-44348
(27/05/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਗੁਰਮੀਤ ਸਿੰਘ ਬਰਸਾਲ ਜੀਉ,
ਸਤਿ ਸ਼੍ਰੀ ਅਕਾਲ!
ਆਪ ਜੀ ਦਾ ਪੱਤਰ ਲਿਖਣ ਲਈ ਧਨਵਾਦ!
ਆਪ ਜੀ ਨੇ ਲਿਖਿਆ ਹੈ:- “ਇਸਦਾ ਮਤਲਬ 1936 ਵਿੱਚ ਵਿਦਵਾਨ ਗੁਰੂ ਗ੍ਰੰਥ
ਸਾਹਿਬ ਜੀ ਦੀ ਬਾਣੀ ਦੇ ਭੋਗ ਸਮੇ ਰਾਗਮਾਲਾ ਦੇ, ਗੁਰੂ ਦੀ ਬਾਣੀ ਵਾਂਗ ਪੜ੍ਹਨ ਦੇ ਵਰੁੱਧ ਸਨ ।ਪਰ
1950 ਵਿੱਚ ਰਾਗਮਾਲਾ ਦੇ ਗੁਰੂ ਦੀ ਬਾਣੀ ਵਾਂਗ ਪੜ੍ਹਨ ਦੀ ਗੁੰਜਾਇਸ਼ ਪੈਦਾ ਕਰਨ ਲਈ (ਮੁੰਦਾਵਣੀ
ਜਾਂ ਰਾਗਮਾਲਾ ਉੱਤੇ ਲਿਖਕੇ) ਰਸਤਾ ਬਣਾਇਆ ਗਿਆ ਜੋ ਬਾਅਦ ਵਿੱਚ ਰਾਗਮਾਲਾ ਨੂੰ ਗੁਰਬਾਣੀ ਦਾ ਹੀ
ਹਿੱਸਾ ਸਾਬਤ ਕਰਨ ਲਈ ਵਰਤਿਆ ਗਿਆ । ਕੀ ਆਪ ਜੀ ਅਨੁਸਾਰ ਇਹ ਚਲਾਕੀ ਗੰਭੀਰ ਜਾਂ ਖਾਸ ਬਦਲਾਵ ਨਹੀਂ
ਸੀ ?
ਵੀਰ ਬਰਸਾਲ ਜੀ ਅਪਣੇ ਪੱਤਰ ਮਿਤੀ ੨੫. ੫. ੧੨ ਵਿੱਚ ਮੈਂ ਅਪਣਾ ਭਾਵ ਸਪਸ਼ਟ
ਕਰਦੇ ਪਹਿਲਾਂ ਹੀ ਲਿਖਿਆ ਹੈ:-
“.. ‘ਖ਼ਾਸ ਬਦਲਾਉ ਨਹੀਂ ਹੋਇਆ’ ਤੋਂ ਮੇਰਾ ਭਾਵ ਹੈ ਕਿ ਕੋਈ ਗੰਭੀਰ
ਕਿਸਮ ਦੇ ਬਦਲਾਉ ਨਹੀਂ ਹੋਏ ਜਿਵੇਂ ਕਿ ਇਹ ਕਹਿਆ ਜਾਂਦਾ ਹੈ ਕਿ ਨਿਤਨੇਮ ਵਿੱਚ ਗੁਰੂ ਗ੍ਰੰਥ ਸਾਹਿਬ
ਤੋਂ ਬਾਹਰ ਦਿਆਂ ਰਚਨਾਵਾਂ ਸਮਝੋਤੇ ਤਹਿਤ ਸਿੱਖ ਰਹਿਤ ਮਰਿਆਦਾ ਵਿੱਚ ਸ਼ੂਮਾਰ ਕਰ ਦਿੱਤੀਆਂ ਗਈਆਂ ਜਦ
ਕਿ 1945-50 ਤੋਂ ਪਹਿਲਾਂ ਐਸਾ ਨਹੀਂ ਸੀ। ਇੱਕ ਸੱਜਣ ਜੀ ਨੇ ਤਾਂ ਇੱਥੋਂ ਤਕ ਲਿਖਿਆ ਹੈ ਕਿ
ਨਿਤਨੇਮ ਦਿਆਂ ਪੰਜੇ ਬਾਣੀਆਂ ਭਾਈ ਵੀਰ ਸਿੰਘ ਅੰਗ੍ਰੇਜ਼ਾਂ ਦੇ ਕਹਿਣ ਤੇ ਸਿੱਖਾਂ ਦੇ ਗਲ ਪਾ ਗਿਆ
ਵਰਨਾ ਸਿੱਖ ਇਨ੍ਹਾਂ ਪੰਜੇ ਬਾਣੀਆਂ ਤੋਂ ਮੁੱਕਤ ਸਨ”
ਉਪਰੋਕਤ ਸ਼ਬਦਾਂ ਤੋਂ ਸਪਸ਼ਟ ਹੈ ਕਿ ਮੈਂ ਕੇਵਲ ਉਸ ਮੰਨਘਣੰਤ ਥਿਯੂਰੀ/ਪ੍ਰਚਾਰ
ਬਾਰੇ ਗਲ ਕਰ ਰਿਹਾ ਹਾਂ ਜਿਸ ਅਨੁਸਾਰ ਇਹ ਕਿਹਾ ਜਾਂਦਾ ਰਿਹਾ ਹੈ ਕਿ ਸਿੱਖ ਰਹਿਤ ਮਰਿਆਦਾ ਵਿੱਚ
ਨਿਤਨੇਮ ਵਿਚਲਿਆਂ ਬਾਹਰੀ ਰਚਨਾਵਾਂ ਸਾਜਸ਼ ਅਧੀਨ ਵਾਧੇ-ਘਾਟੇ ਕਰਕੇ ਕੌਮ ਦੇ ਗੱਲ ਪਾਈਆਂ ਗਈਆਂ ਜਦ
ਕਿ ਪਹਿਲਾਂ ਐਸਾ ਨਹੀਂ ਸੀ। ਮੈਂ ਰਾਗਮਾਲਾ ਵਿਸ਼ੇ ਬਾਰੇ ਗਲ ਨਹੀਂ ਸੀ ਕਰ ਰਿਹਾ।
ਰਹੀ ਗਲ ਆਪ ਜੀ ਦੇ ਸਵਾਲ; “
ਕੀ
ਆਪ ਜੀ ਅਨੁਸਾਰ ਇਹ ਚਲਾਕੀ ਗੰਭੀਰ ਜਾਂ ਖਾਸ ਬਦਲਾਵ ਨਹੀਂ ਸੀ? “
ਤਾਂ ਆਪ ਜੀ ਧਿਆਨ ਦੇਂਣਾ ਕਿ ਇਹ ਮਸਲਾ ਜਗਜਾਹਰ ਸੀ ਨਾ ਕਿ
ਅੰਦਰ ਖਾਤੇ ਕੀਤਾ ਗਿਆ ਬਦਲਾਵ। ਨਾਲ ਹੀ ਆਪਸੀ ਮਤਭੇਦ ਅਤੇ ਰਾਗਮਾਲਾ ਬਿਨਾ ਬੀੜ ਨਾ ਛਾਪਣ ਦੀ ਗਲ
੧੯੩੬ ਦੇ ਖਰੜੇ ਵਿੱਚ ਵੀ ਸਪਸ਼ਟ ਸੀ।
ਸਿੱਖ ਰਹਿਤ ਮਰਿਆਦਾ ਵਿੱਚ ‘ਮੁੰਦਾਵਣੀ
ਜਾਂ ਰਾਗਮਾਲਾ` ਲਿਖ ਕੇ ਤਕਨੀਕੀ ਤੌਰ ਤੇ ਇਸ ਗਲ ਦੀ ਤਸਦੀਕ ਬਰਕਰਾਰ ਰਖੀ ਗਈ ਸੀ ਕਿ ਪਾਠ ਦਾ ਭੋਗ
ਮੁੰਦਾਵਣੀ ਤੇ ਵੀ ਸੰਪੁਰਨ ਹੈ। ਬਦਲਾਵ ਵਿੱਚ ਇਹ ਨਹੀਂ ਲਿਖਿਆ ਗਿਆ ਕਿ ਪਾਠ ਦਾ ਭੋਗ ਰਾਗਮਾਲਾ
ਪੜ ਕੇ ਹੀ ਪਾਈਆ ਜਾਵੈ! ! ਰਾਗਮਾਲਾ ਬਾਰੇ ਸਾਰਵਜਨਕ ਅਤੇ ਲਿਖਤੀ ਤੌਰ ਤੇ ਪੜਤਾਲ ਲਈ ਕਮੇਟਿਆਂ
ਦਾ ਗਠਨ ਕੀਤਾ ਗਿਆ ਸੀ ਅਤੇ ਫ਼ਿਰ ਨਿਰਨਾ ਕੀਤਾ ਗਿਆ ਸੀ।
ਵੀਰ ਜੀ ਗਲ ੧੯੩੬ ਦੀ ਹੋਵੇ ਜਾਂ ੫੦ ਦੀ, ਬਿਨਾ ਰਾਗਮਾਲਾ
ਤੋਂ ਬੀੜ ਨਾ ਛਾਪਣ ਦੀ ਸਹਿਮਤੀ/ਤਾਕੀਦ ਹਰ ਖਰੜੇ ਵਿੱਚ ਸੀ।
ਕੀ ਆਪ ਜੀ ਇਸ ਤੋਂ ਇਨਕਾਰੀ ਹੋ?
ਜਿਸ ਨੂੰ ਆਪ ਜੀ ਚਲਾਕੀ ਕਹਿੰਦੇ ਹੋ ਮੈਂ ਉਸ ਨੂੰ ਇੱਕ ਸਿਆਣਪ ਮੰਨਦਾ ਹਾਂ।
ਕਿਉਂਕਿ ਚਲਦੇ ਮਤਭੇਦਾਂ ਵਿੱਚ ਇਹੀ ਇੱਕ ਵਾਜਬ ਤਰੀਕਾ ਸੀ ਤਕਨੀਕੀ ਤੌਰ ਤੇ ਰਾਗਮਾਲਾ ਨੂੰ ਬਾਣੀ ਨਾ
ਕਰਾਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਨਾਲ ਕਿਸੇ ਕਿਸਮ ਦੀ ਛੇੜ ਛਾੜ ਦੀ ਸੰਭਾਵਨਾ ਨੂੰ
ਠੱਲ ਪਾਉਂਣ ਦਾ। ਭਸੌੜ ਵਾਲਿਆਂ ਨੇ ਰਾਗਮਾਲਾ ਬਾਹਰ ਕੱਡਕੇ ਕੁੱਝ ਹੋਰ ਬਾਣੀ ਵੀ ਬਾਹਰ ਕੱਡ ਦਿੱਤੀ
ਅਤੇ ਨਿਤਨੇਮ ਵਿਚਲਿਆਂ ਬਾਹਰੀ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ ਜਤਨ ਕੀਤਾ ਸੀ। ਅੱਜ
ਵੀ ਕੁੱਝ ਸੱਜਣ ਰਾਗਮਾਲਾ ਦੇ ਬਹਾਨੇ ਗੁਰੂ ਗ੍ਰੰਥ ਸਾਹਿਬ ਵਿਚੋਂ ਭਗਤਾਂ-ਭੱਟਾਂ ਅਤੇ ਇੱਥੋਂ ਤਕ ਕਿ
ਗੁਰੂਆਂ ਦਿਆਂ ਬਾਣੀਆਂ ਨੂੰ ਵੀ ਬਾਹਰ ਕੱਡਣ ਦੀ ਖੇਡ ਅਰੰਭਣਾ ਚਾਹੁੰਦੇ ਹਨ। ਬਹੁਤੇ ਜਜ਼ਬਾਤੀ ਸੱਜਣਾ
ਦਾ ਇਸ ਪਾਸੇ ਧਿਆਨ ਨਹੀਂ।
ਬਾਕੀ ਕਈਂ ਰਾਗਮਾਲਾ ਨੂੰ ਬਾਣੀ ਮੰਨਦੇ ਹਨ ਅਤੇ ਕੁੱਝ ਭਗਤਾਂ ਅਤੇ ਭੱਟਾਂ
ਦੀ ਬਾਣੀ ਨੂੰ ਵੀ ਬਾਣੀ ਨਹੀਂ ਮੰਨਦੇ! ਅਸੀਂ ਕਿਸ-ਕਿਸ ਦੇ ਇਤਰਾਜ਼ਾਂ ਨੂੰ ਪੱਠੇ ਪਾਵਾਂ ਗੇ? ਜੇ ਕਰ
ਅੱਜ ਮੈਂ ਅਪਣੇ ਤੌਰ ਤੇ ਰਾਗਮਾਲਾ ਬਿਨਾ ਬੀੜ ਛਾਪਦਾ ਹਾਂ ਤਾਂ ਕੋਈ ਹੋਰ ਬਿਨਾਂ ਭੱਟ-ਬਾਣੀ ਦੇ ਬੀੜ
ਕਿਉਂ ਨਹੀਂ ਛਾਪ ਸਕਦਾ? ਫ਼ਿਰ ਕਲ ਨੂੰ ਕੋਈ ਹੋਰ ਬਿਨਾਂ ਭਗਤ-ਬਾਣੀ ਦੇ ਬੀੜ ਕਿਉਂ ਨਹੀਂ ਛਾਪ ਸਕਦਾ?
ਤੇ ਫ਼ਿਰ ਕੋਈ ਅਪਣੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਜਾਏ ਕੇਵਲ ਗੁਰੂ ਨਾਨਕ ਬਾਣੀ ਦੀ ਪੌਥੀ
ਦੀ ਗਲ ਕਿਉਂ ਨਹੀਂ ਕਰ ਸਕਦਾ?
ਤੁਸੀ ਕੀ ਸੋਚਦੇ ਹੋ ਰਾਗਮਾਲਾ ਕੱਡ ਕੇ ਗਲ ਮਤਭੇਦ ਸਮਾਪਤ ਹੋ ਜਾਣ ਗੇ?
ਨਹੀਂ ਵੀਰ ਜੀ ਨਹੀਂ! ! ਮਤਭੇਦ ਸਮਾਪਤ ਨਹੀਂ ਹੋਂਣ ਗੇ ਬਲਕਿ ਮਤਭੇਦਾਂ ਦਾ ਇੱਕ ਐਸਾ ਦੌਰ ਆਰੰਭ
ਹੋਵੇਗਾ ਆਖਰਕਾਰ ਜਿਸਦੇ ਅੰਤ ਵਿੱਚ ਸਿੱਖ ਆਪ ਅਪਣੇ ਹੱਥੀ ਅਪਣੇ ਗਲ ਰੱਸੀ ਪਾ ਕੇ ਖ਼ੁਦਕੁਸ਼ੀ ਕਰ
ਲੇਂਣਗੇ। ਸਿੱਖ ਰਹਿਤ ਮਰਿਆਦਾ ਬਨਾਉਂਣ ਵਿੱਚ ਲੱਗੇ ਵਿਦਨਾਵਾਂ ਨੇ ਇਸ ਖ਼ਤਰੇ ਨੂੰ ਦੂਰ ਅੰਦੇਸ਼ੀ ਨਾਲ
ਸਮਝਿਆ ਸੀ ਅਤੇ ਹਰ ਖਰੜੇ ਵਿੱਚ ਬਿਨਾ ਰਾਗਮਾਲਾ ਦੇ ਬੀੜ ਨਾ ਛਾਪਣ ਦੀ ਤਾਕੀਦ ਬਰਕਰਾਰ ਰਖੀ ਸੀ।
ਆਪ ਜੈਸੇ ਸੂਝਵਾਨ ਜਜ਼ਬਾਤੀ ਵੀਰਾਂ ਨੂੰ ਇਸ ਬਾਰੇ ਵੀ ਧਿਆਨ ਦੇਂਣਾ ਚਾਹੀਦਾ
ਹੈ।
ਹਰਦੇਵ ਸਿੰਘ, ਜੰਮੂ-੨੭. ੫. ੧੨
(27/05/12)
ਸਰਵਜੀਤ ਸਿੰਘ
ਸ.
ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਸਤਿਕਾਰ ਯੋਗ ਵੀਰ ਜੀਓ, ਆਪ ਜੀ ਦੇ ਸਵਾਲਾਂ ਸਬੰਧ ਬੇਨਤੀ ਹੈ;
(1) ਇਸ ਸਵਾਲ ਦਾ ਜਵਾਬ ਪਿਛਲੇ ਪੱਤਰ `ਚ ਦਿੱਤਾ ਜਾ ਚੁੱਕਾ ਹੈ।
(2) ਇਸ ਸਵਾਲ ਦਾ ਜਵਾਬ ਪਿਛਲੇ ਪੱਤਰ `ਚ ਦਿੱਤਾ ਜਾ ਚੁੱਕਾ ਹੈ।
(3) ਇਸ ਸਵਾਲ ਦਾ ਮੇਰੇ ਲੇਖ ਨਾਲ ਕੋਈ ਸਬੰਧ ਨਹੀ ਹੈ।
ਵੀਰ ਜੀ, ਆਪ ਨੇ ਆਪਣੇ ਪਹਿਲੇ ਪੱਤਰ `ਚ ਤਾਂ ਇਹ ਲਿਖਿਆ ਸੀ, “ਗਣਿਤ ਵਿੱਚ ਮੇਰੀ ਦਿਲਚਸਪੀ
ਬਹੁਤ ਘੱਟ ਹੈ। ਮੈਂ, ਜਿਗਿਆਸਾ ਵਸ਼, ਆਪ ਜੀ ਤੋਂ ਚਾਰ ਗਲਾਂ ਬਾਰੇ ਜਾਣਕਾਰੀ ਚਾਹੁੰਦਾ ਹਾਂ”। ਆਪ
ਦੇ ਦੂਜੇ ਪੱਤਰ ਦੇ ਤੀਜੇ ਸਵਾਲ ਤੋਂ ਸਪੱਸ਼ਟ ਹੋ ਗਿਆ ਹੈ ਕਿ ਆਪ ਜੀ ਤਾਂ ਕੈਲੰਡਰ ਵਿਗਿਆਨ ਦੇ
ਮਾਹਿਰ ਹੋ। ਆਪ ਜੀ ਦਾ ਦੂਜਾ ਪੱਤਰ ਪੜ੍ਹ ਕਿ ਮੈਨੂੰ ਇਓ ਮਹਿਸੂਸ ਹੋਇਆ ਹੈ ਕਿ ਤੁਸੀਂ ਕਹਿਣਾ ਕੁਝ
ਹੋਰ ਚਾਹੁੰਦੇ ਹੋ ਪਰ ਆਪਣੀ ਆਦਤ ਤੋਂ ਮਜਬੂਰ, ਗੱਲ ਨੂੰ ਘੁਮਾ-ਫਿਰਾ ਰਹੇ ਹੋ।
ਸ. ਹਰਦੇਵ ਸਿੰਘ ਜੰਮੂ ਜੀ, ਜੋ ਕਹਿਣਾ ਚਾਹੁੰਦੇ ਹੋ ਸਪੱਸ਼ਟ ਕਹੋ।
ਸਰਵਜੀਤ ਸਿੰਘ
(27/05/12)
ਪਰਸ਼ੋਤਮ ਲਾਲ ਸਰੋਏ
ਸੰਤਾਂ ਦੀ ਚੜ੍ਹਤ
ਤੁਸੀਂ ਸਾਰੇ ਭਲੀ ਭਾਂਤੀ ਜਾਣਦੇ ਹੀ ਹੋ ਕਿ ਭਾਈ ਕੋਈ ਵੀ ਕੰਮ-ਕਾਰ ਕਰਨ ੍ਤਤੋਂ ਏਥੇ ਕੋਈ ਵੀ
ਗੁਜ਼ਾਰਾ ਨਹੀਂ ਹੈ। ਜੀਵਨ ਜਿਊਣ ਲਈ ਰੁਜ਼ਗਾਰ ਦੀ ਜ਼ਰੂਰਤ ਤਾਂ ਮਹਿਸੂਸ ਹੁੰਦੀ ਹੀ ਹੈ। ਚਲ ਭਾਈ
ਤੁਹਾਨੂੰ ਮਜ਼ੇਦਾਰ ਜ਼ਿੰਦਗੀ ਜਿਊਣ ਦਾ ਇੱਕ ਵਧੀਆਂ ਤਰੀਕਾ ਦੱਸ ਹੀ ਦੇਈਏ। ਇਸ ਤਰੀਕੇ ਵਾਸਤੇ ਸਾਨੂੰ
ਕੋਈ ਬਹਤੀ ਮੇਹਨਤ-ਮੁਸ਼ੱਕਤ ਕਰਨ ਦੀ ਵੀ ਲੋੜ ਨਹੀਂ ਹੈ। ਕਿਸੇ ਡਿਗਰੀ ਦੀ, ਕਿਸੇ ਵੀ ਪੜ੍ਹਾਈ ਵੀ
ਲੋੜ ਨਹੀਂ ਹੈ। ਨਾ ਤਾਂ ਤੁਹਾਨੂੰ ਹਫ਼ਤੇ ਦੇ ਰਾਸ਼ਨ ਦਾ ਪ੍ਰਬੰਧ ਕਿਵੇਂ ਕਰਨਾ ਹੈ ਦੀ ਚਿੰਤਾ ਵੱਢ
ਖਾਏਗੀ ਤੇ ਨਾ ਹੀ ਆਪਣੀ ਪੀੜੀ ਭਾਵ ਬਾਲ- ਬੱਚਿਆਂ ਦਾ ਪਾਲਣ ਕਰਨਾ ਦੀ ਚਿੰਤਾ ਸਤਾਏਗੀ। ਤੁਸੀਂ
ਸਾਰੇ ਹੀ ਇਹ ਗੱਲ ਭਲੀ-ਭਾਂਤੀ ਜਾਣਦੇ ਹੀ ਹੋਵੋਗੇ ਕਿ ਚਿੰਤਾ ਚਿਤਾ ਸਮਾਨ ਹੁੰਦੀ ਹੈ।
ਇਹ ਤਰੀਕਾ ਬਸ ਸੰਤ ਬਣਨਾ ਹੈ। ਭਾਈ ਸੰਤ ਬਣਨਾ ਕੋਈ ਘਾਟੇ ਦਾ ਸੌਦਾ ਨਹੀਂ ਹੈ ਇਸ ਦੇ ਕਈ ਫਾਇਦੇ
ਹਨ। ਉਹ ਫਾਇਦੇ ਤੁਸੀਂ ਉੱਚ ਸਿੱਖਿਆ ਹਾਸਲ ਕਰ ਕੇ ਵੀ ਨਹੀਂ ਕਰ ਸਕਦੇ ਜੋ ਤੁਹਾਨੂੰ ਸੰਤ ਬਣਨ `ਤੇ
ਨਸ਼ੀਬ ਹੋ ਜਾਣੇ ਨੇ। ਇੱਕ ਫਾਇਦਾ ਤਾਂ ਇਹ ਹੈ ਕਿ ਤੁਹਾਨੂੰ ਪੇਟ ਦੀ ਭੁੱਖ ਨਹੀਂ ਸਤਾਉਂਦੀ। ਇਸ ਪੇਟ
ਦੀ ਅੱਗ ਨੂੰ ਬੁਝਾਉਣ ਲਈ ਤੁਹਾਨੂੰ ਕਿਸੇ ਰੁਜ਼ਗਾਰ ਦੀ ਭਾਲ `ਚ ਦਰ-ਬ-ਦਰ ਨਹੀਂ ਘੁੰਮਣਾ ਪਵੇਗਾ।
ਰੁਜ਼ਗਾਰ ਖੁਦ-ਬ-ਖੁਦ ਚੱਲ ਕੇ ਤੁਹਾਡੇ ਦਰ ਆ ਜਾਣਾ ਹੈ।
ਹੋਰ ਤਾਂ ਹੋਰ ਭਾਈ ਜੇਕਰ ਤੁਸੀਂ ਕੁਆਰੇ ਹੋ ਤਾ ਤੁਹਾਨੂੰ ਅਖ਼ਬਾਰਾਂ `ਚ ਇਸ਼ਤਿਹਾਰ ਦੇਣ ਦੀ ਜਾਂ
ਕਿਸੇ ਵਿਚੋਲੇ ਆਦਿ ਦੇ ਮਗਰ ਘੁੰਮਣ ਦੀ ਲੋੜ ਨਹੀਂ ਹੈ। ਕੁੜੀ ਵਾਲੇ ਆਪ ਹੀ ਕੁੜੀ ਲੈ ਕੇ ਤੁਹਾਡੇ
ਦਰ ਭਟਕਣਗੇ। ਫਿਰ ਹੋਰ ਤੁਹਾਨੂੰ ਕੀ ਚਾਹੀਦਾ ਹੈ, ਤੁਹਾਡੀਆਂ ਦਾ ਵੈਸੇ ਹੀ ਪੌਂਅ ਬਾਰਾਂ ਹੋ
ਜਾਣੀਆਂ ਨੇ। ਫਿਰ ਕੀ ਹੈ ਕੋਈ ਨਾ ਕੋਈ ਉਲਟਾ-ਸਿੱਧਾ ਮੰਤਰ ਮਾਰ ਕੇ ਕੁੜੀ ਦੇ ਕੁੜੀ ਦੇ ਘਰ ਵਾਲਿਆਂ
ਨੂੰ ਆਪਣੇ ਮਗਰ ਲਗਾ ਲੈਣਾ।
ਜੇਕਰ ਕੋਈ ਕੁੜੀ ਚਾਰੇ ਪਾਸਿਓਂ ਨਿਰਾਸ਼ ਹੋ ਕੇ ਤੁਹਾਡੇ ਕੋਲ ਆਈ ਹੈ ਤਾਂ ਕੁੜੀ ਨੂੰ ਕੋਈ ਆਪਣੀ
ਗਿੱਦੜਸਿੰਗੀ ਸੁਘਾ ਦੇਣਾ ਤੇ ਘਰ ਦਿਆਂ ਨੂੰ ਜ਼ੋਰ ਪਾ ਕੇ ਕਹਿਣਾ ਕੁੜੀ ਦਾ ਵਿਆਹ ਕਰ ਦਿਓ। ਜੇਕਰ
ਕਿਸੇ ਹੋਰ ਪਾਸੇ ਗੱਲ ਨਹੀਂ ਬਣਦੀ ਦਿਸਦੀ ਤਾਂ ਆਪਣੀ ਵੱਲ ਇਸ਼ਾਰਾ ਕਰ ਕੇ ਕਹਿਣਾ ਕਿ ਇਧਰ ਹੀ ਝਾਤੀ
ਮਾਰ ਕੇ ਦੇਖ ਲਓ। ਜੇਕਰ ਕੁੜੀ ਦੇ ਘਰ ਵਾਲੇ ਨਾ ਮੰਨਣ ਤਾਂ ਕੁੜੀ ਲੈ ਕੇ ਰਫੂ-ਚੱਕਰ। ਵਸ ਫਿਰ ਕੀ
ਦੂਜੀ ਜਗ੍ਹਾ ਜਾ ਕੇ ਵਿਆਹ ਕਰਾ ਲਓ।
ਫਿਰ ਭਾਈ ਇੱਕ ਫਾਇਦਾ ਹੋਰ ਹੋਣਾ ਹੈ ਕਿ ਮਿਡੀਆ ਨੇ ਆਪੇ ਹੀ ਤੁਹਾਡੀ ਮਸ਼ਹੂਰੀ ਦੇ ਚਾਰ ਚੰਨ ਲਗਾ ਹੀ
ਦੇਣੇ ਹਨ। ਫਿਰ ਇੱਕ ਮੋਟੀ ਜਿਹੀ ਹੈਡ ਲਾਇਨ ‘ਸੰਤ ਨੇ ਆਪਣੀ ਮਨਆਈ ਕਰ ਹੀ ਲਈ’ ਮਿਡੀਆ ਨੇ ਤਾਂ ਛਾਪ
ਹੀ ਦੇਣੀ ਹੈ ਤੇ ਨਾਲ ਹੀ ਸੰਤ ਮਹਾਰਾਜ ਜੀ ਦੀ ਐਮ. ਬੀ. ਏ. ਕੀਤੀ ਹੋਈ ਕੁੜੀ ਨਾਲ ਵਿਆਹ ਕਰਾਉਂਦੇ
ਦੀ ਗੁਪਤ ਖਿੱਚੀ ਹੋਈ ਇੱਕ ਫੋਟੋ ਵੀ ਲੱਗ ਜਾਣੀ ਹੈ ਤੇ ਇਹ ਵੀ ਖ਼ਬਰ ਲੱਗ ਜਾਣੀ ਹੈ ਸੰਤ ਦੀ ਭਾਲ
ਜ਼ੋਰਾਂ-ਸ਼ੋਰਾਂ ਨਾ ਕੀਤੀ ਜਾ ਰਹੀ ਹੈ।
ਫਿਰ ਭਾਲ ਕਰ ਕੇ ਸ਼ਾਇਦ ਖ਼ੁਸ਼ਰੇ ਵਧਾਈ ਲੈਣ ਲਈ ਭੇਜਣੇ ਹੋਣਗੇ। ਭਾਈ ਇਹ ਤਾਂ ਇੱਕ ਸੰਤ ਦੀ ਗੱਲ ਹੋਈ
ਜਿਸਦਾ ਇੱਕ ਨਾਲ ਹੀ ਵਿਆਹ ਹੋਇਆ ਹੈ। ਇੱਥੇ ਤਾਂ ਭਾਈ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਮੈਂ ਸੰਤ
ਬਣ ਕੇ ਕਈਆਂ ਦਾ ਕੰਤ ਬਣ ਸਕਦਾ ਹਾਂ। ਦੇਖੋ ਭਾਈ ਜਿੱਥੇ ਕਈ ਵਾਰ ਇੱਕ ਲੱਭਣੀ ਵੀ ਮੁਸ਼ਕਲ ਹੋ ਜਾਂਦੀ
ਹੈ ਤੇ ਦੂਜੇ ਪਾਸੇ ਇੱਕ ਕਵੀ ਸੰਤ ਬਣ ਕੇ ਕਈਆਂ ਦਾ ਕੰਤ ਬਣਨ ਦਾ ਸੁਭਾਗ ਪ੍ਰਾਪਤ ਕਰ ਲੈਂਦਾ ਹੈ।
ਗੱਲ ਕੀ ਜੀ ਸੰਤ ਬਣਨ ਨਾਲ ਇੱਕ ਆਮ ਆਦਮੀਂ ਦੀ ਵੀ ਅਲੱਗ ਹੀ ਗੁੱਡੀ ਚੜ੍ਹ ਜਾਂਦੀ ਹੈ ਤੇ ਬਹਿ ਜਾ
ਬਹਿ ਜਾ ਵੀ ਹੋ ਜਾਂਦੀ ਹੈ। ਭਾਈ ਸੰਗਤ ਬਹੁਤ ਆਉਣ ਲੱਗ ਜਾਂਦੀ ਹੈ ਤੇ ਅਸਲ ਸੰਤ ਵਿਰਤੀ ਨੂੰ ਭੁਲਾ
ਦਿੱਤਾ ਜਾਂਦਾ ਹੈ। ਨਕਲੀ ਬਣੇ ਸੰਤ ਦੇ ਚੜਾਵਾ ਵੀ ਚੜ੍ਹਨ ਲੱਗ ਜਾਂਦਾ ਹੈ। ਫਿਰ ਤਾਂ ਭਾਈਂ ਗੱਡੀਆਂ
ਵੀ ਨਾਲ ਨਾਲ ਘੁੰਮਣ ਲੱਗ ਜਣਗੀਆਂ। ਅਸਲ ਸੰਤ ਵੀ ਵਿਚਾਰੇ ਇਨ੍ਹਾਂ ਦੇ ਅੱਗੇ ਫਿੱਕੇ ਜਿਹੇ ਲੱਗਣ
ਲੱਗ ਜਾਣਗੇ। ਸੋ ਸੰਤ ਬਣਨ ਦਾ ਇੱਕ ਹੋਰ ਫਾਇਦਾ ਇਹ ਹੋਵੇਗਾ ਕਿ ਰਾਜਨੇਤਾ ਵੀ ਤੁਹਾਡੇ ਅੱਗੇ ਪਿੱਛੇ
ਘੁੰਮਣ ਲੱਗ ਜਾਣਗੇ ਤੇ ਤੁਹਾਡੇ ਚਰਨਾਂ `ਤੇ ਨਤਮਸ਼ਤਕ ਹੋਣ ਲੱਗ ਜਾਣਗੇ। ਫਿਰ ਗੱਲ ਕੀ ਸੰਤ ਬਣਨ ਨਾਲ
ਫਿਰ ਕਿਸ ਕਿਸਮ ਦੀ ਘਾਟ ਈ ਨਹੀਂ ਰਹਿ ਜਾਣੀੇ।
ਭਾਈ ਸੰਤ ਬਣਨ ਦੇ ਨਾਲ ਇੱਕ ਹੋਰ ਸੁਭਾਗ ਵਾਲੀ ਗੱਲ ਇਹ ਵੀ ਹੋ ਜਾਣੀ ਹੈ ਕਿ ਕਈ ਕਈ ਕੋਠੀਆਂ ਕਾਰਾਂ
ਦੀ ਮਲਕੀਅਤ ਵੀ ਹੱਥ ਲੱਗ ਜਾਣੀ ਹੈ। ਵਿਦੇਸ਼ਾਂ ਦਾ ਦੌਰਾ ਕਰਨ ਦਾ ਮੌਕਾ ਵੀ ਹਾਸਲ ਹੋ ਜਾਣਾ ਹੈ। ਇਸ
ਨਾਲ “ਅੱਨੇ ਹੱਥ ਬਟੇਰਾ ਲੱਗ ਜਾਣਾ” ਵਾਲੀ ਗੱਲ ਤਾਂ ਆਪੇ ਹੋ ਨਿਬੜਨੀ ਹੈ। ਫਿਰ ਦੁਨੀਆਂ ਇਸ ਗੱਲ
ਤੇ ਪਹਿਰਾ ਵੀ ਦਿੰਦੀ ਹੈ ਕਿ “ਸੰਤਨ ਕੀ ਸੇਵਾ ਸਫਲ ਹੈ” ਫਿਰ ਇਸ ਗੱਲ ਵਿੱਚ “ਸੰਤ ਅਸਲ ਹੈ ਜਾਂ
ਨਕਲੀ।” ਦੀ ਪਰਖ ਥੋੜਾ ਹੋਣੀ ਹੈ।
ਭਾਈ ਗੱਲ ਕੀ ਤੁਸੀਂ ਮੇਰੀ ਕਹੀ ਹੋਈ ਗੱਲ `ਤੇ ਅਮਲ ਕਰ ਕੇ ਦੇਖੋ ਤਾਂ ਸਹੀ। ਤੁਹਾਨੂੰ ਆਪ ਹੀ ਪਤਾ
ਲੱਗ ਜਾਣਾ ਹੈ ਕਿ ਕਿਵੇਂ ਤੁਹਾਡੀ ਪੁਛ-ਪੜਤਾਲ ਹੁੰਦੀ ਹੈ। ਦੁਨੀਆਂ ਤਾਂ ਹਰ ਕੰਮ ਤੁਹਾਥੋਂ ਪੁੱਛ
ਕੇ ਕਰਨ ਲੱਗ ਜਾਵੇਗੀ। ਭਾਵ ਕਿ ਜੇਕਰ ਕਿਸੇ ਨੇ ਆਪਣੇ ਨਿਆਣੇ ਨੂੰ ਪੋਟੀ ਵੀ ਕਰਾਉਣ ਲੱਗਣਾ ਹੈ ਤਾਂ
ਤੁਹਾਥੋਂ ਜ਼ਰੂਰ ਪੁੱਛਿਆ ਜਾਵੇਗਾ ਕਿ ਸੰਤ ਜੀ ਨਿਆਣੇ ਨੂੰ ਪੋਟੀ ਕਰਾਉਣ ਲਈ ਕਿਹੜੀ ਜਗ੍ਹਾ ਢੁਕਵੀਂ
ਹੋ ਸਕਦੀ ਹੈ। ਦੇਖਿਆ ਫਿਰ ਨਕਲੀ ਸੰਤ ਬਣਨ ਦੇ ਕਿੰਨੇ ਕੁ ਫਾਇਦੇ ਹਨ ਫਿਰ ਪਿੱਛੇ ਕਿਵੇਂ ਰਿਹਾ
ਜਾਵੇ।
ਪਰਸ਼ੋਤਮ ਲਾਲ ਸਰੋਏ
ਪਿੰਡ ਧਾਲੀਵਾਲ ਕਾਦੀਆਂ,
ਡਾਕਘਰ ਬਸਤੀ-ਗੁਜ਼ਾਂ,
ਜਲੰਧਰ-144002
ਮੋਬਾਇਲ ਨੰਬਰ - 9217544348
****************************************************
ਦਿਲ ਕਰਦਾ ਬਣ ਜਾਂਵਾਂ
ਬਾਬਾ
ਦਿਲ ਕਰਦਾ ਬਣ ਜਾਂਵਾਂ ਬਾਬਾ,
ਬੈਠ ਜਾਵਾਂ ਕਿਸੇ ਜਾ ਕੇ ਡੇਰੇ,
ਲੋਕ ਅੱਗੇ ਪਿੱਛੇ ਘੁੰਮਣ-ਫਿਰਨਗੇ,
ਚੇਲੇ-ਚੇਲੀਆਂ ਵੀ ਘੁੰਮਣਗੇ ਚਾਰ-ਚਫ਼ੇਰੇ।
ਦਿਲ ਕਰਦਾ ----------------।
ਕੋਠੀ ਬੰਗਲਾ ਕਾਰ ਮਿਲ ਜਾਣੀ,
ਸੰਗਤ ਵੀ ਬੇਸ਼ੁਮਾਰ ਮਿਲ ਜਾਣੀ,
ਰਾਜਨੇਤਾ ਵੀ ਮਾਰਨ ਲੱਗਣਗੇ,
ਮੇਰੇ ਅੱਗੇ ਪਿੱਛੇ ਗੇੜੇ।
ਦਿਲ ਕਰਦਾ ----------------।
ਕੰਮ ਸਾਰਾ ਈਜ਼ੀ ਹੋ ਜਾਣਾ,
ਪੂਰਾ ਦਿਨ ਬੀਜ਼ੀ ਹੋ ਜਾਣਾ,
ਸੰਗਤ ਨੇ ਆਪੇ ਦਰਸ਼ਨ ਦੇਣੇ,
ਆ ਆ ਕੇ ਮੂੰਹ ਹਨ੍ਹੇਰੇ।
ਦਿਲ ਕਰਦਾ ----------------।
ਪੀ. ਐਲ. ਮੁੱਕ ਜਾਣੇ ਸਭ ਝੇੜੇ,
ਸੰਗਤ ਚੜ੍ਹਾਵਾ ਲੈ ਕੇ ਆਊ ਨੇੜੇ,
ਬਾਬਾ ਜੀ ਰੇਖ `ਚ ਮੇਖ ਮਾਰ ਕੇ,
ਕਰ ਦਿਓ ਪੂਰੇ ਜੋ ਕਾਜ਼ ਸਹੇੜੇ,
ਬੇ-ਸ਼ਮਾਰ ਧੰਨ-ਦੌਲਤ ਨੇ ਵੀ,
ਢੁਕਣਾ ਹੈ ਆ ਕੇ ਨੇੜੇ।
ਦਿਲ ਕਰਦਾ ----------------।
ਪਰਸ਼ੋਤਮ ਲਾਲ ਸਰੋਏ, 91-92175-44348
(27/05/12)
ਡਾ ਦਲਵਿੰਦਰ ਸਿੰਘ ਗ੍ਰੇਵਾਲ
ਤੇਰੇ ਨਾਮ ਦੀ ਕਮਾਈ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਬੜੀ ਔਖੀ ਔਖੀ ਹੋਈ ਹੋਈ ਤੇਰੇ ਨਾਮ ਦੀ ਕਮਾਈ।
ਮੈਨੂੰ ਰਖਦੀ ਏ ਦੁਨੀਆਂ ਤਾਂ ਚਕਰਾਂ ਚ ਪਾਈ।
ਘਰ ਆਈ ਤਨਖਾਹ, ਸਾਰੇ ਘਰ ਚ ਵਾਹ ਵਾਹ।
ਦਸੀਂ ਦਿਨੀ ਮੁਕੇ ਚਾਅ, ਪੈਸੇ ਪੈਸੇ ਦੀ ਲੜਾਈ।
ਬੜੀ ਔਖੀ ਔਖੀ ਹੋਈ ਹੋਈ ਤੇਰੇ ਨਾਮ ਦੀ ਕਮਾਈ।
ਵਡਾ ਮੰਗਦਾ ਕਿਤਾਬਾਂ, ਛੋਟੀ ਭਾਲਦੀ ਜੁਰਾਬਾਂ।
ਬਾਪੂ ਭਾਲਦਾ ਸ਼ਰਾਬਾਂ, ਨੱਥ ਵਹੁਟੀ ਨੇ ਘੜਾਈ।
ਬੜੀ ਔਖੀ ਔਖੀ ਹੋਈ ਹੋਈ ਤੇਰੇ ਨਾਮ ਦੀ ਕਮਾਈ।
ਕਦੇ ਆਟਾ ਕਦੇ ਘੀ, ਲੂਣ ਤੇਲ ਮੁਕਾ ਜੀ।
ਲੈਕੇ ਆੳੇਣੇ ਆਲੂ ਵੀ, ਦਾਲ ਹੈਨੀ ਘਰੇ ਰਾਈ।
ਬੜੀ ਔਖੀ ਔਖੀ ਹੋਈ ਹੋਈ ਤੇਰੇ ਨਾਮ ਦੀ ਕਮਾਈ।
ਤੋਟੇ ਕੀਤਾ ਟੋਟੇ ਟੋਟੇ, ਸਾਡੇ ਖਰੇ ਹੋ ਗਏ ਖੋਟੇ।
ਕਿਥੋਂ ਆਉਣ ਪੈਸੇ ਮੋਟੇ, ਬੜੀ ਸੋਚ ਏ ਦੌੜਾਈ।
ਬੜੀ ਔਖੀ ਔਖੀ ਹੋਈ ਹੋਈ ਤੇਰੇ ਨਾਮ ਦੀ ਕਮਾਈ।
ਸੋਚ ਪੈਸੇ ਚ ਗੁਆਈ, ਚੈਨ ਆਵੇ ਕਿਵੇਂ ਰਾਈ।
ਕਿਵੇਂ ਨਾਮ ਦੀ ਕਮਾਈ, ਹੋਣੀ ਏਨੀ ਹਾਲੀਂ ਭਾਈ।
ਬੜੀ ਔਖੀ ਔਖੀ ਹੋਈ ਹੋਈ ਤੇਰੇ ਨਾਮ ਦੀ ਕਮਾਈ।
ਹੁਣ ਰਬਾ ਤੂੰ ਹੀ ਦਸ, ਤੰਗੀ ਕੀਤੀ ਹੋਈ ਬਸ
ਤੂੰ ਹੀ ਕਰ ਲੈ ਤਰਸ, ਦੇ ਦੇ ਚੈਨ ਦੀ ਦਵਾਈ।
ਬੜੀ ਔਖੀ ਔਖੀ ਹੋਈ ਹੋਈ ਤੇਰੇ ਨਾਮ ਦੀ ਕਮਾਈ।
ਮੈ ਤਾਂ ਊਹੋ ਪਲ ਭਾਲਾਂ, ਜਿਹੜੇ ਤੇਰੇ ਨਾਲ ਲਾ ਲਾਂ।
ਨਾਮ ਮਨ ਚ ਵਸਾ ਲਾਂ, ਛੁੱਟੇ ਮਾਇਆ ਦੀ ਭੁਕਾਈ।
ਬੜੀ ਔਖੀ ਔਖੀ ਹੋਈ ਹੋਈ ਤੇਰੇ ਨਾਮ ਦੀ ਕਮਾਈ।
(26/05/12)
ਡਾ: ਗੁਰਮੀਤ ਸਿੰਘ ਬਰਸਾਲ
ਸਤਿਕਾਰਿਤ ਵੀਰ ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ!!
ਵੀਰ ਜੀ ਤੁਸੀਂ ਲਿਖਦੇ ਹੋ ਕਿ ਮਰਿਆਦਾ ਵਿੱਚ ਕੋਈ ਖਾਸ ਬਦਲਾਵ/ਗੰਭੀਰ ਬਦਲਾਵ
ਨਹੀਂ ਹੋਇਆ ।
1936 `ਚ ਤਿਆਰ ਕੀਤੀ ਗਈ ਮਰਯਾਦਾ `ਚ ਇਹ ਦਰਜ ਹੈ,“ਸ੍ਰੀ ਗੁਰੂ ਗ੍ਰੰਥ
ਸਾਹਿਬ ਦੇ ਪਾਠ ਦਾ ਭੋਗ (ਸਾਧਾਰਨ ਜਾਂ ਅਖੰਡ) ਮੁੰਦਾਵਣੀ ਉਤੇ ਪਾਇਆ ਜਾਵੇ।(ਇਸ ਗਲ ਬਾਬਤ
ਪੰਥ ਵਿਚ ਅਜੇ ਤਕ ਮਤ ਭੇਦ ਹੈ , ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)
ਪਰ 1950 ਵਾਲੀ ਮਰਯਾਦਾ `ਚ ਇਹ ਇਸ ਦਰਜ ਹੈ, “ਭੋਗ ਸ੍ਰੀ ਗੁਰੂ ਗ੍ਰੰਥ
ਸਾਹਿਬ ਦੇ ਪਾਠ ਦਾ ਭੋਗ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ
ਪਾਇਆ ਜਾਵੇ।”(ਇਸ ਗਲ ਬਾਬਤ ਪੰਥ ਵਿਚ ਅਜੇ ਤਕ ਮਤ ਭੇਦ ਹੈ , ਇਸ ਲਈ ਰਾਗਮਾਲਾ ਤੋਂ ਬਿਨਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)
ਇਸਦਾ ਮਤਲਬ 1936 ਵਿੱਚ ਵਿਦਵਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਭੋਗ ਸਮੇ
ਰਾਗਮਾਲਾ ਦੇ, ਗੁਰੂ ਦੀ ਬਾਣੀ ਵਾਂਗ ਪੜ੍ਹਨ ਦੇ ਵਰੁੱਧ ਸਨ ।ਪਰ 1950 ਵਿੱਚ ਰਾਗਮਾਲਾ ਦੇ ਗੁਰੂ ਦੀ
ਬਾਣੀ ਵਾਂਗ ਪੜ੍ਹਨ ਦੀ ਗੁੰਜਾਇਸ਼ ਪੈਦਾ ਕਰਨ ਲਈ(ਮੁੰਦਾਵਣੀ ਜਾਂ ਰਾਗਮਾਲਾ ਉੱਤੇ ਲਿਖਕੇ) ਰਸਤਾ
ਬਣਾਇਆ ਗਿਆ ਜੋ ਬਾਅਦ ਵਿੱਚ ਰਾਗਮਾਲਾ ਨੂੰ ਗੁਰਬਾਣੀ ਦਾ ਹੀ ਹਿੱਸਾ ਸਾਬਤ ਕਰਨ ਲਈ ਵਰਤਿਆ ਗਿਆ ।
ਕੀ ਆਪ ਜੀ ਅਨੁਸਾਰ ਇਹ ਚਲਾਕੀ ਗੰਭੀਰ ਜਾਂ ਖਾਸ ਬਦਲਾਵ ਨਹੀਂ ਸੀ ?
ਗੁਰਮੀਤ ਸਿੰਘ ਬਰਸਾਲ
(26/05/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਵਲੋਂ ਆਏ ਜਵਾਬਾਂ ਦਾ ਧਨਵਾਦ!
ਆਪ ਜੀ ਦੇ ਜਵਾਬਾਂ ਅਨੁਸਾਰ ਅਸੀਂ ਇਸ ਵਾਜਬ ਨਤੀਜੇ ਤੇ ਅਪੜੇ ਹਾਂ ਕਿ
ਕੈਲੰਡਰ ਵਿਗਿਆਨ ਦਾ ਵਿਸ਼ਾ ਹੈ ਕਿਸੇ ਧਰਮ ਵਿਸ਼ੇਸ਼ (ਹਿੰਦੂ ਮਤ ਆਦਿ) ਦਾ ਨਹੀਂ ਅਤੇ ਚੰਦ ਜਾਂ ਸੂਰਜ,
ਜਾਂ ਦੋਹਾਂ ਦੀ ਗਤਿ ਦਾ ਅਨੁਸਰਨ ਕਰਨਾ ਕਿਸੇ ਧਰਮ ਵਿਸ਼ੇਸ਼ ਦੀ ਨਕਲ ਕਰਨਾ ਨਹੀਂ ਬਲਕਿ ਕੁਦਰਤ ਦੇ
ਧਰਮ (ਨਿਯਮਾਂ) ਦੀ ਵਰਤੋਂ ਕਰਨਾ ਹੈ।
ਇਹ ਠੀਕ ਹੈ ਕਿ 1757 ਵਿੱਚ ਕੰਪਨੀ ਦਾ ਕਬਜ਼ਾ ਬੰਗਾਲ ਵਿੱਚ ਹੋਇਆ ਸੀ ਅਤੇ ਕੰਪਨੀ ਅਪਣਾ ਕਾਰਜ ਅਪਣੇ
ਕੈਲੰਡਰ ਮੁਤਾਬਕ ਕਰਦੀ ਹੋਂਣੀ ਹੈ। ਪਰ ਭਾਰਤ ਵਿੱਚ ਕੰਪਨੀ ਵਲੋਂ ਵਰਤੇ ਜਾਂਦੇ ਕੈਲੰਡਰ ਦੀ ਵਰਤੋਂ
ਭਾਰਤੀ ਧਾਰਮਕ ਦਿਨਾਂ ਦੇ ਨਿਰਧਾਰਨ ਲਈ ਸ਼ਾਯਦ ਅੰਗ੍ਰੇਜ਼ਾਂ ਦੇ ਹੁੰਦੇ ਕਦੇ ਵੀ ਨਹੀਂ ਹੋਈ। ਆਪ ਜੀ
ਨੇ ਦੱਸਿਆ ਹੈ ਕਿ ਗੁਰੂ ਕਾਲ ਵਿੱਚ ਸੂਰਜੀ ਬਿਕ੍ਰਮੀ ਅਤੇ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਲਾਗੂ
ਸਨ।
ਬੇਨਤੀ ਹੈ ਕਿ ਆਪ ਜੀ ਇਹ ਜਾਣਕਾਰੀ ਦੇਂਣ ਦੀ ਕਿਰਪਾਲਤਾ ਕਰੋ ਕਿ:-
(1) ਗੁਰੂ ਆਪ ਕਿਸੇ ਘਟਨਾ ਵਿਸ਼ੇਸ਼ ਨੂੰ ਕਿਸ ਕੈਲੰਡਰ ਦੀ ਵਰਤੋਂ ਮੁਤਾਬਕ
ਨਿਰਧਾਰਤ ਕਰਦੇ ਸੀ?
(2) ਗੁਰੂਕਾਲ ਵਿੱਚ ਲਾਗੂ ਸੂਰਜੀ ਬਿਕ੍ਰਮੀ ਅਤੇ ਚੰਦ-ਸੂਰਜੀ ਬਿਕ੍ਰਮੀ ਕੈਲੰਡਰ ਦੀ ਗਣਨਾ ਦਾ ਅਧਾਰ
ਵਿਗਿਆਨਕ ਸੀ ਜਾਂ ਨਹੀਂ?
(3) ਗ੍ਰੇਗੋਰਿਅਨ ਕੈਲੰਡਰ ਮੁਤਾਬਕ ਈਸਾ ਦਾ ਜਨਮ 25 ਦਸੰਬਰ (ਕਈ ਥਾਂ 6 ਜਨਵਰੀ) ਨੂੰ ਆਉਂਦਾ ਹੈ
ਪਰ ‘ਈਸਟਰ’ (ਈਸਾ ਦੇ ਮੁੜ ਜਿੰਦਾ ਹੋਂਣ ਦਾ ਮੰਨਿਆਂ ਜਾਂਦਾ ਦਿਨ) ਦੀ ਤਿਥੀ ਗਰੈਗੋਰਿਅਨ ਕੈਲੰਡਰ
ਮੁਤਾਬਕ ਹਰ ਸਾਲ ਬਦਲਦੀ ਰਹਿੰਦੀ ਹੈ। ਜਿਵੇਂ ਕਿ ਇਸ ਸਾਲ ਈਸਟਰ 8 ਅਪ੍ਰੇਲ ਨੂੰ ਸੀ
ਪਰ ਸਨ 2013-14-15-16-17-18-19-20 ਵਿੱਚ ਈਸਟਰ ਕ੍ਰਮ ਵਾਰ 31
ਮਾਰਚ, 20 ਅਪ੍ਰੇਲ, 5 ਅਪ੍ਰੇਲ, 27 ਮਾਰਚ, 16 ਅਪ੍ਰੇਲ, 1 ਅਪ੍ਰੋਲ, 21 ਅਪ੍ਰੇਲ ਅਤੇ 12 ਅਪ੍ਰੇਲ
ਨੂੰ ਅਲਗ-ਅਲਗ ਤਿਥੀਆਂ ਤੇ ਆਏਗਾ। ਐਸਾ ਕਿਉਂ ਹੈ?
ਆਸ ਹੈ ਕਿ ਆਪ ਜੀ ਵਲੋਂ ਜਾਣਕਾਰੀ ਇਸ ਵਿਸ਼ੇ ਬਾਰੇ ਮੇਰੀ ਜਿਗਿਆਸਾ ਵਿੱਚ ਲਾਭਕਾਰੀ ਹੋਵੇਗੀ।
ਹਰਦੇਵ ਸਿੰਘ, ਜੰਮੂ- 26. 5. 12
(26/05/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਵੀਰ ਸਤਿਨਾਮ ਸਿੰਘ ਮੌਂਟਰੀਅਲ ਜੀ!
ਆਪ ਜੀ ਦੇ 13-05-12 ਦੇ ਪੱਤਰ ਵਿੱਚ ਦਿੱਤੀਆਂ ਗਈਆਂ ਤੁਕਾਂ ਦੇ, ਆਪਣੀ
ਸਮਝ ਅਨੁਸਾਰ ਮੈਂ 16-05-12 ਨੂੰ ਆਪਣੇ ਵਿਚਾਰ ਦੇ ਦਿੱਤੇ ਸਨ। ਤੁਹਾਨੂੰ ਠੀਕ ਲੱਗਦੇ ਹਨ ਜਾਂ
ਨਹੀਂ ਇਹ ਵੱਖਰੀ ਗੱਲ ਹੈ। ਮੇਰੇ ਪੇਸ਼ ਕੀਤੇ ਅਰਥਾਂ ਤੋਂ ਉਪਜੇ ਸਵਾਲਾਂ ਬਾਰੇ ਵਿਚਾਰ ਜਰੂਰ
ਹੋਵੇਗੀ। ਪਰ ਵਿਚਾਰ ਨੂੰ ਲੜੀ ਵਾਰ ਚੱਲਣ ਦਿਉ। ਤੁਹਾਡੇ ਸਵਾਲਾਂ ਦੇ ਜਵਾਬ ਮੈਂ ਦੇ ਦਿੱਤੇ ਹਨ,
ਮੇਰੇ ਵੱਲੋਂ ਰੱਖੇ ਗਏ ਸਵਾਲਾਂ ਦੇ ਜਵਾਬ ਪਹਿਲਾਂ ਤੁਸੀਂ ਦੇ ਦਿਉ। ਇਸ ਤਰੀਕੇ ਨਾਲ ਵਿਚਾਰਾਂ ਦਾ
ਆਦਾਨ ਪ੍ਰਦਾਨ ਚੱਲਣ ਦਿਉ ਜੀ। ਮੇਰੇ ਪੱਤਰ ਦਾ ਅੱਧਾ ਹਿੱਸਾ ਜਿਸ ਤੇ ਤੁਸੀਂ ਗ਼ੌਰ ਨਹੀਂ ਕੀਤੀ, ਉਸ
ਦੀ ਕੋਪੀ-ਪੇਸਟ ਲਗਾ ਰਿਹਾ ਹਾਂ। (ਨੋਟ- ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ॥
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥” ਦੇ ਇੱਕ ਵਿਦਵਾਨ ਸੱਜਣ ਜੀ ਦੇ ਕੀਤੇ
ਪਦ-ਅਰਥ ਮੈਂ ਪੇਸ਼ ਕੀਤੇ ਸਨ, ਉਨ੍ਹਾਂ ਅਰਥਾਂ ਦੇ ਵਿਸਥਾਰ ਲਈ, ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦਾ
ਲੇਖ “…ਗੋਬਿੰਦ ਨਾਮੁ ਮਤਿ ਬੀਸਰੇ” ਸਿੱਖ ਮਾਰਗ ਤੇ ਪੜ੍ਹਿਆ ਜਾ ਸਕਦਾ ਹੈ)।
ਪੇਸ਼ ਹੈ ਮੇਰੇ 16-05-12 ਦੇ ਪੱਤਰ ਦੇ ਕੁੱਝ ਅੰਸ਼ਾਂ (ਜਿਨ੍ਹਾਂ ਬਾਰੇ
ਤੁਸੀਂ ਆਪਣੇ ਕੋਈ ਵਿਚਾਰ ਨਹੀਂ ਦਿੱਤੇ) ਦੀ ਕੋਪੀ-ਪੇਸਟ:-
“ਜਿਸ ਤਰ੍ਹਾਂ ਕਿ ਤੁਹਾਡੇ ਵਿਚਾਰਾਂ/ਸਵਾਲਾਂ ਤੋਂ ਜ਼ਾਹਰ ਹੈ ਕਿ ਤੁਸੀਂ
ਆਵਾਗਉਣ ਨੂੰ ਨਹੀਂ ਮੰਨਦੇ ਇਸ ਲਈ ਆਵਾਗਉਣ ਨੂੰ ਨਾ ਮੰਨਣ ਵਾਲੇ ਕੁੱਝ ਵਿਦਵਾਨਾਂ ਦੇ ਗੁਰਬਾਣੀ ਦੇ
ਕੀਤੇ ਅਰਥਾਂ ਦੇ ਆਧਾਰ ਤੇ ਮੈਂ ਕੁੱਝ ਸਵਾਲ ਰੱਖਣੇ ਚਾਹੁੰਦਾ ਹਾਂ ਮਿਹਰਬਾਨੀ ਕਰਕੇ ਜਵਾਬ ਦੇਣ ਦੀ
ਖੇਚਲ ਕਰਨੀ ਜੀ।
ਗੁਰਮਤਿ ਦੇ ਪ੍ਰਚਾਰਕ ਇੱਕ ਵਿਦਵਾਨ ਸੱਜਣ ਜੀ “ਅੰਤਿ ਕਾਲਿ…” ਵਾਲੇ ਸ਼ਬਦ ਦੇ
ਅਰਥ ਕਰਦੇ ਹੋਏ ਲਿਖਦੇ ਹਨ- ‘ਅਗਿਆਨਤਾ ਦੇ ਕਾਰਣ ਬੁੱਧੀ ਵਾਲਾ ਦੀਵਾ ਗੁੱਲ ਹੋਇਆ ਪਿਆ
ਹੈ, ਜਿਸ ਕਰਕੇ ਸਾਡੀ ਆਤਮਕ ਮੌਤ ਹੈ ਤੇ ਇਸ ਨੂੰ ਅੰਤਿ ਕਾਲਿ ਜਾਂ ਕਾਲਿ ਫਾਸ ਕਿਹਾ
ਗਿਆ ਹੈ। ਬਿਬੇਕ ਬੁੱਧੀ ਭਾਵ ਗਿਆਨ ਤੋਂ ਬਿਨਾ ਸੋਚਣ ਦਾ ਨਾਂ ਆਤਮਕ ਮੌਤ ਹੈ ਤੇ
ਅਜੇਹੀ ਨੀਵੇਂ ਤਲ਼ ਦੀ ਸੋਚ ਨੂੰ ਜੂਨਾਂ ਭੋਗਣਾਂ ਕਿਹਾ ਗਿਆ ਹੈ। ਜਿਨ੍ਹਾਂਦੇ ਅੰਦਰ ਭਗਵਾਨ ਦੀ
ਪ੍ਰੀਤ ਨਹੀਂ ਹੈ, ਉਹ ਵਿਕਾਰਾਂ ਵਿੱਚ ਮਰੀ ਹੋਈ ਆਤਮਾ ਵਾਲੇ ਹਨ, ਤੇ ਇਨ੍ਹਾਂ ਵਾਸਤੇ ਇਸ ਸ਼ਬਦ
ਵਿੱਚ ‘ਅੰਤਿ ਕਾਲਿ’ ਸ਼ਬਦ ਵਰਤਿਆ ਗਿਆ ਹੈ”।
ਸ਼ਬਦ ਦੀ ਤੁਕ ਹੈ “
ਅੰਤਿ
ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ॥
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥”
ਸਵਾਲ-
ਕੀ ਨਾਰਾਇਣੁ
ਸਿਮਰਨ ਵਾਲੇ ਦੀ ਬੁੱਧੀ ਦਾ ਦੀਵਾ ਗੁੱਲ ਹੈ? ? ? ? ? ? ? ?
ਕੀ ਉਹ ਆਤਮਕ ਮੌਤੇ ਮਰਿਆ ਹੋਇਆ ਹੈ? ? ? ? ? ? ? ? ?
ਕੀ ਉਹ ਬਿਬੇਕ ਬੁੱਧੀ ਤੋਂ ਸੱਖਣਾ ਹੈ? ? ? ? ? ? ? ? ?
ਹੇਠਾਂ ਕੁੱਝ ਗੁਰਬਾਣੀ ਪੰਗਤੀਆਂ ਲਿਖੀਆਂ ਜਾ ਰਹੀਆਂ ਹਨ, ਇਨ੍ਹਾਂਦੇ ਅਰਥ
ਸਮਝਾਣ ਦੀ ਖੇਚਲ ਕਰਨੀ ਜੀ-
“ਕੋਟਿ ਜਨਮ ਭਰਮਿ ਆਇਆ ਪਿਆਰੇ ਅਨਿਕ ਜੋਨਿ ਦੁਖ ਪਾਇ॥
ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲੇ ਸਜਾਇ॥ (ਪ-640)
ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡ ਦੀਨਾ ਕੋਟਿ ਜਨਮ ਭਰਮਹਿ
ਬਹੁ ਜੂਨਾ॥ (ਪ-195)
“ਅਨਿਕ ਜਨਮ ਬਹੁ ਜੋਨੀ ਭਰਮਿਓ ਹਾਰਿ ਪਰਿਓ ਦੁਆਰਿ॥ ਕਿਰਪਾ
ਗੋਬਿੰਦ ਭਈ ਮਿਲਿਓ ਨਾਮ ਆਧਾਰ॥” (1307)
“ਏਤ ਜਨਮ ਹਰਿ ਨ ਚੇਤਿਓ ਭਾਈ ਕਿਆ ਮੁਹੁ ਦੇਸੀ ਜਾਇ॥”
(ਪ-639)
ਵੀਰ ਜੀ! ਅਰਥ ਕਰਨ ਲੱਗੇ ਤੁਕਾਂ ਨੂੰ ਜ਼ਰਾ ਧਿਆਨ ਨਾਲ ਪੜ੍ਹਨਾ ਜੀ। ਤੁਕਾਂ
ਵਿੱਚ ਇਸੇ ਜਨਮ ਵਿੱਚ ਨਹੀਂ ਬਲਕਿ ‘ਕੋਟਿ ਜਨਮਾਂ ਜਾਂ ਅਨੇਕ ਜਨਮਾਂ ਵਿੱਚ
ਜੂਨਾਂ ਦਾ ਜ਼ਿਕਰ ਆਇਆ ਹੈ। “ਜਨਮ” ਅਤੇ “ਜੂਨਾਂ” ਦੇ ਅਰਥਾਂ ਦਾ ਵੀ ਫਰਕ
ਧਿਆਨ ਵਿੱਚ ਰੱਖ ਲੈਣਾ ਜੀ।
ਵੀਰ ਜੀ! ਤੁਸੀਂ ਲਿਖਿਆ ਹੈ “ਲਾਹਨਤ ਹੈ ਉਨ੍ਹਾਂ ਲੋਕਾਂ ਦੇ ਜਿਹੜੇ ਲੋਕ
ਆਪਣੀ ਉਲਾਦ ਨੂੰ ਕੁੱਤੇ ਬਿੱਲੀਆਂ ਵਿੱਚੋਂ ਨਿਕਲ ਕੇ ਆਏ ਮੰਨਦੇ ਹਨ”।
ਵੀਰ ਜੀ! ਗੁਰਬਾਣੀ ਕਹਿੰਦੀ ਹੈ- “ਉਦਮ ਕਰਹਿ ਅਨੇਕ ਹਰਿ ਨਾਮ ਨ ਗਾਵਈ॥
ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ॥ ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ॥ ਬੀਜ ਬੋਵਸਿ ਭੋਗ
ਭੋਗਹਿ ਕੀਆ ਆਪਣਾ ਪਾਵਏ॥” (ਪ-705) ਇਸ ਸ਼ਬਦ ਦੇ ਅਰਥ ਸਮਝਾਣੇ ਜੀ (? ? ? ? ? ? ? ? ?)।
ਤੁਸੀਂ ਲਿਖਿਆ ਹੈ- “ਸਾਧ ਲਾਣੇ ਅਨੁਸਾਰ ਕਰਮਾਂ ਕਰਕੇ 84 ਲੱਖ, 84 ਤੋਂ
ਬਾਦ ਫੇਰ ਜਨਮ, ਫੇਰ 84 ਜਨਮ. . ਜਾਣੀਂ ਬਾਰ ਬਾਰ (ਦੁਬਾਰਾ ਦੁਬਾਰਾ)। 84 ਲੱਖ ਜੂਨਾਂ ਦਾ ਚੱਕਰ
ਪਾ ਕੇ ਸਾਧ ਲਾਣੇ ਨੇ ਬਹੁਤ ਲੁੱਟਿਆ ਹੈ”।
ਵੀਰ ਜੀ! ਗੁਰਬਾਣੀ ਕਹਿੰਦੀ ਹੈ- “ਲਖ ਚਉਰਾਸੀਹ ਜੋਨਿ ਭਰਮਿ ਆਇਓ॥ ਅਬ ਕੇ
ਛੁਟਕੇ ਠਉਰ ਨ ਠਾਇਓ॥” (ਪ337) ਇਸ ਦੇ ਅਰਥ ਸਮਝਾਣੇ ਜੀ। (? ? ? ? ? ? ?)
ਹੇਠਾਂ ਲਿਖੀਆਂ ਪੰਗਤੀਆਂ ਦੇ ਅਰਥ ਵੀ ਸਮਝਾ ਦੇਣੇ ਜੀ-
“ਕਾਇਆ ਹੰਸ ਸੰਜੋਗ ਮੇਲ ਮਿਲਾਇਆ॥” (ਪ-136)
“ਕਾਇਆ ਹੰਸ ਕਿਆ ਪ੍ਰੀਤ ਹੈ ਜਿ ਪਇਆ ਹੀ ਛਡਿ ਜਾਇ॥” (ਪ-156)
“ਹੰਸ ਚਲਸੀ ਡੂਮਣਾ ਅਹਿ ਤਨੁ ਢੇਰੀ ਥੀਸੀ॥” (ਪ-794)
ਤੁਸੀਂ ਕਬੀਰ ਜੀ ਦੇ ਸ਼ਬਦ’ ਚੋਂ ਇੱਕ ਪੰਗਤੀ ਪੇਸ਼ ਕੀਤੀ ਸੀ। ਕਬੀਰ ਜੀ ਦੀ
ਇਸ ਹੇਠਾਂ ਲਿਖੀ ਪੰਗਤੀ ਦਾ ਵੀ ਅਰਥ ਸਮਝਾਣਾ ਜੀ- “ਕਬੀਰ ਹੰਸ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ॥”
(ਪ-1370) ਸਰੀਰ ਤਾਂ ਇੱਥੇ ਮਿੱਟੀ ਵਿੱਚ ਦੱਬ ਦਿੱਤਾ ਜਾਂਦਾ ਹੈ ਤਾਂ ਫੇਰ ਹੰਸ ਬਿਨਾ ਸਰੀਰ
ਤੋਂ ਕਿੱਥੇ ਅਤੇ ਕਿਵੇਂ ਉਡ ਕੇ ਚਲਾ ਜਾਂਦਾ ਹੈ? ? ? ? ? ? ? ? ? ?”
25-05-12 ਦੇ ਪੱਤਰ ਵਿੱਚ ਤੁਸੀਂ ਲਿਖਿਆ ਹੈ “ਜਿਹੜਾ ਧਰਮਰਾਜ,
ਚਿੱਤਰਗੁਪਤ, ਜਮਦੂਤ, ਭੂਤ, ਹੋਰ ਵੀ ਬਹੌਤ ਕੁਛ ਬ੍ਰਹਮਣ ਨੇ ਲੋਕਾਂ ਨੂੰ ਡਰਾ ਕੇ ਲੁੱਟਣ ਲਈ ਬਣਾਇਆ
ਸੀ। ਉਸ ਨੂੰ ਭਗਤਾਂ ਅਤੇ ਗੁਰੂ ਸਾਹਿਬਾਂ ਨੇ ਵਿਚਾਰਾਂ ਨਾਲ (ਭਜਾ 2 ਕੇ ਪਾਣੀ ਪਿਲਾ 2 ਕੇ) ਮਾਰ
ਦਿੱਤਾ ਹੈ, ਹੁਣ ਸਿੱਖਾਂ ਨੂੰ ਇਨ੍ਹਾਂ ਦਾ ਕੋਈ ਡਰ ਨਹੀਂ ਰਿਹਾ, ਨਰਕ ਸਵਰਗ ਵੀ ਗੁਰੂ ਜੀ ਨੇ
ਵਿਚਾਰਾਂ ਦੇ ਬੰਬ ਨਾਲ ਉਡਾ ਦਿੱਤੇ ਹਨ”।
ਵੀਰ ਜੀ! ਗੁਰੂ ਸਾਹਿਬਾਂ ਅਤੇ ਭਗਤਾਂ ਨੇ ਕਿਸ ਕਿਸ ਨੂੰ ਭਜਾ ਭਜਾ ਕੇ,
ਪਾਣੀ ਪਿਲਾ ਪਿਲਾ ਕੇ ਮਾਰ ਦਿੱਤਾ ਹੈ, ਕੀ ਕੀ ਰੱਦ ਕੀਤਾ ਹੈ ਅਤੇ ਕੀ ਕੀ ਨਹੀਂ, ਇਸ ਸਭ ਕਾਸੇ ਤੇ
ਵਿਚਾਰ ਜਰੂਰ ਹੋਵੇਗੀ। ਧਰਮਰਾਜ ਨੂੰ ਤਾਂ ਗੁਰੂ ਸਾਹਿਬਾਂ ਨੇ ਭਜਾ ਭਜਾ ਕੇ ਪਾਣੀ ਪਿਲਾ ਪਿਲਾ ਕੇ
ਮਾਰ ਦਿੱਤਾ ਹੈ ਹੁਣ ਕਿਸੇ ਤੋਂ ਡਰਨ ਦੀ ਜਰੂਰਤ ਨਹੀਂ, ਦੇਸ਼ ਸਮਾਜ ਦੇ ਕਾਨੂੰਨ ਦੀਆਂ ਨਜ਼ਰਾਂ ਤੋਂ
ਬਚ ਕੇ ਜਿਹੋ ਜਿਹੇ ਮਰਜੀ ਕੁਕਰਮ ਕਰੀ ਜਾਵੋ ਹੁਣ ਪੁੱਛਣ ਪੁਛੌਣ ਵਾਲਾ ਕੋਈ ਨਹੀ। ਕਾਲਿਆਂ ਤੋਂ
ਧੌਲ਼ੇ ਆ ਜਾਣ ਤੱਕ ਵੀ ਅਤੇ ਬੁਢੇਪਾ ਆਉਣ ਤੇ, ਸਰੀਰ ਦੇ ਸਾਰੇ ਅੰਗ ਆਪਣਾ ਕੰਮ ਛੱਡ ਜਾਣ ਤੇ ਵੀ ਮਨ
ਦੀ ਮੱਤ ਦੇ ਪਿੱਛੇ ਲੱਗ ਕੇ ਜਿਹੋ ਜਿਹੇ ਮਰਜੀ ਕੁਕਰਮ ਕਰੀ ਜਾਵੋ। ਉਸ ਦਾਤੇ ਨੂੰ ਤਾਂ ਸਿਰਫ ਦਾਤਾਂ
ਦੇਣ ਦੀ ਡਿਊਟੀ ਮਿਲੀ ਹੋਈ ਹੈ ਕਿਸੇ ਦੇ ਕਰਮਾਂ ਦਾ ਲੇਖਾ ਨਹੀਂ ਪੁੱਛ ਸਕਦਾ। ਗੁਰਬਾਣੀ ਮਨ ਨੂੰ
ਸੁਧਾਰਨ ਦੀ ਗੱਲ ਕਰਦੀ ਹੈ ਜਾਂ ਦਿਸਦੇ ਭੌਤਿਕ ਸੰਸਾਰ ਦੀ, ਇਨ੍ਹਾਂ ਸਾਰੀਆਂ ਗੱਲਾਂ ਤੇ ਗੁਰਬਾਣੀ
ਦੇ ਚਾਨਣ ਵਿੱਚ ਵਿਚਾਰਾਂ ਕੀਤੀਆਂ ਜਾਣਗੀਆਂ, ਇਸ ਤਰ੍ਹਾਂ ਉਤਾਵਲੇ ਹੋਣ ਦੀ ਜਰੂਰਤ ਨਹੀਂ। ਵਿਚਾਰ
ਨੂੰ ਸਿਲਸਿਲੇਵਾਰ ਚੱਲਣ ਦਿਉ।
ਤੁਸੀਂ ਲਿਖਿਆ ਹੈ- “…. ਪਰ
ਅਜ ਕਲ੍ਹ ਸੁਣਨ ਵਿੱਚ ਆਇਆ ਹੈ
ਕਿ ਕੈਲਗਰੀ ਵਿੱਚ ਨਵਾਂ ਦਫਤਰ ਖੁਲਿਆ ਹੈ ਧਰਮਰਾਜ ਦਾ ਅਤੇ ਗਰੀਨਲੈਂਡ ਵਿੱਚ ਨਰਕ ਸਵਰਗ ਵੀ ਬਣ
ਰਿਹਾ ਹੈ, ਜੇ ਕਿਤੇ ਇਨ੍ਹਾਂ ਤੱਕ ਕੋਈ ਕੰਮ ਹੋਇਆ ਤਾਂ ਆਪ ਜੀ ਦੀ ਫੁਰਮਾਇਸ਼ ਜਰੂਰ ਪਾਵਾਂਗੇ”।
ਵੀਰ ਜੀ! ਜਾਂ ਤਾਂ ਤੁਸੀਂ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਕਰ ਲਵੋ,
ਜਾਂ ਫੇਰ ਇੱਥੇ ਸਿੱਧੀ ਤਰ੍ਹਾਂ ਗੁਰਬਾਣੀ ਦੇ ਆਧਾਰ ਤੇ ਵਿਚਾਰ ਵਟਾਂਦਰਾ ਕਰ ਲਵੋ। ਵਿਚਾਰ
ਵਟਾਂਦਰਾ ਕਰਨਾ ਹੈ ਤਾਂ ਮਿਹਰਬਾਨੀ ਕਰਕੇ ਬੇ-ਸਿਰ-ਪੈਰ ਦੀਆਂ ਗੱਲਾਂ ਬੰਦ ਕਰਕੇ ਨਿਰੋਲ ਗੁਰਬਾਣੀ
ਦੀ ਵਿਚਾਰ ਕਰੋ। ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਇਹੋ ਜਿਹੀਆਂ ਗੱਲਾਂ ਪਹਿਲਾਂ ਵੀ ਬਹੁਤ
ਵਾਰੀਂ ਹੋ ਚੁੱਕੀਆਂ ਹਨ। ਇਨ੍ਹਾਂ ਗੱਲਾਂ ਦਾ ਮੇਰੇ ਤੇ ਕੋਈ ਅਸਰ ਨਹੀਂ ਹੁੰਦਾ। ਲੇਕਿਨ ਕਈ ਹੋਰ
ਸੱਜਣਾਂ ਨੂੰ ਤੁਹਾਡੇ ਵਰਗੇ ਸੱਜਣਾਂ ਦੀ ਜ਼ੁਬਾਨ ਵਿੱਚ ਹੀ ਜਵਾਬ ਦੇਣ ਦਾ ਜੀ ਕਰ ਆਉਂਦਾ ਹੈ, ਜਿਸ
ਨਾਲ ਇੱਥੇ ਸਿੱਖ ਮਾਰਗ ਦਾ ਮਹੌਲ ਗੰਧਲਾ ਹੋ ਜਾਂਦਾ ਹੈ, ਅਤੇ ਸ: ਮੱਖਣ ਸਿੰਘ ਜੀ ਨੂੰ ਵਿਚਾਰ
ਵਿੱਚੇ ਹੀ ਬੰਦ ਕਰਨੀ ਪੈ ਜਾਂਦੀ ਹੈ। ਇਸ ਲਈ ਮਿਹਰਬਾਨੀ ਕਰਕੇ ਬੇ ਮਤਲਬ ਦੇ ਕਮੈਂਟਸ ਦੇਣੇ ਬੰਦ
ਕਰਕੇ ਵਿਚਾਰ ਨੂੰ ਸੁਚੱਜੇ ਢੰਗ ਨਾਲ ਚੱਲਣ ਦਿਉ।
ਤੁਸੀਂ ਜਿਹੜਾ ਲਿਖਿਆ ਹੈ- “ਵੈਸੇ ਤਾਂ, ਸਾਧ ਸੰਗਿ ਭਇਓ ਜਨਮ ਪਰਾਪਤਿ, ਦੇ
ਅਰਥ ਇਹੀ ਬਣਦੇ ਹਨ ਕਿ ਸਾਧ (ਗੁਰੂ) ਦੀ ਸੰਗਤ ਕਰਕੇ ਇਹ ਮਨੁੱਖਾ ਜਨਮ ਪਰਾਪਤ ਹੋਇਆ ਹੈ….”।
“… ਵੈਸੇ ਤਾਂ ਇਸ ਦੇ ਅਰਥ ਇਹੀ ਬਣਦੇ ਹਨ ਕਿ ਗੁਰੂ ਦੀ ਸੇਵਾ ਅਤੇ ਭਗਤੀ
ਕਰਕੇ, ਤਬ (ਤਾਂ) ਤੈਨੂੰ ਮਨੁੱਖਾ ਦੇਹੀ ਮਿਲੀ ….”
“… ਕੀ ਮਾਣਸ ਜਨਮ 84 ਲੱਖ ਜੂਨਾਂ ਭੋਗਣ ਤੋਂ ਵਾਦ ਦੁਬਾਰਾ ਨਹੀਂ ਹੁੰਦਾ?
? ? ? ? ? ? ? ?”
ਤੁਹਾਡੇ ਇਨ੍ਹਾਂ ਅਰਥਾਂ ਤੇ ਅਤੇ ਤੁਹਾਡੇ ਮੁਤਾਬਕ ਫੇਰ ਅੰਤਿ ਕਾਲਿ ਦੇ
ਕੀ ਅਰਥ ਹਨ? ਇਨ੍ਹਾਂ ਗੱਲਾਂ ਤੇ ਵਿਚਾਰ ਵਟਾਂਦਰਾ ਹੋਣਾ ਬਾਕੀ ਹੈ। ਏਨੀਂ ਛੇਤੀ ਆਪਣੇ ਹੱਥ
ਵਿੱਚ ਜਿੱਤ ਦਾ ਝੰਡਾ ਫੜ ਕੇ ਆਪਣੇ ਆਪ ਨੂੰ ਜੇਤੂ ਘੋਸ਼ਿਤ ਕਰਕੇ ਡੰਕੇ ਵਜਾਉਣ ਦਾ ਸਮਾਂ ਅਜੇ ਨਹੀਂ
ਆਇਆ।
“ਬ੍ਰਹਮਣ ਵਾਦ” ਦੀਆਂ ਗੱਲਾਂ ਦੀ
ਆੜ ਵਿੱਚ,
ਦੇਵ ਸਮਾਜ, ਡਾਰਵਿਨ ਅਤੇ ਮਾਰਕਸ ਦੇ (ਪਦਾਰਥ ਵਾਦ ਦੇ)
ਵਿਚਾਰਾਂ ਤੋਂ ਪ੍ਰੇਰਿਤ ਜਿਹੜੀ ਅਜੋਕੇ ਨਵੇਂ “…. ਵਾਦ” ਦੀ ਘੁਸ-ਪੈਠ ਗੁਰਮਤਿ ਵਿੱਚ ਹੋ ਰਹੀ ਹੈ,
ਉਸ ਨੂੰ ਏਨੀ ਛੇਤੀ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਸਿੱਖਾਂ ਨੂੰ ਬ੍ਰਹਮਣ ਵਾਦ ਚੋਂ ਕਢ੍ਹ ਕੇ
ਗੁਰਮਤਿ ਦੇ ਬਦਲੇ ਇੱਕ ਨਵੇਂ ਹੀ ‘…. ਵਾਦ’ ਦੀ ਸਥਾਪਨਾ ਕੀਤੀ ਜਾ ਰਹੀ ਹੈ, ਇਸ ਨੂੰ ਪਛਾਨਣ ਦੀ
ਜਰੂਰਤ ਹੈ। ਗੁਰੂ ਸਾਹਿਬਾਂ ਨੇ ਜਿਨ੍ਹਾਂ ਪੁਰਾਣੇ ਵਿਚਾਰਾਂ ਨੂੰ ‘ਜਿੰਨਾ ਅਤੇ ਜਿਸ ਰੂਪ’ ਵਿੱਚ
ਰੱਦ ਕੀਤਾ ਹੈ ਉਨ੍ਹਾਂ ਨੂੰ ਉਸੇ ਰੂਪ ਵਿੱਚ ਹੀ ਸਮਝਣਾ ਅਤੇ ਮੰਨਣਾ ਪਵੇਗਾ। ਮਿਸਾਲ ਦੇ ਤੌਰ ਤੇ
ਗੁਰਮਤਿ ਨੇ ਸੰਸਾਰ ਉਤਪੰਨ ਕਰਨ ਵਾਲੇ, ਪਾਲਣ ਪੋਸ਼ਣ ਵਾਲੇ ਆਤੇ ਸੰਘਾਰਣ ਵਾਲੇ ਕਿਸੇ ਬ੍ਰਹਮਾ
ਵਿਸ਼ਨੂੰ ਸ਼ਿਵਜੀ ਆਦਿ ਦੇਵਤਿਆਂ ਦੀ ਹੋਂਦ ਨੂੰ ਰੱਦ ਕੀਤਾ ਹੈ, ਪਰ ਇੱਕ ਪਰਮਾਤਮਾ ਦੀ ਹੋਂਦ ਨੂੰ ਰੱਦ
ਨਹੀਂ ਕੀਤਾ। ਗੁਰਮਤਿ ਨੇ ਕਿਸੇ ‘ਧਰਮਰਾਜ ਦੇਵਤੇ’ ਦੀ ਹੋਂਦ ਨੂੰ ਰੱਦ ਕੀਤਾ ਹੈ, ਕਰਮਾਂ ਦੇ ਲੇਖੇ
ਹੋਣ ਨੂੰ ਰੱਦ ਨਹੀਂ ਕੀਤਾ। ਗੁਰਬਾਣੀ ਵਿੱਚ ਕਿਸੇ ‘ਧਰਮਰਾਜ ਦੇਵਤੇ’ ਦੀ ਹੋਂਦ ਨੂੰ ਰੱਦ ਕੀਤਾ ਗਿਆ
ਹੈ ਪਰ ਗੁਰਮਤਿ ਅਨੁਸਾਰ ਧਰਮਰਾਜ ਖੁਦ ਪਰਮਾਤਮਾ ਹੈ ਜਿਸ ਨੂੰ ਤੁਸੀਂ ਪਾਣੀ ਪਿਆ ਪਿਆ ਕੇ
ਅਤੇ ਭਜਾ ਭਜਾ ਕੇ ਮਾਰ ਰਹੇ ਹੋ। ਜੇ ਤੁਸੀਂ ‘ਪਰਮਾਤਮਾ-ਧਰਮਰਾਜਮ’ ਅਤੇ ਕਰਮਾਂ ਦੇ ਲੇਖੇ ਤੋਂ ਵੀ
ਮੁਨਕਰ ਹੋ ਤਾਂ ਇਸ ਬਾਰੇ ਵੀ ਗੁਰਬਾਣੀ ਦੇ ਚਾਨਣ ਵਿੱਚ ਵਿਚਾਰ ਵਟਾਂਦਰੇ ਕਰ ਲਏ ਜਾਣਗੇ।
ਵੀਰ ਜੀ! ਮਿਹਰਬਾਨੀ ਕਰਕੇ ਮੇਰੇ ਵੱਲੋਂ ਲਿਖੇ ਪੱਤਰ, ਜਿਸ ਦੀ ਕਿ ਉੱਪਰ
ਕੋਪੀ-ਪੇਸਟ ਲਗਾ ਦਿੱਤੀ ਗਈ ਹੈ ਉਸ ਤੇ ਆਪਣੇ ਵਿਚਾਰ ਦੇ ਕੇ ਵਿਚਾਰ ਵਟਾਂਦਰੇ ਨੂੰ ਸਿਲਸਿਲੇ-ਵਾਰ
ਚਲਾਵੋ ਜੀ।
ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 26-05-12
(26/05/12)
ਪਰਸ਼ੋਤਮ ਲਾਲ ਸਰੋਏ
ਅੱਜ
ਕੱਲ੍ਹ ਤਾਂ ਪੈਂਡੂ ਬੀਬੀਆਂ ਵੀ ਠੇਕੇ ਵੱਲ ਜਾਣ ਲੱਗ ਪਈਆਂ ਨੇ
ਸ਼ਰਾਬ ਜਿਸਨੂੰ ਪੀਣ ਵਾਲੇ ਅਮ੍ਰਿਤ ਦਾ ਨਾਂ ਦਿੰਦੇ ਹਨ ਅਤੇ ਜਿਸ ਘਰ ਨੂੰ ਇਹ ਸ਼ਰਾਬ
ਤਬਾਹ ਬਰਬਾਦ ਕਰ ਦਿੰਦੀ ਹੈ। ਉਸ ਵਾਸਤੇ ਇਹ ਇੱਕ ਜ਼ਹਿਰ ਦਾ ਕੰਮ ਵੀ ਕਰਦੀ ਹੈ। ਇਹ ਵੀ ਮੰਨਤ ਹੈ ਕਿ
ਸ਼ਰਾਬ ਪੀ ਕੇ ਇਨਸਾਨ ਆਪਣੇ ਸਾਰੇ ਗ਼ਮ ਤੱਕ ਭੁਲਾ ਦਿੰਦਾ ਹੈ। ਇੱਥੋਂ ਤੱਕ ਕਿ ਸ਼ਰਾਬ ਪੀਣ ਵਾਲਿਆਂ
ਨੂੰ ਇਹ ਇੱਕ ਜ਼ਿੰਦਗੀ ਦੀ ਅਸਲ ਸਾਥੀ ਨਜ਼ਰ ਆਉਂਦੀ ਹੈ।
ਇੱਥੇ ਲੋਕ ਆਪਣੇ ਪੇਟ ਦੀ ਭੁੱਖ ਲਈ ਆਪਣਾ ਘਰ-ਬਾਰ ਤੇ ਕਈ ਵਾਰ ਮੁਲਕ ਛੱਡ ਕੇ ਦੂਸਰੀ ਜਗ੍ਹਾ ਕੰਮ
ਕਰਨ ਲਈ ਜਾਂਦੇ ਹਨ। ਜੇਕਰ ਸਾਡੇ ਦੇਸ਼ ਜਾਂ ਮੁਲਕ ਵਿੱਚ ਕੋਈ ਮੇਹਨਤ ਕਰਨ ਆਉਂਦਾ ਹੈ ਤਾਂ ਉਸ ਨੂੰ
ਸਾਡੇ ਪੰਜਾਬੀ ਲੋਕ ਭਈਆਂ ਦਾ ਨਾਂਅ ਦਿੰਦੇ ਹਨ। ਜੇਕਰ ਸੋਚਿਆ ਜਾਵੇ ਤਾਂ ਜਦੋਂ ਇਹ ਹੀ ਸਾਡੇ
ਪੰਜਾਬੀ ਲੋਕ ਦੂਸਰੀ ਜਗ੍ਹਾ ਜਾਂ ਇੰਜ ਕਹਿ ਲਓ ਕਿ ਦੂਸਰੇ ਮੁਲਕ ਮੇਹਨਤ ਕਰਨ ਜਾਂਦੇ ਹਨ ਤਾਂ ਇਹ ਵੀ
ਦੂਸਰੇ ਮੁਲਕ ਦੇ ਦੇਸ਼ਾਂ ਲਈ ਭਈਆਂ ਦੇ ਸਮਾਨ ਹੀ ਹੁੰਦੇ ਹਨ।
ਹੁਣ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨ ਜਾਂ ਰਿਹਾ ਹਾਂ। ਮੈੱ ਇੱਕ ਦਿਨ ਫ੍ਰੀ ਬੈਠਾ ਹੋਇਆ ਸੀ
ਮੈਂ ਸੋਚਿਆ ਕਿ ਚਲੋ ਸੈਰ ਕਰਨ ਜਾਂਦੇ ਹਾਂ। ਮੈਂ ਰਸਤੇ ਵਿੱਚ ਜਾ ਰਿਹਾ ਸੀ ਕਿ ਕੀ ਦੇਖਦਾ ਹਾਂ ਕਿ
ਇੱਕ ਭਈਆ-ਰਾਣੀ, ਚਾਰ-ਪੰਜ ਭਈਆਂ ਦੇ ਨਾਲ ਮੇਰੇ ਮੁਹਰੇ ਮੁਹਰੇ ਤੁਰੀ ਜਾ ਰਹੀ ਸੀ ਉਸ ਦੇ ਕੁੱਸੜ
ਇੱਕ ਛੋਟਾ ਜਿਹਾ ਬੱਚਾ ਜਾਂ ਬੱਚੀ ਚੁੱਕਿਆ ਹੋਇਆ ਸੀ ਉਨ੍ਹਾਂ ਦਾ ਆਪਸ ਵਿੱਚ ਵਾਰਤਾਲਾਪ ਕੁੱਝ ਇਸ
ਤਰ੍ਹਾਂ ਸੀ-
ਇੱਕ ਭਈਆ- ਬਈ ਜਰਾ ਯੇਹ ਬਤਾਓ ਕਿ ਜਹਾਂ ਇਸ ਦੁਨੀਆਂ ਮੇਂ ਹਮਾਰਾ ਸੱਭ ਸੇ ਜ਼ਿਆਦਾ ਸਾਥੀ ਹੈ, ਜੋ
ਹਮਾਰਾ ਹਰ ਸਮੇਂ ਸਾਥ ਦੇਤਾ ਹੈ। ਬੋ ਕੌਣ ਹੈ।
ਦੂਸਰਾ ਭਈਆਂ- ਬਈ ਔਰਤ ਹੀ ਹਮਾਰੀ ਸੱਚੀ ਮਿੱਤਰ ਹੈ।
ਤੀਸਰਾ ਭਈਆ- ਬਿਲਕੁਲ ਗੱਲਤ! ਸ਼ਰਾਬ! ਇਸੇ ਖ਼ੁਸ਼ੀ ਮੇਂ ਪੀਓ ਯਾ ਗਮੀਂ ਮੇਂ ਪੀਓ।
ਮੈਂ ਉਨ੍ਹਾਂ ਦੀ ਇਹ ਵਾਰਤਾਲਾਪ ਸੁਣ ਰਿਹਾ ਸੀ ਕਿ ਦੇਖੋ ਜਿਸ ਤਰ੍ਹਾਂ ਦੀ ਕਿਸੇ ਦੀ ਸੋਚ ਹੈ ਉਹ
ਉਸੇ ਤਰ੍ਹਾਂ ਹੀ ਸੋਚ ਰਿਹਾ ਹੈ। ਅਰਥਾਤ ਹਰ ਇੱਕ ਦੀ ਸੋਚ ਵੀ ਅਲੱਗ ਅਲੱਗ ਹੀ ਹੈ।
ਤੁਸੀਂ ਅਕਸਰ ਦੇਖਿਆ ਹੋਇਆ ਹੋਵੇਗਾ ਕਿ ਬਾਹਰਲੇ ਦੇਸ਼ਾਂ ਦੀਆਂ ਲੜਕੀਆਂ ਤੇ ਔਰਤਾਂ ਕਿਸ ਤਰ੍ਹਾਂ
ਪੱਬਾਂ ਤੇ ਕਲੱਬਾਂ ਆਦਿ ਵਿੱਚ ਜਾ ਕੇ ਜ਼ਾਮ ਨਾਲ ਜ਼ਾਮ ਟਕਰਾਉਦੀਂਆਂ ਹਨ। ਕਿਹਾ ਜਾਂਦਾ ਹੈ ਕਿ ਸ਼ਰਮ
ਔਰਤ ਦਾ ਸੱਭ ਤੋਂ ਵੱਡਮੁੱਲਾ ਗਹਿਣਾ ਹੈ। ਉਹ ਲੜਕੀਆਂ ਤੇ ਔਰਤਾਂ ਇੱਥੇ ਆਪਣੇ ਇਸ ਗਹਿਣੇ ਦੀ
ਪ੍ਰਵਾਹ ਨਹੀਂ ਕਰਦੀਆਂ।
ਫਿਰ ਇਨ੍ਹਾਂ ਦੀ ਦੇਖਾ ਦੇਖੀ ਵਿੱਚ ਫਿਰ ਸਾਡੇ ਦੇਸ਼ ਦੀਆਂ ਲੜਕੀਆਂ ਨੇ ਵੀ ਇਹ ਸ਼ਰਾਬ ਨੂੰ ਮਹੱਤਵ
ਦੇਣਾ ਸ਼ੁਰੂ ਕਰ ਦਿੱਤਾ ਤੇ ਕਈ ਵਾਰ ਤਾਂ ਸ਼ਰਾਬ ਪੀ ਕੇ ਗੱਡੀਆਂ ਚਲਾਉਣੀਆਂ ਤੇ ਦੂਸਰਿਆਂ ਦੀ ਜ਼ਾਨ ਤੇ
ਮਾਲ ਦੀ ਪ੍ਰਵਾਹ ਨਾ ਕਰਨਾ। ਫਿਰ ਕਈ ਵਾਰ ਤਾਂ ਇਹ ਵੀ ਖ਼ਬਰਾਂ ਦੇਖਣ ਸੁਣਨ ਨੂੰ ਮਿਲੀਆਂ ਹਨ ਕਿ
ਕਿਵੇਂ ਮਾਡਰਨ ਕੁੜੀਆਂ ਨੇ ਪਬਲਿਕ ਜਗ੍ਹਾ ਤੇ ਸ਼ਰਾਬ ਪੀ ਕੇ ਹੱਲਾ ਗੁੱਲਾ ਕੀਤਾ ਹੈ।
ਹੁਣ ਇਹ ਪਰਖ ਕੇ ਦੇਖਿਆ ਜਾਵੇ ਕਿ ਜੇਕਰ ਕਿਸੇ ਪੇਂਡੂ ਬੀਬੀ ਨੂੰ ਆਪਣੇ ਬੱਚੇ ਨੂੰ ਕਿਸੇ ਵਿਦਿਅਕ
ਸੰਸਥਾ ਵਿੱਚ ਦਾਖਲ ਕਰਾਉਣ ਜਾਂ ਕਿਸੇ ਹੋਰ ਕੰਮ ਲਈ ਜਾਣਾ ਹੋਵੇ ਤਾਂ ਉਹ ਕਹਿਣਗੀਆਂ - “ਨਾ ਭਾਈ ਨਾ
ਮੈਂ ਨਹੀਂ ਜਾਣਾ, ਤੁਸੀ ਆਪ ਹੀ ਹੋ ਆਓ। ਇਹ ਕੰਮ ਮਰਦਾ ਦਾ ਹੈ। ਪਹਿਲਾਂ ਪਹਿਲ ਤਾਂ ਇਹ ਸ਼ਰਮ ਬਹੁਤ
ਜ਼ਿਆਦਾ ਹੁੰਦੀ ਸੀ ਪਰ ਹੁਣ ਥੋੜਾ ਕੰਮ ਘੱਟ ਜਿਹਾ ਗਿਆ ਹੈ।
ਹੁਣ ਤਾਂ ਕਈ ਵਾਰੀ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਇੱਕ ਪੇਂਡੂ ਬੀਬੀ ਕਿਸੇ ਨਾਲ ਮੋਟਰ ਸਾਇਕਲ
ਜਾਂ ਸਕੂਟਰ ਤੇ ਜਾਂਦੀ ਹੈ ਤੇ ਠੇਕੇ ਦੇ ਮੁਹਰੇ ਸਾਇਕਲ, ਮੋਟਰ ਸਾਇਕਲ, ਸਕੂਟਰ ਆਦਿ ਦੇ ਕੋਲ ਖੜ੍ਹ
ਜਾਂਦੀ ਹੈ ਤੇ ਬੰਦਾ ਜਾ ਕੇ ਬੋਤਲ ਲੈ ਆਉਂਦਾ ਹੈ। ਚਲੋ ਥੋੜੀ ਜਿਹੀ ਝਕ ਤਾਂ ਖੁੱਲ੍ਹ ਗਈ ਹੈ।
ਵਿਦੇਸ਼ੀ ਬੀਬੀਆਂ ਨੇ ਵਿਦੇਸ਼ੀ ਬੀਬੀਆਂ ਦੀ ਟੈਲੀਵੀਜ਼ਨਾਂ ਦੀ ਦੇਖਾ ਦੇਖੀ ਵਿੱਚ ਉਨ੍ਹਾਂ ਦਾ ਰੰਗ
ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਇਹ ਗੱਲਾਂ ਪਹਿਲਾਂ ਹੁੰਦੀਆਂ ਤਾਂ ਹੁਣ ਤੱਕ ਇਹ ਗੱਲ ਹੋ
ਜਾਣੀ ਸੀ-
“ਦੁਰਰਾਅ. . ਅ…. . ਅ। ਨਿਹਾਲੇ ਜਾਂ ਨਿਹਾਲੀ ਦੇ ਬਾਪੂ ਨਿੱਕਲ ਜ਼ਰਾ ਬਾਹਰ. । “
ਵੈਸੇ ਪੁਰਾਣੇ ਸਮਿਆਂ ਵਿੱਚ ਸ਼ਰਾਬ ਜਾਂ ਮਦਰਾ ਦਾ ਜ਼ਿਆਦਾਤਰ ਇਸ਼ਤੇਮਾਲ ਰਾਖ਼ਸ਼ਸ਼ ਜਾਤ ਦੇ ਲੋਕ ਕਰਿਆ
ਕਰਦੇ ਸੀ। ਪਰ ਅੱਜ ਕੱਲ੍ਹ ਦੇ ਇਸ ਯੁੱਗ ਵਿੱਚ ਇਸ ਚੀਜ਼ ਦੇ ਲਈ ਕਿਸੇ ਲਈ ਵੀ ਕੋਈ ਬੰਧਸ਼ ਨਹੀਂ ਰਹਿ
ਗਈ। ਸਾਡੇ ਮੁਲਕ ਵਿੱਚ ਜ਼ਿਆਦਾਤਰ ਜੰਨ-ਸੰਖਿਆ ਪਿੰਡਾਂ ਵਿੱਚ ਨਿਵਾਸ ਕਰਦੀ ਹੈ। ਕਦੇ ਬੰਦੇ ਸ਼ਰਾਬ
ਆਦਿ ਪੀ ਕੇ ਬੜ੍ਹਕਾਂ ਮਾਰਦੇ ਦਿਖਾਏ ਦਿੰਦੇ ਸੀ ਜਾਂ ਦਿੰਦੇ ਹਨ। ਆਉਣ ਵਾਲੇ ਸਮੇਂ ਤੁਸੀਂ ਪੇਂਡੂ
ਬੀਬੀਆਂ ਨੂੰ ਬੜ੍ਹਕਾਂ ਮਾਰਦੇ ਦੇਖੋਗੇ ਜਾਂ ਸੁਣੋਗੇ।
ਭਾਈ ਇਹ ਮੈ ਕੋਈ ਫਿਲਮ ਜਿਹੜੀ ਰਿਲੀਜ਼ ਹੋ ਰਹੀ ਹੈ, ਉਸਦੀ ਗੱਲ ਨਹੀਂ ਕਰ ਰਿਹਾ ਬਲਕਿ ਇਸ ਸਮਾਜ ਦੇ
ਭਵਿਖ ਦੀ ਆਉਣ ਵਾਲੀ ਅਸਲੀਅਤ ਬਿਆਨ ਰਿਹਾ ਹਾਂ। ਅਸਲ ਗੱਲ ਤਾਂ ਇਹ ਹੈ ਜੀ ਕਿ ਹੁਣ ਪਹਿਲਾਂ ਵਾਲੇ
ਸਮੇਂ ਨਹੀਂ ਰਹਿ ਗਈ ਜਦੋਂ ਇੱਕ ਪੇਂਡੂ ਬੀਬੀ ਆਪਣੇ ਘਰ ਵਾਲੇ ਨਾਲ ਫਿਲਮ ਦੇਖਣ ਗਈ ਤੇ ਘੁੰਡ ਕੱਢ
ਕੇ ਬੈਠੀ ਰਹੀ। ਕਿਉਂਕਿ ਉਸ ਦੇ ਜ਼ੇਠ ਦੀ ਸ਼ਕਲ ਦਾ ਕੋਈ ਆਦਮੀਂ ਵੀ ਉੇਸੇ ਸਿਨੇਮਾਂਘਰ ਵਿੱਚ ਫਿਲਮ
ਦੇਖਣ ਆਇਆ ਸੀ।
ਹੁਣ ਤਾਂ ਜੀ ਤੁਸੀਂ ਸ਼ਰਾਬ ਪੀ ਕੇ ਪੇਂਡੂ ਬੀਬੀਆਂ ਦੀਆਂ ਬੜ੍ਹਕਾਂ ਤੇ ਲਲਕਾਰੇ ਆਪਣੇ ਵਾਲੇ ਸਮੇਂ
ਵਿੱਚ ਆਪਣੇ ਅੱਖੀ ਦੇਖੋ ਤੇ ਕੰਨੀ ਸੁਣੋਗੇ। ਪਹਿਲਾਂ ਗੀਤ ਚਲਦਾ ਸੀ - ਠੇਕਿਓਂ ਮੈ ਬਿਸ਼ਕੀ ਦੀ ਬੋਤਲ
ਲਿਆਇਆ………” ਤੇ ਹੁਣ ਚੱਲੂਗਾ ਠੇਕਿਓ ਮੈਂ ਬਿਸ਼ਕੀ ਬੋਤਲ ਲਿਆਈ। ਇਹ ਹੀ ਨਹੀ ਆਪਣੇ ਸਹੁਰਾ ਸਾਹਿਬ ਜੀ
ਨੂੰ ਵੀ ਕਹਿਣ ਲੱਗ ਪੈਣਾ ਹੈ- ਭਾਪਾ ਆਜਾ ਫਿਰ ਆਪਾਂ ਪੈੱਗ - ਸੈੱਗ ਲਗਾ ਲਈਏ। ਮੇਰਾ ਲੇਖ ਪੜ੍ਹ ਕੇ
ਕੋਈ ਗੁੱਸਾ ਵੀ ਨਾ ਕਰਦਾ ਕਿਉਂਕਿ ਜੋ ਅੱਜ ਦੇ ਸਮਾਜ ਦਾ ਹਾਲ ਅਸੀਂ ਦੇਖ ਰਹੇ ਹਾਂ। ਉਹ ਸਾਰਾ ਹਾਲ
ਦੇਖ ਕੇ ਸ਼ਾਇਦ ਇਹ ਵਿਚਾਰ ਮੇਰੇ ਮਨ `ਚ ਆ ਗਿਆ।
ਬੀਬੀ ਨੇ ਕਹਿਣ ਲੱਗ ਜਾਣਾ ਹੈ - ਜਦ ਪੀਣ ਤੋਂ ਨਫ਼ਰਤ ਸੀ ਮੈਨੂੰ ਫੜ੍ਹ ਫੜ੍ਹ ਕੇ ਪਿਆਈ ਲੋਕਾਂ ਨੇ,
ਜਦ ਆਦਤ ਪੈ ਗਈ ਪੀਣੇ ਦੀ ਐਵੇਂ ਰੌਲੀ ਪਾਈ ਲੋਕਾਂ ਨੇ। ਜਿਹੜੇ ਪੀਂਦੇ ਖ਼ੂਨ ਗਰੀਬਾਂ ਦਾ ਉਨ੍ਹਾਂ
ਨੂੰ ਕੋਈ ਖ਼ੂਨੀ ਕਹਿੰਦਾ ਨਹੀਂ। ਮੈਨੂੰ ਕਿਉਂ ਸ਼ਰਾਬੀ ਕਹਿ ਕਹਿ ਕੇ ਪਾਈ ਏ ਦੁਹਾਈ ਲੋਕਾਂ ਨੇ। ਦੁਰ
ਰਾਅ. . ਅ। ਦੇਖਿਆ ਫਿਰ ਪੇਂਡੂ ਬੀਬੀ ਦਾ ਲਲਕਾਰਾ।
ਪਰਸ਼ੋਤਮ ਲਾਲ ਸਰੋਏ,
ਪਿੰਡ ਧਾਲੀਵਾਲ-ਕਾਦੀਆਂ,
ਡਾਕਘਰ - ਬਸ਼ਤੀ ਗੁਜ਼ਾਂ,
ਜਲੰਧਰ - 144002
ਮੋਬਾਇਲ ਨੰਬਰ - 91-92175-44348
(26/05/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਆਪਾ
ਕਿਵੇਂ ਪਛਾਣਾਂ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੀਹ ਏ ਤੇਰੀ ਮਰਜ਼ੀ ਦਾਤਾ, ਕੀ ਏ ਤੇਰਾ ਭਾਣਾ?
ਸਮਝ ਨਹੀਂ ਬੇਸਮਝ ਨੂੰ ਮੈਨੂੰ, ਆਪਾ ਕਿਵੇਂ ਪਛਾਣਾਂ?
ਮਾਇਆ ਦੇ ਚੱਕਰ ਵਿੱਚ ਫਸਿਆ, ਲੋਭ ਲਾਲਚ ਦਾ ਮਾਰਾ।
ਸਮਝ ਨਾ ਮੈਨੂੰ ਕੀ ਕਰਨਾ ਮੈ, ਭਟਕਾਂ ਮੰਜ਼ਿਲ ਬਾਹਰਾ।
ਕਰਮ ਨਾ ਜਾਣਾਂ, ਧਰਮ ਨਾ ਜਾਣਾਂ, ਐਵੇਂ ਮਿੱਟੀ ਛਾਣਾਂ।
ਕੀਹ ਏ ਤੇਰੀ ਮਰਜ਼ੀ ਦਾਤਾ, ਕੀ ਏ ਤੇਰਾ ਭਾਣਾ?
ਤੇਰਾ ਹੁਕਮ ਪਛਾਣਾ ਕੀਕੂੰ, ਅੰਦਰੂਨੀ ਅੱਖ ਹੂਣਾ।
ਗੁਰੂ ਤਾਂ ਹੈ ਪਰ ਗੁਰ ਨ ਸਿਖਿਆ, ਰਹਿ ਗਿਆ ਗਿਆਨ ਵਿਹੂਣਾ।
ਮੈ ਮੇਰੀ ਦੀ ਸੋਚ ਫਸੇ ਨੇ ਆਪਾ ਕਿੰਜ ਛੁਡਾਣਾ।
ਕੀਹ ਏ ਤੇਰੀ ਮਰਜ਼ੀ ਦਾਤਾ ਕੀ ਏ ਤੇਰਾ ਭਾਣਾ?
ਨਾ ਇਹ, ਨਾ ਉਹ ਜਗ ਪਾਇਆ, ਹੱਥ ਵਿੱਚ ਖਾਕ ਪਟਾਰਾ।
ਮਾਇਆ ਦੇ ਚੱਕਰ ਵਿੱਚ ਫਸਿਆ, ਮੋਹ ਲਾਲਚ ਦਾ ਮਾਰਾ।
ਨਾ ਹੱਥ ਆਈ ਮਾਇਆ ਤੇ ਨਾ ਨਾਮ ਦਾ ਲਿਆ ਟਿਕਾਣਾ।
ਕੀਹ ਏ ਤੇਰੀ ਮਰਜ਼ੀ ਦਾਤਾ, ਕੀ ਏ ਤੇਰਾ ਭਾਣਾ?
ਅੰਤਰਜਾਮੀ ਸਭ ਕੁੱਝ ਜਾਣੇਂ, ਤੂੰ ਹੀ ਆਪ ਬਚਾਈਂ।
ਮਾਇਆ ਦਾ ਲੜ ਤੋੜ ਕੇ ਅਪਣੇ, ਲੜ ਹੇ ਮਾਲਿਕ ਲਾਈਂ॥
ਭੰਵਰ `ਚ ਬੇੜੀ ਫਸੀ ਕਢਾਈਂ, ਸਾਂਭ ਲੈ ਜਾਣੀ ਜਾਣਾਂ।
ਕੀਹ ਏ ਤੇਰੀ ਮਰਜ਼ੀ ਦਾਤਾ ਕੀ ਏ ਤੇਰਾ ਭਾਣਾ?
ਕ੍ਰਿਪਾ ਕਰੀ ਨਿਮਾਣੇ ਉਤੇ, ਮੈਂ ਮੇਰੀ ਤੋਂ ਤੋੜੀਂ।
ਗੁੜ੍ਹਤੀ ਦੇਦੇ ਨਾਮ ਦੀ ਦਾਤਾ, ਸਦਾ ਆਪ ਸੰਗ ਜੋੜੀਂ।
ਮਿਹਰ ਤੇਰੀ ਨੇ ਹੀ ਤਾਂ ਦਾਤਾ ਭਵਜਲ ਪਾਰ ਕਰਾਣਾ।
ਕੀਹ ਏ ਤੇਰੀ ਮਰਜ਼ੀ ਦਾਤਾ ਕੀ ਏ ਤੇਰਾ ਭਾਣਾ?
ਤੇਰੇ ਚਰਨੀ ਨਜ਼ਰ ਜੁੜੀ ਤਾਂ ਖੁਲ੍ਹ ਜਾਊ ਅੰਦਰ ਮੇਰਾ।
ਚਾਨਣ ਚਾਨਣ ਹੋ ਜਾਊ ਹਿਰਦਾ, ਮਿਟ ਜਾਊ ਦੂਰ ਹਨੇਰਾ।
ਇਕ ਅਰਜ਼ੋਈ ਨਦਰ ਤੇਰੀ ਲਈ, ਮਿਹਰ ਦਾ ਮੀਂਹ ਵਰਸਾਣਾ।
ਕੀਹ ਏ ਤੇਰੀ ਮਰਜ਼ੀ ਦਾਤਾ, ਕੀ ਏ ਤੇਰਾ ਭਾਣਾ?
ਸਮਝ ਨਹੀਂ ਬੇਸਮਝ ਨੂੰ ਮੈਨੂੰ, ਆਪਾ ਕਿਵੇਂ ਪਛਾਣਾਂ?
(25/05/12)
ਸਤਿਨਾਮ ਸਿੰਘ ਮੌਂਟਰੀਆਲ
ਲੋਗਨ,
ਰਾਮੁ ਖਿਲਉਨਾ ਜਾਨਾਂ ॥
ਵੀਰ ਜਸਵੀਰ ਸਿੰਘ ਜੀ, ਥੋਹਾਡੇ ਜਵਾਬ ਜੋ ਠੀਕ ਨਹੀ ਹਨ,ਕ੍ਰਿਪਾ
ਕਰਕੇ ਦੁਵਾਰਾ ਵਿਚਾਰ ਕਰੋ ।
ਮੇਰਾ ਸਵਾਲ 1- “ਕਈ ਜਨਮ ਭਏ ਕੀਟ ਪਤੰਗਾ॥” ਪੇਜ 176 ਵਾਲੇ ਸ਼ਬਦ ਦਾ ਤੀਜਾ ਬੰਦ (ਸਾਧ
ਸੰਗਿ ਭਇਓ ਜਨਮੁ ਪਰਾਪਤਿ। ਜੇ ਇਹ ਮਨੁੱਖਾ ਸਰੀਰ ਸਾਧ (ਗੁਰੂ) ਦਾ ਸੰਗ ਕਰਕੇ ਮਿਲਿਆ ਹੈ, ਕਿਹੜੀਆਂ
ਜੂਨਾਂ ਨੇ ਸਾਧ ਸੰਗਿ (ਗੁਰੂ) ਕੀਤਾ ਫਿਰ ਉਨ੍ਹਾਂਨੂੰ ਮਨੁਖਾ ਜਨਮ ਮਿਲਿਆ?
ਆਪ ਜੀ ਦਾ ਜਬਾਬ- ਵੀਰ ਜੀ! ਇਸ ਤੁਕ ਦੇ ਅਰਥ ਹਨ- ਇਹ ਮਨੁੱਖਾ ਜਨਮ ਤੈਨੂੰ ਸਾਧ ਸੰਗਤ ਵਿੱਚ ਆ ਕੇ
ਖਲਕਤ ਦੀ ਸੇਵਾ ਕਰਨ ਲਈ ਮਿਲਿਆ ਹੈ।
ਸ਼ਬਦ ਦਾ ਅਖੀਰਲਾ ਬੰਦ ਹੈ- “ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥”
ਅਰਥਾਤ ਜੋ ਕੁਛ ਹੁੰਦਾ ਹੈ ਤੇਰੇ ਹੀ ਹੁਕਮ ਵਿੱਚ ਹੁੰਦਾ ਹੈ।
ਗੁਰਮਤਿ ਅਨੁਸਾਰ ਜੀਵ ਦੁਨੀਆਂ ਤੇ ਉਸ ਦੇ ਹੁਕਮ ਵਿੱਚ ਆਉਂਦਾ ਹੈ ਅਤੇ ਉਸ ਦੇ ਹੁਕਮ ਵਿੱਚ ਹੀ ਏਥੋਂ
ਤੁਰ ਜਾਂਦਾ ਹੈ। ਸੋ ਇੱਥੇ ਸ਼ਬਦ ਵਿੱਚ ਇਹ ਦੱਸਿਆ ਗਿਆ ਹੈ ਕਿ (ਪ੍ਰਭੂ ਦੇ ਹੁਕਮ ਵਿੱਚ) ਸਾਧ ਸੰਗਤ
ਕਰਨ ਲਈ ਇਹ ਮਨੁੱਖਾ ਜਨਮ ਤੈਨੂੰ ਕਈ ਜੂਨਾਂ ਪਿੱਛੋਂ ਮਿਲਿਆ ਹੈ। ਇਸ ਨੂੰ ਵਿਅਰਥ ਨਾ ਗਵਾ।
ਵਿਚਾਰ 2- ਵੈਸੇ ਤਾਂ, ਸਾਧ ਸੰਗਿ ਭਇਓ ਜਨਮ ਪਰਾਪਤਿ , ਦੇ ਅਰਥ ਇਹੀ ਬਣਦੇ ਹਨ ਕਿ ਸਾਧ (ਗੁਰੂ) ਦੀ
ਸੰਗਤ ਕਰਕੇ ਇਹ ਮਨੁਖਾ ਜਨਮ ਪਰਾਪਤਿ ਹੋਇਆ । ਪਰ ਚਲੋ ਜੇ ਇਹ ਵੀ ਮਨ ਲਈਏ ਕਿ ਮਨੁਖਾ ਜਨਮ ਸਾਧ
ਸੰਗਤ ਵਿਚ ਆਕੇ ਖਲਕਤ ਦੀ ਸੇਵਾ ਕਰਨ ਨੂੰ ਮਿਲਿਆ, ਫਿਰ ਕੁਝ ਸਵਾਲ ਖੜੇ ਹੋ ਜਾਂਦੇ ਹਨ ।
1 ਜੇ ਮਨੁਖਾ ਜਨਮ ਸਿਰਫ ਸਾਧ ਸੰਗਤ ਵਿਚ ਆਕੇ ਖਲਕਤ ਦੀ ਸੇਵਾ ਕਰਨ ਨੂੰ ਹੀ ਮਿਲਿਆ ਹੈ , ਕੀ
ਫਿਰ ਗ੍ਰਿਸਤੀ ਹੋਣਾਂ ਬੱਚੇ ਹੋਣੇ ਸਭ ਵਿਆਰਥ ਹੀ ਹੈ????
2 ਜੇ ਕੋਈ ਫਿਰ ਵੀ ਸਾਧ ਸੰਗਤ ਵਿਚ ਨਾਂ ਆਵੇ ਖਲਕਤ ਦੀ ਸੇਵਾ ਨਾਂ ਕਰੇ ਫਿਰ ਕੀ ਹੋਵੇਗਾ?????????
ਫਿਰ 84 ਲੱਖ 84 ਤੋਂ ਵਾਦ ਫਿਰ ਮਨੁਖਾ ਜਨਮ, ਜਾਣੀ ਦੁਵਾਰਾ 2 ???????
ਜੇ ਕਿਸੇ ਦੀ ਦਿਤੀ ਚੰਗੀ ਚੀਜ, ਚੰਗੇ ਢੰਗ ਨਾਲ ਨਾ ਵਰਤ ਹੋਵੇ ਕੀ ਉਹ ਦੁਵਰਾ ਦੇਵੇਗਾ ????????
ਮੇਰਾ ਸਵਾਲ 2- ਅੰਤਿ ਕਾਲ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ॥ ਬਦਤਿ ਤਿਲੋਚਨੁ ਤੇ ਨਰ
ਮੁਕਤਾ ਪੀਤਾਂਬਰ ਵਾ ਕੇ ਰਿਦੈ ਬਸੈ॥
- ਜਿਹੜਾ ਇੰਸਾਨ ਮਰ ਕੇ ਮੁਕਤ ਹੋਇਆ ਪਰਮਾਤਮਾ ਵਿੱਚ ਅਭੇਦ ਹੋ ਗਿਆ ਉਸ ਦਾ ਫੇਰ ਰਿਦਾ ਸਰੀਰ ਕੁਛ
ਨਹੀਂ ਰਹਿੰਦਾ ਰਿਦਾ ਸਰੀਰ ਸਿਰਫ ਜਿਉਂਦੇ ਸਰੀਰ ਦਾ ਹੀ ਹੁੰਦਾ ਹੈ। ਤਾਂ ਪੀਤੰਬਰ (ਪਰਮਾਤਮਾ) ਕਿਸ
ਰਿਦੇ ਵਿੱਚ ਵਸਦਾ ਹੈ?
ਆਪ ਜੀ ਦਾ ਜਵਾਬ -ਪਹਿਲੀ ਗੱਲ ਕਿ ਜੇ ਮਨੁੱਖ ਨੇ ਜਿਉਂਦਿਆਂ ਮੁਕਤੀ ਹਾਸਲ ਨਹੀਂ ਕੀਤੀ ਤਾਂ ਮਰ ਕੇ
ਵੀ ਮੁਕਤ ਨਹੀਂ। ਆਵਾਗਵਨ ਦੇ ਗੇੜ ਵਿੱਚ ਪੈ ਜਾਂਦਾ ਹੈ। ਦੂਸਰੀ ਗੱਲ ਨਾਰਾਇਣ ਸਿਮਰਨ ਵਾਲਾ ਬੰਦਾ
ਇੱਥੇ ਹੀ ਮਾਇਆਵੀ ਬੰਧਨਾਂ ਤੋਂ ਮੁਕਤ ਹੈ ਅਤੇ ਮਰਨ ਤੋਂ ਬਾਅਦ ਜੂਨਾਂ ਵਿੱਚ ਨਹੀਂ ਪੈਦਾ। ਨਾਰਾਇਣ
ਦਾ ਹੀ ਰੂਪ ਹੋ ਜਾਂਦਾ ਹੈ। ਪਰਮਾਤਮਾ ਦਾ ਕੋਈ ਸਰੀਰ ਨਹੀਂ ਫੇਰ ਵੀ ਉਹ ਕਰਤਾ ਹੈ ਪੁਰਖ ਹੈ। ਉਸ ਨੇ
ਬਿਨਾਂ ਹੱਥਾਂ ਪੈਰਾਂ ਤੋਂ ਸੰਸਾਰ ਰਚਨਾ ਕੀਤੀ ਹੈ। ਉਸ ਦੇ ਅੱਖਾਂ ਨਹੀਂ ਹਨ ਪਰ ਫੇਰ ਵੀ ਸਭ ਦੇ
ਕੀਤੇ ਚੰਗੇ ਮਾੜੇ ਕਰਮਾਂ ਨੂੰ ਵਾਚਦਾ ਹੈ। ਉਸ ਦਾ ਕੋਈ ਸਰੀਰ ਨਹੀਂ ਹੈ ਪਰ ਫੇਰ ਵੀ ਸਭ ਦੇ ਦਿਲਾਂ
ਦੀਆਂ ਜਾਣਦਾ ਹੈ। ਸੁਖ ਦੁਖ ਦੇਣ-ਹਾਰ ਹੈ। ਭੌਤਿਕ ਸਰੀਰ ਤੋਂ ਬਿਨਾ ਮਨ ਨਹੀਂ ਹੋ ਸਕਦਾ ਪਰ ਉਸ ਦਾ
ਮਨ ਹੈ- “ਸਗਲ ਕੀ ਚਿੰਤਾ ਜਿਸੁ ਮਨ ਮਾਹਿ॥ ਤਿਸ ਤੇ ਬਿਰਥਾ ਕੋਈ ਨਾਹਿ॥” ਅਰਥ- ਜਿਸ ਪ੍ਰਭੂ ਨੂੰ
ਆਪਣੇ ਮਨ ਵਿੱਚ ਸਾਰਿਆਂ (ਦੀ ਰੋਜ਼ੀ) ਦਾ ਫਿਕਰ ਹੈ, ਉਸ (ਦੇ ਦਰ) ਤੋਂ ਕੋਈ ਨਾ-ਉਮੈਦ ਨਹੀਂ
(ਆਉਂਦਾ)।
ਵਿਚਾਰ -2 ਜਦੋਂ ਸਰਦਾਰ ਇੰਦਰ ਸਿੰਗ ਘੰਗਾ ਜੀ ਨੇ ਇਸ ਸ਼ਬਦ ਦੇ ਬੜੇ ਸੋਹਣੇ ਅਰਥ ਕੀਤੇ ਸਨ ਉਦੋ ਆਪ
ਜੀ ਨੂੰ ਪਸੰਦ ਨਹੀ ਸਨ ਆਏ, ਉਦੋਂ ਆਪ ਜੀ ਦੇ ਵਿਚਾਰ ਕਝ ਇਸ ਤਰਾਂ ਦੇ ਸਨ
ਭਾਈ ਕਾਨ੍ਹ ਸਿੰਘ ਨਾਭਾ ਨੇ ‘ਅੰਤ ਕਾਲ’ ਦੇ ਅਰਥ ਲਿਖੇ ਹਨ “ਅੰਤ ਸਮਾਂ, ਮਰਨ ਦਾ ਵੇਲਾ।
ਅਤੇ ਪ੍ਰੋ: ਸਾਹਿਬ ਸਿੰਘ ਨੇ ਵੀ ਇਹੀ ਅਰਥ ਲਿਖੇ ਹਨ: ਅੰਤਿ ਕਾਲਿ- ਅੰਤ ਦੇ ਵੇਲੇ, ਮਰਨ ਸਮੇਂ।
ਪ੍ਰੋ: ਸਾਹਿਬ ਸਿੰਘ ਦੁਆਰਾ ਕੀਤੇ ਗਏ ਸ਼ਬਦ ਦੇ ਅਰਥ: “ਜੋ ਮਨੁੱਖ ਮਰਨ ਵੇਲੇ ਧਨ-ਪਦਾਰਥ ਚੇਤੇ ਕਰਦਾ
ਹੈ ਤੇ ਇਸੇ ਸੋਚ ਵਿੱਚ ਮਰ ਜਾਂਦਾ ਹੈ, ਉਹ ਮੁੜ ਮੁੜ ਸੱਪ ਦੀ ਜੂਨੇ ਪੈਂਦਾ ਹੈ”।
“ਹੇ ਭੈਣੇ! (ਮੇਰੇ ਲਈ ਅਰਦਾਸ ਕਰ) ਮੈਨੂੰ ਕਦੇ ਪਰਮਾਤਮਾ ਦਾ ਨਾਮ ਨਾਹ ਭੁੱਲੇ ਤਾਂ ਜੁ ਅੰਤ ਵੇਲੇ
ਭੀ, ਉਹ ਪਰਮਾਤਮਾ ਹੀ ਚੇਤੇ ਆਵੇ। ਰਹਾਉ।
ਜੋ ਮਨੁੱਖ ਮਰਨ ਸਮੇਂ (ਆਪਣੀ) ਇਸਤ੍ਰੀ ਨੂੰ ਹੀ ਯਾਦ ਕਰਦਾ ਹੈ ਤੇ ਇਸੇ ਯਾਦ ਵਿੱਚ ਪ੍ਰਾਣ ਤਿਆਗ
ਦੇਂਦਾ ਹੈ, ਉਹ ਮੁੜ ਮੁੜ ਵੇਸਵਾ ਦਾ ਜਨਮ ਲੈਂਦਾ ਹੈ।
ਜੋ ਮਨੁੱਖ ਅੰਤ ਵੇਲੇ (ਆਪਣੇ) ਪੁਤ੍ਰਾਂ ਨੂੰ ਹੀ ਯਾਦ ਕਰਦਾ ਹੈ ਤੇ ਪੁਤ੍ਰਾਂ ਨੂੰ ਯਾਦ ਕਰਦਾ ਕਰਦਾ
ਹੀ ਮਰ ਜਾਂਦਾ ਹੈ ਉਹ ਸੂਰ ਦੀ ਜੂਨੇ ਮੁੜ ਮੁੜ ਜੰਮਦਾ ਹੈ।
ਜੇ ਮਨੁੱਖ ਅਖ਼ੀਰ ਵੇਲੇ (ਆਪਣੇ) ਘਰ ਮਹਲ-ਮਾੜੀਆਂ ਦੇ ਹਾਹੁਕੇ ਲੈਂਦਾ ਹੈ ਤੇ ਇਹਨਾਂ ਹਾਹੁਕਿਆਂ
ਵਿੱਚ ਸਰੀਰ ਛੱਡ ਜਾਂਦਾ ਹੈ, ਉਹ ਮੁੜ ਮੁੜ ਪ੍ਰੇਤ ਬਣਦਾ ਹੈ।
ਤ੍ਰਿਲੋਚਨ ਆਖਦਾ ਹੈ- ਜੇ ਮਨੁੱਖ ਅੰਤ ਸਮੇਂ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਇਸ ਯਾਦ ਵਿੱਚ ਟਿਕਿਆ
ਹੋਇਆ ਹੀ ਚੋਲਾ ਤਿਆਗਦਾ ਹੈ, ਉਹ ਮਨੁੱਖ (ਧਨ, ਇਸਤ੍ਰੀ, ਪੁੱਤਰ ਤੇ ਘਰ ਆਦਿਕ ਦੇ ਮੋਹ ਤੋਂ) ਆਜ਼ਾਦ
ਹੋ ਜਾਂਦਾ ਹੈ, ਉਸ ਦੇ ਹਿਰਦੇ ਵਿੱਚ ਪਰਮਾਤਮਾ ਆਪ ਆ ਵੱਸਦਾ ਹੈ।
ਵਿਚਾਰ 2- ਉੋਪਰ ਆਪਜੀ ਵਲੋ ਲਿਖੇ ਅਰਥ ਧਿਆਨ ਨਾਲ ਪੜੋ, ਜਦੋਂ ਬਾਕੀ ਜੂਨਾ ,ਸੱਪ ,ਵੇਸਵਾ ,ਸੂਰ
,ਭੁਤ , ਮਰਨ ਤੋਂ ਵਾਦ ਮਿਲਣੀਆਂ ਹਨ , ਫਿਰ ਰਿਦੇ ਦੀ ਗਲ ਵੀ ਮਰਨ ਤੋਂ ਵਾਦ ਦੀ ਹੀ ਹੈ,
ਸਵਾਲ ਫਿਰ ਉਹੀ ਹੈ – ਜਦੋ ਅੰਤ ਸਮੇ ਪ੍ਰਮਾਤਮਾਂ ਦੀ ਜਾਦ ਵਿਚ ਟਿਕਿਆ ਹੋਇਆ ਮਨੁਖ ਚੋਲਾ ਤਿਆਗ ਦਾ
ਹੈ, ਫਿਰ ਪ੍ਰਮਾਤਮਾਂ ਉਸ ਦੇ ਕਿਸ ਹਿਰਦੇ ਵਿਚ ਵਸਦਾ ਹੈ??????
ਆਪ ਜੀ ਇਕ ਸਟੈਡ ਬਣਾਓ, ਜਾਂ ਤਾਂ ਸਾਰਾ ਸ਼ਬਦ ਇਸ ਸਰੀਰ ਵਿਚ ਹੀ ਜੂਨਾ ਭੋਗਣ ਦੀ ਗਲ ਕਰਦਾ, ਜਾਂ
ਸਾਰਾ ਸ਼ਬਦ ਇਸ ਸਰੀਰ ਤੋਂ ਵਾਦ ਦੀ ਗਲ ਕਰਦਾ,
ਮੇਰਾ ਸਵਾਲ -3 - “ਗੁਰ ਸੇਵਾ ਤੇ ਭਗਤਿ ਕਮਾਈ॥ ਤਬ ਇਹ ਮਾਨਸ ਦੇਹੀ ਪਾਈ॥” (ਪ-1159)
ਆਪ ਜੀ ਦੇ ਅਰਥ- ਹੇ ਭਾਈ! ਜੇ ਤੂੰ ਗੁਰੂ ਦੀ ਸੇਵਾ ਰਾਹੀਂ ਬੰਦਗ਼ੀ ਦੀ ਕਮਾਈ ਕਰੇਂ ਤਾਂ ਹੀ ਇਹ
ਮਨੁੱਖਾ-ਸਰੀਰ ਮਿਲਿਆ ਸਮਝ। … ਤੈਨੂੰ ਇਹ ਮਨੁੱਖਾ ਸਰੀਰ ਮਿਲਿਆ ਹੈ ਇਸ ਰਾਹੀਂ ਨਾਮ ਸਿਮਰ, ਹਰੀ ਦਾ
ਭਜਨ ਕਰ। (ਅਰਥ-ਪ੍ਰੋ: ਸਾਹਿਬ ਸਿੰਘ)
ਮਨੁੱਖਾ ਸਰੀਰ (ਪ੍ਰਭੂ ਦੇ ਹੁਕਮ ਨਾਲ) ਸੇਵਾ ਕਰਕੇ ਨਹੀਂ, ਸੇਵਾ ਕਰਨ ਲਈ ਮਿਲਿਆ ਹੈ।
ਵਚਾਰ -3 ਵੈਸੇ ਤਾਂ ਇਸ ਦੇ ਵੀ ਅਰਥ ਇਹੀ ਬਣਦੇ ਹਨ ਕਿ ,ਗੁਰੂ ਦੀ ਸੇਵਾ ਅਤੇ ਭਗਤੀ ਕਰਕੇ , ਤਬ
(ਤਾਂ) ਤੈਨੂੰ ਮਨੁਖਾ ਦੇਹੀ ਮਿਲੀ, ਪਰ ਚਲੋ ਜੇ ਥੁਹਾਡੇ ਅਰਥ ਮਨ ਲਈਏ ਫਿਰ ਸਿਮਰਨ ਸੇਵਾ ਤਾਂ ਉਸ
ਦੀ ਸਾਰੇ ਹੀ ਕਰਦੇ ਹਨ{ ॥ ਸਿਮਰਹਿ ਪਸੁ ਪੰਖੀ ਸਭਿ ਭੂਤਾ ॥
ਫਿਰ ਮਨੁਖਾ ਦੇਹੀ ਸਪੈਸਲ ਕਿਉਂ?????????
ਮੇਰਾ ਸਵਾਲ-4 ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥ ਜਿਉ ਬਨ ਫਲ ਪਾਕੇ ਭੋਇ ਗਿਰਹਿ ਬਹੁਰਿ ਨ
ਲਾਗਹਿ ਡਾਰ॥” (ਪ-1366)
ਆਪ ਜੀ ਦਾ ਜਵਾਬ,
ਵੀਰ ਜੀ! ਪਹਿਲਾਂ ਤੁਕ ਨੂੰ ਧਿਆਨ ਨਾਲ ਪੜ੍ਹ ਲਵੋ ਫੇਰ ਦੁਬਾਰਾ ਤੋਂ ਆਪਣਾ ਸਵਾਲ ਲਿਖੋ ਜੀ। ਸ਼ਬਦ
ਵਿੱਚ
ਮਨੁੱਖਾ ਜਨਮ ਬਾਰ ਬਾਰ ਨਾ ਮਿਲਣ ਦੀ ਗੱਲ ਕੀਤੀ ਗਈ ਹੈ। ਇਹ ਨਹੀਂ ਕਿਹਾ ਕਿ ਇਸ ਜਨਮ ਤੋਂ ਬਾਅਦ
ਕੋਈ ਜੂਨ/ ਜਨਮ ਹੀ ਨਹੀਂ ਹੈ।
ਵਿਚਾਰ -4 ਕੀ ਮਾਣਸ ਜਨਮ 84 ਲੱਖ ਜੂਨਾ ਭੋਗਣ ਤੋਂ ਵਾਬ ਦੁਵਾਰਾ ਨਹੀ ਹੁੰਦਾ??????????
ਵਿਚਾਰ –ਜਿਹੜਾ ਧਰਮਰਾਜਾ, ਚਿਤਰਗੁਪਤ ,ਜਮਦੂਤ, ਭੁਤ ,ਹੋਰ ਵੀ ਬਹੌਤ ਕੁਛ ਬ੍ਰਹਮਣ ਨੇ ਲੋਕਾਂ ਨੂੰ
ਡਰਾਕੇ ਲੁਟਣ ਲਈ ਬਣਾਇਆ ਸੀ,
ਉਸ ਨੂੰ ਭਗਤਾਂ ੳਤੇ ਗੁਰੂ ਜੀ ਨੇ ਆਪਣੇ ਵਿਚਾਰਾਂ ਨਾਲ ( ਭਜਾ 2 ਕੇ ਪਾਣੀ ਪਿਲਾ 2 ਕੇ ) ਮਾਰ
ਦਿਤਾ ਹੈ ,ਹੁਣ ਸਿਖਾ ਨੂੰ ਇਨਾ ਦਾ ਕੋਈ ਡਰ ਨਹੀ ਰਿਹਾ, ਨਰਕ ਸਵਾਰਗ ਵੀ ਗੁਰੂ ਜੀ ਨੇ ਵਿਚਾਰਾਂ ਦੇ
ਬੰਬ ਨਾਲ ਉਡਾ ਦਿਤੇ ਹਨ,
ਪਰ ਅਜ ਕਲ ਸੁਣਨ ਵਿਚ ਆਇਆ ਹੈ ਕਿ ਕੈਲਗਰੀ ਵਿਚ ਕੋਈ ਨਵਾਂ ਦਫਤਰ ਖੁਲਿਆ ਹੈ ਧ੍ਰਮਰਾਜ ਦਾ, ਅਤੇ
ਗਰੀਨਲੈਂਡ ਵਿਚ ਨਵਾਂ ਨਰਕ ਸਵਾਰਗ ਵੀ ਬਣ ਰਿਹਾ ਹੈ,
ਜੇ ਕਿਤੇ ਇਨਾ ਤੱਕ ਕੋਈ ਕੱਮ ਹੋਇਆ ਤਾਂ ਆਪ ਜੀ ਦੀ ਫਰਮਾਇਸ਼ ਜਰੂਰ ਪਾਵਾਗੇ,
ਸਤਿਨਾਮ ਸਿੰਘ ਮੌਂਟਰੀਆਲ 514-219-2525
(25/05/12)
ਸਰਵਜੀਤ ਸਿੰਘ
ਸ.
ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਦੇ ਪੱਤਰ ਸਬੰਧੀ ਬੇਨਤੀ ਹੈ ਕਿ ਅਕਤੂਬਰ 2009 `ਚ ਜਦੋਂ ਇਹ ਖ਼ਬਰ ਆਈ ਕਿ ਨਾਨਕਸ਼ਾਹੀ ਕੈਲੰਡਰ
`ਚ ਸੋਧ ਕੀਤੀ ਜਾ ਰਹੀ ਹੈ ਤਾਂ ਮੈਂ ਇਸ ਵਿਸ਼ੇ `ਚ ਦਿਲਚਸਪੀ ਲੈਣੀ ਆਰੰਭ ਕੀਤੀ ਸੀ। ਵਿਦਵਾਨਾਂ ਦੇ
ਵਿਚਾਰ ਪੜ੍ਹੇ/ਸੁਣੇ ਅਤੇ ਕੈਲੰਡਰ ਬਾਰੇ ਮੁਢਲੀ ਜਾਣਕਾਰੀ ਹਾਸਲ ਕਰਨ ਦਾ ਯਤਨ ਕਰ ਰਿਹਾ ਹਾਂ ਤਾਂ
ਜੋ ਸਮੱਸਿਆ ਨੂੰ ਸਮਝ ਸਕਾਂ।
ਆਪ ਜੀ ਦੇ ਸਵਾਲਾਂ ਸਬੰਧੀ ਬੇਨਤੀ ਹੈ ਕਿ ;
(1) ਕੈਲੰਡਰ ਵਿਗਿਆਨਕ ਦਾ ਵਿਸ਼ਾ ਹੈ।
(2) ਚੰਦ-ਸੂਰਜ ਦੀ ਗਤੀ ਦਾ ਅਨੁਸਾਰ ਆਪਣੇ ਦਿਨ-ਤਿਉਹਾਰ ਨਿਰਧਾਰਤ ਕਰਨੇ ਕਿਸੇ ਵਿਸ਼ੇਸ਼ ਧਰਮ ਦੀ ਨਕਲ
ਕਰਨਾ ਨਹੀ ਹੈ।
(3) ਭਾਰਤ ਵਿੱਚ ਯੂਲੀਅਨ/ਗਰੈਗੋਰੀਅਨ ਕੈਲੰਡਰ ਦੀ ਵਰਤੋਂ ਈਸਟ ਇੰਡੀਆ ਕੰਪਨੀ ਦੇ ਆਉਣ ਤੋਂ ਪਿਛੋਂ
ਹੀ ਆਰੰਭ ਹੋਈ ਹੋਵੇਗੀ। ਜੇ ਇਹ ਮੰਨ ਲਿਆ ਜਾਵੇ ਕਿ ਪਲਾਸੀ ਦੀ ਜੰਗ (ਜੂਨ 1757) ਤੋਂ ਪਿਛੋਂ ਹੀ
ਇਸ ਕੰਪਨੀ ਨੇ ਆਪਣਾ ਪੱਕਾ ਕਬਜ਼ਾ ਕਰਨ ਦੀ ਨੀਤੀ ਅਪਣਾਈ ਸੀ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ
ਯੂਲੀਅਨ ਕੈਲੰਡਰ ਹਿੰਦੋਸਤਾਨ `ਚ ਕਦੇ ਵੀ ਲਾਗੂ ਨਹੀ ਹੋਇਆ ਹੋਵੇਗਾ। ਕਿਉਂਕਿ ਇੰਗਲੈਂਡ ਵਿੱਚ
ਸਤੰਬਰ 1752 `ਚ ਗਰੈਗੋਰੀਅਨ ਕੈਲੰਡਰ ਲਾਗੂ ਹੋ ਗਿਆ ਸੀ।
(4) ਗੁਰੂ ਕਾਲ `ਚ ਸੂਰਜੀ ਬਿਕ੍ਰਮੀ ਅਤੇ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਲਾਗੂ ਸਨ।
ਆਦਰ ਸਹਿਤ
ਸਰਵਜੀਤ ਸਿੰਘ
(25/05/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀ
ਸਤਿ ਸ਼੍ਰੀ ਅਕਾਲ!
ਆਪ ਜੀ ਦੇ ਪੱਤਰ ਮਿਤੀ 24. 5. 12 ਲਈ ਧਨਵਾਦ! ਆਪ ਜੀ ਨੇ ਲਿਖਿਆ ਹੈ:-
“ਸ. ਹਰਦੇਵ ਸਿੰਘ ਜੀ, ਇਕ ਪਾਸੇ ਤਾਂ ਤੁਸੀਂ
ਕਹਿੰਦੇ ਹੋ ਕਿ ਕੋਈ ਖ਼ਾਸ ਬਦਲਾਓ ਨਹੀਂ ਹੋਇਆ। ਦੂਜੇ ਪਾਸੇ ਆਪ ਜੀ ਕੀਤੀਆਂ ਗਈਆਂ ਤਬਦੀਲੀਆਂ ਦੀ
ਜਾਣਕਾਰੀ ਦੇਣ ਦੇ ਨਾਲ- ਨਾਲ ਹੋਰ ਤਬਦੀਲੀਆਂ ਦਾ ਵੀ ਜਿਕਰ ਕਰਦੇ ਹੋ, ਜੋ ਸਮੇਂ ਦੀ ਘਾਟ ਕਾਰਨ
ਤੁਸੀਂ ਸਾਹਮਣੇ ਨਹੀ ਲਿਆ ਸਕੇ। ਇਸ ਬਾਰੇ ਹੋਰ ਜਾਣਕਾਰੀ ਦੇਣ ਦੀ ਖੇਚਲ ਕਰਨੀ ਜੀ”
ਵੀਰ ਜੀ, ‘ਖ਼ਾਸ ਬਦਲਾਉ ਨਹੀਂ ਹੋਇਆ’ ਤੋਂ ਮੇਰਾ ਭਾਵ ਹੈ ਕਿ ਕੋਈ ਗੰਭੀਰ ਕਿਸਮ ਦੇ ਬਦਲਾਉ
ਨਹੀਂ ਹੋਏ ਜਿਵੇਂ ਕਿ ਇਹ ਕਹਿਆ ਜਾਂਦਾ ਹੈ ਕਿ ਨਿਤਨੇਮ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦਿਆਂ
ਰਚਨਾਵਾਂ ਸਮਝੋਤੇ ਤਹਿਤ ਸਿੱਖ ਰਹਿਤ ਮਰਿਆਦਾ ਵਿੱਚ ਸ਼ੂਮਾਰ ਕਰ ਦਿੱਤੀਆਂ ਗਈਆਂ ਜਦ ਕਿ 1945-50
ਤੋਂ ਪਹਿਲਾਂ ਐਸਾ ਨਹੀਂ ਸੀ। ਇੱਕ ਸੱਜਣ ਜੀ ਨੇ ਤਾਂ ਇੱਥੋਂ ਤਕ ਲਿਖਿਆ ਹੈ ਕਿ ਨਿਤਨੇਮ ਦਿਆਂ ਪੰਜੇ
ਬਾਣੀਆਂ ਭਾਈ ਵੀਰ ਸਿੰਘ ਅੰਗ੍ਰੇਜ਼ਾਂ ਦੇ ਕਹਿਣ ਤੇ ਸਿੱਖਾਂ ਦੇ ਗਲ ਪਾ ਗਿਆ ਵਰਨਾ ਸਿੱਖ ਇਨ੍ਹਾਂ
ਪੰਜੇ ਬਾਣੀਆਂ ਤੋਂ ਮੁੱਕਤ ਸਨ।
ਰਹੀ ਗਲ ਕੁੱਝ ਤਬਦੀਲਿਆਂ ਦੀ ਤਾਂ ਇਹ ਤਬਦੀਲਿਆਂ ਸੁਭਾਵਕ ਅਤੇ ਆਮ ਨੇਚਰ ਦਿਆਂ ਸਨ ਜਿਨ੍ਹਾਂ ਦਾ
ਬਿਯੁਰਾ ਦਾਸ ਨੇ ਅਪਣੇ ਬਲਾਗ ਤੇ ਦਿੱਤਾ ਹੈ। ਮੈਂ ਅਪਣੇ ਪਾਸ ਪਈ ਹੋਰ ਜਾਣਕਾਰੀ ਵੀ ਸਾਰਿਆਂ ਨਾਲ
ਛੋਤੀ ਸਾਂਝੀ ਕਰਾਂਗਾ ਤਾਂ ਕਿ ਸਥਿਤੀ ਵਧੇਰੇ ਸਪਸ਼ਟ ਹੋ ਸਕੇ।
ਧਿਆਨ ਦੇਂਣ ਵਾਲੀ ਗਲ ਇਹ ਹੈ ਕਿ 1932-36 ਵਿੱਚ ਤਿਆਰ ਡ੍ਰਾਫਟਾਂ ਤੋਂ 1950 ਵਿੱਚ ਛੱਪੀ ਸਿੱਖ
ਰਹਿਤ ਮਰਿਆਦਾ ਵਿੱਚ ਜੋ ਤਬਦੀਲਿਆਂ ਹੋਇਆਂ ਉਨ੍ਹਾਂ ਵਿੱਚ ਸਮਝੋਤਾਵਾਦੀ ਥਯੂਰੀ ਦੇ ਉਲਟ ਸਾਧਾਰਨ
ਤਬਦੀਲਿਆਂ ਸਨ। ਜਿਸ ਵਿੱਚ ਅੰਦਰ ਖ਼ਾਤੇ ਵੱਡੇ ਸਿਧਾਂਤਕ ਸਮਝੋਤੇ ਹੋਂਣ ਦਾ ਇਲਜ਼ਾਮ ਬਿਲਕੁਲ ਗਲਤ
ਸਾਬਤ ਹੁੰਦਾ ਹੈ।
ਹਰਦੇਵ ਸਿੰਘ, ਜੰਮੂ-25. 5. 12
(24/05/12)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ
ਹੋਵੇ ਜੀ!
ਸ. ਹਰਦੇਵ ਸਿੰਘ ਜੰਮੂ ਜੀ ਨੇ 21. 05. 2012 ਨੂੰ ਸਿਖਮਾਰਗ ਵੈਬਸਾਈਟ ਤੇ ਪਾਏ ਗਏ
ਆਪਣੇ ਪੱਤਰ ਵਿੱਚ ਇਹ ਦਾਵਾ ਕੀਤਾ ਹੈ ਕਿ ਮੈਂ ਪਿਛਲੇ ਸਮੇਂ ਵਿੱਚ ਕਾਨਪੁਰ ਦੇ ਕਿਸੇ ਸੱਜਣ ਦੇ
ਕੁੱਝ ਸਵਾਲਾਂ ਦਾ ਉੱਤਰ ਨਹੀਂ ਦਿੱਤਾ। ਮੈਂ ਇਸ ਦਾਵੇ ਦਾ ਖੰਡਨ ਕਰਦਾ ਹੋਇਆ ਇਹ ਦੱਸਣਾ ਚਾਹੁੰਦਾ
ਹਾਂ ਕਿ ਇਹ ਕਦੀ ਵੀ ਨਹੀਂ ਹੋਇਆ ਕਿ ਮੈਂ ਸਿਖਮਾਰਗ ਵੈਬਸਾਈਟ ਤੇ ਆਈਆਂ ਆਪਣੀਆਂ ਲਿਖਤਾਂ ਸਬੰਧੀ
ਇੱਸੇ ਵੈਬਸਾਈਟ ਤੇ ਕਿਸੇ ਧਿਰ ਵੱਲੋਂ ਉਠਾਏ ਗਏ ਕਿਸੇ ਨੁਕਤੇ/ਸਵਾਲ ਸਬੰਧੀ ਆਪਣਾ ਪ੍ਰਤੀਕਰਮ ਨਾ
ਦਿੱਤਾ ਹੋਵੇ। ਜੇਕਰ ਕਿਸੇ ਧਿਰ ਵੱਲੋਂ ਮੇਰੀਆਂ ਸਿਖਮਾਰਗ ਵੈਬਸਾਈਟ ਤੇ ਆਈਆਂ ਲਿਖਤਾਂ ਸਬੰਧੀ ਕਿਸੇ
ਹੋਰ ਵੈਬਸਾਈਟ, ਅਖਬਾਰ, ਮੈਗਜ਼ੀਨ ਆਦਿਕ ਵਿੱਚ ਕੋਈ ਨੁਕਤਾ/ਸਵਾਲ ਉਠਾਇਆ ਗਿਆ ਹੋਵੇ ਤਾਂ ਉਸ ਦਾ
ਜਵਾਬ ਦੇਣ ਲਈ ਮੇਰੇ ਤੇ ਕੋਈ ਪਾਬੰਦੀ ਨਹੀਂ ਬਣਦੀ।
ਭਵਿਖ ਵਿੱਚ ਵੀ ਮੈਂ ਸਿਖਮਾਰਗ ਵੈਬਸਾਈਟ ਤੇ ਆਈਆਂ ਆਪਣੀਆਂ ਲਿਖਤਾਂ ਸਬੰਧੀ ਕੇਵਲ ਉਹਨਾਂ ਹੀ
ਨੁਕਤਿਆਂ/ਸਵਾਲਾਂ ਸਬੰਧੀ ਆਪਣਾ ਪ੍ਰਤੀਕਰਮ ਦੇਣ ਦਾ ਪਾਬੰਦ ਹੋਵਾਂਗਾ ਜੋ ਕੇਵਲ ਸਿਖਮਾਰਗ ਵੈਬਸਾਈਟ
ਤੇ ਹੀ ਪਾਏ ਗਏ ਹੋਣ ਬਸ਼ਰਤਿ ਕਿ ਭਾਸ਼ਾ ਅਣਸੁਖਾਵੀਂ ਨਾ ਹੋਵੇ ਅਤੇ ਜਾਤੀ ਟਿੱਪਣੀਆਂ ਨਾ ਕੀਤੀਆਂ
ਗਈਆਂ ਹੋਣ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(24/05/12)
ਸਰਵਜੀਤ ਸਿੰਘ
ਸ.
ਹਰਦੇਵ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਆਪਣੇ 22 ਮਈ ਦੇ ਪੱਤਰ, ਜੋ ਸ. ਗੁਰਮਤਿ ਸਿੰਘ ਜੀ ਦੇ ਪੱਤਰ ਦੇ ਸਬੰਧ `ਚ ਹੈ, ਵਿੱਚ ਲਿਖਦੇ
ਹੋ, “ਆਪ ਜੀ ਦੀ ਜਾਣਕਾਰੀ ਇਸ ਗਲ ਦੀ ਤਸਦੀਕ ਕਰਦੀ ਹੈ ਕਿ 1932 ਤੋਂ ਲੇ ਕੇ 1945 ਦਰਮਿਆਨ ਤਿਆਰ
ਖਰੜੇ ਵਿਚ ਕੋਈ ਖ਼ਾਸ ਬਦਲਾਉ ਨਹੀਂ ਸੀ ਜਿਵੇਂ ਕਿ ਕੁੱਝ ਸੱਜਣਾਂ ਦਾ ਪ੍ਰਚਾਰ ਰਿਹਾ ਹੈ”... “ਬਾਕੀ
ਮੇਰੇ ਪਾਸ ਕੁੱਝ ਜਾਣਕਾਰੀ ਹੈ ਕਿ 1932 ਅਤੇ 1945 ਦੇ ਦਰਮਿਆਨ ਕਹਿੜੀਆਂ ਤਬਦੀਲਿਆਂ ਕੀਤੀਆਂ ਗਈਆਂ
ਸਨ। ਇਸ ਜਾਣਕਾਰੀ ਨੂੰ ਆਪ ਜੀ ਮੇਰੇ ਬਲਾਗ,
http://www.hardevsinghjammu.blogspot.in/
ਤੇ 5 ਜਨਵਰੀ 2012 ਨੂੰ ਛੱਪੇ ਇਕ ਲੇਖ ‘ਫ਼ਾਸ਼ ਹੁੰਦੇ ਪਰਦੇ’ ਵਿਚ ਪੜ ਸਕਦੇ ਹੋ”।...
“ਮੇਰੇ ਪਾਸ ਕੀਤੀ ਗਈਆਂ ਤਬਦੀਲਿਆਂ ਬਾਬਤ ਹੋਰ ਜਾਣਕਾਰੀ ਵੀ ਹੈ ਜੋ ਕਿ ਮੈਂ ਸਮਾਂ ਨਾ ਮਿਲਣ ਕਾਰਨ
ਅਜੇ ਬਲਾਗ ਤੇ ਪਾ ਨਹੀਂ ਸਕਿਆ”।
ਸ. ਹਰਦੇਵ ਸਿੰਘ ਜੀ, ਇਕ ਪਾਸੇ ਤਾਂ ਤੁਸੀਂ
ਕਹਿੰਦੇ ਹੋ ਕਿ ਕੋਈ ਖ਼ਾਸ ਬਦਲਾਓ ਨਹੀਂ ਹੋਇਆ। ਦੂਜੇ ਪਾਸੇ ਆਪ ਜੀ ਕੀਤੀਆਂ ਗਈਆਂ ਤਬਦੀਲੀਆਂ ਦੀ
ਜਾਣਕਾਰੀ ਦੇਣ ਦੇ ਨਾਲ- ਨਾਲ ਹੋਰ ਤਬਦੀਲੀਆਂ ਦਾ ਵੀ ਜਿਕਰ ਕਰਦੇ ਹੋ, ਜੋ ਸਮੇਂ ਦੀ ਘਾਟ ਕਾਰਨ
ਤੁਸੀਂ ਸਾਹਮਣੇ ਨਹੀ ਲਿਆ ਸਕੇ। ਇਸ ਬਾਰੇ ਹੋਰ ਜਾਣਕਾਰੀ ਦੇਣ ਦੀ ਖੇਚਲ ਕਰਨੀ ਜੀ।
ਧੰਨਵਾਦ ਸਹਿਤ
ਸਰਵਜੀਤ ਸਿੰਘ
(24/05/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀਉ,
ਸਤਿ ਸ਼੍ਰੀ ਅਕਾਲ!
ਕਲੈਂਡਰ ਬਾਰੇ ਮੇਰਾ ਸਾਮਾਨਯ ਗਿਆਨ ਕੇਵਲ ਇਤਨਾ ਹੀ ਹੈ ਕਿ
ਕਲੈਂਡਰ ਇੱਕ ਐਸੀ ਪੱਧਤੀ ਹੈ ਜਿਸ ਰਾਹੀਂ ਆਰਥਕ, ਪ੍ਰਬੰਧਕੀ, ਸਾਮਾਜਕ ਅਤੇ ਧਾਰਮਕ ਉੱਦੇਸ਼ ਲਈ
ਦਿਨਾਂ ਦਾ ਨਿਰਧਾਰਨ ਕੀਤਾ ਜਾਂਦਾ ਹੈ। ਕਲੈਂਡਰ ਕਈ ਪ੍ਰਕਾਰ ਦੇ ਹਨ ਜਿਨ੍ਹਾਂ ਵਿਚੋਂ ਮੁੱਖ
ਰੂਪ ਵਿੱਚ ਵਰਤੇ ਜਾਂਦੇ ਲੂਨਰ, ਸੋਲਰ ਜਾਂ ਲੂਨੀ-ਸੋਲਰ ਕਲੈਂਡਰ ਹਨ।
‘ਲੂਨਰ ਕਲੈਂਡਰ’ ਚੰਦ੍ਰਮਾ ਦੀ ਗਤੀ ਨਾਲ ਸਮਕਾਲਕ ਰੂਪ ਘਟਿਤ ਹੁੰਦਾ ਹੈ ਜਿਵੇਂ ਕਿ ਇਸਲਾਮਕ
ਕਲੈਂਡਰ। ‘ਸੋਲਰ ਕਲੈਂਡਰ’ ਉਨਾਂ ਮੋਸਮੀ ਬਦਲਾਵਾਂ ਤੇ ਅਧਾਰਤ ਹੈ ਜੋ ਕਿ ਸੂਰਜ ਦੀ ਗਤੀ ਦੇ
ਨਾਲ ਸਮਕਾਲਕ ਰੂਪ ਘਟਿਤ ਹੁੰਦੇ ਹਨ ਜਿਵੇਂ ਕਿ ਪਰਸ਼ੀਅਨ ਕਲੈਂਡਰ! ਅਤੇ ‘ਲੂਨੀ-ਸੋਲਰ ਕਲੈਂਡਰ’
ਚੰਦ੍ਰਮਾ ਅਤੇ ਸੂਰਜ ਦੇ ਹਿਸਾਬ ਤੇ ਅਧਾਰਤ ਹੁੰਦਾ ਹੈ ਜਿਵੇਂ ਕਿ ਹਿੰਦੂ ਕਲੈਂਡਰ, ਚੀਨ ਦਾ
ਪਰੰਪਰਾਵਾਦੀ ਕਲੈਂਡਰ ਅਤੇ ਹੈਬਰੂ ਕਲੈਂਡਰ!
ਗਣਿਤ ਵਿੱਚ ਮੇਰੀ ਦਿਲਚਸਪੀ ਬਹੁਤ ਘੱਟ ਹੈ। ਮੈਂ, ਜਿਗਿਆਸਾ ਵਸ਼, ਆਪ ਜੀ ਤੋਂ ਚਾਰ ਗਲਾਂ ਬਾਰੇ
ਜਾਣਕਾਰੀ ਚਾਹੁੰਦਾ ਹਾਂ ਕਿ:-
(1) ਇਹ ਸਹੀ ਹੈ ਕਿ ਕਿਸੇ ਦਿਨ/ਘਟਨਾ ਵਿਸ਼ੇਸ਼ ਨੂੰ ਕਿਸੇ ਕਲੈਂਡਰ ਦੇ
ਆਰੰਭਕ ਰੇਫਰੇਂਸ ਵਜੋਂ ਵਰਤਿਆ ਜਾਂਦਾ ਹੈ ਪਰ ਕਲੈਂਡਰ ਦੀ ਬਣਤਰ/ਗਣਨਾ ਖਗੋਲ ਵਿਗਿਆਨ ਦਾ ਵਿਸ਼ਾ ਹੈ
ਜਾਂ ਫ਼ਿਰ ਧਰਮ ਦਾ?
(2) ਚੱਦ੍ਰਮਾ, ਸੂਰਜ ਜਾਂ ਦੋਹਾਂ ਦੀ ਗਤੀ ਦਾ ਅਨੁਸਰਨ ਕਰਦੇ ਹੋਏ, ਧਾਰਮਕ ਉੱਦੇਸ਼ ਲਈ, ਦਿਨਾਂ ਦਾ
ਨਿਰਧਾਰਨ ਕਰਨਾ ਕੀ ਕਿਸੇ ਧਰਮ ਵਿਸ਼ੇਸ਼ ਦੀ ਨਕਲ ਕਰਨਾ ਹੈ ਜਾਂ ਕੁਦਰਤ ਦਾ ਅਨੁਸਰਨ ਕਰਨਾ?
(3) ਸਮਾਜਕ ਅਤੇ ਧਾਰਮਕ ਪੱਧਰ ਤੇ, ਭਾਰਤ ਵਿੱਚ ਯੂਲੀਯਨ/ਗ੍ਰੇਗੇਰਿਅਨ ਕਲੈਂਡਰ ਦੀ ਵਰਤੋਂ ਕਦੋਂ
ਆਰੰਭ ਹੋਈ ਸੀ?
(4) ਅਤੇ ਉਸ ਤੋਂ ਪਹਿਲਾਂ, ਗੁਰਆਂੂ ਵੇਲੇ, ਸਿੱਖ ਭਾਈਚਾਰੇ ਵਿੱਚ ਧਾਰਮਕ, ਸਮਾਜਕ ਅਤੇ ਇਤਹਾਸਕ
ਦਿਨਾਂ ਦੇ ਨਿਰਧਾਰਨ ਦਾ ਅਧਾਰ ਕਿਹੜਾ ਕਲੈਂਡਰ ਸੀ?
ਵੀਰ ਸਰਵਜੀਤ ਜੀ ਆਪ ਜੀ ਇਸ ਵਿਸ਼ੇ ਬਾਰੇ ਵਧੇਰੀ ਪਕੜ ਰੱਖਦੇ ਹੋ। ਇਸ ਲਈ ਉਪਰੋਕਤ ਜਾਣਕਾਰੀ ਦੇਂਣ
ਦੀ ਕਿਰਪਾਲਤਾ ਕਰਨੀ।
ਹਰਦੇਵ ਸਿੰਘ, ਜੰਮੂ-24. 5. 12
(24/05/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਾਹਗੁਰੂ! ਵਾਹਗੁਰੂ!
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ।
ਮੇਰਿਆਂ ਸਾਹਾਂ `ਚ ਤੇਰਾ ਰਚਿਆ ਏ ਸਾਹ ਗੁਰੂ।
ਅੰਦਰ ਵੀ ਬਾਹਰ ਵੀ, ਤੂੰ ਹੀ ਏਂ ਸਮਾਇਆ ਹੋਇਆ।
ਹਰ ਕਣ-ਕਣ ਵਿੱਚ, ਤੇਰਾ ਹੀ ਸਾਹ ਪਾਇਆ ਹੋਇਆ।
ਨਾਮ ਬਿਨ ਗਰੀਬ, ਤੇਰੇ ਨਾਮ ਨਾਲ ਸ਼ਾਹ ਗੁਰੂ।
ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ।
ਹੁਕਮ `ਚ ਬੰਨ੍ਹਿਆ ਅਜਿਹਾ ਸਾਰਾ ਜੱਗ ਏ।
ਅੱਗ ਵਿੱਚ ਪਾਣੀ ਵਸੇ ਪਾਣੀ ਵਿੱਚ ਅੱਗ ਏ।
ਹੁਕਮੋਂ ਬਗੈਰ ਪੱਤਾ ਵੀ ਨਾ ਲੈਂਦਾ ਸਾਹ ਗੁਰੂ।
ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ।
ਮੋਹ ਮਾਇਆ ਜਾਲ ਚਾਰੇ ਪਾਸੇ ਜੋ ਖਿਲਾਰਿਆ।
ਚੱਕਰਾਂ `ਚ ਸਾਰੇ, ਕੋਈ ਰੁਕੇ ਨਾ ਪੁਕਾਰਿਆ।
ਤੇਰੇ ਮੇਲ ਮੰਜ਼ਿਲ ਨੂੰ, ਲੱਭੀ ਜਾਂਦੇ ਰਾਹ ਗੁਰੁ।
ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ।
ਲਾਉਂਦਾ ਜੋ ਧਿਆਨ ਤੇਰੇ ਨਾਮ ਦਾ ਸ਼ੈਦਾਈ ਏ।
ਤੇਰੇ ਤੱਕ ਪੁੱਜਣ ਦੀ ਜਾਚ ਉਹਨੇ ਪਾਈ ਏ।
ਪਾਉਣਾ ਉਹਨੂੰ ਕਿਵੇਂ ਦਿੰਦਾ ਸੱਚੀ ਏ ਸਲਾਹ ਗੁਰੂ।
ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ।
(24/05/12)
ਜਸਵੰਤ ਸਿੰਘ ‘ਅਜੀਤ’
ਸਿੱਖੀ ਵਿੱਚ ਧਰਮ ਪਹਿਲਾਂ ਹੈ ਜਾਂ ਰਾਜਸੱਤਾ?
ਕੁਝ ਹੀ ਸਮਾਂ ਹੋਇਐ ਦਿੱਲੀ ਦੇ
ਕੁੱਝ ਪਤਵੰਤੇ ਸਜਣਾਂ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਲੜਨ, ਦੇਸ਼-ਵਿਦੇਸ਼ ਵਿੱਚ
ਵਸਦੇ ਸਿੱਖਾਂ ਦੇ ਹਿਤਾਂ-ਅਧਿਕਾਰਾਂ ਦੀ ਰਖਿਆ ਕਰਨ ਅਤੇ ਸਮੇਂ-ਸਮੇਂ ਧਾਰਮਕ ਮਾਨਤਾਵਾਂ ਦੇ ਪਾਲਣ
ਵਿੱਚ ਆਉਣ ਵਾਲੀਆਂ ਮੁਸ਼ਕਲਾਂ `ਤੇ ਰੁਕਾਵਟਾਂ ਹਲ ਕਰਨ ਲਈ, ਉਨ੍ਹਾਂ ਨੂੰ ਸਹਿਯੋਗ ਅਤੇ ਸੇਧ ਦੇਣ ਦੇ
ਉਦੇਸ਼ ਨਾਲ ਇੱਕ ਅੰਤ੍ਰਰਾਸ਼ਟਰੀ ਜਥੇਬੰਦੀ ਕਾਇਮ ਕਰਨ ਦੇ ਸੰਬੰਧ ਵਿੱਚ ਵਿਚਾਰ-ਵਟਾਂਦਰਾ ਕਰਨ ਦੇ
ਉਦੇਸ਼ ਨਾਲ ਦੇਸ਼ ਭਰ ਦੇ ਸਿਖ ਪਤਵੰਤਿਆਂ ਅਤੇ ਪ੍ਰਤੀਨਿਧਾਂ ਦੀ ਇੱਕ ਇਕਤ੍ਰਤਾ ਦਾ ਆਯੋਜਨ ਕੀਤਾ ਗਿਆ।
ਇਸ ਇਕਤ੍ਰਤਾ ਵਿੱਚ ਕਈ ਬੁਲਾਰਿਆਂ ਨੇ, ਆਪਣੇ ਵਿਚਾਰ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ)
ਦੇ ਆਗੂਆਂ ਪੁਰ ਆਪਣੀ ਸੱਤਾ-ਲਾਲਸਾ ਨੂੰ ਪੂਰਿਆਂ ਕਰਨ ਲਈ, ਅਕਾਲੀ ਦਲ ਦੇ ਸਿੱਖਾਂ ਦੇ ਪ੍ਰਤੀਨਿਧੀ
ਹੋਣ ਦੇ ਦਾਅਵੇ ਨਾਲੋਂ ਤੋੜ-ਵਿਛੋੜਾ ਕਰ, ਸਮੁਚੇ ਪੰਜਾਬੀਆਂ ਦੇ ਪ੍ਰਤੀਨਿਧੀ ਹੋਣ ਦੇ ਦਾਅਵੇ ਨੂੰ
ਅਪਨਾ, ਸਰਬ-ਸਾਂਝੀਵਾਲਤਾ ਦੇ ਧਾਰਨੀ ਹੋਣ ਦਾ ਰੂਪ ਧਾਰ ਲਏ ਜਾਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਮੁਖੀਆਂ ਪੁਰ ਆਪਣੇ ਆਕਾਵਾਂ (ਸ਼੍ਰੋਮਣੀ ਅਕਾਲੀ ਦਲ – ਬਾਦਲ ਦੇ ਮੁੱਖੀਆਂ) ਦੇ ਰਾਜਸੀ
ਹਿਤਾਂ ਨੂੰ ਪੂਰਿਆਂ ਕਰਨ ਦੇ ਉਦੇਸ਼ ਨੂੰ ਮੁੱਖ ਰਖਦਿਆਂ ਸ਼੍ਰੋਮਣੀ ਕਮੇਟੀ ਨੂੰ ਪੰਜਾਬ ਤਕ ਹੀ ਸੀਮਤ
ਕਰ ਲਏ ਜਾਣ ਦਾ ਦੋਸ਼ ਲਾਂਦਿਆਂ, ਪੰਜਾਬ ਤੋਂ ਬਾਹਰ, ਦੇਸ਼ ਅਤੇ ਵਿਦੇਸ਼ ਵਿੱਚ ਵਸਦੇ ਸਿਖਾਂ ਦੇ
ਹਿਤਾਂ-ਅਧਿਕਾਰਾਂ ਦੀ ਰਖਿਆ ਕਰਨ ਲਈ ਇੱਕ ਅੰਤ੍ਰਰਾਸ਼ਟਰੀ ਜਥੇਬੰਦੀ ਕਾਇਮ ਕਰਨ ਨੂੰ ਸਮੇਂ ਦੀ ਜ਼ਰੂਰੀ
ਲੋੜ ਕਰਾਰ ਦਿਤਾ।
ਕਾਇਮ ਕੀਤੀ ਜਾਣ ਵਾਲੀ ਨਵੀਂ ਜਥੇਬੰਦੀ ਦੇ ਉਦੇਸ਼ਾਂ ਨੂੰ ਲੈ ਕੇ, ਵਿਦਵਾਨ ਬੁਲਾਰਿਆਂ ਵਲੋਂ ਪ੍ਰਗਟ
ਕੀਤੇ ਗਏ ਵਿਚਾਰਾਂ ਵਿੱਚ ਸਪਸ਼ਟ ਰੂਪ ਵਿੱਚ ਵਿਰੋਧਾਭਾਸ ਵਿਖਾਈ ਦਿੱਤਾ। ਜਿਥੇ ਕਈ-ਇੱਕ ਬੁਲਾਰਿਆਂ
ਦਾ ਇਹ ਵਿਚਾਰ ਸੀ, ਕਿ ਨਵੀਂ ਕਾਇਮ ਕੀਤੀ ਜਾਣ ਵਾਲੀ ਜਥੇਬੰਦੀ, ਰਾਜਸੀ ਪ੍ਰਭਾਵ ਤੋਂ ਮੁਕਤ ਹੋਣੀ
ਚਾਹੀਦੀ ਹੈ, ਕਿਉਂਕਿ ਜੇ ਸਿੱਖ ਧਾਰਮਕ ਤੋਰ ਤੇ ਮਜ਼ਬੂਤ ਹੋਣਗੇ ਤਾਂ ਹੀ ਉਹ ਰਾਜਸੀ ਤੋਰ ਤੇ ਵੀ
ਮਜ਼ਬੂਤ ਹੋ ਸਕਣਗੇ। ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਪਹਿਲਾਂ ਧਰਮ ਬਚਾਣਾ ਚਾਹੀਦਾ ਹੈ, `ਤੇ
ਉਸਤੋਂ ਬਾਅਦ ਰਾਜਨੀਤੀ ਕਰਨੀ ਚਾਹੀਦੀ ਹੈ। ਜਦਕਿ ਇਸਦੇ ਵਿਰੁਧ ਕੁੱਝ ਬੁਲਾਰਿਆਂ ਦਾ ਇਹ ਕਹਿਣਾ ਸੀ
ਕਿ ਰਾਜਸੱਤਾ ਤੋਂ ਬਿਨਾਂ ਧਰਮ ਨਹੀਂ ਚਲ ਸਕਦਾ। ਇਸਲਈ ਨਵੀਂ ਜਥੇਬੰਦੀ ਅਜਿਹੀ ਹੋਣੀ ਚਾਹੀਦੀ ਹੈ,
ਜਿਸ ਪਾਸ ਧਾਰਮਕ ਏਜੰਡੇ ਨੂੰ ਲਾਗੂ ਕਰਨ ਲਈ ਰਾਜ-ਸ਼ਕਤੀ ਵੀ ਹੋਵੇ।
ਇਸ ਸੋਚ ਦੇ ਧਾਰਨੀ ਸਜਣਾ ਨੇ ਜਿਸਤਰ੍ਹਾਂ ਆਪਣੀ ਇਸ ਗਲ ਤੇ ਜ਼ੋਰ ਦਿਤਾ ਕਿ ਰਾਜਸੀ ਸ਼ਕਤੀ ਤੋਂ ਬਿਨਾਂ
ਤਾਂ ਧਰਮ ਚਲ ਹੀ ਨਹੀਂ ਸਕਦਾ, ਉਸਤੋਂ ਇਹੀ ਸੰਕੇਤ ਮਿਲਦਾ ਹੈ ਕਿ ਇਨ੍ਹਾਂ ਸਜਣਾ ਦੀ ਸੋਚ ‘ਰਾਜ
ਬਿਨਾ ਨਹਿ ਧਰਮ ਚਲੈ ਹੈਂ’ ਦੇ ਕਥਨ ਪੁਰ ਹੀ ਟਿੱਕੀ ਹੋਈ ਹੈ, ਉਨ੍ਹਾਂ ਸ਼ਾਇਦ ਇਤਿਹਾਸ ਅਤੇ ਸਿੱਖ
ਧਰਮ ਦੇ ਮੂਲ ਉਦੇਸ਼ਾਂ ਨੂੰ ਜਾਂ ਤਾਂ ਡੂੰਘਿਆਈ ਨਾਲ ਵਿਚਾਰਿਆ ਅਤੇ ਸਮਝਿਆ ਨਹੀਂ ਜਾਂ ਫਿਰ ਉਹ ਉਸਦੀ
ਘੋਖ ਕਰਨ ਦੀ ਮੇਹਨਤ ਕਰਨਾ ਜ਼ਰੂਰੀ ਨਹੀਂ ਸਮਝਦੇ। ਉਹ ਭੁਲ ਜਾਂਦੇ ਹਨ ਕਿ ਸਿੱਖੀ ਦੇ ਮੂਲ ਉਦੇਸ਼ਾਂ
ਵਿੱਚ ਗ਼ਰੀਬ-ਮਜ਼ਲੂਮ ਦੀ ਰਖਿਆ ਅਤੇ ਟਹਿਲ-ਸੇਵਾ ਕਰਨ ਦੇ ਨਾਲ ਹੀ ਜ਼ਬਰ-ਜ਼ੁਲਮ ਦਾ ਨਾਸ਼ ਕਰਨ ਨੂੰ ਵੀ
ਸਿੱਖੀ ਜੀਵਨ ਦੇ ਨਾਲ ਇੱਕ ਜ਼ਰੂਰੀ ਅੰਗ ਵਜੋਂ ਸੰਬੰਧਤ ਕੀਤਾ ਗਿਆ ਹੋਇਆ ਹੈ। ਸੁਆਲ ਉਠਦਾ ਹੈ ਕਿ ਕੀ
ਇਨ੍ਹਾਂ ਸਥਾਪਤ ਆਦਰਸ਼ਾਂ ਪੁਰ ਦ੍ਰਿੜਤਾ ਅਤੇ ਈਮਾਨਦਾਰੀ ਨਾਲ ਪਹਿਰਾ ਦਿੰਦਿਆਂ ਰਾਜਸੱਤਾ ਹਾਸਲ ਕੀਤੀ
ਜਾ ਸਕਦੀ ਹੈ ਜਾਂ ਉਸਨੂੰ ਕਾਇਮ ਰਖਿਆ ਜਾ ਸਕਦਾ ਹੈ?
ਇਹ ਗਲ ਧਿਆਨ ਮੰਗਦੀ ਹੈ ਕਿ ਗੁਰੂ ਸਹਿਬਾਨ ਨੇ ਆਪਣੇ ਜਿਸ ਸਮੇਂ ਵਿੱਚ ਸਿੱਖੀ ਦਾ ਜੋ
ਪ੍ਰਚਾਰ-ਪ੍ਰਸਾਰ ਕੀਤਾ ਅਤੇ ਆਪਣੇ ਇਸ ਉਦੇਸ਼ ਵਿੱਚ ਉਨ੍ਹਾਂ ਨੂੰ ਸਫਲਤਾ ਮਿਲੀ, ਉਸ ਸਮੇਂ ਉਨ੍ਹਾਂ
ਪਾਸ ਨਾ ਤਾਂ ਕੋਈ ਰਾਜਸੱਤਾ ਸੀ ਅਤੇ ਨਾ ਹੀ ਕੋਈ ਰਾਜ-ਸ਼ਕਤੀ ਸੀ। ਉਸ ਸਮੇਂ ਸਿੱਖੀ ਦਾ ਜਿਤਨਾ
ਪ੍ਰਚਾਰ ਅਤੇ ਪ੍ਰਸਾਰ ਹੋਇਆ, ਉਤਨਾ ਸ਼ਾਇਦ ਉਨ੍ਹਾਂ ਤੋਂ ਬਾਅਦ ਕਦੀ ਵੀ ਨਹੀਂ ਹੋ ਸਕਿਆ। ਇਤਿਹਾਸ ਇਸ
ਗਲ ਦਾ ਗੁਆਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਦੌਰਾਨ ਜਿਨ੍ਹਾਂ ਲੋਕਾਂ ਨੇ ਸਤਾ-ਸੁਖ
ਭੋਗਣ ਲਈ ਸਿੱਖੀ ਸਰੂਪ ਅਪਨਾਇਆ, ਉਨ੍ਹਾਂ ਨੇ ਪੰਜਾਬ ਰਾਜ ਦੇ ਅੰਤ ਦੇ ਨਾਲ ਹੀ ਸਿੱਖੀ ਸਰੂਪ ਨੂੰ
ਤਿਲਾਂਜਲੀ ਦੇ, ਆਪਣੀ ਅਸਲੀਅਤ ਵਿਖਾ ਦਿਤੀ ਸੀ। ਸ੍ਰੋਮਣੀ ਅਕਾਲੀ ਦਲ ਨੇ ਪਹਿਲਾਂ ਵੀ ਕਈ ਵਰ੍ਹੇ
ਪੰਜਾਬ ਪੁਰ ਰਾਜ ਕੀਤਾ ਹੈ ਅਤੇ ਹੁਣ ਵੀ ਪਿਛਲੇ ਛੇ ਵਰ੍ਹਿਆਂ ਤੋਂ ਉਹ ਪੰਜਾਬ ਦੀ ਸੱਤਾ ਪੁਰ ਕਾਬਜ਼
ਚਲਿਆ ਆ ਰਿਹਾ ਹੈ। ਸੁਆਲ ਉਠਦਾ ਹੈ ਕਿ ਕੀ ਇਸ ਸਮੇਂ ਦੌਰਾਨ ਸਿੱਖੀ ਵਿੱਚ ਵਾਧਾ ਹੋਇਆ ਹੈ ਜਾਂ
ਲਗਾਤਾਰ ਹੀ ਉਸਦਾ ਘਾਣ ਹੁੰਦਾ ਚਲਿਆ ਆ ਰਿਹਾ ਹੈ? ਜੇ ਇਹ ਕਿਹਾ ਜਾਏ ਕਿ ਹੁਣ ਤਾਂ ਸਿੱਖਾਂ ਦੀ
ਸਰਵੁੱਚ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਰੀ ਸ਼ਕਤੀ ਅਤ ਸਾਧਨਾਂ ਦੀ
ਵਰਤੋਂ, ਕਮੇਟੀ ਦੇ ਸੱਤਾਧਾਰੀਆਂ ਦੀ ਰਾਜਸੀ ਲਾਲਸਾ `ਤੇ ਉਨ੍ਹਾਂ ਦੇ ਨਿਜ-ਹਿਤਾਂ ਦੀ ਪੂਰਤੀ ਕਰਨ
ਦੇ ਉਦੇਸ਼ ਨਾਲ, ਸਿੱਖੀ ਦੇ ਘੇਰੇ ਨੂੰ ਸੌੜਿਆਂ ਕਰਨ ਵਿੱਚ ਹੀ ਵਰਤੀ ਜਾ ਰਹੀ ਹੈ, ਤਾਂ ਕੋਈ ਗ਼ਲਤ ਗਲ
ਨਹੀਂ ਹੋਵੇਗੀ।
ਗਲ ਨੀਲਾਤਾਰਾ ਸਾਕੇ ਦੀ ਯਾਦਗਾਰ ਕਾਇਮ ਕਰਨ ਦੀ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਵਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ੍ਰੀ ਅਕਾਲ ਤਖ਼ਤ ਦੇ ਨੇੜੇ ਹੀ ਜੂਨ-1984 ਵਿੱਚ ਵਾਪਰੇ
ਨੀਲਾਤਾਰਾ ਸਾਕੇ ਦੀ ਯਾਦਗਾਰ ਬਣਾਏ ਜਾਣ ਦੇ ਲਈ ਕਾਰਸੇਵਾ ਆਰੰਭ ਕਰਵਾ ਦਿੱਤੀ ਗਈ ਹੈ। ਇਹ ਸੇਵਾ
ਕਿਸ ਨੂੰ ਦਿੱਤੀ ਗਈ ਹੈ, ਇਹ ਇੱਕ ਵਖਰਾ ਸੂਆਲ ਹੈ। ਪ੍ਰੰਤੂ ਇਸ ਸਮੇਂ ਜੋ ਇਹ ਦਸਿਆ ਜਾ ਰਿਹਾ ਹੈ
ਕਿ ਇਹ ਯਾਦਗਾਰ ਗੁਰਦੁਆਰੇ ਦੇ ਰੂਪ ਵਿੱਚ ਹੋਵੇਗੀ, ਉਸ ਬਾਰੇ ਸਿੱਖ ਬੁਧੀਜੀਵੀ ਵਰਗ ਦਾ ਕਹਿਣਾ ਹੈ
ਕਿ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾਂ ਵਿੱਚ ਨੀਲਾਤਾਰਾ ਸਾਕੇ ਦੀ ਯਾਦ ਇੱਕ ਗੁਰਦੁਆਰੇ ਦੇ ਰੂਪ
ਵਿੱਚ ਸਥਾਪਤ ਕੀਤਾ ਜਾਣਾ ਕਿਸੇ ਵੀ ਤਰ੍ਹਾਂ ਮੁਨਾਸਿਬ ਨਹੀਂ ਹੋਵੇਗਾ। ਉਨ੍ਹਾਂ ਅਨੁਸਾਰ ਇਹ ਯਾਦਗਾਰ
ਸਿੱਖ ਅਜਾਇਬਘਰ ਵਿੱਚ ਇੱਕ ਗੈਲਰੀ ਦੇ ਰੂਪ ਵਿੱਚ ਕਾਇਮ ਕੀਤੀ ਜਾਣੀ ਚਾਹੀਦੀ ਹੈ। ਜਿਸ ਵਿੱਚ ਇਸ
ਸਾਕੇ ਦਾ ਵਿਸਤ੍ਰਿਤ ਇਤਿਹਾਸ, ਸ੍ਰੀ ਹਰਿਮੰਦਿਰ ਸਾਹਿਬ ਕੰਪਲੈਕਸ ਪੁਰ ਹੋਏ ਫੌਜੀ ਹਮਲੇ, ਹਮਲੇ
ਵਿੱਚ ਹੋਏ ਨੁਕਸਾਨ ਅਤੇ ਹੋਏ ਸ਼ਹੀਦਾਂ ਦੀਆਂ ਉਪਬੱਧ ਹੋ ਸਕਦੀਆਂ ਫੋਟੋਆਂ ਦੇ ਨਾਲ ਸੰਭਾਲਿਆ ਜਾਣਾ
ਚਾਹੀਦਾ ਹੈ। ਗੁਰਦੁਆਰੇ ਦੇ ਰੂਪ ਵਿੱਚ ਸਥਾਪਿਤ ਯਾਦਗਾਰ ਦੇ ਸੰਬੰਧ ਵਿੱਚ ਤਾਂ ਇਹੀ ਸੰਦੇਸ਼ ਜਾਇਗਾ
ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਭੇਂਟ ਕਰਨ ਦੇ ਉਦੇਸ਼ ਨਾਲ
ਨਹੀਂ, ਸਗੋਂ ਉਨ੍ਹਾਂ ਦੇ ਨਾਂ ਤੇ ਆਮਦਨ ਵਧਾਣ ਦੇ ਸਾਧਨ ਦੇ ਰੂਪ ਵਿੱਚ ਇਸਨੂੰ ਸਥਾਪਿਤ ਕੀਤਾ ਹੈ।
ਸਿੱਖਾਂ ਨਾਲ ਸਿੱਧਾ ਸੰਪਰਕ ਬਣਾਉਣ ਦੀ ਸੋਚ: ਰਾਜਧਾਨੀ ਦੇ ਰਾਜਸੀ ਗਲਿਆਰਿਆਂ ਵਿਚੋਂ ਆ ਰਹੀਆਂ
ਕਨਸੌਆਂ ਤੋਂ ਇਉਂ ਜਾਪਦਾ ਹੈ ਜਿਵੇਂ ਕਾਂਗ੍ਰਸ ਅਤੇ ਭਾਜਪਾ ਤੋਂ ਬਿਨਾਂ ਦੂਸਰੀਆਂ ਰਾਸ਼ਟਰੀ ਅਤੇ
ਇਲਾਕਾਈ ਪਾਰਟੀਆਂ ਦੇ ਮੁੱਖੀ ਵੀ ਘਟਗਿਣਤੀ ਸਿੱਖਾਂ ਨੂੰ ਆਪਣੇ ਨਾਲ ਜੋੜਨ ਦੇ ਉਦੇਸ਼ ਨਾਲ, ਉਨ੍ਹਾਂ
ਨਾਲ ਸਿੱਧਾ ਸੰਵਾਦ ਕਰਨਾ ਅਤੇ ਉਨ੍ਹਾਂ ਨਾਲ ਸੰਪਰਕ ਕਾਇਮ ਕਰੀ ਰਖਣਾ ਚਾਹੁੰਦੇ ਹਨ। ਇਸੇ ਉਦੇਸ਼ ਨਾਲ
ਉਹ ਆਪੋ-ਆਪਣੀਆਂ ਪਾਰਟੀਆਂ ਨਾਲ ਸਿੱਖ ਸੈੱਲ ਕਾਇਮ ਕਰਨ ਦੇ ਸੰਬੰਧ ਵਿੱਚ ਗੰਭੀਰਤਾ ਨਾਲ ਵਿਚਾਰ ਕਰ
ਰਹੇ ਦਸੇ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਦੇਸ਼ ਦੇ ਕਈ ਰਾਜ ਅਜਿਹੇ ਹਨ ਜਿਨ੍ਹਾਂ ਦੀ
ਰਾਜਨੀਤੀ ਵਿੱਚ ਸਿੱਖ ਮਹਤਵਪੂਰਣ ਭੂਮਿਕਾ ਨਿਭਾਂਦੇ ਚਲੇ ਆ ਰਹੇ ਹਨ। ਇਨ੍ਹਾਂ ਪਾਰਟੀਆਂ ਵਿੱਚ ਕਈ
ਪਾਰਟੀਆਂ ਦੇ ਨਾਂ ਲਏ ਜਾ ਰਹੇ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੁੱਝ ਇਲਾਕਾਈ ਪਾਰਟੀਆਂ ਇਸ
ਪਾਸੇ ਛੇਤੀ ਹੀ ਕਦਮ ਵਧਾਉਣ ਵਿੱਚ ਪਹਿਲ ਕਰ ਸਕਦੀਆਂ ਹਨ।
… ਅਤੇ ਅੰਤ ਵਿੱਚ: ਇਨ੍ਹਾਂ ਹੀ ਦਿਨਾਂ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਇੱਕ ਅਜਿਹੀ ਬੈਠਕ
ਵਿੱਚ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਇੱਕ ਸੀਨੀਅਰ ਮੁੱਖੀ ਦੀ ਸਟੇਜ ਪੁਰ ਮੌਜੂਦਗੀ
ਰਾਜਧਾਨੀ ਦੇ ਸਿੱਖਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿੱਚ ਬੁਲਾਰਿਆਂ ਵਲੋਂ ਦੇਸ਼ ਦੀਆਂ
ਘਟ-ਗਿਣਤੀਆਂ ਦੇ ਵਿਰੁਧ ਖੂਬ ਭੜਾਸ ਕਢੀ ਗਈ ਹੈ। ਸੁਆਲ ਉਠਾਇਆ ਜਾ ਰਿਹਾ ਹੈ ਕਿ ਕੀ ਬਾਦਲ ਅਕਾਲੀ
ਦਲ ਦੇ ਪ੍ਰਤੀਨਿਧੀ ਦੀ ਅਜਿਹੀ ਬੈਠਕ ਵਿੱਚ ਮੌਜੂਦਗੀ ਤੋਂ ਇਹ ਸੰਦੇਸ਼ ਨਹੀਂ ਮਿਲਦਾ ਕਿ ਵਿਸ਼ਵ ਹਿੰਦੂ
ਪ੍ਰੀਸ਼ਦ ਦੇ ਮੁੱਖੀਆਂ ਨੇ ਘਟ-ਗਿਣਤੀਆਂ ਦੈ ਵਿਰੁਧ ਜੋ ਵਿਚਾਰ ਪ੍ਰਗਟ ਕੀਤੇ ਉਨ੍ਹਾਂ ਨਾਲ ਬਾਦਲ
ਅਕਾਲੀ ਦਲ ਦੇ ਮੁੱਖੀਆਂ ਦੀ ਪੂਰੀ ਸਹਿਮਤੀ ਹੈ।
Mobile : + 91 98 68 91 77 31
(23/05/12)
ਗੁਰਮੀਤ ਸਿੰਘ (ਸਿੱਡਨੀ, ਆਸਟ੍ਰੇਲੀਆ)
ੴ
ਸਤਿਗੁਰ ਪ੍ਰਸਾਦਿ॥
ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਵਸ: ੩੦ ਮਈ ੧੬੦੬
ਹੇਠ ਲਿਖੇ ਇਤਿਹਾਸਕਾਰਾਂ ਅਤੇ ਲੇਖਕਾਂ ਨੇ ਆਪਣੀ ਆਪਣੀ ਖ਼ੋਜ ਕਰਕੇ, ਸਿੱਖ ਜਗਤ ਨਾਲ
ਇਹੀ ਜਾਣਕਾਰੀ ਸਾਂਝੀ ਕੀਤੀ ਕਿ “ਗੁਰੂ ਅਰਜਨ ਸਾਹਿਬ” ੩੦ ਮਈ ੧੬੦੬ ਨੂੰ ਸ਼ਹੀਦ ਹੋਏ ਸਨ।
1. ਭਾਈ ਕਾਨ੍ਹ ਸਿੰਘ ਨਾਭਾ, ਗੁਰਸ਼ਬਦ ਰਤਨਾਕਰ: ਮਹਾਨ ਕੋਸ਼;
2. ਪ੍ਰੋਫੈਸਰ ਸਾਹਿਬ ਸਿੰਘ, ਡੀ. ਲਿਟ, ਜੀਵਨ ਬ੍ਰਿਤਾਂਤ ਗੁਰੂ ਅਰਜਨ ਸਾਹਿਬ;
3. ਪ੍ਰਿੰਸੀਪਲ ਸਤਬੀਰ ਸਿੰਘ, ਪਰਤਖ ਹਰਿ: ਜੀਵਨੀ ਗੁਰੂ ਅਰਜਨ ਸਾਹਿਬ;
4. Author Khushwant Singh, A History of the
Sikhs;
5. Principal Teja Singh and Dr. Ganda Singh, A Short History of the Sikhs;
6. Dr. Gopal Singh, A History of the Sikh People;
7. Dr. Hari Ram Gupta, History of the Sikhs;
8. Punjabi University, Patiala, The Encyclopaedia of Sikhism;
9. Dr. Sangat Singh, The Sikhs in History;
10. S. Pal Singh Purewal, Abstracts of Sikh Studies, Jan-Mar 1996,
11. Dr. Harjinder Singh Dilgeer, Sikh History, Volume 1
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਆਸਟ੍ਰੇਲੀਆ)
੨੩ ਮਈ ੨੦੧੨
(23/05/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੂਹ
ਵਿੱਚ ਪਰਮ ਆਨੰਦ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੇਰੇ ਮਨ ਵਿੱਚ ਅਮਨ ਪਸਰਿਆ, ਰੂਹ ਵਿੱਚ ਵਸਿਆ ਪਰਮ ਆਨੰਦ।
ਉਸ ਦੇ ਲੜ ਲਗ ਗਈ ਤਾਂ ਟੁਟ ਗਏ ਮੋਹ ਮਾਇਆ ਦੇ ਫੰਧ।
ਅਟਕਣ, ਲਟਕਣ, ਭਟਕਣ ਮੁਕ ਗਈ, ਹੋ ਗਈ ਚੱਲ ਸੋ ਚਾਲ।
ਭਾਹਰ ਜਾਣ ਦੀ ਲੋੜ ਪਈ ਨਾ ਲੀਤਾ ਅੰਦਰੋਂ ਭਾਲ।
ਸੁੰਨ ਸਮਾਧ `ਚ ਟਿਕ ਗਏ ਜਦ ਦੇ, ਆਉਣਾ ਜਾਣਾ ਬੰਦ।
ਮੇਰੇ ਮਨ ਵਿੱਚ ਅਮਨ ਪਸਰਿਆ, ਰੂਹ ਵਿੱਚ ਵਸਿਆ ਪਰਮ ਆਨੰਦ।
ਉਸ ਦੇ ਚਰਨੀ ਜੋ ਸੁਖ ਮਿਲਦਾ, ਕਿਧਰੇ ਸੁੱਖ ਨਾ ਕੋਈ।
ਮਨ ਦੀ ਮੌਜ ਤੇ ਦਿਲ ਦੀ ਮਸਤੀ, ਉਸ ਵਿੱਚ ਧੁਰ ਤਕ ਖੋਈ।
ਮੁਕ ਗਏ ਸਾਰੇ ਗੋਰਖ ਧੰਦੇ, ਹੁਣ ਨਾ ਪਿਟਦੀ ਧੰਦ।
ਮੇਰੇ ਮਨ ਵਿੱਚ ਅਮਨ ਪਸਰਿਆ, ਰੂਹ ਵਿੱਚ ਵਸਿਆ ਪਰਮ ਆਨੰਦ।
ਸੱਚ ਦੀ ਦੁਨੀਆਂ ਅਸਲੀ ਦੁਨੀਆਂ, ਰੋਸ਼ਨੀਆਂ ਦਾ ਖੇਲ੍ਹਾ।
ਰੱਬ ਨੂੰ ਪੁਜੀਆਂ ਰੂਹਾਂ ਦਾ ਸੰਗ, ਬ੍ਰਹਮਵੇਤਾ ਦਾ ਮੇਲਾ।
ਸਦਕੇ ਜਾਵਾਂ ਗੁਰੂ ਦੇ ਜਿਸਨੇ, ਜੋੜੀ ਐਸੀ ਤੰਦ।
ਮੇਰੇ ਮਨ ਵਿੱਚ ਅਮਨ ਪਸਰਿਆ, ਰੂਹ ਵਿੱਚ ਵਸਿਆ ਪਰਮ ਆਨੰਦ।
ਉਸ ਦੇ ਲੜ ਲਗ ਗਈ ਤਾਂ ਟੁਟ ਗਏ ਮੋਹ ਮਾਇਆ ਦੇ ਫੰਧ।
(23/05/12)
ਪਰਸ਼ੋਤਮ ਲਾਲ ਸਰੋਏ
ਅੱਜ
ਕੱਲ੍ਹ ਤਾਂ ਬਾਬੇ ਈ ਬੜੇ ਤਰੱਕੀਆਂ `ਚ ਨੇ ਜੀ
ਸਾਡਾ ਦੇਸ ਕਿੰਨਾਂ ਤਰੱਕੀ ਕਰ ਗਿਆ ਹੈ। ਵੈਸੇ ਤਾਂ ਇਹ ਕਹਾਵਤ ਹੈ ਕਿ ਦੇਸ ਦੇ ਲੋਕਾਂ
ਦੀ ਤਰੱਕੀ ਵਿੱਚ ਹੀ ਦੇਸ ਦੀ ਤਰੱਕੀ ਹੈ। ਪਰ ਇੱਥੇ ਇਹ ਗੱਲ ਉਲਟ ਦੇਖਣ ਨੂੰ ਮਿਲਦੀ ਹੈ। ਦੇਸ ਤਾਂ
ਤਰੱਕੀ ਕਰ ਗਿਆ ਹੈ ਪਰ ਇੱਥੋਂ ਦੇ ਲੋਕ ਹਾਲੇ ਪੂਰੀ ਤਰ੍ਹਾਂ ਤਰੱਕੀ ਨਹੀਂ ਕਰ ਪਾਏ। ਇੱਥੇ ਗਰੀਬੀ,
ਭੁੱਖ, ਬੇਰੁਜ਼ਗਾਰੀ, ਗੁੰਡਾਗਰਦੀ ਅਤੇ ਦਹਿਸ਼ਤਵਾਦ ਆਦਿ ਜਿਹੀਆਂ ਬਿਮਾਰੀਆਂ ਨੇ ਲੋਕਾਂ ਨੂੰ ਜ਼ਕੜ
ਰੱਖਿਆ ਹੈ। ਇੱਥੇ ਜੰਨ-ਸੰਖਿਆ ਇੰਨੀ ਵਧ ਚੁੱਕੀ ਹੈ ਕਿ ਇੱਥੇ ਹਰ ਇੱਕ ਨੂੰ ਰੁਜ਼ਗਾਰ ਮੁਹੱਈਆ
ਕਰਾਉਣਾ ਬੜੀ ਮੁਸ਼ਕਲ ਜਹੀ ਗੱਲ ਜਾਪ ਰਹੀ ਹੈ। ਦੇਸ਼ ਵਿੱਚ ਅੱਜ ਵੀ ਬਹੁਤ ਸਾਰੇ ਵਹਿਮ-ਭਰਮ ਪਾਏ ਜਾਦੇ
ਹਨ। ਇਸ ਵਹਿਮ ਭਰਮ ਨਾਲ ਸਬੰਧਿਤ ਇੱਕ ਕਹਾਣੀ ਮੈਂ ਤੁਹਾਨੂੰ ਦੱਸ ਰਿਹਾ ਹਾਂ। ਇੱਕ ਗਧਾ ਮਰ ਜਾਂਦਾ
ਹੈ ਤਾਂ ਉਸ ਨੂੰ ਦਫਨਾ ਕੇ ਬਾਬਾ ਗਧੇ ਸ਼ਾਹ ਜਾਂ ਬਾਬਾ ਕੁੱਤੇ ਸ਼ਾਹ ਦੀ ਮਜ਼ਾਰ ਬਣ ਜਾਂਦੀ ਹੈ। ਇੱਕ
ਵਾਰੀ ਦੀ ਗੱਲ ਹੈ ਕਿਸੇ ਨੇ ਇੱਕ ਗਧਾ ਮਰ ਗਿਆ ਤਾਂ ਉੱਥੇ ਕਿਸੇ ਨੇ ਸ਼ਰਾਰਤ ਨਾਲ ਦੋ ਇੱਟਾਂ ਰੱਖ
ਦਿੱਤੀਆਂ ਤੇ ਉੱਥੇ ਦੀਵਾ ਜਗਾ ਦਿੱਤਾ। ਬਸ ਫਿਰ ਕੀ ਸੀ ਇੱਕ ਬਾਬਾ ਭਗਵੇਂ ਕੱਪੜੇ ਪਾਈ ਉੱਥੋਂ ਦੀ
ਲੰਘ ਰਿਹਾ ਸੀ। ਕੋਲ ਹੀ ਇੱਕ ਬੀਬੀ ਖੜ੍ਹੀ ਸੀ ਉਸਨੇ ਉਸ ਭਗਵੇਂ ਕੱਪੜੇ ਵਾਲੇ ਬਾਬੇ ਕੋਲ ਉਸ
ਪਵਿੱਤਰ ਜਗ੍ਹਾ ਦੇ ਬਾਰੇ ਜਾਣਨਾ ਚਾਹਿਆ ਤਾਂ ਉਸ ਬਾਬੇ ਨੇ ਉਸਨੂੰ ਦੱਸਿਆ ਕਿ ਕੋਈ ਚਮਤਕਾਰੀ ਬਾਬਾ
ਕਿਸੇ ਭੁੱਲ ਕਾਰਨ ਆਪਣੇ ਦੂਜੇ ਜਨਮ ਵਿੱਚ ਗਧੇ ਦੇ ਰੂਪ ਵਿੱਚ ਪੈਦਾ ਹੋਇਆ ਸੀ ਤੇ ਉਸਨੂੰ ਇੱਕ ਇਹ
ਵੀ ਵਰਦਾਨ ਹਾਸਲ ਹੋਇਆ ਸੀ ਕਿ ਆਪਣੇ ਇਸ ਜਨਮ ਵਿੱਚ ਉਹ ਲੋਕਾਂ ਦਾ ਬੋਝ ਢੋਅ ਕੇ ਕੁੱਝ ਪੁੰਨ ਦੇ
ਕੰਮ ਕਰੇਗਾ ਤੇ ਲੋਕ ਉਸਦੀ ਪੂਜਾ ਕਰਨਗੇ ਤੇ ਲੋਕਾਂ ਦੀਆਂ ਮਨੋ-ਕਾਮਨਾਵਾਂ ਇੱਥੇ ਪੂਰੀਆਂ ਹੋਣਗੀਆਂ।
ਪਤਾ ਨਹੀਂ ਉਸ ਭਗਵੇਂ ਕੱਪੜੇ ਵਾਲੇ ਬਾਬੇ ਨੇ ਉਸ ਗਧਾ ਮਹਾਰਾਜ ਨੂੰ ਆਪਣੇ ਪੂਰਵ ਜਨਮ ਵਿੱਚ ਦੇਖਿਆ
ਸੀ ਜਾਂ ਨਹੀਂ ਪਰ ਉਸ ਨੇ ਬੀਬੀ ਨੂੰ ਇਹ ਅਨਮੋਲ ਜਾਣਕਾਰੀ ਦੇ ਕੇ ਕੁੱਝ ਪੈਸੇ ਵੀ ਬਟੋਰ ਲਏ ਸਨ। ਬਸ
ਫਿਰ ਕੀ ਸੀ ਉਸੇ ਦਿਨ ਤੋਂ ਬੀਬੀ ਨੇ ਆਪਣੀਆਂ ਮਨੋ-ਕਾਮਨਾਵਾਂ ਦੀ ਪੂਰਤੀ ਲਈ ਉਸ ਗਧੇ ਮਹਾਰਾਜ ਦੀ
ਪੂਜਾ ਅਰਚਨਾ ਆਰੰਭ ਕਰ ਦਿੱਤੀ ਸੀ। ਇਸ ਤਰ੍ਹਾ ਦੀ ਇੱਕ ਹੋਰ ਦਿਲਚਸਪ ਕਹਾਣੀ ਮੈਂ ਤੁਹਾਨੂੰ ਦੱਸਦਾ
ਹਾਂ। ਮੈਂ ਦੋ ਬੰਦਿਆਂ ਨੂੰ ਆਪਸ ਵਿੱਚ ਗੱਲਾਂ ਕਰਦੇ ਹੋਏ ਦੇਖਿਆ। ਇੱਕ ਆਦਮੀਂ ਦੂਜੇ ਆਦਮੀ ਨੂੰ
ਕਹਿ ਰਿਹਾ ਸੀ: “ਹੋਰ ਦੱਸ ਸੰਤਾ ਸਿਆਂ ਹੋਰ ਕੀ ਹਾਲ ਏ? “, “ਠੀਕ ਏ ਭਰਾਵਾ, ਜਿਹੜੀ ਘੜੀ ਲੰਘ
ਜਾਏ, ਰੱਬ ਦਾ ਸ਼ੁਕਰ ਅਦਾ ਕਰੀਦਾ ਏ। “ਉਧਰੋਂ ਕੋਲ ਦੀ ਇੱਕ ਭਗਵੇਂ ਕੱਪੜੇ ਪਾਈ ਬਾਬਾ ਵਧੀਆ ਜਿਹੀ
ਗੱਡੀ ਲੈ ਕੇ ਲੰਘ ਰਿਹਾ ਸੀ। ਬਾਬਾ ਤੋਂ ਭਾਵ ਜਿਹੜਾ ਘਰਾਂ ਵਿੱਚ ਭਗਵਾਂ ਕੱਪੜਾ ਪਾ ਕੇ ਖੈਰ ਮੰਗਦਾ
ਫਿਰਦਾ ਹੈ। ਦੂਜਾ ਬੰਦਾ ਉਸ ਵੱਲ੍ਹ ਦੇਖ ਕੇ ਹੱਸ ਪਿਆ `ਤੇ ਕਹਿਣ ਲੱਗਾ “ਦੇਖ ਸੰਤਾ ਸਿਆਂ? ਸਾਡੇ
ਦੇਸ਼ ਵਿੱਚ ਤਾਂ ਹੁਣ ਭਗਵੇਂ ਕੱਪੜੇ ਪਾ ਕੇ ਘਰਾਂ ਵਿੱਚ ਖੈਰ ਮੰਗਣ ਵਾਲੇ ਬਾਬੇ ਵੀ ਤਾਂ ਤਰੱਕੀਆਂ
ਵਿੱਚ ਨੇ। ਫਿਰ ਸਾਡਾ ਦੇਸ਼ ਕਿਸ ਪਾਸਿਓਂ ਪਿਛਡਿਆ ਰਹਿ ਗਿਆ ਭਲਾ? ਕਿਉਂ ਨਾ ਅਸੀਂ ਵੀ ਬਾਬੇ ਬਣ
ਜਾਈਏ?
ਪਰਸ਼ੋਤਮ ਲਾਲ ਸਰੋਏ
ਪਿੰਡ: ਧਾਲੀਵਾਲ=ਕਾਦੀਆਂ,
ਡਾਕ: ਬਸਤੀ=ਗੁਜ਼ਾਂ, ਜਲੰਧਰ
144002
ਮੋਬਇਲ: 92175=44348
(22/05/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਵੀਰ ਗੁਰਮੀਤ ਸਿੰਘ, ਆਸਟ੍ਰੋਲਿਆ ਜੀ,
ਸਤਿ ਸ਼੍ਰੀ ਅਕਾਲ !
ਆਪ ਜੀ ਨੇ ਅਪਣੇ ਲੇਖ ‘ਗੁਰੂ ਗਰੰਥ ਸਾਹਿਬ ਅਤੇ ਸਿੱਖ ਰਹਤ’ ਵਿਚ ਇੱਕ ਥਾਂ ਲਿਖਿਆ
ਹੈ:-
“ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫਾਰਿਸ਼ ਅਨੁਸਾਰ ਇਸ ਵਿੱਚ ਵਾਧਾ ਘਾਟਾ
ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਆਪਣੀ ਇੱਤ੍ਰਤਾ ਮਿਤੀ ੩-੨-੪੫ ਦੇ ਮਤਾ ਨੰਬਰ
੯੭ ਰਾਹੀਂ ਦਿੱਤੀ।ਪਰ, ਹੋਰ ਕੋਈ ਜਾਣਕਾਰੀ ਨਹੀਂ ਮਿਲਦੀ ਕਿ ੧੯੩੨ ਤੋਂ ਲੈ ਕੇ ੧੯੪੫ ਤੱਕ ਕਿਹੜੀਆਂ
ਤਬਦੀਲੀਆਂ ਕੀਤੀਆਂ ਗਈਆਂ ਕਿਉਂਕਿ ੧੯੩੨ ਨੂੰ ਤਿਆਰ ਕੀਤੇ ਖਰੜੇ ਅਨੁਸਾਰ ਕੋਈ ਖ਼ਾਸ ਬਦਲਾਅ ਦੇਖਣ
ਵਿੱਚ ਨਹੀਂ ਆਉਂਦਾ”
ਆਪ ਜੀ ਦੀ ਜਾਣਕਾਰੀ ਇਸ ਗਲ ਦੀ ਤਸਦੀਕ ਕਰਦੀ ਹੈ ਕਿ 1932 ਤੋਂ ਲੇ ਕੇ 1945 ਦਰਮਿਆਨ ਤਿਆਰ ਖਰੜੇ
ਵਿਚ ਕੋਈ ਖ਼ਾਸ ਬਦਲਾਉ ਨਹੀਂ ਸੀ ਕੀਤੇ ਗਏ ਜਿਵੇਂ ਕਿ ਕੁੱਝ ਸੱਜਣਾਂ ਦਾ ਪ੍ਰਚਾਰ ਰਿਹਾ ਹੈ ਕਿ ਇਸ
ਸਮੇਂ ਦੌਰਾਨ ਸਮਝੋਤਾਵਾਦੀ ਪਹੁੰਚ ਅਪਨਾਉਂਦੇ ਹੋਏ ਸਿੰਘ ਸਭਾ ਲਹਿਰ ਦੇ ਆਗੁਆਂ ਵਲੋਂ ਕਈਂ ਸਿਧਾਂਤਕ
ਸਮਝੋਤੇ ਕੀਤੇ ਗਏ ਅਤੇ ਬਹੁਤ ਸਾਰਿਆਂ ਐਸੀਆਂ ਗਲਾਂ ਕਮੋੰ ਦੇ ਗਲ ਪਾ ਦਿੱਤੀਆਂ ਜੋ ਕਿ 1945 ਤੋਂ
ਪਹਿਲਾਂ ਦੇ ਖਰੜੇ ਵਿਚ ਨਹੀਂ ਸਨ।ਕੁੱਝ ਸੱਜਣ ਮੈਨੂੰ ਇਹੀ ਜਾਣਕਾਰੀ ਦਿੰਦੇ ਰਹੇ।ਪਹਿਲਾਂ ਮੈਂ ਵੀ
ਇਸ ਪ੍ਰਚਾਰ ਨੂੰ ਸਹੀ ਜਿਹਾ ਮੰਨਣ ਲੱਗਾ ਸੀ।ਪਰ ਫ਼ਿਰ ਮੈਂ ਆਪ ਪੜਚੋਲ ਕਰਨ ਦਾ ਨਿਰਨਾ ਕੀਤਾ ਤਾਂ
ਪਤਾ ਚਲਿਆ ਕਿ ਉਹ ਇਕ ਕੂੜ ਪ੍ਰਚਾਰ ਸੀ।
ਬਾਕੀ ਮੇਰੇ ਪਾਸ ਕੁੱਝ ਜਾਣਕਾਰੀ ਹੈ ਕਿ 1932 ਅਤੇ 1945 ਦੇ ਦਰਮਿਆਨ ਕਹਿੜੀਆਂ ਤਬਦੀਲਿਆਂ ਕੀਤੀਆਂ
ਗਈਆਂ ਸਨ।ਇਸ ਜਾਣਕਾਰੀ ਨੂੰ ਆਪ ਜੀ ਮੇਰੇ ਬਲਾਗ,
http://www.hardevsinghjammu.blogspot.in/
ਤੇ 5 ਜਨਵਰੀ 2012 ਨੂੰ ਛੱਪੇ ਇਕ ਲੇਖ ‘ਫ਼ਾਸ਼ ਹੁੰਦੇ ਪਰਦੇ’ ਵਿਚ ਪੜ ਸਕਦੇ ਹੋ।
ਮੇਰੇ ਪਾਸ ਕੀਤੀ ਗਈਆਂ ਤਬਦੀਲਿਆਂ ਬਾਬਤ ਹੋਰ ਜਾਣਕਾਰੀ ਵੀ ਹੈ ਜੋ ਕਿ ਮੈਂ ਸਮਾਂ ਨਾ ਮਿਲਣ ਕਾਰਨ
ਅਜੇ ਬਲਾਗ ਤੇ ਪਾ ਨਹੀਂ ਸਕਿਆ।ਆਸ ਹੈ ਕਿ ਆਪ ਜੀ ਨੂੰ ਮੇਰੇ ਵਲੋਂ ਦਿੱਤੀ ਜਾਣਕਾਰੀ ਦਾ ਲਾਭ ਹੋਵੇ
ਗਾ।
ਹਰਦੇਵ ਸਿੰਘ, ਜੰਮੂ- 22.5.12

(22/05/12)
ਪਰਸ਼ੋਤਮ ਲਾਲ ਸਰੋਏ
ਤੱਤੀਆਂ
ਲੋਹਾਂ ਤੇ ਬੈਠਾ ਰੂਪ ਕਰਤਾਰ ਦਾ -
ਗੁਰੂ ਅਰਜੁਨ ਦੇਵ ਜੀ ਦੇ ਸਹੀਦੀ ਦਿਵਸ ਤੇ ਵਿਸ਼ੇਸ਼
ਜਦ ਕਦੇ ਕਲਯੁਗ ਦਾ ਪਾਸਾਰਾ ਇੰਨਾਂ
ਵਧ ਜਾਂਦਾ ਹੈ ਜਾਂ ਇੰਜ਼ ਕਹਿ ਲਓ ਕਿ ਪਾਪਾਂ ਦੀ ਪੰਡ ਇੰਨੀ ਭਾਰੀ ਹੋ ਜਾਂਦੀ ਹੈ ਜਿਸ ਨਾਲ ਕਿ ਧਰਤੀ
ਖੁਦ ਵੀ ਕੁਰਲਾ ਉਠਦੀ ਹੈ ਤਾਂ ਇਸ ਧਰਤੀ ਦੀ ਕੁਰਲਾਹਟ ਉਸ ਸੱਚੇ ਪ੍ਰਮਾਤਮਾਂ ਤੋਂ ਦੇਖੀ ਨਹੀਂ
ਜਾਂਦੀ ਤੇ ਉਹ ਫਿਰ ਆਪਣਾ ਕੋਈ ਪਿਆਰਾ ਇਸ ਦੁਨੀਆਂ ਦਾ ਸੁਧਾਰ ਕਰਨ ਲਈ ਭੇਜ਼ਦਾ ਹੈ ਤੇ ਜਾਂ ਫਿਰ ਖੁਦ
ਹੀ ਇੰਨਸਾਨੀ ਰੂਪ ਵਿੱਚ ਪ੍ਰਗਟ ਹੋ ਕੇ ਇਸ ਦੁਨੀਆਂ ਨੂੰ ਨਰਕ ਦੁਆਰ ਚੋਂ ਬਾਹਰ ਕੱਢਣ ਦਾ ਉਪਰਾਲਾ
ਕਰਦਾ ਹੈ। ਕਿਹਾ ਜਾਂਦਾ ਹੈ ਕਿ-
ਜ਼ੁਲਮਾਂ ਦੀ ਹਨ੍ਹੇਰੀ ਜਦ ਦੁਨੀਆਂ `ਤੇ ਝੁੱਲਦੀ,
ਪਾਪਾਂ ਵਾਲੀ ਪੰਡ ਆ ਕੇ ਧਰਤੀ `ਤੇ ਖੁੱਲ੍ਹਦੀ,
ਧਰਤੀ ਰੋ ਰੋ ਕਰਦੀ, ਰੱਬ ਅੱਗੇ ਜਦ ਪੁਕਾਰ ਏ,
ਉਸ ਵੇਲੇ ਆਉਂਦਾ ਕੋਈ ਨੂੰਰੀ ਅਵਤਾਰ ਏ।
ਜੀ ਉਸ ਵੇਲੇ ਆਉਂਦਾ ਕੋਈ ਨੂੰਰੀ ਅਵਤਾਰ ਏ।
ਦੁਨੀਆਂ ਤੇ ਪਾਪਾਂ ਦੀ ਭਾਰੀ ਪੰਡ ਸ਼ਹਾਦਤ ਮੰਗਦੀ ਹੈ ਤਾਂ ਇੱਕ ਮਹਾਂ-ਪੁਰਸ਼ ਇਸ ਦੁਨੀਆਂ ਦੀ ਭਲਾਈ
ਲਈ ਸ਼ਹਾਦਤ ਦਾ ਜ਼ਾਮ ਪੀ ਲੈਂਦਾ ਹੈ। ਉਹ ਖੁਦ ਹੀ ਆਕਾਲ ਪੁਰਖ ਦਾ ਰੂਪ ਜੋ ਕੁੱਝ ਦੁਨੀਆਂ ਲਈ ਕਰ
ਜਾਂਦਾ ਹੈ, ਉਸ ਦਾ ਕਰਜ਼ਾ ਚੁਕਾਉਣਾ ਕਿਸੇ ਆਮ ਇਨਸਾਨ ਦੇ ਬਸ ਦੀ ਗੱਲ ਨਹੀਂ ਰਹਿ ਜਾਂਦੀ। ਸਾਡੀ ਇਸ
ਧਰਤੀ `ਤੇ ਐਸੇ ਵੀ ਕੁੱਝ ਮਹਾਂ-ਪੁਰਸ਼ ਆਏ ਜਿਨ੍ਹਾਂ ਆਪਣੇ ਨਾਲ ਨਾਲ ਆਪਣਾ ਸਰਬੰਸ ਵੀ ਇਨਸਾਨੀਅਤ ਦੇ
ਲੇਖੇ ਲਗਾ ਦਿੱਤਾ ਤੇ ਸ਼ੀਅ ਤੱਕ ਵੀ ਨਾ ਕੀਤੀ ਜਾਂ ਇੰਜ਼ ਕਹਿ ਲਓ ਕਿ ਦੁਨੀਆਂ ਦੇ ਹਿੱਤਾਂ ਦੀ ਰਾਖ਼ੀ
ਲਈ ਆਪਣਾ ਸਭ ਕੁੱਝ ਨਿਛਾਵਰ ਕਰ ਦਿੱਤਾ ਅਜਿਹਾ ਯੋਧਾ ਫਿਰ ਇੱਕ ਮਹਾਂ-ਯੋਧਾ ਹੋ ਜਾਂਦਾ ਹੈ। ਉਹ
ਮਹਾਂ-ਯੋਧਾ ਇਕੱਲਾ ਹੀ ਲੱਖਾਂ ਹੀ ਨਹੀਂ ਬਲਕਿ ਕਰੋੜਾਂ ਪਾਪੀ ਲੋਕਾਂ `ਤੇ ਭਾਰੀ ਹੋ ਨਿਬੜਦਾ ਹੈ।
ਅਜਿਹੀ ਹੀ ਧਾਰਨਾਂ ਸਿੱਖਾਂ ਦੇ ਦਸਵੇਂ ਗੁਰੂ ਸਾਹਿਬਾਨ ਗੁਰੂ ਗੋਬਿੰਦ ਸਿੰਘ ਜੀ ਬਾਰੇ ਹੈ-
“ਸਵਾ ਲਾਖ ਸੇ ਏਕ ਲੜਾਊ, ਤਭੀ ਗੋਬਿੰਦ ਸਿੰਘ ਨਾਮ ਕਹਾਊ।”
ਅਰਥਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਇਹ ਕਿਹਾ ਜਾਂਦਾ ਹੈ ਉਹ ਇੱਕ ਐਸੇ ਮਹਾਂਯੋਧਾ ਹਨ
ਜਿਹੜੇ ਚਿੜੀਆਂ ਨੂੰ ਵੀ ਬਾਜ਼ਾਂ ਨਾਲ ਲੜਾਉਣ ਦੀ ਸਮਰੱਥਾ ਰੱਖਦੇ ਹਨ। ਐਸੇ ਮਹਾਪੁਰਸ਼ ਜਾਂ
ਮਹਾਂ-ਯੋਧਾ ਹਨ ਸਿੱਖਾਂ ਦੇ ਪੰਜਵੇਂ ਗੁਰੂ ਸਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ, ਜਿਨ੍ਹਾਂ ਨੇ ਆਮ
ਲੋਕਾਈ ਦੀ ਭਲਾਈ ਖ਼ਾਤਿਰ ਜਾਂ ਇੰਜ਼ ਕਹਿ ਲਓ ਕਿ ਲੋਕ ਹਿੱਤਾਂ ਦੀ ਰਾਖ਼ੀ ਲਈ ਤਸੀਹੇ ਝੱਲੇ ਤੇ ਆਪਣੇ
ਆਪਨੂੰ ਮਨੁੱਖੀ ਹਿੱਤਾਂ ਦੀ ਰੱਖਿਆ ਦੇ ਲਈ ਕੁਰਬਾਨ ਕਰ ਦਿੱਤਾ।
ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਜਨਮ 15 ਅਪ੍ਰੈਲ, 1563 ਨੂੰ ਮਾਤਾ ਬੀਬੀ ਭਾਨੀ, ਤੇ ਪਿਤਾ
ਸਿੱਖਾਂ ਦੇ ਚੌਥੇ ਗੁਰੂ ਸਾਹਿਬ ਸ੍ਰੀ ਗੁਰੂ ਰਾਮ ਦਾਸ ਜੀ ਦੇ ਘਰ ਗੋਇੰਦਵਾਲ ਸਾਹਿਬ ਵਿਖੇ ਹੋਇਆ।
ਆਪ ਜੀ ਦੇ ਨਾਨਾ ਜੀ ਸਿੱਖਾਂ ਦੇ ਤੀਜੇ ਗੁਰੂ, ਸ੍ਰੀ ਗੁਰੂ ਅਮਰ ਦਾਸ ਜੀ ਆਪ ਜੀ ਨਾਲ ਬਹੁਤ ਸਨੇਹ
ਕਰਦੇ ਸਨ। ਬਹੁਤ ਸਾਰੇ ਪਹਾੜੀ ਰਾਜੇ ਜਿਵੇਂ ਕਿ ਕੁੱਲੂ ਦਾ ਰਾਜਾ, ਚੰਬੇ ਦਾ ਰਾਜਾ, ਹਰੀਪੁਰ ਦਾ
ਰਾਜਾ ਆਦਿ ਵੀ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਰਧਾਲੂ ਬਣੇ। ਉਨ੍ਹਾਂ ਨੇ ਲੋਕ ਭਲਾਈ ਲਈ ਜੋ
ਕੁੱਝ ਕੀਤਾ ਉਹ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ `ਤੇ ਵੀ ਆਧਾਰਿਤ ਸੀ,
ਜਿਸ ਕਰਕੇ ਉਨ੍ਹਾਂ ਨੂੰ ਪੰਜਵੇਂ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਵੀ ਜਾਣਿਆ ਜਾ ਸਕਦਾ ਹੈ।
ਹੁਣ ਅਸੀਂ ਦੁਨੀਆਂ ਦੇ ਵੱਲ ਨਿਗ੍ਹਾ ਮਾਰੀਏ ਤਾਂ ਅਕਸਰ ਇਹ ਹੀ ਦੇਖਿਆ ਜਾਂਦਾ ਹੈ ਕਿ ਜਦ ਸੱਚ ਨੂੰ
ਕੁਚਲ ਕੇ ਝੂਠ ਦਾ ਪਲੜਾ ਭਾਰੀ ਹੁੰਦਾ ਹੈ ਤਾਂ ਜਿਸ ਸੱਚ ਦੇ ਪੁੰਜ ਦੀ ਕੁਰਬਾਨੀ ਦਿੱਤੀ ਜਾ ਰਹੀ
ਹੁੰਦੀ ਹੈ ਜਾਂ ਇੰਜ਼ ਕਹਿ ਲਓ ਕਿ ਜਿਨ੍ਹਾਂ ਦੀ ਭਲਾਈ ਖ਼ਾਤਿਰ ਇਹ ਸੱਚ ਸ਼ੂਲੀ ਤੇ ਚੜ੍ਹ ਰਿਹਾ ਹੁੰਦਾ
ਹੈ ਜਾਂ ਤੱਤੀਆਂ ਲੋਹਾਂ ਤੇ ਬੈਠਦਾ ਹੈ ਜਾਂ ਕੋਈ ਵੀ ਕਿਸੇ ਵੀ ਕਿਸਮ ਦੀ ਕੁਰਬਾਨੀ ਦਿੰਦਾ ਹੈ ਤਾਂ
ਇਹੀ ਗ਼ਵਾਰ ਲੋਕ ਉਸ ਤੇ ਹੱਸਦੇ ਹੋਏ ਦਿਖਾਈ ਦਿੰਦੇ ਹਨ। ਇਸ ਤਰ੍ਹਾਂ ਚਿੜ੍ਹੀਆਂ ਦੀ ਮੌਤ ਤੇ ਗ਼ਵਾਰਾਂ
ਦਾ ਹਾਸਾ ਵਾਲੀ ਗੱਲ ਹੋ ਨਿਬੜਦੀ ਹੈ। ਫਿਰ ਬਾਅਦ ਵਿੱਚ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਜ਼ਰਾ
ਸੋਚੋ ਹਮੇਸ਼ਾਂ ਸੱਚ ਨੂੰ ਹੀ ਸ਼ੂਲੀ ਤੇ ਕਿਉਂ ਚੜ੍ਹਾਇਆ ਜਾਂਦਾ ਹੈ। ਸੱਚ ਨੂੰ ਹੀ ਨੀਹਾਂ `ਚ ਕਿਉਂ
ਚਿੜਵਾਇਆ ਜਾਂਦਾ ਹੈ। ਸੱਚ ਨੂੰ ਹੀ ਤੱਤੀਆਂ ਤਵੀਆਂ `ਤੇ ਕਿਉਂ ਬਿਠਾਇਆ ਜਾਂਦਾ ਹੈ? ਇਹ ਸੋਚਣ ਦੀ
ਲੋੜ ਹੈ। ਅਸਲ ਵਿੱਚ ਤਾਂ ਇਹ ਹੀ ਸਪੱਸ਼ਟ ਹੁੰਦਾ ਹੈ ਕਿ ਸੱਚ ਦੀ ਭਾਲ ਲਈ ਕੋਈ ਤੁਰਨ ਲਈ ਤਿਆਰ ਨਹੀਂ
ਜਾਂ ਇੰਜ਼ ਕਹਿ ਲਓ ਕਿ ਸੱਚ ਨੂੰ ਕੋਈ ਸਵੀਕਾਰ ਕਰਨ ਲਈ ਹੀ ਤਿਆਰ ਨਹੀਂ ਜਿਹੜਾ ਇਸ ਸੱਚ ਨੂੰ ਜਾਣ
ਲੈਂਦਾ ਹੈ ਤਾਂ ਉਸ ਨੂੰ ਕਈ ਤਸ਼ੀਹੇ ਝਲਣੇ ਪੈਂਦੇ ਹਨ।
ਹੁਣ ਦੁਨੀਆਂ ਦਾ ਝੁਕਾਵ ਹੀ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਆਪਣਾ ਹੀ ਆਪਣਿਆਂ ਦੇ ਪਿੱਠ `ਤੇ ਵਾਰ
ਕਰ ਰਿਹਾ ਦਿਖਾਈ ਦਿੰਦਾ ਹੈ। ਜਿੱਥੇ ਅਜਿਹਾ ਝੁਕਾਅ ਹੋ ਗਿਆ ਹੋਵੇ ਉੱਥੇ ਫਿਰ ਸੱਚ ਦੀ ਖ਼ਾਤਿਰ
ਲੜ੍ਹਨ ਤੇ ਦੂਸਰੇ ਦੇ ਹਿੱਤਾਂ ਦੀ ਰੱਖਿਆ ਕਰਨ ਦਾ ਹੌਸ਼ਲਾ ਕਿਸ ਕੋਲ ਰਹਿ ਜਾਂਦਾ ਹੈ। ਭਾਵ ਅੱਜ
ਸਮਾਂ ਅਜਿਹਾ ਆ ਗਿਆ ਹੈ ਕਿ ਸੱਚ ਦੀ ਖ਼ਾਤਿਰ ਲੜ੍ਹਨ ਲਈ ਕੋਈ ਵੀ ਤਿਆਰ ਨਹੀਂ ਹੁੰਦਾ। ਆਪਣਾ ਹੀ
ਆਪਣਿਆਂ `ਤੇ ਡੰਗ ਚਲਾ ਰਿਹਾ ਹੈ। ਪਰ ਦੂਜੇ ਦੇ ਹਿੱਤਾਂ ਲਈ ਰੱਖਿਆ ਕਰਨ ਲਈ ਫਿਰ ਕੌਣ ਅੱਗੇ ਆ
ਸਕਦਾ ਹੈ?
