.


(31/03/12)
ਹਰਦੇਵ ਸਿੰਘ, ਜੰਮੂ

‘ਗੁਰਮਤਿ’

ਹਰਦੇਵ ਸਿੰਘ, ਜੰਮੂ

ਗੁਰਮਤਿ! ਇਸ ਦਾ ਸਿੱਦਾ ਜਿਹਾ ਅਰਥ ਹੈ ਗੁਰ ਦੀ ਮਤ, ਗੁਰੂ ਦੀ ਦਿੱਤੀ ਮਤ ਜਾਂ ਗੁਰੂ ਦੀ ਦਿੱਤੀ ਸਿੱਖੀਆ! ਇਹ ਇੱਕ ਬੇਸ਼ਕੀਮਤੀ, ਸੰਪੁਰਣ ਅਤੇ ਭਾਵਪੁਰਣ ਸ਼ਬਦ ਹੈ। ਇਹ ਸ਼ਬਦ, ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਵਿਚਲੀ ਬਾਣੀ ਦੇ ਸਮੁੱਚੇ ਉਪਦੇਸ਼ਾਂ ਦੇ ਸੰਬੋਧਨ ਦਾ ਪ੍ਰਤੀਕ ਹੈ। ਗੁਰਮਤਿ ਤੋਂ ਕੀਮਤੀ ਤਾਂ ਕੁੱਝ ਵੀ ਨਹੀਂ। ਖ਼ੈਰ!

ਅਸੀਂ ਇੱਕ ਹੋਰ ਸ਼ਬਦ ਬਾਰੇ ਵੀ ਜਾਂਣਦੇ ਹਾਂ। ਉਹ ਸ਼ਬਦ ਹੈ ‘ਯਗਯ’। ਯਗ ਕਰਣਾ ਵੈਧਿਕ ਧਰਮ ਪਰੰਪਰਾ ਦਾ ਇੱਕ ਅੰਗ ਹੈ। ਸਮਾਂ ਬੀਤਣ ਤੇ ਕਈਆਂ ਨੇ ਆਪਣੇ ਦੁਆਰਾ ਕੀਤੇ ਜਾ ਰਹੇ ਯਗ ਨੂੰ ਜਿਆਦਾ ਵੱਡਾ ਦੱਸਣ ਵਾਸਤੇ ਇੱਕ ਸ਼ਬਦ ਨਾਲ ਜੋੜ ਦਿੱਤਾ ‘ਮਹਾ’। ਯਾਨੀ ਕੇ ‘ਮਹਾ ਯਗਯ’। ਫਿਰ ੲਹੀ ਗਲ ਹੋਰ ਅਗੇ ਵੱਧੀ ਤਾਂ ਇਹ ਹੋ ਗਿਆ ‘ਅਤਿ ਮਹਾ ਯਗਯ’। ਹੋ ਸਕਦਾ ਹੈ ਕਿ ਇਹ ਵੈਦਿਕ ਪਰੰਪਰਾ ਦਾ ਯਗਾਂ ਬਾਰੇ ਕੋਈ ਵਿਧਾਨ ਹੋਵੇ। ਪਰ ਜਿਵੇਂ ਕਿ ਪਹਿਲਾਂ ਵਿਚਾਰ ਆਏ, ਸਿੱਖੀ ਦੇ ਦਰਸ਼ਨ ਵਿੱਚ ਹੈ ਇੱਕ ਮਜਬੂਤ ਸ਼ਬਦ ‘ਗੁਰਮਤਿ’। ਇਹ ਸ਼ਬਦ ਸਾਰੇ ਸਿੱਖੀ ਦੇ ਦਰਸ਼ਨ ਪ੍ਰਤੀ ਪ੍ਰਯੋਗ ਕੀਤੇ ਜਾਂਣ ਵਾਲਾ ਇੱਕ ਬੇਹਦ ਢੁਕਵਾਂ ਤੇ ਸੰਪੂਰਨ ਸ਼ਬਦ ਹੈ। ਇਸ ਲਈ ਇਹ ਮਹੱਤਵਪੁਰਨ ਸ਼ਬਦ ‘ਮਹਾ’, ‘ਅਤਿ ਮਹਾ’ ਜਾਂ ‘ਤੱਤ’ ਵਰਗੇ ਸ਼ਬਦਾਂ ਦਾ ਮੋਹਤਾਜ ਨਹੀਂ। ਹਾਂ ਅਸੀਂ ‘ਗੁਰਮਤਿ ਦਾ ਤੱਤ’, ‘ਗੁਰਮਤਿ ਦਾ ਭਾਵ’ ਜਾਂ ‘ਗੁਰਮਤਿ ਦਾ ਅਸਲ ਭਾਵ’ ਵਰਗੇ ਸ਼ਬਦ ਪ੍ਰਯੋਗ ਕਰ ਸਕਦੇ ਹਾਂ ਕਿਉਂਕਿ ਇਨਾਂ ਸ਼ਬਦਾ ਵਿੱਚ ਗੁਰਮਤਿ ਸ਼ਬਦ ਹੀ ਸਿਰਮੋਰ ਨਜ਼ਰ ਆਉਂਦਾ ਹੈ।

ਪਰ ਜੇ ਕਰ ਕਿਸੇ ਬਹਾਨੇ ਸਿਰ ਅਸੀਂ ‘ਗੁਰਮਤਿ’ ਲਈ ‘ਅਸਲ ਗੁਰਮਤਿ’ ਜਾਂ ‘ਤੱਤ ਗੁਰਮਤਿ’ ਵਰਗੇ ਸ਼ਬਦ ਪ੍ਰਯੋਗ ਕਰਨਾ ਆਰੰਭ ਕਰੀਏ ਤਾਂ ‘ਗੁਰਮਤਿ’ ਸ਼ਬਦ ‘ਦੁਸਰੇ ਦਰਜੇ’ (Secondary position) ਤੇ ਖੜਾ ਨਜ਼ਰ ਆਉਂਦਾ ਹੈ ਜਿਵੇਂ ਕਿ ‘ਮਹਾ ਯਗ’ ਦੇ ਮੁਕਾਬਿਲ ‘ਯਗ’ ਜਾਂ ‘ਅਤਿ ਮਹਾ ਯਗ’ ਦੇ ਮੁਕਾਬਿਲ ‘ਮਹਾ ਯਗ’ ਹਲਕੇ ਸ਼ਬਦ ਜਾਪਦੇ ਨੇ। ਇੰਝ ਲੱਗਦਾ ਹੈ ਕਿ ਜਿਵੇਂ ਕਿ ‘ਗੁਰਮਤਿ’ ਤੋਂ ਪਹਿਲਾਂ ‘ਤੱਤ’ ਸ਼ਬਦ ਵਰਤ ਕੇ ‘ਗੁਰਮਤਿ’ ਨੂੰ ਕਿਸੇ ਨੀਵੀਂ ਅਵਸਥਾ ਵਿੱਚ ਦਰਸਾਇਆ ਜਾ ਰਿਹਾ ਹੋਵੇ ਅਤੇ ਤੱਤ ਗੁਰਮਤਿ ਨੂੰ ਗੁਰਮਤਿ ਤੋਂ ਉੱਪਰ!

ਐਸੀ ਸੂਰਤ ਵਿੱਚ ਕੋਈ ਇਹ ਵੀ ਭਾਵ ਲੇ ਸਕਦਾ ਹੈ ਕਿ ਸ਼ਾਯਦ ‘ਅਸਲ ਗੁਰਮਤਿ’ ਜਾਂ ‘ਤੱਤ ਗੁਰਮਤਿ’ ਹੀ ਹੈ ਅਤੇ ‘ਗੁਰਮਤਿ’ ਕੋਈ ਹਲਕੀ ਜਾਂ ਕੱਚੀ ਗਲ ਹੈ। ਗੁਰਮਤਿ ਸਿੱਖੀ ਦੇ ਦਰਸ਼ਨ ਦਾ ਉਹ ਤੱਤ ਅਧਾਰ ਹੈ ਜਿਸ ਤੇ ਸਿੱਖੀ ਦਾ ਦਰਸ਼ਨ ਉਬਰਿਆ ਹੈ ਫਿਰ ਗੁਰਮਤਿ ਸ਼ਬਦ ਤੋਂ ਪਹਿਲਾਂ ਹੋਰ ਵਿਸ਼ੇਸ਼ਣ ਜੋੜਨਾ ਗੁਰਮਤਿ ਅਨੁਸਾਰੀ ਅਤੇ ਢੁਕਵਾਂ ਨਹੀ ਹੈ। ਇਹ ਵਿਚਾਰਣ ਦੀ ਗਲ ਹੈ ਕਿ ਗੁਰਮਤਿ ਸ਼ਬਦ ਨੂੰ ਕਿਸੇ ਦੁਸਰੇ ਦਰਜੇ ਤੇ ਖੜਾ ਕਰਨ ਦਾ ਪ੍ਰਭਾਵ ਦੇਂਣਾ ਗੁਰਮਤਿ ਨਹੀਂ!

ਜੇ ਕਰ ਅਸੀਂ ਗੁਰਮਤਿ ਸ਼ਬਦ ਨੂੰ ਮਨਮਤਿ ਦਾ ਪ੍ਰਤੀਕ ਬਣ ਚੁੱਕੇ ਸ਼ਬਦ ਦੇ ਰੂਪ ਵਿੱਚ ਐਲਾਨ ਕੇ ਇਸ ਨਾਲ ‘ਤੱਤ’ ਲਫ਼ਜ਼ ਵਰਤਨ ਦੀ ਲੌੜ ਦੀ ਗਲ ਕਰੀਏ ਤਾਂ ਕਲ ਨੂੰ ਕੋਈ ਸੱਜਣ ਤੱਤ ਗੁਰਮਤਿ ਸ਼ਬਦ ਨੂੰ ਮਨਮਤਿ ਦਾ ਪ੍ਰਤੀਕ ਐਲਾਨਦੇ ਇਸ ਨੂੰ ‘ਅਤਿ ਤੱਤ ਗੁਰਮਤਿ’ ਕਹਿਣਾ ਆਰੰਭ ਕਰ ਦਵੇਗਾ। ਫ਼ਿਰ ਸਾਨੂੰ ਪੜਨ ਨੂੰ ਮਿਲਣਗੇ ‘ਗੁਰਮਤਿ’, ‘ਤੱਤ ਗੁਰਮਤਿ’ ਅਤੇ ‘ਅਤਿ ਤੱਤ ਗੁਰਮਤਿ’ ਸ਼ਬਦ।

ਗੁਰਮਤਿ ਦਾ ਸੰਧੀ ਵਿਛੇਦ ਤਾਂ ਯੋਗ ਅਰਥਾਂ ਵੱਲ ਇਸ਼ਾਰਾ ਕਰਦਾ ਹੈ ਪਰ ਜੇ ਕਰ ਪਹਿਲਾਂ ‘ਤੱਤ’ ਜਾਂ ‘ਅਤਿ’ ਸ਼ਬਦ ਜੋੜ ਕੇ ਗੁਰਮਤਿ ਦਾ ਸੰਧੀ ਵਿਛੇਦ ਕੀਤਾ ਜਾਏ ਤਾਂ ਦਾਸ ਦੀ ਸੋਚ ਅਨੁਸਾਰ ‘ਤੱਤ ਗੁਰਮਤਿ’ ਜਾਂ ‘ਅਤਿ ਤੱਤ ਗੁਰਮਤਿ’ ਦਾ ਅਰਥ ਬਣੇਗਾ:- ‘ਤੱਤ ਗੁਰੂ ਦੀ ਮਤਿ’ ਅਤੇ ‘ਅਤਿ ਤੱਤ ਗੁਰੂ ਦੀ ਮਤਿ! ਵੈਸੇ ਇਸ ਅਜੀਬ ਸਥਿਤੀ ਬਾਰੇ ਕੋਈ ਵਿਆਕਰਣ ਗਿਆਤਾ ਸੱਜਣ ਜ਼ਿਆਦਾ ਰੋਸ਼ਨੀ ਪਾ ਸਕਦੇ ਹਨ। ਖੈਰ!

ਕੀ ਸਿੱਖ ਗੁਰਮਤਿ ਨੂੰ ਵੈਦਿਕ ਯਗਾਂ ਦੀ ਤਰਜ਼ ਤੇ ‘ਤੱਤ’ ਜਾਂ ‘ਅਤਿ’ ਜੋੜ ਕੇ ਪ੍ਰਚਾਰਨ/ਵਰਤਨ ਗੇ? ਨਿਰਸੰਦੇਹ: ਇਹ ਉਂਚ ਨੀਚ ਵਾਲੀ ਬ੍ਰਹਾਮਣੀ ਰੀਤ ਦੀ ਨਕਲ ਹੈ ਗੁਰਮਤਿ ਨਹੀਂ। ਜੇ ਕਰ ‘ਗੁਰੂ ਦੀ ਮਤਿ’ ਹੀ ‘ਗੁਰਮਤਿ’ ਹੈ ਤਾਂ ਇਸ ਨਾਲ ਨਾ ‘ਤੱਤ’ ਦੀ ਲੋੜ ਹੈ ਨਾ ਹੀ ‘ਅਤਿ’ ਦੀ।

ਹਰਦੇਵ ਸਿੰਘ, ਜੰਮੂ

31. 03. 2012 


(31/03/12)
ਦਲਜੀਤ ਸਿੰਘ ਨਿਓਡਾ

ਪ੍ਰੈਸ ਨੋਟ
ਸਿੱਖ ਨੌਜਵਾਨ ਭੜਕਾਹਟ ਵਿੱਚ ਨਾ ਆਉਣ ਤੇ ਸਿੱਖ ਸਘੰਰਸ਼ ਮੋਰਚੇ ਵੱਲੋਂ ਦਿੱਤੇ ਜਾਣ ਵਾਲੇ ਅਗਲੇ ਪ੍ਰੋਗਰਾਮ ਦੀ ਉਡੀਕ ਕਰਨ: ਗਿ: ਜਾਚਕ
ਦਿੱਲੀ, 31 ਮਾਰਚ () ਸਿੱਖ ਸੰਘਰਸ਼ ਮੋਰਚਾ ਕਮੇਟੀ ਦੇ ਮੈਂਬਰ ਆਪਣੇ ਸੀਮਤ ਸਾਧਨਾਂ ਤੇ ਸਿਆਸੀ ਸੰਪਰਕਾਂ ਦੁਆਰਾ ਭਾਈ ਰਾਜੋਆਣਾ ਕੇਸ ਨੂੰ ਬਾਜ ਅੱਖ ਨਾਲ ਵਾਚ ਰਿਹਾ ਹੈ। ਅਸੀਂ ਹਰ ਪਲ ਦੀ ਖ਼ਬਰ ਰੱਖ ਰਹੇ ਹਾਂ। ਇਸ ਲਈ ਸਿੱਖ ਨੌਜਵਾਨ ਝੂਠੀਆਂ ਅਫਵਾਹਾਂ ਪਿੱਛੇ ਲੱਗ ਕੇ ਭੜਕਾਹਟ ਵਿੱਚ ਨਾ ਆਉਣ ਅਤੇ ਸਿੱਖ ਸੰਘਰਸ਼ ਮੋਰਚੇ ਵੱਲੋਂ ਦਿੱਤੇ ਜਾਣ ਵਾਲੇ ਅਗਲੇ ਪ੍ਰੋਗਰਾਮ ਦੀ ਉਡੀਕ ਕਰਨ। ਯਾਦ ਰੱਖੋ! ਮੰਨੂਵਾਦੀ ਦੁਸ਼ਮਣ ਸੋਚ ਤਹਾਨੂੰ ਭੜਕਾਹਟ ਵਿੱਚ ਲਿਆ ਕੇ ਸ਼ੜਕਾਂ `ਤੇ ਉਤਾਰਨਾ ਚਹੁੰਦੀ ਹੈ, ਤਾਂ ਜੋ ਪੰਜਾਬ ਦੀ ਖੂੰਖਾਰ ਪੁਲੀਸ ਪਾਸੋਂ ਗੁਰਦਾਸਪੁਰੀ ਜਸਪਾਲ ਸਿੰਘ ਵਰਗੇ ਕੌਮੀ ਹੀਰਿਆਂ ਨੂੰ ਗੋਲੀਆਂ ਦਾ ਸ਼ਿਕਾਰ ਬਣਵਾਇਆ ਜਾ ਸਕੇ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੀ ਸਟੇਜ ਤੋਂ ਕਹੇ, ਜਿਥੇ ਭਾਈ ਰਾਜੋਆਣਾ ਚੜ੍ਹਦੀ ਕਲਾ ਅਰਦਾਸ ਸਮਾਗਮ ਮਨਾਇਆ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਜ਼ਿੰਦਾ ਸ਼ਹੀਦ ਭਾਈ ਰਾਜੋਆਣਾ ਵਰਗੇ ਸ਼ੇਰ ਮਰਦ ਕਦੀ ਕਦਾਈਂ ਪੈਦਾ ਹੁੰਦੇ ਹਨ, ਜਿਨ੍ਹਾਂ ਦੀ ਅਣਖ, ਸ਼ਹੀਦੀ ਚਾਅ ਅਤੇ ਸੱਚ ਦੀ ਅਵਾਜ਼ ਕੌਮ ਕੌਮੀ ਸਿੱਪੀਆਂ ਨੂੰ ਵੀ ਅਣਮੁੱਲੇ ਨਗੀਨਿਆਂ ਵਿੱਚ ਬਦਲ ਦਿੰਦੀ ਹੈ। ਸਾਡੀ ਸੰਭਾਲ ਵਿੱਚ ਐਸਾ ਪਹਿਲਾ ਸੂਰਬੀਰ ਮਰਦ ਹੋਇਆ ਹੈ ਵੀਹਵੀਂ ਸਦੀ ਦਾ ਮਹਾਨ ਸਿੱਖ ਸ਼ਹੀਦ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਾ, 1984 ਵਿੱਚ ਜਿੰਨਾਂ ਦੀ ਕਰਣੀ ਤੇ ਸ਼ਹਾਦਤ ਨੇ ਸੁਤੀ ਕੌਮ ਨੂੰ ਜਗਾਇਆ ਤੇ ਸਾਡੇ ਅੰਦਰ ਅਜ਼ਾਦੀ ਦੀ ਰੂਹ ਫੂਕੀ। ਪਰ, ਸੁਆਰਥੀ ਸਿੱਖ ਆਗੂਆਂ ਦੀ ਬਦੌਲਤ ਕੁੱਝ ਸਮੇਂ ਤੋਂ ਉਸ ਵਿੱਚ ਖੜੋਤ ਆ ਗਈ ਸੀ, ਜਿਸ ਨੂੰ ਮੁੜ ਸੁਰਜੀਤ ਕੀਤਾ ਹੈ ਭਾਈ ਰਾਜੋਆਣਾ ਦੀ ਸ਼ਹੀਦੀ ਲਲਕਾਰ ਨੇ। ਪਰ, ਨਾਲ ਹੀ ਉਨ੍ਹਾਂ ਨੇ ਆਪਣੇ ਨੌਜਵਾਨ ਵੀਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸ਼ਾਤਮਈ ਤੇ ਲੋਕਤੰਤਰੀ ਤਰੀਕੇ ਨਾਲ ਕੌਮੀ ਅਜ਼ਾਦੀ ਦੇ ਜੰਗ ਵਿੱਚ ਕੁੱਦਣ। ਕਿਉਂਕਿ, ਪਿਛਲੇ ਤਜ਼ਰਬੇ ਤੋਂ ਸਿੱਧ ਹੋ ਚੁੱਕਾ ਹੈ ਕਿ ਅਜੋਕੇ ਦੌਰ ਵਿੱਚ ਹਥਿਆਰ ਬੰਦ ਲੜਾਈ ਨਾਲ ਕੌਮੀ ਨਿਸ਼ਾਨੇ ਨੂੰ ਪ੍ਰਾਪਤ ਕਰ ਸਕਣਾ ਅਸੰਭਵ ਹੈ।
ਜਾਚਕ ਜੀ ਨੇ ਕੌਮ ਨੂੰ ਸੁਚੇਤ ਕਰਦਿਆਂ ਇਹ ਵੀ ਆਖਿਆ ਕਿ ਤੁਹਾਡੇ ਪੰਥਕ ਏਕੇ ਤੇ ਕੌਮੀ ਰੋਹ ਨੂੰ ਵੇਖ ਕੇ ਸਮੇਂ ਦੇ ਹਾਕਮਾਂ ਨੇ ਭਾਈ ਰਾਜੋਆਣਾ ਦੀ ਫਾਂਸੀ `ਤੇ ਕੇਵਲ ਆਰਜ਼ੀ ਰੋਕ ਲਗਾਈ ਹੈ, ਫਾਂਸੀ ਦੇ ਤਖ਼ਤੇ `ਤੇ ਲਟਕਾਉਣ ਦਾ ਖ਼ਤਰਾ ਉਨ੍ਹਾਂ ਲਈ ਓਵੇਂ ਹੀ ਬਰਕਰਾਰ ਹੈ। ਇਸ ਲਈ ਸੱਤਾਧਾਰੀ ਹਾਕਮਾਂ ਦੀ ਖੁਸ਼ਨੂਦੀ ਹਾਸਲ ਕਰਨ ਵਾਸਤੇ ਵਧਾਈਆਂ ਦੇਣੀਆਂ ਤੇ ਇਸ ਨੂੰ ਕੇਂਦਰ ਸਰਕਾਰ ਦਾ ਇਤਿਹਾਸਕ ਫੈਸਲਾ ਦਸਣਾ, ਕੌਮ ਨੂੰ ਧੋਖੇ ਵਿੱਚ ਰਖਣਾ ਵਾਲੀ ਚਾਲ ਹੈ। ਸਿੱਖ ਕੌਮ ਲਈ ਓਹੀ ਫੈਸਲਾ ਇਤਿਹਾਸਕ ਮੰਨਿਆ ਜਾਏਗਾ, ਜਿਸ ਦੁਆਰਾ ਭਾਈ ਰਾਜੋਆਣਾ ਦੀ ਫਾਂਸੀ ਨੂੰ ਰੱਦ ਕਰਦਿਆਂ ਉਸ ਵਰਗੇ ਜੇਲ੍ਹਾਂ ਵਿੱਚ ਡੱਕੇ ਸੈਂਕੜੇ ਕੌਮੀ ਪਰਵਾਨਿਆਂ ਨੂੰ ਸਰਕਾਰ ਬਿਨ੍ਹਾ ਸ਼ਰਤ ਰਿਹਾ ਕਰੇਗੀ।
ਅਖ਼ੀਰ ਵਿੱਚ ਉਨ੍ਹਾਂ ਆਖਿਆ ਕਿ ਇਸ ਮੁਸੀਬਤ ਕਾਲ ਵਿੱਚ ਸੰਸਾਰ ਭਰ ਦੀਆਂ ਸਿੱਖ ਸੰਸਥਵਾਂ ਵਿਚੋਂ ਕੇਵਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਨਿਤਰੀ, ਜਿਸ ਨੇ ਸਰਬਸਾਂਝੀ ‘ਸਿੱਖ ਸੰਘਰਸ਼ ਮੋਰਚਾ’ ਕਮੇਟੀ ਦੀ ਬਾਂਹ ਫੜੀ ਤੇ ਸਾਡੇ ਪ੍ਰੋਗਰਾਮ ਨੂੰ ਲੋਕਾਂ ਤੱਕ ਪਹੁੰਚਾਣ ਲਈ ਅਖਬਾਰਾਂ ਵਿੱਚ ਇਸ਼ਤਿਹਾਰਾਂ ਦੀ ਸੇਵਾ ਨਿਭਾਈ। ਜਾਚਕ ਜੀ ਨੇ ਇਹ ਵੀ ਕਿਹਾ ਕਿ ਜੇਕਰ ਦੇਸ਼ ਵਿਦੇਸ਼ ਦੀਆਂ ਹੋਰ ਗੁਰਦੁਆਰਾ ਕਮੇਟੀਆਂ ਐਸਾ ਸਹਿਯੋਗ ਬਖਸ਼ਣ ਤਾਂ ਸਾਡੇ ਲਈ ਕੌਮੀ ਨਿਸ਼ਾਨਿਆਂ ਨੂੰ ਪ੍ਰਾਪਤ ਕਰ ਸਕਣਾ ਅਸੰਭਵ ਨਹੀਂ।
ਜਾਰੀ ਕਰਤਾ: ਭਾਈ ਦਲਜੀਤ ਸਿੰਘ ਨਿਓਡਾ, ਮੁਬਾਈਲ 098102 15729


(30/03/12)
ਗੁਰਸ਼ਰਨ ਸਿੰਘ

ਸਿੱਖ ਕੌਮ ਦੇ ਨੌਜਵਾਨਾਂ ਨੂੰ ਹੁਣ ਦਸਤਾਰ ਦੀ ਮਹਾਨਤਾ ਹੁਣ ਸਮਝ ਲੈਣੀ ਚਾਹਿੰਦੀ ਹੈ।
ਇਸ ਸਮੇ ਕੌਮ ਇੱਕ ਬਹੁਤ ਵੱਡੇ ਦੌਰ ਵਿਚੋ ਗੁਜਰ ਰਹੀ ਹੈ। ਭਾਈ ਰਾਜੋਆਣਾ ਦੇ ਮੁੱਦੇ ਤੇ ਜਿੱਥੇ ਕੌਮੀ ਨੌਜਵਾਨਾ ਦਾ ਖੂਨ ਖੌਲ ਉਠਿਆ। ਇੱਕ ਜੁੱਟ ਹੋ ਕੇ ਕੌਮ ਨੇ ਅਪਣੀ ਆਵਾਜ ਨੂੰ ਬੁਲੰਦ ਕੀਤਾ। ਉੱਥੇ ਸਿੱਖ ਵਿਰੁਧੀ ਇੱਕ ਸੰਗਠਨ ਨੇ ਬਲਦੀ ਤੇ ਤੇਲ ਪਉਣ ਦਾ ਕੰਮ ਕੀਤਾ ਹੈ। ਸਮੇ ਸਮੇ ਤੇ ਹੀ ਸਿੱਖ ਵਿਰੋਧੀ ਸਕਤੀਆਂ ਨੇ ਸਿੱਖੀ ਤੇ ਹਮਲੇ ਕੀਤੇ ਨੇ ਉਹ ਹਮਲੇ ਭਾਵੇ ਗੁਰੂ ਅਰਜਨ ਸਾਹਿਬ ਦੇ ਸਰੀਰ ਤੇ ਹੋਣ, ਭਾਵੇ ਬਾਬਾ ਬੰਦਾ ਸਿੰਘ ਬਹਾਦਰ ਜਾਂ ਉਸ ਦੇ ਬੱਚੇ ਤੇ ਭਾਵੇ ਅਕਾਲ ਤਖਤ ਤੇ ਜਾਂ ਕਿਧਰੇ ਕੇਸਾਂ ਤੇ ਦਸਤਾਰ ਉੱਤੇ।
ਸਾਨੂੰ ਹੁਣ ਇਹ ਸਿੱਖਿਆ ਲੈਣੀ ਚਾਹਿੰਦੀ ਹੈ, ਕੇ ਹਮੇਸ਼ਾ ਕੀਮਤੀ ਚੀਜ ਨੂੰ ਹੀ ਖੋਹਿਆ ਚੁਰਾਇਆ ਜਾਂ ਢਾਹਿਆ ਜਾਦਾਂ ਹੈ। ਖਤਰਾ ਹੀਰਿਆ ਨੂੰ ਹੁੰਦਾ ਹੈ ਕੱਚ ਨੂੰ ਨਹੀ। ਸਾਡਾ ਪੰਥ ਤੇ ਗ੍ਰੰਥ ਵੀ ਉਸੇ ਹੀਰੇ ਵਰਗਾ ਹੈ। ਬਾਰ ਬਾਰ ਸਿੱਖੀ ਚਿੰਨਾਂ ਤੇ ਹੁੰਦੇ ਹਮਲੇ ਤੋ ਇੱਕ ਗੱਲ ਤਾਂ ਮੇਰੇ ਸਿੱਖ ਨੌਜਵਾਨਾਂ ਨੂੰ ਸਮਝ ਲੈਣੀ ਚਾਹਿੰਦੀ ਹੈ ਕੇ ਸਾਡਾ ਪੰਥ, ਸਾਡਾ ਗ੍ਰੰਥ, ਅਤੇ ਸਾਡੀ ਦਸਤਾਰ ਕਿੰਨੀ ਮਹਾਨ ਹੈ।
ਦਸਤਾਰ ਦੀ ਮਹਾਨਤਾ ਸਾਇਦ ਸਾਡੇ ਦੁਸ਼ਮਣ ਨੂੰ ਸਮਝ ਲੱਗ ਗਈ। ਇਸੇ ਲਈ ਉਹ ਚੌਰਸਤੇ ਵਿੱਚ ਉਸਨੂੰ ਅੱਗ ਲਾ ਰਿਹਾ ਹੈ। ਅਸੀ ਦਸਤਾਰ ਦੀ ਮਹਾਨਤਾ ਦਾ ਸਬਕ ਦੁਸ਼ਮਣ ਤੋ ਹੀ ਸਿੱਖ ਲਈਏ। ਆਉ ਦਸਤਾਰ ਸਜਾ ਕੇ ਵਿਰੋਧੀ ਨੂੰ ਦਸ ਦੇਈਏ ਕੇ ਕੀ ਹੋਇਆ ਜੇ ਵਕਤ ਦੀ ਹਨੇਰੀ ਵਿੱਚ ਅਸੀ ਭਟਕ ਗਏ ਸੀ ਪਰ ਅੱਜ ਅਸੀ ਜਾਗ ਪਏ ਹਾਂ।
ਆਉ ਮੇਰੇ ਵੀਰੋ ਦਸਤਾਰ ਸਜਾਈਏ ਤੇ ਆਪਣੇ ਘਰ ਦੀ ਸਾਨ ਨੂੰ ਹੋਰ ਬੁਲੰਦ ਕਰੀਏ। ਆਪਣੇ ਛੋਟੇ ਵੀਰ ਦਾ ਇਹ ਤਰਲਾ ਜਰੂਰ ਪਰਵਾਨ ਕਰਨਾ।
ਦਸਮੇਸ ਪਿਤਾ ਨੇ ਬਖਸੀ ਦਸਤਾਰ ਜਿਹੜੀ ਤੇਰੇ ਸਿਰਾਂ ਦਾ ਤਾਜ ਹੈ ਖਾਲਸਾ ਜੀ।
(ਗੁਰਮਤਿ ਪ੍ਰਚਾਰਕ)
ਗੁਰਸ਼ਰਨ ਸਿੰਘ
90235-74095


(30/03/12)
ਬੀ. ਐੱਸ. ਢਿੱਲੋਂ, ਐਡਵੋਕੇਟ

ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ।
ਬੀ. ਐੱਸ. ਢਿੱਲੋਂ, ਐਡਵੋਕੇਟ

ਇੱਕ ਪੰਡਾਲ ਵਿੱਚ, ਰੁੱਗ ਭਰ ਕੇ ਤਲੀ ਹੋਈ ਮੱਛੀ, ਪਰੌਂਠੇ ਜਿੰਨਾ ਆਮਲੇਟ ਤੇ ਅੱਧੀ ਛਟਾਂਕ ਟਮਾਟਰਾਂ ਦੀ ਚਟਣੀ ਵੱਡੀਆਂ ਪਲੇਟਾਂ `ਚ ਪਾਉਣ ਪਿੱਛੋਂ ਹਾਜਰ ਮਹਿਮਾਨਾਂ ਨੇ ਕਲੇਜੀ ਨੂੰ ਹੱਥ ਪਾਇਆ ਹੀ ਸੀ ਕਿ ਉੱਚੀ ਆਵਾਜ ਵਿੱਚ ਡੀ. ਜੇ. ਨੇ ਮੇਜ਼ ਹਿੱਲਣ ਲਗਾ ਦਿੱਤੇ। ਇਸ ਵਿਆਹ ਸਮਾਗਮ `ਚ ਛੇ ਕੁ ਸੌ ਵਿਅਕਤੀਆਂ ਦਾ ਇਕੱਠ ਸੀ। ਪਿਛਲੇ ਡੇਢ ਕੁ ਦਹਾਕੇ ਤੋਂ ਪੰਜਾਬੀਆਂ ਨੇ ਮੈਰਿਜ ਪੈਲੇਸਾਂ `ਚ ਵਿਆਹ ਕਰਨੇ ਸ਼ੁਰੂ ਕੀਤੇ ਲਗਦੇ ਹਨ। ਨਾ ਖੁਰਚਣੇ, ਕੜਾਹੀਆਂ ਇਕੱਠੀਆਂ ਕਰਨੀਆਂ ਪੈਣ, ਨਾ ਹੀ 15 ਦਿਨ ਘਰੇ ਮੰਜੇ-ਬਿਸਤਰਿਆਂ ਦਾ ਗਾਹ ਪਵੇ ਅਤੇ ਨਾ ਹੀ ਸ਼ਰਾਬੀ ਮਹਿਮਾਣ ਸਾਂਭਣੇ ਪੈਣ। ਸਾਰਾ ਕੰਮ ਇੱਕ ਦਿਨ ਵਿੱਚ ਹੀ ਹੋ ਜਾਂਦਾ। ਮੈਰਿਜ ਪੈਲੇਸ ਵਾਲਿਆਂ ਛੇ ਤੋਂ ਬਾਰਾਂ ਸੌ ਰੁਪਿਆ ਪ੍ਰਤੀ ਪਲੇਟ ਦੇ ਹਿਸਾਬ ਕੀਤਾ ਹੁੰਦਾ। ਇਕੱਲੇ ਪੈਲਸ ਵਿੱਚ ਸਮਾਗਮ ਕਰਨ ਦਾ ਖਰਚਾ ਅੰਦਾਜ਼ਾ ਚਾਰ ਪੰਜ ਲੱਖ ਹੁੰਦਾ। ਲੈਣ-ਦੇਣ ਵੱਖਰਾ।
ਪੰਜਾਬ ਵਿੱਚ ਅਜਿਹੇ ਵਿਆਹਾਂ ਤੇ ਦਸ ਤੋਂ ਚਾਲੀ ਲੱਖ ਤੱਕ ਖਰਚਾ ਹੋ ਜਾਦਾ ਹੈ। ਖਾ ਪੀ ਕੇ ਲੋਕ, ਗਿੱਠ-ਗਿੱਠ ਉੱਗੀ ਕਣਕ ਵਿੱਚ ਅਵਾਰਾ ਗਊਆਂ ਦੇ ਫੇਰਾ ਪਾਉਣ ਵਾਂਗ, ਘਰੋ ਘਰੀ ਤੁਰ ਜਾਂਦੇ ਹਨ। ਅਕਸਰ ਇੱਕ ਸਮਾਗਮ ਵਿੱਚ ਲੋਕੀਂ ਦੋ ਦਿਨ ਜਿੰਨਾ ਰਾਸ਼ਨ ਛਕ ਜਾਂਦੇ ਹਨ। ਇਸੇ ਕਰਕੇ ਪੰਜਾਬੀਆਂ ਵਿੱਚ ਮੋਟਾਪਾ ਅਤੇ ਹਰਟ ਅਟੈਕ ਦੀਆਂ ਬਿਮਾਰੀਆਂ ਵਧ ਗਈਆਂ ਹਨ। ਸ਼ਗਨ ਵੀ ਸਾਰੇ ਨਹੀਂ ਦਿੰਦੇ। ਉਨ੍ਹਾਂ ਵਿਆਹ ਵਾਲੇ ਮੁੰਡੇ ਕੁੜੀ ਦੀ ਸ਼ਕਲ ਵੀ ਨਹੀਂ ਵੇਖੀ ਹੁੰਦੀ। ਂਨੇਤਾ ਕਿਸਮ ਦੇ ਲੋਕਾਂ ਲਈ ਇਹ ਵੋਟਾਂ ਪੱਕੀਆਂ ਕਰਨ ਦਾ ਵੀ ਮੌਕਾ ਹੁੰਦਾ। ਉਨ੍ਹਾਂ ਨੂੰ ਡਰ ਵੀ ਹੁੰਦਾ ਕਿ ਜਿਸ ਦੇ ਨਾ ਪਹੁੰਚੇ ਓਹੀ ਰੁੱਸ ਜਾਵੇਗਾ ਕਿ ਸਾਡੇ ਵਿਆਹ `ਤੇ ਨਹੀਂ ਪਹੁੰਚੇ। ਉਤੋਂ ਕੋਈ ਨਾ ਕੋਈ ਚੋਣਾਂ ਵੀ ਬਾਬਰ ਦੀ ਤਲਵਾਰ ਵਾਂਗ ਸਿਰ `ਤੇ ਲਟਕਦੀਆਂ ਹੀ ਰਹਿੰਦੀਆਂ ਹਨ। ਲੀਡਰਾਂ ਦੇ ਵਿਆਹ `ਚ ਆਉਣ ਨਾਲ ਪੰਜ ਦਸ ਹਜ਼ਾਰ ਦਾ ਹਰ ਘਰ ਨੂੰ ਵਾਧੂ ਖਰਚਾ ਪੈਂਦਾ ਹੈ। ਫੇਰ ਵੀ ਸਮਾਜਕ ਵਿਖਾਵੇ ਲਈ ਲੋਕ ਅਜਿਹਾ ਕਰ ਰਹੇ ਹਨ। ਆਪਣੇ ਸਿਆਸੀ ਦਾਬੇ-ਸ਼ਾਬੇ ਲਈ ਉਹ ਇਹ ਫਜ਼ੂਲ ਖਰਚੀ ਕਰ ਰਹੇ ਹਨ। ਸਿਰਫ ਸ਼ਰੀਕਾਂ ਨੂੰ ਇਹ ਦੱਸਣ ਲਈ ਕਿ ਸਾਡੇ ਫਲਾਣੇ ਐਮ ਐੱਲ ਏ, ਐੱਮ ਪੀ, ਮਨਿਸਟਰ ਜਾਂ ਡੀ ਜੀ ਪੀ ਨਾਲ ਸਬੰਧ ਹਨ; ਇਸ ਲਈ ਸਾਨੂੰ ਵੱਡੇ ਆਦਮੀਂ ਮੰਨੋ।
ਪੰਜਾਬੀ ਵਿਕਸਤ ਮੁਲਕਾਂ ਵਿੱਚ ਜਾ ਕੇ ਵੀ ਨਹੀਂ ਬਦਲੇ। ਅਸੀਂ ਗੋਰਿਆਂ ਦੀ ਇੱਕ ਵੀ ਚੰਗੀ ਆਦਤ ਨਹੀਂ ਸਿੱਖੀ। ਮੈਂ ਕਨੇਡਾ ਅਤੇ ਅਮਰੀਕਾ ਵਿੱਚ ਕਈ ਵਿਆਹਾਂ ਵਿੱਚ ਸ਼ਾਂਮਲ ਹੋਇਆ ਹਾਂ। ਸਾਡੇ ਲੋਕ ਉੱਥੇ ਜਾ ਕੇ ਵੀ ਨਹੀਂ ਬਦਲੇ। ਚਾਲੀ ਪੰਜਾਹ ਸਾਲਾਂ ਤੋਂ ਉੱਥੇ ਰਹਿੰਦੇ ਲੋਕ, ਅਜੇ ਵੀ ਪਛੜੀਆਂ ਹੋਈਆਂ ਪੰਜਾਬੀ ਆਦਤਾਂ, ਨਾਲ ਚੁੱਕੀ ਫਿਰਦੇ ਹਨ। ਇਹਨੂੰ ਉਹ ਆਪਣਾ ਵਿਰਸਾ ਕਹਿੰਦੇ ਹਨ। ਲੱਖ ਲ਼ਾਹਣਤ ਹੈ ਅਜਿਹੇ ਵਿਰਸੇ ਤੇ। ਚੰਡੀਗੜ੍ਹ ਜਾਂ ਦਿੱਲੀ ਬਰਗੇ ਮਹਾਂ ਨਗਰਾਂ `ਚ ਹੁੰਦੇ ਵੱਡੇ ਲੋਕਾਂ ਦੇ ਵਿਆਹ ਸਮਾਗਮਾਂ ਦੀ ਗੱਲ ਹੋਰ ਹੁੰਦੀ ਹੈ। ਇਕੱਠ ਦਿਖਾਉਣਾ ਉਨ੍ਹਾਂ ਲੋਕਾਂ ਦੀ ਲੋੜ ਵੀ ਹੁੰਦੀ ਹੈ ਤੇ ਸ਼ੁਗਲ ਵੀ। ਮੇਲੇ ਵਰਗਾ ਮਾਹੌਲ ਹੁੰਦਾ ਹੈ। ਘਰ ਵਾਲਿਆਂ ਨੂੰ ਤਿੰਨ-ਚਾਰ ਹਜ਼ਾਰ ਬੰਦਿਆਂ ਨਾਲ ਹੱਥ ਮਿਲਾਉਂਦਿਆਂ ਪਤਾ ਹੀ ਨਹੀਂ ਚਲਦਾ ਕਿ ਸੱਦਾ-ਪੱਤਰ ਭੇਜ ਕੇ ਬੁਲਾਏ ਮਹਿਮਾਨਾਂ ਵਿਚੋਂ ਸੌ ਪੰਜਾਹ ਬੰਦਾ ਪਹੁੰਚਿਆ ਹੀ ਨਹੀਂ ਜਾਂ ਡੇਢ ਦੋ ਸੌ ਹੁਦਾਰੇ ਕਾਰਡਾਂ `ਤੇ ਹੀ ਸ਼ਮੂਲੀਅਤ ਕਰ ਗਏ ਹਨ। ਪੈਸੇ-ਧੇਲੇ ਦੀ ਕੋਈ ਸਮੱਸਿਆ ਨਹੀਂ ਹੁੰਦੀ। ਪਿਛਲੇ ਸਾਲ ਹੀ ਮੇਰੇ ਇੱਕ ਨਜਦੀਕੀ ਰਿਸ਼ਤੇਦਾਰਾਂ ਦੇ ਮੁੰਡੇ ਦਾ ਵਿਆਹ ਸੀ। ਸੱਦਾ ਪੱਤਰ ਵਿੱਚ ਛੇ ਕਾਰਡ ਸਨ। ਪਹਿਲਾ ਮੰਗਣਾ, ਦੂਜਾ ਰੋਕਾ/ਚੁੰਨੀ ਚੜ੍ਹਾਉਣਾ, ਤੀਜਾ ਜਾਗੋ, ਚੌਥਾ ਵਿਆਹ, ਪੰਜਵਾਂ ਰਿਸੈੱਪਸ਼ਨ ਅਤੇ ਛੇਵਾਂ ਕੁੜਮਾਂ ਦੀ ਮਿਲਣੀ। ਇਨ੍ਹਾਂ ਵਿੱਚੋਂ ਸਿਰਫ ਜਾਗੋ ਹੀ ਘਰੇ ਕੱਢੀ ਸੀ। ਬਾਕੀ ਸਾਰੇ ਫੰਕਸ਼ਂਨ ਹੋਟਲਾਂ ਅਤੇ ਮੈਰਿਜ ਪੈਲਿਸਾਂ ਵਿੱਚ ਸਨ। ਇੰਨੇ ਫੰਕਸ਼ਨਾ ਵਿੱਚ ਤਾਂ ਮਹਿਮਾਨਾਂ ਲਈ ਵੀ ਜਾਣਾ ਔਖਾ ਹੁੰਦਾ ਪਰ ਧੰਨ ਨੇ ਕਰਨ ਵਾਲੇ। ਬੱਸ ਅਜਿਹੇ ਲੋਕਾਂ ਦੇ ਵੇਖਾ-ਵੇਖੀ ਪੰਜਾਬੀ ਅੱਡੀਆਂ ਚੁੱਕ ਕੇ ਫਾਹਾ ਲੈ ਰਹੇ ਹਨ। ਹੁਣ ਸੂਚਨਾ ਤਕਨਾਲੋਜੀ ਦਾ ਜ਼ਮਾਨਾ ਹੈ। ਦੁਨੀਆਂ ਦੇ ਹਰ ਕੋਨੇ `ਚ ਖਬਰਾਂ ਪਹੁੰਚ ਰਹੀਆਂ ਹਨ ਕਿ ਦੁਨੀਆਂ ਕਿਸੇ ਨਹੀ ਜਿੱਤੀ।
ਇਸ ਧਰਤੀ `ਤੇ ਪ੍ਰਿੰਸ ਚਾਰਲਸ ਅਤੇ ਅਰਬ ਦੇ ਸ਼ਹਿਜ਼ਾਦਿਆਂ ਦੇ ਵਿਆਹ ਵੀ ਹੁੰਦੇ ਹਨ, ਜਿਨ੍ਹਾਂ ਲੋਕਾਂ ਦੀਆਂ ਬਰੂਹਾਂ `ਤੇ ਮਹੀਨਾ ਮਹੀਨਾ ਭਰ ਮਹਿਮਾਨਾਂ ਦੇ ਜਹਾਜ਼ ਹੀ ਉਤਰਦੇ/ਚੜ੍ਹਦੇ ਰਹਿੰਦੇ ਹਨ। ਭਾਰਤ ਦੇ ਅਮੀਰ ਲੋਕਾਂ ਦੇ ਵਿਆਹਾਂ ਦੀ ਸਨਅੱਤ 7000 ਕਰੋੜ ਰੁਪੈ ਦੀ ਹੈ। ਇਨ੍ਹਾਂ ਵਿਆਹਾਂ `ਚ ਐਕਟਰ ਤੇ ਪੋਪ ਸਿੰਗਰ 45 ਲੱਖ ਤੱਕ ਲੈਂਦੇ ਹਨ। ਇੱਕ ਸਨਅੱਤਕਾਰ ਨੇ ਗੋਆ ਬੀਚ ਤੇ ਅਪਣੀ ਇਕਲੌਤੀ ਬੇਟੀ ਦੀ ਸ਼ਾਦੀ ਕੀਤੀ, ਬੰਬਈ ਤੇ ਕਲਕੱਤੇ ਤੋਂ 600 ਮਹਿਮਾਨਾਂ ਨੂੰ ਲਿਆਉਣ ਲਈ ਦੋ ਜੈੱਟ ਜਹਾਜ ਕਿਰਾਏ ਤੇ ਲਏ। ਇਹ ਲੋਕ 5-7 ਕਰੋੜ ਖਰਚਕੇ ਸ਼ੁਗਲ ਕਰਦੇ ਹਨ।
ਪਰ ਸਾਨੂੰ ਰੀਸ ਸ੍ਰੀਦੇਵੀ ਜਾਂ ਮਾਧੁਰੀ ਦੀਖਸ਼ਤ (ਫਿਲਮੀ ਹਿਰੋਇਨਾਂ) ਦੀ ਹੀ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਵਿਆਹਾਂ ਤੋਂ ਦਸ ਦਿਨ ਪਿੱਛੋਂ ਹੀ ਪਤਾ ਚਲਦਾ ਹੈ ਕਿ ਸ਼ਾਦੀ ਦੀ ਰਸਮ ਪਰਿਵਾਰ ਦਾ ਨਿਜੀ ਮਾਮਲਾ ਕਹਿ ਕੇ ਕੀਤੀ ਜਾ ਚੁੱਕੀ ਹੈ। ਹਾਲਾਂਕਿ ਵਿਆਹ ਸਮਾਗਮ ਦੀ ਰਸਮ `ਤੇ ਡੇਢ ਦੋ ਕਰੋੜ ਖਰਚਣਾ ਉਨ੍ਹਾਂ ਲਈ ਸਾਡੇ ਕਈ ਮਿੱਤਰਾਂ ਦੇ ਦੀਵਾਲੀ ਦੀ ਰਾਤ ਨੂੰ ਪੰਜ ਚਾਰ ਹਜ਼ਾਰ ਜੂਏ `ਚ ਹਾਰਨ ਵਰਗਾ ਖਰਚ ਹੀ ਹੁੰਦਾ। ਉਂਜ ਵੀ ਵਿਆਹ ਕੋਈ ਮੇਲਾ ਜਾਂ ਰਾਜਸੀ ਸੰਮੇਲਨ ਨਹੀਂ ਹੁੰਦੇ ਜਿੱਥੇ ਲੱਖਾਂ ਲੋਕਾਂ ਦਾ ਇੱਕਠ ਹੋਇਆ ਕਰਦਾ। ਵਿਆਹ ਸਮਾਗਮਾਂ ਨੂੰ ਇਸ ਮਹਿੰਗਾਈ ਦੇ ਦੌਰ `ਚ ਚੰਦ ਇੱਕ ਰਿਸ਼ਤੇਦਾਰਾਂ ਤੇ ਪਰਿਵਾਰਕ ਮਿੱਤਰਾਂ ਦੀ ਹਾਜ਼ਰੀ ਵਿੱਚ ਹੀ ਕੀਤਾ ਜਾਣਾ ਚਾਹੀਦਾ। ਅਜਿਹਾ ਹੀ ਇੱਕ ਵਿਆਹ ਮੈਂ ਪਿਛਲੇ ਦਿਨੀਂ ਵੇਖਿਆ ਹੈ। ਵਿਆਹ ਵਾਲੇ ਦੋਨੋਂ ਪ੍ਰੀਵਾਰ ਫੌਜ ਦੇ ਕਰਨਲ ਪ੍ਰਵਾਰ ਸਨ। ਪੈਸੇ ਦੀ ਵੀ ਕੋਈ ਘਾਟ ਨਹੀਂ ਸੀ। ਪਰ ਵਿਆਹ ਵਿੱਚ ਗਿਣਤੀ ਦੇ ਲੋਕ ਹੀ ਸਨ। ਵਿਆਹ ਦਾ ਸਾਰਾ ਪ੍ਰੋਗਰਾਂਮ ਹੋਟਲ ਪਾਰਕ ਵਿਊ ਚੰਡੀਗੜ੍ਹ ਵਿੱਚ ਸੀ। ਸਾਰਾ ਇਕੱਠ ਸੌ ਕੁ ਵਿਅਕਤੀਆ ਦਾ ਸੀ। ਰਿਸ਼ਤੇਦਾਰਾਂ ਤੋਂ ਵਗੈਰ ਹੋਰ ਕੋਈ ਵੀ ਨਹੀਂ ਸੀ ਬੁਲਾਇਆ ਗਿਆ। ਸਿਰਫ ਨਾਨਕੇ, ਦਾਦਕੇ, ਭੂਆ, ਮਾਸੀਆਂ, ਚਾਚੇ, ਤਾਏ ਹੀ ਸਨ। ਅਗਲੀ ਸ਼ਾਂਮ ਡਿਫੈਂਸ ਕਲੱਬ ਵਿੱਚ ਰਿਸੇਪਸ਼ਨ ਸੀ। ਇੱਥੇ ਵੀ ਚੰਦ ਕੁ ਘਰ ਦੇ ਗਵਾਂਢੀ ਅਤੇ ਬਚਪਣ ਦੇ ਦੋਸਤ, ਸ਼ਰੀਕੇ ਭਾਈਚਾਰੇ ਦੇ ਲੋਕ ਅਤੇ ਦੋਸਤ ਮਿੱਤਰ ਹੀ ਸਨ।
ਨਵੇਂ ਯੁੱਗ ਦੀਆਂ ਕਦਰਾਂ-ਕੀਮਤਾਂ ਕਦੇ ਵੀ ਪੁਰਾਣੇ ਸਮਿਆਂ ਵਰਗੀਆਂ ਨਹੀਂ ਹੋਇਆ ਕਰਦੀਆਂ। ਹੁਣ ਮਧਾਣੀ, ਚਾਟੀ, ਪੱਖੀ ਤੇ ਫੁਲਕਾਰੀਆਂ ਅਜਾਇਬ ਘਰਾਂ `ਚ ਜਾਂ ਕਿਰਾਏ `ਤੇ ਹੀ ਮਿਲਿਆ ਕਰਨਗੀਆਂ। ਇਸ ਬੀਤੇ ਵਕਤ ਲਈ ਰੋਣਾ ਬੰਦ ਕਰਕੇ ਸਮੇਂ ਦੇ ਨਾਲ ਤੁਰਨਾਂ ਸਿੱਖੋ। ਫੋਕੀ ਹਉਮੈਂ ਖਾਤਰ, ਵਿਖਾਵੇ ਵਾਲੇ ਵਿਆਹ ਸਮਾਗਮ ਘਰ ਵਾਲਿਆਂ ਤੇ ਸਿਆਸੀ ਨੇਤਾਵਾਂ ਦੋਹਾਂ ਲਈ ਹੀ ਪੈਸੇ ਤੇ ਸਮੇਂ ਦੀ ਬਰਬਾਦੀ ਹੈ। ਬੁਲਾਏ ਗਏ ਸਾਰੇ ਮਹਿਮਾਨਾਂ ਕੋਲ ਵੀ ਸਮਾਂ ਨਹੀਂ ਹੁੰਦਾ। ਉਂਜ ਵੀ ਜਾਣ-ਪਹਿਚਾਣ ਤਾ ਸੈਂਕੜੇ-ਹਜ਼ਾਰਾਂ ਨਾਲ ਹੋ ਸਕਦੀ ਹੈ ਪਰ ਪਰਿਵਾਰਕ ਸਬੰਧਾਂ ਦਾ ਗਰਾਫ ਤਿੰਨ-ਚਾਰ ਦਰਜਨ ਪਰਿਵਾਰਾਂ ਤੋਂ ਅਗਾਂਹ ਨਹੀਂ ਚੜ੍ਹਦਾ। ਰਿਸ਼ਤਿਆਂ ਦੇ ਚਿਹਰਿਆਂ `ਤੇ ਵਕਤ ਦੀ ਧੂੜ ਜਮਦੀ ਹੀ ਰਹਿੰਦੀ ਹੈ। ਫੇਰ ਵੀ ਇਹ ਵਿਖਾਵਿਆਂ ਦਾ ਦੌਰ ਜਾਰੀ ਹੈ। ਵਿਆਹਾਂ ਸਮੇਂ ਬੇਲੋੜਾ ਇਕੱਠ ਰੋਕਣ ਲਈ ਸਿਆਸੀ ਲੀਡਰਾਂ ਨੂੰ ਹੀ ਪਹਿਲ ਕਦਮੀ ਕਰਨੀ ਚਾਹੀਦੀ ਹੈ। ਸਾਬਕਾ ਸੰਸਦ ਮੈਂਬਰ ਰਾਜੇਸ਼ ਪਾਇਲਟ ਨੇ ਆਪਣੀ ਇਕਲੌਤੀ ਬੇਟੀ ਦੀ ਸ਼ਾਦੀ ਚੰਦ ਇੱਕ ਰਿਸ਼ਤੇਦਾਰਾਂ ਤੇ ਮਿੱਤਰਾਂ ਦੀ ਹਾਜ਼ਰੀ ਵਿੱਚ ਹੀ ਕੀਤੀ ਸੀ। ਉਸ ਨੇ ਆਪਣੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਨਹੀਂ ਸੀ ਬੁਲਾਇਆ। ਉਂਜ ਦਸ ਵੀਹ ਹਜ਼ਾਰ ਦਾ ਇਕੱਠ ਕਰਨਾ ਉਸ ਦਾ ਚੁਟਕੀ ਦਾ ਕੰਮ ਸੀ। ਆਮ ਲੋਕੀਂ ਆਪ ਤੋਂ ਵੱਡਿਆਂ ਦੀਆਂ ਬਾਂਦਰ ਨਕਲਾਂ ਹੀ ਕਰਿਆ ਕਰਦੇ ਹਨ। ਕਦੇ ਸਰਕਾਰ ਨੇ ਦਹੇਜ ਰੋਕੂ ਕਾਨੂੰਨ ਬਣਾਇਆ ਸੀ। ਇੰਜ ਹੀ ਜੇ ਸਰਕਾਰ ਆਮਦਨ ਕਰ ਕਾਨੂੰਨ `ਚ ਸੋਧ ਕਰਕੇ ਇਹ ਕਾਨੂੰਨ ਬਣਾ ਦੇਵੇ ਕਿ ਇੱਕ ਖਾਸ ਗਿਣਤੀ ਤੋਂ ਵੱਧ ਕਿਸੇ ਮੈਰਿਜ ਪੈਲੇਸ, ਟੈਂਟ ਹਾਊਸ, ਕੈਟਰਿੰਗ, ਦਰਜਨ ਤੋਂ ਵੱਧ ਗੱਡੀਆਂ ਦੀ ਬੁਕਿੰਗ ਕਰਵਾਉਣ ਵਾਲੇ ਲੋਕਾਂ ਨੂੰ ਆਮਦਨ ਕਰ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ ਤਾਂ ਇਹ ਫਜੂਲ ਖਰਚੀ ਘਟ ਸਕਦੀ ਹੈ। ਮਨੁੱਖ ਖਤਰਨਾਕ ਜਾਂਨਵਰ ਹੈ। ਇਹ ਸਿਰਫ ਕਾਇਦੇ ਕਾਨੂੰਨਾ ਤੋਂ ਹੀ ਡਰਦਾ ਹੈ।

ਬੀ. ਐਸ. ਢਿੱਲੋਂ, ਐਡਵੋਕੇਟ #146, ਸੈਕਟਰ 49-ਏ. ਚੰਡੀਗੜ੍ਹ - 160047 ਫੋਨ: 9988091463


(30/03/12)
ਡਾ: ਪਰਮਜੀਤ ਸਿੰਘ

ਰਾਜ਼ੋਆਣਾ ਦੇ ਸਮਰਥਨ ਲਈ “ਕੇਸਰੀ ਨਿਸ਼ਾਨ ਕਾਰ ਰੈਲੀ” ਅਤੇ “ਆਈ. ਐਮ. ਰਾਜ਼ੋਆਣਾ.” ਰੈਲੀ ਸ਼ੁੱਕਰਵਾਰ ਨੂੰ

ਬਰੈਂਪਟਨ – ਉਨਟਾਰੀਓ ਦੀਆਂ ਵੱਖ – ਵੱਖ ਸਿੱਖ ਜੱਥੇਬੰਦੀਆਂ ਨੇ ਭਾਈ ਬਲਵੰਤ ਸਿੰਘ ਰਾਜ਼ੋਆਣਾ ਦੀ ਚੜ੍ਹਦੀ – ਕਲਾ ਲਈ ਰੈਲੀਆਂ ਕਰਨ ਦਾ ਸਿੱਲਸਿਲਾ ਸੁਰੂ ਕੀਤਾ ਹੋਇਆ ਹੈ। ਓਟਵਾ ਦੀ ਰੈਲੀ ਤੋਂ ਬਾਅਦ ਬਰੈਂਪਟਨ ਤੇ ਮਿਸੀਸਾਗਾ ਵਿੱਚ ਰੈਲੀਆਂ ਦਾ ਅਯੋਜਿਨ ਕੀਤਾ ਗਿਆ ਹੈ। ਇੱਕ ਸਿੱਖ ਪੰਥ ਯੂਥ ਵੱਲੋਂ ਰਲ੍ਹ ਕੇ ਸ਼ੁੱਕਰਵਾਰ ਨੂੰ ਸਾਂਮ ਨੂੰ 5 ਵੱਜ ਕੇ 30 ਮਿੰਟ ਤੇ “ਕੇਸਰੀ ਨਿਸ਼ਾਨ ਕਾਰ ਰੈਲੀ” ਕੀਤੀ ਜਾ ਰਹੀ ਹੈ। ਇਹ ਕਾਰ ਰੈਲੀ ਮਿਸੀਸਾਗਾ ਸਿਟੀ ਹਾਲ ਤੋਂ ਸੁਰੂ ਹੋਵੇਗੀ। ਇਹ ਮਿਸੀਸਾਗਾ ਸੁਕੇਅਰ ਵੰਨ ਤੋਂ ਹੁਰਓਨਟਾਰੀਓ ਤੇ ਹੁੰਦੀ ਹੋਈ ਬਰੈਂਪਟਨ ਸਿਟੀ ਹਾਲ ਮੂਹਰਿਓ ਬੋਵੇਅਰਡ ਤੱਕ ਜਾਵੇਗੀ ਤੇ ਬੋਵੇਅਰਡ ਤੇ ਈਸਟ ਏਅਰਪੋਰਟ ਰੋਡ ਤੇ ਸਾਊਥ ਮਾਲਟਨ ਗੁਰਦਵਾਰੇ ਅਤੇ ਡੈਰੀ ਰੋਡ ਤੇ ਵੈਸਟ, ਬਰੈਮਲੀ ਰੋਡ ਤੋਂ ਨਾਰਥ ਚਿੰਕੂਜੀ ਪਾਰਕ ਤੱਕ ਅਤੇ ਫਿਰ ਉਥੋਂ ਰੈਲੀ ਖਤਮ ਹੋਣ ਤੋਂ ਬਾਅਦ ਡਿਕਸੀ ਰੋਡ ਗੁਰਦਵਾਰਾ ਸਾਹਿਬ ਸਾਂਮ 7 ਵੱਜ ਕੇ 30 ਮਿੰਟ ਸਮਾਪਤ ਹੋਵੇਗੀ। ਇਹ ਕਾਰ ਰੈਲੀ ਸ਼ੁੱਕਰਵਾਰ ਨੂੰ ਚਿੰਕੂਜੀ ਪਾਰਕ ਕਾਰਨਰ ਆਫ ਕੁਈਨ ਅਤੇ ਬਰਾਮਾਲੀਆ ਵਿੱਚ ਹੋ ਰਹੀ “ਆਈ. ਐਮ. ਰਾਜ਼ੋਆਣਾ” ਰੈਲੀ ਵਿੱਚ ਪਹੁੰਚੇਗੀ। ਇੱਥੇ ਪ੍ਰਬੰਧਕਾਂ ਨੇ ਐਮਨੈਸਟੀ ਇੰਟਰਨੈਸ਼ਨਲ ਵੱਲੋਂ ਲਏ ਹੋਏ ਸਟੈਂਡ ਨੂੰ ਅਪਣਾਉਦੇ ਹੋਏ ਕਿਹਾ ਕਿ ਮੌਤ ਦੀ ਸਜਾ ਮਨੁੱਖੀ ਅਧਿਕਾਰਾਂ ਦੀ ਸੱਭ ਤੋਂ ਵੱਡੀ ਉਲੰਘਣਾ ਹੈ ਅਤੇ ਸਰਕਾਰ ਦੀ ਛੱਤਰ ਛਾਇਆ ਹੇਠ ਕਾਨੂੰਨੀ ਕਤਲ ਹੈ। “ਕੇਸਰੀ ਨਿਸ਼ਾਨ ਕਾਰ ਰੈਲੀ” ਅਤੇ “ਆਈ. ਐਮ. ਰਾਜ਼ੋਆਣਾ” ਰੈਲੀਆਂ ਵਿੱਚ ਸਮੁੱਚੇ ਸਿੱਖ ਪ੍ਰਵਾਰਾਂ ਨੂੰ ਹੁੰਮ ਹੁੰਮਾਂ ਕੇ ਪਹੁੰਚਣ ਦੀ ਜ਼ੋਰਦਾਰ ਅਪੀਲ ਕੀਤੀ ਜਾਂਦੀ ਹੈ। ਇਹਨਾਂ ਰੈਲੀਆਂ ਵਿੱਚ ਹਜ਼ਾਂਰਾਂ ਲੋਕਾਂ ਦੇ ਸ਼ਾਮਲ ਹੋਣ ਦਾ ਅਨੁਮਾਨ ਹੈ। ਆਓ ਸਾਰੇ ਰਲਕੇ ਭਾਈ ਬਲਵੰਤ ਸਿੰਘ ਰਾਜ਼ੋਆਣਾ ਦੀ ਸੋਚ ਤੇ ਪਹਿਰਾ ਦੇਈਏ।


(29/03/12)
ਡਾ: ਪਰਮਜੀਤ ਸਿੰਘ

ਕੀ ਸਿੱਖ ਕੌਮ ਨੂੰ ਜਾਗਦੇ ਰਹਿਣਾ ਚਾਹੀਦਾ…. ?
ਕੱਲ ਕਨੇਡਾ ਦੀਆਂ ਸਮੁੱਚੀਆਂ ਸਿੱਖ ਜ਼ੱਥੇਬੰਦੀਆਂ ਨੇ ਕਨੇਡਾ ਦੀ ਰਾਜਧਾਨੀ ਓਟਵਾ ਦੀ ਪਾਰਲੀਮੈਂਟ ਅੱਗੇ ਬਹੁਤ ਵੱਡੀ ਸੰਖਿਆਂ ਵਿੱਚ ਧਰਨਾ ਦਿੱਤਾ। ਜਿਸ ਵਿੱਚ ਐਨ. ਡੀ. ਪੀ. ਦੇ ਸਾਂਸਦ ਮੈਂਬਰ ਜਸਬੀਰ ਸੰਧੂ ਜੋ ਸਰੀ ਨੌਰਥ ਤੋਂ ਐਮ. ਪੀ. ਹਨ ਤੇ ਜਿਨੇ ਸਿਮਸ ਜੋ ਨਿਊਟਨ ਨੌਰਥ ਡੈਲਟਾ ਹਲਕੇ ਤੋਂ ਸਾਂਸਦ ਐਮ. ਪੀ ਹਨ ਨੇ ਅੱਜ ਹਾਊਸ ਆਫ ਕਾਮਨਜ਼ ਵਿੱਚ ਭਾਈ ਬਲਵੰਤ ਸਿੰਘ ਰਾਜ਼ੋਆਣਾ ਦੀ ਫਾਂਸੀ ਦਾ ਮੁੱਦਾ ਉਠਾਉਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਭਾਰਤ ਸਰਕਾਰ ਤੇ ਉਸ ਦੇ ਰਾਸਟਰਪਤੀ ਨੂੰ ਸਲਾਹ ਦੇਵੇ ਕਿ ਫਾਂਸੀ ਉੱਤੇ ਅਮਲ ਨੂੰ ਰੁਕਵਾਉਣ ਅਤੇ ਭਾਈ ਬਲਵੰਤ ਸਿੰਘ ਰਾਜ਼ੋਆਣਾ ਦੀ ਸਜ਼ਾ ਮੁਆਫ ਕਰਨ। ਅੱਜ ਹਾਊਸ ਆਫ ਕਾਮਨ ਨੂੰ ਸਬੋਧਨ ਕਰਦਿਆਂ ਸ੍ਰ: ਸੰਧੂ ਨੇ ਕਿਹਾ ਕਿ ਕਨੇਡਾ ਮੱਨੁਖੀ ਅਧਿਕਾਰਾਂ ਦਾ ਪੱਖ ਪੂਰਨ ਵਾਲਾ ਸੱਭ ਤੋਂ ਅਹਿਮ ਮੁਲਕ ਹੈ, ਵਿਸ਼ੇਸ ਕਰਕੇ ਕਨੇਡਾ ਮੌਤ ਦੀ ਸਜ਼ਾ ਦੇ ਖਿਲਾਫ ਹੈ। ਕਨੇਡਾ ਨੇ ਹਮੇਸ਼ਾ ਮੱਨੁਖੀ ਅਧਿਕਾਰਾਂ ਦੇ ਮਾਮਲੇ ਉੱਤੇ ਭਾਰਤ ਸਰਕਾਰ ਨੂੰ ਸਮੇਂ – ਸਮੇਂ ਉੱਤੇ ਉਚਿੱਤ ਸਲਾਹਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਇਸ ਵਕਤ ਜਦੋਂ ਸਾਰਾ ਪੰਜਾਬ ਭਾਈ ਬਲਵੰਤ ਸਿੰਘ ਰਾਜ਼ੋਆਣਾ ਨੂੰ ਫਾਂਸੀ ਦੀ ਸਜ਼ਾ ਮੁਆਫ ਕਰਾਉਣ ਦੀ ਮੁਹਿੰਮ ਵਿੱਚ ਉੱਠ ਖੜ੍ਹਿਆ ਹੈ ਤੇ ਅੱਜ 28 ਮਾਰਚ ਨੂੰ ਸਾਰੇ ਪੰਜਾਬ ਵਿੱਚ ਪੁਰ ਅਮਨ ਢੰਗ ਨਾਲ ਬੰਧ ਨੂੰ ਸਿਰੇ ਚਾੜਿਆ ਹੈ ਠੀਕ ਉਸ ਹੀ ਸਮੇਂ ਖੁੱਫੀਆ ਏਜ਼ੰਸੀਆਂ ਪੰਜਾਬ ਦੀ ਸਾਂਤ ਮਈ ਫਿਜ਼ਾ ਵਿੱਚ ਵਿਉ ਘੋਲਕੇ ਅੱਗ ਲਾਉਣ ਦੀ ਕੋਸ਼ਿਸ ਵਿੱਚ ਹਨ। ਉਹਨਾ ਕਿਹਾ ਕਿ ਅਸੀਂ ਪੰਜਾਬ ਵਿੱਚ ਹੋਰ ਸੁਰੱਖਿਆ ਫੋਰਸਾਂ ਲਾਉਣ ਤੇ ਪੰਜਾਬ ਦੀ ਸੱਥਿੱਤੀ ਵਿਗੜਨ ਦੇਕਾਰਨ ਚਿੰਤਾ ਵਿੱਚ ਹਾਂ। ਉਹਨਾਂ ਕਿਹਾ ਕਿ ਸਨ 2004 ਤੋਂ ਬਾਅਦ ਕਿਸੇ ਨੂੰ ਵੀ ਫਾਂਸੀ ਨਹੀ ਦਿੱਤੀ ਗਈ ਤਾਂ ਫਿਰ ਅੱਜ ਅੱਠ ਸਾਲ ਬਾਅਦ ਇਸ ਰੁਝਾਣ ਨੂੰ ਦੁਹਰਾਉਣ ਦੀ ਕੀ ਮਜ਼ਬੂਰੀ ਬਣ ਗਈ ਹੈ। ਇਸ ਰੁਝਾਣ ਨੂੰ ਬੰਦ ਕਰਨ ਕਰਾਉਣ ਲਈ ਕਨੇਡਾ ਨੂੰ ਭਾਰਤ ਸਰਕਾਰ ਤੇ ਆਪਣਾ ਅਸਰ ਰਸੂਖ ਵਰਤਣਾ ਚਾਹੀਦਾ ਹੈ। ਉਹਨਾ ਕਨੇਡਾ ਦੇ ਪਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਸੰਯੁਕਤ ਰਾਸ਼ਟਰ ਸੰਘ ਵੱਲੋਂ ਮੌਤ ਦੀ ਸਜ਼ਾ ਖੱਤਮ ਕਰਨ ਅਤੇ ਮਨੱਖੀ ਨਸਲਘਾਤ ਨੂੰ ਰੋਕਣ ਦੇ ਨਿਰਦੇਸ਼ਾਂ ਉਤੇ ਪਹਿਰਾ ਦੇਣ। ਵਰਨਣ ਯੋਗ ਹੈ ਕਿ ਇਸੇ ਹਫਤੇ ਦੇ ਸ਼ੁਰੂ ਵਿੱਚ ਹੀ ਐਮ. ਪੀ. ਸਿਮਸ ਨੇ ਵਿਦੇਸ਼ ਮੰਤਰੀ ਨੂੰ ਪੱਤਰ ਲਿੱਖਕੇ ਮੰਗ ਕੀਤੀ ਸੀ ਕਿ ਐਮਨਿਸਟੀ ਇੰਟਰਨੈਸਨਲ, ਹਿਊਮਨ ਰਾਈਟਸ ਵਾਚ, ਕਨੇਡੀਅਨ ਸਿੱਖ ਕੁਲੀਸ਼ਨ ਦੇ ਮੈਂਬਰਾਂ ਅਤੇ ਹੋਰ ਲੱਖਾਂ ਲੋਕਾਂ ਦੀ ਅਵਾਜ਼ ਦੇ ਮੱਦੇ ਨਜ਼ਰ ਭਾਰਤ ਵਿੱਚ ਫਾਂਸੀ ਦੀ ਸਜ਼ਾ ਨੂੰ ਰੁਕਵਾਉਣ ਲਈ ਬੇਨਤੀ ਕਰਦਾ ਹਾਂ ਅਤੇ ਕਨੇਡਾ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਉਹ ਭਾਰਤ ਵਿੱਚ ਮੌਤ ਦੀ ਸਜ਼ਾ ਖਤਮ ਕਰਾਉਣ ਲਈ ਉਚਿੱਤ ਦਿਸ਼ਾ ਨਿਰਦੇਸ਼ ਦੇਣ। ਹੁਣ ਜਿਸ ਤਰਾਂ 29 ਮਾਰਚ ਦੇ ਤਿੰਨ ਤਖਤਾਂ ਦੇ ਮਾਰਚ ਨੂੰ ਰੋਕ ਕੇ ਪੰਥ ਨੂੰ ਕਰਾਹੇ ਪਾਉਣ ਦੀ ਕੋਸ਼ਿਸ ਕੀਤੀ ਹੈ ਤੇ ਵਿਰੋਧੀਆਂ ਨੂੰ ਜੇਲਾਂ ਵਿੱਚ ਬੰਦ ਕਰ ਦਿੱਤਾ ਹੈ ਇਸ ਤੋਂ ਸਾਫ ਜ਼ਾਹਰ ਹੋ ਰਿਹਾ ਹੈ ਕਿ ਸਰਕਾਰ ਦੇ ਮਨ ਵਿੱਚ ਕੁੱਝ ਕਾਲਾ ਛੁਪਿਆ ਹੋਇਆ ਹੈ ਜਿਸ ਨੂੰ ਇਹ ਕਰਨ ਲਈ ਬਜ਼ਿੱਦ ਹੈ। ਬੰਦ ਦੀ ਸਫਲਤਾ ਤੋਂ ਬੁਖਲਾਕੇ ਜਿਸ ਤਰਾਂ ਗੁਰਦਾਸਪੁਰ ਅਤੇ ਪਟਿਆਲਾ ਵਿੱਚ ਪੰਥ ਵਿਰੋਧੀ ਸੰਸਥਾਵਾਂ ਨੇ ਪੰਜਾਬ ਦੇ ਅਮਨ ਨੂੰ ਅੱਗ ਲਾਈ ਹੈ ਅਤੇ ਪੰਜਾਬ ਦੇ ਨੌਜਵਾਨਾ ਦਾ ਖੂਨ ਵਹਾਇਆ ਹੈ ਇਹ ਸਪੱਸਟ ਸੰਕੇਤ ਹਨ ਕਿ ਇਹ ਲੋਕ ਪੰਜਾਬ ਨੂੰ ਕਦੇ ਵੀ ਸ਼ਾਂਤ ਨਹੀ ਵੇਖਣਾ ਚਾਹੁੰਦੇ।
ਡਾ: ਪਰਮਜੀਤ ਸਿੰਘ 001 416 704 7373


(29/03/12)
ਜਗਤਾਰ ਸਿੰਘ ਜਾਚਕ

ਗੁਰਦਾਸਪੁਰ ਗੋਲੀਕਾਂਡ ਦੇ ਜ਼ੁਮੇਵਾਰ ਪੁਲੀਸ ਅਧਿਕਾਰੀਆਂ ਨੂੰ ਸਸਪੈਂਡ ਕਰਕੇ ਇਸ ਦੀ ਜੁਡੀਸ਼ੀਅਲ ਜਾਂਚ ਕਰਵਾਈ ਜਾਏ ਤੇ ਗ੍ਰਿਫਤਾਰ ਸਿੱਖ ਆਗੂ ਰਿਹਾ ਕੀਤੇ ਜਾਣ: ਸਿੱਖ ਸੰਘਰਸ਼ ਮੋਰਚਾ
ਲੁਧਿਆਣਾ, 29 ਮਾਰਚ ( ) ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁਲਤਵੀ ਹੋਣ ਕਾਰਨ ਸਿੱਖ ਸੰਘਰਸ਼ ਮੋਰਚਾ ਕਮੇਟੀ ਨੇ ਪੰਥ ਦੇ ਤਿੰਨਾਂ ਤਖ਼ਤਾਂ ਤੋਂ ਸ਼ੁਰੂ ਹੋਣ ਵਾਲੇ ਮਾਰਚਾਂ ਅਤੇ ਕੇਂਦਰੀ ਜੇਲ੍ਹ ਪਟਿਆਲਾ ਅੱਗੇ ਦਿੱਤੇ ਜਾਣ ਵਾਲੇ ਰੋਸ ਧਰਨੇ ਦੇ ਪ੍ਰੋਗਰਾਮ ਨੂੰ 28 ਮਾਰਚ ਸ਼ਾਮ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਸੀ। ਪਰ, ਹੈਰਾਨੀ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਵੀ ਇੱਕ ਪਾਸੇ ਪੰਜਾਬ ਸਰਕਾਰ ਧੜਾ-ਧੜ ਸਿੱਖ ਆਗੂਆਂ ਦੀਆਂ ਗ੍ਰਿਫਤਾਰੀਆਂ ਕਰ ਰਹੀ ਹੈ ਅਤੇ ਸਿੱਖ ਨੌਜਵਾਨਾਂ ਨੂੰ ਗੋਲੀਆਂ ਦਾ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ, ਜੋ ਇੱਕ ਤਰ੍ਹਾਂ ਨਾਲ ਲੋਕਤੰਤਰ ਦਾ ਕਤਲ ਕਰਨ ਤੇ ਪੰਜਾਬ ਦੇ ਮਹੌਲ ਨੂੰ ਵਿਗਾੜਣ ਵਾਲੀ ਹਕੂਮਤੀ ਧੱਕੇਸ਼ਾਹੀ ਹੈ। ਦੂਜੇ ਪਾਸੇ, ਸ਼ਿਵ ਸ਼ੈਨਾ ਤੇ ਹਿੰਦੂ ਸ਼ੁਰਖਸ਼ਾ ਸੰਮਤੀ ਦੇ ਹੁਲੜਬਾਜਾਂ ਨੂੰ ਖੁਲ੍ਹੀ ਛੁੱਟੀ ਦਿੱਤੀ ਹੋਈ ਹੈ, ਜਿਹੜੇ ਫਿਰਕੂ ਕਾਰਵਾਈਆਂ ਨਾਲ ਪੰਜਾਬ ਦੇ ਸ਼ਾਂਤ ਮਹੌਲ ਨੂੰ ਅੱਗ ਲਗਾਉਣ ਦਾ ਯਤਨ ਕਰ ਰਹੇ ਹਨ।
ਜੇਕਰ ਪੰਜਾਬ ਸਰਕਾਰ ਨੇ ਇਨ੍ਹਾਂ ਵਿੱਚੋਂ ਆਪਣੇ ਆਪ ਨੂੰ ਭਾਈ ਰਾਜੋਆਣਾ ਨੂੰ ਫਾਂਸੀ ਦੇਣ ਲਈ ਜਲਾਦ ਵਜੋਂ ਪੇਸ਼ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਪਹਿਲਾਂ ਹੀ ਜੇਲ੍ਹ ਵਿੱਚ ਸੁਟਿਆ ਹੁੰਦਾ ਤਾਂ ਇਨ੍ਹਾਂ ਦੀ ਹਿੰਮਤ ਨਹੀਂ ਸੀ ਪੈਣੀ ਕਿ ਉਹ ਸਿੱਖਾਂ ਦੀਆਂ ਪੱਗਾਂ ਲਾਹੁਣ ਵਰਗੀਆਂ ਭੜਕਾਊ ਕਾਰਵਾਈਆਂ ਕਰਦੇ, ਜਿਸ ਦੇ ਸਿੱਟੇ ਵਜੋਂ ਗੁਰਦਾਸਪੁਰ ਵਿੱਚ ਦੋ ਸਿੱਖ ਨੌਜਵਾਨ ਪੁਲੀਸ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ, ਜਿਨ੍ਹਾਂ ਵਿੱਚੋਂ ਇੱਕ ਮਾਰਿਆ ਗਿਆ ਹੈ ਤੇ ਦੂਜਾ ਮਰਨਾਊ ਪਿਆ ਹੈ । ਇਉਂ ਜਾਪਦਾ ਹੈ ਕਿ ਮੰਨੂਵਾਦੀ ਸੋਚ ਨੂੰ ਇੱਕੋ ਹੀ ਸੂਲ ਹੈ ਕਿ ਭਾਈ ਰਾਜੋਆਣਾ ਦੀ ਫਾਂਸੀ ਕਿਉਂ ਟਲ ਗਈ ਹੈ? ਪੰਜਾਬ ਦਾ ਮਹੌਲ ਸ਼ਾਂਤ ਕਿਉਂ ਹੋ ਗਿਆ ਹੈ?
ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਸਿੱਖਾਂ ਉੱਤੇ ਜਬਰ ਜ਼ੁਲਮ ਕਰਨ ਦੀ ਬਜਾਏ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਕੇਂਦਰ ਸਰਕਾਰ ਤੇ ਜ਼ੋਰ ਪਾਏ, ਗੁਰਦਾਸਪੁਰ ਦੇ ਗੋਲੀਕਾਂਡ ਲਈ ਜ਼ੁਮੇਵਾਰ ਪਲੀਸ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਕੇ ਇਸ ਕਾਂਡ ਦੀ ਜੁਡੀਸ਼ੀਅਲ ਇਨਕੁਆਰੀ ਕਰਵਾਈ ਜਾਏ ਕਿ ਬਿਨਾਂ ਕਿਸੇ ਕਾਰਨ ਪੁਲੀਸ ਨੇ ਸਿੱਖਾਂ ਤੇ ਗੋਲੀ ਕਿਉਂ ਚਲਾਈ? ਗ੍ਰਿਫਤਾਰ ਕੀਤੇ ਸਿੱਖ ਆਗੂ ਸ੍ਰ: ਸਿਮਰਨਜੀਤ ਸਿੰਘ ਮਾਨ, ਭਾਈ ਦਲਜੀਤ ਸਿੰਘ, ਬਾਬਾ ਬਲਜੀਤ ਸਿੰਘ ਦਾਦੂਵਾਲ, ਭਾਈ ਗੁਰਿੰਦਰਪਾਲ ਸਿੰਘ ਧਨੌਲਾ, ਭਾਈ ਪਰਮਜੀਤ ਸਿੰਘ ਸਹੋਲੀ, ਭਾਈ ਗਰਪਾਲ ਸਿੰਘ ਚੀਮਾ, ਭਾਈ ਮੋਹਕਮ ਸਿੰਘ, ਭਾਈ ਕੁਲਬੀਰ ਸਿੰਘ ਬੜਾ ਪਿੰਡ, ਭਾਈ ਜਸਕਰਨ ਸਿੰਘ ਸਮੇਤ ਸੈਂਕੜੇ ਨੌਜਵਾਨਾਂ ਨੂੰ ਛੇਤੀ ਰਿਹਾਅ ਕਰੇ; ਤਾਂ ਜੋ ਪੰਜਾਬ ਦਾ ਮਹੌਲ ਸ਼ਾਂਤ ਰਹਿ ਸਕੇ।
ਜਾਰੀ ਕਰਤਾ: ਸਿੱਖ ਸੰਘਰਸ਼ ਮੋਰਚਾ ਕਮੇਟੀ ਮੈਂਬਰ
ਭਾਈ ਜਗਤਾਰ ਸਿੰਘ ਜਾਚਕ, ਫੋਨ: 0161-2451829; ਭਾਈ ਧਿਆਨ ਸਿੰਘ ਮੰਡ, ਭਾਈ ਜਸਬੀਰ ਸਿੰਘ ਖੰਡੂਰ, ਭਾਈ ਬਲਵਿੰਦਰ ਸਿੰਘ ਭੁੱਲਰ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੂਰਤ ਸਿੰਘ ਖ਼ਾਲਸਾ।


(29/03/12)
ਜਸਵੰਤ ਸਿੰਘ ‘ਅਜੀਤ’

ਭਾਈ ਰਾਜੋਆਣਾ ਦੀ ਫਾਂਸੀ ਦੇ ਮੁੱਦੇ ਤੇ ਰਾਜਨੀਤੀ?
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਦੇ ਉਪ-ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਹੀ ਜਤਨਾਂ ਸਦਕਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਲਤਵੀ ਹੋ ਸਕੀ ਹੈ। ਉਨ੍ਹਾਂ ਦੇ ਇਸ ਦਾਅਵੇ ਦੀ ਰੋਸ਼ਨੀ ਵਿੱਚ ਜੇ ਸਾਰੀ ਸਥਿਤੀ ਨੂੰ ਗੰਭੀਰਤਾ ਨਾਲ ਘੋਖਿਆ ਜਾਏ ਤਾਂ ਤਸਵੀਰ ਕੋਈ ਵਖਰੀ ਹੀ ਉਭਰ ਕੇ ਸਾਹਮਣੇ ਆਉਂਦੀ ਹੈ। ਇਸ ਵਿੱਚ ਕੋਈ ਸ਼ਕ ਨਹੀਂ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੀ ਵੀ ਭੂਮਿਕਾ ਰਹੀ ਹੈ, ਪ੍ਰੰਤੂ ਇਹ ਦਾਅਵਾ ਕਰਨਾ ਕਿ ਇਸ ਵਿੱਚ ਕੇਵਲ ਉਨ੍ਹਾਂ ਦੀ ਹੀ ਭੂਮਿਕਾ ਹੈ, ਭਰੋਸੇਯੋਗ ਨਹੀਂ। ਇਸਦਾ ਕਾਰਣ ਇਹ ਦਸਿਆ ਜਾਂਦਾ ਹੈ ਕਿ ਉਸ ਦਿਨ, ਜਿਸ ਦਿਨ ਇਨ੍ਹਾਂ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਹੋਈ, ਮੁਲਾਕਾਤ ਦਾ ਸਮਾਂ 6. 30 ਵਜੇ ਦਾ ਨਿਸ਼ਚਿਤ ਸੀ। ਪ੍ਰੰਤੂ ਦਸਿਆ ਗਿਆ ਹੈ ਕਿ ਇਹ ਮੁਲਾਕਾਤ ਕੁੱਝ ਪਛੜ ਕੇ ਅਰਥਾਤ 6. 50 ਜਾਂ 6. 55 ਵਜੇ ਹੀ ਹੋ ਸਕੀ ਸੀ। ਉਸਤੋਂ ਬਾਅਦ ਉਹ 7. 00 ਵਜੇ ਸਦੇ ਗਏ ਹੋਏ ਉਸ ਪ੍ਰੈਸ ਸੰਮੇਲਨ ਵਿੱਚ ਤਕਰੀਬਨ 7. 15 ਅਤੇ 7. 30 ਦੇ ਵਿਚਕਾਰ ਪੁਜੇ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਜਤਨਾਂ ਸਦਕਾ ਹੀ ਭਾਈ ਰਾਜੋਆਣਾ ਦੀ ਸਜ਼ਾ, ਭਾਈ ਜਰਨੈਲ ਸਿੰਘ ਹਵਾਰਾ ਦੇ ਸੁਪ੍ਰੀਮ ਕੋਰਟ ਵਿੱਚ ਵਿਚਾਰ-ਅਧੀਨ ਮਾਮਲੇ ਦਾ ਫੈਸਲਾ ਹੋਣ ਤਕ ਲਈ ਟਾਲ ਦਿੱਤੀ ਗਈ ਹੈ। ਇਸ ਸਬੰਧੀ ਉਨ੍ਹਾਂ ਕੇਂਦਰੀ ਗ੍ਰਹਿ ਵਿਭਾਗ ਦਾ ਇੱਕ ਪੱਤ੍ਰ ਵੀ ਪੜ੍ਹ ਕੇ ਸੁਣਾਇਆ।
ਸੁਆਲ ਉਠਦਾ ਹੈ ਕਿ ਦੋਹਾਂ ਆਗੂਆਂ ਦੀ 6. 50 ਵਜੇ ਰਾਸ਼ਟਰਪਤੀ ਮੁਲਾਕਾਤ ਹੋਈ ਅਤੇ ਉਹ ਦੋਵੇਂ 7. 15 ਵਜੇ ਗ੍ਰਹਿ ਵਿਭਾਗ ਦੀ ਚਿੱਠੀ ਲੈ ਪ੍ਰੈਸ ਨੂੰ ਸੰਬੋਧਨ ਕਰਨ ਲਈ ਪੁਜ ਗਏ। ਜਿਸਦਾ ਮਤਲਬ ਤਾਂ ਇਹ ਹੋਇਆ ਕਿ ਇਨ੍ਹਾਂ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਕੇਵਲ 10 ਜਾਂ 15 ਮਿੰਟ ਹੀ ਹੋਈ। ਇਤਨੇ ਥੋੜੇ ਸਮੇਂ ਵਿੱਚ ਉਨ੍ਹਾਂ ਵਲੋਂ ਰਾਸ਼ਟਰਪਤੀ ਨੂੰ ਦਿੱਤੀ ਗਈ ਪਟੀਸ਼ਨ ਤੇ ਫੈਸਲਾ ਵੀ ਹੋ ਗਿਆ ਅਤੇ ਇਸ ਸਬੰਧ ਵਿੱਚ ਗ੍ਰਹਿ ਵਿਭਾਗ ਵਲੋਂ ਜਾਰੀ ਆਰਡਰ ਦੀ ਕਾਪੀ ਵੀ ਉਨ੍ਹਾਂ ਤਕ ਪੁਜ ਗਈ। ਜਦਕਿ ਮੰਨਿਆ ਜਾਂਦਾ ਹੈ ਕਿ ਸੰਵਿਧਾਨਕ ਪ੍ਰਕ੍ਰਿਆ ਅਨੁਸਾਰ ਪੁਜੀ ਪਟੀਸ਼ਨ ਦੀ ਕਾਪੀ ਰਾਸ਼ਟਰਪਤੀ ਵਲੋਂ ਕੇਂਦਰ ਸਰਕਾਰ ਨੂੰ ਭੇਜੀ ਜਾਂਦੀ ਹੈ। ਕਾਪੀ ਮਿਲਣ ਤੇ ਉਸਨੂੰ ਕਾਰਵਾਈ ਲਈ ਮਾਮਲੇ ਨਾਲ ਸਬੰਧਤ ਵਿਭਾਗ ਨੂੰ ਭੇਜ ਦਿੱਤਾ ਜਾਂਦਾ ਹੈ। ਸਬੰਧਤ ਵਿਭਾਗ ਪਟੀਸ਼ਨ ਦੀ ਪੁਣ-ਛਾਣ ਕਰ ਜਿਨ੍ਹਾਂ ਰਾਜਾਂ ਨਾਲ ਉਸਦਾ ਸਬੰਧਤ ਹੋਵੇ, ਉਨ੍ਹਾਂ ਰਾਜਾਂ ਦੇ ਰਾਜਪਾਲਾਂ ਪਾਸੋਂ ਮਾਮਲੇ ਤੇ ਰਿਪੋਰਟ ਮੰਗਦਾ ਹੈ। ਰਿਪੋਰਟ ਆਉਣ ਤੇ ਉਸ ਪੁਰ ਵਿਚਾਰ ਕਰ ਆਪਣੀ ਰਿਪੋਰਟ ਤਿਆਰ ਕਰ, ਉਸਨੂੰ ਰਾਸ਼ਟਰਪਤੀ ਦੀ ਮੰਨਜ਼ੂਰੀ ਲਈ ਭੇਜ ਦਿੰਦਾ ਹੈ। ਰਾਸ਼ਟਰਪਤੀ ਦੀ ਮੰਨਜ਼ੂਰੀ ਮਿਲਣ ਤੋਂ ਬਾਅਦ ਗ੍ਰਹਿ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ. ਫਿਰ ਜਾ ਕੇ ਉਹ ਫੈਸਲਾ ਲਾਗੂ ਹੁੰਦਾ ਹੈ। ਇਸ ਪ੍ਰਕ੍ਰਿਆ ਦੇ ਪੂਰਿਆਂ ਹੋਣ ਵਿੱਚ ਘਟ ਸਮਾਂ ਵੀ ਲਗ ਸਕਦਾ ਹੈ, ਪਰ ਇਤਨਾ ਵੀ ਘਟ ਨਹੀਂ ਕਿ ਇਹ ਪ੍ਰਕ੍ਰਿਆ 15-20 ਮਿੰਟਾਂ ਵਿੱਚ ਹੀ ਪੂਰੀ ਹੋ ਜਾਏ।
ਰਾਜਧਾਨੀ ਦੇ ਰਾਜਸੀ ਹਲਕਿਆਂ ਅਨੁਸਾਰ ਦੋ-ਕੁ ਦਿਨ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਦੇ ਇੱਕ ਪ੍ਰਤੀਨਿਧੀ ਮੰਡਲ ਵਲੋਂ ਭਾਈ ਰਾਜੋਆਣਾ ਦੀ ਫਾਂਸੀ ਮਾਫ ਕਰਵਾਉਣ ਲਈ ਇੱਕ ਪਟੀਸ਼ਨ ਰਾਸ਼ਟਰਪਤੀ ਦੇ ਨਾਂ ਦਿੱਤੀ ਗਈ ਸੀ। ਇਹ ਪਟੀਸ਼ਨ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਮੁਖੀਆਂ ਵਲੋਂ ਰਾਸ਼ਟਰਪਤੀ ਦੇ ਸਕਤ੍ਰੇਤ ਦੇ ਅਧਿਕਾਰੀਆਂ ਨੂੰ ਮੁੱਦੇ ਨਾਲ ਜੁੜੀਆਂ ਸਿੱਖਾਂ ਦੀਆਂ ਭਾਵਨਾਵਾਂ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਇਹ ਚਿਤਾਵਨੀ ਵੀ ਦਿੱਤੀ ਕਿ ਜੇ ਭਾਈ ਰਾਜੋਆਣਾ ਨੂੰ ਫਾਂਸੀ ਦਿੱਤੀ ਗਈ ਤਾਂ ਪੰਜਾਬ ਮੁੜ ਬੀਤੇ ਸੰਤਾਪ ਵਲ ਧਕਿਆ ਜਾ ਸਕਦਾ ਹੈ, ਜਦਕਿ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਜਾਂ ਹੋਰ ਪੰਜਾਬੀਆਂ ਵਿਚੋਂ ਕੋਈ ਵੀ ਵਰ੍ਹਿਆਂਬਧੀ ਭੋਗੇ ਸੰਤਾਪ ਵਲ ਪਰਤਣਾ ਨਹੀਂ ਚਾਹੁੰਦਾ। ਇਹ ਪਟੀਸਨ ਪੁਜਣ ਤੋਂ ਕੁੱਝ ਸਮੇਂ ਬਾਅਦ ਉਸੇ ਹੀ ਦਿਨ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੂਰੀਅਰ ਰਾਹੀਂ ਭੇਜੀ ਪਟੀਸ਼ਨ ਵੀ ਰਾਸ਼ਟਰਪਤੀ ਭਵਨ ਤਕ ਪੁਜ ਗਈ। ਜਦੋਂ ਤਕ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਰਾਸ਼ਟਰਪਤੀ ਨੂੰ ਮਿਲਣ ਲਈ ਪੁਜੇ, ਤਦ ਤਕ ਮਿਲੀਆਂ ਹੋਈਆਂ ਪਟੀਸ਼ਨਾਂ ਦੇ ਆਧਾਰ ਤੇ ਉਪ੍ਰੋਕਤ ਸਾਰੀ ਪ੍ਰਕ੍ਰਿਆ ਪੂਰੀ ਹੋ ਚੁਕੀ ਸੀ। ਜਿਸ ਸਮੇਂ ਇਹ ਆਗੂ ਰਾਸ਼ਟਰਪਤੀ ਨੂੰ ਮਿਲੇ ਤਾਂ ਉਸੇ ਸਮੇਂ ਰਾਸ਼ਟਰਪਤੀ ਦੇ ਦਫਤਰ ਵਲੋਂ ਕੇਂਦਰੀ ਗ੍ਰਹਿ ਵਿਭਾਗ ਵਲੋਂ ਜਾਰੀ ਪਤ੍ਰ ਇਨ੍ਹਾਂ ਨੂੰ ਸੌਂਪ ਦਿੱਤਾ ਗਿਆ, ਜਿਸਨੂੰ ਲੈ ਇਹ ਤੁਰੰਤ ਪ੍ਰੈਸ ਨੂੰ ਸੰਬੋਧਨ ਕਰਨ ਪੁਜ ਗਏ ਤੇ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਸਬੰਧਤ ਪਤ੍ਰ ਵੀ ਉਸਨੂੰ ਸੌਂਪ ਦਿੱਤਾ।
ਹੈਰਾਨੀ ਦੀ ਗਲ ਤਾਂ ਇਹ ਵੀ ਹੈ ਕਿ ਕੌਮੀ ਮੀਡੀਆ ਦੇ ਇੱਕ ਹਿਸੇ ਵਲੋਂ ਬਿਨਾਂ ਮੂਲ ਅਤੇ ਕਾਨੂੰਨੀ ਸਥਿਤੀ ਦੀ ਘੋਖ ਕੀਤਿਆਂ ਇਹ ਕਿਹਾ ਜਾਣ ਲਗ ਪਿਆ ਕਿ ਕੇਂਦਰ ਸਰਕਾਰ ਅਕਾਲੀਆਂ ਸਾਹਮਣੇ ਝੁਕ ਗਈ ਹੈ। ਜਦਕਿ ਪ੍ਰਸਿੱਧ ਐਡਵੋਕੇਟ ਅਤੇ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਦਾ ਕਹਿਣਾ ਹੈ ਕਿ ਇਕੋ ਘਟਨਾ ਨਾਲ ਸਬੰਧਤ ਸਾਰੇ ਦੋਸ਼ੀਆਂ ਦੇ ਮਾਮਲੇ ਦਾ ਜਦੋਂ ਤਕ ਅੰਤਿਮ ਫੈਸਲਾ ਨਹੀਂ ਹੋ ਜਾਂਦਾ, ਤੱਦ ਤਕ ਉਨ੍ਹਾਂ ਵਿਚੋਂ ਕਿਸੇ ਇੱਕ ਦੇ ਵੀ ਵਿਰੁਧ ਹੋਏ ਫੈਸਲੇ ਪੁਰ ਅਮਲ ਨਹੀਂ ਹੋ ਸਕਦਾ। ਇਸ ਸਬੰਧ ਵਿੱਚ ਉਨ੍ਹਾਂ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ ਵਿੱਚ ਸਜ਼ਾ ਪਾਏ ਭਾਈ ਕੇਹਰ ਸਿੰਘ ਅਤੇ ਭਾਈ ਸਤਵੰਤ ਸਿੰਘ ਦੇ ਮਾਮਲੇ ਵਿੱਚ ਦਾਖਲ ਅਲਗ-ਅਲਗ ਪਟੀਸ਼ਨਾਂ ਪੁਰ ਹੁੰਦੀ ਰਹੀ ਕਾਰਵਾਈ ਦਾ ਹਵਾਲਾ ਦਿੰਦਿਆਂ ਦਸਿਆ ਕਿ ਜਦੋਂ ਤਕ ਦੋਹਾਂ ਦੀਆਂ ਹੀ ਪਟੀਸ਼ਨਾਂ ਪੁਰ ਅੰਤਿਮ ਫੈਸਲਾ ਨਾ ਆ ਗਿਆ ਤਦ ਤਕ ਦੋਹਾਂ ਵਿਚੋਂ ਕਿਸੇ ਨੂੰ ਵੀ ਫਾਂਸੀ ਨਹੀਂ ਸੀ ਦਿੱਤੀ ਜਾ ਸਕੀ। ਉਨ੍ਹਾਂ ਦਸਿਆ ਕਿ ਅਜਿਹੇ ਹੋਰ ਵੀ ਕਈ ਕੇਸ ਹਨ, ਜਿਨ੍ਹਾਂ ਦੀ ਮਿਸਾਲ ਇਸੇ ਸਬੰਧ ਵਿੱਚ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸੇ ਆਧਾਰ ਤੇ ਹੀ ਸਰਕਾਰ ਵਲੋਂ ਭਾਈ ਰਾਜੋਅਣਾ ਦੇ ਮਾਮਲੇ ਵਿੱਚ ਫੈਸਲਾ ਲਿਆ ਗਿਆ ਹੈ। ਜਸਟਿਸ ਸੋਢੀ ਅਨੁਸਾਰ ਇਸ ਫੈਸਲੇ ਪੁਰ ਟਿੱਪਣੀ ਕਰਦਿਆਂ ਇਹ ਕਹਿਣਾ ਕਿ ਸਰਕਾਰ ਅਕਾਲੀਆਂ ਦੇ ਦਬਾਉ ਅਗੇ ਝੁੱਕ ਗਈ ਹੈ, ਦੇਸ਼ ਦੀ ਨਿਆਂ ਪ੍ਰਣਾਲੀ ਪੁਰ ਹੀ ਸੁਆਲੀਆ ਨਿਸ਼ਾਨ ਲਾਉਣਾ ਹੈ।
ਸ. ਬਾਦਲ ਵਲ ਉਂਗਲ: ਕੌਮੀ ਮੀਡੀਆ ਦੇ ਇੱਕ ਹਿਸੇ ਵਲੋਂ ਸ. ਪ੍ਰਕਾਸ਼ ਸਿੰਘ ਬਾਦਲ ਪੁਰ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਆਪਣੇ ਰਾਜਸੀ ਸੁਆਰਥ ਦੀ ਪੂਰਤੀ ਲਈ ਪੰਜਾਬ ਵਿੱਚ ਕਾਂਗ੍ਰਸ-ਵਿਰੋਧੀ ਲਹਿਰ ਨੂੰ ਹਵਾ ਦੇਣ ਅਤੇ ਗਰਮ-ਖਿਆਲੀਆਂ ਨੂੰ ਆਪਣੇ ਨਾਲ ਲਿਆਣ ਲਈ ਹੀ ਭਾਈ ਰਾਜੋਆਣਾ ਦੀ ਫਾਂਸੀ ਨਾਲ ਸਬੰਧਤ ਮੁੱਦੇ ਨੂੰ ਵਿਸਫੋਟਕ ਸਥਿਤੀ ਤਕ ਪੁਜਣ ਦਿੱਤਾ। ਸ. ਬਾਦਲ ਨੂੰ ਵਿਸ਼ਵਾਸ ਸੀ ਕਿ ਨਾ ਤਾਂ ਕਾਂਗ੍ਰਸ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ ਕੀਤੇ ਜਾਣ ਦੀ ਮੰਗ ਦਾ ਸਮਰਥਨ ਕਰਨ ਲਈ ਅਗੇ ਆਇਗੀ ਅਤੇ ਨਾ ਹੀ ਸ. ਬੇਅੰਤ ਸਿੰਘ ਦਾ ਪਰਿਵਾਰ ਇਸ ਮੰਗ ਦੇ ਹਕ ਵਿੱਚ ਖੜਾ ਹੋਵੇਗਾ। ਇਸਦੇ ਨਾਲ ਹੀ ਉਨ੍ਹਾਂ ਨੂੰ ਇਹ ਵਿਸ਼ਵਾਸ ਵੀ ਸੀ ਕਿ ਚੰਡੀਗੜ੍ਹ ਦੀ ਅਦਾਲਤ ਵਲੋਂ ਭਾਈ ਰਾਜੋਆਣਾ ਦੀ ਫਾਂਸੀ ਟਾਲਣ ਤੋਂ ਜਿਸਤਰ੍ਹਾਂ ਬਾਰ-ਬਾਰ ਇਨਕਾਰ ਕੀਤਾ ਗਿਆ, ਉਸਦੇ ਮੱਦੇ-ਨਜ਼ਰ ਕੇਂਦਰ ਸਰਕਾਰ ਵੀ ਇਸ ਮਾਮਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦੇਵੇਗੀ। ਸ. ਬਾਦਲ ਨੂੰ ਕੇਂਦਰੀ ਮੰਤਰੀ ਜਨਾਬ ਸਲਮਾਨ ਖੁਰਸ਼ੀਦ ਦੇ ਉਸ ਬਿਆਨ ਤੋਂ ਵੀ ਇਹ ਵਿਸ਼ਵਾਸ ਹੋ ਗਿਆ ਸੀ, ਕਿ ਕੇਂਦਰ ਸਰਕਾਰ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਟਾਲਣ ਦੇ ਮੁੱਦੇ ਤੇ ਹੱਥ ਖੜੇ ਕਰ ਦੇਵੇਗੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਭਾਈ ਰਾਜੋਆਣਾ ਦੀ ਫਾਂਸੀ ਦੇ ਮੁੱਦੇ ਤੇ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਕੁੱਝ ਕਰ ਸਕਦੀ ਹੈ, ਕਿਉਂਕਿ ਇਹ ਮਾਮਲਾ ਨਿਆਂ ਪ੍ਰਣਾਲੀ ਅਤੇ ਅਦਾਲਤ ਦੇ ਫੈਸਲੇ ਨਾਲ ਜੁੜਿਆ ਹੋਇਆ ਹੈ। ਜਿਸਦੇ ਫਲਸਰੂਪ ਪੰਜਾਬ ਵਿੱਚ ਕਾਂਗ੍ਰਸ-ਵਿਰੋਧੀ ਹਵਾ ਜ਼ੋਰ ਪਕੜ ਜਾਇਗੀ, ਜੋ ਭਾਈ ਰਾਜੋਆਣਾ ਦੀ ਫਾਂਸੀ ਦੀ ਤਾਰੀਖ ਨਿਸ਼ਚਿਤ ਹੋਣ ਦੇ ਨਾਲ ਹੀ ਉਠਣੀ ਸ਼ੁਰੂ ਹੋ ਗਈ ਹੋਈ ਹੈ। ਇਸੇ ਸੋਚ ਦੇ ਅਧੀਨ ਹੀ ਉਨ੍ਹਾਂ ਆਪਣੇ ਪੱਖ ਵਿੱਚ ਹਵਾ ਬਣਾਉਣ ਲਈ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਨੂੰ ਜੇਲ੍ਹ ਭੇਜਿਆ ਅਤੇ ਉਨ੍ਹਾਂ ਪਾਸੋਂ ਭਾਈ ਰਾਜੋਆਣਾ ਨੂੰ ਸਨਮਾਨਤ ਕਰਵਾਇਆ। ਫਿਰ ਉਸਨੂੰ ‘ਜ਼ਿੰਦਾ ਸ਼ਹੀਦ’ ਦਾ ਖਿਤਾਬ ਵੀ ਦੁਆਇਆ। ਪ੍ਰੰਤੂ ਜਦੋਂ ਪੰਜਾਬ ਕਾਂਗ੍ਰਸ ਅਤੇ ਸ. ਬੇਅੰਤ ਸਿੰਘ ਦੇ ਪਰਿਵਾਰ ਨੇ ਪੰਜਾਬ ਵਿੱਚ ਅਮਨ-ਸ਼ਾਂਤੀ, ਕਾਨੂੰਨ ਅਤੇ ਸਦਭਾਵਨਾ ਦਾ ਵਾਤਾਵਰਣ ਬਣਾਈ ਰਖਣ ਦੇ ਹੱਕ ਵਿੱਚ ਖੜਿਆਂ ਹੋ, ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ ਕੀਤੇ ਜਾਣ ਦੀ ਮੰਗ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਅਤੇ ਇਸਦੇ ਨਾਲ ਹੀ ਕੇਂਦਰੀ ਸਰਕਾਰ ਨੇ ਵੀ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਟਾਲਣ ਦੀ ਮੰਗ ਨੂੰ ਸਵੀਕਾਰ ਕਰ ਲਿਆ, ਤਾਂ ਸ. ਪ੍ਰਕਾਸ਼ ਸਿੱੰਘ ਬਾਦਲ ਦੀ ਸਿੱਖਾਂ ਵਿੱਚ ਕਾਂਗ੍ਰਸ-ਵਿਰੋਧੀ ਹਵਾ ਨੂੰ ਹਨੇਰੀ ਦਾ ਰੂਪ ਦਿੱਤੇ ਜਾਣ ਦੀ ਸੋਚ ਦੇ ਫਲੀਭੂਤ ਹੋਣ ਵਿੱਚ ਰੁਕਾਵਟ ਪੈਦਾ ਹੋ ਗਈ।
Mobile : + 91 98 68 91 77 31


(28/03/12)
ਜਸਵਿੰਦਰ ਸਿੰਘ ਜੱਸਾ/ਗੁਰਿੰਦਰ ਸਿੰਘ ਕੋਟਕਪੂਰਾ

300 ਫੁੱਟ ਨਿਸ਼ਾਨ-ਇ-ਖਾਲਸਾ ਤੇ ਖਾਲਸਾ ਯਾਦਗਾਰਾਂ ਕਿਹੜੇ ਕੰਮ, ਜਦੋਂ ਨੌਜਵਾਨਾਂ ਦੇ ਸਿਰਾਂ ਤੋਂ ਕੇਸ ਹੀ ਗਾਇਬ! !
ਖਾਲਸੇ ਦਾ ਕੁਰਬਾਨੀਆਂ ਭਰਿਆ ਇਤਿਹਾਸ ਪਰ ਅਜੋਕਾ ਸਿੱਖ ਨੌਜਵਾਨ ਚਿੰਤਤ …

ਜੈਤੋ, 28 ਮਾਰਚ (ਜਸਵਿੰਦਰ ਸਿੰਘ ਜੱਸਾ) :- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵੱਲੋਂ ਸਥਾਨਕ ਗੁਰਦਵਾਰਾ ਗੰਗਸਰ ਸਾਹਿਬ ਵਿਖੇ ਹੋਈ ਜੱਥੇਬੰਦਕ ਕਾਰਜਸ਼ਾਲਾ ਦੌਰਾਨ ਪੰਥਕ ਮਾਮਲਿਆਂ ਨਾਲ ਸਬੰਧਤ ਮਸਲੇ `ਤੇ ਗੰਭੀਰ ਵਿਚਾਰਾਂ ਹੋਈਆਂ। ਜਿਸ `ਚ ਚਿੰਤਾ ਪ੍ਰਗਟ ਕੀਤੀ ਗਈ ਕਿ ਅਜੋਕੇ ਸਮੇਂ `ਚ ਦਿਨੋਂ-ਦਿਨ ਵਧ ਰਿਹਾ ਪੰਥਕ ਪ੍ਰਚਾਰ, ਨਗਰ-ਕੀਰਤਨ, ਕੀਰਤਨ ਦਰਬਾਰ, ਕੀਰਤਨ ਲੜੀਆਂ ਆਦਿ ਦੇ ਬਾਵਜੂਦ ਵੀ ਨੌਜਵਾਨ ਦਾ ਪਤਿੱਤ ਹੋਣਾ ਸਮਝ ਤੋਂ ਬਾਹਰ ਦੀ ਗੱਲ ਹੈ। ਡਾ. ਅਵੀਨਿੰਦਰਪਾਲ ਸਿੰਘ, ਗੁਰਿੰਦਰ ਸਿੰਘ ਕੋਟਕਪੂਰਾ, ਗੁਰਚਰਨ ਸਿੰਘ, ਰਣਜੀਤ ਸਿੰਘ ਖਾਲਸਾ, ਗੁਰਦੀਪ ਸਿੰਘ, ਇੰਦਰਜੀਤ ਸਿੰਘ, ਗੁਰਮੀਤ ਸਿੰਘ, ਸਿਮਰਪ੍ਰੀਤ ਸਿੰਘ ਤੇ ਸਰਬਜੀਤ ਸਿੰਘ ਆਦਿ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਸਿੱਖ ਧਰਮ ਦਾ ਸਾਰਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਉਨਾਂ ਦੱਸਿਆ ਕਿ ਦੁਨੀਆਂ ਭਰ ਦੀਆਂ ਜੰਗਾਂ ਦਾ ਸਬੰਧ ‘ਜ਼ਰ, ਜ਼ੋਰੂ ਤੇ ਜ਼ਮੀਨ’ ਨਾਲ ਜੁੜਿਆ ਹੋਇਆ ਹੈ ਪਰ ਸਿੱਖੀ ਇਤਿਹਾਸ ਔਰਤਾਂ ਦੀ ਇੱਜ਼ਤ ਬਚਾਉਣ ਲਈ ਜੰਗਾਂ ਲੜ ਕੇ ਬਣਿਆ। ਸਿੱਖਾਂ ਨੇ ਗੈਰ-ਸਿੱਖਾਂ ਦੀਆਂ ਧੀਆਂ, ਭੈਣਾਂ ਦੀ ਇੱਜ਼ਤ ਦੀ ਰਾਖੀ ਕੀਤੀ ਤੇ ਹਮੇਸ਼ਾਂ “ਸਰਬੱਤ ਦੇ ਭਲੇ” ਦੀ ਗੱਲ ਕੀਤੀ, ਸਭੈ ਸਾਂਝੀ ਵਾਲ ਸਦਾਇਣ ਤੇ ਕੋਇ ਨਾ ਦਿਸੇ ਬਾਹਰਾ ਜੀਓ, ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ ਆਦਿ ਬਾਬੇ ਨਾਨਕ ਦੇ ਉਪਦੇਸ਼ਾਂ ਦੀ ਪਾਲਣਾ ਕੀਤੀ। ਉਨਾਂ ਦੱਸਿਆ ਕਿ ਕੌਮ ਦਾ ਕਰੋੜਾਂ ਰੁਪੈ ਦਾ ਸਰਮਾਇਆ ਨਗਰ ਕੀਰਤਨਾਂ, ਕੀਰਤਨ ਲੜੀਆਂ ਤੇ ਲੰਗਰਾਂ `ਤੇ ਰੋੜਨ ਦੇ ਬਾਵਜੂਦ ਸਾਡਾ ਨੌਜਵਾਨ ਪਤਿੱਤ ਕਿਉਂ ਹੁੰਦਾ ਜਾ ਰਿਹਾ ਹੈ, ਕਿਉਂਕਿ ਸਾਡੇ ਕੰਮ ਕਰਨ ਦੇ ਢੰਗ `ਚ ਕਿਤੇ ਨਾ ਕਿਤੇ ਕੋਈ ਕਮੀ ਜਰੂਰ ਹੈ। ਉਨਾਂ ਦੱਸਿਆ ਕਿ ਸਾਲ 1995-96 `ਚ ਸਾਡੀ ਕੌਮ ਦੇ ਆਗੂ ਦਾਅਵੇ ਕਰਦੇ ਸਨ ਕਿ ਸਾਲ 1999 `ਚ ਸਾਰੀ ਕੌਮ ਅੰਮ੍ਰਿਤਧਾਰੀ ਹੋ ਜਾਵੇਗੀ ਪਰ ਜਦੋਂ ਖਾਲਸੇ ਦਾ 1999 `ਚ 300 ਸਾਲਾ ਸਮਾਗਮ ਅਤੇ 5-6 ਹੋਰ ਵੱਡੀਆਂ ਸ਼ਤਾਬਦੀਆਂ ਮਨਾਉਣ ਤੋਂ ਬਾਅਦ ਦੇਖਿਆ ਤਾਂ ਪਤਾ ਲੱਗਾ ਕਿ ਸਿੱਖ ਕੌਮ ਦਾ 75 ਫੀਸਦੀ ਨੌਜਵਾਨ ਪਤਿੱਤ ਹੋ ਚੁੱਕਾ ਹੈ। ਆਖਿਰ ਨੌਜਵਾਨ ਦਾ ਸਿੱਖੀ ਤੋਂ ਮੁਨਕਰ ਹੋਣ ਦੇ ਕੀ ਕਾਰਨ ਹਨ, ਇਸ ਬਾਰੇ ਤੁਰਤ ਧਿਆਨ ਦੇਣ ਦੀ ਲੋੜ ਹੈ।
ਉਕਤ ਬੁਲਾਰਿਆਂ ਨੇ ਪੁਰਾਤਨ ਸਿੱਖ ਇਤਿਹਾਸ ਦੀਆਂ ਉਦਾਹਰਣਾਂ `ਤੇ ਠੋਸ ਮਿਸਾਲਾਂ ਦੇ-ਦੇ ਕੇ ਦੱਸਿਆ ਕਿ 18ਵੀਂ ਸਦੀ `ਚ ਭਾਵੇਂ ਸਿੱਖਾਂ ਨੂੰ ਜੰਗਲਾਂ `ਚ ਘੋੜਿਆਂ ਦੀਆਂ ਕਾਠੀਆਂ `ਤੇ ਸਮਾਂ ਲੰਘਾਉਣਾ ਪਿਆ ਤੇ ਜੰਗਲਾਂ `ਚ ਹੀ ਰਾਤਾਂ ਬਤੀਤ ਕਰਨੀਆਂ ਪਈਆਂ ਪਰ ਉਸ ਸਮੇਂ ਸਿੱਖਾਂ ਦਾ ਕਿਰਦਾਰ ਦੇਖ ਕੇ ਲੋਕ ਸਿੱਖ ਬਣਨ ਨੂੰ ਤਰਜ਼ੀਹ ਦਿੰਦੇ ਸਨ ਪਰ ਅੱਜ ਸਿੱਖ ਦੇ ਕਿਰਦਾਰ ਨੂੰ ਸ਼ੱਕੀ ਕਰਨ ਲਈ ਬਕਾਇਦਾ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਪਰ ਉਨਾਂ ਦਾ ਜਵਾਬ ਦੇਣ ਲਈ ਸਾਡੇ ਕੋਲ ਬਦਲਵੇਂ ਪ੍ਰਬੰਧਾਂ ਦੀ ਘਾਟ ਹੈ। ਉਕਤ ਬੁਲਾਰਿਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਭਾਵੇਂ ਖਾਲਸੇ ਦੀਆਂ ਯਾਦਗਾਰਾਂ ਬਣਾਈਆਂ ਜਾ ਰਹੀਆਂ ਨੇ ਤੇ 300 ਫੁੱਟ ਉੱਚੇ ਨਿਸ਼ਾਨ-ਇ-ਖਾਲਸਾ ਸਥਾਪਤ ਕੀਤੇ ਜਾ ਰਹੇ ਨੇ ਪਰ ਜਦੋਂ ਸਾਡੇ ਨੌਜਵਾਨਾਂ ਦੇ ਸਿਰਾਂ ਤੋਂ ਕੇਸ ਹੀ ਗਾਇਬ ਹੋ ਗਏ ਤਾਂ ਉਨਾਂ ਯਾਦਗਾਰਾਂ ਦੀ ਬਾਕੀ ਲੋੜ ਕੀ ਰਹਿ ਜਾਵੇਗੀ? ਗੁਰਦਵਾਰਿਆਂ ਦੀਆਂ ਇਮਾਰਤਾਂ `ਤੇ ਕੀਤੇ ਕਰੋੜਾਂ-ਅਰਬਾਂ ਰੁਪੈ ਦੇ ਖਰਚੇ ਦੀ ਕੀ ਅਹਿਮੀਅਤ ਹੋਵੇਗੀ? ਉਨਾਂ ਦਾਅਵਾ ਕੀਤਾ ਕਿ ਇੱਕ ਪਾਸੇ ਉਹ ਲੋਕ ਨੇ, ਜਿਨਾਂ ਕੋਲ ਕੋਈ ਇਤਿਹਾਸ ਨਹੀਂ ਪਰ ਕੰਮ ਕਰਨ ਦਾ ਢੰਗ ਅਜਿਹਾ ਹੈ ਕਿ ਉਹ ਖੁਸ਼ਹਾਲ ਹੋ ਰਹੇ ਨੇ ਪਰ ਦੂਜੇ ਪਾਸੇ ਅਸੀਂ ਜਿਨਾਂ ਕੋਲ ਸਾਰਾ ਇਤਿਹਾਸ ਕੁਰਬਾਨੀਆਂ ਦਾ ਭਰਿਆ ਹੋਇਐ ਪਰ ਅਸੀਂ ਚਿੰਤਤ ਹਾਂ। ਪੰਜਾਬ `ਚ ਸੱਭਿਆਚਾਰ ਦੇ ਨਾਂਅ `ਤੇ ਸਟੇਜ਼ਾਂ ਤੋਂ ਵਰਤਾਈ ਜਾ ਰਹੀ ਲੱਚਰਤਾ ਦਾ ਜ਼ਿਕਰ ਕਰਦਿਆਂ ਉਨਾਂ ਦੱਸਿਆ ਕਿ ਉਕਤ ਲੱਚਰਪੁਣੇ ਵਾਲੇ ਸੱਭਿਆਚਾਰਕ ਮੇਲਿਆਂ ਦੀ ਸ਼ੁਰੂਆਤ ਸਾਲ 1985-86 `ਚ ਪ੍ਰੋ. ਮੋਹਨ ਸਿੰਘ ਮੇਲੇ ਦੇ ਪ੍ਰਬੰਧਕਾਂ ਨੇ ਕੀਤੀ। ਜਿਸ ਦਾ ਉਸ ਤੋਂ ਬਾਅਦ ਹੜ ਆ ਗਿਆ ਤੇ ਇਸ ਸੱਭਿਆਚਾਰਕ ਹਮਲੇ ਨੇ ਸਾਡੇ ਨੌਜਵਾਨਾਂ ਦਾ ਕੁਰਬਾਨੀ ਵਾਲਾ ਜ਼ਜ਼ਬਾ ਹੀ ਖਤਮ ਕਰਕੇ ਰੱਖ ਦਿੱਤਾ। ਖਾਲਸਾ ਰਾਜ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨਾਂ ਦੱਸਿਆ ਕਿ ਖਾਲਸਾ ਰਾਜ ਦਾ ਮੰਤਵ ਸਿਰਫ ਕਿਸੇ ਜ਼ਮੀਨ `ਤੇ ਕਬਜ਼ਾ ਕਰਨਾ ਹੀ ਨਹੀਂ ਬਲਕਿ ਲੋਕਾਂ ਦੇ ਦਿਲਾਂ `ਤੇ ਰਾਜ ਕਰਨਾ ਵੀ ਹੈ। ਇਸ ਮੌਕੇ ਲੱਗੀ ਪੁਸਤਕ ਪ੍ਰਦਰਸ਼ਨੀ ‘ਤੋਂ ਸੰਗਤਾਂ ਨੇ ਹਜ਼ਾਰਾਂ ਰੁਪੈ ਦੀਆਂ ਧਾਰਮਿਕ ਕਿਤਾਬਾਂ ਖਰੀਦੀਆਂ। ਇਸ ਸਮੇਂ ਉਪਰੋਕਤ ਤੋਂ ਇਲਾਵਾ ਕੁਲਦੀਪ ਸਿੰਘ ਖਾਲਸਾ, ਬੀਬੀ ਰਜਿੰਦਰ ਕੌਰ ਜੈਤੋ, ਕੁਲਵੰਤ ਸਿੰਘ ਜੈਤੋ, ਡਾ. ਮਨਜੀਤ ਸਿੰਘ ਟੱਕਰ, ਸੁਖਵਿੰਦਰ ਸਿੰਘ ਬੱਬੂ, ਕਰਮ ਸਿੰਘ ਪੂਨੀ, ਜਸਵੰਤ ਸਿੰਘ ਰਾਮਗੜ੍ਹੀਆ, ਜਰਨੈਲ ਸਿੰਘ ਆਦਿ ਸਮੇਤ ਵੱਡੀ ਗਿਣਤੀ `ਚ ਸੰਗਤ ਵੀ ਹਾਜ਼ਰ ਸੀ।


(28/03/12)
ਜਗਤਾਰ ਸਿੰਘ ਜਾਚਕ

ਪ੍ਰੈਸ ਨੋਟ
ਜਾਗੋ ਜਾਗੋ ਜਾਗੋ ਜਾਗੋ
ਸਾਰੀਆਂ ਸਿੱਖ ਸੰਗਤਾਂ 29 ਮਾਰਚ ਵੀਰਵਾਰ ਨੂੰ ਪਟਿਆਲੇ ਵਲ ਕੂਚ ਕਰਨ: ਸਿੱਖ ਸੰਘਰਸ਼ ਮੋਰਚਾ

ਲੁਧਿਆਣਾ, 28 ਮਾਰਚ ( ) ਭਾਈ ਬਲਵੰਤ ਸਿੰਘ ਰਾਜੋਆਣਾ ਦੀ ਬਿਨਾਂ ਸ਼ਰਤ ਰਿਹਾਈ ਦੇ ਸਘੰਰਸ਼ ਲਈ ਸਮੂਹ ਸਿੱਖ ਜਥੇਬੰਦੀਆਂ ਵਲੋਂ ਸਾਂਝੇ ਤੌਰ `ਤੇ ਕਾਇਮ ਕੀਤੇ ਸਿੱਖ ਸਘੰਰਸ਼ ਮੋਰਚਾ (ਅੱਠ ਮੈਂਬਰੀ ਕਮੇਟੀ) ਨੇ ਸਾਰੀਆਂ ਸਿੱਖ ਸੰਗਤਾਂ, ਪੰਜਾਬ ਦੇ ਮਾਨਵੀ ਹੱਕਾਂ ਦੇ ਰਾਖੇ ਤੇ ਇਨਸਾਫ ਪਸੰਦ ਲੋਕਾਂ ਦਾ 28 ਮਾਰਚ ਦੇ ਮੁੰਕਮਲ ਬੰਦ ਲਈ ਧੰਨਵਾਦ ਕੀਤਾ ਹੈ ਅਤੇ ਉਨ੍ਹਾਂ ਨੂੰ 29 ਮਾਰਚ ਵੀਰਵਾਰ 9 ਵਜੇ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ; ਤਖ਼ਤ ਸ੍ਰੀ ਕੇਸ ਗੜ੍ਹ ਸਾਹਿਬ, ਸ੍ਰੀ ਅਨੰਦਪੁਰ; ਤਖ਼ਤ ਸ੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ (ਸ੍ਰੀ ਦਮਦਮਾ ਸਾਹਿਬ) ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗਵਾਈ ਵਿੱਚ ਨਿਕਲ ਰਹੇ ‘ਭਾਈ ਰਾਜੋਆਣਾ ਚੜ੍ਹਦੀ ਕਲਾ ਮਾਰਚ’ ਵਿੱਚ ਕੇਸਰੀ ਝੰਡੇ ਲੈ ਕੇ ਸ਼ਾਮਲ ਹੋਣ ਅਤੇ ਪਟਿਆਲੇ ਵੱਲ ਨੂੰ ਕੂਚ ਕਰਨ ਦੀ ਅਪੀਲ ਕੀਤੀ ਹੈ। ਤਾਂ ਜੋ ਜ਼ਿੰਦਾ ਸ਼ਹੀਦ ਭਾਈ ਰਾਜੋਆਣਾ ਨੂੰ ਬਿਨਾਂ ਸ਼ਰਤ ਰਿਹਾ ਕਰਵਾ ਕੇ ਪ੍ਰੋ: ਭੁੱਲਰ ਸਮੇਤ ਬਾਕੀ ਦੇ ਬੰਦੀ ਸਿੱਖ ਨੌਜਵਾਨਾਂ ਨੂੰ ਵੀ ਜੇਲ੍ਹਾਂ ਦੀ ਕਾਲ ਕੋਠੜੀਆਂ ਚੋਂ ਬਾਹਰ ਕੱਢਿਆ ਜਾ ਸਕੇ।
ਰੋਜ਼ਾਨਾ ਸਪੋਕਸਮੈਨ ਮੁਤਾਬਿਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਵੀ ਅਪੀਲ ਕੀਤੀ ਹੈ ਕਿ ਪੰਥਕ ਜਥੇਬੰਦੀਆਂ ਵੱਲੋਂ ਤਿੰਨ ਤਖ਼ਤਾਂ ਤੋਂ ਜਿਹੜੇ ਮਾਰਚ ਕੱਢਣ ਦੇ ਪ੍ਰੋਗਰਾਮ ਉਲੀਕੇ ਗਏ ਹਨ, ਉਹ ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਾਉਣ ਲਈ ਦਬਾਅ ਜਰੂਰ ਬਣਾਈ ਰੱਖਣ, ਪਰ ਸਾਰੇ ਪ੍ਰੋਗਰਾਮ ਸ਼ਾਤਮਈ ਢੰਗ ਨਾਲ ਨੇਪਰੇ ਚਾੜ੍ਹਣ। ਇਸ ਲਈ 8 ਮੈਂਬਰੀ ਕਮੇਟੀ ਵੱਲੋਂ ਸਮੂਹ ਸਿੱਖ ਸੰਗਤਾਂ, ਰਾਜਨੀਤਕ ਤੇ ਧਾਰਮਿਕ ਜਥੇਬੰਦੀਆਂ, ਮਿਸ਼ਨਰੀ ਕਾਲਜਾਂ ਤੇ ਸੰਤ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪੋ ਆਪਣੀਆਂ ਬੱਸਾਂ, ਕਾਰਾਂ, ਟ੍ਰੈਕਟ ਟਰਾਲੀਆਂ ਤੇ ਹੋਰ ਸਾਧਨ ਲੈ ਕੇ ਮਾਰਚਾਂ ਵਿੱਚ ਸ਼ਾਮਲ ਹੋਵੋ ਤੇ ਜ਼ਿੰਦਾ ਸ਼ਹੀਦ ਭਾਈ ਰਾਜੋਆਣਾ ਦੀ ਇੱਛਾ ਅਨੁਸਾਰ ਸ਼ਾਂਤਮਈ ਢੰਗ ਨਾਲ ਸ਼ਬਦ ਕੀਰਤਨ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਪਟਿਆਲੇ ਪਹੁੰਚੋ ਤੇ 29 ਸ਼ਾਮ ਤੋਂ 31 ਮਾਰਚ ਤੱਕ ਕੇਂਦਰੀ ਜੇਲ੍ਹ ਪਟਿਆਲੇ ਦੇ ਮੂਹਰੇ ਸ਼ਾਂਤਮਈ ਰੋਸ ਧਰਨੇ ਤੇ ਬੈਠੋ। ਸਾਨੂੰ ਪੂਰਨ ਉਮੀਦ ਹੈ ਕਿ ਸਿੱਖ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਪਹੁੰਚਣਗੀਆਂ, ਜਥਾ ਸ਼ਕਤ ਲੰਗਰ ਪਾਣੀ ਦੀ ਸੇਵਾ ਕਰਨਗੀਆਂ ਅਤੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਦਿੱਲੀ ਦੇ ਅਨਿਆਈ ਤਖ਼ਤ ਨੂੰ ਹਿਲਾ ਦੇਣਗੀਆਂ।
ਜਾਰੀ ਕਰਤਾ: ਭਾਈ ਜਗਤਾਰ ਸਿੰਘ ਜਾਚਕ, ਭਾਈ ਧਿਆਨ ਸਿੰਘ ਮੰਡ, ਭਾਈ ਗੁਰਿੰਦਰਪਾਲ ਸਿੰਘ ਧਨੌਲਾ, ਭਾਈ ਪਰਮਜੀਤ ਸਿੰਘ ਸਹੋਲੀ, ਭਾਈ ਅਮਰੀਕ ਈਸੜੂ, ਭਾਈ ਜਸਬੀਰ ਸਿੰਘ ਖੰਡੂਰ, ਭਾਈ ਬਲਵਿੰਦਰ ਸਿੰਘ ਭੁਲਰ ਅਤੇ ਭਾਈ ਸੂਰਤ ਸਿੰਘ ਖ਼ਾਲਸਾ।

*********************************************

ਅਜੀਤ ਦੀ ਖ਼ਬਰ ਅਤੇ ਸਪੋਕਸਮੈਨ ਵਿੱਚ ਵੀ ਇਸੇ ਤਰ੍ਹਾਂ ਦੀ ਲੱਗੀ ਹੈ
ਪੰਥਕ ਜਥੇਬੰਦੀਆਂ ਵੱਲੋਂ ਅੱਜ ਦੇ ਰੋਸ ਮਾਰਚ ਰੱਦ
ਜਲੰਧਰ/ਅੰਮ੍ਰਿਤਸਰ, 28 ਮਾਰਚ (ਮੇਜਰ ਸਿੰਘ, ਬਹੋੜੂ)-ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੋਧ 'ਚ ਵੱਖ-ਵੱਖ ਪੰਥਕ ਜਥੇਬੰਦੀਆਂ ਵਲੋਂ 29 ਮਾਰਚ ਦੇ ਰੋਸ ਮਾਰਚ ਦਾ ਦਿੱਤਾ ਗਿਆ ਸੱਦਾ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਮੋਹਕਮ ਸਿੰਘ ਨੇ ਦੱਸਿਆ ਕਿ ਹੁਣ ਜਦ ਭਾਈ ਰਾਜੋਆਣਾ ਦੀ ਫਾਂਸੀ ਟਲ ਗਈ ਹੈ ਤਾਂ ਉਨ੍ਹਾਂ ਨੇ ਇਹ ਬੰਦ ਦਾ ਸੱਦਾ ਵਾਪਿਸ ਲੈਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਉਨ੍ਹਾਂ ਸਮੂਹ ਸੰਗਤਾਂ ਵਲੋਂ ਮਿਲੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਜ਼ਿਕਰਯੋਗ ਹੈ ਕਿ 29 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸਿੱਖ ਜਥੇਬੰਦੀਆਂ ਵੱਲੋਂ ਪਟਿਆਲਾ ਵੱਲ ਰੋਸ ਮਾਰਚ ਕੀਤੇ ਜਾਣੇ ਸਨ।
ਲੁਧਿਆਣਾ, (ਗੁਰਿੰਦਰ ਸਿੰਘ)-ਸਿੱਖ ਸੰਘਰਸ਼ ਮੋਰਚਾ ਕਮੇਟੀ ਵੱਲੋਂ 29 ਮਾਰਚ ਦੇ ਚੜ੍ਹਦੀ ਕਲਾ ਮਾਰਚ ਅਤੇ ਪਟਿਆਲਾ ਜੇਲ੍ਹ ਅੱਗੇ ਧਰਨੇ ਦੇਣ ਦਾ ਪ੍ਰੋਗਰਾਮ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਸਿੱਖ ਸੰਘਰਸ਼ ਮੋਰਚਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਦੇਰ ਸ਼ਾਮ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਤਾਜ਼ਾ ਪੈਦਾ ਹੋਈ ਸਥਿਤੀ ਉਪਰੰਤ ਗੱਲਬਾਤ ਦੌਰਾਨ ਇਹ ਫ਼ੈਸਲਾ ਕੀਤਾ ਹੈ।


(28/03/12)
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਇੰਤਹਾ-ਏ-ਇਸ਼ਕ
ਇਸ਼ਕ ਇਸ਼ਕ ਤੇ ਹਰ ਕੋਈ ਆਖ ਲੈਂਦਾ ,
ਐਪਰ ਇਸ਼ਕ ਨਿਭਾਂਵਦਾ ਕੋਈ ਕੋਈ ।
ਅਜਬ ਪ੍ਰੇਮ ਵਾਲੇ ਗਜ਼ਬ ਚਾਓ ਅੰਦਰ ,
ਜਾਨ ਤਲੀ ਟਿਕਾਂਵਦਾ ਕੋਈ ਕੋਈ ।
ਜੱਗ ਇੱਕ ਪਾਸੇ ਸਿਦਕ ਇੱਕ ਪਾਸੇ ,
ਐਸਾ ਯਾਰ ਮਨਾਂਵਦਾ ਕੋਈ ਕੋਈ ।
ਵਾਅਦੇ ਕੀਤੇ “ਦਿਲਾਵਰ” ਜਿਹੇ ਦਿਲਵਰਾਂ ਨਾਲ ,
ਖਿੜੇ ਮੱਥੇ ਪੁਗਾਂਵਦਾ ਕੋਈ ਕੋਈ ।
ਇਹ ਹਨੇਰਿਆਂ ਨੂੰ ਕਿੱਦਾਂ ਚੀਰਨਾ ਏਂ ,
ਬਣਕੇ ਚਾਨਣ ਸਮਝਾਂਵਦਾ ਕੋਈ ਕੋਈ ।
ਲੋਕੀਂ ਤਾਰੇ ਬਣ ਜਾਣ ਦੀ ਗੱਲ ਕਰਦੇ ,
ਮਘਦਾ ਸੂਰਜ ਬਣ ਜਾਂਵਦਾ ਕੋਈ ਕੋਈ ।
ਸਿੰਘ ਅਤੇ ਸ਼ਹਾਦਤ ਦੀ ਜਿਵੇਂ ਬਣਦੀ ,
ਐਸੀ ਜੋੜੀ ਬਣਾਂਵਦਾ ਕੋਈ ਕੋਈ ।
ਮਿੱਟੀ, ਮਿੱਟੀ ਲਈ, ਮਿੱਟੀ ਬਣ ਮਿਟੀ ਜਾਵੇ ,
ਐਪਰ ਮਿੱਟੀ ਜੀਵਾਂਵਦਾ ਕੋਈ ਕੋਈ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ) (408-209-7072)


(27/03/12)
ਪ੍ਰਿ: ਨਰਿੰਦਰ ਸਿੰਘ ਜੰਮੂ

ਸਿੱਖ ਸਮਾਜ ਵਿਚ ਕੇਂਦਰੀ ਤੌਰ ’ਤੇ ਪ੍ਰਵਾਣਿਤ ਗਲਤ ਮਾਨਤਾਵਾਂ ਦਾ ਬਦਲ ਲੱਭਣ ਲਈ ਜੰਮੂ ਵਿਖੇ ਹੋਈ ਇਨਕਲਾਬੀ ਵਿਚਾਰ-ਚਰਚਾ:

ਪੁਜਾਰੀਵਾਦ ਅਤੇ ਭਾਈ ਰਾਜੋਆਣਾ ਸੰਬੰਧੀ ਪਾਸ ਕੀਤੇ ਗਏ ਮਤੇ:


24 ਅਤੇ 25 ਮਾਰਚ 2012 ਨੂੰ ਪੰਥ ਦੇ ਸੁਚੇਤ ਤਬਕੇ ਵਿਚਲੀਆਂ ਪੰਥਦਰਦੀ ਸ਼ਖਸੀਅਤਾਂ ਅਤੇ ਵਿਦਵਾਨਾਂ ਦੀ ਦੋ ਦਿਨਾਂ ਇਨਕਲਾਬੀ ਅਤੇ ਇਤਿਹਾਸਿਕ ਇਕੱਤਰਤਾ ਜੰਮੂ ਵਿਖੇ ਹੋਈ। ਇਸ ਇਕੱਤਰਤਾ ਵਿਚ ਸਿੱਖ ਸਮਾਜ ਵਿਚ ਕੇਂਦਰੀ ਤੌਰ ’ਤੇ ਪ੍ਰਵਾਣਿਤ ਹੋ ਚੁੱਕੀਆਂ ਗਲਤ ਮਾਨਤਾਵਾਂ (ਸਿੱਖ ਰਹਿਤ ਮਰਿਯਾਦਾ ਵਿਚਲੀਆਂ ਕਮੀਆਂ ਸਮੇਤ) ਬਾਰੇ ਬਹੁੱਤ ਖੁੱਲੀ ਅਤੇ ਗਹਿਨ ਵਿਚਾਰ ਕਰਨ ਉਪਰੰਤ, ਸਮੁੱਚੀ ਮਨੁੱਖਤਾ ਨੂੰ ਕਲਾਵੇ ਵਿਚ ਲੈਣ ਦੇ ਮੰਸ਼ੇ ਨਾਲ, ਨਿਰੋਲ ਗੁਰਮਤਿ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਦੀ ਰੌਸ਼ਨੀ ਵਿਚ ‘ਗੁਰਮਤਿ ਜੀਵਨ ਸੇਧਾਂ’ ਦੇ ਨਾਮ ਹੇਠ ਇਕ ਦਸਤਾਵੇਜ਼ ਤਿਆਰ ਕੀਤਾ ਗਿਆ, ਨਾਲ ਹੀ ਇਸ ਦਸਤਾਵੇਜ਼ ਦੀ ਇਕ ਵਿਆਖਿਆ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ। ਵਿਆਖਿਆ ਤਿਆਰ ਹੋਣ ਉਪਰੰਤ ਸੁਚੇਤ ਪੰਥਕ ਵਿਦਵਾਨਾਂ ਅਤੇ ਹਸਤੀਆਂ ਸਨਮੁੱਖ ਘੋਖ ਲਈ ਪੇਸ਼ ਕੀਤਾ ਜਾਵੇਗਾ।

ਇਹ ਵਿਚਾਰ ਚਰਚਾ ਅੱਠ ਮੈਂਬਰੀ ‘ਇਕੱਤਰਤਾ ਪ੍ਰਬੰਧਕ ਕਮੇਟੀ’ ਦੀ ਦੇਖ-ਰੇਖ ਹੇਠ ਸਿਰੇ ਚੜਾਈ ਗਈ, ਜਿਸ ਵਿਚ ਪ੍ਰੋ. ਇੰਦਰ ਸਿੰਘ ਘੱਗਾ, ਪ੍ਰਿੰ. ਨਰਿੰਦਰ ਸਿੰਘ ਜੰਮੂ, ਉਪਕਾਰ ਸਿੰਘ ਜੀ ਫਰੀਦਾਬਾਦ, ਅਮਰਜੀਤ ਸਿੰਘ ਚੰਦੀ, ਦਲੀਪ ਸਿੰਘ ਕਸ਼ਮੀਰੀ, ਗੁਰਸੇਵਕ ਸਿੰਘ ਮੱਦਰਸਾ, ਬਲਦੇਵ ਸਿੰਘ ਲੁਧਿਆਣਾ, ਜਗਜੀਤ ਸਿੰਘ ਜੰਮੂ ਸ਼ਾਮਿਲ ਸਨ। ਇਸ ਤੋਂ ਇਲਾਵਾ ਗੁਰਦੇਵ ਸਿੰਘ ਬਟਾਲਵੀ, ਹਰਮਿੰਦਰ ਸਿੰਘ ਲੁਧਿਆਣਾ, ਕਰਨੈਲ ਸਿੰਘ ਸਿਰਸਾ, ਜਗਜੀਤ ਸਿੰਘ ਲੁਧਿਆਣਾ, ਦਲੀਪ ਸਿੰਘ ਅਬੋਹਰ, ਪਰਮਜੀਤ ਸਿੰਘ ਅਬੋਹਰ, ਸੁਰਜੀਤ ਸਿੰਘ ਚੋਹਾਲਾ, ਰਘਬੀਰ ਸਿੰਘ ਪੁੰਛ, ਸਤਨਾਮ ਸਿੰਘ ਦਿਲੀ, ਰੇਸ਼ਮ ਸਿੰਘ, ਰਣਜੀਤ ਸਿੰਘ ਫਰਿਦਾਬਾਦ, ਸੁਰਿੰਦਰ ਸਿੰਘ ਫਰਿਦਾਬਾਦ, ਇਕਾਗਰ ਕੌਰ, ਜੀਵਨਦੀਪ ਕੌਰ, ਨਵਨੀਤ ਕੌਰ, ਮਨਪ੍ਰੀਤ ਕੌਰ, ਗੁਰਲੀਨ ਕੌਰ ਆਦਿ ਸਮੇਤ ਲਗਭਗ 70 ਪੰਥਦਰਦੀ ਸ਼ਾਮਿਲ ਹੋਏ। ਵੀਡੀਉ ਕਾਨਫਰਾਂਸਿੰਗ ਰਾਹੀਂ ਵੀ, ਡਾ. ਹਰਜਿੰਦਰ ਸਿੰਘ ਦਿਲਗੀਰ ਅਤੇ ਬੀਬੀ ਹਰਬੰਸ ਕੌਰ ਸਮੇਤ ਕੁਝ ਹੋਰ ਪੰਥਦਰਦੀਆਂ ਨੇ ਵੀ ਕੁਝ ਸਮੇਂ ਲਈ ਹਾਜ਼ਰੀ ਭਰੀ।

ਇਸ ਇਕੱਤਰਤਾ ਵਿਚ ਸਾਂਝੇ ਰੂਪ ਵਿਚ ਅਕਾਲ ਤਖਤ ਦੇ ਨਾਮ ’ਤੇ ਮੌਜੂਦਾ ਸਮੇਂ ਚੱਲ ਰਹੀ ਪੁਜਾਰੀਵਾਦੀ ਵਿਵਸਥਾ ਨੂੰ ਰੱਦ ਕਰਨ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਸੰਬੰਧੀ ਦੋ ਮਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ। ਪਾਸ ਕੀਤੇ ਗਏ ਮਤਿਆਂ ਦਾ ਮੂਲ਼ ਪਾਠ ਹੇਠ ਲਿਖੇ ਅਨੁਸਾਰ ਹੈ:

1. ਪ੍ਰਚਲਿਤ ਪੁਜਾਰੀਵਾਦ ਦੀ ਸੋਚ ਗੁਰਮਤਿ ਸੇਧਾਂ ਦੇ ਵਿਪਰੀਤ ਹੈ। ਅਕਾਲ ਤਖਤ ਦੇ ਨਾਮ ਉਤੇ ਸਿੱਖ ਸਮਾਜ ਵਿਚ ਚਲ ਰਹੀ ਮੌਜੂਦਾ ਵਿਵਸਥਾ ਨਾਪਾਕ ਹਾਕਮ-ਪੁਜਾਰੀ ਗੱਠਜੋੜ ਦੀ ਉਪਜ ਹੈ। ਅਫਸੋਸਜਨਕ ਹੈ ਕਿ ਸੁਚੇਤ ਪੰਥ ਦਾ ਹਿੱਸਾ ਮੰਨੀਆਂ ਜਾਂਦੀਆਂ ਕੁੱਝ ਸ਼ਖਸੀਅਤਾਂ ਵੀ ਆਪਣੀ ਮਜ਼ਬੂਰੀਆਂ ਦਾ ਬਹਾਨਾ ਬਣਾ ਕੇ ਇਸ ਪੁਜਾਰੀਵਾਦੀ ਵਿਵਸਥਾ ਨੂੰ ਮਾਨਤਾ ਦੇਈ ਜਾਂਦੀਆਂ ਹਨ।

ਅੱਜ ਦਾ ਇਹ ਇਕੱਠ ਇਹ ਐਲਾਨ ਕਰਦਾ ਹੈ ਕਿ ਅਸੀਂ ਗੁਰਮਤਿ ਦੀ ਸੇਧ ਵਿਚ ਤੁਰਨ ਦਾ ਜਤਨ ਕਰਦੇ ਹੋਏ, ਅਕਾਲ ਤਖਤ ਦੇ ਨਾਮ ਤੇ ਚਲ ਰਹੀ, ਮੌਜੂਦਾ ਪੁਜਾਰੀਵਾਦੀ ਵਿਵਸਥਾ ਨੂੰ ਮੁੱਢੋਂ ਹੀ ਰੱਦ ਕਰਦੇ ਹਾਂ ਅਤੇ ਇਹ ਪ੍ਰਣ ਕਰਦੇ ਹਾਂ ਕਿ ਜੇ ਸਾਡੇ ਵਿਚੋਂ ਕਿਸੇ ਨੂੰ ਵੀ ਇਹ ਪੁਜਾਰੀ ਆਪਣੀ ਕਚਿਹਰੀ ਵਿਚ ਤਲਬ ਕਰਨ ਦਾ ਆਦੇਸ਼ ਦੇਂਦੇ ਹਨ ਤਾਂ ਅਸੀਂ ਇਸ ਨੂੰ ਪੂਰੀ ਤਰਾਂ ਨਜ਼ਰ ਅੰਦਾਜ਼ ਕਰਦਿਆਂ ਮੰਨਣ ਤੋਂ ਇਨਕਾਰੀ ਹੋਵਾਂਗੇ।

2. ਅੱਜ ਦਾ ਇਹ ਇਕੱਠ ਬਲਵੰਤ ਸਿੰਘ ਰਾਜੋਆਣੇ ਵਲੋਂ ਮੁੱਢਲੇ ਮਨੁੱਖੀ ਹੱਕਾਂ ਅਤੇ ਪੰਥ ਪ੍ਰਸਤੀ ਲਈ ਵਿਖਾਈ ਜਾ ਰਹੀ ਦਲੇਰੀ ਦਾ ਸਨਮਾਨ ਕਰਦਾ ਹੈ। ਕੌਮ ਸਮੇਤ ਸਾਰੀ ਮਨੁੱਖਤਾ ਨੂੰ ਐਸੇ ਮਰਜੀਵੜਿਆਂ ਤੇ ਹਮੇਸ਼ਾਂ ਮਾਣ ਰਿਹਾ ਹੈ ਅਤੇ ਰਹੇਗਾ।

ਅਸੀਂ ਸਾਰੇ ਇਹ ਵੀ ਮਹਿਸੂਸ ਕਰਦੇ ਹਾਂ ਕਿ ਬਲਵੰਤ ਸਿੰਘ ਰਾਜੋਆਣਾ ਦੇ ਮਸਲੇ ਕਾਰਨ ਕੌਮ ਵਿਚ ਪੈਦਾ ਹੋ ਰਹੀ ਲਹਿਰ ਬ੍ਰਾਹਮਣਵਾਦ ਦੇ ਪ੍ਰਭਾਵ ਹੇਠ ਅਤੇ ਸਿੱਖ ਸਮਾਜ ਵਿਚ ਅਕਾਲ ਤਖਤ ਦੇ ਨਾਮ ਤੇ ਕਾਬਜ਼ ਹੋ ਚੁੱਕੀ ਗੁਰਮਤਿ ਵਿਰੋਧੀ ਪੁਜਾਰੀਵਾਦੀ ਵਿਵਸਥਾ ਨੂੰ ਮਾਨਤਾ ਦੇਣ ਦਾ ਕਾਰਨ ਬਣ ਰਹੀ ਹੈ। ਇਹ ਸਥਿਤੀ ਅਫਸੋਸਜਨਕ ਅਤੇ ਗੁਰਮਤਿ ਇਨਕਲਾਬ ਲਈ ਨੁਕਸਾਨਦਾਇਕ ਹੈ।

ਅੱਜ ਦਾ ਇਹ ਇਕੱਠ ਸ਼ਿੱਦਤ ਨਾਲ ਇਹ ਮਹਿਸੂਸ ਕਰਦਾ ਹੈ ਕਿ ਇਸ ਮਸਲੇ ਕਾਰਨ ਜਾਗ੍ਰਿਤ ਹੋ ਰਹੀ ਲਹਿਰ ਨੂੰ ਪੁਜਾਰੀਵਾਦ ਅਤੇ ਬ੍ਰਾਹਮਣਵਾਦ ਦੀ ਪਿੱਛਲੱਗੂ ਬਣਾਉਣ ਤੋਂ ਸੰਕੋਚ ਕੀਤਾ ਜਾਵੇ। ਕੁਝ ਨੌਜਵਾਣ ਇਸ ਲਹਿਰ ਦੀ ਕਮਾਨ ਪੁਜਾਰੀਆਂ ਨੂੰ ਸੌਂਪਨ ਦੀ ਥਾਂ ਸੁਚੇਤ, ਨਿਸ਼ਕਾਮ ਅਤੇ ਪੰਥਪ੍ਰਸਤ ਸ਼ਖਸੀਅਤਾਂ ਦੇ ਪੈਨਲ ਨੂੰ ਸੌਂਪੀ ਜਾਵੇ।

ਪੰਥ ਦੇ ਸੁਚੇਤ ਤਬਕੇ ਦੀ ਇਸ ਸਾਂਝੀ ਇਤਿਹਾਸਕ ਅਤੇ ਮਹੱਤਵਪੂਰਨ ਇਕੱਤਰਤਾ ਦਾ ਸੰਯੋਜਨ ਤੱਤ ਗੁਰਮਤਿ ਪਰਿਵਾਰ ਵਲੋਂ ਕੀਤਾ ਗਿਆ।

ਵਲੋਂ:

ਪ੍ਰਿ: ਨਰਿੰਦਰ ਸਿੰਘ ਜੰਮੂ

27-3-2012



(27/03/12)
ਡਾ: ਪਰਮਜੀਤ ਸਿੰਘ

ਭਾਈ ਬਲਵੰਤ ਸਿੰਘ ਨੂੰ 31 ਮਾਰਚ ਨੂੰ ਫਾਂਸੀ ਲਾਉਣ ਦਾ ਰਸਤਾ ਅਦਾਲਤ ਵੱਲੋਂ ਸਾਫ।
ਅੱਜ ਦਿਲ ਤਾਂ ਨਹੀ ਸੀ ਕਰਦਾ ਕਿ ਟੈਲੀਵਿਜ਼ਨ ਦੇਖਾਂ, ਪਰ ਭਾਈ ਬਲਵੰਤ ਸਿੰਘ ਰਾਜ਼ੋਆਣਾ ਬਾਰੇ ਕੀਤੀਆਂ ਅਪੀਲਾਂ ਦੀ, ਕਿਸਮਤ ਦੀ ਜਾਣਕਾਰੀ ਤਾਜ਼ੀ ਕਰਨ ਲਈ, ਹੋਰ ਕੋਈ ਜ਼ਰੀਆ ਨਾ ਹੋਣ ਕਾਰਨ ਟੀ. ਵੀ. ਦਾ ਰਿਮੋਟ ਹੱਥ ਵਿੱਚ ਲੈਕੇ ਪਾਵਰ ਆਨ ਕਰ ਲਈ, ਹੈਡ ਲਾਈਨ ਟੂਡੇ ਤੇ ਖਬਰਾਂ ਚੱਲ ਰਹੀਆਂ ਸਨ ਤੇ ਬਰੇਕਿੰਗ ਨਿਊਜ਼ ਚੱਲ ਰਹੀ ਸੀ, ਬਲਵੰਤ ਸਿੰਘ ਰਾਜ਼ੋਆਣਾ ਨੂਂ 31 ਮਾਰਚ ਨੂੰ ਪੰਜਾਬ ਦੇ ਤੱਤਕਾਲੀਨ ਮੁਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਫਾਂਸੀ ਲਾਉਣ ਲਈ ਅਦਾਲਤ ਵੱਲੋਂ ਰਸਤਾ ਸਾਫ। ਹੋਰ ਕੁੱਝ ਦੇਖਣ ਦੀ ਜਰੂਰਤ ਨਾ ਸਮਝੀ ਤੇ ਟੀ. ਵੀ. ਬੰਦ ਕਰ, ਕੁੱਝ ਸਮੇਂ ਲਈ ਮਨ ਤੇ ਪਿਆ ਬੋਝ ਹਲਕਾ ਕਰਕੇ ਕੰਪਿਊਟਰ ਚੁੱਕ ਬਲਵੰਤ ਸਿੰਘ ਰਾਜ਼ੋਆਣਾ ਬਾਰੇ ਕੁੱਝ ਲਿੱਖਣ ਲਈ ਦਿਲ ਕਰਦਾ ਸੀ। ਮੇਰਾ ਆਪਦਾ ਜੱਦੀ ਪਿੰਡ ਰਾਜ਼ੋਆਣਾ ਤੋ ਕੁੱਝ ਮੀਲ ਦੀ ਦੂਰੀ ਉਪਰ ਹੀ ਹੈ। ਰਾਜ਼ੋਆਣਾ ਦੇ ਨਾਲ ਲੱਗਦੇ ਪਿੰਡਾਂ ਐਤੀਆਣਾਂ, ਬੜੈਚ, ਹੇਰਾਂ ਵਿੱਚ ਨੇੜੇ ਦੀਆਂ ਰਿਸ਼ਤੇਦਾਰੀਆਂ ਹੋਣ ਕਾਰਨ ਕਈ ਵਾਰੀ ਰਾਜ਼ੋਆਣਾ ਦੇ ਵਿੱਚ ਦੀ ਸਾਈਕਲ ਉਪਰ ਦੀ ਲੰਘਣਾ ਖਾਸ ਕਰਕੇ ਹਲਵਾਰੇ ਦੇ ਭਾਰਤੀ ਸੈਨਾ ਦੇ ਹਵਾਈ ਅੱਡੇ ਦੇ ਦੋਵਾਲੇ 1965 ਤੇ 1971 ਦੀ ਪਾਕਿਸਤਾਨ ਦੀ ਲੜਾਈ ਦੇ ਦਿਨਾਂ ਵਿੱਚ ਇਹਨਾਂ ਪਿੰਡਾਂ ਨੇੜੇ ਡਿੱਗੇ ਜ਼ਹਾਜ ਦੇਖਣ ਦੀ ਤਮੰਨਾਂ ਦਿਲ ਵਿੱਚ ਲੈਕੇ ਉਪਰੋਕਤ ਪਿੰਡਾਂ ਦੇ ਟਿੱਬੇ ਪੈਦਲ ਤੁਰਕੇ ਦੇਖੇ, ਕਾਸ਼ ਉਸ ਸਮੇਂ ਕਿਤੇ ਮੇਰੀ ਵੀ ਇਸ ਵੀਰ ਨੂੰ ਦੇਖਣ ਦੀ ਤਮੰਨਾਂ ਹੁੰਦੀ ਤੇ ਛੋਟੇ ਵੀਰ ਨੂੰ ਕਿਤੇ ਆਪਣੀ ਗੋਦ ਵਿੱਚ ਵੀ ਖਿਡਾਇਆ ਹੁੰਦਾ। ਇਹਨਾਂ ਦੇ ਪਿੰਡ ਦੇ ਟਿਬਿੱਆ ਵਿੱਚ ਮੇਰੀ ਭੂਆ ਦੇ ਪੁੱਤਰ ਹਰਦਿਆਲ ਸਿੰਘ ਉਸ ਦੇ ਦੋਸਤ ਮਹਿੰਦਰ ਸਿੰਘ ਤੇ ਮੇਰੀ ਭੂਆ ਦੇ ਜਵਾਈ ਸੁਖਦੇਵ ਸਿੰਘ ਨੇ ਵੀ ਮੇਰੇ ਆਉਣ ਦਾ ਪਤਾ ਲੱਗਣ ਤੇ ਉਥੇ ਆ ਜਾਣਾ ਤੇ ਮੂੰਗਫਲੀ ਦੀਆਂ ਹੋਲਾਂ ਭੁੱਨ ਭੁੱਨ ਖਾਣੀਆਂ, ਬਿਨਾਂ ਮਤਲਬ ਕੂਝਾਂ ਦੇ ਪਿਛੇ ਭੱਜੇ ਫਿਰਨਾ, ਅੱਜ ਰਾਜ਼ੋਆਣਾ ਕਾਰਨ ਮੁੱੜ ਮੁੱੜ ਯਾਦ ਆ ਰਿਹਾ ਹੈ। ਫਿਰ ਅੱਤਵਾਦ ਵੇਲੇ ਮੇਰੇ ਕੰਪਾਉਡਰ ਧਰਮਿੰਦਰ ਸਿੰਘ ਦੇ ਭੂਆ ਦੇ ਪੁੱਤਰ ਬੱਬੀ ਜੋ ਕਿ ਨਕਲੀ ਅੱਤਵਾਦੀਆਂ ਨੇ ਸਕੂਲ ਦੇ ਗਰਾਊਂਡ ਵਿੱਚ ਫੁੱਟਬਾਲ ਖੇਡਦੇ ਨੂੰ ਗੋਲੀਆਂ ਮਾਰਕੇ ਮਾਰ ਦਿੱਤਾ ਸੀ ਦੇ ਭੋਗ ਤੇ ਗਿਆ ਸੀ, ਫਿਰ ਫੱਲੇਵਾਲ ਵਾਲੇ ਸੂਬੇਦਾਰ ਮੇਹਰ ਸਿੰਘ ਦੇ ਪੋਤਰੇ ਮਨੀ ਦੀ ਤੰਦਰੁਸਤੀ ਲਈ ਗੁਰਦਵਾਰਾ ਮੰਜੀ ਸਾਹਿਬ ਰਾਜ਼ੋਆਣਾ ਵਿਖੇ ਕਰਾਏ ਗਏ ਪਾਠ ਦੀ ਸਮਾਪਤੀ ਦੇ ਭੋਗ ਤੇ ਪਹੁੰਚੇ, ਅੱਖਾਂ ਅੱਗੇ ਕਿਸੇ ਫਿਲਮ ਦੀ ਰੀਲ ਵਾਂਗ ਘੁੰਮ ਰਹੇ ਹਨ। ਕਾਸ਼ ਉਸ ਸਮੇਂ ਹੀ ਵੀਰ ਰਾਜ਼ੋਆਣਾ ਨਾਲ ਦੋ ਸਬਦ ਸਾਂਝੇ ਕਰਨ ਦਾ ਸੁਭਾਗ ਮਿਲਿਆ ਹੁੰਦਾ, ਪਰ ਵੀਰਿਆ ਮੈਨੂੰ ਲੱਗ ਰਿਹਾ ਹੈ, ਜ਼ਾਲਮਾਂ ਨੇ ਤੇਰੇ ਅੰਤਮ ਦਰਸ਼ਨ ਵੀ ਸਾਡੇ ਵਰਗਿਆ ਨੂੰ ਨਸੀਬ ਨਹੀ ਹੋਣ ਦੇਣੇ। ਟੀ. ਵੀ ਦੀ ਖਬਰ ਅਨੁਸਾਰ ਪੰਜਾਬ ਤੇ ਚੰਡੀਗੜ੍ਹ ਵਿੱਚ ਅਖੌਤੀ ਪੰਥਕ ਸਰਕਾਰ ਨੇ ਦਫਾ ਇੱਕ ਸੌ ਚਾਤਾਲੀ ਲਾ ਦਿੱਤੀ ਹੈ, ਪੈਰਾ ਮਿਲਟਰੀ ਫੋਰਸ ਦੀਆਂ ਹੋਰ ਕੰਪਨੀਆਂ ਸਾਰੇ ਪੰਜਾਬ ਵਿੱਚ ਤੈਨਾਤ ਕਰ ਦਿੱਤੀਆਂ ਗਈਆਂ ਹਨ, ਦਿਨ ਚੜਦੇ ਤੱਕ ਸਾਰਾ ਪੰਜਾਬ ਸੰਗੀਨਾਂ ਦੀ ਛਾਂ ਥੱਲੇ ਅਪਰੇਸਨ ਬਿਲਿਊ ਸਟਾਰ ਦੀ ਤਰਾਂ ਘੇਰਿਆ ਜਾ ਚੁੱਕਾ ਹੋਵੇਗਾ। ਜਿਥੇ ਤੱਕ ਸੰਭਾਵਨਾ ਹੈ ਮੀਡੀਏ ਤੇ ਸ਼ੈਂਸਰ ਲਾ ਦਿੱਤਾ ਜਾਵੇਗਾ। ਸ਼੍ਰੋਮਣੀ ਕਮੇਟੀ ਨੇ ਆਪਦੇ ਮੁਲਾਜ਼ਮਾਂ ਨੂੰ ਕੇਸਰੀ ਪੱਗਾਂ ਬੰਨ ਕੇ ਕੰਮ ਤੇ 28 ਮਾਰਚ ਨੂੰ ਆਉਣ ਦਾ ਹੁੱਕਮ ਚਾੜ੍ਹਕੇ ਇੱਕ ਤਰਾਂ ਆਕਾਲ ਤੱਖਤ ਦੇ ਹੁੱਕਮਨਾਮੇਂ ਨੂੰ ਮੂੰਹ ਚਿੜ੍ਹਾਂ ਦਿੱਤਾ ਹੈ। ਵੀਰਿਆ ਕੋਠੇ ਚੜ੍ਹਕੇ ਧਾਹਾਂ ਮਾਰਨ ਨੂੰ ਦਿੱਲ ਕਰਦਾ ਪਰ ਦੋ ਸਬਦ ਲਿੱਖਕੇ ਆਪਦੇ ਗੁਰੁ ਦਾ ਹੁਕਮ ਵਜ਼ਾ ਰਿਹਾ ਹਾਂ “ਏਤੀ ਮਾਰ ਪਈ ਕਰਲਾਣੈ ਤੈ ਕੀ ਦਰਦ ਨ ਆਇਆ”॥
ਡਾ: ਪਰਮਜੀਤ ਸਿੰਘ


(ਚਲੰਤ ਮਸਲਿਆਂ ਤੇ ਸੰਖੇਪ ਜਿਹੀ ਸੰਪਾਦਕੀ ਟਿੱਪਣੀ-ਮਾਰਚ 26, 2012)
ਇਕ ਕਹਾਵਤ ਕਈ ਵਾਰੀ ਸੁਣਨ ਵਿੱਚ ਆਈ ਹੈ ਕਿ ਸਿੱਖ, ਆਪਣੇ ਧਰਮ ਲਈ ਸਿਰ ਵਾਰਨ ਤੋਂ ਨਹੀਂ ਡਰਦਾ ਅਤੇ ਨਾ ਹੀ ਕਿਸੇ ਦੂਸਰੇ ਦਾ ਸਿਰ ਲੈਣ ਤੋਂ ਡਰਦਾ ਹੈ। ਜੇ ਕਰ ਡਰਦਾ ਹੈ ਤਾਂ ਉਹ ਸਮੇਂ ਸਿਰ ਆਪਣਾ ਸਿਰ ਵਰਤਣ ਤੋਂ ਡਰਦਾ ਹੈ। ਕਹਿਣ ਤੋਂ ਭਾਵ ਹੈ ਕਿ ਆਪਣਾ ਸਿਰ ਦੇਣ ਲਈ ਅਤੇ ਦੂਸਰੇ ਦਾ ਸਿਰ ਲੈਣ ਲਈ ਹਰ ਵੇਲੇ ਤਿਆਰ ਰਹਿੰਦਾ ਹੈ ਪਰ ਜਦੋਂ ਸਿਰ ਵਰਤਣ ਦਾ ਮੌਕਾ ਆਉਂਦਾ ਹੈ ਤਾਂ ਇਸ ਆਪਣਾ ਸਿਰ ਘੱਟ ਅਤੇ ਕਿਸੇ ਦੂਸਰੇ ਦਾ ਜ਼ਿਆਦਾ ਵਰਤਦਾ ਹੈ ਭਾਵ ਕਿ ਲਾਈ ਲੱਗ ਬਣ ਕੇ ਹੋਰਨਾ ਤੋਂ ਸਲਾਹਾਂ ਲੈਣ ਲਗਦਾ ਹੈ। ਤਾਂਹੀ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਮੋਰਚੇ ਲਾ ਕੇ ਆਪਣਾ ਬੇਅੰਤ ਜਾਨੀ ਤੇ ਮਾਲੀ ਨੁਕਸਾਨ ਕਰਵਾ ਕੇ ਜਦੋਂ ਟੇਬਲ ਤੇ ਬੈਠ ਕੇ ਗੱਲਬਾਤ ਰਾਹੀਂ ਕੋਈ ਪ੍ਰਾਪਤੀ ਕਰਨ ਦਾ ਮੌਕਾ ਆਉਂਦਾ ਹੈ ਤਾਂ ਸਮੇਂ ਸਿਰ ਆਪਣਾ ਸਿਰ ਨਾ ਵਰਤਣ ਦੇ ਕਾਰਨ ਪ੍ਰਾਪਤੀ ਨਗੂਣੀ ਜਿਹੀ ਹੀ ਹੁੰਦੀ ਹੈ। ਹੋ ਸਕਦਾ ਹੈ ਕਿ ਬਹੁਤਿਆਂ ਨੂੰ ਇਹ ਗੱਲ ਚੰਗੀ ਨਾ ਲੱਗੇ ਪਰ ਇਹ ਅਸਲੀਅਤ ਦੇ ਕਾਫੀ ਨੇੜੇ ਲਗਦੀ ਹੈ।
ਇਕ ਗੱਲ ਹੋਰ ਇਹ ਹੈ ਕਿ ਸਿੱਖ ਆਪਣੇ ਆਪ ਨੂੰ ਪੂਰੇ ਸਹੀ ਅਤੇ ਦੂਸਰੇ ਨੂੰ ਬਿੱਲਕੁੱਲ ਗਲਤ ਸਮਝਦੇ ਹਨ ਭਾਵ ਕਿ ਆਪਣਾ ਕੋਈ ਵੀ ਕਸੂਰ ਨਹੀਂ ਮੰਨਣਾ ਚਾਹੁੰਦੇ ਅਤੇ ਸਾਰਾ ਕਸੂਰ ਦੂਸਰਿਆਂ ਦਾ ਹੀ ਕੱਢਣਾ ਚਾਹੁੰਦੇ ਹਨ। ਜਜਬਾਤੀ ਤੌਰ ਤੇ ਆਪਣੇ ਹੀ ਗੁਰਦੁਆਰਿਆਂ, ਰੈਲੀਆਂ ਜਾਂ ਇਕੱਠਾਂ ਵਿੱਚ ਤਾਂ ਇਹ ਗੱਲ ਪੁੱਗ ਜਾਂਦੀ ਹੈ ਪਰ ਕੌਮਾਂਤਰੀ ਲੈਵਲ ਤੇ ਅਜਿਹੀ ਗੱਲ ਪਗਾਉਣੀ ਇਤਨੀ ਸੌਖੀ ਨਹੀਂ ਹੁੰਦੀ। ਇਸੇ ਕਰਕੇ ਭਾਵੇਂ ਹੁਣ ਸਿੱਖ ਸਾਰੀ ਦੁਨੀਆਂ ਵਿੱਚ ਵਸੇ ਹੋਏ ਹਨ ਪਰ ਫਿਰ ਵੀ ਇਹ ਹਾਲੇ ਤੱਕ ਦੁਨੀਆਂ ਦੇ ਕਿਸੇ ਵੀ ਦੇਸ਼ ਤੋਂ ਆਪਣੇ ਤੇ ਹੋਏ ਜੁਲਮ ਬਾਰੇ ਕੋਈ ਖਾਸ ਹਮਦਰਦੀ ਹਾਸਲ ਨਹੀਂ ਕਰ ਸਕੇ। ਕਹਿਣ ਨੂੰ ਭਾਵੇਂ ਜੋ ਮਰਜੀ ਕਹੀ ਜਾਣ ਪਰ ਸਾਰੀ ਦੁਨੀਆਂ ਨੂੰ ਪਤਾ ਹੈ ਕਿ ਸਿੱਖ ਆਪ ਆਪਣੇ ਗੁਰਦੁਆਰਿਆਂ ਜਾਂ ਭਾਈਚਾਰੇ ਵਿੱਚ ਕਿਸ ਤਰ੍ਹਾਂ ਦੇ ਕੰਮ ਕਰਦੇ ਹਨ। ਜੇ ਕਰ ਘਰ ਵਿੱਚ ਵੀ ਮੀਆਂ ਬੀਬੀ ਦਾ ਕੋਈ ਲੜਾਈ ਝਗੜਾ ਹੋਵੇ ਜਿਹਾ ਕਿ ਆਮ ਤੌਰ ਤੇ ਕਦੀ ਕਤਾਂਈ ਹਰ ਘਰ ਵਿੱਚ ਹੋ ਹੀ ਜਾਂਦਾ ਹੈ ਤਾਂ ਕੀ ਉਸ ਵੇਲੇ ਕਸੂਰ ਸਿਰਫ ਇੱਕ ਪਾਸੇ ਦਾ ਹੀ ਹੁੰਦਾ ਹੈ? ਹਾਂ, ਇਹ ਤਾਂ ਹੋ ਸਕਦਾ ਹੈ ਕਿ ਇੱਕ ਦਾ ਕਸੂਰ 80% ਹੋਵੇ ਅਤੇ ਦੂਜੇ ਦਾ 20% ਜਾਂ ਹੋਰ ਕਿਸੇ ਪਰਸੈਂਟ ਦੇ ਹਿਸਾਬ ਨਾਲ ਪਰ ਇਹ ਤਾਂ ਸ਼ਾਇਦ ਹੀ ਕਦੀ ਹੋਵੇ ਕਿ ਇੱਕ ਦਾ ਕਸੂਰ 100% ਅਤੇ ਦੂਜੇ ਦਾ 0%.
ਜੇ ਕਰ ਸਰਕਾਰਾਂ ਵਧੀਕੀਆਂ ਕਰਦੀਆਂ ਹਨ ਤਾਂ ਸਿੱਖਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਕਿਤੇ ਕੁੱਝ ਪਰਸੈਂਟ ਇਸ ਵਿੱਚ ਉਹਨਾ ਦਾ ਵੀ ਕਸੂਰ ਤਾਂ ਨਹੀਂ? ਜੇ ਕਰ ਸਰਕਾਰ ਨੇ ਮਿਲਟਰੀ ਅਤੇ ਪੁਲੀਸ ਰਾਹੀਂ ਨਿਰਦੋਸ਼ ਸਿੱਖਾਂ ਨੂੰ ਫੜ-ਫੜ ਕੇ ਮਾਰਿਆ ਹੈ ਤਾਂ ਕੀ ਅਜਿਹੇ ਕਾਰਨਾਮੇ ਕਥਿਤ ਖਾੜਕੂਆਂ ਨੇ ਵੀ ਤਾਂ ਨਹੀਂ ਕੀਤੇ? ਕੀ ਇਹਨਾ ਨੇ ਵੀ ਨਿਰਦੋਸ਼ ਸਿੱਖਾਂ ਅਤੇ ਹਿੰਦੂਆਂ ਦੇ ਕਤਲ ਤਾਂ ਨਹੀਂ ਕੀਤੇ? ਪਿਛਲੀਆਂ ਗੱਲਾਂ ਤਾਂ ਛੱਡੋ ਪਰ ਜੋ ਅੱਜ ਹੀ 26 ਮਾਰਚ, ਇੰਡੀਆ ਦੀ 27 ਮਾਰਚ ਦੀ ਤਾਜੀ ਜਾਣਕਾਰੀ ਜੋ ਕਿ ਅਜੀਤ ਅਖਬਾਰ ਵਿੱਚ ਛਪੀ ਹੈ ਅਤੇ ਹੈ ਵੀ ਉਹ ਬਲਵੰਤ ਸਿੰਘ ਰਾਜੋਆਣਾ ਨਾਲ ਸੰਬੰਧਿਤ, ਉਸ ਨੂੰ ਪਾਠਕਾਂ ਦੀ ਜਾਣਕਾਰੀ ਲਈ ਹੂ-ਬ-ਹੂ ਹੇਠਾਂ ਪਾ ਰਹੇ ਹਾਂ ਤਾਂ ਕਿ ਪਾਠਕਾਂ ਨੂੰ ਸਾਡੀ ਕਹੀ ਹੋਈ ਗੱਲ ਸਮਝਣ ਵਿੱਚ ਕੁੱਝ ਸੌਖ ਹੋ ਸਕੇ। ਇਸ ਨਾਲ ਰਲਦੀ ਮਿਲਦੀ ਜਾਣਕਾਰੀ ਸਪੋਕਸਮੈਨ ਵਿੱਚ ਵੀ ਛਪੀ ਹੈ ਪਰ ਅਜੀਤ ਵਿੱਚ ਕੁੱਝ ਵਿਸਥਾਰ ਵਿੱਚ ਹੈ:

ਖ਼ੁਦ ਅੱਤਵਾਦ ਦਾ ਸ਼ਿਕਾਰ ਰਿਹਾ ਹੈ ਭਾਈ ਬਲਵੰਤ ਸਿੰਘ ਰਾਜੋਆਣਾ

ਚੰਡੀਗੜ੍ਹ. ਗੁਰਪ੍ਰੀਤ ਸਿੰਘ ਨਿੱਝਰ
26 ਮਾਰਚ : ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ ਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਭਾਵੇਂ ਅੱਜ ਕੁੱਝ ਲੋਕ ਅੱਤਵਾਦੀ ਜਾਂ ਉਗਰਵਾਦੀ ਵੀ ਕਹਿੰਦੇ ਹਨ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਖ਼ੁਦ ਵੀ ਪੰਜਾਬ ਵਿਚ ਆਏ ਉਸ ਅੱਤਵਾਦ ਦਾ ਸ਼ਿਕਾਰ ਰਿਹਾ ਹੈ, ਜਿਸ ਨੇ ਪੰਜਾਬ ਦੇ ਅਨੇਕਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਿਗਲ ਲਈਆਂ ਸਨ। ਸਾਲ 1991 'ਚ ਪਿੰਡ ਦੇ ਹੀ ਕੁੱਝ ਲੋਕਾਂ ਵੱਲੋਂ ਭੜਕਾਉਣ 'ਤੇ ਭਾਈ ਰਾਜੋਆਣਾ ਦੇ ਸਾਬਕਾ ਫ਼ੌਜੀ ਪਿਤਾ ਸ. ਮਲਕੀਤ ਸਿੰਘ ਨੂੰ ਕੁੱਝ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ ਸੀ। ਉਸ ਵੇਲੇ ਦੀ ਸਰਕਾਰ ਅਤੇ ਪੁਲਿਸ ਦੀ ਯੋਜਨਾ ਸੀ ਕਿ ਅੱਤਵਾਦ ਦਾ ਸ਼ਿਕਾਰ ਪਰਿਵਾਰਾਂ ਦੇ ਨੌਜਵਾਨ ਲੜਕਿਆਂ ਨੂੰ ਪੁਲਿਸ ਵਿਚ ਭਰਤੀ ਕਰ ਕੇ ਉਨ੍ਹਾਂ ਨੂੰ ਖਾੜਕੂਆਂ ਦੇ ਵਿਰੁੱਧ ਵਰਤਿਆ ਜਾਵੇ। ਇਸੇ ਤਹਿਤ ਪੁਲਿਸ ਅਧਿਕਾਰੀਆਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅੱਤਵਾਦ ਤੋਂ ਪੀੜਤ ਦਾ ਦਰਜਾ ਦੇ ਕੇ ਪੁਲਿਸ ਵਿਚ ਸਿਪਾਹੀ ਭਰਤੀ ਕਰ ਲਿਆ ਸੀ। ਪਿੰਡ ਦੇ ਲੋਕਾਂ ਅਨੁਸਾਰ ਉਸ ਵੇਲੇ ਭਾਈ ਰਾਜੋਆਣਾ ਨੇ ਕਿਹਾ ਸੀ ਕਿ 'ਖ਼ੁਦ ਨੂੰ ਖਾੜਕੂ ਦੱਸਣ ਵਾਲੇ ਜਿਨ੍ਹਾਂ ਲੋਕਾਂ ਨੇ ਉਸ ਦੇ ਨਿਰਦੋਸ਼ ਬਾਪ ਨੂੰ ਮਾਰਿਆ ਹੈ, ਉਹ ਨਕਲੀ ਖਾੜਕੂ ਨੇ, ਜੇਕਰ ਮੌਕਾ ਮਿਲਿਆ ਤਾਂ ਦੱਸਾਂਗਾ ਕਿ ਅਸਲੀ ਖਾੜਕੂ ਕੀ ਹੁੰਦੇ ਨੇ'। ਪਿੰਡ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਬਲਵੰਤ ਸਿੰਘ ਨੇ ਆਪਣੇ ਬੋਲਾਂ ਨੂੰ ਪੁਗਾ ਕੇ ਵੀ ਵਿਖਾਇਆ। ਜਦੋਂ ਉਸ ਨੂੰ ਅਧਿਕਾਰੀਆਂ ਨੇ ਪੁਲਿਸ ਵਿਚ ਭਰਤੀ ਕਰਕੇ ਖੁੱਲ੍ਹੀ ਛੁੱਟੀ ਦਿੱਤੀ ਸੀ ਕਿ ਜੇ ਕਰ ਉਹ ਚਾਹੇ ਤਾਂ ਆਪਣੇ ਬਾਪ ਦੇ ਕਾਤਲਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਟਿਕਾਣੇ ਲਗਾ ਸਕਦਾ ਹੈ, ਤਾਂ ਉਸ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਉਨ੍ਹਾਂ ਦਾ ਕਸੂਰ ਨਹੀਂ ਸਗੋਂ ਉਨ੍ਹਾਂ ਦੀ ਸੋਚ ਹੀ ਛੋਟੀ ਹੈ। ਫਿਰ ਜਦੋਂ ਉਸ ਦੇ ਸਬੰਧ ਨਾਮੀ ਖਾੜਕੂਆਂ ਨਾਲ ਬਣੇ ਤਾਂ ਫਿਰ ਖਾੜਕੂਆਂ ਨੇ ਵੀ ਭਾਈ ਰਾਜੋਆਣਾ ਨੂੰ ਆਪਣੇ ਪਿਤਾ ਦੇ ਕਾਤਲਾਂ ਦਾ ਸਿਰਫ਼ ਨਾਮ ਦੱਸਣ ਲਈ ਕਿਹਾ ਸੀ, ਪਰ ਉਦੋਂ ਵੀ ਭਾਈ ਰਾਜੋਆਣਾ ਨੂੰ ਉਹ ਹੀ ਗੱਲ ਦੁਹਰਾਉਂਦਿਆਂ ਕਿਹਾ ਸੀ ਕਿ ਉਹ ਇਨ੍ਹਾਂ ਛੋਟੀਆਂ ਗੱਲਾਂ ਤੋਂ ਉੱਪਰ ਉੱਠ ਚੁੱਕਾ ਹੈ। ਇਸ ਉੱਚੀ ਸੋਚ ਦੀ ਝਲਕ ਉਸ ਵੱਲੋਂ ਲਿਖੀਆਂ ਜੋਸ਼ੀਲੀਆਂ ਤਕਰੀਰਾਂ ਅਤੇ ਇਨਕਲਾਬੀ ਨਜ਼ਮਾਂ 'ਚੋਂ ਵੀ ਦਿਸਦੀ ਹੈ। ਇਸ ਤੋਂ ਇਲਾਵਾ ਜਿਸ ਹਰਪਿੰਦਰ ਸਿੰਘ ਗੋਲਡੀ ਨੂੰ ਭਾਈ ਰਾਜੋਆਣਾ ਨੇ ਆਪਣਾ ਛੋਟਾ ਭਰਾ ਬਣਾਇਆ ਸੀ, ਉਸ ਨੂੰ ਭਾਵੇਂ ਪੁਲਿਸ ਨੇ ਖਾੜਕੂ ਕਹਿ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਪਰ ਉਹ ਗੋਲਡੀ ਵੀ ਇੱਕ ਕਮਿਊਨਿਸਟ ਸੋਚ ਵਾਲੇ ਪਰਿਵਾਰ 'ਚੋਂ ਸੀ। ਉਸ ਦੇ ਪਿਤਾ ਜਸਵੰਤ ਸਿੰਘ ਮਹਿਰਾਜ ਇਲਾਕੇ ਦੇ ਅਜਿਹੇ ਨਾਮਵਰ ਕਾਮਰੇਡ ਨੇਤਾ ਰਹੇ ਹਨ, ਜਿਨ੍ਹਾਂ ਕਿ ਕਮਿਊਨਿਸਟ ਹੋਣ ਦੇ ਨਾਲ ਨਾਲ ਅੰਮ੍ਰਿਤ ਵੀ ਛੱਕਿਆ ਹੋਇਆ ਸੀ। ਭਾਈ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਉਨ੍ਹਾਂ ਦੀ ਹੀ ਬੇਟੀ ਹੈ।

ਭਾਈ ਰਾਜੋਆਣਾ ਬਾਰੇ ਬੀਬੀ ਕਮਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਦੀ ਉਨ੍ਹਾਂ ਦੇ ਛੋਟੇ ਹੁੰਦਿਆਂ ਹੀ ਮੌਤ ਹੋ ਜਾਣ ਕਾਰਨ ਭਾਈ ਬਲਵੰਤ ਸਿੰਘ ਅਤੇ ਉਨ੍ਹਾਂ ਦੇ ਵੱਡੇ ਭਰਾ ਕੁਲਵੰਤ ਸਿੰਘ ਨੂੰ ਉਨ੍ਹਾਂ ਦੀ ਚਾਚੀ-ਮਾਸੀ ਨੇ ਹੀ ਪਾਲ੍ਹਿਆ ਸੀ। ਪਿੰਡ ਰਾਜੋਆਣਾ ਦੇ ਨਾਲ ਲੱਗਦੇ ਸਰਕਾਰੀ ਹਾਈ ਸਕੂਲ ਪਿੰਡ ਹੇਰ੍ਹਾਂ ਤੋਂ ਦਸਵੀਂ ਕਰਨ ਉਪਰੰਤ ਉਨ੍ਹਾਂ ਗੁਰੂਸਰ ਸਿਧਾਰ ਕਾਲਜ 'ਚ ਬੀ. ਏ. 'ਚ ਦਾਖ਼ਲਾ ਲਿਆ ਸੀ, ਪਰ ਪਿਤਾ ਦਾ ਕਤਲ ਹੋਣ ਤੇ ਵਿਚੇ ਹੀ ਪੜ੍ਹਾਈ ਛੱਡ ਕੇ ਉਹ ਪੁਲਿਸ ਵਿਚ ਭਰਤੀ ਹੋ ਗਿਆ ਅਤੇ ਆਪਣੀ ਇੱਛਾ ਨਾਲ ਕਮਾਂਡੋ ਸਿਖਲਾਈ ਲਈ। ਇਸ ਉਪਰੰਤ ਮਨੁੱਖੀ ਬੰਬ ਬਣੇ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਨਾਲ ਬੇਅੰਤ ਸਿੰਘ ਕਤਲਕਾਂਡ ਦੀ ਰੂਪਰੇਖਾ ਤਿਆਰ ਕਰਨ ਤੋਂ ਬਾਅਦ ਉਨ੍ਹਾਂ ਅਮਰੀਕਾ ਰਹਿੰਦੇ ਆਪਣੇ ਦੋਸਤ ਨਾਲ ਗੱਲ ਕੀਤੀ ਸੀ ਕਿ ਉਸ ਕੋਲ ਤਾਂ ਸਿਰਫ਼ ਇੱਕ ਸਟੇਨਗੰਨ ਹੀ ਹੁੰਦੀ ਹੈ, ਇਸ ਲਈ ਉਹ ਸਾਡੇ ਲਈ ਵੱਡੇ ਅਸਲੇ ਦਾ ਪ੍ਰਬੰਧ ਕਰ ਕੇ ਦੇਵੇ। ਬੀਬੀ ਕਮਲਦੀਪ ਕੌਰ ਨੇ ਦੱਸਿਆ ਕਿ ਭਾਈ ਲਖਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਸਮੇਤ ਵਾਰਦਾਤ ਦੀ ਪੂਰੀ ਵਿਊਂਤ ਤਿਆਰ ਕਰਨ ਤੱਕ ਵੀ ਉਨ੍ਹਾਂ ਦਾ ਕਿਸੇ ਖਾੜਕੂ ਜਥੇਬੰਦੀ ਨਾਲ ਕੋਈ ਸੰਪਰਕ ਨਹੀਂ ਸੀ।


(26/03/12)
ਹਰਦੇਵ ਸਿੰਘ, ਜੰਮੂ

‘ਰੱਸੇ ਅਤੇ ਰੱਸਾਕਸ਼ੀ’
ਹਰਦੇਵ ਸਿੰਘ, ਜੰਮੂ
ਰੱਸਾਕਸ਼ੀ! ਇੱਕ ਖੇਡ ਦਾ ਨਾਮ ਹੈ ਜਿਸ ਵਿੱਚ ਬੰਦੇ ਰੱਸੇ ਨੂੰ ਅਪਣੇ-ਅਪਣੇ ਪਾਸੇ ਖਿੱਚਦੇ ਹਨ। ਇਸ ਖੇਡ ਨੂੰ ਮੁਹਾਵਰੇ ਦੇ ਤੋਰ ਤੇ ਵਰਤਦੇ ਹੋਏ, ਆਪਸੀ ਸਿੱਚਤਾਨ ਨੂੰ ਵੀ ਰੱਸਾਕਸ਼ੀ ਕਿਹਾ ਜਾਂਦਾ ਹੈ। ਵੈਸੇ ਕਿਸੇ ਚੀਜ਼ ਨੂੰ ਬੰਨਣ ਲਈ ਵੀ ਰੱਸੀ ਨੂੰ ਖਿੱਚਣਾ ਪੇਂਦਾ ਹੈ। ਹੋਮ ਗਾਰਡ ਦੀ ਟ੍ਰੇਨਿੰਗ ਵੇਲੇ ਤਾਂ ਰੱਸੀ ਨੂੰ ਖਿੱਚਣ ਲਈ ਕਈ ਪ੍ਰਕਾਰ ਦਿਆਂ ਗੰਡਾਂ ਮਾਰਨ ਦੀ ਜੁਗਤ ਵੀ ਸਿਖਾਈ ਜਾਂਦੀ ਹੈ ਤਾਂ ਕਿ ਲੋੜੀਂਦੀ ਖਿੱਚ ਲਾਈ ਜਾ ਸਕੇ। ਥੋਕ ਬਾਜ਼ਾਰਾਂ ਵਿੱਚ ਮਜ਼ਦੂਰਾਂ ਦੇ ਮੋਡੀਆਂ ਤੇ ਵੀ ਰੱਸੀ ਟੰਗੀ ਰਹਿੰਦੀ ਹੈ ਜਿਸ ਨਾਲ ਉਹ ਸਾਮਾਨ ਦੀਆਂ ਪੰਡਾਂ ਨੂੰ ਕੱਸਦੇ ਹਨ।
ਯਾਨੀ ਰੱਸਾਕਸ਼ੀ ਦੇ ਭਿੰਨ-ਭਿੰਨ ਰੂਪ ਹਨ। ਇੱਕ ਰੂਪ ਹੋਰ ਹੈ! ਕਿਸੇ ਨੂੰ ਰੱਸੀ ਖਿੱਚ ਕੇ ਫ਼ਾਂਸੀ ਤੇ ਲੱਟਕਾ ਦੇਂਣਾ! ਪੈਰਾਂ ਹੇਠ ਫ਼ੱਟਾ ਹੁੰਦਾ ਹੈ ਤੇ ਗੱਲ ਚ ਗੰਡ ਲਗੀ ਰੱਸੀ! ਫ਼ੱਟਾ ਹੱਟਦਾ ਹੈ! ਸਰੀਰ ‘ਲਾ ਆਫ਼ ਮੋਸ਼ਨ’ ਅਨੁਸਾਰ ਤੀਬਰਤਾ ਦੇ ਨਾਲ ਹੇਠਾਂ ਨੂੰ ਜਾਂਦਾ ਹੈ ਤੇ ਫ਼ਿਰ ਝੱਟਕੇ ਦੇ ਨਾਲ ਰੱਸੀ ਦੀ ਗੰਡ ਕੱਸਦੀ ਹੈ। ਇਨਸਾਨ ਦੀ ਗਰਦਨ ਤੇ ਰੱਸੀ ਦੀ ਇਸ ਕੱਸ ਨੂੰ ਫ਼ਾਂਸੀ ਕਹਿੰਦੇ ਹਨ! ਇਸ ਰੱਸਾਕਸ਼ੀ ਬਾਰੇ ਗੁਰੂ ਗ੍ਰੰਥ ਜੀ ਦਾ ਫ਼ੁਰਮਾਨ ਹੈ:-
ਆਵਧ ਕਟਿਓ ਨ ਜਾਤ ਪ੍ਰੇਮ ਰਸ ਚਰਨ ਕਮਲ ਸੰਗਿ ॥
ਦਾਵਨਿ ਬੰਧਿਓ ਨ ਜਾਤ ਬਿਧੇ ਮਨ ਦਰਸ ਮਗਿ ॥ {ਪੰਨਾ 1389}
ਅਰਥ:- (ਜਿਸ ਮਨੁੱਖ ਨੇ) ਹਰੀ ਦੇ ਚਰਨ ਕਮਲਾਂ ਨਾਲ ਜੁੜ ਕੇ ਪ੍ਰੇਮ ਦਾ ਸੁਆਦ (ਚੱਖਿਆ ਹੈ, ਉਹ) ਸ਼ਸਤ੍ਰਾਂ ਨਾਲ ਵੱਢਿਆ ਨਹੀਂ ਜਾ ਸਕਦਾ। (ਜਿਸ ਦਾ) ਮਨ (ਹਰੀ ਦੇ) ਦਰਸ਼ਨ ਦੇ ਰਾਹ ਵਿੱਚ ਵਿੱਝ ਗਿਆ ਹੈ, ਉਹ ਰੱਸੀ ਨਾਲ (ਕਿਸੇ ਹੋਰ ਪਾਸੇ) ਬੰਨ੍ਹਿਆ ਨਹੀਂ ਜਾ ਸਕਦਾ। (ਪ੍ਰੋ. ਸਾਹਿਬ ਸਿੰਘ ਜੀ)
ਖੈਰ! ਸਿੱਖੀ ਦੇ ਦਰਸ਼ਨ ਵਿੱਚ ਗੁਰਮਤਿ ਨੂੰ ਕਸਵਟੀ ਮੰਨਿਆਂ ਜਾਂਦਾ ਹੈ। ਸੋਨੇ ਦੀ ਪਰਖ ਲਈ ਵੀ ਕਸਵਟੀ ਲੱਗਦੀ ਹੈ। ਇਸ ਨੂੰ ਹਰ ਕੋਈ ਜਾਣਦਾ ਹੈ। ਪਰ ਅਰਬਾਂ ਲੋਕਾਂ ਦੀ ਦੁਨਿਆਂ ਵਿੱਚ ਕਸਵਟੀ ਲਗਾਉਂਣ ਵਾਲੇ ਵਿਰਲੋ ਹੀ ਹਨ ਜਿਨ੍ਹਾਂ ਨੂੰ ਸੁਨਾਰ ਕਹਿੰਦੇ ਹਨ। ਆਮ ਬੰਦਾ ਕਸਵਟੀ ਲਗਾਉਂਣ ਦੀ ਕਾਬਲੀਅਤ ਨਹੀਂ ਰੱਖਦਾ। ਕਸਵਟੀ ਹੱਥ ਵਿੱਚ ਹੋਏ ਤਾਂ ਵੀ ਕੰਮ ਦੀ ਨਹੀਂ ਜਦ ਤਕ ਕਿ ਉਸ ਨੂੰ ਲਗਾਉਂਣ ਦੀ ਸਮਝ ਨਾ ਹੋਵੇ। ਕਸਵਟੀ ਤਾਂ ਲਗਾਉਂਣ ਦੀ ਸਮਝ ਨਾਲ ਲੱਗਦੀ ਹੈ ਹੱਥ ਵਿੱਚ ਫ਼ੜ ਕੇ ਰੋਲਾ ਪਾਉਂਣ ਨਾਲ ਨਹੀਂ।
ਗੁਰਮਤਿ ਦੀ ਕਸਵਟੀ ਵਰਤਨ ਲਈ ਤਾਂ ਵਧੇਰੇ ਸਮਝ ਚਾਹੀਦੀ ਹੈ। ਵਿਰਲੇ ਹੀ ਹੋਏ ਹਨ! ! ਹਾਂ ਗੁਰਮਤਿ ਨੂੰ ਅਪਣੀ ਕਸਵਟੀ ਲਗਾਉਂਣ ਵਾਲੇ ਕਈਂ ਹਨ।
ਕੁੱਝ ਸੱਜਣ ਅਪਣੇ ਮੋਂਡੀਆਂ ਤੇ ਰੱਸੀ ਟੰਗੀ ਫਿਰ ਰਹੇ ਹਨ। ਅਪਣੀ ਰੱਸੀ ਨੂੰ ਉਹ ਕਸਵਟੀ ਸਮਝਦੇ ਹਨ ਤੇ ਅਪਣੀ ਰੱਸਾਕਸ਼ੀ ਨੂੰ ਗੁਰਮਤਿ ਦੀ ਕਸਵਟੀ ਲਗਾਉਂਣ ਦੀ ਕਸਰਤ! ਤ੍ਰਾਸਦੀ ਇਹ ਹੈ ਕਿ ਕੁੱਝ ਐਸੇ ਸੱਜਣ ਗੁਰਮਤਿ ਦੀ ਕਸਵਟੀ ਲਗਾਉਂਣ ਦੀ ਥਾਂ ਗੁਰਮਤਿ ਦੇ ਨਾਮ ਤੇ ਰੱਸਾਕਸ਼ੀ ਦੀ ਖੇਡ ਖੇਡ ਰਹੇ ਹਨ। ਇਹ ਚਿੰਤਨ ਦੇ ਰਾਹੀਂ ਵਿਦਵਤਾ ਦੇ ਖੇਤਰ ਵਿੱਚ ਰਾਜ ਕਰਨ ਜਾਂ ਅਪਣਾ ਪਾਅ ਵਧਾਉਂਣ ਦੀ ਜੁਗਤ ਹੈ। ਇਹ ਵੀ ਰਾਜਨੀਤੀ ਹੈ ਜਿਸ ਵਿੱਚ ਕੁੱਝ ਜਜ਼ਬਾਤੀ ਵੀਰਾਂ ਦੇ ਜਜ਼ਬਾਤਾਂ ਦਾ ਲਾਭ ਉਠਾਇਆ ਜਾਂਦਾ ਹੈ ਤਾਂ ਕਿ ਰੱਸੇ ਖਿੱਚੇ ਜਾ ਸਕਣ ਤੇ ਰਾਜਨੀਤੀ ਪਰਵਾਨ ਚੜੇ! ਰਾਜਨੀਤੀ ਦਾ ਅਪਣਾ-ਅਪਣਾ ਖੇਤਰ ਹੈ! ਪਰ ਹਰ ਖੇਤਰ ਵਿੱਚ ਰਾਜਨੀਤੀ ਤਾਂ ਹੈ ਹੀ ਜਿਸ ਵਿੱਚ ਸਮੀਕਰਨ ਬਣਦੇ ਬਿਗੜਦੇ ਬਦਲਦੇ ਰਹਿੰਦੇ ਹਨ।
ਜਜ਼ਬਾਤਾਂ ਅਤੇ ਅਗਿਆਨਤਾ ਦੇ ਤਖ਼ਤੇ ਤੇ ਗੁਰਮਤਿ ਦੇ ਅਧਾਰਾਂ ਨੂੰ ਖੜਾ ਕਰਕੇ, ਰੱਸੀਆਂ ਖਿੱਚਦੇ ਇਹ “ਪੰਥ ਦਰਦੀ” ਗੁਰਮਤਿ ਦੇ ਮੁੱਢਲੇ ਅਧਾਰਾਂ ਨੂੰ ਫ਼ਾਹੇ ਲਗਾਉਣ ਲਈ ਰੱਸਾਕਸ਼ੀ ਕਰ ਰਹੇ ਹਨ! ਪੰਥ ਰੱਸਾਕਸ਼ੀ ਦਾ ਸ਼ਿਕਾਰ ਹੈ। ਉਹ ਅਪਣੀ ਮਤ ਨਾਲ ਗੁਰਮਤਿ ਤੇ ਰੱਸੇ ਕੱਸਣ ਦੇ ਜਤਨ ਵਿੱਚ ਹਨ।
ਪਰ ਉਹ ਰੱਸੇਦਾਰ ਧਿਆਨ ਦੇਂਣ ਕਿ ਉਨ੍ਹਾਂ ਦਿਆਂ ਰੱਸੀਆਂ ਕੱਚੀਆਂ ਹਨ। ਗੁਰਮਤਿ ਦੀ ਰੋਸ਼ਨੀ ਵਿੱਚ ਦਲੀਲ ਅਤੇ ਤਰਕ ਦਾ ਝੱਟਕਾ ਬਰਦਾਸ਼ਤ ਕਰਨ ਦੇ ਨਾਕਾਬਲ! ! ਭੱਟਕੇ ਹੋਏ ਜਜ਼ਬਾਤ ਸਮਝਣ ਗੇ ਜ਼ਰੂਰ ਭਾਵੇਂ ਕੁੱਝ ਦੇਰ ਨਾਲ ਸਹੀ!
ਹਰਦੇਵ ਸਿੰਘ, ਜੰਮੂ
25. 03. 2012


(26/03/12)
ਡਾ: ਪਰਮਜੀਤ ਸਿੰਘ

ਭਾਈ ਬਲਵੰਤ ਸਿੰਘ ਰਾਜ਼ੋਆਣਾ ਇਨ੍ਹਾਂ ਮਹਾਨ ਯੋਧਾ ਹੋਣ ਦਾ ਮਾਣ – ਸਨਮਾਨ ਕਰਨ ਵਾਲਾ ਪਹਿਲਾ ਸਿੱਖ ਨਹੀ ਇਸ ਤੋਂ ਪਹਿਲਾਂ ਵਾਲੇ ਸਿੱਖ ਸ਼ਹੀਦ ਵੀ ਇਸ ਤਰਾਂ ਹੀ ਆਪਣੀ ਆਪਣੀ ਜਾਨ ਤਲੀ ਤੇ ਧਰ ਕਰਬਾਨੀਆਂ ਕਰਦੇ ਰਹੇ ਹਨ ਜਿਸ ਦੀ ਤਕਰੀਬਨ ਸੌ ਸਾਲ ਪੁਰਾਣੀ ਉਦਾਰਹਣ ਮੈ ਆਪ ਦੇ ਸਨਮੂੱਖ ਪੇਸ਼ ਕਰ ਰਿਹਾ ਹਾਂ। “ਇਨ੍ਹਾਂ ਲੋਕਾਂ ਨੇ ਸਾਨੂੰ ਬੇਇੱਜਤ ਕੀਤਾ ਹੈ। ਇਹ ਸੋਚਦੇ ਹਨ ਸਿੱਖ ਕੁੱਝ ਵੀ ਨਹੀ। ਸਾਨੂੰ ਜ਼ਲੀਲ ਕੀਤਾ ਗਿਆ ਹੈ। ਸਾਡੀ ਦਲੀਲ ਸੁਣਨ ਵਾਲਾ ਇੱਥੇ ਕੋਈ ਜੱਜ ਨਹੀ ਹੈ …………. . । ਇਸ ਕਰਕੇ ਮੈਂ ਹਾਪਕਿਨਸਨ ਦਾ ਕਤਲ ਕੀਤਾ ਹੈ”। ਭਾਈ ਮੇਵਾ ਸਿੰਘ ਵੱਲੋਂ ਕਤਲ ਦਾ ਇਲਜ਼ਾਮ ਕਬੂਲ ਕਰ ਲੈਣ ਕਰਕੇ ਮੁਕੱਦਮੇਂ ਦੀ ਸੁਣਵਾਈ `ਤੇ ਸਿਰਫ ਇੱਕ ਘੰਟਾ ਚਾਲੀ ਮਿੰਟ ਦਾ ਸਮਾਂ ਲੱਗਾ। ਜੱਜ ਮੌਰੀਸਨ ਨੇ ਜਿਊਰੀ ਦੇ ਕੀਤੇ ਫੈਸਲੇ ਅਨੁਸਾਰ ਮੇਵਾ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਉਸ ਨੂੰ 11 ਜਨਵਰੀ, 1915 ਨੂੰ ਫਾਂਸ਼ੀ ਲਾਉਣ ਦਾ ਹੁਕਮ ਸੁਣਾਇਆ। ਫਾਂਸ਼ੀ ਦੀ ਸਜ਼ਾ ਸੁਣ ਕੇ ਭਾਈ ਮੇਵਾ ਸਿੰਘ ਦੇ ਚਿਹਰੇ ਤੇ ਕੋਈ ਘਬਰਾਹਟ ਜਾਂ ਉਦਾਸੀ ਨਾ ਆਈ ………. . ਤੇ ਭਾਈ ਮੇਵਾ ਸਿੰਘ ਨੇ ਉੱਚੀ ਉੱਚੀ ਗੁਰਬਾਣੀ ਦੀ ਇਹ ਤੁਕ ਉਚਾਰਨੀ ਸ਼ੁਰੂ ਕਰ ਦਿੱਤੀ; “ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥” ਗੁਰਬਾਣੀ ਦੀ ਇਹ ਤੁਕ ਉਚਾਰਦੇ ਹੋਏ ਉਹ ਜੇਲ੍ਹ ਦੀ ਕਾਲ ਕੋਠੜੀ ਵੱਲ ਅਡੋਲ ਤੁਰ ਪਏ। ਡੀਫੈਂਸ ਦਾ ਵਕੀਲ ਮਿਸਟਰ ਵੁੱਡ ਭਤਈ ਮੇਵਾ ਸਿੰਘ ਦੀ ਜਾਨ ਬਚਾਉਣ ਲਈ ਰਹਿਮ ਦੀ ਅਪੀਲ ਕਰਨੀ ਚਾਹੁੰਦਾ ਸੀ ਪਰ ਭਾਈ ਮੇਵਾ ਸਿੰਘ ਨੇ ਉਸ ਨੂੰ ਅਜੇਹਾ ਕਰਨ ਦੀ ਇਜ਼ਾਜਤ ਨਾ ਦਿੱਤੀ। ਮਿਸਟਰ ਵੁੱਡ ਨੇ ਕੋਈ ਹੋਰ ਚਾਰਾ ਨਾ ਚੱਲਦਾ ਵੇਖ ਕੇ---------ਦਰਖਾਸਤ ਦਿੱਤੀ ਕਿ ਮੇਵਾ ਸਿੰਘ ਦਾ ਦਿਮਾਗੀ ਤਿਵਾਜ਼ਨ ਠੀਕ ਨਹੀ ਹੈ, ਇਸ ਲਈ ਇਸ ਦਾ ਡਾਕਟਰੀ ਮੁਆਇਨਾ ਕਰਵਾਇਆ ਜਾਵੇ। ਜਸਟਿਸ ਮਨਿਸਟਰ ਸੀ. ਜੀ. ਡੋਇਟਰੀ ਨੇ 3 ਜਨਵਰੀ, 1915 ਨੂੰ ਨਿਊ ਵੈਸਟਮਿਨਸਟਰ ਮੈਂਟਲ ਹੈਲੱਥ ਇੰਸਟੀਚਿਊਟ ਦੇ ਸੁਪਰਡੈਂਟ ਨੂੰ ਟੈਲੀਗਰਾਮ ਭੇਜੀ ਕਿ ਮੇਵਾ ਸਿੰਘ ਦਾ ਜਲਦੀ ਤੋਂ ਜਲਦੀ ਮੁਆਇਨਾ ਕੀਤਾ ਜਾਵੇ ਤੇ ਫੋਰਨ ਉਸ ਨੂੰ ਇਸ ਦੀ ਰਿਪੋਰਟ ਭੇਜੀ ਜਾਵੇ। ਨਿਊ ਵੈਸਟਾਮਿਨਸਟਰ ਮੈਂਟਲ ਹੈਲੱਥ ਇੰਸਟੀਚਿਊਟ ਦੇਸੁਪਰਡੈਂਟ ਜੇ. ਜੇ ਮੈਕੇਅ ਨੇ 5 ਜਨਵਰੀ, 1915 ਨੂੰ ਭਾਈ ਮੇਵਾ ਸਿੰਘ ਦਾ ਡਾਕਟਰੀ ਮੁਆਇਨਾ ਕੀਤਾ, ਪਰ ਭਾਈ ਮੇਵਾ ਸਿੰਘ ਨੇ ਆਪਣੀ ਜਾਨ ਬਚਾਉਣ ਲਈ ਕੋਈ ਐਸੀ ਪੁੱਠੀ - ਸਿੱਧੀ ਹਰਕਤ ਨਾ ਕੀਤੀ, ਜਿਸ ਤੋਂ ਇਹ ਜਾਪੇ ਕਿ ਉੱਨਾ ਦਾ ਦਿਮਾਗ ਠੀਕ ਨਹੀਂ। ਮੇਵਾ ਸਿੰਘ ਨੇ ਆਖਿਆ ਕਿ ਹਾਪਕਿਨਸਨ ਦਾ ਕਤਲ ਉਸ ਨੇ ਪੂਰੇ ਹੋਸ਼ੋ –ਹਵਾਸ਼ ਵਿੱਚ ਕੀਤਾ ਹੈ ਤੇ ਉਹ ਇਸ ਦੀ ਬਣਦੀ ਸਜ਼ਾ ਭੁਗਤਣ ਲਈ ਤਿਆਰ ਹੈ। ਮੈਡੀਕਲ ਸੁਪਰਡੈਂਟ ਨੇ ਉਸੇ ਦਿਨ ਜਸਟਿਸ ਮਨਿਸਟਰ ਨੂੰ ਟੈਲੀਗਰਾਮ ਰਾਹੀਂ ਰਿਪੋਰਟ ਭੇਜ ਦਿੱਤੀ ਕਿ ਮੇਵਾ ਸਿੰਘ ਦਾ ਦਿਮਾਗੀ ਤਿਵਾਜ਼ਨ ਬਿਲਕੁਲ ਠੀਕ ਠਾਕ ਹੈ। ਨਿਊ ਵੈਸਟਮਿਨਸਟਰ ਦੀ ਪ੍ਰੋਵਿੰਸ਼ੀਅਲ ਜੇਲ੍ਹ (ਕੈਨੇਡਾ) ਵਿੱਚ 11 ਜਨਵਰੀ 1915 ਨੂੰ ਸਵੇਰੇ ਸਾਢੇ ਸੱਤ ਵਜ਼ੇ ਭਾਈ ਮੇਵਾ ਸਿੰਘ ਜੀ ਸਿਰ ਉਤਾਂਹ ਚੁੱਕੀ ਅਤੇ “ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ॥” ਦਾ ਸਬਦ ਪੜ੍ਹਦੇ ਹੋਏ ਫਾਂਸੀਂ ਦੇ ਤਖਤੇ `ਤੇ ਗਏ------------ਪੌਣੇ ਅੱਠ ਵਜੇ ਭਾਈ ਮੇਵਾ ਸਿੰਘ ਨੂੰ ਫਾਂਸੀ ਲਾਕੇ ਸ਼ਹੀਦ ਕਰ ਦਿੱਤਾ ਗਿਆ। ਉਸ ਦਿਨ ਬਾਰਸ਼ ਤੇ ਸਰਦੀ ਹੋਣ ਦੇ ਬਾਵਜੂਦ ਨਿਊ ਵੈਸਟਮਿਨਸਟਰ ਜੇਲ੍ਹ ਦੇ ਬਾਹਰ ਚਾਰ ਸੌ ------ਲੋਕ ਇਕੱਠੇ ਹੋ ਚੁੱਕੇ ਸਨ। ਜਿਉਂ ਹੀ ਭਾਈ ਮੇਵਾ ਸਿੰਘ ਦੀ ਮਿਰਤਕ ਦੇਹ ਜੇਲ ਤੋਂ ਬਾਹਰ ਲਿਆਦੀ ਗਈ, ਉਨ੍ਹਾਂ ਸ਼ਹੀਦ ਭਾਈ ਮੇਵਾ ਸਿੰਘ ਅਮਰ ਰਹੇ ਦੇ ਨਾਹਰੇ ਲਾਏ। ਉਹ ਪੰਜ ਪੰਜ ਦੀਆਂ ਪਾਂਲਾਂ ਬਣਾਈ, ਗੁਰੁ ਗ੍ਰੰਥ ਸਾਹਿਬ ਦੇ ਸਬਦ ਪੜ੍ਹਦੇ, ਭਾਈ ਮੇਵਾ ਸਿੰਘ ਦੀ ਮਿਰਤਕ ਦੇ ਲੈਕੇ ਚਾਰ ਮੀਲ ਦੂਰ ਫਰੇਜ਼ਰ ਮਿੱਲ ‘ਪੁੱਜੇ ਜਿਥੇ ਭਾਈ ਮੇਵਾ ਸਿੰਘ ਦਾ ਸਿੱਖ ਰੀਤਾਂ ਅਨੁਸਾਰ ਅੰਤਮ ਸ਼ੰਸਕਾਰ ਕੀਤਾ। -----ਭਾਈ ਸੋਹਣ ਸਿੰਘ ਪੂਨੀ ਦੀ ਕਿਤਾਬ “ਕਨੇਡਾ ਦੇ ਗਦਰੀ ਯੋਧੇ” ਵਿੱਚੋਂ।

*************************************************************

ਕੈਨੇਡੀਅਨ ਸਿੱਖ ਓਟਾਵਾ ਵਿੱਖੇ 28 ਮਾਰਚ ਨੂੰ ਭਾਈ ਬਲਵੰਤ ਸਿੰਘ ਰਾਜ਼ੋਆਣਾ ਦੀ ਫਾਂਸੀ ਮੁਆਫੀ ਲਈ ਦੇਣਗੇ ਧਰਨਾ।

ਸਿੱਖ ਫਾਰ ਜਸਟਿਸ ਵੱਲੋਂ ਮੂਨਲਾਈਟ ਕਨਵੈਨਸਨ ਸੈਂਟਰ ਮਾਲਟਨ ਵਿਖੇ 25 ਮਾਰਚ ਨੂੰ ਸੱਦੀ ਗਈ ਕਨਵੈਨਸਨ ਵਿੱਚ ਸੱਤ ਸੌ ਤੋਂ ਜਿਆਦਾ ਲੋਕਾਂ ਨੇ ਹਾਜ਼ਰੀ ਲੁਆਈ। ਬੇਸ਼ੱਕ ਸਮੇਂ ਦੀ ਪਾਬੰਦੀ ਕੈਨੇਡੀਅਨ ਸਿੱਖਾਂ ਲਈ ਵੀ ਕੋਈ ਬਹੁਤੀ ਮਹੱਤਤਾ ਨਹੀ ਰੱਖਦੀ, ਪਰ ਫਿਰ ਵੀ ਛੇ ਵਜੇ ਸੱਦੀ ਗਈ ਕਨਵੈਨਸਨ ਸਾਡੇ ਸੱਤ ਵਜੇ ਸੁਰੂ ਹੋ ਹੀ ਗਈ। ਸਭ ਤੋਂ ਪਹਿਲਾਂ ਸਿੱਖ ਨਸਲਕੁਸ਼ੀ ਤੇ ਫਿਲਮ ਦਿਖਾਈ ਗਈ। ਭਾਰਤ ਤੋਂ ਆਈ ਸੁਪਰੀਮ ਕੋਰਟ ਦੀ ਵਕੀਲ ਸ੍ਰੀ ਮਤੀ ਕੰਨਨਾ ਵੋਹਰਾ ਕੈਨੇਡਾ ਤੋਂ ਕੁਮਾਰੀ ਗੋਕਲ ਲਾ ਅਡਵਾਈਜ਼ਰ, ਜਤਿੰਦਰ ਗਰੇਵਾਲ ਲਾਅ ਅਡਵਾਈਜ਼ਰ, ਪਤਵੰਤ ਸਿੰਘ ਪੰਨੂ ਅਡਵੋਕੇਟ ਤੇ ਅਡਵਾਈਜ਼ਰ ਸਿੱਖ ਫਾਰ ਜਸਟਿਸ ਨੇ ਸਿੱਖ ਫਾਰ ਜਸਟਿਸ ਦੀਆਂ ਪਿਛਲੇ ਸਮੇ ਦੀਆਂ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਸੁਖਵਿੰਦਰ ਸਿੰਘ ਸੰਘਾ ਤੇ ਬੀਬੀ ਜਸਬੀਰ ਕੌਰ ਨੇ ਸਿੱਖ ਪਰਵਾਰਾਂ ਨੂੰ ਆਪਣੇ ਵਿਰਸੇ ਨਾਲ ਜੋੜ੍ਹੀ ਰੱਖਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਭਰਪੂਰ ਜਾਣਕਾਰੀ ਲੈਕੇ ਚੱਲਣ ਦੀ ਦਰਦ ਭਰੀ ਪੁਕਾਰ ਕੀਤੀ। ਪਰਬੰਧਕਾ ਦਾ ਜਿਆਦਾ ਜੋਰ ਡਾਲਰ ਇਕੱਠੇ ਕਰਨ ਵੱਲ ਹੀ ਸੀ ਕਿਉਕਿ ਹਰ ਮਸਲੇ ਦੇ ਖਰਚੇ ਲਈ ਆਰਥਿਕ ਸਹਾਇਤਾ ਮੁੱਖ ਹੈ। ਸੋ ਮਹੀਨਾ ਵਾਰ ਆਰਥਿਕ ਮੱਦਦ ਲਈ ਫਾਰਮ ਭਰਨ ਬਾਰੇ ਵਾਰ ਵਾਰ ਅਪੀਲ ਕੀਤੀ ਗਈ। ਜਿਸ ਦੇ ਨਤੀਜ਼ੇ ਵਜੋਂ ਤਕਰੀਬਨ ਦੋ ਸੌ ਵਿਅਕਤੀਆਂ ਨੇ 25 ਡਾਲਰ ਤੋਂ 200 ਡਾਲਰ ਮਹੀਨਾ ਅਰਥਿਕ ਮੱਦਦ ਦੇਣ ਦਾ ਫਾਰਮ ਭਰ ਦਿੱਤਾ। ਅੰਤ ਵਿੱਚ ਪਰਬੰਧਕਾ ਨੇ ਭਾਈ ਬਲਵੰਤ ਸਿੰਘ ਰਾਜ਼ੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਸਬਂਧੀ 28 ਮਾਰਚ 2012 ਦਿਨ ਬੁਧਵਾਰ ਨੂੰ ਓਟਵਾ ਵਿਖੇ ਸਵੇਰ ਦੇ ਦਸ ਤੋ ਵਾਰਾ ਵਜ਼ੇ ਤੱਕ ਧਰਨਾ ਦੇਣ ਦਾ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਵੱਖ ਵੱਖ ਗੁਰਦਵਾਰਾ ਕਮੇਟੀ ਪਰਬੰਧਕਾ ਨੇ ਟਾਰੰਟੋ ਦੇ ਸਾਰੇ ਗੁਰਦਵਾਰਿਆ ਤੋਂ ਬੱਸਾਂ ਚੱਲਣ ਦੀ ਜਾਣਕਾਰੀ ਦਿੱਤੀ। ਪਰ ਸਿੱਖ ਫਾਰ ਜਸਟਿਸ ਨੇ ਆਪਣੇ ਵੱਲੋਂ ਕੋਈ ਵੀ ਮਤਾ ਭਾਈ ਬਲਵੰਤ ਸਿੰਘ ਰਾਜ਼ੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਬਾਰੇ ਨਾ ਪਾਇਆ।


(25/03/12)
ਗੁਰਿੰਦਰ ਸਿੰਘ ਕੋਟਕਪੂਰਾ

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ ਕਰਾਉਣ ਲਈ ਪੰਥਕ ਜੱਥੇਬੰਦੀਆਂ ਯਤਨਸ਼ੀਲ
ਅਕਾਲੀ ਸਰਕਾਰ ਵੀ ਜੈ ਲਲਿਤਾ ਦੀ ਤਰ੍ਹਾਂ ਵਿਧਾਨ ਸਭਾ `ਚ ਮਤਾ ਪਾਸ ਕਰੇ-ਪੰਥਪ੍ਰੀਤ ਸਿੰਘ! !
ਜੱਥੇਦਾਰਾਂ ਵੱਲੋਂ ਜਲ ਦੀਆਂ ਕੈਨੀਆਂ ਰਾਜੋਆਣਾ ਨੂੰ ਦੇਣਾ ਅਫਸੋਸਨਾਕ ਤੇ ਚਿੰਤਾਜਨਕ-ਪ੍ਰੋ. ਦਰਸ਼ਨ ਸਿੰਘ! !
ਦੇਸ਼ `ਚ ਘੱਟ ਗਿਣਤੀਆਂ ਤੇ ਦਲਿਤ ਵਰਗ ਨਾਲ ਵਿਤਕਰਾ ਜਾਰੀ-ਪ੍ਰੋ. ਘੱਗਾ! !

ਕੋਟਕਪੂਰਾ, 25 ਮਾਰਚ (ਗੁਰਿੰਦਰ ਸਿੰਘ) :- ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸੁਣਾਈ ਫਾਂਸੀ ਦੀ ਸਜ਼ਾ ਨੇ ਦੁਨੀਆਂ ਭਰ `ਚ ਵਸਦੀਆਂ ਸਮੂਹ ਸਿੱਖ ਜੱਥੇਬੰਦੀਆਂ ਨੂੰ ਬੇਚੈਨ ਕਰਕੇ ਰੱਖ ਦਿੱਤਾ ਹੈ। ਜਦੋਂਕਿ ਮਹਿਜ਼ ਕੁੱਝ ਸਮਾਂ ਪਹਿਲਾਂ ਪੰਥ ਦੇ ਨਾਂਅ `ਤੇ ਵੋਟਾਂ ਲੈ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਵਿਅਕਤੀ ਅਜੇ ਤੱਕ ਚੁੱਪ ਹਨ ਤੇ ਕਿਸੇ ਤਰ੍ਹਾਂ ਦੀ ਵੀ ਬਿਆਨਬਾਜ਼ੀ ਤੋਂ ਸੰਕੋਚ ਕਰ ਰਹੇ ਹਨ। ਭਾਵੇਂ ਉਨਾਂ ਦੀ ਚੁੱਪੀ ਦਾ ਰਾਜ ਕੋਈ ਵੀ ਹੋਵੇ ਪਰ ਪੰਥਕ ਵਿਦਵਾਨ, ਸਿੱਖ ਚਿੰਤਕ, ਮਿਸ਼ਨਰੀ ਪ੍ਰਚਾਰਕ ਤੇ ਪੰਥ ਦਰਦੀ ਆਪੋ-ਆਪਣੇ ਢੰਗ ਨਾਲ ਰੋਸ ਪ੍ਰਗਟਾਵਾ ਜਰੂਰ ਕਰ ਰਹੇ ਹਨ। ਪਿਛਲੇ ਦਿਨੀਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਭਾਈ ਰਾਜੋਆਣਾ ਦੀ ਫਾਂਸੀ ਦੀ ਮਾਫੀ ਲਈ ਦਿੱਤਾ ਗਿਆ ਬਿਆਨ ਵੀ ਇਸ ਮਾਮਲੇ ਲਈ ਸ਼ੁੱਭ ਸੰਕੇਤ ਹੈ ਪਰ ਫਿਰ ਵੀ ਪੰਥ ਦਾ ਦਰਦ ਰੱਖਣ ਵਾਲੀਆਂ ਵੱਖ-ਵੱਖ ਸਿੱਖ ਜੱਥੇਬੰਦੀਆਂ ਨੇ ਭਾਈ ਰਾਜੋਆਣਾ ਦੀ ਰਿਹਾਈ ਲਈ ਯਤਨ ਆਰੰਭ ਦਿੱਤੇ ਹਨ। ਪ੍ਰਸਿੱਧ ਕਥਾਵਾਚਕ ਤੇ ਪੰਥਕ ਵਿਦਵਾਨ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਕਿਹਾ ਹੈ ਕਿ ਜੇਕਰ ਪੰਥ ਤੋਂ ਤਾਕਤ ਲੈ ਕੇ ਸਰਕਾਰ ਬਣਾਉਣ ਵਾਲੇ ਅਕਾਲੀ ਆਗੂ ਤਾਮਿਲਨਾਡੂ ਦੀ ਮੁੱਖ ਮੰਤਰੀ ਜੈ ਲਲਿਤਾ ਵਾਂਗ ਵਿਧਾਨ ਸਭਾ `ਚ ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਵਾਉਣ ਦਾ ਮਤਾ ਪਾਸ ਨਹੀਂ ਕਰਵਾ ਸਕਦੇ ਤਾਂ ਉਨਾਂ ਨੂੰ ਮਗਰਮੱਛ ਵਾਲੇ ਹੰਝੂ ਵਹਾਉਣ ਦਾ ਵੀ ਕੋਈ ਫਾਇਦਾ ਨਹੀਂ। ਉਨਾਂ ਅਕਾਲ ਤਖਤ ਸਮੇਤ ਦੂਜੇ ਜੱਥੇਦਾਰਾਂ ਨੂੰ ਸੰਬੋਧਨ ਹੁੰਦਿਆਂ ਪੁੱਛਿਆ ਕਿ ਕੀ ਉਹ ਭਾਈ ਦਿਲਾਵਰ ਸਿੰਘ, ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਸੁਖਦੇਵ ਸਿੰਘ ਸੁੱਖਾ, ਹਰਜਿੰਦਰ ਸਿੰਘ ਜਿੰਦਾ, ਬੇਅੰਤ ਸਿੰਘ, ਸਤਵੰਤ ਸਿੰਘ ਆਦਿ ਨੂੰ ਵੀ ਪੰਥ ਰਤਨ ਤੇ ਫਖਰ-ਇ-ਕੌਮ ਦਾ ਐਵਾਰਡ ਦੇਣ ਦੀ ਜੁਰਅੱਤ ਦਿਖਾਉਣ ਜਾਂ ਸਾਡੇ ਅਨਮੋਲ ਹੀਰਿਆਂ ਨੂੰ ਪਾਣੀ ਦੀਆਂ ਦੋ ਕੈਨੀਆਂ ਦੇ ਕੇ ਸਾਰ ਦੇਣਗੇ?
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਇਹ ਕੈਸੀ ਅਜੀਬ ਸੋਚ ਹੈ ਕਿ ਇੱਕ ਪਾਸੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਫੈਸਲਾ ਸੁਣ ਕੇ ਸਾਰੀ ਕੌਮ ਤਰਾਹ-ਤਰਾਹ ਕਰ ਉੱਠੀ ਹੈ ਤੇ ਦੁਨੀਆਂ ਦੇ ਕੋਨੇ-ਕੋਨੇ ਤੋਂ ਇਸ ਫੈਸਲੇ ਖਿਲਾਫ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਤਾਂ ਕਿ ਕਿਸੇ ਤਰ੍ਹਾਂ ਇਸ ਫਾਂਸੀ ਨੂੰ ਰੋਕਿਆ ਜਾ ਸਕੇ ਪਰ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਦੂਜੇ ਜੱਥੇਦਾਰਾਂ ਵੱਲੋਂ ਫਾਂਸੀ ਰੁਕਵਾਉਣ ਲਈ ਉਪਰਾਲੇ ਤਾਂ ਕੀ ਕਰਨੇ ਹਨ, ਬਲਕਿ 10 ਦਿਨ ਪਹਿਲਾਂ ਹੀ ਭਾਈ ਰਾਜੋਆਣਾ ਨੂੰ ਫਾਂਸੀ ਤੇ ਚੜਾਉਣ ਲਈ ਤਿਆਰੀਆਂ ਜਾਰੀ ਹਨ। ਉਨਾਂ ਰੋਸ ਜਾਹਰ ਕਰਦਿਆਂ ਪੁੱਛਿਆ ਕਿ ਜੱਥੇਦਾਰ ਜੀ ਐਨੀ ਕਿਹੜੀ ਕਾਹਲੀ ਸੀ ਕਿ ਪਹਿਲਾਂ ਭਾਈ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਕੋਈ ਮੋਰਚਾ ਤਾਂ ਲਾਉਂਦੇ, ਉਪਰਾਲਾ ਤਾਂ ਕਰਦੇ, ਜੇਕਰ ਜਾਲਮ ਸਰਕਾਰ ਦੇ ਹੱਥਕੰਡਿਆਂ ਸਾਹਮਣੇ ਸਾਰੀ ਕੌਮ ਬੇਵੱਸ ਹੋ ਜਾਂਦੀ ਤਾਂ ਇਹ ਜਲ ਦੀਆਂ ਕੈਨੀਆਂ ਤਾਂ ਇੱਕ ਦਿਨ ਪਹਿਲਾਂ ਵੀ ਪਹੁੰਚਾਈਆਂ ਜਾ ਸਕਦੀਆਂ ਸਨ ਪਰ ਜੱਥੇਦਾਰ ਤਾਂ ਆਪਣੇ ਵੱਲੋ ਉਕਤ ਜਲ ਦੀਆਂ ਕੈਨੀਆਂ ਦੇ ਕੇ ਫਾਂਸੀ ਨੂੰ ਪ੍ਰਵਾਨ ਕਰ ਆਏ।
ਸਿੱਖ ਚਿੰਤਕ ਤੇ ਪੰਥਕ ਲੇਖਕ ਪ੍ਰੋ. ਇੰਦਰ ਸਿੰਘ ਘੱਗਾ ਨੇ ਕਿਹਾ ਕਿ ਇਸ ਦੇਸ਼ `ਚ ਘੱਟ ਗਿਣਤੀਆਂ ਦੇ ਨਾਲ-ਨਾਲ ਦਲਿਤ ਵਰਗ ਨਾਲ ਵੀ ਹਮੇਸ਼ਾਂ ਧੱਕਾ ਹੁੰਦਾ ਆਇਆ ਹੈ। ਇਸ ਤੋਂ ਇਲਾਵਾ ਇਨਾਂ ਵਾਸਤੇ ਕਾਨੂੰਨ ਵੀ ਧਰਮ ਤੇ ਜਾਤੀ ਅਧਾਰ `ਤੇ ਵੱਖੋ-ਵੱਖਰੇ ਹਨ। ਕਿਉਂਕਿ 1984 ਤੇ ਉਸ ਤੋਂ ਬਾਅਦ ਪੰਜਾਬ `ਚ ਇੱਕ ਦਹਾਕੇ ਤੱਕ ਚੱਲੀ ਖੂਨੀ ਹਨ੍ਹੇਰੀ ਦੌਰਾਨ ਹਜ਼ਾਰਾਂ ਸਿੱਖਾਂ ਦੇ ਕਾਤਲਾਂ ਨੂੰ ਕੋਈ ਸਜ਼ਾ ਨਹੀਂ, ਜਦੋਂਕਿ ਆਪਣੇ ਪਵਿੱਤਰ ਗੁਰਦਵਾਰਿਆਂ ਦੀ ਬੇਅਦਬੀ ਦਾ ਬਦਲਾ ਲੈਣ ਵਾਲੇ ਭਾਈ ਸਤਵੰਤ ਸਿੰਘ, ਕੇਹਰ ਸਿੰਘ, ਸੁੱਖਾ-ਜਿੰਦਾ ਆਦਿ ਨੂੰ ਫਾਂਸੀ ਦੇ ਦਿੱਤੀ ਗਈ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਫਾਂਸੀ ਦੇ ਤਖਤੇ `ਤੇ ਖੜੇ ਹਨ। ਸਿੱਖਾਂ ਨਾਲ ਹੁੰਦੀ ਆਈ ਬੇਗਾਨਗੀ ਦਾ ਜ਼ਿਕਰ ਕਰਦਿਆਂ ਉਨਾਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦਾ ਮਹਿਜ਼ ਐਨਾ ਕੁ ਕਸੂਰ ਸੀ ਕਿ ਉਸ ਨੇ 25 ਹਜ਼ਾਰ ਅਣਪਛਾਤੀਆਂ ਲਵਾਰਿਸ ਲਾਸ਼ਾਂ ਬਣਾ ਕੇ ਖੁਰਦ-ਬੁਰਦ ਕਰਨ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਸੀ। ਫਿਰ ਭਾਈ ਖਾਲੜਾ ਨੂੰ ਵੀ ਅਣਪਛਾਤੀ ਲਾਸ਼ ਬਣਾਉਣ ਵਾਲਿਆਂ ਨੂੰ ਫਾਂਸੀ ਕੌਣ ਦੇਵੇਗਾ?
‘ਏਕਸ ਕੇ ਬਾਰਕ’ ਦੇ ਸਰਪ੍ਰਸਤ ਮੈਂਬਰ ਬਲਵਿੰਦਰ ਸਿੰਘ ਮਿਸ਼ਨਰੀ ਨੇ ਕਿਹਾ ਕਿ ਦਿੱਲੀ ਸਿੱਖ ਕਤਲੇਆਮ ਮੌਕੇ ਕਈ ਦਰਜਨਾਂ ਨਿਰਦੋਸ਼ ਸਿੱਖਾਂ ਨੂੰ ਕਤਲ ਕਰਨ ਵਾਲੇ ਕਸਾਈ ਕਿਸ਼ੋਰੀ ਲਾਲ ਨੂੰ ਅਦਾਲਤ ਨੇ 7 ਵਾਰ ਫਾਂਸੀ ਦੀ ਸਜ਼ਾ ਸੁਣਾਈ ਪਰ ਬਾਅਦ `ਚ ਉਹ ਸਜ਼ਾ ਉਮਰ ਕੈਦ `ਚ ਤਬਦੀਲ ਕਰ ਦਿੱਤੀ ਗਈ। ਫਿਰ ਭਾਈ ਰਾਜੋਆਣਾ ਤੇ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ `ਚ ਤਬਦੀਲ ਕਰਨ `ਚ ਕੀ ਅੜਿੱਕਾ ਹੈ? ਉਨਾਂ ਕਿਹਾ ਕਿ ਜੇਕਰ ‘ਰੋਜ਼ਾਨਾ ਸਪੋਕਸਮੈਨ’ ਮਾਮਲਾ ਉਜਾਗਰ ਨਾ ਕਰਦਾ ਤਾਂ ਕਸਾਈ ਕਿਸ਼ੋਰੀ ਲਾਲ ਨੂੰ ਤਾਂ ਜੇਲ੍ਹ `ਚ ਚੰਗੇ ਵਿਵਹਾਰ ਦਾ ਬਹਾਨਾ ਬਣਾ ਕੇ ਛੱਡਣ ਦੀ ਵੀ ਤਿਆਰੀ ਕਰ ਲੲਂੀ ਗਈ ਸੀ। ਉਨਾਂ ਸਵਾਲ ਕੀਤਾ ਕਿ ਦੇਸ਼ ਦੀਆਂ ਵੱਖ-ਵੱਖ ਮਸਜ਼ਿਦਾਂ ਅਤੇ ਸਮਝੌਤਾ ਐਕਸਪ੍ਰੈਸ ਵਰਗੀਆਂ ਰੇਲਗੱਡੀਆਂ `ਚ ਬੰਬ-ਧਮਾਕੇ ਕਰਨ ਵਾਲੇ ਸ਼ੰਕਰਾਚਾਰੀਆ, ਦਿਆਨੰਦ ਪਾਂਡੇ, ਸਾਧਵੀ ਪ੍ਰਤਿੱਗਿਆ ਠਾਕੁਰ, ਕਰਨਲ ਪ੍ਰੋਹਿਤ ਵਰਗੇ ਦੋਸ਼ੀਆਂ ਨੂੰ ਫਾਂਸੀ ਕੌਣ ਦੇਵੇਗਾ, ਕਿਉਂਕਿ ਉਕਤ ਘਟਨਾਵਾਂ `ਚ ਵੀ ਸੈਂਕੜੇ ਨਿਰਦੋਸ਼ ਮੁਸਲਮਾਨਾਂ ਦੀ ਮੌਤ ਹੋਈ ਸੀ? ਇਸ ਤੋਂ ਇਲਾਵਾ ਉੜੀਸਾ `ਚ ਨਿਰਦੋਸ਼ ਈਸਾਈਆਂ ਨੂੰ ਤੜਫਾ-ਤੜਫਾ ਕੇ ਸਾੜਨ ਵਾਲੇ ਕਾਤਲਾਂ ਲਈ ਕੀ ਕਾਨੂੰਨ ਹੋਰ ਹਨ? ਉਨਾਂ ਕਾਤਲਾਂ ਨੂੰ ਫਾਂਸੀ ਦਾ ਹੁਕਮ ਕਦੋਂ ਸੁਣਾਇਆ ਜਾਵੇਗਾ?
ਅੰਤਰ-ਰਾਸ਼ਟਰੀ ਪ੍ਰਚਾਰਕ ਤੇ ਪ੍ਰਸਿੱਧ ਢਾਡੀ ਭਾਈ ਬਿੱਕਰ ਸਿੰਘ ਕੜਾਕਾ ਨੇ ਕਿਹਾ ਕਿ ਬਾਬਾ ਰਾਮਦੇਵ ਤੇ ਉਸਦੇ ਹਮਾਇਤੀਆਂ ਨੂੰ ਅੱਧੀ ਰਾਤ ਧਰਨੇ ਵਾਲੀ ਜਗ੍ਹਾ ਤੋਂ ਖਦੇੜਨ ਦੇ ਦੋਸ਼ `ਚ ਅਦਾਲਤ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਦੱਸ ਕੇ ਦਿੱਲੀ ਸਰਕਾਰ ਤੇ ਪੁਲਿਸ ਨੂੰ ਨੋਟਿਸ ਜਾਰੀ ਕਰ ਦਿੱਤਾ ਪਰ ਇਸੇ ਦਿੱਲੀ `ਚ ਲਗਾਤਾਰ 72 ਘੰਟੇ ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾ, ਘਰ-ਘਾਟ ਅਤੇ ਜਿਉਂਦੇ ਸਿੱਖਾਂ ਨੂੰ ਅੱਗ ਲਾ ਕੇ ਸਾੜਿਆ ਗਿਆ, ਬੀਬੀਆਂ ਦੀ ਬੇਪੱਤੀ ਹੋਈ, ਗੁਜਰਾਤ `ਚ ਲਗਾਤਾਰ ਮਹੀਨੇ ਤੋਂ ਵੱਧ ਸਮੇਂ ਤੱਕ ਮੁਸਲਮਾਨਾਂ ਅਤੇ ਉੜੀਸਾ `ਚ ਈਸਾਈਆਂ ਨਾਲ ਇਹੀ ਕੁੱਝ ਵਾਪਰਿਆ ਪਰ ਉਸ ਸਮੇਂ ਇਹ ਅਦਾਲਤਾਂ ਬਿਲਕੁਲ ਚੁੱਪ ਰਹੀਆਂ। ਉਨਾਂ ਸਵਾਲ ਕੀਤਾ ਕਿ ਦਿੱਲੀ `ਚ ਸਿੱਖਾਂ, ਗੁਜਰਾਤ `ਚ ਮੁਸਲਮਾਨਾਂ, ਉੜੀਸਾ `ਚ ਈਸਾਈਆਂ ਦੇ ਕਿਸੇ ਕਾਤਲ ਜਾਂ ਬਾਬਰੀ ਮਸਜਿਦ ਢਾਹੁਣ ਵਾਲੇ ਕਿਸੇ ਕਸੂਰਵਾਰ ਨੂੰ ਫਾਂਸੀ ਨਹੀਂ ਦਿੱਤੀ ਗਈ ਤਾਂ ਫਿਰ ਸਿਰਫ ਸਿੱਖਾਂ ਤੇ ਮੁਸਲਮਾਨਾਂ ਨੂੰ ਹੀ ਕਿਉਂ?


(24/03/12)
ਨਿਰਮਲ ਸਿੰਘ ਕੰਧਾਲਵੀ

ਰਾਜੋਆਣਾ ਸਰਦਾਰ
ਕੌਮ ਸਾਰੀ ਨੂੰ ਮਾਣ ਹੈ ਜਿਸ `ਤੇ
ਇਕ ਸਰਦਾਰ ਹੈ ਰਾਜੋਆਣਾ।
ਢਹਿੰਦੀ ਕੌਮ `ਚ ਰੂਹ ਜਿਸ ਫੂਕੀ
ਉਹ ਸਰਦਾਰ ਹੈ ਰਾਜੋਆਣਾ।
ਕੌਮ ਦਾ ਹੀਰਾ, ਭੈਣ ਦਾ ਵੀਰਾ
ਜਿਗਰੇ ਵਾਲ਼ੀ ਮਾਂ ਦਾ ਜਾਇਆ।
ਜੀਵਨ ਦਾ ਹਰ ਪਲ ਜਿਸ ਨੇ
ਸਿੱਖ ਕੌਮ ਦੇ ਲੇਖੇ ਲਾਇਆ।
ਉਹਦੇ ਵਰਗੇ ਸੂਰਮਿਆਂ ਨੇ
ਰੋਜ਼ ਰੋਜ਼ ਨਹੀਂ ਆਉਣਾ।
ਸਾਰੀ ਕੌਮ ਨੂੰ ਮਾਣ ਹੈ ਜਿਸ `ਤੇ
ਇਕ ਸਰਦਾਰ ਹੈ ਰਾਜੋਆਣਾ।
ਢਹਿੰਦੀ ਕੌਮ `ਚ ਰੂਹ ਜਿਸ ਫੂਕੀ
ਉਹ ਸਰਦਾਰ ਹੈ ਰਾਜੋਆਣਾ।
ਜੜ੍ਹ ਜ਼ੁਲਮ ਦੀ ਜਿਸ ਨੇ ਪੁੱਟੀ
ਜ਼ੁਲਮੀ ਰਾਜ ਸੀ ਜਿਨ੍ਹੇ ਮੁਕਾਇਆ।
ਪਾਪੀਆਂ ਤਾਈਂ ਸਜ਼ਾਵਾਂ ਦੇ ਕੇ
ਸਿੱਖ ਇਤਿਹਾਸ ਦੁਹਰਾਇਆ।
ਕੌਮ ਸਾਰੀ ਕੁਰਬਾਨ ਤਿਰੇ `ਤੇ
ਤੂੰ ਬਹੁਤ ਵਧਾਇਆ ਮਾਣਾ।
ਕੌਮ ਸਾਰੀ ਨੂੰ ਨਾਜ਼ ਹੈ ਜਿਸ `ਤੇ
ਇਕ ਸਰਦਾਰ ਹੈ ਰਾਜੋਆਣਾ।
ਢਹਿੰਦੀ ਕੌਮ `ਚ ਰੂਹ ਜਿਸ ਫੂਕੀ
ਉਹ ਸਰਦਾਰ ਹੈ ਰਾਜੋਆਣਾ।
ਨਿਰਮਲ ਸਿੰਘ ਕੰਧਾਲਵੀ
(ਯੂ. ਕੇ.)


(24/03/12)
ਗੁਰੂ ਗੰਥ ਦਾ ਖਾਲਸਾ ਪੰਥ

ਜਥੇਦਾਰ, ਗੁਰਬਚਨ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਵਿਸ਼ਾ: ਜਿੰਦਾ ਸ਼ਹੀਦ ਭਾਈ ਰਾਜੋਆਣਾ ਦੀ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਸੁਝਾਉ
ਜਿਸ ਤਰ੍ਹਾਂ ਆਪ ਜੀ ਭਲੀ ਭਾਂਤ ਜਾਣੂ ਹੀ ਹੋ, ਕਿ ਸਿੱਖ ਸੋਚ ਵਿਰੋਧੀ ਲਾਬੀ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਲਈ ਬਹੁਤ ਹੀ ਤੇਜੀ ਨਾਲ ਕੰਮ ਕਰ ਰਹੀਆਂ ਹਨ। ਇਸ ਕਾਰਣ ਪੰਥ ਦੇ ਹਰ ਵਰਗ ਵਿੱਚ ਭਾਰੀ ਚਿੰਤਾ ਹੈ। ਆਪ ਜੀ ਨੇ ਭਾਈ ਰਾਜੋਆਣਾ ਦੀ ਕੀਮਤੀ ਜਾਨ ਬਚਾਉਣ ਲਈ ਪੰਥਕ ਜਥੇਬੰਦੀਆਂ ਵਲੋਂ ਸੁਝਾਉ ਮੰਗੇ ਗਏ ਸਨ। ਸਾਡੀ ਜਥੇਬੰਦੀ ਵਲੋਂ ਆਪ ਜੀ ਨੂੰ ਸੁਝਾਉ ਹੈ ਕਿ ਜਿੰਨਾਂ ਚਿਰ ਉਹ ਲੋਕ, ਜਿੰਨ੍ਹਾਂ ਦੇ ਹੱਥਾਂ ਵਿੱਚ ਪੰਥ ਨੇ ਵਿਧਾਨਕ ਸ਼ਕਤੀਆਂ ਸੌਪੀਆਂ ਹਨ, ਉਹ ਕੋਈ ਠੋਸ ਕਾਰਵਾਈ ਨਹੀਂ ਕਰਦੇ ਉਤਨੀ ਦੇਰ ਸਾਡੇ ਰੋਸ, ਅਖ਼ਬਾਰੀ ਬਿਆਨ ਜਾਂ ਕਾਨੂੰਨੀ ਚਾਰਾਜੋਰੀ ਕਿਸੇ ਵੀ ਹਾਲਤ ਵਿੱਚ ਭਾਈ ਸਾਹਿਬ ਦੀ ਸ਼ਹੀਦੀ ਨਹੀਂ ਰੁੱਕਵਾ ਸਕਦੇ। ਭਾਈ ਰਾਜੋਆਣਾ ਦੀ ਸੰਭਾਵੀ ਸ਼ਹੀਦੀ ਰੋਕਣ ਲਈ ਜੇ ਮੁੱਖ ਮੰਤਰੀ ਹੇਠ ਲਿਖੇ ਦੋ ਸੁਝਾਵਾਂ `ਤੇ ਅਮਲ ਕਰਨ ਤਾਂ ਸੰਭਾਵਨਾ ਹੈ ਕਿ ਭਾਈ ਸਾਹਿਬ ਦੀ ਸ਼ਹੀਦੀ ਟਲ ਜਾਏ, ਨਹੀਂ ਤਾਂ ਹੋਰ ਕੋਈ ਚਾਰਾ ਨਹੀਂ ਹੈ। ਸਾਡੀ ਜਥੇਬੰਦੀ ਵੱਲੋਂ ਸੁਝਾਉ ਇਹ ਹਨ:
1. ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਹਦਾਇਤ ਕੀਤੀ ਜਾਵੇ ਕਿ ਉਹ ਵਿਧਾਨ ਸਭਾ ਦੇ ਚੱਲ ਰਹੇ ਸ਼ੈਸ਼ਨ ਵਿੱਚ ਤੁਰੰਤ ਇਹ ਮਤਾ ਪਾਸ ਕਰਵਾਉਣ ਜਿਸ ਦੀ ਸ਼ਬਦਾਵਲੀ ਇਹ ਹੋਵੇ:- ਜਿਹੜੀ ਸਰਕਾਰ ਅਤੇ ਅਦਾਲਤਾਂ 27 ਸਾਲਾਂ ਤੋਂ ਸਿੱਖਾਂ ਨੂੰ ਕੋਈ ਇਨਸਾਫ ਦਿਵਾਉਣ ਵਿੱਚ ਅਸਮਰਥ ਹਨ ਉਸ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਬੇਅੰਤ ਸਿੰਘ ਵਰਗੇ ਸਰਕਾਰੀ ਅਤਿਵਾਦ ਫੈਲਾਉਣ ਵਾਲੇ ਵਿਅਕਤੀ ਨੂੰ ਸਜਾ ਦੇਣ ਵਾਲੇ ਸਿੱਖ ਨੂੰ ਫਾਂਸੀ `ਤੇ ਲਟਕਾਉਣ। ਸਿੱਖਾਂ ਨੂੰ ਇਨਸਾਫ ਦੇਣ ਦੀ ਥਾਂ ਜੇ ਕਰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਿੱਤੀ ਗਈ ਤਾਂ ਸਿੱਖਾਂ ਦੇ ਜ਼ਜ਼ਬਾਤ ਭੜਕ ਸਕਦੇ ਹਨ ਜਿਸ ਨੂੰ ਕਾਬੂ ਕਰਨਾ ਇੱਕ ਕੌਮੀ ਸਮੱਸਿਆ ਬਣ ਸਕਦੀ ਹੈ। ਇਸ ਲਈ ਇਹ ਦੇਸ਼ ਦੇ ਹਿੱਤ ਵਿੱਚ ਹੋਵੇਗਾ ਕਿ ਭਾਈ ਰਾਜੋਆਣਾ ਦੀ ਫਾਂਸੀ ਦੀ ਸਜਾ ਰੱਦ ਕੀਤੀ ਜਾਵੇ।
2. ਸਿਖ ਸਮਝਦੇ ਹਨ ਕਿ ਕੇਂਦਰ ਸਰਕਾਰ ਸਿੱਖਾਂ ਦੇ ਕਾਤਲਾਂ ਨੂੰ ਸਜਾ ਦੇਣ ਦੀ ਥਾਂ ਉਨ੍ਹਾਂ ਨੂੰ ਉੱਚ ਅਹੁੱਦਿਆਂ ਨਾਲ ਨਿਵਾਜ਼ ਕੇ ਸਿੱਖਾਂ ਵਿੱਚ ਬੇਗਾਨਗੀ ਦਾ ਅਹਿਸਾਸ ਪੈਦਾ ਕਰ ਰਹੀ ਹੈ। ਪਰ ਕੀ ਇਹ ਸੱਚ ਨਹੀਂ ਕਿ ਸਾਡੀ ਆਪਣੀ ਅਕਾਲੀ ਸਰਕਾਰ 1997 ਦੀਆਂ ਚੋਣਾਂ ਵਿੱਚ ਚੋਣ ਵਾਅਦਾ ਕਰਨ ਪਿਛੋਂ ਵੀ ਹਜਾਰਾਂ ਸਿੱਖਾਂ ਨੂੰ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਖੁਰਦ ਬੁਰਦ ਕਰਨ ਵਾਲਿਆਂ ਨੂੰ ਸਜਾਵਾਂ ਦੇਣ ਦੀ ਥਾਂ ਉਨ੍ਹਾਂ ਨੂੰ ਉਚ ਅਹੁੱਦਿਆਂ ਅਤੇ ਸੇਵਾ ਮੁਕਤੀ ਪਿੱਛੋਂ ਟਿਕਟਾਂ ਨਾਲ ਨਿਵਾਜ ਰਹੀ ਹੈ। ਸਾਡੇ ਆਪਣਿਆਂ ਦਾ ਇਹ ਵਤੀਰਾ ਵੇਖ ਕੇ ਕਾਂਗਰਸ ਪਾਰਟੀ ਦਾ ਮਨੋਬਲ ਹੋਰ ਉੱਚਾ ਹੋ ਰਿਹਾ ਕਿ ਸਿੱਖ ਤਾਂ ਸਿਆਸੀ ਕਾਰਣਾਂ ਕਰਕੇ ਕਾਂਗਰਸ ਵਿਰੋਧੀ ਬਿਆਨਬਾਜ਼ੀ ਕਰ ਰਹੇ ਹਨ। ਜੇ ਸਿੱਖਾਂ ਦੇ ਕਾਤਲਾਂ ਨੂੰ ਪੰਜਾਬ ਵਿੱਚ ਹੀ ਅਹੁੱਦਿਆਂ ਨਾਲ ਨਿਵਾਜ਼ਿਆ ਜਾ ਰਿਹਾ ਹੈ ਤਾਂ ਇਨ੍ਹਾਂ ਨੂੰ ਕੇਂਦਰ ਵਿੱਚ ਕਾਂਗਰਸ ਪਾਰਟੀ ਵਲੋਂ ਨਿਵਾਜ਼ੇ ਜਾ ਰਹੇ ਕਾਤਲਾਂ ਪ੍ਰਤੀ ਵੀ ਕੋਈ ਰੋਸ ਨਹੀਂ ਹੋਣਾ ਚਾਹੀਦਾ। ਇਨ੍ਹਾਂ ਹਾਲਤਾਂ ਵਿੱਚ ਜੱਦੋਂ ਤਕ ਸਾਡੇ ਆਪਣੇ ਸਾਨੂੰ ਇਨਸਾਫ਼ ਦੇਣ ਲਈ ਤਿਆਰ ਨਹੀਂ ਉਤਨੀ ਦੇਰ ਕਾਗਰਸ ਪਾਰਟੀ ਤੋਂ ਕਿਸੇ ਇਨਸਾਫ ਦੀ ੳਮੀਦ ਰੱਖਣੀ ਬੇਮਾਹਣੀ ਹੈ। ਸੋ ਇਹ ਭ੍ਰਮ ਦੂਰ ਕਰਨ ਲਈ ਮੁੱਖ ਮੰਤਰੀ ਨੂੰ ਹਦਾਇਤ ਕੀਤੀ ਜਾਵੇ ਕਿ ਸੁਮੇਧ ਸੈਣੀ ਨੂੰ ਤੁਰੰਤ ਡੀਜੀਪੀ ਦੇ ਅਹੁੱਦੇ ਤੋਂ ਹਟਾਇਆ ਜਾਵੇ ਅਤੇ ਹਾਈ ਕੋਰਟ ਦੀਆਂ ਹਦਾਇਤਾਂ ਉਪ੍ਰੰਤ ਸੀ. ਬੀ. ਆਈ ਵੱਲੋਂ ਪੜਤਾਲ ਕਰਕੇ ਪਹਿਲਾਂ ਤੋਂ ਦਰਜ ਹੋਏ ਕੇਸਾਂ ਨੂੰ ਚਲਾਉਣ ਦੀ ਆਗਿਆ ਦਿੱਤੀ ਜਾਵੇ।
ਜੇ ਕਰ ਅਸੀਂ ਆਪਣੀ ਪਾਰਟੀ ਦੇ ਮੁੱਖ ਮੰਤਰੀ ਤੋਂ ਇਹ ਦੋਵੇਂ ਗੱਲਾਂ ਮਨਾਉਣ ਵਿੱਚ ਕਾਮਯਾਬ ਹੋ ਜਾਂਦੇ ਹਾਂ ਤਾਂ ਇਸ ਦਾ ਅਸਰ ਕਾਂਗਰਸ ਪਾਰਟੀ ਦੀ ਸਰਕਾਰ `ਤੇ ਵੀ ਪਵੇਗਾ ਜਿਸ ਸਦਕਾ ਉਹ ਸਾਨੂੰ ਇਨਸਾਫ਼ ਦੇਣ ਲਈ ਮਜ਼ਬੂਰ ਹੋਣਗੇ। ਪਰ ਜੇ ਕਰ ਅਸੀਂ ਆਪਣੇ ਹੀ ਮੁੱਖ ਮੰਤਰੀ ਸ: ਬਾਦਲ ਤੋਂ ਇਹ ਫੈਸਲੇ ਨਾ ਕਰਵਾ ਸਕੇ ਤਾਂ ਕੇਂਦਰ ਸਰਕਾਰ ਵੀ ਸਮਝ ਜਾਵੇਗੀ ਕਿ ਅਕਾਲੀ ਆਗੂਆਂ ਅਤੇ ਜਥੇਦਾਰਾਂ ਦੇ ਬਿਆਨਾਂ ਵਿੱਚ ਕੋਈ ਤੰਤ ਨਹੀਂ ਹੈ ਤੇ ਇਹ ਕੇਵਲ ‘ਮੂੰਹ ਕਾ ਕਹਿਆ ਵਾਉ’ ਦੀ ਤਰ੍ਹਾਂ ਹੀ ਹਨ। ਇਸ ਹਾਲਤ ਵਿੱਚ ਅਸੀਂ ਕੁੱਝ ਦਿਨਾਂ ਦੀ ਕਾਵਾਂ ਰੌਲੀ ਪਾਉਣ ਤੋਂ ਬਿਨਾਂ ਕੁੱਝ ਵੀ ਹਾਸਲ ਨਹੀਂ ਕਰ ਸਕਾਂਗੇ।
ਆਫਿਸ-ਇਨ-ਚਾਰਜ
ਗੁਰੂ ਗੰਥ ਦਾ ਖਾਲਸਾ ਪੰਥ ‘ਵਿਸ਼ਵ ਚੇਤਨਾ ਲਹਿਰ’


(24/03/12)
ਸੰਤੋਖ ਸਿੰਘ ਪਠਾਣਕੋਟ

ਸ. ਜਾਚਕ ਜੀ,
ਬੜਾ ਹੀ ਚੰਗਾ ਲੱਗਾ ਹੈ ਜੁ ਤੁਸੀਂ ਵਿਚਾਰਧਾਰਾਈ ਵਿਰੋਧਾਂ ਨੂੰ ਭੁਲਾ ਕੇ “ਬਾਬਾ ਬਲਜੀਤ ਸਿੰਘ ਜੀ ਦਾਦੂਵਾਲ, ਸਮੁਚੇ ਸਿੱਖ ਸੰਤਾਂ, ਮਹਾਂਪੁਰਖਾਂ, ਨਿਹੰਗ ਸਿੰਘਾਂ, ਅਖੰਡ ਕੀਰਤਨੀ ਜਥਿਆਂ, ਸਿੱਖ ਟਕਸਾਲਾਂ, ਸਿੱਖ ਮਿਸ਼ਨਰੀ ਕਾਲਜਾਂ ਅਤੇ ਹੋਰ ਸਮੂਹ ਸਿੱਖ ਸੰਪਰਦਾਵਾਂ” ਨੂੰ ਇੱਕ ਮੁਠ ਕਰਨ ਦਾ ਯਤਨ ਕੀਤਾ ਹੈ। ਹੋ ਸਕਦਾ ਹੈ ਤੁਹਾਡੇ ਇਸ ਯਤਨ ਦਾ ਵਿਰੋਧ ਹੋਵੇ, ਕਿਉਂਕਿ ਤੁਹਾਡੇ ਹਮਰਕਾਬ ਇਨ੍ਹਾਂ ਨੂੰ “ਗੋਲ ਪੱਗੀਏ, ਨੰਗੀਆਂ ਲੱਤਾਂ ਵਾਲੇ, ਦਸਮ ਗ੍ਰੰਥੀਏ, ਕੇਸਾਂਧਾਰੀ ਬ੍ਰਾਹਮਣ, ਕੂੜ ਪੰਥੀ, ਦੇਵੀ ਪੂਜਕ” ਆਦਿ ਭੈੜੇ ਭੈੜੇ ਲਕਬਾਂ ਨਾਲ ਯਾਦ ਕਰਦੇ ਰਹੇ ਹਨ। ਭੱਝੀਆਂ ਬਾਹਾਂ ਅਖ਼ੀਰ ਗਲ਼ ਨੂੰ ਹੀ ਆਉਂਦੀਆਂ ਹਨ। ਭਗਤ ਸਿੰਘ ਕਹਿੰਦਾ ਸੀ ਕਿ ਜ਼ਿੰਦਗੀ ਸਿਧਾਂਤਾਂ ਤੋਂ ਪਿਆਰੀ ਨਹੀਂ, ਪਰ ਦਰਅਸਲ, ਸਿਧਾਂਤ ਜ਼ਿੰਦਗੀ ਤੋਂ ਪਿਆਰੇ ਨਹੀਂ। ਭਾਈ ਰਾਜੋਆਣੇ ਦੀ ਜ਼ਿੰਦਗੀ ਬਚਾਉਣ ਲਈ ਜੇ ਸਿਧਾਂਤਾਂ ਦਾ ਤਿਆਗ ਵੀ ਕਰਨਾ ਪਏ ਤਾਂ ਬੁਰਾ ਨਹੀਂ ਹੈ। ਇਸ ਲਈ ਮੁੜ ਸਿਧਾਂਤਾਂ ਦਾ ਬਖੇੜਾ ਨਾ ਖੜ੍ਹਾ ਕਰ ਲਿਆ ਜੇ। ਜ਼ਿੰਦਗੀ ਲਈ ਏਕਤਾ ਜ਼ਰੂਰੀ ਹੈ। ਸਿੰਘਾਂ ਨੇ ਇੱਕ ਦਫ਼ਾ ਭੀਹਾਵਲੇ ਸਮੇਂ ਵਿੱਚ ਕਲਗੀਆਂ ਵਾਲੇ ਨੂੰ ਕਿਹਾ ਸੀ: “ਪੰਥ ਜੋ ਰਹਾ, ਤੇਰਾ ਗ੍ਰੰਥ ਵੀ ਰਹੇਗਾ ਨਾਥ। ਪੰਥ ਹੀ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗੋ”।
ਹੁਣ ਰਾਗ ਮਾਲਾ ਅਤੇ ਦਸਮ ਗ੍ਰੰਥ ਦੀਆਂ ਗੱਲਾਂ ਛੇੜ ਕੇ ਬਣੀ ਬਣਾਈ ਖੇਡ ਨਾ ਖ਼ਰਾਬ ਨਾ ਕਰਿਆ ਜੇ। ਸਿੰਘ ਸਾਹਿਬਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਮੌਰਤਾ ਅਤੇ ਸਤਿਕਾਰ ਇਵੇਂ ਹੀ ਬਹਾਲ ਰੱਖਣਾ।
ਸੰਤੋਖ ਸਿੰਘ ਪਠਾਣਕੋਟ


(23/03/12)
ਜਗਤਾਰ ਸਿੰਘ ਜਾਚਕ

ਪ੍ਰੈਸ ਨੋਟ:
ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜਾ ਸੁਣਾਏ ਜਾਣ ਉਪਰੰਤ ਸਮੁੱਚੇ ਸਿੱਖ ਜਗਤ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਦਿਤੇ ਆਪਣੇ ਸੁਝਾਵਾਂ ਤੋਂ ਪਿਛੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਅਤੇ ਭਾਈ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦੇ ਖ਼ਿਤਾਬ ਨਾਲ ਨਿਵਾਜਣ `ਤੇ ਸਿੱਖ ਸਘੰਰਸ਼ ਮੋਰਚਾ (8 ਮੈਂਬਰੀ ਕਮੇਟੀ) ਨੇ ਪੰਜ ਸਿੰਘ ਸਹਿਬਾਨ ਦਾ ਧੰਨਵਾਦ ਕਰਦਿਆਂ ਕਹਿਆ ਕਿ ਇਹ ਮੋਰਚਾ ਸਿੰਘ ਸਾਹਿਬਾਨ ਦੀ ਵਿਚਰਨ ਜੁਗਤਿ ਨੂੰ ਬਰੀਕੀ ਨਾਲ ਸਮਝਦਾ ਹੈ ਤੇ ਸਿੰਘ ਸਾਹਿਬਾਨ ਵੱਲੋਂ ਦਿੱਤੇ ਪ੍ਰੋਗਰਾਮ ਵਿੱਚ ਸਿੱਖ ਸੰਗਤਾਂ ਦੇ ਜਜ਼ਬਾਤਾਂ ਅਤੇ ਭਾਈ ਰਾਜੋਆਣਾ ਪ੍ਰਤੀ ਆਪਣੇ ਫ਼ਰਜਾਂ ਨੂੰ ਪੂਰਾ ਕਰਦਿਆਂ, ਸੰਗਤਾਂ ਦੀ ਰਾਇ ਨਾਲ ਕੁੱਝ ਵਾਧਾ ਕਰਨਾ ਸਮੇਂ ਦੀ ਲੋੜ ਸਮਝਦਾ ਹੈ।
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਆਦੇਸ਼ ਜਾਰੀ ਹੋਣ ਪਿਛੋਂ ਸੰਗਤਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਹੁੰਦਿਆਂ ਸਿੱਖ ਸਘੰਰਸ਼ ਮੋਰਚਾ ਦੇ ਆਗੂਆਂ ਗਿਆਨੀ ਜਗਤਾਰ ਸਿੰਘ ਜਾਚਕ, ਭਾਈ ਧਿਆਨ ਸਿੰਘ ਮੰਡ, ਭਾਈ ਸੂਰਤ ਸਿੰਘ ਖ਼ਾਲਸਾ, ਭਾਈ ਗੁਰਿੰਦਰਪਾਲ ਸਿੰਘ ਧਨੌਲਾ, ਭਾਈ ਜਸਬੀਰ ਸਿੰਘ ਖੰਡੂਰ, ਭਾਈ ਬਲਵਿੰਦਰ ਸਿੰਘ ਭੁੱਲਰ, ਭਾਈ ਅਮਰੀਕ ਸਿੰਘ ਈਸੜੂ ਤੇ ਪਰਮਜੀਤ ਸਿਘ ਸਹੋਲੀ ਨੇ ਸਾਂਝੇ ਤੌਰ `ਤੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਹਿਆ ਕਿ ਸਿੱਖ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦਾ ਸਵਾਗਤ ਕਰਨ, ਪਰ ਨਾਲ ਹੀ ਰਾਜੋਆਣਾ ਦੀ ਪੰਥ ਪ੍ਰਸਤੀ ਪ੍ਰੋੜਤਾ ਕਰਨ ਲਈ ਤੇ ਸਮੁਚੇ ਸਿੱਖ ਜਗਤ ਨੂੰ ਇੱਕਮੁੱਠ ਹੋ ਕੇ ਅਨਿਆ ਵਿਰੁਧ ਆਵਾਜ਼ ਬੁਲੰਦ ਕਰਨ ਲਈ 28 ਮਾਰਚ ਦਿਨ ਬੁੱਧਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਤਰ੍ਹਾਂ ਹੀ 29 ਮਾਰਚ ਵੀਰਵਾਰ ਨੂੰ ਸਵੇਰੇ 11 ਵਜੇ ਖ਼ਾਲਸੇ ਦੇ ਤਿੰਨ ਤਖ਼ਤਾਂ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਦੂਖ ਨਿਵਾਰਨ ਸਾਹਿਬ ਤੱਕ ਤਿੰਨ ਵਿਸ਼ਾਲ ਖ਼ਾਲਸਾ ਮਾਰਚ ਕਰਨ ਦਾ ਐਲਾਨ ਕੀਤਾ ਹੈ।
ਖ਼ਾਲਸਾ ਮਾਰਚਾਂ ਦੀ ਸਮਾਪਤੀ ਉਪਰੰਤ 29 ਮਾਰਚ ਸ਼ਾਮ ਤੋਂ 31 ਮਾਰਚ ਤੱਕ ਕੇਂਦਰੀ ਜੇਲ ਪਟਿਆਲਾ ਅੱਗੇ ਪੁਰਅਮਨ ਅਤੇ ਲੋਕਰਾਜੀ ਤਰੀਕੇ ਨਾਲ ਸ਼ਾਂਤੀ ਪੂਰਵਕ ਧਰਨਾ ਦੇਣ ਦਾ ਫੈਸਲਾ ਲਿਆ ਹੈ। ਮੋਰਚੇ ਨੇ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਦਾ ਹਰ ਪ੍ਰੋਗਰਾਮ ਵਿੱਚ ਸਹਿਯੋਗ ਲੈਣ ਦੇ ਨਾਲ ਨਾਲ ਸਮੁਚੇ ਸਿੱਖ ਸੰਤਾਂ, ਮਹਾਂਪੁਰਖਾਂ, ਨਿਹੰਗ ਸਿੰਘਾਂ, ਅਖੰਡ ਕੀਰਤਨੀ ਜਥਿਆਂ, ਸਿੱਖ ਟਕਸਾਲਾਂ, ਸਿੱਖ ਮਿਸ਼ਨਰੀ ਕਾਲਜਾਂ ਅਤੇ ਹੋਰ ਸਮੂਹ ਸਿੱਖ ਸੰਪਰਦਾਵਾਂ ਨੂੰ ਤਿੰਨ ਦਿਨ ਰੂਹਾਨੀ ਸਤਿਸੰਗ ਦੀਵਾਨ ਲਾਉਣ ਅਤੇ ਲੰਗਰ ਦੀ ਸੇਵਾ ਕਰਨ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ। ਸਮੂਹ ਵਿਦਿਆਰਥੀ ਜਥੇਬੰਦੀਆਂ, ਫੈਡਰੇਸ਼ਨਾਂ, ਰਾਜਨੀਤਕ ਪਾਰਟੀਆਂ, ਕਿਸਾਨ ਯੂਨੀਅਨਾਂ, ਵਪਾਰਕ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ, ਸਥਾਨਕ ਸਿੰਘ ਸਭਾਵਾਂ ਤੇ ਸਿੱਖ ਸੇਵਕ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਅੱਜ ਤੋਂ ਹੀ ਆਪਣੀ ਜ਼ੁਮੇਂਵਾਰੀ ਸੰਭਾਲਦੇ ਹੋਏ ਸਘੰਰਸ਼ ਦੀ ਕਾਮਯਾਬੀ ਲਈ ਕਮਰਕੱਸੇ ਕਰ ਲੈਣ।
ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਪੰਜ ਸਿੰਘ ਸਾਹਿਬਾਨ ਤੇ ਸਾਬਕਾ ਜਥੇਦਾਰਾਂ ਤੋਂ ਇਲਾਵਾ ਸਾਰੇ ਕਾਰਜ ਦੀ ਸੰਪੂਰਨਤਾ ਲਈ ਸ੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਸਾਰੇ ਅਕਾਲੀ ਦਲਾਂ ਤੋਂ ਵੀ ਪੂਰਨ ਸਹਿਯੋਗ ਲਿਆ ਜਾਏਗਾ।
ਜਾਰੀ ਕਰਤਾ: ਜਗਤਾਰ ਸਿੰਘ ਜਾਚਕ


(22/03/12)
ਡਾ: ਪਰਮਜੀਤ ਸਿੰਘ

ਪੰਥ ਦਰਦੀਆਂ ਦੇ ਕੁੱਝ ਕਰਨ ਲਈ …….॥

ਅੱਜ ਬਹੁਤ ਸਾਰੇ ਪੰਥ ਦਰਦੀ ਵਿਅਕਤੀਆਂ ਦੇ ਸਾਰਾ ਦਿਨ ਫੋਨ ਆਉਦੇ ਰਹੇ। ਤਕਰੀਬਨ ਸਾਰਿਆਂ ਦਾ ਦਰਦ ਵੀ ਇੱਕ ਸੀ ਕਿ ਭਾਈ ਬਲਵੰਤ ਸਿੰਘ ਦੀ ਫਾਂਸੀ ਦੀ ਸਜ਼ਾ ਰੁਕਵਾਉਣ ਲ਼ਈ ਸਿੰਘ ਸਾਹਿਬ ਕੁੱਝ ਕਰਨਗੇ ਵੀ ਜਾਂ ਗੁਰਦਵਾਰਿਆਂ ਦੀ ਗੋਲਕਾਂ ਵਿੱਚ ਵਾਧਾ ਕਰਨ ਲਈ ਅਖੰਡ ਪਾਠ ਕਰਨ ਦਾ ਸ਼ੁਝਾਓ ਹੀ ਦਿੰਦੇ ਰਹਿਣਗੇ। ਪੰਜਾਬ ਵਿੱਚ ਕਿਤਨੇ ਥਾਵਾਂ ਤੇ ਰੋਸ ਮੁਜ਼ਾਰੇ ਹੋਣਗੇ? ਕੀ ਕੋਈ ਹੋਰ ਕਿਸੇ ਕਿਸਮ ਦੀ ਹਿੱਲ ਚੁੱਲ ਵੀ ਹੋ ਸਕਦੀ ਹੈ? ਕੀ ਭਾਈ ਬਲਵੰਤ ਸਿੰਘ ਦੀ ਫਾਂਸੀ ਰੁੱਕ ਵੀ ਜਾਵੇਗੀ? ਕੀ ਪੰਜਾਬ ਵਿਧਾਨ ਸਭਾ ਭਾਈ ਬਲਵੰਤ ਸਿੰਘ ਰਾਜ਼ੋਆਣਾ ਤੇ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਰੋਕਣ ਲਈ ਕੋਈ ਮਤਾ ਪਾਸ ਕਰ ਦੇਵੇਗੀ? ਕੀ ਸਿੰਘ ਸਾਹਿਬ ਕੋਈ ਹੁੱਕਮ ਨਾਮਾ ਜ਼ਾਰੀ ਕਰਕੇ, ਪੰਜਾਬ ਤੇ ਭਾਰਤ ਸਰਕਾਰ ਨੂੰ ਫਾਂਸੀ ਰੋਕਣ ਬਾਰੇ ਹੁੱਕਮ ਨਾਮਾ ਜ਼ਾਰੀ ਕਰਨਗੇ? ਕੀ ਭਾਈ ਬਲਵੰਤ ਸਿੰਘ ਰਾਜ਼ੋਆਣਾ ਨੂੰ ਵੀ, ਕੋਈ ਚਮਕੌਰ ਦੀ ਗੜ੍ਹੀ ਤੋਂ ਗੁਰੁ ਗੋਬਿੰਦ ਸਿੰਘ ਨੂੰ ਪੰਜ ਸਿੱਖਾਂ ਵੱਲੋਂ ਜ਼ਾਰੀ ਕੀਤੇ ਅਦੇਸ਼ ਵਰਗਾ ਹੁੱਕਮ ਨਾਮਾ ਦੇਣਗੇ? ਮੈਨੂੰ ਆਪ ਵੀ ਇਸ ਦੇ ਜਾਵਾਬ ਵਿੱਚ ਕੁੱਝ ਨਹੀ ਸੁੱਝ ਰਿਹਾ ਸੀ, ਸੋ ਲੰਬੀ ਸੋਚ ਵਿਚਾਰ ਤੋਂ ਪਿਛੋਂ ਇਹ ਸਾਵਾਲ ਮੀਡੀਏ ਦੇ ਸਨਮੁੱਖ ਰੱਖਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਸਾਰੇ ਪੰਥਕ ਵਿਦਵਾਨ ਰਿਸ ਬਾਰੇ ਆਪਣੇ ਆਪਣੇ ਸਾਧਨ ਜੁਟਾਉਦੇ ਹੋਏ ਇਸ ਮੁਸਕੱਲ ਦੀ ਘੜ੍ਹੀ ਦਾ ਕੋਈ ਨਾ ਕੋਈ ਹੱਲ ਕੱਢਣ ਦੀ ਕਿਰਪਾਲਤਾ ਜਰੂਰ ਕਰਨਗੇ।
ਡਾ: ਪਰਮਜੀਤ ਸਿੰਘ ਫੋਨ 001 416 704 7373.


(22/03/12)
ਗਿਆਨੀ ਜਸਵੰਤ ਸਿੰਘ 'ਮੋਰਜੰਡ' (ਮਲੇਸ਼ਿਆ )

ਵੀਰ ਬਲਵੰਤ ਸਿੰਘ ਰਾਜੋਆਣਾ ਜੀ ਨੂੰ ਹਥ ਬੰਨਕੇ ਅਪੀਲ
ਸਤਿਕਾਰ ਯੋਗ ਵੀਰ ਬਲਵੰਤ ਸਿੰਘ ਰਾਜੋਆਣਾ ਜੀ ਤੁਹਾਨੂ ਇਹ ਪਤਾ ਹੈ ਕੇ ਪਿਛਲੇ 17 ਸਾਲਾਂ ਵਿਚ ਤੁਹਾਡੀ ਕਿਸੇ ਨੇ ਮਦਦ ਨਹੀ ਕੀਤੀ !ਵੀਰ ਜੀਓ ਯਾਦ ਰਾਖਿਓ ਕੇ ਤੁਹਾਡੇ ਬਾਅਦ ਵੀ ਕਿਸੇ ਨੇ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਬਾਤ ਨਹੀ ਪਾਉਣੀ ਜੀ !ਫਿਰ ਕਿਓਂ ਜਿਦ ਕਰਕੇ ਬੈਠੇ ਹੋ ?ਤੁਸੀਂ ਜਿਓੰਦੇ ਰਹ ਕੇ ਪੰਥ ਦੀ ਅਗਵਾਈ ਕਰੋ ਸਾਡੇ ਕੋਲ ਕੋਈ ਯੋਗ ਆਗੂ ਨਹੀ ਤੁਹਾਡੀ ਅਗਵਾਈ ਵਿਚ ਕੋਮ ਨੂੰ ਬਹੁਤ ਬਲ ਮਿਲ ਸਕਦਾ ਹੈ ,ਤੁਹਾਡੇ ਤਾਈ ਤਰਲਾ ਹੈ ਔਰ ਅਕਾਲ ਤਖ਼ਤ ਦਾ ਵਾਸਤਾ ਹੈ ਕਿ ਇੰਝ ਨਾਂ ਕਰੋ ਤੁਸੀਂ ਪੰਥ ਨੂੰ ਜਿਓੰਦੇ ਰਹ ਕੇ ਯੋਗ ਅਗਵਾਈ ਬਖਸ਼ੋ ਜੀ !ਇੱਕ ਗੱਲ ਮੈ ਸਪਸ਼ਟ ਕਰ ਦੇਣੀ ਚਾਵਾਂਗਾ ਕਿ ਸਾਡੀ ਕੋਮ ਇੱਕ ਐਸੀ ਕੋਮ ਹੈ ਕਿ ਬੀਤ ਗਿਆਂ ਦੀਆਂ ਬਾਤਾਂ ਬਹੁਤ ਜਲਦੀ ਵਿਸਾਰ ਦਿੰਦੀ ਹੈ (ਜਿਸ ਵਿਚ ਮੈ ਵੀ ਸ਼ਾਮਿਲ ਹਾਂ)!ਕਿਸੇ ਨੇ ਤੁਹਾਡੀ ਕੁਰਬਾਨੀ ਦਾ ਮੁੱਲ ਨਹੀ ਪਾਉਣਾ !ਹਾਂ ਕੁਝ ਦਿਨ ਚਰਚੇ ਜਰੂਰ ਹੋਣਗੇ ,ਕੁਝ ਮਾਇਕ ਸਹਾਇਤਾ ਵੀ ਹੋ ਜਾਵੇਗੀ ਜਿਸ ਵਿਚ ਆਗੂਆਂ ਨੇ ਆਪਣੇ ਘਰ ਭਰ ਲੈਣੇ ਹਨ!ਉਸ ਤੋਂ ਬਾਦ ਫਿਰ ਤੂੰ ਕੌਣ ਤੇ ਮੈਂ ਕੌਣ ? ਵਾਲੀ ਕਹਾਵਤ ਸਚ ਹੋ ਜਾਣੀ ਹੈ ਜੀ!ਸਿਰ ਅਸੀਂ ਬਹੁਤ ਦੇ ਚੁੱਕੇ ਹਾਂ ਹੁਣ ਸਾਨੂ ਸਿਰ ਦੀ ਯੋਗ ਵਰਤੋਂ ਕਰਨੀ ਹੈ ਜਿਸ ਕਰਕੇ ਸਾਡੀ ਕੋਮ ਦੀ ਬਿਗੜੀ ਸਵਰ ਸਕਦੀ ਹੈ !ਵੇਖੋ ਕਿੰਨੇ ਮਸਲੇ ਕੋਮ ਨੂੰ ਨਿਤਾਪ੍ਰਤੀ ਪੈ ਰਹੇ ਨੇ , ਕੀ ਤੁਹਾਡੀ ਕੁਰਬਾਨੀ ਨਾਲ ਡੇਰਾਵਾਦ ਖਤਮ ਹੋ ਜਾਵੇਗਾ ?ਜਾਂ ਸਾਡੀ ਲੀਡਰਸ਼ਿਪ ਸਚ ਨੂੰ ਅਧਾਰ ਬਨਾਏਗੀ?ਕੀ ਸਾਡੇ ਨਾਲ ਸਰਕਾਰੀ ਧੱਕੇ ਬੰਦ ਹੋ ਜਾਣਗੇ ? ਅੱਗੇ ਅਸੀਂ ਕਿੰਨਾ ਕੁ ਮਾਣ ਦਿੱਤਾ ਹੈ ਸ਼ਹੀਦਾਂ ਨੂੰ ? ਸ਼ਾਯਦ ਓਹ ਸ਼ਹੀਦ ਵੀ ਅਫਸੋਸ ਕਰ ਰਹੇ ਹੋਣਗੇ ਸਾਡੀ ਅੱਜ ਦੀ ਹਾਲਤ ਵੇਖ ਕੇ !ਸੋ ਮੇਰੀ ਬੇਨਤੀ ਹੈ ਕਿ ਆਪ ਜੀ ਕੋਮ ਦਾ ਚਾਨਣ ਮੁਨਾਰਾ ਬਣ ਕੇ ਕੋਮ ਨੂੰ ਅੰਧਕਾਰ ਵਿਚੋਂ ਕਡੋ!ਅਖੀਰ ਵਿਚ ਮੁਆਫੀ ਚਾਹਾਂਗਾ ਕਿ ਜੇ ਕਰ ਮੇਰੇ ਬੇਨਤੀ ਦੇ ਬੋਲ ਚੰਗੇ ਨਾ ਲੱਗੇ ਹੋਣ ਤਾ ਮੈ ਖਿਮਾ ਦਾ ਜਾਚਕ ਹਾਂ ਜੀ !
ਲੇਖਕ -ਗਿਆਨੀ ਜਸਵੰਤ ਸਿੰਘ 'ਮੋਰਜੰਡ' (ਮਲੇਸ਼ਿਆ )
ਫੋਨ ਨੰਬਰ-0060 163 507 146


(ਨੋਟ:- ਅੱਜ 22 ਮਾਰਚ 2012 ਨੂੰ ਦੋ ਪਾਠਕਾਂ {ਹਰਮੀਤ ਸਿੰਘ ਖਾਲਸਾ ਅਤੇ ਹਰਦੇਵ ਸਿੰਘ ਜੰਮੂ} ਦੇ ਦੋ ਪੱਤਰ ਸੰਬੰਧਿਤ ਪਾਠਕਾਂ/ਲੇਖਕਾਂ ਨੂੰ ਫਾਰਵਡ ਕਰ ਦਿੱਤੇ ਗਏ ਹਨ। ਕਿਉਂਕਿ ਉਹ ਇਸ ਤਰ੍ਹਾਂ ਦੀ ਹੋਰ ਵਿਚਾਰ ਨਹੀਂ ਕਰਨਾ ਚਾਹੁੰਦੇ ਅਤੇ ਜਾਂ ਫਿਰ ਉਹਨਾ ਕੋਲ ਸਮਾ ਨਹੀਂ ਹੈ-ਸੰਪਾਦਕ)


(21/03/12)
ਡਾ: ਇਕਬਾਲ ਸਿੰਘ ਢਿੱਲੋਂ

ਸ. ਹਰਮੀਤ ਸਿੰਘ ਖਾਲਸਾ ਜੀ, ਆਪ ਜੀ ਨੁੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!

ਆਪ ਜੀ ਦੇ ਸਿਖਮਾਰਗ ਵੈਬਸਾਈਟ ਤੇ 20. 03. 2012 ਨੂੰ ਪਾਏ ਗਏ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ।

ਆਪ ਜੀ ਵੱਲੋਂ ਉਠਾਏ ਨੁਕਤਿਆਂ ਬਾਰੇ ਮੇਰੇ ਵਿਚਾਰ ਹੇਠਾਂ ਦਿੱਤੇ ਅਨੁਸਾਰ ਹਨ:

1. ਆਪ ਜੀ ਨੇ ਇੰਟਰਨੈਟ ਦੀ ਵਰਤੋਂ ਦੀ ਗੱਲ ਕਰਦਿਆਂ ਇਹ ਨਹੀਂ ਦਸਿੱਆ ਕਿ ਕੁੱਲ ਕਿੰਨੇ ਹਜ਼ਾਰ ਸਿਖ ਅਜਿਹੇ ਵੈਬਸਾਈਟ ਪੜ੍ਹਦੇ ਹਨ ਜਦੋਂ ਕਿ ਸੰਸਾਰ ਭਰ ਵਿੱਚ ਸਿੱਖਾਂ ਦੀ ਗਿਣਤੀ ਕਰੋੜਾਂ ਵਿੱਚ ਹੈ ਜਾਂ ਫਿਰ ਆਪ ਜੀ ਇਹ ਹੀ ਦੱਸ ਦਿੰਦੇ ਕਿ ਪੰਜਾਬ ਦੇ ਦੋ ਕਰੋੜ ਦੇ ਲਗ-ਭਗ ਸਿੱਖਾਂ ਵਿੱਚੋਂ ਕਿੰਨੀ ਗਿਣਤੀ ਅਜਿਹੇ ਵੈਬਸਾਈਟ ਪੜ੍ਹਨ ਵਾਲਿਆਂ ਦੀ ਹੈ।

2. ਸਿਖਮਾਰਗ, ਦੂਸਰੇ ਵੈਬਸਾਈਟ ਅਤੇ ਹੋਰ ਪ੍ਰਕਾਸ਼ਨਾਵਾਂ ਰਾਹੀਂ ਬਹੁਤ ਸਾਰੇ ਲੇਖਕ ਵਧੀਆ ਲਿਖਤਾਂ ਪੇਸ਼ ਕਰ ਰਹੇ ਹਨ, ਮੈਂ ਉਹਨਾਂ ਦਾ ਪ੍ਰਸ਼ੰਸਕ ਹਾਂ। ਮੈਂ ਉਹਨਾਂ ਲੇਖਕਾਂ ਦਾ ਵੀ ਦਿਲੀ ਸਤਿਕਾਰ ਕਰਦਾ ਹਾਂ ਜਿਹਨਾਂ ਦੀਆਂ ਲਿਖਤਾਂ ਹਾਲੇ ਮਿਆਰੀ ਨਹੀਂ ਕਿਉਂਕਿ ਲਿਖਣਾ ਬਹੁਤ ਹੀ ਮਿਹਨਤ, ਲਗਨ ਅਤੇ ਸਿਰੜ ਦਾ ਕੰਮ ਹੈ।

3. ਮੈਂ ਤਾਂ ਆਪਣੀ ਸਮਰੱਥਾ, ਸਮੇਂ ਦੀ ਉਪਲਭਦੀ ਅਤੇ ਪਹਿਲ ਅਨੁਸਾਰ ਹੀ ਲਿਖਣਾਂ ਹੈ, ਇਸ ਦੇ ਲਈ ਮੈਂਨੂੰ ਕਿਸੇ ਹੋਰ ਦੀ ਅਗਵਾਈ ਦੀ ਲੋੜ ਨਹੀਂ (ਉਂਜ ਮੈਂ ਅਨੇਕਾਂ ਹੋਰ ਵਿਸ਼ਿਆਂ ਤੇ ਵੀ ਲਿਖਿਆ ਹੈ ਅਤੇ ਲਿਖ ਰਿਹਾ ਹਾਂ--- ਇਕੱਲੇ ਸਿਖਮਾਰਗ ਤੋਂ ਹੀ ਆਪ ਜੀ ਇਸ ਬਾਰੇ ਲੋੜੀਂਦੀ ਜਾਣਕਾਰੀ ਪਰਾਪਤ ਕਰ ਸਕਦੇ ਹੋ)। ਬਾਕੀ, ਜੋ ਕਸਰ ਮੇਰੇ ਕੋਲੋਂ ਜਾਂ ਮੇਰੇ ਵਰਗੇ ਹੋਰ ਲੇਖਕਾਂ ਕੋਲੋਂ ਰਹਿ ਗਈ ਹੈ ਉਹ ਪੂਰੀ ਕਰਨ ਲਈ ਆਪ ਜੀ ਖੁਦ ਵੀ ਕਲਮ ਚਲਾ ਕੇ ਵੇਖੋ (ਦੂਸਰਿਆਂ ਤੇ ਉਂਗਲੀ ਉਠਾਉਣਾ ਤਾਂ ਬੜਾ ਅਸਾਨ ਕੰਮ ਹੈ)।

4. ਆਪ ਜੀ ਨੇ ਮੇਰੀਆਂ ਲਿਖਤਾਂ ਵਿੱਚੋਂ ਮਨਮੱਤ ਦੀਆਂ ਉਦਾਹਰਨਾਂ ਵਜੋਂ ਕੇਵਲ ਇੱਕ ਦਾ ਹਵਾਲਾ ਹੀ ਦਿੱਤਾ ਹੈ ਉਹ ਹੈ ‘ਅਕਾਲ ਤਖਤ’ ਨੂੰ ਅੱਡਾ, ਥੜ੍ਹਾ ਜਾਂ ਅਖੌਤੀ ਕਹਿਣਾ। ਇੱਥੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਵਿਚਾਰ ਵਿੱਚ ‘ਅਕਾਲ ਤਖਤ’ ਵਿਵਸਥਾ ਗੁਰੂ ਸਾਹਿਬਾਨ ਦੀ ਦੇਣ ਨਹੀਂ, ਇਹ ਪੰਥ ਦੋਖੀਆਂ ਦੀ ਗੁਰਮੱਤ ਨੂੰ ਢਾ ਲਾਉਣ ਲਈ ਸਿਖ ਕੌਮ ਦੇ ਸਿਰ ਮੜ੍ਹੀ ਹੋਈ ਮਨਮੱਤੀ ਵਿਵਸਥਾ ਹੈ। ਛੇਵੇਂ ਗੁਰੂ ਜੀ ਦੇ ਤਖਤ ਨੂੰ ਪੁਸਤਕ ‘ਗੁਰਬਿਲਾਸ ਪਾਤਸ਼ਾਹ 6’ ਵੱਲੋ ਦਿੱਤਾ ‘ਅਕਾਲ ਤਖਤ’ ਦਾ ਲਕਬ ਅਤੇ ਬਾਦ ਵਿੱਚ ਦੋਖੀ ਧਿਰਾਂ ਵੱਲੋਂ ਇਸ ਲਕਬ ਦੇ ਨਾਂ ਤੇ ਉਸਾਰੀ ਮਨਮੱਤੀ ਵਿਵਸਥਾ ਗੁਰਮੱਤ ਦੇ ਬਿਲਕੁਲ ਖਿਲਾਫ ਜਾਣ ਵਾਲੀਆਂ ਕਾਰਵਾਈਆਂ ਹਨ। ਇਸ ਲਈ ਅਜਿਹੀ ‘ਅਕਾਲ ਤਖਤ’ ਵਿਵਸਥਾ ਲਈ ਉਪੱਰ ਦਿੱਤੇ ਲਕਬ ਤਾਂ ਸਗੋਂ ਘਟ ਹੀ ਪੈਂਦੇ ਹਨ। (ਮੈਂ ਇਹਨਾਂ ਸਭ ਲਕਬਾਂ ਦੀ ਵਰਤੋਂ ਬਾਰੇ ਆਪਣਾ ਸਪਸ਼ਟੀਕਰਨ ਸਿਖਮਾਰਗ ਤੇ ਆਏ ਆਪਣੇ ਲੇਖਾ ਵਿੱਚ ਦੇ ਚੁੱਕਾ ਹੋਇਆਂ ਹਾਂ।) ਦੱਸਵੇਂ ਗੁਰੂ ਜੀ ਨੇ ਪੰਥ ਨੂੰ ਗਿਆਰ੍ਹਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਜੀ ਦੇ ਲੜ ਲਾਇਆ ਸੀ, ਕਿਸੇ ਅਖੌਤੀ ‘ਅਕਾਲ ਤਖਤ’ ਦੇ ਨਹੀਂ। ਪਰੰਤੂ ਗੁਰੂ ਜੀ ਦੇ ਸਿਰਜੇ ਖਾਲਸਾ ਪੰਥ ਨੂੰ ਛੱਡ ਕੇ ਦੋਗਲੇ ਪੰਥ ਨੂੰ ਸਮਰਪਤ ‘ਸ਼ਰਧਾਲੂ’ ਸਿਖ ਅਖੌਤੀ ‘ਅਕਾਲ ਤਖਤ’ ਨੂੰ ਹੀ ਸਰਵਉਚ ਮੰਨੀਂ ਬੈਠੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਜੀ ਨੂੰ ਸਰਵਉਚ ਮੰਨਣ ਵਾਲਿਆਂ ਦੇ ਵਿਰੁਧ ਫਤਵੇ ਜਾਰੀ ਕਰੀ ਜਾ ਰਹੇ ਹਨ।

5. ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਜੀ ਪ੍ਰਤੀ ਮੇਰੇ ਵੱਲੋਂ ਕੀਤੀ ਗਈ ਕਿਸੇ ਅਨੁਚਿਤ ਟਿੱਪਣੀ ਦੀ ਕੋਈ ਉਦਾਹਰਨ ਨਹੀਂ ਦਿੱਤੀ (ਨਾ ਮੈਂ ਕਦੀ ਸ੍ਰੀ ਗੁਰੂ ਗ੍ਰੰਥ ਜੀ ਦੀ ਸ਼ਾਨ ਦੇ ਖਿਲਾਫ ਕੋਈ ਟਿੱਪਣੀ ਕੀਤੀ ਹੈ)। ਆਪ ਜੀ ਨੇ ਇਤਨਾਂ ਜ਼ਰੂਰ ਕਿਹਾ ਹੈ ਕਿ ਮੈਂ ਸ੍ਰੀ ਗੁਰੂ ਗ੍ਰੰਥ ਜੀ ਬਾਰੇ ਸਰਵਜਨਕ ਤੌਰ ਤੇ ‘ਟਿੱਪਣੀਆਂ’ ਦਿੰਦਾ ਹਾਂ। ਮੈਂ ਸਿਖ ਮੱਤ ਦੇ ਪਵਿੱਤਰ ਗ੍ਰੰਥ ਵਿੱਚ ਦਰਜ ਸਮੁੱਚੀ ਰਚਨਾਂ ਦੇ ਸੰਦੇਸ਼/ਉਪਦੇਸ਼ ਨੂੰ ਸਿਖ ਮੱਤ ਦਾ ਗਿਆਰ੍ਹਵਾਂ ਗੁਰੂ ਮੰਨਦਾ ਹਾਂ ਅਤੇ ਇਸ ਸੰਦੇਸ਼/ਉਪਦੇਸ਼ ਸਬੰਧੀ ਕੁੱਝ ਵੀ ਵਿਵਾਦਿਤ ਨਹੀਂ। ਗੁਰਮੱਤ ਅਨਸਾਰ ਮੈਂ ਸ੍ਰੀ ਗੁਰੂ ਗ੍ਰੰਥ ਜੀ ਨੂੰ ਸਿਖ ਕੌਮ ਲਈ ਸਰਵਉਚ ਅਤੇ ਅਤੀ ਸਤਿਕਾਰਿਤ ਹਸਤੀ ਮੰਨਦਾ ਹਾਂ ਅਤੇ ਮੇਰਾ ‘ਅਕਾਲ ਤਖਤ’ ਵਿਵਸਥਾ ਦਾ ਵਿਰੋਧ ਵੀ ਜ਼ਿਆਦਾ ਕਰਕੇ ਇੱਸੇ ਬਿਨਾ ਤੇ ਹੈ ਕਿ ਇਸ ਵਿਵਸਥਾ ਨੂੰ ਮਾਨਤਾ ਦੇ ਕੇ ਸ੍ਰੀ ਗੁਰੂ ਗ੍ਰੰਥ ਜੀ ਦੀ ਪ੍ਰਤਿਸ਼ਠਾ ਨੂੰ ਢਾ ਲਾਈ ਜਾ ਰਹੀ ਹੈ। ਬਾਕੀ, ਸਿਖ ਮੱਤ ਦੇ ਪਵਿੱਤਰ ਗ੍ਰੰਥ ਦੀਆਂ ਬੀੜਾਂ ਬਾਰੇ ਮੈਂ ‘ਸਰਵਜਨਕ’ ਤੌਰ ਤੇ ਭਰਮ-ਭੁਲੇਖੇ ਦੂਰ ਕਰਨ ਦਾ ਯਤਨ ਕਰਦਾ ਰਹਿੰਦਾ ਹਾਂ ਜਿਸ ਵਿੱਚ ਕੁੱਝ ਵੀ ਗਲਤ ਨਹੀਂ ਅਤੇ ਇਹ ਸੇਵਾ ਦਾ ਕੰਮ ਹੈ ਭਾਵੇਂ ਕਿ ਕੁੱਝ ਲੋਕ ਇਸ ਨੂੰ ਜਾਣੇ/ਅਣਜਾਣੇ ਸ੍ਰੀ ਗੁਰੂ ਗ੍ਰੰਥ ਜੀ ਪ੍ਰਤੀ ਟਿੱਪਣੀਆਂ ਦੇ ਤੌਰ ਤੇ ਪਰਚਾਰ ਰਹੇ ਹਨ।

6. ਆਪ ਜੀ ਨੇ ਮੇਰੇ ਬਾਰੇ ਗਲਤ ਗੱਲ ਕਰਨ, ਸ਼ੰਕੇ ਖੜ੍ਹੇ ਕਰਨ, ਹਉਮੇਂ ਵਿਖਾਉਣ ਆਦਿਕ ਵਰਗੀਆਂ ਜਾਤੀ ਟਿੱਪਣੀਆਂ ਕਰਨ ਤੋਂ ਬਾਦ ਮੇਰੇ ਸਿਰ ‘ਸਿਖ ਪੰਥ ਦੀ ਤੌਹੀਨ’ ਕਰਨ ਦਾ ਨਵਾਂ ਦੋਸ਼ ਬੜੇ ਜੋਰ-ਸ਼ੋਰ ਨਾਲ ਲਾਇਆ ਹੈ। ਇਹ ਸੰਗੀਨ ਦੋਸ਼ ਬਿਲਕੁਲ ਬੇਬੁਨਿਆਦ ਹੈ ਅਤੇ ਪਾਠਕਾਂ ਨੂੰ ਮੇਰੇ ਖਿਲਾਫ ਭੜਕਾਉਣ ਦੀ ਅਤੀ ਨਿਦੰਣਯੋਗ ਕਾਰਵਾਈ ਹੈ। ਆਪ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪ ਜੀ ਨੂੰ ਮੇਰੇ ਨਾਲ ਕੇਵਲ ਸਧਾਰਨ ਸਿਖ ਦੀ ਹੈਸੀਅਤ ਵਿੱਚ ਹੀ ਵਿਚਾਰ-ਚਰਚਾ ਕਰਨ ਦਾ ਹੱਕ ਹੈ (ਉਹ ਵੀ ਜਾਤੀ ਟਿੱਪਣੀਆਂ ਕਰਨ ਅਤੇ ਬੇਬੁਨਿਆਦ ਦੋਸ਼ ਲਗਾਏ ਬਿਨਾਂ)। ਪਰੰਤੂ ਸਿਖ ਪੰਥ ਦੇ ਨੁਮਾਂਇਦੇ ਦੇ ਤੌਰ ਤੇ ਗੱਲ ਕਰਨ ਦਾ ਅਧਿਕਾਰ ਆਪ ਜੀ ਨੂੰ ਕਿਸੇ ਨੇ ਨਹੀਂ ਦਿੱਤਾ ਹੋਇਆ ਨਾਂ ਹੀ ਸਮੁੱਚੇ ਪੰਥ ਦੀ ਠੇਕੇਦਾਰੀ/ਜੱਥੇਦਾਰੀ ਆਪ ਜੀ ਨੂੰ ਮਿਲੀ ਹੋਈ ਹੈ। ਉਂਜ ਆਪ ਜੀ ਦੀ ਸੋਚ ਦੀਆਂ ਤਾਰਾਂ ਕਿਹੜੇ ‘ਪੰਥ’ ਵੱਲੋਂ ਹਿਲਾਈਆਂ ਜਾ ਰਹੀਆਂ ਹਨ ਇਸਦਾ ਮੈਂਨੂੰ ਪੂਰਾ-ਪੂਰਾ ਅਹਿਸਾਸ ਹੈ। ਫਿਰ ਵੀ, ਆਪ ਜੀ ਨੂੰ ਵਿਚਾਰ-ਚਰਚਾ ਦੇ ਸੰਦਰਭ ਵਿੱਚ ਆਪਣੀ ਸੀਮਾ ਦੇ ਅੰਦਰ ਰਹਿ ਕੇ ਅਤੇ ਸਿਸ਼ਟਾਚਾਰ ਦੀ ਪਾਲਣਾ ਕਰਦੇ ਹੋਏ ਹੀ ਵਿਚਰਨਾ ਚਾਹੀਦਾ ਹੈ।

ਸ. ਹਰਮੀਤ ਸਿੰਘ ਖਾਲਸਾ ਜੀ, ਕਿਉਂਕਿ ਆਪ ਜੀ ਨੇ ਜਾਤੀ ਟਿੱਪਣੀਆਂ ਕਰਨ ਅਤੇ ਬੇਬੁਨਿਆਦ ਦੋਸ਼ ਲਗਾਉਣ ਦਾ ਸਿਲਸਿਲਾ ਬੰਦ ਨਹੀਂ ਕੀਤਾ ਅਤੇ ਉਂਜ ਵੀ ਮੇਰੇ ਕੋਲ ਸਮੇਂ ਦੀ ਘਾਟ ਹੈ, ਇਸ ਲਈ ਮੈਂ ਭਵਿਖ ਵਿੱਚ ਆਪ ਜੀ ਨਾਲ ਵਿਚਾਰ-ਚਰਚਾ ਜਾਰੀ ਨਹੀਂ ਰਖ ਸਕਾਂਗਾ। ਸੋ, ਸਮਾਪਤੀ ਸਮਝਣਾ ਜੀ।

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।


(21/03/12)
ਹਰਦੇਵ ਸਿੰਘ ਜੰਮੂ

ਗੁਰੂ ਦਾ ਉਸਾਰਿਆ ਅਕਾਲ ਤਖ਼ਤ ਕਦੇ ਅਲੋਪ ਨਹੀਂ ਹੋਇਆ`-ਭਾਗ ੨

ਹਰਦੇਵ ਸਿੰਘ ਜੰਮੂ

ਪਿਛੱਲੇ ਕੁੱਝ ਸਮੇਂ ਤੋਂ ਕੀਤੇ ਜਾ ਰਹੇ ਗੁਮਰਾਹਕੁਨ ਅਤੇ ਬੇ-ਬੂਨੀਆਦ ਪ੍ਰਚਾਰ ਦਾ ਇੱਕ ਅਹਿਮ ਪੱਖ ਸੀ ਕਿ ਗੁਰੂ ਜੀ ਦੇ ਉਸਾਰੇ ਅਕਾਲ ਤਖ਼ਤ ਦੀ ਹੋਂਦ ਨੂੰ ਇਹ ਕਹਿ ਕੇ ਰੱਧ ਕੀਤਾ ਜਾਏ ਕਿ ਉਹ ਤਖ਼ਤ ਤਾਂ ਅਲੋਪ ਹੋ ਗਿਆ ਸੀ। ਇਹ ਦਾਵਾ ਝੂਠਾ ਸੀ ਅਤੇ ਝੂਠਾ ਸਾਬਤ ਹੋ ਚੁੱਕਾ ਹੈ। ਗੁਰੂ ਮਹਾਰਾਜ ਦੀ ਅਥਾਹ ਕਿਰਪਾ ਸ਼੍ਰੀ ਅਕਾਲ ਤਖ਼ਤ ਦੀ ਮੂਲ ਉਸਾਰੀ ਅਤੇ ਉਸ ਦੀ ਸਥਿਤੀ ਸ਼੍ਰੀ ਅਕਾਲ ਤਖ਼ਤ ਨੇ ਆਪ ਸਪਸ਼ਟ ਕਰ ਦਿੱਤੀ ਹੈ ਜਿਸ ਨੂੰ ਅਲੋਪ ਕਰਨ ਦੀ ਜੁਗਤ ਘੜਨ ਦਾ ਜਤਨ ਕੀਤਾ ਜਾ ਰਿਹਾ ਸੀ।

ਇਸ ਗਲਤ ਕਹਾਣੀ ਦੀ ਪੜਚੋਲ ਦੀ ਦੂਜੀ ਲੜੀ ਵਿੱਚ ਅਸੀਂ ਗੁਰੂ ਜੀ ਵਲੋਂ ਉਸਾਰੇ ਥੜਾ ਨੁਮਾਂ ਅਕਾਲ ਤਖ਼ਤ ਨੂੰ ਕੁੱਝ ਹੋਰ ਮਿਲੀਆਂ ਇਤਹਾਸਕ ਅਤੇ ਦੁਰਲਭ ਤਸਵੀਰਾਂ ਰਾਹੀਂ ਅੱਖੀ ਦੇਖਦੇ ਹੋਏ ਦੋ ਨੁੱਕਤੇ ਵਿਚਾਰਾਂ ਗੇ ਕਿ:-

(੧) ਗੁਰੂ ਜੀ ਦੇ ਉਸਾਰੇ ਅਕਾਲ ਤਖ਼ਤ ਦੀ ਨਿਰਮਾਨ ਸਥਿਤੀ ਕੀ ਸੀ?

(੨) ਅਤੇ ਨਾਲ ਹੀ ਵਿਚਾਰਾਂ ਗੇ ਕਿ ਤਖ਼ਤ ਦੇ ਨਾਲ ਹੀ ਉਸਾਰੇ ਗਏ ਬੁੰਗੇ ਦਾ ਉਸ ਤਖ਼ਤ ਦੇ ਨਾਲ ਕੀ ਸਬੰਧ ਸੀ?

ਇਨ੍ਹਾਂ ਨੁਕਤਿਆਂ ਦੀ ਵਿਚਾਰ ਲਈ ਇਸ ‘ਪਹਿਲੀ ਤਸਵੀਰ` ਨੂੰ ਧਿਆਨ ਵਿੱਚ ਰੱਖਾਂਗੇ ਜੋ ਕਿ ਸਨ 1986 ਵਿੱਚ ਅਕਾਲ ਤਖ਼ਤ ਇਮਾਰਤ ਦੀ ਖੁਦਾਈ ਵੇਲੇ ਖਿੱਚੀ ਗਈ ਸੀ। ਇਸ ਤਸਵੀਰ ਵਿੱਚ ਤਖ਼ਤ ਤੇ ਗੁਰੂ ਜੀ ਦਾ ਪ੍ਰਕਾਸ਼ ਵੀ ਨਜ਼ਰ ਆ ਰਿਹਾ ਹੈ। ਨਾਲ ਹੀ ਇਹ ਵੀ ਸਮਝ ਲਈਏ ਕਿ ਮੁਗ਼ਲ ਕਾਲ ਵਿੱਚ ਤਖ਼ਤ ਥੜਾ ਨੁਮਾਂ ਹੁੰਦੇ ਸੀ। ਕੇਵਲ ਸ਼ਾਹਜਹਾਨ ਨੇ ਤਖ਼ਤ- ਏ-ਰਵਾਂ ਬਨਵਾਈਆ ਸੀ ਜਿਨ ਨੂੰ ਪੀਕਾਕ ਥਾਰਨ ਕਰਕੇ ਜਾਣੀਆਂ ਜਾਂਦਾ ਸੀ। ਇਹ ਮੂਵੇਬਲ ਸੀ ਜਿਸ ਨੂੰ ਨਾਦਰਸ਼ਾਹ ਚੁੱਕ ਕੇ ਈਰਾਨ ਲੇ ਗਿਆ ਸੀ। ਕੁਰਸੀ ਨੁਮਾਂ ਤਖ਼ਤ ਦਾ ਰਿਵਾਜ ਭਾਰਤ ਵਿੱਚ ਅੰਗ੍ਰੇਜ਼ਾਂ ਦੀ ਆਮਦ ਨਾਲ ਜੁੜੀਆ ਸੀ। ਖੈਰ ਪਹਿਲਾ ਨੁੱਕਤਾ:

(੧) ਗੁਰੂ ਜੀ ਦੇ ਉਸਾਰੇ ਅਕਾਲ ਤਖ਼ਤ ਦੀ ਸਥਿਤੀ:-

ਪਹਿਲਾਂ ਅਕਾਲ ਤਖ਼ਤ ਦੇ ਅਕਾਰ ਦੀ ਗਲ ਕਰੀਏ। ਹਾਲਾਂਕਿ ਪੁਰਬ ਦਿਸ਼ਾ ਦਰਬਾਰ ਸਾਹਿਬ ਪਰਿਸਰ ਵਿੱਚ ਕੁੱਝ ਬੁੰਗਿਆਂ ਵਾਲੇ ਪਾਸੇ ਹੈ। ਪਰ ਸਮਝਣ ਲਈ ਦਰਸ਼ਨ ਡਿਯੋਡੀ ਨੂੰ ਅਸੀਂ ਪੁਰਬ ਦਿਸ਼ਾ ਮੰਨ ਕੇ ਤੁਰਾਂਗੇ।

ਤਸਵੀਰ ਵਿੱਚ ਮੂਲ ਤਖ਼ਤ ਦੀ ਉਸਾਰੀ ਮੁਤਾਬਕ, ਤਖ਼ਤ ਦੇ ਅਕਾਰ ਦੀ ਹਦ ਦਰਸ਼ਨ ਡਿਯੂਡੀ ਵਲੋਂ ਤਖ਼ਤ ਦੇ ਪਿੱਛਲੇ ਪਾਸੇ (ਜਿੱਥੋਂ ਤਸਵੀਰ ਖਿੱਚੀ ਗਈ ਹੈ) ਤਕ ਸਪਸ਼ਟ ਹੈ। ਤਖ਼ਤ ਦੇ ਪਿੱਛਲੇ ਪਾਸੇ (ਜੋ ਕਿ ਪਹਿਲੀ ਤਸਵੀਰ ਵਿੱਚ ਸ੍ਹਾਮਣੇ ਹੈ) ਕੁੱਝ ਮਿਟੀ ਲੱਗੀ ਪਰ ਸਾਫ਼ (ਪਲੇਨ) ਜਿਹੀ ਸਤਹ, ਪੁਰਬ ਵਲੋਂ ਪੱਛਮ ਵਾਲੇ ਪਾਸੇ ਤਕ ਤਖ਼ਤ ਦੇ ਅਕਾਰ ਨੂੰ ਸਪਸ਼ਟ ਕਰਦੀ ਹੈ। ਪੁਰਬ ਦਿਸ਼ਾ ਤੋਂ ਪੱਛਮ ਦਿਸ਼ਾ ਵੱਲ ਤਖ਼ਤ ਦੇ ਮੂਲ ਥੜੇ ਦੀ ਚੋੜਾਈ ਉੱਤਰ ਤੋਂ ਦੱਖਣ ਵਾਲੇ ਅਕਾਰ ਤੋਂ ਘੱਟ ਸੀ। ਕਿਉਂਕਿ ਤਸਵੀਰ ਵਿੱਚ ਸਪਸ਼ਟ ਹੈ ਕਿ ਮੂਲ ਥੜੇ ਨੂੰ ਕਾਰਸੇਵਕਾਂ ਨੇ ਖੱਬੇ ਪਾਸਿਯੋਂ ਤੋੜੀਆ ਹੋਇਆ ਹੈ। ਇੰਝ ਹੀ ਇਸ ਨੂੰ ਸੱਜੇ ਪਾਸਿਯੋਂ ਵੀ ਤੋੜੀਆ ਗਿਆ ਸੀ। ਮੁਲ ਬੁੰਗਾ ਵੀ ਉੱਤਰ ਤੋਂ ਦੱਖਣ ਦੀ ਤਰਫ਼ ਵੱਲ ਪੁਰਬ ਤੋਂ ਪੱਛਮ ਦੇ ਮੁਕਾਬਲੇ ਘੱਟ ਸੀ ਨਜ਼ਰ ਆਉਂਣ ਵਾਲੀ ਮੂਲ ਥੜੇ ਦੀ ਸਾਫ਼ ਦਿਵਾਰ ਇਸ ਗਲ ਦੀ ਸੂਚਕ ਹੈ ਕਿ ਇਸ ਪਾਸੇ ਬੇਸਮੇਂਟ ਦੇ ਅੰਦਰ ਦਾ ਕੋਈ ਖਾਲੀ ਸਥਾਨ ਸੀ। ਅਗਰ ਇਹ ਪਾਸਾ ਨੀਂਹ ਹੁੰਦਾ ਤਾਂ ਇਤਨਾ ਸਾਫ਼ ਕਦੇ ਨਾ ਹੁੰਦਾ।

ਤਸਵੀਰ ਮੁਤਾਬਕ ਤਖ਼ਤ ਦੇ ‘ਦੋ ਤਲ` ਅਤੇ ‘ਦੋ ਉਚਾਇਆਂ` ਸਮਝਿਆਂ ਜਾ ਸਕਦੀਆ ਹਨ। ਪਹਿਲੀ ਦਸਰਨ ਡਿਯੂਡੀ ਵਾਲੇ ਫ਼ਰਸ਼ ਤੋਂ, ਅਤੇ ਦੂਜੀ ਅਕਾਲ ਤਖਤ ਦੇ ਬੁੰਗੇ ਦੇ ਅੰਦਰਲੇ ਤਲ ਤੋਂ।

ਤਸਵੀਰ ਮੁਤਾਬਕ ਦਰਸ਼ਨ ਡਿਯੂਡੀ ਵਾਲੇ ਫ਼ਰਸ਼ ਤੇ ਖੜੇ ਕਾਰ ਸੇਵਕਾਂ ਦੇ ਕਦ ਦੇ ਹਿਸਾਬ ਨਾਲ ਤਖ਼ਤ ਦੀ ਉਚਾਈ ਲਗ ਭਗ ੬ ਕੁ ਫ਼ੁੱਟ ਦੇ ਆਸਪਾਸ ਹੈ। ਇਸ ਉਚਾਈ ਇਤਨੀ ਕੁ ਸੀ ਕਿ ਸ੍ਹਾਮਣੇ ਬੈਠੀ ਸੰਗਤ ਨਾਲ ਮੁਖਾਤਬ ਹੋਇਆ ਜਾ ਸਕੇ। ਜੇਕਰ ਬਾਹਰੀ ਤਲ ਤੋਂ ਉਚਾਈ ਵਧੇਰੇ ਰੱਖੀ ਜਾਂਦੀ ਤਾਂ ਸੰਗਤਾਂ ਨਾਲੋਂ ਮੁਖਾਤਬ ਹੋਂਣ ਵਿੱਚ ਕਠਨਾਈ ਹੁੰਦੀ। ਗੁਰਤਾ ਦੀ ਰਸਮ ਉਪਰੰਤ ਬੁੰਗੇ ਦੀ ਉਸਾਰੀ ਦੇ ਨਾਲ ਅਤੇ ਕਾਲਾਂਤਰ ਇਸ ਵਿੱਚ ਹੋਏ ਅਤਰਿਕਤ (ਐਡੀਸ਼ਨਲ) ਕੰਮ ਨਾਲ ਉਚਾਈ ਵਿੱਚ ਕੁੱਝ ਫ਼ਰਕ ਆਏ ਹੋ ਸਕਦੇ ਹਨ।

ਹੁਣ ਵੇਖੀਏ ਕਿ ਤਸਵੀਰ ਮੁਤਾਬਕ ਬੁੰਗੇ ਦੇ ਅੰਦਰਲੇ ਤਲ ਤੋਂ, ਤਖ਼ਤ ਦੇ ਨਾਲ ਖੜੇ ਕਾਰ ਸੇਵਕਾਂ ਦੇ ਕਦ ਦੇ ਹਿਸਾਬ ਨਾਲ, ਤਖ਼ਤ ਦੀ ਉਚਾਈ ੧੫ ਤੋਂ ੧੮ ਫ਼ੁੱਟ ਦੇ ਆਸ ਪਾਸ ਹੈ ਅਤੇ ਤਖ਼ਤ ਦੀ ਨੀਂਹ ਇਸ ਤਲ ਤੋਂ ਵਧੇਰੇ ਡੁੰਗੀ ਹੈ ਜਿਸਦੇ ਕੰਮ ਨੂੰ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਨੇ ਗੁਰ ਆਗਿਆ ਅਨੁਸਾਰ ਅਪਣੇ ਕਰ ਕਮਲਾਂ ਨਾਲ ਅਰੰਬਿਆ ਗਿਆ ਸੀ।

ਇਤਹਾਸ ਵਿੱਚ ਅਕਾਲ ਤਖ਼ਤ ਨੂੰ ਦਿੱਲੀ ਦੇ ਤਖ਼ਤ ਤੋਂ ਉੱਚਾ ਦਰਜ ਕੀਤਾ ਗਿਆ ਹੈ। ਗੁਰੂ ਜੀ ਨੇ ਤਖ਼ਤ ਦੀ ਉਚਾਈ ਬਾਰੇ ਅਪਣੀ ਮੰਸ਼ਾ ਨੂੰ ਪ੍ਰਗਟ ਕਰਨ ਲਈ ਅੰਦਰਲੇ ਤਲ ਤੋਂ ਤਖ਼ਤ ਦੀ ਉਚਾਈ ਦਾ ਨਿਰਧਾਰਨ ਕੀਤਾ ਕਿਉਂਕਿ ਬਾਹਰੀ ਤਲ ਤੋਂ ੧੨-੧੫ ਫੁੱਟ ਦੀ ਉਚਾਈ ਤਖ਼ਤ ਦੀ ਵਰਤੋਂ ਅਤੇ ਸੰਗਤ ਨੂੰ ਸੰਬੋਧਨ ਕਰਨ ਵਰਗੀ ਵੱਡੀ ਸੱਮਸਿਆ ਹੋ ਸਕਦੀ ਸੀ। ਤਸਵੀਰਾਂ ਮੁਤਾਬਕ ਬਾਹਰੀ ਤਲ ਤੋਂ ਇਹ ਤੱਥ ਭਾਵੇਂ ਨਾ ਸਥਾਪਤ ਹੁੰਦਾ ਹੋਵੇ ਪਰ ਬੁੰਗੇ ਦੇ ਅੰਦਰਲੇ ਤਲ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਤਖ਼ਤ ਦੀ ਉਚਾਈ ਸੱਚਮੁਚ ਦਿੱਲੀ ਦੇ ਤਖ਼ਤ ਨਾਲੋਂ ਉੱਚੀ ਸੀ। ਵੈਸੇ ਦਾਸ ਇਸ ਬਾਰੇ ਹੋਰ ਤਸਵੀਰਾਂ ਪ੍ਰਾਪਤ ਹੋਂਣ ਤੇ ਵਧੇਰੇ ਸਪਸ਼ਟਤਾ ਕਰਨ ਦਾ ਜਤਨ ਕਰੇਗਾ।

ਉਚਾਇਆਂ ਦੇ ਇਹ ਅੰਤਰ ਇਸ ਲਈ ਵੀ ਸਨ ਕਿਉਂਕਿ ਅਕਾਲ ਤਖ਼ਤ ਦੇ ਨਾਲ ਉਸਰੀ ਅਕਾਲ ਬੁੰਗਾ ਇਮਾਤਰ ਦਾ ਪਹਿਲਾ ਭਾਗ ਬੇਸਮੇਂਟ ਦੇ ਰੂਪ ਵਿੱਚ ਸੀ ਜਿਸ ਤਕ ਜਾਣ ਲਈ ਬੁੰਗੇ ਦੇ ਅੰਦਰ ਦਾਖਲ ਹੋ ਕੇ ਹੇਠ ਜਾਦੀਆਂ ਪੋੜੀਆਂ ਵਰਤਿਆਂ ਜਾਂਦੀਆਂ ਸਨ।

ਤਸਵੀਰਾਂ ਵਿੱਚ ਦ੍ਰਿਸ਼ਟਮਾਨ ਹੋਏ ਅਕਾਲ ਤਖ਼ਤ ਦੇ ਥੜੇ ਦੇ ਅਕਾਰ ਅਤੇ ਮਜ਼ਬੂਤੀ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਜੀ ਨੇ ਕੋਈ ਇੰਝ ਦਾ ਸਾਦਾ ਜਿਹਾ ਕੰਮ ਨਹੀਂ ਸੀ ਕੀਤਾ ਜਿਸ ਨੂੰ ਕੋਈ ਵੀ ਹਮਲਾਵਰ ਆਕੇ ਆਸਾਨੀ ਨਾਲ ਨੇਸਤੋਂ ਨਾਬੂਦ ਕਰ ਦੇਵੇ। ਇਹ ਇੱਕ ਸੋਚਿਆ ਸਮਝਿਆ ਨਿਰਮਾਨ ਸੀ। ਜੋ ਕਿ ਦਿੱਲੀ ਦੇ ਤਖ਼ਤ ਤੋਂ ਨਾ ਸਿਰਫ਼ ਉੱਚਾ ਸੀ ਬਲਕਿ ਵੱਡੇ ਅਕਾਰ ਦਾ ਵੀ ਸੀ। ਇਸ ਲਈ ਬੜੀ ਮਜ਼ਬੂਤ ਨਿਰਮਾਨ ਕਲਾ ਅਤੇ ਉਮਦਾ ਸੈਟੀਰਿਅਲ ਦੀ ਵਰਤੋਂ ਕੀਤੀ ਗਈ ਸੀ।

(੨) ਥੜਾ ਨੁਮਾਂ ਅਕਾਲ ਤਖ਼ਤ ਦਾ ਬੁੰਗੇ ਨਾਲ ਸਬੰਧ:-

ਜਿਵੇਂ ਕਿ ਅਸੀਂ ਵਿਚਾਰ ਚੁੱਕੇ ਹਾਂ ਕਿ ਥੜਾ ਨੁਮਾਂ ਅਕਾਲ ਤਖ਼ਤ ਦੇ ਦੋ ਲੇਵਲ ਸਨ। ਪਹਿਲਾ ਲੇਵਲ ਬਾਹਰਲੇ ਫ਼ਰਸ਼ ਤੋਂ ਸੀ ਜਿਸ ਤੇ ਸੰਗਤਾਂ ਆ ਜੁੜਦਿਆਂ ਸਨ ਅਤੇ ਹੁਣ ਵੀ ਜੁੜਦਿਆਂ ਹਨ। ਅਤੇ ਦੁਜਾ ਲੇਵਲ ਬੁੰਗੇ ਦੀ ਬੇਸਮੇਂਟ ਤੋਂ ਸੀ ਜਿਵੇਂ ਕਿ ਪਹਿਲੀ ਤਸਵੀਰ ਤੋਂ ਸਪਸ਼ਟ ਹੋ ਰਿਹਾ ਹੈ। ਅਕਾਲ ਤਖ਼ਤ ਦੀ ਪਹਿਲੀ ਇਮਾਰਤ ਵਿੱਚ ਹਾਜ਼ਰੀ ਭਰਨ ਵਾਲੇ ਲੱਖਾਂ ਸੱਜਣ ਇਸ ਨੂੰ ਜਾਣਦੇ ਹਨ ਕਿ ਦਰਸ਼ਨ ਡਿਯੁਡੀ ਵਲੋਂ ਪੋੜੀਆਂ ਚੜ ਕੇ ਅਕਾਲ ਤਖ਼ਤ ਦੀ ਇਮਾਰਤ ਵਿੱਚ ਦਾਖਲ ਹੋਇਆ ਜਾਂਦਾ ਸੀ ਅਤੇ ਫਿਰ ਅੰਦਰੋਂ ਦੀ ਹੀ ਬੇਸਮੇਂਟ ਵਿੱਚ ਜਾਣ ਲਈ ਪੋੜੀਆਂ ਸਨ।

ਪਹਿਲੀ ਤਸਵੀਰ ਵਿੱਚ ਪੁਰਬ ਤੋਂ ਪੱਛਮ ਤਕ ਤਖ਼ਤ ਦਾ ਅਕਾਰ ਦਿੱਸਣ ਵਾਲੀ ਸਾਫ਼ ਸਤਹ ਨਾਲ ਸਪਸ਼ਟ ਹੈ। ਇਹ ਇਸ ਗਲ ਦੀ ਤਸਦੀਕ ਹੈ ਕਿ ਤਖ਼ਤ ਦੀ ਉਸਾਰੀ ਵੇਲੇ ਹੀ ਹੇਠਲੇ ਤਲ ਵੱਲ ਬੇਸਮੇਂਟ ਦਾ ਨਿਰਮਾਨ ਹੋਇਆ ਸੀ। ਕਿਉਂਕਿ ਜੇਕਰ ਇਹ ਗਹਰਾਈ ਸਿਰਫ਼ ਨੀਂਹ ਮਾਤਰ ਹੁੰਦੀ ਤਾਂ ਇਤਨੀ ਸਾਫ਼ ਕਦੇ ਨਾ ਹੁੰਦੀ। ਯਕੀਨਨ ਪਹਿਲੀ ਤਸਵੀਰ ਵਿੱਚ ਸਾਫ਼ ਜਿਹੀ ਨਜ਼ਰ ਆਉਂਣ ਵਾਲੀ ਦਿਵਾਰ ਇਸ ਗਲ ਦੀ ਸੂਚਕ ਹੈ ਕਿ ਤਖ਼ਤ ਦੇ ਅਦਰਲੇ ਪਾਸੇ ਬੇਸਮੇਂਟ ਦੀ ਤਿਆਰੀ ਇਸ ਦੀ ਉਸਾਰੀ ਦੇ ਨਾਲ ਹੀ ਆਰੰਭ ਕਰ ਦਿੱਤੀ ਗਈ ਸੀ। ਇਸ ਵਿੱਚ ਕੇਵਲ ਕੁੱਝ ਸਮੇਂ ਦਾ ਹੀ ਅੰਤਰ ਰਿਹਾ ਹੋਵੇਗਾ। ਯਾਨੀ ਕਿ ਗੁਰਤਾ ਦੀ ਰਸਮ ਤੋਂ ਬਾਦ ਨਾਲ ਹੀ ਇਸਦਾ ਅਗਲਾ ਨਿਰਮਾਨ ਕੰਮ ਜਾਰੀ ਹੋ ਗਿਆ ਸੀ।

ਇੱਥੇ ਅਟੈਚ ਇੱਕ ਦੂਜੀ ਤਸਵੀਰ ਵਿੱਚ ਬੁੰਗੇ ਦੀ ਬੇਸਮੇਂਟ ਦਾ ਪੁਰਾਤਨ ਨਿਰਮਾਨ ਸਪਸ਼ਟ ਹੈ। ਇਹ ਤਸਵੀਰ ਦਰਸ਼ਨ ਡਿਯੋਡੀ ਤੋਂ ਅਕਾਲ ਤਖਤ ਇਮਾਰਤ ਦੀ ਬੇਸਮੇਂਟ ਦੇ ਸੱਜੇ ਹੱਥ ਦੀ ਹੈ। ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਬੁੰਗੇ ਦਾ ਨਿਰਮਾਨ ਉਸ ਥੜੇ ਦੇ ਨਾਲ ਹੀ ਇਕਸਾਰ ਜੁੜੀਆ ਸੀ ਜਿਸ ਨੂੰ ਕਿ ਅਸੀਂ ਪਹਿਲੀ ਤਸਵੀਰ ਵਿੱਚ ਵੇਖ ਆਏ ਹਾਂ। ਪੱਛਮ ਤੋਂ ਖਿੱਚੀ ਪਹਿਲੀ ਤਸਵੀਰ ਵਿੱਚ ਬੇਸਮੇਂਟ ਦਾ ਕਾਫ਼ੀ ਭਾਗ ਤੋੜ ਦਿੱਤਾ ਗਿਆ ਹੈ ਜੋ ਕਿ ਥੜਾ ਨੁਮਾਂ ਅਕਾਲ ਤਖ਼ਤ ਦੇ ਨਿਰਮਾਨ ਦੇ ਨਾਲ ਹੀ ਜੁੜੀਆ ਹੋਇਆ ਸੀ। ਤਸਵੀਰਾਂ ਤੋਂ ਸਪਸ਼ਟ ਹੈ ਕਿ ਅਕਾਲ ਤਖ਼ਤ ਦਿਆਂ ਉੱਤਰੀ ਅਤੇ ਦੱਖਣੀ ਦਿਵਾਰਾਂ ਪੱਛਮੀ ਦਿਵਾਰ ਵਰਗਾ ਪਲੇਨ ਨਹੀਂ ਸਨ ਜੋ ਕਿ ਅਕਾਲ ਤਖ਼ਤ ਦੀ ਉਸਾਰੀ ਦੇ ਨਾਲ ਹੀ ਹੋਰ ਨਿਰਮਾਨ ਦਾ ਸਬੂਤ ਹਨ।

ਹੁਣ ਇਸ ਥੜਾ ਨੁਮਾਂ ਅਕਾਲ ਤਖ਼ਤ ਦੀ ਬਣਤਰ ਨੂੰ ਉੱਤਰ ਦਿਸ਼ਾ ਤੋਂ ਦੱਖਣ ਦਿਸ਼ਾ ਵੱਲ ਵਿਚਾਰੀਏ। ਤਸਵੀਰਾ ਤੋਂ ਸਪਸ਼ਟ ਹੈ ਕਿ ਕਾਰ ਸੇਵਾ ਵੇਲੇ ਇਸ ਨੂੰ ਖੱਬੇ ਅਤੇ ਸੱਜੇ ਦੋਹਾਂ ਪਾਸਿਯੋਂ ਕੁੱਝ ਤੋੜੀਆ ਗਿਆ ਸੀ। ਤਸਵੀਰ ਵਿੱਚ ਥੜੇ ਦੇ ਖੱਬੇ ਪਾਸੇ ਨਜ਼ਰ ਆਉਂਣ ਵਾਲੀ ਤੁੜਵਾਈ ਸਪਸ਼ਟ ਕਰਦੀ ਹੈ ਕਿ ਇਹ ਤਖ਼ਤ ਉੱਤਰ ਤੋਂ ਦੱਖਣ ਜਿਆਦਾ ਚੌੜਾ ਸੀ ਅਤੇ ਬੁੰਗੇ ਦੀ ਉਸਾਰੀ ਨਾਲ ਹੀ ਦ੍ਰਿੜਤਾ ਨਾਲ ਜੁੜੀਆ ਹੋਇਆ ਸੀ।

ਸਥਿਤੀ ਸਪਸ਼ਟ ਹੁੰਦੀ ਨਜ਼ਰ ਆਉਂਦੀ ਹੈ ਕਿ ਉੱਤਰ ਤੋਂ ਦੱਖਣ ਵਾਲੇ ਪਾਸੇ ਤਖ਼ਤ ਤੇ ਪਹੁੰਚਣ-ਉਤਰਨ ਲਈ ਪੋੜੀਆਂ ਸਨ। ਸੁਭਾਵਕ ਜਿਹੀ ਗਲ ਹੈ ਕਿ ਬਾਹਰਲੇ ਫ਼ਰਸ਼ ਤੋਂ ਵੀ ੬ ਜਾਂ ੭ ਫ਼ੁੱਟ ਉੱਚੇ ਤਖ਼ਤ ਤੇ ਗੁਰੂ ਜੀ ਦੇ ਅਤੇ ਹੋਰ ਸਿੱਖ ਸੇਵਕਾਂ ਰਾਜਦੁਤਾਂ ਚੜਨ-ਉਤਰਨ ਲਈ ਪੋੜੀਆਂ ਦਾ ਹੋਂਣਾ ਲਾਜ਼ਮੀ ਸੀ। ਇਸ ਵੱਡ ਅਕਾਰੀ ਫ਼ਰਸ਼ ਤੇ ਹੀ ਇੱਕ ਹੋਰ ਥੋੜਾ ਉੱਚਾ ਤਖ਼ਤ ਪ੍ਰਤੀਕ ਸੀ ਜਿਸ ਦੇ ਆਸ ਪਾਸ ਹੋਰ ਸਿੱਖ ਜਾਂ ਰਾਜਦੂਤ ਮੇਹਮਾਨ ਗੁਰੂ ਦੀ ਹਜ਼ੂਰੀ ਬੈਠ ਸਕਦੇ ਸੀ। ਇਸ ਤੱਥ ਨੂੰ ਥੌੜਾ ਅੱਗੇ ਚਲ ਸਮਝਦੇ ਹਾਂ।

ਦਰਬਾਰ ਸਾਹਿਬ ਵਰਗੀ ਭੱਵਿਯਤਾ ਪੁਰਨ ਉਸਾਰੀ ਦੇ ਠੀਕ ਸ੍ਹਾਮਣੇ ਉਸਾਰੇ ਤਖ਼ਤ ਨੂੰ ਕੇਵਲ ਇੱਕ ਥੜੇ ਦੇ ਰੂਪ ਵਿੱਚ ਹੀ ਉਸਾਰ ਕੇ ਖੁੱਲੇ ਅਸਮਾਨ ਹੇਠ ਛੱਡ ਦੇਂਣ ਵਰਗੀ ਗਲ ਦਰਬਾਰ ਸਾਹਿਬ ਦੀ ਨਿਰਮਾਨਾਤਮਕ ਪਹਲੂ ਅਨੁਸਾਰ ਵੀ ਢੁੱਕਵੀਂ ਗਲ ਨਹੀਂ ਸੀ ਹੋ ਸਕਦੀ। ਇਸ ਲਈ ਤਖ਼ਤ ਦੀ ਉਸਾਰੀ ਦੇ ਨਾਲ ਬੇਸਮੇਂਟ ਯੁਕਤ ਬੁੰਗੇ ਦਾ ਨਿਰਮਾਨ ਵੀ ਕੀਤਾ ਗਿਆ ਸੀ।

ਇਤਹਾਸਕ ਗਵਾਹੀਆਂ ਦੇ ਅਧਾਰ ਤੇ ਸਪਸ਼ਟ ਹੁੰਦਾ ਹੈ ਕਿ ਇਸ ਤਖ਼ਤ ਦੀ ਵਰਤੋਂ ਲੋੜ ਅਨੁਸਾਰ ਦਿਨ ਰਾਤ ਹੁੰਦੀ ਰਹੀ। ਇਸ ਦੇ ਬਾਹਰ ਸੰਗਤਾਂ ਇੱਕਠੀਆਂ ਹੁੰਦੀਆਂ ਸਨ। ਭੇਂਟਾ ਅਤੇ ਸ਼ਸਤਰ ਇੱਥੇ ਪਹੁੰਚਦੇ ਸੀ। ਬਾਹਰੀ ਰਾਜਦੂਤਾਂ ਦਾ ਬਣਦਾ ਸਵਾਗਤ ਅਤੇ ਆਪਸੀ ਵਿਚਾਰ ਵਿਮਰਸ਼ ਹੁੰਦਾ ਸੀ। ਇਸ ਲਈ ਇੱਥੇ ਗੁਰੂ ਸਾਹਿਬ ਜੀ ਵਲੋਂ ਬੇਸਮੇਂਟ ਯੁਕਤ ਬੁੰਗੇ ਦਾ ਨਿਰਮਾਨ ਵੀ ਹੋਇਆ ਤਾਂ ਕੀ ਲੋੜੀਦੇ ਸਾਮਾਨ ਨੂੰ ਸੁਰਖਿਅਤ ਰੱਖਿਆ ਜਾ ਸਕੇ। ਗੁਰੂ ਸਾਹਿਬ ਇੱਥੇ ਮੁਕਾਮ ਵੀ ਕਰਦੇ ਰਹੇ। ਇਤਨੀਆਂ ਗਤਵਿਧੀਆਂ ਖੁੱਲੇ ਅਸਮਾਨ ਹੇਠ ਸੰਭਵ ਨਹੀਂ ਸੀ ਹੋ ਸਕਦੀਆਂ।

ਪਹਿਲੀ ਤਸਵੀਰ ਵਿੱਚ ਜਿਸ ਥਾਂ ਅਸੀਂ ਗੁਰੂ ਜੀ ਦਾ ਪ੍ਰਕਾਸ਼ ਦੇਖ ਰਹੇ ਹਾਂ ਠੀਕ ਇਸੇ ਥਾਂ ਤੋਂ ਗੁਰੂ ਜੀ ਬਾਹਰ ਜੁੜਦੀਆਂ ਸੰਗਤਾਂ ਨਾਲ ਮੁਖਾਤਬ ਹੁੰਦੇ ਸੀ ਜੋ ਕਿ ਅਕਾਲ ਤਖ਼ਤ ਦੇ ਸ੍ਹਾਮਣੇ ਵਾਲੇ ਫ਼ਰਸ਼ ਦੇ ਆ ਜੁੜਦਿਆਂ ਸਨ। ਇਸ ਤਲ ਤੇ ਅੱਜ ਵੀ ਢਾਢੀ ਵਾਰਾਂ ਗਾਉਂਦੇ ਹਨ।

ਇੱਕ ਹੋਰ ਮਹੱਤਵਪੁਰਨ ਗਲ ਇਹ ਹੈ ਕਿ ਅਕਾਲ ਤਖ਼ਤ ਦਾ ਪ੍ਰਤੀਕ ਭਵਨ ਦੇ ਅੰਦਰਲੇ ਫ਼ਰਸ਼ ਤੇ ਵੀ ਸਪਸ਼ਟ ਸੀ। ਜਿਸ ਨੂੰ ਬੁੰਗੇ ਦੇ ਪਹਿਲੇ ਫ਼ਰਸ਼ ਤੇ, ਦਰਬਾਰ ਸਾਹਿਬ ਵਾਲੇ ਪਾਸੇ ਹੀ ਸਥਾਪਤ ਕੀਤਾ ਗਿਆ ਸੀ। ਪਹਿਲੇ ਫ਼ਰਸ਼ ਦੇ ਕੁਲ ਅਕਾਰ ਤੇਂ ਇਸ ਸਥਾਨ ਦਾ ਕੁੱਝ ਹਿੱਸਾ ਅੰਦਰ ਦੇ ਬਾਕੀ ਫ਼ਰਸ਼ ਨਾਲੋਂ ਵੀ ਸੰਕੇਤਕ ਰੂਪ ਉੱਚਾ ਸੀ।

ਕਾਲਾਂਤਰ ਹੋਏ ਬਦਲਾਉ ਅਤੇ ਫ਼ਰਸ਼ਾਂ ਤੇ ਲਗੇ ਸੰਗਮਰਮਰ ਦੇ ਬਾਵਜੂਦ ਅਕਾਲ ਤਖ਼ਤ ਇਮਾਰਤ ਦੇ ਪਹਿਲੇ ਫ਼ਰਸ਼ (ਜਿੱਥੇ ਅਸੀਂ ਪੋੜੀਆਂ ਚੜ ਕੇ ਪੁੱਜਦੇ ਹਾਂ) ਤੇ ਅਕਾਲ ਤਖ਼ਤ ਦੇ ਥੜੇ ਵਾਲੇ ਪਾਸੇ ਫ਼ਰਸ਼ ਸੰਕੇਤਕ ਰੂਪ ਹਮੇਸ਼ਾ ਉਚਾ ਹੀ ਰਿਹਾ ਜਿਸ ਦੇ ਨਾਲ ਬਾਕੀ ਫ਼ਰਸ਼ ਨਾਲੋਂ ਤਖ਼ਤ ਦਾ ਪ੍ਰਤੀਕ ਵੱਖਰਾ ਸਪਸ਼ਟ ਹੁੰਦਾ ਰਿਹਾ। ਇਸ ਲੇਖ ਵਿੱਚ ‘ਤੀਜੀ ਤਸਵੀਰ` ੧੯੮੪ ਦੇ ਸਾਕੇ ਤੋਂ ਪਹਿਲਾਂ ਦੀ ਹੈ। ਇਹ ਅਕਾਲ ਤਖ਼ਤ ਇਮਾਰਤ ਦੇ ਪਹਿਲੇ ਫ਼ਰਸ਼ ਤੇ ਗੁਰੂ ਜੀ ਵਲੋਂ ਉਸਾਰੇ ਗਏ ਥੜੇ ਨੁਮਾਂ ਅਕਾਲ ਤਖ਼ਤ ਵਾਲੇ ਹਿੱਸੇ ਅਤੇ ਉਸ ਦੀ ਸਥਿਤੀ ਨੂੰ ਦਰਸਾਉਂਦੀ ਹੈ ਜੋ ਕਿ ਬਾਕੀ ਦੇ ਫ਼ਰਸ਼ ਨਾਲੋਂ ਉੱਚਾ ਹੈ। ਗੁਰੂ ਜੀ ਇਸੇ ਉੱਚੇ ਹਿੱਸੇ ਤੇ ਵਿਰਾਜਮਾਨ ਹੁੰਦੇ ਸਨ। ਸੰਗਮਰਮਰ ਦੇ ਕੰਮ ਵੇਲੇ ਹੋ ਸਕਦਾ ਹੈ ਕਿ ਇਸ ਉਚੇ ਸਥਾਨ ਦੇ ਅਕਾਰ ਵਿੱਚ ਥੋੜਾ ਅੰਤਰ ਅਇਆ ਹੋਵੇ ਪਰ ਫ਼ਰਸ਼ ਤੇ ਇਹ ਪ੍ਰਤੀਕ ਕਾਯਮ ਰਿਹਾ। ਇਸੇ ਪ੍ਰਤੀਕ ਦਾ ਅਨੁਸਰਨ ਹੁਣ ਵਾਲੀ ਇਮਾਰਤ ਵਿੱਚ ਵੀ ਹੈ।

1986 ਵਿੱਚ ਹੋਈ ਖੁਦਾਈ ਨੇ ਗੁਰੂ ਵਲੋਂ ਉਸਾਰੇ ਅਕਾਲ ਤਖ਼ਤ ਅਤੇ ਅਕਾਲ ਤਖ਼ਤ ਇਮਾਰਤ ਵਿੱਚ ਉਸਦੀ ਸਥਿਤੀ ਨੂੰ ਸਪਸ਼ਟ ਕਰ ਦਿੱਤਾ ਹੈ। ਇਸ ਨਾਲ ਉਹ ਤੱਥ ਵੀ ਉਜਾਗਰ ਹੋਏ ਹਨ ਜਿਨ੍ਹਾਂ ਬਾਰੇ ਪਹਿਲਾਂ ਦ੍ਰਿਸ਼ਟੀ ਗੋਚਰ ਨਹੀਂ ਸਨ ਹੋਏ।

ਗੁਰਮਤਿ ਦਾ ਇੱਕ ਸਿੱਖਿਆਤਮਕ ਪ੍ਰਤੀਕ ਸ਼੍ਰੀ ਅਕਾਲ ਤਖ਼ਤ ਕਦੇ ਵੀ ਅਲੋਪ ਨਹੀਂ ਹੋਇਆ। ਇਹ ਹਮੇਸ਼ਾ ਅਪਣੇ ਸਥਾਨ ਤੇ ਹੀ ਕਾਯਮ ਦਾਇਮ ਹੈ। ਇਸ ਸਦੀ ਦੇ ਸਿੱਖ ਵੱਡਭਾਗੇ ਹਨ ਜਿਨ੍ਹਾਂ ਨੂੰ ਮੋਕੇ ਦਿਆਂ ਤਸਵੀਰਾਂ ਦੇ ਰਾਹੀਂ ਅਕਾਲ ਤਖ਼ਤ ਇਮਾਰਤ ਵਿੱਚ ਸਥਿਤ ੬ ਵੇਂ ਗੁਰੂ ਜੀ ਦੇ ਉਸਾਰੇ ਅਕਾਲ ਤਖ਼ਤ ਨੂੰ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਦੇ ਸਤਿਕਾਰ ਸਦਕੇ ਤਾਂ ਸੀਸ ਭੇਂਟ ਹੁੰਦੇ ਰਹੇ ਹਨ। ਇਸ ਨੂੰ ਕੋਈ ਕਿਵੇਂ ਅਲੋਪ ਕਰ ਸਕਦਾ ਹੈ? ਨਿਰਸੰਦੇਹ: ਕੋਈ ਨਹੀਂ!