ਦੂਜਿਆਂ ਦੇ ਹਿੱਤਾਂ ਦੀ ਰੱਖਿਆ ਲਈ ਅੱਗੇ ਆਉਣ ਵਾਲਾ ਕੋਈ ਮਹਾਂ-ਯੋਧਾ ਹੀ ਹੋ ਸਕਦਾ ਹੈ ਜਿਹੜਾ ਕਿ
ਸਿਰਫ਼ ਆਪਣੇ ਬਾਰੇ ਨਾ ਸੋਚਦਾ ਹੋਇਆ ਲੋਕ ਭਲਾਈ ਹਿੱਤ ਵੀ ਸੋਚੇ। ਇੱਕ ਮਹਾਂ-ਯੋਧਾ ਹੀ ਦੂਜਿਆਂ ਦੇ
ਹਿੱਤਾਂ ਦੀ ਰੱਖਿਆ ਦੀ ਖ਼ਾਤਿਰ ਤੱਤੀਆਂ ਲੋਹਾਂ `ਤੇ ਬੈਠ ਸਕਦਾ ਹੈ ਤੇ ਮੁੱਖੋਂ ਸ਼ੀਅ ਤੱਕ ਦਾ ਉਚਾਰਨ
ਕਰਨ ਦੀ ਬਜ਼ਾਇ ਸਤਿਨਾਮੁ ਵਾਹਿਗੁਰੂ ਹੀ ਕਹਿੰਦਾ ਹੈ। ਫਿਰ ਜਿਹੜੇ ਸਾਡੇ ਹਿੱਤਾਂ ਲਈ ਤਸ਼ੀਹੇ ਝੱਲਦੇ
ਹਨ ਜਾਂ ਇੰਜ਼ ਕਹਿ ਲਓ ਕਿ ਤਸੀਹੇ ਝੱਲੇ ਹਨ ਉਨ੍ਹਾਂ ਦੀ ਕੀਤੀ ਹੋਈ ਕੁਰਬਾਨੀ ਦਾ ਅਸੀਂ ਲੋਕ ਮੁੱਲ
ਕਿਉਂ ਨਹੀਂ ਪਾਉਂਦੇ? ਅਸੀਂ ਕੁਰਾਹੇ ਪੈ ਕੇ ਭਟਕ ਕੇ ਕਿਸ ਰਾਸਤੇ `ਤੇ ਚੱਲ ਪਏ ਹਾਂ? ਤੇ ਕੁਰਾਹੇ
ਪੈ ਕੇ ਮੂਰਖ ਲੋਕਾਂ ਦਾ ਸਾਥ ਦੇ ਕੇ ਅਸੀਂ ਲੋਕਾਈ ਨੂੰ ਨਰਕ ਵੱਲ ਕਿਉਂ ਧਕੇਲ ਰਹੇ ਹਾਂ? ਜੇਕਰ
ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਬੁਰਾ ਕਿਉਂ ਕਰ ਰਹੇ ਹੋ? ਇਹ ਸਵਾਲ ਮਨ ਵਿੱਚ ਪੈਦਾ ਹੋਣਾ
ਅਤਿਅੰਤ ਜ਼ਰੂਰੀ ਹੈ।
ਚਾਰੇ ਪਾਸੇ ਨਜ਼ਰ ਮਾਰ ਕੇ ਦੇਖੋ, ਦੁਨੀਆਂ `ਤੇ ਪਾਪਾਂ ਦਾ ਬੋਲਬਾਲਾ ਹੀ ਚੱਲ ਰਿਹਾ ਨਜ਼ਰ ਆ ਰਿਹਾ
ਹੈ। ਪਾਪ ਚਾਹੇ ਹਿੰਦੂ ਕਰਦਾ ਹੈ। ਮੁਸ਼ਲਮਾਨ ਕਰਦਾ ਹੈ, ਸਿੱਖ ਕਰਦਾ ਹੈ। ਜਾਂ ਫਿਰ ਈਸਾਈ ਕਰਦਾ ਹੈ।
ਪਾਪ ਤਾਂ ਅਸਲ ਵਿੱਚ ਪਾਪ ਹੈ। ਕਿਉਂਕਿ ਇਸ ਪਾਪ ਕਰਨ ਨਾਲ ਪਾਪੀ ਦਾ ਤਾਂ ਭਲਾ ਬੇ-ਸ਼ੱਕ ਹੋ ਜਾਵੇ ਪਰ
ਇਸ ਨਾਲ ਆਮ ਲੋਕਾਈ ਨੂੰ ਮੁਸ਼ਕਲ ਹੁੰਦੀ ਹੀ ਹੈ। ਅੱਜ ਜਿਹੜੇ ਆਪਣੇ ਆਪ ਨੂੰ ਗੁਰੂਆਂ ਵਾਲੇ ਕਹਿੰਦੇ
ਹਨ ਉਹ ਹੀ ਜਿਆਦਾਤਰ ਪਾਪ ਕਰ ਰਹੇ ਹਨ। ਸ਼ਾਇਦ ਇੰਜ਼ ਸੋਚ ਰਹੇ ਹੋਣ ਚਲ ਹੁਣ ਪਾਪ ਕਰ ਲਿਆ ਤੇ ਗੁਰੂ
ਅੱਗੇ ਜਾ ਕੇ ਮਿੰਨਤ-ਤਰਲਾ ਕਰ ਕੇ ਆਪਣੀ ਭੁੱਲ ਬਖ਼ਸ਼ਾ ਕੇ ਅੱਗੋਂ ਫਿਰ ਕੁੱਝ ਸੋਚਾਂਗਾ। ਇਹ ਵਰਤਾਰਾ
ਲਗਾਤਾਰ ਜ਼ਾਰੀ ਰਹੇਗਾ ਤਾਂ ਫਿਰ ਆਮ ਲੋਕਾਈ ਦਾ ਭਲਾ ਕਿੰਜ਼ ਹੋਵੇਗਾ? ਇਹ ਕੁੱਝ ਇੰਜ਼ ਨਹੀਂ ਜਾਪ ਰਿਹਾ
ਕਿ ਗੁਰੂਆਂ ਵਾਲੇ ਹੋ ਕੇ ਵੀ ਅਸੀਂ ਬੇ-ਗੁਰੇ ਬਣੇ ਹੋਏ ਪਾਪ ਦੇ ਭਾਗੀਦਾਰੀ ਬਣੀ ਜਾ ਰਹੇ ਹਾਂ। ਹੁਣ
ਕੋਈ ਹਿੰਦੂ, ਪੱਗ ਬੰਨ੍ਹ ਕੇ ਕੋਈ ਪਾਪ ਕਰਦਾ ਹੈ ਜਾਂ ਫਿਰ ਸਿੱਖ, ਵਾਲ ਕਟਵਾ ਕੇ ਕੋਈ ਪਾਪ ਕਰਦਾ
ਹੈ ਇਸਦਾ ਬੁਰਾ ਅਸਰ ਕਿਸ `ਤੇ ਪੈਣਾ ਹੈ ਜ਼ਰਾ ਸੋਚ ਕੇ ਦੇਖਿਆ ਹੈ?
ਜ਼ਰਾ ਸੋਚੋ! ਕਿ ਤੁਸੀਂ ਆਪਣੇ ਗੁਰੂਆਂ ਦੀ ਬਾਣੀ ਜਾਣ ਕੇ ਜਾਂ ਉਨ੍ਹਾਂ ਦੇ ਪ੍ਰਵਚਨਾ ਬਾਰੇ ਜਾਣ ਕੇ
ਉਸ `ਤੇ ਅਮਲ ਕਰ ਰਹੇ ਹੋ? ਅੱਜ ਦੁਨੀਆਵੀ ਪਾਪਾਂ ਦਾ ਪਲੜਾ ਇੰਜ਼ ਭਾਰੀ ਹੋ ਚੁੱਕਾ ਹੈ ਜਾਂ ਇੰਜ਼ ਕਹਿ
ਲਓ ਕਿ ਪਾਪਾਂ ਦੀ ਪੰਡ ਇੰਨੀ ਭਾਰੀ ਹੋ ਚੁੱਕੀ ਹੈ ਕਿ ਇਸ ਬੋਝ ਨੂੰ ਹਲਕਾ ਕਰਨ ਲਈ ਅੱਜ ਸਾਨੂੰ
ਕਿਸੇ ਰਹਿਬਰ ਦੀ ਕਿਸੇ ਅਜਿਹੇ ਮਹਾ-ਪੁਰਸ ਦੀ ਲੋੜ ਮਹਿਸੂਸ ਹੋ ਰਹੀ ਹੈ ਜਿਹੜਾ ਕਿ ਆਮ ਲੋਕਾਈ ਲਈ
ਤਸ਼ੀਹੇ ਝੱਲ ਸਕਦਾ ਹੋਵੇ। ਪਰ ਅੱਜ ਦੀ ਇਸ ਦੁਨੀਆਂ ਵਿੱਚ ਅਜਿਹਾ ਕੋਈ ਵੀ ਮਹਾਂ-ਪੁਰਸ਼ ਦਿਖਾਈ ਨਹੀਂ
ਦੇ ਰਿਹਾ। ਮੰਨ ਲਓ ਕਿ ਕੋਈ ਉਸ ਰੱਬ ਦਾ ਪਿਆਰਾ ਅੱਜ ਇਸ ਦੁਨੀਆਂ `ਤੇ ਇਨ੍ਹਾਂ ਪੜ੍ਹੇ-ਲਿਖੇ ਗੰਵਾਰ
ਲੋਕਾਂ ਦੀ ਭਲਾਈ ਲਈ ਅੱਗੇ ਆ ਵੀ ਜਾਵੇ ਤਾਂ ਅਨ੍ਹਪੜ੍ਹ ਤਾਂ ਇੱਕ ਪਾਸੇ ਰਹਿ ਗਏ ਪੜ੍ਹੇ-ਲਿਖੇ ਵੀ
ਉਸਨੂੰ ਮੂਰਖ ਆਖ ਕੇ ਸੰਬੋਧਨ ਕਰਨਗੇ। ਇਸ ਵਿੱਚ ਫਿਰ ਦੋਸ਼ ਕਿਸ ਸਿਰ ਮੜ੍ਹਿਆ ਜਾਵੇ?
ਜੇਕਰ ਇਹ ਸਭ ਕੁੱਝ ਨਾ ਹੋਵੇ ਤਾਂ ਕਿਸੇ ਵੀ ਮਹਾਂ-ਪੁਰਸ਼ ਨੂੰ ਕੁਰਬਾਨੀ ਨਾ ਦੇਣੀ ਪਵੇ। ਕਿਸੇ ਨੂੰ
ਵੀ ਮਨੁੱਖਤਾ ਦੀ ਭਲਾਈ ਖ਼ਾਤਿਰ ਨੀਹਾਂ `ਚ ਨਾ ਚਿਣਵਾਇਆ ਜਾਵੇ ਜਾਂ ਫਿਰ ਤੱਤੀਆਂ ਤਵੀਆਂ ਤੇ ਬਿਠਾ
ਕੇ ਤਸ਼ੀਹੇ ਨਾ ਦਿੱਤੇ ਜਾਣ। ਓਏ ਮੂਰਖ ਲੋਕੋ ਜ਼ਰਾ ਸੋਚ ਕੇ ਦੇਖੋ ਜਿਹੜੇ ਵੀ ਮਹਾਂ-ਪੁਰਸ਼ ਤੁਹਾਡੇ ਲਈ
ਤਸ਼ੀਹੇ ਝੱਲ ਕੇ ਗਏ ਹਨ ਕੀ ਤੁਸੀਂ ਤੁਹਾਡੀ ਭਲਾਈ ਲਈ ਕੀਤੀ ਹੋਈ ਕੁਰਬਾਨੀ ਦਾ ਮੁੱਲ ਪਾਇਆ ਹੈ? ਜਾਂ
ਪਾ ਰਹੇ ਹੋ? ਕੀ ਤੁਸੀਂ ਉਨ੍ਹਾਂ ਦਾ ਕਰਜ਼ਾ ਚੁਕਾ ਚੁੱਕੇ ਹੋ ਜਾਂ ਫਿਰ ਅਜੇ ਬਕਾਇਆ ਰਹਿੰਦਾ ਹੈ।
ਜ਼ਰਾ ਸੋਚੋ! ਕਿ ਉਨ੍ਹਾਂ ਮਹਾਂ-ਪੁਰਸ਼ਾਂ ਨੂੰ ਤੁਹਾਡੀ ਮਨੁੱਖਤਾ ਦੀ ਭਲਾਈ ਖ਼ਾਤਿਰ ਤਸ਼ੀਹੇ ਝੱਲਣ ਦੀ
ਕੀ ਲੋੜ ਸੀ ਭਲਾ? ਇਸ ਲਈ ਕਿ ਇਸ ਦੁਨੀਆਂ `ਤੇ ਕੋਈ ਦੁੱਖ ਨਾ ਉਠਾਵੇ ਤੇ ਸਮਾਜ ਵਿੱਚ ਸਮਾਨਤਾ
ਉਤਪੰਨ ਹੋ ਸਕੇ। ਪਰ ਤੁਸੀਂ ਅਜੇ ਤੱਕ ਵੀ ਅਜਿਹੇ ਮਹਾਪੁਰਸ਼ਾ ਦਾ ਕਰਜ਼ਾ ਨਹੀਂ ਚੁਕਾ ਸਕੇ। ਬਾਬਾ
ਫਰੀਦ ਜੀ ਨੇ ਕਿਹਾ ਹੈ-
ਫਰੀਦਾ ਦਰ ਦਰਵੇਸੀ ਗਾਖੜੀ ਚੱਲਾਂ ਦੁਨੀਆਂ ਭੱਤ।
ਬੰਨ੍ਹ ਉਠਾਈ ਪੋਟਲੀ ਤੇ ਕਿੱਥੇ ਬੰਝਾਂ ਘੱਤ॥
ਸੋ ਦੁਨੀਆਂ `ਤੇ ਅੱਜ ਵੀ ਪਾਪਾਂ ਦਾ ਬਹੁਤ ਬੋਲਬਾਲਾ ਹੈ ਅੱਜ ਵੀ ਅਸੀਂ ਪਾਪਾਂ ਦੀ ਪੋਟਲੀ
ਸਿਰ `ਤੇ ਚੁੱਕੀ ਘੁੰਮ ਰਹੇ ਹਾਂ। ਇੰਜ਼ ਲੱਗ ਰਿਹਾ ਹੈ ਕਿ ਅਸੀਂ ਆਪਣੇ ਗੁਰੂਆਂ, ਪੀਰਾਂ ਦੀਆਂ ਸਾਡੀ
ਮਨੁੱਖਤਾ ਦੀ ਭਲਾਈ ਖ਼ਾਤਿਰ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਭੁਲਾ ਦਿੱਤਾ ਹੈ ਤੇ ਮੁੜ ਕੇ ਖ਼ੋਤੀ
ਬੋਹੜ ਥੱਲੇ ਆਉਣ ਵਾਲੀ ਗੱਲ ਹੋ ਗਈ ਹੈ। ਅਸੀਂ ਅੱਜ ਵੀ ਆਪਣੇ ਗੁਰੂਆਂ ਨੂੰ ਤੱਤੀਆਂ ਤਵੀਆਂ `ਤੇ
ਬਿਠਾਇਆ ਹੋਇਆ ਹੈ। ਭਾਵ ਅੱਜ ਵੀ ਸਾਡੇ ਪਾਪਾਂ ਦੀ ਭਾਰੀ ਗੱਠੜੀ ਵੱਲ ਦੇਖ ਕੇ ਸਾਡੇ ਗੁਰੂ ਤੱਤੀਆਂ
ਲੋਹਾਂ `ਤੇ ਬਿਰਾਜ਼ਮਾਨ ਲੱਗ ਰਹੇ ਹਨ। ਆਓ ਸਾਰੇ ਰੱਲ ਕੇ ਉਪਰਾਲਾ ਕਰੀਏ ਕਿ ਅਸੀਂ ਆਪਣੇ ਗੁਰੂਆਂ ਦੇ
ਤਪਦੇ ਹੋਏ ਹਿਰਦਿਆਂ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰੀਏ। ਸਾਰੇ ਇੱਕ-ਮਿੱਕ ਹੋ ਕੇ ਪਾਪਾਂ ਤੋਂ ਮੁਕਤੀ
ਦਾ ਰਾਹ ਲੱਭ ਸਕੀਏ ਤੇ ਉਸ ਸੱਚੇ ਪ੍ਰਮਾਤਮਾਂ, ਸੱਚੇ ਸਤਿਗੁਰੂ ਦੇ ਲੜ੍ਹ ਲੱਗ ਕੇ ਆਪਣਾ ਤੇ ਦੂਜਿਆਂ
ਦਾ ਜੀਵਨ ਸਫ਼ਲ ਬਣਾਈਏ।
ਧੰਨਵਾਦ।
ਪਰਸ਼ੋਤਮ ਲਾਲ ਸਰੋਏ, ਮੋਬਾਇਲ ਨੰਬਰ- 92175-44348
ਪਿੰਡ- ਧਾਲੀਵਾਲ-ਕਾਦੀਆਂ, ਡਾਕਘਰ- ਬਸ਼ਤੀ-ਗੁਜ਼ਾਂ-ਜਲੰਧਰ- 144002
*************************************************************
ਆਤਮਾਂ ਪੱਖੋ ਤਾਂ ਹਰ ਇੱਕ ਬੀਮਾਰ ਹੈ
ਭਾਵੇਂ ਇਨਸਾਨ ਨੇ ਸਾਰੇ ਇੱਕ ਜੈਸੇ ਤੇ ਇੱਕ ਜੈਸਾ ਇਹ ਸੰਸਾਰ ਹੈ,
ਪਰ ਅੱਜ ਦੇ ਇਸ ਕਲਯੁਗ ਦੇ ਵਿੱਚ ਦੋਸਤੋਂ ਝੂਠਿਆਂ ਦੀ ਹੀ ਜੈ ਜੈਕਾਰ ਹੈ।
ਅਸੀਂ ਹੋਰ ਦੋਸ਼ ਦਿੰਦੇ ਹਾਂ ਕਿਸੇ ਇੱਕ ਨੂੰ ਪਰ ਇੱਕ ਦੇ ਵਸ ਦੀ ਗੱਲ ਨਹੀਂ,
ਏਥੇ ਆਤਮਾਂ ਦੇ ਪੱਖੋ ਤਾਂ ਇੱਕ ਬੀਮਾਰ ਹੈ।
ਪੈਗੰਬਰ ਆਏ ਉਨ੍ਹਾਂ ਭੇਦ ਮਿਟਾਏ,
ਪਰ ਅੱਜ ਵੀ ਜ਼ਾਤ ਪਾਤ ਵਿੱਚ ਫਸੇ ਬੈਠੇ ਨੇ ਲੋਕ,
ਕੋਈ ਹਿੰਦੂ ਹੈ, ਕੋਈ ਮੁਸ਼ਲਮਾਨ ਹੈ ਤੇ ਕੋਈ ਸਿੱਖ ਕਹਾਵੇ,
ਮਿੱਟੀ ਦੇ ਪੁਤਲੇ ਸੋਚ ਕੇ ਦੇਖ ਜ਼ਰਾ,
ਏਥੇ ਤਾਂ ਹਰ ਕੋਈ ਚਮਾਰ ਹੈ।
ਅਸੀਂ ਹੋਰ ਦੋਸ਼ ਦਿੰਦੇ ਹਾਂ ਕਿਸੇ ਇੱਕ ਨੂੰ ਪਰ ਇੱਕ ਦੇ ਵਸ ਦੀ ਗੱਲ ਨਹੀਂ,
ਏਥੇ ਆਤਮਾਂ ਦੇ ਪੱਖੋ ਤਾਂ ਇੱਕ ਬੀਮਾਰ ਹੈ।
ਸਮਝ ਸਕਿਆ ਨਾ ਇਨਸਾਨ ਪੈਗੰਬਰਾਂ ਦੀ ਰਮਝ ਨੂੰ,
ਅੱਜੇ ਵੀ ਭੁੱਲਿਆ ਭਟਕ ਰਿਹਾ ਹੈ ਆਪਣੀ ਮੰਜ਼ਲੋਂ,
ਆਪਣੀ ਆਪਣੀ ਡਪਲੀ ਤੇ ਆਪਣਾ ਹੀ ਰਾਗ ਗਾਵੇ,
ਏਥੇ ਤਾਂ ਹਰ ਕੋਈ ਬਣਿਆ ਫ਼ਕਾਰ ਹੈ।
ਅਸੀਂ ਹੋਰ ਦੋਸ਼ ਦਿੰਦੇ ਹਾਂ ਕਿਸੇ ਇੱਕ ਨੂੰ ਪਰ ਇੱਕ ਦੇ ਵਸ ਦੀ ਗੱਲ ਨਹੀਂ,
ਏਥੇ ਆਤਮਾਂ ਦੇ ਪੱਖੋ ਤਾਂ ਇੱਕ ਬੀਮਾਰ ਹੈ।
ਪੀ. ਐਲ. ਏਥੇ ਤਾਂ ਹਰ ਕੋਈ ਭੁੱਲਿਆ ਭਟਕਿਆ ਹੈ ਫਿਰਦਾ,
ਹਰ ਕੋਈ ਚੌਧਰ ਰੱਖਣ `ਤੇ ਤੁੱਲਿਆ ਫਿਰਦਾ ਹੈ,
ਜੇ ਇਹ ਪੈਗੰਬਰਾਂ ਦੀ ਰਮਝ ਜਾਣ ਸਕੇ ਤਾਂ ਸਮਝੋ,
ਤਦ ਹੀ ਦੁਨੀਆਂ ਸਮਝਦਾਰ ਹੈ।
ਅਸੀਂ ਹੋਰ ਦੋਸ਼ ਦਿੰਦੇ ਹਾਂ ਕਿਸੇ ਇੱਕ ਨੂੰ ਪਰ ਇੱਕ ਦੇ ਵਸ ਦੀ ਗੱਲ ਨਹੀਂ,
ਏਥੇ ਆਤਮਾਂ ਦੇ ਪੱਖੋ ਤਾਂ ਇੱਕ ਬੀਮਾਰ ਹੈ।
ਪਰਸ਼ੋਤਮ ਲਾਲ ਸਰੋਏ,
92175-44348
ਪਿੰਡ ਧਾਲੀਵਾਲ-ਕਾਦੀਆਂ,
ਡਾਕਘਰ- ਬਸ਼ਤੀ-ਗੁਜ਼ਾਂ
ਜਲੰਧਰ-144002
(21/05/12)
ਸਰਵਜੀਤ ਸਿੰਘ
ਸ. ਗੁਰਮੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜਿ ਕੀ ਫ਼ਤਿਹ।
ਸ. ਗੁਰਮੀਤ ਸਿੰਘ ਜੀ, ਆਪ ਜੀ ਨੇ ਲੇਖ ‘ਗੁਰੂ ਗਰੰਥ ਸਾਹਿਬ ਅਤੇ ਸਿੱਖ
ਰਹਤ’ ਵਿਚ ‘ਸਿੱਖ ਰਹਿਤ ਮਰਯਾਦਾ’ ਨਾਲ ਸਬੰਧਿਤ ਬਹੁਤ ਹੀ ਮਹੱਤਵਪੁਰਨ ਨੁਕਤੇ ਉਠਾਏ ਹਨ ਜੋ ਵਿਚਾਰ
ਦੀ ਮੰਗ ਕਰਕੇ ਹਨ।
ਸਭ ਤੋਂ ਪਹਿਲੀ ਬੇਨਤੀ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੇ 14 ਮਾਰਚ 1927
ਦੇ ਜਨਰਲ ਇਜਲਾਸ `ਚ ਇਹ ਵਿਚਾਰ ਕੀਤੀ ਕਿ ਮਰਯਾਦਾ `ਚ ਬਹੁਤ ਮਤ-ਭੇਦ ਪੈਦਾ ਹੋ ਗਏ ਹਨ। ਇਸ ਤੇ
ਵਿਚਾਰ ਕਰਨ ਲਈ , ਇਕ ਮਰਯਾਦਾ ਕਾਇਮ ਕਰਨ ਲਈ ਸਬ ਕਮੇਟੀ ਬਣਾਈ ਜਾਵੇ ਜੋ ਖਰੜਾ ਤਿਆਰ ਕਰੇ। 28
ਮੈਂਬਰਾਂ ਦੀ ਕਮੇਟੀ ਬਣਾਈ ਗਈ ਜਿਸ `ਚ ਚੌਹਾਂ ਤਖ਼ਤਾਂ ਦੇ ਜਥੇਦਾਰ ਸ਼ਾਮਲ ਸਨ। (ਹਰਕੀਰਤ ਸਿੰਘ-ਸਿਖ
ਰਹਿਤ ਮਰਯਾਦਾ ਦੀ ਸਮੀਖਿਆ, ਪੰਨਾ 86)
ਇਸ ਤੋਂ ਇਹ ਸਪੱਸ਼ਟ ਹੈ ਕਿ 1927 `ਚ ਪੰਜ ਪਿਆਰੇ ਨਹੀ ਸਗੋਂ ਚਾਰ ਪਿਆਰੇ ਹੀ
ਸਨ। ਇਹ ਵੀ ਸਪੱਸ਼ਟ ਹੈ ਕਿ ਉਸ ਵੇਲੇ ਪੰਥ `ਚ ਕੋਈ ਇਕ ਮਰਯਾਦਾ ਪ੍ਰਚਲਤ ਨਹੀ ਸੀ। ਇਸ ਕਮੇਟੀ ਵੱਲੋਂ
ਤਿਆਰ ਕਿਤੇ ਗਏ ਖਰੜੇ ਨੂੰ 1 ਅਕਤੂਬਰ 1932 ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਵਾਨਗੀ ਲਈ ਪੇਸ਼ ਕੀਤਾ
ਗਿਆ। 30 ਦਸੰਬਰ 1933 ਨੂੰ ਇਹ ਖਰੜਾ ਪ੍ਰੋ. ਤੇਜਾ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ `ਚ
ਪੇਸ਼ ਕੀਤਾ। ਵਿਚਾਰ ਚਰਚਾ ਦੌਰਾਨ ਕੁਝ ਮੱਤ-ਭੇਦ ਪੈਦਾ ਹੋ ਜਾਣ ਕਾਰਨ ਵਿਚਾਰ ਚਰਚਾ ਅਨਿਸ਼ਚਿਤ ਸਮੇ
ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਿਛੋਂ ਇਹ ਕਿਵੇਂ ਪਾਸ ਹੋਈ, ਇਸ ਦਾ ਵਰਨਣ ਆਪ ਜੀ ਨੇ ਆਪਣੇ
ਪੱਤਰ `ਚ ਕੀਤਾ ਹੈ।
ਅੱਗੇ ਆਪ ਜੀ ਲਿਖਦੇ ਹੋ, “ਹੋਰ ਕੋਈ ਜਾਣਕਾਰੀ ਨਹੀਂ ਮਿਲਦੀ ਕਿ ੧੯੩੨ ਤੋਂ
ਲੈ ਕੇ ੧੯੪੫ ਤੱਕ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਕਿਉਂਕਿ ੧੯੩੨ ਨੂੰ ਤਿਆਰ ਕੀਤੇ ਖਰੜੇ
ਅਨੁਸਾਰ ਕੋਈ ਖ਼ਾਸ ਬਦਲਾਅ ਦੇਖਣ ਵਿੱਚ ਨਹੀਂ ਆਉਂਦਾ”। ਇਸ ਸਬੰਧੀ ਬੇਨਤੀ ਹੈ ਮੇਰੇ ਪਾਸ 1945 `ਚ
ਛਪੀ ਮਰਯਾਦਾ ਤਾਂ ਨਹੀਂ ਹੈ ਪਰ 1950 `ਚ ਛਪੀ ਕਾਪੀ ਹੈ ਜਿਸ `ਚ ਕਈ ਛੋਟੇ–ਛੋਟੇ ਫਰਕ ਮਿਲਦੇ ਹਨ।
ਜਿਵੇ 1936 ਵਾਲੀ ਮਰਯਾਦਾ `ਚ ਨਗਾਰੇ ਦਾ ਜਿਕਰ ਨਹੀ ਹੈ ਪਰ ਇਹ ਵਾਧਾ 1950 ਵਾਲੀ `ਚ ਹੈ, “(ਢ)
ਗੁਰਦੁਆਰੇ ਵਿਚ ਨਗਾਰਾ ਹੋਵੇ ਜੋ ਸਮੇਂ ਸਿਰ ਵਜਾਇਆ ਜਾਵੇ”
1936 `ਚ ਛਪੀ ਮਰਯਾਦਾ `ਚ ਕੜਾਹ ਪ੍ਰਸ਼ਾਦ ਵਰਤਾਉਣ ਵੇਲੇ ਦਾ ਵਿਸਥਾਰ `ਚ
ਵਰਨਣ ਕੀਤਾ ਗਿਆ ਹੈ, “(ੲ) ਇਸ ਦੇ ਉਪਰੰਤ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਵਿਚੋਂ
ਪੰਜਾਂ ਪਿਆਰਿਆਂ ਦਾ ਗੱਫਾ ਕੱਢਿਆ ਜਾਵੇਂ। ਵਰਤਾਉਣ ਵਾਲਾ ਸਿੰਘ ਤਿਆਰ ਬਰ ਤਿਆਰ ਹੋਵੇ। ਉਹ ਕਿਸੇ
ਕੋਲੋਂ ਪੁੱਛੇ ਨਾ ਕਿ ਕੀ ਤੂੰ ਤਿਆਰ ਬਰ ਤਿਆਰ ਹੈ ਜਾਂ ਨਹੀਂ, ਕੇਵਲ ਆਪ ਹੀ ਸੰਗਤ ਵਿਚ ਨਜ਼ਰ ਮਾਰ
ਕੇ ਵੇਖ ਲਵੇ ਕਿ ਕਿਹੜਾ 2 ਰਹਿਤ ਵਿਚ ਪੱਕਾ ਦਿਸਦਾ ਹੈ। ਜੇ ਸੰਗਤ (ਜਿਸ ਵਿਚ ਤਾਬੇ ਬੈਠਾ ਸਿੰਘ ਭੀ
ਸ਼ਾਮਲ ਹੈ) ਵਿਚ ਪੰਜਾ ਤੋਂ ਘੱਟ ਤਿਆਰ ਸਿੰਘ ਮਿਲਣ, ਤਾਂ ਜਿਤਨੇ ਹੋਣ ਉਨ੍ਹਾਂ ਨੂੰ ਵਰਤਾ ਕੇ ਬਾਕੀ
ਦਾ ਛਾਂਦਾ ਕੜਾਹ ਪ੍ਰਸ਼ਾਦ ਦੀ ਦੇਗ ਵਿਚ ਰਲਾ ਕੇ ਸਾਰੀ ਸੰਗਤ ਵਿਚ ਵਰਤਾ ਦੇਵੇ। ਸੰਗਤ ਵਿਚ ਵਰਤਾਉਣ
ਲਗਿਆਂ ਪਹਿਲਾਂ ਤਾਬੇ ਬੈਠੇ ਸਿੰਘ ਨੂੰ ਕਟੋਰੇ ਜਾਂ ਕੌਲ ਵਿਚ ਪਾ ਕੇ ਦੇਵੇ ਤੇ ਫਿਰ ਬਾਕੀ ਸੰਗਤ
ਨੂੰ ਵਰਤਾਏ। ਕਿਸੇ ਲਿਹਾਜ਼ ਜਾਂ ਘਿਰਣਾ ਕਰਕੇ ਵਿਤਕਰਾ ਨਾ ਕਰੇ, ਸਭ ਸਿੱਖ ਅਣਸਿੱਖ, ਨੀਚ, ਨੀਚ-ਊਚ
ਜਾਤ ਵਾਲੇ ਨੂੰ ਇਕੋ ਜਿਹਾ ਵਰਤਾਵੇ। ਕੜਾਹ ਪ੍ਰਸ਼ਾਦ ਵਰਤਾਣ ਵੇਲੇ ਸੰਗਤ ਵਿਚ ਬੈਠੇ ਕਿਸੇ ਮਨੁੱਖ
ਤੋਂ ਜ਼ਾਤ-ਪਾਤ, ਛੂਤ-ਛਾਤ ਦਾ ਖਿਆਲ ਕਰਕੇ ਗਿਲਾਨੀ ਨਹੀਂ ਕਰਨੀ ਚਾਹੀਦੀ”।
1950 ਵਾਲੀ ਮਰਯਾਦਾ `ਚ ਉਪ੍ਰੋਕਤ ਵਾਰਤਾ ਨੂੰ ਸੰਖੇਪ `ਚ ਇਓ ਲਿਖਿਆ ਗਿਆ
ਹੈ, “ (ੲ) ਇਸ ਦੇ ਉਪਰੰਤ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਵਿਚੋਂ ਪੰਜਾਂ
ਪਿਆਰਿਆਂ ਦਾ ਗੱਫਾ ਕੱਢ ਕੇ ਵਰਤਾਇਆ ਜਾਵੇ। ਉਪ੍ਰੰਤ ਸੰਗਤ ਵਿਚ ਵਰਤਾਉਣ ਲੱਗਿਆਂ ਪਹਿਲਾਂ ਤਾਬਿਆ
ਬੈਠੇ ਸਿੰਘਾਂ ਨੂੰ ਕਟੋਰੇ ਜਾਂ ਕੌਲ ਵਿਚ ਪਾ ਕੇ ਦੇਵੇ ਤੇ ਫਿਰ ਬਾਕੀ ਸੰਗਤ ਨੂੰ ਵਰਤਾਏ। ਕਿਸੇ
ਲਿਹਾਜ਼ ਜਾਂ ਘਿਰਣਾ ਕਰਕੇ ਵਿਤਕਰਾ ਨਾ ਕਰੇ। ਸਭ ਸਿੱਖ, ਅਣ ਸਿਖ, ਨੀਚ-ਊਚ ਜਾਤ ਵਾਲੇ ਨੂੰ ਇਕੋ
ਜਿਹਾ ਵਰਤਾਵੇ। ਕੜਾਹ ਪ੍ਰਸ਼ਾਦ ਵਰਤਾਣ ਵੇਲੇ ਸੰਗਤ ਵਿਚ ਬੈਠੇ ਕਿਸੇ ਮਨੁੱਖ ਤੋਂ ਜ਼ਾਤ-ਪਾਤ,
ਛੂਤ-ਛਾਤ ਦਾ ਖਿਆਲ ਕਰਕੇ ਗਿਲਾਨੀ ਨਹੀਂ ਕਰਨੀ ਚਾਹੀਦੀ”।
1936 `ਚ ਜਨਮ ਤੇ ਨਾਮ ਸੰਸਕਾਰ ਦੇ ਸਿਰਲੇਖ ਹੇਠ ਇਹ ਵੀ ਦਰਜ ਹੈ, “ (ੳ)
ਜਦ ਵਾਹਿਗੁਰੂ ਦੀ ਕਿਰਪਾ ਨਾਲ ਸਿਖ ਦੇ ਘਰ ਬਾਲਕ ਦਾ ਜਨਮ ਹੋਵੇ, ਤਾਂ ਗੁੜਤੀ ਦੀ ਥਾਂ ਜਲ ਵਿਚ
ਪਤਾਸੇ ਪਾ ਕੇ ਮੂਲ ਮ੍ਰੰਤ ਉਚਾਰਣ ਕਰਕੇ ਕਿਰਪਾਨ ਦੀ ਨੋਕ ਨਾਲ ਇਕ ਦੋ ਬੂੰਦਾਂ ਬਾਲਕੇ ਦੇ ਮੂੰਹ
ਵਿਚ ਪਾ ਦਿੱਤੀਆਂ ਜਾਣ। ਬਾਕੀ ਦਾ ਜਲ ਮਾਤਾ ਪੀ ਲਵੇ। ਫੇਰ ‘ਧੀਆ ਪੁਤ ਸਭ ਹਰਿ ਕੇ ਕੀਏ’ ਗੁਰਵਾਕ
ਅਨੁਸਾਰ ਵਾਹਿਗੁਰੂ ਦੇ ਧੰਨਵਾਦ ਅਤੇ ਮਾਤਾ ਦੀ ਅਰੋਗਤਾ ਲਈ ਅਰਦਾਸਾ ਕੀਤਾ ਜਾਵੇ” ਜੋ 1950 `ਚ ਛਪੀ
ਮਰਯਾਦਾ `ਚ ਨਹੀ ਹੈ। ਇਹ ਤਾ ਸੀ ਤਬਦੀਲੀ ਦੀਆਂ ਕੁਝ ਉਦਾਹਰਣਾਂ ਜੋ ਜਿਆਦਾ ਮਹੱਤਵ ਨਹੀ ਰੱਖਦੀਆਂ।
ਸਿਧਾਂਤਿਕ ਤੌਰ ਤੇ ਜੋ ਤਬਦੀਲੀ ਕੀਤੀ ਗਈ ਸੀ ਉਹ ਹੈ ਰਾਗਮਾਲਾ ਬਾਰੇ, 1936
`ਚ ਤਿਆਰ ਕੀਤੀ ਗਈ ਮਰਯਾਦਾ `ਚ ਇਹ ਦਰਜ ਹੈ, “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ
(ਸਾਧਾਰਨ ਜਾਂ ਅਖੰਡ) ਮੁੰਦਾਵਣੀ ਉਤੇ ਪਾਇਆ ਜਾਵੇ। (ਇਸ ਗਲ ਬਾਬਤ ਪੰਥ ਵਿਚ ਅਜੇ ਤਕ ਮਤ ਭੇਦ
ਹੈ , ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ
ਹੀਆ ਕੋਈ ਨਾ ਕਰੇ)
ਪਰ 1950 ਵਾਲੀ ਮਰਯਾਦਾ `ਚ ਇਹ ਇਸ ਦਰਜ ਹੈ, “ ਭੋਗ ਸ੍ਰੀ ਗੁਰੂ ਗ੍ਰੰਥ
ਸਾਹਿਬ ਦੇ ਪਾਠ ਦਾ ਭੋਗ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ
ਪਾਇਆ ਜਾਵੇ। (ਇਸ ਗਲ ਬਾਬਤ ਪੰਥ ਵਿਚ ਅਜੇ ਤਕ ਮਤ ਭੇਦ ਹੈ , ਇਸ ਲਈ ਰਾਗਮਾਲਾ ਤੋਂ ਬਿਨਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)
ਇਹ ਤਬਦੀਲੀ 1945 `ਚ ਕੀਤੀ ਗਈ ਹੈ ਜਾਂ 1945 ਤੋਂ 1950 ਦੇ ਦਰਮਿਆਨ ਕੀਤੀ
ਗਈ ਹੈ । ਜੇ ਇਹ ਜਾਣਕਾਰੀ ਹੋਵੇ ਤਾ ਜਰੂਰ ਸਾਂਝੀ ਕਰਨੀ ਜੀ। ਇਥੇ ਇਹ ਗੱਲ ਵੀ ਵਿਚਾਰ ਦੀ ਮੰਗ
ਕਰਦੀ ਹੈ ਕਿ 1936 `ਚ ਵਿੱਚ ਪੰਥ ਦੇ ਵਿਦਵਾਨਾਂ ਨੇ ਲਿਖਤੀ ਤੌਰ ਤੇ ਇਹ ਮੰਨਿਆ ਹੈ ਕਿ ਰਾਗਮਾਲਾ
ਬਾਰੇ ਮੱਤ ਭੇਦ ਹਨ। ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੌਣੀ ਸਦੀ ਬੀਤ ਜਾਣ ਪਿਛੋਂ ਵੀ ਇਨ੍ਹਾਂ
ਮੱਤ ਭੇਦਾਂ ਨੂੰ ਦੂਰ ਕਰਨ ਦੇ ਯਤਨ ਨਹੀ ਕੀਤੇ ਗਏ।
ਸ. ਗੁਰਮੀਤ ਸਿੰਘ ਜੀ, ਇਕ ਹੋਰ ਬਹੁਤ ਹੀ ਮਹੱਤਵ ਪੂਰਨ ਨੁਕਤਾ ਜੋ ਆਪ ਜੇ
ਉਠਾਇਆ ਹੈ:- “ਆਓ, ਹੁਣ ਕੁਝ ਕੁ ਜਾਣਕਾਰੀ ‘ਸਿੱਖ ਰਹਿਤ ਮਰਯਾਦਾ, ੧੯੪੫’ ਵਿਚੋਂ ਸਾਂਝੀ
ਕਰੀਏ:-ਸਿਰਲੇਖ ‘ਗੁਰਦੁਆਰੇ’ ਹੇਠ ਲਿਖਿਆ ਹੋਇਆ ਹੈ: “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ
(ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ”।
ਫਿਰ, ਹੋਰ ਪੁਸਤਕਾਂ ਵਿਚੋਂ ਨਾਮ ਬਾਣੀ ਦਾ ਅਭਿਆਸ ਕਿਉਂ ਕਰਾਉਣ ਦੀ
ਪ੍ਰੋੜਤਾ ਕੀਤੀ ਗਈ? ਜਿਵੇਂ,
(1) “ਜਾਪੁ” ਬਚਿਤ੍ਰ ਨਾਟਕ, ਦਸਮ ਗ੍ਰੰਥ ਵਿਚੋਂ;
(2) “੧੦ ਸਵੱਯੇ” ਅਕਾਲ ਉਸਤਿਤ ਦੇ ੨੧ ਤੋਂ ੩੦;
(3) “ਬੇਨਤੀ ਚੌਪਈ” : ‘ਕਬਯੋ ਬਾਚ ਬੇਨਤੀ ਚੌਪਈ’ ਚਰਿਤ੍ਰੋਪਾਖਿਆਨ ੪੦੪ ਦੇ ੩੭੭ ਤੋਂ ੪੦੧;
(4) “ਸਵੈਯਾ ੮੬੩ ਅਤੇ ਦੋਹਰਾ ੮੬੪” ਚੌਬੀਸ ਅਵਤਾਰ ਵਿਚੋਂ;
(5) “ਅਰਦਾਸਿ” ਦਾ ਆਰੰਭ- ਸ੍ਰੀ ਭਗੌਤੀ ਜੀ ਸਹਾਇ, ਵਾਰ ਸ੍ਰੀ ਭਗੌਤੀ ਜੀ ਕੀ, ਪ੍ਰਿਥਮ ਭਗੌਤੀ
ਸਿਮਰਿ ਕੇ: ਦੇਖੋ ਵਾਰ ਦੁਰਗਾ ਕੀ (ਚੰਡੀ ਦੀ ਵਾਰ);
(6) “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ”। ਇਹ ਤੁੱਕ ਕਿਸ ਪੁਸਤਕ ਵਿਚੋਂ ਲਈ
ਗਈ”?
ਇਸ ਸਭ ਕੁਝ 1936 ਵਾਲੀ ਮਰਯਾਦਾ `ਚ ਦਰਜ ਹੈ। ਪਰ ਸਭ ਤੋਂ ਹੈਰਾਨੀ ਦੀ ਗੱਲ
ਹੈ ਪੰਨਾ 2 ਤੇ ਦਿੱਤਾ ਗਿਆ ਨੋਟ, “ਇਹ ਅਰਦਾਸ ਦਾ ਨਮੂਨਾ ਹੈ। ‘ਪ੍ਰਿਥਮ ਭਗੌਤੀ’ ਵਾਲੇ ਸ਼ਬਦ ਅਤੇ
‘ਨਾਨਕ ਨਾਮ’ ਵਾਲੀਆਂ ਅੰਤਲੀਆਂ ਦੋ ਤੁਕਾਂ ਵਿਚ ਕੋਈ ਤਬਦੀਲੀ ਨਹੀਂ ਹੋ ਸਕਦੀ”। ਸਵਾਲ ਪੈਦਾ ਹੁੰਦਾ
ਹੈ ਕਿ ਇਹ ਦੋਵੇਂ ਪੰਗਤੀਆਂ (ਪ੍ਰਿਥਮ ਭਗੌਤੀ ਅਤੇ ਨਾਨਕ ਨਾਮ) ਬਾਣੀ ਦੀਆਂ ਨਹੀ ਹਨ ਤਾਂ ਇਹ ਵਿਸ਼ੇਸ਼
ਨੋਟ ਦੇਣ ਦੀ ਲੋੜ ਕਿਓ ਪਈ? ਕੀ ਅਜੇਹਾ ਤਾਂ ਨਹੀ ਕਿ 1936 `ਚ ਮਰਯਾਦਾ ਤਿਆਰ ਕਰਨ ਵਾਲੇ ਵਿਦਵਾਨ
ਇਨ੍ਹਾਂ ਪੰਗਤੀਆਂ ਨੂੰ ਵੀ ਜਾਪੁ, ਸਵੱਯੇ, ਅਤੇ ਚੌਪਈ ਦੀ ਤਰ੍ਹਾਂ ਬਾਣੀ ਹੀ ਸਮਝਦੇ ਹੋਣ?
ਸਵਾਲ ਪੈਦਾ ਹੁੰਦਾ ਹੈ ਕਿ ਜੇ ਕਿਸੇ ਕਾਰਨ ਵੀ 1936 `ਚ ਕੁਝ ਰਚਨਾਵਾਂ
ਰਹਿਤ ਮਰਯਾਦਾ `ਚ ਸ਼ਾਮਲ ਕਰ ਦਿੱਤੀਆਂ ਗਈਆਂ ਹਨ ਤਾ ਅੱਜ ਅਸੀਂ ਬਾਣੀ ਦੀ ਪਰਖ ਕਸਵੱਟੀ ਤੇ ਇਨ੍ਹਾਂ
ਦੀ ਪਰਖ ਕਿਓ ਨਹੀ ਕਰ ਸਕਦੇ?
ਬਾਣੀ ਦਾ ਫੁਰਮਾਨ ਹੈ;
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ
ਕਚੀ ਬਾਣੀ ॥
ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ ॥ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥
ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ
॥੨੪॥
ਸਤਿਕਾਰ ਸਹਿਤ
ਸਰਵਜੀਤ ਸਿੰਘ
(21/05/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸਤਿਨਾਮ ਸਿੰਘ ਮੌਂਟਰੀਅਲ ਜੀ!
ਵੀਰ ਜੀ! ਤੁਸੀਂ ਸਿੱਖ ਮਾਰਗ ਤੇ ਕੁੱਝ ਸਵਾਲ ਰੱਖੇ ਸਨ, ਅਤੇ ਉਚੇਚੇ ਤੌਰ
ਤੇ ਮੈਨੂੰ ਫੋਨ ਕਰਕੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਸੀ। ਮੈਂ ਆਪਣੀ ਸਮਝ ਅਨੁਸਾਰ ਆਪ
ਜੀ ਸਵਾਲਾਂ ਦੇ ਜਵਾਬ ਦੇ ਦਿੱਤੇ ਸਨ। ਅਤੇ ਨਾਲ ਹੀ ਮੈਂ ਆਪ ਜੀ ਦੇ ਵਿਚਾਰਨ ਲਈ ਕੁੱਝ ਸਵਾਲ ਰੱਖੇ
ਸਨ। ਹੇਠਾਂ ਆਪਣੇ ਉਸ ਪੱਤਰ ਦੀ ਕੋਪੀ-ਪੇਸਟ ਲਗਾ ਰਿਹਾ ਹਾਂ। ਮਿਹਰਬਾਨੀ ਕਰਕੇ ਆਪਣੇ ਵਿਚਾਰ ਦੇਣ
ਦੀ ਖੇਚਲ ਕਰਨੀ ਜੀ। ਕੋਪੀ ਪੇਸਟ:-
“ਤੁਸੀਂ ਲਿਖਿਆ ਹੈ- “ਸਾਧ ਲਾਣੇ ਅਨੁਸਾਰ ਕਰਮਾਂ ਕਰਕੇ 84 ਲੱਖ, 84 ਤੋਂ
ਬਾਦ ਫੇਰ ਜਨਮ, ਫੇਰ 84 ਜਨਮ. . ਜਾਣੀਂ ਬਾਰ ਬਾਰ (ਦੁਬਾਰਾ ਦੁਬਾਰਾ)।
ਮੁਕਦੀ ਗੱਲ ਅਗਲੇ ਪਿਛਲੇ ਜਨਮਾਂ ਦੇ ਚੱਕਰ ਪਾ ਕੇ ਬ੍ਰਹਮਣ ਨੇ ਮਨੁੱਖਤਾ
ਨੂੰ ਹਜ਼ਾਰਾਂ ਸਾਲ ਲੁੱਟਿਆ ਹੈ, ਗੁਰਮਤਿ ਨੇ ਇਸ ਸੋਚ ਨੂੰ ਮੁੱਢ ਤੋਂ ਹੀ ਰੱਦ ਕੀਤਾ। ਪਰ ਇਹ ਸਾਧ
ਲਾਣਾ ਸਿੱਖਾਂ ਨੂੰ ਇਸ ਸੋਚ ਵਿੱਚੋਂ ਨਿਕਲਣ ਨਹੀਂ ਦੇ ਰਿਹਾ, ਅਸਲ ਵਿੱਚ ਇਨ੍ਹਾਂ ਲੋਕਾਂ ਨੇ ਸਿਰਫ
ਭੇਸ ਬਦਲਿਆ ਹੈ ਪਰ ਹੈ ਓਹੀ ਬਨਾਰਸ ਦੇ ਠੱਗ। ਲਾਹਨਤ ਹੈ ਉਨ੍ਹਾਂ ਲੋਕਾਂ ਦੇ ਜਿਹੜੇ ਲੋਕ ਆਪਣੀ
ਉਲਾਦ ਨੂੰ ਕੁੱਤੇ ਬਿੱਲੀਆਂ ਵਿੱਚੋਂ ਨਿਕਲ ਕੇ ਆਏ ਮੰਨਦੇ ਹਨ”।
ਵੀਰ ਜੀ! ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦਿਆਂ ਇਸ ਦੇ ਲਈ ਤੁਸੀਂ ਮੈਨੂੰ
ਦੋ ਵਾਰੀਂ ਫੋਨ ਕੀਤਾ, ਤਾਂ ਮੈਂ ਆਪਣੇ ਵਿਚਾਰ ਦੇ ਰਿਹਾ ਹਾਂ। ਬੇਨਤੀ ਹੈ ਕਿ ਆਪਣੀ ਜੋ ਵਿਚਾਰ
ਚਰਚਾ ਛੁਰੂ ਹੋਣ ਜਾ ਰਹੀ ਹੈ, ਇਸ ਵਿਚਾਰ ਚਰਚਾ ਦੇ ਦੌਰਾਨ ਸਿਰਫ ਅਤੇ ਸਿਰਫ ਗੁਰਬਾਣੀ ਵਿਚਾਰ ਹੀ
ਕੀਤੀ ਜਾਵੇ, ਵਾਧੂ ਦੇ ਕਮੈਂਟਸ ਨਾ ਕੀਤੇ ਜਾਣ, ਮਿਹਰਬਾਨੀ ਹੋਵੇਗੀ।
ਤੁਸੀਂ ਲਿਖਿਆ ਹੈ 84 ਲੱਖ ਜੂਨਾਂ ਦਾ ਚੱਕਰ ਪਾ ਕੇ ਸਾਧ ਲਾਣੇ ਨੇ ਬਹੁਤ
ਲੁੱਟਿਆ ਹੈ।
ਵੀਰ ਜੀ! 84 ਲੱਖ/ਅਨੇਕ ਜੂਨਾਂ/ਕੋਟਿ ਜੋਨੀ ਆਦਿ ਦੀ ਗੱਲ ਗੁਰੂ ਸਾਹਿਬਾਂ/
ਭਗਤਾਂ ਨੇ ਕੀਤੀ ਹੈ, ਜਰੂਰਤ ਪੈਣ ਤੇ ਇਸ ਸੰਬੰਧ ਵਿੱਚ ਉਦਾਹਰਣਾਂ ਪੇਸ਼ ਕਰ ਦਿੱਤੀਆਂ ਜਾਣਗੀਆਂ।
ਤੁਸੀਂ ਲਿਖਿਆ ਹੈ “ਲਾਹਨਤ ਹੈ ਉਨ੍ਹਾਂ ਲੋਕਾਂ ਦੇ ਜਿਹੜੇ ਲੋਕ ਆਪਣੀ ਉਲਾਦ
ਨੂੰ ਕੁੱਤੇ ਬਿੱਲੀਆਂ ਵਿੱਚੋਂ ਨਿਕਲ ਕੇ ਆਏ ਮੰਨਦੇ ਹਨ”।
ਵੀਰ ਜੀ! ਮੇਰੇ ਵਿਚਾਰ ਅਨੁਸਾਰ ਦੂਜੇ ਨੰਬਰ ਤੇ ਲਾਹਨਤ ਹੈ ਉਨ੍ਹਾਂ ਸਿੱਖ
ਅਖਵਾਉਂਦੇ ਲੋਕਾਂ ਦੇ ਜਿਨ੍ਹਾਂਨੇ, ਨਾ ਗੁਰਬਾਣੀ ਪੜ੍ਹੀ ਹੈ ਅਤੇ ਨਾ ਹੀ ਸਾਇੰਸ। ਵਿਗਿਆਨ ਦੀਆਂ
(ਖਾਸ ਕਰਕੇ ਡਾਰਵਿਨ ਦੀਆਂ ਅੰਦਾਜਿਆਂ ਤੇ ਆਧਾਰਿਤ ਸਿਧਾਂਤਾਂ ਦੀਆਂ) ਸੁਣੀਆਂ ਸੁਣਾਈਆਂ ਗੱਲਾਂ ਦੇ
ਆਧਾਰ ਤੇ ਗੁਰਬਾਣੀ ਦੇ ਆਪਣੀ ਸਹੂਲਤ ਵਾਲੇ ਅਰਥ ਘੜਕੇ ਅਸਲੀ ਸੁਨੇਹੇ ਤੋਂ ਆਪ ਖੰਝੇ ਪਏ ਹਨ ਅਤੇ
ਦੂਸਰਿਆਂ ਨੂੰ ਭੁਲੇਖੇ ਵਿੱਚ ਪਾ ਰਹੇ ਹਨ। ਅਤੇ ਪਹਿਲੇ ਨੰਬਰ ਤੇ ਲਾਹਨਤ ਹੈ ਉਨ੍ਹਾਂ ਸਿੱਖੀ ਭੇਸ
ਵਿੱਚ ਗੁਰਮਤ ਪ੍ਰਚਾਰਕਾਂ ਦੇ ਜਿਹੜੇ ਗੁਰਬਾਣੀ ਅਰਥਾਂ ਨੂੰ ‘ਦੇਵ ਸਮਾਜੀ’ ਰੰਗਤ ਦੇ ਕੇ ਸਿੱਖ ਜਗਤ
ਨੂੰ ਗੁਮਰਾਹ ਕਰ ਰਹੇ ਹਨ। ਬ੍ਰਹਮਣਵਾਦ ਦੇ ਕਰਮਕਾਂਡਾਂ’ ਚੋਂ ਕਢਕੇ ਇੱਕ ਹੋਰ ਨਵੇਂ …. ਵਾਦ ਵੱਲ
ਧੱਕ ਰਹੇ ਹਨ।
ਅਤੇ ਲਾਹਨਤ ਹੈ ਉਨ੍ਹਾਂਨੂੰ ਵੀ ਜਿਹੜੇ ਆਪਣੇ ਹੀ ਵਿਚਾਰਾਂ ਨੂੰ ਅੰਤਿਮ ਸਮਝ
ਕੇ ਆਵਾਗਵਨ ਨੂੰ ਮੰਨਣ ਵਾਲਿਆਂ ਤੇ ਵਿਅੰਗਾਤਮਕ ਫਿਕਰੇ ਕਸਦੇ ਹਨ। ਜਿਨ੍ਹਾਂਨੂੰ ਇਹ ਵੀ ਨਹੀਂ ਪਤਾ
ਕਿ ਜੇ ਉਨ੍ਹਾਂਦੀ ਸੋਚ ਗ਼ਲਤ ਹੋਈ ਤਾਂ ਇਹ ਵਿਅੰਗਾਤਮਕ ਫਿਕਰੇ ਸਿੱਧੇ ਗੁਰੂ ਸਾਹਿਬਾਂ ਲਈ ਹੀ ਹੋਏ।
ਵੀਰ ਜੀ! ਆਪ ਜੀ ਦਾ ਫੋਨ ਕੁੱਝ ਦਿਨ ਪਹਿਲਾਂ ਮੈਨੂੰ ਆਇਆ ਸੀ। ਤੁਹਾਡੇ
ਕੁੱਝ ਸਵਾਲ ਸਨ। ਮੈਂ ਤੁਹਾਨੂੰ ਕਿਹਾ ਸੀ ਕਿ ਜੇ ਤੁਹਾਡੇ ਕੋਈ ਸਵਾਲ ਹਨ ਤਾਂ ਸਿੱਖ ਮਾਰਗ ਤੇ ਪਾ
ਦਿਉ। ਤੁਸੀਂ ਆਪਣੇ ਸਵਾਲ ਸਿੱਖ ਮਾਰਗ ਤੇ ਪਾ ਦਿੱਤੇ। ਪਰ ਕਿਉਂਕਿ ਉਨ੍ਹਾਂ ਸਵਾਲਾਂ ਦਾ ਸਿੱਧਾ
ਸੰਬੰਧ ਮੇਰੀ ਕਿਸੇ ਲਿਖਤ ਨਾਲ ਨਹੀਂ ਸੀ ਅਤੇ ਦੂਸਰਾ ਮੇਰੇ ਕੋਲ ਸਮੇਂ ਦੀ ਕਮੀਂ ਕਰਕੇ ਮੈਂ ਤੁਹਾਡੇ
ਪੱਤਰ ਬਾਰੇ ਕੋਈ ਵਿਚਾਰ ਪੇਸ਼ ਨਹੀਂ ਸੀ ਕੀਤੇ। ਲੇਕਿਨ 13-05-12 ਨੂੰ ਤੁਹਾਡਾ ਫੋਨ ਦੁਬਾਰਾ ਆ ਗਿਆ
ਕਿ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਜਰੂਰ ਦਿਆਂ। ਸਮੇਂ ਦੀ ਕਮੀਂ ਦੇ ਬਾਵਜੂਦ ਤੁਹਾਡੇ ਵੱਲੋਂ ਕੀਤੇ
ਗਏ ਸਵਾਲਾਂ ਦੇ ਜਵਾਬ ਆਪਣੀ ਸਮਝ ਅਨੁਸਾਰ ਦੇ ਦਿੱਤੇ ਗਏ ਹਨ। ਆਪ ਜੀ ਅੱਗੇ ਵੀ ਮੇਰੀਆਂ ਇੱਕ ਦੋ
ਬੇਨਤੀਆਂ ਹਨ ਪ੍ਰਵਾਨ ਕਰਿਓ ਜੀ।
ਜਿਸ ਤਰ੍ਹਾਂ ਕਿ ਤੁਹਾਡੇ ਵਿਚਾਰਾਂ/ਸਵਾਲਾਂ ਤੋਂ ਜ਼ਾਹਰ ਹੈ ਕਿ ਤੁਸੀਂ
ਆਵਾਗਉਣ ਨੂੰ ਨਹੀਂ ਮੰਨਦੇ ਇਸ ਲਈ ਆਵਾਗਉਣ ਨੂੰ ਨਾ ਮੰਨਣ ਵਾਲੇ ਕੁੱਝ ਵਿਦਵਾਨਾਂ ਦੇ ਗੁਰਬਾਣੀ ਦੇ
ਕੀਤੇ ਅਰਥਾਂ ਦੇ ਆਧਾਰ ਤੇ ਮੈਂ ਕੁੱਝ ਸਵਾਲ ਰੱਖਣੇ ਚਾਹੁੰਦਾ ਹਾਂ ਮਿਹਰਬਾਨੀ ਕਰਕੇ ਜਵਾਬ ਦੇਣ ਦੀ
ਖੇਚਲ ਕਰਨੀ ਜੀ।
ਗੁਰਮਤਿ ਦੇ ਪ੍ਰਚਾਰਕ ਇੱਕ ਵਿਦਵਾਨ ਸੱਜਣ ਜੀ “ਅੰਤਿ ਕਾਲਿ…” ਵਾਲੇ ਸ਼ਬਦ ਦੇ
ਅਰਥ ਕਰਦੇ ਹੋਏ ਲਿਖਦੇ ਹਨ- ‘ਅਗਿਆਨਤਾ ਦੇ ਕਾਰਣ ਬੁੱਧੀ ਵਾਲਾ ਦੀਵਾ ਗੁੱਲ ਹੋਇਆ ਪਿਆ ਹੈ, ਜਿਸ
ਕਰਕੇ ਸਾਡੀ ਆਤਮਕ ਮੌਤ ਹੈ ਤੇ ਇਸ ਨੂੰ ਅੰਤਿ ਕਾਲਿ ਜਾਂ ਕਾਲਿ ਫਾਸ ਕਿਹਾ
ਗਿਆ ਹੈ। ਬਿਬੇਕ ਬੁੱਧੀ ਭਾਵ ਗਿਆਨ ਤੋਂ ਬਿਨਾ ਸੋਚਣ ਦਾ ਨਾਂ ਆਤਮਕ ਮੌਤ ਹੈ ਤੇ ਅਜੇਹੀ
ਨੀਵੇਂ ਤਲ਼ ਦੀ ਸੋਚ ਨੂੰ ਜੂਨਾਂ ਭੋਗਣਾਂ ਕਿਹਾ ਗਿਆ ਹੈ। ਜਿਨ੍ਹਾਂਦੇ ਅੰਦਰ ਭਗਵਾਨ ਦੀ ਪ੍ਰੀਤ ਨਹੀਂ
ਹੈ, ਉਹ ਵਿਕਾਰਾਂ ਵਿੱਚ ਮਰੀ ਹੋਈ ਆਤਮਾ ਵਾਲੇ ਹਨ, ਤੇ ਇਨ੍ਹਾਂ ਵਾਸਤੇ ਇਸ ਸ਼ਬਦ ਵਿੱਚ ‘ਅੰਤਿ
ਕਾਲਿ’ ਸ਼ਬਦ ਵਰਤਿਆ ਗਿਆ ਹੈ”।
ਸ਼ਬਦ ਦੀ ਤੁਕ ਹੈ “
ਅੰਤਿ
ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ॥
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥”
ਸਵਾਲ-
ਕੀ ਨਾਰਾਇਣੁ
ਸਿਮਰਨ ਵਾਲੇ ਦੀ ਬੁੱਧੀ ਦਾ ਦੀਵਾ ਗੁੱਲ ਹੈ? ਕੀ ਉਹ ਆਤਮਕ ਮੌਤੇ ਮਰਿਆ ਹੋਇਆ ਹੈ? ਕੀ ਉਹ ਬਿਬੇਕ
ਬੁੱਧੀ ਤੋਂ ਸੱਖਣਾ ਹੈ?
ਹੇਠਾਂ ਕੁੱਝ ਗੁਰਬਾਣੀ ਪੰਗਤੀਆਂ ਲਿਖੀਆਂ ਜਾ ਰਹੀਆਂ ਹਨ, ਇਨ੍ਹਾਂਦੇ ਅਰਥ
ਸਮਝਾਣ ਦੀ ਖੇਚਲ ਕਰਨੀ ਜੀ-
“ਕੋਟਿ ਜਨਮ ਭਰਮਿ ਆਇਆ ਪਿਆਰੇ ਅਨਿਕ ਜੋਨਿ ਦੁਖ ਪਾਇ॥
ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲੇ ਸਜਾਇ॥ (ਪ-640)
ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡ ਦੀਨਾ ਕੋਟਿ ਜਨਮ ਭਰਮਹਿ
ਬਹੁ ਜੂਨਾ॥ (ਪ-195)
“ਅਨਿਕ ਜਨਮ ਬਹੁ ਜੋਨੀ ਭਰਮਿਓ ਹਾਰਿ ਪਰਿਓ ਦੁਆਰਿ॥ ਕਿਰਪਾ
ਗੋਬਿੰਦ ਭਈ ਮਿਲਿਓ ਨਾਮ ਆਧਾਰ॥” (1307)
“ਏਤ ਜਨਮ ਹਰਿ ਨ ਚੇਤਿਓ ਭਾਈ ਕਿਆ ਮੁਹੁ ਦੇਸੀ ਜਾਇ॥”
(ਪ-639)
ਵੀਰ ਜੀ! ਅਰਥ ਕਰਨ ਲੱਗੇ ਤੁਕਾਂ ਨੂੰ ਜ਼ਰਾ ਧਿਆਨ ਨਾਲ ਪੜ੍ਹਨਾ ਜੀ। ਤੁਕਾਂ
ਵਿੱਚ ਇਸੇ ਜਨਮ ਵਿੱਚ ਨਹੀਂ ਬਲਕਿ ‘ਕੋਟਿ ਜਨਮਾਂ ਜਾਂ ਅਨੇਕ ਜਨਮਾਂ ਵਿੱਚ
ਜੂਨਾਂ ਦਾ ਜ਼ਿਕਰ ਆਇਆ ਹੈ। “ਜਨਮ” ਅਤੇ “ਜੂਨਾਂ” ਦੇ ਅਰਥਾਂ ਦਾ ਵੀ ਫਰਕ
ਧਿਆਨ ਵਿੱਚ ਰੱਖ ਲੈਣਾ ਜੀ।
ਵੀਰ ਜੀ! ਤੁਸੀਂ ਲਿਖਿਆ ਹੈ “ਲਾਹਨਤ ਹੈ ਉਨ੍ਹਾਂ ਲੋਕਾਂ ਦੇ ਜਿਹੜੇ ਲੋਕ
ਆਪਣੀ ਉਲਾਦ ਨੂੰ ਕੁੱਤੇ ਬਿੱਲੀਆਂ ਵਿੱਚੋਂ ਨਿਕਲ ਕੇ ਆਏ ਮੰਨਦੇ ਹਨ”।
ਗੁਰਬਾਣੀ ਕਹਿੰਦੀ ਹੈ- “ਉਦਮ ਕਰਹਿ ਅਨੇਕ ਹਰਿ ਨਾਮ ਨ ਗਾਵਈ॥ ਭਰਮਹਿ ਜੋਨਿ
ਅਸੰਖ ਮਰਿ ਜਨਮਹਿ ਆਵਹੀ॥ ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ॥ ਬੀਜ ਬੋਵਸਿ ਭੋਗ ਭੋਗਹਿ ਕੀਆ
ਆਪਣਾ ਪਾਵਏ॥” (ਪ-705) ਇਸ ਸ਼ਬਦ ਦੇ ਅਰਥ ਸਮਝਾਣੇ ਜੀ।
ਤੁਸੀਂ ਲਿਖਿਆ ਹੈ- ““ਸਾਧ ਲਾਣੇ ਅਨੁਸਾਰ ਕਰਮਾਂ ਕਰਕੇ 84 ਲੱਖ, 84 ਤੋਂ
ਬਾਦ ਫੇਰ ਜਨਮ, ਫੇਰ 84 ਜਨਮ. . ਜਾਣੀਂ ਬਾਰ ਬਾਰ (ਦੁਬਾਰਾ ਦੁਬਾਰਾ)। 84 ਲੱਖ ਜੂਨਾਂ ਦਾ ਚੱਕਰ
ਪਾ ਕੇ ਸਾਧ ਲਾਣੇ ਨੇ ਬਹੁਤ ਲੁੱਟਿਆ ਹੈ”।
ਵੀਰ ਜੀ! ਗੁਰਬਾਣੀ ਕਹਿੰਦੀ ਹੈ- “ਲਖ ਚਉਰਾਸੀਹ ਜੋਨਿ ਭਰਮਿ ਆਇਓ॥ ਅਬ ਕੇ
ਛੁਟਕੇ ਠਉਰ ਨ ਠਾਇਓ॥” (ਪ337) ਇਸ ਦੇ ਅਰਥ ਸਮਝਾਣੇ ਜੀ।
ਹੇਠਾਂ ਲਿਖੀਆਂ ਪੰਗਤੀਆਂ ਦੇ ਅਰਥ ਵੀ ਸਮਝਾ ਦੇਣੇ ਜੀ-
“ਕਾਇਆ ਹੰਸ ਸੰਜੋਗ ਮੇਲ ਮਿਲਾਇਆ॥” (ਪ-136)
“ਕਾਇਆ ਹੰਸ ਕਿਆ ਪ੍ਰੀਤ ਹੈ ਜਿ ਪਇਆ ਹੀ ਛਡਿ ਜਾਇ॥” (ਪ-156)
“ਹੰਸ ਚਲਸੀ ਡੂਮਣਾ ਅਹਿ ਤਨੁ ਢੇਰੀ ਥੀਸੀ॥” (ਪ-794)
ਤੁਸੀਂ ਕਬੀਰ ਜੀ ਦੇ ਸ਼ਬਦ’ ਚੋਂ ਇੱਕ ਪੰਗਤੀ ਪੇਸ਼ ਕੀਤੀ ਸੀ। ਕਬੀਰ ਜੀ ਦੀ
ਇਸ ਹੇਠਾਂ ਲਿਖੀ ਪੰਗਤੀ ਦਾ ਵੀ ਅਰਥ ਸਮਝਾਣਾ ਜੀ- “ਕਬੀਰ ਹੰਸ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ॥”
(ਪ-1370) ਸਰੀਰ ਤਾਂ ਇੱਥੇ ਮਿੱਟੀ ਵਿੱਚ ਦੱਬ ਦਿੱਤਾ ਜਾਂਦਾ ਹੈ ਤਾਂ ਫੇਰ ਹੰਸ ਬਿਨਾ ਸਰੀਰ ਤੋਂ
ਕਿੱਥੇ ਅਤੇ ਕਿਵੇਂ ਉਡ ਕੇ ਚਲਾ ਜਾਂਦਾ ਹੈ?
ਨੋਟ:- ਪੱਤਰ ਲੰਬਾ ਨਾ ਹੋਵੇ ਇਸ ਲਈ ਸਿਰਫ ਇੱਕ ਇੱਕ ਤੁਕ ਹੀ ਪੇਸ਼ ਕੀਤੀ ਗਈ
ਹੈ। ਜਰੂਰਤ ਪੈਣ ਤੇ ਸਾਰਾ ਸ਼ਬਦ ਪੇਸ਼ ਕੀਤਾ ਜਾ ਸਕਦਾ ਹੈ।
ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
21-05-12
(21/05/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀਉ
ਸਤਿ ਸ਼੍ਰੀ ਅਕਾਲ!
ਆਪ ਜੀ ਦੀ ਸੰਪਾਦਕੀ ਟਿੱਪਣੀ ਸਪਸ਼ਟ ਹੈ ਅਤੇ ਵਿਚਾਰਨ ਯੋਗ ਵੀ।
ਆਪ ਜੀ ਨੂੰ ਪਤਾ ਹੀ ਹੈ ਕਿ ਵੀਰ ਸਰਵਜੀਤ ਸਿੰਘ ਜੀ ਨੇ ਅਰਦਾਸ ਬਾਰੇ ਹੋਈ
ਚਰਚਾ ਨੂੰ ਅਪਣੇ ਆਖਰੀ ਪੱਤਰ ਰਾਹੀਂ ਅਪਣੇ ਵੱਲੋਂ ਸਮਾਪਤ ਕਰ ਦਿੱਤਾ ਸੀ। ਇਸ ਲਈ ਉਨ੍ਹਾਂ ਨਾਲ
ਕਿਸੇ ਵੱਖਰੇ ਵਿਸ਼ੇ ਤੇ ਚਰਚਾ ਅਰੰਭਣਾ ਵਾਜਬ ਨਹੀਂ ਸੀ। ਉਨ੍ਹਾਂ ਨੇ ਅਰਦਾਸ ਦੇ ਵਿਸ਼ੇ ਤੋਂ ਹੱਟ ਕੇ
ਇਹ ਟਿੱਪਣੀ ਕੀਤੀ ਸੀ:-
“ਆਪ ਜੀ ਦੀਆਂ ਬਹੁ ਗਿਣਤੀ ਲਿਖਤਾਂ ਦਾ ਭਾਵ ਇਹ ਹੁੰਦਾ ਹੈ ਕਿ ਪਿਛਲੇ ਸਮੇ
ੱਚ ਜੋ ਹੋ ਚੁੱਕਾ ਹੈ ਉਹ ਸਹੀ ਹੈ ਉਸ ਬਾਰੇ ਵਿਚਾਰ ਨਹੀਂ ਹੋ ਸਕਦੀ ਅਤੇ ਉਸ ਬਾਰੇ ਵਿਚਾਰ ਕਰਨ
ਵਾਲਾ ਧਰਮ ਵਿਰੋਧੀ ਕਰਮ ਕਰ ਰਿਹਾ ਹੈ।”
ਮੈਂ ਅਜ ਤਕ ਕਿਸੇ ਜਗ੍ਹਾ ਨਹੀਂ ਲਿਖਿਆ ਕਿ ਹੋ ਚੁੱਕੇ ਕੰਮ ਤੇ ਵਿਚਾਰ ਨਹੀਂ
ਹੋ ਸਕਦੀ? ਪੁਰਾਣੇ ਕੰਮ ਤੇ ਸਹੀ ਵਿਚਾਰ ਤਾਂ ਹੀ ਹੋ ਸਕਦੀ ਹੈ ਜੇਕਰ ਨਵੇਂ ਕੰਮ ਤੇ ਵੀ ਤੁਲਨਾਤਮਕ
ਵਿਚਾਰ ਕੀਤੀ ਜਾਏ। ਜੇ ਕਰ ਮੇਰਾ ਭਾਵ ‘ਪਿੱਛਲੇ ਸਮੇਂ ਚ ਹੋਏ ਕੰਮ ਬਾਰੇ ਵਿਚਾਰ ਨਹੀਂ ਹੋ ਸਕਦੀ’
ਦਾ ਹੁੰਦਾ ਤਾਂ ਮੈਂ ਵੀਰ ਸਰਵਜੀਤ ਸਿੰਘ ਜੀ ਨਾਲ ਕੋਈ ਚਰਚਾ ਕਰਦਾ ਹੀ ਨਾ। ਹਾਂ ਮੈਂ ਇਤਨਾ ਜ਼ਰੂਰ
ਕਹਿੰਦਾ ਹਾਂ ਕਿ ਮੈਂ ਅਪਣੇ ਵੱਲੋ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਦਾ ਭਾਵ ਉੱਤਪੰਨ ਕਰਦੀ ਕੋਈ
ਚਰਚਾ ਨਹੀਂ ਕਰਨਾ ਚਾਹੁੰਦਾ ਅਤੇ ਮੇਰੇ ਖਿਆਲ ਨਾਲ ਕਿਸੇ ਨੂੰ ਐਸਾ ਨਹੀਂ ਕਰਨਾ ਚਾਹੀਦਾ। ਗੁਰੂ
ਗ੍ਰੰਥ ਸਾਹਿਬ ਤੋਂ ਸਿਵਾ ਸਿੱਖਾਂ ਦਾ ਕੋਈ ਚਾਰਾ ਨਹੀਂ!
ਬਾਕੀ ਇਹ ਗਲ ਤਾਂ ਮੈਂ ਵੀ ਕਹਿ ਸਕਦਾ ਸੀ ਕਿ ਕਈਂ ਸੱਜਣਾਂ ਦਿਆਂ ਬਹੁਤਿਆਂ
ਲਿਖਤਾਂ ਦਾ ਭਾਵ ਇਹੀ ਹੁੰਦਾ ਹੈ ਕਿ ਪਿੱਛਲੇ ਸਮੇਂ ਵਿੱਚ ਕੀਤਾ ਗਿਆ ਹਰ ਕੰਮ ਧਰਮ ਵਿਰੌਧੀ ਹੀ ਹੈ
ਅਤੇ ਉਸ ਕੰਮ ਨੂੰ ਮੰਨਣ ਵਾਲਾ ਬੰਦਾ ਧਰਮ ਵਿਰੋਧੀ ਕੰਮ ਕਰ ਰਿਹਾ ਹੈ। ਪਰ ਚੁੰਕਿ ਵੀਰ ਸਰਵਜੀਤ ਜੀ
ਦੀ ਇਹ ਟਿੱਪਣੀ ਪ੍ਰਸ਼ਨਪੁਰਨ ਨਹੀਂ ਸੀ ਅਤੇ ਨਾਲ ਹੀ ਚਰਚਾ ਉਹ ਬੰਦ ਕਰ ਚੁੱਕੇ ਸੀ ਇਸ ਲਈ ਮੈਂ ਹੋਰ
ਕਿਸੇ ਵਿਸ਼ੇ ਨੂੰ ਛੇੜਨਾ ਮੁਨਾਸਬ ਨਹੀਂ ਸਮਝਿਆ। ਮੈਂ ਇਹ ਗਲ 19. 5. 12 ਵਾਲੇ ਪੱਤਰ ਵਿੱਚ ਸਪਸ਼ਟ
ਕਰ ਦਿੱਤੀ ਸੀ। ਜੋ ਕਿ ਡਾ. ਸਾਹਿਬ ਜੀ ਨੂੰ ਸਮਝ ਨਹੀਂ ਆਈ। ਹੁਣ ਵੀ ਮੈਂ ਕੇਵਲ ਢਿੱਲੋਂ ਜੀ ਦਾ
ਭੁੱਲੇਖਾ ਦੂਰ ਕਰ ਰਿਹਾ ਹਾਂ ਨਾ ਕਿ ਵੀਰ ਸਰਬਜੀਤ ਸਿੰਘ ਜੀ ਨੂੰ ਮੁਖਾਤਬ ਹੋ ਰਿਹਾ ਹਾਂ।
ਰਹੀ ਗਲ ਢਿੱਲੋਂ ਸਾਹਿਬ ਜੀ ਦੀ ਟਿੱਪਣੀ ਦੀ ਜਿਸ ਵਿੱਚ ਉਨ੍ਹਾਂ ਲਿਖਿਆ
ਹੈ:-
“ਅਸਲ ਵਿੱਚ ਸ. ਹਰਦੇਵ ਸਿੰਘ ਜੰਮੂ ਜੀ ਨੇ ਇੱਕ ਵਿਸ਼ੇਸ਼ ਜ਼ਿੰਮੇਵਾਰੀ ਸੰਭਾਲੀ
ਹੋਈ ਹੈ ਜੋ ਉਹ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਇਸ ਜ਼ਿੰਮੇਵਾਰੀ ਤਹਿਤ ਉਹ ਆਪਣੀਆਂ ਲਿਖਤਾਂ
ਰਾਹੀਂ ਪੂਰਾ ਯਤਨ ਕਰ ਰਹੇ ਹਨ ਕਿ ਸਿਖ ਮੱਤ ਵਿੱਚ ਪਰਚਲਤ ਮਨਮੱਤੀ ਪ੍ਰੰਪਰਾਵਾਂ ਨੂੰ
‘ਪੰਥ-ਪ੍ਰਵਾਨਿਕਤਾ’ ਦੇ ਨਾਮ ਥੱਲੇ ਹਰ ਹਾਲਤ ਵਿੱਚ ਚਾਲੂ ਰਖਿੱਆ ਜਾਵੇ। ਇਸ ਸਬੰਧੀ ਉਹਨਾਂ ਦੀਆਂ
ਲਿਖਤਾਂ ਵਿੱਚੋਂ ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ।”
ਮੈਂ ਇਸ ਸਭ ਦਾ ਜਵਾਬ ਇਹ ਦੇ ਚੁੱਕਿਆ ਸੀ ਕਿ ਡਾ. ਸਾਹਿਬ ਦੇ 16. 5. 12
ਵਾਲੇ ਪੱਤਰ ਦਾ ਮਕਸਦ ਅਧਾਰਹੀਨ ਗਲਾਂ ਕਰਕੇ ਦਾਸ ਨੂੰ ਸਿੱਖ ਮਾਰਗ ਤੇ ਲਿਖਣ ਤੋਂ ਰੋਕਣ ਦੀ ਨਵੀਂ
ਭੁਮੀਕਾ ਬੰਨਣ ਦਾ ਜਤਨ ਮਾਤਰ ਹੈ। ਪਰ ਡਾ. ਸਾਹਿਬ ਇਤਨੇ ਉਤਾਵਲੇ ਹਨ ਕਿ ਆਪ ਹੀ ਜੱਜ ਬਣ ਕੇ ਇਹ
ਨਿਰਨਾ ਦੇ ਰਹੇ ਹਨ ਕਿ ਮੈਂ ਵੀਰ ਸਰਵਜੀਤ ਸਿੰਘ ਜੀ ਅਤੇ ਉਨ੍ਹਾਂ ਦਿਆਂ ਉਪਰੋਕਤ ਟਿੱਪਣੀਆਂ ਨੂੰ
ਸਵੀਕਾਰ ਕਰਦਾ ਹਾਂ।
ਡਾ.
ਸਾਹਿਬ ਨੂੰ ਐਸਾ ਭਰਮ ਨਹੀਂ ਕਰਨਾ ਚਾਹੀਦਾ! ਬਾਕੀ
ਡਾ. ਸਾਹਿਬ ਆਪ ਜਿਹੜੀ ਸੇਵਾ/ਜ਼ਿੰਮੇਦਾਰੀ ਨਿਭਾ ਰਹੇ ਹਨ ਇਹ ਤਾਂ ਉਹੀ ਬੇਹਤਰ ਜਾਣਦੇ ਹੋਂਣ ਗੇ। ਉਹ
ਆਪ ਜੋ ਵੀ ਲਿਖਦੇ ਆਏ ਹਨ ਉਹ ਸਭ ਪਾਠਕਾਂ ਨੇ ਪੜੀਆ ਹੋਇਆ ਹੈ। ਜਿਸ ਨੂੰ ਉਹ ਮਨਮਤਿ ਕਹਿੰਦੇ ਹਨ ਉਹ
ਜ਼ਰੂਰੀ ਨਹੀਂ ਕਿ ਮਨਮਤਿ ਹੋਵੇ! ! ਮਸਲਨ ਉਹ ਧੱਕੇਸ਼ਾਹੀ ਨਾਲ ਕਿਸੇ ਨੂੰ ਨਤਮਸਤਕ ਨਹੀਂ ਕਰਵਾ ਸਕਦੇ
ਕਿ ਸਿੱਖ ਸ਼੍ਰੀ ਅਕਾਲ ਤਖ਼ਤ ਦੀ ਹੋਂਦ ਤੋਂ ਮੁਨਕਰ ਹੋ ਜਾਣ।
ਢਿੱਲੋਂ ਸਾਹਿਬ ਕਹਿੰਦੇ ਹਨ ਕਿ ਸਰਵਜੀਤ ਸਿੰਘ ਜੀ ਵਲੋਂ ਕੀਤੀ ਟਿੱਪਣੀ ਦਾ
ਜਵਾਬ ਨਾ ਦੇ ਕੇ ਸ. ਹਰਦੇਵ ਸਿੰਘ ਜੰਮੂ ਨੇ ਸਭ ਸਵੀਕਾਰ ਕਰ ਲਿਆ ਹੈ। ਢਿੱਲੋਂ ਸਾਹਿਬ ਦੇ ਸ਼੍ਰੀ
ਅਕਾਲ ਤਖ਼ਤ ਬਾਰੇ ਹਲੁਣੇ ਦੇ ਵਿਰੌਧ ਵਿੱਚ ਕਾਨਪੁਰ ਦੇ ਇੱਕ ਵੀਰ ਜੀ ਨੇ ਬਹੁਤ ਕੁੱਝ ਲਿਖਿਆ ਹੈ
ਜਿਸਦਾ ਜਵਾਬ ਢਿੱਲ਼ੋਂ ਸਾਹਿਬ ਨੇ ਕਦੇ ਵੀ ਨਹੀਂ ਦਿੱਤਾ। ਕੀ ਢਿੱਲੋਂ ਸਾਹਿਬ ਦੀ ਨਵੀਂ ਥਿਯੁਰੀ
ਮੁਤਾਬਕ ਇਹ ਮੰਨ ਲਿਆ ਜਾਏ ਕਿ ਢਿੱਲੋਂ ਸਾਹਿਬ ਉਹ ਸਾਰੀਆਂ ਟਿੱਪਣੀਆਂ ਸਵੀਕਾਰ ਕਰ ਚੁੱਕੇ ਹਨ ਜੋ
ਕਾਨਪੁਰ ਵਾਲਾੇ ਇੱਕ ਵੀਰ ਜੀ ਨੇ ਉਨ੍ਹਾਂ ਬਾਰੇ ਕੀਤੀਆ ਹਨ? ਉਸ ਹਿਸਾਬ ਨਾਲ ਤਾਂ ਡਾ. ਸਾਹਿਬ ਬਹੁਤ
ਕੁੱਝ ਸਵੀਕਾਰ ਕਰ ਚੁੱਕੇ ਹਨ। ਖ਼ੈਰ!
ਉਨਾਂ ਅਪਣੇ ਪੱਤਰ ਮਿਤੀ 20. 5. 12 ਦੇ ਅੰਤ ਵਿੱਚ ਇੱਕ ਅਤਿ ਅਚਰਜਪੁਰਨ ਇਹ
ਪੰਗਤੀ ਲਿਖੀ ਹੈ:-
“ਮਾਨਯੋਗ ਸੰਪਾਦਕ ਜੀ, ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਹੁਣ ਸ. ਹਰਦੇਵ
ਸਿੰਘ ਜੰਮੂ ਜੀ ਨੂੰ ਆਪਣੇ ਪੱਖ ਵਿੱਚ ਸਫਾਈ ਪੇਸ਼ ਕਰਨ ਦਾ ਕੋਈ ਹੋਰ ਮੌਕਾ ਨਾ ਦਿੱਤਾ ਜਾਵੇ ਜੀ”
ਇਹ ਪੰਗਤੀ ਸਚਮੁੱਚ ਇੱਕ ਅਨੌਖਾ ‘ਤਰਲਾ’ ਹੈ ਜਿਸ ਵਿੱਚ ਕਿਸੇ ਵਿਦਵਾਨ
ਅਖਵਾਉਂਦੇ ਸੱਜਣ ਨੇ ਇਸ ਪ੍ਰਕਾਰ ਦੀ ਮੰਗ ਕੀਤੀ ਹੋਵੇ। ਸਿੱਖ ਮਾਰਗ ਤੇ ਇਹੋ ਜਿਹਾ ਬੇਨਤੀ ਰੂਪ
ਤਰਲਾ ਸ਼ਾਯਦ ਕਿਸੇ ਸੱਜਣ ਵਲੋਂ ਅੱਜ ਤਕ ਨਹੀਂ ਕੀਤਾ ਗਿਆ। ਉਨ੍ਹਾਂ ਨੇ ਇੱਕ ਮਿਸਾਲ ਕਾਯਮ ਕੀਤੀ ਹੈ।
ਸੰਪਾਦਕ ਜੀ ਆਪ ਜੀ ਦੀ ਸੰਪਾਦਕੀ ਟਿੱਪਣੀ ਵਿੱਚ ਸਾਰਿਆਂ ਲਈ ਕਈਂ ਸੰਦੇਸ਼
ਹਨ। ਆਸ ਹੈ ਕਿ ਆਪ ਜੀ ਦੀ ਸੰਪਾਦਕੀ ਟਿੱਪਣੀ ਵਿੱਚ ਨਹਿਤ ਸੰਦੇਸ਼ ਨੂੰ ਡਾ. ਇਕਬਾਲ ਸਿੰਘ ਢਿੱਲੋ ਜੀ
ਪੜ ਸਕਣ ਗੇ ਅਤੇ ਉਸ ਤੋਂ ਕੁੱਝ ਸੇਧ ਲੇਂਣ ਗੇ।
ਹਰਦੇਵ ਸਿੰਘ, ਜੰਮੂ- 21. 5. 12
ਸੰਪਾਦਕੀ ਨੋਟ:
ਅਸੀਂ ਪਹਿਲਾਂ ਤੋਂ ਹੀ ‘ਸਿੱਖ ਮਾਰਗ’ ਤੇ ਹਰ ਇੱਕ
ਪਾਠਕ/ਲੇਖਕ ਨਾਲ ਇਕੋ ਜਿਹਾ ਵਰਤਾਓ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਧੱਕਾ-ਧੌਂਸ ਅੱਜ ਤੱਕ ਨਾ ਤਾਂ
ਕਿਸੇ ਦੀ ਝੱਲੀ ਹੈ ਅਤੇ ਨਾ ਹੀ ਝੱਲਣੀ ਹੈ ਭਾਵੇਂ ਕੋਈ ਕਿਤਨਾ ਵੀ ਵੱਡਾ ਵਿਦਵਾਨ, ਲੇਖਕ, ਕੋਈ
ਅਖੌਤੀ ਸੰਤ ਜਾਂ ਉਸ ਦਾ ਚੇਲਾ ਹੋਵੇ ਅਤੇ ਜਾਂ ਫਿਰ ਕੋਈ ਅਖੌਤੀ ਜਥੇਦਾਰ ਪੁਜਾਰੀ ਜਾਂ ਉਸ ਦਾ ਕੋਈ
ਪਖੰਡਨਾਮਾ ਹੋਵੇ ਅਤੇ ਜਾਂ ਫਿਰ ਕੋਈ ਰਾਜਨੀਤਕ ਲੀਡਰ ਹੋਵੇ। ਇੱਥੇ ਪਰਮੁੱਖਤਾ ਜਾਂ ਸਰਬਉਚਤਾ ਸਿਰਫ
ਗੁਰਬਾਣੀ ਦੇ ਸੰਦੇਸ਼ ਅਤੇ ਸੱਚ ਨੂੰ ਹੈ। ਇਸ ਲਈ ਸਾਰੇ ਪਾਠਕਾਂ/ਲੇਖਕਾਂ ਨੂੰ ਵੀ ਬੇਨਤੀ ਹੈ ਕਿ
ਉਹਨਾ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਹੱਕ ਹੈ ਪਰ ਕਿਸੇ ਹੋਰ ਤੇ ਕੋਈ ਕਿਸੇ ਕਿਸਮ ਦੇ ਅਵਾਜ਼ੇ ਕੱਸਣ
ਜਾਂ ਧੌਂਸ ਜਮਾਉਣ ਦਾ ਕੋਈ ਹੱਕ ਨਹੀਂ ਹੈ। ਜਿਹੜੇ ਨਵੇਂ ਪਾਠਕ ਆ ਕੇ ਕਿਸੇ ਹੋਰ ਪਾਠਕ/ਲੇਖਕ ਨੂੰ
ਕੋਈ ਸਵਾਲ ਪੁੱਛਣਾ ਚਾਹੁੰਦੇ ਹਨ ਉਹਨਾ ਨੂੰ ਆਪਣਾ ਪੂਰਾ ਨਾਮ, ਪੂਰਾ ਪਤਾ (ਜੇ ਕਰ ਫੋਟੋ ਵੀ ਹੋਵੇ
ਤਾਂ ਹੋਰ ਵੀ ਚੰਗੀ ਗੱਲ ਹੈ) ਅਤੇ ਫੂਨ ਨੰ: ਜਰੂਰ ਦੱਸਣਾ ਚਾਹੀਦਾ ਹੈ ਤਾਂ ਕਿ ਲੋੜ ਪੈਣ ਤੇ ਤਜ਼ਦੀਕ
ਕੀਤਾ ਜਾ ਸਕੇ। ਉਂਜ ਤਾਂ ਕਈਆਂ ਨੇ ਫਰਜੀ ਨਾਮਾਂ ਤੇ ਵੀ ਫੇਸ ਬੁੱਕ ਤੇ ਆਪਣੀਆਂ ਪਰੋਫਾਈਲਾਂ
ਬਣਾਈਆਂ ਹੋਈ ਹਨ ਪਰ ਫਿਰ ਵੀ ਜੇ ਕਰ ਕਿਸੇ ਨਵੇਂ ਪਾਠਕ ਦੀ ਉਥੇ ਪਰੋਫਾਈਲ ਪਹਿਲਾਂ ਦੀ ਬਣੀ ਹੋਈ
ਹੋਵੇ ਤਾਂ ਉਹ ਵੀ ਸਹਾਇਤਾ ਕਰ ਸਕਦੀ ਹੈ। ਅਸੀਂ ਕਿਸੇ ਦੀ ਉਹੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਦੇ
ਹਾਂ ਜਿਹੜੀ ਕਿ ਉਹ ਕਰਨੀ ਚਾਹੁੰਦਾ ਹੋਵੇ। ਪਿਛਲੇ ਕੁੱਝ ਦਿਨਾ ਤੋਂ ਕਈ ਇਸ ਤਰ੍ਹਾਂ ਦੀਆਂ ਚਿੱਠੀਆਂ
ਆਈਆਂ ਸਨ ਜਿਹਨਾ ਵਿੱਚ ਕਿ ਉਹਨਾ ਨੇ ਹੋਰ ਲੇਖਕਾਂ ਤੋਂ ਸਵਾਲ ਪੁੱਛੇ ਹੋਏ ਸਨ। ਅਸੀੰ ਜਦੋਂ ਉਹਨਾਂ
ਤੋਂ ਪੂਰੀ ਜਾਣਕਾਰੀ ਮੰਗੀ ਤਾਂ ਉਹ ਨਾ ਤਾਂ ਜਾਣਕਾਰੀ ਦੇ ਸਕੇ ਅਤੇ ਨਾ ਹੀ ਕੋਈ ਤਸੱਲੀ ਬਖ਼ਸ਼ ਜਵਾਬ।
ਜਵਾਬ ਵਿੱਚ ਇੱਕ ਲਾਈਨ ਇਹ ਵੀ ਸੀ, “ਸੱਚ ਬੇਨਾਮ ਵੀ ਹੋਵੇ ਤਾਂ ਉਸ ਦਾ ਸਵਾਗਤ ਕਰਨਾ ਬਣਦਾ ਹੈ”।
ਸਵਾਲਾਂ ਵਿੱਚ ਇਹ ਵੀ ਸਨ, “ਢਿਲੋਂ ਨੂੰ ਕਿਸੇ ਨੇ ਉਨ੍ਹਾਂ ਦੀ ਚੰਗੀ ਡਿਕਸ਼ਨਰੀ ਦਾ ਨਾਂ ਪੁਛਿਆ
ਸੀ ਜਿਸ ਵਿਚ Ochre
ਨੂੰ Ocher
ਲਿਖਿਆ ਹੋਵੇ। ਪਰ ਉਨ੍ਹਾਂ ਹੁਣ ਤੱਕ ਨਹੀਂ ਦੱਸਿਆ। ਸਰਵਜੀਤ ਸਿੰਘ ਨੂੰ ਉਨ੍ਹਾਂ ਸਵਾਲ ਕੀਤਾ ਸੀ ਕਿ
ਜੇ ਕੋਈ ਨਿਜੀ ਰੂਪ ਵਿੱਚ ਤੰਦਰੁਸਤ ਹੋਵੇ ਤਾਂ ਉਸ ਨੂੰ ਸਮੂਹਿਕ ਤੰਦਰੁਸਤੀ ਲਈ ਅਰਦਾਸ ਨਹੀਂ ਕਰਨੀ
ਚਾਹੀਦੀ” ? ਇਹਨਾ ਦੇ ਜਵਾਬ ਤਾਂ ਸਬੰਧਿਤ ਵਿਆਕਤੀਆਂ ਨੂੰ ਦੇਣੇ ਚਾਹੀਦੇ ਸਨ ਪਰ ਜਵਾਬ ਨਾ ਦੇਣ
ਦਾ ਕਾਰਨ ਸ਼ਾਇਦ ਇਹ ਸੀ ਕਿ ਇੱਕ ਸਵਾਲ ਉਸੇ ਦਿਨ ਛਪਿਆ ਸੀ ਜਿਸ ਦਿਨ ਸਰਵਜੀਤ ਸਿੰਘ ਨੇ ਇਸ ਵਿਸ਼ੇ
ਬਾਰੇ ਆਖਰੀ ਜਵਾਬੀ ਪੱਤਰ ਲਿਖਿਆ ਸੀ ਅਤੇ ਡਿਕਸ਼ਨਰੀ ਦੇ ਨਾਮ ਦੀ ਸ਼ਾਇਦ ਕੋਈ ਖਾਸ ਗੱਲ ਨਾ ਹੋਣ ਦੇ
ਕਾਰਨ ਇਸ ਨੂੰ ਹਊ ਪਰੇ ਕਰ ਦਿੱਤਾ ਹੋਵੇ। ਪਰ ਇਹ ਕੋਈ ਖਾਸ ਗੱਲ ਨਹੀਂ ਸੀ। ਇਹ ਤਾਂ ਕੋਈ ਵੀ
ਵਿਆਕਤੀ ਅੱਖ ਦੇ ਫੋਰ ਵਿੱਚ ਇੰਟਰਨੈੱਟ ਤੇ ਦੇਖ ਸਕਦਾ ਹੈ। ਅਸੀਂ ਅਗਾਂਹ ਇੱਕ ਲਿੰਕ ਦੇ ਰਹੇ ਹਾਂ
ਜਿਸ ਵਿੱਚ ਕਿ ਦੋਵੇਂ ਸਪੈਲਿੰਗ ਲਿਖੇ ਹੋਏ ਹਨ।
http://www.merriam-webster.com/dictionary/ocher
(20/05/12)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ, ਆਪ ਜੀ ਨੂੰ ਮੇਰੇ ਵੱਲੋਂ
ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਪਿਛਲੇ ਸਮੇਂ ਵਿੱਚ ਸ. ਹਰਦੇਵ ਸਿੰਘ ਜੰਮੂ ਜੀ ਦੀਆਂ ਜੋ ਲਿਖਤਾਂ ਸਿਖਮਾਰਗ
ਵੈਬਸਾਈਟ
ਤੇ ਪਾਈਆਂ ਜਾਂਦੀਆਂ ਰਹੀਆਂ ਹਨ ਉਹਨਾਂ
ਸਬੰਧੀ ਮੈਂ ਇਸ ਵੈਬਸਾਈਟ ਤੇ 16. 05. 2012 ਨੂੰ
ਪਾਏ ਗਏ ਆਪਣੇ ਪੱਤਰ ਵਿੱਚ ਹੇਠਾਂ ਦਿੱਤੇ ਵਿਚਾਰ ਪਰਗਟ ਕੀਤੇ ਸਨ:
“ਅਸਲ ਵਿੱਚ ਸ. ਹਰਦੇਵ ਸਿੰਘ ਜੰਮੂ ਜੀ ਨੇ ਇੱਕ ਵਿਸ਼ੇਸ਼ ਜ਼ਿੰਮੇਵਾਰੀ ਸੰਭਾਲੀ
ਹੋਈ ਹੈ ਜੋ ਉਹ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਇਸ ਜ਼ਿੰਮੇਵਾਰੀ ਤਹਿਤ ਉਹ ਆਪਣੀਆਂ ਲਿਖਤਾਂ
ਰਾਹੀਂ ਪੂਰਾ ਯਤਨ ਕਰ ਰਹੇ ਹਨ ਕਿ ਸਿਖ ਮੱਤ ਵਿੱਚ ਪਰਚਲਤ ਮਨਮੱਤੀ ਪ੍ਰੰਪਰਾਵਾਂ ਨੂੰ
‘ਪੰਥ-ਪ੍ਰਵਾਨਿਕਤਾ’ ਦੇ ਨਾਮ ਥੱਲੇ ਹਰ ਹਾਲਤ ਵਿੱਚ ਚਾਲੂ ਰਖਿੱਆ ਜਾਵੇ। ਇਸ ਸਬੰਧੀ ਉਹਨਾਂ ਦੀਆਂ
ਲਿਖਤਾਂ ਵਿੱਚੋਂ ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ।”
ਨਾਲ ਹੀ ਮੈਂ ਆਪਣਾ ਇਹ ਖਦਸ਼ਾ ਜ਼ਾਹਰ ਕੀਤਾ ਸੀ ਕਿ ਸ. ਹਰਦੇਵ ਸਿੰਘ ਜੰਮੂ ਜੀ
ਸਿਖ ਮੱਤ ਵਿੱਚ ਪਰਚਲਤ ਮਨਮੱਤੀ ਪ੍ਰੰਪਰਾਵਾਂ ਦੀ ਪੈਰਵਾਈ ਕਿਸੇ ਵਿਸ਼ੇਸ਼ ਬ੍ਰਾਹਮਣਵਾਦੀ ਤਾਕਤਾਂ ਦੀ
ਸਰਪਰਸਤੀ ਹੇਠ ਕਰਦੇ ਜਾਪ ਰਹੇ ਹਨ।
ਇਸ ਤੋਂ ਪਹਿਲਾਂ ਸ. ਸਰਵਜੀਤ ਸਿੰਘ ਜੀ ਨੇ ਸਿਖਮਾਰਗ ਵੈਬਸਾਈਟ ਤੇ 15. 05.
2012 ਨੂੰ ਪਾਏ ਗਏ ਆਪਣੇ ਪੱਤਰ ਵਿੱਚ ਸ. ਹਰਦੇਵ ਸਿੰਘ ਜੰਮੂ ਜੀ ਨੂੰ ਮੁਖਾਤਿਬ ਹੁੰਦੇ ਹੋਏ ਉਹਨਾਂ
ਦੀਆਂ ਲਿਖਤਾਂ ਸਬੰਧੀ ਹੇਠਾਂ ਦਿੱਤੇ ਅਨੁਸਾਰ ਲਿਖਿਆ ਸੀ:
“ਆਪ ਜੀ ਦੀਆਂ ਬਹੁ ਗਿਣਤੀ ਲਿਖਤਾਂ ਦਾ ਭਾਵ ਇਹ ਹੁੰਦਾ ਹੈ ਕਿ ਪਿਛਲੇ ਸਮੇ
`ਚ ਜੋ ਹੋ ਚੁੱਕਾ ਹੈ ਉਹ ਸਹੀ ਹੈ ਉਸ ਬਾਰੇ ਵਿਚਾਰ ਨਹੀਂ ਹੋ ਸਕਦੀ ਅਤੇ ਉਸ ਬਾਰੇ ਵਿਚਾਰ ਕਰਨ
ਵਾਲਾ ਧਰਮ ਵਿਰੋਧੀ ਕਰਮ ਕਰ ਰਿਹਾ ਹੈ।”
ਮੈਂ 16. 05. 2012 ਵਾਲੇ ਆਪਣੇ ਉਪਰੋਕਤ ਪੱਤਰ ਵਿੱਚ ਸ. ਸਰਵਜੀਤ ਸਿੰਘ ਜੀ
ਦੀ ਇਹ ਟਿੱਪਣੀ ਵੀ ਸ਼ਾਮਲ ਕੀਤੀ ਸੀ।
ਸ. ਜੰਮੂ ਜੀ ਨੇ ਮੇਰੇ 16. 05. 2012 ਵਾਲੇ ਉਪਰੋਕਤ ਪੱਤਰ ਪ੍ਰਤੀ ਆਪਣਾ
ਪ੍ਰਤੀਕਰਮ ਸਿਖਮਾਰਗ ਵੈਬਸਾਈਟ ਤੇ 17. 05. 2012 ਨੂੰ ਪਾਏ ਗਏ ਉਹਨਾਂ ਦੇ ਪੱਤਰ ਰਾਹੀਂ ਪ੍ਰਕਾਸ਼ਿਤ
ਕਰਵਾਇਆ ਪਰੰਤੂ ਉਹਨਾਂ ਨੇ ਮੇਰੇ ਅਤੇ ਸ. ਸਰਵਜੀਤ ਸਿੰਘ ਵੱਲੋਂ ਉਹਨਾਂ ਪ੍ਰਤੀ ਕੀਤੀਆਂ ਗਈਆਂ
ਉਪਰੋਕਤ ਟਿੱਪਣੀਆਂ ਦੇ ਸੰਦਰਭ ਵਿੱਚ ਆਪਣੇ ਪੱਖ ਵਿੱਚ ਕੁੱਝ ਕਹਿਣਾ ਜ਼ਰੂਰੀ ਨਹੀਂ ਸਮਝਿਆ। ਇਸ ਦਾ
ਸਾਫ ਮਤਲਬ ਇਹ ਨਿਕਲਦਾ ਹੈ ਕਿ
ਉਹ ਇਹਨਾਂ ਸਾਰੀਆਂ ਟਿੱਪਣੀਆਂ ਦੇ ਭਾਵ
ਨੂੰ ਸਵੀਕਾਰ ਕਰਦੇ ਹਨ।
ਇਸ ਉਪਰੰਤ ਮੈਂ ਸਿਖਮਾਰਗ ਵੈਬਸਾਈਟ ਤੇ 18. 05. 2012 ਨੂੰ ਪਾਏ ਗਏ ਆਪਣੇ
ਪੱਤਰ ਵਿੱਚ ਮਾਨਯੋਗ ਸੰਪਾਦਕ ਜੀ ਰਾਹੀਂ ਸ. ਜੰਮੂ ਜੀ ਨੂੰ ਉਪਰੋਕਤ ਟਿੱਪਣੀਆਂ ਦੇ ਸੰਦਰਭ ਵਿੱਚ
ਆਪਣੀ ਸਥਿਤੀ ਸਪਸ਼ਟ ਕਰਨ ਲਈ ਬੇਨਤੀ ਕੀਤੀ। ਸ. ਜੰਮੂ ਜੀ ਮੇਰੇ 18. 05. 2012 ਵਾਲੇ ਇਸ ਪੱਤਰ
ਪ੍ਰਤੀ ਆਪਣਾ ਜੋ ਪ੍ਰਤੀਕਰਮ ਸਿਖਮਾਰਗ ਵੈਬਸਾਈਟ ਤੇ 19. 05. 2012 ਨੂੰ ਪਾਏ ਗਏ ਆਪਣੇ ਪੱਤਰ
ਰਾਹੀਂ ਪੇਸ਼ ਕੀਤਾ ਹੈ ਉਸ ਵਿੱਚ ਉਹਨਾਂ ਨੇ ਕੀਤੀ ਗਈ ਬੇਨਤੀ ਅਨੁਸਾਰ ਆਪਣੀ ਸਥਿਤੀ ਸਪਸ਼ਟ ਕਰਨ ਦਾ
ਕੋਈ ਯਤਨ ਨਹੀਂ ਕੀਤਾ ਜਿਸ ਤੋਂ ਸਾਫ ਮਤਲਬ ਇਹ ਬਣਦਾ ਹੈ ਕਿ
ਉਹ ਇਹਨਾਂ ਸਾਰੀਆਂ ਟਿੱਪਣੀਆਂ ਦੇ ਭਾਵ
ਤੋਂ ਇਨਕਾਰੀ ਨਹੀਂ ਹਨ।
ਮਾਨਯੋਗ ਸੰਪਾਦਕ ਜੀ, ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਹੁਣ ਸ. ਹਰਦੇਵ
ਸਿੰਘ ਜੰਮੂ ਜੀ ਨੂੰ ਆਪਣੇ ਪੱਖ ਵਿੱਚ ਸਫਾਈ ਪੇਸ਼ ਕਰਨ ਦਾ ਕੋਈ ਹੋਰ ਮੌਕਾ ਨਾ ਦਿੱਤਾ ਜਾਵੇ ਜੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(20/05/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਤਾਂ ਸਿੱਖ
ਪੈਦਾਇਸ਼ੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਤਾਂ ਸਿੱਖ ਪੈਦਾਇਸ਼ੀ ਜਿਸ ਦੀ ਗੁੜ੍ਹਤੀ ਵਿੱਚ ਸਿੱਖਲਾਈ।
ਮਰਨਾ ਜੀਣਾ ਇੱਕ ਬਰਾਬਰ, ਰੰਜ ਨ ਰਖਿਆ ਰਾਈ।
ਮਾਂ ਤੋਂ ਸਿਖਿਆ ਵਤਸਲ ਸੱਚਾ, ਪਿਉ ਤੋਂ ਕਿਰਤ ਕਮਾਵਣ।
ਭਾਈਓਂ ਸਾਂਝ ਸੁਨੇਹਾ ਸਿਖਿਆ, ਭੈਣਾਂ ਚਾਅ ਸਿਖਲਾਵਣ।
ਸਹਿਹੋਂਦ ਦਾ ਸਬਕ ਗਵਾਂਢੋਂ, ਰਿਸ਼ਤੇ ਸਭਿਅ ਬਣਾਵਣ।
ਮੇਲੀਆਂ ਤੋਂ ਮਿਲਵਰਤਨ ਸਿਖਿਆ, ਦੋਸਤ ਲੋੜ `ਚ ਆਵਣ।
ਅਧਿਆਪਕ ਜਗ ਗਿਆਨ ਪੜ੍ਹਾਇਆ, ਚੜ੍ਹਦੀ ਕਲਾ `ਚ ਪਾਇਆ।
ਇੰਟਰਨੈਟ ਪੁਸਤਕੋਂ ਗਿਹਿਰੀ ਖੋਜ ਦਾ ਰਾਹ ਹੱਥ ਆਇਆ।
ਦੁਨੀਆਂ ਦੱਸੀ ਦੁਨੀਆਦਾਰੀ, ਰੀਤ ਰਿਵਾਜ ਸਿਖਾਇਆ।
ਜੀਵਨ ਜਾਚ ਸੁਚੱਜੀ ਧਰਮੋਂ, ਕੁਦਰਤ ਪਿਆਰ ਪਵਾਇਆ।
ਪਵਨ ਨੇ ਖੁਲ੍ਹਾ ਵਿਚਰਨ ਦਸਿਆ, ਰੁੱਖਾਂ ਸਬਰ `ਚ ਰਹਿਣਾ।
ਵੱਡਾ ਦਿਲ ਰੱਖ ਸਾਗਰ ਕਹਿੰਦਾ, ਨਦੀ ਸਿਖਾਇਆ ਵਹਿਣਾ।
ਪਰਬਤ ਉਚਾ ਸਿਰ ਕਰਵਾਇਆ, ਧਰਤੀ ਦਸਿਆ ਸਹਿਣਾ।
ਸੂਰਜ ਦਸਿਆ ਵੰਡ ਬਰਾਬਰ, ਚੰਦ ਰਲ ਰਾਤੀਂ ਬਹਿਣਾ।
ਪੰਛੀ ਨੇ ਪਰਵਾਜ਼ ਸਿਖਾਈ, ਹੱਦ ਉਲੰਘਦੇ ਜਾਣਾ।
ਘਾਹ ਨੇ ਪੱਕੀ ਪਕੜ ਸਿਖਾਈ, ਵਿਛਕੇ ਕਬਜ਼ਾ ਪਾਣਾ।
ਕਣ ਕਣ ਬਣ ਰੇਤੇ ਸਮਝਾਇਆ, ਸਿੱਖ ਲੈ ਮੰਨਣਾ ਭਾਣਾ
ਚੜ੍ਹਦੀ ਕਲਾ ਹਮੇਸ਼ਾ ਰਹਿਣਾ, ਫੁੱਲਾਂ ਦਾ ਸਮਝਾਣਾ।
ਸਿੱਖੀ ਚਲੋ, ਸਿੱਖੀ ਚੱਲੋ, ਜਦ ਤਕ ਸਾਹ ਨੇ ਚਲਦੇ।
ਜਿਹੜੇ ਨੇ ਛੱਡ ਦਿੰਦੇ ਸਿੱਖਣਾ ਨਵਿਆਂ ਨਾਲ ਨਾ ਰਲਦੇ।
ਰੋਜ਼ ਬਦਲਦੀ ਦੁਨੀਆਂ ਦੇ ਵਿੱਚ ਰਹਿੰਦੇ ਰੰਗ ਬਦਲਦੇ।
ਰਹਿੰਦੇ ਅੱਗੇ ਉਹ ਹੀ ਜਿਹੜੇ ਸਮਿਓਂ ਅੱਗੇ ਚਲਦੇ।
ਗੁਰੂਆਂ ਨੇ ਏਹੋ ਸਮਝਾਇਆ, ਸਿੱਖਾ ਸਿੱਖ ਸਚਾਈ।
ਸਮਝ ਆਪੇ ਦੀ ਆਊ ਤੇਰੇ ਕੋਲ ਜੇ ਗਿਆਨ ਦਵਾਈ।
ਰਮਜ਼ ਮਿਲੂਗੀ ਰੱਬ ਦੀ ਜੇ ਤੂੰ ਰਾਮ ਨਾਮ ਰਟ ਲਾਈ।
ਉਸ ਸੰਗ ਜੁੜਿਆਂ ਹੀ ਟੁਟਣੀ ਏਂ ਪਾਲ ਝੂਠ ਦੀ ਭਾਈ।
(19/05/12)
ਇਕੱਤਰਤਾ ਪ੍ਰਬੰਧਕ ਕਮੇਟੀ
ਜੰਮੂ ਵਿਖੇ ਹੋਏ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਸੰਬੰਧੀ ਇੱਕ ਸ਼ਖਸੀ ਕੂੜ-ਪ੍ਰਚਾਰ ਦਾ ਸੱਚ
ਤੱਤ ਗੁਰਮਤਿ ਪਰਿਵਾਰ ਵਲੋਂ ਲਗਭਗ 2
ਸਾਲ ਤੋਂ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚਲੀਆਂ ਕਮੀਆਂ ਦੀ ਪਛਾਣ ਕਰਕੇ, ਇਸ ਦੇ ਸੁਧਾਰ ਦੇ ਮਕਸਦ
ਨਾਲ ਦ੍ਰਿੜਤਾ ਅਤੇ ਇਮਾਨਦਾਰੀ ਨਾਲ ਜਤਨ ਕੀਤੇ ਜਾ ਰਹੇ ਸਨ। ਇਸ ਕਾਰਜ ਦੌਰਾਣ ਇਸ ਮਰਿਯਾਦਾ ਵਿਚਲੀ
ਕਮੀਆਂ ਨੂੰ ਵਿਚਾਰਨ ਉਪਰੰਤ, ਸੁਧਰਿਆ ਹੋਇਆ ਇੱਕ ਸੰਭਾਵੀ ਖਰੜਾ ਤਿਆਰ ਕੀਤਾ ਗਿਆ। ਇਸ ਖਰੜੇ ਨੂੰ
ਸਮੁੱਚੇ ਸੁਹਿਰਦ ਸੱਜਣਾਂ ਦੇ ਵਿਚਾਰਾਂ ਅਤੇ ਸੁਝਾਵ ਲਈ ਜਨਤਕ ਤੌਰ ਤੇ ਪ੍ਰਕਾਸ਼ਿਤ ਕੀਤਾ ਗਿਆ। ਇਸ
ਖਰੜੇ ਨੂੰ ਫਾਈਨਲ ਕਰਨ ਦੇ ਮਕਸਦ ਨਾਲ 24-25 ਮਾਰਚ 2012 ਨੂੰ ਜੰਮੂ ਵਿੱਖੇ ਅੱਠ ਮੈਂਬਰੀ ਇਕੱਤਰਤਾ
ਪ੍ਰਬੰਧਕ ਕਮੇਟੀ ਦੇ ਦੇਖਰੇਖ ਹੇਠ, ਸੁਚੇਤ ਪੰਥ ਦੇ ਸੁਹਿਰਦ ਨੁਮਾਇੰਦਿਆਂ ਦੀ ਦੋ ਦਿਨਾਂ ਸਾਂਝੀ
ਇਕੱਤਰਤਾ ਬੁਲਾਈ ਗਈ ਸੀ। ਇਸ ਇਕੱਤਰਤਾ ਵਿੱਚ 15 ਤੋਂ 80 ਸਾਲ ਦੀ ਉਮਰ ਦੇ ਲਗਭਗ 70 ਸੱਜਣਾਂ ਨੇ
ਹਾਜ਼ਰੀ ਭਰੀ।
ਇਕੱਤਰਤਾ ਵਿੱਚ ਸੰਭਾਵੀ ਖਰੜੇ ਦੀ ਹਰ ਮੱਦ ਤੇ ਮੱਦਵਾਰ ਵਿਚਾਰ ਕੀਤੀ ਗਈ। ਵਿਚਾਰ ਉਪਰੰਤ ਹਰ ਮੱਦ
ਦੀ ਸ਼ਬਦਾਵਲੀ ਨੂੰ ਫਾਈਨਲ ਕਰਕੇ ਹਾਜ਼ਰੀਨ ਨੇ ਹੱਥ ਖੜੇ ਕਰਕੇ ਆਪਣੀ ਸਹਿਮਤੀ ਜਤਾਈ। ਇਸ ਇਕੱਤਰਤਾ
ਵਿੱਚ ਸਰਬਸੰਮਤੀ ਨਾਲ ਸੰਭਾਵੀ ਖਰੜੇ ਤੇ ਵਿਚਾਰ ਉਪਰੰਤ ‘ਗੁਰਮਤਿ
ਜੀਵਨ ਸੇਧਾਂ ਦੇ ਮੁੱਖ ਨੁਕਤੇ’ ਨਾਮਕ ਇੱਕ ਦਸਤਾਵੇਜ਼ ਤਿਆਰ ਕੀਤਾ ਗਿਆ। ਇਸ ਦਸਤਾਵੇਜ਼
ਦੀ ਵਿਆਖਿਆ ਦੀ ਜਿੰਮੇਵਾਰੀ ਦੋ ਸੱਜਣਾਂ ਨੂੰ ਸੌਂਪੀ ਗਈ। ਵਿਆਖਿਆ ਤਿਆਰ ਹੋਣ ਉਪਰੰਤ ਵਿਚਾਰ ਲਈ
ਅਗਲੀ ਇਕੱਤਰਤਾ ਸੱਦਣ ਦਾ ਫੈਸਲਾ ਵੀ ਕੀਤਾ ਗਿਆ। ਫਿਲਹਾਲ ਵਿਆਖਿਆ ਵਾਲਾ ਕੰਮ ਚਲ ਰਿਹਾ ਹੈ।
ਇਕੱਤਰਤਾ ਵਿੱਚ ਸ਼ਾਮਿਲ ਸਮੁੱਚੇ ਹਾਜ਼ਰੀਨ ਦਾ ਮੰਨਣਾ ਸੀ ਕਿ ਐਸੀ ਸੁੱਚੱਜੀ ਅਤੇ ਜ਼ਹੀਨ ਵਿਚਾਰ-ਚਰਚਾ
ਸਿੱਖ ਸਮਾਜ ਵਿੱਚ ਪਹਿਲਾਂ ਵੇਖਣ ਨੂੰ ਕਦੀ ਨਹੀਂ ਮਿਲੀ। ਇਕੱਤਰਤਾ ਤੋਂ ਵਾਪਿਸ ਜਾ ਕੇ ਇੱਕ ਸ਼ਖਸ ਨੇ
ਇਸ ਇਕੱਤਰਤਾ ਬਾਰੇ ਬਹੁਤ ਹਲਕੇ ਪੱਧਰ ਦਾ ਕੂੜ ਪ੍ਰਚਾਰ ਸ਼ੁਰੂ ਕਰ ਦਿਤਾ। ਉਸ ਦੇ ਜ਼ਹਿਰ ਪ੍ਰਚਾਰ ਨੂੰ
ਇਸ ਸੁਹਿਰਦ ਉਪਰਾਲੇ ਦੇ ਸ਼ੁਰੂ ਤੋਂ ਵਿਰੋਧੀ ਰਹੇ ਇਕਾ-ਦੁੱਕਾ ਸੱਜਣਾਂ ਤੋਂ ਇਲਾਵਾ ਕਿਸੇ ਨੇ
ਹੁੰਗਾਰਾ ਨਹੀਂ ਦਿਤਾ। ਇਕੱਤਰਤਾ ਬਾਰੇ ਜ਼ਹਿਰ ਉਗਲਦੀ ਆਪਣੀ ਲਿਖਤ ਉਸ ਨੇ ਸੁਚੇਤ ਪੰਥਕ ਵੈਬਸਾਈਟਾਂ
ਨੂੰ ਵੀ ਭੇਜੀ ਪਰ ਕਿਸੇ ਵੀ ਐਸੀ ਵੈਬਸਾਈਟ ਨੇ ਇਸ ਨੂੰ ਪ੍ਰਕਾਸ਼ਿਤ ਕਰਨਾ ਯੋਗ ਨਾ ਸਮਝਿਆ। ਜਿਸ ਤੋਂ
ਬੌਖਲਾ ਕਿ ਇਹ ਸ਼ਖਸ ਆਪਣੀ ਫੇਸ-ਬੁਕ ਪ੍ਰੋਫਾਇਲ ਤੇ ਉਨ੍ਹਾਂ ਪੰਥਕ ਵੈਬਸਾਈਟਾਂ ਖਿਲਾਫ ਹੀ ਜ਼ਹਿਰ
ਉਗਲਣ ਲੱਗ ਪਿਆ। ਇਸ ਸ਼ਖਸ ਦੇ ਨੀਵੇਂ ਪੱਧਰ ਦੇ ਪ੍ਰਚਾਰ ਨੂੰ ਵੇਖ ਕੇ ਇਕੱਤਰਤਾ ਪ੍ਰਬੰਧਕ ਕਮੇਟੀ ਨੇ
ਇਸ ਨੂੰ ਕੋਈ ਅਹਿਮੀਅਤ ਨਾ ਦੇਂਦੇ ਹੋਏ, ਨੋਟਿਸ ਨਾ ਲੈਣ ਦਾ ਫੈਸਲਾ ਕੀਤਾ।
ਪਰ ਉਸ ਉਪਰੰਤ, ਸੁਧਾਰ ਦੀ ਹਰ ਗੱਲ ਦਾ ਵਿਰੋਧ ਕਰਨ ਦੀ ਨੀਤੀ ਅਪਣਾਈ ਫਿਰਦੇ ਇਕ-ਦੁੱਕਾ ਸੱਜਣਾਂ
ਵਲੋਂ, ਇਸ ਸ਼ਖਸ ਦੇ ਉਸ ਹਲਕੇ ਪੱਧਰ ਦੇ ਜ਼ਹਿਰ ਨੂੰ, ਆਪਣੀ ਲਿਖਤਾਂ ਵਿੱਚ ਵਾਰ ਵਾਰ ਹਵਾਲੇ ਵਜੋਂ
ਵਰਤ ਕੇ, ਬੇਸਿਰ-ਪੈਰ ਦੇ ਸਵਾਲ ਖੜੇ ਕਰਨ ਦਾ ਜਤਨ ਕਰਦੇ ਹੋਏ ਪਾਠਕਾਂ ਨੂੰ ਗੁੰਮਰਾਹ ਕਰਨ ਦਾ ਜਤਨ
ਕੀਤਾ ਜਾ ਰਿਹਾ ਹੈ। ਜੇ ਇਨ੍ਹਾਂ ਸੱਜਣਾਂ ਵਿੱਚ ਥੋੜੀ ਵੀ ਸੁਹਿਰਦਤਾ ਹੁੰਦੀ ਤਾਂ ਕਿਸੇ ਸੱਜਣ ਦੇ
ਕੂੜ-ਪ੍ਰਚਾਰ ਨੂੰ ਮਾਨਤਾ ਦੇਣ ਤੋਂ ਪਹਿਲਾਂ ਇੱਕ ਇਕੱਤਰਤਾ ਵਿੱਚ ਸ਼ਾਮਿਲ ਸੱਜਣਾਂ/ਧਿਰਾਂ ਕੋਲੋਂ
ਨਿੱਜੀ ਤੌਰ ਤੇ ਇਸ ਦਾ ਸੱਚ ਜਾਨਣ ਦਾ ਜਤਨ ਕਰ ਸਕਦੇ ਸਨ। ਪਰ ਜਿਨ੍ਹਾਂ ਸੱਜਣਾਂ ਦਾ ਮਕਸਦ ਹੀ
ਪਾਠਕਾਂ ਨੂੰ ਗੁੰਮਰਾਹ ਕਰਨ ਦਾ ਹੋਵੇ ਉਨ੍ਹਾਂ ਤੋਂ ਕਿਸੇ ਸੁਹਿਰਦਤਾ ਦੀ ਆਸ ਰੱਖਣਾ ਬੇ-ਮਾਅਨਾ ਹੈ।
ਐਸੇ ਸੱਜਣਾਂ ਦੇ ਗੁੰਮਰਾਹ-ਕੁੰਨ ਪ੍ਰਚਾਰ ਨੂੰ ਠੱਲ ਪਾਉਣ ਦੇ ਮਕਸਦ ਨਾਲ ਉਸ ਸੱਜਣ ਦੇ ਕੂੜ ਪ੍ਰਚਾਰ
ਬਾਰੇ ਇਕੱਤਰਤਾ ਪ੍ਰਬੰਧਕ ਕਮੇਟੀ ਦਾ ਸੰਖੇਪ ਪੱਖ ਹੇਠਾਂ ਦੇ ਰਹੇ ਹਾਂ।
ਇਸ ਸ਼ਖਸ ਵਲੋਂ ਇਕੱਤਰਤਾ ਬਾਰੇ ਆਪਣੇ ਪ੍ਰਚਾਰ ਵਿੱਚ ਬਾਰ ਬਾਰ ਇਹ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ
ਸਮੁੱਚੀ ਕਾਰਵਾਈ ਨਾਲ ਅਸਿਹਮਤੀ ਜ਼ਾਹਿਰ ਕੀਤੀ ਅਤੇ ਇਸ ਦੇ ਰੋਸ ਵਜੋਂ ਹੱਥ ਵਿੱਚ ਫੜੀ ‘ਸੰਭਾਵੀ
ਖਰੜੇ’ ਦੀ ਕਾਪੀ ਫਾੜਦੇ ਹੋਏ ਇਕੱਤਰਤਾ ਦਾ ਬਾਈਕਾਟ ਕਰ ਦਿਤਾ। ਇਹ ਨਿਰਾ ਝੂਠ ਹੈ। ਸੱਚਾਈ ਅੱਗੇ
ਦਿਤੀ ਜਾ ਰਹੀ ਹੈ। ਇਹ ਸੱਜਣ ਲਗਭਗ 15 ਘੰਟੇ ਚੱਲੀ ਇਸ ਇਕੱਤਰਤਾ ਵਿੱਚ ਲਗਭਗ 12 ਘੰਟੇ ਤੱਕ ਸ਼ਾਮਿਲ
ਸਨ। ਉਸ ਸਮੇਂ ਤੱਕ ਵਿਚਾਰ ਉਪਰੰਤ ਫਾਈਨਲ ਹੋਈ ਲਗਭਗ ਹਰ ਮੱਦ ਤੇ ਉਹ ਹੱਥ ਖੜੇ ਕਰਕੇ ਸਹਿਮਤੀ
ਜਤਾਉਂਦੇ ਰਹੇ। ਹਾਂ ਆਪਣੇ ਕਾਹਲੇਪਣ ਅਤੇ ਸੰਜਮ ਦੀ ਘਾਟ ਆਦਿਕ ਅਵਗੁਣਾਂ ਕਾਰਨ ਉਹ ਦੁਸਰਿਆਂ ਦੀ
ਵਿਚਾਰ ਨੂੰ ਸਹਿਜ ਨਾਲ ਸੁਨਣ ਦੀ ਥਾਂ ਅੜੀ ਕਰਨ ਦਾ ਰੁੱਖ ਅਪਣਾ ਰਹੇ ਸਨ। ਉਨ੍ਹਾਂ ਦੀ ਇਸ ਗਲਤ
ਪਹੁੰਚ ਤੋਂ ਤੰਗ ਆ ਕੇ ਇੱਕ ਸੱਜਣ ਦੇ ਮੁੱਹੋਂ ਗੁੱਸੇ ਵਿੱਚ ਉਸ ਸ਼ਖਸ ਲਈ ਕੁੱਝ ਅਪਸ਼ਬਦ ਨਿਕਲ ਗਏ।
ਇਸ ਨਿੱਜੀ ਚੋਟ ਤੋਂ ਆਹਤ ਹੋ ਕੇ, ਗੁੱਸੇ ਵਿਚ, ਉਸ ਸ਼ਖਸ ਨੇ ਜੋਰ ਜੋਰ ਦੀ ਸ਼ੋਰ ਮਚਾਉਣਾ ਸ਼ੁਰੂ ਕਰ
ਦਿਤਾ ਅਤੇ ਆਪਣੇ ਹੱਥ ਵਿੱਚ ਫੜੇ ਕਾਗਜ਼ ਫਾੜ ਦਿਤੇ। ਮਾਹੌਲ ਦੀ ਇਸ ਤਲਖੀ ਨੂੰ ਸੂਝਵਾਣ ਪ੍ਰਬੰਧਕਾਂ
ਨੇ ਬੜੇ ਸੰਜਮ ਅਤੇ ਸਹਿਜ ਨਾਲ ਸੰਭਾਲਦੇ ਹੋਏ ਦੋਹਾਂ ਸੱਜਣਾਂ ਨੂੰ ਸਮਝਾਇਆ। ਉਸ ਉਪਰੰਤ ਪਹਿਲਾਂ
ਅਪਸ਼ਬਦ ਵਰਤਣ ਵਾਲੇ ਸੱਜਣ ਨੇ ਬਹੁਤ ਨਿਰਮਾਣਤਾ ਅਤੇ ਨਿਸ਼ਕਾਮਤਾ ਨਾਲ ਆਪਣੇ ਲਫਜ਼ਾਂ ਨੂੰ ਵਾਪਿਸ
ਲੈਂਦੇ ਹੋਏ ਇਕੱਤਰਤਾ ਤੋਂ ਮਾਫੀ ਮੰਗੀ। ਇਸ ਉਪਰੰਤ ਕੂੜ ਪ੍ਰਚਾਰ ਕਰ ਰਹੇ ਸੱਜਣ ਨੇ ਨਿੱਜੀ ਤੌਰ ਤੇ
ਆਹਤ ਹੋਣ ਕਰਕੇ ਕੀਤੀ ਗਲਤੀ ਲਈ ਇਕੱਤਰਤਾ ਤੋਂ ਮਾਫੀ ਮੰਗੀ। ਇਸ ਉਪਰੰਤ ਇਕੱਤਰਤਾ ਫੇਰ ਸੁਚਾਰੂ ਰੂਪ
ਨਾਲ ਅੱਗੇ ਚਲ ਪਈ ਅਤੇ ਉਹ ਸ਼ਖਸ ਉਸ ਵਿੱਚ ਸ਼ਾਮਿਲ ਵੀ ਰਹੇ। ਕੁੱਝ ਸਮੇਂ ਬਾਅਦ ਇਕੱਤਰਤਾ ਦਾ ਪਹਿਲਾਂ
ਨਿਰਧਾਰਿਤ ਸਮਾਂ ਖਤਮ ਹੋ ਗਿਆ, ਪਰ ਵਿਚਾਰ ਹਾਲੀਂ ਪੂਰੀ ਨਹੀਂ ਹੋਈ ਸੀ। ਸੋ ਇਕੱਤਰਤਾ ਨੇ
ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਇਸ ਕਾਰਵਾਈ ਨੂੰ ਅੱਗੇ ਵਧਾਇਆ ਜਾਵੇ ਤਾਂ ਕਿ ਵਿਚਾਰ ਪੂਰੀ ਕੀਤੀ
ਜਾ ਸਕੇ। ਇਸ ਸਮੇਂ ਉਸ ਸ਼ਖਸ ਨੇ ਕਿਹਾ ਕਿ ਪੂਰਵ-ਨਿਰਧਾਰਿਤ ਕੁੱਝ ਕੰਮਾਂ ਕਾਰਨ ਉਨ੍ਹਾਂ ਦਾ ਇਸ
ਵਧਾਈ ਗਈ ਕਾਰਵਾਈ ਵਿੱਚ ਸ਼ਾਮਿਲ ਹੋਣਾ ਮੁਸ਼ਕਿਲ ਹੈ ਅਤੇ ਉਨ੍ਹਾਂ ਨੂੰ ਜਾਣਾ ਪੈਣਾ ਹੈ। ਸੋ ਉਨ੍ਹਾਂ
ਨੇ ਬੜੇ ਸੁਖਾਵੇਂ ਮਾਹੌਲ ਵਿੱਚ ਇਕੱਤਰਤਾ ਤੋਂ ਵਿਦਾਇਗੀ ਲਈ।
ਸੋ ਉਸ ਸ਼ਖਸ ਦਾ ਇਹ ਪ੍ਰਚਾਰ ਨਿਰਾ ਝੂਠ ਹੈ ਕਿ ਉਨ੍ਹਾਂ ਨੇ ਇਕੱਤਰਤਾ ਨਾਲ ਅਸਹਿਮਤੀ ਜਤਾਉਂਦੇ
ਹੋਏ, ਖਰੜਾ ਫਾੜਦੇ ਹੋਏ ਬਾਈਕਾਟ ਕੀਤਾ। ਸੱਚ ਇਹ ਹੈ ਕਿ ਉਹ ਉਸ ਘਟਨਾ ਤੋਂ ਬਾਅਦ ਵੀ ਉਹ ਇਕੱਤਰਤਾ
ਦਾ ਭਾਗ ਬਣੇ ਰਹੇ। ਆਪਣੇ ਇਸ ਕੂੜ ਪ੍ਰਚਾਰ ਰਾਹੀਂ ਉਸ ਨੇ ਇਹ ਵੀ ਸਾਬਿਤ ਕਰ ਦਿਤਾ ਕਿ ਉਨ੍ਹਾਂ ਦੀ
ਸ਼ਖਸੀਅਤ ਵਿੱਚ ਕਾਹਲੀ, ਸੰਜਮ ਦੀ ਘਾਟ ਆਦਿ ਦੇ ਨਾਲ ਨਾਲ ਬੇਈਮਾਨੀ ਅਤੇ ਮੱਕਾਰੀ ਆਦਿ ਅਵਗੁਣਾਂ ਦੀ
ਵੀ ਭਰਮਾਰ ਹੈ। ਆਪਣੇ ਇਸ ਪ੍ਰਚਾਰ ਰਾਹੀਂ ਉਸ ਨੇ ਆਪ ਹੀ ਆਪਣੀ ਸ਼ਖਸੀਅਤ ਦਾ ਘਾਣ ਕਰਨ ਵਿੱਚ ਕੋਈ
ਕਸਰ ਨਹੀਂ ਛੱਡੀ। ਸੱਚ ਹੀ ਕਿਹਾ ਜਾਂਦਾ ਹੈ “ਪਾਪੀ ਕੇ ਮਾਰਨੇ ਕੋ ਪਾਪ ਮਹਾਂ-ਬਲੀ ਹੈ”। ਉਸ
ਸੱਜਣ ਦੇ ਇਸ ਪ੍ਰਚਾਰ ਰਾਹੀਂ ਇਕੱਤਰਤਾ ਦੇ ਸੱਚ ਨੂੰ ਤਾਂ ਕੋਈ ਫਰਕ ਨਹੀਂ ਪੈਣਾ, ਪਰ ਉਸ ਨੇ ਆਪਣੀ
ਸ਼ਖਸ਼ੀਅਤ ਦਾ ਜਲੂਸ ਆਪ ਹੀ ਕੱਢ ਦਿਤਾ ਹੈ। ਉਸ ਉਪਰੰਤ ਹੁਣ ਕੋਈ ਵੀ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ
ਨਾਲ ਨਹੀਂ ਲੈਂਦਾ। ਉਨ੍ਹਾਂ ਦੇ ਮਨ ਵਿੱਚ ਹੰਕਾਰ ਇਸ ਕਦਰ ਹਾਵੀ ਹੋ ਗਿਆ ਹੈ ਕਿ ਉਨ੍ਹਾਂ ਨੇ
ਸੰਪਰਦਾਈਆਂ ਵਾਂਗੂ ਪ੍ਰੋ. ਘੱਗਾ ਜਿਹੇ ਸੁਚੇਤ ਪੰਥ ਦੇ ਪ੍ਰਵਾਨਿਤ ਪੰਥ ਦਰਦੀ ਵਿਦਵਾਨ ਨੂੰ ਨਾਸਤਿਕ
ਅਤੇ ਹੋਰ ਅਪਸ਼ਬਦ ਵੀ ਬੋਲ/ਲਿਖ ਰਹੇ ਹਨ। ਇਸੇ ਇਕੱਤਰਤਾ ਦੇ ਸਮੇਂ ਵਿੱਚ ਕਈਂ ਵਾਰ ਉਹ ਹੰਕਾਰ ਦੇ
ਮੱਦ ਵਿੱਚ ਪ੍ਰੋ. ਘੱਗਾ ਜੀ ਜਿਹੀ ਸੂਝਵਾਣ ਅਤੇ ਬਜ਼ੁਰਗ ਸ਼ਖਸੀਅਤ ਨਾਲ, ਤਹਿਜ਼ੀਬ ਨੂੰ ਛਿੱਕੇ ਟੰਗ
ਕੇ, ਤੂੰ-ਤੂੰ ਅਤੇ ਅਨਪੜ ਆਦਿ ਕਹਿ ਕੇ ਗੱਲ ਕਰਦੇ ਵੇਖੇ ਗਏ। ਜਦਕਿ ਸੱਚ ਇਹ ਹੈ ਕਿ ਪ੍ਰੋ. ਘੱਗਾ
ਜੀ ਵਲੋਂ ਗੁਰਮਤਿ ਇਨਕਲਾਬ ਦੇ ਪੁਨਰਜਾਗਰਨ ਵਿੱਚ ਪਾਏ ਯੋਗਦਾਨ ਸਾਹਮਣੇ ਉਸ ਸੱਜਣ ਦਾ ਯੋਗਦਾਨ
ਪਾਸਕੂ ਵੀ ਨਹੀਂ ਹੈ।
ਇਕੱਤਰਤਾ ਬਾਰੇ ਉਸ ਸੱਜਣ ਦੇ ਕੂੜ ਦਾ ਪਰਦਾਫਾਸ਼ ਅਸੀਂ ਉਪਰੋਕਤ ਸੰਖੇਪ ਵਿਚਾਰ ਵਿੱਚ ਕਰ ਦਿਤਾ ਹੈ।
ਬਾਕੀ ਸੱਚ ਵਿਆਖਿਆ ਤਿਆਰ ਉਪਰੰਤ ਤਿਆਰ ਦਸਤਾਵੇਜ਼ ਦਾ ਰੂਪ ਸਾਰਿਆਂ ਸਾਹਮਣੇ ਆ ਹੀ ਜਾਵੇਗਾ। ਸੋ
ਸਾਰੇ ਸੁਹਿਰਦ ਪਾਠਕਾਂ ਨੂੰ ਬੇਨਤੀ ਹੈ ਕਿ ਉਹ ਇਕਾ-ਦੁਕਾ ਸੁਧਾਰ ਵਿਰੋਧੀ ਪ੍ਰਵਿਰਤੀ ਦੇ ਲੇਖਕਾਂ
ਵਲੋਂ ਐਸੇ ਗਲਤ ਹਵਾਲਿਆਂ ਨੂੰ ਵਰਤਣ ਪਿੱਛੇ ਛੁਪੀ ਉਨ੍ਹਾਂ ਦੀ ਮੰਸ਼ਾ ਨੂੰ ਪਛਾਨਣ ਦਾ ਜਤਨ ਕਰਨ।
ਵੈਸੇ ਵੀ ਪਿੱਛਲੇ ਸਮੇਂ ਵਿੱਚ ਸਾਹਮਣੇ ਆ ਰਹੀਆਂ ਐਸੇ ਲੇਖਕਾਂ ਦੀਆਂ ਚਲਾਕੀਆਂ ਹੀ ਸ਼ਾਇਦ ਨਿਕਟ
ਭਵਿੱਖ ਵਿੱਚ ਇਨ੍ਹਾਂ ਦਾ ਅਸਲ ਚੇਹਰਾ ਆਪੇ ਸਾਹਮਣੇ ਲਿਆ ਦੇਣਗੀਆਂ।
ਇਕੱਤਰਤਾ ਪ੍ਰਬੰਧਕ ਕਮੇਟੀ 19/05/12
(19/05/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਦੇ ਮਾਰਫ਼ਤ ਇਕਬਾਲ ਸਿੰਘ ਢਿੱਲੋਂ ਜੀ ਨੇ ਮੈਂਨੂੰ ਇੱਕ ਬੇਨਤੀ ਕੀਤੀ
ਹੈ ਕਿ ਮੈਂ ਕੁੱਝ ਨੁੱਕਤਿਆਂ ਬਾਰੇ ਅਪਣੀ ਸਥਿਤੀ ਸਪਸ਼ਟ ਕਰਾਂ। ਇਹ ਉਹ ਨੁੱਕਤੇ ਹਨ ਜਿਨ੍ਹਾਂ ਬਾਰੇ
ਮੈਂ ਪਹਿਲਾਂ ਵੀ ਲਿਖ ਚੁੱਕਿਆ ਹਾਂ।
ਸਭ ਤੋਂ ਪਹਿਲਾਂ ਮੈਂ ਡਾ. ਸਾਹਿਬ ਨੂੰ ਬੇਨਤੀ ਕਰਾਂ ਕਿ ਉਹ
‘ਫ਼ਜ਼ੀਹਤ’
ਸ਼ਬਦ ਦੇ ਪੁਰੇ ਅਰਥ ਵੇਖਣ ਤਾਂ ਕਿ ਉਨ੍ਹਾਂ ਨੂੰ ਪਤਾ ਚਲੇ
ਕਿ ਫ਼ਜ਼ੀਹਤ ਦਾ ਅਰਥ ਅਸੁਵਿਧਾ
ਜਨਕ ਸਥਿਤੀ (Inconvenience)
ਅਤੇ ਅਨੁਕੂਲ ਨਾ ਹੋਂਣ ਦਾ ਭਾਵ ਵੀ ਹੁੰਦਾ ਹੈ।
ਮੈਂਨੂੰ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ ਸ਼੍ਰੀ ਅਕਾਲ ਤਖ਼ਤ ਬਾਰੇ ਕੀਤੇ ਉਨ੍ਹਾਂ ਦੇ ਦਾਵੇਆਂ
ਦਾ ਖੋਖਲਾਪਨ ਉਜਾਗਰ ਹੋਂਣ ਤੇ ਉਨ੍ਹਾਂ ਦੇ ਲੇਖਾਂ ਲਈ ਸਚਮੁਚ ਐਸੀ ਹੀ ਸਥਿਤੀ ਉਤਪੰਨ ਹੋਈ ਹੈ।
ਡਾ. ਸਾਹਿਬ ਅਪਣੇ ਵਿਚਾਰਾਂ ਬਾਰੇ ਵਰਤੇ ਗਏ ਕਿਸੀ ਸ਼ਬਦ ਨੂੰ ਨੇਗੇਟਿਵ ਸੇਂਸ
ਵਿੱਚ ਲੇ ਕੇ ਉਲਾਮੇ ਦਿੰਦੇ ਹਨ ਪਰ ਆਪ ਸ਼੍ਰੀ ਅਕਾਲ ਤਖ਼ਤ ਬਾਰੇ ਗਲ ਕਰਦੇ ਉਹ ਉਸ ਲਈ ਨੀਵੇਂ ਪੱਧਰ
ਦੀ ਸ਼ਬਦਾਵਲੀ ਵਰਤੇ ਰਹੇ ਹਨ। ਇਸ ਨੂੰ ਵੀ ਕਹਿੰਦੇ ਹਨ ‘ਔਰੋਂ ਕੋ ਨਸੀਹਤ ਖੁਦ ਮਿਆਂ ਫ਼ਜ਼ੀਹਤ’।
ਲੱਗਦਾ ਹੈ ਕਿ ਉਨ੍ਹਾਂ ਨੂੰ ਕੇਵਲ ਅਪਣੇ ਸਤਿਕਾਰ ਦਾ ਖਿਆਲ ਰੰਹਿੰਦਾ ਹੈ। ਉਹ ਸਿਰਫ਼ ਅਪਣੇ ਲਈ
ਸੰਵੇਦਨਸ਼ੀਲ ਪ੍ਰਤੀਤ ਹੁੰਦੇ ਹਨ ਦੂਜੀਆਂ ਲਈ ਨਹੀਂ।
ਡਾ. ਸਾਹਿਬ ਲਿਖਦੇ ਹਨ ਕਿ ਸਰਦਾਰ ਹਰਦੇਵ ਸਿੰਘ ਜੰਮੂ ਨੂੰ ਚਾਹੀਦਾ ਸੀ ਕਿ
ਉਹ ਸਰਵਜੀਤ ਸਿੰਘ ਜੀ ਵਲੋਂ ਪੇਸ਼ ਕੀਤੇ ਨੁੱਕਤਿਆਂ ਸਬੰਧੀ ਅਪਣਾ ਪੱਖ ਪੇਸ਼ ਕਰਦੇ। ਪਰ ਡਾ. ਸਾਹਿਬ
ਭੁੱਲ ਰਹੇ ਹਨ ਕਿ ਉਹ ਨੁਕਤੇ ਤਾਂ ਅਰਦਾਸ ਵਾਲੀ ਚਰਚਾ ਦਾ ਹਿੱਸਾ ਹੀ ਨਹੀਂ ਸਨ ਅਤੇ ਸਰਵਜੀਤ ਸਿੰਘ
ਜੀ ਨੇ ਅਪਣੇ ਪਿੱਛਲੇ ਪੱਤਰ ਵਿੱਚ ਚਰਚਾ ਲਿਖਤੀ ਤੋਰ ਤੇ ਸਮਾਪਤ ਕਰ ਦਿੱਤੀ ਸੀ। ਫ਼ਿਰ ਕਦੇ ਚਰਚਾ
ਹੋਈ ਤਾਂ ਪੱਖ ਦੁਬਾਰਾ ਵੀ ਸਪਸ਼ਟ ਹੋਂਣ ਗੇ।
ਰਹੀ ਗਲ ਡਾ. ਸਾਹਿਬ ਜੀ ਦੇ ਮਿਤੀ 16. 5. 12 ਵਾਲੇ ਪੱਤਰ ਦੀ, ਤਾਂ ਉਸਦਾ
ਲਬੋ-ਲੁਆਬ ਦਾਸ ਨੂੰ ਸਿੱਖ ਮਾਰਗ ਤੋਂ ਬਾਹਰ ਕਰਨ ਲਈ ਨਵੀਂ ਭੁਮਿਕਾ ਬੰਨਣ ਦਾ ਜਤਨ ਮਤਾਰ ਸੀ। ਉਸਦਾ
ਜਵਾਬ ਮੈਂ ਅਪਣੇ ਪਿੱਛਲੇ ਪੱਤਰ ਵਿੱਚ ਦੇ ਚੁੱਕਾ ਹਾਂ। ਡਾ. ਸਾਹਿਬ ਅਸਿੱਧੇ ਤੌਰ ਤੇ ਅਪਣੀ ਹਸਰਤ
ਨੂੰ ਦੁਹਰਾ ਰਹੇ ਸਨ ਕਿ ਹਰਦੇਵ ਸਿੰਘ ਜੀ ਨੂੰ ਸਿੱਖ ਮਾਰਗ ਤੇ ਲਿਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ
ਚਾਹੀਦੀ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਡਾ. ਸਾਹਿਬ ਉਤਾਵਲੇ ਨਾ ਹੋਂਣ। ਚਰਚਾਵਾਂ ਪ੍ਰਸੰਗ
ਅਨੁਸਾਰ ਹੁੰਦੀਆਂ ਰਹਿਣ ਗਿਆਂ।
ਡਾ. ਸਾਹਿਬ 16. 5. 12 ਦੇ ਪੱਤਰ ਵਿਚਲੇ ਅਪਣੇ ਆਖਰੀ ਪੰਗਤੀ ਨੂੰ ਧਿਆਨ
ਨਾਲ ਪੜਣ।
ਉਨ੍ਹਾਂ ਨੂੰ ਕੋਈ
ਹੱਕ ਨਹੀਂ ਕਿ ਉਹ ਇਹ ਪ੍ਰਭਾਵ ਦੇਂਣ ਦਾ ਜਤਨ ਕਰਨ ਕਿ ਸਿੱਖ ਮਾਰਗ ਨੇ ਬ੍ਰਾਹਮਣਵਾਦੀ ਤਾਕਤਾਂ ਨੂੰ
ਸਿੱਖ ਮਾਰਗ ਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ। ਐਸਾ ਬਿਲਕੁਲ ਨਹੀਂ ਹੈ! ! ਡਾ. ਸਾਹਿਬ
ਨੂੰ ਚਾਹੀਦਾ ਹੈ ਕਿ ਉਹ ਐਸੇ ਸ਼ਬਦਾਂ ਨੂੰ ਤੋਲ ਕੇ ਲਿਖਿਆ ਕਰਨ।
ਹਰਦੇਵ ਸਿੰਘ, ਜੰਮੂ-19. 5. 12
***************************************************
ਸਤਿਕਾਰ ਯੋਗ ਜਸਬੀਰ ਸਿੰਘ ਕੈਲਗਰੀ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਦੇ ਪੱਤਰ ਦਾ ਧਨਵਾਦ! ਮੈਂ ਆਪ ਜੀ ਨਾਲ ਸਹਿਮਤ ਹਾਂ। ਇੱਕ ਸੰਪੁਰਣ
ਪੋਸਿਟਿਵ ਸਥਿਤੀ ਅਤੇ ਸੰਪੁਰਣ ਨੇਗੇਟਿਵ ਕਦੇ ਵੀ ਨਹੀਂ ਹੁੰਦੀ।
ਕੁੱਝ ਸੱਜਣਾਂ ਸਮੇਤ ਸਭ ਕਹਿੰਦੇ ਹਨ ਕਿ ਸਾਡੀ ਸਿੰਘ ਸਭਾ ਲਹਿਰ ਵਿੱਚ ਉੱਚ
ਕੋਟੀ ਦੇ ਵਿਦਵਾਨ ਸਨ। ਪਰ ਸਮੱਸਿਆ ਇਹ ਹੈ ਕਿ ਐਸਾ ਕਹਿਣ ਵਾਲੇ ਕੁੱਝ ਸੱਜਣ ਕਹਿੰਦੇ ਹਨ ਕਿ ਉਹ
ਵਿਦਵਾਨ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਵਿੱਚ ਗਲਤ ਸਨ, ਗੁਰੂ ਗ੍ਰੰਥ ਸਾਹਿਬ ਬਾਰੇ ਗਲਤ ਸਨ,
ਖੰਡੇ ਦੇ ਅੰਮ੍ਰਿਤ ਬਾਰੇ ਗਲਤ ਸਨ, ਸ਼੍ਰੀ ਅਕਾਲ ਤਖ਼ਤ/ਦਰਬਾਰ ਸਾਹਿਬ ਬਾਰੇ ਗਲਤ ਸਨ ਆਦਿ!
ਸਮਝ ਨਹੀਂ ਆਉਂਦਾ ਕਿ ਇਤਨਾ ਕੁੱਝ ਗਲਤ ਕਰਨ ਤੋਂ ਬਾਦ ਉਹ ਵਿਦਵਾਨ ਉੱਚ
ਕੋਟੀ ਦੇ ਕਿਵੇਂ ਹੋ ਗਏ? ਜੇ ਕਰ ਉਹ ਸਿੱਖੀ ਦੇ ਸਾਰੇ ਮੁੱਡਲੇ ਅਸੂਲਾਂ ਬਾਰੇ ਹੀ ਗਲਤ ਸਨ ਤਾਂ
ਵਿਦਵਾਨ ਕਾਦੇ? ਇੰਨੇ ਗਲਤ ਬੰਦਿਆਂ ਦਿਆਂ ਤਸਵੀਰਾਂ ਵੈਬਸਾਈਟਾਂ ਤੇ ਕਿਉਂ ਚਸਪਾਂ ਹਨ?
ਬੜੀ ਹੀ ਵਚਿੱਤਰ ਸਥਿਤੀ ਹੈ ਕਿ
ਭਾਈ ਕ੍ਹਾਨ ਸਿੰਘ ਨਾਭਾ, ਪ੍ਰੋ.
ਸ਼ਾਹਿਬ ਸਿੰਘ, ਪ੍ਰਿ. ਤੇਜਾ ਸਿੰਘ, ਪ੍ਰੋ. ਗੁਰਮੁੱਖ ਸਿੰਘ
ਆਦਿ ਵਿਦਵਾਨਾਂ ਦੇ ਮੁਕਾਬਲ ਕਿਸੇ ਵੀ ਸਥਿਤੀ ਵਿੱਚ ਖੜੇ ਨਾ ਹੋ ਸਕਣ ਵਾਲੇ ਕੁੱਝ ਸੱਜਣ, ਉਨ੍ਹਾਂ
ਵਿਦਵਾਨਾਂ ਨੂੰ ਲੱਗਭਗ ਸਿੱਖੀ ਦੇ ਹਰ ਮੁੱਢਲੇ ਅਸੂਲ ਬਾਰੇ ਗਲਤ ਕਰਾਰ ਦਿੰਦੇ ਹਨ। ਇਹ ਸਹੀ ਹੈ ਕਿ
ਕੋਈ ਵੀ ਵਿਦਵਾਨ 100% ਸਹੀ ਨਹੀਂ ਹੁੰਦਾ। ਪਰ ਇਹੀ ਤਰਕ ਅੱਜ ਦੇ ਵਿਦਵਾਨ ਅਪਣੇ ਤੇ ਵੀ ਲਾਗੂ ਕਿਉਂ
ਨਹੀਂ ਕਰਦੇ? ਹੋ ਸਕਦਾ ਹੈ ਕਿ ਪਹਿਲਾਂ ਹੋਏ ਵਿਦਵਾਨ ਵੀ 100% ਸਹੀ ਨਹੀਂ ਹੋਂਣ ਗੇ ਪਰ ਮੈਂਨੂੰ ਇਹ
ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ ਉਹ ਵਿਦਵਾਨ ਅੱਜ ਦੇ ਵਿਦਵਾਨਾਂ ਨਾਲੋਂ ਬਹੁਤ ਉੱਚ ਕੋਟੀ ਦੇ
ਜਾਣਕਾਰ ਅਤੇ ਸੂਝਵਾਨ ਵਿਦਵਾਨ ਸਨ। ਉਹ ਮੂਲ ਰੂਪ ਵਿੱਚ ਵਿਦਵਾਨ ਸਨ ਨਕਲ ਰੂਪ ਵਿੱਚ ਨਹੀਂ।
ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਹਾਂ ਕਿ ਨਵੇਕਲਾ ਵਿਚਾਰ ਪੇਸ਼ ਕਰਨ
ਵਾਲੇ ਸਿਰ ਹੀ ਅਪਣੇ ਵਿਚਾਰ ਨੂੰ ਸਹੀ ਸਿੱਧ ਕਰਨ ਦੀ ਜ਼ਿਮੇਵਾਰੀ ਹੁੰਦੀ ਹੈ। ਉਸ ਨੂੰ ਸਵਾਲਾਂ ਦੇ
ਜਾਵਬ ਦੇਂਣੇ ਪੇਂਦੇ ਹਨ। ਪਰ ਕਈਂ ਥਾਂ ਸਥਿਤੀ ਉਲਟ ਹੈ। ਕਹਿੰਦੇ ਹਨ ਕਿ ਅੱਖਾਂ, ਕੰਨ, ਮੁੰਹ-ਹੱਥ
ਬੰਦ ਕਰਕੇ ਬੱਸ ਸਵੀਕਾਰ ਕਰ ਲੋ! ! ਇਸ ਲਈ ਸਵੀਕਾਰ ਕਰ ਲੋ ਕਿਉਂਕਿ ਇਹ ਸਾਡੀ ਖੌਜ ਹੈ। ਨਾਲ ਹੀ
ਬਾਰ –ਬਾਰ ਇੱਕ ਜੁਮਲਾ ਦੁਹਰਾਉਂਦੇ ਹਨ;
‘ਇਸ ਗਲ ਤੇ ਲਗਭਗ ਸਾਰਾ ਜਾਗਰੂਕ ਪੰਥ
ਸਹਮਤਿ ਹੈ’! ਇਹ ਲਿਖਦੇ ਹੋਏ ਉਹ ਮਨਮਤਿ ਬੋਲ-ਬੋਲ
ਕੇ ਮਨਮਤਿ ਨੂੰ ਸੱਚ ਸਥਾਪਤ ਕਰਨ ਦੀ ਗਲਤੀ ਵਿੱਚ ਲੱਗੇ ਹਨ। ਆਸ ਹੈ ਕਿ ਉਹ ਕਦੇ ਸਵੈਪੜਚੋਲ ਕਰਨ ਦੀ
ਵੀ ਖੇਚਲ ਕਰਨ ਗੇ।
ਹਰਦੇਵ ਸਿੰਘ, ਜੰਮੂ-19. 5. 12
(19/05/12)
ਇਕਵਾਕ ਸਿੰਘ ਪੱਟੀ
ਖ਼ਾਲਸੇ ਦੇ ਨਾਮ `ਤੇ, ‘ਵਿਰਾਸਤ-ਏ-ਖ਼ਾਲਸਾ’ ਵਿੱਚ, ਖ਼ਾਲਸੇ ਦੇ ਸਿਧਾਂਤਾਂ ਨਾਲ ਹੀ ਕੀਤਾ ਗਿਐ
ਖਿਲਵਾੜ! !
-ਇਕਵਾਕ ਸਿੰਘ ਪੱਟੀ
ਦੱਸਵੀਂ ਪਾਸ ਕਰਨ ਉਪਰੰਤ ਸੰਨ 2001 ਤੋਂ 2004 ਤੱਕ ਤਿੰਨ ਸਾਲ ਮੈਂ ਸਿੱਖ ਮਿਸ਼ਨਰੀ
ਕਾਲਜ, ਸ੍ਰੀ ਅਨੰਦਪੁਰ ਸਾਹਿਬ ਦਾ ਵਿਦਿਆਰਥੀ ਰਿਹਾ। ਸਾਨੂੰ ਹਰ ਸੋਮਵਾਰ ਕਲਾਸਾਂ ਛੁੱਟੀ ਹੁੰਦੀ
ਸੀ, ਜਿਸ ਕਰਕੇ ਸਾਡੀ ਕੋਸ਼ਿਸ਼ ਹੋਣੀ ਕਿ ਦੋ-ਚਾਰ ਮਿੱਤਰ ਇਕੱਠੇ ਹੋ ਕੇ ਨੇੜਲੇ ਕਿਸੇ ਇਤਿਹਾਸਕ
ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਆਈਏ ਅਤੇ ਕੁੱਝ ਨਵਾਂ ਲੱਭ ਲਿਆਈਏ। ਪਰ ਮੇਰਾ ਜਿਆਦਾਤਰ ਝੁਕਾਅ
‘ਖਾਲਸਾ ਹੈਰੀਟੇਜ਼ ਕੰਪਲੈਕਸ’ ਜਾਣ ਦਾ ਹੀ ਹੁੰਦਾ ਸੀ, ਕਿਉਂਕਿ ਦੱਸਿਆ ਗਿਆ ਸੀ ਕਿ ਇਹ ਦੁਨੀਆ ਦਾ
ਅੱਠਵਾਂ ਅਜੂਬਾ ਬਣ ਰਿਹਾ ਹੈ, ਜਿਸ ਵਿੱਚ ਸਿੱਖ ਇਤਿਹਾਸ, ਸਿੱਖ ਵਿਚਾਰਧਾਰਾ, ਸਿੱਖ ਸੱਭਿਆਚਾਰ,
ਸਿੱਖ ਫਿਲਾਸਫੀ ਨੂੰ ਇਤਨੇ ਬਾਖੂਬੀ ਢੰਗ ਨਾਲ ਪੇਸ਼ ਕੀਤਾ ਜਾਣਾ ਹੈ, ਕਿ ਦੇਖਣ ਵਾਲਾ ਇੱਕ ਵਾਰ ਤਾਂ
ਦੰਗ ਰਹਿ ਜਾਵੇਗਾ ਕਿ ਕਿਨਤੇ ਥੌੜੇ ਸਮੇਂ ਵਿੱਚ ਖਾਲਸਾ ਨੇ ਅਥਾਹ ਕੁਰਬਾਨੀਆਂ ਕਰਕੇ ਇਸ ਮੁਲਕ ਨੂੰ
ਅਜ਼ਾਦ ਕਰਵਾਇਆ, ਵੱਡੀਆਂ-ਵੱਡੀਆਂ ਲੜਾਈਆਂ ਲੜ੍ਹੀਆਂ ਅਤੇ ਜਿੱਤਾਂ-ਪ੍ਰਾਪਤ ਕੀਤੀਆਂ ਅਤੇ ਇੱਕ ਐਸਾ
ਇਤਿਹਾਸ ਸਿਰਜਿਆ, ਜਿਸਦੀ ਮਿਸਾਲ ਰਹਿੰਦੀ ਦੁਨੀਆਂ ਤੱਕ ਨਹੀਂ ਮਿਲ ਸਕੇਗੀ।
(ਇਸ ਤੋਂ ਅੱਗੇ ਪੜ੍ਹਨ ਲਈ ਇੱਥੇ ਕਲਿਕ ਕਰੋ)
(19/05/12)
ਗੁਰਤੇਜ ਸਿੰਘ ਚੰਡੀਗੜ੍ਹ
ਮੰਗਿਆ
ਚੜ੍ਹਨ ਨੂੰ, ਮਿਲਿਆ ਚੁੱਕਣ ਨੂੰ
17 ਮਈ 2012 ਦਾ ਦਿਨ ਬਹੁਤ ਸੁਭਾਗਾ ਦਿਨ ਸੀ; ਪ੍ਰੰਤੂ ਨਹੀਂ ਵੀ ਸੀ। ਸੁਭਾਗਾ ਏਸ ਲਈ ਸੀ
ਕਿ ਸਿੱਖ ਗਗਨ ਮੰਡਲ ਵਿੱਚ ਨਵੀਂ ਚਰਚਾ ਛਿੜੀ ਜਿਸ ਤੋਂ ਭਲੇ ਦੀ ਆਸ ਜਾਗੀ। ਨਹੀਂ, ਕੇਵਲ ਏਸ ਲਈ
ਨਹੀਂ ਸੀ ਕਿ ਪੰਜਾਬ ਦੇ ਅੰਬਰ ਉੱਤੇ ਬੇਹੱਦ ਡੂੰਘੀ ਗਹਿਰ ਛਾਈ ਰਹੀ, ਕਈ ਹਵਾਈ ਉਡਾਨਾਂ ਰੱਦ
ਕਰਨੀਆਂ ਪਈਆਂ, ਪਰ ਏਸ ਲਈ ਵੀ ਕਿ ਸਿੱਖ ਮੰਡਲ ਵਿੱਚ ਆਸਾਂ ਦੀ ਕਿਰਨ ਬਖੇਰਦੀਆਂ ਸੰਭਾਵਨਾਵਾਂ ਸ਼ਾਮ
ਢਲਦਿਆਂ ਤੱਕ ਨੂਰਾਨੀ ਬੁਰਕੇ ਲਾਹ ਕੇ ਨਿਰਾਸ਼ਾ ਦੀਆਂ ਕਾਲੀਆਂ ਬਦਲੀਆਂ ਦਾ ਰੂਪ ਧਾਰ ਚੁੱਕੀਆਂ ਸਨ।
ਸਵੇਰੇ ਖ਼ਬਰਾਂ ਪੜ੍ਹੀਆਂ ਤਾਂ ਪਤਾ ਲਗਿਆ ਕਿ ਖਾਲਸਾ ਕੌਲਿਜ ਦੇ ਪ੍ਰਿੰਸੀਪਲ ਨੇ ਸਿੱਖਾਂ ਲਈ ਵਿਆਹ
ਕਾਨੂੰਨ ਦਾ ਨਵਾਂ ਖਰੜਾ ਬਣਾਇਆ ਹੈ ਜਿਸ ਉੱਤੇ ਅੰਮ੍ਰਿਤਸਰ ਵਿੱਚ ਭਰਪੂਰ ਚਰਚਾ ਹੋਈ ਹੈ। ਕੌਮ
ਅੰਗੜਾਈਆਂ ਲੈਂਦੀ ਜਾਗਦੀ ਜਾਪੀ। ਥੋੜਾ ਜਿਹਾ ਖੱਦਸ਼ਾ ਸੀ ਕਿ ਅਜਿਹਾ ਖਰੜਾ ਤਾਂ 2007 ਤੋਂ ਮੌਜੂਦ
ਹੈ, ਏਸਨੂੰ ਦੁਬਾਰੇ ਬਣਾਉਣ ਦੀ ਕਿਹੜੀ ਲੋੜ ਸੀ ਕਦੇ ਕੁਈ ਮੁੜ-ਮੁੜ ਕੇ ਪਹੀਆ ਈਜਾਦ ਕਰਦਾ ਹੈ? ਪਰ
ਇਹ ਸੋਚ ਕੇ ਤਸੱਲੀ ਹੋਈ ਕਿ ਨਵਾਂ ਬਣਾਇਆ ਹੈ, ਬੜਾ ਗੱਜ ਵੱਜ ਕੇ ਕੌਮ ਦੀ ਸਮੂਹਿਕ ਯਾਦ ਵੱਲ
ਠੇਲ੍ਹਿਆ ਹੈ, ਯਕੀਨਨ ਪਹਿਲੇ ਨਾਲੋਂ ਚੰਗਾ ਹੀ ਹੋਵੇਗਾ।
ਘਰੇਲੂ ਲਾਇਬ੍ਰੇਰੀ ਵਿੱਚ ਪਹੁੰਚਦਿਆਂ ਸਾਰ ਏਸਨੂੰ ਲੱਭਣ ਦੀ ਕੋਸ਼ਿਸ਼ ਜਾਰੀ ਕਰ ਦਿੱਤੀ। ਬ੍ਰਿਟਿਸ਼
ਸਿੱਖ ਫੈਡਰੇਸ਼ਨ ਨੇ ਅਤੇ ਹੋਰ ਕਈਆਂ ਨੇ ਇਹ ਖਰੜਾ ਭੇਜਿਆ ਸੀ ਪਰ ਉਹਨਾਂ ਵਿੱਚੋਂ ਕੋਈ ਵੀ ਖੁਲ੍ਹ ਨ
ਸਕਿਆ। ਇੰਟਰਨੈਟ ਦੇ ਵੀ ਸੌ-ਸੌ ਪੁਆੜੇ ਹਨ। ਅਥਰਾ ਮਨ ਬੇ-ਲਗਮ ਵਛੇਰੇ ਵਾਂਗ ਏਧਰ-ਓਧਰ ਛੜੱਪੇ ਮਾਰਨ
ਵਿੱਚ ਰੁਝ ਗਿਆ। ਚਾਰ ਵਜੇ ਡੇ ਐਂਡ ਨਾਈਟ ਵਾਲੇ ਦਲਜੀਤ ਅਮੀ ਨੇ ਪ੍ਰਿੰਸੀਪਲ ਵਾਲਾ ਖਰੜਾ ਭੇਜਿਆ
ਅਤੇ ਉਹ ਖੁਲ੍ਹ ਗਿਆ। ਮਨ ਨੂੰ ਲਗਾਮ ਪਾ ਕੇ ਮੋੜਿਆ ਅਤੇ ਤੁਰੰਤ ਓਸਦਾ ਮੁਤਾਲਿਆ ਸ਼ੁਰੂ ਕਰ ਦਿੱਤਾ।
ਏਸੇ ਸਮੇਂ ਵਿਦੇਸ਼ੋਂ ਇੱਕ ਸੁਨੇਹਾ ਆਇਆ ਕਿ ਰਾਜ ਸਭਾ ਵਿੱਚ ਪੇਸ਼ ਕੀਤੇ ਖਰੜੇ ਦੀ ਨਕਲ ਚਾਹੀਦੀ ਹੈ।
ਇਹ ਵੀ ਕਾਫੀ ਸਮੇਂ ਤੋਂ ਭੰਬਲਭੂਸਾ ਬਣਿਆ ਹੋਇਆ ਸੀ। ਏਸਦੀ ਚਰਚਾ ਸਭ ਪਾਸੇ ਸੀ ਪਰ ਪ੍ਰਤੱਖ ਦਰਸ਼ਨ
ਦੁਰਲੱਭ ਸਨ। ਸ਼ਾਮੀਂ ਅਜੀਤਗੜ੍ਹ ਵਾਲੇ ਹਰਦੀਪ ਸਿੰਘ ਕੋਲੋਂ ਅਚਾਨਕ ਇਹ ਵੀ ਪ੍ਰਾਪਤ ਹੋ ਗਿਆ। ਏਸ
ਉੱਤੇ ਤਰਲੋਚਨ ਸਿੰਘ ਦੇ ਦਸਤਖ਼ਤ ਵੀ ਹਨ। ਹਰਦੀਪ ਸਿੰਘ ਦਾ ਆਖਣਾ ਸੀ ਕਿ ਇਹੋ ਬਿੱਲ ਅੱਜ ਪਾਰਲਾਮੈਂਟ
ਦੇ ਵਿਚਾਰ ਅਧੀਨ ਹੈ ਅਤੇ ਤੁਰੰਤ ਕਾਨੂੰਨ ਬਣਨ ਜਾ ਰਿਹਾ ਹੈ। ਏਸ ਦਾਅਵੇ ਨੂੰ ਸੱਚ ਮੰਨ ਕੇ ਹੀ
ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਤਰਲੋਚਨ ਸਿੰਘ ਕੋਲੋਂ ਤਸਦੀਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲ ਨ
ਹੋਈ। ਮੋਬਾਇਲ ਫ਼ੋਨ ਓਸ ਨੇ ਚੁੱਕਿਆ ਨਹੀਂ ਅਤੇ ਘਰੋਂ ਪਤਾ ਲੱਗਿਆ ਕਿ ਪਟਿਆਲੇ ਲਈ ਘਰੋਂ ਨਿਕਲ
ਚੁੱਕਿਆ ਹੈ। ਇਹ ਖਰੜਾ ਉਹ ਸੀ ਜਿਸ ਨੂੰ ਬਿਨਾ ਵੇਖੇ ਆਸਾਂ ਬੱਝੀਆਂ ਸਨ ਕਿ ਧਾਰਾ 25 ਦੇ ਬਾਵਜੂਦ
ਇਹ ਸਿੱਖਾਂ ਦੀ ਵਖਰੀ ਹੋਂਦ ਨੂੰ ਸਵੀਕਾਰ ਕਰੇਗਾ। ਏਸ ਬਿਨਾ ਉੱਤੇ ਕਈਆਂ ਨੇ ਏਸਦਾ ਭਰਪੂਰ ਸਵਾਗਤ
ਵੀ ਕੀਤਾ। ਵਸਾਖੀ ਵਾਲੇ ਦਿਨ ਅਜਿਹੀ ਸੰਭਾਵਨਾ ਸ਼ੁਭ ਜਾਪੀ ਸੀ।
ਜਦੋਂ ਏਸ ਨੂੰ ਪੜ੍ਹਿਆ ਤਾਂ ਇੱਕਦਮ ਪਾਣੀ ਦਾ ਸੌ ਘੜਾ ਸਿਰ ਪੈ ਗਿਆ। ਏਸ ਵਿੱਚ ‘ਸਿੱਖ ਵਿਆਹ
ਕਾਨੂੰਨ’ ਜਿਸ ਨਾਂਅ ਹੇਠ ਇਹ ਪ੍ਰਚਾਰਿਆ ਜਾ ਰਿਹਾ ਸੀ ਦਾ ਜ਼ਿਕਰ ਵੀ ਹੈ ਨਹੀਂ। ਇਹ ਤਾਂ ਸਿਰਫ ਆਨੰਦ
ਮੈਰਿਜ ਐਕਟ ਵਿੱਚ ਸੋਧ ਕਰਦਾ ਖਰੜਾ ਹੈ ਅਤੇ ਆਨੰਦ ਕਾਰਜ ਦੀ ਰਸਮ ਹੇਠ ਏਸ ਵਿੱਚ ਪੇਸ਼ ਕੀਤੇ ਕਾਨੂੰਨ
ਅਨੁਸਾਰ ਕੋਈ ਵੀ (ਸਿੱਖ, ਗੈਰਸਿੱਖ) ਵਿਆਹ ਕਰਵਾ ਸਕਦਾ ਹੈ। ਇਹ ਕਦਾਚਿੱਤ ਸਿੱਖ ਪਛਾਣ ਨੂੰ ਨਿਖਾਰਨ
ਦੇ ਕੰਮ ਨਹੀਂ ਆ ਸਕਦਾ। ਸਗੋਂ ਇਹ ਤਾਂ ਧਾਰਾ 25 ਦੀ ਧਾਰਨਾਂ ਨੂੰ ਪ੍ਰਪੱਕ ਕਰਦਾ ਹੈ। ਅਗਾਂਹ ਤੋਂ
ਏਸ ਸੰਦਰਭ ਵਿੱਚ ਕੇਵਲ ਇਹੋ ਕਿਹਾ ਜਾ ਸਕੇਗਾ, ‘ਸਿੱਖ ਹਿੰਦੂ ਹੀ ਹੁੰਦੇ ਹਨ। ਇਹਨਾਂ ਵਿੱਚੋਂ ਕਈ
ਹਿੰਦੂ ਮੈਰਿਜ ਐਕਟ ਅਨੁਸਾਰ ਵਿਆਹ ਕਰਵਾਉਂਦੇ ਹਨ ਅਤੇ ਕਈ ਆਨੰਦ ਮੈਜਿਰ ਐਕਟ ਅਨੁਸਾਰ ਆਪਣੇ ਵਿਆਹ
ਵਖਰੇ ਰਜਿਸਟਰ ਵਿੱਚ ਦਰਜ ਕਰਵਾਉਂਦੇ ਹਨ।’ ਜਾਪਦਾ ਇਹ ਵੀ ਹੈ ਕਿ ਸ਼ਾਇਦ ਸਨਦ ਵੀ ਕੇਵਲ ਏਨਾ ਹੀ ਆਖੇ
ਕਿ ਵਿਆਹ ਆਨੰਦ ਮੈਰਿਜ ਐਕਟ ਅਨੁਸਾਰ ਹੋਇਆ ਹੈ। ਇਹ ਸ਼ਬਦ ਕਿ ਆਨੰਦ ਵਿਆਹ ਦੀ ਰਸਮ ਨਾਲ ਸ਼ਾਦੀ ਕਰਨ
ਵਾਲੇ ਸਿੱਖ ਹਨ, ਵੀ ਸ਼ਾਇਦ ਸਨਦ (ਸਰਟੀਫਿਕੇਟ) ਵਿੱਚ ਕਾਨੂੰਨਨ ਲਿਖੇ ਨਾ ਜਾ ਸਕਣ। ਜਾਪਦਾ ਹੈ ਕਿ
ਇਹ ਆਨੰਦ ਕਾਰਜ ਨੂੰ ਵੀ ਹਿੰਦੂਆਂ ਦੀ ਇੱਕ ਹੋਰ ਵਿਆਹ ਵਿਵਸਥਾ ਦੇ ਤੌਰ ਉੱਤੇ ਸਥਾਪਤ ਕਰਨ ਵਿੱਚ
ਸਹਾਈ ਹੋਵੇਗਾ।
ਏਸਨੂੰ ਆਖੀਦਾ ਹੈ, “ਪੁੱਟਿਆ ਪਹਾੜ ਅਤੇ ਨਿਕਲਿਆ ਚੂਹਾ।” ਆਖਰ ਅਜਿਹੇ ਕਾਨੂੰਨ ਦਾ ਕੀ ਲਾਭ ਹੈ ਅਤੇ
ਕਿਸਨੂੰ ਹੈ?
ਇੱਕ ਜ਼ਿੰਦਾ-ਦਿਲ ਮਰਾਸੀ ਤੱਪਦੀ ਦੁਪਹਿਰ ਨੂੰ ਰੇਤਲੇ ਰਾਹ ਉੱਤੇ ਤੁਰਿਆ ਜਾ ਰਿਹਾ ਸੀ। ਗਰਮ ਬਾਲੂ
ਠਿੱਬੀ ਜੁੱਤੀ ਨਾਲ ਉੱਡ ਕੇ ਓਸਦੀਆਂ ਖੁੱਚਾਂ ਉਂਤੇ ਪੈ ਰਹੀ ਸੀ। ਓਸ ਬੇਹਾਲ ਹੋਏ ਨੇ ਅਰਦਾਸ ਕੀਤੀ,
‘ਅਲਾਹ। ਬੰਦੇ ਨੂੰ ਕੋਈ ਛੋਟਾ-ਮੋਟਾ ਟੱਟੂ ਹੀ ਦੇ ਛੱਡ।’ ਰੱਬ ਵੀ ਮਸ਼ਕਰੀ ਮੋਡ
(mode)
ਵਿੱਚ ਸੀ। ਅਰਦਾਸ ਤਕਰੀਬਨ ਝਟਪੱਟ ਹੀ ਸੁਣੀ ਗਈ। ਅਗਲੇ ਮੋੜ ਉੱਤੇ, ਟਿੱਬੇ ਦੇ ਪਰਲੇ ਪਾਸੇ, ਵਣ
ਹੇਠ ਇੱਕ ਠਾਣੇਦਾਰ ਖੜ੍ਹਾ ਸੀ। ਓਸਦੀ ਘੋੜੀ ਨੇ ਹੁਣੇ-ਹੁਣੇ ਵਛੇਰਾ ਦਿੱਤਾ ਸੀ। ਓਹ ਓਸਨੂੰ ਅਗਲੇ
ਪਿੰਡ ਲੈ ਜਾਣਾ ਚਾਹੁੰਦਾ ਸੀ। ਮਰਾਸੀ ਨੂੰ ਵੇਖਕੇ ਓਸਨੇ ਝੱਟ ਸੱਦ ਲਿਆ ਅਤੇ ਮੋਢਿਆਂ ਉੱਤੇ ਨਵਾਂ
ਜੰਮਿਆ ਵਛੇਰਾ ਚੁੱਕਾ ਦਿੱਤਾ। ਮਰਾਸੀ ਅੱਗੇ ਨਾਲੋਂ ਵੀ ਔਖਾ ਹੋ ਗਿਆ। ਆਖਣ ਲੱਗਾ, ‘ਜਾਹ ਉਇ!
ਪੁੱਠੀਆਂ ਸਮਝਣ ਵਾਲਿਆ! ਮੰਗਿਆ ਸੀ ਚੜ੍ਹਨ ਨੂੰ। ਤੂੰ ਦੇ ਦਿੱਤਾ ਚੁੱਕਣ ਨੂੰ।’ ਸੱਚ ਜਾਣੋਂ ਸਿੱਖ
ਕੌਮ ਨਾਲ ਵੀ ਇੱਕ ਮਖ਼ੌਲ ਹੋਣ ਵਾਲਾ ਹੈ। ਆਨੰਦ ਮੈਰਿਜ ਸੋਧ ਕਾਨੂੰਨ ਚੜ੍ਹਨ ਵਾਸਤੇ ਘੋੜਾ ਨਹੀਂ,
ਚੁੱਕਣ ਵਾਸਤੇ ਹੈ।
ਏਸ ਸਬੰਧੀ ਦੋ ਹੋਰ ਗੱਲਾਂ ਕਰਨੀਆਂ ਜ਼ਰੂਰੀ ਹਨ। 17 ਮਈ ਦੇ ਪੰਜਾਬੀ ਟ੍ਰਿਬਿਊਨ ਵਿੱਚ ਜਥੇਦਾਰ
ਅਵਤਾਰ ਸਿੰਘ ਮੱਕੜ ਦਾ ਬਿਆਨ ਹੈ ਕਿ ਸ਼੍ਰੋਮਣੀ ਕਮੇਟੀ ਤੋਂ ਸਲਾਹ ਲੈ ਕੇ ਅਤੇ ਸਹਿਮਤੀ ਨਾਲ ਹੀ ਇਹ
ਖਰੜਾ ਤਰਲੋਚਨ ਸਿੰਘ ਨੇ ਪੇਸ਼ ਕੀਤਾ ਸੀ। ਤਰਲੋਚਨ ਸਿੰਘ ਦਾ ਆਖਣਾ ਹੈ ਕਿ ਏਸ ਖਰੜੇ ਨੂੰ ‘ਜਥੇਦਾਰ’
ਅਕਾਲ ਤਖ਼ਤ ਦੀ ਪ੍ਰਵਾਨਗੀ ਵੀ ਹਾਸਲ ਹੈ। ਏਸ ਦਾ ਸਿੱਧਾ ਮਤਲਬ ਹੈ ਕਿ ਇਹ ਖਰੜਾ ਸ਼੍ਰੋਮਣੀ ਅਕਾਲੀ ਦਲ
ਬਾਦਲ ਵੱਲੋਂ ਤਰਲੋਚਨ ਸਿੰਘ ਰਾਹੀਂ ਪੇਸ਼ ਕੀਤਾ ਗਿਆ ਹੈ। ਇਹ ਅੰਦਾਜ਼ਾ ਠੀਕ ਜਾਪਦਾ ਹੈ ਕਿਉਂਕਿ
ਅਕਾਲੀ ਦਲ ਨੇ ਅਜੇ ਤੱਕ ਏਸ ਸਬੰਧੀ ਮੁਕੰਮਲ ਮੌਨ ਧਾਰਨ ਕੀਤਾ ਹੋਇਆ ਹੈ। ਤਰਲੋਚਲ ਸਿੰਘ ਨੂੰ ਤਾਂ
ਆਮ ਵਾਕਫ਼ੀਅਤ ਰੱਖਣ ਵਾਲੇ ਵੀ ਓਸ ਕੁਹਾੜੀ ਦਾ ਬਾਹਾਂ ਜਾਣਦੇ ਹਨ ਜੋ ਲਗਾਤਾਰ ਖਾਲਸਾ ਪੰਥ ਦੀਆਂ
ਜੜ੍ਹਾਂ ਉੱਤੇ ਵਰ੍ਹ ਰਹੀ ਹੈ। ਬਾਗ਼ੀ ਬਾਬਾ ਸ੍ਰੀ ਚੰਦ ਅਤੇ ਉਦਾਸੀ ਫਿਰਕੇ ਬਾਰੇ ਵਿਚਾਰ ਵੀ ਏਹੋ
ਕਹਾਣੀ ਕਹਿੰਦੇ ਹਨ। ਹੁਣ ਕੀ ਜਾਣੀਏ, ਕਿ ਅਕਾਲੀ ਦਲ ਵੀ ਏਹੋ ਕੁੱਝ ਹੈ ਅਤੇ ਸ਼੍ਰੋਮਣੀ ਕਮੇਟੀ ਵੀ?
ਏਸ ਮੋੜ ਉੱਤੇ ਸੋਧ ਨੂੰ ਗੁਪਤ ਰੱਖਣ ਦੀ ਗਲ ਵੀ ਸਮਝ ਆ ਜਾਣੀ ਚਾਹੀਦੀ ਹੈ। ਭਾਵਨਾ ਸੀ, ਢੱਕੀ ਰਿਝੇ
ਤੇ ਕੋਈ ਨ ਬੁੱਝੇ। ਕਬਰਾਂ ਦੀ ਖਾਮੋਸ਼ੀ ਦੀ ਵੀ ਕੋਈ ਲੋੜ ਨਹੀਂ ਸੀ। ਜਿਸ ਪੰਥ ਤੋਂ ਡਰ ਕੇ ਮੂੰਹ
ਵਿੱਚ ਘੁਘਣੀਆਂ ਪਾਈਆਂ ਹੋਈਆਂ ਹਨ ਉਹ ਤਾਂ ਕੁੰਭਰਣੀ ਨੀਂਦ ਘੂਕ ਸੁੱਤਾ ਹੋਇਆ ਹੈ। ਅਜੇ ਜਾਗਣ ਦੀ
ਕੋਈ ਸੰਭਾਵਨਾ ਨਹੀਂ। ਓਸ ਦੀ ਵਿਰਾਸਤ ਦਾ ਦਾਅਵਾ ਕਰਨ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ। ਸਾਰੇ
ਰਲ਼-ਮਿਲ਼ ਕੇ ਖੁਲ੍ਹ ਖੇਡੋ, ਭਾਈਓ!
ਹੁਣ ਗੱਲ ਕਰੀਏ ਪ੍ਰਿੰਸੀਪਲ ਦਲਜੀਤ ਸਿੰਘ ਦੇ ਖਰੜੇ ਦੀ ਜਿਸ ਨੂੰ ਜਥੇਦਾਰ ਗੁਰਬਚਨ ਸਿੰਘ (24
ਘੰਟਿਆਂ ਦੇ ਅੰਦਰ-ਅੰਦਰ) ਅੱਧੇ ਸਾਹ ਤਕਰੀਬਨ ਪ੍ਰਵਾਨ ਅਤੇ ਅੱਧੇ ਸਾਹ ਤਕਰੀਬਨ ਰੱਦ, ਕਰ ਚੁੱਕਿਆ
ਹੈ। ਜੇ ਇਹ ਖਰੜਾ 2007 ਤੋਂ ਪਹਿਲਾਂ ਆਇਆ ਹੁੰਦਾ ਤਾਂ 2007 ਵਾਲਾ ਏਸਦੀ ਨਕਲ ਜਾਪਣਾ ਸੀ। 2007
ਵਾਲੇ ਵਿੱਚ ਵਿਆਹ ਕਾਨੂੰਨ ਤੋਂ ਇਲਾਵਾ ਕੁੱਝ ਮੱਦਾਂ ਸਨ ਜੋ ਕਿ ਵਿਰਾਸਤ, ਕਾਰਜ ਵਿਧੀ ਆਦਿ ਨਾਲ
ਸਬੰਧ ਰਖਦੀਆਂ ਸਨ। ਇਹ ਏਸ ਲਈ ਸੀ ਕਿ ਜਿੱਥੇ ਉਹ ਵਰਤਿਆ ਜਾਣਾ ਸੀ ਉੱਥੇ ਓਸਦੀ ਲੋੜ ਸੀ। 2012
ਵਾਲੇ ਦਲਜੀਤ ਸਿੰਘ ਦੇ ਖਰੜੇ ਵਿੱਚ ਇਹ ਵੀ ਹਨ ਅਤੇ ਅਜਿਹੀਆਂ ਹੋਰ ਵੀ ਜਿਹੜੀਆਂ ਕਿ ਹਿੰਦੋਸਤਾਨ
ਵਿੱਚ ਸਿਵਿਲ ਕੋਡ ਦੇ ਹੁੰਦਿਆਂ ਵਾਧੂ ਹਨ। ਏਸ ਖਰੜੇ ਦੀਆਂ 35 ਮੱਦਾਂ ਹਨ ਅਤੇ 2007 ਵਾਲੇ ਦੀਆਂ
32 ਹਨ। ਕੁਲ ਮਿਲਾ ਕੇ ਜਾਪਦਾ ਇਹੋ ਹੈ ਕਿ ਪਹੀਆ ਦੁਬਾਰੇ ਈਜਾਦ ਕੀਤਾ ਗਿਆ ਹੈ। ਪ੍ਰਾਪਤ ਹੋਏ ਏਸ
ਖਰੜੇ ਦੇ ਹਰ ਪੰਨੇ ਉੱਤੇ ਲਿਖਿਆ ਹੋਇਆ ਹੈ ਕਿ ਇਹ ਪ੍ਰਿੰਸੀਪਲ ਦਵਾਰਾ ਤਿਆਰ ਕੀਤਾ ਹੋਇਆ ਹੈ। ਆਪਣੇ
ਬੌਧਿਕ ਅਧਿਕਾਰ ਨੂੰ ਬਰਕਰਾਰ ਰੱਖਣ ਦੀ ਇਹ ਤਰਕੀਬ ਨਕਲ ਕਰਨਯੋਗ ਜਾਪਦੀ ਹੈ।
ਕੁਝ ਕੁ ਏਸ ਵਿੱਚ ਅਜੇਹਾ ਹੈ ਜੋ ਸਿੱਖ ਪੰਥ ਨੂੰ ਵਾਰਾ ਨਹੀਂ ਖਾਂਦਾ। ਜਿਵੇਂ ਕਿ ਤਲਾਕ ਸਬੰਧੀ
ਦਰਸਾਇਆ ਕਾਹਲਾਪਣ (ਨਿਰਧਾਰਿਤ ਸਮੇਂ ਤੋਂ ਪਹਿਲਾਂ ਕਾਰਵਾਈ ਦੀ ਸੰਭਾਵਨਾ, ਹਰ ਰੋਜ਼ ਅਦਾਲਤੀ
ਕਾਰਵਾਈ, ਪ੍ਰੰਪਰਾ ਅਨੁਸਾਰ ਵੀ ਤਲਾਕ)। ਕੁੱਝ ਏਸ ਤੋਂ ਵੀ ਅਗਾਂਹ ਹੈ। ਸਿੱਖਾਂ ਦੇ ਤਿੰਨ ਵਰਗ,
ਸਿੱਖ, ਅੰਮ੍ਰਿਤਧਾਰੀ ਸਿੱਖ ਅਤੇ ਸਹਿਜਧਾਰੀ ਸਿੱਖ ਬਣਾਏ ਗਏ ਹਨ। ਸਿੱਖ ਤਾਂ ਸਹਿਜ ਅਵਸਥਾ ਤੋਂ
ਵਾਕਫ ਹਨ। ਸਹਿਜਧਾਰੀ ਪ੍ਰੰਪਰਾ, ਫਿਰਕੇ ਜਾਂ ਸਹਿਜਧਾਰੀ ਟ੍ਰੇਡ ਯੂਨੀਅਨ ਤੋਂ ਨਹੀਂ। ਕਿਹੜੇ ਵਰਗ
ਦਾ ਆਨੰਦ ਕਾਰਜ ਕਿਵੇਂ ਹੋਣਾਂ ਹੈ, ਦਾ ਵੇਰਵਾ ਨਹੀਂ। ਇਹ ਵਰਗੀਕਰਣ ਅਗਾਂਹ ਜਾ ਕੇ ਵੱਡੇ ਬਖੇੜੇ ਦਾ
ਮੁੱਢ ਬਣ ਸਕਦਾ ਹੈ। ਜੇ ਸਹਿਜਧਾਰੀਆਂ, ਸਿੱਖਾਂ ਅਤੇ ਅੰਮ੍ਰਿਤਧਾਰੀਆਂ ਦਾ ਵਿਆਹ ਇੱਕੇ ਮਰਿਯਾਦਾ
ਅਨੁਸਾਰ ਹੋਣਾ ਹੈ ਤਾਂ ਵਰਗੀਕਰਨ ਬੇਲੋੜਾ ਅਤੇ ਭੰਬਲਭੂਸਾ ਪੈਦਾ ਕਰਨ ਵਾਲਾ ਹੈ। ਰਹਿਤ ਮਰਿਯਾਦਾ
ਅਨੁਸਾਰ ਆਨੰਦ ਕਾਰਜ ਤਾਂ ਠੀਕ ਹੈ ਪਰ ਇਹ ਨਹੀਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਵਾਣਤ ਰਹਿਤ
ਮਰਿਯਾਦਾ ਅਨੁਸਾਰ ਜਾਂ ਕੂਕਿਆਂ ਦੀ ਮਰਿਯਾਦਾ ਜਾਂ ਕਿਸੇ ਹੋਰ ਡੇਰੇ ਦੀ ਮਰਿਯਾਦਾ ਅਨੁਸਾਰ ਕੀਤੇ
ਵਿਆਹ ਨੂੰ ਆਨੰਦ ਕਾਰਜ ਜਾਣਿਆ ਜਾਵੇਗਾ ਜਾਂ ਨਹੀਂ? ਖਾਸ ਤੌਰ ਉੱਤੇ ਏਸ ਸਥਿਤੀ ਵਿੱਚ ਕਿ 2012 ਦੇ
ਖਰੜੇ ਵਿੱਚ ਆਨੰਦ ਕਾਰਜ ਦੀ ਵਿਧੀ ਦਾ ਵਿਸਥਾਰ ਨਹੀਂ। ਆਨੰਦ ਕਾਰਜ ਕਦੋਂ ਮੁਕੰਮਲ ਹੁੰਦਾ ਹੈ ਅਤੇ
ਕਿਸ ਘਟਨਾ ਨੂੰ ਸੰਪੂਰਨਤਾ ਬਖਸ਼ਣ ਵਾਲੀ ਜਾਣਿਆ ਜਾਵੇ ਦਾ ਵੀ ਵੇਰਵਾ ਨਹੀਂ। ਇਹ ਵੀ ਜ਼ਰੂਰੀ ਸੀ ਕਿ
ਆਨੰਦ ਕਾਰਜ ਦੇ ਗਵਾਹਾਂ ਆਦਿ ਦਾ ਵੀ ਜ਼ਿਕਰ ਕਰਕੇ ਅਨਿਸ਼ਚਤਾ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜਾਂਦੀ। ਏਸ
ਵਿੱਚ ਖਾਸ ਤੌਰ ਉੱਤੇ ਲਿਖਿਆ ਹੋਇਆ ਹੈ ਕਿ ਵਿਆਹ ਕੇਵਲ ਗੁਰਦਵਾਰੇ ਵਿੱਚ ਹੀ ਸੰਪੰਨ ਹੋ ਸਕੇਗਾ,
ਏਸਦਾ ਸਿੱਖ ਵਿਆਹ ਨਾਲ ਜਾਂ ਆਨੰਦ ਕਾਰਜ ਦੀ ਪ੍ਰਕਿਰਿਆ ਨਾਲ ਕੋਈ ਸਬੰਧ ਨਹੀਂ ਸਗੋਂ ਇਹ ਆਮ ਆਦਮੀ
ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰਨ ਦਾ ਸਵੱਬ ਬਣ ਸਕਦਾ ਹੈ। ਏਸ ਖਰੜੇ ਅਨੁਸਾਰ ਹੋਰ ਥਾਵੇਂ ਵਿਆਹ
ਰਚਾਉਣ ਦਾ ਕਾਰਣ ਗੁਰਦਵਾਰੇ ਤੋਂ ਦਸ ਮੀਲ ਤੋਂ ਵੱਧ ਦੂਰੀ ਹੋਣ ਨੂੰ ਉਚਿਤ ਦੱਸਿਆ ਹੈ। ਕੀ ਇਹ ਝਗੜੇ
ਨਹੀਂ ਹੋਣਗੇ ਕਿ ਫਲਾਨੀ ਥਾਂ ਗੁਰਦਵਾਰੇ ਤੋਂ 9 ਮੀਲ 7 ਫਰਲਾਂਗ ਹੈ ਜਾਂ ਦਸ ਮੀਲ। ਫਰਲਾਂਗ?
35 ਮੱਦ ਵਿੱਚ ਪ੍ਰਵਾਧਾਨ ਹੈ ਕਿ ਪ੍ਰੰਪਰਾ ਅਨੁਸਾਰ ਤਲਾਕ ਹੋ ਸਕਦਾ ਹੈ। ਇਹ ਕਈ ਕਿਸਮ ਦੀਆਂ ਬੁਰੇ
ਪ੍ਰਭਾਵ ਵਾਲੀਆਂ ਅਲਾਮਤਾਂ ਨੂੰ ਜਨਮ ਦੇ ਸਕਦਾ ਹੈ। ਅਦਾਲਤ ਵਿੱਚ ਸੌ ਝੂਠ ਬੋਲੇ ਜਾਂਦੇ ਹਨ। ਜੇ
ਸਵਾਲ ਉਠਾਇਆ ਜਾਵੇ ਕਿ ਏਸ ਕੁਲ ਦਾ ਫਲਾਨੀ ਕੁਲ ਜਾਂ ਗੋਤ ਜਾਂ ਜਾਤ ਵਾਲਿਆਂ ਵਿੱਚ ਕਦੇ ਵਿਆਹ ਨਹੀਂ
ਹੋਇਆ ਅਤੇ ਏਸ ਪਰੰਪਰਾ ਦੇ ਅਧਾਰ ਉੱਤੇ ਤਲਾਕ ਮੰਗਿਆ ਜਾਵੇ ਤਾਂ ਕੀ ਵੱਡਾ ਅਨਰਥ ਅਤੇ ਸਿੱਖੀ ਦਾ
ਘਾਣ ਨਹੀਂ ਸਮਝਿਆ ਜਾਵੇਗਾ? ਹੋਰ ਵੀ ਥੋੜਾ ਬਹੁਤ ਕੁੱਝ ਅਣਸੁਖਾਵਾਂ ਹੈ ਜਿਵੇਂ ਕਿ 18 ਸਾਲਾ ਕੁੜੀ
ਦਾ ਵਿਆਹ ਯੋਗ ਹੋਣਾ ਪਰ ਮੁੰਡੇ ਦਾ 21 ਸਲਾਂ ਉੱਤੇ ਜਾ ਕੇ ਵਿਆਹ ਕਰਵਾ ਸਕਣਾ। ਏਸ ਵਖਰੇਵੇਂ ਦਾ
ਕੋਈ ਸਪਸ਼ਟ ਕਾਨੂੰਨੀ, ਸਮਾਜਿਕ ਜਾਂ ਵਿਗਿਆਨਿਕ ਆਧਾਰ ਨਜ਼ਰ ਨਹੀਂ ਆਉਂਦਾ। ਜਾਪਦਾ ਹੈ ਕਿ 2007 ਵਾਲੇ
ਖਰੜੇ ਤੋਂ ਨਿਖੇੜਨ ਮਾਤਰ ਲਈ ਇਹ ਵਿਧੀ ਅਖਤਿਆਰ ਕੀਤੀ ਗਈ ਹੈ।
ਵਿਆਹ ਦੇ ਕਾਨੂੰਨ ਸਬੰਧੀ ਟਿੱਪਣੀ ਕਰਦੇ ਵਕਤ ਇੱਕ ਬੁਨਿਆਦੀ ਸਚਾਈ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ
ਹੈ। ਉਹ ਇਹ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਪ੍ਰੇਰਨਾ ਲੈ ਕੇ, ਗੁਰਦਰਸਾਈਆਂ
ਕਦਰਾਂ-ਕੀਮਤਾਂ ਅਨੁਸਾਰ ਤਾਂ ਹਰ ਕਾਨੂੰਨ ਘੜਨਾ ਜ਼ਰੂਰੀ ਹੈ ਪ੍ਰੰਤੂ ਗੁਰੂ ਗ੍ਰੰਥ ਸਾਹਿਬ ਨੂੰ
ਕੁਰਾਨ-ਮਜੀਦ ਜਾਂ ਇਸਲਾਮੀ ਸ਼ਰਹਾ ਦੀ ਤਰਜ਼ ਉੱਤੇ ਸੰਸਾਰਿਕ ਕਾਨੂੰਨ ਦਾ ਸ੍ਰੋਤ ਜਾਣਨਾ ਵੱਡੀ ਅਤੇ
ਤਬਾਹਕੁੰਨ ਭੁਲ ਹੋਵੇਗੀ। ‘ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ ਕੁੰਨੇ ਹੇਠਿ ਜਲਾਈਐ
ਬਾਲਣ ਸੰਦੈ ਥਾਇ’ ਨੂੰ ਆਧਾਰ ਬਣਾ ਕੇ ਜੇ ਫੌਜਦਾਰੀ ਕਾਨੂੰਨ ਘੜਿਆ ਜਾਵੇ ਤਾਂ ਸਿੱਖ ਪੰਥ ਦਾ ਕੀ
ਹਸ਼ਰ ਹੋਵੇਗਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਹ ਵੀ ਸੰਭਵ ਹੈ ਕਿ “ਮਾਇਆ ਹੋਈ ਨਾਗਨੀ
ਜਗਤਿ ਰਹੀ ਲਪਟਾਇ” ਦਾ ਆਸਰਾ ਲੈ ਕੇ ਕੋਈ ਤਸਕਰ ਆਖੇ ਕਿ ਉਹ ਸੰਸਾਰ ਨੂੰ ਮਾਇਆ ਤੋਂ ਬਚਾਉਣ ਲਈ ਹੀ
ਜੂਝ ਰਿਹਾ ਹੈ। ਗੁਰਆਸ਼ਾ ਨਹੀਂ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਪਾਕ ਬਾਣੀ ਨੂੰ ਦੁਨਿਆਵੀ ਕਾਨੂੰਨ
ਦਾ ਇਨ-ਬਿਨ ਆਧਾਰ ਮੰਨਿਆ ਜਾਵੇ।
ਗੁਰਬਾਣੀ ਨੂੰ ਆਧਾਰ ਬਣਾ ਕੇ ਲੋਕਾਂ ਨੂੰ ‘ਏਕ ਜੋਤਿ ਦੁਇ ਮੂਰਤੀ’ ਅਨੁਸਾਰ ਪ੍ਰੇਰਨਾ ਤਾਂ ਧਰਮ
ਦਾ ਕਰਮ ਹੈ ਪਰ ਏਸਨੂੰ ਤਲਾਕ ਵਿਰੋਧੀ ਪ੍ਰਾਵਧਾਨ ਵਿੱਚ ਬਦਲਣਾ ਅਜਿਹੀ ਗਲਤੀ ਹੋਵੇਗੀ ਜੋ ਲੋਕਾਂ
ਨੂੰ ਧਰਮ ਤੋਂ ਦੂਰ ਲੈ ਜਾਣ ਦਾ ਕਾਰਣ ਬਣੇਗੀ। ਏਸ ਵੇਲੇ ਪਟਨਾ ਸਾਹਿਬ ਦੇ ਜਥੇਦਾਰ ਨੂੰ ਵੀ ਸ਼ਾਇਦ
ਏਸ ਸਚਾਈ ਨਾਲ ਸਹਿਮਤ ਕਰਨਾ ਮੁਸ਼ਕਿਲ ਹੋ ਜਾਵੇ ਕਿ ਗੁਰਸ਼ਬਦ ‘ਏਕ ਜੋਤ ਦੁਇ ਮੂਰਤੀ’ ਦਾ ਉਪਦੇਸ਼
ਦਿੰਦਾ ਹੈ ਨਾ ਕਿ ਇੱਕ ਜੋਤ ਚਾਰ ਮੂਰਤੀਆਂ ਦਾ!
ਗਹਿਰ ਗੰਭੀਰ ਪੰਥ ਏਸ ਦੇ ਸਮਰੱਥ ਹੋਣਾ ਚਾਹੀਦਾ ਹੈ ਕਿ ਠਰੱ੍ਹਮੇ ਨਾਲ ਹਰ ਪੱਖ ਨੂੰ ਵਿਚਾਰ ਕੇ
ਸਾਰਥਕ ਫੈਸਲੇ ਕਰ ਸਕੇ। ਚੰਗਾ ਹੁੰਦਾ ਜੇ ਚਰਚਾ 2007 ਤੋਂ ਹੀ ਲਗਾਤਾਰ ਹੁੰਦੀ ਰਹਿੰਦੀ। 1909
ਵਾਲਾ ਕਾਨੂੰਨ ਵੀ ਵਿਆਪਕ ਚਰਚਾ ਤੋਂ ਬਾਅਦ ਬਣਿਆ ਸੀ ਹਾਲਾਂਕਿ ਓਸ ਵੇਲੇ ਚਰਚਾ ਕਰਨ ਦੇ ਏਨੇ ਵਿਕਸਤ
ਸਾਧਨ ਨਹੀਂ ਸਨ। ਫੇਰ ਵੀ ਤਕਰੀਬਨ ਸਾਰੀ ਕੌਮ ਨੇ ਯੋਗਦਾਨ ਪਾਇਆ ਸੀ। 1935 ਵਾਲੀ ਰਹਿਤ ਮਰਿਯਾਦਾ
ਦੀ ਤਿਆਰੀ ਵਿੱਚ ਤਾਂ ਵਿਦੇਸ਼ਾਂ ਦੀ ਸੰਗਤ ਦਾ ਵੀ ਭਰਪੂਰ ਹਿੱਸਾ ਸੀ।
(19/05/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੂੰ
ਆਮ ਨਹੀਂ, ਮੈਂ ਖਾਸ ਨਹੀਂ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੁੰ ਆਮ ਨਹੀਂ, ਮੈਂ ਖਾਸ ਨਹੀਂ।
ਤਾਹੀਓਂ ਤੂੰ ਮੇਰੇ ਪਾਸ ਨਹੀਂ।
ਤੂੰ ਮੰਦਿਰ ਵਿੱਚ ਮੈਂ ਕੁੱਲੀ ਵਿਚ।
ਤੇਰੇ ਕੀਮਖਾਬ ਮੈਂ ਜੁੱਲੀ ਵਿਚ।
ਨਾ ਜਾਣਾ ਕਿਓਂ ਮੈ ਰਾਸ ਨਹੀਂ
ਤੁੰ ਆਮ ਨਹੀਂ, ਮੈਂ ਖਾਸ ਨਹੀਂ।
ਤੂੰ ਚਰਨ ਧਰੇਂ ਮੈਂ ਦੰਨ ਹੋਵਾਂ।
ਤੁੰ ਨਜ਼ਰ ਕਰੇਂ ਮੈਨ ਧੰਨ ਹੋਵਾਂ।
ਮੈਂ ਇਛ ਕਰਾਂ ਤੂੰ ਮੰਨਦਾ ਨਹੀਂ।
ਦਿਲ ਖੋਲ ਧਰਾਂ ਤੂੰ ਤਕਦਾ ਨਹੀਂ
ਮੈਂ ਗੋਲੀ ਪਰ ਤੂੰ ਦਾਸ ਨਹੀਂ।
ਮੈਂ ਜਗ ਜ਼ਾਹਿਰ ਤੂੰ ਜ਼ਾਹਿਰ ਨਹੀਂ।
ਤੇਰੀ ਰਮਜ਼ ਕੀ ਸਮਝਾਂ ਮਾਹਿਰ ਨਹੀਂ
ਤੈੰ ਏਨੇ ਰੰਗ ਕੀ ਕੀ ਮਾਣਾ।
ਜੋ ਤੂੰ ਕਰਦੈਂ ਮੈ ਕੀ ਜਾਣਾ।
ਤੂੰ ਅਕਲ ਦੇਵ ਮੈਂ ਭੋਲੀ ਆਂ।
ਤੂੰ ਸਮਾਂ, ਮੈਂ ਸਮੇਂ ਦੀ ਗੋਲੀ ਆਂ।
ਕਿਸ ਥਾਂ ਤੇ ਤੇਰਾ ਵਾਸ ਨਹੀਂ।
ਤੂੰ ਆਮ ਨਹੀਂ ਮੈਂ ਖਾਸ ਨਹੀਂ।
ਮੈਂ ਮੰਗਦਾ ਹਾਂ ਤੂੰ ਵੰਡਦਾ ਏਂ।
ਮੈਂ ਚੁਣਦਾ ਹਾਂ ਤੂੰ ਛੰਡਦਾ ਏਂ।
ਮੈਂ ਰੋਜ਼ ਮਰਾਂ ਤੇਰਾ ਸਾਸ ਨਹੀਂ।
ਤੂੰ ਆਮ ਨਹੀਂ ਮੈਂ ਖਾਸ ਨਹੀਂ।
ਕਿਓਂ ਏਨਾ ਤੂੰ ਅਖਵਾਨਾ ਏਂ।
ਛੁਪਿਐਂ, ਨਾ ਸਾਹਵੇਂ ਆਂਨਾ ਏਂ।
ਧੇ ਦੀਦ ਮੈਂ ਧੰਨ ਧੰਨ ਹੋ ਜਾਵਾਂ।
ਤੇਰੀ ਗੋਦ ਸਦਾ ਲਈ ਸੋ ਜਾਵਾਂ।
ਮੈਂ ਪਾਲੀ ਕੋਈ ਆਸ ਨਹੀਂ।
ਤੂੰ ਆਮ ਨਹੀਂ ਮੈਂ ਖਾਸ ਨਹੀਂ।
(18/05/12)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ
ਹੋਵੇ ਜੀ!
ਸਿਖਮਾਰਗ ਵੈਬਸਾਈਟ ਤੇ 17. 05. 2012 ਨੂੰ ਸ. ਹਰਦੇਵ ਸਿੰਘ ਜੰਮੂ ਜੀ ਦੇ ਪਾਏ ਗਏ
ਪੱਤਰ ਸਬੰਧੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ
ਦੀ ਸੁਹਿਰਦਤਾ ਅਤੇ ਨਿਰਪੱਖਤਾ ਤੇ ਪੂਰਨ ਭਰੋਸਾ ਹੈ ਅਤੇ ਮੈਂਨੂੰ ਇਹ ਹੱਕ ਨਹੀਂ ਕਿ ਮੈਂ ਉਹਨਾਂ ਦੀ
ਨੀਤੀ ਸਬੰਧੀ ਉਹਨਾਂ ਨੂੰ ਕੋਈ ਨਸੀਹਤ ਕਰਾਂ। ਪਰੰਤੂ ਮੈਂ ਇਸ ਵੈਬਸਾਈਟ ਦਾ ਸ਼ੁਭਚਿੰਤਕ ਹਾਂ ਅਤੇ
ਮੇਰਾ ਯਤਨ ਹੈ ਕਿ ਇਸ ਵੈਬਸਾਈਟ ਦੇ ਸਿਖ ਕੌਮ ਵਿੱਚ ਜਾਗਰੂਕਤਾ ਲਿਆਉਣ ਅਤੇ ਮਨਮੱਤਾਂ ਨੂੰ ਨਕਾਰਨ
ਵਾਲੇ ਮਿਸ਼ਨ ਸਬੰਧੀ ਮੈਂ ਵੀ ਜਿੰਨਾਂ ਹੋ ਸਕੇ ਆਪਣਾ ਯੋਗਦਾਨ ਦੇ ਸਕਾਂ।
ਸਿਖਮਾਰਗ ਵੈਬਸਾਈਟ ਤੇ 16. 05. 2012 ਨੂੰ ਪਾਏ ਗਏ ਮੇਰੇ ਪੱਤਰ ਵਿੱਚ ਮੈਂ ਸ. ਹਰਦੇਵ ਸਿੰਘ ਜੰਮੂ
ਜੀ ਦੀਆਂ ਇਸ ਵੈਬਸਾਈਟ ਤੇ ਆਉਂਦੀਆਂ ਲਿਖਤਾਂ ਸਬੰਧੀ ਕੁੱਝ ਨੁਕਤੇ ਪੇਸ਼ ਕੀਤੇ ਸਨ। ਕੁੱਝ ਇਹੋ ਜਿਹੇ
ਹੀ ਨੁਕਤੇ ਸ. ਸਰਵਜੀਤ ਸਿੰਘ ਜੀ ਨੇ ਵੀ ਸਿਖਮਾਰਗ ਵੈਬਸਾਈਟ ਤੇ 15. 05. 2012 ਨੂੰ ਪਾਏ ਗਏ
ਉਹਨਾਂ ਦੇ ਪੱਤਰ ਵਿੱਚ ਪੇਸ਼ ਕੀਤੇ ਸਨ। ਸ. ਜੰਮੂ ਜੀ ਨੁੰ ਚਾਹੀਦਾ ਸੀ ਕਿ ਉਹ ਇਸ ਵੈਬਸਾਈਟ ਉੱਤੇ
ਇਹਨਾਂ ਸਾਰੇ ਨੁਕਤਿਆਂ ਸਬੰਧੀ ਆਪਣਾ ਪੱਖ ਪੇਸ਼ ਕਰਦੇ। ਪਰੰਤੂ ਉਹਨਾਂ ਨੇ ਆਪਣੇ ਪੱਤਰ ਵਿੱਚ ਇੱਕ
ਹਲਕੇ ਪੱਧਰ ਦੇ ਵਿਅੰਗ ਰਾਹੀਂ ਅਤੇ ਮੇਰੀਆਂ ਲਿਖਤਾਂ ਸਬੰਧੀ ਨੀਵੇਂ ਪੱਧਰ ਦੀ ਸ਼ਬਦਾਵਲੀ (‘ਫਜ਼ੀਹਤ’
ਭਾਵ ਬਦਨਾਮੀ ਅਤੇ ਖੁਆਰੀ) ਵਰਤਦੇ ਹੋਏ ਆਪਣੇ–ਆਪ ਦੇ ਸੁਰਖਰੂ ਹੋ ਜਾਣ ਦਾ ਭਰਮ ਪਾਲ ਲਿਆ ਹੈ।
ਮਾਨਯੋਗ ਸੰਪਾਦਕ ਜੀ, ਆਪ ਜੀ ਰਾਹੀਂ ਸ. ਹਰਦੇਵ ਸਿੰਘ ਜੰਮੂ ਜੀ ਨੂੰ ਬੇਨਤੀ ਹੈ ਕਿ ਉਹ ਉਪਰੋਕਤ
ਨੁਕਤਿਆਂ ਦੇ ਸੰਦਰਭ ਵਿੱਚ ਸਿਖਮਾਰਗ ਦੇ ਪਾਠਕਾਂ ਦੇ ਸਾਹਵੇਂ ਆਪਣੀ ਸਥਿਤੀ ਜ਼ਰੂਰ ਸਪਸ਼ਟ ਕਰਨ।
************************************************************
ਸਤਿਕਾਰਯੋਗ ਸ. ਹਾਕਮ ਸਿੰਘ ਜੀ ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ
ਅਕਾਲ ਪਰਵਾਨ ਹੋਵੇ ਜੀ!
ਆਪ ਜੀ ਦਾ ਧੰਨਵਾਦ ਹੈ ਕਿ ਆਪ ਜੀ ਨੇ ਸਿਖਮਾਰਗ ਵੈਬਸਾਈਟ ਤੇ 09. 05. 2012 ਨੂੰ
ਪਾਏ ਗਏ ਮੇਰੇ ਪੱਤਰ ਦੇ ਜੁਆਬ ਵਜੋਂ ਇੱਸੇ ਵੈਬਸਾਈਟ ਤੇ 17. 05. . 2012 ਨੂੰ ਆਪਣਾ ਪੱਤਰ
ਪ੍ਰਕਾਸ਼ਿਤ ਕਰਵਾਇਆ ਹੈ।
ਸ. ਹਾਕਮ ਸਿੰਘ ਜੀ, ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਆਪ ਜੀ ਇਸ ਵਿਸ਼ੇ ਤੇ ਚਾਨਣਾ ਪਾਓ ਕਿ
ਗੁਰਬਾਣੀ ਵਿੱਚ ‘ਆਤਮਾ’ ਦਾ ਕੀ ਸੰਕਲਪ ਸ਼ਾਮਲ ਹੈ ਅਤੇ ਇਹ ਗੁਰਬਾਣੀ ਵਿੱਚ ਕਿਸ ਤਰਾਂ ਵਿਅਕਤ ਹੁੰਦਾ
ਹੈ। ਪਰੰਤੂ ਆਪ ਜੀ ਦੀਆਂ ਸਿਖਮਾਰਗ ਵੈਬਸਾਈਟ ਤੇ ਇਹਨੀ ਦਿਨੀਂ ਪਾਈਆਂ ਗਈਆਂ ਤਿੰਨਾਂ ਲਿਖਤਾਂ (ਦੋ
ਲੇਖ ਅਤੇ ਇੱਕ ਲੰਬਾ ਪੱਤਰ) ਵਿੱਚ ਮੈਨੂੰ ਇਸ ਨੁਕਤੇ ਸਬੰਧੀ ਸਪਸ਼ਟ ਅਤੇ ਸੰਖੇਪ ਉੱਤਰ ਨਹੀਂ ਮਿਲ
ਸਕਿਆ। ਸਗੋਂ ਆਪ ਜੀ ਵਿਸ਼ੇ ਨੂੰ ‘ਰਹੱਸ’ ਵਾਲੇ ਪਾਸੇ ਨੂੰ ਲੈ ਤੁਰਦੇ ਹੋ ਜੀ।
ਸ. ਹਾਕਮ ਸਿੰਘ ਜੀ, ਆਪ ਜੀ ਨੂੰ ਫਿਰ ਬੇਨਤੀ ਹੈ ਕਿ ਜੇਕਰ ਆਪ ਜੀ
ਠੀਕ ਸਮਝੋ ਤਾਂ ਸੰਖੇਪ ਵਿੱਚ ਗੁਰਬਾਣੀ ਦੇ ਸੰਦਰਭ ਵਿੱਚ ‘ਆਤਮਾ’ ਦੇ ਸੰਕਲਪ ਬਾਰੇ ਜਾਣਕਾਰੀ ਦੇ
ਦੇਣਾ ਜੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ
(18/05/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸਰਦਾਰ ਹਾਕਮ ਸਿੰਘ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਨੇ ਪੱਤਰ, ਮਿਤੀ 17. 5. 12 ਵਿੱਚ ਲਿਖਿਆ ਹੈ;
“ਗੁਰਮਤਿ ਜੀਵਨ ਢੰਗ ਸੰਸਾਰਕ ਜੀਵਨ ਢੰਗ ਨਾਲੋਂ ਭਿੰਨ ਹੁੰਦਾ ਹੈ। ਗੁਰਮਤਿ ਜੀਵਨ ਮਾਇਆ ਦੇ
ਪਰਭਾਵ ਤੋਂ ਰਹਿਤ ਅਤੇ ਸਮਾਜਕ ਬੰਧਨਾਂ ਤੋਂ ਮੁਕਤ ਹੁੰਦਾ ਹੈ। ਗੁਰਬਾਣੀ ਇਸ ਜੀਵਨ ਨੂੰ ਕਮਲ ਦੇ
ਫੁਲ ਨਾਲ ਤੁਲਨਾ ਦਿੰਦੀ ਹੈ। “ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿਆਨ॥” (ਪੰ: 26) ਧਾਰਮਕ
ਜੀਵਨ ਅਤੇ ਅਧਿਆਤਮਿਕ ਜੀਵਨ ਵਿਚ ਸੂਖਮ ਅੰਤਰ ਹੇ। ਇਕ ਬਿਖੜਾ ਮਾਰਗ ਹੈ ਦੂਜਾ ਮੰਜ਼ਲ ਹੈ। ਗੁਰਬਾਣੀ
ਦਾ ਨੈਤਿਕ ਉਪਦੇਸ਼ ਅਤੇ ਅਧਿਆਤਮਿਕ ਗਿਆਨ ਦੋ ਵਖਰੇ ਵਿਸ਼ਾ ਖੇਤਰ ਹਨ। ਇਹਨਾਂ ਨੂੰ ਰਲ ਗੱਡ ਕਰਨ ਨਾਲ
ਭੁਲੇਖੇ ਪੈਣ ਦੀ ਸੰਭਾਵਨਾ ਬਣ ਜਾਂਦੀ ਹੈ”
ਇਸ ਦੇ ਨਾਲ ਹੀ ਆਪ ਜੀ ਨੇ ਰਹੱਸਵਾਦ ਦੀ ਪਰਿਭਾਸ਼ਾ ਨੂੰ ਵੀ ਉੱਧਤ ਕੀਤਾ ਹੈ ਜਿਸ ਵੱਲ ਪਾਠਕਾਂ
ਨੂੰ ਧਿਆਨ ਦੇਂਣਾ ਚਾਹੀਦਾ ਹੈ। ਮੈਂ ਸਮਝਦਾ ਹਾਂ ਕਿ ਆਪ ਜੀ ਨੇ ਉਪਰੋਕਤ ਸ਼ਬਦਾਂ ਵਿੱਚ ਬਾਰੀਕ
ਨੁੱਕਤਿਆਂ ਵੱਲ ਇਸ਼ਾਰਾ ਕਰਨ ਦਾ ਜਤਨ ਕੀਤਾ ਹੈ ਜਿਨ੍ਹਾਂ ਬਾਰੇ ਵਿਚਾਰ ਸੁਚੇਤ ਵਰਗ ਵਿਚੋਂ ਦੀ ਅਲੋਪ
ਹੁੰਦੀ ਜਾ ਰਹੀ ਹੈ। ਆਪ ਜੀ ਦਾ ਜਤਨ ਸ਼ਲਾਘਾ ਯੋਗ ਹੈ। ਨਹੀਂ ਤਾਂ ਬਹੁਤਾ ਚਿੰਤਨ ਅਧਿਆਤਮਕ ਗਿਆਨ
ਬਾਰੇ ਵੀ ਗਲ ਕਰਨ ਦੇ ਬਜਾਏ ਕੇਵਲ ‘ਰੱਧੀਕਰਨ’ ਤਕ ਹੀ ਸਿਮਟਦਾ ਜਾ ਰਿਹਾ ਹੈ। ਖ਼ੈਰ!
ਆਪ ਦੇ ਪੱਤਰ ਦਾ ਵਿਸ਼ਲੇਸ਼ਣ ਕੀਤੇ ਬਗ਼ੈਰ ਇੱਥੇ ਕੇਵਲ ਆਪ ਜੀ ਤੋਂ ਜਾਣਕਾਰੀ ਲਈ ਦੋ ਸਵਾਲ ਪੁੱਛਣਾ
ਚਾਹੁੰਦਾ ਹਾਂ:-
(1) ਆਪ ਜੀ ਧਾਰਮਕ ਜੀਵਨ ਅਤੇ ਅਧਿਆਤਮਕ ਉਪਦੇਸ਼ ਬਾਰੇ ਗਲ ਕਰਦੇ ਧਾਰਮਕ
ਜੀਵਨ ਨੂੰ ‘ਬਿਖੜਾ ਮਾਰਗ’ ਦੱਸਿਆ ਹੈ ਅਤੇ ਅਧਿਆਤਮਕ ਜੀਵਨ ਨੂੰ ‘ਮੰਜ਼ਲ’। ਗੁਰੂ ਸਾਹਿਬਾਨ ਬਿਖੜੇ
ਮਾਰਗ ਤੇ ਸਨ ਜਾਂ ਮੰਜ਼ਲ ਤੇ?
(2) ਅਧਿਆਤਮਕ ਗਿਆਨ ਨੂੰ ਪ੍ਰਾਪਤ ਗੁਰੂ ਨੇ ਜਿਸ ਵੇਲੇ ਕੋਈ ਵਿਸ਼ੇਸ਼ ਸਿੱਖਿਆਤਮਕ ਕਾਰਜ ਕੀਤਾ, ਤਾਂ
ਉਸ ਕਾਰਜ ਵਿੱਚ ਅਧਿਆਤਮਕ ਗਿਆਨ ਦਾ ਅੰਸ਼ ਸੀ ਜਾ ਨਹੀਂ?
ਆਸ ਹੈ ਕਿ ਆਪ ਜੀ ਸੰਖ਼ੇਪ ਵਿੱਚ ਉੱਤਰ ਦੇ ਕੇ ਕ੍ਰਿਤੱਗਿਯ ਕਰੋਗੇ!
ਹਰਦੇਵ ਸਿੰਘ, ਜੰਮੂ-18. 5. 2012
(18/05/12)
ਚਰਨਜੀਤ ਸਿੰਘ ਬਰੈਂਮਪਟਨ
ਹਾਕਮ ਸਿੰਘ ਜੀ
ਤੁਸੀ ਲਿਖਦੇ ਹੋ:
ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿਚ ਪਰਮਾਤਮਾ, ਆਤਮਾ ਅਤੇ ਮਨ, ਅਤੇ ਉਹਨਾਂ ਦੇ
ਸਬੰਧਾਂ ਦਾ ਹੀ ਗਿਆਨ ਹੈ।
ਜੇ ਆਤਮਾ ਅਤੇ ਮੰਨ ਵੱਖ ਵੱਖ ਚੀਜਾਂ ਹਨ ਤਾ ਐਸਾ ਕਿਉਂ ਹੈ ਕਿ ਸਾਰੀ ਗੁਰਬਾਣੀ ਵਿੱਚ “ਆਤਮਾ”
ਲਫਜ ਸਿਰਫ 25 ਵਾਰੀ ਦੇ ਲਗਭਗ ਆਇਆ ਹੈ। ਪਰ ਮੰਨ ਹਜਾਰਾਂ ਵਾਰੀ ਆਇਆ ਹੈ। ਪਰਮਾਤਮਾ ਦੇ ਵੱਖ ਵੱਖ
ਨਾਮ ਤੇ ਤਕਰੀਬਨ ਸਾਰੇ ਸ਼ਬਦਾਂ ਵਿੱਚ ਹੀ ਹਨ।
“ਜਪੁ” ਬਾਣੀ ਵਿੱਚ ਹੀ “ਮੰਨ” ਲਫਜ ਤਕਰੀਬਨ 30 ਵਾਰੀ ਆਇਆ ਹੈ ਪਰ “ਆਤਮਾ” ਇੱਕ ਵਾਰੀ ਵੀ ਨਹੀਂ।
ਗੁਰੂ ਅਮਰਦਾਸ ਜੀ ਦੇ ਬਚਨ ਹਨ:
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ (441)
ਮੰਨ ਦੀ ਉੱਚੀ ਅੱਵਸਥਾ ਦਾ ਨਾਮ ਹੀ ਆਤਮਾ ਹੈ। ਮੰਨ ਦੀ ਨੀਵੀ ਅੱਵਸਥਾ ਨੂੰ ਹੀ ਮੰਨ ਕਿਹਾ
ਗਿਆ ਹੈ। ਜਿਵੇਂ “ਗੁਰੁ” ਅਤੇ “ਸਤਿਗੁਰੂ” ਲਫਜ ਹਨ। ਗੁਰੂ “ਅੰਨਾ” ਵੀ ਹੋ ਸਕਦਾ ਹੈ
(ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ ॥, 58) ਪਰ
ਗੁਰਬਾਣੀ ਵਿੱਚ ਜਿਆਦਾਤਰ “ਗੁਰੁ” ਦਾ ਅਰਥ “ਸਤਿਗੁਰੂ” ਹੀ ਹੈ।
ਚਰਨਜੀਤ ਸਿੰਘ
ਬਰੈਂਮਪਟਨ
(18/05/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਮੈਂ ਆਪਣੇ 06-05-12 ਦੇ ਪੱਤਰ ਵਿੱਚ ਲਿਖਿਆ ਸੀ ਕਿ ਤੱਤ ਪਰਿਵਾਰ ਵਾਲੇ
ਗੁਰੂ ਨਾਨਕ ਦੇਵ ਜੀ ਤੋਂ ਬਾਅਦ ਵਾਲੇ ਗੁਰੂ ਸਾਹਿਬਾਨ ਦੇ ਨਾਮ ਲੈਣ ਤੋਂ ਵੀ ਪਰਹੇਜ ਕਰਦੇ ਹਨ। ਉਹ
ਮਗਰਲੇ ਗੁਰੂ ਸਾਹਿਬਾਨ ਦਾ ਜ਼ਿਕਰ ਹੀ ਸਿੱਖ ਮਾਨਸਿਕਤਾ ਵਿੱਚੋਂ ਖ਼ਤਮ ਕਰ ਦੇਣਾ ਚਾਹੁੰਦੇ ਹਨ। ਇਸ ਦੇ
ਨਾਲ ਹੀ ਮੈਂ ਲਿਖਿਆ ਸੀ ਕਿ ਇਨ੍ਹਾਂ ਦੀਆਂ ਲਿਖਤਾਂ ਵਿੱਚ ਕਿਤੇ ਅੰਗਦ ਦੇਵ ਜੀ ਜਾਂ ਅਮਰ ਦਾਸ ਜੀ
ਆਦਿ ਗੁਰੂ ਸਾਹਿਬਾਂ ਦਾ ਨਾਮ ਲਿਖਿਆ ਨਹੀਂ ਮਿਲੇਗਾ।
ਮੈਂ ਆਪਣੀ ਇਹ ਭੁੱਲ ਸਵਿਕਾਰ ਕਰਦਾ ਹਾਂ ਕਿ ਇਨ੍ਹਾਂ ਦੀਆਂ ਲਿਖਤਾਂ ਵਿੱਚ
ਗੁਰੂ ਸਾਹਿਬਾਂ ਦੇ ਨਾਮ ਲਿਖੇ ਨਹੀਂ ਮਿਲਣਗੇ। ਇਸ ਲਈ ਪਾਠਕਾਂ ਪਾਸੋਂ ਅਤੇ ਪਰਿਵਾਰ ਵਾਲਿਆਂ ਵੱਲੋਂ
ਮੁਆਫੀ ਚਾਹੁੰਦਾ ਹਾਂ। ਪਰ ਮੇਰਾ ਮੁਢਲਾ ਇਲਜਾਮ ਉਸੇ ਤਰ੍ਹਾਂ ਹੀ ਹੈ ਕਿ ਇਹ ਗੁਰੂ ਸਾਹਿਬਾਂ ਦਾ
ਜ਼ਿਕਰ ਵੀ ਸਿੱਖ ਮਾਨਸਿਕਤਾ ਵਿੱਚੋਂ ਖ਼ਤਮ ਕਰ ਦੇਣਾ ਚਾਹੁੰਦੇ ਹਨ। ਇਸ ਦਾ ਸਬੂਤ ਇਨ੍ਹਾਂ ਨੇ ਖੁਦ ਹੀ
ਦੇ ਦਿੱਤਾ ਹੈ। ਪਹਿਲਾਂ ਇਨ੍ਹਾਂ ਦੀ ਸੁਝਾਈ ਹੋਈ ਅਰਦਾਸ ਵਿੱਚ ਗੁਰੂ ਸਾਹਿਬਾਂ ਦੇ ਨਾਮ ਲਿਖੇ ਗਏ
ਸੀ ਲੇਕਿਨ ਹੁਣ ਇਨ੍ਹਾਂਨੇ ਜੋ ਆਪਣੀ ਵੱਖਰੀ ਅਰਦਾਸ ਬਣਾਈ ਹੈ ਉਸ ਵਿੱਚੋਂ ਗੁਰੂ ਸਾਹਿਬਾਂ
ਦੇ ਨਾਮ ਹਟਾ ਦਿੱਤੇ ਗਏ ਹਨ, ਕਾਰਣ ਅਤੇ ਸਫਾਈ ਜੋ ਮਰਜੀ ਪੇਸ਼ ਕਰੀ ਜਾਣ ਪਰ ਅਸਲੀਅਤ ਸਭ ਦੇ ਸਾਹਮਣੇ
ਹੈ। ਵੈਸੇ ਵੀ ਇਹ ‘ਦੂਸਰੇ ਨਾਨਕ ਸਰੂਪ’ ਜਾਂ ‘ਤੀਸਰੇ ਨਾਨਕ ਸਰੂਪ’ ਕਹਿਣਾ ਜਿਆਦਾ ਪਸੰਦ ਕਰਦੇ ਹਨ।
ਜੇ ਅਰਦਾਸ ਦੇ ਸੁਝਾਏ ਹੋਏ ਖਰੜੇ ਵਿੱਚ ਗੁਰੂ ਸਾਹਿਬਾਂ ਦੇ ਨਾਮ ਦਰਜ ਹਨ ਤਾਂ ਮੌਜੂਦਾ ਅਰਦਾਸ ਵਿੱਚ
ਗੁਰੂ ਸਾਹਿਬਾਂ ਦੇ ਨਾਮ ਨਾ ਲਿਖਣ ਦੀ ਕੀ ਮਜਬੂਰੀ ਹੋ ਗਈ? ਮਿਹਰਬਾਨੀ ਕਰਕੇ ਪਰਿਵਾਰ ਵਾਲੇ ਇਹ
ਬਹਾਨਾ ਲਗਾਣ ਦੀ ਖੇਚਲ ਨਾ ਕਰਨ ਕਿ ਪਾਠਕਾਂ ਦੇ ਸੁਝਾਵਾਂ ਕਾਰਣ ਐਸਾ ਕੀਤਾ ਗਿਆ ਹੈ। ਕਿਉਂਕਿ ਹਰ
ਲਿਖਤ ਵਿੱਚ ਫੈਸਲਾ ਇਨ੍ਹਾਂ ਦਾ ਆਪਣਾ ਹੁੰਦਾ ਹੈ, ਪਾਠਕਾਂ ਦਾ ਸਿਰਫ ਬਹਾਨਾ ਹੀ ਹੁੰਦਾ ਹੈ।
‘ਗੁਰੂ’ ਪਦ ਬਾਰੇ ਚੱਲ ਰਹੀ ਵਿਚਾਰ ਤੋਂ ਹੀ ਇਸ ਗੱਲ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ।
ਤੱਤ ਪਰਿਵਾਰ ਵਾਲਿਆਂ ਨੇ ਮੇਰੇ ਤੇ ਇਲਜਾਮ ਲਗਾਇਆ ਹੈ ਕਿ ਮੇਰੀਆਂ ਲਿਖਤਾਂ
ਵਿੱਚ ਝੂਠ ਹੀ ਕਿਉਂ ਪ੍ਰਧਾਨ ਰਹਿੰਦਾ ਹੈ?
ਵਿਚਾਰ-
ਮੇਰੀ ਇੱਕ ਗ਼ਲਤੀ
ਕਾਰਣ ਮੇਰੇ ਤੇ ਇਹ ਇਲਜਾਮ ਲਗਾਇਆ ਜਾ ਰਿਹਾ ਹੈ। ਜੇ ਮੇਰੀਆਂ ਲਿਖਤਾਂ ਵਿੱਚ ਝੂਠ ਹੀ ਪ੍ਰਧਾਨ
ਹੁੰਦਾ ਤਾਂ ਮੈਂ ਇੱਥੇ ਕਿੰਨਾਂ ਕੁ ਚਿਰ ਟਿਕ ਸਕਦਾ ਸੀ। ਕੀ ਝੂਠੇ ਬੰਦੇ ਨੂੰ ਸਿੱਖ ਮਾਰਗ ਤੇ
ਜਿਆਦਾ ਦੇਰ ਟਿਕਿਆ ਰਹਿਣ ਦਿੱਤਾ ਜਾ ਸਕਦਾ ਸੀ? ਸੋਚੋ ਜੇ ਮੇਰੀਆਂ ਲਿਖਤਾਂ ਵਿੱਚ ਹਮੇਸ਼ਾਂ ਝੂਠ ਹੀ
ਪ੍ਰਧਾਨ ਹੁੰਦਾ ਤਾਂ ਕੀ ਪਰਿਵਾਰ ਵਾਲੇ ਏਨਾ ਚਿਰ ਮੇਰਾ ਝੂਠ ਬਰਦਾਸ਼ਤ ਕਰ ਸਕਦੇ ਸੀ? ਏਨੇ ਸਾਲਾਂ
ਵਿੱਚ ਮੈਨੂੰ ਇੱਕ ਵਾਰੀਂ ਵੀ ਮੇਰੇ ਝੂਠੇ ਹੋਣ ਬਾਰੇ ਨਾ ਟੋਕਦੇ?
ਮਗ਼ਰਲੇ ਗੁਰੂ ਸਾਹਿਬਾਂ ਦੇ ਪ੍ਰਕਾਸ਼ ਦਿਵਸ ਮਨਾਉਣ ਬਾਰੇ-
ਪਰਿਵਾਰ ਵਾਲਿਆਂ ਦਾ ਪੱਖ-
“ਅਸੀਂ ਇਹ ਗੱਲ ਪੜਚੋਲਣ ਦਾ ਸੁਝਾਵ ਦਿੱਤਾ ਸੀ ਕਿ ਕੀ
ਮਗ਼ਰਲੇ ਨਾਨਕ ਸਰੂਪਾਂ ਦੇ ਜਨਮ ਦਿਹਾੜਿਆਂ ਨੂੰ ਪ੍ਰਕਾਸ਼ ਦਿਵਸ ਵਜੋਂ ਮਨਾਉਣਾ ਜਾਇਜ਼ ਹੈ? ਮਗ਼ਰਲੇ
ਨਾਨਕ ਸਰੂਪਾਂ (ਜਿਵੇਂ ਅੰਗਦ ਪਾਤਸ਼ਾਹ ਜੀ). . ਆਪਣੇ ਦੁਨਿਆਵੀ ਜਨਮ ਤੋਂ ਕਾਫੀ ਸਮਾਂ ਬਾਅਦ ਤੱਕ
ਗੁਰਮਤਿ ਵਿਰੋਧੀ ਕਰਮਕਾਂਡ ਕਰਦੇ ਰਹੇ। ਉਨ੍ਹਾਂ ਨੂੰ ਆਪ ਪ੍ਰਕਾਸ਼ ਗੁਰਮਤਿ ਇਨਕਲਾਬ ਦੇ ਸੰਪਰਕ ਵਿੱਚ
ਆਉਣ ਤੋਂ ਬਾਅਦ ਹੀ ਹੋਇਆ”।
ਵਿਚਾਰ-
ਗੁਰੂ ਸਾਹਿਬਾਂ
ਦੇ ਪ੍ਰਕਾਸ਼ ਦਿਵਸ ਉਨ੍ਹਾਂਦੇ ‘ਜਨਮ ਦਿਵਸ’ ਵਜੋਂ ਮਨਾਏ ਜਾਂਦੇ ਹਨ। ਪ੍ਰਕਾਸ਼ ਦਿਵਸ ਦਾ ਅਰਥ ਹੈ ਜਿਸ
ਦਿਨ ਉਨ੍ਹਾਂ ਦਾ ਦੁਨੀਆਂ ਤੇ ਜਨਮ/ ਪ੍ਰਕਾਸ਼ ਹੋਇਆ, ਨਾ ਕਿ ਜਿਸ ਦਿਨ ਉਹ ਦੁਨੀਆਂ ਵਿੱਚ ਪ੍ਰਕਾਸ਼
ਫੈਲਾਉਣ ਲੱਗੇ।
ਵੈਸੇ ਵੀ ਇਹ ਇਨ੍ਹਾਂ ਦੀ ਬਹਾਨੇ-ਬਾਜੀ ਹੈ। ਗੁਰੂ ਸਾਹਿਬਾਂ ਦੇ ਜਨਮ ਦਿਵਸ
ਨਾ ਮਨਾਏ ਜਾਣ ਲਈ ਕਦੇ ਧਨ ਦੀ ਬਰਬਾਦੀ ਦੀ ਗੱਲ ਕਰਦੇ ਹਨ। ਕਦੇ ਕਰਮ-ਕਾਂਡ ਫੈਲਣ ਦੀ ਗੱਲ ਕਰਦੇ ਹਨ
ਅਤੇ ਕਦੇ ਪ੍ਰਕਾਸ਼ ਫੈਲਾਉਣ ਵਾਲਾ ਦਿਵਸ ਦੀ ਗੱਲ ਕਰਦੇ ਹਨ। ਇਸ ਸਿਲਸਿਲੇ ਵਿੱਚ ਮੈਂ ਇਨ੍ਹਾਂ ਤੋਂ
ਇੱਕ ਗੱਲ ਪੁਛੀ ਸੀ ਕਿ ਮਿਸਾਲ ਦੇ ਤੌਰ ਤੇ ਗੁਰੂ ਅੰਗਦ ਦੇਵ ਜੀ ਦਾ ਜਨਮ ਦਿਵਸ ਮਨਾਉਣ ਤੇ ਪੰਥ ਦਾ
ਕਿੰਨਾਕੁ ਧੰਨ ਬਰਬਾਦ ਹੁੰਦਾ ਹੈ? ਜਾਂ ਕੀ ਕਰਮ-ਕਾਂਡ ਫੈਲਦਾ ਹੈ?
ਪਰਿਵਾਰ ਵਾਲੇ ਲਿਖਦੇ ਹਨ
-
“ਵੀਰ ਕੈਲਗਰੀ ਜੀ ਨੇ ਆਪਣੀ ਗਲਤ ਸੋਚ ਕਾਰਨ ਪਾਠਕਾਂ ਦੇ ਮਨ ਵਿੱਚ ਪਰਿਵਾਰ ਬਾਰੇ ਇੱਕ ਹੋਰ ਸ਼ੰਕਾ
ਪੈਦਾ ਕਰਨ ਦੇ ਮਕਸਦ ਨਾਲ ਲਿਖਿਆ ਹੈ ਕਿ ਪਰਿਵਾਰ ਦਾ ਇੱਕ ਸੰਪਾਦਕੀ “ਕੀ ਮਗਰਲੇ ਨਾਨਕ ਸਰੂਪਾਂ ਦੇ
ਪ੍ਰਕਾਸ਼ ਪੁਰਬ ਮਨਾਉਣੇ ਜਾਇਜ਼ ਹਨ?” ਪਹਿਲਾਂ ਪਰਿਵਾਰ ਦੀ ਵੈਬਸਾਇਟ ਤੇ ਉਪਲਬਦ ਸੀ, ਹੁਣ ਨਹੀਂ
ਮਿਲਦਾ”। ਇਹ ਨਿਰਾ ਝੂਠ ਹੈ। ਇਹ ਸੰਪਾਦਕੀ ਅੱਜ ਵੀ ਸਾਡੀ ਵੈਬਸਾਇਟ ਤੇ ਇਸ ਲਿੰਕ ਤੇ ਪੜ੍ਹਿਆ
ਜਾ ਸਕਦਾ ਹੈ”।
ਵਿਚਾਰ-
ਕੀ ਪਰਿਵਾਰ ਵਾਲੇ
ਮੇਰੀ ਲਿਖਤ ਦੀ ਕੋਪੀ ਪੇਸਟ ਲਗਾ ਸਕਦੇ ਹਨ ਜਿੱਥੇ ਮੈਂ ਲਿਖਿਆ ਹੈ “…
ਪਹਿਲਾਂ ਪਰਿਵਾਰ ਦੀ ਵੈਬਸਾਇਟ ਤੇ
ਉਪਲਬਦ ਸੀ, ਹੁਣ ਨਹੀਂ ਮਿਲਦਾ”।
ਪਾਠਕਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਮੈਂ ਲਿਖਿਆ ਸੀ “26-12-10 ਨੂੰ
ਉਨ੍ਹਾਂਦੀ ਸਾਇਟ ਤੋਂ ਪ੍ਰਿੰਟ ਕੀਤਾ ਗਿਆ ਸੀ ਜੋ ਕਿ
ਹੁਣ ਮੈਨੂੰ ਉਨ੍ਹਾਂਦੀ ਸਾਇਟ ਤੇ
ਨਜ਼ਰ ਨਹੀਂ ਆ ਰਿਹਾ, ਪਤਾ ਨਹੀਂ ਕੀ ਕਾਰਣ
ਹੈ)। ਵੈਸੇ ਵੀ ਇਹ ਪਹਿਰਾ ਮੈਂ ਬਰੈਕਟ ਵਿੱਚ ਲਿਖਿਆ ਸੀ ਸਿਰਫ ਅਸਲੀਅਤ ਦੱਸਣ ਲਈ। ਜੇ ਇਹ ਕੋਈ
ਇਲਜ਼ਾਮ ਹੁੰਦਾ ਤਾਂ ਬਾਕਾਇਦਾ ਤੌਰ ਤੇ ਸਵਾਲ/ਇਲਜ਼ਾਮ ਦੀ ਤਰ੍ਹਾਂ ਲਿਖਿਆ ਹੋਣਾ ਸੀ। ਅਸਲ ਵਿੱਚ ਗੱਲ
ਇਹ ਸੀ ਕਿ ਮੈਂ ਇਸ ਲੇਖ ਨੂੰ ਪੁਰਾਣੇ ਲੇਖਾਂ ਵਿੱਚ ਲੱਭ ਰਿਹਾ ਸੀ ਇਸ ਲਈ ਮੈਨੂੰ ਨਜ਼ਰ ਨਹੀਂ ਸੀ
ਆਇਆ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ- ‘ਸਰੀਰ ਗੁਰੂ ਨਹੀਂ ਹੁੰਦਾ’ (ਨੋਟ-
ਮੈਂ ਇਨ੍ਹਾਂ ਦੀ ਇਸ ਗੱਲ ਦਾ ਕਦੇ ਵੀ ਵਿਰੋਧ ਨਹੀਂ ਕੀਤਾ। ਮੇਰਾ ਵੀ ਇਹੀ ਕਹਿਣਾ ਹੈ ਕਿ ਸਰੀਰ
ਗੁਰੂ ਨਹੀਂ ਹੁੰਦਾ ਪਰ ਸਰੀਰ ਤੋਂ ਬਿਨਾ ਧੁਰੋਂ ਆਇਆ ਸ਼ਬਦ ਪ੍ਰਗਟ ਨਹੀਂ ਹੋ ਸਕਦਾ। ਸ਼ਬਦ ਸਿਰਫ
{ਗੁਰੂ ਸਾਹਿਬਾਨ ਵਰਗੇ ਕਿਸੇ} ਮਨੁੱਖਾ ਸਰੀਰ ਦੁਆਰਾ ਹੀ ਪ੍ਰਗਟ ਹੋ ਸਕਦਾ ਹੈ ਜੇ ਪਰਿਵਾਰ ਵਾਲਿਆਂ
ਦੀ ਗੁਰੂ ਸਾਹਿਬਾਂ ਵਾਲੀ ਉੱਚੀ ਅਵਸਥਾ ਹੈ ਤਾਂ ਉਨ੍ਹਾਂ ਦੇ ਸਰੀਰ ਤੋਂ ਵੀ ਪ੍ਰਗਟ ਹੋ ਸਕਦਾ ਹੈ।
ਧੁਰੋਂ ਆਈ ਬਾਣੀ ਗੁਪਤੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਉਸ ਗੁਪਤੀ ਬਾਣੀ ਦਾ ਪ੍ਰਗਟ ਰੂਪ
ਦਰਜ ਹੈ) ਆਪਣਾ ਪੱਖ ਸਹੀ ਸਾਬਤ ਕਰਨ ਲਈ ਪਰਿਵਾਰ ਵਾਲੇ ਇਤਿਹਾਸ ਦੀ ਇੱਕ ਮਿਸਾਲ ਦਿੰਦੇ ਹਨ, ਜਿਸ
ਵਿੱਚ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਪਹਿਲੀ ਵਾਰੀਂ ਕਰਤਾਰ ਪੁਰ ਗਏ ਅਤੇ ਉਹ ਗੁਰੂ
ਨਾਨਕ ਦੇਵ ਜੀ ਨੂੰ ਸਰੀਰ ਤੋਂ ਪਛਾਣ ਨਾ ਸਕੇ …।
ਇਹ ਸਾਬਤ ਕਰਨ ਲਈ ਕਿ ਗੁਰੂ ਸਾਹਿਬਾਂ ਨੂੰ ਉਨ੍ਹਾਂਦੇ ਵਕਤ ‘ਗੁਰੂ’ ਸ਼ਬਦ
ਨਾਲ ਸੰਬੋਧਿਤ ਕੀਤਾ ਜਾਂਦਾ ਸੀ, ਮੈਂ ਤੁਜ਼ਕੇ ਜਹਾਂਗੀਰੀ ਦਾ ਹਵਾਲਾ ਪੇਸ਼ ਕੀਤਾ ਸੀ, ਜਿਸ ਬਾਰੇ
ਇਨ੍ਹਾਂਦਾ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਇਨ੍ਹਾਂਨੂੰ ਕੋਈ ਹਵਾਲਾ ਮੰਜੂਰ
ਨਹੀਂ।
ਵਿਚਾਰ/ ਸਵਾਲ
- ਪਰਿਵਾਰ
ਵਾਲੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ ਵਿਚਾਰ ਦਾ ਆਧਾਰ ਮੰਨਦੇ ਹਨ ਤਾਂ, ਕੀ ਪਰਿਵਾਰ ਵਾਲੇ ਦੱਸ
ਸਕਦੇ ਹਨ ਕਿ ਜਿਹੜਾ ਉਨ੍ਹਾਂ ਨੇ ਉੱਪਰ ਦਸਿਆ ਗੁਰੂ ਨਾਨਕ ਦੇਵ ਜੀ ਅਤੇ ਲਹਿਣਾ ਜੀ ਵਾਲ਼ਾ ਹਵਾਲਾ
ਪੇਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਪੰਨੇ ਤੇ ਦਰਜ ਹੈ?
ਪਰਿਵਾਰ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਕੋਈ ਹਵਾਲਾ
ਮਨਜ਼ੂਰ ਨਹੀਂ ਹੈ। ਪਰ ਇਸ ਸੰਬੰਧ ਵਿੱਚ ਮੇਰੇ ਸਮੇਤ ਕੁੱਝ ਸੱਜਣਾਂ ਨੇ ਗੁਰੂ ਗ੍ਰੰਥ ਸਾਹਿਬ’ ਚੋਂ
ਹਵਾਲੇ ਪੇਸ਼ ਕੀਤੇ ਸਨ। ਜਿਨ੍ਹਾਂ ਦੇ ਅਰਥ ਪਰਿਵਾਰ ਵਾਲਿਆਂ ਨੇ ਆਪਣੇ ਹੀ ਹਿਸਾਬ ਦੇ ਕਰਕੇ ਆਪਣਾ
ਪੱਖ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਸਿਲਸਿਲੇ ਵਿੱਚ ਹੇਠਾਂ ਮੈਂ ਆਪਣੇ ਇੱਕ ਪੁਰਾਣੇ ਲੇਖ
ਵਿੱਚੋਂ ਕੋਪੀ-ਪੇਸਟ ਲਗਾ ਰਿਹਾ ਹਾਂ-
“ਤੱਤ ਗੁਰਮਤਿ ਪਰਿਵਾਰ ਵਾਲੇ ਇੱਕ ਪਾਸੇ ਪ੍ਰੋ: ਸਾਹਿਬ ਸਿੰਘ ਜੀ ਦੀ ਮਿਹਨਤ
ਦੀ ਤਾਰੀਫ਼ ਕਰਦੇ ਹਨ ਅਤੇ ਦੂਸਰੇ ਪਾਸੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਨ ਵਾਲੀਆਂ ਘਾੜਤਾਂ ਘੜ ਰਹੇ
ਹਨ। ਜੇ ਕਰ ਤੱਤ ਗੁਰਮਤਿ ਪਰਿਵਾਰ ਵਾਲਿਆਂ ਨੂੰ ਕੁੱਝ ਗ਼ਲਤੀਆਂ ਲੱਗਦੀਆਂ ਹਨ ਤਾਂ ਉਹ ਕੇਵਲ
ਗ਼ਲਤੀਆਂ ਦੇ ਸੁਧਾਰ ਦੀ ਹੀ ਗੱਲ ਕਿਉਂ ਨਹੀਂ ਕਰਦੇ? ਕੀ ਉਹ ਕੋਈ ਐਸਾ ਟੀਕਾ ਦੱਸ ਸਕਦੇ ਹਨ ਜਿਸ
ਵਿੱਚ ਕੋਈ ਗ਼ਲਤੀ ਨਾ ਹੋਵੇ? ਕੀ ਉਨ੍ਹਾਂਦੇ ਆਪਣੇ ਕੀਤੇ ਅਰਥ ਠੀਕ ਹੁੰਦੇ ਹਨ? ਪੇਸ਼ ਹਨ ਕੁੱਝ ਕੁ
ਉਦਾਹਰਣਾਂ ਜਿਨ੍ਹਾਂ ਦੇ ਅਰਥ ਇਨ੍ਹਾਂਨੇ ਕੀਤੇ ਸਨ। ਪਰ ਇਨ੍ਹਾਂ ਅਰਥਾਂ ਬਾਰੇ ਕੀਤੇ ਗਏ ਮੇਰੇ
ਤਰਕਾਂ ਦਾ ਇਨ੍ਹਾਂਨੇ ਅੱਜ ਤੱਕ ਕੋਈ ਸਪੱਸ਼ਟੀਕਰਣ ਨਹੀਂ ਦਿੱਤਾ।
1- “ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥”
(ਪੰਨਾ-1389)।
ਅਰਥ (ਤੱ: ਗੁ: ਪ: ) – “ਕਵੀ ਕਲ ਆਖਦਾ ਹੈ! ਮੈਂ ਉਸ ਨਾਨਕ ਪਾਤਸ਼ਾਹ ਦੇ
(ਗੁਰੂ) ਪ੍ਰਭੂ ਦੇ ਗੁਣ ਗਾਉਂਦਾ ਹਾਂ, ਜਿਸ ਨੇਂ ਗ੍ਰਿਹਸਤੀ (ਰਾਜ) ਰਹਿੰਦੇ ਹੋਏ (ਸੱਚਾ) ਜੋਗ
ਮਾਣਿਆ”।
ਤਰਕ- ਪਰਮਾਤਮਾ ਤਾਂ ਇੱਕ ਹੈ, ਨਾਨਕ ਪਾਤਸ਼ਾਹ ਦੇ ‘ਗੁਰੂ’
(ਪ੍ਰਭੂ) ਦੇ ਗੁਣ ਗਾਉਣ ਦਾ ਕੀ ਮਤਲਬ ਹੋਇਆ? ਨਾਨਕ ਪਾਤਿਸ਼ਾਹ ਦਾ ਗੁਰੂ
(ਪ੍ਰਭੂ) ਕੋਈ ਵੱਖਰਾ ਹੈ?
“ …. ਮੈਂ. . ਪ੍ਰਭੂ ਦੇ ਗੁਣ ਗਾਉਂਦਾ ਹਾਂ ਜਿਸ ਨੇ ਗ੍ਰਿਹਸਥੀ (ਰਾਜ)
ਰਹਿੰਦੇ ਹੋਏ (ਸੱਚਾ) ਜੋਗ ਮਾਣਿਆ”।
ਕੀਤੇ ਗਏ ਅਰਥਾਂ ਅਨੁਸਾਰ ਕਵੀ ਕਲ ਉਸ ਦੇ ਗੁਣ ਗਾਉਂਦਾ ਹੈ ਜਿਸ ਨੇ ਰਾਜ
ਜੋਗ ਮਾਣਿਆ। ਕੀ ਪ੍ਰਭੂ ਨੇ ਰਾਜ ਜੋਗ ਮਾਣਿਆ?
2- “ਗੁਰੁ ਜਗਤ ਫਿਰਣਸੀਹ ਅਮਰਉ’ ਰਾਜੁ ਜੋਗੁ ਲਹਣਾ ਕਰੈ॥”
(ਪੰਨਾ- 1391)।
ਅਰਥ (ਪ੍ਰੋ: ਸਾਹਿਬ ਸਿੰਘ): ‘ਫਿਰਣਸੀਹ= ਫੇਰੂ ਦਾ ਪੁੱਤਰ’। ਜਗਤ ਦਾ ਗੁਰੂ
ਬਾਬਾ ਫੇਰੂ ਦਾ ਸਪੁੱਤ੍ਰ ਲਹਿਣਾ ਜੀ (ਗੁਰੂ) ਅੰਗਦ ਰਾਜ ਅਤੇ ਜੋਗ ਮਾਣਦਾ ਹੈ।
(ਨੋਟ: ਤ: ਗੁ: ਪ: ਵੱਲੋਂ ਇਸ ਤੁਕ ਦੇ
ਅਰਥ ਨਹੀਂ ਕੀਤੇ ਗਏ। ਅਰਥਾਤ, ਅਰਥ ਨਹੀਂ ਕਰ ਸਕੇ)।
3- “ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ॥”
(ਪੰਨਾ-1393)।
ਅਰਥ (ਤੱ: ਗੁ: ਪ: ) - “ਹੇ ਅਮਰਦਾਸ ਜੀ! ਭਗਤਾਂ ਨੂੰ ਉਹ ਨਾਮ ਦੇ ਕੇ ਪਾਰ
ਉਤਾਰਨ ਵਾਲਾ ਗੁਰੂ ਆਪ ਜੀ ਦੇ ਹਿਰਦੇ ਵਿੱਚ ਪ੍ਰਗਟ ਹੋਇਆ”।
ਨੋਟ- ਇਨ੍ਹਾਂ ਅਰਥਾਂ ਨੂੰ ਜ਼ਰਾ ਧਿਆਨ ਨਾਲ ਪੜ੍ਹੋ। ਕੀ ਇਸ ਲਾਇਨ ਦਾ ਕੋਈ
ਮਤਲਬ ਬਣਦਾ ਹੈ? ਕੀ ਭਗਤਾਂ ਨੂੰ ਨਾਮ ਦੇਣ ਨਾਲ, ਪਾਰ ਉਤਾਰਨ ਵਾਲਾ ਗੁਰੂ ਆਪ ਜੀ ਦੇ
ਹਿਰਦੇ ਵਿੱਚ ਪ੍ਰਗਟ ਹੋਇਆ?
ਜੇ “ਅਮਰਦਾਸ” ਦਾ ਅਰਥ “ਹੇ ਅਮਰਦਾਸ” ਕਰੀਏ ਤਾਂ “ਗੁਰ ਕਉ
ਫੁਰਿਆ” ਦਾ ਅਰਥ “ਗੁਰੂ ਆਪ ਜੀ ਦੇ ਹਿਰਦੇ ਵਿੱਚ ਪ੍ਰਗਟ ਹੋਇਆ” ਕਿਸੇ ਤਰ੍ਹਾਂ ਵੀ ਬਣਦਾ ਹੈ?
‘ਗੁਰੂ ਨੂੰ’ ਫੁਰਿਆ ਅਰਥ ਬਣਦਾ ਹੈ।
4- “ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ॥
ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ॥”
(ਪੰਨਾ- 1394)।
ਅਰਥ (ਤ: ਗੁ: ਪ: ) - “ਹੇ ਭਾਈ! ਪ੍ਰਭੂ
(ਅਮਰਦਾਸ ਜੀ ਦੇ (ਵੱਲੋਂ ਸਮਝਾਏ)
ਗੁਰੂ) ਨੂੰ ਪਰਸਣਾ ਚਾਹੀਦਾ ਹੈ, ਜਿਸ ਨਾਲ ਧਰਤੀ
ਤੋਂ ਕੁੱਝ ਪਾਪ ਬਿਨਾਸ (ਘਟ) ਜਾਂਦੇ ਹਨ। ਇਸੇ (ਅਮਰਦਾਸ ਜੀ ਦੇ) ਗੁਰੂ ਨੂੰ ਪਰਸੀਐ, ਜਿਸ ਨੂੰ
ਸਿਧ-ਸਾਧਿਕ ਵੀ (ਪਰਸਦੇ) ਲੋਚਦੇ ਹਨ”।
ਤਰਕ:- “ਗੁਰੁ ਅਮਰਦਾਸ ਪਰਸੀਐ” ਦਾ ਅਰਥ
“ਅਮਰਦਾਸ ਜੀ ਦੇ (ਵੱਲੋਂ ਸਮਝਾਏ)
ਗੁਰੂ” ਕੀ ਕਿਸੇ ਵੀ ਹਿਸਾਬ
ਨਾਲ ਇਹ ਅਰਥ ਬਣਦੇ ਹਨ? ਜੇ ਇੱਥੇ ਗੁਰੂ (ਪਰਮਾਤਮਾ) ਨੂੰ ਪਰਸਣ ਦੀ ਗੱਲ ਕੀਤੀ ਮੰਨ ਲਈਏ ਤਾਂ
‘ਗੁਰੁ’ ਅਤੇ ‘ਪਰਸੀਐ’ ਦੇ ਵਿੱਚ ਵਿਚਾਲੇ ‘ਅਮਰਦਾਸ’ ਪਦ ਲਿਖਣ ਦਾ ਕੀ ਮਤਲਬ ਹੋਇਆ? “ਇਸੇ (ਅਮਰਦਾਸ
ਜੀ ਦੇ) ਗੁਰੂ ਨੂੰ ਪਰਸੀਐ” ਅਰਥ ਕਿਸ ਤਰ੍ਹਾਂ ਬਣ ਸਕਦੇ ਹਨ?
ਸਵਾਲ- ਅਮਰਦਾਸ ਦੇ ਗੁਰੂ ਨੂੰ ਪਰਸਣ ਬਾਰੇ ਕਿਉਂ ਕਿਹਾ ਗਿਆ ਹੈ? ਆਪਣਾ
ਗੁਰੂ ਹੀ ਪਰਸਣ ਲਈ ਕਿਉਂ ਨਹੀਂ ਕਿਹਾ ਗਿਆ? ਕੀ (ਗੁਰੂ) ਅਮਰਦਾਸ ਜੀ ਦਾ ‘ਪ੍ਰਭੂ ਗੁਰੂ’ ਕੋਈ
ਵੱਖਰਾ ਹੈ?
ਗੁਰੂ ਨਾਨਕ ਦੇਵ ਜੀ ਦਾ ਵੱਖਰਾ, ਗੁਰੂ ਅੰਗਦ ਦੇਵ ਜੀ ਦਾ ਵੱਖਰਾ ਅਤੇ ਅਮਰ
ਦਾਸ ਜੀ ਦਾ ਪਰਮਾਤਮਾ ਗੁਰੂ ਹਨ? (ਨੋਟ- ਇਹ ਲਾਇਨ ਕੌਪੀ-ਪੇਸਟ ਦੀ ਨਹੀਂ ਹੈ?)
5- “ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ
ਸਰ ਅਭਰ ਭਰੇ॥”
(ਪੰਨਾ-1396)।
ਅਰਥ (ਤ: ਗੁ: ਪ: ) - “ਕਵੀ ਕਲ੍ਹ ਆਖਦਾ ਹੈ! ਹਰਿਦਾਸ ਠਾਕੁਰ ਜੀ ਦੇ
ਪੁੱਤਰ ਰਾਮਦਾਸ ਪਾਤਸ਼ਾਹ ਦਾ ਗੁਰੂ (ਗੁਣਾਂ ਦਾ) ਸਰੋਵਰ ਹੈ, ਜੋ ਖਾਲੀ ਮਨੁੱਖਾਂ ਨੂੰ ਵੀ (ਗੁਣਾਂ
ਨਾਲ) ਭਰ ਦਿੰਦਾ ਹੈ”।
ਤਰਕ: ਕੀ ਹਰਿਦਾਸ ਠਾਕੁਰ ਜੀ ਦੇ ਪੁੱਤਰ ਰਾਮਦਾਸ ਜੀ ਦਾ ‘ਪਰਮਾਤਮਾ
ਗੁਰੂ’ ਹੋਰ ਦੂਸਰਿਆਂ ਨਾਲੋਂ ਵੱਖਰਾ ਹੈ, ਜਿਹੜਾ ਰਾਮਦਾਸ ਜੀ ਦੇ ਪਰਮਾਤਮਾ ਨੂੰ ਉਚੇਚੇ ਤੌਰ ਤੇ
ਗੁਣਾਂ ਨਾਲ ਭਰਨ ਵਾਲਾ ਦੱਸਿਆ ਹੈ?
“ਹਰਿਦਾਸ ਠਾਕੁਰ ਦਾ ਪੁੱਤਰ, ਰਾਮਦਾਸ” ਕਹਿਣ ਤੋਂ ਤਾਂ ਲੱਗਦਾ ਹੈ
ਖਾਸ ਤੌਰ ਤੇ ਬੰਸਾਵਲੀ ਦੇ ਕੇ ਭੁਲੇਖਾ ਦੂਰ ਕੀਤਾ ਗਿਆ ਹੈ ਤਾਂ ਕਿ ਭੁਲੇਖਾ ਨਾ ਰਹਿ ਜਾਵੇ ਕਿ
ਕਿਸ ‘ਪਰਮਾਤਮਾ’ ਗੁਰੂ ਬਾਰੇ ਗੱਲ ਕੀਤੀ ਗਈ ਹੈ।
ਸੋ ਇਹ ਹੈ ਉਸ ਟੀਕੇ ਦੀ ਰੂਪ ਰੇਖਾ ਜਿਹੜਾ ਤੱਤ ਗੁਰਮਤਿ ਵਾਲੇ ਪ੍ਰੋ:
ਸਾਹਿਬ ਸਿੰਘ ਦਾ ਟੀਕਾ ਰੱਦ ਕਰਕੇ ਨਵਾਂ ਟੀਕਾ ਤਿਆਰ ਕਰਨ ਦੀਆਂ ਘਾੜਤਾਂ ਘੜ ਰਹੇ ਹਨ।
ਪ੍ਰੋ: ਸਾਹਿਬ ਸਿੰਘ ਨੇ ਜਿੰਨੀਂ ਵੀ ਵਿਆਖਿਆ ਕੀਤੀ ਹੈ ਵਿਆਕਰਣ ਦੇ ਆਧਾਰ
ਤੇ ਹੀ ਕੀਤੀ ਹੈ। ਜੇ ਉਨ੍ਹਾਂਦੀ ਵਿਆਕਰਣ ਖੋਜ ਵਿੱਚ ਤ: ਗੁ: ਪ: ਵਾਲਿਆਂ ਨੂੰ ਕੁੱਝ ਗ਼ਲਤੀਆਂ
ਲੱਗਦੀਆਂ ਹਨ ਤਾਂ ਉਹ ਗ਼ਲਤੀਆਂ ਦੱਸਣੀਆਂ ਬਲਦੀਆਂ ਹਨ। ਜਦਕਿ ਇਨ੍ਹਾਂਨੇ ਵਿਆਕਰਣ ਦੀ ਅੱਜ ਤੱਕ ਇੱਕ
ਵੀ ਗ਼ਲਤੀ ਨਹੀਂ ਦੱਸੀ। ਹਮੇਸ਼ਾਂ ਪ੍ਰੋ: ਸਾਹਿਬ ਸਿੰਘ ਦੇ ‘ਵਿਆਕਰਣ ਆਧਾਰਿਤ ਅਰਥ’ ਗ਼ਲਤ ਕਹਿਕੇ
ਉਨ੍ਹਾਂ ਅਰਥਾਂ ਦੀ ਤੁਲਣਾ ਕਿਸੇ ਹੋਰ ਵਿਦਵਾਨ ਦੇ ਭਾਵਾਰਥਾਂ ਨਾਲ ਕਰ ਦਿੱਤੀ
ਜਾਂਦੀ ਹੈ”।
********
ਹਰਦੇਵ ਸਿੰਘ ਜਮੂੰ ਜੀ!
ਵੀਰ ਜੀ! ਗੁਰਮਤਿ ਵਿੱਚ/ਗੁਰਮਤਿ ਦੇ ਨਾਮ ਤੇ ਸਭ ਕੁੱਝ ਠੀਕ ਨਹੀਂ ਹੋ
ਰਿਹਾ, ਪਰ ਸਭ ਕੁੱਝ ਗ਼ਲਤ ਵੀ ਨਹੀਂ ਹੈ। ਪਰ ਅਜੋਕੇ ਕਈ ਜਿਆਦਾ ਪੜ੍ਹੇ ਲਿਖੇ ਵਿਦਵਾਨ ਗੁਰਮਤਿ ਦਾ
ਸੱਭ ਕੁੱਝ ਬਦਲਣ ਤੇ ਤੁਲੇ ਹੋਏ ਹਨ। ਮਿਸਾਲ ਦੇ ਤੌਰ ਤੇ ਕੁੱਝ ਸਾਲ ਪਹਿਲਾਂ ਤੱਤ ਪਰਿਵਾਰ ਵਾਲਿਆਂ
ਨੇ ਗੁਰਮਤਿ ਵਿੱਚ ਸੁਧਾਰ ਲਿਆਉਣ ਦੇ ਮਕਸਦ ਨਾਲ ਸਿੱਖ ਰਹਿਤ ਮਰਿਆਦਾ ਵਿੱਚ ਸੁਧਾਰ ਦਾ ਕੰਮ ਆਪਣੇ
ਹੱਥ ਲਿਆ ਸੀ। ਪਹਿਲਾਂ ਪਹਿਲਾਂ ਤਾਂ ਮੈਂ ਬਹੁਤ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਗੁਰਮਤਿ ਵਿੱਚ ਸੁਧਾਰ
ਹੋਣ ਲੱਗਾ ਹੈ, ਪਰ ਛੇਤੀ ਹੀ ਇਨ੍ਹਾਂ ਦੇ ਇਰਾਦੇ ਕੁੱਝ ਹੋਰ ਹੀ ਨਜ਼ਰ ਆਉਣ ਲੱਗ ਪਏ। ਸੁਧਾਰ ਦੇ ਨਾਮ
ਤੇ ਸਭ ਕੁੱਝ ਹੀ ਬਦਲ ਦੇਣ ਦੇ ਇਰਾਦੇ। ਇਨ੍ਹਾਂ ਨੂੰ ਪਹਿਲਾਂ ਵਾਲੀ ਰਹਿਤ ਮਰਿਆਦਾ ਵਿੱਚ ਕੋਈ ਇੱਕ
ਵੀ ਨੁਕਤਾ ਠੀਕ ਨਹੀਂ ਲੱਗਦਾ। ਜਾਣੀ ਕਿ ਸੌ ਦਾ ਸੌ ਪ੍ਰਤੀਸ਼ਤ ਗ਼ਲਤ।
ਕੁਝ ਵਿਦਵਾਨ ਤਾਂ ਗੁਰਮਤਿ ਨਾਲ ਸੰਬੰਧਤ ਬਦਲਾਵ ਸਿਰਫ ਇਸ ਲਈ ਚਾਹੁੰਦੇ ਹਨ
ਤਾਂ ਕਿ ਉਹ ਦੁਨੀਆਂ ਨੂੰ ਦੱਸ ਸਕਣ ਕਿ ਉਹ ਵੀ ਪੜ੍ਹੇ ਲਿਖੇ ਹਨ। ਕੁੱਝ ਨਵਾਂ ਪੇਸ਼ ਨਹੀਂ ਕਰਨਗੇ
ਤਾਂ ਲੋਕਾਂ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਉਹ ਹੋਰਨਾਂ ਨਾਲੋਂ ਜਿਆਦਾ ਸਮਝਦਾਰ ਅਤੇ ਪੜ੍ਹੇ
ਲਿਖੇ ਹਨ।
ਕੁਝ ਸਮਾਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਅਕਾਲ ਤਖਤ ਜੋ ਥੜ੍ਹੇ ਦੇ
ਰੂਪ ਵਿੱਚ ਗੁਰੂ ਸਾਹਿਬਾਂ ਦੇ ਸਮੇਂ ਬਣਿਆ ਸੀ ਉਹ ਥੜ੍ਹਾ ਅਲੋਪ ਹੈ, ਇਸ ਲਈ ਅਕਾਲ ਤਖਤ ਵੀ ਅਲੋਪ
ਹੋਇਆ। ਹੁਣ ਜਦੋਂ ਤਸਵੀਰਾਂ ਦੀ ਜ਼ੁਬਾਨੀ ਇਹ ਤੱਥ ਸਾਮ੍ਹਣੇ ਆ ਗਿਆ ਕਿ ਥੜ੍ਹਾ ਅਲੋਪ ਨਹੀਂ ਹੋਇਆ,
ਤਾਂ ਹੁਣ ਨਵਾਂ ਛੋਛਾ ਉਠ ਗਿਆ ਕਿ ਕੀ ਸਬੂਤ ਹੈ ਕਿ ਇਹ ਉਹੀ ਥੜ੍ਹਾ/ ਤਖਤ ਹੈ ਜਿਹੜਾ ਗੁਰੂ ਸਾਹਿਬ
ਦੇ ਸਮੇਂ ਹੋਂਦ ਵਿੱਚ ਆਇਆ ਸੀ? ਇਤਿਹਾਸ ਵਿੱਚ ਐਸਾ ਕੋਈ ਜਿਕਰ ਨਹੀਂ ਮਿਲਦਾ ਕਿ ਗੁਰੂ ਸਾਹਿਬ ਦੇ
ਸਮੇਂ ਬਣੇ ਥੜ੍ਹੇ/ਤੱਖਤ ਨੂੰ ਕਿਸੇ ਨੇ ਕਿਸੇ ਵਕਤ ਢਾਇਆ ਵੀ ਸੀ। ਪਰ ਅਜੋਕੇ ਪੜ੍ਹੇ ਲਿਖੇ ਇੱਕ
ਵਿਦਵਾਨ ਦੇ ਜ਼ਹਨ ਵਿੱਚ ਇੱਕ ਨੁਕਤੇ ਨੇ ਜਨਮ ਲਿਆ ਕਿ ਕਦੇ ਕਿਸੇ ਵਕਤ ਕਿਸੇ ਪੰਥ ਵਿਰੋਧੀ ਜਾਂ ਕਿਸੇ
ਵਿਦੇਸ਼ੀ ਨੇ ਗੁਰੂ ਸਾਹਿਬ ਵਾਲੇ ਥੜ੍ਹੇ/ਤਖਤ ਨੂੰ ਢਾਹ ਦਿੱਤਾ ਹੋਣਾ ਹੈ। ਅਤੇ ਉਸ ਥੜ੍ਹੇ
ਦੇ ਥਾਂ ਪੰਜ ਮੰਜਲੀ ਬਿਲਡਿੰਗ ਬਣਾ ਦਿੱਤੀ ਗਈ। ਹੁਣ ਬਜਾਏ ਇਸ ਦੇ ਕਿ ਉਸ ਵਿਦਵਾਨ ਦੇ ਜ਼ਹਨ ਵਿੱਚ
ਆਈ ਇਸ ਗੱਲ ਨੂੰ ਉਹ ਵਿਦਵਾਨ ਸੱਜਣ ਖੁਦ ਤੱਥਾਂ ਦੇ ਆਧਾਰ ਤੇ ਸਹੀ ਸਾਬਤ ਕਰੇ, ਉਸ ਦੇ ਉਲਟ ਤੁਸੀਂ
ਇਹ ਸਾਬਤ ਕਰੋ ਕਿ ਉਸ ਵਿਦਵਾਨ ਸੱਜਣ ਦੇ ਜ਼ਹਨ ਵਿੱਚ ਆਇਆ ਨੁਕਤਾ ਗ਼ਲਤ ਹੈ। ਜੋ ਇਹ ਕਹਿ ਰਿਹਾ ਹੈ ਕਿ
ਇਸ ਤਰ੍ਹਾਂ ਹੋਇਆ ਹੈ ਉਹ ਸਾਬਤ ਨਾ ਕਰੇ ਬਲਕਿ ਤੁਸੀਂ ਸਾਬਤ ਕਰੋ ਕਿ ਇਸ ਤਰ੍ਹਾਂ ਨਹੀਂ ਹੋਇਆ।
ਬਹੁਤ ਜਲਦੀ ਤੁਹਾਨੂੰ ਇਹ ਵੀ ਸਾਬਤ ਕਰਨ ਲਈ ਕਿਹਾ ਜਾ ਸਕਦਾ ਹੈ ਕਿ ਕੀ
ਤੁਸੀਂ ਉਹੀ ਹਰਦੇਵ ਸਿੰਘ ਹੋ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦੇ ਘਰ ਜਨਮ ਲਿਆ ਸੀ ਜਾਂ ਬਚਪਨ ਵਿੱਚ
ਭੀੜ ਭੜੱਕੇ ਵਿੱਚ ਕਿਸੇ ਨਾਲ ਬਦਲ ਗਏ ਸੀ?
ਜਸਬੀਰ ਸਿੰਘ (ਕੈਲਗਰੀ)
(18/05/12)
ਮਨਦੀਪ ਸਿੰਘ 'ਵਰਨਨ'
ਗੁਰ ਫਤਹਿ ਜੀ,
ਸਤਿਕਾਰਯੋਗ ਸੰਪਾਦਕ ਜੀਓ ।
ਗੁਰਮਤਿ ਗਿਆਨ ਮਿਸ਼ਨਰੀ ਕਾਲਿਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਪੰਜਾਬ ਦੇ ਪਿੰਡਾਂ ਵਿੱਚ
ਚੱਲ ਰਹੇ ਪ੍ਰਚਾਰ ਦੀ ਮੁਕੰਮਲ ਜਾਣਕਾਰੀ , ਸਮਾਗਮਾਂ ਦੇ ਵੇਰਵੇ ਤੇ ਵੀਡੀਓ ਆਦਿਕ
www.sikhilehar.com
ਵੈਬਸਾਈਟ ਤੇ ਉਪਲਬਧ ਹਨ ਜੀ । ਕ੍ਰਿਪਾ ਕਰਕੇ ਵੈਬਸਾਈਟ ਦਾ
ਵੇਰਵਾ ਆਪਜੀ ਆਪਣੇ ਪਾਠਕਾਂ ਨਾਲ ਸਾਂਝਾ ਕਰ ਦਿਓ ਜੀ।
www.sikhilehar.com
ਧੰਨਵਾਦ ਜੀ ।
ਮਨਦੀਪ ਸਿੰਘ 'ਵਰਨਨ'
(18/05/12)
ਗੁਰਮਤਿ ਸੰਚਾਰ ਸਭਾ ਜਰਮਨੀ
ਐਸੇ
ਸੰਤ ਨ ਮੋ ਕਉ ਭਾਵਹਿ॥ ਪੰਨਾ ੪੭੬
ਗੁਰਬਾਣੀ ਸਾਧਾਰਨ ਲੋਕਾਂ ਦਾ ਸ਼ੋਸ਼ਣ ਅਤੇ ਲੁੱਟ ਕਰਨ ਵਾਲੇ ਧਾਰਮਿਕ ਪਹਿਰਾਵੇ ਵਿੱਚ ਵਿਚਰਦੇ ਹੋਏ
ਪਾਖੰਡੀਆਂ ਭੇਖੀਆਂ ਨੂੰ ਬਨਾਰਸ ਕੇ ਠਗ ਕਰਕੇ ਸੰਬੋਧਨ ਕਰਦੀ ਹੈ। ਢਡਰੀਆਂ ਅਤੇ ਪਿਹੋਵੇ ਵਾਲੇ ਵਰਗੇ
ਅਨੇਕਾਂ ਹੀ ਹੋਰ ਐਸੇ ਆਪੂ ਬਣੇ ਅਖੌਤੀ ਸੰਤ ਮਹਾਂਪੁਰਖ ਇਸੇ ਹੀ ਕੈਟਾਗਰੀ ਨਾਲ ਸਬੰਧ ਰੱਖਦੇ ਹਨ।
ਇਹਨਾਂ ਠਗਾਂ ਉੱਪਰ ਲਗ ਰਹੇ ਸਰੀਰਕ ਸ਼ੋਸ਼ਣ ਅਤੇ ਜ਼ੁਲਮ ਕਰਨ ਦੇ ਇਲਜ਼ਾਮ ਇਸਦੇ ਸਬੂਤ ਹਨ। ਇਹ
ਚਿੱਟ-ਕਪੜੀਆ ਮਾਫੀਆ ਨੇ ਆਪਣੇ ਜਾਲ਼ ਦੇਸ ਅਤੇ ਵਿਦੇਸ ਵਿੱਚ ਫੈਲਾਅ ਰੱਖੇ ਹਨ। ਪਿੱਛੇ ਦੇਸ ਵਿੱਚ
ਇਹਨਾਂ ਨੇ ਜਬਰੀ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਉੱਪਰ ਸਰਕਾਰੀ ਪ੍ਰਸਾਸ਼ਨ ਦੀ ਮਿਲੀਭੁਗਤ ਨਾਲ
ਕਬਜ਼ੇ ਕਰਕੇ ਓਥੇ ਆਪਣੇ ਡੇਰੇ ਸਥਾਪਤ ਕੀਤੇ ਹੋਏ ਹਨ, ਜਿਹਨਾਂ ਵਿੱਚ ਇਹ ਆਪਣੇ ਘਿਨੌਣੇ ਕਾਰਨਾਮਿਆਂ
ਨੂੰ ਅੰਜਾਂਮ ਦਿੰਦੇ ਹਨ। ਅਖਬਾਰੀ ਖ਼ਬਰਾਂ ਇਹਨਾਂ ਦੀ ਕਮੀਨੀਂ ਸੋਚ ਦਾ ਪ੍ਰਗਟਾਵਾ ਆਮ ਹੀ ਕਰਦੀਆਂ
ਰਹਿੰਦੀਆਂ ਹਨ। ਇਹ ਡੇਰਿਆਂ ਵਿੱਚ ਗੁਰੂ ਗ੍ਰੰਥ ਸਹਿਬ ਦਾ ਪ੍ਰਕਾਸ਼ ਲੋਕਾਂ ਨੂੰ ਸਿਰਫ ਬੇਵਕੂਫ
ਬਣਾਉਨ ਲਈ ਹੀ ਕਰਦੇ ਹਨ ਪਰ ਜੋੜਦੇ ਆਪਣੀ ਹਸਤੀ ਨਾਲ ਹਨ। ਢਡਰੀਆਂ ਵਾਲੇ ਸਾਧ ਦੀ ਹਾਲ ਹੀ ਵਾਲੀਆਂ
ਘਟਨਾਵਾਂ ਨੇ ਇਹ ਜਗ ਜ਼ਾਹਰ ਕਰ ਦਿੱਤਾ ਹੈ ਕਿ ਇਹ ਬਦਫੈਲ ਅਤੇ ਲਾਲਚੀ ਬਿਰਤੀ ਵਾਲਾ ਮਹਾਂ ਠਗ ਹੈ।
ਇਹਨਾਂ ਦੇ ਡੇਰਿਆਂ ਵਿੱਚ ਹੁੰਦੀਆਂ ਬਦਫੈਲੀਆਂ ਦੀ ਅਸਲ ਗਿਣਤੀ ਬਹੁਤ ਜ਼ਿਆਦਾ ਹੈ, ਪਰ ਆਮ ਲੋਕ ਆਪਣੀ
ਬਦਨਾਮੀਂ ਤੋਂ ਡਰਦੇ ਚੁੱਪ ਧਾਰ ਲੈਂਦੇ ਹਨ। ਭਾਰਤ ਵਿੱਚ ਸਾਰੇ ਹੀ ਸਾਧਾਂ ਦੇ ਡੇਰੇ ਹੀ ਫਰੇਬ ਨਾਲ
ਮਾਇਆ ਇੱਕਤਰ ਕਰਨ ਅਤੇ ਬਦਫੈਲੀ ਦੇ ਅੱਡੇ ਬਣ ਚੁੱਕੇ ਹਨ। ਕਿੰਨਿਆਂ ਹੀ ਡੇਰਿਆਂ ਵਿਚੋਂ ਕਰੋੜਾਂ ਦੀ
ਮਿਲੀ ਰਾਸ਼ੀ ਇਹ ਸਿਧ ਕਰਦੀ ਹੈ। ਐਸੇ ਡੇਰਿਆਂ ਦੇ ਮੁਖੀ ਸਾਧਾਂ ਨੇ ਦੇਸਾਂ ਵਿਦੇਸਾਂ ਵਿੱਚ ਪੁਲਸ
ਵਾਂਗੂੰ ਆਪਣੇ ਕੈਟ (ਏਜੰਟ) ਰੱਖੇ ਹੋਏ ਹਨ, ਜੋ ਇਹਨਾਂ ਦਾ ਜਾਲ਼ ਭੋਲੇ ਭਾਲੇ ਇਨਸਾਨਾਂ ਨੂੰ ਵਰਗਲਾਅ
ਕੇ ਫੈਲੌਂਦੇ ਹਨ। ਇਸ ਵਾਸਤੇ ਇਹਨਾਂ ਦੀ ਨਿਸ਼ਾਨ ਦੇਹੀ ਕਰਨੀ ਬਹੁਤ ਹੀ ਜ਼ਰੂਰੀ ਹੈ, ਤਾਂ ਕਿ ਲੋਕਾਂ
ਨੂੰ ਇਹਨਾਂ ਦੇ ਜਾਲ਼ ਵਿੱਚ ਫਸਣੋਂ ਬਚਾਇਆ ਜਾ ਸਕੇ। ਢਡਰੀਆਂ, ਪਿਹੋਵੇ ਵਾਲ਼ੇ ਅਤੇ ਗਪੌੜ-ਮਾਸਟਰ
ਠਾਕਰ ਸਿੰਹੁ ਵਰਗਿਆਂ ਦਾ ਵਡਾ ਜੁਗਾੜ ਇਟਲੀ ਵਿੱਚ ਹੈ, ਜੋ ਪਰਮਜੀਤ ਕਰਮੋਨਾਂ ਵਰਗੇ ਜ਼ਾਤ-ਅਭਿਮਾਨੀ
ਭੁਲੜਾਂ ਦੀ ਬਦੌਲਤ ਵਧ-ਫੁਲ ਰਿਹਾ ਹੈ।
ਗੁਰੂ ਗ੍ਰੰਥ ਅਤੇ ਪੰਥ ਦੀ ਮਹਾਨਤਾ ਨੂੰ ਅਖੌਤੀ ਸੰਤ ਸਮਾਜ ਨੇ ਬਹੁਤ ਢਾਅ ਲਗਾਈ ਹੈ ਅਤੇ ਇਹ ਆਪ ਹੀ
ਗੁਰੂ ਤੇ ਮਹਾਂਰਾਜ ਬਣੀ ਬੈਠੇ ਹਨ। ਦਰਅਸਲ ਸਿੱਖੀ ਵਿੱਚ ਨਾ ਕੋਈ ਸੰਤ ਅਤੇ ਨਾ ਹੀ ਇਹਨਾਂ ਦਾ ਸਮਾਜ
ਹੈ। ਹਰ ਸਿੱਖ ਹੀ ਖੰਡੇ ਬਾਟੇ ਦੀ ਪਹੁਲ ਲੈਣ ਉਪ੍ਰੰਤ ਗੁਰਮਤੀ ਗੁਣ ਧਾਰਨ ਕਰਨ ਨਾਲ ਸੰਤ ਅਤੇ
ਸਪਾਹੀ ਬਣ ਜਾਂਦਾ ਹੈ। ਇਸ ਵਾਸਤੇ ਸਾਰੇ ਸਿੱਖਾਂ ਨੂੰ ਨਿਮਾਣੀ ਜੇਹੀ ਬੇਨਤੀ ਹੈ ਕਿ ਕਿਰਤ-ਵਿਰਤ
ਅਤੇ ਗ੍ਰਿਸਤੀ ਜੀਵਨ ਤੋਂ ਭਗੌੜੇ ਹੋਏ ਸਾਧ ਲਾਣੇ ਦੀ ਗਿਣਤੀ ਵਧੌਣ ਵਿੱਚ ਆਪਣਾ ਯੋਗਦਾਨ ਨਾ ਪਾਵੋ
ਸਗੋਂ ਇਹਨਾਂ ਨੂੰ ਖ਼ਤਮ ਕਰਨ ਲਈ ਤੱਤਪਰ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਪਤ ਕਰੋ। ਗੁਰੂ ਸਹਿਬਾਨ ਨੇ
ਸਾਨੂੰ ਧਾਰਮਕ ਪਾਠਸ਼ਾਲਾ ਦੇ ਰੂਪ ਵਿੱਚ ਗੁਰਦੁਆਰੇ ਭਖਸ਼ੇ ਸਨ ਸਾਧ ਡੇਰੇ ਨਹੀਂ। ਗੁਰਮਤਿ ਅਨੁਸਾਰ ਹਰ
ਪ੍ਰਾਣੀ ਆਪਣੀ ਜ਼ਿੰਦਗੀ ਨੂੰ ਸੁਧਾਰਨ ਲਈ ਆਪ ਖ਼ੁਦ ਜ਼ੁੰਮੇਵਾਰ ਹੈ ਕਿਸੇ ਤਰਾਂ ਦੇ ਵੀ ਵਿਚੋਲੇ ਤੋਂ
ਬਿਨਾਂ। ਗੁਰੂਆਂ ਦੀ ਸਿੱਖਿਆ, (ਜਿਸ ਵਿੱਚ ਸੰਤ ਸਮਾਜ ਦੀ ਕੋਈ ਥਾਂਹ ਹੀ ਨਹੀਂ) ਨੂੰ ਅਪਣਾ ਕੇ ਹੀ
ਧਰਮ ਪੱਖੋਂ ਨਰੋਏ ਸਮਾਜ ਦੀ ਸਿਰਜਣਾ ਸੰਭਵ ਹੈ। ਸਿੱਖਾਂ ਨੂੰ ਆਪਣੇ ਬੱਚੇ ਸਕੂਲਾਂ, ਕਾਲਜਾਂ ਅਤੇ
ਯੁਨੀਵਰਸਟੀਆਂ ਵਿੱਚ ਭੇਜਣੇ ਚਾਹੀਦੇ ਹਨ, ਤਾਂ ਕਿ ਉਹਨਾਂ ਦਾ ਮਾਨਸਕ ਪਧਰ ਉੱਚਾ ਹੋਵੇ, ਨਾ ਕਿ
ਸਾਧਾਂ ਦੇ ਡੇਰਿਆਂ ਵਿੱਚ ਜਿੱਥੇ ਉਹ ਵ੍ਹੇਲੜ ਅਤੇ ਵਿਭਚਾਰੀ ਵਾਤਾਵਰਨ ਦਾ ਅਸਰ ਕਬੂਲ ਕੇ ਇਸ ਤਰਾਂ
ਦੇ ਹੀ ਬਣਦੇ ਹਨ। ਸਾਧ ਸੰਤ ਮੇਹਨਤਕਸ਼-ਮਨੁੱਖਾਂ ਦਾ ਖੂਨ ਚੂਸਣ ਵਾਲੀਆਂ ਜੋਕਾਂ ਹਨ ਇਸ ਲਈ ਆਪਣੇ
ਆਂਡੀਆਂ-ਗੁਆਂਡੀਆਂ ਅਤੇ ਆਪਣੀ ਔਣ ਵਾਲੀ ਨਸਲ ਨੂੰ ਇਹਨਾਂ ਤੋਂ ਬਚਾ ਕੇ ਰੱਖੋ। ਧਾਰਮਕ ਪਹਿਰਾਵੇ
ਵਾਲੇ ਭੇਖੀਆਂ ਨੂੰ ਪਰਖ ਕੇ ਹੀ ਗੁਰਮਤਿ ਇਹਨਾਂ ਨੂੰ ਪਸੰਦ ਨਹੀਂ ਕਰਦੀ।
ਗੁਰਮਤਿ ਸੰਚਾਰ ਸਭਾ ਜਰਮਨੀ
(18/05/12)
ਸਤਨਾਮ ਕੌਰ ਫਰੀਦਾਬਾਦ
ਅਪਣੇ ਆਚਰਣ ਉਪਰ ਲੱਗੇ ਝੂਠੇ ਇਲਜ਼ਾਮ ਤਾਂ ਬਰਦਾਸ਼ਤ ਨਹੀਂ ਪਰ ਕੀ ਗੁਰੂ ਗੋਬਿੰਦ ਸਿੰਘ ਜੀ ਦੇ ਆਚਰਣ
ਨੂੰ ਗੰਧਲਾ ਕਰਣ ਵਾਲੇ ਗ੍ਰੰਥ ਦੀ ਪ੍ਰੋੜਤਾ ਕਰਨਾ ਵਾਜ਼ਬ ਹੈ? : ਸ. ਉਪਕਾਰ ਸਿੰਘ ਫਰੀਦਾਬਾਦ
ਜਿਸ ਰਚਨਾ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਚਰਿਤਰ ਗੰਧਲਾ ਹੁੰਦਾ ਹੈ ਉਸ ਗ੍ਰੰਥ ਦੇ ਅਸੀਂ ਹਮਾਇਤੀ
ਕਿਉਂ ਬਣ ਜਾਂਦੇ ਹਾਂ? ਉਸ ਵੇਲੇ ਅਸੀਂ ਕਿਉਂ ਨਹੀਂ ਆਖਦੇ ਕਿ ਗੋਲੀ ਨਾਲ ਮਰਨਾ ਮਨਜ਼ੂਰ ਪਰ ਗੁਰੂ ਦੇ
ਆਚਰਣ ਉਪਰ ਲੱਗੇ ਝੂਠੇ ਇਲਜ਼ਾਮ ਬਰਦਾਸ਼ਤ ਨਹੀਂ।
(੧੮ ਮਈ ੨੦੧੨; ਸਤਨਾਮ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ.
ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਬੀਤੇਂ ਦਿਨ ਰੋਜ਼ਾਨਾ ਸਪੋਕਸਮੈਨ ਵਿੱਚ ਸੰਤ ਰਣਜੀਤ
ਸਿੰਘ ਢੱਡਰੀਆਂ ਦੇ ਸਬੰਧ ਵਿੱਚ ਛੱਪੀ ਖਬਰ “ਗੋਲੀ ਨਾਲ ਮਰਨਾ ਮਨਜ਼ੂਰ ਪਰ ਆਚਰਣ ਉਪਰ ਲੱਗੇ ਝੂਠੇ
ਇਲਜ਼ਾਮ ਬਰਦਾਸ਼ਤ ਨਹੀਂ’ ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਇਹ ਸੁਭਾਵਕ ਹੈ ਕਿ ਕੋਈ ਵੀ ਮਨੁੱਖ ਅਪਣੇ
ਆਚਰਣ ਉਪਰ ਲਗੇ ਝੂਠੇ ਇਲਜ਼ਾਮ ਸੁਣ ਕੇ ਤਿਲਮਿਲਾ ਜਾਂਦਾ ਹੈ ਪਰ ਸੱਚ ਕੀ ਹੈ ਇਸ ਬਾਰੇ ਤਾਂ ਰਣਜੀਤ
ਸਿੰਘ ਢੱਡਰੀਆਂ ਅਤੇ ਸੁਖਵਿੰਦਰ ਸਿੰਘ ਹੀ ਜਾਣਦੇ ਹਨ ਜਿਸ ਦਾ ਫੈਸਲਾ ਕਾਨੂੰਨੀ ਅਦਾਲਤ ਨੇ ਕਰਨਾ
ਹੈ। ਉਨ੍ਹਾਂ ਕਿਹਾ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਆਪਣੇ ਉਪਰ ਲਗੇ ਝੂਠੇ ਇਲਜ਼ਾਮਾਂ ਨੂੰ ਬੇਬੁਨਿਆਦ
ਦੱਸਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਗੁਰਦੁਆਰਾ ਪਰਮੇਸ਼ਰ ਦੁਆਰ ਵਿੱਚ ਸਿਰਫ ਤੇ ਸਿਰਫ ਗੁਰੂ ਗ੍ਰੰਥ
ਸਾਹਿਬ ਜੀ ਦੀ ਬਾਣੀ ਦਾ ਹੀ ਪ੍ਰਚਾਰ ਕੀਤਾ ਜਾਂਦਾ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਚੰਗੀ ਗੱਲ
ਹੈ ਜੇ ਰਣਜੀਤ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰ ਦਾ ਦਾਅਵਾ ਕਰਦੇ ਹਨ ਪਰ ਕੀ ਗੁਰੂ
ਗੋਬਿੰਦ ਸਿੰਘ ਜੀ ਦੇ ਨਾਂ ਹੇਠ ਬਣਾਏ ਗ੍ਰੰਥ ਬਚਿੱਤ ਨਾਟਕ/ਅਖੌਤੀ ਦਸਮ ਗ੍ਰੰਥ ਜਿਸ ਵਿੱਚ ਰੱਜ ਕੇ
ਅਸ਼ਲੀਲਤਾ, ਨਸ਼ਿਆਂ ਅਤੇ ਕੇਸਾਂ ਦੀ ਬੇਅਦਬੀ ਦੀ ਗੱਲ ਕੀਤੀ ਹੈ, ਅਜਿਹਾ ਗ੍ਰੰਥ ਜੋ ਗੁਰੂ ਗੋਬਿੰਦ
ਸਿੰਘ ਜੀ ਦੇ ਆਚਰਣ ਨੂੰ ਗੰਧਲਾ ਕਰ ਰਿਹਾ ਹੈ, ਕੀ ਅਜਿਹੇ ਗ੍ਰੰਥ ਦੀ ਪ੍ਰੋੜਤਾ ਕਰਨਾ ਵਾਜ਼ਬ ਹੈ?
ਜਿਕਰਯੋਗ ਹੈ ਕਿ ਅਖੌਤੀ ਦਸਮ ਗ੍ਰੰਥ ਦੇ ਚਰਿਤਰੋਪਖਿਆਨ ਦੇ ਚਰਿਤ੍ਰਾਂ ਵਿੱਚ ਗੁਰੂ ਗੋਬਿੰਦ ਸਿੰਘ
ਜੀ ਦਾ ਨਾਂ ਅਨੂਪ ਕੌਰ ਨਾਂ ਦੀ ਇਸਤਰੀ ਨਾਲ ਜੋੜ ਕੇ, ਪਕੜੇ ਜਾਣ ਦੇ ਡਰ ਤੋਂ ਉਨ੍ਹਾਂ ਨੂੰ ਜੁੱਤੀ
ਛੱਡ ਕੇ ਭੱਜਦਾ ਦਸਿਆ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਆਪਣੇ ਚਰਿਤੱਰ ਉਪਰ ਤਾਂ ਝੂਠਾ ਦਾਗ
ਬਰਦਾਸ਼ਤ ਨਹੀਂ ਪਰ ਜਿਸ ਰਚਨਾ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਚਰਿਤਰ ਗੰਧਲਾ ਹੁੰਦਾ ਹੈ ਉਸ ਗ੍ਰੰਥ
ਦੇ ਅਸੀਂ ਹਮਾਇਤੀ ਕਿਉਂ ਬਣ ਜਾਂਦੇ ਹਾਂ? ਉਸ ਵੇਲੇ ਅਸੀਂ ਕਿਉਂ ਨਹੀਂ ਆਖਦੇ ਕਿ ਗੋਲੀ ਨਾਲ ਮਰਨਾ
ਮਨਜ਼ੂਰ ਪਰ ਗੁਰੂ ਦੇ ਆਚਰਣ ਉਪਰ ਲੱਗੇ ਝੂਠੇ ਇਲਜ਼ਾਮ ਬਰਦਾਸ਼ਤ ਨਹੀਂ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ
ਢੱਡਰੀਆਂ ਵਾਲੇ ਜੋ ਆਪਣੇ ਆਪ ਨੂੰ ਸੰਤ ਅਖਵਾਉਂਦੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਗਿਆਨ
ਹੋਣਾ ਚਾਹੀਦਾ ਹੈ ਕਿ ਗੁਰਬਾਣੀ ਵਿੱਚ ਸੰਤ ਕਿਸੇ ਮਨੁੱਖ ਲਈ ਨਹੀਂ ਵਰਤਿਆ, ਸੰਤ ਸ਼ਬਦ ਇੱਕ ਉਚੀ
ਆਤਮਕ ਅਵਸਥਾ ਦਾ ਨਾਂ ਹੈ। ਗੁਰੂ ਸਾਹਿਬਾਨਾਂ ਦੇ ਸਮੇਂ ਤਾਂ ਕੋਈ ਸੰਤ ਨਹੀਂ ਸੀ ਜੰਮਿਆ ਪਰ ਅੱਜ ਹਰ
ਕੋਈ ਆਪਣੇ ਆਪ ਨੂੰ ਸੰਤ ਅਖਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥੇ ਟਿਕਾਈ ਜਾਂਦਾ
ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੁਕਾਰ ਪੁਕਾਰ ਕੇ ਸੱਚੀ ਬਾਣੀ ਪੜ੍ਹਨ ਦੀ ਹਦਾਇਤ ਕਰਦੀ ਹੈ
ਪਰ ਅਸੀਂ ਮਨਘੜਤ ਕੱਚੀ ਧਾਰਨਾਵਾਂ ਲਾ ਕੇ ਮਨਮਰਜ਼ੀਆਂ ਕਰਦੇ ਹਾਂ ਫਿਰ ਵੀ ਦਾਅਵਾ ਕਰਦੇ ਹਾਂ ਕਿ
ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਕਰਦੇ ਹਾਂ। ਕੀ ਇਹ ਸਭ ਦੋਗਲਾਪਨ ਨਹੀਂ?
(17/05/12)
ਹਾਕਮ ਸਿੰਘ
ਸਤਿਕਾਰ ਯੋਗ ਡਾ. ਇਕਬਾਲ ਸਿੰਘ ਢਿੱਲੋਂ ਜੀ
,
ਸਤਿ ਸ੍ਰੀ ਅਕਾਲ॥
ਆਪ ਜੀ ਦੇ ਪੱਤਰ ਲਈ ਧੰਨਵਾਦ।
ਆਪ ਜੀ ਦਾ ਇਹ ਕਥਨ ਕਿ
“ਗੁਰਬਾਣੀ
ਦਾ ਸੰਦੇਸ਼ ਬੜਾ ਹੀ ਸਾਦਾ ਜਿਹਾ ਹੈ,”ਬੁੱਧੀ/ਵਿਵੇਕ
ਰਾਹੀਂ ਗਿਆਨ ਪਰਾਪਤ ਕਰਨਾ ਅਤੇ ਗਿਆਨ ਰਾਹੀਂ ਸਵੈ
(self)
ਨੂੰ ਸੋਧਦੇ-ਸੰਵਾਰਦੇ ਹੋਏ ਪ੍ਰਭੂ ਦੀ ਹੋਂਦ ਦੇ ਅਹਿਸਾਸ ਨੂੰ
ਮਾਣਨ ਦੇ ਯੋਗ ਹੋ ਜਾਣਾ। ਇਸ ਤੇ ਹੋਰ ਵੀ ਸਾਦੇ ਸ਼ਬਦਾਂ ਵਿਚ ਗੁਰਬਾਣੀ ਮਨੁੱਖ ਨੂੰ
‘ਸਚਿਆਰ’
ਦੇ ਗੁਣ ਪੈਦਾ ਕਰਦੇ ਹੋਏ ਪ੍ਰਭੂ ਦੇ ਨਾਮ ਨਾਲ ਜੁੜਨ ਦੀ
ਪ੍ਰੇਰਨਾ ਦਿੰਦੀ ਹੈ“ ਸਿੱਖ
ਧਰਮ ਦੇ ਸ਼ਰਧਾਲੂਆਂ ਲਈ ਗੁਰਬਾਣੀ ਉਪਦੇਸ਼ ਦਾ ਸਰਲ ਅਤੇ ਸਹੀ ਵਰਨਣ ਹੈ। ਬਹੁਤੇ ਵਿਦਵਾਨ ਇਸ ਵਿਚਾਰ
ਨੂੰ ਸਿੱਖ ਧਰਮ ਦੀ ਮੁੱਖ ਧਾਰਾ ਮੰਨਦੇ ਹਨ। ਇਹ ਪ੍ਰਭੂ ਦੇ ਨਾਮ ਨਾਲ ਜੁੜੇ ਪਾਂਧੀਆਂ ਦੇ ਮਾਰਗ ਜਾਂ
ਜੀਵਨ ਢੰਗ ਦਾ ਵਰਨਣ ਹੈ। ਪਰ ਇਹ ਗੁਰਬਾਣੀ ਵਿਚ ਦੱਸੇ ਮਨੁੱਖਾ ਜੀਵਨ ਦੇ ਮਨੋਰਥ ਦਾ ਵਿਵਰਨ ਨਹੀਂ
ਹੈ। ਗੁਰਬਾਣੀ ਅਨੁਸਾਰ ਜੀਵਨ ਦਾ ਮਨੋਰਥ ਮਨ ਦਾ ਆਤਮਾ ਨਾਲ ਮਿਲਾਪ ਹੈ:
“ਭਈ
ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥”
(ਪੰ: 12)। ਇਹ ਪ੍ਰਭੂ ਦੇ ਨਾਮ ਨਾਲ ਜੁੜੇ ਪਾਂਧੀਆਂ ਦੀ ਮੰਜ਼ਲ ਹੈ। ਗੁਰਮਤਿ
ਗਾਡੀ ਰਾਹ ਦੇ ਪਾਂਧੀਆਂ ਦਾ ਮਾਰਗ ਬਹੁਤ ਬਿਖੜਾ ਹੈ ਅਤੇ ਮੰਜ਼ਲ ਬਹੁਤ ਦੂਰ ਹੈ। ਇਸ ਮਾਰਗ ਦੇ ਹਰ
ਕਦਮ ਤੇ ਮਾਇਆ ਦੇ ਪੰਜ ਵਿਸ਼ੇ ਵਿਕਾਰਾਂ ਨਾਲ ਜੂਝਣਾ ਪੈਂਦਾ ਹੈ ਅਤੇ ਅੱਗੇ ਜਾਣ ਲਈ ਉਹਨਾਂ ਨੂੰ
ਗੁਰ-ਸ਼ਬਦ ਦੀ ਖੜਗ ਨਾਲ ਸਰ ਕਰਨਾ ਪੈਂਦਾ ਹੈ। ਗੁਰਬਾਣੀ ਦਾ ਫੁਰਮਾਨ ਹੈ:
“ਭਗਤਾ
ਕੀ ਚਾਲਿ ਨਿਰਾਲੀ॥ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗ ਚਲਣਾ॥ ਲਬੁ ਲੋਭੁ ਅਹੰਕਾਰੁ ਤਜਿ
ਤ੍ਰਿਸਨਾ ਬਹੁਤੁ ਨਾਹੀ ਬੋਲਣਾ॥ ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥ ਗੁਰ ਪਰਸਾਦੀ
ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ॥ ਕਹੈ ਨਾਨਕੁ ਚਾਲ ਭਗਤਾ ਜਗਹੁ ਜੁਗੁ ਨਿਰਾਲੀ॥”
(ਪੰ:
918)
ਐਸੇ ਬਿਖੜੇ ਮਾਰਗ ਤੇ ਚਲਣ ਲਈ ਪ੍ਰਭੂ ਅੱਗੇ ਅਰਦਾਸ ਹੀ ਸਹਾਰਾ
ਬਣਦੀ ਹੈ।
ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿਚ ਪਰਮਾਤਮਾ,
ਆਤਮਾ ਅਤੇ ਮਨ, ਅਤੇ ਉਹਨਾਂ ਦੇ ਸਬੰਧਾਂ ਦਾ ਹੀ ਗਿਆਨ ਹੈ। ਪਰਮਾਤਮਾ. ਆਤਮਾ ਅਤੇ
ਮਨ ਦਿਖਾਈ ਨਹੀਂ ਦਿੰਦੇ, ਇਹ
ਗੁਪਤ ਅਸਤਿਤਵ ਹਨ। ਗੁਰਬਾਣੀ ਅਦਿੱਖ ਦਾ ਗਿਆਨ ਹੈ। ਇਹ ਦਿੱਖ ਰਹੇ ਸੰਸਾਰ ਦਾ ਨਹੀਂ ਹੈ। ਅਦਿੱਖ ਦਾ
ਗਿਆਨ ਬੁੱਧੀ/ਵਿਵੇਕ ਦੀਆਂ ਨੌ ਬੋਧ ਇੰਦਰੀਆਂ ਦੁਆਰਾ ਪਰਾਪਤ ਕਰਨਾ ਸੰਭਵ ਨਹੀਂ। ਇਹ ਗਿਆਨ ਪਰਾਪਤ
ਕਰਨ ਲਈ ਗੁਰਬਾਣੀ ਦਸਵੇਂ ਦੁਆਰ ਰਾਹੀਂ ਚੌਥੇ ਪਦ ਵਿਚ ਪਰਵੇਸ਼ ਕਰਨ ਦੀ ਗੱਲ ਕਰਦੀ ਹੈ। ਗੁਰਬਾਣੀ
ਦੇ ਕਥਨ ਹਨ:
“ਦੇਹੀ
ਨਗਰੀ ਨਉ ਦਰਵਾਜੇ। ਸਿਰਿ ਸਿਰਿ ਕਰਣੇਹਾਰੇ ਸਾਜੇ॥ ਦਸਵੈ ਪੁਰਖੁ ਅਤੀਤੁ ਨਿਰਾਲਾ ਆਪੇ ਅਲਖ ਲਖਾਇਆ॥”
(ਪੰ: 1039)।
“ਚਉਥੀ
ਪਦਵੀ ਗੁਰਮੁਖਿ ਵਰਤਹਿ ਤਿਨ ਨਿਜ ਘਰਿ ਵਾਸਾ ਪਾਇਆ॥ ਪੂਰੈ ਸਤਿਗੁਰਿ ਕਿਰਪਾ ਕੀਨੀ ਵਿਚੁਹ ਆਪੁ
ਗਵਾਇਆ॥” (ਪ:
1130); “ਰਜ
ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ॥ ਚਉਥੇ ਪਦ ਕਉ ਜੋ ਨਰੁ ਚੀਨੈ ਤਿਨ ਹੀ ਪਰਮ ਪਦੁ
ਪਾਇਆ॥” (ਪ:
1123)। ਦਸਵੇਂ ਦੁਆਰ ਅਤੇ ਚੌਥੇ ਪਦ ਦੇ ਰਹੱਸ ਨੂੰ ਸਮਝਣ ਦੀ
ਯੋਗਤਾ ਬੁੱਧੀ ਵਿਚ ਨਹੀਂ ਹੈ ਕਿਊਂਕੇ ਇਹ ਗਿਆਨ ਸੰਸਾਰਕ ਜਾਣਕਾਰੀ ਦੀ ਸ਼ਰੇਣੀ ਵਿਚ ਨਹੀਂ ਆਉਂਦਾ।
ਇਹ ਮਨ ਤੋਂ ਹਉਮੈ ਦੀ ਮੈਲ ਉਤਾਰਣ ਦੀ ਪਰਕਿਰਿਆ ਦਾ ਵਰਨਨ ਹੈ।
ਮਨ ਤੋਂ ਹਉਮੈ ਦੀ ਮੈਲ ਨੂੰ ਉਤਾਰਨਾ ਮਨੁੱਖ ਦੇ ਵੱਸ ਵਿਚ ਨਹੀਂ ਹੈ ਕਿਊਂਕੇ
ਮਨ ਬੁੱਧੀ ਦੇ ਅਧੀਨ ਨਹੀਂ ਹੁੰਦਾ। ਜੇਕਰ ਐਸਾ ਹੁੰਦਾ ਤਾਂ ਸੰਸਾਰ ਵਿਚੋਂ ਅਨਿਆਏ,
ਅਤਿਆਚਾਰ ਅਤੇ ਫਰੇਬ ਖਤਮ ਹੋ ਜਾਣੇ ਸਨ। ਕਬੀਰ ਜੀ ਦਾ
ਕਥਨ ਹੈ:
“ਕਬੀਰ
ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗੁਨ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪ ਕੂਏ ਪਰੈ॥”
(ਪੰ: 1376)। ਮਨ ਨੂੰ ਵੱਸ ਕਰਨ ਜਾਂ ਮਾਰਨ ਲਈ ਗੁਰੂ ਦੀ ਕਿਰਪਾ ਹੋਣੀ
ਚਾਹੀਦੀ ਹੈ, ਜਿਸ ਲਈ
ਗੁਰਬਾਣੀ ਪਰਭੂ ਦੀ ਸਵੱਲੀ ਨਜ਼ਰ ਲਈ ਅਰਦਾਸ ਕਰਨ ਦਾ ਉਪਦੇਸ਼ ਕਰਦੀ ਹੈ।
“ਐਸੀ
ਕਿਰਪਾ ਮੋਹਿ ਕਰਹੁ॥ ਸੰਤਹ ਚਰਣ ਹਮਾਰੋ ਮਾਥਾ ਨੈਨ ਦਰਸੁ ਤਨਿ ਧੁਰਿ ਪਰਹੁ॥1॥ਰਹਾਉ॥
ਗੁਰ ਕੋ ਸਬਦੁ ਮੇਰੈ ਹੀਅਰੈ ਹਰਿ ਨਾਮਾ ਮਨ ਸੰਗਿ ਧਰਹੁ॥”
(ਪੰ: 828)। ਪਰਭੂ ਦਾ ਸਿਮਰਨ ਤੇ ਸਾਰੇ ਸ਼ਰਧਾਲੂ ਕਰਦੇ ਹਨ ਪਰ ਗੁਰੂ
ਦੀ ਕਿਰਪਾ ਕਿਸੇ ਵਿਰਲੇ ਤੇ ਹੁੰਦੀ ਹੈ।
“ਸਭੁ
ਕੋ ਭਗਤਿ ਕਰੇ ਹਰਿ ਕੇਰੀ ਹਰਿ ਭਾਣੈ ਸੋ ਥਾਇ ਪਾਵੀਐ ਰੇ॥ ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ ਹਰਿ
ਦੇਵੇ ਤਾ ਨਾਮੁ ਧਿਆਵੀਐ ਰੇ॥ ਜਿਸ ਨੂੰ ਨਾਮੁ ਦੇਇ ਮੇਰਾ ਸੁਆਮੀ ਤਿਸੁ ਲੇਖਾ ਸਭੁ ਛੁਡਾਵੀਏ ਰੇ॥
ਹਰਿ ਨਾਮੁ ਅਰਾਧਿਹ ਸੇ ਧੰਨੁ ਜਨ ਕਹੀਅਹਿ ਤਿਨ ਮਸਤਕਿ ਭਾਗੁ ਧੁਰਿ ਲਿਖਿ ਪਾਵੀਐ ਰੇ॥”
(ਪੰ: 1118)। ਮਨ ਨੂੰ ਗੁਰ-ਸ਼ਬਦ ਦੁਆਰਾ ਵੱਸ ਕੀਤਾ ਜਾਂਦਾ ਹੈ ਜੇਕਰ
ਗੁਰੂ ਦੀ ਕਿਰਪਾ ਹੋ ਜਾਵੇ ਅਤੇ ਕਰਮਾਂ ਵਿਚ ਲਿਖਿਆ ਹੋਵੇ।
“ਵਿਣੁ
ਕਰਮਾ ਕਿਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ॥ (ਪ:722)। ਪਰਭੂ ਦੇ ਹੁਕਮ ਦੀ ਸੂਝ ਅਤੇ ਉਸ ਦਾ ਭਾਣਾ ਮੰਨਣ ਦੀ
ਸਮਰਥਾ ਵੀ ਪਰਭੂ ਦੀ ਕਿਰਪਾ ਨਾਲ ਹੀ ਪਰਾਪਤ ਹੁੰਦੇ ਹਨ।
ਗੁਰਬਾਣੀ ਦਿਖਾਈ ਦੇ ਰਹੇ ਸੰਸਾਰ ਦਾ ਗਿਆਨ ਨਹੀਂ ਦਿੰਦੀ। ਐਸੇ ਸੰਸਾਰ ਅਤੇ
ਬ੍ਰਹਮੰਡ ਦਾ ਗਿਆਨ ਜਾਂ ਜਾਣਕਾਰੀ ਵਿਗਿਆਨ, ਸਾਹਿਤ ਅਤੇ ਕਲਾ ਰਚਨਾਵਾਂ ਦਿੰਦੀਆਂ ਹਨ ਅਤੇ ਇਹ ਜਾਣਕਾਰੀ
ਬਦਲਦੀ ਰਹਿੰਦੀ ਹੈ। ਪਦਾਰਥ ਵਿਗਿਆਨ, ਜੀਵ ਵਿਗਿਆਨ ਅਤੇ ਸਮਾਜ ਵਿਗਿਆਨ ਬ੍ਰਹਮੰਡ,
ਸੰਸਾਰ, ਮਨੁੱਖ ਅਤੇ ਸਮਾਜ ਬਾਰੇ ਵੱਧ ਤੋਂ ਵੱਧ ਨਵੀਂ ਜਾਣਕਾਰੀ ਦੇਣ ਦਾ
ਜਤਨ ਕਰਦੇ ਹਨ। ਸੰਸਾਰਕ ਜਾਣਕਾਰੀ ਅਤੇ ਅਧਿਆਤਮਿਕ ਗਿਆਨ ਵਿਚ ਅੰਤਰ ਹੈ। ਗੁਰਬਾਣੀ ਦਿਖਾਈ ਦੇ ਰਹੇ
ਸੰਸਾਰ ਨੂੰ ਤ੍ਰੈ-ਗੁਣੀ,
ਮਾਇਆ, ਦੂਜਾ ਭਾਉ,
ਸੁਪਨਾ, ਝੂਠ, ਭਉਜਲ, ਫ਼ਾਨੀ, ਪਾਣੀ ਦਾ ਬੁਲਬੁਲਾ, ਕਾਗਦ ਕੋਟ, ਚਾਲੇ ਪਿਆ ਹੋਇਆ, ਜਨਮ-ਮਰਨ ਦਾ ਗੇੜ, ਕਰਤੇ ਜਾਂ ਬਾਜ਼ੀਗਰ ਦੀ ਖੇਡ, ਆਦਿ ਆਖਦੀ ਹੈ। ਗੁਰਵਾਕ ਹਨ:
“ਜਗ
ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨ ਰਹੈ ਜਿਊ ਬਾਲੂ ਕੀ ਭਿਤਿ॥”
(ਪੰ: 1428) “ਮੁਕਾਮੁ
ਤਿਸਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ॥ ਅਸਮਾਨ ਧਰਤੀ ਚਲਸੀ ਮੁਕਾਮੁ ਓਹੀ ਏਕੁ॥7॥
ਦਿਨ ਰਵਿ ਚਲੈ ਨਿਸਿ ਸਸਿ ਚਲੈ
ਤਾਰਿਕਾ ਲਖ ਪਲੋਇ॥ ਮੁਕਾਮੁ ਓਹੀ ਏਕੁ ਹੈ ਨਾਨਾਕਾ ਸਚੁ ਬੁਗੋਇ॥”
(ਪੰ: 64)। ਗੁਰਬਾਣੀ ਪਰਾਣੀ ਨੂੰ ਇਸੇ ਝੂਠੇ ਸੰਸਾਰ ਵਿਚ ਵਰਤ ਰਹੀ ਮਾਇਆ ਦੇ
ਪਰਭਾਵ ਤੋਂ ਸਾਵਧਾਨ ਕਰਦੀ ਹੈ ਅਤੇ “‘ਸਚਿਆਰ’
ਦੇ ਗੁਣ ਪੈਦਾ ਕਰਦੇ ਹੋਏ ਪ੍ਰਭੂ ਦੇ ਨਾਮ ਨਾਲ ਜੁੜਨ ਦੀ
ਪ੍ਰੇਰਨਾ ਦਿੰਦੀ ਹੈ“ ਤਾਂ
ਜੋ ਉਹ ਗੁਰਮਤਿ ਅਨੁਸਾਰ ਆਪਣੀਆਂ ਪਰਵਾਰਕ ਅਤੇ ਸਮਾਜਕ ਜ਼ਿਮੇਵਾਰੀਆਂ ਨਿਭਾਉਂਦਾ ਹੋਇਆ ਆਪਣੇ ਜੀਵਨ
ਦਾ ਮਨੋਰਥ, ਮਨ ਦਾ ਆਤਮਾ
ਨਾਲ ਮਿਲਾਪ, ਪਰਾਪਤ ਕਰਨ ਦਾ
ਉਪਰਾਲਾ ਕਰ ਸਕੇ।
ਗੁਰਬਾਣੀ ਸੰਸਾਰ ਦੇ ਅਦਿੱਖ ਪੱਖ ਦਾ ਵੀ ਵਰਨਣ ਕਰਦੀ ਹੈ। ਸੰਸਾਰ ਦਾ ਅਦਿੱਖ
ਪੱਖ ਸੱਚਾ ਹੈ ਕਿਉਂਕਿ ਉਸ ਵਿਚ ਪਰਮਾਤਮਾ ਦਾ ਵਾਸ ਹੈ। ਗੁਰਵਾਕ ਹਨ:
“ਇਹ
ਜਗੁ ਸਚੇ ਕੀ ਹੈ ਕੋਠੜੀ ਸਚੇ ਕਾ ਵਿਚ ਵਾਸੁ॥ (ਪੰ:
463) “ਏਹੁ
ਵਿਸੁ ਸੰਸਾਰ ਤੁਮ ਦੇਖਦੇ ਇਹੁ ਹਰਿ ਕਾ ਰੂਪ ਹੈ ਹਰਿ ਰੂਪ ਨਦਰੀ ਆਇਆ॥ (ਪੰ: 922)॥ ਸੰਸਾਰ ਵਿਚ ਪਰਮਾਤਮਾ ਦਾ ਨਿਵਾਸ ਹੈ,
ਪਰ ਉਸ ਦੇ ਦਰਸ਼ਨ ਉਹਨਾਂ ਨੂੰ ਹੁੰਦੇ ਹਨ ਜਿਹਨਾਂ ਕੋਲ
ਉਸ ਨੂੰ ਦੇਖਣ ਵਾਲੀਆਂ ਅੱਖਾਂ ਹੁੰਦੀਆਂ ਹਨ।
“ਲ਼ੋਇਣ
ਲੋਈ ਡਿਠ ਪਿਆਸ ਨ ਬੁਝੈ ਮੂ ਘਣੀ॥ ਨਾਨਕ ਸੇ ਅਖੜੀਆਂ ਬਿਅੰਨ ਜਿਨੀ ਡਿਸੰਦੋ ਮਾ ਪਿਰੀ॥”
(ਪੰ: 577)। ਦੂਜਿਆਂ ਨੂੰ ਤੇ ਮਾਇਆ ਵਿਢਿਆ ਨਿਰੰਤਰ ਬਦਲ ਰਿਹਾ ਝੂਠਾ ਸੰਸਾਰ
ਹੀ ਨਜ਼ਰ ਆਉਂਦਾ ਹੈ। ਗੁਰਬਾਣੀ ਉਹਨਾਂ ਨੂੰ ਸੁਤੇ ਹੋਏ ਸੁਪਨੇ ਲੈਂਦੇ ਆਖਦੀ ਹੈ। ਮਨੁੱਖ ਵਿਚ ਵੀ
ਪਰਭੂ ਦਾ ਨਿਵਾਸ ਹੈ ਪਰ ਉਹ ਤੇ ਆਪਣੇ ਅੰਦਰ ਉਸ ਵਲ ਮੂੰਹ ਹੀ ਨਹੀਂ ਕਰਦਾ ਅਤੇ ਬਾਹਰੀ ਸੰਸਾਰਕ
ਧੰਦਿਆਂ ਵਿਚ ਉਲਝਿਆ ਆਪਣਾ ਸਾਰਾ ਜੀਵਨ ਬੇਅਰਥ ਗੁਆ ਛੱਡਦਾ ਹੈ।
ਗੁਰਬਾਣੀ ਵਿਚ ਦਿੱਤੇ ਧਰਮ ਦੇ ਸਮਾਜਕ ਜੀਵਨ ਅਤੇ ਅਧਿਆਤਮਿਕ ਵਿਚਾਰਧਾਰਾ ਦੇ
ਅੰਤਰ ਨੂੰ ਸਮਝਣ ਦੀ ਲੋੜ ਹੈ। ਧਰਮ ਅਧਿਆਤਮਿਕ ਵਿਚਾਰਧਾਰਾ ਦਾ ਸਮਾਜਕ ਪਰਗਟਾਵਾ ਹੁੰਦਾ ਹੈ ਅਤੇ ਇਸ
ਦਾ ਮਨੋਰਥ ਅਧਿਆਤਮਿਕ ਵਿਚਾਰਧਾਰਾ ਨੂੰ ਸਮਾਜ ਵਿਚ ਅਭਿਵਿਅਕਤ ਕਰਨਾ ਹੈ। ਧਰਮ ਸਮਾਜਕ ਇਕਾਈ ਹੋਣ
ਕਾਰਨ ਮਾਇਆ ਅਧੀਨ ਵਿਚਰਦਾ ਹੈ ਅਤੇ ਵਿਵਾਦਾਂ ਵਿਚ ਘਿਰਿਆ ਜਨਤਾ ਦੀ ਥਾਂ ਸਰਕਾਰਾਂ ਦੀ ਸੇਵਾ ਵਿਚ
ਲਗਿਆ ਰਹਿੰਦਾ ਹੈ। ਗੁਰਮਤਿ ਸਿੱਖ ਧਰਮ ਦੀ ਨੀਂਹ ਹੈ। ਸਮਾਜਕ ਸੰਗਠਨ ਹੋਣ ਕਾਰਨ ਸਿੱਖ ਧਾਰਮਕ ਜੀਵਨ
ਵਿਚ ਮਾਇਆ ਦਾ ਬੋਲ ਬਾਲਾ ਹੈ ਜਿਸ ਨੂੰ ਗੁਰਬਾਣੀ ਕਾਬੂ ਕਰਨ ਦਾ ਉਪਦੇਸ਼ ਕਰਦੀ ਹੈ। ਗੁਰਮਤਿ ਜੀਵਨ
ਢੰਗ ਸੰਸਾਰਕ ਜੀਵਨ ਢੰਗ ਨਾਲੋਂ ਭਿੰਨ ਹੁੰਦਾ ਹੈ। ਗੁਰਮਤਿ ਜੀਵਨ ਮਾਇਆ ਦੇ ਪਰਭਾਵ ਤੋਂ ਰਹਿਤ ਅਤੇ
ਸਮਾਜਕ ਬੰਧਨਾਂ ਤੋਂ ਮੁਕਤ ਹੁੰਦਾ ਹੈ। ਗੁਰਬਾਣੀ ਇਸ ਜੀਵਨ ਨੂੰ ਕਮਲ ਦੇ ਫੁਲ ਨਾਲ ਤੁਲਨਾ ਦਿੰਦੀ
ਹੈ।
“ਹਿਰਦੈ
ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿਆਨ॥”
(ਪੰ: 26)
ਧਾਰਮਕ ਜੀਵਨ ਅਤੇ ਅਧਿਆਤਮਿਕ ਜੀਵਨ ਵਿਚ ਸੂਖਮ ਅੰਤਰ ਹੇ। ਇਕ
ਬਿਖੜਾ ਮਾਰਗ ਹੈ ਦੂਜਾ ਮੰਜ਼ਲ ਹੈ। ਗੁਰਬਾਣੀ ਦਾ ਨੈਤਿਕ ਉਪਦੇਸ਼ ਅਤੇ ਅਧਿਆਤਮਿਕ ਗਿਆਨ ਦੋ ਵਖਰੇ
ਵਿਸ਼ਾ ਖੇਤਰ ਹਨ। ਇਹਨਾਂ ਨੂੰ ਰਲ ਗੱਡ ਕਰਨ ਨਾਲ ਭੁਲੇਖੇ ਪੈਣ ਦੀ ਸੰਭਾਵਨਾ ਬਣ ਜਾਂਦੀ ਹੈ।
ਰਹੱਸਵਾਦ
(Mysticism) ਦੀ
ਪਰਿਭਾਸ਼ਾ
Webster’s New International Dictionary
ਵਿਚ ਇਸ ਪਰਕਾਰ ਹੈ: “1.
The doctrine or belief that direct knowledge of God, of spiritual truth, etc. is
attainable through immediate intuition or insight and in a way differing from
ordinary sense perception or the use of logical reasoning; 2. Any type of theory
asserting the possibility of attaining knowledge or power through faith or
spiritual insight.”
ਹਾਕਮ ਸਿੰਘ
(17/05/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਪਾਠਕ ਸੱਜਣੋਂ
ਸਤਿ ਸ਼੍ਰੀ ਅਕਾਲ!
ਇਕ ਮਸ਼ਹੂਰ ਸ਼ਾਯਰ ਦਾ ਸਵਾਲ ਹੈ;
ਆਪ ਬੇ-ਵਜਹ ਪਰੇਸ਼ਾਨ ਸੀ ਕਿਉਂ ਹੈਂ ਮੈਡਮ?
ਲੋਗ ਕਹਤੇ ਹੈਂ ਤੋ ਫ਼ਿਰ ਠੀਕ ਹੀ ਕਹਿਤੇ ਹੋਂਗੇ।
ਮੇਰੇ ਅਹਬਾਬ ਨੇ ਤਹਜ਼ੀਬ ਨਾ ਸੀਖੀ ਹੋਗੀ,
ਮੇਰੇ ਮਾਹੋਲ ਮੈਂ ਇਨਸਾਨ ਨਾ ਰਹਤੇ ਹੋਂਗੇ! !
ਅਪਣੀ ਪਰੇਸ਼ਾਨੀ ਦੇ ਆਲਮ ਵਿੱਚ ਇਕਬਾਲ ਸਿੰਘ ਢਿੱਲੋਂ ਜੀ ਲਿਖਦੇ ਹਨ;
“ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ ਦੀ ਸਹਿਣਸ਼ੀਲਤਾ ਅਤੇ
ਫਿਰਾਖਦਿਲੀ ਦੀ ਭਰਪੂਰ ਪਰਸ਼ੰਸਾ ਕਰਨੀ ਬਣਦੀ ਹੈ ਪਰੰਤੂ ਵੇਖਣਾ ਇਹ ਹੈ ਕਿ ਉਹ ਕਿੰਨਾਂ ਕੁ ਚਿਰ ਇਸ
ਵੈਬਸਾਈਟ ਦੀ ਬ੍ਰਾਹਮਣਵਾਦੀ ਤਾਕਤਾਂ ਦੇ ਹੱਥੋਂ ਹੋ ਰਹੀ ਦੁਰ-ਵਰਤੋਂ ਦੀ ਇਜਾਜ਼ਤ ਦੇ ਸਕਣਗੇ”
ਡਾ. ਸਾਹਿਬ ਦਾ ਬੇਸਬਰ ਇੰਤਜ਼ਾਰ “ਪਰੰਤੂ ਵੇਖਣਾ ਇਹ ਹੈ ਕਿ ਉਹ
ਕਿੰਨਾਂ ਕੁ ਚਿਰ ਇਸ ਵੈਬਸਾਈਟ ਦੀ ਬ੍ਰਾਹਮਣਵਾਦੀ ਤਾਕਤਾਂ ਦੇ ਹੱਥੋਂ ਹੋ ਰਹੀ ਦੁਰ-ਵਰਤੋਂ ਦੀ
ਇਜਾਜ਼ਤ ਦੇ ਸਕਣਗੇ” ਪੰਗਤੀ ਵਿੱਚ ਝਲਕ ਆਈਆ ਹੈ। ਉਹ ਬਹੁਤ ਬੇਚੈਨ ਜਿਹੇ ਨਜ਼ਰ ਆਉਂਦੇ ਹਨ
ਅਤੇ ਇਸ ਇੰਤਜ਼ਾਰ ਵਿੱਚ ਹਨ ਕਿ ਉਹ ਦਿਨ ਕਦੋਂ ਆਏਗਾ ਜਦੋਂ ਹਰਦੇਵ ਸਿੰਘ, ਜੰਮੂ ਨੂੰ ਲਿਖਣ ਤੋਂ
ਰੋਕਿਆ ਜਾਏਗਾ?
ਦਰਅਸਲ ਡਾ. ਸਾਹਿਬ ਸ਼੍ਰੀ ਅਕਾਲ ਤਖ਼ਤ ਬਾਰੇ ਹੋਈ ਆਪਣੀ ਖੋਜ/ਕਿਤਾਬ ਦੀ ਫ਼ਜ਼ੀਹਤ ਤੋਂ ਵਿਚਲਤ ਹਨ। ਉਹ
ਚਾਹੁੰਦੇ ਹਨ ਕਿ ਕੋਈ ਉਨ੍ਹਾਂ ਦੀਆਂ ਕਥਿਤ ਖੌਜਾਂ ਬਾਰੇ ਵਿਸ਼ਲੇਸ਼ਣ ਦੇ ਯੋਗ ਨਾ ਬਚੇ ਅਤੇ ਸਾਰੇ
ਨਤਮਸਤਕ ਹੋ ਜਾਂਣ। ਇਸੇ ਲਈ ਉਹ ਸਿੱਖ ਮਾਰਗ ਤੋਂ ਮੈਨੂੰ ਬਾਹਰ ਕੱਡਵਾਉਂਣ ਦਾ ਖ਼ਾਬ ਬੁਣਦੇ ਰਹਿੰਦੇ
ਹਨ। ਪਰ ਮੈਂ ਨਹੀਂ ਸਮਝਦਾ ਕਿ ਸਿੱਖ ਮਾਰਗ ਦੇ ਸੰਪਾਦਕ ਜੀ ਸਿੱਖ ਮਾਰਗ ਦੀ ਦੁਰਵਰਤੋਂ ਹੋਂਣ ਦਿੰਦੇ
ਹਨ। ਡਾ. ਸਾਹਿਬ ਨੂੰ ਚਾਹੀਦਾ ਹੈ ਕਿ ਉਹ ਯਕੀਨ ਰੱਖਣ!
ਹਰਦੇਵ ਸਿੰਘ, ਜੰਮੂ-17. 5. 12
(17/05/12)
ਡਾ ਦਲਵਿੰਦਰ ਸਿੰਘ ਗ੍ਰੇਵਾਲ
ਜਿਸ
ਘਰ ਵਸਿਆ ਪਾਰਬ੍ਰਹਮ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਜਿਸ ਘਰ ਵਸਿਆ ਪਾਰਬ੍ਰਹਮ, ਤਿਸ ਘਰ ਤੋਟਾ ਕੀ?
ਭਰੇ ਖਜ਼ਾਨੇ ਨਾਮ ਦੇ, ਹਥ ਵਿੱਚ ਲੋਟਾ ਕੀ?
ਨਾਮ ਲਿਆ ਜਿਸ ਆਸਰਾ, ਉਸਦਾ ਭਟਕਣ ਕੀ?
ਹਿਰਦੇ ਰੱਬ ਵਸਾ ਲਿਆ, ਹੋਰ ਥਾਂ ਤੱਕਣ ਕੀ?
ਹੀਰਾ ਪੰਨਾ ਬਣ ਗਿਆ, ਤਿਸ ਵਿੱਚ ਖੋਟਾ ਕੀ?
ਜਿਸ ਘਰ ਵਸਿਆ ਪਾਰਬ੍ਰਹਮ, ਤਿਸ ਘਰ ਤੋਟਾ ਕੀ?
ਕਾਮ, ਕ੍ਰੋਧ, ਮੋਹ, ਅਹੰਕਾਰ, ਰਖਦਾ ਲੋਭ ਉਹ ਨਾਂ।
ਉਸ ਸੱਚੇ ਦੇ ਬ੍ਰਿਛ ਦੀ, ਮਾਣੇ ਠੰਢੀ ਛਾਂ।
ਜੀਂਦੇ ਜੀ ਮੁਕਤੀ ਮਿਲੇ, ਜਮ ਦੀਆਂ ਚੋਟਾ ਕੀ?
ਜਿਸ ਘਰ ਵਸਿਆ ਪਾਰਬ੍ਰਹਮ, ਤਿਸ ਘਰ ਤੋਟਾ ਕੀ?
ਮਾਇਆ ਜਾਲੋਂ ਨਿਕਲ ਕੇ, ਨਾਮ ਲਿਪਤ ਜੋ ਹੋ।
ਠੇਲੇ ਬੇੜੀ ਅਪਣੀ, ਭੰਵਰ ਫਸੇ ਨਾਂ ਸੋ।
ਜੀਵਨ ਚਰਖਾ ਕਤ ਗਿਆ, ਰਹੇ ਗਲੋਟਾ ਕੀ?
ਜਿਸ ਘਰ ਵਸਿਆ ਪਾਰਬ੍ਰਹਮ, ਤਿਸ ਘਰ ਤੋਟਾ ਕੀ?
ਜੋ ਮਨ ਰੋਸ਼ਨ ਹੋ ਗਿਆ, ਸਰਬ ਗਿਆਤਾ ਉਹ।
ਸਭ ਨੂੰ ਅਪਣਾ ਜਾਣਦਾ, ਗੈਰ ਦਿਸੇ ਨਾਂ ਕੋ।
ਹਰ ਦਿਲ ਵਿੱਚ ਰੱਬ ਦਿਸੇ ਜੇ, ਵੱਡਾ ਛੋਟਾ ਕੀ?
ਜਿਸ ਘਰ ਵਸਿਆ ਪਾਰਬ੍ਰਹਮ, ਤਿਸ ਘਰ ਤੋਟਾ ਕੀ?
(17/05/12)
ਜਸਵੰਤ ਸਿੰਘ ਅਜੀਤ
ਦਿੱਲੀ ਹਾਈਕੋਰਟ ਦੇ ਸਾਬਕਾ ਜੱਜ,
ਜਸਟਿਸ ਆਰ ਐਸ ਸੋਢੀ ਨੇ ਯੋਜਨਾ ਕਮਿਸ਼ਨ ਵਲੋਂ ਪੰਜਾਬ ਦੀ 14 ਹਜ਼ਾਰ ਕਰੋੜ ਦੀ ਸਾਲਾਨਾ ਯੋਜਨਾ ਨੂੰ
ਪ੍ਰਵਾਨਗੀ ਦਿੱਤੇ ਜਾਣ ਦਾ ਸੁਆਗਤ ਕਰਦਿਆਂ ਕਿਹਾ ਹੈ ਕਿ ਕੇਂਦਰੀ ਸਰਕਾਰ ਵਲੋਂ ਰਾਜਾਂ ਦੀਆਂ
ਯੋਜਨਾਵਾਂ ਅਤੇ ਪ੍ਰਾਜੈਕਟਾਂ ਲਈ ਜੋ ਸਹਾਇਤਾ ਦਿੱਤੀ ਜਾਂਦੀ ਹੈ, ਉਸਦੇ ਸਬੰਧ ਵਿੱਚ ਆਮ ਸ਼ਿਕਾਇਤ
ਇਹੀ ਰਹਿੰਦੀ ਹੈ ਕਿ ਰਾਜ ਇਨ੍ਹਾਂ ਸਹਾਇਤਾਵਾਂ ਦੀ ਠੀਕ ਢੰਗ ਨਾਲ ਵਰਤੋਂ ਨਹੀਂ ਕਰਦੇ, ਕਈ ਰਾਜਾਂ
ਦੇ ਸਬੰਧ ਵਿੱਚ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਪ੍ਰਜੈਕਟ ਜਾਂ ਯੋਜਨਾ ਲਈ ਕੇਂਦਰੀ ਸਰਕਾਰ
ਵਲੋਂ ਉਨ੍ਹਾਂ ਨੂੰ ਸਹਾਇਤਾ ਦਿੱਤੀ ਜਾਂਦੀ ਹੈ, ਉਹ ਉਸਦੀ ਵਰਤੋਂ ਉਸੇ ਪ੍ਰਾਜੈਕਟ ਜਾਂ ਯੋਜਨਾ ਪੁਰ
ਕਰਨ ਦੀ ਬਜਾਏ ਕਿਸੇ ਹੋਰ ਪਾਸੇ ਖਰਚ ਕਰ ਦਿੰਦੇ ਹਨ ਤੇ ਫਿਰ ਘਾਟੇ ਦਾ ਰੋਣਾ ਰੋਣ ਲਗਦੇ ਹਨ। ਜਸਟਿਸ
ਆਰ ਐਸ ਸੋਢੀ ਨੇ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਹੋਰ ਕਿਹਾ ਕਿ ਕੇਂਦਰ ਵਲੋਂ ਕਿਸੇ ਅਜਿਹੀ
ਏਜੰਸੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ, ਜੋ ਕੇਂਦਰ ਵਲੋਂ ਰਾਜਾਂ ਨੂੰ ਦਿੱਤੀ ਜਾ ਰਹੀ ਸਹਾਇਤਾ ਦੀ
ਵਰਤੋਂ ਪੁਰ ਤਿੱਖੀ ਨਜ਼ਰ ਰਖੇ ਤਾਂ ਜੋ ਰਾਜ ਉਸ ਸਹਾਇਤਾ ਦੀ ਦੁਰਵਰਤੋਂ ਨਾ ਕਰ ਸਕਣ। ਜਸਟਿਸ ਸੋਢੀ
ਅਨੁਸਾਰ ਇਹ ਵੀ ਜ਼ਰੂਰੀ ਕਰਾਰ ਦਿੱਤਾ ਜਾਣਾ ਚਾਹੀਦਾ ਹੈ ਕਿ ਜਿਸ ਖੇਤ੍ਰ ਦੇ ਪ੍ਰਾਜੈਕਟ ਲਈ ਸਹਾਇਤਾ
ਦਿੱਤੀ ਗਈ ਹੈ, ਉਸ ਖੇਤ੍ਰ ਵਿੱਚ ਅਜਿਹੇ ਹੋਰਡਿੰਗ ਲਾਏ ਜਾਣ, ਜਿਨ੍ਹਾਂ ਪੁਰ ਯੋਜਨਾ ਦਾ ਨਾਂ ਅਤੇ
ਉਸਦੇ ਪੂਰਿਆਂ ਹੋਣ ਦੀ ਮਿਆਦ, ਉਸ ਲਈ ਕੇਂਦਰੀ ਸਰਕਾਰ ਪਾਸੋਂ ਮਿਲੀ ਸਹਾਇਤਾ ਅਤੇ ਉਸਦੀ ਹੋ ਰਹੀ
ਵਰਤੋਂ ਦੇ ਅੰਕੜੇ ਵੇਰਵੇ ਸਹਿਤ ਸਮੇਂ-ਸਮੇਂ ਦਿੱਤੇ ਜਾਂਦੇ ਰਿਹਾ ਕਰਨ ਤਾਂ ਜੋ ਉਸ ਇਲਾਕੇ ਅਤੇ ਰਾਜ
ਦੇ ਆਮ ਲੋਕਾਂ ਨੂੰ ਇਸ ਗਲ ਦਾ ਪਤਾ ਲਗਦਾ ਰਹੇ ਕਿ ਕੇਂਦਰ ਪਾਸੋਂ ਮਿਲ ਰਹੀ ਸਹਾਇਤਾ ਦੀ ਵਰਤੋਂ ਠੀਕ
ਢੰਗ ਨਾਲ ਹੋ ਰਹੀ ਹੈ ਜਾਂ ਨਹੀਂ?
ਜਸਟਿਸ ਸੋਢੀ ਦਾ ਇਹ ਵੀ ਕਹਿਣਾ ਹੈ ਕਿ ਕੇਂਦਰੀ ਸਰਕਾਰ ਵਲੋਂ ਇੱਕ ਅਜਿਹੀ ਏਜੰਸੀ ਦਾ ਵੀ ਗਠਨ ਕੀਤਾ
ਜਾਏ, ਜੋ ਰਾਜ ਸਰਕਾਰਾਂ ਵਲੋਂ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਪੁਰ ਤਿੱਖੀ ਨਜ਼ਰ ਰਖੇ, ਕਿਉਂਕਿ ਇਹ
ਆਮ ਵੇਖਣ ਵਿੱਚ ਆਉਂਦਾ ਹੈ ਕਿ ਗਰੀਬਾਂ ਦੇ ਨਾਂ ਤੇ ਦਿੱਤੀ ਜਾਂਦੀ ਸਬਸਿਡੀ ਦਾ ਲਾਭ ਮੁੱਖ ਰੂਪ
ਵਿੱਚ ਆਰਥਕ ਪਖੋਂ ਸਮਰਥਾਵਾਨ (ਅਮੀਰ) ਲੋਕਾਂ ਨੂੰ ਪਹੁੰਚਾਇਆ ਜਾਂਦਾ ਹੈ, ਜਦਕਿ ਗਰੀਬ ਇਸਦੇ ਲਾਭ
ਤੋਂ ਬਿਲਕੁਲ ਹੀ ਵੰਚਿਤ ਹੀ ਰਹਿ ਜਾਂਦੇ ਹਨ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਮਰਥਾਵਾਨਾਂ
ਨੂੰ ਦਿਤੀ ਜਾਣ ਵਾਲੀ ਸਬਸਿਡੀ ਪੁਰ ਸਖਤੀ ਨਾਲ ਰੋਕ ਲਾ ਦੇਵੇ ਤਾਂ ਜੋ ਉਸਦਾ ਵਧ ਤੋਂ ਵਧ ਲਾਭ
ਗਰੀਬਾਂ ਤਕ ਪੁਜ ਸਕੇ।
(16/05/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਵੀਰ ਸਤਿਨਾਮ ਸਿੰਘ ਮੌਂਟਰੀਅਲ ਜੀ!
ਆਪ ਜੀ ਦੇ 13-05-12 ਦੇ ਪੱਤਰ ਦੇ ਸੰਬੰਧ ਵਿੱਚ-
ਸਵਾਲ 1- “ਕਈ ਜਨਮ ਭਏ ਕੀਟ ਪਤੰਗਾ॥” ਪੇਜ 176 ਵਾਲੇ ਸ਼ਬਦ ਦਾ ਤੀਜਾ ਬੰਦ
(ਸਾਧ ਸੰਗਿ ਭਇਓ ਜਨਮੁ ਪਰਾਪਤਿ। ਜੇ ਇਹ ਮਨੁੱਖਾ ਸਰੀਰ ਸਾਧ (ਗੁਰੂ) ਦਾ ਸੰਗ ਕਰਕੇ ਮਿਲਿਆ ਹੈ,
ਕਿਹੜੀਆਂ ਜੂਨਾਂ ਨੇ ਸਾਧ ਸੰਗਿ (ਗੁਰੂ) ਕੀਤਾ ਫਿਰ ਉਨ੍ਹਾਂਨੂੰ ਮਨੁਖਾ ਜਨਮ ਮਿਲਿਆ?
ਵਿਚਾਰ-
ਵੀਰ ਜੀ! ਇਸ ਤੁਕ
ਦੇ ਅਰਥ ਹਨ- ਇਹ ਮਨੁੱਖਾ ਜਨਮ ਤੈਨੂੰ ਸਾਧ ਸੰਗਤ ਵਿੱਚ ਆ ਕੇ ਖਲਕਤ ਦੀ ਸੇਵਾ ਕਰਨ ਲਈ ਮਿਲਿਆ ਹੈ।
ਸ਼ਬਦ ਦਾ ਅਖੀਰਲਾ ਬੰਦ ਹੈ- “ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥”
ਅਰਥਾਤ ਜੋ ਕੁਛ ਹੁੰਦਾ ਹੈ ਤੇਰੇ ਹੀ ਹੁਕਮ ਵਿੱਚ ਹੁੰਦਾ ਹੈ।
ਗੁਰਮਤਿ ਅਨੁਸਾਰ ਜੀਵ ਦੁਨੀਆਂ ਤੇ ਉਸ ਦੇ ਹੁਕਮ ਵਿੱਚ ਆਉਂਦਾ ਹੈ ਅਤੇ ਉਸ
ਦੇ ਹੁਕਮ ਵਿੱਚ ਹੀ ਏਥੋਂ ਤੁਰ ਜਾਂਦਾ ਹੈ। ਸੋ ਇੱਥੇ ਸ਼ਬਦ ਵਿੱਚ ਇਹ ਦੱਸਿਆ ਗਿਆ ਹੈ ਕਿ (ਪ੍ਰਭੂ ਦੇ
ਹੁਕਮ ਵਿੱਚ) ਸਾਧ ਸੰਗਤ ਕਰਨ ਲਈ ਇਹ ਮਨੁੱਖਾ ਜਨਮ ਤੈਨੂੰ ਕਈ ਜੂਨਾਂ ਪਿੱਛੋਂ ਮਿਲਿਆ ਹੈ। ਇਸ ਨੂੰ
ਵਿਅਰਥ ਨਾ ਗਵਾ।
2- ਅੰਤਿ ਕਾਲ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ॥ ਬਦਤਿ ਤਿਲੋਚਨੁ
ਤੇ ਨਰ ਮੁਕਤਾ ਪੀਤਾਂਬਰ ਵਾ ਕੇ ਰਿਦੈ ਬਸੈ॥
ਸਵਾਲ- ਜਿਹੜਾ ਇੰਸਾਨ ਮਰ ਕੇ ਮੁਕਤ ਹੋਇਆ ਪਰਮਾਤਮਾ ਵਿੱਚ ਅਭੇਦ ਹੋ ਗਿਆ ਉਸ
ਦਾ ਫੇਰ ਰਿਦਾ ਸਰੀਰ ਕੁਛ ਨਹੀਂ ਰਹਿੰਦਾ ਰਿਦਾ ਸਰੀਰ ਸਿਰਫ ਜਿਉਂਦੇ ਸਰੀਰ ਦਾ ਹੀ ਹੁੰਦਾ ਹੈ। ਤਾਂ
ਪੀਤੰਬਰ (ਪਰਮਾਤਮਾ) ਕਿਸ ਰਿਦੇ ਵਿੱਚ ਵਸਦਾ ਹੈ?
ਵਿਚਾਰ-
ਪਹਿਲੀ ਗੱਲ ਕਿ
ਜੇ ਮਨੁੱਖ ਨੇ ਜਿਉਂਦਿਆਂ ਮੁਕਤੀ ਹਾਸਲ ਨਹੀਂ ਕੀਤੀ ਤਾਂ ਮਰ ਕੇ ਵੀ ਮੁਕਤ ਨਹੀਂ। ਆਵਾਗਵਨ ਦੇ ਗੇੜ
ਵਿੱਚ ਪੈ ਜਾਂਦਾ ਹੈ। ਦੂਸਰੀ ਗੱਲ ਨਾਰਾਇਣ ਸਿਮਰਨ ਵਾਲਾ ਬੰਦਾ ਇੱਥੇ ਹੀ ਮਾਇਆਵੀ ਬੰਧਨਾਂ ਤੋਂ
ਮੁਕਤ ਹੈ ਅਤੇ ਮਰਨ ਤੋਂ ਬਾਅਦ ਜੂਨਾਂ ਵਿੱਚ ਨਹੀਂ ਪੈਦਾ। ਨਾਰਾਇਣ ਦਾ ਹੀ ਰੂਪ ਹੋ ਜਾਂਦਾ ਹੈ।
ਪਰਮਾਤਮਾ ਦਾ ਕੋਈ ਸਰੀਰ ਨਹੀਂ ਫੇਰ ਵੀ ਉਹ ਕਰਤਾ ਹੈ ਪੁਰਖ ਹੈ। ਉਸ ਨੇ ਬਿਨਾਂ
ਹੱਥਾਂ ਪੈਰਾਂ ਤੋਂ ਸੰਸਾਰ ਰਚਨਾ ਕੀਤੀ ਹੈ। ਉਸ ਦੇ ਅੱਖਾਂ ਨਹੀਂ ਹਨ ਪਰ ਫੇਰ ਵੀ ਸਭ ਦੇ
ਕੀਤੇ ਚੰਗੇ ਮਾੜੇ ਕਰਮਾਂ ਨੂੰ ਵਾਚਦਾ ਹੈ। ਉਸ ਦਾ ਕੋਈ ਸਰੀਰ ਨਹੀਂ ਹੈ ਪਰ ਫੇਰ ਵੀ ਸਭ ਦੇ ਦਿਲਾਂ
ਦੀਆਂ ਜਾਣਦਾ ਹੈ। ਸੁਖ ਦੁਖ ਦੇਣ-ਹਾਰ ਹੈ। ਭੌਤਿਕ ਸਰੀਰ ਤੋਂ ਬਿਨਾ ਮਨ ਨਹੀਂ ਹੋ ਸਕਦਾ ਪਰ ਉਸ ਦਾ
ਮਨ ਹੈ- “ਸਗਲ ਕੀ ਚਿੰਤਾ
ਜਿਸੁ ਮਨ ਮਾਹਿ॥ ਤਿਸ ਤੇ ਬਿਰਥਾ ਕੋਈ
ਨਾਹਿ॥” ਅਰਥ- ਜਿਸ ਪ੍ਰਭੂ ਨੂੰ
ਆਪਣੇ ਮਨ ਵਿੱਚ
ਸਾਰਿਆਂ (ਦੀ ਰੋਜ਼ੀ) ਦਾ ਫਿਕਰ ਹੈ, ਉਸ (ਦੇ ਦਰ) ਤੋਂ ਕੋਈ ਨਾ-ਉਮੈਦ ਨਹੀਂ (ਆਉਂਦਾ)।
3- “ਗੁਰ ਸੇਵਾ ਤੇ ਭਗਤਿ ਕਮਾਈ॥ ਤਬ ਇਹ ਮਾਨਸ ਦੇਹੀ ਪਾਈ॥” (ਪ-1159)
ਅਰਥ- ਹੇ ਭਾਈ! ਜੇ ਤੂੰ ਗੁਰੂ ਦੀ ਸੇਵਾ ਰਾਹੀਂ ਬੰਦਗ਼ੀ ਦੀ ਕਮਾਈ ਕਰੇਂ ਤਾਂ
ਹੀ ਇਹ ਮਨੁੱਖਾ-ਸਰੀਰ ਮਿਲਿਆ ਸਮਝ। … ਤੈਨੂੰ ਇਹ ਮਨੁੱਖਾ ਸਰੀਰ ਮਿਲਿਆ ਹੈ ਇਸ ਰਾਹੀਂ ਨਾਮ ਸਿਮਰ,
ਹਰੀ ਦਾ ਭਜਨ ਕਰ। (ਅਰਥ-ਪ੍ਰੋ: ਸਾਹਿਬ ਸਿੰਘ)
ਮਨੁੱਖਾ ਸਰੀਰ (ਪ੍ਰਭੂ ਦੇ ਹੁਕਮ ਨਾਲ) ਸੇਵਾ ਕਰਕੇ ਨਹੀਂ, ਸੇਵਾ ਕਰਨ
ਲਈ ਮਿਲਿਆ ਹੈ।
4- “ਕਬੀਰ
ਮਾਨਸ ਜਨਮੁ
ਦੁਲੰਭੁ ਹੈ ਹੋਇ ਨ ਬਾਰੈ ਬਾਰ॥ ਜਿਉ ਬਨ ਫਲ ਪਾਕੇ ਭੋਇ ਗਿਰਹਿ ਬਹੁਰਿ ਨ ਲਾਗਹਿ ਡਾਰ॥” (ਪ-1366)
ਵੀਰ ਜੀ! ਪਹਿਲਾਂ ਤੁਕ ਨੂੰ ਧਿਆਨ ਨਾਲ ਪੜ੍ਹ ਲਵੋ ਫੇਰ ਦੁਬਾਰਾ ਤੋਂ ਆਪਣਾ
ਸਵਾਲ ਲਿਖੋ ਜੀ। ਸ਼ਬਦ ਵਿੱਚ
ਮਨੁੱਖਾ ਜਨਮ ਬਾਰ ਬਾਰ ਨਾ ਮਿਲਣ ਦੀ ਗੱਲ
ਕੀਤੀ ਗਈ ਹੈ। ਇਹ ਨਹੀਂ ਕਿਹਾ ਕਿ ਇਸ ਜਨਮ ਤੋਂ ਬਾਅਦ ਕੋਈ ਜੂਨ/ ਜਨਮ ਹੀ ਨਹੀਂ ਹੈ।
ਕਬੀਰ ਜੀ ਦੇ ਇਹ ਵਚਨ ਵੀ ਸੁਣੋਂ- “ਕਬੀਰ ਜੇਤੇ ਪਾਪ ਕੀਏ ਰਾਖੇ ਤਲੈ
ਦੁਰਾਇ॥ ਪਰਗਟ ਭਏ ਨਿਦਾਨ ਸਭ ਜਬ ਪੂਛੈ ਧਰਮ ਰਾਇ॥ 105॥ ਅਰਥ- ਹੇ ਕਬੀਰ! ਜੋ ਜੋ ਪਾਪ
ਕੀਤੇ ਜਾਂਦੇ ਹਨ (ਭਾਵੇਂ ਉਹ ਪਾਪ) ਆਪਣੇ ਅੰਦਰ ਲੁਕਾ ਕੇ ਰੱਖੇ ਜਾਂਦੇ ਹਨ, ਫਿਰ ਭੀ ਜਦੋਂ
ਧਰਮਰਾਜ ਪੁੱਛਦਾ ਹੈ ਉਹ ਪਾਪ ਆਖਰ ਸਾਰੇ ਉੱਘੜ ਆਉਂਦੇ ਹਨ।
“ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ॥ ਦਫਤਰਿ ਲੇਖਾ ਮਾਂਗੀਐ
ਤਬ ਹੋਇਗੋ ਕਉਨੁ ਹਵਾਲੁ॥” (ਪ-187)
ਅਰਥ- ਹੇ ਕਬੀਰ! (ਮੁੱਲਾਂ ਨੂੰ ਦੱਸ ਕਿ) ਕਿਸੇ ਉੱਤੇ ਧੱਕਾ ਕਰਨਾ ਜ਼ੁਲਮ
ਹੈ। (ਤੂੰ ਜਾਨਵਰ ਨੂੰ ਫੜ ਕੇ ਬਿਸਮਿੱਲਾ ਆਖ ਕੇ ਜ਼ਬਹ ਕਰਦਾ ਹੈਂ ਅਤੇ) ਤੂੰ ਆਖਦਾ ਹੈਂ ਇਹ (ਜ਼ਬਹ
ਕੀਤਾ ਜਾਨਵਰ) ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਹੋ ਗਿਆ ਹੈ। (ਅਤੇ ਇਸ ਕੁਰਬਾਨੀ ਨਾਲ
ਖੁਦਾ ਤੇਰੇ ਤੇ ਖੁਸ਼ ਹੋ ਗਿਆ ਹੈ) (ਪਰ ਇਹ ਮਾਸ ਤੂੰ ਆਪ ਹੀ ਖਾ ਲੈਂਦਾ ਹੈਂ। ਇਸ ਤਰ੍ਹਾਂ ਪਾਪ
ਨਹੀਂ ਬਖਸ਼ੇ ਜਾਂਦੇ, ਕਦੇ ਸੋਚ ਕਿ) ਜਦੋਂ ਰੱਬ ਦੀ ਦਰਗਾਹ ਵਿੱਚ ਤੇਰੇ ਅਮਲਾਂ ਦਾ ਹਿਸਾਬ
ਹੋਏਗਾ ਤਾਂ ਤੇਰਾ ਕੀ ਹਾਲ ਹੋਵੇਗਾ?
ਕਬੀਰ ਜੀ ਦਾ ਇੱਕ ਇਹ ਸ਼ਬਦ ਵੀ ਵਿਚਾਰ ਲਵੋ- “ਅਸਥਾਵਰ ਜੰਗਮ ਕੀਟ ਪਤੰਗਾ॥
ਅਨਿਕ ਜਨਮ ਕੀਏ ਬਹੁ ਰੰਗਾ॥ 1॥
ਐਸੇ ਘਰ ਹਮ ਬਹੁਤੁ ਬਸਾਏ॥ ਜਬ ਹਮ
ਰਾਮ ਗਰਭ ਹੋਇ ਆਏ॥ 1॥ ਰਹਾਉ॥
ਜੋਗੀ ਜਤੀ ਤਪੀ ਬ੍ਰਹਮਚਾਰੀ॥ ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ॥ 2॥ ਸਾਕਤ ਮਰਹਿ ਸੰਤ ਸਭ
ਜੀਵਹਿ॥ ਰਾਮ ਰਸਾਇਨੁ ਰਸਨਾ ਪੀਵਹਿ॥ 3॥ ਕਹੁ ਕਬੀਰ ਪ੍ਰਭ ਕਿਰਪਾ ਕੀਜੈ॥ ਹਾਰ ਪਰੇ ਅਬ ਪੂਰਾ ਦੀਜੈ॥
(ਪ-326)
ਪੱਤਰ ਦੇ ਅਖੀਰ ਵਿੱਚ ਤੁਸੀਂ ਇੱਕ ਤੁਕ ਪੇਸ਼ ਕੀਤੀ ਹੈ- “ਏਕਸੁ ਤੇ ਹੋਇਓ
ਅਨੰਤਾ
ਨਾਨਕ ਏਕਸੁ ਮਹਿ ਸਮਾਏ ਜੀਓ॥ (ਪ-131)
ਵੀਰ ਜੀ! ਅਰਥ ਹਨ- ਹੇ ਨਾਨਕ! ਉਹ ਆਪ ਹੀ ਆਪਣੇ ਇੱਕ ਸਰੂਪ ਤੋਂ ਬੇਅੰਤ
ਰੂਪਾਂ ਵਾਲਾ ਬਣਿਆ ਹੋਇਆ ਹੈ। (ਇਹ ਸਾਰਾ ਬਹੁ-ਰੰਗੀ ਜਗਤ) ਉਸ ਇੱਕ ਵਿੱਚ ਹੀ ਲੀਨ ਹੋ ਜਾਂਦਾ
ਹੈ।
ਇੱਥੇ ਆਵਾਗਵਨ ਸਿਥਾਂਤ ਦੀ ਕੋਈ ਗੱਲ ਹੀ ਨਹੀਂ ਕੀਤੀ ਗਈ। ਸੰਸਾਰ ਰਚਨਾ ਅਤੇ
ਇਸ ਦੇ ਅੰਤ ਦੀ ਗੱਲ ਕੀਤੀ ਗਈ ਹੈ। ਆਪਣੀ ਹੀ ਮਰਜ਼ੀ ਦੇ ਅਰਥ ਸਮਝਣ ਸਮਝਾਉਣ ਨਾਲ ਅਸਲੀਅਤ ਨਹੀਂ ਬਦਲ
ਸਕਦੀ।
ਅਖੀਰ ਵਿੱਚ ਤੁਸੀਂ ਲਿਖਿਆ ਹੈ- “ਸਾਧ ਲਾਣੇ ਅਨੁਸਾਰ ਕਰਮਾਂ ਕਰਕੇ 84 ਲੱਖ,
84 ਤੋਂ ਬਾਦ ਫੇਰ ਜਨਮ, ਫੇਰ 84 ਜਨਮ. . ਜਾਣੀਂ ਬਾਰ ਬਾਰ (ਦੁਬਾਰਾ ਦੁਬਾਰਾ)।
ਮੁਕਦੀ ਗੱਲ ਅਗਲੇ ਪਿਛਲੇ ਜਨਮਾਂ ਦੇ ਚੱਕਰ ਪਾ ਕੇ ਬ੍ਰਹਮਣ ਨੇ ਮਨੁੱਖਤਾ
ਨੂੰ ਹਜ਼ਾਰਾਂ ਸਾਲ ਲੁੱਟਿਆ ਹੈ, ਗੁਰਮਤਿ ਨੇ ਇਸ ਸੋਚ ਨੂੰ ਮੁੱਢ ਤੋਂ ਹੀ ਰੱਦ ਕੀਤਾ। ਪਰ ਇਹ ਸਾਧ
ਲਾਣਾ ਸਿੱਖਾਂ ਨੂੰ ਇਸ ਸੋਚ ਵਿੱਚੋਂ ਨਿਕਲਣ ਨਹੀਂ ਦੇ ਰਿਹਾ, ਅਸਲ ਵਿੱਚ ਇਨ੍ਹਾਂ ਲੋਕਾਂ ਨੇ ਸਿਰਫ
ਭੇਸ ਬਦਲਿਆ ਹੈ ਪਰ ਹੈ ਓਹੀ ਬਨਾਰਸ ਦੇ ਠੱਗ। ਲਾਹਨਤ ਹੈ ਉਨ੍ਹਾਂ ਲੋਕਾਂ ਦੇ ਜਿਹੜੇ ਲੋਕ ਆਪਣੀ
ਉਲਾਦ ਨੂੰ ਕੁੱਤੇ ਬਿੱਲੀਆਂ ਵਿੱਚੋਂ ਨਿਕਲ ਕੇ ਆਏ ਮੰਨਦੇ ਹਨ”।
ਵੀਰ ਜੀ! ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦਿਆਂ ਇਸ ਦੇ ਲਈ ਤੁਸੀਂ ਮੈਨੂੰ
ਦੋ ਵਾਰੀਂ ਫੋਨ ਕੀਤਾ, ਤਾਂ ਮੈਂ ਆਪਣੇ ਵਿਚਾਰ ਦੇ ਰਿਹਾ ਹਾਂ। ਬੇਨਤੀ ਹੈ ਕਿ ਆਪਣੀ ਜੋ ਵਿਚਾਰ
ਚਰਚਾ ਛੁਰੂ ਹੋਣ ਜਾ ਰਹੀ ਹੈ, ਇਸ ਵਿਚਾਰ ਚਰਚਾ ਦੇ ਦੌਰਾਨ ਸਿਰਫ ਅਤੇ ਸਿਰਫ ਗੁਰਬਾਣੀ ਵਿਚਾਰ ਹੀ
ਕੀਤੀ ਜਾਵੇ, ਵਾਧੂ ਦੇ ਕਮੈਂਟਸ ਨਾ ਕੀਤੇ ਜਾਣ, ਮਿਹਰਬਾਨੀ ਹੋਵੇਗੀ।
ਤੁਸੀਂ ਲਿਖਿਆ ਹੈ 84 ਲੱਖ ਜੂਨਾਂ ਦਾ ਚੱਕਰ ਪਾ ਕੇ ਸਾਧ ਲਾਣੇ ਨੇ ਬਹੁਤ
ਲੁੱਟਿਆ ਹੈ।
ਵੀਰ ਜੀ! 84 ਲੱਖ/ਅਨੇਕ ਜੂਨਾਂ/ਕੋਟਿ ਜੋਨੀ ਆਦਿ ਦੀ ਗੱਲ ਗੁਰੂ ਸਾਹਿਬਾਂ/
ਭਗਤਾਂ ਨੇ ਕੀਤੀ ਹੈ, ਜਰੂਰਤ ਪੈਣ ਤੇ ਇਸ ਸੰਬੰਧ ਵਿੱਚ ਉਦਾਹਰਣਾਂ ਪੇਸ਼ ਕਰ ਦਿੱਤੀਆਂ ਜਾਣਗੀਆਂ।
ਤੁਸੀਂ ਲਿਖਿਆ ਹੈ “ਲਾਹਨਤ ਹੈ ਉਨ੍ਹਾਂ ਲੋਕਾਂ ਦੇ ਜਿਹੜੇ ਲੋਕ ਆਪਣੀ ਉਲਾਦ
ਨੂੰ ਕੁੱਤੇ ਬਿੱਲੀਆਂ ਵਿੱਚੋਂ ਨਿਕਲ ਕੇ ਆਏ ਮੰਨਦੇ ਹਨ”।
ਵੀਰ ਜੀ! ਮੇਰੇ ਵਿਚਾਰ ਅਨੁਸਾਰ ਦੂਜੇ ਨੰਬਰ ਤੇ ਲਾਹਨਤ ਹੈ ਉਨ੍ਹਾਂ ਸਿੱਖ
ਅਖਵਾਉਂਦੇ ਲੋਕਾਂ ਦੇ ਜਿਨ੍ਹਾਂ ਨੇ, ਨਾ ਗੁਰਬਾਣੀ ਪੜ੍ਹੀ ਹੈ ਅਤੇ ਨਾ ਹੀ ਸਾਇਂਸ। ਵਿਗਿਆਨ ਦੀਆਂ
(ਖਾਸ ਕਰਕੇ ਡਾਰਵਿਨ ਦੀਆਂ ਅੰਦਾਜਿਆਂ ਤੇ ਆਧਾਰਿਤ ਸਿਧਾਂਤਾਂ ਦੀਆਂ) ਸੁਣੀਆਂ ਸੁਣਾਈਆਂ ਗੱਲਾਂ ਦੇ
ਆਧਾਰ ਤੇ ਗੁਰਬਾਣੀ ਦੇ ਆਪਣੀ ਸਹੂਲਤ ਵਾਲੇ ਅਰਥ ਘੜਕੇ ਅਸਲੀ ਸੁਨੇਹੇ ਤੋਂ ਆਪ ਖੰਝੇ ਪਏ ਹਨ ਅਤੇ
ਦੂਸਰਿਆਂ ਨੂੰ ਭੁਲੇਖੇ ਵਿੱਚ ਪਾ ਰਹੇ ਹਨ। ਅਤੇ ਪਹਿਲੇ ਨੰਬਰ ਤੇ ਲਾਹਨਤ ਹੈ ਉਨ੍ਹਾਂ ਸਿੱਖੀ ਭੇਸ
ਵਿੱਚ ਗੁਰਮਤ ਪ੍ਰਚਾਰਕਾਂ ਦੇ ਜਿਹੜੇ ਗੁਰਬਾਣੀ ਅਰਥਾਂ ਨੂੰ ‘ਦੇਵ ਸਮਾਜੀ’ ਰੰਗਤ ਦੇ ਕੇ ਸਿੱਖ ਜਗਤ
ਨੂੰ ਗੁਮਰਾਹ ਕਰ ਰਹੇ ਹਨ। ਬ੍ਰਹਮਣਵਾਦ ਦੇ ਕਰਮਕਾਂਡਾਂ’ ਚੋਂ ਕਢਕੇ ਇੱਕ ਹੋਰ ਨਵੇਂ …. ਵਾਦ ਵੱਲ
ਧੱਕ ਰਹੇ ਹਨ।
ਅਤੇ ਲਾਹਨਤ ਹੈ ਉਨ੍ਹਾਂ ਨੂੰ ਵੀ ਜਿਹੜੇ ਆਪਣੇ ਹੀ ਵਿਚਾਰਾਂ ਨੂੰ ਅੰਤਿਮ
ਸਮਝ ਕੇ ਆਵਾਗਵਨ ਨੂੰ ਮੰਨਣ ਵਾਲਿਆਂ ਤੇ ਵਿਅੰਗਾਤਮਕ ਫਿਕਰੇ ਕਸਦੇ ਹਨ। ਜਿਨ੍ਹਾਂ ਨੂੰ ਇਹ ਵੀ ਨਹੀਂ
ਪਤਾ ਕਿ ਜੇ ਉਨ੍ਹਾਂ ਦੀ ਸੋਚ ਗ਼ਲਤ ਹੋਈ ਤਾਂ ਇਹ ਵਿਅੰਗਾਤਮਕ ਫਿਕਰੇ ਸਿੱਧੇ ਗੁਰੂ ਸਾਹਿਬਾਂ ਲਈ ਹੀ
ਹੋਏ।
ਵੀਰ ਜੀ! ਆਪ ਜੀ ਦਾ ਫੋਨ ਕੁੱਝ ਦਿਨ ਪਹਿਲਾਂ ਮੈਨੂੰ ਆਇਆ ਸੀ। ਤੁਹਾਡੇ
ਕੁੱਝ ਸਵਾਲ ਸਨ। ਮੈਂ ਤੁਹਾਨੂੰ ਕਿਹਾ ਸੀ ਕਿ ਜੇ ਤੁਹਾਡੇ ਕੋਈ ਸਵਾਲ ਹਨ ਤਾਂ ਸਿੱਖ ਮਾਰਗ ਤੇ ਪਾ
ਦਿਉ। ਤੁਸੀਂ ਆਪਣੇ ਸਵਾਲ ਸਿੱਖ ਮਾਰਗ ਤੇ ਪਾ ਦਿੱਤੇ। ਪਰ ਕਿਉਂਕਿ ਉਨ੍ਹਾਂ ਸਵਾਲਾਂ ਦਾ ਸਿੱਧਾ
ਸੰਬੰਧ ਮੇਰੀ ਕਿਸੇ ਲਿਖਤ ਨਾਲ ਨਹੀਂ ਸੀ ਅਤੇ ਦੂਸਰਾ ਮੇਰੇ ਕੋਲ ਸਮੇਂ ਦੀ ਕਮੀਂ ਕਰਕੇ ਮੈਂ ਤੁਹਾਡੇ
ਪੱਤਰ ਬਾਰੇ ਕੋਈ ਵਿਚਾਰ ਪੇਸ਼ ਨਹੀਂ ਸੀ ਕੀਤੇ। ਲੇਕਿਨ 13-05-12 ਨੂੰ ਤੁਹਾਡਾ ਫੋਨ ਦੁਬਾਰਾ ਆ ਗਿਆ
ਕਿ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਜਰੂਰ ਦਿਆਂ। ਸਮੇਂ ਦੀ ਕਮੀਂ ਦੇ ਬਾਵਜੂਦ ਤੁਹਾਡੇ ਵੱਲੋਂ ਕੀਤੇ
ਗਏ ਸਵਾਲਾਂ ਦੇ ਜਵਾਬ ਆਪਣੀ ਸਮਝ ਅਨੁਸਾਰ ਦੇ ਦਿੱਤੇ ਗਏ ਹਨ। ਆਪ ਜੀ ਅੱਗੇ ਵੀ ਮੇਰੀਆਂ ਇੱਕ ਦੋ
ਬੇਨਤੀਆਂ ਹਨ ਪ੍ਰਵਾਨ ਕਰਿਓ ਜੀ।
ਜਿਸ ਤਰ੍ਹਾਂ ਕਿ ਤੁਹਾਡੇ ਵਿਚਾਰਾਂ/ਸਵਾਲਾਂ ਤੋਂ ਜ਼ਾਹਰ ਹੈ ਕਿ ਤੁਸੀਂ
ਆਵਾਗਉਣ ਨੂੰ ਨਹੀਂ ਮੰਨਦੇ ਇਸ ਲਈ ਆਵਾਗਉਣ ਨੂੰ ਨਾ ਮੰਨਣ ਵਾਲੇ ਕੁੱਝ ਵਿਦਵਾਨਾਂ ਦੇ ਗੁਰਬਾਣੀ ਦੇ
ਕੀਤੇ ਅਰਥਾਂ ਦੇ ਆਧਾਰ ਤੇ ਮੈਂ ਕੁੱਝ ਸਵਾਲ ਰੱਖਣੇ ਚਾਹੁੰਦਾ ਹਾਂ ਮਿਹਰਬਾਨੀ ਕਰਕੇ ਜਵਾਬ ਦੇਣ ਦੀ
ਖੇਚਲ ਕਰਨੀ ਜੀ।
ਗੁਰਮਤਿ ਦੇ ਪ੍ਰਚਾਰਕ ਇੱਕ ਵਿਦਵਾਨ ਸੱਜਣ ਜੀ “ਅੰਤਿ ਕਾਲਿ…” ਵਾਲੇ ਸ਼ਬਦ ਦੇ
ਅਰਥ ਕਰਦੇ ਹੋਏ ਲਿਖਦੇ ਹਨ- ‘ਅਗਿਆਨਤਾ ਦੇ ਕਾਰਣ ਬੁੱਧੀ ਵਾਲਾ ਦੀਵਾ ਗੁੱਲ ਹੋਇਆ ਪਿਆ ਹੈ, ਜਿਸ
ਕਰਕੇ ਸਾਡੀ ਆਤਮਕ ਮੌਤ ਹੈ ਤੇ ਇਸ ਨੂੰ ਅੰਤਿ ਕਾਲਿ ਜਾਂ ਕਾਲਿ ਫਾਸ ਕਿਹਾ
ਗਿਆ ਹੈ। ਬਿਬੇਕ ਬੁੱਧੀ ਭਾਵ ਗਿਆਨ ਤੋਂ ਬਿਨਾ ਸੋਚਣ ਦਾ ਨਾਂ ਆਤਮਕ ਮੌਤ ਹੈ ਤੇ ਅਜੇਹੀ
ਨੀਵੇਂ ਤਲ਼ ਦੀ ਸੋਚ ਨੂੰ ਜੂਨਾਂ ਭੋਗਣਾਂ ਕਿਹਾ ਗਿਆ ਹੈ। ਜਿਨ੍ਹਾਂਦੇ ਅੰਦਰ ਭਗਵਾਨ ਦੀ ਪ੍ਰੀਤ ਨਹੀਂ
ਹੈ, ਉਹ ਵਿਕਾਰਾਂ ਵਿੱਚ ਮਰੀ ਹੋਈ ਆਤਮਾ ਵਾਲੇ ਹਨ, ਤੇ ਇਨ੍ਹਾਂ ਵਾਸਤੇ ਇਸ ਸ਼ਬਦ ਵਿੱਚ ‘ਅੰਤਿ
ਕਾਲਿ’ ਸ਼ਬਦ ਵਰਤਿਆ ਗਿਆ ਹੈ”।
ਸ਼ਬਦ ਦੀ ਤੁਕ ਹੈ “
ਅੰਤਿ
ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ॥
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥”
ਸਵਾਲ-
ਕੀ ਨਾਰਾਇਣੁ
ਸਿਮਰਨ ਵਾਲੇ ਦੀ ਬੁੱਧੀ ਦਾ ਦੀਵਾ ਗੁੱਲ ਹੈ? ਕੀ ਉਹ ਆਤਮਕ ਮੌਤੇ ਮਰਿਆ ਹੋਇਆ ਹੈ? ਕੀ ਉਹ ਬਿਬੇਕ
ਬੁੱਧੀ ਤੋਂ ਸੱਖਣਾ ਹੈ?
ਹੇਠਾਂ ਕੁੱਝ ਗੁਰਬਾਣੀ ਪੰਗਤੀਆਂ ਲਿਖੀਆਂ ਜਾ ਰਹੀਆਂ ਹਨ, ਇਨ੍ਹਾਂਦੇ ਅਰਥ
ਸਮਝਾਣ ਦੀ ਖੇਚਲ ਕਰਨੀ ਜੀ-
“ਕੋਟਿ ਜਨਮ ਭਰਮਿ ਆਇਆ ਪਿਆਰੇ ਅਨਿਕ ਜੋਨਿ ਦੁਖ ਪਾਇ॥
ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲੇ ਸਜਾਇ॥ (ਪ-640)
ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡ ਦੀਨਾ ਕੋਟਿ ਜਨਮ ਭਰਮਹਿ
ਬਹੁ ਜੂਨਾ॥ (ਪ-195)
“ਅਨਿਕ ਜਨਮ ਬਹੁ ਜੋਨੀ ਭਰਮਿਓ ਹਾਰਿ ਪਰਿਓ ਦੁਆਰਿ॥ ਕਿਰਪਾ
ਗੋਬਿੰਦ ਭਈ ਮਿਲਿਓ ਨਾਮ ਆਧਾਰ॥” (1307)
“ਏਤ ਜਨਮ ਹਰਿ ਨ ਚੇਤਿਓ ਭਾਈ ਕਿਆ ਮੁਹੁ ਦੇਸੀ ਜਾਇ॥”
(ਪ-639)
ਵੀਰ ਜੀ! ਅਰਥ ਕਰਨ ਲੱਗੇ ਤੁਕਾਂ ਨੂੰ ਜ਼ਰਾ ਧਿਆਨ ਨਾਲ ਪੜ੍ਹਨਾ ਜੀ। ਤੁਕਾਂ
ਵਿੱਚ ਇਸੇ ਜਨਮ ਵਿੱਚ ਨਹੀਂ ਬਲਕਿ ‘ਕੋਟਿ ਜਨਮਾਂ ਜਾਂ ਅਨੇਕ ਜਨਮਾਂ ਵਿੱਚ
ਜੂਨਾਂ ਦਾ ਜ਼ਿਕਰ ਆਇਆ ਹੈ। “ਜਨਮ” ਅਤੇ “ਜੂਨਾਂ” ਦੇ ਅਰਥਾਂ ਦਾ ਵੀ ਫਰਕ
ਧਿਆਨ ਵਿੱਚ ਰੱਖ ਲੈਣਾ ਜੀ।
ਵੀਰ ਜੀ! ਤੁਸੀਂ ਲਿਖਿਆ ਹੈ “ਲਾਹਨਤ ਹੈ ਉਨ੍ਹਾਂ ਲੋਕਾਂ ਦੇ ਜਿਹੜੇ ਲੋਕ
ਆਪਣੀ ਉਲਾਦ ਨੂੰ ਕੁੱਤੇ ਬਿੱਲੀਆਂ ਵਿੱਚੋਂ ਨਿਕਲ ਕੇ ਆਏ ਮੰਨਦੇ ਹਨ”।
ਗੁਰਬਾਣੀ ਕਹਿੰਦੀ ਹੈ- “ਉਦਮ ਕਰਹਿ ਅਨੇਕ ਹਰਿ ਨਾਮ ਨ ਗਾਵਈ॥ ਭਰਮਹਿ ਜੋਨਿ
ਅਸੰਖ ਮਰਿ ਜਨਮਹਿ ਆਵਹੀ॥ ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ॥ ਬੀਜ ਬੋਵਸਿ ਭੋਗ ਭੋਗਹਿ ਕੀਆ
ਆਪਣਾ ਪਾਵਏ॥” (ਪ-705) ਇਸ ਸ਼ਬਦ ਦੇ ਅਰਥ ਸਮਝਾਣੇ ਜੀ।
ਤੁਸੀਂ ਲਿਖਿਆ ਹੈ- ““ਸਾਧ ਲਾਣੇ ਅਨੁਸਾਰ ਕਰਮਾਂ ਕਰਕੇ 84 ਲੱਖ, 84 ਤੋਂ
ਬਾਦ ਫੇਰ ਜਨਮ, ਫੇਰ 84 ਜਨਮ. . ਜਾਣੀਂ ਬਾਰ ਬਾਰ (ਦੁਬਾਰਾ ਦੁਬਾਰਾ)। 84 ਲੱਖ ਜੂਨਾਂ ਦਾ ਚੱਕਰ
ਪਾ ਕੇ ਸਾਧ ਲਾਣੇ ਨੇ ਬਹੁਤ ਲੁੱਟਿਆ ਹੈ”।
ਵੀਰ ਜੀ! ਗੁਰਬਾਣੀ ਕਹਿੰਦੀ ਹੈ- “ਲਖ ਚਉਰਾਸੀਹ ਜੋਨਿ ਭਰਮਿ ਆਇਓ॥ ਅਬ ਕੇ
ਛੁਟਕੇ ਠਉਰ ਨ ਠਾਇਓ॥” (ਪ337) ਇਸ ਦੇ ਅਰਥ ਸਮਝਾਣੇ ਜੀ।
ਹੇਠਾਂ ਲਿਖੀਆਂ ਪੰਗਤੀਆਂ ਦੇ ਅਰਥ ਵੀ ਸਮਝਾ ਦੇਣੇ ਜੀ-
“ਕਾਇਆ ਹੰਸ ਸੰਜੋਗ ਮੇਲ ਮਿਲਾਇਆ॥” (ਪ-136)
“ਕਾਇਆ ਹੰਸ ਕਿਆ ਪ੍ਰੀਤ ਹੈ ਜਿ ਪਇਆ ਹੀ ਛਡਿ ਜਾਇ॥” (ਪ-156)
“ਹੰਸ ਚਲਸੀ ਡੂਮਣਾ ਅਹਿ ਤਨੁ ਢੇਰੀ ਥੀਸੀ॥” (ਪ-794)
ਤੁਸੀਂ ਕਬੀਰ ਜੀ ਦੇ ਸ਼ਬਦ’ ਚੋਂ ਇੱਕ ਪੰਗਤੀ ਪੇਸ਼ ਕੀਤੀ ਸੀ। ਕਬੀਰ ਜੀ ਦੀ
ਇਸ ਹੇਠਾਂ ਲਿਖੀ ਪੰਗਤੀ ਦਾ ਵੀ ਅਰਥ ਸਮਝਾਣਾ ਜੀ- “ਕਬੀਰ ਹੰਸ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ॥”
(ਪ-1370) ਸਰੀਰ ਤਾਂ ਇੱਥੇ ਮਿੱਟੀ ਵਿੱਚ ਦੱਬ ਦਿੱਤਾ ਜਾਂਦਾ ਹੈ ਤਾਂ ਫੇਰ ਹੰਸ ਬਿਨਾ ਸਰੀਰ ਤੋਂ
ਕਿੱਥੇ ਅਤੇ ਕਿਵੇਂ ਉਡ ਕੇ ਚਲਾ ਜਾਂਦਾ ਹੈ?
ਨੋਟ:- ਪੱਤਰ ਲੰਬਾ ਨਾ ਹੋਵੇ ਇਸ ਲਈ ਸਿਰਫ ਇੱਕ ਇੱਕ ਤੁਕ ਹੀ ਪੇਸ਼ ਕੀਤੀ ਗਈ
ਹੈ। ਜਰੂਰਤ ਪੈਣ ਤੇ ਸਾਰਾ ਸ਼ਬਦ ਪੇਸ਼ ਕੀਤਾ ਜਾ ਸਕਦਾ ਹੈ।
ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(16/05/12)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਸਰਵਜੀਤ ਸਿੰਘ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸਿਖਮਾਰਗ ਵੈਬਸਾਈਟ ਤੇ ਪਾਏ ਗਏ ਆਪ ਜੀ ਦੇ 15. 05. 2012 ਦੇ ਪੱਤਰ ਵਿੱਚ ਆਪ ਜੀ ਨੇ
ਸ. ਹਰਦੇਵ ਸਿੰਘ ਜੰਮੂ ਜੀ ਸਬੰਧੀ ਹੇਠਾਂ ਦਿੱਤੇ ਅਨੁਸਾਰ ਫਰਮਾਇਆ ਹੈ:
“ਆਪ ਜੀ ਦੀਆਂ ਬਹੁ ਗਿਣਤੀ ਲਿਖਤਾਂ ਦਾ ਭਾਵ ਇਹ ਹੁੰਦਾ ਹੈ ਕਿ ਪਿਛਲੇ ਸਮੇ `ਚ ਜੋ ਹੋ ਚੁੱਕਾ ਹੈ
ਉਹ ਸਹੀ ਹੈ ਉਸ ਬਾਰੇ ਵਿਚਾਰ ਨਹੀਂ ਹੋ ਸਕਦੀ ਅਤੇ ਉਸ ਬਾਰੇ ਵਿਚਾਰ ਕਰਨ ਵਾਲਾ ਧਰਮ ਵਿਰੋਧੀ ਕਰਮ
ਕਰ ਰਿਹਾ ਹੈ।”
ਸ. ਸਰਵਜੀਤ ਸਿੰਘ ਜੀ, ਆਪ ਜੀ ਦਾ ਉਪਰੋਕਤ ਕਥਨ ਬਿਲਕੁਲ ਸਹੀ ਹੈ। ਅਸਲ ਵਿੱਚ ਸ. ਹਰਦੇਵ ਸਿੰਘ
ਜੰਮੂ ਜੀ ਨੇ ਇੱਕ ਵਿਸ਼ੇਸ਼ ਜ਼ਿੰਮੇਵਾਰੀ ਸੰਭਾਲੀ ਹੋਈ ਹੈ ਜੋ ਉਹ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ।
ਇਸ ਜ਼ਿੰਮੇਵਾਰੀ ਤਹਿਤ ਉਹ ਆਪਣੀਆਂ ਲਿਖਤਾਂ ਰਾਹੀਂ ਪੂਰਾ ਯਤਨ ਕਰਦੇ ਰਹਿੰਦੇ ਹਨ ਕਿ ਸਿਖ ਮੱਤ ਵਿੱਚ
ਪਰਚਲਤ ਮਨਮੱਤੀ ਪ੍ਰੰਪਰਾਵਾਂ ਦਾ ‘ਪੰਥ-ਪ੍ਰਵਾਨਿਕਤਾ’ ਦੇ ਨਾਮ ਥੱਲੇ ਚਾਲੂ ਰਹਿਣਾਂ ਹਰ ਹਾਲਤ ਵਿੱਚ
ਸੁਨਿਸਚਤ ਕੀਤਾ ਜਾਵੇ। ਇਸ ਸਬੰਧੀ ਉਹਨਾਂ ਦੀਆਂ ਲਿਖਤਾਂ ਵਿੱਚੋਂ ਅਨੇਕਾਂ ਉਦਾਹਰਣਾਂ ਦਿੱਤੀਆਂ ਜਾ
ਸਕਦੀਆਂ ਹਨ (ਕੁਝ ਉਦਾਹਰਣਾਂ ਆਪ ਜੀ ਨੇ ਆਪ ਜੀ ਦੇ ਪੱਤਰ ਵਿੱਚ ਦੇ ਵੀ ਦਿੱਤੀਆਂ ਹਨ)।
ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਇਤਹਾਸਿਕ ਕਾਰਨਾਂ ਕਰਕੇ ਅਤੇ ਸਮੇਂ-ਸਮੇਂ ਦੋਖੀ ਧਿਰਾਂ ਦੇ
ਯਤਨਾਂ ਰਾਹੀਂ ਸਿਖ ਮੱਤ ਵਿੱਚ ਇਤਨੀ ਕੁ ਮਨਮੱਤ ਆ ਚੁੱਕੀ ਹੈ ਕਿ ਅਜ ਇਹ ਮੱਤ ਆਪਣਾ ਨਿਵੇਕਲਾਪਨ
ਗੁਆ ਕੇ ਪੂਰੀ ਤਰ੍ਹਾਂ ਬ੍ਰਾਹਮਣਵਾਦ ਦੀ ਇੱਕ ਸ਼ਾਖ ਬਣ ਕੇ ਰਹਿ ਗਿਆ ਹੈ। ਇਸ ਤੋਂ ਉਪੱਰ
ਬ੍ਰਾਹਮਣਵਾਦੀ ਤਾਕਤਾਂ ਦਾ ਇਹ ਸਿਰਤੋੜ ਯਤਨ ਹੈ ਕਿ ਸਿੱਖਾਂ ਵਿੱਚ ਜਾਗਰੂਕਤਾ ਨਾ ਆ ਜਾਵੇ ਅਤੇ ਉਹ
ਮਨਮੱਤੀ ਪ੍ਰੰਪਰਾਵਾਂ ਤੋਂ ਛੁਟਕਾਰਾ ਨਾ ਪਾ ਲੈਣ। ਜਦੋਂ ਵੀ ਕੋਈ ਧਿਰ ਸਿਖ ਮੱਤ ਵਿੱਚ ਜਾਗਰੂਕਤਾ
ਲਿਆਉਣ ਦੀ ਕੋਈ ਗੱਲ ਕਰਦੀ ਹੈ ਤਾਂ ਸ. ਹਰਦੇਵ ਸਿੰਘ ਜੰਮੂ ਜੀ ਵਰਗੇ ਲੇਖਕ ਆਪਣਾ ਢੋਲ ਵਜਾ ਦਿੰਦੇ
ਹਨ ਤਾਂ ਕਿ ਨਾਂ ਕੋਈ ਗੱਲ ਸੁਣਾਈ ਦੇਵੇ ਅਤੇ ਨਾ ਕੋਈ ਤਬਦੀਲੀ ਲਿਆਉਣ ਬਾਰੇ ਸੋਚੇ। ਵਿੱਚੇ-ਵਿਚ ਉਹ
ਮਨਮੱਤ ਦੀ ਹੌਸਲਾ-ਅਫਜ਼ਾਈ ਵੀ ਕਰ ਜਾਂਦੇ ਹਨ।
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ ਦੀ ਸਹਿਣਸ਼ੀਲਤਾ ਅਤੇ ਫਿਰਾਖਦਿਲੀ ਦੀ ਭਰਪੂਰ ਪਰਸ਼ੰਸਾ
ਕਰਨੀ ਬਣਦੀ ਹੈ ਪਰੰਤੂ ਵੇਖਣਾ ਇਹ ਹੈ ਕਿ ਉਹ ਕਿੰਨਾਂ ਕੁ ਚਿਰ ਇਸ ਵੈਬਸਾਈਟ ਦੀ ਬ੍ਰਾਹਮਣਵਾਦੀ
ਤਾਕਤਾਂ ਦੇ ਹੱਥੋਂ ਹੋ ਰਹੀ ਦੁਰ-ਵਰਤੋਂ ਦੀ ਇਜਾਜ਼ਤ ਦੇ ਸਕਣਗੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(16/05/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਵੀਰ ਸਰਵਜੀਤ ਜੀਉ,
ਸਤਿ ਸ਼੍ਰੀ ਅਕਾਲ!
ਵੀਰ ਜੀ ਮੈਂ ਚਰਚਾ ਨੂੰ ਕੇਵਲ ਵਿਚਾਰ-ਵਟਾਂਦਰਾ ਅਤੇ ਸਮਝਣ-ਸਮਝਾਉਂਣ ਦੀ
ਕ੍ਰਿਆ ਦੇ ਰੂਪ ਵਿੱਚ ਲੇਂਦਾ ਹਾਂ ਨਾ ਹੀ ਕਿਸੇ ਜਿੱਤ ਜਾਂ ਹਾਰ ਦੇ ਰੂਪ ਵਿਚ। ਮੇਰਾ ਦਿਲ ਇਤਨਾ
ਕੋਮਲ ਨਹੀਂ ਕਿ ਕੁੱਝ ਫ਼ਿੱਕੇ ਬੋਲਾਂ ਨਾਲ ਹੀ ਇਸ ਨੂੰ ਠੇਸ ਪਹੁੰਚ ਜਾਏ। ਆਪ ਜੀ ਨੇ ਜੋ ਵੀ ਲਿਖਿਆ
ਹੈ ਦਾਸ ਨੂੰ ਉਸ ਨਾਲ ਕੋਈ ਠੇਸ ਨਹੀਂ ਪਹੁੰਚੀ।
ਹਾਂ ਇਤਨਾ ਜ਼ਰੂਰ ਮਹਸੂਸ ਹੋਈਆ ਹੈ ਕਿ
ਆਪ ਜੀ ਵਰਗਾ ਖੋਜੀ ਵੀਰ ਅਧਾਰਹੀਨ ਕਿਆਸਾਂ ਤੇ ਅਰਦਾਸ ਦੀ ਉਸ ਪੰਗਤੀ ਨੂੰ ਆਰਥਿਕ ਕਾਰਣ ਨਾਲ ਜੋੜ
ਰਿਹਾ ਹੈ। ਪਹਿਲਾਂ ਤਾਂ ਆਪ ਜੀ ਸਿਰਫ਼ ਇਸ ਨੂੰ ਬੇਲੋੜਾ ਹੀ ਕਹਿ ਰਹੇ ਸੀ!
ਆਪ ਜੀ ਨੇ ਅਰਦਾਸ ਦੀ ਇੱਕ ਪੰਗਤੀ ਬਾਰੇ ਚਰਚਾ ਅਰੰਭੀ ਜਿਸ ਦੋਰਾਨ ਆਪ ਜੀ
ਨੇ ਐਲਾਨ ਕਰਕੇ ਕਿਹਾ ਸੀ ਕਿ ਇਹ ਚਰਚਾ ਸਿਰਫ਼ ਅਰਦਾਸ ਦੀ ਇੱਕ ਪੰਗਤੀ ਬਾਰੇ ਹੈ।
ਪਰ ਜਿਸ ਵੇਲੇ ਆਪ ਜੀ ਦੇ ਇਤਰਾਜ਼ ਦੇ
ਪੱਲੇ ਵਿਚੋਂ ਕੁੱਝ ਨਾ ਨਿਕਲਿਆ ਤਾਂ ਆਪ ਜੀ ਨੇ ਅਪਣੇ ਪੱਤਰ ਵਿੱਚ ਨਿਤਨੇਮ ਅਤੇ ਰਾਗਮਾਲਾ ਦੀ
ਅਰੋਹੀ ਤਾਨ ਆਰੰਭ ਕਰ ਦਿੱਤੀ ਅਤੇ ਕੁੱਝ ਪੁਰਾਣੇ ਸ਼ਿਕਵੇ ਵੀ।
ਵੀਰ ਜੀ ਬੰਨੇ ਲੱਗਦੇ ਨੁਕਤੇ ਤੋਂ ਇੰਝ ਨਹੀਂ ਖੂੰਜੀਦਾ!
ਹੁਣ ਆਪ ਜੀ ਦਾ ਵਤੀਰਾ ਵੇਖ ਕੇ ਆਪ ਜੀ ਦੀ ਸੱਮਸਿਆ ਕੁੱਝ ਇੰਝ ਲੱਗਣ ਪਈ ਹਾਂ।
‘ਏ’
ਨੇ
‘ਬੀ’
ਕੋਲੋਂ ਸਵਾਲ ਪੁੱਛਿਆ;
“ਸੱਚ ਦੱਸੀਂ ਭਈ ਤੇਨੂੰ ਸਿੱਖ ਰਹਿਤ
ਮਰਿਆਦਾ ਕਿਉਂ ਨਹੀਂ ਚੰਗੀ ਲੱਗਦੀ? ‘ਬੀ’ ਨੇ
ਜਵਾਬ ਦਿੱਤਾ; “ਭਈ ਮੇਂਨੂੰ
ਸਿੱਖ ਰਹਿਤ ਮਰਿਆਦਾ ਇਸ ਕਰਕੇ ਚੰਗੀ ਨਹੀਂ ਲੱਗਦੀ ਕਿਉਂਕਿ ਮੈਂਨੂੰ ਸ਼੍ਰੋਮਣੀ ਕਮੇਟੀ ਨਹੀਂ ਚੱਗੀ
ਲੱਗਦੀ। ਨਾ ਹੁਣ ਵਾਲੀ ਨਾ ਕੋਈ ਪਹਿਲੇ ਵਾਲੀ”
ਇਹ ਉਂਝ ਹੀ ਹੋਈਆ ਕਿਸ ਕਿਸੇ ਨੂੰ ਅਮਰੀਕਾ ਦਾ ਸੰਵਿਧਾਨ ਸਿਰਫ਼ ਇਸ ਕਰਕੇ
ਚੰਗਾ ਨਾ ਲੱਗੇ ਕਿਉਂਕਿ ਉਸ ਨੂੰ ਡੇਮੋਕ੍ਰਟ ਜਾਂ ਰਿਪੱਬਲਿਕਨ ਚੰਗੇ ਨਹੀਂ ਲੱਗਦੇ।
ਵੀਰ ਜੀ
ਕੋਈ ਰੱਜ-ਰੱਜ ਕੇ ਕਿਸੇ ਕਮੇਟੀ ਦੀ ਮਨਮਤਿ ਦਾ
ਵਿਰੌਧ ਕਰੋ ਇਸ ਵਿੱਚ ਕੋਈ ਹਰਜ ਨਹੀਂ ਪਰ ਕਿਸੇ ਕਮੇਟੀ ਦੇ ਵਿਰੋਧ ਦੀ ਨੀਤੀ ਵਿੱਚ ਬੇਲੋੜੇ
ਨੁਕਤਿਆਂ ਨੂੰ ਘਸੀਟਣਾ ਰਾਜਨੀਤੀ ਹੈ ਉਸਾਰੂ ਚਿੰਤਨ ਨਹੀਂ ਅਤੇ ਕਈਂ ਇਸੇ ਰਾਜਨੀਤੀ ਦਾ ਸ਼ਿਕਾਰ ਹਨ।
ਬਹੁਤਿਆਂ ਨੂੰ ਤਾਂ ਇਸਦਾ ਪਤਾ ਵੀ ਨਹੀਂ ਕਿ ਉਹ ਸ਼ਿਕਾਰ ਹਨ।
ਕੁੱਝ ਸੱਜਣਾਂ ਦੀ ਸੱਮਸਿਆ ਇਹ ਹੈ ਉਹ ਸ਼ੌਮਣੀ ਕਮੇਟੀ ਦਾ ਵਿਰੋਧ ਕਰਨ ਲਈ ਹੀ
ਰਹਿਤ ਮਰਿਆਦਾ ਦੇ ਨੁਕਤਿਆਂ ਦਾ ਵਿਰੌਧ ਕਰਨ ਦੀ ਭਾਵਨਾ ਪਾਲ ਬੈਠੇ ਹਨ। 1921 ਵਿੱਚ ਸ਼ਹੀਦੀਆਂ ਦੇ
ਕੇ ਮੰਹਤ ਦੇ ਕਬਜ਼ੇ ਵਿਚੋਂ ਨਨਕਾਣੇ ਨੂੰ ਛੁੜਵਾਉਂਣ ਦੀ ਭਾਵਨਾ ਆਰਥਿਕ ਨਹੀਂ ਸੀ ਬਲਕਿ ਸੁਧਾਰਵਾਦੀ
ਸੀ। ਪਰ ਆਪ ਜੀ ਵਰਗਾ ਚਿੰਤਕ ਇਹ ਵੀ ਮਹਸੂਸ ਕਰ ਸਕਦਾ ਹੈ ਕਿ 1921 ਦਾ ਮੋਰਚਾ ਵੀ ਕੇਵਲ ਗੋਲਕ
ਲੇਂਣ ਲਈ ਹੀ ਸੀ।
ਜੇ ਕਰ
ਸਿੰਘ ਸਭਾ ਲਹਿਰ ਬਾਰੇ ਇਹੀ ਸੋਚਣ ਦਾ ਢੰਗ ਹੈ ਤਾਂ ਕੀ ਹੁਣ ਦੇ ਕੁੱਝ ਵਿਸ਼ੇਸ਼ ਸੁਧਾਰਵਾਦੀ ਦਰਬਾਰ
ਸਾਹਿਬ ਆਦਿ ਦੀ ਗੋਲਕ/ਰਾਜਨੀਤੀ ਤੇ ਅੱਖ ਤਾਂ ਨਹੀਂ ਰੱਖੀ ਬੈਠੇ?
ਥੋੜਾ ਇੰਝ ਵੀ ਮਹਸੂਸ ਕਰਕੇ ਵੇਖੋ ਕਿ ਕਿੰਝ ਮਹਸੂਸ ਹੁੰਦਾ
ਹੈ! ਇੰਝ ਤਾਂ ਇਲਜ਼ਾਮ ਕਿਸੇ ਤੇ ਵੀ ਲੱਗਾਈਆ ਜਾ ਸਕਦਾ ਹੈ।
ਡਾ. ਸੰਗਤ ਸਿੰਘ ਜੀ ਦੇ ਅਨੁਸਾਰ 1947 ਬਾਦ ਉਸ ਥਾਂ ਕੋਈ ਸਿੱਖ ਪਰਿਵਾਰ
ਨਹੀਂ ਸੀ ਬੱਚਿਆ ਅਤੇ ਕਈ ਸਾਲ ਬਾਦ ਕੁੱਝ ਪਰਿਵਾਰ ਦੁਰਦਰਾਜ਼ ਤੋਂ ਨਨਕਾਣੇ ਖੇਤਰ ਵਿੱਚ ਆਏ ਸਨ। ਪਰ
ਆਪ ਜੀ ਦਾ ਕਹਿਣਾ ਹੈ,
“ਮੈਨੂੰ
ਇਹ ਮਹਿਸੂਸ ਹੁੰਦਾ ਹੈ ਕਿ ਅਰਦਾਸ ੱਚ ਕੀਤੀ ਗਈ ਉਪ੍ਰੋਕਤ ਸੋਧ ਦਾ ਕਾਰਨ ਧਾਰਮਿਕ ਨਹੀ ਸਗੋਂ ਆਰਥਿਕ
ਹੈ”
ਮਿਤੀ 6. 3. 49 ਬਾਰੇ ਦਿੱਤੇ ਆਪ ਜੀ ਦੇ ਹਵਾਲੇ ਦਾ ਸਿਰਲੇਖ ਹੈ “ਸ਼੍ਰੋਮਣੀ
ਕਮੇਟੀ ਦੇ ਪਿੱਛਲੇ ਕੰਮਾਂ ਦੀ ਰੀਪੋਰਟ” ਜਿਸ ਵਿੱਚ ਥੋੜਾ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਵੰਡ ਦੇ
ਕਾਰਨ ਕਮੇਟੀ ਦੀ ਆਮਦਨ ਵਿੱਚ ਤਬਦੀਲੀ ਆਉਂਣ ਦੇ ਨਾਲ ਸ਼੍ਰੋਮਣੀ ਕਮੇਟੀ ਵਲੋਂ ਪੁਰਬੀ ਪੰਜਾਬ ਦੇ
ਗੁਰਦੁਆਰਾ ਪ੍ਰਬੰਧ ਤੇ ਅਸਰ ਪਿਆ ਹੈ। ਪਰ ਇਸ ਵਿੱਚ ਨਨਕਾਣੇ ਦੀ ਆਮਦਨ ਸ਼੍ਰੋਮਣੀ ਕਮੇਟੀ ਨੂੰ ਦੇਂਣ
ਦੀ ਕੋਈ ਮੰਗ ਨਹੀਂ ਹੈ।
ਵੀਰ ਸਰਵਜੀਤ ਜੀ ਆਪ ਜੀ ਦਾ ਅਰਦਾਸ ਦੀ ਪੰਗਤੀ ਨੂੰ ਗਲਤ ਪਰਿਪੇਖ ਵਿੱਚ ਪੇਸ਼
ਕਰਨਾ ਠੀਕ ਨਹੀਂ ਲੱਗਾ। ਹਕੀਕਤ ਇਹ ਸੀ ਕਿ ਕੁੱਝ ਸਿੰਘਾਂ ਨੂੰ ਛੱਡ ਕੇ ਸਾਰਾ ਸਿੱਖ ਜਗਤ ਉਸ ਸਥਾਨ
ਤੋਂ ਵਿਛੂੜ ਗਿਆ ਸੀ ਜੋ ਕਿ ਕਦੇ ਉਸ ਦੀ ਹੋਮਲੇਂਡ ਦਾ ਹੀ ਹਿੱਸਾ ਸੀ। 1947 ਤੋਂ ਬਾਦ ਨਨਕਾਣਾ
ਵੱਕਫ਼ ਬੋਰਡ ਦੇ ਹੱਥ ਚਲਾ ਗਿਆ। ਕੁੱਝ ਸਾਲਾਂ ਬਾਦ ਉਸ ਥਾਂ ਕੇਵਲ 15 ਸਿੰਘਾਂ ਨੂੰ ਰਹਿਣ ਦੀ ਇਜਾਜ਼ਤ
ਮਿਲੀ ਅਤੇ ਫ਼ਿਰ 1968 ਵਿੱਚ ਇਹ ਤਾਦਾਦ ਘਟਾ ਕੇ 5 ਕਰ ਦਿੱਤੀ ਗਈ। ਹੁਣ ਵੀ ਉਸ ਥਾਂ ਇੱਕ ਗਰੰਥੀ
ਅਤੇ ਕੁੱਝ ਸਿੰਧੀ ਪਰਿਵਾਰ ਰਹਿੰਦੇ ਹਨ। ਉੱਥੇ ਰਹਿਣ ਵਾਲਾ ਜਾਂ ਜਾਣ ਵਾਲਾ ਸਿੱਖ ਉੱਥੇ ਹੋ ਕੇ ਵੀ
ਇਹੀ ਅਰਦਾਸ ਕਰਦਾ ਹੈ ਕਿ ਵਾਹਿਗੁਰੂ ਨਨਕਾਣੇ ਅਤੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਸਮੁੱਚੇ
ਖ਼ਾਲਸੇ ਨੁੰ ਬਖਸ਼ਦਾ ਰਹੇ।
ਆਪ ਜੀ ਕਿਸੇ ਦੇ ਅਰਦਾਸ ਭਾਵ ਤੇ ਅਪਣਾ ਭਾਵ ਨਹੀਂ ਥੋਪ ਸਕਦੇ।
ਜਾਹਰ ਹੈ ਕਿ ਆਪ ਜੀ ਨੇ ਅਪਣੇ ਪਿੱਛਲੇ ਪੱਤਰ ਵਿੱਚ ਸ਼੍ਰੋਮਣੀ ਕਮੇਟੀ ਦੇ 60
ਸਾਲ ਪੁਰਾਣੇ ਮਤੇ (6 ਮਾਰਚ 1949 ਦਿਨ ਐਤਵਾਰ ਨੂੰ ਸ਼੍ਰੋਮਣੀ ਕਮੇਟੀ ਦੀ ਜਨਰਲ ਇਕੱਤਰਤਾ) ਨੂੰ ਗਲਤ
ਪਰਿਪੇਖ ਵਿੱਚ ਪਾਠਕਾਂ ਦੇ ਸ੍ਹਾਮਣੇ ਰੱਖਿਆ ਹੈ। ਇਸ ਦਾ ਕਾਰਨ ਇੱਕੋ ਹੈ ਕਿ ਆਪ ਜੀ ਮੌਜੂਦਾ ਕਮੇਟੀ
ਦੇ ਵਿਰੋਧ ਦੀ ਅਪਣੀ ਭਾਵਨਾ ਨੂੰ 60 ਸਾਲ ਪਿੱਛੇ ਤਕ ਖਿੱਚ ਕੇ ਲੇ ਗਏ ਹੋ। ਕੁੱਝ ਹੋਰ ਸੱਜਣ ਤਾਂ
ਐਸੀ ਹੀ ਭਾਵਨਾ ਨੂੰ ਖਿੱਚਦੇ ਹੋਏ ਸ਼੍ਰੀ ਅਕਾਲ ਤਖ਼ਤ ਦੀ ਹੋਂਦ, ਸ਼ੀ ਦਰਬਾਰ ਸਾਹਿਬ, ਗੁਰੂ ਸਾਹਿਬਾਨ
ਅਤੇ ਗੁਰੂ ਗ੍ਰੰਥ ਸਾਹਿਬ ਤਕ ਵੀ ਲੇ ਜਾਂਦੇ ਹਨ।
ਵੀਰ ਜੀ ਪਾਕਿਸਤਾਨ ਦਾ ਭਾਰਤ ਤੋਂ ਵੱਖ ਹੋਂਣ ਨਾਲ ਉਸ ਸਥਾਨ ਤੋਂ ਭਾਰਤ ਦੀ
ਸਾਰੀ ਸਿੱਖ ਅਬਾਦੀ ਦਾ ਵਿਛੂੜ ਜਾਣਾ, ਅਮਰੀਕਾ ਜਾਂ ਕਨੇਡਾ ਵਿੱਚ ਰਹਿੰਦੇ ਸਿੱਖਾਂ ਦਾ ਵਰਗਾ ਮਾਮਲਾ
ਨਹੀਂ ਸੀ। ਆਪ ਜੀ ਗਲਤ ਮਿਸਾਲ ਵਰਤ ਰਹੇ ਹੋ। ਭਾਰਤ ਵਿੱਚ ਰਹਿੰਦੇ ਸਿੱਖ ਇਹ ਗਿਲਾ ਨਹੀਂ ਕਰ ਸਕਦੇ
ਕਿ ਉਹ ਕੇਨੇਡਾ ਅਮਰੀਕਾ ਆਦਿ ਦੇ ਕਿਸੇ ਗੁਰਦੂਆਰੇ ਤੋਂ ਵਿਛੋੜੇ ਗਏ ਹਨ ਕਿਉਂਕਿ ਕਨੇਡਾ-ਅਮਰੀਕਾ
ਕਦੇ ਵੀ ਭਾਰਤ ਦਾ ਹਿੱਸਾ ਨਹੀਂ ਰਹੇ ਅਤੇ ਨਾ ਹੀ ਸਿੱਖ ਹੋਮਲੇਂਡ ਦਾ ਹਿੱਸਾ।
ਵੀਰ ਜੀ ਮੈਂ ਚਰਚਾ ਨੂੰ ਕੇਵਲ ਵਿਚਾਰ-ਵਟਾਂਦਰਾ ਅਤੇ ਸਮਝਣ-ਸਮਝਾਉਂਣ ਦੀ
ਕ੍ਰਿਆ ਦੇ ਰੂਪ ਵਿੱਚ ਲੇਂਦਾ ਹਾਂ ਨਾ ਹੀ ਕਿਸੇ ਜਿੱਤ ਜਾਂ ਹਾਰ ਦੇ ਰੂਪ ਵਿਚ। ਮੇਰਾ ਦਿਲ ਇਤਨਾ
ਕੋਮਲ ਨਹੀਂ ਕਿ ਕੁੱਝ ਫ਼ਿੱਕੇ ਬੋਲਾਂ ਨਾਲ ਹੀ ਇਸ ਨੂੰ ਠੇਸ ਪਹੁੰਚ ਜਾਏ। ਆਪ ਜੀ ਨੇ ਜੋ ਵੀ ਲਿਖਿਆ
ਹੈ ਦਾਸ ਨੂੰ ਉਸ ਨਾਲ ਕੋਈ ਠੇਸ ਨਹੀਂ ਪਹੁੰਚੀ।
ਹਾਂ ਇਤਨਾ ਜ਼ਰੂਰ ਮਹਸੂਸ ਹੋਈਆ ਹੈ ਕਿ
ਆਪ ਜੀ ਵਰਗਾ ਖੋਜੀ ਵੀਰ ਅਧਾਰਹੀਨ ਕਿਆਸਾਂ ਤੇ ਅਰਦਾਸ ਦੀ ਉਸ ਪੰਗਤੀ ਨੂੰ ਆਰਥਿਕ ਕਾਰਣ ਨਾਲ ਜੋੜ
ਰਿਹਾ ਹੈ।
ਤੁਸੀ ਠੀਕ ਹੀ ਕੀਤਾ ਹੈ ਕਿ ਚਰਚਾ ਦਾ ਆਖਰੀ ਪੱਤਰ ਲਿਖਿਆ ਹੈ। ਜੇ ਕਰ ਕਈ
ਠੋਸ ਗਲ ਮਿਲ ਜਾਏ ਤਾਂ ਅਸੀਂ ਦੁਬਾਰਾ ਵਿਚਾਰ ਕਰ ਸਕਦੇ ਹਾਂ। ਮੈਂ ਆਪ ਜੀ ਨਾਲ ਇਸ ਚਰਚਾ ਨੂੰ ਅਪਣੇ
ਵੱਲੋਂ ਵੀ ਸਮਾਪਤ ਕਰਦਾ ਹਾਂ।
ਕਿਸੇ ਵੀ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ -16. 5. 2012
(16/05/12)
ਪਰਮਜੀਤ ਸਿੰਘ
ਸਤਕਾਰਤ ਭਾਈ ਸਰਵਜੀਤ ਸਿੰਘ,
ਵਾਹਿਗੁਰੂ ਜੀ ਕਾ ਖ਼ਾਲਸਾ।ਵਾਹਿਗੁਰੂ ਜੀ ਕੀ ਫ਼ਤਿਹ।
ਭਾਈ ਜੀ, ਜਿਤਨਾ ਕੁ ਜੋਰ ਅਰਦਾਸ ਦੀ ਇਕ ਲਾਈਨ ਤੇ ਲਗਾ ਰਹੇ ਹੋ ਉਤਨੇ ਨਾਲੋਂ ਅੱਧਾ
ਕੁ ਇਸ ਗਲ ਤੇ ਵੀ ਲਗਾਉ ਕਿ ਕੁੱਝ ਵੀਰ ਗੁਰੂਦੁਆਰੇ ਗ੍ਰੰਥ ਸਾਹਿਬ ਦੀ ਥਾਂ ਲੇਪਟਾਪ ਤੇ ਸੀਡੀਆਂ
ਰੱਖਣ ਦੀ ਗਲ ਕਰਨ ਲਗ ਪਏ ਹਨ। ਕੀਰਤਨ ਬੰਦ ਗੁਰਦੁਆਰੇ ਬੰਦ ਤੇ ਤੁਸੀ ਕਿਹੜੇ ਪ੍ਰਬੰਧ ਦੀ ਬਹਿਸ ਵਿਚ
ਲੱਗੇ ਹੋ?
ਤੁਹਾਨੁੰ ਹਰਦੇਵ ਸਿੰਘ ਜੰਮੂ ਦੀ ਸਮਝ ਨਹੀਂ ਆਉਂਦੀ ਬਾਕੀਆਂ ਦੀ ਆਉਂਦੀ ਹੈ ਤੇ ਤੁਸੀ ਗੁਰੂ ਗ੍ਰੰਥ
ਸਾਹਿਬ ਦੇ ਵਿਰੁੱਧ ਚਲ ਰਹੀ ਸਾਜਸ਼ ਬਾਰੇ ਕਿਉਂ ਚੁੱਪ ਹੋ?
ਸਮਝ ਤਾਂ ਮੈਂਨੂੰ ਵੀ ਘਟ ਆਉਂਦੀ ਹੈ ਕਈ ਵਾਰ ਜੰਮੂ ਵਾਲੇ ਵੀਰ ਦੀ। ਗਿਲਾ ਵੀ ਕੀਤਾ ਸੀ।ਖਾਨਾ ਅਪਣਾ
ਵੀ ਢਿੱਲਾ ਹੋ ਸਕਦਾ ਹੈ। ਪਰ ਅਰਦਾਸ ਦੀ ਲਾਈਨ ਬਾਰੇ ਸਮਝ ਤਾਂ ਆਈ ਹੈ। ਭਾਈ ਤੁਸੀ ਵਿਦਵਾਨ ਹੋ
ਤੁਹਾਨੂੰ ਸਮਝ ਨਹੀਂ ਆਈ?
ਸਾਡੇ ਬੱਚੇ ਪੜਦੇ ਹਨ ਅਤੇ ਤਮੀਜ ਵੀ ਕਰਦੇ ਹਨ। ਅਰਦਾਸ ਕਰਦੇ ਹਾਂ ਚੰਗੀ ਸਿਖਿਆ ਲੇ ਕੇ ਤਮੀਜ ਵਾਲੇ
ਹੀ ਰਹਿਣ। ਹੁਣ ਤੁਸੀ ਆਖੋਗੇ ਕੇ ਤਮੀਜ ਹੈ ਤਾਂ ਅੱਗੋਂ ਵਾਸਤੇ ਵੀ ਤਮੀਜ ਕਿਉਂ ਮੰਗਦਾ ਵੇਂ?
ਤੁਹਾਨੂੰ ਹੋਇਆ ਕੀ ਹੈ ਭਾਈ ਜੀ? ਸੇਵਾ ਕਰਨ ਵਾਲੇ ਵੀ ਸੇਵਾ ਮੰਗਦੇ ਹਨ।ਦਰਸ਼ਨ ਕਰਨ ਵਾਲੇ ਵੀ ਦਰਸ਼ਨ
ਮੰਗਦੇ ਹਨ।ਵਾਹਿਗੁਰੂ ਤੋਂ ਮੰਗਣਾ ਬੰਦ ਕਰੀਏ? ਰੋਟੀ ਖਾ ਕੇ ਵੀ ਮੰਗਦੇ ਹਾਂ ਕਿ ਪਰਮਾਤਮਾ ਰਿਜਕ
ਦੇਵੇ। ਹੁਣ ਤੁਸੀ ਮੈਨੂੰ ਪਾਗਲ ਕਹੋਗੇ ਕਿ ਰੋਜ ਰੋਟੀ ਮੰਗਦਾ ਹੈ।
ਭਾਈ ਮੇਰੇ ਕੋਈ ਕੰਮ ਦੀ ਗਲ ਕਰੋ। ਇਕ ਲਾਈਨ ਹੀ ਪਿੱਟੀ ਜਾਂਦੇ ਹੋ।
ਧਨਵਾਦ
ਪਰਮਜੀਤ ਸਿੰਘ
ਸੰਪਾਦਕੀ ਨੋਟ:
‘ਸਿੱਖ ਮਾਰਗ’ ਦੇ ਸਾਰੇ
ਪਾਠਕਾਂ ਅਤੇ ਕਰੀਮ ਬਖ਼ਸ਼ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਸੀਂ ਇਸ ਬਾਰੇ ਹੋਰ ਵਿਚਾਰ ਚਰਚਾ
ਨਹੀਂ ਪਾ ਸਕਦੇ। ਇਸ ਦਾ ਕਾਰਨ ਇਹ ਹੈ ਕਿ ਕਰੀਮ ਬਖ਼ਸ਼ ਜੀ ਦੀ ਦੂਸਰੀ ਚਿੱਠੀ ਵਿਚੋਂ ਜੋ ਸਾਨੂੰ ਸ਼ੱਕ
ਪੈਦਾ ਹੋਇਆ ਸੀ ਉਹ ਹੁਣ ਅੱਜ ਦੀ ਚਿੱਠੀ ਵਿਚ, ਜਿਹੜੀ ਕਿ ਪਾਈ ਨਹੀਂ ਗਈ, ਸਹੀ ਸਾਬਤ ਹੋ ਗਿਆ ਹੈ
ਕਿ ਇਹ ਵਿਚਾਰ ਸਮਝਣ ਲਈ ਨਹੀਂ ਕਰ ਰਹੇ ਸਗੋਂ ਆਪਸ ਵਿੱਚ ਦੀ ਤਕਰਾਰ ਪੈਦਾ ਕਰਕੇ ਸਾਰਿਆਂ ਦਾ ਸਮਾ
ਖਰਾਬ ਕਰਨਾ ਚਾਹੁੰਦੇ ਹਨ। ਇਹ ਇੱਕ ਦਿਨ ਕੁੱਝ ਹੋਰ ਲਿਖਦੇ ਹਨ ਅਤੇ ਦੂਸਰੇ ਦਿਨ ਕੁੱਝ ਹੋਰ ਉਸ ਤੋਂ
ਉਲਟ ਲਿਖ ਦਿੰਦੇ ਹਨ। ਇਸ਼ਾਰੇ ਮਾਤਰ ਸਿਰਫ ਤਿੰਨ ਉਦਾਹਰਣਾ ਲਿਖ ਰਿਹਾ ਹਾਂ।
ਮਈ 13 ਦੀ ਚਿੱਠੀ ਵਿੱਚ ਇਹ ਲਿਖਦੇ ਹਨ, “ਮੇਰਾ ਮੰਨਣਾ ਹੈ ਕਿ ਗੁਰੂ
ਗੋਬਿੰਦ ਸਿੰਘ ਨੇ ਕੁੱਝ ਵੀ ਨਹੀਂ ਲਿਖਿਆ। ਨਾ ਹੀ ਉਨ੍ਹਾਂ ਬਾਰੇ ਕੋਈ ਭਰੋਸੇ ਜੋਗ ਲਿਖਤ ਮਿਲਦੀ
ਹੈ। ਚਾਲ ਬਾਜਾਂ ਨੇ ਜਿਹੜੀਆਂ ਰੀਤਾਂ ਉਨ੍ਹਾਂ ਦੇ ਨਾਂ ਨਾਲ ਜੋੜ ਦਿਤੀਆਂ ਹਨ ਅਤੇ ਜਿਹੜੀਆਂ ਗੁਰੂ
ਗ੍ਰੰਥ ਸਾਹਿਬ ਦੇ ਸਿਧਾਂਤ ਦੇ ਵਿਰੁੱਧ ਵੀ ਹਨ ਉਨ੍ਹਾਂ ਨੂੰ ਮੰਨਣ ਲਈ ਤੁਸੀਂ ਹੀ ਮੈਨੂੰ ਨਸੀਹਤਾਂ
ਦੇਣ ਲੱਗ ਪਏ ਹੋ।” ਅੱਜ ਵਾਲੀ ਚਿੱਠੀ ਵਿੱਚ ਇਹਨਾ ਨੇ ਲਿਖਿਆ ਹੈ,
“ਗੁਰੂ ਦੀਆਂ ਸਤਿਕਾਰਤ ਲਿਖ਼ਤਾਂ ਨੂੰ ਕੂੜ ਕੁਬਾੜ ਤੋਂ ਵੀ ਵਧਕੇ ਗੰਦ ਦੇ
ਟੋਕਰੇ ਕਿਹਾ ਗਿਆ ਹੈ।”
ਪਹਿਲੀਆਂ ਚਿੱਠੀਆਂ ਵਿੱਚ ਇਹ ਤੱਤ ਗੁਰਮਤਿ ਵਾਲਿਆਂ ਦੀ ਸਿਫਤ ਕਰਦੇ ਹਨ ਅਤੇ ਲਿਖਦੇ ਹਨ ਕਿ,
“ਤੱਤ ਗੁਰਮਤ ਵਾਲੇ ਸੱਜਣ ਮੈਨੂੰ ਸਹੀ ਭਾਸਦੇ ਹਨ। ਅਰਜ਼ ਹੈ ਕਿ ਜੇ ਉਹ
ਪੜ੍ਹਦੇ ਦੇਖਦੇ ਹੋਣ ਤਾਂ ਜ਼ਰੂਰ ਕੋਈ ਸੁਝਾ ਦੇਣ।” ਪਰ ਅੱਜ ਦੀ ਚਿੱਠੀ ਵਿੱਚ ਇਹਨਾ ਨੇ
ਲਿਖਿਆ ਹੈ, “ਤੱਤ ਗੁਰਮਤਿ ਵਾਲੇ ਵੀਰਾਂ ਨੇ ਮੈਨੂੰ ਕਿਹਾ ਕਿ ਟੈਲੀਫ਼ੋਨ
ਤੇ ਗੱਲ ਕਰਾਂ। ਇਸ ਦਾ ਮਤਲਬ ਵੈਬਸਾਈਟ `ਤੇ ਵਿਚਾਰ ਨਹੀਂ ਹੋ ਸਕਦੀ। ਨਾਲੇ ਕਹਿੰਦੇ ਨੇ ਕਿ ਸਾਨੂੰ
ਆ ਕੇ ਮਿਲ਼। ਨਾਲੇ ਕਹਿੰਦੇ ਸਾਡੇ ਕੋਲ਼ ਟੈਮ ਦੀ ਘਾਟ ਹੈ। ਜੇ ਕਿਸੇ ਕੋਲ ਟੈਮ ਨਹੀਂ ਹੈ ਤਾਂ ਲੋਕਾਂ
ਨੂੰ ਵਿਹਲੜ ਸਮਝ ਛੱਡਿਆ ਜੋ ਉਨ੍ਹਾਂ ਦੀਆਂ ਲਿਖ਼ਤਾਂ ਪੜ੍ਹਨ?”
ਮਈ 11 ਦੀ ਪਹਿਲੀ ਚਿੱਠੀ ਵਿੱਚ ਇਹ ਤੱਤ ਗੁਰਮਤਿ ਅਤੇ ਸਿੱਖ ਮਾਰਗ ਬਾਰੇ ਕਿਸੇ ਦੇ ਦੱਸਣ ਤੇ ਲਿਖਦੇ
ਹਨ ਕਿ, “ਕਿਸੇ ਨੇ ਮੈਨੂੰ ਦੱਸਿਆ ਕਿ ਤੱਤਗੁਰਮਤਿ ਵਾਲਿਆਂ ਨੂੰ ਪੁਛੋ।
ਉਨ੍ਹਾਂ ਦਾ ਮੈਨੂੰ ਪਤਾ ਨਹੀਂ ਮਿਲਿਆ। ਫਿਰ ਮੈਨੂੰ ਸਿੱਖ ਮਾਰਗ ਦਾ ਪਤਾ ਲੱਗਾ ਸੋ ਤੁਹਾਨੂੰ ਬੇਨਤੀ
ਫ਼ੁਰਮਾ ਰਿਹਾ ਹਾਂ।” ਪਰ ਅੱਜ ਦੀ ਚਿੱਠੀ ਵਿੱਚ ਇਹਨਾ ਨੇ ਉਹ ਕੁੱਝ ਲਿਖਿਆ ਹੈ ਜੋ ਕਿ
ਪਿਛਲੇ ਕਈ ਸਾਲਾਂ ਤੋਂ ਇੱਥੇ ਛਪ ਰਿਹਾ ਹੈ। ਪੰਜ ਦਿਨਾਂ ਵਿੱਚ ਤਾਂ ਇਤਨਾ ਕੁੱਝ ਨਹੀਂ ਪੜ੍ਹਿਆ ਜਾ
ਸਕਦਾ। ਇਸ ਤਰ੍ਹਾਂ ਦੀਆਂ ਇਹਨਾ ਦੀਆਂ ਹੋਰ ਵੀ ਕਈ ਆਪਾ ਵਿਰੋਧੀ ਗੱਲਾਂ ਹਨ ਜੋ ਕਿ ਅੱਜ ਦੀ ਚਿੱਠੀ
ਵਿੱਚ ਇਹਨਾ ਨੇ ਕੀਤੀਆਂ ਹਨ। ਇਸ ਲਈ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਉਹ ਕਰੀਮ ਬਖ਼ਸ਼ ਬਾਰੇ ਅੱਜ
ਤੋਂ ਬਾਅਦ ਕੁੱਝ ਨਾ ਲਿਖਣ ਅਤੇ ਕਰੀਮ ਬਖ਼ਸ਼ ਨੂੰ ਵੀ ਬੇਨਤੀ ਹੈ ਕਿ ਉਹ ਆਪਣੇ ਸ਼ੰਕੇ ਕਿਸੇ ਹੋਰ ਥਾਂ
ਨਿਵਿਰਤ ਕਰ ਲੈਣ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ।
(15/05/12)
ਸਰਵਜੀਤ ਸਿੰਘ
ਸ.
ਹਰਦੇਵ ਸਿੰਘ, ਜੰਮੂ,
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਸਤਿਕਾਰ ਯੋਗ ਵੀਰ ਹਰਦੇਵ ਸਿੰਘ ਜੀ, ਵਿਚਾਰ ਚਰਚਾ ਰਾਹੀ ਮੈਂ ਖੋਜੀ ਵਿਦਵਾਨਾਂ ਅਤੇ ਲੇਖਕਾਂ ਤੋਂ
ਕੁਝ ਸਿੱਖਣ ਦਾ ਯਤਨ ਕਰਦਾ ਹਾਂ। ਮੇਰੇ ਲਈ ਇਹ ਸੰਭਵ ਨਹੀ ਹੈ ਕਿ ਮੈਂ ਖ਼ੁਦ ਹਰ ਸਵਾਲ ਦਾ ਜਵਾਬ ਲੱਭ
ਸਕਾ। ਬਹੁਤ ਵਾਰੀ ਅਜੇਹਾ ਹੁੰਦਾ ਹੈ ਕਿ ਵਿਚਾਰ ਚਰਚਾ `ਚ ਭਾਗ ਲੈਣ ਤੋਂ ਬਿਨਾਂ ਹੀ ਵਿਦਵਾਨਾਂ
ਦੀਆਂ ਲਿਖਤਾਂ ਜਾਂ ਚਲ ਰਹੀ ਵਿਚਾਰ ਚਰਚਾ `ਚ ਕੁਝ ਨਵਾਂ ਸਿਖ ਲੈਂਦਾ ਹਾਂ। ਕਈ ਵਾਰੀ ਖ਼ੁਦ ਵੀ ਸਵਾਲ
ਜਵਾਬ ਕਰ ਲੈਂਦਾ ਹਾਂ। ਮੈਂ ਅਜੇਹਾ ਕਿਸੇ ਜਿੱਤ-ਹਾਰ ਲਈ ਨਹੀਂ ਸਗੋਂ ਕਿਸੇ ਵਿਸ਼ੇ ਬਾਰੇ ਆਪਣੀ ਰਾਏ
ਬਣਾਉਣ ਲਈ ਜਾਂ ਆਪਣੇ ਬਣ ਚੁੱਕੇ ਵਿਚਾਰ ਦੀ ਪੜਚੋਲ ਲਈ ਕਰਦਾ ਹਾਂ।
ਸਿੱਖ ਮਾਰਗ ਦੇ ਬਹੁਗਿਣਤੀ ਮੈਂਬਰ ਬਹੁਤ ਹੀ ਸਪੱਸ਼ਟ ਲਿਖਦੇ ਹਨ। ਮੈਂ ਉਨ੍ਹਾਂ ਨਾਲ ਸਹਿਮਤ ਹੋਵਾਂ
ਜਾਂ ਨਾ ਹੋਵਾਂ, ਇਹ ਇਕ ਵੱਖਰਾ ਵਿਸ਼ਾ ਹੈ ਪਰ ਉਨ੍ਹਾਂ ਦੀਆਂ ਲਿਖਤਾਂ ਪੜ੍ਹ ਕਿ ਤਸੱਲੀ ਹੋ ਜਾਂਦੀ
ਹੈ। ਅਜੇਹੀਆਂ ਲਿਖਤਾਂ ਪੜ੍ਹ ਕੇ ਮੈਨੂੰ ਆਪਣੀ ਰਾਏ ਬਣਾਉਣ ਜਾਂ ਬਣੀ ਹੋਈ ਰਾਏ `ਚ (ਆਪ ਜੀ ਦੇ ਕਥਨ
ਮੁਤਾਬਕ ‘ਪਹਿਲਾਂ ਸੁਣੇ-ਸੁਣਾਏ ਤਰਕ ਹੀਨ ਵਿਚਾਰਾਂ ਨੂੰ’) ਤਬਦੀਲੀ ਕਰਨ ਲਈ ਠੋਸ ਅਗਵਾਈ ਮਿਲਦੀ
ਹੈ। ਤੁਹਾਡੀਆਂ ਲਿਖਤਾਂ `ਚ ਅਜੇਹੀ ਜਾਣਕਾਰੀ ਦੀ ਘਾਟ ਅਕਸਰ ਰੜਕਦੀ ਰਹਿੰਦੀ ਹੈ ਜੋ ਮੇਰੀ ਰਾਏ ਨੂੰ
ਬਦਲਣ `ਚ ਮੇਰੀ ਸਹਾਇਤਾ ਕਰ ਸਕੇ। ਸ਼ਾਇਦ ਆਪ ਜੀ ਨੇ ਸੌਹੰ ਹੀ ਖਾਧੀ ਹੋਈ ਹੈ ਕਿ ਕਿਸੇ ਦੇ ਪੱਲੇ
ਕੁਝ ਨਹੀ ਪਾਉਣਾ। ਤੁਸੀਂ ਗੱਲ ਸਪੱਸ਼ਟ ਕਰਨ ਦੀ ਬਜਾਏ ਦੂਜੇ ਨੂੰ ਸ਼ਬਦ ਜਾਲ `ਚ ਉਲਝਾਉਣ ਦਾ ਯਤਨ
ਕਰਦੇ-ਕਰਦੇ ਆਪ ਹੀ ਆਪਣੇ ਬੁਣੇ ਜਾਲ `ਚ ਉਲਝ ਜਾਂਦੇ ਹੋ। ਜਿਸ ਕਾਰਨ ਪਾਠਕ ਦੇ ਪੱਲੇ ਕੁਝ ਨਹੀਂ
ਪੈਂਦਾ। ਜੇ ਬਹੁਗਿਣਤੀ ਪਾਠਕ ਤੁਹਾਡੀਆਂ ਲਿਖਤਾਂ ਤੋਂ ਲਾਭ ਹੀ ਨਾ ਉਠਾ ਸਕਣ ਤਾਂ ਤੁਹਾਡੀ ਲਿਖਤ ਦਾ
ਕੀ ਫਾਇਦਾ। ਮਾਫ਼ ਕਰਨਾ, ਇਹ ਮੈਨੂੰ ਤਾਂ ਲਿਖਣਾ ਪਿਆ ਹੈ ਕਿ ਤੁਸੀਂ, ਆਪਣੇ 28 ਅਪ੍ਰੈਲ ਦੇ ਪੱਤਰ
`ਚ ਮੇਰੀ ਰਾਏ ਪੁੱਛੀ ਸੀ।
ਵੀਰ ਜੀ, ਬੇਨਤੀ ਹੈ ਕਿ ਤੁਸੀਂ ਆਪਣੀ ਰਾਏ ਖੁਲ ਕੇ ਪਰਗਟ ਕਰੋ। ਕੋਈ ਆਪ ਨਾਲ ਸਹਿਮਤ ਹੋਵੇ ਜਾ ਨਾ
ਪਰ ਤੁਹਾਡੀ ਗੱਲ ਹਰ ਇਕ ਨੂੰ ਸਮਝ ਤਾਂ ਆਉਣੀ ਚਾਹੀਦੀ ਹੈ ਕਿ ਤੁਸੀਂ ਕੀ ਲਿਖ ਰਹੇ ਹੋ। ਆਪ ਜੀ
ਦੀਆਂ ਬਹੁ ਗਿਣਤੀ ਲਿਖਤਾਂ ਦਾ ਭਾਵ ਇਹ ਹੁੰਦਾ ਹੈ ਕਿ ਪਿਛਲੇ ਸਮੇਂ `ਚ ਜੋ ਹੋ ਚੁੱਕਾ ਹੈ ਉਹ ਸਹੀ
ਹੈ ਉਸ ਬਾਰੇ ਵਿਚਾਰ ਨਹੀ ਹੋ ਸਕਦੀ ਅਤੇ ਉਸ ਬਾਰੇ ਵਿਚਾਰ ਕਰਨ ਵਾਲਾ ਧਰਮ ਵਿਰੋਧੀ ਕਰਮ ਕਰ ਰਿਹਾ
ਹੈ। ਮਿਸਾਲ ਵਜੋ ਨਿਤਨੇਮ ਦੀਆਂ ਬਾਣੀਆਂ ਦੀ ਗੱਲ ਕਰੀਏ, ਤੁਸੀਂ ਮੰਨਦੇ ਹੋ ਕਿ ਚੌਪਈ ਗੁਰੂ ਜੀ ਦੀ
ਲਿਖਤ ਨਹੀ ਹੈ ਪਰ ਉਸ ਨੂੰ ਨਿਤਨੇਮ `ਚ ਜਰੂਰੀ ਸਮਝਦੇ ਹੋ। ਰਾਗਮਾਲਾ ਨੂੰ ਗੁਰੂ ਕਿਰਤ ਨਹੀਂ ਮੰਨਦੇ
ਪਰ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ `ਚ ਕੱਢਣ ਦਾ ਵਿਰੋਧ ਕਰਦੇ ਹੋ। ਅਜੇਹੀ ਦੁਬਿਧਾ ਕਿਓ?
ਵੀਰ ਜੀ, ਜੇ ਆਪ ਜੀ ਇਹ ਮੰਨਦੇ ਹੋ ਕਿ ਰਾਗਮਾਲਾ ਬਾਣੀ ਨਹੀ ਤਾਂ ਸਪੱਸ਼ਟ ਲਿਖੋ ਕਿ ਇਸ ਨੂੰ ਗੁਰੂ
ਗ੍ਰੰਥ ਸਾਹਿਬ ਜੀ `ਚ ਛਾਪਣਾ ਬੰਦ ਕੀਤਾ ਜਾਵੇ। ਜੇ ਮੰਨਦੇ ਹੋ ਕਿ ਰਾਗਮਾਲਾ ਬਾਣੀ ਹੈ ਤਾਂ ਠੋਕ ਕੇ
ਦਲੀਲਾਂ ਦਿਓ, ਕਰ ਦਿਓ ਸਾਬਤ ਕਿ ਰਾਗਮਾਲਾ ਨੂੰ ਗੁਰੂ ਅਰਜਨ ਦੇਵ ਜੀ ਨੇ ਹੀ ਭਾਈ ਗੁਰਦਾਸ ਜੀ ਤੋਂ
ਲਿਖਵਾਇਆ ਸੀ।
ਆਪਣੀ ਚਲ ਰਹੀ ਚਰਚਾ ਬਾਰੇ ਬੇਨਤੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਸੋਧ 1947 ਤੋਂ ਪਿਛੋਂ ਕੀਤੀ
ਗਈ ਹੈ।(Encyclopedia of Sikhism,
ਮੁਤਾਬਕ ਇਹ ਸੋਧ 25 ਜਨਵਰੀ 1952 ਨੂੰ ਕੀਤੀ ਗਈ ਸੀ।
Volume I, Page 59)
ਜਿਸ ਦੀ ਸ਼ਬਦਾਵਲੀ ਹੈ, “ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ
ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ
ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ”। ਇਸ ਪੰਗਤੀ `ਚ ਦੋ ਮੰਗਾਂ ਹਨ।
‘ਖੁਲ੍ਹੇ ਦਰਸ਼ਨ ਦੀਦਾਰ’ ਤੇ ‘ਸੇਵਾ ਸੰਭਾਲ ਦਾ ਦਾਨ’ । ਪਹਿਲੀ ਮੰਗ ਸਮੁੱਚੇ ਖਾਲਸਾ ਜੀ ਲਈ ਹੈ ਅਤੇ
ਦੂਜੀ ਸਿਰਫ ਪ੍ਰਬੰਧਕ ਕਮੇਟੀ ਲਈ । ਇਸ ਬਾਰੇ ਮੈਂ ਆਪ ਜੀ ਦੇ ਵਿਚਾਰ ਪੁੱਛੇ ਸਨ।
ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਅਰਦਾਸ `ਚ ਕੀਤੀ ਗਈ ਉਪ੍ਰੋਕਤ ਸੋਧ ਦਾ ਕਾਰਨ ਧਾਰਮਿਕ ਨਹੀ
ਸਗੋਂ ਆਰਥਿਕ ਹੈ। 6 ਮਾਰਚ 1949 ਦਿਨ ਐਤਵਾਰ ਨੂੰ ਸ਼੍ਰੋਮਣੀ ਕਮੇਟੀ ਦੀ ਜਨਰਲ ਇਕੱਤਰਤਾ `ਚ ਇਹ
ਵਿਚਾਰ ਹੋਈ ਸੀ ਕਿ ਪਾਕਿਸਤਾਨ ਵਿਚ ਰਹਿ ਗਏ ਗੁਰਦਵਾਰਿਆਂ (ਕੁਲ ਗਿਣਤੀ 179) ਦੀ ਆਮਦਨ ਬੰਦ ਹੋਣ
ਕਾਰਨ ਅਤੇ ਸ਼ਰਨਾਰਥੀਆਂ ਦੇ ਆ ਜਾਣ ਕਾਰਨ ਸ਼੍ਰੋਮਣੀ ਕਮੇਟੀ ਤੇ ਆਰਥਿਕ ਬੋਝ ਬਹੁਤ ਵੱਧ ਗਿਆ ਹੈ। (ਸ
ਗ ਪ ਕ ਦਾ ਪੰਜਾਹ ਸਾਲਾ ਇਤਿਹਾਸ ਪੰਨਾ 247)। ਅੱਜ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ
ਨਨਕਾਣਾ ਸਾਹਿਬ ਅਤੇ ਹੋਰ ਗੁਰਦਵਾਰਿਆਂ ਦਾ ਪ੍ਰਬੰਧ ਕਰ ਰਹੀ ਹੈ। ਜਦੋਂ ਅਸੀਂ ਇਹ ਅਰਦਾਸ `ਚ ਇਹ
ਮੰਗ ਕਰਦੇ ਹਾਂ “ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ
ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ
ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ” ਤਾਂ ਇਸ ਦਾ ਸਪੱਸ਼ਟ ਭਾਵ ਹੈ ਕਿ ਅਸੀਂ
ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ‘ਖਾਲਸਾ ਜੀ’ ਨਹੀ ਮੰਨਦੇ। ਇਸ ਤੋਂ ਵੀ ਹੈਰਾਨੀ ਦੀ
ਗੱਲ ਹੈ ਕਿ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ, ਨਨਕਾਣਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ
ਜੀ ਦੀ ਹਜ਼ੂਰੀ `ਚ ਹੀ ਇਹ ਅਰਦਾਸ ਕਰਨ ਲਈ ਪੰਥਕ ਫੈਸਲੇ ਦੀ ਪਾਬੰਦ ਹੈ। ਉਹ ਸਿੱਖ ਜੋ ਕਿਸੇ ਕਾਰਨ
ਵਿਦੇਸ਼ਾਂ `ਚ ਜਾ ਵਸੇ ਹਨ ਉਹ ਵੀ ਇਹ ਹੀ ਅਰਦਾਸ ਕਰਦੇ ਹਨ। ਜਦੋਂ ਕਿ ਨਨਕਾਣਾ ਸਾਹਿਬ ਅਤੇ ਦਰਬਾਰ
ਸਾਹਿਬ (ਅੰਮ੍ਰਿਤਸਰ) ਦੇ ਦਰਸ਼ਨ ਕਰਨ ਲਈ ਵਿਦੇਸ਼ੀ ਸਿੱਖਾਂ ਨੂੰ ਦੋਵਾਂ ਦੇਸ਼ਾਂ ਦਾ ਹੀ ਵੀਜ਼ਾ ਲੈਣਾ
ਪੈਣਾ ਹੈ ਅਤੇ ਪ੍ਰਬੰਧ `ਚ ਵਿਦੇਸ਼ੀ ਸਿੱਖ ਦੋਵੇਂ ਪਾਸੇ ਹੀ ਕੋਈ ਦਖ਼ਲ ਨਹੀ ਦੇ ਸਕਦੇ।
ਸ. ਹਰਦੇਵ ਸਿੰਘ ਜੀ, ਆਪ ਜੀ ਦੇ ਸਵਾਲ, “ਵਿਚਾਰ ਕਰਨ ਲਈ ਹੁਣ ਦੱਸੋ ਕਿ ਉਹ ਪੰਗਤੀ ਬੋਲਣ ਵਿੱਚ ਕੀ
ਗਲਤੀ ਹੈ? ਸਬੰਧੀ ਬੇਨਤੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਰਜ ਕੀਤੀ ਗਈ ਇਹ ਪੰਗਤੀ ਸਿਰਫ ਸ਼੍ਰੋਮਣੀ
ਕਮੇਟੀ (ਅੰਮ੍ਰਿਤਸਰ) ਲਈ ਹੀ ਢੁਕਮੀ ਹੈ। ਪਾਕਿਸਤਾਨ `ਚ ਰਹਿਣ ਵਾਲੇ ਸਿੱਖਾਂ ਨੂੰ ਤਾਂ ਨਨਕਾਣਾ
ਸਾਹਿਬ ਤੋਂ ਵਿਛੋੜੀਆਂ ਹੀ ਨਹੀ ਗਿਆ। ਉਨ੍ਹਾਂ ਨੂੰ ਤਾਂ ਦਰਬਾਰ ਸਾਹਿਬ (ਅੰਮ੍ਰਿਤਸਰ) ਅਤੇ ਬਹੁਤ
ਸਾਰੇ ਹੋਰ ਗੁਰਦਵਾਰਿਆਂ ਤੋਂ (751-179=572) ਵਿਛੋੜਿਆ ਗਿਆ ਹੈ। ਬਾਕੀ ਦੁਨੀਆ ਦੇ ਸਿੱਖ ਦੋਵਾਂ
ਅਸਥਾਨਾਂ ਤੋਂ ਹੀ ਵਿਛੜ ਗਏ ਹਨ।
ਜੇ ਅਰਦਾਸ ਕਰਨ ਵੇਲੇ ਇਸ
ਪੰਗਤੀ ਦਾ ਉਚਾਰਨ ਕਰਨਾ ਜਰੂਰੀ ਹੈ ਤਾਂ ਇਸ `ਚ ਸੋਧ ਕਰਨੀ ਚਾਹੀਦੀ ਹੈ ਜੋ ਇਸ ਤਰ੍ਹਾਂ ਹੋ ਸਕਦੀ
ਹੈ, “ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ
ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਖ਼ਾਲਸਾ ਜੀ ਨੂੰ ਬਖ਼ਸ਼ੋ”। ਜਾਂ ਫੇਰ ਸ਼੍ਰੋਮਣੀ ਕਮੇਟੀ ਸੱਚ
ਬੋਲਣ ਦਾ ਹੌਸਲਾ ਕਰੇ ਤੇ ਇਸ ਪੰਗਤੀ ਨੂੰ ਇਸ ਤਰ੍ਹਾਂ ਲਿਖੇ, “ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ
ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਜੋ ਪਾਕਿਸਤਾਨ `ਚ ਹਨ, ਉਨ੍ਹਾਂ
ਗੁਰਧਾਮਾਂ ਖੁਲ੍ਹੇ ਦਰਸ਼ਨ ਦੀਦਾਰ ਖ਼ਾਲਸਾ ਜੀ ਨੂੰ ਅਤੇ ਗੋਲਕ ਦੀ ਸੇਵਾ ਸੰਭਾਲ ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ ਨੂੰ ਬਖ਼ਸ਼ੋ”।
ਸ. ਹਰਦੇਵ ਸਿੰਘ ਜੀ, ਆਪ ਨਾਲ ਚਲ ਰਹੀ ਵਿਚਾਰ ਚਰਚਾ `ਚ ਇਹ ਮੇਰਾ ਆਖਰੀ ਪੱਤਰ ਹੈ। ਮੇਰੇ
ਵੱਲੋਂ ਲਿਖੇ ਕਿਸੇ ਵੀ ਸ਼ਬਦ ਨਾਲ ਜੇ ਆਪ ਜੀ ਦੇ ਕੋਮਲ ਹਿਰਦੇ ਨੂੰ ਠੇਸ ਪੁੱਜੀ ਹੋਵੇ ਤਾ ਮੈਂ
ਨਿਰਸੰਕੋਚ ਖਿਮਾ ਮੰਗਦਾ ਹਾਂ।
ਸਤਿਕਾਰ ਸਹਿਤ
ਸਰਵਜੀਤ ਸਿੰਘ
(15/05/12)
ਡਾ: ਗੁਰਮੀਤ ਸਿੰਘ ਬਰਸਾਲ
ਸਤਿਕਾਰਿਤ ਕਰੀਮਬਖਸ਼ ਜੀ,
ਕੁਝ ਦਿਨਾਂ ਤੋਂ ਆਪ ਜੀ ਦੇ ਵਿਚਾਰ ਸਿੱਖ ਮਾਰਗ ਤੇ ਪੜਨ ਲਈ ਮਿਲ ਰਹੇ ਹਨ । ਕੁਝ
ਵੀਰਾਂ ਨੂੰ ਆਪ ਜੀ ਦੇ ਨਾਮ ਤੇ ਸ਼ਕ ਜਾਪਦੀ ਹੈ, ਕੁਝ ਵੀਰਾਂ ਨੂੰ ਆਪਦੇ ਵਿਚਾਰਾਂ ਵਿੱਚ ਤਕਰਾਰ
ਜਿਆਦਾ ਲਗਦੀ ਹੈ । ਇਕ ਗਲ ਤਾਂ ਸਪਸਟ ਹੈ ਕਿ ਆਪ ਜੀ ਸਿੱਖ ਮਾਰਗ ਪੜ੍ਹਨ ਵਾਲੇ ਨਵੇਂ ਨਹੀਂ ਜਾਪਦੇ
ਕਿਓਂਕਿ ਆਪ ਜੀ ਦੇ ਲਿਖਣ ਅਨੁਸਾਰ ਆਪ ਜੀ ਨੂੰ ਸਿੱਖ ਮਾਰਗ ਤੇ ਚਲ ਰਹੀਆਂ ਵਿਚਾਰਾਂ ਦਾ ਗਿਆਨ ਹੈ ।
ਵੀਰ ਜੀ ਮੈਂ ਆਪ ਜੀ ਦੇ ਕੇਸਾਂ ਅਤੇ ਨੌਹਾਂ ਨੂੰ ਇਕ ਹੀ ਤਰਾਂ ਪੇਸ਼ ਕਰਨ ਨਾਲ ਸਹਿਮਤ ਨਹੀਂ ਹਾਂ ਜੀ
।ਵੀਰ ਜੀ ਆਪਾਂ ਜਾਣਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਾਂ ਨੂੰ ਕੁਦਰਤ ਦੇ ਅੰਗ ਸੰਗ ਹੋਕੇ
ਰਹਿਣ ਦਾ ਤਰੀਕਾ ਦੱਸਿਆ ਹੈ ਜਿਸ ਨੂੰ ਅਕਾਲਪੁਰਖ ਜਾਂ ਖੁਦਾ ਦਾ ਹੁਕਮ/ਨਿਯਮ ਵੀ ਕਿਹਾ ਜਾਂਦਾ ਹੈ
।ਕਾਦਰ ਦੀ ਕੁਦਰਤ ਦਾ ਹਿੱਸਾ ਬਣਕੇ ਜੀ ਰਿਹਾ ਮਨੁੱਖ ਕੁਦਰਤ ਦੇ ਵਰੁੱਧ ਨਹੀਂ ਜਾਂਦਾ । ਇਸ ਲਈ ਉਹ
ਆਪਣੇ ਕੇਸ ਰੱਖਦਾ ਨਹੀਂ ਸਗੋਂ ਕੱਟਣੋ ਹਟ ਜਾਂਦਾ ਹੈ । ਸਗੋਂ ਸ਼ਰੀਰ ਦੇ ਬਾਕੀ ਅੰਗਾਂ ਵਾਂਗ ਸਾਫ
ਕਰਕੇ ਰੱਖਦਾ ਹੈ ।ਇਹ ਕੇਸ ਦੁਨੀਆਂ ਵਿੱਚ ਵਿਚਰਦਿਆਂ ਉਸ ਦੀ ਕਿਰਤ ਵਿੱਚ ਕੋਈ ਅੜਿੱਕਾ ਨਹੀਂ ਬਣਦੇ
।ਅਸੀਂ ਵਿਦੇਸਾ ਵਿੱਚ ਵੀ ਇਹਨਾਂ ਕੇਸਾਂ ਨਾਲ ਹੀ ਕੰਮਾ ਤੇ ਜਾਂਦੇ ਹਾਂ ।ਇਸ ਦੇ ਉਲਟ ਅਣਕੱਟੇ ਨੌਂਹ
ਜੋ ਉੰਗਲੀਆਂ ਦੇ ਸਿਰਿਆਂ ਤੇ ਖਾਸ ਤਰਾਂ ਦੀ ਮੈਲ ਦਾ ਨਿਕਾਸ ਹੈ ਹਰ ਕਿਰਤ ਵਿੱਚ ਵੱਡਾ ਅੜਿੱਕਾ ਵੀ
ਹਨ ।ਸੋ ਅਣਕੱਟੇ ਲੰਬੇ ਲੰਬੇ ਨੌਹ ਕੇਵਲ ਆਪਣੀ ਕਿਰਤ ਵਿੱਚ ਹੀ ਅੜਿੱਕਾ ਨਹੀਂ ਸਗੋਂ ਦੂਜਿਆਂ ਦੀ
ਕਿਰਤ ਵਿੱਚ ਵੀ ਅੜਿੱਕਾ ਖੜਾ ਕਰ ਸਕਦੇ ਹਨ ।ਸੋ ਕੁਦਰਤ ਨੂੰ ਪਿਆਰ ਕਰ ਕੁਦਰਤ ਵਾਂਗ ਹੀ ਰਹਿਣ
ਵਾਲੇ, ਜੀਓ ਅਤੇ ਜਿਓਣ ਦਿਓ ਦੇ ਨਾਲ ਦੂਜਿਆਂ ਨੂੰ ਜੀਣ ਵਿੱਚ ਮੱਦਦ ਵੀ ਕਰਦੇ ਹਨ ਕਿਸੇ ਵੀ ਤਰਾਂ
ਦਾ ਅੜਿੱਕਾ ਨਹੀਂ ਬਣਦੇ ।ਕਾਦਰ ਦਾ ਇਹ ਵੀ ਨਿਯਮ ਹੈ ਉਹ ਮਰਦ ਨੂੰ ਦਾੜੀ ਮੁੱਛ ਦਿੰਦਾ ਹੈ ਔਰਤ ਨੂੰ
ਨਹੀਂ ।ਬਸ ਕੁਦਰਤ ਦੇ ਨਿਯਮਾਂ ਨੂੰ ਸਮਝ ,ਇਹਨਾਂ ਨਿਯਮਾਂ ਦਾ ਸਤਿਕਾਰ ਕਰਨਾਂ ਹੈ ।
ਜੋ ਤੁਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਜੀਣ ਦੀ ਗਲ ਕਰਦੇ ਹੌ ਬਹੁਤ ਵਧੀਆ ਗਲ ਹੈ
। ਕੋਈ ਵੀ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੋਂ ਸੇਧ ਲੈਕੇ ਜਿੰਦਗੀ ਵਧੀਆ ਬਣਾ ਸਕਦਾ
ਹੈ ।ਪਰ ਸਿੱਖ ਮੱਤ ਇਕ ਜੱਥੇਬੰਦੀ ਵੀ ਹੈ ਜਿਸਦੇ ਨਿਯਮਾਂ ਤੇ ਚੱਲਣ ਲਈ ਇਸ ਜੱਥੇਬੰਦੀ ਤੇ ਚਲਣ
ਵਾਲੇ ਪਾਬੰਦ ਹੁੰਦੇ ਹਨ ।ਪਰ ਇਹ ਵੀ ਜਰੂਰੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਕੇ ਚਲ
ਰਿਹਾ ਹਰ ਮਨੁੱਖ ਜੱਥੇਬੰਦੀ ਦੇ ਨਿਯਮ ਮੰਨਣ ਲਈ ਵੀ ਮਜਬੂਰ ਹੋਵੇ ।ਹਰ ਕੋਈ ਆਪਣੀ ਸਮਝ ਅਨੁਸਾਰ
ਜੀਵਨ ਜੀਣ ਲਈ ਆਜਾਦ ਹੈ ।ਪਰ ਇਸਦਾ ਇਹ ਵੀ ਮਤਲਭ ਨਹੀਂ ਕਿ ਇਸੇ ਆਧਾਰ ਤੇ ਅਸੀਂ ਕਿਸੇ ਜੱਥੇਬੰਦੀ
ਦੇ ਨਿਯਮਾਂ ਨੂੰ ਅਣਉਚਿੱਤ ਦੱਸੀਏ । ਹਾਂ ਜੱਥੇਬੰਦੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਦੇ
ਆਧਾਰ ਤੇ ਬਣਾਏ ਗਏ ਨਿਯਮਾਂ ਦੀ ਵਿਚਾਰ ਕੀਤੀ ਜਾ ਸਕਦੀ ਹੈ ।
(15/05/12)
ਗੁਰਨਾਮ ਸਿੰਘ ਕਰਤਾਰ ਪੁਰ
ਵੀਰ ਮੱਖਣ ਸਿੰਘ ਸਿੱਖਮਾਰਗ ਤੇ ਜੋ
ਵਿਚਾਰ ਹੁੰਦੀ ਹੈ ਇਸ ਤੇ ਕਿਸੇ ਅਨਮਤੀ ਨਾਲ ਇਸ ਤਰਾਂ ਦਾ ਸਲੂਕ ਨਹੀਂ ਕੀਤਾ ਜਾਣਾ ਚਾਹੀਂਦਾ। ਗੁਰੂ
ਨਾਨਕ ਜਿਨ੍ਹਾਂ ਨੂੰ ਮੁਖ਼ਾਤਬ ਹੋਏ ਉਹ ਸਿੱਖ ਨਹੀਂ ਸਨ, ਹਿੰਦੂ ਜਾਂ ਮੁਸਲਮਾਨ ਸਨ। ਉਹੀ ਸਿੱਖ ਬਣਦੇ
ਸਨ। ਜੇ ਹੁਣ ਕੋਈ ਮੁਸਲਮਾਨ ਸਿੱਖ ਬਣਨਾ ਲੋੜਦਾ ਹੈ ਤਾਂ ਉਸ ਦਾ ਸਵਾਗਤ ਹੋਣਾ ਚਾਹੀਂਦਾ ਹੈ ਨਾ ਕਿ
ਬੇਇਜ਼ਤੀ।
ਜਿਹੋ ਜਿਹਾ ਖ਼ਿਆਲ ਉਸ ਨੇ ਪੇਸ਼ ਕੀਤਾ ਹੈ ਉਹੋ ਜਹੇ ਵਿਚਾਰ ਵੀਰ ਅਵਤਾਰ ਸਿੰਘ ਮਿਸ਼ਨਰੀ ਦੇ ਵੀ ਹਨ
ਅਤੇ ਡਾ ਇਕਬਾਲ ਸਿੰਘ ਢਿਲੋਂ ਦੇ ਵੀ ਹਨ। ਉਨ੍ਹਾਂ ਦੇ ਮਗਰ ਕੋਈ ਨਹੀਂ ਇਸ ਤਰਾਂ ਪਿਆ। ਮਿਸ਼ਨਰੀ
ਦੇਖੋ ਕੀ ਲਿਖਦਾ ਹੈ - ਸ਼ਬਦ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਗਿਆਨਦਾਤਾ ਗੁਰੂ ਹਨ। ਪੂਰਨ
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾ ਕਿਸੇ ਹੋਰ ਗ੍ਰੰਥ ਦੀ ਰਚਨਾਂ ਨੂੰ ਨਹੀਂ ਪੜ੍ਹਿਆ ਜਾ
ਸਕਦਾ। ਸਿੱਖਾਂ ਨੂੰ ਗੁਰੂ ਗ੍ਰੰਥ ਨੂੰ ਪ੍ਰਮੁਖਤਾ ਦੇਣੀ ਚਾਹੀਦੀ ਹੈ ਜਾਂ ਰਹਿਤਨਾਮਿਆਂ ਨੂੰ ਜੋ
ਬਾਅਦ ਵਿੱਚ ਲਿਖੇ ਹੋਏ ਇੱਕ ਦੂਜੇ ਨਾਲ ਮੇਲ ਵੀ ਨਹੀਂ ਖਾਦੇ ਹਨ। ਜਿਹੜੇ ਅੰਮ੍ਰਿਤ ਦੀ ਗੱਲ ਗੁਰੂ
ਗ੍ਰੰਥ ਸਾਹਿਬ ਜੀ ਕਰਦੇ ਹਨ ਕੀ ਉਹ ਅੰਮ੍ਰਿਤ ਨਹੀਂ ਹੈ? ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ
ਨਾਹਿ॥ ਸਿੱਖਾਂ ਦਾ ਨਿਸਚਾ ਗੁਰੂ ਗ੍ਰੰਥ ਤੋਂ ਕਿਵੇਂ ਅਤੇ ਕਿਸ ਨੇ ਤੋੜਿਆ ਹੈ? ਕੀ ਰਾਤ ਦਿਨ ਸਿੱਖ
ਗਾਫਲਤਾ ਵਿੱਚ ਹੀ ਪੜ੍ਹੀ ਜਾਂਦੇ ਹਨ ਕਿ-ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ? ਹੁਣ ਵੇਲਾ
ਆ ਗਿਆ ਹੈ ਕਿ ਗੁਰਸਿੱਖਾਂ ਨੂੰ ਏਹੜ-ਤੇਹੜ ਛੱਡ ਕੇ “ਗੁਰੂ ਗ੍ਰੰਥ ਸਾਹਿਬ” ਜੀ ਨੂੰ ਹੀ ਸੰਪੂਰਨ
ਗੁਰੂ ਮੰਨਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਂਨ ਬਾਣੀ ਦਾ ਹੀ ਪਾਠ ਅਤੇ ਵਿਚਾਰ ਕਰਨਾ ਚਾਹੀਦਾ
ਹੈ। ਬਾਕੀ ਗ੍ਰੰਥ ਅਤੇ ਰਚਨਾਵਾਂ ਕੰਪੈਰੇਟਿਵ ਸਟੱਡੀ ਲਈ ਹੀ ਪੜ੍ਹਨੀਆਂ ਚਾਹੀਦੀਆਂ ਹਨ ਜੇ ਕੋਈ ਗੱਲ
ਮੇਲ ਖਾਦੀ ਹੈ ਤਾਂ ਕਥਾ ਪ੍ਰਚਾਰ ਵੇਲੇ ਪ੍ਰਮਾਣ ਵਜੋਂ ਦਿੱਤੀ ਜਾ ਸਕਦੀ ਹੈ [ ਗੁਰਸਿੱਖ ਲਈ ਤਾਂ
“ਗੁਰੂ ਗ੍ਰੰਥ ਦੀ ਮਹਾਂਨ ਬੁਰਬਾਣੀ ਦਾ ਉਪਦੇਸ਼ ਹੀ ਅੰਮ੍ਰਤ ਹੈ ਜਿਸ ਤੇ ਅਮਲ ਕਰਕੇ ਸਿੱਖ ਅਮਰ ਹੋ
ਜਾਂਦਾ ਹੈ। ਜਿਵੇਂ ਇੱਕ ਪਤੀਬਰਤਾ ਔਰਤ ਸੁਹਾਗਣ ਹੈ ਇਵੇਂ ਹੀ ਇੱਕ ਗੁਰੂ ਗ੍ਰੰਥ ਤੇ ਪੂਰਨ ਵਿਸ਼ਵਾਸ਼
ਰੱਖਣ ਵਾਲਾ ਸਿੱਖ “ਗੁਰਸਿੱਖ” ਹੈ। ਅਨੇਕਾਂ ਪਤੀਆਂ ਵਾਲੀ ਔਰਤ ਸੁਹਾਗਣ ਨਹੀਂ ਪਤਾ ਨਹੀਂ ਇਨ੍ਹਾਂ
ਵਿਦਵਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਰੂਪ ਵਿੱਚ ਗੁਰੂ ਮੰਨਣ ਅਤੇ ਉਸ ਅਨੁਸਾਰ
ਜੀਵਨ ਜੀਅਨ ਵਿੱਚ ਕੀ ਡਰ ਲਗਦਾ ਹੈ?