ਪਾਠਕ ਹੁਣ ਤਕ ਵੇਖੀਆਂ ਮੁੰਹ ਬੋਲਦੀਆਂ ਤਸਵੀਰਾਂ ਰਾਹੀਂ ਗੁਰੂ ਜੀ ਦੇ ਉਸਾਰੇ ਅਕਾਲ ਤਖ਼ਤ ਅਤੇ ਅਕਾਲ ਤਖ਼ਤ ਭਵਨ ਵਿੱਚ ਉਸਦੀ ਸਥਿਤੀ ਨੂੰ ਸਮਝ ਸਕਦੇ ਹਨ। ਬਾਕੀ ਇਸ ਬਾਰੇ ਹੋਰ ਜਾਣਕਾਰੀ ਅਤੇ ਵਿਸ਼ਲੇਸ਼ਣ ਪਾਠਕਾਂ ਨਾਲ ਸਾਂਝੀ ਕਰਨ ਦਾ ਕਤਨ ਕਰਦਾ ਰਹਾਂ ਗਾ।

ਹਰਦੇਵ ਸਿੰਘ. ਜੰਮੂ

੨੧. ੦੩. ੨੦੧੨


(21/03/12)
ਸੰਤੋਖ ਸਿੰਘ ਪਠਾਣਕੋਟ

ਇਕੱਤਰਤਾ ਪ੍ਰਬੰਧਕ ਕਮੇਟੀ,
ਜਦ ਵੀ ਕਦੀ ਕਿਸੇ ਸਾਂਝੇ ਮਸਲੇ ਦੀ ਵਿਚਾਰ ਕਰਨੀ ਹੁੰਦੀ ਹੈ ਤਾਂ ਅਕਸਰ ਮੱਤ ਭੇਦ ਉਠ ਖੜ੍ਹਦੇ ਹਨ। ਮੱਤ ਭੇਦ ਇਸ ਕਰਕੇ ਪੈਦਾ ਹੁੰਦੇ ਹਨ ਕਿ ਹਰ ਇੱਕ ਦਾ ਸੋਚਣ ਅਤੇ ਮਹਿਸੂਸ ਕਰਨ ਦਾ ਤਰੀਕਾ ਅਤੇ ਸਮਰੱਥਾ ਅਲੱਗ ਹੁੰਦੀ ਹੈ। ਇਸ ਅਲੱਗ ਹੋਣ ਦੇ ਭਾਵ ਨੂੰ ਤੁਸੀਂ ਕਮੀ ਸਮਝ ਲਿਆ ਹੈ। ਕਿਸੇ ਤੋਂ ਵੱਖਰੇ ਹੋਣ ਦਾ ਹੋਰ ਭਾਵ ਹੈ ਅਤੇ ਘੱਟ ਹੋਣ ਦਾ ਹੋਰ ਭਾਵ ਹੈ।
ਜਿਹੜੇ ਸੱਜਣ ਤੁਹਾਡੀ ਸੋਚ ਅਤੇ ਤਰੀਕੇ ਨਾਲ ਸਹਿਮਤ ਨਹੀਂ ਹਨ ਉਹ ਤੁਹਾਡੇ ਨਾਲੋਂ ਕਿਸੇ ਗੱਲ ਵਿੱਚ ਘੱਟ ਜਾਂ ਊਣੇ ਨਹੀਂ ਹਨ, ਸਿਰਫ਼ ਅਲੱਗ ਹਨ। ਇਸ ਅਲੱਗ ਅਤੇ ਘੱਟ ਹੋਣ ਦੇ ਅੰਤਰ ਨੂੰ ਸਮਝੋ। ਤੁਸੀਂ ਅਲੱਗ ਜਾਂ ਵੱਖਰੀ ਸੋਚ ਵਾਲਿਆਂ ਬਾਬਤ ਲਿਖਿਆ ਹੈ ਕਿ ਉਹ ਆਪ “ਗਲਤਫਹਿਮੀਆਂ ਅਤੇ ਨਿੱਜੀ ਈਰਖਾ ਆਦਿ ਕਾਰਨ ਆਪ ਤਾਂ ਗੁੰਮਰਾਹ ਹੋਏ ਹੀ ਹਨ, ਹੋਰਾਂ ਨੂੰ ਵੀ ਇਸ ਸੰਬੰਧੀ ਗੁੰਮਰਾਹ ਕਰਨ ਦਾ ਜਤਨ ਕਰ ਰਹੇ ਹਨ”। ਤੁਸੀਂ ਅਲੱਗ ਤਰਾਂ ਸੋਚਣ `ਤੇ ਹੀ ਸ਼ੱਕ ਕਰੀ ਜਾ ਰਹੇ ਹੋ ਅਤੇ ਨਸੀਹਤਾਂ ਦਿੰਦੇ ਹੋ ਕਿ ਜੇ “ਭੁਲੇਖੇ, ਗਲਤਫਹਿਮੀਆਂ ਜਾਂ ਸ਼ੰਕੇ ਹਨ ਤਾਂ ਉਹ ਦੂਰ ਹੋ ਜਾਣ ਅਤੇ ਉਹ ਨਿਰਪੱਖਤਾ ਅਤੇ ਸੁਹਿਰਦਤਾ ਦਾ ਪ੍ਰਗਟਾਵਾ ਕਰਦੇ ਹੋਏ ਇਸ ਉਪਰਾਲੇ ਦਾ ਸਰਗਰਮ ਹਿੱਸਾ ਬਣ ਜਾਣ” । ਆਪਣੀ ਵੱਖਰੀ ਅਤੇ ਅਲੱਗ ਸੋਚ ਬਾਬਤ ਤੁਸੀਂ ਇਹ ਲਿਖਦੇ ਹੋ ਕਿ “ਧੜੇਬੰਦੀ, ਨਿੱਜੀ ਈਰਖਾ, ਵਿਚਾਰਕ ਅਸਹਿਮਤੀ ਤੋਂ ਉਪਰ ਉਠ ਕੇ ਨਿਰਪੱਖਤਾ ਅਤੇ ਸੁਹਿਰਦਤਾ ਨਾਲ ਸਦਾ ਪੱਤਰ ਜਾਰੀ ਕੀਤੇ ਗਏ ਹਨ” ।
ਕੋਈ ਵੀ ਫ਼ੈਸਲਾ ਤਦ ਹੀ ਨਿਰਪੱਖ ਅਤੇ ਦਰੁਸਤ ਮੰਨਿਆਂ ਜਾਂਦਾ ਹੈ ਜਿਸ ਵਿੱਚ ਅਸਹਿਮਤੀ ਵਾਲੇ ਲੋਕ ਵੀ ਸਹਿਮਤ ਹੋ ਜਾਣ। ਜੇ ਤੁਸੀਂ ਅਸਹਿਮਤ ਲੋਕਾਂ ਨੂੰ ਫ਼ੈਸਲੇ ਤੋਂ ਹੀ ਬਾਹਰ ਰੱਖਦੇ ਹੋ ਤਾਂ ਫ਼ੈਸਲਾ ਇੱਕ ਪਾਸੜ ਅਤੇ ਸੌੜੀ ਸੋਚ ਦਾ ਸ਼ਿਕਾਰ ਹੀ ਮੰਨਿਆ ਜਾਵੇਗਾ। ਤੁਸੀਂ ਲਿਖਿਆ ਹੈ ਕਿ “ਜੋ ਸੱਜਣ ਇਸ ਉਪਰਾਲੇ ਅਤੇ ਤਰੀਕੇ ਨਾਲ ਹੀ ਸਹਿਮਤ ਨਹੀਂ ਹਨ, ਉਨ੍ਹਾਂ ਨੂੰ ਸੱਦਾ ਪੱਤਰ ਦੇਣ ਦਾ ਕੋਈ ਔਚਿਤ ਨਹੀਂ ਹੈ” ।
ਆਪ ਜੀ ਦੇ ਇਸ ਉਪਰਾਲੇ ਪ੍ਰਤੀ ਸੁਹਿਰਦਤਾ `ਤੇ ਬੜਾ ਹੀ ਜ਼ਬਰਦਸਤ ਸ਼ੱਕ ਹੁੰਦਾ ਹੈ ਜਦ ਆਪ ਅਸਹਿਮਤ ਧਿਰਾਂ ਨੂੰ ਬੁਲਾਣਾ ਵੀ ਮੁਨਾਸਬ ਨਹੀਂ ਸਮਝਦੇ ਅਤੇ ਦੂਸਰੇ ਦੇ ਵਿਚਾਰ ਪ੍ਰਤੀ ਮਾੜੀ ਸੋਚ ਵੀ ਰੱਖਦੇ ਹੋ। ਆਪਣੇ ਘਰੇਲੂ ਅਤੇ ਨਿਜੀ ਫ਼ੈਸਲੇ ਵਿੱਚ ਤੁਹਾਨੂੰ ਅਜਿਹਾ ਕਰਨ ਦਾ ਪੂਰਾ ਹੱਕ ਹੈ ਪਰ ਪੰਥਕ ਮਸਲੇ ਇਸ ਤਰਾਂ ਨਹੀਂ ਨਜਿਠੇ ਜਾਂਦੇ।
ਮੈਂ ਜਥੇਦਾਰ ਜਗਤਾਰ ਸਿੰਘ ਜਾਚਕ ਜੀ ਦੀ ਸੁਹਿਰਦਤਾ ਦੀ ਦਾਦ ਦਿੰਦਾ ਹਾਂ ਜਿਨ੍ਹਾਂ ਨੇ ਉਨਾਂ ਨੂੰ ਵੀ ਬੇਨਤੀ ਕੀਤੀ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਖੈਮੇ ਦੇ ਲੋਕ ਗੋਲ਼ ਪੱਗੀਏ, ਨੰਗੀਆਂ ਲੱਤਾਂ ਵਾਲ਼ੇ, ਦਸਮ ਗ੍ਰੰਥੀਏ, ਭੰਗ ਪੀਣੇ, ਕੇਸਾਂਧਾਰੀ ਬ੍ਰਾਹਮਣ ਅਤੇ ਸਾਧ ਲਾਣਾ ਕਹਿਣ ਤੱਕ ਚਲੇ ਜਾਂਦੇ ਹਨ। ਸ. ਜਾਚਕ ਜੀ ਨੇ ਅਮੁੱਕ ਸੁਹਿਰਦਤਾ ਦਾ ਸਬੂਤ ਦਿੰਦੇ ਹੋਏ ਇਨ੍ਹਾਂ ਸਭ ਨੂੰ “ਪੰਥਕ ਧਿਰਾਂ” ਅਤੇ “ਗੁਰੂ ਪਿਆਰ ਵਿੱਚ ਰੰਗੀਆ ਰੂਹਾਂ” ਵੀ ਤਸਲੀਮ ਕਰ ਲਿਆ ਹੈ। ਸਿੱਖ ਮਾਰਗ ਵਲੋਂ ਅਜਿਹੀ ਮਾਨਤਾ ਵਾਲੀ ਗੱਲ ਨੂੰ ਥਾਂ ਦੇ ਦੇਣਾ ਵੀ ਸ਼ਲਾਘਾਯੋਗ ਹੈ। ਕਿਤਨਾ ਭਾਗਾਂ ਵਾਲਾ ਦਿਨ ਹੋਵੇਗਾ ਜਦ ਸੰਤ ਤੇ ਵਿਦਵਾਨ ਇਕੱਠੇ ਹੋਣਗੇ। ਅਸੰਤ ਅਤੇ ਅਗਿਆਨੀ ਦੌੜ ਜਾਣਗੇ।
ਸੰਤੋਖ ਸਿੰਘ ਪਠਾਣਕੋਟ


(21/03/12)
ਭਾਈ ਹਰਜਿੰਦਰ ਸਿੰਘ ‘ਸਭਰਾਅ’

‘ਸਿਖ ਰਹਿਤ ਮਰਯਾਦਾ ਦੀ ਵੀਚਾਰ’ ਕਿਤਾਬ ਰੀਲੀਜ਼
ਭਾਈ ਹਰਜਿੰਦਰ ਸਿੰਘ ‘ਸਭਰਾਅ’ ਵਲੋਂ ਲਿਖੀ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ ਪ੍ਰਕਾਸ਼ਤ ਕੀਤੀ ਗਈ ‘ਸਿਖ ਰਹਿਤ ਮਰਯਾਦਾ ਦੀ ਵੀਚਾਰ’ ਕਿਤਾਬ ਰੀਲੀਜ ਕੀਤੀ ਗਈ। ਇਸ ਮੌਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ ਜੀ , ਵੀਰ ਪ੍ਰਭਸ਼ਰਨ ਸਿੰਘ ਜੀ, ਭਾਈ ਸੁਖਵਿੰਦਰ ਸਿੰਘ ਦਦੇਹਰ, ਹਰਜਿੰਦਰ ਸਿੰਘ ਸਭਰਾਅ, ਭਾਈ ਗੁਰਜੰਟ ਸਿੰਘ ਰੂਪੋਵਾਲੀ, ਵੀਰ ਬ੍ਰਹਮਜੀਤਸਿੰਘ, ਨਛੱਤਰ ਸਿੰਘ, ਗੁਰਜੀਤ ਸਿੰਘ, ਅਤੇ ਭਾਈ ਗੁਰਮੀਤ ਸਿੰਘ ਜੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਸ ਪੁਸਤਕ ਵਿਚ ਪੰਥ ਪ੍ਰਮਾਣਤ ਸਿਖ ਰਹਿਤ ਮਰਯਾਦਾ ਦੀ ਗੁਰਬਾਣੀ ਦੇ ਆਧਾਰ ਤੇ ਵਿਆਖਿਆ ਸਹਿਤ ਵੀਚਾਰ ਕੀਤੀ ਗਈ ਹੈ ਅਤੇ ਬੜੇ ਹੀ ਸਰਲ ਤਰੀਕੇ ਨਾਲ ਸਿਖ ਰਹਿਤ ਮਰਯਾਦਾ ਦੇ ਨੁਕਤੇ ਵੀਚਾਰੇ ਗਏ ਹਨ ਤਾਂ ਕਿ ਹਰ ਪਾਠਕ ਨੂੰ ਸਿਖ ਰਹਿਤ ਮਰਯਾਦਾ ਦੇ ਨੁਕਤੇ ਸ਼ਪੱਸ਼ਟ ਹੋ ਸਕਣ। ਇਸ ਪੁਸਤਕ ਦਾ ਮੁਖ ਬੰਦ ਗਿ:ਕੇਵਲ ਸਿੰਘ ਜੀ ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ ਅਤੇ ਭਾਈ ਤਰਸੇਮ ਸਿੰਘ ਜੀ ਧਰਮ ਪ੍ਰਚਾਰ ਕਮੇਟੀ, ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੰਵਰ ਮਹਿੰਦਰ ਪਰਤਾਪ ਸਿੰਘ ਜੀ ਹੋਰਾਂ ਨੇ ਲਿਖਿਆ ਹੈ।


(21/03/12)
ਜਗਤਾਰ ਸਿੰਘ ਜਾਚਕ

ੴਸਤਿਗੁਰ ਪ੍ਰਸਾਦਿ
ਮਿਤੀ: 21 ਮਾਰਚ 2012
ਸਤਿਕਾਰਯੋਗ ਸਿੰਘ ਸਾਹਿਬ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।
ਵਿਸ਼ਾ: ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਹਿੰਦੂ ਨਿਜ਼ਾਮ ਵੱਲੋਂ ਸੁਣਾਈ ਗਈ ਫਾਂਸੀ ਦੀ ਸਜਾ ਉਪਰੰਤ ਇਕੱਤਰ ਹੋਈਆਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਕੀਤਾ ਗਿਆ ਗੁਰਮਤਾ।
ਸਨਿਮਰ ਬੇਨਤੀ ਹੈ ਕਿ ਅੱਜ 21 ਮਾਰਚ 2012 ਨੂੰ ਭਾਈ ਗੁਰਦਾਸ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਹੋਏ ਪੰਥਕ ਇਕੱਠ ਵਿੱਚ ਜਥੇਬੰਦਕ ਨੁਮਾਇੰਦਿਆਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸੁਣਾਏ ਗਏ ਫਾਂਸੀ ਦੇ ਹੁਕਮਾਂ ਨੂੰ ਰੱਦ ਕਰਾਉਣ ਲਈ ਉਦਮ ਕਰਨ ਵਾਸਤੇ ਇੱਕ ਗੁਰਮਤੇ ਰਾਹੀਂ ਫੈਸਲਾ ਕੀਤਾ ਹੈ ਕਿ ਸ੍ਰੀ ਅਕਾਲ ਤਖ਼ਤ ਦੀ ਰਹਿਨੁਮਾਈ ਹੇਠ ਫੈਸਲਾਕੁੰਨ ਸੰਘਰਸ਼ ਆਰੰਭਿਆ ਜਾਏ। ਜਥੇਦਾਰ ਜੀ! ਜਿਸ ਦਲੇਰੀ ਅਤੇ ਸ਼ਿਦਤ ਨਾਲ ਭਾਈ ਰਾਜੋਆਣਾ ਨੇ ਗੁਰੂ ਰਾਹ ਦਾ ਪਾਂਧੀ ਬਣ ਕੇ ਸਿੱਖੀ `ਚ ਸ਼ਹਾਦਤ ਦੀ ਰਵਾਇਤ ਨੂੰ ਕਾਇਮ ਰਖਦਿਆਂ ਖਿੜੇ ਮੱਥੇ ਫਾਂਸੀ ਦੇ ਫੰਦੇ ਨੂੰ ਪ੍ਰਵਾਨ ਕਰਨ ਦਾ ਐਲਾਨ ਕੀਤਾ ਹੈ, ਉਸ ਨਾਲ ਪੂਰੀ ਕੌਮ ਦੀਆਂ ਭਾਵਨਾਵਾਂ ਭਾਈ ਰਾਜੋਆਣਾ ਨਾਲ ਜੁੜ ਗਈਆਂ ਹਨ ਤੇ ਹਕੂਮਤੀ ਜਬਰ ਵਿਰੁਧ ਰੋਹ ਦੀ ਜਵਾਲਾ ਭੜਕ ਉੱਠੀ ਹੈ।
ਭਾਈ ਰਾਜੋਆਣਾ ਨੇ ਹਿੰਦੂ ਨਜ਼ਾਮ ਵਲੋਂ ਘਟ ਗਿਣਤੀਆਂ ਅਤੇ ਖਾਸ ਕਰਕੇ ਸਿੱਖਾਂ ਨੂੰ ਕਿਸੇ ਵੀ ਮਾਮਲੇ ਵਿੱਚ ਨਿਆਂ ਨਾ ਦੇਣ ਦੀ ਸ਼ਕੁਨੀ ਨੀਤੀ ਨੂੰ ਪੂਰੀ ਤਰ੍ਹਾਂ ਨੰਗਿਆ ਕਰ ਦਿਤਾ ਹੈ। ਇਸ ਨਾਲ ਇਹ ਸਪਸ਼ਟ ਰੂਪ ਵਿੱਚ ਸਾਹਮਣੇ ਆ ਗਿਆ ਹੈ ਕਿ ਸਿੱਖ ਭਾਰਤ ਵਿੱਚ ਗ਼ੁਲਾਮ ਹਨ, ਤਦ ਕਰਕੇ ਹੀ ਭਾਈ ਰਾਜੋਆਣਾ ਨੇ ਕੋਈ ਵਕੀਲ ਆਦਿ ਆਪਣੇ ਬਚਾਅ ਲਈ ਨਹੀਂ ਕੀਤਾ। ਕਿਉਂਕਿ, ਗ਼ਲਾਮਾਂ ਨੂੰ ਹਕੂਮਤ ਤੋਂ ਕਦੇ ਵੀ ਨਿਆਂ ਦੀ ਆਸ ਨਹੀਂ ਹੁੰਦੀ। ਭਾਈ ਰਾਜੋਆਣਾ ਸ਼ਹਾਦਤ ਨੂੰ ਗਲੇ ਲਾਉਣ ਦੇ ਨਾਲ ਨਾਲ ਕੌਮ ਦੇ ਗਲ਼ੋਂ ਸਦਾ ਲਈ ਗ਼ੁਲਾਮੀ ਦਾ ਜੂਲਾ ਲਾਹੁਣ ਲਈ ਸਾਡੇ ਅੰਦਰਲੀ ਮਰ ਚੁੱਕੀ ਕੌਮੀ ਸਪਿਰਟ ਨੂੰ ਜਗਾਉਣਾ ਚਹੁੰਦਾ ਹੈ। ਇਸੇ ਕਰਕੇ ਉਨ੍ਹਾਂ ਨੇ ਸਾਰੇ ਸਿੱਖਾਂ ਨੂੰ ਆਪਣੇ ਘਰਾਂ `ਤੇ ਖ਼ਾਲਸਈ ਨਿਸ਼ਾਨ ਝਲਾਉਣ ਲਈ ਬੇਨਤੀ ਕੀਤੀ ਹੈ।
ਅਸੀਂ ਸਮੂਹ ਕਮੇਟੀ ਮੈਂਬਰ ਪਿਛਲੇ ਤਿੰਨ ਦਿਨਾਂ ਵਿੱਚ ਜਿਨੇ ਵੀ ਸਿੱਖ ਆਗੂਆਂ ਨੂੰ ਮਿਲੇ ਹਾਂ ਜਾਂ ਵਿਦੇਸ਼ਾਂ ਵਿੱਚੋਂ ਸਿੱਖ ਜਥੇਬੰਦੀਆਂ ਦੀ ਰਾਇ ਉਭਰ ਕੇ ਆ ਰਹੀ ਹੈ, ਉਸ ਅਨੁਸਾਰ ਆਪ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੇਠਾਂ ਲਿਖੇ ਸੁਝਾਵਾਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਸਬੰਧਤ ਧਿਰਾਂ ਨੂੰ ਆਦੇਸ਼ ਜਾਰੀ ਕਰੋ।
(1) ਪੰਜਾਬ ਦੀ ਅਕਾਲੀ ਸਰਕਾਰ ਦੇ ਮੁਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਆਦੇਸ਼ ਕਰੋ ਕਿ ਤਾਮਿਲਨਾਡੂ ਸਰਕਾਰ ਦੀ ਤਰਜ਼ `ਤੇ ਜਿਵੇਂ ਉਨ੍ਹਾਂ ਨੇ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ ਹੇਠ ਫੜੇ ਤਾਮਿਲਾਂ ਨੂੰ ਬਚਾਉਣ ਲਈ ਕੀਤਾ ਹੈ, ਭਾਈ ਰਾਜੋਆਣਾ ਤੇ ਪ੍ਰੋ: ਭੁੱਲਰ ਲਈ ਚੱਲ ਰਹੇ ਮਜੂਦਾ ਵਿਧਾਨ ਸਭਾ ਸ਼ੈਸ਼ਨ ਵਿੱਚ ਰਿਹਾਈ ਦਾ ਮਤਾ ਪਾਸ ਕਰਨ।
ਅਕਾਲੀ ਮੁਖ ਮੰਤਰੀ ਵੱਲੋਂ ਭਾਈ ਰਾਜੋਆਣਾ ਕੇਸ ਵਿੱਚ ਵੀ ਉਸ ਤਰ੍ਹਾਂ ਦਾ ਉਦਮ ਹੋਣਾ ਚਾਹੀਦਾ ਹੈ, ਜਿਵੇਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਉਪਰ ਦਰਜ ਮਾਮਲੇ ਨੂੰ ਖ਼ਤਮ ਕਰਾਉਣ ਲਈ ਕੀਤਾ ਗਿਆ ਸੀ। ਇਥੇ ਵਰਨਣ ਯੋਗ ਹੈ ਕਿ ਜਿਵੇਂ ਭਾਈ ਰਾਜੋਆਣਾ ਨੇ ਮੁਆਫ਼ੀ ਮੰਗਣ, ਵਕਾਲਤਨਾਮੇ `ਤੇ ਦਸਤਖ਼ਤ ਕਰਨ ਜਾਂ ਕੋਈ ਅਰਜ਼ੀ ਦੇਣ ਤੋਂ ਇਨਕਾਰ ਕੀਤਾ ਹੈ, ਇਸੇ ਤਰ੍ਹਾਂ ਭਾਈ ਰਣਜੀਤ ਸਿੰਘ ਨੇ ਵੀ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਹੋਣ ਨਾਤੇ ਕੋਈ ਅਰਜ਼ੀ ਦੇਣ ਤੋਂ ਨਾਹ ਕਰ ਦਿੱਤੀ ਸੀ। ਤਾਂ ਉਸ ਸਮੇਂ ਦੇ ਮੁਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ: ਗੁਰਚਰਨ ਸਿੰਘ ਜੀ ਟੌਹੜਾ ਨੇ ਸਮੁੱਚੇ ਪੰਥ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਖ਼ੁਦ ਪਟੀਸ਼ਨਾਂ ਪਾ ਕੇ ਕੇਸ ਵਾਪਸ ਕਰਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਸੀ।
(2) ਫਾਂਸੀ ਦੀ ਸਜਾ ਕੇਵਲ ਭਾਈ ਰਾਜੋਆਣਾ ਨੂੰ ਨਹੀਂ ਦਿੱਤੀ ਜਾ ਰਹੀ, ਸਗੋਂ ਇਹ ਅਨਿਆ ਸਿੱਖਾਂ ਨਾਲ ਅਜ਼ਾਦ ਭਾਰਤ ਵਿੱਚ ਪਿਛਲੇ ਸਮੇਂ ਤੋਂ ਲਗਾਤਰ ਜਾਰੀ ਹੈ। ਜਿਵੇਂ ਭਾਈ ਸਤਵੰਤ ਸਿੰਘ ਕੇਹਰ ਸਿੰਘ ਅਤੇ ਭਾਈ ਸੁਖਾ ਤੇ ਭਾਈ ਜਿੰਦਾ ਨੂੰ ਵੀ ਸਬੂਤਾਂ ਦੀ ਘਾਟ ਹੋਣ ਦੇ ਬਾਵਜੂਦ ਵੀ ਸਿੱਖ ਹੋਣ ਕਰਕੇ ਫਾਂਸੀ ਦੇ ਫੰਦੇ ਤੇ ਲਟਕਣਾ ਪਿਆ ਹੈ। ਇਸ ਦੇ ਉੱਲਟ ਹਿੰਦੂ ਨਿਜ਼ਾਮ ਨੇ 1978 ਨਿਰੰਕਾਰੀ ਕਾਂਡ ਤੋਂ ਲੈ ਕੇ ਸਾਕਾ ਨੀਲਾ ਤਾਰਾ, ਦਿੱਲੀ, ਕਾਨੂਪੁਰ, ਬਕਾਰੋ ਸਮੇਤ ਪੂਰੇ ਭਾਰਤ ਵਿੱਚ 20 000 ਬੇਗੁਨਾਹ ਸਿੱਖਾਂ ਦੇ ਕਤਲੇਆਮ ਤੇ ਨਸਲਕੁਸ਼ੀ ਕਰਨ ਵਾਲੇ ਦੋਸ਼ੀਆਂ ਨੂੰ ਅਦਾਲਤੀ ਕਟਿਹਰੇ ਤੱਕ ਲਿਆਉਣਾ ਵੀ ਵਾਜਬ ਨਹੀਂ ਸਮਝਿਆ। ਘਟ ਗਿਣਤੀਆਂ ਦੇ ਕਾਤਲ ਜਾਂ ਜ਼ੁਲਮ ਕਰਨ ਵਾਲੇ ਲੋਕ, ਜਿਹੜੇ ਹਿੰਦੂ ਬਹੁ ਗਿਣਤੀ ਦਾ ਅੰਗ ਹਨ, ਜਿਨ੍ਹਾਂ ਵਿੱਚ ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਐਚ. ਕੇ. ਐਲ ਭਗਤ, ਡੀ. ਸੀ. ਪੀ. ਤਿਆਗੀ ਸਮੇਤ ਹਜ਼ਾਰਾਂ ਹੋਰ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਹਨ।
ਐਲ. ਕੇ ਅਡਵਾਨੀ ਉਪਰੇਸ਼ਨ ਬਲਿਊ ਸਟਾਰ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਢਾਹੁਣ ਤੇ ਹਜ਼ਾਰਾਂ ਸਿੱਖ ਸ਼ਰਧਾਲੂਆਂ ਦੇ ਕਤਲਾਂ ਦਾ ਮੁਖ ਸਾਜਸ਼ਕਾਰ ਅਤੇ ਬਾਬਰੀ ਮਸਜਦ ਨੂੰ ਢਹੁਣ ਲਈ ਮੁਖ ਤੌਰ ਤੇ ਜ਼ੁਮੇਵਾਰ ਹੈ। ਅਨੇਕਾਂ ਪੁਲੀਸ ਅਧਿਕਾਰੀ ਸਿੱਖ ਨੌਜਵਾਨਾਂ ਨੂੰ ਨਜ਼ਾਇਜ ਕਤਲ ਕਰਨ ਦੇ ਦੋਸ਼ੀ ਹਨ। ਇੰਝ ਹੀ ਲਗਭਗ 5000 ਮੁਸਲਮਾਨ ਭਰਾਵਾਂ ਨੂੰ ਗੁਜਰਾਤ ਵਿੱਚ ਸਾੜ ਕੇ ਮਾਰਨ ਦਾ ਦੋਸ਼ੀ ਨਿਰੰਦਰ ਮੋਦੀ, ਉੜੀਸਾ ਵਿੱਚ ਇਸਾਈ ਪਾਦਰੀ ਨੂੰ ਬੱਚਿਆਂ ਸਮੇਤ ਸਾੜਣ ਵਾਲੇ, ਯਤੀਮਖ਼ਾਨੇ ਨੂੰ ਅੱਗਾਂ ਲਗਾ ਕੇ ਇਸਾਈ ਬੀਬੀਆਂ (ਨਨਜ਼) ਨਾਲ ਜਬਰ ਜਨਾਹ ਕਰਨ ਵਾਲੇ ਆਰ. ਐਸ. ਐਸ ਦੇ ਵਰਕਰ ਤੇ ਨੇਤਾ, ਅਜਮੇਰ ਬੰਬ ਕਾਂਡ ਦੀ ਸਾਧਣੀ ਪ੍ਰਿਗਿਆ ਤੇ ਕਰਨਲ ਪ੍ਰੋਹਤ ਮੁਖ ਦੋਸ਼ੀ ਹਨ। ਪਰ ਹਿੰਦੂ ਨਜ਼ਾਮ ਨੇ ਅੱਜ ਤਕ ਇਨ੍ਹਾਂ ਨੂੰ ਆਂਚ ਨਹੀਂ ਆਉਣ ਦਿੱਤੀ, ਸਗੋਂ ਇਸ ਦੇ ਉੱਲਟ ਸਰਕਾਰੀ ਪਦ ਪਦਵੀਆਂ ਦੇ ਕੇ ਹੌਂਸਲਾ ਅਫਜ਼ਾਈ ਕੀਤੀ ਜਾ ਰਹੀ ਹੈ।
ਸੋ ਉਪਰੋਕਤ ਹਲਾਤਾਂ ਦੇ ਮੱਦੇਨਜ਼ਰ ਤੇ ਭਾਈ ਰਾਜੋਆਣਾ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰਖਦਿਆਂ ਸਿੱਖ ਕੌਮ ਨੂੰ ਸੁਚੇਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਐਲਾਨ ਕੀਤਾ ਜਾਵੇ ਕਿ ਸਿੱਖ ਭਾਰਤ ਵਿੱਚ ਗ਼ੁਲਾਮ ਹਨ ਅਤੇ ਇਥੋਂ ਦੇ ਕਨੂੰਨ ਮੁਤਾਬਿਕ ਸਿੱਖਾਂ ਨੂੰ ਨਿਆਂ ਮਿਲਣ ਦੀ ਆਸ ਨਹੀਂ।
(3) ਇਤਿਹਾਸਕ ਪਿਛੋਕੜ ਅਨੁਸਾਰ ਸਿੱਖ ਕੌਮ ਦੇ ਕਈ ਕੌਮੀ ਪ੍ਰਵਾਨਿਆਂ ਨੂੰ ਲੋਕਰਾਜੀ ਤਰੀਕੇ ਨਾਲ ਫਾਂਸੀ ਦੇ ਫੰਧਿਆਂ ਤੋਂ ਬਚਾਇਆ ਤੇ ਕਾਲ ਕੋਠੜੀਆਂ ਤੋਂ ਮੁਕਤੀ ਦਿਵਾਈ ਹੈ। ਜਿਵੇਂ ਭਾਈ ਰਣਜੀਤ ਸਿੰਘ ਨੂੰ ਕੌਮ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾ ਕੇ, ਸ੍ਰ: ਸਿਮਰਨਜੀਤ ਸਿੰਘ ਮਾਨ ਤੇ ਭਾਈ ਅਤਿੰਦਰਪਾਲ ਸਿੰਘ ਨੂੰ ਨਜ਼ਰਬੰਦੀ ਦਰਿਮਿਆਨ ਲੋਕ ਸਭਾ ਮੈਂਬਰ ਬਣਾ ਕੇ ਸਜਾ ਮੁਆਫ਼ੀ ਤੇ ਰਿਹਾਈਆਂ ਲਈ ਮਜ਼ਬੂਰ ਕਰ ਦਿੱਤਾ ਸੀ।
ਅੱਜ ਵੀ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਵਲੋਂ ਬਹੁਗਿਣਤੀ ਵਿੱਚ ਸੁਝਾਅ ਆ ਰਹੇ ਹਨ ਕਿ ਭਾਈ ਰਾਜੋਆਣਾ ਨੂੰ ਵੀ ਉਸੇ ਤਰ੍ਹਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਰਗੇ ਰੁਤਬੇ ਨਾਲ ਨਿਵਾਜਿਆ ਜਾਵੇ।
(4) ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਜਥੇਬੰਦੀਆਂ ਵਿੱਚੋਂ ਅਕਾਲੀ ਦਲ ਬਾਦਲ, ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਲੌਂਗੋਵਾਲ, ਅਕਾਲੀ ਦਲ 1920, ਅਕਾਲੀ ਦਲ ਪੰਚ ਪ੍ਰਧਾਨੀ, ਅਕਾਲੀ ਦਲ ਦਿੱਲੀ, ਆਲ ਇੰਡੀਆ ਸ੍ਰੋਮਣੀ ਅਕਾਲੀ ਦਲ, ਸੁਤੰਤਰ ਅਕਾਲੀ ਦਲ, ਸਿੱਖ ਸਟੂਡੈਂਟ ਫੈਡਰੇਸ਼ਨਾਂ ਦੇ ਸਾਰੇ ਧੜੇ, ਸਿੰਘ ਸਭਾਵਾਂ, ਨਿਹੰਗ ਜਥੇਬੰਦੀਆਂ, ਦਮਦਮੀ ਟਕਸਾਲਾਂ, ਮਿਸ਼ਨਰੀ ਕਾਲਜਾਂ, ਮਨੁਖੀ ਅਧਿਕਾਰ ਸੰਗਠਨਾ, ਪੀ. ਪੀ. ਪਾਰਟੀ ਤੇ ਕਿਸਾਨ ਯੂਨੀਅਨਾਂ ਨੂੰ ਇੱਕ ਪਲੇਟ ਫਾਰਮ `ਤੇ ਇਕੱਤਰ ਕਰਕੇ ਜ਼ੋਰਦਾਰ ਕੌਮੀ ਸਘੰਰਸ਼ ਸ਼ੁਰੂ ਕੀਤਾ ਜਾਵੇ।
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਰਮਿੰਦਰ ਸਿੰਘ ਸਮੇਤ ਗੈਰ ਪੰਥਕ ਜਥੇਬੰਦੀਆਂ ਦੇ ਸਿੱਖ ਆਗੂਆਂ ਨੂੰ ਵੀ ਇਸ ਸਘੰਰਸ਼ ਨਾਲ ਜੋੜਿਆ ਜਾਵੇ।
(5) ਆਮ ਸਿੱਖਾਂ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਚਿੰਤਾ ਵਿਅਕਤ ਕੀਤੀ ਹੈ ਕਿ ਹੁਣ ਤਕ ਕਿਸੇ ਵੀ ਕੌਮੀ ਕਾਜ ਨੂੰ ਲੈ ਕੇ ਸਿੱਖਾਂ ਵੱਲੋਂ ਆਰੰਭ ਕੀਤੇ ਸਘੰਰਸ਼ ਹਮੇਸ਼ਾਂ ਅਗਵਾਈ ਕਰਦੀ ਲੀਡਰਸ਼ਿਪ ਦੀ ਕਮਜ਼ੋਰੀ ਕਰਕੇ ਅਧਵਾਟੇ ਦਮ ਤੋੜਦੇ ਰਹੇ ਹਨ। ਜਿਵੇਂ ਕਿ ਡੇਰਾ ਸੱਚਾ ਸੌਦਾ ਤੇ ਡੇਰਾ ਅਸ਼ੂਤੋਸ਼ ਦੇ ਮਾਮਲੇ ਵਿੱਚ ਸਾਹਮਣੇ ਆਇਆ ਹੈ। ਇਸ ਲਈ ਅੱਜ ਦਾ ਪੰਥਕ ਇਕੱਠ, ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰਦਾ ਹੈ ਕਿ ਸਘੰਰਸ਼ ਨੂੰ ਫ਼ਤਹਿ ਦੇ ਮੁਕਾਮ `ਤੇ ਪਹੁੰਚਾਣ ਲਈ ਮਰਯਾਦਾ ਤੇ ਅਨੁਸ਼ਾਸ਼ਨ ਦਾ ਸੰਜਮੀ ਕੁੰਡਾ ਬਣਿਆ ਰਹਿਣਾ ਚਾਹੀਦਾ ਹੈ। ਨਾਲ ਹੀ ਗੁਰਸਿੱਖਾਂ ਸੰਗਤਾਂ ਨੂੰ ਸੁਚੇਤ ਕਰਦਿਆਂ ਹੋਇਆਂ ਅਪੀਲ ਕਰਦਾ ਹੈ ਕਿ ਹਕੂਮਤ ਦੀ ਨੀਅਤ ਸਾਫ ਨਹੀਂ ਲਗਦੀ। ਇਸ ਲਈ ਭਾਈ ਰਾਜੋਆਣਾ ਨੂੰ ਮਿਥੇ ਸਮੇਂ `ਤੇ ਫਾਂਸੀ ਦਿੱਤੀ ਜਾ ਸਕਦੀ ਹੈ।
ਅਜਿਹੇ ਸੰਕਟਮਈ ਸਮੇਂ ਵਿੱਚ ਜੇ ਕਿਤੇ ਸਿੱਖ ਲੀਡਰਸ਼ਿਪ ਜਾਂ ਅਗਵਾਈ ਕਰਦੇ ਆਗੂਆਂ ਵੱਲੋਂ ਕੋਈ ਢਿੱਲ-ਮੱਠ ਜਾਂ ਕੋਈ ਕੁਤਾਹੀ ਦਿਖਾਈ ਦਿੰਦੀ ਹੈ ਤਾਂ ਸਿੱਖ ਸੰਗਤਾਂ 28 ਤਰੀਖ਼ ਨੂੰ ਕਿਸੇ ਵੀ ਸਥਿਤੀ ਦਾ ਟਾਕਰਾ ਕਰਨ ਲਈ ਪੁਰਅਮਨ ਤੇ ਲੋਕਰਾਜੀ ਤਰੀਕੇ ਨਾਲ ਆਪਣੇ ਤੌਰ `ਤੇ ਜਬਰਦਸਤ ਐਕਸ਼ਨ ਲਈ ਜਥੇਬੰਦ ਹੋ ਕੇ ਤਿਆਰ ਰਹਿਣ।
(6) ਅੱਜ ਦਾ ਨੁਮਾਇੰਦਾ ਪੰਥਕ ਇਕੱਠ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 23 ਮਾਰਚ ਨੂੰ ਸੱਦੀ ਗਈ ਮੀਟਿੰਗ ਦੀ ਪ੍ਰੋੜਤਾ ਕਰਦਾ ਹੋਇਆ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਉਂਦਾ ਹੈ।
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।
ਗੁਰੂ ਪੰਥ ਦੇ ਦਾਸ
ਜਗਤਾਰ ਸਿੰਘ ਜਾਚਕ, ਗੁਰਇੰਦਰਪਾਲ ਸਿੰਘ ਧਨੌਲਾ, ਭਾਈ ਜਸਬੀਰ ਸਿੰਘ ਖੰਡੂਰ, ਭਾਈ ਧਿਆਨ ਸਿੰਘ ਮੰਡ, ਭਾਈ ਬਲਵਿੰਦਰ ਸਿੰਘ ਭੁੱਲਰ, ਭਾਈ ਸੂਰਤ ਸਿੰਘ ਖ਼ਾਲਸਾ, ਭਾਈ ਪਰਮਜੀਤ ਸਿੰਘ ਸਹੌਲੀ, ਭਾਈ ਕਰਨੈਲ ਸਿੰਘ ਪੀਰ ਮੁਹੰਮਦ----


(21/03/12)
ਡਾ: ਪਰਮਜੀਤ ਸਿੰਘ

ਜੱਥੇਦਾਰ ਤੁਰੰਤ, ਭਾਈ ਬਲਵੰਤ ਸਿੰਘ ਰਾਜ਼ੋਆਣਾ ਤੇ ਪਰਧਾਨ ਮੰਤਰੀ ਨੂੰ ਹੁੱਕਮ ਨਾਮਾ ਜ਼ਾਰੀ ਕਰਨ…? “ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ॥” 470॥ ਜਦੋਂ ਗੁਰਬਾਣੀ ਸਪਸ਼ਟ ਉਦੇਸ਼ ਦਿੰਦੀ ਹੈ ਕਿ ਮੰਤਰਾਂ ਯੰਤਰਾਂ ਰਾਂਹੀ ਕੁੱਝ ਪਰਾਪਤ ਨਹੀ ਕੀਤਾ ਜਾ ਸਕਦਾ, ਤਾਂ ਸਾਡੇ ਜੱਥੇਦਾਰ ਕੌਮ ਨੂੰ ਕੀ ਸੇਧ ਦੇ ਰਹੇ ਹਨ? ਜਦੋਂ ਕਿ ਪੰਜੇ ਜਥੇਦਾਰ ਇਕੱਠੇ ਹੋਕੇ ਭਾਈ ਬਲਵੰਤ ਸਿੰਘ ਰਾਜ਼ੋਆਣਾ ਨੂੰ ਅਦਾਲਤ ਵਿੱਚ ਅਪੀਲ ਕਰਨ ਦਾ ਹੁਕਮ ਦੇਣ, ਜਿਸ ਤਰਾਂ ਚਮਕੌਰ ਦੀ ਗੜ੍ਹੀ ਵਿੱਚੋਂ ਗਰੂ ਗੋਬਿੰਦ ਸਿੰਘ ਨੂੰ ਪੰਜ ਸਿੱਖਾਂ ਨੇ ਇਕੱਠੇ ਹੋਕੇ ਦਿੱਤਾ ਸੀ ਤੇ ਗੁਰੁ ਗੋਬਿੰਦ ਸਿੰਘ ਗੁਰੁ ਹੋਣ ਦੇ ਬਾਵਯੂਦ ਨਾ ਨਹੀ ਕਰ ਸਕੇ ਸੀ, ਤੇ ਰਾਤ ਦੇ ਹਨੇਰੇ ਵਿੱਚ ਹੀ ਸਿੱਖਾਂ ਦਾ ਹੁੱਕਮ ਮੰਨਕੇ ਤੁਰੰਤ ਚਮਕੌਰ ਦੀ ਗੜ੍ਹੀ ਛੱਡ ਕੇ ਜਾਣਾ ਪਿਆ ਸੀ। ਮੇਰੇ ਖਿਆਲ ਅਨੁਸਾਰ ਭਾਈ ਬਲਵੰਤ ਸਿੰਘ ਰਾਜ਼ੋਆਣਾ ਸਿੰਘ ਸਾਹਿਬ ਦੇ ਆਦੇਸ਼ ਨੂੰ ਅੱਖੋਂ ਪਰੋਖੇ ਕਰਨ ਦੀ ਗੁਸਤਾਖੀ ਨਹੀ ਕਰਨਗੇ। ਅਤੇ ਸਿਆਸੀ ਆਗੂਆਂ ਨੂੰ ਵੀ ਇੱਕ ਹੁੱਕਮ ਨਾਮਾਂ ਜ਼ਾਰੀ ਕਰਕੇ ਭਾਈ ਬਲਵੰਤ ਸਿੰਘ ਰਾਜ਼ੋਆਣਾ ਨੂੰ ਫਾਂਸ਼ੀ ਨਾ ਦੇਣ ਬਾਰੇ ਫੁਰਮਾਨ ਦੇਣ। ਜਦੋਂ ਮੈਂ ਇਹ ਸ਼ਬਦ ਕੰਪਿਊਟਰ ਤੇ ਟਾਈਪ ਕਰ ਰਿਹਾ ਸੀ ਉਸ ਹੀ ਸਮੇ ਅਮਰੀਕਾ ਤੋਂ ਚੱਲ ਰਹੇ ਟੈਲੀਵਿਜ਼ਨ “ਜਸ ਪੰਜਾਬੀ” ਤੇ “ਅੱਜ ਦਾ ਮੁੱਦਾ” ਪਰੋਗਰਾਮ ਆ ਗਿਆ, ਜਿਸ ਦਾ ਪਰਸ਼ਾਰਣ ਕੈਨੇਡਾ ਵਿੱਚ ਵੀ ਦੇਖਿਆ ਜਾ ਰਿਹਾ ਹੈ। ਅੱਜ ਦੇ ਪਰਸ਼ਾਰਣ ਕਰਤਾ ਭਾਈ ਹਰਵਿੰਦਰ ਸਿੰਘ ਰਿਆੜ ਨੇ ਵੀ ਇਸ ਹੀ ਵਿਸ਼ੇ ਤੇ ਗੱਲਬਾਤ ਕੀਤੀ, ਜਿਸ ਵਿੱਚ ਜਿਆਦਾ ਤਰ ਸਰੋਤਿਆਂ ਨੇ ਵੀ ਉਪਰੋਕਤ ਵਿਚਾਰ ਹੀ ਪਰਗਟ ਕੀਤੇ। ਸੋ ਸਾਡੀ ਸਾਰਿਆ ਦੀ ਸਮੂਹ ਸਿੱਖ ਜਗਤ ਨੂੰ ਗੁਜ਼ਾਰਿਸ ਹੈ ਕਿ ਸਿੰਘ ਸਾਹਿਬ ਨੂੰ ਮਜ਼ਬੂਰ ਕਰਨ ਕਿ ਇਸ ਸਬੰਧੀ ਤੁਰੰਤ ਹੁੱਕਮ ਨਾਮਾ ਜ਼ਾਰੀ ਕਰਨ।
ਡਾ: ਪਰਮਜੀਤ ਸਿੰਘ 001 416 704 7373 ਕੈਨੇਡਾ, 0091 98550 60247 ਭਾਰਤ।


(20/03/12)
ਇਕੱਤਰਤਾ ਪ੍ਰਬੰਧਕ ਕਮੇਟੀ

ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਸੰਬੰਧੀ ਬੇਨਤੀ
ਜਿਸ ਤਰਾਂ ਸਾਰੇ ਪਾਠਕ ਹੁਣ ਤੱਕ ਇਸ ਗੱਲ ਤੋਂ ਜਾਣੂ ਹੀ ਹਨ ਕਿ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੇ ਤੀਜੇ ਪੜਾਅ ਵਿੱਚ ਪੰਥ ਦੇ ਸੁਚੇਤ ਵਿਦਵਾਨਾਂ, ਸ਼ਖਸੀਅਤਾਂ ਅਤੇ ਧਿਰਾਂ ਦੇ ਨੁਮਾਇੰਦਿਆਂ ਦੀ ਇੱਕ ਇਕੱਤਰਤਾ ਰਾਹੀਂ ਇਸ ਸੋਧੇ ਹੋਏ ਸੰਭਾਵਿਤ ਖਰੜੇ ਨੂੰ ਫਾਈਨਲ ਰੂਪ ਦੇਣ ਦੀ ਯੋਜਨਾ ਹੈ। ਪਰ ਪਿਛਲੇ ਕੁੱਝ ਦਿਨਾਂ ਤੋਂ ਕੁੱਝ ਸੱਜਣਾਂ ਦੀਆਂ ਲਿਖਤਾਂ ਸਾਹਮਣੇ ਆਈਆਂ ਹਨ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਗਲਤਫਹਿਮੀਆਂ ਅਤੇ ਨਿੱਜੀ ਈਰਖਾ ਆਦਿ ਕਾਰਨ ਆਪ ਤਾਂ ਗੁੰਮਰਾਹ ਹੋਏ ਹੀ ਹਨ, ਹੋਰਾਂ ਨੂੰ ਵੀ ਇਸ ਸੰਬੰਧੀ ਗੁੰਮਰਾਹ ਕਰਨ ਦਾ ਜਤਨ ਕਰ ਰਹੇ ਹਨ। ਸੋ ਇਸ ਇਕੱਤਰਤਾ ਤੋਂ ਪਹਿਲਾਂ ਇੱਕ ਵਾਰ ਫਿਰ ਇਸ ਉਪਰਾਲੇ ਸੰਬੰਧੀ ਕੁੱਝ ਸਪਸ਼ਟੀਕਰਨ ਦੇਂਦੇ ਹੋਏ ਜਤਨ ਕਰ ਰਹੇ ਹਾਂ ਕਿ ਜੇ ਕਿਸੇ ਦੇ ਮਨ ਵਿੱਚ ਭੁਲੇਖੇ, ਗਲਤਫਹਿਮੀਆਂ ਜਾਂ ਸ਼ੰਕੇ ਹਨ ਤਾਂ ਉਹ ਦੂਰ ਹੋ ਜਾਣ ਅਤੇ ਉਹ ਨਿਰਪੱਖਤਾ ਅਤੇ ਸੁਹਿਰਦਤਾ ਦਾ ਪ੍ਰਗਟਾਵਾ ਕਰਦੇ ਹੋਏ ਇਸ ਉਪਰਾਲੇ ਦਾ ਸਰਗਰਮ ਹਿੱਸਾ ਬਣ ਜਾਣ।
1. ਇਹ ਉਪਰਾਲਾ ਹੁਣ ਕਿਸੇ ਇੱਕ ਧਿਰ ਦਾ ਨਹੀਂ ਸੁਚੇਤ ਪੰਥ ਦਾ ਸਾਂਝਾ ਉਪਰਾਲਾ ਹੈ। ਸੋ ਇਸ ਇਕੱਤਰਤਾ ਲਈ ਧੜੇਬੰਦੀ, ਨਿੱਜੀ ਈਰਖਾ, ਵਿਚਾਰਕ ਅਸਹਿਮਤੀ ਤੋਂ ਉਪਰ ਉਠ ਕੇ ਨਿਰਪੱਖਤਾ ਅਤੇ ਸੁਹਿਰਦਤਾ ਨਾਲ ਸਦਾ ਪੱਤਰ ਜਾਰੀ ਕੀਤੇ ਗਏ ਹਨ।
2. ਵੇਖਣ ਵਿੱਚ ਆਇਆ ਹੈ ਕਿ ਗਲਤਫਹਿਮੀਆਂ ਕਾਰਨ ਸ਼ੰਕੇ ਅਤੇ ਨਰਾਜ਼ਗੀ ਜ਼ਾਹਿਰ ਕਰ ਰਹੇ ਬਹੁਤੇ ਸੱਜਣ ‘ਤੱਤ ਗੁਰਮਤਿ ਪਰਿਵਾਰ’ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ। ਇਸ ਉਪਰਾਲੇ ਵਿੱਚ ਤੱਤ ਗੁਰਮਤਿ ਪਰਿਵਾਰ ਸਮੇਤ ਕਿਸੇ ਵੀ ਸੱਜਣ ਜਾਂ ਧਿਰ ਦੇ ਨਿੱਜੀ ਵਿਚਾਰ ਹੁਣ ਕੋਈ ਮਹੱਤਵ ਨਹੀਂ ਰੱਖਦੇ। ਇਸ ਸਾਂਝੀ ਇਕੱਤਰਤਾ ਵਿੱਚ ਗੁਰਮਤਿ ਅਤੇ ਦਲੀਲ ਦੀ ਰੋਸ਼ਨੀ ਵਿੱਚ ਹਰ ਨੁਕਤੇ ਤੇ ਵਿਚਾਰ ਉਪਰੰਤ ਹੀ ਸਾਂਝੇ ਤੌਰ ਤੇ ਸੋਧਿਆ ਹੋਇਆ ਰੂਪ ਫਾਈਨਲ ਕੀਤਾ ਜਾਵੇਗਾ।
3. ਹੁਣ ਤੱਕ ਕੁੱਝ ਵੀ ਫਾਈਨਲ ਨਹੀਂ ਹੋਇਆ ਹੈ, ਇਸ ਸਾਂਝੀ ਇਕੱਤਰਤਾ ਵਿੱਚ ਗੁਰਮਤਿ ਦੀ ਰੋਸ਼ਨੀ ਵਿੱਚ ਵਿਚਾਰ ਕਰਕੇ ਵਿਚਾਰਾਧੀਨ ਸੰਭਾਵੀ ਖਰੜੇ ਨੂੰ ਕਿਸੇ ਵੀ ਹੱਦ ਤੱਕ ਬਦਲਿਆ ਜਾ ਸਕਦਾ ਹੈ।
4. ਇਸ ਉਪਰਾਲੇ ਵਿੱਚ ਸੱਦਾ ਉਨ੍ਹਾਂ ਸੱਜਣਾਂ ਨੂੰ ਹੀ ਦਿਤਾ ਗਿਆ ਹੈ ਜੋ ਸਾਡੀ ਸਮਝ ਅਨੁਸਾਰ ਇਸ ਸੁਧਾਰ ਉਪਰਾਲੇ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਇਸ ਦਾ ਹਿੱਸਾ ਬਣਨਾ ਚਾਹੁੰਦੇ ਹਨ। ਜੋ ਸੱਜਣ ਇਸ ਉਪਰਾਲੇ ਅਤੇ ਤਰੀਕੇ ਨਾਲ ਹੀ ਸਹਿਮਤ ਨਹੀਂ ਹਨ, ਉਨ੍ਹਾਂ ਨੂੰ ਸੱਦਾ ਪੱਤਰ ਦੇਣ ਦਾ ਕੋਈ ਔਚਿਤ ਨਹੀਂ ਹੈ।
ਆਸ ਹੈ ਉਪਰੋਕਤ ਸਪਸ਼ਟੀਕਰਨਾਂ ਦੇ ਇੱਕ ਵਾਰ ਫੇਰ ਸਾਹਮਣੇ ਆਉਣ ਤੋਂ ਬਾਅਦ ਮਨ ਵਿੱਚ ਸ਼ੰਕੇ, ਗਲਤਫਹਿਮੀਆਂ, ਨਿੱਜੀ ਈਰਖਾ ਅਤੇ ਅਸਹਿਮਤੀਆਂ ਆਦਿ ਪਾਲੀ ਬੈਠੇ ਕੁੱਝ ਸੱਜਣ ਇਸ ਸੋਚ ਤੋਂ ਉਪਰ ਉੱਠ ਸਕਣਗੇ। ਉਹ ਪੰਥਦਰਦ ਅਤੇ ਸੁਹਿਰਦਤਾ ਦਾ ਪ੍ਰਗਟਾਵਾ ਕਰਦੇ ਹੋਏ ‘ਸੱਦੇ’ ਤੇ ਫੇਰ ਵਿਚਾਰ ਕਰਦੇ ਹੋਏ, ਇਸ ਸਾਂਝੇ ਸੁਧਾਰ ਉਪਰਾਲੇ ਦਾ ਸਰਗਰਮ ਹਿੱਸਾ ਬਣਨਗੇ।
ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲਾ ਇਕੱਤਰਤਾ ਪ੍ਰਬੰਧਕ ਕਮੇਟੀ 20/03/12


(20/03/12)
ਹਰਮੀਤ ਸਿੰਘ ਖਾਲਸਾ

ਡਾ. ਇਕਬਾਲ ਸਿੰਘ ਢਿਲੋਂ ਜੀ ਦੀ ਚਿੱਠੀ ਦਾ ਜਵਾਬ
ਡਾ. ਇਕਬਾਲ ਸਿੰਘ ਜੀ ਦਾਸ ਦਵਾਰਾ ਲਿਖੀ ਚਿੱਠੀ ਦਾ ਜਵਾਬ ਦੇਣ ਲਈ ਆਪ ਜੀ ਦਾ ਬਹੁਤ ਧਨਵਾਦ ਹੈ ਜੀ। ਆਪ ਜੀ ਨੇ ਚਿੱਠੀ ਵਿੱਚ “ਨੁਕਤਿਆਂ ਬਾਰੇ” ਅਤੇ “ਟਿਪਣੀਆਂ ਬਾਰੇ” ਸਿਰਲੇਖ ਵਿੱਚ ਜੋ ਲਿਖਿਆ ਹੈ ਉਸ ਨੂੰ ਉਸੇ ਕ੍ਰਮ ਵਿੱਚ ਵਿਚਾਰ ਲੈਂਦੇ ਹਾਂ। ਆਪ ਜੀ ਨੇ ਆਪਣੀ ਚਿੱਠੀ ਦੇ ਸਿਰਲੇਖ “ਨੁਕਤਿਆਂ ਬਾਰੇ” ਵਿੱਚ ਲਿਖਿਆ ਹੈ ਕਿ,
੧. ਬਹੁਤ ਘੱਟ ਸਿੱਖ ਇੰਟਰਨੈਟ ਦੀ ਵਰਤੋਂ ਕਰਦੇ ਹਨ।
ਵੀਰ ਜੀ ਆਪ ਜੀ ਦੀ ਇਹ ਜਾਨਕਾਰੀ ਬਹੁਤ ਹੀ ਗਲਤ ਹੈ ਕਿ ਬਹੁਤ ਹੀ ਘੱਟ ਸਿੱਖ ਸੱਜਣ ਸਿੱਖ ਮਾਰਗ ਜਾਂ ਹੋਰ ਪੰਥਕ ਵੈਬਸਾਈਟਾਂ ਨੂੰ ਪੜ੍ਹਦੇ ਹਨ ਕਿਉਂਕਿ ਮੇਰੇ ਵਰਗੇ ਹਜ਼ਾਰਾਂ ਹੀ ਸਿੱਖ ਅਜਿਹੀਆਂ ਵੈਬਸਾਈਟਾਂ ਨੂੰ ਰੋਜ ਪੜਦੇ ਹਨ ਅਤੇ ਇਨ੍ਹਾ ਤੋਂ ਬਹੁਤ ਕੁੱਝ ਸਿਖਦੇ ਹਨ ਇਸ ਲਈ ਆਪ ਜੀ ਗਲਤ ਜਾਨਕਾਰੀ ਦੇ ਅਧਾਰ ਉੱਤੇ ਹੀ ਆਪਣੀਆਂ ਗੁਰੂ ਗ੍ਰੰਥ ਸਾਹਿਬ ਉਤੇ ਟਿਪਣੀਆਂ ਕਰਨ ਵਾਲੀਆਂ ਅਤੇ ਅਕਾਲ ਤਖੱਤ ਨੂੰ ‘ਥੜਾ’, ‘ਅੱਡਾ’, ‘ਅਖੌਤੀ’ ਕਹਿਣ ਵਾਲੀਆਂ ਲਿਖਤਾਂ ਨੂੰ ਸਿੱਖ ਮਾਰਗ ਤੇ ਪਾਉਂਦੇ ਹੋ ਜੀ। ਦੁਸਰੀ ਗੱਲ, ਗਲਤ ਗੱਲ ਨੂੰ ਨਾ ਤਾਂ ਬਹੁਤੇ ਸਿੱਖਾਂ ਅੱਗੇ ਕੀਤਾ ਜਾਣਾ ਚਾਹੀਦਾ ਹੈ ਅਤੇ ਨਾ ਹੀ ਥੋੜੇ ਸਿੱਖਾਂ ਅੱਗੇ, ਜੇ ਆਪ ਜੀ ਦੀਆਂ ਲਿਖਤਾਂ ਨਾਲ ਥੋੜੇ ਸਿੱਖਾਂ ਦੇ ਮਨਾ ਵਿੱਚ ਵੀ ਆਪਣੇ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸ਼ੰਕੇ ਖੜੇ ਹੋਣ ਤਾਂ ਵੀ ਆਪ ਜੀ ਸਿੱਖ ਪੰਥ ਨੂੰ ਨੁਕਸਾਨ ਹੀ ਪਹੁਚਾ ਰਹੇ ਹੋ ਜੀ।
੨.”ਜੇਕਰ ਕਿਸੇ ਲੇਖਕ ਨੇ ਸੁਧਾਰ ਲਈ ਲਈ ਨਵੀਂ ਅਤੇ ਸਪਸ਼ਟ ਗੱਲ ਨਹੀ ਕਰਨੀ ਤਾਂ ਸਿੱਖੀ ਦਾ ਪਰਚਾਰ ਵੀ ਨਹੀ ਹੋ ਸਕਦਾ ਪਰਚਾਰ ਤਾਂ ਹੋ ਸਕਦਾ ਹੈ ਜੇਕਰ ਪਹਿਲਾਂ ਜਾਗਰੁਕਤਾ ਨੂੰ ਪਰਪਕ ਕਰ ਲਿਆ ਜਾਵੇ, ਐਂਵੇ ਮੱਖੀ ਤੇ ਮੱਖੀ ਮਾਰੀ ਜਾਣਾ ਅਤੇ ਗੋਲ ਮੋਲ ਕਰਕੇ ਗੱਲਾਂ ਨੂੰ ਪਰੋਸੀ ਜਾਣਾ, ਪਰਚਾਰ ਲਈ ਉਪਯੋਗੀ ਸਾਬਤ ਨਹੀ ਹੁੰਦਾ, ਇਹ ਐਂਵੇ ਵਰਕੇ ਕਾਲੇ ਕਰਨ ਵਾਲਾ ਕਾਰਜ ਹੁੰਦਾ ਹੈ”।
ਵੀਰ ਜੀ ਆਪ ਜੀ ਦੀ ਜਾਨਕਾਰੀ ਵਾਸਤੇ ਦੱਸ ਦਿਆਂ ਕਿ ਸਿੱਖ ਮਾਰਗ ਵੈਬਸਾਈਟ ਉਤੇ ੪੧ ਦੇ ਕਰੀਬ ਲੇਖਕਾਂ ਦੀਆਂ ਲਿਖਤਾਂ ਮੌਜੂਦ ਹਨ ਪਰ ਉਨ੍ਹਾ ਵਿਚੋਂ ਸਿਰਫ ਆਪ ਹੀ ਐਸੇ ਲੇਖਕ ਹੋ ਜੋ “ਗੁਰੂ ਗ੍ਰੰਥ ਸਾਹਿਬ ਜੀ” ਅਤੇ “ਅਕਾਲ ਤੱਖਤ” ਉਪਰ ਟਿਪਣੀਆਂ ਕਰਦੇ ਬਹੁਤ ਸਾਰੇ ਲੇਖ ਲਿਖਦੇ ਹੋ ਬਾਕੀ ਸਾਰੇ ਲੇਖਕਾਂ ਨੇ ਇਨ੍ਹਾ ਅਤਿ ਸਵੇਦਨਸ਼ੀਲ ਮੁਦਿਆਂ ਤੇ ਇਸ ਤਰ੍ਹਾ ਨਹੀ ਕੀਤਾ ਜਿਸ ਤਰ੍ਹਾ ਆਪ ਕਰਦੇ ਹੋ, ਕੀ ਆਪ ਇਨ੍ਹਾ ਸਾਰੇ ਲੇਖਕਾਂ ਨਾਲੋ ਸੱਭ ਤੋ ਜਾਇਦਾ ਸਮਝਦਾਰ ਹੋ? ਅਤੇ ਆਪ ਇਨ੍ਹਾ ਸਾਰੇ ਲੇਖਕਾਂ ਨੂੰ “ਵਰਕੇ ਕਾਲੇ ਕਰਨ ਵਾਲੇ” ਅਤੇ ਮੱਖੀ ਤੇ ਮੱਖੀ ਮਾਰਨ ਵਾਲੇ ਸਮਝਦੇ ਹੋ ਇਸ ਤੋਂ ਪਤਾ ਚਲਦਾ ਹੈ ਕਿ ਆਪ ਜੀ ਅੰਦਰ ਕਿਤਨੀ ਹੌਮੇ ਹੈ ਅਤੇ ਗੁਰਮੱਤ ਦੀ ਸਮੱਝ ਦੀ ਪਾਲਨਾ ਕਿਤਨੀ।
੩.”ਜੇਕਰ ਸਿੱਖ ਜੀਵਨ ਜਾਂਚ ਵਿੱਚ ਸੁਧਾਰ ਦੀ ਗੱਲ ਕਰਨੀ ਹੈ ਤਾਂ ਬਹੁ ਪੱਖੀ ਪਹੁੰਚ ਅਪਨਾਉਣ ਦੀ ਲੋੜ ਹੈ ਨਾ ਕਿ ਮੁਦਿਆਂ ਦੇ ਛੱਡ-ਛੁਡਾ
(pick and choose ) ਵਾਲੀ ਗੱਲ ਕਰਨੀ।”
ਵੀਰ ਜੀ ਜੇ ਅਜਿਹੀ ਗੱਲ ਹੈ ਤਾਂ ਆਪ ਜੀ ਇਹੋ ਗੱਲ ਆਪਣੇ ਉਪਰ ਕਿਉ ਨਹੀ ਢੁਕਾਂਦੇ? ਅਤੇ ਸਿੱਖੀ ਨੂੰ ਪ੍ਰਫੁਲੱਤ ਕਰਨ ਵਾਲੇ ਹੋਰ ਮੁੱਦਿਆਂ ਉਪਰ ਕਿਉਂ ਨਹੀ ਲਿਖਦੇ? ਸਿਰਫ “ਗੁਰੂ ਗ੍ਰੰਥ ਸਾਹਿਬ” ਅਤੇ “ਅਕਾਲ ਤੱਖਤ” ਉਪਰ ਆਪਣੀਆਂ ਲਿਖਤਾਂ ਨੂੰ ਕੇਂਦਰਿਤ ਕਿਉਂ ਕੀਤਾ ਹੋਇਆ ਹੈ ਆਪ ਜੀ ਨੇ?
ਹੁਣ ਗੱਲ ਕਰਦੇ ਹਾਂ “ਟਿਪਣੀਆਂ ਬਾਰੇ” ਦੀ,
ਵੀਰ ਜੀ ਦਾਸ ਨੇ ਤਾਂ ਆਪ ਜੀ ਤੇ ਕੋਈ ਜਾਤੀ ਟਿਪਣੀ ਕੀਤੀ ਹੀ ਨਹੀ ਤਾਂ ਵੀ ਆਪ ਜੀ ਨੂੰ ਇਤਨਾ ਦੁੱਖ ਪਹੁੰਚਿਆ ਹੈ। ਆਪ ਜੀ ਐਸਾ ਗਿੱਲਾ ਹੋਰ ਲੇਖਕਾਂ ਨੂੰ ਵੀ ਕਰਦੇ ਹੋ ਪਰ ਵੀਰ ਜੀ ਆਪ ਜੀ ਨੇ ਕਦੀ ਸੋਚਿਆ ਹੈ ਕਿ ਆਪ ਜੀ ਜਿਸ ਵੇਲੇ ਪੂਰੀ ਪੰਥਕ ਜਾਤ ਉਪਰ ਅਸਤਿਕਾਰਤ ਟਿਪਣੀਆਂ ਕਰਦੇ ਹੋ ਤਾਂ ਉਨ੍ਹਾ ਨੂੰ ਪੜ ਕੇ ਮੇਰੇ ਵਰਗੇ ਅਨਗਿਣਤ ਸਿੱਖਾਂ ਉਪਰ ਕੀ ਬੀਤਦੀ ਹੋਵੇਗੀ? ਆਪ ਜੀ ਨੂੰ ਆਪਣੀ ਜਾਤੀ ਇਜ਼ਤ ਤਾਂ ਬਹੁਤ ਪਿਆਰੀ ਹੈ ਪਰ ਆਪ ਜੀ ਨੂੰ ਪੰਥ ਦੀ ਇਜ਼ਤ ਦਾ ਕੋਈ ਖਿਆਲ ਨਹੀ? ਆਪ ਜੀ ਪੰਥਕ ਤੌਹੀਨ ਕਰਨ ਦੀ ਪਹਿਲ ਕਰਦੇ ਹੋ ਤੇ ਜੇ ਕਰ ਕੋਈ ਆਪ ਜੀ ਨੂੰ ਸਵਾਲ ਪੁੱਛ ਲਵੇ ਤਾਂ ਆਪ ਜੀ ਜਾਤੀ ਟਿਪਣੀਆਂ ਦਾ ਰੋਲਾ ਪਾ ਕੇ ਦਬਾਵ ਬਨਾਉਣ ਦਾ ਜਤਨ ਕਰਦੇ ਹੋ। ਮੇਰੇ ਅਨੁਸਾਰ ਆਪ ਜੀ ਦੇ ਇਸ ਢੰਗ ਦਾ ਭੇਦ ਖੁੱਲ ਗਿਆ ਹੈ। ਵੀਰ ਜੀ ਆਪ ਪੁੱਛ ਰਹੇ ਹੋ ਕਿ ਆਪ ਜੀ ਦਵਾਰਾ ਗੁਰਮੱਤ ਵਿਰੁਧ ਕੀਤੀ ਕੋਈ ਗੱਲ ਦਸਾਂ, ਵੀਰ ਜੀ “ਗੁਰੂ ਗ੍ਰੰਥ ਸਾਹਿਬ ਜੀ” ਤੇ ਸਾਰਵਜਨਕ ਟਿਪਣੀਆਂ ਕਰਨਾ ਅਤੇ ਅਕਾਲ ਤੱਖਤ ਨੂੰ “ਅੱਡਾ”, “ਥੜਾ” ਅਤੇ “ਅਖੌਤੀ” ਕਹਿਣਾ ਇਹ ਸੱਭ ਗੁਰਮੱਤ ਹੈ? ਜੇ ਇਹ ਗੁਰਮੱਤ ਹੈ ਤਾਂ ਮਨਮੱਤ ਕੀ ਹੁੰਦੀ ਹੈ? ਵੀਰ ਜੀ ਇਹ ਨਾ ਭੁੱਲੋ ਕਿ ਸਿੱਖੀ ਦੇ ਪਰਚਾਰ ਦੇ ਹਰ ਮਾਧਿਅਮ ਉਪਰ ਪੰਥ ਵਿਰੋਦੀ ਏਜੰਸੀਆਂ ਦੀ ਨਜ਼ਰ ਹਮੇਸ਼ਾਂ ਬਣੀ ਰਹਿੰਦੀ ਹੈ ਆਪ ਜੀ ਉਨ੍ਹਾ ਨੂੰ ਪੰਥ ਨੂੰ ਨੁਕਸਾਨ ਪਹੁਚਾਣ ਦੇ ਹੋਰ ਮੋਕੇ ਪਰਧਾਨ ਕਰਵਾ ਰਹੇ ਹੋ ਅਤੇ ਆਮ ਸਿੱਖਾਂ ਦੇ ਮਨਾ ਵਿਚੋਂ ਵੀ ਸਿੱਖੀ ਪ੍ਰਤੀ ਹੋਰ ਸ਼ੰਕੇ ਖੜੇ ਕਰ ਕੇ ਕੌਮ ਨੂੰ ਢਾਅ ਲਾ ਰਹੇ ਹੋ। ਜਰਾ ਇਸ ਬਾਰੇ ਆਪ ਜੀ ਗੌਰ ਨਾਲ ਸੋਚਨਾ ਅਤੇ ਕੋਈ ਵਾਧੀ ਘਾਟੀ ਲਿਖੀ ਗਈ ਗੱਲ ਲਈ ਦਾਸ ਨੂੰ ਖਿਮਾਂ ਕਰ ਦੇਣਾ।
ਹਰਮੀਤ ਸਿੰਘ ਖਾਲਸਾ
ਮਾਰਚ ੨੦, ੨੦੧੨


(20/03/12)
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਸ੍ਰ ਬਲਵੰਤ ਸਿੰਘ ਰਾਜੋਆਣਾ
ਹੁਕਮ ਸ਼ੇਰ ਨੂੰ ਫਾਂਸੀ ਦਾ ਜਦੋਂ ਸੁਣਿਆਂ,
ਸਿੱਖ ਜਗਤ ਅੰਦਰ ਹਾਹਾਕਾਰ ਹੋ ਗਈ ।
ਜਿਹੜੇ ਦੇਸ਼ ਲਈ ਫਾਂਸੀਆਂ ਰਹੇ ਚੜਦੇ,
ਦੇਖੋ ਉਹਨਾਂ ਦੀ ਦੁਸ਼ਮਣ ਸਰਕਾਰ ਹੋ ਗਈ ।
ਹੱਕ ਸੱਚ ਨੂੰ ਫਾਂਸੀ ਤੇ ਚਾੜਨੇ ਲਈ,
ਬਹੁ ਗਿਣਤੀ ਕਿਓਂ ਅੱਜ ਤਿਆਰ ਹੋ ਗਈ ।
ਸਿੱਖਾਂ ਵਾਸਤੇ ਸਾਂਝੇ ਕਾਨੂੰਨ ਹੀ ਨਹੀਂ,
ਰਾਜਨੀਤੀ ਹੀ ਅੱਜ ਬਦਕਾਰ ਹੋ ਗਈ ।

ਕੋਈ ਆਖਕੇ ਓਸਨੂੰ ਦੇਸ਼ ਧ੍ਰੋਹੀ,
ਉਹਨੂੰ ਫਾਂਸੀ ਚੜ੍ਹਾਉਣ ਦੀ ਗੱਲ ਕਰਦਾ ।
ਕੋਈ ਅਣਖ ਦਾ ਉਸਨੂੰ ਪ੍ਰਤੀਕ ਕਹਿਕੇ,
ਉੱਚੀ ਨਾਅਰੇ ਲਗਾਉਣ ਦੀ ਗੱਲ ਕਰਦਾ ।
ਕੋਈ ਸੰਗਤ ਦੇ ਭਾਰੀ ਦਬਾਅ ਥੱਲੇ,
ਉਸਦੀ ਫਾਂਸੀ ਰੁਕਵਾਉਣ ਦੀ ਗੱਲ ਕਰਦਾ ।
ਕੋਈ ਸੂਰਮੇ ਸਿੰਘ ਦੇ ਨਾਮ ਉੱਤੇ,
ਆਪਣੀ ਨੀਤੀ ਚਮਕਾਉਣ ਦੀ ਗੱਲ ਕਰਦਾ ।

ਸ਼ੇਰ ਹੱਸ ਕੇ ਆਖਿਆ ਵੀਰਨੋ ਉਏ,
ਫਾਂਸੀ ਜਾਣ ਨਾਂ ਐਵੈਂ ਘਬਰਾ ਜਾਣਾ ।
ਮੌਤ ਨਾਲ ਸ਼ਹੀਦ ਦਾ ਜਨਮ ਹੁੰਦਾ,
ਖੁਸੀ ਜਨਮ ਦੀ ਤੁਸਾਂ ਮਨ੍ਹਾ ਜਾਣਾ ।
ਜਿਸ ਦਿਨ ਵੀ ਸਿੰਘ ਨੂੰ ਲੱਗੇ ਫਾਂਸੀ,
ਝੰਡੇ ਕੇਸਰੀ ਘਰੇ ਲਹਿਰਾਅ ਜਾਣਾ ।
ਅੰਗ-ਅੰਗ ਸ਼ਰੀਰ ‘ਚੋਂ ਕੱਢ ਮੇਰਾ,
ਲੋੜਵੰਦਾਂ ਦੇ ਤਾਂਈਂ ਪਹੁੰਚਾ ਜਾਣਾ ।।

ਅੰਗ ਦਾਨ ਦੀ ਜਿਹੜਾ ਵਸੀਅਤ ਕਰਦਾ,
ਕਾਹਤੋਂ ਉਸੇ ਨੂੰ ਫਾਂਸੀ ਦੀ ਲੋੜ ਜਾਪੇ ।
ਲੋਕਾਂ ਦਾ ਜੋ ਮਰਕੇ ਵੀ ਭਲਾ ਚਾਹਵੇ,
ਉਹਦੇ ਇਸ਼ਕ ਦਾ ਮੌਤ ਕਿਓਂ ਤੋੜ ਜਾਪੇ ।
ਜਿੱਥੇ ਹੱਕ-ਇਨਸਾਫ਼ ਨੂੰ ਮਿਲੇ ਫਾਂਸੀ,
ਲੋਕ ਤੰਤਰ ਨੂੰ ਹੋ ਗਿਆ ਕ੍ਹੋੜ ਜਾਪੇ ।
ਜੁਲਮ ਰੋਕਣ ਦੇ ਲਈ ਘੱਟ ਗਿਣਤੀਆਂ ਤੇ,
ਅੰਤਰ-ਦੇਸੀ ਕਾਨੂੰਨ ਦੀ ਥੋੜ ਜਾਪੇ ।।

ਰਹਿਮ ਵਾਲੀ ਅਪੀਲ ਜੋ ਨਹੀਂ ਕਰਦਾ,
ਲੋਕੋ ਓਸਦਾ ਸੋਚ ਆਧਾਰ ਦੇਖੋ ।
ਰੱਦ ਕਰ ਰਿਹਾ ਥੋਥੇ ਕਾਨੂੰਨ ਨੂੰ ਜੋ,
ਮਾਨਵ ਧਰਮ ਲਈ ਓਸਦਾ ਪਿਆਰ ਦੇਖੋ ।
ਦਮ ਤੋੜਨ ਇਨਸਾਫ ਦੀ ਝਾਕ ਅੰਦਰ,
ਲੱਖਾਂ ਲੋਕ ਅੱਜ ਬਣੇ ਲਾਚਾਰ ਦੇਖੋ ।
ਘੱਟ ਗਿਣਤੀ ਨੂੰ ਕਿੰਝ ਹੜੱਪ ਕਰਦਾ,
ਬਹੁ-ਗਿਣਤੀ ਦਾ ਘਾਤਕ ਹਥਿਆਰ ਦੇਖੋ ।।

ਆਓ ਸਿੰਘ ਬਲਵੰਤ ਤੋਂ ਸੇਧ ਲੈਕੇ,
ਰਸਤੇ ਆਪਣੇ ਅੱਜ ਰੁਸ਼ਨਾਅ ਲਈਏ ।
ਕੰਮ ਆਈਏ ਜਿਓਂਦੇ ਮਨੁੱਖਤਾ ਦੇ,
ਮਰਨੋ ਬਾਅਦ ਵੀ ਸੇਵਾ ਨਿਭਾਅ ਲਈਏ ।
ਜੇਕਰ ਜੀਵੀਏ, ਅਣਖ ਦੇ ਨਾਲ ਕੇਵਲ,
ਸਿੰਘਾ ਵਾਲੀ ਜ਼ਮੀਰ ਜਗਾਅ ਲਈਏ ।
ਹੱਕ,ਸੱਚ,ਇਨਸਾਫ ਲਈ ਜੂਝ ਮਰਨਾ,
ਏਹੋ ਜੀਵਨ ਆਦਰਸ਼ ਬਣਾਅ ਲਈਏ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


(19/03/12)
ਡਾ: ਇਕਬਾਲ ਸਿੰਘ ਢਿੱਲੋਂ

ਸ. ਹਰਮੀਤ ਸਿੰਘ ਖਾਲਸਾ ਜੀ, ਆਪ ਜੀ ਨੁੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!

ਆਪ ਜੀ ਦੇ ਸਿਖਮਾਰਗ ਵੈਬਸਾਈਟ ਤੇ 18. 03. 2012 ਨੂੰ ਮੇਰੇ ਨਾਮ ਤੇ ਪਾਏ ਗਏ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ।

ਆਪ ਜੀ ਨੇ ਪੱਤਰ ਵਿੱਚ ਠੀਕ ਹੀ ਫਰਮਾਇਆ ਹੈ ਕਿ ਸਿਖਮਾਰਗ ਵੈਬਸਾਈਟ ਸਿੱਖ ਮੱਤ ਦੇ ਪਰਚਾਰ ਹਿਤ ਬਹੁਮੱਲਾ ਯੋਗਦਾਨ ਦੇ ਰਹੀ ਹੈ। ਆਪ ਜੀ ਨੇ ਇਸ ਵੈਬਸਾਈਟ ਉਤੇ ਆ ਚੁੱਕੀਆਂ ਮੇਰੀਆਂ ਲਿਖਤਾਂ ਨੂੰ ਲੈ ਕੇ ਇੱਕ ਤਾਂ ਸਿੱਖੀ ਪਰਚਾਰ ਅਤੇ ਗੁਰਮੱਤ ਸਬੰਧੀ ਆਪਣੇ ਕੁੱਝ ਨੁਕਤੇ ਪੇਸ਼ ਕੀਤੇ ਹਨ ਅਤੇ ਦੂਸਰੇ ਪਾਸੇ ਮੇਰੇ ਉਤੇ ਗੰਭੀਰ ਜਾਤੀ ਟਿੱਪਣੀਆਂ ਕੀਤੀਆ ਹਨ।

ਪਹਿਲਾਂ ਨੁਕਤਿਆਂ ਬਾਰੇ। ਬਹੁਤੇ ਸਿਖ ਸੱਜਣ ਘਟ ਪੜ੍ਹੇ ਲਿਖੇ ਹੋਣ ਕਰਕੇ ਜਾਂ ਆਧੁਨਿਕ ਸਹੂਲਤਾਂ (ਵਿਸ਼ੇਸ਼ ਕਰ ਕੇ ਭਾਰਤੀ ਖੇਤਰ ਵਿਚ) ਤੋਂ ਵਾਂਝੇ ਹੋਣ ਕਰਕੇ ਇੰਟਰਨੈਟ ਦੀ ਵਰਤੋਂ ਨਹੀਂ ਕਰਦੇ ਜਿਸ ਕਰਕੇ ਦੇਸ਼-ਵਿਦੇਸ਼ ਵਿੱਚ ਕੁੱਝ ਚੋਣਵੇਂ ਲੋਕ ਹੀ ਸਿਖਮਾਰਗ ਜਾਂ ਅਜਿਹੀਆਂ ਹੋਰ ਵੈਬਸਾਈਟਾਂ ਨੂੰ ਪੜ੍ਹਦੇ ਹਨ। ਮੇਰੇ ਖਿਆਲ ਵਿੱਚ ਇਹ ਲੋਕ ਚੰਗੇ ਪੜ੍ਹੇ-ਲਿਖੇ ਅਤੇ ਕਾਫੀ ਹੱਦ ਤਕ ਜਾਗਰੂਕ ਹਨ। ਇਸ ਕਰਕੇ ਲਿਖਤਾਂ ਦੇ ਵਿਸ਼ਿਆ ਦੀ ਚੋਣ ਅਤੇ ਉਹਨਾਂ ਦਾ ਨਿਭਾਓ ਉਹਨਾਂ ਦੇ ਪੱਧਰ ਮੁਤਾਬਿਕ ਰੱਖਣ ਦੀ ਲੋੜ ਹੁੰਦੀ ਹੈ। ਜੇਕਰ ਕਿਸੇ ਲੇਖਕ ਨੇ ਸੁਧਾਰ ਲਈ ਕੋਈ ਨਿਵੇਕਲੀ ਅਤੇ ਸਪਸ਼ਟ ਗੱਲ ਨਹੀਂ ਕਰਨੀ ਤਾਂ ਸਿੱਖੀ ਦਾ ਚੰਗਾ ਪਰਚਾਰ ਵੀ ਨਹੀਂ ਹੋ ਸਕਦਾ। ਪਰਚਾਰ ਤਾਂ ਕਾਮਯਾਬ ਹੋ ਸਕਦਾ ਹੈ ਜੇਕਰ ਪਹਿਲਾਂ ਜਾਗਰੂਕਤਾ ਨੂੰ ਪਰਪੱਕ ਕਰ ਲਿਆ ਜਾਵੇ; ਐਵੇਂ ਮੱਖੀ ਤੇ ਮੱਖੀ ਮਾਰੀ ਜਾਣਾ ਅਤੇ ਗੋਲ-ਮੋਲ ਕਰਕੇ ਗੱਲਾਂ ਨੂੰ ਪਰੋਸੀ ਜਾਣਾ, ਪਰਚਾਰ ਲਈ ਉਪਯੋਗੀ ਸਾਬਤ ਨਹੀਂ ਹੁੰਦਾ, ਇਹ ਐਵੇਂ ਵਰਕੇ ਕਾਲੇ ਕਰਨ ਵਾਲਾ ਕਾਰਜ ਹੀ ਹੁੰਦਾ ਹੈ। ਆਪ ਜੀ ਦੀ ਇਹ ਗੱਲ ਸਹੀ ਨਹੀਂ ਕਿ ਕੁੱਝ ਮੁੱਦੇ ਦੂਸਰਿਆਂ ਨਾਲੋਂ ਜ਼ਿਆਦਾ ਨਾਜ਼ੁਕ ਹੁੰਦੇ ਹਨ। ਸਿੱਖ ਮੱਤ ਨਾਲ ਸਬੰਧਿਤ ਸਾਰੇ ਮੁੱਦੇ ਇੱਕੋ ਜਿੰਨੇ ਹੀ ਨਾਜ਼ੁਕ ਅਤੇ ਮਹੱਤਵਪੂਰਨ ਹਨ ਕਿਉਂਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹਨ। ਜੇਕਰ ਸਿਖ ਜੀਵਨ-ਜਾਚ ਵਿੱਚ ਸੁਧਾਰ ਦੀ ਗੱਲ ਕਰਨੀ ਹੈ ਤਾਂ ਬਹੁ-ਪੱਖੀ ਪਹੁੰਚ ਅਪਣਾਉਣ ਦੀ ਲੋੜ ਹੈ ਨਾ ਕਿ ਮੁਦਿੱਆਂ ਦੇ ਛੱਡ-ਛੁਡਾ (pick and choose) ਵਾਲੀ ਗੱਲ ਕਰਨੀ। ਸਿਖ-ਮੱਤ ਸਿਖ ਸਮਾਜ ਦਾ ਕੌਮੀ ਵਰਤਾਰਾ ਹੈ ਅਤੇ ਇਸ ਨਾਲ ਸਬੰਧਿਤ ਮੁੱਦਿਆਂ ਪ੍ਰਤੀ ਲਾਹੇਵੰਦ ਵਿਚਾਰ-ਚਰਚਾ ਕੇਵਲ ਸਰਵਜਨਕ ਪੱਧਰ ਤੇ ਹੀ ਹੋ ਸਕਦੀ ਹੈ ਜਾਤੀ ਪੱਧਰ ਤੇ ਨਹੀਂ। ਸਿਖਮਾਰਗ ਵਰਗਾ ਨਿਰਪੱਖ ਇਦਾਰਾ ਅਜਿਹੀ ਵਿਚਾਰ-ਚਰਚਾ ਰਾਹੀਂ ਜਾਗਰੂਕਤਾ ਪੈਦਾ ਕਰਨ ਦਾ ਸਫਲ ਸਾਧਨ ਸਾਬਤ ਹੋ ਰਿਹਾ ਹੈ, ਇਹ ਆਪ ਜੀ ਵੀ ਮੰਨਦੇ ਹੋ। ਪਰੰਤੂ ਅਜ-ਕਲ ‘ਖਾਲਸਾ ਪੰਥ’ ਨਾਲੋਂ ‘ਦੋਗਲਾ ਪੰਥ’ ਦਾ ਬੋਲ-ਬਾਲਾ ਜ਼ਿਆਦਾ ਹੈ। ਜਿੱਥੋਂ ਤਕ ਸ਼ੰਕਿਆਂ ਦਾ ਸਬੰਧ ਹੈ, ਜੇਕਰ ਲੇਖਕ ਸੱਚੀ ਅਤੇ ਸਪਸ਼ਟ ਗੱਲ ਕਰਦਾ ਹੈ ਤਾਂ ਬਣੇ ਹੋਏ ਸ਼ੰਕੇ ਵੀ ਨਵਿਰਤ ਹੋ ਜਾਂਦੇ ਹਨ। ਪਰੰਤੂ ਸੱਚੀ-ਸੁੱਚੀ ਗੱਲ ਨੂੰ ਨਾਂ ਜਰਦੇ ਹੋਏ ਸ਼ੰਕਿਆਂ ਦੀ ਗੱਲ ਉਹ ਹੀ ਕਰਦੇ ਹਨ ਜਿਹਨਾਂ ਦੀ ਮਾਨਸਿਕਤਾ ਪਹਿਲਾਂ ਹੀ ਇਸ ‘ਦੋਗਲੇ ਪੰਥ’ ਨੂੰ ਸਮਰਪਿਤ ਹੋ ਚੁੱਕੀ ਹੁੰਦੀ ਹੈ।

ਹੁਣ ਟਿੱਪਣੀਆਂ ਬਾਰੇ। ਆਪ ਜੀ ਕਹਿੰਦੇ ਹੋ ਕਿ ਆਪ ਜੀ ਨੂੰ ਮੇਰੀਆਂ ਲਿਖਤਾਂ ਵਿੱਚ ਗੁਰਮੱਤ ਅਤੇ ਸਿੱਖੀ ਦੇ ਪਰਚਾਰ ਦੇ ਪੱਖੋਂ ਕੁੱਝ ਵੀ ਲਾਹੇਵੰਦ ਨਹੀਂ ਲੱਭਾ। ਫਿਰ ਤਾਂ ਸਿਖਮਾਰਗ ਵੈਬਸਾਈਟ ਵਾਲੇ ਐਨੇ ਲੰਬੇ ਸਮੇਂ ਤੋਂ ਇਹੋ ਜਿਹੀਆਂ ‘ਨਾਕਾਰਾਤਮਕ’ ਲਿਖਤਾਂ ਪਰਕਾਸ਼ਿਤ ਕਰਨ ਕਰਕੇ ਮਹਾਂਦੋਸ਼ੀ ਸਾਬਤ ਹੁੰਦੇ ਹਨ। ਪਰੰਤੂ ਇਹ ਵੀ ਤਾਂ ਹੋ ਸਕਦਾ ਹੈ ਕਿ ਆਪ ਜੀ ਨੂੰ ਹਾਲੇ ਤਕ ਗੁਰਮੱਤ ਦੇ ਸੰਦੇਸ਼ ਬਾਰੇ ਅਤੇ ਧਾਰਮਿਕ ਪਰਚਾਰ-ਵਿਧੀ ਬਾਰੇ ਪੂਰੀ ਸੋਝੀ ਨਹੀਂ ਹੋ ਸਕੀ ਜਾਂ ਫਿਰ ਆਪ ਜੀ ਵੀ ‘ਦੋਗਲੇ ਪੰਥ’ ਦਾ ਹੀ ਹਿੱਸਾ ਹੋ। ਜੇਕਰ ਅਜਿਹਾ ਨਾਂ ਹੁੰਦਾ ਤਾਂ ਆਪ ਜੀ ਮੇਰੀਆਂ ਲਿਖਤਾਂ ਵਿੱਚੋਂ ਮਨਮੱਤ/ਅਨਮੱਤ ਦੀਆਂ ਕੁੱਝ ਉਦਾਹਰਨਾਂ ਜ਼ਰੂਰ ਦਿੰਦੇ। ਆਪ ਜੀ ਨੂੰ ਮੇਰੇ ਵੱਲੋਂ ਹੁਣ ਵੀ ਖੁੱਲ੍ਹਾ ਸੱਦਾ ਹੈ ਕਿ ਮੇਰੀਆਂ ਹੁਣ ਤੱਕ ਦੀਆਂ ਲਿਖਤਾਂ ਵਿੱਚੋਂ ਆਪ ਜੀ ਇੱਕ ਵੀ ਉਦਾਹਰਨ ਦੇ ਦਿਓ ਜਿਸ ਰਾਹੀਂ ਮੇਰੇ ਵਿਚਾਰ ਗੁਰਮੱਤ, ਸੱਚ ਅਤੇ ਤਰਕ ਦੇ ਖਿਲਾਫ ਜਾਂਦੇ ਹੋਣ (ਉਂਜ ਸੱਚ ਅਤੇ ਤਰਕ ਵੀ ਗੁਰਮੱਤ ਦਾ ਹਿੱਸਾ ਹਨ ਪਰੰਤੂ ਮੈਂ ਇਹ ਵੱਖਰੇ ਤੌਰ ਤੇ ਇਸ ਕਰਕੇ ਲਿਖੇ ਹਨ ਕਿ ਗੁਰਮੱਤ ਦੀ ਸਥਾਪਤੀ ਤੋਂ ਪਹਿਲਾਂ ਵੀ ਇਸ ਧਰਤੀ ਤੇ ਕਈਆਂ ਨੂੰ ਸੱਚ ਅਤੇ ਤਰਕ ਦਾ ਝੰਡਾ ਬੁਲੰਦ ਕਰਨ ਖਾਤਰ ਜ਼ਹਿਰ ਦੇ ਪਿਆਲੇ ਪੀਣੇ ਪਏ ਸਨ, ਫਾਂਸੀ ਲੱਗਣਾ ਪਿਆ ਸੀ ਅਤੇ ਸੂਲੀ ਤੇ ਚੜ੍ਹਨਾਂ ਪਿਆ ਸੀ।) ਜੁੇਕਰ ਆਪ ਜੀ ਨੂੰ ਸਰਵਜਨਕ ਵਿਚਾਰ-ਚਰਚਾ ਤੋਂ ਬਚਣ ਦਾ ਇਤਨਾ ਹੀ ਖਿਆਲ ਹੁੰਦਾ ਤਾਂ ਆਪ ਜੀ ਇਸ ਤਰ੍ਹਾਂ ਸਰਵਜਨਕ ਤੌਰ ਤੇ ਮੇਰੇ ਤੇ ਜਾਤੀ ਟਿੱਪਣੀਆਂ ਅਤੇ ਬੇਬੁਨਿਆਦ ਇਲਜ਼ਾਮਾਂ ਦੇ ਤੀਰ ਨਾਂ ਕੱਸਦੇ ਅਤੇ ਆਪ ਜੀ ਆਪਣੇ ਕਿਸੇ ਸ਼ੰਕੇ ਦੀ ਨਵਿਰਤੀ ‘ਪਰਸਨਲ ਲੈਵਲ ਤੇ ਡਿਸਕਸ’ ਕਰ ਕੇ ਕਰਵਾ ਲੈਂਦੇ। ਮੈਂ ਆਪਣੇ ਵਿਚਾਰਾਂ ਪ੍ਰਤੀ ਪੂਰੀ ਤਰ੍ਹਾਂ ਸਪਸਟ ਹਾਂ ਅਤੇ ਦਲੀਲ ਦੇ ਜਵਾਬ ਨੂੰ ਦਲੀਲ ਦੇ ਰੂਪ ਵਿੱਚ ਦਿੱਤੇ ਜਾਣ ਦੀ ਮੰਗ ਕਰਦਾ ਹਾਂ ਨਾ ਕਿ ਜਾਤੀ ਟਿੱਪਣੀਆਂ ਅਤੇ ਝੂਠੇ ਇਲਜ਼ਾਮਾਂ ਦੇ ਰੂਪ ਵਿਚ; ਸਿਖ ਕੌਮ ਮੇਰੇ ਵਿਚਾਰਾਂ ਨੂੰ ਅਪਣਾਉਂਦੀ ਹੈ ਜਾਂ ਨਹੀਂ, ਇਸ ਸਬੰਧੀ ਮੇਰਾ ਕੋਈ ਦਾਵਾ ਨਹੀਂ ਹੋ ਸਕਦਾ।

ਸ. ਹਰਮੀਤ ਸਿੰਘ ਖਾਲਸਾ ਜੀ, ਮੈਂ ਇੱਥੇ ਨਿਮਰਤਾ ਸਹਿਤ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਬਿਨਾਂ ਵਜ੍ਹਾ ਕਿਸੇ ਦੀ ਸੁਹਿਰਦਤਾ ਤੇ ਉਂਗਲੀ ਉਠਾਉਣਾ ਅਤੀ ਦਿਲ-ਦੁਖਾਊ ਕਾਰਜ ਹੁੰਦਾ ਹੈ ਅਤੇ ਕਿਸੇ ਨੂੰ ਬੇਲੋੜੇ ਹੀ ਨਸੀਹਤਾਂ ਕਰੀ ਜਾਣਾ ਕੇਵਲ ਹਉਮੇਂ ਦਾ ਪ੍ਰਗਟਾਵਾ ਬਣਦਾ ਹੈ। ਅਜਿਹਾ ਕਰ ਕੇ ਅਸੀਂ ਗੁਰਮੱਤ ਦੀ ਕਿਤਨੀ ਕੁ ਪਾਲਨਾ ਕਰ ਰਹੇ ਹੁੰਦੇ ਹਾਂ, ਇਹ ਜ਼ਰੂਰ ਸੋਚਣਾ।

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।


(19/03/12)
ਹਰਦੇਵ ਸਿੰਘ, ਜੰਮੂ

 

ਗੁਰੂ ਦਾ ਉਸਾਰਿਆ ਅਕਾਲ ਤਖ਼ਤ ਕਦੇ ਅਲੋਪ ਨਹੀਂ ਹੋਇਆ`

ਸਤਿਕਾਰ ਯੋਗ ਸੰਪਾਦਕ ਜੀਉ ਅਤੇ ਪਾਠਕ ਸੱਜਣੋਂ,

ਸਤਿ ਸ੍ਰੀ ਅਕਾਲ!

ਗੁਰੂ ਦੇ ਉਸਾਰੇ ਅਕਾਲ ਤਖ਼ਤ ਦੇ ਅਲੋਪ ਹੋਂਣ ਦੇ ਸੁਰ ਦੀ ਤਾਰ ਕੁੱਝ ਚਿਰ ਬੇਸੁਰੀ ਵੱਜ ਕੇ ਟੁੱਟ ਗਈ ਹੈ। ਸਨ 1986 ਵਿੱਚ ਖਿੱਚੀ ਗਈ ਮੁੰਹ ਬੋਲਦੀ ਇਸ ਤਸਵੀਰ ਬਾਰੇ ਕਾਨੂਨੀ ਪਰਖ ਦੀ ਗਲ ਕਰਨ ਵੇਲੇ ਇਹ ਨਹੀਂ ਵਿਚਾਰੀਆ ਗਿਆ ਕਿ ਕਿਸੇ ਕਿਤਾਬ ਵਿੱਚ ਜਾਂ ਲੇਖ ਵਿੱਚ ਕੀਤੀਆਂ ਜਾ ਰਹੀਆਂ, ਹੋ ਸਕਦਾ ਹੈ, ਹੋਇਆ ਹੋਵੇਗਾ, ਅਲੋਪ ਹੋ ਗਿਆ, ਅਖੋਤੀ ਸੀ ਆਦਿ ਵਰਗੀਆਂ ਗਲਾਂ ਦੀ ਕਾਨੂਨੀ ਹੈਸੀਅਤ ਕੀ ਹੈ? ਅਕਾਲ ਤਖ਼ਤ ਬਾਰੇ ਉਨ੍ਹਾਂ ਦੇ ਲਿਖੇ ਨੂੰ ਪੜਕੇ ਇੰਝ ਹੀ ਜਾਪਦਾ ਸੀ ਕਿ ਜਿਵੇਂ ਕੋਈ ਮੋਸਮ ਵਿਭਾਗ ਦਾ ਕਰਮਚਾਰੀ ਗਲਤ ਆਲਿਆਂ ਨੂੰ ਵਰਤ ਕੇ ਹਵਾ ਚਲਣ, ਆਂਧੀ ਆਉਣ, ਬਾਰਿਸ਼ ਪੇਂਣ, ਔਲੇ ਢਿੱਗਣ ਅਤੇ ਰੇਗਿਸਤਾਨ ਵਿੱਚ ਭਰਫ਼ ਪੇਂਣ ਦੀ ਗਲਤ ਜਾਣਕਾਰੀ ਦੇ ਰਿਹਾ ਹੋਵੇ।

ਤਸਵੀਰ ਬਿਲਕੂਲ ਸੱਚੀ ਹੈ ਅਤੇ ਲਿਖਾਰੀ ਬੋਖਲਾਹਟ ਵਿੱਚ ਇਤਨਾ ਵਿਚਾਰ ਤਕ ਵੀ ਨਹੀਂ ਕੀਤਾ ਕਿ ਉਨ੍ਹਾਂ ਨਾਲ ਕਿਸੇ ਦਾ ਇਸ ਬਾਰੇ ਕਿਸੇ ਅਦਾਲਤ ਵਿੱਚ ਕੋਈ ਝੱਗੜਾ ਨਹੀਂ ਚਲ ਰਿਹਾ ਕਿ ਉਹ ‘ਤਸਵੀਰ ਨੂੰ ਕਾਨੂਨੀ ਮਾਨਤਾ ਨਹੀਂ ਹੁੰਦੀ` ਵਰਗੀ ਗਲ ਕਰ ਰਹੇ ਹਨ। ਅਲੋਪ ਹੋਂਣ ਦੇ ਖੌਜੀ ਦਾਵੇ ਤੋਂ ਇਤਨੇ ਹਲਕੇ ਸਤਰ ਦੇ ਕਿਆਸ ਦੀ ਉਮੀਦ ਨਹੀਂ ਸੀ। ਖੌਜੀ ਤਾਂ ਤੱਥ ਨੂੰ ਖਿੜੇ ਮੱਥੇ ਸਵੀਕਾਰ ਕਰਦਾ ਹੈ। ਪਾਠਕਾਂ ਦੀ ਵਧੇਰੇ ਜਾਣਕਾਰੀ ਲਈ ਇੱਕ ਹੋਰ ਤਸਵੀਰ ਪ੍ਰਾਪਤ ਹੋਈ ਹੈ ਜਿਸ ਨੂੰ ਅਪਣੇ ਕੈਮਰੇ ਰਾਹੀਂ ਖਿੱਚ ਕੇ ਵੈਬਸਾਈਟ ਤੇ ਪਾ ਰਿਹਾ ਹਾਂ। ਇਹ ਤਸਵੀਰ ਅਲਗ ਕੋਂਣ (ਸ੍ਹਾਮਣੇ) ਤੋਂ ਲਈ ਗਈ ਸੀ ਅਤੇ ਇਹ ਤਸਵੀਰ ਸਰੀਆ ਬੰਨਣ ਵਾਲੀ ਤਸਵੀਰ ਤੋਂ ਪਹਿਲਾਂ ਦੀ ਹੈ। ਜਿਸ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਨਜ਼ਰ ਆ ਰਿਹਾ ਹੈ। ਇਸ ਨਾਲ ਤਖ਼ਤ ਦੇ ਵਿਸ਼ਾਲ ਅਕਾਰ ਅਤੇ ਉਸ ਦੀ ਗਹਰਾਈ ਦਾ ਸਪਸ਼ਟ ਅੰਦਾਜ਼ਾ ਹੁੰਦਾ ਹੈ। ਇਸ ਤਸਵੀਰ ਵਿੱਚ ਨਜ਼ਰ ਆ ਰਹੇ ਤਖ਼ਤ ਨੂੰ ਹੋਰ ਤੋੜੀਆ ਗਿਆ ਸੀ ਜਿਵੇਂ ਕਿ ਬਾਦ ਵਿੱਚ ਸਰੀਆ ਬੰਨਣ ਵਾਲੀ ਤਸਵੀਰ ਵਿੱਚ ਨਜ਼ਰ ਆਉਂਦਾ ਹੈ। ਇਸ ਤਸਵੀਰ ਤੇ ਕਿਸੇ ਨੇ ਹੱਥ ਨਾਲ ਅਕਾਲ ਤਖਤ ਵਿਚਲੇ ਇਸ ਭਾਗ ਨੂੰ ਪੁਰਾਨੀ ਚਲਦੀ ਪਰਪਾਟੀ ਅਨੁਸਾਰ ‘ਥੜਾ ਸਾਹਿਬ` ਕਰਕੇ ਵੀ ਲਿਖਿਆ ਹੋਇਆ ਹੈ।

ਅੱਗੇ ਤੋਂ ਲਈ ਗਈ ਤਸਵੀਰ ਵਿੱਚ ਨਜ਼ਰ ਆਉਂਦਾ ਮੂਲ ਤਖ਼ਤ ਦਾ ਉਪਰਲਾ ਭਾਗ ਹੁਣ ਵੀ ਜਾ ਕੇ ਵੇਖਿਆ ਜਾ ਸਕਦਾ ਹੈ। ਲਿਖਾਰੀ ਜੀ ਨੇ ੮੪ ਦਿਆਂ ਘਟਨਾਵਾਂ ਅਤੇ ਬਦਲਾਵਾਂ ਦਾ ਲਾਭ ਚੁੱਕ ਕੇ ਨਵੀਂ ਥਿਯੁਰੀ ਘੜਨ ਦਾ ਜਤਨ ਕੀਤਾ ਸੀ। ਪਰ ਇਨ੍ਹਾਂ ਤਸਵੀਰਾਂ ਨੇ ਤੁੱਕੇ ਚਲਣ ਨਹੀਂ ਦਿੱਤੇ। ਹੁਣ ਲਿਖਾਰੀ ਜੀ ਦਾ ਕੀ ਵਿਚਾਰ ਹੈ ਕਿ ਗੁਰੂ ਦਾ ਉਸਾਰਿਆ ਤਖ਼ਤ ਕਿੱਥੇ ਅਲੋਪ ਹੋ ਗਿਆ? ਜੇਕਰ ਇਨ੍ਹਾਂ ਤਸਵੀਰਾਂ ਨੂੰ ਕਿਸੇ ਅਖ਼ਬਾਰ ਵਿੱਚ ਛਾਪ ਕੇ ਕਾਰ ਸੇਵਾ ਕਰਨ ਵਾਲਿਆਂ ਨਾਲ ਸੰਪਰਕ ਕੀਤਾ ਜਾਏ ਤਾਂ ਐਸੇ ਕਈਂ ਸੱਜਣ ਤਸਦੀਕ ਲਈ ਸ੍ਹਾਮਣੇ ਆ ਜਾਂਚ ਗੇ ਜਿਹੜੇ ਕਿ ਤਸਵੀਰਾਂ ਵਿੱਚ ਵੀ ਹਨ।

ਤਸਵੀਰਾਂ ਵਿਚਲੀ ਸਥਿਤੀ ਬਾਰੇ ਤਾਂ ਉਸ ਵਲੇ ਦੇ ਹਜ਼ਾਰਾਂ ਪ੍ਰਤੱਖ ਦਰਸੀ ਗਵਾਹ ਹਨ। ਤਸਦੀਕ ਲਈ ਪ੍ਰੋ. ਦਰਸ਼ਨ ਸਿੰਘ ਜੀ, ਗਿਆਨੀ ਕੇਵਲ ਸਿੰਘ ਜੀ, ਜਾਚਕ ਜੀ ਅਤੇ ਹੋਰ ਕਈ ਚਸ਼ਮਦੀਦਾਂ ਨੂੰ ਤਸਵੀਰਾਂ ਦਿਖਾ ਕੇ ਪੁੱਛਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਤਖ਼ਤ ਦਾ ਇਹ ਮੰਜ਼ਰ, ਇਹ ਸਥਿਤੀ ਨਹੀਂ ਸੀ ਵੇਖੀ? ਨਿਰਸੰਦੇਹ ਇਹ ਤਸਵੀਰਾਂ ਅਤੇ ਉਹ ਸਥਿਤੀ, ਅਕਾਲ ਤਖ਼ਤ ਬਾਰੇ ਨਵੀਂ ਖੋਝ ਦੇ ਅਖੌਤੀ ਦਾਵਿਆਂ ਤੋਂ ਦਹਾਕਿਆਂ ਪਹਿਲਾਂ ਹੀ ਕਈਆਂ ਨੇ ਵੇਖੀ ਹਵੇਗੀ। ਸੰਦੇਹ ਨਹੀਂ ਕਿ ਇਹ ਦੁਰਲੱਭ ਅਤੇ ਇਤਹਾਸਕ ਤਸਵੀਰਾਂ ਲਿਖਾਰੀ ਜੀ ਨੂੰ ਅਪਣੀ ਕਿਤਾਬ (ਜੇਕਰ ਅੱਜੇ ਉਹ ਛੱਪੀ ਨਹੀਂ) ਦਾ ਨੱਕਸ਼ਾ ਬਦਲਣ ਲਈ ਮਜਬੂਰ ਕਰ ਦੇਣਗੀਆਂ। ਇਸ ਤਖ਼ਤ ਦਾ ਉਪਰਲਾ ਹਿੱਸਾ ਅੱਜ ਵੀ ਇਮਾਤਰ ਦੇ ਸ੍ਹਾਮਣੇ ਖੜੇ ਹੋ ਕੇ ਸੁਰਖਿਅਤ ਵੇਖਿਆ ਜਾ ਸਕਦਾ ਹੈ। ਇਹ ਬਾਹਰਲੇ ਫ਼ਰਸ਼ ਤੋਂ ਲਗਭਗ ੫ ਕੁ ਫ਼ੁੱਟ ਉੱਚਾ ਹੈ ਜਿਸ ਦੀ ਨੀਂਵ, ਤਸਵੀਰ ਦੇ ਮੁਤਾਬਕ, ਸਮੁੱਚੀ ਚੋੜਾਈ ਸਮੇਤ ਸਰੀਆ ਬਨਣ ਦੇ ਸਥਾਨ ਤੋਂ ਵੀ ਡੁੰਗੀ ਹੈ।

ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਐਸੀਆਂ ਹੋਰ ਕਈਂ ਤਸਵੀਰਾਂ ਦੇਸ਼-ਵਿਦੇਸ਼ ਤੋਂ ਆਉਂਣ ਵਾਲੀਆਂ ਸੰਗਤਾਂ ਵਿਚੋਂ ਕਈਂ ਸੱਜਣਾ ਨੇ ਖਿੱਚੀਆਂ ਹੋਂਣਗੀਆਂ। ਤਸਵੀਰ ਵਿਚਲੀ ਸਥਿਤੀ ਦੀ ਪੁਸ਼ਟੀ ਕਈਂ ਹੋਰ ਜਾਣਕਾਰ ਪ੍ਰਤੱਖ ਦਰਸੀ ਵਿਦਵਾਨ/ਸੇਵਾਦਾਰ ਵੀ ਕਰ ਸਕਦੇ ਹਨ ਜਿਹੜੇ ਕਿ ਉਸ ਦੌਰ ਵਿੱਚ ਅਕਾਲ ਤਖ਼ਤ ਦੇ ਮਾਮਲਿਆਂ ਨਾਲ ਜੁੜੇ ਹੋਂਣ ਕਾਰਨ ਲਗਾਤਾਰ ਉੱਥੇ ਆਉਂਦੇ ਜਾਉਂਦੇ ਸਨ। ਇਹ ਤਸਵੀਰਾਂ ਬਿਲਕੁਲ ਅਸਲੀ ਹੈ ਜਿਸ ਵਿੱਚ ਰੰਚਕ ਮਾਤਰ ਵੀ ਹੇਰਾਫ਼ੇਰੀ ਨਹੀਂ ਹੈ। ਵੈਸੇ 1984 ਦੇ ਦੌਰ ਵਿੱਚ ਅੱਜੇ ਕੰਮਪਯੁਟਰ ਦਾ ਦੌਰ ਭਾਰਤ ਵਿੱਚ ਦਾਖ਼ਲ ਨਹੀਂ ਸੀ ਹੋਇਆ ਅਤੇ ਨਾ ਹੀ ਕਿਸੇ ਨੂੰ ਪਤਾ ਸੀ ਕਿ ਸਨ 2011 ਵਿੱਚ ਕਿਸੇ ਡਾ. ਸਾਹਿਬ ਜੀ ਨੂੰ ਇਸ ਤਸਵੀਰ ਦਿਖਾਉਂਣ ਦੀ ਲੋੜ ਪਵੇਗੀ।

ਅਕਾਲ ਤਖ਼ਤ ਦੀ ਇਸ ਤਸਵੀਰ ਦੇ ਪਸਮੰਜ਼ਰ ਵਿੱਚ ਸਪਸ਼ਟ ਹੈ ਕਿ ਅਕਾਲ ਤਖ਼ਤ ਦੇ ਮਗਰਲਾ ਖੂਹ ਜੋ ਕਿ ਅਕਾਲ ਤਖ਼ਤ ਦੀ ਇਮਾਰਤ ਤੋਂ ਸ਼ਾਯਦ ਬਾਹਰ ਸੀ, ਨਵੀਂ ਉਸਾਰੀ ਦੌਰਾਨ ਇਮਾਰਤ ਦੇ ਵਿੱਚ ਹੀ ਸ਼ੂਮਾਰ ਕਰ ਲਿਆ ਗਿਆ ਸੀ। ਜੇ ਕਰ ਉਸ ਖੂਹ ਨੂੰ ਬਾਹਰ ਸਮਝ ਕੇ ਪੁਰਾਣੀ ਇਮਾਰਤ ਦੇ ਫ਼ਰਸ਼ ਦੇ ਅੰਦਾਜ਼ ਮੁਤਾਬਕ ਮੂਲ ਥੜੇ ਨੁਮਾਂ ਤਖ਼ਤ ਦੇ ਅਕਾਰ ਦਾ ਅੰਦਾਜ ਲਗਾਇਆ ਜਾਏ ਤਾਂ ਇਹ, ਦਸ਼ਰਨੀ ਡਿਯੋਡੀ ਵਾਲੇ ਪਾਸਿਯੋਂ, ਅਗੇ ਤੋਂ ਪਿਛੇ ਦੀ ਕੁਲ ਚੌੜਾਈ ਦਾ ਲਗਭਗ ੫੦% ਤੋਂ ਵੱਦ ਹਿੱਸਾ ਬਣਦਾ ਪ੍ਰਤੀਤ ਹੁੰਦਾ ਹੈ। ਹਾਂਲਾਕਿ ਤਸਵੀਰ ਮੁਤਾਬਕ ਇਸ ਨੂੰ ਕੁੱਝ ਹੱਦ ਤਕ ਤੋੜੀਆ ਵੀ ਗਿਆ ਹੈ।

ਇਨ੍ਹਾਂ ਦੁਰਲਭ ਤਸਵੀਰਾਂ ਨੇ ਅਕਾਲ ਤਖ਼ਤ ਦੇ ਗੁਰੂ ਵਲੋਂ ਉਸਾਰੇ ਤਖ਼ਤ ਨੂੰ ਇੱਕ ਐਸੀ ਬੁਨੀਆਦੀ ਅਤੇ ਅਟੱਲ ਸੱਚਾਈ ਵਾਂਗ ਪ੍ਰਗਟ ਕੀਤਾ ਹੈ ਕਿ ਇਸ ਨੇ ਝੂਠੇ ਅਤੇ ਕਥਿਤ ਕ੍ਰਾਂਤੀਕਾਰੀ ਨਵੇਕਲੇ ਦਾਵੇ ਦੀਆਂ ਸਾਰੀਆਂ ਚੂਲਾਂ ਖੋਲ ਛੱਡੀਆਂ ਹਨ। ਜਿਹੜੀ ਉਸਾਰੀ 1986 ਵਿਚ ਛਿੱਲਣੀ ਵੀ ਔਖੀ ਸੀ ਉਸ ਨੂੰ ਵਿਦੇਸ਼ੀ ਹਮਲਾਵਰਾਂ ਨੇ ਉਖਾੜਨ ਵਿੱਚ ਸਮਾਂ ਨਹੀਂ ਸੀ ਬਰਬਾਦ ਕਰਨਾ। ਵਿਦੇਸ਼ੀ ਹਮਲਾਵਰਾਂ ਨੇ ਤਾਂ ਦਰਬਾਰ ਸਾਹਿਬ ਦੀ ਇਮਾਰਤ ਨੂੰ ਵੀ ਜ਼ਰਬਾਂ ਪਹੁੰਚਾਈਆਂ ਪਰ ਕੀ ਦਰਬਾਰ ਸਾਹਿਬ ਨੂੰ ਅਲੋਪ ਹੋ ਗਿਆ ਸਵੀਕਾਰ ਕੀਤਾ ਜਾਏ? ਬਦਲਾਉ ਤਾਂ ਉਸ ਇਮਾਰਤ ਦੀ ਦਿੱਖ ਵਿੱਚ ਵੀ ਹੋਏ ਹਨ। ਬਦਲਾਉ ਤਾਂ ਦਰਬਾਰ ਸਾਹਿਬ ਦੇ ਪਰਿਸਰ ਵਿੱਚ ਖੜੇ ਬੁੰਗਿਆਂ ਦੀ ਦਿੱਖ ਵਿੱਚ ਸਾਡੇ ਦੇਖਦੇ ਹੀ ਹੋਏ ਹਨ। ਇਸਦਾ ਅਰਥ ਕੀ ਇਹ ਹੈ ਕਿ ਬੁੰਗੇ ਅਲੋਪ ਹੋ ਗਏ ਹਨ?

ਇਸ ਬਾਰੇ ਲੇਖਕ ਜੀ ਪੁਰਾਤੱਤਵ ਜਾਂਚ ਦੀ ਗਲ ਕਰਨ ਲੱਗ ਪਏ ਹਨ ਤਾਂ ਪਹਿਲਾਂ ਉਹ ਆਪ ਇਸ ਜਾਂਚ ਨੂੰ ਕਰਵਾਉਂਣ ਬਾਦ ਹੀ ਕਿਤਾਬ ਲਿੱਖਣ ਕਿਉਂਕਿ ਹੁਣ ਗੁਰੂ ਦੇ ਉਸਾਰੇ ਥੜਾ ਨੁਮਾਂ ਮੂਲ ਅਕਾਲ ਤਖ਼ਤ ਦੀ ਤਸਵੀਰ ਪਾਠਕਾਂ ਦੇ ਸਾਹਮਣੇ ਹੈ ਜਿਸ ਨੇ ਇਸ ਬਾਰੇ ਕੀਤੇ ਜਾ ਰਹੇ ਗੁਮਰਾਹਕੁਨ ਪ੍ਰਚਾਰ ਦੀ ਪੋਲ ਦੇ ਖੋਲ ਵਿੱਚ ਬੋਖਲਾਹਟ ਪੈਦਾ ਕਰ ਦਿੱਤੀ ਹੈ।

ਤਸਵੀਰ ਵਿਚਲੀ ਸਥਿਤੀ ਨੂੰ ਤਾਂ ਹਜ਼ਾਰਾਂ ਚਸ਼ਮਦੀਦਾਂ ਨੇ ਵੇਖਿਆ ਹੈ। ਸੱਚ ਤੋਂ ਕੋਈ ਕਿਵੇਂ ਨੱਸੇ? ਇਸ ਲਈ ਲਿਖਾਰੀ ਜੀ ਵਲੋਂ ਨਾਲ ਹੀ ਲਿਖਿਆ ਗਿਆ ਹੈ ਕਿ “ਉਂਜ ਜ਼ਿਆਦਾ ਸੰਭਾਵਨਾਂ ਇਸ ਥੜ੍ਹੇ ਦੇ ਅਸਲੀ ਹੋਣ ਦੀ ਲਗਦੀ ਹੈ” ਜੇ ਕਰ ਲੇਖਕ ਜੀ ਸਵੀਕਾਰ ਕਰਦੇ ਹਨ ਤਾਂ ਲੇਖਕ ਜੀ ਦੀ ਇਸ ਸਵੀਕ੍ਰਤੀ ਦਾ ਅਰਥ ਇਹ ਨਿਕਲਿਆ ਕਿ ਗੁਰੂ ਜੀ ਦਾ ਉਸਾਰਿਆ ਅਸਲੀ ਥੜਾ ਨੁਮਾਂ ਅਕਾਲ ਤਖ਼ਤ ਅਕਾਲ ਤਖ਼ਤ ਦੀ ਇਮਾਰਤ ਦੇ ਅੰਦਰ, ਇਸ ਦੀ ਬਣਤਰ ਵਿੱਚ ਮੌਜੂਦ ਹੈ। ਇਹ ਕੇਵਲ ਸੰਭਾਵਨਾ ਹੀ ਨਹੀਂ ਅਕੱਟ ਸੱਚਾਈ ਹੈ ਕਿਉਂਕਿ 1986 ਦੇ ਦੌਰ ਦੀ ਉਸਾਰੀ ਵੇਲੇ ਖਿੱਚੀ ਗਈ ਤਸਵੀਰ ਅਕਾਲ ਤਖ਼ਤ ਦੀ ਇਮਾਰਤ ਵਿੱਚ ਉਸਦੀ ਮੁਲ਼ ਉਸਾਰੀ ਅਤੇ ਸਥਿਤੀ ਨੂੰ ਸਪਸ਼ਟ ਕਰਦੀ ਹੈ। ਇਸ ਦਾ ਮਤਲਭ ਇਹ ਕਿ ਅਕਾਲ ਤਖ਼ਤ ਦਾ ਮੂਲ ਥੜਾ ਅਕਾਲ ਤਖ਼ਤ ਦੀ ਢਾਹੀ ਗਈ ਅਤੇ ਮੌਜੂਦਾ ਇਮਾਰਤ ਦਾ ਹੀ ਅਭਿੰਨ ਭਾਗ ਸੀ ਅਤੇ ਹੈ। ਅਤੇ ਇਸ ਵੇਲੇ ਉਸ ਦਾ ਕੁੱਝ ਕੁ ਅੰਸ਼ ਅਕਾਲ ਤਖ਼ਤ ਦੇ ਠੀਕ ਸਾਹਮਣੇ ਹੇਠ ਦੀ ਬਣੇਂ ਸ਼ੀਸੇ ਦੇ ਫ਼ਰੇਮ ਵਿੱਚ ਸੁਰਖਿਅਤ ਨਜ਼ਰ ਆਉਂਦਾ ਹੈ।

ਸ. ਅਮਰ ਜੀਤ ਸਿੰਘ, ਜੰਮੂ ਅਤੇ ਸ. ਇੰਦਰਜੀਤ ਸਿੰਘ ਕਾਨਪੁਰ ਜੀ ਨੇ ਇਸ ਤਸਵੀਰ ਵਿਚਲੀ ਸਥਿਤੀ ਨੂੰ ਅੱਖੀ ਡਿੱਠੀਆ ਸੀ। ਤਸਵੀਰ ਵੇਖ ਕੇ ਉਨ੍ਹਾਂ ਨੇ ਦੱਸਿਆ ਹੈ ਕਿ ਇਹ ਥੜਾ ਨੁਮਾਂ ਤਖ਼ਤ ਇੱਕ ਵਿਸ਼ੇਸ਼ ਕੋਂਣ (ਐਂਗਲ) ਤੇ ਦਰਸ਼ਨ ਡੀਯੁਡੀ ਦੀ ਸੇਧ ਤੋਂ ਵੱਖਰਾ ਸੀ ਅਤੇ ਇਸੇ ਤਖ਼ਤ ਦੇ ਕੋਂਣ ਨੂੰ ਹੀ ਅਧਾਰ ਮੰਨ ਦੇ ਅਕਾਲ ਤਖ਼ਤ ਦੀ ਮੌਜੂਦਾ ਇਮਾਰਤ ਉਸਾਰੀ ਗਈ ਸੀ। ਖੈਰ!

ਲਿਖਾਰੀ ਜੀ ਨੇ ਗੁੰਝਾਇਸ਼ ਰੱਖਦੇ ਨਾਲ ਹੀ ਲਿਖਿਆ ਗਿਆ ਹੈ “ਉਂਜ ਜ਼ਿਆਦਾ ਸੰਭਾਵਨਾਂ ਇਸ ਥੜ੍ਹੇ ਦੇ ਅਸਲੀ ਹੋਣ ਦੀ ਲਗਦੀ ਹੈ ਕਿਉਂਕਿ ਸਤਾਰ੍ਹਵੀਂ ਸਦੀ ਵਿੱਚ ਦਰਬਾਰ ਸਾਹਿਬ ਇਲਾਕੇ ਵਿੱਚ ਹੋਏ ਮੀਣਿਆਂ ਦੇ ਕਬਜ਼ੇ ਦੇ ਅਰਸੇ ਦੌਰਾਨ ਥੜ੍ਹੇ ਵਾਲੇ ਅਸਥਾਨ ਤੇ ਇੱਕ ਰਿਹਾਇਸ਼ੀ ਇਮਾਰਤ ਉਸਾਰ ਲਈ ਗਈ ਸੀ ਅਤੇ ਜੇਕਰ ਇਸ ਇਮਾਰਤ ਦੇ ਹੇਠਾਂ ਥੜ੍ਹੇ ਦਾ ਕੋਈ ਹਿੱਸਾ ਮੌਜੂਦ ਰਹਿ ਗਿਆ ਸੀ ਤਾਂ ਇਸ ਇਮਾਰਤ ਕਰਕੇ ਉਹ ਅਠਾਰ੍ਹਵੀਂ ਸਦੀ ਵਿੱਚ ਹੋਏ ਬਦੇਸ਼ੀ ਹਮਲਾਵਰਾਂ ਦੀ ਨਜ਼ਰ ਤੋਂ ਬਚਿਆ ਰਿਹਾ ਹੋਵੇਗਾ। ਇਸ ਤਰ੍ਹਾਂ ਤਾਂ ਸਿਖ ਕੌਮ ਦੇ ਅੱਗੇ ਇਹ ਸਵਾਲ ਆ ਖੜ੍ਹਾ ਹੁੰਦਾ ਹੈ ਕਿ ਹੁਣ ਕੌਮ ਨੂੰ ਛੇਵੇਂ ਗੁਰੂ ਜੀ ਦੇ ਤਖਤ-ਸਿੰਘਾਸਣ ਦਾ ਥੜ੍ਹੇ ਵਾਲਾ ਹਿੱਸਾ ਚਾਹੀਦਾ ਹੈ ਕਿ ਥੜ੍ਹੇ ਨੂੰ ਅਲੋਪ ਕਰਕੇ ਉਸੇ ਅਸਥਾਨ ਤੇ ਅਣਅਧਿਕਾਰਿਤ ਤੌਰ ਤੇ ਉਸਾਰੀ ਗਈ ਇਮਾਰਤ”

ਇਹ ਗਲ ਸਪਸ਼ਟ ਹੈ ਕਿ ੬ਵੇਂ ਗੁਰੂ ਜੀ ਨੇ ਥੜਾ ਨੁਮਾਂ ਤਖ਼ਤ ਦੀ ਉਸਾਰੀ ਕਰਕੇ ਨਾਲ ਹੀ ਉਸ ਥਾਂ ਮੁਕਾਮ ਕਰਨ ਲਈ ਇੱਕ ਬੁੰਗਾ ਵੀ ਉਸਾਰ ਲਿਆ ਸੀ। ਜਿਸ ਕਾਰਨ ਇਸ ਸਥਾਨ ਨੂੰ ਅਕਾਲ ਤਖ਼ਤ ਦੇ ਨਾਲ ਨਾਲ ਅਕਾਲ ਬੁੰਗਾਂ ਵੀ ਕਹਿਆ ਜਾਣ ਲਗਾ। ਅਕਾਲ ਤਖ਼ਤ ਦੀ ਉਸਾਰੀ ਦਾ ਮਤਲਭ ਇਹ ਨਹੀਂ ਸੀ ਕਿ ਗੁਰੂ ਜੀ ਤੇ ਉਸ ਥਾਂ ਕੋਈ ਬੁੰਗਾ (ਇਮਾਰਤ) ਉਸਾਰਨ ਦੀ ਕੋਈ ਰੋਕ ਸੀ। ਉਹ ਸਮੁੱਚੀ ਇਮਾਰਤ ਅਕਾਲ ਤਖ਼ਤ/ਅਕਾਲ ਬੁੰਗੇ ਦੇ ਨਾਮ ਤੋਂ ਜਾਣੀ ਜਾਂਦੀ ਸੀ। ਇਹ ਤਖ਼ਤ ਕੋਈ ਇੰਝ ਦਾ ਨਹੀਂ ਸੀ ਕਿ ਉਸ ਨੂੰ ਖੁੱਲੇ ਅਕਾਸ਼ ਹੇਠ ਬਣਾਇਆ ਗਿਆ ਸੀ। ਇਸ ਅਕਾਲ ਤਖ਼ਤ ਇਮਾਰਤ ਸ੍ਹਾਮਣੇ ਸਿੱਖ ਅਪਣੇ ਝੱਗੜੇ ਗੁਰੂ ਦੇ ਹੱਥੀ ਨਿਬੇੜਨ ਲਈ ਆਉਂਣੇ ਸ਼ੂਰੂ ਹੋ ਗਏ ਸੀ। ਇਮਾਰਤ ਅੰਦਰ ਸ਼ਸਤਰ ਇੱਕਠੇ ਕੀਤੇ ਜਾਣ ਲਗੇ। ਅਤੇ ਇਸ ਇਮਾਤਰ ਤੇ ਆਸਪਾਸ ਦੇ ਇਲਾਕਿਆਂ ਦੇ ਰਾਜਿਆਂ ਦੇ ਦੂਤਾਂ ਦਾ ਬਣਦਾ ਆਮਦ ਸਤਿਕਾਰ ਕੀਤਾ ਜਾਂਦਾ ਸੀ। ਰਹੀ ਗਲ ਹਮਲਾਵਰਾਂ ਦੀ ਤਾਂ ਉਸ ਵੇਲੇ ਜੇਕਰ ਥੜਾ ਨੁਮਾਂ ਤਖ਼ਤ ਅਲੋਪ ਸੀ ਤਾਂ ਕੀ ਉਸ ਵੇਲੇ ਦਰਬਾਰ ਸਾਹਿਬ ਵੀ ਅਲੋਪ ਸੀ? ਉਹ ਹਮਲਿਆਂ ਤੋਂ ਬਾਦ ਕੀ ਦਰਬਾਰ ਸਾਹਿਬ ਨਹੀਂ ਰਹਿਆ? ਕੀ ਕਾਲਾਂਤਰ ਉਸਦੀ ਦਿੱਖ ਵਿੱਚ ਆਏ ਬਦਲਾਉ ਉਪਰੰਤ ਸਿੱਖਾਂ ਲਈ ਉਹ ਦਰਬਾਰ ਸਾਹਿਬ ਨਹੀਂ ਰਹੀਆ?

ਜੇਕਰ ਅਸੀਂ ਧਿਆਨ ਨਾਲ ਵਿਚਾਰੀਏ ਤਾਂ ਦਾਸ, ਲੌਧੀ ਅਤੇ ਮੁਗ਼ਲ ਸੁਲਤਾਨਾਂ ਅਤੇ ਬਾਦਸ਼ਾਹਾਂ ਨੇ ਅਪਣੇ ਤਖ਼ਤ ਵਾਲੇ ਸਥਾਨਾਂ ਤੇ ਹੀ ਇਮਾਰਤਾਂ ਦੀ ਉਸਾਰੀ ਵੀ ਕੀਤੀ ਸੀ। ਐਸੀ ਇਮਾਰਤਾਂ ਲਈ ਕਿਲਾ ਜਾਂ ਤਖ਼ਤ ਆਦਿ ਲਕਬ ਵਰਨਤ ਦਾ ਰਿਵਾਜ ਉਦੋਂ ਵੀ ਸੀ ਅਤੇ ਅੱਜ ਵੀ। ਜਿਵੇਂ ਕਿ ਲਾਲ ਕਿਲੇ ਨੂੰ ਲਾਲ ਕਿਲਾ, ਦਿੱਲੀ ਦਾ ਤਖ਼ਤ ਜਾਂ ਭਾਰਤ ਦਾ ਤਖ਼ਤ ਵੀ ਕਿਹਾ ਜਾਂਦਾ ਸੀ ਅਤੇ ਅੱਜ ਵੀ ਉਸ ਸਥਾਨ ਲਈ, ਭੂਤਕਾਲ ਦੇ ਸੰਧਰਭ ਵਿਚ, ਇਹ ਲਕਬ ਵਰਤੇ ਜਾਂਦੇ ਹਨ। ਅਕਾਲ ਤਖ਼ਤ ਨੂੰ ਲੇ ਕੇ ਪੰਥ ਅਗੇ ਕੌਈ ਸਵਾਲ ਖੜਾ ਨਹੀਂ ਹੁੰਦਾ ਬਲਕਿ ਖੂਦ ਲਿਖਾਰੀ ਜੀ ਦੇ ਗਲਤ ਦਾਵਿਆਂ ਤੇ ਸਵਾਲ ਖੜੇ ਹੋ ਗਏ ਹਨ। ਹੁਣ ਉਹ ਸਲਾਹ ਦਿੰਦੇ ਲਿਖਦੇ ਹਨ:-

“ਉਪੱਰ ਦਰਸਾਈ ਸਾਰੀ ਸਥਿਤੀ ਵਿੱਚ ਤਾਂ ਵਿਚਾਰ-ਅਧੀਨ ਤਸਵੀਰ ਪੇਸ਼ ਕਰਨ ਵਾਲੀਆਂ ਧਿਰਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਮੁੜ-ਖੁਦਾਈ ਕਰਵਾ ਕੇ ਛੇਵੇਂ ਗੁਰੂ ਜੀ ਦੇ ਤਖਤ-ਸਿੰਘਾਸਣ ਨਾਲ ਸਬੰਧਿਤ ਥੜ੍ਹੇ ਵਾਲੀ ਇਸ ਆਲੌਕਿਕ ‘ਲੱਭਤ’ ਨੂੰ ਹੂਬਹੂ ਰੂਪ ਵਿੱਚ ਪਰਗਟ ਕੀਤਾ ਜਾਵੇ ਅਤੇ ਇਸ ਨੂੰ ਇੱਕ ਮਹੱਤਵਪੂਰਨ ਸਿਖ ਇਤਹਾਸਿਕ ਅਤੇ ਵਿਰਾਸਤੀ ਯਾਦਗਾਰ ਦੇ ਤੌਰ ਤੇ ਪਰਦਰਸ਼ਿਤ ਕੀਤਾ ਜਾਵੇ”

ਕੀ ਹੁਣ ਲਿਖਾਰੀ ਜੀ ਨਵੀਂ ਮੰਗ ਲੇ ਕੇ ਆਏ ਹਨ ਕਿ ਸਿੱਖਾਂ ਨੂੰ ਅਕਾਲ ਤਖ਼ਤ ਦੀ ਇਮਾਰਤ ਢਾਹ ਦੇਂਣ ਦੀ ਮੰਗ ਰੱਖਣੀ ਚਾਹੀਦੀ ਹੈ? ਬੇਨਤੀ ਹੈ ਕਿ ਸਿੱਖਾਂ ਨੂੰ ਅਕਾਲ ਤਖ਼ਤ ਦੀ ਇਮਾਰਤ ਨਾਲ ਕੋਈ ਇਤਰਾਜ਼ ਨਹੀਂ। ਉਨ੍ਹਾਂ ਨੂੰ ਇਤਨਾ ਵਿਸ਼ਵਾਸ (ਜੋ ਕਿ ਅੱਟਲ ਸੱਚਾਈ ਹੈ) ਹੈ ਕਿ ਅਕਾਲ ਤਖ਼ਤ ਹੀ ਉਹ ਸਥਾਨ ਹੈ ਜਿਸ ਦੇ ਅੰਦਰ ਗੁਰੂ ਦਾ ਉਸਾਰੀਆ ਅਕਾਲ ਤਖ਼ਤ ਅੱਜ ਵੀ ਮੌਜੂਦ ਹੈ। 84 ਦਿਆਂ ਘਟਨਾਵਾਂ ਸ੍ਹਾਮਣੇ ਹਨ ਅਤੇ ਅੱਜੇ ਉਹ ਇਤਨੇ ਅੰਨੇ ਨਹੀਂ ਹੋਏ ਕਿ ੳਨ੍ਹਾਂ ਨੂੰ ਅਕਾਲ ਤਖ਼ਤ ਨਜ਼ਰ ਨਾ ਆਏ। ਲਿਖਾਰੀ ਜੀ ਨੂੰ ਚਾਹੀਦਾ ਹੈ ਕਿ ਪਹਿਲਾਂ ਉਹ ਇਸ ਬਾਰੇ ਅਪਣੇ ਲਿਖੇ ਲੇਖਾਂ ਅਤੇ ਸੰਭਾਵਤ ਕਿਤਾਬ ਦੀ ਖੁਦਾਈ ਕਰਨ ਅਤੇ ਗਲਤਬਿਆਨੀਆਂ ਨੂੰ ਬਾਹਰ ਕੱਡਣ। ਛਪਾਈ ਜੇ ਕਰ ਨਹੀਂ ਹੋਈ ਤਾਂ ਛਪਾਈ ਨੂੰ ਹੁਣ ਦੇਰ ਲੱਗ ਸਕਦੀ ਹੈ ਕਿਉਂਕਿ ਖੁਦਾਈ ਲਈ ਸਮਾਂ ਤਾਂ ਲੱਗੇ ਗਾ ਹੀ। ਜੇ ਕਰ ਛੱਪ ਗਈ ਹੈ ਤਾਂ ਕੋਈ ਗਲ ਨਹੀਂ ਪਾਠਕ ਆਪ ਖੁਦਾਈ ਕਰ ਲੇਂਣ ਗੇ।

ਇਸ ਲਈ ਲਿਖਰੀ ਜੀ ਹੁਣ ਨਵੀਂਆਂ ਸਲਾਹਾਂ ਦੇਂਣ ਤੋਂ ਪਰਹੇਜ਼ ਕਰਨ। ਅੱਗੇ ਹੀ ਉਨ੍ਹਾਂ ਦੀਆਂ, ਹੋ ਸਕਦਾ ਹੈ, ਲੱਗਦਾ ਹੈ, ਹੋਇਆ ਹੋਵੇਗਾ, ਅਲੋਪ ਹੋ ਗਿਆ ਵਰਗੀਆਂ ਗਲਤ ਬਿਆਨੀਆਂ ਇੱਕੋ ਤਸਵੀਰ ਨਾਲ ਡਾਹ ਢੇਰੀ ਹੋ ਗਈਆਂ ਹਨ ਅਤੇ ਅਕਾਲ ਤਖ਼ਤ ਅਪਣੀ ਜਗ੍ਹਾ ਸਥਾਪਤ ਹੈ। ਤਸਵੀਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਗੁਰੂ ਦਾ ਉਸਾਰਿਆ ਅਕਾਲ ਤਖ਼ਤ ਕਿਸ ਥਾਂ ਮੌਜੂਦ ਹੈ।

ਪਹਿਲਾਂ ਤਾਂ ਉਨ੍ਹਾਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਂਣ ਵਿੱਚ ਲਗਭਗ ਇੱਕ ਸਾਲ ਦਾ ਫ਼ਾਸਲਾ ਪਾ ਕੇ ਜਾਣਬੁੱਝ ਕੇ ਸੰਵਾਦ ਦੀ ਰਵਾਨਗੀ ਨੂੰ ਤੋੜੀਆ ਅਤੇ ਫ਼ਿਰ ਜਵਾਬਾਂ ਦੀ ਬੇਤੁੱਕੀ ਜਮਾ ਤਕਸੀਮ ਕਰਕੇ ਪੱਲਾ ਝਾੜਨ ਦਾ ਢੰਗ ਵਰਤਿਆ। ਹੁਣ ਉਹ ਗੁਰੂ ਵਲੋਂ ਉਸਾਰੇ ਅਕਾਲ ਤਖ਼ਤ ਦੀ ਦੁਰਲੱਭ ਤਸਵੀਰ ਨੂੰ ਵੇਖ ਕੇ ਨਵੀਂਆਂ ਸਲਾਹਾਂ ਦੇ ਮਾਧਿਅਮ ਅਪਣੀ ਝੇਂਪ ਮਿਟਾਉਂਣ ਦਾ ਜਤਨ ਕਰ ਰਹੇ ਹਨ। ਇਕ ਸੱਚੀ ਤਸਵੀਰ ਤੇ ਬੇਤੁੱਕਾ ਕਿੰਤੂ ਕਰਨ ਉਪਰੰਤ ਉਨ੍ਹਾਂ ਨੁੰ ਇਹ ਲਿਖਿਆ ਹੈ ਕਿ ਉਂਜ ਜ਼ਿਆਦਾ ਸੰਭਾਵਨਾਂ ਇਸ ਥੜ੍ਹੇ ਦੇ ਅਸਲੀ ਹੋਣ ਦੀ ਲਗਦੀ ਹੈ”! ਉਨਾਂ ਐਸਾ ਇਸ ਲਈ ਲਿਖਿਆ ਹੈ ਕਿਉਂਕਿ ਉਹ ਜਾਣਦੇ ਹਨ ਕਿ ਐਸੀਆਂ ਤਸਵੀਰਾਂ ਹੋਰ ਕਈਂਆਂ ਕੋਲ ਹੋਂਣਗੀਆਂ ਅਤੇ ਉਸ ਸਥਿਤੀ ਦੇ ਜਿੰਦਾ ਚਸ਼ਮਦੀਦਾਂ ਦੀ ਮੌਜੂਦਗੀ ਵੀ। ਜੇਕਰ ਉਹ ਸਚਮੁੱਚ ਇੱਕ ਖੋਜੀ ਤਾਂ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਹੁਣ ਗੁਰੂ ਦੇ ਉਸਾਰੇ ਤਖ਼ਤ ਦੇ ਅਲੋਪ ਹੋਂਣ ਦਾਵਾ ਵਾਪਸ ਲੇਂਣ। ਬਾਕੀ ਵਿਚਾਰ ਤਾਂ ਬਾਦ ਦੀ ਗਲ ਹੈ।

ਹਰਦੇਵ ਸਿੰਘ, ਜੰਮੂ

੧੯. ੦੩. ੨੦੧੨


(19/03/12)
ਸੰਤੋਖ ਸਿੰਘ ਪਠਾਣਕੋਟ

ਸ੍ਰੀ ਜੰਮੂ ਜੀ,
ਤੁਹਾਡੀ ਜਾਣਕਾਰੀ ਹਿਤ ਦੱਸ ਦੇਵਾਂ ਕਿ ਸ਼੍ਰੁਤੀ ਦਾ ਅਰਥ ‘ਜ਼ੁਬਾਨੀ’ ਨਹੀਂ ਹੁੰਦਾ। ਸ਼੍ਰੁਤੀ, ਸਿਮਰਤੀ ਅਤੇ ਪੁਰਾਣ ਤਿੰਨ ਕਿਸਮਾ ਹਨ। ਸ਼੍ਰੁਤੀ ਮੈਨਾ ਸੁਣਿਆ, ਸਿਮਰਤੀ ਮੈਨੇ ਚੇਤਾ, ਪੁਰਾਣ ਮੈਨੇ ਇਤਿਹਾਸ। ਇੱਕ ਸਮੇਂ ਤੱਕ ਇਹ ਤਿੰਨੋਂ ਵੰਨਗੀਆਂ ਦਾ ਸਾਹਿਤ ਕੰਠ ਹੀ ਕੀਤਾ ਜਾਂਦਾ ਸੀ। ਜਦ ਇਸ ਨੂੰ ਲਿਖਤ ਵਿੱਚ ਲਿਆਂਦਾ ਸੀ ਤਾਂ ਹਿੰਦੂ ਸਮਾਜ ਵਲੋਂ ਵਿਰੋਧ ਕੀਤਾ ਗਿਆ ਸੀ। ਭਾਰਤੀ ਪ੍ਰੰਪਰਾ ਬਾਣੀ ਕੰਠ ਤੇ ਪੈਸਾ ਗੰਠ ਦੀ ਰਹੀ ਹੈ।
ਡਾ ਇਕਬਾਲ ਸਿੰਘ ਤੋਂ ਪਹਿਲਾਂ ਕਿਸੇ ਨੇ ਕਦੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗਿਆਰਵਾਂ ਗੁਰੂ ਨਹੀਂ ਕਿਹਾ। ਗੁਰੂ ਗ੍ਰੰਥ ਸਾਹਿਬ ਗੁਰੂ ਦੀ ਦੇਹ ਨਹੀਂ ਹੈ। ਦੇਹ ਰੂਪ ਵਿੱਚ ਖਾਲਸੇ ਨੂੰ ਗੁਰਿਆਈ ਬਖ਼ਸ਼ਿਸ਼ ਕੀਤੀ ਗਈ ਸੀ ਅਤੇ ਸੁਰਤ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਗੁਰੂ ਦੇ ਬਚਨ ਹਨ: “ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹਉਂ ਕਰਉਂ ਨਿਵਾਸ। ਖਾਲਸਾ ਮੇਰੋ ਸਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ”। ਇਸੇ ਕਰਕੇ ਗੁਰੂ ਰੂਪ ਖਾਲਸੇ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਗੋਬਿੰਦ ਰਾਇ ਗੁਰੂ ਗੋਬਿੰਦ ਸਿੰਘ ਬਣੇ ਸਨ। ਖਾਲਸੇ ਨੂੰ ਗੁਰੂ ਖਾਲਸਾ ਕਹਿਣ ਦੀ ਪ੍ਰੰਪਰਾ ਵੀ ਇਸੇ ਕਰਕੇ ਹੈ। ਖਾਲਸਾ ਉਦੋਂ ਤੱਕ ਗੁਰੂ ਹੁੰਦਾ ਹੈ ਜਦ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਹੁੰਦਾ ਹੈ। ਤਾਬਿਆ ਦਾ ਅਰਥ ਗੁਰੂ ਦੀ ਸਿਖਿਆ ਅਧੀਨ ਹੈ। ਚਮਕੌਰ ਦੀ ਗੜ੍ਹੀ ਵਿੱਚ ਪੰਜ ਸਿੰਘਾਂ ਨੇ ਗੁਰੂ ਰੂਪ ਹੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੜ੍ਹੀ `ਚੋਂ ਬਾਹਰ ਜਾਣ ਦਾ ਆਦੇਸ਼ ਦਿੱਤਾ ਸੀ, ਜਿਸ ਨੂੰ ਗੁਰੂ ਨੇ ਮੰਨ ਲਿਆ ਸੀ।
ਇਹ ਗੱਲਾਂ ਦੋ ਜਮ੍ਹਾਂ ਦੋ ਬਰਾਬਰ ਚਾਰ ਜਾ ਦਸ ਜਮ੍ਹਾਂ ਇੱਕ ਬਰਾਬਰ ਗਿਆਰਾਂ ਜਹੇ ਹਿਸਾਬ ਦੀਆਂ ਮੁਥਾਜ਼ ਨਹੀਂ ਹਨ। ਔਸਪੈਂਸਕੀ ਨੇ ਹਾਇਅਰ ਮੈਥੇਮੈਟਿਕਸ ਤੇ ਇੱਕ ਕਿਤਾਬ ਲਿਖੀ ਹੋਈ ਹੈ। ਉਸ ਨੂੰ ਪੜ੍ਹ ਕੇ ਸ਼ਾਇਦ ਗੁਰੂ ਦੇ ਚੋਜ਼ ਸਮਝ ਆ ਸਕਣ।
ਚੋਜ਼ ਦਾ ਅਰਥ ਹੈ ਜੋ ਸਧਾਰਣ ਬੁਧੀ ਦੀ ਪਕੜ ਵਿੱਚ ਨਾ ਹੋਵੇ, ਜਿਸ ਵਿੱਚ ਵਿਸਮਾਦ ਜਾਂ ਹੈਰਾਨੀ ਹੋਵੇ।
ਖਾਲਸੇ ਦਾ ਕੋਈ ਗਿਆਰਵਾਂ ਗੁਰੂ ਨਹੀਂ ਹੈ। ਸਿਰਫ਼ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਹੈ। ਗੁਰੂ `ਤੇ ਬਾਣੀ ਨਾਜ਼ਲ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਦੀ ਦੇਹ ਨਹੀਂ ਹੈ ਤੇ ਨਾ ਹੀ ਉਸ `ਤੇ ਬਾਣੀ ਨਾਜ਼ਲ ਹੋਈ ਹੈ। ਇਸ ਵਿੱਚ ਬਾਣੀ ਸੰਗ੍ਰਹਿ ਜਾ ਸੰਕਲਿਤ ਕੀਤੀ ਗਈ ਹੈ। ਇਹ ਗੁਰੂ ਦੀ ਗਿਣਤੀ ਵਿੱਚ ਇਜ਼ਾਫ਼ਾ ਨਹੀਂ ਹੈ, ਬਲਕਿ ਗੁਰੂ ਦੀ ਗਿਣਤੀ `ਤੇ ਇੱਕ ਵਿਰਾਮ ਹੈ। ਇਸ ਕਰਕੇ ਗੁਰੂ ਦੀ ਗਿਣਤੀ ਦਾ ਵਿਰਾਮ ਤੋੜਨਾ, ਦਸ ਤੋਂ ਗਿਆਰਾਂ ਕਰਨਾ ਸਧਾਰਣ ਮੁਗਾਲਤਾ ਨਹੀਂ, ਭਾਰੀ ਸਾਜ਼ਿਸ਼ ਹੈ, ਜਿਸ ਲਈ ਸਾਰੇ ਪੰਥ ਨੂੰ ਸੁਚੇਤ ਹੋਣਾ ਚਾਹੀਦਾ ਹੈ। ਇਸ ਯਤਨ ਪਿਛੇ ਕੀ ਕੀ ਮਨਸੂਬੇ ਹੋ ਸਕਦੇ ਹਨ ਇਹ ਤਾਂ ਡਾ ਇਕਬਾਲ ਸਿੰਘ ਜੀ ਹੀ ਠੀਕ ਠੀਕ ਦੱਸ ਸਕਦੇ ਹਨ।
ਸਮਝ ਨਹੀਂ ਆਉਂਦੀ ਕਿ ਜੇ ਅੱਜ ਤੱਕ ਇਸ ਤਰਾਂ ਕੰਮ ਚੱਲੀ ਜਾਂਦਾ ਹੈ ਹੁਣ ਇਸ ਨੂੰ ਗਿਆਰਵਾਂ ਗੁਰੂ ਕਹਿਣ ਦੀ ਕਿਹੜੀ ਮਜਬੂਰੀ ਹੈ? ਜੰਮੂ ਜੀ ਰਤਾ ਸੁਚੇਤ ਰਿਹਾ ਕਰੋ। ਦੁਸਮਣ ਬਾਤ ਕਰੇ ਅਣਹੋਣੀ।
ਸੰਤੋਖ ਸਿੰਘ ਪਠਾਣਕੋਟ


(19/03/12)
ਡਾ: ਪਰਮਜੀਤ ਸਿੰਘ

ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਂ ਖੁੱਲਾ ਖਤ……. ?
ਭਾਈ ਗੁਰ ਫਤੇਹੇ ਪ੍ਰਵਾਨ ਕਰਨੀ। ਭਾਈ ਬਲਵੰਤ ਸਿੰਘ ਤੁਸੀ ਤੇ ਤੁਹਾਡੇ ਵਰਗੇ ਸੈਕੜ੍ਹੇ ਯੋਧ੍ਹਿਆਂ ਨੇ ਕੌਮ ਲਈ ਆਪਾ ਹੀ ਨਹੀਂ ਵਾਰਿਆ, ਬਲਿਕੇ ਪਿਛੇ, ਆਪਣੇ ਪ੍ਰਵਾਰਾ ਨੂੰ ਭੀਖ ਮੰਗਣ ਵਾਲਿਆਂ ਦੀ ਪੰਗਤ ਵਿੱਚ ਲਾ ਦਿੱਤਾ ਹੈ। ਭਾਈ ਬੇਅੰਤ ਸਿੰਘ, ਇੰਦਰਾ ਨੂੰ ਉਸ ਦੇ ਕੀਤੇ ਦਾ ਫਲ ਦੇਕੇ ਸਦਾ ਲਈ ਅਮਰ ਹੋ ਗਏ, ਉਸ ਤੋਂ ਬਾਅਦ ਉਸ ਦੀ ਪਤਨੀ ਮਾਤਾ ਬਿਮਲ ਕੌਰ ਨੂੰ ਜਿਹਨਾਂ ਹਾਲਤਾਂ ਵਿੱਚੋਂ ਗੁਜਰ ਦੇ ਹੋਏ ਆਪਣੀ ਜਿੰਦਗੀ ਤੋਂ ਹੱਥ ਧੋਣੇ ਪਏ, ਉਸ ਦੇ ਪੁਤਰ ਭਾਈ ਸਰਬਜੀਤ ਸਿੰਘ ਨੂੰ ਜਿੰਨਾ ਕੁ ਮਾਣ ਸਤਿਕਾਰ ਪੰਥ ਨੇ ਦਿੱਤਾ ਹੈ, ਸਭ ਦੇ ਸਾਹਮਣੇ ਹੈ। ਭਾਈ ਸਤਵੰਤ ਸਿੰਘ ਦੇ ਪਿਤਾ ਨੇ ਪੁਤਰ ਦਾ ਕੇਸ ਅਦਾਲਤ ਵਿੱਚ ਲੜਨ ਤੇ ਆਪਣਾ ਘਰ ਘਾਟ ਵੇਚ ਕੇ ਲਾ ਦਿੱਤਾ, ਕਿਸੇ ਨੇ ਬਾਂਹ ਨਹੀ ਫੜ੍ਹੀ। ਭਾਈ ਕੇਹਰ ਸਿੰਘ ਬਾਰੇ ਵੀ ਨਵੀਂ ਗੱਲ ਨਹੀ ਹੋਈ। ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਪਰਵਾਰਾਂ ਨੇ ਜਿਹੜ੍ਹੇ ਦੁੱਖ ਸਹੇ, ਉਹਨਾਂ ਨੂੰ ਵੀ ਸਾਰਾ ਪੰਥ ਜਾਣਦਾ ਹੈ। ਸ਼ੀ ਆਕਾਲ ਤਖਤ ਸਾਹਿਬ ਦੇ ਸਤਿਕਾਰ ਯੋਗ ਜਥੇਦਾਰ ਰਹੇ, ਭਾਈ ਗੁਰਦੇਵ ਸਿੰਘ ਕਾਂਉਕੇ, ਭਾਈ ਗੁਰਬਚਨ ਸਿੰਘ ਮਾਨੋਚਾਹਲ ਨਾਲ ਤੇ ਉਹਨਾਂ ਦੇ ਪਰਵਾਰਾਂ ਦੀ ਬਾਂਹ ਫੜਨ ਵਾਲਿਆਂ ਨੂੰ ਵੀ ਸਾਰਾ ਪੰਥ ਹੀ ਜਾਣਦਾ ਹੈ। ਭਾਈ ਤੇਰੇ ਵੀ ਪਰਵਾਰ ਦਾ ਹਾਲ ਇਹਨਾਂ ਤੋਂ ਵੱਖਰਾ ਨਹੀ ਹੋਵੇਗਾ। ਤੇਰੇ ਤੋਂ ਕੁਰਬਾਨ ਹੋਣ ਨੂੰ ਦਿਲ ਕਰਦਾ। ਕਿੰਨਾਂ ਭੋਲ੍ਹਾ ਹੈ, ਵਿਚਾਰਾ ਭਾਈ ਬਲਵੰਤ ਸਿੰਘ ਰਾਜੋਆਣਾ। ਅਖਬਾਰਾਂ ਤੇ ਟੈਲੀਵਿਜ਼ਨ ਵਾਲਿਆਂ ਨੂੰ ਕੁੱਝ ਦਿਨ ਲਈ ਚੱਟ ਪਟੀਆਂ ਖਬਰਾਂ ਤੇ ਕਾਫੀ ਸਾਰੇ ਇਸ਼ਤਿਹਾਰ ਮਿਲ ਜਾਣਗੇ। ਲੀਡਰਾਂ ਨੂੰ ਵੀ ਚਾਰ ਦਿਨਾਂ ਲਈ ਤੇਰੇ ਪੱਖ ਅਤੇ ਵਿਰੋਧ ਵਿੱਚ ਬੋਲਣ ਲਈ ਮਸਾਲਾ ਮਿਲ ਗਿਆ ਹੈ। ਕੋਈ ਗੁਰਦਵਾਰੇ ਵਿੱਚ ਤੇਰੇ ਸ਼ਹੀਦ ਹੋਣ ਦੇ ਨਾਂ ਤੇ ਚੜ੍ਹਦੀ ਕਲਾ ਵਿੱਚ ਰੱਖਣ ਦੇ ਨਾਂ ਪਰ ਗੁਰਦਵਾਰੇ ਦੇ ਚੜ੍ਹਾਵੇ ਵਿੱਚ ਵਾਧਾ ਕਰਨ ਦੀ ਸੋਚੀ ਬੈਠਾ ਹੈ ਕੋਈ ਆਪਣੇ ਆਪਣੇ ਘਰ ਉਪਰ ਖਾਲਸਤਾਨੀ ਝੰਡੇ ਝੂਲਾਹਣ ਦੇ ਨਾਂ ਉਪਰ, ਹਜ਼ਾਰਾਂ ਮੀਟਰ ਕੱਪੜਾ ਵੇਚ ਲਵੇਗਾ, ਬਹੁਤ ਸਾਰੇ ਫੋਕੇ ਵਹਿਕਾਵਿਆਂ ਵਿੱਚ ਆਕੇ ਕੋਰਟ ਕਚਿਹਰੀ ਦੇ ਚੱਕਰ ਲਾਉਣਗੇ ਤੇ ਵਕੀਲਾਂ ਨੂੰ ਆਪਣੇ ਆਪਣੇ ਘਰ ਲਟਾਉਣਗੇ। ਕਈ ਮੇਰੇ ਵਰਗਿਆਂ ਨੂੰ ਤੇਰੇ ਬਾਰੇ ਲਿੱਖਣ ਨੂੰ ਮਿਲ ਜਾਵੇਗਾ, ਫਿਰ ਢੇਰ ਸਾਰੀਆਂ ਕਿਤਾਬਾਂ ਤੇਰੇ ਨਾਂ ਤੇ ਲਿੱਖਕੇ ਜਨਤੇ ਦੇ ਜਜ਼ਬਾਤਾਂ ਨੂੰ ਕੈਸ਼ ਕਰਨ ਦਾ ਸੁਭਾਗ ਪਰਾਪਤ ਹੋ ਜਾਵੇਗਾ। ਤੇਰੇ ਪਰਵਾਰ ਦੀ ਮੱਦਦ ਕਰਨ ਦੇ ਬਹਾਨੇ ਨਵੀਆਂ ਗੋਲਕਾਂ ਬਣਕੇ ਤਿਆਰ ਹੋਈਆਂ ਪਈਆਂ ਹਨ, ਤੂੰ ਇੱਕ ਵਾਰੀ ਸ਼ਹੀਦ ਤਾਂ ਹੋ ਕਈਆਂ ਨੇ ਕਾਪੀਆਂ ਛਪਵਾਕੇ ਤੇਰੇ ਪਰਵਾਰ ਦੀ ਮੱਦਦ ਦੇ ਨਾਂਮ ਤੇ ਚੰਦੇ ਇਕੱਠੇ ਕਰ ਲੈਣੇ ਹਨ। ਪਰ ਤੇਰੇ ਪਰਵਾਰ ਨੂੰ ਨਾ ਪਹਿਲਾਂ ਕਿਸੇ ਪੁਛਿਆ ਤੇ ਨਾ ਅੱਗੋਂ ਵਾਸਤੇ ਕੋਈ ਪੁਛੇਗਾ। ਮੈਂ ਚਾਹੁੰਦਾ ਹਾਂ ਸਰਕਾਰ ਇੱਕ ਵਾਰੀ ਤੈਨੂੰ ਝੂੱਠੀ ਮੱੂਠੀ ਦਾ ਫਾਂਸ਼ੀ ਉਪਰ ਜਰੂਰ ਲਟਕਾ ਦੇਵੇ ਤਾਂ ਜੋ ਤੂੰ ਵੀ ਸਾਰੇ ਲੋਕਾਂ ਦਾ ਹਾਲ ਖੁੱਦ ਦੇਖ ਲਵੇਂ। ਭਾਈ ਬਲਵੰਤ ਸਿੰਘਾ ਤੇਰੇ ਲਈ ਮੇਰੇ ਵੱਲੋਂ ਇਹ ਹੀ ਅਰਦਾਸ ਹੈ ਕਿ ਜਿਸ ਤਰਾਂ ਹੁਣ ਤੱਕ ਆਡੋਲ ਹੈਂ ਇਸੇ ਤਰਾਂ ਆਡੋਲ ਹੀ ਰਹੇਂ। ਤੇਰੀ ਕੁਰਬਾਨੀ ਲਈ ਕੌਮ ਵੱਲੋਂ ਬਾਰੇ ਵਾਰ ਜਾਵਾਂ। ਪਰ ਮੈਂ ਵੀ ਨਾਸ਼ੁਕਰੀ ਕੌਮ ਦਾ ਹਿਸਾ ਹਾਂ …………. .