ਜੇ ਇਹ ਮਿਸ਼ਨਰੀ ਵੀਰ ਠੀਕ ਹੈ ਤਾਂ ਕਰੀਮ ਬਖ਼ਸ਼ ਵੀ ਇਹੋ ਕੁੱਝ ਕਹਿ ਰਿਹਾ ਹੈ। ਤੱਤਗੁਰਮਤਿ ਪਰਿਵਾਰ
ਵਾਲੇ ਸਿੰਘ ਵੀ ਇਹੀ ਕੁੱਝ ਕਹਿੰਦੇ ਅਤੇ ਚਾਹੁੰਦੇ ਹਨ। ਸਿਰਫ਼ ਹਰਦੇਵ ਸਿੰਘ ਜੰਮੂ ਨੂੰ ਹੀ ਇਹ
ਬਰਦਾਸ਼ਤ ਨਹੀਂ ਹੁੰਦਾ ਤੇ ਇੱਕ ਹੋਰ ਸੀ ਗੁਰਬੀਰ ਸਿੰਘ।
ਮੈਂ ਇੱਕ ਸਵਾਲ ਪੂਰਨ ਗੰਭੀਰਤਾ ਨਾਲ ਕਰ ਰਿਹਾਂ ਇਸ ਦਾ ਸਾਰੇ ਜ਼ਰੂਰ ਸੋਚਣ ਤੇ ਲਿਖਣ। ਸਵਾਲ ਇਸ
ਤਰਾਂ ਹੈ ਕਿ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਜਿਸ ਮਨੁੱਖ ਦੀ ਸਿਰਜਣਾ
ਹੁੰਦੀ ਹੈ ਉਸ ਨੂੰ ਸਿੱਖ ਕਿਹਾ ਜਾ ਸਕਦਾ ਹੈ ਕਿ ਨਹੀਂ?
ਇੱਕ ਸਵਾਲ ਵੀਰ ਸਰਵਜੀਤ ਸਿੰਘ ਜੀ ਲਈ ਸਪੈਸ਼ਲ ਹੈ। ਜੇ ਪਰਿਵਾਰ ਦਾ ਇੱਕ ਬੰਦਾ ਤੰਦਰੁਸਤ ਹੈ ਤੇ
ਬਾਕੀ ਬਿਮਾਰ ਪਏ ਹਨ ਤਾਂ ਉਸ ਲਈ ਸਮੂਹ ਪਰਿਵਾਰ ਦੀ ਤੰਦਰੁਸਤੀ ਲਈ ਅਰਦਾਸ ਨਹੀਂ ਕਰਨੀ ਚਾਹੀਦੀ?
ਜੇ ਚੰਦ ਪਾਕੀ ਸਿੱਖ ਉਥੋਂ ਦੇ ਗੁਰਧਾਮਾਂ ਦੀ ਸੇਵਾ ਕਰਦੇ ਹਨ ਤੇ ਬਾਕੀ ਪੰਥ ਇਸ ਸੇਵਾ ਤੋਂ
ਬਿਰਵਾ ਹੈ ਤਾਂ ਕੀ ਉਨ੍ਹਾਂ ਨੂੰ ਸਮੂੰਹ ਪੰਥ ਲਈ ਇਹ ਅਰਦਾਸ ਨਹੀਂ ਕਰਨੀ ਚਾਹੀਦੀ?
ਜਵਾਬ ਦੀ ਉਡੀਕ ਵਿੱਚ – ਗੁਰਨਾਮ ਸਿੰਘ ਕਰਤਾਰ ਪੁਰ
(15/05/12)
ਗੁਰਸ਼ਰਨ ਸਿੰਘ ਕਸੇਲ
ਸਤਿਕਾਰ ਯੋਗ ਸ੍ਰ. ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ।
ਆਪ ਜੀ ਨੂੰ ਸ਼ਾਇਦ ਯਾਦ ਹੋਵੇ ਕਿ ਦਾਸ ਨੇ ਕੁਝ ਸਮੇਂ ਪਹਿਲਾਂ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ
ਜਦ ਵੀ ਕੋਈ ਨਵਾਂ ਪਾਠਕ ਜਾਂ ਵਿਦਵਾਨ ‘ਸਿੱਖ ਮਾਰਗ’ ‘ਤੇ ਆਪਣੀ ਲਿਖਤ ਜਾਂ ਪਾਠਕਾਂ ਦੇ ਪੰਨੇ ਤੇ
ਵਿਚਾਰ ਵਿਟਾਂਦਰਾ ਕਰਨਾ ਚਾਹੁੰਦਾ ਹੈ ਤਾਂ ਮੇਹਰਬਾਨੀ ਕਰਕੇ ਉਸਦਾ ਪੂਰਾ ਪਤਾ ਅਤੇ ਫੋਟੋ ਵੀ ਨਾਲ
ਲਾਵੋ ਜੇਕਰ ‘ਸਾਈਟ’ ‘ਤੇ ਕੋਈ ਆਪਣੀ ਫੋਟੋ ਨਹੀਂ ਵੀ ਲਵਾਉਣਾ ਚਾਹੁੰਦਾ ਤਾਂ ਘੱਟੋ ਘੱਟ ਤੁਹਾਡੇ
ਕੋਲ ਜਰੂਰ ਹੋਵੇ ਤਾਂ ਕਿ ਕਿਸੇ ਫਰਜੀ ਨਾਂਅ ਤੇ ਚਿੱਠੀ ਜਾਂ ਲੇਖ ਲਿਖਣ ਵਾਲੇ ਦਾ ਪਤਾ ਲੱਗ ਸਕੇ ।
ਆਪ ਨੂੰ ਅਤੇ ਇਸ ਸਾਈਟ ‘ਤੇ ਪੁਰਾਣੇ ਪਾਠਕਾਂ ਨੂੰ ਪਤਾ ਹੈ ਕਿ ਕਈ ਸ਼ੈਤਾਨ ਬਿਰਤੀ ਵਾਲੇ ਲੋਕ ਆਪਣਾ
ਨਾਂਅ ਦੀ ਬਜਾਏ ਗਲਤ ਨਾਂਅ ਤੇ ਲਿਖਦੇ ਰਹੇ ਹਨ ।
ਕੁਝ ਦਿਨਾਂ ਤੋਂ ਜਿਸ ਤਰ੍ਹਾਂ ਦੀ ਵਿਚਾਰ ਚਰਚਾ ਕਰੀਮ ਬਖ਼ਸ਼ ਹੁਰਾਂ ਨਾਲ ਚਲ ਰਹੀ ਹੈ ਉਸ ਨੂੰ
ਵੇਖਦੇ ਹੋਏ ਇਹ ਮਹਿਸੂਸ ਹੋਇਆ ਹੈ ਕਿ ਤੁਹਾਨੂੰ ਇਹ ਯਾਦ ਕਰਵਾ ਦੇਵਾਂ । ਕੀ ਇਹ ਕਰੀਮ ਬਖ਼ਸ਼ ਜੀ ਲਈ
ਅਤੇ ਸਿੱਖ ਮਾਰਗ ਦੇ ਪਾਠਕਾਂ ਲਈ ਵੀ ਚੰਗਾ ਨਹੀਂ ਕਿ ਉਹ ਆਪਣੀ ਫੋਟੋ ਤੇ ਪੂਰਾ ਪਤਾ ਤੁਹਾਨੂੰ ਭੇਜ
ਦੇਣ ? ਤਾਂ ਜੋ ਕਿਸੇ ਪਾਠਕ ਦੇ ਮਨ ਵਿਚ ਪਹਿਲਾਂ ਵਾਲੇ ਸ਼ੰਕੇ ਪੈਦਾ ਨਾਂ ਹੋਣ । ਅੱਗੇ ਆਪ ਸੱਭ ਦੀ
ਜਿਵੇਂ ਮਰਜੀ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(14/05/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਵੀਰ ਅਮਰੀਕ ਸਿੰਘ ਰਾਜਪੁਰਾ ਜੀਉ,
ਸਤਿ ਸ਼੍ਰੀ ਅਕਾਲ!
ਆਪ ਜੀ ਦੇ ਪੱਤਰ ਦਾ ਧਨਵਾਦ! ਹੋ ਸਕਦਾ ਹੈ ਕਿ ਮੇਰੇ ਲਿਖਣ ਵਿੱਚ ਹੀ ਕੋਈ
ਅਸਪਸ਼ਟਤਾ/ਕਮੀ ਰਹਿ ਗਈ ਹੋਵੇ। ਜਤਨ ਕਰਦਾ ਹਾਂ ਕਿ ਮੈਂ ਅਪਣੀ ਗਲ ਵਧੇਰੇ ਸਪਸ਼ਟ ਕਰ ਸਕਾਂ।
ਪਹਿਲੀ ਗਲ
ਖ਼ਾਲਸਾ ਸ਼ਬਦ,
ਪ੍ਰਸੰਗ ਅਨੁਸਾਰ, ਕਈਂ ਵਾਰ
‘ਇਕੱਲੇ ਬੰਦੇ’ ਲਈ, ਕਈ ਵਾਰ
‘ਕੁੱਝ ਬੰਦਿਆਂ’
ਲਈ ਅਤੇ ਕਈਂ ਵਾਰ
‘ਸਮੁੱਚੇ ਖਾਲਸਾ ਪੰਥ’
ਲਈ ਵੀ ਵਰਤਿਆ ਜਾਂਦਾ ਹੈ। ਇਸ ਵਿੱਚ ਸ਼ਾਯਦ ਕਿਸੇ ਨੂੰ ਕੋਈ
ਸ਼ੱਕ ਨਹੀਂ।
ਮਰਿਆਦਤ ਅਰਦਾਸ ਵਿੱਚ ਇਹ ਇਸ ਪ੍ਰਕਾਰ ਹੈ:-
“ਪ੍ਰਿਥਮੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ….”
ਇਸ ਥਾਂ ਭਾਵ ਇੱਕ ਖਾਲਸੇ ਦਾ ਨਹੀਂ ਸਾਰੇ ਖਾਲਸੇ ਪੰਥ ਦਾ ਹੈ! ਇੱਥੇ ਸਾਰੇ ਖਾਲਸੇ ਪੰਥ ਵਾਸਤੇ
ਅਰਦਾਸ ਹੈ। ਜਿਸ ਵਿੱਚ ਉਹ 99% ਤੋਂ ਵੱਧ ਦੀ ਗਿਣਤੀ ਸ਼ਾਮਲ ਹੈ ਜੋ ਕਿ ਹਾਲਾਤਾਂ ਕਾਰਣ ਅਪਣੇ
ਸਥਾਨਾਂ ਤੋਂ ਵਿਛੁੜ ਗਈ ਹੈ। ਅਰਦਾਸ ਹੁੰਦੀ ਹੈ ਕਿ ਵਾਹਿਗੁਰੂ ਉਸ ਗਿਣਤੀ ਨੂੰ ਵੀ ਨਾਨਕਾਣਾ ਸਾਹਿਬ
ਦੀ ਸੇਵਾ ਸੰਭਾਲ ਦਾ ਮੌਕਾ ਅਤੇ ਦਰਸ਼ਨ ਦੀਦਾਰ ਬਖ਼ਸ਼ਦਾ ਰਹੇ।
ਜ਼ਰਾ ਇਹ ਵੀ ਧਿਆਨ ਦੇਵੋ ਕਿ ਅਰਦਾਸ ਵਿੱਚ ਨਿਰੰਤਰਤਾ ਵੀ ਮੰਗੀ ਜਾਂਦੀ ਹੈ।
ਮਿਸਾਲ ਦੇ ਤੌਰ ਤੇ ਜਿਸ ਪਾਸ ਕੁੱਝ ਬਿਬੇਕ, ਭਰੋਸਾ ਜਾਂ ਨਾਮ ਹੈ ਵੀ, ਉਹ ਬੰਦਾ ਤਾਂ ਵੀ ਬਿਬੇਕ,
ਭਰੋਸੇ ਅਤੇ ਨਾਮ ਦੀ ਨਿਰੰਤਰਤਾ ਮੰਗਦਾ ਰਹਿੰਦਾ ਹੈ। ਇੰਝ ਹੀ ਨਨਕਾਣਾ ਸਾਹਿਬ ਦੀ ਸੇਵਾ ਸੰਭਾਲ ਅਤੇ
ਦਰਬਾਰ ਸਾਹਿਬ ਦੇ ਦਰਸ਼ਨ ਦੀ ਬਖ਼ਸ਼ੀਸ਼ ਵਾਹਿਗੁਰੂ ਪਾਸਿਯੋਂ ਮੰਗੀ ਜਾਂਦੀ ਹੈ। ਵੀਰ ਜੀ ਕੀ ਨਾਮ ਦਾਨ
ਭਰੋਸਾ ਦਾਨ, ਬਿਬੇਕ ਦਾਨ ਕੇਵਲ ਉਸ ਨੂੰ ਮੰਗਣਾ ਚਾਹੀਦਾ ਹੈ ਜਿਸ ਪਾਸ ਨਾਮ, ਭਰੋਸਾ ਅਤੇ ਬਿਬੇਕ ਨਾ
ਹੋਵੇ? ਜਿਸ ਪਾਸ ਬਿਬੇਕ ਜਾਂ ਭਰੋਸਾ ਹੈ ਵੀ ਕੀ ਉਹ ਬਿਬੇਕ ਅਤੇ ਭਰੋਸੇ ਦੀ ਨਿਰੰਤਰਤਾ ਦੀ ਬਖਸੀਸ਼
ਨਹੀਂ ਮੰਗ ਸਕਦਾ? ਨਿਰਸੰਦੇਹ ਮੰਗ ਸਕਦਾ ਹੈ!
ਇੰਝ ਹੀ ਖ਼ਾਲਸਾ ਗੁਰਦੂਆਰਿਆਂ ਦੇ ਸੇਵਾ
ਸੰਭਾਲ, ਦਰਸ਼ਨ ਦੀਦਾਰ ਕਰਦੇ ਹੋਏ ਵੀ, ਸੇਵਾ-ਸੰਭਾਲ ਅਤੇ ਦਰਸ਼ਨ-ਦੀਦਾਰ ਦੀ ਬਖ਼ਸ਼ੀਸ਼ ਮੰਗਦਾ ਹੀ
ਰਹਿੰਦਾ ਹੈ।
ਆਪ ਜੀ ਸੋਚਦੇ ਹੋ ਕਿ ਜੇਕਰ ਕੁੱਝ ਖ਼ਾਲਸੇ ਨਨਕਾਣਾ ਸਾਹਿਬ ਮੌਜੂਦ ਹਨ ਤਾਂ
ਇਹ ਪੰਗਤੀ ਕਿਉਂ ਬੋਲੀ ਜਾਂਦੀ ਹੈ? ਪਰ ਵੀਰ ਜੀ ਅਰਦਾਸ ਦੀ ਇਹ ਪੰਗਤੀ ਸਾਰੇ ਖਾਲਸੇ ਨੂੰ ਮੁੱਖ ਰੱਖ
ਕੇ ਵੀ ਪੜੀ ਜਾਂਦੀ ਹੈ ਜੋ ਕਿ ਹਾਲਾਤਾਂ ਕਾਰਨ ਨਨਕਾਣੇ ਤੋਂ ਵਿਛੁੜ ਗਿਆ ਸੀ। ਨਾਲ ਹੀ ਸੇਵਾ ਸੰਭਾਲ
ਕਰਨ ਵਾਲੇ ਕੁੱਝ ਖ਼ਾਲਸੇ ਵੀ ਸੇਵਾ ਸੰਭਾਲ ਦੀ ਨਿਰੰਤਰਤਾ ਮੰਗਦੇ ਰਹਿੰਦੇ ਹਨ ਕਿ ਵਾਹਿਗੁਰੂ ਇਹ ਕੰਮ
ਹਮੇਸ਼ਾ ਖ਼ਾਲਸੇ ਨੂੰ ਹੀ ਬਖ਼ਸ਼ਦਾ ਰਹੇ। ਇਸ ਵਿੱਚ ਕੀ ਗਲਤ ਹੈ?
“ਜਹਾਂ ਜਹਾਂ ਖਾਲਸਾ ਜੀ ਸਾਹਿਬ ….”
ਇਸ ਥਾਂ ਪ੍ਰਸੰਗ ਅਨੁਸਾਰ ਖਾਲਸਾ ਪੰਥ ਦੇ ਹਰ ਖਾਲਸੇ ਮੈਂਬਰ ਲਈ ਅਰਦਾਸ ਹੈ ਕਿ ਉਹ ਜਿੱਥੇ ਜਿਥੇ ਵੀ
ਹਨ ੳਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਰਹੇ ਅਤੇ ਅੰਤ ਵਿੱਚ ਸਾਰੀ ਮਨੁੱਖਤਾ ਦਾ ਭਲਾ ਵੀ ਮੰਗਿਆ
ਜਾਂਦਾ ਹੈ।
ਵੀਰ ਜੀ ਤੁਸੀ ਲਿਖਿਆ ਹੈ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਨਾ ਮੰਗ ਕੇ
“ਅੰਮ੍ਰਿਤਸਰ ਦੇ ਇਸ਼ਨਾਨ” ਦੀ
ਮੰਗ ਕਰਨੀ ਚਾਹੀਦੀ ਹੈ … “
ਵੀਰ ਜੀ ਨਾਮ ਅੰਮ੍ਰਿਤ ਹੈ ਅਤੇ ਇਸ ਅੰਮ੍ਰਿਤ ਦਾ ਦਾਨ ਯਾਨੀ ਕਿ ਬਖ਼ਸ਼ੀਸ਼,
ਅਰਦਾਸ ਵਿੱਚ ਅੰਮ੍ਰਿਤਸਰ (ਸਰੋਵਰ) ਦੇ ਇਸ਼ਨਾਨ ਤੋਂ ਪਹਿਲਾਂ ਹੀ ਮੰਗੀ ਜਾਂਦੀ ਹੈ। ਆਪ ਪੜੇ ਕੇ ਵੇਖ
ਲੋ ਲਿਖਿਆ ਹੈ ….”
ਸਿੰਖਾਂ
ਨੂੰ ਸਿੱਖੀ ਦਾਨ …. ਦਾਨਾ ਸਿਰ ਦਾਨ ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ”
ਅਰਦਾਸ ਵਿੱਚ ਨਾਮ ਰੂਪੀ ਅੰਮ੍ਰਿਤ ਦੀ ਬਖਸ਼ੀਸ਼ ਨੂੰ ਸਾਰੀਆਂ
ਬਖ਼ਸ਼ੀਸ਼ਾਂ ਤੋਂ ਸਿਰਮੋਰ ਕਰਕੇ ਮੰਗਿਆ ਜਾਂਦਾ ਹੈ। ਨਹੀਂ ਮੰਗਿਆ ਜਾਂਦਾ? ਤੁਸੀ ਪੁਰੀ ਅਰਦਾਸ ਨੂੰ
ਨਿਰੰਤਰਤਾ ਵਿੱਚ ਪੜੇ ਤਾਂ ਗਲਾਂ ਗਲਾਂ ਸਪਸ਼ਟ ਹੁੰਦਿਆਂ ਹਨ।
ਨਾਮ ਦਾਨ ਮੰਗਣ ਦਾ ਭਾਵ ਅੰਮ੍ਰਿਤ
(ਨਾਮ) ਵਿੱਚ ਇਸ਼ਨਾਨ ਮੰਗਣਾ ਹੀ ਹੈ। ਨਹੀਂ?
ਵੀਰ ਜੀ ਮੈਂ ਵੀ ਕੋਈ ਵਿਦਵਾਨ ਨਹੀਂ ਹਾਂ। ਆਪ ਜੀ ਦੀ ਤਰਾਂ ਇੱਕ ਪਾਠਕ ਅਤੇ
ਕੁੱਝ ਵਿਚਾਰ ਕਰਨ ਵਾਲਾ ਹਾਂ। ਗਲਤਿਆਂ ਮੇਰੇ ਕੋਲੋਂ ਵੀ ਹੋ ਸਕਦੀਆਂ ਹਨ। ਹੇਠਾਂ ਵਾਲਾ ਪੱਤਰ ਵੀ
ਪੜ ਲੇਂਣਾ! ਕਿਸੇ ਹੋਈ ਗਲਤੀ ਲਈ ਛਿਮਾ ਦਾ ਜਾਚਕ ਸਮਝਣਾ।
ਹਰਦੇਵ ਸਿੰਘ, ਜੰਮੂ
*****************************************************
ਸਤਿਕਾਰ ਯੋਗ ਵੀਰ ਸਰਵਜੀਤ ਜੀਉ,
ਸਤਿ ਸ਼੍ਰੀ ਅਕਾਲ!
ਲਗਦਾ ਹੈ ਕਿ ਆਪ ਜੀ ਨੂੰ ਪੰਗਤੀ ਵਿੱਚ ਗਲਤੀ ਨਹੀਂ ਨਜ਼ਰ ਆਈ ਬਲਕਿ
ਪੰਗਤੀ ਬੇ ਲੋੜੀ ਲਗ ਰਹੀ ਹੈ।
ਜੇ ਕਰ ਆਪ ਜੀ ਨੂੰ ਲਗਦਾ ਹੈ ਕਿ ਉਸ ਥਾਂ ਦੀ ਸੇਵਾ ਸੰਭਾਲ ਕੁੱਝ ਬੰਦੇ
(ਕੁੱਝ ਖ਼ਾਲਸੇ) ਕਰ ਰਹੇ ਹਨ ਤਾਂ ਵੀ ਇਸ ਵਿੱਚ ਮਾੜ ਨਹੀਂ ਕਿ ਉਹ ਖ਼ਾਲਸੇ ਵੀ ਅਰਦਾਸ ਕਰਦੇ ਹਨ ਕਿ
ਵਾਹਿਗੁਰੂ ਬਾਕੀ ਦੇ ਪੰਥ ਨੂੰ ਵੀ ਉਸ ਥਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਬਖ਼ਸ਼ੇ। ਉਹ
ਸੇਵਾ, ਸੰਭਾਲ, ਦੀਦਾਰ ਕਰਦੇ ਹਨ ਪਰ ਅਪਣੀ ਸੇਵਾ ਦੀ ਨਿਰੰਤਰਤਾ ਦੀ ਬਖਸ਼ੀਸ਼ ਵਾਹਿਗੁਰੂ ਤੋਂ ਮੰਗਦੇ
ਹਨ ਅਤੇ ਬਾਕੀ ਦੇ ਪੰਥ ਲਈ ਵੀ ਇਹੀ ਅਰਦਾਸ ਕਰਦੇ ਹਨ।
ਬੇਨਤੀ ਹੈ ਕਿ ਤੁਸੀ 1925 ਦੇ ਘੇਰੇ ਤੋਂ ਬਾਹਰ ਨਿਕਲ ਕੇ ਅਰਦਾਸ ਦੀ ਇਸ
ਪੰਗਤੀ ਨੂੰ ਵਿਚਾਰੋ। ਉਹਾਨੂੰ ਸ਼ਾਯਦ ਅਰਦਾਸ ਦੀ ਇਹ ਪੰਗਤੀ ਵਿੱਚ ਸ਼੍ਰੋਮਣੀ ਕਮੇਟੀ ਬੋਲਦੀ ਨਜ਼ਰ
ਆਉਂਦੀ ਹੈ। ਕਲੇਕਟਿਵ ਅਰਦਾਸ ਤੋਂ ਮੇਰਾ ਭਾਵ ਇਹ ਹੈ ਕਿ ਹਰ ਸਿੱਖ ਜਾਂ ਕਿਸੇ ਵੀ ਥਾਂ ਇੱਕਠੇ ਸਿੱਖ
ਅਰਦਾਸ ਕਰਨ ਵੇਲੇ ਪੁਰੇ ਪੰਥਕ ਹਿਤਾਂ ਅਤੇ ਸਾਰੋਕਾਰਾਂ ਨੂੰ ਮੁੱਖ ਰੱਖਦੇ ਅਰਦਾਸ ਕਰਦੇ ਹਨ। ਨਾਲ
ਹੀ ਜੋ ਬਖ਼ਸ਼ੀਸ਼ ਉਨ੍ਹਾਂ ਪਾਸ ਹੈ ਉਹ ਉਸ ਦੀ ਨਿਰੰਤਰਤਾ ਕਾਯਮ ਰੱਖਣ ਦੀ ਲਈ ਵੀ ਵਾਹਿਗੁਰੂ ਦੇ ਅੱਗੇ
ਅਰਦਾਸ ਕਰਦੇ ਹਨ। ਪਰ ਤੁਹਾਡਾ ਵਿਚਾਰ ਹੈ ਕਿ ਖਾਲਸਾ ਸੇਵਾ ਸੰਭਾਲ ਕਰ ਹੀ ਰਿਹਾ ਹੈ ਤਾਂ ਇਸ ਪੰਗਤੀ
ਦੀ ਲੋੜ ਕੀ ਹੈ? ਆਉ ਆਪ ਜੀ ਦੇ ਵਿਚਾਰ ਨੂੰ ਵਿਚਾਰੀਏ!
ਪਹਿਲੀ ਗਲ
ਖ਼ਾਲਸਾ ਸ਼ਬਦ,
ਪ੍ਰਸੰਗ ਅਨੁਸਾਰ, ਕਈਂ ਵਾਰ
‘ਇਕੱਲੇ ਬੰਦੇ’ ਲਈ, ਕਈ ਵਾਰ
‘ਕੁੱਝ ਬੰਦਿਆਂ’
ਲਈ ਅਤੇ ਕਈਂ ਵਾਰ
‘ਸਮੁੱਚੇ ਖਾਲਸਾ ਪੰਥ’
ਲਈ ਵੀ ਵਰਤਿਆ ਜਾਂਦਾ ਹੈ।
ਵੀਰ ਜੀ ਜੇਕਰ ਇੱਕ ਬੰਦੇ ਨੂੰ ਜਾਂ ਕੁੱਝ ਖ਼ਾਲਸਿਆਂ ਨੂੰ ਗੁਰਬਾਣੀ ਦੀ ਸੋਝੀ
ਪੈ ਜਾਏ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਸਾਰੇ ਖਾਲਸੇ ਪੰਥ ਨੂੰ ਗੁਰਬਾਣੀ ਦੀ ਸੋਝੀ ਪੈ ਗਈ ਹੈ!
ਇਸ ਤੋਂ ਸਿੱਧ ਹੁੰਦਾ ਹੈ ਕਿ ਖ਼ਾਲਸਾ ਸ਼ਬਦ ਦਾ ਅਰਥਭਾਵ ਹਰ ਵੇਲੇ ਸਮੁੱਚਾ ਖਾਲਸਾ ਪੰਥ ਨਹੀਂ ਹੁੰਦਾ।
ਇਕ ਹੋਰ ਮਿਸਾਲ; ਜੇ ਕਰ ਆਪ ਜੀ ਵਰਗੇ ਖਾਲਸਾ ਇਸ ਪੰਗਤੀ ਨੂੰ ਬੇਲੋੜਾ
ਕਹਿੰਦਾ ਹੈ ਤਾਂ ਕੀ ਇਸਦਾ ਮਤਲਭ ਇਹ ਹੋਈਆ ਕਿ ਸਾਰਾ ਖਾਲਸਾ ਪੰਥ ਇਸ ਨੂੰ ਬੇਲੋੜਾ ਕਹਿੰਦਾ ਹੈ? ਕੀ
ਆਪ ਜੀ ਕਹਿ ਸਕਦੇ ਹੋ ਕਿ ਸਾਰਾ ਖਾਲਸਾ ਪੰਥ ਇਸ ਪੰਗਤੀ ਨੂੰ ਬੇਲੋੜਾ ਸਮਝਦਾ ਹੈ ਕਿਉਂਕਿ ਆਪ ਜੀ
ਵਰਗਾ ਖਾਲਸਾ ਇਸ ਨੂੰ ਬੇਲੋੜਾ ਸਮਝਦਾ ਹੈ? ? ਆਪ ਜੀ ਨਹੀਂ ਕਹਿ ਸਕਦੇ! ਇਸੀ ਨੁਕਤੇ ਵਿੱਚ ਇਸ ਸਵਾਲ
ਦਾ ਜਵਾਬ ਵੀ ਹੈ ਕਿ ਸਰਬੱਤ ਖਾਲਸਾ ਜਾਂ ਸਮੁੱਚੇ ਖਾਲਸਾ ਪੰਥ ਦਾ ਕੀ ਭਾਵ ਹੈ।
ਵੀਰ ਜੀ ਜੇ ਕਰ ਆਪ ਜੀ ਉਸ ਥਾਂ ਨੂੰ ਖ਼ਾਲਸੇ ਦੇ ਹੱਥ ਹੀ ਸਮਝਦੇ ਹੋ ਤਾਂ ਕੀ
ਉਹ ਖ਼ਾਲਸੇ ਬਾਕੀ ਦੇ 99% ਤੋਂ ਵੱਧ ਖ਼ਾਲਸਾ ਲਈ ਬਖਸ਼ੀਸ਼ ਨਹੀਂ ਮੰਗ ਸਕਦੇ?
ਫਿਰ ਨਾਲ ਹੀ ਉਹ ਖਾਲਸੇ ਅਪਣੇ ਵਲੋਂ ਕੀਤੀ ਜਾ ਰਹੀ ਸੇਵਾ
ਸੰਭਾਲ ਦੀ ਨਿਰੰਤਰਤਾ ਲਈ ਇਹ ਅਰਦਾਸ ਨਹੀਂ ਕਰ ਸਕਦੇ ਕਿ ਉਸ ਸਥਾਨ ਦੀ ਸੇਵਾ ਸੰਭਾਲ ਅਤੇ ਦਰਸ਼ਨ
ਦੀਦਾਰ ਹਮੇਸ਼ਾ ਖ਼ਾਲਸੇ ਦੇ ਪਾਸ ਹੀ ਰਹੇ?
ਕੀ ਪਾਕਿਸਤਾਨ ਤੋਂ ਬਾਹਰ ਵੱਸਦੇ
ਖਾਲਸੇ ਵੀ ਇਹ ਮਹੀਂ ਮੰਗ ਸਕਦੇ ਕਿ ਉਸ ਸਥਾਨ ਦੀ ਸੇਵਾ ਸੰਭਾਲ ਹਮੇਸ਼ਾ ਖਾਲਸੇ ਦੇ ਪਾਸ ਹੀ ਰਹੇ?
ਇਸ ਵਿੱਚ ਕੀ ਗਲਤ ਹੈ ਅਤੇ ਕੀ ਬੇਲੋੜਾਪਨ ਹੈ?
ਭਾਵਨਾ ਦੋਹਾਂ ਪਾਸੇ ਸਾਂਝੀਆਂ
ਹਨ। ਜਿਹੜਾ ਰੋਜ਼ ਬਾਣੀ ਪੜਦਾ ਹੈ ਰੋਜ਼ ਇਮਾਨਦਾਰੀ
ਕਰਦਾ ਹੈ ਕੀ ਉਹ ਪਰਮਾਤਮਾ ਅੱਗੇ ਰੋਜ਼ ਇਹ ਅਰਦਾਸ ਨਹੀਂ ਕਰ ਸਕਦਾ ਕਿ ਉਸ ਨੂੰ ਪਰਮਾਤਮਾ ਹਮੇਸ਼ਾ
ਬਾਣੀ ਪੜਨ ਅਤੇ ਇਮਾਨਦਾਰ ਬਣਨ ਦਾ ਸਮਰਥ ਬਖਸ਼ਦਾ ਰਹੇ?
ਵੀਰ ਜੀ ਇਸ ਲਈ ਜਿਨ੍ਹਾਂ ਨੂੰ ਨਨਕਾਣੇ ਦੀ ਸੇਵਾ ਸੰਭਾਲ ਦੀ ਬਖਸ਼ ਮਿਲੀ ਹੋਈ
ਹੈ ਉਹ ਅਪਣੇ ਲਈ ਉਸ ਬਖਸ਼ ਦੀ ਨਿਰੰਤਰਤਾ ਵਾਹਿਗੁਰੂ ਤੋਂ ਮੰਗਦੇ ਹਨ ਅਤੇ ਬਾਕੀ ਦੇ ਪੰਥ ਲਈ ਵੀ ਉਹ
ਉਸ ਬਖਸ਼ੀਸ਼ ਦੀ ਅਰਦਾਸ ਕਰਦੇ ਹਨ ਜੋ ਕਿ ਉਸ ਸਥਾਨ ਤੋਂ ਵਿਛੁੜ ਗਿਆ ਸੀ। ਜੇ ਕਰ ਕੋਈ ਖਾਲਸਾ ਸੇਵਾ
ਸੰਭਾਲ ਕਰ ਵੀ ਰਿਹਾ ਹੈ ਤਾਂ ਵੀ ਨਿਰੰਤਰ ਸੇਵਾ ਸੰਭਾਲ ਦੀ ਬਖ਼ਸ਼ੀਸ਼ ਮੰਗਦੇ ਰਹਿਣਾ ਕੋਈ ਇਤਰਾਜ਼ ਯੋਗ
ਗਲ ਨਹੀਂ। ਆਸ ਹੈ ਕਿ ਆਪ ਜੀ ਨੂੰ ਹੁਣ ਮੇਰਾ ਵਿਚਾਰ ਸਪਸ਼ਟ ਹੋ ਗਿਆ ਹੋਵੇਗਾ। ਕਿਸੇ ਭੁੱਲ ਚੂਕ ਲਈ
ਛਿਮਾ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ -14. 5. 12
(14/05/12)
ਮਦਨ ਮੋਹਣ ਸਿੰਘ
ਸਤਿਕਾਰ ਯੋਗ ਸੰਪਾਦਕ ਜੀਓ,
ਕੁੱਝ ਦਿਨਾਂ ਤੋਂ ਕਰੀਮ ਬਖਸ਼ ਜੀ ਸਿੱਖਾਂ (ਸਿੰਘਾਂ) ਵਾਰੇ, ਰਹਿਤ ਬਹਿਤ ਅਤੇ ਕਹਿਣੀ
ਕਰਨੀ ਆਦਿ ਵਾਰੇ ਆਪਣੇ ਵੀਚਾਰ ਲਿੱਖ ਰਹੇ ਹਨ। ਉਹਨਾਂ ਦੀ ਲਿੱਖਣ ਸ਼ੈਲੀ ਕੋਈ ਬਹੁਤੀ ਚੰਗੀ ਨਹੀਂ।
ਦੁੱਜੇ ਧਰਮ ਤੇ ਸੱਖਤ ਟਿੱਪਣੀਆਂ ਕਰਨੀਆਂ ਸੋਭਾ ਨਹੀਂ ਦਿੰਦੀਆਂ। ਕਰੀਮ ਬਖਸ਼ ਜੀਓ, ਦੇਖਿਓ ਕਿਤੇ
ਸਾਨੂੰ ਮੱਤਾਂ ਦਿੰਦੇ ਦਿੰਦੇ ਦੋਹਾਂ ਧਰਮਾਂ ਵਿੱਚ ਕੌੜੱਤਣ ਨਾ ਪੈਦਾ ਕਰ ਦਿਉ। ਆਪ ਜੀ ਨੂੰ ਸਾਡੇ
ਕਕਾਰਾਂ ਵਾਰੇ ਭੱਲੀ ਭਾਂਤ ਪਤਾ ਹੈ। ਧਰਮ ਬਹੁਤ ਨਾਜ਼ਕ ਮੱਸਲਾ, ਕਰੀਮ ਬਖਸ਼ ਜੀਓ, ਲਹਿੰਦੇ ਪੰਜਬ ਦੇ
ਰਾਜਪਾਲ ਸਲਮਾਨ ਤਾਸੀਰ ਸਾਹਿਬ ਨੇ ਇਸਾਈ ਭਰਾਵਾਂ ਦੇ ਪੱਖ ਵਿੱਚ ਹਾਹ ਦਾ ਨਾਹਰਾ ਹੀ ਮਾਰਿਆਂ ਸੀ।
ਕੀਮਤ ਆਪਾਂ ਦੇ ਸਾਹਮਣੇ ਹੈ। ਆਪ ਜੀ ਆਪਣੀ ਸੋਚਣੀ ਦੇ ਆਪ ਮਾਲਕ ਹੋ। ਸੰਪਾਦਕ ਜੀ ਨੇ ਵੀ ਅਤੇ ਹੋਰ
ਵੀਰਾਂ ਨੇ ਆਪ ਜੀ ਨੂੰ ਮਰਯਾਦਾ ਵਿੱਚ ਰਹਿੰਦਿਆਂ ਹੋਇਆਂ ਉਤੱਰ ਦੇਣ ਦੀ ਕੋਸ਼ਿਸ਼ ਕੀਤੀ। ਪਰ ਲੱਗਦਾ
ਆਪ ਜੀ ਤਾਂ ਸਾਰੀਆਂ ਹੀ ਹੱਦਾਂ ਬੰਨੇ ਟੱਪੀ ਬੈਠੇ ਹੋ। ਕਦੀ ਸਾਨੂੰ ਕਛਹਿਰੇ ਦੇ ਥਾਂ ਅੰਡਰਵੀਅਰ
ਵਾਰੇ ਦੱਸਦੇ ਹੋ। ਕਰੀਮ ਬਖਸ਼ ਜੀ ਆਪ ਨੂੰ ਕੋਈ ਸਿੱਖ ਨਹੀ ਰੋਕਦਾ ਤੁਸੀ ਆਪਣੇ ਘਰ ਜਿਦਾ ਵੀ ਤੁਹਾਡਾ
ਦਿੱਲ ਕਰਦਾ ਰਹੋ ਜੀ। ਇਹ ਆਪ ਜੀ ਦਾ ਮੱਸਲਾ ਹੈ? ਸਿੱਖ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ
ਸਿੰਘ ਜੀ ਵਿੱਚ ਕੋਈ ਵੀ ਅੰਤਰ ਨਹੀ ਸਮਝਦੇ। ਸਿੱਖ ਗੁਰੂ ਗਰੰਥ ਸਾਹਿਬ ਜੀ ਤੇ ਪੂਰਨ ਵਿਸ਼ਵਾਸ ਰੱਖਦੇ
ਹਨ। ਦੁਜਿਆਂ ਤੋਂ ਵੀ ਆਸ ਰੱਖਦੇ ਹਨ, ਕਿ ਉਹ ਵੀ ਆਪਣੇ ਆਪਣੇ ਧਰਮ ਵਿੱਚ ਪੱਕੇ ਰਹਿਣ। ਖੁਸ਼ ਰਹਿਣ
ਦੁਜਿਆਂ ਨੂੰ ਖੁਸ਼ ਰਹਿਣ ਦੇਣ। ਸਿੱਖ ਹਮੇਸ਼ਾਂ ਸਰਬੱਤ ਦਾ ਭੱਲਾ ਮੰਗਦਾ।
ਭੁੱਲ ਚੁੱਕ ਦੀ ਮੁਆਫੀ,
ਮਦਨ ਮੋਹਣ ਸਿੰਘ
14-05-2012
(14/05/12)
ਚਰਨਜੀਤ ਸਿੰਘ ਬਰੈਂਮਪਟਨ
ਕਰੀਮ ਬਖ਼ਸ਼ ਜੀ
ਜੇ ਸਿੱਖ ਬਾਹਰਲੇ ਮੁਲਕਾਂ ਵਿੱਚ ਗਏ ਹਨ ਤਾ ਆਪਣੀ ਸਭਿਅਤਾ, ਬੋਲੀ, ਪਰੰਪਰਾਵਾਂ ਆਦਿ ਨਾਲ ਲੈ ਕੇ
ਗਏ ਹਨ। ਇਹ ਕੁਦਰਤੀ ਹੈ ਕਿ ਜਿੱਥੇ ਵੀ ਅਸੀ ਗਏ ਹਾਂ ਉਸ ਥਾਂ ਦੀ ਸਭਿਅਤਾ, ਪਰਂਪਰਾਵਾਂ ਆਦਿ ਨੂੰ
ਅਸੀ ਆਪਣੀ ਸਭਿਅਤਾ, ਪਰਂਪਰਾਵਾਂ ਵਿੱਚ integrate
ਕੀਤਾ ਹੈ। ਐਸਾ ਨਹੀਂ ਹੈ ਕਿ ਬਾਹਰਲੇ ਸਾਡੇ ਘਰ ਆ
ਕੇ ਸਾਡਾ ਸਾਰਾ ਕੁੱਝ ਬਾਹਰ ਸੁੱਟ ਦੇਣ ਅਤੇ ਆਪਣੀਆਂ ਜੜਾਂ ਲਾ ਜਾਣ। ਇਹ ਕੁਦਰਤੀ ਨਹੀਂ ਹੈ।
ਕਾਜੀ ਤੈ ਕਵਨ ਕਤੇਬ ਬਖਾਨੀ ॥ ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ
ਖਬਰਿ ਨ ਜਾਨੀ ॥੧॥ ਰਹਾਉ (477)
ਇਕ ਗੱਲ ਮੈਂ ਮੰਨਦਾ ਹਾਂ ਕਿ ਮੈਂ ਜੋ ੳਪਰ ਵਿਚਾਰ ਆਪਣਾ ਲਿਖੀਆ ਹੈ, ਉਹੀ ਪੂਰਾ ਸਚ ਨਹੀਂ
ਹੈ। ਪਰ ਸਚ ਦਾ ਇੱਕ ਹਿੱਸਾ ਜਰੂਰ ਹੈ।
ਮੈਂ ਇਹ ਕਿਤੇ ਵੀ ਨਹੀਂ ਲਿਖੀਆ ਕਿ ਸਿੱਖ ਨੂੰ ਇਸਲਾਮ ਚੰਗਾ ਨਹੀਂ ਲਗਣਾ ਚਾਹੀਦਾ। ਮੈਂ ਸਿਰਫ ਇਹ
ਕਿਹਾ ਹੈ ਕਿ ਸਾਰੇ ਪੰਜਾਬੀਆਂ ਨੂੰ ਸਿੱਖੀ ਨੂੰ ਪਹਿਲ ਦੇਣੀ ਚਾਹੀਦੀ ਹੈ। ਜੇ ਨਹੀਂ ਦੇਣੀ ਤਾਂ ਘਟੋ
ਘਟ ਇਹ ਦੱਸਣਾ ਤਾ ਫਰਜ ਬਨਦਾ ਹੀ ਹੈ ਕਿ ਸਿੱਖੀ ਵਿੱਚ ਕੀ ਘਾਟ ਨਜਰ ਆਉੰਦੀ ਹੈ ਜੋ ਹੋਰ ਪਾਸੇ ਜਾ
ਕੇ ਪੂਰੀ ਹੁੰਦੀ ਹੈ। ਮੈਂ ਸਿੱਖੀ ਦੀ ਗੱਲ ਕੀਤੀ ਹੈ। ਸਿੱਖਾਂ ਦੀ ਨਹੀਂ। ਦੂਜਾ ਮੈਂ ਇਸਲਾਮ ਨਾਲ
ਜੁੜਣ ਦੇ ਅਸਿੱਧੇ ਤੌਰ ਤੇ ਜੋ ਪਰਿਣਾਮ ਨਿਕਲੇ ਹਨ, ਉਹਨਾਂ ਦੀ ਗੱਲ ਕੀਤੀ ਹੈ ਨਾ ਕਿ ਇਸਲਾਮ ਦੇ
ਚੰਗੇ ਬੁਰੇ ਹੋਣ ਦੀ। ਮੇਰੇ ਵਿਚਾਰ ਉਹਨਾਂ ਪ੍ਰਤੀ ਵੀ ਨਹੀਂ ਹਨ ਜੋ ਮੁਸਲਮਾਨ ਬਾਹਰੋਂ
immigrants
ਤੌਰ ਤੇ ਆਏ ਸਨ। ਸਿਰਫ ਪੰਜਾਬੀ ਮੂਲ ਦੇ ਲੋਕਾਂ ਵਾਸਤੇ ਹਨ।
ਹਕੀਕਤ ਤਾ ਇਹ ਹੈ ਕਿ ਜਿਸ ਨੂੰ ਮੁਸਲਮਾਨ ਬਨਣ ਦਾ ਸ਼ੌਕ ਹੋਵੇ, ਉਸ ਨੂੰ ਵੀ ਗੁਰਬਾਣੀ ਦੱਸ ਸਕਦੀ ਹੈ
ਕਿ ਸੱਚਾ ਮੁਸਲਮਾਨ ਕਿਵੇਂ ਬਣੀ ਦਾ ਹੈ।
ਸਲੋਕੁ ਮਃ ੧ ॥ ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ ਸਰਮ
ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥ ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥ ਤਸਬੀ ਸਾ
ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥ {ਪੰਨਾ 140}
ਤੁਹਾਡਾ ਇਹ ਸਵਾਲ ਜਾਇਜ ਹੈ ਕਿ ਕੇਸਾਂ ਅਤੇ ਅਮ੍ਰਿਤ ਸੰਚਾਰ ਬਾਰੇ ਸਿੱਖਾਂ ਕੋਲ ਭਰੋਸੇਯੋਗ
ਹਸਿਟੋਰਚਿਅਲ ਦੋਚੁਮੲਨਟਅਰੇ ੲਵਦਿੲਨਚੲ ਕਿਹੜਾ ਹੈ? ਜ੍ਹਿਨੇ ਵੀ ਹਨ, ਉਹਨਾਂ ਸਾਰਿਆਂ ਤੇ ਬਹੁਤ
ਸਵਾਲਿਆ ਨਿਸ਼ਾਨ ਹਨ? ਮੇਰਾ ਆਪਣਾ ਵੀ ਇਹੀ ਮੰਨਣਾ ਹੈ ਕਿ ਜਿਸ ਰੂਪ ਵਿੱਚ 1699 ਦੀ ਵੈਸਾਖੀ ਸਾਡੇ
ਸਾਹਮਣੇ ਪੇਸ਼ ਕੀਤੀ ਗਈ ਹੈ, ਉਹ ਤਥਾਂ ਤੋਂ ਦੂਰ ਚਲੀ ਗਈ ਹੈ। ਕੇਸਾਂ ਜਾ ਅਮ੍ਰਿਤ ਦੀ ਅਹਮਿਅਤ ਅਤੇ
ਜਰੂਰਤ ਬਾਰੇ ਬਹੁਤ ਕੁੱਝ ਲਿਖੀਆ ਗਿਆ ਹੈ ਪਰ ਇਸ ਨੂੰ ਗੁਰੂ ਦੇ ਹੁਕਮ ਵਜੋਂ ਇਤਿਹਾਸਕ ਤੱਥ ਸਬੂਤਾਂ
ਸਣੇ ਪੇਸ਼ ਕਰਨਾ ਅਜੇ ਬਾਕੀ ਹੈ।
ਚਰਨਜੀਤ ਸਿੰਘ
ਬਰੈਂਮਪਟਨ
(14/05/12)
ਕਰੀਮ ਬਖ਼ਸ਼
ਮੁਆਫ਼ ਕਰਨਾ ਤੁਹਾਨੂੰ ਬਰਖ਼ੁਰਦਾਰ
ਲਿਖਿਆ ਗਿਆ। ਪਿਆਰ ਵਿੱਚ ਉਮਰਾਂ ਨਹੀਂ ਦੇਖਦੇ। ਸਿੱਖਾਂ ਵਿੱਚ ਪੰਜ ਸੱਤ ਸਾਲ ਦੇ ਬੱਚਿਆਂ ਨੂੰ ਵੀ
ਬਾਬਾ ਕਹਿਣ ਦੀ ਪਿਰਤ ਹੈ। ਖ਼ਾੜਕੂਵਾਦ ਵੇਲੇ ਨਿਕੇ ਨਿਕੇ ਮੁੰਡੇ ਬਾਬਾ ਸਦਵਾਉਣ `ਚ ਫ਼ਖ਼ਰ ਮੰਨਦੇ ਸਨ।
ਜੇ ਤੁਸੀਂ ਮੇਰੇ ਲਈ ਬਰਖ਼ੁਰਦਾਰ ਨਹੀਂ ਹੋ ਤਾਂ ਫਿਰ ਵੀਰ ਵੀ ਨਹੀਂ। ਕਿਉਂਕਿ ਵੀਰ ਕਹਿਣ ਲਈ ਇੱਕ
ਪਿਤਾ ਹੋਣਾ ਜ਼ਰੂਰੀ ਹੈ। ਸਿੰਘ ਸਾਹਿਬ ਵੀ ਨਹੀਂ ਕਹਿ ਸਕਦਾ ਕਿਉਂਕਿ ਸਿੰਘ ਸਾਹਿਬਾਂ ਨੂੰ ਤੁਸੀਂ ਹੀ
ਪੁਜਾਰੀ ਕਹਿਣ ਲੱਗ ਪਏ ਹੋ। ਸਰਦਾਰ ਵੀ ਨਹੀਂ ਕਹਿ ਸਕਦਾ ਕਿਉਂਕਿ ਇਹ ਮੁਸਲਾਨੀ ਲਕਬ ਹੈ। ਗੁਰੂ ਕਾਲ
ਵਿੱਚ ਇੱਕ ਵੀ ਉਦਾਹਰਣ ਨਹੀਂ ਹੈ ਜੋ ਕਿਸੇ ਨੂੰ ਸਰਦਾਰ ਕਿਹਾ ਗਿਆ ਹੋਵੇ। ਚਲੋ ਜੋ ਵੀ ਹੈ।
ਡਾ ਇਕਬਾਲ ਸਿੰਘ ਢਿਲੋਂ ਜੀ, ਨਮਸਤੇ! ! ! ,
ਤੁਸੀਂ ਲਿਖਿਆ ਹੈ ਕਿ ਗੁਰਦੁਆਰੇ ਜਾਣ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਕਿਧਰੇ ਨਹੀਂ ਲਿਖਿਆ। ਪੜ੍ਹੋ
ਇਹ ਲੈਨਾ ਗੁਰੂਦੁਆਰੈ ਹੋਇ ਸੋਝੀ ਪਾਇਸੀ॥ ਹੋਇ ਦਾ ਅਰਥ ਜਾਣਾ ਹੈ। ਜਿਵੇਂ ਅਸੀਂ ਆਮ
ਕਹਿੰਦੇ ਹਾਂ ਕਿ ਮੈਂ ਫਲਾਣੇ ਥਾਂ ਹੋ ਆਵਾਂ। ਡਾ ਇਕਬਾਲ ਸਿੰਘ ਜੀ ਜਦ ਤੁਸੀਂ ਲਿਖਦੇ ਹੋ ਤਾਂ ਥੋਡੇ
ਹਿਰਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ। ਜੇ ਹੁੰਦਾ ਤਾਂ ਤੁਸੀਂ ਟਪਾਰ ਮਾਰਨ
ਤੋਂ ਪਹਿਲਾਂ ਸੋਚ ਲੈਂਦੇ। ਤੁਸੀਂ ਕਹਿੰਦੇ ਹੋ ਕਿ ਮੈਂ ਸੱਚਾ ਮੁਸਲਮਾਨ ਬਣਾ। ਸੱਚਾ ਕਹਿਣ ਦੀ ਕੀ
ਲੋੜ ਪੈ ਗਈ? ਥੋਡੇ ਤੋਂ ਮੈਂ ਇਹ ਨਹੀਂ ਪੁਛਿਆ ਕਿ ਮੈਂ ਕੀ ਬਣਾ। ਤੁਸੀਂ ਬਿਨ ਪੁਛੇ ਹੁਕਮ ਚਾੜ੍ਹ
ਦਿਤਾ। ਤੁਸੀਂ ਕਿਉਂ ਬਹਿਸ ਕਰਦੇ ਹੋ? ਤੁਸੀਂ ਕਿਉਂ ਨਹੀਂ ਸੱਚੇ ਸਿੱਖ ਬਣ ਜਾਂਦੇ? ਗੁਰੂ ਨਾਨਕ
ਸਾਹਿਬ ਹਿੰਦੂਆਂ ਮੁਸਲਮਾਨਾ ਨਾਲ ਸੰਵਾਦ ਕਰਦੇ ਰਹੇ ਹਨ। ਸਾਨੂੰ ਕਿਉਂ ਮਨਾਹੀ ਹੈ? ਇਹ ਵੀ ਦੱਸੋ ਕਿ
ਵਿਧੀਵਤ ਸਿੱਖ ਸਜਣ ਦਾ ਕੀ ਭਾਵ ਹੈ? ਜੇ ਇਸ ਦਾ ਅਰਥ ਅੰਮ੍ਰਿਤਧਾਰੀ ਹੋਣਾ ਹੈ ਤਾਂ ਉਸ ਵਿੱਚ ਗੁਰੂ
ਗ੍ਰੰਥ ਸਾਹਿਬ ਦੇ ਬਾਹਰੋਂ ਵੀ ਬਾਣੀਆਂ ਪੜ੍ਹੀਆਂ ਜਾਂਦੀਆਂ ਹਨ। ਇਸ ਵਿਧੀ ਨਾਲ ਤੁਸੀਂ ਕਿਤਨੇ ਕੁ
ਸਹਿਮਤ ਹੌ?
ਮੱਖਣ ਸਿੰਘ, ਮੈਂ ਵਿਚਾਰ ਕਰਦਾ ਹਾਂ ਪਰ ਤੁਸੀਂ ਇਸ ਤਰਾਂ ਦੇ ਸਵਾਲਾਂ ਤੋਂ ਘੁਟਣ ਮਹਿਸੂਸ ਕਰਨ ਲਗ
ਪੈਂਦੇ ਹੋ। ਤੁਸੀਂ ਵੀ ਰੋਸ ਨਾ ਕੀਜੇ ਉਤਰ ਦੀਜੈ ਚੇਤੇ ਰੱਖੋ। ਸਾਡੇ ਸਰੀਰ ਦੀ ਕਿਹੜੀ ਚੀਜ਼ ਮੁਰਦਾ
ਹੈ ਕਿਹੜੀ ਜ਼ਿੰਦਾ ਹੈ ਇਸ ਦਾ ਪਤਾ ਹੁੰਦਾ ਹੈ। ਜਿਸ ਚੀਜ਼ ਨੂੰ ਕੱਟਣ ਲੱਗਿਆਂ ਦੁੱਖ ਮਹਿਸੂਸ ਹੋਵੇ
ਉਹ ਜ਼ਿੰਦਾ ਹੁੰਦੀ ਹੈ। ਨਹੁੰ ਕੱਟਣ ਤੇ ਦੁੱਖ ਨਹੀਂ ਲਗਦਾ ਪਰ ਪੁੱਟਣ ਸਮੇਂ ਦੁੱਖ ਲਗਦਾ ਹੈ। ਇਵੇਂ
ਵਾਲ ਕੱਟਣ ਲੱਗਿਆਂ ਦੁੱਖ ਨਹੀਂ ਲਗਦਾ ਪਰ ਪੁੱਟਣ ਲੱਗੇ ਲਗਦਾ ਹੈ।
ਕਿਸੇ ਕਿਹਾ ਕਿ ਮੈਨੂੰ ਸੱਚਾ ਮੁਸਲਮਾਨ ਹੀ ਬਣਨਾ ਚਾਹੀਦਾ ਹੈ। ਗੁਰੂ ਨਾਨਕ ਤੋਂ ਪਹਿਲਾਂ ਇਥੇ
ਹਿੰਦੂ ਸਨ ਜਾਂ ਮੁਸਲਮਾਨ। ਉਨ੍ਹਾਂ ਕਿਸੇ ਨੂੰ ਰੋਕਿਆ ਨਹੀਂ ਕਿ ਕੇਵਲ ਸੱਚੇ ਮੁਸਲਮਾਨ ਜਾਂ ਅੱਛੇ
ਹਿੰਦੂ ਹੀ ਬਣੋ ਅਤੇ ਸਿੱਖ ਨਾ ਬਣੋ।
ਮੈਂ ਇਸ ਲਈ ਸਿੱਖ ਬਣਿਆ ਹਾਂ ਕਿ ਸਿੱਖ ਹੋਣ ਲਈ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ
`ਤੇ ਅਮਲ ਕਰਨਾ ਹੈ। ਪਰ ਮੁਸਲਮਾਨ ਹੋਣ ਲਈ ਕੁਰਾਨ ਤੋਂ ਬਾਹਰਲੀਆਂ ਚੀਜ਼ਾਂ ਦਾ ਸਖ਼ਤੀ ਨਾਲ ਪਾਲਣ
ਕਰਨਾ ਪੈਂਦਾ ਹੈ। ਹਿੰਦੂ ਹੋਣ ਲਈ ਤਾਂ ਪੁਛੋ ਕੁੱਝ ਨਾ। ਜੇ ਸਿੱਖ ਹੋ ਕੇ ਵੀ ਗੁਰੂ ਗ੍ਰੰਥ ਸਾਹਿਬ
ਤੇ ਬਾਹਰਲੀਆਂ ਚੀਜ਼ਾਂ ਮਗਰ ਹੀ ਲੱਗਣਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਦਾ ਕੀ ਬਣਿਆਂ।
ਮੈਂ ਦੇਖਿਆ ਹੈ ਕਿ ਸਿੱਖ ਕਹਿਣ ਨੂੰ ਹੀ ਗੁਰੂ ਗ੍ਰੰਥ ਸਾਹਿਬ ਨੂੰ ਸਿਰਮੌਰ ਕਹਿੰਦੇ ਹਨ ਪਰ ਮੰਨਦੇ
ਨਹੀਂ।
ਮੇਰਾ ਇੱਕ ਵਿਚਾਰ ਹੈ ਕਿ ਜੇ ਸਾਨੂੰ ਕੋਈ ਨਵਾਂ ਟਾਪੂ ਮਿਲੇ ਜਿਥੇ ਦੇ ਲੋਕਾਂ ਨੂੰ ਸਿੱਖ ਬਣਾਉਣਾ
ਹੋਵੇ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਨਾਲ ਕੰਮ ਚੱਲ ਸਕਦਾ ਹੈ ਕਿ ਨਹੀਂ। ਕਿ ਨਾਲ ਇਤਿਹਾਸ ਅਤੇ
ਪ੍ਰੰਪਰਾਵਾਂ ਵੀ ਲਿਜਾਣੀਆਂ ਪੈਣਗੀਆਂ। ਜੇ ਇਤਿਹਾਸ ਅਤੇ ਪ੍ਰੰਪਰਾਵਾਂ ਇਤਨੀਆਂ ਜ਼ਰੂਰੀ ਹੁੰਦੀਆਂ
ਤਾਂ ਗੁਰੂ ਸਾਹਿਬ ਇਨ੍ਹਾਂ ਦਾ ਵੀ ਸੰਗ੍ਰਹਿ ਕਰਵਾ ਜਾਂਦੇ। ਜੇ ਅਜਿਹਾ ਨਹੀਂ ਕੀਤਾ ਗਿਆ ਤਾਂ ਜ਼ਾਹਿਰ
ਹੈ ਕਿ ਉਹ ਜ਼ਰੂਰੀ ਨਹੀਂ ਸੀ।
ਬਾਈ ਹਰਦੇਵ, ਮੈਨੂੰ ਸਮਝਾਉ ਨਾ। ਜੱਜ ਲੱਗਣ ਤੇ ਸਿੱਖ ਹੋਣ `ਚ ਬੜਾ ਫਰਕ ਹੈ। ਨਾਲ਼ੇ ਪਹਿਲਾਂ
ਸਰਬਜੀਤ ਸਿੰਘ ਨੂੰ ਰਹਿਤ ਮਰਿਆਦਾ ਦੀ ਪਰੰਪਰਾ ਅਤੇ ਡਾ ਇਕਬਾਲ ਸਿੰਘ ਢਿਲੋਂ ਨੂੰ ਅਕਾਲ ਤਖ਼ਤ ਸਾਹਿਬ
ਦਾ ਇਤਿਹਾਸ ਮੰਨਵਾ ਲਉ। ਫਿਰ ਮੇਰੇ ਗਰੀਬ ਵੱਲ ਸਿਧੇ ਹੋ ਲਿਓ। ਇਤਿਹਾਸ ਅਤੇ ਪ੍ਰੰਪਰਾ ਦੀਆਂ
ਧੱਝੀਆਂ ਉੜਾਣ ਵਾਲੇ ਹੁਣ ਮੈਨੂੰ ਪ੍ਰੰਪਰਾ ਅਤੇ ਇਤਿਹਾਸ ਦੀ ਅਹਿਮੀਅਤ ਦੱਸਣ ਡਹਿ ਪਏ ਹਨ। ਮੇਰਾ
ਨਾਂ ਕਰੀਮ ਬਖ਼ਸ਼ ਹੈ। ਕਰੀਮ ਨਹੀਂ।
ਕਰੀਮ ਬਖ਼ਸ਼
(14/05/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਤੱਤ ਪਰਿਵਾਰ ਵਾਲੇ ਪਾਠਕਾਂ ਦੀ ਨਜ਼ਰ ਵਿੱਚ ਮੈਨੂੰ ਕਿਸੇ ਬਾਬੇ ਦਾ ਉਪਾਸ਼ਕ
ਸਾਬਤ ਕਰਨਾ ਚਾਹੁੰਦੇ ਹਨ। ਜਿਵੇਂ ਕਿ ਮੈਂ ਅਜੋਕੇ ਬਾਬਿਆਂ ਨੂੰ ਬ੍ਰਹਮ-ਗਿਆਨੀ ਅਤੇ ਰੱਬ ਦਾ ਰੂਪ
ਘੋਸ਼ਿਤ ਕਰ ਰਿਹਾ ਹੋਵਾਂ। ਉਹ ਲਿਖਦੇ ਹਨ- “ਕੈਲਗਰੀ ਜੀ ‘ਗੁਰੂ’ ਪਦ ਬਾਰੇ ਵਿਚਾਰ ਦੌਰਾਨ ਇਹ ਗੱਲ
ਲਿਖ ਚੁੱਕੇ ਹਨ ਕਿ ਜੇ ਕਿਸੇ ਹੋਰ ਮੱਤ ਦਾ ਬਾਬਾ ਪੂਰਨ ਬ੍ਰਹਮ ਗਿਆਨੀ ਹੈ ਤਾਂ ਉਸ ਨੂੰ ਵੀ ਰੱਬ ਦਾ
ਰੂਪ ਕਹਿਣ ਵਿੱਚ ਕੋਈ ਹਰਜ਼ ਨਹੀਂ। ਉਸ ਨੂੰ ਵੀ ਸ਼ਾਖਸਾਤ ਰੱਬ ਉਸ ਬਾਬੇ ਦਾ ਰੂਪ ਧਾਰ ਕੇ ਧਰਤੀ ਤੇ
ਆਇਆ ਸਮਝਣਾ ਚਾਹੀਦਾ ਹੈ”।
ਵਿਚਾਰ-
ਤੱਤ ਪਰਿਵਾਰ
ਵਾਲਿਆਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਵਿਚਾਰ ਹੋਈ ਸੀ ਉਸ ਨੂੰ ਉਸੇ ਤਰ੍ਹਾਂ ਪੇਸ਼ ਕਰਨ।
ਤੱਤ ਪਰਿਵਾਰ ਵਾਲਿਆਂ ਨੇ 04-10-09 ਦੇ ਆਪਣੇ ਪੱਤਰ ਵਿੱਚ ਲਿਖਿਆ ਸੀ
“ਨਾਨਕ ਜਾਮਿਆਂ ਲਈ ‘ਗੁਰੂ’ ‘ਰੱਬ’ ਲਫਜ਼ ਵਰਤਣ ਵੇਲੇ ਅਸੀਂ ‘ਜੋਤਿ ਰੂਪ ਹਰਿ ਆਪ
ਗੁਰੂ ਨਾਨਕੁ ਕਹਾਯਉ॥ (1408) “ਗੁਰੂ ਅਰਜਨ ਪ੍ਰਤਖ ਹਰਿ॥ (1409) ‘ਤੁਕਾਂ ਬੜੀ ਜਲਦੀ
ਵਰਤ ਲੈਂਦੇ ਹਾਂ ਪਰ ਅਨਮਤਾਂ ਦੀ ਅਲੋਚਣਾ ਕਰਦੇ ਵਕਤ ਇਸ ਗੱਲ ਤੇ ਅੜੇ ਰਹਿੰਦੇ ਹਾਂ ਕਿ ਦੇਹਧਾਰੀ
ਗੁਰੂ ਜਾਂ ਰੱਬ ਨਹੀਂ ਹੋ ਸਕਦਾ। ਜੇ ਜੋਤਿ ਰੂਪ ਵਿੱਚ ਰੱਬ ਆਪ ਗੁਰੂ ਨਾਨਕ ਕਹਾ ਸਕਦਾ ਹੈ ਤਾਂ ਉਹੀ
ਰੱਬ ਜੋਤ ਰੂਪ ਵਿੱਚ ਬੁੱਧ, ਕ੍ਰਿਸ਼ਨ, ਰਾਮ, ਈਸਾ, ਹਜ਼ਰਤ ਮੁਹੱਮਦ ਜਾਂ ਕੋਈ ਹੋਰ ਕਿਉਂ ਨਹੀਂ ਹੋ
ਸਕਦਾ?
ਫਿਰ ਜੇ ਇਹੀ ਦਲੀਲ
ਨਾਮਧਾਰੀ, ਨਿਰੰਕਾਰੀ, ਰਾਧਾ ਸੁਆਮੀ, ਸੱਚੇ ਸੌਦੇ ਵਾਲੇ, ਨੰਦ ਸਿੰਘ, ਅਤਰ ਸਿੰਘ, ਅਤੇ ਐਸੇ ਹੀ
ਹੋਰਾਂ ਦੇ ਪੈਰੋਕਾਰ ਵਰਤ ਲੈਣ ਤਾਂ ਗਲਤ ਕਿਵੇਂ ਹੋਵੇਗਾ?”
ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜੇ ਗੁਰਬਾਣੀ ਦੀਆਂ ਕੋਈ ਤੁਕਾਂ ਵਰਤ ਲੈਂਦੇ
ਹਾਂ ਤਾਂ ਇਸ ਵਿੱਚ ਕੀ ਗ਼ਲਤ ਹੈ? ਜੇ ਗੁਰਮਤਿ ਦੀ ਕਿਸੇ ਗੱਲ ਲਈ ਗੁਰਬਾਣੀ ਦੀਆਂ ਤੁਕਾਂ ਨਹੀਂ
ਵਰਤਾਂਗੇ ਤਾਂ ਹੋਰ ਕਿਹੜੀਆਂ ਤੁਕਾਂ ਵਰਤਾਂਗੇ? ਅਨਮਤੀ ਕੀ ਕਰਦੇ ਹਨ ਜਾਂ ਕੀ ਨਹੀਂ ਕਰਦੇ ਇਸ ਨੂੰ
ਦੇਖ ਕੇ ਅਸੀਂ ਗੁਰਬਾਣੀ ਤੁਕਾਂ ਵਰਤਣੀਆਂ ਹਨ ਜਾਂ ਵਰਤਣੀਆਂ ਛੱਡ ਦੇਣੀਆਂ ਹਨ, ਜਾਂ ਅਰਥ ਬਦਲ ਦੇਣੇ
ਹਨ? ਉੱਪਰ ਦਿਤੀਆਂ ਤੁਕਾਂ ਦੇ ਪਰਿਵਾਰ ਵੱਲੋਂ ਕੀਤੇ ਗਏ ਅਰਥਾਂ ਤੇ ਪਹਿਲਾਂ ਵਿਚਾਰ ਹੋ ਜਾਵੇ।
ਪਰਿਵਾਰ ਵਾਲੇ ‘ਜੋਤਿ ਰੂਪ ਹਰਿ ਆਪ ਗੁਰੂ ਨਾਨਕੁ ਕਹਾਯਉ॥ (1408) ‘ਦੇ ਅਰਥ ਕਰਦੇ
ਹਨ- “ਪਰਮਾਤਮਾ ਆਪ ਜੋਤ (ਸੱਚ ਦਾ ਗਿਆਨ) ਰੂਪ ਵਿੱਚ ਨਾਨਕ ਪਾਤਸ਼ਹ ਜੀ ਦਾ ਗੁਰੂ ਕਹਾਇਆ”।
ਵਿਚਾਰ- ਪਰਿਵਾਰ ਵਾਲੇ ਤੁਕ ਨੂੰ ਜ਼ਰਾ ਧਿਆਨ ਨਾਲ ਦੇਖਣ, ‘ਆਪ ਗੁਰੂ
ਨਾਨਕ ਕਹਾਇਆ’ ਜਾਂ ‘ਨਾਨਕ (ਦਾ) ਗੁਰੂ ਕਹਾਇਆ?’
ਇਸ ਤੁਕ ਦਾ ਅਗਲਾ ਹਿੱਸਾ ਹੈ-
“ਤਾ ਤੇ
ਅੰਗਦੁ ਭਯਉ
ਤਤ ਸਿਉ ਤਤੁ ਮਿਲਾਇਉ॥” “ਤਾ ਤੇ”
ਅਰਥਾਤ ਉਸ ਤੋਂ। ਜੇ ਤੁਕ ਦੇ ਅਰਥ ਕਰੀਏ ਕਿ … ‘ਨਾਨਕ ਦਾ ਗੁਰੂ ਕਹਾਇਆ’ ਤਾਂ ਪੰਗਤੀ ਦੇ ਅਗਲੇ
ਹਿੱਸੇ ਵਿੱਚ ਆਇਆ ਹੈ “ਤਾ ਤੇ ਅੰਗਦ ਭਯਉ. .” ਤਾਂ ਕੀ ਇਹ ਅਰਥ ਨਾ ਬਣੇ ਕਿ “ਉਸ ਪਰਮਾਤਮਾ ਤੋਂ
ਅੰਗਦ ਪ੍ਰਗਟ ਹੋਇਆ” ?
ਦੂਸਰੀ ਤੁਕ- “ਗੁਰੂ ਅਰਜਨ ਪ੍ਰਤੱਖ ਹਰਿ॥”। ਤੱਤ ਪਰਿਵਾਰ ਵਾਲੇ ਗੁਰਬਾਣੀ
ਅਰਥ ਗੁਰਮਤਿ ਵਿਚਾਰਧਾਰਾ ਅਨੁਸਾਰੀ ਹੋਣ ਦੀ ਬਹੁਤ ਗੱਲ ਕਰਦੇ ਹਨ। ਸ਼ਾਇਦ ਇਨ੍ਹਾਂ ਨੂੰ ਲੱਗਦਾ ਹੈ
ਕਿ ਉਹ ਜੋ ਗੱਲ ਕਰਦੇ ਹਨ ਉਹ ਗੁਰਮਤਿ ਅਨੁਸਾਰੀ ਹੈ ਬਾਕੀ ਤਾਂ ਸਾਰੇ ਅਨਮਤੀ ਗੱਲਾਂ ਹੀ ਕਰਦੇ ਹਨ।
ਪਰ ਉਦਾਹਰਣ ਪੇਸ਼ ਕਰਨ ਲੱਗਿਆਂ ਇਨ੍ਹਾਂ ਦੀ ਏਨੀ ਵੀ ਹਿੰਮਤ ਨਹੀਂ ਪਈ ਕਿ ਤੁਕ ਪੂਰੀ ਪੇਸ਼ ਕਰ ਸਕਣ।
ਜੇ ਇਹ ਪੂਰੀ ਤੁਕ ਪੇਸ਼ ਕਰਦੇ ਹਨ ਤਾਂ ਇਨ੍ਹਾਂ ਦੀ ਆਪਣੀ ਹੀ ਬਣੀ ਹੋਈ ਗੁਰਮਤਿ ਇਨ੍ਹਾਂਨੂੰ ਇਸ ਦੇ
ਅਰਥ ਕਰਨ ਦੀ ਇਜਾਜਤ ਨਹੀਂ ਦਿੰਦੀ। ਪੂਰੀ ਤੁਕ ਇਸ ਪ੍ਰਕਾਰ ਹੈ “ਭਨਿ ਮਥੁਰਾ ਕੁਛ ਭੇਦ ਨਹੀ
ਗੁਰੁ ਅਰਜਨੁ ਪਰਤਖ੍ਯਯ ਹਰਿ॥” ਪਾਠਕ ਦੇਖ ਲੈਣ ਇੱਥੇ ਤੁਕ ਦਾ ਅੱਧਾ ਹੀ ਹਿੱਸਾ ਪੇਸ਼ ਕੀਤਾ ਗਿਆ ਹੈ।
ਜੇ ਪਰਿਵਾਰ ਵਾਲੇ ਪੂਰੀ ਤੁਕ ਪੇਸ਼ ਕਰਦੇ ਹਨ ਤਾਂ ਇਨ੍ਹਾਂਨੇ ਜੋ ਸਵਾਲ ਕੀਤਾ ਹੈ ਉਹ ਸਵਾਲ ਹੀ ਕਰਨਾ
ਨਹੀਂ ਬਣਦਾ, ਕਿਉਂਕਿ ਤੁਕ ਵਿੱਚ ਸਾਫ ਲਿਖਿਆ ਹੈ ਕਿ ‘ਹੇ ਮਥੁਰਾ! ਆਖ- ਗੁਰੂ ਅਰਜਨ ਸਾਖਿਆਤ ਅਕਾਲ
ਪੁਰਖ ਹੈ। (ਅਰਜਨ ਅਤੇ ਅਕਾਲ ਪੁਰਖ ਵਿੱਚ)
ਕੋਈ ਭੇਤ ਨਹੀਂ ਹੈ।
ਤੱਤ ਪਰਿਵਾਰ ਵਾਲਿਆਂ ਦੇ ਸਵਾਲ ਦੇ ਜਵਾਬ ਵਿੱਚ ਮੈਂ ਲਿਖਿਆ ਸੀ-
ਉਸ ਨੂੰ ਵੀ ਰੱਬ ਦਾ ਰੂਪ ਕਹਿਣ ਵਿੱਚ ਕੋਈ ਹਰਜ ਨਹੀਂ ਹੈ। ਉਸ ਨੂੰ ਵੀ
ਸਾਖਸ਼ਾਤ ਰੱਬ ਆਪ ਉਸ ਬਾਬੇ ਦਾ ਰੂਪ ਧਾਰ ਕੇ ਧਰਤੀ ਤੇ ਆਇਆ ਸਮਝਣਾ ਚਾਹੀਦਾ ਹੈ। ਪਰ ਮੇਰੇ ਵਿਚਾਰ
ਅਨੁਸਾਰ ਐਸਾ ਹੈ ਨਹੀਂ। ਐਸ ਵਕਤ ਜਿੰਨੇਂ ਵੀ ਬਾਬੇ ਹਨ ਉਨ੍ਹਾਂ ਦੇ ਚੇਲਿਆਂ ਲਈ ਉਹ ਸਾਰੇ ਬਾਬੇ
ਬ੍ਰਹਮ ਗਿਆਨੀ ਹੀ ਹਨ। ਚਾਹੇ ਉਹ ਕਿੰਨੇ ਵੀ ਆਚਰਣ ਤੋਂ ਡਿੱਗੇ ਹੋਏ ਕਿਉਂ ਨਾ ਹੋਣ। ਚਾਹੇ ਉਨ੍ਹਾਂ
ਵਿੱਚ ਕਿਰਪਾਨਾਂ ਅਤੇ ਬੰਦੂਕਾਂ ਵੀ ਕਿਉਂ ਨਾ ਚੱਲਦੀਆਂ ਹੋਣ। ਮੁਕੱਦਮੇ ਬਾਜੀ ਵੀ ਕਿਉਂ ਨਾ ਚੱਲਦੀ
ਹੋਵੇ।
ਇਹ ਵਿਚਾਰ ਕੋਈ ਮੇਰੀ ਦਿਮਾਗੀ ਕਸਰਤ ਨਹੀਂ, ਗੁਰਬਾਣੀ ਤੋਂ ਸੇਧ ਲੈ ਕੇ
ਲਿਖੇ ਹਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਫੁਰਮਾਨ ਦਰਜ ਹੈ- “ਆਪਿ ਨਰਾਇਣੁ ਕਲਾ ਧਾਰਿ ਜਗ ਮਹਿ
ਪਰਵਰਿਯਉ॥ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ॥ (1395)
ਅਰਥ- (ਗੁਰੂ ਅਮਰਦਾਸ) ਆਪ ਹੀ ਨਰਾਇਣ-ਰੂਪ ਹੈ, ਜੋ ਆਪਣੀ ਸੱਤਾ ਰਚ ਕੇ ਜਗਤ
ਵਿੱਚ ਪ੍ਰਵਿਰਤ ਹੋਇਆ ਹੈ। ਨਿਰੰਕਾਰ ਨੇ (ਗੁਰੂ ਅਮਰਦਾਸ ਜੀ ਦਾ) ਅਕਾਰ-ਰੂਪ ਹੋ ਕੇ (ਰੂਪ ਧਾਰ ਕੇ)
ਜਗਤ ਵਿੱਚ ਜੋਤਿ ਪ੍ਰਗਟਾਈ ਹੈ।
ਮੇਰੇ ਲਿਖੇ ਜਵਾਬ ਨੂੰ ਧਿਆਨ ਨਾਲ ਪੜ੍ਹਿਆ ਜਾਵੇ, ਮੈਂ ਲਿਖਿਆ ਸੀ
ਜੇ ਕਿਸੇ ਹੋਰ ਮੱਤ ਦਾ
ਬਾਬਾ ਪੂਰਣ ਬ੍ਰਹਮ ਗਿਆਨੀ ਹੈ ਤਾਂ …
ਪਰ ਮੇਰੇ ਵਿਚਾਰ
ਅਨੁਸਾਰ ਐਸਾ ਹੈ ਨਹੀਂ।
ਇਸ ਸੰਬੰਧ ਵਿੱਚ ਕੁੱਝ ਹੋਰ ਗੁਰਬਾਣੀ ਉਦਾਹਰਣਾਂ ਪੇਸ਼ ਹਨ-
“ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ॥” (ਪ- 273)
“ਰਾਮ ਸੰਤ ਮਹਿ ਭੇਦ ਕਿਛੁ ਨਾਹੀ ਏਕ ਜਨੁ ਕਈ ਮਹਿ ਲਾਖ ਕਰੋਰੀ॥”
(ਪ-208)
“ਹਰਿ ਕਾ ਸੇਵਕ ਸੋ ਹਰਿ ਜਿਹਾ॥ ਭੇਦ ਨ ਜਾਣਹੁ ਮਾਣਸੁ ਦੇਹਾ॥ (ਪ- 1075-76)
ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ॥ (ਪ-1372)
ਕਬੀਰ ਸੇਵਾ ਕਉ ਦੋਇ ਭਲੇ ਏਕੁ ਸੰਤੁ ਇਕੁ ਰਾਮ॥ ਰਾਮੁ ਜੁ ਦਾਤਾ ਮੁਕਤਿ ਕੋ ਸੰਤ ਜਪਾਵੈ
ਨਾਮੁ॥” (ਪ-1373)
“ਗੁਰ ਸਤਿਗੁਰ ਸੁਆਮੀ ਭੇਦੁ ਨ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ॥” (ਪ- 77)
“ਭੇਦ ਨ ਜਾਣਹੁ ਮੂਲਿ ਸਾਂਈ ਜੇਹਿਆ॥” (ਪ- 397)
ਗੁਰ ਗੋਵਿੰਦ ਗ+ਵਿੰਦ ਗੁਰੂ ਹੈ ਨਾਨਕ ਭੇਦੁ ਨ ਭਾਈ॥” (ਪ-442) (ਦੋਨਾਂ’ ਚ ਭੇਦ ਨਹੀਂ
ਹੈ)
ਪਰਿਵਾਰ ਵਾਲੇ ਲਿਖਦੇ ਹਨ- “ਹੁਣ ਗੁਰਮਤਿ ਦੇ ਮੁਢਲੇ ਸਿਧਾਂਤ ਰੱਬ ਜੰਮਦਾ
ਮਰਦਾ ਨਹੀਂ, ਅਜੂਨੀ ਹੈ” ਦੀ ਖੁੱਲੀ ਖਿਲਾਫਤ ਕਰਦੀ ਕੈਲਗਰੀ ਜੀ ਦੀ ਗੁਰਮਤਿ ਸਮਝ ਜੇ ਹਰ ਮੁੱਦੇ
ਨੂੰ ਆਪਣੇ ਵਿਚਾਰ ਨੂੰ ਅੰਤਿਮ ਸਮਝ ਕੇ, ਅਸਹਮਿਤ ਸੱਜਣਾਂ ਖਿਲਾਫ ਫਤਵੇ-ਬਾਜ਼ੀ ਤੇ ਉਤਰ ਆਏ ਤਾਂ ਉਸ
ਬਾਰੇ ਚੁਪ ਰਹਿਣਾ ਠੀਕ ਹੈ ਜਾਂ ਆਪਣੀ ਹਉਮੈ ਦਾ ਵਿਖਾਵਾ ਕਰਦੀ ਚਰਚਾ ਵਿੱਚ ਉਲਝ ਕੇ ਸਮਾਂ ਬਰਬਾਦ
ਕਰਨਾ? ਵੈਸੇ ਸਿੱਖ ਮਾਰਗ ਪੜ੍ਹਨ ਵਾਲੇ ਪੁਰਾਣੇ ਪਾਠਕ ਕੈਲਗਰੀ ਜੀ ਦੀ ਇਸ ਲਿਖਣ ਸ਼ੇਲੀ ਤੋਂ ਚੰਗੀ
ਤਰ੍ਹਾਂ ਵਾਕਿਫ ਹਨ, ਉਨ੍ਹਾਂ ਨੂੰ ਸ਼ਾਇਦ ਕੁੱਝ ਦੱਸਣ ਦੀ ਲੋੜ ਨਹੀਂ”।
ਵਿਚਾਰ-
ਸਿੱਖ ਮਾਰਗ ਦੇ
ਪੁਰਾਣੇ ਪਾਠਕ ਜਾਣਦੇ ਹਨ ਕਿ ਮੈਂ ਆਪਣੇ ਜੋ ਵੀ ਵਿਚਾਰ ਦਿੰਦਾ ਹਾਂ ਗੁਰਬਾਣੀ ਉਦਾਹਰਣਾਂ ਸਮੇਤ
ਦਿੰਦਾ ਹਾਂ। ਪਰਿਵਾਰ ਵਾਲੇ ਗੁਰਮਤਿ ਦੇ ਮੁਢਲੇ ਸਿਧਾਂਤ ‘ਰੱਬ ਜੰਮਦਾ ਮਰਦਾ ਨਹੀਂ, ਅਜੂਨੀ ਹੈ” ਦੀ
ਗੱਲ ਕਰਦੇ ਹਨ। ਇਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਰਮਾਤਮਾ ਜੰਮਦਾ ਮਰਦਾ ਨਹੀਂ, ਉਸ ਦਾ ਕੋਈ
ਭੌਤਿਕ ਸਰੀਰ ਵੀ ਨਹੀਂ ਹੈ। ਪਰ ਦੂਸਰੇ ਪਾਸੇ ਇਹ ਸਾਰਾ ਉਸੇ ਦਾ ਹੀ ਪਸਾਰਾ ਹੈ, ਉਸੇ ਦਾ ਹੀ ਰੂਪ
ਹੈ। “ਇਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪ ਹੈ ਹਰਿ ਰੂਪੁ ਨਦਰੀ ਆਇਆ॥”
ਸੰਸਾਰ ਤੇ ਕੋਈ ਵੀ ਜੀਵ ਆਉਂਦਾ ਹੈ ਸਭ ਉਸੇ ਦੀ ਜੋਤ ਹੈ। ਉਸੇ ਤੋਂ ਹੀ
ਆਉਂਦਾ ਹੈ। ਫਰਕ ਏਨਾ ਹੈ ਕਿ ਸੰਸਾਰੀ ਲੋਕ ਮਾਇਆ ਦੇ ਝਮੇਲਿਆਂ ਵਿੱਚ ਫਸ ਕੇ ਆਵਾਗਵਨ ਜੇ ਚੱਕਰਾਂ
ਵਿੱਚ ਪੈ ਜਾਂਦੇ ਹਨ ਅਤੇ ਜਿਹੜੇ ਭਗਤ ਜਨ ਹੁੰਦੇ ਹਨ ਉਹ ਜਿੱਥੋਂ ਆਉਂਦੇ ਹਨ ਉਸੇ ਵਿੱਚ ਹੀ ਸਮਾ
ਜਾਂਦੇ ਹਨ। “ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥” ਪ-1427)”। “ਪੰਚ ਤਤੁ ਮਿਲਿ ਕਾਇਆ
ਕੀਨ੍ਹੀ ਤਤ ਕਹਾ ਤੇ ਕੀਨੁ ਰੇ॥” “ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣ॥” ਪੰਜ ਤੱਤਾਂ ਦਾ
ਭੌਤਿਕ ਸਰੀਰ ਅਤੇ ਇਸ ਵਿੱਚ ਚੇਤਨ ਸੱਤਾ ਉਸੇ ਦੀ ਹੀ ਪੈਦਾ ਕੀਤੀ ਹੋਈ ਹੈ, ਉਸੇ ਦਾ ਹੀ ਅੰਸ਼ ਹੈ।
ਪਰਿਵਾਰ ਵਾਲਿਆਂ ਅਗੇ ਬੇਨਤੀ ਹੈ ਕਿ ਉਨ੍ਹਾਂ ਨੂੰ ਜੇ ਮੇਰੇ ਵਿਚਾਰ ਗ਼ਲਤ
ਲੱਗਦੇ ਹਨ ਤਾਂ ਗੁਰਬਾਣੀ ਉਦਾਹਰਣਾ ਸਮੇਤ ਰੱਦ ਕਰਨ।
(ਨੋਟ:- ਆਪਣੀ ਜੌਬ ਤੋਂ ਆ ਕੇ ਮੇਰੇ ਕੋਲ ਸਮਾਂ ਬਹੁਤ ਘੱਟ ਹੁੰਦਾ ਹੈ ਅਤੇ
ਪਿਛਲੇ ਚਾਰ ਦਿਨ ਮੈਨੂੰ ਕੈਲਗਰੀ ਤੋਂ ਬਾਹਰ ਜਾਣਾ ਪੈ ਗਿਆ ਇਸ ਲਈ ਵਿਚਾਰ ਲਗਾਤਾਰ ਪੇਸ਼ ਨਹੀਂ ਕੀਤੇ
ਜਾ ਸਕੇ। ਹੁਣ ਵੀ ਸਮੇਂ ਦੀ ਕਮੀਂ ਕਰਕੇ ਵਿਚਾਰ ਵਿੱਚੇ ਹੀ ਛੱਡਣੀ ਪੈ ਰਹੀ ਹੈ। ਬਾਕੀ ਦੀ ਵਿਚਾਰ
ਫੇਰ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(14/05/12)
ਗੁਰਚਰਨ ਪੱਖੋਕਲਾਂ
ਕਿਸਾਨੀ ਦੁੱਖਾਂ ਅਤੇ ਹਕੀਕਤਾਂ ਤੋਂ ਕੋਰੇ ਪੱਤਰਕਾਰ ਅਤੇ ਮੀਡੀਆ
ਅਖਬਾਰਾਂ ਵਿੱਚ ਜਦ ਕਿਸਾਨ ਮਸਲਿਆਂ ਬਾਰੇ ਬਹੁਤ ਸਾਰੇ ਪੱਤਰਕਾਰਾਂ ਅਤੇ ਲੇਖਕਾਂ ਦੇ
ਲੇਖ ਅਤੇ ਖਬਰਾਂ ਪੜਦੇ ਹਾਂ ਤਾਂ ਅਫਸੋਸ ਹੁੰਦਾਂ ਹੈ। ਜਦ ਨਿਤਾਣੇ ਨਿਮਾਣੇ ਨਿਉਟੇ ਕਿਸਾਨ ਨੂੰ
ਬਦਨਾਮ ਕਰਦੀਆਂ ਲਿਖਤਾਂ ਦਾ ਜਵਾਬ ਦੇਣ ਲਈ ਕਿਸਾਨਾਂ ਵੱਲੋਂ ਕੋਈ ਹੈ ਹੀ ਨਹੀਂ ਤਦ ਇਹ ਇੱਕ ਪਾਸੜ
ਤੌਰ ਤੇ ਕਿਸਾਨ ਵਿਰੋਧੀ ਪਰਚਾਰ ਬਣਕੇ ਰਹਿ ਜਾਂਦਾਂ ਹੈ। ਇਸ ਤਰਾਂ ਦਾ ਘੇਰਾ ਬਣਾ ਦਿੱਤਾ ਜਾਂਦਾਂ
ਹੈ ਜਿਸ ਨਾਲ ਕਿਸਾਨ ਵਰਗ ਦਾ ਬਹੁਤ ਨੁਕਸਾਨ ਹੋ ਜਾਂਦਾਂ ਹੈ ਅਤੇ ਉਸਨੂੰ ਬੇਅਕਲ ਦਰਸਾ ਦੇਣ ਦੀ
ਕੋਸਿਸ ਮਾਤਰ ਬਣ ਜਾਂਦਾਂ ਹੈ। ਕਿਸਾਨੀ ਪੱਖ ਜਾਨਣ ਦੀ ਇਹ ਲੋਕ ਕੋਸਿਸ ਹੀ ਨਹੀਂ ਕਰਦੇ । ਝੋਨੇ ਦੀ
ਪਰਾਲੀ ਸਾੜਨ ਸਮੇਂ ਤਾਂ ਕਿਸਾਨ ਦੁਆਰਾ ਪਰਾਲੀ ਨੂੰ ਜਲਾਏ ਜਾਣ ਨਾਲ ਧੂੰਆਂ ਫੈਲਦਾ ਹੈ ਪਰ ਕਣਕ ਦੀ
ਕਟਾਈ ਤੋਂ ਬਾਂਅਦ ਤਾਂ ਕਿਸਾਨਾਂ ਦੁਆਰਾ ਸਾਰੀ ਪਰਾਲੀ ਦੀ ਤੂੜੀ ਬਣਾ ਲਈ ਜਾਂਦੀ ਹੈ। ਗਰਮੀ ਦੀ
ਰੁੱਤ ਹੋਣ ਕਾਰਨ ਰਹਿੰਦ ਖੂੰਹਦ ਜਲਾਏ ਜਾਣ ਤੇ ਕੋਈ ਜਿਆਦਾ ਧੂੰਆਂ ਨਹੀਂ ਫੈਲਦਾ ਪਰ ਸਹਿਰੀ ਅਤੇ
ਅਣਜਾਣ ਜਿਹੇ ਪੱਤਰਕਾਰ ਫਿਰ ਵੀ ਸਿਰਫ ਖਬਰ ਬਣਾਉਣ ਲਈ ਕਿਸਾਨ ਤੇ ਤਵਾ ਧਰ ਲੈਂਦੇ ਹਨ । ਕੀ
ਵਾਤਾਵਰਣ ਸਿਰਫ ਕਿਸਾਨ ਦੇ ਜਰੂਰੀ ਕੰਮਾਂ ਨਾਲ ਹੀ ਗੰਧਲਾ ਹੁੰਦਾ ਹੈ। ਸਹਿਰੀਆਂ ਅਤੇ ਅਮੀਰ ਲੋਕਾਂ
ਦੀਆਂ ਕਾਰਾਂ ਜੀਪਾਂ ,ਮੋਟਰਸਾਈਕਲਾਂ ਨਾਲ ਕੀ ਪਰਦੂਸਣ ਨਹੀਂ ਫੈਲਦਾ? ਨੌਕਰੀ ਪੇਸਾਂ ਅਮੀਰ ਲੋਕ ਤਾਂ
ਸੈਰ ਵੀ ਤੇਲ ਬਾਲਣ ਵਾਲੇ ਸਾਧਨਾਂ ਤੇ ਕਰਨ ਜਾਂਦੇ ਹਨ ਕੀ ਉਸ ਤੇਲ ਦੇ ਬਲਣ ਨਾਲ ਫੈਲਣ ਵਾਲਾ ਧੂੰਆਂ
ਇਹਨਾਂ ਪੱਤਰਕਾਰਾਂ ਲੇਖਕਾਂ ,ਵਾਤਾਵਰਣ ਮਾਹਿਰਾਂ ਨੂੰ ਨਹੀਂ ਦਿਸਦਾ? ਕਿਸਾਨ ਦਾ ਮੀਡੀਆ ਪੱਖ ਰੱਖਣ
ਵਾਲਾ ਕੋਈ ਹੈ ਹੀ ਨਹੀਂ ਅਤੇ ਇਸ ਕਾਰਨ ਹੀ ਉਹ ਬਦਨਾਮ ਹੋਈ ਜਾ ਰਿਹਾ ਹੈ। ਕਿਸਾਨ ਨੂੰ ਬਦਨਾਮ ਕਰਨ
ਦਾ ਠੇਕਾ ਅਖੌਤੀ ਪੱਤਰਕਾਰਾਂ ਨੇ ਪਤਾ ਨਹੀਂ ਕਿਉਂ ਲੈ ਰੱਖਿਆ ਹੈ। ਕਿਸਾਨ ਕਦੇ ਵੀ ਸੌਕ ਨੂੰ ਆਪਣੇ
ਖੇਤਾਂ ਵਿੱਚ ਅੱਗ ਨਹੀਂ ਲਾਉਦਾਂ ਖੇਤ ਤਾਂ ਉਸ ਦੀ ਜਿੰਦ ਜਾਨ ਹੁੰਦੇ ਹਨ ਮਿੱਟੀ ਦੀ ਤਾਂ ਉਹ ਮਾਂ
ਵਾਂਗ ਸੇਵਾ ਕਰਦਾ ਹੈ । ਪਰ ਅਖੌਤੀ ਪੱਤਰਕਾਰ ਹਕੀਕਤਾਂ ਤੋਂ ਮੁਨਕਰ ਹੋਕੇ ਸਿਰਫ ਖਬਰ ਬਣਾਉਣ ਲਈ ਹੀ
ਧੜਾਧੜ ਖਬਰਾਂ ਬਣਾਉਂਦੇ ਰਹਿੰਦੇ ਹਨ। ਕਿਸਾਨ ਆਗੂਆਂ ਦਾ ਕਿਸਾਨਾਂ ਨੂੰ ਹਰ ਹਮਲੇ ਤੋਂ ਬਚਾਉਣ ਦਾ
ਅਮਲ ਘੱਟ ਪਰ ਸਰਕਾਰਾਂ ਅਤੇ ਰਾਜਨੀਤਕਾਂ ਤੋਂ ਸਹੂਲਤਾਂ ਵੱਧ ਲੈਣ ਵੱਲ ਰੁਝਾਨ ਜਿਆਦਾ ਹੈ ਇਸ ਕਾਰਨ
ਉਹ ਇਸ ਪਰਾਪੇਗੰਡਾਂ ਮੁਹਿੰਮ ਦਾ ਜਵਾਬ ਦੇਣ ਵੱਲ ਘੱਟ ਹੀ ਧਿਆਨ ਦਿੰਦੇ ਹਨ। ਕਿਸਾਨੀ ਹਕੀਕਤਾਂ ਤੋਂ
ਕੋਰੀ ਅਫਸਰਸਾਹੀ ਮੀਡੀਆ ਮਹਿੰਮ ਤੋਂ ਪਰਭਾਵਤ ਹੋਕੇ ਕਿਸਾਨਾਂ ਤੇ ਪੁਲਿਸ ਕੇਸ ਬਣਵਾਉਣ ਲੱਗ ਗਈ ਹੈ
ਪਰ ਕਿਸਾਨ ਆਗੂ ਕਦੇ ਇੰਹਨਾਂ ਗਰੀਬ ਕਿਸਾਨਾਂ ਦੇ ਹੱਕ ਵਿੱਚ ਬਿਆਨ ਵੀ ਨਹੀਂ ਦਿੰਦੇ ਕਿਉਂਕਿ ਉਹ
ਸਰਕਾਰਾਂ ਦੇ ਪ੍ਰਤੀਨਿਧ ਜਿਆਦਾ ਹਨ ਕਿਸਾਨਾਂ ਦੇ ਘੱਟ ?
ਮੀਡੀਆ ਦਾ ਦੋਹਰਾ ਕਿਰਦਾਰ ਇਸ ਗੱਲ ਨਾਲ ਹੀ ਨੰਗਾਂ ਹੋ ਜਾਂਦਾਂ ਹੈ ਜਾਂ ਇਹ ਉਸਦਾ ਅਣਜਾਣਪੁਣਾਂ ਹੈ
ਕਿ ਉਹ ਅਮੀਰ ਵਰਗ ਦੁਆਰਾ ਆਵਾਜਾਈ ਦੇ ਮਸੀਨੀ ਸਾਧਨਾਂ ਦੀ ਅੰਨੀ ਵਰਤੋਂ ਦੁਆਰਾਂ ਫੈਲਾਏ ਜਾ ਰਹੇ
ਪਰਦੂਸਣ ਦੀ ਗੱਲ ਘੱਟ ਹੀ ਕਰਦਾ ਹੈ । ਭੱਠਿਆਂ ,ਫੈਕਟਰੀਆਂ, ਮਨੋਰੰਜਨ ਨਾਲ ਸਬੰਧਤ ਪਰੋਗਰਾਮਾਂ ਦਾ
ਪਰਦੂਸਣ ਪਤਾ ਨਹੀਂ ਕਿਉਂ ਨਹੀਂ ਦਿਸ ਰਿਹਾ ਮੀਡੀਆ ਨੂੰ ਜੋ ਕਿ ਹਟਾਇਆ ਅਤੇ ਘਟਾਇਆ ਵੀ ਜਾ ਸਕਦਾ ਹੈ
ਜਿਸ ਨਾਲ ਕੋਈ ਘਾਟਾ ਵੀ ਨਹੀਂ ਪੈਣ ਲੱਗਿਆ। ਪਰ ਲੁੱਟੀ ਪੁੱਟੀ ਕਿਸਾਨੀ ਜੋ ਦੇਸ ਦਾ ਢਿੱਡ ਵੀ ਭਰਦੀ
ਹੈ ਵੱਲੋਂ ਕੋਈ ਹੋਰ ਬਦਲ ਨਾਂ ਹੋਣ ਕਾਰਨ ਪਰਾਲੀ ਜਲਾਉਣੀ ਪੈਂਦੀ ਹੈ ਅਤੇ ਉਸਨੂੰ ਬਦਨਾਮ ਕਰਨ ਤੇ
ਵੱਧ ਜੋਰ ਲਾਈ ਜਾ ਰਿਹਾ ਹੈ। ਤਬਾਹ ਹੋਈ ਅਤੇ ਕਰਜਾਈ ਕਿਸਾਨੀ ਦੇ ਨਾਲ ਹਮਦਰਦੀ ਦਿਖਾਉਣ ਦੀ ਬਜਾਇ
ਉਸਨੂੰ ਦੋਸੀ ਬਣਾਕਿ ਮੂਰਖ ਗਰਦਾਨਣਾਂ ਮੀਡੀਆ ਦੀ ਅਤਿ ਦੀ ਬੇਇਨਸਾਫੀ ਹੈ। ਸਮੁੱਚੇ ਸਮਾਜ ਅਤੇ
ਸਰਕਾਰਾਂ ਦੁਆਰਾ ਫੈਲਾਏ ਪਰਦੂਸਣ ਨੂੰ ਹਰਿਆਵਲ ਪੈਦਾ ਕਰਕੇ ਇਸ ਨੂੰ ਦੂਰ ਕਰਨ ਵਾਲਾ ਸਿਰਫ ਕਿਸਾਨ
ਹੀ ਹੈ ਜਿਸ ਦੀ ਉਸਨੂੰ ਸਾਬਾਸ ਦੇਣੀ ਬਣਦੀ ਹੈ। ਜੇ ਕਿਸਾਨ ਫਸਲਾਂ ਨਾਲ ਹਰਿਆਵਲ ਨਾਂ ਪੈਦਾ ਕਰੇ
ਤਾਂ ਹਜਾਰਾਂ ਗੁਣਾਂ ਪਰਦੂਸਣ ਵੱਧ ਸਕਦਾ ਹੈ। ਧਰਤੀ ਦੇ ਬਹੁਤ ਸਾਰੇ ਇਲਾਕੇ ਦੁਬਾਰਾ ਬੰਜਰ ਅਤੇ
ਬਾਂਝ ਬਣ ਜਾਣਗੇ। ਉਦਯੋਗਿਕ ਪਰਦੂਸਣ ਦੁਨੀਆਂ ਨੂੰ ਤਬਾਹ ਕਰ ਸਕਦਾ ਹੈ ਪਰ ਸਾਬਾਸੇ ਕਿਸਾਨ ਵਰਗ ਦੇ
ਜੋ ਅਮੀਰ ਉਦਯੋਗਪਤੀਆਂ ਦੇ ਅਤੇ ਅਮੀਰਾਂ ਦੇ ਤੇਲ ਰਾਂਹੀ ਫੇਲਾਏ ਪਰਦੂਸਣ ਨੂੰ ਫਸਲੀ ਹਰਿਆਵਲ ਨਾਲ
ਦੂਰ ਕਰ ਰਿਹਾ ਹੈ ਅਤੇ ਦੁਨੀਆਂ ਨੂੰ ਅੰਨ ਵੀ ਮੁਹੱਈਆ ਕਰਵਾ ਰਿਹਾ ਹੈ। ਕਾਸ਼ ਮੀਡੀਆ ਅਤੇ ਪੱਤਰਕਾਰ
ਇਸ ਨੂੰ ਸਮਝਣ?
ਸਾਡੇ ਪੱਤਰਕਾਰ ਭਾਈਚਾਰੇ ਨੂੰ ਬਿਬੇਕ ਬੁੱਧੀ ਤੋਂ ਕੰਮ ਲੈਦਿਆਂ ਹਕੀਕਤਾਂ ਨੂੰ ਸਮਝਣਾਂ ਚਾਹੀਦਾ
ਹੈ। ਉਹਨਾਂ ਹਲਾਤਾਂ ਵੱਲ ਵਿਸੇਸ ਧਿਆਨ ਦੇਣਾਂ ਚਾਹੀਦਾ ਹੈ ਜਿੰਹਨਾਂ ਕਾਰਨ ਕਿਸਾਨ ਦੀ ਇਹ ਮਜਬੂਰੀ
ਹੋ ਜਾਂਦੀ ਹੈ। ਜੇ ਸਾਡੀਆਂ ਸਰਕਾਰਾਂ ਮਸੀਨੀ ਯੁੱਗ ਵਿੱਚ ਹਾਲੇ ਤੱਕ ਖੇਤ ਵਿਚਲੀ ਰਹਿੰਦ ਖੂੰਹਦ
ਨੂੰ ਸਮੇਟਣ ਵਾਲੀਆਂ ਮਸੀਨਾਂ ਤਿਆਰ ਨਹੀਂ ਕਰਵਾ ਸਕੀਆਂ ਤਾਂ ਇਹ ਦੋਸ ਸਰਕਾਰਾਂ ਦਾ ਹੈ ਨਾਂ ਕਿ
ਕਿਸਾਨਾਂ ਦਾ। ਜਦ ਸਰਕਾਰਾਂ ਝੋਨੇ ਕਣਕ ਦੀ ਕਟਾਈ ਅਤੇ ਕਢਾਈ ਕਰਨ ਵਾਲੀਆਂ ਮਸੀਨਾਂ ਨੂੰ ਮਨਜੂਰੀ
ਦੇਣ ਵਾਲੇ ਹੀ ਇਹਨਾਂ ਦੇ ਨੁਕਸਾਨ ਬਾਰੇ ਸੋਚਦੀਆਂ ਤਦ ਪਹਿਲਾਂ ਇੰਹਨਾਂ ਤੋਂ ਪੈਦਾ ਹੋਣ ਵਾਲੀ
ਰਹਿੰਦ ਖੂੰਹਦ ਨੂੰ ਸਮੇਟਣ ਦਾ ਹੱਲ ਸੋਚਦੀਆਂ। ਖੇਤੀਬਾੜੀ ਵਿਭਾਗ ਅਤੇ ਯੂਨੀਵਰਸਿਟੀ ਦੇ ਮਾਹਰ
ਕਿਸਾਨ ਨਾਲੋਂ ਵੱਧ ਦੋਸੀ ਹਨ ਜੋ ਭਵਿੱਖ ਦੇ ਖਤਰਿਆਂ ਨੂੰ ਦੇਖਣਾਂ ਹੀ ਭੁੱਲ ਗਏ ਹਨ । ਸਰਕਾਰਾਂ
ਅਤੇ ਖੇਤੀਬਾੜੀ ਮਾਹਰਾਂ ਤੇ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਦੁਆਰਾ ਜਹਿਰ ਦੀ ਅੰਨੇਵਾਹ
ਸਿਫਾਰਸਾਂ ਨੇ ਸਾਰੇ ਪੰਜਾਬ ਨੂੰ ਕੈਂਸਰ ਅਤੇ ਹੋਰ ਭਿਆਨਕ ਬਿਮਾਰੀਆਂ ਦੀ ਲਪੇਟ ਵਿੱਚ ਲਿਆ ਖੜਾ
ਕੀਤਾ ਹੈ ਪਰ ਇਸ ਦਾ ਦੋਸ ਵੀ ਕਿਸਾਨ ਸਿਰ ਮੜਿਆ ਜਾ ਰਿਹਾ ਹੈ ਕਿ ਉਹ ਅੰਨੇਵਾਹ ਕੀਟਨਾਸਕਾਂ ਦੀ
ਵਰਤੋਂ ਕਰਦਾ ਹੈ ਜਦੋਂਕਿ ਇਸ ਦੀ ਜੁੰਮੇਵਾਰੀ ਸਰਕਾਰਾਂ ਦੀ ਹੈ । ਇਹ ਯੂਨੀ ਵਰਸਿਟੀ ਅਤੇ ਖੇਤੀਬਾੜੀ
ਦੇ ਅਖੌਤੀ ਮਾਹਰਾਂ ,ਅਤੇ ਅਫਸਰਸਾਹੀ ਦੇ ਗਲਤ ਪਰਚਾਰ ਕਾਰਨ ਹੈ । ਸੋ ਦੋਸੀ ਸਰਕਾਰਾਂ ਅਤੇ ਉਸਦੇ
ਮੁਲਾਜਮ ਹਨ ਪਰ ਦੋਸੀ ਕਿਸਾਨ ਗਰਦਾਨਿਆ ਜਾ ਰਿਹਾ ਹੈ। ਪੰਜਾਬ ਦਾ ਕਿਸਾਨ ਸੁਰੂਆਤ ਵਿੱਚ ਨਾਂ
ਜਹਿਰਾਂ ਵਰਤਦਾ ਸੀ ਨਾਂ ਹੀ ਖੇਤਾਂ ਵਿੱਚ ਅੱਗ ਲਾਉਂਦਾਂ ਸੀ । ਇਹ ਸਾਰਾ ਕੁਝ ਸਰਕਾਰਾਂ ਅਤੇ
ਉਦਯੋਗਪਤੀਆਂ ਦੀ ਸਾਂਝੀ ਨੀਤੀ ਸੀ ਜਿਸ ਵਿੱਚ ਖੇਤੀਬਾੜੀ ਯੂਨੀਵਰਸਿਟੀਆਂ ਦੇ ਮਾਹਰ ਵੀ ਭਾਈਵਾਲ ਸਨ
। ਇਹਨਾਂ ਨੇ ਰਲਕੇ ਕਿਸਾਨ ਨੂੰ ਮਜਬੂਰ ਕੀਤਾ ਕਿ ਮਸੀਨਰੀ ਦੀ ਅੰਨੀ ਵਰਤੋਂ ਕਰੇ ਮਨੁੱਖੀ ਕਾਮੇ
ਵਿਹਲੇ ਕਰ ਦਿੱਤੇ ਗਏ ਜਦਕਿ ਕਿਸਾਨ ਅਤੇ ਮਜਦੂਰ ਪਹਿਲਾਂ ਰਲਕੇ ਖੇਤੀ ਕਰਨ ਨੂੰ ਤਰਜੀਹ ਦਿੰਦੇ ਸਨ ।
ਸਰਕਾਰਾਂ ਨੇ ਮਨੁੱਖ ਹੱਥਾਂ ਦੀਆਂ ਵਰਤੋਂ ਵਾਲੀਆਂ ਨਰਮੇ ਕਪਾਹਾਂ ,ਬਾਜਰਿਆਂ ,ਸਰੋਆਂ ਵਰਗੀਆਂ
ਫਸਲਾਂ ਦੀ ਪੁਸਤਪਨਾਹੀ ਛੱਡਕੇ ਕਣਕ ਝੋਨਿਆਂ ਦੀ ਪੁਸਤ ਪਨਾਹੀ ਕੀਤੀ ਜਿਸ ਕਾਰਨ ਕਿਸਾਨ ਦੀ ਅੱਜ
ਦੀਆਂ ਇਹ ਮਜਬੂਰੀਆਂ ਬਣੀਆਂ। ਕਿਸਾਨ ਕੋਈ ਮੂਰਖ ਜਾਂ ਬੇਅਕਲ ਨਹੀਂ ਜੋ ਆਪਣੇ ਹੱਥੀ ਆਪਣੀ ਧਰਤੀ
ਆਪਣੇ ਪੰਜਾਬ ਆਪਣੇ ਬੱਚਿਆਂ ਦਾ ਭਵਿੱਖ ਖਰਾਬ ਕਰੇ ਇਹ ਸਭ ਸਰਕਾਰੀ ਨੀਤੀਆਂ ਦਾ ਸਿੱਟਾ ਹੈ।
ਸਰਕਾਰਾਂ ਨੂੰ ਕਿਸਾਨ ਵਰਗ ਤੇ ਜੁੰਮੇਵਾਰੀ ਸੁੱਟਣ ਦੀ ਬਜਾਇ ਕਿਸਾਨ ਵਰਗ ਨੂੰ ਵਿਸੇਸ ਸਬਸਿਡੀ ਦੇਣ
ਦਾ ਪਰਬੰਧ ਕਰਨਾਂ ਚਾਹੀਦਾ ਹੈ। ਪਰ ਜੇ ਪੱਤਰਕਾਰਾਂ ਅਤੇ ਮੀਡੀਆ ਦੇ ਆਖੇ ਲੱਗਕੇ ਸਰਕਾਰੀ ਅਧਿਕਾਰੀ
ਅਤੇ ਸਰਕਾਰਾਂ ਕਿਸਾਨਾਂ ਤੇ ਜਬਰ ਦਾ ਰਾਹ ਫੜਨਗੀਆਂ ਤਦ ਇਹ ਕਿਸਾਨ ਵਰਗ ਤੇ ਇੱਕ ਹੋਰ ਜੁਲਮ
ਹੋਵੇਗਾ। ਕੀ ਮੀਡੀਆ ਅਤੇ ਪੱਤਰਕਾਰ ਸਹੀ ਅਤੇ ਗਲਤ ਦੀ ਪਹਿਚਾਣ ਕਰਨਗੇ? ਕਾਸ਼ ਕੋਈ ਸੱਚ ਨੂੰ ਸਮਝੇ
ਅਤੇ ਸਰਕਾਰਾਂ ਨੂੰ ਸਹੀ ਮੱਤ ਦੇਵੇ । ਆਉ ਕਿਸਾਨ ਵਰਗ ਨੂੰ ਬਦਨਾਮ ਕਰਨ ਦੀ ਬਜਾਇ ਅਸਲ ਕਾਰਨਾਂ ਦੀ
ਪੜਤਾਲ ਕਰੀਏ।
ਗੁਰਚਰਨ ਪੱਖੋਕਲਾਂ 941777245
(13/05/12)
ਅਮਰੀਕ ਸਿੰਘ ਰਾਜਪੁਰਾ
ਵੀਰ
ਹਰਦੇਵ ਸਿੰਘ ਜੰਮੂ ਜੀ ,
ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ, ਮੈਂ ਵੈਸੇ ਤਾਂ ਗੁਸਤਾਖੀ ਕਰ ਰਿਹਾ ਹਾਂ ਕੇ ਤੁਹਾਡੀ ਅਤੇ ਵੀਰ ਸਰਬਜੀਤ
ਸਿੰਘ ਜੀ ਦੀ ਅਰਦਾਸ ਦੀ ਇੱਕ ਪੰਗਤੀ ਨੂੰ ਲੈ ਕੇ ਵਿਚਾਰ ਚੱਲ ਰਹੀ ਹੈ “ਪਰ” ਤੁਹਾਡੇ ਲੰਬੇ ਲੰਬੇ
ਵਿਚਾਰਾਂ ਵਿਚੋਂ ਸਾਡੇ ਵਰਗੇ ਆਮ ਪਾਠਕਾਂ ਨੂੰ ਕੁਝ ਵੀ ਨਹੀਂ ਪ੍ਰਾਪਤ ਹੋਇਆ ਜਿਸ ਕਾਰਨ ਲਿਖਣਾ ਪੈ
ਰਿਹਾ ਹੈ ਤਾਂ ਕੇ ਗੱਲ ਸਪਸ਼ਟ ਹੋ ਸਕੇ ਜੀ । ਬੇਨਤੀ ਹੈ ਕੇ ਸੰਖੇਪ ਲਿਖ ਕੇ ਉੱਤਰ ਦੇਣ ਦੀ
ਕਿਰਪਾਲਤਾ ਕਰਨਾ ਜੀ ।
੧. ਤੁਸੀ ਲਿਖਦੇ ਹੋ ਕੇ ਭਾਰਤ ਪਾਕਿਸਤਾਨ ਵਿਚੋਂ ਨਹੀਂ ਬਣਿਆ ਸਗੋਂ ਪਾਕਿਸਤਾਨ ਭਾਰਤ ਵਿਚੋਂ ਬਣਿਆ
----ਮੈਨੂੰ ਤੇ ਨਹੀਂ ਲਗਦਾ ਕੇ ਇਸ ਗੱਲ ਨਾਲ ਸੁਆਲ ਦਾ ਕੋਈ ਸਬੰਧ ਹੋਵੇ ,ਜੇ ਹੋਵੇ ਵੀ ਤਾਂ ਕੋਈ
ਫਰਕ ਨਹੀਂ ।ਜੋ ਵੀ ਸਿਖ (ਖਾਲਸਾ ) ਕਿਸੇ ਆਪਣੇ ਵਿਛੜੇ ਧਾਰਮਕ-ਅਸਥਾਨ ਦੇ ਖੁਲ੍ਹੇ ਦਰਸ਼ਨ ਤੇ ਸੇਵਾ
-ਸੰਭਾਲ ਨਹੀਂ ਕਰ ਸਕਦਾ ---ਜੇਕਰ ਉਹ ਉਸਦੀ ਸੇਵਾ ਸੰਭਾਲ ਅਤੇ ਦਰਸ਼ਨ ਦੀ ਮੰਗ ਅਰਦਾਸ ਵਿਚ ਕਰਦਾ ਹੈ
ਤਾਂ ਸਹੀ ਗੱਲ ਲਗਦੀ ਹੈ “ਪਰ” ਜੋ ਸਿਖ (ਖਾਲਸਾ) ਉਸ ਨਨਕਾਣਾ ਸਾਹਿਬ ਸਥਾਨ ਤੇ ਹੀ ਰਹਿੰਦਾ ਹੈ ਤੇ
ਉਹ ਸੇਵਾ ,ਦਰਸ਼ਨ ਅਤੇ ਸੰਭਾਲ ਵੀ ਕਰ ਸਕਦਾ ਹੈ ਤਾਂ ਉਹ ਇਹ ਮੰਗ ਕਰੇ ਕੇ ਨਨਕਾਣਾ ਸਾਹਿਬ ਅਤੇ ਹੋਰ
ਗੁਧਾਮਾ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਤਾਂ ਗਲ ਸਹੀ ਨਹੀ ਬਣਦੀ। ਸੁਆਲ ਸ਼ਾਇਦ ਇਹ
ਸੀ --ਜਿਸਦਾ ਉੱਤਰ ਅਸੀਂ ਉਡੀਕ ਰਹੇ ਹਾਂ ਜੀ ।
੨. ਦੂਸਰੀ ਗੱਲ ਕਿ ਤੁਸੀਂ ਲਿਖਿਆ ਹੈ ਕੇ ਸਿਖ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਦਾ ਦਾਨ ਮੰਗਦਾ ਹੀ
ਰਹਿੰਦਾ ਹੈ ।ਵੀਰ ਜੀ, ਮੇਰੇ ਮੰਨ ਅੰਦਰ ਇਹ ਸ਼ੰਕਾ ਹੈ ਕੇ ਅਰਦਾਸ ਵਿਚ ਦਰਬਾਰ ਸਾਹਿਬ ਜੀ ਦੇ ਦਰਸ਼ਨ
ਇਸ਼ਨਾਨ ਦੀ ਮੰਗ ਨਾ ਮੰਗ ਕੇ “ਅੰਮ੍ਰਿਤਸਰ ਦੇ ਇਸ਼ਨਾਨ” ਦੀ ਮੰਗ ਮੰਗਨੀ ਚਾਹੀਦੀ ਹੈ ਕਿਓਂਕਿ
ਇਹ ਸ਼ਬਦ ਮਨੁਖ ਦੇ ਅੰਦਰ ਦੇ ਅਮ੍ਰਿਤਸਰ ਨੂੰ ਦਰਸਾਉਂਦਾ ਹੈ । ਇਸ ਸਬੰਧੀ ਵੀ ਦਰਸਾਉਣ ਦੀ ਕਿਰਪਾਲਤਾ
ਕਰਨੀ ਜੀ। ਗਲਤੀ ਲਈ ਮੁਆਫੀ ਮੰਗਦਾ ਹਾਂ ,ਅਸੀਂ ਤੁਹਾਡੀ ਵਿਦਵਤਾ ਦਾ ਲਾਭ ਲੈ ਰਹੇ ਹਾਂ ਜੀ ।
ਨਿਮਰਤਾ ਸਹਿਤ : ਅਮਰੀਕ ਸਿੰਘ ਰਾਜਪੁਰਾ
(13/05/12)
ਸਰਵਜੀਤ ਸਿੰਘ
ਸ.
ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਸਤਿਕਾਰ ਯੋਗ ਵਿਰ ਜੀ, ਮੈਂ ਫੇਰ ਸਪੱਸ਼ਟ ਕਰ ਦਿਆ ਕਿ ਆਪਣੀ ਵਿਚਾਰ ਚਰਚਾ ਦਾ ਵਿਸ਼ਾ ਹੈ ਅਰਦਾਸ `ਚ
ਦਰਜ ਇਹ ਪੰਗਤੀ, “ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ
ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ
ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ”।
ਆਪ ਜੀ ਲਿਖਦੇ ਹੋ, “ਵੀਰ ਜੀ ਚਰਚਾ ਅਧੀਨ ਅਰਦਾਸ ਦੀ ਪੰਗਤੀ ਦੇ ਪਰਿਪੇਖ ਵਿੱਚ ਪਾਕਿਸਤਾਨ ਵਿੱਚ
ਰਹਿਣ ਵਾਲਾ ਸਿੱਖ ਖ਼ਾਲਸੇ ਪੰਥ ਦਾ ਅੰਗ ਹੈ ਸਰਬੱਤ ਖ਼ਾਲਸਾ ਪੰਥ ਨਹੀਂ”।
ਵੀਰ ਜੀ, ‘ਸਰਬਤ ਖਾਲਸਾ ਪੰਥ’ ਤੋਂ ਆਪ ਜੀ ਕੀ ਭਾਵ ਹੈ?
ਆਪ ਜੀ ਦੇ ਬਚਨ, “ਅਰਦਾਸ ਦੀ ਸ਼ਬਦਾਵਲੀ ਹੈ “ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਅਸੀਂ ਇੱਕ
ਕੋਲੇਕਟਿਵ ਅਰਦਾਸ ਦਾ ਭਾਵ ਹੈ ਨਿਜੀ ਅਰਦਾਸ ਦਾ ਨਹੀਂ”।
ਵੀਰ ਜੀ, ਜਦੋਂ ਅਸੀਂ ਸਮੁਹਿਕ ਅਰਦਾਸ ਕਰਦੇ ਹਾਂ ਤਾਂ ਇਹ ‘ਜਹਾਂ ਜਹਾਂ ਖਾਲਸਾ ਜੀ ਸਾਹਿਬ’ ਲਈ
ਹੁੰਦੀ ਹੈ ਨਾ ਕਿ ਸਿਰਫ 1925 ਦੇ ਕਨੂੰਨੀ ਘੇਰੇ `ਚ ਆਉਣ ਵਾਲਿਆਂ ਲਈ।
ਆਪ ਜੀ ਦੇ ਸਵਾਲ, “ਵਿਚਾਰ ਕਰਨ ਲਈ ਹੁਣ ਦੱਸੋ ਕਿ ਉਹ ਪੰਗਤੀ ਬੋਲਣ ਵਿੱਚ ਕੀ ਗਲਤੀ ਹੈ?
ਵੀਰ ਜੀ, ਤੁਹਾਡੇ ਸਵਾਲ ਦੇ ਸਬੰਧ `ਚ ਬੇਨਤੀ ਹੈ ਕਿ ਮੇਰੇ ਖਿਆਲ ਮੁਤਾਬਕ ਇਹ ਪੰਗਤੀ ਹੀ ਬੇ
ਲੋੜੀ ਹੈ।
ਸਤਿਕਾਰ ਸਹਿਤ
ਸਰਵਜੀਤ ਸਿੰਘ
(13/05/12)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਕਰੀਮ ਬਖਸ਼ ਸਮਾਣਾ ਜੀ, ਆਪ ਜੀ ਨੂੰ ਮੇਰੇ ਵੱਲੋਂ ਸਲਾਮ ਕਬੂਲ ਹੋਵੇ ਜੀ!
ਆਪ ਜੀ ਨੇ ਸਿਖਮਾਰਗ ਵੈਬਸਾਈਟ ਤੇ 11. 05. 2012 ਨੂੰ ਪਾਏ ਗਏ ਆਪ ਜੀ ਦੇ ਪੱਤਰ
ਵਿੱਚ ਕੁੱਝ ਤੌਖਲੇ ਪ੍ਰਗਟਾਏ ਸਨ ਜਿਹਨਾਂ ਬਾਰੇ ਮਾਨਯੋਗ ਸੰਪਾਦਕ ਸਿਖਮਾਰਗ ਵੈਬਸਾਈਟ ਸ. ਮੱਖਣ
ਸਿੰਘ ਜੀ ਨੇ ਨਾਲ-ਦੀ- ਨਾਲ ਹੀ ਸੰਪਾਦਕੀ ਟਿੱਪਣੀਂ ਰਾਹੀਂ ਆਪ ਜੀ ਨੂੰ ਸੰਖੇਪ ਅਤੇ ਢੁੱਕਵਾਂ ਉੱਤਰ
ਦੇ ਦਿੱਤਾ ਸੀ। ਪਰੰਤੂ ਆਪ ਜੀ ਇਸ ਉੱਤਰ ਨਾਲ ਸੰਤੁਸ਼ਟੀ ਪਰਗਟ ਕਰਨ ਅਤੇ ਮਾਨਯੋਗ ਸੰਪਾਦਕ ਜੀ ਦਾ
ਧੰਨਵਾਦ ਕਰਨ ਦੀ ਬਜਾਇ ਬਹਿਸ ਵਾਲੇ ਪਾਸੇ ਤੁਰ ਪਏ ਹੋ।
ਕਰੀਮ ਬਖਸ਼ ਸਮਾਣਾ ਜੀ, ਆਪ ਜੀ ਨੂੰ ਕੁੱਝ ਅਣਸੁਖਾਵੇਂ ਪ੍ਰਸ਼ਨਾਂ ਦਾ ਸਾਹਮਣਾ ਗੁਰਦੁਆਰੇ ਵਿੱਚ ਜਾਣ
ਤੇ ਹੀ ਕਰਨਾਂ ਪਿਆ ਪਰੰਤੂ ਸਿਖ ਮੱਤ ਦੇ ਪਵਿੱਤਰ ਗ੍ਰੰਥ ਵਿੱਚ ਤਾਂ ਕਿਤੇ ਨਹੀਂ ਲਿਖਿਆਂ ਕਿ ਆਪ ਜੀ
ਨੇ ਗੁਰਦੁਆਰੇ ਵਿੱਚ ਵੀ ਜਾਣਾ ਹੈ। ਅਜ ਤਾਂ ਹਾਲਤ ਇਹ ਹੈ ਕਿ ਇੱਕ ਸੁਹਿਰਦ ਅਤੇ ਸੂਝਵਾਨ ਸਿਖ ਵੀ
ਗੁਰਦੁਆਰੇ ਵਿੱਚ ਜਾਣ ਤੋਂ ਕੰਨੀਂ ਕਤਰਾਉਂਦਾ ਹੈ ਕਿਉਂਕਿ ਅਜ ਕਲ ਗੁਰਦੁਆਰਿਆਂ ਵਿੱਚ ਬ੍ਰਾਹਮਣਵਾਦੀ
ਵਰਤਾਰਾ ਵਧੇਰੇ ਵੇਖਣ ਵਿੱਚ ਆਉਂਦਾ ਹੈ ਅਤੇ ਸਿੱਖੀ ਦੀ ਭਾਵਨਾ ਘਟ। ਗੁਰੂ ਸਾਹਿਬਾਨ ਨੇ ਸਿੱਖਾਂ
ਨੂੰ ਧਰਮਸਾਲ ਦਾ ਸੰਕਲਪ ਜ਼ਰੂਰ ਦਿੱਤਾ ਸੀ ਜਿਸ ਨੂੰ ਉਹ ਇਤਹਾਸਿਕ ਕਾਰਨਾਂ ਕਰ ਕੇ ਸੰਭਾਲ ਨਾ ਸਕੇ
ਅਤੇ ਗੁਰਦੁਆਰੇ ਦੇ ਰੂਪ ਵਿੱਚ ਬ੍ਰਾਹਮਣਵਾਦੀ ‘ਪੂਜਾ ਅਸਥਾਨ’ ਬਣਾ ਬੈਠੇ ਜਿਸ ਦੀ ਗੁਰਮੱਤ ਇਜਾਜ਼ਤ
ਨਹੀਂ ਦਿੰਦੀ। ਆਪ ਜੀ ਨੂੰ ਸਿਖ ਮੱਤ ਦੇ ਧਾਰਮਿਕ ਗ੍ਰੰਥ ਵਿੱਚੋਂ ਕੁੱਝ ਚੰਗਾ ਲੱਗਾ ਹੈ ਤਾਂ ਆਪ ਜੀ
ਨੂੰ ਉਹ ਮੁਬਾਰਕ। ਪਰੰਤੂ ਆਪ ਜੀ ਨੂੰ ਇਹ ਹੱਕ ਨਹੀਂ ਮਿਲ ਜਾਂਦਾ ਕਿ ਕਿਸੇ ਗੁਰਦੁਆਰੇ ਵਿੱਚੋਂ ਹੋਏ
ਤਜਰਬੇ ਦੇ ਅਧਾਰ ਤੇ ਆਪ ਜੀ ਸਿਖ ਮੱਤ ਦੀਆਂ ਉਚਿਤ ਜਾਂ ਅਨੁਚਿਤ ਪ੍ਰੰਪਰਾਵਾਂ ਸਬੰਧੀ ਆਪਣੀਆਂ
ਟਿੱਪਣੀਆਂ ਦੇਣੀਆਂ ਜਾਂ ਵਿਅੰਗ ਕੱਸਣੇ ਸ਼ੁਰੂ ਕਰ ਦੇਵੋ। ਮੈਨੂੰ ਨਹੀਂ ਲਗਦਾ ਕਿ ਕਿਸੇ ਨੇ ਐਵੇਂ ਹੀ
ਆਪ ਜੀ ਨੂੰ ਅੰਮ੍ਰਿਤ ਛਕਣ ਲਈ ਕਹਿ ਦਿੱਤਾ ਹੋਵੇ। ਜ਼ਰੂਰ ਆਪ ਜੀ ਕਿਸੇ ਨਾਲ ਬਹਿਸ-ਮੁਬਾਹਸੇ ਵਿੱਚ
ਪਏ ਹੋ ਤਾਂ ਹੀ ਦੂਸਰੀ ਧਿਰ ਨੇ ਆਪ ਜੀ ਨੂੰ ਪਹਿਲਾਂ ਵਿਧੀਵਤ ਢੰਗ ਨਾਲ ਸਿਖ ਮੱਤ ਵਿੱਚ ਸ਼ਾਮਲ ਹੋਣ
ਲਈ ਕਹਿ ਦਿੱਤਾ ਹੈ (ਭਾਵੇਂ ਕਿ ਉਸ ਧਿਰ ਵੱਲੋਂ ਅਜਿਹਾ ਕੀਤਾ ਜਾਣਾ ਠੀਕ ਨਹੀਂ ਸੀ ਕਿਉਂਕਿ ਗੁਰਮੱਤ
ਅਨੁਸਾਰ ਕਿਸੇ ਦਾ ਪ੍ਰੇਰਨਾਂ ਜਾਂ ਦਬਾ ਹੇਠ ਧਰਮ ਪਰਿਵਰਤਨ ਕਰਵਾਉਣਾ ਜਾਇਜ਼ ਨਹੀਂ)।
ਕਰੀਮ ਬਖਸ਼ ਸਮਾਣਾ ਜੀ, ਮੈਂ ਆਪ ਜੀ ਨੂੰ ਇਤਨਾਂ ਕੁ ਸੁਝਾ ਹੀ ਦੇ ਸਕਦਾ ਹਾਂ ਕਿ ਆਪ ਜੀ ਇੱਕ ਸੱਚੇ
ਮੁਸਲਮਾਨ ਬਣਨ ਦਾ ਯਤਨ ਕਰੋ ਅਤੇ ਜੇਕਰ ਆਪ ਜੀ ਨੁੰ ਕਿਸੇ ਹੋਰ ਧਰਮ ਵਿੱਚੋਂ ਕੁਛ ਚੰਗਾ ਮਿਲਦਾ ਹੈ
ਤਾਂ ਉਸ ਨੂੰ ਹਾਸਿਲ ਕਰੋ, ਪਰੰਤੂ ਆਪ ਜੀ ਕਿਸੇ ਦੂਸਰੇ ਧਰਮ ਬਾਰੇ ਬਹਿਸ ਵਿੱਚ ਪੈਣ ਤੋਂ ਗੁਰੇਜ਼
ਕਰੋ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ
(13/05/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਕਰੀਮ ਬਖ਼ਸ਼ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਦੇ ਪੱਤਰਾਂ ਤੋਂ ਦੋ ਗਲਾਂ ਸਪਸ਼ਟ ਹੁੰਦੀਆਂ ਪ੍ਰਤੀਤ ਹੋ ਰਹਿਆਂ ਹਨ:-
(1) ਆਪ ਜੀ ਦਾ ਸੰਪਾਦਕ ਜੀ ਨੂੰ
‘ਬਰਖ਼ਰੁਦਾਰ’
ਕਹਿਣਾ ਸਿੱਧ ਕਰਦਾ ਹੈ ਕਿ ਆਪ ਜੀ ਨੂੰ ਚੰਗੀ
ਤਰਾਂ ਪਤਾ ਹੈ ਕਿ ਆਪ ਸੰਪਾਦਕ ਜੀ ਨਾਲੋਂ ਉਮਰੋਂ ਵੱਡੇ ਹੋ!
(2) ਆਪ ਜੀ ਕੁੱਝ ਐਸੀਆਂ ਗਲਾਂ, ਐਸੇ ਅੰਦਾਜ਼ ਨਾਲ ਕਰ ਰਹੇ ਹੋ ਜੋ ਕਿ ਕੋਈ
ਸੁਚੇਤ ਸਿੱਖ ਨਹੀਂ ਕਰ ਕਰਦਾ। ਹਾਂ ਪਰਦਾਦਾਰੀ ਲਈ ਕੋਈ ਸਿੱਖ ਹੋਰ ਰੂਪ ਧਾਰ ਕੇ ਐਸੀਆਂ ਗਲਾਂ ਤੋਰਨ
ਦਾ ਜਤਨ ਕਰ ਲਵੇ ਤਾਂ ਵੱਖਰੀ ਗਲ ਹੈ।
ਹੈਰਾਨੀ ਹੈ ਕਿ ਆਪ ਜੀ ਨੂੰ ਕਿਵੇਂ ਪਤਾ ਕਿ ਸੰਪਾਦਕ ਜੀ ਆਪ ਨਾਲੋਂ ਉਮਰੋਂ
ਛੋਟੇ ਹਨ? ਜਦ ਕਿ ਆਪ ਜੀ ਅਨੁਸਾਰ, ਆਪ ਜੀ ਨੂੰ ਸਿੱਖ ਮਾਰਗ ਦਾ ਪਤਾ ਤਾਂ ਹੁਣ ਲੱਗਾ ਹੈ! ! ਜੇ ਕਰ
ਆਪ ਜੀ ਨੇ ਵੈਸੇ ਹੀ ਬਰਖ਼ੁਰਦਾਰ ਲਿਖ ਛੱਡੀਆ ਹੈ ਤਾਂ ਸਵਾਲ ਉੱਠਦਾ ਹੈ ਕਿ ਆਪ ਜੀ ਮੁਸਲਿਮ ਪਿਛੋਕੜ
ਦੇ ਹੋ ਵੀ ਜਾਂ ਨਹੀਂ? ਕਿਉਂਕਿ ਇਹ ਮੁਸ਼ਕਲ ਜਾਪਦਾ ਹੈ ਕਿ ਸਾਰੇ ਧਰਮ ਗ੍ਰੰਥ ਪੜਦਾ ਮੁਸਲਿਮ ਪਿਛੋਕੜ
ਵਾਲਾ ਇੱਕ ਲਿਖਾਰੀ ਪਾਠਕ ਇਤਨਾ ਵੀ ਨਾ ਸਮਝਦਾ ਹੋਵੇ ਕਿ ਉਰਧੁ ਭਾਸ਼ਾ ਵਿੱਚ ਬਰਖੁਰਦਾਰ ਅਪਣੇ ਤੋਂ
ਛੋਟੇ ਬੰਦੇ ਲਈ ਹੀ ਵਰਤਿਆ ਜਾਂਦਾ ਹੈ! ਖੈਰ, ਆਪ ਜੀ ਨੂੰ ਹੱਕ ਹੈ ਕਿ ਆਪ ਜੀ ਨਿਜੀ ਜਾਣਕਾਰੀ ਅਪਣੇ
ਪਾਸ ਹੀ ਰੱਖੋ।
ਬਾਣੀ ਦੀ ਦੁਹਾਈ ਪਾ ਕੇ ਗੁਰੂਆਂ ਦੇ ਕੀਤੇ ਕੰਮਾਂ ਅਤੇ ਦਿੱਤੇ ਹੁਕਮਾਂ ਤੇ
ਕਿੰਤੂ ਹੁੰਦਾ ਹੈ। ਆਪ ਜੀ ਦੀ ਚਿੱਠੀ ਵੀ ਉਸੇ ਪ੍ਰਕਾਰ ਦੇ ਚਿੰਤਨ ਦੀ ਇੱਕ ਕੜੀ ਲੱਗਦੀ ਹੈ।
ਆਪ ਜੀ ਦੀ ਚਿੱਠੀ ਪੜ ਕੇ
ਲੱਗਦਾ ਹੈ ਕਿ ਆਪ ਜੀ ਚਿੰਤਨ ਵਿੱਚ ਵਾਪਰ ਰਹੀਆਂ ਘਟਨਾਵਾਂ/ਧਿਰਾਂ ਦੀ ਵਿਸ਼ੇਸ਼ ਅਤੇ ਉਚੇਚੀ ਜਾਣਕਾਰੀ
ਰੱਖਦੇ ਹੋ। ਆਪ ਜੀ ਪਹਿਲੀ ਵਾਰ ਨਹੀਂ ਬਲਕਿ ਬਹੁਤੀ ਵਾਰ ਲਿਖਣ ਵਾਲੇ ਲੱਗਦੇ ਹੋ।
ਤੁਸੀ ਕਹਿੰਦੇ ਹੋ ਸਿੱਖ ਮੈਂਨੂੰ ਕਹਿਦੇ ਹਨ ਤੁਸੀ ਅੰਮ੍ਰਿਤ ਛੱਕੋ। ਕਰੀਮ
ਸਾਹਿਬ ਤੁਹਾਨੂੰ ਸਿੱਖ ਨਹੀਂ ਕਹਿੰਦੇ ਤੁਸੀ ਅੰਮ੍ਰਿਤ ਛੱਕੋ ਬਲਕਿ ਉਹ ਕੇਵਲ ਤੁਹਾਨੂੰ ਦਸ਼ਮੇਸ਼ ਜੀ
ਦਾ ਸੁਨੇਹਾ ਦਿੰਦੇ ਹਨ ਕਿ ਅੰਮ੍ਰਿਤ ਛੱਕੋ। ਕੋਈ ਅੰਮ੍ਰਿਤ ਛੱਕੇ ਜਾਂ ਨਾ ਛੱਕੇ ਪਰ ਮਰਿਆਦਤ
ਅੰਮ੍ਰਿਤ ਛੱਕਣ ਦਾ ਆਦੇਸ਼ ਦਸ਼ਮੇਸ਼ ਜੀ ਦਾ ਹੈ ਨਾ ਕਿ ਸਿੱਖਾਂ ਦਾ।
ਪਹਿਲੀ ਗਲ ਵੀਰ ਜੀ ਇਹ ਹੈ ਕਿ ਬਾਣੀ ਵਿਚਲਾ ਸਿਧਾਂਤ ਅਤੇ ਉਸ ਨੂੰ ਜੀਵਨ
ਵਿੱਚ ਵਰਤਨ ਦਾ ਢੰਗ ਜਿਤਨਾ ਦਸ਼ਮੇਸ਼ ਜੀ ਨੂੰ ਪਤਾ ਸੀ ਉਤਨਾ ਆਪ ਜੀ ਨੂੰ ਨਹੀਂ। ਆਪ ਜੀ ਵੀ ਇਸ
ਮੁਗ਼ਾਲਤੇ ਵਿੱਚ ਨਾ ਰਹੋ। ਗੁਰਬਾਣੀ ਅਨੁਸਾਰ ਪੰਥਕ ਕਾਰ ਚਲਾਉਂਣ ਦੀ ਸੇਧ ਅਸੀਂ ਦਸ਼ਮੇਸ਼ ਜੀ ਤੋਂ
ਲੇਂਣੀ ਹੈ ਨਾ ਕਿ ਬੇਤੁੱਕੇ ਵਿਦਵਾਨਾਂ ਜਾਂ ਕਿਸੇ ਪੱਤਰ ਨਵੀਸ ਦੇ ਕਿਆਸਾਂ ਤੋਂ।
ਜੇ ਕਰ ਸਾਰੇ ਇਨਸਾਨ ਇੱਕ ਹੀ ਹਨ ਤਾਂ ਹਰ ਇਨਸਾਨ ਦੀ ਵੱਖਰੀ ਪਛਾਂਣ ਕਿਉਂ
ਤੈਅ ਕੀਤੀ ਜਾਂਦੀ ਹੈ? ਅਸੀਂ ਸਾਰੇ ਮਨੁੱਖਾ ਜਾਤ ਹਾਂ ਪਰ ਹਰ ਮਨੁੱਖ ਦੀ ਪਛਾਂਣ ਲਈ ਇੱਕ ਰਹਿਤ ਹੈ
ਤਾਂ ਕਿ ਇਸ ਧਰਤੀ ਤੇ, ਠੀਕ ਆਪ ਜੀ ਦੀ ਸ਼ਿਨਾਖਤ ਵਾਲਾ, ਦੂਜਾ ਕਰੀਮ ਬਖ਼ਸ਼ ਨਾ ਬਣ ਸਕੇ। ਪੁਰੇ ਸੰਸਾਰ
ਵਿੱਚ ਦੇਸ਼ ਅਲਗ-ਅਲਗ ਕਿਉਂ ਹਨ? ਇਹ ਲਈ ਕਿ ਉਨ੍ਹਾਂ ਦੇ ਇਨਟ੍ਰਸਟ ਵੱਖੋ ਵੱਖ ਹਨ। ਹਰ ਦੇਸ਼ ਦੀ ਅਪਣੀ
ਇੱਕ ਰਹਿਤ ਹੈ। ਹਰ ਦੇਸ਼ ਵਿੱਚ ਘਰ ਵੱਖੋ-ਵੱਖ ਹਨ। ਮੈਂ ਭਾਵੇਂ ਆਪ ਜੀ ਤੋਂ ਵੱਧ ਚੰਗਾ ਕਿਉਂ ਨਾ ਹੋ
ਜਾਵਾਂ ਆਪ ਜੀ ਦੇ ਘਰ ਦਾ ਹਿੱਸੇਦਾਰ ਨਹੀਂ ਬਣ ਸਕਦਾ ਜਦ ਤਕ ਕਿ ਤੁਸੀ ਇਹ ਹੱਕ ਮੈਨੁੰ ਨਾ ਦੇਵੋ।
ਕਿਉਂ? ਮੈਂ ਚੰਗਾ ਵੀ ਹਾਂ ਅਤੇ ਤੁਹਾਡੇ ਵਾਂਗ ਇਨਸਾਨ ਵੀ। ਫਿਰ ਆਪ ਜੀ ਦੇ ਘਰ ਦਾ ਹਿੱਸੇਦਾਰ ਕਿਉਂ
ਨਹੀਂ ਹਾਂ?
ਤੁਸੀ ਸਵਾਲ ਕੀਤਾ ਹੈ:-
“ਕੋਈ ਤਾਂ ਦੱਸੋ ਕਿ ਸਿੱਖ ਹੋਣ ਲਈ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਮੰਨਣਾ
ਹੈ ਜਾਂ ਇਤਿਹਾਸ ਮਗਰ ਲੱਗਣਾ ਹੈ ਜਾਂ ਪ੍ਰੰਪਰਾ ਦਾ ਪੱਲਾ ਫ਼ੜਨਾ ਹੈ”
ਕਰੀਮ ਸਾਹਿਬ ਜੇ ਕਰ ਆਪ ਨੂੰ ਕਦੇ ਕਿਸੇ ਦੇਸ਼ ਦਾ ਰਾਸ਼ਟ੍ਰਪਤਿ, ਕਿਸੇ
ਸੁਪਰੀਮ ਕੋਰਟ ਦਾ ਜੱਜ ਜਾਂ ਆਈ. ਪੀ. ਐਸ ਅਫ਼ਸਰ ਬਣਾਇਆ ਜਾਏ ਤਾਂ ਜ਼ਰਾ ਪੁੱਛਣਾ ਕਿ ਆਪ ਜੀ ਲਈ
ਅਹੁਦੇ ਦਾ ਹਲਫ਼ ਚੁੱਕਣ ਦੀ ਕੀ ਲੋੜ ਹੈ? ਫ਼ਿਰ ਵੇਖਣਾ ਕਿ ਆਪ ਜੀ ਨੂੰ ਬਿਨਾਂ ਹਲਫ਼ ਚੁੱਕਣ ਦੀ
ਪਰੰਪਰਾ ਦਾ ਪਾਲਨ ਕੀਤੇ ਅਹੁਦੇ ਤੇ ਬਿਠਾਈਆ ਜਾਂਦਾ ਹੈ ਜਾਂ ਨਹੀਂ! ! ਜੱਜ ਬਣਨ ਵੇਲੇ ਪੁੱਛਣਾ ਕਿ
ਮੈਂਨੂੰ ਤਾਂ ਕਾਨੂਨ ਵਰਤਣਾ ਆਉਂਦਾ ਹੈ ਫ਼ਿਰ ਹਲਫ਼ ਚੁੱਕਣ ਦੀ ਕੀ ਲੋੜ ਹੈ? ਜਵਾਬ ਮਿਲੇਗਾ। ਤੁਸੀ
ਭਾਵੇਂ ਰੱਜ ਕੇ ਇਮਾਨਦਾਰ ਅਤੇ ਚੰਗੇ ਹੋਵੋ ਪਰ ਅਪਣਾ ਇਤਹਾਸ (ਜਨਮ ਤਾਰੀਖ, ਪਤਾ, ਵਲਦੀਅਤ ਅਤੇ
ਕਵਾਲੀਫ਼ਿਕੇਸ਼ਨ) ਦੱਸੇ ਬਿਨਾਂ ਤਾਂ ਕੋਈ ਫ਼ਾਰਮ ਵੀ ਨਹੀਂ ਭਰ ਸਕਦੇ। ਭਰ ਸਕਦੇ ਹੋ?
ਗੁਰੂਆਂ ਦੀ ਕਰਨੀ ਗੁਰਮਤਿ ਅਨੁਸਾਰੀ ਹੀ ਹੈ ਭਾਵੇਂ ਉਹ ਕਰਨੀ ਕਿਸੇ ਦੀ
ਤੂੱਛ ਬੁੱਧੀ ਦੀ ਪਕੜ ਵਿੱਚ ਆਏ ਜਾ ਨਾ ਆਏ। ਸਾਡੀ ਅਲਪ ਮਤਿ ਗੁਰੂ ਦੇ ਮੁਕਾਬਲ ਨਹੀਂ।
ਵੀਰ ਜੀ ਮਨੁੱਖ ਕੇਸ ਰੱਖਣ ਨਾਲ ਹੀ ਸਿੱਖ ਨਹੀਂ ਹੋ ਜਾਂਦਾ ਤਾਂ ਕੀ ਕੇਸ
ਕੱਟਣ ਮਤਾਰ ਨਾਲ ਸਿੱਖ ਹੋ ਜਾਂਦਾ ਹੈ? ਵੋਹਟੀ ਖਾਂਵਿੰਦ ਦਾ ਰਿਸ਼ਤਾ ਕੁਦਰਤੀ ਨਹੀਂ ਬਲਕਿ ਸਮਾਜਕ
ਪਰੰਪਰਾ ਹੈ। ਕੀ ਤੁਸੀ ਇਸ ਪਰੰਪਰਾ ਦਾ ਪਾਲਨ ਨਹੀਂ ਕੀਤਾ? ਕਪੜੇ ਪਾਉਂਣਾ ਕੁਦਰਤੀ ਨਿਯਮ ਨਹੀਂ ਲੋਕ
ਪਰੰਪਰਾ ਹੈ। ਕੀ ਚੰਗਾ ਬਣਨ ਦੇ ਨਾਲ-ਨਾਲ ਕਪੜੇ ਪਾਉਂਣ ਦੀ ਕੋਈ ਲੋੜ ਨਹੀਂ? ਅਸੀਂ ਚੰਗੇ ਬਣੀਏ ਤਾਂ
ਭਾਵੇਂ ਨੰਗੇ ਰਹੀਏ? ਕਰੀਮ ਜੀ ਥੋੜਾ ਜਿਹਾ ਕਰਮ ਕਰੋ ਅਤੇ ਪਰੰਪਰਾ ਦੀ ਧਾਰਨਾ ਨੂੰ ਸਮਝਣ ਦਾ ਜਤਨ
ਕਰੋ। ਇੱਕਠੇ ਤੁਰਨ ਵਾਲੀਆਂ ਗਲਾਂ ਨੂੰ ਵੱਖ ਨਹੀਂ ਕੀਤਾ ਜਾਂਦਾ ਬਲਕਿ ਇੱਕਠੇ ਹੀ ਤੋਰੀਆ ਜਾਂਦਾ
ਹੈ। ਤੁਹਾਡੇ ਸਵਾਲ ਤੇ ਇੰਝ ਹਨ ਕਿ ਗੱਡੀ ਤਾਂ ਇੰਜਨ ਨਾਲ ਚਲਨੀ ਹੈ ਟਾਈਰਾਂ ਅਤੇ ਡ੍ਰਾਈਵਰ ਦੀ ਕੀ
ਲੋੜ ਹੈ? ਵੀਰ ਜੀ ਚਲਣ ਵਾਲੀ ਗੱਡੀ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਜਾ ਰਹੀ ਹੈ ਬਲਕਿ
ਚਲਾਉਂਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਗੱਡੀ ਕਿੱਥੇ ਜਾ ਰਹੀ ਹੈ। ਦੋ ਗਲਾਂ ਰਲਦਿਆਂ ਹਨ ਤਾਂ ਇੱਕ
ਸਫ਼ਰ ਤੈਅ ਹੁੰਦਾ ਹੈ।
ਕਰੀਮ ਵੀਰ ਜੀ ਕੀ ਗੁਰਬਾਣੀ ਲਿਖਣ ਵੇਲੇ ਗੁਰੂਆਂ ਨੇ ਪ੍ਰਚਲਤ ਲੋਕ ਸੰਗੀਤ
ਪਰੰਪਰਾ ਦਾ ਉਪਯੋਗ ਨਹੀਂ ਕੀਤਾ? ਕੀ ਚੰਗੀ ਗਲ ਬਿਨਾਂ ਰਾਗਾਂ ਦੀ ਵਰਤੋਂ ਤੋ ਨਹੀਂ ਕੀਤੀ ਜਾ ਸਕਦੀ
ਸੀ?
ਉਹ ਕਿਹੜੀ ਪਰੰਪਰਾ ਹੈ ਜਿਸ ਕਾਰਨ ਇੱਕ ਭਰਾ ਇੱਕ ਔਰਤ (ਭੇਂਣ) ਨੂੰ ਭੇਂਣ
ਸਮਝਦਾ ਹੈ? ਜਾਨਵਰਾਂ ਵਿੱਚ ਤਾਂ ਇਹ ਪਰੰਪਰਾ ਨਹੀਂ ਹੈ। ਕਰੀਮ ਸਾਹਿਬ ਧਿਆਨ ਕਰੋ। ਸਵਾਲਾਂ ਤੇ
ਵਿਚਾਰ ਦੀ ਲਗਾਮ ਦਿਉ!
ਰਹਿਤ
ਦੀ ਜ਼ਰੂਰਤ ਅਤੇ ਫ਼ਲਸਫ਼ੇ ਨੂੰ ਬੇਲੋੜਾ ਰੱਲਗਡ ਨਾ ਕਰੋ। ਗੁਰੂ ਦਾ ਕਹਿਆ ਅਤੇ ਗੁਰੂ ਦੀ ਕਰਣੀ ਨੂੰ
ਅਲਗ ਨਾ ਕਰੋ। ਤੁਸੀ ਗਿਲਾ ਕੀਤਾ ਹੈ;
“ਸਿੱਖਾਂ ਨਾਲ ਮੈਂ ਜਦ ਬਾਣੀ ਦੀ ਗੱਲ ਕਰਦਾ ਹਾਂ ਤਾਂ ਉਹ ਇਤਿਹਾਸ ਦੇ
ਹਵਾਲੇ ਦੇਣਾ ਸ਼ੁਰੂ ਕਰ ਦਿੰਦੇ ਹਨ। ਜਦ ਉਨ੍ਹਾਂ ਨੂੰ ਇਤਿਹਾਸ ਦੇ ਦਰਸ਼ਣ ਕਰਾਉਂਦਾ ਹਾਂ ਤਾਂ
ਪ੍ਰੰਪਰਾਵਾਂ ਵਿੱਚ ਜਾ ਵੜਦੇ ਹਨ। ਜਦ ਪ੍ਰੰਪਰਾ ਦੀ ਗੱਲ ਕਰਦਾ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ
ਹਵਾਲੇ ਦੇਣੇ ਸ਼ੁਰੂ ਕਰ ਦਿੰਦੇ ਹਨ”
ਤੁਹਾਡੇ ਅੰਦਰ ਵੀ ਇੱਕ ਫ਼ਲਸਫ਼ਾ ਹੈ ਇੱਕ ਦ੍ਰਿਸ਼ਟਿਕੋਣ ਹੈ। ਪਰ ਕੀ ਤੁਹਾਡਾ
ਕੋਈ ਇਤਹਾਸ ਨਹੀਂ? ਮਸਲਨ ਤੁਸੀ ਕੋਂਣ ਹੋ, ਕੀ ਕਰਦੇ ਹੋ, ਕਿੱਥੋ ਆਏ ਹੋ, ਕਿਸਦੇ ਬੇਟੇ ਹੋ, ਕਿਸਦੇ
ਬਾਪ ਹੋ, ਕਿਸਦੇ ਪਤਿ ਹੋ, ਕਿੱਥੇ ਰਹਿੰਦੇ ਹੋ, ਤੁਹਾਡੀ ਕੀ ਪੜਾਈ ਹੈ ਕੀ ਸ਼ਿਨਾਖਤ ਹੈ? ਤੇ ਜੇ ਕਰ
ਤੁਹਾਡਾ ਇਤਹਾਸ ਹੈ ਤਾਂ ਕੀ ਤੁਹਾਡੇ ਅੰਦਰ ਕੋਈ ਫ਼ਲਸਫ਼ਾ ਨਹੀਂ? ਫ਼ਿਰ ਜੇ ਤੁਹਾਡੇ ਨਾਲ ਤੁਹਾਡਾ
ਇਤਹਾਸ ਅਤੇ ਫ਼ਲਸਫ਼ਾ ਹੈ ਤਾਂ ਕੀ ਤੁਹਾਡੇ ਪਰਿਵਾਰ ਵਿੱਚ ਕੋਈ ਡਿਸਿਪਲਨ ਨਹੀਂ ਜਿਸ ਤੋਂ ਬਾਪ, ਬੇਟਾ,
ਬੇਟੀ ਵਿਚਲਾ ਸਬੰਧ ਅਤੇ ਅੰਤਰ ਸਥਾਪਤ ਹੁੰਦਾ ਹੈ? ਜੇ ਕਰ ਹੈ ਤਾਂ ਤੁਹਾਡੇ ਅਤੇ ਡੁਹਾਡੇ ਪਰਿਵਾਰ
ਦੀ ਪਛਾਂਣ ਵਿਚੋਂ ਆਪ ਜੀ ਦਾ ਫ਼ਲਸਫ਼ਾ, ਆਪ ਜੀ ਦਾ ਇਤਹਾਸ ਅਤੇ ਆਪ ਜੀ ਦਾ ਡਿਸਿਪਲਨ ਕਿਵੇਂ ਵੱਖ
ਕੀਤਾ ਜਾਏ?
ਪੋਲਿਟਿਕਲ ਸਾਂਈਸ ਦੇ ਸਿਧਾਂਤ ਮੁਤਾਬਕ ਚਾਰ ਵ੍ਰਿਤਿਆਂ ਦੇ ਮੇਲ ਨਾਲ ਇੱਕ
ਮੁਲਕ ਬਣਦਾ ਹੈ।
ਸੀਮਾ, ਪੱਕੀ
ਆਬਾਦੀ, ਸੰਪ੍ਰਭੁਤਾ ਅਤੇ ਸਰਕਾਰ! ਆਪ ਜੀ ਦੱਸੋ
ਕਿ ਇੱਕ ਮੁਲਕ ਦੀ ਹੋਂਦ ਲਈ ਇਹ ਚਾਰੇ ਗੱਲਾਂ ਇਕੱਠੀਆਂ ਚਲਦਿਆਂ ਹਨ ਜਾਂ ਤਿੰਨਾਂ ਨੂੰ ਛੱਡ ਕੇ
ਕੇਵਲ ਇਕ? ਆਪਸ ਵਿੱਚ ਜੁੜੀਆਂ ਗਲਾਂ ਨੂੰ ਆਪ ਜੀ ਕਿਵੇਂ ਬਿਲਕੁਲ ਵੱਖ ਕਰਨ ਦੀ ਉਮੀਦ ਪਾਲੀ ਬੈਠੇ
ਹੋ?
ਤੁਸੀ ਲਿਖਿਆ ਹੈ;
“ਗੁਰਿ ਕਹਿਆ ਸਾ ਕਾਰ ਕਮਾਵਹੁ॥ ਗੁਰ ਕੀ ਕਰਣੀ ਕਾਹੇ ਧਾਵਹੁ” ਗੁਰਬਾਣੀ
ਦਾ ਅਟੱਲ ਹੁਕਮ ਹੈ। ਇਹ ਠੀਕ ਹੈ ਕਿ ਸਾਰੇ ਗੁਰੂ ਸਾਹਿਬਾਨ ਕੇਸਾਂਧਾਰੀ ਸਨ। ਪਰ ਅਸਾਂ ਉਨ੍ਹਾਂ ਦਾ
ਭੇਖ ਨਹੀਂ ਦੇਖਣਾ ਸਿਰਫ਼ ਉਪਦੇਸ਼ ਦੇਖਣਾ ਹੈ”
ਕਰੀਮ ਜੀੳ ਗੁਰੂ ਕਾ
“ਕਹਿਆ”
ਤਾਂ ਕਮਾਉਂਣਾ ਹੈ ਪਰ ਇਸੇ ਪੰਗਤੀ ਵਿੱਚ
“ਗੁਰੂ ਕੀ ਕਰਣੀ”
ਦਾ ਕੀ ਭਾਵ ਹੈ?
ਸ਼ਬਦ ਗੁਰੂ ਹੈ ਤਾਂ ਉਸ ਗੁਰੂ ਦੀ
ਕਰਨੀ ਕਿੱਥੇ ਹੈ?
ਕਰੀਮ ਜੀ ਗੁਰੂਆਂ ਦੀ ਕਰਣੀ ਦਸ਼ਮੇਸ਼ ਜੀ ਦੀ ਕਰਣੀ ਨਾ ਅਪਨਾਈਏ? ਕੀ ਗੁਰੂ ਦੀ
ਕਰਨੀ ਕਮਾਉਂਣਾ ਗੁਰਬਾਣੀ ਦਾ ਅਟਲ ਹੁਕਮ ਨਹੀਂ
?
ਜੇਕਰ ਤੁਸੀ ਗੁਰੂਆਂ ਦੇ ਕੇਸਾਧਾਰੀ ਹੋਂਣ ਨੂੰ ਗੁਰੂਆਂ ਦਾ ਭੇਖ ਸਮਝਦੇ ਹੋ ਤਾਂ ਨਾਲ ਇਹ ਵੀ ਸਮਝ
ਲੋ ਕਿ ਅਸੀਂ ਗੁਰੂਆਂ ਦਾ ਭੇਖ ਵੀ ਦੇਖਣਾ ਹੈ ਅਤੇ ਉਪਦੇਸ਼ ਵੀ। ਗੁਰੂਆਂ ਦਾ ਕਹਿਆ ਵੀ ਅਤੇ ਕਰਣੀ
ਵੀ! ਇਹੀ ਗੁਰਮਤਿ ਹੈ। ਸਿੱਖਾਂ ਨੇ ਗੁਰੂ ਦੇ ਕਹੇ
(ਗੁਰਬਾਣੀ) ਅਤੇ ਗੁਰੂ ਦੀ ਕਰਣੀ (ਮਸਲਨ ਖੰਡੇ ਬਾਟੇ ਦਾ ਅੰਮ੍ਰਿਤ) ਦੋਹਾਂ ਤੇ ਨਿਸ਼ਚਾ ਰੱਖਣਾ ਹੈ।
ਤੁਸੀ ਇਹ ਵੀ ਪੁੱਛਿਆ ਹੈ:-
“… ਸਿੰਘ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਲਗਾਇਆ ਹੈ ਜੋ ਗੁਰੂ ਨਾਨਕ ਦੇਵ
ਜੀ ਦੇ ਅਸੂਲ ਦੀ ਤਬਦੀਲੀ ਹੈ। ਤੁਸੀ ਹੀ ਦੱਸੋ ਕਿ ਮੈਂ ਕਰੀਮ ਬਖਸ਼ ਤੋਂ ਕਰਮ ਸਿੰਘ ਹੋ ਕੇ ਹੀ ਸਿੱਖ
ਬਣ ਸਕਦਾ ਹਾਂ?
ਕਰੀਮ ਸਾਹਿਬ ਆਪ ਜੀ ਮੁਸਲਿਮ ਪਿਛੋਕੜ ਨਾਲ ਵਾਬਸਤਾ ਹੋ ਜਾਂ ਨਹੀਂ ਇਹ ਤਾਂ
ਆਪ ਜੀ ਦਾ ਜ਼ਮੀਰ ਜਾਣਦਾ ਹੈ ਪਰ ਇਤਨਾ ਚੇਤੇ ਰੱਖੋ ਕਿ ਤੁਸੀ ਗੁਰੂਆਂ ਦੇ ਹੁਕਮ ਸਿਰ ਅਪਣਾ ਵਿਚਾਰ
ਨਹੀਂ ਚਾੜ ਸਕਦੇ। ਤੁਹਾਡਾ ਅਪਣਾ ਵਿਚਾਰ ਕੋਈ ਵੀ ਹੋਵੇ ਪਰ ਤੁਸੀ ਕਿਸੇ ਦੇ ਦਿੱਤੇ ਫ਼ਲਸਫ਼ੇ ਵਿੱਚ
ਤਬਦੀਲੀ ਨਹੀਂ ਕਰ ਸਕਦੇ। ਹਾਂ ਉਸ ਨੂੰ ਅਪਨਾਉਂਣਾ ਜਾਂ ਨਾ ਅਪਨਾਉਂਣਾ ਆਪ ਦੀ ਮਰਜ਼ੀ ਹੈ।
ਦਸ਼ਮੇਸ਼ ਜੀ ਨੇ ਜੋ ਵੀ ਕੀਤਾ ਹੈ ਸਾਨੂੰ
ਮੰਨਜ਼ੂਰ ਹੈ। ਉਸ ਤੇ ਸਾਡਾ ਦ੍ਰਿੜ ਅਕੀਦਾ ਹੈ। ਉਹ ਨਾਨਕ ਨੂੰ ਜਾਣਦੇ ਸਨ। ਤੁਹਾਡੇ ਨਾਲੋਂ ਚੰਗੀ
ਤਰਾਂ!
ਕੇਸਾਧਾਰੀ ਸਿੱਖ ਅੰਮ੍ਰਿਤ ਛੱਕੇ ਜਾਂ ਨਾ ਛੱਕੇ, ਉਹ ਬਾਣੀ ਨੂੰ ਜੀਵਨ ਵਿੱਚ
ਪੁਰਾ ਢਾਲ ਸਕੇ ਜਾਂ ਨਾ ਢਾਲ ਸਕੇ ਇਹ ਵੱਖਰੀ ਗਲ ਹੈ ਪਰ ਉਸ ਲਈ ਇਹ ਲਾਜ਼ਮੀ ਹੈ ਕਿ ਉਹ ਗੁਰੂਆਂ,
ਗੁਰੂ ਗ੍ਰੰਥ ਸਾਹਿਬ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਤੇ ਨਿਸ਼ਚਾ ਰੱਖਦਾ ਹੋਵੇ। ਆਪ ਜੀ ਵੀ ਗੁਰੂਆਂ ਦੇ
ਕਹੇ ਦੇ ਨਾਲ ਉਨ੍ਹਾਂ ਦੀ ਕਰਨੀ ਤੇ ਨਿਸ਼ਚਾ ਰੱਖੋ। ਆਪ ਜੀ ਗੁਰੂ ਤੇ ਸ਼ੱਕ ਕਰਦੇ ਪ੍ਰਤੀਤ ਹੁੰਦੇ ਹੋ।
ਬਾਕੀ ਗੁਰੂ ਗ੍ਰੰਥ ਸਾਹਿਬ ਤੋਂ ਕੁੱਝ ਸਿੱਖਣ ਦਾ ਹੱਕ ਸਭਦਾ ਹੈ। ਗੁਰੂ ਘਰ
ਵਿੱਚ ਸਭਦਾ ਸਵਾਗਤ ਹੈ। ਆਪ ਜੀ ਤੇ ਵੀ ਕੋਈ ਰੋਕ ਨਹੀਂ। ਆਪ ਜੀ ਦੇ ਕੁੱਝ ਵਿਚਾਰ/ਸ਼ੱਕ ਹੋ ਸਕਦੇ ਹਨ
ਪਰ ਆਪ ਜੀ ਅਪਣੇ ਵਿਚਾਰਾਂ ਨੂੰ ਗੁਰੂ ਦਾ ਵਿਚਾਰ ਨਹੀਂ ਐਲਾਨ ਸਕਦੇ।
ਗੁਰੂਆਂ, ਗੁਰਬਾਣੀ, ਸਿੱਖ ਇਤਹਾਸ ਅਤੇ ਪਰੰਪਰਾ ਬਾਰੇ ਤੁਹਾਡਾ ਸੰਤੁਲਨ ਅਜੇ
ਬਣਿਆਂ ਨਹੀਂ। ਸਿੱਖਦੇ ਰਹੇ।
ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ-13. 5. 12
(13/05/12)
ਕਰੀਮ ਬਖ਼ਸ਼
ਬਰਖ਼ੁਰਦਾਰ ਮੱਖਣ ਸਿੰਘ ਜੀ,
ਉਹੋ ਗੱਲ ਹੋਈ, ਹੁਣ ਤੁਸੀਂ ਗੁਰੂ ਗ੍ਰੰਥ ਨੂੰ ਛੱਡ ਕੇ ਰੱਬ ਦੀ ਰਜ਼ਾ `ਤੇ ਆ ਗਏ।
ਸਿੱਖ ਉਹ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਮੂਜਬ ਜ਼ਿੰਦਗੀ ਜੀਂਦਾ ਹੈ ਨਾ ਕਿ ਰੱਬ ਦੀ ਰਜ਼ਾ
ਮੁਤਾਬਕ। ਰੱਬ ਦੀ ਰਜ਼ਾ ਵਿੱਚ ਪਸ਼ੂ ਪੰਛੀ ਜੀਂਦੇ ਹਨ। ਠੀਕ ਹੈ ਰੱਬ ਨੇ ਵਾਲ਼ ਉਗਾਏ ਹਨ। ਪਰ ਉਨ੍ਹਾਂ
ਦਾ ਜੂੜਾ ਕਰਨਾ ਰਜ਼ਾ ਨਹੀਂ ਹੈ। ਸਿੱਖ ਜੂੜਾ ਕਰਦੇ ਹਨ। ਦਾੜ੍ਹੀ ਦੇ ਵਾਲ ਖੁੱਲ੍ਹਾ ਰੱਖਦੇ ਹਨ। ਜੇ
ਕੋਈ ਦਾੜ੍ਹੀ ਬੰਨ੍ਹ ਲਏ ਤਾਂ ਬੁਰਾ ਮੰਨਦੇ ਹਨ। ਸਿਰ ਦੇ ਵਾਲ ਬੰਨਣੇ ਜ਼ਰੂਰੀ ਹਨ ਅਤੇ ਦਾੜ੍ਹੀ ਦੇ
ਖੁੱਲ੍ਹੇ ਰੱਖਣੇ ਜ਼ਰੂਰੀ ਹਨ। ਇਹ ਅਟਾ ਪਟਾ ਨਹੀਂ ਹੈ?
ਹੋਰ ਦੇਖੋ ਕਿ ਸਿੱਖ ਲਈ ਵਾਲ ਰੱਖਣੇ ਜ਼ਰੂਰੀ ਹਨ ਤੇ ਨਹੁੰ ਕੱਟਣੇ ਜ਼ਰੂਰੀ ਹਨ। ਨਹੁੰਆਂ `ਤੇ ਰੱਬ ਦੀ
ਰਜ਼ਾ ਲਾਗੂ ਨਹੀਂ ਹੁੰਦੀ?
ਬੰਦੇ ਦਾ ਦੋਹਰੇ ਦੋਹਰੇ ਲਿਬਾਸ ਧਾਰਣ ਕਰਨਾ ਰੱਬ ਦੀ ਰਜ਼ਾ ਅਨਸਾਰ ਨਹੀਂ ਹੈ। ਹੋਰ ਤਾਂ ਹੋਰ ਜੇ ਕੋਈ
ਰੈਡੀਮੇਡ ਅੰਡਰਵੀਅਰ ਪਹਿਨ ਲਏ ਤਾਂ ਉਸ ਨੂੰ ਸਿੱਖ ਨਹੀਂ ਮੰਨਿਆਂ ਜਾਂਦਾ। ਰੈਡੀਮੇਡ ਬੁਨੈਣ ਪਹਿਨ
ਲਏ ਤਾਂ ਸਿੱਖੀ ਨੂੰ ਕੋਈ ਖ਼ਤਰਾ ਨਹੀਂ ਹੈ। ਕੱਛੇ ਦੀ ਮਨਾਹੀ ਅਤੇ ਟੇਢੇ ਮੇਢੇ ਜਾਂ ਰੇਬ ਕਛਹਿਰੇ `ਚ
ਸਿੱਖੀ ਮੰਨਣਾ ਕਿਥੋਂ ਦੀ ਰਬੀ ਰਜ਼ਾ ਹੈ? ਰੱਬ ਦੀ ਰਜ਼ਾ ਦਾ ਮਤਲਬ ਹੈ ਰੱਬ ਦਾ ਹੁਕਮ। ਪੱਗ ਬੰਨਣੀ
ਕਿਹੜੇ ਰੱਬ ਦਾ ਹੁਕਮ ਹੈ? ਖ਼ਾਲਸਾ ਜੀ ਰੱਬੀ ਰਜ਼ਾ ਤੇ ਗੁਰੂ ਦਾ ਹੁਕਮ ਦੋ ਗੱਲਾਂ ਹਨ।
ਬਾਈ ਚਰਨਜੀਤ ਸਿੰਘ ਬਰੈਂਪਟਨ ਜੀ ਨੇ ਲਿਖਿਆ ਹੈ ਗੁਰੂ ਨਾਨਕ ਨੂੰ ਮੰਨਣ ਦਾ ਅਰਥ ਪੰਜਾਬ ਦੀ ਹਰ ਚੀਜ਼
ਦਾ ਚੰਗਾ ਲੱਗਣਾ ਹੈ। ਹੋਰ ਲਿਖਿਆ ਹੈ ਕਿ ਇਸਲਾਮ ਜਿੰਨਾ ਚਾਹੇ ਚੰਗਾ ਹੋਵੇ ਉਹ ਸਿੱਖ ਨੂੰ ਚੰਗਾ
ਨਹੀਂ ਲੱਗਣਾ ਚਾਹੀਦਾ। ਅਜੀਬ ਸਿੱਖੀ ਹੈ।
ਮੈਨੂੰ ਲਗਦਾ ਹੈ ਕਿ ਬਾਈ ਚਰਨਜੀਤ ਦਾ ਜਨਮ ਜ਼ਰੂਰ ਪੰਜਾਬ ਦੇ ਕਿਸੇ ਪਿੰਡ ਵਿੱਚ ਹੋਇਆ ਹੋਣਾ ਹੈ। ਪਰ
ਇਨ੍ਹਾਂ ਨੂੰ ਆਪਣੇ ਪਿੰਡ ਦਾ ਨਾਂ ਅੱਛਾ ਨਹੀਂ ਲਗਦਾ ਜਿਸ ਕਰਕੇ ਇਨ੍ਹਾਂ ਆਪਣੇ ਨਾਂ ਨਾਲ ਬਰੈਂਪਟਨ
ਲਗਾ ਲਿਆ। ਆਪਣਾ ਦੇਸ ਪੰਜਾਬ ਛੱਡ ਕੇ ਬਰੈਂਪਟਨ ਜਾ ਵਸੇ ਹਨ ਨਾਲ ਪ੍ਰਚਾਰ ਕਰਦੇ ਹਨ ਕਿ ਗੁਰੂ ਨਾਨਕ
ਦੇ ਸਿੱਖ ਨੂੰ ਪੰਜਾਬ ਦੀ ਹਰ ਚੀਜ਼ ਚੰਗੀ ਲੱਗਣੀ ਚਾਹੀਦੀ ਹੈ। ਇਸ ਨੂੰ ਕਹਿੰਦੇ ਹਨ ਅੰਡੇ ਕਿਤੇ ਕੁੜ
ਕੁੜ ਕਿਤੇ। ਤੁਹਾਡੇ ਮੁਤਾਬਕ ਗੁਰੂ ਨਾਨਕ ਦਾ ਸਿੱਖ ਕੁਰਾਨ ਨੂੰ ਚੰਗੀ ਨਹੀਂ ਮੰਨਦਾ ਕਿਉਂਕਿ ਉਹ
ਅਰਬ ਦੀ ਉਪਜ ਹੈ। ਪਰ ਵੇਦ ਪੰਜਾਬ ਦੀ ਧਰਤੀ `ਤੇ ਰਚੇ ਗਏ ਹਨ ਉਸ ਨੂੰ ਜੇ ਸਿੱਖ ਚੰਗਾ ਮੰਨੇ ਤਾਂ
ਉਹ ਕੁਰਾਹੀਆ ਹੁੰਦਾ ਹੈ। ਐਸਾ ਕਿਉਂ? ਜੇ ਪੰਜਾਬ ਦੀ ਹਰ ਰੀਤ ਰਿਵਾਜ਼ ਚੰਗੀ ਲੱਗਣੀ ਜ਼ਰੂਰੀ ਹੈ ਤਾਂ
ਪੰਜਾਬ ਦੀਆਂ ਮੱਸਿਆ ਪੁੰਨਿਆਂ ਸੰਗਰਾਂਦਾਂ ਜਠੇਰੇ ਗੁੱਗੇ ਮੜ੍ਹੀ ਮਸਾਣਾ ਜੰਤਰ ਮੰਤਰ ਬਾਰੇ ਕੀ
ਵਿਚਾਰ ਹੈ?
ਆਪਣਾ ਇਲਾਕਾ ਛੱਡ ਛੁਡਾ ਕੇ ਬਾਹਰ ਜਾ ਬੈਠੇ ਹੋ ਤੇ ਲੋਕਾਂ ਨੂੰ ਸੰਥਿਆ ਦਿਂਦੇ ਹੋ ਕਿ ਸਿੱਖੀ ਦਾ
ਮਤਲਬ ਹੈ ਆਪਣੇ ਇਲਾਕੇ ਨੂੰ ਪਿਆਰ ਕਰਨਾ। ਪੰਜਾਬ ਦੇ ਬੱਚੇ ਬੱਚੇ `ਤੇ ਬਾਹਰਲਾ ਭੂਤ ਸਵਾਰ ਹੋਇਆ
ਹੈ। ਘਰਾਂ ਵਿੱਚ ਦੇਸੀ ਚੀਜ਼ ਰੱਖਣ ਨੂੰ ਹੇਠੀ ਮੰਨਿਆਂ ਜਾ ਰਿਹਾ ਹੈ। ਇਹੀ ਸਿੱਖੀ ਹੈ?
ਹਰਮੀਤ ਸਿੰਘ ਖ਼ਾਲਸਾ ਜੀ, ਜਿਵੇਂ ਮਝਵੇਂ ਵਾਲ਼ੇ ਪਹਿਲਾਂ ਮਸ਼ਗੂਲੇ ਵਾਲੀਆਂ ਗੱਲਾਂ ਸੁਣਾ ਸੁਣਾ ਭੀੜ
ਇਕੱਠੀ ਕਰਦੇ ਹਨ ਅਖ਼ੀਰ `ਚ ਸ਼ੀਸ਼ੀ ਕੱਢ ਲੈਂਦੇ ਹਨ ਕਿ ਇਹ ਪੰਜ ਪੰਜ ਰੁਪਏ ਦੀ ਲੈ ਸਕਦੇ ਹੋ। ਉਹੋ
ਗੱਲ ਤੁਸੀਂ ਕੀਤੀ ਕਿ ਮੈਂ ਡੂਢ ਸੌ ਰੁਪਏ ਖ਼ਰਚਾਂ।
ਮੈਨੂੰ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਪਸ਼ਤੋ ਵਿੱਚ ਨਹੀਂ ਹੈ ਕਿ ਜਿਸ ਨੂੰ ਸਮਝਣ ਲਈ ਮੈਨੂੰ ਇਹੋ
ਜਹੀਆਂ ਕਿਤਾਬਾਂ ਦਾ ਸਹਾਰਾ ਲੈਣਾ ਪਏ। ਸਾਦੀ ਪੰਜਾਬੀ ਵਿੱਚ ਲਿਖੀ ਬਾਣੀ ਮੈਨੂੰ ਸਮਝ ਪੈਂਦੀ ਹੈ।
ਉਸ ਤੋਂ ਬਾਹਰ ਕੋਈ ਹੋਰ ਉਪਦੇਸ਼ ਮੈਂ ਨਹੀਂ ਮੰਨਦਾ। ਜੇ ਉਸ ਡੂਢ ਸੌ ਦੀ ਕਿਤਾਬ ਵਿੱਚ ਗੁਰੂ ਗ੍ਰੰਥ
ਸਾਹਿਬ ਤੋਂ ਕੁੱਝ ਵੱਖਰਾ ਲਿਖਿਆ ਤਾਂ ਉਹ ਕਿਤਾਬ ਬਿਲਕੁਲ ਨਹੀਂ ਪੜ੍ਹਨੀ ਚਾਹੀਦੀ। ਜੇ ਉਹੋ ਕੁੱਝ
ਹੀ ਲਿਖਿਆ ਹੈ ਤਾਂ ਵੀ ਨਹੀਂ ਪੜ੍ਹਨੀ ਚਾਹੀਦੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਅਸੀਂ ਪੜ੍ਹਦੇ ਹੀ
ਹਾਂ। ਇੱਕ ਤਰਫ਼ ਸਿੱਖ ਕਹਿੰਦੇ ਹਨ ਕਿ ਗੁਰਬਾਣੀ ਹੀ ਗੁਰੂ ਹੈ ਤਾਂ ਫਿਰ ਡੂਢ ਸੌ ਰੁਪਈਆ ਤੇ ਬੰਦਿਆਂ
ਦੀਆਂ ਕਿਤਾਬਾਂ ਵਿੱਚ ਕਿਥੋਂ ਆ ਗਈਆਂ? ਥੋਡਾ ਕੋਈ ਕਮਿਸਨ ਸੈੱਟ ਤਾਂ ਨਹੀਂ ਹੋਇਆ?
ਮੇਰਾ ਮੰਨਣਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਕੁੱਝ ਵੀ ਨਹੀਂ ਲਿਖਿਆ। ਨਾ ਹੀ ਉਨ੍ਹਾਂ ਬਾਰੇ
ਕੋਈ ਭਰੋਸੇ ਜੋਗ ਲਿਖਤ ਮਿਲਦੀ ਹੈ। ਚਾਲ ਬਾਜਾਂ ਨੇ ਜਿਹੜੀਆਂ ਰੀਤਾਂ ਉਨ੍ਹਾਂ ਦੇ ਨਾਂ ਨਾਲ ਜੋੜ
ਦਿਤੀਆਂ ਹਨ ਅਤੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਵਿਰੁੱਧ ਵੀ ਹਨ ਉਨ੍ਹਾਂ ਨੂੰ ਮੰਨਣ
ਲਈ ਤੁਸੀਂ ਹੀ ਮੈਨੂੰ ਨਸੀਹਤਾਂ ਦੇਣ ਲੱਗ ਪਏ ਹੋ।
ਮੈਨੂੰ ਸਿੱਧਾ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਦੂਸਰੀ ਚੀਜ਼ ਟਿਕ ਸਕਦੀ ਹੈ ਜਾਂ
ਟਿਕਾਉਣੀ ਜ਼ਰੂਰੀ ਹੈ? ਸਰਦਾਰ ਜੀ ਜੇ ਸਪਸ਼ਟ ਹੋਣਾ ਹੈ ਤਾਂ ਸਿੱਧੀ ਗੱਲ ਕਰੋ ਕਿ ਗੁਰੂ ਗ੍ਰੰਥ ਸਾਹਿਬ
ਦਾ ਸਿਧਾਂਤ ਸਿਰਮੌਰ ਹੈ, ਜਿਸ ਦੇ ਮਾਕਾਬਲੇ ਕੋਈ ਹੋਰ ਗੱਲ, ਕੱਥ, ਕਿਤਾਬ, ਰੀਤ, ਰਿਵਾਜ਼ ਜਾਂ
ਪ੍ਰੰਪਰਾ ਨਹੀਂ ਹੈ। ਜੇ ਰੀਤਾਂ ਰਿਵਾਜ਼ ਹੀ ਮੰਨਣੇ ਹਨ ਤਾਂ ਮੇਰੇ ਲਈ ਇਸਲਾਮੀ ਰੀਤਾਂ ਮਾੜੀਆਂ ਹਨ?
ਮੈਂ ਸਿੱਖਾਂ ਨੂੰ ਇਸ ਗੱਲੋਂ ਝਗੜਦੇ ਦੇਖਿਆ ਹੈ ਕਿ ਕਿਰਪਾਨ ਕਮੀਜ਼ ਦੇ ਉਪਰ ਪਾਉਣੀ ਜ਼ਰੂਰੀ ਹੈ ਤਾਂ
ਜੋ ਨਜ਼ਰ ਆਏ। ਪਰ ਜੇ ਕੋਈ ਸਿੱਖ ਕਛਹਿਰੇ ਦੇ ਉਪਰ ਕੁੱਝ ਨਾ ਪਾਏ ਤਾਂ ਤੁਸੀਂ ਨੰਗੀਆਂ ਲੱਤਾਂ ਵਾਲੇ
ਕਹਿ ਕਹਿ ਸਿੰਨ੍ਹਦੇ ਹੋ। ਕਛਹਿਰਾ ਵੀ ਤਾਂ ਕਿਰਪਾਨ ਜਿਹਾ ਹੀ ਕਕਾਰ ਹੈ। ਜੇ ਕਿਰਪਾਨ ਉਪਰ ਦੀ
ਪਾਉਣੀ ਤਾਂ ਕਛਹਿਰਾ ਕਿਉਂ ਨਹੀਂ? ਵੈਸੇ ਇਨ੍ਹਾਂ ਗੱਲਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਜ਼ਿਕਰ
ਨਹੀਂ ਹੈ।
ਗੋਲ਼ ਮੋਲ਼ ਜਾਂ ਹੇਰ ਫ਼ੇਰ ਵਾਲੀਆਂ ਗੱਲਾਂ ਤੁਸੀਂ ਨਾ ਕਰੋ। ਉਹ ਇਥੇ ਪਹਿਲਾਂ ਹੀ ਬਥੇਰੀਆਂ ਚੱਲ
ਰਹੀਆਂ ਹਨ।
ਤੱਤ ਗੁਰਮਤ ਵਾਲੇ ਸੱਜਣ ਮੈਨੂੰ ਸਹੀ ਭਾਸਦੇ ਹਨ। ਅਰਜ਼ ਹੈ ਕਿ ਜੇ ਉਹ ਪੜ੍ਹਦੇ ਦੇਖਦੇ ਹੋਣ ਤਾਂ
ਜ਼ਰੂਰ ਕੋਈ ਸੁਝਾ ਦੇਣ। ਇਹ ਸੁਝਾ ਮੈਂ ਆਪਣੇ ਲਈ ਨਹੀਂ ਮੰਗਦਾ। ਕਿਉਂਕਿ ਮੈਂ ਆਪਣਾ ਜੀਵਨ ਗੁਰੂ
ਗ੍ਰੰਥ ਸਾਹਿਬ ਨੂੰ ਸਮਰਪਿਤ ਕਰ ਚੁਕਾ ਹਾਂ। ਮੈਂ ਚਾਹੁੰਦਾ ਹਾਂ ਕਿ ਇਹ ਗੱਲ ਖੁੱਲ ਜਾਏ।
ਕਰੀਮ ਬਖ਼ਸ਼
(ਸੰਪਾਦਕੀ ਟਿੱਪਣੀ:- ਕਰੀਮ
ਬਖ਼ਸ਼ ਜੀ ਰੱਬ ਦੀ ਰਜ਼ਾ ਬਾਰੇ ਮੈਂ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਤਾਂ ਦੱਸਿਆ ਸੀ ਅਤੇ ਨਹੁੰ ਕੱਟਣ
ਬਾਰੇ ਜੋ ਦਲੀਲ ਤੁਸੀਂ ਦਿੱਤੀ ਹੈ ਉਹ ਵੀ ਢੁਕਦੀ ਨਹੀਂ ਕਿਉਂਕਿ ਮੁਰਦਾ ਨਹੁੰ ਹੀ ਕੱਟੇ ਜਾਂਦੇ ਹਨ
ਦੂਸਰੇ ਨਹੀਂ। ਇਹ ਸਵਾਲ ਜੋ ਤੁਸੀਂ ਕੀਤੇ ਹਨ ਅਤੇ ਕਰ ਰਹੇ ਹੋ ਇਹ ਹੋਰ ਵੀ ਬਹੁਤ ਵਿਆਕਤੀ ਕਰਦੇ
ਹਨ। ਤੁਹਾਡਾ ਈ-ਮੇਲ ਮੈਂ ਤੱਤ ਗੁਰਮਤਿ ਵਾਲਿਆਂ ਨੂੰ ਭੇਜ ਦਿੱਤਾ ਹੈ ਉਹ ਤੁਹਾਡੇ ਨਾਲ ਸੰਪਰਕ ਕਰ
ਲੈਣਗੇ। ਇਹ ਸਾਰੇ ਸ਼ੰਕੇ ਤੁਸੀਂ ਫੂਨ ਤੇ ਹੱਲ ਕਰ ਲੈਣੇ। ਇਸ ਨਾਲ ਤੁਹਾਡਾ ਵੀ ਸਮਾ ਬਚ ਜਾਵੇਗਾ ਅਤੇ
ਸਾਡਾ ਵੀ। ਉਹਨਾ ਨਾਲ ਵਿਚਾਰ ਕਰਨ ਤੋਂ ਬਾਅਦ ਫਿਰ ਲਿਖਣਾ ਕਿ ਤੁਹਾਨੂੰ ਸਾਰੀਆਂ ਗੱਲਾਂ ਦਾ ਜਵਾਬ
ਮਿਲ ਗਿਆ ਹੈ ਕਿ ਨਹੀਂ? ਕੀ ਤੁਹਾਡੀ ਤਸੱਲੀ ਹੋ ਗਈ ਹੈ ਕਿ ਨਹੀਂ? ਜੇ ਕਰ ਤਸੱਲੀ ਨਾ ਹੋਈ ਅਤੇ
ਸਾਰੇ ਜਵਾਬ ਤਸੱਲੀ ਬਖ਼ਸ਼ ਨਾ ਮਿਲੇ ਤਾਂ ਫਿਰ ਲੋੜ ਪਈ ਤਾਂ ਹੋਰ ਵਿਚਾਰ ਕਰ ਲਵਾਂਗੇ ਉਂਜ ਤੁਸੀਂ ਚਿੱਠੀਆਂ ਵਿੱਚ ਵਿਚਾਰ ਨਾਲੋਂ ਤਕਰਾਰ ਜ਼ਿਆਦਾ ਕਰਦੇ ਹੋ)
(13/05/12)
ਸਤਿਨਾਮ ਸਿੰਘ ਮੌਂਟਰੀਆਲ
ਜਿਹੜੇ ਲੋਕ ਅਗਲੇ ਜਾ ਪਿਛਲੇ ਜਨਮਾਂ ਨੂੰ ਮਨਦੇ ਹਨ ,ਉਨਾ ਲੋਕਾਂ ਨੂੰ ਗੁਰਬਾਣੀ ਵਿਚੋਂ ਕੁਝ ਸਵਾਲ
।
1 { ਕਈ ਜਨਮ ਭਏ ਕੀਟ ਪਤੰਗਾ ॥ਪੇਜ 176 } ਵਾਲੇ ਸ਼ਬਦ ਦੇ ਅਰਥ ਜੋ ਲੋਕ ਇਸ ਸਰੀਰ ਤੋਂ
ਪਹਿਲੀਆਂ ਹੋਰ ਜੂਨਾਂ ਕਰਦੇ ਹਨ ।
ਇਸੇ ਸ਼ਬਦ ਦਾ ਤੀਜਾ ਬੰਦ {ਸਾਧਸੰਗਿ ਭਇਓ ਜਨਮੁ ਪਰਾਪਤਿ } ਜੇ ਇਹ ਮਨੁਖਾ ਸਰੀਰ ਸਾਧ (ਗੁਰੂ) ਦਾ
ਸੰਗ ਕਰਕੇ ਮਿਲਿਆ ਹੈ ।
ਕੀ ਉਹ ਦੱਸ ਸਕਦੇ ਹਨ, ਕਿ ਫਿਰ ਕਿਹੜੀਆਂ ਜੂਨਾਂ ਨੇ ਸਾਧਸੰਗਿ (ਗੁਰੂ ਦਾ ਸੰਗ) ਕੀਤਾ ਫਿਰ ਉਨਾ
ਨੂੰ ਮਨੁਖਾ ਜਨਮੁ ਮਿਲਿਆ ??
2 { ਅੰਤ ਕਾਲਿ ਜੋ ਲਛਮੀ ਸਿਮਰੈ,ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥ ਪੇਜ
526 }ਜੋ ਲੋਕ ਮਰਨ ਤੋਂ ਬਾਦ ਦੀਆਂ ਜੂਨਾਂ ਕਰਦੇ ਹਨ ।
ਇਸੇ ਸ਼ਬਦ ਦਾ ਪੰਜਵਾ ਬੰਦ { ਅੰਤ ਕਾਲਿ ਨਾਰਾਇਣੁ ਸਿਮਰੈ,ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ
ਤਿਲੋਚਨੁ,ਤੇ ਨਰ ਮੁਕਤਾ,ਪੀਤੰਬਰੁ ਵਾ ਕੇ ਰਿਦੈ ਬਸੈ ॥} ਜਿਹੜਾ ਇੰਸਾਂਨ ਮਰਕੇ ਮੁਕਤ
ਹੋਗਿਆ,ਪ੍ਰਮਾਤਮਾਂ ਵਿਚ ਅਭੇਦ ਹੋਗਿਆ ਉਸ ਦਾ ਫੇਰ, ਰਿਦਾ, ਸਰੀਰ , ਕੁਛ ਨਹੀਂ ਰੈਹਿੰਦਾ,ਰਿਦਾ
ਸਿਰਫ ਜਿਉਂਦੇ ਸਰੀਰ ਦਾ ਹੀ ਹੁੰਦਾ ਹੈ।
ਕੀ ਉਹ ਦੱਸ ਸਕਦੇ ਹਨ, ਕਿ ਪੀਤੰਬਰੁ (ਪ੍ਰਮਾਤਮਾਂ) ਕਿਸ ਰਿਦੈ ਵਿਚ ਵਸਦਾ ਹੋਵੇਗਾ ??
3 { ਗੁਰ ਸੇਵਾ ਤੇ, ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥ ਪੇਜ 1159 } ਜੇ ਇਹ ਦੇਹੀ (ਸਰੀਰ)
ਹੋਰ ਜੂਨਾਂ ਤੋਂ (ਜਿਨਾ ਨੂੰ ਇਹ ਸਾਧ ਲਾਣਾਂ ਟੇਡੀਆਂ ਜੂਨਾਂ ਕਹਿੰਦਾ ਹੈ) ਬਾਦ ਗੁਰੂ ਦੀ ਸੇਵਾ
ਜਾਂ ਭਗਤੀ ਕਰਕੇ ਮਿਲਿਆ ਹੈ ।
ਕੀ ਉਹ ਦੱਸ ਸਕਦੇ ਹਨ, ਗੁਰੂ ਦੀ ਸੇਵਾ ਜਾਂ ਭਗਤੀ ਕਿਸ ਜੂਨ ਨੇ ਕੀਤੀ ??
4 ਕਬੀਰ ਮਾਨਸ ਜਨਮੁ ਦੁਲੰਭੁ, ਹੋਇ ਨ ਬਾਰੈ ਬਾਰ ॥ ਜਿਉ ਬਨ ਫਲ ਪਾਕੇ ਭੁਇ ਗਿਰਹਿ,ਬਹੁਰਿ ਨ ਲਾਗਹਿ
ਡਾਰ ॥ ਪੇਜ 1366 } ਕਬੀਰ ਜੀ ਕਹਿ ਰਹੇ ਹਨ, ਕਿ ਮਾਨਸ ਜਨਮ ਬਾਰ ਬਾਰ (ਦੁਵਾਰਾ ਦੁਵਾਰਾ) ਨਹੀ
ਹੁੰਦਾ ,ਜਿਮੇ ਪੱਕ ਕੇ ਟੁਟਿਆ ਫਲ ਬਹੁਰਿ (ਦੁਵਾਰਾ) ਟਾਣੀਂ ਨਾਲ ਨਹੀ ਲਗਦਾ ।
ਸਾਧ ਲਾਣੇਂ ਉੰਸਾਰ, ਕਰਮਾਂ ਕਰਕੇ 84 ਲੱਖ, 84 ਤੋਂ ਬਾਦ ਫੇਰ ਜਨਮ, ਫੇਰ 84, ਫੇਰ ਜਨਮ… ਜਾਂਣੀ
ਬਾਰ ਬਾਰ (ਦੁਵਾਰਾ ਦੁਵਾਰਾ) ॥
ਕੀ ਉਹ ਦੱਸ ਸਕਦੇ ਹਨ, ਕੇ ਫੇਰ ਕਬੀਰ ਜੀ ਨੇ ਝੂਠ ਕਿਉਂ ਬੋਲਿਆ ??
ਮੁਕਦੀ ਗੱਲ, ਅਗਲੇ ਪਿਛਲੇ ਜਨਮਾ ਦੇ ਚੱਕਰ ਪਾਕੇ, ਬ੍ਰਹਮੰਣ ਨੇ ਮਨੁਖਤਾ ਨੂੰ ਹਜਾਰਾਂ ਸਾਲ
ਲੁਟਿਆ,, ਗੁਰਮੱਤ ਨੇ ਇਸ ਸੋਚ ਨੂੰ ਮੁਢ ਤੋਂ ਹੀ ਰੱਦ ਕੀਤਾ।
ਪਰ ਇਹ ਸਾਧ ਲਾਣਾਂ ਸਿਖਾਂ ਨੂੰ ਇਸ ਸੋਚ ਵਿਚੋਂ ਨਿਕਲਣ ਨਹੀ ਦੇ ਰਿਹਾ, ਅਸਲ ਵਿਚ ਇਨਾ ਲੋਕਾਂ ਨੇ
ਸਿਰਫ ਭੇਸ ਹੀ ਬਦਲਿਆ ਹੈ,ਪਰ ਹੈ ਓਹੀ ਬਨਾਰਸ ਦੇ ਠੱਗ,
ਲਾਹਣਤ ਹੈ ਉਨਾ ਲੋਕਾਂ ਦੇ ਜਿਹੜੇ ਲੋਕ ਆਪਣੀ ਉਲਾਦ ਨੂੰ ਕੁਤੇ ਬਿਲੀਆਂ ਵਿਚੋਂ ਨਿਕਲ ਕੇ ਆਏ ਮੰਨਦੇ
ਹਨ ।
ਪਰ ਗੁਰੂ ਸਾਹਿਬ ਕੈਹ ਰਹੇ ਹਨ ਕਿ ਸਭ ਕੁਝ ਸਿਧਾ ਪ੍ਰਮਾਤਮਾਂ ਵਿਚੋਂ ਉਪਜ ਰਿਹਾ ਹੈ, ਤੇ
ਪ੍ਰਮਾਤਮਾਂ ਵਿਚ ਹੀ ਸਮਾ ਰਿਹਾ ਹੈ ।
{ ਏਕਸੁ ਤੇ ਹੋਇਓ ਅਨੰਤਾ, ਨਾਨਕ, ਏਕਸੁ ਮਹਿ ਸਮਾਏ ਜੀਓ ॥ ਪੇਜ 131 }
ਸਤਿਨਾਮ ਸਿੰਘ ਮੌਂਟਰੀਆਲ 514-219-2525
(13/05/12)
ਚਰਨਜੀਤ ਸਿੰਘ ਬਰੈਂਮਪਟਨ
ਤੱਤ ਗੁਰਮਤਿ ਪਰਿਵਾਰ ਨੂੰ
ਸਵਾਲ
ਬੇਦੁ ਬਡਾ ਕਿ ਜਹਾਂ ਤੇ ਆਇਆ ॥੨॥ (331)
ਸਵਾਲ: ਸ਼ਬਦ ਗੁਰੂ ਵੱਡਾ ਹੈ ਜਾਂ ਇਸ ਨੂੰ ਲਿਖਣ ਵਾਲੇ ਵੱਡੇ ਸਨ? ਜੇ ਗੁਰਬਾਣੀ ਨੂੰ ਅਸੀ
ਗੁਰੁ ਕਹਿੰਦੇ ਹਾਂ ਤਾ ਫਿਰ ਐਸਾ ਕਿਹੜਾ ਸ਼ਬਦ ਹੈ ਜੋ “ਗੁਰੁ” ਸ਼ਬਦ ਤੋਂ ਵੀ ਉਚਾ ਹੋਵੇ ਅਤੇ
ਨਾਨਕ ਸਰੂਪਾਂ ਵਾਸਤੇ ਵਰਤਿਆ ਜਾ ਸਕੇ? ਜੇ ਗੁਰਬਾਣੀ ਵੱਡੀ ਹੈ ਤਾ ਸਵਾਲ ਪੈਦਾ ਹੁੰਦਾ ਹੈ ਕਿ
ਰਚਣਹਾਰ ਨਾਲੋਂ ਉਸ ਦੀ ਰਚੀ ਹੋਈ ਰਚਨਾ ਕਿਵੇਂ ਵੱਡੀ ਹੋ ਸਕਦੀ ਹੈ?
ਜੇਵਡੁ ਆਪਿ ਤੇਵਡ ਤੇਰੀ ਦਾਤਿ ॥ (9)
ਜੇ ਗੁਰਬਾਣੀ ਉਤਨੀ ਹੀ ਵੱਡੀ ਹੈ ਜਿਤਨੀ ਇਸ ਨੂੰ ਰਚਣ ਵਾਲੇ ਤਾ ਫਿਰ ਦੋਹਾਂ ਨੂੰ ਹੀ ਗੁਰੂ
ਕਿਉਂ ਨਹੀਂ ਕਿਹਾ ਜਾ ਸਕਦਾ?
ਚਰਨਜੀਤ ਸਿੰਘ
ਬਰੈਂਮਪਟਨ
(13/05/12)
ਸਤਨਾਮ ਕੌਰ ਫਰੀਦਾਬਾਦ
ਹੁਣ
ਇਲਾਜ ਕਰਵਾਉਣਾ ਹੋਇਆ ਹੋਰ ਵੀ ਸੌਖਾ - ਅਖੌਤੀ ਦਸਮ ਗ੍ਰੰਥ ਰਾਹੀਂ ਘੋੜੀ ਦੀ ਮੂਤਨੀ ਨੂੰ ਜਿੱਭ ਨਾਲ
ਚੱਟ ਕੇ ਆਪਣੀਆਂ ਬਿਮਾਰੀਆਂ ਦੂਰ ਕਰੋ: ਗੁਰਿੰਦਰ ਸਿੰਘ ਫਰੀਦਾਬਾਦ
(੧੩ ਮਈ ੨੦੧੨; ਸਤਨਾਮ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਕਾਲਾ ਦਿਵਸ ਮੌਕੇ ਯੰਗ ਸਿੱਖ ਐਸੋਸਿਏਸ਼ਨ ਦੇ
ਪ੍ਰਧਾਨ ਸ. ਗੁਰਿੰਦਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ/ਬਚਿੱਤਰ
ਨਾਟਕ ਵਿੱਚ ਹੁਣ ਇਲਾਜ ਕਰਵਾਉਣ ਲਈ ਕਿਸੇ ਹਸਪਤਾਲ ਵਿੱਚ ਜਾਣ ਦੀ ਲੋੜ ਨਹੀਂ ਅਖੌਤੀ ਦਸਮ ਗ੍ਰੰਥ ਦੇ
ਚਰਿਤ੍ਰ ਨੰ. ੬੮ ਵਿੱਚ ਘੋੜੀ ਦੀ ਮੂਤਨੀ/ਭਗ ਨੂੰ ਜਿੱਭ ਨਾਲ ਚੱਟ ਲਵੋ ਬੀਮਾਰੀ ਆਪੇ ਦੂਰ ਹੋ
ਜਾਵੇਗੀ। ਸ. ਗੁਰਿੰਦਰ ਸਿੰਘ ਨੇ ਚਰਿਤ੍ਰ ਨੰ. ੬੮ ਦਾ ਵੇਰਵਾ ਦਿੰਦਾ ਦਸਿਆ ਕਿ ਕਿਸ ਤਰ੍ਹਾਂ ਇਸ
ਚਰਿਤ੍ਰ ਵਿੱਚ ਧੋਖੇ ਨਾਲ ਨੌਕਰ ਅਪਣੇ ਮਾਲਕ ਦਾ ਰੂਪ ਬਣਾ ਕੇ ਉਸ ਦੇ ਸੋਹਰੇ ਜਾ ਕੇ ਜਵਾਈ ਵਾਲਾ
ਸਤਿਕਾਰ ਹਾਸਲ ਕਰ ਲੈਂਦਾ ਹੈ ਅਤੇ ਅਪਣੇ ਮਾਲਕ ਤੋਂ ਬਕਰੀਆ ਚਰਵਾਉਂਦਾ ਹੈ। ਇੱਕ ਦਿਨ ਸ਼ਿਵ ਤੇ
ਪਾਰਬਤੀ ਵੱਲੋਂ ਮਿਲੇ ਵਰ “ਚੰਬੜ ਜਾ” ਅਨੁਸਾਰ ਉਹ ਸੋਹਰੇ ਪਿੰਡ ਦੇ ਲੋਕਾਂ ਨੂੰ ਤੰਗ ਕਰਦਾ ਹੈ ਅਤੇ
ਲੋਕਾਂ ਦਾ ਇਲਾਜ ਕਰਣ ਆਏ ਹਕੀਮ ਦੇ ਗੁਦੇ ਵਿੱਚ “ਚੰਬੜ ਜਾ” ਆਖ ਕੇ ਮਿੱਟੀ ਦਾ ਢੇਲਾ ਚੰਬੇੜ ਦਿੰਦਾ
ਹੈ ਅਤੇ ਝੂਠ ਬੋਲਦਾ ਹੈ ਕਿ ਘੋੜੀ ਦੀ ਮੂਤਨੀ ਨੂੰ ਜਿੱਭ ਨਾਲ ਚੱਟਣ ਨਾਲ ਤੇਰੀ ਇਹ ਬਿਮਾਰੀ ਦੂਰ ਹੋ
ਜਾਵੇਗੀ ਜਦ ਹਕੀਮ ਇੰਜ ਕਰਦਾ ਹੈ ਤਾਂ ਉਹ ਫਿਰ “ਚੰਬੜ ਜਾ” ਆਖ ਕੇ ਉਸ ਦੀ ਜਿੱਭ ਨੂੰ ਘੋੜੀ ਦੀ
ਮੂਤਨੀ ਨਾਲ ਚੰਬੇੜ ਲੈਂਦਾ ਹੈ ਅਤੇ ਉਸ ਨੂੰ ਪਿੰਡ ਲਿਜਾ ਕੇ ਉਸ ਦਾ ਹਾਸਾ ਬਣਾਉਂਦਾ ਹੈ। ਸ.
ਗੁਰਿੰਦਰ ਸਿੰਘ ਨੇ ਕਿਹਾ ਕਿ ਦੂਜਿਆਂ ਦਾ ਮਾਖੌਲ ਬਣਾਉਣ ਦੀ ਇਹ ਸਾਰੀ ਸਿੱਖਿਆ ਸਾਨੂੰ ਉਸ ਗ੍ਰੰਥ
ਵਿਚੋਂ ਮਿਲਦੀ ਹੈ ਜਿਸ ਦਾ ਪ੍ਰਕਾਸ਼ ਪੰਜਾਬ ਤੋਂ ਬਾਹਰਲੇ ਦੋਵੇਂ ਤਖ਼ਤਾਂ ਉਪਰ ਹੁੰਦਾ ਹੈ ਅਤੇ ਗੁਰੂ
ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਸ ਅੱਗੇ ਮੱਥੇ ਟਿਕਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿੱਖ
ਸੰਗਤਾਂ ਆਪ ਫੈਸਲਾ ਕਰਣ ਕਿ ਚਰਿਤ੍ਰੋਪਖਿਆਨ ਦੀਆਂ ਇਹੋ ਜਿਹੀਆਂ ਗੰਦੀਆਂ ਕਹਾਣੀਆਂ ਜਿਸ ਵਿੱਚ
ਗੁਰਮਤਿ ਦੀ ਸਿੱਖਿਆ ਦੂਰ-ਦੂਰ ਤਕ ਨਹੀਂ ਦਿਸਦੀ। ਕੀ ਇਸ ਦੇ ਰਚੈਤਾ ਗੁਰੂ ਗੋਬਿੰਦ ਸਿੰਘ ਜੀ ਹੋ
ਸਕਦੇ ਹਨ? ਜੇ ਨਹੀਂ ਤਾਂ ਇਸ ਗੁਰਮਤਿ ਵਿਰੋਧੀ ਗ੍ਰੰਥ ਦੀ ਸੱਚਾਈ ਸੰਗਤਾਂ ਸਾਹਮਣੇ ਲਿਆਉਣਾ ਸਾਡਾ
ਸਭ ਦਾ ਫਰਜ਼ ਹੈ। ਇਸ ਮੌਕੇ ਹਰ ਮਹੀਨੇ ਦੀ ੧੩ ਨੂੰ ਛੱਪਣ ਵਾਲਾ ਅਖੌਤੀ ਦਸਮ ਗ੍ਰੰਥ ਦਾ ਪਾਜ਼ ਉਘੇੜਦਾ
ਇਸ਼ਤਿਹਾਰ ਜਿਸ ਵਿੱਚ ਚਰਿਤ੍ਰ ਨੰ ੬੮ ਦਾ ਸੰਪੂਰਨ ਵੇਰਵਾ ਸੀ ਉਹ ਵੀ ਸੰਗਤਾਂ ਵਿੱਚ ਵੰਡਿਆ ਗਿਆ। ਇਸ
ਵੇਲੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ
ਸਰਵਉਚਤਾ ਨੂੰ ਸਮਰਪਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਦੁਰਮਤਿ
ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਗੁਰਸਿੱਖ ਫੈਮਿਲ਼ੀ ਕਲੱਬ ਫਰੀਦਾਬਾਦ ਆਦਿ
ਜੱਥੇਬੰਦੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।
(12/05/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀੳ,
ਸਤਿ ਸ਼੍ਰੀ ਅਕਾਲ!
ਆਪ ਜੀ ਨੇ ਲਿਖਿਆ ਹੈ:-
“ਵੀਰ ਜੀ, ਮੇਰਾ ਸਵਾਲ ਅਰਦਾਸ `ਚ ਦਰਜ ਸਿਰਫ ਇਸ ਪੰਗਤੀ, “ਰਹਿਤ
ਮਰਯਾਦਾ ‘ਚ ਦਰਜ ਅਰਦਾਸ ਵਿਚ ਇਹ ਦਰਜ ਹੈ, “ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ!
ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ
ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ”,
ਬਾਰੇ ਸੀ ਨਾ ਕਿ ਸਿੱਖ ਰਹਿਤ ਮਰਿਆਦਾ
ਬਾਰੇ”( ਆਪ ਜੀ ਦਾ ਪੱਤਰ ਮਿਤੀ ੧੧. ੫. ੧੨)
ਵੀਰ ਸਰਵਜੀਤ ਜੀ ਆਪ ਜੀ ਸਵਾਲ ਪੁੱਛ ਕੇ ਕਿਉਂ ਭੁੱਲ ਰਹੇ ਹੋ! ਆਪ ਜੀ ਨੇ
ਚਲਤ ਵਿਸ਼ੇ ਬਾਰੇ ਆਪਣੇ ਪਹਿਲੇ ਪੱਤਰ, ਮਿਤੀ 7.5.12 ਵਿੱਚ ‘ਦੋ ਸਵਾਲ` ਪੁੱਛੇ ਸੀ ਨਾ ਕਿ ‘ਇਕ
ਸਵਾਲ`। ਆਪ ਜੀ ਦੇ ‘ਦੋ` ਸਵਾਲ ਇੰਝ ਸਨ:-
(1) “ਆਪ ਜੀ ਦੇ ਲੇਖ, ‘ਰਹਿਤ ਅਤੇ ਦਰਸ਼ਨ ਵਿਚਲਾ ਸਬੰਧ ਅਤੇ ਅੰਤਰ’ ਦੇ
ਸਬੰਧ ‘ਚ ਬੇਨਤੀ ਹੈ ਕਿ ਪੰਥ ਪ੍ਰਵਾਨਤ ਰਹਿਤ ਮਰਯਾਦਾ ਨੂੰ ਮੰਨਦਿਆਂ ਹੋਇਆ, ਇਸ ਦੇ ਪਾਬੰਦ
ਰਹਿੰਦੇ ਹੋਏ, ਇਸ ‘ਚ ਸੋਧ ਕਰਵਾਉਣ ਲਈ ਯਤਨ ਕਰਨ ਬਾਰੇ ਆਪ ਜੀ ਦੀ ਕੀ ਰਾਏ ਹੈ?
(ਆਪ ਜੀ ਦਾ ਪਹਿਲਾ ਸਵਾਲ ਜੋ
ਕਿ ਅਰਦਾਸ ਦੀ ਪੰਗਤੀ ਬਾਰੇ ਨਹੀਂ ਬਲਕਿ ਰਹਿਤ ਮਰਿਆਦਾ ਬਾਰੇ ਸੀ)
(2)
“ਹੁਣ
ਸਵਾਲ ਪੈਦਾ ਹੁੰਦਾ ਹੈ ਕਿ ਪਾਕਿਸਤਾਨ `ਚ ਰਹਿੰਦੇ ਸਿੱਖ ਲਈ ਇਸ ਸ਼ਬਦਾਵਲੀ ਦਾ ਕੀ ਮਹੱਤਵ ਹੈ?
ਕੀ ਪਾਕਿਸਤਾਨ ਵਿੱਚ ਰਹਿਣ ਵਾਲਾ ਕੋਈ ਸਿੱਖ ਖ਼ਾਲਸਾ ਨਹੀਂ ਹੋ ਸਕਦਾ? ਕੀ ਅਰਦਾਸ `ਚ ਦਰਜ
ਉਪਰੋਕਤ ਪੰਗਤਿਆਂ ਤੇ ਮੁੜ ਵਿਚਾਰ ਨਹੀ ਕੀਤੀ ਜਾਣੀ ਚਾਹੀਦੀ”
(ਆਪ ਜੀ ਦਾ ਦੁਜਾ ਸਵਾਲ)
ਕੀ ਮੈਂ ਗਲਤ ਕਹਿ ਰਿਹਾ ਹਾਂ? ਕੀ ਆਪ ਜੀ ਨੇ ਰਹਿਤ ਮਰਿਆਦਾ ਬਾਰੇ ਵੀ ਸਵਾਲ
ਨਹੀਂ ਸੀ ਪੁੱਛਿਆ?
ਵੀਰ ਜੀ ਆਪ ਜੀ ਦੋ ਤਰਾਂ ਦੇ ਸਵਾਲ ਪੁੱਛੇ ਸੀ ਜਿਸ ਕਰਕੇ ਦਾਸ ਨੇ ਸਿੱਖ
ਰਹਿਤ ਮਰਿਆਦਾ ਬਾਰੇ ਪੁੱਛੇ ਗਏ ਸਵਾਲ ਬਾਰੇ ਵੀ ਜਵਾਬ ਦਿੱਤਾ ਸੀ ਅਤੇ ਅਰਦਾਸ ਦੀ ਪੰਗਤੀ ਬਾਰੇ ਵੀ।
ਆਪ ਜੀ ਪਾਸ ਬੇਨਤੀ ਹੈ ਕਿ ਮੇਰੇ ਜਵਾਬਾਂ ਨੂੰ ਅਪਣੇ ਦੋਹਾਂ ਸਵਾਲਾਂ ਦੇ ਸੰਧਰਭ ਵਿੱਚ ਪੜਨ ਦਾ ਜਤਨ
ਕਰੋ ਨਾ ਕਿ ਕੇਵਲ ਦੂਜੇ ਸਵਾਲ ਦੇ ਸੰਧਰਭ ਵਿਚ।
ਆਪ ਜੀ ਨੇ ਹੁਣ ਲਿਖਿਆ ਹੈ:-
“ਵੀਰ ਜੀ, ਜੇ ਮੈਂ ਗਲਤ ਨਹੀ ਸਮਝਿਆ ਤਾਂ ਤੁਹਾਡੇ
ਲਿਖਣ ਤੋਂ ਭਾਵ ਹੈ ਕਿ ਪਾਕਿਸਤਾਨ ੱਚ ਰਹਿਣ ਵਾਲੇ ਸਿੱਖ ਖਾਲਸਾ ਪੰਥ ਨਹੀ ਹਨ”
ਵੀਰ ਜੀ ਮੈਂ ਅਪਣੇ ਪਹਿਲੇ ਜਵਾਬ, ਮਿਤੀ 8.5.12 ਵਿੱਚ ਲਿਖਿਆ ਸੀ:-
“ਆਪ ਜੀ ਵਲੋਂ ਦਿੱਤੀ ਪੰਕਤੀ ਅਰਦਾਸ ਦੇ ਉਸ ਹਿੱਸੇ ਦੀ ਹੈ ਜਿਸ ਵਿੱਚ
ਕੁੱਝ ਸਿੱਖ ਜਾਂ ਇੱਕ ਸਿੱਖ ਸਮੁੱਚੇ ਖ਼ਾਲਸੇ ਦਾ ਅੰਗ ਬਣ ਕੇ ਅਰਦਾਸ ਕਰਦਾ ਹੈ”
ਵੀਰ ਜੀ ਖ਼ਾਲਸਾ ਅਤੇ ਖ਼ਾਲਸਾ ਪੰਥ ਵਿੱਚ ਫ਼ਰਕ ਹੈ। ਇੱਕ ਬੰਦਾ ਖਾਲਸਾ ਦਾ ਅੰਗ
ਹੋ ਸਕਦਾ ਹੈ ਪਰ ਸਮੁੱਚਾ/ਸਰਬੱਤ ਖਾਲਸਾ ਨਹੀਂ। ਅਰਦਾਸ ਦੀ ਸ਼ਬਦਾਵਲੀ ਹੈ
“ਪ੍ਰਿਥਮੇ ਸਰਬੱਤ ਖਾਲਸਾ ਜੀ ਕੀ
ਅਰਦਾਸ ਹੈ”। ਅਸੀਂ ਇੱਕ ਕੋਲੇਕਟਿਵ ਅਰਦਾਸ
ਦਾ ਭਾਵ ਹੈ ਨਿਜੀ ਅਰਦਾਸ ਦਾ ਨਹੀਂ। ਨਿਜੀ ਅਰਦਾਸ ਦਾ ਭਾਵ “ਹੇ
ਨਿਮਾਣਿਆਂ ਦੇ ਮਾਣ … ਦੀ ਅਰਦਾਸ ਹੈ ਜੀ”
ਵਿਚਕਾਰ ਆਉਂਦਾ ਹੈ। ਵੀਰ ਜੀ
ਚਰਚਾ ਅਧੀਨ ਅਰਦਾਸ ਦੀ ਪੰਗਤੀ ਦੇ ਪਰਿਪੇਖ ਵਿੱਚ ਪਾਕਿਸਤਾਨ ਵਿੱਚ ਰਹਿਣ ਵਾਲਾ ਸਿੱਖ ਖ਼ਾਲਸੇ ਪੰਥ
ਦਾ ਅੰਗ ਹੈ ਸਰਬੱਤ ਖ਼ਾਲਸਾ ਪੰਥ ਨਹੀਂ! ਉਹ ਜਾਣਦਾ
ਹੈ ਕਿ ਮੇਰਾ ਪੰਥ, ਸਾਮੂਹਕ ਤੋਰ ਤੇ, ਕੁੱਝ ਅਤਿ ਦੇ ਅਪਵਾਦੀ ਹਾਲਾਤਾਂ ਕਾਰਣ ਅਪਣੇ ਕੁੱਝ ਪੰਥਕ
ਸਥਾਨਾਂ ਤੋਂ ਵਿਛੁੜ ਗਿਆ ਹੋਈਆ ਹੈ। ਉਨ੍ਹਾਂ ਸਥਾਨਾਂ ਤੋਂ ਜਿਨ੍ਹਾਂ ਤੋਂ ਪੰਥ 1947 ਤੋਂ ਪਹਿਲਾਂ
ਕਦੇ ਵੀ ਉਸ ਢੰਗ ਨਾਲ ਨਹੀਂ ਸੀ ਵਿਛੜੀਆ ਜਿਵੇਂ ਕਿ 1947 ਤੋਂ ਬਾਦ!
ਇਸ ਲਈ ਉਹ ਸਿੱਖ ਪਾਕਿਸਤਾਨ ਵਿੱਚ ਹੋਂਣ ਦੇ ਬਾਵਜੂਦ ਪੰਥਕ ਸਾਰੋਕਾਰ/ਦਰਦ
ਨੂੰ ਮੁੱਖ ਰੱਖਦੇ ‘
ਸਰਬਤ
ਖ਼ਾਲਸਾ ਜੀ ਕੀ ਅਰਦਾਸ` ਵਿੱਚ ਉਹ ਪੰਗਤੀ
ਬੋਲਦਾ/ਬੋਲਦੇ ਹਨ ਜੋ ਕਿ ਆਪ ਜੀ ਨੂੰ ਬੇਮਾਈਨਾ ਲਗਦੀ ਹੈ। ਕਿਉਂਕਿ ਸ਼ਾਯਦ ਆਪ ਜੀ ਸੋਚ ਰਹੇ ਹੋ ਕਿ
ਪਾਕਿਸਤਾਨ ਵਿੱਚ ਰੰਹਿਦੇ ਸਿੱਖ ਨੂੰ ਕੀ ਲੋੜ ਹੈ ਉਹ ਪੰਗਤੀ ਬੋਲਣ ਦੀ ਜਦ ਕਿ ਉਹ ਤਾਂ ਪਾਕਿਸਤਾਨ
ਵਿੱਚ ਹੀ ਹੈ ਅਤੇ ਉਹ ਤਾਂ ਸੇਵਾ ਸੰਭਾਲ/ਦਰਸ਼ਨ ਦੀਦਾਰੇ ਤਾਂ ਕਰ ਹੀ ਰਿਹਾ ਹੈ! ਪਾਕਿਸਤਾਨ ਵਿੱਚ
ਅਗਰ ਕੋਈ ਕਮੇਟੀ ਵੀ ਹੈ ਤਾਂ ਉਹ ਕਮੇਟੀ ਵੀ ਇਸ ਗਲ ਤੋਂ ਅਣਜਾਣ ਨਹੀਂ ਕਿ ਪਾਕਿਸਤਾਨ ਵਿਚਲੇ ਪੰਥਕ
ਸਥਾਨ ਤੇ ਸਾਰੇ ਖ਼ਾਲਸਾ ਪੰਥ ਦੀ ਉਂਝ ਦੀ ਬੇ ਰੋਕ ਟੋਕ ਪਹੁੰਚ ਨਹੀਂ ਰਹੀ ਜਿਵੇਂ ਕਿ ਗੁਰੂ ਨਾਨਕ ਜੀ
ਦੇ ਬਾਦ ਤੋਂ ਲੇਕੇ, 1947 ਦੀ ਪਾਰਟੀਸ਼ਨ ਦੇ ਪਹਿਲਾਂ ਤਕ ਸੀ। ਖ਼ਾਲਸਾ ਦੀ ਹੋਮਲੇਂਡ ਵੰਡੀ ਗਈ!
ਲੱਖਾਂ ਨਿਰਦੋਸ਼ ਮਾਰੇ ਗਏ! ਉਸ ਤੋਂ ਵੱਧ ਲੱਖਾਂ ਸਿੱਖਾਂ ਨੂੰ ਅਪਣੀ ਧਰਤੀ ਦਾ ਉਹ ਹਿੱਸਾ ਛੱਡ ਕੇ
ਭਾਰਤੀ ਹਿੱਸੇ ਵਿੱਚ ਆਉਂਣਾ ਪਿਆ। ਇੱਕ ਦਮ ੯੯% ਤੋਂ ਵੱਧ ਸਿੱਖ ਨਨਕਾਣੇ ਤੋਂ ਵਿਛੁੜ ਗਏ। ਬਹੁਤ
ਛੋਟੀ ਜਿਹੀ ਗਿਣਤੀ ਹੀ ਪਾਕਿਸਤਾਨ ਰਹਿ ਪਾਈ। ਉਨ੍ਹਾਂ ਵਿਸ਼ੇਸ਼ ਸਥਾਨਾਂ ਦੀ ਸੇਵਾ ਸੰਭਾਲ-ਦਰਸ਼ਨ
ਦੀਦਾਰੇ ਦਾ ਦਾਨ ਤਾਂ ਵਾਹਿਗੁਰ ਪਾਸਿਯੋਂ ਖ਼ਾਲਸੇ ਨੇ ਮੰਗਦੇ ਹੀ ਰਹਿਣਾ ਹੈ।
ਇਸ ਵਰਤਾਰੇ ਵਿੱਚ ਇੱਕ ਸੱਚਾਈ ਇਹ ਵੀ ਸੀ ਕਿ ਭਾਰਤੀ ਭੁਮੀ ਵਿਚੋਂ
ਪਾਕਿਸਤਾਨ ਬਣੀਆ ਸੀ ਨਾ ਕਿ ਪਾਕਿਸਤਾਨ ਵਿਚੋਂ ਭਾਰਤ ਅਤੇ ਸਿੱਖ ਪਾਕਿਤਾਨੀ ਹਿੱਸੇ ਤੋਂ ਵਿਛੁੜ ਕੇ
ਭਾਰਤ ਆਏ ਸੀ ਨਾ ਕਿ ਭਾਰਤ ਛੱਡ ਕੇ ਪਾਕਿਸਤਾਨ ਗਏ ਸੀ! ‘
ਖੁੱਲੇ
ਦਰਸ਼ਨ ਦਿਦਾਰ` ਦਾ ਭਾਵ ਹੀ ਇਹ ਹੈ ਕਿ ਹੁਣ
੯੯% ਤੋਂ ਵੱਧ ਸਿੱਖ ‘ਪਾਬੰਦਿਆਂ` ਹੇਠ ਹੀ ਉਸ ਸਥਾਨ ਤੇ ਜਾ ਸਕਦੇ ਹਨ ਜਦ ਕਿ ਪਹਿਲਾਂ ਐਸਾ ਨਹੀਂ
ਸੀ। ਮੌਟੇ ਤੌਰ ਤੇ ਚੁੰਕਿ ਵੰਡ ਤੋਂ ਪਹਿਲਾਂ ਦੇ ਭਾਤਰ ਦੇ ੯੯% ਤੋਂ ਵੱਧ ਸਿੱਖ ਭਾਰਤ ਵਿੱਚ ਹੀ
ਵੱਸੇ ਇਸ ਲਈ ਤਕਸੀਮ ਤੋਂ ਬਾਦ ਇਹੀ ਵਿਚਾਰ ਸੀ ਕਿ ਸਿੱਖ ਨਨਕਾਣਾ ਸਾਹਿਬ ਤੋਂ ਵਿਛੂੜ ਗਏ ਹਨ ਜੋ ਕਿ
ਪਹਿਲਾਂ, ਸ਼ੁਰੂ ਤੋਂ ਹੀ, ਉਨ੍ਹਾਂ ਦੀ ਅਪਣੀ ਹੋਮਲੇਂਡ ਦਾ ਅੰਗ/ਅਗਾਜ਼ ਸੀ।
ਇਸ ਪੰਗਤੀ ਦੀ ਲੋੜ ਇਸ ਲਈ ਹੈ ਕਿ ਅੱਜ
ਵੀ ਸਰਬੱਤ ਖ਼ਾਲਸਾ ਖ਼ੁਦ ਨੂੰ ਗੁਰੂ ਨਾਨਕ ਦੇ ਨਨਕਾਣੇ ਦੀ ਇਤਹਾਸਕ ਅਹਿਮੀਅਤ ਅਤੇ, ਉਸ ਖੇਤਰ ਤੇ,
ਅਪਣੇ ਇਤਹਾਸਕ ਪ੍ਰਭਾਵ ਨਾਲ ਜੋੜ ਕੇ ਵੇਖਦਾ ਹੈ!
ਨਹੀਂ ਦੇਖਣਾ ਚਾਹੀਦਾ? ਬ੍ਰਾਹਮਣਵਾਦ ਹੈ? ? ਆਸ ਹੈ ਆਪ ਜੀ ਸਪਸ਼ਟ ਕਰੋਗੇ।
ਵੀਰ ਜੀ ਇਹ ਵੀ ਧਿਆਨ ਦੇਂਣਾ ਮਰਿਆਦਤ ਅਰਦਾਸ ਦੇ ਕੁੱਝ ਵਿਸ਼ੇਸ਼ ਲੱਛਣ ਹਨ।
ਸਿੱਖ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਦਾ ਦਾਨ ਵੀ ਅਕਾਲ ਪੁਰਖ ਪਾਸਿਯੋਂ ਮੰਗਦਾ ਹੀ ਰਹਿੰਦਾ ਹੈ
ਭਾਵੇਂ ਉਹ ਰੋਜ ਹੀ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕਿਉਂ ਨਾ ਕਰਦਾ ਹੋਵੇ! ! ਹੁਣ ਆਪ ਜੀ ਇਹ
ਨਹੀਂ ਕਹਿ ਸਕਦੇ ਕਿ ਰੋਜ਼ ਦਰਸ਼ਨ/ਇਸ਼ਨਾਨ ਕਰਨ ਵਾਲਾ ਦਰਸ਼ਨ ਇਸ਼ਨਾਨ ਦਾ ਦਾਨ ਕਿਉਂ ਮੰਗਦਾ ਹੈ?
ਜਾਂ ਆਪ ਜੀ ਇਹ ਨਹੀਂ ਕਹਿ ਸਕਦੇ ਕਿ
ਖ਼ਾਲਸਾ ਪੰਥ ਦਰਸ਼ਨ ਇਸ਼ਨਾਨ ਕਰ ਹੀ ਰਿਹਾ ਹੈ ਤਾਂ ਕਿਸ ਖ਼ਾਲਸੇ ਲਈ ਦਰਬਾਰ ਸਾਹਿਬ ਜੀ
ਦੇ ਦਰਸ਼ਨ ਇਸ਼ਨਾਨ ਮੰਗੇ ਜਾਂਦੇ ਹਨ?
1984 ਵਿੱਚ ਦਰਬਾਰ ਸਾਹਿਬ ਕੁੱਝ ਸਮੇਂ ਲਈ ਹਾਲਾਤਾਂ ਕਾਰਨ ਸਰਕਾਰੀ ਤੰਤ੍ਰ
ਦੇ ਹੱਥ ਰਿਹਾ। ਉਸ ਵੇਲੇ ਪੰਥ ਇਹ ਨਹੀਂ ਸੀ ਸੋਚਦਾ ਕਿ ਦਰਬਾਰ ਸਾਹਿਬ ਵਿੱਚ ਸੇਵਾ ਤਾਂ ਕੁੱਝ
ਖ਼ਾਲਸੇ ਕਰ ਹੀ ਰਹੇ ਹਨ ਅਤੇ ਕੁੱਝ ਨੂੰ ਦਰਸ਼ਨ ਦੀਦਾਰ ਵੀ ਹੋ ਹੀ ਰਹੇ ਹਨ। ਪੰਥ ਇਹ ਸੋਚ ਰਿਹਾ ਸੀ
ਕਿ ਦਰਬਾਰ ਸਾਹਿਬ ਤੋਂ ਖ਼ਾਲਸੇ ਪੰਥ ਨੂੰ ਅਲਗ ਕੀਤਾ ਗਿਆ ਹੈ।
ਰੋਜ਼ ਪਰਮਾਤਮਾ ਨੂੰ ਯਾਦ ਕਰਨ ਵਾਲਾ ਰੋਜ਼ ਹੀ ਪਰਮਾਤਮਾ ਨੂੰ ਯਾਦ ਕਰਦੇ ਰਹਿਣ
ਦਾ ਸਮਰਥ ਕਿਉਂ ਮੰਗਦਾ ਰਹਿੰਦਾ ਹੈ? ਇੰਝ ਹੀ ਬਿਬੇਕ ਦਾਨ, ਰਹਿਤ ਦਾਨ, ਕੇਸ ਦਾਨ, ਆਦਿ ਰੋਜ਼ ਹੀ
ਮੰਗਿਆ ਜਾਂਦਾ ਹੈ ਭਾਵੇਂ ਬੰਦਾ ਬਿਬੇਕੀ ਅਤੇ ਰਹਿਤੀ ਹੀ ਕਿਉਂ ਨਾ ਹੋਵੇ। ਆਪ ਜੀ ਕੀ ਸਮਝਦੇ ਹੋ
ਜਿਸ ਪਾਸ ਭਰੋਸਾ ਹੋਵੇ ਉਹ ਪਰਮਾਤਮਾ ਤੋਂ ਭਰੋਸੇ ਦੀ ਬਖ਼ਸ਼ ਦੀ ਨਿਰੰਤਰਤਾ ਨਾ ਮੰਗੇ? ਅੱਜ ਜਿਹੜੀ ਗਲ
ਹੈ, ਹੋ ਸਕਦਾ ਹੈ ਕਿ ਉਹ ਗਲ ਕਲ ਨਾ ਹੋਵੇ! ! ਇਸ ਲਈ ਜੋ ਪਾਸ ਹੈ ਉਸ ਦੀ ਨਿਰੰਤਰਤਾ ਲਈ ਵੀ ਖ਼ਾਲਸਾ
ਮਰਿਆਦਤ ਅਰਦਾਸ ਵਿੱਚ ਪਰਮਾਤਮਾ ਅੱਗੇ ਮੰਗਤਾ ਹੀ ਬਣਿਆ ਰਹਿੰਦਾ ਹੈ। ਮਰਿਆਦਤ ਅਰਦਾਸ ਨੂੰ ਇਸ
ਨੁਕਤੇ ਨਾਲ ਵੀ ਵਿਚਾਰਨ ਦਾ ਜਤਨ ਕਰੋ।
ਆਪ ਜੀ ਨੇ ਵਿਚਾਰਾਧੀਨ ਪੰਗਤੀ ਵਿੱਚ ਅਪਣੇ ਵਲੋਂ ਗਲਤੀ ਦੱਸਣ ਬਾਰੇ, ਮੇਰੇ
ਵਲੋਂ ਪੁੱਛੇ ਸਵਾਲ ਦਾ ਜਵਾਬ ਦੇਂਣਾ ਇੱਕ ਵਾਰ ਫਿਰ ਟਾਲ ਕੇ ਇੱਕ ਹੋਰ ਸਵਾਲ ਕਰ ਦਿੱਤਾ। ਆਪ ਜੀ
ਪੁੱਛਦੇ ਹੋ:-
“ਵੀਰ ਜੀ, ਬੇਨਤੀ ਹੈ ਕਿ ਪਹਿਲਾ ਹੋਏ ਤਰਕ ਹੀਨ ਫੈਸਲਿਆਂ ਬਾਰੇ ਅੱਜ
ਵਿਚਾਰ ਕਿਓ ਨਹੀ ਹੋ ਸਕਦੀ
?
“
ਸਰਵਜੀਤ ਜੀ, ਅਸੀਂ ਵਿਚਾਰ ਹੀ ਤਾਂ ਕਰ ਰਹੇ ਹਾਂ, ਕੋਈ ਘਾਹ ਨਹੀਂ ਵੱਡ
ਰਹੇ! ! ਮੈਂ ਆਪ ਜੀ ਨੂੰ ਕਦੇਂ ਕਿਹਾ ਹੈ ਕਿ ਇਸ ਵਿਸ਼ੇ ਤੇ ਵਿਚਾਰ ਨਾ ਕਰੋ? ਜੀ ਸਦਕੇ ਵਿਚਾਰ ਕਰੋ
ਅਤੇ ਮੇਰੇ ਸਵਾਲ ਦਾ ਜਵਾਬ ਦੇ ਕੇ ਅਪਣੇ ਤਰਕ ਨੂੰ ਵੀ ਪਰਖਣ ਦਾ ਮੋਕਾ ਦਿਉ!
ਅਸੀਂ ਵਿਚਾਰ ਕਰ ਰਹੇ ਹਾਂ, ਪਰ ਆਪ ਜੀ ਵਲੋਂ ਚੁੱਕੇ ਗਏ ਨੁਕਤੇ ਬਾਰੇ ਵੀ
ਤਾਂ ਵਿਚਾਰ ਹੋਂਣੀ ਚਾਹੀਦੀ ਹੈ ਜਾਂ ਨਹੀਂ? ਜੋ ਕਰ ਆਪ ਜੀ ਪਹਿਲਾਂ ਹੋਏ ਕਿਸੇ ਫ਼ੈਸਲੇ ਨੂੰ ਤਰਕਹੀਨ
ਕਹਿੰਦੇ ਹੋ ਤਾਂ ਆਪ ਜੀ ਦਾ ਤਰਕ ਵੀਂ ਤਾਂ ਵਿਚਾਰ ਰਾਹੀਂ ਪਰਖਿਆ ਜਾਣਾ ਚਾਹੀਦਾ ਹੈ! ਨਹੀਂ ਪਰਖਿਆ
ਜਾਣਾ ਚਾਹੀਦਾ? ਨਤਮਸਤਕ ਹੋ ਕੇ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ? ? ਕੀ ਆਪ ਜੀ ਦੇ ਵਿਚਾਰ ਤੇ
ਵਿਚਾਰ ਨਹੀਂ ਹੋਂਣੀ ਚਾਹੀਦੀ? ? ?
ਵਿਚਾਰ ਕਰਨ ਲਈ ਹੁਣ ਦੱਸੋ ਕਿ ਉਹ ਪੰਗਤੀ ਬੋਲਣ ਵਿੱਚ ਕੀ ਗਲਤੀ ਹੈ?
ਆਸ ਹੈ ਕਿ ਹੁਣ ਤਾਂ ਆਪ ਜੀ ਉਸ ਪੰਗਤੀ ਵਿਚਲੀ
ਗਲਤੀ ਦੱਸੋ ਗੇ।
ਵੀਰ ਜੀ ਮੇਰੇ ਵਲੋਂ ਇੱਕ ਪੰਗਤੀ ਥੋੜੀ ਅਸ਼ੁੱਧ ਲਿਖੀ ਗਈ ਸੀ। ਅਸਲ ਪੰਗਤੀ
ਇਹ ਹੈ:-
“
ਵੀਰ
ਜੀ ‘ਪੰਥਕ ਹੱਥਾ` ਤੋਂ ਮੇਰਾ ਭਾਵ ਹੈ ਸਮੁੱਚਾ ਪੰਥ ਹੈ”।
ਪੱਤਰ ਮਿਤੀ ੧੦. ੫. ੧੨ ਨੂੰ ਇਸ ਪੰਗਤੀ ਵਿੱਚ “ਕਿ”
ਸ਼ਬਦ ਫ਼ਾਲਤੂ ਪੈ ਗਿਆ ਸੀ। ਆਪ ਜੀ ਨੇ ਮੇਰੀ ਇਸ
ਪੰਗਤੀ ਤੋਂ ਜੋ ਭਾਵ ਕੱਡਿਆ ਹੈ ਸ਼ਾਯਦ ਆਪ ਜੀ ਦਾ ਕੋਈ ਪੁਰਵਾਗ੍ਰਹ ਜੋ ਕਿ ਇਸ ਚਰਚਾ ਦਾ ਵਿਸ਼ਾ
ਨਹੀਂ।
ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ,
ਹਰਦੇਵ ਸਿੰਘ, ਜੰਮੂ- ੧੨. ੫. ੧੨
************************************************************************
ਤੱਤ
ਪਰਿਵਾਰ ਨੂੰ ਸਵਾਲ
ਸਤਿਕਾਰ ਯੋਗ ਸੰਪਾਦਕ ਸਾਹਿਬ ਜੀ ਅਤੇ ਪਾਠਕ ਸੱਜਣੋਂ
ਸਤਿ ਸ਼੍ਰੀ ਅਕਾਲ!
ਤੱਤ ਪਰਿਵਾਰ ਨੇ ਸਿੱਖ ਮਾਰਗ ਤੇ ਅਪਣੇ ਪੱਤਰ ਮਿਤੀ ੭. ੫. ੧੨ ਵਿੱਚ ਜਸਬੀਰ ਸਿੰਘ ਕੈਲਗਰੀ ਜੀ
ਨੂੰ ਸੰਬੋਧਤ ਕਰਦੇ ਲਿਖਿਆ ਹੈ:-
“
ਸਾਡਾ
ਪੱਖ: ਵੀਰ ਜੀ ਨੂੰ ਭੁਲੇਖਾ ਪਿਆ ਲਗਦਾ ਹੈ।
ਅਸੀਂ ਕਾਗਜ਼, ਸਿਆਹੀ, ਜਿਲਦ ਨਾਲ ਬਣੇ ‘ਗ੍ਰੰਥ ਸਰੂਪ’ ਨੂੰ ‘ਗੁਰੂ’ ਨਹੀਂ ਮੰਣਦੇ। ਇਸ ਸੰਬੰਧੀ
ਅਸੀਂ ਸਪਸ਼ਟ ਵਿਚਾਰ ਦੇਂਦੇ ਹੋਏ ਆਪਣੇ ਪਹਿਲੇ, ਦੁਜੇ ਲੇਖ ਵਿੱਚ ਹੀ ਸਪਸ਼ਟ ਲਿਖਿਆ ਸੀ
“ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ‘ਗੁਰੂ ਗ੍ਰੰਥ ਸਾਹਿਬ ਜੀ’
ਕਹਿਣ ਤੋਂ ਭਾਵ ਉਹ ਕਾਗਜ਼, ਸਿਆਹੀ ਜਾਂ ਜ਼ਿਲਦ ਸਾਡਾ ‘ਗੁਰੂ’ ਨਹੀਂ ਹੈ, ਜਿਸ ਨਾਲ ਗੁਰੂ ਗ੍ਰੰਥ
ਸਾਹਿਬ ਦਾ ਸਰੂਪ ਬਣਿਆ ਹੈ। ਬਲਕਿ ਗ੍ਰੰਥ ਵਿੱਚ ਦਰਜ਼ ਗਿਆਨ ਹੀ ਸਾਡਾ ‘ਗੁਰੂ’ ਹੈ। ਸਰੂਪ ਤਾਂ
ਨਾਸ਼ਵਾਨ ਹੋਣ ਕਰਕੇ ਸ਼ਰੀਰ ਰੂਪ ਹੀ ਹੈ। ਸਰੂਪ ਦਾ ਸਤਿਕਾਰ ਸਿਰਫ ਇਸ ਕਰਕੇ ਹੈ ਕਿ ਉਸ ਵਿੱਚ ਗਿਆਨ
ਦਰਜ਼ ਹੈ।”
“… ਹੋਰ ਤਾਂ ਹੋਰ ਉਹ ਅੱਖਰ ਵੀ ‘ਗੁਰੂ` ਨਹੀਂ ਹਨ ਜਿਨ੍ਹਾਂ ਰਾਹੀਂ ਇਹ ਗਿਆਨ ਲਿਖਿਆ ਗਿਆ ਹੈ।
ਕਿਉਂਕਿ ਵਰਤੇ ਗਏ ਸਾਰੇ ਅੱਖਰ, ਲਫਜ਼ ਪਹਿਲਾਂ ਪ੍ਰਚਲਿਤ ਹੀ ਲਏ ਗਏ ਹਨ। ਉਹ ਸਾਰੇ ਦੇ ਸਾਰੇ ਲਗਭਗ
ਉਸੇ ਰੂਪ ਵਿੱਚ ਹੋਰ ਗ੍ਰੰਥਾਂ, ਕਿਤਾਬਾਂ ਵਿੱਚ ਵੀ ਮਿਲਦੇ ਹਨ। ਅਸਲ ਚੀਜ਼ ਤਾਂ ਉਨ੍ਹਾਂ ਅੱਖਰਾਂ,
ਲਫਜ਼ਾਂ ਦੇ ਸੰਜੋਗ ਤੋਂ ਮਿਲਦਾ ਸੁਨੇਹਾ (ਸੋਝੀ) ਹੈ, ਇਹੀ ‘ਗੁਰੂ` ਹੈ।
ਜੇ ਹੋਰ ਗੰਭੀਰ ਵਿਚਾਰ ਕਰੀਏ ਤਾਂ ਸਾਡੇ ਲਈ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਦਾ ਭਾਵ ਹੈ ‘ਉਹ ਗ੍ਰੰਥ
ਜਿਸ ਵਿੱਚ ‘ਸ਼ਬਦ ਗੁਰੂ’ (ਸੱਚ ਦਾ ਗਿਆਨ) ਦਰਜ ਹੈ’, ਨਾ ਕਿ ‘ਗ੍ਰੰਥ ਗੁਰੂ’ ਹੈ।
(
ਤੱਤ
ਪਰਿਵਾਰ)
ਇਸ ਪੱਤਰ ਦੇ ਮਾਧਿਅਮ ਮੈਂ ਤੱਤ ਪਰਿਵਾਰ ਦੇ ਸੰਪਾਦਕ ਵੀਰਾਂ ਨੂੰ ਤਿੰਨ ਸਵਾਲ ਪੁੱਛਣਾ ਚਾਹੁੰਦਾ
ਹਾਂ ਜੋ ਕਿ ਇਸ ਪ੍ਰਕਾਰ ਹਨ:-
(1) ਤੱਤ ਪਰਿਵਾਰ ਗੁਰੂ ਗ੍ਰੰਥ ਸਾਹਿਬ ਨੂੰ (ਗੁਰਬਾਣੀ ਮੰਦਾਵਣੀ ਦੇ ਸਲੋਕਾਂ ਤਕ, ਜਿਸ ਨੂੰ
ਪਰਿਵਾਰ ਨੇ ‘ਗਿਆਨ ਹੀ ਸਾਡਾ ‘ਗੁਰੂ`ਹੈ` ਲਿਖਿਆ ਹੈ) ਮੁਕੱਮਲ ਅਤੇ ਅਭੁੱਲ ਗੁਰੂ ਮੰਨਦਾ ਹੈ ਜਾਂ
ਨਹੀਂ?
(2) ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਕਹਿਣ ਤੋਂ ਆਪਣਾ ਭਾਵ ਸਪਸ਼ਟ ਕੀਤਾ ਹੈ। ਤੇ ਜੇ ਕਰ
ਸਿੱਖਾਂ ਲਈ ਵੀ
ਗੁਰੂ
ਨਾਨਕ ਤੋਂ ਭਾਵ ਉਹ ‘ਗੁਰੂ
ਸ਼ਖਸੀਅਤ` ਹੈ, ਜਿਸ ਅੰਦਰ ਸ਼ਬਦ ਗੁਰੂ (ਸਚ ਦਾ
ਗਿਆਨ) ਪ੍ਰਗਟ ਹੋਈਆ ਤਾਂ
ਪਰਿਵਾਰ ਦੱਸੇ ਕਿ ਉਨ੍ਹਾਂ ਦੇ ਉਪਰੋਕਤ ਸ਼ਬਦਾਂ ਵਿੱਚ “ਗੁਰੂ ਗ੍ਰੰਥ ਜੀ ਕਹਿਣ ਤੋਂ”
ਪਰਿਵਾਰ ਦਾ ਭਾਵ ਕਿਵੇਂ ਠੀਕ ਅਤੇ ਗੁਰੂ ਨਾਨਕ ਕਹਿਣ ਤੋਂ ਬਾਕੀ ਸਿੱਖਾਂ/ਵਿਦਵਾਨਾਂ ਦਾ ਭਾਵ ਕਿਵੇਂ
ਗਲਤ ਹੈ?
(3)
ਗੁਰਬਾਣੀ ਅੱਖਰ/ਲਫ਼ਜ਼ ਲਿਖੇ ਹਨ;
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ ਜੇ
ਕਰ ਕਬੀਰ ਜੀ ਦੇ ਇਨਾਂ ਅੱਖਰਾਂ/ਲਫ਼ਜ਼ਾਂ ਵਿਚਲਾ ਸੱਚ ਦਾ ਗਿਆਨ ਇਹ ਹੋਵੇ ਕਿ; ‘ਮਨ
ਸਾਰੀਆਂ ਗਲਾਂ ਜਾਣਦੇ ਹੋਏ ਵੀ ਅਵਗੁਣ ਕਰਦਾ ਹੈ`
ਤਾਂ ਪਰਿਵਾਰ ਦੱਸੇ ਕਿ ਬਾਣੀ ਦੇ ਲਿਖੇ
ਅੱਖਰ/ਲਫ਼ਜ਼ ਗੁਰੂ ਦੀ ਪਛਾਣ ਹਨ ਜਾਂ ‘ਮਨ ਸਾਰੀਆਂ ਗਲਾਂ ਜਾਣਦੇ ਹੋਏ ਵੀ ਅਵਗੁਣ ਕਰਦਾ ਹੈ` ਵਾਲੇ
ਅੱਖਰ/ਲਫ਼ਜ਼? ਕੀ
‘ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ’
ਅਤੇ ‘ਮਨ
ਸਾਰੀਆਂ ਗਲਾਂ ਜਾਣਦੇ ਹੋਏ ਵੀ ਅਵਗੁਣ ਕਰਦਾ ਹੈ`
ਦੋਵੇਂ ਬਰਾਬਰ ਹਨ? ਅਗਰ ਨਹੀਂ ਤਾਂ
ਕਿਉਂ ਨਹੀਂ? ਸੱਚ ਦਾ ਗਿਆਨ ਤਾਂ ਦੋਹਾਂ ਵਿੱਚ ਹੈ ਤਾਂ ਫ਼ਰਕ ਕਿੱਥੇ ਹੈ?
ਆਸ ਹੈ ਕਿ ਇਨ੍ਹਾਂ ਸਵਾਲਾਂ ਦਾ ਜਵਾਬ ਉਹ ਵੀਰ ਥੋੜਾ ਸਮਾਂ ਕੱਡਕੇ ਸੰਖੇਪ ਵਿੱਚ ਜਲਦੀ ਅਤੇ
ਜ਼ਰੂਰ ਦੇਂਣ ਗੇ।
ਹਰਦੇਵ ਸਿੰਘ, ਜੰਮੂ- ੧੨. ੫. ੧੨
(12/05/12)
ਕਰੀਮ ਬਖ਼ਸ਼ ਸਮਾਣਾ
ਬਰਖ਼ੁਰਦਾਰ ਮੱਖਣ ਸਿੰਘ ਜੀ
ਉਹੋ ਗੱਲ ਹੋਈ ਜਿਸ ਦਾ ਮੈਨੂੰ ਅਭਾਸ ਸੀ। ਮੈਂ ਇਹ ਗੱਲ ਸਮਝਣ ਤੋਂ ਅਸਮਰੱਥ ਹਾਂ ਕਿ
ਲਗਭਗ ਸਾਰੇ ਸਿੱਖ ਇਹ ਢੰਡੋਰਾ ਪਿੱਟਦੇ ਹਨ ਕਿ ਸਾਡਾ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ
ਹੈ। ਸ਼ਬਦ ਗੁਰੂ ਦੀ ਦੁਹਾਈ ਆਮ ਦਿੱਤੀ ਜਾਂਦੀ ਹੈ।
“ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ” ਤੁਕ ਦੇ ਅਰਥ ਸਪਸ਼ਟ ਹਨ ਕਿ “ਕੋਈ ਮੁਜ਼ਾਇਕਾ ਨਹੀਂ,
ਭਾਵੇਂ ਤੂੰ ਲੰਮੇ ਵਾਲ ਕਰ ਲੈ, ਜਾਂ ਭਾਵੇਂ ਤੂੰ ਉਨ੍ਹਾਂ ਨੂੰ ਰਗੜ ਕੇ ਮੁਨਵਾ ਲੈ ਅਰਥਾਤ
It matters not, whether thou wearest long hair or
whether thou shavest thy head clean”.
ਸਾਹਿਬ ਸਿੰਘ ਜੀ ਦੇ ਅਰਥਾਂ ਵਿੱਚ ਡਰ ਝਲਕਦਾ ਹੈ। ਉਨ੍ਹਾਂ ਲਮਬੇ ਕੇਸਾਂ ਦਾ ਅਰਥ ਜਟਾਂ ਕੀਤਾ ਹੈ।
ਭਗਤ ਕਬੀਰ ਦੇ ਸਮੇਂ ਸਾਰੇ ਹਿੰਦੂ ਜਟਾਂ ਨਹੀਂ ਸਨ ਰੱਖਦੇ। ਕੇਸ ਰੱਖਦੇ ਸਨ ਅਤੇ ਉਨ੍ਹਾਂ ਨੂੰ
ਵਾਹੁੰਦੇ ਸੰਵਾਰਦੇ ਵੀ ਸਨ। ਔਰਤਾਂ ਤਾਂ ਕਦੀ ਵੀ ਜਟਾਂ ਨਹੀਂ ਰੱਖਦੀਆਂ ਸਨ। ਬਾਬੇ ਰਾਮਦੇਵ ਦੀਆਂ
ਵੀ ਜਟਾਂ ਨਹੀਂ ਹਨ ਕੇਵਲ ਲੰਬੇ ਕੇਸ ਹਨ। ਕੀ ਉਹ ਸਿੱਖ ਹੋ ਗਿਆ ਹੈ। ਇਸ ਤੁਕ ਦੇ ਅਰਥਾਂ ਵਿੱਚ
ਜਟਾਂ ਅਤੇ ਸਨਿਆਸ ਦਾ ਹਵਾਲਾ ਕਿਸੇ ਡਰ ਕਰਕੇ ਪਾਇਆ ਗਿਆ ਹੈ। ਜੋ ਸਰਾਸਰ ਗ਼ਲਤ ਹੈ।
ਮੇਰੀ ਸਾਰੇ ਸਿੱਖਾਂ ਨੂੰ ਦਰਖ਼ਾਸਤ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਕਿਸੇ ਪ੍ਰੰਪਰਾ ਦੇ
ਮਗਰ ਨਾ ਲੱਗੋ।
“ਗੁਰਿ ਕਹਿਆ ਸਾ ਕਾਰ ਕਮਾਵਹੁ॥ ਗੁਰ ਕੀ ਕਰਣੀ ਕਾਹੇ ਧਾਵਹੁ” ਗੁਰਬਾਣੀ ਦਾ ਅਟੱਲ ਹੁਕਮ ਹੈ। ਇਹ
ਠੀਕ ਹੈ ਕਿ ਸਾਰੇ ਗੁਰੂ ਸਾਹਿਬਾਨ ਕੇਸਾਂਧਾਰੀ ਸਨ। ਪਰ ਅਸਾਂ ਉਨ੍ਹਾਂ ਦਾ ਭੇਖ ਨਹੀਂ ਦੇਖਣਾ ਸਿਰਫ਼
ਉਪਦੇਸ਼ ਦੇਖਣਾ ਹੈ। ਬਹੁਤੇ ਸਿੱਖ ਕੇਵਲ ਭੇਸ ਅਪਣਾ ਕੇ ਹੀ ਖ਼ੁਦ ਨੂੰ ਸਿੱਖ ਮੰਨਦੇ ਹਨ। ਪਰੰਤੂ ਬਾਣੀ
ਤਾਂ ਭੇਸ ਦੀਆਂ ਥਾਂ ਥਾਂ ਧੱਝੀਆਂ ਉੜਾਉਂਦੀ ਹੈ। ਸਿੱਖ ਹੁਣ ਫਿਰ ਸਿੱਖਾਂ ਨੂੰ ਘੇਰ ਘੇਰ ਕੇ ਭੇਸ
ਮਗਰ ਲਗਾ ਰਹੇ ਹਨ।
ਬਾਣੀ ਵਿੱਚ ਸਪਸ਼ਟ ਹੈ ਕਿ ਅੰਮ੍ਰਿਤ ਕੇਵਲ ਤੇ ਕੇਵਲ ਉਸ ਅੱਲਾ ਦਾ ਨਾਮ ਹੈ ਤਾਂ ਇਹ ਪਾਹੁਲ ਵਿੱਚ
ਕਿਥੋਂ ਆ ਗਈ। ਤੁਸੀਂ ਦੱਸੋ ਕਿ ਪਾਣੀ ਵਿੱਚ ਖੰਡਾ ਫੇਰ ਕੇ ਪਤਾਸੇ ਘੋਲ਼ ਕੇ ਤੇ ਪਾਣੀ ਨੂੰ ਬਾਣੀ
ਸੁਣਾ ਕੇ ਪਾਣੀ ਪਾਹੁਲ ਕਿਵੇਂ ਹੋ ਜਾਂਦਾ ਹੈ। ਪਾਹੁਲ ਦਾ ਅਰਥ ਤਾਂ ਪੈਰਾਂ ਵਾਲਾ ਪਾਣੀ ਹੈ। ਸੁਣਿਆ
ਹੈ ਕਿ ਪਹਿਲੇ ਗੁਰਾਂ ਦੇ ਜ਼ਮਾਨੇ ਪਾਹੁਲ ਦਾ ਰਿਵਾਜ਼ ਸੀ ਪਰ ਬਬੇਕੀ ਸਿੱਖਾਂ ਨੇ ਉਹ ਤਿਆਗ ਦਿੱਤਾ
ਜਾਂ ਅਪਣਾਇਆ ਹੀ ਨਹੀਂ। ਪਰ ਤੁਸੀਂ ਇਸ ਅਨੋਖੀ ਪਾਹੁਲ ਜਾਂ ਅੰਮ੍ਰਿਤ ਦੀ ਪ੍ਰੋੜਤਾ ਵੀ ਕਰਦੇ ਹੋ ਤੇ
ਨਾਲ ਬਾਣੀ ਵਾਲੇ ਨਾਮ ਦੀਆਂ ਵੀ ਗੱਲਾਂ ਕਰੀ ਜਾਂਦੇ ਹੋ।
ਸਿੱਖਾਂ ਨਾਲ ਮੈਂ ਜਦ ਬਾਣੀ ਦੀ ਗੱਲ ਕਰਦਾ ਹਾਂ ਤਾਂ ਉਹ ਇਤਿਹਾਸ ਦੇ ਹਵਾਲੇ ਦੇਣਾ ਸ਼ੁਰੂ ਕਰ ਦਿੰਦੇ
ਹਨ। ਜਦ ਉਨ੍ਹਾਂ ਨੂੰ ਇਤਿਹਾਸ ਦੇ ਦਰਸ਼ਣ ਕਰਾਉਂਦਾ ਹਾਂ ਤਾਂ ਪ੍ਰੰਪਰਾਵਾਂ ਵਿੱਚ ਜਾ ਵੜਦੇ ਹਨ। ਜਦ
ਪ੍ਰੰਪਰਾ ਦੀ ਗੱਲ ਕਰਦਾ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਦੇਣੇ ਸ਼ੁਰੂ ਕਰ ਦਿੰਦੇ ਹਨ।
ਕੋਈ ਤਾਂ ਦੱਸੋ ਕਿ ਸਿੱਖ ਹੋਣ ਲਈ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਮੰਨਣਾ ਹੈ ਜਾਂ ਇਤਿਹਾਸ ਮਗਰ
ਲੱਗਣਾ ਹੈ ਜਾਂ ਪ੍ਰੰਪਰਾ ਦਾ ਪੱਲਾ ਫ਼ੜਨਾ ਹੈ।
ਮੇਰਾ ਖ਼ਿਆਲ ਹੈ ਕਿ ਮੇਰਾ ਨਾਮ ਕਰਮ ਚੰਦ ਹੈ ਜਾਂ ਕਰਮ ਸਿੰਘ ਹੈ ਜਾਂ ਕਰੀਮ ਬਖ਼ਸ਼ ਇਸ ਨਾਲ ਵਾਹਿਗੁਰੂ
ਨੂੰ ਕੋਈ ਲੈਣਾ ਦੇਣਾ ਨਹੀਂ ਹੈ ਉਹ ਤਾਂ ਮੇਰਾ ਕਰਮ ਅਰਥਾਤ ਕੰਮ ਜਾਂ ਕਰਣੀ ਦੇਖਦਾ ਹੈ।
ਸਪੋਕਸਮੈਨ ਵਿੱਚ ਮੈਂ ਪੜ੍ਹਿਆ ਹੈ ਕਿ ਕੇਵਲ ਪਹਿਲੇ ਗੁਰੂ ਸਾਹਬ ਹੀ ਅਸਲ ਉਪਦੇਸ਼ ਦੇ ਗਏ ਹਨ।
ਬਾਕੀਆਂ ਨੇ ਉਸ ਦੀ ਪ੍ਰੋੜਤਾ ਹੀ ਕੀਤੀ ਹੈ। ਪਹਿਲੇ ਗੁਰੂ ਜੀ ਦਾ ਨਾਂ ਨਾਨਕ ਦੇਵ ਸੀ ਜਿਸ ਨੂੰ
ਸਪੋਕਸਮੈਨ ਵਿੱਚ ਬਾਬਾ ਨਾਨਕ ਦੇਵ ਲਿਖਿਆ ਜਾਂਦਾ ਹੈ। ਇਸੇ ਤਰਜ਼ ਤੇ ਬਾਬਾ ਰਾਮਦੇਵ ਦੇ ਨਾਂ ਵਿੱਚ
ਕੀ ਖੁਨਾਮੀ ਹੈ। ਸਿੰਘ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਲਗਾਇਆ ਹੈ ਜੋ ਗੁਰੂ ਨਾਨਕ ਦੇਵ ਜੀ ਦੇ
ਅਸੂਲ ਦੀ ਤਬਦੀਲੀ ਹੈ। ਤੁਸੀ ਹੀ ਦੱਸੋ ਕਿ ਮੈਂ ਕਰੀਮ ਬਖਸ਼ ਤੋਂ ਕਰਮ ਸਿੰਘ ਹੋ ਕੇ ਹੀ ਸਿੱਖ ਬਣ
ਸਕਦਾ ਹਾਂ?
ਚਾਹੀਦਾ ਇਹ ਹੈ ਕਿ ਸਿੱਖ ਗੁਰੂ ਦੇ ਬਾਣੀ ਰੂਪ ਉਪਦੇਸ਼ ਨਾਲ ਆਪਣੀ ਕਰਣੀ ਨੂੰ ਜੋੜ ਕੇ ਦੇਖੇ। ਹੋ ਇਹ
ਰਿਹਾ ਹੈ ਕਿ ਸਿੱਖ ਗੁਰੂ ਦੀ ਕਰਣੀ ਨਾਲ ਆਪਣੇ ਉਪਦੇਸ਼ ਜੋੜ ਜੋੜ ਮੇਰੇ ਵਰਗੇ ਸਾਦੇ ਬੰਦਿਆਂ ਨੂੰ
ਭੰਬਲ਼ ਭੂਸੇ ਵਿੱਚ ਪਾਈ ਜਾਂਦੇ ਹਨ।
ਮੇਰਾ ਇਹ ਤਰਲਾ ਤੱਤ ਗੁਰਮਤ ਵਾਲੇ ਸਾਹਬਾਂ ਨੂੰ ਵੀ ਹੈ। ਜੇ ਉਹ ਇਸ ਨੂੰ ਪੜ੍ਹਨ ਤਾਂ ਜ਼ਰੂਰ ਜਵਾਬ
ਦੇਣ। ਮੈਨੂੰ ਸੇਧ ਦੇਣ ਕਿ ਮੈਂ ਕੀ ਕਰਾਂ।
ਜਾਚਨਾ ਵਿਚ
ਕਰੀਮ ਬਖ਼ਸ਼
(ਸੰਪਾਦਕੀ ਟਿੱਪਣੀ:- ਕਰੀਮ
ਬਖ਼ਸ਼ ਜੀ ਜੋ ਗੁਰੂ ਨਾਨਕ ਸਨ ਉਹੀ ਗੁਰੂ ਗੋਬਿੰਦ ਸਿੰਘ ਸਨ। ਸਰੀਰ ਵੱਖਰੇ ਸਨ ਪਰ ਵਿਚਾਰ ਵੱਖਰੀ
ਨਹੀਂ ਸੀ। ਜੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਉਹੋ ਵਿਸਥਾਰ ਵਿੱਚ ਬਾਕੀ ਗੁਰੂਆਂ ਨੇ ਪ੍ਰਚਾਰਿਆ ਹੈ।
ਜੇ ਕਰ ਅਸੀਂ ਬਾਕੀ ਗੁਰੂਆਂ ਨੂੰ ਨਹੀਂ ਮੰਨਾਂਗੇ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਤਾਂ ਪੰਜਵੇ ਗੁਰੂ
ਨਾਨਕ ਨੇ ਤਿਆਰ ਕੀਤਾ ਸੀ ਅਤੇ ਦਸਮੇ ਗੁਰੂ ਨਾਨਕ ਨੇ ਇਸ ਨੂੰ ਗੁਰਗੱਦੀ ਦਿੱਤੀ ਸੀ। ਫਿਰ ਤਾਂ ਇਸ
ਦਾ ਕੋਈ ਅਰਥ ਨਾ ਹੋਇਆ। ਦਾੜੀ ਕੇਸ ਰੱਖਣ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ ਪਰ ਰੱਬ ਦੀ ਰਜ਼ਾ ਵਿੱਚ
ਰਾਜੀ ਰਹਿਣਾ ਅਤੇ ਸਿੱਖ ਦੀ ਵਰਦੀ ਦਾ ਇਹ ਇੱਕ ਹਿੱਸਾ ਹੈ। ਰੱਬ ਦੀ ਰਜ਼ਾ ਵਿੱਚ ਹੀ ਕੇਸ ਉਗਦੇ ਹਨ
ਅਤੇ ਇਸੇ ਨੂੰ ਹੀ ਗੁਰੂ ਨਾਨਕ ਦੇਵ ਜੀ ਨੇ “ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ।। ਹੁਕਮਿ
ਰਜਾਈ ਚਲਣਾ, ਨਾਨਕ, ਲਿਖਿਆ ਨਾਲਿ।।” ਕਿਹਾ ਹੈ ਅਤੇ ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ।। ਖੋਟੇ
ਠਵਰ ਨ ਪਾਇਨੀ ਰਲੇ ਜੂਠਾਨੈ।। ਪੰ. ੪੨੧ ਵੀ ਗੁਰਬਾਣੀ ਦੀਆਂ ਹੀ ਪੰਗਤੀਆਂ ਹਨ।
ਤੁਸੀਂ ਭੇਖ, ਰੱਬੀ ਰਜ਼ਾ ਅਤੇ ਵਰਦੀ ਨੂੰ ਰੱਲਗੱਡ ਕਰੀ ਜਾ ਰਹੇ ਹੋ। ਜਟਾਂ ਦੇ ਭੇਖ ਬਾਰੇ ਅਨੇਕਾਂ
ਫੁਰਮਾਨ ਗੁਰਬਾਣੀ ਵਿੱਚ ਮਿਲਦੇ ਹਨ ਜਿਨ੍ਹਾਂ ਵਿਚੋਂ ਕੁੱਝ ਕੁ ਇਹ ਹਨ:
ਖਟ ਕਰਮ ਕਿਰਿਆ ਕਰਿ ਬਹੁ ਬਹੁ ਬਿਸਥਾਰ ਸਿਧ ਸਾਧਿਕ ਜੋਗੀਆ ਕਰਿ ਜਟ ਜਟਾ ਜਟ ਜਾਟ ॥ ਪੰਨਾ ੧੨੯੭
ਦੰਡਧਾਰ ਜਟਧਾਰੈ ਪੇਖਿਓ ਵਰਤ ਨੇਮ ਤੀਰਥਾਏ ॥੧॥ ਪੰਨਾ ੧੧੩੯
ਤਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ ਸੁਆਉ ॥੧॥ ਜਤਨ ਭਾਂਤਨ ਤਪਨ ਭ੍ਰਮਨ ਅਨਿਕ ਕਥਨ ਕਥਤੇ ਨਹੀ ਥਾਹ
ਪਾਈ ਠਾਉ ॥ ਸੋਧਿ ਸਗਰ ਸੋਧਨਾ ਸੁਖੁ ਨਾਨਕਾ ਭਜੁ ਨਾਉ ॥੨॥੨॥੩੯॥ਪੰਨਾ ੧੩੦੬
ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ
ਨ ਪਾਈ ॥੧॥ ਮਨ ਰੇ ਸੰਸਾਰੁ ਅੰਧ ਗਹੇਰਾ ॥ ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥੧॥ ਰਹਾਉ ॥ ਕਬਿਤ ਪੜੇ
ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥ ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ ॥੨॥
ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥ ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ
ਨਾਰੀ ॥੩॥ ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ॥ ਹਰਿ ਕੇ ਨਾਮ ਬਿਨੁ ਕਿਨਿ ਗਤਿ
ਪਾਈ ਕਹਿ ਉਪਦੇਸੁ ਕਬੀਰਾ ॥੪॥੧॥ਪੰਨਾ ੬੫੪
ਕੋਟਿ ਬਿਸਨ ਅਵਤਾਰ ਸੰਕਰ ਜਟਾਧਾਰ ॥ ਚਾਹਹਿ ਤੁਝਹਿ ਦਇਆਰ ਮਨਿ ਤਨਿ ਰੁਚ ਅਪਾਰ ॥ ੪੫੫
ਬਸਤ੍ਰ ਉਤਾਰਿ ਦਿਗੰਬਰੁ ਹੋਗੁ ॥ ਜਟਾਧਾਰਿ ਕਿਆ ਕਮਾਵੈ ਜੋਗੁ ॥ਪੰਨਾ ੧੧੬੯
ਕਬਿ ਜਨ ਜੋਗੀ ਜਟਾਧਾਰਿ ॥ ਸਭ ਆਪਨ ਅਉਸਰ ਚਲੇ ਸਾਰਿ ॥੨॥ਪੰਨਾ ੧੧੯੪
ਜਿਸ ਪੰਗਤੀ ਦਾ ਹਵਾਲਾ ਤੁਸੀਂ ਵਾਰ-ਵਾਰ ਦੇ ਰਹੇ ਹੋ ਉਹ ਭਗਤ ਕਬੀਰ ਜੀ ਦੀ ਹੈ। ਇਹ ਉਪਰ ਕਬੀਰ ਜੀ
ਦਾ ਇੱਕ ਪੂਰਾ ਸ਼ਬਦ ਹੈ ਜਿਸ ਵਿੱਚ ਕਿ ਉਹ ਜੋਗੀਆਂ ਨੂੰ ਜਟਾ ਧਾਰਿ ਲਿਖ ਰਹੇ ਹਨ। ਸੋ ਕਬੀਰ ਜੀ
ਦੀਆਂ ਇਹਨਾ ਪੰਗਤੀਆਂ ਵਿੱਚ ਭੇਖ ਦਾ ਖੰਡਣ ਹੈ ਕਿ ਕੋਈ ਭੇਖ ਧਾਰ ਕੇ ਪਰਮਾਤਮਾ ਨੂੰ ਨਹੀਂ ਪਾ ਸਕਦਾ
ਸਿਰਫ ਪ੍ਰੇਮ ਨਾਲ ਹੀ ਪਾ ਸਕਦਾ ਹੈ।
ਪਾਹੁਲ ਦਾ ਮਤਲਬ ਪਾਣ ਚੜਾਉਣਾ ਵੀ ਹੈ। ਤੁਸੀਂ ਲਿਖਿਆ ਹੈ ਕਿ, “ਪਹਿਲੇ ਗੁਰਾਂ ਦੇ ਜ਼ਮਾਨੇ ਪਾਹੁਲ
ਦਾ ਰਿਵਾਜ਼ ਸੀ ਪਰ ਬਬੇਕੀ ਸਿੱਖਾਂ ਨੇ ਉਹ ਤਿਆਗ ਦਿੱਤਾ ਜਾਂ ਅਪਣਾਇਆ ਹੀ ਨਹੀਂ”। ਇਸ ਦਾ ਮਤਲਬ ਤਾਂ
ਇਹ ਹੋਇਆ ਕਿ ਬਬੇਕੀ ਸਿੱਖ ਗੁਰੂ ਨਾਨਕ ਦੇਵ ਜੀ ਨਾਲੋਂ ਸਿਆਣੇ ਸਨ।
ਕਰੀਮ ਬਖ਼ਸ਼ ਜੀ ਬਹੁਤ ਹੀ ਰੁਝੇਵੇਂ ਵਿੱਚ ਇਸ ਥੋੜਾ ਜਿਹਾ ਵਕਤ ਕੱਢ ਕੇ ਇਹ ਲਿਖਿਆ ਹੈ। ਹਾਲ ਦੀ ਘੜੀ
ਹੋਰ ਜਵਾਬ ਦੇਣ ਵਾਸਤੇ ਸਮਾਂ ਨਹੀਂ ਹੈ। ਜੇ ਕਰ ਕੋਈ ਹੋਰ ਪਾਠਕ/ਲੇਖਕ ਦੇ ਸਕਦਾ ਹੋਵੇ ਤਾਂ ਠੀਕ ਹੈ
ਨਹੀਂ ਤਾਂ ਕੁੱਝ ਸਮੇਂ ਵਾਸਤੇ ਤੁਸੀਂ ‘ਸਿੱਖ ਮਾਰਗ’ ਤੇ ਹੋਰ ਲੇਖ ਇਹਨਾ ਗੱਲਾਂ ਨਾਲ ਸੰਬੰਧਿਤ
ਪੜ੍ਹ ਸਕਦੇ ਹੋ। ਇੱਕ ਲਿੰਕ ਹੇਠਾਂ ਦੇ ਰਿਹਾ ਹਾਂ ਇਹ ਲੇਖ ਜਰੂਰ ਪੜ੍ਹਨਾ)
http://www.sikhmarg.com/2005/1030-kesh-granth-adharat.html
(12/05/12)
ਹਰਮੀਤ ਸਿੰਘ ਖਾਲਸਾ
ਵੀਰ ਕਰੀਮ ਬਖਸ਼ ਜੀ,
ਸਤਿ ਸ੍ਰੀ ਅਕਾਲ, ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਆਪ ਜੀ ਸਾਰੇ ਧਰਮ
ਗ੍ਰੰਥ ਪੜਦੇ ਹੋ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਚੰਗਾ ਸਮਝਦੇ ਹੋਏ ਉਸ ਉਪਰ
ਅਕੀਦਾ ਰਖਦੇ ਹੋ ਅਤੇ ਉਸ ਦੀ ਸਿਖਿਆ ਉਤੇ ਅਮਲ ਕਰਦੇ ਹੋ। ਵੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ
ਬਾਣੀ ਇਨਸਾਨ ਨੂੰ ਇੱਕ ਗੁਣਾ ਭਰਭੂਰ, ਔਗੁਣਾ ਜਾਂ ਕੂੜ (
ਮਾੜੀ
ਸੋਚ, ਝੂਠ, ਨਿੰਦਾ, ਚੁਗਲੀ, ਠਗੀ, ਫਰੇਬੀ, ਤ੍ਰਿਸਨਾ, ਹਉਮੇ ਆਦਿ)
ਤੋਂ ਰਹਿਤ ਜੀਵਨ ਜਿਉਣ ਲਈ ਪ੍ਰੇਰਦੀ ਹੈ ਤਾਂ ਜੋ ਇਨਸਾਨ
ਆਪਣਾ ਪੂਰਾ ਜੀਵਨ ਕਾਮਯਾਬੀ ਨਾਲ ਬਤੀਤ ਕਰਦਾ ਹੋਇਆ ਨਾਲ ਹੀ ਮਾਨਵਤਾ ਦੀ ਭਲਾਈ ਵਾਸਤੇ ਵੀ ਕੁੱਝ ਕਰ
ਸਕੇ। ਗੁਰੂ ਦੀ ਬਾਣੀ ਸਰਬਵਿਆਪੀ ਸੱਚ ਹੈ ਜੋ ਕਿ ਹਰ ਇੱਕ ਮਨੁੱਖ ਉਪਰ ਇਕੋ ਜਿਨੀ ਹੀ ਲਾਗੂ ਹੁੰਦੀ
ਹੈ ਭਾਵੇਂ ਉਹ ਕਿਸੇ ਵੀ ਧਰਮ/ਨਸਲ ਦਾ ਹੋਵੇ, ਭਾਵੇਂ ਉਹ ਕਿਤੇ ਵੀ ਰਹਿੰਦਾ ਹੋਵੇ ਇਹ ਕਿਸੇ ਨਾਲ
ਕਿਸੇ ਕਿਸਮ ਦਾ ਵਿਤਕਰਾ ਨਹੀ ਕਰਦੀ ਬਸ ਇਸ ਨੂੰ ਪੜ/ਸਮਝ ਕੇ ਇਸ ਅਨੁਸਾਰ ਆਪਣਾ ਜੀਵਨ ਬਣਾਇਆ ਹੀਂ
ਕੋਈ ਵੀ ਇਨਸਾਨ
ਕਾਮਯਾਬੀ ਵਾਲਾ ਜੀਵਨ ਬਤੀਤ ਕਰ ਸਕਦਾ ਹੈ। ਆਪ ਜੀ ਨੇ ਲਿਖਿਆ ਹੈ ਕਿ “ਮੈਂ ਰੱਬ ਨੂੰ ਯਾਦ ਕਰਦਾ
ਹਾਂ ਤੇ ਨੇਕ ਅਤੇ ਠੀਕ ਕੰਮ ਕਰਦਾ ਹਾਂ। ਕਿਸੇ ਦਾ ਹੱਕ ਨਹੀ ਮਾਰਦਾ ਕਿਸੇ ਨੂੰ ਤਕਲੀਫ ਨਹੀ ਦਿੰਦਾ”
ਵੀਰ ਜੀ ਗੁਰਬਾਣੀ ਵੀ ਇਹੋ ਜਿਹੇ ਗੁਣ ਹੀ ਇੱਕ ਇਨਸਾਨ ਨੂੰ ਆਪਣੇ ਅੰਦਰ ਧਾਰਨ ਕਰਨ ਲਈ ਪ੍ਰੇਰਦੀ
ਹੈ।
ਗੁਰਬਾਣੀ ਮੁਸਮਾਨ ਨੂੰ ਇੱਕ ਸੱਚਾ ਮੁਸਲਮਾਨ, ਹਿੰਦੂ ਨੂੰ ਇੱਕ ਸੱਚਾ
ਹਿੰਦੂ, ਸਿੱਖ ਨੂੰ ਇੱਕ ਸੱਚਾ ਸਿੱਖ ਬਨਣ ਲਈ ਪ੍ਰੇਰਦੀ ਹੈ, ਗੁਰਬਾਣੀ ਦਾ ਫੁਰਮਾਣ ਹੈ,
ਸਲੋਕੁ ਮ: ੧॥ ਮਿਹਰ ਮਸੀਤਿ, ਸਿਦਕੁ ਮੁਸਲਾ, ਹਕ ਹਲਾਲੁ ਕੁਰਾਣੁ॥ ਸਰਮ
ਸੁੰਨਤਿ, ਸੀਲੁ ਰੋਜਾ, ਹੋਹੁ ਮੁਸਲਮਾਣੁ॥ ਕਰਣੀ ਕਾਬਾ, ਸਚੁ ਪੀਰੁ, ਕਲਮਾ ਕਰਮ ਨਿਵਾਜ॥ ਤਸਬੀ ਸਾ
ਤਿਸੁ ਭਾਵਸੀ ਨਾਨਕ ਰਖੈ ਲਾਜ॥ ੧॥ {ਪੰਨਾ ੧੪੦}
ਪਦ ਅਰਥ:
—ਸਿਦਕੁ—ਨਿਸ਼ਚਾ; ਸਰਧਾ।
ਮੁਸਲਾ—ਮੁਸੱਲਾ, ਉਹ ਸਫ਼ ਜਿਸ ਉਤੇ ਬੈਠ ਕੇ ਨਿਮਾਜ਼ ਪੜ੍ਹੀਦੀ ਹੈ। ਹਕੁ ਹਲਾਲੁ—ਜਾਇਜ਼ ਹੱਕ, ਹੱਕ ਦੀ
ਕਮਾਈ। ਸਰਮ—ਸ਼ਰਮ, ਹਯਾ, ਵਿਕਾਰਾਂ ਵਲੋਂ ਸੰਗਣਾ। ਸੀਲੁ—ਚੰਗਾ ਸੁਭਾਉ। ਕਰਮ—ਚੰਗੇ ਕੰਮ, ਨੇਕ ਅਮਲ।
ਕਾਬਾ—ਮੱਕੇ ਵਿੱਚ ਉਹ ਮੰਦਰ ਜਿਸ ਦਾ ਦਰਸਨ ਕਰਨ ਮੁਸਲਮਾਨ ਜਾਂਦੇ ਹਨ।
ਅਰਥ:
— (ਲੋਕਾਂ ਉੱਤੇ) ਤਰਸ ਦੀ ਮਸੀਤ (ਬਣਾਓ), ਸਰਧਾ ਨੂੰ ਮੁਸੱਲਾ ਤੇ ਹੱਕ ਦੀ ਕਮਾਈ ਨੂੰ ਕੁਰਾਨ
(ਬਣਾਓ)। ਵਿਕਾਰ ਕਰਨ ਵਲੋਂ ਝੱਕਣਾ—ਇਹ ਸੁੰਨਤ ਹੋਵੇ, ਚੰਗਾ ਸੁਭਾਉ ਰੋਜ਼ਾ ਬਣੇ। ਇਸ ਤਰ੍ਹਾਂ (ਹੇ
ਭਾਈ!) ਮੁਸਲਮਾਨ ਬਣ। ਉੱਚਾ ਆਚਰਣ ਕਾਬਾ ਹੋਵੇ, ਅੰਦਰੋਂ ਬਾਹਰੋਂ ਇਕੋ ਜਿਹੇ ਰਹਿਣਾ—ਪੀਰ ਹੋਵੇ,
ਨੇਕ ਅਮਲਾਂ ਦੀ ਨਿਮਾਜ਼ ਤੇ ਕਲਮਾ ਬਣੇ। ਜੋ ਗੱਲ ਉਸ ਰੱਬ ਨੂੰ ਭਾਵੇ ਉਹੀ (ਸਿਰ ਮੱਥੇ ਤੇ ਮੰਨਣੀ,
ਇਹ) ਤਸਬੀ ਹੋਵੇ। ਹੇ ਨਾਨਕ! (ਅਜਿਹੇ ਮੁਸਲਮਾਨ ਦੀ ਰੱਬ) ਲਾਜ ਰੱਖਦਾ ਹੈ। ੧।
ਵੀਰ ਕਰੀਮ ਬਖਸ਼ ਜੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਇੱਕ ਕਿਤਾਬ
“ਸਿੱਖ ਧਰਮ ਫਿਲਾਸਫੀ”
ਜਿਸ ਦੀ ਕੀਮਤ 130 ਰੁਪਏ ਹੈ ਜਰੂਰ ਪੜ੍ਹੋ, ਇਸ ਕਿਤਾਬ
ਵਿੱਚ ਬਹੁਤ ਸਾਰੇ ਵਖਰੇ ਵਖਰੇ ਮੁਦਿਆਂ ਬਾਰੇ (ਜਿਵੇਂ ਕਿ ਕੇਸ, ਗੁਰਦਵਾਰਾ, ਆਵਾਗਵਨ, ਮੁਕਤੀ,
ਸਵਗ-ਨਰਕ, ਪਾਪ-ਪੁਨ, ਹੁਕਮ, ਬਖਸ਼ਿਸ ਆਦਿ) ਸਿੱਖ ਧਰਮ ਦੇ ਦ੍ਰਿਸ਼ਟੀਕੋਣ ਬਾਰੇ ਬਹੁਤ ਹੀ ਸਰਲ ਅਤੇ
ਖੂਬਸੂਰਤ ਭਾਸ਼ਾ ਵਿੱਚ ਬਿਆਨ ਕਿਤਾ ਹੋਇਆ ਹੈ ਆਪ ਜੀ ਨੂੰ ਇਸ ਕਿਤਾਬ ਤੋਂ ਸਿੱਖ ਧਰਮ ਜੋ ਕਿ ਮਾਨਵਤਾ
ਦਾ ਧਰਮ ਹੈ, ਬਾਰੇ ਬਹੁਤ ਹੀ ਵਡਮੁਲੀ ਜਾਨਕਾਰੀ ਹਾਸਿਲ ਹੋਵੇਗੀ, ਇਹ ਕਿਤਾਬ ਆਪ ਜੀ ਨੂੰ ਹੇਠ ਲਿਖੇ
ਪਤੇ ਤੋਂ ਪਰਾਪਤ ਹੋ ਜਾਵੇਗੀ,
ਸਿੱਖ ਮਿਸ਼ਨਰੀ ਕਾਲਜ, ਫੀਲਡ ਗੰਜ, 1051/14, ਲੁਧਿਆਣਾ-141008
ਫੋਨ: 0161-5021815.
ਆਪ ਜੀ ਨੇ ਸਿਰਫ ਇੱਕ ਮਨੀਆਡਰ ਉਪਰ ਦਿਤੇ ਹੋਏ ਵੇਰਵੇ ਅਨੁਸਾਰ 145 ਰੁਪਏ
ਦਾ ਬਨਾਣਾ ਹੈ, ਉਸ ਉਪਰ ਆਪਣਾ ਵੀ ਪਤਾ ਲਿਖਣਾ ਹੈ ਅਤੇ ਉਸ ਉਪਰ ਲਿਖਣਾ ਹੈ ਕਿ ਆਪ ਜੀ ਨੂੰ “ਸਿੱਖ
ਧਰਮ ਫਿਲਾਸਫੀ” ਕਿਤਾਬ ਭੇਜ ਦਿਤੀ ਜਾਏ, ਕਿਤਾਬ ਆਪ ਜੀ ਦੇ ਘੱਰ ਮਨੀਆਡਰ ਭੇਜਨ ਤੋਂ ਬਾਅਦ 20 ਕੁ
ਦਿਨਾ ਦੇ ਵਿੱਚ ਪਹੁੰਚ ਜਾਵੇਗੀ। ਜੇ ਕੋਈ ਔਖ ਲੱਗੇ ਤਾਂ ਦਾਸ ਨੂੰ ਆਪਣਾ ਪਤਾ ਦੱਸ ਦੇਣਾ ਦਾਸ ਆਪ
ਜੀ ਨੂੰ ਭਿਜਵਾ ਦੇਵੇਗਾ।
ਦਾਸਰਾ
ਹਰਮੀਤ ਸਿੰਘ ਖਾਲਸਾ
ਮੋਬਾਇਲ ਨੰਬਰ: 09406971948
(12/05/12)
ਚਰਨਜੀਤ ਸਿੰਘ ਬਰੈਂਮਪਟਨ
ਕਰੀਮ ਬਖ਼ਸ਼ ਜੀ
ਕਾਹਲ ਨਾ ਕਰੋ। ਗੁਰਬਾਣੀ ਵਿਚਾਰ ਜਾਰੀ ਰਖੋ। ਹੌਲੀ ਹੌਲੀ ਜੋ ਕੁੱਝ ਵੀ ਸਾਰਥਕ ਹੈ,
ਉਹ ਤੁਹਾਡੇ ਕੋਲ ਰਹਿ ਜਾਵੇਗਾ। ਅਸਾਰਥਕ ਆਪਣੇ ਆਪ ਛੁੱਟ ਜਾਵੇਗਾ। ਤੁਸੀ ਮੰਨ ਦੀ ਸਿੱਖੀ ਦੀ ਗੱਲ
ਕੀਤੀ ਹੈ। ਪਰ ਗੱਲ ਸਿਰਫ ਮੰਨ ਦੀ ਨਹੀਂ ਹੈ।
ਬਾਤ ਨਿਕਲੇਗੀ ਤੋ ਦੂਰ ਤਲਕ ਜਾਏਗੀ।
ਇਸਲਾਮ ਬਾਰੇ ਮੈਨੂੰ ਕੁੱਝ ਵੀ ਨਹੀਂ ਪਤਾ। ਮੈਂ ਕਦੇ ਕੁਰਾਨ ਸ਼ਰੀਫ ਪੜੀ ਨਹੀਂ। ਸੋ ਮੈਂ ਮੰਨ
ਕੇ ਚਲਦਾ ਹਾਂ ਕਿ ਮੁੰਹਮਦ ਸਾਹਿਬ ਜਰੂਰ ਖੁਦਾ ਦੇ ਪੈਗੰਬਰ ਹੋਣਗੇ। ਪਰ ਪੰਜਾਬੀਆਂ ਦਾ ਇਹ ਫੈਸਲਾ
ਕਿ ਨਾਨਕ ਨਾਲ ਜੁੜਨਾ ਹੈ ਜਾਂ ਮੁੰਹਮਦ ਸਾਹਿਬ ਨਾਲ ਜੁੜਨਾ ਹੈ, ਇੱਕ ਦਿਸ਼ਾ ਨਿਰਧਾਰਿਤ ਕਰਦਾ ਹੈ।
ਪੰਜਾਬੀਆਂ ਦਾ ਨਾਨਕ ਨਾਲ ਜੁੜਣ ਦਾ ਅਰਥ ਹੈ ਕਿ ਪੰਜਾਬ ਜਾਂ ਕਾਫੀ ਹੱਦ ਤਕ ਉਸ ਸਾਰੇ ਇਲਾਕੇ ਜਿਸ
ਨੂੰ ਸਿੰਧੂ ਘਾਟੀ ਦੀ ਸਭਿਅਤਾ ਕਿਹਾ ਜਾਂਦਾ ਸੀ, ਨਾਲ ਜੁੜਨਾ। ਪੰਜਾਬ ਦੀ ਹਰ ਚੀਜ ਚੰਗੀ ਜਾਪਣੀ।
ਫਲਸਫੇ ਦੇ ਨਾਲ ਇਸ ਦੀ ਬੋਲੀ, ਇਤਿਹਾਸ, ਸਭਿਅਤਾ, ਤੀਰਥ, ਪਹਿਰਾਵਾ, ਰੀਤੀ ਰਿਵਾਜ ਆਦਿ ਸਭ ਚੰਗਾ
ਜਾਪਣਾ।
ਇਸਲਾਮ ਜਿੰਨਾ ਮਰਜੀ ਚੰਗਾ ਹੋਵੇ ਪਰ ਪੰਜਾਬੀਆਂ ਦਾ ਆਪਣਾ ਨਹੀਂ ਹੈ। ਜਿਹਨਾਂ ਕੌਮਾਂ ਕੋਲ ਆਪਣਾ
ਕੁੱਝ ਨਹੀਂ ਸੀ, ਉਹਨਾਂ ਨੇ ਤੇ ਬਾਹਰ ਵੱਲ ਮੂੰਹ ਕਰਨਾ ਹੀ ਹੋਈਆ ਪਰ ਪੰਜਾਬੀਆਂ ਨੂੰ ਇਹ ਛੁਟ ਨਹੀਂ
ਹੈ। ਇਸਲਾਮ ਨਾਲ ਜੁੜਨਾ ਜਿਤਨਾ ਮਰਜੀ ਲਾਭਦਾਇਕ ਹੋਵੇ ਪਰ ਮੇਰੇ ਮੁਤਾਬਿਕ ਤੇ ਜਦੋਂ ਕੋਈ ਪੰਜਾਬੀ
ਇਸਲਾਮ ਧਾਰਣ ਕਰਦਾ ਹੈ, ਉਸ ਦਾ ਸਿਰਫ ਇਤਨਾ ਹੀ ਮਤਲਬ ਹੈ ਕਿ ਆਪਣਾ ਸਭ ਕੁੱਝ ਛਡ ਕੇ ਦੂਜਿਆਂ ਦੇ
ਲੜ ਲਗਣਾ। ਆਪਣੀ ਬੋਲੀ ਨਾਲੋਂ ਦੂਜਿਆਂ ਦੀ ਬੋਲੀ ਚੰਗੀ ਲਗਣੀ। ਆਪਣੀ ਸਭਿਅਤਾ ਨਾਲੋਂ ਦੂਜਿਆਂ ਦੀ
ਸਭਿਅਤਾ ਚੰਗੀ ਲਗਣੀ। ਆਪਣੇ ਇਤਿਹਾਸ ਨਾਲੋਂ ਦੂਜਿਆਂ ਦੇ ਇਤਿਹਾਸ ਵਿੱਚ ਜਿਆਦਾ ਰੂਚੀ ਹੋਣੀ, ਆਪਣੇ
ਫਲਸਫੇ ਨਾਲੋਂ ਦੂਜਿਆਂ ਦਾ ਫਲਸਫਾ ਚੰਗਾ ਲਗਣਾ। ਪੰਜਾਬੀਆਂ ਦਾ ਆਪਣਾ ਤੇ ਨਾਨਕ ਹੈ। (ਗੋਰਖ ਵੀ
ਪੰਜਾਬੀਆਂ ਦਾ ਆਪਣਾ ਹੈ।)
ਭੁੱਲ ਚੁਕ ਦੀ ਮਾਫੀ। ਮੇਰਾ ਲਿਖਣ ਦਾ ਸਿਰਫ ਇਤਨਾ ਹੀ ਕਾਰਣ ਸੀ ਕਿ ਜੋ ਕੁੱਝ ਵੀ ਤੁਸੀ ਫੈਸਲਾ
ਲਵੋਗੇ, ਉਸ ਦੇ ਸਿਰਫ ਸਿੱਧੇ ਹੀ ਨਹੀਂ ਸਗੋਂ ਅਸਿੱਧੇ ਪਰਿਣਾਮ ਵੀ ਬਹੁਤ ਹੋਣਗੇ ਅਤੇ ਇਹ ਬਹੁਤ ਦੂਰ
ਤੱਕ ਜਾਣਗੇ।
ਚਰਨਜੀਤ ਸਿੰਘ
ਬਰੈਂਮਪਟਨ
(12/05/12)
ਮਨਦੀਪ ਸਿੰਘ ‘ਵਰਨਨ’
ਸਿੱਖੀ ਲਹਿਰ ਪਿੰਡਾਂ ਵਿੱਚ ਕਰ
ਰਹੀ ਹੈ ਅਣਥੱਕ ਗੁਰਮਤਿ ਪ੍ਰਚਾਰ ਸੇਵਾ ਗੁਰਮਤਿ ਗਿਆਨ ਮਿਸ਼ਨਰੀ ਕਾਲਿਜ ਦੇ ਸਮੂਹ ਸਟਾਫ ,
ਵਿਦਿਆਰਥਾਂ ਵਲੋਂ ਆਰੰਭੀ ‘ਸਿੱਖੀ ਲਹਿਰ’ ਪ੍ਰਚਾਰਕ ਲਹਿਰ ਪਿੰਡਾਂ ਵਿੱਚ ਵਿਚਰ ਰਹੀ ਹੈ ਤੇ ਹਰ
ਪੱਧਰ ਤੇ ਗੁਰਮਤਿ ਦਾ ਪ੍ਰਚਾਰ ਕਰ ਰਹੀ ਹੈ । ਪ੍ਰਿੰ: ਗੁਰਬਚਨ ਸਿੰਘ ਜੀ ਦੇ ਨਾਲ -ਨਾਲ ਸਾਰੇ ਹੀ
ਮੁੱਖ ਪ੍ਰਚਾਰਕ ਤੇ ਸੇਵਾਦਾਰ ਆਪ ਵਿਅਕਤੀਗਤ ਤੌਰ ਤੇ ਪਿੰਡਾਂ ਵਿੱਚ ਵਿਚਰਕੇ ਪਿੰਡਾਂ ਦੀ ਸਿੱਖ
ਸੰਗਤ ਨਾਲ ਗੁਰਮਤਿ ਵਿਚਾਰ ਸਾਂਝੇ ਕਰ ਰਹੇ ਹਨ, ਸਿੱਖ ਫਲਸਫੇ ਨਾਲ ਸੰਬੰਧਿਤ ਫਿਲਮਾਂ ਵਿਖਾਈਆਂ ਜਾ
ਰਹੀਆਂ ਹਨ । ਬੱਚਿਆਂ ਤੋਂ ਲੈਕੇ ਬਜ਼ੁਰਗ ਇਹਨਾਂ ਕੈਂਪਾਂ ਵਿਚ ਆ ਰਹੇ ਹਨ ਤੇ ਉਹਨਾਂ ਦੇ ਸਵਾਲਾਂ
ਦੇ ਜਵਾਬ ਵੀ ਗੁਰਮਤਿ ਅਨੁਸਾਰੀ ਦਿੱਤੇ ਜਾ ਰਹੇ ਹਨ । ਗੁਰਮਤਿ ਭਰਪੂਰ ਲਿਟਰੇਚਰ ਅਤੇ ਪੁਸਤਕਾਂ ਵੀ
ਉਪਲਬਧ ਕਰਵਾਈਆਂ ਜਾ ਰਹੀਆਂ ਹਨ । ਆਪ ਸੰਗਤ ਵਿੱਚ ਵਿਚਰਕੇ ਹੋ ਰਹੇ ਇਸ ਪ੍ਰਚਾਰ ਦੀ ਸਲਾਹਣਾ ਕਰਨੀ
ਬਣਦੀ ਹੈ । ਸਾਡੀ ਕੌਮ ਨੂੰ ਇਹੋ ਜਿਹੇ ਉਪਰਾਲਿਆਂ ਦੀ ਸਖਤ ਜ਼ਰੂਰਤ ਹੈ, ਕਿਉਂਕਿ ਪਿੰਡਾਂ ਵਿੱਚ
ਗੁਰਮਤਿ ਸਿਧਾਂਤ ਪਹੁੰਚਣਾ ਬਹੁਤ ਜ਼ਰੂਰੀ ਹੈ, ਸਾਡੀਆਂ ਸਿਰਮੌਰ ਸੰਸਥਾਵਾਂ ਤਾਂ ਸ਼ਾਇਦ ਇਸ ਪਾਸੇ
ਤੋਂ ਕਿਨਾਰਾਂ ਕਰ ਬੈਠੀਆ ਹਨ ਪਰ ਧਰਮ ਅਤੇ ਸ਼ਰਧਾ ਦੇ ਨਾਂ ਤੇ, ਸਿੱਖੀ ਪਿਆਰ ਨਾਲ ਲਬਰੇਜ਼ ਸਿੱਖ
ਸੰਗਤਾਂ ਉੱਤੇ ਕਈ ਭੁੱਖੀਆਂ ਗਿਰਝਾਂ ਘਾਤ ਲਾਈ ਬੈਠੀਆਂ ਹਨ । ਸਿੱਖ ਕੌਮ ਦਾ ਵਿੱਦਿਅਕ ਹੋਣਾ ਇਸ
ਸਮੇਂ ਦੀ ਮੁੱਖ ਲੋੜ ਹੈ । ਗੁਰੂ ਕਿਰਪਾ ਕਰੇ ਤੇ ਸਾਰਾ ਪੰਜਾਬ ਹੀ ਇਸ ਲਹਿਰ ਦੇ ਪੱਧਰ ਤੇ ਆਣ ਖੜੇ
ਤੇ ਇਹਨਾਂ ਵੀਰਾਂ ਨੂੰ ਕਾਮਯਾਬੀ ਹੋਵੇ।
ਮਨਦੀਪ ਸਿੰਘ ‘ਵਰਨਨ’

ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
(11/05/12)
ਸਰਵਜੀਤ ਸਿੰਘ
ਸ.
ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਸ. ਹਰਦੇਵ ਸਿੰਘ ਜੰਮੂ ਜੀ, ਆਪ ਲਿਖਦੇ ਹੋ, “ਵੀਰ ਜੀ ਮੈਂ ਕਿੱਧਰੇ ਨਹੀਂ ਲਿਖਿਆ
ਕਿ ਅਰਦਾਸ ਵਿੱਚ ਕੋਈ ਸੋਧ ਦੀ ਵਿਚਾਰ ਕਰਨੀ ਮੁੱਡਲੇ ਅਸੂਲਾਂ ਵਿਰੁੱਧ ਹੈ। ਮੇਰੇ ਕਹਿਣ ਤੋਂ ਭਾਵ
ਇਹ ਸੀ ਕਿ ਕਿੱਧਰੇ, ਕੋਈ ਬਦਵਾਲ ਕਰਨ ਦੇ ਸੁਜਾਅ ਵਿੱਚ ਕੋਈ ਐਸੀ ਗਲ ਨਹੀਂ ਹੋਂਣੀ ਚਾਹੀਦੀ ਜੋ ਕਿ
ਸਿੱਖੀ ਦੇ ਮੁੱਡਲੇ ਅਸੂਲਾਂ ਦੇ ਵਿਰੁੱਧ ਹੋਵੇ। ਇਹ ਗਲ ਮੈਂ ਸਿੱਖ ਰਹਿਤ ਮਰਿਆਦਾ ਬਾਰੇ ਆਪ ਜੀ
ਵਲੋਂ ਪੁੱਛੇ ਸਵਾਲ ਦੇ ਸੰਧਰਭ ਵਿੱਚ ਕਹੀ ਸੀ ਨਾ ਕਿ ਅਰਦਾਸ ਬਾਰੇ ਆਪ ਜੀ ਦੇ ਸਵਾਲ ਦੇ ਸੰਧਰਭ
ਵਿਚ”।
ਵੀਰ ਜੀ, ਮੇਰਾ ਸਵਾਲ ਅਰਦਾਸ `ਚ ਦਰਜ ਸਿਰਫ ਇਸ ਪੰਗਤੀ, “ਰਹਿਤ ਮਰਯਾਦਾ ‘ਚ ਦਰਜ ਅਰਦਾਸ ਵਿਚ
ਇਹ ਦਰਜ ਹੈ, “ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ
ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ
ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ”, ਬਾਰੇ ਸੀ
ਨਾ ਕਿ ਸਿੱਖ ਰਹਿਤ ਮਰਿਆਦਾ ਬਾਰੇ।
ਅੱਗੇ ਆਪ ਜੀ ਲਿਖਦੇ ਹੋ, “ਵੀਰ ਜੀ ‘ਪੰਥਕ ਹੱਥਾ’ ਤੋਂ ਮੇਰਾ ਭਾਵ ਹੈ ਕਿ ਸਮੁੱਚਾ ਪੰਥ ਹੈ।
ਕੁੱਝ ਇਤਹਾਸਕ ਗੁਰਦੂਆਰਿਆਂ ਦਾ ਪ੍ਰਬੰਧ ਅਤੇ ਸੇਵਾ ਤਕ ਪੰਥ ਦੀ ਬੇ-ਰੋਕ ਟੋਕ ਪਹੁੰਚ ਨਹੀਂ ਹੈ ਜਿਸ
ਲਈ ਪਾਕਿਸਤਾਨ ਵਿੱਚ ਰਹਿਣ ਵਾਲਾ ਸਿੱਖ ਵੀ ਸਮੁੱਚੇ ਖ਼ਾਲਸਾ ਪੰਖ ਦੀ ਭਾਵਨਾ ਅਨੁਸਾਰ ਪਰਮਾਤਮਾ ਅੱਗੇ
ਅਰਦਾਸ ਕਰਦਾ ਹੈ ਕਿ ਉਨ੍ਹਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਪਰਮਾਤਮਾ ਖ਼ਾਲਸੇ ਪੰਥ ਨੂੰ ਬਖ਼ਸ਼ੇ”
ਵੀਰ ਜੀ, ਜੇ ਮੈਂ ਗਲਤ ਨਹੀ ਸਮਝਿਆ ਤਾਂ ਤੁਹਾਡੇ ਲਿਖਣ ਤੋਂ ਭਾਵ ਹੈ ਕਿ ਪਾਕਿਸਤਾਨ `ਚ ਰਹਿਣ ਵਾਲੇ
ਸਿੱਖ ਖਾਲਸਾ ਪੰਥ ਨਹੀ ਹਨ। ਪਰ ਆਪ ਨੇ 8 ਮਈ ਦੇ ਪੱਤਰ `ਚ ਲਿਖਿਆ ਸੀ, “ਵੀਰ ਜੀ ਥੋੜਾ ਜਿਹਾ
ਸੋਚ ਨੂੰ ਖੋਲੀਏ! ਗੁਰੂਆਂ ਨੇ ਇੱਕ ਪੰਥ ਦੇ ਸਿਧਾਂਤ ਨੂੰ ਦ੍ਰਿੜ ਕਰਵਾਈਆ ਹੈ। ਦਸ਼ਮੇਸ਼ ਜੀ ਨੇ ਇਸੇ
ਸਿਧਾਂਤ ਅਨੁਸਾਰ ਖ਼ਾਲਸਾ ਆਰਡਰ ਰਾਹੀਂ ਅਪਣੇ ਬਾਦ ਦੀ ਪੰਥਕ ਬਨਾਵਟ ਨੂੰ ਘੜੀਆ”।
ਵਿਰ ਜੀ, ਮੇਰੀ ਸਮਝ ਮੁਤਾਬਕ ਤੁਹਾਡੀ ਲਿਖੀ ਹੋਈ 8 ਮਈ ਵਾਲੀ ਉਪ੍ਰੋਕਤ ਪੰਗਤੀ ਦਾ ਭਾਵ ਤਾ ਇਹ ਹੈ
ਕਿ ਦੁਨੀਆਂ ਦੇ ਕਿਸੇ ਵੀ ਕੋਨੇ `ਚ ਰਹਿਣ ਵਾਲਾ ਸਿੱਖ ਖਾਲਸਾ ਪੰਥ ਦਾ ਮੈਂਬਰ ਹੈ। ਜਿਸ ਮੁਤਾਬਕ
ਪਾਕਿਸਤਾਨ ਦੇ ਸਿਖ ਵੀ ਖਾਲਸਾ ਪੰਥ ਹਨ। ਹੁਣ ਆਪ ਦੀ ਕਿਸ ਗੱਲ ਤੇ
ਯਕੀਨ ਕੀਤਾ ਜਾਵੇ?
ਵੀਰ ਜੀ, ਆਪ ਜੀ ਦੇ ‘ਪੰਥਕ ਹੱਥਾ’ ਤੋਂ ਤਾਂ ਸਿਰਫ ਇਹ ਹੀ ਭਾਵ ਨਿਕਲਦਾ ਹੈ ਕਿ ‘ਸ਼੍ਰੋਮਣੀ
ਗੁਰਦਵਾਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ’। ਇਹ ਕਿਵੇਂ ਮੰਨ ਲਿਆ ਜਾਵੇ ਕਿ ਆਪ ਜੀ ਨੂੰ ਪਾਕਿਸਤਾਨ
ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਜਾਣਕਾਰੀ ਨਹੀ ਹੈ। ਜੇ ਪਾਕਿਸਤਾਨ `ਚ ਰਹਿਣ ਵਾਲੇ ਸਿੱਖ ‘ਖਾਲਸਾ
ਪੰਥ’ ਹਨ ਤਾਂ ਇਹ ਪੰਗਤੀ ਬੇ ਲੋੜੀ ਹੈ।
ਆਪ ਦੇ ਸਵਾਲ, “ਹੁਣ ਆਪ ਜੀ ਦੱਸੋ ਕਿ ਪੰਥਕ ੲੋਕੇ ਦੇ ਭਾਵ ਅਨੁਸਾਰ ਅਰਦਾਸ ਦੀ ਇਸ ਪੰਕਤੀ ਵਿੱਚ
ਕੀ ਗਲਤ ਹੈ”?
ਵੀਰ ਜੀ, ਇਸ ਪੰਗਤੀ `ਚ ਗਲਤ ਕੀ ਹੈ? ਇਹ ਸਵਾਲ ਕਰਨ ਤੋਂ ਪਹਿਲਾ ਤਾਂ
ਇਹ ਦੱਸੋ ਕਿ ਇਸ ਪੰਗਤੀ ਦੀ ਲੋੜ ਕਿਓ ਹੈ?
ਅੱਗੇ ਆਪ ਜੀ ਲਿਖਦੇ ਹੋ, “ਆਸ ਹੈ ਕਿ ਆਪ ਜੀ ਆਪਣੇ ਨੁਕਤੇ ਤੇ ਮੁੜ ਵਿਚਾਰ ਕਰੋਗੇ। ਵੀਰ ਜੀ ਇਹ
ਆਪ ਤਕ ਪੁੱਜੀ ਇਹ ਦਲੀਲ ਕਿਸੇ ਦੀ ਨਾਸਮਝੀ ਹੈ। ਮੈਂ ਆਪ ਜੀ ਦੇ ਅੱਗੇ ਫ਼ਿਰ ਬੇਨਤੀ ਕਰ ਦੇਵਾਂ ਕਿ
ਪਿੱਛਲੇ ਵਿਦਵਾਨਾਂ ਵਲੋਂ ਕੀਤੇ ਪੰਥਕ ਫ਼ੈਸਲਿਆਂ ਬਾਰੇ ਪਹਿਲਾਂ ਸੁਣੇ-ਸੁਣਾਏ ਤਰਕਹੀਨ ਵਿਚਾਰਾਂ ਨੂੰ
ਪਰਖਣ ਦੀ ਲੋੜ ਹੈ”
ਵੀਰ ਜੀ, ਬੇਨਤੀ ਹੈ ਕਿ ਪਹਿਲਾ ਹੋਏ ਤਰਕ ਹੀਨ ਫੈਸਲਿਆਂ ਬਾਰੇ ਅੱਜ
ਵਿਚਾਰ ਕਿਓ ਨਹੀ ਹੋ ਸਕਦੀ?
ਸਤਿਕਾਰ ਸਹਿਤ
ਸਰਵਜੀਤ ਸਿੰਘ
(11/05/12)
ਕਰੀਮ ਬਖ਼ਸ਼ ਸਮਾਣਾ
ਸਰਦਾਰ ਜੀ, ਮੈਂ ਸਮਾਣੇ ਦਾ ਹਾਂ।
ਸਾਡੇ ਵਡੇ ਵਡੇਰੇ ਹਿੰਦੂ ਧਰਮ ਛੱਡ ਕੇ ਮੁਸਲਮਾਨ ਬਣੇ ਸਨ। ਪਰ 1947 ਵਿੱਚ ਅਸੀਂ ਇਥੇ ਰਹਿ ਗਏ ਤੇ
ਆਪਣੇ ਨਾਂ ਹਿੰਦੂਆਂ ਵਾਲੇ ਧਰ ਲਏ। ਜਦ ਹੁਣ ਹਾਲਾਤ ਸੁਧਰੇ ਹਨ ਤਾਂ ਅਸੀਂ ਮੁੜ ਇਸਲਾਮੀ ਨਾਂ ਧਰਾ
ਲਏ ਹਨ। ਮੈਂ ਹੁਣ ਸਾਰੇ ਧਰਮਾ ਦੇ ਗ੍ਰੰਥ ਪੜ੍ਹਦਾ ਹਾਂ। ਮੇਰਾ ਅਕੀਦਾ ਹੁਣ ਗੁਰੂ ਗ੍ਰੰਥ ਸਾਹਿਬ
ਵਿੱਚ ਹੈ ਪਰ ਮੇਰਾ ਭਾਈਚਾਰਾ ਮੁਸਲਮਾਨ ਹੈ। ਇਸਲਾਮ ਵਿੱਚ ਸ਼ਰਾ ਦੀ ਬਹੁਤ ਸਖ਼ਤ ਪਾਬੰਦੀ ਹੈ। ਸਿੱਖੀ
ਵਿੱਚ ਅਜਿਹੀ ਪਾਬੰਦੀ ਨਹੀਂ ਹੈ। ਨਾ ਰੋਜ਼ੇ ਨਾ ਵਰਤ ਨਾ ਨਮਾਜ਼। ਪਹਿਨਣ ਓਡਣ ਦੀ ਵੀ ਪਾਬੰਦੀ ਨਹੀਂ
ਹੈ। ਖਾਣ ਪੀਣ ਦੀ ਵੀ ਨਹੀਂ। ਮੈਨੂੰ ਅਜਿਹਾ ਲਗਦਾ ਹੈ ਕਿ ਸਿੱਖੀ ਇੱਕ ਬਿਹਤਰੀਨ ਨਵੇਕਲਾ ਅਤੇ
ਅਸਲੋਂ ਨਵਾਂ ਧਰਮ ਹੈ। ਮੈਂ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਤੇ ਅਮਲ ਕਰਦਾ ਹਾਂ। ਰੱਬ ਨੂੰ ਯਾਦ
ਰਖਦਾ ਹਾਂ ਤੇ ਨੇਕ ਅਤੇ ਠੀਕ ਕੰਮ ਕਰਦਾ ਹਾਂ। ਕਿਸੇ ਦਾ ਹੱਕ ਨਹੀਂ ਮਾਰਦਾ ਕਿਸੇ ਨੂੰ ਤਕਲੀਫ਼ ਨਹੀਂ
ਦਿੰਦਾ। ਇਥੇ ਮੈਂ ਗੁਰੁਦੁਆਰੇ ਜਾਂਦਾ ਹਾਂ ਤਾਂ ਉਹ ਮੈਨੂੰ ਸਿੱਖ ਨਹੀਂ ਸਮਝਦੇ। ਕਹਿੰਦੇ ਹਨ ਕਿ
ਪਹਿਲਾਂ ਅੰਮ੍ਰਿਤ ਛਕੋ। ਮੈਂ ਕਹਿੰਦਾ ਹਾਂ ਕਿ ਨਾਮ ਅੰਮ੍ਰਿਤ ਹੈ ਜੋ ਮੈਂ ਰੋਜ ਛਕਦਾ ਹਾਂ। ਗੁਰੂ
ਗ੍ਰੰਥ ਸਾਹਿਬ ਇਹੀ ਕਹਿੰਦੇ ਹਨ। ਪਰ ਇਹ ਗੁਰਦੁਆਰੇ ਵਾਲ਼ੇ ਪਾਣੀ ਨੂੰ ਅੰਮ੍ਰਿਤ ਕਹਿੰਦੇ ਹਨ। ਇੱਕ
ਹੋਰ ਇਹ ਕਹਿੰਦੇ ਕਿ ਮੈਂ ਵਾਲ ਰੱਖਾਂ। ਬਾਣੀ ਵਿੱਚ ਮੈਂ ਪੜ੍ਹਿਆ ਹੈ ਭਾਵੇਂ ਲਾਂਬੇ ਕੇਸ ਕਰ ਭਾਵੇਂ
ਘਰਰ ਮੁਡਾਇ। ਤੁਸੀਂ ਦੱਸੋ ਮੈਂ ਬਾਣੀ ਮੰਨਾ ਕਿ ਇਨਹਾਂ ਦੀ ਮੰਨਾਂ। ਕਿਸੇ ਨੇ ਮੈਨੂੰ ਦੱਸਿਆ ਕਿ
ਤੱਤਗੁਰਮਤਿ ਵਾਲਿਆਂ ਨੂੰ ਪੁਛੋ। ਉਨ੍ਹਾਂ ਦਾ ਮੈਨੂੰ ਪਤਾ ਨਹੀਂ ਮਿਲਿਆ। ਫਿਰ ਮੈਨੂੰ ਸਿੱਖ ਮਾਰਗ
ਦਾ ਪਤਾ ਲੱਗਾ ਸੋ ਤੁਹਾਨੂੰ ਬੇਨਤੀ ਫ਼ੁਰਮਾ ਰਿਹਾ ਹਾਂ। ਮੈਨੂੰ ਕੋਈ ਰਾਹੇ ਪਾਵੋ ਮੈਂ ਕੀ ਕਰਾਂ।
ਮਹਾਰਾਜ ਨੇ ਕਿਹਾ ਹੈ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਜੇ ਮੈਂ ਆਪਣੀ ਸੁਰਤ ਤੋਂ ਸ਼ਬਦ ਗੁਰੂ ਬਾਣੀ
ਦੇ ਸੰਦੇਸ਼ ਨੂੰ ਅਪਣਾ ਲਵਾਂ ਤਾਂ ਵਾਲ ਰੱਖਣੇ ਤੇ ਅੰਮ੍ਰਿਤ ਛਕਣ ਦੀ ਕੀ ਜ਼ਰੂਰਤ ਹੈ। ਇਹ ਵੀ ਕਹਿੰਦੇ
ਹਨ ਕਿ ਆਪਣੇ ਨਾ ਨਾਲ ਮੈਂ ਸਿੰਘ ਲਾਵਾਂ। ਇਨ੍ਹਾਂ ਨੂੰ ਕਰੀਮ ਤੋਂ ਵੀ ਨਫ਼ਰਤ ਹੈ। ਸਿੱਖੀ ਤਾਂ ਮਨ
ਦੀ ਹੁੰਦੀ ਹੈ ਇਹ ਲੋਕ ਤਨ ਦੀ ਬਣਾਈ ਫ਼ਿਰਦੇ ਹਨ। ਜੇ ਮੈਂ ਕੰਮ ਮਾੜੇ ਕਰਦਾ ਰਹਾਂ ਬੱਸ ਕਰੀਮ ਬਖ਼ਸ਼
ਬਦਲ ਕੇ ਕਰਮ ਸਿੰਘ ਬਣਜਾਵਾਂ ਤਾਂ ਕੀ ਹੋਵੇਗਾ। ਕੋਈ ਭਲਾ ਸਿੱਖ ਮੈਨੂੰ ਰਾਹ ਦੱਸੇ।
ਕਰੀਮ ਬਖ਼ਸ਼ ਸਮਾਣਾ
(ਸੰਪਾਦਕੀ ਟਿੱਪਣੀ:- ਕਰੀਮ
ਬਖ਼ਸ਼ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਸਮੁੱਚੀ ਮਨੁੱਖਤਾ ਲਈ ਹੈ। ਇਸ ਨੂੰ ਪੜ੍ਹ ਕੇ ਅਤੇ
ਅਮਲ ਕਰਕੇ ਕੋਈ ਵੀ ਆਪਣਾ ਜੀਵਨ ਸੁਧਾਰ ਸਕਦਾ ਹੈ। ਹਰੀ ਪਰਮੇਸ਼ਰ ਦਾ ਨਾਮ ਹੀ ਅੰਮ੍ਰਿਤ ਹੈ ਅਤੇ
ਸਿੱਖੀ ਵਿੱਚ ਪ੍ਰਵੇਸ਼ ਲਈ ਖੰਡੇ ਦੀ ਪਹੁਲ ਹੈ। ਕੇਸ ਪਰਮਾਤਮਾ ਦੀ ਰੱਬੀ ਦਾਤ ਅਤੇ ਹੁਕਮ ਰਜਾਈ
ਚੱਲਣਾ ਹੈ। ਲੰਮੀਆਂ ਜਟਾਂ ਅਤੇ ਟਿੰਡ ਘੜਾਉਣ ਨੂੰ ਗੁਰਬਾਣੀ ਵਿੱਚ ਭੇਖ ਕਿਹਾ ਹੈ। ਤੁਸੀਂ ਸ਼ਰਧਾਲੂ
ਦੇ ਤੌਰ ਤੇ ਕਿਸੇ ਵੀ ਗੁਰਦੁਆਰੇ ਵਿੱਚ ਜਾ ਸਕਦੇ ਹੋ ਅਤੇ ਜੋ ਕਿਸੇ ਨਾਮ ਕਰਕੇ ਕਿਸੇ ਨਾਲ ਨਫਰਤ
ਕਰਦੇ ਹਨ ਉਹ ਗੁਰਮਤਿ ਤੋਂ ਅਨਜਾਣ ਹਨ। ਕਿਸੇ ਨੂੰ ਜਬਰੀ ਮਜਬੂਰ ਕਰਕੇ ਕੇਸ ਰਖਾਉਣੇ ਗੁਰਮਤਿ ਨਹੀਂ
ਹੈ)
(11/05/12)
‘ਸਿੱਖ ਮਾਰਗ ਦਾ ਇੱਕ ਪਾਠਕ’
ਅਖੰਡਪਾਠਾਂ ਦੀ ਸੇਲ ਅਤੇ ਠੇਕੇਦਾਰੀ:
ਨਾਨਕਸਰ ਕਲੇਰਾ ਵਿੱਚ ਹੁੰਦੇ ਬਾਣੀ ਦੇ ਵਪਾਰ ਦਾ ਭਾਡਾ ਅੱਜ ਪਾਠੀ ਸਿੰਘਾ ਨੇ ਧਰਨਾ ਮਾਰ ਕੇ
ਫੋੜਿਆ:
ਅਖੰਡਪਾਠਾ ਵਿੱਚ ਵੀ ਠੇਕੇਦਾਰੀ ਸਿਸਟਮ ਚੱਲਦਾ ਹੈ ਨਾਨਕਸਰ ਸੰਪਰਦਿਕਾ ਵਿੱਚ:
ਜਗਰਾਉ (ਮਲਕ) ਪੰਜਾਬ ਵਿੱਚ ਹਰੇਕ ਸਰਕਾਰੀ ਗੈਰ ਸਰਕਾਰੀ ਮਹਿਕਮਿਆ ਵਿੱਚ ਅੱਜ ਕੱਲ
ਠੇਕੇਦਾਰੀ ਸਿਸਟਮ ਭਾਰੂ ਹੈ, ਪਰ ਅੱਜ ਸਤਿਗੁਰਾ ਦੀ ਪ੍ਰਵਿੱਤਰ ਬਾਣੀ ਨੂੰ ਵੀ ਕੁੱਝ ਸਾਧਾ ਨੇ ਵਪਾਰ
ਬਣਾਕੇ ਰੱਖ ਦਿੱਤਾ ਹੈ ਇਸ ਤੇ ਵੀ ਠੇਕੇਦਾਰੀ ਸਿਸਟਮ ਲਾਗੂ ਕਰ ਦਿੱਤਾ ਹੈ ਜਿਸ ਅਧੀਨ ਅਖੰਡ ਪਾਠਾ
ਦੀਆ ਚੱਲਣ ਵਾਲੀਆ ਅਕੋਤਰੀਆਂ ਦੌਰਾਨ ਪਾਠੀ ਸਿੰਘਾ ਨੂੰ ਵੀ ਠੇਕੇ ਤੇ ਪਾਠ ਕਰਨ ਦਾ ਠੇਕਾ ਦਿੱਤਾ
ਜਾਦਾ ਹੈ ਜਿਥੇ ਪਾਠ ਕਰਨ ਵਾਲੇ ਦੇ ਪੱਲੇ ਕੁੱਝ ਨਹੀ ਪੈਦਾ ਪਰ ਪਾਠਾ ਦਾ ਠੇਕੇਦਾਰ ਸਾਧਾ ਨਾਲ
‘ਆੜੀ’ ਪਾਕੇ ਚੰਗੀ ਕਮਾਈ ਕਰ ਲੈਦਾ ਹੈ ਜਿਸ ਦਾ ਪਰਦਾਫਾਸ ਅੱਜ ਠਾਠ ਨਾਨਕਸਰ ਕਲੇਰਾ ਵਿੱਖੇ ਪੰਜਾਬ
ਸਮੇਤ ਗੁਆਂਢੀ ਰਾਜਾ ਤੋ ਆਏ ਪਾਠ ਕਰਨ ਵਾਲੇ ਪਾਠੀ ਸਿੰਘਾਂ ਨੇ ਇੱਕ ਬਾਬੇ ਖਿਲਾਫ ਧਰਨਾ ਮਾਰ ਕੇ ਕਰ
ਦਿੱਤਾ, ਜਿਸ ਤੇ ਹਰ ਗੁਰਸਿੱਖ ਪ੍ਰੇਮੀ ਦਾ ਸਿਰ ਸਰਮ ਨਾਲ ਝੁਕ ਜਾਦਾ ਹੈ ਕਿਉਕਿ ਜਿਸ ਬਾਬੇ ਨਾਨਕ
ਦੀ ਬਾਣੀ ਨੂੰ ਦੁਨੀਆ ਦਾ ਹਰੇਕ ਵੱਡੇ ਤੋ ਵੱਡਾ ਆਗੂ ‘ਧੁਰ ਕੀ ਬਾਣੀ ਮੰਨਦਾ ਹੈ’ ਉਸਨੂੰ ਨਾਨਕਸਰ
ਸੰਪ੍ਰਦਿਕਾ ਦੇ ਬਾਬੇ ਨੇ ਵਪਾਰ ਬਣਾ ਕਿ ਰੱਖ ਦਿੱਤਾ ਹੈ ਤੇ ਬਾਣੀ ਦੇ ਨਾਮ ਤੇ ਲੱਖਾ ਰੁਪਏ ਬਾਬੇ
ਬਰਸੀ ਮਨਾਕੇ ਕਮਾ ਰਹੇ ਹਨ, ਦੂਜੇ ਪਾਸੇ ਬਾਣੀ ਪੜਨ ਵਾਲੇ ਪਾਠੀ ਸਿੰਘਾ ਦਾ ਸ਼ੋਸ਼ਣ ਵੀ ਕਰੀ ਜਾਦੇ
ਹਨ।
ਜਗਰਾਉ ਨੇੜੈ ਪੈਦੇ ਠਾਠ ਨਾਨਕਸਰ ਕਲੇਰਾ ਵਿੱਖੇ ਅੱਜ 150 ਤੋ ਉਪਰ ਪਾਠੀ ਸਿੰਘਾ ਨੇ ਇਕੱਠੇ ਹੋਕੇ
ਨਾਨਕਸਰ ਸੰਪਰਦਿਕ ਦੇ ਬਾਬੇ ਲੱਖਾ ਸਿੰਘ ਅਤੇ ਉਸਦੇ ਪੈਰੋਕਾਰਾ ਵਿਰੁੱਧ ਰੇਲਵੇ ਸਟੇਸਨ ਨਾਨਕਸਰ
ਵਿੱਖੇ ਧਰਨਾ ਮਾਰਦੇ ਹੋਏ ਨਾਨਕਸਰ ਵਿੱਖੇ ਬਾਬਿਆ ਵੱਲੋ ਬਾਣੀ ਦੇ ਵਪਾਰ ਦਾ ਪਰਦਾਫਾਸ ਕੀਤਾ ਅਤੇ
ਆਪਨੇ ਨਾਲ ਇਸ ਬਾਬੇ ਦੇ ਪੇਰੋਕਾਰਾ ਵੱਲੋ ਕੀਤੀ ਧੱਕੇਸਾਹੀ ਦਾ ਰੋਣਾ ਪੱਤਰਕਾਰਾ ਅਗੇ ਰੋਇਆ ਅਤੇ
ਦੱਸਿਆਂ ਕਿ ਕਿਵੇ ਅਖੌਥੀ ਬਾਬੇ ਸਤਿਗੁਰਾ ਦੀ ਬਾਣੀ ਦੀ ਆੜ ਵਿੱਚ ਅੰਨੀ ਸਰਧਾ ਬਾਨ ਸੰਗਤ ਨੂੰ ਲੁੱਟ
ਰਹੇ ਹਨ। ਰੇਲਵੇ ਸਟੇਸਨ ਤੇ ਧਰਨਾਮਾਰੀ ਬੈਠੇ ਬਾਬਾ ਬਲਜਿੰਦਰ ਸਿੰਘ ਪ੍ਰਧਾਨ ਬਾਬਾ ਬੁੱਢਾ ਸਿੰਘ
ਗ੍ਰੰਥੀ ਸਭਾ, ਬਾਬਾ ਨੱਛਤਰ ਸਿੰਘ ਸੀਨੀਅਰ ਮੀਤ ਪ੍ਰਧਾਨ ਗੁਰਮਿਤ ਗ੍ਰੰਥੀ ਸਭਾਂ, ਬਾਬਾ ਸੁਰਜੀਤ
ਸਿੰਘ ਮੌਜੀ ਸੰਗਰੂਰ ਸਮੇ ਸਮੂਹ ਪਾਠੀ ਸਿੰਘਾਂ ਨੇ ਦੱਸਿਆਂ ਕਿ ਉਹਨਾਂ ਨੂੰ ਬਾਬਾ ਸਾਧੂ ਸਿੰਘ ਜੀ
ਦੀ ਮਨਾਈ ਜਾ ਰਹੀ ਬਰਸੀ ਤੇ ਅਖੰਡਪਾਠਾ ਦੀ ਚੱਲਣ ਵਾਲੀਆ ਅਕੌਤਰੀ ਤੇ ਸੱਦਿਆਂ ਗਿਆਂ ਸੀ ਜਿਸ ਸਮ਼ੇ
ਪਰ ਇੱਕ ਪਾਠ ਦਾ 2500 ਰੁ ਸੌਦਾ ਤੈਅ ਹੋਇਆਂ ਸੀ ਜਦੋ ਉਹ ਕੱਲ ਨਾਨਕਸਰ ਪਹੁੰਚ ਗਏ ਤਾ ਬਾਬਾ ਲੱਖਾ
ਸਿੰਘ ਦੇ ਮੁੱਖ ਸੇਵਾਦਾਰ ਜਿਸ ਹੱਥ ਅਖੰਡਪਾਠਾ ਦਾ ਠੇਕਾ ਸੀ ਨੇ ਕਿਹਾ ਕ ਇੱਕ ਪਾਠ ਦਾ ਕੇਵਲ 1600
ਰੁ ਹੀ ਤੁਹਾਨੂੰ ਮਿਲੇਗਾ ਇਸ ਤੋ ਵੱਧ ਉਹ ਨਹੀ ਦੇ ਸਕਦੇ ਜਿਸ ਤੇ ਸਮੂਹ ਪਾਠੀ ਮਨ ਗਏ ਕਿ ਉਹ ਦੂਰੋ
ਦੂਰੋ ਬੱਸਾ ਤੇ ਖਰਚ ਕਰਕੇ ਆਏ ਹਨ, ਪਰ ਅੱਜ ਜਦੋ ਪਾਠਾ ਦੀ ਲੜੀ ਸੁਰੂ ਹੋਣ ਲੱਗੀ ਤਾ ਨਾਨਕਸਰ ਵਾਲੇ
ਬਾਬੇ ਨੇ ਕਿਹਾ ਕਿ ਪਾਠ ਕਰਨ ਦਾ ਪੰਜ ਸੌ ਰੁਪਇਆਂ ਹੀ ਦਿੱਤਾ ਜਾਵੇਗਾ ਇਸ ਤੋ ਵੱਧ ਨਹੀ ਜਿਸ ਕਿਸੇ
ਨੇ ਪੰਜ ਸੌ `ਚ ਪਾਠ ਕਰਨਾ ਹੈ ਉਹ ਕਰ ਸਕਦਾ ਹੈ ਨਹੀ ਤਾ ਇਥੁ ਜਾਉ, ਸਮੂਹ ਪਾਠੀ ਸਿੱਘਾ ਨੇ ਭਰੇ ਮਨ
ਨਾਲ ਜਦੋ ਨਾਨਕ ਸਰ ਦੇ ਬਾਬੇ ਨੂੰ ਕਿਹਾ ਕਿ ਪਾਠ ਦਾ ਸੌਦਾ ਤਾ ਪੱਚੀ ਸੌ `ਚ ਹੋਇਆ ਸੀ ਜਿਸਤੇ
ਉਹਨਾਂ ਨੂੰ ਨਾਨਕਸਰ ਤੋ ਪੁਲਿਸ ਦੀ ਤਾਕਤ ਨਾਲ ਕੱਢ ਦਿੱਤਾ। ਨਾਨਕਸਰ ਵਿੱਖੇ ਬਾਬਾ ਸਾਧੂ ਸਿੰਘ ਦੀ
ਬਰਸੀ ਤੇ ਪਾਠ ਕਰਨ ਲਈ ਸੱਦੇ ਪਾਠੀਆਂ ਨੇ ਦੱਸਿਆ ਕਿ ਨਾਨਕਸਰ ਵਾਲੇ ਬਾਬੇ ਆਪ ਪ੍ਰਤੀ ਪਾਠ ਦਾ
ਸੰਗਤਾ ਕੋਲੋ ਨੌ ਹਜਾਰ ਰੁਪਏ ਤੋ ਲੈਕੇ 51 ਹਜਾਰ ਰੁਪਏ ਤੱਕ ਪਾਠ ਦੇ ਲੇਦੇ ਹਨ ਪਰ ਸਾਨੂੰ ਪਾਠ ਕਰਨ
ਦੇ ਚੰਦ ਰੁਪਏ ਦੇਕੇ ਸਾਰ ਦਿੱਤਾ ਜਾਦਾ ਹੈ ਉਹਨਾਂ ਬਾਣੀ ਦੇ ਹੁੰਦੇ ਵਪਾਰ ਦਾ ਪਰਦਾਫਾਸ ਕਰਦੇ ਹੋਏ
ਕਿਹਾ ਕਿ ਹਰੇਕ ਬਾਬੇ ਦੇ ਅਗੇ ਛੋਟੇ ਬਾਬੇ ਹਨ ਜੋ ਪਾਠੀ ਸਿੱਘਾ ਦੇ ਇੱਕ ਠੇਕੇਦਾਰ ਨਾਲ ਪਾਠ ਕਰਨ
ਦਾ ਇਕੱਠਾ ਸੌਦਾ ਕਰ ਲੈਦੇ ਹਨ ਅਗੋ ਠੇਕੇਦਾਰ ਆਪਨਾ ਕਮਿਸ਼ਨ ਵਿੱਚ ਰੱਖ ਕੇ ਅਗੇ ਪਾਠ ਕਰਨ ਦਾ ਠੇਕਾ
ਦੇ ਦਿੰਦਾ ਹੈ ਉਹ ਅਗੋ ਇਲੱਗ ਇਲੱਗ ਇਲਾਕਿਆਂ ਵਿੱਚੋ ਪਾਠੀ ਸੱਦ ਲੈਦਾ ਹੈ ਬਾਬੇ ਜੋ ਖੁਦ ਪਾਠ ਨਹੀ
ਕਰਦੇ ਪਰ ਕਮਾਈ ਸਭ ਤੋ ਜਿਆਦਾ ਕਰ ਲੈਦੇ ਹਨ ਇਸ ਤੋ ਬਿਨਾ ਠੇਕੇਦਾਰਾ ਨੂੰ ਵੀ ਮੋਟੀ ਕਮਾਈ ਹੋ ਜਾਦੀ
ਹੈ ਪਰ ਮਿਹਨਤ ਕਰ ਕੇ ਪਾਠ ਕਰਨ ਵਾਲੇ ਪਾਠੀ ਨੂੰ ਸਿਰਫ ਕੁਝਕੋ ਪੈਸੇ ਦਿੱਤੇ ਜਾਦੇ ਹਨ ਉਸ ਵਿੱਚੋ
ਵੀ ਪਾਠੀਆ ਦਾ ਸਰਦਾਰ ਕਮਿਸ਼ਨ ਛੱਕ ਜਾਂਦਾ ਹੈ, ਇਸ ਮੌਕੇ ਰੇਲਵੇ ਸਟੇਸਨ ਤੇ ਪਾਠੀ ਸਿੰਘਾਂ ਨੇ
ਰੱਜਕੇ ਨਾਹਰੇਬਾਜੀ ਕੀਤੀ ਤੇ ਇਹ ਬਾਣੀ ਦੇ ਵਪਾਰ ਦੇ ਕੀਤੇ ਜਾ ਰਿਹੇ ਧੰਦੇ ਦਾ ਮਾਮਲਾ ਤੇ ਉਹਨਾਂ
ਨਾਲ ਹੋਈ ਧੱਕੇਸਾਹੀ ਦਾ ਮਾਮਲਾ ਅਕਾਲ ਤਖਤ ਦੇ ਜਥੇਦਾਰ ਦੇ ਧਿਆਨ ਵਿੱਚ ਲਿਆਉਣ ਦਾ ਮਤਾ ਪਾਸ ਕੀਤਾ
ਤੇ ਗਿਆਰਾ ਮੈਬਰੀ ਕਮੇਟੀ ਬਣਾਕੇ ਸਾਰੀ ਰਿਪੋਰਟ ਤਖਤਾ ਦੇ ਜਥੇਦਾਰ ਨੂੰ ਮਿਲਕੇ ਦੇਣ ਦਾ ਫੈਸਲਾ
ਕੀਤਾ, ਇਸ ਮੌਕੇ ਗਿਆਨੀ ਬਚਿੱਤਰ ਸਿੰਘ ਰਾਏਕੋਟ, ਗੁਰਮੀਤ ਸਿੰਘ ਅੰਬਾਲਾ, ਗੁਰਕੀਰਤ ਸਿੰਘ ਨਾਭਾ,
ਅਮਰ ਸਿੰਘ ਹਨੂੰਮਾਨਗੜ੍ਹ, ਕੁਲਦੀਪ ਸਿੰਘ ਗੋਬਿੰਦਗੜ੍ਹ, ਅਜੀਤ ਸਿੰਘ ਦਾਸੂਵਾਲ, ਜਰਨੈਲ ਸਿੰਘ
ਤਾਜੇਚੱਕ, ਜਗਿੰਦਰ ਸਿੰਘ ਜਲੰਧਰ, ਹਰੀ ਸਿੰਘ ਭੁੱਲਰਗੜ੍ਹ, ਤਰਸੇਮ ਸਿੰਘ ਗੜਸੰਕਰ, ਹਰਮੇਲ ਸਿੰਘ
ਦਦਰਾਲਾ, ਲੈਬਰ ਸਿੰਘ ਲੁਧਿਆਣਾ, ਚਰਨਜੀਤ ਸਿੰਘ ਕੋਟ ਈਸੇਖਾਨ, ਦਰਸਨ ਸਿੰਘ ਸਮੇਤ 150 ਦੇ ਕਰੀਬ
ਪਾਠੀ ਸਿੰਘਾ ਜੋ ਪੰਜਾਬ ਸਮੇਤ ਹੋਰ ਰਾਜਾ ਵਿੱਚੋ ਪਾਠ ਕਰਨ ਲਈ ਨਾਨਕਸਰ ਆਏ ਸਨ ਨੇ ਰੋਸ ਪ੍ਰਦਸਨ
ਕੀਤਾ।
ਫੋਟੋ ਕੈਪਸਨ---- ਪਾਠੀ ਸਿੰਘ ਨਾਨਕਸਰ ਦੇ ਰੇਲਵੇ ਸਟੇਸਨ ਤੇ ਪ੍ਰਦਰਸਨ ਕਰਦੇ ਹੋਏ।
‘ਸਿੱਖ ਮਾਰਗ ਦਾ ਇੱਕ ਪਾਠਕ’
(11/05/12)
ਡਾ. ਗੁਰਮੀਤ ਸਿੰਘ ਬਰਸਾਲ/ ਅਵਤਾਰ ਸਿੰਘ ਮਿਸ਼ਨਰੀ
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਦੀਆਂ ਸਰਗਰਮੀਆਂ
(ਡਾ. ਗੁਰਮੀਤ ਸਿੰਘ ਬਰਸਾਲ) ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਨਿਰੋਲ
ਧਾਰਮਿਕ ਸੰਸਥਾ ਹੈ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਬਾਣੀ ਦਾ ਹੀ ਪ੍ਰਚਾਰ
ਕਰਦੀ ਹੈ। ਜਿਸ ਦੇ ਸੇਵਕ ਗੁਰਮਤਿ ਬਾਰੇ ਲਿਖ ਕੇ, ਧਾਰਮਿਕ ਸਟੇਜਾਂ, ਰੇਡੀਓ ਟਾਕਸ਼ੋਆਂ ਵਿੱਚ ਬੋਲ
ਕੇ ਅਤੇ ਧਾਰਮਿਕ ਲਿਟ੍ਰੇਚਰ ਦੀਆਂ ਸਟਾਲਾਂ ਰਾਹੀਂ ਧਰਮ ਪ੍ਰਚਾਰ ਕਰਦੇ ਹਨ। ਅਖਬਾਰੀ ਮੀਡੀਏ,
ਇੰਟ੍ਰਨੈੱਟ ਵੈਬਸਾਈਡਾਂ ਅਤੇ ਫੇਸ ਬੁੱਕ ਰਾਹੀਂ ਵੀ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਪਿਛਲੇ ਮਹੀਨੇ ਵੈਸਾਖੀ ਦੇ ਜੋੜ-ਮੇਲੇ ਤੇ ਭਾਈ ਅਵਤਾਰ ਸਿੰਘ ਮਿਸ਼ਨਰੀ ਦਾ “ਵੈਸਾਖੀ, ਅੰਮ੍ਰਿਤ ਅਤੇ
ਖਾਲਸਾ” ਵਿਸ਼ੇ ਤੇ ਲਿਖਿਆ ਲੇਖ ਕਈ ਅਖਬਾਰਾਂ, ਰਸਾਲਿਆਂ ਅਤੇ ਵੈਬਸਾਈਟਾਂ ਤੇ ਛਪ ਚੁੱਕਾ ਹੈ। ਇਸ
ਸੰਸਥਾ ਵੱਲੋਂ ਪ੍ਰਬੰਧਕਾਂ ਦੇ ਸਹਿਯੋਗ ਨਾਲ ਵੈਸਾਖੀ ਤੇ ਸਟਾਲ ਲਾ ਕੇ ਵੀ ਧਰਮ ਪ੍ਰਚਾਰ ਕੀਤਾ ਸੀ।
ਵਰਲਡ ਸਿੱਖ ਫੇਡਰੇਸ਼ਨ ਜੋ ਨਵੀਂ ਜਥੇਬੰਦੀ ਹੋਂਦ ਵਿੱਚ ਆਈ ਹੈ ਨੇ ਵੀ ਗੁਰਬਾਣੀ ਕਥਾ ਦੀਆਂ ਸੀਡੀਆਂ
ਭਾਰੀ ਗਿਣਤੀ ਵਿੱਚ ਵੰਡੀਆਂ।
ਅਪ੍ਰੈਲ 2012 ਦੇ ਆਖਰੀ ਸ਼ਨੀਵਾਰ ਨੂੰ ਜੋ ਬੇਪੁਆਂਇੰਟ ਗੁਰਦੁਆਰਾ ਸਾਹਿਬ ਨੇੜੇ ਪਿਟਸਬਰਗ ਦੀ
ਸੂਝਵਾਨ ਕਮੇਟੀ ਨੇ ਭਾਈ ਜੋਗਾ ਸਿੰਘ ਜਨਰਲ ਸਕੱਤਰ ਦੇ ਉੱਦਮ ਨਾਲ ਭਗਤ ਰਵਿਦਾਸ ਜੀ ਬਾਰੇ ਵੀਚਾਰ
ਸੈਮੀਨਾਰ ਰੱਖਿਆ ਸੀ ਉਸ ਵਿੱਚ ਵੀ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਦੇ ਸੇਵਕ ਉਤਸ਼ਾਹ
ਨਾਲ ਪਹੁੰਚੇ ਅਤੇ ਭਗਤ ਰਵਿਦਾਸ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਦਾ ਵੱਖ-ਵੱਖ ਵਿਸ਼ਿਆਂ ਰਾਹੀਂ
ਪ੍ਰਚਾਰ ਕਰਦੇ ਦਰਸਾਇਆ ਕਿ ਦਲਤ ਸਮਾਜ ਵਿੱਚ ਜੋ ਉੱਚਕੋਟੀ ਦੇ ਭਗਤ ਹੋਏ ਹਨ ਜਿਨ੍ਹਾਂ ਨੇ
ਉੱਚਜਾਤੀਆਂ ਦੇ ਰਾਜ ਦੀ ਵੀ ਪ੍ਰਵਾਹ ਨਾਂ ਕਰਦੇ ਹੋਏ, ਵਹਿਮਾਂ, ਭਰਮਾਂ, ਜਾਤ-ਪਾਤ ਅਤੇ
ਬ੍ਰਾਹਮਣਵਾਦ ਦੇ ਵਿਰੁੱਧ ਪ੍ਰਚਾਰ ਕਰਕੇ ਜਨਤਾ ਨੂੰ ਰੱਬੀ ਗਿਆਨ ਨਾਲ ਜਾਗਰੂਕ ਕੀਤਾ ਸੀ ਪਰ
ਉੱਚਜਾਤੀ ਅਤੇ ਵਕਤੀ ਸਰਕਾਰਾਂ ਨੇ ਉਨ੍ਹਾਂ ਦੇ ਜੀਵਨ ਅਤੇ ਰਚਨਾਵਾਂ ਦਾ ਇਤਿਹਾਸ ਨਾਂ ਲਿਖਣ ਦਿੱਤਾ
ਜੇ ਥੋੜਾ ਬਹੁਤਾ ਲਿਖਿਆ ਵੀ ਤਾਂ ਬ੍ਰਾਹਮਣੀ, ਅੰਧਵਿਸ਼ਵਾਸ਼ੀ ਅਤੇ ਕਰਾਮਾਤੀ ਰੰਗਤ ਵਿੱਚ ਲਿਖਿਆ ਜੋ
ਮਹਾਂਨ ਭਗਤਾਂ ਦੀ ਬਾਣੀ ਦੇ ਵਿਰੁੱਧ ਹੈ। ਇਹ ਤਾਂ ਜਗਤ ਗੁਰੂ “ਗੁਰੂ ਨਾਨਕ ਪਾਤਸ਼ਾਹ” ਦੀ ਬਦੌਲਤ
ਉਨ੍ਹਾਂ ਭਗਤਾਂ ਦੀ ਬਾਣੀ ਸਾਡੇ ਕੋਲ ਪਹੁੰਚੀ ਜੋ ਅੱਜ ਗੁਰੂ ਗ੍ਰੰਥ ਸਾਹਿਬ ਵਿਖੇ ਸੁਭਾਇਮਾਨ ਹੈ ਪਰ
ਲੰਬਾ ਸਮਾਂ ਧਰਮ ਅਸਥਾਨਾਂ ਤੇ ਬ੍ਰਾਹਮਣਨੁਮਾਂ ਸਾਧਾਂ ਦਾ ਕਬਜਾ ਹੋਣ ਕਰਕੇ ਅੱਜ ਭਗਤਾਂ ਤੇ ਗੁਰੂਆਂ
ਦੇ ਪੈਰੋਕਾਰ ਲੋਕ ਵੀ ਗੁਰੂਆਂ-ਭਗਤਾਂ ਦੇ ਸਿਧਾਂਤ ਛੱਡ ਚੁੱਕੇ ਹਨ ਤਾਂ ਹੀ ਗੁਰੂ ਘਰਾਂ ਵਿੱਚ,
ਮੂਰਤੀ ਪੂਜਾ, ਚੰਗੇ ਮੰਦੇ ਦਿਨ, ਪੰਚਕਾਂ, ਪੂਰਨਮਾਸ਼ੀਆਂ, ਮੰਤ੍ਰਜਾਪ, ਮਨਘੜਤ ਸਾਖੀਆਂ ਦਾ ਪ੍ਰਚਾਰ
ਅਤੇ ਹੋਰ ਕਈ ਤਰ੍ਹਾਂ ਦੇ ਕਰਮਕਾਂਡ ਅਗਿਆਨਾਤਾ ਵਿੱਚ ਕੀਤੇ ਜਾ ਰਹੇ ਹਨ। ਪ੍ਰਬੰਧਕਾਂ ਦੇ ਇਸ
ਉਪਰਾਲੇ ਨੂੰ ਵੱਖ-ਵੱਖ ਵਿਦਵਾਨਾਂ ਅਤੇ ਸੰਗਤਾਂ ਨੇ ਸਲਾਹਿਆ ਹੈ। ਗੁਰੂ ਘਰ ਦੇ ਸੇਵਾਦਾਰਾਂ ਚੋਂ
ਭਾਈ ਜੋਗਾ ਸਿੰਘ, ਗਿਆਨੀ ਬੱਲ ਸਿੰਘ ਅਤੇ ਭਾਈ ਜੋਰਾ ਸਿੰਘ ਰਾਜੋਆਣਾ ਨੇ ਅੱਗੇ ਤੋਂ ਵੀ ਅਜਿਹੇ
ਸੈਮੀਨਾਰ ਜਾਰੀ ਰੱਖਣ ਦਾ ਸੱਦਾ ਦਿੱਤਾ।
5 ਮਈ 2012 ਨੂੰ ਬੇਏਰੀਏ ਦੇ ਯੂਨੀਅਨ ਸਿਟੀ ਸ਼ਹਿਰ ਦੀ ਲਾਇਬ੍ਰੇਰੀ ਵਿਖੇ ਗੁਰੂ ਗ੍ਰੰਥ ਪ੍ਰਚਾਰ
ਮਿਸ਼ਨ ਆਫ ਯੂ. ਐੱਸ. ਏ. ਦੇ ਸੱਦੇ ਤੇ ਵੀਚਾਰ ਗੋਸ਼ਟੀ ਹੋਈ। ਇਸ ਵਿੱਚ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ
ਆਫ ਯੂ. ਐੱਸ. ਏ. , ਵਰਲਡ ਸਿੱਖ ਫੈਡਰੇਸ਼ਨ, ਰੇਡੀਓ ਚੜ੍ਹਦੀ ਕਲਾ ਅਤੇ ਬੇਏਰੀਆ ਸਹਿਤ ਸਭਾ ਦੇ
ਮੈਂਬਰਾਂ ਨੇ ਸ਼ਾਮਲ ਹੋ ਕੇ ਵਿਚਾਰਾਂ ਕੀਤੀਆਂ। ਇਸ ਵਿੱਚ ਸ੍ਰ. ਲਖਵੀਰ ਸਿੰਘ ਪਟਵਾਰੀ ਰੇਡੀਓ
ਚੜ੍ਹਦੀ ਕਲਾ ਨੇ ਅਜੋਕੇ ਸਿਖੀ ਪ੍ਰਚਾਰ ਦੀ ਦਸ਼ਾ ਬਿਆਨ ਕਰਦੇ ਹੋਏ ਬਹੁਤ ਹੀ ਵਧੀਆ ਸੁਝਾਅ ਦਿੱਤਾ ਕਿ
ਆਪਾਂ ਪੰਜਾਬੀ ਸਿੱਖ ਪ੍ਰਵਾਰਾਂ ਨੂੰ ਮਹੀਨੇ ਵਿੱਚ ਕਿਸੇ ਨਾ ਕਿਸੇ ਪਾਰਕ ਵਿੱਚ ਪ੍ਰਵਾਰ ਸਮੇਤ
ਇਕੱਠੇ ਬੈਠ ਕੇ ਗੁਰਬਾਣੀ ਗੁਰਇਤਿਹਾਸ ਦੀਆਂ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਸਾਡੇ ਬੱਚੇ
ਅਤੇ ਪ੍ਰਵਾਰਕ ਮੈਂਬਰ ਵੀ ਗੁਰਬਾਣੀ ਸਿਧਾਂਤਾਂ ਨੂੰ ਸਮਝ ਕੇ ਸਿੱਖੀ ਦੀ ਪਾਲਣਾ ਕਰਨ। ਉਨ੍ਹਾਂ ਨੇ
ਕਿਹਾ ਕਿ ਅਸੀਂ ਰੇਡੀਓ ਚੜ੍ਹਦੀ ਕਲਾ ਤੇ ਵੀ ਇਸ ਬਾਰੇ ਸੰਗਤਾਂ ਨੂੰ ਜਾਗ੍ਰਿਤ ਕਰਾਂਗੇ ਅਸੀਂ
ਪਹਿਲਾਂ ਵੀ ਚੰਗੇ-ਚੰਗੇ ਵਿਦਵਾਨਾਂ ਦੀ ਗੁਰਬਾਣੀ ਕਥਾ ਸਵੇਰੇ 8 ਤੋਂ 10 ਦੇ ਕਰੀਬ ਦੇ ਰਹੇ ਹਾਂ।
ਇਸ ਵਿਚਾਰ ਗੋਸਟੀ ਵਿੱਚ ਬੇਏਰੀਆ ਸਹਿਤ ਸਭਾ ਦੇ ਰਿੰਗ ਲੀਡਰ ਸ੍ਰ. ਪਰਮਿੰਦਰ ਸਿੰਘ ਪ੍ਰਵਾਨਾਂ,
ਰੇਡੀਓ ਚੜ੍ਹਦੀ ਕਲਾ ਦੇ ਸ੍ਰ. ਲਖਵੀਰ ਸਿੰਘ ਪਟਵਾਰੀ, ਵਰਲਡ ਸਿੱਖ ਫੈਡਰੇਸ਼ਨ ਅਤੇ ਅਖੌਤੀ ਸੰਤਾਂ ਦੇ
ਕੌਤਕ ਫੇਸਬੁੱਕ ਗਰੁੱਪ ਦੇ ਸ੍ਰ. ਗੁਰਸੇਵਕ ਸਿੰਘ ਰੋਡੇ ਅਤੇ ਹਰਮਿੰਦਰ ਸਿੰਘ ਸੇਖਾ ਸੈਨਹੋਜੇ, ਟਰੱਕ
ਡ੍ਰਾਈਵਰ ਸ੍ਰ. ਸੁਰਜੀਤ ਸਿੰਘ ਮੁਲਤਾਨੀ, ਭਾਈ ਦਰਸ਼ਨ ਸਿੰਘ ਹੇਵਰਡ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ
ਯੂ. ਐੱਸ. ਏ. ਦੇ ਭਾਈ ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ ਸ਼ਾਮਲ ਹੋਏ।
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਦੇ ਬਲੋਗ
gurugranthparcharmissionusa.blogspot.com
ਤੇ ਜਾ ਕੇ ਵੀ ਆਪ ਜੀ ਵਿਦਵਾਨਾਂ ਦੇ ਲੇਖ, ਬਾਕੀ
ਅਖਬਾਰਾਂ, ਵੈਬਾਈਟਾਂ ਅਤੇ ਸਰਗਰਮੀਆਂ ਦੇਖ ਸਕਦੇ ਹੋ। ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ
ਗੁਰੂ ਮੰਨਣ ਵਾਲਾ ਕੋਈ ਵੀ ਮਾਈ ਭਾਈ ਆਪਣੀ ਵਿਤ ਅਨੁਸਾਰ ਮਮੂਲੀ ਫੀਸ ਦੇ ਕੇ ਇਸ ਸੰਸਥਾ ਦਾ ਮੈਂਬਰ
ਬਣ ਸਕਦਾ ਹੈ। ਇਸ ਸੰਸਥਾ ਵੱਲੋਂ ਧਰਮ ਪ੍ਰਚਾਰ ਨੂੰ ਮੁੱਖ ਰੱਖ ਕੇ ਇੱਕ ਧਰਮ ਪੁਸਤਕ
“ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਵੀ ਛਾਪੀ ਹੈ ਜੋ ਸੰਗਤਾਂ ਭਾਈ ਅਵਤਾਰ
ਸਿੰਘ ਮਿਸ਼ਨਰੀ ਨਾਲ 5104325827 ਤੇ ਸੰਪ੍ਰਕ ਕਰਕੇ ਲੈ ਸਕਦੀਆਂ ਹਨ। ਸਹਿਯੋਗ ਲਈ ਸਭ ਦਾ ਧੰਨਵਾਦ।
(10/05/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਤੱਤ. . ਪਰਿਵਾਰ ਵਾਲਿਆਂ ਦੀ ‘ਮੈਂ ਨਾ ਮਾਨੂੰ’ ਵਾਲੀ ਜ਼ਿਦ ਦਾ ਕੀ ਇਲਾਜ
ਹੈ, ਇਹ ਫਿਲਹਾਲ ਮੇਰੀ ਸਮਝ ਤੋਂ ਬਾਹਰ ਦੀ ਗੱਲ ਹੈ। ਪਰਿਵਾਰ ਵਾਲਿਆਂ ਨੂੰ ਗੁਰੂ ਸਾਹਿਬਾਂ ਨੂੰ
ਗੁਰੂ ਸ਼ਬਦ ਨਾਲ ਸੰਬੋਧਨ ਕਰਨ ਤੋਂ ਪਰਹੇਜ ਹੈ। ਇਸ ਨਾਲ (ਇਨ੍ਹਾਂ ਦੀ) ਗੁਰਮਤਿ ਭੰਗ ਹੁੰਦੀ ਹੈ। ਪਰ
ਗੁਰੂ ਸਾਹਿਬਾਂ ਨੂੰ ‘ਰਹਿਬਰ’ ਸ਼ਬਦ ਨਾਲ ਸੰਬੋਧਨ ਕਰਨ ਨਾਲ ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ।
ਪਰਿਵਾਰ ਵਾਲੇ ਖੁਦ ਹੀ ਲਫਜ਼ ‘ਰਹਿਬਰ’ ਵਰਤਦੇ ਹਨ। ਮੈਂ ਤਾਂ ਇਨ੍ਹਾਂ ਨੂੰ ਸਿਰਫ ਏਨਾ ਹੀ ਸਮਝਾਉਣ
ਦੀ ਕੋਸ਼ਿਸ ਕੀਤੀ ਸੀ ਕਿ ਫਾਰਸੀ ਦੇ ਰਹਿਬਰ ਨੂੰ ਹੀ ਪੰਜਾਬੀ ਵਿੱਚ ‘ਗੁਰੂ’ ਕਿਹਾ ਜਾਂਦਾ ਹੈ। ਹੁਣ
ਜੇ ਇਹ ‘ਰਹਿਬਰ’ ਫਾਰਸੀ ਦਾ ਲਫਜ਼ ਹੈ ਤਾਂ ਇਸ ਵਿੱਚ ਮੇਰਾ ਕੀ ਕਸੂਰ ਹੈ? ਪਰਿਵਾਰ ਵਾਲਿਆਂ ਦਾ
ਕਹਿਣਾ ਹੈ ਕਿ ਮੈਂ ਫਾਰਸੀ ਕੋਸ਼ ਦਾ ਹਵਾਲਾ ਕਿਉਂ ਦਿੱਤਾ ਹੈ। ਵੈਸੇ ਮੈਂ ਫਾਰਸੀ ਕੋਸ਼ ਦਾ ਵੀ ਹਵਾਲਾ
ਨਹੀਂ ਸੀ ਦਿੱਤਾ। ਮਹਾਨ ਕੋਸ਼ ਵਿੱਚ ਰਹਬਰ ਦੇ ਅਰਥ ਲਿਖੇ ਹਨ, ਰਹਬਰ- ਫਾ: , ਸੰਗ੍ਯਾ- ਰਾਹ ਉੱਪਰ
ਲੈਜਾਣ ਵਾਲਾ ਆਗੂ 2- ਧਰਮ ਦਾ ਆਗੂ, ਪੇਸ਼ਵਾ। ਹੁਣ ਜੇ ਪਰਿਵਾਰ ਵਾਲਿਆਂ ਨੂੰ ਮਹਾਨ ਕੋਸ਼ ਦਾ ਵੀ
ਹਵਾਲਾ ਮਨਜ਼ੂਰ ਨਹੀਂ ਹੈ ਤਾਂ ਉਹ ਖੁਦ ਦੱਸ ਸਕਦੇ ਹਨ ਕਿ ‘ਰਹਬਰ/ਰਹਿਬਰ’ ਦੇ ਅਰਥ ਗੁਰੂ ਹੁੰਦੇ ਹਨ
ਜਾਂ ਨਹੀਂ?
ਕਈ ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ’ ਚੋਂ ਹਵਾਲੇ ਪੇਸ਼ ਕਰਕੇ ਸਾਬਤ ਕਰਨ ਦੀ
ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਕਿ ਗੁਰੂ ਸਾਹਿਬਾਂ ਨੂੰ ਉਨ੍ਹਾਂਦੇ ਸਮੇਂ ‘ਗੁਰੂ’ ਪਦ ਨਾਲ ਹੀ
ਸੰਬੋਧਨ ਕੀਤਾ ਜਾਂਦਾ ਸੀ। ਜੇ ਗੁਰੂ ਸਾਹਿਬਾਂ ਦੇ ਸਮੇਂ ਉਨ੍ਹਾਂ ਨੂੰ ਗੁਰੂ ਸ਼ਬਦ ਨਾਲ ਸੰਬੋਧਨ ਕਰਨ
ਨਾਲ ਗੁਰਮਤਿ ਭੰਗ ਨਹੀਂ ਹੋਈ ਤਾਂ ਹੁਣ ਕਿਵੇਂ ਹੋ ਸਕਦੀ ਹੈ? ਤਾਂ ਪਰਿਵਾਰ ਵਾਲ਼ੇ ਗੁਰੂ ਗ੍ਰੰਥ
ਸਾਹਿਬ ਵਿੱਚੋਂ ਦਿੱਤੇ ਹਵਾਲਿਆਂ ਦੇ ਆਪਣੇ ਹੀ ਅਰਥ ਘੜ ਕੇ ਆਪਣਾ ਪੱਖ ਸਾਬਤ ਕਰਨ ਦੀ ਨਾਕਾਮ ਕੋਸ਼ਿਸ਼
ਵਿੱਚ ਲੱਗੇ ਹੋਏ ਹਨ। ਇਨ੍ਹਾਂ ਦੁਆਰਾ ਕੀਤੇ ਗਏ ਅਰਥਾਂ ਤੋਂ ਪੈਦਾ ਹੋਏ ਸਵਾਲਾਂ ਦੇ ਜਵਾਬ ਪੁੱਛੇ
ਜਾਣ ਤੇ ਦੋ-ਤਿੰਨ ਸਾਲ ਬੀਤ ਜਾਣ ਤੇ ਵੀ ਅੱਜ ਤੱਕ ਆਪਣਾ ਪੱਖ ਸਹੀ ਸਾਬਤ ਨਹੀਂ ਕਰ ਸਕੇ। (ਉਸ ਲਿਖਤ
ਦੀ ਕੌਪੀ ਪੇਸਟ ਵੀ ਫੇਰ ਤੋਂ ਲਗਾਣ ਦੀ ਕੋਸ਼ਿਸ਼ ਕੀਤੀ ਜਾਵੇਗੀ)
ਹੁਣ ਜਦੋਂ ਤੁਜ਼ਕੇ ਜਹਾਂਗੀਰੀ (ਇਕ ਇਤਿਹਾਸਕ ਗਵਾਹੀ) ਦਾ ਸਬੂਤ ਪੇਸ਼ ਕੀਤਾ
ਗਿਆ ਤਾਂ ਨਵਾਂ ਬਹਾਨਾ ਘੜ ਲਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦਾ ਹਵਾਲਾ ਇਨ੍ਹਾਂ ਨੂੰ
ਮਨਜੂਰ ਨਹੀਂ। ਪਰਿਵਾਰ ਵਾਲੇ ਦੱਸਣਗੇ ਕਿ ਇਤਿਹਾਸ ਦਾ ਹਵਾਲਾ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੋਂ
ਨਹੀਂ ਮਿਲੇਗਾ ਤਾਂ ਕੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲੇਗਾ? ਅਤੇ ਸਬੂਤ ਸਣੇ ਪੇਸ਼ ਕੀਤੀ ਇਤਿਹਾਸ
ਦੀ ਗਵਾਹੀ ਝੂਠੀ ਹੈ? ਪਰਿਵਾਰ ਵਾਲਿਆਂ ਨੂੰ ‘ਤੁਜ਼ਕੇ ਜਹਾਂਗੀਰੀ’ ਦਾ ਹਵਾਲਾ ਅਤੇ ‘ਜਨਮ ਸਾਖੀਆਂ’
ਦਾ (ਕੋਈ) ਹਵਾਲਾ ਇੱਕ ਬਰਾਬਰ ਹੀ ਨਜ਼ਰ ਆਉਂਦੇ ਹਨ। ਇਨ੍ਹਾਂ ਦੋਨਾਂ ਦਾ ਫ਼ਰਕ ਸਮਝਣ’ ਚ ਵੀ ਇਹ
ਅਸਮਰਥ ਹਨ।
ਪਰਿਵਾਰ ਵਾਲੇ ਲਿਖਦੇ ਹਨ- “ਸਿੱਖ ਸਮਾਜ ਵਿੱਚ ਹੀ ਪ੍ਰਚੱਲਤ ਜਨਮਸਾਖੀਆਂ
ਆਦਿ ਅਨੇਕਾਂ ਰਚਨਾਵਾਂ ਮਿਲ ਜਾਣਗੀਆਂ ਜਿਨ੍ਹਾਂ ਵਿੱਚ ਨਾਨਕ ਸਰੂਪਾਂ ਨੂੰ ‘ਗੁਰੂ’ ਹੀ ਨਹੀਂ ਰੱਬ
(ਜਾਂ ਉਸ ਦਾ ਅਵਤਾਰ) ਵੀ ਦੱਸਿਆ ਮਿਲ ਜਾਵੇਗਾ”।
(21-04-12 ਦਾ ਪੱਤਰ) - “ਸਿਰਫ ‘ਗੁਰੂ’ ਵਿਸ਼ੇਸ਼ਣ ਲਾਉਣ ਨਾਲ ਹੀ ਕਿਸੇ
ਸ਼ਕਸੀਅਤ ਨੂੰ ਬਹੁਤ ਵੱਡੀ ਪਦਵੀ ਮਿਲੀ ਸਮਝਣਾ ਇੱਕ ਭੁਲੇਖੇ ਤੋਂ ਵੱਧ ਕੁੱਝ ਨਹੀਂ। ਅੱਜ ਦੇ ਸਮੇਂ
ਵਿੱਚ ਐਸੇ ਲੱਖਾਂ ਸ਼ਰਧਾਲੂ ਮਿਲ ਜਾਂਦੇ ਹਨ ਜੋ ਲੱਲੂ-ਪੰਜੂਆਂ ਦੇ ਨਾਮ ਨਾਲ ‘ਗੁਰੂ’ ‘ਸਤਿਗੁਰੂ’
‘ਰੱਬ’ ‘ਪਰਮਾਤਮਾ’ ਆਦਿ ਵਿਸ਼ੇਸ਼ਣ ਵਰਤਦੇ ਮਿਲ ਜਾਂਦੇ ਹਨ”।
ਵਿਚਾਰ- ਜੇ ਜਨਮ ਸਾਖੀਆਂ ਵਿੱਚ ਗੁਰੂ ਸਾਹਿਬਾਂ ਲਈ ਲਫਜ਼ ‘ਗੁਰੂ’ ਵਰਤਿਆ
ਗਿਆ ਹੈ। ਅਤੇ ਲੱਖਾਂ ਸਰਧਾਲੂ ਲੱਲੂ-ਪੰਜੂਆਂ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਕਰਦੇ ਹਨ ਤਾਂ ਕੀ ਇਸ
ਲਈ ਗੁਰੂ ਸਾਹਿਬਾਂ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਕਰਨ ਨਾਲ ਗੁਰਮਤਿ ਭੰਗ ਹੁੰਦੀ ਹੈ? ਪਰਿਵਾਰ
ਵਾਲੇ ਗੁਰੂ ਸਾਹਿਬਾਂ ਨਾਲ ‘ਬਾਬਾ’ ਲਫਜ਼ ਆਮ ਹੀ ਵਰਤਦੇ ਹਨ। ਅਤੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ
ਲੱਲੂ-ਪੰਜੂਆਂ ਨੂੰ ‘ਬਾਬਾ ਜੀ’ ਕਹਿ ਕੇ ਸੰਬੋਧਨ ਕਰਦੇ ਹਨ ਤਾਂ (ਤੱਤ ਪਰਿਵਾਰ ਵਾਲਿਆਂ ਦੀ)
ਗੁਰਮਤਿ ਭੰਗ ਕਿਉਂ ਨਹੀਂ ਹੁੰਦੀ?
ਮੈਂ ਲਿਖਿਆ ਸੀ- “ਪਰਿਵਾਰ ਵਾਲਿਆਂ ਨੇ ਇਹ ਗੱਲ ਸਾਫ ਲਫਜ਼ਾਂ ਵਿੱਚ ਬੇਸ਼ੱਕ
ਕਿਤੇ ਨਹੀਂ ਲਿਖੀ ਕਿ ਗੁਰੂ ਗ੍ਰੰਥ ਸਾਹਿਬ ਤੇ ਨਿਸ਼ਚਾ ਨਹੀਂ ਕਰਨਾ, ਪਰ ਇਨ੍ਹਾਂਦੀ ਬੁਨਿਆਦੀ ਸੋਚ
ਅਤੇ ਫਲਸਫਾ ਇਹੀ ਕਹਿੰਦਾ ਹੈ। ਪਰਿਵਾਰ ਵਾਲੇ ਇਹੀ ਪ੍ਰਚਾਰ ਰਹੇ ਹਨ ਕਿ ਸਭ ਦਾ ਗੁਰੂ ਆਦਿ ਜੁਗਾਦੀ
ਪਰਮਾਤਮਾ ਹੈ। ਕੋਈ ਦੇਹਧਾਰੀ ਗੁਰੂ ਨਹੀਂ ਹੋ ਸਕਦਾ। ਤਾਂ ਸਵਾਲ ਪੈਦਾ ਹੁੰਦਾ ਹੈ ਕਿ ਜੇ ਸਭ ਦਾ
ਗੁਰੂ ਪਰਮਾਤਮਾ ਹੈ ਤਾਂ ਗੁਰੂ ਸਾਹਿਬਾਂ ਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਵਿੱਚ ਕੀ ਮਹਤਵ ਰਹਿ
ਜਾਂਦਾ ਹੈ? ਕੀ ਇਸ ਦਾ ਸਾਫ ਮਤਲਬ ਇਹ ਨਹੀਂ ਬਣਦਾ ਕਿ ਗੁਰੂ ਸਾਹਿਬਾਂ ਅਤੇ ਗੁਰੂ ਗ੍ਰੰਥ ਸਾਹਿਬ ਤੇ
ਵਿਸ਼ਵਾਸ਼ ਕਰਨ ਦੀ ਕੋਈ ਜ਼ਰੂਰਤ ਨਹੀਂ?”
ਪਰਿਵਾਰ ਵਾਲਿਆਂ ਅੱਗੇ ਬੇਨਤੀ ਹੈ ਕਿ ਇਹ ਗੱਲ ਸਾਫ ਕਰਨ ਕਿ ਜੇ ਸਭ ਦਾ
ਗੁਰੂ ਆਦਿ ਜੁਗਾਦੀ ਪਰਮਾਤਮਾ ਹੈ ਤਾਂ ਵਿੱਚ ਵਿਚਾਲੇ ‘ਗੁਰੂ ਸਾਹਿਬਾਂ’ ਦਾ ਅਤੇ ‘ਗੁਰੂ ਗ੍ਰੰਥ
ਸਾਹਿਬ’ ਜੀ ਦਾ ਕੀ ਮਹਤਵ ਰਹਿ ਜਾਂਦਾ ਹੈ?
ਪਰਿਵਾਰ ਵਾਲੇ ਲਿਖਦੇ ਹਨ- “ਸਾਡੀ ਲਿਖਤਾਂ ਵਿਚਲੇ ਇਸ ਵਿਚਾਰ ਕਿ ਗੁਰਮਤਿ
ਅਨੁਸਾਰੀ ਕੋਈ ਦੇਹਧਾਰੀ ਗੁਰੂ ਨਹੀਂ ਹੁੰਦਾ, ਇੱਕ ਆਦਿ ਜੁਗਾਦੀ ਪਰਮਾਤਮਾ (ਦੀ ਬਖਸ਼ਸ਼ ਸੱਚ ਦਾ
ਗਿਆਨ) ਹੀ ਸਭ ਦਾ ਗੁਰੂ ਹੈ। ਇਸ ਵਿਚਾਰ ਦੇ ਧੱਕੇ ਨਾਲ ਹੀ ਇਹ ਮਤਲਬ ਵੀਰ ਜੀ ਨੇ (ਮੈਂ) ਲਿਖ
ਦਿੱਤਾ ਕਿ “ਗੁਰੂ ਸਾਹਿਬਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ਼ ਕਰਨ ਦੀ ਕੋਈ ਜ਼ਰੂਰਤ ਨਹੀਂ”
….”ਅਸੀਂ ਨਾਨਕ ਸਰੂਪਾਂ ਨੂੰ ਵਿਸ਼ਵ ਦੇ ਲਾਸਾਨੀ ਰਹਿਬਰ ਮੰਨਦੇ ਹਾਂ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ
ਜੀ ਨੂੰ ਵਿਸ਼ਵ ਦਾ ਲਾਸਾਨੀ ਧਰਮ ਗ੍ਰੰਥ”।
ਪਰਿਵਾਰ ਵਾਲੇ ਇਹ ਗੱਲ ਸਾਫ ਕਰਨ ਦੀ ਖੇਚਲ ਕਰਨ ਕਿ
ਜੇ “ਕੋਈ ਦੇਹਧਾਰੀ ਗੁਰੂ ਨਹੀਂ ਹੰਦਾ (/ਹੋ
ਸਕਦਾ), ਇੱਕ ਆਦਿ ਜੁਗਾਦੀ ਪਰਮਾਤਮਾ (ਦੀ
ਬਖਸ਼ਸ਼ ਸੱਚ ਦਾ ਗਿਆਨ) ਹੀ ਸਭ ਦਾ ਗੁਰੂ ਹੈ” ਅਰਥਾਤ (ਪਰਿਵਾਰ ਵਾਲਿਆਂ ਨੂੰ)
ਸਾਰਾ ਗਿਆਨ ਆਦਿ ਜੁਗਾਦੀ ਪਰਮਾਤਮਾ ਤੋਂ ਹੀ ਆਉਣਾ
ਹੈ/ਆਉਂਦਾ ਹੈ, ਤਾਂ ਉਸ ਆਦਿ ਜੁਗਾਦੀ ਪਰਮਾਤਮਾ ਵੱਲੋਂ ਆਏ ਸੱਚ ਦੇ ਗਿਆਨ ਤੋਂ ਬਿਨਾ ਵੀ ਬਾਕੀ
ਕੁੱਝ ਬਚ ਜਾਂਦਾ ਹੈ ਜਿਸ ਦੀ ਕਸਰ ਕੋਈ ‘ਲਾਸਾਨੀ
ਰਹਿਬਰ’ ਜਾਂ ‘ਲਾਸਾਨੀ ਧਰਮ
ਗ੍ਰੰਥ’ ਪੂਰੀ ਕਰਦਾ ਹੈ?
ਅੱਗੇ ਪਰਿਵਾਰ ਵਾਲੇ ਲਿਖਦੇ ਹਨ- “…ਤਲਖ ਹਕੀਕਤ ਇਹ ਵੀ ਹੈ ਕਿ ਸਮੇਂ ਦੇ
ਫੇਰ ਨਾਲ ਕੂੜ ਦੇ ਜ਼ੋਰ (ਪੁਜਾਰੀਵਾਦ ਆਦਿ) ਕਾਰਨ, ਸੱਚ ਦੇ ਇਸ ਸੁਨੇਹੇ ਦੀ ਪਛਾਣ ਲੋਕਾਈ ਵਿੱਚੋਂ
ਅਲੋਪ ਹੋਣ ਲੱਗ ਜਾਂਦੀ ਹੈ। ਐਸੇ ਸਮੇਂ ਵਿੱਚ ਕੋਈ ਮਹਾਂ-ਪੁਰਖ ਰਹਿਬਰ ਲੋਕਾਈ ਦੀ
ਪਛਾਣ ਇਸ ‘ਗੁਰੂ’ ਨਾਲ ਕਰਵਾਉਣ ਦਾ ਵਸੀਲਾ ਬਣਦਾ
ਹੈ। ਨਾਨਕ ਪਾਤਸ਼ਾਹ ਜੀ ਅਤੇ ਮਗ਼ਰਲੇ ਨਾਨਕ ਸਰੂਪ ਵੀ ਆਪਣੀ ਬਾਣੀ ਅਤੇ ਜੀਵਨ ਰਾਹੀਂ ਲੋਕਾਈ ਦੀ ਉਸ
‘ਗੁਰੂ’ ਨਾਲ ਪਛਾਣ ਕਰਵਾਉਣ ਦਾ ਲਾਸਾਨੀ ਵਸੀਲਾ ਸਨ …”।
ਤੱਤ ਪਰਿਵਾਰ ਵਾਲਿਆਂ ਅਨੁਸਾਰ ‘ਰਹਿਬਰ ਨਾਨਕ ਦੇਵ ਜੀ’ ਅਤੇ “ਗੁਰੂ” ਗ੍ਰੰਥ
ਸਾਹਿਬ, ਉਸ ਆਦਿ ਜੁਗਾਦੀ ਪਰਮਾਤਮਾ “ਗੁਰੂ” ਨਾਲ ਪਛਾਣ ਕਰਵਾਉਣ ਦਾ (ਸਿਰਫ) ਇੱਕ ਵਸੀਲਾ ਹਨ। ਤੱਤ
ਪਰਿਵਾਰ ਵਾਲਿਆਂ ਅਤੇ ਹੋਰ ਸਾਰੀ ਲੋਕਾਈ ਨੂੰ ਸਾਰਾ ਸੱਚ ਦਾ ਗਿਆਨ ਤਾਂ ਸਿੱਧਾ ‘ਪਰਮਾਤਮਾ ਗੁਰੂ’
ਵੱਲੋਂ ਹੀ ਆਉਂਦਾ ਹੈ। ਤਾਂ “ਗੁਰੂ” ਗ੍ਰੰਥ ਸਾਹਿਬ ਵਿੱਚ ਤਾਂ (ਗੁਰੂ ਸਾਹਿਬਾਂ ਵੱਲੋਂ) ਸੱਚ ਦਾ
ਗਿਆਨ ਦਰਜ ਕਰਨ ਦਾ ਕੋਈ ਮਤਲਬ ਹੀ ਨਹੀਂ ਸੀ ਰਹਿ ਜਾਂਦਾ। ਸੱਚ ਦਾ ਗਿਆਨ, ਜਿਵੇਂ ਕਿ- ਜਨੇਊ ਆਦਿ
ਕਰਮ-ਕਾਂਡ, ਤੀਰਥਾਂ ਦੇ ਇਸ਼ਨਾਨ, ਆਰਤੀ, ਪਿੱਤਰਾਂ ਨੂੰ ਭੋਜਨ, ਵਸਤਰ ਆਦਿ ਪਹੁੰਚਾਉਣ ਦੀਆਂ
ਕਰਮ-ਕਾਂਡੀ ਰੀਤਾਂ …, ਜਿਨ੍ਹਾਂ ਬਾਰੇ ਗੁਰੂ ਨਾਨਕ ਦੇਵ ਜੀ ਨੂੰ ਆਦਿ ਜੁਗਾਦੀ ਪਰਮਾਤਮਾ ਗੁਰੂ
ਵੱਲੋਂ ਹੀ ਗਿਆਨ ਸੀ। ਅਤੇ ਪਰਿਵਾਰ ਵਾਲਿਆਂ ਅਨੁਸਾਰ ਉਹ ਸਾਰਾ ਸੱਚ ਦਾ ਗਿਆਨ ਤਾਂ ਸਾਰੀ ਲੋਕਾਈ
ਨੂੰ ਪਰਮਾਤਮਾ ਗੁਰੂ ਨੇ ਦੇਣਾ ਹੈ। ਪਰਿਵਾਰ ਵਾਲਿਆਂ ਨੂੰ ਤਾਂ ਇਸ ਗੱਲ ਦਾ ਗਿਆਨ ਹੋ ਹੀ ਗਿਆ ਹੈ
ਕਿ “ਸੱਚਾ ਗੁਰੂ ਸਿਰਫ ਆਦਿ ਜੁਗਾਦੀ ਪਰਮਾਤਮਾ ਹੀ ਹੈ”, ਹੁਣ ਤਾਂ ਇਨ੍ਹਾਂਨੂੰ ਕਿਸੇ (ਗੁਰੂ ਨਾਨਕ
ਦੇਵ ਜੀ ਵਰਗੇ) ਲਾਸਾਨੀ ਰਹਿਬਰ ਜਾਂ ਲਾਸਾਨੀ ਧਰਮ ਗ੍ਰੰਥ ਦੀ ਜਰੂਰਤ ਬਾਕੀ ਨਹੀਂ ਹੋਣੀ?
ਮੈਂ ਲਿਖਿਆ ਸੀ “ਬੇਸ਼ਕ ਪਰਮਾਤਮਾ ਸਭ ਦਾ ਗੁਰੂ ‘
ਹੋ
ਸਕਦਾ ਹੈ’ ਪਰ ਸ਼ਰਤ ਉਹੀ ਹੈ ਕਿ
ਜੇ ਸਭ ਨੇ ਆਪਣੀ ਸੁਰਤ ਨੂੰ ਉਸ ਦਾ ਚੇਲਾ ਬਣਾਇਆ ਹੋਇਆ ਹੈ। ਜੇ ਸਭ ਨੂੰ ਧੁਰੋਂ ਹੀ ਗਿਆਨ ਹਾਸਲ ਹੋ
ਰਿਹਾ ਹੈ। ਪਰਿਵਾਰ ਵਾਲਿਆਂ ਦਾ ‘ਗੁਰੂ’ ਪਰਮਾਤਮਾ ਤਾਂ ਹੀ ਹੈ ਜੇ ਉਨ੍ਹਾਂਨੇ ਆਪਣੀ ਸੁਰਤ ਨੂੰ ਉਸ
ਦਾ ਚੇਲਾ ਬਣਾਇਆ ਹੋਇਆ ਹੈ। ਜੇ ਉਨ੍ਹਾਂ ਦੀ ਸੁਰਤ ਹਮੇਸ਼ਾਂ ਉਸ ਪ੍ਰਭੂ ਦੇ ਸ਼ਬਦ ਵਿੱਚ ਜੁੜੀ ਰਹਿੰਦੀ
ਹੈ। ਜੇ ਉਨ੍ਹਾਂਨੂੰ ਗਿਆਨ ਹਾਸਲ ਕਰਨ ਲਈ ਪੋਥੀਆਂ ਜਾਂ ਗ੍ਰੰਥ ਪੜ੍ਹਨ ਤੋਂ ਬਿਨਾ ਹੀ ਧੁਰੋਂ ਗਿਆਨ
ਹਾਸਲ ਹੋ ਰਿਹਾ ਹੈ। ਐਸਾ ਹੈ ਜਾਂ ਨਹੀਂ ਇਹ ਤਾਂ ਉਹ ਖੁਦ ਹੀ ਜਾਣਦੇ ਹਨ ਪਰ (ਗੁਰੂ) ਅੰਗਦ ਦੇਵ ਜੀ
ਨੂੰ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਆਉਣ ਤੋਂ ਪਹਿਲਾਂ ਇਸ ਬਾਰੇ ਸੋਝੀ ਨਹੀਂ ਸੀ, ਜਦਕਿ ਉਹ ਆਦਿ
ਜੁਗਾਦੀ ਪਰਮਾਤਮਾ/ਗੁਰੂ ਉਸ ਵਕਤ ਵੀ ਸੀ …”।
ਪਰਿਵਾਰ ਵਾਲਿਆਂ ਨੂੰ ਮੇਰੀ ਸਾਰੀ ਵਿਚਾਰ ਨੂੰ ਨਜ਼ਰ-ਅੰਦਾਜ ਕਰਕੇ ਇੱਕੋ
ਨੁਕਤਾ ਹੀ ਨਜ਼ਰ ਆਇਆ ਹੈ ਕਿ “ਇਸ ਦਲੀਲ ਅਨੁਸਾਰ ਅੰਗਦ ਪਾਤਸ਼ਾਹ ਜੀ ਦਾ ਗੁਰੂ, ਬਾਬਾ ਨਾਨਕ ਸੀ,
ਕਿਉਂ ਕਿ ਉਨ੍ਹਾਂਨੂੰ ਸੋਝੀ ਬਾਬਾ ਨਾਨਕ ਤੋਂ ਮਿਲੀ। ਅਮਰਦਾਸ ਪਾਤਸ਼ਾਹ ਜੀ ਦਾ ਗੁਰੂ ਅੰਗਦ ਪਾਤਸ਼ਾਹ
ਜੀ ਸਨ। ਇਹ ਲੜੀ ਅੱਗੇ ਤੁਰਦੀ ਦਸਵੇਂ ਪਾਤਸ਼ਾਹ ਜੀ ਤੋਂ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਤੱਕ
ਪਹੁੰਚੀ। ਸੋ ਇਸ ਹਿਸਾਬ ਨਾਲ ਸਾਡੇ ‘ਗੁਰੂ’ ਸਿਰਫ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੀ
ਹੋਇਆ, ਦਸੋਂ ਨਾਨਕ ਸਰੂਪ ਨਹੀਂ. .”।
ਪਰਿਵਾਰ ਵਾਲੇ ਗੱਲ ਨੂੰ ਆਪਣੇ ਹੀ ਹਿਸਾਬ ਅਨੁਸਾਰ ਤੋੜਨ- ਮਰੋੜਨ ਵਿੱਚ ਬੜੇ
ਮਾਹਰ ਹਨ। ਪਰਿਵਾਰ ਵਾਲੇ ਮੇਰੀ ਸਾਰੀ ਲਿਖਤ ਨੂੰ ਪਹਿਲਾਂ ਧਿਆਨ ਨਾਲ ਪੜ੍ਹਨ ਫੇਰ ਅੱਗੇ ਵਧਣ। ਮੈਂ
ਲਿਖਿਆ ਸੀ “ਬੇਸ਼ਕ ਪਰਮਾਤਮਾ ਸਭ ਦਾ ਗੁਰੂ ‘
ਹੋ
ਸਕਦਾ ਹੈ’ ਪਰ ਸ਼ਰਤ ਉਹੀ ਹੈ ਕਿ
ਜੇ ਸਭ ਨੇ ਆਪਣੀ ਸੁਰਤ ਨੂੰ ਉਸ ਦਾ ਚੇਲਾ ਬਣਾਇਆ ਹੋਇਆ ਹੈ। ਜੇ ਸਭ ਨੂੰ ਧੁਰੋਂ ਹੀ ਗਿਆਨ ਹਾਸਲ ਹੋ
ਰਿਹਾ ਹੈ ਤਾਂ। … (ਗੁਰੂ) ਅੰਗਦ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਆਉਣ ਤੋਂ ਪਹਿਲਾਂ ਇਸ
ਬਾਰੇ ਸੋਝੀ ਨਹੀਂ ਸੀ”
ਮੇਰੀ ਇਸ ਲਿਖਤ ਦਾ ਇਹ ਕਿਵੇਂ ਮਤਲਬ ਬਣ ਗਿਆ ਕਿ ਗੁਰੂ ਅੰਗਦ ਦੇਵ ਜੀ ਦੀ
ਸੁਰਤ ਗੁਰੂ ਨਾਨਕ ਦੇਵ ਜੀ ਦੀ ਸ਼ਰਣ ਵਿੱਚ ਆਉਣ ਤੋਂ ਬਾਅਦ ਵੀ ਪ੍ਰਭੂ ਚਰਣਾਂ ਵਿੱਚ ਨਹੀਂ ਜੁੜੀ।
ਉਨ੍ਹਾਂਨੂੰ ਧੁਰੋਂ ਗਿਆਨ ਹਾਸਲ ਨਹੀਂ ਸੀ ਹੋਣ ਲੱਗਾ। ਪਰਿਵਾਰ ਵਾਲੇ ਮੇਰੀ ਲਿਖਤ ਵਿੱਚੋਂ ਇਹ ਵੀ
ਪੜ੍ਹ ਲੈਣ ਕਿ “ਪਰਮਾਤਮਾ ਤਾਂ ਹੀ ਸਾਡਾ ਗੁਰੂ ਹੈ ਜੇ ਅਸੀਂ ਆਪਣੀ ਸੁਰਤ ਨੂੰ ਉਸ ਦਾ ਚੇਲਾ ਬਣਾਇਆ
ਹੈ”। (ਇਸ ਵਿਸ਼ੇ ਸੰਬੰਧੀ ਮੇਰੇ ਵਿਚਾਰ ਹੋਰ ਵਿਸਥਾਰ ਨਾਲ ਜਾਨਣ ਲਈ ਸਿੱਖ ਮਾਰਗ. ਤੇ ਇਕਬਾਲ ਸਿੰਘ
ਢਿਲੋਂ ਨਾਲ ਹੋਏ ਮੇਰੇ ਵਿਚਾਰ ਵਟਾਂਦਰੇ ਦਾ 23-04-12 ਦਾ ਪੱਤਰ ਵੀ ਪੜ੍ਹ ਲਿਆ ਜਾਵੇ ਜੀ)
ਗੁਰੂਆਂ ਦੀਆਂ ਗਿਣਤੀਆਂ ਮਿਣਤੀਆਂ ਕਰਦੇ ਹੋਏ ਇਨ੍ਹਾਂ ਦੀ ਗਿਣਤੀ 35 ਤੱਕ
ਪਹੁੰਚ ਜਾਂਦੀ ਹੈ। ਜੇ ਪਰਿਵਾਰ ਵਾਲਿਆਂ ਨੇ ਗਿਣਤੀਆਂ ਹੀ ਕਰਨੀਆਂ ਹਨ ਤਾਂ ਉਹ ਦੱਸਣ ਕਿ ਉਨ੍ਹਾਂ
ਦਾ ਗੁਰੂ ‘ਪਰਮਾਤਮਾ’ ਹੈ ਜਾਂ ‘ਗ੍ਰੰਥ ਸਾਹਿਬ’ ? ਉਨ੍ਹਾਂ ਨੂੰ ਗਿਆਨ ਧੁਰੋਂ ਪਰਮਾਤਮਾ ਤੋਂ ਹਾਸਲ
ਹੁੰਦਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਪੜ੍ਹਕੇ ਹਾਸਲ ਹੁੰਦਾ ਹੈ?
ਪਰਿਵਾਰ ਵਾਲੇ ਲਿਖਦੇ ਹਨ- “ਮਗ਼ਰਲੇ ਨਾਨਕ ਸਰੂਪਾਂ ਦੀ ਬਾਣੀ ਵਿੱਚ ਵੀ
ਪਰਮਾਤਮਾ ਲਈ ‘ਗੁਰੂ, ਸਤਿਗੁਰੂ’ ਵਰਤਿਆ ਮਿਲਦਾ ਹੈ”। “ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ॥
ਉਹ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥” (ਪੰਨਾ 759-ਮਹਲਾ 4) ਰਾਮਦਾਸ ਪਾਤਸ਼ਾਹ ਜੀ ਨੇ
‘ਗੁਰੂ’ ਬਾਰੇ ਸੋਝੀ ਦਿੰਦੇ ਹੋਏ ਸਮਝਾਇਆ ਹੈ ਕਿ
ਮੇਰਾ ‘ਸਤਿਗੁਰੂ (ਪਰਮਾਤਮਾ) ਹਮੇਸ਼ਾਂ ਹੈ ਉਹ ਜੰਮਦਾ ਮਰਦਾ ਨਹੀਂ। ਸੋ ਵੀਰ ਜੀ ਦੀ
(ਜਾਣੀ ਕਿ ਮੇਰੀ) ਦਲੀਲ ਗ਼ਲਤ ਸਾਬਤ ਹੋ ਜਾਂਦੀ ਹੈ ਕਿ ਮਗ਼ਰਲੇ ਨਾਨਕ ਸਰੂਪਾਂ ਦਾ ਗੁਰੂ ਸਿਰਫ ਬਾਬਾ
ਨਾਨਕ ਹੈ”। ਨਾਲ ਹੀ ਵੀਰ ਜੀ ਵੱਲੋਂ ਆਪਣੀ ਲਿਖਤ ਵਿੱਚ ਪੁੱਛੇ ਐਸੇ ਗੁਰਬਾਣੀ ਵਾਕ ਦਾ ਸਬੂਤ ਵੀ
ਮਿਲ ਗਿਆ ਜਿਸ ਵਿੱਚ ਲਿਖਿਆ ਹੋਵੇ ਕਿ “ਗੁਰੂ ਜੰਮਦਾ-ਮਰਦਾ ਨਹੀ”
ਕੀ ਪਰਿਵਾਰ ਵਾਲੇ ਮੇਰੀ ਲਿਖਤ ਵਿੱਚੋਂ ਕੌਪੀ ਪੇਸਟ ਲਗਾ ਸਕਦੇ ਹਨ, ਜਿੱਥੇ
ਮੈਂ ਲਿਖਿਆ ਹੋਵੇ ਕਿ ਮਗ਼ਰਲੇ ਨਾਨਕ ਸਰੂਪਾਂ ਦਾ ਗੁਰੂ ਸਿਰਫ ਬਾਬਾ ਨਾਨਕ ਹੈ? ਦੂਸਰਾ ਇੱਥੇ ਗੁਰੂ
ਰਾਮ ਦਾਸ ਜੀ ਦੇ ਗੁਰੂ ਬਾਰੇ ਜਾਣਕਾਰੀ ਮਿਲਦੀ ਹੈ ਕਿ ਉਨ੍ਹਾਂ ਦਾ ਗੁਰੂ ਕਦੇ ਜੰਮਦਾ ਮਰਦਾ ਨਹੀਂ,
ਇਸ ਨਾਲ ਇਹ ਜਾਣਕਾਰੀ ਕਿੱਥੇ ਮਿਲਦੀ ਹੈ ਕਿ ਕਿਸੇ ਦਾ ਵੀ ਗੁਰੂ ਜੰਮਦਾ ਮਰਦਾ ਨਹੀ?
ਕੀ ਤੱਤ ਪਰਿਵਾਰ ਵਾਲੇ ਗੁਰੂ
ਗ੍ਰੰਥ ਸਾਹਿਬ ਜੀ ਦੇ 1430 ਪੰਨਿਆਂ ਵਿੱਚੋਂ ਕਿਤੋਂ ਇੱਕ ਵੀ ਉਦਾਹਰਣ ਪੇਸ਼ ਕਰ ਸਕਦੇ ਹਨ ਕਿ (ਕਿਸੇ
ਦਾ ਵੀ) ਗੁਰੂ ਜੰਮਦਾ ਮਰਦਾ ਨਹੀਂ? (ਯਾਦ
ਰਹੇ ਕਿ ਜਿਸ ਵਿੱਚ ਗੁਰੂ ਸਾਹਿਬਾਂ ਨੇ ਜਾਂ ਭਗਤਾਂ ਨੇ ਆਪਣੇ ਗੁਰੂ ਦੀ ਗੱਲ ਕੀਤੀ ਹੋਵੇ ਉਹ ਹਵਾਲਾ
ਨਾ ਦਿੱਤਾ ਜਾਵੇ)
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕੋਈ ਦੇਹਧਾਰੀ ਗੁਰੂ ਨਹੀਂ ਹੋ ਸਕਦਾ।
ਕਿਉਂ ਕਿ ਉਹ ਨਾਸ਼ਵਾਨ ਹੈ। ਇਸ ਸੰਬੰਧ ਵਿੱਚ ਮੈਂ ਸਵਾਲ ਉਠਾਇਆ ਸੀ ਕਿ ਪਰਿਵਾਰ ਵਾਲਿਆਂ ਨੂੰ ਕਾਗਜ਼,
ਸਿਆਹੀ, ਜਿਲਦ ਆਦਿਕ (ਦੇਹ) ਨਾਲ ਬਣੇ ਗ੍ਰੰਥ ਨੂੰ ‘ਗੁਰੂ’ ਕਹਿਣ ਵਿੱਚ ਕੋਈ ਹਰਜ ਨਹੀਂ ਤਾਂ ਗੁਰੂ
ਸਾਹਿਬਾਂ ਨੂੰ ‘ਗੁਰੂ’ ਕਹਿਣ ਵਿੱਚ ਕੀ ਗ਼ਲਤ ਲੱਗਦਾ ਹੈ? ਕੀ ਗ੍ਰੰਥ ਸਾਹਿਬ ਦਾ ਸਰੂਪ ਨਾਸ਼ਵਾਨ
ਨਹੀਂ?”
ਇਸ ਸੰਬੰਧ ਵਿੱਚ ਪਰਿਵਾਰ ਵਾਲੇ ਆਪਣਾ ਪੱਖ ਪੇਸ਼ ਕਰਦੇ ਹਨ- “ਗੁਰੂ” ਗ੍ਰੰਥ
ਸਾਹਿਬ ਜੀ ਕਹਿਣ ਤੋਂ ਭਾਵ ਉਹ ਕਾਗਜ਼, ਸਿਆਹੀ ਜਾਂ ਜਿਲਦ ਸਾਡਾ ਗੁਰੂ ਨਹੀਂ ਜਿਸ ਨਾਲ ਗੁਰੂ ਗ੍ਰੰਥ
ਸਾਹਿਬ ਦਾ ਸਰੂਪ ਬਣਿਆ ਹੈ। ਬਲਕਿ ‘ਗ੍ਰੰਥ ਸਾਹਿਬ ਵਿੱਚ ਦਰਜ਼ ਗਿਆਨ ਹੀ ਸਾਡਾ ਗੁਰੂ ਹੈ। ਸਰੂਪ ਤਾਂ
ਨਾਸ਼ਵਾਨ ਹੋਣ ਕਰਕੇ ਸ਼ਰੀਰ ਰੂਪ ਹੀ ਹੈ।
ਸਰੂਪ
ਦਾ ਸਤਿਕਾਰ ਸਿਰਫ ਇਸ ਕਰਕੇ ਹੈ ਕਿ ਉਸ ਵਿੱਚ ਗਿਆਨ ਦਰਜ਼ ਹੈ। … ਜੇ ਹੋਰ ਗੰਭੀਰ ਵਿਚਾਰ ਕਰੀਏ
ਤਾਂ ਸਾਡੇ ਲਈ ‘ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਭਾਵ ਹੈ, ਉਹ ਗ੍ਰੰਥ ਜਿਸ ਵਿੱਚ ‘ਸ਼ਬਦ ਗੁਰੂ’ (ਸੱਚ
ਦਾ ਗਿਆਨ) ਦਰਜ ਹੈ,
ਨਾ ਕਿ ‘ਗ੍ਰੰਥ ਗੁਰੂ’ ਹੈ।
ਪਰਿਵਾਰ ਵਾਲਿਆਂ ਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੀ ਲਿਖ ਰਹੇ ਹਨ।
ਇਨ੍ਹਾਂ ਅਨੁਸਾਰ “ਗੁਰੂ ਗ੍ਰੰਥ ਸਾਹਿਬ ਜੀ” ਕਹਿਣ ਤੋਂ ਭਾਵ … ਗ੍ਰੰਥ ਸਾਹਿਬ ਵਿੱਚ ਦਰਜ਼ ਗਿਆਨ ਹੀ
ਸਾਡਾ ਗੁਰੂ ਹੈ। ਦੱਸੋ ਇਹ ਕੋਈ ਗੱਲ ਬਣਦੀ ਹੈ? ਕਦੇ ਕਿਸੇ ਨੇ ਕਿਹਾ ਹੈ ਕਿ ਗੁਰੂ ਸਾਹਿਬਾਂ ਦਾ
ਸਰੀਰ ਸਾਡਾ ਗੁਰੂ ਹੈ? ਜੇ ਗ੍ਰੰਥ ਸਾਹਿਬ ਵਿੱਚ ਗਿਆਨ ਦਰਜ ਹੋਣ ਕਰਕੇ ਗ੍ਰੰਥ ਸਾਹਿਬ ਨੂੰ ਗੁਰੂ
ਕਿਹਾ ਜਾਂਦਾ ਹੈ ਤਾਂ ਗੁਰੂ ਸਾਹਿਬਾਂ ਦੁਆਰਾ ਦਿੱਤੇ ਗਿਆਨ ਤੋਂ ਉਨ੍ਹਾਂ ਦਾ ਕੇਵਲ ਸਰੀਰ ਗੁਰੂ
ਕਿਵੇਂ ਭਾਵ ਬਣ ਗਿਆ? ਕੀ ਗੁਰੂ ਸਾਹਿਬਾਂ ਨੂੰ ਗੁਰੂ ਕਹਿਣ ਤੋਂ ਭਾਵ ਇਹ ਨਹੀਂ ਕਿ ਉਨ੍ਹਾਂ ਦੁਆਰਾ
ਗਿਆਨ ਹਾਸਿਲ ਹੋਇਆ ਹੈ ਜਾਂ ਹੁੰਦਾ ਹੈ?
ਸਮੇਂ ਦੀ ਕਮੀਂ ਕਰਕੇ ਵਿਚਾਰ ਇੱਥੇ ਹੀ ਰੋਕ ਰਿਹਾ ਹਾਂ ਬਾਕੀ ਦੀ ਵਿਚਾਰ
ਫੇਰ।
-ਚੱਲਦਾ-
ਜਸਬੀਰ ਸਿੰਘ (ਕੈਲਗਰੀ)
(10/05/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਪਾਠਕ ਸੱਜਣੋਂ,
ਸਤਿ ਸ਼੍ਰੀ ਅਕਾਲ,
ਛਿਮਾ ਦਾ ਜਾਚਕ ਹਾਂ! ਦਰਅਸਲ ਗੁਰਬੀਰ ਸਿੰਘ ਜੀ ਵੱਲ ਭੇਜੀ ਮੇਰੀ ਪੁੱਛ
ਮਿਤੀ 27. 4. 12 ਵਾਲੇ ਪੱਤਰ ਵਿੱਚ ਛੱਪ ਗਈ ਸੀ। ਪਰ ਉਸ ਤੋਂ ਬਾਦ ਗੁਰਬੀਰ ਸਿੰਘ ਜੀ ਦਾ ਕੋਈ
ਜਵਾਬ ਪੱਤਰ ਨਾ ਛੱਪਣ ਕਾਰਨ ਮੈਂ ਸੰਪਾਦਕ ਜੀ ਨੂੰ ਉਨ੍ਹਾਂ ਦੀ ਈਮੇਲ ਮੰਗੀ ਸੀ ਜੋ ਕਿ ਉਨ੍ਹਾਂ ਨੇ
ਦਾਸ ਨੂੰ ਦੇ ਦਿੱਤੀ ਸੀ।
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀਉ
ਸਤਿ ਸ਼੍ਰੀ ਅਕਾਲ!
ਵੀਰ ਜੀ ਮੈਂ ਕਿੱਧਰੇ ਨਹੀਂ ਲਿਖਿਆ ਕਿ ਅਰਦਾਸ ਵਿੱਚ ਕੋਈ ਸੋਧ ਦੀ ਵਿਚਾਰ
ਕਰਨੀ ਮੁੱਡਲੇ ਅਸੂਲਾਂ ਵਿਰੁੱਧ ਹੈ। ਮੇਰੇ ਕਹਿਣ ਤੋਂ ਭਾਵ ਇਹ ਸੀ ਕਿ ਕਿੱਧਰੇ, ਕੋਈ ਬਦਵਾਲ ਕਰਨ
ਦੇ ਸੁਜਾਅ ਵਿੱਚ ਕੋਈ ਐਸੀ ਗਲ ਨਹੀਂ ਹੋਂਣੀ ਚਾਹੀਦੀ ਜੋ ਕਿ ਸਿੱਖੀ ਦੇ ਮੁੱਡਲੇ ਅਸੂਲਾਂ ਦੇ
ਵਿਰੁੱਧ ਹੋਵੇ। ਇਹ ਗਲ ਮੈਂ ਸਿੱਖ ਰਹਿਤ ਮਰਿਆਦਾ ਬਾਰੇ ਆਪ ਜੀ ਵਲੋਂ ਪੁੱਛੇ ਸਵਾਲ ਦੇ ਸੰਧਰਭ ਵਿੱਚ
ਕਹੀ ਸੀ ਨਾ ਕਿ ਅਰਦਾਸ ਬਾਰੇ ਆਪ ਜੀ ਦੇ ਸਵਾਲ ਦੇ ਸੰਧਰਭ ਵਿਚ।
ਅਰਦਾਸ ਦਿਆਂ ਉਹ ਪੰਕਤਿਆਂ ਜਿਨ੍ਹਾਂ ਬਾਰੇ ਆਪ ਜੀ ਨੇ ਸਵਾਲ ਕੀਤਾ ਸੀ
ਉਨ੍ਹਾਂ ਵਿੱਚ ਕੋਈ ਵੀ ਗੱਲ ਸਿੱਖੀ ਦੇ ਮੁੱਡਲੇ ਅਸੂਲਾਂ ਦੇ ਵਿਰੁੱਧ ਨਹੀਂ ਹੈ। ਜੇ ਕਰ ਇਹ ਬਦਲਾਵ
6 ਕੁ ਦਾਹਕੇ ਪਹਿਲਾਂ ਹੋਈਆ ਹੈ ਤਾਂ ਮੈਂਨੂੰ ਇਸ ਗਲ ਦੀ ਜਾਣਕਾਰੀ ਨਹੀਂ ਹੈ ਕਿ ਇਸ ਬਾਬਤ ਮਤਾ ਕਿਸ
ਪ੍ਰਕ੍ਰਿਆ ਨਾਲ ਪਾਸ ਹੋਈਆ ਸੀ?
ਵੀਰ ਜੀ ‘ਪੰਥਕ ਹੱਥਾ’ ਤੋਂ ਮੇਰਾ ਭਾਵ ਹੈ ਕਿ ਸਮੁੱਚਾ ਪੰਥ ਹੈ। ਕੁੱਝ
ਇਤਹਾਸਕ ਗੁਰਦੂਆਰਿਆਂ ਦਾ ਪ੍ਰਬੰਧ ਅਤੇ ਸੇਵਾ ਤਕ ਪੰਥ ਦੀ ਬੇ-ਰੋਕ ਟੋਕ ਪਹੁੰਚ ਨਹੀਂ ਹੈ ਜਿਸ ਲਈ
ਪਾਕਿਸਤਾਨ ਵਿੱਚ ਰਹਿਣ ਵਾਲਾ ਸਿੱਖ ਵੀ ਸਮੁੱਚੇ ਖ਼ਾਲਸਾ ਪੰਖ ਦੀ ਭਾਵਨਾ ਅਨੁਸਾਰ ਪਰਮਾਤਮਾ ਅੱਗੇ
ਅਰਦਾਸ ਕਰਦਾ ਹੈ ਕਿ ਉਨ੍ਹਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਪਰਮਾਤਮਾ ਖ਼ਾਲਸੇ ਪੰਥ ਨੂੰ ਬਖ਼ਸ਼ੇ।
ਵੀਰ ਜੀ ਅਰਦਾਸ ਬਾਰੇ ਆਪ ਵਲੋਂ ਉਠਾਏ ਸਵਾਲ ਤੇ ਆਪ ਜੀ ਨੂੰ ਜਵਾਬ ਦੇਂਣ
ਤੋਂ ਬਾਦ ਇੱਕ ਸਵਾਲ ਪੁੱਛਿਆ ਸੀ ਕਿ:-
“ਹੁਣ ਆਪ ਜੀ ਦੱਸੋ ਕਿ ਪੰਥਕ ੲੋਕੇ ਦੇ ਭਾਵ ਅਨੁਸਾਰ ਅਰਦਾਸ ਦੀ ਇਸ ਪੰਕਤੀ
ਵਿੱਚ ਕੀ ਗਲਤ ਹੈ?”
ਪਰ ਵੀਰ ਜੀ, ਆਪ ਜੀ ਨੇ ਮੇਰੇ ਵਲੋਂ ਪੁੱਛੇ ਇਸ ਸਵਾਲ ਦਾ ਵੀ ਜਵਾਬ ਨਹੀਂ
ਦਿੱਤਾ! ਆਸ ਹੈ ਕਿ ਇਸ ਵਾਰ ਆਪ ਜੀ ਜਵਾਬ ਦੇਵੋਗੇ।
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਵੀਰ ਪਰਮਜੀਤ ਸਿੰਘ ਜੀਉ,
ਸਤਿ ਸ਼੍ਰੀ ਅਕਾਲ!
ਆਪ ਜੀ ਨੇ ਸਵਾਲ ਕੀਤਾ ਹੈ
“ਵੀਰ ਹਰਦੇਵ ਸਿੰਘ ਜੀ ਜਰਾ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ ਕੀ ਗੋਬਿੰਦ
ਸਿੰਘ ਜੀ ਵੀਰ ਰਸ ਪ੍ਰਾਪਤ ਕਰਨ ਲਈ ਹਨੁਮਾਨ ਨਾਟਕ ਪੜਦੇ ਸੀ?”
ਵੀਰ ਜੀ ਆਪ ਜੀ ਦਾ ਇਹ ਸਵਾਲ ਸ਼ਾਯਦ ਗੁਰਬੀਰ ਸਿੰਘ ਜੀ ਦੇ ਇੱਕ ਪੱਤਰ ਵਿੱਚ
ਲਿਖੀਆਂ ਇਨ੍ਹਾਂ ਪੰਕਤਿਆਂ ਤੋਂ ਉਪਜਿਆ ਹੈ:-
“
ਇੱਕ ਗੱਲ ਚੇਤੇ ਰੱਖਣ
ਵਾਲੀ ਹੈ ਕਿ ਸਾਰੇ ਗੁਰੂ ਸਾਹਿਬਾਨ ਮਹਾਨ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਵੀ ਸਨ। ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਜਦੋਂ 1707 ਈਸਵੀ ਵਿੱਚ ਆਗਰੇ ਗਏ ਤਾਂ ਬਹਾਦਰ ਸ਼ਾਹ ਆਪਣੇ ਪੁਸਤਕਾਲੇ ਵਿੱਚ ਲੈ
ਗਿਆ। ਉਥੇ ਇੱਕ ਬ੍ਰਜ ਭਾਸ਼ਾ ਵਿੱਚ ਹਨੂਮਾਨ ਨਾਟਕ ਪਿਆ ਸੀ, ਜਿਸਨੂੰ ਗੁਰੂ ਜੀ ਨੇ ਗੁਰਮੁਖੀ ਵਿੱਚ
ਅਨੁਵਾਦ ਕਰ ਕੇ ਜਾਂ ਕਰਵਾ ਕੇ ਨਾਲ਼ ਲੈ ਆਂਦਾ ਸੀ ਅਤੇ ਕਹਿੰਦੇ ਹਨ ਕਿ ਗੁਰੂ ਜੀ ਉਸ ਰਚਨਾ ਨੂੰ
ਹਮੇਸ਼ਾ ਆਪਣੇ ਗਾਤਰੇ ਵਿੱਚ ਰੱਖਦੇ ਸਨ। ਇਸ ਵਿੱਚ ਬੀਰ ਰਸ ਦੀ ਬਹੁਲਤਾ ਸੀ। ਇਹ ਘਟਨਾ ਪੰਜਾਬੀ ਦੀ
ਪੁਸਤਕ ਪੁੰਦ੍ਰੀਕ ਵਿੱਚ ਲਿਖੀ ਹੋਈ ਹੈ” (ਗੁਰਬੀਰ ਸਿੰਘ ਜੀ)
ਵੀਰ ਜੀ ਇਨ੍ਹਾਂ ਪੰਕਤਿਆਂ ਵਿੱਚ ਗੁਰਬੀਰ ਸਿੰਘ ਜੀ ਨੇ ਲਿਖਿਆ ਹੈ ਕਿ
“ਹਨੁਮਾਨ ਨਾਟਕ ਵਿੱਚ ਬੀਰ ਰਸ
ਦੀ ਬਹੂਲਤਾ” ਸੀ। ਉਨ੍ਹਾਂ ਇਹ ਨਹੀਂ ਲਿਖਿਆ ਸੀ
ਕਿ ਦਸ਼ਮੇਸ਼ ਜੀ ਵੀਰ ਰਸ ਪ੍ਰਾਪਤੀ ਲਈ ਹਨੁਮਾਨ ਨਾਟਕ ਪੜਦੇ ਸੀ। ਉਪਰਲੇ ਪਹਿਰੇ ਤੋਂ ਆਪਣਾ ਵਧੇਰਾ
ਭਾਵ ਤਾਂ ਉਹੀ ਜਾਣਦੇ ਹੋਂਣਗੇ। ਪਰ ਚੁੰਕਿ ਆਪ ਜੀ ਨੇ ਮੇਰਾ ਵਿਚਾਰ ਪੁੱਛਿਆ ਹੈ ਤਾਂ ਮੇਰਾ ਫ਼ਰਜ਼
ਬਣਦਾ ਹੈ ਕਿ ਮੈਂ ਅਪਣਾ ਵਿਚਾਰ ਸਪਸ਼ਟ ਕਰਨ ਦਾ ਜਤਨ ਕਰਾਂ।
ਇਤਹਾਸ ਵਿੱਚ ਜ਼ਿਕਰ ਹੈ ਕਿ ਜਹਾਂਗੀਰ ਦੇ ਸਮੇਂ ਹਨੁਮਾਨ ਨਾਟਕ ਦਾ ਅਨੁਵਾਦ
ਹ੍ਰਿਦਯਰਾਮ ਕਵੀ ਨੇ ਕੀਤਾ ਸੀ। ਇਤਹਾਸ ਵਿੱਚ ਇਹ ਗੱਲ ਸਪਸ਼ਟ ਹੈ ਕਿ ਦਸ਼ਮੇਸ਼ ਜੀ
ਜੂਨ 7, 1707
ਵਿੱਚ ਹੋਈ ‘ਜਾਜੂ’ ਦੀ ਲੜਾਈ ਤੋਂ ਬਾਦ ਬਹਾਦੁਰਸ਼ਾਹ ਨਾਲ ਆਗਰੇ ਵਿੱਚ ਮਿਲੇ ਸੀ ਅਤੇ ਲਗਭਗ ਚਾਰ
ਮਹੀਨੇ ਉੱਥੇ ਮੁਕਾਮ ਕੀਤਾ ਸੀ। ਬਹਾਦੁਰ ਸ਼ਾਹ ਨੇ ਕੁੱਝ ਕੀਮਤੀ ਵਸਤੂਆਂ ਗੁਰੂ ਸਾਹਿਬ ਜੀ ਨੂੰ
ਭੇਂਟਾ ਕੀਤੀਆਂ ਸਨ। ਇਸ ਗਲ ਦਾ ਜ਼ਿਕਰ ‘ਬਹਾਦਰਸ਼ਾਹ ਨਾਮੇ’
(ਅਗਸਤ 1707)
ਵਿੱਚ ਦਰਜ ਹੈ। ਬ
ਇਹ ਗਲ ਕਿਤਨੀ ਕੁ ਸੱਚ ਹੈ ਪਤਾ ਨਹੀਂ ਪਰ ਇਤਹਾਸ ਵਿੱਚ ਇਹ ਜ਼ਿਕਰ ਆਉਂਦਾ ਹੈ
ਕਿ ਬਹਾਦਰਸ਼ਾਹ ਨੇ ਹਨੁਮਾਨ ਨਾਟਕ ਦੀ ਅਸਲ ਕਾਪੀ ਗੁਰੂ ਸਾਹਿਬ ਜੀ ਨੂੰ ਭੇਟਾਂ ਕੀਤੀ ਸੀ। ਜੇ ਇਹ
ਸੱਚ ਹੈ ਤਾਂ ਗੁਰੂ ਸਾਹਿਬ ਦਾ ਕਿਸੇ ਭੇਂਟ ਹੋਈ ਰਚਨਾ ਨੂੰ ਪੜਨ ਵਿੱਚ ਦਿਲਚਸਪੀ ਰੱਖਣ ਦਾ ਮਤਲਭ
ਕਦਾਚਿੱਤ ਇਹ ਨਹੀਂ ਨਿਕਲਦਾ ਕਿ ਗੁਰੂ ਜੀ ਨੂੰ ਬੀਰ ਰਸ ਪ੍ਰਾਪਤ ਕਰਨ ਲਈ ਹਨੁਮਾਨ ਨਾਟਕ ਪੜਨ ਦੀ
ਲੋੜ ਸੀ।
ਇਹ ਹੈ ਪਹਿਲੀ ਗਲ।
ਦੂਜੀ ਗਲ
ਇਹ ਕਿ ਅਗਸਤ
1707 ਤੋਂ ਲਗਭਗ 13 ਮਹੀਨੇ ਬਾਦ (7. 10. 1708) ਦਸ਼ਮੇਸ਼ ਦੀ ਅਕਾਲ ਚਲਾਣਾ ਕਰ ਗਏ ਸੀ ਅਤੇ ਇਸ ਤੋਂ
ਪਹਿਲਾਂ ਉਹ ਅਪਣੇ ਜੀਵਨ ਕਾਲ ਦੇ ਸਾਰੇ ਯੁੱਧ ਲੜ ਚੁੱਕੇ ਸੀ। ਸਭ ਤੋਂ ਵੱਡੀ ਗਲ ਕਿ ਅਗਸਤ 1707
ਤੋਂ ਲਗਭਗ 8 ਸਾਲ ਪਹਿਲਾਂ ਹੀ ਉਹ ਖੰਡੇ ਬਾਟੇ ਦਾ ਅੰਮ੍ਰਿਤ ਖ਼ਾਲਸੇ ਨੂੰ ਬਖ਼ਸ਼ ਚੁੱਕੇ ਸੀ ਅਤੇ ਉਸ
ਵੇਲੇ ਖ਼ਾਲਸੇ ਵਿੱਚ ਬੀਰ ਰਸ (ਇਨਸਾਫ਼ ਪਸੰਧ ਜੰਗਜੂ ਵ੍ਰਿਤੀ) ਦੀ ਕੋਈ ਘਾਟ ਨਹੀਂ ਸੀ।
ਜ਼ੁਲਮ ਦੇ ਵਿਰੁੱਧ ਅਤੇ ਸਰਬਤ ਦੇ ਭਲੇ ਲਈ ਉਸਾਰੂ ਕੰਮ ਕਰਨ ਦਾ ਸੰਘਰਸ਼ਈ ਰਸ
ਤਾਂ ਗੁਰੂਆਂ ਦੇ ਵਿੱਚ ਪਹਿਲਾਂ ਤੋਂ ਹੀ ਸੀ। ਗੁਰੂ ਅਰਜਨ ਜੀ ਨੇ ਤੱਤੀ ਤਵੀ ਤੇ ਬੈਠ ਕੇ, ਬਿਨਾ
ਤਲਵਾਰ ਪਕੜੇ, ਅਪਣੇ ਅੰਦਰ ਦੇ ਬੀਰ ਰਸ
(ਇਨਸਾਫ਼ ਪਸੰਧ ਜੰਗਜੂ ਵ੍ਰਿਤੀ)
ਦਾ ਲਾਸਨੀ ਪ੍ਰਗਟਵਾ ਕੀਤਾ ਸੀ।
ਇਸ ਲਈ ਇਹ ਵਿਚਾਰ ਨਿਰਮੂਲ ਹੈ ਕਿ
ਦਸ਼ਮੇਸ਼ ਜੀ ਨੂੰ ਬੀਰ ਰਸ (ਇਨਸਾਫ਼ ਪਸੰਧ ਜੰਗਝੂ ਵ੍ਰਿਤੀ) ਪ੍ਰਾਪਤ ਕਰਨ ਲਈ ਹਨੁਮਾਨ ਨਾਟਕ ਪੜਨ ਦੀ
ਲੋੜ ਸੀ। ਉਹ ਸਾਰੇ ਰਸਾਂ ਤੋਂ ਲਭਰੇਜ਼ ਮਾਹਨ ਗੁਰੂ
ਸਨ। ਉਹ ਆਪ ਬੀਰ ਰਸ ਦੇ
ਮੁੱਕਮਲ ਸਰੋਤ ਸਨ!
ਹਾਂ ਅਗਰ ਇਤਹਾਸ ਵਿੱਚ ਆਈ ਇਹ ਗਲ ਸਹੀ ਹੈ ਕਿ ਬਹਾਦਰਸ਼ਾਹ ਨੇ ਦਸ਼ਮੇਸ਼ ਜੀ
ਨੂੰ ਉਹ ਨਾਟਕ ਵੀ ਭੇਂਟ ਕੀਤਾ ਸੀ ਤਾਂ ਦਸ਼ਮੇਸ਼ ਜੀ ਦੀ ਉਸ ਭੇਂਟ ਨੂੰ ਪੜਨ ਵਿੱਚ ਦਿਲਚਸਪੀ ਕੇਵਲ ਇਹ
ਜਾਣਨ ਲਈ ਹੋ ਸਕਦੀ ਹੈ ਕਿ ਉਸ ਰਚਨਾ ਵਿੱਚ ਪੁਰਾਤਨ ਭਾਰਤ ਵਿੱਚ ਯੁੱਧ ਕਲਾ ਦੇ ਕਹਿੜੇ ਕੋਸ਼ਲ ਸਨ?
ਜਾਂ ਫਿਰ ਉਸ ਨਾਟਕ ਵਿੱਚ ਆਏ ਕਿਸੇ ਇਤਹਾਸਕ ਜਾਂ ਸਮਾਜਕ ਪੱਖ ਦੀ ਵਿਚਾਰ/ਜਾਣਕਾਰੀ ਗੁਰੂ ਜੀ ਦੀ
ਦਿਲਚਸਪੀ ਦਾ ਕਾਰਨ ਹੋ ਸਕਦੀ ਹੈ।
ਅਸੀਂ ਜਾਣਦੇ ਹਾਂ ਕਿ ਜਾਣਕਾਰੀ ਕਿਸੇ ਪੁਸਤਕ ਨੂੰ ਪੜਨ ਨਾਲ ਜਾਂ ਪਾਸ ਰੱਖਣ
ਨਾਲ ਗੁਰਮਤਿ ਭੰਗ ਨਹੀਂ ਹੁੰਦੀ। ਹਰ ਪਾਠਕ ਕਿਸੇ ਵੀ ਪੁਸਤਕ ਨੂੰ ਪੜਨ ਲਈ ਕੋਈ ਨਾ ਕੋਈ ਦਿਲਚਸਪੀ
ਰੱਖ ਕੇ ਹੀ ਉਹ ਪੁਸਤਕ ਪੜਦਾ ਹੈ ਅਤੇ ਦਿਲਚਸਪੀ ਦਾ ਕਾਰਨ ਮੂਰੀਦ ਹੋਂਣਾ ਨਹੀਂ ਬਲਕਿ ਜਾਣਕਾਰੀ
ਪ੍ਰਾਪਤ ਕਰਨਾ ਵੀ ਹੁੰਦਾ ਹੈ। ਪ੍ਰੋ. ਸ਼ਾਹਿਬ ਸਿੰਘ ਅਤੇ ਭਾਈ ਕ੍ਹਾਨ ਸਿੰਘ ਨਾਭਾ ਜੀ ਨੂੰ ਬਾਣੀ
ਅਰਥ ਸਮਝਣ ਲਈ ਸੰਸਕ੍ਰਿਤ ਦੇ ਅਤੇ ਪਤਾ ਨਹੀਂ ਕਿੰਨੇ ਕੁ ਹੋਰ ਗ੍ਰੰਥ ਪੜਨੇ ਪਏ। ਕਿਸੇ ਪੁਸਤਕ ਦਾ
ਵਿਰੌਧ ਕਰਨ ਲਈ ਵੀ ਉਸ ਪੁਸਤਕ ਨੂੰ ਪੜਨਾ ਪੇਂਦਾ ਹੈ। ਗੁਰੂਆਂ ਨੇ ਵੀ ਹੋਰ ਧਰਮਾਂ ਦੇ ਅਕੀਦਿਆਂ ਦਾ
ਗਿਆਨ ਪ੍ਰਾਪਤ ਕੀਤਾ ਸੀ ਅਤੇ ਉਨ੍ਹਾਂ ਵਿਚਲਿਆਂ ਕਮਜੋਰੀਆਂ ਨੂੰ ਬਾਣੀ ਵਿੱਚ ਉਜਾਗਰ ਵੀ ਕੀਤਾ ਸੀ।
ਇਕ ਟਿੱਪਣੀ ਗੁਰਬੀਰ ਸਿੰਘ ਜੀ ਵਲੋਂ ਕਿਸੇ ਪੁਸਤਕ ਵਿੱਚ ਪੜੀ ਗਈ ਗਾਤਰੇ
ਵਾਲੀ ਗਲ ਬਾਰੇ ਵੀ ਕਰ ਦਿਆਂ। ਗੁਰੂ ਜੀ ਆਗਰੇ ਤੋਂ ਮੀਲਾਂ ਦੂਰ, ਸਤੰਬਰ 1707 ਵਿਚ, ਨਾਂਦੇੜ
ਪਹੁੰਚੇ ਸੀ। ਸਫ਼ਰ ਦੌਰਾਨ ਬਹਾਦੂਰਸ਼ਾਹ ਵਲੋਂ ਕੀਤੀਆਂ ਸਾਰੀਆਂ ਭੇਂਟਾ ਉਨ੍ਹਾਂ ਦੇ ਨਾਲ ਹੀ
ਹੋਂਣਗੀਆਂ। ਸਫ਼ਰ ਦੋਰਾਨ ਜੇ ਕਰ ਹਨੁਮਾਨ ਨਾਟਕ ਉਨ੍ਹਾਂ ਪੜੀਆ ਸੀ ਤਾਂ ਇਹ ਕਈ ਵੱਡੀ ਗਲ ਨਹੀਂ ਕਿ
ਉਹ ਪੁਸਤਕ ਉਨ੍ਹਾਂ ਪਾਸ ਸੀ। ਇਸਦਾ ਮਤਲਭ ਵੀ ਇਹ ਨਹੀਂ ਲਿਕਲਦਾ ਕਿ ਗੁਰੂ ਜੀ ਦਾ ਉਸ ਪੁਸਤਕ ਨੂੰ
ਦੌਰਾਨੇ ਸਫ਼ਰ ਪੜਨ ਲਈ ਪਾਸ ਰੱਖਣ ਦਾ ਕਾਰਨ ਪੜਨ ਦੀ ਦਿਲਚਸਪੀ ਤੋਂ ਇਲਾਵਾ ਕਿਸੇ ਕਿਸਮ ਦਾ ਵਿਸ਼ੇਸ਼
ਅਕੀਦਾ ਰੱਖਣਾ ਸੀ।
ਰਹੀ ਗਲ ਪੁਸਤਕ ਨੂੰ ਹਮੇਸ਼ਾ ਗਾਤਰੇ ਵਿੱਚ ਰੱਖਣ ਦੀ ਤਾਂ ਇਹ ਕਿਸੇ ਲਿਖਾਰੀ
ਦੀ ਕਲਪਨਾ ਹੀ ਲੱਗਦੀ ਹੈ। ਜਿਸ ਨੇ ਸਫ਼ਰ ਦੋਰਾਨ ਪਾਸ ਰੱਖਣ ਨੂੰ ਗਾਤਰੇ ਵਿੱਚ ਰੱਖਣਾ ਕਰਕੇ ਲਿਖ
ਦਿੱਤਾ ਹੋਵੇ। ਜੇ ਕਰ ਵੀਰ ਗੁਰਬੀਰ ਸਿੰਘ ਜੀ ਨੇ ਕਿੱਧਰੇ ਲਿਖੀ ਗਾਤਰੇ ਵਾਲੀ ਗਲ ਪੜ ਕੇ ਇਹ ਸਮਝ
ਲਿਆ ਹੋਵੇ ਕਿ ਦਸ਼ਮੇਸ਼ ਜੀ ਦਾ ਉਸ ਪੁਸਤਕ ਵਿੱਚ ਕੋਈ ਵਿਸ਼ੇਸ਼ ਅਕੀਦਾ ਸੀ ਤਾਂ ਉਨ੍ਹਾਂ ਨੂੰ ਅਪਣੀ ਸਮਝ
ਤੇ ਪੁਨਰਵਿਚਾਰ ਕਰਨਾ ਚਾਹੀਦਾ ਹੈ।
ਕਿਸੇ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ- 10. 5. 12
(09/05/12)
ਸਰਵਜੀਤ ਸਿੰਘ
ਸ.
ਹਰਦੇਵ ਸਿੰਘ ਜੰਮੂ,
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਸਤਿਕਾਰ ਯੋਗ ਵੀਰ ਜੀ , ਆਪ ਜੀ ਲਿਖਦੇ ਹੋ, “ਇਸ ਲਈ ਪਹਿਲਾਂ ਇਹ ਸਪਸ਼ਟ ਹੋਣਾ ਜ਼ਰੂਰੀ ਹੈ ਕਿ
ਕਿੱਧਰੇ ਕੋਈ ਸੁਜਾਅ ਸਿੱਖੀ ਦੇ ਮੁੱਡਲੇ ਅਸੂਲਾਂ ਦੇ ਵਿਰੁੱਧ ਤਾਂ ਨਹੀਂ?”
ਵੀਰ ਜੀ, ਜੇ ਤੁਹਾਡੇ ਮੁਤਾਬਕ ਸਿੱਖ ਰਹਿਤ ਮਰਯਾਦਾ `ਚ ਦਰਜ ਅਰਦਾਸ ਦੀ ਇਕ ਪੰਗਤੀ ਦੀ ਸੋਧ ਕਰਨ ਲਈ
ਵਿਚਾਰ ਕਰਨੀ ਹੀ ਸਿੱਖੀ ਦੇ ਮੁੱਢਲੇ ਅਸੂਲਾਂ ਦੇ ਵਿਰੁੱਧ ਹੈ ਤਾਂ ਉਨ੍ਹਾਂ ਬਾਰੇ ਆਪ ਜੀ ਦੀ ਕੀ
ਰਾਏ ਹੈ ਜਿਨ੍ਹਾਂ ਨੇ, ਅੱਜ ਲੱਗ-ਭੱਗ 6 ਕੁ ਦਹਾਕੇ ਪਹਿਲਾ ਅਰਦਾਸ ਵਿਚ ਇਹ ਪੰਗਤੀਆਂ ਚੁਪ-ਚੁਪੀਤੇ
ਹੀ ਸ਼ਾਮਲ ਕਰ ਦਿੱਤੀਆਂ ਸਨ?
ਅੱਗੇ ਆਪ ਜੀ ਲਿਖਦੇ ਹੋ, “ਮੈਟਰ ਇਹ ਕਰਦਾ ਹੈ ਕਿ ਗੁਰੂਆਂ ਅਤੇ ਸਿੱਖਾਂ ਦੇ ਪ੍ਰਭਾਵ ਹੇਠ ਰਹੇ ਉਹ
ਸਥਾਨ ਸਿੱਦੇ ਤੌਰ ਤੇ ਪੰਖਕ ਹੱਥਾਂ ਵਿੱਚ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਤਕ ਪੰਥ ਦੀ ਬੇ ਰੋਕ ਟੋਕ
ਪਹੁੰਚ ਹੈ”।
ਵੀਰ ਜੀ ‘ਪੰਥਕ ਹੱਥਾਂ’ ਤੋਂ ਆਪ ਦੀ ਜਾ ਕੀ ਭਾਵ ਹੈ?
ਆਪ ਦੇ ਪੱਤਰ ਦੀ ਉਡੀਕ `ਚ
ਸਰਵਜੀਤ ਸਿੰਘ
(09/05/12)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਹਾਕਮ ਸਿੰਘ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਆਪ ਜੀ ਦਾ ਧੰਨਵਾਦ ਹੈ ਕਿ ਆਪ ਜੀ ਨੇ ਸਿਖਮਾਰਗ ਵੈਬਸਾਈਟ ਤੇ 28. 04. 2012 ਨੂੰ
ਪਾਏ ਗਏ ਮੇਰੇ ਪੱਤਰ ਦੇ ਪ੍ਰਤੀਕਰਮ ਵਜੋਂ ਇਸ ਹਫਤੇ ਇੱਸੇ ਵੈਬਸਾਈਟ ਦੇ ‘ਸਪਤਾਹਿਕੀ ਲੇਖ’ ਕਾਲਮ
ਵਿੱਚ ਆਪਣਾ ਲੇਖ ‘ਸਰੀਰ, ਮਨ ਅਤੇ ਆਤਮਾ’ ਪ੍ਰਕਾਸ਼ਿਤ ਕਰਵਾਇਆ ਹੈ।
ਮੇਰਾ ਸ਼ੰਕਾ ਤਾਂ ਵਿਸ਼ੇਸ਼ ਕਰਕੇ ‘ਆਤਮਾ’ ਦੇ ਸੰਕਲਪ ਨਾਲ ਸਬੰਧਤ ਸੀ ਪਰੰਤੂ ਆਪ ਜੀ ਦੇ ਵਿਚਾਰ-ਅਧੀਨ
ਲੇਖ ਵਿਚਲਾ ਵਿਸਥਾਰ ਜ਼ਰਾ ਲੰਬਾ ਹੋ ਜਾਣ ਕਰ ਕੇ ਆਪ ਜੀ ਵੱਲੋਂ ਗੁਰਬਾਣੀ ਦੇ ਸੰਦਰਭ ਵਿੱਚ ਪੇਸ਼
ਕੀਤੇ ਗਏ ‘ਆਤਮਾ’ ਦੇ ਸੰਕਲਪ ਸਬੰਧੀ ਪ੍ਰਤੀਕਰਮ ਇੱਕ ਪੱਤਰ ਰਾਹੀਂ ਪਰਗਟ ਕਰਨਾ ਮੁਸ਼ਕਲ ਜਾਪਦਾ ਹੈ।
ਸੋ ਯਤਨ ਕਰਾਂਗਾ ਕਿ ਆਉਣ ਵਾਲੇ ਦਿਨਾਂ ਵਿੱਚ ਮੈਂ ਆਪਣੇ ਅਜਿਹੇ ਵਿਚਾਰ ਇੱਕ ਲੇਖ ਰਾਹੀਂ ਪੇਸ਼ ਕਰ
ਸਕਾਂ।
ਇਸ ਪੱਤਰ ਵਿੱਚ ਮੈਂ ਵਿਚਾਰ-ਅਧੀਨ ਲੇਖ ਦੇ ਪਹਿਲੇ ਪੈਰੇ ਵਿੱਚ ਪਰਗਟ ਕੀਤੇ ਗਏ ਆਪ ਜੀ ਦੇ ਵਿਚਾਰਾਂ
ਸਬੰਧੀ ਕੁੱਝ ਜ਼ਰੂਰ ਕਹਿਣਾਂ ਚਾਹਾਂਗਾ।
ਸ. ਹਾਕਮ ਸਿੰਘ ਜੀ, ਆਪ ਜੀ ਗੁਰਬਾਣੀ ਵਿਚਲੇ ‘ਸਰੀਰ, ਮਨ ਅਤੇ ਆਤਮਾ’ ਸਬੰਧੀ ਕਥਨਾਂ ਨੂੰ
ਰਹੱਸਆਤਮਕ (mystical)
ਦਰਸਾਉਂਦੇ ਹੋ ਅਤੇ ਲਿਖਦੇ ਹੋ ਕਿ “ਰਹੱਸਮਈ ਹਕੀਕਤ ਸਾਧਾਰਣ ਮੱਨੁਖੀ ਸਮਝ ਤੋਂ ਪਰੇ ਹੁੰਦੀ ਹੈ।”
ਇਸ ਦਾ ਮਤਲਬ ਤਾਂ ਇਹ ਹੋਇਆ ਕਿ ਸਧਾਰਨ ਮੱਨੁਖ ਲਈ ਗੁਰਬਾਣੀ ਦੀ ਕੋਈ ਉਪਯੋਗਤਾ ਹੀ ਨਹੀਂ ਬਣਦੀ। ਇਹ
ਸਥਿਤੀ ਬਾਣੀ ਦੇ ਰਚਨਾਕਾਰਾਂ ਦੇ ਮਿਸ਼ਨ ਦੇ ਬਿਲਕੁਲ ਵਿਪਰੀਤ ਜਾਂਦੀ ਹੈ। ਹੋਇਆ ਤਾਂ ਇਹ ਸੀ ਕਿ
ਵੇਦ, ਪੁਰਾਣ ਅਤੇ ਸਿਮਰਤੀਆਂ ਜਿਹੇ ਹਿੰਦੂ ਧਾਰਮਿਕ ਗ੍ਰੰਥ (ਅਤੇ ਬਾਕੀ ਧਰਮਾਂ ਦੇ ਗ੍ਰੰਥ ਵੀ) ਆਮ
ਆਦਮੀ ਦੀ ਸਮਝ ਤੋਂ ਬਾਹਰ ਸਨ ਅਤੇ ਉਹਨਾਂ ਵਿਚਲਾ ਸੰਦੇਸ਼ ਗੁੰਝਲਦਾਰ ਅਤੇ ਭੁਲੇਖਾਪਾਊ ਬਣਿਆਂ ਹੋਇਆ
ਸੀ। ਇਸ ਕਰ ਕੇ ਸਿਖ ਗੁਰੂ ਸਾਹਿਬਾਨ ਨੇ ਗੁਰਬਾਣੀ ਰਾਹੀਂ ਸਰਲ ਭਾਸ਼ਾ (ਮੋਟੇ ਤੌਰ ਤੇ ਪੰਜਾਬੀ ਅਤੇ
ਸਧੂਕੜੀ) ਵਿੱਚ ਸਾਦੇ. ਉਪਯੋਗੀ ਅਤੇ ਵਿਵਹਾਰਿਕ ਵਿਚਾਰ ਆਮ ਲੋਕਾਂ ਦੇ ਸਾਹਮਣੇ ਰੱਖੇ ਤਾਂ ਜੋ ਇੱਕ
ਸਧਾਰਨ ਮਨੁੱਖ ਇਹਨਾਂ ਨੂੰ ਸੌਖਿਆਂ ਹੀ ਸਮਝ ਕੇ ਸੁਚੱਜੀ ਜੀਵਨ-ਜਾਚ ਅਪਣਾ ਸਕੇ। ਸਿਖ ਮੱਤ ਦੇ
ਪਵਿੱਤਰ ਗ੍ਰੰਥ ਵਿੱਚ ਸਾਰੀਆਂ ਰਚਨਾਵਾਂ ਇੱਸੇ ਭਾਵਨਾ ਨੂੰ ਸਾਹਮਣੇ ਰੱਖ ਕੇ ਹੀ ਸ਼ਾਮਲ ਕੀਤੀਆਂ
ਗਈਆਂ ਸਨ (ਅਤੇ ਇਹਨਾਂ ਨੂੰ ਸਮੁੱਚੇ ਤੌਰ ਤੇ ਗੁਰਬਾਣੀ ਦਾ ਦਰਜਾ ਪਰਾਪਤ ਹੈ)। ਇੱਸੇ ਕਰ ਕੇ ਇਹਨਾਂ
ਰਚਨਾਵਾਂ ਦਾ ਲੋਕਾਂ ਉੱਤੇ ਝਟ-ਪਟ ਹੀ ਪਰਭਾਵ ਬਣ ਗਿਆ। ਪਰੰਤੂ ਬ੍ਰਾਹਮਣਵਾਦੀ ਧਿਰਾਂ ਨੇ ਇੱਕ ਤਾਂ
ਇਹਨਾਂ ਰਚਨਾਵਾਂ ਨੂੰ ਮੰਤਰ-ਸਮੱਗਰੀ ਕਰਾਰ ਦੇ ਕੇ ਇਸ ਦੇ ਤੋਤਾ-ਰੱਟਣ ਨੂੰ ਉਤਸਾਹਿਤ ਕਰਨ ਦੀ
ਕੋਸ਼ਿਸ਼ ਅਰੰਭ ਦਿੱਤੀ ਤਾਂ ਕਿ ਆਮ ਆਦਮੀ ਇਸ ਦੇ ਭਾਵ ਨੂੰ ਸਮਝ ਕੇ ਜਾਗਰੂਕ ਨਾਂ ਹੋ ਜਾਵੇ ਅਤੇ
ਦੂਸਰੇ ਪਾਸੇ ਇਹਨਾਂ ਦੋਖੀ ਧਿਰਾਂ ਨੇ ਵਿਦਵਾਨਾਂ (ਵਿਸ਼ੇਸ਼ ਕਰ ਕੇ ਉਹ ਜੋ ਨਿਰਮਲੇ ਵਰਗ ਨਾਲ ਸਬੰਧਤ
ਸਨ) ਰਾਹੀਂ ਸਿਖ ਗੁਰੂ ਸਾਹਿਬਾਨ ਦੇ ਜੀਵਨ ਨਾਲ ਮਿਥਹਾਸ ਨੂੰ ਜੋੜਦੇ ਹੋਏ ਪਵਿੱਤਰ ਗ੍ਰੰਥ ਦੀ ਬਾਣੀ
ਨੂੰ ਰਹੱਸਵਾਦੀ ਰਚਨਾਂ ਦੇ ਤੌਰ ਤੇ ਪੇਸ਼ ਕਰਨ ਦਾ ਰੁਝਾਨ ਪੈਦਾ ਕੀਤਾ ਤਾਂ ਕਿ ਆਮ ਆਦਮੀ ਇਸ ਦੇ
ਸੰਦੇਸ਼ ਤੋਂ ਦੂਰ ਹੀ ਰਵ੍ਹੇ। ਆਪ ਜੀ ਅਨੇਕਾਂ ਹੀ ਅਤਕਥਨੀਆਂ ਅਤੇ ਅਸੰਗਤੀਆਂ ਰਾਹੀਂ ਗੁਰਬਾਣੀ ਨੁੰ
ਰਹੱਸਵਾਦੀ ਰਚਨਾਂ ਦੇ ਤੌਰ ਤੇ ਪੇਸ਼ ਕਰ ਕੇ ਜਾਣੇ-ਅਣਜਾਣੇ ਉਪਰੋਕਤ (ਦੂਸਰੇ ਸਥਾਨ ਵਾਲਾ) ਕਾਰਜ ਹੀ
ਨਿਭਾ ਰਹੇ ਹੋ। ਆਪ ਜੀ ਦਾ ਇਹ ਕਹਿਣਾ ਬਿਲਕੁਲ ਤਰਕਹੀਣ ਹੈ ਕਿ “ਬੁੱਧੀ ਵਿੱਚ ਗੁਰਮਤਿ ਦੇ ਉਪਦੇਸ਼ਾਂ
ਨੂੰ ਸਮਝਣ ਅਤੇ ਭਾਸ਼ਾ ਵਿਚ, ਚਾਹੇ ਉਹ ਸਾਧ ਭਾਸ਼ਾ ਹੀ ਕਿਉਂ ਨਾ ਹੋਵੇ, ਉਸ ਦੇ ਰਹੱਸ ਨੂੰ ਬਿਆਨ ਕਰਨ
ਦੀ ਯੋਗਤਾ ਨਹੀਂ ਹੈ।” ਗੁਰਬਾਣੀ ਦੇ ਸੰਦਰਭ ਵਿੱਚ ਵਿਵੇਕ, ਬੁੱਧੀ, ਸੂਝ, ਤਰਕ, ਅਕਲ ਅਤੇ ਸਹਜ
ਪਰਿਆਇਵਾਚੀ ਸ਼ਬਦ-ਰੂਪ ਹਨ (ਗਣਿਤ ਅਤੇ ਪਰਮਾਣ ਵੀ ਤਰਕ/ਬੁੱਧੀ ਰਾਹੀਂ ਹੀ ਕਾਰਜਸ਼ੀਲ ਹੁੰਦੇ ਹਨ)।
ਗੁਰਬਾਣੀ ਵਿੱਚ ਅਧਿਆਤਮਿਕ ਪੱਖੋਂ ਬੁੱਧੀ/ਅਕਲ ਨੂੰ ਉੱਚ-ਪਾਇ ਦੀ ਮਹੱਤਤਾ ਪਰਦਾਨ ਕੀਤੀ ਗਈ ਹੋਈ
ਹੈ। ਇਸ ਸਬੰਧੀ ਗੁਰਬਾਣੀ ਦਾ ਇੱਕ ਕਥਨ ਹੇਠਾਂ ਦਿੱਤੇ ਅਨੁਸਾਰ ਹੈ:
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ।।
ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ।।
ਗੁਰਬਾਣੀ ਦਾ ਸੰਦੇਸ਼ ਬੜਾ ਹੀ ਸਾਦਾ ਜਿਹਾ ਹੈ: ਬੁੱਧੀ/ਵਿਵੇਕ ਰਾਹੀਂ ਗਿਆਨ ਪਰਾਪਤ ਕਰਨਾ ਅਤੇ ਗਿਆਨ
ਰਾਹੀਂ ਸਵੈ (self)
ਨੂੰ ਸੋਧਦੇ-ਸੰਵਾਰਦੇ ਹੋਏ ਪ੍ਰਭੂ ਦੀ ਹੋਂਦ ਦੇ ਅਹਿਸਾਸ ਨੂੰ ਮਾਣਨ ਦੇ ਯੋਗ ਹੋ ਜਾਣਾ। ਇਸ ਤੋਂ
ਹੋਰ ਵੀ ਸਾਦੇ ਸ਼ਬਦਾਂ ਵਿੱਚ ਗੁਰਬਾਣੀ ਮਨੁੱਖ ਨੂੰ ‘ਸਚਿਆਰ’ ਦੇ ਗੁਣ ਪੈਦਾ ਕਰਦੇ ਹੋਏ ਪ੍ਰਭੂ ਦੇ
ਨਾਮ ਨਾਲ ਜੁੜਨ ਦੀ ਪ੍ਰੇਰਣਾ ਦਿੰਦੀ ਹੈ। ਇਸ ਸੰਦੇਸ਼/ਉਪਦੇਸ਼ ਵਿੱਚ ਕੋਈ ਰਹੱਸ
(mysticism )
ਨਹੀਂ ਸਮਾਇਆ ਹੋਇਆ। ਗੁਰਬਾਣੀ ਦਾ ਟੀਚਾ ਇਸ ਤੋਂ ਵੱਧ ਕੁੱਝ ਕਹਿਣ ਦਾ ਨਹੀਂ ਸੀ ਕਿਉਂਕਿ ਸਿਖ ਗੁਰੂ
ਸਾਹਿਬਾਨ ਇਸ ਗੱਲ ਨੂੰ ਭਲੀ-ਭਾਂਤ ਸਮਝਦੇ ਸਨ ਕਿ ਆਮ ਆਦਮੀ ਨੂੰ ਇਸ ਤੋਂ ਵਧ ਕੇ ਕਿਸੇ ਪਰਾਲੌਕੀ
ਸੰਦੇਸ਼/ਉਪਦੇਸ਼ ਦੀ ਲੋੜ ਹੀ ਨਹੀਂ। ਇੱਸੇ ਕਰਕੇ ਸਾਰੀ ਗੁਰਬਾਣੀ ਪ੍ਰਭੂ-ਪਰਮੇਸ਼ਵਰ ਦੀ ਵਡਿਆਈ ਕਰਨ
ਵੱਲ ਰੁਚਿਤ ਹੈ ਨਾ ਕਿ ਕੋਈ ਰਹੱਸਮਈ ਫਲਸਫਾ ਦੇਣ ਵੱਲ। ‘ਧੁਰ ਕੀ ਬਾਣੀ’, ‘ਗੁਰਬਾਣੀ’ ਅਤੇ ‘ਖਸਮ
ਕੀ ਬਾਣੀ’ ਦਾ ਇੱਕੋ ਹੀ ਅਰਥ ਹੈ: ਪ੍ਰਭੂ-ਪਰਮੇਸ਼ਵਰ ਦੀ ਉਸਤਤ, ਵਡਿਆਈ ਅਤੇ ਸਿਫਤ-ਸਲਾਹ ਕਰਨ ਵਾਲੀ
ਰਚਨਾ। ਜਦੋਂ ਅਸੀਂ ਬਦੋ-ਬਦੀ ਗੁਰਬਾਣੀ ਨੂੰ ਰਹੱਸਮਈ ਰਚਨਾ ਦੇ ਤੌਰ ਤੇ ਪੇਸ਼ ਕਰਦੇ ਹਾਂ ਤਾਂ ਅਸੀਂ
ਗੁਰੂ ਸਾਹਿਬਾਨ ਦੇ ਮਿਸ਼ਨ ਦੇ ਵਿਪਰੀਤ ਜਾ ਰਹੇ ਹੁੰਦੇ ਹਾਂ। ਆਪ ਜੀ ਦਾ ਇਹ ਕਥਨ ਵੀ ਤਰਕਸੰਗਤ ਨਹੀਂ
ਕਿ “ਗੁਰਮਤਿ ਗਿਆਨ ਦੇ ਪਰਕਾਸ਼ ਲਈ ਗੁਰਮਤਿ ਅਨੁਸਾਰੀ ਜੀਵਨ ਢੰਗ ਹੋਣਾ ਅਵੱਸ਼ਕ ਹੈ” ਕਿਉਂਕਿ ਅਸਲ
ਸਥਿਤੀ ਇਸ ਦੇ ਐਨ ਉਲਟ ਹੈ ਭਾਵ ਗੁਰਮਤਿ ਗਿਆਨ ਰਾਹੀਂ ਹੀ ਆਦਰਸ਼ਕ ਜੀਵਨ-ਢੰਗ ਦੀ ਪਰਾਪਤੀ ਹੋ ਸਕਦੀ
ਹੈ (ਵਿਚਾਰ-ਅਧੀਨ ਪੈਰੇ ਵਿੱਚ ਸ਼ਾਮਲ ਗੁਰਬਾਣੀ ਦੀਆਂ ਸਤਰਾਂ ਦਾ ਅਰਥ ਵੀ ਇਹੀ ਬਣਦਾ ਹੈ)। ਇਸ ਤੋਂ
ਅੱਗੇ ਆਮ ਆਦਮੀ ਲਈ ਗੁਰਬਾਣੀ ਦਾ ਟੀਚਾ ਕੇਵਲ ‘ਅਰਦਾਸ ਕਰਨ ਦੇ ਯੋਗ ਹੋਣ’ ਨੁੰ ਮਿਥ ਕੇ ਗੁਰਬਾਣੀ
ਦੇ ਉਦੇਸ਼ ਨੂੰ ਬਿਲਕੁਲ ਹੀ ਸੀਮਿਤ ਕਰ ਦਿੱਤਾ ਗਿਆ ਹੈ।
ਸ. ਹਾਕਮ ਸਿੰਘ ਜੀ, ਆਸ ਕਰਦਾ ਹਾਂ ਕਿ ਉਪਰੋਕਤ ਵਿਸਥਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਆਪ ਜੀ
ਗੁਰਬਾਣੀ ਦੀ ਭਾਵਨਾ ਅਤੇ ਇਸ ਦੇ ਉਦੇਸ਼ ਸਬੰਧੀ ਆਪਣੇ ਵਿਚਾਰਾਂ ਤੇ ਨਜ਼ਰਿਸਾਨੀ ਜ਼ਰੂਰ ਕਰੋਗੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(09/05/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਪਾਠਕ ਸੱਜਣੋਂ,
ਸਤਿ ਸ਼੍ਰੀ ਅਕਾਲ!