ਡਾ: ਪਰਮਜੀਤ ਸਿੰਘ ਫੋਨ ਨੰ:--001 416 704 7373, ਕਨੇਡਾ। 0091 9855060247, ਭਾਰਤ।


(19/03/12)
ਜਗਤਾਰ ਸਿੰਘ ਜਾਚਕ

ਪ੍ਰੈਸ ਨੋਟ:
ਲੁਧਿਆਣਾ, 19 ਮਾਰਚ ( ) ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਹਿੰਦ ਨਜ਼ਾਮ ਵੱਲੋਂ ਫਾਂਸੀ ਸੀ ਸਜਾ ਦੇ ਹੁਕਮ ਸੁਣਾਏ ਜਾਣ ਉਪਰੰਤ ਪੂਰੇ ਸਿੱਖ ਜਗਤ ਅੰਦਰ ਰੋਹ ਦੀ ਜਵਾਲਾ ਪ੍ਰਬਲ ਹੋ ਉਠੀ ਹੈ। ਸਾਰੀਆਂ ਪੰਥਕ ਜਥੇਬੰਦੀਆਂ ਅਤੇ ਸੁਚੇਤ ਸਿੱਖ ਆਪਣਾ ਰੋਹ ਪ੍ਰਗਟ ਕਰਨ ਕਰਨ ਲਈ ਵਖਰੇ ਵਖਰੇ ਤੌਰ ਤੇ ਜਦੋ ਜਹਿਦ ਆਰੰਭ ਕਰ ਚੁੱਕੇ ਹਨ। ਲੇਕਿੰਨ ਭਾਈ ਰਾਜੋਆਣਾ ਦਾ ਕੌਮੀ ਕਾਰਜ ਅਤੇ ਉਨ੍ਹਾ ਨੂੰ ਮਿਲੀ ਫਾਂਸੀ ਦੀ ਸਜਾ ਦਾ ਸਬੰਧ ਸਮੁੱਚੇ ਸਿਖਾਂ ਦੀਆਂ ਭਾਵਨਾਂ ਨਾਲ ਜੁੜਿਆ ਹੋਣ ਕਰਕੇ, ਇੱਕਠੇ ਹੋ ਕੇ ਹੰਭਲਾ ਮਾਰਨ ਦੀ ਵੰਗਾਰ ਦੇ ਰਿਹਾ ਹੈ।
ਕੱਲ ਭਾਈ ਗੁਰਦਾਸ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਹੋਈ ਪੰਥਕ ਜਥੇਬੰਦੀਆਂ ਦੀ ਸਾਂਝੀ ਇਕੱਤਰਤਾ ਨੇ ਮਹਿਸੂਸ ਕੀਤਾ ਹੈ ਕਿ ਭਾਈ ਰਾਜੋਆਣਾ ਦੀ ਫਾਂਸੀ ਸਬੰਧੀ ਪੈਦਾ ਹੋਈ ਆਪਾ ਧਾਪੀ ਨੂੰ ਖ਼ਤਮ ਕਰਕੇ ਭਾਈ ਰਾਜੋਆਣਾ ਵੱਲੋਂ ਹਿੰਦ ਹਕੂਮਤ ਦੇ ਅਨਿਆ ਵਿਰੁਧ ਰੋਸ ਪ੍ਰਗਟ ਕਰਦਿਆਂ ਕੋਈ ਅਪੀਲ ਨਾ ਕਰਕੇ, ਫਾਂਸੀ ਦੀ ਸਜਾ ਨੂੰ ਪ੍ਰਵਾਨ ਕਰਨ ਤੋਂ ਪਿਛੋਂ ਪੈਦਾ ਹੋਈ ਸਥਿਤੀ ਦੀ ਗੰਭੀਰਤਾ ਨੂੰ ਡੂੰਘਾਈ ਨਾਲ ਸਮਝ ਕੇ ਕੌਮ ਦੇ ਉੱਜਲੇ ਭਵਿਖ ਅਤੇ ਸਦੀਵੀ ਇਨਸਾਫ ਵਾਸਤੇ ਕੋਈ ਠੋਸ ਪ੍ਰੋਗਰਾਮ ਉਲੀਕਿਆ ਜਾਏ।
ਇਸ ਲਈ ਸਮੁਚੀਆਂ ਪੰਥਕ ਧਿਰਾਂ, ਜਿਵੇਂ ਤਖ਼ਤ ਸਾਹਿਬਾਨਾਂ ਦੇ ਮਜੂਦਾ ਤੇ ਸਾਬਕਾ ਜਥੇਦਾਰ ਸਹਿਬਾਨ, ਸ੍ਰੋਮਣੀ ਕਮੇਟੀ, ਦਿੱਲੀ ਕਮੇਟੀ, ਸਾਰੇ ਅਕਾਲੀ ਧੜੇ, ਸਾਰੀਆਂ ਟਕਸਾਲਾਂ, ਸਿੰਘ ਸਭਾਵਾਂ, ਸਿੱਖ ਫੈਡਰੇਸ਼ਨਾਂ, ਕਿਸਾਨ ਯੂਨੀਅਨਾਂ, ਨਿਹੰਗ ਜਥੇਬੰਦੀਆਂ, ਸਿੱਖ ਵਿਦਵਾਨਾਂ ਅਤੇ ਗੁਰੂ ਪਿਆਰ ਰੰਗੀਆਂ ਰੂਹਾਂ ਨੂੰ ਏਕਤਾ ਦੀ ਲੜੀ ਵਿੱਚ ਪ੍ਰੋਣ ਲਈ ਇੱਕ ਨੁਮਾਇੰਦਾ ਪੰਥਕ ਇੱਕੱਠ 21 ਮਾਰਚ ਬੁਧਵਾਰ ਨੂੰ ਭਾਈ ਗੁਰਦਾਸ ਹਾਲ, ਸ਼੍ਰੀ ਅੰਮ੍ਰਿਤਸਰ ਵਿਖੇ ਸਵੇਰੇ 11 ਵਜੇ ਬੁਲਾਇਆ ਗਿਆ ਹੈ। ਇਸ ਇਕੱਠ ਦੀ ਤਿਆਰੀ ਅਤੇ ਤਾਲਮੇਲ ਕਰਨ ਸਬੰਧੀ ਇੱਕ ਅੱਠ ਮੈਂਬਰੀ ਕਮੇਟੀ ਦਾ ਘਟਨ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਦੇ ਭਾਈ ਗੁਰਿੰਦਰਪਾਲ ਸਿੰਘ ਧਨੌਲਾ, ਅਕਾਲੀ ਦਲ ਪੰਚ ਪ੍ਰਧਾਨੀ ਦੇ ਭਾਈ ਜਸਬੀਰ ਸਿੰਘ ਖੰਡੂਰ, ਸੁਤੰਤਰ ਅਕਾਲੀ ਦਲ ਦੇ ਭਾਈ ਪਰਮਜੀਤ ਸਿੰਘ ਸਹੋਲੀ, ਆਲ ਇੰਡੀਆ ਸਿੱਖ ਸਟੂਡਿੰਟ ਫੈਡਰੇਸ਼ਨ ਦੇ ਕਰਨੈਲ ਸਿੰਘ ਮੀਰ ਮੁਹੰਮਦ, ਸਿੱਖ ਐਮ. ਪੀਜ਼ ਵੱਲੋਂ ਭਾਈ ਧਿਆਨ ਸਿੰਘ ਮੰਡ, ਸਿੱਖ ਬੁਧੀਜੀਵੀ ਵਰਗ ਵਲੋਂ ਗਿਆਨੀ ਜਗਤਾਰ ਸਿੰਘ ਜਾਚਕ ਅਤੇ ਸੰਤ ਸਮਾਜ ਵੱਲੋਂ ਭਾਈ ਸ਼ਮਸ਼ੇਰ ਸਿੰਘ ਜਗੇੜਾ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਕਮੇਟੀ ਜਥੇਬੰਦਕ ਤਾਲਮੇਲ ਲਈ ਪੰਜਾਬ ਭਰ ਦਾ ਦੌਰਾ ਕਰ ਰਹੀ ਹੈ। ਉਨ੍ਹਾਂ ਦਸਿਆ ਕਿ ਉਹ ਸਿੱਖ ਧਾਰਮਿਕ ਮੁਖੀਆਂ ਤੋਂ ਇਲਾਵਾ ਬਾਦਲ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਅਵਤਾਰ ਸਿੰਘ ਅਤੇ ਕਾਂਗਰਸ ਪ੍ਰਧਾਨ ਕੈਪਟਨ ਅਰਮਿੰਦਰ ਸਿੰਘ ਹੁਰਾਂ ਤੇ ਅਖਬਾਰਾਂ ਦੇ ਸਿੱਖ ਐਡੀਟਰਜ਼ ਨੂੰ ਵੀ ਮਿਲਣ ਦਾ ਯਤਨ ਕਰੇਗੀ। ਉਨ੍ਹਾਂ ਨੇ ਸਮੂਹ ਸਿੱਖ ਜਥੇਬੰਦੀਆਂ ਦੇ ਮੁਖੀਆਂ ਨੂੰ ਮੀਟਿੰਗ ੱਿਵਚ ਪਹੁੰਚਣ ਦੀ ਬੇਨਤੀ ਕਰਦਿਆਂ ਆਖਿਆ ਹੈ ਕਿ ਉਹ ਸਾਰੇ ਪੰਥ ਦਰਦੀ ਵੀਰਾਂ ਨੂੰ ਮਿਲਣ ਲਈ ਯਤਨਸ਼ੀਲ ਹਨ। ਪਰ, ਜੇ ਸਮੇਂ ਦੀ ਘਾਟ ਜਾਂ ਹੋਰ ਕਿਸੇ ਕਾਰਣ ਮੇਲ ਨਹੀਂ ਹੁੰਦਾ, ਤਾਂ ਵੀ ਉਹ ਗੁਰਸਿੱਖ ਹੋਣ ਨਾਤੇ ਆਪਣਾ ਫ਼ਰਜ਼ ਸਮਝਣ ਤੇ ਸਮੇ ਸਿਰ ਮੀਟਿੰਗ ਵਿੱਚ ਪਹੰਚਣ ਦੀ ਕ੍ਰਿਪਾਲਤਾ ਕਰਨ।
ਜਾਰੀ ਕਰਤਾ: ਜਗਤਾਰ ਸਿੰਘ ਜਾਚਕ, ਲਧਿਆਣਾ ਮਿਤੀ 19 ਮਾਰਚ 2011


(19/03/12)
ਅਵਤਾਰ ਸਿੰਘ ਮਿਸ਼ਨਰੀ

ਸਿੱਖਾਂ ਨੇ ਭਾਰਤ ਅਜ਼ਾਦ ਕਰਵਾਇਆ ਪਰ ਭਾਰਤੀ ਜਨੂੰਨੀਆਂ ਨੇ ਹਮੇਸ਼ਾਂ ਸਿੱਖਾਂ ਨਾਲ ਦਗ਼ਾ ਕਮਾਇਆ
ਅਵਤਾਰ ਸਿੰਘ ਮਿਸ਼ਨਰੀ (5104325827)

ਮੁਗਲੀਆ ਹਕੂਮਤ ਵੇਲੇ ਭਾਰਤੀਆਂ ਦੀ ਹਾਲਤ ਤਰਸਯੋਗ ਸੀ। ਉਹ ਆਰਥਿਕ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਤੌਰ ਤੇ ਗੁਲਾਮ ਸਨ। ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਇਸ ਗੁਲਾਮੀ ਵਿਰੁੱਧ ਜੋਰਦਾਰ ਅਵਾਜ਼ ਉਠਾਈ-ਰਾਜੇ ਸ਼ੀਂਹ ਮੁਕੱਦਮ ਕੁਤੇ॥(1288) ਗੁਲਾਮ ਪਰਜਾ ਨੂੰ ਵੀ ਕਿਹਾ-ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥(142) ਇਸ ਸਬੰਧ ਵਿੱਚ ਭਗਤ ਰਵਿਦਾਸ, ਕਬੀਰ, ਨਾਮਦੇਵ ਜੀ, ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਜੀ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ ਅਤੇ ਅਨੇਕਾਂ ਅਕੀਦਤਮੰਦ ਸਿੰਘਾਂ ਸਿੰਘਣੀਆਂ ਨੂੰ ਭਿਆਣਕ ਤੋਂ ਭਿਆਣਕ ਤਸੀਹੇ ਵੀ ਝਲਣੇ ਪਏ। ਭਾਰਤ ਤੇ 100 ਸਾਲ ਰਾਜ ਕਰਨ ਵਾਲੇ ਵਿਦੇਸ਼ੀ ਗੋਰਿਆਂ ਨੂੰ ਭਾਰਤ ਚੋਂ ਭਜਾਉਣ ਵਾਲੇ ਵੀ ਪੰਜਾਬ ਦੇ ਸੂਰਬੀਰ ਯੋਧੇ ਸਿੱਖ ਹੀ ਸਨ। ਅੰਗ੍ਰੇਜ ਜਾਂਦਾ-ਜਾਂਦਾ ਜਿੱਥੇ ਸਿੱਖਾਂ ਦੇ ਬਹਾਦਰੀ ਦੇ ਸੋਹਿਲੇ ਗਾ ਰਿਹਾ ਸੀ ਓਥੇ ਸਿੱਖਾਂ ਨੂੰ ਵੱਖਰਾ ਰਾਜ ਭਾਗ ਵੀ ਦੇ ਰਿਹਾ ਸੀ ਪਰ ਸਿੱਖਾਂ ਦੇ ਨਲਾਇਕ ਲੀਡਰਾਂ ਨੇ, ਲੂੰਬੜ ਜਨੂੰਨੀ ਹਿੰਦੂ ਲੀਡਰਾਂ ਦੀ ਚਾਲ ਵਿੱਚ ਆ ਕੇ, ਸਭ ਕੁਝ ਗਵਾ ਲਿਆ। ਕਹਿੰਦੇ ਹਨ ਕਿ ਮਹਾਤਮਾਂ ਗਾਂਧੀ ਵਰਗੇ ਲੀਡਰਾਂ ਦੇ ਇਹ ਵਿਸ਼ਵਾਸ਼ ਦਿਵਾਉਣ ਤੇ ਕਿ ਜੇ ਅਜ਼ਾਦ ਭਾਰਤ ਵਿੱਚ ਸਿੱਖਾਂ ਨਾਲ ਵਿਤਕਰਾ ਹੋਵੇਗਾ ਤਾਂ ਉਹ ਤਲਵਾਰ ਦੇ ਜੋਰ ਨਾਲ ਰਾਜ ਭਾਗ ਦਾ ਆਪਣਾ ਹਿੱਸਾ ਲੈਣਾਂ ਵੀ ਜਾਣਦੇ ਹਨ।

ਪਰ ਦੇਖੋ ਕੈਸਾ ਇਨਸਾਫ! ਤਾਕਤ ਵਿੱਚ ਆ ਕੇ ਸਿੱਖਾਂ ਨੂੰ ਜਰਾਇਮਪੇਸ਼ਾ ਕੌਮ ਕਿਹਾ ਗਿਆ। ਫਿਰ ਮਹਾਂ ਪੰਜਾਬ ਦੇ ਟੁਕੜੇ ਕਰਕੇ ਹਰਿਆਣਾ ਅਤੇ ਹਿਮਾਚਲ ਪੰਜਾਬ ਤੋਂ ਖੋ ਲਏ ਗਏ। ਵਿਧਾਨ ਵਿੱਚ ਵੀ ਸਿੱਖਾਂ ਨੂੰ ਹਿੰਦੂਆਂ ਦਾ ਇੱਕ ਕੇਸਾਧਾਰੀ ਹਿੱਸਾ ਬਣਾ ਦਿੱਤਾ ਗਿਆ। ਪੰਜਾਬ ਵਿੱਚ ਡੇਰੇਦਾਰ ਪੈਦਾ ਕਰਕੇ ਸਿੱਖ ਕੌਮ ਦੀ ਤਾਕਤ ਅਤੇ ਏਕਤਾ ਨੂੰ ਚੂਰੋ ਚੂਰ ਕਰ ਦਿੱਤਾ। ਸਿੱਖ ਇੱਕ ਅਜ਼ਾਦ ਕੌਮ ਸੀ ਜਦ ਉਹ ਗੁਰੂਆਂ ਭਗਤਾਂ ਦੀ ਬਖਸ਼ੀ ਅਜ਼ਾਦੀ ਦੀਆਂ ਗੱਲਾਂ ਕਰਦੀ ਹੈ ਤਾਂ ਜਨੂੰਨੀ ਭਾਰਤੀਆਂ ਨੂੰ ਚੰਗੀ ਨਹੀਂ ਲਗਦੀ। ਜਦ ਕੋਈ ਸਿੱਖ ਲੀਡਰ ਜਾਂ ਨੌਜਵਾਨ ਆਪਣੇ ਕੌਮੀ ਹੱਕਾਂ ਦੀ ਗੱਲ ਕਰਦਾ ਹੈ ਤਾਂ ਉਸ ਤੇ ਝੂਠੇ ਕੇਸ ਪਾ ਕੇ ਜੇਲੀਂ ਡੱਕ ਦਿੱਤਾ ਜਾਂਦਾ ਹੈ ਜਾਂ ਜ਼ਾਲਮ ਪੁਲੀਸ ਦੀਆਂ ਗੋਲੀਆਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਜਦ ਅਕਾਲੀਆਂ ਅਤੇ ਬਾਬਾ ਜਰਨੈਲ ਸਿੰਘ ਦਮਦਮੀ ਟਕਸਾਲ ਨੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਲਈ ਅਨੰਦਪੁਰ ਦੇ ਮੱਤੇ ਤੇ ਮੋਰਚਾ ਲਾਇਆ ਤਾਂ ਬਹੁਤ ਸਾਰੇ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਜੇਲੀ੍ਹਂ ਡੱਕ ਦਿੱਤਾ ਗਿਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ। ਨਕਲੀ ਨਿਰੰਕਾਰੀ ਜਦ ਅਜਿਹਾ ਕਰਦਾ ਹੋਇਆ ਅੰਮ੍ਰਿਤਸਰ ਪ੍ਰਵੇਸ਼ ਹੋਇਆ ਤਾਂ ਉਸ ਨੂੰ ਸਮਝਾਉਣ ਗਏ ਸਿੰਘਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ ਗਿਆ।

ਪੰਜਾਬ ਵਿੱਚ ਕਰਫਿਊ ਲਾ ਕੇ ਸਿੱਖ ਕੌਮ ਦੀ ਅਵਾਜ਼ ਨੂੰ ਬੰਦ ਕਰਕੇ, ਧੰਨ ਦੌਲਤ ਅਤੇ ਧੀਆਂ ਭੈਣਾਂ ਦੀਆਂ ਇਜ਼ਤਾਂ ਲੁੱਟਣ ਲੱਗੇ। ਜਦ ਕਿਤੇ ਵੀ ਸਰਕਾਰੇ ਦਰਬਾਰੇ ਸਿੱਖਾਂ ਦੀ ਸੁਣਵਾਈ ਨਾਂ ਹੋਈ ਤਾਂ ਆਖਰ ਭਾਈ ਬਲਵੰਤ ਸਿੰਘ ਰਾਜੋਆਣੇ ਵਰਗੇ ਨੌਜਵਾਨਾਂ ਨੇ ਗੁਲਾਮੀ ਨੂੰ ਮਹਿਸੂਸ ਕਰਦੇ ਹੋਏ ਹਥਿਆਰ ਚੁੱਕ ਲਏ ਅਤੇ ਆਪਣੇ ਹੱਕਾਂ ਲਈ ਲੜਾਈ ਆਰੰਭ ਕਰ ਦਿੱਤੀ। ਬਾਬਾ ਜਰਨੈਲ ਸਿੰਘ ਇਨ੍ਹਾਂ ਬਹਾਦਰ ਸਿੱਖਾਂ ਦੇ ਲੀਡਰ ਅਤੇ ਹੀਰੋ ਬਣ ਗਏ ਅਤੇ ਨਿਰਦੋਸ਼ ਸਿੱਖਾਂ ਦੇ ਕਾਤਲਾਂ ਅਤੇ ਕੌਮੀ ਗਦਾਰਾਂ ਨੂੰ ਚੁਣ ਚੁਣ ਕੇ ਸੋਧੇ ਲੌਣ ਲੱਗ ਪਏ। ਫਿਰ ਸੰਨ 1984 ਦੇ ਜੂਨ ਮਹੀਨੇ ਵਿੱਚ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਰਤੀ ਫੌਜ ਨੇ ਤੋਪਾਂ-ਟੈਂਕਾਂ ਨਾਲ ਹਮਲਾ ਕਰ ਦਿੱਤਾ, ਜਿੱਥੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਤੇ ਹਜਾਰਾਂ ਸੰਗਤਾਂ ਪਹੁੰਚੀਆਂ ਹੋਈਆਂ ਸਨ, ਨੂੰ ਬੜੀ ਬੇਦਰਦੀ ਨਾਲ ਮਾਰਿਆ ਪਰ ਬਾਬਾ ਜਰਨੈਲ ਸਿੰਘ ਅਤੇ ਜਨਰਲ ਸ਼ਬੇਗ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਸਿੰਘ ਸੂਰਮਿਆਂ ਨੇ ਭਾਰਤੀ ਫੋਜ ਦਾ ਮੁਕਾਬਲਾ ਕੀਤਾ, ਫੋਜ ਦਾ ਵੀ ਭਾਰੀ ਨੁਕਸਾਨ ਹੋਇਆ ਹਜਾਰਾਂ ਫੋਜੀ ਮਾਰੇ ਗਏ। ਆਖਰ ਮੁੱਠੀਭਰ ਸਿੰਘ ਕਿਨਾਕੁ ਚਿਰ ਸ਼ਕਤੀਸ਼ਾਲੀ ਫੌਜ ਦਾ ਮੁਕਾਬਲਾ ਕਰ ਸਕਦੇ ਸਨ, ਬਹੁਤ ਸਾਰੇ ਸ਼ਹੀਦੀ ਜਾਮ ਪੀ ਗਏ। ਬਾਬਾ ਜਰਨੈਲ ਸਿੰਘ, ਜਨਰਲ ਸ਼ਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਵੀ ਸ਼ਹੀਦ ਹੋ ਗਏ। ਜ਼ਾਲਮ ਫੌਜਾਂ ਨੇ ਜਿੱਥੇ ਨਿਹੱਥੀਆਂ ਔਰਤਾਂ ਦੀਆਂ ਇਜ਼ਤਾਂ ਲੁੱਟੀਆਂ, ਅਕਾਲ ਤਖਤ ਦੀ ਬਿਲਡਿੰਗ ਢਾਹੀ ਓਥੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਨੇਕਾਂ ਪੁਰਾਤਨ ਬੀੜਾਂ ਸਾੜ ਦਿੱਤੀਆਂ ਅਤੇ ਬਚਿਆ ਲਿਟ੍ਰੇਚਰ ਚੋਰੀ ਕਰਕੇ ਲੈ ਗਏ।

ਯਾਦ ਰੱਖੋ! ਸਿੱਖ ਹੋਰ ਸਭ ਤਰ੍ਹਾਂ ਦਾ ਨੁਕਸਾਨ ਜਰ ਲੈਂਦਾ ਹੈ ਪਰ ਆਪਣੇ ਪਰਾਣਾਂ ਤੋਂ ਪਿਆਰੇ ਗੁਰੂ ਗ੍ਰੰਥ ਸਾਹਿਬ, ਗੁਰਧਾਮਾਂ ਦੀ ਬੇਅਦਬੀ ਅਤੇ ਧੀਆਂ ਭੈਣਾ ਦੀ ਬੇਪਤੀ ਬਰਦਾਸ਼ਤ ਨਹੀਂ ਕਰਦਾ। ਇਸ ਕਰਕੇ ਇਸ ਸਭ ਕੁਝ ਦਾ ਸਿੱਟਾ ਇਹ ਨਿਕਲਿਆ ਕਿ ਪੜ੍ਹੇ ਲਿਖੇ ਨੌਜਵਾਨਾਂ ਨੇ ਵੀ ਹਥਿਆਰ ਚੁੱਕ ਲਏ ਅਤੇ ਸਿੱਖਾਂ ਦੇ ਕੇਂਦਰ ਤੇ ਹਮਲਾ ਕਰਾਉਣ ਵਾਲੀ ਬੀਬੀ ਇੰਦਰਾ ਗਾਂਧੀ ਅਤੇ ਜਨਰਲ ਵੈਦਿਆ ਨੂੰ ਕੀਤੀ ਦਾ ਫਲ ਭੁਗਤਾ ਦਿੱਤਾ। ਉਸ ਸਮੇਂ ਪੰਜਾਬ ਵਿੱਚ ਭਾਰਤੀ ਸਰਕਾਰ ਅਤੇ ਕਾਂਗਰਸ ਅਤੇ ਭਾਜਪਾ ਪ੍ਰਤੀ ਇਨਾਂ ਗੁੱਸਾ ਸੀ ਕਿ ਸਿੱਖਾਂ ਅਤੇ ਪੰਜਾਬੀਆਂ ਨੇ ਸ੍ਰ ਸਿਮਰਨਜੀਤ ਸਿੰਘ ਮਾਨ ਅਤੇ ਹੋਰ ਸ਼ਹੀਦਾਂ ਦੇ ਵਾਰਸਾਂ ਜਾਂ ਪ੍ਰਵਾਰਾਂ ਨੂੰ ਭਾਰੀ ਗਿਣਤੀ ਵਿੱਚ ਜਿਤਾ ਕੇ ਭਾਰਤ ਦੀ ਪਾਰਲੀਮੈਂਟ ਵਿੱਚ ਭੇਜਿਆ ਪਰ ਮਾਨ ਨੇ ਕ੍ਰਿਪਾਨ ਦਾ ਅੜਿਕਾ ਪਾ ਕੇ ਇਹ ਮੌਕਾ ਤੇ ਜਿੱਤ ਅਜਾਈਂ ਗਵਾ ਲਈ। ਬਾਅਦ ਵਿੱਚ 5% ਵੋਟਾਂ ਨਾਲ ਜਦ ਬੇਅੰਤ ਸਿੰਹ ਦੀ ਕਾਗਰਸ ਸਰਕਾਰ ਬਣੀ ਤਾਂ ਉਸ ਸਮੇਂ ਦੇ ਪੁਲਿਸ ਮੁਖੀ ਗਿੱਲ ਨਾਲ ਰਲ ਕੇ ਆਏ ਦਿਨ ਸਿੱਖਾਂ ਦਾ ਸ਼ਿਕਾਰ ਕੀਤਾ ਜਾਣ ਲੱਗਾ ਅਤੇ ਬੇਅੰਤਾ ਹੰਕਾਰੀ ਆਪਣੀ ਤੁਲਨਾਂ ਗੁਰੂ ਗੋਬਿੰਦ ਸਿੰਘ ਅਤੇ ਸ੍ਰੀ ਕ੍ਰਿਸ਼ਨ ਜੀ ਨਾਲ ਕਰਨ ਲੱਗ ਪਿਆ ਤਾਂ ਭਾਈ ਦਿਲਾਵਰ ਸਿੰਘ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਵਰਗੇ ਸਿੰਘ ਨੇ ਸੈਂਕੜੇ ਸਿੱਖ ਜਵਾਨਾਂ ਦੇ ਕਾਤਲ ਨੂੰ ਸੋਧਾ ਲਾ ਦਿੱਤਾ। ਜਿੱਥੇ ਇੰਦਰਾ ਤੋਂ ਬਾਅਦ ਭਾਰਤ ਵਿੱਚ ਸਿੱਖਾਂ ਦੇ ਘਰਾਂ ਨੂੰ ਅੱਗਾਂ ਲੱਗੀਆਂ, ਗਲਾਂ ਵਿੱਚ ਟਾਇਰ ਪਾ ਕੇ ਸਾੜੇ, ਬੱਚਿਆਂ ਨੂੰ ਸਟੋਪਾਂ ਤੇ ਰੱਖ ਭੁੰਨਿਆਂ ਓਥੇ ਸਿੱਖ ਰਾਸ਼ਟਰਪਤੀ ਗ਼ਿ ਜੈਲ ਸਿੰਘ ਦੀ ਕਾਰ ਨੂੰ ਵੀ ਪੱਥਰ ਵੱਟੇ ਮਾਰੇ ਗਏ। ਭਾਈ ਸਤਵੰਤ ਸਿੰਘ, ਕੇਹਰ ਸਿੰਘ, ਭਾਈ ਸੁਖਦੇਵ ਸਿੰਘ ਸੁੱਖਾ ਅਤੇ ਹਰਜਿੰਦਰ ਸਿੰਘ ਜਿੰਦਾ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਲੱਖਾਂ ਹੀ ਸਿੰਘ ਸਿੰਘਣੀਆਂ ਨੂੰ ਤਸੀਹੇ ਖਾਨਿਆਂ ਵਿੱਚ ਰੱਖ, ਤਸੀਹੇ ਦਿੱਤੇ ਗਏ। ਸਿੱਖਾਂ ਦੀਆਂ ਪ੍ਰਾਪਰਟੀਆਂ ਤੇ ਘਰ ਸਾੜ ਦਿੱਤੇ ਗਏ।

ਅੱਜ ਤੱਕ ਸਿੱਖਾਂ ਦੇ ਕਿਸੇ ਵੀ ਕਾਤਲ ਨੂੰ ਫਾਸੀ ਨਹੀਂ ਦਿੱਤੀ ਗਈ, ਸਜਨ ਕੁਮਾਰ ਵਰਗੇ ਹੁਣ ਵੀ ਲੀਡਰ ਹਨ। ਇਹ ਦੁਹਰਾ ਮਾਪਦੰਡ ਭਾਰਤ ਵਿੱਚ ਚੱਲ ਰਿਹਾ ਹੈ। ਬਲਾਤਕਾਰੀ ਸਾਧ ਆਏ ਦਿਨ ਸਿੱਖ ਮਰਯਾਦਾ ਅਤੇ ਸਿੱਖਾਂ ਦੀਆਂ ਧੀਆਂ ਭੈਣਾਂ ਦੀਆਂ ਇਜ਼ਤਾਂ ਰੋਲ ਰਹੇ ਹਨ। ਸਰਕਾਰ ਅਤੇ ਸਰਕਾਰ ਦੇ ਝੋਲੀ ਚੁੱਕ ਅਖੌਤੀ ਸਿੱਖ ਲੀਡਰ ਵੀ ਵੋਟਾਂ ਖਾਤਰ ਉਨ੍ਹਾਂ ਸਾਧਾਂ ਦਾ ਹੀ ਪੱਖ ਪੂਰਦੇ ਹਨ। ਦੱਸੋ ਫਿਰ ਸਿੱਖ ਕੀ ਕਰਨ? ਕਿੱਧਰ ਜਾਣ? ਇਸ ਤੋਂ ਵੱਡੀ ਬੇਇਨਸਾਫੀ ਕੀ ਹੋ ਸਕਦੀ ਹੈ ਕਿ ਭਾਰਤ ਨੂੰ ਅਜ਼ਾਦ ਕਰਾਉਣ ਵਾਲੀ ਕੌਮ ਨੂੰ ਜ਼ਲੀਲ ਕਰਦਿਆਂ, ਉਸ ਦੀ ਜਵਾਨੀ ਨੂੰ ਜੇਲ੍ਹਾਂ ਵਿੱਚ ਰੋਲ ਕੇ, ਆਖਰ ਫਾਹੇ ਟੰਗ ਦਿੱਤਾ ਜਾਂਦਾ ਹੈ। ਭਾਰਤ ਸਰਕਾਰ ਕਦ ਇਨਸਾਫ ਦੇਵੇਗੀ? ਕੋਈ ਪਤਾ ਨਹੀਂ? ਦੱਸੋ ਫਿਰ ਅਜਿਹਾ ਭਾਰਤ ਟੁਕੜੇ ਹੋਣ ਤੋਂ ਕਿਵੇਂ ਬਚ ਸਕਦਾ ਹੈ? ਸਾਡੇ ਅਖੌਤੀ ਸਿੱਖ ਲੀਡਰਾਂ ਤੋਂ ਤਾਂ ਸੌ ਗੁਣਾਂ ਭਾਈ ਬਲਵੰਤ ਸਿੰਘ ਰਾਜੋਆਣਾ ਹੀ ਚੰਗਾ ਹੈ ਜਿਸ ਨੇ ਭਾਰਤ ਸਰਕਾਰ ਦੇ ਦੁਹਰੇ ਮਾਪਦੰਡ ਅੱਗੇ ਸਿਰ ਨਹੀਂ ਝੁਕਾਇਆ, ਗੁਲਾਮੀ ਵਾਲੀ ਜਿੰਦਗੀ ਦੀ ਭੀਖ ਨਹੀਂ ਮੰਗੀ ਅਤੇ ਬੜੀ ਜੁਅਰਤ ਨਾਲ ਸਰਕਾਰੀ ਸਾਧਾਂ ਨੂੰ ਮੂੰਹ ਨਾਂ ਲੌਣ ਦਾ ਜੇਲ੍ਹ ਵਿੱਚੋਂ ਕੌਮ ਨੂੰ ਸੁਨੇਹਾ ਦਿੱਤਾ ਹੈ।
ਅੱਜ ਸਿੱਖ ਕੌਮ ਕਿਉਂ ਸੁੱਤੀ ਪਈ ਹੈ? ਜੇ ਕਿਤੇ ਟਕੇ ਦਾ ਸਾਧ ਮਾਰਿਆ ਜਾਵੇ ਤਾਂ ਘਰਾਂ ਬਜਾਰਾਂ ਵਿੱਚ ਅੱਗਾਂ ਲੱਗ ਜਾਂਦੀਆਂ ਹਨ ਪਰ ਜੇ ਕਿਸੇ ਬਲਵੰਤ ਸਿੰਘ ਰਾਜੋਆਣਾ ਵਰਗੇ ਕੌਮੀ ਸ਼ੇਰ ਨੂੰ ਬੇਇਨਸਾਫੀ ਹੇਠ ਮੌਤ ਦੀ ਸਜਾ ਸੁਣਾ ਦਿੱਤੀ ਜਾਵੇ ਤਾਂ ਸਿੱਖ ਇਕੱਠੇ ਹੋ ਕੇ, ਭਾਰਤ ਦੀ ਗੂੰਗੀ ਬੋਲੀ ਸਰਕਾਰ ਨੂੰ ਕਨੂੰਨ ਦੇ ਦਾਇਰੇ ਵਿੱਚ ਵੀ ਇਨਸਾਫ ਲਈ ਦਬਾਅ ਨਹੀਂ ਪਾ ਸਕਦੇ? ਅਜਿਹੇ ਨੌਜਵਾਨਾਂ ਦੇ ਆਏ ਦਿਨ ਕਤਲ ਅਤੇ ਫਾਸੀਆਂ ਭਾਰਤ ਸਰਕਾਰ ਨੂੰ ਮਹਿੰਗੇ ਪੈਣਗੇ। ਕਾਸ਼ ਸਰਕਾਰ ਇਧਰ ਫੌਰਨ ਧਿਆਂਨ ਦਿੰਦੀ ਹੋਈ ਭਾਈ ਬਲਵੰਤ ਸਿੰਘ ਰਾਜੋਆਣਾ ਵਰਗੇ ਸਿੰਘ ਸਿੰਘਣੀਆਂ ਨੂੰ ਰਿਹਾ ਕਰਕੇ ਭਾਰਤ ਦੇਸ਼ ਤੇ ਤਰਸ ਕਰੇ ਅਤੇ ਭਾਰਤ ਦੀ ਅਜ਼ਾਦੀ ਲਈ ਸਿੱਖਾਂ ਦੀਆਂ ਕੁਬਾਨੀਆਂ ਦੀ ਕਦਰ ਕਰੇ, ਇਸ ਵਿੱਚ ਹੀ ਭਾਰਤ ਦੇਸ਼ ਅਤੇ ਦੇਸ਼ ਵਾਸੀਆਂ ਦਾ ਭਲਾ ਹੈ ਵਰਨਾ ਜਦ ਅੱਗ ਦੇ ਭਾਂਬੜ ਮਚਦੇ ਹਨ ਤਾਂ ਗੁਆਂਢੀ ਵੀ ਲਪੇਟੇ ਜਾਂਦੇ ਹਨ। ਸਿੱਖ ਕੌਮ ਸਰਬਤ ਦਾ ਭਲਾ ਮੰਗਣ ਵਾਲੀ ਕੌਮ ਹੈ ਨਾਂ ਕਿ ਜੁਰਾਇਮ ਪੇਸ਼ਾ। ਆਪਣੇ ਹੱਕਾਂ ਅਤੇ ਇਨਸਾਫ ਲਈ ਲੜਦੀ ਜਰੂਰ ਹੈ ਕਿਉਂਕਿ ਇਹ ਅਧਿਅਕਾਰ ਸੱਚ ਦੇ ਪ੍ਰਚਾਰਕ ਅਤੇ ਇੰਨਸਾਫ ਪਸੰਦ ਗੁਰੂਆਂ ਭਗਤਾਂ ਨੇ ਇਸ ਨੂੰ ਬਖਸ਼ਿਆ ਹੈ। ਭਾਰਤ ਸਰਕਾਰ ਨੂੰ ਅਪੀਲ ਹੈ ਕਿ ਹੁਣ ਸਿੱਖਾਂ ਨਾਲ ਦਗਾ ਕਮਾਉਣ ਦੀ ਥਾਂ ਭਲਾ ਕਮਾਇਆ ਜਾਵੇ ਤਾਂ ਕਿ ਭਾਰਤ ਦਾ ਨਾਂ ਦੁਨੀਆਂ ਭਰ ਵਿੱਚ ਰੋਸ਼ਨ ਹੋ ਸਕੇ।


(19/03/12)
ਗੁਰਚਰਨ ਪੱਖੋਕਲਾਂ

ਰਾਜੋਆਣਾਂ ਦੀ ਸਜਾ ਕੀ ਇਤਿਹਾਸ ਦੁਹਰਾਵੇਗੀ ਪਟਿਆਲਾ ਜੇਲ ਦਾ?
ਬਲਵੰਤ ਸਿੁੰਘ ਰਾਜੋਆਣਾਂ ਨੂੰ ਫਾਸੀਂ ਦੇਣ ਦਾ ਦਿਨ ਨਿਸਚਿਤ ਹੋਣ ਤੱਕ ਇਸ ਦਲੇਰ ਇਨਸਾਨ ਵੱਲੋਂ ਰਹਿਮ ਦੀ ਭੀਖ ਮੰਗਣ ਦੀ ਬਜਾਇ ਮੌਤ ਦਾ ਸਾਹਮਣਾਂ ਚੁਣਨ ਦੇ ਫੈਸਲੇ ਨੇ ਪਟਿਆਂਲਾ ਜੇਲ ਨੂੰ ਇੱਕ ਵਾਰ ਫਿਰ ਇਤਿਹਾਸ ਦੇ ਬੂਹੇ ਤੇ ਲਿਆ ਖੜਾ ਕੀਤਾ ਹੈ। ਕੀ ਇੱਥੇ ਦੁਬਾਰਾ ਉਹੀ ਇਤਿਹਾਸ ਦੁਹਰਾਇਆ ਜਾਵੇਗਾ? ਕੀ ਪੰਜਾਬ ਦਾ ਰਾਜਪਾਲ ਪੰਜਾਬ ਇਸ ਸਜਾਏ ਮੌਤ ਨੂੰ ਉਮਰ ਕੈਦ ਵਿੱਚ ਬਦਲੇਗਾ ? 1969 ਵਿੱਚ ਵੀ ਇਸ ਜੇਲ ਵਿੱਚ ਇੱਕ ਫਕੀਰ ਕੈਦੀ ਇਸ ਜੇਲ ਵਿੱਚ ਲਿਆਦਾਂ ਗਿਆ ਸੀ ਜਿਸ ਨੂੰ ਸਜਾਇ ਮੌਤ ਦਿੱਤੀ ਗਈ ਸੀ । ਭਾਵੇਂ ਰਾਜੋਆਣਾਂ ਬੇਗੁਨਾਹ ਨਹੀਂ ਪਰ...। ਉਹ ਕੇਸ ਵੀ ਇਸ ਤਰਾਂ ਹੀ ਰਾਜਨੀਤੀ ਦੀ ਖੇਡ ਦਾ ਹਿੱਸਾ ਸੀ ਅਤੇ ਰਾਜਨੀਤਕਾਂ ਦੁਆਰਾ ਆਪਣੇ ਵੱਲੋਂ ਰਾਜਨੀਤਕ ਜੋਰ ਨਾਲ ਇੱਕ ਬੇਗੁਨਾਹ ਨੂੰ ਮੌਤ ਦੀ ਦਹਿਲੀਜ ਤੇ ਲਿਆਂ ਖੜਾ ਕੀਤਾ ਸੀ। ਉਸ ਦਲੇਰ ਇਨਸਾਨ ਨੇ ਵੀ ਸੈਸਨ ਕੋਰਟ ਵਿੱਚ ਸਿਵਾਏ ਇਹ ਕਹਿਣ ਦੇ ਕਿ ਮੈਂ ਕਤਲ ਕੀਤਾ ਨਹੀਂ ਅਤੇ ਨਾਂ ਹੀ ਕਤਲ ਹੁੰਦਾਂ ਦੇਖਿਆ ਹੈ ਅਤੇ ਨਾਂ ਹੀ ਮੈਂ ਆਪਣੇ ਪੱਖ ਵਿੱਚ ਕੁੱਝ ਬੋਲਣਾਂ ਹੈ । ਪਰ ਰਾਜਨੀਤਕ ਅਤੇ ਉਸ ਦੇ ਝੂਠੇ ਗਵਾਹਾਂ ਨੇ ਨੇ ਇੱਕ ਪੁਲਿਸ ਅਫਸਰ ਦੇ ਨਾਲ ਰਲਕੇ ਸਾਰਾ ਝੂਠਾ ਕੇਸ ਅਦਾਲਤ ਵਿੱਚ ਸਿੱਧ ਕਰਨਾਂ ਚਾਹਿਆਂ ਪਰ ਜੱਜ ਨੇ ਫੈਸਲਾ ਬਰੀ ਕਰਨ ਦਾ ਇੱਕ ਮਹੀਨੇ ਤੱਕ ਪੈਡਿੰਗ ਰੱਖਿਆ ਅਤੇ ਰਾਜਨੀਤਕ ਨੇ ਆਪਣੇ ਗਰੋਹ ਦੇ ਸਹਾਰੇ ਪੰਜਾਬ ਸਰਕਾਰ ਦੀ ਸ਼ਭ ਤੋਂ ਓੁੱਚ ਤਾਕਤ ਨੂੰ ਵਰਤਕੇ ਸਜਾਇ ਮੌਤ ਕਰਵਾ ਦਿੱਤੀ।ਬਾਅਦ ਵਿੱਚ ਜੱਜ ਦੇ ਘਰ ਵਾਲੀ ਉਸ ਸੰਤ ਤੋਂ ਮਾਫੀਆਂ ਮੰਗਣ ਲਈ ਜੇਲ ਜਾਂਦੀ ਰਹੀ ਰੱਬੀ ਕਹਿਰ ਤੋਂ ਬਚਣ ਲਈ। ਇੱਥੋ ਤੱਕ ਉਹ ਪੁਲਿਸ ਅਫਸਰ ਨੇ ਵੀ ਆਪਣੀ ਗਲਤੀ ਨੂੰ ਸੁਧਾਰਨਲਈ ਉਸ ਫਕੀਰ ਤੱਕ ਪਹੁੰਚ ਕੀਤੀ ਕਿ ਉਹ ਉਹਨਾਂ ਦਾ ਕੇਸ ਅਦਾਲਤ ਵਿੱਚ ਦੁਬਾਰਾ ਲੜਨ ਲਈ ਤਿਆਰ ਹੈ ਪਰ ਉਸ ਮਹਾਨ ਮਨੁੱਖ ਨੇ ਕਿਹਾ ਕਿ ਉਹ ਵਾਰ ਕਰਨ ਵਾਲਿਆਂ ਤੋਂ ਆਪਣਾ ਭਲਾ ਨਹੀਂ ਮੰਗਦਾ। ਇਸ ਕੇਸ ਦੇ ਬਹੁਤ ਸਾਰੇ ਪਹਿਲੂ ਹਨ ਜੋ ਬਹੁਤ ਸਾਰੇ ਸਵਾਲ ਖੜੇ ਕਰਦੇ ਸਨ ।ਇਸ ਕੈਦੀ ਨੇ ਆਪਣੇ ਪੱਖ ਵਿੱਚ ਸੈਸਨ ਕੋਰਟ ਹਾਈ ਕੋਰਟ ਵਿੱਚ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ। ਬਾਅਦ ਵਿੱਚ ਪੰਜਾਬ ਦੇ ਰਾਜਪਾਲ ਦੀ ਸਲਾਹ ਜੋ ਸਰਕਾਰੀ ਚਿੱਠੀਆਂ ਦੁਆਰਾ ਦਿੱਤੀ ਗਈ ਕਿ ਸੁਪਰੀਮ ਕੋਰਟ ਵਿੱਚ ਕੈਦੀ ਤੋਂ ਕੇਸ ਫਾਈਲ ਕਰਵਾਇਆ ਜਾਵੇ ਵੀ ਇਸ ਕੈਦੀ ਨੇ ਮੰਨਣ ਤੋਂ ੲਨਕਾਰ ਕਰ ਦਿੱਤਾ ਸੀ। ਦੂਜੀ ਸਲਾਹ ਕਿ ਰਹਿਮ ਦੀ ਅਪੀਲ ਕੈਦੀ ਰਾਸਟਰਪਤੀ ਨੂੰ ਭੇਜੇ ਪਰ ਇਹ ਰਾਇ ਵੀ ਉਸ ਨੇ ਇਹ ਕਹਿ ਕੇ ਠੁਕਰਾ ਦਿੱਤੀ ਕਿ ਮੈਨੂੰ ਦੁਨਿਆਵੀ ਅਦਾਲਤਾਂ ਵਿੱਚ ਕੋਈ ਭਰੋਸਾ ਨਹੀਂ ਮੈਨੂੰ ਖੁਦਾ ਦੀ ਅਦਾਲਤ ਤੇ ਹੀ ਭਰੋਸਾ ਹੈ ਜੋ ਖੁਦਾਈ ਤਾਕਤ ਨੂੰ ਮੇਰੀ ਮੌਤ ਪਰਵਾਨ ਹੈ ਤਾਂ ਇਹ ਮੈਨੂੰ ਵੀ ਪਰਵਾਨ ਹੈ। ਸਜਾਇ ਮੌਤ ਦੇਣ ਲਈ ਤਾਂ ਆਪਣਾਂ ਅੰਗੂਠਾ ਲਾਉਣਾਂ ਪਰਵਾਨ ਕੀਤਾ ਪਰ ਰਹਿਮ ਦੀ ਅਪੀਲ ਲਈ ਆਪਣਾਂ ਅੰਗੂਠਾ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬ ਦੇ ਰਾਜਪਾਲ ਨੇ ਅਪੀਲ ਕਰਵਾਉਣ ਲਈ ਸਖਤੀ ਵਰਤਣ ਦੇ ਅਦੇਸ ਵੀ ਦਿੱਤੇ ਸਨ ਪਰ ਜੇਲ ਅਧਿਕਾਰੀਆਂ ਨੇ ਇਹ ਕਹਿਕੇ ਇਨਕਾਰ ਕਰ ਦਿੱਤੇ ਸਨ ਕਿ ਜਿਸ ਵਿਅਕਤੀ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਸਜਾ ਦਿੱਤੀ ਜਾ ਚੁੱਕੀ ਹੈ ਉਸ ਓੁੱਪਰ ਹੋਰ ਦਬਾਅ ਕੀ ਪਾਇਆ ਜਾ ਸਕਦਾ ਹੈ ? ਜੇਲ ਅਧਿਕਾਰੀਆਂ ਨੇ ਰਾਜਪਾਲ ਦੇ ਚਾਰ ਸਰਕਾਰੀ ਅਦੇਸਾਂ ਦਾ ਜਵਾਬ ਰਾਜਪਾਲ ਨੂੰ ਭੇਜਿਆ ਕਿ ਇਹ ਕੈਦੀ ਦਿਆਲੂ ਬਿਰਤੀ ਅਤੇ ਰੱਬੀ ਭਾਣੇ ਨੂੰ ਮੰਨਣਵਾਲਾ ਰਹਿਮ ਦਿਲ ਇਨਸਾਨ ਹੈ ਅਤੇ ਇਹ ਦੁਨਿਆਵੀ ਅਦਾਲਤਾਂ ਨੂੰ ਨਹੀਂ ਮੰਨਦਾ ਅਤੇ ਇਸ ਖਤ ਦੇ ਓੁੱਪਰ ਹੀ ਪੰਜਾਬ ਦੇ ਰਾਜਪਾਲ ਨੇ ਪੰਜਾਬ ਸਰਕਾਰ ਦੀ ਰਾਇ ਦੇ ਉਲਟ ਇਸ ਕੈਦੀ ਦੀ ਸਜਾਇ ਮੌਤ ਗੁਰੂ ਨਾਨਕ ਦੇ ਜਨਮ ਦਿਨ ਤੇ ਉਮਰ ਕੈਦ ਵਿੋੱਚ ਬਦਲ ਦਿੱਤੀ ਸੀ ।ਇਸ ਕੇਸ ਦੀ ਵਿਲੱਖਣ ਗੱਲ ਇਹ ਵੀ ਸੀ ਕਿ ਕਤਲ ਕਰਨ ਵਾਲਿਆਂ ਨੇ ਇਸਤਗਾਸਾ ਕੀਤਾ ਸੀ ਕਿ ਕਤਲ ਅਸੀਂ ਕੀਤਾ ਹੈ ਪਰ ਰਾਜਨੀਤਕ ਆਗੂ ਨੇ ਆਪਣੀ ਮਰਜੀ ਦੇ ਬੰਦਿਆਂ ਓੁੱਪਰ ਹੀ ਕੇਸ ਪਵਾਇਆ ਕਤਲ ਕਰਨ ਵਾਲਿਆਂ ਦੀ ਪਟੀਸਨ ਹੀ ਖਾਰਜ ਕਰਵਾ ਦਿੱਤੀ ਗਈ। ਸੋ ਅਦਾਲਤਾਂ ਲਈ ਕੋਈ ਜਰੂਰੀ ਨਹੀਂ ਹੁੰਦਾਂ ਕਿ ਕਤਲ ਦਾ ਇਕਬਾਲ ਕਰਨ ਨਾਲ ਹੀ ਕਿਸੇ ਨੂੰ ਦੋਸੀ ਮੰਨ ਕੇ ਸਜਾ ਸੁਣਾਂ ਦੇਵੇ? ਜਿਸ ਤਰਾਂ ਰਾਜੋਆਣੇ ਦੇ ਕੇਸ ਵਿੱਚ ਕੀਤਾ ਗਿਆ ਹੈ।
ਬਲਵੰਤ ਰਾਜੋਆਣਾਂ ਦਾ ਕੇਸ ਵੀ ਇੱਕ ਇਹੋ ਜਿਹਾ ਕੇਸ ਹੈ ਜਿਸ ਵਿੱਚ ਅਦਾਲਤੀ ਫੈਸਲਾ ਵਾਜਿਬ ਨਹੀਂ ਠਹਿਰਾਇਆ ਜਾ ਸਕਦਾ ਿੲਹ ਸਿਰਫ ਰਾਜਨੀਤਕ ਫੈਸਲਾ ਹੀ ਮੰਨਿਆਂ ਜਾਣਾਂ ਚਾਹੀਦਾ ਹੈ ਅਤੇ ਇਸਦਾ ਫੈਸਲਾ ਵੀ ਰਾਜਨੀਤਕਾਂ ਦੁਆਰਾ ਹੀ ਕੀਤਾ ਜਾਣਾਂ ਚਾਹੀਦਾ ਹੈ। ਮੁਆਫੀ ਜੇ ਪੰਜਾਬ ਸਰਕਾਰ ਚਾਹੇ ਤਾਂ ਰਾਜਪਾਲ ਨੂੰ ਸਲਾਹ ਦੇਕੇ ਰਾਜਪਾਲ ਤੋਂ ਵੀ ਕਰਵਾ ਸਕਦੀ ਹੈ। ਬੇਅੰਤ ਸਿੰਘ ਪਰੀਵਾਰ ਨੂੰ ਵੀ ਇਸ ਕੇਸ ਬਾਰੇ ਪੁਨਰ ਵਿਚਾਰ ਕਰਕੇ ਫਾਸੀ ਦੀ ਸਜਾ ਦੇ ਖਿਲਾਫ ਖੜਨਾਂ ਚਾਹੀਦਾ ਹੈ ਕਿਉਕਿ ਬੇਅੰਤ ਸਿੰਘ ਪਰੀਵਾਰ ਨਾਲ ਰਾਜੋਆਣਾਂ ਦੀ ਕੋਈ ਨਿੱਜੀ ਰੰਜਿਸ ਨਹੀਂ।ਬੇਅੰਤ ਸਿੰਘ ਸਰਕਾਰੀ ਫੌਜਾਂ ਦੇ ਜਰਨੈਲ ਸੀ ਅਤੇ ਉਹਨਾਂ ਆਪਣੇ ਹਲਾਤਾਂ ਅਨੁਸਾਰ ਫੈਸਲੇ ਲਏ ਜੋ ਅੱਜ ਵੀ ਸਹੀ ਨਹੀਂ ਠਹਿਰਾਏ ਜਾ ਸਕਦੇ ਉਹਨਾਂ ਸਰਕਾਰੀ ਫੈਸਲਿਆਂ ਦੀ ਉਪਜ ਹੀ ਇਹ ਸਾਰਾ ਕੁੱਝ ਭਾਵੁਕਤਾ ਦੇ ਵੱਸ ਹੋਕੇ ਇਹ ਕੁੱਝ ਵਾਪਰਿਆ ਸੀ ਅਤੇ ਬੇਅੰਤ ਸਿੰਘ ਦਾ ਲੋਕ ਸੰਘਰਸ ਦੇ ਸਿਪਾਹੀ ਵੱਲੋ ਕਤਲ ਹੋਇਆ ਸੀ । ਇਸਨੂੰ ਗਲਤ ਜਾਂ ਠੀਕ ਆਪੋ ਆਪਣੇ ਵਿਚਾਰ ਤੇ ਨਿਰਭਰ ਹੈ ਬਲਵੰਤ ਦੀ ਬੇਅੰਤ ਨਾਲ ਕੋਈ ਨਿੱਜੀ ਦੁਸਮਣੀ ਹੀ ਨਹੀਂ ਸੀ ਇਹ ਇੱਕ ਜੰਗ ਸੀ । ਜੰਗ ਵਿੱਚ ਸਭ ਕੁੱਝ ਹੀ ਜਾਇਜ ਹੁੰਦਾਂ ਹੈ ਪਰ ਬਾਅਦ ਵਿੱਚ ਫੇਸਲੇ ਰਾਜਨੀਤਕ ਸੂਝ ਬੂਝ ਨਾਲ ਲੈਣੇ ਚਾਹੀਦੇ ਹਨ ਨਾਂ ਕਿ ਵਿਅਕਤੀਗਤ ਹਿੱਤਾਂ ਦੇ ਅਨੁਸਾਰ। ਕੀ ਲੱਖਾ ਪਾਕਿਸਤਾਨੀ ਸਿਪਾਹੀਆਂ ਨੂੰ ਬੰਗਲਾਂ ਦੇਸ ਦੀ ਜੰਗ ਸਮੇਂ ਭਾਰਤੀ ਫੋਜਾਂ ਦੇ ਅਨੇਕਾ ਜਰਨੈਲ ਕਤਲ ਕਰਨ ਵਾਲਿਆਂ ਨੂੰ ਮੌਤ ਦੀ ਸਜਾ ਦੀ ਥਾ ਰਿਹਾਈ ਨਹੀਂ ਦਿੱਤੀ ਸੀ । ਜੰਗ ਦੌਰਾਨ ਜਿਹਨਾਂ ਪਾਕਿਸਤਾਨੀ ਫੌਜੀਆਂ ਨੇ ਭਾਰਤੀ ਫੌਜਾਂ ਦੇ ਅਨੇਕਾਂ ਸਿਪਾਹੀਆਂ ਅਫਸਰਾਂ ਨੂੰ ਮਾਰਿਆ ਅਤੇ ਬਾਅਦ ਵਿੱਚ ਭਾਵੇਂ ਉਹ ਹਥਿਆੲਰ ਸੁੱਟਣ ਲਈ ਮਜਬੂਰ ਹੋ ਗਏ ਸਨ ਅਤੇ ਇਹਨਾਂ ਸਾਰੇ ਫੌਜੀਆਂ ਨੂੰ ਆਮ ਮੁਆਫੀ ਦੇਕੇ ਪਾਕਿਸਤਾਨ ਭੇਜ ਦਿੱਤਾ ਗਿਆ ਸੀ। ਨੀਲੇ ਤਾਰੇ ਦੀ ਕਾਰਵਾਈ ਤੋਂ ਬਾਅਦ ਵਿੱਚ ਇਹ ਇੱਕ ਜੰਗ ਸੀ ਜੋ ਪੰਜਾਬ ਦੀ ਧਰਤੀ ਤੇ ਲੜੀ ਗਈ ਇਸ ਜੰਗ ਵਿੱਚ ਪੰਜਾਬ ਦੇ ਦੋ ਲੱਖ ਨਾਗਰਿਕ ਮਾਰੇ ਗਏ ਸਨ ਕੀ ਉਹਨਾਂ ਸਾਰਿਆ ਦਾ ਫੈਸਲਾ ਅਦਾਲਤਾਂ ਰਾਂਹੀਂ ਹੋ ਸਕਦਾ ਹੈ? ਫਿਰ ਇੋਸ ਸਿਪਾਹੀ ਨੂੰ ਜੰਗੀ ਕੈਦੀਆਂ ਵਾਂਗ ਮੁਆਫੀ ਕਿਉ ਨਹੀਂ?
ਬੇਅੰਤ ਸਿੰਘ ਪਰੀਵਾਰ ਜਦ ਦਾਅਵਾ ਕਰਦਾ ਹੈ ਕਿ ਉਹਨਾਂ ਦੇ ਬਜੁਰਗ ਨੇ ਪੰਜਾਬ ਦੀ ਜੰਗ ਵਿੱਚ ਪੰਜਾਬ ਬਚਾਉਣ ਲਈ ਸਹੀਦੀ ਪਾਈ ਹੈ ਆਪਣੇ ਤੌਰ ਤੇ ਆਪਣੇ ਨਜਰੀਏ ਨਾਲ ਉਹ ਠੀਕ ਵੀ ਹੋ ਸਕਦੇ ਹਨ ਪਰ ਰਾਜੋਆਣੇ ਦੀ ਸਜਾਇ ਮੌਤ ਦਾ ਵਿਰੋਧ ਨਾਂ ਕਰਕੇ ਉਹ ਬੇਅੰਤ ਨੂੰ ਪੰਜਾਬ ਦੇ ਜਰਨੈਲ ਦੀ ਥਾਂ ਬਹੁਤ ਛੋਟੇ ਘੇਰੇ ਵਿੱਚ ਲਿਆ ਖੜਾ ਕਰ ਰਹੇ ਹਨ।ਏਡੀ ਵੱਡੀ ਜੰਗ ਲੜਨ ਵਾਲੇ ਜਰਨੈਲ ਦਾ ਕਤਲ ਵਿਅਕਤੀਗਤ ਨਹੀਂ ਹੁੰਦਾਂ ਇਹ ਕਤਲ ਤਾਂ ਮੈਦਾਨੇ ਜੰਗ ਦਾ ਕਤਲ ਸੀ ਜੋ ਸਮੁੱਚੀਆਂ ਦੂਸਰੀ ਧਿਰ ਦੀਆਂ ਫੌਜਾਂ ਵੱਲੋਂ ਹੋਇਆ ਹੈ ਜੰਗ ਵਿੱਚ ਕੋਈ ਵੀ ਕਿਸੇ ਦੇ ਹੱਥੋਂ ਕਤਲ ਹੋ ਸਕਦਾ ਹੈ। ਜੰਗ ਖਤਮ ਹੋਣ ਤੋਂ ਬਾਂਅਦ ਇਸ ਤਰਾਂ ਵਿਅਕਤੀਗਤ ਸਜਾਵਾਂ ਨਹੀ ਦਿੱਤੀਆਂ ਜਾਂਦੀਆਂ। ਬੇਅੰਤ ਪਰੀਵਾਰ ਅਤੇ ਕਾਂਗਰਸ ਨੇ ਹੁਣ ਬੇਅੰਤ ਸਿੰਘ ਨੂੰ ਸਰਕਾਰੀ ਪੱਖ ਦਾ ਜਰਨੈਲ ਸਿੱਧ ਕਰਨਾਂ ਹੈ ਜਾਂ ਇੱਕ ਆਮ ਵਿਅਕਤੀ ਇਹ ਹੁਣ ਬੇਅੰਤ ਪਰੀਵਾਰ ਅਤੇ ਕਾਂਗਰਸ ਤੇ ਹੀ ਤੇ ਨਿਰਭਰ ਹੈ। ਰਾਜਨੀਤਕ ਲੋਕ ਏਨੇ ਛੋਟੇ ਨਹੀਂ ਹੁੰਦੇ ਜੋ ਸਿਰਫ ਵਿਅਕਤੀਗਤ ਤੌਰ ਤੇ ਸੋਚਣ ਉਹ ਹਮੇਸਾਂ ਵਿਸਾਲ ਸੋਚ ਦੇ ਹੁੰਦੇ ਹਨ। ਵਿਅਕਤੀ ਗਤ ਤੌਰ ਤੇ ਉਸ ਸਮੇ ਖਾੜਕੂਆਂ ਦੇ ਅਨੇਕਾਂ ਲੋਕ ਬਹੁਤ ਸਾਰੇ ਰਾਜਨੀਤਕਾਂ ਦਾ ਇਰਾਦਾ ਕਤਲ ਉਸ ਸਮੇਂ ਰੱਖਦੇ ਸਨ ਕੀ ਉਹਨਾਂ ਸਾਰਿਆਂ ਨੂੰ ਵੀ ਅੱਜ ਇਰਾਦਾ ਕਤਲ ਦੇ ਦੋਸ ਅਧੀਨ ਸਜਾ ਦਿਵਾਈ ਜਾ ਸਕਦੀ ਹੈ। ਜਗਮੀਤ ਬਰਾੜ ਨੇ ਬੇਅੰਤ ਸਿੰਘ ਦੇ ਖਿਲਾਫ ਜੋ ਬੋਲਿਆਂ ਸੀ ਕੀ ਉਹ ਭੁਲਾਇਆਂ ਜਾ ਸਕਦਾ ਹੈ ਜਿਸ ਵਿੱਚ ਉਹਨਾਂ ਬੇਅੰਤ ਸਿੰਘ ਨੂੰ ਪੰਜਾਬ ਦਾ ਮੱਸਾ ਰੰਗੜ ਤੱਕ ਦਾ ਖਿਤਾਬ ਦਿੱਤਾ ਸੀ ਕੀ ਅੱਜ ਬੇਅੰਤ ਪਰੀਵਾਰ ਦੀ ਜਗਮੀਤ ਬਰਾੜ ਨਾਲ ਸਾਝ ਨਹੀਂ ? ਫਿਰ ਰਾਜੋਆਣਾਂ ਦੀ ਕੀ ਦੁਸਮਣੀ ਹੈ ਕੋਈ ਬੇਅੰਤ ਪਰੀਵਾਰ ਨਾਲ। ਜੇ ਜਗਮੀਤ ਬਰਾੜ ਨਾਲ ਸਾਂਝ ਪਾਈ ਜਾ ਸਕਦੀ ਹੈ ਤਾਂ ਰਾਜੋਆਣਾਂ ਦੀ ਮੌਤ ਦੀ ਸਜਾ ਵੀ ਰੱਦ ਕਰਵਾਉਣ ਵਿੱਚ ਅੱਗੇ ਆਉਣਾਂ ਚਾਹੀਦਾ ਹੈ।
ਪੰਥਕ ਸਰਕਾਰ ਦੇ ਦਾਅਵੇਦਾਰ ਅਕਾਲੀ ਸਰਕਾਰ ਨੂੰ ਤਾਂ ਖਾੜਕੂਵਾਦ ਦੇ ਸਮੇਂ ਦੀ ਜੰਗ ਦੇ ਸਾਰੇ ਗਿਰਫਤਾਰ ਸਿੱਖਾਂ ਨੂੰ ਰਿਹਾਈ ਦੀ ਮੰਗ ਮੰਨਵਾਉਣੀ ਚਾਹੀਦੀ ਹੈ। ਜਦ ਪੰਜਾਬ ਸਰਕਾਰ ਦਾ ਕਰਜਾ ਇਹ ਕਹਿਕੇ ਰੱਦ ਕਰਵਾਇਆ ਜਾ ਸਕਦਾ ਹੈ ਕਿ ਪੰਜਾਬ ਨੇ ਭਾਰਤ ਦੇਸ ਨੂੰ ਬਚਾਉਣ ਦੀ ਜੰਗ ਲੜੀ ਹੈ ਫਿਰ ਜੰਗ ਦਾ ਸਿਧਾਂਤ ਗਿ੍ਰਫਤਾਰ ਸਿੱਖ ਕੈਦੀਆਂ ਤੇ ਕਿਓੁਂ ਨਹੀਂ ਲਾਗੂ ਕੀਤਾ ਜਾ ਰਿਹਾ ? ਜਦ ਹੁਣ ਜੰਗ ਖਤਮ ਹੋ ਚੁੱਕੀ ਹੈ ਪੰਜਾਬ ਵਿੱਚ ਅਮਨ ਅਮਾਨ ਹੈ ਤਦ ਸਿੱਖ ਕੈਦੀਆਂ ਨੂੰ ਜੋ ਇਸ ਜੰਗ ਨਾਲ ਸਬੰਧਤ ਹਨ ਰਿਹਾਅ ਕੀਤਾ ਜਾਣਾਂ ਚਾਹੀਦਾ ਹੈ ਬਲਵੰਤ ਸਿੰਘ ਰਾਜੋਆਣਾਂ ਵੀ ਇਸ ਜੰਗ ਦਾ ਹਿੱਸਾ ਹੈ। ਜਾਂ ਫਿਰ ਇਸ ਜੰਗ ਵਿੱਚ ਰਿਹਾਅ ਕੀਤੇ ਗਏ ਖਾੜਕੂਵਾਦ ਦੀ ਧਿਰ ਦੇ ਆਗੂਆਂ ਪੰਥਕ ਕਮੇਟੀਆਂ ਦੇ ਮੁਖੀਆਂ ਜਿੰਹਨਾਂ ਨੈ ਹਜਾਰਾਂ ਕਤਲਾਂ ਦੀ ਜੁੰਮੇਵਾਰੀ ਲਈ ਹੈ ਨੂੰਵੀ ਗਿਰਫਤਾਰ ਰੱਖਿਆ ਜਾਣਾਂ ਚਾਹੀਦਾ ਹੈ ਜਿੰਹਨਾਂ ਵਿੱਚ ਸੋਹਣ ਸਿੰਘ ਵੱਸਣ ਸਿੰਘ ਜੱਫਰਵਾਲ ਦਲਜੀਤ ਬਿੱਟੂ ਆਦਿ ਸਾਮਲ ਹਨ ਇਹਨਾਂ ਵਿੱਚੋਂ ਬਹੁਤਿਆਂ ਕੋਲ ਤਾਂ ਅੱਜ ਕਲ ਸਰਕਾਰੀ ਮਨਜੂਰ ਸੁਦਾ ਹਥਿਆਰ ਵੀ ਹਨ । ਜੇ ਜਰਨੈਲ ਰਿਹਾਅ ਕੀਤੇ ਜਾ ਸਕਦੇ ਹਨ ਤਾਂ ਸਿਪਾਹੀਆਂ ਨੂੰ ਸਜਾ ਦੇਣ ਦਾ ਕੀ ਮਤਲਬ ਹੈ? ਪੰਜਾਬ ਸਰਕਾਰ ਨੂੰ ਪੰਜਾਬ ਦੇ ਭਵਿੱਖ ਲਈ ਰਾਜੋਆਣਾਂ ਨੂੰ ਸੈਂਟਰ ਸਰਕਾਰ ਵੱਲੋਂ ਫਾਂਸੀਂ ਦੇਕੇ ਜੋ ਕੰਡੇ ਬੀਜਣ ਦੀ ਕੋਸਿਸ ਕੀਤੀ ਜਾ ਰਹੀ ਹੈ ਰੋਕਣ ਲਈ ਪੂਰੀ ਵਾਹ ਲਾਕੇ ਰੋਕਣਾਂ ਚਾਹੀਦਾ ਹੈ ਜਿਸਦਾ ਉਸਨੂੰ ਰਾਜਨੀਤਕ ਫਾਇਦਾ ਵੀ ਜਰੂਰ ਮਿਲੇਗਾ।
ਗੁਰਚਰਨ ਪੱਖੋਕਲਾਂ 9417727245


(18/03/12)
ਅਵਤਾਰ ਸਿੰਘ ਲੰਡਨ

ਸਿਖ ਮਾਰਗ ਦੇ ਸਤਿਕਾਰਯੋਗ ਪਾਠੱਕ ਸੱਜਣੋਂ
ਸ. ਹਰਦੇਵ ਸਿੰਘ ਜੰਮੂੰ ਜੀ ਦਾ “ਗੁਰੂ” ਸ਼ਬਦ ਬਾਰੇ ਲਿਖਿਆ ਪੱਤਰ ਸ਼ਾਲਾਘਾਯੋਗ ਹੈ। ਗੁਰਬਾਣੀ ਨੂੰ ਵਿਚਾਰਨ ਅਤੇ ਸਮਝੱਣ ਲਈ ਇਹ ਅਤਿ ਜ਼ਰੂਰੀ ਹੈ ਕਿ ਅਸੀਂ ਅੰਧ ਵਿਸ਼ਵਾਸੀ ਚੋਂ ਨਿਕਲਕੇ ਬਿਬੇਕ ਬੁੱਧਿ ਦੀ ਵਰਤੋਂ ਕਰੀਏ ਇਹੀ ਗੁਰੂ ਦੀ ਸਿਖਿਆ ਹੈ:
“ਬਿਬੇਕੁ ਗੁਰੂ ਗੁਰੂ ਸਮਦਰਸੀ ਤਿਸੁ ਮਿਲੀਐ ਸੰਕ ਉਤਾਰੇ” ਪੰਨਾਂ ਸ. ਗ. ਗ. ਸ. ੯੮੧.
ਸ. ਸੰਤੋਖ ਸਿੰਘ ਪਠਾਂਨਕੋਟ ਜੀ
ਮੈਂ ਆਪ ਜੀ ਦੀ ਭਾਵਨਾਂ ਦਾ ਪੂਰਾ ਸਤਿਕਾਰ ਕਰਦਾ ਹਾਂ। ਜੇ ਅਸੀਂ ਦਸ ਗੁਰੂਆਂ ਨੂੰ ਵੱਖ ਵੱਖ ਨੰਬਰ ਦੇ ਰਹੇ ਹਾਂ ਤਾਂ ਇਹ ਗਿਆਰਵਾਂ ਨੰਬਰ ਕਿਂਵੇਂ ਗਲਤ ਹੋ ਸਕਦਾ ਹੈ? ਜੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਸਬਦ ਹੈ ਤਾਂ ਕੀ ਸਾਡਾ ਗੁਰੂ “ਸ਼ਬਦ” ਨਹੀਂ ਹੈ? ਹਰ ਸਿੱਖ ਲਈ ਗੁਰਮਤਿ ਦਾ ਸਿਧਾਂਤ ਅਟੱਲ ਤੇ ਸਰਵੋਤਮ ਹੈ। ਪ੍ਰੰਪਰਾ ਸਿਧਾਂਤ ਦੀ ਦਾਸੀ ਹੈ ਤੇ ਇਸ ਦੇ ਅਧੀਨ ਚਲਦੀ ਹੈ। ਜੇ ਪ੍ਰੰਪਰਾ ਗੁਰਮਤਿ ਸਿਧਾਂਤ ਦਾ ਵਿਰੋਧ ਜਾਂ ਖੰਡਣ ਕਰਦੀ ਹੈ ਤਾਂ ਨਿਰਸੰਦੇਹ ਤਿਆਗਣਯੋਗ ਹੈ। ਪਰੰਪਰਾ ਦੀ ਅਪਣੇ ਆਪ ਵਿੱਚ ਕੋਈ ਮਹੱਤਤਾ ਨਹੀਂ ਹੈ ਤੇ ਨਾਂ ਹੀ ਇਸ ਦਾ ਕੋਈ ਆਧਾਰ ਹੈ।
ਅਵਤਾਰ ਸਿੰਘ ਲੰਡਨ.


(18/03/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਅਵਤਾਰ ਸਿੰਘ (ਲੰਡਨ) ਜੀ!

ਆਪ ਜੀ ਦੇ 17-03-2012 ਦੇ ਪੱਤਰ ਦੇ ਸੰਬੰਧ ਵਿੱਚ:

1- (***) ਗੁਰਮਤਿ ਅਧਿਆਤਮ ਦਾ ਰਾਹ ਦੱਸਦੀ ਹੈ। ਅਤੇ ਗੁਰਮਤਿ ਅਨੁਸਾਰ ਮਨੁੱਖ ਨੇ ਗ੍ਰਹਸਤੀ ਹੁੰਦਿਆਂ ਹੋਇਆਂ ਸਦਾਚਾਰਕ ਜੀਵਨ ਜੀਂਦਿਆਂ ਹੋਇਆਂ ਨਾਲ ਨਾਲ ਅਧਿਆਤਮ ਦਾ ਰਾਹ ਅਖਤਿਆਰ ਕਰਨਾ ਹੈ। ਸੰਸਾਰ ਤੇ ਸਦਾਚਾਰਕ ਜੀਵਨ ਜਿਉਂਦਿਆਂ ਹੋਇਆਂ ਵੀ ਮਨੁਖ ਨੂੰ ਅਨੇਕਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਸਿੱਖਾਂ ਨੂੰ ਇਨ੍ਹਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਵੀ ਪਿਆ ਇਸ ਬਾਰੇ ਇਤਿਹਾਸ ਗਵਾਹ ਹੈ। ਗੁਰੂ ਸਾਹਿਬਾਂ, ਸਾਹਿਬਜਾਦਿਆਂ ਅਤੇ ਅਨੇਕਾਂ ਸਿੱਖਾਂ-ਸਿੰਘਣੀਆਂ, ਬੱਚਿਆ ਦੀਆਂ ਸ਼ਹੀਦੀਆਂ ਮਿਸਾਲ ਵਜੋਂ ਵਾਚੀਆਂ ਜਾ ਸਕਦੀਆਂ ਹਨ। ਅਤੇ ਗੁਰੂ ਸਾਹਿਬਾਂ ਦੇ ਜੀਵਨ ਪੜ੍ਹੇ ਜਾ ਸਕਦੇ ਹਨ। ਸਿੱਖਾਂ ਨੂੰ ਜਿਨ੍ਹਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਪਰੈਕਟੀਕਲੀ ਉਨ੍ਹਾਂ ਨਾਲ ਨਜਿੱਠਣ ਲਈ (ਗੁਰੂ ਨਾਨਕ ਦੇਵ ਜੀ ਦੇ) ਇੱਕ ਜੀਵਨ ਵਿੱਚ ਸੇਧ ਦਿੱਤੀ ਜਾਣੀ ਮੁਮਕਿਨ ਨਹੀਂ ਸੀ। ਇਸ ਲਈ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ‘ਪ੍ਰਸਾਰਨ ਤੇ ਪ੍ਰਚਾਰਨ’ ਲਈ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਸਿੱਖਾਂ ਦੇ ਦਸ ਗੁਰੂ ਹੋਏ ਹਨ।

1 ੳ- ਵੀਰ ਜੀ! ਦਸ ਗੁਰੂ ਸਾਹਿਬਾਂ ਨੂੰ ਵੱਖ ਵੱਖ ਨੰਬਰ ਮੈਂ ਨਹੀਂ ਦੇ ਰਿਹਾ, ਗੁਰ-ਇਤਿਹਾਸ ਅਤੇ ਗੁਰਬਾਣੀ ਵਿੱਚੋਂ ਹੀ ਇਹ ਨੰਬਰਾਂ ਵਾਲਾ ਸਿਲਸਿਲਾ ਮਹਲਾ 1, ਮਹਲਾ 2 … ਆਦਿ ਕਰਕੇ ਮਿਲਦਾ ਹੈ। ਹੁਣ ਜ਼ਰਾ ਇਸ ਨੁਕਤੇ ਤੇ ਗੌਰ ਕਰੋ- ਜੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਭੀ ਦਰਜ ਹੁੰਦੀ ਤਾਂ ਉਸ ਬਾਣੀ ਨਾਲ “ਮਹਲਾ 10” ਲਿਖਿਆ ਮਿਲਣਾ ਸੀ। ਪਰ ਕਿਸੇ ਵੀ ਹਾਲਤ ਵਿੱਚ “ਮਹਲਾ 11” ਨਹੀਂ ਸੀ ਮਿਲਣਾ।

2- ਗਰੂ ਨਾਨਕ ਦੇਵ ਜੀ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਫਲਸਫੇ ਦੇ ‘ਪ੍ਰਸਾਰ ਅਤੇ ਪ੍ਰਚਾਰ’ ਦੀ ਅਜੇ ਹੋਰ ਜਰੂਰਤ ਹੈ। ਇਸ ਲਈ ਅੱਗੋਂ ਦਸ ਗੁਰੂ ਸਾਹਿਬਾਂ ਤੱਕ ਗੁਰਗੱਦੀ ਦਾ ਸਿਲਸਿਲਾ ਜਾਰੀ ਰਿਹਾ। ਗੁਰੂ ਗੋਬਿੰਦ ਸਿੰਘ ਜੀ ਨੇ ਮਹਿਸੂਸ ਕੀਤਾ ਕਿ ਹੁਣ ਇਸ ਸਿਲਸਿਲੇ ਦੀ ਜਰੂਰਤ ਨਹੀਂ ਤਾਂ ਉਨ੍ਹਾਂਨੇ ਅਗੋਂ ਸ਼ਕਸ਼ੀ ਗੁਰੂ ਵਾਲਾ ਸਿਲਸਿਲਾ ਖਤਮ ਕਰ ਦਿੱਤਾ।

ਆਪ ਜੀ ਦੇ 15-03-12 ਦੇ ਪੱਤਰ ਦੇ ਸੰਬੰਧ ਵਿੱਚ-

1- ਜੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਇੱਕੋ ਸਮੇਂ ਦੋ ਵੱਖ ਵੱਖ ਗੱਦੀਆਂ ਸਥਾਪਤ ਕਰਕੇ ਆਪੋ ਆਪਣੀ ਵੱਖ ਵੱਖ ਫਲੌਸਫੀ ਪ੍ਰਚਾਰ ਰਹੇ ਸੀ ਤਾਂ ਬੇ-ਸ਼ੱਕ ਉਸ ਵਕਤ ਸਿੱਖਾਂ ਦੇ ਦੋ ਗੁਰੂ ਸੀ। ਪਰ ਜੇ ਗੁਰੂ ਨਾਨਕ ਦੇਵ ਜੀ ਨੇ ਖੁਦ ਆਪਣੀ ਹੀ ਵਿਚਾਰਧਾਰਾ ਦੇ ‘ਪ੍ਰਸਾਰ ਅਤੇ ਪ੍ਰਚਾਰ’ ਲਈ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਸੌਂਪੀ ਸੀ ਤਾਂ ਦੋ ਗੁਰੂ ਕਿਸ ਤਰ੍ਹਾਂ ਹੋਏ?

2- ਦੂਸਰੇ ਸਵਾਲ ਬਾਰੇ ਆਪ ਜੀ ਕੀ ਜਾਨਣਾ ਚਾਹੁੰਦੇ ਹੋ ਸਾਫ ਨਹੀਂ ਹੋ ਸਕਿਆ ਦੁਬਾਰਾ ਤੋਂ ਗੱਲ ਸਾਫ ਕਰਕੇ ਲਿਖ ਸਕੋਂ ਤਾਂ ਮਿਹਰਬਾਨੀ ਹੋਵੇਗੀ।

3- ਇਸ ਸਵਾਲ ਦੇ ਜਵਾਬ ਬਾਰੇ ਪ੍ਰਸਤੁਤ ਹੈ ਮੇਰੇ 17-03-12 ਦੇ ਪੱਤਰ ਦੀ ਕੋਪੀ ਪੇਸਟ: “ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਂ ਤੋਂ ਇਲਾਵਾ ਭਗਤਾਂ ਦੀ ਬਾਣੀ ਵੀ ਦਰਜ ਹੈ, ਅਤੇ ਸਾਰੇ ਗੁਰੂ ਸਾਹਿਬਾਂ ਦੀ ਵੀ ਬਾਣੀ ਦਰਜ ਨਹੀਂ ਹੈ, ਇਨ੍ਹਾਂ ਗੱਲਾਂ ਨਾਲ ਸਿੱਖ ਨੂੰ ਕੋਈ ਫਰਕ ਨਹੀਂ ਪੈਂਦਾ। ਸਵਾਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੁਆਰਾ ਸਿੱਖ ਨੂੰ ਸਹੀ ਜੀਵਨ ਸੇਧ ਮਿਲ ਰਹੀ ਹੈ ਕਿ ਨਹੀਂ? ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਇਸ ਲਈ ਨਹੀਂ ਕਿ ਇਸ ਵਿੱਚ ਕਿਸ ਕਿਸ ਦੀ ਬਾਣੀ ਸ਼ਾਮਲ ਹੈ ਅਤੇ ਕਿਸ ਕਿਸ ਦੀ ਨਹੀਂ। ਕੋਈ ਸਿੱਖ ਗੁਰੂ ਸਾਹਿਬ ਦਾ ਸਿੱਖ ਇਸ ਲਈ ਹੈ, ਕਿ ਉਸ ਦੇ ਜਰੀਏ ਸਿੱਖ ਨੂੰ ਸਹੀ ਜੀਵਨ ਦੀ ਸੇਧ ਮਿਲਦੀ ਹੈ।

ਇਸੇ ਪੱਤਰ ਵਿੱਚ (***) ਤੇ ਵੀ ਦੇਖੋ ਜੀ

4- ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਇਆ ਸੀ ਇਸ ਲਈ ਉਹ ਸਿੱਖਾਂ ਦੇ ‘ਗੁਰੂ’ ਹਨ। ਪਰ “ਗੁਰੂ ਗ੍ਰੰਥ ਸਾਹਿਬ ਜੀ” ਦੇ ਜਰੀਏ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਪ੍ਰਚਾਰ ਤਾਂ ਹੁੰਦਾ ਹੈ ‘ਪ੍ਰਸਾਰ’ ਨਹੀਂ ਹੁੰਦਾ, ਇਸ ਲਈ ਵੱਖਰੇ ਤੌਰ ਤੇ ‘ਗਿਆਰ੍ਹਵੇਂ ਗੁਰੂ’ ਨਹੀਂ ਕਿਹਾ ਜਾ ਸਕਦਾ।

ਹਰਦੇਵ ਸਿੰਘ ਜੰਮੂ ਜੀ ਦੇ 17-03-2012 ਦੇ ਪੱਤਰ ਵਿਚਲੇ ਇਸ ਨੁਕਤੇ ਤੇ ਗੌਰ ਕਰੋ ਜੀ ਕਿ “ਗੁਰੂਆਂ ਨੇ ਬਾਣੀ ਨੂੰ ਸ਼ਰੂਤੀ ਰੂਪ ਸਥਾਪਿਤ ਨਹੀਂ ਕੀਤਾ ਬਲਕਿ ਗ੍ਰੰਥ ਸਵਰੂਪ ਦੇ ਮਹਤਵ ਨੂੰ ਵਿਚਾਰਦੇ ਬਾਣੀ ਨੂੰ ਗ੍ਰੰਥ ਸਵਰੂਪ ਵਿੱਚ ਦਰਜ ਕੀਤਾ. .”।

ਸੋ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦਾ ਹੀ ਲਿਖਤੀ ਰੂਪ ਹੈ।

ਆਪ ਜੀ ਦੇ 17-03-12 ਦੇ ਪੱਤਰ ਦੇ ਅਖੀਰਲੇ ਪਹਿਰੇ ਦੇ ਸੰਬੰਧ ਵਿੱਚ- ਵੀਰ ਜੀ! ਮੇਰੇ ਸੁਝਾਵ ਨੂੰ ਤੁਸੀਂ “ਸ਼ਰਤ” ਨਾਮ ਦਿੱਤਾ ਹੈ, ਕੋਈ ਗੱਲ ਨਹੀਂ, ਪਰ ਇਹ ਸ਼ਰਤ ਸਿਰਫ ਤੁਹਾਡੇ ਲਈ ਹੀ ਨਹੀਂ, ਜਿੰਨੀਂ ਤੁਹਾਡੇ ਤੇ ਲਾਗੂ ਹੈ ਓਨੀਂ ਹੀ ਮੇਰੇ ਤੇ ਵੀ ਲਾਗੂ ਹੈ ਜੀ।

ਇਹ ਸ਼ਰਤ/ ਸੁਝਾਵ ਇਸ ਲਈ ਰੱਖਣਾ ਪਿਆ ਕਿਉਂ ਕਿ ਵਿਚਾਰ ਸਿਲਸਿਲੇਵਾਰ ਨਾ ਚੱਲਣ ਕਰਕੇ ਇਸ ਵਿੱਚ ਵਿਚਾਰ ਵਟਾਂਦਰਾ ਘੱਟ ਅਤੇ ਕੁੜੱਤਣ ਜਿਆਦਾ ਆ ਜਾਂਦੀ ਹੈ, ਅਤੇ ਸਿੱਟੇ ਵਜੋਂ ਸ: ਮੱਖਣ ਸਿੰਘ ਜੀ ਨੂੰ ਵਿਚਾਰ ਨੂੰ ਵਿੱਚੇ ਹੀ ਬੰਦ ਕਰਨਾ ਪੈ ਜਾਂਦਾ ਹੈ। ਤੁਸੀਂ (ਮੇਰੇ ਵਿੱਚ) ਹਉਮੈ ਦੀ ਗੱਲ ਕੀਤੀ ਹੈ। ਵੀਰ ਜੀ! ਇਹ ਹਉਮੈਂ ਇਨਸਾਨੀ ਫਿਤਰਤ ਹੈ, ਹੋ ਸਕਦਾ ਹੈ ਮੈਂ ਇਸ ਦਾ ਕੁੱਝ ਜਿਆਦਾ ਸ਼ਿਕਾਰ ਹੋਵਾਂ। ਇਨਸਾਨ ਨੂੰ ਆਪਣੀਆਂ ਕਮੀਆਂ ਅਤੇ ਗਲਤੀਆਂ ਕੁੱਝ ਘੱਟ ਹੀ ਨਜ਼ਰ ਆਉਂਦੀਆਂ ਹਨ, ਪਰ ਫੇਰ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਇਹੋ ਜਿਹੀਆਂ ਗ਼ੁਸਤਾਖੀਆਂ ਤੋਂ ਅੱਗੋਂ ਤੋਂ ਬਚ ਸਕਾਂ। ਇਸ ਪਾਸੇ ਧਿਆਨ ਦਵਾਉਣ ਲਈ ਆਪ ਜੀ ਦਾ ਧੰਨਵਾਦ। ਤੁਸੀਂ ਮੈਨੂੰ ਵਿਦਵਾਨ ਸਮਝਦੇ ਹੋ, ਧੰਨਵਾਦ, ਪਰ ਮੈਂ ਐਸਾ ਨਹੀਂ ਸਮਝਦਾ। ਆਪਾਂ ਜਿੰਨੇ ਵੀ ਸੱਜਣ ਇੱਥੇ ਸਿੱਖ ਮਾਰਗ ਤੇ ਇਕੱਠੇ ਹੁੰਦੇ ਹਾਂ ਆਪਸੀ ਵਿਚਾਰ ਵਟਾਂਦਰੇ ਦੇ ਜਰੀਏ ਇੱਕ ਦੂਜੇ ਤੋਂ ਕੁੱਝ ਸਿਖਦੇ ਹਾਂ। ਪਰ ਅਸਲ ਵਿੱਚ ਇੱਕ ਦੂਜੇ ਤੋਂ ਤਾਂ ਘੱਟ ਹੀ ਸਿੱਖਦੇ ਹਾਂ ਕਿਉਂਕਿ ਮੇਰੇ ਸਮੇਤ ਕੋਈ ਵੀ ਆਪਣੇ ਵਿਚਾਰਾਂ ਤੋਂ ਟੱਸ-ਤੋਂ-ਮੱਸ ਨਹੀਂ ਹੋਣਾ ਚਾਹੁੰਦਾ, ਪਰ ਇਸ ਨਾਲ ਹੋਰ ਪੜ੍ਹਨ ਸੁਣਨ ਵਾਲਿਆਂ ਨੂੰ ਜਰੂਰ ਸਹੀ ਗ਼ਲਤ ਬਾਰੇ ਸੋਚ ਵਿਚਾਰ ਕਰਨ ਦੀ ਪ੍ਰੇਰਣਾ ਮਿਲਦੀ ਹੈ। ਤੁਸੀਂ ਮੇਰੇ ਤੇ ਸਵਾਲ ਮੈਨੂੰ ਵਿਦਵਾਨ ਸਮਝਦੇ ਹੋਏ ਕੀਤਾ ਹੈ, ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾ। ਪਰ ਜੇ ਤੁਸੀਂ ਕਹਿੰਦੇ ਹੋ ਤਾਂ ਮੰਨ ਲੈਂਦੇ ਹਾਂ।

ਜਸਬੀਰ ਸਿੰਘ (ਕੈਲਗਰੀ)


(18/03/12)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸੰਪਾਦਕ ਜੀ, ਸਿਖਮਾਰਗ ਵੈਬਸਾਈਟ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਮਾਰਚ 2012 ਦੇ ਮਹੀਨੇ ਵਿੱਚ ਖਾਲਸਾਨਿਊਜ਼ ਵੈਬਸਾਈਟ ਉਤੇ ਇੱਕ ਲਿਖਤ ਰਾਹੀਂ ਇੱਕ ਅਜਿਹੀ ਤਸਵੀਰ ਵਿਖਾਈ ਗਈ ਹੈ ਜਿਸ ਬਾਰੇ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ 1984 ਈਸਵੀ ਵਿੱਚ ਦਰਬਾਰ ਸਾਹਿਬ ਇਲਾਕੇ ਵਿੱਚ ਵਾਪਰੇ ਨੀਲਾ ਤਾਰਾ ਸਾਕੇ ਦੌਰਾਨ ਛੇਵੇਂ ਗੁਰੂ ਜੀ ਦੇ ਤਖਤ ਦੇ ਅਸਥਾਨ ਤੇ ਉਸੱਰੀ ਹੋਈ ਅਕਾਲ ਬੁੰਗਾ ਗੁਰਦੁਆਰੇ (ਅਖੌਤੀ ਅਕਾਲ ਤਖਤ) ਦੀ ਇਮਾਰਤ ਢਹਿ ਜਾਣ ਤੋਂ ਬਾਦ ਇਸ ਦੀ ਮੁੜ-ਉਸਾਰੀ ਦੇ ਸਮੇਂ ਦੌਰਾਨ ਕਿਸੇ ਵੇਲੇ ਕੈਮਰੇ ਨਾਲ ਖਿੱਚੀ ਗਈ ਸੀ। ਇਸ ਤਸਵੀਰ ਵਿੱਚ ਇਸ ਅਸਥਾਨ ਦੀ ਖੁਦਾਈ ਉਪਰੰਤ ਸਾਹਮਣੇ ਆਇਆ ਇੱਕ ਥੜ੍ਹੇ ਦਾ ਢਾਂਚਾ ਵਿਖਾਇਆ ਗਿਆ ਹੈ ਜਿਸ ਬਾਰੇ ਇਹ ਜਤਾਇਆ ਜਾ ਰਿਹਾ ਹੈ ਕਿ ਇਹ ਛੇਵੇਂ ਗੁਰੂ ਜੀ ਦੇ ਤਖਤ-ਸਿੰਘਾਸਣ ਦੇ ਅਸਲੀ ਰੂਪ ਦਾ ਹਿੱਸਾ ਹੈ।
ਉਂਜ ਤਾਂ ਕਾਨੂੰਨੀ ਨੁਕਤੇ ਤੋਂ ਕੋਈ ਤਸਵੀਰ ਦਸਤਾਵੇਜ਼ੀ ਸਬੂਤ ਨਹੀਂ ਮੰਨਿਆਂ ਜਾਂਦਾ ਕਿਉਂਕਿ ਆਧੁਨਿਕ ਤਕਨੀਕਾਂ ਰਾਹੀਂ ਤਸਵੀਰਾਂ (ਵਿਡੀਓ ਰਿਕੌਰਡਿੰਗ ਸਮੇਤ) ਵਿੱਚ ਕਈ ਹੇਰ-ਫੇਰ ਕੀਤੇ ਜਾ ਸਕਦੇ ਹਨ। ਇਸ ਕਰਕੇ ਉਪਰੋਕਤ ਵੈਬਸਾਈਟ ਰਾਹੀਂ ਪੇਸ਼ ਕੀਤੀ ਗਈ ਇਸ ਤਸਵੀਰ ਸਬੰਧੀ ਕਿਸੇ ਵੀ ਦਾਵੇ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਜਾ ਸਕਦੀ। ਫਿਰ ਵੀ ਜੇਕਰ ਇਹ ਮੰਨ ਲਿਆ ਜਾਵੇ ਕਿ ਇਸ ਤਸਵੀਰ ਵਿੱਚ ਵਿਖਾਇਆ ਗਿਆ ਢਾਂਚਾ ਛੇਵੇਂ ਗੁਰੂ ਜੀ ਦੇ ਤਖਤ-ਸਿੰਘਾਸਣ ਦਾ ਹੀ ਹਿੱਸਾ ਸੀ ਤਾਂ ਇਸ ਤਸਵੀਰ ਨੂੰ ਪੇਸ਼ ਕਰਨ ਵਾਲੀਆਂ ਧਿਰਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਸੀ ਕਿ ਉਹ ਇਹ ਤਸਵੀਰ ਵਿਖਾ ਕੇ ਕਹਿਣਾ ਕੀ ਚਾਹੁੰਦੀਆਂ ਹਨ। ਇਹ ਧਿਰਾਂ ‘ਤਖਤ’ ਦਾ ਰੌਲਾ ਵੀ ਪਾ ਰਹੀਆਂ ਹਨ ਅਤੇ ‘ਇਮਾਰਤ’ ਦਾ ਵੀ। ਹੁਣ, ਇਮਾਰਤ ਤਾਂ ਤਖਤ-ਸਿੰਘਾਸਣ ਦਾ ਥੜ੍ਹਾ ਨਹੀਂ ਹੁੰਦੀ ਅਤੇ ਜੇਕਰ ਇਹਨਾਂ ਧਿਰਾਂ ਦਾ ਦਾਵਾ ਹੈ ਕਿ ਗੁਰੂ ਜੀ ਨੇ ਤਸਵੀਰ ਵਿੱਚ ਵਿਖਾਇਆ ਗਿਆ ਥੜ੍ਹਾ ਜਾਂ ਇਸ ਤੋਂ ਪਹਿਲਾਂ ਇੱਸੇ ਥਾਂ ਤੇ ਇਹੋ ਜਿਹਾ ਕੋਈ ਹੋਰ ਥੜ੍ਹਾ ਬਣਵਾਇਆ ਸੀ (ਕਿਉਂਕਿ ਬਦੇਸ਼ੀ ਹਮਲਾਵਰਾਂ ਵੱਲੋਂ ਦਰਬਾਰ ਸਾਹਿਬ ਇਲਾਕੇ ਵਿਚਲੀਆਂ ਉਸਾਰੀਆਂ ਕਈ ਵਾਰ ਢਾ ਦਿੱਤੀਆਂ ਗਈਆਂ ਸਨ ਅਤੇ ਮੁੜ-ਉਸਾਰੀਆਂ ਗਈਆਂ ਸਨ) ਤਾਂ ਇਸ ਜਗਹ ਤੇ ਕੋਈ ਇਮਾਰਤ ਨਹੀਂ ਸੀ ਮੌਜੂਦ ਹੋ ਸਕਦੀ। ਆਮ ਸਿਖ ਸ਼ਰਧਾਲੂ ਵੀ ਇਹ ਦਾਵਾ ਕਰੇਗਾ ਅਤੇ ਇੱਕ ਖੋਜੀ ਵਿਦਵਾਨ ਵੀ, ਕਿ ਮੁੱਢਲੇ ਤੌਰ ਤੇ ਇਸ ਜਗਹ ਤੇ ਛੇਵੇਂ ਗੁਰੂ ਜੀ ਦੇ ਤਖਤ-ਸਿੰਘਾਸਣ ਦਾ ਥੜ੍ਹੇ ਵਾਲਾ ਹਿੱਸਾ ਹੀ ਬਣਾਇਆ ਗਿਆ ਹੋਵੇਗਾ ਅਤੇ ਗੁਰੂ ਜੀ ਖੁਦ ਹੀ ਉਸ ਥੜ੍ਹੇ ਨੂੰ ਅਲੋਪ ਕਰਕੇ ਉਸ ਦੇ ਉਤੇ ਕੋਈ ਇਮਾਰਤ ਨਹੀਂ ਸਨ ਉਸਾਰਨ ਲੱਗੇ। ਕਿਉਂਕਿ ਵਿਚਾਰ-ਅਧੀਨ ਤਸਵੀਰ ਰਾਹੀਂ ਇਸ ਸਥਾਨ ਤੇ ਇੱਕ ਥੜ੍ਹਾ ਤਾਂ ਵਿਖਾਇਆ ਹੀ ਜਾ ਰਿਹਾ ਹੈ, ਪੁਰਾਤੱਤਵੀ ਸਾਧਨਾਂ ਰਾਹੀਂ ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਇਸ ਥੜ੍ਹੇ ਵਾਲੀ ਉਸਾਰੀ ਕਿੰਨੀਂ ਕੁ ਪੁਰਾਣੀ ਹੈ। ਉਂਜ ਜ਼ਿਆਦਾ ਸੰਭਾਵਨਾਂ ਇਸ ਥੜ੍ਹੇ ਦੇ ਅਸਲੀ ਹੋਣ ਦੀ ਲਗਦੀ ਹੈ ਕਿਉਂਕਿ ਸਤਾਰ੍ਹਵੀਂ ਸਦੀ ਵਿੱਚ ਦਰਬਾਰ ਸਾਹਿਬ ਇਲਾਕੇ ਵਿੱਚ ਹੋਏ ਮੀਣਿਆਂ ਦੇ ਕਬਜ਼ੇ ਦੇ ਅਰਸੇ ਦੌਰਾਨ ਥੜ੍ਹੇ ਵਾਲੇ ਅਸਥਾਨ ਤੇ ਇੱਕ ਰਿਹਾਇਸ਼ੀ ਇਮਾਰਤ ਉਸਾਰ ਲਈ ਗਈ ਸੀ ਅਤੇ ਜੇਕਰ ਇਸ ਇਮਾਰਤ ਦੇ ਹੇਠਾਂ ਥੜ੍ਹੇ ਦਾ ਕੋਈ ਹਿੱਸਾ ਮੌਜੂਦ ਰਹਿ ਗਿਆ ਸੀ ਤਾਂ ਇਸ ਇਮਾਰਤ ਕਰਕੇ ਉਹ ਅਠਾਰ੍ਹਵੀਂ ਸਦੀ ਵਿੱਚ ਹੋਏ ਬਦੇਸ਼ੀ ਹਮਲਾਵਰਾਂ ਦੀ ਨਜ਼ਰ ਤੋਂ ਬਚਿਆ ਰਿਹਾ ਹੋਵੇਗਾ। ਇਸ ਤਰ੍ਹਾਂ ਤਾਂ ਸਿਖ ਕੌਮ ਦੇ ਅੱਗੇ ਇਹ ਸਵਾਲ ਆ ਖੜ੍ਹਾ ਹੁੰਦਾ ਹੈ ਕਿ ਹੁਣ ਕੌਮ ਨੂੰ ਛੇਵੇਂ ਗੁਰੂ ਜੀ ਦੇ ਤਖਤ-ਸਿੰਘਾਸਣ ਦਾ ਥੜ੍ਹੇ ਵਾਲਾ ਹਿੱਸਾ ਚਾਹੀਦਾ ਹੈ ਕਿ ਥੜ੍ਹੇ ਨੂੰ ਅਲੋਪ ਕਰਕੇ ਉਸੇ ਅਸਥਾਨ ਤੇ ਅਣਅਧਿਕਾਰਿਤ ਤੌਰ ਤੇ ਉਸਾਰੀ ਗਈ ਇਮਾਰਤ।
ਉਪੱਰ ਦਰਸਾਈ ਸਾਰੀ ਸਥਿਤੀ ਵਿੱਚ ਤਾਂ ਵਿਚਾਰ-ਅਧੀਨ ਤਸਵੀਰ ਪੇਸ਼ ਕਰਨ ਵਾਲੀਆਂ ਧਿਰਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਮੁੜ-ਖੁਦਾਈ ਕਰਵਾ ਕੇ ਛੇਵੇਂ ਗੁਰੂ ਜੀ ਦੇ ਤਖਤ-ਸਿੰਘਾਸਣ ਨਾਲ ਸਬੰਧਿਤ ਥੜ੍ਹੇ ਵਾਲੀ ਇਸ ਆਲੌਕਿਕ ‘ਲੱਭਤ’ ਨੂੰ ਹੂਬਹੂ ਰੂਪ ਵਿੱਚ ਪਰਗਟ ਕੀਤਾ ਜਾਵੇ ਅਤੇ ਇਸ ਨੂੰ ਇੱਕ ਮਹੱਤਵਪੂਰਨ ਸਿਖ ਇਤਹਾਸਿਕ ਅਤੇ ਵਿਰਾਸਤੀ ਯਾਦਗਾਰ ਦੇ ਤੌਰ ਤੇ ਪਰਦਰਸ਼ਿਤ ਕੀਤਾ ਜਾਵੇ।
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ।


(18/03/12)
ਹਰਮੀਤ ਸਿੰਘ ਖਾਲਸਾ

ਡਾ. ਇਕਬਾਲ ਸਿੰਘ ਢਿਲੋਂ ਜੀ ਨੂੰ ਬੇਨਤੀ ਰੂਪੀ ਚਿੱਠੀ

ਡਾ. ਇਕਬਾਲ ਸਿੰਘ ਢਿਲੋਂ ਜੀ, ਸਿੱਖ ਮਾਰਗ ਇੱਕ ਐਸੀ ਵੈਬਸਾਈਟ ਹੈ ਜੋ ਸਿੱਖੀ ਦੇ ਪ੍ਰਚਾਰ ਹਿਤ ਬਹੁਤ ਸਾਲਾਂ ਤੋਂ ਕੰਮ ਕਰ ਰਹੀ ਹੈ ਅਤੇ ਇਸ ਨੂੰ ਬਹੁਤ ਸਾਰੇ ਲੇਖਕਾਂ/ਵਿਦਵਾਨਾਂ ਦੇ ਨਾਲ ਨਾਲ ਬਹੁਤ ਸਾਰੇ ਆਮ ਸਿੱਖ ਵੀ ਪੜ੍ਹਦੇ ਹਨ ਅਤੇ ਆਪਣੇ ਵਿਚਾਰ ਸਿੱਖੀ ਪ੍ਰਤੀ ਹੋਰ ਪਰਪਕ ਕਰਦੇ ਹਨ, ਇਹ ਸੱਭ ਇਸ ਕਰਕੇ ਹੋ ਪਾਂਦਾ ਹੈ ਕਿਉਂਕਿ ਇੱਥੇ ਜਿਨ੍ਹੇ ਵੀ ਲੇਖਕ ਲਿਖਦੇ ਹਨ ਉਹ ਗੁਰਮੱਤ ਨੂੰ ਪਰਪੱਕ ਕਰਵਾਉਂਦੇ ਅਜਿਹੇ ਮੁਦਿਆਂ ਉਪਰ ਲਿਖਦੇ ਹਨ ਜਿਨ੍ਹਾ ਨਾਲ ਆਮ ਸਿੱਖ ਅੰਦਰ ਗੁਰਮੱਤ ਦੀ ਸੋਝੀ ਪੈਦਾ ਹੁੰਦੀ ਹੈ ਅਤੇ ਉਸ ਨੂੰ ਸਮੱਝ ਆਉਂਦੀ ਹੈ ਕਿ ਗੁਰਮੱਤ ਕੀ ਹੈ ਅਤੇ ਮਨਮੱਤ ਜਾਂ ਅਨਮੱਤ ਕੀ। ਇਕਬਾਲ ਸਿੰਘ ਜੀ ਆਪ ਜੀ ਦੇ ਵੀ ਬਹੁਤ ਸਾਰੇ ਵਿਚਾਰ ਲਿਖਤਾਂ ਦੇ ਰੂਪ ਵਿੱਚ ਇਸ ਵੈਬਸਾਈਟ ਉਤੇ ਪੜ੍ਹਨ ਨੂੰ ਮਿਲਦੇ ਹਨ ਪਰ ਆਪ ਜੀ ਦੇ ਵਿਚਾਰਾਂ ਵਿੱਚ ਅਜਿਹੀ ਗੱਲ ਬਹੁਤ ਹੀ ਘੱਟ ਦੇਖਣ/ਸਮਝਣ ਨੂੰ ਮਿਲਦੀ ਹੈ ਕਿ ਆਪ ਜੀ ਸਿੱਖੀ ਦੇ ਪਰਚਾਰ ਵਾਸਤੇ ਆਮ ਸਿੱਖ ਵਾਸਤੇ ਵੀ ਕੁੱਝ ਲਿਖਦੇ ਹੋਵੋ ਜਿਸ ਨਾਲ ਆਮ ਸਿੱਖਾਂ ਨੂੰ ਵੀ ਗੁਰਮੱਤ ਦੇ ਸਿਧਾਤਾਂ ਦੀ ਕੋਈ ਸੋਝੀ ਹੋ ਸਕੇ ਅਤੇ ਸਿੱਖੀ ਦਾ ਕੁੱਝ ਭਲਾ ਆਪ ਕਰ ਸਕੋ, ਆਪ ਜੀ ਨੇ ਆਪਣੀਆਂ ਬਹੁਤੀਆਂ ਲਿਖਤਾਂ ਵਿੱਚ “ਗੁਰੂ ਗ੍ਰੰਥ ਸਾਹਿਬ” ਅਤੇ “ਅਕਾਲ ਤੱਖਤ” ਦੇ ਮੁੱਦੇ ਉਪਰ ਅਜਿਹਾ ਕੁੱਝ ਲਿਖਿਆ ਹੈ ਜਿਸ ਨਾਲ ਆਮ ਸਿੱਖਾਂ ਦੇ ਮਨਾ ਵਿੱਚ ਸਿੱਖੀ ਕੀ ਪਰਪਕ ਹੋਣੀ ਹੈ ਉਲਟਾ ਉਨ੍ਹਾ ਦੇ ਮਨਾ ਵਿੱਚ ਆਪਣੇ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਅਤੇ ਆਪਣੇ ਧਰਮ ਅਸਥਾਨਾ ਪ੍ਰਤੀ ਹੋਰ ਸ਼ੰਕੇ ਪੈਦਾ ਹੋ ਰਹੇ ਹਨ ਇਸ ਲਈ ਵੀਰ ਜੀ ਆਪ ਜੀ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਆਪ ਵੀ ਕੁੱਝ ਅਜਿਹਾ ਲਿਖਿਆ ਕਰੋ ਜਿਸ ਨਾਲ ਆਮ ਸਿੱਖ ਨੂੰ ਗੁਰਮੱਤ ਦੀ ਸੋਝੀ ਹੋ ਸਕੇ, ਜਿਸ ਨਾਲ ਸਿੱਖੀ ਦਾ ਕੁੱਝ ਭਲਾ ਹੋ ਸਕੇ ਅਤੇ ਸਿੱਖੀ ਦੀ ਵੀ ਚੜਦੀ ਕਲਾ ਹੋ ਸਕੇ।
“ਗੁਰੂ ਗ੍ਰੰਥ ਸਾਹਿਬ”, “ਗੁਰੂ ਸ਼ਖਸਿਅਤਾਂ” ਅਤੇ “ਅਕਾਲ ਤੱਖਤ” ਜਾਂ “ਦਰਬਾਰ ਸਾਹਿਬ” ਵਰਗੇ ਕੁੱਝ ਅਜਿਹੇ ਨਾਜੁਕ ਮੁੱਦੇ ਹਨ ਜਿਨ੍ਹਾ ਉਪਰ ਸਾਰਵਜਨਕ ਟਿਪਣੀਆਂ ਕਰ ਕੇ ਆਮ ਸਿੱਖਾਂ ਦੇ ਮਨਾ ਵਿੱਚ ਹੋਰ ਸ਼ੰਕੇ ਪੈਦਾ ਹੁੰਦੇ ਹਨ ਅਤੇ ਇਸ ਤਰ੍ਹਾ ਉਨ੍ਹਾ ਦੇ ਮਨਾ ਵਿੱਚ ਸਿੱਖੀ ਕਦੀ ਵੀ ਪ੍ਰਫੁਲੱਤ ਨਹੀ ਕੀਤੀ ਜਾ ਸਕਦੀ, ਪਰਚਾਰ ਨੂੰ ਤਾਂ ਮਨੋਵਿਗਿਆਨਕ ਅਤੇ ਸਾਕਾਰਆਤਮਕ
(positive ) ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਦਾ ਸਹੀ ਅਤੇ ਉਸਾਰੂ ਨਤੀਜਾ ਸਾਹਮਣੇ ਆ ਸਕੇ ਨਾ ਕਿ ਨਾਕਾਰਆਤਮਕ (negative ) ਤਰੀਕੇ ਨਾਲ, ਜਿਸ ਨਾਲ ਸਿੱਖਾਂ ਦੇ ਮਨਾ ਵਿੱਚ ਹੋਰ ਸ਼ੰਕੇ ਖੜੇ ਹੋ ਜਾਣ। ਅਜਿਹੇ ਮੁਦਿਆਂ ਤੇ ਸਾਰਵਜਨਕ ਟਿਪਣੀਆਂ ਕਰ ਕੇ ਅਸੀ ਆਪਣੀ ਵਿਦਵੱਤਾ ਦਾ ਮੁਜਾਹਿਰਾ ਕਰ ਰਹੇ ਹੁੰਦੇ ਹਾਂ ਪਰ ਇਸ ਸਭ ਨਾਲ ਸਿੱਖੀ ਨੂੰ ਕਿਨ੍ਹਾ ਨੁਕਸਾਨ ਹੁੰਦਾ ਹੈ ਉਸ ਦੀ ਸਾਨੂੰ ਕੋਈ ਚਿੰਤਾ ਨਹੀ ਹੈ। ਆਮ ਸਿੱਖ ਜਿਸ ਨੂੰ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਸਮਝਾਉਣਾ ਸੀ ਉਸ ਦੇ ਮਨ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਹੀ ਸ਼ੰਕੇ ਖੜੇ ਕਰਨੇ ਕੀ ਸਾਡੀ ਸਿਆਣਪ ਹੈ? ਜੇ ਕੋਈ ਅਜਿਹਾ ਨਾਜੁਕ ਮੁੱਦਾ ਹੈ ਤਾਂ ਉਸ ਨੂੰ ਪਰਸਨਲ ਲੈਵਲ ਤੇ ਡਿਸਕਸ ਕੀਤਾ ਜਾ ਸਕਦਾ ਹੈ ਨਾ ਕਿ ਸਾਰਵਜਨਕ ਤੌਰ ਤੇ। ਵੀਰ ਜੀ ਇੱਕ ਗੱਲ ਹੋਰ ਹੈ ਕਿ ਆਪ ਜੀ ਜੋ ਵੀ ਨਵਾਂ ਵੀਚਾਰ ਰੱਖਦੇ ਹੋ ਉਸ ਨੂੰ ਆਪ ਫਾਈਨਲ ਅਤੇ ਬਿਲਕੁੱਲ ਗਲਤੀ ਰਹਿਤ ਮਨਦੇ ਹੋ ਅਤੇ ਉਸ ਨੂੰ ਪੂਰੀ ਸਿੱਖ ਕੌਮ ਉਪਰ ਲਾਗੁ ਕਰਨ ਲਈ ਕਹਿੰਦੇ ਹੋ, ਵੀਰ ਜੀ ਆਪ ਜੀ ਦੀ ਅਜਿਹੀ ਸੋਚ ਅਤੇ ਨੀਤੀ ਵਿੱਚ ਸੁਹਿਰਦਤਾ ਦੀ ਕਮੀ ਅਤੇ ਆਪਣੀ ਸੋਚ ਉਤੇ ਅੜੇ ਰਹਿਣ ਦਾ ਹੱਠ ਗੁਰਮੱਤ ਅਨੁਸਾਰੀ ਨਹੀ ਹੈ ਜੀ। ਆਪ ਜੀ ਆਪਣੀ ਸੋਚ ਵਿੱਚ ਇਤਨੀ ਕੁ ਗੁੰਜਾਇਸ਼ ਜਰੂਰ ਰਖਿਆ ਕਰੋ ਕਿ ਆਪ ਜੀ ਦੀ ਸੋਚ ਵੀ ਕਿਸੇ ਮੁੱਦੇ ਤੇ ਗਲਤ ਹੋ ਸਕਦੀ ਹੈ ਅਤੇ ਆਪ ਜੀ ਵੀ ਕਿਸੇ ਥਾਂਵੇ ਗਲਤ ਹੋ ਸਕਦੇ ਹੋ।
ਦਾਸ ਦੀ ਲਿਖਤ ਵਿੱਚ ਕੋਈ ਗੱਲ ਅਜਿਹੀ ਲਿੱਖੀ ਗਈ ਹੋਵੇ ਜੋ ਆਪ ਜੀ ਨੂੰ ਚੰਗੀ ਨਾ ਲਗੀ ਹੋਵੇ ਤਾਂ ਉਸ ਲਈ ਦਾਸ ਖਿਮਾਂ ਦਾ ਜਾਚਕ ਹੈ ਜੀ।

ਹਰਮੀਤ ਸਿੰਘ ਖਾਲਸਾ
ਮਾਰਚ੧੮, ੨੦੧੨


(18/03/12)
ਚਰਨਜੀਤ ਸਿੰਘ ਬਰੈਂਮਪਟਨ

ਸਿੱਧ ਗੋਸ਼ਟਿ: ਵਿਚਾਰ ਪਉੜੀ ਦੂਜੀ, ਚੌਥੀ ਅਤੇ ਸਤਵੀ

ਪਉੜੀ ਦੂਜੀ

ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥ ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥ ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥ ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ ॥੨॥ (938)

ਪ੍ਰਚਲਿਤ ਧਾਰਨਾ: ਜੋਗੀ ਗੁਰੁ ਨਾਨਕ ਨੂੰ ਸਵਾਲ ਕਰਦੇ ਹਨ ਕਿ ਤੇਰਾ ਨਾਮ ਅਤੇ ਮਨੋਰਥ ਕੀ ਹੈ?

ਵਿਚਾਰ: ਭਾਈ ਗੁਰਦਾਸ ਜੀ ਦੀ ਵਾਰ ਪਹਿਲੀ, ਪਉੜੀ 39ਵੀ ਤੋਂ ਪਤਾ ਚਲਦਾ ਹੈ ਕਿ ਘਟੋ ਘਟ ਇੱਕ ਗੋਸ਼ਠ ਸ਼ਿਵਰਾਤ ਦੇ ਮੇਲੇ ਦੇ ਮੌਕੇ ਤੇ ਅਚਲ ਵਟਾਲੇ ਹੋਈ। ਇਹ ਕਹਿ ਪਾਉਣਾ ਕਠਿਨ ਹੈ ਕਿ ਸਾਰੀ “ਸਿੱਧ ਗੋਸਿਟ” ਇਕੋ ਗੋਸ਼ਠ ਦੇ ਹੀ ਫਲਸਵਰੂਪ ਉਚਾਰੀ ਹੋਵੇ। ਭਾਈ ਸਾਹਿਬ ਲਿਖਦੇ ਹਨ:

ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ।

ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ।

ਲੱਗੀ ਬਰਸਣ ਲੱਛਮੀ ਰਿੱਧ ਸਿੱਧ ਨਉ ਨਿੱਧ ਸਵਾਈ।

ਜੋਗੀ ਦੇਖ ਚਲਿੱਤ੍ਰ ਨੋ ਮਨ ਵਿੱਚ ਰਿਸਿਕਿ ਘਨੇਰੀ ਖਾਈ। (ਵਾਰ1, ਪਉੜੀ 39)

ਖਾਧੀ ਖੁਣਸਿ ਜੋਗੀਸਰਾਂ ਗੋਸਟਿ ਕਰਨ ਸਭੇ ਉਠ ਆਈ।। (ਵਾਰ 1, ਪਉੜੀ 40)

“ਪੁਰਾਤਨ ਜਨਮ ਸਾਖੀ” ਵਾਲਾ ਉਦਾਸੀ ਪੰਜਵੀ, ਸਾਖੀ 52 ਵਿੱਚ ਲਿਖਦਾ ਹੈ ਕਿ ਇਹ ਗੋਸ਼ਠ ਗੋਰਖ ਹਟੜੀ ਹੋਈ।

‘ਬਾਬਾ ਗੋਰਖ ਹਟੜੀ ਗਇਆ। ੳਥੈ ਸਿਧਾਂ ਡਿਠਾ, ਸਿਧਾਂ ਪੁੱਛਣਾ ਕੀਤਾ; ‘ਜੋ ਤੂੰ ਕਉਣੁ ਖਤ੍ਰੀ ਹੈਨ?’ ਤਬ ਬਾਬੇ ਭੀ ਆਖਿਆ: ‘ਨਾਨਕੁ ਆਖਦੇ ਹੈਨਿ’ ਤਬ ਚਉਰਾਸੀਹ ਸਿਧ ਆਸਣਿ ਕਰਿ ਬੈਠੇ।”

ਮੇਹਰਬਾਨ ਵਾਲੀ ਜਨਮਸਾਖੀ ਗੋਸ਼ਠ ਪੰਧਰਵੀ ਵਿੱਚ ਇਹ ਗੋਸ਼ਠ ਕਰਤਾਰਪੁਰ ਹੋਈ ਦਾ ਪਤਾ ਚਲਦਾ ਹੈ।

“ਅਬ ਪੰਧਰਵੀ ਗੋਸਟੀ ਚਲੀ।। ਸਿਧਾ ਨਾਲਿ ਗੁਰੁ ਬਾਬੇ ਨਾਨਕ ਕੀਨੀ ਕਰਤਾਰਪੁਰਿ ਵਿਚਿ।। ਬੋਲਹੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।। ਤਬ ਏਕ ਦਿਨਿ ਗੁਰੁ ਬਾਬਾ ਨਾਨਕੁ ਜੀ ਕਰਤਾਰਪੁਰਿ ਅਪਨੇ ਆਸ੍ਰਮ ਮਹਿ ਬੈਠਾ ਥਾ ਅਰੁ ਅਚਲਿ ਵਟਾਲੇ ਕਾ ਮੇਲਾ ਥਾ ਕਾਤਿਕ ਕੀ ਪੂਰਨਮਾਸੀ ਕਾ, ਤਹਾ ਲੋਕ ਅਨੇਕ ਅਸੰਖ ਆਇ ਇਕਤ੍ਰ ਹੋਏ ਥੇ ਸੋ ਉਹੁ ਸਿਧਾ ਕਾ ਮੁਕਾਮੁ ਹੈ, ਉਹਾ ਕੇ ਮੇਲੇ ਊਪਰਿ ਸਿਧ ਭੀ ਕੋਈ ਅਵਸ ਆਇ ਰਹਤਾ ਹੈ।। ਸੋ ਜਬ ਮੇਲਾ ਹੋਇਆ, ਹੋਇ ਕਰਿ ਜਬ ਉਝੜਿਆ।। ਤਬ ਸਿਧਾ ਕੇ ਮਨਿ ਉਪਜੀ ਜੋ ਨਾਨਕੁ ਭਗਤੁ ਸ੍ਰੀ ਗੋਰਖੁ ਨਾਥਿ ਰਾਜੇ ਭਰਥਰੀ ਜੀ ਕਾ ਬਹੁਤਿ ਹਿਤਿਕਾਰੀ ਅਜੁ ਪ੍ਰੀਤਮੁ ਹੈ ਸੋ ਉਸਿ ਪੁਰਖਿ ਕਾ ਅਸਥਲੁ ਈਹਾ ਤੇ ਨਜੀਕ ਹੀ ਸੁਣੀਤਾ ਹੈ ਸੋ ਨਾਨਕ ਗੁਰੁ ਜੀ ਕਾ ਦਰਸਨ ਕਰਿ ਕਰਿ ਜਾਹਿ ਜਾਣੀਐਗਾ ਜੋ ਗੋਰਖ ਹੀ ਕਾ ਦਰਸਨੁ ਕੀਆ ਹੈ, ਚਲੀਐ ਜੀ।। ਹਮ ਨਾਨਕ ਭਗਤਿ ਕਾ ਦਰਸਨੁ ਕਰਹਗੇ, ਗੋਰਖ ਗੁਰੁ ਕਾ ਰੂਪ ਹੈ। ਤਬ ਅਚਲ ਵਟਾਲੇ ਤੇ ਉਹੁ ਚਲੇ ਸਿਧਿ ਕਰਤਾਰਿ ਆਇ ਪਹੁਚੇ।।”

ਤਿੰਨੇ ਲਿਖਾਰੀਆਂ ਨੇ ਵੱਖ ਵੱਖ ਥਾਂ ਦਸੇ ਹਨ। ਪਰ ਇੱਕ ਗੱਲ ਤੇ ਤਿੰਨੇ ਹੀ ਸਹਿਮਤ ਹਨ ਕਿ ਗੋਸ਼ਠੀ ਕਰਨ ਸਿੱਧ ਗੁਰੁ ਨਾਨਕ ਕੋਲ ਆਏ ਨਾ ਕਿ ਗੁਰੁ ਨਾਨਕ ਸਿੱਧਾਂ ਕੋਲ ਗਏ।

ਦੂਸਰਾ ਇਹ ਕਿ ਜਦੋਂ ਇਹ ਗੋਸ਼ਠ ਹੋਈ, ਉਦੋ ਗੁਰੁ ਨਾਨਕ ਸਾਹਿਬ ਦੀ ਬ੍ਰਿਧ ਅਵਸਥਾ ਸੀ। ਇਹ ਤਿੰਨਾਂ ਲਿਖਾਰੀਆਂ ਦੀ ਹੀ ਲਿਖਤ ਤੋਂ ਪਤਾ ਚਲਦਾ ਹੈ। ਪੁਰਾਤਨ ਜਨਮ ਸਾਖੀ ਵਾਲਾ ਇਹ ਗੋਸ਼ਠ “ਪੰਜਵੀ ਉਦਾਸੀ ਦੌਰਾਨ ਹੋਈ ਦਸਦਾ ਹੈ। ਭਾਈ ਗੁਰਦਾਸ ਦੀ 38ਵੀ ਪਉੜੀ ਤੇ ਮੇਹਰਬਾਨ ਵਾਲੀ ਜਨਮ ਸਾਖੀ ਤੋਂ ਵੀ ਇਹ ਸਪਸ਼ਟ ਹੈ ਕਿ ਕਰਤਾਰਪੁਰ ਉਦੋਂ ਤਕ ਵੱਸ ਚੁਕਿਆ ਸੀ। ਜਾਹਿਰ ਹੈ ਕਿ ਗੁਰੁ ਨਾਨਕ ਬਾਲ ਅਵਸਥਾ ਵਿੱਚ ਨਹੀਂ ਸਨ।

ਸਵਾਲ ਇਹ ਪੈਦਾ ਹੁੰਦਾ ਹੈ ਕਿ “ਸਿੱਧ ਗੋਸਟਿ “ਦੀ ਦੂਜੀ ਪਉੜੀ ਵਿੱਚ ਜੋਗੀ ਗੁਰੁ ਨਾਨਕ ਨੂੰ “ਬਾਲੇ” ਕਹਿ ਕੇ ਕਿਉਂ ਸੰਬੋਧਨ ਕਰ ਰਹੇ ਹਨ? ਆਮ ਤੌਰ ਤੇ ਜਿਸ ਦੇ ਘਰ ਜਾਈਏ, ਉਸ ਦੀ ਮੁੱਢਲੀ ਜਾਣਕਾਰੀ ਹੁੰਦੀ ਹੈ। ਇਹ ਕਿਵੇ ਹੋ ਸਕਦਾ ਹੈ ਕਿ ਜਿਸ ਗੁਰੁ ਨਾਨਕ ਦਾ ਪ੍ਰਕਾਸ਼ ਸਭ ਪਾਸੇ ਫੈਲ ਚੁਕਾ ਹੋਵੇ, ਉਹਦਾ ਜੋਗੀਆਂ ਨੂੰ ਪਤਾ ਹੀ ਨਾ ਹੋਵੇ? ਦੂਸਰਾ ਇਹ ਕਿ ਇਸੇ ਹੀ ਪਉੜੀ ਦੀ ਅਖੀਰਲੀ ਪੰਕਤੀ ਵਿੱਚ ਨਾਨਕ ਨੂੰ “ਬੈਰਾਗੀ” ਕਹਿ ਕੇ ਸੰਬੋਧਨ ਕਰਨਾ ਅਸੰਗਤੀ ਹੈ। ਸੋ “ਬਾਲੇ” ਅਤੇ “ਬੈਰਾਗੀ” ਕਿਸ ਨੂੰ ਕਿਹਾ ਗਿਆ ਹੈ?

ਕਿਉਂਕਿ “ਸਿੱਧ ਗੋਸਟਿ” ਜੋਗੀਆਂ ਨਾਲ ਹੋਈ ਗੋਸ਼ਠੀ ਹੈ, ਇਸ ਕਰ ਕੇ ਇਸ ਵਿੱਚ ਜੋਗਮੱਤ ਦੀ ਹੀ ਸ਼ਬਦਾਵਲੀ ਦਾ ਪ੍ਰਭਾਵ ਹੈ। ਮਹਾਨ ਕੋਸ਼ ਵਿੱਚ “ਬਾਲਾ” ਦੇ ਕਈ ਅਰਥ ਕੀਤੇ ਗਏ ਹਨ ਪਰ ਨਾਲ ਹੀ ਇੱਕ ਹੋਰ ਸ਼ਬਦ ਵੀ ਹੈ” ਬਾਲੇਹ” ਜਿਸ ਦਾ ਅਰਥ ਹੈ “ਪਿਆਰਾ”। ਜੋਗਮੱਤ ਵਿੱਚ ਵੀ ਪਰਮਾਤਮਾ ਦੀ ਤੁਲਨਾ ਇੱਕ ਬਾਲਕ ਨਾਲ ਕੀਤੀ ਗਈ ਹੈ। ਜਿਵੇਂ ਬੱਚੇ ਪਿਆਰੇ ਲਗਦੇ ਹਨ ਅਤੇ ਪਾਪ ਰਹਿਤ ਹੁਂਦੇ ਹਨ ਉਸੇ ਤਰਾਂ ਜੋਗਮੱਤ ਅਤੇ ਗੁਰਮੱਤ, ਦੋਹਾਂ ਦਾ ਹੀ ਰੱਬ ਪਿਆਰਾ ਅਤੇ ਪਾਪ ਰਹਿਤ ਹੈ। ਧਿਆਨ ਰਹੇ ਕਿ ਮੈਂ ਜੋਗਮੱਤ ਦੀ ਗੱਲ ਕਰ ਰਿਹਾ ਹਾਂ ਨਾ ਕਿ ਜੋਗੀਆਂ ਦੀ। ਅੱਜ ਜਿਵੇਂ ਸਿੱਖਾਂ ਅਤੇ ਸਿੱਖੀ ਵਿੱਚ ਬੜਾ ਪਾੜਾ ਹੈ, ਉਸੇ ਤਰਾਂ ਗੁਰੁ ਨਾਨਕ ਦੇ ਵੇਲੇ ਤੱਕ ਜੋਗਮੱਤ ਅਤੇ ਜੋਗੀਆਂ ਵਿੱਚ ਵੀ ਬਹੁਤ ਪਾੜਾ ਪੈ ਚੁਕਿਆ ਸੀ।

ਗੋਰਖ ਬਾਣੀ ਕਹਿੰਦੀ ਹੈ।

ਬਸਤੀ ਨ ਸੁਨਯੰ ਸੁਨਯੰ ਨ ਬਸਤੀ ਅਗਮ ਅਗੋਚਰ ਐਸਾ।

ਗਗਨ ਸ਼ਿਸ਼ਰ ਮਹਿ ਬਾਲਕ ਬੋਲੇ ਤਾਕਾ ਨਾਵੰ ਧਰਹੁਗੇ ਕੈਸਾ।। (ਗੋਰਖ ਬਾਣੀ, ਪੰਨਾ 6)

ਗੁਰੂ ਨਾਨਕ ਕਹਿੰਦੇ ਹਨ।

ਨਗਰੀ ਨਾਇਕੁ ਨਵਤਨੋ ਬਾਲਕੁ ਲੀਲ ਅਨੂਪੁ ॥ ਨਾਰਿ ਨ ਪੁਰਖੁ ਨ ਪੰਖਣੂ ਸਾਚਉ ਚਤੁਰੁ ਸਰੂਪੁ ॥ (1010)

“ਸਿੱਧ ਗੋਸਟਿ” ਦੀ ਦੂਜੀ ਪਉੜੀ ਵਿੱਚ ਗੁਰੁ ਨਾਨਕ ਕੋਲੋਂ ਉਸ ਦੀ ਜਾਣ ਪਛਾਣ ਨਹੀਂ ਪੁੱਛੀ ਜਾ ਰਹੀ। ਸਗੋਂ ਗੁਰੁ ਨਾਨਕ ਗੋਸ਼ਠੀ ਦੇ ਵਿਸ਼ੇ ਨੂੰ ਬਿਆਨ ਕਰ ਰਹੇ ਹਨ।” ਬਾਲੇ” ਅਤੇ “ਬੈਰਾਗੀ” ਪਰਮਾਤਮਾ ਵਾਸਤੇ ਵਰਤੇ ਗਏ ਲਫਜ ਹਨ। ਇਸ ਵਿੱਚ ਅਰਦਾਸ ਕੀਤੀ ਗਈ ਹੈ ਕਿ ਹੇ ਰੱਬਾ, ਸਾਨੂੰ ਦੱਸ ਕਿ ਤੈਨੂੰ ਕਿਸ ਨਾਮ ਨਾਲ ਪੁਕਾਰਿਏ, ਤੇਰੇ ਤਕ ਪਹੁੰਚਨ ਦਾ ਰਾਹ ਕੀ ਹੈ? ਇਸ ਜੀਵਨ ਦਾ ਮਨੋਰਥ ਕੀ ਹੈ?

ਪਉੜੀ ਚੌਥੀ

ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥ ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ ॥ ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ ॥ ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥੪॥

ਧਾਰਨਾ: ਚਰਪਟ ਦਾ ਗੁਰੁ ਨਾਨਕ ਨੂੰ ਸਵਾਲ ਹੈ।

ਵਿਚਾਰ: ਗੁਰਬਾਣੀ ਵਿੱਚ 5 ਸਿੱਧਾਂ ਦੇ ਨਾਮ ਆਏ ਹਨ। ਗੋਰਖ, ਮਛੰਦਰ, ਚਰਪਟ, ਭਰਥਰਿ ਅਤੇ ਗੋਪੀਚੰਦ। ਇਨਸਾਇਕਲੋਪੀਡੀਆ ਆੱਫ ਸਿਖੀਸਮ ਦੇ ਮੁਤਾਬਿਕ ਚਰਪਟ ਨਾਥ 12ਵੀਂ ਸ਼ਤਾਬਦੀ ਵਿੱਚ ਹੋਇਆ ਹੈ। ਸੋ ਚਰਪਟ ਗੁਰੁ ਨਾਨਕ ਸਾਹਿਬ ਨਾਲ ਕਿਵੇਂ ਗੋਸ਼ਠੀ ਕਰ ਸਕਦਾ ਹੈ? ਗੋਰਖ, ਮਛੰਦਰ, ਭਰਥਰਿ ਅਤੇ ਗੋਪੀ ਚੰਦ ਤੇ ਚਰਪਟ ਤੋਂ ਵੀ ਪਹਿਲਾਂ ਦੇ ਹੋਏ ਹਨ। ਦੂਸਰਾ ਇਹ ਕਿ ਰਾਮਕਲੀ ਕੀ ਵਾਰ ਵਿੱਚ ਹੀ ਗੁਰੁ ਨਾਨਕ ਸਾਹਿਬ ਗੋਰਖ, ਗੋਪੀਚੰਦ, ਭਰਥਰਿ ਅਤੇ ਚਰਪਟ ਦਾ ਹਵਾਲਾ ਦੇ ਕੇ ਲਿਖਦੇ ਹਨ ਕਿ:

ਮਃ ੧ ॥ ਸੋ ਅਉਧੂਤੀ ਜੋ ਧੂਪੈ ਆਪੁ ॥ ਭਿਖਿਆ ਭੋਜਨੁ ਕਰੈ ਸੰਤਾਪੁ ॥ ਅਉਹਠ ਪਟਣ ਮਹਿ ਭੀਖਿਆ ਕਰੈ ॥ ਸੋ ਅਉਧੂਤੀ ਸਿਵ ਪੁਰਿ ਚੜੈ ॥ ਬੋਲੈ ਗੋਰਖੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੩॥

ਮਃ ੧ ॥ ਸੋ ਉਦਾਸੀ ਜਿ ਪਾਲੇ ਉਦਾਸੁ ॥ ਅਰਧ ਉਰਧ ਕਰੇ ਨਿਰੰਜਨ ਵਾਸੁ ॥ ਚੰਦ ਸੂਰਜ ਕੀ ਪਾਏ ਗੰਢਿ ॥ ਤਿਸੁ ਉਦਾਸੀ ਕਾ ਪੜੈ ਨ ਕੰਧੁ ॥ ਬੋਲੈ ਗੋਪੀ ਚੰਦੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੪॥

ਮਃ ੧ ॥ ਸੋ ਪਾਖੰਡੀ ਜਿ ਕਾਇਆ ਪਖਾਲੇ ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ ॥ ਸੁਪਨੈ ਬਿੰਦੁ ਨ ਦੇਈ ਝਰਣਾ ॥ ਤਿਸੁ ਪਾਖੰਡੀ ਜਰਾ ਨ ਮਰਣਾ ॥ ਬੋਲੈ ਚਰਪਟੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੫॥

ਮਃ ੧ ॥ ਸੋ ਬੈਰਾਗੀ ਜਿ ਉਲਟੇ ਬ੍ਰਹਮੁ ॥ ਗਗਨ ਮੰਡਲ ਮਹਿ ਰੋਪੈ ਥੰਮੁ ॥ ਅਹਿਨਿਸਿ ਅੰਤਰਿ ਰਹੈ ਧਿਆਨਿ ॥ ਤੇ ਬੈਰਾਗੀ ਸਤ ਸਮਾਨਿ ॥ ਬੋਲੈ ਭਰਥਰਿ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੬॥

ਸਵਾਲ ਪੈਦਾ ਹੁੰਦਾ ਹੈ ਕਿ ਜਿਹੜਾ ਚਰਪਟ ਅਜੇ ਆਪ “ਸਿੱਧ ਗੋਸ਼ਠ” ਵਿੱਚ ਪ੍ਰਸ਼ਨਕ੍ਰਤਾ ਹੈ, ਉਸੇ ਚਰਪਟ ਦੇ ਬਚਨਾਂ ਦਾ ਹਵਾਲਾ “ਰਾਮਕਲੀ ਕੀ ਵਾਰ “ਵਿਚ ਕਿਉਂ ਦਿੱਤਾ ਗਿਆ ਹੈ?

ਦਰਅਸਲ “ਸਿੱਧ ਗੋਸਟਿ” ਵਿੱਚ ਵੀ ਚਰਪਟ ਪ੍ਰਸ਼ਨਕ੍ਰਤਾ ਨਹੀਂ ਹੈ। ਸਗੋਂ ਗੁਰੁ ਨਾਨਕ ਜੋਗੀਆਂ ਨੂੰ ਸ਼ੁਰੂ ਵਿੱਚ ਪਹਿਲੇ ਹੋਏ ਜੋਗੀਆਂ ਦਾ ਹਵਾਲਾ ਦੇ ਰਹੇ ਹਨ। ਗੁਰੂ ਸਾਹਿਬ ਕਹਿ ਰਹੇ ਹਨ ਕਿ ਚਰਪਟ ਨੇ ਦੁਨਿਆ ਨੂੰ “ਦੁਤਰ ਸਾਗਰ” ਕਹਿਆ ਹੈ ਪਰ ਉਹ ਵੀ ਰੱਬ ਦੀ ਬਨਾਈ ਇਸ ਦੁਨਿਆ ਵਿੱਚ ਕੋਈ “ਬੈਸਣੁ” ਭਾਵ ਨੁਕਸ ਨਹੀਂ ਦੇਖਦਾ। ਰਹਾਉ ਦੀ ਪੰਕਤੀ ਵਿੱਚ ਗੁਰੁ ਸਾਹਿਬ ਦਾ ਬਚਨ ਹੈ।

ਕਿਆ ਭਵੀਐ ਸਚਿ ਸੂਚਾ ਹੋਇ ॥ ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥

ਚਰਪਟ ਦਾ ਹਵਾਲਾ ਦੇ ਕੇ ਗੁਰੁ ਸਾਹਿਬ ਕਹਿ ਰਹੇ ਹਨ ਕਿ ਦੁਨਿਆ ਭਾਵੇਂ ਦੁਤਰ ਹੈ ਪਰ ਇਸ ਤੋਂ ਦੌੜਨਾ ਨਹੀਂ ਹੈ। ਇਸ ਨੂੰ ਪਾਰ ਕਿਵੈਂ ਕਰਨਾ ਹੈ, ਇਸ ਦਾ ਜਵਾਬ ਅਗਲੀ ਪਉੜੀ ਵਿੱਚ ਦਿੱਤਾ ਗਿਆ ਹੈ।

ਪਉੜੀ ਸਤਵੀਂ

ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥ ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ ॥ ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ ॥ ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ ॥੭॥

ਵਿਚਾਰ: ਇਨਸਾਕਲੋਪੀਡੀਆ ਆੱਫ ਸਿੱਖੀਸਮ ਮੁਤਾਬਿਕ ਤਿੱਬਤ ਵਿੱਚ ਮਛੰਦਰਨਾਥ ਦਾ ਨਾਮ “ਲੁਇਪਾ” ਕਰ ਕੇ ਜਾਣਿਆ ਜਾਂਦਾ ਹੈ।’ ਲੋਹਾਰੀਪਾ” ਇਸ ਨਾਮ ਦਾ ਪੰਜਾਬੀਕਰਣ ਹੈ। ਗੋਰਖਨਾਥ ਦਾ ਗੁਰੁ ਮਛੰਦਰਨਾਥ ਸੀ। “ਗੋਰਖ ਪੂਤੁ ਲੋਹਾਰੀਪਾ” ਦਾ ਅਰਥ “ਗੋਰਖ ਦਾ ਪੁਤਰ ਲੋਹਾਰੀਪਾ” ਨਹੀਂ ਹੈ। ਸਗੋਂ ਮਛੰਦਰ ਦਾ ਪੁੱਤਰ ਗੋਰਖ ਹੈ। ਜਿਸ ਤਰਾਂ ਗੁਰਬਾਣੀ ਵਿੱਚ ਹੋਰ ਕਈ ਸ਼ਬਦ ਹਨ ਜਿਹਨਾਂ ਦੇ ਜੇ ਸਿਰਫ ਸ਼ਬਦਾਰਥਾਂ ਤੇ ਜਾਈਏ ਤਾ ਭੁਲੇਖਾ ਪੈ ਜਾਂਦਾ ਹੈ, ਉਸੀ ਤਰਾਂ ਇਹ ਵੀ ਉਹਨਾਂ ਸ਼ਬਦਾਂ ਵਿਚੋਂ ਹੀ ਇੱਕ ਹੈ। ਕਿਉਂਕਿ ਹੋਰ ਕੋਈ ਜੋਗੀ ਤੇ ਭਾਵੇਂ ਤੀਰਥਾਂ ਤੇ ਨਹਾਉਣ ਦੀ ਗੱਲ ਕਰੇ ਪਰ ਗੋਰਖ ਨਹੀਂ ਕਰ ਸਕਦਾ ਕਿਉਂਕਿ ਗੋਰਖ ਦੇ ਤੇ ਆਪਣੇ ਬਚਨ ਇਹ ਹਨ:

ਤੀਰਥਿ ਤੀਰਥਿ ਸਨਾਂਨ ਕਰੀਲਾ। ਬਾਹਰ ਧੋਇ ਕੈਸੇ ਭੀਤਰ ਭੇਦਿਲਾ।

ਆਦਿਨਾਥ ਨਾਤੀ ਮਛੀਂਨਦਰ ਨਾਥ ਪੂਤਾ, ਨਿਜ ਤਾਤ ਨਿਹਾਰੈ ਗੋਰਸ਼ ਅਵਧੂਤਾ।। (ਗੋਰਖ ਬਾਣੀ, ਪੰਨਾ 224)

ਦਰਅਸਲ ਇਸ ਪਉੜੀ ਵਿੱਚ ਵੀ ਗੁਰੁ ਨਾਨਕ ਗੋਰਖ ਦਾ ਹਵਾਲਾ ਦੇ ਰਹੇ ਹਨ ਅਤੇ ਪਉੜੀ 8ਵੀਂ ਵਿੱਚ ਇਸ ਦਾ ਅਸਲ ਅਰਥ ਦਸ ਰਹੇ ਹਨ।

ਦਿਨ ਪਰ ਦਿਨ ਮੇਰਾ ਖਿਆਲ ਦ੍ਰੜ ਹੋ ਰਿਹਾ ਹੈ ਕਿ ਅਸਲ ਜੋਗਮੱਤ ਬੁਰਾ ਨਹੀਂ ਸੀ। ਮੈਨੂੰ ਨਹੀਂ ਪਤਾ ਕਿ ਗੁਰਮੱਤ ਅਤੇ ਜੋਗਮੱਤ ਕਿੱਥੇ ਜਾ ਕੇ ਅੱਡ ਅੱਡ ਹੋ ਜਾਂਦੇ ਹਨ ਪਰ ਇਤਨਾ ਜਰੂਰ ਹੈ ਕਿ ਕੀਤੇ ਨਾ ਕੀਤੇ ਮਿਲਦੇ ਜਰੂਰ ਹਨ। ਜਿਵੇਂ ਅੱਜ ਸਿੱਖੀ ਦਾ ਨਾਸ ਕਰਣ ਲਈ ਬ੍ਰਾਹਮਣੀਮੱਤ ਨੇ ਪੂਰਾ ਜੋਰ ਲਾਇਆ ਹੋਇਆ ਹੈ, ੳਸੀ ਤਰਾਂ ਜੋਗਮੱਤ ਨੂੰ ਕੁਰਾਹੇ ਪਾਉਣ ਵਾਲੀ ਇਹ ਬ੍ਰਾਹਮਣੀ ਮੱਤ ਹੀ ਸੀ। ਤੀਰਥਾਂ ਤੇ ਨਹਾਉਣਾ ਬ੍ਰਾਹਮਣੀਮੱਤ ਦਾ ਹਿੱਸਾ ਹੈ ਨਾ ਕਿ ਜੋਗਮੱਤ ਦਾ। ਹੁਣ ਸਮਝ ਲਗਦੀ ਹੈ ਕਿ ਕਿਉਂ ਮੇਹਰਬਾਨ ਵਾਲੀ ਜਨਮ ਸਾਖੀ ਵਿੱਚ ਲਿਖੀਆ ਮਿਲਦਾ ਹੈ ਕਿ ਸਿੱਧਾਂ ਨੂੰ ਗੁਰੁ ਨਾਨਕ ਵਿੱਚ ਗੋਰਖ ਨਜਰ ਆਉਂਦਾ ਸੀ।

ਹੁਣ ਸਮਝ ਲਗਦਾ ਹੈ ਕਿ ਕਿਉਂ ਗੁਰੁ ਅਰਜਨ ਸਾਹਿਬ ਬਚਨ ਕਰਦੇ ਹਨ:

ਗੁਰ ਗੋਰਖ ਕੀ ਤੈ ਬੂਝ ਨ ਪਾਈ ॥ (886)

ਹੁਣ ਮੈਨੂੰ ਜੋਗਮੱਤ ਨਾਲ ਵੀ ਪਿਆਰ ਹੋਣ ਲੱਗ ਪਿਆ ਹੈ। ਦੋ ਕਾਰਨਾਂ ਕਰ ਕੇ। ਇੱਕ ਤੇ ਜੋਗਮੱਤ ਵੀ ਪੰਜਾਬ ਵਿੱਚ ਪੈਦਾ ਹੋਇਆ ਹੈ। ਇਹ ਵੀ ਸਾਡੇ 5000 ਸਾਲਾਂ ਦੇ ਇਤੀਹਾਸ ਅਤੇ ਵਿਰਸੇ ਦਾ ਹਿੱਸਾ ਹੈ। ਦੂਜਾ ਇਹ ਗੁਰੁ ਨੂੰ ਪਰਵਾਨ ਹੈ। ਫਿਰ ਸਿੱਖ ਨੂੰ ਕਿਉਂ ਨਾ ਹੋਵੇ?

ਅਸਲ ਜੋਗਮੱਤ ਤੇ ਹੇਠਾਂ ਲਿਖੀ ਗੋਰਖ ਦੀ ਬਾਣੀ ਹੈ।

ਸੁਣੋ ਹੋ ਨਰਵੈ ਸੁਧਿ-ਬੁਧਿ ਕਾ ਵਿਚਾਰ।

ਪੰਚ ਤਤ ਲੇ ਉਤਪਨਾਂ ਸਕਲ ਸੰਸਾਰ।।

ਪਹਲੈ ਆਰੰਭ ਘਟ ਪਰਚਾ ਕਰੌ ਨਿਸਪਤੀ।

ਨਰਵੈ ਬੋਧ ਕਥੰਤ ਸ੍ਰੀ ਗੋਰਸ਼ਜਤੀ।।

ਪਹਲੈ ਆਰੰਭ ਛਾੜੌ ਕਾਮ ਕ੍ਰੌਧ ਅਹੰਕਾਰ।

ਮਨ ਮਾਯਾ ਵਿਸ਼ੈ ਵਿਕਾਰ।।

ਹੰਸਾ ਪਕੜਿ ਘਾਤ ਜਿਨਿ ਕਰੌ।

ਤ੍ਰਿਸ਼ਨਾਂ ਤਜੌ ਲੋਭ ਪਰਹਰੌ।।

ਛਾੜੌ ਦੰਦ ਰਹੌ ਨਿਰਦੰਦ।

ਤਜੌ ਅਲਯੰਗਨ ਰਹੌ ਅਬੰਧ।।

ਸਹਜ ਜੁਗਤਿ ਲੇ ਆਸਣ ਕਰੌ।

ਤਨ ਮਨ ਪਵਨਾ ਦਿਡ ਕਰਿ ਧਰੌ।।

ਸੰਜਮ ਚਿਤੳ ਜੁਗਤ ਅਹਾਰ।

ਨਯੰਦ੍ਰਾ ਤਜੌ ਜੀਵਨ ਕਾ ਕਾਲ।।

ਛਾੜੌ ਤੰਤ ਮੰਤ ਬੈਦੰਤ।

ਜੰਤ੍ਰ ਗੁਟਿਕਾ ਧਾਤ ਪਾਸੰਡ।।

ਜੜ੍ਹੀ-ਬੂਟੀ ਕਾ ਨਾੳ ਜਿਨਿ ਲੇਹੂ।

ਰਾਜ ਦੁਵਾਰ ਪਾਵ ਜਿਨਿ ਦੇਹੂ।।

ਥੰਭਨ ਮੋਹਨ ਬਿਸਿਕਰਨ ਛਾੜੌ ਔਚਾਟ।

ਸੁਣੌ ਹੇ ਜੋਗੇਸਰੋ ਜੋਗਾਰੰਭ ਕੀ ਬਾਟ।।

ਚਰਨਜੀਤ ਸਿੰਘ

ਬਰੈਂਮਪਟਨ

(ਨੋਟ:- ਚਰਨਜੀਤ ਸਿੰਘ ਨੇ 886 ਪੰਨੇ ਦੀ ਜਿਸ ਇੱਕ ਤੁਕ ਦਾ ਹਵਾਲਾ ਦਿੱਤਾ ਹੈ ਉਹ ਅਸੀਂ ਸਾਰਾ ਸ਼ਬਦ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਅਰਥਾਂ ਸਮੇਤ ਪਾ ਰਹੇ ਹਾਂ-ਸੰਪਾਦਕ)

ਰਾਮਕਲੀ ਮਹਲਾ ੫॥ ਤਾਗਾ ਕਰਿ ਕੈ ਲਾਈ ਥਿਗਲੀ॥ ਲਉ ਨਾੜੀ ਸੂਆ ਹੈ ਅਸਤੀ॥ ਅੰਭੈ ਕਾ ਕਰਿ ਡੰਡਾ ਧਰਿਆ॥ ਕਿਆ ਤੂ ਜੋਗੀ ਗਰਬਹਿ ਪਰਿਆ॥ ੧॥ ਜਪਿ ਨਾਥੁ ਦਿਨੁ ਰੈਨਾਈ॥ ਤੇਰੀ ਖਿੰਥਾ ਦੋ ਦਿਹਾਈ॥ ੧॥ ਰਹਾਉ॥ ਗਹਰੀ ਬਿਭੂਤ ਲਾਇ ਬੈਠਾ ਤਾੜੀ॥ ਮੇਰੀ ਤੇਰੀ ਮੁੰਦ੍ਰਾ ਧਾਰੀ॥ ਮਾਗਹਿ ਟੂਕਾ ਤ੍ਰਿਪਤਿ ਨ ਪਾਵੈ॥ ਨਾਥੁ ਛੋਡਿ ਜਾਚਹਿ ਲਾਜ ਨ ਆਵੈ॥ ੨॥ ਚਲਚਿਤ ਜੋਗੀ ਆਸਣੁ ਤੇਰਾ॥ ਸਿੰਙੀ ਵਾਜੈ ਨਿਤ ਉਦਾਸੇਰਾ॥ ਗੁਰ ਗੋਰਖ ਕੀ ਤੈ ਬੂਝ ਨ ਪਾਈ॥ ਫਿਰਿ ਫਿਰਿ ਜੋਗੀ ਆਵੈ ਜਾਈ॥ ੩॥ ਜਿਸ ਨੋ ਹੋਆ ਨਾਥੁ ਕ੍ਰਿਪਾਲਾ॥ ਰਹਰਾਸਿ ਹਮਾਰੀ ਗੁਰ ਗੋਪਾਲਾ॥ ਨਾਮੈ ਖਿੰਥਾ ਨਾਮੈ ਬਸਤਰੁ॥ ਜਨ ਨਾਨਕ ਜੋਗੀ ਹੋਆ ਅਸਥਿਰੁ॥ ੪॥ ਇਉ ਜਪਿਆ ਨਾਥੁ ਦਿਨੁ ਰੈਨਾਈ॥ ਹੁਣਿ ਪਾਇਆ ਗੁਰੁ ਗੋਸਾਈ॥ ੧॥ ਰਹਾਉ ਦੂਜਾ॥ ੨॥ ੧੩॥ {ਪੰਨਾ ੮੮੬}

ਅਰਥ : —ਹੇ ਜੋਗੀ ! ਤੇਰਾ ਇਹ ਸਰੀਰ ਦੋ ਦਿਨਾਂ ਦਾ ਹੀ ਪਰਾਹੁਣਾ ਹੈ । ਦਿਨ ਰਾਤ (ਜਗਤ ਦੇ) ਨਾਥ-ਪ੍ਰਭੂ ਦਾ ਨਾਮ ਜਪਿਆ ਕਰ । ੧। ਰਹਾਉ।

(ਹੇ ਜੋਗੀ ! ਉਸ ਜਗਤ-ਨਾਥ ਨੇ ਨਾੜੀਆਂ ਨੂੰ) ਧਾਗਾ ਬਣਾ ਕੇ (ਸਾਰੇ ਸਰੀਰਕ ਅੰਗਾਂ ਦੀਆਂ) ਟਾਕੀਆਂ ਜੋੜ ਦਿੱਤੀਆਂ ਹਨ । (ਇਸ ਸਰੀਰ-ਗੋਦੜੀ ਦੀਆਂ) ਨਾੜੀਆਂ ਤਰੋਪਿਆਂ ਦਾ ਕੰਮ ਕਰ ਰਹੀਆਂ ਹਨ, (ਅਤੇ ਸਰੀਰ ਦੀ ਹਰੇਕ) ਹੱਡੀ ਸੂਈ ਦਾ ਕੰਮ ਕਰਦੀ ਹੈ । (ਉਸ ਨਾਥ ਨੇ ਮਾਤਾ ਪਿਤਾ ਦੀ) ਰਕਤ-ਬੂੰਦ ਨਾਲ (ਸਰੀਰ-) ਡੰਡਾ ਖੜਾ ਕਰ ਦਿੱਤਾ ਹੈ । ਹੇ ਜੋਗੀ ! ਤੂੰ (ਆਪਣੀ ਗੋਦੜੀ ਦਾ) ਕੀਹ ਪਿਆ ਮਾਣ ਕਰਦਾ ਹੈਂ ?  । ੧।

(ਹੇ ਜੋਗੀ ! ਆਪਣੇ ਸਰੀਰ ਉੱਤੇ) ਸੰਘਣੀ ਸੁਆਹ ਮਲ ਕੇ ਤੂੰ ਸਮਾਧੀ ਲਾ ਕੇ ਬੈਠਾ ਹੋਇਆ ਹੈਂ, ਤੂੰ (ਕੰਨਾਂ ਵਿਚ) ਮੁੰਦ੍ਰਾਂ (ਭੀ) ਪਾਈਆਂ ਹੋਈਆਂ ਹਨ (ਪਰ ਤੇਰੇ ਅੰਦਰ) ਮੇਰ-ਤੇਰ ਵੱਸ ਰਹੀ ਹੈ । ਹੇ ਜੋਗੀ ! ਘਰ ਘਰ ਤੋਂ ਤੂੰ ਟੁੱਕਰ ਮੰਗਦਾ ਫਿਰਦਾ ਹੈਂ, ਤੇਰੇ ਅੰਦਰ ਸ਼ਾਂਤੀ ਨਹੀਂ ਹੈ । (ਸਾਰੇ ਜਗਤ ਦੇ) ਨਾਥ ਨੂੰ ਛੱਡ ਕੇ ਤੂੰ (ਲੋਕਾਂ ਦੇ ਦਰ ਤੋਂ) ਮੰਗਦਾ ਹੈਂ । ਹੇ ਜੋਗੀ ! ਤੈਨੂੰ (ਇਸ ਦੀ) ਸ਼ਰਮ ਨਹੀਂ ਆ ਰਹੀ । ੨।

ਹੇ ਡੋਲਦੇ ਮਨ ਵਾਲੇ ਜੋਗੀ ! ਤੇਰਾ ਆਸਣ (ਜਮਾਣਾ ਕਿਸੇ ਅਰਥ ਨਹੀਂ)  । (ਲੋਕਾਂ ਨੂੰ ਵਿਖਾਣ ਲਈ ਤੇਰੀ) ਸਿੰਙੀ ਵੱਜ ਰਹੀ ਹੈ, ਪਰ ਤੇਰਾ ਮਨ ਸਦਾ ਭਟਕਦਾ ਫਿਰਦਾ ਹੈ (ਇਹ ਸਿੰਙੀ ਤਾਂ ਇਕਾਗ੍ਰਤਾ ਦੀ ਖ਼ਾਤਰ ਸੀ)  । ਹੇ ਜੋਗੀ ! (ਇਸ ਤਰ੍ਹਾਂ) ਉਸ ਸਭ ਤੋਂ ਵੱਡੇ ਗੋਰਖ (ਜਗਤ-ਰੱਖਿਅਕ ਪ੍ਰਭੂ) ਦੀ ਤੈਨੂੰ ਸੋਝੀ ਨਹੀਂ ਪਈ । (ਇਹੋ ਜਿਹਾ) ਜੋਗੀ ਤਾਂ ਮੁੜ ਮੁੜ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ । ੩।

ਹੇ ਜੋਗੀ ! ਜਿਸ ਮਨੁੱਖ ਉੱਤੇ (ਸਾਰੇ ਜਗਤ ਦਾ) ਨਾਥ ਦਇਆਵਾਨ ਹੁੰਦਾ ਹੈ (ਉਹ ਮਨੁੱਖ ਪਰਮਾਤਮਾ ਅੱਗੇ ਹੀ ਬੇਨਤੀ ਕਰਦਾ ਹੈ, ਤੇ ਆਖਦਾ ਹੈ—) ਹੇ ਗੁਰ ਗੋਪਾਲ ! ਸਾਡੀ ਅਰਜ਼ੋਈ ਤੇਰੇ ਦਰ ਤੇ ਹੀ ਹੈ । ਤੇਰਾ ਨਾਮ ਹੀ ਮੇਰੀ ਗੋਦੜੀ ਹੈ, ਤੇਰਾ ਨਾਮ ਹੀ ਮੇਰਾ (ਭਗਵਾ) ਕੱਪੜਾ ਹੈ । ਹੇ ਦਾਸ ਨਾਨਕ ! (ਇਹੋ ਜਿਹਾ ਮਨੁੱਖ ਅਸਲ) ਜੋਗੀ ਹੈ, ਅਤੇ ਉਹ ਕਦੇ ਡੋਲਦਾ ਨਹੀਂ ਹੈ । ੪।

ਹੇ ਜੋਗੀ ! ਜਿਸ ਮਨੁੱਖ ਨੇ ਦਿਨ ਰਾਤ ਇਸ ਤਰ੍ਹਾਂ (ਜਗਤ ਦੇ) ਨਾਥ ਨੂੰ ਸਿਮਰਿਆ ਹੈ, ਉਸ ਨੇ ਇਸੇ ਜਨਮ ਵਿੱਚ ਉਸ ਸਭ ਤੋਂ ਵੱਡੇ ਜਗਤ-ਨਾਥ ਦਾ ਮਿਲਾਪ ਹਾਸਲ ਕਰ ਲਿਆ ਹੈ । ੧। ਰਹਾਉ ਦੂਜਾ । ੨। ੧੩।


(17/03/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਵੀਰ ਇਕਬਾਲ ਸਿੰਘ ਜੀ!

ਤੁਸੀਂ ਸਵਾਲ ਕੀਤਾ ਹੈ ਕਿ ਮੈਂ ਜੋ ਲਿਖਿਆ ਹੈ: ਗੁਰੂ ਸਾਹਿਬਾਂ ਦੁਆਰਾ ‘ਦਰਜ ਕੀਤੀ ਹੋਈ ਹੀ ਬਾਣੀ ਹੈ’, ਇਸ ਬਾਰੇ ਆਪ ਜੀ ਨੂੰ ਸਪੱਸ਼ਟ ਨਹੀਂ ਹੈ। ਵੀਰ ਜੀ! “ਦਰਜ ਕੀਤੀ ਹੋਈ ਹੈ” ਤੋਂ ਮੇਰਾ ਮਤਲਬ “ਦਰਜ ਕੀਤੀ ਹੋਈ” ਹੀ ਹੈ। ਲੇਕਿਨ ਕਿਉਂਕਿ ਤੁਸੀਂ ਲਫਜਾਂ ਨੂੰ ਵਕੀਲਾਂ ਵਾਲੇ ਨਜ਼ਰੀਏ ਨਾਲ ਘੋਖਦੇ ਹੋ ਇਸ ਲਈ ਮੈਂ “ਦਰਜ ਕੀਤੀ ਹੋਈ ਹੈ” ਨੂੰ ਥੋੜ੍ਹਾ ਸੁਧਾਰ ਕੇ “ਦਰਜ ਕਰਵਾਈ ਹੋਈ ਹੈ” ਲਿਖਣੀ ਚਾਹੁੰਦਾ ਹਾਂ। ਅਤੇ ਸਪੱਸ਼ਟ ਕਰ ਦਿਆਂ ਕਿ “ਦਰਜ ਕੀਤੀ ਹੋਈ ਹੈ” ਤੋਂ ਮੇਰਾ ਭਾਵ “ਰਚੀ ਹੋਈ” ਨਹੀਂ ਹੈ ਜੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ‘ਸਾਰੀ ਦੀ ਸਾਰੀ’ ਬਾਣੀ ਕੇਵਲ ਗੁਰੂ ਸਾਹਿਬਾਂ ਦੀ ਹੀ ਨਹੀਂ ਹੈ, ਇਸ ਵਿੱਚ ਭਗਤਾਂ ਦੀ ਬਾਣੀ ਵੀ ਸ਼ਾਮਲ ਹੈ ਇਸ ਲਈ “ਦਰਜ ਕੀਤੀ ਹੋਈ ਹੈ” ਲਫਜ਼ ਵਰਤੇ ਗਏ ਹਨ।

ਇਕਬਾਲ ਸਿੰਘ ਜੀ! ਅਗਲਾ ਨੁਕਤਾ ਮੈਂ ਸਪੱਸ਼ਟ ਕਰ ਦਿੱਤਾ ਹੈ ਕਿ ਅਗੋਂ ਕਿਸੇ ਦੇਹਧਾਰੀ ਗੁਰੂ ਦੀ ਪ੍ਰਥਾ ਖਤਮ ਕਰਨ ਦੇ ਮਕਸਦ ਨਾਲ “ਗੁਰੂ ਗ੍ਰੰਥ ਸਾਹਿਬ ਜੀ” ਨੂੰ ਗੁਰਗੱਦੀ ਸੌਂਪੀ ਗਈ ਸੀ। ਅਤੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂ ਸਾਹਿਬਾਂ ਦਾ ਹੀ ਸੁਨੇਹਾ ਦਰਜ ਹੈ ਇਸ ਤੋਂ ਵੱਖਰਾ “ਗੁਰੂ ਗ੍ਰੰਥ ਸਾਹਿਬ ਜੀ” ਦਾ ਆਪਣਾ ਕੋਈ ਸੁਨੇਹਾ ਇਸ ਵਿੱਚੋਂ ਨਹੀਂ ਮਿਲਦਾ, ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੱਖਰੀ ਕਿਸੇ ਗਿਣਤੀ ਵਿੱਚ ਨਹੀਂ ਰੱਖਿਆ ਜਾ ਸਕਦਾ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਂ ਤੋਂ ਇਲਾਵਾ ਭਗਤਾਂ ਦੀ ਬਾਣੀ ਵੀ ਦਰਜ ਹੈ, ਅਤੇ ਸਾਰੇ ਗੁਰੂ ਸਾਹਿਬਾਂ ਦੀ ਵੀ ਬਾਣੀ ਦਰਜ ਨਹੀਂ ਹੈ, ਇਨ੍ਹਾਂ ਗੱਲਾਂ ਨਾਲ ਸਿੱਖ ਨੂੰ ਕੋਈ ਫਰਕ ਨਹੀਂ ਪੈਂਦਾ। ਸਵਾਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੁਆਰਾ ਸਿੱਖ ਨੂੰ ਸਹੀ ਜੀਵਨ ਸੇਧ ਮਿਲ ਰਹੀ ਹੈ ਕਿ ਨਹੀਂ? ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਇਸ ਲਈ ਨਹੀਂ ਕਿ ਇਸ ਵਿੱਚ ਕਿਸ ਕਿਸ ਦੀ ਬਾਣੀ ਸ਼ਾਮਲ ਹੈ ਅਤੇ ਕਿਸ ਕਿਸ ਦੀ ਨਹੀਂ। ਕੋਈ ਸਿੱਖ ਗੁਰੂ ਸਾਹਿਬ ਦਾ ਸਿੱਖ ਇਸ ਲਈ ਹੈ, ਕਿ ਉਸ ਦੇ ਜਰੀਏ ਸਿੱਖ ਨੂੰ ਜੀਵਨ ਦੀ ਸੇਧ ਮਿਲਦੀ ਹੈ।

ਤੁਸੀਂ ਲਿਖਿਆ ਹੈ “ਸਵਾਲ ਕੇਵਲ ਗਿਆਨ ਦਾ ਨਹੀਂ, ਸਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਤਬੇ ਦਾ ਹੈ। ਅਤੇ ਦਸਵੇਂ ਗੁਰੂ ਜੀ ਦੇ ਫੈਸਲੇ ਦੇ ਅੱਗੇ ਸਿਰ ਝੁਕਾਉਣ ਦਾ ਹੈ”।

ਵੀਰ ਜੀ! ਜੇ ਗੁਰੂ ਦੇ ਸੰਬੰਧ ਵਿੱਚ ਸਵਾਲ ‘ਗਿਆਨ’ ਦਾ ਨਹੀਂ ਤਾਂ ਕੀ ਗਿਣਤੀ ਮਿਣਤੀ ਦਾ ਹੈ? ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ “ਗਿਆਰਵਾਂ” ਗੁਰੂ ਕਹਿਣ ਨਾਲ ਹੀ ਰੁਤਬਾ ਕਾਇਮ ਹੁੰਦਾ ਹੈ? ਜੋ ਕਿ ਪਹਿਲਾਂ ਕੋਈ ਮਸਲਾ ਸਿੱਖਾਂ ਅੱਗੇ ਹੈ ਹੀ ਨਹੀਂ? ਜੋ ਮਸਲਾ ਸਿਰਫ ਤੁਹਾਡਾ ਹੀ ਖੜ੍ਹਾ ਕੀਤਾ ਹੋਇਆ ਹੈ। ਸਿੱਖਾਂ ਦਾ ਤਾਂ ਇਸੇ ਗੱਲ ਨਾਲ ਹੀ ਹੁਣ ਤੱਕ ਬੜਾ ਸੋਹਣਾ ਸਰੀ ਜਾ ਰਿਹਾ ਸੀ ਅਤੇ ਸਰੀ ਜਾ ਰਿਹਾ ਹੈ ਕਿ ਸਿੱਖਾਂ ਦੇ ਦਸ ਗੁਰੂ ਹੋਏ ਹਨ। ਅਤੇ ਮੌਜੂਦਾ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਜਿਸ ਵਿੱਚ ਗੁਰੂ ਸਾਹਿਬਾਂ ਦਾ ਹੀ ਸੁਨੇਹਾਂ ਦਰਜ ਹੈ ਉਹੀ ਸਿੱਖਾਂ ਦਾ ਇੱਕੋ ਇੱਕ ਗੁਰੂ ਹੈ। ਇਹ ਸਮੱਸਿਆ ਤਾਂ ਸਿਰਫ ਤੁਹਾਨੂੰ ਹੀ ਨਜ਼ਰ ਆ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਿਆਰ੍ਹਵਾਂ ਗੁਰੂ ਕਹਿਣਾ ਚਾਹੀਦਾ ਹੈ। ਰਹੀ ਗੱਲ ਗੁਰੂ ਗੋਬਿੰਦ ਸਿੰਘ ਜੀ ਦੇ ਫੈਸਲੇ ਅੱਗੇ ਸਿਰ ਝੁਕਾਉਣ ਦੀ। ਵੀਰ ਜੀ! ਤੁਹਾਡੇ ਕੋਲ ਜਾਂ ਕਿਸੇ ਕੋਲ ਵੀ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ “ਗਿਆਰ੍ਹਵਾਂ” ਗੁਰੂ ਮੰਨਣ ਦੀ ਹਦਾਇਤ ਕੀਤੀ ਸੀ? ਤੁਹਾਡੇ ਤੋਂ ਪਹਿਲਾਂ ਇਹ ‘ਗਿਆਰ੍ਹਵੇਂ’ ਗੁਰੂ ਵਾਲਾ ਸਵਾਲ ਕਦੇ ਕਿਸੇ ਨੇ ਖੜ੍ਹਾ ਕੀਤਾ ਹੀ ਨਹੀਂ, ਇਹ ਤੁਹਾਡੀ ਆਪਣੀ ਸੋਚ ਹੈ। ਤੁਹਾਡੀ ਸੋਚ ਕੋਈ ਅੰਤਿਮ ਫੈਸਲਾ ਨਹੀਂ ਤਾਂ ਇਸ ਵਿੱਚ ਗੁਰੂ ਸਾਹਿਬ ਦੇ ਰੁਤਬੇ ਅਤੇ ਫੈਸਲੇ ਦੀ ਗੱਲ ਕਿੱਥੋਂ ਆ ਗਈ?

ਤੁਸੀਂ ਲਿਖਿਆ ਹੈ “ਜੇਕਰ ਗਿਆਨ ਦੀ ਗੱਲ ਹੀ ਕਰਨੀ ਹੋਵੇ ਤਾਂ ਦੂਸਰੇ, ਛੇਵੇਂ ਜਾਂ ਦਸਵੇਂ ਗੁਰੂ ਜੀ ਦੀ ਵੀ ਲੋੜ ਨਹੀਂ ਰਹਿ ਜਾਂਦੀ”।

ਵੀਰ ਜੀ! ਮਿਹਰਬਾਨੀ ਕਰਕੇ ਮੇਰੀ ਲਿਖਤ ਨੂੰ ਦੁਬਾਰਾ ਪੜ੍ਹਨ ਦੀ ਖੇਚਲ ਕਰੋ। ਮੈਂ ਲਿਖਿਆ ਸੀ “ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂ ਸਾਹਿਬਾਂ ਨੇ ਸਿੱਖਾਂ ਨੂੰ ਅਧਿਆਤਮਕ, ਅਤੇ ਸਦਾਚਰਕ ਜੀਵਨ ਜਿਉਣ ਦੀ ਅਗਵਾਈ ਦਿੱਤੀ ਹੈ। ਅਤੇ ਗੁਰੂ ਸਾਹਿਬਾਂ ਦੇ ਜੀਵਨ ਕਾਲ ਵਿੱਚ ਸਮੇਂ ਸਮੇਂ ਤੇ ਉਨ੍ਹਾਂ ਤੇ ਜਾਂ ਸਿੱਖਾਂ ਤੇ ਵਾਪਰਨ ਵਾਲੀਆਂ ਹਰ ਕਿਸਮ ਦੀਆਂ ਦੁਸ਼ਵਾਰੀਆਂ ਨਾਲ ਨਜਿੱਠਣ ਲਈ ਸਭ ਕੁੱਝ ਆਪਣੇ ਸਰੀਰ ਤੇ ਹੰਢਾ ਕੇ ਸਿੱਖਾਂ ਨੂੰ ਸੇਧ ਦਿੱਤੀ ਹੈ”।

ਗੁਰੂ ਸਾਹਿਬਾਂ ਦੁਆਰਾ ਜੀਵਨ ਦੇ ਹਰ ਪਹਿਲੂ ਤੋਂ ਸੇਧ ਦੇਣ ਨੂੰ ਕੀ ਤੁਸੀਂ ਗਿਆਨ ਨਹੀਂ ਮੰਨਦੇ? ਮੇਰੀ ਕਿਸ ਲਿਖਤ ਤੋਂ ਤੁਸੀਂ “ਸਪੋਕਸ ਮੈਨ …” ਵਾਲੀ ਗੱਲ ਨਾਲ ਮੇਰੀ ਤੁੱਲਣਾ ਕਰਦੇ ਹੋ? “ਤਾਂ ਦੂਸਰੇ, ਛੇਵੇਂ ਜਾਂ ਦਸਵੇਂ ਗੁਰੂ ਜੀ ਦੀ ਵੀ ਲੋੜ ਨਹੀਂ ਰਹਿ ਜਾਂਦੀ” ਇਹ ਤੁਹਾਡੀ ਆਪਣੀ ਸੋਚ ਹੈ, ਉਲਟਾ ਇਸ ਨੂੰ ਮੇਰੇ ਸਿਰ ਮੜ੍ਹ ਰਹੇ ਹੋ। ਇਸ ਸੰਬੰਧ ਵਿੱਚ ਮੇਰੀ ਜੋ ਸੋਚ ਹੈ ਉਹ ਇਸ ਉੱਪਰਲੇ ਪਹਿਰੇ ਵਿੱਚ ਪਹਿਲਾਂ ਹੀ ਜਾਹਰ ਕਰ ਦਿੱਤੀ ਗਈ ਹੈ।

ਇਕਬਾਲ ਸਿੰਘ ਜੀ! ਤੁਸੀਂ ਮੇਰੇ ਤੇ ਇਲਜਾਮ ਲਗਾਇਆ ਹੈ ਕਿ ਮੈਂ ਤੁਹਾਡੀ ਲਿਖਤ ਵਿੱਚੋਂ ਅਧੂਰੇ ਤੱਥ ਪੇਸ਼ ਕੀਤੇ ਹਨ। ਪੇਸ਼ ਹੈ ਤੁਹਾਡੇ ਵੱਲੋਂ ਪੇਸ਼ ਕੀਤਾ ਗਿਆ ਹਵਾਲਾ:

“ਦੁਨੀਆਂ ਦੇ ਕੁੱਲ ਧਰਮਾਂ ਦੇ ਇਤਹਾਸ ਵਿੱਚ ਇਹ ਇੱਕ ਬਹੁਤ ਹੀ ਵਚਿੱਤਰ ਘਟਨਾ ਹੈ। ਪਰੰਤੂ ਸਿੱਖਾਂ ਵੱਲੋਂ ਹਾਲੇ ਤੱਕ ਆਪਣੇ ਧਰਮ ਦੇ ਇਸ ਵਿਸ਼ੇਸ਼ ਪੱਖ ਦੀ ਮਹੱਤਤਾ ਨੂੰ ਸੰਸਾਰ ਪੱਧਰ ਤੇ ਸਹੀ ਢੰਗ ਨਾਲ ਪਰਚਾਰਿਆ ਨਹੀਂ ਗਿਆ। ਅੱਜ ਦੇ ਵਿਗਿਆਨਕ ਯੁਗ ਵਿੱਚ ਦੁਨੀਆਂ ਦੇ ਸਾਹਮਣੇ ਇਹ ਤਰਕ-ਪੂਰਵਕ ਸਪੱਸ਼ਟ ਕਰਨਾ ਅਤਿਅੰਤ ਜ਼ਰੂਰੀ ਹੈ ਕਿ ਇੱਕ ਧਾਰਮਿਕ ਪੁਸਤਕ ਵਿਚਲੀ ਰਚਨਾ ਸ਼ਬਦ ਗੁਰੂ ਕਿੰਜ ਹੋ ਸਕਦੀ ਹੈ ਅਤੇ ਸਿਖ ਧਰਮ ਦੇ ਅਨੁਯਾਈ ਪਿਛਲੇ 300 ਸਾਲਾਂ ਦੇ ਅਰਸੇ ਵਿੱਚ ਇਸ ਵਿਵਸਥਾ ਨਾਲ ਕਿਸ ਤਰ੍ਹਾਂ ਸੰਤੁਸ਼ਟ ਰਹੇ ਹਨ”

ਵੀਰ ਜੀ! ਤੁਹਾਡੀ ਲਿਖਤ ਵਿੱਚੋਂ ਜਿਹੜਾ ਹਿੱਸਾ ਮੈਂ ਲਿਖਣੋ ਛੱਡ ਦਿੱਤਾ ਸੀ, ਉਸ ਨੂੰ ਇੱਥੇ ਪੀਲੇ ਰੰਗ ਵਿੱਚ ਹਾਈ ਲਾਇਟ ਕਰ ਦਿੱਤਾ ਹੈ, ਅਤੇ ਉਹ ਕਿਸੇ ਬਦ-ਨੀਯਤੀ ਨਾਲ ਨਹੀਂ ਸੀ ਛੱਡਿਆ, ਬਲਕਿ ਆਪ ਜੀ ਦੀ ਗੱਲ ਸਮਝਣ ਵਿੱਚ ਗ਼ਲਤੀ ਲੱਗ ਗਈ ਸੀ, ਇਸ ਲਈ ਗਲਤੀ ਨਾਲ ਪਹਿਰੇ ਦੇ ਅਖੀਰ ਵਿੱਚ (?) ਲਗਾ ਦਿੱਤਾ ਸੀ। ਉਸ ਵਕਤ ਇਸ ਪੀਲੇ ਰੰਗ ਵਾਲੇ ਹਿੱਸੇ ਨੂੰ ਹਵਾਲੇ ਵਜੋਂ ਦੇਣਾ ਮੈਂ ਜਰੂਰੀ ਨਹੀਂ ਸੀ ਸਮਝਿਆ। ਹੁਣ ਦੁਬਾਰਾ ਪੜ੍ਹਨ ਤੇ ਤੁਹਾਡੀ ਇਹ ਉੱਪਰ ਲਿਖੀ ਗੱਲ ਹੀ ਕੁੱਝ ਭੁਲੇਖਾ ਪਾਉਣ ਵਾਲੀ ਲੱਗਦੀ ਹੈ। (ਇਸੇ ਲਈ ਮੈਨੂੰ ਵੀ ਭੁਲੇਖਾ ਲੱਗ ਗਿਆ ਸੀ)। ਉੱਪਰ ਲਿਖੀ ਲਿਖਤ ਵਿੱਚ ਮੈਨੂੰ ਐਸਾ ਕੁੱਝ ਵੀ ਨਜ਼ਰ ਨਹੀਂ ਆਇਆ ਜਿਸ ਨੂੰ ਸੰਸਾਰ ਪੱਧਰ ਤੇ ਵੱਖਰੇ ਤੌਰ ਤੇ ਪ੍ਰਚਾਰਨ ਦੀ ਜਰੂਰਤ ਸੀ। ਗੁਰੂ ਗੋਬਿੰਦ ਸਿੰਘ ਜੀ ਨੇ “ਗ੍ਰੰਥ ਸਾਹਿਬ ਨੂੰ ਗੁਰਗਦੀ ਸੌਂਪੀ ਸੀ ਇਹੀ ਸਭ ਨੂੰ ਪਤਾ ਹੈ ਅਤੇ ਸਭ ਇਹੀ ਪ੍ਰਚਾਰਦੇ ਹਨ। ਹਾਂ ਤੁਸੀਂ “ਗ੍ਰੰਥ ਸਾਹਿਬ ਜੀ” ਨੂੰ ਗੁਰੂ ਮੰਨਣ ਦੀ ਬਜਾਏ “ਇੱਕ ਧਾਰਮਿਕ ਪੁਸਤਕ ਵਿਚਲੀ ਰਚਨਾ” ਨੂੰ ਗੁਰੂ ਮਨਵਾਉਣ ਲਈ ਜਰੂਰ ਜ਼ੋਰ ਲਗਾ ਰਹੇ ਹੋ। ਆਪਣੇ ਲੇਖ ਵਿੱਚ ਤੁਸੀਂ ਲਿਖਿਆ ਹੈ:- “ਪ੍ਰੈਸ ਵਿੱਚ ਛਪ ਰਹੇ ਗ੍ਰੰਥ ਸਾਹਿਬ ਦੇ ਪੰਨੇ ਪੁਸਤਕ ਦੇ ਹੀ ਪੰਨੇ ਹੁੰਦੇ ਹਨ ਅਤੇ ਇਹਨਾਂ ਨੂੰ ਜੋੜ ਕੇ ਬਣੀਆਂ ਜਿਲਦਾਂ ਹੋਰਨਾਂ ਪੁਸਤਕਾਂ ਦੀਆਂ ਕਾਪੀਆਂ ਵਾਂਗ ਕਾਪੀਆਂ ਹੀ ਹੁੰਦੀਆਂ ਹਨ। ਕਿਸੇ ਗੁਰੂ ਦੀਆਂ ਕਾਪੀਆਂ ਨਹੀਂ ਬਣਦੀਆਂ …।”

ਸੋ ਤੁਹਾਡੀ ਇਹ ਲਿਖਤ ਹੀ ਭੁਲੇਖਾ ਪਾਊ ਹੈ। ਤੁਸੀਂ ਗ੍ਰੰਥ ਸਾਹਿਬ ਨੂੰ ਸਿਰਫ “ਧਾਰਮਿਕ ਪੁਸਤਕ” ਪ੍ਰਚਾਰਨ ਤੇ ਜ਼ੋਰ ਦੇ ਰਹੇ ਹੋ। ਮਿਸਾਲ ਦੇ ਤੌਰ ਤੇ ਕੋਈ ਕਹੇ ਕਿ ਮੇਰੇ ਹੱਥ ਵਿੱਚ ਫਿਜਿਕਸ ਦੀ ਕਿਤਾਬ ਫੜੀ ਹੋਈ ਹੈ”। ਤਾਂ ਕੀ ਤੁਸੀਂ ਉਸ ਨੂੰ ਇਹ ਸਮਝਾਵੋਗੇ ਕਿ ਤੂੰ ਗ਼ਲਤ ਕਹਿ ਰਿਹਾ ਹੈਂ, ਤੇਰੇ ਹੱਥ ਵਿੱਚ ਤਾਂ ਸਿਰਫ ਕਿਤਾਬ ਫੜੀ ਹੋਈ ਹੈ, ਇਸ ਕਿਤਾਬ ਵਿੱਚ ਫਿਜਿਕਸ ਦੀ ਪੜ੍ਹਾਈ ਲਿਖੀ ਹੋਈ ਹੈ?