ਤੱਤ ਵੀਰ ਦਾਸ ਬਾਰੇ ਹਰ ਵੇਲੇ ਗਿਲਾ/ਬਹਾਨਾ ਕਰਦੇ ਹਨ ਕਿ ਮੈਂ ਦਿਮਾਗੀ
ਕਸਰਤਾਂ ਕਰਦਾ ਹਾਂ। ਮੈਂ ਦਿਮਾਗ ਨਾਲ ਨਾ ਸੋਚਾਂ ਤੇ ਕਿਸ ਨਾਲ ਸੋਚਾਂ? ਕੀ ਪਰਿਵਾਰ ਦਾ ਸੰਪਾਦਕੀ
ਮੰਡਲ ਸੋਚਣ ਲਈ ਦਿਮਾਗ ਦੀ ਵਰਤੋਂ ਨਹੀਂ ਕਰਦਾ? ਬਾਣੀ ਵਿੱਚ ਬਿਬੇਕ ਅਤੇ ਵਿਚਾਰ ਦਾ ਮਹੱਤਵ ਇੰਝ
ਪ੍ਰਗਟ ਕੀਤਾ ਗਿਆ ਹੈ:-
ਦੁਲਭ ਜਨਮੁ ਪੁੰਨ ਫਲ ਪਾਇੳ ਬਿਰਥਾ ਜਾਤ ਅਬਿਬੇਕੈ।। (ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ, ਪੰਨਾ ੬੫੮)
ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੇ।। (ਸ਼੍ਰੀ ਗੁਰੂ ਗ੍ਰੰਥ
ਸਾਹਿਬ, ਪੰਨਾ ੧੩੫੦)
ਕੀ ਜੇ ਮੈਂ ਉਪਰੋਕਤ ਦੋ ਹਵਾਲੇ ਲਿਖੇ ਬਿਨਾ, ਉਨ੍ਹਾਂ ਨੂੰ ਧਿਆਨ ਵਿੱਚ ਰੱਖ
ਕੇ, ਇਹ ਲਿਖ ਛੱਡਦਾ ਕਿ ਗੁਰਮਤਿ ਮਨੁੱਖ ਨੂੰ ਬਿਬੇਕ ਨਾਲ ਕੰਮ ਲੇਂਣ ਦੀ ਮਤ ਦਿੰਦੀ ਹੈ ਤਾਂ ਕਿ
ਦੁਰਲਭ ਜੀਵਨ ਵਿਅਰਥ ਨਾ ਚਲਾ ਜਾਏ ਅਤੇ ਬਿਬੇਕ ਨਾਲ ਸੱਚ ਦਾ ਵਿਚਾਰ ਨਾ ਕਰਨ ਵਾਲਾ ਆਪ ਝੂਠਾ ਹੁੰਦਾ
ਹੈ, ਤਾਂ ਕੀ ਪਰਿਵਾਰ ਦੇ ਗਿਲੇ ਅਨੁਸਾਰ ਮੇਰੇ ਵਲੋਂ ਲਿਖੀ ਇਹ ਗਲ ਮੇਰੀ ਦਿਮਾਗੀ ਕਸਰਤ ਹੋ ਕੇ ਗਲਤ
ਹੋ ਜਾਂਦੀ? ਦਲੀਲ ਤੋਂ ਮੁਨਕਰ ਹੋਂਣ ਦਾ ਇਹ ਢੰਗ ਵਾਜਬ ਨਹੀਂ।
ਸ. ਗੁਰਵੀਰ ਸਿੰਘ ਜੀ ਦੇ ਇੱਕ ਪੱਤਰ ਤੋਂ ਮੈਨੂੰ ਵੀ ਲੱਗਾ ਸੀ ਕਿ ਸ਼ਾਯਦ ਉਹ
ਜੰਮੂ ਦੇ ਤਾਂ ਨਹੀਂ? ਇਹ ਜਾਣਨ ਲਈ ਉਨਾਂ ਵੱਲ ਲਿਖਿਆ ਇੱਕ ਬੇਨਤੀ ਪੱਤਰ ਸਿੱਖ ਮਾਰਗ ਨੂੰ ਭੇਜੀ
ਇੱਕ ਫ਼ਾਈਲ਼ ਵਿੱਚ ਗਲਤੀ ਕਾਰਨ ਪੇਸਟ ਨਾ ਹੋਣ ਕਾਰਨ ਛੱਪ ਨਹੀਂ ਪਾਈਆ। ਵੈਸੇ ਸੰਪਾਦਕ ਜੀ ਨੇ ਬੇਨਤੀ
ਪਰਵਾਨ ਕਰਕੇ ਉਨ੍ਹਾਂ ਦੀ ਈਮੇਲ ਪਤਾ ਦਾਸ ਨੂੰ ਦੇ ਦਿੱਤਾ ਹੈ। ਮੈਂ ਅਜੇ ਤਕ ਉਨ੍ਹਾਂ ਨੂੰ ਈਮੇਲ
ਰਾਹੀਂ ਸੰਪਰਕ ਨਹੀ ਕੀਤਾ। ਮੈਂ ਨਹੀਂ ਪੜੀਆ ਕਿ ਉਨ੍ਹਾਂ ਦਸ਼ਮੇਸ਼ ਜੀ ਨੂੰ
‘ਹਨੁਮਾਨ ਦਾ ਭਗਤ`
ਕਰਕੇ ਲਿਖਿਆ ਹੋਵੇ।
ਜੇਕਰ ਗੁਰਵੀਰ ਸਿੰਘ ਜੀ ਨੇ ਦਸ਼ਮੇਸ਼
ਜੀ ਨੂੰ ਹਨੁਮਾਨ ਭਗਤ ਲਿਖਿਆ ਹੈ ਤਾਂ ਮੈਂ ਉਨ੍ਹਾਂ ਨਾਲ ਅਸਹਿਮਤ ਹੋਵਾਂਗਾ।
ਕਿਸੇ ਸਾਹਿਤਕ ਰਚਨਾ ਨੂੰ ਪੜਨ ਲਈ ਪ੍ਰਾਪਤ ਕਰਨਾ ਕੋਈ ਮਾੜੀ ਗਲ ਨਹੀਂ। ਦਸ਼ਮ
ਗ੍ਰੰਥ ਨੂੰ ਪੁਰਾ ਰੱਦ ਕਰਨ ਵਾਲੇ ਕਈਂ ਵਿਦਵਾਨਾਂ ਪਾਸ ਦਸ਼ਮ ਗ੍ਰੰਥ ਅਤੇ ਹੋਰ ਪੌਰਾਣਕ ਹਵਾਲੇ
ਉਚੇਚੇ ਖਰੀਦ ਕੇ ਰੱਖੇ ਹੋਏ ਹਨ ਜਿਨ੍ਹਾਂ ਨੂੰ ਵਿਚਾਰ ਚਰਚਾ ਕਰਨ ਲਈ ਅਕਸਰ ਪੜੀਆ ਜਾਂਦਾ ਹੈ। ਇਸਦਾ
ਮਤਲਭ ਇਹ ਤਾਂ ਨਹੀਂ ਕਿ ਉਹ ਵਿਦਵਾਨ ਦਸ਼ਮ ਗ੍ਰੰਥ ਦੇ ਉਪਾਸ਼ਕ ਹੋ ਗਏ ਹਨ। ਔਰੰਗਜ਼ੇਬ ਕੱਟੜਵਾਦੀ
ਮੁਸਲਮਾਨ ਕਿਹਾ ਜਾਂਦਾ ਸੀ ਪਰ ਮੁਗ਼ਲ ਬਾਦਸ਼ਾਹੀ ਲਾਈਬਰੇਰੀ ਵਿੱਚ ਲਗਭਗ ਸਾਰੇ ਮੁੱਖ ਹਿੰਦੂ ਗ੍ਰੰਥਾਂ
ਦੇ ਤਰਜਮੇ ਮੌਜੂਦ ਸਨ।
ਬਾਣੀ
ਵਿੱਚ ਹਿੰਦੂ ਗ੍ਰੰਥਾਂ ਦੇ ਬਹੁਤ ਸਾਰੇ ਹਵਾਲਿਆਂ ਦੀ ਵਰਤੋਂ ਹੈ ਤਾਂ ਇਸਦਾ ਮਤਲਭ ਇਹ ਨਹੀਂ ਕਿ
ਗੁਰੂ ਉਹ ਹਵਾਲੇ ਵਰਤਨ ਕਾਰਨ ਹਿੰਦੂ ਗ੍ਰੰਥਾਂ ਦੇ ਭਗਤ ਹੋ ਗਏ।
ਗੁਰੂ ਨਾਨਕ ਜੀ ਨੂੰ ਤਾਂ ਹਿੰਦੂ ਅਤੇ ਹੋਰ ਗ੍ਰੰਥਾਂ ਦਾ
ਬਹੁਤਾ ਡੁੰਗਾ ਗਿਆਨ ਸੀ ਅਤੇ ਦਸ਼ਮੇਸ਼ ਜੀ ਦਾ ਵੀ। ਗੁਰੂ ਧਾਰਮਕ ਵਿਸ਼ਵਾਸਾਂ ਦੀ ਤੁਲਨਾਤਮਕ ਜਾਣਕਾਰੀ
ਰੱਖਦੇ-ਪੜਦੇ ਸੀ। ਪਰਿਵਾਰ ਜ਼ਰਾ ਉਹ ਹਵਾਲਾ ਕੋਟ ਕਰੇ ਜਿਸ ਵਿੱਚ ਗੁਰਬੀਰ ਸਿੰਘ ਜੀ ਨੇ ਦਸ਼ਮੇਸ਼ ਜੀ
ਨੂੰ ਹਨੁਮਾਨ ਦਾ ਭਗਤ ਲਿਖਿਆ ਹੈ। ਵੈਸੇ ਪਰਿਵਾਰ ਨੇ ਆਦਤ ਅਨੁਸਾਰ ਦਸ਼ਮੇਸ਼ ਜੀ ਦਿਆਂ ਲਿਖਤਾਂ ਬਾਰੇ
ਦਾਸ ਨੂੰ ਫ਼ਿਰ ਗਲਤ ਕੋਟ ਕੀਤਾ ਹੈ। ਇੱਕ ਵਾਰ ਪਰਿਵਾਰ ਨੂੰ ਐਸਾ ਨਾ ਕਰਨ ਦੀ ਬੇਨਤੀ ਕਰਦਾ ਹਾਂ।
ਗੁਰਵੀਰ ਸਿੰਘ ਜੀ ਨੇ ਇੱਕ ਗਲ ਲਿਖੀ ਸੀ
“Devil Quotes Scripture”.
ਇਕ ਵਿਸ਼ੇਸ਼ ਪਰਿਪੇਖ ਵਿੱਚ ਵਿਚ
ਇਹ ਕਹਾਵਤ ਵਰਤੀ ਜਾਂਦੀ ਹੈ। ਦਸ਼ਮੇਸ਼ ਜੀ ਦੇ ਛੋਟੇ
ਸਾਹਿਬਜਾਦੇਆਂ ਨੂੰ ਦਿਵਾਰਾਂ ਵਿੱਚ ਜਿੰਦਾ ਦਫ਼ਨਾਉਂਣ ਦਾ ਹੁਕਮ ਕਿਸੇ ਕਾਜ਼ੀ ਨੇ ਸ਼ਰੀਅਤ
(Scripture)
ਦੇ ਹਵਾਲੇ ਦੀ ਆੜ ਲੇ ਕੇ ਹੀ ਦਿੱਤਾ ਸੀ। ਇਹ ਸੀ ਸ਼ੈਤਾਨ/ਜ਼ਾਲਮ ਵਲੋਂ ਧਾਰਮਕ ਗ੍ਰੰਥ ਨੂੰ ਕੋਟ ਕਰਦੇ
ਸ਼ੈਤਾਨੀ ਕਰਨਾ।
ਸਾਰੇ ਜਾਣਦੇ ਹਨ ਕਿ ਔਰੰਗਜ਼ੇਬ ਨੇ ਆਪਣੇ ਭਰਾਵਾਂ ਦਾ ਕਤਲ ਰਾਜਨੀਤਕ ਕਰਣਾਂ
ਕਰਕੇ ਕੀਤਾ ਸੀ। ਪਰ ਔਰੰਗਜ਼ੇਬ ਨੇ ਆਪਣੇ ਵਲੋਂ ਕੀਤੇ ਇਨ੍ਹਾਂ ਰਾਜਨੀਤਕ ਕਤਲਾਂ ਨੂੰ ਸ਼ਰੀਅਤ ਦਾ
ਜਾਮਾ ਪਹਿਨਾਉਂਣ ਲਈ ਸ਼ਰੀਅਤ ਦਾ ਹੀ ਸਹਾਰਾ ਲੇਂਦੇ ਕਾਜ਼ੀਆਂ ਕਲੋਂ ਫ਼ਤਵਾ ਲਿਆ ਸੀ ਕਿ ਉਸਦੇ ਭਰਾ
ਇਸਲਾਮ ਵਿਰੁੱਧ ਲੜ ਰਹੇ ਸੀ। ਇਹ ਹੁੰਦਾ ਹੈ
“Devils
Quotes Scripture” ਦਾ ਭਾਵ ਜਿਸ ਵਿੱਚ ਗਲਤ
ਕੰਮ ਕਰਨ ਲਈ ਧਾਰਮਕ ਹਵਾਲੇ ਦੀ ਗਲਤ ਆੜ ਲਈ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਆਦਿ ਨੂੰ
ਰੱਦ ਕਰਨ ਦਾ ਵਿਚਾਰ ਦੇਂਣ ਵਾਲੇ ਸੱਜਣ ਵੀ ਬਾਣੀ ਦੇ ਹੀ ਕੁੱਝ ਹਵਾਲੇ ਅਪਣੇ ਸ਼ੈਤਾਨੀ (ਮਨਮਤੀ)
ਮਨਸੂਬੇ ਮੁਤਾਬਕ ਵਰਤਦੇ ਹੋਂਣ ਗੇ।
ਪਰਿਵਾਰ ਦਾ ਗਿਲਾ/ਬਹਾਨਾ ਹੈ ਕਿ ਮੈਂ ਗੁਰਬਾਣੀ ਹਵਾਲੇ ਘੱਟ ਵਰਤਦਾ ਹਾਂ।
ਪਾਠਕ ਆਪ ਮੇਰੀਆਂ ਲਿਖਤਾਂ ਪੜ ਸਕਦੇ ਹਨ। ਗੁਰੂ ਦਾ ਸ਼ੁਕਰ ਗੁਜ਼ਾਰ ਹਾਂ ਕਿ ਮੈਂ ਬਾਣੀ ਦੇ ਹਵਾਲੇ
ਨੂੰ ਗਲਤ ਢੰਗ ਨਾਲ ਵਰਤ ਕੇ ਕਿਸੇ ਮਨਮਤਿ ਨੂੰ ਸਿੱਧ ਕਰਨ ਦਾ ਜਤਨ ਨਹੀਂ ਕਰਦਾ। ਗੁਰਬਾਣੀ ਦੇ
ਹਵਾਲੇ ਨੂੰ ਗਲਤ ਢੰਗ ਨਾਲ ਵਰਤਨ ਨਾਲੋਂ ਤਾਂ ਬਾਣੀ ਹਵਾਲਾ ਨਾ ਵਰਤ ਕੇ ਸਹੀ ਗਲ ਕਰਨਾ ਚੰਗਾ ਹੈ।
ਜਾਣਬੂਝ ਕੇ ਬਾਣੀ ਦਾ ਹਵਾਲਾ ਗਲਤ ਢੰਗ ਨਾਲ ਵਰਤਨਾ ਵੱਡੀ ਮਨਮਤਿ ਹੈ।
ਬਾਣੀ ਵਿੱਚ ਪਰਮਾਤਮਾ, ਗੁਰੂਆਂ, ਗੁਰੂਆਂ ਵਲੋਂ ਦਿੱਤੀ ਬਾਣੀ/ਸ਼ਬਦ ਅਤੇ ਪਵਨ
ਲਈ ਗੁਰੂ ਸ਼ਬਦ ਵਰਤਿਆ ਗਿਆ ਹੈ। ਪਰਿਵਾਰ ਮਨਮਤੀ ਢੰਗ ਨਾਲ ਪਰਮਾਤਮਾ ਲਈ ਵਰਤੇ ਗੁਰੂ ਵਿਸ਼ੇਸ਼ਣ ਦੇ
ਕੁੱਝ ਹਵਾਲਿਆਂ ਨਾਲ, ਗੁਰੂਆਂ ਲਈ ਵਰਤੇ ਗੁਰੂ ਵਿਸ਼ੇਸ਼ਣ ਨੂੰ ਕਨਫ਼ਿਯੂਜ਼ ਕਰਨ ਦੇ ਜਤਨ ਵਿੱਚ ਆਪ
ਕਨਫ਼ਿਯੂਜ਼ ਹੋ ਕੇ ਰਹਿ ਗਿਆ ਹੈ।
ਅਪਣੇ ਨਾਲੋਂ ਅਸਹਿਮਤ ਬੰਦਿਆਂ ਲਈ
ਬੇਈਮਾਨ, ਗਿਰਨਵਾਲਾ, ਨਾਪਾਕ,
ਫ਼ਤਵੇ ਦੇ ਰਹੇ ਹਨ ਵਰਗੇ ਸ਼ਬਦ ਵਰਤ ਕੇ ਹਰ
ਵੇਲੇ ਸਾਰੀਆਂ ਨੂੰ ਭੁੱਲੇਖਾ ਦਿੱਤਾ ਨਹੀਂ ਜਾ ਸਕਦਾ। ਇਸ ਵਿਸ਼ੇ ਤੇ ਉਹ ਵੀਰ ਗੁਰਬਾਣੀ ਦੇ ਪਹਿਰਾ
ਨਹੀਂ ਦੇ ਰਹੇ ਬਲਕਿ ਉਹ ਅਪਣੇ ਚਿੰਤਨ ਦੀ ਲੱਜ ਤੇ ਪਹਿਰਾ ਦੇ ਰਹੇ ਹਨ। ਉਹ ਆਪ ਅਪਣੀ ਮਨਮਤਿ ਵਿੱਚ
ਫ਼ੱਸ ਗਏ ਹਨ ਜਿਸ ਤੋਂ ਬਾਹਰ ਨਿਕਲਨਾ ਉਨ੍ਹਾਂ ਦੇ ਵੱਸ ਵਿੱਚ ਨਹੀਂ। ਉਨ੍ਹਾਂ ਨੂੰ ਪਤਾ ਹੈ ਕਿ ਗੁਰੂ
ਨਾਨਕ ਨੂੰ ਗੁਰੂ ਕਹਿਣ ਨਾਲ ਉਨ੍ਹਾਂ ਦਾ ਖੜਾ ਕੀਤਾ ਸਾਰਾ ਚਿੰਤਨ ਢਾਹ-ਢੇਰੀ ਹੋ ਜਾਏਗਾ ਕਿਉਂਕਿ
ਗੁਰੂ ਨੂੰ ਗੁਰੂ ਨਹੀਂ ਸਾਬਤ ਕਰਨ ਦੀ ਜ਼ਿੱਦ ਵਿੱਚ ਉਨ੍ਹਾਂ ਅਪਣੇ ਚਿੰਤਨ ਵਿੱਚ ਬਹੁਤ ਕੁੱਝ ਮਨਮਤਿ
ਢੰਗ ਨਾਲ ਬਦਲਿਆ ਜਾਂ ਰੱਦ ਕੀਤਾ ਹੈ। ਇਸ ਲਈ ਇਸ ਬਾਰੇ ਉਨ੍ਹਾਂ ਕੋਲ ਜ਼ਿਆਦਾ ਉਮੀਦ ਨਹੀਂ ਕੀਤੀ ਜਾ
ਸਕਦੀ।
ਉਹ ਮਾਨੋ ਕੁਤਬ ਮੀਨਾਰ ਵੇਖੇ ਕੇ ਵੀ ਕਹਿਣ ਗੇ ਕਿ ਸਾਨੂੰ ਨਜ਼ਰ ਨਹੀਂ
ਆਉਂਦੀ! ਕਿਉਂਕਿ ਸਾਨੂੰ ਨਜ਼ਰ ਨਹੀਂ ਆਉਂਦੀ ਇਸ ਲਈ ਉਹ ਹੈ ਹੀ ਨਹੀਂ! ! ਇਹੀ ਪਰਿਵਾਰ ਦੇ ਪੱਖ ਦਾ
ਅਸਲ ਨਿਚੌੜ ਹੈ ਜਿਸ ਨੂੰ ਬਾਰ ਬਾਰ ਉਹ ਪਾਠਕਾਂ ਸ੍ਹਾਮਣੇ ਰੱਖਦੇ ਰਹਿਣ ਗੇ।
ਹਰਦੇਵ ਸਿੰਘ, ਜੰਮੂ-੯. ੫. ੧੨
(09/05/12)
ਹਰਮੀਤ ਸਿੰਘ ਖਾਲਸਾ
ਤੱਤ ਗੁਰਮੱਤ ਪਰਵਾਰ
ਜੀੳ,
ਆਪ ਜੀ ਨੂੰ ਕੁੱਝ ਪ੍ਰਸ਼ਨ ਪੁਛਨਾ ਚਾਹੁੰਦਾ ਹਾਂ ਕਿਰਪਾ ਕਰਕੇ ਜਵਾਬ ਦੇਣ ਦੀ ਖੇਚਲ
ਕਰਨੀ ਜੀ।
ਵੀਰ ਜੀਉ ਆਪ ਜੀ ਨੇ ਆਪਣੇ ੭/੫/੨੦੧੨ ਦੇ ਲੇਖ ਵਿੱਚ ‘ਗੁਰੂ ਪਦ’ ਦੀ ਚਰਚਾ ਦੀ ਰਵਾਨਗੀ ਵਿੱਚ
ਲਿਖਿਆ ਹੈ ਕਿ ਆਪ ਜੀ ਦੀ ਵੀ ਸੱਮਝ ਗਲਤ ਹੋ ਸਕਦੀ ਹੈ ਅਤੇ ਜੇ ਆਪ ਜੀ ਨੂੰ ਗੁਰਬਾਣੀ ਦਾ ਠੋਸ
ਹਵਾਲਾ ਦਿਤਾ ਜਾਏ ਤਾਂ ਆਪ ਜੀ ਆਪਣਾ ਵੀਚਾਰ ਬਦਲ ਸਕਦੇ ਹੋ। ਇਸ ਸਬੰਦੀ ਆਪ ਜੀ ਅੱਗੇ ਗੁਰਬਾਣੀ ਦੇ
ਦੋ ਹਵਾਲੇ ਪੇਸ਼ ਕਰ ਰਿਹਾਂ ਹਾ ਜੀ ਜਿਨ੍ਹਾ ਵਿੱਚ ਗੁਰੂ ਅਰਜਨ ਸਾਹਿਬ ਅਤੇ ਗੁਰੂ ਰਾਮਦਾਸ ਸਾਹਿਬ ਜੀ
ਨੂੰ ‘ਗੁਰੂ’ ਕਿਹਾ ਗਿਆ ਹੈ ਅਤੇ ਇਨ੍ਹਾ ਦੇ ਅਰਥ ਵੀ ਬਹੁਤੇ ਕਠਿਨ ਨਹੀ ਜਾਪਦੇ ਕਿਰਪਾ ਕਰਕੇ ਇਹ
ਦਸਣਾ ਕੀ ਆਪ ਜੀ ਨੂੰ ਗੁਰਬਾਣੀ ਦੇ ਠੋਸ ਹਵਾਲੇ ਮਿਲ ਗੱਏ ਹਨ ਜਾਂ ਨਹੀ? ਜੇ ਨਹੀ ਤਾਂ ਕਿਉ ਨਹੀ
ਅਤੇ ਜੇ ਮਿਲ ਗਏ ਹਨ ਤਾਂ ਫੇਰ ਕਿ ਆਪ ਜੀ ਇਸ ਸਬੰਦੀ ਆਪਣੀ ਰਾਏ ਹੁਣ ਬਦਲ ਲਵੋਗੇ?
੧. ਗੁਰ ਅਰਜੁਨ ਗੁਣ ਸਹਜਿ ਬਿਚਾਰੰ॥ ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ॥
ਪੰਨਾ ੧੪੦੭
੨. ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ॥ ੧॥ ਪੰਨਾ ੧੪੦੭
ਪ੍ਰਸ਼ਨ ੨. ਆਪ ਜੀ ਨੇ ਲਿਖਿਆ ਹੈ ਕਿ ਆਪ ਜੀ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਨੂੰ ਲਾਸਾਨੀ
ਧਾਰਮ ਗ੍ਰੰਥ ਮੰਨਦੇ ਹੋ, ਦਾਸ ਆਪ ਜੀ ਨੂੰ ਪੁਛਨਾ ਚਾਹੁੰਦਾ ਹੈ ਕਿ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ
ਨੂੰ ਉਸੇ ਹੀ ਤਰ੍ਹਾ ਲਾਸਾਨੀ ਧਰਮ ਗ੍ਰੰਥ ਮਨਦੇ ਹੋ ਜਿਸ ਤਰ੍ਹਾ ਮੁਸਲਮਾਨ ‘ਕੁਰਾਨ ਸ਼ਰੀਫ’ ਨੂੰ,
ਹਿੰਦੂ ‘ਗੀਤਾ ਨੂੰ ਅਤੇ ਈਸਾਈ ‘ਬਾਈਬਲ’ ਨੂੰ ਮੰਦੇ ਹਨ ਜਾ ਇਸ ਤੋਂ ਵੀ ਵੱਧ ਕੇ ਕੁੱਝ ਹੋਰ ਵੀ
ਮੰਨਦੇ ਹੋ?
ਪ੍ਰਸ਼ਨ ੩. ਆਪ ਜੀ ਨੇ ਲਿਖਿਆ ਹੈ ਕਿ ਆਪ ਜੀ ਦੋਹਰਾ “ਆਗਿਆ ਭਈ ਅਕਾਲ ਕੀ…” ਨੂੰ ਪ੍ਰਮਾਣਿਕ ਨਹੀ
ਮੰਨਦੇ ਕਿਉਂਕਿ ਇਸ ਦੇ ਸ੍ਰੋਤ ਪ੍ਰਮਾਣਿਕ ਨਹੀ ਹਨ ਪਰ ਵੀਰ ਜੀ ਇਸ ਅਧਾਰ ਤੇ ਤਾਂ ਆਪ ਜੀ ਸਿੱਖ
ਇਤਿਹਾਸ ਦੀ ਸ਼ਾਇਦ ਇੱਕ ਵੀ ਗੱਲ ਸਹੀ ਸਿਧ ਨਹੀ ਕਰ ਪਾੳਗੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ
ਗੋਬਿੰਦ ਸਿੰਘ ਜੀ ਤੱਕ ਕਿਸੇ ਵੀ ਗੁਰੂ ਸਾਹਿਬ ਦੇ ਮਾਤਾ, ਪਿਤਾ, ਭੈਣ ਦਾ ਨਾਮ, ਉਨ੍ਹਾ ਦਾ ਜੀਵਨ
ਬਿਉਰਾ, ਖੰਡੇ ਦੀ ਪਾਹੁਲ ਦੀ ਰਸਮ, ਪ੍ਰਕਾਸ਼ ਗੁਰਪੁਰਬ, ਇਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ
ਗੁਰੂ ਵੀ ਸਾਬਿਤ ਨਹੀ ਕਿਤਾ ਜਾ ਸਕਦਾ ਕਿਉਂਕਿ ਪੂਰੀ ਤਰ੍ਹਾ ਪ੍ਰਮਾਣਿਕ ਇਤਿਹਾਸਿਕ ਸ੍ਰੋਤ ਤਾਂ
ਸ਼ਾਇਦ ਕੋਈ ਵੀ ਨਹੀ ਅਤੇ ਨਾਲ ਹੀ ਆਪ ਜੀ ਖੁੱਦ ਵੀ ਭਾਈ ਚੌਪਾ ਸਿੰਘ ਦੇ ਰਹਿਤਨਾਮੇ ਦਾ ਹਵਾਲਾ ਦੇ
ਰਹੇ ਹੋ ਪੂਰੀ ਤਰ੍ਹਾ ਪ੍ਰਮਾਣਿ ਤਾਂ ਉਹ ਵੀ ਨਹੀ।
ਕਿਸੇ ਤਰ੍ਹਾ ਦੀ ਭੁੱਲ ਚੁੱਕ ਲਈ ਖਿਮਾਂ ਦਾ ਜਾਚਕ
ਦਾਸਰਾ
ਹਰਮੀਤ ਸਿੰਘ ਖਾਲਸਾ
੯/੫/੨੦੧੨
(09/05/12)
ਪਰਮਜੀਤ ਸਿੰਘ
ਸਤਕਾਰਤ ਪਾਠਕੋ
ਵਾਹਿਗੁਰੂ ਜੀ ਕਾ ਖ਼ਾਲਸਾ।ਵਾਹਿਗੁਰੂ ਜੀ ਕੀ ਫ਼ਤਿਹ।
ਤੱਤ ਪਰਿਵਾਰ ਦੇ ਵੀਰ ਜ਼ਰਾ ਵਖਾਉਂਣ ਕੀ ਬਾਣੀ ਵਿਚ ਕਿੱਧਰੇ ਲਿਖਿਆ ਹੈ ਕਿ ਗੁਰਮਤਿ ਦੀ
ਥਾਂ ਤੱਤ ਗੁਰਮਤਿ ਵਰਤਨ ਦੀ ਲੋੜ ਹੈ?
ਪਰਿਵਾਰ ਅਪਣਾ ਦਿੱਤਾ ਹਵਾਲਾ ਗਲਤ ਢੰਗ ਨਾਲ ਵਰਤਨ ਦਾ ਜਤਨ ਕਰ ਰਿਹਾ ਹੈ।ਤੱਤ ਵੀਰ ਗੁਰਬਾਣੀ ਵਿਚੋਂ
ਇਕ ਵੀ ਐਸਾ ਹਵਾਲਾ ਵਖਾਉਂਣ ਜਿਸ ਵਿਚ ਇਹ ਮਤਿ ਦਿੱਤੀ ਗਈ ਹੋਏ ਕਿ ਹੁਣ ਗੁਰਮਤਿ ਦੀ ਥਾਂ ਤੱਤ
ਗੁਰਮਤਿ ਵਰਤਨ ਦੀ ਲੋੜ ਪੈ ਗਈ ਹੈ।ਕੀ ਪਰਿਵਾਰ ਪਾਸ ਐਸਾ ਹਵਾਲਾ ਹੈ?
ਗੁਰੂਬਾਣੀ ਗੁਰਮਤਿ ਹੈ ਅਤੇ ਅੱਜ ਤਕ ਕਿਸੇ ਹੋਰ ਵਿਦਵਾਨ ਨੇ ਇਹ ਨਹੀਂ ਲਿਖਿਆ ਕਿ ਗੁਰਮਤਿ ਦੀ ਥਾਂ
ਤੱਤ ਗੁਰਮਤਿ ਸ਼ਬਦ ਵਰਤਨ ਦੀ ਲੋੜ ਹੈ।ਤੱਤ ਵੀਰ ਸਟੈਂਡ ਬਦਲਦੇ ਰਹਿੰਦੇ ਹਨ।ਆਪਣੀ ਮੁੱਢਲੀ ਜਾਣਕਾਰੀ
ਵਿਚ ਲਿਖਦੇ ਹਨ ਕਿ 'ਗੁਰਮਤਿ' ਦੀ ਥਾਂ 'ਤੱਤ ਗੁਰਮਤਿ' ਵਰਤਨ ਦੀ ਲੌੜ ਹੈ ਅਤੇ ਹੁਣ ਮਨਮਤਿ ਖੁੱਲ
ਜਾਣ ਤੇ ਲਿਖਦੇ ਹਨ ਗੁਰਮਤਿ ਅਤੇ ਤੱਤ ਗੁਰਮਤਿ ਵਿਚ ਕੋਈ ਫ਼ਰਕ ਨਹੀਂ।ਵੀਰੋ ਕੇਵਲ ਗੁਰਮਤਿ ਹੀ
ਗੁਰਮਤਿ ਹੈ।ਤੁਹਾਡੇ ਬਹੁਤੇ ਤੱਤਾ ਵਿਚ ਕੋਈ ਗੁਰਮਤਿ ਨਹੀਂ।ਤੁਸੀ ਹਰ ਜਗਾ੍ਹ ਭੰਭਲਭੂਸਾ ਪਾ ਕੇ
ਤਮਾਸ਼ਾ ਖੜਾ ਕਰ ਰਹੇ ਹੋ।
ਵੀਰ ਹਰਦੇਵ ਸਿੰਘ ਜੀ ਜਰਾ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ ਕੀ ਗੋਬਿੰਦ ਸਿੰਘ ਜੀ ਵੀਰ ਰਸ ਪ੍ਰਾਪਤ
ਕਰਨ ਲਈ ਹਨੁਮਾਨ ਨਾਟਕ ਪੜਦੇ ਸੀ?
ਧਨਵਾਦ
ਪਰਮਜੀਤ ਸਿੰਘ
(09/05/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਅਨੰਦ ਮੈਰਿਜ ਐਕਟ - ਬਿਨਾਂ ਤਲਾਕ ਦੀ ਮੱਦ ਵਾਲਾ ਵਿਆਹ ਕਾਨੂੰਨ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਅਨੰਦ ਮੈਰਿਜ ਐਕਟ - ਇੱਕ ਅਜਿਹਾ ਸੱਪ ਹੈ ਜਿਸਦਾ ਕੱਟਿਆ ਹੋਇਆ "ਸਿੱਖ" ਸਿਵਿਆਂ ਵਿੱਚ
ਹੀ ਜਾ ਕੇ ਖਲਾਸੀ ਪਾਊਗਾ ਤੇ ਜਿਸ ਰਾਹੀਂ ਨਰੜਾਂ ਦੇ ਪੇਚ ਇਉਂ ਚੂੜ੍ਹੀਆਂ ਨੇ ਕੰਡਮ ਹੋਣ ਤੱਕ ਪੱਕੀ
ਤਰਾਂ ਕੱਸ ਦਿੱਤੇ ਜਾਣਗੇ ਕਿ ਉਹਨਾਂ ਨੂੰ ਮੁੜ੍ਹ ਕੇ ਸਿਵਿਆਂ ਦੀ ਅੱਗ ਹੀ ਖੋਲ੍ਹ ਸਕੂਗੀ, ਕਿਉਂਕਿ
ਜਿਉਂਦੇ ਜੀਅ ਤਾਂ ਇਹਨੂੰ ਗਲੋਂ ਲਾਹੁਣ ਦੀ ਕੋਈ ਮੱਦ ਰੱਖੀ ਹੀ ਨਹੀਂ ਸਾਡੇ ਦੁਰ-ਅੰਦੇਸ਼ ਆਗੂਆਂ,
ਜੱਥੇਦਾਰਾਂ ਤੇ ਬੁੱਧੀਜੀਵੀਆਂ ਨੇ ਭਾਵੇਂ ਗਲ ਪਿਆ ਇਹ ਮਗਰੋਂ ਗਲ ਨੂੰ ਹੀ ਘੋਟਣ ਨੂੰ ਆ ਜਾਵੇ ...
ਅਨਪੜ੍ਹਾਂ ਤੇ ਮਤਿਵਿਹੀਣਾਂ ਨੂੰ ਜੱਥੇਦਾਰ ਤੇ ਪ੍ਰਧਾਨ ਥਾਪੋਗੇ ਤੇ ਇਹੋ ਕੁਝ ਹੋਵੇਗਾ, ਇਹਨਾਂ
ਦੀਆਂ ਮੱਧ-ਕਾਲ ਦੀਆਂ ਬੇਤੁਕੀਆਂ ਮਦਾਂ ਅੱਜ ਦੇ ਆਧੁਨਿਕ ਸਮਾਜ ਲਈ ਵੇਲਾ ਵਿਹਾ ਚੁਕੀਆਂ ਹਨ; ਅੱਜ
ਤਲਾਕ ਗੈਰ-ਧਾਰਮਿਕ ਕਿਹਾ ਹੈ ਕੱਲ ਫੈਮਿਲੀ-ਪਲੈਨਿੰਗ ਗੈਰ-ਧਾਰਮਿਕ ਹੋਵੇਗੀ ਤੇ ਪਰਸੋਂ ਕੁਝ ਹੋਰ
... ਇਹਨਾਂ ਮੂਰਖਾਂ ਦੇ ਸਿਰਾਂ 'ਤੇ ਤਾਂ ਸਿੰਗ ਹੀ ਲਾ ਦੇਣੇ ਚਾਹੀਦੇ ਹਨ ਜਾਂ ਕੋਈ ਟਾਈਮ-ਮਸ਼ੀਨ
ਈਜਾਦ ਕਰ ਕੇ ਇਹਨਾਂ ਹਨੇਰ-ਯੁੱਗ ਦੇ ਪ੍ਰਾਣੀਆਂ ਨੂੰ ਉੱਥੇ ਹੀ ਧੱਕ ਦੇਣਾ ਚਾਹੀਦਾ ਹੈ ! ਪਰ ਇਸ ਸਭ
ਦੇ ਜ਼ਿੰਮੇਵਾਰ ਵੀ ਤਾਂ ਅਸੀਂ ਹੀ ਹਾਂ ਜਿਹਨਾਂ ਨੇ ਚੁੱਪਚਾਪ ਸਮਾਜ ਅਤੇ (ਨਿਜੀ) ਧਰਮ ਵਿੱਚ ਇਸ
ਲੋਟੂ-ਖਿੱਚੜੀਤੰਤਰ ਨੂੰ ਸਿਰ ਸੁੱਟ ਕੇ ਪ੍ਰਵਾਨਗੀ ਦਿੱਤੀ ਹੋਈ ਹੈ !
ਇਸ ਕਾਨੂੰਨ ਨੂੰ ਕਾਹਲੀ ਨਾਲ ਬਿਨਾਂ ਵਿਚਾਰ ਕੀਤਿਆਂ ਪਾਸ ਕਰਨ ਪਿੱਛੇ ਜੋ ਗਹਿਰੀ ਸਾਜਿਸ਼ ਚੱਲ ਰਹੀ
ਹੈ ਉਸਨੂੰ ਇੱਕ ਆਮ ਸਿੱਖ ਸਮਝਣ ਤੋਂ ਅਸਮਰਥ ਹੈ:
੧. ਵਿਆਹ ਕਾਨੂੰਨ ਦੇ ਨਾਮ ਤੇ ਸਿੱਖਾਂ ਨੂੰ ਇੱਕ ਅਪੂਰਨ ਐਕਟ ਦੇ ਕੇ, ਬੇਹੱਦ ਜ਼ਰੂਰੀ ਮੱਦਾਂ ਲਈ
ਉਹਨਾਂ ਨੂੰ ਪਹਿਲਾਂ ਵਾਂਗ ਸਿੱਧੇ-ਅਸਿੱਧੇ ਤਰੀਕੇ ਨਾਲ ਹਿੰਦੂ ਮੈਰਿਜ ਐਕਟ 'ਤੇ ਨਿਰਭਰ ਬਣਾਈ
ਰੱਖਣਾ !
੨. ਸਿੱਖ ਵਿਆਹ ਕਾਨੂੰਨ ਨੂੰ ਬਿਨਾਂ ਕਾਰਨ ਪੇਚੀਦਾ ਅਤੇ ਗੈਰ-ਵਿਵਹਾਰਿਕ ਬਣਾਉਣਾ ਤਾਂ ਕਿ ਕਾਨੂੰਨੀ
ਕਾਰਵਾਈਆਂ ਸਮੇਂ ਆਉਂਦੀਆਂ ਦਿੱਕਤਾਂ ਤੋਂ ਬਚਣ ਲਈ ਉਹਨਾਂ ਨੂੰ ਆਪਣਾ ਵਿਆਹ ਹਿੰਦੂ ਮੈਰਿਜ ਐਕਟ
ਅਨੁਸਾਰ ਹੀ ਰਜਿਸਟਰਡ ਕਰਾਉਣ ਲਈ ਮਜਬੂਰ ਹੋਣਾ ਪਵੇ !
੩. ਸਿੱਖਾਂ ਦੀ ਨਵੀਂ ਪੀੜ੍ਹੀ ਨੂੰ ਕਾਨੂੰਨੀ ਪੇਚੀਦਗੀਆਂ ਤੋਂ ਛੁਟਕਾਰਾਂ ਪਾਉਣ ਲਈ ਸਿੱਧੇ-ਅਸਿੱਧੇ
ਤਰੀਕੇ ਨਾਲ ਹਲਫਨਾਮਿਆਂ ਰਾਹੀਂ ਧਰਮ ਪਰਿਵਰਤਨ ਵੱਲ ਉਤਸ਼ਾਹਿਤ ਕਰਨਾ |
੪. ਐਨ.ਆਰ.ਆਈ ਸਿੱਖਾਂ ਜਾਂ ਉਹਨਾਂ ਨਾਲ ਵਿਆਹੀਆਂ ਸਿੱਖ ਬੱਚੀਆਂ ਦੇ ਸੋਸ਼ਣ ਦਾ ਰਾਹ ਖੁੱਲ੍ਹਾ
ਛੱਡਣਾ |
੫. ਸਿੱਖ ਧਰਮ ਦੀ ਆਧੁਨਿਕਤਾ ਅਤੇ ਵਿਵਹਾਰਿਕਤਾ ਨੂੰ ਖਤਮ ਕਰਕੇ ਉਸਨੂੰ ਇੱਕ ਮੱਧ-ਯੁਗੀਨ ਪੱਛੜਿਆ
ਹੋਇਆ ਧਰਮ ਸਾਬਿਤ ਕਰਨਾ |
ਅਜਿਹੇ ਹੋਰ ਬਹੁਤ ਸਾਰੇ ਨੁਕਤੇ ਹਨ ਜੋ ਡਾਢਾ ਵਿਚਾਰ ਮੰਗਦੇ ਹਨ ਅਤੇ ਜਿਹਨਾਂ ਬਾਰੇ ਆਮ ਸਿੱਖਾਂ
ਨੂੰ ਬਹੁਤ ਹੱਦ ਤੱਕ ਸੁਚੇਤ ਹੋਣ ਦੀ ਲੋੜ ਹੈ |
ਸੋ ਮੌਜੂਦਾ ਰੂਪ ਵਿੱਚ ਹਰ ਹਾਲ ਵਿੱਚ ਇਸ ਅਨੰਦ ਮੈਰਿਜ ਐਕਟ ਦਾ ਖੁੱਲ੍ਹਾ ਵਿਰੋਧ ਕਰਨਾ ਚਾਹੀਦਾ ਹੈ
ਅਤੇ ਇਸਨੂੰ ਇੱਕ ਕਾਨੂੰਨ ਵਜੋਂ ਬਿਲਕੁਲ ਵੀ ਪਰਵਾਨ ਨਹੀਂ ਹੋਣ ਦੇਣਾ ਚਾਹੀਦਾ; ਕਾਨੂੰਨ ਅਤੇ
ਸਿੱਖਿਆ ਤੋਂ ਇਲਾਵਾ ਹੋਰ ਖੇਤਰਾਂ ਦੇ ਮਾਹਿਰ ਯੋਗ ਬੁੱਧੀਜੀਵੀਆਂ ਦੀ ਖੁੱਲ੍ਹੀ ਬਹਿਸ ਤੋਂ ਬਾਅਦ
ਅਤੇ ਹੋਰ ਸੰਸਾਰ ਪੱਧਰ ਦੇ ਆਧੁਨਿਕ "ਪਰਸਨਲ-ਲਾਅ" ਦੇ ਅਧਿਐਨ ਅਤੇ ਲੋੜੀਂਦੇ ਨੁਕਤਿਆਂ ਨੂੰ ਆਪਣਾ
ਕੇ ਹੀ ਇਸਨੂੰ ਲਿਖਤੀ ਰੂਪ ਦੇਣ ਵਲ ਵਧਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਪਾਸ ਹੋਣ ਵਾਲਾ ਕੋਈ
ਵੀ ਅਜਿਹਾ ਕਾਨੂੰਨ ਸੰਪੂਰਨ ਸਿੱਖ ਜਗਤ ਲਈ ਇੱਕ ਗੱਲ ਦਾ ਫਾਹਾ ਨਾ ਬਣ ਜਾਏ ..
(08/05/12)
ਸੁਕ੍ਰਿਤ ਕੌਰ
ਸਿੱਖ ਮਾਰਗ ਦੇ ਪਾਠਕਾਂ ਨੂੰ, ਗੁਰ ਫਤਿਹ ਪਰਵਾਨ ਹੋਵੇ ਜੀ।
ਸ੍ਰ. ਹਾਕਮ ਸਿੰਘ ਜੀ ਦਾ ਲੇਖ “ਸਰੀਰ, ਮਨ ਅਤੇ ਆਤਮਾ” ਵਾਕਿਆ ਹੀ ਗੁਰਬਾਣੀ
ਨੂੰ ਸਮਝਣ ਦੀ ਦਿਸ਼ਾ ਵਲ ਇੱਕ ਸੁਚੱਜਾ ਅਤੇ ਸਹੀ ਉਪਰਾਲਾ ਹੈ। ਬਹੁਤ ਦਿਨਾਂ ਮਗਰੋਂ ਅਜਿਹਾ ਲੇਖ
ਨਜ਼ਰੀਂ ਪਿਆ ਹੈ। ਜੇ ਅਜਿਹੇ ਲੇਖ ਪਾਠਕਾਂ ਦੇ ਸਾਮ੍ਹਣੇ ਆਉਣ, ਤਾਂ ਯਕੀਨਨ ਪਾਠਕਾਂ ਲਈ ਗੁਰਬਾਣੀ
ਨੂੰ ਸਹੀ ਦਿਸ਼ਾ ਵਿੱਚ ਸਮਝਣ ਦੇ ਸਾਧਨ ਹੋ ਨਿਬੜਨਗੇ, ਜਿਸ ਦੀ ਅੱਜ ਦੇ ਹਾਲਾਤ ਵਿੱਚ ਬਹੁਤ ਸਖਤ ਲੋੜ
ਹੈ। ਇਸ ਉਪਰਾਲੇ ਲਈ ਸ੍ਰ. ਹਾਕਮ ਸਿੰਘ ਜੀ ਵਧਾਈ ਦੇ ਪਾਤ੍ਰ ਹਨ।
ਸੁਕ੍ਰਿਤ ਕੌਰ
“ਦਾ ਖਾਲਸਾ ਪਰਿਵਾਰ”
(08/05/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਵੀਰ ਸਰਵਜੀਤ ਜੀਉ,
ਸਤਿ ਸ਼੍ਰੀ ਅਕਾਲ!
ਸਿੱਖ ਰਹਿਤ ਮਰਿਆਦਾ ਵਿੱਚ ਕਿਸੇ ਸੇਧ ਲਈ ਸਭ ਤੋਂ ਪਹਿਲਾਂ ਇਹ ਸਮਝਣਾ
ਜ਼ਰੁਰੀ ਹੈ ਕਿ ਜਿਸ ਨੁਕਤੇ ਤੇ ਸੇਧ ਲਈ ਵਿਚਾਰ ਦਿੱਤੀ ਜਾ ਰਹੀ ਹੈ ਉਹ ਸਚਮੁੱਚ ਵਾਜਬ ਵੀ ਹੈ ਜਾਂ
ਨਹੀ? ਦੂਜੀ ਗਲ ਇਹ ਕਿ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਸਿੱਖੀ ਦੇ ਮੁੱਡਲੇ ਅਸੂਲਾਂ ਵਿੱਚ ਬਦਲਾਵ ਦੀ
ਇਜਾਜ਼ਤ ਪੰਥ ਨੂੰ ਨਹੀਂ ਦਿੰਦੀ। ਪੰਥ ਜਾ ਕੋਈ ਧਿਰ ਸਿੱਖੀ ਦੇ ਮੁੱਡਲੇ ਅਸੂਲਾਂ ਬਾਰੇ ਸੇਧ ਕਰ ਹੀ
ਨਹੀਂ ਸਕਦਾ। ਇਸ ਲਈ ਪਹਿਲਾਂ ਇਹ ਸਪਸ਼ਟ ਹੋਣਾ ਜ਼ਰੂਰੀ ਹੈ ਕਿ ਕਿੱਧਰੇ ਕੋਈ ਸੁਜਾਅ ਸਿੱਖੀ ਦੇ
ਮੁੱਡਲੇ ਅਸੂਲਾਂ ਦੇ ਵਿਰੁੱਧ ਤਾਂ ਨਹੀਂ?
ਵੀਰ ਜੀ ਥੋੜਾ ਜਿਹਾ ਸੋਚ ਨੂੰ ਖੋਲੀਏ! ਗੁਰੂਆਂ ਨੇ ਇੱਕ ਪੰਥ ਦੇ ਸਿਧਾਂਤ
ਨੂੰ ਦ੍ਰਿੜ ਕਰਵਾਈਆ ਹੈ। ਦਸ਼ਮੇਸ਼ ਜੀ ਨੇ ਇਸੇ ਸਿਧਾਂਤ ਅਨੁਸਾਰ ਖ਼ਾਲਸਾ ਆਰਡਰ ਰਾਹੀਂ ਅਪਣੇ ਬਾਦ ਦੀ
ਪੰਥਕ ਬਨਾਵਟ ਨੂੰ ਘੜੀਆ। ਇਸ ਪੰਥਕ ਏਕੇ ਵਿੱਚ ਪੰਥਕ ਸਰੋਕਾਰ ਸਾਂਝੇ ਸਮਝੇ ਜਾਂਦੇ ਹਨ। ਪਾਕਿਸਤਾਨ
ਵਿੱਚ ਰਹਿਣ ਵਾਲਾ ਸਿੱਖ ਨਿਜੀ ਹਿੱਤ/ਸਥਿਤੀ ਤੋਂ ਉੱਪਰ ਉੱਠ ਕੇ ਪੰਥਕ ਸਾਰੋਕਾਰ ਦਾ ਹਿੱਸਾ ਬਣ ਕੇ
ਇਹ ਅਰਦਾਸ ਕਰਦਾ ਹੈ ਕਿ ਜਿਨ੍ਹਾਂ ਸਥਾਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਉਨ੍ਹਾਂ ਦੀ ਸੇਵਾ
ਸੰਭਾਲ ਦੀ ਬਖ਼ਸ਼ੀਸ਼ ਪਰਮਾਤਮਾ ਖ਼ਾਲਸੇ ਪੰਥ ਨੂੰ ਬਖਸ਼ੇ। ਆਪ ਜੀ ਵਲੋਂ ਦਿੱਤੀ ਪੰਕਤੀ ਅਰਦਾਸ ਦੇ ਉਸ
ਹਿੱਸੇ ਦੀ ਹੈ ਜਿਸ ਵਿੱਚ ਕੁੱਝ ਸਿੱਖ ਜਾਂ ਇੱਕ ਸਿੱਖ ਸਮੁੱਚੇ ਖ਼ਾਲਸੇ ਦਾ ਅੰਗ ਬਣ ਕੇ ਅਰਦਾਸ ਕਰਦਾ
ਹੈ। ਅਰਦਾਸ ਦੇ ਸੰਗਤੀ ਪੱਖ ਨੂੰ ਵਿਚਾਰੀਏ ਤਾਂ ਪਤਾ ਚਲਦਾ ਹੈ ਕਿ ਸਿੱਖ ਸਾਰੇ ਪੰਥਕ ਹਿਤਾਂ ਨੂੰ
ਵੀ ਮੁੱਖ ਰੱਖਦੇ ਹੋਏ ਮਰਿਆਦਤ ਅਰਦਾਸ ਕਰਦਾ ਹੈ। ਇਹ ਪੰਥਕ ਏਕੇ ਦਾ ਭਾਵ ਹੈ ਇਹ ਪੰਥਕ ਏਕਾ
ਗੁਰੂਮਤਿ ਹੈ। ਗੁਰੂ ਦਾ ਆਦੇਸ਼ ਹੈ!
ਇਸ ਲਈ ਇਨ੍ਹਾਂ ਪੰਕਤਿਆਂ ਵਿੱਚ ਕੁੱਝ ਗਲਤ ਨਹੀਂ ਹੈ। ਇਸ ਤੋਂ ਸਿੱਧ ਹੁੰਦਾ
ਹੈ ਕਿ ਸਿੱਖ ਦਸ਼ਮੇਸ਼ ਜੀ ਵਲੋਂ ਦਿੱਤੀ ਪੰਥਕ ਏਕੇ ਦੀ ਜੁਗਤ ਨੂੰ ਨਿਜੀ ਹਿਤਾਂ/ਸਥਿਤੀ ਤੋਂ ਉੱਪਰ
ਸਵੀਕਾਰ ਕਰਦੇ ਹਨ ਅਤੇ ਉਸ ਵੇਲੇ ਇਹ ਮੈਟਰ ਨਹੀਂ ਕਰਦਾ ਕਿ ਅਰਦਾਸ ਕਰਨ ਵਾਲਾ ਸਿੱਖ ਪਾਕਿਸਤਾਨ
ਵਿੱਚ ਧਾਰਮਕ ਸਥਾਨ ਦੇ ਪਾਸ ਹੈ।
ਮੈਟਰ ਇਹ ਕਰਦਾ ਹੈ ਕਿ ਗੁਰੂਆਂ ਅਤੇ
ਸਿੱਖਾਂ ਦੇ ਪ੍ਰਭਾਵ ਹੇਠ ਰਹੇ ਉਹ ਸਥਾਨ ਸਿੱਦੇ ਤੌਰ ਤੇ ਪੰਖਕ ਹੱਥਾਂ ਵਿੱਚ ਨਹੀਂ ਹਨ ਅਤੇ ਨਾ ਹੀ
ਉਨ੍ਹਾਂ ਤਕ ਪੰਥ ਦੀ ਬੇ ਰੋਕ ਟੋਕ ਪਹੁੰਚ ਹੈ।
ਆਸ ਹੈ ਕਿ ਆਪ ਜੀ ਆਪਣੇ ਨੁਕਤੇ ਤੇ ਮੁੜ ਵਿਚਾਰ ਕਰੋਗੇ। ਵੀਰ ਜੀ ਇਹ ਆਪ ਤਕ
ਪੁੱਜੀ ਇਹ ਦਲੀਲ ਕਿਸੇ ਦੀ ਨਾਸਮਝੀ ਹੈ। ਮੈਂ ਆਪ ਜੀ ਦੇ ਅੱਗੇ ਫ਼ਿਰ ਬੇਨਤੀ ਕਰ ਦੇਵਾਂ ਕਿ ਪਿੱਛਲੇ
ਵਿਦਵਾਨਾਂ ਵਲੋਂ ਕੀਤੇ ਪੰਥਕ ਫ਼ੈਸਲਿਆਂ ਬਾਰੇ ਪਹਿਲਾਂ ਸੁਣੇ-ਸੁਣਾਏ ਤਰਕਹੀਨ ਵਿਚਾਰਾਂ ਨੂੰ ਪਰਖਣ
ਦੀ ਲੋੜ ਹੈ।
ਹੁਣ ਆਪ ਜੀ ਦੱਸੋ ਕਿ ਪੰਥਕ ੲੋਕੇ ਦੇ ਭਾਵ ਅਨੁਸਾਰ ਅਰਦਾਸ ਦੀ ਇਸ ਪੰਕਤੀ
ਵਿੱਚ ਕੀ ਗਲਤ ਹੈ?
ਹਰਦੇਵ ਸਿੰਘ, ਜੰਮੂ-੮. ੫. ੧੨
*********************************
ਸਤਿਕਾਰ ਯੋਗ ਪਾਠਕ ਸੱਜਣੋਂ,
ਸਤਿ ਸ਼੍ਰੀ ਅਕਾਲ!
ਤੱਤ ਪਰਿਵਾਰ ਦਾ ਤਾਜ਼ਾ ਪੱਤਰ ਇੱਕ ਵਾਰ ਫ਼ਿਰ ਗਲਤਬਿਆਨੀਆਂ ਭਰੀਆ, ਨੁੱਕਤਿਆਂ
ਤੋਂ ਖੁੰਜਿਆ, ਮਨਮਤਿ, ਗੁੱਸੇ ਅਤੇ ਬੋਖਲਾਹਟ ਭਰੀਆ ਹੈ। ਦੋਹਾਂ ਕਿਸ਼ਤਾਂ ਵਿੱਚ ਪਰਿਵਾਰ ਨੇ ਅਜੇ ਤਕ
ਇਹ ਨਹੀਂ ਦੱਸਿਆ ਕਿ ਗੁਰੂ ਨਾਨਕ ਜੀ ਨੇ ਇੱਕ ਪਿੰਡ ਦਾ ਨਾਮ ਕਰਤਾਰਪੁਰ ਕਿਵੇਂ ਰੱਖਿਆ ਅਤੇ ਇਸੇ
ਤਰਾਂ ਗੁਰੂਆਂ ਵਲੋਂ ਆਨੰਦ ਪੁਰ, ਤਰਨਤਾਰਨ, ਗੁਰੂ ਦਾ ਚੱਕ, ਅੰਮ੍ਰਿਤਸਰ ਆਦਿ ਨਾਮ ਕਿਵੇਂ ਰੱਖੇ
ਗਏ? ਪਰਿਵਾਰ ਨੇ ਇਹ ਵੀ ਨਹੀਂ ਦੱਸਿਆ ਕਿ ਉਨ੍ਹਾਂ ਦੇ ਮੈਂਬਰਾਂ ਦੇ ਨਾਮ ਬ੍ਰਾਹਮਣਵਾਦੀ ਤਰਜ਼ ਤੇ
ਕਿਉਂ ਹਨ? ਖ਼ੈਰ!
ਇਕ ਗ਼ੈਰ ਜ਼ਰੂਰੀ ਹੋਸ਼ਿਆਰ ਬਣਦੇ ਵਿੱਧਿਆਰਥੀ ਨੂੰ ਅਧਿਆਪਕ ਨੇ ਕੁਤਬ ਮੀਨਾਰ
ਬਾਰੇ ਦੱਸਿਆ ਤਾਂ ਕਹਿਣ ਲੱਗਾ ਕਿ ਮੈਂ ਕਿਵੇਂ ਮੰਨ ਲਵਾਂ ਕਿ ਕੁਤਬ ਮੀਨਾਰ ਸੱਚਮੁਚ ਹੈ? ਤਾਂ
ਅਧਿਆਪਕ ਨੇ ਉਸ ਨੂੰ ਕੁੱਝ ਇਤਹਾਸਕ ਹਵਾਲੇ ਦਿੱਤੇ। ਪਰ ਵਿੱਦਿਆਰਥੀ ਨਾ ਮੰਨਿਆ। ਕਹਿਣ ਲਗਾ ਕਿ ਮੈਂ
ਇਤਹਾਸ ਵਿੱਚ ਲਿਖਿਆ ਹੋਇਆ ਨਹੀਂ ਮੰਨਦਾ! ਮੈਨੂੰ ਕੁਤਬ ਮੀਨਾਰ ਵਖਾੳ! ! ਅਧਿਆਪਕ ਉਸ ਨੂੰ ਕੁਤਬ
ਮੀਨਾਰ ਲੇ ਗਿਆ। ਮੀਨਾਰ ਵੇਖ ਕੇ ਵਿਧਿਆਰਥੀ ਬੋਲਿਆ ਮੀਨਾਰ ਤਾਂ ਹੈ ਪਰ ਕੀ ਸਬੂਤ ਹੈ ਕਿ ਇਹ ਕੁਤਬ
ਮੀਨਾਰ ਹੀ ਹੈ? ਅਧਿਆਪਕ ਨੇ ਉਸ ਨੂੰ ਸ਼ਿਲਾਲੇਖ ਪੜਨ ਲਈ ਕਿਹਾ ਤਾਂ ਵਿੱਧਿਆਰਥੀ ਪੜ ਕੇ ਵੀ ਕਹਿਣ
ਲੱਗਾ ਮੈਂਨੂੰ ਤਾਂ ਕੁੱਝ ਵੀ ਲਿਖਿਆ ਨਜ਼ਰ ਨਹੀਂ ਆਉਂਦਾ! ਅਧਿਆਪਕ ਚੁੱਪ ਕਰਕੇ ਉਸ ਨੂੰ ਵਾਪਸ ਲੇ
ਗਿਆ।
ਦੱਸ ਗੁਰੂਆਂ ਬਾਰੇ ਤੱਤ ਪਰਿਵਾਰ ਦੇ ਸੰਪਾਦਕੀ ਮੰਡਲ ਦਾ ਵੀ ਇਹੀ ਹਾਲ ਹੈ।
ਪਹਿਲਾਂ ਕਹਿਣਗੇ ਇਤਹਾਸ ਨਹੀਂ
ਮੰਨਣਾ ਬਾਣੀ ਵਖਾੳ। ਜਿਸ ਵੇਲੇ ਭਾਈ ਗੁਰਦਾਸ, ਬਾਈ ਨੰਦ ਲਾਲ ਤੋਂ ਲੈ ਕੇ ਗੁਰਬਾਣੀ ਤਕ ਦੇ ਹਵਾਲੇ
ਵਖਾੳਗੇ ਤਾਂ ਕਹਿਣ ਗੇ ਇਸ ਵਿੱਚ ਗੁਰੂ ਨੂੰ ਗੁਰੂ ਤਾਂ ਲਿਖਿਆ ਹੀ ਨਹੀਂ! ਰਲਾਅ ਹੈ ਜਾਂ ਅਰਥ ਗਲਤ
ਹਨ! ! ਐਸੇ ਸਤਰ ਦਾ ਚਿੰਤਨ ਆਪਣੇ ਆਪ ਵਿੱਚ
ਮਨਮਤਿ ਦੀ ਇੱਕ ਵੱਡੀ ਮਿਸਾਲ ਹੈ। ਜਿਸਦੀ ਮਿਸਾਲ ਨਾ ਤਾਂ ਇਤਹਾਸ ਵਿੱਚ ਹੈ ਅਤੇ ਨਾ ਹੀ ਗੁਰਬਾਣੀ
ਵਿਚ!
ਇਸ ਲਈ ਪਰਿਵਾਰਕ ਸੱਜਣ ਇਸ ਮੁਗ਼ਾਲਤੇ ਵਿੱਚ ਨਾ ਰਹਿਣ ਕਿ ਦਾਸ ਹੁਣ ਉਨ੍ਹਾਂ
ਨੂੰ ਗੁਰੂਆਂ ਨੂੰ ਗੁਰੂ ਕਹਿਣ ਲਈ ਪ੍ਰੋਰਤ ਕਰਨ ਲਈ ਵਿਚਾਰ ਕਰਦਾ ਹੈ। ਗੁਰਮਤਿ ਅਨੁਸਾਰ ਗੁਰੂਆਂ ਦੀ
ਪੰਥਕ ਸਥਿਤੀ ਬਾਰੇ ਕੇਵਲ ਉਨ੍ਹਾਂ ਪਾਠਕਾਂ ਲਈ ਵਿਚਾਰ ਹੁੰਦੀ ਹੈ ਜਿਨ੍ਹਾਂ ਨੂੰ ਪਰਿਵਾਰ ਵਰਗਲਾਉਂਣ
ਦੇ ਚੱਕਰ ਵਿੱਚ ਅਪਣੀ ਵਿਦਵਤਾ ਦਾ ਪ੍ਰਗਟਾਵਾ ਕਰਦਾ ਰਿਹਾ ਹੈ। ਇੱਕ ਦੋ ਸਾਲ ਤਕ ਅਪਣੀਆਂ ਵਿਚਾਰਾਂ
ਦੇ ਕੇ ਪਰਿਵਾਰ ਇਹ ਸੋਚ ਰਿਹਾ ਸੀ ਕਿ ਕਿਸੇ ਪਾਸ ਉਨ੍ਹਾਂ ਦੀ ਗਲਾਂ ਦਾ ਜਵਾਬ ਨਹੀਂ। ਪਰਿਵਾਰ ਨੇ
ਸੰਵਾਦਹੀਨਤਾ ਤੋਂ ਮਿਲੇ ਲਾਭ ਨੂੰ ਗੁਰਮਤਿ ਸਕਝ ਲਿਆ। ਪਰ ਹੁਣ ਪਾਠਕ ਸਮਝ ਰਹੇ ਹਨ। ਪਰਿਵਾਰ ਇਸ
ਭੁੱਲੇਖੇ ਵਿੱਚ ਹੈ ਕਿ ਗੁਰਮਤਿ ਦੀ ਦੁਹਾਈ ਹੇਠ ਪਾਠਕ ਪਰਿਵਾਰ ਦੀ ਹਰ ਮਨਮਤਿ ਨੂੰ ਸਵੀਕਾਰ ਕਰ
ਲੇਂਣ ਗੇ।
ਖੂਦ ਪਰਿਵਾਰ ਦਾ ਇਹ ਕਹਿਣਾ ਕਿ ਗੁਰਆਂ ਨੂੰ ਗੁਰੂ ਨਾ ਕਹਿਣ ਬਾਰੇ ਅਸੀਂ
ਗਲਤ ਵੀ ਹੋ ਸਕਦੇ ਹਾਂ ਅਪਣੇ ਆਪ ਵਿੱਚ ਇਸ ਵਿਸ਼ੇ ਤੇ ਪਰਿਵਾਰ ਦੀ ਮਨਮਤੀ ਦਾਵੇ/ਪ੍ਰਚਾਰ ਦੀ ਪੋਲ
ਖੌਲਦਾ ਬਿਆਨ ਹੈ।
ਪਰ ਪਰਿਵਾਰ
ਨੂੰ ਸਮਝ ਲੇਂਣਾ ਚਾਹੀਦਾ ਹੈ ਕਿ ਸਿੱਖ ਪੰਥ ਗੁਰੂਆਂ ਨੂੰ ਗੁਰੂ ਕਹਿਣ ਵਿੱਚ ਕਦੇ ਵੀ ਗਲਤ ਨਹੀਂ
ਹੋਈਆ ਨਾ ਹੋਵੇਗਾ! ਇਸ ਵਿਸ਼ੇ ਤੇ ਪਰਿਵਾਰ
ਅਪਣੇ ਵਲੋਂ ਵਾਧੂ ਹੋਸ਼ਿਆਰ ਬਣਦੇ ਉਸ ਨਾਸਮਝ ਵਿਦਿਆਰਥੀ ਵਾਂਗ ਹੈ ਜੋ ਕਿ ਕੁਤਬ ਮੀਨਾਰ ਦੇ ਸਾਹਮਣੇ
ਖੜ ਕੇ ਵੀ ਕਹੇ ਕਿ ਮੈਂਨੂੰ ਤਾਂ ਕੁਤਬ ਮੀਨਾਰ ਨਜ਼ਰ ਹੀ ਨਹੀਂ ਆ ਰਹੀ! ਨਾਲ ਹੀ ਉਹ ਇਹ ਵੀ ਕਹੇ ਕਿ
ਹੋ ਸਕਦਾ ਹੈ ਕੁਤਬ ਮੀਨਾਰ ਹੋਵੇ ਪਰ ਮੈਂਨੂੰ ਕੁਤਬ ਮੀਨਾਰ ਵਖਾ ਕੇ ਹਾਂ ਕਰਵਾਉ ਤਾਂ ਮੰਨਾ! !
ਜਸਬੀਰ ਸਿੰਘ ਕੈਲਗਰੀ ਜੀ ਵਲੋਂ ਪੁੱਛੇ ਮਹੱਤਵ ਪੁਰਨ ਸਵਾਲ ਨੂੰ ਛੱਡ ਕੇ
ਪਰਿਵਾਰ ਨੇ ਅਪਣੇ ਕਿਸੇ ਪੁਰਾਣੇ ਲੇਖ ਵਿੱਚ ਕਿਸੇ ਸਮੇਂ ਵਰਤੇ ਗੁਰੂਆਂ ਦੇ ਨਾਮ ਵਰਤਨ ਦਾ ਇੱਕ
ਹਵਾਲਾ ਦੇ ਕੇ ਖ਼ਾਨਾਪੁਰਤੀ ਕਰ ਲਈ ਅਤੇ ਤਰਕ ਲਈ ਨਵੇਂ ਪੱਤਰ ਵਿੱਚ ਕੁੱਝ ਥਾਂ ਹੁਣ ਨਾਮ ਵੀ ਲਿਖ
ਲਏ। ਪਰ ਅਪਣੇ ਵਲੋਂ ਇਸ ਗਲ ਦਾ ਜਤਨ ਕੀਤਾ ਹੈ ਕਿ ਅਰਦਾਸ ਵਿਚੋਂ ਗੁਰੂਆਂ ਦੇ ਨਾਮ ਬਾਹਰ ਕੱਡ
ਦਿੱਤੇ ਜਾਣ। ਪਾਠਕ ਪਰਿਵਾਰ ਦੀ ਕਿਸੇ ਇੱਕ ਪੁਰਾਣੀ ਲਿਖਤ ਵਿੱਚ ਕਿੱਧਰੇ ਗੁਰੂਆਂ ਦੇ ਨਾਮਾਂ ਤੋਂ
ਜਾਣੂ ਹੋਂਣ ਜਿਸ ਦੀ ਖ਼ਬਰ ਕੈਲਗਰੀ ਜੀ ਵਰਗੇ ਵਿਦਵਾਨ/ਪਾਠਕ ਸੱਜਣ ਨੂੰ ਵੀ ਨਾ ਲਗੇ। ਇਹ ਹੁੰਦਾ ਹੈ
ਮਨ ਹੋਰ ਤੇ ਮੁੱਖ ਹੋਰ। ਖੈਰ ਕੈਲਗਰੀ ਜੀ ਨੂੰ ਮੁਬਾਰਕ ਹੈ। ਪਰਿਵਾਰ ਨੇ ਚਿਰ ਬਾਦ ਬਾਕੀ ਗੁਰੂਆਂ
ਦੇ ਨਾਮ ਅਪਣੀ ਕਿਸੇ ਲਿਖਤ ਵਿੱਚ ਲਿਖਣੇ ਜਰੂਰੀ ਸਮਝੇ ਹਨ।
ਪਰਿਵਾਰ ਦੀ ਇਸ ਸਮੱਸਿਆ ਦਾ ਕੋਈ ਸਮਾਧਾਨ ਨਹੀਂ। ਪਹਿਲੇ ਮੈਂ ਕਹਾਂ, ਪਹਿਲੇ
ਮੈਂ ਕਰਾਂ, ਪਹਿਲੇ ਮੈਂ ਨਵੀਂ ਗਲ ਕੀਤੀ ਦੀ ਭਾਵਨਾ ਵਿਦਵਾਨਾਂ ਦੀ ਕਮਜ਼ੋਰੀ ਬਣ ਗਈ ਹੈ ਜਿਸ ਵਿੱਚ
ਮਨਮਤਿ ਅਤੇ ਹੁੳਮੈਂ ਭਾਰੂ ਹੈ। ਦੋ ਚਾਰ ਸਾਲ ਮਨਮਤਿ ਕਰਨ ਬਾਦ ਲਿਖਤਾਂ ਵਾਪਸ ਲੇਂਣਿਆਂ ਔਖਿਆਂ
ਹੁੰਦੀਆਂ ਹਨ। ਗੁਰਬਾਣੀ ਵਿੱਚ ਗਲਤ ਨਹੀਂ ਲਿਖਿਆ ਕਿ ਹੁੳਮੈਂ ਬੜਾ ਵੱਡਾ ਰੋਗ ਹੈ।
ਪਰਿਵਾਰ ਅਪਣੇ ਲੇਖਨ ਵਿੱਚ ਅਦਬ ਦੇ ਤਕਾਜ਼ੇ ਵੀ ਭੁੱਲ ਗਿਆ ਹੈ। ਸਭ ਨੂੰ ਪਤਾ
ਹੈ ਕਿ ਕੁੱਝ ਦਿਨ ਪਹਿਲਾਂ ਹੀ
ਸ. ਮਨਜੀਤ ਸਿੰਘ ਖ਼ਾਲਸਾ
ਦੇ ਭਾਈ ਅਕਾਲ ਚਲਾਣਾ ਕਰ ਗਏ ਸਨ।
ਪਰਿਵਾਰ ਨੇ ਇਤਨਾ ਵੀ ਨਹੀਂ ਵਿਚਾਰ
ਕੀਤਾ ਕਿ ਇਸ ਵੇਲੇ ਮਨਜੀਤ ਸਿੰਘ ਜੀ ਦੇ ਨਾਮ ਤੇ ਨੁੱਕਤਾਚੀਨ ਪੱਤਰ ਲਿਖਣਾ ਇੱਕ ਗ਼ੈਰਵਾਜਬ ਅਤੇ ਗ਼ੈਰ
ਇਖ਼ਲਾਕੀ ਕਦਮ ਹੈ। ਅੰਗ੍ਰੇਜ਼ੀ ਵਿੱਚ ਐਸੀ ਹਰਕਤ ਨੂੰ ‘An
Insult to Injury’
ਕਹਿੰਦੇ ਹਨ! ਉਹ ਵੀਰ ਅੱਜੇ ਜਵਾਬ ਦੇਂਣ ਦੀ ਸਥਿਤੀ ਵਿੱਚ ਨਹੀਂ ਹੋਵੇਗਾ ਪਰਿਵਾਰ ਨੂੰ ਇਤਨਾ ਵੀ
ਖਿਆਲ ਨਹੀਂ! ! ਇਤਨਾ ਉਤਾਵਲਾਪਨ? ਉਸ ਵੀਰ ਨਾਲ ਬਾਦ ਵਿੱਚ ਗਿਲਾ ਕਰ ਲੇਂਦੇ!
ਪਰਿਵਾਰ ਨੂੰ ਇਤਨੀ ਵੀ ਸਮਝ ਨਹੀਂ ਹੈ ਕਿ ‘
ਸਭ
ਸਿੱਖਣ ਕੋ ਹੁਕਮ ਹੈ ਗੁਰੂ ਮਾਨਿਯੋਂ ਗ੍ਰੰਥ`
ਦਸ਼ਮੇਸ਼ ਜੀ ਦੀ ਲਿਖਤ ਨਹੀਂ ਬਲਕਿ ਸਿੱਖਾਂ ਵਲੋਂ ਇਤਹਾਸ
ਵਿੱਚ ਦਰਜ ਅਤੇ ਸਵੀਕ੍ਰਿਤ ਦਸ਼ਮੇਸ਼ ਦੀ ਦਾ ਹੁਕਮ ਹੈ ਅਤੇ ਹਰ ਸਿੱਖ ਇਸ ਦੋਹਰੇ ਵਿਚਲੇ ਭਾਵ ਨੂੰ
ਦਸ਼ਮੇਸ਼ ਜੀ ਦਾ ਹੂਕਮ ਸਵੀਕਾਰ ਕਰਕੇ ਤੁਰਦਾ ਹੈ। ਉਹ ਵੀਰ ਇਸ ਦੋਹਰੇ ਨੂੰ ਦਸ਼ਮੇਸ਼ ਜੀ ਦੀ ਲਿਖਤ ਨਹੀਂ
ਮੰਨਦੇ ਤਾਂ ਠੀਕ ਹੈ। ਪਰ ਉਹ ਇਹ ਸਮਝਣ ਤੋਂ ਅਸਮਰਥ ਹਨ ਕਿ ਦਸ਼ਮੇਸ਼ ਜੀ ਦਾ ਇਹੀ ਹੁਕਮ ਸੀ ਜੋ ਕਿ
ਇਤਹਾਸ ਅਤੇ ਸਿੱਖ ਮਾਨਸਿਕਤਾ ਵਿੱਚ ਅੱਟਲ ਸੱਚਾਈ ਬਣ ਕੇ ਦਰਜ ਹੈ।
ਦਾਸ ਨੇ ਦੋਹਰੇ ਨੂੰ ਨਹੀਂ ਬਲਕਿ ਉਸ
ਹੇਠ ਲਿਖੀ ਪਰਿਵਾਰ ਦੀ ਸ਼ਬਦਾਵਲੀ ਨੂੰ ਇੱਕ ਪੁਖਤਾ ਸਬੂਤ ਵਜੋਂ ਪੇਸ਼ ਕੀਤਾ ਸੀ ਕਿ ਪਰਿਵਾਰ (ਦੋਹਰੇ
ਹੇਠ ਲਿਖੀ ਅਪਣੀ ਸ਼ਬਦਾਵਲੀ ਵਿੱਚ) ਗੁਰੂ ਗ੍ਰੰਥ ਦੇ ਸਵਰੂਪ ਨੂੰ ਅੰਡਰਮਾਈਨ ਕਰਨ ਦਾ ਜਤਨ ਕਰ ਰਿਹਾ
ਹੈ। ਪਰ ਪਰਿਵਾਰ ਨੇ ਖ਼ੁਦ ਇੱਕ ਵਾਰ ਆਪਣੀ ਨਾ
ਸਮਝੀ ਦਾ ਪ੍ਰਗਟਾਵਾ ਕਰਦੇ ਇਸ ਗਲ ਤੇ ਫ਼ਾਲਤੂ ਦਾ ਜੋਰ ਲਗਾ ਦਿੱਤਾ ਕਿ ਦੋਹਰਾ ਗੁਰੂ ਲਿਖਤ ਹੈ ਜਾਂ
ਨਹੀ ਅਤੇ ਉਹ ਕਿਸ ਸੋਮੇਂ ਵਿਚੋਂ ਆਇਆ ਹੈ? ਇਹ ਤਾਂ ਕੋਈ ਸਵਾਲ ਹੀ ਨਹੀਂ ਸੀ ਨਾ ਹੀ ਦਾਸ ਨੇ ਉਸ
ਦੋਹਰੇ ਨੂੰ ਗੁਰੂ ਲਿਖਤ ਕਿਹਾ। ਕੀ ਖੰਡੇ ਦਾ ਅੰਮ੍ਰਿਤ ਗੁਰੂ ਦਾ ਲਿਖਤੀ ਆਦੇਸ਼ ਹੈ? ਪਰਿਵਾਰ
ਇਨ੍ਹਾਂ ਸਵਾਲਾਂ ਨੂੰ ਵਿਚਾਰਨ ਤੋਂ ਅਸਮਰਥ ਹੈ।
ਪਰਿਵਾਰ ਅਪਣੀ ਮਰਜ਼ੀ ਨਾਲ ਚਾਹੇ ਤਾਂ ਕੇਸਕੀ ਨੂੰ ਕਕਾਰ ਸਿੱਧ ਕਰਨ ਲਈ ਭਾਈ
ਚੌਪਾ ਸਿੰਘ ਦਾ ਹਵਾਲਾ ਵਰਤ ਲਵੇ ਤੇ ਮਰਜ਼ੀ ਆਏ ਹਰ ਸੋਮੇਂ ਨੂੰ ਪੁਰਾ ਰੱਦ ਕਰ ਦੇਵੇ। ਕੀ ਭਾਈ ਚੌਪਾ
ਸਿੰਘ ਦੇ ਰਹਿਤ ਨਾਮੇ ਵਿੱਚ ਸਭ ਠੀਕ ਹੈ?
ਪਰਿਵਾਰ ਦੋਗਲੇ ਸਟੇਂਡ ਕਿਉ ਵਰਤਦਾ
ਹੈ? ਪਰਿਵਾਰ ਇਤਹਾਸਕ ਹਵਾਲਾ ਵਰਤੇ ਤਾਂ ਗੁਰਮਤਿ ਕੋਈ ਹੋਰ ਵਰਤੇ ਤਾਂ ਮਨਮਤਿ? ਕੀ ਪਰਿਵਾਰ ਦੱਸ
ਸਕਦਾ ਹੈ ਪਰਿਵਾਰ ਵਲੋਂ ਵਾਰ- ਵਾਰ ਵਰਤਿਆ ਜਾਂਦਾ ਦਾਦੂ ਦੀ ਕਬਰ ਵਾਲਾ ਹਵਾਲਾ, ਗੁਰੂ ਨਾਨਕ ਦਾ
ਜਨਮ, ਉਨ੍ਹਾਂ ਦੇ ਮਾਤਾ ਪਿਤਾ ਬਾਰੇ, ਗੁਰੂ ਅੰਗਦ ਦਾ ਪਿੱਛੋਕੜ, ਗੁਰੂ ਅਰਜਨ ਜੀ ਦਾ ਬੀੜ
ਲਿਖਵਾਉਂਣਾ, ਉਨ੍ਹਾਂ ਦੀ ਸ਼ਹੀਦੀ, ਛੇਵੇਂ ਗੁਰੂ ਜੀ ਦਾ ਅਕਾਲ ਤਖ਼ਤ ਉਸਾਰਨਾ, ਸੱਤਵੇਂ, ਅੱਠਵੇਂ
ਗੁਰੂ ਜੀ ਵਲੋਂ ਕੋਮ ਦੀ ਅਗੁਵਾਈ, ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ, ਦਸ਼ਮੇਸ਼ ਜੀ ਵਲੋਂ ਖੰਡੇ ਦਾ
ਅੰਮ੍ਰਿਤ ਅਤੇ ਅੰਤ ਵਿੱਚ ਸਿੱਖਾਂ ਨੂੰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਂਣ ਦੇ ਤੱਥ
ਕਿਹੜੇ ਨਿਰਵਿਵਾਦਤ ਇਤਹਾਸਕ ਸੋਂਮਿਆਂ ਤੋਂ ਆਏ ਹਨ? ਕੀ ਇਨ੍ਹਾਂ ਸਾਰੇ ਤੱਥਾਂ ਦਾ ਸਰੋਤ ਗੁਰੂ
ਗ੍ਰੰਥ ਸਾਹਿਬ ਹਨ? ਕੀ ਪਰਿਵਾਰ ਇਹ ਸਾਰੇ ਤੱਥ ਬਾਣੀ ਦੇ ਹਵਾਲਿਆਂ ਨਾਲ ਸਿੱਧ ਕਰ ਸਕਦਾ ਹੈ? ਜੇ ਕਰ
ਨਹੀਂ ਤਾਂ ਪਰਿਵਾਰ ਦੱਸੇ ਕਿ ਇਹ ਤੱਥ ਗਲਤ ਹਨ ਜਾਂ ਸਹੀ?
ਪਰਿਵਾਰ ਦੀ ਮਾਨਸਿਕਤਾ ਵਿੱਚ ਸ਼ਾਯਦ ਗੁਰੂ ਮਾਨਿਯੋਂ ਗ੍ਰੰਥ ਵਰਗੇ ਹੁਕਮ ਦੀ
ਕੋਈ ਥਾਂ ਨਹੀਂ ਕਿ ਦਸ਼ਮੇਸ਼ ਜੀ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਦੇ ਨਾਲ ਜੋੜੀਆ। ਪਰਿਵਾਰ ਗੁਰੂ
ਗ੍ਰੰਥ ਵਿਚੋਂ ਗ੍ਰੰਥ ਨੂੰ ਵੱਖਰਾ ਕਰਨ ਦੀ ਮਨਮਤਿ ਵੱਲ ਵੱਧ ਰਿਹਾ ਹੈ। ਇਹ ਮੇਰੀ ਇਲਜ਼ਾਮ ਤਰਾਸ਼ੀ
ਨਹੀਂ ਬਲਕਿ ਪਰਿਵਾਰ ਦੇ ਅਪਣੇ ਇੱਕ ਸਾਥੀ ਸੱਜਣ ਵਲੋਂ ਆਈ ਚਸ਼ਮਦੀਦ ਸੂਚਨਾ ਹੈ ਜੋ ਕਿ ਇਸ ਪ੍ਰਕਾਰ
ਹੈ:-
“……
ਪਹਿਲਾਂ
ਤੋਂ ਹੀ ਤਿਆਰੀ ਸਹਿਤ ਇੱਕ ਚਾਲ ਅਧੀਨ ਆ ਜੁੜੇ ਲੋਕਾਂ ਨੇ ਆਪਣੀ ਗੱਲ ਧਕੇ ਅਤੇ ਉੱਚੀ ਅਵਾਜ਼
ਦੇ ਜ਼ੋਰ ਨਾਲ ਮਨਵਾ ਕੇ ਸਿੱਖੀ ਦੇ ਮੂਲ ਸਿਧਾਂਤਾਂ/ਪਰੰਪਰਾਵਾਂ ਨੂੰ ਖਤਮ ਕਰਮ ਦੇ ਮਨਸੂਬੇ ਲਾਗੂ
ਕਰਾਉਣ ਦੇ ਨਾਲ-੨ ਸ਼ਬਦ
ਗੁਰੂ ਗ੍ਰੰਥ ਸਾਹਿਬ ਜੀ ਦੇ ਪੌਥੀ ਸਰੂਪ ਦੇ ਪ੍ਰਕਾਸ਼ ਉੱਤੇ ਵੀ ਸਵਾਲ ਚੁੱਕਣਾ ਸ਼ੁਰੂ ਕਰ ਦਿੱਤਾ।
ਨਾਸਤਿਕ ਤੇ ਸਿੱਖ
ਸਿਧਾਂਤਾਂ ਨੂੰ ਖਤਮ ਕਰਨ ਤੇ ਉਤਾਰੂ ਟੋਲੇ ਆਖ਼ਰੀ ਖ਼ਬਰ ਮਿਲਣ ਤਕ ਜੋੜੇ ਗਏ ਨੁਕਤੇ ਇਸ ਪ੍ਰਕਾਰ ਹਨ:
1. ਸਿੱਖ ਦੀ ਪਰਿਭਾਸ਼ਾਂ ਵਿੱਚ ਦੱਸ ਗੁਰੂ ਸਾਹਿਬਾਨ ਅਤੇ ਹੋਰ ਬਾਣੀਕਾਰਾਂ
ਦੇ ਜੀਵਨ ਆਚਰਨ ਤੋਂ ਸੇਧ ਲੈਣ ਤੋਂ ਮੁਨਕਰ ਹੋਣਾ।
2. ਗੁਰੂ ਸਾਹਿਬਾਨ ਦੂਆਰਾ ਸਥਾਪਿਤ ਗੁਰਦੂਆਰਾ/ਧਰਮਸਾਲ ਪਰੰਪਰਾ ਨੂੰ ਮੂਲੋਂ
ਰੱਦ ਕਰ ਕੇ ਬਿਨਾ ਕਿਸੇ ਠੋਸ ਅਧਾਰ ਦੇ ਨਵੇਂ ਪ੍ਰਸਤਾਵਿਤ ਨਾਮ ਹੇਠ ਨਵੀਂ ਵਿਵਸਥਾ ਸ਼ੁਰੂ ਕਰਨਾ।
3. ਸਿੱਖੀ ਵਿੱਚੋਂ ਮੀਰੀ ਤੇ ਪੀਰੀ ਦੇ ਸੁਮੇਲ ਨਿਸ਼ਾਂਨ ਸਾਹਿਬ ਨੂੰ ਮੂਲੋਂ
ਰੱਦ ਕਰਨਾ।
4.
ਪੋਥੀ ਸਵਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਗ਼ੈਰ ਜ਼ਰੂਰੀ ਕਰਨਾ ਅਤੇ ਨਵੀਂ
ਵਿਵਸਥਾ ਅਧੀਨ ਲੈਪਟਾਪ “ਸਾਹਿਬ” ਅਤੇ ਪੈਨ-ਡ੍ਰਾਇਵ “ਸਾਹਿਬ” ਦੇ ਪ੍ਰਕਾਸ਼ ਦਾ ਯਤਨ ਕਰਨਾ।
5.
ਯੋਗ ਪ੍ਰਚਾਰਕਾਂ ਦੀ ਨਿਯੁਕਤੀ ਕਰਨ
ਨੂੰ ਰੱਦ ਕਰਨਾ।
6. ਗੁਰਬਾਣੀ ਵਿੱਚ ਨਿਰਧਾਰਤ ਰਾਗ-ਬਧ ਕੀਰਤਨ ਪਰੰਪਰਾ ਦਾ ਵਿਰੌਧ ਕਰਨਾ।
7. ਕੜਾਹ ਪ੍ਰਸਾਦਿ ਨੂੰ ਮੂਲੋਂ ਖਤਮ ਕਰਨਾ।
8. ਜਨਮ ਸਮੇਂ ਸ਼ੁਕਰਾਨੇ ਦੀ ਅਰਦਾਸ ਨੂੰ ਗੈਰ-ਜਰੂਰੀ ਕਰਨਾ।
9. ਅਨੰਦ ਕਾਰਜ ਪਰੰਪਰਾ ਨੂੰ ਮੂਲੋਂ ਰੱਦ ਕਰਨਾ। ਅੰਨਦ ਕਾਰਜ ਦੌਰਾਨ ਕਿਸੇ
ਵੀ ਗੁਰਬਾਣੀ ਦੇ ਪੜੇ ਜਾਣ ਨੂੰ ਗੈਰ-ਜਰੂਰੀ ਕਰਨਾ।
10. ਸਿੱਖ ਬੱਚੇ-ਬੱਚਿਆਂ ਦਾ ਵਿਆਹ ਲਿਖਤੀ ਰੂਪ ਵਿੱਚ ਅਨਮਤੀਆਂ ਨਾਲ ਕਰਨ
ਨੂੰ ਉਤਸ਼ਾਹਿਤ ਕਰਨਾ।
ਇਸ ਤੋਂ ਇਲਾਵਾ ਇੱਕ ਸਿੱਖ ਦੀ ਮੂਲ ਪਛਾਣ “ਖੰਡੇ ਦੀ ਪਾਹੂਲ” ਤੋਂ
ਮੁਨਕਰੀ “ਪੰਜ ਕਕਾਰੀ ਰਹਿਤ” ਅਤੇ “ਕੁਰਹਿਤਾ ਦੀ ਹੋਂਦ” ਤੋਂ ਇਨਕਾਰੀ ਆਦਿ
ਮੁੱਦਿਆਂ`ਤੇ ਨਾਸਤਕ ਟੋਲਾ ਆਪਣੀ ਗੱਲ ਮਨਾਉਣ ਦੇ ਸਿਰਤੋੜ ਯਤਨ ਕਰ ਰਿਹਾ ਸੀ, ਜਿਸ ਸਭ ਦੇ ਚਲਦਿਆਂ
ਤਿੰਨ ਮੈਂਬਰੀ ਖਰੜਾ-ਡਰਾਫ਼ਟਿੰਗ ਕਮੇਟੀ ਦੇ ਮੈਂਬਰ ਪ੍ਰੋਫੈਸਰ ਕਵਲਦੀਪ ਸਿੰਘ ਕੰਵਲ ਨੇ ਆਪਣਾ ਸਖ਼ਤ
ਵਿਰੌਧ ਦਰਜ ਕਰਵਾਉਂਦਿਆਂ ਭਰੀ ਮੀਟਿੰਗ ਵਿੱਚ ਖਰੜੇ ਦੀ ਕਾਪੀ ਨੂੰ ਫਾੜ ਕੇ ਇਹ ਕਹਿੰਦਿਆਂ ਵਾਕ-ਆਉਟ
ਕਰ ਦਿੱਤਾ ਗਿਆ ਕਿ ਉਹ ਸਿੱਖੀ ਦੇ ਜੜ੍ਹਾਂ ਤੋਂ ਖਾਤਮੇ ਕਰਨ ਵਲ ਵਧ ਰਹੇ ਕਿਸੇ ਅਜਿਹੇ ਉਪਰਾਲੇ ਦਾ
ਕਦੇ ਵੀ ਹਿੱਸਾ ਨਹੀਂ ਬਣਨਗੇ ਅਤੇ ਇਸ ਖਰੜੇ ਨੂੰ ਫਾੜ ਕੇ ਆਪਣੀ ਰੂਹ ਅਤੇ ਗੁਰੂ ਦੇ ਅੱਗੇ
ਸੁਰਖਰੂ ਹੋ ਗਏ ਹਨ……”
by Kawaldeep Singh Hosha on Monday, March 26.2012 at 6:46am.
ਪ੍ਰੋ. ਕੰਵਲ ਦੀਪ ਸਿੰਘ ਜੀ ਇਹ ਮੀਟਿੰਗ ਵਿੱਚ ਇੱਕ ਸੀਨਿਅਰ ਅਹੁਦੇਦਾਰ
ਵਜੋਂ ਅਪਣੀ ਭੂਮਿਕਾ ਨਿਭਾ ਰਹੇ ਸੀ ਅਤੇ ਕੁੱਝ ਵਿਸ਼ੇਆਂ ਤੇ ਅਤਿ ਰੂਪ ਮਨਮਤਿ ਦੇ ਗਿਰਦੇ ਹੋਏ ਮਿਆਰ
ਨੂੰ ਵੇਖ ਕੇ ਹਾ ਦਾ ਨਾਰਾ ਮਾਰ ਗਏ। ਇਸ ਵਿੱਚ ਹਰਦੇਵ ਸਿੰਘ, ਜੰਮੂ ਜਾਂ ਕਿਸੇ ਹੋਰ ਦਾ ਕੀ ਕਸੂਰ?
ਪਰਿਵਾਰ ਦੇ ਅਪਣੇ ਹੀ ਪ੍ਰੋਗ੍ਰਾਮ ਵਿੱਚ ਹੋਏ ਇਸ ਘਟਨਾਕ੍ਰਮ ਦਾ ਇਹ ਬਿਯੂਰਾ
ਸਿੱਧ ਕਰਦਾ ਹੈ ਕਿ ਇਹ ਇਲਜ਼ਾਮਤਰਾਸ਼ੀ ਨਹੀਂ ਹਕੀਕਤ ਹੈ ਕਿ ਪਰਿਵਾਰ ਗੁਰੂਆਂ ਦੀ ਪੰਥਕ ਸਥਿਤੀ ਅਤੇ
ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਦੇ ਮਹੱਤਵ ਨੂੰ ਅੰਡਰਮਾਈਨ ਕਰਕੇ ਉਸ ਵਿੱਚ ਸਿੱਖਾਂ ਦੇ ਨਿਸ਼ਚੇ
ਨੂੰ ਵਰਗਲਾਉਂਣ ਦੀ ਨਾਸਮਝੀ ਕਰ ਰਿਹਾ ਹੈ। ਅੱਜ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਤੇ ਵੀ
ਪਰਿਵਾਰ ਇਸ ਬਾਰੇ ਖਾਮੋਸ਼ ਕਿਉਂ ਹੈ?
ਜੇਕਰ ਇਸ ਸਭ ਵਿੱਚ ਪਰਿਵਾਰ ਸ਼ਾਮਲ
ਨਹੀਂ ਸੀ ਤਾਂ ਉਹ ਵਿਦਵਾਨ ਕੋਂਣ ਹਨ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਬਾਰੇ ਇਤਨੇ ਗਿਰੇ ਹੋਏ ਸਤਰ ਦੀ
ਵਿਚਾਰ ਕੀਤੀ? ਮਨਮਤੀ ਬਾਬਿਆਂ ਅਤੇ ਜੱਥੇਦਾਰਾਂ ਦਿਆਂ ਮਨਮਤਾਂ ਸ੍ਹਾਮਣੇ ਆਉਂਦਿਆਂ ਹਨ ਤਾਂ ਜ਼ਰਾ ਇਹ
ਵੀ ਪਤਾ ਚਲੇ ਕਿ ਜਾਗਰੂਕ ਅਖਵਾਉਂਦੇ ਕਿਹੜੇ ਸੱਜਣ ਗੁਰਮਤਿ ਦੇ ਨਾਮ ਤੇ ਐਸੇ-ਐਸੇ ਗੁੱਲ ਖਿਲਾਉਣਾਂ
ਭਾਲਦੇ ਹਨ? ਖ਼ੁਦ ਪਰਿਵਾਰ ਵਲੋਂ ਤਾਜ਼ਾ ਐਲਾਨ ਇਸ
ਪ੍ਰਕਾਰ ਹੈ:-
ਅੰਤ ਵਿੱਚ ਅਸੀਂ ਇੱਕ ਵਾਰ ਸਪਸ਼ਟ ਐਲਾਣ ਦੁਹਰਾਉਣਾ ਚਾਹੁੰਦੇ ਹਾਂ ਕਿ ਅਸੀਂ
ਨਾਨਕ ਸਰੂਪਾਂ ਨੂੰ ਲਾਸਾਣੀ ਰਹਿਬਰ ਅਤੇ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਨੂੰ ਲਾਸਾਣੀ ਧਰਮ ਗ੍ਰੰਥ
ਮੰਨਦੇ ਹਾਂ।
ਪਰਿਵਾਰ ਵਲੋਂ ਕੀਤੀ ਉਪਰੋਕਤ ਘੋਸ਼ਨਾ ਪਰਿਵਾਰ ਦੀ ਅਪਣੀ ਹੀ ਸਮਝ ਤੋਂ ਬਾਹਰ
ਲੱਗਦੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ‘ਸ਼ਬਦ ਗੁਰੂ ਗ੍ਰੰਥ ਸਾਹਿਬ` ਗੁਰੂ ਨਹੀਂ ਬਲਕਿ ‘ਲਾਸਾਨੀ
ਧਰਮ ਗ੍ਰੰਥ` ਹਨ। ਉਨ੍ਹਾਂ ਦੀ ਇਸ ਐਲਾਨ ਤੇ ਅਚਰਜ ਹੈ।
ਪਰਿਵਾਰ ਗੁਰੂਆਂ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਵੀ ਇੱਕ ‘ਧਾਰਮਕ
ਗ੍ਰੰਥ` ਮੰਨਦਾ ਹੈ ਪਰ ‘ਧਾਰਮਕ ਗੁਰੂ` ਨਹੀਂ। ਪਰਿਵਾਰ ਦੇ ਵਾਸਤੇ ਪਹਿਲਾਂ ਗੁਰੂ, ਗੁਰੂ ਨਾ ਹੋ ਕੇ
ਰਹਿਬਰ ਮਾਤਰ ਹੋ ਗਏ ਅਤੇ ਹੁਣ ‘ਗੁਰੂ ਗ੍ਰੰਥ` ਗੁਰੂ ਨਾ ਹੋ ਮਾਤਰ ਧਾਰਮਕ ਗ੍ਰੰਥ ਹੋ ਗਿਆ! !
ਫ਼ਿਰ ਆਪਣੇ ਹੀ ਵਲੋਂ ਪੇਸ਼
ਕੀਤੇ ਵਿਚਾਰਾਂ ਦਾ ਇਲਜ਼ਾਮ ਦੂਜੀਆਂ ਤੇ ਕਿਉਂ?
ਪਰਿਵਾਰ ਦੀ ਸੋਚ ਦਿਆਂ ਇਹ ਸਾਰੀਆਂ ਅਲਾਮਤਾਂ ਵੀ ਉਨ੍ਹਾਂ ਦੀ ਮੀਟਿੰਗ ਵਿੱਚ
ਹੋਏ ੳਪਰੋਕਤ ਘਟਨਾਕ੍ਰਮ ਤੋਂ ਜਾਹਰ ਹੁੰਦਿਆਂ ਹਨ।
ਹਾਂ ਸੰਪਾਦਕੀ ਸੱਜਣਾਂ ਨੇ ਨਵੇਂ ਪੱਤਰ ਵਿੱਚ ਸਪਸ਼ਟ ਕੀਤਾ ਹੈ ਕਿ ਪਰਿਵਾਰ
ਦੇ ਵਿੱਚ ਸਾਰੇ ਸੰਪਾਦਕ ਇਕੋ ਸੋਚ ਦੇ ਹਨ। ਯਾਨੀ ਕਿ ਗਾਲਾਂ ਕੱਡਣ ਤਕ ਤੋਂ ਪਰਹੇਜ਼ ਨਾ ਕਰਨ ਵਾਲੇ।
ਉਨ੍ਹਾਂ ਦਾ ਅਨੁਸ਼ਾਸਨ ਚੰਗਾ ਹੈ। ਮਨਮਤਿ ਵੀ ਰੱਲ ਕੇ ਕਰਦੇ ਹਨ ਅਤੇ ਗਾਲਾਂ ਵੀ ਰੱਲ ਕੇ ਕੱਡਦੇ ਹਨ।
ਇਸ ਵਿੱਚ ਕਿਸੇ ਅਦਬ ਅਤੇ ਸਮੇਂ ਦੇ ਤਕਾਜ਼ੇ ਦਾ ਵੀ ਲਿਹਾਜ਼ ਨਹੀਂ। ਸ. ਮਨਜੀਤ ਸਿੰਘ ਖ਼ਾਲਸਾ ਜੀ ਬਾਰੇ
ਕੀਤੀ ਤਾਜ਼ਾ ਨੁਕਤਾਚੀਨੀ ਇਸ ਗਲ ਦਾ ਸਬੂਤ ਹੈ।
ਪਰ ਵੀਰਾਂ ਦਾ ਜ਼ਰੂਰੀ ਫ਼ਰਜ਼ ਬਣਦਾ ਹੈ ਕਿ ਉਹ ਅਪਣੇ ਸੰਪਾਦਕੀ ਮੰਡਲ ਦੇ
ਸੱਜਣਾ ਦੇ ਨਾਮ ਇੱਕ ਵਾਰ ਜਰੂਰ ਜਨਤਕ ਕਰਨ। ਜੋ ਲੇਖਕ ਅਪਣੇ ਨਾਮ ਜਾਹਰ ਕਰਨ ਤੋਂ ਪਰਹੇਜ਼ ਕਰਦੇ
ਹੋਂਣ ਉਹ ਲੇਖਨ ਦੇ ਅਦਬ ਵਿੱਚ ਪਾਰਦਰਸ਼ੀ ਨਹੀਂ ਕਹੇ ਜਾ ਸਕਦੇ। ਕਈ ਅਖ਼ਬਾਰਾਂ ਵਿੱਚ ਵੀ ਸੰਪਾਦਕੀ
ਹੇਠ ਸੰਪਾਦਕ ਦਾ ਨਾਮ ਨਹੀਂ ਹੁੰਦਾ ਪਰ ਅਖ਼ਬਾਰ ਇਸ ਗਲ ਦੀ ਜਾਣਕਾਰੀ ਜ਼ਰੂਰ ਦਿੰਦਾ ਹੈ ਕਿ ਅਖ਼ਬਾਰ ਦਾ
ਮੁੱਖ ਅਤੇ ਸਹ ਸੰਪਾਦਕ ਕੋਂਣ ਹਨ?
ਅਪਣੀ ਮੁੱਡਲੀ ਜਾਣਕਾਰੀ ਵਿੱਚ
ਪਰਿਵਾਰ ਨੇ ਅਪਣੇ ਪ੍ਰਬੰਧਕੀ ਮੈਂਬਰ ਤਾਂ ਦੱਸੇ ਹਨ ਪਰ ਇਹ ਕਦੇ ਨਹੀਂ ਦੱਸਿਆ ਕੀ ਉਨ੍ਹਾਂ ਦਿਆਂ
ਲਿਖਤਾਂ ਲਿਖਣ ਵਾਲਾ ਸੰਪਾਦਕੀ ਮੰਡਲ ਕਿਹੜਾ ਹੈ? ਉਸ ਵਿੱਚ ਲਿਖਾਰੀ ਸੱਜਣਾਂ ਦੇ ਨਾਮ ਕੀ ਹਨ?
ਜੇ ਕਰ ਕੱਦੇ ਜਾ ਕਿੱਧਰੇ ਦੱਸਿਆ ਹੈ ਤਾਂ ਪਾਰਦਰਸ਼ਤਾ ਲਈ ਜਾਣਕਾਰੀ ਸਾਂਝੀ ਕਰਨ ਦੀ ਕਿਰਪਾਲਤਾ ਕਰਨ।
ਜੇ ਕਰ ਸਾਰਾ ਪ੍ਰਬੰਧਕੀ ਮੰਡਲ ਹੀ ਸੰਪਾਦਕੀ ਮੰਡਲ ਹੈ ਤਾਂ ਵੀ ਸਪਸ਼ਟ ਕਰਨ!
ਹਾਂ ਪਰਿਵਾਰ ਨੇ ਇਤਨਾ ਸਵੀਕਾਰ ਕੀਤਾ ਹੈ ਕਿ ਪਰਿਵਾਰ ਨੇ ਪ੍ਰੋ. ਦਰਸ਼ਨ
ਸਿੰਘ, ਭਾਈ ਰਾਜੋਆਣਾ ਅਤੇ ਦਾਸ ਨੂੰ ਵੀ ਗਲਤ ਕੋਟ ਕੀਤਾ ਹੈ।
ਪਰ ਇੱਥੇ ਇਹ ਬਾਹਨਾ ਸੋਭਿਆ ਨਹੀਂ ਕਿ ਗਲ ਪੁਰਾਨੀ ਹੋ ਜਾਣ
ਤੇ ਲੱਭਣੀ ਔਖੀ ਹੋ ਜਾਂਦੀ ਹੈ ਇਸ ਲਈ ਯਾਦਾਸ਼ਤ ਦੇ ਅਧਾਰ ਤੇ ਕੋਟ ਕਰਨ ਕਾਰਨ ਕੋਟਸ਼ਨਸ ਗਲਤ ਕੋਟ ਹੋ
ਜਾਂਦੀਆਂ ਹਨ। ਭਾਈ ਰਾਜੋਆਣਾ ਵਾਲੀ ਵਸੀਅਤ ਦਿਆਂ ਖਬਰਾਂ ਦੀ ਸਿਆਹੀ ਅੱਜੇ ਸੁੱਕੀ ਵੀ ਨਹੀਂ ਸੀ ਕਿ
ਪਰਿਵਾਰ ਨੇ ਭਾਈ ਜੀ ਨੂੰ ਗਲਤ ਕੋਟ ਕਰਕੇ ਸੰਪਾਦਕੀ ਲਿਖ ਮਾਰੀ। ਇੰਝ ਦੇ ਬਹਾਨੇ ਮਾਰਨੇ ਸੋਭਦੇ
ਨਹੀਂ। ਪ੍ਰੋ. ਦਰਸ਼ਨ ਸਿੰਘ ਜੀ ਨੂੰ ਵੀ ਜਿਸ ਵੇਲੇ ਗਲਤ ਕੋਟ ਕੀਤਾ ਗਿਆ ਉਸ ਵੇਲੇ ਪ੍ਰੋ. ਸਾਹਿਬ ਦਾ
ਪਰਿਵਾਰ ਨੂੰ ਦਿੱਤਾ ਜਵਾਬ ਬਿਲਕੁਲ ਤਾਜ਼ਾ ਹੀ ਸੀ। ਇਹ ਕੰਮ ਕੇਵਲ ਸੰਪਾਦਕੀ ਵਿੱਚ ਹੀ ਨਹੀਂ ਬਲਕਿ
ਉਸ ਤੋਂ ਪਹਿਲਾਂ ਹੋਰ ਥਾਂਈ ਵੀ ਕੀਤਾ ਗਿਆ। ਜੇਕਰ ਕੋਟ ਹੀ ਗਲਤ ਕੀਤਾ ਗਿਆ ਹੋਵੇ ਤਾਂ ਉਸ ਕੋਟੇਸ਼ਨ
ਤੇ ਅਧਾਰਤ ਪੱਤਰ/ਸੰਪਾਦਕੀ ਵਿੱਚ ਕੀਤੀਆਂ ਵਿਚਾਰਾਂ ਰੇਤ ਦੀ ਢੇਰੀ ਹੁੰਦੀਆਂ ਹਨ।
ਪਰਿਵਾਰ ਦੇ ਸੰਪਾਦਕਾਂ ਅੱਗੇ ਇੱਕ ਹੋਰ ਬੇਨਤੀ ਹੈ। ਅਪਣੇ ਪੱਤਰ ਦੇ ਸਿਰਲੇਖ
ਤੋਂ ਪਹਿਲਾਂ ਬਾਣੀ ਦੀ ਤੁੱਕ ਨਾ ਵਰਤਿਆ ਕਰਨ। ਹੇਠ ਮਨਮਤਿ ਲਿਖਣੀ ਅਤੇ ਉਸ ਨੂੰ ਬਾਣੀ ਦਾ ਸਿਰਲੇਖ
ਦੇਂਣਾ ਸੋਭਦਾ ਨਹੀਂ। ਹਾਂ ਕਿਸੇ ਸ਼ਬਦ ਦੀ ਵਿਆਖਿਆ ਕਰਨੀ ਹੋਵੇ ਤਾਂ ਐਸੇ ਸਿਰਲੇਖ ਵਰਤੇ ਜਾਂਦੇ ਹਨ।
ਪਰ ਵਿਚਾਰ ਚਰਚਾ ਚੁੰਕਿ ਨਿਜੀ ਵਿਚਾਰਾਂ ਨਾਲ (ਕਈ ਵਾਰ ਲੇਖਕਾਂ ਦੀ ਗਾਲੀ ਗਲੋ/ਭੱਦੀ ਸ਼ਬਦਾਵਲੀ ਨਾਲ
ਵੀ) ਭਰੀ ਹੁੰਦੀ ਹੈ ਇਸ ਲਈ ਐਸੇ ਪੱਤਰਾਂ ਸੰਪਾਦਕੀਆਂ ਵਿੱਚ ਗੁਰ ਵਾਕ ਨੂੰ ਸਿਰਲੇਖ ਦੇ ਪ੍ਰਭਾਵ
ਵਜੋਂ ਵਰਤਨਾ ਇੱਕ ਦੁਰਪਿਯੋਗ ਹੈ। ਆਸ ਹੈ ਕਿ ਪਰਿਵਾਰ ਐਸੀ ਮਨਮਤ ਬੰਦ ਕਰਨ ਬਾਰੇ ਵਿਚਾਰ ਕਰੇਗਾ।
ਅੰਤ ਵਿੱਚ ਪਰਿਵਾਰ ਵਲੋਂ ਹਮੇਸ਼ਾ ਵਰਤੇ ਜਾਂਦੀ ਦਾਦੂ ਦੀ ਕਬਰ ਵਾਲੀ ਸਾਖੀ
ਬਾਰੇ!
ਦਾਦੂ ਦੀ ਕਬਰ ਦੀ ਸਾਖੀ ਦੀ ਵਰਤੋਂ ਕਰਦੇ ਪਰਿਵਾਰ ਦੇ ਸੰਪਾਦਕੀ ਸੱਜਣ ਇਹ
ਭੁੱਲ ਜਾਂਦੇ ਹਨ ਕਿ ਇਸੇ ਕੋਤਕ ਵਿੱਚ ਇਹ ਸਿੱਖਿਆ ਮਿਲਦੀ ਹੈ ਕਿ ਦਸ਼ਮੇਸ਼ ਜੀ ਨੇ ਪੰਥ ਨੂੰ ਉਹ
ਵਿਸ਼ੇਸ਼ ਅਧਿਕਾਰ ਦਿੱਤਾ ਸੀ ਜਿਸ ਦੀ ਨੱਖੇਦੀ ਪਰਿਵਾਰ ਹੋਰ ਥਾਂਈ ਕਰਦਾ ਆਉਂਦਾ ਹੈ।
ਇਹ ਅਧਿਕਾਰ ਹੀ ਪੰਥ ਪਰਵਾਣਿਕਤਾ
ਦਾ ਸੂਤਰ ਹੈ। ਇਹ ਸਾਖੀ ਉਸ ਪੰਥਕ ਵਿਵਸਥਾ
ਦਾ ਸਬੂਤ ਹੈ ਜਿਸ ਅਨੁਸਾਰ ਪੰਥ ਮਿਲ ਕੇ ਗੁਰਮਤਿ ਅਨੁਸਾਰ ਫ਼ੈਸਲੇ ਲੇਂਣ ਦੀ ਹੈਸੀਅਤ ਰੱਖਦਾ ਹੈ।
ਪੰਥ ਵਲੋਂ ਲਿਆ ਗੁਰਮਤਿ ਅਨੁਸਾਰੀ ਫ਼ੈਸਲਾ ਗੁਰੂ ਦਾ ਫ਼ੈਸਲਾ ਹੁੰਦਾ ਹੈ। ਹੁਣ ਪਰਿਵਾਰ ਇਸ ਸਾਖੀ ਤੋਂ
ਉਤਪੰਨ ਸਥਿਤੀ ਵਿਚੋਂ ਕਿਵੇਂ ਨਿਕਲੇਗਾ?
ਪਰਿਵਾਰ ਸ਼ਾਯਦ ਅੱਜ ਤੋਂ ਬਾਦ ਇਸ ਹਵਾਲੇ ਦੀ ਵਰਤੋਂ ਬੰਦ ਕਰ ਦੇਵੇਗਾ!
ਕਿਉਂਕਿ ਜਿਹੜੀ ਗਲ ਵੀ ਪਰਿਵਾਰ ਨੂੰ ਆਪਣੀ ਮਨਮਤਿ ਦੇ ਅਨੁਸਾਰੀ ਨਜ਼ਰ ਨਾ ਆਏ ਉਹ ਉਸ ਨੂੰ ਰੱਦ ਕਰਨ
ਦੀ ਹੱਦ ਤਕ ਚਲਾ ਜਾਂਦਾ ਹੈ। ਭਾਵੇਂ ਉਹ ਇਤਹਾਸ ਹੋਵੇ ਜਾਂ ਬਾਣੀ ਦਾ ਸਪਸ਼ਟ ਪ੍ਰਮਾਣ!
ਹਰਦੇਵ ਸਿੰਘ, ਜੰਮੂ- ੮. ੫. ੧੨
(06/05/12)
ਗੁਰਬਖਸ਼ ਸਿੰਘ
ਚਰਨ ਕਮਲ
ਹਿਰਦੈ ਗਹੁ ਨਾਨਕ
ਸੁਖ ਸਮੂਹ ਬਿਸਰਾਮ॥ ਅੰਕ 702
ਅੱਜ ਸਾਡੇ ਦੇਸ਼ ਦੇ ਲੋਕ ਸਮੂਹ ਸੁੱਖਾਂ
ਵਾਸਤੇ ਥਾਂ ਥਾਂ ਭਟਕਦੇ ਫਿਰਦੇ ਹਨ ਅਤੇ ਇੱਕ ਨੂੰ ਛੱਡ ਕੇ ਅਨੇਕਾਂ ਪ੍ਰਕਾਰ ਦੀ ਪੂਜਾ ਅਤੇ ਅਨੇਕਾਂ
ਵਿਸ਼ਵਾਸ਼ਾਂ ਨੂੰ ਹਿਰਦੇ ਧਾਰਨ ਕਰ ਲਿਆ ਪਰ (ਚਰਨ ਕਮਲ) ਗੁਰ ਸ਼ਬਦੁ, ਪ੍ਰਮਾਤਮਾ, ਨਿਮ੍ਰਤਾ, ਕੋਮਲਤਾ
ਨੂੰ ਹਿਰਦੇ ਧਾਰਨ ਨਹੀਂ ਕਰ ਸਕੇ। ਇਹ ਚਰਨ ਕਮਲ ਹੀ ਇੱਕ “ਸਮੂਹ ਸੁੱਖਾਂ” ਅਤੇ ਮਨ ਦੇ ਟਿਕਾਉ ਦੀ
ਦਵਾਈ ਗੁਰੂ ਨਾਨਕ ਦੇਵ ਜੀ ਨੇ ਦੱਸੀ ਹੈ। ਇਸ ਨੂੰ ‘ਨਾਮ’ ਨਾਲ ਵੀ ਸੰਬੋਧਨ ਕੀਤਾ ਹੈ ਜਿਵੇਂ –
“ਸਰਬ ਰੋਗ ਕਾ ਅਉਖਧ ਨਾਮੁ।” ਹਰਿ ਚਰਣੀ ਚਿਤ ਲਾਉਣਾ ਵੀ ਦੱਸਿਆ ਹੈ। ਸ਼ਬਦ ਨੂੰ ਭਾਈ ਗੁਰਦਾਸ ਜੀ
“ਪਾਰਬ੍ਰਹਮ ਗੁਰ ਸ਼ਬਦ ਹੈ” ਕਹਿੰਦੇ ਹਨ। ਗੁਰਬਾਣੀ ਅੰਦਰ ਜੇ ਕਿਸੇ ਅੱਖਰ ਨੂੰ ਹਿਰਦੇ, ਰਿਦੇ,
ਅੰਤਰਿ ਧਾਰਨ ਨੂੰ ਕਿਹਾ ਹੈ, ਉਹ ਕੇਵਲ ਪ੍ਰਭੂ, ਨਾਮ ਹੀ ਹੈ। ਗੁਰਬਚਨਾ ਨਾਲ ਵੀ ਇਹ ਹੀ ਸਿੱਖਿਆ
ਮਿਲਦੀ ਹੈ। “ਹਿਰਦੈ ਸਾਚੁ ਵਸੈ ਹਰਿ ਨਾਇ॥” (ਅੰਕ 227)
“ਹਿਰਦੈ ਨਾਮੁ ਸਦਾ ਧੁਨਿ ਨਿਹਚਲ ਘਟੈ ਨ ਕੀਮਤਿ ਪਾਈ॥” (ਅੰਕ1232)
“ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨਾ ਕਾਹੇ ਭਇਆ ਸੰਨਿਆਸੀ” (ਅੰਕ 525) “ਹਿਰਦੈ ਸਾਚਾ ਸਬਦੁ
ਸਮਾਲੁ. .” (ਅੰਕ 1275)
“ਹਿਰਦੈ ਕਮਲ ਮਹਿ ਹਰਿ ਕਾ ਬਾਸ।। -ਕਬੀਰ ਜੀ (ਅੰਕ 344)
“ਹਿਰਦੈ ਰਾਮੁ ਕੀ ਨ ਜਪਹਿ ਸਵੇਰਾ।।” -ਕਬੀਰ ਜੀ (ਅੰਕ656)
“ਇਕਾ ਬਾਣੀ ਇਕੁ ਗੁਰ ਇਕੋ ਸ਼ਬਦ ਵੀਚਾਰ”।। ਪ੍ਰਭੂ ਦੀ ਬੋਲੀ ਵੀ ਇਕ, ਫਾਰਮੂਲਾ ਵੀ ਇੱਕ ਅਤੇ ਵੀਚਾਰ
ਵੀ ਇੱਕ ਹੀ ਹੈ। ਇਸ ਇੱਕ ਦਾ ਭਰੋਸਾ ਹੀ ਸਾਡੇ ਅੰਦਰਲੇ ਇੱਕ ਨੂੰ ਜਾਗ੍ਰਿਤ ਕਰ ਸਕਦਾ ਹੈ, ਦੂਜਾ
ਹੋਰ ਕੋਈ ਨਹੀਂ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ “ਹਿਰਦੈ ਗਹੁ ਨਾਨਕ” ਗੁਰੂ ਨਾਨਕ ਦੇਵ ਜੀ ਹਿਰਦਾ
ਮਾਸ ਦੇ ਬਣੇ ਹੋਏ ਹਿਰਦੇ ਨੂੰ ਨਹੀਂ ਕਹਿੰਦੇ, ਇਸ ਦੀ ਲਗਾਤਾਰ ਚਾਲ ਨੂੰ ਕਹਿੰਦੇ ਹਨ। ਹਿਰਦੇ ਦੀ
ਧੜਕਣ ਚਾਲ ਜਿਵੇਂ ਸੁੱਤਿਆਂ ਜਾਗਦਿਆਂ ਕਦੇ ਬੰਦ ਨਹੀਂ ਹੁੰਦੀ, ਪੂਰੇ ਸੰਸਾਰੀ ਜੀਵਨ ਕਾਲ ਨਿਭਦੀ
ਹੈ। ਇਸ ਤੋਂ ਬਿਨਾਂ ਜੀਵਨ, ਜੀਵਨ ਹੀ ਨਹੀਂ ਰਹਿੰਦਾ। ਇਸੀਤਰਾਂ ਸਾਡੇ ਅੰਤਰ ਆਤਮੇ ਵਿਚੋਂ ਪ੍ਰਭੂ
ਦੇ ਗੁਣ, ਉਸਦਾ ਨਿਰਾਕਾਰ ਸਰੂਪ, ਉਸਦੀ ਕਲਾ ਵੀਚਾਰ ਆਦਿ ਦਿਲ ਦੀ ਧੜਕਣ ਵਾਂਗ ਚਾਲੂ ਰਹਿਣੇ ਚਾਹੀਦੇ
ਹਨ, ਕਿਉਂਕਿ ਅਸਲ ਮਨੁੱਖੀ ਜੀਵਨ ਇਹਨਾਂ ਤੋਂ ਬਿਨਾਂ ਨਹੀਂ ਹੈ। ਗੁਰਫੁਰਮਾਨ:- “ਆਖਾ ਜੀਵਾ ਵਿਸਰੈ
ਮਰਿ ਜਾਉ।।” (ਅੰਕ349) “ਹਿਰਦੈ ਸਬਦਿ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੈ।।” (ਅੰਕ 634) “ਹਿਰਦੈ
ਸਚੁ ਏਹ ਕਰਣੀ ਸਾਰੁ।।” (ਅੰਕ 1343) ਹਿਰਦੇ ਦੀ ਧੜਕਣ ਵਾਂਗ ਇਹ ਨਾਮ, ਗੁਣ, ਇਤਿਆਦਿ ਜੀਵਨ ਭਰ
ਨਾਲ ਚਲਣੇ ਚਾਹੀਦੇ ਹਨ ਤਾਂ ਕਿਤੇ ਸਾਨੂੰ ਸੁਖ ਸਮੂਹ ਵਿਸਰਾਮ ਮਿਲੇਗਾ। ਇਹ ਮਨ ਦਾ ਵਿਸ਼ਰਾਮ ਹੈ,
ਕਿਸੇ ਵੀ ਸੰਸਾਰੀ ਚੀਜ ਜਾਂ ਜੀਵ ਵਲ ਮਨ ਨਾ ਭੱਜੇ, ਮਨ ਵਿਚੋਂ ਇਹਨਾਂ ਦੀ ਖਿੱਚ ਖ਼ਤਮ ਹੋ ਜਾਵੇ,
ਤਾਂ ਸ਼ਬਦ ਸਰੂਪ ਅਤੇ ਲਗਾਤਾਰ ਸਿਮਰਨ ਦੀ ਪ੍ਰਤੀਤ ਆ ਜਾਂਦੀ ਹੈ। ਅਸੀਂ ਬਹੁਤ ਵਾਰ ਪੜ੍ਹਿਆ ਅਤੇ
ਸੁਣਿਆ ਹੋਵੇਗਾ ਕਿ ਗੁਰੂ ਜੀ ਕਹਿੰਦੇ ਹਨ, “ਜੀਆ ਅੰਦਰਿ ਜੀਉ ਸਬਦੁ ਹੈ ਜਿਤੁ ਸਹ ਮੇਲਾਵਾ ਹੋਇ।।”
(ਅੰਕ 1250) ਅਸੀਂ ਤਾਂ ਕੇਵਲ ਪੜਦੇ ਹਾਂ, ਪਰ ਨਾ ਪ੍ਰਤੀਤ ਕੀਤਾ, ਨਾ ਹੀ ਕੋਈ ਅਨੁਭਵ ਹੋਇਆ। ਇਸ
ਲਈ ਅਰਦਾਸ ਬੇਨਤੀ ਬਹੁਤ ਜਰੂਰੀ ਹੈ। ਕਿ ਬਾਣੀ ਪੜਦਿਆ ਸਾਡਾ ਅੰਦਰਲਾ ਮਨ ਖੜੋਤ ਵਿੱਚ ਆਵੇ| ਵਿਆਖਿਆ
ਅਧੀਨ ਸ਼ਬਦ ਦੀ ਪਹਿਲੀ ਪੰਗਤੀ ਵੀ ਇਸੀ ਤਰਾਂ ਪ੍ਰੇਰਨਾ ਕਰਦੀ ਹੈ, “ਹਰਿ ਜਨ ਸਿਮਰਉ ਹਿਰਦੈ ਰਾਮ।।
ਹਰਿ ਜਨ ਕਉ ਅਪਦਾ ਨਿਕਟ ਨ ਆਵਈ ਪੂਰਨ ਦਾਸ ਕੇ ਕਾਮ।।” (ਅੰਕ 702) ਇਸ ਤਰਾਂ ਦੀ ਪ੍ਰਤੀਤ ਨਾਲ
ਸਿਮਰਨ ਦਿਲ ਦੀ ਧੜਕਣ ਵਾਂਗ ਲਗਾਤਾਰੀ ਹੋ ਜਾਂਦਾ ਹੈ। ਪ੍ਰਭੂ ਦਾ ਪ੍ਰਭੂ ਸਿਮਰਨ ਵੀ ਦਿਲ ਦੀ ਧੜਕਣ
ਤਰਾਂ ਕੁਦਰਤੀ ਨੇਮ ਵਿੱਚ ਲਗਾਤਾਰੀ ਹੈਕਿਉਂਕਿ ਗੁਰਬਾਣੀ ਇਸ ਨੂੰ ਦਰਸਾਉਂਦੀ ਹੈ- “ਮਾਤ ਗਰਭ ਮਹਿ
ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ. .” (ਅੰਕ 613) “ਮਾਤ ਗਰਭ ਤੁਮ ਹੀ ਪ੍ਰਤਿਪਾਲਕ।।” (ਅੰਕ
1215) ਮਾਤ ਦੇ ਗਰਭ ਵਿੱਚ ਜੀਵ ਦੀ ਰੱਖਿਆ ਅਤੇ ਪ੍ਰਤਿਪਾਲਨਾ ਹੋਣੀ ਛੋਟੀ ਗੱਲ ਨਹੀੇਂ। ਵਿਗਿਆਨੀ
ਕੁਦਰਤ ਦਾ ਇਹ ਕ੍ਰਿਸ਼ਮਾ ਦੇਖ ਕੇ ਅਨੰਦਤ ਹੁੰਦੇ ਹਨ ਪਰ ਆਮ ਮਨੁੱਖ ਇਸ ਨੂੰ ਸਮਝਦਾ ਨਹੀਂ। ਗੁਰਬਾਣੀ
ਨੂੰ ਪੂਰੀ ਤਰਾਂ ਨਾ ਵੀਚਾਰਨ ਕਾਰਣ ਹੀ ਅਸੀਂ ਭਟਕਦੇ ਹਾਂ। ਗੁਰਫੁਰਮਾਨ:- “ਹਰਿ ਸਿਮਰਨ ਮਹਿ ਆਪ
ਨਿਰੰਕਾਰਾ।। ਰਮਈਆ ਕੇ ਗੁਨ ਚੇਤਿ ਪਰਾਨੀ।। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ।।” (ਸੁਖਮਨੀ) ਨਿਰੰਕਾਰ
ਰਚਨਾ ਦਾ ਰਚਨਹਾਰ ਹੈ। ਉਹ ਸਿਮਰਨ ਵਿੱਚ ਹੈ ਇਸ ਕਾਰਣ ਫਿਰ ਯਾਦ ਕਰਵਾਉਂਦੇ ਹਨ ਕਿ ਉਸ ਦੇ ਗੁਣਾਂ
ਨੂੰ ਯਾਦ ਕਰ, ਤੇਰਾ ਮੂਲ ਕੀ ਸੀ ਤੇ ਹੁਣ ਦ੍ਰਿਸ਼ਟਮਾਨ ਰੂਪ ਕੀ ਹੈ। ਅਸੀਂ ਜਨਮ ਤੋਂ ਹੀ ਮੈਂ ਮੇਰੀ
ਦੀ ਪਕੜ ਵਿੱਚ ਫਸ ਜਾਂਦੇ ਹਾਂ ਕਿਉਂਕਿ ਮਾਂ, ਬਾਪ ਅਤੇ ਹੋਰ ਜੀਵਾਂ ਨੂੰ ਦੇਖਦੇ ਹਾਂ। ਥੋੜਾ ਵੱਡੇ
ਹੁੰਦੇ ਹਾਂ ਤਾਂ ਮੇਰੇ ਖਿਡੌਣੇ, ਮੇਰੀ ਮਾਂ ਇਤਿਆਦਿ ਨਾਲ ਏਨਾ ਲਗਾਉ ਹੋ ਜਾਂਦਾ ਹੈ ਕਿ ਪ੍ਰਭੂ ਨੂੰ
ਭੁੱਲ ਜਾਂਦੇ ਹਾਂ। ਇਸ ਕਾਰਣ ਜਿਸ ਦ੍ਰਿਸ਼ਟਮਾਨ ਸੰਸਾਰ ਨਾਲ ਲਗਾਉ ਹੈ, ਉਸ ਦੇ ਗੁਣ ਆਪਣੇ ਆਪ ਹੀ ਆ
ਜਾਂਦੇ ਹਨ। ਜਿਵੇਂ ਝੂਠ ਬੋਲਣਾ, ਠੱਗੀ ਮਾਰਨੀ, ਕਿਸੇ ਦਾ ਕੰਮ ਵਿਗਾੜਨਾ ਇਤਿਆਦਿ। ਮਾਇਆ ਦੇ ਗੁਣ
ਕਿਤੋਂ ਸਿੱਖਣੇ ਨਹੀਂ ਪੈਂਦੇ, ਸੁਤੇ ਸਿਧ ਜਿਸ ਤਰਾਂ ਦਾ ਅੰਦਰ ਲਗਾਉ ਹੋਵੇਗਾ, ਉਹ, ਉਸ ਦੇ ਗੁਣਾਂ
ਰਾਹੀਂ ਬਾਹਰ ਆਵੇਗਾ। ਜੇ ਰਮਈਆ ਯਾਦ ਹੁੰਦਾ, ਤਾਂ ਉਸ ਦੇ ਗੁਣ ਸਤ, ਸੰਤੋਖ, ਦਇਆ, ਧਰਮ ਵੀ ਮਨੁੱਖ
ਦੇ ਵਰਤਾਰੇ ਵਿਚੋ ਪ੍ਰਗਟ ਹੋਣੇ ਸਨ, ਜੋ ਅੱਜ ਦੇਖਣ ਨੂੰ ਨਹੀਂ ਮਿਲਦੇ। ਗੁਰੂ ਜੀ ਇੱਕ ਹੋਰ
ਪ੍ਰਾਪਤੀ ਦਸਦੇ ਹਨ:-
“ਹਰਿ ਜਨ ਕਉ ਅਪਦਾ ਨਿਕਟਿ ਨ ਆਵੈ
ਪੂਰਨ ਦਾਸ ਕੇ ਕਾਮ।।” (ਅੰਕ 702) ਗੁਰੂ ਜੀ ਭਰੋਸਾ ਦਿਵਾਉਂਦੇ ਹਨ ਕਿ ਉਸ ਮਨੁੱਖ ਦੇ ਕੋਈ ਮੁਸੀਬਤ
ਨੇੜੇ ਨਹੀ ਆਵੇਗੀ, ਨਾਲ ਹੀ ਉਸ ਦੇ ਕੰਮਾਂ ਵਿੱਚ ਕੋਈ ਬਿਘਨ ਨਹੀਂ ਹੋਵੇਗਾ, ਚਾਹੇ ਉਹ ਸੰਸਾਰੀ ਕੰਮ
ਹੋਣੇ ਜਾਂ ਅਧਿਆਤਮਕ। ਇਸ ਪ੍ਰਕਾਰ ਦੇ ਸਿਮਰਨ ਨਾਲ ‘ਕੋਟਿ ਬਿਘਨ’ -ਕਰੋੜਾਂ ਹੀ ਰੁਕਾਵਟਾਂ ਹੋਣ, ਉਹ
ਵੀ ਦੂਰ ਹੋ ਜਾਂਦੀਆਂ ਹਨ। ਇਸ ਤੋਂ ਵੱਡੀ ਗੱਲ “ਨਿਹਚਲ ਗੋਬਿੰਦ ਧਾਮ” -ਪ੍ਰਭੂ ਦਾ ਟਿਕਾਣਾ ਵੀ ਲੱਭ
ਜਾਂਦਾ ਹੈ। ਸਤ, ਚਿਤ, ਆਨੰਦ ਵੀ ਪ੍ਰਾਪਤ ਹੋ ਜਾਂਦਾ ਹੈ। ਇਸ ਥਾਂ ਤੋ ਮਨ ਫਿਰ ਭਜਦਾ ਨਹੀ | ਜੇ
ਕੋਈ ਅਜਿਹੇ ਸਿਮਰਨ ਨੂੰ ਛੱਡ ਕੇ ਕੋਈ ਹੋਰ ਉਪਾਉ ਲੱਭਦਾ ਹੈ, ਗੁਰੂ ਜੀ ਉਸ ਨੂੰ ਨਾਸ਼ਵਾਨ ਕਹਿੰਦੇ
ਹਨ, ਨਾਲ ਹੀ ਹਿਰਦੈ ਸਿਮਰਨ ਤੋਂ ਬਿਨਾਂ ਕੇਵਲ ਖਾਮੀਆਂ ਵਾਲਾ ਕਿਹਾ ਹੈ। ਇਹ ਸਭ ਕੁੱਝ ਅਸੀਂ ਅੱਜ
ਦੇਖ ਰਹੇ ਹਾਂ ਕਿ ਪ੍ਰਭੂ ਦੇ ਸ਼ਰੀਕ ਕਿਸ ਪ੍ਰਕਾਰ ਲੋਕਾਂ ਨੂੰ ਕ੍ਰਿਪਾ ਵੇਚਦੇ ਹਨ। ਕਿਸ ਪ੍ਰਕਾਰ
ਅਸੀਂ ਗੁਰਦੁਆਰਿਆਂ ਅੰਦਰ ਵੀ ਮੰਨਣ ਲੱਗ ਪਏ ਹਾਂ ਕਿ ਸਰੋਵਰ ਦੇ ਇਸ ਥਾਂ ਦੇ ਇਸ਼ਨਾਨ ਨਾਲ ਜਿਆਦਾ
ਪ੍ਰਾਪਤੀ ਹੁੰਦੀ ਹੈ। ਹਾਲਾਂਕਿ ਸਰੋਵਰ ਦਾ ਪਾਣੀ ਵੀ ਇੱਕ ਹੀ ਹੈ। ਇਸ ਤੋਂ ਵੀ ਹੋਰ ਭਰਮ ਅਸੀਂ ਪਾਠ
ਕਰਨ ਵੇਲੇ ਦੇਖਿਆ ਹੈ, ਕਿ ਇਸ ਥਾਂ ਬਹੁਤਾ ਫ਼ਲ ਮਿਲਦਾ ਹੈ। ਗੁਰ ਫੁਰਮਾਨ ਹੈ ਜਿਥੈ ਹਰਿ ੳੱਰੱਧੀੳੈ
ਤਿਥੈ ਹਰਿ ਮਿਤੁ ਸਹੱਈ॥ (ਅੰਕ733) ਗੁਰੂ ਜੀਆਂ ਨੇ ਮਨੁੱਖਤਾ ਦੇ ਭਲੇ ਵਾਸਤੇ ਕੇਵਲ ਇੱਕ ਨਿਰੰਕਾਰ
ਦਾ ਹਿਰਦੈ ਵਿੱਚ ਸਿਮਰਨ ਅਤੇ ਉਸ ਤੋ ਂਪੈਦਾ ਹੋਏ ਗੁਣਾਂ ਵਾਲਾ ਜੀਵਨ ਦੱਸਿਆ ਸੀ ਪਰ ਅਸੀਂ ਗੁਰੂ
ਨਾਨਕ ਦਾ ਨਾਂ ਲੈਣ ਵਾਲਿਆਂ ਨੂੰ ਗੁਰਉਪਦੇਸ਼ ਤੋਂ ਉਲਟ ਅਨੇਕ ਪਾਸੇ ਫਿਰਦੇ ਦੇਖਦੇ ਹਾਂ। ਅਜਿਹੇ
ਮਨੁੱਖਾਂ ਵਾਸਤੇ ਗੁਰੂ ਸਾਹਿਬ ਬਚਨ ਕਰਦੇ ਹਨ “ਤਜਿ ਗੋਪੱਲ ੳੱਨ ਜੋ ਕਰਣੀ ਸੋਈ ਸੋਈ ਬਿਨਸਤ ਖੱਮ।।”
(ਅੰਕ 702) ਪ੍ਰਭੂ ਜੀ ਨੂੰ ਛੱਡ ਹੋਰ ਜੋ ਵੀ ਪੂਜਾ ਦੇ ਕਰਮ ਕਰਦੇ ਹਾਂ ਉਹ ਵਿਕਾਰ ਹਨ | ਏਹ ਗਲ
ਗੁਰਬਾਣੀ ਨੇ ਕਿਉਂ ਕਹੀ, ਇਸ ਦੀ ਵਿਚਾਰ ਕਰੀਏ ਤਾਂ ਪਤਾ ਚਲਦਾ ਹੈ ਕਿ ਅਸੀਂ ਪੂਜਾ ਉਸ ਦੀ ਕਰਦੇ
ਹਾਂ ਜੋ ਅਸੀਂ ਅੱਖਾਂ ਨਾਲ ਦੇਖਦੇ ਹਾਂ। ਉਸ ਥਾਂ ਨੂੰ ਸਾਫ਼ ਕਰਦੇ ਹਾਂ, ਇਸ਼ਨਾਨ ਕਰਵਾਉਂਦੇ ਹਾਂ,
ਤਿਲਕ, ਭੋਗ, ਆਰਤੀ, ਇਤਿਆਦਿ ਕਰ ਕੇ ਖੁਸ਼ ਹੋ ਜਾਂਦੇ ਹਾਂ। ਪਰ ਅਸਲ ਜੋ ਸੰਸਾਰ ਦਾ ਮੂਲ
ਹੈ-ਨਿਰੰਕਾਰ, ਉਸ ਤੱਕ ਪਹੁੰਚ ਹੀ ਨਾ ਹੋਈ। ਪੂਜਾ ਦਾ ਅਰਥ ਹੈ ਉਸ ਨਿਰਆਕਾਰ ਸ਼ਕਤੀ ਨੂੰ ਜਾਨਣਾ ਅਤੇ
ਉਸ ਦੇ ਭੇਤਾਂ, ਗੁਣਾਂ ਨੂੰ ਅੰਦਰੋਂ ਪ੍ਰਗਟ ਕਰਨਾ। “ਗੁਰਮੁਖਿ ਖੇਤੀ ਹਰਿ ੳੰਤਰਿ ਬੀਜੀੳੈ ਹਰਿ
ਲੀਜੈ ਸਰੀਰਿ ਜਮੱਏ ਰੱਮ।।” (ਅੰਕ 568) ਆਪਣੇ ਜੀਵਨ ਵਿੱਚ ਇਹਨਾਂ ਗੁਣਾਂ ਨੂੰ ਉਗਾਣਾਂ ਅਤੇ ਪ੍ਰਗਟ
ਕਰਨਾ ਸੀ ਅਤੇ ਇਸ ਗਿਆਨ ਨਾਲ ਜੀਵਨ ਬਸਰ ਕਰਨਾ ਸੀ। ਜਿਸ ਨੂੰ ਹੁਕਮ ਰਜਾਈ ਕਹਿੰਦੇ ਹਨ। ਇਸ ਨੂੰ
ਹੋਰ ਵੀਚਾਰਦੇ ਹਾਂ। ਅਸੀਂ ਸਭ (ਮਨੁੱਖ) ਬਰਫ਼ ਦੀਆਂ ਸਿਲੀਆਂ ਦੇਖਦੇ ਹਾਂ, ਦੇਖਣ ਨੂੰ ਬਹੁਤ ਸੁੰਦਰ
ਲਗਦੀਆਂ ਹਨ। ਜੇ ਇਸ ਦੀ ਪੂਜਾ ਕਰੀਏ ਜਿਵੇਂ ਕੁੱਝ ਲੋਕ ਬਰਫ਼ ਦੇ ਬਣੇ ਹੋਏ ਜਾਂ ਬਣਾ ਕੇ ਆਕਾਰਾਂ ਦੀ
ਪੂਜਾ ਕਰਦੇ ਹਨ ਤਾਂ ਉਹਨਾਂ ਨੂੰ ਉਹ ਅਕਾਰ ਕੁੱਝ ਸਮੇਂ ਪਿੱਛੋਂ ਖਤਮ ਹੋਇਆ ਜਾਂ ਬਦਲਿਆ ਹੋਇਆ ਨਜ਼ਰ
ਆਏਗਾ। ਜੇ ਇਸ ਸਿਲੀ ਦੇ ਮੂਲ ਵੱਲ ਦੇਖੀਏ, ਤਾਂ ਪਤਾ ਚਲਦਾ ਹੈ ਕਿ ਮੂਲ
H2O ਹੈ।
ਯਾਨੀ ਹਾਈਡ੍ਰੋਜਨ ਅਤੇ ਆਕਸੀਜਨ। ਬਰਫ਼ ਦੇ ਪਹਾੜ ਜਾਂ ਸਿਲੀਆਂ ਭਿੰਨ ਭਿੰਨ ਰੂਪਾਂ ਵਿੱਚ ਦੇਖਣ ਨੂੰ
ਮਿਲਦੀਆਂ ਹਨ ਪਰ ਮੂਲ ਸਭ ਦਾ ਹਾਈਡ੍ਰੋਜਨ ਅਤੇ ਆਕਸੀਜਨ ਹੀ ਹੈ। ਇਸੇ ਨੂੰ ਹੋਰ ਤਰਾਂ ਦੇਖੀਏ ਤਾਂ
ਅਸੀਂ ਇਹ ਵੀ ਦੇਖਦੇ ਹਾਂ ਕਿ ਪਾਣੀ ਜਾਂ ਬਰਫ ਜਾਂ ਭਾਫ਼ {ਉਸ ਦਾ ਕੋਈ ਵੀ ਰੂਪ} ਕਿਸੇ ਵੀ ਥਾਂ ਦਾ
ਹੋਵੇ, ਅਤੇ ਕਿਸੇ ਵੀ ਸ੍ਰੋਤ ਦਾ ਹੋਵੇ, ਭਾਵੇਂ ਪਾਣੀ ਅਮਰੀਕਾ ਦਾ ਹੈ, ਕੈਨੇਡਾ ਦਾ ਜਾਂ ਲੰਡਨ ਦਾ,
ਸਭ ਦੀ ਰਚਨਾ ਓਹੀ ਜੋ ਪਹਿਲਾਂ ਵਰਣਨ ਕੀਤੀ ਗਈ ਹੈ ਹਾਈਡ੍ਰੋਜਨ ਦੇ ਦੋ ਪਰਮਾਣੂ ਅਤੇ ਆਕਸੀਜਨ ਦਾ
ਇੱਕ ਪਰਮਾਣੂ ਹੀ ਹੁੰਦਾ ਹੈ। ਇਸ ਨੂੰ ਅਸੀਂ ਇਸ ਤਰੀਕੇ ਨਾਲ ਵੀ ਸਮਝ ਸਕਦੇ ਹਾਂ ਕਿ ਸਭ ਜੀਵ (ਕੋਈ
ਵੀ ਰੂਪ), ਬਾਵੇਂ ਕਿਸੇ ਵੀ ਥਾਂ, ਜਾਤੀ, ਧਰਮ, ਰੰਗ, ਨਸਲ ਦੇ ਹੋਣ, ਸਭ ਵਿੱਚ ਵਿਚਰ ਰਹੀ
ਪ੍ਰਮਾਤਮਾ ਦੀ ਜੋਤ ਇੱਕੋ ਹੀ ਹੈ।
ਅਸੀ ਵਖ ਵਾਦ ਭਿੰਨਤਾ ਦੀਆਂ
ਦੀਵਾਰਾਂ ਇੰਨੀਆਂ ਉਚੀਆਂ ਕਰ ਲਈਆਂ ਹਨ ਕਿ ਮਨੁੱਖ-ਮਨੁੱਖ ਦਾ ਦੁਸ਼ਮਣ ਹੋ ਚੁੱਕਾ ਹੈ ਅਸੀ ਇੱਕ
ਪ੍ਰਭੂ ਕਹਿੰਦੇ ਹੋਏ ਅਤੇ ਧਾਰਮੀਕ ਕਹਿਲਾਉਦੇ ਹੋਏ ਵੀ ਅਸੀ ਸਭ ਨੂੰ ਇੱਕ ਸਮਾਨ ਦੇਖਣ ਯੋਗ ਨਹੀ
ਹੋਏ| ਇਸ ਦਾ ਅਸਲ ਕਾਰਣ ਹੈ ਧਾਰਮੀਕ ਸਥਾਨਾ ਤੋ ਇੱਕ ਦਾ ਪ੍ਰਚਾਰ ਨਾ ਹੋਣਾ ਹੀ ਕਿਹਾ ਜਾ ਸਕਦਾ ਹੈ|
ਜੇ ਇੱਕ ਦਾ ਪ੍ਰਚਾਰ ਹੁੰਦਾ ਤਾਂ ਜਾਤੀ ਵਾਦ ਦਾ ਰੋਲਾ ਨਹੀ ਸੀ ਹੋਣਾਂ ਨਾ ਹੀ ਧਰਮਾਂ ਦੇ ਨਾਂ ਤੇ
ਝਗੜੇ ਹੋਣੇ ਸਨ | ਪ੍ਰਭੂ ਨੇ ਰਚਨਾ ਦੇ ਜੀਵਾਂ ਵਾਸਤੇ ਧਰਤੀ, ਪਾਣੀ, ਹਵਾ, ਆਕਾਸ਼, ਧੁੱਪ ਬਾਰਸ਼
ਇਤਿਆਦਿ ਸਭ ਇੱਕ ਪ੍ਰਕਾਰ ਦੇ ਜੀਵਨ ਵਾਸਤੇ ਦਿਤੇ ਹਨ। ਆਪ ਵੀ ਪ੍ਰਭੂ ਇੱਕ ਅਤੇ ਅਬਦਲ ਹੈ, ਕਦੇ
ਬਦਲਦਾ ਨਹੀਂ। ਪਰ ਮਨੁੱਖ ਨੇ ਇਹਨਾਂ ਗੁਣਾਂ ਵੱਲ ਨਜ਼ਰ ਨਹੀਂ ਮਾਰੀ। ਇੱਕ ਪ੍ਰਭੂ ਤੋਂ ਅਣਗਿਣਤ
ਪ੍ਰਭੂ ਬਣਾ ਲਏ ਹਨ। ਅਨੇਕ ਪ੍ਰਕਾਰ ਦੀਆ ਪੂਜਾ, ਵਿਧੀਆਂ ਪ੍ਰਚਲਤ ਕਰ ਲਈਆਂ ਜਿਸ ਕਾਰਨ ਮਨੁੱਖ ਆਪਣੇ
ਮੂਲ ਨਾਲੋਂ ਹਟ ਕੇ ਭਿੰਨਤਾ ਵੱਲ ਏਨਾ ਰੁਚਿਤ ਹੋ ਗਿਆ ਕਿ ਇਹ ਆਪਣੇ ਮੂਲ ਦੀ ਪੂਜਾ ਕਰਨੀ ਛੱਡ ਕੇ
ਬਰਫ਼ ਦੀ ਸਿਲੀ ਦੀ ਪੂਜਾ ਕਰਨ ਲੱਗ ਪਿਆ। ਜਿਸ ਕਾਰਣ ਖਾਮੀਆਂ, ਗਲਤੀਆਂ ਵਾਲੇ ਪਾਸੇ ਬਹੁਤ ਹੀ ਮਾਹਰ
ਹੋ ਗਿਆ। ਇਹ ਸਭ ਕੁੱਝ ਸਾਡੇ ਦੇਸ਼ ਦੇ ਧਾਰਮਿਕ ਸਥਾਨਾਂ ਤੇ ਵੀ ਦੇਖਣ ਨੂੰ ਮਿਲਦਾ ਹੈ। ਜਿਵੇਂ ਕਈ
ਚੰਗੇ ਮਸ਼ਹੂਰ ਧਾਰਮਿਕ ਅਸਥਾਨਾਂ ਤੇ ਖਾਸ ਥਾਂ ਬੈਠਣ ਜਾਂ ਜਲਦੀ ਦਰਸ਼ਨ ਕਰਨ ਵਾਸਤੇ ਤੁਹਾਡੀ
ਪੁਜਾਰੀਆਂ ਨਾਲ ਜਾਣ ਪਛਾਣ ਜਾਂ ਪੈਸਾ ਕੰਮ ਆ ਜਾਂਦਾ ਹੈ। ਇਹ ਸਭ ਕੁੱਝ ਕੇਵਲ “ਤਜਿ ਗੋਪਾਲ ਆਣਿ ਜੋ
ਕਰਨੀ” ਕਾਰਨ ਹੀ ਹੋ ਰਿਹਾ ਹੈ। ਅਸੀਂ ਭਿੰਨਤਾ ਕਾਰਣ ਏਨੇ ਨੀਵੇਂ ਚਲੇ ਜਾਂਦੇ ਹਾਂ ਕਿਧਾਰਮਿਕ
ਸਥਾਨਾਂ ਤੇ ਵੀ ਦੂਜੇ ਦੀ ਵਾਰੀ ਆਪਣੇ ਪ੍ਰਭਾਵ ਕਾਰਣ ਮਾਰਨੋ ਨਹੀਂ ਡਰਦੇ। ਇਸ ਕਾਰਨ ਅਸੀ ਧਾਰਮਕ
ਥਾਵਾਂ ਤੋ ਲਾਭ ਨਹੀ ਉਠਾ ਸਕਦੇ ਕਿਉਕਿ ਜਿਸ ਨੇ ਏਨੀ ਵੱਡੀ ਰਚਨਾ ਰਚੀ ਹੈ, ਉਹ ਬੱਚਾ ਨਹੀਂ,
ਸੂਝਵਾਨ ਹੈ। ਇਸ ਹਾਲਤ ਨੂੰ ਗੁਰੂ ਨਾਨਕ ਜੀਆ ਨੇ ਜਗਨ-ਨਾਥ ਪੁਰੀ ਉੜੀਸਾ ਵਿੱਚ ਦੇਖ ਕੇ ਅੰਕ
662-663 ਤੇ ਦਸਿਆ ਹੈ| ਭਿੰਨਤਾ ਤੋਂ ਇੱਕ ਨੂਰ ਪ੍ਰਭੂ ਵੱਲ ਆਉਣਾ ਮਨੁੱਖੀ ਜੀਵਨ ਦਾ ਮਨੋਰਥ ਹੈ।
ਇਸੀ ਕਾਰਨ ਗੁਰੂ ਗ੍ਰੰਥ ਸਾਹਿਬ ਅੰਦਰ ਬਿਰਾਜਮਾਨ ਸਤ ਪੁਰਖਾਂ ਨੇ ਕੇਵਲ ਇੱਕ ਨਿਰੰਕਾਰ ਦੀ ਪੂਜਾ
ਹਿਰਦੇ ਦੀ ਧੜਕਣ ਵਾਂਗ ਉਚੀ ਸੋਚ ਵਿਚਾਰ ਅੰਤਰ ਆਤਮੇ ਚਾਲੂ ਰੱਖਣੀ ਦਸੀ ਹੈ। ਇਸ ਪ੍ਰਕਾਰ ਨਿਰ ਆਕਾਰ
ਅੰਦਰ ਤੋਂ ਉਗੇਗਾ। (ਪੂਤਿ ਪਿਤਾ ਇੱਕ ਜਾਇਆ, ਇਸ ਨੂੰ ਕਬੀਰ ਸਾਹਿਬ ਜੀ ਨੇ ਦੱਸਿਆ ਕਿ ਪੁਤਰ ਨੇ
ਪਿਤਾ ਨੂੰ ਜਨਮ ਦਿੱਤਾ। ਇਹਨਾਂ ਸਤ ਪੁਰਖਾਂ ਨੇ ਵਿਗਿਆਨਕ ਾਂੰਗ ਨਾਲ ਦਸਿਆ ਕਿ ਪ੍ਰਭੂ ਪਹਾੜਾਂ ਤੋਂ
ਨਹੀਂ ਕੇਵਲ ਹਿਰਦੇ ਚੋਂ ਪ੍ਰਗਟ ਹੋਵੇਗਾ। ਇਸ ਪ੍ਰਕਾਰ ਅਸੀਂ ਏਕ ਨੂਰ ਵੱਲ ਸਫ਼ਰ ਕਰਦੇ ਹੋਏ ਉਸ ਨਾਲ
ਇੱਕ ਮਿਕ ਹੋਵਾਂਗੇ। ਗੁਰਸਿੱਖ ਸੰਗਤਿ ਨੂੰ ਇਹਨਾਂ ਸਤ ਪੁਰਖਾਂ ਨੇ ਇਹੀ ਗੱਲ ਸਿਖਾਈ ਸੀ ਪਰ ਸੰਗਤ
ਸੰਸਾਰ ਦੀ ਚਮਕ ਦਮਕ ਵਿੱਚ ਫਸ ਕੇ ਅਸਲ ਰਾਹ ਛੱਡੀ ਜਾ ਰਹੀ ਹੈ। ਗੁਰਸਿੱਖ ਸੰਗਤ ਨੂੰ ਸਨਿਮਰ ਬੇਨਤੀ
ਹੈ ਕਿ ਖੱਬੇ ਸੱਜੇ ਦੀ ਝਾਕ ਛੱਡ ਕੇ, ਜੋ ਇੱਕ ਬਾਰੇ, ਸਤ ਪੁਰਖਾਂ ਅਤੇ ਗੁਰੂ ਨਾਨਕ ਜੀਆਂ ਨੇ
ਦੱਸਿਆ ਸੀ, ਉਸ ਵੱਲ ਮੁੜਨਾ ਸੁਰੂ ਕਰੀਏ। ਗੁਰੂ ਕੀ ਖੁਸ਼ੀ ਪ੍ਰਾਪਤ ਹੋਵੇਗੀ।
ਗੁਰਬਖ਼ਸ਼ ਸਿੰਘ 9417231762
(07/05/12)
ਸਰਵਜੀਤ ਸਿੰਘ
ਸ.
ਹਰਦੇਵ ਸਿੰਘ, ਜੰਮੂ,
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਦੇ ਲੇਖ, ‘ਰਹਿਤ ਅਤੇ ਦਰਸ਼ਨ ਵਿਚਲਾ ਸਬੰਧ ਅਤੇ ਅੰਤਰ’ ਦੇ ਸਬੰਧ ‘ਚ ਬੇਨਤੀ ਹੈ
ਕਿ ਪੰਥ ਪ੍ਰਵਾਨਤ ਰਹਿਤ ਮਰਯਾਦਾ ਨੂੰ ਮੰਨਦਿਆਂ ਹੋਇਆ, ਇਸ ਦੇ ਪਾਬੰਦ ਰਹਿੰਦੇ ਹੋਏ, ਇਸ ‘ਚ ਸੋਧ
ਕਰਵਾਉਣ ਲਈ ਯਤਨ ਕਰਨ ਬਾਰੇ ਆਪ ਜੀ ਦੀ ਕੀ ਰਾਏ ਹੈ?
ਰਹਿਤ ਮਰਯਾਦਾ ‘ਚ ਦਰਜ ਅਰਦਾਸ ਵਿਚ ਇਹ ਦਰਜ ਹੈ, “ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ
ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ
ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ”।
ਇਹ ਸਪੱਸ਼ਟ ਹੈ ਕਿ ਇਹ ਸ਼ਬਦਾਵਲੀ 1945 ‘ਚ, ਜਦੋਂ ਮਰਯਾਦਾ ਪ੍ਰਵਾਨ ਕੀਤੀ ਗਈ ਸੀ ਉਸ ਵੇਲੇ ਨਹੀ ਸੀ।
ਇਹ ਸੋਧ 1947 ਤੋਂ ਪਿਛੋਂ ਕੀਤੀ ਗਈ ਹੈ। ਪੰਥਕ ਫੈਸਲੇ ਮੁਤਾਬਕ ਹਰ ਸਿੱਖ ਲਈ ਅਰਦਾਸ ‘ਚ ਇਹ
ਸ਼ਬਦਾਵਲੀ ਵਰਤਣੀ ਜਰੂਰੀ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪਾਕਿਸਤਾਨ ‘ਚ ਰਹਿੰਦੇ ਸਿੱਖ ਲਈ ਇਸ ਸ਼ਬਦਾਵਲੀ ਦਾ ਕੀ ਮਹੱਤਵ ਹੈ? ਕੀ ਪਾਕਿਸਤਾਨ ਵਿਚ ਰਹਿਣ ਵਾਲਾ ਕੋਈ ਸਿੱਖ ਖ਼ਾਲਸਾ ਨਹੀਂ ਹੋ ਸਕਦਾ?
ਕੀ ਅਰਦਾਸ ‘ਚ ਦਰਜ ਉਪ੍ਰੋਕਤ ਪੰਗਤੀਆਂ ਤੇ ਮੁੜ ਵਿਚਾਰ ਨਹੀ ਕੀਤੀ ਜਾਣੀ ਚਾਹੀਦੀ?
ਆਪ ਜੀ ਦੇ ਸੰਖੇਪ ਅਤੇ ਸਪੱਸ਼ਟ ਵਿਚਾਰਾਂ ਦੀ ਉਡੀਕ ‘ਚ
ਸਰਵਜੀਤ ਸਿੰਘ
(07/05/12)
ਤੱਤ ਗੁਰਮਤਿ ਪਰਿਵਾਰ
ਕੂੜੁ ਠਗੀ ਗੁਝੀ ਨਾ ਰਹੈ
ਪਿੱਛਲੇ ਸਮੇਂ ਵਿੱਚ ਕੁੱਝ ਸੱਜਣਾਂ ਵਲੋਂ ਤੱਤ ਗੁਰਮਤਿ ਪਰਿਵਾਰ ਵਿਰੁਧ ਕੀਤੇ
ਜਾ ਰਹੇ ਕੂੜ ਪ੍ਰਾਪੇਗੰਡੇ ਬਾਰੇ ਸਾਡਾ ਪੱਖ
ਭਾਗ – 2
ਵੈਸੇ ਤਾਂ ਸੁਹਿਰਦ ਸੱਜਣਾਂ ਲਈ ਆਪਸੀ ਇਲਜ਼ਾਮ ਤਰਾਸ਼ੀ ਵਾਲੀਆਂ ਵਿਚਾਰ
ਚਰਚਾਵਾਂ ਵਿੱਚ ਉਲਝਣਾ ਸਹੀ ਨਹੀਂ ਹੁੰਦਾ ਕਿਉਂਕਿ ਇਸ ਨਾਲ ਕੀਮਤੀ ਸਮੇਂ ਦੀ ਬਰਬਾਦੀ ਹੁੰਦੀ ਹੈ
ਅਤੇ ਆਪਸੀ ਕੁੜਤਣ ਪੈਦਾ ਹੁੰਦੀ ਹੈ। ਪਰ ਜਦੋਂ ਕਈਂ ਵਾਰ ਮੰਦ ਬਿਰਤੀ ਹੇਠ ਵਿਚਰ ਰਹੇ ਕੁੱਝ ਸੱਜਣਾਂ
ਵਲੋਂ, ਆਪਣੇ ਕੂੜ ਦਾ ਖਿਲਾਰਾ ਪਾਉਣ ਲਈ, ਸ਼ਬਦ ਜਾਲ ਬੁਣ ਕੇ ਪਾਠਕਾਂ ਨੂੰ ਗੁੰਮਰਾਹ ਕਰਦੇ ਹੋਏ
ਭੜਕਾਹਟ ਪੈਦਾ ਕਰਨ ਪ੍ਰਚਾਰ ਕੀਤਾ ਜਾਂਦਾ ਹੈ ਤਾਂ ਆਪਣਾ ਪੱਖ ਪਾਠਕਾਂ ਸਾਹਮਣੇ ਰੱਖਣ ਲਈ ਐਸੀ
ਚਰਚਾਵਾਂ ਦਾ ਹਿੱਸਾ ਮਜ਼ਬੂਰਨ ਬਣਨਾ ਪੈ ਜਾਂਦਾ ਹੈ। ਇਸ ਕੂੜ ਖਿਲਾਰੇ ਦਾ ਸੱਚ ਸਾਹਮਣੇ ਲਿਆਉਣ ਲਈ
ਦੂਜਾ ਭਾਗ ਸੱਜਣ-ਵਾਰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪਰਿਵਾਰ ਦਾ ਵਿਰੋਧ ਕਰ ਰਹੇ ਸੱਜਣਾਂ ਦੀ
ਮਾਨਸਿਕਤਾ ਅਤੇ ਗੁਰਬਾਣੀ ਸਮਝ ਦੀ ਤਸਵੀਰ ਪਾਠਕਾਂ ਨੂੰ ਸਪਸ਼ਟ ਕਰ ਦੇਂਦੇ ਹਾਂ ਜਿਸ ਨਾਲ ਅਗਲੀ ਗੱਲ
ਸਮਝਣੀ ਹੋਰ ਸੌਖੀ ਹੋ ਜਾਵੇਗੀ।
ਪਰਿਵਾਰ ਦਾ ਅੰਨ੍ਹਾਂ ਵਿਰੋਧ ਕਰਨ ਵਾਲੇ ਸੱਜਣਾਂ ਵਿਚੋਂ ਇੱਕ ਸੱਜਣ
‘ਰਾਗਮਾਲਾ’ (ਆਲਮ ਕਵੀ ਦੀ ਸ਼ਿੰਗਾਰ ਰਸੀ ਰਚਨਾ ਦਾ ਹਿੱਸਾ) ਦੇ ਸਰੂਪ ਵਿੱਚ ਸੰਕਲਣ ਆਦਿਕ ਕੌਮੀ
ਗਲਤੀਆਂ ਨੂੰ ‘ਪ੍ਰਮਾਣਿਕ’ ਸਿੱਧ ਕਰਦੇ ਹੋਏ ‘ਨਾਨਕ ਸਰੂਪਾਂ’ ਨੂੰ ਕਟਘਰੇ ਵਿੱਚ ਖੜੇ ਕਰਨ ਤੋਂ ਵੀ
ਸੰਕੋਚ ਨਹੀਂ ਕਰਦੇ (ਹਰਦੇਵ ਸਿੰਘ ਜੰਮੂ), ਦੁਜੇ ਸੱਜਣ ਦਾ ਸਟੈਂਡ ਨਿਤ ਬਦਲਦਾ ਰਹਿੰਦਾ ਹੈ ਅਤੇ
ਸਿੱਖ ਮਾਰਗ ਵਰਗੀ ਸਾਈਟਾਂ ਤੇ ਲਿਖਣਾ ਉਨ੍ਹਾਂ ਨੂੰ ‘ਮੁੰਹ ਕਾਲਾ ਕਰਵਾਉਣਾ’ ਜਾਪਦਾ ਹੈ (ਮਨਜੀਤ
ਸਿੰਘ ਜੀ ਮੋਹਾਲੀ), ਤੀਜਾ ਸੱਜਣ ਗੁਰਬਾਣੀ ਦੇ ‘ਮੰਗਲ’ ਦੀ ਮੁੱਢਲੀ ਸੇਧ ਕਿ ‘ਰੱਬ ਅਜੂਨੀ ਹੈ’ ਨੂੰ
ਨਾ ਮੰਣਦੇ ਹੋਏ ਇੱਕ ਥਾਂ ਲਿਖਦਾ ਹੈ ਕਿ ਜੇ ਕਿਸੇ ਮੱਤ ਦਾ ਬਾਬਾ ਪੂਰਣ ਬ੍ਰਹਮ ਗਿਆਨੀ ਹੈ ਤਾਂ ਉਸ
ਨੂੰ ਸ਼ਾਖਸਾਤ ਰੱਬ ਧਰਤੀ ਤੇ ਆਇਆ ਮੰਨ ਲੈਣ ਵਿੱਚ ਕੋਈ ਹਰਜ਼ ਨਹੀਂ ਹੈ (ਜਸਬੀਰ ਸਿੰਘ ਜੀ ਕੈਲਗਰੀ) ,
ਚੌਥਾ ਸੱਜਣ ਦਸ਼ਮੇਸ਼ ਪਾਤਸ਼ਾਹ ਜੀ ਨੂੰ ‘ਹਨੂਮਾਨ ਨਾਟਕ’ ਦਾ ਆਸ਼ਿਕ ਸਾਬਿਤ ਕਰਦੀ ਕਹਾਣੀ ਦੀ ਪ੍ਰੋੜਤਾ
ਕਰਦੇ ਹੋਏ ਲਿਖਦਾ ਹੈ ਕਿ ਉਹ ਇਸ ਨੂੰ ਬੀਰ ਰਸ ਪ੍ਰਾਪਤ ਕਰਨ ਲਈ ਆਪਣੇ ਗਾਤਰੇ ਵਿੱਚ ਬੰਨ੍ਹ ਕੇ ਨਾਲ
ਰੱਖਦੇ ਸਨ। ਇਸੇ ਸੱਜਣ ਅਨੁਸਾਰ ਆਪਣੀ ਵਿਚਾਰ ਵਿੱਚ ਗੁਰਬਾਣੀ ਹਵਾਲੇ ਵਰਤਣਾ ‘ਸ਼ੈਤਾਨੀ ਕੰਮ’ ਹੈ
(ਵੀਰ ਗੁਰਬੀਰ ਸਿੰਘ ਜੀ), ਪੰਜਵਾਂ ਸੱਜਣ ਦਸਮ ਗ੍ਰੰਥ ਅਤੇ ਡੇਰੇਵਾਦ ਦਾ ਪੂਰਣ ਹਿਮਾੲਤੀ ਹੈ ਅਤੇ
ਆਪਣੇ ਹਵਤਾਵਾਰੀ ਅਖਬਾਰ ‘ਸੱਚ ਕੀ ਬੇਲਾ’ ਵਿੱਚ ਪਰਿਵਾਰ ਖਿਲਾਫ ਜ਼ਹਿਰ ਉਗਲ ਰਿਹਾ ਹੈ (ਅਨਭੋਲ ਸਿੰਘ
ਦਿਵਾਨਾ)। ਐਸੇ ਕੁੱਝ ਹੋਰ ਸੱਜਣ ਵੀ ਹਨ ਜੋ ਦਸਮ ਗ੍ਰੰਥ ਦੇ ਪੱਕੇ ਪੈਰੋਕਾਰ ਹਨ ਜਿਵੇਂ ਗੁਰਪ੍ਰੀਤ
ਸਿੰਘ ਕੈਲੇਫੋਰਨੀਆਂ ਆਦਿ। ਅਸੀਂ ਇਸ ਲੇਖ ਲੜੀ ਵਿੱਚ ਦਸਮ ਗ੍ਰੰਥੀ ਸੱਜਣਾਂ ਦੀ ਲਿਖਤਾਂ ਦੀ ਪੜਚੋਲ
ਨਹੀਂ ਕਰ ਰਹੇ, ਕਿਉਂਕਿ ਉਨ੍ਹਾਂ ਬਾਰੇ ਪਾਠਕ ਪਹਿਲਾਂ ਹੀ ਸੱਚ ਚੰਗੀ ਤਰਾਂ ਜਾਣਦੇ ਹਨ। ਇਥੇ ਅਸੀਂ
ਸਿਰਫ ਉਨ੍ਹਾਂ ਸੱਜਣਾਂ ਦੀ ਲਿਖਤਾਂ ਦੀ ਪੜਚੋਲ ਕਰਨ ਦਾ ਨਿਮਾਣਾ ਜਤਨ ਕਰ ਰਹੇ ਹਾਂ ਜੋ ਆਪਣੇ ਆਪ
ਨੂੰ ਜਾਗਰੂਕ ਪੰਥ ਦਾ ਹਿੱਸਾ ਸਮਝਦੇ ਹਨ।
ਵੀਰ ਹਰਦੇਵ ਸਿੰਘ ਜੀ ਦੇ ਤਾਜ਼ਾ ਪੱਤਰਾਂ ਬਾਰੇ ਪਰਿਵਾਰ ਦਾ ਸੰਖੇਪ ਪੱਖ
ਇਸ ਲੇਖ ਲੜੀ ਦੇ ਪਹਿਲੇ ਭਾਗ ਵਿੱਚ ਅਸੀਂ ਵੀਰ ਹਰਦੇਵ ਸਿੰਘ ਜੀ ਜੰਮੂ ਦੀ
ਉਸ ਗਲਤ ਪਹੁੰਚ ਨੂੰ ਸਪਸ਼ਟ ਕੀਤਾ ਜਿਸ ਅਨੁਸਾਰ ਉਹ ਕਿਸੇ ਵਿਸ਼ੇ ਨੂੰ ਵਿਚਾਰਨ ਲਈ ਗੁਰਬਾਣੀ ਦੀ ਥਾਂ
ਬਾਹਰੀ ਹਵਾਲਿਆਂ ਅਤੇ ਆਪਣੀ ਦਿਮਾਗੀ ਕਸਰਤਾਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ। ਉਨ੍ਹਾਂ ਵਲੋਂ
ਵਿਚਾਰਕ ਅਸਹਿਮਤੀ ਕਾਰਨ, ਪਰਿਵਾਰ ਦੀਆਂ ਲਿਖਤਾਂ ਨੂੰ ਵਿਅਕਤ ਕੀਤੀ ਭਾਵਨਾ ਤੋਂ ਉਲਟ, ਤਰੋੜ ਮਰੋੜ
ਕੇ ਪੇਸ਼ ਕਰਦੇ ਹੋਏ, ਕੀਤੀ ਜਾ ਰਹੀ ਫਤਵੇਬਾਜ਼ੀ ਦੀ ਜਾਣਕਾਰੀ ਵੀ ਅਸੀਂ ਪਹਿਲੇ ਭਾਗ ਵਿੱਚ ਲਈ।
ਉਨ੍ਹਾਂ ਨੇ ਪਰਿਵਾਰ ਤੇ ਵਾਰ ਵਾਰ ਇਹ ਇਲਜ਼ਾਮ ਲਾਇਆ ਕਿ ਅਸੀਂ ਨਾਨਕ ਸਰੂਪਾਂ ਅਤੇ ਸ਼ਬਦ ਗੁਰੂ ਗ੍ਰੰਥ
ਦੇ ਸਰੂਪ ਦੇ ਮਹੱਤਵ ਨੂੰ ‘ਅੰਡਰਮਾਈਨ’ ਕਰ ਰਹੇ ਹਾਂ। ਅਸੀਂ ਉਨ੍ਹਾਂ ਕੋਲੋਂ ਇਸ ਸੰਬੰਧੀ ਸਬੂਤ
ਮੰਗੇ ਤਾਂ ਸਬੂਤ ਵਜੋਂ ਉਨ੍ਹਾਂ ਨੇ ਪ੍ਰਚਲਿਤ ਅਰਦਾਸ ਦੇ ਅੰਤ ਵਿੱਚ ਪੜੇ ਜਾਂਦੇ ਦੋਹਰੇ
“ਆਗਿਆ ਪਈ ਅਕਾਲ ਕੀ ਤਬੈ ਚਲਾਇਉ ਪੰਥ
ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਉ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਕੀ ਦੇਹ,
ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮਹਿ ਲੇਹ”
ਨੂੰ ਪਰਿਵਾਰ ਵਲੋਂ ਪ੍ਰਮਾਣਿਕ ਨਾ ਜਾਪਦੇ ਹੋਣ ਦੀ ਦਾ ਹਵਾਲਾ ਦਿਤਾ ਹੈ।
ਇਸ ਦੋਹਰੇ ਦਾ ਸੋਮਾ ਕਿਹੜਾ ਹੈ? ਸਾਡੀ ਜਾਣਕਾਰੀ ਅਨੁਸਾਰ ਮੁੱਢਲੇ ਤੌਰ ਤੇ
ਇਹ ਦੋਹਰਾ ਕੁੱਝ ਬਦਲੇ ਰੂਪ ਵਿੱਚ ‘ਰਹਿਤਨਾਮਾ ਪ੍ਰਹਲਾਦ ਸਿੰਘ’ ਵਿੱਚ ਇਵੇਂ ਮਿਲਦਾ ਹੈ।
ਗੁਰੂ ਖਾਲਸਾ ਮਾਨੀਅਹਿ, ਪਰਗਟ ਗੁਰੂ ਕੀ ਦੇਹ
ਜੋ ਸਿਖ ਮੋ ਮਿਲਬੇ ਚਹਿਹ, ਖੋਜ ਇਨਹੁ ਮਹਿ ਲੇਹੁ। 24.
ਇਸੇ ਤਰਜ਼ ਦਾ ਕੁੱਝ ਹੋਰ ਇਸ ਰਹਿਤਨਾਮੇ ਵਿੱਚ ਅੱਗੇ ਮਿਲਦਾ ਹੈ।
ਅਕਾਲ ਪੁਰਖ ਕੇ ਬਚਨ ਸਿਉਂ, ਪ੍ਰਗਟ ਚਲਾਯੋ ਪੰਥ
ਸਭ ਸਿਖਣ ਕੋ ਬਚਨ ਹੈ, ਗੁਰੂ ਮਾਨੀਅਹੁ ਗ੍ਰੰਥ। 30.
ਆਉ ਵੀਰ ਹਰਦੇਵ ਸਿੰਘ ਜੀ ਦੇ ‘ਪੁਖਤਾ ਸਬੂਤ’ ਹਵਾਲੇ ਦੇ ਇਸ ਮੁੱਢਲੇ ਸੋਮੇ
ਜਾਪਦੇ ਰਹਿਤਨਾਮੇ ਦੀ ਪ੍ਰਮਾਣਿਕਤਾ ਦੀ ਪੜਚੋਲ ਕਰ ਲੈਂਦੇ ਹਾਂ। ਇਸ ਰਹਿਤਨਾਮੇ ਦੇ ਲਿਖਾਰੀ ਦਾ ਨਾਮ
ਪ੍ਰਹਿਲਾਦ ਸਿੰਘ ਹੈ, ਜੋ ਇਸ ਲਿਖਤ ਵਿੱਚ ਇਹ ਦਾਅਵਾ ਕਰਦਾ ਹੈ ਕਿ ਦਸਵੇਂ ਪਾਤਸ਼ਾਹ ਉਸਨੂੰ ਸਾਹਮਣੇ
ਬਿਠਾ ਕੇ ਇਹ ਰਹਿਤਨਾਮਾ ਲਿਖਵਾ ਰਹੇ ਹਨ। ਇਸ ਰਹਿਤ ਨਾਮੇ ਦੇ ਅਨੁਸਾਰ ਪ੍ਰਹਿਲਾਦ ‘ਸਿੰਘ’ ਨੂੰ
‘ਸਿੰਘ ਸਜ’ ਜਾਣ ਦੇ ਬਾਵਜੂਦ ਦਸ਼ਮੇਸ਼ ਜੀ ਬ੍ਰਾਹਮਣ ਜਾਤ ਦਾ ਪੁਕਾਰ ਰਹੇ ਹਨ (ਜਦੋਂਕਿ ਪ੍ਰਚਲਿਤ
ਰਵਾਇਤ ਮੁਤਾਬਿਕ ਸਿੰਘ ਸੱਜ ਜਾਣ ਤੋਂ ਬਾਦ ਜਾਤ-ਕੁਲ ਵਾਲੀ ਪਹਿਚਾਨ ਦਾ ਨਾਸ਼ ਹੋ ਜਾਂਦਾ ਹੈ)।
ਹੁਕਮ ਹੋਯਾ ਪ੍ਰਹਿਲਾਦ ਸਿੰਘ ਬਿਪ੍ਰ ਜਾਤਿ ਹੰਸਰਾਇ
ਨਿਕਟ ਬੁਲਾਯਾ ਗੁਰੂ ਜੀ, ਲੀਨਉ ਕੰਠ ਲਗਾਇ। 2.
ਇਸੇ ਰਹਿਤਨਾਮੇ ਵਿੱਚ ਅੱਗੇ ਲੇਖਕ ਮੁਸਲਮਾਨਾਂ ਪ੍ਰਤੀ ਨਫਰਤ ਪੈਦਾ ਕਰਦੇ
ਹੋਏ ਲਿਖਦਾ ਹੈ ਕਿ ਕੰਨ ਕਟੇ ਅਤੇ ਤੁਰਕ ਦਾ ਮੂਲੋਂ ਵਿਸਾਹ ਨਹੀਂ ਕਰਨਾ। ਇਸ ਤੋਂ ਇਲਾਵਾ ਵੀ ਇਹ
ਰਹਿਤਨਾਮਾ ਵਰਾਂ-ਸਰਾਪਾਂ ਅਤੇ ਨਰਕਾਂ ਦੇ ਡਰਾਵਿਆਂ ਦੀ ਘੁੰਮਣਘੇਰੀ ਵਿੱਚ ਫਸਾਉਂਦਾ ਹੀ ਨਜ਼ਰੀ
ਪੈਂਦਾ ਹੈ। ਵੀਰ ਜੀ ਵਲੋਂ ‘ਪੁਖਤਾ ਸਬੂਤ’ ਦਸੇ ਜਾ ਰਹੇ ਦੋਹਰੇ ਦਾ ਮੂਲ ਸੋਮਾ (ਇਹ ਰਹਿਤਨਾਮਾ)
ਦਸ਼ਮੇਸ਼ ਜੀ ਦੇ ਮੁਹੋਂ ਗੁਰਮਤਿ ਵਿਰੋਧੀ ਗੱਲਾਂ ਨੂੰ ‘ਰਹਿਤਾਂ’ ਬਣਾ ਕੇ ਪ੍ਰਚਾਰ ਰਿਹਾ ਹੈ। ਕੀ ਐਸੇ
ਸ਼ੱਕੀ ਸੋਮੇ ਦੀ ਉਪਜ ਦੋਹੇ ਨੂੰ ਪ੍ਰਮਾਣਿਕ ਮੰਨਿਆ ਜਾ ਸਕਦਾ ਹੈ?
ਪ੍ਰਚਲਿਤ ਪੰਥਕ ਅਰਦਾਸ ਦਾ ਇਹ ਦੋਹਾ ਮੌਜੂਦਾ ਰੂਪ ਵਿੱਚ 1880 ਵਿੱਚ ਗਿਆਨੀ
ਗਿਆਨ ਸਿੰਘ ਦੇ ਰਚੇ ‘ਪੰਥ ਪ੍ਰਕਾਸ਼’ ਵਿੱਚ ਮਿਲਦਾ ਹੈ। ਇਸ ਲੇਖਕ ਅਤੇ ਰਚਨਾ ਦੀ ਪ੍ਰਮਾਣਿਕਤਾ ਵੀ
ਪੜਚੋਲ ਲੈਂਦੇ ਹਾਂ।
ਇਸ ਲਿਖਤ ਵਿੱਚ ਇਸ ਦੋਹੇ ਤੋਂ ਕੁੱਝ ਪਹਿਲਾਂ
ਗਿਆਨੀ ਗਿਆਨ ਸਿੰਘ ਨੇ ‘ਗੁਰੂ ਗ੍ਰੰਥ’
ਦੇ ਸਰੂਪ ਸਾਹਮਣੇ ਨਾਰੀਅਲ਼ ਭੇਟਾ ਕਰਨ ਦੀ ਗੱਲ ਲਿਖੀ ਹੈ।
ਇਸੇ ਦੋਹਰੇ ਤੋਂ ਥੋੜਾ ਉਪਰ ਨਾਨਕ ਸਰੂਪਾਂ ਨੂੰ ਪ੍ਰਮਾਤਮਾ
ਦਾ ਅਵਤਾਰ ਦਸਿਆ ਹੈ। ਸਭ ਤੋਂ
ਵੱਡੀ ਪਛਾਣ ਗਿਆਨੀ ਗਿਆਨ ਸਿੰਘ ਦੇ ਇਸ ਗ੍ਰੰਥ (ਪੰਥ ਪ੍ਰਕਾਸ਼) ਦੀ ਸ਼ੁਰੂਆਤ ਵਿੱਚ ਲਗਭਗ 18 ਮੰਗਲ
ਕੀਤੇ ਹਨ ਜਿਸ ਵਿੱਚ ਗਨੇਸ਼ ਅਤੇ ਚੰਡੀ ਦਾ ਮੰਗਲ (ਧਿਆਇਆ) ਵੀ ਕੀਤਾ ਹੈ।
ਇਸ ਤੋਂ ਇਲਾਵਾ ਵੀ ਇਸ ਗ੍ਰੰਥ ਵਿੱਚ ‘ਨਾਨਕ ਸਰੂਪਾਂ’ ਦੇ
ਜੀਵਨ ਨਾਲ ਕਈਂ ਗਲਤ-ਮਲਤ ਕਹਾਣੀਆਂ ਜੋੜੀਆਂ ਹਨ। ਸੋ ਗਨੇਸ਼ ਅਤੇ ਚੰਡੀ ਦੇ ਪੁਜਾਰੀ ਲੇਖਕ ਅਤੇ ਉਸ
ਦੀ ਲਿਖਤ ਦਾ ਹਵਾਲਾ ਪ੍ਰਮਾਣਿਕ ਮੰਨਣਾ ਚਾਹੀਦਾ ਹੈ ਜਾਂ ਗੈਰ-ਪ੍ਰਮਾਣਿਕ? ਜੇ ਪ੍ਰਮਾਣਿਕ ਮੰਨਦੇ
ਹਾਂ ਤਾਂ ਉੇਸ ਗ੍ਰੰਥ ਵਿਚਲੀਆਂ ਸਾਰੀਆਂ ਗੁਰਮਤਿ ਵਿਰੋਧੀ ਗੱਲਾਂ ਵੀ ਸਹੀ ਮੰਣਨੀਆਂ ਪੈਣਗੀਆਂ।
ਨਾਨਕ ਸਰੂਪਾਂ ਨੂੰ ਕਟਘਰੇ
ਵਿੱਚ ਖੜੇ ਕਰਦੇ ਐਸੇ ਸੋਮੇ ਅਤੇ ਦਿਮਾਗੀ ਕਸਰਤਾਂ ਹਰਦੇਵ ਸਿੰਘ ਜੀ ਨੂੰ ਹੀ ਮੁਬਾਰਕ! ਪਰਿਵਾਰ ਲਈ
ਹਰ ਚੀਜ ਦਾ ਸੱਚ ਪਰਖਣ ਲਈ ਕਸਵੱਟੀ ‘ਗੁਰਬਾਣੀ’ ਹੈ।
ਸੋ ਸਪਸ਼ਟ ਹੈ ਵੀਰ ਹਰਦੇਵ ਸਿੰਘ ਜੀ ਵਲੋਂ ‘ਪੁਖਤਾ ਸਬੂਤ’ ਵਜੋਂ ਪੇਸ਼ ਕੀਤੇ
ਤੱਥ ਕਿ ਪਰਿਵਾਰ ਇਸ ਦੋਹਰੇ ਨੂੰ ਗੈਰ-ਪ੍ਰਮਾਣਿਕ ਮੰਨਦਾ ਹੈ, ਬਿਲਕੁਲ ਕੱਚਾ ਹੈ।
ਅਸੀਂ ਵਿਚਾਰ ਆਏ ਹਾਂ ਕਿ ਇਸ ਦੋਹਰੇ ਦੇ ਦੋਵੇਂ ਮੂਲ ਸੋਮੇ
ਬ੍ਰਾਹਮਣਵਾਦੀ ਸੋਚ ਦੇ ਲੇਖਕਾਂ ਦੀ ਲਿਖਤ ਹੋਣ ਕਰਕੇ ਪ੍ਰਮਾਣਿਕ ਮੰਨਣੇ ਮੁਸ਼ਕਿਲ ਹੀ ਨਹੀਂ,
ਗੈਰ-ਵਾਜਬ ਹਨ। ਅਸੀਂ ਵੀ ਇਸੇ ਲਈ ਇਸ ਨੂੰ ਪੜਚੋਲਿਆ ਸੀ। ਬਾਕੀ ਜੇ ਵੀਰ ਜੀ ਦੇ ‘ਸਬੂਤ’ ਦਾ ਆਧਾਰ
ਇਸ ਦੋਹਰੇ ਦੀ ‘ਪੰਥ ਪ੍ਰਵਾਨਿਕਤਾ’ ਹੈ ਤਾਂ ਇਹ ਆਧਾਰ ਵੀ ਬਹੁਤ ਕੱਚਾ ਹੈ, ਕਿਉਂਕਿ ਪੰਥ ਤਾਂ ਨਾਨਕ
ਸਰੂਪਾਂ ਦੇ ਨਾਮ ਨਾਲ ਜੋੜ ਕੇ ‘ਰਾਗਮਾਲਾ’ ਅਤੇ ਅਖੌਤੀ ਦਸਮ ਗ੍ਰੰਥ ਜਿਹੀ ਕੱਚੀਆਂ ਰਚਨਾਵਾਂ ਨੂੰ
ਮਾਨਤਾ ਦੇ ਚੁੱਕਾ ਹੈ ਤਾਂ ਇਸ ਦੋਹਰੇ ਨੂੰ ਪ੍ਰਮਾਨਿਕ ਮੰਨਣ ਦੀ ਗਲਤੀ ਕਿਉਂ ਨਹੀਂ ਕਰ ਸਕਦਾ।
ਸੋ ਸੱਚ ਨੂੰ ਪਛਾਨਣ ਲਈ
ਅੰਤਿਮ ਕਸਵੱਟੀ ਕੋਈ ‘ਪੰਥ ਪ੍ਰਵਾਨਿਕਤਾ’ ਨਹੀਂ, ਬਲਕਿ ‘ਗੁਰਬਾਣੀ’ ਹੀ ਹੈ।
ਉਪਰੋਕਤ ਵਿਚਾਰ ਵਿੱਚ ਅਸੀਂ ਵੀਰ ਹਰਦੇਵ ਸਿੰਘ ਜੀ ਵਲੋਂ ਪਰਿਵਾਰ ਤੇ ਲਾਏ
ਬਜ਼ਰ ਇਲਜ਼ਾਮ ਕਿ, ਅਸੀਂ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪ ਵਿੱਚ ਨਿਸ਼ਚੇ ਨੂੰ ਹਟਾਉਣ ਅਤੇ
ਅੰਡਰਮਾਈਨ ਕਰਨ ਦੀ ਮਨਮੱਤ ਤੇ ਹਾਂ, ਦੇ ਹੱਕ ਵਿੱਚ ਦਿਤੇ ਸਬੂਤ ਦੀ ਕੱਚਿਆਈ ਨੂੰ ਸਪਸ਼ਟ ਕਰ ਦਿਤਾ
ਹੈ।
ਪਾਠਕ ਸਮਝ ਸਕਦੇ ਹਨ ਕਿ
ਅਸੀਂ ਹਰ ਵਿਚਾਰ ਗੁਰਬਾਣੀ ਦੇ ਆਧਾਰ ਤੇ ਦੇਣ ਦਾ ਨਿਮਾਣਾ ਜਤਨ ਕਰਦੇ ਹਾਂ ਪਰ ਵੀਰ ਹਰਦੇਵ ਸਿੰਘ ਜੀ
ਆਦਿ ਸੱਜਣ ਸਾਡੇ ਵਿਚਾਰਾਂ ਦੇ ਵਿਰੋਧ ਲਈ ‘ਸ਼ੱਕੀ’ ਹਵਾਲਿਆਂ ਅਤੇ ਕੱਚੀਆਂ ਦਲੀਲਾਂ ਦਾ ਇਸਤੇਮਾਲ ਕਰ
ਰਹੇ ਹਨ। ਵੈਸੇ ਵੀ ਜਦੋਂ ਪਰਿਵਾਰ ਕਈਂ ਵਾਰ ਇਹ
ਗੱਲ ਲਿਖ ਚੁੱਕਿਆ ਹੈ ਕਿ
“ਅਸੀਂ ਨਾਨਕ ਸਰੂਪਾਂ ਨੂੰ ਲਾਸਾਣੀ ਰਹਿਬਰ ਅਤੇ ‘ਸ਼ਬਦ ਗੁਰੂ ਗ੍ਰੰਥ ਸਾਹਿਬ’
ਨੂੰ ਲਾਸਾਣੀ ਧਰਮ ਗ੍ਰੰਥ ਮੰਨਦੇ ਹਾਂ”
ਤਾਂ ਵੀਰ ਜੀ ਵਰਗੇ ਸੱਜਣਾਂ ਵਲੋਂ ਵਾਰ ਵਾਰ ਜਾਣ-ਬੂਝ ਕੇ ਉਹੀ ਬਜ਼ਰ ਇਲਜ਼ਾਮ
ਦੁਹਰਾ ਕੇ ਪਾਠਕਾਂ ਨੂੰ ਗੁੰਮਰਾਹ ਕਰਨ ਦਾ ਜਤਨ ਕਰਨਾ, ਉਨ੍ਹਾਂ ਦੀ ਬੇਈਮਾਨ ਮਾਨਸਿਕਤਾ ਅਤੇ ਗਲਤ
ਪਹੁੰਚ ਦਾ ਪ੍ਰਗਟਾਵਾ ਨਹੀਂ ਤਾਂ ਹੋਰ ਕੀ ਹੈ?
ਵੀਰ ਜੀ ਦੀ ਗਲਤ ਪਹੁੰਚ ਇਥੇ ਹੀ ਬਰਕਰਾਰ ਨਹੀਂ, ਬਲਕਿ ਗੁਰਬਾਣੀ ਸਮਝ
ਪ੍ਰਤੀ ਵੀ ਬਰਕਰਾਰ ਹੈ। ਅਸੀਂ ਪਿਛਲੇ ਭਾਗ ਵਿੱਚ ਵੀਰ ਜੀ ਦੇ ਇਸ ਬਿਆਨ ਕਿ ਗੁਰਬਾਣੀ ਤੀਰਥ, ਆਰਤੀ,
ਜਪ ਆਦਿ ਨੂੰ ਰੱਦ ਨਹੀਂ ਕਰਦੀ, ਨੂੰ ਗਲਤ ਦਰਸਾਉਣ ਲਈ ਕੁੱਝ ਗੁਰਬਾਣੀ ਵਾਕ ਹਵਾਲੇ ਵਜੋਂ ਵਰਤੇ ਸਨ।
ਪਰ ਵੀਰ ਜੀ ਨੇ ਆਪਣੇ ਤਾਜ਼ਾ ਪੱਤਰ ਵਿੱਚ ਉਨ੍ਹਾਂ ਗੁਰਬਾਣੀ ਹਵਾਲਿਆਂ ਨੂੰ ਨਜ਼ਰ-ਅੰਦਾਜ਼ ਕਰਕੇ ਉਹੀ
ਪੁਰਾਣਾ ਰਾਗ ਫਿਰ ਅਲਾਪਿਆ ਹੈ ਕਿ ਬਾਣੀ ਤੀਰਥ, ਆਰਤੀ, ਜਪ ਆਦਿ ਨੂੰ ਰੱਦ ਨਹੀਂ ਕਰਦੀ। ਸੋ ਸਾਡੀ
ਜਾਚੇ ਵੀਰ ਜੀ ਦੀ ਗੁਰਬਾਣੀ ਸਮਝ ਪ੍ਰਤੀ ਪਹੁੰਚ ਗਲਤ ਹੈ।
ਸਾਡੀ ਗੁਰਬਾਣੀ ਸਮਝ ਕਹਿੰਦੀ ਹੈ ਕਿ
ਗੁਰਬਾਣੀ ਪ੍ਰਚਲਿਤ ਤੀਰਥ, ਜਪ-ਤੱਪ ਆਦਿਕ ਕਰਮਕਾਂਡਾਂ ਦਾ ਸਪਸ਼ਟ ਖੰਡਨ ਕਰਦੀ ਹੈ। ਹਾਂ ਕਈਂ ਥਾਂ
ਇਨ੍ਹਾਂ ਦੇ ਖੰਡਨ ਲਈ ਅਸਲ ਤੀਰਥ, ਆਰਤੀ, ਜਪ ਆਦਿ ‘ਨਾਮ’ ਨੂੰ ਕਹਿਣ ਦਾ ਢੰਗ ਵੀ ਵਰਤਿਆ ਗਿਆ ਹੈ।
ਵੀਰ ਹਰਦੇਵ ਸਿੰਘ ਜੀ ਨੇ ਆਪਣੇ ਤਾਜ਼ਾ ਪੱਤਰਾਂ ਵਿੱਚ ਇੱਕ ਥਾਂ ਜੰਮੂ
ਰਹਿੰਦੇ ਪਰਿਵਾਰ ਦੇ ਇੱਕ ਮੁੱਢਲੇ ਸੇਵਾਦਾਰ ਅਤੇ ਸੰਪਾਦਕੀ ਮੰਡਲ ਦੇ ਮੈਂਬਰ ਵੱਲ ਇਸ਼ਾਰਾ ਕਰਦੇ
ਲਿਖਿਆ ਸੀ ਕਿ ਉਨ੍ਹਾਂ ਨੂੰ ਮੈ ਚੰਗੀ ਤਰਾਂ ਜਾਣਦਾ ਹਾਂ ਇਸ ਕਰਕੇ ਮੈਨੂੰ ਪਤਾ ਹੈ ਕਿ ਮੇਰੇ ਪ੍ਰਤੀ
ਵਰਤੀ ਸ਼ਬਦਾਵਲੀ ਉਨ੍ਹਾਂ ਦੀ ਨਹੀਂ ਹੋ ਸਕਦੀ। ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਪਰਿਵਾਰ ਦੀ
ਹਰ ਲਿਖਤ ‘ਸੰਪਾਦਕੀ ਮੰਡਲ’ ਦੀ ਆਪਸੀ ਵਿਚਾਰ ਉਪਰੰਤ ਪ੍ਰਵਾਣ ਹੋ ਕੇ ਹੀ ਕਿਸੇ ਥਾਂ ਛਪਦੀ ਹੈ।
ਸੋ ਸਾਡੀ ਹਰ ਲਿਖਤ ਦੇ
‘ਅੱਖਰ-ਅੱਖਰ’ ਨਾਲ ਪੂਰਾ ਸੰਪਾਦਕੀ ਮੰਡਲ ਸਹਿਮਤ ਹੁੰਦਾ ਹੈ।
ਇਸੇ ਕਾਰਨ ਸਾਡਾ ਪੱਖ ਕਈਂ ਵਾਰ ਦੇਰ ਨਾਲ ਆਉਂਦਾ ਹੈ
ਕਿਉਂਕਿ ਅਸੀਂ ਪਹਿਲਾਂ ਵਿਅਸਤ ਸ਼ਡਿਉਲ ਵਿਚੋਂ ਸਮਾਂ ਕੱਡ ਕੇ ਲਿਖਣਾ ਹੁੰਦਾ ਹੈ, ਫੇਰ ਜਦੋਂ ਸਾਰਾ
ਸੰਪਾਦਕੀ ਮੰਡਲ ਉਪਲਬਦ ਹੋਵੇ, ਉਸ ਸਮੇਂ ਵਿਚਾਰ ਕਰਦੇ ਹਾਂ ਅਤੇ ਫੇਰ ਜਾ ਕੇ ਛਪਦਾ ਹੈ। ਸ਼ਾਇਦ ਸਿੱਖ
ਪੰਥ ਵਿੱਚ ਪਰਿਵਾਰ ਹੀ ਇਕੋ ਇੱਕ ਐਸਾ ਮੰਚ ਹੈ, ਜਿਸਦੀ ਹਰ ਲਿਖਤ ਛਪਣ ਤੋਂ ਪਹਿਲਾਂ ਇਸ ਤਰਾਂ
ਪੜਚੋਲੀ ਜਾਂਦੀ ਹੈ, ਵਰਨਾ ਬਾਕੀ ਲੇਖਕ ਤਾਂ ਜੋ ਮਨ ਵਿੱਚ ਆਇਆ ਲਿਖ ਛੱਡਿਆ ਅਤੇ ਫਟਾਫਟ ਪ੍ਰਕਾਸ਼ਿਤ
ਕਰਨ ਲਈ ਭੇਜ ਦਿਤਾ।
ਵੀਰ ਹਰਦੇਵ ਸਿੰਘ ਜੀ ਨੇ ਆਪਣੀ ਲਿਖਤਾਂ ਵਿੱਚ ਇੱਕ ਗਿਲਾ ਇਹ ਵੀ ਕੀਤਾ ਹੈ
ਕਿ ਅਸੀਂ ਕਈਂ ਥਾਂ ਕਿਸੇ ਦੀ ਗੱਲ ਦਾ ਹਵਾਲਾ ਦੇਣ ਲਈ ਉਸਦੀ ਸ਼ਬਦਾਵਲੀ ਹੂ-ਬ-ਹੂ ਨਹੀਂ ਦੇਂਦੇ। ਇਹ
ਗਿਲਾ ਤਕਨੀਕੀ ਪੱਖੋਂ ਸਹੀ ਹੈ। ਸਮੇਂ ਦੀ ਘਾਟ ਕਾਰਨ ਸਾਡੇ ਲਈ ਹਰ ਕਿਸੇ ਦੀ ਪੁਰਾਣੀ ਲਿਖਤ ਨੂੰ
ਲੱਭ ਕੇ ਉਸ ਦੀ ਹੂ-ਬ-ਹੂ ਸ਼ਬਦਾਵਲੀ ਕੋਟ ਕਰਨਾ ਸੰਭਵ ਨਹੀਂ ਹੋ ਪਾਉਂਦਾ। ਸੋ ਆਪਣੀ ਯਾਦਾਸ਼ਤ ਨਾਲ
ਅਸੀਂ ਉਸ ਲੇਖਕ ਦੀ ਗੱਲ ਨੂੰ ਕਈਂ ਵਾਰ ਆਪਣੀ ਸ਼ਬਦਾਵਲੀ ਵਿੱਚ ਲਿਖ ਦੇਂਦੇ ਹਾਂ। ਇਸ ਪਿੱਛੇ ਕੋਈ
ਗਲਤ ਭਾਵਨਾ ਨਹੀਂ, ਸਮੇਂ ਦੀ ਕਮੀ ਦੀ ਮਜ਼ਬੂਰੀ ਹੈ। ਸਾਡੀ ਸੁਹਿਰਦਤਾ ਦਾ ਸਬੂਤ ਹੀ ਵੀਰ ਜੀ ਨੇ ਆਪ
ਹੀ ਦੇ ਦਿਤਾ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਦੀ ਗੱਲ ਨੂੰ ਆਪਣੀ ਸ਼ਬਦਾਵਲੀ ਵਿੱਚ ਕੋਟ ਕਰਨ ਤੇ ਜਦੋਂ
ਇਤਰਾਜ਼ ਹੋਇਆ ਤਾਂ ਅਸੀਂ ਆਪਣੇ ਸੰਪਾਦਕੀ ਵਿੱਚ ਉਸ ਨੂੰ ਬਦਲ ਵੀ ਲਿਆ।
ਮਨਜੀਤ ਸਿੰਘ ਖਾਲਸਾ ਮੋਹਾਲੀ
ਵੀਰ ਮਨਜੀਤ ਸਿੰਘ ਜੀ ਖਾਲਸਾ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਜਥੇਬੰਦੀ ਦੇ
ਆਫਿਸ ਇੰਚਾਰਜ ਹਨ ਅਤੇ ਕਾਫੀ ਸਮੇਂ ਤੋਂ ਸੁਚੇਤ ਪੰਥਕ ਧਿਰਾਂ ਵਿੱਚ ਵਿਚਰਦੇ ਰਹੇ ਹਨ। ਉਨ੍ਹਾਂ ਦੀ
ਪਛਾਣ ਇੱਕ ਕੀਰਤਨੀਏ ਵਜੋਂ ਵੀ ਚੰਗੀ ਹੈ। ਪਿੱਛਲੇ ਕੁੱਝ ਸਮੇਂ ਤੋਂ ਉਨ੍ਹਾਂ ਨੇ ਫੇਸ ਬੁੱਕ ਤੇ
‘ਤੱਤ ਗੁਰਮਤਿ ਪਰਿਵਾਰ’ ਅਤੇ ‘ਸਿੱਖ ਮਾਰਗ’ ਖਿਲਾਫ ਕੂੜ ਪ੍ਰਾਪੇਗੰਡਾ ਕਰਨ ਦੀ ਇੱਕ ਮੁਹਿੰਮ ਚਲਾਈ
ਹੋਈ। ਵੈਸੇ ਤਾਂ ਫੇਸਬੁੱਕ ਤੇ ਹੀ ਹੋਰ ਸੁਚੇਤ ਸੱਜਣਾਂ ਨੇ ਉਨ੍ਹਾਂ ਦੇ ਇਸ ਕੂੜ-ਪ੍ਰਚਾਰ ਦਾ ਪਾਜ
ਨੰਗਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਉਨ੍ਹਾਂ ਨੂੰ ਲਾਜਵਾਬ ਕਰ ਦਿੱਤਾ ਹੈ। ਪਰ ਕਿਉਂਕਿ
ਪਰਿਵਾਰ ਉਨ੍ਹਾਂ ਦੇ ਕੂੜ-ਪ੍ਰਚਾਰ ਦਾ ਇੱਕ ਮੁੱਖ ਨਿਸ਼ਾਨਾ ਹੈ, ਸੋ ਇਸ ਦੁਸ਼ –ਪ੍ਰਚਾਰ ਦਾ ਸੱਚ
ਸਾਹਮਣੇ ਲਿਆਉਣ ਲਈ ਆਪਣਾ ਪੱਖ ਰੱਖਣਾ ਜ਼ਰੂਰੀ ਹੈ। ਆਪਣਾ ਪੱਖ ਸ਼ੁਰੂ ਕਰਨ ਤੋਂ ਪਹਿਲਾਂ ਵੀਰ ਜੀ
ਵਲੋਂ ਫੇਸ ਬੁਕ ਤੇ ਪਾਏ ਕੂੜ ਦੇ ਖਿਲਾਰੇ ਦੇ ਕੁੱਝ ਅੰਸ਼ ਹੂ-ਬ-ਹੂ ਸਾਂਝੇ ਕਰ ਲੈਂਦੇ ਹਾਂ।
ਸਿਰਲੇਖ: ਸਿਖ ਮਾਰਗ ਅਤੇ ਤੱਤ ਗੁਰਮਤਿ ਪਰਿਵਾਰ ਦਾ ਲੁਕਵਾਂ ਏਜੰਡਾ
ਤੱਤ ਗੁਰਮਤਿ ਪਰਿਵਾਰ ਦਾ ਏਜੰਡਾ ਇਹ ਹੈ
1. ਦਸ ਗੁਰੂ ਸਾਹਿਬਾਨ ਤੋਂ ਗੁਰੂ ਵਿਸ਼ੇਸ਼ਨ ਖੋਹਣਾ, ਸਿੱਖ ਸੋਚ ਅਤੇ ਜੀਵਨ
ਜਾਚ/ਅਰਦਾਸ ਵਿਚੋਂ ਉਨ੍ਹਾਂ ਦੇ ਨਾਵਾਂ ਨੂੰ ਬਾਹਰ ਕੱਡਣਾ।
2. ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਮਹੱਤਵ ਅਤੇ ਸਤਿਕਾਰ ਨੂੰ ਸਿੱਖਾਂ
ਵਿਚੋਂ ਖਤਮ ਕਰਣਾ।
3. ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਨੂੰ ਨਕਾਰਦੇ ਹੋਏ ਖਤਮ ਕਰਨ ਦੀ ਜੁਗਤ
ਉਲੀਕਣਾ।
4. ਗੁਰੂਆਂ ਦੀ ਸਾਜੀ ਪੰਥਕ ਬਣਾਵਟ ਨੂੰ ਖਤਮ ਕਰਨਾ।
5. ਕੇਸਾਂ ਨੂੰ ਕਕਾਰ ਵਜੋਂ ਖਤਮ ਕਰਨਾ
ਵੀਰ ਮਨਜੀਤ ਸਿੰਘ ਜੀ ਖਾਲਸਾ ਵਲੋਂ ਦਰਸਾਏ ਪਰਿਵਾਰ ਦੇ ਉਪਰੋਕਤ ਏਜੰਡੇ ਦੀ
ਪੜਚੋਲ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਪਿਛੋਕੜ ਦੀ ਥੋੜੀ ਜਾਨਕਾਰੀ ਲੈਣੀ ਵੀ ਲਾਹੇਵੰਦ ਹੋਵੇਗੀ।
ਵੀਰ ਜੀ 2008 ਵਿੱਚ ਸਥਾਪਿਤ ‘ਤੱਤ ਗੁਰਮਤਿ ਪਰਿਵਾਰ’ ਦੇ ਮੁੱਢਲੇ ਚਾਰ ਪ੍ਰਬੰਧਕੀ ਸੇਵਾਦਾਰਾਂ
ਵਿਚੋਂ ਇੱਕ ਸਨ। ਪਰਿਵਾਰ ਵਲੋਂ ਰਿਲੀਜ਼ ਪਹਿਲੀਆਂ ਦੋ ਪੁਸਤਕਾਂ “ਮਨਮੱਤ ਤੋਂ ਗੁਰਮਤਿ ਵੱਲ ਵਾਪਸੀ
ਦਾ ਸਫਰ ਭਾਗ 1 ਅਤੇ 2’ ਨਾਲ ਵੀ ਇਹ ਪੂਰੀ ਤਰਾਂ ਸਹਿਮਤ ਰਹੇ ਹਨ। ਪਹਿਲੀ ਪੁਸਤਕ ਦੇ ਸੰਪਾਦਕੀ
ਮੰਡਲ ਵਿੱਚ ਇਨ੍ਹਾਂ ਦਾ ਨਾਮ ਅੱਜ ਵੀ ਵੇਖਿਆ ਜਾ ਸਕਦਾ ਹੈ। ਪਰਿਵਾਰ ਨਾਲ ਇਨ੍ਹਾਂ ਦੀ ਦੂਰੀ ਵੱਧਣ
ਦਾ ਇਕੋ-ਇਕ ਕਾਰਨ ਪ੍ਰੋ. ਦਰਸ਼ਨ ਸਿੰਘ ਜੀ ਸ਼ਖਸੀਅਤ ਪ੍ਰਤੀ ਗੈਰ-ਸਿਧਾਂਤਕ ਝੁਕਾਅ ਸੀ। ਪ੍ਰੋ. ਦਰਸ਼ਨ
ਸਿੰਘ ਜੀ ਦੇ ਸਿੱਖ ਰਹਿਤ ਮਰਿਯਾਦਾ ਸੰਬੰਧੀ ਦੁਬਿਧਾ-ਪੂਰਨ ਸਟੈਂਡ ਬਾਰੇ ਉਨ੍ਹਾਂ ਨੂੰ ਸਵੈ-ਪੜਚੋਲ
ਕਰਨ ਦੀ ਬੇਨਤੀ ਕਰਨ ਦੇ ਮਕਸਦ ਨਾਲ ਪਰਿਵਾਰ ਨੇ ਉਨ੍ਹਾਂ ਨੂੰ ਇੱਕ ‘ਨਿੱਜੀ-ਪੱਤਰ’ ਲਿਖਣ ਦਾ ਫੈਸਲਾ
ਕੀਤਾ। (ਹੁਣ ਇਸ ਸਟੈਂਡ ਵਿੱਚ ਕਾਫੀ ਸੁਧਾਰ ਹੋ ਚੁੱਕਾ ਹੈ)। ਇਸ ਫੈਸਲੇ ਨਾਲ ਅਸਹਿਮਤੀ ਜਤਾਉਂਦੇ
ਹੋਏ ਮਨਜੀਤ ਸਿੰਘ ਨੇ ਇਹ ਸ਼ਰਤ ਲਾ ਦਿਤੀ ਕਿ ਜੇ ਤੁਸੀ ਪ੍ਰੋ. ਜੀ ਨੂੰ ਕੋਈ ਖੱਤ ਲਿਖਣਾ ਹੈ ਜਾਂ
ਆਲੋਚਣਾ ਕਰਨੀ ਹੈ ਤਾਂ ਮੈਂ ਆਪ ਜੀ ਨਾਲ ਨਹੀਂ ਚਲ ਸਕਦਾ। ਪਰਿਵਾਰ ਦੇ ਬਾਕੀ ਮੁੱਢਲੇ ਸੇਵਾਦਾਰਾਂ
ਨੇ ਦ੍ਰਿੜਤਾ ਨਾਲ ਕਿਹਾ ਕਿ ਪਰਿਵਾਰ ਦੀ ਕਾਇਮੀ ਦਾ ਇੱਕ ਮਕਸਦ ਗੁਰਮਤਿ ਸਿਧਾਂਤ ਦੀ ਕਸਵੱਟੀ ਤੇ,
ਬਿਨਾਂ ਕਿਸੇ ਸ਼ਖਸੀਅਤ ਦੇ ਪ੍ਰਭਾਵ ਹੇਠ ਆਇਆਂ, ਖਰਾ ਸੱਚ ਪੇਸ਼ ਕਰਨਾ ਹੈ। ਅਸੀਂ ਕਿਸੇ ਮੈਂਬਰ ਦੀ
ਸ਼ਰਤ/ਦਬਾਅ ਹੇਠ ਆ ਕੇ ‘ਖਰਾ ਸੱਚ’ ਪੇਸ਼ ਕਰਨ ਦੀ ਆਪਣੀ ਪਹੁੰਚ ਨੂੰ ਨਹੀਂ ਤਿਆਗ ਸਕਦੇ। ਇਸੇ ਫੈਸਲੇ
ਤੋਂ ਅਸਹਿਮਤ ਹੋ ਕੇ ਵੀਰ ਜੀ ਨੇ ਪਰਿਵਾਰ ਦੀ ਮੈਂਬਰਸ਼ਿਪ ਛੱਡ ਦਿਤੀ। ਉਸ ਵੇਲੇ ਇਹੀ ਇਕੋ ਇੱਕ ਕਾਰਨ
ਸੀ ਉਨ੍ਹਾਂ ਦੇ ਪਰਿਵਾਰ ਛੱਡਣ ਦਾ ਜਿਸ ਨੂੰ ਵੀਰ ਜੀ ਹੁਣ ਪ੍ਰਾਪੇਗੰਡਾ ਕਰਨ ਲਈ ਹੋਰ ਦਾ ਹੋਰ
ਪ੍ਰਚਾਰ ਰਹੇ ਹਨ। ਇਸ ਹਕੀਕਤ ਨੂੰ ਵੀਰ ਜੀ ਦਾ ਜ਼ਮੀਰ ਚੰਗੀ ਤਰਾਂ ਜਾਣਦਾ ਹੈ, ਪਰ ਸੱਚਾਈ ਇਹ ਹੈ ਕਿ
ਗੁੱਸੇ, ਨਫਰਤ, ਈਰਖਾ ਆਦਿ ਅਲਾਮਤਾਂ ਹੇਠ ਮਨੁੱਖ ‘ਜ਼ਮੀਰ’ ਨੂੰ ਮਾਰਨ ਵਿੱਚ ਵੀ ਕੋਈ ਸੰਕੋਚ ਨਹੀਂ
ਕਰਦਾ। ਵੀਰ ਜੀ ਵੀ ਵੈਸਾ ਹੀ ਕਰ ਰਹੇ ਹਨ।
ਆਉ ਹੁਣ ਉਨ੍ਹਾਂ ਵਲੋਂ ਦੱਸੇ ਪਰਿਵਾਰ ਦੇ ‘ਲੁਕਵੇਂ ਏਜੰਡੇ’ ਦਾ ਸੱਚ
ਨੁਕਤਾਵਾਰ ਸਾਂਝਾ ਕਰ ਲੈਂਦੇ ਹਾਂ।
1. ਦਸ ਗੁਰੂ ਸਾਹਿਬਾਨ ਤੋਂ ਗੁਰੂ ਵਿਸ਼ੇਸ਼ਨ ਖੋਹਣਾ, ਸਿੱਖ ਸੋਚ ਅਤੇ ਜੀਵਨ
ਜਾਚ/ਅਰਦਾਸ ਵਿਚੋਂ ਉਨ੍ਹਾਂ ਦੇ ਨਾਵਾਂ ਨੂੰ ਬਾਹਰ ਕੱਡਣਾ।
ਸਾਡਾ ਪੱਖ:
ਸਾਡੀ
ਗੁਰਮਤਿ ਸਮਝ ਅਨੁਸਾਰ ਨਾਨਕ ਸਰੂਪਾਂ ਸਮੇਤ ਕਿਸੇ ਵੀ ਦੇਹਧਾਰੀ ਲਈ ‘ਗੁਰੂ’ ਵਿਸ਼ੇਸ਼ਨ ਵਰਤਣ ਦੀ
ਗਵਾਹੀ ਗੁਰਮਤਿ ਨਹੀਂ ਭਰਦੀ। ਅਸੀਂ ਇਹ ਵਿਚਾਰ ਨਿਮਰਤਾ ਸਾਹਿਤ ਪਰਿਵਾਰ ਦੀ ਕਾਇਮੀ ਤੋਂ ਹੀ ਪਾਠਕਾਂ
ਸਾਹਮਣੇ ਰੱਖ ਰਹੇ ਹਾਂ। ਪਰਿਵਾਰ ਦੀ ਪਹਿਲੀ ਪੁਸਤਕ ਦੇ ਪਹਿਲੇ ਤਿੰਨ ਲੇਖ ਇਸੇ ਵਿਚਾਰ ਨੂੰ ਸਮਰਪਿਤ
ਹਨ। ਇਸ ਪੁਸਤਕ ਨਾਲ ਵੀਰ ਜੀ ਪੂਰੀ ਤਰਾਂ ਸਹਿਮਤ ਸਨ। ਪੁਸਤਕ ਦੇ ਸੰਪਾਦਕੀ ਮੰਡਲ ਵਿੱਚ ਉਨ੍ਹਾਂ ਦਾ
ਨਾਮ ਵੀ ਦਰਜ ਹੈ। ਇਹ ਪੁਸਤਕ ਦਿਸੰਬਰ 2008 ਵਿੱਚ ਵੀਰ ਜੀ ਨੇ ਆਪ ਨਾਲ ਹੋ ਕੇ ਰਿਲੀਜ਼ ਕਰਵਾਈ ਸੀ।
ਜਿਸ ਗੱਲ ਨਾਲ ਵੀਰ ਜੀ ਆਪ ਸਹਿਮਤ ਰਹੇ ਹਨ ਹੁਣ ਉਸ ਨੂੰ ਸਨਸਨੀਖੇਜ਼ ਬਣਾ ਕੇ ਫਤਵੇਬਾਜ਼ੀ ਕਰਨਾ
ਬੇਈਮਾਨੀ ਤੋਂ ਵੱਧ ਕੁੱਝ ਨਹੀਂ ਹੈ। ਅਸੀਂ ਇਹ ਵਿਚਾਰ ਸ਼ੁਰੂ ਤੋਂ ਦੇ ਰਹੇ ਹਾਂ, ਕਿਸੇ ਨੂੰ ਧੱਕੇ
ਨਾਲ ਮੰਨਣ ਲਈ ਮਜ਼ਬੂਰ ਨਹੀਂ ਕਰ ਰਹੇ। ਸੋ ਇਹ ਵਿਚਾਰ ਪਰਿਵਾਰ ਦੇ ਜ਼ਾਹਰ ਵਿਚਾਰ ਹਨ, ਕੋਈ ਲੁਕਵਾਂ
ਏਜੰਡਾ ਨਹੀਂ।
ਸਿੱਖ ਰਹਿਤ ਮਰਿਯਾਦਾ ਦੀਆਂ ਕਮੀਆਂ ਦੀ ਪੜਚੋਲ ਕਰਦਾ ਸਾਡਾ ਲੇਖ ਵੀ ਸਾਡੀ
ਪਹਿਲੀ ਪੁਸਤਕ ਦਾ ਹਿੱਸਾ ਹੈ, ਜਿਸ ਨੂੰ ਵੀਰ ਜੀ ਦੀ ਪੂਰਨ ਸਹਿਮਤੀ ਪ੍ਰਾਪਤ ਸੀ। ਅਸੀਂ ਪਰਿਵਾਰ
ਵਲੋਂ ਸੁਝਾਈ ਅਰਦਾਸ ਵਿੱਚ ਨਾਨਕ ਸਰੂਪਾਂ ਨਾਲ ਹੋਰ ਬਾਣੀਕਾਰਾਂ ਦਾ ਜ਼ਿਕਰ ਵੀ ਕੀਤਾ ਸੀ, ਨਾ ਕਿ
ਨਾਨਕ ਸਰੂਪਾਂ ਦਾ ਜ਼ਿਕਰ ਕੱਡ ਦਿਤਾ ਸੀ। ਇਸ ਸੱਚਾਈ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿਉਂਕਿ ਇਹ
‘ਅਰਦਾਸ’ ਅੱਜ ਵੀ ਸਾਡੀ ਵੈਬ-ਸਾਈਟ ਉਤੇ ਪਈ ਹੈ। ਇਹ ਅਰਦਾਸ ਤਿਆਰ ਕਰਨ ਵੇਲੇ ਵੀਰ ਜੀ ਆਪ ਵੀ
ਮੌਜੂਦ ਸਨ ਅਤੇ ਉਨ੍ਹਾਂ ਨੇ ਸਹਿਮਤੀ ਵੀ ਦਿਤੀ ਸੀ। ਸਾਡੀ ਕਿਸੇ ਲਿਖਤ ਵਿੱਚ ਐਸਾ ਲਿਖਿਆ ਹੋਵੇ ਕਿ
ਨਾਨਕ ਸਰੂਪਾਂ ਦੇ ਨਾਮ ਯਾਦ ਰੱਖਣੇ ਮਨਮੱਤ ਹੈ ਤਾਂ ਉਸ ਦਾ ਹਵਾਲਾ ਦੇਣਾ ਚਾਹੀਦਾ ਸੀ।
ਸਪਸ਼ਟ ਹੈ ਉਪਰੋਕਤ ਨੁਕਤੇ ਵਿੱਚ ਵੀਰ ਜੀ ਜਿਨ੍ਹਾਂ ਤੱਥਾਂ ਨੂੰ ਤਰੋੜ-ਮਰੋੜ
ਕੇ ਸਨਸਨੀਖੇਜ਼ ਬਣਾ ਕੇ ਪੇਸ਼ ਕਰ ਰਹੇ ਹਨ, ਉਨ੍ਹਾਂ ਵਿਚੋਂ ਬਹੁੱਤੀਆਂ ਨਾਲ ਉਹ ਕਿਸੇ ਸਮੇਂ ਆਪ
ਸਹਿਮਤ ਰਹੇ ਹਨ। ਕਿਸੇ ਨੂੰ ਕਿਸੇ ਵੀ ਸਮੇਂ ਵਿਚਾਰ ਬਦਲ ਲੈਣ ਦਾ ਪੂਰਾ ਹੱਕ ਹੈ ਪਰ ਉਨ੍ਹਾਂ
ਵਿਚਾਰਾਂ ਵਾਲਿਆਂ ਨੂੰ ਸਾਜ਼ਿਸ਼ ਜਾਂ ਲੁਕਵਾਂ ਏਜੰਡਾ ਆਦਿ ਦੇ ਕੇ ਬੌਖਲਾਹਟ ਪੈਦਾ ਕਰਨੀ ਸਾੜੇ, ਈਰਖਾ
ਹੇਠ ਪੈਦਾ ਹੋਏ ਮਾਨਸਿਕ ਵਿਕਾਰ ਦੀ ਨਿਸ਼ਾਨੀ ਹੈ।
2. ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਮਹੱਤਵ ਅਤੇ ਸਤਿਕਾਰ ਨੂੰ ਸਿੱਖਾਂ
ਵਿਚੋਂ ਖਤਮ ਕਰਣਾ।
ਸਾਡਾ ਪੱਖ:
ਇਸ
ਬੇਹੂਦਾ ਅਤੇ ਮੰਦ ਇਲਜ਼ਾਮ ਦੇ ਹੱਕ ਵਿੱਚ ਵੀਰ ਜੀ ਨੇ ਪਰਿਵਾਰ ਦੀ ਕਿਸੇ ਲਿਖਤ ਦਾ ਕੋਈ ਹਵਾਲਾ ਨਹੀਂ
ਦਿਤਾ। ਇਹ ਤੱਥ ਹੀ ਉਨ੍ਹਾਂ ਨੇ ਮਨ ਵਿਚਲੀ ਮੰਦਭਾਵਨਾ ਨੂੰ ਸਾਬਿਤ ਕਰਦਾ ਹੈ। ਪਰਿਵਾਰ ਨੇ ਆਪਣੀ
ਕਿਸੇ ਵੀ ਲ਼ਿਖਤ ਵਿੱਚ ਐਸਾ ਨਹੀਂ ਲਿਖਿਆ ਕਿ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪ ਦਾ ਕੋਈ
ਮਹੱਤਵ ਨਹੀਂ ਅਤੇ ਇਸ ਦਾ ਸਤਿਕਾਰ ਨਹੀਂ ਕਰਨਾ ਚਾਹੀਦਾ। ਸੋ ਇਥੇ ਵੀ ਪਰਿਵਾਰ ਖਿਲਾਫ ਮੰਦਭਾਵਨਾ
ਹੇਠ ਕੂੜ ਪ੍ਰਚਾਰ ਕਰਨ ਦੇ ਮਕਸਦ ਨਾਲ ਹੀ ਵੀਰ ਜੀ ਦਾ ਵਲੋਂ ਫੈਲਾਈ ਜਾ ਰਹੀ ਕੂੜ ਦੀ ਧੂੜ ਸਪਸ਼ਟ
ਨਜ਼ਰ ਆ ਰਹੀ ਹੈ।
3. ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਨੂੰ ਨਕਾਰਦੇ ਹੋਏ ਖਤਮ ਕਰਨ ਦੀ ਜੁਗਤ
ਉਲੀਕਣਾ।
ਸਾਡਾ ਪੱਖ:
ਪਰਿਵਾਰ
ਦੀ ਕਿਸ ਲਿਖਤ ਵਿੱਚ ‘ਅਕਾਲ ਤਖਤ’ ਦੀ ਹੋਂਦ ਤੋਂ ਇਨਕਾਰ ਕਰਨ ਦੀ ਗੱਲ ਲਿਖੀ ਹੈ, ਇਸ ਦਾ ਹਵਾਲਾ
ਵੀਰ ਜੀ ਨੇ ਨਹੀਂ ਦਿਤਾ। ਪਰਿਵਾਰ ਦੀ ਮੁੱਢਲੀ ਜਾਨਕਾਰੀ ਵਿੱਚ ਸਪਸ਼ਟ ਦਰਜ ਹੈ ਕਿ ਪਰਿਵਾਰ ਅਕਾਲ
ਤਖਤ ਨੂੰ ਉਸ ਰੂਪ ਵਿੱਚ ਸਮਰਪਿਤ ਹੈ, ਜਿਸ ਮਕਸਦ ਅਤੇ ਰੂਪ ਨਾਲ ਛੇਂਵੇ ਪਾਤਸ਼ਾਹ ਜੀ ਨੇ ਇਸ ਦੀ
ਸਾਜਨਾ ਕੀਤੀ ਸੀ। ਅਸੀਂ ਇਸ ਬਾਰੇ ਵੀ ਸਪਸ਼ਟ ਹਾਂ ਕਿ ਹਾਕਮ-ਪੁਜਾਰੀ ਗਠਜੋੜ ਨੇ ਇਸ ਦਾ ਸਰੂਪ ਬਦਲ
ਕੇ ਇਸ ਨੁੰ ਇੱਕ ਕਚਿਹਰੀ ਦਾ ਰੂਪ ਦੇ ਦਿਤਾ ਹੈ, ਜਿਸ ਨੂੰ ਅਸੀਂ ਕੋਈ ਮਾਨਤਾ ਨਹੀਂ ਦਿੰਦੇ।
ਸਪਸ਼ਟ ਹੈ ਵੀਰ ਜੀ ਨੇ ਗੁੰਮਰਾਹ ਕਰਨ ਦੇ ਮਕਸਦ ਨਾਲ ਇਥੇ ਵੀ ਆਪਣੀ
ਮੰਦਬਿਰਤੀ ਦਾ ਹੀ ਪ੍ਰਗਟਾਵਾ ਕਰਦੇ ਹੋਏ ਕੂੜ ਦੀ ਪਾਲ ਖੜੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ।
4. ਗੁਰੂਆਂ ਦੀ ਸਾਜੀ ਪੰਥਕ ਬਣਾਵਟ ਨੂੰ ਖਤਮ ਕਰਨਾ।
ਸਾਡਾ ਪੱਖ:
ਇਥੇ ਵੀਰ
ਜੀ ਨੇ ਸਪਸ਼ਟ ਨਹੀਂ ਕੀਤਾ ਕਿ ਉਨ੍ਹਾਂ ਦੇ ਇਸ ਇਲਜ਼ਾਮ ਦਾ ਭਾਵ ਕੀ ਹੈ? ਜੇ ਉਹ ਸਾਡੇ ਲਿਖਤ ਦਾ
ਹਵਾਲਾ ਦੇ ਕੇ ਸਪਸ਼ਟ ਗੱਲ ਕਰਦੇ ਤਾਂ ਕੁੱਝ ਸਮਝ ਪੈਂਦੀ। ਪਰ ਉਨ੍ਹਾਂ ਦਾ ਮਕਸਦ ਤਾਂ ਝੂਠੀ ਅਤੇ
ਸਨਸਨੀਖੇਜ਼ ਰਿਪੋਰਟਿੰਗ ਕਰਕੇ ਪਾਠਕਾਂ ਦੇ ਮਨ ਵਿੱਚ ਪਰਿਵਾਰ ਪ੍ਰਤੀ ਭੜਕਾਹਟ ਪੈਦਾ ਕਰਨਾ ਹੀ ਹੈ,
ਸੋ ਉਹ ਸਪਸ਼ਟ ਕਿਵੇਂ ਲਿਖ ਸਕਦੇ ਹਨ?