ਤੁਸੀਂ “ਗ੍ਰੰਥ” ਅਤੇ ਇਸ ਵਿਚਲਾ “ਸ਼ਬਦ” ਦੋ ਵੱਖ ਵੱਖ ਚੀਜਾਂ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਵੀਰ ਜੀ! ਕੀ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ/ਸ਼ਬਦ ਜਿਸ ਨੂੰ ਤੁਸੀਂ “ਸ਼ਬਦ ਗੁਰੂ” ਕਹਿੰਦੇ ਹੋ, “ਗ੍ਰੰਥ ਸਾਹਿਬ” ਤੋਂ ਵੱਖਰਾ ਹੈ? ਜਾਂ ਵੱਖਰਾ ਕੀਤਾ ਜਾ ਸਕਦਾ ਹੈ? ਕੀ ਇਹ ਗ੍ਰੰਥ ਇਸ ਲਈ “ਗੁਰੂ ਗ੍ਰੰਥ ਸਾਹਿਬ” ਨਹੀਂ ਕਿ ਇਸ ਵਿੱਚ ਗੁਰੂ ਸਾਹਿਬਾਂ ਦੀ ਬਾਣੀ ਲਿਖੀ ਹੋਈ ਹੈ, ਇਸ ਵਿੱਚ ਗੁਰੂ ਸਾਹਿਬਾਂ ਦਾ ਸੁਨੇਹਾਂ ਦਰਜ ਹੈ? ਕੀ ਗੁਰੂ ਗੋਬਿੰਦ ਸਿੰਘ ਜੀ ਨੇ ਗ੍ਰੰਥ ਸਾਹਿਬ/ (ਗ੍ਰੰਥ ਵਿਚਲੇ) ਸ਼ਬਦ, ਨੂੰ ਗੁਰਗੱਦੀ ਸੌਂਪਣ ਵੇਲੇ ਸਿੱਖਾਂ ਨੂੰ ਇਹ ਹਦਾਇਤ ਕੀਤੀ ਸੀ ਕਿ “ਗ੍ਰੰਥ ਨੂੰ ਨਹੀਂ” ਇਸ ਵਿਚਲੇ “ਸ਼ਬਦ ਨੂੰ” ਗੁਰੂ ਮੰਨਣਾ ਹੈ? ਵੀਰ ਜੀ ਕਦੇ ਵੀ ਇਹ ਮੁਮਕਿਨ ਹੈ ਕਿ ਕੋਈ ਬਾਦਸ਼ਾਹ ਆਪਣੇ ਉਤਰਾਧਿਕਾਰੀ ਨੂੰ ਗੱਦੀ ਸੌਂਪਣ ਵੇਲੇ ਕਹੇ ਕਿ ਅੱਜ ਤੋਂ ਤੈਨੂੰ ਨਹੀਂ ਤੇਰੇ ਵਿਚਲੇ ਗੁਣਾਂ, ਗਿਆਨ, ਅਤੇ ਸੋਝੀ ਨੂੰ ਗੱਦੀ ਸੌਂਪੀ ਜਾ ਰਹੀ ਹੈ? ਵੀਰ ਜੀ! ਤੁਹਾਡੀ ਗੱਲ ਉਸ ਹੱਦ ਤੱਕ ਤਾਂ ਠੀਕ ਮੰਨੀਂ ਜਾ ਸਕਦੀ ਹੈ ਜਿਹੜੇ “ਗੁਰੂ ਗ੍ਰੰਥ ਸਾਹਿਬ ਜੀ” ਦੀ ਬਾਣੀ ਪੜ੍ਹਨ, ਸੁਣਨ ਅਤੇ ਵਿਚਾਰਨ ਦੀ ਬਜਾਏ ਦੂਰੋਂ ਹੀ ਇਸ ਨੂੰ ਮੱਥਾ ਟੇਕਣ ਵਿੱਚ ਗੁਰੂ ਦਾ ਸਿੱਖ ਹੋਣ ਦੀ ਤਸੱਲੀ ਮੰਨਦੇ ਹਨ, ਪਰ ਸਮੂਚੇ ਤੌਰ ਤੇ ਅਤੇ ਸਿਧਾਂਤਕ ਤੌਰ ਤੇ ਤੁਹਾਡੀ ਗੱਲ ਠੀਕ ਨਹੀਂ ਹੈ। ਹਾਂ ਸੰਸਾਰ ਪੱਧਰ ਤੇ ਇੱਕ ਗੱਲ ਪ੍ਰਚਾਰੇ ਜਾਣ ਦੀ ਜਰੂਰਤ ਹੈ ਕਿ ਗ੍ਰੰਥ ਸਾਹਿਬ ਸਿਰਫ ਮੱਥਾ ਟੇਕਣ ਲਈ ਹੀ ਨਹੀਂ ਇਸ ਨੂੰ ਪੜ੍ਹਨ, ਸੁਣਨ ਤੇ ਵਿਚਾਰਨ ਦੀ ਜਰੂਰਤ ਹੈ।
ਪਹਿਲੇ ਸੁਆਲ ਦੇ ਉੱਤਰ ਦੇ ਸੰਬੰਧ ਵਿੱਚ- ਵੀਰ ਜੀ! ਮੈਂ ਆਪ ਜੀ ਦੇ “ਸ਼ਬਦ-ਗੁਰੂ” ਨੂੰ ਗੁਰਗੱਦੀ ਸੌਪੇ ਜਾਣ ਵਾਲੀ ਗੱਲ ਨਾਲ ਸਹਿਮਤ ਨਹੀਂ ਹਾਂ, ਸਮੂਚੇ ‘ਗ੍ਰੰਥ ਸਾਹਿਬ’ ਨੂੰ ਗੁਰੂ ਮੰਨਦਾ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ “ਗ੍ਰੰਥ ਸਾਹਿਬ ਜੀ” ਨੂੰ ਗੁਰਗੱਦੀ ਸੌਂਪੀ ਸੀ, ਨਾ ਕਿ ਸਿੱਖਾਂ ਨੂੰ ਇਹ ਕਿਹਾ ਸੀ ਕਿ “ਗ੍ਰੰਥ ਸਾਹਿਬ ਵਿਚਲੇ ‘ਸ਼ਬਦ ਨੂੰ ਗੁਰਗੱਦੀ’ ਸੌਂਪੀ”।

ਦੂਸਰੇ ਸਵਾਲ ਦੇ ਉੱਤਰ ਦੇ ਸੰਬੰਧ ਵਿੱਚ- ਤੁਸੀਂ ਸਿੱਧ ਗੋਸਟ ਵਿੱਚ ਲਿਖੇ ਗਏ “ਸ਼ਬਦ ਗੁਰੂ’ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ/ਸ਼ਬਦ ਨੂੰ ਸਮਾਨਾਰਥਕ ਮੰਨਦੇ ਹੋ। ਮੇਰੇ ਵਿਚਾਰ ਅਨੁਸਾਰ ਗੁਰੂ ਸਾਹਿਬ ਨੇ ਸਿੱਧ ਗੋਸਟ ਬਾਣੀ ਵਿੱਚ ਜਿਸ ‘ਸ਼ਬਦ-ਗੁਰੂ’ ਦਾ ਜ਼ਿਕਰ ਕੀਤਾ ਹੈ, ਉਹ ਪਰਾਭੌਤਿਕਤਾ ਨਾਲ ਸੰਬੰਧ ਰੱਖਦਾ ਹੈ ਜਿਸ ਨੂੰ “ਪਰਾ ਬਾਣੀ” ਵੀ ਕਿਹਾ ਜਾਂਦਾ ਹੈ। ਜੋ ਕਿ ਪਰਮਾਤਮਾ ਵੱਲੋਂ ਸੁਰਤਿ ਦੇ ਜਰੀਏ ਧੁਰੋਂ ਆਉਂਦੀ ਹੈ। ਪਰਾ ਬਾਣੀ/ਸ਼ਬਦ ਅੱਖਰਾਂ ਦੇ ਜਰੀਏ ਲਿਖਣ, ਪੜ੍ਹਨ, ਬੋਲਣ, ਸੁਣਨ ਦਾ ਵਿਸ਼ਾ ਨਹੀਂ ਅਤੇ ਨਾ ਹੀ ਕਿਸੇ ਖਾਸ ਭਾਸ਼ਾ ਨਾਲ ਸੰਬੰਧ ਰੱਖਦੀ ਹੈ। ਇਹ ਸੁਰਤਿ ਨਾਲ ਸਮਝਣ ਦਾ ਵਿਸ਼ਾ ਹੈ। ਇਸ ਨੂੰ ਗੁਰੂ ਸਾਹਿਬਾਂ ਵਰਗਾ ਕੋਈ ਮਹਾਂ ਪੁਰਸ਼ ਹੀ ਸਮਝ ਸਕਦਾ ਹੈ। ਦੂਜੇ ਪਾਸੇ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਗੁਰਮੁਖੀ ਅੱਖਰਾਂ ਵਿੱਚ ਲਿਖੀ ਗਈ ਹੈ। ਜੋ ਕਿ ਪੜ੍ਹੀ, ਸੁਣੀ ਅਤੇ ਬੋਲੀ ਜਾ ਸਕਦੀ ਹੈ, ਇਸ ਲਈ ਇਸ ਨੂੰ ਬੈਖਰੀ ਬਾਣੀ ਵੀ ਕਿਹਾ ਜਾ ਸਕਦਾ ਹੈ। ਇਹੀ ਫਰਕ ਹੈ ਗੁਰੂ ਨਾਨਕ ਦੇਵ ਜੀ ਦੇ “ਸ਼ਬਦ-ਗੁਰੂ” ਅਤੇ ਗੁਰੂ ਗ੍ਰੰਥ ਸਾਹਿਬ ਵਿਚਲੇ ‘ਸ਼ਬਦ/ਬਾਣੀ’ ਦਾ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਧੁਰੋਂ ਆਈ ਬਾਣੀ ਨੂੰ ਗੁਰੂ ਸਾਹਿਬਾਂ ਵੱਲੋਂ ਗੁਰਮੁਖੀ ਵਿੱਚ ਲਿਖਿਆ/ਲਿਖਵਾਇਆ ਗਿਆ ਹੈ। ਗੁਪਤੀ ਬਾਣੀ ਨੂੰ ਪਰਗਟ ਕੀਤਾ ਗਿਆ ਹੈ।

ਤੀਸਰੇ ਪ੍ਰਸ਼ਨ ਦੇ ਉੱਤਰ ਬਾਰੇ ਤੁਸੀਂ ‘ਗ੍ਰੰਥ ਸਾਹਿਬ/ਇੱਕ ਧਾਰਮਿਕ ਪੁਸਤਕ’ ਅਤੇ ਇਸ ਵਿੱਚ ਲਿਖੇ “ਸ਼ਬਦ” ਨੂੰ ਵੱਖਰੀ ਚੀਜ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਜੋ ਕਿ ਠੀਕ ਨਹੀਂ ਹੈ।

ਵੀਰ ਜੀ! ਆਪਣੀ ਸਾਰੀ ਵਿਚਾਰ ਨੂੰ ਇੱਕ ਵਾਰੀ ਫੇਰ ਤੋਂ ਸਪੱਸ਼ਟ ਕਰ ਦਿਆਂ।

ਗੁਰੂ ਨਾਨਕ ਦੇਵ ਜੀ ਦਾ “ਸ਼ਬਦ ਗੁਰੂ” ਉਸ ਵਕਤ ਵੀ ਮੌਜੂਦ ਸੀ ਜਦੋਂ ਅਜੇ ‘ਗੁਰੂ ਗ੍ਰੰਥ ਸਾਹਿਬ’ ਦੀ ਰਚਨਾ ਵੀ ਨਹੀਂ ਹੋਈ ਸੀ। ਅਤੇ ਗੁਰੂ ਨਾਨਕ ਦੇਵ ਜੀ ਦਾ ਗੁਰੂ ਹੈ: “ਅਪਰੰਪਰ ਪਾਰਬ੍ਰਹਮ ਪਰਮੇਸੁਰ ਨਾਨਕ ਗੁਰ ਮਿਲਿਆ ਸੋਈ ਜੀਓ॥” ਅਤੇ “ਗੁਰ ਪਰਮੇਸਰੁ ਨਾਨਕ ਭੇਟਿਓ ਸਾਚੈ ਸਬਦਿ ਨਿਬੇਰਾ॥”

ਸਵਾਲ ਪੈਦਾ ਹੁੰਦਾ ਹੈ ਕਿ ਜੇ ਗੁਰੂ ਨਾਨਕ ਦੇਵ ਜੀ ਦਾ ਗੁਰੂ ‘ਸ਼ਬਦ/ਪਰਮੇਸ਼ਰ’ ਹੈ ਤਾਂ ਸਾਡਾ ਵੀ ਉਹੀ ਗੁਰੂ ਹੋਇਆ। ਧੁਰੋਂ ਆਇਆ ਸ਼ਬਦ ਗੁਰੂ (ਜਿਸ ਦਾ ਸਿੱਧ ਗੋਸਟ ਬਾਣੀ ਵਿੱਚ ਜ਼ਿਕਰ ਹੈ) ਸਾਡਾ ਗੁਰੂ, ਤਾਂ ਹੀ ਹੈ ਜੇ ਅਸੀਂ ਆਪਣੀ ਸੁਰਤ ਨੂੰ ਉਸ ਦਾ ਚੇਲਾ ਬਣਾਇਆ ਹੈ। ਦੁਨਿਆਵੀ ਝਗੜਿਆਂ ਝਮੇਲਿਆਂ ਕਾਮ, ਕ੍ਰੋਧ, ਹੰਕਾਰ ਆਦਿ ਦੇ ਪੜਦੇ ਪਏ ਹੋਣ ਕਰਕੇ ਸਾਡੀ ਸੁਰਤਿ ਉਸ ਸ਼ਬਦ ਦੀ ਚੇਲਾ ਬਣਨ ਦੇ ਕਾਬਲ ਨਹੀਂ ਹੈ। ਧੁਰੋਂ ਆਈ ਗੁਪਤੀ ਬਾਣੀ ਨੂੰ ਸਮਝਣ ਦੇ ਕਾਬਲ ਨਹੀਂ ਹੈ। ਸਿੱਧ ਗੋਸਟ ਵਿਚਲੇ ਦਰਜ ‘ਸ਼ਬਦ’ ਦਾ ਚੇਲਾ ਬਣਨ ਲਈ ਸਾਨੂੰ ਵਿਚੋਲੇ ਗੁਰੂ ਦੀ ਜਰੂਰਤ ਹੈ (ਭਾਈ ਲਹਿਣਾ ਜੀ ਨੂੰ ਵੀ ਇਸ ਦੀ ਜਰੂਰਤ ਪਈ ਸੀ)। ਗੁਰੂ ਸਾਹਿਬਾਂ ਦੇ ਸਮੇਂ ‘ਗੁਰੂ ਸਾਹਿਬ’ ‘ਵਿਚੋਲੇ ਗੁਰੂ’ ਸਨ, ਅੱਜ ਦੇ ਸਮੇਂ ਵਿੱਚ “ਗ੍ਰੰਥ ਸਾਹਿਬ” ਸਾਡਾ ਵਿਚੋਲਾ ਗੁਰੂ ਹੈ।

ਗ੍ਰੰਥ (ਸਾਹਿਬ) ਵਿੱਚ ‘ਗੁਰੂ ਦਾ ਸ਼ਬਦ’ ਦਰਜ ਹੈ ਇਸੇ ਲਈ ‘ਗ੍ਰੰਥ ਸਾਹਿਬ’ ‘ਗੁਰੂ’ ਹੈ ਨਹੀਂ ਤਾਂ ਆਮ ‘ਪੁਸਤਕਾਂ/ਧਾਰਮਿਕ ਪੁਸਤਕਾਂ’ ਦੀ ਤਰ੍ਹਾਂ ਪੁਸਤਕ ਹੀ ਹੈ।

‘ਗ੍ਰੰਥ’ ਅਤੇ ‘ਸ਼ਬਦ’ ਦੋ ਵੱਖ ਵੱਖ ਚੀਜਾਂ ਨਹੀਂ ਅਤੇ ਨਾ ਹੀ ਇਨ੍ਹਾਂ ਨੂੰ ਵੱਖ ਵੱਖ ਕੀਤਾ ਜਾ ਸਕਦਾ ਹੈ, ਇਸ ਲਈ ਸਮੂਚੇ ਤੌਰ ਤੇ ‘ਗ੍ਰੰਥ ਸਾਹਿਬ’ ਸਾਡਾ ‘ਗੁਰੂ’ ਹੈ।

ਕਿਉਂਕਿ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਂ ਦਾ ਹੀ ਸੁਨੇਹਾ ਦਰਜ ਹੈ, ਇਸ ਤੋਂ ਵੱਖਰਾ ਗ੍ਰੰਥ ਸਾਹਿਬ ਦਾ ਆਪਣਾ ਕੋਈ ਸੁਨੇਹਾ ਨਹੀਂ ਹੈ ਇਸ ਲਈ ਇਸ ਨੂੰ ਕਿਸੇ ਵੱਖਰੀ ਗਿਣਤੀ ਵਿੱਚ ਨਹੀਂ ਰੱਖਿਆ ਜਾ ਸਕਦਾ। “ਗ੍ਰੰਥ ਸਾਹਿਬ” ਦੇ ਜਰੀਏ ਸਾਨੂੰ ਧੁਰ ਕੀ ਬਾਣੀ ਬਾਰੇ ਗਿਆਨ ਹੁੰਦਾ ਹੈ, ਗ੍ਰੰਥ ਸਾਹਿਬ ਸਾਡੇ ਲਈ ‘ਵਿਚੋਲੇ ਗੁਰੂ’ ਦਾ ਕੰਮ ਕਰਦਾ ਹੈ ਇਸ ਲਈ ਇਹ ਸਾਡਾ “ਗੁਰੂ” ਹੈ।

ਇਕਬਾਲ ਸਿੰਘ ਜੀ! ਮੈਂ ਆਪਣੀ ਗਲਤੀ ਸਵਿਕਾਰ ਕਰਦਾ ਹਾਂ ਕਿ 14-03-12 ਵਾਲੇ ਆਪਣੇ ਪੱਤਰ ਵਿੱਚ ਆਪ ਜੀ ਦੀ ਗੱਲ ਸਮਝਣ ਵਿੱਚ ਮੇਰੇ ਕੋਲੋਂ ਭੁੱਲ ਹੋ ਗਈ ਸੀ ਇਸ ਲਈ ਪਹਿਰੇ ਦੇ ਅਖੀਰ ਵਿੱਚ ‘?’ ਲਗਾ ਦਿੱਤਾ ਸੀ। ਇਸ ਲਈ ਪਾਠਕਾਂ ਪਾਸੋਂ ਅਤੇ ਆਪ ਜੀ ਪਾਸੋਂ ਮੁਆਫੀ ਚਾਹੁੰਦਾ ਹਾਂ। ਪਰ ਇਹ ਗ਼ਲਤੀ ਮੈਨੂੰ ਕਿਉਂ ਲੱਗੀ ਇਸ ਬਾਰੇ ਵਿਚਾਰ ਉੱਪਰ ਦੇ ਦਿੱਤੀ ਗਈ ਹੈ। ਜਾਣ-ਬੁਝ ਕੇ ਪਾਠਕਾਂ ਨੂੰ ਆਪਜੀ ਦੇ ਖਿਲਾਫ ਭੜਕਾਉਣ ਲਈ ਜਾਂ ਗੁਮਰਾਹ ਕਰਮ ਲਈ ਐਸਾ ਨਹੀਂ ਕੀਤਾ ਗਿਆ ਜੀ। ਅੱਗੋਂ ਤੋਂ ਵੀ ਕਿਸੇ ਭੁੱਲ-ਚੁਕ ਲਈ ਮੁਆਫੀ ਚਾਹੁੰਦਾ ਹਾਂ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(17/03/12)
ਅਵਤਾਰ ਸਿੰਘ ਲੰਡਨ

ਸ. ਜਸਬੀਰ ਸਿੰਘ ਕੈਲਗਰੀ
ਸ੍ਰੀ ਗੁਰੂ ਨਾਨਕ ਦੇਵ ਜੀ ਦਵਾਰਾ ਪ੍ਰਾਪਤ ਹੋਏ ਗਿਆਨ ਅਤੇ ਸਿਧਾਂਤ ਨੂੰ ਹੀ ਪੂਰਨ ਰੂਪ ਵਿੱਚ ਨੌਂ ਗੁਰੂ ਸਾਬਿਾਨ ਨੇ ਜੀਵਿਆ ਅਤੇ ਪ੍ਰਚਾਰਿਆ ਹੈ। ਤਾਂ ਹੀ ਤੇ ਦਸਾਂ ਗੁਰੂ ਸਾਹਿਬਾਨ ਨੂੰ ਇੱਕ ਜੋਤ ਵਜੋਂ ਸਤਿਕਾਰਿਆ ਤੇ ਯਾਦ ਕੀਤਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਭਗਤਾਂ ਦੀ ਬਾਣੀ ਵੀ ਪੂਰਨ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੇ ਪੂਰੀ ਉਤਰਦੀ ਹੈ।
ਤੁਸੀਂ ਸਵਾਲ ਕੀਤਾ ਹੈ:-
੧. ਗੁਰੂ ਗ੍ਰੰਥ ਸਾਹਿਬ ਵਿੱਚੋਂ ਦਸ ਗੁਰੂ ਸਾਹਿਬਾਨ ਤੋਂ ਵੱਖਰਾ ਗਿਆਨ ਹਾਸਲ ਹੁੰਦਾ ਹੈ ਜਿਸ ਕਰਕੇ “ਗੁਰੂ ਗ੍ਰੰਥ ਸਾਹਿਬ” ਨੂੰ ਵੱਖਰੀ ਗਿਣਤੀ ਵਿੱਚ ਰੱਖਿਆ ਜਾਵੇ?
ਜੇ ਜ਼ਰਾ ਧਿਆਂਨ ਨਾਲ ਸੋਚੋ ਤਾਂ ਇਹ ਸਵਾਲ ਤੁਹਾਡੇ ਉਪਰ ਆ ਕੇ ਹੀ ਰੁਕ ਜਾਂਦਾ ਹੈ ਤੇ ਤੁਹਾਂਨੂੰ ਹੀ ਪੁੱਛਦਾ ਹੈ:- ਕਿ ਜਸਬੀਰ ਸਿੰਘ ਜੀ ਕੀ ਤੁਹਾਨੂੰ ਦਸਾਂ ਗੁਰੂਆਂ ਤੋਂ ਵੱਖ ਵੱਖ ਗਿਆਂਨ ਮਿਲਦਾ ਹੈ ਜੋ ਵੱਖ ਵੱਖ ਨੰਬਰ ਦੇ ਰਹੇ ਹੋ?
੨. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰ ਗੱਦੀ ਦੇਣਾਂ ਇਸੇ ਤਰ੍ਹਾਂ ਹੈ ਜਿਂਵੇਂ ਗੁਰੂ ਨਾਨਕ ਦੇਵ ਜੀ ਵਲੋਂ ਗੁਰੂ ਅੰਗਦ ਦੇਵ ਜੀ ਨੂੰ ਗੁਰ ਗੱਦੀ ਦੇਣਾਂ ਹੈ। ਜੇ ਤੁਸੀਂ ਕੋਈ ਹੋਰ ਵਿਚਾਰ ਰੱਖਦੇ ਤਾਂ ਦੱਸ ਸਕਦੇ ਹੋ।
ਸ. ਜਸਬੀਰ ਸਿੰਘ ਜੀ ਤੁਸੀਂ ਮੇਰੇ ਤੇ ਸ਼ਰਤ ਲਾਈ ਤੇ ਮੈਂ ਮੰਨ ਲਈ। ਤੁਹਾਡੇ ਦੋਂਨਾਂ ਸਵਾਲਾਂ ਦੇ ਜਵਾਬ ਮੈਂ ਅਪਣੀ ਤੁੱਛ ਬੁਧੀ ਅਨੁਸਾਰ ਦੇ ਦਿਤੇ ਹਨ। ਤੁਸੀਂ ਇਹ ਕਿਵੇਂ ਭੁੱਲ ਗਏ ਕਿ ਗੁਰਮਤਿ ਦੇ ਪਾਂਧੀ ਗੁਰਮਤਿ ਬਾਰੇ ਵਿਚਾਰ ਵਟਾਂਦਰਾ ਕਰਦੇ ਸਮੇਂ ਸ਼ਰਤਾਂ ਨਹੀਂ ਲਾਇਆ ਕਰਦੇ ਬਲਕਿ ਜੋ ਕੁੱਝ ਵੀ ਗੁਰਮਤਿ ਬਾਰੇ ਉਨ੍ਹਾਂ ਨੇ ਸਿੱਖਿਆ ਹੁੰਦਾ ਹੈ ਉਹ ਦੂਸਰਿਆਂ ਨਾਲ ਸਾਂਝਾ ਕਰਕੇ ਗੁਰੂ ਦੀ ਸੇਵਾ ਕਰਦੇ ਹਨ। ਹਉਮੇਂ ਅਤੇ ਜਿੱਤ ਹਾਰ ਤੋਂ ਉੱਚਾ ਉੱਠਕੇ ਹੀ ਅਜਿਹੀ ਸੇਵਾ ਕੀਤੀ ਜਾ ਸਕਦੀ ਹੈ। ਮੈਂ ਤੁਹਾਨੂੰ ਵਿਦਵਾਨ ਸਮਝਦਾ ਹਾਂ ਤਾਂ ਹੀ ਤੁਹਾਡੇ ਪਾਸੋਂ ਕੁੱਝ ਸਵਾਲ ਪੁੱਛੇ ਸਨ। ਤੁਸੀਂ ਉਲਟਾ ਮੈਂਨੂੰ ਹੀ ਡਾ. ਢਿਲੋਂ ਵਾਲੇ ਸਵਾਲਾਂ ਦਾ ਜਵਾਬ ਦੇਣ ਲਈ ਕਹਿ ਦਿਤਾ। ਮੈਂ ਫਿਰ ਵੀ ਤੁਹਾਡੇ ਹੁਕਮ ਦੀ ਪਾਲਨਾਂ ਕਰ ਦਿਤੀ ਹੈ। ਆਸ ਕਰਦਾ ਹਾਂ ਮੇਰੇ ਪ੍ਰਸ਼ਨਾਂ ਦਾ ਉੱਤਰ ਦੇਣ ਦੀ ਜ਼ਰੂਰ ਕਿਰਪਾ ਕਰੋਗੇ।
ਅਵਤਾਰ ਸਿੰਘ ਲੰਡਨ


(17/03/12)
ਹਰਦੇਵ ਸਿੰਘ, ਜੰਮੂ

‘ਗੁਰੂਆਂ ਦੀ ਗਿਣਤੀ’

ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਵਿਦਵਾਨ ਅਤੇ ਪਾਠਕ ਸੱਜਣੋਂ

ਸਤਿ ਸ਼੍ਰੀ ਅਕਾਲ!

ਗੁਰੂ ਸਿੱਖ ਮਤ ਦਾ ਕੇਂਦਰ ਬਿੰਦੂ ਹੈ। ਗੁਰੂਆਂ ਦੀ ਗਿਣਤੀ ਬਾਰੇ ਚਰਚਾ ਹੁੰਦੀ ਰਹਿੰਦੀ ਹੈ। ਅਕਸਰ ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ‘ਦੱਸ ਗੁਰੂ’ ਹੋਏ ਅਤੇ ਦਸ਼ਮੇਸ਼ ਜੀ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ 11ਵੇਂ ਕ੍ਰਮ ਤੇ, ਗੁਰਤਾ ਦੇ ਅਹੁਦੇ ਤੇ ਬਿਰਾਜਮਾਨ ਕਰਕੇ ਸ਼ਖਸੀ ਗੁਰੂਤਾ ਪਰੰਪਰਾ ਤੇ ਵਿਰਾਮ ਲਗਾ ਦਿੱਤਾ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ 11ਵੇਂ ਗੁਰੂ ਦੇ ਰੂਪ ਵਿੱਚ ਸਦੀਵੀਂ ਸਥਾਪਤ ਹੋ ਗਏ। ਆਮ ਸਮਝ ਲਈ ਐਸਾ ਕਹਿਣਾ/ਮੰਨਣਾ ਕੋਈ ਗਲਤ ਗਲ ਨਹੀਂ ਪ੍ਰਤੀਤ ਹੁੰਦੀ। 10 ਜਾਂ 11 ਦਾ ਅਰਥ, 10 ਜਾਂ 11 ਅਹੁਦੇ ਨਹੀਂ ਬਲਕਿ 1 ਅਹੁਦੇ ਤੇ 10 ਜਾਂ 11 ਦਾ ਵਿਰਾਜਮਾਨ ਹੋਂਣਾ ਹੈ।

ਗੁਰੂਆਂ ਦੀ ਗਿਣਤੀ ਵੇਲੇ ਉਪਰੋਕਤ ਅਹਿਮ ਨੁੱਕਤੇ ਨੂੰ ਵਿਚਾਰਨ ਦੀ ਲੌੜ ਹੈ। ਮਿਸਾਲ ਦੇ ਤੌਰ ਤੇ ਭਾਰਤੀ ਸੰਵਿਧਾਨ ਦੇ ਫ਼ਲਸਫ਼ੇ (ਕਾਨਸਟੀਚਯੁਸ਼ਨਲ ਸਕੀਮ) ਇਚ ਇੱਕ ਅਹੁਦਾ ਹੈ। ਰਾਸ਼ਟ੍ਰਪਤਿ ਦਾ ਅਹੁਦਾ! ਇਸ ਅਹੁਦੇ ਤੇ ਅੱਜ ਤਕ ‘15 ਰਾਸ਼ਟ੍ਰਪਤੀ’ ਕ੍ਰਮਵਾਰ ਬੈਠੇ ਹਨ। ਇਸ ਲਈ ਬਿਨਾ ਕਿਸੇ ਹਿੱਚਕ ਦੇ ਇਹ ਕਿਹਾ ਜਾ ਸਕਦਾ ਹੈ ਕਿ ਅੱਜ ਤਕ ਭਾਰਤ ਦੇ 15 ਰਾਸ਼ਟ੍ਰਪਤੀ ਹੋਏ ਹਨ। ਐਸਾ ਕਹਿਣ/ਮੰਨਣ ਵਿੱਚ ਕੋਈ ਗਲਤੀ ਨਹੀਂ। ਪਰ ਨਾਲ ਹੀ ਐਸਾ ਕਹਿਣ ਦਾ ਮਤਲਭ ਇਹ ਨਹੀਂ ਨਿਕਲਦਾ ਕਿ ਆਈਨੀ ਫ਼ਲਸਫ਼ੇ ਵਿੱਚ ਰਾਸ਼੍ਰਪਤੀ ਦੇ 15 ਅਹੁਦੇ ਹੋਏ ਹਨ। ਅਹੁਦਾ ਤਾਂ ਇੱਕ ਹੀ ਹੈ। ਬਿਨ੍ਹਾ ਅਹੁਦੇ ਦੀ ਹੋਂਦ ਦੇ ਕਈ ਰਾਸ਼ਟ੍ਰਤੀ ਨਹੀਂ ਹੋ ਸਕਦਾ ਅਤੇ ਬਿਨ੍ਹਾ ਕਿਸੇ ਬੰਦੇ ਦੇ ਰਾਸ਼ਟ੍ਰਪਤੀ ਬਣੇ ਕੋਈ ਅਹੁਦਾ ਕਾਰਜਸ਼ੀਲ ਨਹੀਂ ਹੋ ਸਕਦਾ। ਅਹੁਦਾ ਇੱਕ ਕਾਨਸੇਪਟ ਹੈ ਨਾ ਕਿ ਕੋਈ ਖਾਲੀ ਕੁਰਸੀ! ਜੇ ਕਰ ਕੋਈ ਅਹੁਦਾ ਹੋਏ, ਤਾਂ ਉਸ ਤੇ ਕਿਸੇ ਦੇ ਵਿਰਾਜ਼ਮਾਨ ਹੋਂਣ ਦੇ ਭਾਵ ਅਤੇ ਸ਼ਿਨਾਖਤ ਦਾ ਹੋਂਣਾ ਜ਼ਰੂਰੀ ਹੈ। ਸਿੱਖਾਂ ਨੇ ਕਦੇ ਵੀ ਐਸਾ ਨਹੀਂ ਕੀਤਾ ਕਿ ਇੱਕ ਤੋਂ ਬਾਦ ਦੂਜੇ ਗੁਰੂ ਦੇ ਗੁਰਤਾ ਪਦਵੀ ਤੇ ਵਿਰਾਜਮਾਨ ਹੋਂਣ ਦੇ ਨਾਲ ਹੀ ਪਹਿਲੇ ਵਾਲਿਆਂ ਨੂੰ ਭੁੱਲਾ ਦਿੱਤਾ ਹੋਵੇ ਜਾਂ ਅਸਵੀਕਾਰ ਕਰਨ ਵਰਗੀ ਅਹਿਸਾਨਫ਼ਰਾਮੋਸ਼ੀ ਵਖਾਈ ਹੋਵੇ। ਅਗਲਾ ਗੁਰੂ ਤਾਂ ਪਹਿਲੇ ਵਾਲੇ ਦੀ ਪਰਵਾਣਗੀ ਨਾਲ ਹੀ ਗੁਰੂ ਬਣਦਾ ਸੀ ਜਿਸ ਨੂੰ ਸਿੱਖ ਵੀ ਪਰਵਾਣ ਕਰ ਲੈਂਦੇ ਸੀ।

ਸਿੱਖੀ ਦੇ ਅਧਿਆਤਮਕ ਦਰਸ਼ਨ ਵਿੱਚ ਗੁਰੂ ਇੱਕ ਸੱਰਵਉਚ ਵਿਚਾਰਧਾਰਾ ਪੁਰਨ ਅਹੁਦਾ ਹੈ, ਜਿਸ ਤੇ 10 ਗੁਰੂ ਸਾਹਿਬਾਨ ਸ਼ਖਸੀ ਤੌਰ ਤੇ ਅਪਣੀ ਵਿਚਾਰਧਾਰਾ ਨਾਲ ਵਿਰਾਜਮਾਨ ਹੋਏ ਹਨ। ਇਸ ਅਹੁਦੇ ਦੀ ਹੋਂਦ ਗੁਰੂਆਂ ਦੀ ਵਿਚਾਰਧਾਰਾ ਨਾਲ ਹੀ ਸਬੰਧਤ ਸੀ। ਦਸ਼ਮੇਸ਼ ਜੀ ਨੇ ਆਖਰਕਾਰ ਗੁਰਮਤਿ ਵਿਚਾਰਧਾਰਾ ਦੇ ਸੰਗ੍ਰਹ (ਸ਼ਬਦ ਗੁਰੂ ਗ੍ਰੰਥ ਸਾਹਿਬ) ਨੂੰ ਹੀ ਗੁਰੂ ਦੇ ਅਹੁਦੇ ਤੇ ਵਿਰਾਜਮਾਨ ਕਰਕੇ ਪੰਥ ਨੂੰ ਉਸਦੇ ਤਾਬਿਆ ਕੀਤਾ। ਇੰਝ ਅਸੀਂ ਸਮਝ ਸਕਦੇ ਹਾਂ ਕਿ ਗੁਰਤਾ ਦੇ ‘ਇੱਕ (1) ਅਹੁਦੇ’ ਤੇ 10 ਗੁਰੂ ਕ੍ਰਮਵਾਰ ਵਿਰਾਜਮਾਨ ਹੋਏ ਅਤੇ ਆਖਰ 11ਵੇਂ ਕ੍ਰਮ ਵਿੱਚ ਸ਼ਬਦ ਗੁਰੂ ਦੇ ਸੰਗ੍ਰਹ, ਗੁਰੂ ਦੇ ਗ੍ਰੰਥ ਨੂੰ ਇਸ ਅਹੁਦੇ ਤੇ ਸਦੀਵੀਂ ਤੌਰ ਤੇ ਵਿਰਾਜਮਾਨ ਕੀਤਾ ਗਿਆ।

ਇਸ ਵਿੱਚ ਸਾਨੂੰ ਧਿਆਨ ਰੱਖਣਾ ਪਵੇਗਾ ਕਿ ਗੁਰੂਆਂ ਨੇ ਸ਼ਬਦ ਗੁਰੂ ਦੀ ਨਿਸ਼ਾਨ ਦੇਹੀ ਲਈ ਗ੍ਰੰਥ ਸਵਰੂਪ ਨੂੰ ਤਿਆਰ ਕੀਤਾ ਸੀ। ਇਹ ਸਵਰੂਪ ਇੱਕ ਗੁਰੂ ਰੂਪ ਦੇਹ ਹੈ, ਜਿਸ ਵਿੱਚ ਸ਼ਬਦ ਦਾ ਸੰਕਲਨ ਹੈ। ਇਹ ਉਂਝ ਹੀ ਹੈ ਜਿਵੇਂ ਕਿ ਕਿਸੇ ਸ਼ਖਸੀਅਤ ਦੀ ਪਛਾਂਣ ਸਰੀਰ ਤੋਂ ਸਥਾਪਤ ਹੁੰਦੀ ਹੈ। ਸਰੀਰ ਪਛਾਂਣ ਦਾ ਰੈਫ਼ਰੇਂਸ ਹੁੰਦਾ ਹੈ ਅਤੇ ਸ਼ਖਸੀਅਤ ਉਸਦੇ ਅੰਦਰ-ਬਾਹਰ ਹੁੰਦੀ ਹੈ। ਇਹ ਦੋਵੇਂ ਗਲਾਂ ਆਪਸ ਵਿੱਚ ਡੁੰਗੇ ਤੌਰ ਤੇ ਸਬੰਧਤ ਹਨ। ਇਸ ਸਬੰਧ ਨੂੰ ਗੁਰੂਆਂ ਨੇ ਆਪ ਸਥਾਪਤ ਕੀਤਾ ਸੀ। ਜੇਕਰ ਸਵਰੂਪ ਨੂੰ ਮਹੱਤਵ ਹੀਨ ਕਰ ਦਿੱਤਾ ਜਾਏ ਤਾਂ ਕੀ ਕਿਸੇ ਐਸੇ ਸ਼ਖ਼ਸ ਨੂੰ, ਜਿਸ ਦੇ ਜਹਿਨ ਵਿੱਚ ਅਤੇ ਜ਼ੁਬਾਨ ਤੇ ਸਮੁੱਚੀ ਬਾਣੀ ਸ਼ਬਦ-ਬਾ-ਸ਼ਬਦ ਹੋਵੇ, ਅਸੀਂ ਗੁਰੂ ਦੀ ਪਛਾਂਣ ਦਾ ਰੇਫ਼ਰੇਂਸ ਮੰਨ ਸਦਕੇ ਹਾਂ? ਨਿਰਸੰਦੇਹ ਨਹੀਂ। ਇੰਝ ਹੀ ਕੋਈ ਪੈਨ ਡ੍ਰਾਇਵ ਜਾਂ ਡਿਸਕ ਗੁਰੂ ਸਵਰੂਪ ਦੀ ਸ਼ਿਨਾਖਤ ਕਰਕੇ ਸਥਾਪਤ ਨਹੀਂ ਕੀਤੀ ਜਾ ਸਕਦੀ। ਇਸ ਲਈ ਕੇਵਲ ਗੁਰੂ ਅਰਜਨ ਜੀ ਵਲੋਂ ਸਥਾਪਤ ਤਰੀਕੇ ਨੂੰ ਹੀ ਸਵੀਕਾਰ ਕਰ ਸਕਦੇ ਹਾਂ। ਇਹ ਤਰੀਕਾ ਕੇਵਲ ਗ੍ਰੰਥ ਸਵਰੂਪ ਹੀ ਹੈ। ਅਸੀਂ ਤਾਂ ਤਰਤੀਬ ਵੀ ਨਹੀਂ ਬਦਲ ਸਕਦੇ।

ਗ੍ਰੰਥ ਸਵਰੂਪ ਦਾ ਮਹੱਤਵ ਸਮਝਣ ਲਈ ਜ਼ਰੁਰੀ ਹੈ ਕਿ ਅਸੀਂ ਉਸ ਰਿਵਾਯਤ ਨੂੰ ਵੀ ਸਮਝੀਏ ਜਿਸ ਦੇ ਚਲਦੇ ਵੇਦ ਸ਼ਰੂਤੀ (ਜ਼ੁਬਾਨੀ) ਰੂਪ ਸਨ। ਗੁਰੂਆਂ ਨੇ ਬਾਣੀ ਨੂੰ ਸ਼ਰੂਤੀ ਰੂਪ ਸਥਾਪਤ ਨਹੀਂ ਕੀਤਾ ਬਲਕਿ ਗ੍ਰੰਥ ਸਵਰੂਪ ਦੇ ਮਹੱਤਵ ਨੂੰ ਵਿਚਾਰਦੇ ਬਾਣੀ ਨੂੰ ਗ੍ਰੰਥ ਸਵਰੂਪ ਵਿੱਚ ਦਰਜ ਕੀਤਾ ਅਤੇ ਸਤਿਕਾਰਤ ਢੰਗ ਨਾਲ ਉਸਦਾ ਦਰਬਾਰ ਸਾਹਿਬ ਪ੍ਰਕਾਸ਼ ਕੀਤਾ। ਬਾਣੀ ਨੂੰ ਗ੍ਰੰਥ ਸਵਰੂਪ ਰਾਹੀਂ ਸੁਰਖਿਅਤ ਕਰਕੇ ਬਾਣੀ ਦੀ ਪਛਾਂਣ ਸੁਨਿਸ਼ਚਤ ਕੀਤੀ ਗਈ। ਅਤੇ ਆਖਰਕਾਰ ਬਾਣੀ ਨੂੰ ਗ੍ਰੰਥ ਸਵਰੂਪ ਦੇ ਮਾਧਿਅਮ ਰਾਹੀਂ ਗੁਰਤਾ ਦੇ ਸਦੀਵੀਂ ਆਸਨ ਤੇ ਵਿਰਾਜਮਾਨ ਕੀਤਾ ਗਿਆ। ਸ਼ਬਦ ਗੁਰੂ ਦੇ ਗ੍ਰੰਥ ਸਵਰੂਪ ਨੇ ਹੀ ਗੁਰੂਆਂ ਉਪਰੰਤ ਪੰਥ ਨੂੰ ਗੁਰੂ ਦੀ ਸ਼ਿਨਾਖਤ ਅਤੇ ਏਕੇ ਦੀ ਜੁਗਤ ਪ੍ਰਧਾਨ ਕੀਤੀ ਹੈ।

ਇਸ ਲਈ ਇਸ ਵਰਤਾਰੇ ਵਿੱਚ 10/11 ਦੀ ਗਿਣਤੀ ਦਾ ਅਰਥ ਇਹ ਨਹੀਂ ਨਿਕਲਦਾ ਕਿ ਸਿੱਖੀ ਦੇ ਦਰਸ਼ਨ ਮੁਤਾਬਕ ਪੰਥ ਵਿੱਚ ਗੁਰਤਾ ਦਾ ਅਹੁਦਾ ਕਦੇ 1 ਤੋਂ ਜ਼ਿਆਦਾ ਹੋਈਆ ਹੋਵੇ। ਅਹੁਦਾ 1 ਹੀ ਰਿਹਾ ਜਿਸ ਤੇ ਕ੍ਰਮਵਰ 10 ਗੁਰੂ ਸਾਹਿਬਾਨਾਂ ਤੋਂ ਬਾਦ 11 ਵੇਂ ਕ੍ਰਮ ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਸਦੀਵੀਂ ਤੌਰ ਤੇ ਵਿਰਾਜਮਾਨ ਹਨ। ਇਸ ਜੁਗਤ ਵਿੱਚ ਗੁਰਮਤਿ ਫ਼ਲਸਫ਼ੇ ਤੇ ਵਿਵਹਾਰ ਦਾ ਜਿੰਮਾਂ ਦਸ਼ਮੇਸ਼ ਜੀ ਨੇ, ਭਰੋਸਾ ਕਰਕੇ, ਸਿੱਖਾਂ ਦੇ ਸਿਰ ਪਾਈਆ ਹੈ। ਆਸ ਹੈ ਕਿ ਪਾਠਕ ਇਸ ਨੁਕਤੇ ਬਾਰੇ ਵੀ ਵਿਚਾਰ ਕਰਨ ਗੇ।

ਹਰਦੇਵ ਸਿੰਘ, ਜੰਮੂ

17. 03. 2012


(17/03/12)
ਸੰਤੋਖ ਸਿੰਘ ਪਠਾਣਕੋਟ

ਅਵਤਾਰ ਸਿੰਘ ਲੰਦਨ ਜੀ
ਜਦੋਂ ਕਿਸੇ ਨੇ ਕੋਈ ਨਵੀਂ ਪ੍ਰੰਪਰਾ ਸ਼ੁਰੂ ਕਰਨੀ ਹੋਵੇ ਤਾਂ ਪਹਿਲਾਂ ਪੁਰਾਣੀ ਬਾਰੇ ਕੋਈ ਬੁਰਾਈ ਜਾਂ ਨੁਕਸ ਸਾਬਤ ਕਰਨਾ ਜ਼ਰੂਰੀ ਹੁੰਦਾ ਹੈ। ਐਵੇਂ ਹੀ ਕਿਸੇ ਚੀਜ਼ ਨੂੰ ਪੁਰਾਣੀ ਕਹਿ ਕੇ ਸੁੱਟ ਨਹੀਂ ਦੇਣਾ ਚਾਹੀਦਾ। ਨਵਾਂ ਨੌ ਦਿਨ ਪੁਰਾਣਾ ਸੌ ਦਿਨ ਅਖਾਣ ਵੀ ਹੈ। ਨਵੀਂ ਚੀਜ਼ ਦੀ ਵਾਜਬੀਅਤ ਵੀ ਦੇਖਣੀ ਜ਼ਰੂਰੀ ਹੈ।
ਇੱਕ ਤਰਫ਼ ਸਮੂਹ ਪੰਥ ਆਪਣੇ ਆਦਿ ਕਾਲ ਤੋਂ ਸੰਗਤੀ ਅਰਦਾਸ ਵਿੱਚ ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਹਿ ਕੇ ਨਤਮਸਤਕ ਹੁੰਦਾ ਆ ਰਿਹਾ ਹੈ, ਪਰ ਹੁਣ ਡਾ ਇਕਬਾਲ ਸਿੰਘ ਜੀ ਆਪਣੀ ਨਿਆਰੀ ਕਾਢ ਅਨੁਸਾਰ ਇਸ ਨੂੰ ਗਿਆਰਵਾਂ ਗੁਰੂ ਕਹਿਣ ਦੀ ਸਖ਼ਤ ਅੜੀ ਕਰਦੇ ਹਨ।
ਆਪ ਜੀ ਨੂੰ ਬੇਨਤੀ ਹੈ ਕਿ ਆਪਣੇ ਮੁੱਖ `ਚੋਂ ਲਗਾਤਰ “ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ” ਅਤੇ “ਗਿਆਰਵਾਂ ਗੁਰੂ” ਬੋਲ ਬੋਲ ਕੇ ਦੇਖੋ, ਇਨ੍ਹਾਂ ਬੋਲਾਂ ਵਿਚੋਂ ਹੀ ਲਫ਼ਜ਼ਾਂ ਦੀ ਧੁਨੀ ਖ਼ੁਦ ਬਖ਼ੁਦ ਦੱਸ ਦੇਵੇਗੀ ਕਿ ਦੋਹਾਂ ਵਿੱਚ ਕੀ ਅੰਤਰ ਹੈ।
ਡਾ ਇਕਬਾਲ ਸਿੰਘ ਜੀ ਨੂੰ ਪੁਛਣਾ ਬਣਦਾ ਹੈ ਪਈ ਸਾਰੇ ਪੰਥ ਨੇ ਕਦੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗਿਆਰਵਾਂ ਗੁਰੂ ਨਹੀਂ ਕਿਹਾ। ਕੀ ਪੰਥ ਨੂੰ ਦਸ ਤੋਂ ਅੱਗੇ ਗਿਣਤੀ ਨਹੀਂ ਸੀ ਆਉਂਦੀ ਜਾਂ ਜੋੜ ਨਹੀਂ ਸੀ ਕਰਨਾ ਆਉਂਦਾ ਜੋ ਡਾ. ਸਾਹਿਬ ਸਿਖਾ ਰਹੇ ਹਨ ਕਿ 10+01=11 ਹੁੰਦੇ ਹਨ?
“ਗਿਆਰਵਾਂ ਗੁਰੂ” ਕਹਿਣਾ ਪੰਜਾਬੀ ਮੁਹਾਵਰੇ ਦੇ ਅਨੁਕੂਲ ਵੀ ਨਹੀਂ ਹੈ। ਗੁਰੂ ਸਾਹਿਬਾਨ ਨੂੰ ਇਸ ਤਰਾਂ ਕਦੀ ਵੀ ਸੰਬੋਧਨ ਨਹੀਂ ਹੋਇਆ ਗਿਆ। ਕਦੀ ਕਿਸੇ ਵੀ ਗੁਰੂ ਸਾਹਿਬ ਨੂੰ ਪਹਿਲਾ ਗੁਰੂ, ਅੱਠਵਾਂ ਜਾਂ ਨੌਵਾਂ ਗੁਰੂ ਨਹੀਂ ਕਿਹਾ ਗਿਆ। ਪਹਿਲੇ ਪਾਤਸ਼ਾਹ, ਨੋਵੇਂ ਪਾਤਸ਼ਾਹ ਜਾ ਦਸਵੇਂ ਪਾਤਸ਼ਾਹ ਤਾਂ ਕਿਹਾ ਗਿਆ ਹੈ।
ਗਿਆਰਵਾਂ ਅਤੇ ਗਿਆਰਵੇਂ ਕਹਿਣ ਵਿੱਚ ਵੀ ਅੰਤਰ ਹੈ। ਇਤਨੀ ਰੁੱਖੀ ਭਾਸ਼ਾ ਗੁਰੂ ਦੇ ਪਿਆਰਿਆਂ ਨੇ ਕਦੀ ਨਹੀਂ ਵਰਤੀ।
ਹੁਣ ਡਾ. ਇਕਬਾਲ ਸਿੰਘ ਜੀ ਨੇ ਲਿਖਿਆ ਹੈ ਕਿ ਉਹ ਗੁਰਬਾਣੀ ਦੇ “ਸੰਦੇਸ਼/ਉਪਦੇਸ਼ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਿਧ ਗੋਸ਼ਟ ਵਿੱਚ ਵਰਤੇ ਸ਼ਬਦ-ਜੁੱਟ “ਸ਼ਬਦ-ਗੁਰੂ” ਦਰਮਿਆਨ ਕੋਈ ਅੰਤਰ ਨਹੀ ਮੰਨਦੇ।
ਸੰਦੇਸ਼/ਉਪਦੇਸ਼ ਸੂਖਮ ਵਸਤੂ ਹੈ ਜਦਕਿ ਸ਼ਬਦ ਸਥੂਲ ਵਸਤੂ ਹੈ। ਸ਼ਬਦ ਬੋਲਿਆ ਜਾਂਦਾ ਹੈ, ਸੰਦੇਸ਼ ਸਮਝਿਆ ਜਾਂਦਾ ਹੈ। ਸ਼ਬਦ ਅਤੇ ਅਰਥ ਦਾ ਇਸ ਤਰਾਂ ਦਾ ਰਿਸ਼ਤਾ ਹੈ।
ਗੁਰਬਾਣੀ ਦੇ ਬੋਲ ਜਾਂ ਸ਼ਬਦ ਰੂਪ ਗੁਰੂ ਸਾਹਿਬ ਤੋਂ ਪਹਿਲਾਂ ਵੀ ਮੌਜੂਦ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਹੈ “ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ”। ਕੋਈ ਦੱਸੇ ਕਿ ਦਸਮ ਪਾਤਸ਼ਾਹ ਦੇ ਗੁਰਿਆਈ ਦੇਣ ਤੋਂ ਪਹਿਲਾਂ ਫ਼ਰੀਦ ਬਾਣੀ ਕਿੰਨਵਾਂ ਗੁਰੂ ਸੀ? ਗੁਰੂ ਨਾਨਕ ਸਾਹਿਬ ਜਦੋਂ ਬਾਣੀ ਉਚਾਰਦੇ ਸਨ ਤਾਂ ਪ੍ਰੋ. ਸਾਹਿਬ ਸਿੰਘ ਜੀ ਮੁਤਾਬਕ ਉਹ ਪੋਥੀ ਵਿੱਚ ਲਿਖ ਵੀ ਲੈਂਦੇ ਸਨ, ਜਿਸ ਨੂੰ “ਪੋਥੀ ਪਰਮੇਸਰ ਕਾ ਥਾਨੁ” ਵੀ ਕਿਹਾ ਗਿਆ। ਉਸ ਵਕਤ ਉਹ ਪੋਥੀ ਕਿੰਨਵਾਂ ਗੁਰੂ ਸੀ? ਜਿਸ ਨੂੰ ਗੁਰੂ ਨਾਨਕ ਪਾਤਸਾਹ ਨੇ “ਸਬਦ ਗੁਰੂ” ਕਿਹਾ ਸੀ, ਉਸ ਸਮੇਂ ਉਹ “ਸਬਦ ਗੁਰੂ” ਕਿੰਨਵਾਂ ਗੁਰੂ ਸੀ? ਪਹਿਲਾ, ਦੂਜਾ ਕਿ ਗਿਆਰਵਾਂ?
ਸੰਤੋਖ ਸਿੰਘ ਪਠਾਣਕੋਟ


(17/03/12)
ਅਜ੍ਰਾਵਤ ਸਿੰਘ

ਸੰਪਾਦਕ ਜੀ

ਮੈਂ ਆਪ ਜੀ ਦੀ ਸਤੀਥੀ ਸਮਝ ਸਕਦਾਂ ਹਾਂ, ਮੈਂ ਮੁੰਡੇ ਨੂੰ ਕਹਿ ਕੇ ਫੋਟੋਆਂ ਛੋਟੀਆਂ ਕਰਵਾ ਲਈਆਂ ਸਨ, ਪਰ ਲਗਦਾ ਜਿਆਦਾ ਫੋਟੋਆਂ ਹੋ ਗਈਆਂ, ਇਹ ਫੋਟੋਆਂ ਬੋਹਤ ਵੱਡੀਆਂ ਸਨ, ਪਰ ਉਸ ਵਿੱਚ ਇਕ ਨੋਟਿਸ ਬੋਰਡ ਹੈ ਜਿਸ ਤੇ ਬੋਧੀਆਂ ਨੇ ਇਤਿਹਾਸ ਲਿਖਿਆ ਹੈ , ਕਿਰਪਾ ਕਰ ਕੇ ਉਹੀ ਸਾਂਝਾ ਕਰ ਦੇਵੋ ਜੀ, ਜੋ ਕੀ ਵਿਚਾਰ ਦਾ ਅਸਲ ਮੁੱਦਾ ਹੈ , ਕਹਾਣੀਆਂ ਤਾਂ ਸਾਧਾਂ ਪੰਜਾਬ ਵਿੱਚ ਹੀ ਬਥੇਰੀਆਂ ਬਣਾਈਆਂ ਹਨ, ਪੰਜਾਬ ਤੋਂ ਬਾਹਰ ਇਹੋ ਜਿਹੀ ਕਹਾਣੀਆਂ ਦਾ ਹੋਣਾ ਮਾਮੂਲੀ ਗਲ ਹੈ |

ਮੈਂ ਇਹ ਫੋਟੋਆਂ ਦਲਵਿੰਦਰ ਸਿੰਘ ਜੀ ਨੂੰ ਭੇਜ ਰਿਹਾ ਹਾਂ, ਅਤੇ ਆਪ ਜੀ ਦੇ ਲਗਾਏ ਪੱਤਰ ਦਾ ਲਿੰਕ ਵੀ ਦੇ ਰਿਹਾ ਹਾਂ | ਮੈਂ ਗੱਲ ਪਰਸਨਲ ਹੀ ਕਰਨਾ ਚਾਹੁੰਦਾ ਸੀ, ਲੇਕਿਨ ਦਲਵਿੰਦਰ ਸਿੰਘ ਜੀ ਨੇ ਉਥੇ ਜਵਾਬ ਦੇ ਦਿੱਤਾ , ਮੈਂ ਕਿਹਾ ਉਨ੍ਹਾ ਤੋਂ ਆਪਣੇ ਸਵਾਲ ਪਬਲਿਕ ਦੇ ਸਾਹਮਣੇ ਹੀ ਪੁਛ ਲਿੱਤੇ ਜਾਵਣ, ਇਸ ਨਾਲ ਇਥੇ ਕੋਈ ਵਿਚਾਰਵਾਨ ਵੀ ਕੋਈ ਡੂੰਘੀ ਗਲ ਕਰ ਜਾਵੇ, ਵਿਚਾਰਾਂ ਦਾ ਸਾਡੇ ਵਰਗੇ ਅਗਿਆਨੀਆਂ ਨੂੰ ਫਾਇਦਾ ਹੀ ਹੁੰਦਾ ਹੈ |

ਆਪ ਜੀ ਨੇ ਲੇਖ ਲਿਖਣ ਦੀ ਗਲ ਕੀਤੀ ਸੀ , ਇਸ ਵਾਸਤੇ ਮੈਨੂੰ ਆਪਣੇ ਮਿੱਤਰ ਨੂੰ ਹੀ ਕਹਿਣਾ ਪਵੇਗਾ, ਕਿਓਂਕਿ ਉਸ ਨੇ ਅੱਖਾਂ ਨਾਲ ਸਭ ਦੇਖਿਆ ਹੈ, ਮੈਂ ਤਾਂ ਬੁਧਿ ਨਾਲ ਜੋ ਕੁਝ ਦੇਖ ਸਕਿਆ, ਉਹ ਸਾਂਝਾ ਕੀਤਾ ਹੈ | ਇਹੀ ਕਾਰਣ ਹੈ ਕੀ ਮੈਂ ਸਭ ਕੁਝ ਆਪਣੇ ਮਿੱਤਰ ਵੱਲੋਂ ਲਿਖਿਆ ਹੈ ਕਿਓਂਕਿ ਇਸ ਚੀਜ ਦਾ ਗਿਆਨ ਮੈਨੂੰ ਘਟ ਹੈ | ਮੈਂ ਉਸ ਨੂੰ ਕਹ ਦੇਵਾਂਗਾ ਕੀ ਉਹ ਇਕ ਸਹਜ ਤਰੀਕੇ ਨਾਲ , ਚੰਗੀ ਸ਼ਬਦਾਵਲੀ ਵਿੱਚ ਇੱਕ ਲੇਖ ਲਿੱਖ ਦੇਵੇ |
--
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।


(17/03/12)
ਹਰਨੇਕ ਸਿੰਘ ਨਿਊਜ਼ੀਲੈਂਡ

ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇ ਹੁਕਮ ਭਾਰਤੀ ਕਾਨੂੰਨ ਅਤੇ ਅਖੌਤੀ ਸਿੱਖ ਲੀਡਰਾਂ ਦੇ ਦੋਹਰੇ ਮਾਪ-ਦੰਡ ਦਾ ਪ੍ਰਤੱਖ ਸਬੂਤ - ਹਰਨੇਕ ਸਿੰਘ ਨਿਊਜ਼ੀਲੈਂਡ
ਔਕਲੈਂਡ - ੧੭. ੦੩. ੧੨ (ਗੁਰਿੰਦਰ ਸਿੰਘ ਸ਼ਾਦੀਪੁਰ) ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ੩੧ ਮਾਰਚ ਨੂੰ ਫਾਂਸੀ ਦਿੱਤੇ ਜਾਣ ਦੇ ਹੁਕਮਾਂ ‘ਤੇ ਤਿੱਖਾ ਪ੍ਰਤੀਕ੍ਰਮ ਪ੍ਰਗਟ ਕਰਦਿਆਂ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਸ੍ਰੀ ਗੁਰੂ ਸਿੰਘ ਸਭਾ ਸ਼ਰਲੀ ਰੋਡ ਦੇ ਪ੍ਰਬੰਧਕਾਂ ਅਤੇ ਸੰਗਤ ਦੀ ਤਰਫੋਂ, ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸਪੋਕਸਮੈਨ ਨਾਲ ਗੱਲ ਕਰਦਿਆਂ ਉਨਾਂ ਕਿਹਾ ਕਿ ੧੯੪੭ ਤੋਂ ਬਾਦ ਸਿੱਖਾਂ ਦਾ ਭਾਰਤੀ ਹਕੂਮਤ ਨਾਲ ਟਕਰਾਅ ਸ਼ੁਰੂ ਹੀ ਦੋਹਰੀ ਕਾਨੂੰਨੀ ਪ੍ਰਣਾਲੀ ਨੂੰ ਲੈ ਕੇ ਹੋਇਆ ਸੀ ਜਿਹੜੀ ਕਦੇ ਵੀ ਘੱਟ-ਗਿਣਤੀਆਂ ਨਾਲ ਇਨਸਾਫ ਨਹੀਂ ਕਰਦੀ। ਭਾਈ ਰਾਜੋਆਣਾ ਨੂੰ ਫਾਂਸੀ ਦੇ ਹੁਕਮ ਇਸਦੇ ਪ੍ਰਤੱਖ ਸਬੂਤ ਹਨ ਅਤੇ ਭਾਰਤੀ ਹਕੂਮਤ ਨੇ ਬੀਤੇ ਸਮੇਂ ਤੋਂ ਕੁੱਝ ਸਬਕ ਸਿੱਖਣ ਦੀ ਬਜਾਇ ਹਾਲੇ ਵੀ ਪਹਿਲਾਂ ਦੀ ਤਰ੍ਹਾਂ ਹੀ ਦੋਹਰੇ ਕਨੂੰਨੀ ਮਾਪ-ਦੰਡ ਲਾਗੂ ਕਰਨੇ ਹੀ ਜਾਰੀ ਰੱਖੇ ਹੋਏ ਹਨ। ਮੌਤ ਦੀ ਸਜਾ ਮਾਨੋ ਇਨਾਂ ਨੇ ਸਿੱਖਾਂ ਵਾਸਤੇ ਹੀ ਰਾਖਵੀਂ ਰੱਖੀ ਹੋਈ ਹੈ। ਅੱਜ ਜਦੋਂ ਪੂਰੀ ਦੁਨੀਆਂ ਵਿੱਚ ਸਜਾ-ਏ-ਮੌਤ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਜੋਂ ਕਬੂਲ ਕਰ ਲਿਆ ਗਿਆ ਹੈ ਭਾਰਤ ਵਿੱਚ ਘੱਟ-ਗਿਣਤੀਆਂ ਨੂੰ ਫਾਹੇ ਲਾਉਣ ਦੀਆਂ ਖਬਰਾਂ ਦੀ ਕਿਸੇ ਪਾਸਿਓਂ ਵੀ, ਖਾਸ ਕਰਕੇ ਭਾਰਤ ਦੇ ਬੁਧੀਜੀਵੀ ਵਰਗ ਵਲੋਂ, ਨਖੇਧੀ ਨਹੀਂ ਹੋ ਰਹੀ। ਪੱਛਮੀ ਲੋਕਤੰਤਰੀ ਸਰਕਾਰਾਂ ਇਹ ਮੰਨ ਗਈਆਂ ਹਨ ਕਿ ਫਾਂਸੀ ਤਾਨਾਸ਼ਾਹਾਂ ਦੇ ਹੱਥ ਉਹ ਹਥਿਆਰ ਹੈ ਜਿਹੜਾ ਉਹ ਕਨੂੰਨ ਦੇ ਨਾਮ ਤੇ ਕਿਸੇ ਸੋਚ ਨੂੰ ਮਾਰਣ ਲਈ ਵਰਤਦੇ ਹਨ। ਭਾਈ ਬਲਵੰਤ ਸਿੰਘ ਨਾਲ ਵੀ ਇਹੀ ਕੀਤਾ ਜਾ ਰਿਹਾ ਹੈ। ਇਸ ਫਾਂਸੀ ਦਾ ਟੀਚਾ ਉਸਨੂੰ ਮਾਰਣਾ ਨਹੀਂ ਸਗੋਂ ਉਸ ਸੋਚ ਨੂੰ ਮਾਰਣਾ ਹੈ ਜਿਹੜੀ ਆਮ ਲੋਕਾਂ ਨੂੰ ਜੁਲਮ ਦੇ ਖਿਲਾਫ ਲੜਣ ਲਈ ਹੌਸਲਾ ਦਿੰਦੀ ਹੈ।
ਇਸ ਦੇ ਨਾਲ ਹੀ ਅੱਜ ਕੌਮ ਦੀ “ਅਗਵਾਈ” ਕਰਨ ਵਾਲੀ ਅਖੌਤੀ ਸਿੱਖ ਲੀਡਰਸ਼ਿਪ ਵੀ ਸਿੱਖ ਮੁੱਦਿਆਂ ਨੂੰ ਖੂੰਜੇ ਲਾ ਕੇ ਭਾਰਤੀ ਹਕੂਮਤ ਨਾਲ ਮਿਲ ਕੇ ਰਾਜ-ਭਾਗ ਦਾ ਆਨੰਦ ਮਾਣ ਰਹੀ ਹੈ। ਇਸ ਸਭ ਦੇ ਉੱਪਰ ਹਾਸੋ-ਹੀਣੀ ਗੱਲ ਇਹ ਬਣੀ ਹੋਈ ਹੈ ਕਿ ਅੱਜ ਦੇ ਅਖੌਤੀ ਫੈਡਰੇਸ਼ਨੀਏ ਵੀ ਆਪਣੇ ਪੰਜਾਬ ਵਿੱਚਲੇ ਸਰਕਾਰੀ ਆਕਾਵਾਂ ਤੇ ਜੋਰ ਪਾਉਣ ਦੀ ਬਜਾਇ ਨਾਟਕੀ ਤਰੀਕੇ ਨਾਲ ਮਗਰਮੱਛੀ ਅੱਥਰੂ ਕੇਰਣ ਤੱਕ ਹੀ ਸੀਮਤ ਰਹਿ ਗਏ ਹਨ। ਇਨਾਂ ਵਿਚੋਂ ਸਭ ਤੋਂ ਵੱਧ ਤਰਸ ਉਨਾਂ ਲੋਕਾਂ’ਤੇ ਆਉਂਦਾ ਹੈ ਜੋ ਇੱਕ ਪਾਸੇ ਤਾਂ ਪੰਜਾਬ ਵਿੱਚ ਚੋਣਾਂ ਵਿੱਚ ਜੇਤੂ ਅਕਾਲੀ-ਭਾਜਪਾ ਗੱਠਜੋੜ ਨੂੰ ਵਧਾਈਆਂ ਦੀ ਝੜੀ ਲਾ ਰਹੇ ਹਨ, ਅਤੇ ਦੂਜੇ ਪਾਸੇ ਭਾਈ ਰਾਜੋਆਣਾ ਨੂੰ ਮਿਲੀ ਫਾਂਸੀ ਦੀ ਸਜਾ ਦੀ ਨਿਖੇਧੀ ਵੀ ਕਰੀ ਜਾਂਦੇ ਹਨ। ਇਹ ਸਾਰਾ ਵਰਤਾਰਾ ਆਮ ਸਿੱਖ ਦੇ ਦਿਮਾਗ ਵਿੱਚ ਸ਼ੱਕ ਦਾ ਕਾਰਨ ਬਣਦਾ ਹੈ ਕਿ ਜੇ ਇਹ ਲੋਕ ਸੱਚਮੁੱ ਚ ਹੀ ਇਮਾਨਦਾਰ ਹਨ ਤਾਂ ਕਿਉਂ ਨਹੀਂ ਪੰਜਾਬ ਸਰਕਾਰ ‘ਤੇ, ਜਿਸਦੇ ਇਹ ਭਾਈਵਾਲ ਹਨ, ਜੋਰ ਪਾ ਕੇ ਵਿਧਾਨ ਸਭਾ ਵਿੱਚ ਫਾਂਸੀ ਦੀ ਸਜਾ ਦੇ ਵਿਰੁੱਧ ਮਤਾ ਪਾਸ ਕਰਵਾਉਂਦੇ? ਅਸਲ ਵਿੱਚ ਇਨਾਂ ਦੇ ਅਸਲੀ ਚੇਹਰੇ ਪਛਾਨਣ ਦੀ ਜਰੂਰਤ ਹੈ ਕਿਉਂਕਿ ਇਹ ਉਹ ਹੀ ਲੋਕ ਹਨ ਜੋ ਹਮੇਸ਼ਾ ਹੀ ਜੇਤੂ-ਧਿਰ ਵੱਲ ਖੜੇ ਰਹਿ ਕੇ ਆਪਣੇ ਸਵਾਰਥ ਪਾਲਦੇ ਹਨ। ਜਦੋਂ ਵੀ ਕੁੱਝ ਖਾਣ ਦਾ ਸਮਾਂ ਹੁੰਦਾ ਹੈ ਤਾਂ ਇਹ ਸਰਕਾਰ ਨਾਲ ਮਿਲ ਕੇ ਖਾਂਦੇ ਹਨ, ਸਰਕਾਰ ਦੇ ਜੁਲਮ ਕਰਨ ਸਮੇਂ ਚੁੱਪ ਸਾਧਣੀ ਇਨਾਂ ਦੀ ਖਾਸੀਅਤ ਹੈ, ਅਤੇ ਮੌਕਾ ਲੰਘ ਜਾਣ ‘ਤੇ ਉਗਰਾਹੀਆਂ ਕਰਨੀਆਂ ਤੇ ਸ਼ਹੀਦਾਂ ਦੇ ਵਾਰਿਸ ਬਣ ਕੇ ਅਖਬਾਰਾਂ ਵਿੱਚ ਫੋਟੋ ਲੁਆ ਕੇ ਲੀਡਰੀ ਚਮਕਾਉਣ ਨੂੰ ਹੀ ਕੌਮੀਅਤ ਦਰਸਾਉਂਦੇ ਹਨ। “ਆਮ ਸਿੱਖ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿੰਨੀ ਦੇਰ ਤੱਕ ਕੌਮ ਦੀਆਂ ਕੁਰਬਾਨੀਆਂ ਨੂੰ ਵੇਚ ਕੇ ਖਾਣ ਵਾਲਿਆਂ ਨੂੰ ਜਨਤਕ ਤੌਰ ਤੇ ਨੰਗਾ ਨਹੀਂ ਕੀਤਾ ਜਾਂਦਾ ਉਨੀਂ ਦੇਰ ਤੱਕ ਸਾਡੇ ਨੌਜਵਾਨਾਂ ਨੂੰ ਇਵੇਂ ਹੀ ਚੁਣ ਚੁਣ ਕੇ ਮਾਰਿਆ ਜਾਂਦਾ ਰਹੇਗਾ। ਤੇ ਇਸ ਕੰਮ ਲਈ ਇਵੇਂ ਹੀ ਸੁਮੇਧ ਸਿੰਘ ਸੈਣੀ ਵਰਗੇ ਕਾਤਲਾਂ ਨੂੰ ਸਾਡੇ ਹੀ “ਲੀਡਰਾਂ” ਵਲੋਂ ਸਾਡੇ ਸਿਰਾਂ ਤੇ ਕਿਸੇ ਟੋਕੇ ਵਾਂਗ ਲਟਕਾਇਆ ਜਾਂਦਾ ਰਹੇਗਾ”।


(16/03/12)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਜਸਵੀਰ ਸਿੰਘ ਕੈਲਗਰੀ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਆਪ ਜੀ ਦੇ ਸਿਖਮਾਰਗ ਵੈਬਸਾਈਟ ਤੇ ਪਾਏ ਗਏ ਮਿਤੀ 14. 03. 2012 ਦੇ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ।
ਆਪ ਜੀ ਨੇ ਆਪਣੇ ਪੱਤਰ ਵਿੱਚ ਮੇਰੇ ਲਈ ਚਾਰ ਪ੍ਰਸ਼ਨ ਖੜ੍ਹੇ ਕੀਤੇ ਹਨ। ਉਤੱਰ ਦੇਣ ਤੋਂ ਪਹਿਲਾਂ ਮੈਂ ਆਪ ਜੀ ਦੇ ਇਸ ਪੱਤਰ ਦੇ ਇਹਨਾਂ ਪ੍ਰਸ਼ਨਾਂ ਤੋਂ ਪਹਿਲਾਂ ਦੇ ਹਿੱਸੇ ਸਬੰਧੀ ਆਪਣੇ ਕੁੱਝ ਵਿਚਾਰ ਪੇਸ਼ ਕਰਨਾਂ ਚਾਹੁੰਦਾ ਹਾਂ ਜੀ।
ਆਪ ਜੀ ਇਹ ਤਾਂ ਮੰਨ ਹੀ ਰਹੇ ਹੋ ਕਿ ਸਿਖ ਮੱਤ ਦੇ ਦੱਸ ਗੁਰੂ ਸਾਹਿਬਾਨ ਤੋਂ ਬਾਦ ਅਗਲੇਰੇ ਗੁਰੂ ‘ਸ੍ਰੀ ਗੁਰੂ ਗ੍ਰੰਥ ਜੀ’ ਹਨ। ਆਪ ਜੀ ਇਹ ਕਹਿੰਦੇ ਹੋ ਕਿ ਸਿਖ ਮੱਤ ਦੇ ਪਵਿੱਤਰ ਗ੍ਰੰਥ ਵਿੱਚ ਕੇਵਲ “ਗੁਰੂ ਸਾਹਿਬਾਂ ਦੁਆਰਾ ਦਰਜ ਕੀਤੀ ਹੋਈ ਹੀ ਬਾਣੀ ਹੈ।” ਪਰੰਤੂ ਇੱਥੇ ਆਪ ਜੀ ਨੇ ਆਪ ਜੀ ਵੱਲੋਂ ਵਰਤੇ ਗਏ ਸ਼ਬਦ ‘ਦਰਜ ਕੀਤੀ ਹੋਈ’ ਦੇ ਅਰਥ ਸਪਸ਼ਟ ਨਹੀਂ ਕੀਤੇ। ਜੇਕਰ ਆਪ ਜੀ ‘ਦਰਜ ਕੀਤੀ ਹੋਈ’ ਨੂੰ ‘ਰਚੀ ਹੋਈ’ ਦੇ ਅਰਥ ਦਿੰਦੇ ਹੋ ਤਾਂ ਆਪ ਜੀ ਦਾ ਬਿਆਨ ਸਹੀ ਨਹੀਂ ਕਿਉਂਕਿ ਪਵਿੱਤਰ ਗ੍ਰੰਥ ਵਿੱਚ ਛੇ ਗੁਰੂ ਸਾਹਿਬਾਨ ਦੇ ਨਾਲ-ਨਾਲ ਤੀਹ ਹੋਰ ਸੰਤਾਂ-ਭਗਤਾਂ ਦੀ ਰਚਨਾਂ ਵੀ ਸ਼ਾਮਲ ਹੈ। ਜੇਕਰ ਆਪ ਜੀ ‘ਦਰਜ ਕੀਤੀ ਹੋਈ’ ਨੂੰ ‘ਸੰਕਲਿਤ ਅਤੇ ਸੰਪਾਦਿਤ ਕੀਤੀ’ ਦੇ ਅਰਥ ਦਿੰਦੇ ਹੋ ਤਾਂ ਪੰਜਵੇਂ ਗੁਰੂ ਜੀ ਵੱਲੋਂ ‘ਆਦਿ ਗ੍ਰੰਥ’ ਨੂੰ ਤਿਆਰ ਕਰਵਾਉਣ ਅਤੇ ਦੱਸਵੇਂ ਗੁਰੂ ਜੀ ਵੱਲੋਂ ਦਮਦਮੀ ਬੀੜ ਨੂੰ ਤਿਆਰ ਕਰਵਾਉਣ ਨਾਲ ਸਿਖ ਮੱਤ ਦਾ ਪਵਿੱਤਰ ਧਾਰਮਿਕ ਗ੍ਰੰਥ
(scripture) ਹੋਂਦ ਵਿੱਚ ਆਉਂਦਾ ਬਣਦਾ ਹੈ। ਇਸ ਤੋਂ ਵੱਖਰਾ ਅਤੇ ਅਗਲੇਰਾ ਕਦਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਪਵਿੱਤਰ ਗ੍ਰੰਥ ਨੂੰ ਆਪਣੇ ਤੋਂ ਅਗਲੇ ਗੁਰੂ ਦੇ ਤੌਰ ਤੇ ਗੁਰਗੱਦੀ ਪਰਦਾਨ ਕਰਨਾ ਸੀ ਜਿਸ ਨਾਲ ਇਸ ਪਵਿੱਤਰ ਗ੍ਰੰਥ ਵਿੱਚ ਦਰਜ ਰਚਨਾਂ ਦੇ ਸੰਦੇਸ਼/ਉਪਦੇਸ਼ ਨੂੰ ਗਿਆਰ੍ਹਵੇਂ ਗੁਰੂ ਦਾ ਰੁਤਬਾ ਮਿਲ ਜਾਂਦਾ ਹੈ। ਸਵਾਲ ਕੇਵਲ ਗਿਆਨ ਦਾ ਨਹੀਂ, ਸਵਾਲ ਸ੍ਰੀ ਗੁਰੂ ਗ੍ਰੰਥ ਜੀ ਦੇ ਰੁਤਬੇ ਦਾ ਹੈ ਅਤੇ ਦੱਸਵੇਂ ਗੁਰੂ ਜੀ ਦੇ ਫੈਸਲੇ ਦੇ ਅੱਗੇ ਸਿਰ ਝੁਕਾਉਣ ਦਾ ਹੈ। ਜੇਕਰ ਗਿਆਨ ਦੀ ਗੱਲ ਹੀ ਕਰਨੀ ਹੋਵੇ ਤਾਂ ਦੂਸਰੇ, ਛੇਵੇਂ ਜਾਂ ਦੱਸਵੇਂ ਗੁਰੂ ਜੀ ਦੀ ਵੀ ਕੋਈ ਲੋੜ ਨਹੀਂ ਰਹਿ ਜਾਂਦੀ। ਆਪ ਜੀ ਤਾਂ ਜੋਗਿੰਦਰ ਸਿੰਘ ਸਪੋਕਸਮੈਨ ਵਾਲੀ ਗੱਲ ਹੀ ਕਰ ਰਹੇ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੁੰ ‘ਗੁਰੂ’ ਕਹਿਣ ਦੀ ਬਜਾਇ ‘ਬਾਬਾ’ ਕਹਿੰਦਾ ਹੈ ਅਤੇ ਅਗਲੇ ਗੁਰੂ ਸਾਹਿਬਾਨ (ਸ੍ਰੀ ਗੁਰੂ ਗ੍ਰੰਥ ਜੀ ਸਮੇਤ) ਵਿੱਚੋਂ ਕਿਸੇ ਨੂੰ ਵੀ ਮਾਨਤਾ ਨਹੀਂ ਦਿੰਦਾ।
ਸ. ਜਸਵੀਰ ਸਿੰਘ ਕੈਲਗਰੀ ਜੀ, ਆਪ ਜੀ ਨੇ ਮੇਰੇ ਲੇਖ ਵਿੱਚੋਂ ਲਏ ਹੋਏ ਵਾਕ ਨੂੰ ਪਹਿਲਾਂ ਵੀ ਅਧੂਰਾ ਹੀ ਪੇਸ਼ ਕੀਤਾ ਅਤੇ ਸਵਾਲ ਪੁੱਛਣ ਵੇਲੇ ਜਾਣ-ਬੁੱਝ ਕੇ ਇਸ ਨੂੰ ਕੱਟ ਕੇ ਇਸ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਪੇਸ਼ ਕੀਤਾ ਹੈ। ਦੱਸਵੇਂ ਗੁਰੂ ਜੀ ਵੱਲੋਂ ਸਿਖ ਮੱਤ ਦੇ ਪਵਿਤੱਰ ਗ੍ਰੰਥ ਨੂੰ ਗਿਆਰ੍ਹਵੇਂ ਗੁਰੂ ਜੀ ਦੇ ਤੌਰ ਤੇ ਗੁਰਗੱਦੀ ਪਰਦਾਨ ਕੀਤੇ ਜਾਣ ਸਬੰਧੀ ਮੇਰੇ ਲੇਖ ਦਾ ਸਬੰਧਿਤ ਵਾਕ (ਮੋਟੇ ਅੱਖਰਾਂ ਵਿਚ) ਅਤੇ ਇਸ ਤੋਂ ਪਹਿਲਾਂ ਦੇ ਦੋ ਵਾਕ ਹੇਠਾਂ ਦਿੱਤੇ ਅਨੁਸਾਰ ਹਨ:
“ਦੁਨੀਆਂ ਦੇ ਕੁੱਲ ਧਰਮਾਂ ਦੇ ਇਤਹਾਸ ਵਿੱਚ ਇਹ ਇੱਕ ਬਹੁਤ ਹੀ ਵਚਿੱਤਰ ਘਟਨਾ ਹੈ। ਪਰੰਤੂ ਸਿੱਖਾਂ ਵੱਲੋਂ ਹਾਲੇ ਤਕ ਆਪਣੇ ਧਰਮ ਦੇ ਇਸ ਵਿਸ਼ੇਸ਼ ਪੱਖ ਦੀ ਮਹੱਤਤਾ ਨੂੰ ਸੰਸਾਰ ਪੱਧਰ ਤੇ ਸਹੀ ਢੰਗ ਨਾਲ ਪਰਚਾਰਿਆ ਨਹੀਂ ਗਿਆ। ਅੱਜ ਦੇ ਵਿਗਿਆਨਕ ਯੁਗ ਵਿੱਚ ਦੁਨੀਆਂ ਦੇ ਸਾਹਮਣੇ ਇਹ ਤਰਕ-ਪੂਰਵਕ ਸਪਸ਼ਟ ਕਰਨਾਂ ਅਤਿਅੰਤ ਜ਼ਰੂਰੀ ਹੈ ਕਿ ਇੱਕ ਧਾਰਮਿਕ ਪੁਸਤਕ ਵਿਚਲੀ ਰਚਨਾ ਸ਼ਬਦ ਗੁਰੂ ਕਿੰਜ ਹੋ ਸਕਦੀ ਹੈ ਅਤੇ ਸਿਖ ਧਰਮ ਦੇ ਅਨੁਯਾਈ ਪਿਛਲੇ 300 ਸਾਲਾਂ ਦੇ ਅਰਸੇ ਵਿੱਚ ਇਸ ਵਿਵਸਥਾ ਨਾਲ ਕਿਸ ਤਰ੍ਹਾਂ ਸੰਤੁਸ਼ਟ ਰਹੇ ਹਨ”।
ਪਰੰਤੂ ਆਪ ਜੀ ਨੇ ਸਵਾਲ ਪੁੱਛਣ ਵੇਲੇ ਇਸ ਵਾਕ ਵਿੱਚੋਂ ਕੇਵਲ ਇੱਕ ਹਿੱਸਾ ਹੀ ਹੇਠਾਂ ਦਿੱਤੇ ਅਨੁਸਾਰ ਪੇਸ਼ ਕੀਤਾ ਹੈ, ਉਹ ਵੀ ਇਸ ਨਾਲ ਆਪਣੇ ਕੋਲੋਂ ਹੀ ਸਵਾਲੀਆ ਚਿੰਨ੍ਹ ਲਗਾ ਕੇ:
“ਇੱਕ ਧਾਰਮਿਕ ਪੁਸਤਕ ਵਿਚਲੀ ਰਚਨਾ ਸ਼ਬਦ ਗੁਰੂ ਕਿੰਜ ਹੋ ਸਕਦੀ ਹੈ”?
ਹੁਣ ਆਪ ਜੀ ਦੇ ਸਵਾਲਾਂ ਦੇ ਉੱਤਰਾਂ ਵੱਲ ਆਉਂਦੇ ਹਾਂ।
ਪ੍ਰਸਨ 1. ਦਾ ਉੱਤਰ: ਮੈਂ ਕਦੀ ਵੀ ਨਹੀਂ ਕਿਹਾ ਕਿ ਦੱਸਵੇਂ ਗੁਰੂ ਜੀ ਦਾ ਫੈਸਲਾ ਗਲਤ ਸੀ। ਇਹ ਗੱਲ ਤਾਂ ਆਪ ਜੀ ਨੇ ਜਾਣ-ਬੁਝ ਕੇ ਮੇਰੇ ਲੇਖ ਦੇ ਇੱਕ ਵਾਕ ਦਾ ਵੱਡਾ ਹਿੱਸਾ ਕੱਟ ਕੇ ਮੇਰੇ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਤਾਂ ਸਦਾ ਹੀ ਦੱਸਵੇਂ ਗੁਰੂ ਜੀ ਦੇ ਇਸ ਫੈਸਲੇ ਅੱਗੇ ਸਿਰ ਝੁਕਾਉਂਦਾ ਆਇਆ ਹਾਂ। ਆਪ ਜੀ ਵੱਲੋਂ ਮੇਰੇ ਤੇ ਲਗਾਇਆ ਗਿਆ ਇਲਜ਼ਾਮ ਸਰਾਸਰ ਝੂਠਾ ਹੈ।
ਪ੍ਰਸਨ 2. ਦਾ ਉੱਤਰ: ਪ੍ਰਸ਼ਨ 2. ਦੇ ਉੱਤਰ ਲਈ ਪ੍ਰਸ਼ਨ 1. ਦਾ ਉੱਤਰ ਹੀ ਪੜ੍ਹ ਲਿਆ ਜਾਵੇ ਜੀ। ਆਪ ਜੀ ਵੱਲੋਂ ਮੇਰੇ ਤੇ ਲਗਾਏ ਗਏ ਸਾਰੇ ਇਲਜ਼ਾਮ ਸਰਾਸਰ ਝੂਠੇ ਹਨ।
ਪ੍ਰਸਨ 3. ਦਾ ਉੱਤਰ: (1) ਮੈਂ ਕਿਧਰੇ ਵੀ ਦੱਸਵੇਂ ਗੁਰੂ ਜੀ ਤੋਂ ਬਾਦ ਦੇ ਸਮੇਂ ਲਈ ਸਿਖ ਮੱਤ ਵਿੱਚ ਕਿਸੇ ਦੇਹ -ਧਾਰੀ ਗੁਰੂ ਦੇ ਹੋਣ ਦੀ ਵਕਾਲਤ ਨਹੀਂ ਕੀਤੀ। ਦੂਸਰੇ ਪਾਸੇ ਇਹ ਇੱਕ ਸਚਾਈ ਹੈ ਕਿ ਜਿਵੇਂ ਸੰਸਾਰ ਦੇ ਬਾਕੀ ਧਰਮਾਂ ਦੇ ਆਪਣੇ-ਆਪਣੇ ਧਾਰਮਿਕ ਗ੍ਰੰਥ ਹਨ ‘ਆਦਿ ਗ੍ਰੰਥ’ (ਬਾਦ ਵਿੱਚ ‘ਦਮਦਮੀ ਬੀੜ’) ਸਿਖ ਮੱਤ ਦਾ ਇੱਕੋ-ਇਕ ਧਾਰਮਿਕ ਗ੍ਰੰਥ ਹੈ।
(2) ਮੈਂ ਸਿਖ ਮੱਤ ਦੇ ਪਵਿੱਤਰ ਗ੍ਰੰਥ ਦੀ ਸਮੁੱਚੀ ਰਚਨਾ (ਰਾਗਮਾਲਾ ਨੂੰ ਛੱਡ ਕੇ) ਦੇ ਸੰਦੇਸ਼/ਉਪਦੇਸ਼ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਿਧ ਗੋਸ਼ਟ ਵਿੱਚ ਵਰਤੇ ਸ਼ਬਦ-ਜੁੱਟ ‘ਸ਼ਬਦ-ਗੁਰੂ’ ਦੇ ਭਾਵ ਨੂੰ ਸਮਾਨਾਰਥਕ ਮੰਨਦਾ ਹਾਂ।
ਪ੍ਰਸਨ 4. ਦਾ ਉੱਤਰ: ਪ੍ਰਸ਼ਨ 4. ਦੇ ਉੱਤਰ ਲਈ ਪ੍ਰਸ਼ਨ 3. ਦੇ ਉੱਤਰ ਦਾ ਦੂਸਰਾ ਭਾਗ ਪੜ੍ਹ ਲਿਆ ਜਾਵੇ ਜੀ।
ਸ. ਜਸਵੀਰ ਸਿੰਘ ਕੈਲਗਰੀ ਜੀ, ਮੈਂਨੂੰ ਪਿਛਲੇ ਸਾਲ ਸਿਖਮਾਰਗ ਵੈਬਸਾਈਟ ਉਤੇ ‘ਅਕਾਲ ਤਖਤ’ ਦੇ ਵਿਸ਼ੇ ਤੇ ਹੋਈ ਵਿਚਾਰ-ਚਰਚਾ ਦੌਰਾਨ ਵੀ ਕੌੜਾ ਤਜਰਬਾ ਹੋਇਆ ਸੀ ਕਿ ਕਿਵੇਂ ਆਪ ਜੀ ਵਿਚਾਰ-ਚਰਚਾ ਦੌਰਾਨ ਜਾਤੀ ਟਿੱਪਣੀਆਂ ਕਰਨ ਅਤੇ ਝੂਠੇ ਇਲਜ਼ਾਮ ਲਗਾਉਣ ਤੇ ਉੱਤਰ ਆਉਂਦੇ ਹੋ। ਆਪ ਜੀ ਵੱਲੋਂ ਆਪ ਜੀ ਦੇ 14. 03. 2012 ਦੇ ਪੱਤਰ ਵਿੱਚ ਮੇਰੇ ਲੇਖ ਵਿੱਚੋਂ ਜਾਣ-ਬੁਝ ਕੇ ਅਧੂਰਾ ਵਾਕ ਪੇਸ਼ ਕਰਕੇ ਅਤੇ ਨਾਲ ਝੂਠੇ ਇਲਜ਼ਾਮ ਕਗਾ ਕੇ ਪਾਠਕਾਂ ਵਿੱਚ ਮੇਰੇ ਸਟੈਂਡ ਪ੍ਰਤੀ ਭੁਲੇਖਾ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਹਨਾਂ ਝੂਠੇ ਇਲਜ਼ਾਮਾਂ ਰਾਹੀਂ ਪਾਠਕਾਂ ਨੂੰ ਮੇਰੇ ਖਿਲਾਫ ਭੜਕਾਉਣ ਦੀ ਕਾਰਵਾਈ ਕੀਤੀ ਗਈ ਹੈ। ਇਸ ਸਾਰੇ ਕੁੱਝ ਨੂੰ ਸਾਹਮਣੇਂ ਰਖਦਿਆਂ ਭਵਿਖ ਵਿੱਚ ਮੈਂ ਆਪ ਜੀ ਨਾਲ ਕੋਈ ਵਿਚਾਰ-ਚਰਚਾ ਨਹੀਂ ਕਰ ਸਕਾਂਗਾ। ਇਸ ਲਈ ਮੇਰੀ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਅੱਗੇ ਤੋਂ ਆਪ ਜੀ ਵੱਲੋਂ ਸਿਖਮਾਰਗ ਵੈਬਸਾਈਟ ਤੇ ਮੇਰੇ ਵਿਚਾਰਾਂ ਸਬੰਧੀ ਕੋਈ ਟਿੱਪਣੀ ਨਾਂ ਪੁਆਈ ਜਾਵੇ ਜੀ।
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ।


(16/03/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਅਵਤਾਰ ਸਿੰਘ (ਲੰਡਨ) ਜੀ!

“ਸਿੱਖਾਂ ਦੇ ਗਿਆਰ੍ਹਵੇਂ ਗੁਰੂ” ਬਾਰੇ ਵਿਚਾਰ ਚਰਚਾ ਤਕਰੀਬਨ ਅਜੇ ਸ਼ੁਰੂ ਹੀ ਹੋਈ ਸਮਝੋ। ਵਿਚਾਰ ਚਰਚਾ ਸਹੀ ਢੰਗ ਨਾਲ ਚਲਦੀ ਰਹੇ ਇਸ ਦੇ ਲਈ ਕੁੱਝਕੁ ਸੁਝਾਵ ਹਨ ਜੇ ਮੰਨ ਸਕੋਂ ਤਾਂ ਮਿਹਰਬਾਨੀ ਹੋਵੇਗੀ।

ਇਕਬਾਲ ਸਿੰਘ ਜੀ ਨੇ ਸੰਤੋਖ ਸਿੰਘ ਜੀ ਤੇ ਕੁੱਝ ਸਵਾਲ ਕੀਤੇ ਸਨ। ਮੈਂ ਇਸ ਵਿਚਾਰ ਚਰਚਾ ਵਿੱਚ ਸ਼ਾਮਲ ਹੋਣ ਲਈ ਪਹਿਲਾਂ ਤੋਂ ਕੀਤੇ ਗਏ ਸਵਾਲਾਂ ਦੇ ਜਵਾਬ ਆਪਣੀ ਸਮਝ ਮੁਤਾਬਕ ਦੇ ਕੇ ਫੇਰ ਆਪਣੇ ਸਵਾਲ ਰੱਖੇ ਹਨ। ਇਸ ਲਈ ਆਪ ਜੀ ਅੱਗੇ ਵੀ ਅਤੇ ਹੋਰ ਪਾਠਕਾਂ ਅੱਗੇ ਵੀ ਬੇਨਤੀ ਹੈ ਕਿ ਕਿਸੇ ਤੇ ਵੀ ਸਵਾਲ ਕਰਨ ਤੋਂ ਪਹਿਲਾਂ, ਪਹਿਲੇ ਕੀਤੇ ਗਏ ਸਵਾਲਾਂ ਦੇ ਜਵਾਬ ਦੇ ਕੇ ਫੇਰ ਆਪਣੇ ਕੋਈ ਸਵਾਲ ਰੱਖੇ ਜਾਣ। ਇਹ ਮੇਰਾ ਸੁਝਾਵ ਵੀ ਹੈ ਅਤੇ ਬੇਨਤੀ ਵੀ। ਉਮੀਦ ਹੈ ਮੇਰੀ ਬੇਨਤੀ ਸਵਿਕਾਰ ਕੀਤੀ ਜਾਵੇਗੀ। ਧੰਨਵਾਦ।

ਮੇਰੇ 14-03-12 ਦੇ ਪੱਤਰ ਵਿੱਚ ਮੇਰਾ ਕਹਿਣਾ ਇਹ ਹੈ ਕਿ:

ਜੇ ਤੁਹਾਨੂੰ “ਗੁਰੂ ਗ੍ਰੰਥ ਸਾਹਿਬ” ਚੋਂ “ਦੱਸ ਗੁਰੂ ਸਾਹਿਬਾਂ” ਤੋਂ ਵੱਖਰਾ ਕੋਈ ਗਿਆਨ (ਜੋ ਗੁਰੂ ਸਾਹਿਬਾਂ ਤੋਂ ਹਾਸਲ ਨਹੀਂ ਹੋ ਸਕਿਆ) ਹਾਸਲ ਹੁੰਦਾ ਹੈ ਤਾਂ ਤੁਸੀਂ ਬੇਸ਼ੱਕ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ‘ਗਿਆਰਵਾਂ ਗੁਰੂ’ ਕਹਿ ਸਕਦੇ ਹੋ।

ਵੀਰ ਜੀ! ਤੁਸੀਂ (ਜਾਂ ਇਕਬਾਲ ਸਿੰਘ ਜੀ) ਪਹਿਲਾਂ ਇਸ ਗੱਲ ਨੂੰ ਸਾਫ ਕਰਨ ਦੀ ਖੇਚਲ ਕਰੋਗੇ ਕਿ ਤੁਹਾਨੂੰ-

1-ਗੁਰੂ ਗ੍ਰੰਥ ਸਾਹਿਬ ਵਿੱਚੋਂ ‘ਦਸ ਗੁਰੂ ਸਾਹਿਬਾਨ’ ਤੋਂ ਵੱਖਰਾ ਕੋਈ ਗਿਆਨ ਹਾਸਲ ਹੁੰਦਾ ਹੈ, ਜਿਸ ਕਰਕੇ “ਗੁਰੂ ਗ੍ਰੰਥ ਸਾਹਿਬ” ਨੂੰ ਵੱਖਰੀ ਗਿਣਤੀ ਵਿੱਚ ਰੱਖਿਆ ਜਾਵੇ?

ਇਕਬਾਲ ਸਿੰਘ ਜੀ ਇੱਕ ਜਗ੍ਹਾ ਲਿਖਦੇ ਹਨ ਕਿ “ਸਿੱਖ ਧਰਮ ਵਿੱਚ ਚੱਲੀ ਆ ਰਹੀ ਦੇਹਧਾਰੀ ਗੁਰੂਆਂ ਦੀ ਪ੍ਰਥਾ ਨੂੰ ਸਮਾਪਤ ਕਰਦੇ ਹੋਏ ਨੰਦੇੜ ਵਿਖੇ ਗੁਰਗੱਦੀ “ਸ਼ਬਦ-ਗੁਰੂ” ਭਾਵ ਸਿੱਖਾਂ ਦੀ ਧਾਰਮਿਕ ਪੁਸਤਕ ਗ੍ਰੰਥ ਸਾਹਿਬ ਵਿੱਚ ਸ਼ਾਮਲ ਗੁਰਬਾਣੀ ਨੂੰ ਸੌਂਪ ਦਿੱਤੀ ਸੀ।

ਅਤੇ ਦੂਸਰੇ ਪਾਸੇ ਕਹਿ ਰਹੇ ਹਨ- “ਇੱਕ ਧਾਰਮਿਕ ਪੁਸਤਕ ਵਿਚਲੀ ਰਚਨਾ “ਸ਼ਬਦ ਗੁਰੂ” ਕਿਵੇਂ ਹੋ ਸਕਦੀ ਹੈ?” ਸੋ ਇੱਥੇ ਮੇਰਾ ਸਵਾਲ ਸੀ ਕਿ:

2-ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਫੈਸਲਾ ਗਲਤ ਸੀ?

(ਨੋਟ:-ਇਤਿਹਾਸ ਵਿੱਚ ਅੱਜ ਤੱਕ ਇਹੀ ਪੜ੍ਹਿਆ ਸੁਣਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ “ਗ੍ਰੰਥ ਸਾਹਿਬ ਜੀ” ਨੂੰ ਗੁਰਗੱਦੀ ਸੌਂਪੀ ਸੀ, ਇਕਬਾਲ ਸਿੰਘ ਜੀ ਆਪਣੀ ਹੀ ਕਿਸੇ ਖੋਜ ਮੁਤਾਬਕ “ਗੁਰੂ ਗ੍ਰੰਥ ਸਾਹਿਬ” ਦੀ ਬਜਾਏ “ਸ਼ਬਦ-ਗੁਰੂ” ਲਫਜ਼ ਵਰਤ ਰਹੇ ਹਨ)

ਇਸ ਤੋਂ ਅੱਗੇ ਮੇਰੇ ਇਹ ਸਵਾਲ ਸਨ:

3- ਤੁਸੀਂ “ਗ੍ਰੰਥ ਸਾਹਿਬ ਜੀ” ਨੂੰ ਗੁਰੂ ਮੰਨਦੇ ਹੋ ਕਿ ਨਹੀਂ? ਜੇ ਮੰਨਦੇ ਹੋ ਤਾਂ ਤੁਹਾਡੇ ਖੜ੍ਹੇ ਕੀਤੇ ਗਏ ਸਵਾਲ ਦਾ ਤੁਹਾਡੇ ਕੋਲ ਕੀ ਜਵਾਬ ਹੈ ਕਿ “ਇੱਕ ਧਾਰਮਿਕ ਪੁਸਤਕ ਵਿਚਲੀ ਰਚਨਾ ਸ਼ਬਦ ਗੁਰੂ ਕਿਵੇਂ ਹੋ ਸਕਦੀ ਹੈ?” ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਤਾਂ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਫੈਸਲੇ ਨੂੰ ਮੰਨਣ ਤੋਂ ਆਕੀ ਹੋ? ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਫੈਸਲੇ ਨੂੰ ਮੰਨਣ ਤੋਂ ਆਕੀ ਹੋ ਤਾਂ ਇੱਕ ਗੈਰ ਸਿੱਖ ਹੋਣ ਦੇ ਨਾਤੇ ਤੁਸੀਂ ਸਿੱਖਾਂ ਤੇ ਸਵਾਲ ਕਰਨ ਦਾ ਕੀ ਹੱਕ ਰੱਖਦੇ ਹੋ? ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਮੰਨਦੇ ਤਾਂ ਸਿੱਖਾਂ ਬਾਰੇ ਜਾਂ ਗੁਰਬਾਣੀ ਬਾਰੇ ਨਵੀਆਂ ਨਵੀਆਂ ਖੋਜਾਂ ਸਿੱਖੀ ਵਿੱਚ ਵਾੜਨ ਦਾ ਕੀ ਹੱਕ ਰੱਖਦੇ ਹੋ?

4- ਕੀ ਇਹ ਜਰੂਰੀ ਹੈ ਕਿ ਜੇ ਹੋਰ ਧਰਮਾਂ ਦੇ ਧਾਰਮਿਕ ਗ੍ਰੰਥ ਵੱਖਰੇ ਹਨ ਅਤੇ ਦੇਹਧਾਰੀ ਗੁਰੂ ਵੱਖਰੇ ਗੱਦੀ ਤੇ ਬਿਰਜਮਾਨ ਹਨ ਤਾਂ ਸਿੱਖਾਂ ਨੂੰ ਵੀ ਇਸ “ਫਾਰਮੁਲੇ” ਤੇ ਹੀ ਚੱਲਣਾ ਪੈਣਾ ਹੈ?

ਇਕਬਾਲ ਸਿੰਘ ਜੀ! ਤੁਸੀਂ ਆਪਣੀ ਲਿਖਤ ਵਿੱਚ “ਗੁਰੂ ਗ੍ਰੰਥ ਸਾਹਿਬ ਜੀ” ਦੀ ਬਜਾਏ “ਸ਼ਬਦ-ਗੁਰੂ” ਲਫਜ਼ ਵਰਤੇ ਹਨ। ਤੁਸੀਂ ਸ਼ਾਇਦ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਧ ਗੋਸਟ ਬਾਣੀ ਵਿੱਚ ਵਰਣਿਤ “ਸ਼ਬਦ ਗੁਰੂ” ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਸ਼ਬਦਾਂ ਵਿੱਚ ਬਾਣੀ ਲਿਖੀ ਗਈ ਹੈ ਦੋਨਾਂ ਨੂੰ ਸਮਾਨ ਅਰਥਾਂ ਵਿੱਚ ਲੈ ਰਹੇ ਹੋ।

5- ਗੱਲ ਸਪੱਸ਼ਟ ਕਰਨ ਦੀ ਖੇਚਲ ਕਰੋਗੇ ਕਿ ਗੁਰੂ ਨਾਨਕ ਦੇਵ ਜੀ ਨੇ ਜਿਸ “ਸ਼ਬਦ ਗੁਰੂ” ਦਾ ਜ਼ਿਕਰ ਸਿਧ ਗੋਸਟ ਵਿੱਚ ਕੀਤਾ ਹੈ ਉਹ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ/ਸ਼ਬਦ ਜਿਸ ਨੂੰ ਤੁਸੀਂ “ਸ਼ਬਦ-ਗੁਰੂ” ਨਾਮ ਦਿੱਤਾ ਹੈ ਸਮਾਨ-ਅਰਥਕ ਹਨ ਜਾਂ ਵੱਖ ਵੱਖ? {ਮੇਰੇ ਮੁਤਾਬਕ ਸਿੱਧ ਗੋਸਟ ਵਿੱਚ ਲਿਖਿਆ ਗਿਆ “ਸ਼ਬਦ ਗੁਰੂ” “ਪਰਾ ਭੌਤਿਕਤਾ” ਦਾ ਵਿਸ਼ਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ “ਭੌਤਿਕਤਾ (ਬੈਖਰੀ ਬਾਣੀ) “ਹੈ}

ਵੀਰ ਅਵਤਾਰ ਸਿੰਘ ਜੀ, ਅਤੇ ਹੋਰ ਸਾਰੇ ਪਾਠਕਾਂ ਅੱਗੇ ਬੇਨਤੀ ਹੈ ਕਿ ਪਹਿਲਾਂ ਮੇਰੇ ਇਸ ਪੱਤਰ ਵਿਚਲੇ ਸਾਰੇ ਸਵਾਲਾਂ ਦੇ ਜਵਾਬ ਨੰਬਰ ਪਾ ਕੇ ਦੇ ਦਿੱਤੇ ਜਾਣ ਫੇਰ ਆਪਣੇ ਸਵਾਲ ਰੱਖੇ ਜਾਣ ਜੀ। ਧੰਨਵਾਦ। (16-03-12)

ਜਸਬੀਰ ਸਿੰਘ (ਕੈਲਗਰੀ)


(16/03/12)
ਅਜ੍ਰਾਵਤ ਸਿੰਘ

ਸਤਿਕਾਰ ਯੋਗ ਡਾ: ਦਲਵਿੰਦਰ ਸਿੰਘ ਗ੍ਰੇਵਾਲ ਜੀ ,
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।


ਜਿੱਦਾਂ ਕੀ ਆਪ ਜੀ ਨੇ ਕਿਹਾ ਕੀ ਆਪ ਜੀ ਨੇ ੧੦ ਸਾਲ ਰਹਿ ਕੀ ਇਸ ਪੱਖ ਤੇ ਖੋਜ ਕੀਤੀ ਹੈ ਤਾਂ ਆਪ ਜੀ ਦੀ ਗੱਲ ਦਾ ਮੁੱਲ ਜਿਆਦਾ ਰਹਵੇਗਾ ਨਾ ਕੀ ਮੇਰੇ ਛੋਟੇ ਮਿੱਤਰ ਦਾ ਜੋ ਕੁਛ ਦਿਨ ਉਥੇ ਲਗਾ ਕੇ ਆਇਆ ਹੈ ਉਸ ਦੀ ਗੱਲ ਦਾ ਇਨ੍ਹਾ ਮੁੱਲ ਨਹੀਂ ਹੋਵੇਗਾ, ਪਰ ਉਸ ਦੇ ਸਵਾਲ ਤਾਂ ਵੀ ਆਪ ਜੀ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ, ਕਿਓਂਕਿ ਕੁਛ ਸਵਾਲ ਤਾਂ ਉਸ ਦੇ ਜਾਇਜ ਲਗਦੇ ਸਨ | ਮੈਂ ਗੁਰੂ ਨਾਨਕ ਸਾਹਿਬ ਦੀ ਸਿੱਕਿਮ ਯਾਤਰਾ ਤੋਂ ਇਨਕਾਰੀ ਨਹੀਂ ਹਾਂ |

ਅਸਲ ਵਿੱਚ ਮੇਰਾ ਛੋਟਾ ਮਿੱਤਰ ਦਿੱਲੀ ਤੋਂ ਹੈ, ਤੇ ਉਹ ਰਾਗੀ ਦਰਸ਼ਨ ਸਿੰਘ ਤੇ ਭਾਈ ਸਰਬਜੀਤ ਸਿੰਘ ਜੀ ਵਰਗੇ ਜਾਗਰੂਕ ਸਿਖਾਂ ਦੇ ਸਮਰਥਕ ਹਨ, ਜਿਸ ਕਰਕੇ ਉਹ ਚੀਜਾਂ ਨੂੰ ਸਮਝਣ ਤੇ ਜੋਰ ਦਿੰਦਾ ਹੈ , ਅਤੇ ਉਸ ਨੂੰ ਬੇ ਤੁਕੀਆਂ ਸਾਖੀਆਂ ਨਹੀਂ ਪਸੰਦ ਆਈਆਂ ਜੋ ਗੁਰੂ ਨਾਨਕ ਸਾਹਿਬ ਨਾਲ ਜੋੜਿਆਂ ਗਈਆਂ ਹਨ, ਤੇ ਨਾ ਹੀ ਸਿੱਖ ਮਾਰਗ ਵਿੱਚ ਕੋਈ, ਉਨ੍ਹਾ ਸਾਖੀਆਂ ਨੂੰ ਮੰਨਦਾ ਹੋਏਗਾ ਜਿਂਵੇ :
੧) ਇਕ ਖੂੰਡੀ ਦਾ ਦਰਖਤ : ਗੁਰੂ ਨਾਨਕ ਸਾਹਿਬ ਨੇ ਖੂੰਡੀ ਗਾੜ ਦਿਤੀ ਤੇ ਦਰਖਤ ਪੈਦਾ ਹੋ ਗਿਆ ਜਿਸ ਦੀਆਂ ਟਾਹਣੀਆਂ ਮੁੜੀਆਂ ਹੋਇਆ ਹਨ, ਉਹ ਬੜਾ ਚਮਤਕਾਰੀ ਦਰਖਤ ਹੈ |
੨) ਇਕ ਪਥਰ : ਗੁਰੂ ਨਾਨਕ ਸਾਹਿਬ ਤੇ ਇਕ ਅਗਿਆਤ ਦੈਂਤ ਨੇ ਪਥਰ ਸਿੱਟ ਦਿੱਤਾ ਗੁਰੂ ਸਾਹਿਬ ਨੇ ਰੋਕ ਦਿੱਤਾ , ਫਿਰ ਉਸ ਪਥਰ ਤੇ ਗੁਰੂ ਸਾਹਿਬ ਦੇ ਪੈਰ ਦੇ ਨਿਸ਼ਾਨ ਤੇ ਦੈਂਤ ਦੇ ਪੈਰ ਦੇ ਨਿਸ਼ਾਨ ਪੈ ਗਏ |
੩) ਉਸ ਮੁਤਾਬਿਕ ਗੁਰਦਵਾਰੇ ਦੇ ਇੱਕ ਪਾਸੇ ਦੀ ਜ਼ਮੀਨ ਤੇ ਚਾਵਲ ਖਿਲਾਰ ਦਿੱਤੇ ਤੇ ਉਸੀ ਵੇਲੇ ਫਸਲ ਹੋ ਗਈ |
੪) ਇਕ ਹੋਰ ਗੱਲ ਦਾਸ ਨੂੰ ਦੱਸੀ ਗਈ ਹੈ ਕਿ ਗੁਰਦਵਾਰੇ ਵਿੱਚ ਫੋਜੀ ਬਾਬਾ ਹਰਭਜਨ ਸਿੰਘ ਜੀ ਦੇ ਨਾਮ ਤੇ ਧੂਫ ਬੱਤੀ ਜਗ ਰਹੀ ਹੈ | ਤੇ ਉਸ ਨੂੰ ਇਸ ਗੱਲ ਦੀ ਹੈਰਾਨਗੀ ਹੈ ਕਿ ਫੋਜੀ ਵੀ ਬੜੇ ਅੰਧ ਵਿਸ਼ਵਾਸ਼ੀ ਹੁੰਦੇ ਹਨ |

ਇਨ੍ਹਾ ਗੱਲਾਂ ਕਰਕੇ ਉਸ ਦਾ ਕਹਿਣਾ ਹੈ ਕਿ ਉਥੇ ਗੁਰਮਤਿ ਦਾ ਪ੍ਰਚਾਰ ਕਿ ਹੁੰਦਾ ਹੋਵੇਗਾ | ਕੀ ਆਪ ਜੀ ਉਪਰੋਕਤ ਗੱਲਾਂ ਨੂੰ ਮੰਨਦੇ ਹੋ ?
_______
ਮੈਂ ਆਪਨੇ ਮਿੱਤਰ ਦਾ ਨਾਮ ਨਹੀਂ ਦੱਸ ਰਿਹਾ ਕਿਓਂਕਿ ਉਸ ਨੇ ਮਨਾ ਕੀਤਾ ਹੈ ਪਰ ਮੈਂ ਇਹ ਮੁੱਦਾ ਛੇੜਨਾ ਚਾਹਿਆ ਕਿ ਆਪ ਵਰਗੇ ਖੋਜੀ ਇਥੇ ਮੋਜੂਦ ਹਨ ਅਤੇ ਮੇਰੇ ਗਿਆਨ ਵਿੱਚ ਵੀ ਵਾਧਾ ਹੋਵੇ | ਉਸ ਨੇ ਜੋ ਸ਼ੰਕਾਵਾਂ ਜਤਾਈਆਂ ਹਨ, ਮੈਂ ਉਸ ਦੀ ਲਿਖਣੀ ਵਿਚੋਂ ਕੁਝ ਕਟਿੰਗ ਨੂੰ ਸਵਾਲ ਦਾ ਰੂਪ ਦੇਕੇ ਤੇ ਫੋਟੋਆਂ ਭੇਜ ਰਿਹਾ ਹਾਂ, ਸ਼ਾਇਦ ਇਸ ਵਿੱਚ ਆਪ ਜੀ ਨੂੰ ਉਥੇ ਦੇ ਹਾਲਾਤਾਂ ਦਾ ਵੀ ਪਤਾ ਚਲ ਜਾਵੇ | ਮੈਂ ਆਪਣੇ ਵਿਚਾਰ ਬ੍ਰੇਕਟਾਂ ਵਿੱਚ ਦਿੱਤੇ ਹਨ |

੧) ਸਿੱਕਿਮ ਸਰਕਾਰ ਦੇ ਨੋਟਿਸ ਬੋਰਡ ਤੇ ਸਿੱਕਿਮ ਸਰਕਾਰ ਦੇ ਮ੍ਯੂ ਸਿਯਮ ਵਿੱਚ ਗੁਰੂ ਪਦਮ ਸੰਭਵ (ਰਿਨ ਪੋਛੇ) ਦਾ ੮ ਵੀਂ ਸਦੀ ਵਿੱਚ ਆਨਾ ਦਸਿਆ ਹੈ | ਉਨ੍ਹਾ ਨੇ ਉਥੇ ਬੋਰਡ ਵੀ ਲਗਾਇਆ ਹੈ | ਫਿਰ ਸਿੱਖ ਕਿਓਂ ਬਾਬਾ ਨਾਨਕ ਨੂੰ ਪਦਮ ਸੰਭਵ ਨਾਲ ਜੋੜ ਰਹੇ ਹਨ ?
(ਆਪ ਜੀ ਦਾ ਕਹਿਣਾ ਹੈ ਕਿ ਗੁਰੂ ਪਦਮ ਸੰਭਵ ਯਾ ਗੁਰੂ ਰਿਨ ਪੋਛੇ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਇਹ ਜਵਾਬ ਮੈਂ ਆਪਣੇ ਮਿੱਤਰ ਨੂੰ ਭੇਜ ਦਿੱਤਾ ਹੈ, ਇਹ ਸਿੱਕਿਮ ਸਰਕਾਰ ਤੇ ਬੋਧੀਆਂ ਵੱਲੋਂ ਧੱਕਾ ਕੀਤਾ ਗਿਆ ਹੈ, ਹੋ ਸਕੇ ਇਸ ਗੱਲ ਨੂੰ ਖੁਲ ਕੇ ਦੱਸੋ |)

੨) ਭੂਟਿਯਾ/ਲੇਪਚਾ ਲੋਕਾਂ ਤੋਂ ਜਦ ਪੁਛਿਆ ਤਾਂ ਉਨ੍ਹਾ ਨੇ ਦਸਿਆ ਕਿ ਚੁੰਗ ਥਾਂਗ ਲਫਜ਼ ਉਨ੍ਹਾ ਦੀ ਭਾਸ਼ਾ ਦਾ ਲਫਜ਼ ਹੈ “ਥਾੰਗ” ਦਾ ਅਰਥ ਹੈ “ਘਾਟੀ” ਤੇ ਚੁੰਗ ਥਾਂਗ ਦਾ ਅਰਥ ਹੈ: ਜਿਥੇ ਦੋ ਨਦਿਆਂ ਆਕੇ ਮਿਲਦੀਆਂ ਹੋਂ (ਲੇਪਚਾ ਤੇ ਲਚੁੰਗ): (ਜਦਕਿ ਸਿਖਾਂ ਨੇ ਚੁੰਗ ਥਾੰਗ ਲਫਜ਼ ਦਾ ਅਰਥ ਕੀਤਾ ਹੈ “ਚੰਗੀ ਥਾਂ”) | ਫਿਰ ਜਦੋਂ ਲੋਕਾਂ ਨੂੰ ਉਸ ਵੱਲੋਂ ਦਸਿਆ ਕਿ “ਗੁਰਦਵਾਰੇ ਵਾਲੋਂ ਨੇ ਤੋ ਏਹ ਲਿਖਾ ਹੈ” ਤਾਂ ਸਾਰੇ ਕਹਿਣ ਲੱਗੇ ਉਹ ਵੀ ਸਹੀ ਹੋ ਸਕਦੇ ਹਨ, ਇੱਦਾਂ ਭਾਸਦਾ ਸੀ ਜਿਂਵੇ ਉਨ੍ਹਾ ਦੇ ਟੂਰਿਸਟ ਸਪੋਟ ਖਤਰੇ ਵਿੱਚ ਹੋਵੇ, ਆਪਣੀ ਗਲ ਤੋਂ ਹੀ ਮੁਕਰ ਗਏ |
(ਕਿ ਇਹ ਸ਼ਰਾਰਤ ਗੁਰਦਵਾਰੇ ਵਾਲਿਆਂ ਦੀ ਕੀਤੀ ਹੈ ? )

੩) ਉਥੇ ਗੁਰੂ ਨਾਨਕ ਸਾਹਿਬ ਜੀ ਦੇ ਜਾਣ ਦਾ ਕੋਈ ਖਾਸ ਪ੍ਰਯੋਜਨ ਨਜਰ ਨਹੀਂ ਆਂਦਾ, ਕਿਓਂਕਿ ਗੁਰੂ ਸਾਹਿਬ ਧਾਰਮਿਕ ਅਸਥਾਨਾ ਦੇ ਗੜ ਤੇ ਜਾਂਦੇ ਸਨ ਅਤੇ ਇਹ ਵੀ ਨਹੀਂ ਭਾਸਦਾ ਕਿ ਚੁੰਗ ਥਾਂਗ ਦਾ ਰਸਤਾ ਕਿਸੀ ਧਾਰਮਿਕ ਗੜ ਵਲ ਜਾਣ ਦਾ ਆਮ ਰਸਤਾ ਹੋਵੇ ਕਿਓਂਕਿ ਨਥੁ ਲਾ ਉਦੋਂ ਵੀ ਆਵਾ ਜਾਈ ਦਾ ਪੁਰਾਣਾ ਰਸਤਾ ਸੀ ?
(ਇਹ ਸਵਾਲ ਵਿੱਚ ਮੈਨੂੰ ਵੀ ਸ਼ੱਕ ਹੈ , ਆਪ ਜੀ ਆਪਣਾ ਲੇਖ ਭੇਜ ਸਕਦੇ ਹੋਂ ਤਾਂਕਿ ਮੈਂ ਉਸ ਨੂੰ ਭੇਜ ਸਕਾਂ )

੪) ਗੁਰੂ ਸਾਹਿਬ ਨੇ ਮਰਦਾਨੇ ਨੂੰ ਪਥਰ ਵਿਚੋਂ ਪਾਨੀ ਕਡ ਕੇ ਪਵਾਇਆ. ਉਸ ਦਾ ਸਵਾਲ ਹੈ ਕਿ ਨਾਲ ਲਗਦੀ ੨ ਨਦਿਆਂ ਵਿਚੋਂ ਪਾਣੀ ਨਹੀਂ ਸੀ ਮਿਲਦਾ ?
(ਮੇਰਾ ਵੀ ਇਹ ਸਵਾਲ ਹੈ, ਯਾ ਕੀ ਪਤਾ ਸਰਦੀਆਂ ਵਿੱਚ ਪਾਨੀ ਨਾ ਮੋਜੂਦ ਹੋਵੇ |)

੫) ਉਸ ਦਾ ਇੱਕ ਸਵਾਲ ਇਹ ਵੀ ਹੈ ਕਿ ਉਥੇ ਲੱਗੇ ਇਕ ਦਰਖਤ ਦਾ ਆਕਾਰ ਥੋੜਾ ਵਖਰਾ ਹੈ ਤਾਂ ਗੁਰੂ ਸਾਹਿਬ ਨਾਲ ਜੋੜ ਦਿੱਤਾ, ਕਿਉਂ ? ਨਾ ਜਾਨੇ ਪ੍ਰਮੇਸ਼ਰ ਨੇ ਕਿਨੇ ਦਰਖਤ ਪੈਦਾ ਕੀਤੇ ਹੋਣਗੇ ਅਲਗ ਅਲਗ ਤਰ੍ਹਾਂ ਦੇ | ਦਿੱਲੀ ਬਾਈ ਪਾਸ ਦੇ ਆਲੇ ਦਵਾਲੇ ਹੀ ਇਹੋ ਜਿਹੇ ਦਰਖਤ ਮਿਲ ਜਾਂਦੇ ਹਨ |

੬) ਉਹ ਰਾਕਸ਼ਿਸ਼ ਕੋਣ ਸੀ, ਜਿਸ ਨੇ ਗੁਰੂ ਸਾਹਿਬਾਨ ਤੇ ਪਥਰ ਨਾਲ ਹਮਲਾ ਕੀਤਾ ? ਫੋਜੀਆਂ ਨੇ ਲੇਹ ਵਿੱਚ ਵੀ ਪਥਰ ਸਾਹਿਬ ਬਣਾਇਆ ਹੈ ਜਿਥੇ ਰਾਕਸ਼ ਦਾ ਹਮਲਾ ਹੋਇਆ ਹੈ ਗੁਰੂ ਸਾਹਿਬ ਤੇ ਉਥੇ ਵੀ ਪਥਰ ਵਿੱਚ ਨਿਸ਼ਾਨ ਪਾਇਆ ਹੈ |
(ਮੇਰਾ ਮਨਣਾ ਹੈ ਕੀ ਰਾਕਸ਼ਿਸ਼ ਬਿਰਤੀ ਹੁੰਦੀ ਹੈ, ਇਹ ਸ਼ਾਇਦ ਕਿਸੀ ਰਾਕਸ਼ਿਸ਼ ਬਿਰਤੀ ਵਾਲੇ ਬੰਦੇ ਦੀ ਕਹਾਨੀ ਹੋਵੇ, ਪਰ ਇਹ ਕਹਾਨੀ ਵਿੱਚ ਕਚ ਹੈ )

੭) ਕੀ ਚਾਵਲ ਦੇ ਛਿੱਟੇ ਮਾਰ ਕੇ ਨਾਲ ਦੇ ਨਾਲ ਹੀ ਚਾਵਲ ਉੱਗ ਜਾਂਦੇ ਹਨ ?
(ਮੇਰਾ ਮਨਣਾ ਹੈ ਕੀ ਗੁਰੂ ਸਾਹਿਬ ਨੇ ਤਰਕੀਬ ਦੱਸੀ ਹੋਵੇਗੀ ਕਿਓਂਕਿ ਕਿਰਸਾਨੀ ਜਾਣਦੇ ਸਨ ਪਰ ਹੋਰ ਵੀ ਕੋਈ ਗਲ ਹੋ ਸਕਦੀ ਹੈ, ਯਾ ਕੋਈ ਗਲ ਵੀ ਨਹੀਂ ਹੋ ਸਕਦੀ )

੮) ਇਨ੍ਹਾ ਫੋਜੀਆਂ ਨੇ ਇਕ ਬਾਬਾ ਹਰਭਜਨ ਸਿੰਘ ਦੀ ਝੂਠੀ ਕਹਾਨੀ ਬਣਾ ਕੇ ਉਸ ਦਾ ਵੀ ਡੇਰਾ ਬਣਾਇਆ ਹੈ | ਉਨ੍ਹਾ ਦਾ ਕਹਿਣਾ ਹੈ ਕੀ ਜਦ ਉਹ ਮਰ ਗਿਆ ਸੀ ( ਦੇਸ਼ ਲਈ ਸ਼ਾਹਿਦ ਹੋ ਗਿਆ ਸੀ) ਤਾਂ ਮਰ ਕੇ ਵੀ ਨੋਕਰੀ ਕਰਦਾ ਰਿਹਾ, ਉਸ ਦੇ ਘਰ ਉਸ ਦਾ ਸਮਾਨ ਜਾਂਦਾ ਸੀ, ਉਸ ਦੀ ਜੀਪ ਵਿੱਚ ਉਸ ਦੇ ਲਈ ਜਗਹਾਂ ਛੱਡੀ ਜਾਂਦੀ ਸੀ, ਤੇ ਉਹ ਜੀਪ ਵਿੱਚ ਬਹਿੰਦਾ ਸੀ, ਉਸ ਦੀ ਟ੍ਰੇਨ ਵਿੱਚ ਟਿਕੇਟ ਬੁਕ ਹੁੰਦੀ ਸੀ ਵਗੈਰਾ ਵਗੈਰਾ | ਸਰਕਾਰ ਨੇ ਵੀ ਇਜਾਜ਼ਤ ਕਿੱਦਾਂ ਦਿੱਤੀ ? ਅੱਜ ਉਸ ਅਸਥਾਨ ਸਿੱਕਿਮ ਟੁਰੀਜਮ ਦਾ ਹਿੱਸਾ ਹੈ, ਜਿਸ ਨੂੰ ਬਾਬਾ ਮੰਦਰ ਕਹਿੰਦੇ ਹਨ | ਉਸੀ ਬਾਬਾ ਮੰਦਰ ਦੇ ਬਾਬਾ ਹਰਭਜਨ ਸਿੰਘ ਦੀ ਫੋਟੋ ਗੁਰੂ ਗ੍ਰੰਥ ਸਾਹਿਬ ਦੇ ਤੁਲ ਰਾਖੀ ਹੋਈ ਹੈ ਗੁਰਦਵਾਰਾ ਨਾਨਕ ਲਾਮਾ ਵਿੱਚ ਤੇ ਉਸ ਦੀ ਪੂਜਾ ਹੁੰਦੀ ਹੈ ਜੋ ਕੀ ਗੁਰਮਤਿ ਵਿਰੋਧੀ ਗੱਲ ਹੈ |
(ਮੈਨੂੰ ਬਾਬਾ ਹਰਭਜਨ ਸਿੰਘ ਬਾਰੇ ਜਿਆਦਾ ਨਹੀਂ ਪਤਾ ਲੇਕਿਨ ਇਹ ਸਵਾਲ ਮੁੰਡੇ ਦਾ ਠੀਕ ਹੈ, ਕੀ ਇਹ ਸਭ ਸਚ ਹੈ ਆਪ ਜੀ ੧੦ ਸਾਲ ਉਥੇ ਰਹੇਂ ਹੋਂ)

ਦਵਿੰਦਰ ਸਿੰਘ ਗਰੇਵਾਲ ਜੀ , ਮੈਂ ਆਪ ਜੀ ਦੇ ਵਿਚਾਰ ਇਸ ਪ੍ਰਤੀ ਜਾਨਣਾ ਜ਼ਰੂਰੀ ਸਮਝਦਾਂ ਹਾਂ, ਕਿਓਂਕਿ ਜਿੰਨਾ ਆਪ ਜੀ ਨੂੰ ਪਤਾ ਹੈ ਮੈਨੂੰ ਤਾਂ ਟੂਕ ਮਾਤਰ ਵੀ ਨਹੀਂ ਪਤਾ ਹੋਵੇਗਾ ਅਤੇ ਕੋਈ ਨੋ ਜਵਾਨ ਗਲਤ ਪ੍ਰਚਾਰ ਨਾ ਸ਼ੁਰੂ ਕਰ ਦੇਵੇ, ਇਸ ਲਈ ਆਪ ਜੀ ਦੀ ਰਾਇ ਸਿਖ ਮਾਰਗ ਦੇ ਪਾਠਕਾਂ ਤਕ ਜਾਣੀ ਚਾਹੀਦੀ | ਅੱਜ ਕੱਲ ਨੋਜਵਾਨ ਹੈ ਵੀ ਇਹੋ ਜਿਹੇ ਕੋਈ ਗੱਲ ਮਿਲੇ, ਪਰਖਦੇ ਨਹੀਂ ਹਨ, ਵਿਚਾਰ ਵਾਨਾ ਤੋਂ ਪੁਛਦੇ ਨਹੀਂ ਹਨ ਬੱਸ ਸਿਧਾ ਰੌਲਾ ਪਾ ਦਿੰਦੇ ਹਨ | ਕੁਝ ਫੋਟੋਆਂ ਉਸ ਨੇ ਮੇਰੇ ਨਾਲ ਸਾਂਝੀਆਂ ਕੀਤੀਆਂ ਹਨ, ਉਹ ਵੀ ਸਾਂਝੀ ਕਰ ਰਿਹਾ ਹਾਂ |

ਕਰਨਲ ਸਾਹਿਬ ਜੀ ਦੇ ਜਵਾਬ ਦੀ ਆਸ ਵਿੱਚ |
ਭੁਲ ਚੁਕ ਦੀ ਖਿਮਾ ਹੋਵੇ
ਅਜ੍ਰਾਵਤ ਸਿੰਘ

ਸਿੱਖ ਮਾਰਗ ਦੇ ਸੰਪਾਦਕ ਜੀ, ਕਿਰਪਾ ਕਰ ਕੇ ਫੋਟੋਆਂ ਸੰਗਤ ਨਾਲ ਸਾਂਝੀਆਂ ਕਰਨੀਆ ਜੀ |

ਅਜ੍ਰਾਵਤ ਸਿੰਘ
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।
(ਨੋਟ:- ਅਸੀਂ ਜਦੋਂ ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ ਦਾ ਇਹ ਲੇਖ ਪਾਠਕਾਂ ਦੇ ਪੰਨੇ ਤੇ ਪਾਇਆ ਸੀ ਤਾਂ ਨਾਲ ਨੋਟ ਵੀ ਲਿਖ ਕੇ ਪਾ ਦਿੱਤਾ ਸੀ ਅਤੇ ਜਗਤਾਰ ਸਿੰਘ ਜਾਚਕ ਨੇ ਵੀ ਇਸ ਸੰਬੰਧੀ ਇੱਕ ਚਿੱਠੀ ਲਿਖੀ ਸੀ। ਡਾ: ਦਲਵਿੰਦਰ ਸਿੰਘ ਜੀ ਕੱਲ 15 ਮਾਰਚ ਵਾਲੀ ਚਿੱਠੀ ਤੋਂ ਬਾਅਦ ਇੱਥੇ ਕੋਈ ਵੀ ਹੋਰ ਵਿਚਾਰ ਨਹੀਂ ਕਰਨਾ ਚਾਹੁੰਦੇ। ਜੇ ਕਰ ਤੁਸੀਂ ਉਹਨਾ ਨਾਲ ਕੋਈ ਹੋਰ ਵਿਚਾਰ ਕਰਨਾ ਚਾਹੁੰਦੇ ਹੋ ਤਾਂ ਈ-ਮੇਲ ਰਾਹੀਂ ਕਰ ਸਕਦੇ ਹੋ। ਕੰਮ ਦੇ ਦਿਨਾਂ ਵਿੱਚ ਇਤਨੀਆਂ ਫੋਟੋਆਂ ਪਉਣੀਆਂ ਮੇਰੇ ਲਈ ਅਸੰਭਵ ਹਨ। ਇਹਨਾ ਨੂੰ ਪਉਣ ਲਈ ਕਾਫੀ ਸਮਾ ਚਾਹੀਦਾ ਹੈ। ਜੇ ਕਰ ਤੁਸੀਂ ਇਹਨਾ ਫੋਟੋਆਂ ਨਾਲ ਸੰਬੰਧਿਤ ਕੋਈ ਲੇਖ ਲਿਖ ਕੇ ਹੋਰ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਇਸ ਬਾਰੇ ਸੋਚ ਵਿਚਾਰ ਕਰ ਲੈਣੀ-ਸੰਪਾਦਕ)


(16/03/12)
ਗੁਰਮਤਿ ਸੰਚਾਰ ਸਭਾ ਜਰਮਨੀ

ਸੁਆਦ ਬਾਦ ਈਰਖ ਮਦ ਮਾਇਆ॥ ਇਨ ਸੰਗਿ ਲਾਗਿ ਰਤਨ ਜਨਮੁ ਗਵਾਇਆ॥ (੭੪੧)
ਕਿਉਂ ਬਣਿਆ ਧੁੰਦਾ ਚਰਚਾ ਦਾ ਵਿਸ਼ਾ!
ਕਈ ਮਨੁੱਖ ਆਦਤਨ ਹਰ ਰੋਜ਼ ਕੁੱਝ ਨਾ ਕੁੱਝ ਇਸ ਤਰਾਂ ਦਾ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਲੋਕਾਂ ਨੂੰ ਆਪਣੇ ਅਸਲੀ ਮਨੋਰਥ ਤੋਂ ਲਾਂਭੇ ਹਟਾ ਕਰ ਉਲਝਾ ਸਕਣ, ਮੁੱਦਾ ਭਾਵੇਂ ਕਿੰਨੇ ਵੀ ਤਕਰਾਰ ਵਾਲਾ ਕਿਉਂ ਨਾ ਹੋਵੇ। ਸਿੱਖ ਧਰਮ ਪ੍ਰਚਾਰ ਦੇ ਖੇਤਰ ਵਿੱਚ ਜਿਹਨਾਂ ਲੋਕਾਂ ਨੇ ਆਪਣੀ ਇਜਾਰੇਦਾਰੀ ਕਾਇਮ ਕੀਤੀ ਹੋਈ ਹੈ ਉਹ ਭਾਵੇਂ ਸੰਪਦਾਈ ਡੇਰੇਦਾਰ, ਅਖੌਤੀ ਟਕਸਾਲੀ, ਰਾਗੀ, ਕਥਾਵਾਚਕ, ਬੁਲਾਰੇ ਜਾਂ ਲਿਖਾਰੀ ਹੋਣ ਉਹ ਇਹ ਨਹੀਂ ਬਰਦਾਸ਼ਤ ਕਰਦੇ ਕਿ ਕੋਈ ਨਵਾਂ ਧੁੰਦਾ ਉਹਨਾਂ ਦੀ ਖਿਲਾਰੀ ਹੋਈ ਅਤੇ ਖਿਲਾਰੀ ਜਾ ਰਹੀ ਧੁੰਦ ਨੂੰ ਮਟੇਅ ਕੇ ਗੁਰਮਤਿ ਦਾ ਚਾਨਣ ਵਖੇਰ ਸਕੇ। ਦੂਸਰੇ ਲਫਜ਼ਾਂ ਵਿੱਚ ਉਹਨਾਂ ਦੀ ਇਜਾਰੇਦਾਰੀ ਨੂੰ ਵੰਗਾਰ ਸਕੇ। ਈਰਖਾ ਵਸ ਉਹ ਮਨ ਵਿੱਚ ਧਾਰ ਰੱਖੀ ਧਾਰਨਾ ਕਿ ਨਵੀਂ ਆ ਰਹੀ ਕਿਸੇ ਵੀ ਨਵੀਂਨ (ਧੁੰਦਾ) ਸੋਚ ਨੂੰ ਪਨਪਣ ਨਹੀਂ ਦੇਣਾ। ਇਸ ਲਈ ਉਹ ਆਪਣੇ ਖਿਆਲਾਂ ਤੋਂ ਲਾਂਭੇ ਜਾ ਰਹੀ ਕਿਸੇ ਵੀ ਸੋਚ ਨੂੰ ਜੰਮਦਿਆਂ ਹੀ ਦਫਨ ਕਰਨ ਦੇ ਭਰਮ ਪਾਲੀ ਬੈਠੀ ਗ਼ਲਤ ਧਾਰਨਾ ਨੂੰ ਅਮਲੀ ਜਾਮਾਂ ਪਹਿਨਾਉਣ ਲਈ ਹਰ ਤਰੀਕਾ ਵਰਤਣ ਤੋਂ ਗ਼ੁਰੇਜ਼ ਨਹੀਂ ਕਰਦੇ। ਇਸ ਤਹਿਤ ਉਹ ਹਾਸੋਹੀਣੇ ਲਫਜ਼ੀ ਤੀਰ ਜਿਵੇਂ ਪੰਥ-ਦੋਖੀ, ਏਜੰਸੀਆਂ ਦਾ ਬੰਦਾ, ਸਿਧਾਂਤੋਂ ਹਾਰ ਗਿਆ, ਗੋਡੇ ਟੇਕ ਦਿੱਤੇ, ਵਿਕ ਗਿਆ ਵਰਗੇ ਫਿਕਰੇ ਵਰਤ ਕੇ ਉਭਰ ਰਹੇ ਪ੍ਰਚਾਰਕ ਦਾ ਹੌਂਸਲਾ ਪਸਤ ਕਰ ਦਿੰਦੇ ਹਨ, ਪਰ ਉਹ ਕੀ ਜਾਣਨ ਕਿ ਭਰਮ-ਬਰਮੀਂ ਢਹਿ ਢੇਰੀ ਕਰਨ ਨਾਲ ਸੱਪ ਮਰ ਨਹੀਂ ਜਾਂਦਾ।
ਕਥਾਵਾਚਕ ਪ੍ਰੋ: ਧੁੰਦੇ ਦੇ ਮਾਮਲੇ ਵਿੱਚ ਟਕਸਾਲ ਅਤੇ ਸੰਪਰਦਾਈਆਂ ਦੀ ਸਿਰਫ ਇੱਕ ਛੋਟੀ ਹਾਰ ਹੋਈ ਹੈ ਅਤੇ ਇਸਦੀ ਵਡੀ ਹਾਰ ਲਈ ਉਪਰਾਲਾ ਪੰਥਕ ਧਿਰਾਂ ਨੂੰ ਇੱਕਜੁਟ ਹੋ ਕੇ ਕਰਨਾ ਪਵੇਗਾ ਤਾਂ ਕਿ ਇਸਦਾ ਸੋਹਿਲਾ ਪੜ੍ਹਿਆ ਜਾ ਸਕੇ। ਇਹ ਸੰਪਰਦਾਈ ਸੋਚ ਵਾਲੇ ਟਕਸਾਲ ਦੇ ਹੀ ਕੁੱਝ ਸ਼ਰਾਰਤੀ ਅਨਸਰ ਹਨ ਜੋ ਤੱਤ ਗੁਰਮਤਿ ਦੇ ਪ੍ਰਚਾਰਕਾਂ ਵਿਰੁਧ ਅਕਸਰ ਲੂਤੀਆਂ ਲਾਉਂਦੇ ਰਹਿੰਦੇ ਹਨ ਤਾਂ ਕਿ ਗੁਰਮਤਿ ਸੋਚ ਉਭਰ ਨਾ ਸਕੇ ਅਤੇ ਇਹਨਾਂ ਦੀਆਂ ਆਪ ਹੁਦਰੀਆਂ ਨਾਲ ਇਹਨਾਂ ਦਾ ਤੋਰੀ-ਫੁਲਕਾ ਚਲਦਾ ਰਹੇ। ਟਕਸਾਲੀ ਪ੍ਰਚਾਰਕ ਪੇਟੂ ਠਾਕਰ ਸਿੰਘ ਜੋ ਬਿਨ ਸਿਰ-ਪੈਰ ਕਰਾਮਾਤੀ ਗਪੌੜ ਮਾਰਨ ਵਿੱਚ ਮਾਹਰ ਹੈ ਤੇ ਗੁਰਬਾਣੀ ਦਾ ਇਹ ਸੱਚ ਪੂਰਾ ਢੁੱਕਦਾ ਹੈ - ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ॥ (੭੯੦)। ਆਪਣੇ ਆਪ ਵਿੱਚ ਇਹ ਭੀ ਇੱਕ ਸਚਾਈ ਹੈ ਕਿ ਟਕਸਾਲ ਖ਼ੁਦ ਪੰਥ ਪ੍ਰਵਾਣਿਤ ਰਹਿਤ ਮਰਿਯਾਦਾ ਤੋਂ ਬਾਗੀ ਹੈ ਅਤੇ ਆਪਣੇ ਆਪ ਨੂੰ ਪੰਥ ਸਮਝਦੀ ਹੈ। ਇਹਨਾਂ ਦੀਆਂ ਹਰਕਤਾਂ ਵੀ ਜੋਰੀ ਮੰਗੈ ਦਾਨੁ ਵੇ ਲਾਲੋ (੭੨੨) ਵਰਗੀਆਂ ਹਨ। ਅਖੌਤੀ ਜਥੇਦਾਰ ਉਥੋਂ (ਟਕਸਾਲ) ਦੀ ਪਦਾਇਸ਼ ਹੋਣ ਕਰਕੇ ਇਹਨਾਂ ਦੀ ਹਰ ਸ਼ਕਾਇਤ ਸਹਿਜੇ ਹੀ ਸੁਣੀ ਜਾਂਦੀ ਹੈ, ਭਾਵੇ ਸ਼ਕਾਇਤ ਕਰਤਾ ਨਾਲੇ ਦਾ ਢਿੱਲਾ, ਗ੍ਹੋਲਕ ਚੋਰ ਜਾਂ ਅਪਰਾਧੀ ਬਿਰਤੀ ਵਾਲਾ ਹੀ ਕਿਉਂ ਨਾ ਹੋਵੇ, ਇਸੇ ਕਾਰਨ ਹੀ ਇਹ ਭੂਤਰੇ ਹੋਏ ਹਨ।
ਧੁੰਦੇ ਨੂੰ ਸੁਲਝਿਆ ਪ੍ਰਚਾਰਕ ਕਹਿਣ ਵਾਲੇ ਹੀ ਉਸਦੀ ਪ੍ਰਚਾਰ ਸੂਝ ਜਾਂ ਢੰਗ ਤੇ ਸ਼ੱਕ ਜਾਹਰ ਕਰਕੇ ਉਹ ਆਪ ਹੀ ਸ਼ਕ ਦੇ ਦਾਇਰੇ ਵਿੱਚ ਖੜੇ ਹਨ। ਪੰਥ ਦੇ ਨਿਸ਼ਕਾਮ ਸੇਵਾਦਾਰ ਮਹਿਰੂਮ ਸਰਦਾਰ ਜੋਸ਼ ਅਤੇ ਸ੍ਰ: ਸੁਰਜੀਤ ਸਿੰਘ ਦਿੱਲੀ ਵਾਲਿਆਂ ਵਲੋਂ ਚਲਾਈ ਮਿਸ਼ਨਰੀ ਗੁਰਮਤਿ ਪ੍ਰਚਾਰ ਲਹਿਰ ਬਹੁਤ ਹੀ ਮਿਹਨਤ ਨਾਲ ਮੁਸ਼ਕਲਾਂ, ਔਕੜਾਂ ਵਿਚੋਂ ਗੁਜ਼ਰ ਕੇ ਅੱਜ ਵਾਲੇ ਮੁਕਾਮ ਤੇ ਪਹੁੰਚੀ ਹੈ। ਇਹਨਾਂ ਨਾਲ ਜੁੜੇ ਧੁੰਦੇ ਵਰਗੇ ਨੌਜਵਾਨ ਵੀਰ ਬਹੁਤ ਮੇਹਨਤ ਨਾਲ ਗੁਰਮਤਿ ਸਿਖੌਣ ਵਾਲੇ ਕਾਲਜਾਂ ਵਿੱਚ ਪੜ੍ਹ ਰਹੇ ਬੱਚਿਆਂ ਦੀ ਦੇਖਭਾਲ, ਪੜ੍ਹਾਈ ਅਤੇ ਰਹਾਇਸ਼ ਦਾ ਜਿਵੇਂ ਔਖੇ ਹੋ ਕੇ ਪ੍ਰਬੰਧ ਕਰਦੇ ਹਨ, ਸਕੂਲੀ ਛੁੱਟੀਆਂ ਵਿੱਚ ਪੇਂਡੂ ਬੱਚਿਆਂ ਦੇ ਕੈਂਪ ਲਗਾਉਂਦੇ ਹਨ ਇਤਆਦ ਸਭ ਕਾਬਲੇ ਤਾਰੀਫ ਹੈ ਜਿਸਦੀ ਗੁਰਮਤਿ ਪ੍ਰੇਮੀਆਂ ਨੂੰ ਦਾਦ ਦੇਣੀ ਬਣਦੀ ਹੈ। ਅਸੀਂ ਲੋਚਦੇ ਹਾਂ, ਰੱਬ ਕਰੇ, ਇਹਨਾਂ ਦੀ ਸੋਚ ਹਉਮੈ ਰਹਿਤ ਹੋ ਭਗਤ ਪੂਰਨ ਸਿੰਘ ਜੀ ਵਰਗੀ ਮਨੁੱਖਤਾ ਦੇ ਭਲੇ ਨੂੰ ਸਮਰਪਤ ਹੋ ਨਿਬੜੇ।
ਜਿਹੜੇ ਅੱਜ ਅਕਾਲ ਤਖਤ ਦੇ ਅਖੌਤੀ ਜਥੇਦਾਰ ਵਲੋਂ ਸਿੱਖਾਂ ਵਿਰੁਧ ਫਤਵੇ ਦਾਗਣ ਦਾ ਵਿਰੋਧ ਕਰ ਰਹੇ ਹਨ ਕੀ ਉਹਨਾਂ ਇਸੇ ਪਦਵੀ ਉੱਪਰ ਹੁੰਦਿਆਂ ਅੱਜ ਦੇ ਜਥੇਦਾਰ ਦੀ ਤਰਜ਼ ਤੇ ਫਤਵੇ ਜਾਰੀ ਨਹੀਂ ਕੀਤੇ? ਧੁੰਦੇ ਨੂੰ ਮੂੰਹ ਨਾ ਲਾਇਉ, ਇਸ ਨਾਲ ਕੋਈ ਸਾਂਝ ਨਾ ਰੱਖੋ ਆਖਣ ਵਾਲੇ ਇੱਕ ਤਰਾਂ ਦੇ ਫਤਵੇ ਹੀ ਤਾਂ ਜਾਰੀ ਕਰ ਰਹੇ ਹਨ। ਇਹਨਾਂ ਲੋਕਾਂ ਦੇ ਇਸ ਦੋਗਲੇਪਣ ਨੂੰ ਧਰਮ ਦੀ ਹਜ਼ੂਰੀ ਵਿੱਚ ਵਿਚਾਰਨਾ ਪਵੇਗਾ। ਚੰਗਿਆਈਆਂ ਤੇ ਬੁਰਿਆਈਆਂ ਵਾਲਾ ਵਿਸ਼ਾ ਤਾਂ ਹੀ ਉਘੜ ਕੇ ਸਾਹਮਣੇ ਆਏਗਾ - ਚੰਗਿਆਈਆ ਬੁਰਿਆਈਆ, ਵਾਚੈ ਧਰਮੁ ਹਦੂਰਿ (੮). . ।
ਇਸਦੀ ਅਸਲੀਅਤ ਸਮਝਣ ਲਈ ਥ੍ਹੋੜਾ ਪਿਛੋਕੜ ਫਰੋਲਣਾ ਪਵੇਗਾ। ਗਲ ਸ੍ਰ: ਕਾਲਾਅਫਗਾਨਾ (ਲਿਖਾਰੀ) ਨੂੰ ਜਥੇਦਾਰਾਂ ਵਲੋਂ ਛੇਕਣ ਤੋਂ ਸ਼ੁਰੂ ਹੋਈ ਸੀ। ਇਸ ਮਾਮਲੇ ਵਿੱਚ ਪ੍ਰੋ: ਦਰਸ਼ਨ ਸਿੰਘ (ਰਾਗੀ) ਦਾ ਪ੍ਰਤੀਕਰਮ ਸ੍ਰ: ਕਾਲਾਅਫਗਾਨਾ ਤੋਂ ਕਿਨਾਰਾ ਕਰਨ ਵਾਲਾ ਸੀ। ਸਾਰੇ ਸੰਪਰਦਾਈ ਡੇਰੇਦਾਰਾਂ ਟਕਸਾਲੀਆਂ ਤੋਂ ਇਲਾਵਾ ਜਥੇਦਾਰਾਂ ਦਾ ਤਾਂ ਇਹੋ ਜਿਹਾ ਵਰਤਾਰਾ ਕਿ ਸ੍ਰ: ਕਾਲਾਅਫਗਾਨਾ ਨਾਲ ਕੋਈ ਸਿੱਖ ਮਿਲਵਰਤਣ ਨਾ ਰੱਖੇ ਹੋਣਾ ਹੀ ਸੀ। ਪਰ ਸਪੋਕਸਮੈਨ ਦੇ ਸ੍ਰ: ਜੋਗਿੰਦਰ ਸਿੰਘ, ਮਿਸ਼ਨਰੀ ਅਤੇ ਗੁਰਮਤਿ ਪ੍ਰੇਮੀਆਂ ਨੇ ਐਸਾ ਪ੍ਰਤੀਕਰਮ ਨਹੀਂ ਸੀ ਦਿਖਾਇਆ ਅਤੇ ਆਪਣਾ ਪਹਿਲਾਂ ਵਾਲਾ ਵਰਤਾਰਾ ਜਾਰੀ ਰੱਖਿਆ ਸੀ। ਫਿਰ ਵਾਰੀ ਅਈ ਸਪੋਕਸਮੈਨ ਦੇ ਸ੍ਰ: ਜੋਗਿੰਦਰ ਸਿੰਘ ਦੀ ਇਸ ਮਾਮਲੇ ਵਿੱਚ ਵੀ ਪ੍ਰੋ: ਦਰਸ਼ਨ ਸਿੰਘ ਦਾ ਪ੍ਰਤੀਕਰਮ ਕੋਈ ਵੱਖਰਾ ਨਹੀਂ ਸੀ। ਇਸ ਸਮੇਂ ਤੱਕ ਤਾਂ ਪ੍ਰੋ: ਦਰਸ਼ਨ ਸਿੰਘ ਨੂੰ ਨਾ ਤਾਂ ਦਸਮ ਗ੍ਰੰਥ ਬਾਰੇ ਅਤੇ ਨਾ ਹੀ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਬਾਰੇ ਬਹੁਤਾ ਗਿਆਨ ਸੀ। ਇਸੇ ਕਰਕੇ ਉਹ ਦਸਮ ਗ੍ਰੰਥ ਵਿਚਲੀਆਂ ਲਿਖਤਾਂ ਦਾ ਕੀਰਤਨ ਅਕਸਰ ਕਰਦੇ ਰਹੇ ਸਨ। ਸਪੋਕਸਮੈਨ ਰਾਹੀਂ ਬਚਿਤ੍ਰਨਾਟਕ (ਅਖੌਤੀ ਦਸਮ ਗ੍ਰੰਥ) ਦੀ ਅਸਲੀਅਤ ਅਖਬਾਰੀ ਸੁਰਖੀਆਂ ਵਿੱਚ ਆਉਣ ਤੋਂ ਬਾਅਦ ਜਦੋਂ ਉਹਨਾਂ ਨੂੰ ਦਸਮ ਗ੍ਰੰਥ ਦੇ ਸੱਚ ਦਾ ਪਤਾ ਲੱਗਿਆ ਕਿ ਇਹ ਤਾਂ ਸਿੱਖੀ ਦਾ ਖੁਰਾ ਖੋਜ ਮਿਟਾਉਣ ਵਾਸਤੇ ਸਿੱਖਾਂ ਵਿੱਚ ਪ੍ਰਚਾਰਿਆ ਜਾ ਰਿਹਾ ਹੈ, ਤਾਂ ਉਹਨਾਂ ਨੇ ਇਸ ਵਿਰੁਧ ਪੁਰਜ਼ੋਰ ਬੋਲਣਾ ਸ਼ੁਰੂ ਕੀਤਾ ਸੀ, ਇਸ ਪੱਖੋਂ ਆਪਣੀ ਸੋਚ ਵਿੱਚ ਸੁਧਾਰ ਕਰਨ ਲਈ ਉਹ ਸ਼ਾਬਾਸ਼ ਦੇ ਪਾਤਰ ਹਨ। ਜਿਸਦੇ ਨਤੀਜੇ ਵਜੋਂ ਜਦੋਂ ਪ੍ਰੋ: ਦਰਸ਼ਨ ਸਿੰਘ ਦੇ ਵਰੰਟ ਜਾਰੀ ਹੋਏ ਤਾਂ ਮਿਸ਼ਨਰੀ ਅਤੇ ਹੋਰ ਗੁਰਮਤਿ ਪ੍ਰਚਾਰਕਾਂ ਨੇ ਉਹਨਾਂ ਦੀ ਹਮਾਇਤ ਨੰਗੇਧੜ ਜਾਰੀ ਰੱਖੀ ਸੀ, ਕਿਉਂ ਕਿ ਇਹ ਹਮਾਇਤ ਉਹਨਾਂ ਦੇ ਨਿੱਜ ਹਿੱਤ ਲਈ ਨਹੀਂ ਬਲਕਿ ਗੁਰਬਾਣੀ ਹਿਤਾਂ ਲਈ ਪੰਥਕ ਲੋੜ ਸੀ। ਜੋ ਕਿ ਜਥੇਦਾਰਾਂ ਵਲੋਂ ਪ੍ਰੋ: ਦਰਸ਼ਨ ਸਿੰਘ ਨੂੰ ਛੇਕਣ ਉਪ੍ਰੰਤ ਭੀ ਜਾਰੀ ਰਹੀ ਸੀ। ਪਰ ਅਫਸੋਸ ਕਿ ਪ੍ਰੋ ਧੁੰਦਾ (ਕਥਾਵਾਚਕ) ਦੇ ਮਾਮਲੇ ਵਿੱਚ ਪ੍ਰੋ: ਦਰਸ਼ਨ ਸਿੰਘ ਦਾ ਪ੍ਰਤੀਕਰਮ ਵੀ ਉੱਪਰ ਲਿਖੀਆਂ ਮਿਸਾਲਾਂ ਤੋਂ ਵੱਖਰਾ ਨਹੀਂ ਰਿਹਾ। ਉਹਨਾਂ ਨੇ ਪ੍ਰੋ: ਧੁੰਦਾ ਨੂੰ ਪਰਖਣ ਜਾਂ ਟੋਹਣ ਲਈ ਇੱਕ ਸਮਾਗਮ ਰੱਖੁਆਇਆ, ਜਿਸ ਵਿੱਚ ਪ੍ਰੋ: ਧੁੰਦਾ ਦੀ ਸ਼ਮੂਲੀਅਤ, ਉਸਦੀ ਸਹਿਮਤੀ ਬਿਨਾਂ ਹੀ, ਦਰਸਾਈ ਗਈ ਸੀ। ਇਸ ਲਈ ਉਸਨੇ ਇਸ ਵਿੱਚ ਜਾਣੋ ਨਾਂਹ ਕਰ ਦਿੱਤੀ। ਇਸ ਇਨਕਾਰੀ ਦਾ ਅਸਰ ਅੰਦਰੋਂ ਅੰਦਰ ਤਾਂ ਹੋਣਾ ਹੀ ਸੀ, ਪਰ ਅਫਸੋਸ ਕਿ ਇਸਦੀ ਜ਼ਾਹਰੀ ਤੌਰ ਤੇ ਥ੍ਹੋੜੀ ਜਿਹੀ ਭੜਾਸ ਬਾਹਰ ਲੇਖਾਂ ਦੁਆਰਾ ਵੀ ਆ ਗਈ।
ਪ੍ਰੋ: ਧੁੰਦਾ ਦੇ ਮਾਮਲੇ ਵਿੱਚ ਗੁਰਮਤਿ ਸੰਚਾਰ ਸਭਾ ਜਰਮਨੀ ਨੇ ਕੋਈ ਟਿਪਣੀ ਨਹੀਂ ਸੀ ਕੀਤੀ, ਪਰ ਸੋਚਿਆ ਜਰੂਰ ਸੀ ਕਿ ਸਿੱਖ ਪੰਥਕ ਕਾਫਲੇ ਨੂੰ ਅੱਗੇ ਵਧਦੇ ਜਾਣਾ ਚਾਹੀਦਾ ਹੈ। ਪਹਿਲੇ ਸਾਰੇ ਉਪ੍ਰੋਕਤ ਮਾਮਲਿਆਂ ਵਿੱਚ ਫੈਸਲਾ ਇੱਕਲੇ ਵਿਅਕਤੀ ਨੇ ਆਪੂੰ ਨਿੱਜੀ ਤੌਰ ਤੇ ਕਰਨਾ ਸੀ, ਪਰ ਇੱਕ ਸੰਸਥਾ ਦੇ ਮੁਲਾਜ਼ਮ ਹੋਣ ਕਰਕੇ ਪ੍ਰੋ: ਧੁੰਦਾ ਦੇ ਮਾਮਲੇ ਵਿੱਚ ਫੈਸਲਾ ਨਿੱਜੀ ਨਹੀਂ ਬਲਕਿ ਇੱਕ ਸੰਸਥਾ ਵਲੋਂ ਪੰਚ ਪਰਵਾਨੁ ਪੰਚ ਪਰਧਾਨੁ (੩) ਦੇ ਗੁਰਮਤੀ ਅਸੂਲ ਰਾਹੀਂ ਕੀਤਾ ਜਾਣਾ ਸੀ, ਸੋ ਇਸੇ ਤਰਾਂ ਸ਼ਾਇਦ ਕੀਤਾ ਵੀ ਗਿਆ।
ਜਦੋਂ ਮੰਜ਼ਲ ਇੱਕ ਹੋਵੇ ਤਾਂ ਵੱਖਰੇ ਵੱਖਰੇ ਰਾਹਾਂ ਦੀ ਫਿਕਰ ਨਹੀਂ ਕਰਨੀ ਚਾਹੀਦੀ ਅਠਾਰਵੀਂ ਸਦੀ ਦਾ ਇਤਹਾਸ ਇਸਦੀ ਜੀਂਉਦੀ ਜਾਗਦੀ ਮਿਸਾਲ ਹੈ। ਸੋ ਗੁਰਬਾਣੀ ਅਨੁਸਾਰ ਗੁਰਮਤਿ ਦੇ ਪ੍ਰਚਾਰ ਨੂੰ ਬੁਲੰਦੀਆਂ ਸ਼ੂੰਹਦੇ ਹੋਏ ਵੇਖਣ ਦੇ ਸਾਰੇ ਗੁਰਭਾਈਆਂ ਨੂੰ ਬੇਨਤੀ ਹੈ ਕਿ ਆਪਣੇ ਵਖਰੇਵੇਂ ਭੁਲਾ ਕੇ ਅਤੇ ਹੋਸ਼ੀ ਮਤਿ ਤਿਆਗ ਕੇ ਪੰਥਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਨਾ ਹੀ ਐਸਾ ਕੁੱਝ ਲਿਖੀਏ ਅਤੇ ਨਾ ਹੀ ਐਸਾ ਕੁੱਝ ਬੋਲੀਏ ਜਿਸ ਨਾਲ ਆਪਸੀ ਵੰਡੀ ਪਏ, ਆਪਣੀ ਹੀ ਖਿੱਲੀ ਉਡੇ ਅਤੇ ਗੁਰਮਤਿ ਪ੍ਰਚਾਰ ਦੀ ਗਤੀ ਵਿੱਚ ਰੁਕਾਵਟ ਪਏ। (ਅਸੀਂ ਸਾਰੇ ਇਹ ਵੀ ਜਾਣਦੇ ਹਾਂ ਕਿ ਹਰ ਸਾਧ ਡੇਰੇ ਦੀ ਮਰਿਯਾਦਾ ਵੱਖਰੀ ਹੈ, ਉਹਨਾਂ ਵਲੋਂ ਇੱਕ ਦੂਸਰੇ ਦੇ ਬਰਖ਼ਲਾਫ ਕਦੀ ਕੋਈ ਵਿਵਾਦ ਮੀਡੀਏ ਵਿੱਚ ਦੇਖਿਆ ਸੁਣਿਆ ਹੈ? ਘੱਟੋ ਘੱਟ ਸਾਨੂੰ ਇਸਤੋਂ ਸਬਕ ਸਿੱਖਣਾ ਚਾਹੀਦਾ ਹੈ।) ਗੁਰਬਾਣੀ ਨੂੰ ਆਧਾਰ ਬਣਾ ਕੇ ਕਿਸੇ ਵੀ ਤਰੀਕੇ ਨਾਲ ਪ੍ਰਚਾਰ ਕਰਨ ਵਾਲੀਆਂ ਧਿਰਾਂ ਵਿਚੋਂ ਅਗਰ ਕੋਈ ਧਿਰ ਐਸੀ ਅਵੱਗਿਆ ਕਰਦੀ ਹੈ ਤਾਂ ਉਸਦਾ ਮੀਡੀਏ ਵਿੱਚ ਜਿਕਰ ਕਰਨ ਨਾਲੋਂ ਜਾਤੀ ਤੌਰ ਤੇ ਸੰਪਰਕ ਕਰਕੇ ਖਿਆਲਾਂ ਦੇ ਫਰਕ ਨੂੰ ਹਲ ਕਰਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ, ਕਿਉਂ ਕਿ ਗੁਰਮੁਖਿ ਬੈਸਹੁ ਸਫਾ ਵਿਛਾਇ (੧੧੮੫) ਦੇ ਫੁਰਮਾਣ ਰਾਹੀਂ ਗੁਰਬਾਣੀ ਵੀ ਇਸ ਤਰਾਂ ਦੀ ਸੇਧ ਹੀ ਦਿੰਦੀ ਹੈ।
ਬੇਨਤੀ ਨੋਟ:- ਮਰਦ ਜ਼ਮੀਰ ਦੇ ਮਾਲਕ, ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ, ਸਿੱਖੀ ਸਿਧਾਂਤ ਵਿੱਚ ਪ੍ਰਪੱਕ ਅਤੇ ਅਸਲ ਜੂਝਾਰੂ ਬਿਰਤੀ ਵਾਲੇ ਸਿਰਦਾਰ ਬਲਵੰਤ ਸਿੰਘ ਜੀ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਖਾਲਸਾ ਪੰਥ ਨੂੰ ਠੋਸ ਉਪਰਾਲੇ ਕਰਨੇ ਚਾਹੀਦੇ ਹਨ (ਇਹ ਕੋਸ਼ਿਸ਼ ਤ੍ਰਿਆ-ਚਰਿਤ੍ਰ ਵਿਚਲੀ ਬੇਨਤੀ ਚੌਪਈ ਦੇ ਪਾਠਾਂ ਨਾਲ ਕਦਈ ਨਹੀਂ ਹੋ ਸਕਦੀ ਅਤੇ ਨਾ ਹੀ ਝੰਡੇ ਝੁਲਾ ਕੇ)। ਸਿਰਦਾਰ ਜੀ ਨੇ ਗੁਰੂ ਨਾਨਕ ਦੇ ਸਿਧਾਂਤ ਨੂੰ ਪਿੱਠ ਦੇਣ ਵਾਲੇ ਸਾਧ ਲਾਣੇ ਨੂੰ ਮੂੰਹ ਨਾ ਲਗਾ ਕੇ ਸਾਰੇ ਸੰਸਾਰ ਵਿੱਚ ਵਸ ਰਹੇ ਸਿੱਖਾਂ ਨੂੰ ਇਹ ਸਪਸ਼ਟ ਸੁਨੇਹਾ ਜਰੂਰ ਦੇ ਦਿੱਤਾ ਹੈ ਕਿ ਉਹ ਸਾਧਾਂ ਪਿੱਛੇ ਲਗ ਕੇ ਗਲਤੀ ਕਰ ਰਹੇ ਹਨ। ਸੋ ਨਿਮਰਤਾ ਭਰੀ ਬੇਨਤੀ ਹੈ ਕਿ ਭੁੱਲੜ ਸਿੱਖ ਇਸਤੋਂ ਜਰੂਰ ਸਬਕ ਸਿੱਖਣਗੇ।
ਗੁਰਮਤਿ ਸੰਚਾਰ ਸਭਾ ਜਰਮਨੀ


(16/03/12)
ਚਰਨਜੀਤ ਸਿੰਘ ਬਰੈਂਮਪਟਨ

ਸਿਰੀ ਰਾਗੁ ਮਹਲਾ ੧॥ ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ॥ ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ॥ ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ॥ ੧॥ ਬਾਬਾ, ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ ੧॥ ਰਹਾਉ॥

ਸਭ ਰਸਾਂ ਨੂੰ ਮਿੱਠਾ ਸਮਝੋ। ਉਹ ਰਸ ਕਿਹੜੇ ਹਨ? ਅੱਗੇ ਜਿਹੜੇ ਪਦਾਰਥਾਂ ਦਾ ਨਾਮ ਦਿੱਤਾ ਹੈ ਉਹਨਾਂ ਵਿਚੋਂ ਕੋਈ ਵੀ ਮਿੱਠਾ ਨਹੀਂ ਹੁੰਦਾ। ਮਿੱਠੇ ਤੋਂ ਭਾਵ “ਪਰਵਾਨ” ਹੈ। ਤਿੱਨ ਪਦਾਰਥਾਂ ਦਾ ਨਾਮ ਹੈ। ਸਾਲੋਣੇ ਅਰਥ ਸਬਜੀ, ਖਟ ਤੁਰਸੀ ਅਰਥ ਅਚਾਰ ਅਤੇ ਮਾਰਣ ਅਰਥ ਮਸਾਲੇ। ਸਬਜੀ ਜਿਆਦਾ ਖਾਈ ਦੀ ਹੈ। ਅਚਾਰ ਅਤੇ ਮਦਾਲੇ ਮੁਕਾਬਲਤਨ ਥੋੜੇ ਵਰਤੋਂ ਵਿੱਚ ਆਉੰਦੇ ਹਨ। ਸਬਜੀ ਦੀ ਤੁਲਨਾ ਸੁਣਨ ਨਾਲ ਕੀਤੀ ਗਈ ਹੈ। ਭਾਵ ਆਪਣੇ ਜੀਵਨ ਵਿੱਚ ਸੁਣਨਾ ਜਿਆਦਾ ਕਰੋ। ਅਚਾਰ ਦੀ ਵਰਤੋਂ ਵਾਂਗ ਬੋਲਣਾ ਘੱਟ ਕਰੋ ਅਤੇ ਜ੍ਹਿਨਾਂ ਵੀ ਬੋਲੋ ਉਸ ਵਿੱਚ ਮੀਠਾਸ ਦਾ ਮਸਾਲਾ ਪਾਵੋ।

ਚਰਨਜੀਤ ਸਿੰਘ
ਬਰੈਂਮਪਟਨ


(16/03/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਘਰਹਿ ਅਨੰਦੁ ਵਸਾਈਆਂ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਮੋਰ ਵੇਖ ਜਿਵ ਮੇਘਲਾ, ਮਦਮਸਤ ਪੈਲਾਂ ਪਾਈਆਂ |
ਸੱਧਰਾਂ ਚਾਵਾਂ ਰਲ ਤਿਵ, ਸਦ ਵਸੀਆਂ ਵੇਪ੍ਰਵਾਹੀਆਂ |

ਸਵਾਤੀ ਬੂੰਦ ਵਰਸਦੀ, ਘਟਾਵਾਂ ਛਹਿਬਰ ਲਾਈਆਂ |
ਚਾਤ੍ਰਿਕ ਤ੍ਰਿਪਤ ਤ੍ਰੇਹੁੜੀ, ਹੋਂਦਾਂ ਗਈਆਂ ਨਸ਼ਿਆਈਆਂ |

ਅੰਮ੍ਰਿਤ ਚੌਂਦਾ ਅਰਸ਼ੜੇ, ਸੁਰਤਾਂ ਜਦ ਮਥਿਆਈਆਂ |
ਸਗਲੀ ਮਉਲੀ ਮੇਧਨੀ, ਸਭਨੀ ਕੂਟਾਂ ਹਰਿਆਈਆਂ |

ਮੰਗਲ ਕਰੋ ਸਹੇਲੀਓ, ਦੇਵਹੋ ਸਭ ਆ ਵਧਾਈਆਂ |
ਚੋਵਹੋ ਤੇਲ ਦੇਹਲੀਆਂ, ਵਜਾਵੋ ਸੁਰ ਸ਼ਹਿਨਾਈਆਂ |

ਤੰਦਾਂ ਸਭਨੀ ਉਲਝੀਆਂ, ਬਿਨ ਜੁਗਤਾਂ ਸੁਲਝਾਈਆਂ |
ਰੂਹਾਂ ਚਿਰਹੀ ਵਿਛੁੰਨੀਆਂ, ਸਹਿਜ ਵਸੀਆਂ ਅਘਾਈਆਂ |

ਤਾਂਘਾਂ ਫੁੱਟਿਆ ਬੂਰ ਹੁਣ, ਫਲਗੁਣ ਦੀ ਰੁੱਤਾਂ ਆਈਆਂ |
ਘੁਲੀਆਂ ਘਟਿ ਸੁਗੰਧੀਆਂ, ਸ਼ਾਖ ਰਮਣ ਗੁਲਿਆਈਆਂ |

ਪਾਇਆ ਪ੍ਰੀਤਮ ਆਪਣਾ, ਸਦ ਮੇਲਾਂ ਆਣ ਮਿਲਾਈਆਂ |
ਕੰਵਲ ਹੋਈਆਂ ਖੀਵੀਆਂ, ਘਰਹਿ ਅਨੰਦੁ ਵਸਾਈਆਂ |


(15/03/12)
ਅਵਤਾਰ ਸਿੰਘ ਲੰਦਨ

ਸ. ਜਸਬੀਰ ਸਿੰਘ ਕੈਲਗਰੀ ਜੀ
ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ ਜੇ ਕਰ ਆਪ ਜੀ “ਗੁਰੂ” ਸ਼ਬਦ ਬਾਰੇ ਕੁੱਝ ਹੋਰ ਚਾਨਣਾਂ ਪਾ ਸਕੋ।
੧. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਪਣੇ ਜੀਵਨ ਕਾਲ ਵਿੱਚ ਹੀ ਸ੍ਰੀ ਗੁਰੁ ਅੰਗਦ ਦੇਵ ਜੀ ਨੂੰ ਗੁਰ ਗੱਦੀ ਸੰਭਾਲ ਦਿਤੀ ਸੀ ਤਾਂ ਕੀ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੋ ਗੁਰੂ ਸਨ?
੨. ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਜੋ “ਨਾਨਕ” ਨਾਮ ਅਧੀਨ ਦਰਜ ਹੈ। ਸਲੋਕ ਮਹਲਾ ੧ ੨ ੩ ੪ ੫ ੯ ਤੋਂ ਹੀ ਉਨ੍ਹਾਂ ਦੇ ਸ੍ਰੀਰਕ ਨਾਂਵਾਂ ਦਾ ਪਤਾ ਚਲਦਾ ਹੈ।
੩. ਛੇਂਵੇਂ, ਸੱਤਵੇਂ, ਅੱਠਵੇਂ ਅਤੇ ਦਸਵੇਂ ਗੁਰੂ ਸਾਹਿਬਾਨ ਦਾ ਸ੍ਰੀ ਗਰੰਥ ਸਾਹਿਬ ਵਿੱਚ ਕੋਈ ਭੀ ਸ਼ਬਦ ਨਹੀਂ ਹੈ ਪਰ ਉਹ ਸਾਡੇ ਗੁਰੂ ਹਨ।
੪. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ “ਗਰੰਥ ਸਾਹਿਬ” ਨੂੰ ਗੁਰ ਗੱਦੀ ਦੇ ਕੇ ਸਿਖਾਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਦੇ ਲੜ ਲਾਇਆ ਸੀ। ਇਸ ਸੂਰਤ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਗਿਆਰਵੇਂ ਗੁਰੂ ਕਹਿਣਾ ਕਿਉਂ ਗ਼ਲਤ ਹੈ?
ਜਿਹੜੇ ਸਵਾਲ ਅੱਜ ਉੱਠਦੇ ਹਨ ਉਹ ਕਲ ਨੂੰ ਵੀ ਉੱਠਣਗੇ ਉਨ੍ਹਾਂ ਦੇ ਜਵਾਬ ਦੇਣ ਤੋਂ ਅਸੀਂ ਟਲ ਨਹੀਂ ਸਕਦੇ। ਆਪ ਇੱਕ ਖੋਜੀ ਵਿਦਵਾਂਨ ਹੋ ਸੋ ਆਸ ਕਰਦਾ ਹਾਂ ਆਪ ਇਸ ਬਾਰੇ ਪੂਰਾ ਚਾਨਣਾਂ ਪਾ ਕੇ ਧੰਨਵਾਦੀ ਕਰੋਗੇ।
ਅਵਤਾਰ ਸਿੰਘ ਲੰਦਨ