5. ਕੇਸਾਂ ਨੂੰ ਕਕਾਰ ਵਜੋਂ ਖਤਮ ਕਰਨਾ
ਸਾਡਾ ਪੱਖ:
ਅਸੀਂ
ਗੁਰਮਤਿ ਦੀ ਰੋਸ਼ਨੀ ਵਿੱਚ ਕਕਾਰਾਂ ਨੂੰ ਇੱਕ ਮਨੁੱਖ ਦੀਆਂ ਲੋੜਾਂ ਮੰਨਦੇ ਹਾਂ ਨਾ ਕਿ ਕੋਈ ਧਾਰਮਿਕ
ਚਿੰਨ੍ਹ। ਨਾਨਕ ਸਰੂਪਾਂ ਨੇ ਧਾਰਮਿਕ ਪਹਿਰਾਵੇ ਦੇ ਤੌਰ ਤੇ ਕਿਸੇ ਬਾਹਰੀ ਚਿੰਨ੍ਹ ਨੂੰ ਮਾਨਤਾ ਨਹੀਂ
ਦਿਤੀ। ਇਸੇ ਸੋਚ ਹੇਠ ਮਾਲਾ, ਤਿਲਕ, ਜਨੇਉ ਆਦਿਕ ਚਿੰਨ੍ਹਾਂ ਦਾ ਖੰਡਨ ਗੁਰਬਾਣੀ ਵਿੱਚ ਸਪਸ਼ਟ ਮਿਲਦਾ
ਹੈ। ਪਰ ਸਿੱਖਾਂ ਨੇ ਇਸ ਗੁਰਮਤਿ ਸੇਧ ਨੂੰ ਵਿਸਾਰ ਕੇ ਕਕਾਰਾਂ ਨੂੰ ਹੀ ਧਾਰਮਿਕ ਚਿੰਨ੍ਹ ਮੰਨਣਾ
ਅਤੇ ਪ੍ਰਚਾਰਨਾ ਸ਼ੁਰੂ ਕਰ ਦਿਤਾ। ਇੱਸੇ ਚਿੰਨ੍ਹਵਾਦ ਦੀ ਅਲਾਮਤ ਕਾਰਨ ਕਿਰਪਾਨ ਇੱਕ ਹਥਿਆਰ ਦੀ ਥਾਂ
ਚਿੰਨ੍ਹ ਬਣਦੀ ਹੋਈ ਡੋਰੀ ਤੋਂ ਗਲੇ ਵਿੱਚ ਜਾਂ ਕੰਘੇ ਵਿੱਚ ਪਹੁੰਚ ਗਈ।
ਕੇਸ ਦੀ ਥਾਂ ਕੇਸਕੀ ਨੂੰ ਕਕਾਰ ਮੰਨਣ ਦੀ ਵਿਚਾਰ ਉਤਨੀ ਹੀ ਪੁਰਾਣੀ ਹੈ
ਜਿਤਨੀ ਕਕਾਰਾਂ ਦੀ ਗੱਲ। ਇਸ ਦਾ ਸਬੂਤ ਭਾਈ ਚੌਪਾ ਸਿੰਘ ਦੇ ਰਹਿਤਨਾਮੇ ਦੇ ਇਹ ਅੰਸ਼ ਹਨ
ਕਛ ਕੜਾ ਕਿਰਪਾਨ ਕੰਘਾ ਕੇਸਕੀ, ਇਹ ਪੰਜ ਕਕਾਰੀ ਰਹਿਤ ਧਾਰੇ ਸਿਖ ਸੋਈ।
ਇਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਅਸੀਂ ਇਹ ਮਿਸਾਲ ਦੇ ਕੇ ਚੌਪਾ ਸਿੰਘ ਦੇ
ਰਹਿਤਨਾਮੇ ਦੀ ਇੰਨ-ਬਿੰਨ ਪ੍ਰੋੜਤਾ ਨਹੀਂ ਕਰ ਰਹੇ, ਬਲਕਿ ਇਹ ਤਲਖ ਹਕੀਕਤ ਸਾਂਝੀ ਕਰ ਰਹੇ ਹਾਂ ਕਿ
ਖੰਡੇ ਦੀ ਪਾਹੁਲ ਵਾਲੀਆਂ ਬਾਣੀਆਂ ਵਾਂਗੂ ਕਕਾਰਾਂ ਦੇ ਨੁਕਤੇ ਤੇ ਵੀ ਉਸ ਵੇਲੇ ਦੀਆਂ ਸਾਰੀਆਂ
ਲਿਖਤਾਂ ਇਕਮੱਤ ਨਹੀਂ ਹਨ। ਐਸੀ ਕੋਈ ਵੀ ਲਿਖਤ ਪੂਰੀ ਤਰਾਂ ਭਰੋਸੇਯੋਗ ਨਹੀਂ। ਬਾਕੀ ਕੇਸਕੀ ਨੂੰ
ਕਕਾਰ ਮੰਨਣ ਦੀ ਗੱਲ ਗੁਰਦੁਆਰਾ ਸੁਧਾਰ ਲਹਿਰ ਵੇਲੇ ਵੀ ਉੱਠਦੀ ਰਹੀ ਹੈ। ਅਖੰਡ ਕੀਰਤਨੀ ਜਥਾ ਇਸਦੀ
ਇੱਕ ਮਿਸਾਲ ਹੈ।
ਕੇਸਕੀ ਕਕਾਰ ਹੋਣ ਦੇ ਹੱਕ ਵਿੱਚ ਇਹ ਦਲੀਲ ਬੇਹਦ ਠੋਸ ਹੈ ਕਿ ਕਕਾਰ ਬਾਹਰੋਂ
ਧਾਰਨ ਕੀਤੇ ਜਾਂਦੇ ਹਨ, ਜਦਕਿ ਕੇਸ ਤਾਂ ਸ਼ਰੀਰ ਦਾ ਹਿੱਸਾ ਹਨ। ਅਸੀਂ ਕੇਸਾਂ ਦੀ ਲੋੜ ਤੋਂ ਕਦੇ
ਮੁਨਕਰ ਨਹੀਂ ਹੋਏ, ਬਲਕਿ ਸਾਡੀ ਲਿਖਤਾਂ ਵਿੱਚ ਕੇਸਾਧਾਰੀ ਹੋਣ ਨੂੰ ਆਦਰਸ਼ ਮਨੁੱਖ ਦਾ ਇੱਕ ਗੁਣ
ਦਰਸਾਇਆ ਗਿਆ ਹੈ। ਸੋ ਅਸੀਂ ਵੀ ਇਸੇ ਨਿਸ਼ਕਾਮ ਭਾਵਾਨਾ ਹੇਠ ਸੰਭਾਵੀ ਖਰੜੇ ਵਿੱਚ ‘ਕੇਸਕੀ’ ਨੂੰ
ਕਕਾਰ ਮੰਨਣ ਦਾ ਵਿਚਾਰ ਦਿਤਾ ਸੀ। ਸਪਸ਼ਟ ਹੈ ਕਿ ਐਸਾ ਵਿਚਾਰ ਦੇਣਾ ਕੋਈ ਮਨਮੱਤ ਨਹੀਂ ਹੈ। ਅਤੇ ਇਸ
ਵਿਸ਼ੇ ਵਿੱਚ ਵੀਰ ਜੀ ਦਾ ਇਲਜ਼ਾਮ ਉਨ੍ਹਾਂ ਦੀ ਗਲਤ ਮਾਨਸਿਕਤਾ ਅਤੇ ਪਹੁੰਚ ਦਾ ਹੀ ਲਖਾਇਕ ਹੈ।
6. ਇੱਸੇ ਕੂੜ ਦਾ ਖਿਲਾਰਾ ਪਾਉਣ ਦੀ ਨੀਤੀ ਹੇਠ ਵੀਰ ਮੋਹਾਲੀ ਜੀ ਨੇ ਇੱਕ
ਹੋਰ ਥਾਂ ਇਲਜ਼ਾਮ ਲਾਇਆ ਹੈ ਪਰਿਵਾਰ ਦੀ ਲੁਕਵੀਂ ਨੀਤੀ ਹੈ ਕਿ ਉਹ ਕਹਿੰਦੇ ਕੁੱਝ ਹੋਰ ਨੇ ਕਰਦੇ
ਕੁੱਝ ਹੋਰ ਨੇ।
ਸਾਡਾ ਪੱਖ:
ਅਸੀਂ
ਸ਼ੁਰੂ ਤੋਂ ਜੋ ਕਿਹਾ ਹੈ ਬਿਲਕੁਲ ਸਪਸ਼ਟ ਕਿਹਾ ਹੈ ਅਤੇ ਉਸ ਦੇ ਪਹਿਰਾ ਦੇਣ ਦਾ ਪੂਰਾ ਜਤਨ ਕੀਤਾ ਹੈ।
ਮਿਸਾਲ ਲਈ ਸਾਡੇ ਪ੍ਰਣ ਪੱਤਰ ਵਿੱਚ ਸਪਸ਼ਟ ਦਰਜ ਹੈ ਕਿ ਅਸੀਂ ਦਸਮ ਗ੍ਰੰਥ ਨੂੰ ਪੂਰੀ ਤਰਾਂ ਰੱਦ
ਕਰਦੇ ਹਾਂ। ਅਸੀਂ ਰਾਗਮਾਲਾ ਨੂੰ ਰੱਦ ਕਰਦੇ ਹਾਂ। ਸੋ ਅਸੀਂ ਅੱਜ ਵੀ ਉਸ ਸਟੈਂਡ ਤੇ ਖੜੇ ਹਾਂ।
ਅਸੀਂ ਅਕਾਲ ਤਖਤ ਦੇ ਨਾਮ ਤੇ ਫੈਲਾਏ ਪੁਜਾਰੀਵਾਦ ਨੂੰ ਪੂਰੀ ਤਰਾਂ ਰੱਦ ਕਰਦੇ ਸੀ ਤੇ ਹੁਣ ਵੀ ਉਸ
ਨੂੰ ਕੋਈ ਮਾਨਤਾ ਨਹੀਂ ਦੇਂਦੇ। ਇਸ ਵਿੱਚ ਕੁੱਝ ਵੀ ਲੁਕਵਾਂ ਨਹੀਂ ਹੈ ਅਤੇ ਨਾ ਹੀ ਸੀ। ਸਾਡੇ ਨਾਲ
ਜੁੜੇ ਰਹਿਣ ਤੱਕ ਵੀਰ ਜੀ ਵੀ ਇਤਨੇ ਹੀ ਸਪਸ਼ਟ ਅਤੇ ਦ੍ਰਿੜ ਸਨ ਪਰ ਹੁਣ ਦਸਮ ਗ੍ਰੰਥ ਅਤੇ ਰਾਗਮਾਲਾ
ਆਦਿ ਬਾਰੇ ਉਹ ਦੁਬਿਧਾ ਵਿੱਚ ਲਗਦੇ ਹਨ। ਸੰਗਤ ਦਾ ਅਸਰ ਤਾਂ ਹੁੰਦਾ ਹੀ ਹੈ। ਉਨ੍ਹਾਂ ਨੇ ਵਿਚਾਰ
ਬਦਲ ਲਏ ਹਨ, ਇਸ ਵਿੱਚ ਕੁੱਝ ਗਲਤ ਨਹੀਂ ਹੈ ਕਿਉਂਕਿ ਹਰ ਕਿਸੇ ਨੂੰ ਆਪਣੇ ਵਿਚਾਰ ਬਦਲ ਲੈਣ ਦਾ ਹੱਕ
ਹੈ। ਪਰ ਸਭ ਕੁੱਝ ਜਾਣਦੇ ਬੁਝਦੇ ਪਰਿਵਾਰ ਖਿਲਾਫ ਕੂੜ ਪ੍ਰਾਪੇਗੰਡਾ ਕਰਨ ਦੀ ਉਨ੍ਹਾਂ ਦੀ ਪਹੁੰਚ ਇਸ
ਗੁਰਵਾਕ ਅਨੁਸਾਰ ਜਾਪਦੀ ਹੈ
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੇ॥ 216॥ (ਪੰਨਾ 1376)
7. ਵੀਰ ਜੀ ਨੇ ਪਰਿਵਾਰ ਵਲੋਂ ਪਹਿਲ ਕਰਕੇ ਸੰਯੋਜਨ ਕੀਤੇ ‘ਸਿੱਖ ਰਹਿਤ
ਮਰਿਯਾਦਾ’ ਸੁਧਾਰ ਦੇ ਸਾਂਝੇ ਉਪਰਾਲੇ ਨੂੰ ਲੈ ਕੇ ਵੀ ਮਨ ਦੀ ਭੜਾਸ ਕੱਡੀ ਹੈ। ਇਸ ਇਕੱਤਰਤਾ ਵਿੱਚ
ਕੁੱਝ ਸੱਜਣਾਂ ਨੂੰ ਸੱਦਾ ਪੱਤਰ ਭੇਜੇ ਜਾਣ ਨੂੰ ਲੈ ਕੇ ਵੀ ਵੀਰ ਜੀ ਮਨ ਵਿੱਚ ਨਫਰਤ ਭਰੀ ਪਈ ਹੈ,
ਜਿਸ ਕਰਕੇ ਉਨ੍ਹਾਂ ਨੇ ਮਨ ਦੀ ਭੜਾਸ ਅਤੇ ਕੜਵਾਹਟ ਦਾ ਵਿਖਾਵਾ ਕੀਤਾ ਹੈ।
ਸਾਡਾ ਪੱਖ:
ਪਰਿਵਾਰ
ਨੇ ਇਸ ਉਪਰਾਲੇ ਨੂੰ ਜਾਗਰੂਕ ਪੰਥ ਦਾ ਇੱਕ ਸਾਂਝਾ ਉਪਰਾਲਾ ਬਣਾਉਣ ਲਈ ਨਿਸ਼ਕਾਮ ਅਤੇ ਨਿਰਪੱਖ ਜਤਨ
ਕੀਤੇ। ਇਸ ਦਾ ਪ੍ਰਬੰਧ ਅੱਠ ਸੱਜਣਾਂ ਦੀ ਇੱਕ ਕਮੇਟੀ ਨੂੰ ਸੌਂਪਿਆ ਗਿਆ। ਇਸ ਕਮੇਟੀ ਵਿੱਚ ਉਹ ਸੱਜਣ
ਸ਼ਾਮਿਲ ਕੀਤੇ ਗਏ ਜੋ ਸਾਰਿਆਂ ਨੂੰ ਸਾਂਝਾ ਮੰਨਦੇ ਸਨ ਅਤੇ ਕਿਸੇ ਵੀ ਧਿਰ ਜਾਂ ਸ਼ਖਸੀਅਤ ਪ੍ਰਤੀ ਮਨ
ਵਿੱਚ ਨਫਰਤ ਜਾਂ ਈਰਖਾ ਨਹੀਂ ਰੱਖਦੇ ਸਨ। ਇਕੱਤਰਤਾ ਵਿੱਚ ਸ਼ਾਮਿਲ ਹੋਣ ਲਈ ਆਪਣੀ ਜਾਨਕਾਰੀ ਅਨੁਸਾਰ
ਸਾਰੀਆਂ ਸੁਚੇਤ ਸ਼ਖਸੀਅਤਾਂ ਅਤੇ ਸੱਜਣਾਂ ਨੂੰ ਸੱਦਾ ਪੱਤਰ ਭੇਜਿਆ ਗਿਆ। ਇਸ ਉਪਰੰਤ ਮੀਟਿੰਗ ਵਿੱਚ
ਸ਼ਾਮਿਲ ਹੋਣ ਲਈ ਕਿਸੇ ਨੂੰ ਵੀ ਸੱਦਾ ਪੱਤਰ ਮੰਗਵਾਉਣ ਲਈ ਖੁੱਲ ਦਿਤੀ ਗਈ। ਕਿਸੇ ਇੱਕ ਵੀ ਸੱਜਣ ਨੂੰ
ਸੱਦਾ ਪੱਤਰ ਦੇਣ ਤੋਂ ਮਨਾਹੀ ਨਹੀਂ ਕੀਤੀ ਗਈ। ਵੀਰ ਮਨਜੀਤ ਸਿੰਘ ਜੀ ਨੂੰ ਵੀ ਹੋਰਾਂ ਵਾਂਗ ਸੱਦਾ
ਪੱਤਰ ਭੇਜਿਆ ਗਿਆ। ਸੱਦਾ ਪੱਤਰ ਸਾਰਿਆਂ ਲਈ ਇੱਕ ਜਿਹਾ ਹੀ ਸੀ ਨਾ ਕਿ ਕਿਸੇ ਲਈ ਵਿਸ਼ੇਸ਼ ਜਿਵੇਂ ਕਿ
ਵੀਰ ਜੀ ਦੁਸ਼-ਪ੍ਰਚਾਰ ਕਰ ਰਹੇ ਹਨ। ਮਨਜੀਤ ਸਿੰਘ, ਗੁਰੂ ਗ੍ਰੰਥ ਦਾ ਖਾਲਸਾ ਪੰਥ ਜਥੇਬੰਦੀ ਅਤੇ
ਕੁੱਝ ਹੋਰ ਸੱਜਣ ਇਸ ਇਕੱਤਰਤਾ ਨੂੰ ਸਾਂਝੀ ਬਣਾਉਣ ਦੀ ਥਾਂ ਇੱਕ ਧੜੇ ਦੀ ਇਕੱਤਰਤਾ ਬਣਾਉਣ ਦੀ ਮੰਸ਼ਾ
ਰੱਖਦੇ ਸਨ। ਸੋ ਉਨ੍ਹਾਂ ਨੇ ਇਸ ਇਕੱਤਰਤਾ ਵਿੱਚ ਸ਼ਾਮਿਲ ਹੋਣ ਲਈ ਸ਼ਰਤਾਂ ਲਾਉਣੀਆਂ ਸ਼ੁਰੂ ਕਰ ਦਿਤੀਆਂ
ਕਿ ਫਲਾਣੇ ਬੰਦੇ ਨੂੰ ਨਾ ਬੁਲਾਉ, ਪਹਿਲਾਂ ਫਲਾਣੀ ਗੱਲ ਮੰਨੋ ਆਦਿ ਆਦਿ। ਵਿਚਾਰ ਚਰਚਾ ਲਈ ਕਿਸੇ
ਨੂੰ ਅਛੂਤ ਮੰਨਣ ਜਾਂ ਸ਼ਰਤਾਂ ਰੱਖਣ ਦੀ ਪਹੁੰਚ ਗੁਰਮਤਿ ਨੂੰ ਪਿੱਠ ਵਿਖਾਉਣਾ ਸੀ। ਐਸਾ ਕਰਨਾ ਇਸ
ਗੱਲ ਦੀ ਗਵਾਹੀ ਹੈ ਕਿ ਵੀਰ ਜੀ (ਤੇ ਐਸੇ ਹੋਰ ਸੱਜਣ) ਆਨੇ-ਬਹਾਨੇ ਵੀਚਾਰ ਚਰਚਾ ਤੋਂ ਬੱਚਣਾ
ਚਾਹੁੰਦੇ ਸਨ। ਕਾਰਨ ਜੋ ਵੀ ਸੀ, ਐਸੀਆਂ ਸ਼ਰਤਾਂ ਮੰਨ ਕੇ ਅਸੀਂ ਗੁਰਮਤਿ ਨਾਲ ਸਮਝੌਤਾ ਨਹੀਂ ਕਰ
ਸਕਦੇ ਸੀ ਕਿਉਂਕਿ ਸਾਨੂੰ ਪਤਾ ਸੀ ਕਿ ਉਥੇ ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦੀ ਖੁੱਲ ਹੋਵੇਗੀ।
ਪਰਮਾਤਮਾ ਦੀ ਮਿਹਰ ਸਦਕਾ ਇਹ
ਇਕੱਤਰਤਾ ਬੇਹਦ ਕਾਮਯਾਬ ਰਹੀ ਅਤੇ ਹਰ ਨੁਕਤੇ ਤੇ ਸਾਰੇ ਹਾਜ਼ਰੀਨ ਨੇ ਹੱਥ ਖੜੇ ਕਰਕੇ ਸਹਿਮਤੀ ਦਿਤੀ।
ਦਿਲਚਸਪ ਗੱਲ ਇਹ ਹੈ ਕਿ ਜਿਸ ‘ਗੁਰੂ’ ਪਦ ਦੇ
ਨੁਕਤੇ ਨੂੰ ਲੈ ਕੇ ਵੀਰ ਜੀ ਸਮੇਤ ਕੁੱਝ ਹੋਰ ਸੱਜਣਾਂ ਨੇ ਹਉਆ ਖੜਾ ਕੀਤਾ ਹੋਇਆ ਸੀ, ਉਸ ਬਾਰੇ
ਇਕੱਤਰਤਾ ਵਿੱਚ ਕੋਈ ਬਵਾਲ ਖੜਾ ਨਹੀਂ ਹੋਇਆ ਅਤੇ ਸਿੱਖ ਦੀ ਪਰਿਭਾਸ਼ਾ ਸਮੇਤ ਹਰ ਇੱਕ ਨੁਕਤੇ ਤੇ
ਵੀਚਾਰ ਉਪਰੰਤ ਸਾਰੇ ਹਾਜ਼ਰੀਨ ਸਹਿਮਤ ਹੁੰਦੇ ਰਹੇ ਅਤੇ ਹੱਥ ਖੜੇ ਕਰਕੇ ਸਹਿਮਤੀ ਦਿੰਦੇ ਰਹੇ। ਸੁਚੇਤ
ਪੰਥ ਦੀ ਇਸ ਸਾਂਝੀ ਇਤਿਹਾਸਕ ਇਕੱਤਰਤਾ ਵਿੱਚ 16 ਸਾਲ ਤੋਂ 80 ਸਾਲ ਤੱਕ ਦੀ ਉਮਰ ਦੇ ਲਗਭਗ 70
ਸੱਜਣ ਹਾਜ਼ਰ ਸਨ। ਇਸ ਇਕੱਤਰਤਾ ਦੀ ਕਾਮਯਾਬੀ ਨੇ ਵੀਰ ਜੀ ਤੇ ਕੁੱਝ ਹੋਰ ਸੱਜਣਾਂ ਦੀ ਈਰਖਾ ਅਤੇ
ਸਾੜੇ ਨੂੰ ਹੋਰ ਵੱਧਾ ਦਿਤਾ ਅਤੇ ਉਹ ਆਪੇ ਤੋਂ ਬਾਹਰ ਹੋ ਪਰਿਵਾਰ ਅਤੇ ਇਕੱਤਰਤਾ ਬਾਰੇ ਊਲ-ਜਲੂਲ
ਪ੍ਰਚਾਰ ਕਰ ਰਹੇ ਹਨ।
ਵੀਰ ਜੀ ਨੇ ਆਪਣੇ ਕੂੜ-ਪਰਚਾਰ ਵਿੱਚ ਪਰਿਵਾਰ ਸਮੇਤ ਸਿੱਖ ਮਾਰਗ ਨੂੰ
ਨਿਸ਼ਾਨਾ ਬਣਾਇਆ ਹੈ। ਵੀਰ ਜੀ ਦਾ ਮਾਨਸਿਕ ਤਵਾਜ਼ਨ ਇਸ ਹੱਦ ਤੱਕ ਵਿਗੜ ਗਿਆ ਹੈ ਕਿ ਉਹ ਕਹਿ ਰਹੇ ਹਨ
ਕਿ ਸਿੱਖ ਮਾਰਗ ਜਿਹੀ ਵੈਬਸਾਈਟਾਂ ਤੇ ਲਿਖਣਾ ‘ਮੂੰਹ-ਕਾਲਾ’ ਕਰਨ ਦੇ ਬਰਾਬਰ ਹੈ। ਕੋਈ ਬੇਸ਼ਕ ਸਿੱਖ
ਮਾਰਗ ਦੀਆਂ ਸਾਰੀਆਂ ਨੀਤੀਆਂ ਨਾਲ ਸਹਿਮਤ ਨਾ ਵੀ ਹੋਵੇਂ ਤਾਂ ਵੀ ਇਸ ਗੱਲ ਤੋਂ ਕੋਈ ਸੁਹਿਰਦ ਸੱਜਣ
ਮੁਨਕਰ ਨਹੀਂ ਹੋ ਸਕਦਾ ਕਿ ਅੱਜ ਦੇ ਸਮੇਂ ਵਿੱਚ ਸੁਚੇਤ ਪੰਥਕ ਸਾਈਟਾਂ ਵਿੱਚ ਸਿੱਖ ਮਾਰਗ ਦੇ
ਸੰਪਾਦਕ ਹੀ ਸਭ ਤੋਂ ਵੱਧ ਖੁੱਲਦਿਲੀ ਅਤੇ ਨਿਰਪੱਖਤਾ ਨਾਲ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੰਦੇ ਹਨ।
ਸਿੱਖ ਮਾਰਗ ਵਾਂਗੂ ਵਿਚਾਰ-ਚਰਚਾ ਵੀ ਸ਼ਾਇਦ ਹੀ ਕਿਸੇ ਹੋਰ ਪੰਥਕ ਵੈਬਸਾਈਟ ਤੇ ਹੁੰਦੀ ਹੋਵੇਗੀ। ਵੀਰ
ਮਨਜੀਤ ਸਿੰਘ ਜਿਨ੍ਹਾਂ ਵਿਦਵਾਨਾਂ ਨੂੰ ‘ਬ੍ਰਹਮ-ਅਸਤਰ’ ਮੰਨ ਕੇ ਵਾਰ ਵਾਰ ਦੁਹਾਈ ਦੇ ਰਹੇ ਹਨ ਉਹ
ਵੀ ‘ਸਿੱਖ ਮਾਰਗ’ ਤੇ ਛਪਣ ਲਈ (ਵੀਰ ਜੀ ਅਨੁਸਾਰ ਮੁੰਹ ਕਾਲਾ ਕਰਵਾਉਣ ਲਈ) ਬੇਸਬਰ ਰਹਿੰਦੇ ਹਨ।
ਸਿੱਖ ਮਾਰਗ ਨਾਲ ਨਫਰਤ ਕਰਨ ਵਾਲੇ ਵੀਰ ਜੀ ਜਿਹੇ ਸੱਜਣ ਵੀ ਇਸ ਨੂੰ ਪੜ੍ਹੇ ਬਿਨਾ ਨਹੀਂ ਰਹਿੰਦੇ
ਅਤੇ ਉਥੇ ਪੜਣ ਤੋਂ ਬਾਅਦ ਹੀ ਉਸ ਖਿਲਾਫ ਮਨ ਦੀ ਭੜਾਸ ਕੱਡਦੇ ਹਨ। ਉਨ੍ਹਾਂ ਨੇ ਪਰਿਵਾਰ ਤੇ ਵੀ ਇਹ
ਇਲਜ਼ਾਮ ਲਾਇਆ ਹੈ ਕਿ ਅਸੀਂ ਸਿੱਖ ਮਾਰਗ ਦੀ ਟੀਮ ਨਾਲ ਵਿਚਾਰਧਾਰਕ ਰਿਸ਼ਤਾ ਕਾਇਮ ਕਰਕੇ ਆਪਣਾ ਨਾਮ
ਚਮਕਾਉਣ ਦੀ ਲਾਲਸਾ ਰੱਖਦੇ ਹਾਂ। ਸਾਰਾ ਜਾਗਰੂਕ ਪੰਥ ਜਾਣਦਾ ਹੈ ਕਿ ਪਰਿਵਾਰ ਨੇ ਆਪਣੀ ਸਮਝ ਅਨੁਸਾਰ
ਹਰ ਧਿਰ ਦਾ ਗੁਰਮਤਿ ਵਾਲੀ ਗੱਲ ਤੇ ਬਿਨਾ ਸ਼ਰਤ ਸਮਰਥਨ ਕੀਤਾ ਹੈ ਅਤੇ ਗੁਰਮਤਿ ਵਿਰੁਧ ਜਾਪਦੀ ਗੱਲ
ਲਈ ਨਿਰ-ਸੰਕੋਚ ਉਸ ਦੀ ਸੁਧਾਰਮਈ ਆਲੋਚਣਾ ਵੀ ਕੀਤੀ। ਪਰ ਅਸੀਂ ਵਿਚਾਰਕ ਅਸਹਿਮਤੀ ਕਾਰਨ ਕਿਸੇ ਨੂੰ
ਆਪਣਾ ਦੁਸ਼ਮਨ ਨਹੀਂ ਸਮਝਦੇ ਅਤੇ ਨਾ ਹੀ ਉਸ ਨੂੰ ਅਛੂਤ ਮੰਨ ਕੇ ਉਸ ਨਾਲ ਨਫਰਤ ਕਰਨ ਦੀ ਹੱਦ ਤੱਕ
ਚਲੇ ਜਾਂਦੇ ਹਾਂ। ਦੂਜੀ ਤਰਫ ਵੀਰ ਮੋਹਾਲੀ ਜੀ ਸਮੇਤ ਕੁੱਝ ਸੱਜਣ ਸਿੱਖ ਮਾਰਗ ਸਣੇ ਕੁੱਝ ਸ਼ਖਸੀਅਤਾਂ
ਨਾਲ ਦੁਸ਼ਮਨੀ ਦੀ ਹੱਦ ਤੱਕ ਨਫਰਤ ਕਰਨ ਲੱਗ ਪਏ ਹਨ ਅਤੇ ਉਨ੍ਹਾਂ ਬਾਰੇ ਇਕਪਾਸੜ ਘਟੀਆ ਸ਼ਬਦਾਵਲੀ ਦੀ
ਵਰਤੋਂ ਕਰਕੇ ਦੁਸ਼-ਪ੍ਰਚਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਵੀਰ ਜੀ ਦੀ ਇਹ ਪਹੁੰਚ ਉਨ੍ਹਾਂ ਦੀ
ਗੁਰਮਤਿ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੀ ਹੈ।
ਆਪਣੀ ਇਸੇ ਮਾਨਸਿਕਤਾ ਹੇਠ ਮੋਹਾਲੀ ਵੀਰ ਜੀ ਨੇ ਸਿੱਖ ਮਾਰਗ ਉਤੇ ਹਰਦੇਵ
ਸਿੰਘ ਜੰਮੂ ਵਲੋਂ ਤਿੰਨ ਨਿਰਪੱਖ ਜੱਜਾਂ ਸਾਹਮਣੇ ਪੰਥਕ ਨਿਤਨੇਮ ਵਿਚਲੀਆਂ ਦਸਮ ਗ੍ਰੰਥੀ ਰਚਨਾਵਾਂ
ਸੰਬੰਧੀ ਵਿਚਾਰ ਦੇ ਸੱਦੇ ਨੂੰ ਪਰਿਵਾਰ (ਅਤੇ ਸਿੱਖ ਮਾਰਗ ਟੀਮ) ਨੂੰ ਪ੍ਰਵਾਨ ਕਰਨ ਦਾ ਸ਼ੋਰ ਵੀ ਕਈਂ
ਵਾਰ ਪਾਇਆ ਹੈ। ਪਰ ਇਹ ਸੱਦਾ ਮੂਲੋਂ ਹੀ ਬੇਮਾਇਨਾ ਹੈ। ਪਰਿਵਾਰ ਦਸਮ ਗ੍ਰੰਥ ਨੂੰ ‘ਦਸ਼ਮੇਸ਼ ਕ੍ਰਿਤ’
ਨਹੀਂ ਮੰਨਦਾ ਅਤੇ ਇਸ ਬਾਰੇ ਬਿਲਕੁਲ ਸਪਸ਼ਟ ਹੈ। ਹਰਦੇਵ ਸਿੰਘ ਜੀ ਹੁਣ ਤੱਕ ਇਸ ਵਿਸ਼ੇ ਤੇ ਦੁਬਿਧਾ
ਵਿੱਚ ਹੀ ਸਨ ਅਤੇ ਤੁੱਕੇ ਲਗਾ ਰਹੇ ਸਨ ਕਿ ਦਸ਼ਮੇਸ਼ ਜੀ ਨੇ ਕੁੱਝ ਤਾਂ ਲਿਖਿਆ/ਲਿਖਿਵਾਇਆ ਹੋਵੇਗਾ।
ਚੱਲੋਂ ਹੁਣ ਜਾ ਕੇ ਇਹ ਤਾਂ ਸਪਸ਼ਟ ਕੀਤਾ ਕਿ ਉਹ ਦਸਮ ਗ੍ਰੰਥ ਦੀ ਕਿਸੇ ਰਚਨਾ ਨੂੰ ‘ਗੁਰੂ ਕ੍ਰਿਤ’
(ਬਾਣੀ) ਨਹੀਂ ਮੰਨਦੇ। ਦੇਰ ਆਏ ਦਰੁਸਤ ਆਏ। ਹੁਣ ਪੰਥਕ ਨਿਤਨੇਮ ਵਿਚਲੀ ਦਸਮ ਗ੍ਰੰਥੀ ਰਚਨਾਵਾਂ ਨੂੰ
‘ਦਸ਼ਮੇਸ਼ ਪ੍ਰਵਾਨਿਤ’ ਹੋਣ ਦੇ ਤੁੱਕੇ ਤੇ ਅੜੇ ਹੋਏ ਹਨ। ਸ਼ਾਇਦ ਜਲਦੀ ਹੀ ਇਸ ਬਾਰੇ ਵੀ ਦੁਬਿਧਾ ਦੂਰ
ਹੋ ਜਾਵੇ। ਇੱਕ ਅੱਧੀ ਵਾਰ ਇਹ ਵੀ ਕਹਿ ਚੁੱਕੇ ਹਨ ਕਿ ਇਸ ਵਿਸ਼ੇ ਤੇ ਮੇਰੀ ਖੋਜ ਚਲ ਰਹੀ ਹੈ। ਸੋ
ਕਿਸੇ ਮਸਲੇ ਤੇ ਐਸੇ ਨਵੇਂ ਨਵੇਂ ਤੁੱਕਿਆਂ ਦੇ ਆਧਾਰਿਤ ਵਿਦਵਾਨ, ਜੋ ਅਜੀਂ ਤੱਕ ਖੋਜ ਕਰ ਹੀ ਰਿਹਾ
ਹੈ, ਵਲੋਂ ਜੱਜਾਂ ਸਾਹਮਣੇ ਵਿਚਾਰ ਦਾ ਸੱਦਾ ਬੇਮਾਅਣਾ ਜਾਪਦਾ ਹੈ। ਉਨ੍ਹਾਂ ਦੀ ਇਹ ਗੱਲ ਬਿਲਕੁਲ
ਸਹੀ ਹੈ ਕਿ ਦਸਮ ਗ੍ਰੰਥ ਵਿੱਚ ਕੋਈ ਵੀ ਲਿਖਤ ਦਸ਼ਮੇਸ਼ ਜੀ ਕ੍ਰਿਤ (ਬਾਣੀ) ਨਹੀਂ ਹੈ।
ਸੋ ਵੀਰ ਮਨਜੀਤ ਸਿੰਘ ਜੀ ਦਾ ਫਰਜ਼
ਬਣਦਾ ਹੈ ਕਿ ਉਹ ਸਾਨੂੰ ਸੱਦਾ ਪ੍ਰਵਾਨ ਕਰਨ ਦੀ ਗੱਲ ਕਰਨ ਦੀ ਥਾਂ, ਹਰਦੇਵ ਸਿੰਘ ਜੀ ਨਾਲ ਮਿਲਕੇ,
ਪ੍ਰਚਲਿਤ ਪੰਥਕ ਨਿਤਨੇਮ ਵਿਚਲੀਆਂ ਗਲਤਬਿਆਨੀਆਂ ਨੂੰ ਸੁਧਾਰਨ ਲਈ ‘ਪੰਥਕ ਤਰੀਕੇ’ ਠੋਸ ਜਤਨ ਕਰਨ
ਕਿਉਂਕਿ ਪੰਥਕ ਮਰਿਯਾਦਾ ਵਿੱਚ ਦਸਮ ਗ੍ਰੰਥ ਦੀ ਇਨ੍ਹਾਂ ਰਚਨਾਵਾਂ ਨੂੰ ‘ਦਸ਼ਮੇਸ਼ ਕ੍ਰਿਤ ਅਤੇ ਬਾਣੀ’
ਦੋਵੇਂ ਲਿਖਿਆ ਗਿਆ ਹੈ। ਵੇਖੋ
2. ਨਿਤਨੇਮ ਦਾ ਪਾਠ ਕਰੇ। ਨਿਤਨੇਮ ਦੀਆਂ ਬਾਣੀਆਂ ਇਹ
ਹਨ:-
ਜਪੁ, ਜਾਪੁ ਅਤੇ 10 ਸਵੱਯੇ (‘ਸ੍ਰਾਵਗ ਸੁਧ’ ਵਾਲੇ) - ਇਹ ਬਾਣੀਆਂ
ਅੰਮ੍ਰਿਤ ਵੇਲੇ ਪੜ੍ਹਨੀਆਂ।
ਸੋ ਦਰੁ ਰਹਿਰਾਸ-
ਸ਼ਾਮ
ਵੇਲੇ ਸੂਰਜ ਡੁੱਬੇ ਪੜ੍ਹਨੀ। ਇਸ ਵਿੱਚ ਇਹ ਬਾਣੀਆਂ ਸ਼ਾਮਲ ਹਨ:-
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ ਨੌ ਸ਼ਬਦ (‘ਸੋ ਦਰੁ’
ਤੋਂ ਲੈ ਕੇ ‘ਸਰਣਿ ਪਰੇ ਕੀ ਰਾਖਹੁ ਸਰਮਾ’ ਤਕ), ਬੇਨਤੀ ਚੌਪਈ ਪਾਤਸ਼ਾਹੀ 10
(‘ਹਮਰੀ ਕਰੋ ਹਾਥ ਦੇ ਰੱਛਾ’ ਤੋਂ ਲੈ ਕੇ ‘ਦੁਸਟ ਦੋਖ ਤੇ ਲੇਹੁ ਬਚਾਈ’ ਤਕ, ਸ੍ਵੈਯਾ (‘ਪਾਇ ਗਹੈ
ਜਬ ਤੇ ਤੁਮਰੇ’) ਅਤੇ ਦੋਹਰਾ (‘ਸਗਲ ਦੁਆਰ ਕਉ ਛਾਡਿ ਕੈ’) ਅਨੰਦ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ
ਅੰਤਲੀ ਇੱਕ ਪਉੜੀ’, ਮੁੰਦਾਵਣੀ ਤੇ ਸਲੋਕ ਮਹਲਾ 5 ‘ਤੇਰਾ ਕੀਤਾ ਜਾਤੋ ਨਾਹੀ। ‘
ਸੋਹਿਲਾ-
ਇਹ
ਬਾਣੀ ਰਾਤ ਨੂੰ ਸੌਣ ਵੇਲੇ ਪੜ੍ਹਨੀ। (ਹਵਾਲਾ ਸਿੱਖ ਰਹਿਤ ਮਰਿਯਾਦਾ)
ਪਹਿਲਾਂ ਉਹ ਗਲਤੀਆਂ ਪੰਥਕ ਤੌਰ ਤੇ ਸੁਧਰਵਾ ਲਵੋ (ਜੋ ਤੁਸੀ ਵੀ ਮੰਨਦੇ
ਹੋ)।
ਵੈਸੇ ਮਨਜੀਤ ਸਿੰਘ ਜੀ ਨੇ ਇਸ ਵਿਚਾਰ
ਚਰਚਾ ਦੇ ਸੱਦੇ ਪਿੱਛੇ ‘ਲੁਕਵੇਂ ਏਜੰਡੇ’ ਦਾ ਖੁਲਾਸਾ ਵੀ ਆਪ ਹੀ ਫੇਸ ਬੁਕ ਤੇ ਇੱਕ ਕਮੈਂਟ ਕਰਦੇ
ਹੋਏ ਲਿਖਿਆ ਹੈ:
ਵੀਰ ਜੀ ਇਨ੍ਹਾਂ ਛੁਪੀਆਂ ਨੀਤੀਆਂ ਨੂੰ ਹੀ ਹਰਦੇਵ ਸਿੰਘ ਜੱਜਾਂ ਦੇ ਪੈਨਲ
ਸਾਮ੍ਹਣੇ ਉਜਾਗਰ ਕਰਨਾ ਲੋਚਦੇ ਹਨ, ਨਹੀਂ ਤਾਂ ਦਸਮ ਗ੍ਰੰਥ ਨੂੰ ਉਹ ਵੀ ਰੱਦ ਕਰਦੇ ਹਨ।
ਹੁਣ ਜਿਸ ਸੱਦੇ ਦੇ ਪਿੱਛੇ ਹੀ ‘ਮਨ ਹੋਰ ਮੁਖ ਹੋਰ’ ਦੀ ਬੇਈਮਾਨ ਲੁਕਵੀਂ
ਨੀਤੀ ਹੋਵੇ, ਉਸ ਨੂੰ ਸੁਹਿਰਦ ਕਿਵੇਂ ਕਿਹਾ ਜਾ ਸਕਦਾ ਹੈ?
ਵੀਰ ਜੀ ਲੁਕਵੀਆਂ ਨੀਤੀਆਂ ਤਾਂ ਆਪ
ਪਾਲ ਰਹੇ ਹਨ ਅਤੇ ‘ਲੁਕਵੇਂ ਏਜੰਡੇ’ ਦਾ ਦੂਸ਼ਨ ਉਨ੍ਹਾਂ ਤੇ ਲਾ ਰਹੇ ਹਨ ਜੋ ਸਾਫ ਅਤੇ ਸਪਸ਼ਟ ਵਿਚਾਰ
ਸਾਹਮਣੇ ਰੱਖਦੇ ਹਨ।
ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਵੀਰ ਜੀ ਜਿਸ ‘ਗੁਰੂ’ ਪਦ ਦੇ ਨੁਕਤੇ ਨੂੰ
ਲੈ ਕੇ ਪਰਿਵਾਰ ਖਿਲਾਫ ਕੂੜ ਦਾ ਤੂਫਾਨ ਸਿਰਜਣ ਦਾ ਮਨਸੂਬਾ ਪਾਲੀ ਬੈਠੇ ਹਨ, ਉਸ ਨੁਕਤੇ ਨਾਲ ਉਹ
ਕਾਫੀ ਸਮਾਂ ਪਰਿਵਾਰ ਨਾਲ ਪੂਰੀ ਤਰਾਂ ਸਹਿਮਤ ਰਹੇ। ਪਰਿਵਾਰ ਦਾ ਸਟੈਂਡ ਅੱਜ ਵੀ ਉਹੀ ਹੈ ਜੋ 4 ਸਾਲ
ਪਹਿਲਾਂ ਸੀ ਪਰ ਵੀਰ ਜੀ ਦਾ ਸਟੈਂਡ ਬਦਲ ਚੁੱਕਾ ਹੈ। ਵੀਰ ਜੀ ਸਮੇਤ ਕਿਸੇ ਨੂੰ ਵੀ, ਕਿਸੇ ਵੀ ਸਮੇਂ
ਆਪਣੇ ਵਿਚਾਰ ਬਦਲ ਲੈਣ ਦਾ ਹੱਕ ਹੈ। ਪਰ ਸਭ ਕੁੱਝ ਜਾਣਦੇ ਬੁਝਦੇ ਵਿਚਾਰਕ ਅਸਹਿਮਤੀ ਰੱਖਣ ਵਾਲਿਆਂ
ਖਿਲਾਫ ਕੂੜ ਪ੍ਰਚਾਰ ਕਰਨਾ ਗੁਰਮਤਿ ਨੂੰ ਪਿੱਠ ਵਿਖਾਉਂਦੇ ਹੋਏ ਹਉਮੈ, ਈਰਖਾ ਅਤੇ ਬੇਈਮਾਨੀ ਦਾ
ਪ੍ਰਗਟਾਵਾ ਹੈ।
ਵੀਰ ਗੁਰਬੀਰ ਸਿੰਘ ਜੀ
ਵੀਰ ਗੁਰਬੀਰ ਸਿੰਘ ਨੇ ਕੁੱਝ ਥੋੜੇ ਸਮੇਂ ਪਹਿਲਾਂ ਤੋਂ ਹੀ ਸਿੱਖ ਮਾਰਗ ਤੇ
ਲਿਖਣਾ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਵੀ ਆਪਣੀ ਲਿਖਤਾਂ ਵਿੱਚ ਸ਼ੁਰੂ ਤੋਂ ਹੀ ‘ਤੱਤ ਗੁਰਮਤਿ
ਪਰਿਵਾਰ’ ਖਿਲਾਫ ਕੁੜ ਪ੍ਰਾਪੇਗੰਡਾ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਦੀ ਲਿਖਤ ਦੀ ਖਾਸੀਅਤ ਇਹ ਹੈ
ਕਿ ਉਹ ਕਿਸੇ ਨੁਕਤੇ ਤੇ ਵੀਚਾਰ ਘੱਟ ਹੀ ਕਰਦੇ ਹਨ, ਬਸ ਆਪਣੀ ਬਜ਼ਾਰੂ ਸ਼ਬਦਾਵਲੀ ਨਾਲ ਪਾਠਕਾਂ ਨੂੰ
ਦੂਜਿਆਂ ਪ੍ਰਤੀ ਗੁੰਮਰਾਹ ਕਰਨ ਦਾ ਜਤਨ ਕਰਦੇ ਹੋਏ ਉਨ੍ਹਾਂ ਨੂੰ ਨੀਂਵਾ ਵਿਖਾਉਣ ਦੀ ਮੰਸ਼ਾ ਪਾਲਦੇ
ਹਨ। ਉਨ੍ਹਾਂ ਦੇ ਮਾਨਸਿਕ ਸਤਰ ਦਾ ਅੰਦਾਜ਼ਾ ਉਨ੍ਹਾਂ ਦੀਆਂ ਲਿਖਤਾਂ ਦੀ ਵਿਚਲੀ ਹੇਠਲੀ ਪਹੁੰਚ ਤੋਂ
ਹੀ ਲਾਇਆ ਜਾ ਸਕਦਾ ਹੈ।
1. ਉਨ੍ਹਾਂ ਨੂੰ ਲਿਖਤਾਂ ਵਿੱਚ ਗੁਰਬਾਣੀ ਹਵਾਲੇ ਵਰਤਣਾ ‘ਸ਼ੈਤਾਨੀ’ ਕੰਮ
ਲਗਦਾ ਹੈ। ਇਸ ਲਈ ਉਹ ਆਪਣੀ ਗੱਲ ਦੇ ਹੱਕ ਵਿੱਚ ਗੁਰਬਾਣੀ ਦਲੀਲਾਂ ਵਰਤਣ ਦੀ ਪਹੁੰਚ ਨੂੰ ‘
DEVIL
QUOTES SCRIPTRUE’ ਕਹਿ ਕੇ ਭੰਡਦੇ ਹਨ ਅਤੇ
ਗੁਰਬਾਣੀ ਹਵਾਲਿਆਂ ਦੀ ਥਾਂ ਦਿਮਾਗੀ ਕਸਰਤਾਂ ਕਰ ਕੇ ਲਿਖੀਆਂ ਲਿਖਤਾਂ ਦੀ ਹੀ ਪ੍ਰੋੜਤਾ ਕਰਦੇ ਹਨ।
ਸ਼ਾਇਦ ਉਨ੍ਹਾਂ ਲਈ ਗੁਰਮਤਿ ਸਿਧਾਂਤਾਂ ਦੀ ਥਾਂ ਐਸੇ ਬਾਹਰੀ ਹਵਾਲੇ ਹੀ ਅੰਤਿਮ ਕਸਵੱਟੀ ਹਨ। ਹੁਣ
ਗੁਰਬਾਣੀ ਹਵਾਲਿਆਂ ਦੀ ਵਰਤੋਂ ਨੂੰ ‘ਸ਼ੈਤਾਨੀ ਹਰਕਤ’ ਕਹਿਣ ਵਾਲੇ ਦਾ ਮਾਨਸਿਕ ਪੱਧਰ ਕਿਹੋ ਜਿਹਾ
ਹੋਵੇਗਾ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ।
2. ਉਨ੍ਹਾਂ ਨੂੰ ਗੁਰਬਾਣੀ ਹਵਾਲੇ ਵਰਤਣੇ ਤਾਂ ‘ਸ਼ੈਤਾਨੀਅਤ’ ਜਾਪਦੀ ਹੈ, ਪਰ
ਐਸੀਆਂ ਲਿਖਤਾਂ ਪ੍ਰਮਾਣਿਕ ਲਗਦੀਆਂ ਹਨ ਜੋ ‘ਨਾਨਕ ਸਰੂਪਾਂ’ ਨੂੰ ਬ੍ਰਾਹਮਣੀ ਸੋਚ ਦੇ ਗੁਲਾਮ
ਦਰਸਾਉਣ ਲਈ ਲਿਖੀਆਂ ਗਈਆਂ ਹਨ। ਸੋ ਗੁਰਮਤਿ ਸੇਧ ਨੂੰ ਤਿਆਗ ਕੇ ਉਹ ਇੱਕ ਲਿਖਤ ਦਾ ਹਵਾਲਾ ਵਰਤਦੇ
ਹੋਏ ਕਹਿੰਦੇ ਸਨ ਕਿ ਗੋਬਿੰਦ ਸਿੰਘ ਪਾਤਸ਼ਾਹ ਵੀਰ ਰਸ ਪ੍ਰਾਪਤ ਕਰਨ ਲਈ ‘ਹਨੂਮਾਨ ਨਾਟਕ’ ਪੜਦੇ
ਹੁੰਦੇ ਸੀ। ਉਨ੍ਹਾਂ ਨੇ ਤਾਂ ‘ਹਨੂਮਾਨ ਨਾਟਕ’ ਆਪਣੇ ਗਾਤਰੇ ਵਿੱਚ ਬੰਨ੍ਹਿਆ ਹੁੰਦਾ ਸੀ। ਸ਼ਾਇਦ
ਮਹਿਤੇ ਵਾਲੇ ਟਕਸਾਲ ਦੇ ਇੱਕ ਸਾਬਕਾ ਮੁੱਖੀ ਗੁਰਬਚਨ ਸਿੰਘ ਨੇ ਇੱਸੇ ਲਿਖਤ ਦੇ ਆਧਾਰ ਤੇ ਇਹ ਲਿਖਿਆ
ਸੀ ਕਿ ਸਿੱਖਾਂ ਦਾ ਇੱਕ ਕਕਾਰ ‘ਕਛਿਹਰਾ’ ਹਨੂੰਮਾਨ ਦੀ ਬਖਸ਼ਿਸ਼ (ਦੇਣ) ਹੈ। ਸ਼ਾਇਦ ਵੀਰ ਜੀ ਅਨੁਸਾਰ
ਸਿੱਖਾਂ ਨੂੰ ਖੰਡੇ ਦੀ ਪਾਹੁਲ ਵਾਲੀ ਰਹਿਤ ਵਿੱਚ ਗਾਤਰੇ ਵਿੱਚ ਕਿਰਪਾਨ ਦੇ ਨਾਲ ‘ਹਨੂੰਮਾਨ ਨਾਟਕ’
ਰੱਖਣ ਦੀ ਰਹਿਤ ਵੀ ਸ਼ੁਰੂ ਕਰ ਦੇਣੀ ਚਾਹੀਦੀ ਹੈ? ਕਿਉਂਕਿ ਉਹ ਸਿੱਖ ਹੀ ਕੀ ਜੋ ‘ਗੁਰੂ’ ਦਾ ਅਨੁਸਰਨ
ਨਾ ਕਰੇ? ਹੁਣ ਐਸੀਆਂ ਯਬਲੀਆਂ ਨੂੰ ਪ੍ਰਮਾਣਿਕ ਮੰਨਣ ਵਾਲੇ ਵਿਦਵਾਨ ਦਾ ਮਾਨਸਿਕ ਸਤਰ ਕਿਹੋ ਜਿਹਾ
ਹੈ, ਉਸ ਦਾ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਿਲ ਨਹੀਂ।
ਦਿਲਚਸਪ ਗੱਲ ਇਹ ਵੀ ਹੈ ਕਿ
ਸੁਧਾਰ ਦੇ ਹਰ ਕਦਮ ਦਾ ਆਨੇ ਬਹਾਨੇ
ਵਿਰੋਧ ਕਰਨ ਵਾਲੇ ਵੀਰ ਹਰਦੇਵ ਸਿੰਘ ਜੀ ਨੇ ਦਸ਼ਮੇਸ਼ ਨੂੰ ‘ਹਨੂੰਮਾਨ ਭਗਤ’ ਦਰਸਾਉਣ ਵਾਲੇ ਇਸ ਹਵਾਲੇ
ਦੀ ਪ੍ਰੋੜਤਾ ਕਰਨ ਦਾ ਕੋਈ ਵਿਰੋਧ ਹੁਣ ਤੱਕ ਨਹੀਂ ਕੀਤਾ।
ਵੈਸੇ ਹੀ ਉਨ੍ਹਾਂ ਨੂੰ ਇਹੋ ਜਿਹੀਆਂ ਗੱਲਾਂ ਮਨਮੱਤਾਂ
ਲਗਦੀਆਂ ਵੀ ਨਹੀਂ। ਉਹ ਤਾਂ ਆਪ ਹੀ ਦਸ਼ਮੇਸ਼ ਨੂੰ ਦੇਵੀ ਭਗਤ ਦਰਸਾਉਂਦੀ ਰਚਨਾ ਨੂੰ ਪ੍ਰਮਾਣਿਕ ਸਿੱਧ
ਕਰਨ ਦੀ ਕਸਰਤ ਕਰਦੇ ਰਹੇ ਹਨ। ਵੈਸੇ ਵੀ ਆਪਣੀ ਹਰ ਦਿਮਾਗੀ ਕਸਰਤ ਦਾ ਅੰਨ੍ਹਾਂ ਸਮਰਥਨ ਕਰਨ ਵਾਲੇ
ਕਿਸੇ ਸ਼ਖਸ ਦੀ ਵਿਰੋਧਤਾ ਉਹ ਕਰਨ ਵੀ ਕਿਉਂ? ਖੈਰ!
ਸਾਡਾ ਤਾਂ ਫਰਜ਼ ਹੈ ‘ਨਾਨਕ
ਸਰੂਪਾਂ’ ਦੇ ਨਾਂ ਨਾਲ ਜੋੜੇ ਜਾਂਦੇ ਐਸੇ ਕੂੜ ਦਾ ਗੁਰਬਾਣੀ ਹਵਾਲਿਆਂ ਅਤੇ ਦਲੀਲ ਨਾਲ ਵਿਰੋਧ ਕਰਨ
ਦਾ ਅਤੇ ਅਸੀਂ ਉਹ ਫਰਜ਼ ਨਿਭਾਈ ਜਾਣਾ ਹੈ।
ਵੀਰ ਗੁਰਬੀਰ ਸਿੰਘ ਜੀ ਬਾਰੇ ਪ੍ਰਭਾਵ ਬਣ ਰਿਹਾ ਹੈ ਕਿ ਉਹ ਜੰਮੂ ਦੇ ਹਨ।
ਪਰਿਵਾਰ ਦੇ ਇੱਕ ਮੁੱਢਲੇ ਸੇਵਾਦਾਰ ਪ੍ਰਿੰ. ਨਰਿੰਦਰ ਸਿੰਘ ਵੀ ਜੰਮੂ ਤੋਂ ਹਨ। ਪਰਿਵਾਰ ਵਲੋਂ
ਗੁਰਬੀਰ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਨਰਿੰਦਰ ਸਿੰਘ ਜੀ ਨਾਲ 09419126791 ਨੰਬਰ ਤੇ ਸੰਪਰਕ
ਕਰਕੇ ਆਪਸੀ ਮੁਲਾਕਾਤ ਦਾ ਸਮਾਂ ਤੈਅ ਕਰ ਲੈਣ ਤਾਂ ਕਿ ਉਨ੍ਹਾਂ ਦੇ ਮਨ ਵਿਚਲੇ ਸ਼ੰਕਿਆਂ ਨੂੰ ਨਿੱਜੀ
ਵਿਚਾਰ ਰਾਹੀਂ ਦੂਰ ਕੀਤਾ ਜਾ ਸਕੇ।
ਵੀਰ ਗੁਰਬੀਰ ਸਿੰਘ ਵਲੋਂ ਪਰਿਵਾਰ ਦੇ
ਇਸ ਨਿੱਜੀ ਵਿਚਾਰ ਸੱਦੇ ਨੂੰ ਕਬੂਲਣ ਦਾ ਸਾਨੂੰ ਇੰਤਜ਼ਾਰ ਰਹੇਗਾ।
ਜਸਬੀਰ ਸਿੰਘ ਜੀ ਕੈਲਗਰੀ
ਵੀਰ ਜਸਬੀਰ ਸਿੰਘ ਕੈਲਗਰੀ ਸਿੱਖ ਮਾਰਗ ਨਾਲ ਜੁੜੇ ਪਾਠਕਾਂ ਲਈ ਕਿਸੇ ਪਛਾਣ
ਦੇ ਮੁਹਤਾਜ ਨਹੀਂ ਹਨ। ਉਨ੍ਹਾਂ ਨੇ ਵੀ ਵੀਰ ਹਰਦੇਵ ਸਿੰਘ ਜੰਮੂ ਤੇ ਹੋਰ ਕੁੱਝ ਸੱਜਣਾਂ ਵਲੋਂ
ਪਰਿਵਾਰ ਪ੍ਰਤੀ ਸ਼ੁਰੂ ਕੀਤੀ ਪ੍ਰਾਪੇਗੰਡਾ ਲਹਿਰ ਦੇ ਪ੍ਰਭਾਵ ਨੂੰ ‘ਅੰਤਿਮ ਸੱਚ’ ਮੰਨ ਕੇ ਇਹ ਇਲਜ਼ਾਮ
ਲਾ ਦਿਤਾ ਕਿ ਅਸੀਂ ਸਿੱਖ ਸਮਾਜ ਦੇ ਜ਼ਹਿਨ ਵਿਚੋਂ ਮਗਰਲੇ ਨੌ ਨਾਨਕ ਸਰੂਪਾਂ ਦੇ ਨਾਮ ਖਤਮ ਕਰਨ ਦੀ
ਸੋਚ ਰੱਖਦੇ ਹਾਂ। ਉਨ੍ਹਾਂ ਦੇ ਲਫਜ਼ਾਂ ਅਨੁਸਾਰ
“ਲੇਕਿਨ ਪਰਿਵਾਰ ਵਾਲੇ ਗੁਰੂ ਸਾਹਿਬਾਂ ਦਾ ‘ਨਾਮ’ ਵਰਤਣ ਤੋਂ ਕਿੰਨਾ ਪਰਹੇਜ਼
ਕਰਦੇ ਹਨ, ਦਲੀਲ ਪੇਸ਼ ਕਰਨ ਲੱਗੇ ਵੀ ਗੁਰੂ ਸਾਹਿਬਾਂ ਦੇ ਨਾਮ ਦੀ ਬਜਾਏ ‘ਨਾਨਕ ਸਰੂਪਾਂ’ ਲਫਜ਼
ਵਰਤਦੇ ਹਨ। ਸਿਰਫ ਅਰਦਾਸ ਹੀ ਨਹੀਂ ਇਨ੍ਹਾਂ ਦੀ ਕਿਸੇ ਲਿਖਤ ਵਿੱਚ “… ਅੰਗਦ ਦੇਵ ਜੀ, ਅਮਰਦਾਸ ਜੀ
… ਆਦਿ” ਕਿਸੇ ਗੁਰੂ ਸਾਹਿਬ ਦਾ ‘ਨਾਮ’ ਲਿਖਿਆ ਨਹੀਂ ਮਿਲੇਗਾ।”
ਆਪਨੇ ਇਸੇ ਇਲਜ਼ਾਮੀ ਦਾਅਵੇ ਨੂੰ ਪੁਖਤਾ ਕਰਦੇ ਹੋਏ ਵੀਰ ਜੀ ਇਸੇ ਲਿਖਤ ਵਿੱਚ
ਅੱਗੇ ਚੈਲੰਜ ਰੂਪ ਵਿੱਚ ਲਿਖਦੇ ਹਨ
“ਕੀ ਉਹ ਆਪਣੀ ਕਿਸੇ ਵੀ ਲਿਖਤ ਵਿੱਚ ‘ਨਾਨਕ’ ਤੋਂ ਬਿਨਾਂ ਕਿਸੇ ਵੀ ਹੋਰ
‘ਗੁਰੂ ਸਾਹਿਬ ਦੇ ਨਾਮ’ ਦਾ ਜ਼ਿਕਰ ਕੀਤਾ ਹੋਇਆ ਦਿਖਾ ਸਕਦੇ ਹਨ?”
ਆਉ ਹੁਣ (ਕੁਝ ਹੋਰ ਸੱਜਣਾਂ) ਵਾਂਗੂ ਵੀਰ ਜੀ ਦੇ ਇਸ ਝੂਠ (ਕੂੜ) ਇਲਜ਼ਾਮ
ਬਾਰੇ ਸੱਚ ਸਬੂਤਾਂ ਦੇ ਆਧਾਰ ਤੇ ਸਾਂਝਾ ਕਰ ਲੈਂਦੇ ਹਾਂ।
1. ਪਰਿਵਾਰ ਦੀ ਮੁੱਢਲੀ ਜਾਨਕਾਰੀ ਵਿੱਚ ਅਕਾਲ ਤਖਤ ਸੰਬੰਧੀ ਦਰਜ਼ ਹੈ
“ਵੈਸੇ ਪਰਿਵਾਰ ਅਕਾਲ ਤਖਤ ਸੰਸਥਾ ਨੂੰ ਇਸ ਦੇ ਸਹੀ ਸਰੂਪ ਵਿੱਚ (ਜਿਵੇਂ ਕਿ
ਹਰਗੋਬਿੰਦ ਪਾਤਸ਼ਾਹ ਜੀ ਨੇ ਇਸ ਨੂੰ ਬਣਾਇਆ ਸੀ) ਇਸ ਨੂੰ ਸਮਰਪਿਤ ਹੈ”
2. ਪਰਿਵਾਰ ਨੇ ‘ਗੁਰੂ’ ਪਦ ਬਾਰੇ ਵਿਚਾਰ ਚਰਚਾ ਪਹਿਲੇ ਲੇਖ ‘ਸਾਚਾ ਸਤਿਗੁਰ
ਕੌਣ?” ਨਾਲ ਸ਼ੁਰੂ ਕੀਤਾ ਸੀ। ਇਹ ਪਰਿਵਾਰ ਦੀ ਪਹਿਲੀ ਪੁਸਤਕ ‘ਮਨਮੱਤ ਤੋਂ ਗੁਰਮਤਿ ਵੱਲ ਵਾਪਸੀ ਦਾ
ਸਫਰ ਭਾਗ-1’ ਦਾ ਮੁੱਢਲਾ ਲੇਖ ਹੈ ਅਤੇ ‘ਸਿੱਖ ਮਾਰਗ’ ਤੇ ਵੀ ਇਹ ਲੇਖ ਲੜੀ ਚੌਥੀ ਵਿੱਚ ‘ਗੁਰੂ ਪਦ
ਬਾਰੇ ਵਿਚਾਰ’ ਸਿਰਲੇਖ ਹੇਠ ਪੜ੍ਹਿਆ ਜਾ ਸਕਦਾ ਹੈ।
ਇਸ ਲੇਖ ਵਿੱਚ ‘ਅਰਜਨ ਪਾਤਸ਼ਾਹ ਜੀ, ਬਾਬਾ ਅਮਰਦਾਸ ਜੀ, ਗੋਬਿੰਦ ਸਿੰਘ ਜੀ’
ਨਿਰਸੰਕੋਚ ਵਰਤਿਆ ਹੈ। ਉਸ ਉਪਰੰਤ ਵੀ ਸਾਡੀਆਂ ਲਿਖਤਾਂ ਵਿੱਚ ਮਗਰਲੇ ਨਾਨਕ ਸਰੂਪਾਂ ਦੇ ਨਾਮ
ਪ੍ਰਸੰਗ ਅਨੁਸਾਰ ਨਿਰ-ਸੰਕੋਚ ਵਰਤੇ ਗਏ ਹਨ।
3. ਪਰਵਾਰ ਵਲੋਂ 2009 ਵਿੱਚ ‘ਪੰਥਕ ਨਿਤਨੇਮ ਅਤੇ ਅਰਦਾਸ’ ਦਾ ਉਪਰਾਲਾ
ਸ਼ੁਰੂ ਕੀਤਾ ਤਾਂ ਅਰਦਾਸ ਦੀ ‘ਸੰਭਾਵੀ ਸ਼ਬਦਾਵਲੀ’ ਦੇ ਕੇ ਪਾਠਕਾਂ ਕੌਲੋਂ ਇਸ ਸੰਬੰਧੀ ਸੁਝਾਅ ਮੰਗੇ
ਗਏ। ਪਰਿਵਾਰ ਵਲੋਂ ਸੁਝਾਈ ਸੰਭਾਵੀ ਅਰਦਾਸ ਦੇ ਪਹਿਲੇ ਬੰਦ ਦੀ ਸ਼ਬਦਾਵਲੀ ਇਹ ਸੀ
“ਨਿਰਮਲ ਪੰਥ ਦੇ ਮੋਢੀ ਨਾਨਕ ਪਾਤਸ਼ਾਹ ਜੀ, ਗੁਰਮਤਿ ਪਾਠਸ਼ਾਲਾ ਦੇ ਬਾਣੀ
ਅੰਗਦ ਪਾਤਸ਼ਾਹ ਜੀ, ਨਿਮਰਤਾ ਦੇ ਪੁੰਜ ਅਮਰਦਾਸ ਪਾਤਸ਼ਾਹ ਜੀ, ਸੇਵਾ ਜਿਨ੍ਹਾਂ ਦੀ ਲਾਸਾਣੀ ਰਾਮਦਾਸ
ਪਾਤਸ਼ਾਹ ਜੀ, ਬੰਦੀ-ਛੋੜ ਜੋਧੇ ਹਰਿ ਗੋਬਿੰਦ ਪਾਤਸ਼ਾਹ ਜੀ, ਰੋਗੀਆਂ ਦੇ ਵੈਦ ਹਰਿ ਰਾਇ ਪਾਤਸ਼ਾਹ ਜੀ,
ਛੋਟੀ ਉੱਮਰੇ ਡੁੰਘੀ ਸੋਚ ਹਰਿ ਕ੍ਰਿਸ਼ਨ ਪਾਤਸ਼ਾਹ ਜੀ, ਮਨੁੱਖੀ ਅਧਿਕਾਰਾਂ ਦੇ ਰਾਖੇ ਤੇਗ ਬਹਾਦੁਰ
ਪਾਤਸ਼ਾਹ ਜੀ, ਮਰਦ ਅਗੰਮੜੇ ਗੋਬਿੰਦ ਸਿੰਘ ਪਾਤਸ਼ਾਹ ਜੀ। … … … “
ਇਹ ਲਿਖਤ ਅੱਜ ਵੀ ਇਸ ਲਿੰਕ ਤੇ ਪੜੀ ਜਾ ਸਕਦੀ ਹੈ
http://www.indiaawareness.com/archives/sep09/ardas_draft_tat_gurmat_parivar.htm
ਉਹ ਗੱਲ ਵੱਖਰੀ ਹੈ ਕਿ ਆਏ ਸੁਝਾਵਾਂ ਦੇ ਮੱਦੇ-ਨਜ਼ਰ ਵਿਚਾਰਾਂ ਉਪਰੰਤ ਅਰਦਾਸ
ਦੀ ਸ਼ਬਦਾਵਲੀ (ਇਨ੍ਹਾਂ ਵਿਚਾਰਾਂ ਵਿੱਚ ਸਰਬਜੀਤ ਸਿੰਘ ਇੰਡੀਆਂ ਅਵੈਅਰਨੈਸ, ਮਨਜੀਤ ਸਿੰਘ ਜੀ ਖਾਲਸਾ
ਮੋਹਾਲੀ ਆਦਿ ਵੀ ਸ਼ਾਮਿਲ ਸਨ) ਕੁੱਝ ਹੋਰ ਤੈਅ ਹੋਈ, ਜੋ ਪਰਿਵਾਰ ਵਲੋਂ ਪ੍ਰਕਾਸ਼ਿਤ ਨਿਤਨੇਮ ਦੀ ਪੋਥੀ
ਵਿੱਚ ਦਰਜ ਹੈ।
ਉਪਰੋਕਤ
ਤੱਥਾਂ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਪਰਿਵਾਰ ਨੂੰ ਮਗਰਲੇ ਨਾਨਕ ਸਰੂਪਾਂ ਦੇ ਨਾਮ ਲੈਣ ਵਿੱਚ ਕਦੇ
ਸੰਕੋਚ ਨਹੀਂ ਰਿਹਾ ਹੈ।
ਸੋ ਜਸਬੀਰ ਸਿੰਘ ਜੀ ਕੈਲਗਰੀ (ਸਮੇਤ ਕੁੱਝ ਹੋਰ ਸੱਜਣਾਂ) ਦਾ ਗੁੰਮਰਾਹਕੁੰਨ
ਝੂਠ ਨੰਗਾ ਹੋ ਗਿਆ ਹੈ ਕਿ ਪਰਿਵਾਰ ਮਗਰਲੇ ਨਾਨਕ ਸਰੂਪਾਂ ਦੇ ਨਾਮ ਨਹੀਂ ਲਿਖਦਾ। ਇਨ੍ਹਾਂ ਸੱਜਣਾਂ
ਦੇ ਕੂੜ ਪ੍ਰਚਾਰ ਸੱਚ ਇਸ ਗੁਰਵਾਕ ਵਾਂਗ ਸਾਹਮਣੇ ਆ ਗਿਆ ਹੈ
ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ॥ (ਪੰਨਾ 303)
ਇਸ ਵਿਸ਼ੇ ਤੇ ਵੀਰ ਜੀ ਦਾ ਕੂੜ ਸਾਹਮਣੇ ਹੋਣ ਤੋਂ ਬਾਅਦ ਹੁਣ ਉਨ੍ਹਾਂ ਵਲੋਂ
ਕੁੱਝ ਹੋਰ ਮੁੱਦਿਆਂ ਸੰਬੰਧੀ ਆਪਣੀ ਇਸ ਲਿਖਤ ਉਨ੍ਹਾਂ ਬਾਰੇ ਪਰਿਵਾਰ ਪ੍ਰਤੀ ਕੀਤੇ ਗੁੰਮਰਾਹਕੁੰਨ
ਪ੍ਰਚਾਰ ਵੀ ਸੱਚ ਸਪਸ਼ਟ ਕਰ ਲੈਂਦੇ ਹਾਂ।
1. ਵੀਰ ਜੀ ਨੇ ਆਪਣੀ ਲਿਖਤ ਵਿੱਚ ਲਿਖਿਆ ਹੈ ਕਿ ਫਾਰਸੀ ਦੇ ਰਾਹਬਰ ਨੂੰ ਹੀ
ਪੰਜਾਬੀ ਵਿੱਚ ਗੁਰੂ ਕਿਹਾ ਜਾਂਦਾ ਹੈ। ਦੇਹਧਾਰੀਆਂ ਲਈ (ਸਮੇਤ ਨਾਨਕ ਸਰੂਪਾਂ ਦੇ) ‘ਗੁਰੂ’ ਵਿਸ਼ੇਸ਼ਨ
ਨੂੰ ਸਹੀ ਦਰਸਾਉਣ ਲਈ ਵੀਰ ਜੀ ਨੇ ‘ਤੁਜ਼ਕੇ ਜਹਾਂਗੀਰੀ’ ਦਾ ਵੀ ਹਵਾਲਾ ਦਿਤਾ ਹੈ।
ਸਾਡਾ ਪੱਖ:
ਅਸੀਂ
ਗੁਰਮਤਿ (ਗੁਰਬਾਣੀ) ਨੂੰ ਹੀ ਕਸਵੱਟੀ ਅਤੇ ਆਧਾਰ ਮੰਨ ਕੇ ਵਾਰ ਵਾਰ ਇਸ ਵਿਸ਼ੇ ਤੇ ਵਿਚਾਰ ਦੀ ਗੱਲ
ਕਰਦੇ ਹਾਂ ਪਰ ਵੀਰ ਜੀ (ਤੇ ਕੁੱਝ ਹੋਰ ਸੱਜਣ) ਘੜੀ-ਮੁੜੀ ਗੁਰਬਾਣੀ ਤੋਂ ਬਾਹਰਲੇ ਹਵਾਲਿਆਂ (ਫਾਰਸੀ
ਕੋਸ਼, ਤੁਜ਼ਕੇ-ਜਹਾਂਗੀਰੀ) ਆਦਿ ਦਾ ਹਵਾਲਾ ਵਰਤਣ ਨੂੰ ਜ਼ੋਰ ਦੇ ਰਹੇ ਹਨ। ਸਿੱਖ ਸਮਾਜ ਵਿੱਚ ਹੀ
ਪ੍ਰਚਲਿਤ ਜਨਮਸਾਖੀਆਂ ਆਦਿ ਅਨੇਕਾਂ ਰਚਨਾਵਾਂ ਮਿਲ ਜਾਣਗੀਆਂ ਜਿਨ੍ਹਾਂ ਵਿੱਚ ਨਾਨਕ ਸਰੂਪਾਂ ਨੂੰ
‘ਗੁਰੂ’ ਹੀ ਨਹੀਂ, ਰੱਬ (ਜਾਂ ਉਸ ਦਾ ਅਵਤਾਰ) ਵੀ ਦੱਸਿਆ ਮਿਲ ਜਾਵੇਗਾ। ਪਰ ਸਾਡੇ ਲਈ ਸੇਧ ਵਜੋਂ
ਪ੍ਰਮਾਣਿਕ ਸਿਰਫ ‘ਗੁਰਬਾਣੀ’ ਹੀ ਹੈ, ਕੋਈ ਬਾਹਰੀ ਹਵਾਲਾ ਉਸ ਦੇ ਬਰਾਬਰ ਜਾਂ ਉੱਤੇ ਨਹੀਂ ਹੋ
ਸਕਦਾ? ਕੀ ਵੀਰ ਜੀ ਜਨਮਸਾਖੀਆਂ, ਤੁਜ਼ਕੇ ਜਹਾਂਗੀਰੀ ਸਮੇਤ ਕਿਸੇ ਐਸੀ ਲਿਖਤ ਦੇ ਪੂਰੀ ਤਰਾਂ ਗੁਰਮਤਿ
ਅਨੁਸਾਰੀ ਹੋਣ ਦਾ ਦਾਅਵਾ ਕਰ ਸਕਦੇ ਹਨ? ਜੇ ਨਹੀਂ ਤਾਂ ਗੁਰਬਾਣੀ ਦੇ ਮੁਕਾਬਲੇ ਐਸੀਆਂ ਲਿਖਤਾਂ ਨੂੰ
ਆਧਾਰ ਬਣਾਉਣਾ ਕਿਵੇਂ ਜਾਇਜ਼ ਹੈ?
2. ਹਰਦੇਵ ਸਿੰਘ ਜੀ ਵਲੋਂ ਪਰਿਵਾਰ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ
ਨੰਗਿਆਂ ਕਰਦਿਆਂ ਅਸੀਂ ਇਹ ਲਿਖਿਆ ਸੀ ਕਿ ਸਾਡੀ ਲਿਖਤਾਂ ਵਿਚੋਂ ਕੋਈ ਐਸਾ ਅੰਸ਼ ਵਿਖਾਇਆ ਜਾਵੇ ਜਿਥੇ
ਅਸੀਂ ਇਹ ਲਿਖਿਆ ਹੋਵੇ ਕਿ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪ ਤੇ ਨਿਸ਼ਚਾ ਰੱਖਣਾ ਗਲਤ ਹੈ।
ਉਸੇ ਦਾ ਹਵਾਲਾ ਵਰਤਦੇ ਹੋਏ ਵੀਰ ਕੈਲਗਰੀ ਜੀ ਇਹ ਸੱਚ ਮੰਨਦੇ ਹੋਏ ਲਿਖਦੇ ਹਨ
“ਪਰਿਵਾਰ ਵਾਲਿਆਂ ਨੇ ਇਹ ਗੱਲ ਸਾਫ ਲਫਜ਼ਾਂ ਵਿੱਚ ਬੇਸ਼ਕ ਕਿਤੇ ਨਹੀਂ ਲਿਖੀ
ਕਿ ‘ਗੁਰੂ ਗ੍ਰੰਥ ਸਾਹਿਬ’ ਤੇ ਨਿਸ਼ਚਾ ਨਹੀਂ ਕਰਨਾ। “
ਪਰ ਪਰਿਵਾਰ ਬਾਰੇ ਪਾਠਕਾਂ ਨੂੰ ਗੁੰਮਰਾਹ ਕਰਨ ਦੇ ਮਕਸਦ ਨਾਲ ਵੀਰ ਹਰਦੇਵ
ਸਿੰਘ ਜੀ ਵਾਂਗੂ ਬੇਈਮਾਨ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹੋਏ ਅੱਗੇ ਆਪ ਹੀ ਫੈਸਲਾ ਦਿੰਦੇ ਹੋਏ
ਲਿਖਦੇ ਹਨ
“ਪਰ ਇਨ੍ਹਾਂ ਦੀ ਬੁਨਿਆਦੀ ਸੋਚ ਅਤੇ ਫਲਸਫਾ ਇਹੀ ਕਹਿੰਦਾ ਹੈ। “
3. ਸਾਡੀ ਲਿਖਤਾਂ ਵਿਚਲੇ ਇਸ ਵਿਚਾਰ ਕਿ ਗੁਰਮਤਿ ਅਨੁਸਾਰੀ ਕੋਈ ਦੇਹਧਾਰੀ
ਗੁਰੂ ਨਹੀਂ ਹੁੰਦਾ, ਇੱਕ ਆਦਿ ਜੁਗਾਦੀ ਪ੍ਰਮਾਤਮਾ (ਦੀ ਬਖਸ਼ਸ ਸੱਚ ਦਾ ਗਿਆਨ) ਹੀ ਸਭ ਦਾ ਗੁਰੂ ਹੈ।
ਇਸ ਵਿਚਾਰ ਦੇ ਧੱਕੇ ਨਾਲ ਹੀ ਇਹ ਮਤਲਬ ਵੀਰ ਜੀ ਨੇ ਲਿਖ ਦਿਤਾ ਕਿ “ਗੁਰੂ ਸਾਹਿਬਾਂ ਅਤੇ ਗੁਰੂ
ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਕਰਨ ਦੀ ਕੋਈ ਜ਼ਰੂਰਤ ਨਹੀਂ”
ਸਾਡਾ ਪੱਖ:
ਪਰਿਵਾਰ
ਵਲੋਂ ਸੁਹਿਰਦਤਾ ਨਾਲ ਕਈਂ ਵਾਰ ਇਹ ਲਿਖੇ ਜਾਣ ਕਿ “ਅਸੀਂ ਨਾਨਕ ਸਰੂਪਾਂ ਨੂੰ ਵਿਸ਼ਵ ਦੇ ਲਾਸਾਨੀ
ਰਹਿਬਰ ਮੰਨਦੇ ਹਾਂ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਸ਼ਵ ਦਾ ਲਾਸਾਨੀ ਧਰਮ ਗ੍ਰੰਥ’ ਦੇ
ਬਾਵਜੂਦ ਜੇ ਕੋਈ ਸੱਜਣ ਇਹ ਕੂੜ ਪ੍ਰਚਾਰ ਕਰਦਾ ਹੈ ਕਿ ਪਰਿਵਾਰ ‘ਨਾਨਕ ਸਰੂਪਾਂ ਅਤੇ ਸ਼ਬਦ ਗੁਰੂ
ਗ੍ਰੰਥ ਸਾਹਿਬ ਜੀ ਦੇ ਸਰੂਪ’ ਤੇ ਨਿਸ਼ਚਾ ਰੱਖਣ ਦੀ ਜ਼ਰੂਰਤ ਤੋਂ ਮੁਨਕਰ ਹੈ ਤਾਂ ਬੇਸ਼ਕ ਉਹ ਬੰਦਾ
ਆਪਣੀ ਬੇਈਮਾਨ ਅਤੇ ਮੱਕਾਰ ਮਾਨਸਿਕਤਾ ਦਾ ਮੁਜ਼ਾਹਰਾ ਹੀ ਕਰ ਰਿਹਾ ਹੈ।
4. ਇਸੇ ਸੰਦਰਭ ਵਿੱਚ ਆਪਣੇ ਹੀ ਮਤਲਬ ਕੱਢਦਿਆਂ ਕੈਲਗਰੀ ਜੀ ਨੇ ਸਵਾਲ ਖੜਾ
ਕੀਤਾ ਹੈ “ਜੇ ਸਭ ਦਾ ਗੁਰੂ ਪਰਮਾਤਮਾ ਆਪ ਹੈ ਤਾਂ ਗੁਰੂ ਸਾਹਿਬਾਂ ਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ
ਦਾ ਕੀ ਮਹੱਤਵ ਰਹਿ ਜਾਂਦਾ ਹੈ? ਕੀ ਇਸ ਦਾ ਸਾਫ ਮਤਲਬ ਇਹ ਨਹੀਂ ਬਣਦਾ ਕਿ ਗੁਰੂ ਸਾਹਿਬਾਂ ਅਤੇ
ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕਰਨ ਦੀ ਕੋਈ ਜ਼ਰੂਰਤ ਨਹੀਂ।”
ਸਾਡਾ ਪੱਖ:
ਗੁਰਮਤਿ
ਦੀ ਪੜਚੋਲ ਕੀਤਿਆਂ ਇਹ ਗੱਲ ਸਮਝ ਪੈਂਦੀ ਹੈ ਕਿ ਸਮੁੱਚੀ ਮਨੁੱਖਤਾ ਲਈ ਅਸਲ ਵਿੱਚ ਹਰ ਵੇਲੇ ਇਕੋ
ਇੱਕ ‘ਗੁਰੂ’ ਪ੍ਰਮਾਤਮਾ (ਦੀ ਬਖਸ਼ਸ ਸੱਚਾ ਦਾ ਗਿਆਨ) ਹੀ ਹੈ, ਜੋ ਆਦਿ ਜੁਗਾਦੀ ਹੈ। ਨਾਨਕ ਪਾਤਸ਼ਾਹ
ਜੀ ਨੇ ਵੀ ਇਸੇ ‘ਸ਼ਬਦ’ (ਸੱਚ ਦੇ ਗਿਆਨ, ਪ੍ਰਮਾਤਮਾ) ਨੂੰ ਹੀ ਆਪਣਾ ਗੁਰੂ ਕਿਹਾ। ਕਬੀਰ ਸਾਹਿਬ ਨੇ
ਵੀ ਇਸੇ ਸੱਚ ਦੇ ਗਿਆਨ (ਦੀ ਸੇਧ, ਬਿਬੇਕ) ਨੂੰ ਆਪਣਾ ‘ਗੁਰੂ’ ਕਿਹਾ। ਗੁਰਬਾਣੀ ਅਨੁਸਾਰ ਪ੍ਰਹਲਾਦ
ਭਗਤ ਆਦਿ ਨੇ ਵੀ ਇਸੇ ‘ਗੁਰੂ’ ਤੋਂ ਸੇਧ ਲਈ।
ਤਲਖ ਹਕੀਕਤ ਇਹ ਵੀ ਹੈ ਕਿ ਸਮੇਂ ਦੇ ਫੇਰ ਨਾਲ, ਕੂੜ ਦੇ ਜ਼ੋਰ (ਪੁਜਾਰੀਵਾਦ
ਆਦਿ) ਕਾਰਨ, ਸੱਚ ਦੇ ਇਸ ਸੁਨੇਹੇ ਦੀ ਪਛਾਣ ਲੋਕਾਈ ਵਿਚੋਂ ਅਲੋਪ ਹੋਣ ਲੱਗ ਜਾਂਦੀ ਹੈ। ਐਸੇ ਸਮੇਂ
ਵਿੱਚ ਕੋਈ ਮਹਾਂ-ਪੁਰਖ ਰਹਿਬਰ ਲੋਕਾਈ ਦੀ ਪਛਾਣ ਇਸ ‘ਗੁਰੂ’ ਨਾਲ ਕਰਵਾਉਣ ਦਾ ਇੱਕ ਵਸੀਲਾ ਬਣਦਾ
ਹੈ। ਨਾਨਕ ਪਾਤਸ਼ਾਹ ਜੀ ਅਤੇ ਮਗਰਲੇ ਨਾਨਕ ਸਰੂਪ ਵੀ ਆਪਣੀ ਬਾਣੀ ਅਤੇ ਜੀਵਨ ਰਾਹੀਂ ਲੋਕਾਈ ਦੀ ਉਸ
‘ਗੁਰੂ’ ਨਾਲ ਪਛਾਣ ਕਰਵਾਉਣ ਦਾ ਲਾਸਾਣੀ ਵਸੀਲਾ ਸਨ। ਇਸ ‘ਗੁਰੂ’ (ਸੇਧ) ਦੀ ਪਛਾਣ ਨੂੰ ਸਦਾ ਲਈ
ਕਾਇਮ ਰੱਖਣ ਦੀ ਦੂਰ-ਅੰਦੇਸ਼ ਸੋਚ ਸਦਕਾ, ਨਾਨਕ ਪਾਤਸ਼ਾਹ ਜੀ ਨੇ ਆਪਣੀ ਅਤੇ ਸੱਚ ਨੂੰ ਪੇਸ਼ ਕਰਦੀ ਹੋਰ
ਮਹਾਂ-ਪੁਰਖਾਂ ਦੀ ‘ਬਾਣੀ’ ਸੰਭਾਲਣੀ ਸ਼ੁਰੂ ਕੀਤੀ। ਇਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਅੰਗਦ
ਪਾਤਸ਼ਾਹ ਜੀ ਤੋਂ ਹੁੰਦੇ ਹੋਏ, ਇਹ ਸੰਗ੍ਰਿਹ ਪੰਜਵੇਂ ਪਾਤਸ਼ਾਹ ਜੀ ਤੱਕ ਪਹੁੰਚਿਆ, ਜਿਸ ਨੂੰ ਉਨ੍ਹਾਂ
ਨੇ ‘ਆਦਿ ਗ੍ਰੰਥ’ ਦੇ ਨਾਮ ਹੇਠ ਸੰਪਾਦਿਤ/ਸੰਕਲਿਤ ਕੀਤਾ। ਦਸ਼ਮੇਸ਼ ਪਾਤਸ਼ਾਹ ਜੀ ਨੇ ਇਸ ਵਿੱਚ ਤੇਗ
ਬਹਾਦੁਰ ਸਾਹਿਬ ਜੀ ਬਾਣੀ ਸ਼ਾਮਿਲ ਕਰਕੇ ਇਸ ਨੂੰ ‘ਦਮਦਮੀ ਬੀੜ’ ਦੇ ਰੂਪ ਵਿੱਚ ਪੁਨਰ-ਸੰਪਾਦਿਤ
ਕੀਤਾ। ਸਮੇਂ ਦੀ ਨਬਜ਼ ਪਛਾਣਦਿਆਂ ਦਸ਼ਮੇਸ਼ ਪਾਤਸ਼ਾਹ ਜੀ ਨੇ, ਇਸੇ ‘ਗੁਰੂ’ ਦੀ ਸੇਧ ਵਿੱਚ ਦਿਤੀ ਜਾ
ਰਹੀ ਸ਼ਖਸੀ ਅਗਵਾਈ ਨੂੰ ਸਮੇਟਦਿਆਂ, ਪੰਥ ਨੂੰ ਪੱਕੇ ਤੌਰ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੀ ਅਗਵਾਈ
ਦੇ ਤਾਬਿਆਂ ਕਰ ਦਿਤਾ।
‘ਨਾਨਕ ਸਰੂਪਾਂ’ ਨੇ ਸਾਡੀ ਪਛਾਣ ਅਲੋਪ ਕਰ ਦਿਤੇ ਜਾ ਰਹੇ ‘ਗੁਰੂ’ (ਸੱਚ ਦੇ
ਗਿਆਨ) ਨਾਲ ਕਰਵਾਈ ਇਸ ਲਈ ਉਹ ਸਾਡੇ ਲਈ ਲਾਸਾਣੀ ਰਹਿਬਰ ਹਨ। ਇਸ ‘ਸੱਚ ਦੇ ਗਿਆਨ ਦਾ ਸੋਮਾ ਉਨ੍ਹਾਂ
ਵਲੋਂ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਵਿੱਚ ਸੰਕਲਿਤ ਕੀਤਾ ਗਿਆ, ਇਸ ਲਈ ਇਹ ਸਰੂਪ (ਗਿਆਨ
ਦੇ ਇੱਕ ਵਸੀਲੇ ਵਜੋਂ) ਸਾਡੇ ਲਈ ਅਨਮੋਲ ਹੈ।
‘ਗੁਰੂ’ ਵਿਸ਼ੇਸ਼ਨ ਨਾ ਵਰਤੇ ਜਾਣ ਕਾਰਨ ਨਾ ਤਾਂ ‘ਨਾਨਕ
ਸਰੂਪਾਂ’ ਦਾ ਮਹੱਤਵ ਘਟਦਾ ਹੈ ਅਤੇ ਨਾ ਹੀ ਗ੍ਰੰਥ ਦੇ ਸਰੂਪ ਦਾ। ਸੋ ਇਤਨੇ ਸਪਸ਼ਟ ਵੀਚਾਰ ਤੋਂ ਬਾਅਦ
ਵੀ ਜੇ ਕੋਈ ਇਹ ਕਹੇ ਕਿ ਅਸੀਂ ਨਾਨਕ ਸਰੂਪਾਂ ਜਾਂ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪ ਤੇ
ਵਿਸ਼ਵਾਸ ਨਾ ਰੱਖਣ ਦਾ ਪ੍ਰਚਾਰ ਕਰ ਰਹੇ ਹਾਂ ਤਾਂ ਇਸਨੂੰ ਉਸ ਸੱਜਣ ਦੀ ਬੇਈਮਾਨੀ ਹੀ ਮੰਨਿਆ ਜਾਣਾ
ਚਾਹੀਦਾ ਹੈ।
5. ਆਪਣੀ ਇਸ ਲਿਖਤ ਵਿੱਚ ਕੈਲਗਰੀ ਜੀ ਨੇ ‘ਗੁਰੂ’ ਪਦ ਬਾਰੇ ਵਿਚਾਰ ਦੇਂਦੇ
ਹੋਏ ਇੱਕ ਦਲੀਲ ਇਹ ਦਿਤੀ ਹੈ ਕਿ ਪਰਮਾਤਮਾ ਨਾਨਕ ਪਾਤਸ਼ਾਹ ਜੀ ਦਾ ‘ਗੁਰੂ’ ਸੀ ਕਿਉਂਕਿ ਉਨ੍ਹਾਂ ਨੂੰ
ਸੋਝੀ ਧੁਰੋਂ ਹੀ ਉਸ ਪ੍ਰਮਾਤਮਾ ਵਲੋਂ (ਸਿੱਧੀ) ਹੋਈ ਸੀ। ਇਸੇ ਲਈ ਨਾਨਕ ਪਾਤਸ਼ਾਹ ਜੀ ਨੇ
‘ਪਰਮਾਤਮਾ’ ਨੂੰ (ਜਾਂ ਧੁਰੋਂ ਆਈ ਬਾਣੀ ਨੂੰ) ਆਪਣਾ ‘ਗੁਰੂ’ ਕਿਹਾ। ਪਰ ਮਗਰਲੇ ਨਾਨਕ ਸਰੂਪਾਂ ਨੂੰ
ਨਾਨਕ ਪਾਤਸ਼ਾਹ ਜੀ ਤੋਂ ਸੋਝੀ ਮਿਲੀ ਇਸ ਲਈ ਉਹਨਾਂ ਦਾ ਗੁਰੂ ‘ਨਾਨਕ’ ਹੈ।
ਸਾਡਾ ਪੱਖ:
ਵੀਰ ਜੀ
ਦੀ ਇਸ ਦਲੀਲ ਅਨੁਸਾਰ ਅੰਗਦ ਪਾਤਸ਼ਾਹ ਜੀ ਦਾ ਗੁਰੂ, ਬਾਬਾ ਨਾਨਕ ਸੀ ਕਿਉਂਕਿ ਉਨ੍ਹਾਂ ਨੂੰ ਸੋਝੀ
‘ਬਾਬ ਨਾਨਕ’ ਤੋਂ ਮਿਲੀ। ਅਮਰਦਾਸ ਪਾਤਸ਼ਾਹ ਜੀ ਦਾ ‘ਗੁਰੂ’ ਅੰਗਦ ਪਾਤਸ਼ਾਹ ਜੀ ਸਨ। ਇਹੀ ਲੜੀ ਅੱਗੇ
ਤੁਰਦੀ ਦਸਵੇਂ ਪਾਤਸ਼ਾਹ ਜੀ ਤੋਂ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਤੱਕ ਪਹੁੰਚੀ। ਸੋ ਇਸ ਦਲੀਲ ਦੇ
ਹਿਸਾਬ ਨਾਲ ਸਾਡੇ ‘ਗੁਰੂ’ ਸਿਰਫ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਦਾ ਸਰੂਪ ਹੀ ਹੋਇਆ, ਦਸੋਂ ਨਾਨਕ
ਸਰੂਪ ਨਹੀਂ। ਪਰ ਵੀਰ ਜੀ ਆਪ ਹੀ ਆਪਣੀ ਲਿਖਤਾਂ ਵਿੱਚ ‘ਦਸ ਗੁਰੂ ਸਾਹਿਬਾਨ’ ਵੀ ਲਿਖੀ ਜਾਂਦੇ ਹਨ।
ਇਹ ਆਪਾ ਵਿਰੋਧ ਨਹੀਂ? ਇਸੇ ਦਲੀਲ ਨਾਲ ਤਾਂ ਭਗਤ ਕਬੀਰ ਜੀ ਸਣੇ ਉਹ ਸਾਰੇ ਬਾਣੀਕਾਰ ਵੀ ਸਾਡੇ
‘ਗੁਰੂ’ ਹੋਏ ਜਿਨ੍ਹਾਂ ਦੀ ਬਾਣੀ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਵਿੱਚ ਦਰਜ ਹੋ ਕੇ ਸਾਨੂੰ ਸੇਧ
ਬਖਸ਼ ਰਹੀ ਹੈ। ਫੇਰ ਤੇ ‘ਗੁਰੂਆਂ’ ਦੀ ਗਿਣਤੀ ਲਗਭਗ 35 ਹੋ ਗਈ?
ਇਸ ਦਲੀਲ ਦੀ ਕਚਿਆਈ ਗੁਰਬਾਣੀ ਵਿਚੋਂ ਵੀ ਸਾਬਿਤ ਹੋ ਜਾਂਦੀ ਹੈ। ਵੀਰ ਜੀ
ਦੀ ਇਸ ਦਲੀਲ ਅਨੁਸਾਰ ਮਗਰਲੇ ਨਾਨਕ ਸਰੂਪਾਂ ਦਾ ‘ਗੁਰੂ’ ਬਾਬਾ ਨਾਨਕ ਸੀ, ਪ੍ਰਮਾਤਮਾ (ਜਾਂ ਉਸ ਦੀ
ਬਖਸ਼ਸ ਗਿਆਨ) ਨਹੀਂ। ਪਰ ਮਗਰਲੇ ਨਾਨਕ ਸਰੂਪਾਂ ਦੀ ਬਾਣੀ ਵਿੱਚ ਵੀ ਪ੍ਰਮਾਤਮਾ ਲਈ ‘ਗੁਰੂ,
ਸਤਿਗੁਰੂ’ ਵਰਤਿਆ ਮਿਲਦਾ ਹੈ। ਮਿਸਾਲ ਲਈ
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ॥
ਉਹ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥ (ਪੰਨਾ 759 ਮਹਲਾ 4)
ਇਹ ਰਾਮਦਾਸ ਪਾਤਸ਼ਾਹ ਜੀ (ਮਹਲਾ 4) ਦਾ ਵਾਕ ਹੈ ਜਿਸ ਵਿੱਚ ਉਨ੍ਹਾਂ ਨੇ
‘ਗੁਰੂ’ ਬਾਰੇ ਸੋਝੀ ਦਿੰਦੇ ਹੋਏ ਸਮਝਾਇਆ ਹੈ ਕਿ ਮੇਰਾ ‘ਸਤਿਗੁਰੂ’ (ਪ੍ਰਮਾਤਮਾ) ਹਮੇਸ਼ਾਂ ਹੈ, ਉਹ
ਜੰਮਦਾ ਮਰਦਾ ਨਹੀਂ (ਨਾ ਆਵੈ ਨਾ ਜਾਇ)। ਐਸੇ ਹਵਾਲੇ ਕਈਂ ਹੋਰ ਵੀ ਹਨ। ਸੋ ਵੀਰ ਜੀ ਦਲੀਲ ਗਲਤ
ਸਾਬਿਤ ਹੋ ਜਾਂਦੀ ਹੈ ਕਿ ਮਗਰਲੇ ਨਾਨਕ ਸਰੂਪਾਂ ਦਾ ‘ਗੁਰੂ’ ਸਿਰਫ ਬਾਬਾ ਨਾਨਕ ਹੈ, ਪ੍ਰਮਾਤਮਾ
ਨਹੀਂ। ਨਾਲ ਹੀ ਵੀਰ ਜੀ ਵਲੋਂ ਆਪਣੀ ਲਿਖਤ ਵਿੱਚ ਪੁੱਛੇ ਐਸੇ ਗੁਰਬਾਣੀ ਵਾਕ ਦਾ ਸਬੂਤ ਵੀ ਮਿਲ ਗਿਆ
ਜਿਸ ਵਿੱਚ ਲਿਖਿਆ ਹੋਵੇ ਕਿ “ਗੁਰੂ ਜੰਮਦਾ-ਮਰਦਾ ਨਹੀਂ”। ਚੇਤੇ ਰਹੇ ਇਹ ‘ਵਾਕ’ ਚੋਥੈ ਪਾਤਸ਼ਾਹ ਦਾ
ਹੈ, ਬਾਬਾ ਨਾਨਕ ਜੀ ਦਾ ਨਹੀਂ।
6. ਵੀਰ ਜੀ ਨੇ ਆਪਣੀ ਲਿਖਤ ਵਿੱਚ ਇਹ ਸਵਾਲ ਉਠਾਇਆ ਹੈ ਕਿ ਜੇ ਪਰਿਵਾਰ ਨੂੰ
ਕਾਗਜ਼, ਸਿਆਹੀ, ਜਿਲਦ ਆਦਿਕ (ਦੇਹ) ਨਾਲ ਬਣੇ ‘ਗ੍ਰੰਥ’ ਨੂੰ ‘ਗੁਰੂ’ ਕਹਿਣ ਵਿੱਚ ਕੋਈ ਹਰਜ਼ ਨਹੀਂ
ਤਾਂ ਨਾਨਕ ਸਰੂਪਾਂ ਨੂੰ ‘ਗੁਰੂ’ ਕਹਿਣ ਵਿੱਚ ਕੀ ਗਲਤ ਲਗਦਾ ਹੈ।
ਸਾਡਾ ਪੱਖ:
ਵੀਰ ਜੀ
ਨੂੰ ਭੁਲੇਖਾ ਪਿਆ ਲਗਦਾ ਹੈ। ਅਸੀਂ ਕਾਗਜ਼, ਸਿਆਹੀ, ਜਿਲਦ ਨਾਲ ਬਣੇ ‘ਗ੍ਰੰਥ ਸਰੂਪ’ ਨੂੰ ‘ਗੁਰੂ’
ਨਹੀਂ ਮੰਣਦੇ। ਇਸ ਸੰਬੰਧੀ ਅਸੀਂ ਸਪਸ਼ਟ ਵਿਚਾਰ ਦੇਂਦੇ ਹੋਏ ਆਪਣੇ ਪਹਿਲੇ, ਦੁਜੇ ਲੇਖ ਵਿੱਚ ਹੀ
ਸਪਸ਼ਟ ਲਿਖਿਆ ਸੀ
“ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਕਹਿਣ ਤੋਂ
ਭਾਵ ਉਹ ਕਾਗਜ਼, ਸਿਆਹੀ ਜਾਂ ਜ਼ਿਲਦ ਸਾਡਾ ‘ਗੁਰੂ’ ਨਹੀਂ ਹੈ, ਜਿਸ ਨਾਲ ਗੁਰੂ ਗ੍ਰੰਥ ਸਾਹਿਬ ਦਾ
ਸਰੂਪ ਬਣਿਆ ਹੈ। ਬਲਕਿ ਗ੍ਰੰਥ ਵਿੱਚ ਦਰਜ਼ ਗਿਆਨ ਹੀ ਸਾਡਾ ‘ਗੁਰੂ’ ਹੈ। ਸਰੂਪ ਤਾਂ ਨਾਸ਼ਵਾਨ ਹੋਣ
ਕਰਕੇ ਸ਼ਰੀਰ ਰੂਪ ਹੀ ਹੈ। ਸਰੂਪ ਦਾ ਸਤਿਕਾਰ ਸਿਰਫ ਇਸ ਕਰਕੇ ਹੈ ਕਿ ਉਸ ਵਿੱਚ ਗਿਆਨ ਦਰਜ਼ ਹੈ। “
“… ਹੋਰ ਤਾਂ ਹੋਰ ਉਹ ਅੱਖਰ ਵੀ ‘ਗੁਰੂ’ ਨਹੀਂ ਹਨ ਜਿਨ੍ਹਾਂ ਰਾਹੀਂ ਇਹ
ਗਿਆਨ ਲਿਖਿਆ ਗਿਆ ਹੈ। ਕਿਉਂਕਿ ਵਰਤੇ ਗਏ ਸਾਰੇ ਅੱਖਰ, ਲਫਜ਼ ਪਹਿਲਾਂ ਪ੍ਰਚਲਿਤ ਹੀ ਲਏ ਗਏ ਹਨ। ਉਹ
ਸਾਰੇ ਦੇ ਸਾਰੇ ਲਗਭਗ ਉਸੇ ਰੂਪ ਵਿੱਚ ਹੋਰ ਗ੍ਰੰਥਾਂ, ਕਿਤਾਬਾਂ ਵਿੱਚ ਵੀ ਮਿਲਦੇ ਹਨ। ਅਸਲ ਚੀਜ਼
ਤਾਂ ਉਨ੍ਹਾਂ ਅੱਖਰਾਂ, ਲਫਜ਼ਾਂ ਦੇ ਸੰਜੋਗ ਤੋਂ ਮਿਲਦਾ ਸੁਨੇਹਾ (ਸੋਝੀ) ਹੈ, ਇਹੀ ‘ਗੁਰੂ’ ਹੈ।
ਜੇ ਹੋਰ ਗੰਭੀਰ ਵਿਚਾਰ ਕਰੀਏ ਤਾਂ ਸਾਡੇ ਲਈ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਦਾ
ਭਾਵ ਹੈ ‘ਉਹ ਗ੍ਰੰਥ ਜਿਸ ਵਿੱਚ ‘ਸ਼ਬਦ ਗੁਰੂ’ (ਸੱਚ ਦਾ ਗਿਆਨ) ਦਰਜ ਹੈ’, ਨਾ ਕਿ ‘ਗ੍ਰੰਥ ਗੁਰੂ’
ਹੈ।
7. ਵੀਰ ਜੀ ਨੇ ਇਸ ਲਿਖਤ ਵਿੱਚ ਇਹ ਵੀ ਗਿਲਾ ਕੀਤਾ ਹੈ ਕਿ ਅਸੀਂ ਉਨ੍ਹਾਂ
ਦੇ ਨਿੱਜੀ ਮੇਲ ਰਾਹੀਂ ਭੇਜੇ ਵਿਚਾਰਾਂ ਦਾ ਜਵਾਬ 2 ਸਾਲ ਤੋਂ ਨਹੀਂ ਦਿਤਾ।
ਸਾਡਾ ਪੱਖ:
‘ਗੁਰੂ’
ਪਦ ਬਾਰੇ ਅਸੀਂ ਆਪਣੇ ਵਿਚਾਰ ਇੱਕ ਲੇਖ ‘ਸਾਚਾ ਸਤਿਗੁਰ ਕੌਣ?’ ਰਾਹੀਂ ਪੇਸ਼ ਕੀਤੇ ਸਨ। ਉਸ ਬਾਰੇ ਆਏ
ਕੁੱਝ ਇਤਰਾਜ਼ਾਂ ਦੇ ਜਵਾਬ ਇੱਕ ਹੋਰ ਲੇਖ ਰਾਹੀਂ ਦਿਤੇ ਸਨ। ਇਸ ਉਪਰੰਤ ਸਿੱਖ ਮਾਰਗ ਤੇ ਵੀਰ ਕੈਲਗਰੀ
ਜੀ ਸਣੇ ਕੁੱਝ ਹੋਰ ਸੱਜਣਾਂ ਦੇ ਵਿਚਾਰ ਆਏ, ਪਰ ਉਨ੍ਹਾਂ ਵਿੱਚ ਕੋਈ ਨਵੀਂ ਗੱਲ ਨਹੀਂ ਸੀ। ਉਸ
ਉਪਰੰਤ ਵੀ ਕੈਲਗਰੀ ਜੀ ਦੇ ਇੱਕ ਦੋ ਲੇਖ ਆਏ ਪਰ ਉਨ੍ਹਾਂ ਵਿੱਚ ਕੋਈ ਨਵਾਂ ਨੁਕਤਾ ਨਹੀਂ ਸੀ। ਨਾ ਹੀ
ਉਨ੍ਹਾਂ ਦੀ ਕੋਈ ਗੱਲ ਸਾਨੂੰ ਸੰਤੂਸ਼ਟੀਜਨਕ ਲੱਗੀ। ਇਸ ਉਪਰੰਤ ਵੀਰ ਹਰਦੇਵ ਸਿੰਘ ਜੀ ਨੇ ‘ਗੁਰੂ’ ਪਦ
ਦੀ ਵਰਤੋਂ ਨੂੰ ਜ਼ਾਇਜ ਠਹਿਰਾਉਣ ਲਈ ਨਿਤ ਸਟੈਂਡ ਬਦਲਦੀ ਤੁੱਕੇਬਾਜ਼ੀ ਸ਼ੁਰੂ ਰੱਖੀ ਜਿਸ ਬਾਰੇ ਅਸੀਂ
ਆਪਣਾ ਪੱਖ ਯਥਾਸ਼ਕਤ ਰੱਖਣ ਦਾ ਜਤਨ ਕੀਤਾ ਅਤੇ ਉਨ੍ਹਾਂ ਦੇ ਇਸ ਬਦਲਦੇ ਸਟੈਂਡ ਦੀ ਪੜਚੋਲ ਪਹਿਲੇ ਭਾਗ
ਵਿੱਚ ਕੀਤੀ ਵੀ ਹੈ। ਇਸ ਉਪਰੰਤ ਉਂਨ੍ਹਾਂ ਅਤੇ ਕੁੱਝ ਹੋਰ ਸੱਜਣਾਂ ਦੇ ਕਹਿਣ ਤੇ ਇਸ ਵਿਸ਼ੇ ਤੇ ਜਨਤਕ
ਚਰਚਾ ਅਸੀਂ ਬੰਦ ਕਰ ਦਿਤੀ। ਇਸ ਉਪਰੰਤ ਹਰਦੇਵ ਸਿੰਘ ਜੀ ਸਮੇਤ ਕੁੱਝ ਹੋਰ ਸੱਜਣਾਂ ਨੇ ਚਾਲਾਕੀ
ਵਰਤਦੇ ਹੋਏ, ਆਨੇ-ਬਹਾਨੇ ਇਸ ਵਿਸ਼ੇ ਤੇ ਚਰਚਾ ਜ਼ਾਰੀ ਰੱਖੀ। ਪਰ ਅਸੀਂ ਜ਼ਾਬਤਾ ਨਹੀਂ ਤੋੜਿਆ। ਹੌਲੀ
ਹੌਲੀ ਇਨ੍ਹਾਂ ਦੀ ਵਿਚਾਰ ਝੁੰਝਲਾਹਟ ਵਿੱਚ ਬਦਲਣ ਲਗ ਪਈ ਅਤੇ ਇਨ੍ਹਾਂ ਨੇ ਫਤਵਬਾਜ਼ੀ ਦਾ ਰਾਹ ਫੜਦੇ
ਹੋਏ ਪਰਿਵਾਰ ਨੂੰ ਬਦਨਾਮ ਕਰਨ ਲਈ ਇਹ ਇਲਜ਼ਾਮ ਲਾਉਣੇ ਸ਼ੁਰੂ ਕਰ ਦਿਤੇ ਕਿ ਅਸੀਂ ਨਾਨਕ ਸਰੂਪਾਂ ਅਤੇ
‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਦੇ ਮਹੱਤਵ ਨੂੰ ਰੱਦ ਕਰਨਾ ਚਾਹੁੰਦੇ ਹਾਂ, ਅੰਡਰਮਾਈਨ ਕਰ
ਰਹੇ ਹਾਂ ਆਦਿ-ਆਦਿ।
ਪਰ ਇਨ੍ਹਾਂ ਵਿਚਾਰਾਂ ਵਿਚੋਂ ਕੋਈ ਨਵੀਂ ਦਲੀਲ ਜਾਂ ਤੱਥ ਸਾਹਮਣੇ ਨਹੀਂ
ਆਇਆ, ਉਹੀ ਗੱਲਾਂ ਵਾਰ ਵਾਰ ਦੁਹਰਾਈਆਂ ਜਾਂਦੀਆਂ। ਸੋ ਸਮੇਂ ਦੀ ਕਮੀ ਨਾਲ ਜੂਝ ਰਹੇ ਪਰਿਵਾਰ ਲਈ
ਐਸੀ ਬੇਲੋੜੀ ਵਿਚਾਰ ਵਿੱਚ ਬਣੇ ਰਹਿਣਾ ਸੰਭਵ ਨਹੀਂ ਹੋ ਪਾਂਦਾ। ਇਸੇ ਕਾਰਨ ਅਸੀਂ ਕੈਲਗਰੀ ਜੀ ਆਦਿ
ਨਾਲ ‘ਗੁਰੂ’ ਬਾਰੇ ਚਰਚਾ ਅੱਗੇ ਨਹੀਂ ਤੋਰੀ।
ਵੀਰ ਜੀ ਦੀ ਉਪਰੋਕਤ ਲਿਖਤ ਦੇ ਪ੍ਰਤੀਕਰਮ ਵਜੋਂ ਅਸੀਂ ਇੱਕ ਵਾਰ ਫੇਰ ਆਪਣਾ
ਪੱਖ ਦੇ ਦਿਤਾ ਹੈ। ਪਰ ਸਾਨੂੰ ਇਹਸਾਸ ਹੈ ਕਿ ਸਾਡਾ ਇਹ ਪੱਖ ਉਨ੍ਹਾਂ ਨੂੰ ਸੰਤੂਸ਼ਟ ਨਹੀਂ ਕਰ
ਪਾਵੇਗਾ ਕਿਉਂਕਿ ਕੁੱਝ ਸੱਜਣ ਕਦੇ ਸੰਤੂਸ਼ਟ ਹੁੰਦੇ ਹੀ ਨਹੀਂ, ਉਨ੍ਹਾਂ ਲਈ ਵਿਚਾਰ ‘ਸਮਝਣ-ਸਮਝਾਉਣ’
ਦੀ ਥਾਂ ‘ਹਾਰ-ਜਿੱਤ’ ਦਾ ਮਸਲਾ ਬਣ ਜਾਂਦੀ ਹੈ। ਐਸੀ ਵਿਚਾਰ ਹੋਲੀ ਹੋਲੀ ਤਕਰਾਰ ਦਾ ਰੂਪ ਧਾਰਨ ਕਰ
ਜਾਂਦੀ ਹੈ। ਕੈਲਗਰੀ ਜੀ ‘ਗੁਰੂ’ ਪਦ ਬਾਰੇ ਵਿਚਾਰ ਦੌਰਾਣ ਇਹ ਗੱਲ ਲਿਖ ਚੁੱਕੇ ਹਨ ਕਿ
“ਜੇ ਕਿਸੇ ਹੋਰ ਮੱਤ ਦਾ ਬਾਬਾ ਪੂਰਨ ਬ੍ਰਹਮ ਗਿਆਣੀ ਹੈ ਤਾਂ ਉਸ ਨੂੰ ਵੀ
ਰੱਬ ਦਾ ਰੂਪ ਕਹਿਣ ਵਿੱਚ ਕੋਈ ਹਰਜ਼ ਨਹੀਂ। ਉਸ ਨੂੰ ਵੀ ਸ਼ਾਖਸਤ ਰੱਬ ਉਸ ਬਾਬੇ ਦਾ ਰੂਪ ਧਾਰ ਕੇ
ਧਰਤੀ ਤੇ ਆਇਆ ਸਮਝਣਾ ਚਾਹੀਦਾ ਹੈ।”
ਹੁਣ ਗੁਰਮਤਿ ਮੁੱਢਲੇ ਸਿਧਾਂਤ ‘ਰੱਬ ਜੰਮਦਾ ਮਰਦਾ ਨਹੀਂ, ਅਜੂਨੀ ਹੈ” ਦੀ
ਖੁੱਲੀ ਖਿਲਾਫਤ ਕਰਦੀ ਕੈਲਗਰੀ ਜੀ ਦੀ ਗੁਰਮਤਿ ਸਮਝ ਜੇ ਹਰ ਮੁੱਦੇ ਨੂੰ ਆਪਣੇ ਵਿਚਾਰ ਨੂੰ ਅੰਤਿਮ
ਸਮਝ ਕੇ, ਅਸਹਿਮਤ ਸੱਜਣਾਂ ਖਿਲਾਫ ਫਤਵੇ ਬਾਜ਼ੀ ਤੇ ਉਤਰ ਆਏ ਤਾਂ ਉਸ ਬਾਰੇ ਚੁੱਪ ਰਹਿਣਾ ਠੀਕ ਹੈ
ਜਾਂ ਆਪਣੀ ਹਉਮੈ ਦਾ ਵਿਖਾਵਾ ਕਰਦੀ ਚਰਚਾ ਵਿੱਚ ਉਲਝ ਕੇ ਸਮਾਂ ਬਰਬਾਦ ਕਰਨਾ? ਵੈਸੇ ਸਿੱਖ ਮਾਰਗ
ਪੜਣ ਵਾਲੇ ਪੁਰਾਣੇ ਪਾਠਕ ਕੈਲਗਰੀ ਜੀ ਦੀ ਇਸ ਲਿਖਣ ਸ਼ੈਲੀ ਤੋਂ ਚੰਗੀ ਤਰਾਂ ਵਾਕਿਫ ਹਨ, ਉਨ੍ਹਾਂ
ਨੂੰ ਸ਼ਾਇਦ ਕੁੱਝ ਦੱਸਣ ਦੀ ਲੋੜ ਨਹੀਂ ਹੈ।
ਚਲਦੇ ਚਲਦੇ: ਵੀਰ ਕੈਲਗਰੀ ਜੀ ਨੇ ਸਿੱਖ ਮਾਰਗ ਤੇ ਛਪੇ ਆਪਣੇ ਤਾਜ਼ਾ ਪੱਤਰ
(ਮਿਤੀ 06-05-12) ਵਿੱਚ ਇੱਕ ਵਾਰ ਫੇਰ ਆਪਣੀ ਕੜਵਾਹਟ ਦਾ ਨਜ਼ਲਾ ਪਰਿਵਾਰ ਦੇ ਕੱਢਦੇ ਹੋਏ ਆਪਣੇ
ਬੇਹੂਦਾ ਇਲਜ਼ਾਮ ਨੂੰ ਦੁਹਰਾਇਆ ਹੈ ਕਿ ਅਸੀਂ ਮਗਰਲੇ ਨਾਨਕ ਸਰੂਪਾਂ ਦਾ ਜ਼ਿਕਰ ਹੀ ਸਿੱਖ ਮਾਨਸਿਕਤਾ
ਵਿਚੋਂ ਖਤਮ ਕਰ ਦੇਣ ਦਾ ਜਤਨ ਕਰ ਰਹੇ ਹਾਂ। ਆਪਣੇ ਇਸ ਇਲਜ਼ਾਮ ਦੇ ਸਬੂਤ ਵਜੋਂ ਉਨ੍ਹਾਂ ਨੇ ਸਾਡੇ
ਇੱਕ ਪੁਰਾਣੇ ਲੇਖ ਦਾ ਹਵਾਲਾ ਦਿਤਾ ਹੈ ਜਿਸ ਵਿੱਚ ਅਸੀਂ ਇਹ ਗੱਲ ਪੜਚੋਲਣ ਦਾ ਸੁਝਾਅ ਦਿਤਾ ਸੀ ਕਿ
ਕੀ ਮਗਰਲੇ ਨਾਨਕ ਸਰੂਪਾਂ ਦੇ ਜਨਮ ਦਿਹਾੜਿਆਂ ਨੂੰ ‘ਪ੍ਰਕਾਸ਼ ਦਿਵਸ’ ਵਜੋਂ ਮਨਾਉਣਾ ਜਾਇਜ਼ ਹੈ?
ਸਾਡਾ ਪੱਖ:
ਇਸ ਲੇਖ
ਵਿੱਚ ਅਸੀਂ ਪੜਚੋਲ ਕਰਨ ਦੀ ਬੇਨਤੀ ਕਰਦੇ ਹੋਏ ਇਹ ਦਲੀਲ ਦਿਤੀ ਸੀ ਕਿ ਕੁੱਝ ਮਗਰਲੇ ਨਾਨਕ ਸਰੂਪਾਂ
(ਜਿਵੇਂ ਅੰਗਦ ਪਾਤਸ਼ਾਹ ਜੀ) ਬਾਰੇ ਇਤਿਹਾਸ ਵਿੱਚ ਸਪਸ਼ਟ ਜ਼ਿਕਰ ਮਿਲਦਾ ਹੈ ਕਿ ਉਹ ਆਪਣੇ ਦੁਨਿਆਵੀ
ਜਨਮ ਤੋਂ ਕਾਫੀ ਸਮਾਂ ਬਾਅਦ ਤੱਕ ਗੁਰਮਤਿ ਵਿਰੋਧੀ ਕਰਮਕਾਂਡ (ਜਿਵੇਂ ਦੇਵੀ ਦੇਵਿਤਆਂ ਦੀ ਪੂਜਾ
ਆਦਿ) ਕਰਦੇ ਰਹੇ। ਉਨ੍ਹਾਂ ਨੂੰ ਆਪ ਪ੍ਰਕਾਸ਼ ‘ਗੁਰਮਤਿ ਇਨਕਲਾਬ’ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ
ਹੀ ਹੋਇਆ। ਇਸ ਦਲੀਲ ਵਿੱਚ ਕੁੱਝ ਵੀ ਗਲਤ ਨਹੀਂ ਹੈ।
ਆਪ ਹੀ ਕੈਲਗਰੀ ਜੀ ਨੇ ਸਾਡੀ ਇਸ ਦਲੀਲ
ਦੀ ਪ੍ਰੋੜਤਾ ਕਰਦੇ ਹੋਏ ਉਹ ਇਤਿਹਾਸਿਕ ਤੱਥ ਦੁਹਰਾਇਆ ਹੈ ਜਿਸ ਅਨੁਸਾਰ ਲਹਿਣਾ ਜੀ ਗੁਰਮਤਿ ਇਨਕਲਾਬ
ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਵੈਸ਼ਨੂੰ ਦੇਵੀ ਦੀ ਪੂਜਾ ਕਰਨ ਜਾਂਦੈ ਹੁੰਦੇ ਸਨ।
ਪਰ ਆਪਣੇ ਮਨ ਵਿੱਚ ਛੁਪੇ ਬੇਲੋੜੇ ਵਿਰੋਧ ਦੀ ਜਵਾਲਾ
ਕਾਰਨ, ਇਸ ਸੱਚ ਨੂੰ ਕਬੂਲਦੇ ਹੋਏ ਵੀ ਸਾਡੇ ਤੇ ਇਹ ਕੂੜ ਇਲਜ਼ਾਮ ਲਾ ਰਹੇ ਹਨ ਕਿ ਅਸੀਂ ਮਗਰਲੇ ਨਾਨਕ
ਸਰੂਪਾਂ ਦੇ ਵਿਰੋਧੀ ਹਾਂ। ਕੈਲਗਰੀ ਜੀ ਸੰਬੰਧੀ ਇਸ ਵਿਚਾਰ ਦੇ ਸ਼ੁਰੂ ਵਿੱਚ
ਅਸੀਂ ਸਬੂਤ ਦੇ ਚੁੱਕੇ ਹਾਂ
ਕਿ ਪਰਿਵਾਰ ਵਲੋਂ ਸੋਧੀ ਹੋਈ ਅਰਦਾਸ ਦੇ ਸੁਝਾਏ ਪਹਿਲੇ ਖਰੜੇ ਵਿੱਚ ਮਗਰਲੇ ਨਾਨਕ ਸਰੂਪਾਂ ਦੇ ਨਾਮ
ਦਰਜ ਸਨ।
ਵੀਰ ਕੈਲਗਰੀ ਜੀ ਦੀ ਹੰਕਾਰੀ ਮਾਨਸਿਕਤਾ ਦੀ ਇੱਕ ਹੋਰ ਦਿਲਚਸਪ ਮਿਸਾਲ
ਸਾਂਝੀ ਕਰ ਲੈਂਦੇ ਹਾਂ। ਪਰਿਵਾਰ ਖਿਲਾਫ ਜ਼ਹਿਰ ਖਿਲਾਰਦੇ ਹੋਏ ਉਨ੍ਹਾਂ ਨੇ ਆਪਣੇ ਪਿੱਛਲੇ ਪੱਤਰ
ਵਿੱਚ ਬੜੀ ਮੰਦਬਿਰਤੀ ਹੇਠ ਇਲਜ਼ਾਮ ਲਾਉਂਦੇ ਹੋਏ ਕਿ ਪਰਿਵਾਰ ਮਗਰਲੇ ਨਾਨਕ ਸਰੂਪਾਂ ਦੇ ਨਾਮ ਕਦੀਂ
ਨਹੀਂ ਲੈਂਦਾ, ਸਵਾਲ ਕੀਤਾ ਸੀ
“ਕੀ ਉਹ ਆਪਣੀ ਕਿਸੇ ਵੀ ਲਿਖਤ ਵਿੱਚ ‘ਨਾਨਕ’ ਤੋਂ ਬਿਨਾਂ ਕਿਸੇ ਵੀ ਹੋਰ
‘ਗੁਰੂ ਸਾਹਿਬ ਦੇ ਨਾਮ’ ਦਾ ਜ਼ਿਕਰ ਕੀਤਾ ਹੋਇਆ ਦਿਖਾ ਸਕਦੇ ਹਨ?”
ਪਰ ਆਪਣੀ ਇਸ ਕੂੜ (ਸਵਾਲ) ਦਾ ਭਾਂਡਾ ਉਨ੍ਹਾਂ ਨੇ ਆਪਣੇ ਤਾਜ਼ਾ ਪੱਤਰ ਵਿੱਚ
ਆਪ ਹੀ ਭੰਨ੍ਹ ਦਿਤਾ ਜਦੋਂ ਸਾਡੀ ਪਿਛਲੀ ਇੱਕ ਲਿਖਤ ਦਾ ਹਵਾਲਾ ਦਿਤਾ ਹੈ। ਇਸ ਹਵਾਲੇ ਵਿੱਚ ਉਨ੍ਹਾਂ
ਨੇ ਸਾਡੇ ਵਲੋਂ ਦੁਜੇ ਪਾਤਸ਼ਾਹ ਜੀ ਲਈ ‘ਅੰਗਦ ਪਾਤਸ਼ਾਹ’ ਲਿਖੇ ਹੋਣ ਨੂੰ ਆਪ ਕੋਟ ਕੀਤਾ ਹੈ। ਜੇ ਵੀਰ
ਜੀ ਸੁਹਿਰਦ ਹੁੰਦੇ ਤਾਂ ਨਵਾਂ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੀ ਪਹਿਲੀ ਗਲਤ ਬਿਆਨੀ ਦੀ ਮਾਫੀ
ਪਾਠਕਾਂ ਕੌਲੋਂ ਮੰਗਦੇ। ਪਰ ਉਨ੍ਹਾਂ ਦੇ ਮਨ ਵਿੱਚ ਤਾਂ ਹੰਕਾਰ ਹੇਠ ਪਰਿਵਾਰ ਵਿਰੋਧ ਦੀ ਜਵਾਲਾ
ਫੁੰਕਾਰੇ ਮਾਰ ਰਹੀ ਜਾਪਦੀ ਹੈ। ਐਸੀ ਅਗਨ ਵਿੱਚ ਸੜ ਰਹੇ ਸੱਜਣ ਕੋਲੋਂ
ਇਮਾਨਦਾਰੀ ਅਤੇ ਸੁਹਿਰਦਤਾ ਦੀ ਆਸ
ਕਿਵੇਂ ਕੀਤੀ ਜਾ ਸਕਦੀ ਹੈ?
ਆਪਣੀ ਇਸ ਤਾਜ਼ਾ ਲਿਖਤ ਵਿੱਚ ਵੀਰ ਕੈਲਗਰੀ ਜੀ ਨੇ ਆਪਣੀ ਗਲਤ ਸੋਚ ਕਾਰਨ
ਪਾਠਕਾਂ ਦੇ ਮਨ ਵਿੱਚ ਪਰਿਵਾਰ ਬਾਰੇ ਇੱਕ ਹੋਰ ਸ਼ੰਕਾ ਪੈਦਾ ਕਰਨ ਦੇ ਮਕਸਦ ਨਾਲ ਲਿਖਿਆ ਹੈ ਕਿ
ਪਰਿਵਾਰ ਦਾ ਇੱਕ ਸੰਪਾਦਕੀ “ਕੀ ਮਗਰਲੇ ਨਾਨਕ ਸਰੂਪਾਂ ਦੇ ਪ੍ਰਕਾਸ਼ ਪੁਰਬ ਮਨਾਉਣੇ ਜਾਇਜ ਹਨ”
ਪਹਿਲਾਂ ਪਰਿਵਾਰ ਦੀ ਵੈਬਸਾਈਟ ਤੇ ਉਪਲਬਦ ਸੀ, ਹੁਣ ਨਹੀਂ ਮਿਲਦਾ। ਇਹ ਨਿਰਾ ਝੂਠ ਹੈ। ਇਹ ਸੰਪਾਦਕੀ
ਅੱਜ ਵੀ ਸਾਡੀ ਵੈਬਸਾਈਟ ਦੇ ਇਸ ਲਿੰਕ ਤੇ ਪੜਿਆ ਜਾ ਸਕਦਾ ਹੈ
http://www.tattgurmatparivar.com/BindParticularEditorial.aspx?LekhID=57
ਵੀਰ ਜੀ ਦੀ ਲਿਖਤਾਂ ਵਿੱਚ ਕੂੜ ਅਤੇ ਝੂਠ ਹੀ ਕਿਉਂ ਪ੍ਰਧਾਨ ਰਹਿੰਦਾ ਹੈ,
ਇਸ ਬਾਰੇ ਉਨ੍ਹਾਂ ਨੂੰ ਸਵੈ-ਪੜਚੋਲ ਕਰਨ ਦੀ ਬੇਨਤੀ ਕਰਦੇ ਹਾਂ।
ਵੀਰ ਪਰਮਜੀਤ ਸਿੰਘ
ਵੀਰ ਪਰਮਜੀਤ ਸਿੰਘ ਜੀ ਦੀਆਂ ਛੋਟੀਆਂ ਛੋਟੀਆਂ ਚਿੱਠੀਆਂ ਸਿੱਖ ਮਾਰਗ ਤੇ
ਛਪਦੀਆਂ ਰਹਿੰਦੀਆਂ ਹਨ। ਇਨ੍ਹਾਂ ਚਿੱਠੀਆਂ ਵਿੱਚ ਵੀਰ ਜੀ ਕਿਸੇ ਨੁਕਤੇ ਤੇ ਘੱਟ ਹੀ ਵਿਚਾਰ ਦੇਂਦੇ
ਹਨ ਜ਼ਿਆਦਾਤਰ ਕਿਸੇ ਦੀ ਲਿਖਤ ਦਾ ਸਮਰਥਨ ਜਾਂ ਵਿਰੋਧ ਹੀ ਕਰਦੇ ਹਨ। ਪਰ ਇਨ੍ਹਾਂ ਦੀ ਲਿਖਤਾਂ ਵਿੱਚ
ਨਿਰਪੱਖਤਾ ਅਤੇ ਸੁਹਿਰਦਤਾ ਦੀ ਘਾਟ ਨਜ਼ਰ ਆਂਦੀ ਹੈ। ਮਿਸਾਲ ਲਈ ਹਰਦੇਵ ਸਿੰਘ ਜੀ ਦੇ ਪਰਿਵਾਰ ਵਿਰੋਧ
ਦਾ ਇੱਕ ਥਾਂ ਸਮਰਥਨ ਕਰਦੇ ਹੋਏ ਲਿਖਦੇ ਹਨ ਕਿ
“ਅਸਲ ਚੀਜ ਤਾਂ ਗੁਰਮਤਿ ਹੈ ਉਸ ਨਾਲ ਪਹਿਲਾਂ ਤੱਤ ਜੋੜ ਕੇ ਗੁਰਮਤਿ ਨੂੰ
ਨੀਵਾਂ ਸਾਬਤ ਕਰਨ ਦੀ ਗੱਲ ਚੰਗੀ ਨਹੀਂ। ਤੁਹਾਡਾ ਵਿਚਾਰ ਠੀਕ ਹੈ।”
ਪਰ ਜਦੋਂ ਪਰਿਵਾਰ ਨੇ ਆਪਣੇ ਪ੍ਰਤੀਕਰਮ ਵਿੱਚ ਗੁਰਬਾਣੀ ਤੁੱਕ ਵਿੱਚ
‘ਗੁਰਮਤਿ ‘ਤੋਂ ਪਹਿਲਾਂ ‘ਤਤ’ ਵਰਤੇ ਹੋਣ ਦਾ ਸਬੂਤ ਦਿਤਾ ਤਾਂ ਆਪਣੀ ਗਲਤ ਪਹੁੰਚ ਨੂੰ ਸੁਧਾਰਨ ਦੀ
ਥਾਂ ਵੀਰ ਹਰਦੇਵ ਸਿੰਘ ਜੀ ਵਾਂਗੂ ਪਲਟੀ ਮਾਰਦੇ ਹੋਏ ਇਹ ਕਹਿਣ ਲੱਗ ਪਏ ਕਿ ਬੇਸ਼ਕ ਬਾਣੀ ਵਿੱਚ
‘ਗੁਰਮਤਿ’ ਤੋਂ ਪਹਿਲਾਂ ‘ਤਤ’ ਵਰਤਿਆ ਗਿਆ ਹੈ, ਪਰ ਉਥੇ ਭਾਵ ਅਲਗ ਹੈ। ਜਦੋਂਕਿ ਆਪਣੀ ਪਹਿਲੀ
ਲਿਖਤਾਂ ਵਿੱਚ ਇਨ੍ਹਾਂ ਨੇ ਸਪਸ਼ਟ ਲਿਖਆ ਹੈ ਕਿ ‘ਗੁਰਮਤਿ ‘ਤੋਂ ਪਹਿਲਾਂ ‘ਤੱਤ’ ਜੋੜਣ ਦਾ ਮਤਲਬ ਉਸ
ਨੂੰ ਨੀਂਵਾ ਸਾਬਤ ਕਰਨਾ ਹੈ। ਸਾਡੀ ਜਿਸ ਮੁੱਢਲੀ ਜਾਨਕਾਰੀ ਤੋਂ ਵੀਰ ਹਰਦੇਵ ਜੀ ਨੇ ਇਹ ਬੇਲੋੜੀ
ਚਰਚਾ ਸ਼ੁਰੂ ਕੀਤੀ ਹੈ ਉਸ ਵਿੱਚ ਸਾਡੀ ਭਾਵਨਾ ਸਪਸ਼ਟ ਹੈ ਕਿ ਸਾਡੇ ਲਈ ‘ਗੁਰਮਤਿ ‘ਅਤੇ ‘ਤੱਤ
ਗੁਰਮਤਿ’ ਵਿੱਚ ਕੋਈ ਫਰਕ ਨਹੀਂ ਹੈ।
ਨਿਚੋੜ
ਇਸ ਲੇਖ ਲੜੀ ਦੇ ਪਹਿਲੇ ਭਾਗ ਵਿੱਚ ਅਸੀਂ ਵੀਰ ਹਰਦੇਵ ਸਿੰਘ ਜੀ ਵਲੋਂ
ਪਰਿਵਾਰ ਖਿਲਾਫ ਕੀਤੇ ਜਾ ਰਹੇ ਕੂੜ-ਪ੍ਰਚਾਰ ਦਾ ਸੱਚ ਸਪਸ਼ਟ ਕੀਤਾ ਸੀ। ਅੱਜ ਦੇ ਭਾਗ ਵਿੱਚ ਵੀ ਅਸੀਂ
ਉਨ੍ਹਾਂ ਵਲੋਂ ਉਸ ਗਲਤ ਪਹੁੰਚ ਨੂੰ ਬਰਕਰਾਰ ਰੱਖਣ ਦਾ ਸੱਚ ਸਾਹਮਣੇ ਲਿਆਂਦਾ ਹੈ। ਉਨ੍ਹਾਂ ਵਲੋਂ
ਪਰਿਵਾਰ ਤੇ ਲਾਏ ਬੇਹੂਦਾ ਇਲਜ਼ਾਮ ਦੇ ਹੱਕ ਵਿੱਚ ਦਿਤੇ ਸਬੂਤ ਦੀ ਕਚਿਆਈ ਨੂੰ ਵੀ ਅਸੀਂ ਸਪਸ਼ਟ ਕਰ
ਦਿਤਾ ਹੈ। ਇਸੇ ਲੜੀ ਵਿੱਚ ਵੀਰ ਮਨਜੀਤ ਸਿੰਘ ਜੀ ਮੋਹਾਲੀ, ਗੁਰਬੀਰ ਸਿੰਘ ਜੀ, ਜਸਬੀਰ ਸਿੰਘ
ਕੈਲਗਰੀ ਜੀ, ਪਰਮਜੀਤ ਸਿੰਘ ਜੀ ਵਲੋਂ ਪਰਿਵਾਰ ਖਿਲਾਫ ਲਾਏ ਜਾਂਦੇ ਇਲਜ਼ਾਮਾਂ ਦੀ ਕੱਚਿਆਈ ਨੂੰ ਸਪਸ਼ਟ
ਕਰਦੇ ਹੋਏ ਆਪਣਾ ਪੱਖ ਦੇਣ ਦਾ ਨਿਮਾਣਾ ਜਤਨ ਕੀਤਾ ਹੈ।
ਅੰਤ ਵਿੱਚ ਅਸੀਂ ਇੱਕ ਵਾਰ ਸਪਸ਼ਟ ਐਲਾਣ ਦੁਹਰਾਉਣਾ ਚਾਹੁੰਦੇ ਹਾਂ ਕਿ ਅਸੀਂ
ਨਾਨਕ ਸਰੂਪਾਂ ਨੂੰ ਲਾਸਾਣੀ ਰਹਿਬਰ ਅਤੇ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਨੂੰ ਲਾਸਾਣੀ ਧਰਮ ਗ੍ਰੰਥ
ਮੰਨਦੇ ਹਾਂ।
ਸੋ ਇਹ ਵੀ ਸਪਸ਼ਟ ਹੈ ਕਿ
ਇਨ੍ਹਾਂ ਦਾ ਅਸਲ ਸਤਿਕਾਰ ਵੀ ਸੱਚੇ ਦਿਲੋਂ ਕਰਦੇ ਹਾਂ। ਸੋ ਇਤਨੇ ਸਪਸ਼ਟ ਬਿਆਨ ਦੇ ਬਾਵਜੂਦ ਵੀ ਜੇ
ਕੋਈ ਆਣੇ- ਬਹਾਣੇ ਇਹ ਇਲਜ਼ਾਮ ਲਾਉਂਦਾ ਹੈ ਕਿ ਅਸੀਂ ਨਾਨਕ ਸਰੂਪਾਂ/ਸ਼ਬਦ ਗੁਰੂ ਗ੍ਰੰਥ ਸਾਹਿਬ ਜੀ
ਵਿੱਚ ਨਿਸ਼ਚੇ ਨੂੰ ਹਟਾਉਣ ਜਾਂ ਅੰਡਰਮਾਈਨ ਕਰਨ ਦਾ ਜਤਨ ਕਰ ਰਹੇ ਤਾਂ ਇਹ ਉਸ ਸ਼ਖਸ ਦੀ ਬੇਈਮਾਨੀ ਅਤੇ
ਮੱਕਾਰੀ ਹੀ ਮੰਨੀ ਜਾਵੇਗੀ, ਜਿਸ ਰਾਹੀਂ ਉਹ ਜ਼ਜ਼ਬਾਤੀਂ ਗੱਲਾਂ ਰਾਹੀਂ ਪਾਠਕਾਂ ਨੂੰ ਪਰਿਵਾਰ ਵਿਰੁਧ
ਭੜਕਾਉਣ ਅਤੇ ਗੁੰਮਰਾਹ ਕਰਨ ਦਾ ਨਾਪਾਕ ਜਤਨ ਕਰ ਰਿਹਾ ਹੈ।
ਤਲਖ ਹਕੀਕਤ ਇਹ ਵੀ ਹੈ ਕਿ ਸਰੂਪ ਅਤੇ ਨਾਨਕ ਸਰੂਪਾਂ ਦੇ ਸਤਿਕਾਰ ਦੇ
ਵਿਖਾਵੇ ਦਾ ਰੌਲਾ ਪਾ ਕੇ ਗਲਤ ਪ੍ਰਚਲਿਤ ਮਾਨਤਾਵਾਂ ਨੂੰ, ਸ਼ੱਕੀ ਸੋਮਿਆਂ ਅਤੇ ਦਿਮਾਗੀ ਕਸਰਤਾਂ ਨਾਲ
ਪ੍ਰਮਾਣਿਕ ਸਿੱਧ ਕਰਨ ਦਾ ਜਤਨ ਕਰ ਰਹੇ ਸੱਜਣ ਹੀ ਨਾਨਕ ਸਰੂਪਾਂ ਨੂੰ ਕਟਘਰੇ ਵਿੱਚ ਖੜਾ ਕਰਕੇ
ਉਨ੍ਹਾਂ ਦਾ ਅਸਲ ਸਤਿਕਾਰ ਘਟਾ ਰਹੇ ਹਨ। ਰਾਗਮਾਲਾ ਅਤੇ ਕੁੱਝ ਦਸਮ ਗ੍ਰੰਥੀ ਰਚਨਾਵਾਂ ਪ੍ਰਮਾਣਿਕ
ਸਿੱਧ ਕਰਨ ਦੇ ਜਤਨ ਇਸ ਪਹੁੰਚ ਦੀਆਂ ਮਿਸਾਲਾਂ ਹਨ। ਜੇ ਉਹ ਨਾਨਕ ਸਰੂਪਾਂ ਦਾ ਦਿਲੋਂ ਸਤਿਕਾਰ ਕਰਦੇ
ਹਨ ਤਾਂ ਉਨ੍ਹਾਂ ਨੂੰ ਆਪਣੀ ਇਸ ਗਲਤ ਪਹੁੰਚ ਦੀ ਸਵੈ-ਪੜਚੋਲ ਕਰਨੀ ਚਾਹੀਦੀ ਹੈ।
‘ਗੁਰੂ ਨਿਰਣੇ’ ਦੇ ਨਾਮ ਤੇ ਵੀ ਪਾਠਕਾਂ ਨੂੰ ਗੁੰਮਰਾਹ ਕਰਨਾ ਠੀਕ ਨਹੀਂ
ਹੈ। ਦਸ਼ਮੇਸ਼ ਪਾਤਸ਼ਾਹ ਜੀ ਵਲੋਂ ਕੀਤਾ ‘ਦਾਦੂ ਦੀ ਕਬਰ ਵਾਲਾ ਕੌਤਕ’ ਵੀ ਇਹ ਦਰਸਾਉਣ ਲਈ ਸੀ ਕਿ
ਹਰ ਸੁਚੇਤ ਸਿੱਖ ਲਈ
ਕਸਵੱਟੀ ‘ਗੁਰਮਤਿ ਸਿਧਾਂਤ’ ਹੀ ਹੋਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਕੋਈ ਸਿੱਖਾਂ ਨੂੰ ‘ਗੁਰੂ
ਨਿਰਣੇ’ ਦਾ ਬਹਾਣਾ ਬਣਾ ਕੇ ਗੁੰਮਰਾਹ ਨਾ ਕਰ ਸਕੇ।
ਇਸੇ ਤਰਾਂ ਪਹਿਲੇ ਨਾਨਕ ਸਰੂਪਾਂ ਵਲੋਂ ਸ਼ੁਰੂ ਕੀਤੀ ਮਸੰਦ
ਵਿਵਸਥਾ ਦੇ ਭਟਕ ਜਾਣ ਤੇ ਇਸ ਪ੍ਰਥਾ ਨੂੰ ਖਤਮ ਕਰਨ ਵਾਲੀ ਮਿਸਾਲ ਨਾਲ ਦਸ਼ਮੇਸ਼ ਜੀ ਨੇ ਇਹ ਲਾਸਾਣੀ
ਸੰਦੇਸ਼ ਦ੍ਰਿੜ ਕਰਵਾਇਆ ਸੀ ਕਿ ਮੁੱਦਾ ਇਹ ਨਹੀਂ ਹੈ ਕਿ ਕੋਈ ਵਿਵਸਥਾ ਕਿਤਨੀ ਇਤਿਹਾਸਕ ਹੈ ਜਾਂ ਕਿਸ
ਵਲੋਂ ਸ਼ੁਰੂ ਕੀਤੀ ਗਈ ਹੈ, ਅਸਲ ਮੁੱਦਾ ਇਹ ਹੋਣਾ ਚਾਹੀਦਾ ਹੈ ਕਿ ਉਹ ਵਿਵਸਥਾ ਸਮਾਜ ਲਈ ਲਾਹੇਵੰਦ
ਰਹੀ ਹੈ ਜਾਂ ਨਹੀਂ। ਜੇ ਉਹ ਸਮਾਜ ਲਈ ਨੁਕਸਾਨਦਾਇਕ ਸਾਬਿਤ ਹੋ ਰਹੀ ਹੈ ਤਾਂ ਉਸ ਨੂੰ ਸਮਾਪਤ ਕਰਨ
ਜਾਂ ਬਦਲ ਦੇਣ ਵਿੱਚ ਵੀ ਕੁੱਝ ਹਰਜ ਨਹੀਂ।
ਅਫਸੋਸ! ਇਤਨੀਆਂ ਸਪਸ਼ਟ ਅਤੇ
ਲਾਸਾਣੀ ਮਿਸਾਲਾਂ ਸਾਹਮਣੇ ਹੋਣ ਦੇ ਬਾਵਜੂਦ ਪੰਥਕ ਵਿਦਵਾਨ ‘ਗੁਰੂ-ਨਿਰਣੇ’, ‘ਇਤਿਹਾਸਿਕ
ਵਿਵਸਥਾਵਾਂ’ ਦਾ ਬਹਾਣਾ ਬਣਾ ਪਾਠਕਾਂ ਨੂੰ ਗੁੰਮਰਾਹ ਕਰਨ ਦੇ ਜਤਨ ਕਰ ਰਹੇ ਹਨ।
ਜਿਥੋਂ ਤੱਕ ‘ਗੁਰੂ’ ਪਦ ਸੰਬੰਧੀ ਵਿਚਾਰ ਦੀ ਗੱਲ ਹੈ, ਅਸੀਂ ਆਪਣੇ ਵਿਚਾਰ
ਖੁੱਲ ਕੇ ਸਪਸ਼ਟ ਕਰ ਚੁੱਕੇ ਹਾਂ। ਸਾਡਾ ਸਟੈਂਡ ਅੱਜ ਵੀ ਉਹੀ ਹੈ, ਜੋ ਇਸ ਵਿਚਾਰ ਦੇ ਸ਼ੁਰੂ ਹੋਣ
ਵੇਲੇ ਸੀ। ਇਸ ਸੰਬੰਧੀ ਵੀਰ ਹਰਦੇਵ ਸਿੰਘ ਜੀ, ਕੈਲਗਰੀ ਜੀ ਆਦਿ ਕੁੱਝ ਸੱਜਣ ਵੀ ਵਿਚਾਰ ਕਰ ਰੱਖ
ਚੁੱਕੇ ਹਨ। ਪਰ ਉਨ੍ਹਾਂ ਦੇ ਵਿਚਾਰਾਂ ਦਾ ਆਧਾਰ ਗੁਰਬਾਣੀ ਦੀ ਥਾਂ ਗੈਰ-ਪ੍ਰਮਾਣਿਕ ਸ੍ਰੋਤ ਜ਼ਿਆਦਾ
ਹਨ, ਜਿਸ ਨਾਲ ਸਾਡੀ ਸਹਿਮਤੀ ਨਹੀਂ ਬਣ ਸਕੀ। ਸਾਡੇ ਨਾਲ ਨਿੱਜੀ ਵਿਚਾਰ ਕਰਨ ਉਪਰੰਤ ਕਈਂ ਸੱਜਣ ਇਸ
ਵਿਚਾਰ ਨਾਲ ਸਹਿਮਤ ਵੀ ਹੋ ਚੁੱਕੇ ਹਨ। ਕੁੱਝ ਨਹੀਂ ਵੀ ਹੋਏ। ਵਿਚਾਰਕ ਅਸਹਿਮਤੀ ਹੋਣਾ ਕੋਈ ਵੱਡੀ
ਗੱਲ ਨਹੀਂ ਹੈ ਅਤੇ ਨਾ ਹੀ ਇਹ ਨਿੱਜੀ ਵਿਰੋਧ ਦਾ ਕਾਰਨ ਬਣਨੀ ਚਾਹੀਦੀ ਹੈ। ਬੇਸ਼ਕ ਸਾਡੀ ਸਮਝ ਵੀ
ਗਲਤ ਹੋ ਸਕਦੀ ਹੈ। ਜੇ ਕੋਈ ਸੱਜਣ ਸਾਡੇ ਕਿਸੇ ਵਿਚਾਰ ਨੂੰ ਗੁਰਬਾਣੀ ਦੇ ਠੋਸ ਆਧਾਰ ਤੇ ਗਲਤ ਦਰਸਾ
ਕੇ ਸਾਨੂੰ ਸਮਝਾ ਦੇਂਦਾ ਹੈ ਤਾਂ ਸਾਨੂੰ ਸਾਡਾ ਉਹ ਵਿਚਾਰ ਬਦਲ ਲੈਣ ਵਿੱਚ ਕੋਈ ਸੰਕੋਚ ਨਹੀਂ
ਹੋਵੇਗਾ। ਹੁਣ ਤੱਕ ਦੇ ਸੱਜਣਾਂ ਨੇ ਗੁਰਮਤਿ ਦੀ ਥਾਂ ਗੈਰ-ਪ੍ਰਮਾਣਿਕ ਸ੍ਰੋਤਾਂ, ਪ੍ਰਚਲਿਤ
ਮਾਨਤਾਵਾਂ ਅਤੇ ਪੰਥ ਪ੍ਰਵਾਨਿਕਤਾ ਆਦਿ ਨੂੰ ਹੀ ਆਧਾਰ ਬਣਾਇਆ ਹੈ, ਸੋ ਉਨ੍ਹਾਂ ਦੇ ਵਿਚਾਰ ਸਾਨੂੰ
ਸੰਤੂਸ਼ਟ ਨਹੀਂ ਕਰ ਸਕੇ। ਹਰਦੇਵ ਸਿੰਘ ਜੀ, ਕੈਲਗਰੀ ਜੀ ਦੀਆਂ ਲਿਖਤਾਂ ਵਿੱਚ ਇਸ ਵਿਸ਼ੇ ਤੇ ਵਾਰ ਵਾਰ
ਉਨ੍ਹਾਂ ਗੱਲਾਂ ਦਾ ਦੁਹਰਾਅ ਹੀ ਹੋ ਰਿਹਾ ਹੈ। ਸੋ ਇਨ੍ਹਾਂ ਨਾਲ ਇਸ ਵਿਸ਼ੇ ਤੇ ਹੋਰ ਕੁੱਝ ਨਵਾਂ
ਨਿਕਲਣ ਦੀ ਆਸ ਨਹੀਂ ਹੈ ਅਤੇ ਨਾ ਹੀ ਸਾਡੇ ਕੌਲ ਦੁਹਰਾਅ ਲਈ ਇਤਨਾ ਸਮਾਂ ਹੈ।
ਜਿਥੋਂ ਤੱਕ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੌਜੂਦਾ ਸਰੂਪ ਦੀ ਗੱਲ ਹੈ
ਤਾਂ ਇਸ ਸਰੂਪ ਵਿੱਚ ਰਾਗਮਾਲਾ, ਮੰਗਲਾਚਰਨਾਂ ਦੀ ਸਥਿਤੀ ਜੈਸੀਆਂ ਵਿਸੰਗਤੀਆਂ ਤੋਂ ਅਸੀਂ ਇਨਕਾਰੀ
ਨਹੀਂ ਹਾਂ ਅਤੇ ਕੋਈ ਸੁਚੇਤ ਅਤੇ ਸੁਹਿਰਦ ਸੱਜਣ ਇਸ ਸੱਚ ਤੋਂ ਮੁਨਕਰ ਹੋ ਵੀ ਨਹੀਂ ਸਕਦਾ। ਸਾਡੀ
ਜਾਚੇ ਐਸੀਆਂ ਵਿਸੰਗਤੀਆਂ ਮਗਰਲੇ ਸਮੇਂ ਦੇ ਕਾਤਿਬਾਂ ਦੀਆਂ ਭੁਲਾਂ/ਸਾਜਿਸ਼ਾਂ ਦਾ ਨਤੀਜਾ ਹਨ। ਅਤੇ
ਇਨ੍ਹਾਂ ਵਿਸੰਗਤੀਆਂ ਨੂੰ ਸਹੀ ਮੰਨ ਲੈਣ ਦਾ ਪ੍ਰਚਾਰ ‘ਨਾਨਕ ਸਰੂਪਾਂ’ ਨੂੰ ਕਟਘਰੇ ਵਿੱਚ ਖੜੇ ਕਰਨ
ਵਾਲੀ ਨਾਪਾਕ ਪਹੁੰਚ ਹੈ। ਇਸ ਦੇ ਸੁਧਾਰ ਸੰਬੰਧੀ ਹੋਈਆਂ ਕੁੱਝ ਕੋਸ਼ਿਸਾਂ ਦਾ ਸੰਖੇਪ ਜ਼ਿਕਰ ਵੀ ਅਸੀਂ
ਪਹਿਲੇ ਭਾਗ ਦੀ ਵਿਚਾਰ ਵਿੱਚ ਕੀਤਾ ਸੀ।
ਸੋ ਸਾਡੀ ਇਨ੍ਹਾਂ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਇਹ ਮੰਨ ਲੈਣਾ ਚਾਹੀਦਾ
ਹੈ ਸਾਡੀ ਆਪਸ ਵਿੱਚ ਵਿਚਾਰਕ ਅਸਹਿਮਤੀ ਹੈ। ਪਰ ਇਸ ਵਿਚਾਰਕ ਅਸਹਿਮਤੀ ਕਾਰਨ ਨੀਵੇਂ ਪੱਧਰ ਦੀ
ਇਲਜ਼ਾਮਤਰਾਸ਼ੀ ਅਤੇ ਭੜਕਾਹਟ ਪੈਦਾ ਕਰਨੀ ਕਿਸੇ ਨੂੰ ਨਹੀਂ ਸ਼ੋਭਦੀ।
ਜੇ ਲੱਖਾਂ ਸਿੱਖ ਨਾਨਕ ਸਰੂਪਾਂ ਨੂੰ ‘ਗੁਰੂ’ ਕਹਿ ਰਹੇ ਹਨ
ਤਾਂ ਸਾਡੇ ਕੁੱਝ ਸੱਜਣਾਂ ਦੇ ਨਾ ਕਹਿਣ ਨਾਲ ਕੋਈ ਤੂਫਾਨ ਨਹੀਂ ਆ ਰਿਹਾ ਅਤੇ ਉਸ ਕਾਰਨ ਇਤਨਾ ਤੜਫਨ
ਦੀ ਵੀ ਲੋੜ ਨਹੀਂ ਹੈ। ਦੋਹਾਂ ਪੱਖਾਂ ਨੇ ਆਪਣੇ ਵਿਚਾਰ ਰੱਖ ਦਿਤੇ ਹਨ, ਸੋ ਭਵਿੱਖ ਨੂੰ ਇਸ ਦਾ
ਫੈਸਲਾ ਕਰ ਲੈਣ ਦੇਣਾ ਚਾਹੀਦਾ ਹੈ ਕਿ ਕੌਣ ਸਹੀ ਸੀ ਤੇ ਕੌਣ ਗਲਤ? ਵਿਚਾਰਕ ਅਸਹਿਮਤੀ ਕਾਰਨ ਘਟੀਆ
ਇਲਜ਼ਾਮਤਰਾਸ਼ੀ ਕਰਕੇ ਆਪਸੀ ਕੁੜਤਣ ਵਧਾਉਣ ਦੇ ਜਤਨ ਕਿਸੇ ਲਈ ਵੀ ਲਾਹੇਵੰਦ ਨਹੀਂ ਹੋ ਸਕਦੇ।
ਪਰਿਵਾਰ ਦਾ ਵਿਚਾਰ ਹੈ ਕਿ ਇਨ੍ਹਾਂ ਮੁੱਦਿਆਂ ਬਾਰੇ ਐਸੀ ਵਿਚਾਰ ਜ਼ਾਰੀ ਰੱਖਣ
ਦਾ ਕੋਈ ਫਾਇਦਾ ਨਹੀਂ, ਬਲਕਿ ਆਪਸੀ ਅਸਹਿਮਤੀ ਨੂੰ ਪ੍ਰਵਾਣ ਕਰ ਲੈਣਾ ਹੀ ਸਹੀ ਹੈ।
ਨਿਸ਼ਕਾਮ ਨਿਮਰਤਾ ਸਾਹਿਤ
ਤੱਤ ਗੁਰਮਤਿ ਪਰਿਵਾਰ
07/05/12
(07/05/12)
ਅਵਤਾਰ ਸਿੰਘ ਮਿਸ਼ਨਰੀ
ਅਵਤਾਰ ਸਿੰਘ ਮਿਸ਼ਨਰੀ 5104325827
ਦਾਸ ਅੱਜ ਸਵੇਰੇ 7 ਮਈ ਦਨ ਸੋਮਵਾਰ ਨੂੰ ਫੇਸ ਬੁੱਕ ਤੇ ਸ੍ਰ. ਪ੍ਰੇਮ ਸਿੰਘ ਦੇ ਵਿਚਾਰ
ਪੜ੍ਹ ਰਿਹਾ ਸੀ ਅਤੇ ਰੁਮਾਲਿਆਂ ਦਾ ਢੇਰ ਸੜਦਾ ਵੇਖ ਰਿਹਾ ਸੀ। ਜਿਸ ਕਰਕੇ ਇਹ ਚਾਰ ਲਾਈਨਾਂ ਮੁਰਮਤਿ
ਬਾਰੇ ਲਿਖ ਰਿਹਾ ਹੈ। ਫਾਲਤੂ ਕਰਮਕਾਂਡਾਂ ਚ ਪੈ ਕੇ ਕੌਮ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ।
ਸੇਵਾ ਲੋੜ ਅਨੁਸਾਰ ਹੀ ਹੋਣੀ ਚਾਹੀਦੀ ਹੈ। ਅੱਜ ਕੱਲ ਰੁਮਾਲੇ ਵੀ ਵਾਪਾਰ ਬਣ ਗਏ ਹਨ। ਗੁਰੂ ਘਰ
ਵਿੱਚ ਜਿਸ ਚੀਜ ਦੀ ਲੋੜ ਹੈ ਉਹ ਹੀ ਭੇਟਾ ਕਰਨੀ ਚਾਹੀਦੀ ਹੈ ਨਾਂ ਕਿ ਅੰਨ੍ਹੀ ਸ਼ਰਧਾ ਰੱਖ ਕੇ ਲਕੀਰ
ਦੇ ਫਕੀਰ ਬਣ ਕੇ ਝੁੱਗਾ ਚੌੜ ਕਰਵਾਉਂਦੇ ਰਹਿਣਾ ਚਾਹੀਦਾ ਹੈ। ਗੁਰਦੁਆਰਾ ਕਮੇਟੀਆਂ ਸਭ ਕੁਝ ਸਮਝਦੇ
ਹੋਏ ਵੀ ਅਜਿਹੇ ਕਰਮਕਾਂਡਾਂ ਤੋਂ ਸੰਗਤ ਨੂੰ ਟੀਚ ਨਹੀਂ ਕਰ ਰਹੀਆਂ। ਉਨ੍ਹਾਂ ਨੂੰ ਤਾਂ ਸਿਰਫ ਚੌਧਰ
ਤੇ ਪੈਸਾ ਚਾਹੀਦਾ ਹੈ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਗਰੀਬਾਂ ਕੋਲ ਜਾਣ ਦੀ ਬਜਾਏ ਸਾੜ ਸਾੜ ਕੇ
ਬਰਬਾਦ ਕੀਤੀ ਜਾ ਰਹੀ ਹੈ। ਸ਼ਹਿਰਾਂ ਦੇ ਕਰੀਬ ਹਰੇਕ ਗੁਰਦੂਆਰੇ ਫਾਲਤੂ ਰੁਮਾਲਿਆਂ ਦੀਆਂ ਪੰਡਾਂ
(ਗਠੜੀਆਂ) ਨਾਲ ਭਰੇ ਪਏ ਹਨ। ਸੰਗਤ ਨੂੰ ਬੇਨਤੀ ਹੈ ਕਿ ਆਪਣੀ ਖੂਨ ਪਸੀਨੇ ਦੀ ਕਮਾਈ ਦਾ ਪੈਸਾ
ਫਾਲਤੂ ਕਰਮਕਾਂਡਾਂ ਵਿੱਚ ਲੌਣ ਦੀ ਬਜਾਇ ਲੋੜਵੰਦ ਬੱਚਿਆਂ ਦੀ ਪੜ੍ਹਾਈ ਅਤੇ ਗੁਰਮਤਿ ਵਿਦਿਆਂ ਤੇ
ਲਾਓ, ਜਿਵੇਂ ਗਰੀਬ ਬੱਚਿਆਂ ਦੀ ਸਕੂਲਾਂ ਚ ਮਦਦ ਅਤੇ ਸਿੱਖ ਮਿਸ਼ਨਰੀ ਕਾਲਜਾਂ ਵਿੱਚ ਜਿੱਥੇ ਨੌਜਵਾਨ
ਬੱਚੇ ਬੱਚੀਆਂ ਧਰਮ ਵਿਦਿਆ ਸਿੱਖ ਕੇ ਪ੍ਰਚਾਰਕ ਬਣ ਰਹੇ ਹਨ ਓਥੇ ਭੇਂਟ ਕਰੋ। ਗੁਰੂ ਦਾ ਹੁਕਮ ਵੀ
ਅਕਲ ਤੋਂ ਕੰਮ ਲੈ ਕੇ ਕਰਨ ਦਾ ਹੈ-ਅਕਲੀਂ ਸਾਹਿਬ ਸੇਵੀਐ ਅਕਲੀਂ ਪਾਈਐ ਮਾਨੁ॥ਅਕਲੀਂ ਪੜਿ੍ ਕੈ
ਬੁਝੀਐ ਅਕਲੀਂ ਕੀਚੈ ਦਾਨੁ॥ (ਗੁਰੂ ਗ੍ਰੰਥ ਸਾਹਿਬ) ਸੋ ਬਿਨਾ ਅਕਲ (ਸੋਚੇ ਸਮਝੇ) ਰੁਮਾਲੇ ਤਾਂ ਕੀ
ਕੋਈ ਵੀ ਕੰਮ ਜਾਂ ਦਾਨ ਕਰਨਾ ਸੇਵਾ ਨਹੀਂ ਹੈ।
ਸੰਪਾਦਕੀ ਨੋਟ
ਅਸੀਂ ਆਪਣੇ 18 ਅਪ੍ਰੈਲ ਦੇ ਨੋਟ ਵਿੱਚ ਇਹ
ਜਾਣਕਾਰੀ ਦਿੱਤੀ ਸੀ ਕਿ ਹੁਣ ਘਰ ਦੇ ਬਾਹਰਲੇ ਕੰਮ ਦੇ ਰੁਝੇਵੇਂ ਦੇ ਕਾਰਨ ਪਾਠਕਾਂ ਦਾ ਪੰਨਾ ਸ਼ਾਇਦ
ਇੱਕ ਟਾਈਮ ਤੇ ਅੱਪਡੇਟ ਨਾ ਹੋ ਸਕੇ। ਇਸ ਲਈ ਪਾਠਕਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਪੱਤਰ 12 ਕੁ
ਵਜੇ ਦੁਪਹਿਰ ਤੱਕ, ਪੱਛਮੀ ਸਮੇ ਮੁਤਾਬਕ, ਭੇਜ ਦਿਆ ਕਰਨ ਨਹੀਂ ਤਾਂ ਤੁਹਾਡਾ ਪੱਤਰ ਸ਼ਾਇਦ ਅਗਲੇ ਦਿਨ
ਹੀ ਛਪੇ। ਆਮ ਤੌਰ ਤੇ ਤਾਂ ਇਹ ਪੰਨਾ ਸ਼ਾਮ ਦੇ 5 ਕੁ ਵਜੇ ਅੱਪਡੇਟ ਕੀਤਾ ਜਾਂਦਾ ਹੈ ਪਰ ਹੁਣ
ਰੁਝੇਵੇਂ ਦੇ ਕਾਰਨ ਕਈ ਵਾਰੀ ਇਹ ਕੁੱਝ ਘੰਟੇ ਪਹਿਲਾਂ ਜਾਂ ਬਾਅਦ ਵਿੱਚ ਵੀ ਕਰਨਾ ਪੈਂਦਾ ਹੈ। ਇਸ
ਲਈ ਪਾਠਕ ਪੱਤਰ ਨਾ ਛਪਣ ਦੀ ਸ਼ਿਕਾਇਤ ਕਰਨ ਦੀ ਥਾਂ ਤੇ ਇਸ ਨੋਟ ਨੂੰ ਧਿਆਨ ਵਿੱਚ ਰੱਖਣ ਅਤੇ ਆਪਣੇ
ਪੱਤਰ ਥੋੜਾ ਪਹਿਲਾਂ ਭੇਜਣ ਦੀ ਖੇਚਲ ਕਰਨ।
(06/05/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਤੱਤ. . ਪਰਿਵਾਰ
ਵਾਲੇ
ਲਿਖਦੇ ਹਨ-
“. . ਵੀਰ (ਹਰਦੇਵ ਸਿੰਘ) ਜੀ ਵੱਲੋਂ ਪਰਿਵਾਰ ਤੇ ਨਾਨਕ ਸਰੂਪਾਂ ਦੇ
ਦਿਹਾੜੇ ਨਾ ਮਨਾਉਣ ਦੀ ਸਲਾਹ ਦੇਣ ਦਾ ਦੋਸ਼ ਲਾਇਆ ਹੈ”।
ਪਰਿਵਾਰ ਦਾ ਪੱਖ-
“. . ਪਰਿਵਾਰ ਨੇ ਨਾਨਕ ਸਰੂਪਾਂ ਦੇ
ਦਿਹਾੜੇ ਨਾ ਮਨਾਉਣ ਦਾ ਵਿਚਾਰ ਨਹੀਂ
ਦਿੱਤਾ। ਬਲਕਿ ਅਸੀਂ ਮੌਜੂਦਾ ਪੰਥਕ ਸਥਿਤੀ ਦੀ
ਪੜਚੋਲ ਕਰਕੇ ਇਹ ਤੱਥ ਸਾਹਮਣੇ ਲਿਆਉਣ ਦਾ ਨਿਸ਼ਕਾਮ ਜਤਨ ਕੀਤਾ ਸੀ ਕਿ ਮੌਜੂਦਾ ਸਮੇਂ ਵਿੱਚ
ਭਾਂਤ ਭਾਂਤ ਦੇ ਗੁਰਪੁਰਬ ਅਤੇ ਉਨ੍ਹਾਂ ਨੂੰ ਮਨਾਉਣ ਦੇ ਭਾਂਤ ਭਾਂਤ ਦੇ ਢੰਗ, ਜਿੱਥੇ ਕੌਮ ਨੂੰ
ਭੰਬਲਭੂਸਿਆਂ, ਕਰਮਕਾਂਡਾਂ ਵਿੱਚ ਉਲਝਾ ਰਹੇ ਹਨ, ਉੱਥੇ ਬੇਸ਼ਕੀਮਤੀ ਕੌਮੀ ਧਨ ਅਤੇ ਸਮੇਂ ਦੀ
ਬੇਮੁਹਾਰੀ ਬਰਬਾਦੀ ਦਾ ਕਾਰਨ ਵੀ ਬਣ ਰਹੇ ਸਨ. . ਸੋ ਅਸੀਂ ਇਹ ਵਿਚਾਰ ਸਾਹਮਣੇ ਰੱਖਿਆ ਸੀ ਕਿ
ਸਮੁੱਚੇ ਨਾਨਕ ਸਰੂਪਾਂ ਅਤੇ ਸ਼ਹੀਦਾਂ ਨੂੰ ਸਾਹਮਣੇ ਰੱਖਕੇ ਸਾਲ ਵਿੱਚ ਦੋ ਜਾਂ ਤਿੰਨ ਸਾਂਝੇ
ਕੌਮੀ ਪੁਰਬ ਜਾਂ ਤਿਉਹਾਰ ਮਨਾਏ ਜਾਣ। ਨਾਲ ਹੀ ਇਨ੍ਹਾਂ ਨੂੰ ਮਨਾਉਣ ਦੇ ਢੰਗ ਸੰਬੰਧੀ ਸੇਧਾਂ ਵੀ
ਕੇਂਦਰੀ ਤੌਰ ਤੇ
ਜਾਰੀ ਕੀਤੀਆਂ ਜਾਣ। ਇਸ ਨਾਲ ਜਿੱਥੇ ਕੌਮ ਵਿੱਚ
ਇਕਸਾਰਤਾ ਆਵੇਗੀ,
ਉੱਥੇ ਹੀ ਕੌਮੀ ਧਨ ਅਤੇ ਸਮੇਂ ਦੀ ਬੇਮੁਹਾਰੀ ਬਰਬਾਦੀ
ਰੋਕੀ ਜਾ ਸਕੇਗੀ”।
ਪਰਿਵਾਰ ਦੇ ਇਸ ਸਪੱਸ਼ਟੀਕਰਨ ਦੇ ਨਾਲ ਉਨ੍ਹਾਂ ਦੁਆਰਾ ਲਿਖੇ ਗਏ ਲੇਖ
“ਮਗਰਲੇ ਨਾਨਕ ਸਰੂਪਾਂ ਦੇ ‘ਪ੍ਰਕਾਸ਼ ਪੁਰਬ’ ਮਨਾਉਣੇ ਜਾਇਜ਼ ਹਨ?” ਤੇ ਵੀ ਗੌਰ ਕਰ ਲਈ ਜਾਵੇ।
ਸਭ ਤੋਂ ਪਹਿਲਾਂ ਲੇਖ ਦੇ ਸਿਰਲੇਖ ਤੇ ਹੀ ਗੌਰ ਕੀਤੀ ਜਾਵੇ- “ਮਗਰਲੇ ਨਾਨਕ ਸਰੂਪਾਂ ਦੇ ‘ਪ੍ਰਕਾਸ਼
ਪੁਰਬ’
ਮਨਾਉਣੇ ਜਾਇਜ਼
ਹਨ?”
ਪਰਿਵਾਰ ਵਾਲੇ ਲਿਖਦੇ ਹਨ-
“ਬ੍ਰਹਮਣਵਾਦ ਦੇ ਗਲਬੇ
ਹੇਠ ਦੱਬੇ ਸਿੱਖ ਸਮਾਜ ਵਿੱਚ ਸੁਚੇਤ ਹੋ ਕੇ ਬਿਬੇਕ ਨਾਲ ਕਦਮ ਉਠਾਉਣ ਦੀ ਥਾਂ ਭੇਡ ਚਾਲ (ਅੱਖਾਂ
ਮੀਟ ਕੇ) ਹਰ ਕਦਮ ਚੁੱਕਣ ਦੀ ਬਿਰਤੀ ਭਾਰੂ ਹੈ।
ਪਰਿਵਾਰ ਵੱਲੋਂ ਲਿਖੀਆਂ ਗਈਆਂ ਦੋਨਾਂ ਗੱਲਾਂ ਦੇ ਮੇਲ ਕਰਾ ਕੇ ਦੇਖੋ-
ਇਕ ਪਾਸੇ ਕਹਿੰਦੇ ਹਨ ਕਿ ਦਿਹਾੜੇ ਨਾ ਮਨਾਉਣ ਦਾ ਵਿਚਾਰ ਨਹੀਂ ਦਿੱਤਾ ਅਤੇ
ਦੂਸਰੇ ਪਾਸੇ ਕਹਿੰਦੇ ਹਨ ‘(ਕੀ) ਪ੍ਰਕਾਸ਼ ਪੁਰਬ ਮਨਾਉਣੇ ਜਾਇਜ਼ ਹਨ? ਅਤੇ ਪ੍ਰਕਾਸ਼ ਪਰਬ ਮਨਾਉਣ ਨੂੰ
ਬ੍ਰਹਮਣਵਾਦ ਦਾ ਗਲਬਾ ਅਤੇ ਭੇਡ-ਚਾਲ ਦੱਸਦੇ ਹਨ।
ਪਰਿਵਾਰ ਵਾਲੇ ਲੇਖ ਵਿੱਚ ਅੱਗੇ ਲਿਖਦੇ ਹਨ-
. . ਅਸੀਂ ਜਿਸ ਵਿਸ਼ੇ ਤੇ ਅੱਜ ਵਿਚਾਰ ਕਰ ਰਹੇ ਹਾਂ ਉਹ ਨਾਨਕ ਸਰੂਪਾਂ
ਦੇ ‘ਜਨਮ ਦਿਹਾੜੇ’ (ਪ੍ਰਕਾਸ਼ ਪੁਰਬ) ਸੰਬੰਧੀ ਹੈ। ‘ਬਾਬਾ ਨਾਨਕ ਜੀ’ ਗੁਰਮਤਿ ਇਨਕਲਾਬ ਦੇ ਮੋਢੀ
ਸਨ। ਇਸ ਲਈ ਉਨ੍ਹਾਂਦੇ ਜਨਮ ਦਿਹਾੜੇ ਨੂੰ ਪ੍ਰਕਾਸ਼ ਪੁਰਬ ਵਜੋਂ ਮਨਾਉਣਾ ਜਾਇਜ਼ ਹੈ ਪਰ ਇਹ
ਕਹਿਣਾ ਸਹੀ ਨਹੀਂ ਹੈ ਕਿ ਬਾਕੀ ਸਾਰੇ ਨਾਨਕ ਸਰੂਪ ਵੀ ਸ਼ੁਰੂ ਤੋਂ ਹੀ ਗੁਰਮਤਿ ਨਾਲ ਪ੍ਰਣਾਏ ਹੋਏ
ਜਾਂ ਗੁਰਮਤਿ ਇਨਕਲਾਬ ਨੂੰ ਸਮਰਪਿਤ ਸਨ। ਮਿਸਾਲ ਲਈ ਭਾਈ ਲਹਿਣਾ ਜੀ (ਅੰਗਦ ਪਾਤਸ਼ਾਹ ਜੀ) ਤਾਂ ਆਪਣੀ
ਉਮਰ ਦੇ ਕਾਫੀ ਸਾਲਾਂ ਤੱਕ ਬ੍ਰਹਮਣਵਾਦੀ ਕਰਮਕਾਂਡਾਂ ਦੀ ਦਲਦਲ ਵਿੱਚ
ਫਸੇ ਰਹੇ।
ਉਹ ਤਾਂ ਗੁਰਮਤਿ ਇਨਕਲਾਬ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਹੀ ਜਾਗ੍ਰਿਤ ਹੋਏ। ਇਸ ਲਈ ਉਨ੍ਹਾਂ ਦੇ
ਜਨਮ ਦਿਹਾੜੇ ਨੂੰ ਪ੍ਰਕਾਸ਼ ਪੁਰਬ ਵਜੋਂ ਮਨਾਉਣਾ ਕਾਫੀ ਹਾਸੋਹੀਣਾ ਜਾਪਦਾ ਹੈ। ਜਦੋਂ ਕਿ ਇਹ
ਪ੍ਰਮਾਣਿਕ ਸੱਚਾਈ ਹੈ ਕਿ ਉਹ ਇਸ ਜਨਮ ਦਿਨ ਤੋਂ ਬਾਅਦ ਵੀ ਅਨੇਕਾਂ ਸਾਲਾਂ ਤੱਕ ਬ੍ਰਹਮਣਵਾਦ ਦੇ
ਅੰਧਕਾਰ ਵਿੱਚ ਫਸੇ ਰਹੇ। ਮਗਰਲੇ ਨਾਨਕ ਸਰੂਪਾਂ ਨੂੰ ਪੂਰੀ ਤਰ੍ਹਾਂ ਪ੍ਰਕਾਸ਼ ਫੈਲਾਉਣ ਵਾਲੇ ਉਸ ਦਿਨ
ਤੋਂ ਮੰਨਿਆ ਜਾ ਸਕਦਾ ਹੈ, ਜਿਸ ਦਿਨ ਉਨ੍ਹਾਂਨੂੰ ਇਸ ਗੁਰਮਤਿ ਲਹਿਰ ਦੇ ਰਹਿਬਰ (ਆਗੂ) ਹੋਣ ਦੀ
ਜ਼ਿੰਮੇਵਾਰੀ ਸੌਂਪੀ ਗਈ। ਸਿੱਖ ਸਮਾਜ ਨੂੰ ਗੁਰੂ ਗਿਆਨ ਦੀ ਰੌਸ਼ਨੀ ਵਿੱਚ ਇਹ ਸਵੈਪੜਚੋਲ ਕਰਨੀ
ਚਾਹੀਦੀ ਹੈ ਕਿ ਕੀ ਮਗਰਲੇ ਨਾਨਕ ਸਰੂਪਾਂ ਦੇ ਦੁਨਿਆਵੀ ਜਨਮ ਦਿਨਾਂ ਨੂੰ ਪ੍ਰਕਾਸ਼ ਪੁਰਬ ਵਜੋਂ
ਮਨਾਉਣਾ ਗੁਰਮਤਿ ਅਤੇ ਦਲੀਲ ਅਨੁਸਾਰ ਸਹੀ ਹੈ?
ਸਾਡੀ ਜਾਚੇ ‘ਬਾਬਾ ਨਾਨਕ ਜੀ ਦੇ ਜਨਮ ਦਿਹਾੜੇ’ ਨੂੰ ਹੀ ‘ਪ੍ਰਕਾਸ਼ ਪੁਰਬ’
ਵਜੋਂ ਮਨਾਉਣਾ ਜਾਇਜ਼ ਹੈ। ਇਹ ਨੁਕਤਾ ਵੱਖਰੀ ਵਿਚਾਰ ਮੰਗਦਾ ਹੈ ਕਿ ਕੌਮ ਵੱਲੋਂ ਇਤਿਹਾਸਕ ਦਿਹਾੜੇ
ਮਨਾਉਣ ਦਾ ਸਹੀ ਢੰਗ ਸਹੀ ਮਾਇਨੇ ਵਿੱਚ ਗੁਰਮਤਿ ਦਾ ਪ੍ਰਕਾਸ਼ ਫੈਲਾਉਣ ਦਾ ਹੈ ਵੀ?. .”
ਵਿਚਾਰ-
ਪਰਿਵਾਰ ਵਾਲੇ
ਪਤਾ ਨਹੀਂ ਕਿਉਂ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਵਾਲੇ ਗੁਰੂ ਸਾਹਿਬਾਂ ਦੇ ਅਹਿਸਾਸ ਨੂੰ ਵੀ ਆਉਣ
ਵਾਲੀਆਂ ਪੀੜ੍ਹੀਆਂ ਦੇ ਮਨਾਂ ਤੋਂ ਮਿਟਾ ਦੇਣਾ ਚਾਹੁੰਦੇ ਹਨ? ਕੋਈ ਨਾ ਕੋਈ ਬਹਾਨਾ ਤਲਾਸ਼ਦੇ ਹੀ
ਰਹਿੰਦੇ ਹਨ ਜਿਸ ਨਾਲ ਮਗ਼ਰਲੇ ਗੁਰੂ ਸਾਹਿਬਾਂ ਦੇ ਨਾਮ ਦਾ ਨਾਮੋ ਨਿਸ਼ਾਨ ਤੱਕ ਸਿੱਖ ਇਤਿਹਾਸ ਦੇ
ਪੰਨਿਆਂ ਤੋਂ ਮਿਟ ਸਕੇ।
ਪਰਿਵਾਰ ਵਾਲਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਂ ਦੇ ਜਨਮ
ਦਿਵਸ/ਪ੍ਰਕਾਸ਼ ਦਿਵਸ ਉਨ੍ਹਾਂ ਦੇ ਸੰਸਾਰ ਤੇ ਜਨਮ ਲੈ ਕੇ ਆਉਣ ਵਾਲੇ ਦਿਨ ਵਜੋਂ ਮਨਾਏ ਜਾਂਦੇ ਹਨ।
ਅਤੇ ‘ਗੁਰਗੱਦੀ ਦਿਵਸ’ ‘ਜਨਮ ਦਿਵਸ’ ਨਹੀਂ ਹੁੰਦੇ। ‘ਪ੍ਰਕਾਸ਼ ਦਿਵਸ’ ਉਨ੍ਹਾਂਦੇ ਸੰਸਾਰ ਤੇ ਪ੍ਰਗਟ
ਹੋਣ ਵਾਲੇ ਦਿਨ ਨੂੰ ਕਿਹਾ ਜਾਂਦਾ ਹੈ, ਜਿਸ ਦਿਨ ਪ੍ਰਕਾਸ਼ ਫੈਲਾਣਾ ਸ਼ੁਰੂ ਕੀਤਾ ਉਸ ਦਿਨ ਨੂੰ ਨਹੀਂ।
ਪਰਿਵਾਰ ਵਾਲੇ ਖੁਦ ਹੀ ‘ਪ੍ਰਕਾਸ਼ ਦਿਵਸ’ ਦੇ ਅਰਥ ਪ੍ਰਕਾਸ਼ ਫੈਲਾਣ ਵਾਲਾ ਦਿਵਸ’ ਕਹਿਕੇ ਇਸ ਨੂੰ
ਹਾਸੋ ਹੀਣਾ ਦੱਸਕੇ ਭੁਲੇਖਾ ਖੜਾ ਕਰ ਰਹੇ ਹਨ। (ਪਰਿਵਾਰ ਵਾਲੇ ਲਿਖਦੇ ਹਨ- “ਇਸ ਲਈ ਉਨ੍ਹਾਂ ਦੇ
ਜਨਮ ਦਿਹਾੜੇ ਨੂੰ ਪ੍ਰਕਾਸ਼ ਪੁਰਬ ਵਜੋਂ ਮਨਾਉਣਾ ਕਾਫੀ ਹਾਸੋਹੀਣਾ ਜਾਪਦਾ ਹੈ” )।
ਪਰਿਵਾਰ ਵਾਲੇ ਪ੍ਰਕਾਸ਼ ਦਿਵਸ ਮਨਾਉਣ ਨੂੰ ‘ਕੌਮੀਂ ਧਨ ਬਰਬਾਦੀ’ ਦੱਸਦੇ ਹਨ।
ਤਾਂ ਮਿਸਾਲ ਦੇ ਤੌਰ ਤੇ ਕੀ ਪਰਿਵਾਰ ਵਾਲੇ ਦੱਸ ਸਕਦੇ ਹਨ ਕਿ ਗੁਰੂ ਅੰਗਦ ਦੇਵ ਜੀ ਦੇ ਜਨਮ
ਦਿਵਸ/ਪ੍ਰਕਾਸ਼ ਦਿਵਸ ਮਨਾਉਣ ਤੇ ਹਰ ਸਾਲ ਕੌਮ ਦਾ ਕਿੰਨਾਕੁ ਧੰਨ ਬਰਬਾਦ ਹੋ ਜਾਂਦਾ ਹੈ? ਗੁਰੂ ਅੰਗਦ
ਦੇਵ ਜੀ ਦਾ ਪ੍ਰਕਾਸ਼ ਦਿਵਸ/ ਜਨਮ ਦਿਵਸ ਮਨਾਉਣ ਨਾਲ ਕੌਮ ਕਿਹੜੇ ਕਰਮ-ਕਾਂਡਾਂ, ਕਿਹੜੇ ਭੰਬਲ
ਭੂਸਿਆਂ ਵਿੱਚ ਉਲਝ ਰਹੀ ਹੈ? ਇਸ ਵਿੱਚ ਕਿਹੜਾ ਬ੍ਰਹਮਣਵਾਦੀ ਗਲਬਾ ਅਤੇ ਭੇਡ-ਚਾਲ ਹੈ?
ਰਹੀ ਪੰਥਕ ਧਨ ਦੀ ਬਰਬਾਦੀ ਦੀ ਗੱਲ, ਉਹ ਤਾਂ ਹੋਰ ਬਹੁਤ ਤਰੀਕਿਆਂ ਨਾਲ
ਵੈਸੇ ਵੀ ਹੋ ਰਿਹਾ ਹੈ। ਕੌਮੀ ਧਨ ਬਰਬਾਦੀ ਦੇ ਸੰਬੰਧ ਵਿੱਚ ਸੁਧਾਰ ਲਈ ਸੁਝਾਵ ਦਿੱਤੇ ਜਾ ਸਕਦੇ
ਹਨ, ਅਤੇ ਇਹ ਵੱਖਰਾ ਮਸਲਾ ਹੈ। ਇਸ ਦੇ ਲਈ ਗੁਰੂ ਸਾਹਿਬਾਂ ਦੇ ਪ੍ਰਕਾਸ਼ ਦਿਵਸ ਨਾ ਮਨਾਉਣ ਦਾ ਬਹਾਨਾ
ਘੜਨ ਦਾ ਕੀ ਮਤਲਬ? ਮਗਰਲੇ ਗੁਰੂ ਸਾਹਿਬਾਂ ਦੇ ਨਾਮ ਦਾ ਨਾਮੋ ਨਿਸ਼ਾਨ ਵੀ ਆਉਣ ਵਾਲੀਆਂ ਪੀੜ੍ਹੀਆਂ
ਦੇ ਜ਼ਹਨ ਵਿੱਚੋਂ ਮਿਟ ਸਕੇ ਇਸ ਦੇ ਲਈ ਪਰਿਵਾਰ ਵਾਲੇ ਕਦੇ ‘ਬ੍ਰਹਮਣਵਾਦ ਦੇ ਗਲਬੇ ਦੀ, ਕਦੇ
ਕਰਮ-ਕਾਂਡਾਂ ਦੀ ਅਤੇ ਕਦੇ ‘ਧਨ ਬਰਬਾਦੀ’ ਦੀ ਗੱਲ ਕਰਦੇ ਹਨ। ਕੀ ਪਰਿਵਾਰ ਵਾਲਿਆਂ ਅਨੁਸਾਰ
ਸੱਚ-ਮੁਚ ਹੀ ਏਹ ਉੱਪਰ ਦੱਸੇ ਕਾਰਣ ਹਨ ਗੁਰੂ ਸਾਹਿਬਾਂ ਦੇ ਜਨਮ ਦਿਵਸ ਨਾ ਮਨਾਏ ਜਾਣ ਦੀ ਸਲਾਹ ਦੇਣ
ਦੇ ਜਾਂ ਕੋਈ ਹੋਰ ਢੂੰਘੀ ਸੋਚ ਕੰਮ ਕਰ ਰਹੀ ਹੈ ਇਸ ਸਭ ਕਾਸੇ ਦੇ ਪਿੱਛੇ?