(15/03/12)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਤਿਕਾਰ ਯੋਗ ਸ: ਅਜ੍ਰਾਵਤ ਸਿੰਘ ਜੀ,
ਗੁਰੂ ਨਾਨਕ ਦੇਵ ਜੀ ਦੀ ਸਿਕਿਮ ਭੂਟਾਨ ਤਿਬਤ ਤੇ ਆਸਾਮ ਯਾਤਰਾ ਦਾ ਵਿਸਥਾਰ ਹੇਠ ਲਿਖੇ ਹਵਾਲਿਆਂ ਤੋਂ ਵੀ ਮਿਲਦਾ ਹੈ:
1. ਜਨਮਸਾਖੀ ਬ-40 ਭੂਟਾਨ ਯਾਤਰਾ ਤੇ ਤਿਬਤ ਯਾਤਰਾ
2. ਵਾਰਾਂ ਭਾਈ ਗੁਰਦਾਸ-ਭੂਟਾਨ ਯਾਤਰਾ
3. ਗੁਰੂ ਨਾਨਕ ਦੇਵ ਜੀ- ਲਿਖਿਤ ਡਾ: ਤ੍ਰਿਲੋਚਨ ਸਿੰਘ
4. ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਅੰਗ੍ਰੇਜ਼ੀ ਵਿਚ- ਡਾ ਸੁਰਿੰਦਰ ਸਿੰਘ ਕੋਹਲੀ
5. ਕਰਨਲ ਸ ਸ ਈਸ਼ਰ ਦਾ ਸਿਖ ਰਿਵਿਊ ਵਿੱਚ ਲੇਖ
6. ਦਾਸ ਦੀ ਪੁਸਤਕ ਅਮੇਜ਼ਿੰਗ ਟ੍ਰੈਵਲਜ਼ ਆਫ ਗੁਰੂ ਨਾਨਕ - ਸਿਖ ਗੁਰਦਵਾਰਾ ਪ੍ਰਬੰਧਕ ਕਮੇਟੀ
7. ਦਾਸ ਦੀ ਪੁਸਤਕ ਸੋ ਥਾਨ ਸੁਹਾਵਾ- ਸਿਖ ਗੁਰਦਵਾਰਾ ਪ੍ਰਬੰਧਕ ਕਮੇਟੀ
8. ਸਿਖ ਰਿਵੀਊ ਦੇ 1986 ਤੋਂ 1990 ਦੇ ਅੰਕ
9. ਅਜੀਤ ਵਿੱਚ ਛਪੀ ਲੰਬੀ ਲੇਖ ਲੜੀ-
ਸ਼ ਸ ਈਸ਼ਰ ਦੇ ਇਸੇ ਲੜੀ ਦੇ ਲੇਖ ਤੋਂ ਬਾਦ ਦਾਸ ਨੇ ਇਨ੍ਹਾਂ ਥਾਵਾਂ ਦੀ ਤਕਰੀਬਨ 10 ਸਾਲ ਉਸ ਇਲਾਕੇ ਵਿੱਚ ਰਹਿ ਕੇ ਖੋਜ ਕੀਤੀ। ਗੁਰੂ ਨਾਨਕ ਸਥਾਨ ਤਾਂ ਸੰਨ 1962 ਤੋਂ ਹੀ ਪਛਾਣੇ ਗਏ ਜਿਨ੍ਹਾਂ ਨੂੰ ਬਣਾਇਆ ਸੰਨ 1985 ਤੋਂ ਬਾਦ ਗਿਆ। ਉਸ ਵੇਲੇ ਕਦੇ ਵੀ ਇਨ੍ਹਾਂ ਸਥਾਨਾ ਦਾ ਸੰਬੰਧ ਪਦਮਸੰਭਵ ਨਾਲ ਨਹੀਂ ਸੀ ਕੀਤਾ। ਗੁਰਦਵਾਰਾ ਗੁਰੂ ਡਾਂਗਮਾਰ
ਤੇ ਚੁਗਥਾਂਗ ਥਾਂ ਦੀ ਵਧੀ ਮਾਨਤਾ ਦੇਖ ਕੇ ਸੰਨ 1990 ਵਿੱਚ ਹਿੰਦੂ ਮੰਦਰ ਬਣਾਇਆ ਗਿਆ ਤੇ ਉਸ ਨੂੰ ਸ਼ਿਵ ਨਾਲ ਜੋੜ ਦਿਤਾ ਗਿਆ। ਇਸ ਦਾ ਜਦ ਵਿਰੋਧ ਹੋਇਆ ਤਾਂ ਬੋਧੀਆਂ ਨੂੰ ਭੜਕਾ ਕੇ ਪਦਮਾਸੰਭਵ ਨਾਲ ਜੋੜ ਦਿਤਾ ਗਿਆ ਤੇ 1992 ਵਿੱਚ ਬੋਧ ਮੰਦਿਰ ਬਣਾ ਦਿਤਾ ਗਿਆ ਤੇ ਗੁਰੂ ਨਾਨਕ ਦੀ ਯਾਤਰਾ ਨੂੰ ਉਕਾ ਹੀ ਨਕਾਰਨਾ ਸ਼ੁਰੂ ਹੋਇਆ। ਗੱਲ ਇੱਥੋਂ ਤਕ ਵਧੀ ਕਿ ਫੌਜੀਆ ਨੇ ਗੁਰਦਵਾਰਾ ਸਾਹਿਬ ਨੂੰ ਖਤਮ ਕਰਕੇ ਉਸ ਦੀ ਥਾਂ ਸਰਬ ਧਰਮ ਮੰਦਿਰ ਬਣਾ ਦਿਤਾ। ਟੌਹੜਾ ਸਾਹਿਬ ਨੇ ਇੱਕ ਟੀਮ ਭੇਜ ਕੇ ਸਾਰੇ ਤਥ ਇਕਠੇ ਕਰਕੇ ਡਿਫੈਸ ਮਨਿਸਟਰ ਜਾਰਜ ਫਰਨੰਡੇਜ਼ ਨਾਲ ਗਲ ਕੀਤੀ ਤੇ ਗੁਰਦਵਾਰਾ ਸਾਹਿਬ ਮੁੜ ਬਹਾਲ ਕਰ ਦਿਤਾ ਗਿਆ। ਬੋਧੀਆ ਕੋਲੋ ਫਿਰ ਦੁਬਾਰਾ ਬਵਾਲ ਖਢਾ ਕਰਵਾ ਦਿਤਾ ਗਿਆ ਤੇ ਫੌਜ ਨੇ ਮੌਕਾ ਵੇਖ ਕੇ ਇਸ ਨੂੰ ਫਿਰ ਸਰਬ ਧਰਮੰਦਿਰ ਵਿੱਚ ਬਦਲ ਦਿਤਾ। ਕਿਉਂਕਿ ਹੁਣ ਉਥੇ ਸਿਖਾਂ ਦਾ ਪ੍ਰਭਾਵ ਘਟ ਗਿਆ ਇਸ ਲਈ ਹੁਣ ਕੋਈ ਗੁਰੂ ਨਾਨਕ ਸਥਾਨ ਦੀ ਮੁੜ ਬਹਾਲੀ ਲਈ ਕੁੱਝ ਵੀ ਨਹੀਂ ਕਰ ਸਕਦਾ ਕਿਉਂਕਿ ਉਥੇ ਜਾਣਾ ਮੁਸ਼ਕਿਲ ਹੈ 17100 ਫੁਟ ਤੇ। ਫੌਜੀਆ ਵਲੋਂ ਤੇ ਸਿਕਿਮ ਸਰਕਾਰ ਵਲੋਂ ਉਥੇ ਜਾਣ ਦੀ ਇਜਾਜਤ ਵੀ ਹੁਣ ਆਮ ਨਹੀਂ ਦਿਤੀ ਜਾਂਦੀ। ਇਸ ਤਰ੍ਹਾਂ ਗੁਰੂ ਡਾਂਗਮਾਰ ਗੁਰੂ ਨਾਨਕ ਦੇਵ ਜੀ ਦੇ ਗੁਰਦਵਾਰੇ ਤੋਂ ਸਰਬ ਧਰਮ ਮੰਦਿਰ ਬਣ ਕੇ ਰਹਿ ਗਿਆ ਹੈ।
ਚੁੰਗਥਾਂਗ ਬਚਿਆ ਰਿਹਾ ਹੈ ਜਿਥੇ ਹੁਣ ਕਾਰ ਸੇਵਾ ਵਾਲੇ ਬਾਬੇ ਸੇਵਾ ਕਰ ਰਹੇ ਹਨ ਜਿਨ੍ਹਾਂ ਦਾ ਵੇਰਵਾ ਮੇਰੇ ਕੋਲ ਨਹੀਂ ਤੇ ਨਾ ਹੀ ਸੰਪਰਕ ਹੈ। ਆਪ ਜੀ ਨੇ ਇੰਟਰਨੈਟ ਦੇ ਹਵਾਲੇ ਤੇ ਉਥੋਂ ਦੇ ਲੋਕਲ ਸਿਕਿਮੀਆਂ ਦੇ ਕਹਿਣ ੳੇਤੇ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨਾਲ ਜੋੜ ਦਿਤਾ ਹੈ। ਕਾਸ਼ ਕਿ ਤੁਸੀਂ ਵੀ ਕੋਈ ਠੋਸ ਹਵਾਲਾ ਪਦਮਸੰਭਵ ਦੇ ਹਕ ਵਿੱਚ ਦੇ ਦਿੰਦੇ ਜੋ ਅਜੇ ਤਕ ਹੋਰ ਕੋਈ ਨਹੀਂ ਦੇ ਸਕਿਆ।
ਵੈਸੇ ਇਹ ਮੈ ਜਾਣਕਾਰੀ ਲਈ ਲਿਖ ਦਿਤਾ ਹੈ ਤੇ ਸਭ ਕੁੱਝ ਸਿਖ ਰਿਵਿੀਊ ਅਜਥਿ ਤੇ ਹੋਰ ਪਰਚਿਆਂ ਵਿੱਚ ਪਹਿਲਾਂ ਛਪ ਚਕਿਆ ਹੈ। ਉਹ ਸਾਰਾ ਮਟੀਰੀਅਲ ਪੜ੍ਹਣ ਤੋਂ ਤੇ ਉਸ ਥਾਂ ਖੁਦ ਜਾ ਕੇ ਜੋ ਵੀ ਰਾਇ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ। ਇਸ ਗਲ ਦੇ ਪੂਰੇ ਤਥ ਆਪ ਘੋਖੇ ਬਿਨਾ ਬੇਫਾਇਦਾ ਹੈ। ਆਸ਼ਾ ਹੈ ਤੁਸੀਂ ਸਭ ਪੜ੍ਹਕੇ ਤੇ ਆਪ ਜਾ ਕੇ ਆਪਣੀ ਰਾਇ ਖੁਦ ਬਣਾ ਲਵੋਗੇ ਤੇ ਸੁਣੇ ਸੁਣਾਏ ਤੇ ਭਰੋਸਾ ਨਹੀਂ ਕਰੋਗੇ। ਜੇ ਸ਼ਕ ਹੈ ਤਾਂ ਦਾਸ ਦੀ ਵੀ ਕਿਸੇ ਗਲ ਤੇ ਨਹੀਂ ਦਾਸ ਵੀ ਭੁਲਣਹਾਰ ਹੈ।
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

*******************************************************************

ਜਿਤ ਖਾਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
“ਖਾਣਾ ਕਿਹੋ ਜਿਹਾ ਖਾਣਾ ਚਾਹੀਦਾ ਹੈ” ਇਸ ਬਾਰੇ ਗੁਰੂ ਨਾਨਕ ਜੀ ਲਿਖਦੇ ਹਨ:
ਬਾਬਾ ਹੋਰ ਖਾਣਾ ਖੁਸ਼ੀ ਖੁਆਰ॥
ਜਿਤ ਖਾਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ॥
‘ਹੇ ਭਲੇ ਲੋਕ! ਮੈਨੂੰ ਖਾਣਾ ਇਹੋ ਜਿਹਾ ਨਾ ਖਵਾਲ ਜਿਸ ਨਾਲ ਮੇਰੇ ਤਨ ਵਿੱਚ ਪੀੜਾ ਪੈਦਾ ਹੋਵੇ ਤੇ ਮਨ ਵਿੱਚ ਵਿਕਾਰ ਪੈਦਾ ਹੋਣ’। ਹੋਰ ਖਾਣਾ ਖਵਾਲ ਜਿਸ ਵਿੱਚ ਇਹ ਗਲਾਂ ਨਾਂ ਹੋਣ। ਇਸ ਹੋਰ ਕਿਹੜੇ ਖਾਣੇ ਦੀ ਗਲ ਗੁਰੂ ਜੀ ਕਹਿ ਰਹੇ ਹਨ ਤੇ ਕਿਹੜੇ ਖਾਣੇ ਤੋਂ ਵਰਜ ਰਹੇ ਹਨ, ਇਸ ਬਾਰੇ ਵਿਚਾਰ ਚਰਚਾ ਕਰਾਂਗੇ।
ਅਸੀਂ ਇਹ ਤਾਂ ਜਾਣਦੇ ਹਾਂ ਕਿ ਜੇ ਲੋੜੋਂ ਜ਼ਿਆਦਾ ਵਿਤੋਂ ਵੱਧ ਖਾਧਾ ਜਾਵੇ ਤਾਂ ਪੇਟ ਵਿੱਚ ਪੀੜ ਦਾ ਕਾਰਣ ਬਣੇਗਾ, ਪਾਚਨ ਸ਼ਕਤੀ ਉਪਰ ਅਸਰ ਪਵੇਗਾ। ਲਗਾਤਾਰ ਜ਼ਿਆਦਾ ਖਾਣ ਨਾਲ, ਪੇਟ ਵਿੱਚ ਗੈਸ, ਪੇਟ ਦਾ ਵਧਣਾ, ਮੋਟਾਪਾ, ਬਦਹਜ਼ਮੀ ਆਦਿ ਤਾਂ ਆਮ ਗੱਲ ਹੈ। ਇਸ ਲਈ ਖਾਣਾ ਲੋੜ ਮੁਤਾਬਿਕ ਬਲਕਿ ਲੋੜ ਤੋਂ ਥੋੜਾ ਘੱਟ ਤੇ ਪੌਸ਼ਟਿਕ ਹੀ ਲਿਆ ਜਾਵੇ। ਖਾਣਾ ਸਰੀਰ ਨੂੰ ਚਲਾਉਣ ਲਈ ਖਾਣਾ ਹੈ ਨਾ ਕਿ ਸਰੀਰ ਨੂੰ ਖਾਣ ਲਈ ਚਲਾਉਣਾ ਹੈ। ਖਾਣਾ ਤਾਂ ਬਸ ਨਿੱਤ ਦੀ ਪ੍ਰਕਿਰਿਆ ਹੈ ਜਿਸ ਨੇ ਸਰੀਰ ਚਲਦਾ ਰਖਣਾ ਹੈ। ਖਾਣਾ ਵੀ ਊਹੋ ਜਿਹਾ ਹੀ ਖਾਣਾ ਹੈ ਜਿਸ ਨਾਲ ਮਨ ਨਾ ਨਪੀੜੀ ਜਾਂਦਾ ਹੋਵੇ ਵਿਕਾਰ ਨਾ ਪੈਦਾ ਹੁੰਦੇ ਹੋਣ, ਬੁਰਾਈਆਂ ਨਾ ਜਾਗਣ। ਮਨ ਵਿੱਚ ਵਿਕਾਰ ਪੈਦਾ ਹੋਣਗੇ ਤਾਂ ਮਨ ਭਟਕੇਗਾ, ਵਿਚਿਲਿਤ ਹੋਵੇਗਾ, ਸਹੀ ਨਹੀਂ ਸੋਚੇਗਾ, ਅਪਣੇ ਅਸਲੀ ਰਾਹੋਂ ਭਟਕੇਗਾ।
ਸ਼ਾਡਾ ਅਸਲੀ ਰਾਹ ਕੀ ਹੈ? ਗੁਰਬਾਣੀ ਵਿੱਚ ਥਾਂ ਥਾਂ ਸਾਡਾ ਜੀਵਨ ਮਨੋਰਥ ‘ਨਾਮ ਜਪਣਾ’ ਦਰਸਾਇਆ ਗਿਆ ਹੈ। ‘ਨਾਮ ਜਪਣਾ ਉਹ ਪ੍ਰਕਿਰਿਆ ਹੈ ਜਿਸ ਨਾਲ ਅਸੀਂ ਪ੍ਰਮ ਪਿਤਾ ਪਰਮੇਸ਼ਵਰ ਨੂੰ ਯਾਦ ਕਰਦੇ ਹਾਂ, ਉਸ ਨਾਲ ਮੁੜ ਜੁੜਣ ਦੀ ਇਛਾ ਨਾਲ ਉਸ ਅੱਗੇ ੳਰਦਾਸ ਕਰਦੇ ਹਾਂ। ਮਨੁਖਾ ਜੀਵਨ ਸਾਨੂੰ ਪ੍ਰਾਪਤ ਹੋਇਆ ਹੈ ਤਾਂ ਕਿ ੳਸੀਂ ਉਸ ਸ੍ਰੋਤ ਵਿੱਚ ਦੁਬਾਰਾ ਜਾ ਮਿਲੀਏ ਜਿਸ ਵਿਚੋਂ ਉਭਰੇ ਹਾਂ। ਜੋਤੀ ਵਿੱਚ ਜੋਤ ਸਮਾ ਕੇ ਹੀ ਅਸੀਂ ਅਪਣਾ ਸਫਰ ਕਰ ਸਕਦੇ ਹਾਂ। ਆਪਾ ਮਿਟਾਕੇ ਉਸ ਪ੍ਰਮ ਪਿਤਾ ਪ੍ਰਮੇਸ਼ਵਰ ਵਿੱਚ ਮਿਲ ਜਾਣਾ ਹੀ ਸਾਡਾ ਮੁੱਖ ਮਨੋਰਥ ਹੈ। ਉਸ ਨੂੰ ਯਾਦ ਕਰਨ ਵਿੱਚ ਲੱਗੇ ਰਹਾਂਗੇ ਤਾਂ ਦੁਨੀਆਂ ਦੇ ਮਾਇਆ ਜੋਲ ਤੋਂ ਬਚ ਕੇ ਰਹਾਂਗੇ ਤੇ ਖਿੱਚ ਉਸ ਵਲ ਵਧੀ ਰਹੇਗੀ। ਵਿਕਾਰ ਮਾਇਆ ਜਾਲ ਹਨ, ਇਨ੍ਹਾਂ ਵਿਕਾਰਾਂ ਤੋਂ ਦੂਰ ਰਹਿਣਾ ਹੈ। ਸਵਾਸ ਸਵਾਸ ਜਪਣਾ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਮਨ ਵਿੱਚ ਕੋਈ ਪੀੜਾ ਨਾ ਹੋਵੇ, ਵਿਕਾਰ ਨਾ ਹੋਵੇ। ਜੋ ਖਾਣਾ ਖਾ ਕੇ ਰਾਤ ਨੂੰ ਭੈੜੇ ਭੈੜੇ ਸੁਪਨੇ ਆਉਂਦੇ ਹੋਣ, ਗੁਸਾ ਚੜ੍ਹਦਾ ਹੋਵੇ, ਦਰਦ ਪੈਦਾ ਹੁੰਦਾ ਹੋਵੇ, ਉਹ ਨਹੀਂ ਖਾਣਾ ਚਾਹੀਦਾ। ਇਸੇ ਕਈ ਸੰਤੁਲਤ ਭੋਜਨ ਕਰਨਾ ਜ਼ਰੂਰੀ ਹੈ। ਊਹੋ ਚੀਜ਼ਾਂ ਖਾਧੀਆਂ ਜਾਣ ਜਿਨ੍ਹਾਂ ਨਾਲ ਵਿਕਾਰ ਨਾ ਪੈਦਾ ਹੋਵੇ, ਪੀੜਾ ਨਾ ਉਪਜੇ। ਤਾਜ਼ਾ ਫਲ ਸਬਜ਼ੀਆਂ, ਦੁੱਧ ਦਹੀਂ ਆਦਿ ਦਾ ਸ਼ੁਧ ਸ਼ਾਕਾਹਾਰੀ ਭੋਜਨ ਸਭ ਤੋਂ ਵਧੀਆ ਇਸੇ ਲਈ ਮੰਨਿਆਂ ਗਿਆ ਹੈ ਕਿਉਂਕਿ ਇਹ ਵਿਕਾਰ ਨਹੀਂ ਪੈਦਾ ਕਰਦਾ ਪੀੜਾ ਨਹੀਂ ਜਗਾਉਂਦਾ। ਫਲ, ਸਬਜ਼ੀਆਂ ਦੁੱਧ ਦਹੀਂ ਕੁਦਰਤੀ ਸਾਧਨਾ ਨਾਲ ਉਪਜਾਏ ਹੋਣ। ਕੈਮੀਕਲਾਂ ਨਾਲ ਪੈਦਾ ਕੀਤੀ ਹਰ ਖੁਰਾਕ ਪੀੜਾ ਤੇ ਵਿਕਾਰ ਪੈਦਾ ਕਰਦੀ ਹੈ। ਲੁਧਿਆਣੇ ਦੇ ਇੱਕ ਸੱਜਣ ਹਮੇਸ਼ਾ ਇਹੋ ਸ਼ਿਕਇਤ ਕਰਦੇ ਰਹਿੰਦੇ ਸਨ ਕਿ ਉਨ੍ਹਾਂ ਨੂੰ ਭੈੜੇ ਭੈੜੇ ਸੁਪਨੇ ਆਉਂਦੇ ਰਹਿੰਦੇ ਹਨ, ਪੇਟ ਵਿੱਚ ਬਦਹਜ਼ਮੀ ਵੀ ਰਹਿੰਦੀ ਹੈ ਤੇ ਸੁਰਤੀ ਵੀ ਨਹੀਂ ਟਿਕਦੀ। ਪੜਤਾਲ ਪਿਛੋਂ ਪਤਾ ਲੱਗਿਆ ਕਿ ਉਹ ਜੋ ਸਬਜ਼ੀਆਂ ਖਾਂਦੇ ਹਨ ਉਹ ਬੁਢੇ ਨਾਲੇ ਦੇ ਪ੍ਰਦੂਸ਼ਿਤ ਜਲ ਨਾਲ ਉਗਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਕੈਮੀਕਲਾਂ ਦੀ ਮਾਤ੍ਰਾ ਵੀ ਹਦੋ ਵੱਧ ਹੁੰਦੀ ਹੈ। ਜਦ ਉਨ੍ਹਾਂ ਨੇ ਢਾਹੇ ਦੇ ਪਿੰਡ ਤੋਂ ਸਬਜ਼ੀ ਮੰਗਵਾਕੇ ਵਰਤਨੀ ਸ਼ੁਰੂ ਕਰ ਦਿਤੀ ਤਾਂ ਭੈੜੇ ਸੁਪਨੇ ਤੇ ਬਦਹਜ਼ਮੀ ਦੋਨੋਂ ਦੂਰ ਹੋ ਗਏ ਤੇ ਸੁਰਤੀ ਵੀ ਲੱਗਣ ਲ! ਗ ਪਈ ਕਿਉਂਕਿ ਜਿਨ੍ਹਾਂ ਪਦਾਰਥਾਂ ਵਿੱਚ ਕੈਮੀਕਲ ਜ਼ਿਆਦਾ ਹੁੰਦੇ ਹਨ, ਉਹ ਕੁਦਰਤੀ ਤਤ ਖੋ ਬਹਿੰਦੇ ਹਨ ਤੇ ਪਾਚਨ ਸ਼ਕਤੀ ਤੇ ਵੀ ਉਲਟਾ ਅਸਰ ਪੈਂਦਾ ਹੈ, ਤਨ ਨੂੰ ਬਿਮਾਰੀਆਂ ਦੀ ਪੀੜਾ ਤੇ ਮਨ ਵਿੱਚ ਵਿਕਾਰ ਪੈਦਾ ਕਰਦੇ ਹਨ। ਇਸੇ ਲਈ ਹੀ ਫਾਸਟ ਫੂਡ’ ਨੂੰ ਵੀ ਸਿਹਤਮੰਦ ਨਹੀਂ ਸਮਝਿਆ ਜਾਂਦਾ। ਹੋਟਲਾਂ ਦੇ ਖਾਣੇ ਵਿੱਚ ਵੀ ਕੈਮੀਕਲਾਂ ਤੇ ਮਸਾਲਿਆਂ ਦੀ ਜ਼ਿਆਦਾਦ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਗੈਸ ਬਣਦੀ ਹੈ ਤਾਂ ਵਿਕਾਰ ਉਪਜਦੇ ਹਨ। ਘਰ ਦਾ ਸੰਤੁਲਤ ਭੋਜਨ ਸਭ ਤੋਂ ਵਧੀਆ ਆਹਾਰ ਹੈ। ਖਾਣਾ ਖਾਕੇ ਬੈਠੇ ਰਹਿਣਾ ਵੀ ਵਿਕਾਰ ਪੈਦਾ ਕਰਦਾ ਹੈ ਕਿਸ ਲਈ ਮਿਹਨਤ ਮੁਸ਼ੱਕਤ ਤੇ ਕਸਰਤ ਕਰਨੀ ਬੇਹੱਦ ਜ਼ਰੂਰੀ ਹੈ। ਖਾਣ ਦੀ ਲਾਲਸਾ ਵੀ ਵਿਕਾਰ ਪੈਦਾ ਕਰਦੀ ਹੈ ਇਸ ਲਈ ਗੁਰੂ ਸਾਹਿਬਾਨ ਨੇ ਸਾਨੂੰ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਸੰਦੇਸ਼ ਦਿਤਾ।


(14/03/12)
ਹਰਮੀਤ ਸਿੰਘ ਖਾਲਸਾ

ਸਤਿਕਾਰ ਯੋਗ ਸੰਪਾਦਕ ਸਿਖ ਮਾਰਗ, ਆਪ ਜੀ ਨੇ ਆਪਣੇ ਲੇਖ “ਠੀਕ ਹੈ ਬਿਪਰ ਜੀ ਠੀਕ ਹੈ” ਵਿੱਚ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੇ ਲੇਖ “ਤਖਤ ਸਾਹਿਬਾਨ ਅਤੇ ਹੁਕਮਨਾਮਿਆ ਬਾਰੇ” ਵਿਚੋਂ ਕੁੱਝ ਹਵਾਲੇ ਲਏ ਹਨ, ਉਨ੍ਹਾ ਲਏ ਗਏ ਹਵਾਲਿਆ ਵਿੱਚ ਗੁਰਬਖਸ਼ ਸਿੰਘ ਜੀ ਨੇ ਅਕਾਲ ਤੱਖਤ ਨੂੰ ਕਿਤੇ ਵੀ ਰੱਦ ਨਹੀ ਕੀਤਾ ਬਲਕਿ ਉਨ੍ਹਾ ਨੇ ਤਾਂ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਜੋ ਅਕਾਲ ਤੱਖਤ ਬਾਰੇ ਗਲਤ ਬਿਆਨੀ ਕੀਤੀ ਗਈ ਹੈ ਉਸ ਦਾ ਹੀ ਖੰਡਨ ਕੀਤਾ ਹੈ ਅਤੇ ਆਪਣੇ ਇਸੇ ਹੀ ਲੇਖ ਵਿੱਚ ਉਨ੍ਹਾ ਨੇ ਅਕਾਲ ਤੱਖਤ ਦੀ ਪ੍ਰੜੋਤਤਾ ਕਰਦੇ ਹੋਏ ਲਿਖਿਆ ਹੈ ਕਿ “ਗੁਰੂ ਹਰਗੋਬਿੰਦ ਸਾਹਿਬ ਜੀ ਨੇ ੧੬੬੫ ਈ ਤੱਕ ਸ਼ਾਹੀ ਤੱਖਤ ਵਾਲਾ ਅਕਾਲ ਬੁੰਗਾ ਰਚ ਲਿਆ” ਅਤੇ “ਸ਼ਾਹੀ ਤੱਖਤ ਵਾਲਾ ਅਕਾਲ ਬੁੰਗਾ ਵੀ ਉਸੇ ਇੱਕ ਧਾਰਮਿਕ ਕੇਂਦਰੀ ਅਸਥਾਨ ਦੇ ਵਿਹੜੇ ਵਿੱਚ ਸਿਰਜਿਆ ਗਿਆ ਸੀ” ਅਤੇ “ਸ੍ਰੀ ਸਰਬਾਰ ਸਾਹਿਬ ਅਤੇ ਸ੍ਰੀ ਅਕਾਲ ਤੱਖਤ ਦੋਹਾਂ ਦਾ ਮੇਲ ਸੰਸਾਰ ਦੇ ਇਤਿਹਾਸ ਕੋਲ ਦੈਵੀ ਬਰਕਤਾਂ ਵਾਲਾ ਕੇਵਲ ਮਾਤਰ ਇਕੋ ਇੱਕ ਕੇਂਦਰੀ ਅਸਥਾਨ ਅਮ੍ਰਿਤਸਰ ਵਿਖੇ ਹੀ ਬਣਿਆ” ਵੀਰ ਮੱਖਣ ਸਿੰਘ ਜੀ ਇਹ ਸਭ ਮੈ ਇਸ ਕਰਕੇ ਲਿੱਖ ਰਿਹਾਂ ਹਾਂ ਕਿਉਂਕਿ ਆਪ ਜੀ ਦੇ ਲੇਖ ਵਿੱਚ ਇਉ ਪ੍ਰਤੀਤ ਹੋ ਰਿਹਾ ਹੈ ਕਿ ਆਪ ਜੀ ਅਕਾਲ ਤੱਖਤ ਬਾਰੇ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੇ ਵਿਚਾਰ ਲਿਖ ਰਹੇ ਹੋ ਜਦਕਿ ਉਨ੍ਹਾ ਨੇ ਤਾਂ ਅਕਾਲ ਤੱਖਤ ਦੀ ਵਡਿਆਈ ਹੀ ਕੀਤੀ ਹੈ।
ਕਿਸੇ ਵੀ ਭੁੱਲ ਚੁੱਕ ਲਈ ਖਿਮਾਂ ਦਾ ਜਾਚਕ ਸਮਜਨਾ ਜੀ।
ਹਰਮੀਤ ਸਿੰਘ ਖਾਲਸਾ
(ਸੰਪਾਦਕੀ ਟਿੱਪਣੀ:- ਹਰਮੀਤ ਸਿੰਘ ਜੀ ਇਹ ਪੰਗਤੀਆਂ ਵੀ ਤਾਂ ਕਾਲੇ ਅਫਗਾਨੇ ਦੀ ਲਿਖਤ ਦੀਆਂ ਹੀ ਹਨ:
ਗੁਰਮਤਿ ਦਾ ਖ਼ਾਤਮਾ ਕਰ ਰਹੇ ਲਿਖਾਰੀ ਨੇ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਘਟਾਉਣ ਦੀ ਯੋਜਨਾ ਅਧੀਨ ਲੋਕਾਂ ਦੇ ਪਾਰ ਉਤਾਰੇ ਲਈ ਤਖ਼ਤ-ਰੂਪ
Building ਮਾਨੋ ਇੱਕ ਕਰਾਮਾਤੀ ਜਹਾਜ਼ ਬਣਵਾ ਲਿਆ। ---- ਆਪਣੇ ਹਥੀਂ ਬਣਾਏ ਮਿਟੀ ਗਾਰੇ ਆਦਿ ਦੇ ਨਿਰਜਿੰਦ ‘ਤਖ਼ਤ’ ਨੂੰ ਨਮਸਕਾਰਾਂ ਕੀਤੀਆਂ ਤੇ ਅਦਬ ਸਤਿਕਾਰ ਨਾਲ ਕੋਲ ਬੈਠ ਗਏ। -- ਵਿਸ਼ਨੂੰ ਭਗਵਾਨ ਨੇ ਆਖਿਆ ਮੇਰੇ ਤੇ ਆਪਣੇ ਵਿੱਚ ਕੋਈ ਫ਼ਰਕ ਨਾ ਸਮਝੋ। (ਪਰ) ਮੈਂ ਇਹ ਤਖ਼ਤ ਤੇਰੇ ਨਮ ਤੇ (ਗੁਰੂ ਤਖ਼ਤ) ਨਾਮ ਨਹੀਂ ਸਗੋਂ ਆਪਣੇ (ਅਕਾਲ ਪੁਰਖ) ਨਾਮ ਤੇ ਇਸ ਤਖ਼ਤ ਦਾ ਨਾਮ ਅਕਾਲ-ਤਖ਼ਤ ਰੱਖਿਆ ਹੈ। ਜਿੰਨਾ ਚਿਰ ਤੁਸੀਂ (ਮਨੁੱਖਾ) ਸਰੀਰ ਵਿੱਚ ਹੋ (ਭਾਵ. ਜਿੰਨਾ ਚਿਰ ਤਸੀਂ ਜੀਵਤ ਹੋ) ਉਨਾ ਚਿਰ ਤੁਸੀਂ ਇਸ ਥਾਂ ਤੇ ਸੋਭਾ ਪਾਵੋ। (ਪਰ) ਤੁਹਾਡੇ ਮਗਰੋ ਸ਼ਸਤ੍ਰਾਂ ਨੂੰ ਮੇਰਾ ਰੂਪ ਜਾਨਣਾ ਹੈ। ਮੇਰੀ ਪੂਜਾ ਵਾਸਤੇ ਹਥਿਅਰਾਂ ਨੂੰ ਹੀ ਇਸ ਥਾਂ ਤੇ ਟਿਕਾਉਣਾ ਹੈ। -- ਉਨ੍ਹਾਂ ਚਾਰ ਗੁਰੂ ਸਾਹਿਬਾਨ ਨੂੰ ਅਥਵਾ ਸਤਿਗੁਰੂ ਨਾਨਕ ਸਾਹਿਬ ਦੀ ਜੋਤਿ ਜੁਗਤਿ ਦੇ ਸਦੀਵੀ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਆਪਣੇ ਵਿਸ਼ਨੂੰ ਰੱਬ ਦੀ ਜ਼ਬਾਨੀ ਅਕਾਲ ਤਖ਼ਤ ਦੇ ਵਾਰਸ ਨਾ ਦਰਸਾਇਆ? ਸਗੋਂ ਆਪਣੇ ਪਰਾਏ ਦੀ ਪਛਾਣ ਤੋਂ ਹੀਣੇ, ਅਪਣੇ ਪੁਜਾਰੀ ਦਾ ਘਾਤ ਕਰਨ ਤੋਂ ਵੀ ਇਨਕਾਰੀ ਨਾ ਹੋਣ ਵਾਲੇ ਨਿਰਜਿੰਦ ਹਥਿਆਰਾਂ ਨੂੰ ਵਿਸ਼ਨੂੰ-ਰੂਪ ਅਕਾਲ-ਪੁਰਖ ਜਾਣ ਕੇ ਪੂਜਨੀਕ ਬਣਾਉਣ ਦੀ ਗਲ ਲਿਖ ਦਿੱਤੀ।
ਇਹ ਉਪਰ ਵਾਲੀਆਂ ਲਾਈਨਾ ਵਿੱਚ ਜੋ ਲਿਖਿਆ ਹੈ ਇਹ ਸਾਰੀ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੀ ਦੇਣ ਹੈ ਅਤੇ ਇਸ ਅਨੁਸਾਰ ਹੀ ਸਭ ਕੁੱਝ ਹੋ ਰਿਹਾ ਹੈ, ਖਾਸ ਕਰਕੇ ਸ਼ਸ਼ਤਰਾਂ ਦੀ ਸੁਭਾਇਮਨਾਤਾ। ਇਸ ਵਿਚਾਰ ਨੂੰ ਸਮਝਣ ਲਈ ਕੁੱਝ ਜਰੂਰੀ ਨੁਕਤੇ ਜੋ ਕਿ ਬਹੁਤਿਆਂ ਦੀ ਸਮਝ ਵਿਚ ਨਹੀਂ ਆਉਂਦੇ ਜਾਂ ਜਾਣ ਬੁੱਝ ਕੇ ਸਮਝਣਾ ਨਹੀਂ ਚਾਹੁੰਦੇ:
1- ਗੁਰਬਾਣੀ ਅਨੁਸਾਰ ਕੋਈ ਵੀ ਇਮਾਰਤ ਨਾ ਤਾਂ ਪਵਿੱਤਰ ਹੋ ਸਕਦੀ ਹੈ, ਨਾ ਭਿੱਟੀ ਜਾ ਸਕਦੀ ਹੈ ਅਤੇ ਨਾ ਹੀ ਸਰਵਉਚ ਹੋ ਸਕਦੀ ਹੈ।
2- ਗੁਰਬਾਣੀ ਅਨੁਸਾਰ ਅਕਾਲ ਪੁਰਖ ਦਾ ਤਖ਼ਤ ਕੋਈ ਇਮਾਰਤ ਨਹੀਂ ਹੋ ਸਕਦੀ।
3- ਇਸ ਤੋਂ ਜਾਰੀ ਹੋਇਆ ਕੋਈ ਵੀ ਹੁਕਮਨਾਮਾ ਗੁਰਬਾਣੀ ਦੇ ਹੁਕਮ ਤੋਂ ਉਪਰ ਨਹੀਂ ਹੋ ਸਕਦਾ।
4- ਇੱਥੇ ਸਿੱਖ ਮਾਰਗ ਤੇ ਲਿਖਣ ਵਾਲਿਆਂ ਨੇ ਅੱਜ ਤੱਕ ਕਿਸੇ ਨੇ ਵੀ ਥੜਾ, ਤਖ਼ਤ ਜਾਂ ਸ਼ਾਹੀ ਤਖਤ ਦੀ ਹੋਂਦ ਤੋਂ ਇਨਕਾਰ ਨਹੀਂ ਕੀਤਾ।
5- ਇਮਾਰਤਾਂ ਨਿਸ਼ਾਨੀਆਂ, ਇਤਿਹਾਸਕ ਅਤੇ ਸਵੈਮਾਣ ਦੀ ਨਿਸ਼ਾਨੀ ਹੋ ਸਕਦੀਆਂ ਹਨ ਨਾ ਕਿ ਪਵਿੱਤਰ ਅਤੇ ਸਰਵਉਚ।
6- ਅੰਧ ਵਿਸ਼ਵਾਸ਼ੀਆਂ ਅਤੇ ਗੁਰਮਤਿ ਤੋਂ ਹੀਣਿਆਂ ਲਈ ਤਖਤਾਂ ਦੇ ਪੁਜਾਰੀਆਂ ਦੇ ਹੁਕਮ ਹੀ ਗੁਰਮਤਿ ਤੋਂ ਉਪਰ ਹੋ ਸਕਦੇ ਹਨ। ਇਹ ਅੰਧਵਿਸ਼ਵਾਸ਼ੀ ਇਹਨਾ ਹੁਕਮਾਂ ਨੂੰ ਮੰਨ ਕੇ ਕਿਸੇ ਦੀ ਜਾਨ ਲੈ ਵੀ ਸਕਦੇ ਹਨ ਅਤੇ ਦੇ ਵੀ ਸਕਦੇ ਹਨ।
7- ਅੰਧਵਿਸ਼ਵਾਸ਼ੀ ਆਪਣੇ ਗੁਰੂ ਸ਼ਬਦ ਗੁਰੂ ਗਿਆਨ ਨੂੰ ਪਿਠ ਦੇ ਕੇ ਮਨਮਤੀ ਰਾਜਨੀਤਕਾਂ ਦੇ ਹੱਥਠੋਕਿਆਂ ਨੂੰ ਹੀ ਮਾਨਤਾ ਦੇਣਗੇ ਨਾ ਕਿ ਸਦੀਵੀ ਸੱਚ ਗੁਰਬਾਣੀ ਦੇ ਗਿਆਨ ਨੂੰ)


(14/03/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਸੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਇਕਬਾਲ ਸਿੰਘ ਢਿੱਲੋਂ ਜੀ!

(ਸੰਤੋਖ ਸਿੰਘ ਜੀ ਨੂੰ ਸੰਬੋਧਿਤ ਹੋ ਕੇ) ਤੁਸੀਂ ਸਵਾਲ ਕੀਤਾ ਹੈ-

“ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂ ਹੋਏ ਅਤੇ ਸਿੱਖ ਮੱਤ ਦੇ ਇੱਕੋ ਇੱਕ ਪਵਿੱਤਰ ਗ੍ਰੰਥ ਨੂੰ ਸਿੱਖ ਮੱਤ ਦੇ ‘ਗੁਰੂ’ ਮੰਨਦੇ ਹੋ, ਇਸ ਹਿਸਾਬ ਨਾਲ ਕੀ ਸ੍ਰੀ ਗੁਰੂ ਗ੍ਰੰਥ ਜੀ ਸਿੱਖ ਮੱਤ ਦੇ ਗਿਆਰਵੇਂ ਗੁਰੂ ਜੀ ਨਹੀਂ ਬਣ ਜਾਂਦੇ?”

ਵੀਰ ਜੀ! ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂ ਸਾਹਿਬਾਂ ਨੇ ਸਿੱਖਾਂ ਨੂੰ ਅਧਿਆਤਮਕ, ਅਤੇ ਸਦਾਚਰਕ ਜੀਵਨ ਜਿਉਣ ਦੀ ਅਗਵਾਈ ਦਿੱਤੀ ਹੈ। ਅਤੇ ਗੁਰੂ ਸਾਹਿਬਾਂ ਦੇ ਜੀਵਨ ਕਾਲ ਵਿੱਚ ਸਮੇਂ ਸਮੇਂ ਤੇ ਉਨ੍ਹਾਂ ਤੇ ਜਾਂ ਸਿੱਖਾਂ ਤੇ ਵਾਪਰਨ ਵਾਲੀਆਂ ਹਰ ਕਿਸਮ ਦੀਆਂ ਦੁਸ਼ਵਾਰੀਆਂ ਨਾਲ ਨਜਿੱਠਣ ਲਈ ਸਭ ਕੁੱਝ ਆਪਣੇ ਸਰੀਰ ਤੇ ਹੰਢਾ ਕੇ ਸਿੱਖਾਂ ਨੂੰ ਸੇਧ ਦਿੱਤੀ ਹੈ। ਇਸ ਲਿਹਾਜ ਨਾਲ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਸਿੱਖਾਂ ਦੇ ‘ਦਸ ਗੁਰੂ’ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਅਗੋਂ ਸਿੱਖਾਂ ਦੇ ਕਿਸੇ ਦੇਹਧਾਰੀ ਗੁਰੂ ਹੋਣ ਦੀ ਪ੍ਰਥਾ ਨੂੰ ਖਤਮ ਕਰਦੇ ਹੋਏ “ਗੁਰੂ ਗ੍ਰੰਥ ਸਾਹਿਬ ਜੀ” ਦੇ ਲੜ ਲਗਾਇਆ ਹੈ। ਕਿਉਂਕਿ ਹੁਣ ਸਿੱਖਾਂ ਨੂੰ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦੀ ਹੈ, ਇਸ ਲਈ ‘ਗ੍ਰੰਥ ਸਾਹਿਬ’ ਸਿੱਖਾਂ ਦੇ ‘ਗੁਰੂ’ ਹਨ। ਲੇਕਿਨ ਕਿਉਂਕਿ ‘(ਗੁਰੂ) ਗ੍ਰੰਥ ਸਾਹਿਬ’ ਵਿੱਚ ਗੁਰੂ ਸਾਹਿਬਾਂ ਦੁਆਰਾ ਦਰਜ ਕੀਤੀ ਹੋਈ ਹੀ ਬਾਣੀ ਹੈ, ਇਸ ਲਈ ‘(ਗੁਰੂ) ਗ੍ਰੰਥ ਸਾਹਿਬ ਜੀ’ ਨੂੰ ਵੱਖਰੀ ਗਿਣਤੀ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਜੇ ਤੁਹਾਨੂੰ “ਗੁਰੂ ਗ੍ਰੰਥ ਸਾਹਿਬ” ਚੋਂ “ਦੱਸ ਗੁਰੂ ਸਾਹਿਬਾਂ” ਤੋਂ ਵੱਖਰਾ ਕੋਈ ਗਿਆਨ (ਜੋ ਗੁਰੂ ਸਾਹਿਬਾਂ ਤੋਂ ਹਾਸਲ ਨਹੀਂ ਹੋ ਸਕਿਆ) ਹਾਸਲ ਹੁੰਦਾ ਹੈ ਤਾਂ ਤੁਸੀਂ ਬੇਸ਼ੱਕ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ‘ਗਿਆਰਵਾਂ ਗੁਰੂ’ ਕਹਿ ਸਕਦੇ ਹੋ। ਇਹ ਤਾਂ ਤੁਸੀਂ ਹੀ ਬਿਹਤਰ ਜਾਣਦੇ ਹੋ ਕਿ ਇਸ ਤਰ੍ਹਾਂ ਦੀਆਂ ਨਵੀਆਂ ਨਵੀਆਂ ਖੋਜਾਂ ਕਰਕੇ ਤੁਸੀਂ ਸਿੱਖਾਂ ਨੂੰ ਪਹਿਲਾਂ ਤੋਂ ਪੇਸ਼ ਆ ਰਹੇ ਝਮੇਲਿਆਂ ਵਿੱਚ ਕਮੀਂ ਕਰ ਰਹੇ ਹੋ ਜਾਂ ਵਾਧਾ, ਅਤੇ ਇਨ੍ਹਾਂ ਗਿਣਤੀਆਂ ਮਿਣਤੀਆਂ ਵਾਲੇ ਸਵਾਲ ਖੜ੍ਹੇ ਕਰਨ ਨਾਲ ਸਿੱਖਾਂ ਦਾ ਜਾਂ ਤੁਹਾਡਾ ਕੀ ਲਾਭ ਹੋਣ ਵਾਲਾ ਹੈ ਇਹ ਤਾਂ ਤੁਸੀਂ ਹੀ ਬਿਹਤਰ ਜਾਣਦੇ ਹੋ।

ਇਕਬਾਲ ਸਿੰਘ ਜੀ! ਤੁਸੀਂ ਆਪਣੇ ਲੇਖ “ਸਿੱਖਾਂ ਦੇ ਗਿਆਰ੍ਹਵੇਂ ਗੁਰੂ ਸਾਹਿਬ-1” ਵਿੱਚ ਲਿਖਿਆ ਹੈ:-

“ਇਹ ਉੱਤਰ ਬਹੁਤ ਹੀ ਘੱਟ ਮਿਲੇਗਾ ਕਿ ‘ਸਿੱਖਾਂ ਦੇ ਗਿਆਰਾਂ ਗੁਰੂ ਹੋਏ ਹਨ’। ਭਾਵੇਂ ਕਿ ਪਤਾ ਸਭ ਨੂੰ ਹੈ ਕਿ ‘ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਤਿਆਗਣ ਤੋਂ ਪਹਿਲਾਂ ਹੀ ਸਿੱਖ ਧਰਮ ਵਿੱਚ ਚਲੀ ਆ ਰਹੀ ਦੇਹਧਾਰੀ ਗੁਰੂਆਂ ਦੀ ਪ੍ਰਥਾ ਨੂੰ ਸਮਾਪਤ ਕਰਦੇ ਹੋਏ ਨੰਦੇੜ ਵਿਖੇ ਗੁਰਗੱਦੀ ਸ਼ਬਦ-ਗੁਰੂ ਭਾਵ ਸਿੱਖਾਂ ਦੀ ਧਾਰਮਿਕ ਪੁਸਤਕ ਗ੍ਰੰਥ ਸਾਹਿਬ ਵਿੱਚ ਸ਼ਾਮਲ ਗੁਰਬਾਣੀ ਨੂੰ ਸੌਂਪ ਦਿੱਤੀ ਸੀ। ਇਸ ਤਰ੍ਹਾਂ ਗ੍ਰੰਥ ਸਾਹਿਬ ਵਿੱਚ ਸ਼ਾਮਲ ਗੁਰਬਾਣੀ ਦੇ ਰੂਪ ਵਿੱਚ ਸ਼ਬਦ-ਗੁਰੂ ਸਿੱਖਾਂ ਦੇ ਗਿਆਰਵੇਂ, ਆਖਰੀ ਪਰ ਸਦੀਵੀ ਗੁਰੂ ਦੇ ਤੌਰ ਤੇ ਪ੍ਰਗਟ ਹੋਏ।

ਬਾਕੀ ਸਭ ਧਰਮਾਂ ਦੇ ਆਪਣੇ ਆਪਣੇ ਗ੍ਰੰਥ ਤਾਂ ਮੌਜੂਦ ਹਨ ਪਰ ਹਰੇਕ ਧਰਮ ਦੇ ਸਰਵਉੱਚ ਸਥਾਨ ਉੱਤੇ ਕੋਈ ਨਾ ਕੋਈ ਮਨੁੱਖੀ ਸ਼ਖਸੀਅਤ ਹੀ ਬਿਰਾਜਮਾਨ ਹੈ। …ਅੱਜ ਦੇ ਵਿਗਿਆਨਕ ਯੁਗ ਵਿੱਚ ਦੁਨੀਆਂ ਦੇ ਸਾਹਮਣੇ ਇਹ ਤਰਕ-ਪੂਰਵਕ ਸਪੱਸ਼ਟ ਕਰਨਾ ਅਤਿਅੰਤ ਜ਼ਰੂਰੀ ਹੈ ਕਿ ਇੱਕ ਧਾਰਮਿਕ ਪੁਸਤਕ ਵਿਚਲੀ ਰਚਨਾ ਸ਼ਬਦ ਗੁਰੂ ਕਿਵੇਂ ਹੋ ਸਕਦੀ ਹੈ?. . ਅਸਲ ਵਿੱਚ ਇਸ ਪੱਖੋਂ ਸਿੱਖ ਹਾਲੇ ਆਪ ਹੀ ਅਨੇਕਾਂ ਭਰਮ ਭੁਲੇਖਿਆਂ ਦੇ ਸ਼ਿਕਾਰ ਹਨ। ਸਥਿਤੀ ਨੂੰ ਸਪੱਸ਼ਟ ਕਰਨ ਹਿਤ ਸਿੱਖਾਂ ਨੂੰ ਆਪਣੇ ਧਾਰਮਕਿ ਗ੍ਰੰਥ ਅਤੇ ਗਿਆਰਵੇਂ ਗੁਰੂ (ਸ਼ਬਦ-ਗੁਰੂ) ਸੰਬੰਧੀ ਵੱਖੋ-ਵੱਖ ਸੰਕਲਪ ਧਾਰਨ ਕਰਨੇ ਪੈਣਗੇ”।

ਇਕਬਾਲ ਸਿੰਘ ਜੀ! ‘ਸਿੱਖ ਹਾਲੇ ਆਪ ਹੀ ਅਨੇਕਾਂ ਭਰਮ ਭੁਲੇਖਿਆਂ ਦੇ ਸ਼ਿਕਾਰ ਹਨ’ ਲੇਕਿਨ ਲੱਗਦਾ ਹੈ ਤੁਸੀਂ ਕਿਸੇ ਭਰਮ ਭੁਲੇਖੇ ਵਿੱਚ ਨਹੀਂ ਹੋ। ਪਰ ਤੁਹਾਡੀ ਲਿਖਤ ਦੇ ਇਸ ਛੋਟੇ ਜਿਹੇ ਅੰਸ਼ ਤੋਂ ਤਾਂ ਲੱਗਦਾ ਹੈ, (ਸਿੱਖ ਪਤਾ ਨਹੀਂ ਕਿਸੇ ਭਰਮ ਭੁਲੇਖੇ ਵਿੱਚ ਹਨ ਜਾਂ ਨਹੀਂ ਪਰ) ਤੁਸੀਂ ਜਰੂਰ ਭਰਮ ਭੁਲੇਖੇ ਵਿੱਚ ਹੋ। ਇੱਕ ਪਾਸੇ ਤੁਸੀਂ ਸਵਿਕਾਰ ਕਰ ਰਹੇ ਹੋ ਕਿ “ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਹਧਾਰੀ ਗੁਰੂਆਂ ਦੀ ਪ੍ਰਥਾ ਨੂੰ ਸਮਾਪਤ ਕਰਦੇ ਹੋਏ …ਗੁਰਗੱਦੀ ਸ਼ਬਦ-ਗੁਰੂ ਭਾਵ ਸਿੱਖਾਂ ਦੀ ਧਾਰਮਿਕ ਪੁਸਤਕ ਗ੍ਰੰਥ ਸਾਹਿਬ ਵਿੱਚ ਸ਼ਾਮਲ ਗੁਰਬਾਣੀ ਨੂੰ ਸੌਂਪ ਦਿੱਤੀ ਸੀ”। ਅਤੇ ਇਸ ਉੱਪਰਲੀ ਗੱਲ ਨੂੰ ਸਵਿਕਾਰ ਕਰਦੇ ਹੋਏ ਤੁਸੀਂ ‘ਗੁਰੂ ਗ੍ਰੰਥ ਸਾਹਿਬ ਨੂੰ ਗਿਆਰਵੇਂ ਗੁਰੂ ਵੀ ਐਲਾਨ ਕਰ ਰਹੇ ਹੋ। ਦੂਸਰੇ ਪਾਸੇ ਤੁਸੀਂ ਲਿਖ ਰਹੇ ਹੋ:- “ਇੱਕ ਧਾਰਮਿਕ ਪੁਸਤਕ ਵਿਚਲੀ ਰਚਨਾ ਸ਼ਬਦ ਗੁਰੂ ਕਿਵੇਂ ਹੋ ਸਕਦੀ ਹੈ?”

ਇਕਬਾਲ ਸਿੰਘ ਜੀ! ਸਿੱਖਾਂ ਦੇ ਭਰਮ ਭੁਲੇਖੇ ਦੂਰ ਕਰਨ ਦੀ ਖੇਚਲ ਕਰੋ ਜੀ।

1-ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਫੈਸਲਾ ਗਲਤ ਸੀ?

2- ਤੁਸੀਂ “ਗ੍ਰੰਥ ਸਾਹਿਬ ਜੀ” ਨੂੰ ਗੁਰੂ ਮੰਨਦੇ ਹੋ ਕਿ ਨਹੀਂ? ਜੇ ਮੰਨਦੇ ਹੋ ਤਾਂ ਤੁਹਾਡੇ ਖੜ੍ਹੇ ਕੀਤੇ ਗਏ ਸਵਾਲ ਦਾ ਤੁਹਾਡੇ ਕੋਲ ਕੀ ਜਵਾਬ ਹੈ ਕਿ “ਇੱਕ ਧਾਰਮਿਕ ਪੁਸਤਕ ਵਿਚਲੀ ਰਚਨਾ ਸ਼ਬਦ ਗੁਰੂ ਕਿਵੇਂ ਹੋ ਸਕਦੀ ਹੈ?” ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਤਾਂ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਫੈਸਲੇ ਨੂੰ ਮੰਨਣ ਤੋਂ ਆਕੀ ਹੋ? ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਫੈਸਲੇ ਨੂੰ ਮੰਨਣ ਤੋਂ ਆਕੀ ਹੋ ਤਾਂ ਇੱਕ ਗੈਰ ਸਿੱਖ ਹੋਣ ਦੇ ਨਾਤੇ ਤੁਸੀਂ ਸਿੱਖਾਂ ਤੇ ਸਵਾਲ ਕਰਨ ਦਾ ਕੀ ਹੱਕ ਰੱਖਦੇ ਹੋ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ (ਇੱਕ ਧਾਰਮਿਕ ਪੁਸਤਕ ਨੂੰ) ਗੁਰੂ ਨਹੀਂ ਮੰਨਦੇ ਤਾਂ ਸਿੱਖਾਂ ਬਾਰੇ ਜਾਂ ਗੁਰਬਾਣੀ ਬਾਰੇ ਨਵੀਆਂ ਨਵੀਆਂ ਖੋਜਾਂ ਸਿੱਖੀ ਵਿੱਚ ਵਾੜਨ ਦਾ ਕੀ ਹੱਕ ਰੱਖਦੇ ਹੋ?

3- ਕੀ ਇਹ ਜਰੂਰੀ ਹੈ ਕਿ ਜੇ ਹੋਰ ਧਰਮਾਂ ਦੇ ਧਾਰਮਿਕ ਗ੍ਰੰਥ ਵੱਖਰੇ ਹਨ ਅਤੇ ਦੇਹਧਾਰੀ ਗੁਰੂ ਵੱਖਰੇ ਗੱਦੀ ਤੇ ਬਿਰਜਮਾਨ ਹਨ ਤਾਂ ਸਿੱਖਾਂ ਨੂੰ ਵੀ ਇਸ “ਫਾਰਮੁਲੇ” ਤੇ ਹੀ ਚੱਲਣਾ ਪੈਣਾ ਹੈ?

ਇਕਬਾਲ ਸਿੰਘ ਜੀ! ਤੁਸੀਂ ਆਪਣੀ ਲਿਖਤ ਵਿੱਚ “ਗੁਰੂ ਗ੍ਰੰਥ ਸਾਹਿਬ ਜੀ” ਦੀ ਬਜਾਏ “ਸ਼ਬਦ-ਗੁਰੂ” ਲਫਜ਼ ਵਰਤੇ ਹਨ। ਤੁਸੀਂ ਸ਼ਾਇਦ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਧ ਗੋਸਟ ਬਾਣੀ ਵਿੱਚ ਵਰਣਿਤ “ਸ਼ਬਦ ਗੁਰੂ” ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਸ਼ਬਦਾਂ ਵਿੱਚ ਬਾਣੀ ਲਿਖੀ ਗਈ ਹੈ ਦੋਨਾਂ ਨੂੰ ਸਮਾਨ ਅਰਥਾਂ ਵਿੱਚ ਲੈ ਰਹੇ ਹੋ।

4- ਗੱਲ ਸਪੱਸ਼ਟ ਕਰਨ ਦੀ ਖੇਚਲ ਕਰੋਗੇ ਕਿ ਗੁਰੂ ਨਾਨਕ ਦੇਵ ਜੀ ਨੇ ਜਿਸ “ਸ਼ਬਦ ਗੁਰੂ” ਦਾ ਜ਼ਿਕਰ ਸਿਧ ਗੋਸਟ ਵਿੱਚ ਕੀਤਾ ਹੈ ਉਹ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ/ਸ਼ਬਦ ਜਿਸ ਨੂੰ ਤੁਸੀਂ “ਸ਼ਬਦ-ਗੁਰੂ” ਨਾਮ ਦਿੱਤਾ ਹੈ ਸਮਾਨ-ਅਰਥਕ ਹਨ ਜਾਂ ਵੱਖ ਵੱਖ?

ਜਸਬੀਰ ਸਿੰਘ (ਕੈਲਗਰੀ)


(14/03/12)
ਸੰਤੋਖ ਸਿੰਘ, ਪਠਾਣਕੋਟ

ਡਾ. ਇਕਬਾਲ ਸਿੰਘ ਜੀ,
ਚੰਗਾ ਹੋਇਆ ਤੁਸੀਂ ਦੱਸ ਦਿਤਾ ਕਿ 10+01=11 ਹੁੰਦੇ ਹਨ। ਸੁਣਿਆ ਸੀ ਤੁਸੀਂ ਯੂਨੀਵਰਸਿਟੀ `ਚੋਂ ਸੁਬਕਦੋਸ਼ ਹੋਏ ਹੋ, ਪਰ ਤੁਹਾਡੀ ਬਿਰਤੀ ਮਾਸਟਰਾਂ ਵਾਲੀ ਹੈ। ਮੈਂ ਤੁਹਾਨੂੰ ਸਵਾਲ ਕਰਨ ਲੱਗਿਆਂ ਨਾਲ ਜਵਾਬ ਨਹੀਂ ਸਨ ਲਿਖੇ ਕਿ ਇਨ੍ਹਾਂ ਵਿਚੋਂ ਹੀ ਕੋਈ ਇੱਕ ਜਵਾਬ ਦਿਉ। ਜਿਵੇਂ ਤੁਸੀਂ ਆਪਣੀ ਅਜ਼ਾਦੀ ਨਾਲ ਆਪਣੀ ਭਾਸ਼ਾ ਅਤੇ ਆਪਣੀ ਸ਼ੈਲੀ ਵਿੱਚ ਜਵਾਬ ਦਿੱਤਾ ਹੈ ਤਾਂ ਇਹ ਅਧਿਕਾਰ ਦੂਸਰਿਆਂ ਨੂੰ ਵੀ ਦਿਆ ਕਰੋ।
ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਮੰਨਦਾ ਹਾਂ। ਇਤਿਹਾਸ ਅਤੇ ਪ੍ਰੰਪਰਾ ਵਿੱਚ ਇਸ ਨੂੰ ਕਦੀ ਵੀ ਗਿਆਰਵਾਂ ਗੁਰੂ ਨਹੀਂ ਕਿਹਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗਿਆਰਵਾਂ ਗੁਰੂ ਕਹਿਣ ਦੀ ਤੁਹਾਡੀ ਨਿਜੀ ਕਾਢ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਤਿਹਾਸ ਵਿੱਚ ਦਸਵਾਂ ਪਾਤਸ਼ਾਹ ਕਿਹਾ ਗਿਆ ਹੈ। ਇਹੀ ਪ੍ਰੰਪਰਾ ਵਿੱਚ ਹੈ। ਅਰਦਾਸ ਵਿੱਚ ਵੀ ਉਨ੍ਹਾਂ ਨੂੰ ਦਸਵਾਂ ਪਾਤਸ਼ਾਹ ਕਿਹਾ ਗਿਆ ਹੈ। ਜਦੋਂ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਬਖ਼ਸ਼ਿਸ਼ ਕੀਤੀ ਤਾਂ ਸਿੱਖਾਂ ਇਸ ਨੂੰ ਗਿਆਰਵਾਂ ਪਾਤਸ਼ਾਹ ਕਹਿ ਸਕਦੇ ਸਨ। ਅਰਦਾਸ ਵਿੱਚ ਵੀ ਇਸ ਨੂੰ ਗਿਆਰਵਾਂ ਪਾਤਸ਼ਾਹ ਕਿਹਾ ਜਾ ਸਕਦਾ ਸੀ, ਪਰ ਅਜਿਹਾ ਨਹੀਂ ਹੋਇਆ। ਦੇਹ ਰੂਪ ਵਿੱਚ ਖ਼ਾਲਸਾ ਗੁਰੂ ਹੈ ਅਤੇ ਆਤਮਕ ਜੋਤ ਰੂਪ ਵਿੱਚ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਪ੍ਰੋ. ਮਹਿਬੂਬ ਨੇ ਲਿਖਿਆ ਹੈ ਕਿ ਚਮਕੌਰ ਦੀ ਗੜ੍ਹੀ ਵਿੱਚ ਦਸਵੇਂ ਪਾਤਸ਼ਾਹ ਨੈ ਪੰਜ ਸਿੰਘਾਂ ਦੇ ਰੂਪ ਵਿੱਚ ਖ਼ਾਲਸੇ ਨੂੰ ਗੁਰਿਆਈ ਬਖ਼ਸ਼ ਦਿਤੀ ਸੀ। ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਸਪਸ਼ਟ ਲਿਖਿਆ ਹੈ। ਸਿੱਖ ਪ੍ਰੰਪਰਾ ਵਿੱਚ ਜਦ ਖ਼ਾਲਸੇ ਨੂੰ ਗੁਰੂ ਖ਼ਾਲਸਾ ਜੀ ਕਿਹਾ ਜਾਂਦਾ ਹੈ। ਪੁਰਾਣੇ ਜਥੇਦਾਰ ਅਕਾਲੀ ਨੇਤਾ ਹਮੇਸ਼ਾ ਗੁਰੂ ਖ਼ਾਲਸਾ ਜੀ ਕਹਿ ਕੇ ਸੰਬੋਧਨ ਹੁੰਦੇ ਸਨ। ਸੋ ਭਾਈ ਸਾਹਿਬ, ਉਨ੍ਹਾਂ ਪੰਜਾ ਦੇ ਮੁਖੀ ਭਾਈ ਸੰਗਤ ਸਿੰਘ ਦੇ ਸਿਰ ਕਲਗੀ ਸਜ਼ਾਉਣਾ ਕੋਈ ਜੰਗੀ ਸਾਜ਼ਿਸ਼ ਨਹੀਂ ਸੀ। ਸਤਿਗੁਰੂ ਸਾਜ਼ਿਸ਼ੀ ਨਹੀਂ ਹੁੰਦੇ। ਪੁਰਾਤਨ ਗ੍ਰੰਥ ਜੇ ਤੁਹਾਨੂੰ ਪਸੰਦ ਨਹੀਂ ਵੀ ਹਨ ਤਾਂ ਵੀ ਖੋਜ ਲਈ ਪੜ੍ਹਨੇ ਜ਼ਰੂਰੀ ਹਨ।
ਤੁਸੀ ਗੱਲਬਾਤ ਨੂੰ ਤੋੜ ਸਕਦੇ ਹੋ। ਬਹਾਨੇ ਬਣਾਉਣ ਦੀ ਲੋੜ ਨਹੀਂ ਹੈ। ਆਪ ਜੀ ਮਿਹਰਬਾਨੀ ਕਰਕੇ ਇਹ ਦੱਸੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗਿਆਰਵਾਂ ਗੁਰੂ ਕਹਿਣ ਦੀ ਤੁਹਾਡੀ ਆਪਣੀ ਆਪਹੁਦਰੀ ਕਾਢ ਦਾ ਤੁਹਾਡੇ ਕੋਲ਼ ਕੋਈ ਇਤਿਹਾਸ ਜਾਂ ਪ੍ਰੰਪਰਾ ਵਿਚੋਂ ਇੱਕ ਵੀ ਹਵਾਲਾ ਜਾਂ ਸਬੂਤ ਹੈ ਜਾਂ ਨਿਰੀ ਮਨ ਮਾਨੀ ਹੈ? ਮੈਂ ਤੁਹਾਨੂੰ ਅਨਪੜ੍ਹ ਨਹੀਂ ਮੰਨਦਾ। ਪਰ ਫਿਰ ਵੀ ਕਾਰਡੀਨਲ ਨੰਬਰ ਤੇ ਔਰਡੀਨਲ ਨੰਬਰ ਦਾ ਭੇਤ ਸਮਝ ਲਿਓ ਕਿ ਦਸ ਤੇ ਦਸਵਾਂ ਜਾਂ ਗਿਆਰਾਂ ਤੇ ਗਿਆਰਵਾਂ ਕਹਿਣ ਵਿੱਚ ਕੀ ਫ਼ਰਕ ਹੈ?
ਸੰਤੋਖ ਸਿੰਘ, ਪਠਾਣਕੋਟ


(14/03/12)
ਅਜ੍ਰਾਵਤ ਸਿੰਘ

ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।

ਸੰਪਾਦਕ ਸਾਹਿਬ ਜੀ, ਦਵਿੰਦਰ ਸਿੰਘ ਗਰੇਵਾਲ ਜੀ (ਕਰਨਲ?) ਜਿਨ੍ਹਾ ਦੀ ਪਿਛਲੀ ਦਿਨੀ ਮੈਂ ਚਿਠੀ ਇਥੇ ਦੇਖੀ ਸੀ,

ਉਨ੍ਹਾ ਨੇ ਗੁਰਦਵਾਰਾ ਨਾਨਕ ਲਾਮਾ, ਚੁੰਗ ਥੰਗ, ਸਿੱਕਿਮ ਵਿੱਚ ਬਾਬਾ ਨਾਨਕ ਜੀ ਦੀ ਫੇਰੀ ਦਾ ਜ਼ਿਕਰ ਕਿੱਤਾ ਸੀ | ਹਾਲਾ ਹੀਂ ਮੇਰਾ ਕਰੀਬੀ ਮਿੱਤਰ ਉਥੇ ਜਾਕੇ ਆਇਆ ਹੈ | ਉਸ ਦਾ ਕਹਿਣਾ ਹੈ ਕੀ ਉਥੇ ਜੋ ਵੀ ਕਹਾਣੀਆਂ ਹਨ, ਉਹ ਬੋਧੀਆਂ ਦਾ ਇੱਕ ਗੁਰੂ ਪਦਮ ਸੰਭਵ ਨਾਲ ਜੁੜੀਆਂ ਹਨ ਅਤੇ ਸਾਡੇ ਸਿੱਖਾਂ ਨੇ (ਖਾਸ ਕਰ ਫੋਜੀਆਂ ਨੇ) ਪਦਮ ਸੰਭਵ/ਰਿਨਪੋਛੇ ਨੂੰ ਗੁਰੂ ਨਾਨਕ ਦੱਸਣ ਦਾ ਯਤਨ ਕਰਕੇ ਉਥੇ ਗੁਰਦੁਆਰਾ ਬਣਾਇਆ ਹੈ | ਉਸ ਦੇ ਮੁਤਾਬਿਕ ਇਹ ਹੋ ਨਹੀਂ ਸਕਦਾ ਕਿਓਂਕਿ ਗੁਰੂ ਪਦਮ ਸੰਭਵ '੮ਵੀਂ' ਸਦੀ ਵਿੱਚ ਹੋਏ ਹਨ | ਇੰਟਰਨੇਟ ਤੇ ਵੀ ਸਿੱਖ ਵੇਬ ਸਾਇਟ ਵਿੱਚ ਬਾਬਾ ਨਾਨਕ ਨੂੰ ਉਨ੍ਹਾ ਬੋਧੀਆਂ ਦਾ ਗੁਰੂ ਦਸਿਆ ਜਾਂਦਾ ਹੈ ਅਤੇ ਪੁਰਾਣੇ ਕਿਤਾਬੀ ਸਰੋਤ ਲਿਖੇ ਹੋਏ ਹਨ ਜਿਨ੍ਹਾ ਨੂੰ ਮੈਂ ਨਹੀਂ ਪੜ੍ਹਿਆ, ਪਰ ਉਨ੍ਹਾ ਵਿਚੋਂ ਕੋਈ ਪ੍ਰੂਫ਼ ਯਾ ਉਦਹਾਰਣ ਨਹੀਂ ਦਿੱਤੇ | ਉਸ ਮੁਤਾਬਿਕ ਉਥੇ ਦਿੱਲੀ ਤੋਂ ਕਾਰ ਸੇਵਕ ਪੁੱਜੇ ਹੋਏ ਹਨ ਤੇ ਗੁਰਦਵਾਰਾ ਬਣਾ ਰਹੇ ਹਨ ਅਤੇ ਹੇਮਕੁੰਟ ਸਾਹਿਬ ਦੀ ਤਰ੍ਹਾਂ ਇਥੇ ਵੀ ਗਲਤ ਕਹਾਣੀਆਂ ਦੀ ਮਾਨੋਤ ਪੱਕੀ ਕਰ ਰਹੇ ਹਨ।

ਇਸ ਵਿਸ਼ੇ ਤੇ ਮੈਂ ਦਵਿੰਦਰ ਸਿੰਘ ਜੀ ਨਾਲ ਪਰਸਨਲ ਵਿਚਾਰ ਕਰਨਾ ਚਾਹੁੰਦਾ ਹਾਂ | ਕੀ ਆਪ ਜੀ ਉਨ੍ਹਾ ਦਾ ਇ-ਮੇਲ ਦੇ ਸਕਦੇ ਹੋਂ ?
ਗਲ ਵਿਚਾਰ ਤੋਂ ਬਾਅਦ ਬਾਕੀ ਗੱਲ ਸਿੱਖ ਮਾਰਗ ਦੇ ਪਾਠਕਾਂ ਨਾਲ ਸਾਂਝੀ ਕਰਾਂਗਾ |

ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।


(14/03/12)
ਹਰਦੇਵ ਸਿੰਘ, ਜੰਮੂ

ਉਸ ਨੂੰ ਵੀ ਅਪਣੀ ਮਤ ਦਿਉਂ
ਹਰਦੇਵ ਸਿੰਘ, ਜੰਮੂ

ਉਸ ਨੇ ਜੋ ਸਾਲਾਂ ਪਹਿਲਾਂ ਕੀਤਾ ਉਸ ਤੇ ਟਿੱਪਣੀ ਨਹੀਂ ਕਰਾਂ ਗਾ। ਪਰ ਹੁਣੇ ਇੱਕ ਖ਼ਬਰ ਪੜੀ ਹੈ:-
“ਭਾਈ ਰਾਜੋਆਣਾ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਸਿਰਫ਼ ਅਕਾਲ ਤਖ਼ਤ ਸਾਹਿਬ ਨਾ ਜੁੜੇ ਹੋਏ ਹਨ, ਇਸ ਕਰਕੇ ਉਹ ਸਿਰਫ਼ ਅਕਾਲ ਤਖ਼ਤ ਦੇ ‘ਜੱਥੇਦਾਰ’ ਨੂੰ ਹੀ ਮਿਲਣਗੇ” (ਮੁੱਖ ਪੰਨਾ ਰੋਜ਼ਾਨਾਸਪੋਕਸ ਮੈਨ ਮਿਤੀ, 15. 03. 2012)
ਕੁੱਝ ਜਾਗਰੂਕ ਅਤੇ ਸਵੈ ਘੌਸ਼ਤ ਨਵੇਕਲੀ ਧਾਰਨਾਵਾਂ ਦੇ “ਕ੍ਰਾਂਤੀਕਾਰੀ ਖੋਜੀ”, ਭਾਈ ਰਾਜੋਆਣਾ ਨੂੰ ਫ਼ਾਂਸੀ ਤੇ ਚੜਨ ਤੋਂ ਪਹਿਲਾਂ ਅਕਾਲ ਤਖ਼ਤ ਦੇ ਝੁਲੇ ਤੋਂ ਬਾਹਰ ਨਿਕਲਣ ਦਾ ਹਲੂਣਾਂ ਦੇਂਣਾ ਪਸੰਦ ਨਹੀਂ ਕਰਨ ਗੇ? ਧੁੰਧਾ ਸਾਹਿਬ ਵਲੋਂ ਜੱਥੇਦਾਰ ਨੂੰ ਮਾਨਤਾ ਦੇਂਣ ਵਰਗਾ ਆਰੋਪ ਰਾਜੋਆਣਾ ਤੇ ਵੀ ਨਹੀਂ ਲਗਾਇਆ ਜਾਏਗਾ?
ਖਵਾਇਸ਼ਾਂ ਬਾਰੇ ਇੱਕ ਸੂਚਨਾ ਹੋਰ ਵੀ ਸੀ:-
“. . ਸਿੱਖ ਕੋਮ ਨੂੰ ਭਾਈ ਰਾਜੋਆਣਾ ਦੀ 17 ਜੁਨ 2008 ਨੂੰ ਘੋਸ਼ਿਤ ਉਹ ਵਸੀਅਤ ਆਦ ਆ ਰਹੀ ਹੈ ਜਿਸ ਵਿੱਚ ਉਨ੍ਹਾ ਕਿਹਾ ਕਿ ਮੇਰੀ ਮੋਤ ਤੋਂ ਬਾਦ ਉਨ੍ਹਾਂ ਦੇ ਸਰੀਰ ਦੇ ਉਹ ਸਾਰੇ ਅੰਗ ਜਿਹੜੇ ਕਿਸੇ ਦੁਸ਼ਰੇ ਇਨਸਾਨ ਦੇ ਕੰਮ ਆ ਸਕਦੇ ਹੋਣ, ਉਹ ਸਿੱਖਾਂ ਦੀ ਸਰਵ ਉਚ ਅਦਾਲਤ ‘ਸ਼੍ਰੀ ਅਕਾਲ ਤਖ਼ਤ ਸਾਹਿਬ’ ਨੂੰ ਸਮਰਪਿਤ ਹੋਣਗੇ” (ਪੰਨਾ 11, ਰੋਜ਼ਾਨਾਸਪੋਕਸ ਮੈਨ ਮਿਤੀ, 14. 03. 2012)
ਕਿਸੇ ਵੀ ਅਦਾਲਤ ਵਿੱਚ ਜਾਨ ਬਖ਼ਸ਼ੀ ਲਈ ਅਪੀਲ ਨਾ ਕਰਨ ਵਾਲੇ ਇਸ ਵਿਯਕਤੀ ਵਲੋਂ ਗੁਰਮਤਿ ਅਤੇ ਇਤਹਾਸ ਅਨੁਸਾਰ ‘ਸ਼੍ਰੀ ਅਕਾਲ ਤਖ਼ਤ ਨੂੰ ਸਿੱਖਾਂ ਦੀ ਸਰਵ ਉਚ ਅਦਾਲਤ’ ਮੰਨਣ ਤੇ ਕੁੱਝ ਜਾਗਰੂਕ ਉਸ ਵਿਅਕਤੀ ਨੂੰ ਪੁਜਾਰੀਵਾਦ ਤੋਂ ਗ੍ਰਸਤ ਘੋਸ਼ਤ ਕਰਦੇ ਆਲੋਚਨਾਤਮਕ ਲੇਖ ਨਹੀਂ ਲਿੱਖਣ ਗੇ?
ਦਰਬਾਰ ਸਾਹਿਬ ਨੂੰ ‘ਵਪਾਰਕ ਕੇਂਦਰ’ ਕਹਿਣ ਵਾਲੇ ਧਿਰ ਹੁਣ ਭਾਈ ਰਾਜੋਆਣਾ ਦੀ ਨੇਤਰਦਾਨ ਬਾਰੇ ਇੱਕ ਹੋਰ ਆਖਰੀ ਖਵਾਈਸ਼, ਕਿ ਉਸ ਦਿਆਂ ਅੱਖਾ ਕਿਸੇ ਨੇਤਰਹੀਨ ਰਾਗੀ ਭਾਈ ਲਖਵਿੰਦਰ ਸਿੰਘ ਦੀ ਦ੍ਰਿਸ਼ਟੀ ਸਹਾਰਾ ਬਣ, ਦਰਬਾਰ ਸਾਹਿਬ ਦੇ ਮੰਜ਼ਰ ਨੂੰ ਦੇਖਣ ਵਿੱਚ ਸਮਰਥ ਰਹਣ, ਬਾਰੇ ਇਹ ਟਿੱਪਣੀ ਕਰਨਾ ਪਸੰਦ ਨਹੀਂ ਕਰਨਗੀਆਂ ਕਿ ਭਾਈ ਸਾਹਿਬ ਦਰਬਾਰ ਸਾਹਿਬ ਤਾਂ ਵਪਾਰ ਦਾ ਕੇਂਦਰ ਹੈ?
ਹੁਣ ਇਹ ਸਾਲਾਹਾਂ/ਅਪੀਲਾਂ ਨਹੀਂ ਕੀਤੀਆਂ/ਦਿੱਤੀਆਂ ਜਾਣਗੀਆਂ ਕਿ; ਭਾਈ ਰਾਜੋਆਣਾ ਜੀ ਅਕਾਲ ਤਖ਼ਤ ਦੇ ਜੱਥੇਦਾਰ ਨਾਲ ਮੁਲਾਕਾਤ ਦੇ ਮਾਰਫ਼ਤ ਅਕਾਲ ਤਖ਼ਤ ਪ੍ਰਤੀ ਅਪਣੀ ਨਿਸ਼ਠਾ ਅਤੇ ਸਰਵੋੱਚਤਾ ਦਾ ਪ੍ਰਗਟਾਵਾ ਕਰਕੇ ਜੱਥੇਦਾਰ ਦੇ ਅੱਗੇ ਗੋਡੇ ਨਾ ਟੇਕੋ। ਉਸ ਨੂੰ ਅਕਾਲ ਤਖ਼ਤ ਦਾ ਜੱਥੇਦਾਰ ਸਵੀਕਾਰ ਕਰਕੇ ਨਹੀਂ ਮਿਲਣਾ ਚਾਹੀਦਾ।
ਖ਼ਬਰ ਅਨੁਸਾਰ ਤਾਂ ਭਾਈ ਜੀ ਨੇ ਮੁਲਾਕਾਤ ਕਰਨ ਆਏ ਬੰਦਿਆਂ ਵਿਚੋਂ ਸ਼ਾਯਦ ਪੰਜ ਨਾਲ ਮੁਲਾਕਾਤ ਕੀਤੀ। ਇਸ ਦੇ ਪਿੱਛੇ ਜੇਲ ਪ੍ਰਸ਼ਾਸਨ ਦਾ ਸੁਰਖਿਆ ਕਾਰਨ ਵੀ ਹੋ ਸਕਦਾ ਹੈ। ਖੈਰ! ਖ਼ਬਰ ਅਨੁਸਾਰ ਭਾਈ ਜੀ ਨੇ ਜਿੱਥੇ ਇੱਕ ਪਾਸੇ ਗਿਲਾ ਕੀਤਾ ਕਿ ਪਹਿਲਾਂ ਕਿਸੇ ਨੂੰ ਉਨ੍ਹਾ ਦੀ ਯਾਦ ਕਿਉਂ ਨਾ ਆਈ ਉੱਥੇ ਹੀ ਸ਼੍ਰੀ ਅਕਾਲ ਤਖ਼ਤ ਬਾਰੇ ਸਿੱਖਾਂ ਦੇ ਅਕੀਦੇ ਨੂੰ ਦੂਹਰਾ ਕੇ ਸ਼੍ਰੀ ਅਕਾਲ ਤਖ਼ਤ ਦਾ ਉਹ ਸ਼ੀਸ਼ਾ ਵਖਾਇਆ ਹੈ ਜਿਸ ਵਿੱਚ ਕੁੱਝ ਸੱਜਣ ਅਤੇ “ਖੋਜੀ ਅਪਣਾ ਮੁੰਹ ਵੇਖਣ ਦੇ ਕਾਬਲ ਨਹੀਂ ਹਨ।
ਲਿਖ ਦੇਉ ਕਿ ਭਾਈ ਜੀ ਇਹ ਕੰਮ ਨਾ ਕਰੋ ਕਿਉਂਕੀ ਅਕਾਲ ਤਖ਼ਤ ਦਾ ਨਾਮ ਤਾਂ ਅਕਾਲ ਬੁੰਗਾ ਸੀ ਅਕਾਲ ਤਖ਼ਤ ਨਹੀਂ। ਤਖ਼ਤ ਤਾਂ ਅਲੋਪ ਹੋ ਗਿਆ ਸੀ!
ਲਿਖ ਦੇਉ ਕਿ ਅਕਾਲ ਤਖ਼ਤ ਤਾਂ ਹੈ ਹੀ ਨਹੀਂ! ਭਈ ਇੱਕ ਅੱਡੇ ਲਈ ਜਾਨ ਕਿਉਂ ਦੇਣ ਲੱਗਾ ਵੇਂ? ਕਿਉਂ ਲਗਾ ਵੇਂ ਸਿੱਖ ਸਿਧਾਤਾਂ ਨੂੰ ਢਾਹ ਲਾਣ?
ਲਿਖ ਦਿਉ ਕਿ ਅਕਾਲ ਤਖ਼ਤ ਨੂੰ ਗੁਰਮਤਿ ਅਨੁਸਾਰ ਪੰਥਕ ਮਸਲਿਆਂ ਦੀ ਸਰਵੋਚ ਅਦਾਲਤ ਮੰਨ ਜੀਵਨ ਮੁੱਕਤੀ ਆਸ ਨਾ ਕਰ ਬਲਕਿ ਕਿਸੇ ਅਦਾਲਤ ਵਿੱਚ ਜਾਨ ਬਖਸ਼ੀ ਦੀ ਅਪੀਲ ਕਰ ਲੇ!
ਲਿਖ ਦੇਉ ਕਿ ਭਾਈ ਤੇਰੇ ਵਿਚਾਰਾਂ ਨਾਲ ਤਾਂ ਜਾਗਰੂਕ ਲਹਿਰ ਨੂੰ ਪੁੱਠਾ ਗੇੜ ਪੈ ਜਾਏਗਾ! ਸ਼ਾਡਾ ਕੀ ਬਣੇਗਾ?
ਲਿਖ ਦੇਉ ਕਿ ਅਕਾਲ ਤਖ਼ਤ ਬਾਰੇ ਪੰਥ ਪ੍ਰਵਾਣਿਕਤਾ ਦੇ ਨਾਮ ਤੇ ਗੁਰਮਤਿ ਸਿਧਾਤਾਂ ਦੀ ਬਲੀ ਦੇ ਸ਼ਹੀਦ ਬਣਨ ਦੀ ਮਨਮਤਿ ਨਾ ਕਰ!
ਲਿਖ ਦਿਉ ਕਿ ਅਕਾਲ ਤਖ਼ਤ ਦਾ ਜੱਥੇਦਾਰ ਤਾਂ ਹੁੰਦਾ ਹੀ ਨਹੀਂ ਸੀ। ਤੂ ਉਸ ਨੂੰ ਜੱਥੇਦਾਰ ਕਹਿ ਕੇ ਸਿਧਾਂਤ ਕਿਵੇਂ ਭੰਗ ਕਰ ਰਿਹਾ ਵੇਂ?
ਉਸ ਨੂੰ ਫ਼ੌਰਨ ਅਪਣੇ-ਅਪਣੇ ਖਰੜੇ ਦਿਉ ਤਾਂ ਕਿ ਗੁਰਸਿੱਖ ਹੋ ਕੇ ਸੰਸਾਰ ਤੋਂ ਜਾਏਗਾ ਨਾ ਕਿ ਪੁਜਾਰੀਵਾਦੀ ਹੋ ਕੇ।
ਉਸ ਨੂੰ ਸੁਚਨਾ ਦਿਉ ਕਿ ਭਾਈ ਤੂ ਤਾਂ ਅੰਮ੍ਰਿਤ ਛੱਕ ਤਾਂ ਲਿਆਂ ਹੈ ਪਰ ਸਿਰ ਅਤੇ ਅੱਖਾਂ ਵਿੱਚ ਛੱਟੇ ਪਾ ਕੇ। ਤੂ ਤਾਂ ਪਾਹੂਲ ਨੂੰ ਅੰਮ੍ਰਿਤ ਕਹਿੰਦਾ ਵੇਂ। ਤੂ ਤਾਂ ਕੇਸਾਧਾਰੀ ਬ੍ਰਹਾਮਣ ਵਾਂਗ ਵੇਂ!
ਉਸ ਨੂੰ ਕਹੋ ਕਿ ਭਾਈ ਤੂ ਤਾਂ ਜਾਗਰੂਕ ਹੀ ਨਹੀਂ। ਮਰਨ ਤੋਂ ਪਹਿਲਾਂ ਉੱਤਰ ਦੇ ਕਿ ਜਾਪੁ, ਚੌਪਈ ਦਾ ਲਿਆਰੀ ਕੋਂਣ ਸੀ? ਨਹੀਂ ਤਾਂ ਇੱਕ ਦਸ਼ਮ ਗ੍ਰੰਥੀਆ ਹੀ ਹੋ ਅਕਾਲ ਚਲਾਣਾ ਕਰੇਂਗਾ।
ਕੁੱਝ ਜਾਗਰੂਕ ਸੱਜਣੋਂ ਇਸ ਤੋਂ ਪਹਿਲਾਂ ਕਿ ਭਾਈ ਜੀ ਕਿਸੇ ਨੇਤਰ ਹੀਨ ਨੂੰ ਅਪਣੀ ਅੱਖਾਂ ਰਾਹੀਂ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਦਾ ਵਸੀਲਾ ਬਨਾਉਂਣ ਅਤੇ ਅਕਾਲ ਤਖ਼ਤ ਦੀ ਸਰਵੋਚਤਾ ਪ੍ਰਤੀ ਨਿਸ਼ਠਾ ਰੱਖਦੇ ਉਸਦੇ ਜੱਥੇਦਾਰ ਨੂੰ ਮਿਲ ਕੇ, ਫ਼ਾਹੇ ਲੱਗ ਜਾਣ, ਤੁਸੀ ਸੁਚੇਤ ਪੰਥ ਨੂੰ ਪੁੱਠੇ ਗੌੜ ਤੋਂ ਬਚਾਉਂਣ ਲਈ ਸਾਹਿਬ ਦੀ “ਮਨਮਤਿ” ਸੋਚ ਬਾਰੇ ਲਿਖ-ਲਿਖ ਕੇ ਉਨ੍ਹਾ ਨੂੰ ਮਨਾ ਲੋਵੇ! ਨਹੀ ਤਾਂ ਉੱਧਰ ਰੱਸੀ ਕੱਸੀ, ਪੈਰਾ ਹੋਠੋਂ ਫੱਟਾ ਖਿੱਸਕਿਆਂ ਤਾਂ ਇੱਧਰ ਆਪ ਜੀ ਦਿਆਂ ਆਲੋਚਨਾਤਨਮਕ ਕਲਮਾਂ ਟੁੱਟ ਜਾਣਗੀਆਂ। ਇਸ ਨੂੰ ਕਹਿੰਦੇ ਹਨ ‘ਸੋ ਸੁਨਾਰ ਦੀ ਤੇ ਇੱਕ ਲੌਹਾਰ’ ਦੀ।
ਹਰਦੇਵ ਸਿੰਘ, ਜੰਮੂ
15. 03. 2012.


(14/03/12)
ਚਰਨਜੀਤ ਸਿੰਘ

ਸ ਹਰਦੇਵ ਸਿੰਘ ਜੰਮੂ ਜੀ
ਤੁਹਾਡੇ 12 ਤਰੀਖ ਦੇ ਲਿਖੇ ਵਿਚਾਰ ਅਤੇ 13 ਤਰੀਖ ਦੀ ਜਾਨਕਾਰੀ ਸਾਂਝੀ ਕਰਨ ਲਈ ਬਹੁਤ ਧੰਨਵਾਦ।
ਸਾਰੀ ਗੁਰਬਾਣੀ ਭਰੀ ਪਈ ਹੈ ਬਾਹਰਲੇ ਪ੍ਰਤੀਕਾਂ ਨਾਲ ਜਿਹਨਾਂ ਦਾ ਸਹਾਰਾ ਲੈ ਕੇ ਅੰਤਰੀਵ ਸੱਚ ਨੂੰ ਸਮਝਾਇਆ ਗਿਆ ਹੈ।
ਜੇ ਇਹ ਸ਼ਰੀਰ ਨਾ ਹੋਵੇ ਤਾਂ ਅੰਦਰਲਾ ਸੱਚ ਬਾਹਿਰ ਪ੍ਰਗਟ ਕਿਵੇਂ ਹੋਵੇਗਾ?
ਆਸਾ ਕੀ ਵਾਰ ਵਿੱਚ ਵੀ ਗੁਰੂ ਨਾਨਾਕ ਸਾਹਿਬ ਦਾ ਬੜਾ ਸਪਸ਼ਟ ਫੁਰਮਾਨ ਹੈ ਕਿ ਹਰ ਚੀਜ ਜੋ ਤੇਰੇ ਨਾਲ ਜੁੜੀ ਹੈ, ਉਹ ਸੱਚੀ ਹੈ।
ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥ ਸਚੇ ਤੇਰੇ ਲੋਅ ਸਚੇ ਆਕਾਰ ॥ ਸਚੇ ਤੇਰੇ ਕਰਣੇ ਸਰਬ ਬੀਚਾਰ ॥ ਸਚਾ ਤੇਰਾ ਅਮਰੁ ਸਚਾ ਦੀਬਾਣੁ ॥ ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥ ਸਚਾ ਤੇਰਾ ਕਰਮੁ ਸਚਾ ਨੀਸਾਣੁ ॥ ਸਚੇ ਤੁਧੁ ਆਖਹਿ ਲਖ ਕਰੋੜਿ ॥ ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥ ਸਚੀ ਤੇਰੀ ਸਿਫਤਿ ਸਚੀ ਸਾਲਾਹ ॥ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥ ਨਾਨਕ ਸਚੁ ਧਿਆਇਨਿ ਸਚੁ ॥ ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥ {ਪੰਨਾ 463}
ਸਿਰਫ ਉਹੀ ਕੱਚਾ ਹੈ ਜੋ ਤੇਰੇ ਤੋਂ ਟੁੱਟ ਗਿਆ ਹੈ।
ਜਪੁ ਵਿੱਚ ਵੀ ਗੁਰੂ ਸਾਹਿਬ ਦਾ ਫੁਰਮਾਨ ਹੈ
ਅਮੁਲੁ ਤੁਲੁ ਅਮੁਲੁ ਪਰਵਾਣੁ ॥ ਅਮੁਲੁ ਬਖਸੀਸ ਅਮੁਲੁ ਨੀਸਾਣੁ ॥ 5 ।।
ਚਰਨਜੀਤ ਸਿੰਘ
ਬਰੈਂਮਪਟਨ


(14/03/12)
ਗੁਰਮਤਿ ਸੰਚਾਰ ਸਭਾ (ਜਰਮਨੀ)

ਪਰਮ ਪਿਆਰੇ ਗੁਰਸਿੱਖ ਸਜਣੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ॥
ਅੱਜ ਚੇਤ ਮਹੀਨੇ ਦਾ ਅਤੇ ੫੪੪ ਨਾਨਕਸ਼ਾਹੀ ਸੰਮਤ ਦਾ ਪਹਿਲਾ ਦਿਹਾੜਾ ਹੈ, ਇਸ ਲਈ ਸਮੂਹ ਨਾਨਕ ਨਾਮਲੇਵਾ ਨੂੰ ਦੋਹਰੀ ਲੱਖ ਲੱਖ ਵਧਾਈ ਹੋਵੇ। ਅਕਾਲ ਪੁਰਖ ਦਾ ਅਨਿਕ ਵਾਰ ਸ਼ੁਕਰ ਹੈ ਜਿਸ ਦੀ ਮੇਹਰ ਸਦਕਾ ਪਿਛਲਾ ਵਰ੍ਹਾ ਓਸ ਦੇ ਭਾਣੇ ਵਿੱਚ ਗੁਜ਼ਰਿਆ ਔਣ ਵਾਲਾ ਸਾਲ ਭੀ ਉਸਦੇ ਭਾਣੇ ਚ ਰਹਿੰਦਿਆਂ ਬੀਤੇ, ਇਸ ਵਾਸਤੇ ਦਿਲੀ ਅਰਦਾਸ ਕਰਦੇ ਹਾਂ।
ਅਸੀਂ ਦਿਲੋਂ ਕਾਮਨਾਂ ਕਰਦੇ ਹਾਂ ਕਿ ਨਵਾਂ ਸਾਲ ਹਰ ਇੱਕ ਸਿੱਖ ਲਈ ਤਰੱਕੀ, ਨਵੀਆਂ ਉਮੀਦਾਂ, ਆਪਸੀ ਪਿਆਰ, ਗੁਰੂ ਗ੍ਰੰਥ ਜੀ ਦੇ ਸਿਧਾਂਤ ਮੁਤਾਬਕ ਬੇਇਨਸਾਫੀ ਅਤੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਹੋਏ ਸਰਬੱਤ ਦੇ ਭਲੇ ਲਈ ਜੂਝਣ ਦਾ ਚਾਅ ਲੈ ਕੇ ਆਵੇ।
ਗੁਰਮਤਿ ਸੰਚਾਰ ਸਭਾ (ਜਰਮਨੀ)


(14/03/12)
ਆਰ. ਪੀ. ਸਿੰਘ/ ਜਗਤਾਰ ਸਿੰਘ ਜਾਚਕ

ਅਕਾਲੀ-ਭਾਜਪਾ ਸਿਆਸੀ ਜਿੱਤ ਨੂੰ ਚੱਪੜਚਿੜੀ ਦੀ ਇਤਿਹਾਸਕ ਜਿੱਤ ਨਾਲ ਜੋੜਣਾ ਇਤਰਾਜ਼ ਯੋਗ ਤੇ ਗੁੰਮਰਾਹਕੁਨ: ਗਿਆਨੀ ਜਾਚਕ
ਲਧਿਆਣਾ 13 ਮਾਰਚ (ਆਰ. ਪੀ. ਸਿੰਘ) ਪੰਜਾਬ ਵਿੱਚ ਸੰਨ 1962 ਤੋਂ ਪਿਛੋਂ ਅਕਾਲੀ ਭਾਜਪਾ ਗਠਜੋੜ ਲਈ ਇਹ ਪਹਿਲਾ ਮੌਕਾ ਹੈ, ਜਦੋਂ ਉਹ ਆਪਣੀ ਸਰਕਾਰ ਦਾ ਦੁਰਹਾ ਕਰਵਾ ਕੇ ਰਾਜਸੀ ਇਤਿਹਾਸ ਸਿਰਜਨਗੇ। ਇਸ ਲਈ ਬਾਦਲ ਦਲ ਆਪਣੀ ਸਿਆਸੀ ਜਿੱਤ ਨੂੰ ਇਤਿਹਾਸਕ ਬਨਾਉਣਾ ਚਹੁੰਦਾ ਹੈ, ਸਾਨੂੰ ਇਸ ਬਾਰੇ ਕੋਈ ਇਤਰਾਜ਼ ਨਹੀਂ। ਪਰ, ਉਨ੍ਹਾਂ ਵਲੋਂ ਬਣਾਈ ਜਾ ਰਹੀ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਲਈ, ਸਿੱਖ ਰਾਜ ਦੀ ਪਹਿਲੀ ਜਿੱਤ ਨਾਲ ਜੁੜੇ ਚੱਪੜਚਿੜੀ ਦੇ ਇਤਿਹਾਸਕ ਮੈਦਾਨ ਦੀ ਵਰਤੋਂ ਕਰਨ ਉੱਤੇ ਮਿੱਠਾ ਜਿਹਾ ਇਤਰਾਜ਼ ਜ਼ਰੂਰ ਹੈ।
ਕਿਉਂਕਿ, ਅਕਾਲੀ ਦਲ ਅੰਦਰਲੀ ਸਿੱਖੀ ਸਪਿਰਟ ਨੂੰ ਖ਼ਤਮ ਕਰਕੇ ਤੇ ਪੰਥਕ ਮੁੱਦੇ ਵਿਸਾਰ ਕੇ ਪ੍ਰਾਪਤ ਕੀਤੀ ਸਿਆਸੀ ਜਿੱਤ ਨੂੰ, ਸਿੱਖ ਰਾਜ ਦੇ ਮੋਢੀ ਜਰਨੈਲ ਬਾਬਾ ਬੰਦਾ ਸਿਘ ਬਹਾਦਰ ਦੀ ਜਿੱਤ ਨਾਲ ਜੋੜ ਕੇ ਪ੍ਰਚਾਰਨਾ ਕਿਸੇ ਪੱਖੋਂ ਵੀ ਯੋਗ ਨਹੀਂ ਹੈ। ਇਹ ਤਾਂ ਸਿੱਖ ਸਿੱਖ ਜਜ਼ਬਾਤਾਂ ਦਾ ਰਾਜਨੀਤਕ ਲਾਹਾ ਲੈਣ ਵਾਲੀ ਹੀ ਇੱਕ ਖੇਡ ਹੈ।
ਇਹ ਲਫ਼ਜ਼ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਨਸੀਚਿਊਟ ਮੈਲਬੌਰਨ ਦੇ ਡਰੈਕਟਰ ਗਿਆਨੀ ਜਗਤਾਰ ਸਿੰਘ ਜਾਚਕ ਨੇ ਲੁਧਿਆਣੇ ਵਿੱਚ ਉਦੋਂ ਕਹੇ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਕਾਲੀ ਭਾਜਪਾ ਦੀ ਬਣਨ ਵਾਲੀ ਸਰਕਾਰ ਦਾ ਸਹੁੰ ਚੁੱਕ ਸਮਾਗਮ ਇਸ ਵਾਰ ਚੱਪੜਚਿੜੀ ਦੇ ਇਤਿਹਾਸਕ ਮੈਦਾਨ ਵਿੱਚ ਕੀਤਾ ਜਾ ਰਿਹਾ ਹੈ, ਇਸ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ।
ਉਨ੍ਹਾਂ ਕਿਹਾ ਕਿ ਚਾਪੜ ਚ੍ਹਿੜੀ ਦੇ ਮੈਦਾਨ ਪਹੁੰਚਣ ਵਾਲੇ ਸਿੱਖ ਪ੍ਰਵਾਰਾਂ ਨਾਲ ਸਬੰਧਤ ਅਕਾਲੀ ਕਾਰਕੁੰਨਾ ਨੂੰ, ਉਥੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਵਲੋਂ ਉਠਾਏ ਜਾ ਰਹੇ ਸੁਆਲਾਂ ਦਾ ਮੁਲੰਕਣ ਜ਼ਰੂਰ ਕਰਨਾ ਚਾਹੀਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਤਾਂ ਚਾਪੜ-ਚਿੜੀ ਦੀ ਜਿੱਤ ਪਿਛੋਂ ਸਰਹਿੰਦ ਦੇ ਕਿਲੇ ਉਤੇ ਖ਼ਾਲਸੇ ਦਾ ਨੀਲਾ ਨਿਸ਼ਾਨ ਝੁਲਾ ਕੇ, ਪੰਜਾਬ ਵਿੱਚ ਪਹਿਲੀ ਵਾਰ ਸਿੱਖ ਰਾਜ ਕਾਇਮ ਕੀਤਾ ਸੀ। ਪਰ, ਕੀ ‘ਰਾਜ ਕਰੇਗਾ ਖ਼ਾਲਸਾ’ ਦੇ ਸੁਪਨੇ ਲੈਣ ਵਾਲੀ ਸੋਚ ਹੈ, ਬਾਦਲ ਜੀ ਦੀ ਅਗਵਾਈ ਵਿੱਚ ਬਣਨ ਵਾਲੀ ਪੰਜਾਬ ਸਰਕਾਰ ਦੀ? ਵੀਰੋ! ਤੁਸੀਂ ਇਹ ਵੀ ਜਾਣਦੇ ਹੋ ਭਾਜਪਾ ਆਗੂ ਤਾਂ ਬਾਬਾ ਬੰਦਾ ਸਿੰਘ ਨੂੰ, ਸਿੰਘ ਤੇ ਬਹਾਦਰ ਕਹਿਣ ਦੀ ਥਾਂ ਬੈਰਾਗੀ ਕਹਿ ਕੇ, ਉਨ੍ਹਾਂ ਦਾ ਸਿੱਖੀ ਨਾਲੋਂ ਨਾਤਾ ਤੋੜਣ ਤੇ ਤੁੱਲੇ ਹੋਏ ਹਨ, ਤੇ ਸਟੇਜਾਂ ਤੇ ਐਸਾ ਕਹਿ ਕੇ ਉਹ ਸਾਡਾ ਮੂੰਹ ਚੜਾਉਂਦੇ ਹਨ, ਕੀ ਐਸੇ ਲੋਕਾਂ ਨੂੰ ਹੱਕ ਹੈ ਸ਼ਹੀਦਾ ਦੀ ਧਰਤੀ `ਤੇ ਸ਼ਾਹੀ ਸਨਮਾਨ ਲੈਣ ਦਾ?
ਕੀ ਇਹ ਸਰਕਾਰ ਖ਼ਾਲਸਾ ਰਾਜ ਦੇ ਮੋਢੀ ਬਾਬਾ ਜੀ ਵਾਂਗ ਗ਼ਰੀਬਾਂ, ਮਜ਼ਲੂਮਾਂ ਤੇ ਦੁਖੀਆਂ ਦੀ ਬਾਂਹ ਫੜੇਗੀ? ਕੀ ਇਹ ਸਰਕਾਰ ਪੰਜਾਬ ਵਿਚੋਂ ਮਾਫ਼ੀਏ ਦੇ ਕਬਜ਼ੇ ਨੂੰ ਤੋੜੇਗੀ? ਕੀ ਇਹ ਸਰਕਾਰ ਨਸ਼ਿਆਂ ਦੇ ਸੁਦਾਗਰਾਂ ਨੂੰ ਨੱਥ ਪਾਏਗੀ? ਕੀ ਇਹ ਸਰਕਾਰ ਧੱਕੇਸ਼ਾਹੀ ਤੇ ਅਨਿਆ ਦਾ ਵਿਰੋਧ ਕਰੇਗੀ? ਕੀ ਇਸ ਸਰਕਾਰ ਦੇ ਮੁਖੀਏ ਆਪਣੀ ਪ੍ਰਵਾਰਿਕ ਸੋਚ ਤੋਂ ਉਚਾ ਹੋ ਕੇ ਪੰਜਾਬ ਸਮੇਤ ਸਰਬਤ ਦੇ ਭਲੇ ਬਾਰੇ ਸੋਚਣਗੇ? ਇੱਕ ਪੰਥ-ਦਰਦੀ ਵੀਰ ਨੇ ਸਪਸਟ ਲਿਖਿਆ ਹੈ ਕਿ ਜੇਕਰ ਬਾਦਲ ਸਰਕਾਰ ਨੇ ਗ਼ਰੀਬਾਂ ਦੀ ਸਾਰ ਨਾ ਲਈ ਅਤੇ ਖ਼ਾਲਸਾ ਜੀ ਕੇ ਬੋਲ-ਬਾਲੇ ਲਈ ਕੁੱਝ ਨਾ ਕਰ ਸਕੀ ਤਾਂ ਇਹ ਚਾਪੜਚਿੜੀ ਦੇ ਮਹਾਨ ਜਰਨੈਲ ਤੇ ਉਨ੍ਹਾਂ ਦੇ ਸਾਥੀ ਸ਼ਹੀਦਾਂ ਨਾਲ ਇੱਕ ਗਦਾਰੀ ਹੀ ਮੰਨੀ ਜਾਏਗੀ।
ਅਖੀਰ ਵਿੱਚ ਜਾਚਕ ਜੀ ਨੇ ਆਖਿਆ ਕਿ ਜੇ ਬਾਦਲ ਜੀ ਨੂੰ ਕੁਦਰਤ ਨੇ ਪੰਜਵੀ ਵਾਰ ਮੁਖ ਮੰਤਰੀ ਬਣਨ ਦਾ ਇਤਿਹਾਸਕ ਮੌਕਾ ਦਿੱਤਾ ਹੈ ਤਾਂ ਉਹ ਸਿੱਖਾਂ ਨੂੰ ਹਿੰਦੂ ਮੰਨਣ ਵਾਲੇ ਭਾਰਤੀ ਸੰਵਿਧਾਨ ਦੀ ਸੌਂਹ ਖਾਣ ਵੇਲੇ ਬਾਬਾ ਜੀ ਨਾਲ ਵੀ ਵਾਅਦਾ ਕਰਨ ਕਿ ਉਹ ਖ਼ਾਲਸਾ ਜੀ ਕੇ ਬੋਲ ਬਾਲੇ ਵਾਲੀ ਸੋਚ ਦੇ ਧਾਰਨੀ ਹੋ ਕੇ ਪੰਜਾਬ ਵਿੱਚ ਬੇਰੁਜ਼ਗਾਰੀ, ਧੱਕੇਸ਼ਾਹੀ ਤੇ ਨਸ਼ਿਆ ਦੇ ਵਿਰੁਧ ਲਹਿਰ ਚਲਾਉਣਗੇ, ਅਤੇ ਜੇਕਰ ਐਸਾ ਨਾ ਕਰ ਸਕੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਬਦਲ ਕੇ ‘ਬਾਦਲ ਦਲ ਪੰਜਾਬ’ ਰੱਖ ਲੈਣਗੇ।


(14/03/12)
ਸਤਨਾਮ ਕੌਰ ਫਰੀਦਾਬਾਦ

ਬਾਬੇ ਨਾਨਕ ਦਾ ਸਿੱਖ ਉਹੀ ਹੋ ਸਕਦਾ ਹੈ ਜੋ ਬਾਬਰ ਨੂੰ ਜ਼ਾਬਰ ਆਖ ਸਕੇ: ਉਪਕਾਰ ਸਿੰਘ ਫਰੀਦਾਬਾਦ
(੧੩ ਮਾਰਚ ੨੦੧੨; ਸਤਨਾਮ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਕਾਲਾ ਦਿਵਸ ਮੌਕੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਅਖੌਤੀ ਪੰਥਕ ਸਰਕਾਰ ਜੋ ਪਾਖੰਡੀ ਸਾਧਾਂ ਦੇ ਜ਼ੋਰ `ਤੇ ਮੁੜ ਕਾਬਜ਼ ਹੋਣ ਜਾ ਰਹੀ ਹੈ ਉਸ ਨੇ ਹਮੇਸ਼ਾਂ ਸਿੱਖ ਪੰਥ ਨੂੰ ਘਾਣ ਲਗਾਈ ਹੈ। ਉਨ੍ਹਾਂ ਕਿਹਾ ਕਿ ਤਖ਼ਤਾਂ ਦੇ ਅਖੌਤੀ ਜੱਥੇਦਾਰ ਬਾਦਲਾਂ ਦੀ ਕਠਪੁਤਲੀ ਹਨ। ਜਿਹੜੀ ਸਰਕਾਰ ਸਿੱਖੀ ਨੂੰ ਨੁਕਸਾਨ ਪਹੁੰਚਾ ਰਹੀ ਹੋਵੇ ਅਤੇ ਪੰਥ ਦੇ ਠੇਕੇਦਾਰ ਚੁੱਪ ਬੈਠੇ ਹੋਣ ਤਾਂ ਉਹ ਸਿੱਖ ਅਖਵਾਉਣ ਦੇ ਹੱਕਦਾਰ ਨਹੀਂ ਬਾਬੇ ਨਾਨਕ ਦਾ ਸਿੱਖ ਉਹੀ ਹੋ ਸਕਦਾ ਹੈ ਜੋ ਬਾਬਰ ਨੂੰ ਜ਼ਾਬਰ ਆਖ ਸਕੇ। ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਸਿੱਖਿਆਵਾਂ ਗੁਰਮਤਿ ਤੋਂ ਬਿਲਕੁਲ ਉਲਟ ਹੈ ਜਿਵੇਂ ਅਕਾਲਪੁਰਖ ਨੂੰ ਛੱਡ ਕੇ ਦੇਵੀ ਦੀ ਪੂਜਾ ਕਰਨੀ, ਮਹਾਂਕਾਲ ਤੇ ਦੇਵੀ ਕਾਲਕਾ ਸਾਡੇ ਮਾਤਾ ਪਿਤਾ ਹਨ, ਮਹਾਂਕਾਲ ਸਾਡਾ ਰਖਵਾਰਾ ਹੈ ਉਸ ਦਾ ਸਿੱਖ ਬਣਨ ਲਈ ਮਦਿਰਾ ਤੇ ਭੰਗ ਪੀਣੀ ਪੈਂਦੀ ਹੈ, ਤੰਤ੍ਰ-ਮੰਤ੍ਰ, ਜਾਦੂ-ਟੋਨਾ, ਵਰ-ਸ਼ਰਾਪ ਵਿੱਚ ਦ੍ਰਿੜ੍ਹ ਨਿਸ਼ਚਾ ਰਖੋ, ਨੀਵੀਂ ਜਾਤ ਵਾਲਿਆਂ ਨਾਲ ਦੋਸਤੀ ਨਹੀਂ ਕਰਨੀ। ਜੁਆ ਖੇਡੋ, ਝੂਠ ਬੋਲੋ, ਠੱਗੀ ਕਰੋ, ਚੋਰੀ ਕਰੋ, ਰਿਸ਼ਵਤ ਕਰੋ, ਦੂਜਿਆ ਦਾ ਕਤਲ ਕਰੋ, ਧੀਆਂ-ਆਪਣੇ ਮਾਂ-ਪਿਉਂ ਨੂੰ ਧੋਖਾ ਦੇ ਕੇ ਘਰੋਂ ਭੱਜ ਸਕਦੀਆਂ ਹਨ। ਇਸ ਤੋਂ ਇਲਾਵਾ ਹੋਰ ਕਈ ਅਜਿਹੀ ਗੱਲਾਂ ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਹਨ ਜਿੰਨ੍ਹਾਂ ਨੂੰ ਅਪਨਾਉਣ ਨਾਲ ਸਿੱਖੀ ਦਾ ਖਾਤਮਾ ਨਿਸ਼ਚਤ ਹੈ। ਉਨ੍ਹਾਂ ਕਿਹਾ ਕਿ ਦੂਜਿਆਂ ਨੂੰ ਧਰਮ ਦਾ ਡੰਡਾ ਵਿਖਾਉਣ ਵਾਲੇ ਤਖ਼ਤਾਂ `ਤੇ ਬੈਠੇ ਜੱਥੇਦਾਰ ਜੋ ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਅਸ਼ਲੀਲਤਾ ਨੂੰ ਪਜਾਮਾ ਲਾਹ ਲਾਹ ਕੇ ਮੱਥਾ ਟੇਕਦੇ ਹਨ ਕੀ ਸਪਸ਼ਟ ਕਰਣਗੇ ਕਿ ਮਨੁੱਖਤਾ ਦੇ ਰਹਿਬਰ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਗੁਰੂ ਦੇ ਨਾਲ ਮਨੁੱਖਤਾ ਨੂੰ ਤਬਾਹ ਕਰਣ ਵਾਲੇ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਦਾ ਪ੍ਰਕਾਸ਼ ਤਖ਼ਤਾਂ `ਤੇ ਕਿਉਂ ਕੀਤਾ ਜਾ ਰਿਹਾ ਹੈ? ਜੇ ਅਖੌਤੀ ਦਸਮ ਗ੍ਰੰਥ ਨੂੰ ਜ਼ਬਰਨ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਸਾਬਤ ਕਰ ਦਿੱਤਾ ਗਿਆ ਤਾਂ ਇਸ ਦੀਆਂ ਗੰਦੀ ਤੇ ਅਸ਼ਲੀਲਤਾ ਭਰਪੂਰ ਸਿੱਖਿਆਵਾਂ ਸਿੱਖੀ ਦਾ ਅਨਖਿੜਵਾਂ ਅੰਗ ਹੋਣਗੀਆਂ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕੀ ਸਿੱਖ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਵਿੱਚ ਦਰਜ਼ ਅਸ਼ਲੀਲਤਾ ਅਤੇ ਗੁਰਮਤਿ ਵਿਰੋਧੀ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਲਈ ਤਿਆਰ ਹਨ? ਜੇ ਨਹੀਂ ਤਾਂ ਇਸ ਗੁਰਮਤਿ ਵਿਰੋਧੀ ਗ੍ਰੰਥ ਦੀ ਸੱਚਾਈ ਸੰਗਤਾਂ ਸਾਹਮਣੇ ਲਿਆਉਣਾ ਸਾਡਾ ਸਭ ਦਾ ਫਰਜ਼ ਹੈ। ਅਖੌਤੀ ਦਸਮ ਗ੍ਰੰਥ ਦਾ ਪਾਜ਼ ਉਘੇੜਦਾ ਇਸ਼ਤਿਹਾਰ ਵੀ ਸੰਗਤਾਂ ਵਿੱਚ ਵੰਡਿਆ ਗਿਆ। ਇਸ ਮੌਕੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਸਮਰਪਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਗੁਰਸਿੱਖ ਫੈਮਿਲ਼ੀ ਕਲੱਬ ਫਰੀਦਾਬਾਦ ਆਦਿ ਜੱਥੇਬੰਦੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।


(13/03/12)
ਡਾ: ਪਰਮਜੀਤ ਸਿੰਘ

“ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ॥ ਦਿਲਿ ਖੋਟੈ ਆਕੀ ਫਿਰਨ ਬੰਨ ਭਾਰੁ ਉਚਾਇਨ ਛਟੀਐ॥ ਜਦੋਂ ਬਾਬੇ ਨਾਨਕ ਦੇ ਪੁਤਰਾਂ ਨੇ ਉਨਾਂ ਦੇ ਬਚਨਾਂ ਨੂੰ ਮੰਨਣ ਤੋਂ ਨਾਂ ਕਰ ਦਿੱਤੀ ਸੀ ਤਾਂ ਗੁਰੂ ਸਾਹਿਬ ਨੇ ਫੋਕੀ ਇੱਜਤ ਨੂੰ ਮੁੱਖ ਰੱਖਕੇ ਆਪਣੇ ਨਾਆਗਿਆਕਾਰੀ ਕਪੁਤਰਾਂ ਨੂੰ ਲੋਕਾਂ ਤੋਂ ਛੁਪਾਕੇ ਨਹੀ ਸੀ ਰੱਖਿਆ। ਸਗੋਂ ਬਾਣੀ ਵਿੱਚ ਆਪਣੇ ਲ਼ਾਲਾਂ ਦੀ ਕਰਤੂਤ ਦੁਨੀਆਂ ਨੂੰ ਦੱਸ ਦਿੱਤੀ ਸੀ। ਪ੍ਰੰਤੂ ਅੱਜ ਅਸੀਂ ਬੰਦ ਕਮਰਿਆਂ ਵਿੱਚ ਪੰਜ ਦਸ ਵਿਅਕਤੀਆਂ ਵਿੱਚ ਕੀਤੀਆਂ ਗੱਲਾਂ ਵੀ ਲੋਕਾਂ ਤੋਂ ਛੁਪਾ ਕੇ ਸੱਚ ਬੋਲਣ ਦੀ ਆਪਣੀ ਹਿੰਮਤ ਹਾਰ ਚੁੱਕੇ ਹਾਂ। ਮੈਂ ਇਸ ਗੱਲ ਦੀ ਚਰਚਾ ਵਿੱਚ ਨਹੀ ਜਾਣਾ ਚਾਹੁੰਦਾ ਕਿ ਦੋਹਾਂ ਧਿੱਰਾਂ ਵਿੱਚੋ ਸੱਚਾ ਕੌਣ ਹੈ। ਪਰ ਅੱਜ ਵੀ ਸਾਡੇ ਵਿੱਚ ਕੋਈ ਜ਼ਮੀਰ ਨਾਂ ਦੀ ਚੀਜ਼ ਹੈ ਤਾਂ ਲੋਕਾਂ ਨੂੰ ਸੱਚ ਅਪਣੇ ਮੂੰਹ ਤੋਂ ਦੱਸ ਦੇਵੋ, (ਵੈਸੇ ਦੁਨੀਆਂ ਸੱਭ ਕੁੱਝ ਜਾਣਦੀ ਹੈ) ਪਰ ਅੱਜਕਲ ਬਹੁਤ ਸਾਰੇ ਡੇਰਾਦਾਰਾਂ ਨੇ ਸ੍ਰੀ ਚੰਦ, ਲੱਛਮੀ ਚੰਦ, ਮੇਹਰਬਾਨ, ਪ੍ਰਿਥੀਚੰਦ, ਰਾਮਰਾਏ ਦੇ ਜਨਮ ਦਿਨ ਮੰਨਾਉਣੇ ਸ਼ੁਰੂ ਕਰ ਦਿੱਤੇ ਹਨ, ਪੰਜਾਬ ਸਰਕਾਰ ਨੇ ਇਹਨਾ ਦੇ ਜਨਮ ਦਿਨਾਂ ਨੂੰ ਗੁਰਪੁਰਬ ਕਹਿਕੇ ਛੁੱਟੀਆਂ ਦਾ ਐਲਾਨ ਵੀ ਕਰ ਦਿੱਤਾ ਸੀ। ਪਰ ਅਕਲ ਦੇ ਅੰਨੇ ਪੁਜ਼ਾਰੀਆਂ ਨੂੰ ਪਤਾ ਹੀ ਨਹੀ ਲੱਗਿਆ ਕਿ ਇਸ ਤਰਾਂ ਦੇ ਪੁੱਠੇ ਕੰਮ ਕਰਨ ਵਾਲਿਆਂ ਨੂੰ ਕੋਈ ਸੱਦਾ ਪੱਤਰ ਭੇਜਣਾ ਹੈ। ਆਪਣੇ ਮਤਲਬ ਵਾਸਤੇ ਕਿਸ ਨੇ ਅਦਾਲਤਾਂ ਚੋਂ ਮੁਕੱਦਮੇ ਵਾਪਸ ਲੈ ਲਏ ਹਨ, ਕਿਸ ਨੇ ਸਾਧਾਂ ਤੇ ਮਨਮੱਤੀਆਂ ਦੇ ਡੇਰੇ ਜਾ ਕਿ ਵੋਟਾ ਲੈਣ ਲਈ, ਸਾਧਾਂ ਅੱਗੇ ਨੱਕ ਰਗੜ੍ਹ, ਰਗੜ੍ਹ ਲੇਲੜ੍ਹੀਆਂ ਕੱਢੀਆਂ ਹਨ। ਕਿਹੜ੍ਹਾ ਡੇਰੇਦਾਰ ਗੁਰਬਾਣੀ ਨੂੰ ਰਾਮਰਾਈਆਂ ਦੀ ਤਰਾਂ ਅਪਣੇ ਮਤਲਬ ਲਈ ਤੋੜ ਮਰੋੜ ਕੇ ਪੜ੍ਹ ਰਿਹਾ ਹੈ। ਕਿਹੜ੍ਹਾ ਟੀ ਵੀ ਚੈਨਲ ਗੁਰਬਾਣੀ ਤੋਂ ਉਲਟ ਗਾਈਆਂ ਜਾ ਰਹੀਆਂ ਰਚਨਾਵਾਂ ਨੂੰ ਸ਼ਰੇਆਮ ਟੈਲੀਕਾਸਟ ਕਰ ਰਿਹਾ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਦੋਂ ਰਹਿਤ ਮਰਯਾਦਾ ਵਿੱਚ ਕੋਈ ਤਬਦੀਲੀ ਕਰ ਦਿੰਦੀ ਹੈ। ਕਦੋਂ ਤੱਖਤਾਂ ਦੀ ਗਿਣਤੀ ਵੱਧ ਹੋ ਜਾਂਦੀ ਹੈ।

ਜੂਨ ਮਹੀਨੇ 2011 ਵਿੱਚ ਕਿਸੇ ਦੋਸਤ ਦੇ ਸਮਾਗਮ ਤੇ ਤਰਮਾਲੇ ਵਾਲੇ ਦੇ ਡੇਰੇ ਜਾਣ ਦਾ ਮੌਕਾ ਮਿਲਿਆ ਤਾਂ ਸੇਵਾ ਸਿੰਘ ਤਰਮਾਲਾ ਨੇ ਸਮਾਗਮ ਤੋਂ ਪਿਛੋਂ ਮੌਕੇ ਤੇ ਜੁੜੇ ਇਕੱਠ (ਸੰਗਤ ਲਿਖਣ ਨੂੰ ਦਿਲ ਨਹੀ ਮੰਨਦਾ) ਨੂੰ ਤਰਮਾਲੇ ਵਾਲੇ ਦੇ ਆਪਦੇ ਡੇਰੇ ਵਿੱਚ ਹੋ ਰਹੀ ਕੋਈ ਗਲਤ ਗੱਲ ਬਾਰੇ ਸਵਾਲ ਕਰਨ ਲਈ, ਆਪਦੇ ਦਫਤਰ ਨੁਮਾ ਕਮਰੇ ਵਿੱਚ ਆਉਣ ਦਾ ਖੁੱਲਾ ਸੱਦਾ ਦਿੱਤਾ, ਜਿਸ ਨੂੰ ਪਰਵਾਨ ਕਰਦੇ ਹੋਏ ਉਸ ਦੇ ਕਮਰੇ ਵਿੱਚ ਪਹੁੰਚਣ ਦੀ ਹਿੰਮਤ ਜੁਟਾਉਦੇ ਹੋਏ ਸੇਵਾ ਸਿੰਘ ਤਰਮਾਲਾ ਨਾਲ ਸਵਾਲ ਕਰਨੇ ਸ਼ੁਰੂ ਕਰ ਦਿੱਤੇ “ਰੋਸੁ ਨ ਕੀਜੈ ਉਤਰੁ ਦੀਜੈ”॥ ਦੇ ਸਬਦ ਨਾਲ ਸ਼ੁਰੂ ਕੀਤਾ ਅਤੇ ਨਾਲ ਹੀ ਉਸ ਨੂੰ ਕਿਹਾ ਕਿ ਜੇਕਰ ਕਿਸੇ ਵੀ ਗੱਲ ਦਾ ਜਵਾਬ ਤੁਹਾਨੂੰ ਜਾਂ ਮੈਂਨੂੰ ਅੱਜ ਦੀ ਵਿਚਾਰ ਚਰਚਾ ਵਿੱਚ ਨਾ ਸੁੱਝੈ ਤਾਂ ਬਾਅਦ ਵਿੱਚ ਵੀ ਵਿਚਾਰਿਆ ਜਾ ਸਕਦਾ ਕਿਸੇ ਕਿਸਮ ਦੀ ਬਹਿਸ ਨਹੀ ਕਰਨੀ ਨਾ ਝਗੜਾ ਕਰਨਾ ਹੈ ਤਾਂ ਸਵਾਲ ਕਰਾਂਗਾ ਵਰਨਾ ਇਸ ਵਿਚਾਰ ਚਰਚਾ ਦਾ ਕੋਈ ਫਾਇਦਾ ਨਹੀ। ਜੋ ਉਸ ਨੇ ਜਬਾਨੀ ਮੰਨ ਲਿਆ, ਪਹਿਲਾ ਹੀ ਸਵਾਲ ਉਸ ਉਪਰ ਨਿੱਜ਼ੀ ਚੋਟ ਸੀ ਕਿ ਆਪ ਲੋਕਾਂ ਨੂੰ ਬ੍ਰਹਮ ਗਿਆਨ ਦੇ ਰਹੇ ਹੋ ਪਰ ਤੁਹਾਡੇ ਆਪ ਪਾਸ ਬ੍ਰਹਮ ਗਿਆਨ ਨਹੀ ਹੈ। ਉਸ ਨੇ ਜਵਾਬ ਦਿੱਤਾ ਕਿ ਇਹ ਕਿਸ ਤਰਾਂ ਹੋ ਸਕਦਾ? ਜਦੋਂ ਮੈਂ ਉਸ ਦੇ ਵਧੇ ਹੋਏ ਪੇਟ ਵੱਲ ਧਿਆਨ ਦੂਆਇਆ ਕਿ ਗੁਰਬਾਣੀ ਤਾਂ ਜ਼ਿਆਦਾ ਖਾਕੇ ਵਧੇ ਹੋਏ ਪੇਟ ਵਾਲੇ ਦੇ ਕਿਸ ਤਰਾਂ ਚੋਟ ਕਰਦੀ ਹੈ? ਤਾਂ ਉਸ ਨੇ ਜਵਾਬ ਦਿੱਤਾ ਕਿ ਉਮਰ ਦੇ ਤਕਾਜ਼ੇ ਕਾਰਨ ਅਜ਼ੇਹਾ ਵਾਪਰ ਗਿਆ ਹੈ ਭਵਿੱਖ ਵਿੱਚ ਪੇਟ ਦਾ ਖਿਆਲ ਰੱਖਿਆ ਜਾਵੇਗਾ। ਦੂਸਰਾ ਸਵਾਲ ਸੀ ਕਿ ਆਪ ਅਰਦਾਸ ਬਚਿੱਤਰ ਨਾਟਕ ਦੇ ਚੰਡੀ ਦੇ ਵਾਰ ਦੇ ਪਹਿਲੇ ਬੰਦ ਦੀਆਂ ਤੁੱਕਾਂ ਪੜ੍ਹਕੇ ਸ਼ੁਰੂ ਕੀਤੀ ਸੀ, ਜਦ ਕਿ ਗੁਰਬਾਣੀ ਤਾਂ ਕਹਿਦੀ ਹੈ। “ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ॥” ਤਾਂ ਪੰਥ ਪ੍ਰਵਾਣਤ ਦੇ ਬਹਾਨੇ ਘੜਨ ਲੱਗਿਆ। ਮੈਂ ਉਸ ਨੂੰ ਕਿਹਾ ਤੁਹਾਨੂੰ ਬ੍ਰਹਮ ਗਿਆਨ ਹੋਣ ਕਾਰਨ ਇਸ ਨੂੰ ਰੱਦ ਕਰਨਾ ਚਾਹੀਦਾ, ਤਾਂ ਬੇਵਸੀ ਜਾਹਰ ਕੀਤੀ। ਤੀਸਰਾ ਸਵਾਲ ਸੀ ਗੁਰੁ ਗ੍ਰੰਥ ਅੱਗੇ ਰੱਖੀ ਗੋਲਕ ਬਾਰੇ ਕਿ ਇਸ ਨੂੰ ਤੁਸੀਂ ਭਿਖਾਰੀ ਬਣਾ ਛੱਡਿਆ ਗੁਰੁ ਅੱਗੇ ਰੱਖੀ ਗੋਲਕ ਭਿਖਾਰੀ ਦੇ ਹੱਥ ਅੱਢਣ ਸਮਾਨ ਹੈ, ਤਾਂ ਉਸ ਨੇ ਜਵਾਬ ਦੇਣ ਦੀ ਥਾਂ ਕਿਹਾ ਕਿ ਇਹ ਕੰਮ ਤਾਂ ਸ਼੍ਰੋਮਣੀ ਕਮੇਟੀ ਦੇ ਗੁਰਦਵਾਰਿਆਂ ਵਿੱਚ ਵੀ ਹੋ ਰਿਹਾ, ਮੈਂ ਉਸ ਨੂੰ ਕਿਹਾ ਕਿ ਤੁਹਾਨੂੰ ਬ੍ਰਹਮ ਗਿਆਨ ਹੈ ਤਾਂ ਵੀ ਉਹ ਇਸ ਗੱਲ ਦਾ ਕੋਈ ਢੁਕਵਾਂ ਜਵਾਬ ਨਾ ਦੇ ਸਕਿਆ। ਚੌਥਾ ਸਵਾਲ ਸੀ ਕੀ ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੋਈ ਵਿਅਕਤੀ ਗੱਦੀ ਲਾਕੇ ਬੈਠ ਸਕਦਾ ਤਾਂ ਉਸ ਦਾ ਜਵਾਬ ਨਾ ਵਿੱਚ ਹੀ ਸੀ ਪਰ ਮੈਂ ਉਸ ਦੇ ਡੇਰੇ ਵਿੱਚ ਔਰਤਾਂ ਅਤੇ ਬੰਦਿਆਂ ਨੂੰ ਗੱਦੀ ਲਾਕੇ ਬੈਠਣ ਬਾਰੇ ਦੱਸਿਆ ਤਾਂ ਉਸ ਨੇ ਅਣਜ਼ਾਣਤਾ ਪ੍ਰਗਟ ਕੀਤੀ, ਪਰ ਅੱਗੇ ਵਾਸਤੇ ਇਸ ਮੱਨਮੱਤ ਨੂੰ ਰੋਕਣ ਦਾ ਵਾਅਦਾ ਕੀਤਾ। ਪੰਜਵਾਂ ਸਵਾਲ ਉਸ ਨੂੰ ਬਾਣੀ ਤਰੋੜ ਮਰੌੜ ਪੜਨ ਤੋਂ ਰੋਕਣ ਬਾਰੇ ਸੀ ਜਿਸ ਬਾਰੇ ਪਹਿਲਾਂ ਉਸ ਨੇ ਸਾਫ ਇਨਕਾਰ ਕਰ ਦਿੱਤਾ ਕਿ ਸਾਡੇ ਇਥੇ ਅਜੇਹਾ ਨਹੀ ਹੁੰਦਾ, ਜਦ ਉਸ ਨੂੰ ਆਨੰਦ ਸਾਹਿਬ ਬਾਰੇ ਪੁਛਿਆ ਕਿ ਉਸ ਵਿੱਚ ਕਿਤਨੀਆਂ ਪਾਉੜੀਆਂ ਹਨ? ਉਸ ਦਾ ਜਵਾਬ ਸੀ ਚਾਲੀ, ਤਾਂ ਉਸ ਨੂੰ ਪੁਛਿਆ ਕਿ ਤੁਹਾਡੇ ਇਥੇ ਕਿਨੀਆਂ ਪੜੀਆਂ ਗਈਆਂ ਤਾਂ ਉਸ ਦਾ ਜਵਾਬ ਸੀ ਕਿ ਪਹਿਲੀ ਪੰਜ ਤੇ ਚਾਲੀਵੀਂ ਪਾਉੜੀ, ਬਾਕੀ ਤੁਹਾਨੂੰ ਨਾ ਪੜਨ ਦਾ ਕਿਸ ਨੇ ਅਧਿਕਾਰ ਦਿੱਤਾ ਹੈ ਤਾ ਉਹ ਫਿਰ ਨਿਰਉੱਤਰ ਹੋ ਗਿਆ। ਆਖਰੀ ਸਵਾਲ ਵਾਹਗੁਰੂ ਸਬਦ ਨੂੰ ਤੋੜ ਮਰੋੜ ਕੇ ਪੜਨ ਤੋਂ ਰੋਕਣ ਬਾਰੇ ਸੀ ਜਿਸ ਨੂੰ ਉਸ ਨੇ ਅੱਗੇ ਵਾਸਤੇ ਠੀਕ ਤਰਾਂ ਪੜਨ ਦਾ ਵਾਅਦਾ ਕੀਤਾ। ਮੈਂ ਉਸ ਦਾ ਧੰਨਵਾਦ ਕਰਨੋਂ ਖੁੰਝ ਨਾ ਸਕਿਆ ਕਿਉਕਿ ਉਸ ਨੇ ਸਾਰੇ ਪੁਠੇ ਸਿੱਧੇ ਸਵਾਲਾਂ ਨੂੰ ਸੁਣਨ ਤੇ ਬਿਨਾਂ ਝਗੜਾ ਕੀਤਿਆ ਜਵਾਬ ਦੇਣ ਦੀ ਹਿੰਮਤ ਕੀਤੀ।
ਡਾ: ਪਰਮਜੀਤ ਸਿੰਘ ਮੋਬਾਇਲ ਫੋਨ ਨੰ:--001 416 704 7373.


(13/03/12)
ਰਘਬੀਰ ਸਿੰਘ ਮਾਨਾਂਵਾਲੀ

ਪਿਆਰੇ ਵੀਰ ਜੀ,
ਸਤਿ ਸ੍ਰੀ ਅਕਾਲ!
ਮੇਰੇ ਸਿੱਖ ਮਾਰਗ `ਤੇ 10 ਲੇਖ ਲੱਗ ਚੁੱਕੇ ਹਨ। ਕਿਰਪਾ ਕਰਕੇ ਦੱਸਣਾ ਕਿ ਮੇਰੇ ਨਾਮ ਦੀ ਵੱਖਰੀ ਲੇਖ ਲੜੀ ਕਦੋਂ ਬਣਾਓਗੇ? ਇਹ ਵੀ ਦੱਸਣਾ ਕਿ ਜੇ ਮੈਂ ਆਪਣੀ ਫੋਟੋ ਬਦਲੀ ਕਰਵਾਉਣੀ ਚਾਹਵਾਂ ਤਾਂ ਕੀ ਤਰੀਕਾ ਹੈ?
ਧੰਨਵਾਦ ਸਹਿਤ,
ਹਿਤੂ,
ਰਘਬੀਰ ਸਿੰਘ ਮਾਨਾਂਵਾਲੀ
13-03-2012
(ਜਦੋਂ ਵੀ ਛੁੱਟੀ ਵਾਲੇ ਦਿਨ ਕੁੱਝ ਵਾਧੂ ਸਮਾ ਮਿਲਿਆ ਤਾਂ ਵੱਖਰੀ ਲੜੀ ਬਣਾ ਦਿੱਤੀ ਜਾਵੇਗੀ। ਯਾਦ ਕਰਵਾਉਣ ਲਈ ਧੰਨਵਾਦ। ਆਪਣੀ ਨਵੀਂ ਫੋਟੋ ਈ-ਮੇਲ ਰਾਹੀਂ ਭੇਜ ਕੇ ਦੱਸ ਦਿਓ ਤਾਂ ਪੁਰਾਣੀ ਦੀ ਜਗਾ ਨਵੀਂ ਲਗਾ ਦਿੱਤੀ ਜਾਵੇਗੀ-ਸੰਪਾਦਕ)


(13/03/12)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਸੰਤੋਖ ਸਿੰਘ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਆਪ ਜੀ ਦੇ ਸਿਖਮਾਰਗ ਵੈਬਸਾਈਟ ਤੇ ਆਏ ਮਿਤੀ 12. 03. 2012 ਦੇ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ।
ਆਪ ਜੀ ਮੰਨਦੇ ਹੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੀਕਰ ਸਿਖ ਮੱਤ ਦੇ ਦਸ ਗੁਰੂ ਸਾਹਿਬਾਨ ਹੋਏ ਹਨ। ਆਪ ਜੀ ਸਿਖ ਮੱਤ ਦੇ ਇੱਕੋ-ਇਕ ਪਵਿੱਤਰ ਗ੍ਰੰਥ ਨੁੰ ਵੀ ਸਿਖ ਮੱਤ ਦੇ ‘ਗੁਰੂ’ ਮੰਨਦੇ ਹੋ। ਇਸ ਹਿਸਾਬ ਨਾਲ ਕੀ ਸ੍ਰੀ ਗੁਰੂ ਗ੍ਰੰਥ ਜੀ ਸਿਖ ਮੱਤ ਦੇ ਗਿਆਰ੍ਹਵੇਂ ਗੁਰੂ ਜੀ ਨਹੀਂ ਬਣ ਜਾਂਦੇ? ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਉਪੱਰ ਆਏ ਪ੍ਰਸ਼ਨ ਦਾ ਉਤੱਰ ਕੇਵਲ ‘ਹਾਂ’ ਜਾਂ ‘ਨਹੀਂ’ ਵਿੱਚ ਦੇਣ ਦੀ ਕਿਰਪਾਲਤਾ ਕਰੋ ਜੀ। ਆਪ ਜੀ ਦਾ ਉਤੱਰ ‘ਹਾਂ’ ਜਾਂ ‘ਨਹੀਂ’ ਵਿੱਚ ਨਾਂ ਆਉਣ ਦੀ ਸਥਿਤੀ ਵਿੱਚ ਮੇਰੇ ਵੱਲੋਂ ਵਿਚਾਰ-ਚਰਚਾ ਦਾ ਅੱਗੇ ਨੂੰ ਤੋਰਨਾਂ ਸੰਭਵ ਨਹੀਂ ਹੋਵੇਗਾ ਜੀ।
ਸਤਿਕਾਰਯੋਗ ਸ. ਗੁਰਬੀਰ ਸਿੰਘ ਜੀ, ਮੇਰੇ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਆਪ ਜੀ ਦੇ ਸਿਖਮਾਰਗ ਵੈਬਸਾਈਟ ਤੇ ਆਏ ਮਿਤੀ 12. 03. 2012 ਦੇ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ।
ਸ. ਸੰਤੋਖ ਜੀ ਦੀ ਮੰਗ ਤੇ ਮੈਂ ਸਿਖਮਾਰਗ ਵੈਬਸਾਈਟ ਤੇ ਆਪਣੇ ਕੁੱਝ ਵਿਚਾਰ ਭੇਜੇ ਸਨ, ਅੱਗੋਂ ਉਹਨਾਂ ਨੇ ਵਿਚਾਰ-ਚਰਚਾ ਸ਼ੁਰੂ ਕਰ ਲਈ। ਇਸ ਵਿਚਾਰ-ਚਰਚਾ ਵਿੱਚ ਆਪ ਜੀ ਵੀ ਸ਼ਾਮਲ ਹੋ ਗਏ ਹੋ। ਆਪ ਜੀ ਦਾ ਸਵਾਗਤ ਹੈ ਜੀ। ਵਿਚਾਰ-ਚਰਚਾ ਸਦਾ ਹੀ ਲਾਹੇਵੰਦ ਹੋਇਆ ਕਰਦੀ ਹੈ ਪਰੰਤੂ ਵਿਚਾਰ-ਚਰਚਾ ਦੀ ਭਾਸ਼ਾ ਅਣਸੁਖਾਵੀਂ ਨਹੀਂ ਹੋਣੀ ਚਾਹੀਦੀ। ਆਪ ਜੀ ਨੇ ਆਪਣੇ ਪੱਤਰ ਵਿੱਚ ਮੇਰੇ ਸਬੰਧੀ ਜਾਤੀ ਟਿੱਪਣੀ ਕੀਤੀ ਹੈ ਕਿ “ਤੁਹਾਨੂੰ ਠੀਕ ਕਿਹਾ ਗਿਆ ਹੈ ਕਿ ਚਲਾਕੀ ਨਾ ਵਰਤਿਆ ਕਰੋ।”
ਆਪ ਜੀ ਸਹਿਮਤ ਹੋਵੋਗੇ ਕਿ ਜੇਕਰ ਅਸੀਂ ਸ੍ਰੀ ਗੁਰੂ ਗ੍ਰੰਥ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ ਤਾਂ ਸਾਨੂੰ ਗੁਰਬਾਣੀ ਦੀ ਸਿਖਿਆ/ਸੰਦੇਸ਼ ਤੇ ਅਮਲ ਵੀ ਕਰਨਾ ਚਾਹੀਦਾ ਹੈ। ਗੁਰਬਾਣੀ ਦਾ ਉਪਦੇਸ਼ ਤਾਂ ਇਹ ਹੈ ਕਿ
ਇਕੁ ਫਿਕਾ ਨਾ ਗਾਲਾਇ ਸਭਨਾ ਮੈ ਸਚਾ ਧਣੀ।।
ਅਤੇ
ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ।।
ਆਪ ਜੀ ਨਾਲ ਵਿਚਾਰ-ਚਰਚਾ ਤਾਂ ਹੀ ਅੱਗੇ ਤੋਰੀ ਜਾ ਸਕਦੀ ਹੈ ਜੇਕਰ ਆਪ ਜੀ ਇਹ ਭਰੋਸਾ ਦਿਵਾਓ ਕਿ ਭਵਿਖ ਵਿੱਚ ਆਪ ਜੀ ਆਪਣੀ ਭਾਸ਼ਾ ਗੁਰਬਾਣੀ ਦੇ ਉਪਰੋਕਤ ਸਿਖਿਆ/ਸੰਦੇਸ਼/ਉਪਦੇਸ਼ ਅਨੁਸਾਰ ਹੀ ਰਖੋਗੇ।
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ।


(13/03/12)
ਹਰਦੇਵ ਸਿੰਘ, ਜੰਮੂ

ਸ਼੍ਰੀ ਅਕਾਲ ਤਖ਼ਤ ਬਾਰੇ ਕਾਲਾ ਅਫ਼ਗ਼ਾਨਾ ਜੀ ਦੇ ਕੁੱਝ ਵਿਚਾਰ`

ਹਰਦੇਵ ਸਿੰਘ, ਜੰਮੂ

ਕਾਲਾ ਅਫ਼ਗ਼ਾਨਾ ਜੀ ਨੇ ਗਲ ਬਾਤ ਦੌਰਾਨ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਥਾਨ ਨੂੰ ‘ਪੂਜਨੀਕ` ਕਿਹਾ। ਪੂਜਨੀਕ ਤੋਂ ਉਨ੍ਹਾਂ ਦਾ ਭਾਵ ਅਤਿ ਸਤਿਕਾਰ ਅਤੇ ਸਿੱਜਦਾ ਯੋਗ ਹੀ ਲਿਆ ਜਾ ਸਕਦਾ ਹੈ ਨਾ ਕਿ ਧੂਪ-ਅਗਰਬਤੀ-ਥਾਲੀ ਲੇ ਕੇ ਪੂਜਣ ਵਾਲਾ। ਦਾਸ ਨੇ ਵੀ ਇੰਝ ਹੀ ਸਮਝਿਆ। ਪਰ ਕੁੱਝ ਪਾਠਕ ਸੱਜਣਾ ਨੇ ਇਸ ਸੂਚਨਾ ਨੂੰ ਇਹ ਕਹਿ ਕੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕਾਲਾ ਅਫ਼ਗ਼ਾਨਾ ਜੀ ਐਸਾ ਨਹੀਂ ਕਹਿ ਸਕਦੇ। ਪਰ ਆਉ ਵੇਖੀਏ ਕਿ ਸਾਲਾਂ ਪਹਿਲਾਂ ਤੋਂ ਹੀ ਕਾਲਾ ਅਫ਼ਗ਼ਾਨਾ ਜੀ ਸ਼੍ਰੀ ਅਕਾਲ ਤਖ਼ਤ ਦੇ ਬਾਰੇ ਇਹ ਵਿਚਾਰ ਵੀ ਰੱਖਦੇ ਹਨ:-

“ਮੁਰਦਾ ਹੋ ਰਹੀ ਕੌਮ ਵਿੱਚ ਸਵੈਮਾਨ ਅਤੇ ਸੂਰਮਤਾਈ ਦਾ ਸਦੀਵੀ ਜਜ਼ਬਾ ਸੁਰਜੀਤ ਕਰਦਾ ਰਹਿਣ ਲਈ, (ਸੰਮਤ ੧੬੬੩ ਵਿੱਚ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਮਹਾਂਬਲੀ ਛੇਵੇਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਸੰਮਤ ੧੬੬੫ ਤੱਕ) ਸ਼ਾਹੀ ਤੱਖ਼ਤ ਵਾਲਾ ਅਕਾਲ ਬੁੰਗਾ ਰਚ ਲਿਆ। ਪੰਚਮ ਸਤਿਗੁਰੂ ਜੀ ਦੀ ਸ਼ਹਾਦਤ ਤੋਂ ਭੈਭੀਤ ਹੋਇਆ ਮੁਗ਼ਲਸਾਹੀ ਦੇ ਜਬਰ ਤੋਂ ਲੁਕਦਾ ਫਿਰਦਾ ਨਿਰਮਲ ਪੰਥੀਆ, ਏਡਾ ਨਿਰਭੈ ਅਤੇ ਬਲਵਾਨ ਹੋ ਗਿਆ ਕਿ. ਸਾਹੀ ਫ਼ੌਜਾਂ ਨੂੰ ਚਾਰ ਵਾਰੀ “ਬੁਥਾੜ ਭੰਨਵੀਂ” ਹਾਰ ਦਾ ਮਜ਼ਾ ਚਖਾਇਅ। ਧਰਮ ਦੇ ਅਦੁਤੀ ਚਾਨਣ=ਮੁਨਾਰੇ ਸ੍ਰੀ ਦਰਬਾਰ ਸਾਹਿਬ ਜੀ ਦੇ ਐਨ ਸਾਹਮਣੇ, ਸੁਜਾਨ ਸਤਿਗੁਰ ਸਾਹਿਬ ਜੀ ਨੇ, ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਲਈ, (ਗੁਰੂ ਬਾਣੀ ਦੇ ਤਹਿਤ ਰਹਿੰਦਿਆਂ), ਸਿਆਸੀ ਅਤੇ ਸਮਾਜੀ ਮਸਲਿਆਂ ਪ੍ਰਤੀ ਗੁਰਮਤੇ ਸੋਧਣ ਦਾ, ਮਹਾਨ ਕੇਂਦਰੀ ਅਸਥਾਨ ਸਿਰਜ ਦਿੱਤਾ ਸੀ।

ਸੰਸਾਰ ਦੇ ਇਤਿਹਾਸ ਵਿੱਚ ਆਪਣੀ ਮਿਸਾਲ ਕੇਵਲ ਆਪ, ਸਤਿਗੁਰੂ ਨਾਨਕ ਸਾਹਿਬ ਜੀ ਦੇ, ਕਈ ਨਿਆਰੇ ਕੌਤਕਾਂ ਵਿਚੋਂ--ਧਰਮ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਦਾ ਪਹਿਲਾ ਅੱਖਰ “ਇਕ” ਦੇ ਥਾਂ “੧” ਲਿਖਣਾ ਵੀ ਸੰਸਾਰ ਦੇ ਸਾਰੇ ਧਰਮ-ਆਗੂਆਂ ਤੋਂ ਨਿਅਰਾ ਕੌਤਕ ਹੈ। ‘ਇੱਕ’ ਦੀ ਚੀਰ-ਫਾੜ ਤੇ ਹੋ ਸਕਦੀ ਹੈ (ਇ=ਇੰਦ੍ਰ ਇ=ਇੱਲ, ਕ=ਕ੍ਰਿਸ਼ਨ, . ਕ=ਕਾਂ. ਆਦਿ) ਪਰ ੧ ਦੀ ਏਕਤਾ ਕਿਸੇ ਵੀ ਵਿਧੀ ਨਾਕ ਭੰਗ ਨਹੀਂ ਹੋ ਸਕਦੀ। ਸਤਿਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖ ਨੂੰ ਕੇਵਲ ਇਕੋ ੧ ਅਕਾਲ ਦਾ ਪੁਜਾਰੀ ਬਣਾਇਆ। ਸ੍ਰੀ ਦਰਬਾਰ ਸਾਹਿਬ ਰੂਪ ਕੇਂਦਰੀ ਧਰਮ-ਅਸਥਾਨ ਵੀ ਕੇਵਲ ਮਾਤ੍ਰ ੧ ਹੀ ਬਣਾਇਆ। ਏਸੇ ੧ ਦੀ ਮਹੱਤਤਾ ਕਾਇਮ ਰੱਖਦਿਆਂ, ਸੰਸਾਰ ਦੇ ਇਤਿਹਾਸ ਵਿੱਚ ਆਪਣੀ ਮਿਸਾਲ ਆਪ, ਸ਼ਾਹੀ ਤਖ਼ਤ ਵਾਲਾ ਅਕਾਲ ਬੁੰਗਾ ਵੀ, ਉਸੇ ਇੱਕ ਧਾਰਮਿਕ-ਕੇਂਦ੍ਰੀ ਅਸ਼ਥਾਨ ਦੇ ਹੀ ਵਿਹੜੇ ਵਿੱਚ ਸਿਰਿਜਿਆ ਗਿਆ ਸੀ। ਮੁਗ਼ਲ-ਸ਼ਾਹੀ ਦੇ ਭੈ ਨੂੰ ਮਾਤ ਪਾ ਰਹੇ, ਦੈਵੀ ਬਰਕਤਾਂ ਵਾਲੇ ਪਰਮ-ਪ੍ਰਤਾਪੀ, ਸ਼ਾਹਿਨਸ਼ਾਹ, ਛੱਟਮ ਪੀਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ- (ਰੂਪ, ਸ੍ਰੀ ਗੁਰੂ ਨਾਨਕ ਸਾਹਿਬ ਜੀ), ਉਸੇ ਇਕੋ ਇੱਕ (੧) ਸ਼ਾਹੀ ਦਰਬਾਰ ਵਿੱਚ ਬਿਰਾਜੇ ਹੋਏ ਸੰਗਤਾਂ ਵਿੱਚ ਨਿਆਰੀ ਜੀਵਨ ਜੋਤਿ ਉਜਾਗਰ ਕਰ ਰਹੇ ਸਨ। ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਦੋਹਾਂ ਦਾ ਮੇਲ- ਸੰਸਾਰ ਦੇ ਇਤਿਹਾਸ ਕੋਲ ਦੈਵੀ ਬਰਕਤਾਂ ਵਾਲਾ ਕੇਵਲ ਮਾਤ੍ਰ ਇਕੋ ਇੱਕ ਕੇਂਦਰੀ ਅਸਥਾਨ ਅੰਮ੍ਰਿਤਸਰ ਵਿਖੇ ਹੀ ਬਣਿਆਂ”

(ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ)

ਗੁਰਬਿਲਾਸ ਵਿੱਚ ਲਿਖੇ ਬਾਰੇ ਕਾਲਾ ਅਫ਼ਗ਼ਾਨਾ ਜੀ ਦੇ ਵਿਚਾਰ ਕੁੱਝ ਵੀ ਰਹੇ ਹੋਂਣ ਪਰ ਉਹ ਸ਼੍ਰੀ ਅਕਾਲ ਤਖ਼ਤ ਦੀ ਹੋਂਦ ਤੋਂ ਮੁਨਕਰ ਨਹੀਂ ਹਨ। ਇਸਦਾ ਦਾ ਸਬੂਤ ਉਨ੍ਹਾਂ ਦੀ ਅਪਣੀ ਕਲਮੀ ਵੀ ਮੌਜੂਦ ਹੈ। ਜਿਸ ਵਿੱਚ ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਨੂੰ ਅਪਣੇ ਹੀ ਸ਼ਬਦਾਂ ਵਿੱਚ ਸਵੈਮਾਨ ਅਤੇ ਸੂਰਮਤਾਈ ਦਾ ਸਦੀਵੀ ਜਜ਼ਬਾ ਸੁਰਜੀਤ ਕਰਨ ਵਾਲਾ, ਮਾਹਨ ਕੇਂਦਰੀ ਸਥਾਨ, ਸੰਸਾਰ ਵਿੱਚ ਆਪਣੀ ਮਿਸਾਲ ਆਪ, ਸ਼ਾਹੀ ਤਖ਼ਤ ਵਾਲਾ ਅਕਾਲ ਬੁੰਗਾ ਅਤੇ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਦੋਹਾਂ ਦੇ ਮੇਲ ਨੂੰ ਦੈਵੀ ਬਰਕਤਾਂ ਵਾਲਾ ਕੇਵਲ ਮਾਤ੍ਰ ਇਕੋ ਇੱਕ ਕੇਂਦਰੀ ਅਸਥਾਨ” ਲਿਖਿਆ/ਸਵੀਕਾਰ ਕੀਤਾ। ੳਨ੍ਹਾਂ ਸ਼੍ਰੀ ਅਕਾਲ ਤਖ਼ਤ ਨੂੰ ‘ਪੰਥ ਦੀ ਏਕਤਾ ਦੇ ਪ੍ਰਤੀਕ` ਕਰਕੇ ਵੀ ਲਿਖਿਆ। ਇਹ ਗਲਾਂ ਦਾਸ ਨੇ ਝੂਠ ਬੋਲਦੇ ਨਹੀਂ ਲਿਖਿਆਂ ਬਲਕਿ ਇਹ ਵੀ ਤਾਂ ਕਾਲਾ ਅਫ਼ਗ਼ਾਨਾ ਜੀ ਦੀ ਹੀ ਕਲਮੀ ਹਨ। ਇਸ ਤੋਂ ਵੱਧ ਹੋਰ ਕੀ ਤਾਰੀਫ਼ ਕਰਦੇ ਉਹ ਸ਼੍ਰੀ ਅਕਾਲ ਤਖ਼ਤ ਦੀ?

ਇਸ ਤੋਂ ਸਪਸ਼ਟ ਹੁੰਦਾ ਹੈ ਕਿ ‘ਸ਼੍ਰੀ ਅਕਾਲ ਤਖ਼ਤ` ਬਾਰੇ ਦਾਸ ਨੇ ਕਾਲਾ ਅਫ਼ਗ਼ਨਾ ਜੀ ਵਲੋਂ ਪ੍ਰਗਟ ਵਿਚਾਰ ਜਨਤਕ ਕਰਦੇ ਕੁੱਝ ਵੀ ਗਲਤ ਨਹੀਂ ਸੀ ਲਿਖਿਆ। ਉਨ੍ਹਾਂ ਤਾਂ ਪਹਿਲਾਂ ਵੀ ਸ਼੍ਰੀ ਅਕਾਲ ਤਖ਼ਤ ਬਾਰੇ ਜ਼ਿਆਦਾ ਸਤਿਕਾਰਪੁਰਨ ਸ਼ਬਦਾਵਲੀ ਵਰਤੀ/ਲਿਖੀ ਹੋਈ ਹੈ ਜਿਸਦਾ ਇੱਕ ਅੱਖਰ ਵੀ ਉਹ ਵਾਪਸ ਲੇਂਣ ਨੂੰ ਤਿਆਰ ਨਹੀਂ ਹਨ।

ਹੁਣ ਜ਼ਰਾ ਹੋਰ ਨੁਕਤੇ ਵੀ ਵਿਚਾਰ ਲਈਏ!

ਇਸੇ ਲੇਖ ਵਿੱਚ “ਅਕਾਲ ਬੁੰਗਾ ਕਿ ਅਕਾਲ ਤਖ਼ਤ” ਸਿਰਲੇਖ ਵਿੱਚ ਕਾਲਾ ਅਫ਼ਗ਼ਾਨਾ ਜੀ ਨੇ ਇੱਕ ਬੜਾ ਵਚਿੱਤਰ ਸਵਾਲ ਨੁਮਾਂ ਸਿੱਟਾ ਕੱਡੀਆ:-

“ਬੜਾ ਯਤਨ ਕੀਤਾ ਪਰ ਦਾਸ ਨੂੰ ਇਹ ਸੂਹ ਕਿਤੋਂ ਨਹੀਂ ਲੱਗੀ, ਕਿ ਮਹਾਨ ਕੋਸ਼ ਵਿੱਚ ਲਿਖਿਆ “ਅਕਾਲ ਬੰਗਾ” ਕਦੋਂ ਅਤੇ ਕਿਵੇਂ “ਅਕਾਲ ਤਖ਼ਤ” ਬਣ ਗਿਆ? ਇਹ ਸ਼ੰਕਾ ਵੀ ਕਿਤੋਂ ਨਿਵਿਰਤ ਨਾ ਹੋਇਆ ਕਿ, ਸਤਿਗੁਰੁ ਜੀ ਦੇ ਅਨੂਪਮ ਦੇਣ “੧” ਦੀ ਏਕਤਾ, ਕਿਸ ਨੇ, ਕਦੋਂ ਭੰਗ ਕਰ ਦਿੱਤੀ? ਸ਼ਾਇਦ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਧਰਮਸਾਲਾ ਤੋਂ ਗੁਰਦੁਆਰਾ ਬਣਾਇਆ ਸੀ, ਉਨ੍ਹਾਂ ਨੇ ਹੀ ਅਕਾਲ ਬੁੰਗੇ ਤੋਂ ਅਕਾਲ ਤਖ਼ਤ ਘੋਸ਼ਤ ਕਰ ਲਿਆ ਹੋਵੇ?”

ਐਸਾ ਲਿਖਣ ਵੇਲੇ ਲਿਖਾਰੀ ਜੀ ਨੇ ਤਿੰਨ ਨੁੱਕਤਿਆਂ ਬਾਰੇ ਵਿਚਾਰ ਨਹੀ ਕੀਤਾ:-

(1) ਮਹਾਨ ਕੌਸ਼ ਵਿੱਚ ਕਿੱਧਰੇ ਨਹੀਂ ਲਿਖਿਆ ਕਿ ਅਕਾਲ ਬੁੰਗਾ ਅਕਾਲ ਤਖ਼ਤ ਨਹੀਂ ਸੀ। ਅਕਾਲ ਬੁੰਗੇ ਦੀ ਐਂਟਰੀ ਵਿੱਚ ਭਾਈ ਕਾਨ ਸਿੰਘ ਨਾਭਾ ਜੀ ਨੇ ਅਕਾਲ ਤਖ਼ਤ ਸ਼ਬਦ ਜੋੜ ਦੀ ਵਰਤੋ ਸਪਸ਼ਟ ਰੂਪ ਵਿੱਚ ਕੀਤੀ ਸੀ। ਬਹੁਤ ਸਾਰੇ ਪ੍ਰਤੀਕ ਐਸੇ ਹਨ ਜਿਨ੍ਹਾਂ ਬਾਰੇ, ਇੱਕ ਹੀ ਸਮੇਂ ਕਾਲ ਵਿਚ, ਇੱਕ ਤੋਂ ਵੱਧ ਸੰਬੌਧਨ ਵਰਤੇ ਜਾਂਦੇ ਹਨ। ‘ਅਕਾਲ` ਸ਼ਬਦ ਤਾਂ ਦੋਹੇਂ ਪਾਸੇ ਸੀ ‘ਤਖ਼ਤ` ਲਈ ਵੀ ਅਤੇ ‘ਬੁੰਗੇ` ਲਈ ਵੀ।

(2) ਸ਼੍ਰੀ ਅਕਾਲ ਤਖ਼ਤ ਨੂੰ ਅਸਲ ਵਿੱਚ ਅਕਾਲ ਬੁੰਗਾ ਦਰਸਾਉਂਣ ਵੇਲੇ ਕਾਲਾ ਅਫ਼ਗ਼ਾਨਾ ਜੀ ਨੇ ਇਸ ਗਲ ਤੇ ਵਿਚਾਰ ਨਹੀਂ ਕੀਤਾ ਕਿ ਉਨਾਂ ਵਲੋਂ ਸਵੀਕਾਰ ਕੀਤਾ ‘ਅਕਾਲ ਬੁੰਗਾ` ਸ਼ਬਦ ਜੋੜ ਵੀ ਉਸੇ ਗੁਰਬਿਲਾਸ ਪੁਸਤਕ ਵਿਚੋਂ ਦੀ ਆਇਆ ਸੀ ਜਿਸ ਤੋਂ ‘ਅਕਾਲ ਤਖ਼ਤ` ਸ਼ਬਦ ਜੋੜ।

(3) ‘੧ ਦੀ ਏਕਤਾ` ਬਾਰੇ ਸਵਾਲ ਕਰਦੇ ਉਨ੍ਹਾਂ ਨੇ ਅਪਣੇ ਹੀ ਲਿਖੇ ਇਹ ਸ਼ਬਦ ਨਹੀਂ ਵਿਚਾਰੇ ਕਿ; “ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਦੋਹਾਂ ਦਾ ਮੇਲ- ਸੰਸਾਰ ਦੇ ਇਤਿਹਾਸ ਕੋਲ ਦੈਵੀ ਬਰਕਤਾਂ ਵਾਲਾ ਕੇਵਲ ਮਾਤ੍ਰ ਇਕੋ ਇੱਕ ਕੇਂਦਰੀ ਅਸਥਾਨ ਅੰਮ੍ਰਿਤਸਰ ਵਿਖੇ ਹੀ ਬਣਿਆਂ” ਉਹ ਤਾਂ ਪਿੱਛੇ ਆਪ ਹੀ ‘ਅਨੇਕਤਾ` (ਦੋ) ਦੇ ‘ਇਕ` ਹੋਂਣ ਦੀ ਗਲ ਲਿਖ ਆਏ ਸੀ। ਭਲਾ ਦੋ ਨਾਮ ਹੋਂਣ ਨਾਲ ‘ਇਕ` ਦਾ ਸਿਧਾਂਤ ਬੰਗ ਹੁੰਦਾ ਹੈ? ਗਬਿੰਦ ਸਿੰਘ, ਦਸ਼ਮੇਸ਼ ਅਤੇ ਕਲਗੀਧਰ ਨਾਲ ‘ਇਕ` ਗੁਰੂ ਦਾ ‘ਏਕਾ` ਭੰਗ ਹੁੰਦਾ ਹੈ? ਖੈਰ!

‘ਅਕਾਲ ਤਖ਼ਤ` ਸ਼ਬਦ ਜੋੜ ਬਾਰੇ ਗੁਰਬਿਲਾਸ ਪੁਸਤਕ ਉਤੇ ਕਾਲਾ ਅਫ਼ਗ਼ਾਨਾ ਜੀ ਨੇ ਸ਼ੰਕਾ ਕੀਤਾ ਤਾਂ ਉਸੇ ਪੁਸਤਕ ਵਿੱਚ ਵਰਤੇ ‘ਅਕਾਲ ਬੁੰਗਾ` ਸ਼ਬਦ ਜੋੜ ਨੂੰ ਕਿਵੇਂ ਬਿਨਾਂ ਸ਼ੰਕਾ ਸਵੀਕਾਰ ਕੀਤਾ? ਉਨ੍ਹਾਂ ਨੇ ਇਕੋ ਪੁਸਤਕ ਵਿੱਚ ਲਿਖੇ ਅਕਾਲ ਬੁੰਗਾ ਸ਼ਬਦ ਨੂੰ ਸਵੀਕਾਰ ਕਰਕੇ “ਅਕਾਲ ਬੰਗਾ” ਕਦੋਂ ਅਤੇ ਕਿਵੇਂ “ਅਕਾਲ ਤਖ਼ਤ” ਬਣ ਗਿਆ? ਵਰਗਾ ਸਵਾਲ ਖੜਾ ਕੀਤਾ!

ਜੇਕਰ ਉਨਾਂ ਸਵੀਕਾਰ ਕੀਤਾ ਕਿ ੬ ਪਾਤਿਸ਼ਾਹ ਜੀ ਨੇ ਇੱਕ ਤਖ਼ਤ ਦੀ ਸਥਾਪਨਾ ਕੀਤੀ ਤਾਂ ਬਿਨਾਂ ਸੰਕਾ ਇਹ ਗਲ ਸਿੱਧ ਹੁੰਦੀ ਸੀ ਕਿ ‘ਅਕਾਲ` ਦੇ ਨਾਲ ‘ਤਖ਼ਤ` ਸ਼ਬਦ ਦੀ ਵਰਤੋਂ ਹੀ ਮੂਲ ਵਰਤੋਂ ਸੀ ਕਿਉਂਕਿ ਬੁੰਗੇ ਦੀ ਉਸਾਰੀ ਤਖ਼ਤ ਬਣਨ ਤੋਂ ਬਾਦ ਹੋਈ ਸੀ।

ਇਸ ਤੱਥ ਦਾ ਇੱਕ ਪੁਖ਼ਤਾ ਪ੍ਰਮਾਣ ਉਸ ਇਤਹਾਸਕ ਤਸਵੀਰ ਤੋਂ ਵੀ ਮਿਲਦਾ ਹੈ ਜੋ ਕਿ ਹਾਲ ਵਿੱਚ ਹੀ ਵੈਬ ਸਾਈਟਾਂ ਤੇ ਛੱਪੀ ਹੈ। 1980 ਦੇ ਦਸ਼ਕ ਦੇ ਅਖੀਰ ਵਿਚ, ਖੁਦਾਈ ਦੌਰਾਨ ਲਈ ਗਈ ਇਸ ਤਸਵੀਰ ਵਿੱਚ ਉਸ ਤਖ਼ਤ ਦਾ ਮੂਲ ਭਾਗ ਸਪਸ਼ਟ ਨਜ਼ਰ ਆਉਂਦਾ ਹੈ ਜਿਸ ਸਥਾਨ ਤੇ ਕਾਲਾਂਤਰ ਵੱਡੇ ਭਵਨ ਨੇ ਅਕਾਰ ਲਿਆ। ਉਹ ਤਖ਼ਤ ਆਲੋਪ ਨਹੀਂ ਹੋਇਆ ਬਲਕਿ ਉਹ ਅੱਜ ਵੀ ਅਕਾਲ ਤਖ਼ਤ ਦੇ ਭਵਨ ਦੇ ਅੰਦਰ ਉਵੇਂ ਹੀ ਮੌਜੂਦ ਹੈ ਜਿਵੇਂ ਕਿ ਕਿਸੇ ਸਰੀਰ ਦੇ ਅੰਦਰ ਦਿਲੋ-ਦਿਮਾਗ! ਜਿਵੇਂ ਕਿਸੇ ਦਰਖ਼ਤ ਦਿਆਂ ਜੜਾਂ! ਵੇਖਣ ਲਈ ਅੱਖਾਂ ਅਤੇ ਸਮਝਣ ਲਈ ਦਿਆਗ ਦੀ ਲੋੜ ਹੈ।

ਇਸ ਥੜਾ ਨੁਮਾਂ ਤਖ਼ਤ ਦੀ ਲੰਭਾਈ ਅਤੇ ਚੋੜਾਈ ਸਪਸ਼ਟ ਕਰਦੀ ਹੈ ਕਿ ਇਹ ਉਸ ਸਥਾਨ ਤੇ ਉਸਰੇ ਭਵਨ ਦੀ ਦੀਵਾਰ ਦੀ ਨੀਂਹ ਨਹੀਂ ਸੀ ਬਲਕਿ ਤਖ਼ਤ ਦਾ ਹਿੱਸਾ ਹੀ ਸੀ। ਕੁੱਝ ਬੰਨ ਤਰੋੜ ਤੋਂ ਬਾਦ ਵੀ ਇਸਦੀ ਚੋੜਾਈ, ਦਰਸ਼ਨੀ ਡਿਯੁਢੀ ਵਲੋਂ, ਅੱਗੇ ਤੋਂ ਪਿੱਛੇ ਵੱਲ, ਮੌਜੂਦਾ ਇਮਾਰਤ ਦੀ ਹੋਠਲੀ ਚੌੜਾਈ ਦਾ ਲਗਭਗ ੩੦% ਤੋਂ ਵੱਧ ਹਿੱਸਾ ਕਵਰ ਕਰਦੀ ਪ੍ਰਤੀਤ ਹੁੰਦੀ ਹੈ।

ਧਿਆਨ ਨਾਲ ਵੇਖਣ ਤੇ ਸਪਸ਼ਟ ਹੁੰਦਾ ਹੈ ਕਿ ਇਸ ਥੜਾ ਨੁਮਾਂ ਤਖ਼ਤ ਦੀ ਨੀਂਹ ਉਸ ਵੇਲੇ ਹੋਈ ਖੁਦਾਈ ਦੇ ਤਲ ਤੋਂ ਵੀ ਡੰਗੀ ਸੀ। ਬਾਕੀ ਨੀਹਾਂ ਤਾਂ ਖੋਦ ਕੇ ਬਾਹਰ ਕੱਡੀਆਂ ਗਈਆਂ ਹਨ ਪਰ ਇਸ ਭਾਗ ਦੀ ਨੀਂਹ ਹੋਰ ਡੁੰਗੀ ਸੀ। ਯਾਨੀ ਇਸੇ ਵੇਲੇ ਦੀ ਇਮਾਰਤ ਦੀਆਂ ਨੀਹਾਂ ਤੋਂ ਵੀ ਡੁੰਗੀ! ਪ੍ਰਤੱਖ ਦਰਸੀਆਂ ਨੇ ਦਾਸ ਨੂੰ ਦੱਸਿਆ ਹੈ ਕਿ ਬੜਾ ਮਜ਼ਬੂਤ ਹੋਂਣ ਕਾਰਨ ਇਸ ਭਾਗ ਨੂੰ ਛਿੱਲਣਾਂ ਵੀ ਮੂਸ਼ਕਿਲ ਹੋ ਰਿਹਾ ਸੀ। ਇਹ ਮੁਹੋਂ ਬੋਲਦੀ ਤਸਵੀਰ ਹੇਠ ਲਿਖੇ ਲਿੰਕ ਤੇ ਵੇਖੀ ਜਾ ਸਕਦੀ ਹੈ।

http://www.khalsanews.org/articles/2012/03%20Mar%2012/06%20Mar%2012%20Jhande%20Bunge%20-%20IS%20Kanpur.htm

ਖ਼ੈਰ! ਇਹ ਵਿਸ਼ਾ ਇੱਕ ਹੋਰ ਗਲ ਵੀ ਸਪਸ਼ਟ ਕਰਦਾ ਹੈ ਕਿ ‘ਅਕਾਲ ਤਖ਼ਤ ਕਿ ਅਕਾਲ ਬੁੰਗਾ` ਵਿਸ਼ਾ ਕਿਸੇ ਲਿਖਾਰੀ ਦੀ ਤਾਜ਼ਾ “ਕ੍ਰਾਂਤੀਕਾਰੀ” ਧਾਰਨਾ ਨਹੀਂ ਬਲਕਿ ਇਸ ਨੁੱਕਤੇ ਦੀ ਗਲ ਪਹਿਲਾਂ ਕਾਲਾ ਅਫ਼ਗ਼ਾਨਾ ਜੀ ਨੇ ਕੀਤੀ ਸੀ ਜਿਸ ਤੇ ਉਸ ਵੇਲੇ ਢੁੱਕਵਾਂ ਸੰਵਾਦ/ਵਿਸ਼ਲੇਸ਼ਣ ਨਹੀਂ ਹੋ ਪਾਇਆ। ਪਰ ਹੁਣ ਅਲੋਪ ਹੋ ਗਿਆ ਅਲੋਪ ਹੋ ਗਿਆ ਦਾ ‘ਰੋਲਾ` ਮਤਾਰ ਹੈ ਜਿਸ ਨੂੰ “ਕ੍ਰਾਤੀਕਾਰੀ” ਅਤੇ “ਨਵੇਕਲੀ” ਧਾਰਨਾ ਕਰਕੇ ਪੇਸ਼ ਕਰਨ ਦਾ ਜਤਨ ਹੈ।

ਹਰਦੇਵ ਸਿੰਘ, ਜੰਮੂ

੧੩. ੦੩. ੨੦੧੨


(13/03/12)
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਗੁਰੂ ਦੀ ਪੁਸ਼ਟੀ
ਗੁਰੂ ਗ੍ਰੰਥ ਜੀ ਦੇ ਗੁਰੂ ਹੋਣ ਵਾਲੇ,
ਜਿਹੜਾ ਬਾਹਰੋਂ ਸਬੂਤਾਂ ਦੀ ਝਾਕ ਕਰਦਾ ।
ਸ਼ਬਦ ਗੁਰੂ ਦੇ ਵੱਲ ਉਹ ਪਿੱਠ ਕਰਕੇ,
ਗੁਰੂ ਗਿਆਨ ਦਾ ਗਲਤ ਹੀ ਮਾਪ ਕਰਦਾ ।
ਗੁਰੂ ਗ੍ਰੰਥ ਜੀ ਨੂੰ ਸਮਝ ਪੜ੍ਹੇ ਜਿਹੜਾ,
ਗੁਰੂ ਸ਼ਬਦਾਂ ਵਿੱਚ ਗੁਰੂ ਦੇ ਕਰੇ ਦਰਸ਼ਣ :
ਗੁਰੂ ਗ੍ਰੰਥ ਵਿੱਚ ਗੁਰੂ ਗਿਆਨ ਸਾਰਾ,
ਗੁਰੂ ਹੋਣ ਦੀ ਪੁਸ਼ਟੀ ਹੀ ਆਪ ਕਰਦਾ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
(408)209-7072


(13/03/12)
ਕਰਨਲ ਡਾ ਦਲਵਿੰਦਰ ਸਿੰਘ ਗ੍ਰੇਵਾਲ

ਸਦ ਸੁਣਦਾ ਸਦ ਵੇਖਦਾ
ਸਦ ਸੁਣਦਾ ਸਦ ਵੇਖਦਾ, ਸਦਾ ਸਦਾ ਕਰਤਾਰ।
ਸਭਨੀ ਥਾਈਂ ਵਸ ਰਿਹਾ, ਕੀ ਅੰਦਰ ਕੀ ਬਾਹਰ।
ਕਣ ਕਣ ਉਸਦਾ ਵਾਸ ਹੈ, ਹਰ ਜ਼ਰਰੇ ਦਾ ਤਾਣ।
ਸੋਚ ਤੇਰੀ ਪਿਛੋਂ ਬਣੇ, ਪਹਿਲਾ ਲੈਂਦਾ ਜਾਣ।
ਕੀ ਕੀ ਕਰਨਾ ਜੀਵ ਨੇ, ਲਿਖਿਆ ਜੰਮਣ ਸਾਰ।
ਸਦ ਸੁਣਦਾ ਸਦ ਵੇਖਦਾ, ਸਦਾ ਸਦਾ ਕਰਤਾਰ।
ਸਭ ਨੂੰ ਕਾਰੇ ਲਾਇਆ, ਹੁਕਮ ਜਿਉਂ ਤਿਉਂ ਕਾਰ।
ਚੰਗਾ ਚੰਗੇ ਕੀਤਿਆਂ, ਬੁਰਾ ਬੁਰੇ ਵਿਉਹਾਰ।
ਆਪਣੇ ਹਥੀਂ ਆਪ ਨੂੰ, ਡੋਬ ਲਵੋ ਜਾ ਤਾਰ।
ਸਦ ਸੁਣਦਾ ਸਦ ਵੇਖਦਾ, ਸਦਾ ਸਦਾ ਕਰਤਾਰ।
ਕੀ ਹਾਥੀ ਕੀ ਕੀੜੀਆ, ਕੀ ਬੱਬਰ ਕੀ ਗਾਂ।
ਸਭ ਬਰਾਬਰ ਓਸ ਨੂੰ, ਰੱਖੇ ਢੁਕਦੀ ਥਾਂ।
ਸਾਰੇ ਜੀਅ ਸੰਭਾਲਦਾ, ਸਭ ਨੂੰ ਕਰੇ ਪਿਆਰ।
ਸਦ ਸੁਣਦਾ ਸਦ ਵੇਖਦਾ, ਸਦਾ ਸਦਾ ਕਰਤਾਰ।
ਸਭ ਦੀ ਮੰਜਿਲ ਇੱਕ ਹੈ, ਸਭ ਦੀ ਇਕੋ ਜਾਨ।
ਵਿਛੜੇ ਉਸ ਨੂੰ ਭਾਲਦੇ, ਹੋ ਕੇ ਅੰਤਰ ਧਿਆਨ।
ਸਭ ਦਾ ਕਰਤਾ ਇੱਕ ਹੈ, ਸਭ ਮਿਲਾਵਣਹਾਰ।
ਸਦ ਸੁਣਦਾ ਸਦ ਵੇਖਦਾ, ਸਦਾ ਸਦਾ ਕਰਤਾਰ।
ਅੰਦਰ ਬਾਹਰ ਇੱਕ ਹੈ, ਕੀ ਨੇੜੇ ਕੀ ਦੂਰ।
ਦੇਖਣ ਵਾਲਾ ਦੇਖਦਾ, ਅੰਦਰ ਤੋਂ ਹੀ ਤੂਰ।
ਬਾਕੀ ਭਟਕਣ ਉਮਰ ਭਰ, ਲਗਦੀ ਨਹੀਂ ਕੁੱਝ ਸਾਰ।
ਸਦ ਸੁਣਦਾ ਸਦ ਵੇਖਦਾ, ਸਦਾ ਸਦਾ ਦਾਤਾਰ।
ਮਿਲਦਾ ਚੰਗੇ ਕਰਮ ਸੰਗ, ਬੁਰੇ ਕਰਮ ਭਟਕਾਣ।
ਜੋ ਜਪਦੇ ਨੇ ਰੋਮ-ਰੋਮ, ਆਖਰ ਉਸ ਨੂੰ ਪਾਣ।
ਉਸ ਨੂੰ ਪਾਇਆਂ ਬਾਝ ਤਾਂ, ਜੀਣ ਮਰਨ ਬੇਕਾਰ।
ਸਦ ਸੁਣਦਾ ਸਦ ਵੇਖਦਾ, ਸਦਾ ਸਦਾ ਦਾਤਾਰ।
ਮਾਇਆ ਕੀਤੀ ਬਾਵਲੀ, ਦੁਨੀਆਂ ਭਾਲੇ ਕੀ।
ਜਿਸ ਨੂੰ ਲੱਭਦੀ ਬਾਹਰ ਹੈ, ਉਹ ਤਾਂ ਅੰਦਰ ਵੀ।
ਅੰਦਰ ਬਾਹਰ ਇੱਕ ਹੈ, ਉਸ ਦਾ ਸਭ ਪਾਸਾਰ।
ਸਦ ਸੁਣਦਾ ਸਦ ਵੇਖਦਾ, ਸਦਾ ਸਦਾ ਦਾਤਾਰ।
ਸਾਰੀ ਤਾਕਤ ਜ਼ੋਰ ਸਭ, ਸਾਰਾ ਉਸਦਾ ਤਾਣ।
ਉਸਦਾ ਬਣਕੇ ਬੀਬਿਆ, ਸਭ ਕੁੱਝ ਖੁਦ ਵਿੱਚ ਮਾਣ।
ਉਸਤੋਂ ਵਿਛੜੇ ਉਮਰ ਭਰ, ਖਾਈ ਨਾ ਜਾ ਮਾਰ।
ਸਦ ਸੁਣਦਾ ਸਦ ਵੇਖਦਾ, ਸਦਾ ਸਦਾ ਦਾਤਾਰ।


(13/03/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਸਵਾਲ ਜਵਾਬ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ


ਲੱਭਦੇ ਜਵਾਬਾਂ ਨੂੰ ਖੁੱਦ ਨਾ ਸਵਾਲ ਹੋਈਏ,
ਸਵਾਲ ਜਵਾਬ ਛੱਡ ਆ ਜ਼ਿੰਦਗੀਆਂ ਲੱਭੀਏ |

ਰਾਤਾਂ ਪ੍ਰਭਾਤਾਂ ਕਾਹਤੋਂ ਸਿਸਕੀਆਂ ਗੁਆਈਏ,
ਵਾਹ ਵੇਖ ਕਾਇਨਾਤ ਆ ਰਹਿਮਤਾਂ ਲੱਭੀਏ |

ਨਿਰਛੱਲ ਤ੍ਰੇਲ ਜਿਹੀ ਕਿੰਝ ਫੁੱਲ ਆਣ ਬੈਠੀ,
ਬੂੰਦ ਓਸੇ ਰੁਮਕਦੀਆਂ ਆ ਕਿਰਨਾਂ ਲੱਭੀਏ |

ਜਾਣ ਲਈਦਾ ਕਦੇ ਕਦੇ ਚੁੱਪ ਜੋ ਕਹਿੰਦੀ ਏ,
ਲੋੜ ਨਹੀਂ ਬੋਲ ਦੀ ਆ ਰਲ ਚੁੱਪਾਂ ਲੱਭੀਏ |

ਜਿੰਦੇ ਨਾ ਗਲਤਾਨ ਹੋ ਆਪਣੀ ਹੀ ਕੈਦ ਵਿੱਚ,
ਆ ਅੱਜ ਪਰਵਾਜ਼ ਭਰ ਅਜ਼ਾਦੀਆਂ ਲੱਭੀਏ |

ਸੁਫਨਿਆਂ 'ਚ ਮਾਰੂ ਦੀਆਂ ਪੈੜਾਂ ਨੂੰ ਭਾਲਦੀਏ,
ਉੱਠ ਕੰਵਲ ਟੁਰ ਹੁਣ ਆ ਮੰਜ਼ਿਲਾਂ ਲੱਭੀਏ |


(12/03/12)
ਜਗਧਾਰ ਸਿੰਘ


(12/03/12)
ਹਰਦੇਵ ਸਿੰਘ, ਜੰਮੂ

‘ਨਿਸ਼ਾਨ ਅਤੇ ਪ੍ਰਤੀਕ ਦਾ ਸਿਧਾਂਤ ਨਾਲ ਸਬੰਧ’

ਹਰਦੇਵ ਸਿੰਘ, ਜੰਮੂ

ਨਿਸ਼ਾਨ ਪਹਿਚਾਨ ਹੁੰਦੇ ਹਨ! ਇੱਕ ਅੱਖਰ ਤਕ ਵੀ ਅਪਣੀ ਇੱਕ ਵਿਸ਼ੇਸ਼ ਬਣਤਰ (ਨਿਸ਼ਾਨ) ਕਾਰਨ ਪਹਿਚਾਣਿਆ ਜਾਂਦਾ ਹੈ। ਸੱਭਿਯਤਾਵਾਂ ਸਦਿਆਂ ਤਕ ਨਿਸ਼ਾਨਾਂ ਦੀ ਵਰਤੋਂ ਕਰਕੇ ਹੀ ਵਿਚਾਰਾਂ ਦਾ ਅਧਾਨ ਪ੍ਰਧਾਨ ਕਰਦੀਆਂ ਰਹੀਆਂ। ਇਹ ਸੱਭਿਯਤਾਵਾਂ ਦਾ ਨਿਸ਼ਾਨਾ ਨਾਲ ਜ਼ਿੰਦਗੀ ਅਤੇ ਮੌਤ ਦਾ ਸਬੰਧ ਸੀ। ਇਹ ਅੱਜ ਵੀ ਕਾਯਮ ਹੈ। ਬੱਸ ਥੋੜਾ ਸਮਝਣ ਦੀ ਲੋੜ ਹੈ!