ਪਰਿਵਾਰ ਵਾਲੇ ਮਗਰਲੇ ਗੁਰੂ ਸਾਹਿਬਾਂ ਬਾਰੇ ਕਿਨੀਂਕੁ ਸ਼ਰਧਾ ਰੱਖਦੇ ਹਨ ਅਤੇ
ਕਿਸ ਤਰ੍ਹਾਂ ਦੇ ਵਿਚਾਰ ਪੇਸ਼ ਕਰਦੇ ਹਨ, ਜ਼ਰਾ ਗੌਰ ਕਰੋ। ਉਹ ਲਿਖਦੇ ਹਨ- “ਮਿਸਾਲ ਲਈ ਭਾਈ ਲਹਿਣਾ
ਜੀ (ਅੰਗਦ ਪਾਤਸ਼ਾਹ ਜੀ) ਤਾਂ ਆਪਣੀ ਉਮਰ ਦੇ ਕਾਫੀ ਸਾਲਾਂ ਤੱਕ ਬ੍ਰਹਮਣਵਾਦੀ ਕਰਮਕਾਂਡਾਂ ਦੀ
ਦਲਦਲ ਵਿੱਚ ਫਸੇ ਰਹੇ।
ਉਹ ਤਾਂ ਗੁਰਮਤਿ ਇਨਕਲਾਬ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਹੀ ਜਾਗ੍ਰਿਤ ਹੋਏ”।
ਵਿਚਾਰ-
ਪਰਿਵਾਰ ਵਾਲਿਆਂ
ਨੂੰ ਸ਼ਾਇਦ ਪਤਾ ਨਹੀਂ ਕਿ ਗੁਰੂ ਅੰਗਦ ਦੇਵ ਜੀ (ਲਹਿਣਾ ਜੀ) ਗੁਰਮਤਿ ਵਿਚਾਰਧਾਰਾ ਦੇ ਸੰਪਰਕ ਵਿੱਚ
ਆਉਣ ਤੋਂ ਪਹਿਲਾਂ ਆਪਣੇ ਪਿਤਾ-ਪੁਰਖੀ ਚਲੇ ਆਉਂਦੇ ਅਤੇ ਪਿਤਾ ਪੁਰਖੀ ਬਣੇ ਹੋਏ ਵਿਚਾਰਾਂ ਅਧੀਨ
ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਤੇ ਜਾਇਆ ਕਰਦੇ ਸਨ। ਗੁਰੂ ਨਾਨਕ ਦੇਵ ਜੀ ਦੀ ਬਾਣੀ ਕੰਨੀਂ ਪੈਂਦਿਆਂ
ਹੀ ਉਸ ਵੱਲ ਅਕਰਸ਼ਿਤ ਹੋ ਗਏ ਸਨ। ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿੱਚ ਆਉਣ ਤੋਂ ਮਗ਼ਰੋਂ ਮੁੜ
ਉਨ੍ਹਾਂ ਨੇ ਵੈਸ਼ਨੋ ਦੇਵੀ ਵੱਲ ਮੂੰਹ ਨਹੀਂ ਕੀਤਾ। ਤਾਂ ਪਰਿਵਾਰ ਵਾਲੇ ਕਿਸ ਤਰ੍ਹਾਂ ਕਹਿ ਸਕਦੇ ਹਨ
ਕਿ ਉਹ ਕਰਮ-ਕਾਂਡਾਂ ਦੀ
ਦਲਦਲ ਵਿੱਚ ਫਸੇ ਹੋਏ ਸੀ? ਪਰਿਵਾਰ ਵਾਲਿਆਂ
ਨੂੰ ਪਤਾ ਹੋਣਾ ਚਾਹੀਦਾ ਹੈ ਕਿ ਦਲਦਲ ਵਿੱਚ ਫਸਣਾ ਕੀ ਹੁੰਦਾ ਹੈ। ਸਾਰਾ ਸਿੱਖ ਜਗਤ ਦਲੀਲਾਂ ਅਤੇ
ਸਬੂਤ ਪੇਸ਼ ਕਰ ਚੁੱਕਾ ਹੈ ਕਿ ਗੁਰੂ ਸਾਹਿਬਾਂ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਕਰਨ ਨਾਲ ਗੁਰਮਤਿ
ਭੰਗ ਨਹੀਂ ਹੁੰਦੀ, ਪਰ ਪਰਿਵਾਰ ਵਾਲੇ ਇਸ ਦੇ ਉਲਟ ਆਪਣੇ ਬਣ ਚੁੱਕੇ ਵਿਚਾਰ ਛੱਡਣ ਲਈ ਤਿਆਰ ਨਹੀਂ।
ਇਸ ਨੂੰ ਕਹਿੰਦੇ ਹਨ ‘ਦਲਦਲ ਵਿੱਚ ਫਸਣਾ’, ਜਿਸ ਤੇ ਕੋਈ ਦਲੀਲ ਕੋਈ ਸਬੂਤ ਕੰਮ ਹੀ ਨਹੀਂ ਕਰ ਰਿਹਾ।
(ਨੋਟ- ਪਰਿਵਾਰ ਵਾਲਿਆਂ ਦਾ ਲੇਖ “ਮਗਰਲੇ ਨਾਨਕ ਸਰੂਪਾਂ ਦੇ ਪ੍ਰਕਾਸ਼ ਪੁਰਬ
ਮਨਾਉਣੇ ਜਾਇਜ਼ ਹਨ?” 26-12-10 ਨੂੰ ਉਨ੍ਹਾਂਦੀ ਸਾਇਟ ਤੋਂ ਪ੍ਰਿੰਟ ਕੀਤਾ ਗਿਆ ਸੀ ਜੋ ਕਿ ਹੁਣ
ਮੈਨੂੰ ਉਨ੍ਹਾਂ ਦੀ ਸਾਇਟ ਤੇ ਨਜ਼ਰ ਨਹੀਂ ਆ ਰਿਹਾ, ਪਤਾ ਨਹੀਂ ਕੀ ਕਾਰਣ ਹੈ) ਧੰਨਵਾਦ।
06-05-12
ਜਸਬੀਰ ਸਿੰਘ (ਕੈਲਗਰੀ)
(06/05/12)
ਤੱਤ ਗੁਰਮਤਿ ਪਰਵਾਰ
ਜਸਟਿਸ ਕੁਲਦੀਪ ਸਿੰਘ ਨੂੰ ਮਿਲੇ ‘ਲਾਈਫ ਟਾਈਮ ਅਚੀਵਮੈਂਟ ਸਨਮਾਨ’ ਲਈ ਵਧਾਈਆਂ
ਮੌਜੂਦਾ ਦੌਰ ਵਿੱਚ ਸਿੱਖਾਂ ਦੇ ਕੁੱਝ ਕੁ ਜ਼ਹੀਨ ਬੁੱਧੀਜੀਵੀਆਂ ਵਿਚੋਂ ਇੱਕ ਜਸਟਿਸ
ਕੁਲਦੀਪ ਸਿੰਘ ਦੀ ਸਾਖ ਇੱਕ ਬਹੁਤ ਹੀ ਨੇਕ ਅਤੇ ਦਮਦਾਰ ਕਾਨੂੰਨਦਾਨ ਦੀ ਰਹੀ ਹੈ। ਸੁਪਰੀਮ ਕੋਰਟ ਦੇ
ਕੱਦਾਵਾਰ ਜੱਜ ਵਜੋਂ ਦੇ ਲਗਭਗ 6 ਸਾਲਾਂ ਕਾਰਜਕਾਲ ਦੌਰਾਣ ਉਨ੍ਹਾਂ ਨੇ ਸਮਾਜਿਕ ਬੁਰਾਈਆਂ ਖਿਲਾਫ ਲਏ
ਅਨੇਕਾਂ ਠੋਸ ਫੈਸਲਿਆਂ ਕਾਰਨ ਉਹ ਚਰਚਾ ਦਾ ਵਿਸ਼ਾ ਵੀ ਰਹੇ। ਇਸੇ ਸ਼ਾਨਦਾਰ ਕੈਰੀਅਰ ਕਾਰਨ ਉਨ੍ਹਾਂ
ਨੂੰ ਕਾਨੂੰਨ ਮੰਤਰੀ ਵਲੋਂ ‘ਲਾਈਫ ਟਾਈਮ ਅਚੀਵਮੈਂਟ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਲਈ
ਤੱਤ ਗੁਰਮਤਿ ਪਰਿਵਾਰ ਉਨ੍ਹਾਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹੈ। ਉਨ੍ਹਾਂ ਨੂੰ ਖਾਸ ਤੌਰ ਤੇ
ਵਾਤਾਵਰਨ ਪ੍ਰੇਮੀ ਵਜੋਂ ਜਾਣਿਆ ਜਾਂਦਾ ਹੈ। ਵਾਤਾਵਰਣ ਦੀ ਸੰਭਾਲ ਲਈ ਦਿਤੇ ਕੁੱਝ ਕਰੜੇ ਅਤੇ ਠੋਸ
ਕਾਨੂੰਨੀ ਫੈਸਲਿਆਂ ਕਾਰਨ ਉਨ੍ਹਾਂ ਨੂੰ ‘ਗਰੀਨ ਜੱਜ’ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ।
ਜੇ ਪੰਥਕ ਨਜ਼ਰੀਏ ਦੀ ਗੱਲ ਕਰੀਏ ਤਾਂ ਸਿੱਖ ਕੌਮ ਕੌਲ ਜਸਟਿਸ ਕੁਲਦੀਪ ਸਿੰਘ ਜੀ ਵਰਗੇ ਨੇਕ,
ਸੂਝਵਾਣ, ਦੂਰ-ਅੰਦੇਸ਼ ਅਤੇ ਬੇਦਾਗ ਬੁੱਧੀਜੀਵੀ ਬਹੁਤ ਘੱਟ ਹਨ। ਉਨ੍ਹਾਂ ਦੀ ਕਾਬਲਿਅਤ ਦਾ ਪ੍ਰਗਟਾਵਾ
‘ਵਿਸ਼ਵ ਸਿੱਖ ਕੌਂਸਿਲ’ ਦਾ ਪ੍ਰਧਾਨ ਬਨਣ ਤੋਂ ਬਾਅਦ ਉਘੜਵੇਂ ਬਾਖੂਬੀ ਕੀਤਾ ਸੀ। ਉਨ੍ਹਾਂ ਨੇ ਵਿਸ਼ਵ
ਸਿੱਖ ਕੌਂਸਿਲ ਨੂੰ ਅਸਲ ਵਿੱਚ ਇੱਕ ਦਮਦਾਰ ਅਦਾਰਾ ਬਣਾਉਣ ਦੇ ਆਸਾਰ ਪੈਦਾ ਕਰ ਦਿਤੇ ਸਨ। ਪਰ
ਅਫਸੋਸ! ਪੰਥਕ ਕੇਂਦਰ ਤੇ ਕਾਬਜ਼ ਭ੍ਰਿਸ਼ਟ ਹਾਕਮ-ਪੁਜਾਰੀ ਗਠਜੋੜ ਨੂੰ ਜਸਟਿਸ ਕੁਲਦੀਪ ਸਿੰਘ ਦੀ ਨੇਕ
ਅਤੇ ਦਮਦਾਰ ਸ਼ਖਸੀਅਤ ਆਪਣੇ ਨਾਪਾਕ ਮਨਸੂਬਿਆਂ ਲਈ ਇੱਕ ਖਤਰਾ ਜਾਪਨ ਲਗ ਪਈ। ਉਨ੍ਹਾਂ ਨੂੰ ਲਗਿਆ ਕਿ
ਜਸਟਿਸ ਜੀ ਦੀ ਅਗਵਾਈ ਵਿੱਚ ਬਨਣ ਜਾ ਰਹੀ ਇਹ ਦਮਦਾਰ ਸੰਸਥਾ ਕਿਧਰੇ ਸ਼੍ਰੋਮਣੀ ਕਮੇਟੀ ਨੂੰ ਹੀ ਬੌਣਾ
ਨਾ ਬਣਾ ਦੇਵੇ। ਸ਼੍ਰੋਮਣੀ ਕਮੇਟੀ ਤਾਂ ਭ੍ਰਿਸ਼ਟ ਅਕਾਲੀਆਂ ਦੀ ‘ਕਾਮਧੇਨ ਗਾਂ’ ਹੈ। ਜਿਸ ਕਾਰਨ
ਉਨ੍ਹਾਂ ਨੂੰ ਆਪਣਾ ਕੰਮ ਠੀਕ ਤਰੀਕੇ ਨਾਲ ਨਿਭਾਉਣ ਤੋਂ ਰੋਕਣ ਦੇ ਬਹਾਨੇ ਘੜੇ ਜਾਣ ਲਗ ਪਏ। ਹੌਲੀ
ਹੌਲੀ ਇਸ ਨਾਪਾਕ ਗਠਜੋੜ ਨੇ ਇਨ੍ਹਾਂ ਨੂੰ ਇਤਨਾ ਪਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ ਕਿ ਇਨ੍ਹਾਂ ਨੇ
ਕਿਨਾਰਾ ਕਰਨਾ ਹੀ ਬੇਹਤਰ ਸਮਝਿਆ। ਪੰਥ ਜਾਣਦਾ ਹੈ ਕਿ ਸਰਦਾਰ ਕੁਲਦੀਪ ਸਿੰਘ ਜੀ ਦੇ ਕਿਨਾਰਾ ਕਰਨ
ਤੋਂ ਬਾਅਦ ‘ਵਿਸ਼ਵ ਸਿੱਖ ਕੌਂਸਿਲ’ ਠੁੱਸ ਹੋ ਕੇ ਰਹਿ ਗਈ ਅਤੇ ਹੁਣ ਉਸ ਦਾ ਕੋਈ ਨਾਮ ਵੀ ਨਹੀਂ
ਜਾਣਦਾ। ਸੋ ਭ੍ਰਿਸ਼ਟ ਹਾਕਮਾਂ ਨੇ ਇੱਕ ਨਾਯਾਬ ਬਨਣ ਜਾ ਰਹੀ ਕੌਮੀ ਸੰਸਥਾ ਨੂੰ ਆਪਣੇ ਸੌੜੇ ਸਵਾਰਥਾਂ
ਕਾਰਨ ‘ਮਿੱਟੀ-ਘੱਟੇ’ ਵਿੱਚ ਰੋਲ ਦਿਤਾ।
ਜਿਥੇ ਬਾਕੀ ਕੌਮਾਂ ਆਪਣੇ ਬੁੱਧੀਜੀਵੀਆਂ ਦੀਆਂ ਸੇਵਾਵਾਂ ਦਾ ਭਰਪੂਰ ਫਾਇਦਾ ਉਠਾਉਂਦੀਆਂ ਹਨ, ਉਥੇ
ਸਿੱਖ ਕੌਮ ਇਸ ਮਾਮਲੇ ਵਿੱਚ ਫਾਡੀ ਹੀ ਰਹੀ ਹੈ। ਇਹ ਕੌਮ ਆਪਣੀ ਹਰ ਸਮੱਸਿਆ ਲਈ ਭ੍ਰਿਸ਼ਟ ਅਕਾਲੀਆਂ
ਅਤੇ ਉਨ੍ਹਾਂ ਦੇ ਮਾਨਸਿਕ ਗੁਲਾਮ, ਅਨਪੜ/ਅਧਪੜ ਪੁਜਾਰੀਆਂ ਵੱਲ ਹੀ ਬਿਟ ਬਿਟ ਤੱਕਣ ਲੱਗ ਪੈਂਦੀ ਹੈ।
ਕੌਮ ਦੀਆਂ ਬਹੁੱਤੀਆਂ ਸੰਸਥਾਵਾਂ/ਧਿਰਾਂ ਦੀ ਤ੍ਰਾਸਦੀ ਇਹੀ ਹੈ। ਉਹ ਇਹ ਨਹੀਂ ਸਮਝਣਾ ਚਾਹੁੰਦੇ ਕਿ
ਜਿਨ੍ਹਾਂ ਹਾਕਮਾਂ ਅਤੇ ਪੁਜਾਰੀਆਂ ਅੱਗੇ ਵਾਰ ਵਾਰ ਅਪੀਲਾਂ ਕਰਨ ਲੱਗ ਪੈਂਦੇ ਹਨ, ਬਹੁੱਤੀਆਂ ਕੌਮੀ
ਸਮੱਸਿਆਵਾਂ ਉਨ੍ਹਾਂ ਦੀ ਬਦਨੀਤੀ ਕਾਰਨ ਹੀ ਪੈਦਾ ਹੋਈਆਂ ਹਨ।
ਐਸੇ ਵਿੱਚ ਲੋੜ ਹੈ ਕਿ ਕੌਮ ਜਸਟਿਸ ਕੁਲਦੀਪ ਸਿੰਘ ਜਿਹੇ ਨੇਕ, ਦੂਰ-ਅੰਦੇਸ਼ ਅਤੇ ਸੂਝਵਾਣ ਪੰਥਦਰਦੀ
ਬੁੱਧੀਜੀਵੀਆਂ ਦੀਆਂ ਸੇਵਾਵਾਂ ਲੈ ਕੇ ਚੰਗੇ ਭਵਿੱਖ ਦਾ ਬਾਣਨੂੰ ਬੰਨੇ। ਸਾਡੀ ਜਸਟਿਸ ਕੁਲਦੀਪ ਸਿੰਘ
ਜੀ ਵਰਗੇ ਦਰਵੇਸ਼ ਬੁੱਧੀਜੀਵੀਆਂ ਨੂੰ ਵੀ ਬੇਨਤੀ ਹੈ ਕਿ ਜੇ ਆਪ ਜਿਹੇ ਚੰਗੇ ਲੋਕ ਕਿਨਾਰਾ ਕਰ ਕੇ
ਬਹਿ ਗਏ ਤਾਂ ਇਸ ਨਾਪਾਕ ਗਠਜੋੜ ਨੂੰ ਤਾਂ ਆਪਣਾ ‘ਨੰਗਾ ਨਾਚ’ ਖੁੱਲ ਕੇ ਖੇਡਣ ਦਾ ਮੌਕਾ ਹੋਰ ਵੱਧੀਆ
ਮਿਲ ਜਾਵੇਗਾ। ਸੋ ਤੂਸੀ ਇੱਕ ਸਾਂਝਾ ਮੰਚ ਬਣਾ ਕੇ ਕੌਮ ਨੂੰ ਜਾਗ੍ਰਿਤ ਕਰਨ ਦਾ ਉਪਾਲਾ ਕਰੋ। ਐਸੇ
ਨਿਸ਼ਕਾਮ ਜਤਨ ਸਮਾਂ ਪਾ ਕੇ ਆਪਣਾ ਰੰਗ ਜ਼ਰੂਰ ਵਿਖਾਉਣਗੇ। ਮਾਨਵਤਾ ਅਤੇ ਕੌਮ ਨੂੰ ਆਪ ਜੈਸੇ ਇਮਾਨਦਾਰ
ਅਤੇ ਦੂਰ-ਅੰਦੇਸ਼ ਜ਼ਹੀਨ ਆਗੂਆਂ ਦੀ ਬਹੁਤ ਲੋੜ ਹੈ।
(06/05/12)
ਗੁਰਬਖਸ਼ ਸਿੰਘ
ਪਸਰਿਓ ਆਪ ਹੋਇ ਅਨਤ ਤਰੰਗ॥
ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ॥ (ਅੰਕ 275)
ਸਰਬ ਸਾਂਝੀ ਗੁਰਬਾਣੀ ਦੇ ਸਮੁੰਦਰ ਗੁਰੂ ਗ੍ਰੰਥ ਸਾਹਿਬ ਅੰਦਰ ਰਚਨਾ ਦੇ ਮਾਲਕ ਪ੍ਰਭੂ ਜੀ ਨੂੰ
ਨਿਰੰਕਾਰ ਅੱਤ ਸੂਖਮ ਅਤੇ ਤਰੰਗਾਂ ਦੇ ਰੂਪ ਵਿੱਚ ਪਸਰਿਆ ਦੱਸ ਕੇ ਇਹ ਵੀ ਕਹਿ ਦਿੱਤਾ ਕਿ ਉਸ ਨੂੰ
ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ, ਅਨੁਭਵ ਪ੍ਰਕਾਸ਼ ਹੈ। ਇਸ ਸਰਬ ਪੱਖੀ ਗਿਆਨ ਨੇ ਵਿਗਿਆਨੀਆਂ ਨੂੰ
ਵੀ ਪ੍ਰਭਾਵਿਤ ਕੀਤਾ ਹੈ। ਕਾਰਣ ਇਹ ਹੈ ਕਿ ਗੁਰਬਾਣੀ ਰਾਹੀਂ ਸੰਸਾਰ ਦੀ ਰਚਨਾ ਬਾਰੇ ਜੋ ਕੁੱਝ ਵੀ
ਦੱਸਿਆ ਗਿਆ ਹੈ, ਉਹ ਬਿਲਕੁਲ ਵਿਗਿਆਨਕ ਸੱਚ ਹੈ। ਕਦੇ ਕਿਸੇ ਵਿਗਿਆਨੀ ਮਿੱਤਰ ਨਾਲ ਕੋਈ ਗੱਲ ਕਰਦੇ
ਹਾਂ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਵੀਚਾਰ ਸੁਣ ਕੇ ਕਹਿ ਉੱਠਦਾ ਹੈ ਕਿ ਕੀ ਇਹ ਗੱਲ ਗੁਰਬਾਣੀ
ਅੰਦਰ ਐਨੀਆਂ ਸਦੀਆਂ ਪਹਿਲਾਂ ਲਿਖੀ ਗਈ ਸੀ। ਇਹ ਸੁਣਨ ਤੇ ਉਸ ਨੂੰ ਕਈ ਵਾਰ ਉਨਾਂ ਬਚਨਾਂ ਦੇ ਦਰਸ਼ਨ
ਕਰਵਾ ਦਿੰਦੇ ਹਾਂ। (ਅੱਜ ਕਲ੍ਹ ਮੋਬਾਈਲ ਅੰਦਰ ਸਾਰੀ ਬਾਣੀ ਦੇ ਦਰਸ਼ਨ ਕਰ ਸਕਦੇ ਹਾਂ ਅਤੇ ਪੜ੍ਹ
ਸਕਦੇ ਹਾਂ। ਸਰਬ ਸਾਂਝੀ ਬਾਣੀ ਦੇ ਰਚਨਹਾਰ ਸਤ ਪੁਰਖਾਂ ਨੂੰ ਤਿੰਨਾਂ ਕਾਲਾਂ (ਭੂਤ, ਵਰਤਮਾਨ ਅਤੇ
ਭਵਿੱਖ) ਦਾ ਬੋਧ ਹਾਸਲ ਹੋਣ ਕਾਰਨ ਉਨਾਂ ਦਾ ਇਹ ਸਰਬ ਸਾਂਝਾ ਗਿਆਨ ਵੀ ਸਦੀਵਕਾਲੀ ਹੈ।
ਅਜੋਕੇ ਸਮੇਂ
ਵਿੱਚ ਮਨੁੱਖ ਨੂੰ ਸੰਸਾਰੀ ਵਿਕਾਸ, ਮਾਇਆ, ਚੌਧਰ, ਵਡਿਆਈਆਂ ਵੱਲ ਖਿੱਚਿਆ ਹੋਣ ਕਾਰਨ ਹਮੇਸ਼ਾ ਇਹ ਹੀ
ਕਹਿੰਦਾ ਸੁਣਦੇ ਹਾਂ ਕਿ ਮੇਰੇ ਕੋਲ ਸਮਾਂ ਨਹੀਂ। ਸਰਬ ਸਾਂਝੀ ਗੁਰਬਾਣੀ ਇਸ ਪ੍ਰਕਾਰ ਖਚਿਤ ਹੋਏ
ਮਨੁੱਖ ਨੂੰ ਵੀ ਨਿਰੰਕਾਰ ਨਾਲ ਇੱਕ ਮਿੱਕ ਹੋਣ ਦੀਆਂ ਜੁਗਤੀਆਂ ਦਰਸਾਂਦੀ ਹੈ। ਜਿਵੇਂ “ਮੇਰੇ ਮਨ
ਹਰਿ ਊਪਰਿ ਕੀਜੈ ਭਰਵਾਸਾ॥ ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ਹਰਿ ਅਪਨੀ ਪੈਜ ਰਖੈ ਜਨਦਾਸਾ॥”(ਅੰਕ
860) “ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥”(ਅੰਕ 441) ਗੁਰਬਾਣੀ ਨੂੰ ਸਤ ਪੁਰਖਾਂ
ਨੇ ਨਿਰੰਕਾਰੀ ਬਾਣੀ ਕਿਹਾ ਹੈ “ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ
ਕੋਇ॥”(ਅੰਕ515) ਨਿਰੰਕਾਰ ਸਭ ਥਾਵਾਂ ਤੇ ਅਤੇ ਹਰ ਜੀਵ ਅੰਦਰ ਕੇਵਲ ਇੱਕ ਸਮਾਨ ਵਿਚਰ ਰਿਹਾ ਹੈ। ਇਹ
ਨਹੀਂ ਕਿ ਕਿਸੇ ਧਾਰਮਿਕ ਸਥਾਨ ਤੇ ਵੱਧ ਜਾਂ ਘੱਟ ਹੈ। ਨਿਰੰਕਾਰ ਆਪਣੀ ਬਾਣੀ ਵਿੱਚ ਹੀ ਵੱਧ ਹੈ,
ਕਿਸੇ ਕੀਮਤੀ ਇਮਾਰਤ ਜਾਂ ਕਿਸੇ ਰਾਜੇ ਜਾਂ ਵੱਡੇ ਵੱਡੇ ਮਨੁੱਖਾਂ ਵਿੱਚ ਵੱਧ ਨਹੀਂ ਹੁੰਦਾ, ਉਹ
ਕੇਵਲ ਉਸ ਰਿਦੇ ਰੂਪੀ ਥਾਂ, ਜਿਸ ਅੰਦਰ ਸੱਚ, ਇਨਸਾਫ, ਅਤੇ ਨਿਰਮਲਤਾ ਵਾਲੇ, ਗੁਣਾਂ ਦੀ ਵੀਚਾਰ ਅਤੇ
ਵਰਤਾਰਾ ਹੋਵੇ, ਉਸ ਥਾਂ ਤੇ ਨਿਰੰਕਾਰ ਵੱਧ ਕਿਹਾ ਜਾ ਸਕਦਾ ਹੈ। ਸਤ ਪੁਰਖਾਂ, ਗੁਰਮੁਖ ਗੁਰਸਿਖਾਂ,
ਭਗਤਾਂ ਨੇ ਐਸੀ ਥਾਂ ਨੂੰ ਸਤਸੰਗ ਕਿਹਾ ਹੈ। ਇਹ ਸੰਗ ਇੱਕਲੇ ਰਹਿ ਕੇ ਵੀ ਮਨ ਨਾਲ ਕੀਤਾ ਜਾ ਸਕਦਾ
ਹੈ, ਬਹੁਗਿਣਤੀ (ਇਕ ਸੱਚ ਦੀ ਸੋਚ ਵੀਚਾਰ ਵਾਲੇ) ਵੀ ਕਰ ਸਕਦੇ ਹੈ। ਸ਼ਰਤ ਇਹ ਹੈ ਕਿ ਨਿੱਜੀ ਸੁਆਰਥ
ਨਾ ਹੋਵੇ, ਪਿਆਰ ਹੋਵੇ। ਸਰਬ ਸਾਂਝੀ ਬਾਣੀ ਦਾ ਫੁਰਮਾਨ ਹੈ ਕਿ ਪ੍ਰਮਾਤਮਾ ਤਰੰਗਾਂ ਦੇ ਰੂਪ ਵਿੱਚ
ਪਸਰਿਆ (ਫੈਲਿਆ) ਹੋਇਆ ਹੈ, ਜੇ ਅਸੀਂ ਇਹਨਾਂ ਬਚਨਾਂ ਤੇ ਭਰੋਸਾ ਕਰੀਏ, ਤਾਂ ਅਸੀਂ ਇਹਨਾਂ ਤਰੰਗਾਂ
ਰਾਹੀਂ ਨਿਰੰਕਾਰ ਦੀ ਅਗਵਾਈ (ਹੁਕਮਿ ਰਜਾਈ ਚਲਣਾ) ਪ੍ਰਾਪਤ ਕਰ ਸਕਦੇ ਹਾਂ। ਗੁਰਮਤਿ ਗਿਆਨ ਰਾਹੀਂ
ਅਸੀਂ ਆਪਣੇ ਨਿੱਜੀ ਜੀਵਨ ਅੰਦਰ ਝਾਤ ਮਾਰ ਕੇ ਦੇਖ ਸਕਦੇ ਹਾਂ ਕਿ ਜੇ ਮਨ ਕਾਮ, ਕ੍ਰੋਧ, ਲੋਭ ਮੋਹ,
ਹੰਕਾਰ ਇਤਿਆਦਿ ਕਿਸੇ ਨਾਲ ਵੀ ਵੱਧ ਜੁੜਦਾ ਹੈ ਤਾਂ ਅਸੀਂ ਦੇਖਾਂਗੇ ਕਿ ਉਸੇ ਪਾਸੇ ਦੀ ਅਗਵਾਈ,
ਤਜ਼ਰਬਾ ਅਤੇ ਗਿਆਨ ਵਧਦਾ ਹੈ।
ਇਹ ਗਲ ਜਾਹਰਾ ਰੂਪ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਪਹਿਲਾਂ
ਨਾਲੋਂ ਵੱਧ ਕਾਮੀ, ਕ੍ਰੋਧੀ, ਲੋਭੀ ਹੋ ਗਏ ਹਾਂ। ਅਸੀਂ ਇਹਨਾਂ ਗੱਲਾਂ ਨੂੰ ਸਿੱਖਣ ਵਾਸਤੇ ਕੋਈ
ਬਾਹਰੀ ਉਪਰਾਲਾ (ਜੋ ਧਰਮ ਵਾਸਤੇ ਕਰਦੇ ਹਾਂ) ਨਹੀਂ ਕਰਦੇ। ਫਿਰ ਇਹ ਕਿਵੇਂ ਮਨੁੱਖ ਅੰਦਰ ਵਧਦੇ ਜਾ
ਰਹੇ ਹਨ, ਜਦ ਕਿ ਹੋਰ ਜੀਵਾਂ ਅੰਦਰ ਸੀਮਤ ਹਨ। ਹੁਣ ਸਪਸ਼ਟ ਹੋਇਆ ਕਿ ਇਹ ਵਿਕਾਰ ਸਾਡੇ ਅੰਦਰ ਹੀ ਸਨ,
ਪਰ ਅਸੀਂ ਇਹਨਾਂ ਨੂੰ ਮਨ ਅੰਦਰ ਰੱਖ ਕੇ ਅਸੀਮਤ ਕਰ ਲਿਆ ਜੋ ਮਨੁੱਖਤਾ ਵਾਸਤੇ ਹਾਨੀਕਾਰਕ ਹੈ।
ਜਿਵੇਂ ਵਿਕਾਰ ਸਾਡੇ ਨਾਲ ਹਨ, ਉਸੇ ਤਰਾਂ ਨਿਰੰਕਾਰ ਵੀ ਹਮੇਸ਼ਾ ਸਾਡੇ ਨਾਲ ਹੈ, ਪਰ ਅਸੀਂ ਉਸ ਨੂੰ
ਵੱਡੀਆਂ ਇਮਾਰਤਾਂ ਵਿੱਚ ਜਾ ਕੇ ਕੁੱਝ ਫੁੱਲ, ਪੈਸੇ, ਨਾਰੀਅਲ ਇਤਿਆਦਿ (ਜੋ ਉਸ ਦੇ ਹੀ ਹਨ) ਭੇਟ ਕਰ
ਕੇ ਭੁੱਲ ਜਾਂਦੇ ਹਾਂ ਕਿ ਉਹ ਸਾਡੇ ਨਾਲ ਹੈ। ਬਹੁਤੇ ਗਿਆਨ ਦੀ ਲੋੜ ਨਹੀਂ, ਕੇਵਲ ਇੱਕ ਇੱਕ ਸਤਰ ਹੀ
ਬਹੁਤ ਹੈ, ਜੇ ਭਰੋਸਾ ਕਰ ਲਈਏ। “ਏਕ ਤੂ ਹੀ, ਏਕ ਤੁਹੀ॥”(ਅੰਕ 143) “ਕਿਨਕਾ ਏਕ ਜਿਸੁ ਜੀਅ
ਬਸਾਵੈ॥ ਤਾ ਕੀ ਮਹਿਮਾ ਗਨੀ ਨ ਆਵੈ॥ (ਅੰਕ 262) “ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ॥”(ਅੰਕ
340) “ਜਾ ਕੈ ਰਿਦੈ ਬਿਸ੍ਵਾਸ ਪ੍ਰਭ ਆਇਆ॥ ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ॥”(ਅੰਕ 285) ਮਨੁੱਖ
ਦੇ ਅੰਦਰ ਪ੍ਰਮਾਤਮਾ ਹੈ ਇਹ ਗੱਲ ਬਹੁਤ ਵਾਰੀ ਸੰਸਾਰ ਵਿੱਚ ਸੁਣਦੇ ਹਾਂ। ਧਾਰਮਿਕ ਸਥਾਨਾਂ ਦਾ ਵੀ
ਕੋਈ ਅੰਤ ਨਹੀਂ। ਭਾਰਤ ਅੰਦਰ ਤਾਂ ਸਤ ਸੰਗ, ਦੀਵਾਨ, ਸੈਮੀਨਾਰਾਂ ਦਾ ਵੀ ਕੋਈ ਅੰਤ ਨਹੀਂ, ਪਰ
ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸੱਚ ਧਰਮ ਵਾਲੇ ਜੀਵਨ ਵਿੱਚ ਵਾਧਾ ਨਹੀਂ ਹੋ ਸਕਿਆ। ਕੇਵਲ
ਬਾਹਰੋਂ ਹੀ ਧਰਮ ਦੇ ਠੱਪੇ ਲਗਵਾ ਲਏ ਹਨ। ਅੰਦਰ ਸੱਚ, ਸ਼ਾਂਤੀ ਦੀ ਥਾਂ ਝੂਠ ਅਤੇ ਅੱਗ ਹੀ ਅੱਗ ਹੈ।
ਕਾਰਣ ਇਹ ਹੀ ਹੈ ਕਿ ਮਨੁੱਖ ਨੇ ਆਪਣੇ ਹਿਰਦੇ, ਮਨ, ਅਤੇ ਆਪਣੀ ਵਿਚਾਰਧਾਰਾ ਅੰਦਰ ਨਿਰੰਕਾਰ (ਸੱਚ,
ਧਰਮ) ਨੂੰ ਨਹੀਂ ਰੱਖਿਆ। ਇਸ ਪ੍ਰਕਾਰ ਦੇ ਮਨੁੱਖੀ ਮਨ ਨੂੰ ਬਾਣੀ ਕਹਿ ਰਹੀ ਹੈ ਕਿ ਇਹ ਮਨ “ਮਾਇਆ
ਮਦਿ ਮਾਤਾ ਹੋਛੀ ਬਾਤਾ ਮਿਲਣ ਨ ਜਾਈ ਭਰਮ ਧੜਾ॥”ਸੰਸਾਰੀ ਮਾਇਆ ਦਾ ਇਹ ਨਸ਼ਾ ਕੇਵਲ ਨਿਰੰਕਾਰ ਨੂੰ
ਆਪਣੇ ਮਨ ਚੋਂ ਕੱਢਣ ਕਾਰਨ ਚੜ੍ਹਦਾ ਹੈ। ਇਸ ਨਸ਼ੇ ਵਾਲੇ ਮਨੁੱਖ ਸਾਡੇ ਦੇਸ਼ ਵਿੱਚ ਹਰ ਥਾਂ ਦੇਖੇ ਜਾ
ਸਕਦੇ ਹਨ। ਜਿਵੇਂ ਸਾਡੇ ਸੰਵਿਧਾਨ ਵਿੱਚ ਸਰਕਾਰੀ ਕਰਮਚਾਰੀ ਅਤੇ ਰਾਜਨੀਤਕਾਂ ਨੂੰ ਲੋਕਾਂ ਦੇ ਨੌਕਰ
ਅਤੇ ਸੇਵਾਦਾਰ ਕਿਹਾ ਗਿਆ ਹੈ, ਪਰ ਜਦ ਕਿਸੇ ਨੂੰ ਚੰਗੀ ਕੁਰਸੀ ਮਿਲ ਜਾਏ ਤਾਂ ਉਹਨਾਂ ਦਾ ਪਬਲਿਕ
ਨਾਲ ਵਰਤਾਰਾ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਕਿਸ ਤਰਾਂ ਪਬਲਿਕ ਨੂੰ ਪਰੇਸ਼ਾਨ ਕਰਦੇ ਹਨ। ਇਸੀ
ਪ੍ਰਕਾਰ ਰਾਜਨੀਤਕ, ਕੁਰਸੀ ਦੀ ਪ੍ਰਾਪਤੀ ਪਿੱਛੋਂ ਐਸਾ ਵਿਵਹਾਰ ਕਰਦੇ ਹਨ ਜਿਵੇਂ ਕਿਸੇ ਦੇਸ਼ ਦੇ
ਡਿਕਟੇਟਰ (ਤਾਨਾਸ਼ਾਹ) ਰਾਜੇ ਹੋਣ, ਦੋਨੋਂ ਹੀ ਜਨਤਾ (ਅਸਲ ਵਿੱਚ ਮਾਲਕ) ਤੇ ਡਾਂਗਾਂ ਅਤੇ ਗੋਲੀਆਂ
ਚਲਾਣ ਵੇਲੇ ਮਾਇਆ ਦੇ ਨਸ਼ੇ ਕਾਰਣ ਭੁਲ ਜਾਂਦੇ ਹਨ ਕਿ ਅਸੀਂ ਨੌਕਰ ਅਤੇ ਸੇਵਕ ਹਾਂ। ਇਹ ਨਸ਼ਾ “ਕੇਵਲ
ਠੱਪੇ ਵਾਲੇ ਧਾਰਮਿਕ ਲੋਕਾਂ” ਨੂੰ ਵੀ ਚੜ੍ਹ ਜਾਂਦਾ ਹੈ ਜਦੋਂ ਉਹ ਮਨ ਚੋਂ ਪ੍ਰਭੂ ਨੂੰ ਦੂਰ ਸਮਝਦੇ
ਹਨ। ਫੋਕੇ ਧਰਮਾਂ ਦਾ ਨਸ਼ਾ ਸਭ ਤੋਂ ਵਧ ਹਲਚਲ ਮਚਾਉਂਦਾ ਹੋਇਆ ਦੰਗੇ ਫਸਾਦਾਂ ਵਿੱਚ ਹੀ ਮਸਤ ਰਖਦਾ
ਹੈ ਇਸ ਪ੍ਰਕਾਰ ਧਰਮ ਦੇ ਗੁਣ ਸਤ, ਸੰਤੋਖ, ਦਇਆ, ਧਰਮ, ਧੀਰਜ ਇਤਿਆਦਿ ਨੂੰ ਮਾਇਆ ਦੇ ਨਸ਼ੇ ਵਾਲਾ
ਭੁਲ ਜਾਂਦਾ ਹੈ ਅਤੇ ਗ੍ਰਹਿਣ ਕਰਨ ਦੀ ਜਰੂਰਤ ਨਹੀਂ ਸਮਝਦਾ। ਇਹਨਾਂ ਭੁੱਲਾਂ ਤੋਂ ਅਸੀਂ ਰੁਕ ਸਕਦੇ
ਹਾਂ ਜੇ ਰਚਨਾ ਦੇ ਮਾਲਕ ਅਤੇ ਸੂਖਮ ਨਿਰੰਕਾਰ ਨੂੰ ਹਮੇਸ਼ਾ ਹਾਜਰ ਨਾਜਰ ਅਤੇ ਸਦਾ ਨਾਲ ਰਹਿਣ ਵਾਲਾ
ਮੰਨਣ ਕਰੀਏ। ਜਿਵੇਂ ਅਪਰਾਧੀ, ਪੁਲਿਸ ਥਾਣੇ ਅੱਗੋਂ ਲੰਘਣ ਵੇਲੇ ਡਰਦਾ ਹੈ, ਇਹੋ ਜਿਹਾ ਡਰ ਵੀ ਜੇ
ਅਸੀਂ ਪ੍ਰਭੂ ਪ੍ਰਤੀ ਰੱਖੀਏ ਤਾਂ ਕਦੇ ਬੇਸੁਰਾ ਹੋ ਕੇ ਹਲਚਲ ਮਚਾਣ ਵਾਲਾ ਕੰਮ ਨਹੀਂ ਕਰ ਸਕਦੇ।
ਕਿਉਂਕਿ ਉਪਰੋਕਤ ਧਰਮ ਦੇ ਗੁਣ ਸਾਰੇ ਧਰਮਾਂ ਦੇ ਵਾਸਤੇ ਸਾਂਝੇ ਹਨ ਅਤੇ ਗੁਣਵਾਨ ਕਦੇ ਭਰਾਵਾਂ ਨਾਲ
ਲੜਦੇ ਨਹੀਂ। ਸਾਰੇ ਧਰਮਾਂ ਜਾਤਾਂ ਨਾਲ ਸੰਬੰਧਤ ਇਹਨਾਂ ਸਤ ਪੁਰਖਾਂ ਨੇ ਪਹਿਲਾਂ ਆਪ ਗੁਣਾਂ ਵਾਲਾ
ਜੀਵਨ ਜੀਵਿਆ। ਉਪਰੰਤ ਇਕੋ ਇੱਕ ਧਰਮ “ਸਦੀਵੀ ਸੱਚ” ਮਨੁੱਖੀ ਮਨ ਨੂੰ ਇੱਕ ਟਿਕਾਣੇ ਨਿਜ ਘਰ ਵਿੱਚ
ਰੱਖਣ ਦੀ ਜੁਗਤੀ ਦੱਸੀ। ਨਿਜ ਘਰ ਅੰਦਰ ਇੱਕ ਤੋਂ ਬਿਨਾਂ ਦੂਜਾ ਪ੍ਰਤੀਤ ਨਹੀਂ ਹੁੰਦਾ। ਇਸ ਕਾਰਣ
ਖੁਸ਼ੀ, ਖੇੜਾ ਅਤੇ ਸ਼ਾਂਤੀ ਹਮੇਸ਼ਾ ਬਣੀ ਰਹਿੰਦੀ ਹੈ। ਸਤ ਪੁਰਖਾਂ ਨੇ ਇੱਕ ਮਤ ਹੋ ਕੇ ਸਾਨੂੰ ਦ੍ਰਿੜ
ਕਰਵਾਇਆ ਸੀ ਕਿ ਪ੍ਰਭੂ ਤੁਹਾਡੇ ਕੋਲੋਂ ਕੁੱਝ ਨਹੀਂ ਮੰਗਦਾ, ਨਾ ਹੀ ਕੋਈ ਜੀਵ ਉਸ ਨੂੰ ਕੁੱਝ ਦੇਣ
ਦੇ ਸਮਰਥ ਹੈ। ਪ੍ਰਭੂ ਜੀ ਮਨੁੱਖ ਤੋਂ ਜੋ ਮੰਗਦੇ ਹਨ, ਜੀਵ ਉਹ ਦੇਣਾ ਨਹੀਂ ਚਾਹੁੰਦਾ ਪ੍ਰਭੂ ਜੀ
ਮਨੁੱਖ ਤੋਂ ਮਾਇਆ ਦਾ ਨਸ਼ਾ, ਅਹੰਕਾਰ, ਅਤੇ ਵਿਕਾਰ ਮੰਗਦੇ ਹਨ ਪਰ ਮਨੁੱਖ ਇਹਨਾਂ ਵਿਕਾਰਾਂ ਨਾਲ
ਬਹੁਤ ਪਿਆਰ ਕਰਦਾ ਹੈ। ਜਿਵੇਂ ਸਾਡਾ ਕੋਈ ਬੱਚਾ ਕੁਸੰਗਤ ਵਿੱਚ ਪੈ ਜਾਵੇ, ਤਾਂ ਅਸੀਂ ਉਸ ਦੇ
ਕੁਸੰਗਤੀ ਵਿਕਾਰਾਂ ਨੂੰ ਛੁਡਾਉਣ ਵਾਸਤੇ ਥਾਂ ਥਾਂ ਜਾਂਦੇ ਹਾਂ। ਅਖੀਰ ਵਿੱਚ ਪ੍ਰਭੂ ਅਗੇ ਬੇਨਤੀ
ਕਰਦੇ ਹਾਂ ਕਿ ਬੱਚਾ ਕੁਸੰਗਤ ਦੇ ਹੋਛੇ ਰਸ ਨੂੰ ਛੱਡ ਦੇਵੇ, ਪਰ ਬੱਚਾ ਛੱਡਣਾ ਨਹੀਂ ਚਾਹੁੰਦਾ। ਇਸੇ
ਪ੍ਰਕਾਰ ਪ੍ਰਭੂ ਜੀ ਵੀ ਸਾਨੂੰ ਕੁਸੰਗਤ ਵਿੱਚ ਜਾਣ ਤੋਂ ਪਹਿਲਾਂ ਹੀ (ਅੰਦਰੋਂ) ਗੁਪਤ ਰੂਪ ਵਿੱਚ
ਰੋਕਦੇ ਹਨ। (ਕਿਉਕਿ ਉਹ ਹਾਜਰ ਨਾਜਰ ਹਨ।), ਪਰ ਰੁਕਦਾ ਕੇਵਲ ਉਹ ਹੀ ਮਨੁੱਖ ਹੈ ਜਿਸ ਨੂੰ ਪ੍ਰਭੂ
ਜੀ ਦੀ ਗੁਪਤ ਭਾਸ਼ਾ ਸੁਣਨੀ ਆਉਂਦੀ ਹੈ।
ਸਤ ਪੁਰਖਾਂ ਨੇ ਮਨੁੱਖ ਦੀ ਗੁਆਚੀ ਹੋਈ ਮਨੁੱਖਤਾ ਨੂੰ ਮੁੜ
ਹਾਸਲ ਕਰਨ ਹਿਤ ਬਹੁਤ ਹੀ ਸੌਖਾ ਢੰਗ, ਮਨ ਨੂੰ ਨਿਜ ਥਾਂ ਤੇ ਰੱਖਣ ਵਾਸਤੇ ਇਸ ਪ੍ਰਕਾਰ ਦਸਿਆ -ਸਭ
ਤੋਂ ਪਹਿਲਾਂ ਇਹ ਜਾਣ ਲੈਣਾ ਜਰੂਰੀ ਹੈ ਕਿ ਮਨ ਨੂੰ ਕੋਈ ਦੀਵਾਰ ਰੋਕ ਨਹੀਂ ਸਕਦੀ, ਜੰਜੀਰ ਜਕੜ
ਨਹੀਂ ਸਕਦੀ, ਅੱਗ ਸਾੜ ਨਹੀਂ ਸਕਦੀ ਅਤੇ ਪਾਣੀ ਡੋਬ ਨਹੀਂ ਸਕਦਾ। ਇਸ ਪ੍ਰਕਾਰ ਦੇ ਮਨ ਨੂੰ ਨਿਜ ਘਰ
ਇੱਕ ਥਾਂ ਰੱਖਣ ਵਾਸਤੇ ਇਸ ਮਨ ਤੋਂ ਕਿਤੇ ਵੱਧ ਸੂਖਮ, ਵੱਧ ਸਪੀਡ ਵਾਲੀ ਅਤੇ ਸਰਬ ਵਿਆਪਕ ਹਸਤੀ ਜੋ
ਸਦੀਵਕਾਲੀ ਹੋਂਦ ਵਾਲੀ ਹੈ, ਉਸ ਦਾ ਗਿਆਨ ਸਤ ਪੁਰਖਾਂ ਨੇ ਮਨ ਅਤੇ ਮਨੁੱਖਤਾ ਨੂੰ ਜਗਾਣ ਅਤੇ ਉਜਾਗਰ
ਕਰਨ ਵਾਸਤੇ ਦਿੱਤਾ। ਨਾਲ ਇਹ ਵੀ ਦੱਸ ਦਿਤਾ “ਜਿਥੈ ਹਰਿ ਅਰਾਧੀਐ ਤਿਥੈ ਹਰਿ ਮਿਤੁ ਸਹਾਈ॥ ਗੁਰ
ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ॥”(ਅੰਕ 733) ਜਿਸ ਥਾਂ ਵੀ ਤੁਸੀਂ ਪ੍ਰਭੂ ਨੂੰ
ਯਾਦ ਕਰੋਗੇ, ਉਹ ਤੁਹਾਡੀ ਉਸੇ ਥਾਂ ਉਸੇ ਵਕਤ ਮੱਦਦ ਕਰਨ ਦੇ ਸਮਰਥ ਹੈ। ਇਹਨਾਂ ਬਚਨਾਂ ਦਾ ਜੇ
ਭਰੋਸਾ ਮਨ ਨੂੰ ਹੋ ਜਾਏ, ਤਾਂ ਇਹ ਮਨ ਸਦਾ ਆਨੰਦ ਵਿੱਚ ਰਹਿੰਦਾ ਹੋਇਆ ਦੁੱਖ ਸੁੱਖ ਨੂੰ ਇੱਕ ਸਮਾਨ
ਜਾਣੇਗਾ, ਜੋ ਮਨੁੱਖਤਾ ਦੇ ਵਿਕਾਸ ਵਾਸਤੇ ਬਹੁਤ ਜਰੂਰੀ ਹੈ। ਗੁਰਮਤਿ ਅਤੇ ਬਾਣੀ ਦੇ ਗਿਆਨ ਤੋਂ
ਪਹਿਲਾਂ ਮਨੁੱਖ ਦੇ ਮਨ ਵਿੱਚ ਇਹ ਹੀ ਵਿਸ਼ਵਾਸ਼ ਸੀ ਕਿ ਫਲਾਣੇ ਧਾਰਮਿਕ ਸਥਾਨ ਤੇ ਇੱਛਾਵਾਂ ਬਹੁਤ
ਪੂਰੀਆਂ ਹੁੰਦੀਆਂ ਹਨ, ਉਥੇ ਇਮਾਰਤਾਂ ਬਹੁਤ ਵੱਡੀਆਂ ਵੱਡੀਆਂ ਹਨ, ਭਗਵਾਨ ਦੀ ਮੂਰਤਿ (ਮੂਰਤੀ) ਵੀ
ਬਹੁਤ ਵੱਡੀ ਹੈ, ਉਥੋਂ ਦੇ ਪੁਜਾਰੀਆਂ ਦੇ ਬਸਤ੍ਰ ਵੀ ਬਹੁਤ ਸੋਹਣੇ ਹਨ ਅਤੇ ਉਹ ਪੁਜਾਰੀ ਭਗਵਾਨ
ਕੋਲੋਂ ਮੇਰਾ ਕੰਮ ਜਰੂਰ ਕਰਵਾ ਦੇਣਗੇ। ਅਜਿਹੇ ਭਰੋਸੇ ਵਾਲੇ ਧਾਰਮਿਕ ਲੋਕ ਅਪਣੇ ਅਪਣੇ ਧਰਮ ਦੇ
ਬਾਹਰੀ ਠੱਪਿਆਂ ਤੱਕ ਹੀ ਸੀਮਤ ਹੋ ਕੇ ਬਹੁਤ ਤੰਗਦਿਲ ਅਤੇ ਧਰਮ ਦੇ ਗੁਣਾਂ ਤੋਂ ਖਾਲੀ ਹੁੰਦੇ ਹਨ,
ਜੋ ਇੱਕ ਦੂਜੇ ਨਾਲ ਸਾਂਝ ਨਹੀਂ ਬਣਾ ਸਕਦੇ। ਇਸ ਦੇ ਉਲਟ ਈਰਖਾ, ਨਫਰਤ, ਇਤਿਆਦਿ ਨਾਲ ਭਰੇ ਹੋਏ
ਦੰਗੇ ਫਸਾਦਾਂ ਵਲ ਚੱਲ ਪੈਂਦੇ ਹਨ। ਅਸਲ ਧਰਮ ਨੂੰ ਸਮਝਣ ਅਤੇ ਜਾਨਣ ਵਾਸਤੇ ਸ੍ਰਿਸ਼ਟੀ ਰਚਨਾ ਤੋਂ
ਪਹਿਲਾਂ ਦੀ ਹਾਲਤ ਵੱਲ ਝਾਤ ਮਾਰਨ ਦੀ ਲੋੜ ਹੈ, ਕਿਉਂਕਿ ਉਸ ਵੇਲੇ ਅੱਖਾਂ ਨਾਲ ਦਿਖਣ ਵਾਲਾ ਕੁੱਝ
ਵੀ ਨਹੀਂ ਸੀ। ਕੇਵਲ ਖਲਾਅ ਅਤੇ ਧੁੰਦੂਕਾਰ ਹੀ ਸੀ। ਅੱਜ ਜੋ ਆਕਾਰ ਸਾਨੂੰ ਨਜ਼ਰ ਆ ਰਹੇ ਹਨ, ਇਹ ਸਭ
ਕੁੱਝ ਦਾ ਕਰਤਾ ਕੇਵਲ ਨਿਰੰਕਾਰ ਹੀ ਹੈ ਜਿਸ ਨੇ ਇਹ ਬੇਅੰਤ ਸੁੰਦਰ ਰਚਨਾ ਰਚੀ ਅਤੇ ਕੇਵਲ ਉਹ ਹੀ ਇਸ
ਦੀ ਸੰਭਾਲ ਕਰ ਰਿਹਾ ਹੈ। ਉਹ ਨਿਰੰਕਾਰ ਇੱਕ ਦੇਸੀ (ਕਿਸੇ ਇੱਕ ਥਾਂ ਦਾ) ਨਹੀਂ, ਸਗੋਂ ਸਰਬ ਵਿਆਪਕ
ਹੈ ਅਤੇ ਅਰਬਾਂ ਸਾਲਾਂ ਤੋਂ (ਅਨੰਤ ਕਾਲ ਤੋਂ) ਉਸ ਦਾ ਇਕੋ ਨੇਮ, ਧਰਮ ਅਤੇ ਹੁਕਮ ਰਿਹਾ ਹੈ। ਬਿਨਾ
ਵਿਤਕਰੇ ਦੇ ਪ੍ਰਤਿਪਾਲਣਾ ਵੀ ਕਰਦਾ ਆ ਰਿਹਾ ਹੈ। ਜਿਸ ਵੀ ਮਨੁੱਖ ਨੂੰ ਨਿਰੰਕਾਰ ਦੀ ਇਸ ਗੁਪਤ
ਸ਼ਕਤੀ, ਜੋ ਕਰਤੇ ਅਤੇ ਪ੍ਰਤਿਪਾਲਕ ਦੀ ਪ੍ਰੇਰਕ ਰੂਪ ਵਿੱਚ ਵਿਚਰਦੀ ਅਨੁਭਵ ਹੋ ਜਾਵੇ ਉਸ ਮਨੁੱਖ ਨੂੰ
ਹੀ ਅਸਲੀ ਧਾਰਮਿਕ ਕਿਹਾ ਜਾ ਸਕਦਾ ਹੈ ਕਿਉਂਕਿ ਉਸ ਦਾ ਵਰਤਾਰਾ ਵੀ ਉਪਰੋਕਤ ਗੁਣਾ ਵਾਲਾ ਬਿਨਾ
ਵਿਤਕਰੇ ਤੋਂ ਸਭ ਨਾਲ ਇਕੋ ਜਿਹਾ ਹੋ ਜਾਂਦਾ ਹੈ। ਉਪਰੋਕਤ ਵਿਚਾਰ ਦਾ ਸਾਰੰਸ਼ ਇਹ ਹੈ ਕਿ ਅਸੀਂ ਜੇ
ਅਪਣੇ ਸਰੀਰ ਨੂੰ ਇੱਕ ਪਿੰਡ (ਖੰਡ) ਸਮਝ ਕੇ ਵੀਚਾਰੀਏ ਤਾਂ ਅਸੀਂ ਇਸ ਸੱਚਾਈ ਨੂੰ ਜਲਦੀ ਸਮਝ
ਲਵਾਂਗੇ ਕਿ ਸਰੀਰ ਤੋਂ ਪਹਿਲਾਂ ਸਾਡਾ ਕੀ ਰੂਪ ਸੀ, ਇਸ ਖੋਜ ਨਾਲ ਅਸੀਂ ਅਪਣੇ ਅਸਲੇ ਨੂੰ ਪ੍ਰਾਪਤ
ਕਰ ਲਵਾਂਗੇ ਜਿਸ ਨੂੰ ਪਰਮ ਤੱਤ, ਆਤਮ ਤੱਤ, ਇਤਿਆਦਿ ਕਿਹਾ ਜਾਂਦਾ ਹੈ। ਇਸ “ਧਰਮ” ਵਾਸਤੇ ਕੇਵਲ
“ਬਲਿਹਾਰੀ ਕੁਦਰਤ ਵਸਿਆ” ਨੂੰ ਦੇਖਣ ਅਤੇ ਸਮਝਣ ਦੀ ਲੋੜ ਹੈ। ਸਤ ਪੁਰਖਾਂ ਦੇ ਬਚਨ ਵੀ ਇਹ ਹੀ ਦਸ
ਰਹੇ ਹਨ। ਉਹ ਕਿਸੇ ਇੱਕ ਥਾਂ ਜਾਂ ਖਾਸ ਕਿਸਮ ਦੀ ਇਮਾਰਤ ਵਿੱਚ ਹੀ ਨਹੀਂ, ਉਹ ਤਾਂ ਹਰ ਥਾਂ ਵੱਸਦਾ
ਹੈ ਅਤੇ ਹਾਜ਼ਰ ਨਾਜ਼ਰ ਹੈ। ਗੁਰਵਾਕ ਹਨ:- “ਜੋ ਬ੍ਰਹਮੰਡਿ ਖੰਿਡ ਸੋ ਜਾਣਹੁ॥”(ਅੰਕ 1041) “ਅਰਬਦ
ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥”(ਅੰਕ 1035) “ਬਲਿਹਾਰੀ ਕਦੁਰਤਿ ਵਸਿਆ॥ ਤੇਰਾ
ਅੰਤੁ ਨ ਜਾਈ ਲਖਿਆ॥”(ਅੰਕ 469) “ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ॥”(ਅੰਕ 695)
ਅੰਤਰਿ ਉਤਭੁਜੁ ਅਵਰੁ ਨ ਕੋਈ॥ ਜੋ ਕਹੀਐ ਸੋ ਪ੍ਰਭ ਤੇ ਹੋਈ॥ (ਅੰਕ 905) ਸਰਬ ਵਿਆਪਕ ਸੂਖਮ ਤੱਤ ਜੋ
ਰਚਨਾ ਦਾ ਮਾਲਕ ਹੈ, ਉਸ ਦੀ ਜਾਣਕਾਰੀ ਨੂੰ ਜਾਨਣਾ, ਅੰਦਰਿ ਧਾਰਨ ਕਰਨਾ ਅਤੇ ਉਸ ਨਾਲ ਆਪਣੀ ਹੋਂਦ-
ਜੋਤਿ ਸਰੂਪੀ ਮਨ, ਆਤਮਾ ਨੂੰ ਇੱਕ ਮਿੱਕ ਕਰਨਾ ਹੀ ਮਨੁੱਖੀ ਜੀਵਨ ਦੀ ਸਫਲਤਾ ਹੈ। ਇਸ ਇਕਮਿਕਤਾ
ਬਿਨਾ ਮਨੁੱਖ ਨੂੰ ਈਰਖਾ, ਤ੍ਰਿਸ਼ਨਾ ਦੀ ਅੱਗ ਵਿੱਚ ਸੜਨ ਵਾਲਾ ਮਨਮੁਖ ਕਿਹਾ ਹੈ। “ਤਤੁ ਲਹਹਿ
ਅੰਤਰਿਗਤਿ ਜਾਣਹਿ ਸਤਸੰਗਤ ਸਾਚੁ ਵਡਾਈ ਹੇ॥”(ਅੰਕ1026) “ਤਤ ਚੁਗਹਿ ਮਿਲਿ ਏਕਸੇ ਤਿਨ ਕੳ ਫਾਸ ਨ
ਰੰਚ॥”(ਅੰਕ934) “ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀੳ॥”(ਅੰਕ599) “ਤਤੁ ਨ ਚੀਨੈ
ਮਨਮੁਖੁ ਜਲਿ ਜਾਇ॥”(ਅੰਕ944) “ਤਤੋ ਤਤੁ ਮਿਲੈ ਮਨੁ ਮਾਨੈ॥”(ਅੰਕ 943) ਉਪਰੋਕਤ ਵੀਚਾਰਾਂ ਉਪਰੰਤ
ਬੇਨਤੀ ਹੈ ਕਿ ਅਸੀਂ ਆਕਾਰਾਂ ਵਿੱਚ ਵਿਚਰਦੇ ਹੋਏ ਵੀ ਉਸ ਸੂਖਮ ਸ਼ਕਤੀ ਨੂੰ ਹਰ ਥਾਂ ਅਨੁਭਵ ਕਰਦੇ
ਹੋਏ ਨਿਰਭਉ ਅਤੇ ਨਿਰਵੈਰਤਾ ਵਾਲਾ ਜੀਵਨ ਬਸਰ ਕਰੀਏ।
ਗੁਰਬਖਸ ਸਿੰਘ
9417231762
(ਨੋਟ:- ਸਿੱਖ ਮਾਰਗ ਦੇ ਇੱਕ ਪਾਠਕ ਨੇ ਇਹ ਲੇਖ
ਜੋ ਕਿ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਪਾਠਕਾਂ ਦੀ ਜਾਣਕਾਰੀ ਲਈ ਭੇਜਿਆ ਹੈ-ਸੰਪਾਦਕ)
ਅਨੁਵਾਦ ਅਤੇ ਰਾਜਨੀਤੀ: ਛੋਟੇ ਸੱਭਿਆਚਾਰਾਂ ਨੂੰ ਸੁਚੇਤ ਰਹਿਣ ਦੀ ਲੋੜ
ਅੱਜ ਦੇ ਵਿਸ਼ਵ ਵਿਚ ਸਾਰਥਿਕ ਰਹਿਣ ਲਈ ਹਰ ਕੌਮ ਜਾਂ ਸੱਭਿਆਚਾਰ ਆਪਣੇ ਸ਼ਾਹਕਾਰਾਂ ਨੂੰ ਦੂਜੀਆਂ
ਭਾਸ਼ਾਵਾਂ ਵਿਚ ਅਨੁਵਾਦ ਕਰਵਾਉਣ ਲਈ ਤਤਪਰ ਹੈ। ਇਸ ਨਾਲ ਸੱਭਿਆਚਾਰ ਦੇ ਮੈਂਬਰਾਂ ਨੂੰ ਮਾਣ ਮਿਲਦਾ
ਹੈ। ਅੰਤਰਰਾਸ਼ਟਰੀ ਭਾਈਚਾਰਿਆਂ ਵਿਚ ਆਉਣ-ਜਾਣ ਦੀ ਸਹੂਲਤ ਮਿਲਦੀ ਹੈ। ਆਰਥਿਕ ਅਤੇ ਰਾਜਨੀਤਕ
ਸੁਵਿਧਾਵਾਂ ਵੀ ਕਿਸੇ ਦੇਸ਼ ਦੀ ਸਾਰਥਿਕਤਾ ਅਨੁਸਾਰ ਹੀ ਮਿਲਦੀਆਂ ਹਨ। ਪਰ ਅਨੁਵਾਦਾਂ ਰਾਹੀਂ ਸਾਰਥਿਕ
ਹੋਣ ਦਾ ਰਾਹ ਏਡਾ ਸੌਖਾ ਨਹੀਂ। ਅਨੁਵਾਦ ਦਾ ਵਿਸ਼ਵ ਜਾਂ ਅਨੁਸ਼ਾਸਨ ਭੋਲੇਪਣ ਨਾਲ ਨਹੀਂ ਚੱਲਦਾ। ਉਸ
ਵਿਚ ਵੀ ਪ੍ਰਭੁਤਾ ਅਤੇ ਨਿਮਰਤਾ ਦੀ ਜੰਗ ਚੱਲਦੀ ਰਹਿੰਦੀ ਹੈ। ਬਲਵਾਨ ਸਭਿਆਚਾਰਾਂ ਦੀਆਂ ਭਾਸ਼ਾਵਾਂ
ਸ਼ਕਤੀ ਹਥਿਆਉਣ ਦੇ ਸਾਧਨ ਹਨ। ਇਨ੍ਹਾਂ ਭਾਸ਼ਾਵਾਂ ਦੇ ਪ੍ਰਮੁੱਖ ਚਿੰਨ੍ਹ ਅਤੇ ਮੁਹਾਵਰੇ ਸਬੰਧਤ
ਸਭਿਆਚਾਰਾਂ ਦੀਆਂ ਰਾਜਨੀਤਕ ਇਛਾਵਾਂ ਅਤੇ ਮੁੱਦਿਆਂ ਨਾਲ ਜੁੜੇ ਹੋਏ ਹਨ। ਅਨੁਵਾਦ ਜਗਤ ਵਿਚ
ਪ੍ਰਭੁਤਾ ਅਤੇ ਨਿਮਰਤਾ ਦੀ ਜੰਗ ਬੜੀ ਤੀਖਣ ਹੈ। ਇਹ ਪ੍ਰਤੱਖ ਨਹੀਂ ਦਿਸਦੀ। ਉਂਜ ਤਾਂ ਸਿਧਾਂਤਕ ਤੌਰ
’ਤੇ ਸਭ ਭਾਸ਼ਾਵਾਂ ਕਿਸੇ ਮੂਲ ਭਾਸ਼ਾ ਦੇ ਹੀ ਵਿਸਥਾਰ ਹਨ। ਇਹ ਵੱਖਰੀ ਗੱਲ ਹੈ ਕਿ ਉਹ ਮੂਲ ਭਾਸ਼ਾ ਅਜੇ
ਸਾਨੂੰ ਪ੍ਰਾਪਤ ਨਹੀਂ। ਜਰਮਨ ਲੇਖਕ ਅਤੇ ਵਿਗਿਆਨ ਦੇ ਜਾਣਕਾਰ ਗੇਟੇ ਨੇ ਜਿਵੇਂ ਇਕ ਮੂਲ ਪੌਦਾ ਲੱਭ
ਲਿਆ ਸੀ ਜਿਸ ਤੋਂ ਸਾਰੇ ਪੌਦਿਆਂ ਦਾ ਜਨਮ ਹੋਇਆ। ਅਜਿਹੇ ਉਰ-ਪਲਾਂਟ ਨਾਲ ਬਹੁਤ ਪਿਛਾਂਹ ਤਕ ਦੇਖਿਆ
ਜਾ ਸਕਦਾ ਹੈ ਅਤੇ ਬਨਸਪਤੀ ਦੇ ਰਿਸ਼ਤੇ ਨਾਤੇ ਜਾਂਚੇ ਜਾ ਸਕਦੇ ਹਨ। ਇਵੇਂ ਹੀ ਉਰ-ਭਾਸ਼ਾ ਲੱਭਣ ਨਾਲ
ਬਹੁਤ ਸਾਰੇ ਮਾਨਵੀ ਰਿਸ਼ਤੇ ਅਤੇ ਵਿਕਾਸ ਦੇ ਮਸਲੇ ਸਮਝੇ ਜਾ ਸਕਦੇ ਹਨ। ਉਰ-ਭਾਸ਼ਾ ਜੇ ਲੱਭ ਵੀ ਜਾਵੇ
ਤਾਂ ਉਸ ਨਾਲ ਸਾਰੇ ਸਭਿਆਚਾਰਕ, ਭਾਸ਼ਾਈ, ਚਿੰਨ੍ਹ-ਸ਼ਾਸਤਰੀ ਮਸਲਿਆਂ ਦਾ ਹੱਲ ਨਹੀਂ ਲੱਭ ਸਕਦਾ।
ਵੀਹਵੀਂ ਸਦੀ ਦੇ ਜਰਮਨ-ਯਹੂਦੀ ਚਿੰਤਕ ਵਾਲਟਰ ਬੈਂਜਾਮਨ ਨੇ ਇਹ ਧਾਰਨਾ ਦਿੱਤੀ ਹੈ ਕਿ ਭਾਸ਼ਾਵਾਂ ਦੇ
ਉਪਰ ਇਤਿਹਾਸਕ ਰਿਸ਼ਤੇ ਵੀ ਹਨ। ਸੌਖੇ ਸ਼ਬਦਾਂ ਵਿਚ ਇਹ ਕਹਿ ਲਈਏ ਕਿ ਭਾਸ਼ਾਵਾਂ ਦੇ ਹੇਠ ਇਕ ਅਜਿਹਾ
ਸਤੱਰ ਹੈ ਜਿੱਥੇ ਭਾਸ਼ਾਵਾਂ ਦਾ ਅੰਤਰ ਸਬੰਧ ਮੌਜੂਦ ਹੈ। ਇਸ ਲਈ ਇਕ ਭਾਸ਼ਾ ਤੋਂ ਦੂਜੀ ਵਿਚ ਅਨੁਵਾਦ
ਸੰਭਵ ਹੈ। ਬੈਂਜਾਮਨ ਦੀ ਇਹ ਧਾਰਨਾ, ਹੁਣ ਮੰਨਿਆ ਜਾਂਦਾ ਹੈ, ਭਾਸ਼ਾ ਦੇ ਰੱਬ-ਸਰੋਤ ਨਾਲ ਜੁੜੀ ਹੋਈ
ਹੈ ਅਤੇ ਰਹੱਸਵਾਦ ਨਾਲ ਛੂੰਹਦੀ ਹੈ। ਪਰ ਬੈਂਜਾਮਨ ਭਾਸ਼ਾ ਨੂੰ ਇਤਿਹਾਸ ਨਾਲੋਂ ਵੀ ਵੱਖ ਕਰਕੇ ਨਹੀਂ
ਦੇਖਦਾ। ਹਰ ਭਾਸ਼ਾ ਦਾ ਇਤਿਹਾਸ ਅਤੇ ਆਪਣੀ ਇਤਿਹਾਸਕ ਯਾਤਰਾ ਕੁਝ ਅਜਿਹੀਆਂ ਵਿਸ਼ੇਸ਼ਤਾਵਾਂ ਵੀ ਲੈ
ਆਉਂਦੇ ਹਨ ਜਿਨ੍ਹਾਂ ਨਾਲ ਉਸ ਦੇ ਪ੍ਰਮੁੱਖ ਚਿੰਨ੍ਹ ਅਤੇ ਮੁਹਾਵਰੇ ਦੂਜੀ ਭਾਸ਼ਾ ਵਿਚ ਨਹੀਂ ਉਲਥਾਏ
ਜਾ ਸਕਦੇ।
ਮਨੁੱਖੀ ਸੱਭਿਆਚਾਰਾਂ ਦਾ ਬਹੁਤਾ ਇਤਿਹਾਸ ਸਾਮਰਾਜਵਾਦ ਅਤੇ ਬਸਤੀਵਾਦ ਨਾਲ ਜੁੜਿਆ ਹੋਇਆ ਹੈ। ਅਜੇ
ਅਸੀਂ ਇਸ ਦੌਰ ਦੀਆਂ ਪ੍ਰਭੁਤਵੀ ਸੰਰਚਨਾਵਾਂ ਤੋਂ ਮੁਕਤ ਨਹੀਂ ਹੋਏ। ਇਸ ਦਾ ਅਰਥ ਇਹ ਹੈ ਕਿ
ਪ੍ਰਭੁਤਾ ਵਿਚ ਰਹਿਣ ਵਾਲੇ ਸਾਮਰਾਜੀ ਸਭਿਆਚਾਰਾਂ ਨੇ ਜੋ ਭਾਸ਼ਾਈ ਜਾਂ ਦਾਰਸ਼ਨਿਕ ਸੰਰਚਨਾਵਾਂ
ਬਣਾਈਆਂ, ਅਸੀਂ ਉਨ੍ਹਾਂ ਤੋਂ ਮੁਕਤ ਨਹੀਂ ਹੋਏ। ਉਨ੍ਹਾਂ ਬਸਤੀਆਂ ਬਣਾਉਣ ਵਾਲੀਆਂ ਸੰਰਚਨਾਵਾਂ ਜਾਂ
ਬਣਤਰਾਂ ਅਜੇ ਸਭ ਅਧੀਨ ਰਹਿ ਚੁੱਕੇ ਸਭਿਆਚਾਰਾਂ ਵਿਚ ਦਖਲ ਦੇ ਰਹੀਆਂ ਹਨ। ਇਸ ਦਖਲ ਨਾਲ ਭਾਵੇਂ
ਅਧੀਨ ਸਭਿਆਚਾਰਾਂ ਦੇ ਜਮੂਦ ਟੁੱਟੇ ਹਨ, ਨਵੇਂ ਵਿਚਾਰ ਆਏ ਹਨ, ਪਰ ਨਾਲ ਹੀ ਉਹ ਬਸਤੀ ਬਣਾਉਣ ਅਤੇ
ਬਸਤੀ ਬਣਨ ਨਾਲ ਸਬੰਧਤ ਚੇਤਨਤਾ ਤੋਂ ਹੀ ਪ੍ਰਭਾਵਿਤ ਹੋਏ ਹਨ।
ਬਸਤੀ ਬਣਾਉਣ ਅਤੇ ਬਣਨ ਦੀ ਪ੍ਰਕਿਰਿਆ ਬਹੁਤ ਡੂੰਘੀ ਹੈ। ਇਹ ਭਾਵਾਂ ਅਤੇ ਅਨੁਭੂਤੀਆਂ ਤਕ ਅੱਪੜਦੀ
ਹੈ। ਜਦੋਂ ਕਿਸੇ ਸੱਭਿਆਚਾਰ ਦੇ ਮੈਂਬਰ ਆਪਣੇ ਭਾਵ-ਜਗਤ ਵਿਚ ਬਸਤੀ ਬਣ ਜਾਣ, ਉਦੋਂ ਸਾਮਰਾਜ ਦੀ
ਵੱਡੀ ਜਿੱਤ ਹੁੰਦੀ ਹੈ। ਰਿਸ਼ਤੇ-ਨਾਤੇ ਅਤੇ ਨਿੱਤਾਪ੍ਰਤੀ ਕਾਰਜ ਵੀ ਬਸਤੀਵਾਦੀ ਹੋ ਜਾਂਦੇ ਹਨ।
ਸਾਮਰਾਜ ਦੀ ਵੱਡੀ ਜਿੱਤ ਇਸ ਵਿਚ ਸੀ ਕਿ ਉਸ ਨੇ ਬਸਤੀ ਬਣਾਉਣ ਅਤੇ ਬਸਤੀ ਬਣਨ ਨਾਲ ਸਬੰਧਤ
ਮਾਨਸਿਕਤਾਵਾਂ ਨੂੰ ਜਨਮ ਦਿੱਤਾ। ਭਾਸ਼ਾਵਾਂ ਵੀ ਇਸੇ ਕੈਦ ਵਿਚ ਘੁੰਮਣ ਲੱਗ ਪਈਆਂ। ਚਿੰਨ੍ਹ ਸ਼ਾਸਤਰ
ਵੀ ਇਨ੍ਹਾਂ ਮਾਨਸਿਕਤਾਵਾਂ ਵਿਚ ਤਾੜੇ ਗਏ।
ਅਜਿਹੀਆਂ ਮਾਨਸਿਕਤਾਵਾਂ, ਪੂੰਜੀਵਾਦ ਦੇ ਆਉਣ ਨਾਲ ਜੋ ਸਾਮਰਾਜ ਉਸਰਿਆ, ਕੇਵਲ ਉਸੇ ਦੀ ਉਪਜ ਹੀ
ਨਹੀਂ ਹਨ, ਸਗੋਂ ਇਸ ਤੋਂ ਪਹਿਲਾਂ ਵੀ ਇਸ ਨਾਲ ਮਿਲਦੀ-ਜੁਲਦੀ ਕੋਸ਼ਿਸ਼ ਹੋ ਚੁੱਕੀ ਸੀ। ਉਹ ਕੋਸ਼ਿਸ਼ ਵੀ
ਸਫਲ ਸੀ। ਉਹ ਬਾਦਸ਼ਾਹੀ, ਸੁਲਤਾਨਸ਼ਾਹੀ ਜਾਂ ਰਾਜਸ਼ਾਹੀ ਨੇ ਕੀਤੀ ਸੀ। ਬਾਦਸ਼ਾਹੀ ਨੂੰ ਪੱਕਿਆਂ ਕਰਨ ਲਈ
ਉਸ ਦੇ ਚਿੰਤਕਾਂ ਨੇ ਵੀ ਹੇਠਾਂ ਤਕ ਜਾਣ ਵਾਲੀਆਂ ਜੋ ਸੰਰਚਨਾਵਾਂ ਬਣਾਈਆਂ, ਉਹ ਵੀ ਵਿਅਕਤੀ ਨੂੰ
ਭਾਵਾਂ ਤਕ ਕੈਦ ਕਰਨ ਵਾਲੀਆਂ ਸਨ। ਉਨ੍ਹਾਂ ਸੰਰਚਨਾਵਾਂ ਤੋਂ ਬਾਹਰ ਨਿਕਲ ਕੇ ਦੇਖਣਾ ਜਾਂ ਮਹਿਸੂਸ
ਕਰਨਾ ਅਤਿਅੰਤ ਕਠਿਨ ਸੀ। ਮਨੁੱਖਾਂ ਦੇ ਰਿਸ਼ਤੇ-ਨਾਤੇ ਵੀ ਪਿੰਜਰੇ ਵਿਚ ਪਾਏ ਹੋਏ ਸਨ। ਮੁਕਤ-ਭਾਵੀ
ਹੋਣਾ ਲਗਪਗ ਅਸੰਭਵ ਸੀ।
ਮੁਕਤ-ਭਾਵੀ ਹੋਣ ਲਈ ਬਾਦਸ਼ਾਹੀ ਸੰਰਚਨਾਵਾਂ ਤੋਂ ਨਿਕਲ ਕੇ ਭਗਤਾਂ ਵਾਂਗ ਹੋਰ ਇਸ਼ਟ ਦੀ ਜੁਸਤਜੂ ਕਰਨੀ
ਪੈਂਦੀ ਸੀ। ਕੋਈ ਰਾਮ, ਕੋਈ ਕ੍ਰਿਸ਼ਨ, ਕੋਈ ਅੱਲਾਹ, ਕੋਈ ਵਾਹਿਗੁਰੂ ਲੱਭਣਾ ਪੈਂਦਾ ਸੀ, ਜੋ
ਬਾਦਸ਼ਾਹੀ ਪੈਰਾਡਾਈਮ ਅਤੇ ਸੰਰਚਨਾਵਾਂ ਤੋਂ ਕੱਢਣ ਲਈ ਸੈਨਤਾਂ ਕਰੇ। ਸਗੋਂ ਉਸ ਨਵੇਂ ਇਸ਼ਟ ਵਿਚ ਏਨੀ
ਸ਼ਕਤੀ ਹੋਵੇ ਕਿ ਧੂਹ ਕੇ ਬਾਹਰ ਲੈ ਆਵੇ। ਉਸ ਨਵੇਂ ਇਸ਼ਟ ਨੂੰ ਪ੍ਰਕਾਸ਼ਮਾਨ ਕਰਨ ਲਈ ਸੰਜਮ ਅਤੇ
ਭਿਅੰਕਰ ਸ਼ਿੱਦਤ ਦੋਨਾਂ ਦੀ ਲੋੜ ਸੀ। ਗੁਰੂ ਨਾਨਕ ਦੇਵ ਵੀ ਜ਼ਰੂਰੀ ਸੀ ਅਤੇ ਮੀਰਾਂ ਅਤੇ ਬੁੱਲ੍ਹੇਸ਼ਾਹ
ਵੀ।
ਉਤਰ ਪੂੰਜੀਵਾਦੀ ਸਾਮਰਾਜ ਅਤੇ ਬਾਦਸ਼ਾਹੀ ਸਾਮਰਾਜ ਭਾਵੇਂ ਇਤਿਹਾਸ ਦੇ ਦੋ ਵੱਖੋ-ਵੱਖਰੇ ਪੜਾਵਾਂ ਦੀ
ਉਪਜ ਹਨ ਪਰ ਇਨ੍ਹਾਂ ਵਿਚ ਇਕ ਵੱਡੀ ਸਾਂਝ ਹੈ। ਉਹ ਸਾਂਝ ਇਹ ਹੈ ਕਿ ਇਨ੍ਹਾਂ ਨੇ ਸਮਾਜ ਅਤੇ
ਰਾਜਨੀਤੀ ਨੂੰ ਚਲਾਉਣ ਲਈ ਉਪਰ ਤੋਂ ਹੇਠਾਂ ਤਕ ਜਾਣ ਵਾਲੀਆਂ ਸੰਰਚਨਾਵਾਂ ਉਸਾਰੀਆਂ, ਜਿਨ੍ਹਾਂ ਨੇ
ਵਿਅਕਤੀ ਨੂੰ ਪੂਰੀ ਤਰ੍ਹਾਂ ਕੈਦ ਕਰ ਲਿਆ। ਇਸ ਦ੍ਰਿਸ਼ਟੀ ਤੋਂ ਇਹ ਦੋਵੇਂ ਸਾਮਰਾਜ, ਅੱਜ ਦੇ
ਮੁਹਾਵਰੇ ਵਿਚ, ਮਹਾਂ-ਇਡੀਪਲ ਆਖੇ ਜਾ ਸਕਦੇ ਹਨ। ਇਨ੍ਹਾਂ ਮਹਾਂ-ਇਡੀਪਲਾਂ ਨੇ ਜੋ ਵੀ ਉਸਾਰਿਆ, ਉਸ
ਪਿੱਛੇ ਇੱਛਾ ਆਪਣੀ ਪ੍ਰਭੁੱਤਾ ਨੂੰ ਕਾਇਮ ਕਰਨਾ ਅਤੇ ਬਚਾਉਣਾ ਸੀ। ਇਸ ਲਈ ਇਨ੍ਹਾਂ ਦੀਆਂ
ਸੰਰਚਨਾਵਾਂ ਵਿਚ ਜੇ ਕੋਈ ਮਨੁੱਖੀ ਹਿੱਤ ਜਾਂ ਕਰੁਣਾ ਨਜ਼ਰ ਆਉਂਦੀ ਸੀ ਤਾਂ ਉਸ ਦੇ ਪਿੱਛੇ ਬੇਕਿਰਕ
ਜ਼ੁਲਮ ਵੀ ਲੁਕਿਆ ਹੋਇਆ ਸੀ।
ਆਪਣੀ ਪ੍ਰਭੁਤਾ ਦੇ ਵੱਸ ਵਿਚ ਕਰਨ ਵਾਲੇ ਵਰਗਾਂ ਦੇ ਪ੍ਰਯੋਗ ਵਿਚ ਆਉਣ ਵਾਲੀ ਭਾਸ਼ਾ ਸਹਿਜੇ ਹੀ
ਕੈਦਕਾਨਾ ਜਾਂ ‘ਪਰਿਜ਼ਨ-ਹਾਊਸ’ ਬਣ ਜਾਂਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਜ਼ਬਾਨ ਵਿਚ
ਕੈਦ-ਵਿਰੋਧੀ ਜਾਂ ਮੁਕਤ-ਭਾਵੀ ਹੋਣ ਦੀ ਸੰਭਾਵਨਾ ਮੁੱਕ ਜਾਂਦੀ ਹੈ। ਉਹ ਸੰਭਾਵਨਾ ਵੀ ਕਾਇਮ ਰਹਿੰਦੀ
ਹੈ। ਜ਼ਬਾਨ ਇਕ ਵੱਡਮੁੱਲਾ ਤੋਹਫਾ ਹੈ ਜਿਸ ਦੀਆਂ ਸੰਭਾਵਨਾਵਾਂ ਕੋਈ ਵੀ ਇਡੀਪਲ ਪੂਰੀ ਤਰ੍ਹਾਂ ਖਤਮ
ਨਹੀਂ ਕਰ ਸਕਦਾ। ਇਹ ਲੁਕੀਆਂ ਹੋਈਆਂ ਮੁਕਤ-ਭਾਵੀ ਸੰਭਾਵਨਾਵਾਂ ਉਵੇਂ ਹੀ ਅਟੱਲ ਅਤੇ ਸਦੀਵੀ ਹਨ
ਜਿਵੇਂ ਮਨੁੱਖ ਦੀ ਪ੍ਰੇਮ-ਸ਼ਕਤੀ ਜਾਂ ਲਿਬਿਡੋ ਜੋ ਹਰ ਕੈਦ ਦਾ ਵਿਰੋਧੀ ਹੋ ਕੇ ਕਦੇ ਵੀ ਭੜਕ ਸਕਦੀ
ਹੈ। ਜੇਲ੍ਹਾਂ ਦੇ ਬੂਹੇ-ਬਾਰੀਆਂ ਭੰਨ ਸਕਦੀ ਹੈ।
ਪਰ ਇਥੇ ਇਹ ਸਮਝਣਾ ਜ਼ਰੂਰੀ ਹੈ ਕਿ ਹਰ ਸਮਾਜ ਵਿਚ, ਹਰ ਦੌਰ ਵਿਚ, ਭਾਸ਼ਾ ਦਾ ਕੈਦ ਕਰਨ ਵਾਲਾ ਜਾਂ
ਇਡੀਪਲੀ ਪ੍ਰਯੋਗ ਅਤੇ ਮੁਕਤ-ਭਾਵੀ ਪ੍ਰਯੋਗ ਦੋਹਾਂ ਦੀਆਂ ਸੰਭਾਵਨਾਵਾਂ ਮੌਜੂਦ ਰਹਿੰਦੀਆਂ ਹਨ। ਕਿਸੇ
ਵੀ ਮੁਕਤ-ਭਾਵੀ ਪਾਠ ਜਾਂ ਕ੍ਰਾਂਤੀਕਾਰੀ ਪ੍ਰਯੋਗ ਨਾਲ ਬਲਣ ਵਾਲੀ ਰਚਨਾ ਨੂੰ ਇਡੀਪਲੀ ਪ੍ਰਯੋਗ ਨਾਲ
ਭਰਪੂਰ ਭਾਸ਼ਾ ਵਿਚ ਨਹੀਂ ਉਲਥਾਇਆ ਜਾ ਸਕਦਾ। ਅਨੁਵਾਦ ਕੇਵਲ ਇਕ ਚਿੰਨ੍ਹ-ਪ੍ਰਬੰਧ ਨੂੰ ਦੂਜੇ ਚਿੰਨ੍ਹ
ਪ੍ਰਬੰਧ ਵਿਚ ਬਦਲਣਾ ਨਹੀਂ, ਇਹ ਮੂਲ ਟੈਖਟ ਦੀ ਕ੍ਰਾਂਤੀਕਾਰੀ ਜਾਂ ਨਿਵੇਕਲੀ ਪਛਾਣ ਨੂੰ ਕਾਇਮ
ਰੱਖਣਾ ਵੀ ਹੈ। ਅਨੁਵਾਦਕ ਨੂੰ ਅਨੁਵਾਦ ਦੀ ਭਾਸ਼ਾ ਦੇ ਇਡੀਪਲੀ ਲੱਛਣਾਂ ਤੋਂ ਮੁਕਤ ਰਹਿਣ ਦੀ ਲੋੜ
ਹੁੰਦੀ ਹੈ। ਇਹ ਬਹੁਤ ਔਖਾ ਕੰਮ ਹੈ। ਇਕ ਵਚਿੱਤਰ ਜਾਂ ਨਿਵੇਕਲੀ ਟੈਖਟ ਨੂੰ ਉਸ ਦੀ ਮੌਲਿਕਤਾ ਖੋਹ
ਕੇ ਇਕ ਇਡੀਪਲ ਦਾ ਗੁਲਾਮ ਬਣਾਉਣਾ ਬਹੁਤ ਵੱਡੀ ਸਭਿਆਚਾਰਕ ਅਵੱਗਿਆ ਹੈ ਜੋ ਸਾਹਿਤ ਅਤੇ ਸਭਿਆਚਾਰ ਦੇ
ਇਤਿਹਾਸਾਂ ਵਿਚ ਬਾਰ-ਬਾਰ ਹੁੰਦੀ ਆਈ ਹੈ। ਕਿਸੇ ਵਚਿੱਤਰ ਜਾਂ ਸਭਿਆਚਾਰਕ ਤੌਰ ’ਤੇ ਵਿਲੱਖਣ ਟੈਖਟ
ਨੂੰ ਪਰਾਧੀਨ ਕਰਨਾ ਬੜੀ ਵੱਡੀ ਗੁਸਤਾਖੀ ਹੈ। ਇਸ ਨਾਲ ਟੈਖਟ ਅਤੇ ਉਸ ਦੇ ਲੇਖਕ ਦਾ ਅਣਕੌਮੀਕਰਨ ਹੋ
ਜਾਂਦਾ ਹੈ। ਭਿੜਨ ਦੀ ਥਾਂ ਦੋ ਵਿਰੋਧੀ ਸਭਿਆਚਾਰਾਂ ਨੂੰ ਨੇੜੇ ਲਿਆਉਣ ਲਈ ਵੀ ਅਨੁਵਾਦ ਇਕ ਮਾਧਿਅਮ
ਹੈ ਪਰ ਇਸ ਇੱਛਾ ਨੂੰ ਸਿਰੇ ਚੜ੍ਹਾਉਣ ਲਈ ਅਨੁਵਾਦ ਦੀ ਭਾਸ਼ਾ ਵਿਚ ਵੀ ਲੋੜੀਂਦਾ ਪਰਿਵਰਤਨ ਲਿਆਉਣਾ
ਪੈਂਦਾ ਹੈ।
ਕਿਉਂਕਿ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਤੀਕ ਰਾਹੀਂ ਇਕ ਵੱਡੀ ਰਾਜਨੀਤਕ ਹਕੀਕਤ ਸੀ,
ਪ੍ਰੇਰਣਾ ਦਾ ਸ੍ਰੋਤ ਸੀ, ਪੱਛਮੀ ਸਾਮਰਾਜ ਦੇ ਆਉਣ ਨਾਲ ਵਿਰੋਧ ਦਾ ਵੱਡਾ ਮੁੱਦਾ ਬਣ ਗਿਆ। ਖਾਲਸਾ
ਪੈਰਾਡਾਈਮ ਨੂੰ ਤੋੜਨਾ, ਇਸ ਦੀ ਮੌਲਿਕਤਾ ਨੂੰ ਨਸ਼ਟ ਕਰਨਾ, ਸਾਮਰਾਜ ਦੇ ਹਥਿਆਰਾਂ ਵਿਚੋਂ ਇਕ ਵੱਡਾ
ਹਥਿਆਰ ਸੀ। ਸਾਮਰਾਜ ਨੇ ਡਾ. ਟਰੰਪ ਦੀ ਜ਼ਿੰਮੇਵਾਰੀ ਲਾਈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ
ਅਨੁਵਾਦ ਕਰੇ। ਉਸ ਨੇ 1877 ਵਿਚ ਆਪਣਾ ਅਨੁਵਾਦ ਪ੍ਰਕਾਸ਼ਿਤ ਕੀਤਾ। ਇਸ ਵਿਚ ਸ੍ਰੀ ਗੁਰੂ ਗ੍ਰੰਥ
ਸਾਹਿਬ ਵਿਚ ਦਿੱਤੇ ਗਏ ਮੂਲ ਮੰਤਰ ਦੇ ‘‘ੴ’ ਦਾ ਅਨੁਵਾਦ ‘ਓਮ’’ ਵਜੋਂ ਕੀਤਾ ਗਿਆ। ਸ੍ਰੀ ਗੁਰੂ
ਗ੍ਰੰਥ ਸਾਹਿਬ ਦਾ ੴ ਵਿਲੱਖਣ ਹੈ। ਇਹ ‘‘ਵਾਹਿਗੁਰੂ’’ ਹੈ। ਵਾਹਿਗੁਰੂ ਦੇ ਅਰਥ ਅਸ਼ਚਰਜਤਾ ਦਾ ਗੁਰੂ
ਹਨ। ਅਸ਼ਚਰਜਤਾ ਜੋ ਏਕਤਾ ਅਤੇ ਅਨੇਕਤਾ ਦੇ ‘ਵਿਸਮਾਦ’ ਵਿਚੋਂ ਆਉਂਦੀ ਹੈ। ਇਸ ਦੇ ਵਿਸਥਾਰ ‘‘ਆਸਾ ਦੀ
ਵਾਰ’’ ਵਿਚ ਵਿਸਮਾਦ ਦੀ ਪਾਉੜੀ ਵਿਚ ਦਿੱਤੇ ਹੋਏ ਹਨ। ‘‘ਓਮ’’ ਬ੍ਰਹਮ-ਧੁੰਨੀ ਹੈ। ਇਸ ਦਾ ਬਲ,
ਸ਼ੰਕਰ ਅਨੁਸਾਰ, ਕੇਵਲ ‘ਏਕਤਾ’ ਉਤੇ ਹੈ। ਸ਼ੰਕਰਾਚਾਰੀਆ ਦੇ ‘‘ਬ੍ਰਹਮ ਸੂਤਰ ਭਾਸ਼ਯ’’ ਅਨੁਸਾਰ ਬ੍ਰਹਮ
ਦੇ ਵਿਲੱਖਣ ਅਨੁਭਵ ਨਹੀਂ ਹੋ ਸਕਦੇ, ਨਾ ਹੀ ਵਿਲੱਖਣ ਵਿਆਖਿਆਵਾਂ ਹੋ ਸਕਦੀਆਂ ਹਨ। ਵਾਹਿਗੁਰੂ ਏਕਤਾ
ਅਤੇ ਅਨੇਕਤਾ ਦੇ ਆਪਣੇ ਸਮਵਰਤਕ ਕਾਰਨ ‘‘ਸਮਦ੍ਰਿਸ਼ਟਾ’’ ਹੈ। ਇਸ ਲਈ ਉਸ ਦਾ ਅਨੁਵਾਦ ਅੰਗਰੇਜ਼ੀ ਦੇ
ਸ਼ਬਦ ‘ਗੌਡ’ ਵਿਚ ਵੀ ਨਹੀਂ ਹੋ ਸਕਦਾ। ਟਰੰਪ ਤੋਂ ਪਿੱਛੋਂ ਆਉਣ ਵਾਲੇ ਅਨੁਵਾਦਕਾਂ ਨੇ ਵੀ
‘‘ਵਾਹਿਗੁਰੂ’’ ਨੂੰ ‘‘ਗੌਡ’’ ਵਜੋਂ ਹੀ ਉਲਥਾਇਆ ਹੈ। ਇਸ ਨਾਲ ਈਸਾਈਅਤ ਦਾ ਰੱਬ ਅਤੇ ਟਰਿਨਿਟੀ
(ਪਿਤਾ, ਪੁੱਤਰ, ਸਪਿਰਿਟ) ਚੇਤੇ ਵਿਚ ਆਉਂਦੇ ਹਨ। ਜਾਂ ਯਹੂਦੀਅਤ ਦਾ ਰੱਬ ਜੋ ਬੜੀ ਸਖਤੀ ਨਾਲ
ਵਫਾਦਾਰੀ ਮੰਗਦਾ ਹੈ। ਵਾਹਿਗੁਰੂ ਦੀ ਸਮਦ੍ਰਿਸ਼ਟੀ, ਏਕਤਾ ਅਨੇਕਤਾ, ਵਿਸਮਾਦੀ ਗੁਣ ਚੇਤੇ ਵਿਚ ਨਹੀਂ
ਆਉਂਦੇ।
‘‘ਵਾਹਿਗੁਰੂ’’ ਦੀ ਮੌਲਿਕਤਾ ਨਿਸ਼ਚੇ ਹੀ ਟਰੰਪ ਅਤੇ ਅਗਲੇ ਅਨੁਵਾਦਕਾਂ ਦੇ ਵਰਤੇ ਗੌਡ ਚਿੰਨ੍ਹ ਵਿਚ
ਗੁਆਚ ਜਾਂਦੀ ਹੈ। ‘‘ਵਾਹਿਗੁਰੂ’’ ਚਿੰਨ੍ਹ ਏਕਤਾ ਅਤੇ ਅਨੇਕਤਾ ਦੋਹਾਂ ਦੀ ਰੱਖਿਆ ਕਰਦਾ ਹੈ।
‘‘ਵਾਹਿਗੁਰੂ’’ ਮੁਕਤ-ਭਾਵੀ ਹੈ। ਇਸ ਦਾ ਵਿਸਮਾਦੀ ਅਤੇ ਪ੍ਰੇਮਾਤਮਕ ਗੁਰ ਹਰ ਕਿਸਮ ਦੀ ਕੈਦ ਤੋਂ
ਆਜ਼ਾਦ ਕਰਦਾ ਹੈ। ਸਾਰੀ ਸ੍ਰਿਸ਼ਟੀ ਨੂੰ ਆਪਣੀਆਂ ਵਿਲੱਖਣਤਾਵਾਂ ਸਮੇਤ ਇਕ ਭਾਈਚਾਰੇ ਵਜੋਂ ਸਥਾਪਤ
ਕਰਦਾ ਹੈ। ਇਹ ਭਾਈਚਾਰਾ ਕੇਵਲ ਮਨੁੱਖੀ ਸਮਾਜਾਂ ਤੱਕ ਸੀਮਿਤ ਨਹੀਂ। ਇਸ ਵਿਚ ਅੰਡਜ, ਜੇਰਜ, ਸੇਤਜ,
ਉਤਭੁਜ, ਸਾਰੀਆਂ ਖਾਣੀਆਂ ਜਾਂ ਕਿਸਮਾਂ ਸ਼ਾਮਲ ਹਨ।
ਇਸ ਵਾਹਿਗੁਰੂ ਨਾਲ ਉੱਤਮ ਰਿਸ਼ਤਾ ਪ੍ਰੇਮ-ਭਗਤੀ ਹੈ। ਇਕ ਪ੍ਰੇਮ ਭਗਤ ਆਪਣੀ ਵਿਲੱਖਣਤਾ, ਭਰਪੂਰਤਾ
ਨਾਲ ਮਿਲਦਾ ਹੈ ਅਤੇ ਰਿਸ਼ਤੇ ਨਾਲ ਉਸ ਗੁਣ ਨੂੰ ਹੋਰ ਬਲਵਾਨ ਅਤੇ ਸ਼ਿੱਦਤੀ ਬਣਾਉਂਦਾ ਹੈ। ਹਰ ਕਿਸਮ
ਦੀ ਸੁਲਤਾਨੀ, ਸਾਮਰਾਜੀ ਦਾਸਤਾ ਨੂੰ ਇਹ ਰਿਸ਼ਤਾ ਜ਼ੋਰ ਨਾਲ ਭੰਗ ਕਰਦਾ ਹੈ। ਇਸ ਗੁਣ ਨੂੰ ਮੂਰਤੀਮਾਨ
ਕਰਨ ਲਈ ਅਤੇ ਇਸ ਦੀ ਸਮੁੱਚਤਾ ਨੂੰ ਪ੍ਰਕਾਸ਼ਮਾਨ ਕਰਨ ਲਈ, ਮੁਹਾਵਰਾ ਬਣ ਚੁੱਕਿਆ ਸ਼ਬਦ ‘‘ਦਾਸ’’ ਵੀ
ਵਰਤਿਆ ਹੈ। ਇਸ ਦਾ ਮੁਹਾਵਰੇ ਨਾਲ ਸਬੰਧਤ ਚਰਿੱਤਰ ਨਾ ਸਮਝਦਿਆਂ, ਅੰਗਰੇਜ਼ੀ ਦੇ ਅਨੁਵਾਦਕਾਂ ਨੇ ਦਾਸ
ਸ਼ਬਦ ਦਾ ਅਨੁਵਾਦ ‘ਸਲੇਵ’ ਕਰ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਬਲ ਮਨੁੱਖ ਨੂੰ
ਸਰਬ-ਪੱਖੀ ਅਤੇ ਮੁਕਤ-ਭਾਵੀ ਬਣਾਉਣਾ ਹੈ, ਸਾਰੀਆਂ ਕੈਦਾਂ ਨੂੰ ਤੋੜਨਾ ਹੈ। ਉਥੇ ‘‘ਦਾਸ’’ ਦਾ
ਅਨੁਵਾਦ ‘‘ਸਲੇਵ’’ ਜਾਂ ਗੁਲਾਮ ਵਜੋਂ ਕਰਨਾ ਭਾਰੀ ਅਵੱਗਿਆ ਹੈ। ਇਹ ਗ੍ਰੰਥ ਦੀ ਕੁੱਲ ਪੈਰਾਡਾਈਮ
ਬਾਰੇ ਅਗਿਆਨੀ ਹੋਣਾ ਹੈ।
ਇਵੇਂ ਹੀ ਅਨੁਵਾਦਕਾਂ ਨੇ ‘‘ਗੁਰੂ’’ ਸ਼ਬਦ/ਚਿੰਨ੍ਹ ਦਾ ਅਨੁਵਾਦ ‘ਮਾਸਟਰ’ ਜਾਂ ‘‘ਪਰਿਸੈਪਟਰ’’ ਕੀਤਾ
ਹੈ ਜਦ ਕਿ ਹੁਣ ਅੰਗਰੇਜ਼ੀ ਦੀ ਡਿਕਸ਼ਨਰੀ ਵਿਚ ‘‘ਗੁਰੂ’’ ਸ਼ਬਦ ਵੀ ਮੌਜੂਦ ਹੈ। ਮਾਸਟਰ ਸ਼ਬਦ ਦੀ ਵਰਤੋਂ
ਨਾਲ ਪੱਛਮੀ ਚਿੰਤਕ ਹੇਗਲ ਅਤੇ ਨੀਟਸ਼ੇ ਦਾ ਸਭਿਅਤਾ ਦੇ ਵਿਕਾਸ ਬਾਰੇ ਮਾਸਟਰ-ਸਲੇਵ (ਮਾਲਕ-ਗੁਲਾਮ)
ਸਿਧਾਂਤ ਚੇਤੇ ਵਿਚ ਆਉਂਦਾ ਹੈ। ਇਨ੍ਹਾਂ ਚਿੰਤਕਾਂ ਅਨੁਸਾਰ ਇਹ ਬੇ-ਪਤੀ ਦਾ ਰਿਸ਼ਤਾ ਹੈ ਜਿਸ ਦਾ
ਨਤੀਜਾ ਵਿਦਰੋਹ ਵਿਚ ਬਦਲਦਾ ਹੈ। ਅੰਗਰੇਜ਼ੀ ਭਾਸ਼ਾ ਵਿਚ ਇਹ ਮਾਸਟਰ-ਸਲੇਵ ਰਿਸ਼ਤਾ ਅਤੇ ਇਸ ਨਾਲ ਸਬੰਧਤ
ਸਿਗਨੀਫਾਈਡ ਜੁੜੇ ਹੋਏ ਹਨ। ਗੁਰਬਾਣੀ ਦਾ ਗੁਰੂ ‘ਮਾਸਟਰ’ ਰਾਹੀਂ ਆਪਣੇ ਗੌਰਵ ਅਤੇ ਮੁਕਤ-ਭਾਵ
ਪ੍ਰਦਾਨਕ ਹੋਣ ਵਜੋਂ ਨਹੀਂ ਉਲਥਾਇਆ ਜਾ ਸਕਦਾ। ਜਿਨ੍ਹਾਂ ਅਨੁਵਾਦਕਾਂ ਨੇ ਇਹ ਸ਼ਬਦ ਵਰਤਿਆ ਹੈ, ਉਹ
ਅਚੇਤ ਤੌਰ ’ਤੇ ਅੰਗਰੇਜ਼ੀ ਦੇ ਨਿਸ਼ੇਧਾਤਮਕ (ਨਾਂਹ-ਪੱਖੀ) ਸਬੰਧਾਂ ਨਾਲ ਜੁੜੇ ਹੋਏ ਹਨ। ਅੰਗਰੇਜ਼ੀ
ਵਿਚੋਂ ਅਜਿਹੇ ਦਖਲ ਨਾਲ ਸਬੰਧਤ ਨਿਗਨੀਫਾਈਡਾਂ ਨੂੰ ਕੱਢ ਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ
ਮੁਕਤ-ਭਾਵੀ ਪੈਰਾਡਾਈਮ ਦਾ ਠੀਕ ਅਨੁਵਾਦ ਹੋ ਸਕਦਾ ਹੈ। ਅੰਗਰੇਜ਼ੀ ਭਾਸ਼ਾ, ਆਪਣੀ ਸਭਿਅਤਾ ਦੇ
ਵਿਕਾਸ-ਪੜਾਵਾਂ ਨਾਲ ਪੂਰੀ ਤਰ੍ਹਾਂ ਸਬੰਧਤ ਅਤੇ ਪ੍ਰਭਾਵਿਤ ਹੈ। ਰਾਜਨੀਤਕ ਲੋੜਾਂ ਅਨੁਸਾਰ ਉਸ ਦੇ
ਚਿੰਨ੍ਹ ਉੱਸਰਦੇ ਰਹੇ ਹਨ। ਉਨ੍ਹਾਂ ਚਿੰਨ੍ਹਾਂ ਨੂੰ ਖਾਲੀ ਕਰਕੇ ਜਾਂ ਮੁਕਤ ਕਰਕੇ ਹੀ ਦੂਜੇ
ਸਭਿਆਚਾਰ ਆਪਣੇ ਸਭਿਆਚਾਰਕ ਅਤੇ ਸਾਹਿਤਕ ਸ਼ਾਹਕਾਰਾਂ ਨੂੰ ਉਲਥਾ ਸਕਦੇ ਹਾਂ। ਨਹੀਂ ਤਾਂ ਅਨੁਵਾਦ ਵਿਚ
ਆਈ ਸਥਾਨ ਅਤੇ ਇਤਿਹਾਸ ਨਾਲ ਜੁੜੀ ਵਿਲੱਖਣਤਾ ਗੁਆਚ ਜਾਵੇਗੀ। ਛੋਟੇ ਸਭਿਆਚਾਰ, ਅੰਗਰੇਜ਼ੀ ਦੇ
ਸਾਮਰਾਜੀ ਪੱਖ ਅਤੇ ਇਸ ਨਾਲ ਸਬੰਧਤ ਰੂਪਕ-ਸੰਸਾਰ ਦੇ ਪਰਾਧੀਨ ਹੋ ਕੇ ਹੀ ਰਹਿ ਜਾਣਗੇ।
ਗੁਰਭਗਤ ਸਿੰਘ
(05/05/12)
ਅਮਰੀਕ ਸਿੰਘ ਰਾਜਪੁਰਾ
ਪ੍ਰਧਾਨ, SGPC
ਅਮ੍ਰਿਤਸਰ ਦੇ ਨਾਮ ਖੁਲ੍ਹਾ
-ਪੱਤਰ
ਸਤਿਕਾਰਯੋਗ ਪ੍ਰਧਾਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ॥
ਪ੍ਰਧਾਨ ਸਾਹਿਬ ਜੀ ,ਨਿਰਮਤਾ ਸਹਿਤ (ਵਿਚਾਰਨ ਹਿੱਤ)ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਦਰਬਾਰ
ਸਾਹਿਬ ਅੰਮ੍ਰਿਤਸਰ ਦੁਨੀਆਂ ਅੰਦਰ ਇੱਕ ਅਜਿਹਾ ਸਥਾਨ ਹੈ ਜਿਸਦੀ ਮਿਸਾਲ ਨਾ ਹੀ ਅੱਜਕਲ ਅਤੇ ਨਾ ਹੀ
ਆਉਣ ਵਾਲੇ ਸਮੇ ਵਿਚ ਕੋਈ ਦੇ ਸਕਦਾ ਹੈ ।ਐਸੇ ਸਥਾਨ ਤੇ ਦੂਰ ਦ੍ਰਾਡਿਓਂ ਆਉਣ ਵਾਲਾ ਸ਼ਰਧਾਲੂ ਸ਼ਾਇਦ
ਆਪਣੀ ਜਿੰਦਗੀ ਵਿਚ ਇੱਕ ਬਾਰ ਹੀ ਆ ਸਕੇ।ਇਸ ਸਥਾਨ ਦੀਆਂ ਰੀਤਾਂ /ਰਿਵਾਜ਼ ਐਸੀਆਂ ਹੋਣੀਆਂ
ਚਾਹੀਦੀਆਂ ਹਨ ਜੋ ਗੁਰੂ ਨਾਨਕ ਨਾਮ ਲੇਵਾ ਦਾ ਅਕਸ਼ ਐਸਾ ਲੈ ਕੇ ਜਾਵੇ ਕਿ ਸਾਰੀ ਦੁਨੀਆਂ ਵਿਚ ਮਿਸਾਲ
ਦੇ ਤੌਰ ਤੇ ਉਘਾੜੇ।ਇਸ ਮਨਸ਼ਾ ਨੂੰ ਲੈ ਕੇ ਹੇਠ ਲਿਖੀਆਂ ਬੇਨਤੀਆਂ ਵਿਚਾਰ ਹਿੱਤ ਆਪ ਜੀ ਦੀ ਕਚਹਿਰੀ
ਵਿਚ ਰਖਣ ਦੀ ਗੁਸਤਾਖੀ ਕਰ ਰਿਹਾ ਹਾਂ ਜੀ:-
੧.ਪ੍ਰਸ਼ਾਦ ਬਾਰੇ :- ਇਸ ਸਬੰਧੀ ਬੇਨਤੀ ਹੈ ਕਿ ਪ੍ਰਸ਼ਾਦ ਦੇਣ ਵਿਚ ਇੱਕ-ਸਾਰਤਾ ਹੋਣੀ ਚਾਹੀਦੀ ਹੈ ।ਹਰ
ਸ਼ਰਧਾਲੂ ਨੂੰ ਪ੍ਰਸ਼ਾਦ ਇੱਕੋ ਜਿਹੇ ਭਾਂਡੇ (ਥਾਲੀ ਜਾਂ ਬਾਟੇ) ਵਿਚ ਦਿੱਤਾ ਜਾਵੇ । ਭਾਂਵੇਂ
ਪ੍ਰਸ਼ਾਦ ਗਿਆਰਾਂ ਰੁਪਏ ਦਾ ਹੋਵੇ ਤੇ ਭਾਂਵੇਂ ਗਿਆਰਾਂ ਸੌ ਰੁਪਏ ਦਾ ਹੋਵੇ ।ਇਸ ਨਾਲ ਪ੍ਰਸ਼ਾਦ ਦਾ
ਵਿਤਕਰਾ ਖਤਮ ਹੋਵੇਗਾ ਅਤੇ ਪੱਤਿਆਂ ਜਾਂ ਡੂਨਿਆਂ ਵਿਚ ਦਿੱਤਾ ਪ੍ਰਸ਼ਾਦ ਭੀੜ-ਭੜਾਕੇ ਵਿਚ ਦੂਸਰਿਆਂ
ਦੇ ਕਪੜਿਆਂ ਆਦਿ ਨੂੰ ਵੀ ਖਰਾਬ ਨਹੀਂ ਕਰੇਗਾ -ਕਿਓਂਕਿ ਡੂਨੇ ਪੱਤਿਆਂ ਵਿਚੋਂ ਗਰਮੀਆਂ ਨੂੰ ਘਿਓ
ਚੋਂਦਾ ਰਹਿੰਦਾ ਹੈ ।
੨.ਸਿਰੋਪਾਓ ਬਾਰੇ :-ਅਸੀਂ ਹਰ ਸ਼ਰਧਾਲੂ ਨੂੰ ਇੱਕੋ ਜਿਹੇ ਸਤਿਕਾਰ ਦੀ ਬ੍ਕ੍ਸ਼੍ਸ਼/ ਰਹਿਮਤ ਇਸ ਸਥਾਨ
ਤੋ ਪ੍ਰਦਾਨ ਹੋਣ ਦਈਏ । ਇਸ ਲਈ ਬੇਨਤੀ ਹੈ ਕਿ ਜੋ
੧੦੦/-ਰੁਪੈ ਦਾ ਮਾਥਾ ਟੇਕਦਾ ਹੈ ਉਹ ੯੦/-ਰੁਪਏ ਮਥਾ ਟੇਕਣ ਵਾਲੇ ਨਾਲੋਂ ਇਸ ਦਰਬਾਰ ਤੋਂ ਪੈਸੇ
ਕਾਰਨ ਵਧ ਨਾ ਸਤਿਕਾਰਿਆ ਜਾਵੇ । ਭਾਵ ਕਿ ਦਰਬਾਰ ਅੰਦਰ ਗਰੀਬ ਅਮੀਰ ਦੀ ਪਹਿਚਾਨ ਖਤਮ ਕੀਤੀ
ਜਾਵੇ ਅਤੇ ਕਿਸੇ ਵੀ ਸ਼ਰਧਾਲੂ ਨੂੰ ਸਿਰੋਪਾ ਨਾ ਦਿੱਤਾ ਜਾਵੇ ।ਮੈਂ ਇੱਕ ਦੇਖੀ ਘਟਨਾ ਬਿਆਨ ਕਰਨ ਦੀ
ਗੁਸਤਾਖੀ ਕਰ ਰਿਹਾ ਹਾਂ ।ਮੇਰੇ ਤੋਂ ਅੱਗੇ ਦੋ ਬੰਗਾਲੀ ਵੀਰਾਂ ਨੇ ਮਥਾ ਟੇਕਿਆ --ਇੱਕ ਨੇ ੧੦੦/-ਤੇ
ਦੂਜੇ ਨੇ ੫੦/-ਦਾ । ਸੌ ਰੁਪਏ ਵਾਲੇ ਨੂੰ ਸਿਰੋਪਾ
ਫੜਾ ਦਿੱਤਾ ਤੇ ਜਦੋਂ ਪੰਝਾ ਰੁਪਏ ਵਾਲੇ ਨੇ ਹਥ ਅੱਗੇ ਕੀਤਾ ਤਾਂ ਉਸਨੂੰ ਪੁਛਿਆ ਗਿਆ ਕੇ ਕਿੰਨੇ ਦਾ
ਮਥਾ ਟੇਕਿਆ ? ਇਸ ਘਟਨਾ ਨੇ ਮੇਰਾ ਹਿਰ੍ਧਾ ਵਲੂੰਧਰ ਕੇ ਰਖ ਦਿੱਤਾ --ਉਹ ਪੰਜਾਬੀ ਵੀ ਘਟ ਸਮਝਦੇ ਸੀ
। ਜਦੋਂ ਉਹਨਾ ਮੈਨੂੰ ਪੁਛਿਆ ਤਾਂ ਮੈਂ ਕੋਈ ਜੁਆਬ ਨਾ ਦੇ ਸਕਿਆ --ਸ਼ਰਮ ਦਾ ਮਾਰਾ ਉਹਨਾਂ ਤੋ ਪਰ੍ਹੇ
ਹੀ ਹੋ ਗਿਆ ।
ਇਸਤੇ ਵਿਚਾਰ ਕੀਤੀ ਜਾਵੇ ਜੀ।
ਬੇਨਤੀ ਕਰਤਾ : ਅਮਰੀਕ ਸਿੰਘ ਰਾਜਪੁਰਾ ।
(05/05/12)
ਗੁਰਸ਼ਰਨ ਸਿੰਘ ਕਸੇਲ
ਸ੍ਰ. ਬਲਦੇਵ ਸਿੰਘ ਟੋਰਾਂਟੋ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ ਮੇਰੀ ਕੋਈ ਸੰਪਰਦਾਈ ਸੋਚ ਨਹੀਂ ਹੈ ਮੈਂ ਤਾਂ ਜੋ ਭਾਈ ਸਾਹਿਬ ਦੀ ਵਾਰ ਪਹਿਲੀ
ਦੀ 36ਵੀਂ ਪਾਉੜੀ ਦੀ ਵਿਆਖਿਆ ਆਮ ਪ੍ਰਚਾਰਕਾਂ ਤੋਂ ਸੁਣੀ ਹੈ ਉਹ ‘ਸਿੱਖ ਮਾਰਗ’ ਦੇ ਪਾਠਕਾਂ ਨਾਲ
ਸਾਂਝੀ ਕੀਤੀ ਹੈ ਤਾਂ ਕਿ ਜਿਸ ਕਿਸੇ ਪਾਠਕ ਨੇ ਨਾਂ ਪੜ੍ਹੀ ਸੁਣੀ ਹੋਵੇ ਉਹ ਵੀ ਇਸ ਤੋਂ ਜਾਣੂ ਹੋ
ਸਕੇ । ਆਪਨੂੰ ਪਤਾ ਹੈ ਕਿ ਸਾਧ ਲਾਣਾ ਮਨਘੜ੍ਹਤ ਕਰਾਮਾਤੀ ਕਹਾਣੀਆਂ ਬਣਾ ਕੇ ਸਿੱਖਾਂ ਨੂੰ ਵਹਿਮੀ
ਭਰਮੀ ਬਣਾਉਂਦਾ ਹੈ । ਭਾਈ ਸਾਹਿਬ ਦੀ ਇਹ ਪਾਉੜੀ ਮੈਂ ਕੁਝ ਸਮੇਂ ਪਹਿਲਾਂ ਵਿਆਖਿਆ ਸਮੇਤ ਪੜ੍ਹੀ ਸੀ
। ਸੋਚਿਆ ਸੀ ਕਿਸੇ ਤੋਂ ਇਸ ਬਾਰੇ ਜਾਣਕਾਰੀ ਲਵਾਂਗਾ । ਕੁਦਰਤੀ ਸਿੱਖ ਮਾਰਗ ਤੇ ਤੁਹਾਡਾ ਨਾਂਅ
ਵੇਖਿਆ ਤੇ ਖੁਸ਼ੀ ਹੋਈ ਕਿ ਵੀਰ ਜੀ ਨੇ ਇਸ ਬਾਰੇ ਗੁਰਮਤਿ ਅਨੁਸਾਰ ਜਾਣਕਾਰੀ ਦਿਤੀ ਹੋਵੇਗੀ। ਜਿਥੋਂ
ਤੀਕਰ ਮੇਰੀ ਜਾਣਕਾਰੀ ਹੈ ਆਪ ਬਗੈਰ ਕਿਸੇ ਲਾਲਚ ਦੇ ਗੁਰਮਤਿ ਦਾ ਪ੍ਰਚਾਰ ਕਰਦੇ ਹੋ ਤੇ ਗੁਰਮਤਿ
ਸਿਧਾਂਤ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ । ਇਸੇ ਕਰਕੇ ਹੀ ਗੱਲ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ
॥“ ਵਾਲੀ ਪੰਗਤੀ ਨੂੰ ਸਮਝਣ ਲਈ ਕੀਤੀ ਸੀ ਪਰ ਆਪ ਹੋੜੇ ਤੇ ਕਨੌੜੇ ਦੇ ਚੱਕਰ ਵਿਚ ਹੀ ਫਸ ਗਏ।
ਤੁਸੀਂ ਉਂਝ ਭਾਂਵੇ ਆਪ ਮੰਨਦੇ ਹੋ ਕਿ, “ਵੀਰ ਚਰਨਜੀਤ ਸਿੰਘ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਭਾਵੀ
ਗੁਰਦਾਸ ਜੀ ਦੀਆਂ ਵਾਂਰਾਂ ਦੀਆਂ ਲਗਾ ਮਾਤ੍ਰਾ ਵਿੱਚ ਬਹੁਤ ਤਬਦੀਲੀ ਹੋਈ ਹੋਈ ਹੈ ਇਥੇ ਪਿਹਰੌ ਸਬਦ
ਨਹੀ ਹੈ, ਸਬਦ ਹੈ ਪਹਿਰੇ, ਪਹਿਰੇ ਦਾ ਮਤਲਬ ਹੁੰਦਾ ਪਹਿਲਾ ਹੀ ਪਹਿਣੇ ਹੋਇ ਹਨ”।
ਜੇਕਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਲਗਾ ਮਾਤਰਾ ਦੀ ਤਬਦੀਲੀ ਹੋ ਸਕਦੀ ਹੈ ਤਾਂ ਮਹਾਨ ਕੋਸ਼
ਵਿਚ ਵੀ ਛਾਪੇਖਾਨੇ ਦੀ ਕਨੌੜੇ ਦੀ ਥਾਂ ਹੋੜੇ ਦੀ ਹੋ ਸਕਦੀ ਹੈ । ਤੁਸੀਂ ‘ਭਰ’ ਲਫਜ ਦਾ ਅਰਥ ਫਿਰ
ਜੌਗ ਯੁੱਧ, ਝਗੜਾ ਹੀ ਕਰ ਰਹੇ ਹੋ। ਜਿਵੇਂ ਤੁਸੀਂ ਲਿਖਿਆਂ ਹੈ: “ਵੀਰ ਜੀ ਆਪ ਹੀ ਨੰ: ੨ ਤੇ ਭਰ ਦਾ
ਅਰਥ ਜੰਗ, ਯੁਧ ਲਿਖਿਆ ਹੈ, ਜੰਗ ਅਤੇ ਯੁੱਧ, ਲੜਾਈ ਝਗੜੇ ਨੂੰ ਹੀ ਤਾਂ ਕਿਹਾ ਜਾਦਾ ਹੈ। ਜੰਗ,
ਯੁੱਧ ਦੇ ਅਰਥ ਜੇਕਰ ਦਾਸ ਨੇ ਅਮਨ ਜਾ ਸਾਂਤੀ ਕੀਤੇ ਹੁੰਦੇ, ਤਾਂ ਗਲਤ ਸਾਬਤ ਹੋ ਸਕਦੇ ਸਨ। ਝਗੜਾ
ਅਤੇ ਲੜਾਈ ਗਲਤ ਸਾਬਤ ਹੁੰਦੇ ਪ੍ਰਤੀਤ ਨਹੀ ਹੁੰਦੇ।“ ਵੀਰ ਜੀ, ਇਸ ਬਾਰੇ ਆਪ ਫਿਰ ਮਹਾਨ ਕੋਸ਼ ਵੇਖ
ਲੈਣਾ । ਕੀ ਜੇ ਤੁਸੀਂ ਕਿਸੇ ਨੂੰ ਪਾਣੀ ਦਾ ਗਲਾਸ ਭਰਨ ਲਈ ਕਹੋ ਕਿ “ਇਸ ਨੂੰ ਭਰ ਦਿਓ” ਤਾਂ ਕੀ ਭਰ
ਦੀ ਥਾਂ ਝਗੜਾ ਆਖੋਗੇ ?
ਤੁਸੀਂ ਇਹ ਦੱਸਿਆ ਹੀ ਨਹੀਂ ਕਿ ਪ੍ਰੋ. ਸਾਹਿਬ ਸਿੰਘ ਜੀ ਦੀ ਇਹਨਾਂ ਪੰਗਤੀਆਂ ਦੀ ਵਿਆਖਿਆ ਨੂੰ
ਤੁਸੀਂ ਠੀਕ ਸਮਝਦੇ ਹੋ ਜਾਂ ਗਲਤ ? ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ਅਰਥ :- (ਸਾਰੇ) ਵੇਦ ਇੱਕ-ਜ਼ਬਾਨ ਹੋ ਕੇ ਆਖਦੇ
ਹਨ, “ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ,
(ਬੇਅੰਤ ਰਿਸ਼ੀ ਮੁਨੀ ਇਹਨਾਂ ਦੇ) ਅਖ਼ੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, (ਪਰ ਲੱਭ ਨਹੀਂ
ਸਕੇ)"।
ਆਪਨੇ ਪੁੱਛਿਆ ਹੈ ਕਿ, “ਵੀਰ ਜੀ ਕੀ ਤੁਸੀ ਜੋ ਉੱਪਰ ਦਿੱਤੇ ਅਰਥ ਹਨ ਇਨਾਂ ਨਾਲ ਸਹਿਮਤ ਹੋ?”
ਵੀਰ ਜੀ, ਬਿਲਕੁਲ ਵੀ ਨਹੀਂ । ਇਸ ਦੁਨੀਆਂ ਤੋਂ ਬਗੈਰ ਹੋਰ ਕਿਹੜੀ ਦੁਨੀਆਂ ਹੈ ਜਿਥੇ ਲੋਕ ਵਸਦੇ ਹਨ
ਤੇ ਖਾਸ ਕਰਕੇ ਸਿੱਖ; ਜਿਥੇ ਕੜਾਹ ਪ੍ਰਸ਼ਾਦ ਬਣਦਾ ਹੈ । ਕੀ ਭਾਈ ਗੁਰਦਾਸ ਜੀ ਜਿਹਨਾ ਨੇ ਗੁਰੂ ਅਰਜਨ
ਸਾਹਿਬ ਕੋਲ ਬੈਠਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਵੇ ਕੀ ਉਹ ਅਜਿਹੀ ਗੱਲ ਲਿਖ ਸਕਦੇ ਹਨ ।
ਇਹ ਹੀ ਤੇ ਜਾਣਨਾ ਚਾਹੁੰਦਾ ਸਾਂ ਕਿ ਕੀ ਇਹ ਭਾਈ ਜੀ ਦੀ 36ਵੀਂ ਪਾਉੜੀ ਉਹਨਾ ਦੀ ਹੀ ਹੈ ਜਾਂ ਕੋਈ
ਮਲਾਵਟ ਹੋਈ ਹੈ । ਤੁਹਾਡੇ ਤੋਂ ਬਹੁਤ ਆਸ ਸੀ ਪਰ ਚਲੋ ਆਪਣੀ ਇਸ ਵਿਚਾਰ ਚਰਚਾ ਤੋਂ ਸ਼ਾਹਿਦ ਕੋਈ ਇਸ
ਬਾਰੇ ‘ਸਿੱਖ ਮਾਰਗ’ ਦੇ ਵਿਦਵਾਨ ਤੇ ਪਾਠਕ ਕੋਈ ਚਾਨਣਾ ਪਾ ਦੇਣ ।
ਸਾਰੇ ਸਿੱਖ ਮਾਰਗ ਦੇ ਪਾਠਕਾਂ ਤੇ ਵਿਦਵਾਨ ਲਿਖਾਰੀਆਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਭਾਈ
ਗੁਰਦਾਸ ਜੀ ਦੇ ਨਾਮ ਨਾਲ ਆਖੀ ਜਾਂਦੀ ਪਹਿਲੀ ਵਾਰ ਦੀ 36ਵੀਂ ਪਾਉੜੀ ਕੀ ਭਾਈ ਗੁਰਦਾਸ ਜੀ ਦੀ ਹੀ
ਹੈ ਜਾਂ ਕੁਝ ਸ਼ੱਕ ਦੇ ਘੇਰੇ ਵਿਚ ਹੈ ਜੇ ਉਹਨਾ ਦੀ ਹੈ ਤਾਂ ਗੁਰਮਤਿ ਅਨੁਸਾਰ ਵਿਆਖਿਆ ਕਰਨ ਦੀ ਖੇਚਲ
ਕਰਨੀ; ਬਹੁਤ-ਬਹੁਤ ਧੰਨਵਾਦ ਹੋਵੇਗਾ ।
ਸ੍ਰ ਬਲਦੇਵ ਸਿੰਘ ਜੀ, ਵਿਚਾਰ ਵਟਾਂਦਰੇ ਲਈ ਬਹੁਤ ਧੰਨਵਾਦ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(ਨੋਟ:- ਹੇਠ ਲਿਖੀ ਵਿਚਾਰ ਰਵਿੰਦਰ ਸਿੰਘ ਪਿੰਜੌਰ
ਦੀ ਕੀਤੀ ਹੋਈ ਹੈ ਜੋ ਕਿ ਅਰਥਾਂ ਤੋਂ ਪਹਿਲਾਂ ਪਾਈ ਹੋਈ ਹੈ ਅਤੇ ਅਰਥ ਬਲਦੇਵ ਸਿੰਘ ਵਾਲੇ ਹੀ ਹਨ।
ਇਹ ਵਿਚਾਰ ਤੱਤ ਗੁਰਮਤਿ ਦੀ ਸਾਈਟ ਤੇ ਛਪ ਰਹੀ ਹੈ-ਸੰਪਾਦਕ)
ਵਿਚਾਰ :
ਇਸ ਪਉੜੀ ਦੇ ਅਰਥ ਕਰਦੇ
ਸਮੇਂ ਲਗਭਗ ਸਾਰੇ ਟੀਕਾਕਾਰਾਂ ਨੇ ਉਸ ਗਲਤ ਪ੍ਰਚਲਿਤ ਕਰਾਮਾਤੀ ਸਾਖੀ ਅਨੁਸਾਰ ਹੀ ਅਰਥ ਕੀਤੇ ਹਨ।
ਸਾਖੀ ਅਨੁਸਾਰ ਬਗਦਾਦ ਵਿਚ ਪੀਰ ਨੇ ਨਾਨਕ ਜੀ ਨੂੰ ਚੈਲੰਜ ਕੀਤਾ ਕਿ ਤੇਰੀ ਅਨਗਿਨਤ (ਲੱਖਾਂ)
ਅਕਾਸ਼ਾਂ ਪਤਾਲਾਂ ਦੀ ਫਿਲਾਸਫੀ ਨੂੰ ਤਾਂ ਸਹੀ ਮੰਨੀਏ, ਜੇ ਤੂੰ ਇਹ ਸਾਨੂੰ ਵਿਖਾ ਸਕੇਂ। ਉਸ ਪੀਰ ਦੀ
ਤਸੱਲੀ ਲਈ ਉਸ ਦੇ ਬੇਟੇ ਨੂੰ ਗਵਾਹ ਵਜੋਂ ਨਾਲ ਲੈ ਕੇ ਆਸਮਾਨ ਵਿਚ ਉੱਡ ਗਏ ਅਤੇ ਅੱਖ ਦੇ ਝੱਪਕਣ
ਜਿਹੇ ਸਮੇਂ ਵਿਚ ਉਸ ਨੂੰ ਲੱਖਾਂ ਆਕਾਸ਼ ਪਾਤਾਲ ਦਿਖਾ ਦਿਤੇ। ਪਰ ਇਹ ਕਰਾਮਾਤੀ ਵਿਆਖਿਆ ਹੇਠ ਲਿਖੇ
ਸਵਾਲ ਖੜੇ ਕਰਦੀ ਹੈ।
ਕੁਝ ਪਉੜੀਆਂ ਪਹਿਲਾਂ ਅਸੀਂ ਆਪ ਵਿਚਾਰਿਆ ਕਿ ਜਦ ਸਿਧਾਂ ਨੇ ਨਾਨਕ ਪਾਤਸ਼ਾਹ ਜੀ ਨੂੰ ਕਰਾਮਾਤਾਂ
ਵਿਖਾਉਣ ਲਈ ਕਿਹਾ ਤਾਂ ਨਾਨਕ ਪਾਤਸ਼ਾਹ ਜੀ ਦਾ ਜਵਾਬ ਸੀ ‘ਸੱਚ ਦੇ ਗਿਆਨ’ ਤੋਂ ਬਿਨਾ ਸਾਡੇ ਕੋਲ
ਦੇਵੀ ਸ਼ਕਤੀ ਨਹੀਂ, ਕਰਾਮਾਤ ਨਹੀਂ। ਇਹੀ ਗੱਲ ਕੁਝ ਪਉੜੀਆਂ ਬਾਅਦ ਫੇਰ ਦੁਹਰਾਈ ਮਿਲੇਗੀ। ਫੇਰ ਕੀ
ਕਾਰਨ ਹੈ ਕਿ ਬਾਬਾ ਨਾਨਕ ਜੀ ਇੱਥੇ ਜ਼ਾਹਰੀ ਕਰਾਮਾਤ ਕਰਦੇ ਦਸੇ ਹਨ ? ਕੀ ਉਹ ਅਪਣੇ ਅਸੂਲਾਂ ਦੇ
ਪੱਕੇ ਨਹੀਂ ਸਨ।
ਅੱਖਾਂ ਮੀਟ ਕੇ (ਸ਼ਰੀਰ ਸਣੇ ਜਾਂ ਹਵਾ ਰੂਪ ਹੋ ਕੇ) ਆਕਾਸ਼ਾਂ ਪਤਾਲਾ ਵਿੱਚ ਸਿਰਫ ਨਸ਼ਾ ਖਾ ਕੇ ਹੀ
ਘੁੰਮਿਆ ਜਾਣ ਦਾ ਅਹਿਸਾਸ ਕੀਤਾ ਜਾ ਸਕਦਾ ਹੈ ਨਾ ਕਿ ਅਸਲ ਵਿੱਚ ਘੁੰਮਿਆ ਜਾ ਸਕਦਾ ਹੈ। ਜੋ ਐਸੀ
ਕੋਈ ਜੁਗਤੀ ਹੋਵੇ ਤਾਂ ਫੇਰ ਤਾਂ ਵਿਗਿਆਨਿਕਾਂ ਦਾ ਕੰਮ ਬਹੁਤ ਆਸਾਨ ਹੋ ਜਾਵੇਗਾ। ਵਿਚਾਰੇ ਐਵੇਂ ਹੀ
ਰਾਕਟ ਆਦਿ ਬਣਾਉਂਦੇ ਹਨ, ਦੂਜੇ ਗ੍ਰਿਹਾਂ ਤੇ ਜਾਣ ਲਈ। ਕਿਸੇ ਇਕ (ਸ਼ਕਤੀ ਵਾਲੇ) ਫਕੀਰ ਨੂੰ ਮਨਾ
ਲੈਣ, ਤੇ ਉਸ ਨੂੰ ਕੈਮਰੇ ਤੇ ਹੋਰ ਖੋਜ ਜੰਤਰ ਦੇ ਕੇ ਭੇਜ ਦੇਣ, ਉਹ ਤਾਂ ਮਿੰਟਾ ਸਕਿੰਟਾਂ ਜਾਂ
ਘੰਟਿਆਂ ਵਿੱਚ ਹੀ ਸਾਰੀ ਰਿਪੋਰਟਾਂ ਲੈ ਕੇ ਪਰਤ ਆਵੇਗਾ। ਘੱਟੋ-ਘੱਟ ਮਨੁਖਤਾ ਦਾ ਅਰਬਾਂ ਖਰਬਾਂ ਦਾ
ਧਨ ਤਾਂ ਬਚੇਗਾ। ਉਹ ਧਨ ਫੇਰ ਲੋੜਵੰਦਾਂ ਦੀ ਭਲਾਈ ਲਈ ਖਰਚ ਕੀਤਾ ਜਾ ਸਕਦਾ ਹੈ।
ਇਕ ਪਾਸੇ ਵਿਆਖਿਆਕਾਰ ਲਿਖਦੇ ਹਨ ਕਿ ਬਾਬਾ ਨਾਨਕ ਜੀ ਤੇ ਉਸ ਪੀਰ ਦਾ ਬੇਟਾ, ਦੇਹ ਉੱਥੇ ਹੀ ਛੱਡ
ਕੇ, ਹਵਾ ਰੂਪ ਹੋ ਕੇ ਆਕਾਸ਼ਾਂ ਵਿੱਚ ਗਏ। ਭਾਵ ਦੇਹ ੳੱਥੇ ਜਾਣੀ ਸੰਭਵ ਨਹੀਂ ਸੀ। ਫੇਰ ਉਸ ਬੇਟੇ ਦੇ
ਹੱਥ ਦਾ ਉਹ ਲੋਟਾ ਉੱਥੇ ਕਿਵੇਂ ਚਲਾ ਗਿਆ ? ਜੇ ਲੋਟਾ ਜਾ ਸਕਦਾ ਹੈ ਤਾਂ ਕੈਮਰੇ ਆਦਿ ਵੀ ਜਾ ਸਕਦੇ
ਹਨ ? ਜੇ ਬਾਬਾ ਨਾਨਕ ਜੀ ਤੇ ਪੀਰ ਦਾ ਪੁਤਰ ਹਵਾ ਰੂਪ ਹੋ ਕੇ ਗਏ ਸਨ ਤਾਂ ਫੇਰ ਲੋਟਾ ਕਿਹੜੇ ਹੱਥ
ਵਿੱਚ ਫੜਿਆ ਸੀ (ਕਿਉਂਕਿ ਦੇਹ ਤਾਂ ਪਿੱਛੇ ਹੀ ਰਹਿ ਗਈ ਸੀ) ? ਕੀ ਹਵਾ (ਆਤਮਾ) ਦੇ ਵੀ ਹੱਥ ਹੁੰਦੇ
ਹਨ ?
ਵਿਗਿਆਨਿਕ ਇਤਨੀ ਦੇਰ ਤੋਂ ਇਹ ਖੋਜਣ ਦਾ ਜਤਨ ਕਰ ਰਹੇ ਹਨ ਕਿ ਕੀ ਧਰਤੀ ਤੋਂ ਛੁੱਟ ਕਿਸੇ ਹੋਰ
ਗ੍ਰਹਿ ’ਤੇ ਵੀ ਮਨੁੱਖਤਾ ਜਾਂ ਜ਼ਿੰਦਗੀ ਹੈ ? ਹਾਲਾਂ ਤੱਕ ਉਨ੍ਹਾਂ ਨੂੰ ਐਸਾ ਕੋਈ ਸਪਸ਼ਟ ਚਿੰਨ੍ਹ
ਨਹੀਂ ਮਿਲਿਆ, ਹਾਂ ਮੰਗਲ ਗ੍ਰਹਿ ਬਾਰੇ ਇਸ ਤਰ੍ਹਾਂ ਦੇ ਕੁਝ ਅੰਦਾਜੇ ਜ਼ਰੂਰ ਲਗਾਏ ਜਾ ਰਹੇ ਹਨ। ਹੋਰ
ਕਿਸੇ ਗ੍ਰਹਿ ’ਤੇ ਐਸੀ ਕੋਈ ਸੰਭਾਵਨਾ ਵੀ ਨਹੀਂ ਮਿਲੀ, ਕਿਉਂਕੀ ਉਥੇ ਜ਼ਿੰਦਗੀ ਲਈ ਜ਼ਰੂਰੀ ਤੱਤਾਂ
ਦੀ ਅਣਹੋਂਦ ਹੈ। ਪਰ ਇਸ ਪਉੜੀ ਵਿੱਚ ਤਾਂ ਆਕਾਸ਼ਾਂ ਪਾਤਾਲਾਂ ਵਿੱਚ ਸੰਗਤਾਂ ਵੀ ਸਥਾਪਿਤ ਹੋਈਆਂ
ਦਰਸਾ ਦਿਤੀਆਂ ਗਈਆਂ ਹਨ। ਉਹ ਪ੍ਰਸਾਦ ਵੰਡਦੀਆਂ ਵੀ ਵਿਖਾ ਦਿਤੀਆਂ। ਫੇਰ ਅਸੀਂ ਕਿਸ ਮੁੰਹ ਨਾਲ
ਪ੍ਰਚਾਰਦੇ ਹਾਂ ਕਿ ਸਾਡਾ ਧਰਮ ਬਹੁਤ ਆਧੁਨਿਕ ਅਤੇ ਵਿਗਿਆਨਕ ਹੈ। ਇਹ ਤਾਂ ਉਸੇ ਬ੍ਰਾਹਮਣਵਾਦੀ ਗੱਪ
ਵਰਗੀ ਗੱਲ ਹੈ, ਜੋ ਇਹ ਪ੍ਰਚਾਰਦਾ ਹੈ ਕਿ ਇਕ ਬੱਚੇ ਨੇ ਸੂਰਜ ਨੂੰ ਮੂੰਹ ਵਿਚ ਪਾ ਲਿਆ ਸੀ।
ਉਪਰੋਕਤ ਵਿਚਾਰ ਉਪਰੰਤ ਸਪਸ਼ਟ ਹੈ ਕਿ ਇਸ ਪਉੜੀ ਦੇ ਅਰਥ ਬਿਲਕੁਲ ਸਹੀ ਨਹੀਂ ਕੀਤੇ ਗਏ। ਅਸਲ ਮਾਇਨੇ
ਵਿਚ ਇਸ ਪਉੜੀ ਵਿਚ ਕਿਸੇ ਕਰਾਮਾਤ ਦਾ ਜ਼ਿਕਰ ਨਹੀਂ ਹੈ। ਆਉ ਬਿਰਤੀਆਂ ਇਕਾਗਰ ਕਰਕੇ ਇਸ ਪਉੜੀ ਦੇ
ਗੁਰਮਤਿ ਅਨੁਸਾਰੀ ਅਰਥ ਸਾਂਝੇ ਕਰਨ ਦਾ ਜਤਨ ਕਰੀਏ।
(05/05/12)
ਗੁਰਬਖਸ਼ ਸਿੰਘ
ਗੁਰੂ
ਦੁਆਰੈ ਹਮਰਾ ਵੀਆਹੁ ਜਿ ਹੋਆ
ਜਾਂ ਸ਼ਹੁ ਮਿਲਿਆ ਤਾਂ ਜਾਨਿਆ।। (ਅੰਕ 351)
ਗੁਰਬਾਣੀ ਵੀਚਾਰਨ ਤੋਂ ਪਤਾ ਚੱਲਦਾ ਹੈ ਕਿ
ਗੁਰੁ ਨਾਨਕ ਜੀ ਨੇ ਮਨੁੱਖ ਨੂੰ ਕਿਸੇ ਦਾ ਗੁਲਾਮ ਨਹੀਂ ਬਣਾਇਆ, ਨਾ ਹੀ ਕਿਸੇ ਦਾ ਮੁਹਤਾਜ। ਜਿਵੇਂ
ਸ਼ੇਰ ਦਾ ਬੱਚਾ ਸ਼ੇਰ ਹੀ ਬਣਦਾ ਹੈ। ਇਸੀ ਪ੍ਰਕਾਰ ਮਨੁੱਖ ਨੂੰ ਸਿਖਾਇਆ, “ਇਸੁ ਧਰਤੀ ਮਹਿ ਤੇਰੀ
ਸਿਕਦਾਰੀ” (ਅੰਕ 374) ਐ ਮਨੁੱਖ ਇਸ ਧਰਤੀ ਤੇ ਤੇਰੀ ਸਰਦਾਰੀ ਹੈ ਜਿਵੇਂ ਜੰਗਲ ਵਿੱਚ ਸ਼ੇਰ ਦੀ, ਪਰ
ਅਸੀਂ ਗੁਰਬਾਣੀ ਦੀ ਵੀਚਾਰ -ਜੋ ਕੇਵਲ ਨਿਰਅਕਾਰ ਆਤਮ ਤੱਤ ਨੂੰ ਸੰਸਾਰੀ ਰਚਨਾ ਦਾ ਕਰਤਾ ਅਤੇ ਮੂਲ
ਦਰਸਾਉਂਦੀ ਹੈ-ਨੂੰ ਪਿੱਛੇ ਛੱਡ ਕੇ ਸੂਰਜ ਪ੍ਰਕਾਸ਼ ਦੀ ਕਥਾ ਇਤਿਆਦਿ ਵੱਲ ਵਧੇਰੇ ਧਿਆਨ ਦਿੰਦੇ ਹਾਂ।
ਸਾਡੀ ਅੰਤਰ ਆਤਮਾ ਵਿੱਚੋਂ “ਨਿਰ-ਆਕਾਰ” ਦੇ ਭੇਦਾਂ ਨੂੰ ਪ੍ਰਗਟ ਕਰਨ ਦੀਆਂ ਜੁਗਤੀਆਂ, ਜੋ ਗੁਰਬਾਣੀ
ਅੰਦਰ ਭਰਪੂਰ ਹਨ, ਜਿਨ੍ਹਾਂ ਨਾਲ “ਹੁਕਮਿ ਰਜ਼ਾਈ ਚਲਣਾ” ਦੀ ਸਮਝ ਆਉਣੀ ਸੀ, ਉਸ ਦੀ ਵੀਚਾਰ ਸਾਡੇ
ਗੁਰਦੁਆਰਿਆਂ ਵਿੱਚੋਂ ਅਲੋਪ ਹੋ ਰਹੀ ਹੈ।
ਗੁਰੁ ਸਾਹਿਬਾਨ ਗੁਰੁਦੁਆਰੈ ਪ੍ਰਤੀ ਜੋ ਫੁਰਮਾਨ ਕਰਦੇ ਹਨ, ਉਹ
ਵੀਚਾਰਨ ਯੋਗ ਹਨ— “ਗੁਰੂ ਦੁਆਰੈ ਆਖਿ ਸੁਣਾਏ।।” (ਅੰਕ 930) “ਦੇਹਿ ਦੇਹਿ ਆਖੈ ਸਭੁ ਕੋਈ, ਜੈ
ਭਾਵੈ ਤੈ ਦੇਇ।। ਗੁਰੂ ਦੁਆਰੈ ਦੇਵਸੀ, ਤਿਖਾ ਨਿਵਾਰੈ ਸੋਇ।।” (ਅੰਕ 933) “ਗੁਰ ਦੁਆਰੈ ਨਾਉ ਪਾਈਐ
ਬਿਨੁ ਸਤਿਗੁਰ ਪਲੈ ਨਾ ਪਾਇ।। ਸਤਿਗੁਰ ਕੈ ਭਾਣੈ ਮਨਿ ਵਸੈ ਤਾ ਅਹਿਨਿਸ ਰਹੈ ਲਿਵ ਲਾਇ।।”
(ਅੰਕ1015) “ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ।।” (ਅੰਕ 616) ਗੁਰਮਤਿ ਦਾ
ਸਿਧਾਂਤ ਹੈ ਕਿ ਜਿਸ ਨੂੰ ਵੀ “ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ।।” ਦਾ ਬੋਧ ਹੋ ਗਿਆ, ਉਹ
ਕਦੇ ਵੀ ਆਪਣੇ ਆਪ ਨੂੰ ਵੱਡਾ ਨਹੀਂ ਕਹਾਉਂਦਾ, ਸਭ ਨਾਲ ਇੱਕੋ ਜਿਹਾ ਵਰਤਾਰਾ ਕਰਦਾ ਹੋਇਆ ਆਪਣੇ
ਗਿਆਨ ਗੁਰੁ ਨੂੰ ਸਨਮੁਖਿ ਰੱਖਦਾ ਹੈ। ਇਸ ਪ੍ਰਕਾਰ ਦੇ ਮਨੁੱਖ ਨੂੰ ਗੁਰਸਿੱਖ ਕਿਹਾ ਹੈ ਅਤੇ ਪ੍ਰਚਾਰ
ਦਾ ਅਧਿਕਾਰ ਦਿੱਤਾ ਹੈ। “ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ।।” (ਅੰਕ 444)
ਸੰਸਾਰ ਅੰਦਰ ਅਨੇਕ ਪ੍ਰਕਾਰ ਦੀਆਂ ਬੋਲੀਆਂ ਬੋਲੀਆਂ ਜਾਂਦੀਆਂ ਹਨ, ਉਹਨਾਂ ਦੀਆਂ ਲਿੱਪੀਆਂ ਵੀ ਅਨੇਕ
ਹਨ। ਗੁਰਬਾਣੀ ਅੰਦਰ ਜੋ “ਇਕਾ ਬਾਣੀ” ਲਿਖਿਆ ਹੈ, ਉਸ ਦੀ ਬੋਲੀ ਖੰਡਾਂ ਬ੍ਰਹਮੰਡਾਂ ਦੇ ਜੀਵਾਂ
ਅੰਦਰ ਇੱਕੋ ਹੈ, ਜਿਸ ਨੂੰ ਪਸ਼ੂ ਪੰਛੀ ਇਤਿਆਦਿ ਵੀ ਸਮਝਦੇ ਹਨ, ਉਹ ਭਾਵਾਂ ਦੀ ਬਾਣੀ (ਬੋਲੀ) ਹੈ,
ਜਿਸ ਦੀ ਕੋਈ ਲਿੱਪੀ ਨਹੀਂ। ਜਿਨ੍ਹਾਂ ਗੁਰਮੁਖਾਂ ਨੂੰ ਉਸ ਦਾ ਬੋਧ ਹੋਇਆ, ੳਨ੍ਹਾਂ ਨੇ ਭਾਵਾਂ ਨੂੰ
ਸੰਸਾਰੀ ਲਿਪੀਆਂ ਵਿੱਚ ਕਲਮਬੰਦ ਕੀਤਾ, ਪਰ ਨਾਲ ਹੀ ਕਹਿ ਦਿੱਤਾ ਕਿ ਅਸੀਂ ਜਿਸ ਤਰਾਂ ਜਾਣਿਆ ਸੀ,
ਉਹ ਪੂਰਾ ਲਿਖ ਨਹੀਂ ਸਕੇ। ਵਿਲੱਖਣਤਾ ਵਾਲੀ ਗੱਲ ਇਹ ਵੀ ਹੈ ਕਿ ਜਾਨਣ ਵਾਲੇ ਭਾਵੇਂ ਕਿਸੇ ਵੀ ਦੇਸ਼
ਦੇ ਅਤੇ ਕਿਸੇ ਵੀ ਬੋਲੀ ਜਾਂ ਲਿੱਪੀ ਵਾਲੇ ਹੋਣ, ਜਦੋਂ ਉਹ “ਨਿਰੰਜਨੀ ਤੱਤ” ਦੇ ਬੋਧ ਨੂੰ ਕਲਮਬੰਦ
ਕਰਨ ਲੱਗਦੇ ਹਨ, ਉਨ੍ਹਾਂ ਦਾ ਢੰਗ ਵੀ ਇੱਕ ਸੁਰ ਹੁੰਦਾ ਹੈ ਅਤੇ ਨਿਸ਼ਾਨਾ ਵੀ ਇੱਕ ਹੁੰਦਾ ਹੈ-ਇੱਕ
ਗੁਰ ਯਾਨੀ ਨਿਰੰਜਨੀ ਜੋਤਿ। ਤੱਤ ਨਿਰੰਜਨੀ ਜੋਤਿ, ਸ਼ਬਦ, ਪ੍ਰਮਾਤਮਾ, ਆਤਮਾ ਨੂੰ ਹੀ ਕਿਹਾ ਹੈ
ਕਿਉਂਕਿ ਇਨ੍ਹਾਂ ਦੀ ਹੀ ਬੋਲੀ ਇੱਕ ਹੁੰਦੀ ਹੈ। ਮਨੁੱਖਾਂ ਦੀ ਬੋਲੀ ਕਦੇ ਇੱਕ ਨਹੀਂ ਹੁੰਦੀ। ਇਸ ਦੀ
ਵੀਚਾਰ ਗੁਰੂਦੁਆਰੈ ਹੋਣੀ ਸੀ, ਇਸ ਵੀਚਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸੰਗਤਾਂ
ਨਾਲ ਸਾਂਝਾ ਕਰਨਾ ਹੀ ਅਸਲ ਸੇਵਾ ਹੈ। … … ….
ਇਸ ਇੱਕ ਬਾਣੀ, ਇੱਕ ਨਿਰੰਕਾਰ ਦੇ ਗਿਆਨ ਦੀ ਦ੍ਰਿੜਤਾ, ਸ਼ਰਧਾ ਅਤੇ ਭਰੋਸੇ ਨਾਲ ਅਸੀਂ ਇੱਕ-ਦੇਸ਼ੀ,
ਇੱਕ ਪਿਤਾ ਦੇ ਬੱਚੇ ਬਣ ਕੇ ਸੁਚੱਜੀ ਜੀਵਨ ਯਾਤਰਾ ਕਰ ਸਕਦੇ ਹਾਂ। ਇਹ ਸਿੱਖਿਆ ਕੇਵਲ ਇੱਕੋ ਇੱਕ
ਪ੍ਰਮਾਤਮਾ ਰਾਹੀਂ ਹੀ ਮਿਲ ਸਕਦੀ ਹੈ। ਇਸੇ ਨੂੰ ਗੁਰੁ ਸਾਹਿਬਾਂ ਅਤੇ ਭਗਤਾਂ ਨੇ “ਗੁਰੂਦੁਆਰੈ”
ਕਿਹਾ ਹੈ। ਧਾਰਮਿਕ ਅਸਥਾਨਾਂ ਤੋਂ ਇਹ ਗੱਲ ਸੰਗਤਾਂ ਨਾਲ ਵਿਚਾਰਨ ਦੀ ਪ੍ਰੇਰਨਾ ਗੁਰੁ ਗ੍ਰੰਥ ਸਾਹਿਬ
ਜੀ ਦੀ ਬਾਣੀ ਤੋਂ ਮਿਲਦੀ ਹੈ। ਮਨੁੱਖ ਅਨੇਕ ਪ੍ਰਕਾਰ ਦੇ ਕੰਮ ਸਿੱਖਦਾ ਹੈ। ਉਪਰੰਤ ਕੰਮ ਕਰਨ ਵੇਲੇ
ਉਸ ਦੇ ਅੰਦਰੋਂ ਅਨੇਕਾਂ ਨਵੀਆਂ ਤੋਂ ਨਵੀਆਂ ਜੁਗਤੀਆਂ, ਜੋ ਉਸ ਨੇ ਨਾ ਸਿੱਖੀਆਂ ਨਾ ਹੀ ਪੜ੍ਹੀਆਂ
ਹੁੰਦੀਆਂ ਹਨ, ਪੈਦਾ ਹੁੰਦੀਆਂ ਹਨ। ਇਹ ਮਨੁੱਖ ਦੇ ਦਿਮਾਗ ਦੀ ਉਪਜ ਨਹੀਂ, ਇਹ ਬ੍ਰਹਮੰਡੀ ਗਿਆਨ
ਦੀਆਂ ਤਰੰਗਾਂ ਦੀ ਬਰਕਤ ਹੈ। ਜਦੋਂ ਵੀ ਤੁਸੀਂ ਕਿਸੇ ਵਿਸ਼ੇ ਤੇ ਇੱਕ ਚਿੱਤ ਹੋ ਜਾਂਦੇ ਹੋ, ਉਸ
ਇਕਾਗਰਤਾ (ਇੱਕ ਚਿੱਤ) ਰਾਹੀਂ ਹੀ ਇਨ੍ਹਾਂ ਜੁਗਤੀਆਂ ਦਾ ਗਿਆਨ ਹੂੰਦਾ ਹੈ, ਪਰ ਆਮ ਮਨੁੱਖ ਇਸ ਨੂੰ
ਦਿਮਾਗੀ ਗੱਲ ਹੀ ਸਮਝਦਾ ਹੈ। ਹੁਣ ਆਪਣੇ ਮੂਲ ਵਿਸ਼ੇ “ਗੁਰੂਦਆਰੈ” ਜਾਂ “ਗੁਰਦੁਆਰਾ” ਵੱਲ ਆਈਏ। ਅੱਜ
ਅਸੀਂ ਕੇਵਲ ਇਮਾਰਤ ਨੂੰ ਹੀ ਗੁਰਦੁਆਰਾ ਕਹਿਣਾ ਅਤੇ ਦ੍ਰਿੜ ਕਰਨਾ ਜਾਰੀ ਰੱਖਿਆ ਹੈ। ਹਰ ਪਿੰਡ ਵਿੱਚ
ਤਿੰਨ ਚਾਰ ਜਾਂ ਵੱਧ ਗੁਰਦੁਆਰੇ, ਵੱਖ ਵੱਖ ਪੱਤੀਆਂ ਦੇ, ਵੱਖ ਵੱਖ ਜਾਤਾਂ ਦੇ ਗੁਰਦੁਆਰੇ ਨਜ਼ਰ
ਆਉਂਦੇ ਹਨ। ਇਸ ਵਖਰੇਵੇਂ ਕਾਰਨ ਸਾਡੇ ਮੱਤ ਭੇਦ ਦੂਰ ਨਹੀਂ ਹੋ ਸਕਦੇ। ਇਸ ਤਰਾਂ ਅਸੀਂ ਅਸਲੀ ਅਰਥਾਂ
ਤੋਂ ਕੋਹਾਂ ਦੂਰ ਜਾ ਚੁੱਕੇ ਹਾਂ ਅਤੇ ਹੋਰ ਦੂਰ ਜਾ ਰਹੇ ਹਾਂ। ਗੁਰੂ ਨਾਨਕ ਜੀ ਨੇ ਇੱਕ ਸਾਂਝੀ
ਇਮਾਰਤ ਜਾਂ ਥਾਂ ਵਾਸਤੇ ਕਿਹਾ ਸੀ, ਜਿਸ ਦਾ ਨਾਂ ਵੀ ਧਰਮਸਾਲ (ਧਰਮ ਦੀ ਥਾਂ) ਰੱਖਿਆ ਸੀ। ਗੁਰੂ
ਸਾਹਿਬਾਂ ਦੇ ਆਪਣੇ ਸਮੇਂ ਤੱਕ ਇਹ ਸ਼ਬਦ ਪ੍ਰਚੱਲਿਤ ਰਿਹਾ, ਪਰ ਅੱਜ ਸਾਡੀ ਮਨਮਤ ਨੇ ਇਸ ਧਰਮਸਾਲ ਨੂੰ
ਸਿਰਫ ਹਰੀ ਜਨਾਂ (ਅਖੌਤੀ ਜਾਤ) ਤੱਕ ਸੀਮਿਤ ਕਰ ਦਿੱਤਾ ਹੈ। ਸਾਡੀਆਂ ਸਰਕਾਰਾਂ ਜੋ ਜਾਤ ਪਾਤ ਦਾ
ਵਿਤਕਰਾ ਦੂਰ ਕਰਨ ਦੇ ਢੋਲ ਵਜਾਉਂਦੀਆਂ ਹਨ, ਉਨ੍ਹਾਂ ਰਾਹੀਂ ਜੋ ਮੱਦਦ ਮਿਲਦੀ ਹੈ, ਉਹ ਵੀ ਇਸੇ ਨਾਮ
ਤੇ ਦਿੱਤੀ ਜਾਂਦੀ ਹੈ। ਕੋਈ ਇਮਾਰਤ, ਚਾਹੇ ਉਹ ਸੋਨੇ ਦੀ ਕਿਉਂ ਨਾ ਬਣੀ ਹੋਵੇ, ਉਤਨੀ ਦੇਰ ਤੱਕ
ਗੁਰਦੁਆਰਾ ਨਹੀਂ ਕਹਾ ਸਕਦੀ ਜਿੰਨੀ ਦੇਰ ਉਸ ਅੰਦਰ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ।
ਪ੍ਰਕਾਸ਼ ਯਾਨੀ ਪਰਮ ਤੱਤ ਨਿਰੰਜਨੀ ਜੋਤਿ ਦਾ ਗਿਆਨ, ਗੁਰੁ ਗ੍ਰੰਥ ਸਾਹਿਬ ਜੀ ਅੰਦਰ ਹੋਣ ਕਾਰਨ, ਉਸ
ਨਿਰੰਜਨੀ ਜੋਤਿ ਦੇ ਮਿਲਾਪ (ਵਿਆਹ) ਦੀਆਂ ਜੁਗਤੀਆਂ ਵੀ ਭਰਪੂਰ ਰੂਪ ਵਿੱਚ ਹਨ। ਧਾਰਮਿਕ ਥਾਵਾਂ ਤੋਂ
ਇਹ ਗਿਆਨ ਰੂਪੀ ਪ੍ਰਕਾਸ ਼ਗੁਰਸਿੱਖਾਂ ਅਤੇ ਹੋਰ ਚਾਹਵਾਨਾਂ ਨੂੰ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਸ਼
ਵਾਲੇ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਕਿਸੇ ਪ੍ਰਕਾਰ ਦੇ ਵਹਿਮਾਂ, ਭਰਮਾਂ, ਸੂਤਕ, ਪਾਤਕ, ਵਸਤੂ
ਸ਼ਾਸ਼ਤਰ ਇਤਿਆਦਿ ਦੇ ਕਰਮ ਕਾਂਡਾਂ ਵਿੱਚ ਨਾ ਡਿਗਦਾ ਹੋਇਆਜਨਮ ਤੋਂ ਮਰਨ ਤੱਕ ਚੜ੍ਹਦੀ ਕਲਾ ਵਿੱਚ
ਰਹਿੰਦਾ ਹੈ। ਜਿਨ੍ਹਾਂ ਸਿੱਖਾਂ ਅੰਦਰ ਗੁਰਬਾਣੀ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ, ਉਹ ਉਸ ਇਮਾਰਤ
ਵਾਂਗ ਹਨ ਜਿਸ ਅੰਦਰ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋਇਆ।
ਗੁਰ ਫੁਰਮਾਨ:- “ਗੁਰੁ ਦੁਆਰੈ ਨਾਉ ਪਾਈਐ ਬਿਨ ਸਤਿਗੁਰ ਪਲੈ ਨ ਪਾਇ।।” (ਅੰਕ1015) “ਗੁਰੂ ਦੁਆਰੈ
ਹੋਇ ਸੋਝੀ ਪਾਇਸੀ।।” (ਅੰਕ 730) “ਗੁਰੂਦੁਆਰੈ ਦੇਵਸੀ ਤਿਖਾ ਨਿਵਾਰੈ ਸੋਇ।” (ਅੰਕ 933)
“ਗੁਰੂਦੁਆਰੈ ਲਾਇ ਭਾਵਨੀ ਇਕਨਾ ਦਸਵਾਂ ਦੁਆਰੁ ਦਿਖਾਇਆ।” (ਅੰਕ922)
ਗੁਰੁ ਨਾਨਕ ਜੀ ਅਤੇ ਬਾਕੀ ਸਤ ਪੁਰਖ ਇੱਕ ਮੱਤ ਇੱਕ ਵੀਚਾਰ ਰਾਹੀਂ ਦੱਸਦੇ ਹਨ ਕਿਸੱਚੇ ਸੁੱਚੇ ਗਿਆਨ
ਨੂੰ ਆਪਣੇ ਮਨ ਅੰਦਰ ਵਸਾ ਕੇ ਮਨ ਦੀ ਮੈਲ ਨੂੰ ਸੱਚੇ ਗਿਆਨ ਨਾਲ ਖਤਮ ਕਰਕ ੇਸੱਚ ਨਾਲ ਮਨ ਨੂੰ ਇੱਕ
ਮਿਕ ਕਰਨਾ ਹੀ ਸਤਿਗੁਰ ਦਾ ਮਿਲਾਪ ਹੈ। ਬਚਨ ਹਨ:-
“ਸਤਿਗੁਰ ਮਿਲੈ ਤਰੈ ਸਦਾ ਹੋਵਹਿ ਗਿਆਨ ਵੀਚਾਰੀ।।” (ਅੰਕ 1017) “ਸਤਿਗੁਰ ਕੀ ਬਾਣੀ ਸਤਿ ਸਤਿ ਕਰਿ
ਮਾਨਹੁ ਇਉ ਆਤਮ ਰਾਮੈ ਲੀਨਾ ਹੇ।। (ਅੰਕ 1028) “ਸਤਿਗੁਰੁ ਮਿਲੈ ਤ ਗੁਰਮਤਿ ਪਾਈਐ ਸਾਕਤ ਬਾਜੀ
ਹਾਰੀ ਜੀਓ।।” (ਅੰਕ598) “ਸਤਿਗੁਰੁ ਮਿਲੈ ਤ ਸੋਝੀ ਹੋਇ।।” (ਅੰਕ 904) “ਸਤਿਗੁਰੁ ਮਿਲੈ ਅੰਧੇਰਾ
ਚੂਕੈ, ਇਨ ਬਿਧਿ ਮਾਣਕੁ ਲਹੀਐ।।” (ਅੰਕ 334) ਅਸੀਂ ਗੁਰੁ ਦੇ ਹੁਕਮ “ਸਤਿਗੁਰ ਕੀ ਬਾਣੀ ਸਤਿ ਸਤਿ
ਕਰ ਜਾਣਹੁ” ਨੂੰ ਨਹੀਂ ਮੰਨਿਆ। ਇਸੇ ਕਾਰਣ ਸਾਡੇ ਮਨ ਵਿੱਚੋਂ ਨਾ ਮਾੜਾਪਣ (ਮੰਦਾ) ਮਿਟਿਆ, , ਨਾ
ਹੀ ਅਗਿਆਨਤਾ ਦਾ ਹਨ੍ਹੇਰਾ ਖਤਮ ਹੋਇਆ। ਕੇਵਲ ਬਾਹਰੀ ਧਾਰਮਿਕ (ਦਿਮਾਗੀ) ਦਿਖਾਵੇ ਕਾਰਨ ਅੱਜ ਸਾਡੇ
ਬੱਚਿਆਂ ਨੂੰ ਗੁਰਬਾਣੀ ਨਾਲਏਨਾ ਪਿਆਰ ਜਾਂ ਗੁਰਬਾਣੀ ਦੀ ਏਨੀ ਜਾਣਕਾਰੀ ਨਹੀਂ, ਜਿਤਨੀ ਅਠਾਰਵੀਂ
ਸਦੀ ਵਿੱਚ ਸੀ। ਉਸ ਵਕਤ ਨਾ ਵਿਦਿਆ ਦਾ ਏਨਾ ਪਸਾਰਾ ਸੀ, ਨਾਹੀ ਵੱਡੀਆਂ ਵੱਡੀਆਂ ਇਮਾਰਤਾਂ ਸਨ।
ਕੇਵਲ ਗੁਰਬਾਣੀ ਨਾਲ ਅੰਤ੍ਰੀਵ ਪਿਆਰ ਸੀ ਜੋ ਜੀਵਨ ਦਾ ਅਸਲ ਮਨੋਰਥ ਹੈ। ਫੁਰਮਾਨ ਹੈ, “ਅੰਤਰਿ
ਗਿਆਨੁ ਨ ਆਇਓ, ਮਿਰਤਕੁ ਹੈ ਸੰਸਾਰਿ।।” (ਅੰਕ 88) “ਅੰਤਰਿ ਗਿਆਨੁ ਨ ਆਇਓ ਜਿਤੁ ਕਿਛੁ ਸੋਝੀ
ਪਾਇ।।” (ਅੰਕ 646) ਬਾਣੀ ਗੁਰੁ ਰਾਹੀਂ (ਗੁਰੂਦੁਆਰੈ) ਹੀ ਪਤਾ ਚੱਲਦਾ ਹੈ ਕਿ ਅੰਤਰ ਆਤਮੈ ਮਨ
ਵਿੱਚ ਕੀ ਖਿਆਲ, ਫੁਰਨੇ ਚਲਦੇ ਹਨ। ਇਸ ਦੀ ਸੂਝ ਬੂਝ ਹੋਵੇ, ਤਦ ਹੀ ਮਨਮੱਤੀ ਖਿਆਲਾਂ ਨੂੰ
ਗੁਰਉਪਦੇਸ਼ਾਂ ਰਾਹੀਂ ਮੋੜ ਸਕਾਂਗੇ ਅਤੇ ਸ਼ਬਦ ਗੁਰੂ ਜੋ ਹਰ ਮਨੁੱਖ ਅੰਦਰ ਵਿਚਰ ਰਿਹਾ ਹੈ, ਉਸ ਦੀ
ਗੱਲ ਸੁਣਨ ਜੋਗੇ ਹੋ ਸਕਾਂਗੇ। ਗੁਰਬਾਣੀ ਦੇ ਗਿਆਨ ਤੋਂ ਰਹਿਤ ਹੋਣ ਦਾ ਨਤੀਜਾ ਅੱਜ ਪੰਜਾਬ ਵਿੱਚ ਹਰ
ਥਾਂ ਨਜ਼ਰ ਆ ਰਿਹਾ ਹੈ। ਕਿੰਨੇ ਹੀ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦੇ ਬੱਚਿਆਂ ਨੇ ਕੇਸਾਂ ਦੀ ਬੇਅਦਬੀ
ਕੀਤੀ ਹੈ ਅਤੇ ਨਸ਼ਿਆਂ ਪਿੱਛੇ ਜੀਵਨ ਅਜਾਈਂ ਗਵਾਇਆ ਹੈ? ਆਮ ਸਿੱਖਾਂ ਦੀ ਹਾਲਤ ਵੀ ਬਹੁਤੀ ਚੰਗੀ
ਨਹੀਂ। ਇਸ ਦਾ ਕਾਰਨ ਇਹ ਬਿਲਕੁਲ ਨਹੀਂ ਕਿ ਬੱਚਿਆਂ ਕੋਲ ਟਾਈਮ ਨਹੀਂ। ਟਾਈਮ ਹੈ, ਪਰ ਉਹ ਇਸ ਨੂੰ
ਟੀਵੀ ਅਤੇ ਹੋਰ ਫਾਲਤੂ ਅਗਿਆਨਤਾ ਵਾਲੇ ਕੰਮਾਂ ਤੇ ਖਰਚ ਕਰ ਰਹੇ ਹਨ। ਇਸੀ ਕਾਰਨ ਦੂਜੇ ਸੂਬਿਆਂ ਤੋਂ
ਚਲਾਕ ਮਨੁੱਖ ਭਗਵਾਨ ਰੂਪ ਵਿੱਚ ਪੰਜਾਬ ਆ ਕੇ ਸਾਡੇ ਬੱਚਿਆਂ ਨੂੰ ਚੇਲੇ ਬਣਾ ਰਹੇ ਹਨ। ਕਿਉਕਿ
ਬੱਚਿਆਂ ਨੂੰ ਗੁਰਬਾਣੀ ਦਾ ਬੋਧ ਨਾ ਹੋਣ ਕਰਕੇ ਉਹ ੳਨ੍ਹਾਂ ਦੀ ਗੱਲ ਦਾ ਢੁਕਵਾਂ ਉੱਤਰ ਨਹੀ ਦੇ
ਸਕਦੇ। ਨਿਰੁੱਤਰ ਹੋ ਕੇ ਚੇਲੇ ਬਣੀ ਜਾਂਦੇ ਹਨ ਅਤੇ ਇਹ ਵੀ ਮੰਨੀ ਜਾਂਦੇ ਹਨ ਕਿ ਬਾਣੀ ਵਿੱਚ ਉਹ
ਕੁੱਝ ਵੀ ਨਹੀਂ। ਕੋਈ ਛੋਟੀ ਨੌਕਰੀ ਵੀ ਕਰਨੀ ਹੋਵੇ ਤਾਂ ਤਜ਼ਰਬਾ ਪੁੱਛਿਆ ਜਾਂਦਾ ਹੈ ਪਰ ਭਗਵਾਨ ਦਾ
ਰੂਪ ਬਣਾ ਕੇ ਠਗਣ ਵਾਲਿਆਂ ਨੂੰ ਕੋਈ ਇਹ ਵੀ ਨਹੀਂ ਪੁੱਛਦਾ ਕਿ ਤੁਸੀਂ ਭਗਵਾਨ ਨੂੰ ਜਾਣਦੇ ਵੀ ਹੋ
ਕਿ ਨਹੀਂ? ਕਿੰਨੇ ਦੰਗੇ ਤੁਸੀਂ ਬੰਦ ਕਰਵਾਏ ਹਨ? ਕਿੰਨੇ ਰਾਜਨੀਤਕ ਲੋਕਾਂ ਨੂੰ ਜਾਂ ਅਫਸਰਾਂ ਨੂੰ
ਕਿਹਾ ਹੈ ਕਿ ਲੋਕਾਂ ਨਾਲ ਧੱਕਾ ਨਾ ਕਰੋ? ਇਹ ਗੱਲਾਂ ਕੋਈ ਨਹੀੰ ਪੁੱਛਦਾ। ਅਸੀਂ ਲੋਕ ਇਨਾਂ ਦੀਆਂ
ਵੀ ਵੱਡੀਆਂ ਵੱਡੀਆਂ ਇਮਾਰਤਾਂ, ਡੇਰੇ ਜਾਂ ਅੰਗ ਰੱਖਿਅਕ ਦੇਖ ਕੇ ਹੀ ਫਸ ਜਾਂਦੇ ਹਾਂ। ਇਹਨਾਂ ਬਾਰੇ
ਵੀ ਗੁਰੁ ਸਾਹਿਬ ਫੁਮਾਨ ਕਰਦੇ ਹਨ “ਗਿਆਨ ਹੀਣੰ ਅਗਿਆਨ ਪੂਜਾ।। ਅੰਧ ਵਰਤਾਵਾ ਭਾਉ ਦੂਜਾ।।” (ਅੰਕ
1412) ਵਹਿਮਾਂ ਭਰਮਾਂ ਦਾ ਮਾਰਿਆ ਮਨੁੱਖ ਭਗਵਾਨ ਦੇ ਸੁਭਾਅ ਅਤੇ ਗੁਣਾਂ ਨੂੰ ਨਾ ਜਾਣਦਾ ਹੋਇਆ
ਫਸਦਾ ਹੈ। ਗਿਆਨੀ ਮਨੁੱਖ ਨੂੰ ਪ੍ਰਭੂ ਦੇ ਗੁਣਾਂ ਬਾਰੇ ਗਿਆਨ ਹੋਣ ਕਾਰਨ ਉਹ ਇਹਨਾਂ ਦੇ ਜਾਲ ਵਿੱਚ
ਨਹੀਂ ਫਸਦਾ।
ਇਹਨਾਂ ਤੋਂ ਬਚਣ ਵਾਸਤੇ ਹੀ ਗੁਰੁ ਸਾਹਿਬ ਨੇ ਧਰਮਸਾਲ (ਧਾਰਮਿਕ ਅਸਥਾਨ) ਜਾਂ ਗੁਰਦੁਆਰੇ ਆ ਕੇ ਮਿਲ
ਬੈਠ ਕੇ ਵੀਚਾਰ ਕਰਨੀ ਸੁਣਨੀ ਦੱਸੀ ਸੀ। ਵੀਚਾਰ ਲਈ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਈ
ਗੁਰਦਾਸ ਜੀ ਜਾਂ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ (ਵਾਰਾਂ, ਕਬਿੱਤ ਅਤੇ ਗ਼ਜ਼ਲਾਂ) ਵਿੱਚੋਂ ਕਰਨ ਲਈ
ਕਿਹਾ ਸੀ {ਇਹ ਸ੍ਰ਼ੋਮਣੀ ਗੁਰ. ਪ੍ਰਬੰਧਕ ਕਮੇਟੀ ਵੱਲੋਂ ਛਾਪੀ ਸਿੱਖ ਰਹਿਤ ਮਰਯਾਦਾ ਵਿੱਚ ਵੀ ਦਰਜ
ਹੈ} ਪਰ ਅੱਜ ਸ਼ਾਇਦ ਸੂਰਜ ਪ੍ਰਕਾਸ਼ ਦੀ ਕਥਾ ਕਰਨੀ ਲਾਜ਼ਮੀ ਹੋ ਗਈ ਹੈ। … …
ਉਪਰੋਕਤ ਵੀਚਾਰ ਨਾਲ ਗੁਰੁ ਦੇ ਦੱਸੇ ਹੋਇ ਬਚਨਾਂ ਦੀ ਸੱਚਾਈ ਦਾ ਪਤਾ ਚੱਲਣਾ ਸੀ।
“ਗੁਰੂ ਦੁਆਰੈ ਹੋਇ ਸੋਝੀ ਪਾਇਸੀ …।।” (ਅੰਕ 730) “ਘਘੈ ਘਾਲ ਸੇਵਕੁ ਜੇ ਘਾਲੈ, ਸ਼ਬਦਿ ਗੁਰੂ ਕੈ
ਲਾਗਿ ਰਹੈ।। ਬੁਰਾ ਭਲਾ ਜੇ ਸਮ ਕਰਿ ਜਾਣੈ, ਇਨ ਬਿਧਿ ਸਾਹਿਬੁ ਰਮਤੁ ਰਹੈ।।” (ਅੰਕ432) “ਜਿਸ ਨੋ
ਕਥਾ ਸੁਣਾਇਹਿ ਆਪਣੀ, ਸਿ ਗੁਰ ਦੁਆਰੈ ਸੁਖੁ ਪਾਵਹੇ।।” (ਅੰਕ 919)
ਗੁਰੁ ਨਾਨਕ ਦੇਵ ਜੀ ਅੰਕ 432 ਤੇ ਦੱਸਦੇ ਹਨ ਕਿ ਸੇਵਕ ਦੀ “ਘਾਲ” ਜਾਂ ਸਭ ਤੋਂ ਵੱਡੀ ਸੇਵਾ ਗੁਰੂ
ਬਾਣੀ ਨਾਲ ਲੱਗੇ ਰਹਿਣਾ ਹੀ ਹੈ। (ਗੁਰਬਾਣੀ ਨਾਲ ਮਨ ਲਾਣਾ)। ਨਿਸ਼ਾਨੀ ਵੀ ਦੱਸ ਦਿੱਤੀ ਕਿ ਬਾਣੀ
ਗੁਰੁ ਨਾਲ ਲੱਗੇ ਰਹਿਣ ਨਾਲ ਸਾਨੂੰ ਉਹ ਉਚੀ ਗਿਆਨ ਅਵਸਥਾ ਪ੍ਰਾਪਤ ਹੋ ਜਾਵੇਗੀ ਜਿੱਥੇ “ਬੁਰਾ ਭਲਾ”
ਉਸ ਦੀ ਰਜ਼ਾ ਵਿੱਚ ਇੱਕੋ ਜਿਹਾ (ਸਮਦ੍ਰਿਸ਼ਟ) ਪ੍ਰਤੀਤ ਹੋਵੇਗਾ। “ਗੁਰੂਦੁਆਰੈ” ਦੀ ਇਹੋ ਪ੍ਰਾਪਤੀ
ਹੈ। ਨਾਲ ਹੀ ਪ੍ਰਮਾਤਮਾ ਦੀ ਕਥਾ ਜੋ ਪਹਿਲਾਂ ਕਿਸੇ ਰਾਹੀਂ ਸੁਣਦੇ ਸੀ, ਉਹ ਹੁਣ ਸਿੱਧੀ ਸੁਣਨੀ
ਸੁਰੂ ਹੋ ਜਾਂਦੀ ਹੈ। ਇਸ ਅਵਸਥਾ ਨੂੰ ਵਿਆਹ ਕਿਹਾ ਹੈ ਕਿਉਕਿ ਵਿਆਹ ਪਿੱਛੋਂ ਪਤੀ ਪਤਨੀ ਦਾ ਅਭੇਦ
ਹੋਣਾ-ਇੱਕ ਜੋਤਿ ਹੋਣਾ-ਜਰੂਰੀ ਹੈਇਸੀ ਪ੍ਰਕਾਰ ਆਤਮਾ ਪ੍ਰਮਾਤਮਾ ਦਾ ਇੱਕ ਮਿਕ ਹੋਣਾ ਜਰੂਰੀ ਹੈ।
ਗੁਰੂ ਸਾਹਿਬ ਇਹ ਵੀ ਫੁਰਮਾਨ ਕਰਦੇ ਹਨ ਕਿ ਤੁਸੀਂ ਬਾਣੀ ਗੁਰੁ ਨੂੰ ਸਤਿ ਸਤਿ ਕਰਕੇ ਮੰਨਂ ਲਓ ਇਸ
ਪ੍ਰਕਾਰ ਤੁਸੀਂ ਪਰਮਾਤਮਾ ਨਾਲ ਇੱਕ ਮਿਕ (ਲੀਨ) ਹੋ ਜਾਵੋਗੇ।
ਇਹ ਵੀ ਫੁਰਮਾਇਆ:-
“ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ।। ਸਤਿਗੁਰੁ ਸੇਵੀ ਅਵਰੁ ਨ ਦੁਜਾ।।” (ਅੰਕ1069)
ਗੁਰੁ ਜੀ ਨੇ ਸਭ ਕੁੱਝ ਬਾਣੀ ਅੰਦਰ ਹੀ ਸਪਸ਼ਟ ਕਰ ਦਿੱਤਾ ਤਾਂਕਿ ਗੁਰਸਿੱਖ ਨੂੰ ਕਿਸੇ ਵਿਅਕਤੀ ਗੁਰੁ
ਦੀ ਸ਼ਰਨ (ਆਤਮ ਗਿਆਨ ਵਾਸਤੇ) ਨਾ ਜਾਣਾ ਪਵੇ। ਗੁਰੁ ਗ੍ਰੰਥ ਸਾਹਿਬ ਜੀ ਅੰਦਰ ਅੰਕ 1145 ਤੇ ਸਪਸ਼ਟ
ਪੜ੍ਹਿਆ ਜਾ ਸਕਦਾ ਹੈ ਕਿ ਗੁਰੁ ਦੀ ਸਭ ਤੋਂ ਵੱਡੀ ਸੇਵਾ ਨਾਮ ਨੂੰ ਜਾਨਣਾ ਅਤੇ ਨਾਮੀ ਦੇ ਗੁਣਾ ਦੀ
ਪ੍ਰਾਪਤੀ ਵਾਲਾ ਜੀਵਨ ਜੀਅ ਕੇ ਨਾਮ ਦੀ ਗੱਲ ਸੰਗਤਾਂ ਨਾਲ ਵੀਚਾਰਨੀ ਹੀ ਹੈ। “ਨਾਮੁ ਹਮਾਰੈ ਗੁਰ ਕੀ
ਸੇਵ।।” (ਅੰਕ 1145) ਅਸੀਂ ਤਾਂ ਕੇਵਲ ਗੁਰਦੁਆਰਿਆਂ ਦੀ ਕਾਰ ਸੇਵਾ ਨੂੰ ਹੀ ਅਸਲੀ ਸੇਵਾ ਸਮਝ ਬੈਠੇ
ਹਾਂ। ਇਸ ਦਾ ਸਬੂਤ ਸਾਨੂੰ ਸਾਡੀ ਜੀਵਨ ਸ਼ੈਲੀ ਤੋਂ ਮਿਲਦਾ ਹੈ। ਗੁਰਸਿੱਖ ਨੂੰ ਕੋਮਲਤਾ ਦੇ ਗਿਆਨ ਦਾ
ਸੋਮਾ ਗੁਰੂ ਜੀ ਨੇ ਬਣਾਇਆ ਸੀ, ਪਰ ਅੱਜ ਇਹ ਕੇਵਲ ਇਮਾਰਤਾਂ ਬਣਾ ਬਣਾ ਕੇ ਇਮਾਰਤਾਂ ਦੀਆਂ ਕੰਧਾਂ
ਵਰਗਾ ਹੀ ਸਖਤ ਬਣਿਆ ਨਜ਼ਰ ਆਉਂਦਾ ਹੈ। ਚਾਹੇ ਇੱਥੇ ਦੇਖੋ ਜਾਂ ਕੈਨੇਡਾ, ਅਮਰੀਕਾ ਆਦਿ ਦੇਸ਼ਾਂ ਵਿੱਚ
ਦੇਖ ਲਓ ਨਿਜ ਸੁਆਰਥ ਮੁੱਖ ਹੋਣ ਨਾਲ ਇੱਥੇ ਵੀ ਮੱਤ ਭੇਦਾਂ ਕਾਰਨ ਲੜਦੇ ਹਾਂ ਅਤੇ ਇਹ ਲੜਾਈ ਥਾਣਿਆਂ
ਅਤੇ ਕਚਹਿਰੀਆਂ ਤੱਕ ਪਹੁੰਚ ਜਾਂਦੀ ਹੈ। ਇਹ ਨਿਸ਼ਾਨੀ ਕੰਧਾਂ ਵਰਗੇ ਮਨ ਦੇ ਹੋਣ ਦੀ ਹੈ। ਕੋਮਲਤਾ
ਵਾਲੇ ਤਾਂ, ਮੱਤ ਭੇਦ ਜੇ ਕੋਈ ਹੋਵੇ ਵੀ, ਮਿਲ ਬੈਠ ਕੇ ਨਿਬੇੜ ਲੈਂਦੇ ਹਨ। ਇਹ ਸੂਝ ਬੂਝ ਵੀ ਗੁਰੁ
ਰਾਹੀਂ ਹੀ ਮਿਲਦੀ ਹੈ, ਕਿਉਂਕਿ ਇਹ ਬੋਧ ਮਨ ਦੀ ਮੱਤ ਵਿੱਚ ਨਹੀਂ ਸਗੋਂ ਗੁਰੂ ਦੀ ਮੱਤ ਯਾਨੀ
ਗੁਰਮਤਿ ਅੰਦਰ ਹੈ। ਜੀਅ ਸਦਕੇ ਇਮਾਰਤਾਂ ਬਣਾਓ ਜਿੱਥੋਂ ਬੱਚੇ ਕੁੱਝ ਵਿਗਿਆਨਕ, ਕਿੱਤਾਮੁਖੀ
(ਟੈਕਨੀਕਲ) ਵਿਦਿਆ ਪ੍ਰਾਪਤ ਕਰ ਕੇ ਜੀਵਨ ਗੁਜਾਰਨ ਲਾਇਕ ਹੋ ਜਾਣ।
“ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ।।” (ਅੰਕ 650) “ਮਾਇਆ ਕਾਰਨ ਬਿਦਿਆ
ਬੇਚਹੁ ਜਨਮੁ ਅਬਿਰਥਾ ਜਾਈ।” (ਅੰਕ1103) “ਰੋਟੀਆ ਕਾਰਣਿ ਪੂਰਹਿ ਤਾਲ।।” (ਅੰਕ 465) ਗੁਰਦੁਆਰੇ
ਤੋ ਪੂਜਾ ਪਾਠ ਦੇ ਕੰਮ ਨਾਲ ਜੀਵਨ ਨਿਰਬਾਹ ਕਰਨਾ ਗੁਰੁ ਸਾਹਿਬ ਪਸੰਦ ਨਹੀਂ ਕਰਦੇ। “ਲੈ ਭਾੜਿ ਕਰੇ
ਵੀਆਹੁ।। ਕਢਿ ਕਾਗਲੁ ਦਸੇ ਰਾਹੁ।। ਸੁਣਿ ਵੇਖਹੁ ਲੋਕਾ ਏਹੁ ਵਿਡਾਣੁ।। ਮਨਿ ਅੰਧਾ ਨਾਉ ਸੁਜਾਣੁ।।”
(ਅੰਕ 471) ਆਸਾ ਦੀ ਵਾਰ ਅੰਦਰ ਉਪਰੋਕਤ ਸ਼ਬਦ ਰਾਹੀਂ ਲੋਕਾਂ ਨੂੰ ਦੱਸਦੇ ਹਨ ਕਿ ਬੱਚੀ ਦਾ ਵਿਆਹੁ
(ਅਨੰਦ ਕਾਰਜ) ਕਰਵਾਣ ਵੇਲੇ ਪੜ੍ਹੇ ਹੋਏ ਪਾਠ ਦੇ ਪੈਸੇ ਲੈਂਦਾ ਹੈ। ਜੇ ਕੋਈ ਉਸ ਨੂੰ ਪੁੱਛਦਾ ਹੈ
ਕਿ ਕੰਨਿਆ ਦੀ ਸ਼ਾਦੀ ਤੇ ਤਾਂ ਲੋਕ ਉਸਨੂੰ ਸ਼ਗਨ ਪਾਉਂਦੇ ਹਨਪਰ ਤੁਸੀਂ ਪੈਸੇ ਲੈਂਦੇ ਹੋ, ਤਾਂ ਉਹ
ਆਪਣੇ ਕੰਮ ਨੂੰ ਸਹੀ ਦੱਸਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਮਨੋਂ ਅੰਨ੍ਹਾਂ ਹੈ, ਇਸ ਦੇ ਅੰਤਰ ਗਿਆਨ
ਨਹੀਂ ਅਗਿਆਨਤਾ ਦਾ ਹਨ੍ਹੇਰਾ ਹੈਪਰ ਹੈਰਾਨੀ ਦੀ ਗੱਲ ਹੈ ਕਿ ਆਪਣੇ ਆਪ ਨੂੰ ਸੂਝਵਾਨ ਦੱਸਦਾ ਹੈ।
ਬਹੁਤੇ ਗੁਰਦੁਆਰਿਆਂ ਵਿੱਚ ਤਾਂ ਇਨ੍ਹਾਂ ਕੰਮਾਂ ਦੇ ਰੇਟ ਵੀ ਨਿਸ਼ਚਿਤ ਕੀਤੇ ਹੋਏ ਹਨ। ਰੋਜ਼ਾਨਾ ਇਹ
ਬਾਣੀ ਵੀ ਪੜ੍ਹੀ ਸੁਣੀ ਜਾਂਦੀ ਹੈ ਪਰ ਕੋਈ ਕੁੱਝ ਨਹੀਂ ਕਹਿੰਦਾ ਕਿਇਸ ਬਾਣੀ ਦਾ ਮੁੱਲ ਨਹੀਂ ਹੋਣਾ
ਚਾਹੀਦਾ। ਇਸ ਪ੍ਰਕਾਰ ਅਸੀਂ ਗੁਰਦੁਆਰੈ ਦੇ ਅੰਤ੍ਰੀਵ ਭਾਵ ਅਰਥ ਕੀ ਸਮਝ ਸਕਦੇ ਹਾਂ? ? ਉਪਰੋਕਤ
ਵੀਚਾਰ ਦਾ ਸਾਰੰਸ਼ ਇਹ ਹੈ। ਕਿ” ਬਾਣੀ ਗੁਰੂ” ਦਾ ਕਹਿਣਾ ਅਤੇ ਮੰਨਣ ਅਤੇ ਅਮਲੀ ਜੀਵਨ ਨਾਲ ਅਸੀਂ ਉਸ
ਥਾਂ ਨੂੰ ਪਾ ਸਕਦੇ ਹਾਂ। ਜਿੱਥੇ ਸਤਿਗੁਰ ਜੀ ਸਭ ਵਿੱਚ ਸਮਾਏ ਹੋਏ ਹਨ। ਅਤੇ ਇਹ ਥਾਂ ਸਾਡੇ ਅੰਦਰ
ਹੀ ਹੈ। “ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ।। ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ
ਸਮਾਇ।।” ਇੱਥੇ ਅਸੀਂ ਗੁਰਦੁਆਰੈ ਦੇ ਸਹੀ (ਸਿੱਧੇ) ਅਰਥ ਅੰਦਰ ਦੇ ਸਤਿਗੁਰ ਤੋਂ ਸੁਣਨ ਦੇ ਸਮਰੱਥ
ਹੋ ਸਕਾਂਗੇ। ਗੁਰਬਾਣੀ ਗੁਰੂ ਦੇ ਦੱਸੇ ਜੀਵਨ ਜੀਣ ਦਾ ਫਲ ਅਤੇ ਮਨੋਰਥ ਵੀ ਏਹੀ ਹੈ ਕਿ ਮਨੁੱਖ
ਹੁਕਮੀ ਦੇ ਹੁਕਮਾਂ ਨੂੰ ਆਪ ਸੁਣਨ ਵਾਲਾ ਬਣੇ।
ਗੁਰਬਖਸ਼ ਸਿੰਘ
9417231762
(05/05/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਭਲਾ
ਸਭਸ ਦਾ ਲੋਚੋ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਕ ਸੂਰਜ ਰਬ ਦਿਤਾ ਸਾਨੂੰ, ਹਰ ਥਾਂ ਜਿਸ ਦੀਆਂ ਕਿਰਨਾਂ।
ਇਕ ਚੰਦ ਸਾਗਰ ਸੱਤ ਹਿੰਡੋਲੇ, ਵੰਡੇ ਠੰਢੀਆਂ ਰਿਸ਼ਮਾਂ।
ਇਕ ਪਵਨ ਸੱਭ ਸਾਹੀਂ ਵਗਦੀ, ਖੇੜਾ ਖੁਸ਼ੀ ਖਿੰਡਾਏ।
ਇਕ ਪਾਣੀ ਹਰ ਖੂਨ `ਚ ਚਲਦਾ, ਸਭ ਦੀ ਪਿਆਸ ਬੁਝਾਏ।
ਇਕ ਭੋਂ ਵਿੱਚ ਸਭ ਦੀ ਜੜ੍ਹ ਲੱਗੀ, ਦੇਵੇ ਖਾਣਾ ਰਹਿਣਾ।
ਸੱਭ ਨੂੰ ਵੰਡੇ ਜੀਵਨ ਸ਼ਕਤੀ, ਚਲਣਾ, ਉਠਣਾ, ਬਹਿਣਾ।
ਇਕ ਰੰਗ ਖੂਨ ਵਹੇ ਹਰ ਨਾੜੀ, ਵਰਖਾ ਬਰਫ ਇੱਕ ਜੇਹੇ।
ਊਚ-ਨੀਚ, ਰੰਗ-ਵੰਨ, ਜ਼ਾਤ, ਲਿੰਗ, ਧਰਮ ਫਰਕ ਫਿਰੇ ਕੇਹੇ?
ਇਕ ਜੋਤ ਤੋਂ ਸਭਸ ਮੂਰਤਾਂ, ਭਲਾ ਸਭਸ ਦਾ ਲੋਚੋ।
ਗੁਣ ਗਾਓ, ਇਕੋ ਦੇ ਸਾਰੇ, ਬੁਰਾ ਕਦੇ ਨਾ ਸੋਚੋ।
(04/05/12)
ਚਰਨਜੀਤ ਸਿੰਘ ਬਰੈਂਮਪਟਨ
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ
ਇਹ ਪਾਤਾਲ ਆਗਾਸ ਕੀ ਹੈ? ਇਹ ਜਪੁ ਦੀ 22ਵੀਂ ਪਉੜੀ ਦੀ ਪਹਿਲੀ ਪੰਕਤੀ ਹੈ।
ਇਸ ਨੂੰ ਸਮਝਨ ਦਾ ਜਤਨ ਕਰਦੇ ਹਾਂ।
ਸਭ ਤੋਂ ਪਹਿਲਾਂ ਇਹ ਵੇਖੀਏ ਕਿ ਇਸ ਪਉੜੀ ਤੋਂ ਪਹਿਲਾਂ ਗੱਲ ਕੀ ਚਲਦੀ ਪਈ
ਸੀ। ਭਾਵ ਪਹਿਲਾਂ 21ਵੀਂ ਪਉੜੀ ਤੇ ਥੋੜੀ ਨਜਰ ਮਾਰ ਲਈ ਜਾਵੇ।
ਤੀਰਥੁ ਤਪੁ ਦਇਆ ਦਤੁ ਦਾਨੁ।।
ਜੇ ਕੋ ਪਾਵੈ ਤਿਲ ਕਾ ਮਾਨੁ।।
ਸੁਣਿਆ ਮੰਨਿਆ ਮਨਿ ਕੀਤਾ ਭਾਉ।।
ਅੰਤਰਗਤਿ ਤੀਰਥਿ ਮਲਿ ਨਾਉ।।
ਸਭਿ ਗੁਣ ਤੇਰੇ ਮੈ ਨਾਹੀ ਕੋਇ।।
ਵਿਣੁ ਗੁਣ ਕੀਤੇ ਭਗਤਿ ਨ ਹੋਇ।।
ਸੁਅਸਤਿ ਆਥਿ ਬਾਣੀ ਬਰਮਾਉ।।
ਸਤਿ ਸੁਹਾਣੁ ਸਦਾ ਮਨਿ ਚਾਉ।।
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ।।
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ।।
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ।।
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ।।
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ।।
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।।
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ।।
ਨਾਨਕ ਆਖਣਿ ਸਭੁ ਕੋ ਆਖੈ ਇੱਕ ਦੂ ਇਕੁ ਸਿਆਣਾ।।
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ।।
ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ।। ੨੧।।
ਪਹਿਲੀਆਂ 6 ਪੰਕਤੀਆਂ (ਲਾਲ ਅੱਖਰਾਂ ਵਾਲੀਆਂ) ਵਿੱਚ ਗੁਰੁ ਸਾਹਿਬ ਗੱਲ ਮੰਨ
ਦੀ ਕਰ ਰਹੇ ਹਨ। ਤੀਰਥ, ਤਪ ਦਯਾ ਦਾਨ ਆਦਿ ਸਭ ਬਾਹਿਰ ਦੇ ਕਰਮ ਹਨ ਅਤੇ ਇਹਨਾਂ ਸਭ ਦੀ ਤਿਲ ਜਿੰਨੀ
ਕੀਮਤ ਹੈ ਜੇ ਅਸਲ ਕੰਮ ਨਹੀਂ ਕੀਤਾ ਗਿਆ। ਅਸਲ ਕੰਮ ਹੈ “
ਸੁਣਿਆ
ਮੰਨਿਆ ਮਨਿ ਕੀਤਾ ਭਾਉ”। “ਸੁਣਿਆ ਮੰਨਿਆ” ਦਾ
ਅਰਥ ਹੈ ਪੜਨਾ ਲਿਖਨਾ, ਗਿਆਨ ਹਾਸਿਲ ਕਰਨਾ, ਗੱਲ ਨੂੰ ਸਮਝਨਾ, ਤੱਤ ਗ੍ਰਹਣ ਕਰਨਾ, ਪਾਣੀ ਦੇ ਬਜਾਇ
ਦੁੱਧ ਰਿੜਕਣਾ, ਵਿਸੇਂ ਨੂੰ ਉਸ ਦੀ ਸਮਗ੍ਰਤਾ ਵਿੱਚ ਵੇਖਣਾ। ਜਿਸ ਗੱਲ ਨੂੰ ਗੁਰੁ ਸਾਹਿਬ ਨੇ ਸਿਰਫ
ਪੰਜ ਅੱਖਰਾਂ ਦੀ ਇੱਕ ਪੰਕਤੀ ਵਿੱਚ ਨਜਰ ਕੀਤਾ ਹੈ, ਉਸੀ ਗੱਲ ਨੂੰ ਕਬੀਰ ਸਾਹਿਬ ਨੇ ਪੂਰੇ ਸ਼ਬਦ
ਵਿੱਚ ਬਿਆਨ ਕੀਤਾ ਹੈ।
ਰਾਗੁ ਗਉੜੀ ਚੇਤੀ।।
ਦੇਖੌ ਭਾਈ ਗ੍ਯ੍ਯਾਨ ਕੀ ਆਈ ਆਂਧੀ।।
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ।। ੧।। ਰਹਾਉ।।
ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ।।
ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ।। ੧।।
ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ।।
ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ।। ੨।। ੪੩।।
“ਮਨਿ ਕੀਤਾ ਭਾਉ”
ਦਾ ਅਰਥ
ਹੈ ਕਿ ਸੁਣਨ ਮੰਨਣ ਦਾ ਲਾਭ ਤਾ ਹੀ ਹੈ ਜੇ ਮੰਨ ਦੀ ਕਠੋਰਤਾ ਦੂਰ ਹੋਵੇ। ਮੰਨ ਕੂਲਾ ਹੋਵੇ। ਇਹ ਇੱਕ
ਐਸਾ ਤੀਰਥ ਹੈ ਜਿਸ ਵਿੱਚ ਮਲ ਮਲ ਕੇ ਨਹਾਉਣਾ ਚਾਹੀਦਾ ਹੈ।
ਅਗਲੀਆਂ ਦੋ ਪੰਕਤੀਆ (ਲੀਲੇ ਅੱਖਰਾਂ ਵਿਚ) ਗੁਰੁ ਸਾਹਿਬ ਦਾ ਫੈਸਲਾ ਹੈ ਕਿ
ਖਿੜੇ ਹੋਏ ਮੰਨ ਤੋਂ ਵੱਡਾ ਤੀਰਥ ਇਸ ਦੁਨਿਆ ਵਿੱਚ ਹੋਰ ਕੋਈ ਨਹੀਂ ਹੈ। ਖਿੜੇ ਹੋਏ ਮੰਨ ਤੋਂ ਵੱਡੀ
ਕੋਈ ਦੌਲਤ ਨਹੀਂ ਹੈ।
ਇਸ ਤੋਂ ਅਗਲੀਆਂ 6 ਪੰਕਤੀਆ (ਲਾਲ ਅੱਖਰਾਂ ਵਿਚ, ਕਵਣੁ ਸੁ ਵੇਲਾ…) ਵਿੱਚ
ਆਕਾਰ ਦੀ ਗੱਲ ਹੈ। ਇਹ ਗੱਲ ਸ੍ਰਸ਼ਟੀ ਤੇ ਵੀ ਢੁਕਦੀ ਹੈ ਪਰ ਜੇ ਪ੍ਰਕਰਣ ਨੂੰ ਜੋੜੀਆ ਜਾਵੇ ਤਾ
ਮੰਨੁਖੀ ਸ਼ਰੀਰ ਤੇ ਜਿਆਦਾ ਢੁਕਦੀ ਹੈ। ਸ਼ਰੀਰ ਮੰਨ ਦੀ ਅਭਿਵਿਅਕਤੀ ਦਾ ਸਾਧਨ ਹੈ। ਮੰਨ ਅਤੇ ਮੰਨ ਦੀ
ਅਭਿਵਿਅਕਤੀ ਦਾ ਸਾਧਨ, ਦੋਵੇਂ ਹੀ ਰੱਬ ਦੀ ਵੱਡਮੁਲੀ ਦੇਣ ਹਨ। ( “ਜਪੁ “ਵਿਚ ਅੱਗੇ ਚਲ ਕੇ ਗੁਰੁ
ਸਾਹਿਬ ਇਸ ਨੂੰ ਹੋਰ ਵਿਸਤਾਰ ਦਿੰਦੇ ਹਨ। ਅਮੁਲੁ ਬਖਸੀਸ ਅਮੁਲੁ ਨੀਸਾਣੁ।। ।) ਇਸ ਦਾ ਆਦਿ ਕਿਸੇ
ਨੂੰ ਵੀ ਨਹੀਂ ਪਤਾ।
ਅਖੀਰਲੀ 4 ਪੰਕਤੀਆਂ ਵਿੱਚ ਗੁਰੁ ਸਾਹਿਬ ਨੇ ਸਵਾਲ ਖੜਾ ਕੀਤਾ ਕਿ ਜਿਸ ਨੇ
ਸਾਨੂੰ ਇਤਨੀ ਵੱਡਮੁੱਲੀ ਦਾਤ ਬਖਸ਼ੀ ਹੈ, ਉਸ ਦਾ ਸ਼ੁਕਰਾਨਾ ਕੀਵੇਂ ਕੀਤਾ ਜਾਵੇ? ਇੱਥੇ ਗੁਰੁ ਸਾਹਿਬ
ਨੇ ਚਾਰ ਲਫਜ ਵਰਤੇ ਹਨ।
ਆਖਾ,
ਸਾਲਾਹੀ, ਵਰਨੀ ਅਤੇ ਜਾਣਾ। ਇਸ ਤੌਂ ਅੱਗੇ ਗੁਰੁ
ਸਾਹਿਬ ਨੇ ਲਫਝ ਵਰਤੇ ਹਨ” ਇੱਕ
ਦੂ ਇਕੁ ਸਿਆਣਾ।। “
ਕਈ ਵਾਰੀ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਹ ਲਫਜ
ਮਜਾਕੀਆ ਲਹਜੇ ਵਿੱਚ ਵਰਤੇ ਗਏ ਹਨ। ਕੀ ਗੁਰੁ ਸਾਹਿਬ ਨੇ ਸਿਆਣਿਆਂ ਤੇ ਟੋਂਟ ਕਸਿਆ ਹੈ? ਨਹੀਂ।
“ਜਪੁ” ਬੜੀ ਗੰਭੀਰ ਬਾਣੀ ਹੈ। ੳਸੁ ਦੀ ਸਾਲਾਹਣਾ, ਵਰਣਨ ਵੀ ਇੱਕ ਗੰਭੀਰ
ਵਿਸ਼ਾ ਹੈ। ਗੁਰੂ ਸਾਹਿਬ ਵਾਕਈ ਮੰਨਦੇ ਹਨ ਕਿ ਇਸ ਬਾਬਤ ਸਿਆਣਿਆਂ ਵਲੋਂ ਬੜਾ ਕੁੱਝ ਕਿਹਾ ਗਿਆ ਹੈ।
ਇਸ ਨੂੰ ਅਸੀ ਅੱਗੇ ਚਲ ਕੇ ਵਿਚਾਰਾਂਗੇ।
ਇਸ ਤੋਂ ਅਗਲੀ 22ਵੀਂ ਪਉੜੀ ਨੂੰ ਵਿਚਾਰਣ ਤੋਂ ਪਹਿਲਾਂ ਇੱਕ ਝਾਤੀ 23ਵੀਂ
ਪਉੜੀ ਤੇ ਜੇ ਮਾਰ ਲਈ ਜਾਵੇ ਤਾਂ 22ਵੀਂ ਪਉੜੀ ਸਮਝਨੀ ਸੌਖੀ ਹੋ ਸਕਦੀ ਹੈ। 23ਵੀਂ ਪਉੜੀ ਹੇਠਾਂ
ਦਿੱਤੀ ਹੈ।
ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ।।
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ।।
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ।।
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ।। ੨੩।।
ਆਪਾਂ ਉਪਰ ਵੇਖ ਆਏ ਹਾਂ ਕਿ 21ਵੀਂ ਪਉੜੀ ਇੱਕ ਸਵਾਲ ਤੇ ਖਤਮ ਹੋਈ ਸੀ ਕਿ
ਉਸ ਦੀਆਂ ਗੱਲਾਂ, ਉਸ ਦਾ ਵਰਣਨ, ਉਸ ਦੀ ਸਾਲਾਹਣਾ ਅਤੇ ਉਸ ਨੂੰ ਕਿਵੇਂ ਜਾਣਿਆ ਜਾਵੇ? ਅਤੇ 23ਵੀਂ
ਪਉੜੀ ਵਿੱਚ ਫਿਰ ਗੱਲ “ਸਾਲਾਹਣਾ” ਤੋਂ ਸ਼ੁਰੂ ਹੋਈ ਹੈ। ਉਸ ਦੀ ਸਾਲਾਹਣਾ ਕਰ ਕਰ ਕੇ ਵੀ ਉਸ ਦਾ ਭੇਦ
ਨਹੀਂ ਪਾ ਜਾ ਸਕਿਆ। ਪਰ ਗੁਰੁ ਸਾਹਿਬ ਇਹ ਨਹੀਂ ਕਹਿ ਰਹੇ ਕਿ ਉਸ ਨੂੰ ਸਾਲਾਹੁਣ ਦਾ ਕੋਈ ਫਾਇਦਾ
ਨਹੀਂ। ਸਗੋਂ ਇਹ ਕਹਿ ਰਹੇ ਹਨ ਕਿ ਉਸ ਦੀ ਸਾਲਾਹਣਾ ਇਤਨੀ ਵੱਡਮੁੱਲੀ ਹੈ ਕਿ ਧਨ ਦੌਲਤ ਦੇ ਸਮੁੰਦਰ
ਅਤੇ ਪਹਾੜਾਂ ਜ੍ਹਿੰਨੇ ਅੰਬਾਰ ਵੀ ਲੱਗ ਜਾਣ ਤਾਂ ਵੀ ਉਸ ਦੀ ਸਾਲਾਹਣਾ ਅੱਗੇ ਇਹਨਾਂ ਦੀ ਕੀਮਤ ਕੀੜੀ
ਜ੍ਹਿੰਨੀ ਵੀ ਨਹੀਂ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ 21ਵੀ ਪਉੜੀ ਵਿੱਚ ਸਾਲਾਹਣਾ ਦੇ ਸਵਾਲ ਤੇ
ਗੱਲ ਮੁੱਕੀ ਹੈ ਅਤੇ 23ਵੀਂ ਪਉਵੀ ਵਿੱਚ ਵੀ ਸਾਲਾਹਣਾ ਤੋਂ ਗੱਲ ਸ਼ੁਰੂ ਹੋਈ ਹੈ ਤਾ ਫਿਰ 22ਵੀਂ
ਪਉੜੀ ਵਿੱਚ ਆਕਾਸ਼ ਪਾਤਾਲ ਦੀ ਗੱਲ ਕਿੱਥੋਂ ਆ ਗਈ? ਜਰੂਰ ਅਸੀ ਗੱਲ ਨੂੰ ਸਮਝਣ ਵਿੱਚ ਅਸਫਲ ਰਹੇ
ਹਾਂ। ਗੁਰਬਾਣੀ ਦਾ ਇੱਕ ਠੋਸ ਨਿਯਮ ਹੈ ਕਿ ਇਸ ਵਿੱਚ ਵਿਚਾਰ ਦੀ ਇੱਕ ਸਹਜ ਅਤੇ ਅਨਿਖੜਵੀਂ ਲੜੀਂ
ਚਲਦੀ ਹੈ। ਪ੍ਰਕਰਣ ਸਹਜ ਸੁਭਾਏ ਚਲਦਾ ਹੈ। ਭਾਵ ਕਿ ਇੱਕ ਰਾਗ ਦਾ ਸੰਬਧ ਅਗਲੇ ਪਿਛਲੇ ਰਾਗਾਂ ਨਾਲ
ਹੁੰਦਾ ਹੈ। ਇੱਕ ਘਰ ਦਾ ਸੰਬਧ ਅਗਲੇ ਪਿਛਲੇ ਘਰ ਨਾਲ ਹੁੰਦਾ ਹੈ। (ਜੇ ਕਿਸੇ ਘਰ ਵਿੱਚ ਇੱਕ ਗੁਰੁ
ਦੀ ਬਾਣੀ ਨਹੀਂ ਹੈ ਤਾ ਉਸ ਖਲਾ ਨੂੰ ਪੂਰਣ ਲਈ ਉਸੇ ਘਰ ਵਿੱਚ ਦੂਜੇ ਗੁਰੁ ਦੀ ਬਾਣੀ ਮਿਲੇਗੀ)। ਇੱਕ
ਸ਼ਬਦ ਦਾ ਸੰਬਧ ਉਸ ਦੇ ਅਗਲੇ ਪਿਛਲੇ ਸ਼ਬਦਾਂ ਨਾਲ ਹੁੰਦਾ ਹੈ। ਇਹ ਸੰਬਧ ਅੱਖਰਾਂ ਵਿੱਚ ਨਹੀਂ ਲਿਖੇ
ਹੋਏ ਪਰ ਇਹ ਸੰਬਧ ਮੌਜੂਦ ਹਨ। ਕਿਸੇ ਵੀ ਸ਼ਬਦ ਦੀ ਵਿਚਾਰ ੳਦੋਂ ਤਕ ਮੁੰਕਮਲ ਨਹੀਂ ਕਹੀ ਜਾ ਸਕਦੀ
ਜਦੋਂ ਤਕ ਵਿਚਾਰਾਧੀਨ ਸ਼ਬਦ ਦੇ ਅਗਲੇ ਪਿਛਲੇ ਸ਼ਬਦਾਂ ਨਾਲ ਸੰਬਧ ਦੀ ਸੋਝੀ ਨਾ ਪੈ ਜਾਵੇ। ਸੋ ਇਹ
22ਵੀਂ ਪਉੜੀ 21ਵੀ ਂ ਅਤੇ 23ਵੀਂ ਪਉੜੀ ਨਾਲ ਸੰਬਧਤ ਹੈ। ਇਸ ਦੀ ਆਜਾਦ ਹਸਤੀ ਨਹੀਂ ਹੈ। 22ਵੀਂ
ਪਉੜੀ ਇਸ ਤਰਾਂ ਹੈ।
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ।।
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇੱਕ ਵਾਤ।।
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ।।
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ।।
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ।। ੨੨।।
ਭਾਈ ਕਾਹਣ ਸਿੰਘ ਨਾਭਾ ਨੇ “ਪਾਤਾਲ “ਦੇ ਇੱਕ ਅਰਥ “ਪੈਰਾਂ ਦਾ ਤਲਾ” ਵੀ
ਕੀਤੇ ਹਨ। ਅਤੇ “ਆਗਾਸ” ਦਾ ਅਰਥ ਕਬੀਰ ਸਾਹਿਬ ਨੇ ਸਪਸ਼ਟ ਕੀਤਾ ਹੈ।
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ।। (੧੧੦੫)
ਭਾਵ ਕਿ ਜਦੋਂ ਸਿਰ ਵਿੱਚ ਗਿਆਨ ਦਾ ਡੰਡਾ ਵਜਿਆ ਤੇ ਉਹ ਨਿਸ਼ਾਨੇ ਤੇ ਵਜਿਆ
ਭਾਵ ਕਿ ਇਹ ਸਮਝ ਲੱਗੀ ਕਿ ਇਸ ਗਿਆਨ ਦਾ ਕਰਨਾ ਕੀ ਹੈ।
ਜੇ ਆਗਾਸ ਪਾਤਾਲ ਦੇ ਰਵਾਈਤੀ ਅਰਥ ਵੀ ਲਏ ਜਾਣ ਤਾਂ ਵੀ ਗੁਰਬਾਣੀ ਦਾ
ਫੁਰਮਾਣ ਹੈ:
ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ।।
ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ।।
ਕਾਇਆ ਕਾਮਣਿ ਸਦਾ ਸੁਹੇਲੀ ਗੁਰਮੁਖਿ ਨਾਮੁ ਸਮਾੑਲਾ।। ੨।।
ਕਾਇਆ ਅੰਦਰਿ ਆਪੇ ਵਸੈ ਅਲਖੁ ਨ ਲਖਿਆ ਜਾਈ।।
ਮਨਮੁਖੁ ਮੁਗਧੁ ਬੂਝੈ ਨਾਹੀ ਬਾਹਰਿ ਭਾਲਣਿ ਜਾਈ।।
ਸਤਿਗੁਰੁ ਸੇਵੇ ਸਦਾ ਸੁਖੁ ਪਾਏ ਸਤਿਗੁਰਿ ਅਲਖੁ ਦਿਤਾ ਲਖਾਈ।। ੩।।
(754) ਅਤੇ
ਸੋ ਬ੍ਰਹਮੰਡਿ ਪਿੰਡਿ ਸੋ ਜਾਨੁ।। (੧੧੬੨)
“ਲਖ”
ਦਾ ਅਰਥ ਵੀ ਵੇਖਨਾ
ਹੁੰਦਾ ਹੈ। ਉਪਰਲੇ ਸ਼ਬਦ (ਪੰਨਾ 754) ਵਿਚੋਂ ਵੀ ਇਹ ਅਰਥ ਸਾਬਿਤ ਹੁੰਦਾ ਹੈ। ਪਰ ਇਥੇ ਹੀ ਗੱਲ
ਨਹੀਂ ਮੁੱਕਦੀ। ਪਾਤਾਲ ਆਗਾਸ ਲਫਜ ਉਪਰ ਦਿਸੱਣ ਵਾਲੇ ਆਕਾਸ਼ ਬਾਰੇ ਵੀ ਆਇਆ ਹੈ।
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ।। (੪੬੪)
ਜ੍ਹਿਨਾਂ ਸਿਆਣਿਆਂ ਦਾ ਜਿਕਰ ਗੁਰੁ ਨੇ 21ਵੀਂ ਪਉੜੀ ਦੇ ਅੰਤ ਵਿੱਚ ਕੀਤਾ
ਹੈ, ਉਹਨਾਂ ਦੀ ਹੀ ਗੱਲ ਨੂੰ ਗੁਰੁ ਨੇ 22ਵੀਂ ਪਉੜੀ ਵਿੱਚ ਅੱਗੇ ਤੋਰਿਆ ਹੈ। ਇਹਨਾਂ ਸਿਆਣਿਆਂ ਨੇ
ਆਪਣੇ ਤਨ ਨੂੰ ਪੈਰਾਂ ਤੋਂ ਲੈ ਕਿ ਸਿਰ ਤੱਕ ਅਤੇ ਬਾਹਰਲੀ ਕੁਦਰਤ ਨੂੰ ਖੋਜ ਖੋਜ ਕੇ ਅਤੇ ਵਿਚਾਰ
ਵਿਚਾਰ ਕੇ ਇਹੀ ਸਿੱਟਾ ਕਡਿਆ ਕਿ ਸਬ ਦਾ ਆਧਾਰ ਇੱਕ ਹੀ ਹੈ (
ਅਸੁਲੂ
ਇਕੁ ਧਾਤੁ।।) ਗੁਰਬਾਣੀ ਵਿੱਚ ਵੀ ਬਹੁਤ ਉਦਾਹਰਣਾ
ਬਾਹਰਲੀ ਕੁਦਰਤ ਵਿਚੋਂ ਲਈਆਂ ਗਈਆਂ ਹਨ। ਵੇਖੋ:
ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ।।
ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ।। ੧।।
(੪੮੬)
21
ਵੀਂ ਪਉੜੀ ਵਿੱਚ ਜੋ
ਲਫਜ ਵਰਤੇ ਸਨ, ਆਖਾ,
ਸਾਲਾਹੀ, ਵਰਣੀ ਅਤੇ ਜਾਣਾ, ਇਸ ਪਉੜੀ ਵਿੱਚ
ਇਹਨਾਂ ਨੂੰ ਸਮੇਟ ਕੇ ਇੱਕ ਲਫਜ
“ਲਿਖੀਐ”
ਦਿੱਤਾ ਹੈ। ਪਰ ਨਾਲ ਹੀ ਗੁਰੁ ਨੇ ਇਸੇ ਪਉੜੀ ਦੀ ਚੌਥੀ
ਪੰਕਤੀ ਵਿੱਚ ਸਪਸ਼ਟ ਕੀਤਾ ਕਿ ਜਿਸ ਤੇ ਉਸ ਦੀ ਮੇਹਰ ਹੁੰਦੀ ਹੈ ਸਿਰਫ ਉਸ ਦੀ ਘਾਲਣਾ ਥਾਇਂ ਪੈਂਦੀ
ਹੈ। ਭਾਵ ਇਹ ਕਿ ਉਸ ਦੀ ਸਿਫਤ ਸਾਲਾਹ ਵਿੱਚ ਬਹੁਤ ਕੁੱਝ ਲਿਖੀਆ ਗਿਆ। ਕਿਸੇ ਦੀ ਘਾਲਣਾ ਸਫਲ ਹੈ (ਲੇਖਾ
ਹੋਇ ਤ ਲਿਖੀਐ) ਬਾਕੀਆਂ ਨੇ ਸਿਰਫ ਕਾਗਜ ਹੀ ਕਾਲੇ
ਕੀਤੇ ਹਨ (ਲੇਖੈ ਹੋਇ
ਵਿਣਾਸੁ।।)।
ਸੋ ਇਸ ਪਉੜੀ ਵਿੱਚ ਆਕਾਸ਼ ਪਾਤਾਲਾਂ ਦੀ ਗਿਣਤੀ ਦੀ ਗੱਲ ਨਹੀਂ ਹੈ। ਸਗੋਂ
ਆਪਣੇ ਤਨ-ਮਨ ਅਤੇ ਕੁਦਰਤ ਨੂੰ ਖੋਜਨਾ ਹੈ।
ਚਰਨਜੀਤ ਸਿੰਘ
ਬਰੈਂਮਪਟਨ
(03/05/12)
ਬਲਦੇਵ ਸਿੰਘ ਟੋਰਾਂਟੋ
ਸਤਿਕਾਰ ਯੋਗ ਵੀਰ ਗੁਰਸਰਨ ਸਿੰਘ ਕਸੇਲ ਜੀ।
ਗੁਰ ਫਤਿਹ ਪ੍ਰਵਾਨ ਕਰਨੀ।
ਵੀਰ ਜੀ, ਆਪ ਮਹਾਨ ਕੋਸ਼ ਦੇ
ਪੰਨਾ 289ਤੇ ਕਨੌੜੇ ਦੀ ਜਗ੍ਹਾ ਹੋੜਾ ਪੈਣ ਕਰਕੇ ਲਿਖਦੇ ਹੋ, “ਮਹਾਨ ਕੋਸ਼ “ਭਰ ਕਚਕੋਲ ਪ੍ਰਸਾਦਿ
ਦਾ. “ (ਭਾਗੁ)। ਪਰ ਇਸਦੇ ਉਲਟ ਭਾਈ ਗੁਰਦਾਸ ਜੀ ਦੀਆਂ ਵਾਂਰਾਂ ਅੰਦਰ ਸਬਦ ਕਚਕੌਲ ਹੈ”।
ਸਤਿਕਾਰਯੋਗ ਵੀਰ ਜੀ ਗੁਰਸਰਨ ਸਿੰਘ ਜੀ ਜੇਕਰ ਆਪ ਕਚਕੋਲ ਅਤੇ ਕਚਕੌਲ ਵਿੱਚ
ਅੰਤਰ ਨਹੀ ਸਮਝਦੇ ਤਾਂ ਆਪ ਨੂੰ ਮੁਬਾਰਕ ਦਾਸ ਕੋਈ ਜਬਰਦਸਤੀ ਨਹੀ ਕਰ ਰਿਹਾਂ ਕਿ ਤੁਸੀ ਜਰੂਰ ਮੰਨੋ
ਆਪ ਨੇ ਸਵਾਲ ਕੀਤਾ ਸੀ ਤਾਂ ਕਰਕੇ ਜਵਾਬ ਦੇਣ ਦੀ ਨਗੂਣੀ ਜਿਹੀ ਕੋਸ਼ਿਸ਼ ਕੀਤੀ ਸੀ।
ਇਸ ਕਰਕੇ ਤੁਸੀਂ ਠੂਠਾ ਜਾਂ ਚਿੱਪੀ ਮਨਣ ਤੋਂ ਇਨਕਾਰੀ ਹੋ ਪਰ ਆਪ ਉਸ ਇਕ
ਸ਼ਬਦ ਦੇ ਦੋ ਸ਼ਬਦ ਬਣਾ ਰਹੇ ਹੋ । ਵੇਸੇ ‘ਕੌਲ’ ਦਾਲ ਸਬਜੀ ਪਾਉਣ ਵਾਲੇ ਭਾਂਡੇ ਨੂੰ ਵੀ ਆਖਦੇ ਹਨ ।
ਸ਼ਾਇਦ ਤੁਹਾਡੇ ਪਿੰਡਾ ਵੱਲ ਨਾਂ ਆਖ ਹੋਣ।
ਵੀਰ ਜੀ ਠੂਠੇ ਅਤੇ ਚਿਪੀ ਨੂੰ ਮੰਨਣ ਜਾ ਨਾ ਮੰਨਣ ਦੇ ਇਨਕਾਰ ਵਾਲੀ ਤਾਂ
ਆਪਣਾ ਕੋਈ ਗੱਲਬਾਤ ਦਾ ਵਿਸ਼ਾ ਹੀ ਨਹੀ ਸੀ। ਜੇਕਰ ਤੁਸੀ ਕੌਲ ਨੂੰ ਦਾਲ ਅਤੇ ਸਬਜੀ ਪਾਉਣ ਵਾਲਾ
ਭਾਂਡਾ ਲਿਖ ਦਿੱਤਾ ਹੈ ਤਾਂ ਠੀਕ ਹੈ ਕਿਉਕਿ ਇਹ ਅਰਥ ਵੀ ਬਣਦੇ ਹਨ, ਪਰ ਜੇਕਰ ਮੈ ਇਹ ਕਹੀ ਜਾਵਾਂ
ਨਹੀ ਜੀ ਅਸੀ ਤਾਂ ਕੌਉਲੇ ਵਿੱਚ ਦੁੱਧ ਪਾਉਦੇ ਰਹੇ ਹਾਂ ਸਬਜੀ ਕਦੀ ਪਾਈ ਹੀ ਨਹੀ, ਤਾਂ ਕੋਈ ਗੱਲ
ਨਹੀ ਬਣਦੀ। ਇਹ ਮੇਰੇ ਵਲੋ ਢੁੱਚਣ ਡਾਹੁਣ ਵਾਲੀ ਗਲ ਹੀ ਹੋਇਗੀ। ਇਕ ਸਬਦ ਦੇ ਕਈ ਕਈ ਅਰਥ ਹਨ ਜੇਕਰ
ਕੌਲ ਦੇ ਅਰਥ ਸਬਜੀ ਪਾਉਣ ਵਾਲਾ ਭਾਂਡਾ ਵੀ ਹਨ ਤਾਂ ਬੋਲ, ਕੌਲ - ਕਰਾਰ ਵੀ ਹਨ ਚਲ ਰਹੇ ਪਰਕਰਣ
ਅਨਸਾਰ ਅਰਥ ਲੈਣੇ ਹਨ ਅਤੇ ਲਏ ਜਾ ਸਕਦੇ ਹਨ।
। ਮਹਾਨ ਕੋਸ਼ ਦੇ ਪੰਨਾ 906 ਵਿਚ ‘ਭਰ’ ਦੇ ਅਰਥ- ਸੰਗਯਾ-ਬੋਝ, ਭਾਰ, “ਪਥਰ
ਕੀ ਬੇੜੀ ਜੋ ਚੜੈ, ਭਰ ਨਾਲਿ ਬੁਡਾਵੈ” 2. ਯੁੱਧ, ਜੰਗ, ਨਿਰੁਕੂ ਵਿੱਚ ਲਿਖਿਆ ਹੈ ਜਿੱਤਣ ਵਾਲੇ
ਨੂੰ ਧੰਨ ਨਾਲ ਭਰ ਦਿੰਦਾ ਹੈ, ਇਸ ਲਈ ਜੰਗ ਦਾ ਨਾਮ ਭਰ ਹੈ। ਤੋਲ, ਵਜਨ ਪ੍ਰਮਾਣ । ਵੀਰ ਜੀ ਬਾਕੀ
ਆਪ ਵੇਖ ਲੈਣਾ । ਤੁਸੀੰ ਭਰ ਦਾ ਮਤਲਬ ਲਿਖਿਆ ਹੈ: “ਭਰਿ – ਨਾਮ ਜੰਗ ਦਾ ਹੈ, ਲੜਾਈ, ਝਗੜਾ” । ਆਪ
ਤਾਂ ਤੁਸੀਂ ਇਕ ਕਨੌੜੇ ਦੀ ਗਲਤੀ ਨਾਲ ਸਾਰੇ ਸ਼ਬਦ ਨੂੰ ਨਹੀਂ ਮੰਨਦੇ ਪਰ ਆਪ ਯੁਧ ਤੋਂ ਝਗੜਾ ਬਣਾਈ
ਜਾਂਦੇ ਜੇ ਬਾਕੀ ਸਾਰੀ ਗੱਲ ਕੱਟੀ ਜਾਂਦੇ ਜੇ।
ਵੀਰ ਜੀ ਆਪ ਹੀ ਨੰ: ੨ ਤੇ ਭਰ ਦਾ ਅਰਥ ਜੰਗ, ਯੁਧ ਲਿਖਿਆ ਹੈ, ਜੰਗ ਅਤੇ
ਯੁੱਧ, ਲੜਾਈ ਝਗੜੇ ਨੂੰ ਹੀ ਤਾਂ ਕਿਹਾ ਜਾਦਾ ਹੈ। ਜੰਗ, ਯੁੱਧ ਦੇ ਅਰਥ ਜੇਕਰ ਦਾਸ ਨੇ ਅਮਨ ਜਾ
ਸਾਂਤੀ ਕੀਤੇ ਹੁੰਦੇ, ਤਾਂ ਗਲਤ ਸਾਬਤ ਹੋ ਸਕਦੇ ਸਨ। ਝਗੜਾ ਅਤੇ ਲੜਾਈ ਗਲਤ ਸਾਬਤ ਹੁੰਦੇ ਪ੍ਰਤੀਤ
ਨਹੀ ਹੁੰਦੇ। ਖੈਰ ਵੀਰ ਜੀ, ਆਪ ਦੀ ਬਹੁਤ ਮੇਹਰਬਾਨੀ ਜੋ ਤੁਸੀਂ ਆਪਣੇ ਕੀਮਤੀ ਭਰੇ ਰੁਝੇਵੇਂ
ਵਿੱਚੋਂ ਸਮਾਂ ਕੱਢਕੇ ਮੇਰੀਆਂ ਚਿਠੀਆਂ ਦਾ ਜਵਾਬ ਦਿਤਾ । ਆਪਣਾ ਇਕ ਦੂਜੇ ਦੇ ਵਿਚਾਰਾਂ ਨਾਲ ਸਹਿਮਤ
ਹੋਣਾ ਜਰੂਰੀ ਨਹੀਂ । ਜੋ ਤੁਹਾਨੂੰ ਠੀਕ ਲੱਗਦਾ ਹੈ ਲਿਖੀ ਚਲੋ ।
ਵੀਰ ਗੁਰਸਰਨ ਸਿੰਘ ਜੀ ਵਿਚਾਰਾਂ ਦਾ ਵਿਖਰੇਵਾ ਸਾਡਾ ਨਿਜੀ ਤੌਰ ਤੇ ਹੋ
ਸਕਦਾ ਹੈ ਪਰ ਗੁਰਮਤਿ ਸਿਧਾਂਤਕ ਤੌਰ ਤੇ ਨਹੀ ਹੋਣਾ ਚਹੀਦਾ। ਜੋ ਤੁਹਾਡੇ ਵਲੋ ਸੰਪਰਦਾਈ ਵੀਚਾਰਧਾਰਾ
ਵਲੋ ਕੀਤੇ ਅਰਥ ਅੱਗੇ ਪਾਏ ਹਨ, ਇਹ ਦੇਖਕੇ ਮੈਨੂੰ ਬੜਾ ਅਚੰਭਾ ਲੱਗਾ ਕਿਉਕਿ ਆਪ ਹੀ ਦਾਸ ਨੂੰ
ਗੁਰਮਤਿ ਦਾ ਲਿਟਰੇਚਰ ਪੜਨ ਲਈ ਪ੍ਰੇਰਣਾ ਕਰਦੇ ਰਹੇ ਹੋ ਆਪ ਲਿਆ ਕਿ ਤੁਸੀ ਗੁਰਮਤਿ ਲਿਟਰੇਚਰ ਮੈਨੂੰ
ਦਿੰਦੇ ਰਹੇ ਹੋ ਜੇਕਰ ਤੁਹਾਡੇ ਵਰਗੇ ਵੀਰਾਂ ਦੀ ਪ੍ਰੇਣਾ ਸਦਕਾ ਇਸ ਪਾਸੇ ਗੁਰਮਤਿ ਦੇ ਮਾਰਗ ਤੇ ਚਲਣ
ਦਾ ਯਤਨ ਕਰ ਰਹੇ ਹਾਂ ਤਾਂ ਆਪ ਹੀ ਸਪਰਦਾਈ ਵੀਚਾਰਧਾਰਾ ਦੀ ਪ੍ਰੋੜਤਾ ਕਰਨ ਲੱਗ ਪਏ ਹੋ। ਇਸ ਗਲ ਦਾ
ਮੈਨੂੰ ਅਫਸੋਸ ਹੈ।
ਇਸ ਤਰ੍ਹਾਂ ਗੁਰਬਾਣੀ ਦੇ ਜੋ ਸਪਰਦਾਈ ਲੋਕਾਂ ਵਲੋ ਜੋ ਅਰਥ ਕੀਤੇ ਗਏ ਹਨ,
ਕੀ ਉਨਾਂ ਨੂੰ ਹੀ ਸੱਚ ਮੰਨ ਲਈਏ?
ਪਾਠਕਾਂ ਦੀ ਜਾਣਕਾਰੀ ਵਾਸਤੇ ਜਪੁ ਜੀ ਸਾਹਿਬ ਦੀ 22 ਪਾਉੜੀ ਤੇ ਭਾਈ
ਗੁਰਦਾਸ ਜੀ ਦੀ ਪਹਿਲੀ ਵਾਰ ਦੀ 36ਵੀਂ ਪਾਉੜੀ ਦੀ ਵਿਆਖਿਆ ਜਿਹੜੀ ਮੇਰੇ ਕੋਲ ਵਿਦਵਾਨਾ ਦੀ ਹੈ, ਉਹ
ਹੇਠ ਲਿਖ ਦਿਤੀ ਹੈ: ਪਾਤਾਲਾ
ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਅਰਥ :- (ਸਾਰੇ) ਵੇਦ ਇੱਕ-ਜ਼ਬਾਨ ਹੋ ਕੇ ਆਖਦੇ ਹਨ,
"ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ, (ਬੇਅੰਤ
ਰਿਸ਼ੀ ਮੁਨੀ ਇਹਨਾਂ ਦੇ) ਅਖ਼ੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, (ਪਰ ਲੱਭ ਨਹੀਂ ਸਕੇ)"।
ਇਥੇ ਹੁਣ ਕੋਈ ਨਵੀ ਵੀਚਾਰ ਅਜੇ ਨਹੀ ਛੇੜਨਾ ਚਾਹੁੰਦਾ ਬੱਸ ਇਨ੍ਹਾਂ ਹੀ
ਕਹਾਗਾ ਲਖ ਦੇ ਅਰਥ ਮਹਾਨ ਕੋਸ ਅਨੁਸਾਰ ਬੇ ਗਿਣਤ, ਗਿਣਤੀ ਰਹਿਤ ਹਨ।
ਸਹਸ ਅਠਾਰਹ
ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
ਅਰਥ:- (ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ) ਕਤੇਬਾਂ
ਆਖਦੀਆਂ ਹਨ, "ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇਕ ਅਕਾਲ ਪੁਰਖ ਹੈ"। (ਪਰ ਸੱਚੀ
ਗੱਲ ਤਾਂ ਇਹ ਹੈ ਕਿ ਸ਼ਬਦ) 'ਹਜ਼ਾਰਾਂ' ਤੇ 'ਲੱਖਾਂ' ਭੀ ਕੁਦਰਤ ਦੀ ਗਿਣਤੀ ਵਿਚ ਵਰਤੇ ਨਹੀਂ ਜਾ
ਸਕਦੇ, ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਤਦੋਂ ਹੀ ਲਿੱਖ ਸਕੀਦਾ ਹੈ, ਜੇ ਲੇਖਾ ਹੋ ਹੀ ਸਕੇ, (ਇਹ
ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਕਰਦਿਆਂ ਕਰਦਿਆਂ) ਲੇਖੇ ਦਾ ਹੀ ਖ਼ਾਤਮਾ ਹੋ ਜਾਂਦਾ ਹੈ
(ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ)।
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥
੨੨॥ ਅਰਥ :- ਹੇ ਨਾਨਕ! ਜਿਸ ਅਕਾਲ ਪੁਰਖ ਨੂੰ
(ਸਾਰੇ ਜਗਤ ਵਿਚ) ਵੱਡਾ ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ (ਉਹ ਆਪਣੀ
ਵਡਿਆਈ ਆਪ ਹੀ ਜਾਣਦਾ ਹੈ।੨੨। ਭਾਵ :- ਪ੍ਰਭੂ ਦੀ ਕੁਦਰਤ ਦਾ ਬਿਆਨ ਕਰਨ ਲਗਿਆਂ 'ਹਜ਼ਾਰਾਂ' ਜਾਂ
'ਲੱਖਾਂ' ਦੇ ਹਿੰਦਸੇ ਵੀ ਵਰਤੇ ਨਹੀਂ ਜਾ ਸਕਦੇ। ਇਤਨੀ ਬੇਅੰਤ ਕੁਦਰਤ ਹੈ ਕਿ ਇਸ ਦਾ ਲੇਖਾ ਕਰਨ
ਲਗਿਆਂ ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ ।੨੨। ਪੁਛੇ ਪੀਰ ਤਕਰਾਰ ਕਰ ਏਹ ਫਕੀਰ ਵਡਾ
ਆਤਾਈ॥ (1-36-1) ਏਥੇ ਵਿੱਚ ਬਗਦਾਦ ਦੇ ਵਡੀ ਕਰਾਮਾਤ ਦਿਖਲਾਈ॥ (1-36-2) ਪਾਤਾਲਾਂ ਆਕਾਸ਼ ਲਖ ਓੜਕ
ਭਾਲੀ ਖਬਰ ਸੁ ਸਾਈ॥ (1-36-3) ਫੇਰ ਦੁਰਾਇਣ ਦਸਤਗੀਰ ਅਸੀ ਭਿ ਵੇਖਾਂ ਜੋ ਤੁਹਿ ਪਾਈ॥ (1-36-4)
ਨਾਲ ਲੀਤਾ ਬੇਟਾ ਪੀਰ ਦਾ ਅਖੀਂ ਮੀਟ ਗਿਆ ਹਵਾਈ॥ (1-36-5) ਲਖ ਅਕਾਸ਼ ਪਤਾਲ ਲਖ ਅਖ ਫੁਰਕ ਵਿੱਚ ਸਭ
ਦਿਖਲਾਈ॥ (1-36-6) ਭਰ ਕਚਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਈ॥ (1-36-7) ਜ਼ਾਹਰ ਕਲਾ ਨ
ਛਪੈ ਛਪਾਈ॥ ੩੬॥ ਭਾਵ- ਪੀਰ ਨੇ ਸੁਆਲ ਕੀਤਾ ਕਿ ਕੋਈ ਤਿੰਨ ਲੋਕ: ਅਕਾਸ਼, ਧਰਤੀ ਤੇ ਪਤਾਲ
ਮੰਨਦੇ ਹਨ ਅਰ ਕਈ ਸੱਤ ਅਕਾਸ਼ ਤੇ ਸੱਤ ਪਤਾਲ ਦੱਸਦੇ ਹਨ, ਪਰ ਆਪ ਲੱਖਾਂ ਪਾਤਾਲ ਤੇ ਲੱਖਾਂ ਅਕਾਸ਼
ਕਿਵੇਂ ਕਹਿੰਦੇ ਹੋ ? ਤਾਂ ਆਪ ਬੋਲੇ ਜਿਸ ਨੇ ਤਿੰਨ ਯਾ ਸੱਤ ਦੇਖੇ ਉਸ ਤਿੰਨ ਯਾ ਸੱਤ ਹੀ ਕਹਿਣੇ
ਹੋਏ, ਜਿਨ੍ਹਾਂ ਲੱਖਾਂ ਵੇਖੇ ਉਨ੍ਹਾ ਲੱਖਾਂ ਹੀ ਦੱਸਣੇ ਹੋਏ ।
ਵੀਰ ਗੁਰਸਰਨ ਸਿੰਘ ਜੀ - ਤਾਂ ਆਪ ਬੋਲੇ ਜਿਸਨੇ ਤਿੰਨ ਯਾ ਸੱਤ ਦੇਖੇ ਉਸ
ਤਿੰਨ ਯਾ ਸੱਤ ਹੀ ਕਹਿਣੇ ਹੋਏ। ਇਸ ਤਰ੍ਹਾਂ ਦੀ ਵਾਰ ਅੰਦਰ ਤਾਂ ਕੋਈ ਸਬਦਾਵਲੀ ਹੀ ਨਹੀ ਪਰ ਆਪ ਇਸ
ਨਾਲ ਕਿਵੇ ਸਹਿਮਤ ਹੋ?
ਈਸ਼ਵਰ ਦੇ ਇਕ ਇਕ ਰੋਮ ਵਿਖੇ ਕ੍ਰੋੜਾ ਬ੍ਰਹਮੰਡ ਹਨ ।
ਨਾ ਹੀ ਵੀਰ ਜੀ ਕਿਤੇ ਈਸਵਰ ਦੇ ਇੱਕ ਇਕ ਰੋਮ ਵਿਖੇ ਕ੍ਰੋੜਾ ਬ੍ਰਹਮੰਡ ਹਨ,
ਦਾ ਕੋਈ ਵਾਰ ਅੰਦਰ ਜਿਕਰ ਹੈ।
ਫੇਰ ਪੀਰ ਪੁਛਿਆ ਕਿ ਸਾਨੂੰ ਕਿਕੁੱਰ ਜਾਪੇ ?
ਨਾ ਹੀ ਕਿਤੇ ਵਾਰ ਅੰਦਰ ਸਬਦ ਕਿਕੁੱਰ ਜਾਪੇ ਹੈ?
ਗੁਰੂ ਜੀ ਪੀਰ ਦੇ ਪੁਤ੍ਰ ਨੂੰ ਨਾਲ ਲੈ ਕੇ ਧੁਰ ਅਕਾਸ਼ ਪਤਾਲ ਚਲੇ ਗਏ ਤੇ
ਉਥੋਂ ਸਾਧ ਸੰਗਤ ਦੇ ਜੋੜ ਮੇਲ ਵਿਚੋਂ ਕੜਾਹ ਪ੍ਰਸ਼ਾਦ ਦੀ ਚਿੱਪੀ ਲਿਆਕੇ ਪੀਰ ਨੂੰ ਇਕ ਤਾਂ ਇਹ
ਦੱਸਿਆ ਕਿ ਜਿਹੜੇ ਬਾਲਕ ਵਾਂਗੂ ਨਿਮ੍ਰੀਭੂਤ ਤੇ ਨਿਰ ਅਭਿਮਾਨ ਹੁੰਦੇ ਹਨ ਉਹ ਇਹ ਨਜਰ ਪਾਉਂਦੇ ਹਨ ,
ਦੂਜੇ ਇਹ ਕਿ ਗੁਰੂ ਦੇ ਸ਼ਬਦ ਦਾ ਪ੍ਰਤਾਪ ਕਈ ਅਕਾਸ਼ ਤੇ ਪਤਾਲਾਂ ਵਿਖੇ ਹੈ ਤੇ ਫੈਲ ਜਾਵੇਗਾ ।
ਵੀਰ ਜੀ ਕੀ ਤੁਸੀ ਜੋ ਉੱਪਰ ਦਿੱਤੇ ਅਰਥ ਹਨ ਇਨਾਂ ਨਾਲ ਸਹਿਮਤ ਹੋ?
ਟੀਕਾ ਕਾਰ:- ਗਿਆਨੀ ਹਜਾਰਾ ਸਿੰਘ ਜੀ ਪੰਡਿਤ । ਭਾਈ ਸਾਹਿਬ ਡਾਕਟਰ ਵੀਰ
ਸਿੰਘ ਜੀ ਨੇ ਸੰਸ਼ੋਧਨ ਭਾਵਾਂ ਦਾ ਪ੍ਰਕਾਸ਼ਨ ਤੇ ਸੰਪਾਦਨ ਕੀਤਾ । ਐਡੀਸ਼ਨ- 1998 ਵਾਰਾਂ ਭਾਈ ਗੁਰਦਾਸ
ਜੀ ਸਟੀਕ ਟੀਕਾਕਾਰ:- ਪੰਡਿਤ ਨਰੈਣ ਸਿੰਘ ਜੀ ਗਿਆਨੀ ਵਿਦਯਾ ਮਾਰਤੰਡ , ਮੁਜੰਗਾ ਵਾਲੇ (ਲਹੌਰ
ਨਿਵਾਸੀ) ਪੰਡਤ ਨਰੈਣ ਸਿੰਘ ਜੀ ਦੀ ਵਿਆਖਿਆ ਵਿਚੋਂ ਕੁਝ ਪੰਗਤੀਆਂ : 7. (ਪੀਰ ਦੇ ਪੁੱਤਰ ਕੋਲ
ਲੋਟਾ ਸੀ, ਉਸ ਵਿਚ ਉਹ ਜਿਥੇ ਵੀ ਸੰਗਤ ਵਿਚ ਗਿਆ, ਉਥੋਂ ਦਾ ਪ੍ਰਸ਼ਾਦ ਪਾਈ ਗਿਆ) ਲੋਟਾ ਪ੍ਰਸ਼ਾਦ ਦਾ
ਭਰ ਗਿਆ ਤੇ ਵਾਪਿਸ (ਅੱਖਾਂ ਦੇ ਖੁਲ੍ਹਦੇ ਹੀ) ਆ ਗਏ।
ਵੀਰ ਜੀ ਜੋ ਉਪਰ ੭ ਨੰ: ਪਾਉੜੀ ਵਿੱਚ ਲਿਖਿਆ ਕਿਤੇ ਵਾਰ ਅੰਦਰ ਦਰਜ ਨਹੀ,
ਉਸ ਵਿੱਚ ਉਹ ਜਿਥੇ ਵੀ ਸੰਗਤ ਵਿੱਚ ਗਿਆ, ਉਥੋ ਦਾ ਪ੍ਰਸਾਦਿ ਪਾਈ ਗਿਆ। 8. (ਗੁਰੂ ਨਾਨਕ ਦੇਵ ਜੀ
ਦੀ ਇਸ) ਜਾਹਰੀ ਕਲਾ (ਕਰਾਮਾਤ) ਨੂੰ ਹੁਣ ਕੌਣ ਛੁਪਾ ਕੇ ਰੱਖ ਸਕਦਾ ਸੀ, ਭਾਵ ਇਹ ਗੱਲ ਸਭ ਪਾਸੇ
ਪ੍ਰਗਟ ਹੋ ਗਈ, ਲੋਕ ਸਿਜਦੇ ਤੇ ਨਮਸਕਾਰਾਂ ਕਰਨ ਲੱਗੇ॥36॥ (ਪੰਨਾ 33)
ਵੀਰ ਜੀ ਜਾਹਰ ਦਾ ਅਰਥ ਹੁੰਦਾ ਪ੍ਰਤੱਖ ਇਥੇ ਕਰਾਮਾਤ ਕਿਵੇ ਗੁਰਮਤਿ
ਅਨੁਸਾਰੀ ਹੋਇ?
ਅਖੀਰ ਵਿੱਚ ਦਾਸ ਸਤਿਕਾਰ ਸਾਹਿਤ ਦੋਹਾਂ ਵੀਰਾਂ ਚਰਨਜੀਤ ਸਿੰਘ ਅਤੇ ਗੁਰਸਰਨ
ਸਿੰਘ ਜੀ ਹੋਰਾਂ ਤੋਂ ਅੱਗੇ ਹੋਰ ਸਮਾਂ ਨਾ ਹੋਣ ਕਰਕੇ ਮੁਆਫੀ ਮੰਗਦਾ ਹੋਇਆ ਇਸ ਵੀਚਾਰ ਨੂੰ ਇਥੇ ਹੀ
ਸਮਾਪਤ ਕਰਦਾ ਹਾਂ।
ਭੁੱਲ ਚੁੱਕ ਖਿਮਾਂ ਕਰਨਾ।
ਬਲਦੇਵ ਸਿੰਘ।
(03/05/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਾਗਦੇ ਨਈਂ ਆਉਣਾ ਫਿਰ
ਸੁਪਨੇ `ਚ ਆ ਜਾ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਾਗਦੇ ਨਈਂ ਆਉਣਾ ਫਿਰ ਸੁਪਨੇ `ਚ ਆ ਜਾ।
ਬਹੁਤਾ ਨਈਂ ਤਾਂ ਬੱਸ ਇਕੋ ਝਲਕ ਦਿਖਾ ਜਾ।
ਤੇਰੇ ਵਲ ਲਾਇਆ ਏ ਧਿਆਨ ਹਰ ਵੇਲੇ।
ਏਹੋ ਏ ਉਡੀਕ ਸਦਾ ਹੋਣ ਕਦ ਮੇਲੇ।
ਜਿਵੇਂ ਵੀ ਤੂੰ ਚਾਹੇਂ ਡੇਰਾ ਦਿਲ ਵਿਹੜੇ ਲਾਜਾ।
ਜਾਗਦੇ ਨਈਂ ਆਉਣਾ ਫਿਰ ਸੁਪਨੇ `ਚ ਆ ਜਾ।
ਸੁਣ ਮੰਨ ਅਪਣਾ ਬਣਾਇਆ ਧੁਰ ਦਿਲੋਂ।
ਤੇਰੇ ਲਈ ਭਾਉ ਤਾਂ ਜਗਾਇਆ ਧੁਰ ਦਿਲੋਂ।
ਭਗਤੀ ਦੇ ਭਾਉ ਨੂੰ ਰਾਹ ਸਿੱਧਾ ਦਰਸਾ ਜਾ।
ਜਾਗਦੇ ਨਈਂ ਆਉਣਾ ਫਿਰ ਸੁਪਨੇ `ਚ ਆ ਜਾ।
ਤੇਰੇ ਬਿਨਾ ਲਗਦੇ ਹਨੇਰੇ ਹਰ ਪਾਸੇ।
ਤੂੰ ਹੀ ਤਾਂ ਲਿਆਉਨਾਂ ਏਂ ਸਵੇਰੇ ਹਰ ਪਾਸੇ।
ਏਸ ਦਿਲ ਇੱਕ ਛਿੱਟ ਚਾਨਣ ਦੀ ਪਾ ਜਾ।
ਜਾਗਦੇ ਨਈਂ ਆਉਣਾ ਫਿਰ ਸੁਪਨੇ `ਚ ਆ ਜਾ।
ਤੇਰੇ ਬਿਨ ਹੋਰ ਦਸ ਜਾਵਾਂ ਕਿੱਥੇ ਸਾਈਆਂ।
ਭਾਲਾਂ ਕਿਥੋਂ, ਦੱਸ ਕਿਹੜਾ ਸਿਰਨਾਵਾਂ ਸਾਈਆਂ।
ਕਿਹੜਾ ਏ ਟਿਕਾਣਾ? ਜ਼ਰਾ ਏਨਾ ਸਮਝਾ ਜਾ।
ਜਾਗਦੇ ਨਈਂ ਆਉਣਾ ਫਿਰ ਸੁਪਨੇ `ਚ ਆ ਜਾ।
ਵੇਲੇ ਬੜੇ ਔਖੇ ਤੇਰੇ ਬਿਨਾ ਜੋ ਗੁਜ਼ਾਰਾਂ।
ਭਾਲੀ ਜਾਵਾਂ ਤੇਨੂੰ ਥਾਂ ਥਾਂ ਟਕਰਾਂ ਮੈ ਮਾਰਾਂ।
ਚਿੱਤ ਨੂੰ ਟਿਕਾ ਜਾ ਸਭੋ ਭਟਕਣਾਂ ਮਿਟਾ ਜਾ।
ਜਾਗਦੇ ਨਈਂ ਆਉਣਾ ਫਿਰ ਸੁਪਨੇ `ਚ ਆ ਜਾ।
ਸੁਝਦਾ ਨਾ ਦੁਨੀਆਂ ਤੇ ਹੋਰ ਤੇਰੇ ਬਿਨਾ।
ਦੁਨੀਆਂ ਤੇ ਮੇਰਾ ਕੀ ਏ ਜ਼ੋਰ ਤੇਰੇ ਬਿਨਾ।
ਰੱਖਾਂ ਮੈਂ ਸਬਰ ਹੋਰ ਹਿੰਮਤ ਬੰਨਾ ਜਾ।
ਜਾਗਦੇ ਨਈਂ ਆਉਣਾ ਫਿਰ ਸੁਪਨੇ `ਚ ਆ ਜਾ।
‘ਮੈਂ’ ਨੂੰ ਤਾਂ ਮਿਟਾਇਆ ਤੂੰ ਵੀ ਰਿਹਾ ਨਹੀਂ ਹੋਰ ਏਂ।
ਤੂੰ ਹੀ ਮੇਰਾ ਤਾਣ ਹੁਣ ਤੂੰ ਹੀ ਮੇਰਾ ਜ਼ੋਰ ਏਂ।
ਤਾਣ ਤੇਰੇ ਆਸਰੇ ਧਿਆਨ ਹੋਰ ਲਾ ਜਾ।
ਜਾਗਦੇ ਨਈਂ ਆਉਣਾ ਫਿਰ ਸੁਪਨੇ `ਚ ਆ ਜਾ।
ਭੰਵਰਾਂ `ਚ ਗੇੜੇ ਖਾਈ ਜਾਵਾਂ, ਰਾਹ ਨਾ ਪਾਵਾਂ।
ਲ਼ੱਭਦਾ ਨਾ ਕਿਤਿਓਂ ਵੀ ਤੇਰਾ ਸਿਰਨਾਵਾਂ।
ਦੇ ਦੇ ਕੋਈ ਇਸ਼ਾਰਾ ਗੱਲ ਭੇਦ ਦੀ ਸੁਣਾ ਜਾ।
ਜਾਗਦੇ ਨਈਂ ਆਉਣਾ ਫਿਰ ਸੁਪਨੇ `ਚ ਆ ਜਾ।
ਦੇਵੇਂ ਜਿਉਂ ਹੁਕਮ ਚੱਲੀ ਜਾਵਾਂ ਅੱਗੇ ਅੱਗੇ।
ਜਾਣਦਾ ਹੈਂ ਤੂੰ ਹੀ ਬੇੜੀ ਕਿਵੇਂ ਬੰਨੇ ਲੱਗੇ।
ਤਾਰ, ਚਾਹੇ ਮਾਰ, ਇੱਕ ਬੰਨੇ ਬੇੜਾ ਲਾ ਜਾ।
ਜਾਗਦੇ ਨਈਂ ਆਉਣਾ ਫਿਰ ਸੁਪਨੇ `ਚ ਆ ਜਾ।
ਫਲ, ਫੁਲ, ਟਾਹਣੀ, ਪੱਤੇ, ਜੜ੍ਹ ਤੂੰ ਹੀ ਬੀਜ।
ਤੇਰੀਆਂ ਤਾਂ ਤੂੰ ਹੀ ਜਾਣੇ, ਜਾਣੇ ਕੀ ਨਾਚੀਜ਼।
ਮੂਲੀ ਕਿਹੜੇ ਖੇਤ ਦੀ ਆਂ ਮਾਲਕਾ ਬਤਾ ਜਾ
ਜਾਗਦੇ ਨਈਂ ਆਉਣਾ ਫਿਰ ਸੁਪਨੇ `ਚ ਆ ਜਾ।
ਕੀਤਿਆਂ ਕੀ ਹੋਣਾਂ, ਭਾਵੇਂ ਹੋਵੇ ਚਾਹਨਾ ਲੱਖ।
ਮਰਜ਼ੀ ਏ ਤੇਰੀ ਚਾਹੇਂ ਜਿਹੜੇ ਹਾਲੀਂ ਰੱਖ।
ਮੇਟ ਦੇ ਭੁਲੇਖੇ ਆਕੇ ਅਸਲ ਦਿਖਾ ਜਾ।
ਜਾਗਦੇ ਨਈਂ ਆਉਣਾ ਫਿਰ ਸੁਪਨੇ `ਚ ਆ ਜਾ।
ਤੇਰੇ ਨਾਮ ਲਾਕੇ ਹਰ ਪਲ ਜੀਣਾ ਲੋਚਾ।
ਤੇਰੀ ਯਾਦ ਰਹਿਣਾ ਹੈ ਭੁਲਾਕੇ ਸਾਰੀ ਸੋਚਾ।
ਯਾਦ ਰਾਹੀਂ ਮੰਜ਼ਿਲ ਦੀ ਸੂਝ ਮਨ ਪਾ ਜਾ।
ਜਾਗਦੇ ਨਈਂ ਆਉਣਾ ਫਿਰ ਸੁਪਨੇ `ਚ ਆ ਜਾ।
ਆਖਣਾ ਕੀ ਬਹੁਤਾ ਥੋੜਾ ਕਿਹਾ ਜਾਣ ਲੈਣਾ।
ਝੋਪੜੀ ਗਰੀਬ ਦੀ `ਚ ਆਕੇ ਮਾਣ ਲੈਣਾ।
ਰੱਖੇ ਤੇਰੇ ਬਿਨਾ ਦਸ ਕੌਣ ਮੂੰਹ ਮੁਲਾਹਜਾ
ਜਾਗਦੇ ਨਈਂ ਆਉਣਾ ਫਿਰ ਸੁਪਨੇ `ਚ ਆ ਜਾ।
ਅੱਗੇ ਤੇਰੀ ਮਰਜ਼ੀ ਜੋ ਭਾਵੇ ਸੋਈ ਚੰਗਾ।
ਮਾਣ ਕੀ ਨਿਮਾਣੇ ਨੂੰ ਏ ਜਿਹੜਾ ਧੁਰੋਂ ਨੰਗਾ।
ਨੰਗ ਢਕ, ਮਾਣ ਰੱਖ, ਰਾਜਿਆਂ ਦੇ ਰਾਜਾ।
ਜਾਗਦੇ ਨਈਂ ਆਉਣਾ ਫਿਰ ਸੁਪਨੇ `ਚ ਆ ਜਾ।
ਦੀਦ ਦੀ ਪਿਆਸ ਤਾਂ ਬੁਝਾ ਦੇ ਮੇਰੇ ਸਾਈਆਂ।
ਡੁੱਬਦੇ ਨੂੰ ਕਿਸੇ ਬੰਨੇ ਲਾਦੇ ਮੇਰੇ ਸਾਈਆਂ।
ਚਤੋ ਪਹਿਰ ਖੁਲ੍ਹਾ ਹੈ ਇਹ ਦਿਲ ਦਰਵਾਜ਼ਾ।
ਜਾਗਦੇ ਨਈਂ ਆਉਣਾ ਫਿਰ ਸੁਪਨੇ `ਚ ਆ ਜਾ।
(02/05/12)
ਜਸਬੀਰ ਸਿੰਘ (ਕੈਲਗਰੀ)
ਸਿਖ
ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਅਵਤਾਰ ਸਿੰਘ ਲੰਡਣ ਜੀ!
ਆਪ ਜੀ ਨੂੰ ਯਾਦ ਹੋਵੇਗਾ ਕਿ ਸਿਖ ਮਾਰਗ ਤੇ ਆਪਣਾ ਵਿਚਾਰ ਵਟਾਂਦਰਾ ਚੱਲ ਰਿਹਾ ਸੀ। ਉਸ ਵਿਚਾਰ
ਵਟਾਂਦਰੇ ਦੌਰਾਨ ਮੈਂ ਕੁੱਝ ਸਵਾਲ ਰੱਖੇ ਸਨ ਜਿਨ੍ਹਾਂ ਦੇ ਤੁਸੀਂ ਜਵਾਬ ਦੇਣੇ ਸਨ। ਮੈਂ ਆਪ ਜੀ ਦੇ
ਜਵਾਬਾਂ ਦੇ ਇੰਤਜ਼ਾਰ ਵਿੱਚ ਹਾਂ ਜੀ।
ਵੀਰ ਜੀ! ਪਿਛਲੇ ਦਿਨੀਂ ਤੁਸੀਂ ਮੇਰੇ ਤੇ ਟੇਢੇ ਤਰੀਕੇ ਨਾਲ ਖਿਸਕਣ ਦਾ ਇਲਜਾਮ ਲਗਾਇਆ ਸੀ। ਇਸ
ਪੱਤਰ ਦੁਆਰਾ ਆਪ ਜੀ ਨੂੰ ਯਾਦ ਕਰਵਾਉਣ ਦਾ ਮੇਰਾ ਮਕਸਦ ਬੱਸ ਏਨਾ ਹੀ ਹੈ ਕਿ ਆਪ ਜੀ ਨੂੰ ਅਹਿਸਾਸ
ਹੋ ਜਾਵੇ ਕਿ ਆਪਾਂ ਇੱਥੇ ਗੁਰਮਤਿ ਸੰਬੰਧੀ ਪਏ ਅਤੇ ਪਾਏ ਜਾ ਰਹੇ ਭੁਲੇਖੇ ਦੂਰ ਕਰਨ ਲਈ ਇਕੱਠੇ
ਹੁੰਦੇ ਹਾਂ। ਹਰ ਸੱਜਣ ਨੂੰ ਇਮਾਨਦਾਰੀ ਨਾਲ ਆਪਣੀ ਸਮਝ ਅਨੁਸਾਰ ਆਪਣੇ ਵਿਚਾਰ ਰੱਖਣੇ ਚਾਹੀਦੇ ਹਨ।
ਕਿਸੇ ਤੇ ਇਲਜਾਮਬਾਜੀ ਨਹੀਂ ਹੋਣੀ ਚਾਹੀਦੀ, ਖਾਸ ਕਰਕੇ ਝੂਠੀ ਇਲਜਾਮਬਾਜੀ।
ਮੈਂ ਕਦੇ ਕਿਸੇ ਸੱਜਣ ਨੂੰ ਮੇਰੇ ਸਵਾਲਾਂ ਦੇ ਜਵਾਬ ਦੇਣ ਲਈ ਮਜਬੂਰ ਨਹੀਂ ਕੀਤਾ, ਅਤੇ ਹੁਣ ਵੀ
ਮਜਬੂਰ ਨਹੀਂ ਕੀਤਾ ਜਾ ਰਿਹਾ, ਬੱਸ ਆਪ ਜੀ ਨੂੰ ਉੱਪਰ ਦੱਸੀਆਂ ਕੁੱਝ ਗੱਲਾਂ ਦਾ ਅਹਿਸਾਸ ਦਿਵਾਉਣਾ
ਚਾਹੁੰਦਾ ਸੀ। ਭੁੱਲ ਚੁਕ ਲਈ ਮੁਆਫੀ ਚਾਹੁੰਦਾ ਹਾਂ। ਧੰਨਵਾਦ।
02-05-12
ਜਸਬੀਰ ਸਿੰਘ (ਕੈਲਗਰੀ)
(02/05/12)
ਹਰਦੇਵ ਸਿੰਘ. ਜੰਮੂ
ਸਤਿਕਾਰ ਯੋਗ ਸੰਪਾਦਕ ਜੀਉ,
ਸਤਿ ਸ਼੍ਰੀ ਅਕਾਲ!
ਆਪ ਜੀ ਵਲੋਂ ਸੰਪਾਦਕੀ ਟਿੱਪਣੀ ਵਿੱਚ ਲਏ ਗੁਰਮਤਿ ਅਨੁਸਾਰੀ ਨਿਰਨੇ ਅਤੇ ਸੁਜਾਅ ਲਈ ਆਪ ਜੀ
ਦਾ ਬਹੁਤ ਧਨਵਾਦ!
ਪੰਜਾਬੀ ਟਾਈਪਿੰਗ ਮੈਂ ਸਿੱਖ ਮਾਰਗ ਤੇ ਲਿਖਤਾਂ ਪਾਉਂਣ ਦੋਰਾਨ ਹੀ ਸਿੱਖੀ ਅਤੇ ਪੰਜਾਬੀ ਮੇਰਾ
ਸਬਜੈਕਟ ਵੀ ਨਹੀਂ ਸੀ ਜਿਸ ਕਾਰਨ ਸਪੈਲਿੰਗ ਗਲਤੀਆਂ ਹੋ ਜਾਂਦੀਆਂ ਹਨ ਜਿਸ ਵਿਚ, ਨਿਰਸੰਦੇਹ, ਸੁਧਾਰ
ਦੀ ਲੋੜ ਹੈ। ਮੈਂ ਆਪ ਜੀ ਵਲੋਂ ਦਿੱਤੀ ਨਸੀਹਤ ਦੇ ਪਾਲਨ ਲਈ ਜਤਨਸ਼ੀਲ ਰਹਾਂ ਗਾ।
ਧਨਵਾਦ ਸਹਿਤ,
ਹਰਦੇਵ ਸਿੰਘ, ਜੰਮੂ-2. 5. 12
(02/05/12)
ਤੱਤ ਗੁਰਮਤਿ ਪਰਿਵਾਰ
ਵੀਰ
ਬਲਜੀਤ ਸਿੰਘ ਮੋਹਾਲੀ ਦਾ ਅਚਨਚੇਤੀ ਵਿਛੋੜਾ ਇੱਕ ਖਲਾਅ ਛੱਡ ਗਿਆ
ਤੱਤ ਗੁਰਮਤਿ ਪਰਿਵਾਰ
ਵੀਰ ਬਲਜੀਤ ਸਿੰਘ ਜੀ ਮੋਹਾਲੀ ਗੁਰਮਤਿ ਇਨਕਲਾਬ ਦੇ ਨਿਸ਼ਕਾਮ ਸਿਪਾਹੀਆਂ ਵਿਚੋਂ ਸਨ।
ਉਨ੍ਹਾਂ ਦੀ ਸ਼ਖਸੀਅਤ ਵਿੱਚ ਸ਼ਾਂਤੀ ਅਤੇ ਸਹਿਜਤਾ ਦੇ ਸੁਮੇਲ ਦੇ ਨਾਲ ਪੰਥ ਦਰਦ ਦਾ ਜੋਸ਼ ਵੀ ਸੀ।
ਪਰਿਵਾਰ ਨੂੰ ਉਨ੍ਹਾਂ ਨੂੰ ਨਜ਼ਦੀਕ ਤੋਂ ਵੇਖਣ ਦਾ ਮੌਕਾ ਮਿਲਿਆ ਸੀ। ਉਹ ਪੇਸ਼ੇ ਵਜੋਂ ਇੱਕ ਠੇਕੇਦਾਰ
ਸਨ, ਪਰ ਪੰਥਦਰਦ ਦੀ ਭਾਵਨਾ ਹੇਠ ਸੰਗਤਾਂ ਨੂੰ ਜਾਗਰੂਕ ਕਰਨ ਲਈ ਆਪਣੇ ਭਰਾਤਾ ਮਨਜੀਤ ਸਿੰਘ ਜੀ
ਮੋਹਾਲੀ ਨਾਲ ਮਿਲ ਕੇ ਕੀਰਤਨ ਦੀ ਸੇਵਾ ਵੀ ਨਿਭਾਉਂਦੇ ਸਨ।
ਬੇਸ਼ਕ ਇਹ ਕੁਦਰਤ ਦਾ ਨਿਯਮ ਹੈ ਕਿ ਜੋ ਇਸ ਧਰਤੀ ਤੇ ਆਇਆ ਹੈ, ਉਸ ਨੇ ਇੱਕ ਦਿਨ ਤੁਰ ਜਾਣਾ ਹੈ। ਪਰ
ਕਿਸੇ ਲਹਿਰ ਦੇ ਐਸੇ ਸਿਪਾਹੀ ਦਾ ਇਵੇਂ ਅਚਨਚੇਤੀ ਤੁਰ ਜਾਣਾ ਇੱਕ ਖਲਾਅ ਦਾ ਤੀਬਰ ਅਹਿਸਾਸ ਪਿੱਛੇ
ਛੱਡ ਜਾਂਦਾ ਹੈ। ਵੀਰ ਜੀ ਦੇ ਸੁਭਾਅ ਵਿਚਲੀਆਂ ਖੂਬੀਆਂ ਅਤੇ ਉਨ੍ਹਾਂ ਦੇ ਨਿਸ਼ਕਾਮ ਪੰਥਦਰਦ ਨੂੰ
ਚੇਤੇ ਕਰਦੇ ਹੋਏ ਅਸੀਂ ਪ੍ਰਮਾਤਮਾ ਸਾਹਮਣੇ ਇਹ ਅਰਦਾਸ ਕਰਦੇ ਹਾਂ ਕਿ ਉਹ ਉਨ੍ਹਾਂ ਦੇ ਪਰਿਵਾਰ ਨੂੰ
ਇਸ ਅਸਹਿ ਸਦਮੇ ਨੂੰ ਸਹਿਣ ਅਤੇ ਭਾਣਾ ਮੰਨਣ ਦਾ ਬਲ ਬਖਸ਼ੇ।
(01/05/12)
ਹਰਦੇਵ ਸਿੰਘ. ਜੰਮੂ
ਸਤਿਕਾਰ ਯੋਗ ਸੰਪਾਦਕ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਵਲੋਂ ਚਰਚਾ ਲਈ ਦਿੱਤੇ ਸਮੇਂ ਦਾ ਬਹੁਤ ਧਨਵਾਦ ਜਿਸ ਰਾਹੀਂ ਡਾ. ਬਰਸਾਲ ਜੀ
ਅਤੇ ਵੀਰ ਸਰਵਜੀਤ ਜੀ ਨਾਲ ਵਿਚਾਰਾਂ ਸਾਂਝੀਆਂ ਹੋਇਆਂ ਹਨ। ਮੇਰੇ ਖਿਆਲ ਨਾਲ ਸਬੰਧਤ ਚਰਚਾ ਅਧੀਨ
ਵਿਸ਼ੇ ਤੇ ਵਧੇਰੇ ਵਿਚਾਰ ਦੀ ਲੋੜ ਨਹੀਂ।
ਆਪ ਜੀ ਦੀ ਸੰਪਾਦਕੀ ਟਿੱਪਣੀ ਮਿਤੀ 28. 4. 12 ਬਾਰੇ ਦਾਸ ਆਪ ਜੀ ਦੇ ਪੁੱਛੇ ਮੁਤਾਬਕ ਇਹ ਦੱਸਣਾ
ਚਾਹੁੰਦਾ ਹੈ ਕਿ ਸਿੱਖ ਮਾਰਗ ਦੇ ਅਨੁਸ਼ਾਸਨ ਨੂੰ ਤੋੜਣਾ ਮੈਂ ਠੀਕ ਨਹੀਂ ਸਮਝਦਾ। ਮੈਂ ਅਪਣੇ ਵਲੋਂ
ਸਿੱਖ ਮਾਰਗ. ਕਾਮ ਤੇ ਨਿਤਨੇਮ ਬਾਰੇ ਚਰਚਾ ਬੰਦ ਕਰ ਰਿਹਾ ਹਾਂ ਅਤੇ ਧਿਆਨ ਰੱਖਾਂਗਾ ਕਿ ਮੇਰੇ ਵਲੋਂ
ਇਸ ਬਾਬਤ ਅਨੁਸ਼ਾਸਨ ਭੰਗ ਨਾ ਹੋਵੇ।
ਕਿਸੇ ਵੀ ਹੋਈ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ।
ਹਰਦੇਵ ਸਿੰਘ. ਜੰਮੂ-1. 5. 12
(ਸੰਪਾਦਕੀ
ਟਿੱਪਣੀ:- ਹਰਦੇਵ ਸਿੰਘ ਜੰਮੂ ਜੀ ਵਿਚਾਰ ਚਰਚਾ ਕਰਦੇ ਸਮੇਂ ਤੁਹਾਨੂੰ ਦਸਮ ਗ੍ਰੰਥ ਵਿਚਲੀਆਂ
ਨਿੱਤਨੇਮ ਦੀਆਂ ਬਾਣੀਆਂ ਬਾਰੇ ਆਪਣੇ ਵਿਚਾਰ ਦੇਣ ਤੇ ਕੋਈ ਪਬੰਦੀ ਨਹੀਂ ਹੈ। ਜੇ ਕਰ ਤੁਹਾਡਾ ਪੱਖ
ਨਾ ਰੱਖਿਆ ਜਾਵੇ ਤਾਂ ਉਹ ਵਿਚਾਰ ਚਰਚਾ ਨਹੀਂ ਹੋ ਸਕਦੀ। ਵਿਚਾਰ ਚਰਚਾ ਤੋਂ ਬਿਨਾ ਜਦੋਂ ਤੁਸੀਂ ਕਈ
ਵਾਰੀ ਚਿੱਠੀ ਜਾਂ ਲੇਖ ਲਿਖਦੇ ਹੋ ਤਾਂ ਉਸ ਵਿੱਚ ਕਈ ਵਾਰੀ ਗੱਲ ਗੋਲ ਮੋਲ ਕੀਤੀ ਹੋਈ ਹੁੰਦੀ ਹੈ
ਅਤੇ ਤੁਹਾਨੂੰ ਕਈ ਵਾਰੀ ਪਾਠਕਾਂ ਨੂੰ ਪੁੱਛਣਾ ਪੈਂਦਾ ਹੈ ਕਿ ਇਹ ਤੁਸੀਂ ਕਿਸ ਬਾਰੇ ਲਿਖ ਕੇ ਅਤੇ
ਕੀ ਦੱਸਣਾ ਚਾਹੁੰਦੇ ਹੋ। ਮੇਰਾ ਇਸ਼ਾਰਾ ਇਸ ਤਰ੍ਹਾਂ ਦੀਆਂ ਲਿਖਤਾਂ ਬਾਰੇ ਸੀ। ਹਾਲ ਦੀ ਘੜੀ ਅਸੀਂ
ਵੀ ਨਿੱਤਨੇਮ ਬਾਰੇ ਚਰਚਾ ਬੰਦ ਕਰ ਰਹੇ ਹਾਂ। ਆਉਣ ਵਾਲੇ ਸਮੇ ਵਿੱਚ ਵੀ ਜੇ ਕਰ ਬਹੁਤੀ ਜਰੂਰੀ ਹੋਵੇ
ਤਾਂ ਹੀ ਦੁਬਾਰਾ ਸ਼ੁਰੂ ਕੀਤੀ ਜਾਵੇਗੀ ਨਹੀਂ ਤਾਂ ਨਹੀਂ। ਅੱਜ ਡਾ: ਗੁਰਮੀਤ ਸਿੰਘ ਬਰਸਾਲ ਨੇ
ਤੁਹਾਡੇ ਕਈ ਸਵਾਲਾਂ ਦੇ ਸੰਖੇਪ ਜਿਹੇ ਜਵਾਬ ਦਿੱਤੇ ਹਨ ਪਰ ਤੁਹਾਨੂੰ ਕੋਈ ਖਾਸ ਸਵਾਲ ਨਹੀਂ ਕੀਤਾ।
ਇਸ ਲਈ ਤੁਹਾਨੂੰ ਉਸ ਦਾ ਜਵਾਬ ਦੇਣ ਦੀ ਲੋੜ ਨਹੀਂ। ਤੁਹਾਡੀਆਂ ਲਿਖਤਾਂ ਵਿੱਚ ਸਪੈਲਿੰਗਾਂ ਦੀਆਂ
ਬਹੁਤ ਜ਼ਿਆਦਾ ਗਲਤੀਆਂ ਹੁੰਦੀਆਂ ਹਨ ਉਹਨਾ ਨੂੰ ਕੁੱਝ ਸੁਧਾਰਨ ਦਾ ਯਤਨ ਕਰੋ। ਪਹਿਲਾਂ ਪਹਿਲ ਤਾਂ
ਮੈਂ ਕਾਫੀ ਠੀਕ ਕਰ ਦਿੰਦਾ ਸੀ ਕਿ ਸ਼ਾਇਦ ਤੁਸੀਂ ਦੁਬਾਰਾ ਆਪਣੀ ਲਿਖਤ ਨੂੰ ਪੜ੍ਹ ਕੇ ਉਹ ਗਲਤੀ ਠੀਕ
ਕਰਨ ਦੀ ਕੋਸ਼ਿਸ਼ ਕਰੋਂਗੇ। ਪਰ ਐਸਾ ਹੋਇਆ ਨਹੀਂ। ਇਸ ਲਈ ਮੈਂ ਸਿਰਫ ਪਹਿਲੀ ਲਾਈਨ, ਜਿਸ ਵਿੱਚ ਕਿ
ਕਿਸੇ ਦਾ ਨਾਮ ਗਲਤ ਲਿਖਿਆ ਹੋਵੇ ਤਾਂ ਉਹ ਹੀ ਠੀਕ ਕਰਦਾ ਸੀ ਬਾਕੀ ਲਿਖਤ ਨਹੀਂ। ਤੁਸੀਂ ਬਹੁਤੀ
ਵਾਰੀ ਬਿਹਾਰੀ ਦੀ ਥਾਂ ਤੇ ਸਿਹਾਰੀ ਵਰਤਦੇ ਹੋ, ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ। ਜਿਵੇਂ ਕਿ ਇਸ
ਚਿੱਠੀ ਵਿੱਚ ਵੀ
“ਸਾਂਝੀਆਂ ਹੋਇਆਂ ਹਨ”
ਲਿਖਿਆ ਹੈ। ਹੋਇਆਂ
ਦੀ ਥਾਂ ਤੇ ਹੋਈਆਂ ਹਨ ਚਾਹੀਦਾ ਹੈ)
(01/05/12)
ਡਾ: ਗੁਰਮੀਤ ਸਿੰਘ ਬਰਸਾਲ
ਸਤਿਕਾਰਤਿ ਵੀਰ ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !!
ਵੀਰ ਜੀ ਮੈ ਕੇਵਲ ਇਹ ਲਿਖਿਆ ਹੈ ਕਿ ਕਿਸੇ ਵੀ ਗੁਰੂ ਨੇ ਗੁਰੂ ਨਾਨਕ ਦੇ ਬਕਸ਼ੇ ਗੁਰਮਤਿ ਫਲਸਫੇ ਦੇ
ਉਲਟ ਜਾਕੇ ਕੁਝ ਵੀ ਨਹੀਂ ਕੀਤਾ ਹੋ ਸਕਦਾ । ਪਰ ਆਪ ਜੀ ਆਖਦੇ ਹੋ ਕਿ ਗੁਰੂ ਕਾਲ ਦੇ ਚਸ਼ਮਦੀਦ ਗਵਾਹ
ਹੋਣ ਦਾ ਦਾਅਵਾ ਨਾਂ ਕਰੀਏ । ਇਸਤੋਂ ਆਪ ਦਾ ਕੀ ਅਰਥ ਹੈ ਕਿ ਗੁਰੂਆਂ ਨੇ ਗੁਰੂ ਨਾਨਕ ਸਾਹਿਬ ਦੇ
ਬਣਾਏ ਫਲਸਫੇ ਦੇ ਉਲਟ ਜਾਕੇ ਜਰੂਰ ਕੁਝ ਕੀਤਾ ਹੋਵੇਗਾ ? ਵੀਰ ਜੀ ਭਾਵੇਂ ਇੱਥੇ ਕੋਈ ਵੀ ਬੰਦਾ ਗੁਰੂ
ਕਾਲ ਦਾ ਚਸ਼ਮਦੀਦ ਗਵਾਹ ਨਹੀਂ ਹੈ । ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਚਸ਼ਮਦੀਦ ਹੀ ਹੈ ਕਿ
ਇਹੋ ਜਿਹੀ ਬਾਣੀ ਰਚਨਾ ਕਰਨ ਜਾਂ ਪਰਚਾਰਨ ਵਾਲੇ ਗੁਰੂਆਂ ਦਾ ਖੁਦ ਦਾ ਜੀਵਨ ਕਿਹੋ ਜਿਹਾ ਹੋਵੇਗਾ ।
ਇਹ ਜਾਨਣ ਲਈ ਸਾਨੂੰ ਕਿਸੇ ਇਤਿਹਾਸ ਦੀ ਜਰੂਰਤ ਨਹੀਂ । ਗੁਰੂਆਂ ਦੀ ਬਾਣੀ ਵਿੱਚ ਪਰਗਟ ਹੋ ਰਿਹਾ
ਸੱਚ , ਸੱਚੇ ਹਿਰਦਿਆਂ ਦੀ ਹੀ ਰਚਨਾ ਹੈ । ਤੁਸੀਂ ਗੁਰੂਆਂ ਦੇ ਫਲਸਫੇ ਅਨੁਸਾਰੀ ਜਿੰਦਗੀ ਤੇ ਭਰੋਸਾ
ਕਰਨ ਨੂੰ ਭਾਈ ਨੰਦ ਲਾਲ ਗੋਆ ਜਾਂ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਬਦਲਣ ਜਾਂ ਰੱਧ ਕਰਨਾ
ਕਿੰਝ ਆਖ ਸਕਦੇ ਹੋ । ਮੈ ਤਾਂ ਇਹ ਕਹਿੰਦਾ ਹਾਂ ਕਿ ਕੋਈ ਵੀ ਰਚਨਾਂ ਭਾਵੇਂ ਉਹ ਕਿਸੇ ਦੀ ਵੀ ਹੋਵੇ
,ਉਸ ਬਾਣੀ ਦਾ ਮੁਕਾਬਲਾ ਨਹੀਂ ਕਰ ਸਕਦੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਾਡਾ ਗੁਰੂ ਹੈ । ਭਾਈ ਨੰਦ
ਲਾਲ ਗੋਆ ਅਤੇ ਭਾਈ ਗੁਰਦਾਸ ਜੀ ਬਹੁਤ ਵੱਡੇ ਵਿਦਵਾਨ ਸਨ ਅਤੇ ਗੁਰਮਤਿ ਦੇ ਫਲਸਫੇ ਅਨੁਸਾਰ ਰਚਨਾ
ਕਰਦੇ ਸਨ । ਪਰ ਉਹਨਾਂ ਦੀਆਂ ਰਚਨਾਵਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਗੁਰ ਬਾਣੀ ਦਾ ਬਦਲ ਨਹੀਂ ਹੋ
ਸਕਦੀਆਂ ਜਿਹਨਾਂ ਨੂੰ ਗੁਰਬਾਣੀ ਜਿਨਾਂ ਸਤਕਾਰ ਦਿੱਤਾ ਜਾ ਸਕੇ ।
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}