ਕਈ ਵਾਰ ਪਹਿਚਾਨ ਲਈ ਨਿਸ਼ਾਨ ਸਥਾਪਤ ਕੀਤਾ ਜਾਂਦਾ ਹੈ। ਨਿਸ਼ਾਨ ਵਿਸ਼ਾਲ ਪਹਿਚਾਨ ਦਾ ਪ੍ਰਤੀਕ ਬੜਦਾ ਹੈ। ਇਹ ਗਲ ਮਨੁੱਖ ਨੇ ਕੁਦਰਤ ਤੋਂ ਸਿੱਖੀ ਹੈ। ਨਿਸ਼ਾਨ ਕਦੇ ਬੇ ਜ਼ੁਬਾਨ ਨਹੀਂ ਹੁੰਦੇ। ਨਿਸ਼ਾਨ ਜੁਬਾਨ ਬਣਦੇ ਹਨ ਅਤੇ ਕਈ ਵਾਰ ਪਹਿਚਾਣ ਦੇ ਅਕੱਟ ਸਬੂਤ ਵੀ। ਉਂਗਲਿਆਂ ਦੇ ਨਿਸ਼ਾਨ ਕਿਸੇ ਵਿਯਕਤੀ ਦੀ ਪੁਖ਼ਤਾ ਨਿਸ਼ਾਨਦੇਹੀ ਬਣਦੇ ਹਨ ਜਿਸ ਤੋਂ ਮੁਨਕਰ ਹੋਂਣਾ ਅਸੰਭਵ ਹੋ ਜਾਂਦਾ ਹੈ। ਕੋਈ ਪੁੱਛ ਲਵੇ ਕਿ ਜ਼ਿੰਦਗੀ ਦੇ ਫ਼ਲਸਫ਼ੇ ਵਿੱਚ ਭਲਾ ਉਂਗਲਿਆਂ ਦੇ ਨਿਸ਼ਾਨ ਦਾ ਕੀ ਮੱਹਤਵ? ਤਾਂ ਕੀ ਜਵਾਬ ਹੈ? ਉਨੱਤ ਮੁਲਕਾਂ ਵਿੱਚ ਤਾਂ ਬਿਨਾਂ ਉਂਗਲਿਆਂ ਦੇ ਨਿਸ਼ਾਨ ਦਿੱਤੇ, ਸਮਾਜ ਵਿੱਚ ਰਹਿਣ ਦਾ ਹੱਕ ਹੀ ਨਹੀਂ ਮਿਲਦਾ। ਭਾਰਤ ਵਿੱਚ ਵੀ, ਜਿਸ ਵੇਲੇ ਪੜਾਈ ਲਿਖਾਈ ਨਾ ਹੋਵੇ ਤਾਂ ਅੰਗੁਠੇ ਦੇ ਨਿਸ਼ਾਨ ਨਾਲ ਕੰਮ ਚਲਾਇਆ ਜਾਂਦਾ ਹੈ, ਜੋ ਕਿ ਦਸਤਖਤਾਂ ਨਾਲੋਂ ਜ਼ਿਆਦਾ ਠੋਸ ਸਬੂਤ ਹੁੰਦਾ ਹੈ ਕਿਸੇ ਦੇ ਹੋਂਣ ਦਾ।

ਇਸਤਰੀ ਅਤੇ ਪੁਰਸ਼ ਵਿਚਲਾ ਬਯੌਲੋਜੀਕਲ ਅੰਤਰ ਨਿਸ਼ਾਨਾਂ ਰਾਹੀਂ ਪਹਿਚਾਣਿਆ ਜਾਂਦਾ ਹੈ। ਜ਼ਰਾ ਸੋਚੀਏ ਕਿ ਅਗਰ ਸ਼ਕਲੋ ਸੂਰਤ ਵਿਚ, ਇਸਤਰੀ ਅਤੇ ਪੁਰਸ਼ ਇੱਕ ਜੈਸੇ ਹੁੰਦੇ ਤਾਂ ਕੀ ਹੁੰਦਾ? ਨਿਸ਼ਾਨ ਕੁਦਰਤ ਵਿਚਲੀ ਜ਼ਿੰਦਗੀ ਦੇ ਫ਼ਲਸਫ਼ੇ ਦਾ ਜ਼ਰੁਰੀ ਅੰਗ ਹਨ। ਉਹ ਬੋਲਦੇ ਹਨ! ਸਿਖਾਉਂਦੇ ਹਨ! ਯਾਦਾਸ਼ਤ ਬਣਦੇ ਹਨ! ਸ਼ਰੀਰਕ ਨਿਸ਼ਾਨ ਦੇਹੀ ਰਾਹੀਂ ਬੱਚੇ-ਜਵਾਨ ਅਤੇ ਬੁੱਢੇ ਵਿਚਲਾ ਅੰਤਰ ਸਥਾਪਤ ਹੁੰਦਾ ਹੈ।

ਪੱਥਰ ਦੀ ਗੋਲਾਈ ਨੇ ਮਨੁੱਖ ਨੂੰ ਪਹੀਏ ਦੇ ਸਿਧਾਂਤ ਤੋਂ ਜਾਣੂ ਕਰਵਾਇਆ। ਪੱਥਰ ਨਾ ਹੁੰਦੇ ਤਾਂ ਰਾਜਾ ਅਸ਼ੋਕ ਅਪਣੇ ਰਾਜ ਆਦੇਸ਼ ਪਰਜਾ ਤਕ ਨਾ ਪਹੁੰਚਾ ਪਾਉਂਦਾ। ਬੁੱਧ ਮਤ ਦੇ ਮੁਢਲੇ ਸਿਧਾਤਾਂ ਦੇ ਪ੍ਰਗਟਾਵੇ ਵਿੱਚ ਪੱਥਰਾਂ ਦੀ ਅਹਿਮ ਭੁਮਿਕਾ ਸੀ। ਅੱਜ ਕੋਈ ਪੁੱਛ ਲਵੇ ਕਿ ਭਲਾ ਪੱਥਰਾਂ ਅਤੇ ਫ਼ਲਸਫ਼ੇ ਦਾ ਕੀ ਸਬੰਧ?

ਬਾਣੀ ਤਾਂ ਉੱਚਾਰੀ ਜਾਂਦੀ ਸੀ ਹੀ! ਕੋਈ ਪੁੱਛ ਲਵੇ ਕਿ ‘ਲਿਖਾਈ’ ਦਾ ‘ਸਿਧਾਂਤ’ ਨਾਲ ਕੀ ਸਬੰਧ? ਪੰਚਮ ਪਾਤਿਸ਼ਾਹ ਨੇ ਉਸ ਨੂੰ ਗ੍ਰੰਥ ਰੂਪ ਵਿੱਚ ਦਰਜ ਕਰਕੇ, ਵਿਸ਼ੇਸ਼ ਢੰਗ ਨਾਲ ਦਰਬਾਰ ਸਾਹਿਬ ਦੀ ਉਸਾਰੀ ਕਰਕੇ ਉਸਦੀ ਸਥਾਪਨਾ ਕੀਤੀ। ਭਲਾ ਸਿਧਾਤਾਂ ਦਾ ਦਰਬਾਰ ਸਾਹਿਬ ਦੀ ਉਸਾਰੀ ਅਤੇ ਉਸ ਵਿੱਚ ਗ੍ਰੰਥ ਸਵਰੂਪ ਦੀ ਸਥਾਪਨਾ ਨਾਲ ਕੀ ਸਬੰਧ? ਕੋਈ ਇਹ ਪੁੱਛ ਲਵੇ ਕਿ ਭਲਾ ਚਮਕੋਰ ਦੀ ਕੱਚੀ ਗੜੀ ਨਾਲ ਸਿੱਖੀ ਦਾ ਕੀ ਸਬੰਧ? ਕੋਈ ਇਹ ਪੁੱਛ ਲਵੇ ਕਿ ਮਿੱਟੀ, ਗ਼ਾਰੇ ਤੇ ਇੱਟਾਂ ਦਾ ਸ਼ਹੀਦਿਆਂ ਨਾਲ ਕੀ ਸਬੰਧ? ਜੇ ਕਰ ਸਬੰਧ ਪੂਜਾ ਦਾ ਨਹੀਂ ਤਾਂ ਤਿਰਸਕਾਰ ਦਾ ਵੀ ਕਦਾਚਿੱਤ ਨਹੀਂ। ਸਿੱਖੀ ਦੇ ਕਿੱਸੇ ਦਾ ਮਿਟੀ, ਗ਼ਾਰੇ ਤੇ ਇੱਟਾਂ ਨਾਲ ਸਬੰਧ ਨਹੀਂ ਟੁੱਟਦਾ। ਖੈਰ!

ਅਸੀਂ ਅਪਣੇ ਅੱਖੀ ਇੱਕ ਉੱਨਤ ਸਮਾਜ ਨੂੰ ਵੇਖ ਰਹੇ ਹਾਂ। ਉਸ ਵਿੱਚ ਜੀ ਵੀ ਰਹੇ ਹਾਂ। ਭਾਰਤੀ ਪਾਰਲਿਆਮੇਂਟ ਤੇ ਹਮਲਾ ਭਾਰਤੀ ਲੋਕਤੰਤਰ ਤੇ ਹਮਲਾ ਸਮਝਿਆ ਗਿਆ। ਕਿਉਂ? ਭਲਾ ਅਤਿਵਾਦਿਆਂ ਨੂੰ ਨਹੀਂ ਸੀ ਪਤਾ ਕਿ ਗੋਲਿਆਂ ਤਾਂ ਪਾਰਲਿਆਮੇਂਟ ਦਿਆਂ ਇੱਟਾ-ਰੇਤੇ ਨੂੰ ਵੱਜਣ ਗਿਆਂ? ਸੰਵਿਧਾਨ ਨੂੰ ਤਾਂ ਗੋਲੀ ਨਹੀਂ ਸੀ ਮਾਰੀ ਜਾ ਸਕਦੀ। ਫ਼ਿਰ ਇੱਟਾਂ-ਰੇਤੇ ਆਦਿ ਦੇ ਬਣੇ ਪਾਰਲਿਆਮੇਂਟ ਅਤੇ ਸੰਵਿਧਾਨ ਦਾ ਕੀ ਸਬੰਧ ਸੀ? ਕਿਉਂ ਨਿਸ਼ਾਨਾ ਬਣਿਆ ਪਾਰਿਆਮੇਂਟ? ਨਿਰਦੋਸ਼ ਜਾਨਾਂ ਵੀ ਗਈਆਂ। ਉਹ ਜਾਨਾਂ ਤਾਂ ਕਿਸੇ ਸਬਜ਼ੀ ਮੰਡੀ ਤੇ ਹਮਲਾ ਕਰਕੇ ਵੀ ਲਈਆਂ ਜਾ ਸਕਦੀਆਂ ਸਨ। ਨਹੀਂ ਸੀ ਲਈਆਂ ਜਾ ਸਕਦੀਆਂ? ਫ਼ਿਰ ਪਾਰਲਿਆਮੇਂਟ ਹੀ ਕਿਉਂ?

ਅਫ਼ਗਾਨੀਸਤਾਨ! ਸਦਿਆਂ ਪਹਿਲਾਂ ਪਹਾੜਾਂ ਦੀ ਕਟਾਈ ਕਰਕੇ ਬਣਾਏ ਗਏ ‘ਬੁੱਧ’ ਦੇ ਬੁੱਤਾਂ ਨੂੰ ਤਾਲੀਬਾਨ ਨੇ ਤੋਪਾਂ ਨਾਲ ਉਡਾਇਆ। ਬੁੱਧ ਦੇ ਸਿਧਾਤਾਂ ਦਾ ਕੁੱਝ ਨਹੀਂ ਸੀ ਵਿਗੜਨਾ। ਪਰ ਕਰਦੇ ਕੀ? ਬੁੱਧ ਦੇ ਪ੍ਰਤੀਕ ਤਾਲਿਬਾਨਾਂ ਨੂੰ ਚਿੜਾਉਂਦੇ ਸੀ। ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਬੁੱਤਾਂ ਨੇ। ਉਨ੍ਹਾਂ ਬੁਤਾਂ ਨੇ ਜਿਸ ਨੂੰ ਤਾਲਿਬਾਨ ਮੰਨਦੇ ਹੀ ਨਹੀਂ ਸੀ।

ਅਸੀਂ ਇੱਕ ਦਿਨ ਇਹ ਵੀ ਵੇਖਿਆ ਕਿ ਅਤਿਵਾਦਿਆਂ ਨੇ ਸੰਸ਼ਾਰ ਤੇ ਸਭ ਤੋਂ ਤਾਕਤਵਰ ਮੁਲਕ ਤੇ ਹਮਲਾ ਕੀਤਾ। ਨਿਸ਼ਾਨਾ ਬਣੇ ‘ਟਵੀਨ ਟਾਵਰ’ ਅਤੇ ‘ਪੇਂਟਾਗਨ’। ਰਾਸ਼ਟ੍ਰਪਤੀ ਭਵਨ ਵੀ ਨਿਸ਼ਾਨੇ ਤੇ ਸੀ। ਕਿਉਂ? ਉੱਡਦੇ ਜਹਾਜ਼ ਤਾਂ ਕਿੱਧਰੇ ਵੀ ਮਾਰੇ ਜਾ ਸਕਦੇ ਸੀ। ਜਾਨਾਂ ਕਿੱਧਰੇ ਹੋਰ ਵੀ ਲਈਆਂ ਜਾ ਸਕਦੀਆਂ ਸਨ। ਪਰ ਉਸ ਤਾਕਤਵਰ ਮੁਲਕ ਦੀ ਅਰਥਵਿਵਸਥਾ, ਫ਼ੌਜੀ ਸ਼ਕਤੀ ਅਤੇ ਲੋਕਤੰਤਰ ਨੂੰ ਪ੍ਰਤੀਕਾਂ ਦੇ ਮਾਧਿਅਮ ਰਾਹੀਂ ਨਿਸ਼ਾਨਾ ਬਣਾਇਆ ਗਿਆ। ਸੰਵਿਧਾਨ ਵਿੱਚ ਤਾਂ ਜਹਾਜ ਨਹੀਂ ਸੀ ਵੱਜ ਸਕਦੇ।

ਉਹ ਪ੍ਰਤੀਕ ਪੁਜਾਰਿਆਂ ਦੇ ਨਹੀਂ ਸੀ ਖੜੇ ਕੀਤੇ ਹੋਏ। ਪਰ ਅਤਿ ਆਧੁਨਿਕ ਸੋਚ ਨਾਲ ਚਲਣ ਵਾਲੀ ਸਰਕਾਰ ਅਤੇ ਸਮਾਜ ਨੇ ਇਨ੍ਹਾਂ ਨਿਸ਼ਾਨਾ ਤੇ ਹੋਏ ਹਮਲੇ ਨੂੰ ਇੱਕ ਸੰਵਿਧਾਨਕ ਵਿਵਸਥਾ ਅਤੇ ਦੇਸ਼ ਦੀ ਪ੍ਰਭੂਸੱਤਾ ਤੇ ਹਮਲਾ ਮੰਨਿਆਂ। ਕਿਉਂ? ਕੀ ਉਹ ਪੁਜਾਰੀਵਾਦੀ ਸੋਚ ਸੀ? ਕੀ ਉਹ ਸਟੀਲ਼ ਅਤੇ ਸਿਮਿੰਟ ਦਿਆਂ ਇਮਾਰਤਾਂ ਤੇ ਹਮਲਾ ਨਹੀਂ ਸੀ? ਉਨ੍ਹਾਂ ਦੀ ਕੋਈ ਪੂਜਾ ਤਾਂ ਨਹੀਂ ਸੀ ਕਰਦਾ।

ਪ੍ਰਤੀਕਾਂ/ਨਿਸ਼ਾਨਾਂ ਦੇ ਮੱਹਤਵ ਨੂੰ ਸਮਝਣਾ ਪਵੇਗਾ। ਸੰਸਾਰ ਦੇ ਹਰ ਦੇਸ਼ ਨੇ ਅਪਣੇ ਭੂ ਖੇਤਰ ਤੇ ਨਿਸ਼ਾਨ ਲਗਾਏ ਹਨ ਜਿਸਨੂੰ ਅੰਗ੍ਰਜ਼ੀ ਵਿੱਚ ਭਾਉਂਡਰੀ ਕਿਹਾ ਜਾਂਦਾ ਹੈ। ‘ਪੋਲਿਟੀਕਲ ਸਾਇੰਸ’ ਦੇ ਸਿਧਾਂਤ ਮੁਤਾਬਕ ਕੋਈ ਵੀ ਮੁਲਕ ਤਦ ਤਕ ਇੱਕ ਮੁਲਕ ਨਹੀਂ ਹੋ ਸਕਦਾ ਜਦ ਤਕ ਕਿ ਉਸ ਦੀ ਇੱਕ ਅਪਣੀ ਸੀਮਾ ਰੇਖਾ ਦੀ ਨਿਸ਼ਾਨਦੇਹੀ ਨਾ ਹੋਵੇ। ਭਲਾ ਉਸ ਨਿਸ਼ਾਨ ਦਾ ਸੰਵਿਧਾਨਕ ਫ਼ਲਸਫ਼ੇ ਨਾਲ ਕੀ ਸਬੰਧ? ਬਿਨ੍ਹਾਂ ਨਿਸ਼ਾਨ ਦੇ ਕਿਸੇ ਮੁਲਕ ਦੀ ਹੋਂਦ ਕੇਵਲ ਫ਼ਲਸਫ਼ੇ ਵਿੱਚ ਹੀ ਹੋ ਸਕਦੀ ਹੈ ਵਾਸਤਵਿਕਤਾ ਵਿੱਚ ਨਹੀਂ!

ਭਾਰਤ ਵਿੱਚ ਇੱਕ ਹੋਰ ਨਿਸ਼ਾਨ ਹੈ। ਇਸਦਾ ਅਪਣਾ ਝੰਡਾ। ਕਪੜੇ ਅਤੇ ਬਾਂਸ ਦੇ ਡੰਡੇ ਦਾ ਕੀ ਮਹੱਤਵ? ਉਸਦਾ ਭਾਰਤੀ ਸੰਵਿਧਾਨ ਨਾਲ ਕੀ ਸਬੰਧ? ਕਪੜਾ ਫ਼ੱਟ ਜਾਏ ਬਾਂਸ ਟੁੱਟ ਜਾਏ ਤਾਂ ਭਲਾ ਸੰਵਿਧਾਨ ਨੂੰ ਕੀ ਫ਼ਰਕ? ਉਸ ਨੂੰ ਕੋਈ ਸਾੜ ਦੇਵੇ ਜਾਂ ਪੈਰਾਂ ਹੇਠ ਰੋਂਦ ਦੇਵੇ ਤਾਂ ਭਲਾ ਸੰਵਿਧਾਨਕ ਫ਼ਲਸਫ਼ੇ ਨੂੰ ਕੀ ਫ਼ਰਕ? ਜੇ ਕਰ ਉਸ ਨੂੰ ਡਿੰਗਾ ਜਾਂ ਉਲਟਾ ਕਰਕੇ ਲਗਾ ਦਿਉ ਤਾਂ ਭਲਾ ਸੰਵਿਧਾਨ ਦੇ ਫ਼ਲਸਫ਼ੇ ਨੂੰ ਕੀ ਫ਼ਰਕ? ਪਰ ਧਿਆਨ ਦੇਂਣਾ ਦੇਸ਼ ਦੇ ਨਿਸ਼ਾਨ ਦੇ ਮਹੱਤਵ ਨੂੰ ਠੇਸ ਪਹੁੰਚਾਣ ਲਈ ਪਰਚਾ ਲੱਗਦਾ ਹੈ। ਉਸ ਵੇਲੇ ਨਿਸ਼ਾਨ ਦੀ ਭਾਸ਼ਾ ਸਮਝ ਆਉਂਦੀ ਹੈ। ਪੁਜਾਰੀਵਾਦ ਹੈ? ਕੀ ਬਿਨਾ ਨਿਸ਼ਾਨ ਦੇ ਮੁਲਕ ਨਹੀਂ ਚਲਦਾ?

ਤੇ ਫ਼ਿਰ ਨਾਲ ਹੀ ਕਿਸੇ ਵਿਸ਼ੇਸ ਹਾਲਤ ਨੂੰ ਦਰਸਾਉਂਣ ਲਈ ਸੰਸਾਰ ਦੇ ਦੇਸ਼ ਅਪਣੇ ਨਿਸ਼ਾਨ (ਜੰਡੇ) ਨੂੰ ਝੁਕਾ ਕੇ ਉਸ ਸਥਿਤੀ ਪ੍ਰਤੀ ਦੇਸ਼ ਦਿਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ। ਉਸ ਵੇਲੇ ਵੀ ਕਪੜੇ ਅਤੇ ਬਾਂਸ ਦੀ ਜ਼ੁਬਾਨ ਸਮਝ ਆਉਂਦੀ ਹੈ।

ਸਿਧਾਂਤ ਦੇ ਪ੍ਰਤੀਕ ਨੂੰ ਸਮਝਣ ਲਈ ਦੋਹਾਂ ਨੂੰ ਸਮਝਣਾ ਪੇਂਦਾ ਹੈ। ਯਾਨੀ ਕਿ ਸਿਧਾਂਤ ਦੇ ਨਾਲ ਉਸਦੇ ਪ੍ਰਤੀਕ ਨੂੰ ਵੀ। ਜੋ ਸੱਜਣ ਇਹ ਸਮਝਦੇ ਹਨ ਕਿ ਸਿਧਾਂਤ ਅਤੇ ਪ੍ਰਤੀਕ ਵਿੱਚ ਕੋਈ ਸਬੰਧ ਨਹੀਂ ਹੁੰਦਾ ਉਹ ਗਲਤੀ ਤੇ ਹਨ। ਧਿਆਨ ਰਹੇ ਕਿ ਅੱਖਰਾਂ ਦੀ ਬਨਾਵਟ (ਨਿਸ਼ਾਨਦੇਹੀ) ਨਾ ਹੋਵੇ ਤਾਂ ਉਨ੍ਹਾਂ ਵਿਚ, ਸਿਧਾਂਤ ਨੂੰ ਨਾ ਤਾਂ ਕੋਈ ਲਿਖ ਸਕਦਾ ਹੈ ਅਤੇ ਨਾ ਹੀ ਕੋਈ ਪੜ ਸਕਦਾ ਹੈ! ਇਹ ਹੁੰਦਾ ਹੈ ਨਿਸ਼ਾਨ ਅਤੇ ਸਿਧਾਂਤ ਦਾ ਸਬੰਧ! ਅਪਣੇ ਨਿਸ਼ਾਨਾਂ ਨੂੰ ਕਿਵੇਂ ਭੁੱਲ ਜਾਈਏ?

ਹਰਦੇਵ ਸਿੰਘ, ਜੰਮੂ

12. 03. 2012


(12/03/12)
ਹਰਮੀਤ ਸਿੰਘ ਖਾਲਸਾ

ਤੱਤ ਗੁਰਮੱਤ ਪਰਵਾਰ ਦੇ ਸਟੈਂਡ/ਨਜ਼ਰੀਏ ਵਿੱਚ ਹੋਈ ਤਬਦੀਲੀ ਅਤੇ ਵਿਰੋਧਾਭਸ ਬਾਰੇ ਵੀਚਾਰ
ਤੱਤ ਗੁਰਮੱਤ ਪਰਵਾਰ ਪੰਥ ਦੀ ਇੱਕ ਜਾਗਰੂਕ ਅਤੇ ਪੰਥ ਦਰਦੀ ਧਿਰ ਹੈ ਜੋ ਪੰਥ ਵਾਸਤੇ ਕੁੱਝ ਉਸਾਰੂ ਕੰਮ ਕਰਣਾ ਚਾਹੁੰਦੀ ਹੈ ਅਤੇ ਪਿਛਲੇ ਕੁੱਝ ਸਾਲਾਂ ਤੋਂ ਇਸ ਵਾਸਤੇ ਯਤਨਸ਼ੀਲ ਵੀ ਹੈ, ਇਸ ਦਾ ਇੱਕ ਸਟੈਂਡ ਕਿ “ਕਿਸੇ ਵੀ ਹਾਲਤ ਵਿੱਚ ਸਿਧਾਂਤ ਨਾਲ ਸਮਝੋਤਾ ਨਹੀ ਕੀਤਾ ਜਾ ਸਕਦਾ” ਕਾਫੀ ਮਜ਼ਬੂਤ ਸਟੈਂਡ ਹੈ ਅਤੇ ਇਨ੍ਹਾ ਦੇ ਇਸ ਸਟੈਂਡ ਦੀ ਬਦੌਲਤ ਦਾਸ ਪਿਛਲੇ ਕੁੱਝ ਸਾਲਾਂ ਵਿੱਚ ਇਨ੍ਹਾ ਦੇ ਵਿਚਾਰਾਂ ਤੋਂ ਕਾਫੀ ਪ੍ਰਭਾਵਿਤ ਹੋਇਆ। ਪਰ ਪਿਛਲੇ ਕੁੱਝ ਮਹੀਨਿਆਂ ਤੋਂ ਪਰਵਾਰ ਕੁੱਝ ਅਜਿਹਾ ਕਰ ਰਿਹਾ ਹੈ ਜਿਸ ਤੋਂ ਇਨ੍ਹਾ ਦੇ ਪਹਿਲੇ ਵਾਲੇ ਤੇ ਹੁਣ ਵਾਲੇ ਸਟੈਂਡ ਵਿੱਚ ਵਿਰੋਧਾਭਾਸ ਹੈ, ਹੇਠ ਲਿੱਖੇ ਕੁੱਝ ਐਸੇ ਸਟੈਂਡ ਹਨ ਜਿਨ੍ਹਾ ਨੂੰ ਇਨ੍ਹਾ ਨੇ ਪਿਛਲੇ ਕੁੱਝ ਮਹੀਨਿਆ ਵਿੱਚ ਤਬਦੀਲ ਕੀਤਾ ਹੈ ਅਤੇ ਉਨ੍ਹਾ ਵਿੱਚ ਵਿਰੋਧਾਭਾਸ ਆਇਆ ਹੈ।
1. ਪਰਵਾਰ ਦਾ ਪਹਿਲਾਂ ਮਨਣਾ ਸੀ ਕਿ ਸਿਧਾਂਤ ਨਾਲ ਕਿਸੇ ਵੀ ਹਾਲਤ ਵਿੱਚ ਸਮਝੋਤਾ ਨਹੀ ਕੀਤਾ ਜਾ ਸਕਦਾ ਚਾਹੇ ਕੁੱਝ ਵੀ ਹੋ ਜਾਵੇ, ਚਾਹੇ ਪਰਵਾਰ ਨੂੰ ਇਕਲਿਆਂ ਹੀ ਸਿਧਾਂਤ ਤੇ ਖੱੜ ਕੇ ਪਹਿਰਾ ਕਿਉ ਨਾ ਦੇਣਾ ਪਵੇ ਪਰਵਾਰ ਇਸ ਤੋਂ ਪਿੱਛੇ ਨਹੀ ਹਟੇਗਾ ਕਿਉਂਕਿ ਪਰਵਾਰ ਦਾ ਕਹਿਣਾ ਸੀ ਕਿ ਜਰੂਰੀ ਨਹੀ ਕਿ ਜੋ ਬਹੁਗਿਣਤੀ ਕਹੇ ਉਹ ਸਿਧਾਂਤ ਵੀ ਹੋਵੇ ਅਤੇ ਸਿਧਾਂਤ ਗਿਣਤੀਆਂ ਮਿਣਤੀਆਂ ਦੇ ਚੱਕਰਾਂ ਵਿੱਚ ਨਹੀ ਪੈਂਦਾ। ਪਰਵਾਰ, ਗੁਰੂ ਵਿਅਕਤਿਆਂ ਦੇ ਨਾਮ ਨਾਲ “ਗੁਰੂ” ਵਿਸ਼ੇਸ਼ਨ ਲਗਾਉਣ ਨੂੰ ਸਿਧਾਂਤ ਨਾਲ ਸਮਝੋਤਾ ਕਰਨਾ ਮਣਦਾ ਸੀ ਪਰ ਹੋਰ ਜਾਗਰੂਕ ਧਿਰਾਂ ਦਵਾਰਾ ਇਸ ਦਾ ਪੂਰੀ ਤਰ੍ਹਾ ਵਿਰੋਧ ਕਰਨ ਤੇ ਪਰਵਾਰ ਦਾ ਸਪਸ਼ਟੀਕਰਨ ਆਇਆ ਹੈ ਕਿ ਜੇ ਵਿਦਵਾਨਾ ਦੀ ਬਹੁਗਿਣਤੀ ਇਨ੍ਹਾ ਦਵਾਰਾ ਬੁਲਾਈ ਗਈ ਮੀਟਿਂਗ ਵਿੱਚ ਇਸ ਮੁੱਧੇ ਤੇ ਇੱਕ ਮੱਤ ਹੋ ਜਾਣ ਤਾਂ ਉਹ ਗੁਰੂ ਵਿਅਕਤੀਆਂ ਨਾਲ “ਗੁਰੂ” ਵਿਸ਼ੇਸ਼ਨ ਵਰਤ ਸਕਦੇ ਹਨ। ਪਰਵਾਰ ਦਾ ਇਹ ਸਟੈਂਡ/ਨਜ਼ਰੀਆ ਆਪਣੇ ਪੁਰਾਣੇ ਸਟੈਂਡ/ਨਜ਼ਰੀਏ ਤੋਂ ਬਿਲਕੁੱਲ ਉਲਟ ਅਤੇ ਵਿਰੋਧਾਭਾਸ ਵਾਲਾ ਹੈ।
2. ਪਰਵਾਰ ਦੀ ਕਿਤਾਬ ਵਾਪਸੀ ਦਾ ਸਫਰ-੧ ਵਿੱਚ ਇਨ੍ਹਾ ਦਵਾਰਾ ਅਕਾਲ ਤਖੱਤ ਨੂੰ ਮਾਨਤਾ ਦਿਤੀ ਗਈ ਸੀ ਪਰ ਹੁਣ ਇਨ੍ਹਾ ਨੇ ਆਪਣੇ ਨਵੇਂ ਖਰੜੇ ਵਿਚੋਂ ਅਕਾਲ ਤਖੱਤ ਨੂੰ ਕੱਡ ਦਿਤਾ ਹੈ ਕਿ ਉਸ ਸਮੇਂ ਸਿਧਾਂਤ ਹੋਰ ਸੀ ਤੇ ਹੁਣ ਸਿਧਾਂਤ ਬਦਲ ਗਿਆ ਹੈ?
3. ਪਰਵਾਰ ਦਾ ਪਹਿਲਾਂ ਇਹ ਮਨਣਾ ਸਿ ਕਿ ਪਰਵਾਰ ਆਪਣੇ ਕੋਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਹੋਰਾਂ ਵਾਂਙ ਕਿਸੇ ਬੁੱਖਲਾਟ ਵਿੱਚ ਨਾ ਆ ਕੇ “ਰੋਸ ਨਾ ਕੀਜੈ ਉਤਰ ਦੀਜੈ” ਦੀ ਤਰਜ ਤੇ ਸੁਹਿਰਦਤਾ ਨਾਲ ਦੇਵੇਗਾ ਪਰ ਪਿਛਲੇ ਕੁੱਝ ਮਹੀਨਿਆ ਵਿੱਚ ਪਰਵਾਰ ਨੇ ਇੰਦਰਜੀਤ ਸਿੰਘ ਜੀ ਕਾਨਪੁਰ ਅਤੇ ਹਰਦੇਵ ਸਿੰਘ ਜੀ ਜੰਮੂ ਦਵਾਰਾ ਪੁਛੇ ਗਏ ਸਵਾਲਾਂ ਦੇ ਜਵਾਬ ਵਿੱਚ ਇਨ੍ਹਾ ਦੋਨਾ ਵਿਦਵਾਨਾ ਤੇ ਵਿਅਕਤਿਗਤ ਟਿਪਣੀਆਂ ਕਿਤੀਆਂ ਜੋ ਕਿ ਇਨ੍ਹਾ ਦਵਾਰਾ ਪਹਿਲਾਂ ਅਪਨਾਈ ਗਈ ਨੀਤੀ ਦੇ ਅਤੇ ਸ਼੍ਰਿਸ਼ਟਾਚਾਰ ਦੇ ਵੀ ਵਿਰੁੱਧ ਹੈ ਜੋ ਕਿ ਤੱਤ ਗੁਰਮੱਤ ਪਰਵਾਰ ਵਰਗੀ ਸੁਹਿਰਦ ਧਿਰ ਨਾਲ ਮੇਲ ਨਹੀ ਖਾਂਦਾ।
4. ਪਰਵਾਰ ਹਮੇਸ਼ਾਂ ਤੋਂ ਕਹਿੰਦਾ ਰਿਹਾ ਹੈ ਕਿ ਉਹ ਪੂਰੀ ਨਿਸ਼ਕਾਮਤਾ ਨਾਲ ਆਪਣਾ ਕੰਮ ਕਰਦੇ ਹਨ ਪਰ ਉਨ੍ਹਾ ਨੇ ਆਪਣੇ ਲੇਖ “ਪੁਨਰ ਜਾਗਰਨ ਲਹਿਰ ਵਿਚਲੀ ਖੜੋਤ ਅਤੇ ਪੁੱਠਾ ਗੇੜਾ ਦੇਣ ਦੀਆਂ ਕੋਸ਼ਿਸ਼ਾਂ ਜਾਗਰੂਕ ਪੰਥ ਨੂੰ ਵਕਤ ਸਿਰ ਮੌਕਾ ਸੰਭਾਲ ਲੈਣਾ ਚਾਹਿਦਾ ਹੈ”, ਵਿੱਚ ਬਹੁਤ ਸਾਰੇ ਵਿਦਵਾਨਾ ਅਤੇ ਹੋਰ ਲੇਖਕਾਂ ਦੇ ਨਾਮ ਲਿੱਖ ਕੇ ਉਨ੍ਹਾ ਤੋਂ ਸੁਝਾਵ ਮੰਗੇ ਸਨ ਪਰ ਉਨ੍ਹਾ ਵਿੱਚ ਇੰਦਰਜੀਤ ਸਿੰਘ ਕਾਨਪੁਰ ਅਤੇ ਹਰਦੇਵ ਸਿੰਘ ਜੰਮੂ ਦਾ ਨਾਮ ਸ਼ਾਮਲ ਨਹੀ ਸੀ, ਕਿਉਂਕਿ ਇਹ ਦੋਨੋ ਵਿਦਵਾਨ ਉਸ ਸਮੇ ਪਰਵਾਰ ਦੇ ਰਹਿਤ ਮਰਿਯਾਦਾ ਵਿੱਚ ਸੋਧ ਦੇ ਤਰੀਕੇ ਦੀ ਅਤਲੋਚਨਾ ਕਰ ਰਹੇ ਸਨ, ਇਸੇ ਤਰ੍ਹਾ ਹੁਣ ਪਰਵਾਰ ਨੇ ਮੀਟਿੰਗ ਵਿੱਚ ਪੰਥ ਦੇ ਬਹੁਤ ਸਾਰੇ ਵਿਦਵਾਨਾ/ਲੇਖਕਾਂ/ਚਿੰਤਕਾਂ ਨੂੰ ਸਦਿਆ ਹੈ ਪਰ ਹਰਦੇਵ ਸਿੰਘ ਜੰਮੂ ਨੂੰ ਨਹੀ ਸਦਿਆ ਕਿਉੰਕਿ ਹਰਦੇਵ ਸਿੰਘ ਜੀ ਹੁਣ ਤੱਕ ਉਨ੍ਹਾ ਦਵਾਰਾ ਅਪਨਾਏ ਗਏ ਤਰੀਕਿਆ ਦੀ ਆਲੋਚਨਾ ਕਰ ਰਹੇ ਹਨ ਅਤੇ ਉਨ੍ਹਾ ਕੋਲੋਂ ਪ੍ਰਸ਼ਨ ਪੁੱਛ ਰਹੇ ਹਨ। ਪਰਵਾਰ ਦੀ ਇਹ ਕਾਰਜਸ਼ੇਲੀ ਨਿਸ਼ਕਾਮਤਾ, ਸੁਹਿਰਦਤਾ ਅਤੇ ਗੁਰਮੱਤ ਨਾਲ ਮੇਲ ਨਹੀ ਖਾਂਦੀ ਕਿ ਜੋ ਸਾਡੀ ਆਲੋਚਨਾ ਕਰਨ ਉਨ੍ਹਾ ਨੂੰ ਨਾ ਮੀਟਿੰਗ ਵਿੱਚ ਬੁਲਾੳ ਅਤੇ ਨਾ ਉਨ੍ਹਾ ਦੇ ਵਿਚਾਰ ਸੁਣੋ।
5. ਤੱਤ ਗੁਰਮੱਤ ਪਰਵਾਰ ਨੇ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਉਤੇ (ਵਿਸੰਗਤੀਆਂ ਬਾਰੇ) ਸਾਰਵਜਨਕ ਟਿਪਣੀਆਂ ਕਰ ਕੇ ਸੁਹਿਰਦਤਾ ਦਾ ਪ੍ਰਮਾਣ ਨਹੀ ਦਿਤਾ ਜਦਕਿ ਕਿਸੇ ਵੀ ਪੰਥਕ ਜਥੇਬੰਦੀ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਉਤੇ ਕੋਈ ਵੀ ਟਿਪਣੀ ਨਹੀ ਕੀਤੀ ਗਈ।
6. ਪਰਵਾਰ ਦਵਾਰਾ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਉਤੇ ਕਿੰਤੂ ਕਰਨ ਵਾਲੇ ਅਤੇ ਅਕਾਲ ਤਖੱਤ ਦੀ ਹੋਂਦ ਨੂੰ ਪੰਥ ਵਿਚੋਂ ਮਿਟਾਉਣ ਵਾਲੇ ਅਖੌਤੀ ਵਿਦਵਾਨਾ ਦੇ ਇਨ੍ਹਾ ਦੇ ਅਜਿਹੇ ਕਾਰਨਾਮਿਆ ਬਾਰੇ ਕੋਈ ਸਪਸ਼ਟੀਕਰਨ ਨਾ ਆਉਣਾ ਅਤੇ ਅਜਿਹੇ ਕਹੇ ਜਾਂਦੇ ਵਿਦਵਾਨਾ ਨੂੰ ਆਪਣੀ ਮੀਟਿਂਗ ਵਿੱਚ ਬੁਲਾ ਕੇ ਉਨ੍ਹਾ ਨੂੰ ਮਾਨਤਾ ਦੇਣੀ ਇੱਕ ਅਜਿਹੀ ਕਾਰਵਾਈ ਹੈ ਜੋ ਪਰਵਾਰ ਦੇ ਪੱਖ ਨੂੰ ਇਨ੍ਹਾ ਦੋ ਖਾਸ ਮੁਦਿਆ ਉਪਰ ਸ਼ਕੀ ਬਨਾਉਣਦੀ ਹੈ।
‘ਗੁਰੂ ਪੱਦ’ ਅਤੇ ‘ਅਕਾਲ ਤਖੱਤ’ ਦੇ ਆਪਣੇ ੪-੫ ਸਾਲ ਪੁਰਾਣੇ ਸਟੈਂਡ ਤੋਂ ਹੁਣ ਬਦਲਣ ਦਾ ਮਤਲਬ ਇਹ ਹੈ ਕਿ ਇਹ ਅਜਿਹੇ ਮੁੱਦੇ ਹਨ ਜਿਨ੍ਹਾ ਬਾਰੇ ਜਾਂ ਤਾਂ ਤੱਤ ਗੁਰਮੱਤ ਪਰਵਾਰ ਨੂੰ ਪਹਿਲਾਂ ਪੂਰੀ ਸਪਸ਼ਟਤਾ ਨਹੀ ਸੀ ਜਾਂ ਉਹ ਹੁਣ ਇਨ੍ਹਾ ਮੁਦਿਆਂ ਤੇ ਪੂਰੀ ਤਰ੍ਹਾ ਸਪਸ਼ਟ ਨਹੀ ਹਨ। ਇਸ ਗੱਲ ਤੋਂ ਪਰਵਾਰ ਨੂੰ ਇਹ ਮਨਣਾ ਪਵੇਗਾ ਕਿ ਹੁਣ ਵੀ ਕੁੱਝ ਮੁੱਦੇ ਅਜਿਹੇ ਹੋ ਸਕਦੇ ਹਨ ਜਿਨ੍ਹਾ ਬਾਰੇ ਤੱਤ ਗੁਰਮੱਤ ਪਰਵਾਰ ਗਲਤ ਹੋ ਸਕਦਾ ਹੈ ਅਤੇ ਜਿਸ ਗੱਲ ਨੂੰ ਉਹ ਸਿਧਾਂਤ ਜਾਂ ਸਹੀ ਸਮੱਝ ਰਹੇ ਹਨ ਉਹ ਅਸਲ ਵਿੱਚ ਸਿਧਾਂਤ ਜਾਂ ਸਹੀ ਹੋਵੇ ਹੀ ਨਾ, ਮਸਲਨ ਦਾਸ ਅਨੁਸਾਰ ਪਰਵਾਰ ਦਵਾਰਾ ਪੰਥ ਪਰਵਾਣਤ ਰਹਿਤ ਮਰਯਾਦਾ ਨੂੰ ਪੂਰੀ ਤਰ੍ਹਾ ਬਦਲਨ ਦਾ ਜੋ ਵਿਚਾਰ ਅਤੇ ਤਰੀਕਾ ਹੈ ਉਹ ਸਹੀ ਨਹੀ ਹੈ ਤੱਤ ਗੁਰਮੱਤ ਪਰਵਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕੁੱਝ ਸਮੇਂ ਲਈ ਉਹ ਆਪਣੇ ਪੂਰਵਗ੍ਰਹਿ ਵੀਚਾਰਾਂ ਨੂੰ ਛੱਡ ਕੇ ਪੂਰੀ ਤਰ੍ਹਾ ਨਿਉਟਰਲ ਹੋ ਕੇ ਵਿਚਾਰ ਕਰਨ ਕਿ ਸਹੀ ਕੀ ਹੈ ਤੇ ਗਲਤ ਕੀ।
ਹਰਮੀਤ ਸਿੰਘ ਖਾਲਸਾ


(12/03/12)
ਗੁਰਬੀਰ ਸਿੰਘ

ਸ. ਇਕਬਾਲ ਸਿੰਘ ਜੀ,
ਗੁਰੂ ਫ਼ਤਿਹ, ਆਪ ਜੀ ਨੇ ਸ. ਸੰਤੋਖ ਸਿੰਘ ਨਾਲ ਇਸ ਤਰਾਂ ਦੀ ਗੱਲ ਕੀਤੀ ਹੈ ਜਿਵੇਂ ਕਿਸੇ ਤੋਂ ਜਨਮ ਤਰੀਕ ਦਾ ਸਬੂਤ ਮੰਗੀਏ ਤੇ ਨਾਲ ਕਹੀਏ ਕਿ ਸੀ ਐਮ ਓ ਦੇ ਸਰਟੀਫਿਕੇਟ ਤੌਂ ਬਗੈਰ ਕੋਈ ਹੋਰ ਸਬੂਤ ਦਿਉ। ਗੁਰੂ ਗ੍ਰੰਥ ਸਾਹਬ ਨੂੰ ਗਿਆਰਵਾਂ ਗੁਰੂ ਕਹਿਣ ਦਾ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਦਿਉ। ਸੰਤੋਖ ਸਿੰਘ ਨੇ ਆਤਮਿਕ ਜੋਤ ਦਾ ਸਬੂਤ ਬੜਾ ਹੀ ਪੁਖਤਾ ਦਿਤਾ ਹੈ। ਤੁਹਾਨੂੰ ਠੀਕ ਕਿਹਾ ਗਿਆ ਹੈ ਕਿ ਚਲਾਕੀ ਨਾ ਵਰਤਿਆ ਕਰੋ। ਜੇ ਅਰਦਾਸ ਨੂੰ ਤੁਸੀ ਨਹੀਂ ਮੰਨਦੇ ਤਾਂ ਅਰਦਾਸ ਗਲਤ ਸਾਬਤ ਨਹੀਂ ਹੋਈ। ਅਰਦਾਸ ਸਮੂਹਿਕ ਹੈ ਤੇ ਪੰਥ ਉਸ ਨੂੰ ਮੰਨਦਾ ਹੈ। ਅਰਦਾਸ ਨੂੰ ਕਿਸੇ ਦੀ ਮਾਨਤਾ ਦੀ ਲੋੜ ਵੀ ਨਹੀਂ।
ਗੁਰਬੀਰ ਸਿੰਘ


(12/03/12)
ਸੰਤੋਖ ਸਿੰਘ, ਪਠਾਣਕੋਟ

ਡਾ. ਸ. ਇਕਬਾਲ ਸਿੰਘ ਜੀ,
ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਸੇ ਤਰਾਂ ਗੁਰੂ ਮੰਨਦਾ ਹਾਂ, ਜਿਵੇਂ ਕੋਈ ਵੀ ਨਿਮਾਣਾ ਸਿੱਖ ਮੰਨਦਾ ਹੈ। ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਮੇਰੀ ਜਾਂ ਡਾ. ਇਕਬਾਲ ਸਿੰਘ ਦੀ ਮਾਨਤਾ ਦੀ ਜ਼ਰੂਰਤ ਨਹੀਂ ਹੈ। ਤੁਸੀਂ ਮਾਨਤਾ ਨਾ ਵੀ ਦਿਉ, ਗੁਰੂ ਤਾਂ ਵੀ ਗੁਰੂ ਹੈ। ਮੈਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਗੁਰੁ ਮੰਨਣ ਲੱਗਿਆਂ “ਰਾਗ ਮਾਲਾ ਦੇ ਬਗ਼ੈਰ” ਲਿਖਣ ਦੀ ਜ਼ਰੂਰਤ ਨਹੀਂ ਪੈਂਦੀ।
ਤੁਸੀਂ ਮੇਤੋਂ ਸਬੂਤ ਮੰਗਿਆ ਹੈ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ “ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ” ਕਹਿਣ ਦਾ ਹਵਾਲਾ ਅਰਦਾਸ ਦੇ ਬਿਨਾ ਹੋਰ ਕਿਥੇ ਹੈ। ਅਰਦਾਸ ਕੋਈ ਮਹਿਜ਼ ਲਿਖਤ ਨਹੀਂ ਹੈ, ਇਹ ਸਿੱਖ ਪੰਥ ਦੀ ਸਮੂਹਿਕ ਗਵਾਹੀ ਹੈ ਅਤੇ ਸਤਿਗੁਰਾਂ ਦੇ ਸਮੇਂ ਤੋਂ ਪ੍ਰਚੱਲਤ ਹੈ। ਇਸ ਲਈ ਕਿਸੇ ਸਬੂਤ ਦੀ ਜਾਂ ਤੁਹਾਡੀ ਮਾਨਤਾ ਦੀ ਲੋੜ ਨਹੀਂ ਹੈ।
ਤੁਸੀਂ ਤਾਂ ਉਲਟੇ ਬਾਂਸ ਬਰੇਲੀ ਨੂੰ ਵਾਲ਼ੀ ਗੱਲ ਕਰਦੇ ਹੋ। ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਗਿਆਰਵਾਂ ਗੁਰੁ ਕਹਿਣ ਦੀ ਤੁਹਾਡੀ ਆਪਣੀ ਨਵੀਂ, ਅਨੋਖੀ ਅਤੇ ਆਪ ਹੁਦਰੀ ਕਾਢ ਹੈ। ਤੁਸੀਂ ਇਸ ਦਾ ਸਬੂਤ ਦਿਉ ਕਿ ਇਹ ਕਿਥੇ ਲਿਖਿਆ ਹੈ?
ਅਰਦਾਸ ਦੇ ਹਵਾਲੇ ਨੂੰ ਜੇ ਇੱਕ ਡਾ. ਇਕਬਾਲ ਸਿੰਘ ਨਹੀਂ ਮੰਨਦਾ ਤਾਂ ਅਰਦਾਸ ਝੂਠੀ ਜਾਂ ਗ਼ਲਤ ਨਹੀਂ ਹੋ ਗਈ।
ਡਾ. ਸਾਹਿਬ, ਤਹਾਡੇ ਕੋਲ ਕਿਹੜਾ ਸਬੂਤ ਹੈ ਕਿ ਦਸਮ ਪਿਤਾ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਨਾਂਦੇੜ ਵਿਖੇ ਗੁਰਿਆਈ ਦਿੱਤੀ ਸੀ? ਮੈਂ ਤਾਂ ਪ੍ਰੰਪਰਾ `ਚ ਯਕੀਨ ਕਰਦਾ ਹਾਂ। ਉਕਤ ਸਬੂਤ ਦੀ ਤੁਹਾਡੇ ਜਹੇ ਵਿਦਵਾਨਾ ਨੂੰ ਜ਼ਰੂਰਤ ਹੈ, ਜੋ ਬਿਨਾ ਸਬੂਤ ਇੱਕ ਕਦਮ ਨਹੀਂ ਪੁਟਦੇ। ਇਸ ਕਰਕੇ ਉਕਤ ਸਬੂਤ ਜ਼ਰੂਰ ਦਿਉ। ਬਾਕੀ ਫਿਰ ਸਹੀ।
ਸੰਤੋਖ ਸਿੰਘ, ਪਠਾਣਕੋਟ


(12/03/12)
ਸਤਨਾਮ ਕੌਰ ਫਰੀਦਾਬਾਦ

ਫਰੀਦਾਬਾਦ ਵਿਖੇ ਨਿਵੇਕਲੇ ਰੂਪ ਵਿੱਚ ਮਨਾਇਆ ਹੋਲਾ ਮਹੱਲਾ
* ਬਾਬੇ ਨਾਨਕ ਨੇ ਸੰਸਾਰ ਨੂੰ ਜਿੰਨ੍ਹਾਂ ਕਰਮਕਾਂਡਾਂ ਤੋਂ ਵਰਜਿਆ ਸੀ ਅੱਜ ਸਿੱਖ ਉਹੀ ਕਰਮਕਾਂਡ ਕਰ ਰਹੇ ਹਨ।
* ਹੰਸਾਂ ਨੂੰ ਵੇਖ ਕੇ ਬੱਗਿਆਂ ਨੂੰ ਵੀ ਚਾਅ ਚੜਦਾ ਹੈ ਪਰ ਅੱਜ ਬੱਗਿਆਂ ਨੂੰ ਵੇਖ ਕੇ ਹੰਸਾਂ ਨੇ ਵੀ ਆਪਣਾ ਜੀਵਨ ਤਬਾਹ ਕਰ ਲਿਆ
(੧੧ ਮਾਰਚ ੨੦੧੨; ਸਤਨਾਮ ਕੌਰ ਫਰੀਦਾਬਾਦ)
ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਅਤੇ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਵੱਲੋਂ ਨਿਵੇਕਲੇ ਰੂਪ ਵਿੱਚ ਹੋਲਾ ਮਹੱਲਾ ਮਨਾਇਆ ਗਿਆ ਜੋ ਕਿ ਮਿਯੂਨਿਸਪਲ ਆਡੀਟੋਰੀਅਮ ਨੇੜੇ ਦਸ਼ਹਿਰਾ ਗਰਾਉਂਡ ਵਿਖੇ ਮਨਾਇਆ ਜੋ ੧੨ ਘੰਟੇ ਲਗਾਤਾਰ ਚਲਦਾ ਰਿਹਾ। ਇਥੇ ਜ਼ਿਕਰਯੋਗ ਹੈ ਕਿ ਪਿਛਲੇ ੧੫ ਸਾਲਾਂ ਤੋਂ ਮਨੁੱਖਤਾ ਦੀ ਸੇਵਾ ਵਿੱਚ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਅਤੇ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਸਮਾਗਮ ਦੀ ਅਰੰਭਤਾ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਮਹਿਰੌਲੀ ਦਿੱਲੀ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਰਾਹੀਂ ਕੀਤੀ। ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਅਬੋਹਰ ਦੇ ਆਗੂ ਸ. ਦਲੀਪ ਸਿੰਘ ਅਬੋਹਰ ਨੇ ਸ਼ਬਦ ਵਿਚਾਰ ਕਰਦਿਆਂ ਕਿਹਾ ਕਿ ਗੁਰਬਾਣੀ ਅਨੁਸਾਰ ਹੰਸਾਂ ਨੂੰ ਵੇਖ ਕੇ ਬੱਗਿਆਂ ਨੂੰ ਵੀ ਚਾਅ ਚੜਦਾ ਹੈ ਪਰ ਅੱਜ ਇਸ ਤੋਂ ਉਲਟ ਹੋ ਰਿਹਾ ਹੈ ਅੱਜ ਬੱਗਿਆਂ ਨੂੰ ਵੇਖ ਕੇ ਹੰਸਾਂ ਨੇ ਵੀ ਆਪਣਾ ਜੀਵਨ ਤਬਾਹ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਤਾਂ ਮੰਨ ਲਿਆ ਹੈ ਪਰ ਗੁਰਬਾਣੀ ਅਨੁਸਾਰ ਜੀਵਨ ਨਹੀਂ ਬਿਤਾਇਆ। ਜਿੰਨ੍ਹਾਂ ਕਰਮਕਾਡਾਂ ਤੋਂ ਬਾਣੀ ਸਾਨੂੰ ਰੋਕਦੀ ਹੈ ਅਸੀਂ ਉਨ੍ਹਾਂ ਕਰਮਕਾਂਡਾ ਨੂੰ ਹੀ ਆਪਣੀ ਜਿੰਦਗੀ ਦਾ ਹਿੱਸਾ ਬਣਾ ਕੇ ਅਪਣਾ ਜੀਵਨ ਖੁਆਰ ਕਰ ਲਿਆ ਹੈ। ਇਸ ਤੋਂ ਉਪਰੰਤ ਵੀਰ ਭੁਪਿੰਦਰ ਸਿੰਘ ਯੂ. ਐਸ. ਏ ਨੇ ਹੋਲੀ ਕੀਨੀ ਸੰਤ ਸੇਵ ਸ਼ਬਦ ਗਾਇਨ ਕਰਦਿਆਂ ਸੰਦੇਸ਼ ਦਿੱਤਾ ਕਿ ਕੱਚੇ ਰੰਗਾਂ ਤੋਂ ਦੂਰ ਰਹਿ ਕੇ ਗੁਰਮਤਿ ਦੇ ਪੱਕੇ ਰੰਗ ਨਾਲ ਹੀ ਸਾਡਾ ਜੀਵਨ ਖੁਸ਼ਹਾਲ ਹੋ ਸਕਦਾ ਹੈ। ਗੁਰਸਿੱਖ ਫੈਮਿਲੀ ਕਲੱਬ ਦੇ ਮੈਂਬਰਾਂ ਵੱਲੋਂ “ਬਲਿਹਾਰੀ ਕੁਦਰਤਿ ਵਸਿਆ” `ਤੇ ਅਧਾਰਤ ਨਾਟਕ ਖੇਡਦੇ ਹੋਏ ਇਹ ਸੰਦੇਸ਼ ਦਿੱਤਾ ਕਿ ਜੇਕਰ ਅਸੀਂ ਅੱਜ ਕੁਦਰਤ ਦੀ ਸਾਂਭ ਸੰਭਾਲ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਇੰਨ੍ਹਾਂ ਚੀਜਾਂ ਦੀ ਘਾਟ ਕਾਰਣ ਸਾਨੂੰ ਹੀ ਔਂਕੜਾਂ ਝੇਲਣੀਆਂ ਪੈਣੀਆਂ ਹਨ। ਗੁਰਮਤਿ ਪ੍ਰਚਾਰ ਜੱਥਾ ਦਿੱਲੀ ਤੋਂ ਸ. ਬਲਦੇਵ ਸਿੰਘ ਨੇ ਕਿਹਾ ਕਿ ਅਕਾਲਪੁਰਖ ਕੁਦਰਤ ਵਿੱਚ ਵਸਦਾ ਹੈ ਅੱਜ ਕੁਦਰਤ ਨਾਲ ਖਿਲਵਾੜ ਕਰਣ ਕਰਕੇ ਹੀ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੇਕਰ ਅਸੀਂ ਕੁਦਰਤ ਦੀ ਸੰਭਾਲ ਕਰਾਂਗੇ ਤਾਂ ਹੀ ਅਸੀਂ ਸੁਖਾਲਾ ਜੀਵਨ ਜੀ ਸਕਾਂਗੇ। ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਵੱਲੋਂ ਨਾਟਕ “ਪੁੱਤਰ ਵੰਡਾਉਣ ਜ਼ਮੀਨਾਂ, ਧੀਆਂ ਦੁਖ ਵੰਡਾਉਂਦੀਆਂ ਏਂ” ਨੇ ਰੌਂਗਟੇ ਖੜੇ ਕਰ ਦਿੱਤੇ। ਇਸ ਨਾਟਕ ਰਾਹੀਂ ਦਸਿਆ ਗਿਆ ਕਿ ਜਿੰਨ੍ਹਾਂ ਕੁੜੀਆਂ ਨੂੰ ਅਸੀਂ ਕੁੱਖ ਵਿੱਚ ਮਾਰ ਦਿੰਦੇ ਹਾਂ ਉਹ ਕਿਸ ਤਰ੍ਹਾਂ ਹਰ ਖੇਤਰ ਵਿੱਚ ਮੁੰਡਿਆਂ ਤੋਂ ਅੱਗੇ ਹੋ ਕੇ ਆਪਣੇ ਮਾਂ-ਪਿਉਂ ਦਾ ਨਾਂ ਰੋਸ਼ਨ ਕਰਦੀਆਂ ਹਨ। ਨਾਟਕ ਰਾਹੀਂ ਪਾਖੰਡੀ ਬਾਬੇ ਜੋ ਮੁੰਡੇ ਦੇਣ ਦੇ ਵਰ ਦਿੰਦੇ ਹਨ ਉਨ੍ਹਾਂ ਦਾ ਵੀ ਪਾਜ਼ ਉਘੇੜਿਆ ਗਿਆ ਇਸ ਵੇਲੇ ਹਾਲ ਸੰਗਤਾਂ ਨਾਲ ਖਚਾਖਚ ਭਰਿਆ ਪਿਆ ਸੀ। ਇਸ ਤੋਂ ਬਾਅਦ ਬੀਬੀ ਅਮਨਜੋਤ ਕੌਰ ਨੇ ਕਵਿਤਾ ਰਾਹੀਂ ਸੰਦੇਸ਼ ਦਿੱਤਾ ਕਿ ਬਾਬੇ ਨਾਨਕ ਨੇ ਸੰਸਾਰ ਨੂੰ ਜਿੰਨ੍ਹਾਂ ਕਰਮਕਾਂਡਾਂ ਤੋਂ ਵਰਜਿਆ ਸੀ ਅੱਜ ਉਹੀ ਸਭ ਹੋ ਰਿਹਾ ਹੈ ਜੇ ਕਿਤੇ ਅੱਜ ਬਾਬਾ ਨਾਨਕ ਮੁੜ ਧਰਤੀ `ਤੇ ਆ ਜਾਣ ਤਾਂ ਉਹ ਵੀ ਇਸ ਵਰਤਾਰੇ ਨੂੰ ਵੇਖ ਕੇ ਹੈਰਾਨੀ ਜਤਾਉਣਗੇ। ਨੌਜਵਾਨ ਪੀੜ੍ਹੀ ਵੱਲੋਂ ਕੇਸਾਂ ਦੀ ਬੇਅਦਬੀ ਕਰਦੇ ਹੋਏ ਅਪਣਾ ਸਰੂਪ ਵਿਗਾੜ ਲੈਣ’ ਨੂੰ ਜਿੱਥੇ ਸਕਿਟ ਰਾਹੀਂ ਪੇਸ਼ ਕੀਤਾ ਉਥੇ ਸਕਿਟ ਨਾਲ ਜੁੜਿਆ ਗੀਤ “ਐਸੇ ਸਾਡੇ ਗੁਰੂਆਂ ਨੇ ਕੌਮ ਬਣਾਈ” ਨੂੰ ਨਿੱਕੇ ਨਿੱਕੇ ਬੱਚਿਆਂ ਨੇ ਖਾਲਸਾਈ ਰੂਪ ਵਿੱਚ ਪ੍ਰਦਰਸ਼ਤ ਕੀਤਾ ਜਿਸ ਦੀ ਸੰਗਤ ਵੱਲੋਂ ਭਰਪੂਰ ਸ਼ਲਾਘਾ ਹੋਈ ਅਤੇ ਸੰਗਤਾਂ ਦੀ ਮੰਗ `ਤੇ ਉਸ ਨੂੰ ਸਟੇਜ ਤੋਂ ਦੂਜੀ ਵਾਰ ਵਿਖਾਉਣਾ ਪਿਆ। ਸ. ਗੁਰਸੇਵਕ ਸਿੰਘ ਮਦਰੱਸਾ ਨੇ ਸਿੱਖੀ ਸਰੂਪ ਅਤੇ ਕੇਸਾਂ ਦੀ ਮਹੱਤਤਾ ਨੂੰ ਵਿਗਿਆਨਕ ਢੰਗ ਨਾਲ ਦੱਸਦਿਆਂ ਕਿਹਾ ਕਿ ਰੱਬ ਵੱਲੋਂ ਬਖਸ਼ੀ ਦਾਤ ਕੇਸ ਸਿਰਫ ਸਿੱਖ ਲਈ ਹੀ ਨਹੀਂ ਹਰ ਮਨੁੱਖ ਲਈ ਜ਼ਰੂਰੀ ਹਨ। ਕੇਸ ਰੱਖਣਾ ਧਰਮ ਦਾ ਅੰਗ ਨਹੀਂ ਸ਼ਰੀਰ ਦਾ ਅੰਗ ਹੈ ਕੇਸਾਂ ਦੀ ਸਾਭ ਕਰਨ ਨਾਲ ਸ਼ਰੀਰਕ ਤੋਰ ਤੇ ਪੂਰਾ ਮਨੁੱਖ ਬਣਿਆ ਜਾਂਦਾਂ ਹੈ। ਸਮਾਗਮ ਵਿੱਚ ਉਚੇਚੇ ਤੌਰ’ ਤੇ ਪੁੱਜੇ ਪ੍ਰੋ. ਕੰਵਲਦੀਪ ਸਿੰਘ ਕੰਵਲ ਨੇ ਅਖੌਤੀ ਜੱਥੇਦਾਰਾਂ ਦੇ ਅਹੁੱਦੇ ਨੂੰ ਨਕਾਰਦਿਆਂ ਕਿਹਾ ਕਿ ਅਸੀਂ ਇੰਨ੍ਹਾਂ ਨੂੰ ਧਾਰਮਕ ਵੇਸ਼ਵਾਵਾਂ ਤਾਂ ਆਖ ਦਿੰਦੇ ਹਨ ਪਰ ਇਹ ਉਨ੍ਹਾਂ ਤੋਂ ਵੀ ਗਏ ਗੁਜਰੇ ਹਨ ਕਿਉਂਕਿ ਵੇਸ਼ਵਾਵਾਂ ਤਾਂ ਆਪਣੀ ਮਜ਼ਬੂਰੀ ਅਧੀਨ ਸਿਰਫ ਜਿਸਮ ਦਾ ਸੌਦਾ ਕਰਦੀਆਂ ਹਨ ਪਰ ਉਨ੍ਹਾਂ ਦੀ ਜ਼ਮੀਰ ਜਾਗਦੀ ਹੈ ਪਰ ਇਹ ਅਖੌਤੀ ਜੱਥੇਦਾਰ ਤਾਂ ਆਪਣੀ ਜ਼ਮੀਰ ਦਾ ਵੀ ਸੌਦਾ ਕਰੀ ਬੈਠੇ ਹਨ। ਇਸ ਮੌਕੇ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਦਿੱਲੀ, ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਗੁਰਪ੍ਰੀਤ ਸਿੰਘ ਅਬੋਹਰ, ਫਤਿਹ ਮਲਟੀਮੀਡੀਆ ਦੇ ਸਤਪਾਲ ਸਿੰਘ ਦੁਗਰੀ, ਗੁਰਮਤਿ ਪ੍ਰਚਾਰ ਕੌਂਸਲ ਤੋਂ ਸ. ਜਗਜੀਤ ਸਿੰਘ ਖਾਲਸਾ, ਬੀਬੀ ਗਗਨਜੋਤ ਕੌਰ, ਬੀਬੀ ਕਰਨਜੋਤ ਕੌਰ, ਆਦਿ ਨੇ ਵੀ ਆਪਣੇ ਵਿਚਾਰ ਸੰਗਤਾਂ ਸਾਹਮਣੇ ਰੱਖੇ। ਖਾਲਸਾ ਨਾਰੀ ਮੰਚ ਫਰੀਦਾਬਾਦ ਤੋਂ ਬੀਬੀ ਗੁਰਮੀਤ ਕੌਰ, ਬੀਬੀ ਸਤਨਾਮ ਕੌਰ, ਅਤੇ ਬੀਬੀ ਗੁਰਦੀਪ ਕੌਰ ਨੇ ਬੱਚਿਆਂ ਦੇ ਪ੍ਰੋਗਰਾਮ ਤਿਆਰ ਕਰਵਾਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਸ. ਪੂਰਨ ਸਿੰਘ ਦੇਸਲ ਜੋ ਨੂਰਮਹਿਲੀਏ ਆਸ਼ੂਤੋਸ਼ ਦੇ ਸਾਬਕਾ ਡਰਾਈਵਰ ਵੀ ਰਹਿ ਚੁੱਕੇ ਹਨ ਨੇ ਸੰਗਤਾਂ ਦੇ ਭਰਵੇਂ ਇਕੱਠ ਵਿੱਚ ਜਿੱਥੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਪਾਖੰਡੀ ਸਾਧ ਦਾ ਸੱਚ ਸੰਗਤਾਂ ਸਾਹਮਣੇ ਰਖਿਆ ਉਥੇ ਆਪਣੀ ਮਧੂਰ ਅਵਾਜ਼ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ `ਤੇ ਲਿਖੀ ਕਵਿਤਾ ਸੰਗਤਾਂ ਵਿੱਚ ਪੜ੍ਹ ਕੇ ਸੁਣਾਈ। ਫਰੀਦਾਬਾਦ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਅਤੇ ਸਿੰਘ ਸਭਾਵਾਂ ਅਤੇ ਸੰਗਤਾਂ ਵੱਲੋਂ ਜਿੱਥੇ ਪੂਰਨ ਸਿੰਘ ਦੇਸਲ ਨੂੰ ਸਨਮਾਨਤ ਕੀਤਾ ਉਥੇ ਮੌਕੇ `ਤੇ ੪੦ ਹਜ਼ਾਰ ਤੋਂ ਵੱਧ ਮਾਇਆ ਇਕੱਤਰ ਕਰ ਕੇ ਉਨ੍ਹਾਂ ਦੀ ਆਰਥਕ ਤੌਰ `ਤੇ ਵੀ ਮਦਦ ਕੀਤੀ। ਇਸ ਮੌਕੇ ਗੁਰਮਤਿ ਕਾਲਜ ਵੱਲੋਂ ਗੁਰਮਤਿ ਸਿਧਾਂਤਾਂ `ਤੇ ਅਡਿਗ ਰਹਿ ਕੇ ਗੁਰੂ ਘਰ ਦੀ ਸੇਵਾ ਸੰਭਾਲ ਨਿਧੜਕ ਅਤੇ ਸੁਚੱਜੇ ਰੂਪ ਵਿੱਚ ਕਰਣ ਲਈ ਸ. ਸੁਖਦੇਵ ਸਿੰਘ ਜਨਰਲ ਸਕੱਤਰ ਗੁ. ਸਿੰਘ ਸਭਾ ਜਵਾਹਰ ਕਾਲੌਨੀ ਨੂੰ ਸੰਗਤਾਂ ਦੇ ਭਰਵੇਂ ਇਕੱਠ ਵਿੱਚ “ਚੰਗੇ ਪ੍ਰਬੰਧਕ” ਦੇ ਐਵਾਰਡ ਨਾਲ ਸਨਮਾਨਤ ਕੀਤਾ। ਇਸ ਮੌਕੇ ਮਿਸ਼ਨਰੀ ਲਹਿਰ ਦੇ ਮੋਢੀ ਗਿਆਨੀ ਜਗਮੋਹਣ ਸਿੰਘ ਜੀ ਦੀ ਅਣਮੂਲੀ ਸੇਵਾਵਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਲੁਧਿਆਣਾ ਤੋਂ ਉਚੇਚੇ ਤੌਰ `ਤੇ ਪੁੱਜੇ ਉਨ੍ਹਾਂ ਦੇ ਸਪੁੱਤਰ ਸ. ਗੁਰਸਾਗਰ ਸਿੰਘ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ। ਇਸ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਸੇਵਾ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਦੇ ਜਨਰਲ ਸਕੱਤਰ ਸ. ਉਪਕਾਰ ਸਿੰਘ ਫ਼ਰੀਦਾਬਾਦ ਅਤੇ ਗੁਰਸਿੱਖ ਫੈਮਿਲੀ ਕਲੱਬ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਫ਼ਰੀਦਾਬਾਦ ਨੇ ਬਾਖੂਬੀ ਨਿਭਾਈ। ਇਸ ਸਮਾਗਮ ਵਿੱਚ ੩੦੦੦ ਤੋਂ ਵੱਧ ਸੰਗਤ ਹਾਜ਼ਰ ਸੀ। ਇਸ ਮੌਕੇ ਗੁਰੂ ਨਾਨਕ ਮਿਸ਼ਨ ਗਤਕਾ ਅਖਾੜਾ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਜਿਸ ਵਿੱਚ ਬੀਬੀਆਂ ਨੇ ਵੀ ਹਿੱਸਾ ਲਿਆ। ਇਸ ਸਮਾਗਮ ਵਿੱਚ ਫਰੀਦਾਬਾਦ ਦੀਆਂ ੨੦ ਤੋਂ ਵੱਧ ਗੁਰਦੁਆਰਾ ਕਮੇਟੀਆਂ ਅਤੇ ਸੇਵਾ ਸੁਸਾਇਟੀਆਂ ਵੱਲੋਂ ਭਰਪੂਰ ਸਹਿਯੋਗ ਪ੍ਰਾਪਤ ਹੋਇਆ। ਗੁਰਸਿੱਖ ਫੈਮਿਲੀ ਕਲੱਬ ਵੱਲੋਂ ਹਰ ਮਹੀਨੇ ਛੱਪਦੀ ਇਨਾਮੀ ਪ੍ਰਤੀਯੋਗਤਾ “ਕੌਣ ਬਣੇਗਾ ਗੁਰਸਿੱਖ ਪਿਆਰਾ” ਦੇ ਜੇਤੂਆਂ ਨੂੰ ਵੀ ਇਸ ਮੌਕੇ ਸਨਮਾਨਤ ਕੀਤਾ। ਇਸ ਮੌਕੇ ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ ਵੱਲੋਂ ਤਿਆਰ ਕੀਤੀ ਫਿਲਮ “ਦੇਖ ਹਮਾਰਾ ਹਾਲ” ਦੀ ਡੀ. ਵੀ. ਡੀ ਦਾ ਵੀ ਸਟਾਲ ਲਗਾਇਆ। ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਵੱਲੋਂ ਪਾਖੰਡੀ ਬਾਬਿਆਂ ਦਾ ਪਾਜ਼ ਉਘੇੜਦੀ ਫਿਲਮ “ਕਹਾਂ ਭੁਲਿਓ ਰੇ” ਨੂੰ ਵੱਡੇ ਪਰਦੇ `ਤੇ ਵਿਖਾਇਆ ਗਿਆ। ਇਸ ਸਮਾਗਮ ਨੂੰ ਸੁਚੱਜਾ ਰੂਪ ਦੇਣ ਲਈ ਯੰਗ ਸਿੱਖ ਐਸੋਸਿਏਸ਼ਨ ਫ਼ਰੀਦਾਬਾਦ ਦੀ ਟੀਮ ਵੱਲੋਂ ਭਰਪੂਰ ਸਹਿਯੋਗ ਪ੍ਰਾਪਤ ਹੋਇਆ। ਸਮਾਗਮ ਵਿੱਚ ਹਰਿਆਣਾ, ਪੰਜਾਬ, ਦਿੱਲੀ ਤੋਂ ਉਚੇਚੇ ਤੌਰ’ ਤੇ ਸਪੋਕਸਮੈਨ ਦੇ ਪਾਠਕਾਂ ਨੇ ਵੀ ਹਾਜ਼ਰੀਆਂ ਭਰੀਆਂ।


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


(11/03/12)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਸੰਤੋਖ ਸਿੰਘ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!

ਆਪ ਜੀ ਦੇ ਸਿਖਮਾਰਗ ਵੈਬਸਾਈਟ ਤੇ ਆਏ ਮਿਤੀ 10. 03. 2012 ਦੇ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ। ਇਸ ਪੱਤਰ ਵਿੱਚ ਆਪ ਜੀ ਵੱਲੋਂ ਉਠਾਏ ਗਏ ਨੁਕਤਿਆਂ ਦੇ ਸਬੰਧ ਵਿੱਚ ਮੇਰੇ ਵਿਚਾਰ ਹੇਠਾਂ ਦਿੱਤੇ ਅਨੁਸਾਰ ਹਨ:

ਨੁਕਤਾ 1. : ਆਪ ਜੀ ਕਹਿੰਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗਿਆਰ੍ਹਵੇਂ ਗੁਰੂ ਨਹੀਂ ਹਨ।

ਵਿਚਾਰ: ਇੱਕ ਪਾਸੇ ਆਪ ਜੀ ਖੁਦ ਹੀ ‘ਗ੍ਰੰਥ’ ਲਈ ਵਾਰ-ਵਾਰ ‘ਗੁਰੂ’ ਸ਼ਬਦ ਦਾ ਪਰਯੋਗ ਕਰ ਰਹੇ ਹੋ ਅਤੇ ਦੂਸਰੇ ਪਾਸੇ ਆਪ ਜੀ ਇਹ ਵੀ ਤਸਲੀਮ ਕਰ ਰਹੇ ਹੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੀਕਰ ਮਨੁੱਖੀ ਜਾਮੇ ਵਿੱਚ ਸਿੱਖ ਮੱਤ ਦੇ ਦਸ ਗੁਰੂ ਸਾਹਿਬਾਨ (‘ਪਾਤਸ਼ਾਹੀਆਂ’) ਹੋਏ ਹਨ। ਹੁਣ, ਦਸ ਜਮ੍ਹਾਂ ਇੱਕ ਤਾਂ ਗਿਆਰਾਂ (10+01=11) ਹੁੰਦੇ ਹਨ। ਇਸ ਤਰ੍ਹਾਂ ਆਪ ਜੀ ਦੇ ਹਿਸਾਬ ਨਾਲ ਹੀ ਸ੍ਰੀ ਗੁਰੂ ਗ੍ਰੰਥ ਜੀ ਸਿਖ ਮੱਤ ਦੇ ਗਿਆਰ੍ਹਵੇਂ ਗੁਰੂ ਜੀ ਹੀ ਬਣਦੇ ਹਨ। ਇਹ ਤਾਂ ਹਰ ਸਿਖ ਮੰਨਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਦੇਹਧਾਰੀ ਗੁਰੂ ਦੀ ਪਰੰਪਰਾ ਦੀ ਸਮਾਪਤੀ ਕਰਦੇ ਹੋਏ ਸਮੁੱਚੀ ਰਚਨਾਂ ਨੂੰ ਅਗਲੇ (ਗਿਆਰ੍ਹਵੇਂ, ਆਖਰੀ ਅਤੇ ਸਦੀਵੀ) ਗੁਰੂ ਮਨੋਨਿਤ ਕਰ ਗਏ ਸਨ ਅਤੇ ਇਸ ਕਾਰਵਾਈ ਦੀਆਂ ਚਸ਼ਮਦੀਦ ਅਤੇ ਲਿਖਤੀ ਗਵਾਹੀਆਂ ਦੇ ਹਵਾਲੇ ਮੌਜੂਦ ਹਨ। ਗਿਆਰ੍ਹਵੇਂ ਗੁਰੂ ਜੀ ਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਜੀ ਜਾਂ ਸ਼ਬਦ-ਗੁਰੂ ਕਹਿ ਕੇ ਵੀ ਸੰਬੋਧਿਤ ਹੁੰਦੇ ਹਾਂ।

ਨੁਕਤਾ 2. : ਆਪ ਜੀ ਕਹਿੰਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਗੁਰੂਆਂ ਦੀ ‘ਆਤਮਕ ਜੋਤ’ ਹਨ।

ਵਿਚਾਰ: ਦੂਸਰੇ ਗੁਰੂ ਸਾਹਿਬ ਤੋਂ ਲੈ ਕੇ ਹਰ ਗੁਰੂ ਜੀ ਪਹਿਲਾਂ ਹੋ ਚੁੱਕੇ ਗੁਰੂ/ਗੁਰੂ ਸਾਹਿਬਾਨ ਦੀ ਆਤਮਕ ਜੋਤ ਹੋਏ ਹਨ। ਕੇਵਲ ਇਹਨਾਂ ਅਰਥਾਂ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਜੀ ਪਹਿਲੇ ਦਸ ਗੁਰੂ ਸਾਹਿਬਾਨ ਦੀ ਆਤਮਕ ਜੋਤ ਹਨ ਅਤੇ ਉਹਨਾਂ ਅਰਥਾਂ ਵਿੱਚ ਨਹੀਂ ਜੋ ਸਿਖ ਅਰਦਾਸ ਰਾਹੀਂ ਪਰਗਟ ਕੀਤੇ ਜਾਂਦੇ ਹਨ ਜਿੱਥੇ ਸ੍ਰੀ ਗੁਰੂ ਗ੍ਰੰਥ ਜੀ ਜੀ ਨੂੰ ਕੇਵਲ ‘ਦਸਾਂ ਗੁਰੂਆਂ ਦੀ ਆਤਮਕ ਜੋਤ’ ਦੇ ਤੌਰ ਤੇ ਸੰਬੋਧਿਤ ਹੋਇਆ ਜਾਂਦਾ ਹੈ ਅਤੇ ਸਿਖ ਮੱਤ ਦੇ ਗਿਆਰ੍ਹਵੇਂ ਗੁਰੂ ਜੀ ਦੇ ਤੌਰ ਤੇ ਨਹੀਂ। ਉਂਜ ਆਪ ਜੀ ਕੋਲ ਆਪ ਜੀ ਦੇ ਉਪਰੋਕਤ ਕਥਨ ਦਾ ਕੋਈ ਭਰੋਸੇਯੋਗ ਹਵਾਲਾ (ਅਰਦਾਸ ਨੂੰ ਛੱਡ ਕੇ ਕੋਈ ਹੋਰ) ਹੋਵੇ ਤਾਂ ਦੱਸਣ ਦੀ ਕਿਰਪਾਲਤਾ ਜ਼ਰੂਰ ਕਰਨੀ ਜੀ।

ਨੁਕਤਾ 3. : ਆਪ ਜੀ ਕਹਿੰਦੇ ਹੋ ਕਿ ਇਤਹਾਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਿਆਰ੍ਹਵਾਂ ਗੁਰੂ ਕਦੀ ਨਹੀਂ ਕਿਹਾ ਗਿਆ।

ਵਿਚਾਰ: ਜੇਕਰ ਪਹਿਲਾਂ ਅਜਿਹੀ ਗਲਤੀ ਕੀਤੀ ਜਾ ਰਹੀ ਹੈ ਤਾਂ ਜਾਗਰੂਕ ਸਿੱਖਾਂ ਨੂੰ ਚਾਹੀਦਾ ਹੈ ਕਿ ਅਜਿਹੀ ਗਲਤੀ ਨੂੰ ਸੁਧਾਰ ਲਿਆ ਜਾਵੇ। ਇਸ ਗਲਤੀ ਦਾ ਪਰਚਲਣ ਅਰਦਾਸ ਦੇ ਅਧਾਰ ਤੇ ਹੋਇਆ ਹੀ ਸਮਝਿਆ ਜਾਣਾ ਚਾਹੀਦਾ ਹੈ। ਉਂਜ ਅਰਦਾਸ ਵਿੱਚ ਹੋਰ ਅਨੇਕਾਂ ਮਨਮੱਤੀ ਅਰਥਾਂ ਵਾਲੇ ਵਾਕ ਦਰਜ ਕੀਤੇ ਹੋਏ ਮਿਲਦੇ ਹਨ।

ਨੁਕਤਾ 4. : ਆਪ ਜੀ ਅਨੁਸਾਰ ‘ਗੁਰੂ ਮਾਨਿਓਂ ਗ੍ਰੰਥ’ ਗੁਰਬਾਣੀ ਨਹੀਂ ਹੈ ਜਦਕਿ ‘ਬਾਣੀ ਗੁਰੂ ਗੁਰੂ ਹੈ ਬਾਣੀ’ ਗੁਰਬਾਣੀ ਦਾ ਫੁਰਮਾਨ ਹੈ।

ਵਿਚਾਰ: ਆਪ ਜੀ ਸਹੀ ਫੁਰਮਾ ਰਹੇ ਹੋ ਕਿ ‘ਗੁਰੂ ਮਾਨਿਓਂ ਗ੍ਰੰਥ’ ਗੁਰਬਾਣੀ ਵਿੱਚੋਂ ਨਹੀਂ। ਇਹ ਪੰਕਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰੀ ਹੋਈ ਵੀ ਨਹੀਂ ਕਿਉਂਕਿ ਇਹ ਬਾਦ ਦੇ ਸਮੇਂ ਦੇ ਕਿਸੇ ਵਿਅਕਤੀ ਦੀ ਰਚਨਾਂ ਹੈ। ਪਰੰਤੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਵਿੱਤਰ ਗ੍ਰੰਥ ਰਾਹੀਂ ਇਸ ਵਿਚਲੀ ਸਮੁੱਚੀ ਰਚਨਾਂ ਨੂੰ ਗਿਆਰ੍ਹਵਾਂ ਗੁਰੂ ਮਨੋਨਿਤ ਕਰਨਾ ‘ਬਾਣੀ ਗੁਰੂ ਗੁਰੂ ਹੈ ਬਾਣੀ’ ਨੂੰ ਹੀ ਅਮਲ ਵਿੱਚ ਲਿਆਉਣਾਂ (implementation ) ਸੀ।

ਨੁਕਤਾ 5. : ਆਪ ਜੀ ਕਹਿੰਦੇ ਹੋ ਕਿ ਕੋਈ ਰਚਨਾਂ ਕੇਵਲ ਇਸ ਕਰਕੇ ਬਾਣੀ ਨਹੀਂ ਕਿ ਇਹ ਗ੍ਰੰਥ ਦਾ ਭਾਗ ਹੈ।

ਵਿਚਾਰ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਗਲੇ ਗੁਰੂ ਦੇ ਤੌਰ ਤੇ ਗੁਰਗੱਦੀ ਪਵਿੱਤਰ ਗ੍ਰੰਥ ਵਿੱਚ ਦਰਜ ਸਮੁਚੀ ਰਚਨਾਂ ਨੂੰ ਸਾਹਮਣੇ ਰੱਖਦੇ ਹੋਏ ਦਿੱਤੀ ਸੀ। ਇਸ ਤਰ੍ਹਾਂ ਪਵਿੱਤਰ ਗ੍ਰੰਥ ਵਿੱਚ ਦਰਜ ਹਰ ਰਚਨਾਂ ਗੁਰਬਾਣੀ ਹੈ ਕਿਉਂਕਿ ਹਰ ਰਚਨਾਂ ਦਾ ਸੰਦੇਸ਼/ਉਪਦੇਸ਼ ਇੱਕੋ ਜਿਹਾ ਹੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ-ਗ੍ਰੰਥ ਦੇ ਸੰਕਲਨ ਵੇਲੇ ਗੁਰੂ ਸਾਹਿਬਾਨ ਦੀ ਰਚਨਾਂ ਅਤੇ ਬਾਕੀ ਰਚਨਾਕਾਰਾਂ ਦੀ ਰਚਨਾਂ ਵਿੱਚ ਕੋਈ ਭੇਦ-ਭਾਵ ਨਹੀਂ ਸੀ ਰਹਿਣ ਦਿੱਤਾ।

ਨੁਕਤਾ 6. : ਆਪ ਜੀ ਅਨੁਸਾਰ ਗੁਰੂ ਦੀ ਉਚਾਰੀ ਕਿਸੇ ਰਚਨਾਂ ਨੂੰ ਬਾਣੀ ਕਹਿਣ ਤੋਂ ਇਸ ਕਰਕੇ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਭਾਗ ਨਹੀਂ ਹੈ।

ਵਿਚਾਰ: ਕਿਉਂਕਿ ਹੁਣ ਪਵਿੱਤਰ ਗ੍ਰੰਥ ਵਿੱਚ ਦਰਜ ਰਚਨਾਵਾਂ ਨੂੰ ਹੀ ਗੁਰੂ (ਗਿਆਰ੍ਹਵੇਂ) ਦੀ ਪਦਵੀ ਪਰਾਪਤ ਹੈ ਇਹਨਾਂ ਤੋਂ ਬਾਹਰਲੀ ਕਿਸੇ ਰਚਨਾਂ ਨੂੰ ਗੁਰਬਾਣੀ ਜਾਂ ‘ਬਾਣੀ’ (ਗੁਰਬਾਣੀ ਦੇ ਅਰਥਾਂ ਵਿਚ) ਨਹੀਂ ਕਿਹਾ ਜਾ ਸਕਦਾ ਭਾਵੇਂ ਕਿ ਇਹ ਦਸ ਗੁਰੂ ਸਾਹਿਬਾਨ ਵਿੱਚੋਂ ਹੀ ਕਿਸੇ ਦੀ ਕਿਉਂ ਨਾਂ ਉਚਾਰੀ ਹੋਈ ਹੋਵੇ।

ਨੁਕਤਾ 7. : ਆਪ ਜੀ ਅਨੁਸਾਰ ਬਾਣੀ ਦੀ ਨਿਸ਼ਾਨੀ ਇਹੀ ਹੈ ਕਿ ਉਹ ਗੁਰੂ ਦੀ ਰਸਨਾਂ ਤੋਂ ਉਚਾਰੀ ਗਈ ਹੈ।

ਵਿਚਾਰ: ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਪੰਜ ਗੁਰੂ ਸਾਹਿਬਾਨ ਦੀਆਂ ਸਾਰੀਆਂ ਉਪਲਭਦ ਪ੍ਰਮਾਣਿਕ ਰਚਨਾਵਾਂ ਆਦਿ ਗ੍ਰੰਥ ਵਿੱਚ ਸ਼ਾਮਲ ਕਰ ਦਿੱਤੀਆਂ ਸਨ। ਇੱਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਉਪਲਭਦ ਪ੍ਰਮਾਣਿਕ ਰਚਨਾਵਾਂ ਦਮਦਮੀ ਬੀੜ ਵਿੱਚ ਸ਼ਾਮਲ ਕਰ ਦਿੱਤੀਆਂ ਸਨ। ਹੁਣ, ਸਿਖ ਮੱਤ ਵਿੱਚ ਗੁਰਬਾਣੀ ਦਾ ਦਰਜਾ ਉਹਨਾਂ ਰਚਨਾਵਾਂ ਨੂੰ ਹੀ ਪਰਾਪਤ ਹੈ ਜੋ ਪਵਿੱਤਰ ਗ੍ਰੰਥ ਵਿੱਚ ਦਰਜ ਹਨ ਅਤੇ ਇਹਨਾਂ ਤੋਂ ਵੱਖਰੀਆਂ ਗੁਰੂ ਸਾਹਿਬਾਨ (ਦਸੇ ਗੁਰੂ ਸਾਹਿਬਾਨ ਨੂੰ ਸ਼ਾਮਲ ਕਰਦੇ ਹੋਏ) ਅਤੇ ਇਕੱਤੀ ਹੋਰ ਰਚਨਾਕਾਰਾਂ (ਕਵੀ ਆਲਮ ਨੂੰ ਛੱਡ ਕੇ) ਦੀਆਂ ਕੋਈ ਹੋਰ ਬਾਹਰਲੀਆਂ ਰਚਨਾਵਾਂ (ਜੇਕਰ ਕੋਈ ਧਿਰ ਅਜਿਹੀਆਂ ਰਚਨਾਵਾਂ ਦੇ ਮੌਜੂਦ ਹੋਣ ਦਾ ਦਾਵਾ ਪੇਸ਼ ਕਰਦੀ ਹੋਵੇ) ‘ਬਾਣੀ’ (ਗੁਰਬਾਣੀ ਦੇ ਅਰਥਾਂ ਵਿਚ) ਦੇ ਤੌਰ ਤੇ ਮਾਨਤਾ ਪਰਾਪਤ ਨਹੀਂ ਕਰ ਸਕਦੀਆਂ।

ਨੁਕਤਾ 8. : ਆਪ ਜੀ ਨੇ ਗੁਰਬਾਣੀ ਵਿੱਚੋਂ ਟੂਕ ਦਿੱਤੀ ਹੈ ‘ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ’।

ਉਪਰੋਕਤ ਸਤਰ ਵਿੱਚ ‘ਸਤਿਗੁਰੂ’ ਤੋਂ ਭਾਵ ਹੈ ‘ਪਰਮਾਤਮਾ’ ਅਤੇ ਬਾਣੀ ਤੋਂ ਭਾਵ ਹੈ ‘ਕਾਵਿ-ਰਚਨਾ’। ਸਮੁੱਚੀ ਸਤਰ ਦਾ ਭਾਵ ਇਹ ਹੈ ਕਿ ਜਿਸ ਰਚਨਾਂ ਵਿੱਚ ਪਰਮਾਤਮਾਂ ਦੀ ਸਿਫਤ-ਸਰਾਹਨਾਂ ਨਹੀਂ ਕੀਤੀ ਗਈ ਉਹ ਰਚਨਾ ਕੱਚੀ ਹੈ, ਝੂਠੀ ਹੈ, ਵਿਅਰਥ ਹੈ (ਗੁਰਬਾਣੀ ਵਿੱਚ ‘ਸਤਿਗੁਰੂ’ ਸਦਾ ਹੀ ‘ਪਰਮਾਤਮਾ’ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ)।

ਨੁਕਤਾ 9. ਆਪ ਜੀ ਨੇ ਕਿਹਾ ਹੈ, “ਬਿਨ ਪਾਣੀ ਮੌਜੇ ਖੋਲਣੇ ਚੰਗੀ ਗੱਲ ਨਹੀਂ ਹੈ।”

ਆਪ ਜੀ ਦੀ ਟਿੱਪਣੀ ਸਹੀ ਹੈ ਪਰੰਤੂ ਢੁੱਕਵੀਂ ਨਹੀਂ। ਰਸਤੇ ਵਿੱਚ ਪਾਣੀ ਵਹਾਉਣ ਦਾ ਉਪਰਾਲਾ ਵੀ ਆਪ ਜੀ ਦਾ ਸੀ ਅਤੇ ਮੌਜੇ ਉਤਾਰਨ ਦਾ ਆਦੇਸ਼ ਵੀ ਆਪ ਜੀ ਨੇ ਹੀ ਦਿੱਤਾ ਸੀ। ਇਸ ਲਈ ਆਪ ਜੀ ਨੂੰ ਆਪ ਜੀ ਦੇ ਆਦੇਸ਼ ਦਾ ਪਾਲਣ ਕਰਨ ਵਾਲੇ ਦਾ ਅਜਿਹੀ ਟਿੱਪਣੀ ਰਾਹੀਂ ਨਿਰਾਦਰ ਨਹੀਂ ਸੀ ਕਰਨਾ ਚਾਹੀਦਾ।

ਸਤਿਕਾਰਯੋਗ ਸ. ਅਜ੍ਰਾਵਤ ਸਿੰਘ ਜੀ, ਮੇਰੇ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!

ਆਪ ਜੀ ਦੇ ਸਿਖਮਾਰਗ ਵੈਬਸਾਈਟ ਤੇ ਆਏ ਮਿਤੀ 10. 03. 2012 ਦੇ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ। ਆਪ ਜੀ ਦੇ ਇਸ ਪੱਤਰ ਵਿੱਚ ਆਪ ਜੀ ਵੱਲੋਂ ਪੇਸ਼ ਕੀਤੇ ਗਏ ਸਵਾਲਾਂ ਦੇ ਸਬੰਧ ਵਿੱਚ ਮੇਰੇ ਉਤੱਰ ਹੇਠਾਂ ਦਿੱਤੇ ਅਨੁਸਾਰ ਹਨ:

ਸ਼ਵਾਲ 1. : ਕੀ ਆਪ ਜੀ ਸਭ ਗੁਰੂ ਗ੍ਰੰਥ ਸਾਹਿਬ ਨੂੰ ਹੀ ‘ਸ਼ਬਦ ਗੁਰੂ’ ਮੰਨਦੇ ਹੋ?

ਉਤੱਰ: ਮੈਂ ਪਵਿੱਤਰ ਗ੍ਰੰਥ ਵਿੱਚ ਦਰਜ ਗੁਰਬਾਣੀ (ਸਮੁੱਚੀ ਰਚਨਾਂ) ਦੇ ਸੰਦੇਸ਼/ਉਪਦੇਸ਼ ਨੂੰ ਸ੍ਰੀ ਗੁਰੂ ਗ੍ਰੰਥ ਜੀ ਦੇ ਤੌਰ ਤੇ ਮਾਨਤਾ ਦਿੰਦਾ ਹਾਂ ਅਤੇ ਇਸੇ ਸੰਦੇਸ਼/ਉਪਦੇਸ਼ ਨੂੰ ‘ਸ਼ਬਦ ਗੁਰੂ’ ਮੰਨਦਾ ਹਾਂ।

ਸ਼ਵਾਲ 2. : ਕੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਨੂੰ ‘ਸ਼ਬਦ ਗੁਰੂ’ ਕਿਹਾ ਹੈ।

ਉਤੱਰ: ਮੇਰੀ ਤੁੱਛ ਬੁੱਧੀ ਅਨੁਸਾਰ ਪਵਿੱਤਰ ਗ੍ਰੰਥ ਵਿੱਚ ਦਰਜ ਰਚਨਾਵਾਂ ਵਿੱਚ ਗੁਰਬਾਣੀ ਦੇ ਸੰਦੇਸ਼/ਉਪਦੇਸ਼ ਤੋਂ ਇਲਾਵਾ ਹੋਰ ਕਿਸੇ ਨੂੰ ‘ਸ਼ਬਦ ਗੁਰੂ’ ਨਹੀਂ ਕਿਹਾ ਗਿਆ।

ਸ਼ਵਾਲ 3. : ਨੋਟ: ਇਹ ਸਵਾਲ ਗੁਰਬਾਣੀ ਵਿੱਚੋਂ ਲਈ ਗਈ ਸਤਰ “ਸ਼ਬਦ ਗੁਰੂ ਸੁਰਤਿ ਧੁਨਿ ਚੇਲਾ।।” ਬਾਰੇ ਹੈ ਅਤੇ ਲੰਬਾ ਹੋਣ ਕਰਕੇ ਇੱਥੇ ਹੂਬਹੂ ਨਹੀਂ ਦਿੱਤਾ ਜਾ ਰਿਹਾ।

ਉਤੱਰ: ਮੇਰੀ ਤੁੱਛ ਬੁੱਧੀ ਅਨੁਸਾਰ ਆਪ ਜੀ ਦੀ ਗੱਲ ਸਹੀ ਨਹੀਂ ਹੈ ਜੀ। ਜਦੋਂ ‘ਸ਼ਬਦ ਗੁਰੂ’ ਅਤੇ ਸ੍ਰੀ ਗੁਰੂ ਗ੍ਰੰਥ ਜੀ ਇੱਕ ਹੀ ਹਨ ਤਾਂ ਬਾਪ/ਬੇਟਾ ਜਾਂ ਪਦ ਵਿੱਚ ਉੱਚਾ/ਨੀਵਾਂ ਹੋਣ ਦੀ ਸਥਿਤੀ ਹੀ ਨਹੀਂ ਉਪਜਦੀ।

ਸ਼ਵਾਲ 4. : “………. . ਕੀ ਸਾਰੇ ਗੁਰੂ ਸਾਹਿਬਾਨ ਨੂੰ ਤੇ ਗੁਰੂ ਗ੍ਰੰਥ ਸਾਹਿਬ ਨੂੰ “ਗੁਰੂ” ਕਹਿਣਾ ਵੀ ਠੀਕ ਹੋਵੇਗਾ? …… “

ਉਤੱਰ: ਜਦੋਂ ‘ਸ਼ਬਦ ਗੁਰੂ’ ਅਤੇ ਸ੍ਰੀ ਗੁਰੂ ਗ੍ਰੰਥ ਜੀ ਵਿੱਚ ਕੋਈ ਅੰਤਰ ਨਹੀਂ ਫਿਰ ਦਸੇ ਗੁਰੂ ਸਾਹਿਬਾਨ ਵੀ ਆਪਣੀ-ਆਪਣੀ ਜਗਹ ਤੇ ‘ਗੁਰੂ’ ਹਨ ਅਤੇ ਗੁਰੂ ਗ੍ਰੰਥ ਜੀ ਵੀ ਆਪਣੀ ਜਗਹ ਤੇ ਗਿਆਰ੍ਹਵੇਂ ਗੁਰੂ ਜੀ ਹਨ। ਪਰੰਤੂ ਹੈਨ ਸਾਰੇ ਹੀ ਇਕ-ਜੋਤ, ਕੋਈ ਕਿਸੇ ਦਾ ਸ਼ਰੀਕ ਨਹੀਂ।

ਸ਼ਵਾਲ 5. : ਇਸ ਸਮੇਂ ਸਿੱਖਾਂ ਦੇ ਕਿੰਨੇ ਗੁਰੂ ਮੌਜੂਦ ਹਨ?

ਉਤੱਰ: ਇਸ ਸਮੇਂ ਸਿੱਖਾਂ ਦਾ ਕੇਵਲ ਇੱਕ ਹੀ ਗੁਰੂ ਮੌਜੂਦ ਹੈ ਉਹ ਹੈ ਸ਼ਬਦ-ਗੁਰੂ ਭਾਵ ਪਵਿੱਤਰ ਗ੍ਰੰਥ ਵਿੱਚ ਦਰਜ ਸਮੁੱਚੀ ਰਚਨਾਂ ਦਾ ਸੰਦੇਸ਼/ਉਪਦੇਸ਼। ਸ਼ਖਸੀ ਰੂਪ ਵਿੱਚ ਹੋ ਚੁੱਕੇ ਦਸ ਗੁਰੂ ਸਾਹਿਬਾਨ ਦੇ ਆਪਣੇ-ਆਪਣੇ ਜੀਵਨ ਕਾਲ ਦੀਆਂ ਘਟਨਾਵਾਂ ਵਿੱਚੋਂ ਵੀ ਅਸੀਂ ਕਾਫੀ ਸਿਖਿਆ ਪਰਾਪਤ ਕਰ ਸਕਦੇ ਹਾਂ ਪਰੰਤੂ ਇਹਨਾਂ ਘਟਨਾਵਾਂ ਨਾਲ ਜੋੜ ਕੇ ਕੀਤੇ ਜਾਣ ਵਾਲੇ ਕਰਮ-ਕਾਂਡਾਂ (ਜਿਵੇਂ ਜਨਮ-ਦਿਨ ਮਨਾਉਣੇ, ਜਲਸੇ-ਜਲੂਸ ਕੱਢਣੇ, ਪਾਠ ਰਖਾਉਣੇ, ਛਬੀਲਾਂ/ਲੰਗਰ ਲਗਾਉਣੇ ਆਦਿਕ) ਤੋਂ ਗੁਰੇਜ਼ ਕਰਨ ਦੀ ਲੋੜ ਹੈ।

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।


(11/03/12)
ਰਘਬੀਰ ਸਿੰਘ ਢਿਲੋਂ

ਵਲੋਂ:
ਰਘਬੀਰ ਸਿੰਘ ਢਿਲੋਂ
ਸੇਵਾ ਵਿਖੇ,
ਗੁਰਮਤ ਪਰਿਵਾਰ ਦੇ ਕਰਤਾ ਧਰਤਾ ਪਿਆਰੇ ਜੀਓ,

ਸਤਿ ਸ੍ਰੀ ਅਕਾਲ। 24, 25 ਮਾਰਚ ਨੂੰ ‘ਸਿਖ ਰਹਿਤ ਮਰਯਾਦਾ ਸੁਧਾਰ ਇਕਤੱਰਤਾ’ ਵਿੱਚ ਸ਼ਾਮਿਲ ਹੋਣ ਲਈ ਆਪ ਵਲੋਂ ਭੇਜੇ ਗਏ ਸੱਦਾ ਪੱਤਰ ਦਾ ਬਹੁਤ ਬਹੁਤ ਧੰਨਵਾਦ।
ਕੁਝ ਮਹੀਨੇ ਹੋਇ ਅਜੇਹੇ ਸੁਧਾਰ ਸਬੰਧੀ ਆਪ ਵਲੋਂ ਕੀਤੇ ਜਾ ਰਹੇ ਉਪਰਾਲੇ ਸਬੰਧੀ ਮੈਂ ਅਪਣੇ ਵਿਚਾਰ ਭੇਜਦਿਆਂ ਆਪ ਨੂੰ ਬੇਨਤੀ ਕੀਤੀ ਸੀ ਕਿ ਸਿਖ ਕੌਮ ਅੱਗੇ ਇਹ ਇੱਕ ਬੜਾ ਗੰਭੀਰ ਮਸਲਾ ਹੈ ਜਿਸਦਾ ਹਲ ਸਿਖ ਕੌਮ ਦੇ ਉਨ੍ਹਾਂ ਸਿਰਮੌਰ ਵਿਦਵਾਨਾਂ ਦੀ ਸਹਾਇਤਾ ਨਾਲ ਹੀ ਕੀਤਾ ਜਾਵੇ ਜਿਨ੍ਹਾਂ ਦੀ ਗੁਰਬਾਣੀ, ਗੁਰਮਤ, ਅਤੇ ਸਿਖ ਇਤਿਹਾਸ ਸਬੰਧੀ ਵਿਦਵਤਾ ਬਾਰੇ ਦੋ ਰਾਵਾਂ ਨਾ ਹੋਣ ਅਤੇ ਸਿਖੀ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਸਮਝਦੇ ਹੋਇ ਗੁਰੂ ਸਾਹਿਬਾਨ ਦੇ ਆਸ਼ੇ ਅਨੁਸਾਰ ਮਨੁਖਜਾਤੀ ਵਿੱਚ ਉਹ ਆਤਮਬਲ ਪੈਦਾ ਕਰਨ ਦੇ ਉਪਰਾਲਿਆਂ ਲਈ ਵਚਨਬਧ ਹੋਣ ਜਿਨ੍ਹਾਂ ਸਦਕਾ ਹਲੇਮੀ ਰਾਜ ਵਾਲਾ ਬੇਗਮਪੁਰਾ ਸਥਾਪਤ ਕੀਤਾ ਜਾ ਸਕੇ।
ਸੱਦੇ ਪੱਤਰ ਨਾਲ ਆਪ ਵਲੋਂ ਭੇਜਿਆ ਗਿਆ ‘ਗੁਰਮਤਿ ਜੀਵਨ ਜਾਚ-ਮੁਢਲਾ ਖਰੜਾ’ ਮੈਂ ਬੜੇ ਧਿਆਨ ਨਾਲ ਪੜ੍ਹਿਆ ਹੈ। ਇਸ ਵਿੱਚ ਮੈਨੂੰ ਕੋਈ ਅਜੇਹੀ ਗਲ ਨਜ਼ਰ ਨਹੀਂ ਆਉਂਦੀ ਜੋ ਸਿਖ ਕੌਮ ਵਿੱਚ ਆਈ ਖੜੋਤ ਨੂੰ ਦੂਰ ਕਰ ਕੇ ਗੁਰੂ ਆਸ਼ੇ ਦੀ ਪੂਰਤੀ ਵਲ ਸਿਖ ਕੌਮ ਦਾ ਕਦਮ ਵਧਾ ਸਕੇ।
ਆਪ ਵਲੋਂ ਤਿਆਰ ਕੀਤੇ ਖਰੜੇ ਦੇ ਦੋ ਮੁਖ ਭਾਗ ਹਨ----ਇਕ ਹਿੱਸੇ ਦਾ ਜੀਵਨ ਜਾਚ ਨਾਲ ਸਬੰਧ ਹੈ ਅਤੇ ਦੂਜੇ ਦਾ ਵਿਅਕਤੀਗਤ ਅਤੇ ਸੰਗਤੀ ਅਰਦਾਸ ਨਾਲ। ਜਿਥੋਂ ਤਕ ਜੀਵਨ ਜਾਚ ਵਿੱਚ ਲਿਖੀਆਂ ਗੱਲਾਂ ਦਾ ਸਬੰਧ ਹੈ ਇਸਦਾ ਬਹੁਤਾ ਹਿੱਸਾ ਸਕੂਲੀ ਬਚਿਆਂ ਲਈ ਨੈਤਕਤਾ ਸਬੰਧੀ ਬਣਾਇ ਗਏ ਕੋਰਸ ਵਰਗਾ ਹੈ ਜੋ ਅਛੇ ਸ਼ਹਿਰੀ ਬਨਾਉਣ ਲਈ ਤਾਂ ਸਹਾਇਕ ਹੋ ਸਕਦਾ ਹੈ ਪਰ ਜਿਸ ਕਿਸਮ ਦਾ ਸਿਖ ਬੱਚੇ ਵਿੱਚ ਆਤਮਬਲ ਪੈਦਾ ਕਰਨ ਦੀ ਲੋੜ ਹੈ ਉਸ ਵਿੱਚ ਸਹਾਈ ਹੁੰਦਾ ਨਹੀਂ ਲਗਦਾ।
ਜਿਥੋਂ ਤਕ ਅਰਦਾਸ ਦਾ ਸਬੰਧ ਹੈ ਇਹ ਵੀ ਮੈਨੂੰ ਕਿਸੇ ਮੈਗਜ਼ੀਨ ਵਿੱਚ ਛਪੇ ਲੇਖ ਵਰਗੀ ਲਗਦੀ ਹੈ ਜੋ ਕਰਨ ਅਤੇ ਸੁਣਨ ਵਾਲੇ ਵਿੱਚ ਉਹ ਉਤਸ਼ਾਹ ਪੈਦਾ ਨਹੀਂ ਕਰਦੀ ਜਿਸਨੂੰ ਬਣਾਈ ਰਖਣ ਦਾ ਉਪਰਾਲਾ ਪੰਥ ਪ੍ਰਮਾਣਤ ਅਰਦਾਸ ਵਿੱਚ ਕੀਤਾ ਗਿਆ ਹੈ। ਇਸ ਵਿੱਚ ਕੋਈ ਸ਼ਕ ਨਹੀਂ ਕਿ ਪ੍ਰਚੱਲਤ ਅਰਦਾਸ ਵਿੱਚ ਵੀ ਕੁੱਝ ਖਾਮੀਆਂ ਹਨ ਜਿਨ੍ਹਾਂ ਨੂੰ ਦੂਰ ਕਰਨ ਲਈ ਵੀ ਉਪ੍ਰਕਤ ਵਰਣਤ ਵਿਦਵਾਨਾਂ ਦੀ ਲੋੜ ਹੈ। ਵੈਸੇ ਇਹ ਪ੍ਰਚਲਤ ਅਰਦਾਸ ਸਿਖ ਕੌਮ ਦੇ ਗੌਰਵਮਈ ਸ਼ਹਾਦਤੀ ਯੁਗ ਦੀ ਯਾਦ ਤਾਜ਼ਾ ਰਖਣ ਲਈ ਕਾਫੀ ਹਦ ਤਕ ਸਹਾਈ ਹੋ ਰਹੀ ਹੈ ਜਿਸ ਯਾਦ ਨੂੰ ਤੁਸੀਂ ਅਪਣੇ ਖਰੜੇ ਵਿੱਚ ਕੋਈ ਖਾਸ ਥਾਂ ਨਹੀਂ ਦਿਤੀ ਬਲਕਿ ਜੇ ਇਹ ਕਿਹਾ ਜਾਵੇ ਕਿ ਸ਼ਹਾਦਤੀ ਕਾਲ ਸਿਖ ਯਾਦ ਵਿਚੋਂ ਖਤਮ ਕਰਨ ਦੀ ਹੀ ਕੋਸ਼ਿਸ਼ ਹੈ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ।
ਪ੍ਰਮਾਣਤ ਅਰਦਾਸ ਦੇ ਪਹਿਲੇ ਪੈਰੇ ਵਿੱਚ ਗੁਰੂ ਨਾਨਕ ਸਾਹਿਬ ਦੀ ਓਟ ਲੈ ਕੇ ਗੁਰੂ ਗ੍ਰੰਥ ਸਾਹਿਬ ਸਮੇਤ ਦਸਾਂ ਗੁਰੂਆਂ ਦੇ ਉਘੜਵੇਂ ਗੁਣਾਂ ਦਾ ਜ਼ਿਕਰ ਹੈ। ਦੂਸਰੇ ਪੈਰੇ ਵਿੱਚ ਪਿਆਰਿਆਂ, ਸਚਿਆਰਿਆਂ ਦੀ ਕਮਾਈ ਨੂੰ ਧਿਆਨ ਵਿੱਚ ਰਖਣ ਦੀ ਗਲ ਹੈ। ਤੀਜੇ ਵਿੱਚ ਵਿਰਾਸਤੀ ਸ਼ਹਾਦਤਾਂ ਦੀ ਗਲ ਕੀਤੀ ਗਈ ਹੈ। ਚੌਥੇ ਵਿੱਚ ਤਖਤ ਅਤੇ ਗੁਰਦੁਆਰਿਆਂ ਦੀ ਯਾਦ ਦਿਲਾਈ ਗਈ ਹੈ। ਪੰਜਵੇਂ ਵਿੱਚ ਸਰਬ ਸੁਖਾਂ ਦੀ ਯਾਚਨਾ ਅਤੇ ਖਾਲਸੇ ਦੇ ਬੋਲ ਬਾਲੇ ਹਨ ਅਤੇ ਛੇਵੇਂ ਪੈਰੇ ਵਿੱਚ ਸਿਖਾਂ ਲਈ ਉਨ੍ਹਾਂ ਦਾਨਾਂ ਦੀ ਯਾਚਨਾ ਕੀਤੀ ਗਈ ਹੈ ਜਿਨ੍ਹਾਂ ਨਾਲ ਸਿਖ ਨੇ ਅਪਣੇ ਆਪ ਨੂੰ ਹਲੇਮੀ ਰਾਜ ਸਥਾਪਤ ਕਰਨ ਦੇ ਲਾਇਕ ਬਨਾਉਣਾ ਹੈ। ਅਰਦਾਸ ਦੇ ਇਨ੍ਹਾਂ ਛੇ ਪੈਰਿਆਂ ਦੇ ਅੰਤ ਵਿੱਚ ‘ਬੋਲੋ ਜੀ ਵਹਿਗੁਰੂ’ ਦੇ ਸ਼ਬਦ ਵਰਤੇ ਗਏ ਹਨ। ਇਸਦਾ ਮਤਲਬ ਹੈ ‘ਹੇ ਗੁਰੂ’ ਅਸੀਂ ਤੁਹਾਡੇ ਦੇਣਦਾਰ ਹਾਂ ਕਿ ਤੁਸੀਂ ਸਾਨੂੰ ਉਹ ਦਾਤਾਂ ਦਿਤੀਆਂ ਜਿਨ੍ਹਾਂ ਸਦਕਾ ਅਜ ਸਿਖ ਕੌਮ ਦਾ ਨਾਂ ਸਾਰੀ ਦੁਨੀਆਂ ਵਿੱਚ ਰੌਸ਼ਨ ਹੈ।
ਪਿਆਰੇ ਵੀਰ ਜੀ ਤੁਸੀਂ ‘ਬੋਲੋ ਜੀ, ਵਾਹਿਗੁਰੂ’ ਦੀ ਥਾਂ ‘ਬੋਲੋ ਜੀ, ਸਤਿ ਸ੍ਰੀ ਅਕਾਲ’ ਵਰਤਣ ਦੀ ਗਲ ਕੀਤੀ ਹੈ। ‘ਸਤਿ ਸ੍ਰੀ ਅਕਾਲ’ ਦਾ ਮਤਲਬ ਸਦਾ ਰਹਿਣ ਵਾਲਾ ਸਚ ਯਾਨੀ ਪ੍ਰਮਾਤਮਾ ਹੈ। ਇਸਦੀ ਵਰਤੋਂ ਸਿਖ ਕੇਵਲ ਇੱਕ ਦੂਜੇ ਨੂੰ ਮਿਲਣ ਵੇਲੇ ਜਾਂ ਬੋਲੇ ਸੋ ਨਿਹਾਲ ਦੇ ਜਕਾਰੇ ਛੱਡਦਿਆਂ ਕਰਦੇ ਹਨ, ਇਸ ਦੀ ਅਰਦਾਸ ਵਿੱਚ ਵਰਤੋਂ ਸਿਖਾਂ ਨੂੰ ਗੁਰੂਆਂ ਦੀ ਕਿਰਪਾ ਦੇ ਦੇਣਦਾਰ ਹੋਣ ਅਤੇ ਉਨ੍ਹਾਂ ਦੇ ਆਸ਼ੇ ਵਲ ਲਿਜਾਂਦੀ ਨਹੀਂ ਲਗਦੀ।
ਬਾਕੀ ਰਿਹਾ ਸੁਵਾਲ ਗੁਰੂਆਂ ਨੂੰ ਗੁਰੂ ਨਾ ਕਹਿਣ ਦਾ, ਇਹ ਵੀ ਇੱਕ ਵਿਵਾਦ ਵਿੱਚ ਫਸਣ ਵਾਲੀ ਗਲ ਹੈ ਜੋ ਸਿਖਾਂ ਨੂੰ ਅਪਣੇ ਆਸ਼ੇ ਵਲ ਵਧਣ ਲਈ ਸਹਾਈ ਨਹੀਂ ਹੋ ਸਕਦੀ, ਨੁਕਸਾਨ ਵਲ ਜ਼ਰੂਰ ਲੈ ਜਾ ਸਕਦੀ ਹੈ।
ਪੰਜ ਮਹੀਨੇ ਪਹਿਲਾਂ ਖੱਬੀ ਲੱਤ ਤੇ ਸੱਟ ਵਜਨ ਕਾਰਨ ਤੁਰਨ ਫਿਰਨ ਵਲੋਂ ਵਕਤੀ ਤੌਰ ਤੇ ਕੁੱਝ ਅਸਮਰਥ ਹੋਣ ਕਰ ਕੇ ਮੈਂ ਆਪ ਜੀ ਦੀ ਵਿਚਾਰ ਗੋਸ਼ਟੀ ਵਿੱਚ ਸ਼ਾਮਿਲ ਨਹੀਂ ਹੋ ਸਕਾਂਗਾ ਜਿਸ ਲਈ ਖਿਮਾ ਮੰਗਦਾ ਹਾਂ। ਜੇ ਮੁਨਾਸਿਬ ਸਮਝੋ ਤਾਂ ਮੇਰੇ ਵਿਚਾਰਾਂ ਤੋਂ ਗੋਸ਼ਟੀ ਵਿੱਚ ਆਇ ਸਜਣਾਂ ਨੂੰ ਜਾਣੂ ਕਰਵਾ ਦੇਣਾ ਤਾਕਿ ਮੇਰੇ ਵਲੋਂ ਪੇਸ਼ ਕੀਤਾ ਪਖ ਵੀ ਵਿਚਾਰ ਅਧੀਨ ਆ ਸਕੇ।
ਆਪਦਾ ਸ਼ੁਭਚਿੰਤਕ
ਰਘਬੀਰ ਸਿੰਘ ਢਿਲੋਂ
91 9814465012


(11/03/12)
ਅਜ੍ਰਾਵਤ ਸਿੰਘ

ਸੰਤੋਖ ਸਿੰਘ ਪਠਾਨਕੋਟ ਜੀ
ਆਪ ਜੀ ਦੀ ਪੋਸਟ ਮੈਂ ਵੀ ਵਿਚਾਰ ਕੇ ਦੇਖੀ ਹੈ ਆਪ ਜੀ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ |
ਆਪ ਜੀ ਨੇ ਕਿਹਾ ਸਾਡੇ ਦਸ ਗੁਰੂ ਹਨ ਅਤੇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ।
ਇਹ ਅਧੂਰੀ ਟਿੱਪਣੀ ਹੈ ਜੀ | ਇਹ ੧੦ ਸਤਿਗੁਰ, ੧੫ ਭਗਤ , ੧੧ ਭੱਟ , ੪ ਗੁਰਸਿਖ ਦੀ “ਆਤਮਿਕ ਜੋਤਿ” ਹੈ (ਇਹ ਗੱਲ ਵੀ ਅਧੂਰੀ ਹੈ ਅੱਗੇ ਪੜ੍ਹੋ ਜੀ ) |
ਅਸੀਂ ੧੦ ਗੁਰੂਆਂ ਦੇ ਨਾਲ ਸੰਬੰਧ ਰਖਦੇ ਹਾਂ ਬਾਕੀ ਸਭ ਨਾਲ ਤੋੜ ਦਿੰਦੇ ਹਾਂ, ੧੦ ਗੁਰੂ ਸਾਡੇ ਤੇ ਬਾਕੀ ?
ਯਾ ਇਹ ਹੋ ਸਕਦਾ ਹੈ ਕੀ ਅਸੀਂ ਬਾਕੀ ਸਭ ਨੂੰ ਟੂਕ ਮਾਤਰ ਹੀ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀਆਂ ਲਈ ਇਹ ਠੀਕ ਨਹੀਂ ਹੈ ਜੀ |
ਜੇ ਇਹ ਗਲ ਨਹੀਂ ਤਾਂ ਸਾਨੂੰ ਲਫਜਾਂ ਨੂੰ ਧਿਆਨ ਨਾਲ ਵਰਤਣਾ ਚਾਹਿਦਾ ਹੈ |
...ਆਪ ਜੀ ਨੇ ਕਿਹਾ: ਮੈਂ ਗਿਆਰਵਾਂ ਗੁਰੂ ਕਦੀ ਨਹੀਂ ਕਿਹਾ ਗਿਆ
ਗੁਰੂ ਗ੍ਰੰਥ ਸਾਹਿਬ ਨੂੰ ਹਜੂਰ ਸਾਹਿਬ ਵਿੱਚ ਗੁਰ ਗੱਦੀ ਦਿੱਤੀ ਗਈ ਸੀ | ਇਸ ਦਾ ਅਰਥ ਹੈ ਕੀ ਗੁਰੂ ਗ੍ਰੰਥ ਸਾਹਿਬ ਪਹਿਲਾਂ “ਗੁਰੂ” ਨਹੀਂ ਸਨ , ਇਸ ਲਈ “ਗੁਰ ਗੱਦੀ” ਦੇ ਹਕਦਾਰ ਹੋਏ |
ਇਸ ਹਿਸਾਬ ਨਾਲ ਇਕਬਾਲ ਸਿੰਘ ਜੀ ਦੀ ਗੱਲ ਦਰੁਸਤ ਹੈ ਕੀ ਉਹ ੧੧ਵੇਂ ਗੁਰੂ ਹਨ | “ਆਤਮਿਕ ਜੋਤਿ” ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰ ਗੱਦੀ ਦਿੱਤੀ ਸੀ, ਤੇ ਕਿਹਾ ਸੀ “ਗੁਰੂ ਮਾਨਿਓ ਗ੍ਰੰਥ” |
ਆਪ ਜੀ ਨੂੰ ਕੋਈ ਸ਼ਕ ਹੈ ਇਸ ਗੱਲ ਤੇ ?
ਕੋਈ ਰਚਨਾ ਕੇਵਲ ਇਸ ਕਰਕੇ ਬਾਣੀ ਨਹੀਂ ਕਿ ਉਹ ਗ੍ਰੰਥ ਦਾ ਭਾਗ ਹੈ
ਇੱਕ ਹੋਰ ਗੱਲ ਜਿਸ ਨੂੰ ਪੜ੍ਹ ਕੇ ਇੱਦਾਂ ਲਗ ਰਿਹਾ ਹੈ ਕਿ ਆਪ ਜੀ ਕਹਿਣਾ ਚਾਹੁੰਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਕੱਚੀ ਬਾਣੀ ਤੇ ਪੱਕੀ ਬਾਣੀ ਦਾ ਸਮੇਲ ਹੈ ?
ਮੈਨੂੰ ਲਗਦਾ ਸ਼ਾਇਦ ਇਹ ਪੰਕਤੀ ਮੈਂ ਗਲਤ ਨਜ਼ਰਿਏ ਨਾਲ ਪੜ੍ਹ ਗਿਆ, ਕਿਰਪਾ ਕਰ ਕੇ ਵਿਸਥਾਰ ਕਰਿਓ ਜੀ |
ਆਪ ਨੀ ਕਿਹਾ “”ਬਾਣੀ ਦਾ ਟੈਸਟ ਇਹ ਨਹੀਂ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਜਾਂ ਨਹੀਂ, ਬਲਕਿ ਇਹ ਹੈ ਕਿ ਉਹ ਸਤਿਗੁਰਾਂ ਦੀ ਰਸਨਾ ਤੋਂ ਉਚਾਰੀ ਗਈ ਹੈ ਕਿ ਨਹੀਂ।“”
ਆਪ ਜੀ ਇਸ ਪੰਕਤੀ ਵਿੱਚ “”ਸਤਿਗੁਰਾਂ ਦੀ ਰਸਨਾ”” ਕਿਸ ਨੂੰ ਕਹਿੰਦੇ ਹੋ ਜੀ ?
ਮੇਰਾ ਮਨਣਾ ਹੈ ਕਿ ਇਹ ਬਾਣੀ ਪ੍ਰਮੇਸ਼ਰ ਦੀ ਹੈ, ਪੋਥੀ ਸਾਹਿਬ ਵਿੱਚ ਆਏ ਕਿਸੀ ਵੀ ਗੁਰ ਵਿਅਕਤੀ ਨੇ ਆਪ ਕੋਈ ਬਾਣੀ ਨਹੀਂ ਉਚਾਰੀ “”ਜਿਓਂ ਬੁਲਾਵੇ ਤਿਓਂ ਨਾਨਕ ਦਾਸ ਬੋਲੇ””, | ਇਹ ਪ੍ਰਮੇਸ਼ਰ ਨੇ ਉਚ੍ਰ੍ਵਾਈ ਹੈ, “”ਇਹ ਬਾਣੀ ਮਹਾਪੁਰਖ ਕੀ”” |
ਭਗਤਾਂ ਤੋਂ ਵੀ ਉਚ੍ਰ੍ਵਾਈ ਹੈ, ਭੱਟਾਂ ਆਦਿਕ ਤੋਂ ਵੀ | ਇਹ ਸਾਰੀ ਬਾਣੀ ਪ੍ਰਮੇਸ਼ਰ ਦੀ ਹੈ ਤਾਂ ਹੀ ਕਿਹਾ ਹੈ “ਪੋਥੀ ਪ੍ਰਮੇਸ਼ਰ ਕਾ ਥਾਨ (ਸਿਰਫ ਪ੍ਰਮੇਸ਼ਰ ਕਾ ਥਾਨ ਹੈ, ਪ੍ਰਮੇਸ਼ਰ ਨਹੀਂ ਹੈ) |
ਇਹ ਕਹਿਣਾ ਕੀ ਇਹ ਭਗਤਾਂ ਨੇ , ਸਤਿਗੁਰਆਂ ਨੇ ਭੱਟਾਂ ਨੇ ਉਚਾਰੀ ਹੈ, ਗੁਰਬਾਣੀ ਤੋਂ ਹੀ ਉਲਟ ਹੋਵੇਗਾ, ਕਿਓਂਕਿ ਗੁਰਬਾਣੀ ਆਪ ਮਨਾ ਕਰ ਰਹੀ ਹੈ |
ਬਾਬਾ ਨਾਨਕ ਦੇ ਗੁਰੂ “ਸ੍ਰੀ ਸ਼ਬਦ ਗੁਰੂ” ਜੀ ਨੇ ਇਹ ਬਾਣੀ ਉਚ੍ਰ੍ਵਾਈ ਹੈ, ਜਿਸ ਵਿੱਚ ਬਾਬਾ ਨਾਨਕ ਦੀ ਸੁਰਤ ਲੱਗੀ ਹੈ |
ਜੇ ਮੈਂ ਗਲਤ ਹੋਵਾਂ ਤਾਂ ਕਿਰਪਾ ਕਰ ਕੇ ਮੈਨੂੰ ਰਸਤਾ ਦਸਿਓ ਜੀ |
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।


(11/03/12)
ਇਕਵਾਕ ਸਿੰਘ ਪੱਟੀ

ਕਿਸਨੇ ਲੈਣੀ ਸੋਨੇ ਦੀ ਥਾਲੀ? ? ?
-ਇਕਵਾਕ ਸਿੰਘ ਪੱਟੀ

ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਸਿੱਖਿਆ ਦੇ ਉਲਟ ਲੋਕਾਈ ਨੂੰ ਅੰਧ-ਵਿਸ਼ਵਾਸ਼ਾਂ/ਕਰਮਕਾਂਡਾਂ ਅਤੇ ਗਿਣਤੀਆਂ ਮਿਣਤੀਆਂ ਦੇ ਨਾਮ ਜੱਪਣ ਦੇ ਢੰਗਾਂ ਵਿੱਚ ਉਲਝਾਉਣ ਲਈ ਅਤੇ ਆਪੋ-ਆਪਣੇ ਡੇਰਿਆਂ ਦੇ ਨਾਲ ਜੋੜਨ ਲਈ ਹਰ ਅਖੌਤੀ ਸਾਧ/ਸੰਤ ਜਾਂ ਮਹਾਂਪੁਰਸ਼ ਕਿਸੇ ਨਾ ਕਿਸੇ ਢੰਗ ਨਾਲ ਕੋਈ ਨਾ ਕੋਈ ਨਵਾਂ ਸ਼ੋਸ਼ਾ ਛੱਡਦਾ ਹੀ ਰਹਿੰਦਾ ਹੈ। ਕਦੀਂ ਕਿਸੇ ਨੇ ਕਾਪੀਆਂ ਛਪਵਾ ਲਈਆਂ ਤੇ ਲੋਕਾਂ ਨੂੰ ਉਸ ਉੱਪਰ ‘ਵਾਹਿਗੁਰੂ-ਵਾਹਿਗੁਰੂ’ ਲਿਖਣ ਲਈ ਕਹਿ ਦਿੱਤਾ ਤੇ ਹੋਰ ਕਾਪੀਆਂ ਛਪਵਾਉਣ ਲਈ ਦਾਨ ਵੀ ਚੌਖਾ ਇਕੱਠਾ ਕਰ ਲਿਆ। ਫਿਰ ਕਿਸੇ ਨੇ 11, 21, 31, 51, 101, 501, 1100, 2100 ਦੀ ਗਿਣਤੀ ਵਿੱਚ ਲੋਕਾਂ ਨੂੰ ਬਾਣੀਆਂ ਦੇ ਪਾਠ ਵੰਡ ਦਿੱਤੇ ਤਾਂ ਕਿ ਲੋਕ ਇਸ ਗਿਣਤੀ ਨੂੰ ਸੰਪੂਰਣ ਕਰਨ ਲਈ ਆਪਣਾ ਸਾਰਾ ਕੀਮਤੀ ਸਮਾਂ ਜਾਇਆ ਕਰਦੇ ਰਹਿਣ ਤੇ ਭੁੱਲ ਕੇ ਵੀ ਕਿਤੇ ਗੁਰਬਾਣੀ ਨੂੰ ਵੀਚਾਰਣ ਸਮਝਣ ਵਾਲੇ ਪਾਸੇ ਨਾ ਤੁਰ ਪੈਣ, ਜੇ ਕਿਤੇ ਮਨ ਵਿੱਚ ਗੱਲ ਆ ਵੀ ਜਾਵੇ ਗੁਰਬਾਣੀ ਨੂੰ ਸਮਝਣ ਦੀ, ਤਾਂ ਝੱਟ ਧਿਆਨ ਗਿਣਤੀ ਪੂਰੀ ਕਰਨ ਵਾਲੇ ਪਾਸੇ ਚਲਿਆ ਜਾਵੇ ਤੇ ਇਨਸਾਨ ਗਿਣਤੀਆਂ-ਮਿਣਤੀਆਂ, ਤੋਤਾ ਰਟਨ ਵਿੱਚ ਹੀ ਉਲਝਿਆ ਰਹੇ ਤੇ ਸਾਧ ਲਾਣੇ ਦਾ ਰੋਟੀ ਟੁੱਕ ਚਲਦਾ ਰਹੇ।
ਹੱਥਾਂ ਵਿੱਚ ਮਾਲਾਵਾਂ ਫੜ੍ਹ ਕੇ ਨਾਮ ਜਪਣ ਦਾ ਭੇਖ ਕਰਨਾ ਜਾਂ ਗਲ ਵਿੱਚ ਮਾਲਾਵਾਂ ਪਾ ਲੈਣੀਆਂ ਅਤੇ ਤਰ੍ਹਾਂ ਤਰ੍ਹਾਂ ਦੇ ਢੌਂਗ ਕਰਨਾ ਗੁਰਮਤਿ ਵਿੱਚ ਵਿਵਰਜਿਤ ਹਨ, ਗੁਰੂ ਨਾਨਕ ਸਾਹਿਬ ਨੇ ਅਜਿਹੇ ਭੇਖੀਆਂ ਨੂੰ ਬਨਾਰਸ ਕੇ ਠੱਗ ਦਾ ਖਿਤਾਬ ਦਿੱਤਾ। ਪਰ ਫਿਰ ਵੀ ਅਜੋਕੇ ਕਈ ਸਿਖੀ ਸਰੂਪ ਵਿੱਚ ਬੈਠੇ ਇਹਨਾਂ ਅਖੌਤੀ ਸਾਧਾਂ ਨੇ ਸਿੱਖਾਂ ਦੇ ਹੱਥਾਂ ਵਿੱਚ ਮਾਲਾਵਾਂ ਫੜਾ ਦਿੱਤੀਆਂ। ਇਸ ਬਾਰੇ ਕੌਮ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਇੱਕ ਲਿਖਤ ਦਾ ਹਵਲਾ ਗੁਰੂਬਾਣੀ ਦੇ ਪ੍ਰਮਾਣ ਸਹਿਤ ਇੱਥੇ ਦੇਣਾ ਜ਼ਰੂਰੀ ਸਮਝਾਂਗਾ ਤਾਂ ਕਿ ਗੁਰ ਉਪਦੇਸ਼ ਸਬੰਧੀ ਕਿਸੇ ਦੇ ਮਨ ਵਿੱਚ ਭੁਲੇਖਾ ਨਾ ਰਹੇ। ਆਪ ਜੀ ਗੁਰਮਤਿ ਮਾਰਤੰਡ ਦੇ ਪੰਨਾ ਨੰ. 770 ਪੁਰ ਲਿਖਦੇ ਹਨ ਕਿ, ‘ਮਾਲਾ ਨਾਲ ਗਿਣਤੀ ਕਰਕੇ ਨਾਮ ਜਪਣਾ ਗੁਰਬਾਣੀ ਵਿੱਚ ਵਿਧਾਨ ਨਹੀਂ ਹੈ, ਮਾਲਾਧਾਰੀ ਕੇਵਲ ਹਿੰਦੂ-ਮੁਸਲਮਾਨ ਆਦਿਕਾਂ ਦੀ ਨਕਲ ਕਰਦੇ ਹਨ। ‘ਪੰਚਮ ਪਾਤਸ਼ਾਹ ਨੇ ਵੀ ਫੁਰਮਾਣ ਕੀਤਾ ਹੈ”
ਹਰਿ ਹਰਿ ਅਖਰ ਦੁਇ ਇਹ ਮਾਲਾ॥ ਜਪਤ ਜਪਤ ਭਏ ਦੀਨ ਦਇਆਲਾ॥
(ਆਸਾ ਮ. 5, ਪੰਨਾ 388)
ਭਗਤ ਕਬੀਰ ਜੀ ਵੀ ਬੜੀ ਵਧੀਆ ਉਦਹਾਰਣ ਦਿੰਦੇ ਨੇ
ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ॥
ਹਿਰਦੇ ਨਾਮ ਨ ਚੇਤਹੀ ਇਹ ਜਪਨੀ ਕਿਆ ਹੋਇ॥
(ਸਲੋਕ ਭਗਤ ਕਬੀਰ ਜੀ, ਪੰਨਾ 1368)
ਮਹਾਨ ਵਿਦਵਾਨ ਭਾਈ ਗੁਰਦਾਸ ਜੀ ਜੀ ਨੇ ਵੀ ਮਾਲਾ ਸਬੰਧੀ ਆਪਣੇ ਵੀਚਾਰ ਪ੍ਰਗਟ ਕਰਦਿਆਂ ਲਿਖਿਆ ਹੈ ਕਿ,
ਅਮਲੀ ਖਾਸੇ ਮਜਲਸੀ ਪਿਰਮੁ ਪਿਆਲਾ ਅਲਖ ਲਖਾਇਆ॥
ਮਾਲਾ ਤਸਬੀ ਤੋੜਿ ਕੈ ਜਿਉ ਸਉ ਤਿਵੈ ਅਠੋਤਰੁ ਲਾਇਆ॥
(ਵਾਰ 39, ਭਾਈ ਗੁਰਦਾਸ ਜੀ)

ਭਾਵ ਸਤਗਿੁਰੂ ਦੇ ਸਿੱਖ ਵਾਹਿਗੁਰੂ ਦੇ ਦਰਬਾਰੀ ਹਨ, ਉਹਨਾਂ ਨੇ ਪ੍ਰੇਮ ਦਾ ਪਿਆਲਾ ਪੀਤਾ ਹੈ। ਮੁਸਲਮਾਨਾਂ ਨੇ ਸੌ ਅਤੇ ਹਿੰਦੂਆਂ ਨੇ ਇੱਕ ਸੌ ਅੱਠ ਮਣਕਿਆਂ ਦੀ ਮਾਲਾ ਬਣਾ ਕੇ ਉੱਤੇ ਇਮਾਮੁ ਅਤੇ ਮੇਰੁ (ਵੱਡਾ ਮਣਕਾ) ਲਾਇਆ ਹੈ। ਦੋਵੇਂ ਰਹੀਮ ਅਤੇ ਰਾਮ ਦਾ ਜਾਪ ਕਰਦੇ ਹਨ। ਗੁਰਸਿੱਖਾਂ ਨੇ ਦੋਵੇਂ ਮਾਲਾ ਤਿਆਗ ਕੇ, ਨਾਮ ਦਾ ਜਾਪ ਗਿਣਤੀ ਨਾਲ ਨਹੀਂ ਕੀਤਾ, ਅਰਥਾਤ ਵਾਹਿਗੁਰੂ ਨਾਲ ਵਹੀ ਖਾਤਾ ਨਹੀਂ ਪਾਇਆ। ਉਹ ਤਾਂ ਸਵਾਸ ਸਵਾਸ ਪ੍ਰਮਾਤਮਾ ਨੂੰ ਅਰਾਧਦੇ ਹਨ। ‘ਗੁਰਮੁਖਿ ਰੋਮ ਰੋਮ ਹਰਿ ਧਿਆਵੈ॥’ (ਸਿਧ ਗੋਸਟਿ)। ਸੋ ਸਪੱਸ਼ਟ ਹੁੰਦਾ ਹੈ ਗੁਰਸਿੱਖ ਨੇ ਸ਼ਬਦ ਗੁਰੂ ਦੇ ਨਾਲ ਜੁੜਨਾ ਹੈ, ਗਿਣਤੀਆਂ-ਮਿਣਨਤੀਆਂ ਚ ਨਹੀਂ ਪੈਣਾ।
ਗੁਰਬਾਣੀ ਵਿੱਚ ਕਈ ਥਾਈਂ ਅਜਿਹੇ ਪਾਵਨ ਸ਼ਬਦ ਹਨ ਜ੍ਹਿਨਾਂ ਵਿੱਚ ਪ੍ਰਭੂ ਦਾ ਮਿਲਾਪ ਹੋ ਸਕਣ ਦਾ ਵਿਸ਼ਵਾਸ਼ ਬੜੇ ਸੱਪਸ਼ਟ ਸ਼ਬਦਾਂ ਵਿੱਚ ਮੌਜੂਦ ਹੈ ਪਰ ਉਸ ਅਕਾਲ ਪੁਰਖ ਦੇ ਨਾਮ ਜਾਂ ਸਿਮਰਨ ਕਰਨ ਦੇ ਕਿਸੇ ਵੀ ਤਰ੍ਹਾਂ ਦੇ ਕੋਈ ਵਿਧੀ ਵਿਧਾਨ ਦਾ ਜ਼ਿਕਰ ਨਹੀਂ ਆਉਂਦਾ ਪਰ ਅਸੀਂ ਆਪਣੇ ਹੀ ਬਾਹਰੀ ਰੂਪ ਵਿੱਚ ਕਈ ਤਰ੍ਹਾਂ ਦੇ ਢੰਗ ਬਣਾ ਲਏ ਜੋ ਕਰਮਕਾਂਡਾਂ ਤੋਂ ਵੱਧ ਕੁੱਝ ਵੀ ਨਹੀਂ ਹਨ। ਮਾਲਾ ਬਾਰੇ ਤਾਂ ਅਸੀਂ ਉਪੱਰ ਪੜ੍ਹ ਹੀ ਚੁਕੇ ਹਾਂ। ਹੁਣ ਆ ਜਾਈਏ ਜ਼ਰਾ ਲੇਖ ਦੇ ਸਿਰਲੇਖ ਵੱਲ, ਕਿ ਇਸ ਸਾਰੇ ਵਿਸ਼ੇ ਦਾ ‘ਸੋਨੇ ਦੀ ਥਾਲੀ’ ਨਾਲ ਕੀ ਸਬੰਧ?
ਹੋਇਆ ਇੰਝ ਕੇ ਪਿਛਲੇ ਮਹੀਨੇ ਆਪਣੇ ਕਿਸੇ ਸੱਜਣ ਦੇ ਘਰ ਜਾਣ ਦਾ ਮੌਕਾ ਮਿਲਿਆ, ਤਾਂ ਅੱਗੋਂ ਉਹਨਾਂ ਦੇ ਘਰ ਪਹਿਲਾਂ ਦੀ ਕੁੱਝ ਹੋਰ ਪ੍ਰਹੁਣੇ ਬੈਠੇ ਹੋਏ ਸਨ, ਤੇ ਉਹਨਾਂ ਦੇ ਹੱਥਾਂ ਦੀ ਉਂਗਲਾਂ ਵਿੱਚ ਕੁੱਝ ਖਾਸ ਕਿਸਮ ਦੀਆਂ ਪਲਾਸਟਿਕ/ਰਬੜ ਦੇ ਵਾਂਗ ਕੁੱਝ ਘੜੀ ਨੁਮਾ ਅੰਗੂਠੀਆਂ ਪਾਈਆਂ ਦੇਖੀਆਂ। ਗੁਰਬਾਣੀ ਆਸ਼ੇ ਦੇ ਉਲਟ ਸਿੱਖਾਂ ਦੇ ਹੱਥਾਂ ਵਿੱਚ ਪੁੱਠੇ ਸਿੱਧੇ ਨਗਾਂ ਦੀਆਂ ਅੰਗੂਠੀਆਂ ਤਾਂ ਪਹਿਲਾਂ ਵੀ ਕਈ ਵਾਰ ਦੇਖੀਆਂ ਸਨ ਪਰ ਇਹ ਅਜੀਬ ਕਿਸਮ ਦੀਆਂ ਅੰਗੂਠੀਆਂ ਨੇ ਮੇਰੇ ਧਿਆਨ ਉਹਨਾਂ ਵੱਲ ਖਿੱਚਿਆ। ਸੱਜੇ ਹੱਥ ਵਿੱਚ ਪਾਈ ਇਸ ਘੜੀ ਨੁਮਾ ਅੰਗੂਠੀ ਦੇ ਉਪਰ ਉਹ ਲਗਾਤਾਰ ਅੰਗੂਠੇ ਨੂੰ ਉਸ ਉੱਪਰ ਰੱਖ ਕੇ ਦਬਾ ਰਹੇ ਸਨ। ਤੇ ਇਸ ਤਰ੍ਹਾਂ ਕਰਦਿਆਂ ਚਾਹ-ਪਾਣੀ, ਬਿਸਕੁੱਟ/ਭੁਜੀਆ ਆਦਿਕ ਖਾਂਦੇ ਹੋਏ ਖੂਬ ਹੱਸ-ਹੱਸ ਕੇ ਦੁਨਿਆਵੀਂ ਗੱਲਾਂ ਵਿੱਚ ਮਸਤ ਹੋਏ ਪਏ ਸਨ ਤੇ ਸਾਹਮਣੇ ਟੀ. ਵੀ. ਵੀ ਚੱਲ ਰਿਹਾ ਸੀ। ਮੈਂ ਆਪਣੇ ਦੋਸਤ ਨੂੰ ਪੁੱਛ ਹੀ ਲਿਆ ਹੈ ਕਿ ਇਹ ਇਹਨਾਂ ਹੱਥਾਂ ਦੀਆਂ ਉਂਗਲਾਂ ਵਿੱਚ ਆਹ ਮਸ਼ੀਨ ਜਿਹੀ ਵਾਂਗ ਕੀ ਪਾਇਆ ਹੈ? ਤੇ ਇਸਨੂੰ ਲਗਾਤਾਰ ਬੇਰੋਕ ਦਬਾ ਕੇ ਰਹੇ ਹਨ? ਉਹ ਹੱਸਦਾ ਹੋਇਆ ਬੋਲਿਆ, ‘ਬਾਈ ਇਹ ਸੱਭ ‘ਸੋਨੇ ਦੀ ਥਾਲੀ’ ਦਾ ਚੱਕਰ ਹੈ। ਤੇ ਇਸਨੂੰ ਮਸ਼ੀਨ ਨਹੀਂ ‘ਨਾਮ ਜਪਾਊ ਯੰਤਰ’ ਹੈ। ਮੈਂ ਕਿਹਾ ਯਾਰ ਸਪੱਸ਼ਟ ਗੱਲ ਦੱਸ ਇਹ ਮਾਜ਼ਰਾ ਕੀ ਹੈ?
ਤਾਂ ਉਸਨੇ ਵਿਸਥਾਰ ਪੂਰਵਕ ਦੱਸਿਆ ਕਿ ਚੱਕਰ ਕੋਈ ਨਹੀਂ ਬੱਸ ਸਿੱਖਾਂ ਦੀ ਅਕਲ ਦਾ ਜਨਾਜ਼ਾ ਕੱਢਣ ਦਾ ਨਵਾਂ ਤਰੀਕਾ ਹੈ। ਭਾਵ ਕਿ ਇਹਨਾਂ ਦੇ ਮੁਹੱਲੇ ਵਿੱਚ ਘਰ ਦੇ ਕੋਲ ਕੋਈ ਸਾਧ ਆਇਆ ਹੈ, ਉਸਨੇ ਲਗਾਤਾਰ ਇੱਕ ਮਹੀਨੇ ਤੱਕ ਉਸੇ ਘਰ ਵਿੱਚ ਰਹਿਣਾ ਹੈ ਤੇ ਰੋਜ਼ ਸ਼ਾਮ ਨੂੰ ਕੱਚੀਆਂ ਧਾਰਨਾਵਾਂ ਸਪੀਕਰ ਵਿੱਚ ਗਾਉਂਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ ਵੀ ਕਰਦਾ ਹੈ ਤੇ ਖੂਬ ਮਨਮਤ ਵੀ ਘੋਲਦਾ ਹੈ। ਤੇ ਤੁਹਾਡੇ ਵਰਗੇ ਜਿਹੜੇ ਲੋਕਾਂ ਨੂੰ ਕਹਿੰਦੇ ਰਹਿੰਦੇ ਹਨ ਕਿ ਮਾਲਾ ਨਹੀਂ ਜਪਣੀ ਬੱਸ ਇਸਨੇ ਉਸ ਦਾ ਇਹ ਬਦਲ ਕੱਢ ਮਾਰਿਆ ਹੈ। ਇਹ ਟੈਲੀ ਕਾਉਂਟਰ ਮਸ਼ੀਨ ਹੈ। ਤੇ ਉਸਨੇ ਆਪਣੇ ਚੇਲਿਆਂ ਅਤੇ ਸਾਰੇ ਮੁਹੱਲੇ ਵਿੱਚ ਇਹ ਟੈਲੀ ਕਾਉਂਟਰ ਮਸ਼ੀਨਾਂ (ਨਾਮ ਜਪਾਊ ਯੰਤਰ) ਫ੍ਰੀ ਵੰਡੀਆਂ ਹਨ ਤੇ ਕੁੱਝ ਜਿਹਨਾਂ ਨੂੰ ਨਹੀਂ ਮਿਲੀਆਂ ਉਹ ਬੜੇ ਹੀ ਔਖੇ ਹੋਏ ਪਏ ਨੇ ਰੋਜ਼ ਅੰਮ੍ਰਿਤਸਰ ਦੇ ਬਾਜ਼ਾਰ ਫਰੋਲਦੇ ਹਨ ਕਿ ਇਹ ਮਿਲ ਜਾਣ। ਕਿਉਂਜੁ ਸਾਧ ਨੇ ਸ਼ੋਸ਼ਾ ਛੱਡਿਐ, ਕਿ ਰੋਜ਼ ਇਸਨੂੰ 99, 999 (ਨੜਿਨਵੇਂ ਹਜ਼ਾਰ ਨੌ ਸੌ ਨੜਿਨਵੇਂ) ਵਾਰ ਦਬਾਉਂਦੇ ਹੋਏ ਵਾਹਿਗੁਰੂ ਵਾਹਿਗੁਰੂ ਬੋਲਣਾ ਹੈ ਅਤੇ ਜਦ ਗਿਣਤੀ ਪੂਰੀ ਹੋ ਜਾਵੇ ਤਾਂ ਸਾਧ ਕੋਲ ਰਜਿਸਟਰ ਤੇ ਨੋਟ ਕਰਵਾ ਕੇ ਆਉਣੀ ਹੈ, ਇਸ ਤਰ੍ਹਾਂ ਮਹੀਨੇ ਬਾਅਦ ਜਦ ਕੁੱਲ ਗਿਣਤੀ ਵਿੱਚ ਜਿਸ ਕਿਸੇ ਵਿਅਕਤੀ ਜਾਂ ਪਰਿਵਾਰ ਦੀ ਵਾਹਿਗੁਰੂ ਵਾਹਿਗੁਰੂ ਨਾਮ ਜਪੱਣ ਦੀ ਗਿਣਤੀ ਸੱਭ ਤੋਂ ਵੱਧ ਹੋਈ ਉਸਨੂੰ ਮੌਕੇ ਤੇ ਹੀ ‘ਸੋਨੇ ਦੀ ਥਾਲੀ’ ਮਿਲਣੀ ਹੈ। ਸੋ ਇਹ ਮਾਜ਼ਰਾ ਹੈ।
ਮੈਂ ਮੱਥੇ ਤੇ ਹੱਥ ਮਾਰਿਆ ਤੇ ਬਾਬੇ ਨਾਨਕ ਨੂੰ ਪੁਛਿਆ, ਬਾਬਾ ਜੀ ਕੱਦੋਂ ਸਮਝ ਲਗੂ ਤੇਰੇ ਸਿੱਖਾਂ ਨੂੰ ਕਿ
ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ॥
ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ॥
(ਗੂਜਰੀ ਮਲਹਾ 3, ਪੰਨਾ 491)
ਫਿਰ ਮੈਂ ਵੀ ਨਾਮ ਜਪਾਊ ਯੰਤਰ ਹੱਥ ਵਿੱਚ ਫੜ੍ਹ ਕੇ ਉਸਦੀ ਇੱਕ ਫੋਟੋ ਖਿੱਚ ਲਈ ਤੱਦ ਤੱਕ ਉਸ ਮਸ਼ੀਨ ਦਾ ਮਾਲਕ ਲਗਭਗ 68130 (ਅਠਾਹਠ ਹਜ਼ਾਰ ਇੱਕ ਸੌ ਤੀਹ) ਵਾਰ ਨਾਮ ਜਪ ਚੁੱਕੇ ਸਨ।
ਇੱਥੇ ਤਾਂ ਉਹ ਗੱਲ ਬਣੀ
ਮੁਖਹੁ ਹਰਿ ਹਰਿ ਸਭੁ ਕੋ ਕਹੈ ਵਿਰਲੈ ਹਿਰਦੇ ਵਸਾਇਆ॥
ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ੍ਹ ਪਾਇਆ॥
(ਵਡਹੰਸ ਮਹਲਾ 3, ਪੰਨਾ 565)
ਕੱਦੋਂ ਸਮਝ ਆਊ ਕਿ,
ਹਰਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣਿ॥
ਸਾਹਿਬੁ ਸਦਾ ਹਦੂਰਿ ਹੈ ਕਿਆ ਉਚੀ ਕਰਹਿ ਪੁਕਾਰ॥
(ਸਲੋਕ ਵਾਰਾਂ ਤੇ ਵਧੀਕ, ਮਹਲਾ 3, ਪੰਨਾ 1420)
ਗੁਰੂ ਬਹੁੜੀ ਕਰੇ।
-ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।


(11/03/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਚੰਗੇ ਰਹਿੰਦੇ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਹਰ ਗੱਲ ਸਾਫ਼-ਸਿੱਧੀ, ਹਜ਼ਮ ਨਹੀਂ ਜੱਗ ਹੁੰਦੀ,
ਭੇਦ ਗੁੱਝੇ ਕਦੇ-ਕਦੇ, ਲੁਕਾ ਕਹਿਣੇ ਚੰਗੇ ਰਹਿੰਦੇ |

ਬਾਅਦ ਪਛਤਾਣ ਦੇ, ਪਹਿਲੋਂ ਕੀਤੀ ਪਰਖ ਚੰਗੀ,
ਖਰੇ-ਖੋਟੇ ਯਾਰ ਸੱਭੇ, ਅਜ਼ਮਾ ਲੈਣੇ ਚੰਗੇ ਰਹਿੰਦੇ |

ਢੱਲਦੇ ਪਰਛਾਂਵੇਂ ਜੇ, ਗਮ ਬਹੁਤਾ ਰੱਖੀਏ ਨਾ,
ਜਿੰਨੇ ਸਾਥ ਖੁਸ਼ੀਂ ਹੋਣ, ਜੀਅ ਨਿਭਾਣੇ ਚੰਗੇ ਰਹਿੰਦੇ |

ਪੱਤੇ ਹਰੇ ਲੱਭਦਿਆਂ, ਨਾ ਜ਼ਿੰਦਗੀ ਗਵਾਚੇ ਕਿਤੇ,
ਸੁੱਕੇ ਪੱਤੇ ਮੋਹ ਦੇਣ, ਗਲ਼ ਲਾਉਣੇ ਚੰਗੇ ਰਹਿੰਦੇ |

ਫੁੱਲ ਵੇਖ ਫੁੱਲ ਹੋ ਕੇ, ਸੁਗੰਧੀ ਲੈ ਅਗਾਂਹ ਵੰਡੋ,
ਬਾਗ ਵੇਖ ਬਾਗ ਹੋਣੇ, ਚਾਅ ਆਉਣੇ ਚੰਗੇ ਰਹਿੰਦੇ |

ਕਿੱਕਰਾਂ ਦੇ ਫੁੱਲ ਵੇਖ, ਮੁੱਖ ਕਦੇ ਮੋੜ੍ਹੀਦਾ ਨਹੀਂ,
ਜ਼ਿੰਦਗੀ ਪਿੰਡੇ ਝੱਲਣ, ਸਿਰ ਬਿਠਾਣੇ ਚੰਗੇ ਰਹਿੰਦੇ |

ਮੇਲ ਹੁੰਦੇ ਹੁੰਦੇ ਕਦੇ, ਵਿਚਾਰਾਂ ਦੇ ਹੀ ਹੁੰਦੇ ਭਲੇ,
ਮੇਲ ਨਾ ਵਿਚਾਰ ਦਾ ਜੇ, ਪੈਰ ਹਟਾਣੇ ਚੰਗੇ ਰਹਿੰਦੇ |

ਬੋਲਾਂ ਦੀ ਜੇ ਸਾਂਝ ਹੋਵੇ, ਭੁੱਲ ਨਾ ਗਵਾਵੋ ਕੰਵਲ,
ਪ੍ਰੀਤ ਹੋਵੇ ਦਿਲਾਂ ਦੀ ਜੇ, ਇੱਕ ਬਣਾਣੇ ਚੰਗੇ ਰਹਿੰਦੇ |


(10/03/12)
ਗਿਆਨੀ ਜਸਵੰਤ ਸਿੰਘ 'ਮੋਰਜੰਡ'

ਸਿਖ ਪੰਥ ਦੇ ਸੁਘੜ ਤੇ ਸਿਆਣੇ ਵਿਦਵਾਨ ਪ੍ਰਿੰਸਿਪਲ ਗੁਰਬਚਨ ਸਿੰਘ ਜੀ (ਥਾਈਲੈੰਡ ਵਾਲੇ ) ਨੇ 9 ਮਾਰਚ ਅਤੇ 10 ਮਾਰਚ ਦਿਨ ਛਨਿਚਰਵਾਰ ਅਤੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਕਲਾਂਗ (ਮਲੇਸ਼ਿਆ ) ਵਿਖੇ ਗੁਰਮਤਿ ਵਿਚਾਰਾਂ ਨਾਲ ਸੰਗਤ ਨੂੰ ਨਿਹਾਲ ਕੀਤਾ ।ਆਪ ਜੀ ਨੇ ਅੱਜ ਦੀ ਨਿਘਾਰ ਵੱਲ ਜਾਂਦੀ ਜਵਾਨੀ ਨੂੰ ਆਪਣੇ ਵਿਚਾਰਾਂ ਰਾਹੀ ਝੰਜੋੜਿਆ ।ਬਾਬਾ ਕਬੀਰ ਸਾਹਿਬ ਜੀ ਦੇ ਪਾਵਨ ਸ਼ਬਦ ਕਬੀਰ ਨਿਰਮਲਿ ਬੂੰਦ ਅਕਾਸ ਕੀ ਪਰਿ ਗਈ ਭੂਮਿ ਬਿਕਾਰਿ।। ਦੇ ਨਾਲ ਆਰੰਭਤਾ ਕਰਦਿਆਂ ਮੁਸ ਮੁਸ ਰੋਵੈ ਕਬੀਰ ਕੀ ਮਾਈ ।। ਵਾਲੇ ਸ਼ਬਦ ਦੀ ਵਿਚਾਰ ਨੂੰ ਨੇਪਰੇ ਲਾਉਂਦਿਆਂ ਅੱਜ ਸਾਡੇ ਨਿਘਰੇ ਸਮਾਜ ਦੀ ਹਾਲਤ ਨੂੰ ਬਿਆਨ ਕੀਤਾ ।ਆਪ ਜੀ ਨੇ ਅਤਿ ਹੀ ਮਿਠਾਸ ਭਰੇ ਬੋਲਾਂ ਦੇ ਨਾਲ ਸੰਗਤ ਨੂੰ ਕੀਲੀ ਰਖਿਆ ।ਆਮ ਜਿੰਦਗੀ ਵਿਚ ਹੋਣ ਵਾਲੀਆਂ ਘਟਨਾਵਾਂ ਨੂੰ ਪ੍ਰਮਾਣ ਬਣਾ ਕੇ ਸੰਗਤਾਂ ਦੇ ਸਨਮੁਖ ਰਖੇ।ਬੜੇ ਹੀ ਸਰਲ ਸ਼ਬਦਾਂ ਦੇ ਰਾਹੀਂ ਆਪ ਜੀ ਨੇ ਆਪਣੇ ਵਿਚਾਰ ਸੰਗਤ ਤੱਕ ਪਹੁੰਚਦੇ ਕੀਤੇ ।ਦੂਸਰੇ ਦਿਨ ਸੁਆਲ ਜਬਾਬ ਦਾ ਸਿਲਸਿਲਾ ਸ਼ੁਰੂ ਹੋਇਆ ਜਿਸ ਵਿਚ ਸੰਗਤ ਵਿਚੋਂ ਸੁਆਲ ਪੁਛੇ ਗਏ,ਆਪ ਜੀ ਨੇ ਬੜੇ ਹੀ ਸਿਧੇ ਸਾਧੇ ਢੰਗ ਦੇ ਨਾਲ ਜਬਾਬ ਦਿੱਤੇ ।ਦੋ ਘੰਟਿਆਂ ਤੋਂ ਵੀ ਵਧ ਚੱਲੇ ਇਸ ਸਮਾਗਮ ਵਿਚ ਸੰਗਤ ਨੇ ਹਾਜਰੀ ਭਰੀ ਅਤੇ ਆਪਣੇ ਮਨ ਦੇ ਸ਼ੰਕਿਆਂ ਨੂੰ ਗੁਰਬਾਣੀ ਦੀ ਰੋਸ਼ਨੀ ਵਿਚ ਦੂਰ ਕੀਤਾ ।ਅੰਤ ਵਿਚ ਪੁਛੇ ਸੁਆਲ ਕਿ ਵਧ ਰਹੇ ਡੇਰੇਵਾਦ ਦਾ ਕੀ ਕਾਰਣ ਹੈ ਔਰ ਇਸਨੂੰ ਠੱਲ ਕਿਵੇ ਪਾਈ ਜਾਵੇ ਤੇ ਬੋਲਦਿਆਂ ਆਪ ਨੇ ਸਾਡੇ ਨਿਕ੍ਮੇ ਪਰਚਾਰ ਤੰਤਰ ਨੂੰ ਦੋਸ਼ੀ ਮੰਨਦਿਆਂ ਗੱਲ ਕਹੀ ਕਿ ਅੱਜ ਸਿਖੀ ਦਾ ਪ੍ਰਚਾਰਕ ਘੱਟ ਪੜਿਆ ਹੋਣ ਕਰਕੇ ਸਿਖੀ ਨੂੰ ਅਗਿਆਨਤਾ ਦੀ ਡੂੰਗੀ ਖੱਡ ਵਿਚ ਸੁੱਟ ਰਿਹਾ ਹੈ ।ਸਾਧ ਲਾਣੇ ਨੂੰ ਕਰੜੇ ਹਥੀਂ ਲੈਂਦਿਆ ਆਪ ਜੀ ਨੇ ਚੰਗੀ ਖੁੰਭ ਠਪੀ। ਇਸ ਮੌਕੇ ਤੇ ਦੇਸੋਂ ਆਏ ਵੀਰਾਂ ਨੇ ਚੰਗੀ ਦਿਲਚਸਪੀ ਦਿਖਾਈ ਸੋਹਣੀਆਂ ਦਸਤਾਰਾਂ ਨਾਲ ਸਜੇ ਵੀਰਾਂ ਨੇ ਵੀ ਖੁੱਲ ਕੇ ਆਪ ਜੀ ਪਾਸੋਂ ਸੁਆਲ ਪੁਛੇ ।ਏਹੋ ਜਿਹੇ ਪ੍ਰਚਾਰਕਾਂ ਤੋਂ ਕੁਝ ਸਾਨੂ ਆਸ ਦੀ ਕਿਰਣ ਨਜ਼ਰ ਆਉਂਦੀ ਹੈ ਕਿ ਸਿਖੀ ਹੁਣ ਆਪਣੀ ਲੀਹੇ ਤੁਰ ਪਈ ਹੈ ।ਲੇਕਿਨ ਪੰਥ ਦੋਖੀਆਂ ਨੂੰ ਇਹ ਲੰਬੇ ਸਫ਼ਰ ਦੇ ਪਾਂਧੀਆਂ ਦੀ ਤੋਰ ਪਸੰਦ ਨਹੀਂ ਆ ਰਹੀ ਜਿਸ ਕਰਕੇ ਕੁਝ ਸ਼ਰਾਰਤੀਆ ਵੱਲੋਂ ਭਾਈ ਸਾਹਿਬ ਜੀ ਨਾਲ ਕਿਸੇ ਗੁਰੂ ਘਰ ਅੰਦਰ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਵੀ ਕੀਤ ਗਈ ।ਸਿਆਣੇ ਪ੍ਰਬੰਧਕਾਂ ਦੀ ਸਿਆਣੀ ਸੋਚ ਕਰਕੇ ਇਹ ਕੁਝ ਵੀ ਬਿਗਾੜ ਨਾਂ ਸਕੇ ਆਪਣੀ ਹੇਠੀ ਸਮਝਦੇ ਹੋਏ ਉਥੋਂ ਰਫੂ ਚਕਰ ਹੋ ਗਏ । ਇਹਨਾ ਦੇ ਮੋਢੀ ਦਾ ਜੋ ਸਸਤੇ ਵਿਚ ਸ਼ੋਹਰਤ ਲੈਣ ਦਾ ਮਨਸੂਬਾ ਸੀ ਓਹ ਧਰਿਆ ਧਰਾਇਆ ਹੀ ਰਹ ਗਿਆ ।ਸੋ ਗੁਰੂ ਪਿਆਰ ਵਾਲੇਓ ਏਹੋ ਜੀਆਂ ਪੰਥ ਵਿਰੋਧੀ ਸ਼ਕਤੀਆਂ ਜੋ RSS ਦੇ ਇਸ਼ਾਰਿਆਂ ਤੇ ਚਲਦੀਆਂ ਹਨ ਸਾਨੂ ਇਹਨਾ ਦਾ ਗੁਰੂ ਦੀ ਬਖਸ਼ਿਸ਼ ਨਾਲ ਜ਼ਬਾਬ ਦੇਣਾ ਚਾਹਿਦਾ ਹੈ ੧ਬੇਨਤੀ ਹੈ ਕਿ ਆਉਣ ਵਾਲੇ ਸਮੇ ਵਿਚ ਜੋ ਵੀਰ ਪ੍ਰਚਾਰਕ ਆ ਰਹੇ ਹਨ ਓਹਨਾ ਦੀ ਹਿਫ਼ਾਜ਼ਤ ਨੂੰ ਯਕੀਨੀ ਬਣਾ ਕੇ ਸਿਖ ਸਿਧਾਂਤਾਂ ਤੇ ਪਹਿਰਾ ਦਿੰਦੇ ਹੋਏ ਸਿਖੀ ਪਰਚਾਰ ਵਿਚ ਜੁੱਟ ਜਾਈਏ ।

ਵੱਲੋਂ -ਗਿਆਨੀ ਜਸਵੰਤ ਸਿੰਘ 'ਮੋਰਜੰਡ' ਗੁਰਦੁਆਰਾ ਸਾਹਿਬ ਕਲਾਂਗ (ਮਲੇਸ਼ਿਆ)


(10/03/12)
ਰਾਜਿੰਦਰ ਸਿੰਘ, ਮੱਖ ਸੇਵਾਦਾਰ ਖਾਲਸਾ ਪੰਚਾਇਤ

ੴਸਤਿਗੁਰਪ੍ਰਸਾਦਿ॥
ਪਿਆਰੇ ਤੱਤ ਗੁਰਮਤਿ ਪਰਿਵਾਰ ਦੇ ਵੀਰ ਜੀਓ!
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਆਪ ਜੀ ਦਾ ਈ ਮੇਲ ਰਾਹੀਂ ਭੇਜਿਆ ਸਦਾ ਪੱਤਰ ਮਿਲ ਗਿਆ ਹੈ, ਜਿਸ ਵਾਸਤੇ ਦਾਸ ਆਪ ਜੀ ਦਾ ਧੰਨਵਾਦੀ ਹੈ। ਇਸ ਤੋਂ ਪਹਿਲਾਂ ਮਿਤੀ 15 ਫਰਵਰੀ 2012 ਦੀ ਸਿੱਖ ਮਾਰਗ ਤੇ ਛਪੀ ਚਿੱਠੀ ਤੋਂ ਪਤਾ ਲਗ ਗਿਆ ਸੀ ਕਿ ਆਪ ਜੀ ਜੋ ਆਪਣੀ ਨਵੀਂ ਸਿੱਖ ਰਹਿਤ ਮਰਯਾਦਾ ਤਿਆਰ ਕਰ ਰਹੇ ਹੋ, ਉਸ ਦੇ ਅਗਲੇ ਪੜਾ ਵਾਸਤੇ ਕੁੱਝ ਚੋਣਵੇਂ ਵਿਦਵਾਨਾ ਦੀ ਮੀਟਿੰਗ ਕਰ ਰਹੇ ਹੋ, ਜਿਸ ਵਿੱਚ ਆਪ ਦਾਸ ਨੂੰ ਵੀ ਬੁਲਾਉਣਾ ਚਾਹੂੰਦੇ ਹੋ। ਆਪ ਜੀ ਦਾ ਧੰਨਵਾਦ ਕਿ ਆਪ ਜੀ ਨੇ ਦਾਸ ਨੂੰ ਇਸ ਕਾਬਲ ਸਮਝਿਆ ਹੈ।
ਉਸ ਸਿੱਖ ਮਾਰਗ ਵਿੱਚ ਛਪੀ ਚਿੱਠੀ ਦਾ ਜੁਆਬ ਵੀਰ ਮਨਜੀਤ ਸਿੰਘ ਆਪ ਜੀ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਸੰਸਥਾ ਵਲੋਂ ਸਮੂਹਿਕ ਰੂਪ ਵਿੱਚ ਦੇ ਹੀ ਚੁੱਕੇ ਹਨ ਪਰ ਫੇਰ ਵੀ ਕਿਉਂ ਕਿ ਆਪ ਜੀ ਨੇ ਹੁਣ ਦਾਸ ਨੂੰ ਨਿਜੀ ਤੌਰ ਤੇ ਸਦਾ ਪੱਤਰ ਭੇਜਿਆ ਹੈ ਮੈਂ ਇਸ ਸੰਧਰਭ ਵਿੱਚ ਆਪ ਜੀ ਨੂੰ ਪਹਿਲਾਂ ਲਿੱਖੀ ਇੱਕ ਚਿੱਠੀ ਦਾ ਹਵਾਲਾ ਦੇਣਾ ਚਾਹਾਂਗਾ ਜਿਸ ਵਿਚਲੀ ਸਮੱਗਰੀ ਆਪਣੇ ਆਪ ਵਿੱਚ ਸਪੱਸ਼ਟ ਹੈ। ਮੈਂ ਇਹ ਚਿੱਠੀ ਹੂਬਹੂ ਇਥੇ ਦੇ ਰਿਹਾ ਹਾਂ:
ਪਿਆਰੇ ਤੱਤ ਗੁਰਮਤਿ ਪਰਿਵਾਰ ਦੇ ਵੀਰ ਜੀਓ!
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਆਪ ਜੀ ਦੇ ਭੇਜੇ ਪੰਜਾਬੀ ਫੌਂਟਾਂ ਨਾਲ ਆਪ ਜੀ ਦੀ ਭੇਜੀ ਗੁਰਮਤਿ ਜੀਵਨ ਜਾਚ ਪੜ੍ਹਨ ਦੇ ਕਾਬਲ ਹੋ ਗਈ ਸੀ। ਦੋ ਦਿਨ ਪਹਿਲੇ ਵੀਰ ਗੁਰਿੰਦਰ ਸਿੰਘ ਜੀ ਵੀ ਉਸ ਦੀ ਛਪੀਆਂ ਹੋਈਆਂ ਕਾਪੀਆਂ ਦਾਸ ਵਾਸਤੇ, ਅਤੇ ਵੀਰ ਰਵਿੰਦਰ ਸਿੰਘ ਜੀ, ਵੀਰ ਸੁਖਦੇਵ ਸਿੰਘ ਅਤੇ ਕਰਨਲ ਗੁਰਦੀਪ ਸਿੰਘ ਜੀ ਵਾਸਤੇ ਕਰਨਲ ਸਾਹਿਬ ਨੂੰ ਦੇ ਆਏ ਸਨ। ਉਸ ਨੂੰ ਪੜ੍ਹਨ ਤੋਂ ਬਾਅਦ ਅਸੀਂ ਚਾਰਾਂ ਨੇ ਉਸ ਤੇ ਵਿਚਾਰ ਕਰਨ ਵਾਸਤੇ ਕਲ ਮੀਟਿੰਗ ਕੀਤੀ ਸੀ। ਉਸ ਵੀਚਾਰ ਦੇ ਸਿੱਟੇ ਵਜੋਂ ਅਸੀਂ ਹੇਠ ਲਿਖੇ ਅਨੁਸਾਰ ਬੇਨਤੀ ਕਰਨਾ ਚਾਹੁੰਦੇ ਹਾਂ:
1. ਅਸੀਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਮੌਜੂਦਾ ਸਿੱਖ ਰਹਿਤ ਮਰਯਾਦਾ ਵਿੱਚ ਬਹੁਤ ਕਮੀਆਂ ਹਨ ਅਤੇ ਬਹੁਤ ਸਾਰੀਆਂ ਮੱਦਾਂ ਨੂੰ ਗੁਰਮਤਿ ਦੀ ਕਸਵੱਟੀ ਤੇ ਪਰਖ ਕੇ ਲੋੜੀਂਦੀ ਸੋਧ ਕਰਨ ਦੀ ਲੋੜ ਹੈ।
2. ਆਪ ਜੀ ਵਲੋਂ ਭੇਜਿਆ ਖਰੜਾ ਉਨ੍ਹਾਂ ਗ਼ਲਤੀਆਂ ਨੂੰ ਗੁਰਮਤਿ ਅਨੁਸਾਰ ਪਰਖ ਕੇ ਲੋੜੀਂਦੀਆਂ ਸੋਧਾਂ ਸੁਝਾਉਣ ਦੀ ਬਜਾਏ, ਆਪ ਜੀ ਦੀ ਬਣਾਈ ਹੋਈ ਨਵੀਂ ਰਹਿਤ ਮਰਯਾਦਾ ਹੈ, ਜਿਸ ਦਾ ਨਵਾਂ ਨਾਮਕਰਨ ਗੁਰਮਤਿ ਜੀਵਨ ਜਾਚ ਕਰ ਦਿੱਤਾ ਗਿਆ ਹੈ।
3. ਇਹ ਤਾਂ ਬਿਲਕੁਲ ਉਂਝ ਹੀ ਹੈ ਜਿਵੇਂ ਪਿਛੇ ਬਹੁਤ ਸਾਰੇ ਡੇਰੇਦਾਰਾਂ ਨੇ ਰੱਲ ਕੇ ਆਪਣੀ ਅਲੱਗ ਨਵੀਂ ਗੁਰਮਤਿ ਰਹਿਤ ਮਰਯਾਦਾ ਬਣਾਈ ਸੀ ਅਤੇ ਉਸ ਨੂੰ ਗੁਰਮਤਿ ਅਨੁਸਾਰੀ ਦੱਸ ਕੇ ਸਾਰੇ ਪੰਥ ਤੇ ਥੋਪਣਾ ਚਾਹੁੰਦੇ ਸਨ।
4. ਆਪ ਜੀ ਦੁਆਰਾ ਭੇਜੀ ਰਹਿਤ ਮਰਯਾਦਾ ਵਿੱਚ ਆਪ ਜੀ ਨੇ ਗੁਰੂ ਪਾਤਿਸ਼ਾਹਾਂ ਦੇ ਨਾਂ ਨਾਲ ਗੁਰੂ ਪੱਦ ਦੀ ਵਰਤੋਂ ਨਹੀਂ ਕੀਤੀ।
5. ਇਸ ਵਿਸ਼ੇ ਤੇ ਕੌਮੀ ਤੌਰ ਤੇ ਪਹਿਲਾਂ ਬਹੁਤ ਵੀਚਾਰ ਹੋ ਚੁੱਕੀ ਹੈ ਅਤੇ ਆਪ ਜੀ ਤੋਂ ਸਿਵਾ ਸਾਰੀ ਕੌਮ ਇੱਕ ਮੱਤ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਤੱਕ ਦੇ ਨਾਵਾਂ ਨਾਲ ਗੁਰੂ ਕਾਲ ਤੋਂ ਗੁਰੂ ਪੱਦ ਵਰਤਿਆ ਜਾਂਦਾ ਰਿਹਾ ਹੈ ਅਤੇ ਅਗੋਂ ਵੀ ਸਦੀਵ ਕਾਲ ਲਈ ਵਰਤਿਆ ਜਾਣਾ ਚਾਹੀਦਾ ਹੈ।
6. ਇਸ ਤੋਂ ਸਪੱਸ਼ਟ ਹੈ ਕਿ ਆਪ ਕੌਮੀ ਵਿਚਾਰਾਂ ਦਾ ਕੋਈ ਸਨਮਾਨ ਨਹੀਂ ਕਰਦੇ ਅਤੇ ਆਪਣੀ ਸੋਚ ਨੂੰ ਸਰਵਉੱਚ ਸਮਝ ਕੇ ਉਸੇ ਤੇ ਅੜੇ ਰਹਿਣਾ ਚਾਹੁੰਦੇ ਹੋ। ਇਸ ਹਾਲਾਤ ਵਿੱਚ ਆਪ ਜੀ ਦੇ ਖਰੜੇ ਬਾਰੇ ਹੋਰ ਸੁਝਾ ਦੇਣਾ ਯੋਗ ਨਹੀਂ ਜਾਪਦਾ।
ਧੰਨਵਾਦ ਸਹਿਤ,
ਉਪਰੋਕਤ ਚਾਰੇ ਵੀਰਾਂ ਵਲੋਂ
ਦਾਸ:
ਰਾਜਿੰਦਰ ਸਿੰਘ
ਮਿਤੀ: 29. 12. 2011

ਮੈਂ ਨਹੀਂ ਸਮਝਦਾ ਕਿ ਇਸ ਚਿੱਠੀ ਤੋਂ ਬਾਅਦ ਕੁੱਝ ਵੀ ਬਦਲਿਆ ਹੈ, ਬੇਸ਼ਕ ਆਪ ਜੀ ਨੇ ਸਾਡੀ ਚਿੱਠੀ ਦੇ 2 ਅਤੇ 3 ਨੰਬਰ ਨੁਕਤਿਆਂ ਦਾ ਇਸ ਗੱਲ ਨਾਲ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦਸਿਆ ਜਾਵੇ ਕਿ ਪੁਰਾਣੀ ਸਿੱਖ ਰਹਿਤ ਮਰਯਾਦਾ ਦਾ ਕਿਹੜਾ ਹਾਂ ਪੱਖੀ ਅੰਸ਼ ਹੈ ਜੋ ਇਸ ਵਿੱਚ ਸ਼ਾਮਲ ਨਹੀਂ ਹੈ?
ਸਨਿਮਰ ਬੇਨਤੀ ਹੈ ਕਿ ਜਿਵੇਂ ਪਹਿਲੀ ਚਿੱਠੀ ਵਿੱਚ ਵੀ ਲਿਖਿਆ ਹੈ ਅਸੀਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਮੌਜੂਦਾ ਸਿੱਖ ਰਹਿਤ ਮਰਯਾਦਾ ਦੀਆਂ ਬਹੁਤ ਸਾਰੀਆਂ ਮੱਦਾਂ ਗੁਰਮਤਿ ਦੀ ਕਸਵਟੀ ਤੇ ਖਰੀਆਂ ਨਹੀਂ ਉਤਰਦੀਆਂ ਅਤੇ ਇਸ ਦੀ ਸੋਧ ਜ਼ਰੂਰੀ ਹੈ ਪਰ ਸੋਧ ਵਾਸਤੇ ਇਹ ਜ਼ਰੂਰੀ ਹੈ ਕਿ ਉਨ੍ਹਾਂ ਮੱਦਾ ਦੀ ਪੜਚੋਲ ਕਰਕੇ ਇਹ ਦਸਿਆਂ ਜਾਵੇ ਕਿ ਉਹ ਗੁਰਮਤਿ ਦੀ ਕਸਵੱਟੀ ਉਤੇ ਖਰੀਆਂ ਕਿਉਂ ਅਤੇ ਕਿਵੇਂ ਨਹੀਂ ਉਤਰਦੀਆਂ ਅਤੇ ਗੁਰਮਤਿ ਅਨੁਸਾਰੀ ਕੀ ਹੋਣਾ ਚਾਹੀਦਾ ਹੈ? ਜੇ ਅਸੀਂ ਇਹ ਜੁਗਤਿ ਨਹੀਂ ਅਪਣਾਉਂਦੇ ਤਾਂ ਇਹੀ ਆਖਿਆ ਜਾਵੇਗਾ ਕਿ ਅਸੀ ਆਪਣੀ ਨਵੀਂ ਮਰਯਾਦਾ ਪੇਸ਼ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਮੇਰੇ ਵਾਸਤੇ ਇਹ ਅਤਿ ਮਹੱਤਵਪੂਰਨ ਹੈ ਕਿ ਆਪ ਜੀ ਪੰਥ ਦੇ ਸਮੂਹਿਕ ਫੈਸਲੇ ਅਗੇ ਸਿਰ ਨਿਵਾਉਂਦੇ ਹੋਏ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦੱਸੇ ਗੁਰੂ ਸਾਹਿਬਾਨ ਦੇ ਨਾਂ ਨਾਲ ਗੁਰੂ ਪੱਦ ਦੀ ਵਰਤੋਂ ਕਰਨਾ ਫੌਰੀ ਤੌਰ ਤੇ ਸ਼ੁਰੂ ਕਰੋ। ਆਪ ਇਸ ਨੂੰ ਦਾਸ ਦੀ ਤੁਹਾਡੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪੂਰਵ-ਸ਼ਰਤ
(Pre-condition) ਸਮਝ ਸਕਦੇ ਹੋ।
ਜੇ ਆਪ ਜੀ ਇਸ ਪੰਥਕ ਫੈਸਲੇ ਨੂੰ ਨਹੀਂ ਮੰਨਦੇ ਤਾਂ ਮੇਰੇ ਵਾਸਤੇ ਆਪ ਜੀ ਦੁਆਰਾ ਸੱਦੀ ਮੀਟਿੰਗ ਵਿੱਚ ਸ਼ਾਮਲ ਹੋਣਾ ਸੰਭਵ ਨਹੀਂ ਹੋ ਸਕੇਗਾ।
ਧੰਨਵਾਦ ਸਹਿਤ,
ਗੁਰੂ ਗ੍ਰੰਥ ਸਾਹਿਬ ਦਾ ਕੂਕਰ
ਰਾਜਿੰਦਰ ਸਿੰਘ
ਮਿਤੀ 10. 03. 2012


(10/03/12)
ਸੰਤੋਖ ਸਿੰਘ, ਪਠਾਣਕੋਟ

ਡਾ: ਇਕਬਾਲ ਸਿੰਘ ਜੀ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗਿਆਰਵੇਂ ਗੁਰੂ ਨਹੀਂ ਹਨ। ਸਾਡੇ ਦਸ ਗੁਰੂ ਹਨ ਅਤੇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇਤਿਹਾਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗਿਆਰਵਾਂ ਗੁਰੂ ਕਦੀ ਨਹੀਂ ਕਿਹਾ ਗਿਆ। ਐਵੇਂ ਆਪਣੇ ਕੋਲੋਂ ਨਵੀਆਂ ਟਰਮਾ ਘੜਨੀਆਂ ਠੀਕ ਗੱਲ ਨਹੀਂ।
ਮੇਰਾ ਕੇਵਲ ਇਹ ਭਾਵ ਸੀ ਕਿ ਇਹ ਹਿਦਾਇਤ “ਗੁਰੂ ਮਾਨਿਓ ਗ੍ਰੰਥ” ਬਾਣੀ ਨਹੀਂ ਹੈ ਜਦਕਿ “ਬਾਣੀ ਗੁਰੂ ਗੁਰੂ ਹੈ ਬਾਣੀ” ਗੁਰਬਾਣੀ ਦਾ ਫ਼ੁਰਮਾਨ ਹੈ। ਕੋਈ ਰਚਨਾ ਕੇਵਲ ਇਸ ਕਰਕੇ ਬਾਣੀ ਨਹੀਂ ਕਿ ਉਹ ਗ੍ਰੰਥ ਦਾ ਭਾਗ ਹੈ, ਜਿਵੇਂ ਤੁਸੀਂ ਲੋਕ ਰਾਗ ਮਾਲ਼ਾ ਨੂੰ ਬਾਣੀ ਨਹੀਂ ਮੰਨਦੇ। ਇਵੇਂ ਗੁਰੂ ਦੀ ਉਚਾਰੀ ਕਿਸੇ ਰਚਨਾ ਨੂੰ ਬਾਣੀ ਕਹਿਣ ‘ਤੋਂ ਇਸ ਕਰਕੇ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਭਾਗ ਨਹੀਂ ਹੈ। ਬਾਣੀ ਦੀ ਨਿਸ਼ਾਨੀ ਇਹੀ ਹੈ ਕਿ ਉਹ ਗੁਰੂ ਦੀ ਰਸਨਾ ਤੋਂ ਉਚਾਰੀ ਗਈ ਹੈ। ਕਿਉਂਕਿ ਬਾਣੀ ਦਾ ਹੀ ਸਪਸ਼ਟ ਫ਼ੁਰਮਾਨ ਹੈ – “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ”।
ਬਾਣੀ ਦਾ ਟੈਸਟ ਇਹ ਨਹੀਂ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਜਾਂ ਨਹੀਂ, ਬਲਕਿ ਇਹ ਹੈ ਕਿ ਉਹ ਸਤਿਗੁਰਾਂ ਦੀ ਰਸਨਾ ਤੋਂ ਉਚਾਰੀ ਗਈ ਹੈ ਕਿ ਨਹੀਂ। ਇਹ ਵਿਚਾਰਨ ਵਾਲੀ ਗੱਲ ਹੈ। ਗੱਲ ਚੰਗੀ ਤਰਾਂ ਸਮਝ ਕੇ ਫ਼ੇਰ ਹਰਕਤ ਵਿੱਚ ਆਇਆ ਕਰੋ। ਬਿਨ ਪਾਣੀ ਮੌਜੇ ਖੋਲਣੇ ਚੰਗੀ ਗੱਲ ਨਹੀਂ ਹੈ।
ਸੰਤੋਖ ਸਿੰਘ, ਪਠਾਣਕੋਟ


(10/03/12)
ਅਜ੍ਰਾਵਤ ਸਿੰਘ

ਇਕਬਾਲ ਸਿੰਘ ਢਿੱਲੋਂ ਜੀ, ਸੰਪਾਦਕ ਸਾਹਿਬ, ਅਤੇ ਹੋਰ ਲਿਖਾਰੀ ਵਿਦਵਾਨ
ਵਾਹਗੁਰੂ ਜੀ ਕਾ ਖਾਲਸਾ
ਵਾਹਗੁਰੂ ਜੀ ਕੀ ਫਤਿਹ


ਮੈਂ ਇਕਬਾਲ ਸਿੰਘ ਜੀ ਦੀ ਤੇ ਸੰਤੋਖ ਸਿੰਘ ਜੀ ਦੀ ਸ਼ਬਦ ਗੁਰੂ ਦੀ ਵਿਚਾਰ ਪੜੀ ਮੇਰੇ ਕੁਛ ਸਵਾਲ ਹਨ ਜੀ

੧) ਕੀ ਆਪ ਸਭ ਗੁਰੂ ਗ੍ਰੰਥ ਸਾਹਿਬ ਨੂੰ ਹੀ “ਸਬਦ ਗੁਰੂ” ਮੰਨਦੇ ਹੋਂ ?
੨) ਕੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਵੀ ਹੋਰ ਕਿਸੇ ਨੂੰ “ਸਬਦ ਗੁਰੂ” ਕਿਹਾ ਹੈ?
੩) ਗੁਰੂ ਗ੍ਰੰਥ ਸਾਹਿਬ ਜੀ ੧੧ਵਾਂ ਗੁਰੂ ਜੀ ਹਨ ਤਾਂ ਪੰਕਤੀ(ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਮ ੧) ਦੇ ਹਿਸਾਬ ਨਾਲ ਸਬਦ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਬਾਪ ਹੋਇਆ ਜਿਸ ਬਾਰੇ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਕਿਹਾ ਗਿਆ ਤੇ ਉਸ ਦਾ ਪਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਚਾ ਹੈ, ਤੇ ਗੁਰੂ ਗ੍ਰੰਥ ਸਾਹਿਬ ਸਬਦ ਗੁਰੂ ਦੇ ਸਦਕਾ ਹੀ ਸਾਡੇ ਵਿੱਚ ਹੈ. ਕੀ ਇਹ ਗਲ ਸਹੀ ਹੈ ਜੀ ?
੪) ਜੇ ਇਹ ਗਲ ਸਹੀ ਹੈ ਤਾਂ ਕੀ ਸਾਰੇ ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਨੂੰ “ਗੁਰੂ” ਕਹਿਣਾ ਵੀ ਠੀਕ ਹੋਵੇਗਾ ? ਕਿਓਂਕਿ ਜੇ ਅਸੀਂ ਉਨ੍ਹਾ ਨੂੰ ਗੁਰੂ ਕਹਿ ਦਿੰਦੇ ਹਾਂ ਤਾਂ ਉਹ “ਸਬਦ ਗੁਰੂ ਦੇ ਸ਼ਰੀਕ” ਬਣ ਜਾਂਦੇ ਹਨ ? ਅਸੀਂ ਕਹਿੰਦੇ ਹਾਂ ਕੀ ਗੁਰੂ ਦਾ ਕੋਈ ਸ਼ਰੀਕ ਨਹੀਂ ਹੋ ਸਕਦਾ.
੫) ਇਸ ਸਮੇ ਸਿੱਖਾਂ ਦੇ ਕਿਨੇ ਗੁਰੂ ਮੋਜੂਦ ਹਨ ਜੀ ? (ਅੰਧੁਲੇ ਤੇ ਅਖੋਤੀ ਗੁਰੂਆਂ ਦੇ ਬਾਰੇ ਗਲ ਨਾ ਕਰਿਓ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਹੀ ਦਸਿਓ ਆਮ ਮਾਨਿਅਤਾ ਦੇ ਅਨੁਸਾਰ ਨਹੀਂ )

ਇਹ ਸਵਾਲ ਇਕਬਾਲ ਸਿੰਘ ਜੀ ਤੇ ਸੰਤੋਖ ਸਿੰਘ ਜੀ ਦੇ ਸਵਾਲਾਂ ਤੇ ਟਿਪਣੀਆਂ ਵਿੱਚ ਉਪਜੇ | ਕਿਰਪਾ ਕਰ ਕੇ ਚਾਨਣਾ ਪਾਓ ਇਸ ਨੂੰ ਸ਼ੰਕਾ ਨਾ ਸਮਝਿਓ ਕਿਓਂਕਿ ਮੈਂ ਗ੍ਰੰਥ ਦੇ ਉਪਦੇਸ਼ ਨੂੰ ਹੀ ਗੁਰੂ ਮੰਨਦਾ ਹਾਂ ਲੇਕਿਨ ਜੈਸਾ ਕੀ ਕਹਿੰਦੇ ਹਨ ਕੀ ਵੀਚਾਰ ਖੜਨੇ ਨਹੀਂ ਚਾਹੀਦੇ ਇਸ ਲਈ ਹਰ ਪਖੋਂ ਕਲੀਅਰ ਹੋਣਾ ਜ਼ਰੂਰੀ ਹੈ ਤਾਂ ਕੀ ਕਲ ਨੂੰ ਵਿਰੋਧੀ ਤਾਕਤਾਂ ਸਾਨੂੰ ਡਾਂਵਾ ਡੋਲ ਨਾ ਕਰ ਦੇਣ |

ਵਾਹਗੁਰੂ ਜੀ ਕਾ ਖਾਲਸਾ
ਵਾਹਗੁਰੂ ਜੀ ਕੀ ਫਤਿਹ


(09/03/12)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸੰਪਾਦਕ ਜੀ, ਮੇਰੇ ਵੱਲੋਂ ਆਪ ਜੀ ਨੂੰ ਅਤੇ ਸਾਰੇ ਪਾਠਕਾਂ ਨੂੰ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸ. ਸੰਤੋਖ ਸਿੰਘ ਪਠਾਨਕੋਟ ਜੀ ਵੱਲੋਂ ਸਿਖਮਾਰਗ ਵੈਬਸਾਈਟ `ਤੇ 08. 03. 2012 ਨੂੰ ਪਾਏ ਗਏ ਉਹਨਾਂ ਦੇ ਪੱਤਰ ਵਿੱਚ ਬੜਾ ਹੀ ਮਹੱਤਵਪੂਰਨ ਮੁੱਦਾ ਉਠਾਇਆ ਗਿਆ ਹੈ। ਸ. ਸੰਤੋਖ ਸਿੰਘ ਜੀ ਦਾ ਤੌਖਲਾ ਸਹੀ ਹੈ ਕਿ ਸਿੱਖਾਂ ਦੇ ਮਨਾਂ ਵਿੱਚ ‘ਸ਼ਬਦ ਗੁਰੂ’ ਦੇ ਸੰਕਲਪ ਨੂੰ ਲੈ ਕੇ ਸਥਿਤੀ ਸਪਸ਼ਟ ਨਹੀਂ। ਇਹ ਬਹੁਤ ਘਟ ਲੋਕ ਸਮਝਦੇ ਹਨ ਕਿ ਸਿਖ ਮੱਤ ਦਾ ਧਾਰਮਿਕ ਗ੍ਰੰਥ ਅਤੇ ਗਿਆਰ੍ਹਵਾਂ ਗੁਰੂ ਸ੍ਰੀ ਗੁਰੂ ਗ੍ਰੰਥ ਜੀ ਦੋ ਅਲੱਗ-ਅਲੱਗ ਹਸਤੀਆਂ ਹਨ। ਸੰਸਾਰ ਭਰ ਦੇ ਸਾਰੇ ਧਰਮਾਂ ਦੇ ਆਪਣੇ-ਆਪਣੇ ਧਾਰਮਿਕ ਗ੍ਰੰਥ
(Scriptures) ਮੌਜੂਦ ਹਨ। ਇੱਸੇ ਤਰ੍ਹਾਂ ਸਿਖ ਮੱਤ ਦਾ ਇੱਕੋ-ਇਕ ਸਤਿਕਾਰਿਤ ਧਾਰਮਿਕ ਗ੍ਰੰਥ ਦਮਦਮੀ ਬੀੜ ਤੇ ਅਧਾਰਿਤ ਅਜ-ਕਲ ਦੀ ਪਰਚਲਤ ਬੀੜ (ਰਾਗਮਾਲਾ ਨੂੰ ਛੱਡ ਕੇ) ਹੈ ਜਿਸ ਨੂੰ ਅਸੀਂ ‘ਪਵਿੱਤਰ ਗ੍ਰੰਥ’ (Holy Book ) ਦੇ ਨਾਮ ਨਾਲ ਸੰਬੋਧਿਤ ਹੋ ਸਕਦੇ ਹਾਂ। ਇਸ ‘ਪਵਿੱਤਰ ਗ੍ਰੰਥ’ ਵਿੱਚ ਦਰਜ ਗੁਰਬਾਣੀ ਦਾ ਸੰਦੇਸ਼ ‘ਸ਼ਬਦ ਗੁਰੂ’ ਹੈ ਜਿਸ ਨੂੰ ਸਿਖ ਮੱਤ ਵਿੱਚ ਗਿਆਰ੍ਹਵਾਂ ਗੁਰੂ ਮੰਨਿਆਂ ਜਾਂਦਾ ਹੈ ਕਿਉਂਕਿ ਗੁਰਬਾਣੀ ਦੇ ਇਸ ਸੰਦੇਸ਼ ਉਤੇ ਚੱਲਦਿਆਂ ਇੱਕ ਸਿਖ ਸ਼ਰਧਾਲੂ ਨੇ ਆਪਣੇ ਜੀਵਨ ਨੂੰ ਆਦਰਸ਼ਕ ਰੂਪ ਦੇਣਾ ਹੈ। ਇਸ ਤਰ੍ਹਾਂ ਸਿਖ ਮੱਤ ਦਾ ‘ਪਵਿੱਤਰ ਗ੍ਰੰਥ’ ਇਸ ਦੇ ਧਾਰਮਿਕ ਗ੍ਰੰਥ ਦਾ ਪੁਸਤਕ ਰੂਪ ਹੈ ਅਤੇ ਇਸ ਵਿੱਚ ਦਰਜ ਸਮੁੱਚੀ ਰਚਨਾ ਦਾ ਸੰਦੇਸ਼ ਸਿਖ ਮੱਤ ਦਾ ਗਿਆਰ੍ਹਵਾਂ ਗੁਰੂ ਸ੍ਰੀ ਗੁਰੂ ਗ੍ਰੰਥ ਜੀ ਹੈ।
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ।


(ਨੋਟ:- ਅਸੀਂ ਚੌਪਈ ਬਾਰੇ ਵਿਚਾਰ ਬੰਦ ਕਰਨ ਲਈ ਦੋ ਵਾਰੀ ਨੋਟ ਲਿਖ ਕੇ ਪਾਇਆ ਸੀ। ਇਸ ਲਈ ਇਸ ਤੇ ਅਮਲ ਕਰਦੇ ਹੋਏ ਅਸੀਂ ਅੱਜ ਇਸ ਨਾਲ ਸੰਬੰਧਿਤ ਦੋ ਪਾਠਕਾਂ ਦੀਆਂ ਚਿੱਠੀਆਂ ਨਹੀਂ ਪਾ ਰਹੇ। ਇਹ ਆਪਣੇ ਸਵਾਲਾਂ ਦੇ ਜਵਾਬ ਦਸਮ ਗ੍ਰੰਥ ਦੇ ਫੋਲਡਰ ਵਿੱਚ ਪੜ੍ਹ ਸਕਦੇ ਹਨ। ਦਸਮ ਗ੍ਰੰਥ ਦੇ ਲਿਖਾਰੀ ਅਕਾਲ ਪੁਰਖ ਦੀ ਬਿਜਾਏ ਮਹਾਂਕਾਲ, ਸ਼ਿਵ ਜੀ ਅਤੇ ਹੋਰ ਦੇਵੀ ਦੇਵਤਿਆਂ ਦੀ ਉਪਾਸਨਾ ਅਤੇ ਧਿਆਨ ਕਰਨ ਲਈ ਕਹਿੰਦੇ ਹਨ ਇਸ ਲਈ ਕੋਈ ਵੀ ਲਿਖਤ ਖਾਸ ਕਰਕੇ ਬੇਨਤੀ ਚੌਪਈ ਗੁਰਬਾਣੀ ਨਾਲ ਮੇਲ ਨਹੀਂ ਖਾਂਦੀ-ਸੰਪਾਦਕ)


(09/03/12)
ਅਵਤਾਰ ਸਿੰਘ ਮਿਸ਼ਨਰੀ

ਅਕਾਲੀਆਂ ਨੂੰ ਵਧਾਈਆਂ ਜੇ ਕਰਨ ਡੇਰਾਵਾਦ ਦੀਆਂ ਸਫਾਈਆਂ
ਅਵਤਾਰ ਸਿੰਘ ਮਿਸ਼ਨਰੀ (510-432-5827)
ਸੰਨ 2012 ਦੀਆਂ ਪੰਜਾਬ ਸਰਕਾਰ ਦੀਆਂ ਚੋਣਾਂ ਵਿੱਚ ਅਚਾਣਕ ਜਿੱਤੇ ਅਕਾਲੀਆਂ ਨੂੰ ਬਹੁਤ-ਬਹੁਤ ਵਧਾਈਆਂ। ਅਕਾਲੀ ਦਲ ਆਪਣੇ ਬਲ ਬੂਤੇ ਵਿਰੋਧੀਆਂ ਦੀ ਫੁੱਟ ਅਤੇ ਪਾਟੋਧਾੜ ਕਰਕੇ ਚੋਣ ਜਿੱਤ ਗਿਆ ਹੈ, ਜਿਸ ਦੀ ਉਸ ਨੂੰ ਵੀ ਪੂਰੀ ਆਸ ਨਹੀਂ ਸੀ, ਵਧਾਈ ਦਾ ਪਾਤਰ ਹੈ ਜੇ ਇਸ ਪ੍ਰਾਪਤੀ ਨੂੰ ਵੈਰ ਵਿਰੋਧ ਅਤੇ ਧਵੇਬੰਦੀਆਂ ਤੋਂ ਉੱਪਰ ਉੱਠ ਕੇ ਸਾਰਥਕ ਕੰਮਾਂ ਵੱਲ ਧਿਆਨ ਦੇਵੇ। ਇਸ ਜਿੱਤ ਦੇ ਵੀ ਕਈ ਕਾਰਨ ਹਨ ਜਿਵੇਂ ਵਿਰੋਧੀ ਪਰਾਟੀਆਂ ਦਾ ਆਮ ਵੋਟਰ ਤੱਕ ਰਾਬਤਾ ਨਾਂ ਹੋਣਾ, ਕਾਂਗਰਸ ਸਰਕਾਰ ਵੱਲੋਂ 1984 ਦੇ ਸਿੱਖ ਕਤੇਆਂਮ ਦੇ ਦੋਸ਼ੀਆਂ ਨੂੰ 28 ਸਾਲਾਂ ਬਾਅਦ ਵੀ ਢੁੱਕਵੀਆਂ ਸਜਾਵਾਂ ਨਾਂ ਦੇਣੀਆਂ ਪਰ ਪ੍ਰੋ. ਭੁੱਲਰ ਵਰਗੇ ਪੜ੍ਹੇ ਲਿਖੇ ਨਿਰਦੋਸ਼ ਨੌਜਵਾਨਾਂ ਨੂੰ ਫਾਸੀ ਦੀ ਸਜਾ ਸੁਣਾ ਦੇਣੀ, ਸਿੱਖਾਂ ਦੇ ਕਾਤਲਾਂ ਨੂੰ ਵਜੀਰੀਆਂ ਦੇਣੀਆਂ, ਗਰੀਬਾਂ ਦੀ ਸਾਰ ਨਾਂ ਲੈਣਾਂ, ਗਰੀਬ ਜਿਮੀਦਾਰਾਂ ਦੇ ਕਰਜੇ ਮੁਆਫ ਨਾਂ ਕਰਨੇ, ਮਹਿਗਾਈ ਕਾਬੂ ਨਾਂ ਪਾਉਣਾਂ, ਖਾਸ ਕਰਕੇ ਪੀਣ ਵਾਲਾ ਪਾਣੀ ਵੀ ਸਾਫ ਸੁਥਰਾ ਮੁਹੱਈਆ ਨਾਂ ਕਰਨਾਂ, ਸਰਕਾਰ ਵੱਲੋਂ ਡੇਰਵਾਦ ਨੂੰ ਬੜਾਵਾ ਦੇ ਕੇ ਪਰਜਾ ਨੂੰ ਵਹਿਮਾਂ ਭਰਮਾਂ ਵੱਲ ਧਕੇਲਣਾ, ਪੜ੍ਹੇ ਲਿਖੇ ਨੌਜਾਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਨਸ਼ੇ ਖਾਣ ਪੀਣ ਲਈ ਮਜਬੂਰ ਕਰਨਾਂ, ਪੜ੍ਹਾਈ ਲਿਖਾਈ ਅਤੇ ਸਮਾਜਿਕ ਸਿਖਿਆ ਸਸਤੀ ਨਾਂ ਕਰਨਾਂ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਨਾਂ ਕਰਨੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਪੰਜਾਬ ਨੂੰ ਨਾਂ ਦੇਣਾਂ, ਪੰਜਾਬੀ ਮਾਂ ਬੋਲੀ ਨਾਲ ਵਿਤਕਰਾ ਕਰਨਾਂ, ਕਾਗਰਸ ਜੋ ਹਮੇਸ਼ਾਂ ਧਰਮ ਨਿਰਪੱਖ ਹੋਣ ਦਾ ਦਾਹਵਾ ਕਰਦੀ ਹੈ, ਦਾ ਵੀ ਡੇਰਿਆਂ ਵਿੱਚ ਜਾ ਕੇ ਧਰਮ ਦੇ ਨਾਂ ਤੇ ਵੋਟਾਂ ਮੰਗਣਾ, ਕਾਂਗਰਸੀ ਭੱਠਲ ਵਰਗੇ ਲੀਡਰਾਂ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਨੇੜਤਾ ਨਾਂ ਰੱਖਣਾ, ਕੈਪਟਨ ਅਮਰਿੰਦਰ ਸਿੰਘ ਤੇ ਅਜਾਸ਼ੀ ਦੇ ਦੋਸ਼ ਲੱਗਣੇ, ਹੋਰ ਛੋਟੀਆਂ ਮੋਟੀਆਂ ਪਾਰਟੀਆਂ ਜਿਵੇਂ ਬਹੁਜਨ ਸਮਾਜ, ਕੌਮਨਿਸਟ, ਲੋਕ ਭਲਾਈ ਅਤੇ ਮਨਪ੍ਰੀਤ ਸਿੰਘ ਦੀ ਪੀਪਲ ਪਾਰਟੀ ਨਾਲ ਗਠਜੋੜ ਨਾਂ ਕਰਨਾਂ, ਕੇਂਦਰੀ ਵਜੀਰਾਂ ਦਾ ਘਪਲਿਆਂ ਅਤੇ ਭ੍ਰਿਸ਼ਟਾਚਾਰ ਵਿੱਚ ਫਸਣਾ, ਅੰਨਾ ਹਜਾਰ ਨਾਲ ਪੰਗਾ ਲੈਣਾ ਅਤੇ ਬਹੁਤੇ ਸਿੱਖ ਕਾਂਗਰਸੀਆਂ ਦਾ ਸਿੱਖੀ ਤੋਂ ਮੂੰਹ ਮੋੜਨਾਂ, ਪਿੰਡਾਂ ਦੇ ਘੱਟ ਪੜ੍ਹੇ ਅਤੇ ਬਜੁਰਗਾਂ ਦੀ ਪੰਥ ਪ੍ਰਤੀ ਸ਼ਰਧਾ ਹਮੇਸ਼ਾਂ ਅਕਾਲੀ ਦਲ ਵੱਲ ਭੁਗਤਣਾਂ ਆਦਿਕ ਕਈ ਕਾਰਨ ਹਨ। ਜਿਨ੍ਹਾਂ ਕਰਕੇ ਪੰਜਾਬ ਵਿੱਚ ਕਾਂਗਰਸ ਹਾਰੀ ਅਤੇ ਅਕਾਲੀ ਜਿੱਤੇ ਹਨ।
ਅਕਾਲੀ ਦਲ ਨੂੰ ਹੁਣ ਡੇਰੇਦਾਰ ਸਾਧਾਂ ਦੀ ਥਾਂ ਅਕਾਲ ਪੁਰਖ ਦਾ ਹੀ ਧੰਨਵਾਦ ਕਰਨਾਂ ਚਾਹੀਦਾ ਹੈ ਜਿਸ ਦੀ ਮਿਹਰ ਸਦਕਾ ਉਹ ਜਿੱਤ ਗਏ ਹਨ। ਹੁਣ ਉਨ੍ਹਾਂ ਨੂੰ ਬਿਨਾਂ ਸ਼ਰਤ ਭਾਜਪਾ ਅੱਗੇ ਗੋਡੇ ਨਹੀਂ ਟੇਕਣੇ ਚਾਹੀਦੇ। ਆਪਣੇ ਅਕਾਲੀ ਭਰਾਵਾਂ ਨਾਲ ਰਲ ਕੇ ਇਕੱਲੇ ਅਕਾਲੀ ਦਲ ਨੂੰ ਬਜਬੂਤ ਕਰਨਾਂ ਚਾਹੀਦਾ ਹੈ। ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀ ਉਮਰ ਦੇ ਅਖੀਰੇ ਹਿੱਸੇ ਵਿੱਚ ਹੁਣ ਪੰਥਕ ਏਜੰਡਾ, ਪੰਥਕ ਸਰਕਾਰ, ਖਾਸਕਰ ਅਕਾਲੀ ਦਲ ਵਿੱਚ ਲਾਗੂ ਕਰਨਾਂ ਅਤੇ ਪੰਥਕ ਮੁੱਦਿਆਂ ਨੂੰ ਲੈ ਕੇ ਰੁੱਸੇ ਅਕਾਲੀ ਭਰਾਵਾਂ ਨੂੰ ਨਾਲ ਰਲਾ ਲੈਣਾਂ ਚਾਹੀਦਾ ਹੈ। ਜੇ ਸ੍ਰ. ਬਾਦਲ ਅਜਿਹਾ ਕਰ ਜਾਂਦਾ ਹੈ ਤਾਂ ਫਿਰ ਉਸ ਨੂੰ ਕਿਸੇ ਡੇਰੇ ਤੇ ਵੋਟਾਂ ਲਈ ਨਹੀਂ ਜਾਣਾਂ ਪਵੇਗਾ ਸਗੋਂ ਅਕਾਲੀ ਹਰ ਵਾਰ ਆਪਣੇ ਬਾਹੂਬਲ ਨਾਲ ਪੰਜਾਬ ਵਿੱਚ ਜਿੱਤਦੇ ਰਹਿੰਣਗੇ। ਭਾਜਪਾ ਇੱਕ ਅਮੀਰਾਂ ਅਤੇ ਜਾਤ ਪਾਤ ਵਿੱਚ ਵਿਸ਼ਵਾਸ਼ ਰੱਖਣ ਵਾਲਿਆਂ ਦੀ ਪਾਰਟੀ ਹੈ ਪਰ ਸਿੱਖ ਧਰਮ ਦੇ ਬਾਨੀਂ ਬਾਬਾ ਨਾਨਕ ਜੀ ਦਾ ਤਾਂ ਸੰਦੇਸ਼ ਕਹੇ ਜਾਂਦੇ ਨੀਵਿਆਂ ਅਤੇ ਗਰੀਬਾਂ ਨੂੰ ਨਾਲ ਰੱਖਣ ਦਾ ਹੈ-ਨੀਚਾਂ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚੁ॥ ਨਾਨਕੁ ਤਿੰਨ ਕੈ ਸੰਗਿ ਸਾਥ ਵਡਿਆਂ ਸਿਉਂ ਕਿਆ ਰੀਸ॥ (15) ਇਸ ਕਰਕੇ ਅਕਾਲੀ ਦਲ ਅਤੇ ਅਕਾਲੀ ਸਰਕਾਰ ਨੂੰ ਬਾਬੇ ਨਾਨਕ ਦੇ ਨਿਆਰੇ ਅਤੇ ਨਿਰਮਲ ਪੰਥ ਦੇ ਆਲਮਗੀਰ ਸਿਧਾਂਤਾਂ ਨੂੰ ਅਪਣਾ ਕੇ ਅੱਗੇ ਲਈ, ਖਾਸ ਕਰਕੇ ਬਹੁਜਨ ਸਮਾਜ ਦੇ ਭੈਣ ਭਰਾਵਾਂ ਨੂੰ ਨਾਲ ਲੈਣਾਂ ਚਾਹੀਦਾ ਹੈ ਜਿਵੇਂ ਬਾਬਾ ਨਾਨਕ ਨੇ ਭਾਈ ਮਰਦਾਨੇ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਸੰਗਤ ਸਿੰਘ ਨੂੰ ਆਪਣਾ ਪ੍ਰਮੁੱਖ ਸਾਥੀ ਬਣਾਇਆ ਸੀ। ਗੁਰੂ ਨਾਨਕ ਦਾ ਘਰ ਮਲਕ ਭਾਗੋਆਂ ਨਾਲ ਨਹੀਂ ਸਗੋਂ ਕਿਰਤ ਕਮਾਈ ਕਰਨ ਵਾਲੇ ਭਾਈ ਲਾਲੋਆਂ ਨਾਲ ਖੜਨਾਂ ਚਾਹੀਦਾ ਹੈ। ਅਕਾਲੀਆਂ ਨੂੰ ਹੁਣ ਈਸਾਈਆਂ ਵਾਂਗ ਘਰ ਘਰ-ਸੱਚ ਕੀ ਬਾਣੀ ਨਾਨਕ ਆਖੇ॥ (723) ਦੇ ਪ੍ਰਚਾਰ ਅਤੇ ਪਸਾਰ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ ਜੋ ਸਾਰੀ ਕਾਇਨਾਤ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ-ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੇ ਨਾਂ ਦਿਸਹਿ ਬਾਹਰਾ ਜੀਉ॥ (97) ਅਗਰ ਅਕਾਲੀ ਇਧਰ ਧਿਆਨ ਦਿੰਦੇ ਹਨ ਤਾਂ ਪੰਥ ਦੀਆਂ ਗੂੰਜਾਂ ਪੰਜਾਬ ਵਿੱਚ ਸਦਾ ਹੀ ਪੈਂਦੀਆਂ ਰਹਿਣਗੀਆਂ ਵਰਨਾਂ ਰੱਬ ਦੇ ਘਰ ਇਨਸਾਫ ਜਰੂਰ ਹੁੰਦਾ ਹੈ ਉਹ ਜਾਲਮ ਹੋਏ ਹੰਕਾਰੀਆਂ ਨੂੰ, ਨਿਹੰਗਾਂ ਦੇ ਬਾਟੇ ਵਾਂਗ ਵੀ ਮਾਂਜ ਦਿੰਦਾ ਹੈ। ਆਸ ਕਰਦਾ ਹਾਂ ਕਿ ਪੰਥ ਦੇ ਨਾਂ ਤੇ ਪਈ ਵੋਟ ਨੂੰ ਅਕਾਲੀ ਪੰਥ ਦੇ ਭਲੇ ਲਈ ਵਰਤ ਕੇ, ਪੰਥਕ ਸਰਕਾਰ ਹੋਣ ਦਾ ਸਬੂਤ ਦੇਣਗੇ। ਬਾਕੀ ਛੋਟੇ ਮੋਟੇ ਅਕਾਲੀ ਦਲਾਂ ਨੂੰ ਵੀ ਆਪਣੀ ਢਾਈ ਪਾ ਦੀ ਖਿਚੜੀ ਵੰਡਣੀ ਛੱਡ, ਛੋਟੇ ਮੋਟੇ ਮਤਭੇਦ ਭੁਲਾ ਕੇ ਇੱਕ ਮਜਬੂਤ ਦਲ ਕਾਇਮ ਕਰਨਾਂ ਚਾਹੀਦਾ ਹੈ। ਅਰਦਾਸ ਹੈ ਰੱਬ ਕਰੇ ਪੰਥ ਇਕੱਠਾ ਹੋਵੇ, ਏਕੇ ਵਿੱਚ ਹੀ ਬਰਕਤ ਹੁੰਦੀ ਹੈ ਜੋ ਅਸੀਂ ਇਕੱਠੇ ਹੋ ਕੇ ਪੰਥ ਅਤੇ ਪੰਜਾਬ ਲਈ ਕਰ ਸਕਦੇ ਹਾਂ ਉਹ ਅਲੱਗ ਅਲੱਗ ਰਹਿ ਕੇ ਨਹੀਂ ਕੀਤਾ ਜਾ ਸਕਦਾ। ਅਖੀਰ ਤੇ ਫਿਰ ਅਕਾਲੀ ਦਲ ਨੂੰ ਜਿੱਤਣ ਤੇ ਵਧਾਈ ਦਿੰਦਾ ਹੋਇਆ, ਪੰਥ ਦੀ ਦੁਹਾਈ ਵੀ ਦੇ ਰਿਹਾ ਹਾਂ ਕਿ ਵਧ ਰਹੇ ਡੇਰਾਵਾਦ ਦੇ ਦੈਂਤ ਅਤੇ ਨਸ਼ਿਆਂ ਦੀ ਮਾਰੂ ਲੱਤ ਤੋਂ ਪੰਜਾਬ ਦੀ ਪਰਜਾ ਨੂੰ ਚਬਾ ਲਓ, ਨੌਜਵਾਨਾਂ ਨੂੰ ਚੰਗੇ ਕੰਮਾਂ ਤੇ ਲਾਓ ਇਹ ਹੀ ਸਾਡਾ ਭਵਿੱਖ ਹਨ ਅਤੇ ਗੁਰੂਪੰਥ ਵੱਲ ਧਿਆਨ ਦਿਓ! ਜਿਸ ਦੇ ਅਸੀਂ ਸਾਰੇ ਵਾਰਸ ਹਾਂ। ਸ਼੍ਰੋਮਣੀ ਕਮੇਟੀ ਅਤੇ ਮਿਸ਼ਨਰੀ ਕਾਲਜਾਂ ਨੂੰ ਵੀ ਚਾਹੀਦਾ ਹੈ ਕਿ ਪੰਜਾਬ ਦੇ ਹਰੇਕ ਬੱਚੇ ਬੱਚੀ ਨੂੰ ਗੁਰਬਾਣੀ ਸਿਖਾ ਦੇਣ ਤਾਂ ਕਿ ਉਨ੍ਹਾਂ ਦਾ ਜੀਵਨ ਬੁਰਾਈਆਂ ਤੋਂ ਬਚ ਕੇ ਭਲਾਈਆਂ ਦੇ ਰਾਹ ਪਵੇ ਅਤੇ ਉਹ ਦੇਸ਼ ਦੇ ਚੰਗੇ ਨਾਗਰਿਕ ਬਣ ਕੇ ਦੇਸ਼, ਪੰਜਾਬ ਅਤੇ ਸਿੱਖੀ ਦਾ ਨਾਂ ਰੌਸ਼ਨ ਕਰ ਸੱਕਣ। ਕਾਸ਼ ਅਜੋਕੇ ਅਕਾਲੀਆਂ ਨੂੰ ਵੀ ਆਪਣੇ ਅੰਦਰ ਪੁਰਾਤਨ ਅਕਾਲੀਆਂ ਵਾਲਾ ਜੀਵਨ ਅਤੇ ਦ੍ਰਿਤਾ ਪੈਦਾ ਕਰਨੀ ਚਾਹੀਦੀ ਹੈ ਤਾਂ ਕਿ ਪੰਥ ਵਿਰੋਧੀ ਸ਼ਕਤੀਆਂ ਗੁਰਾਂ ਦੇ ਪੰਜਾਬ ਅਤੇ ਪੰਥ ਵੱਲ ਕਹਿਰੀ ਅੱਖ ਨਾਲ ਨਾਂ ਵੇਖ ਸੱਕਣ।


(09/03/12)
ਜਸਵੰਤ ਸਿੰਘ ਅਜੀਤ

ਨਵੀਂ ਦਿੱਲੀ (09, ਮਾਰਚ, 2012)
ਕੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਮੁਖ ਮੰਤ੍ਰੀ ਵਜੋਂ ਆਪਣੀ ਪੰਜਵੀਂ ਪਾਲੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਤੁਰੰਤ ਬਾਅਦ ਚੋਣਾਂ ਦੌਰਾਨ ਪੰਜਾਬੀਆਂ ਨਾਲ ਕੀਤੇ ਵਾਇਦਿਆਂ ਨੂੰ ਪੂਰਿਆਂ ਕਰਨ ਪਖੋਂ ਟਾਲਾ ਵਟਣ ਦਾ ਰਾਹ ਤਲਾਸ਼ ਲੈਣ ਦਾ ਸੰਕੇਤ ਨਹੀਂ ਦੇ ਦਿੱਤਾ? ਇਹ ਸੁਆਲ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਇਥੇ ਜਾਰੀ ਇੱਕ ਬਿਆਨ ਵਿੱਚ ਉਠਾਇਆ। ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਉਪਰੰਤ ਪਤ੍ਰਕਾਰਾਂ ਨਾਲ ਹੋਈ ਇੱਕ ਮੁਲਾਕਾਤ ਦੌਰਾਨ, ਚੋਣਾਂ ਵਿੱਚ ਹਵਾਈ ਵਾਇਦੇ ਕਰਨ ਦੀ ਆਪਣੀ ਗ਼ਲਤੀ ਸਵੀਕਾਰਨ ਦੀ ਬਜਾਏ ਇਹ ਆਖ ਕੇ ਚੋਣ-ਵਾਇਦਿਆਂ ਨੂੰ ਪੂਰਿਆਂ ਨਾ ਕਰਨ ਦਾ ਬਹਾਨਾ ਤਲਾਸ਼ ਲੈਣ ਦਾ ਦਾਅਵਾ ਕਰ ਦਿੱਤਾ ਕਿ ਗ਼ੈਰ-ਕਾਂਗ੍ਰਸੀ ਸਰਕਾਰਾਂ ਨੂੰ ਸਹਿਯੋਗ ਦੇਣ ਦੇ ਮੁੱਦੇ ਤੇ ਕੇਂਦਰ ਦਾ ਵਤੀਰਾ ਸਦਾ ਹੀ ਭੇਦਭਾਵ ਪੂਰਣ ਰਿਹਾ ਹੈ।
ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਆਪਣੇ ਚੋਣ ਮਨੋਰਥ ਪਤ੍ਰ ਰਾਹੀਂ ਪੰਜਾਬ ਵਾਸੀਆਂ ਨੂੰ ਵਾਇਦਿਆਂ ਦੇ ਰੂਪ ਵਿੱਚ ਜੋ ਸਬਜ਼-ਬਾਗ਼ ਵਿਖਾਏ ਗਏ ਹਨ, ਉਨ੍ਹਾਂ ਨੂੰ ਪੂਰਿਆਂ ਕਰਨ ਲਈ ਪੰਜਾਬ ਸਰਕਾਰ ਨੂੰ ਤਕਰੀਬਨ 8 ਹਜ਼ਾਰ ਕਰੋੜ ਰੁਪਏ ਸਾਲਾਨਾ ਦੀ ਲੋੜ ਹੋਵੇਗੀ। ਉਨ੍ਹਾਂ ਦਸਿਆ ਕਿ ਇਸਤੋਂ ਇਲਾਵਾ 2 ਹਜ਼ਾਰ ਕਰੋੜ ਦੀਆਂ ਦੇਣਦਾਰੀਆਂ ਹਨ, ਜੋ ਬਿਲਾਂ ਦੇ ਰੂਪ ਵਿੱਚ ਕਾਫੀ ਸਮੇਂ ਤੋਂ ਰੁਕੀਆਂ ਹੋਈਆਂ ਹਨ ਅਤੇ 700 ਕਰੋੜ ਰੁਪਏ ਮੁਲਾਜ਼ਮਾਂ ਦੇ ਬਕਾਏ ਹਨ। ਜਸਟਿਸ ਸੋਢੀ ਨੇ ਕਿਹਾ ਕਿ ਇਹੀ ਨਹੀਂ ਸਰਕਾਰੀ ਮੁਲਾਜ਼ਮਾਂ ਨਾਲ ਕੀਤੇ ਗਏ 41 ਅਜਿਹੇ ਹੋਰ ਵਿੱਤੀ ਵਾਇਦੇ ਹਨ, ਜੋ ਸਰਕਾਰ ਵਲੋਂ ਪੂਰੇ ਕੀਤੇ ਜਾਣੇ ਹਨ। ਇਨ੍ਹਾਂ ਸਾਰੇ ਵਾਇਦਿਆਂ ਨੂੰ ਅਕਾਲੀ-ਭਾਜਪਾ ਸਰਕਾਰ ਵਲੋਂ ਆਪਣੇ ਬਜਟ ਵਿਚੋਂ ਪੂਰਿਆਂ ਕਰਨਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ। ਜਸਟਿਸ ਸੋਢੀ ਨੇ ਕਿਹਾ ਕਿ ਸ. ਬਾਦਲ ਵਲੋਂ ਇਨ੍ਹਾਂ ਵਾਇਦਿਆਂ ਨੂੰ ਪੂਰਿਆਂ ਨਾ ਕਰ ਸਕਣ ਲਈ ਕੇਂਦਰ ਸਰਕਾਰ ਪਾਸੋਂ ਸਹਿਯੋਗ ਨਾ ਮਿਲਣ ਦਾ ਬਹਾਨਾ ਪੇਸ਼ ਕੀਤਾ ਜਾਣਾ ਕਿਸੇ ਤਰ੍ਹਾਂ ਵੀ ਤਰਕ-ਸੰਗਤ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਇਹ ਵਾਇਦੇ ਕੇਂਦਰ ਸਰਕਾਰ ਤੋਂ ਭਰੋਸਾ ਲੈ ਕੇ ਜਾਂ ਉਸਦੀ ਸਲਾਹ ਨਾਲ ਨਹੀਂ ਕੀਤੇ, ਸਗੋਂ ਆਪਣੇ ਕਲਪਤ ਬਲਬੂਤੇ ਦੇ ਆਧਾਰ ਤੇ ਹੀ ਕੀਤੇ ਹਨ, ਜੋ ਉਸ ਵਲੋਂ ਆਪ ਹੀ ਆਪਣੇ ਸਾਧਨਾਂ ਰਾਹੀਂ ਹੀ ਪੂਰਿਆਂ ਕਰਨੇ ਹੋਣਗੇ, ਜੋ ਕਿ ਉਸ ਲਈ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੋਵੇਗਾ। ਜਸਟਿਸ ਸੋਢੀ ਨੇ ਕਿਹਾ ਕਿ ਸ. ਬਾਦਲ ਨੂੰ ਚਾਹੀਦਾ ਹੈ ਕਿ ਉਹ ਕੀਤੇ ਵਾਇਦੇ ਪੂਰਿਆਂ ਨਾ ਕਰ ਪਾਣ ਦਾ ਦੋਸ਼ ਕੇਂਦਰ ਪੁਰ ਲਾਣ ਦੀ ਬਜਾਏ, ਖੁਲ੍ਹ ਕੇ ਪੰਜਾਬੀਆਂ ਨੂੰ ਦਸ ਦੇਣ ਕਿ ਚੋਣਾਂ ਵਿੱਚ ਕੀਤੇ ਜਾਣ ਵਾਲੇ ਵਾਇਦੇ, ਪੂਰਿਆਂ ਕਰਨ ਲਈ ਨਹੀਂ, ਸਗੋਂ ਮਤਦਾਤਵਾਂ ਨੂੰ ਭਰਮਾ, ਉਨ੍ਹਾਂ ਦਾ ਰਾਜਸੀ ਸ਼ੋਸ਼ਣ ਕਰਨ ਲਈ ਹੁੰਦੇ ਹਨ। ਇਸ ਕਰਕੇ ਉਨ੍ਹਾਂ ਨੂੰ ਇਨ੍ਹਾਂ ਵਾਇਦਿਆਂ ਦੇ ਪੂਰਿਆਂ ਹੋਣ ਦੀ ਆਸ ਬਿਲਕੁਲ ਹੀ ਨਹੀਂ ਰਖਣੀ ਚਾਹੀਦੀ।
ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਇਹ ਗਲ ਵੀ ਹੈਰਾਨ ਕਰਨ ਵਾਲੀ ਹੈ ਕਿ ਪੰਜਾਬ ਦੇ ਮਤਦਾਤਾਵਾਂ ਨੇ ਇਸ ਵਾਰ ਪਾਰਦਰਸ਼ੀ ਭ੍ਰਿਸ਼ਟਾਚਾਰ-ਮੁਕਤ ਪ੍ਰਸ਼ਾਸਨ ਦੇਣ ਲਈ ਸੰਘਰਸ਼ ਕਰਨ ਵਾਲੇ ਸ. ਮਨਪ੍ਰੀਤ ਸਿੰਘ ਬਾਦਲ ਨੂੰ ਤਾਂ ਸਿਰੇ ਤੋਂ ਹੀ ਨਕਾਰ ਦਿੱਤਾ, ਪ੍ਰੰਤੂ ਇਸਦੇ ਵਿਰੁਧ ਉਨ੍ਹਾਂ ਲੋਕਾਂ ਨੂੰ ਹੀ ਮੁੜ ਪੰਜਾਬ ਦੀ ਸੱਤਾ ਸੌਂਪ ਦਿੱਤੀ, ਜਿਨ੍ਹਾਂ ਵਿਰੁਧ ਭ੍ਰਿਸ਼ਟਾਚਾਰ ਵਿੱਚ ਗਲੇ-ਗਲੇ ਲਿਪਤ ਹੋਣ ਦੇ ਅਜਿਹੇ ਦੋਸ਼ ਲਗਦੇ ਚਲੇ ਆ ਰਹੇ ਹਨ, ਜਿਨ੍ਹਾਂ ਤੋਂ ਪੰਜਾਬ ਦਾ ਬੱਚਾ-ਬੱਚਾ ਜਾਣੂ ਦਸਿਆ ਜਾਂਦਾ ਹੈ। ਉਨ੍ਹਾਂ ਸੁਆਲ ਉਠਾਇਆ ਕਿ ਕੀ ਇਹ ਫੈਸਲਾ ਦੇ ਕੇ, ਪੰਜਾਬ ਦੇ ਮਤਦਾਤਾਵਾਂ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਦੇ ਜਾਇਜ਼ ਹੋਣ ਤੇ ਮੋਹਰ ਨਹੀਂ ਲਾ ਦਿੱਤੀ?


(08/03/12)
ਸੰਤੋਖ ਸਿੰਘ ਪਠਾਣਕੋਟ

ਮਾਨਯੋਗ ਸੰਪਾਦਕ ਜੀ,
ਮੈਂ ਆਪ ਜੀ ਦੀ ਸਾਈਟ ਦਾ ਪੁਰਾਣਾ ਪਾਠਕ ਹਾਂ, ਪਰ ਪਹਿਲੀ ਦਫ਼ਾ ਲਿਖ ਰਿਹਾ ਹਾਂ। ਸਰਵਜੀਤ ਸੋਹਣਾ ਉਪਰਾਲਾ ਕਰਦਾ ਹੈ। ਹੋਰ ਵੀ ਕਈ ਠੀਕ ਕੰਮ ਕਰਦੇ ਹਨ। ਆਪ ਜੀ ਬਹੁਤ ਸੋਹਣਾ ਉਦਮ ਕਰ ਰਹੇ ਹੋ ਜੋ ਬੇਲੋੜੀਆਂ ਚੀਜ਼ਾਂ ਦਾ ਪੰਥ ‘ਤੋਂ ਖਹਿੜਾ ਛੁਡਵਾ ਰਹੇ ਹੋ। ਇੱਕ ਗੱਲ ਮੈਂ ਡਰਦਾ ਡਰਦਾ ਕਹਿਣ ਜਾ ਰਿਹਾ ਹਾਂ ਕਿ ਸਿੱਖੀ ਇੱਕ ਵਗਦਾ ਦਰਿਆ ਹੈ। ਇਸ ਨੂੰ ਖੜੋਤ ਵਾਲੀਆਂ ਚੀਜ਼ਾਂ ਨੇ ਨੁਕਸਾਨ ਪਹੁੰਚਾਇਆ ਹੈ। ਕਹਿਣ ‘ਤੋਂ ਜੀ ਡਰਦਾ ਹੈ ਕਿ ਬਾਣੀ ਦਾ ਸੰਕਲਪ ਇੱਕ ਵਗਦਾ ਦਰਿਆ ਹੈ ਜਦਕਿ ਗ੍ਰੰਥ ਦੇ ਸੰਕਲਪ ਵਿੱਚ ਖੜੋਤ ਦੀ ਭਾਵਨਾ ਹੈ। ਬਾਣੀ ਦੀ ਆਪਣੀ ਗਵਾਹੀ ਮੁਤਾਬਕ ਬਾਣੀ ਗੁਰੁ ਹੈ। ਬਾਣੀ ਦੇ ਗੁਰੁ ਹੋਣ ਦੀ ਹਦਾਇਤ ਵੀ ਬਾਣੀ ਹੈ। ਜਿਵੇਂ- “ਬਾਣੀ ਗੁਰੁ ਗੁਰੁ ਹੈ ਬਾਣੀ”। ਪਰ ਅਸੀਂ ਬਾਣੀ ਨੂੰ ਨਹੀਂ ਗ੍ਰੰਥ ਨੂੰ ਗੁਰੁ ਮੰਨ ਰਹੇ ਹਾਂ। ਗ੍ਰੰਥ ਨੂੰ ਗੁਰੂ ਕਹਿਣ ਦੀ ਹਦਾਇਤ ਬਾਣੀ ਨਹੀਂ ਹੈ। ਜਿਵੇਂ “ਗੁਰੂ ਮਾਨਿਓ ਗ੍ਰੰਥ” ਦੀ ਹਦਾਇਤ ਬਾਣੀ ਨਹੀਂ ਹੈ।
ਬਾਣੀ ਨਾਲ ਗੁਰੁ ਸ਼ਬਦ ਜੁੜ ਕੇ ਗੁਰਬਾਣੀ ਸ਼ਬਦ ਬਣਿਆ ਹੈ। ਬਾਣੀ ਬਾਣੀ ਮੁਤਾਬਕ ਗੁਰੁ ਹੈ, ਪਰ ਗ੍ਰੰਥ ਬਾਣੀ ਅਨੁਸਾਰ ਗੁਰੁ ਨਹੀਂ ਹੈ। “ਗੁਰੁ ਮਾਨਿਓ ਗ੍ਰੰਥ” ਦੀ ਹਦਾਇਤ ਬਾਣੀ ਨਹੀਂ ਹੈ।
ਜੇ ਕੋਈ ਸੱਜਣ ਇਸ ਭੇਤ ਨੂੰ ਸਮਝ ਸਕੇ ਤਾਂ ਇਸ ਲਈ ਆਪਣਾ ਖ਼ਿਆਲ ਪਾਠਕਾਂ ਨਾਲ ਸਾਂਝਾ ਕਰੇ।
ਭੁੱਲ ਚੁਕ ਦੀ ਮਾਫ਼ੀ ਦੇਣਾ,
ਸੰਤੋਖ ਸਿੰਘ

ਪਠਾਣਕੋਟ


(08/03/12)
ਹਰਦੇਵ ਸਿੰਘ, ਜੰਮੂ

‘ਪੱਖਾਂ ਵਿੱਚ ਲਿੱਪਟੀਆਂ ਉੱਲਝਨਾਂ`

ਹਰਦੇਵ ਸਿੰਘ, ਜੰਮੂ

ਤ. ਗੁ. ਪਰਿਵਾਰ ਵਲੋਂ ਦਿੱਤੇ ਸੱਦੇ ਤੇ ਗੁਰੂ ਗ੍ਰੰਥ ਦਾ ਖਾਲਸਾ ਪੰਥ ਚੇਤਨਾ ਲਹਿਰ ਜੱਥੇਬੰਦੀ ਦੀ ਇਕ ਸਪਸ਼ਟ ਅਤੇ ਠੋਸ ਪ੍ਰਤੀਕ੍ਰਿਆ ਇਨ੍ਹਾਂ ਸ਼ਬਦਾਂ ਵਿਚ ਆਈ:-

“ਤੱਤ ਗੁਰਮਤਿ ਪਰਿਵਾਰ ਵਲੋਂ ਗੁਰੂ ਪਾਤਸ਼ਾਹਾਂ ਦੇ ਨਾਂਵਾਂ ਨਾਲ ‘ਗੁਰੂ` ਪਦ ਦੀ ਵਰਤੋਂ ਨਾਂਹ ਕਰਨਾ ਬੜਾ ਹੀ ਮੰਦਭਾਗਾ ਰੁਝਾਨ ਹੈ। ‘ਪਰਿਵਾਰ ਨੂੰ ਛੱਡ ਕੇ, ਸਮੁੱਚੀ ਕੌਮ ਇਕਮਤ ਹੈ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੌਬਿੰਦ ਸਿੰਘ ਜੀ ਤਕ ਦਸੋਂ ਪਾਤਸ਼ਾਹੀਆਂ ਦੇ ਨਾਵਾਂ ਨਾਲ, ਗੁਰੂ ਕਾਲ ਤੋਂ ਹੀ, ਗੁਰੂ ਪਦ ਵਰਤੀਂਦਾ ਆ ਰਿਹਾ ਹੈ। …… ਜੇਕਰ ‘ਪਰਿਵਾਰ` ਗੁਰੂ ਪਦ ਸਬੰਧੀ ਲਏ ਗਏ ਆਪਣੇ ਫ਼ੈਸਲੇ ਨੂੰ ਜਨਤਕ ਤੌਰ ਤੇ ਰੱਦ ਕਰ ਦੇਵੇ ਤਾਂ ਹੀ ਉਨ੍ਹਾਂ ਨਾਲ ਕਿਸੇ ਵਿਚਾਰ-ਚਰਚਾ ਵਿਚ ਸ਼ਾਮਿਲ ਹੋਣ ਬਾਰੇ ਸੋਚਿਆ ਜਾ ਸਕਦਾ hY” (ਗੁਰੂ ਗ੍ਰੰਥ ਦਾ ਖਾਲਸਾ ਪੰਥ ਲਹਿਰ, ਪੱਤਰ ਮਿਤੀ ੦੨. ੦੩. ੨੦੧੨, ਸਿੱਖ ਮਾਰਗ. ਕਾਮ)

ਪ੍ਰਤੀਕ੍ਰਿਆ ਕਰੜੀ ਸੀ ਅਤੇ ਪਰਿਵਾਰ ਨੇ ਤਰੂੰਤ ‘ਗੁਰੂਪਦ` ਬਾਰੇ ਅਪਣਾ ਪੱਖ ਇਵੇਂ ਸਪਸ਼ਟ ਕੀਤਾ:-

“ਸਾਡਾ ਪੱਖ:- ਇਸ ਇਕਤੱਰਤਾ ਦਾ ਵਿਸ਼ਾ ਸਿੱਖ ਰਹਿਤ ਮਰਿਆਦਾ ਦਾ ਸੁਧਾਰ ਹੈ ਨਾ ਕਿ ‘ਗੁਰੂ ਪਦ` ਸੰਬੰਧੀ ਵਿਚਾਰ। ਜੇ ਸੰਭਾਵੀ ਖਰੜੇ ਦੀ ਕਿਸੇ ਮੱਦ ਵਿੱਚ ਇਸ ਨੁੱਕਤੇ ਬਾਰੇ ਵਿਚਾਰ ਸਾਹਮਣੇ ਆਉਂਦੀ ਹੈ ਤਾਂ ੫੦-੬੦ ਸੱਜਣਾਂ ਦੀ ਵਿਚਾਰ ਵਿੱਚ ਪਰਿਵਾਰ ਦੇ ਚੰਦ ਮੈਂਬਰ ਇਸ ਵਿਸ਼ੇ ਤੇ ਮਨਮਾਨੀ ਨਹੀਂ ਕਰ ਸਕਦੇ…… (ਤ. ਗੁ. ਪਰਿਵਾਰ , ਪੱਤਰ ਮਿਤੀ, ੬. ੦੩. ੨੦੧੨, ਸਿੱਖ ਮਾਰਗ. ਕਾਮ)

ਸਾਰੇ ਜਾਣਦੇ ਹਾਂ ਕਿ ਪਰਿਵਾਰ ਗੁਰੂ ਨਾਨਕ ਨੂੰ ਗੁਰੂ ਨਾ ਕਹਿਣ ਦਾ ਵਿਚਾਰ ਰੱਖਦਾ ਅਤੇ ਉਸਦਾ ਪ੍ਰਚਾਰ ਕਰਦਾ ਹੈ। ਆਸ ਹੈ ਕਿ ਪਰਿਵਾਰ ਨੇ ਇਸ ਬਾਰੇ, ਇਸ ਵਾਰ, ਅਪਣਾ ਪੱਖ ਬਹੁਤ ਸੋਚ-ਸਮਝ ਕੇ ਰੱਖਿਆ ਹੈ ਅਤੇ ਉਹ ਇਸ ਤੇ ਕਾਯਮ ਰਹਿਣ ਗੇ। ਪਰਿਵਾਰ ਨੇ ਸਪਸ਼ਟ ਕੀਤਾ ਹੈ ਕਿ ਉਸ ਦੇ ਚੰਦ ਮੈਂਬਰ ਗੁਰੂਪਦ ਬਾਰੇ ੫੦-੬੦ ਸੱਜਣਾਂ ਦੀ ਵਿਚਾਰ ਅੱਗੇ ਅਪਣੀ ਮਨਮਾਨੀ ਨਹੀਂ ਕਰਨ ਗੇ। ਇਹ ਚੰਗੀ ਪਹੁੰਚ ਹੈ ਜਿਸ ਨੂੰ ਪਹਿਲਾਂ ਪਰਿਵਾਰ ‘ਪੰਥ ਪ੍ਰਵਾਣਿਕਤਾ` ਕਹਿ ਕੇ ਨਿੰਦਦਾ ਰਿਹਾ ਹੈ। ਹੁਣ ਉਨ੍ਹਾਂ ਦੇ ਇਸ ਪੱਖ ਨੂੰ ਥੌੜਾ ਹੋਰ ਵਿਚਾਰਨ ਦੀ ਲੋੜ ਹੈ ਤਾਂ ਕਿ ਪਰਿਵਾਰਕ ਸੱਜਣਾਂ ਨੂੰ ਇਹ ਵੀ ਸਪਸ਼ਟ ਹੋ ਸਕੇ ਕਿ ਉਹ ਕਲ ਤਕ ਕੀ ਕਹਿੰਦੇ ਹੋਏ ਅੱਜ ਕਿੱਥੇ ਪਹੁੰਚੇ ਹਨ?

ਪਹਿਲੀ ਗਲ ਇਹ ਕਿ ਗੁਰੂਪਦ ਬਾਰੇ ਸਪਸ਼ਟ ਹੋਏ ਬਿਨ੍ਹਾਂ, ਰਹਿਤ ਮਰਿਆਦਾ ਬਾਰੇ ਵਿਚਾਰ ਦਾ ਤਾਂ ਪਹਿਲਾ ਕਦਮ ਵੀ ਪੁੱਟਿਆ ਨਹੀਂ ਜਾ ਸਕਦਾ! ਅਤਿ ਦੀ ਹੈਰਾਨਗੀ ਹੈ ਕਿ ਗੁਰੂਆਂ ਨੂੰ ਗੁਰੂ ਕਹਿਣ ਦੀ ਗਲ ਮਰਿਆਦਾ ਦਾ ਵਿਸ਼ਾ ਕਿਵੇਂ ਨਹੀਂ ਹੈ? ਗੁਰੂਆਂ ਲਈ ਗੁਰੂ ਪਦ ਨਾ ਵਰਤਣ ਦੇ ਜਤਨ ਕਾਰਨ ਹੀ ਪਰਿਵਾਰ ਨੇ ‘ਸਿੱਖ ਦੀ ਪਰਿਭਾਸ਼ਾ` ਅਤੇ ਅਪਣੀ ‘ਅਰਦਾਸ` ਵਿਚੋਂ ਗੁਰੂਆਂ ਦੇ ਨਾਮ ਬਾਹਰ ਕੱਡ ਦਿੱਤੇ ਹੋਏ ਹਨ ਕਿਉਂਕਿ ਲੱਗਦਾ ਹੈ ਪਰਿਵਾਰ ਇਸ ਸੱਮਸਿਆ ਦਾ ਸਮਾਧਾਨ ਨਹੀਂ ਕਰ ਸਕਿਆ ਕਿ ਅਰਦਾਸ ਵਿਚ ਸਾਰੇ ਗੁਰੂਆਂ ਦੇ ਨਾਮ ਬੋਲਣ ਤੋਂ ਪਹਿਲਾਂ ‘ਪਾਤਿਸ਼ਾਹ` ਅਤੇ ‘ਬਾਬਾ` ਵਿਸ਼ੇਸ਼ਣ ਦੀ ਵਰਤੋਂ ਕਿਵੇਂ ਕੀਤੀ ਜਾਏ? ਬਿਨ੍ਹਾਂ ਕੋਈ ਵਿਸ਼ੇਸ਼ਣ ਵਰਤੇ ਤਾਂ ਅਦਬ ਕਾਯਮ ਨਹੀਂ ਸੀ ਹੋ ਸਕਦਾ। ਇਸ ਕਰਕੇ ਗੁਰੂਆਂ ਲਈ ਗੁਰੂ ਸ਼ਬਦ ਨਾ ਵਰਤਨ ਦੇ ਅਪਣੇ ਅਤਿ ਦੇ ‘ਮਨਮਤੀ ਹੱਠ` ਕਾਰਨ, ਪਰਿਵਾਰ ਨੇ ਅਰਦਾਸ ਵਿਚੋਂ ਗੁਰੂਆਂ ਦੇ ਨਾਮ ਹੀ ਬਾਹਰ ਕੱਡ ਦਿੱਤੇ ਤਾਂ ਕਿ ਨਾ ਰਹਿਣ ਨਾਮ ਅਤੇ ਨਾ ਰਹੇ ਵਿਸ਼ੇਸ਼ਣ ਵਰਤਨ ਦਾ ਝਮੇਲਾ!

ਦੂਜੀ ਗਲ ਕਿ ‘ਗੁਰੂਆਂ` ਦੀ ‘ਪੰਥਕ ਸਥਿਤੀ` ਨੂੰ ਪਰਿਵਾਰ ਕੁੱਝ ਘਟ ਕਰਕੇ ਆਂਕਦਾ ਚੱਲ ਰਿਹਾ ਸੀ। ਪਰ ਕੁੱਝ ਸਾਲਾਂ ਤੋਂ ਨਿਰਵਿਘਨ ਗੁਰੂਆਂ ਦੇ ਨਾਮ ਤੋਂ ਗੁਰੂ ਪਦ ਹਟਾਉਂਣ ਦੇ ਜਤਨ ਤੋਂ ਬਾਦ, ਪਰਿਵਾਰ ਨੇ ਸਵੀਕਾਰ ਕੀਤਾ ਹੈ ਕਿ ਉਹ ਗਿਣਤੀ ਦੇ ਅੱਗੇ ਮਨਮਾਨੀ ਨਹੀਂ ਕਰ ਸਕਦਾ। ਇਹ ਸਵੀਕਾਰ ਕਰਨ ਉਪਰੰਤ ਹੁਣ ਪਰਿਵਾਰ ੫੦-੬੦ ਸੱਜਣਾਂ ਦੀ ਗਿਣਤੀ ਸਾਹਮਣੇ ਗੁਰੂਪਦ ਬਾਰੇ ਅਪਣੇ ਵੱਲੋਂ ਗੁਰਮਤਿ ਕਰਕੇ ਸਮਝੇ ਅਤੇ ਪ੍ਰਚਾਰੇ ਜਾ ਰਹੇ ਸਿਧਾਂਤ ਨਾਲ ਸਮਝੋਤਾ ਕਰੇਗਾ ? ਪਰਿਵਾਰ ਦਾ ਕਹਿਣਾ ਤਾਂ ਇਹ ਸੀ:-

“ਵਿਚਾਰ: ਗੁਰਮਤਿ ਗਿਣਤੀ ਨੂੰ ਨਹੀਂ, ਗੁਣ ਨੂੰ ਮਹੱਤਵ ਦੇਂਦੀ ਹੈ। ਗਿਣਤੀ ਤਾਂ ਡੇਰੇਦਾਰਾਂ ਕੌਲ ਵੱਡੀ ਹੈ, ਪਰ ਉਥੇ ਗੁਰਮਤਿ ਦੀ ਘਾਟ ਹੈ। ਸੱਚ ਇਹ ਵੀ ਹੈ ਕਿ ਪਰਿਵਾਰ ਦੋ ਤੋਂ ਹੀ ਸ਼ੁਰੂ ਹੁੰਦਾ ਹੈ। ਤੱਤ ਗੁਰਮਤਿ ਪਰਿਵਾਰ ਨੇ ਗੁਰਮਤਿ ਦੀ ਰੋਸ਼ਨੀ ਵਿਚ ਅਪਣੀ ਪਹੁੰਚ ਸਪਸ਼ਟ ਕਰ ਦਿੱਤੀ ਹੈ ਹੋਈ ਹੈ, ਜਿਸ ਨੂੰ ਚੰਗੀ ਲੱਗੇ ਉਹ ਨਾਲ ਚਲ ਸਕਦਾ ਹੈ। ਗਿਣਤੀ ਵਧਾਉਣ ਖਾਤਿਰ ਗੁਰਮਤਿ ਨੂੰ ਤਿਲਾਂਜਲੀ ਦੇ ਕੇ ਸਮਝੌਤਾਵਾਦੀ ਰੁੱਖ ਅਪਣਾ ਲੈਣ ਨੂੰ ਪਰਿਵਾਰ ਸਹੀ ਨਹੀ ਮੰਨ ਸਕਦਾ” (ਤ. ਗੁ. ਪਰਿਵਾਰ)

ਪਰਿਵਾਰ ਸਪਸ਼ਟ ਕਰੇ ਕਿ ਕੀ ਉਹ ਗੁਰਪਦ ਬਾਰੇ ੫੦-੬੦ ਸੱਜਣਾਂ ਦੀ ਗਿਣਤੀ/ਪ੍ਰਵਾਣਿਕਤਾ/ਪਰੰਪਰਾ ਅੱਗੇ ਸਮਝੌਤਾਵਾਦੀ ਹੋ ਝੁੱਕਣ ਨੂੰ ਕਿਵੇਂ ਤਿਆਰ ਹੈ? ਪਰਿਵਾਰ ਤਾਂ ਗੁਰੂਆਂ ਲਈ ਗੁਰੂ ਵਿਸ਼ੇਸ਼ਨ ਨਾ ਵਰਤਨ ਨੂੰ ਹੀ ਗੁਰਮਤਿ ਕਰਕੇ ਪ੍ਰਚਾਰ ਰਿਹਾ ਹੈ! ਉਸ ਨੂੰ ਤਾਂ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਗੁਰੂਆਂ ਨੂੰ ਗੁਰੂ ਨਹੀਂ ਕਹਾਂਗੇ ਭਾਵੇਂ ੫੦-੬੦ ਤਾਂ ਕੀ ਬਾਕੀ ਸਾਰਾ ਪੰਥ ਉਨ੍ਹਾਂ ਨੂੰ ਗੁਰੂ ਕਿਉਂ ਨਾ ਕਹਿੰਦਾ ਹੋਵੇ, ਕਿਉਂਕਿ ਗੁਰੂ ਨਾਨਕ ਨੂੰ ‘ਗੁਰੂ ਨਾ ਕਹਿਣਾ` ਹੀ ਗੁਰਮਤਿ ਹੈ।

ਪਹਿਲਾਂ ਉਹ ਸੱਜਣ ਪ੍ਰਵਾਣਿਕਤਾ ਅਤੇ ਗਿਣਤੀ ਨੂੰ ਨਹੀਂ ਸੀ ਮੰਨਦੇ ਪਰ ਹੁਣ ਉਹ ਆਪ ੫੦-੬੦ ਸੱਜਣਾਂ ਦੇ ਅੱਗੇ ਅਪਣੇ ਵਲੋਂ ਗੁਰਮਤਿ ਕਰਕੇ ਪ੍ਰਚਾਰੇ ਜਾਂ ਰਹੇ ਸਿਧਾਂਤ (ਗੁਰੂਆਂ ਲਈ ਗੁਰੂ ਵਿਸ਼ੇਸ਼ਨ ਵਰਤਨਾ ਗਲਤ ਹੈ) ਛੱਡਣ ਨੂੰ ਤਿਆਰ ਹੋਏ ਹਨ। ਜੇਕਰ ਉਹ ਗੁਰਪਦ ਬਾਰੇ ਫ਼ੈਸਲੇ ਲਈ ਉਡੀਕ ਵਿਚ ਸਨ ਤਾਂ ਉਨ੍ਹਾਂ ਨੂੰ ਗੁਰੂਪਦ ਵਿਸ਼ੇ ਤੇ ‘ਹੱਠ ਯੋਗੀ` ਹੋ ਕਿਤਾਬਾਂ, ਜਨਤਕ ਲੇਖ ਲਿਖਣ ਅਤੇ ਅਰਦਾਸ ਵਿਚੋਂ ਗੁਰੂਆਂ ਦੇ ਨਾਮ ਬਾਹਰ ਕੱਡਣ ਤੋਂ ਪਹਿਲਾਂ ਹੀ ਇਸ ਵਿਸ਼ੇ ਤੇ ੫੦-੬੦ ਸੱਜਣਾਂ ਦੀ ਸੁਣ ਲੇਂਣੀ ਚਾਹੀਦੀ ਸੀ। ਇਹ ਪਰਿਵਾਰ ਵਲੋਂ ਆਪ ਹੀ ਖੜੀ ਕੀਤੀ ਗਈ ਇਕ ਨਾਜ਼ੁਕ ਗਲ ਸੀ। ਇਸ ਤੇ ਪਹਿਲਾਂ ਹੀ ਮਨਮਾਨਾ ਨਿਰਨਾ ਉਛਾਲਣ/ਪ੍ਰਚਾਰਨ ਦੀ ਕੀ ਲੋੜ ਸੀ ?

ਇਸ ਬਾਰੇ ਪਰਿਵਾਰ ਦਾ ਰਵਇਆ ਨਿਰਨੇ ਤੋਂ ਪਹਿਲਾਂ ਮਿਲਜੁਲ ਕੇ ਵਿਚਾਰਨ ਦਾ ਨਹੀਂ ਰਹਿਆ। ਇਕ ਪਾਸੇ ਉਹ ਵੀਰ ‘ਪੰਥ ਪ੍ਰਵਾਣਿਕਤਾ` ਦੇ ਕਾਨਸੈਪਟ ਦਾ ਵਿਰੌਧ ਕਰਦੇ ਰਹੇ ਦੂਜੇ ਪਾਸੇ ਇਹ ਕਹਿੰਦੇ ਰਹੇ ਕਿ ਗੁਰਪਦ ਬਾਰੇ ਅਸੀਂ ਜਾਗਰੂਕਾਂ ਵਲੋਂ ਪਰਵਾਣਿਤ ਗਲ ਸਵੀਕਾਰ ਕਰਾਂਗੇ। ਇੱਕ ਪਾਸੇ ਉਹ ‘ਗੁਰੂਪਦ` ਬਾਰੇ ਅਪਣੀ ਸਹੂਲਿਅਤ ਮੁਤਾਬਕ ਜਨਤਕ ਗਲ ਨਾ ਕਰਨ ਦੀ ਗਲ ਸਵੀਕਾਰਦੇ ਰਹੇ ਅਤੇ ਦੂਜੇ ਪਾਸੇ ‘ਮਰਿਆਦਾ` ਦੇ ਹਰ ਖੇਤਰ ਅਤੇ ਗੁਰਬਾਣੀ ਅਤੇ ਭਾਈ ਗੁਰਦਾਸ ਦਿਆਂ ਵਾਰਾਂ ਦੇ ਅਰਥਾਂ ਵਿਚੋਂ ਗੁਰੂਆਂ ਦੇ ਨਾਮ ਨਾਲੋਂ ਗੁਰੂ ਵਿਸ਼ੇਸ਼ਣ ਹਟਾਉਂਣ ਦੀ ਜੀ ਤੋੜ ਕੋਸ਼ਿਸ ਵਿਚ ਲੱਗੇ ਰਹੇ। ਹੁਣ ਉਹ ਵੀਰ ੫੦-੬੦ ਦੀ ਗਿਣਤੀ ਦੇ ਅੱਗੇ ਅਪਣੀ ਮਨਮਾਨੀ ਛੱਡਣ ਦਾ ਪੱਖ ਪੇਸ਼ ਕਰ ਰਹੇ ਹਨ। ਗੁਰੂ ਨਾਨਕ ਨੂੰ ਗੁਰੂ ਨਾ ਕਹਿਣ ਬਾਰੇ ਅਪਣੇ ਨਿਰਨੇ ਨੂੰ ਗੁਰਮਤਿ ਕਹਿਣਾ/ਪ੍ਰਚਾਰਨਾ ਅਤੇ ਵਿਰੌਧ ਵਿਚ ੫੦-੬੦ ਦੀ ਗਿਣਤੀ ਹੋ ਜਾਣ ਤੇ ਉਸ ਨਿਰਨੇ ਨੂੰ ਤਿਆਗਣ ਦੀ ਗਲ ਕਰਨਾ ਕਿਸ ਕਿਸਮ ਦੀ ਜਾਗਰੂਕਤਾ ਅਤੇ ਸਿਧਾਤਾਂ ਨੂੰ ਤਿਲਾਂਜਲੀ ਨਾ ਦੇਂਣ ਦਾ ਅਹਿਦ ਹੈ?

ਆਸ ਹੈ ਕਿ ਪਰਿਵਾਰ ਦੇ ਸੱਜਣ ਅਪਣੇ ਪੱਖਾਂ ਵਿਚ ਅਪਣੇ ਲਈ ਹੀ ਖੜੀਆਂ ਕੀਤੀਆਂ ਉਲਝਨਾਂ ਨੂੰ ਸਮਝਣ ਗੇ ਅਤੇ ਗੁਰਮਤਿ ਵਿਚਾਰ ਦੇ ਨਾਲ-ਨਾਲ, ਕਾਹਲੀ ਵਿਚ ਕੀਤੀਆਂ ਅਪਣੀਆਂ ਮਨਮਾਨੀਆਂ ਨੂੰ ਬੰਦ ਕਰਨ ਬਾਰੇ ਵੀ, ਸੁਹਿਰਦਤਾ ਨਾਲ ਨਿਸ਼ਕਾਮਕ ਹੋ, ਵਿਚਾਰ ਕਰਨ ਗੇ। ਹੁਣ ਤਕ ਵੇਖਣ ਨੂੰ ਮਿਲਿਆ ਹੈ ਕਿ ਪਰਿਵਾਰ ਬਾਕੀਆਂ ਨੂੰ ਹੀ ਅਪਣੇ ‘ਨਾਹ ਪੱਖੀ` ਰਵਈਏ ਬਾਰੇ ‘ਹਾਂ ਪੱਖੀ` ਹੋਂਣ ਦੇ ਹਲੁਣੇਂ ਦਿੰਦਾ ਆਇਆ ਹੈ। ਪੰਥ ਦੇ ਕਈਂ ਦਰਦੀ ਪਰਿਵਾਰ ਪਾਸਿਯੋਂ ਵੀ ‘ਹਾਂ ਪੱਖੀ` ਪਹੁੰਚ ਅਪਨਾਉਂਣ ਦੀ ਉਡੀਕ ਵਿਚ ਬੈਠੇ ਹਨ। ਸ਼ਾਯਦ ਕੋਈ ਬਜਰ ਕਪਾਟ ਖੁੱਲ ਜਾਏ! ! !

ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ,

ਹਰਦੇਵ ਸਿੰਘ, ਜੰਮੂ

08.03.2012


(08/03/12)
ਰੇਸ਼ਮ ਸਿੰਘ

ਕੀ ਫੇਸਬੁੱਕ (ਸੋਸ਼ਿਲ ਮੀਡੀਆ) ਤੇ ਬੈਠਕੇ ਵਿਚਾਰ ਕਰਨੀ ਸੇਵਾ ਨਹੀਂ ?
ਸਾਡੇ ਕੁਝ ਵੀਰ ਰੋਜਾਨਾ ਹੀ ਫੇਸਬੁੱਕ ਜਾਂ ਇੰਟਰਨੈਟ ਤੇ ਬੈਠਕੇ ਕੋਮੇੰਟ ਕਰਨ ਨੂੰ ਇੱਕ ਵਾਧੂ ਕੰਮ ਹੀ ਦੱਸਦੇ ਰਹਿੰਦੇ ਹਨ ਆਉ ਇਸ ਗੱਲ ਤੇ ਕੁਝ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ |
ਦੁਨੀਆਂ ਦੇ ਅੰਦਰ ਜਦੋਂ ਵੀ ਕੋਈ ਤਬਦੀਲੀ ਆਉਂਦੀ ਹੈ ਤਾਂ ਉਹ ਹੇਠ ਲਿਖੀਆਂ ਗੱਲਾਂ ਦੇ ਅਧਾਰ ਤੇ ਆਉਂਦੀ ਹੈ |
1. ਰਣ ਤੱਤੇ ਵਿਚ ਜੂਝਣਾ (ਇਹ ਜਰੂਰੀ ਨਹੀਂ ਕਿ ਸੰਘਰਸ਼ ਹਥਿਆਰਬੰਦ ਹੀ ਹੋਵੇ)
2. ਲੜਨ ਵਾਲਿਆਂ ਦੀ ਸਰੀਰਕ, ਆਰਥਿਕ ਤੇ ਜਰੂਰੀ ਵਸਤਾਂ ਉਪਲਬਧ ਕਰਵਾਉਣ ਦੀ ਸੇਵਾ ਕਰਨੀ |
3. ਕਿਸੇ ਵੀ ਵਿਸ਼ੇ, ਲਹਿਰ ਜਾਂ ਸਿਧਾਂਤ ਨੂੰ ਸਪਸ਼ਟ ਕਰਨ ਲਈ ਵਿਚਾਰਧਾਰਕ ਪਧਰ ਤੇ ਵਿਚਾਰ ਗੋਸ਼ਟੀਆਂ ਕਰਨੀਆਂ, ਤਕਰੀਰਾਂ ਕਰਨੀਆਂ, ਲੇਖ ਲਿਖਣੇ ਅਤੇ ਵਿਚਾਰਾਂ ਦੁਆਰਾ ਸੇਧ ਦੇਣੀ|
ਹੁਣ ਆਉ ਅਸੀਂ ਤੀਜੇ ਪਖ ਤੇ ਵਿਚਾਰ ਕਰੀਏ :
ਜਿਹੜੇ ਸਾਡੇ ਵੀਰ ਲੋਕਾਂ ਵਿਚ ਜਾ ਕੇ ਕਥਾ, ਕੀਰਤਨ ਜਾਂ ਆਪਣੇ ਲੈਕਚਰਾਂ ਦੁਆਰਾ ਲੋਕਾਈ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਦੀ ਇਸ ਸੇਵਾ ਨੂੰ ਪ੍ਰਣਾਮ ਹੈ| ਪਰ ਜਦੋਂ ਸਾਡੇ ਕੁਝ ਅਣਭੋਲ ਵੀਰ ਇਹ ਦਾਅਵਾ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਅਸਲੀ ਸੇਵਾ ਉਹ ਹੀ ਕਰ ਰਹੇ ਹਨ ਤਾਂ ਉਹ ਬਹੁਤ ਵੱਡੇ ਭੁਲੇਖੇ ਦਾ ਸ਼ਿਕਾਰ ਹੋ ਰਹੇ ਹੁੰਦੇ ਹਨ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਜੋ ਜਾ ਕੇ ਦੱਸਿਆ ਹੈ, ਸੁਣਾਇਆ ਹੈ, ਸੇਧ ਦਿੱਤੀ ਹੈ ਉਸਦਾ ਬਹੁਤ ਸਾਰਾ ਹਿੱਸਾ ਕਿਸੇ ਨਾਂ ਕਿਸੇ ਦੀਆਂ ਲਿਖਤਾਂ ਤੋਂ ਉਧਾਰਾ ਲਿਆ ਹੁੰਦਾ ਹੈ | ਕਿਸੇ ਨਾਂ ਕਿਸੇ ਵਿਦਵਾਨ ਨੂੰ ਪੜਕੇ ਹੀ ਉਹ ਅੱਜ ਕਥਾ ਕੀਰਤਨ ਕਰਨ ਦੇ ਸਮਰਥ ਬਣੇ ਹਨ | ਕਦੀ ਲਿਖਣ ਦਾ ਤਰੀਕਾ ਕੇਵਲ ਸਲੇਟਾਂ ਜਾਂ ਪੇਪਰ ਸੀ ਤੇ ਅੱਜ ਸਾਇੰਸ ਨੇ ਹੋਰ ਤਰੱਕੀ ਕੀਤੀ ਤਾਂ ਇਹ ਇੰਟਰਨੈਟ ਆਇਆ ਤੇ ਨਾਲ ਨਾਲ ਸੋਸ਼ਿਲ ਮੀਡਿਆ ਵੀ ਆ ਗਿਆ, ਇਸਨੇ ਇੱਕ ਦੂਜੇ ਦੇ ਵਿਚਾਰਾਂ ਨੂੰ ਇੱਕ ਦੂਜੇ ਤੱਕ ਬੜੀ ਤੇਜੀ ਦੇ ਨਾਲ ਪਹੁੰਚਾਉਣਾ ਸ਼ੁਰੂ ਕਰ ਦਿੱਤਾ| ਇਹ ਠੀਕ ਹੈ ਕਿ ਅਖਬਾਰਾਂ , ਮੈਗਜੀਨ ਆਦਿ ਪੇਪਰ ਦੇ ਰੂਪ ਵਿਚ ਅੱਜ ਵੀ ਸਮਾਜ ਨੂੰ ਸੇਧ ਦੇ ਰਹੇ ਹਨ ਪਰ ਅਕਸਰ ਇਹਨਾਂ ਨੇ ਵੀ ਆਪਣੀਆਂ ਆਪਣੀਆਂ ਵੈਬਸਾਈਟਾਂ ਲਾਂਚ ਕੀਤੀਆਂ ਹੋਈਆਂ ਹਨ ਤਾਂ ਕਿ ਸਮੇਂ ਦੇ ਹਾਣੀ ਬਣਿਆ ਜਾ ਸਕੇ | ਪਰ ਸਾਡੇ ਵੀਰਾਂ ਨੇ ਸਮੇਂ ਦੇ ਹਾਣੀ ਬਣਨ ਵਾਲਿਆਂ ਨੂੰ ਹੀ ਨਿੰਦਣਾ ਸ਼ੁਰੂ ਕਰ ਦਿੱਤਾ ਹੈ | ਉਹ ਵੀਰੋ ਜੇ ਇਸਦੀ ਵਰਤੋਂ ਗਲਤ ਹੁੰਦੀ ਤਾਂ ਜਿਹਨਾਂ ਵੀਰਾਂ ਭੈਣਾਂ ਨੇ ਗੁਰਬਾਣੀ ਨੂੰ ਇੰਟਰਨੈੱਟ ਤੇ ਉਪਲਬਧ ਕਰਵਾਉਣ ਲਈ ਬਹੁਤ ਵੱਡੀ ਸੇਵਾ ਕੀਤੀ ਹੈ ਤਾਂ ਇਸਦੀ ਲੋੜ ਨਾਂ ਸਮਝੀ ਜਾਂਦੀ | ਅੱਜ ਗੁਰਬਾਣੀ ਨੂੰ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰ ਨੂੰ ਘਰੇ ਬੈਠਿਆਂ ਅਸੀਂ ਕੰਪਿਊਟਰ ਅਤੇ ਸੈਲ ਫੋਨਾਂ ਆਦਿ ਤੇ ਪੜ ਜਾਂ ਵਿਚਾਰ ਨਾਂ ਸਕਦੇ |ਜਿਹਨਾਂ ਲੋਕਾਂ ਨੇ ਕੌਮ ਅੰਦਰ ਜਾਗਰਿਤੀ ਪੈਦਾ ਕੀਤੀ ਹੈ ਉਹਨਾਂ ਨੇ ਵੀ ਕਿਸੇ ਨਾਂ ਕਿਸੇ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋ ਕੇ ਹੀ ਇਨਕਲਾਬ ਲਿਆਂਦਾ ਹੈ |ਬਹੁਤ ਸਾਰੇ ਅੰਦੋਲਨਾਂ ਦੀ ਭੂਮਿਕਾ ਕਿਸੇ ਨਾਂ ਕਿਸੇ ਦੀਆਂ ਲਿਖਤਾਂ ਨੇ ਹੀ ਬੰਨੀ ਹੈ| ਹੁਣ ਮੈਂ ਕੁਝ ਸਵਾਲ ਉਹਨਾਂ ਵੀਰਾਂ ਤੋਂ ਪੁਛਣਾ ਚਾਹਾਂਗਾ ਜਿਹੜੇ ਇਸ ਬਾਰੇ ਨੁਕਤਾਚੀਨੀ ਕਰਦੇ ਰਹਿੰਦੇ ਨੇ :
1. ਕੀ ਉਹ ਸੱਜਣ ਵੀ ਇਸ ਇੰਟਰਨੈਟ ਜਾਂ ਫੇਸਬੁੱਕ ਬਾਰੇ ਨੁਕਤਾਚੀਨੀ ਕਰਦਿਆਂ ਇਸੇ ਹੀ ਮਾਧਿਅਮ ਦੀ ਵਰਤੋਂ ਨਹੀਂ ਕਰ ਰਹੇ ਹੁੰਦੇ ? ਜੇ ਕਰ ਰਹੇ ਹੁੰਦੇ ਨੇ ਤਾਂ ਫਿਰ ਇਸਨੂੰ ਕੀ ਆਖਿਆ ਜਾਵੇ ?
2. ਕੀ ਉਹ ਲੋਕ ਸਚ ਤੋਂ ਇਨਕਾਰੀ ਨਹੀਂ ਹੋ ਰਹੇ ? ਕੀ ਲਿਬੀਆ ਵਿਚ ਹੁਣੇ ਹੁਣੇ ਆਏ ਇਨਕਲਾਬ ਵਿਚ ਇਸ ਸੋਸ਼ਿਲ ਮੀਡੀਏ ਦਾ ਬਹੁਤ ਵੱਡਾ ਰੋਲ ਨਹੀਂ ਰਿਹਾ ?
3. ਕਥਾ ਕੀਰਤਨ, ਲੈਕਚਰ ਆਦਿ ਰਾਹੀਂ ਵੀ ਲੋਕਾਂ ਦੇ ਵਿਚਾਰ ਹੀ ਬਦਲੇ ਜਾਂਦੇ ਨੇ, ਕੀ ਫੇਸਬੁੱਕ ਤੇ ਬੈਠਕੇ ਲੋਕਾਂ ਦੇ ਵਿਚਾਰ ਨਹੀਂ ਬਦਲੇ ਜਾ ਰਹੇ ਜਾਂ ਨਹੀਂ ਬਦਲੇ ਜਾ ਸਕਦੇ ? ਫਰਕ ਤਾਂ ਸਿਰਫ ਇੰਨਾ ਹੀ ਹੈ ਕਿ ਉਥੇ ਤੁਰ ਫਿਰ ਕੇ ਸਾਹਮਣੇ ਬੈਠਕੇ ਪ੍ਰਚਾਰ ਕਰਦੇ ਹਾਂ ਇਥੇ ਦੁਰ ਦੁਰਾਡੇ ਘਰੇ ਜਾਂ ਆਫਿਸ ਬੈਠੇ ਹੋਏ ਹੀ ਵਿਚਾਰਾਂ ਵਿਚ ਤਬਦੀਲੀ ਨਹੀਂ ਲਿਆਂਦੀ ਜਾ ਰਹੀ ?
4. ਕੀ ਇਸ ਤਰਾਂ ਦਾ ਰੌਲਾ ਪਾਉਣ ਵਾਲੇ ਲੋਕ ਪਹਿਲਾਂ ਆਪੋ ਆਪਣੇ ਫੇਸਬੁੱਕ ਗਰੁੱਪਾਂ ਜਾਂ ਵੈਬਸਾਈਟਾਂ ਨੂੰ ਬੰਦ ਕਿਉਂ ਨਹੀਂ ਕਰ ਦਿੰਦੇ ? ਕਿਉਂਕਿ ਉਥੇ ਵੀ ਘਰੋਂ ਜਾਂ ਆਫਿਸ ਬੈਠਕੇ ਹੀ ਤਾਂ ਲਿਖਿਆ ਜਾ ਰਿਹਾ ਹੈ | ਇਹਨਾਂ ਲੋਕਾਂ ਨੂੰ ਕੋਈ ਹੱਕ ਨਹੀਂ ਕਿ ਇਹ ਇਸ ਮੀਡੀਏ ਦੀ ਆਪ ਵਰਤੋਂ ਕਰਨ, ਕੀ ਇਹ ਰੌਲਾ ਪਾਉਣ ਵਾਲੇ ਲੋਕ ਇਹ ਕੁਝ ਕਰ ਸਕਦੇ ਹਨ ?
5. ਜਦੋਂ ਇਹ ਲੋਕ ਇਸ ਮੀਡੀਏ ਦੀ ਵਰਤੋਂ ਕਰਦੇ ਹਨ ਤਾਂ ਇਹ ਖੁਦ ਕਿਥੇ ਬੈਠਕੇ ਕਰਦੇ ਹਨ ਕੀ ਇਹ ਕੀ ਬੋਰਡ ਤੇ ਟਾਈਪ ਨਹੀਂ ਕਰ ਰਹੇ ਹੁੰਦੇ ਜਾਂ ਅੱਜ ਦੀ ਟੈਕਨੋਲੋਜੀ ਦੀ ਵਰਤੋਂ ਨਹੀਂ ਕਰ ਰਹੇ ਹੁੰਦੇ ?
6. ਕੀ ਅੱਜ ਇਸ ਹੀ ਫੇਸਬੁੱਕ ਜਾਂ ਸੋਸ਼ਿਲ ਮੀਡੀਏ ਨੇ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਜਿਹਨਾਂ ਨੂੰ ਅਸੀਂ ਕਦੀ ਜਾਣਦੇ ਤੱਕ ਨਹੀਂ ਸਾਂ ਉਹਨਾਂ ਨਾਲ ਸਾਂਝ ਪੈਦਾ ਨਹੀਂ ਕੀਤੀ ?
ਅਸਲ ਵਿਚ ਇਹ ਲੋਕ ਸਚ ਤੋਂ ਮੂੰਹ ਫੇਰਨ ਦੀ ਕੋਸ਼ਿਸ਼ ਕਰ ਰਹੇ ਹਨ ਇਹ ਇਹਨਾਂ ਨੂੰ ਵੀ ਪਤਾ ਹੈ ਕਿ ਸੋਸ਼ਿਲ ਮੀਡਿਆ ਪ੍ਰਚਾਰ ਕਰਨ ਦਾ ਇੱਕ ਵਧੀਆ ਤਰੀਕਾ ਹੈ| ਪਰ ਇਹ ਲੋਕ ਆਪ ਤਾਂ ਇਸਦੀ ਵਰਤੋਂ ਕਰਨ ਨੂੰ ਜਾਇਜ ਸਮਝਦੇ ਹਨ ਪਰ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਇਸਦੀ ਵਰਤੋਂ ਕਰਨ ਤੋਂ ਰੋਕਣਾ ਚਾਹੁੰਦੇ ਹਨ ਤੇ ਇਹ ਇਲਜਾਮ ਲਗਾ ਕਿ ਬਦਨਾਮ ਕਰਨਾ ਚਾਹੁੰਦੇ ਹਨ ਕਿ ਇਹ ਲੋਕ ਤਾਂ ਕੁਝ ਨਹੀਂ ਕਰਦੇ ਜਦੋਂ ਕਿ ਸਚ ਉਹਨਾਂ ਨੂੰ ਵੀ ਪਤਾ ਹੈ ਕਿ ਜੋ ਉਹ ਕਹਿ ਰਹੇ ਹਨ, ਸਚਾਈ ਤੋਂ ਕੋਹਾਂ ਦੁਰ ਹੈ | ਇਹ ਤਾਂ ਉਹੀ ਗੱਲ ਹੋ ਰਹੀ ਹੈ ਕਿ ਜਦੋਂ ਬ੍ਰਾਹਮਣ ਨੇ ਧਰਮ ਦਾ ਠੇਕਾ ਆਪ ਹੀ ਲੈ ਲਿਆ ਤੇ ਕੋਈ ਹੋਰ ਸੱਜਣ ਧਰਮ ਦੀ ਗੱਲ ਸੁਣ ਵੀ ਨਾਂ ਸਕੇ ਤੇ ਜੇ ਕਿਸੇ ਨੇ ਸੁਣ ਲਿਆ ਤਾਂ ਸਿੱਕੇ ਕੰਨਾਂ ਵਿਚ ਢਾਲ ਕੇ ਪਾਉਣੇ ਸ਼ੁਰੂ ਕਰ ਦਿੱਤੇ| ਓਏ ਅੱਜ ਦੇ ਧਰਮ ਅਤੇ ਵਿਦਵਤਾ ਦੇ ਠੇਕੇਦਾਰੋ ਸਿਖਾਂ ਨੂੰ ਪਥਰ ਯੁੱਗ ਵੱਲ ਨੂੰ ਨਾਂ ਧੱਕੋ, ਸਚ ਨੂੰ ਪਛਾਣਦੇ ਹੋਏ ਇਸ ਗੱਲ ਨੂੰ ਮੰਨ ਲਵੋ ਕਿ ਅੱਜ ਦੇ ਯੁੱਗ ਵਿਚ ਇਹ ਸੋਸ਼ਿਲ ਮੀਡਿਆ ਤੁਰ ਫਿਰ ਕਿ ਪ੍ਰਚਾਰ ਕਰਨ ਨਾਲੋਂ ਵੀ ਵਧ ਸਹਾਈ ਹੋ ਰਿਹਾ ਹੈ |ਇਸਦੇ ਨਾਲ ਬਹੁਤ ਸਾਰੇ ਕੀਮਤੀ ਸਮੇਂ ਦੀ ਬਚਤ ਵੀ ਹੋ ਰਹੀ ਹੈ |ਇਸ ਮੀਡੀਏ ਨੇ ਉਹਨਾਂ ਵੀਰਾਂ ਭੈਣਾਂ ਨੂੰ ਵੀ ਆਪਣੀ ਗੱਲ ਕਰਨ ਦਾ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਹੈ ਜੋ ਕਿ ਪਹਿਲਾਂ ਕਦੀ ਵੱਡੇ ਵੱਡੇ ਲੇਖ ਨਹੀਂ ਸਨ ਲਿਖਿਆ ਕਰਦੇ |ਪ੍ਰਚਾਰ ਕਰਨ ਦਾ ਮਤਲਬ ਲੋਕਾਂ ਦੇ ਵਿਚਾਰਾਂ ਨੂੰ ਬਦਲਣਾ ਹੁੰਦਾ ਹੈ, ਹੁਣ ਚਾਹੇ ਕੋਈ ਘਰੇ ਬੈਠਾ ਇਹ ਸੇਵਾ ਕਰੀ ਜਾਵੇ ਚਾਹੇ ਕੋਈ ਤੁਰ ਫਿਰ ਕਿ ਕਰੀ ਜਾਵੇ, ਹੈ ਤਾਂ ਇਹ ਸੇਵਾ ਹੀ ਪਰ ਇਹ ਨਾਂ ਆਖੋ ਕਿ ਆਪਣਾ ਕੀਤਾ ਤਾਂ ਬਹੁਤ ਵੱਡੀ ਸੇਵਾ ਹੈ ਪਰ ਦੂਜੇ ਦਾ ਕੀਤਾ ਗਿਆ ਉਹੀ ਕੰਮ ਸੇਵਾ ਨਹੀਂ ਤੇ ਇਥੇ ਹੀ ਬੱਸ ਨਹੀਂ ਸਗੋਂ ਉਹਨਾਂ ਸੇਵਾ ਕਰਨ ਵਾਲਿਆਂ ਨੂੰ ਨੀਵਾਂ ਦਿਖਾਉਣਾ ਜਾਂ ਨਿੰਦਣਾ ਹੀ ਸ਼ੁਰੂ ਕਰ ਦੇਵੋ ਇਹ ਠੀਕ ਨਹੀਂ ਹੈ | ਭਗਤ ਕਬੀਰ ਜੀ ਨੇ ਇਹੋ ਜਿਹੇ ਲੋਕਾਂ ਦੇ ਬਾਰੇ ਹੀ ਇਹ ਬਚਨ ਆਖੇ ਨੇ ਕਿ :
ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥
ਵੀਰੋ ਜੇਕਰ ਅਕਾਲ ਪੁਰਖ ਨੇ ਆਪ ਵੀਰਾਂ ਭੈਣਾਂ ਨੂੰ ਲਿਖਣ ਦੀ, ਕੁਝ ਕਹਿਣ ਦੀ ਸੋਝੀ ਬਖਸ਼ੀ ਹੈ ਤਾਂ ਇਸਦੇ ਨਾਲ ਆਪਣੇ ਦੂਜੇ ਸਾਥੀਆਂ ਨੂੰ ਨੀਵੇਂ ਪਧਰ ਤੇ ਆ ਕੇ ਘਟੀਆ ਇਲਜਾਮ ਲਾਉਣ ਦੀ ਕੋਸ਼ਿਸ਼ ਨਾਂ ਕਰੋ | ਮੈਂ ਉਹਨਾਂ ਵੀਰਾਂ ਨੂੰ ਵੀ ਨਾਲ ਹੀ ਬੇਨਤੀ ਕਰਨੀ ਚਾਹਾਂਗਾ ਜੋ ਸਾਡੇ ਹੀ ਕਿਸੇ ਵੀਰ ਦੀਆਂ ਕੀਤੀਆਂ ਗਈਆਂ ਨੀਵੀਆਂ ਟਿੱਪਣੀਆਂ ਨੂੰ ਵਡਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਵਾਰ ਵਾਰ ਦੂਜਿਆਂ ਨੂੰ ਭੜਕਾਹਟ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਵੀਰ ਯਾਦ ਰਖਣ ਕਿ ਜੇਕਰ ਇਸ ਤਰਾਂ ਹੋ ਗਿਆ ਫਿਰ ਉਸਦਾ ਸੇਕ ਬਹੁਤ ਦੁਰ ਦੁਰ ਤੱਕ ਜਾਵੇਗਾ ਤੇ ਇਹ ਇਸ ਜਾਗਰੁਕਤਾ ਦੀ ਲਹਿਰ ਪ੍ਰਤੀ ਅਤੇ ਇਸ ਕੌਮੀ ਸੰਘਰਸ਼ ਲਈ ਬਹੁਤ ਨੁਕਸਾਨਦੇਹ ਸਾਬਿਤ ਹੋਵੇਗਾ, ਤੇ ਦੁਸ਼ਮਣ ਵੀ ਇਹ ਹੀ ਚਾਹੁੰਦਾ ਹੈ | ਹੋ ਸਕਦਾ ਹੈ ਕਿ ਗਲਤੀ ਕਰਨ ਵਾਲਾ ਤਾਂ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਹੋਇਆਂ ਸਬੰਧਿਤ ਧਿਰਾਂ ਕੋਲੋਂ ਮੁਆਫੀ ਵੀ ਮੰਗ ਲਵੇ ਪਰ ਪਰ ਜਿਹੜੇ ਸਾਡੇ ਵੀਰ ਦੂਜਿਆਂ ਨੂੰ ਉਕਸਾਉਣ ਦੀ ਗਲਤੀ ਕਰ ਰਹੇ ਹਨ ਉਹਨਾਂ ਦੀਆਂ ਨਾਦਾਨੀਆਂ ਨੂੰ ਮੁਆਫ਼ ਕਰ ਸਕਣਾ ਸ਼ਾਇਦ ਮੁਸ਼ਕਿਲ ਹੋਵੇਗਾ|ਇਸੇ ਕਰਕੇ ਫਰੀਦ ਸਾਹਿਬ ਨੇ ਕਲਮਾਂ ਵਾਲਿਆਂ ਨੂੰ ਸੰਬੋਧਨ ਹੋ ਕੇ ਆਖਿਆ ਹੈ ਕਿ :
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥
ਹਾਂ ਵੀਰੋ ਕਿਸੇ ਵੀ ਸਹੁਲਤ ਦੀ ਗਲਤ ਵਰਤੋਂ ਨਹੀਂ ਕਰਨੀ ਚਾਹੀਦੀ ਚਾਹੇ ਉਹ ਕੋਈ ਅਖਬਾਰ, ਮੈਗਜੀਨ, ਸਟੇਜ ਜਾਂ ਇੰਟਰਨੈਟ ਹੋਵੇ ਇਹਨਾਂ ਸਾਧਨਾਂ ਵਿਚੋਂ ਹਰ ਇੱਕ ਸਾਧਨ ਦੀ ਵਰਤੋਂ ਕੌਮ ਅੰਦਰ ਜਾਗਰਿਤੀ ਲਿਆਉਣ ਲਈ, ਸਚ ਦਾ ਪ੍ਰਚਾਰ ਕਰਨ ਲਈ ਕਰੋ ਕਿਸੇ ਤੇ ਵੀ ਨਿੱਜੀ ਚਿੱਕੜ ਉਛਾਲਣਾ ਕਿਸੇ ਨੂੰ ਵੀ ਸ਼ੋਭਾ ਨਹੀਂ ਦਿੰਦਾ ਤੇ ਨਾਂ ਹੀ ਇਸਨੂੰ ਅੱਜ ਦੇ ਯੁੱਗ ਅੰਦਰ ਠੀਕ ਸਮਝਿਆ ਜਾ ਸਕਦਾ ਹੈ, ਜੇਕਰ ਵਿਚਾਰ ਵਿਸ਼ੇ ਅਤੇ ਸਿਧਾਂਤ ਤੇ ਅਧਾਰਿਤ ਕੀਤੀ ਜਾਵੇ ਤਾਂ ਉਹ ਸਾਰਥਿਕ ਹੈ ਮਾਧਿਅਮ ਚਾਹੇ ਕੋਈ ਵੀ ਹੋਵੇ | ਸੋ ਆਪਸੀ ਦੂਸ਼ਣਬਾਜ਼ੀ ਨੂੰ ਪਾਸੇ ਰਖਕੇ ਕੇਵਲ ਸਿਧਾਂਤ ਦੀ ਗੱਲ ਕਰੀਏ ਤੇ ਜਿਹੜਾ ਸਿਧਾਂਤ ਦੀ ਗੱਲ ਨਹੀਂ ਕਰਦਾ ਚਾਹੇ ਉਹ ਕੋਈ ਵੀ ਹੋਵੇ ਉਸਨੂੰ ਪਿਆਰ ਨਾਲ, ਸਤਿਕਾਰ ਨਾਲ, ਦਲੀਲ ਨਾਲ ਸਮਝਾਉਣ ਦੀ ਕੋਸ਼ਿਸ਼ ਕਰੀਏ ਤੇ ਜਿਹੜਾ ਨਹੀਂ ਸਮਝਣਾ ਚਾਹੁੰਦਾ ਉਸਨੂੰ ਅਕਾਲਪੁਰਖ ਦੇ ਭਰੋਸੇ ਤੇ ਛੱਡ ਦੇਈਏ | ਆਉ ਸਾਰੇ ਰਲਕੇ ਨੀਵੀਂ ਸੋਚ ਦਾ ਤਿਆਗ ਕਰਕੇ, ਗੁਰੂ ਨਾਨਕ ਦੇ ਨਿਰਮਲ ਸਿਧਾਂਤ ਦੇ ਸਾਂਝੇ ਦੁਸ਼ਮਣ ਨੂੰ ਪਛਾਣਦੇ ਹੋਏ ਸਚ ਅਤੇ ਸਿਧਾਂਤ ਦਾ ਪੱਲਾ ਫੜਕੇ ਆਪਣੀ ਮੰਜਿਲ ਵੱਲ ਨੂੰ ਵਧੀਏ ਅਤੇ ਦੁਸ਼ਮਣ ਦੇ ਨਾਪਾਕ ਇਰਾਦਿਆਂ ਨੂੰ ਫੇਲ ਕਰ ਦੇਈਏ |ਕਿਸੇ ਵੀ ਭੁੱਲ ਚੁੱਕ ਦੀ ਖਿਮਾਂ
ਰੇਸ਼ਮ ਸਿੰਘ


(08/03/12)
ਕਰਨਲ ਡਾ ਦਲਵਿੰਦਰ ਸਿੰਘ ਗ੍ਰੇਵਾਲ

ਬਖਸ਼ ਦੇ ਪਰਮਾਤਮਾ ਮੈਨੂੰ ਬਖਸ਼ ਦੇ।
ਕਰਨਲ ਡਾ ਦਲਵਿੰਦਰ ਸਿੰਘ ਗ੍ਰੇਵਾਲ
ਬਖਸ਼ ਦੇ ਪਰਮਾਤਮਾ ਮੈਨੂੰ ਬਖਸ਼ ਦੇ।
ਸੁੱਚੀ ਨਿਰਲਗ ਆਤਮਾ ਮੈਨੂੰ ਬਖਸ਼ ਦੇ।
ਮਾਇਆ ਮੋਹ ਤੋਂ ਦੂਰ, ਤੇਰੀ ਖਿਚ ਰਹੇ।
ਕਾਮ, ਕ੍ਰੋਧ, ਹੰਕਾਰ ਨਾ ਕੋਈ ਵਿੱਚ ਰਹੇ।
ਲੋਭ, ਲਾਲਚ ਤੋਂ ਸਦਾ ਬਚਿਆ ਰਹਾਂ।
ਹਰ ਸਮੇਂ ਤੇਰੇ ਨਾਮ ਸੰਗ ਜੁੜਿਆ ਰਹਾਂ।
ਸ਼ੁਭ ਘੜੀ ਇਹ ਸ਼ੁਭ ਸਮਾਂ ਮੈਨੂੰ ਬਖਸ਼ ਦੇ।
ਬਖਸ਼ ਦੇ ਪਰਮਾਤਮਾ ਮੈਨੂੰ ਬਖਸ਼ ਦੇ।
ਜੋ ਵੀ ਤੂੰ ਰਚਿਆ ਹੈ ਉਹ ਪਿਆਰਾ ਲਗੇ।
ਜੋ ਵੀ ਕਰਦੈਂ ਤੂੰ ਉਹੀ ਉਤਮ ਦਿਸੇ।
ਨਾ ਕਰਾਂ ਕਿੰਤੂੰ ਪ੍ਰੰਤੂ ਬੇਵਜਾ।
ਚੱਲਾਂ ਓਵੇਂ ਜਿਸ ਤਰ੍ਹਾਂ ਤੇਰੀ ਰਜ਼ਾ।
ਹੁਕਮ ਵਿੱਚ ਹਰ ਪਲ ਰਹਾਂ, ਮੈਨੂੰ ਬਖਸ਼ ਦੇ।
ਬਖਸ਼ ਦੇ ਪਰਮਾਤਮਾ ਮੈਨੂੰ ਬਖਸ਼ ਦੇ।
ਦਿਲ `ਚ ਹੋਵੇ ਚੈਨ, ਮਨ ਭਟਕੇ ਨਹੀਂ।
ਰੂਹ ਚੋਂ ਉਠੇ ਨਾਮ, ਲਬ ਅਟਕੇ ਨਹੀਂ।
ਨਾਮ ਗੂੰਜੇ ਜਿਸਮ ਦੇ ਹਰ ਅੰਗ ਵਿਚ।
ਤੂੰ ਹੀ ਤੂੰ ਹੋਵੇਂ ਮੇਰੇ ਹਰ ਰੰਗ ਵਿਚ।
ਨਾਮ ਦੀ ਵਗਦੀ ਝਨਾ ਮੈਨੂੰ ਬਖਸ਼ ਦੇ।
ਬਖਸ਼ ਦੇ ਪਰਮਾਤਮਾ ਮੈਨੂੰ ਬਖਸ਼ ਦੇ।


(08/03/12)
ਸਤਿਨਾਮ ਸਿੰਘ ਮੌਂਟਰੀਅਲ

ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਖੁਲਾ ਖੱਤ ।
ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪੰਜ ਸਿੰਘ ਸਹਿਬਾਨਾਂ ਦੀ ਆਉਣ ਵਾਲੇ ਸਮੇਂ ਵਿਚ ਹੋਣ ਵਾਲੀ ਇਕੱਤਰਤਾ ਜਦੋਂ ਵੀ ਹੋਵੇਗੀ । ਉਸ ਵਿਚ 1002 ਤਨੋ ਮਨੋ ਸਿਰਫ ਤੇ ਸਿਰਫ ਇਕੋ ਇਕ ਗੁਰੂ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਮੱਰਪਤ ਸਿਖਾਂ ਵਲੋ ਹੇਠ ਲਿਖੇ ਮੁਦਿਆਂ ਤੇ ਜੋਗ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ।
1 ਡੇਰਾ ਨਾਨਕਸਰੀ ਠਾਠਾਂ ਦੇ ਸਾਧਾ ਕੋਲੋ ਮਾਲ੍ਹਾ ਖੋਹੀਆਂ ਜਾਣ ਉਨਾ ਦੇ ਭੋਰਿਆਂ ਨੂੰ ਪੂਰਿਆ ਜਾਵੇ ਕਿਉਂਕੇ ਗੁਰਮਤਿ ਇੰਨਾ ਦੀ ਇਜਾਜਤ ਨਹੀਂ ਦਿੰਦੀ, ਜਿਹੜੀ ਉਨਾਂ ਦੇ ਸਾਧ ਨੇ ਗੁਰੂ ਨਾਨਕ ਜੀ ਦੀ ਨਕਲੀ ਫੋਟੋ ਬਣਾਈ ਹੋਈ ਹੈ ਉਸ ਦੀ ਇੰਨਕੁਆਰੀ ਕਰਾਈ ਜਾਵੇ ਤਾਂ ਕਿ ਸਿਖ ਸੰਗਤਾ ਨੂੰ ਪਤਾ ਲਗ ਸਕੇ ਕਿ ਉਸ ਪਿਛੇ ਕਿਸ ਤਾਕਤ ਦਾ ਹੱਥ ਸੀ ।
2 ਮਸ਼ਹੂਰ ਡੇਰਾ ਦਮਦਮੀ ਟਕਸਾਲ ਦੀਆਂ 2 ਪੁਸਤਕਾਂ , ਗੁਰਬਾਣੀ ਪਾਠ ਦਰਪਣ ਤੇ ਖਾਲਸਾ ਜੀਵਨ , ਜੋ ਕਿ ਮਨਮੱਤ ਨਾਲ ਭਰੀਆਂ ਪਈਆਂ ਹਨ, ਉਨਾ ਦੀ ਜਾਂਚ ਕੀਤੀ ਜਾਵੇ ਕਿ ਉਹ ਕਦੋ ਕਿਦਾ ਤੇ ਕਿਉਂ ਸਿਖ ਧਰਮ ਵਿਚ ਵਾੜੀਆਂ ਗਈਆਂ ਹਨ, ਇਸ ਡੇਰੇ ਦੀ ਸਮੂਹ ਪ੍ਰਚਾਰ ਸਮੱਗਰੀ ਦੀ ਸਿਖ ਵਿਦਵਾਨਾਂ ਦਾ ਪੈਨਲ ਬਣਾਕੇ ਪੜਚੋਲ੍ਹ ਕੀਤੀ ਜਾਵੇ ।
3 ਭਾਈ ਰਣਧੀਰ ਸਿੰਘ ਦੀਆਂ ਵੀ ਸਾਰੀਆਂ ਪੁਸਤਕਾਂ ਗੁਰਮਤਿ ਦੀ ਕਸਵੱਟੀ ਤੇ ਪਰਖੀਆਂ ਜਾਣ ਤਾਂਕਿ ਉਨਾ ਵਿਚੋਂ ਵੀ ਮਨਮਤਿ ਤੇ ਕਰਾਮਾਤੀ ਆਪੂ ਘੜੀਆਂ ਕਹਾਣੀਆਂ ਬਾਹਰ ਕਢੀਆਂ ਜਾਣ ।
4 ਅਖੰਡ ਕੀਰਤਨੀਂ ਜਥੇ ਜੋ ਕਿ ਸਿਰ ਮਾਰ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਹਨ ਬੰਦ ਕੀਤੇ ਜਾਣ ਤਾਂ ਕਿ ਹੋਰ ਕੌਮਾਂ ਦੇ ਸਾਮ੍ਹਣੇ ਸਿਖਾਂ ਦਾ ਜਲੂਸ ਨਾਂ ਨਿਕਲੇ ।
5 ਡੇਰਾ ਰਾੜ੍ਹੇ ਵਾਲੀਏ ਜਿਹੜੇ ਕਿ ਭੋਲ੍ਹੀਆਂ ਸਿਖ ਸੰਗਤਾਂ ਕੋਲੋ ਆਪਣੇ ਮਰ ਚੁਕੇ ਸਾਧਾਂ ਦੀਆਂ ਟੁਆਇਲਟਾਂ ਨੂੰ ਮੱਥੇ ਟਕਾ ਰਹੇ ਹਨ ਉਨਾ ਦੀਆਂ ਜੁਤੀਆਂ ਦੇ ਅਖੌਤੀ ਦਰਸ਼ਨ ਕਰਾ ਰਹੇ ਹਨ ਬੰਦ ਕਰਾਏ ਜਾਣ, ਇਨਾ ਦੇ ਇਕ ਸਾਧ ਵਲੋ ਅਖੌਤੀ ਪਰੇਤ ਨਾਲ ਕੀਤੀ ਇੰਟਰਵਿਊ ਦੀ ਜਾਚ ਕਰਾਈ ਜਾਵੇ ਜਿਸ ਵਿਚ ਗੁਰੂ ਨਾਨਕ ਸਾਹਿਬ ਜੀ ਨੂੰ ਸਾਧ ਨਾਲੋ ਨੀਵਾਂ ਦਸਿਆ ਹੋਇਆ ਹੈ ।
6 ਡੇਰਾ ਮਸਤੂਆਣੇ ਦੇ ਕਾਰਨਾਮਿਆਂ ਤੇ ਵੀ ਕਰੜੀ ਨਜਰ ਰਖੀ ਜਾਵੇ,ਉਨਾ ਦੇ ਵੀ ਮਰ ਚੁਕੇ ਸਾਧ ਦੀਆਂ ਸਿਫਤਾਂ ਵਿਚ ਲਿਖੀਆਂ ਕਿਤਾਬਾਂ ਜਵਤ ਕੀਤੀਆਂ ਜਾਣ,ਤਾਂ ਕੇ ਸਿਖਾਂ ਨੂੰ ਇਨਾ ਦੇ ਮਕੜੀ ਜਾਲ੍ਹ ਤੋਂ ਬਚਾਇਆ ਜਾ ਸਕੇ ।
7 ਸ੍ਰੀ ਪਟਨਾਂ ਸਾਹਿਬ ਦੇ ਅਖੌਤੀ ਜਥੇਦਾਰ ਨੂੰ 5 ਸਿੰਘ ਸਹਿਬਾਨਾਂ ਦੀਆਂ ਮੀਟਗਾਂ ਵਿਚ ਬੈਠਣਾ ਬੰਦ ਕੀਤਾ ਜਾਵੇ, ਕਿਉਂਕੇ ਉਸ ਨੇ 2016 ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਜਨਮ ਲੈਣਾਂ ਦੱਸਕੇ ਸ੍ਰੀ ਗੁਰੂ ਗਰੰਥ ਦਾਹਿਬ ਜੀ ਨੂੰ ਜੁਗੋ ਜੁਗ ਅਟੱਲ ਗੁਰੂ ਮਨਣ ਤੋਂ ਇਨਕਾਰ ਕੀਤਾ ਹੈ,ਤੇ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਤੋਂ ਉਲਟ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਬਚਿੱਤ੍ਰ ਨਾਟਕ ਨਾਮੀ ਕਿਤਾਬ ਦਾ ਅਖੌਤੀ ਪ੍ਰਕਾਸ਼ ਕਰੀ ਬੈਠਾ ਹੈ ।
8 ਸ੍ਰੀ ਹਜੂਰ ਸਾਹਿਬ ਦੇ ਅਖੌਤੀ ਜਥੇਦਾਰ ਉਤੇ ਵੀ ਇਹੀ ਕਾਰਵਾਈ ਕੀਤੀ ਜਾਵੇ,ਤੇ ਉਥੇ ਬੱਕਰਿਆਂ ਦੀਆਂ ਬਲ੍ਹੀਆਂ ਦੇਕੇ ਸ਼ਾਸ਼ਤਰਾਂ ਨੂੰ ਖੂਨ ਲਾਣਾ ਬੰਦ ਕੀਤਾ ਜਾਵੇ ।
9 ਕੁਝ ਲੋਕ ਹਾਲੇ ਵੀ ਖਾਲਿਸਤਾਂਨ ਅਤੇ ਸ਼ਹੀਦਾਂ ਦੇ ਨਾਂ ਤੇ ਵਿਦੇਸ਼ੀ ਸਿਖਾਂ ਨੂੰ ਇੰਡੀਆ ਸਰਕਾਰ ਦੇ ਖਿਲਾਫ ਭੜਘਾ ਕੇ ਪੈਸੇ ਇਕੱਠੇ ਕਰ ਰਹੇ ਹਨ,ਅਤੇ ਆਪ ਇੰਡੀਆ ਦੇ 2-2 ਗੇੜੇ ਸਾਲ ਵਿਚ ਲਾਉਦੇ ਹਨ ਉਨਾ ਉਤੇ ਕਰੜੀ ਨਜਰ ਰਖੀ ਜਾਵੇ ਤਾਂ ਕੇ ਪਤਾ ਲਗ ਸਕੇ ਉਹ ਇੰਡੀਆ ਦੀ ਕਿਸ ਇਜੰਸੀ ਨਾਲ ਕਮ ਕਰ ਰਹੇ ਹਨ ।
10 ਵਿਦੇਸ਼ਾ ਦੇ ਕੁਝ ਗੁਰਦਵਾਰਿਆਂ ਵਿਚ ਮਰ ਚੁਕੇ ਸਾਧਾ ਦੇ ਪਿਉਆਂ ਦੀਆਂ ਵੀ ਬਰਸੀਆਂ ਮਨਾਈਆਂ ਜਾਂਦੀਆਂ ਹਨ, ਉਨਾ ਦਾ ਗੰਭੀਰ ਨੋਟਿਸ ਲਿਆ ਜਾਵੇ ,ਕਿਉਂਕੇ ਬਰਸੀਆਂ ਮਨਾਉਣੀਆਂ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਹੈ।
11 ਸਾਰੇ ਡੇਰਿਆਂ ਅਤੇ ਗੁਰਦਵਾਰਿਆਂ ਵਿਚ ਤਰੁੰਤ ਸਿਖ ਰਹਿਤ ਮਰਿਯਾਦਾ ਲਾਗੂ ਕਰਵਾਈ ਜਾਵੇ ,ਜਿਹੜੇ ਡੇਰੇ ਜਾ ਗੁਰਦਵਾਰਿਆਂ ਵਾਲੇ ਸਿਖ ਰਹਿਤ ਮਰਿਯਾਦਾ ਨੂੰ ਮੰਨਣ ਤੋਂ ਇੰਨਕਾਰੀ ਹਨ ਉਨਾ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਗੁਰਮੱਤ ਦੀ ਸੋਝੀ ਦਿਤੀ ਜਾਵੇ ਤਾਂ ਕੇ ਅਗੇ ਤੋਂ ਉਹ ਦੁਆਰਾ ਗਲਤੀ ਨਾਂ ਕਰਨ ।
ਗੁਰੂ ਪੰਥ ਦੇ ਦਾਸ : ਜਿਨ੍ਹਾ ਨੇ ਅਪਣੀ ਵਿਰਤੀ ਅਖੌਤੀ ਸੰਤਾਂ, ਅਖੌਤੀ ਬ੍ਰਹਮਗਿਆਨੀਂਆਂ ,ਅਖੌਤੀ ਮਹਾਂਪੁਰਸ਼ਾਂ, ਨਾਲੋ ਤੋੜਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਨਾਲ ਜੋੜ ਲਈ ਹੈ ।

ਜਾਰੀ ਕਰਤਾ : ਸਤਿਨਾਮ ਸਿੰਘ ਮੌਂਟਰੀਅਲ 514-219-2525.


(07/03/12)
ਸਰਵਜੀਤ ਸਿੰਘ

ਸਤਿਕਾਰ ਯੋਗ ਸੰਪਾਦਕੀ ਜੀ,
ਵਾਹਿਗੁਰੂ ਜਿ ਕਾ ਖਾਲਸਾ।
ਵਾਹਿਗੁਰੂ ਜਿ ਕਿ ਫ਼ਤਿਹ।
ਸ. ਹਰਦੇਵ ਸਿੰਘ ਜੰਮੂ ਜੀ ਦੇ 1 ਫਰਵਰੀ ਦੇ ਪੱਤਰ ਨਾਲ ਅਰੰਭ ਹੋਈ ਚਰਚਾ `ਚ ਮੈਂ, ਉਨ੍ਹਾਂ ਵੱਲੋਂ ਸਪੱਸ਼ਟ ਜਵਾਬ ਨਾ ਆਉਣ ਕਾਰਨ ਨੂੰ 16 ਫਰਵਰੀ ਨੂੰ ਆਖਰੀ ਫ਼ਤਿਹ ਬੁਲਾ ਦਿੱਤੀ ਸੀ। ਸ. ਹਰਦੇਵ ਸਿੰਘ ਜੰਮੂ ਜੀ ਵੀ ਆਪਣੇ 4 ਮਾਰਚ ਦੇ ਪੱਤਰ `ਚ ਲਿਖਦੇ ਹਨ, “ਬੇਨਤੀ ਹੈ ਕਿ ਚੌਪਈ ਬਾਰੇ ਸਰਵਜੀਤ ਵੀਰ ਜੀ ਨਾਲ ਹੋਈ ਚਰਚਾ ਸਮਾਪਤ ਹੋ ਗਈ ਸੀ”। ਆਪ ਜੀ ਵੱਲੋਂ ਵੀ 19 ਫਰਵਰੀ ਨੂੰ ਸੰਪਾਦਕੀ ਨੋਟ ਰਾਹੀ ਪਾਠਕਾਂ ਨੂੰ ਬੇਨਤੀ ਕੀਤੀ ਸੀ ਕਿ ਜੇ ਕਰ ਕੋਈ ਹੋਰ ਪਾਠਕ ਇਸ ਬਾਰੇ ਵਿਚਾਰ ਪੇਸ਼ ਕਰਨੇ ਚਾਹੁੰਦਾ ਹੋਵੇ ਤਾਂ ਅਗਲੇ ਕੁਝ ਦਿਨਾਂ `ਚ ਕਰ ਸਕਦਾ ਹੈ। ਇਸ ਗੱਲ ਨੂੰ ਵੀ ਹੁਣ ਦੋ ਹਫ਼ਤੇ ਹੋ ਚੁੱਕੇ ਹਨ। ਇਸ ਸਮੇ `ਚ ਵੀ ਕੋਈ ਪਾਠਕ ਠੋਸ ਦਲੀਲ/ਸਬੂਤ ਦੇ ਕੇ ਚੌਪਈ ਨੂੰ ਗੁਰੂ ਜੀ ਦੀ ਲਿਖਤ ਸਾਬਤ ਨਹੀਂ ਕਰ ਸਕਿਆ। 1 ਮਾਰਚ ਦੇ ਸੰਪਾਦਕੀ ਨੋਟ `ਚ ਸ. ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਜੀ ਦਾ ਲੇਖ ਪੜ੍ਹਨ ਦਾ ਵੀ ਸੁਝਾਉ ਦਿੱਤਾ ਗਿਆ ਸੀ। ਉਮੀਦ ਹੈ ਕਿ ਇਹ ਲੇਖ ਵੀ ਸਾਰੇ ਪਾਠਕਾਂ ਨੇ ਪੜ੍ਹ ਲਿਆ ਹੋਣਾ ਹੈ।
ਮੇਰਾ ਨਹੀ ਖਿਆਲ ਕਿ ਹੁਣ ਕੋਈ ਸੱਜਣ ਅਖੌਤੀ ਦਸਮ ਗ੍ਰੰਥ `ਚ ਦਰਜ ਆਖਰੀ ਚਰਿਤ੍ਰ, ਜਿਸ ਦੇ ਕੁਲ 405 ਛੰਦ ਹਨ `ਚ 377 ਤੋਂ 401 ਤਾਂਈ ਭਾਵ ਕੁਲ 25 ਛੰਦਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਲਿਖਤ ਸਾਬਤ ਕਰ ਸਕੇਗਾ।
ਸਤਿਕਾਰ ਯੋਗ ਸੰਪਾਦਕੀ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਸਾਰੇ ਹਾਲਾਤ ਨੂੰ ਮੁੱਖ ਰੱਖਦੇ ਹੋਏ, ‘ਸਿੱਖ ਮਾਰਗ’ ਵੱਲੋਂ ਚੌਪਈ ਸਬੰਧੀ ਸਪੱਸ਼ਟ ਐਲਾਨ ਕਰ ਦਿੱਤਾ ਜਾਵੇ ਅਤੇ ਇਸ ਵਿਸ਼ੇ ਨੂੰ ਬੰਦ ਕਰ ਦਿੱਤਾ ਜਾਵੇ।
ਸਤਿਕਾਰ ਸਹਿਤ
ਸਰਵਜੀਤ ਸਿੰਘ
(ਅਸੀਂ ਸਪਸ਼ਟ ਐਲਾਨ ਕਰਦੇ ਹਾਂ ਕਿ ਅਸੀਂ ਦਸਮ ਗ੍ਰੰਥ ਵਿਚਲੀ ਬੇਨਤੀ ਚੌਪਈ ਨੂੰ ਦਸਮ ਗੁਰੂ ਦੀ ਕਿਰਤ ਨਹੀਂ ਮੰਨਦੇ ਕਿਉਂਕਿ ਇਸ ਦਾ ਕੋਈ ਵੀ ਸਿਧਾਂਤ ਗੁਰਬਾਣੀ ਨਾਲ ਮੇਲ ਨਹੀਂ ਖਾਂਦਾ। ਉਂਜ ਤਾਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕੇ ਹਾਂ ਅਤੇ ਹੁਣ ਫਿਰ ਦੁਹਰਾ ਦਿੰਦੇ ਹਾਂ ਕਿ ਅਸੀਂ ਦਸਮ ਗ੍ਰੰਥ ਵਿਚਲੀ ਕਿਸੇ ਵੀ ਰਚਨਾ ਨੂੰ ਗੁਰੂ ਕਿਰਤ ਨਹੀਂ ਮੰਨਦੇ। ਦਸਮ ਗ੍ਰੰਥ ਵਿਚਲੀਆਂ ਹੋਰ ਲਿਖਤਾਂ ਬਾਰੇ ਤਾਂ ਸਮੇਂ ਮੁਤਾਬਕ ਜੇ ਕਰ ਲੋੜ ਹੋਵੇ ਤਾਂ ਵਿਚਾਰ ਕੀਤੀ ਜਾ ਸਕਦੀ ਹੈ ਪਰ ਚੌਪਈ ਬਾਰੇ ਹੋਰ ਵਿਚਾਰ ਸਮਾਂ ਬਰਬਾਦ ਕਰਨ ਵਾਲੀ ਗੱਲ ਹੋਵੇਗੀ ਇਸ ਲਈ ਇਹ ਵਿਸ਼ਾ ਬੰਦ ਸਮਝਿਆ ਜਾਵੇ। ਜੇ ਕਰ ਕੋਈ ਨਿੱਤਨੇਮ ਵਾਲੀਆਂ ਦਸਮ ਗ੍ਰੰਥ ਦੀਆਂ ਬਾਣੀਆਂ ਜਾਂ ਸਾਰੇ ਦਸਮ ਗ੍ਰੰਥ ਨੂੰ ਗੁਰੂ ਕਿਰਤ ਮੰਨਦਾ ਹੈ ਤਾਂ ਇਹ ਗੱਲ ਉਹਨਾ ਨੂੰ ਮੁਬਾਰਕ ਹੋਵੇ ਪਰ ਅਸੀਂ ਦਸਮ ਗ੍ਰੰਥ ਦੀ ਪ੍ਰੋੜਤਾ ਕਰਦੀਆਂ ਲਿਖਤਾਂ ਇੱਥੇ ਨਹੀਂ ਛਾਪ ਸਕਦੇ ਇਸ ਲਈ ਕੋਈ ਵੀ ਲੇਖਕ ਅਜਿਹੀਆਂ ਲਿਖਤਾਂ ਸਾਨੂੰ ਨਾ ਭੇਜੇ-ਸੰਪਾਦਕ)


(07/03/12)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰਿਤ ਵੀਰ ਹਰਦੇਵ ਸਿੰਘ ਜੀ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!!

ਵੀਰ ਜੀਓ ਦਾਸ ਦੇ ਨੁਕਤੇ ਨੂੰ ਵਿਚਾਰਨ ਯੋਗ ਕਹਿਣ ਲਈ ਧੰਨਵਾਦ ਜੀ । ਵੀਰ ਜੀਓ ਦਾਸ ਤਾਂ ਆਪਣੇ ਆਪ ਨੂੰ ਕਿਸੇ ਨੂੰ ਕੋਈ ਸੇਧ ਦੇਣ ਯੋਗ ਨਹੀਂ ਸਮਝਦਾ । ਸੇਧ ਤਾਂ ਵੀਰ ਜੀਓ ਆਪਾਂ ਸਭ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਹੈ । ਜੇ ਸਾਡਾ ਗੁਰੂ , ਸਾਡਾ ਰਾਹ ਦਸੇਰਾ, ਹਰ ਖੇਤਰ ਦੀ ਯੋਗ ਅਗਵਾਈ ਦੇਣ ਵਾਲਾ ਆਗੂ, ਗੁਰੂ ਗ੍ਰੰਥ ਸਾਹਿਬ ਜੀ ਹੈ ਤਾਂ ਸਾਨੂੰ ਹਰ ਸੇਧ ਇਸ ਗੁਰੂ ਦੇ ਗਿਆਨ ਤੋਂ ਹੀ ਲੈਣੀ ਚਾਹੀਦੀ ਹੈ । ਕੇਵਲ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਨਹੀਂ ਸਗੋਂ ਬਾਕੀ ਗੁਰੂਆਂ ਵੀ ਗੁਰੂ ਗਿਆਨ ਦੇ ਮੋਢੀ ਗੁਰੂ ਨਾਨਕ ਸਾਹਿਬ ਜੀ ਦੇ ਬਕਸ਼ੇ ਗਿਆਨ ਨੂੰ ਹੀ ਪਰਚਾਰਿਆ ਸੀ । ਬਾਕੀ ਵੀਰ ਜੀਓ ਦਾਸ ਕੋਈ ਚਿੰਤਕ ਨਹੀਂ ਕੇਵਲ ਕਵਿਤਾ ਲਿਖਣ ਹੀ ਜਾਣਦਾ ਹੈ ਗਲਤੀ ਸੰਭਵ ਹੈ ਜੀਓ ਜਿਸ ਦੀ ਅਗਾਊਂ ਮਾਫੀ ਮੰਗ ਲੈਨਾ ਹਾਂ ਜੀ।
ਡਾ: ਗੁਰਮੀਤ ਸਿੰਘ ਬਰਸਾਲ


(07/03/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਤ. ਗੁ. ਪਰਿਵਾਰ ਦੇ ਸੱਜਣੋਂ,
ਸਤਿ ਸ਼੍ਰੀ ਅਕਾਲ!
ਆਪ ਜੀ ਨੇ ਨਿਜੀ ਇਸਤੇਮਾਲ ਲਈ ‘ਗੁਰਮਤਿ ਜੀਵਨ ਜਾਚ’ ਦਾ ਖਰੜਾ ਪੇਸ਼ ਕਰਨ ੳਪਰੰਤ ਉਸ ਨੂੰ ਗ਼ੈਰਬਾਜਬ ਅਤੇ ਅਨਅਧਿਕਾਰਕ ਢੰਗ ਨਾਲ ‘ਸਿੱਖ ਰਹਿਤ ਮਰਿਆਦਾ’ ਸੁਧਾਰ ਦਾ ਨਾਮ ਦਿੰਦੇ ਹੋਏ ਤੀਜੇ ਪੜਾਅ ਬਾਰੇ ਲੇਖ ਲਿਖਿਆ ਸੀ। ਜਿਸ ਬਾਰੇ ਮਿਤੀ 16. 02. 2012 ਨੂੰ ਦਾਸ ਨੇ ਆਪ ਜੀ ਤੋਂ ਸਿੱਖ ਮਾਰਗ. ਕਾਮ ਤੇ ਕੁੱਝ ਸਵਾਲ ਪੁੱਛੇ ਸੀ। ਜਿਨ੍ਹਾਂ ਦਾ ਜਵਾਬ ਆਪ ਜੀ ਨੇ ਅੱਜੇ ਤਕ ਨਹੀਂ ਦਿੱਤਾ। ਇਸ ਲਈ ਬੇਨਤੀ ਹੈ ਕਿ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਮੱਧੇਨਜ਼ਰ ਚੁੱਕੇ ਗਏ ਨੁੱਕਤਿਆਂ ਬਾਰੇ ਅਪਣਾ ਪੱਖ/ਸਟੇਂਡ ਜਨਤਕ ਕਰਨ ਦੀ ਕਿਰਪਾਲਤਾ ਕਰੋ। ਇਹ ਵੀ ਸਪਸ਼ਟ ਕਰ ਦੇਨਣਾ ਕਿ ਆਪ ਜੀ ਦੇ ਖਰੜੇ ਦਾ ਨਾਮ ‘ਗੁਰਮਤਿ ਜੀਵਨ ਜਾਚ’ ਹੈ ਜਾਂ ‘ਸਿੱਖ ਰਹਿਤ ਮਰਿਆਦਾ’ ?
ਹਰਦੇਵ ਸਿੰਘ, ਜੰਮੂ
07. 03. 2012
(ਨੋਟ:- ਇਸ ਚਿੱਠੀ ਦਾ ਦੂਜਾ ਭਾਗ ਅਸੀਂ ਤੱਤ ਗੁਰਮਤਿ ਪਰਵਾਰ ਵਾਲਿਆਂ ਨੂੰ ਭੇਜ ਦਿੱਤਾ ਹੈ। ਤੱਤ ਗੁਰਮਤਿ ਪਰਵਾਰ ਅਤੇ ਅੱਠ ਮੈਂਬਰੀ ਕਮੇਟੀ ਦੇ ਮੈਂਬਰ ਜਿਹਨਾ ਦਾ ਕੱਲ ਵਾਲੀ ਚਿੱਠੀ ਵਿੱਚ ਜ਼ਿਕਰ ਸੀ, ਉਹ ਜਿਵੇਂ ਚਾਹੁਣ ਕਰ ਸਕਦੇ ਹਨ-ਸੰਪਾਦਕ)


(07/03/12)
ਗੁਰਸ਼ਰਨ ਸਿੰਘ ਡੱਲ

ਡੀ. ਏ. ਵੀ ਸਕੂਲ ਭਿੱਖੀਵਿੰਡ ਦੇ ਪ੍ਰਿੰਸੀਪਲ ਨੇ ਮਾਫੀ ਮੰਗੀ 25 02 2012 ਡੀ. ਏ. ਵੀ ਸਕੂਲ ਭਿੱਖੀਵਿੰਡ ਵਿੱਚ ਨੂਰਮਿਹਲੀਏ ਆਸ਼ੂਤੋਸ਼ ਦੀ ਚੇਲੀ ਸਾਧਵੀ ਨੇ ਕੂੜ ਪ੍ਰਚਾਰ ਕੀਤਾ। ਜਿਸ ਦਾ ਇਲਾਕੇ ਦੀ ਸੰਗਤ ਨੂੰ ਪਤਾ ਲੱਗਣ ਤੇ ਭਾਰੀ ਵਿਰੋਧ ਕੀਤਾ ਗਿਆ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰਕ ਭਾਈ ਗੁਰਸ਼ਰਨ ਸਿੰਘ ਡੱਲ {ਗੁਰਮਤਿ ਪ੍ਰਚਾਰ ਕੇਂਦਰ ਡੱਲ} ਦੀਦਾਰ ਸਿੰਘ ਸ਼੍ਰੋਮਣੀ ਕਮੇਟੀ ਪ੍ਰ. ਭਾਈ ਜਸਬੀਰ ਸਿੰਘ ਤਰਸੇਮ ਸਿੰਘ ਭਿੱਖੀਵਿੰਡ ਤ੍ਰਿਲੋਚਨ ਸਿੰਘ ਝਬਾਲ ਸਤਕਾਰ ਕਮੇਟੀ ਅਤੇ ਇਲਾਕੇ ਦੀ ਸੰਗਤ ਨੇ 05 03 2012 ਸਕੂਲ ਵਿੱਚ ਇਕੱਠ ਕੀਤਾ। ਪ੍ਰਿਸੀਪਲ ਨੇ ਲਿਖਤੀ ਤੌਰ ਤੇ ਮਾਫੀ ਮੰਗੀ ਅਤੇ ਅੱਗੇ ਤੋ ਅਜਿਹਾ ਨਾ ਕਰਨ ਦਾ ਯਕੀਨ ਦਿੱਤਾ।


(06/03/12)
ਤੱਤ ਗੁਰਮਤਿ ਪਰਿਵਾਰ

ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲਾ

ਗੁਰੂ ਗ੍ਰੰਥ ਦਾ ਖਾਲਸਾ ਪੰਥ ਜਥੇਬੰਦੀ ਦੇ ਤਾਜ਼ਾ ਸ਼ੰਕਿਆਂ ਬਾਰੇ ਸੁਚੇਤ ਪੰਥ ਸਾਹਮਣੇ ਪਰਿਵਾਰ ਦਾ ਪੱਖ

ਮਿਤੀ 02 ਮਾਰਚ 2012 ਨੂੰ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਜਥੇਬੰਦੀ ਵਲੋਂ ਸਿੱਖ ਮਾਰਗ ਤੇ ਇੱਕ ਪੱਤਰ ਛਪਿਆ ਹੈ, ਜਿਸ ਵਿੱਚ ਸਿੱਖ ਰਹਿਤ ਮਰਿਯਾਦਾ ਸੁਧਾਰ ਸੰਬੰਧੀ ਚੱਲ ਰਹੇ ਉਪਰਾਲੇ ਦੇ ਬਾਰੇ ਕੁੱਝ ਤਾਜ਼ਾ ਸ਼ੰਕੇ ਖੜੇ ਕਰਕੇ ਪਰਿਵਾਰ ਤੋਂ ਇਸ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ। ਇਸ ਪੱਤਰ ਦਾ ਮੁੱਖ ਆਧਾਰ ਉਪਰਾਲੇ ਸੰਬੰਧੀ 15 ਫਰਵਰੀ 2012 ਨੂੰ ਸਿੱਖ ਮਾਰਗ ਤੇ ਪਰਿਵਾਰ ਵਲੋਂ ਛਪੀ ਬੇਨਤੀ ਅਤੇ ਪਰਿਵਾਰ ਦੇ ਇੱਕ ਮੁੱਢਲੇ ਮੈਂਬਰ ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ ਅਤੇ ਪ੍ਰੋ. ਦਰਸ਼ਨ ਸਿੰਘ ਜੀ ਵਿਚਕਾਰ 24 ਫਰਵਰੀ 2012 ਨੂੰ ਫੋਨ ਤੇ ਹੋਈ ਵਿਚਾਰ ਹੈ। ਜੇ ਧੜੇਬੰਦਕ ਸੋਚ ਅਤੇ ਪੂਰਵਾਗ੍ਰਹ ਤੋਂ ਉੱਪਰ ਉੱਠ ਕੇ, ਨਿਰਪੱਖਤਾ ਨਾਲ, 15 ਫਰਵਰੀ ਦੇ ਬੇਨਤੀ ਪੱਤਰ ਅਤੇ ਫੋਨ ਤੇ ਹੋਈ ਵਿਚਾਰ ਨੂੰ ਪੜਚੋਲਿਆ ਜਾਂਦਾ ਤਾਂ ਇਨ੍ਹਾਂ ਸ਼ੰਕਿਆਂ ਦੇ ਜਵਾਬ ਆਪੇ ਹੀ ਸਪਸ਼ਟ ਹੋ ਜਾਣੇ ਸਨ। ਗੁਰਮਤਿ ਦੀ ਰੋਸ਼ਨੀ ਵਿੱਚ ‘ਜਵਾਬਦੇਹੀ’ ਨੂੰ ਆਪਣਾ ਇੱਕ ਮੁੱਢਲਾ ਫਰਜ਼ ਸਮਝਦੇ ਹੋਏ, ਅਸੀਂ ਸੁਚੇਤ ਪੰਥ ਅਤੇ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਜਥੇਬੰਦੀ ਦੇ ਮੈਂਬਰਾਂ ਸਾਹਮਣੇ ਨੁਕਤਾਵਾਰ ਅਪਣਾ ਪੱਖ ਸਾਂਝਾ ਕਰ ਰਹੇ ਹਾਂ ਤਾਂ ਕਿ ਹਰ ਸੁਚੇਤ ਅਤੇ ਸੁਹਿਰਦ ਸੱਜਣ ਸ਼ੰਕਾ-ਰਹਿਤ ਹੋ ਕੇ ਇਸ ਸਾਂਝੇ ਉਪਰਾਲੇ ਵਿੱਚ ਸ਼ਾਮਿਲ ਹੋਵੇ।

ਇਹ ਪੱਤਰ ਇਸ ਜਥੇਬੰਦੀ ਦੇ ‘ਆਫਿਸ ਇੰਚਾਰਜ’ ਦੇ ਨਾਮ ਤੇ ਸਾਹਮਣੇ ਆਇਆ ਹੈ, ਪਰ ਅਸੀਂ ਇਹ ਮੰਨ ਕੇ ਅਪਣਾ ਪੱਖ ਸਾਹਮਣੇ ਰੱਖ ਰਹੇ ਹਾਂ ਕਿ ਪ੍ਰੋ. ਦਰਸ਼ਨ ਸਿੰਘ ਜੀ ਅਤੇ ਇਸਦਾ ਹਰ ਮੈਂਬਰ ਇਸ ਪੱਤਰ ਦੇ ਅੱਖਰ-ਅੱਖਰ ਨਾਲ ਸਹਿਮਤ ਹੈ।

1. ਇਸ ਪੱਤਰ ਦੇ ਪਹਿਲੇ ਪੈਰ੍ਹੇ ਦੀ ਇਹ ਸ਼ਬਦਾਵਲੀ “ਪਰਿਵਾਰ ਨੇ ਅਪਣੀ ਵੱਖਰੀ ਰਹਿਤ ਮਰਿਯਾਦਾ ਤਿਆਰ ਕਰਕੇ, ਤੀਜੇ ਪੜਾਅ ਦੀ ਵਿਚਾਰ ਚਰਚਾ ਲਈ ਮੁੱਢਲੇ ਤੌਰ ਤੇ ਜਿਨ੍ਹਾਂ ਸੱਜਣਾਂ ਨੂੰ ਚੁਣਿਆ ਹੈ, ਉਨ੍ਹਾਂ ਵਿਚੋਂ ਬਹੁਤੇ ਸੱਜਣ ਗੁਰੂ ਗ੍ਰੰਥ ਦਾ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ ਦੇ ਨਾਂ ਥੱਲੇ ਜਥੇਬੰਦਕ ਰੂਪ ਵਿੱਚ ਕੰਮ ਕਰ ਰਹੇ ਹਨ।” ਧਿਆਨ ਮੰਗਦੀ ਹੈ।

ਸਾਡਾ ਪੱਖ: ਇਹ ਗੱਲ ਮੂਲੋਂ ਹੀ ਝੂਠ ਹੈ ਕਿ ਪਰਿਵਾਰ ਨੇ ਅਪਣੀ ਵੱਖਰੀ ਰਹਿਤ ਮਰਿਯਾਦਾ ਤਿਆਰ ਕਰ ਲਈ ਹੈ। ਜਦਕਿ ਸੱਚਾਈ ਇਹ ਹੈ ਕਿ ਸ਼ੁਰੂਆਤੀ ਦੌਰ ਵਿੱਚ ਵਿਚਾਰ ਚਰਚਾ ਰਾਹੀਂ ਕਰਕੇ ਸਿੱਖ ਰਹਿਤ ਮਰਿਯਾਦਾ ਦੇ ਸੁਧਰੇ ਹੋਏ ਰੂਪ ਦਾ ਇੱਕ ‘ਸੰਭਾਵੀ ਖਰੜਾ’ ਤਿਆਰ ਕਰਕੇ, ਦੂਜੇ ਪੜਾਅ ਵਜੋਂ ਜਨਤੱਕ ਤੌਰ ਤੇ ਸਮੁੱਚੇ ਸੁਚੇਤ ਪੰਥ ਸਾਹਮਣੇ, ਗੁਰਮਤਿ ਦੀ ਰੋਸ਼ਨੀ ਵਿਚ, ਕੀਮਤੀ ਸੁਝਾਵਾਂ ਅਤੇ ਵਿਚਾਰਾਂ ਲਈ ਪੇਸ਼ ਕੀਤਾ ਗਿਆ। ਇਸ ਸੁਧਾਰ ਉਪਰਾਲੇ ਦੇ ਤੀਜੇ ਪੜਾਅ ਤੇ ਇਸ ‘ਸੰਭਾਵੀ ਖਰੜੇ ਅਤੇ ਉਸ ਸੰਬੰਧੀ ਆਏ ਸੁਝਾਵਾਂ’ ਨੂੰ ਸਮੁੱਚੇ ਸੁਚੇਤ ਪੰਥ ਦੀ ਇੱਕ ਸਾਂਝੀ ਇਕੱਤਰਤਾ ਸਾਹਮਣੇ ਰੱਖਣ ਦਾ ਜਤਨ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਇਕੱਤਰਤਾ ਵਿੱਚ ਗੁਰਮਤਿ ਅਤੇ ਦਲੀਲ ਦੀ ਕਸਵੱਟੀ ਤੇ ਵਿਚਾਰ ਕਰਕੇ ਸੁਧਰੀ ਹੋਈ ਮਰਿਯਾਦਾ ਦਾ ਇੱਕ ਫਾਈਨਲ ਰੂਪ ਸਾਹਮਣੇ ਲਿਆਇਆ ਜਾ ਸਕੇ। ਸੋ ‘ਸੰਭਾਵੀ ਖਰੜੇ’ ਅਤੇ ‘ਵੱਖਰੀ ਰਹਿਤ ਮਰਿਯਾਦਾ’ ਵਿਚਲਾ ਫਰਕ ਜਾਣ ਬੂਝ ਕੇ ਅਣਗੌਲਿਆਂ ਕਰਨਾ ਇਹ ਦਰਸਾਉਂਦਾ ਹੈ ਕਿ ਸ਼ੰਕਾਗ੍ਰਸਤ ਸੱਜਣ ਨਿਰਪੱਖਤਾ ਦੀ ਥਾਂ ਧੜੇਬੰਦਕ ਸੋਚ ਅਤੇ ਪੂਰਵਾਗ੍ਰਹ ਦੇ ਪ੍ਰਭਾਵ ਹੇਠ ਵਿਚਰ ਰਹੇ ਹਨ।

ਕੁਝ ਸੱਜਣਾਂ ਨੂੰ ਸ਼ਾਇਦ ਇਸ ਗੱਲ ਦਾ ਵੀ ਮਲਾਲ ਹੈ ਕਿ ਮੁੱਢਲੇ ਤੌਰ ਤੇ ‘ਸੰਭਾਵੀ ਖਰੜਾ’ ‘ਤੱਤ ਗੁਰਮਤਿ ਪਰਿਵਾਰ’ ਨੇ ਹੀ ਤਿਆਰ ਕਿਉਂ ਕੀਤਾ? ਪਰਿਵਾਰ ਪਿੱਛਲੇ ਲੰਮੇ ਸਮੇਂ ਤੋਂ ਵਾਰ ਵਾਰ ਬੇਨਤੀ ਪੱਤਰਾਂ ਰਾਹੀਂ ਸਮੁੱਚੇ ਸੁਚੇਤ ਪੰਥ ਸਾਹਮਣੇ ਇਹ ਜੋਦੜੀਆਂ ਕਰਦਾ ਆ ਰਿਹਾ ਸੀ ਕਿ ਸਿੱਖ ਰਹਿਤ ਮਰਿਯਾਦਾ ਸੁਧਾਰ ਸਮੇਤ ਕੁੱਝ ਠੋਸ ਮੁੱਦਿਆਂ ਬਾਰੇ ਸਾਂਝੇ ਤੌਰ ਤੇ ਉਪਰਾਲੇ ਕੀਤੇ ਜਾਣ। ਪਰ ਜ਼ਿਆਦਾਤਰ ਸੁਚੇਤ ਧਿਰਾਂ ਨੇ ਇਸ ਸੰਬੰਧੀ ਕੋਈ ‘ਹਾਂ-ਪੱਖੀ ਸਾਂਝੀ ਪਹਿਲ’ ਕਰਨ ਦੀ ਥਾਂ ‘ਅਣਮਿੱਥੇ ਸਮੇਂ ਤੱਕ ਮੌਜੂਦਾ ਰਹਿਤ ਮਰਿਯਾਦਾ ਦੀ ਇੰਨ-ਬਿੰਨ ਪ੍ਰੋੜਤਾ ਦਾ ਰਾਗ’ ਅਲਾਪਨਾ ਜ਼ਾਰੀ ਰੱਖਿਆ ਤਾਂ ਮਜ਼ਬੂਰਨ ਪਰਿਵਾਰ ਨੇ ਇਸ ਸੁਧਾਰ ਉਪਰਾਲੇ ਲਈ ਆਪ ਪਹਿਲ ਕਰਨ ਦਾ ਮਨ ਬਣਾ ਲਿਆ। ਇਸ ਦੇ ਨਤੀਜੇ ਵਜੋਂ ਸੋਧਿਆ ਹੋਇਆ ‘ਸੰਭਾਵੀ ਖਰੜਾ’ ਤਿਆਰ ਕੀਤਾ ਗਿਆ। ਸਾਨੂੰ ਇਹ ਜਾਣ ਕੇ ਵੀ ਬੇਹਦ ਪ੍ਰਸੰਨਤਾ ਹੋਈ ਹੈ ਕਿ ਹੁਣ ਸੁਚੇਤ ਪੰਥ ਦਾ ਵੱਡਾ ਹਿੱਸਾ ਉਸ ‘ਅਣਮਿੱਥੇ ਸਮੇਂ ਤੱਕ ਇੰਨ-ਬਿੰਨ ਪ੍ਰੋੜਤਾ’ ਦੀ ਨੀਤੀ ਨੂੰ ਤਿਆਗ ਕੇ ਇਸ ਮਰਿਯਾਦਾ ਦੇ ਸੁਧਾਰ ਦੀ ਲੋੜ ਨੂੰ ਮਹਿਸੂਸ ਕਰਨ ਲੱਗ ਪਿਆ ਹੈ। ਇਸ ਨਵੀਂ ਸੋਚ ਨੇ ਪਰਿਵਾਰ ਦੇ ਜਤਨਾਂ ਅਤੇ ਜੋਦੜੀਆਂ ਨੂੰ ਬੂਰ ਪ੍ਰਧਾਨ ਕੀਤਾ ਹੈ। ਸੋ ਇਸ ਉਪਰਾਲੇ ਨੂੰ ਇੱਕ ‘ਸਾਂਝਾ-ਰੂਪ’ ਦੇਣ ਦੇ ਸੁਹਿਰਦ ਮੰਸ਼ੇ ਨਾਲ ਹੀ ਦੂਜੇ ਅਤੇ ਤੀਜੇ ਪੜਾਅ ਦੀ ਰੂਪ-ਰੇਖਾ ਘੜੀ ਗਈ ਹੈ।

ਸਾਨੂੰ ਇਹ ਵੀ ਜਾਣਕਾਰੀ ਹੈ ਕਿ ਕੁੱਝ ਸੱਜਣਾਂ ਨੂੰ ਇਹ ਗੱਲ ਵੀ ਅਖਰਦੀ ਹੈ ਕਿ ਇਸ ਸੁਧਾਰ ਉਪਰਾਲੇ ਤੱਤ ਗੁਰਮਤਿ ਪਰਿਵਾਰ ਵਲੋਂ ਹੀ ਕਿਉਂ ਕੀਤਾ ਜਾ ਰਿਹਾ ਹੈ। ਸੋ ਇਸ ਉਪਰਾਲੇ ਨੂੰ ‘ਸਾਂਝਾ-ਰੂਪ’ ਦੇਣ ਦੇ ਮੰਸ਼ੇ ਨਾਲ ਪਰਿਵਾਰ ਨੇ ਤੀਜੇ ਪੜਾਅ ਦੀ ਕਾਰਵਾਈ ਪਰਿਵਾਰ ਦੇ ਨਾਮ ਹੇਠ ਕਰਵਾਉਣ ਦੀ ਥਾਂ ਸੁਚੇਤ ਪੰਥ ਦੇ ਸਾਂਝੇ ਨੁਮਾਇੰਦਿਆਂ ਨੂੰ ਬੇਨਤੀ ਕਰਕੇ ‘ਸੁਧਾਰ ਇਕੱਤਰਤਾ ਪ੍ਰਬੰਧਕ ਕਮੇਟੀ’ ਦਾ ਗਠਨ ਕਰ ਦਿਤਾ। ਇਸ ਕਮੇਟੀ ਵਿੱਚ ਪ੍ਰੋ. ਇੰਦਰ ਸਿੰਘ ਘੱਗਾ, ਅਮਰਜੀਤ ਸਿੰਘ ਚੰਦੀ, ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ, ਦਲੀਪ ਸਿੰਘ ਕਸ਼ਮੀਰੀ, ਉਪਕਾਰ ਸਿੰਘ ਫਰੀਦਾਬਾਦ, ਗੁਰਸੇਵਕ ਸਿੰਘ ਮੱਦਰਸਾ, ਬਲਦੇਵ ਸਿੰਘ ਦਿੱਲੀ ਅਤੇ ਜਗਜੀਤ ਸਿੰਘ ਪੁੰਛ ਸ਼ਾਮਿਲ ਹਨ। ਜਿਨ੍ਹਾਂ ਕੁੱਝ ਕੁ ਸੱਜਣਾਂ ਨੂੰ ‘ਸੱਦਾ ਪੱਤਰ’ ਪਹੁੰਚ ਚੁੱਕੇ ਹਨ, ਉਨ੍ਹਾਂ ਨੂੰ ਤਾਂ ਇਸ ਦਾ ਗਿਆਨ ਹੋ ਚੁੱਕਾ ਹੋਵੇਗਾ। ਤੀਜੇ ਪੜਾਅ ਦੀ ਸਾਰੀ ਕਾਰਵਾਈ ਸੁਚੇਤ ਪੰਥ ਦੀ ਨੁਮਾਇੰਦਗੀ ਕਰਦੀ ਇਸ ‘ਸਾਂਝੀ ਕਮੇਟੀ’ ਦੀ ਦੇਖ ਰੇਖ ਹੇਠ ਸਿਰੇ ਚੜਾਈ ਜਾਵੇਗੀ।

ਇਸ ਉਪਰਾਲੇ ਵਿੱਚ ਪਾਰਦਰਸ਼ਿਤਾ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਤਾਂ ਕਿ ਕੋਈ ਇੱਕ ਸ਼ਖਸ ਜਾਂ ਧਿਰ ਮਨਮਾਨੀ ਨਾ ਕਰ ਸਕੇ। ਪਾਰਦਰਸ਼ਿਤਾ ਖਾਤਿਰ ਇਸ ਇਕੱਤਰਤਾ ਦੀ ਕਾਰਵਾਈ ਦੀ ਪੂਰੀ ਵੀਡੀਉ ਰਿਕਾਰਡਿੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। 16 ਫਰਵਰੀ ਦੇ ਬੇਨਤੀ ਪੱਤਰ ਵਿੱਚ ਇਹ ਵੀ ਸਪਸ਼ਟ ਕਰ ਦਿਤਾ ਗਿਆ ਸੀ ਕਿ

“ਹਾਲੀਂ ਤੱਕ ਕੁੱਝ ਵੀ ਫਾਈਨਲ ਨਹੀਂ ਹੋਇਆ। ਸੁਚੇਤ ਵਿਦਵਾਨਾਂ ਅਤੇ ਪੰਥ ਦਰਦੀਆਂ ਦੀ ਇਕਤੱਰਤਾ ਵਲੋਂ, ਗੁਰਮਤਿ ਦੀ ਰੋਸ਼ਨੀ ਵਿਚ, ਭਾਂਵੇ ਪਰਿਵਾਰ ਦੇ ਜਤਨਾਂ ਨਾਲ ਤਿਆਰ ਹੋਏ ਖਰੜੇ ਵਿੱਚ ਲੌਂੜੀਂਦੇ ਬਦਲਾਵ ਕਰ ਦਿਤੇ ਜਾਣ, ਸੁਆਗਤ ਕੀਤਾ ਜਾਵੇਗਾ। ਸਾਡਾ ਇਕੋ ਮਕਸਦ ਹੈ ਕਿ ਸੁਧਾਰ ਦੇ ਸਾਰਥਿਕ ਅਤੇ ਠੋਸ ਉਪਰਾਲੇ ਹੋਣੇ ਚਾਹੀਦੇ ਹਨ।”

ਸਪਸ਼ਟ ਹੈ ਕਿ ‘ਵੱਖਰੀ ਰਹਿਤ ਮਰਿਯਾਦਾ ਤਿਆਰ ਕਰ ਲਈ ਹੈ’, ਦਾ ਸ਼ੰਕਾ/ਤੌਖਲਾ ਨਿਰਮੂਲ ਹੈ।

2. ਪੱਤਰ ਵਿਚਲਾ ਇੱਕ ਸ਼ੰਕਾ/ਨੁਕਤਾ ‘ਗੁਰੂ ਪਦ’ ਸੰਬੰਧੀ ਵਿਚਾਰ ਨਾਲ ਜੁੜਿਆ ਹੈ।

ਸਾਡਾ ਪੱਖ:- ਇਸ ਇਕਤੱਰਤਾ ਦਾ ਵਿਸ਼ਾ ਸਿੱਖ ਰਹਿਤ ਮਰਿਯਾਦਾ ਦਾ ਸੁਧਾਰ ਹੈ ਨਾ ਕਿ ‘ਗੁਰੂ ਪਦ’ ਸੰਬੰਧੀ ਵਿਚਾਰ। ਜੇ ਸੰਭਾਵੀ ਖਰੜੇ ਦੀ ਕਿਸੇ ਮੱਦ ਵਿੱਚ ਇਸ ਨੁਕਤੇ ਬਾਰੇ ਵਿਚਾਰ ਸਾਹਮਣੇ ਆਉਂਦੀ ਵੀ ਹੈ ਤਾਂ 50-60 ਸੱਜਣਾਂ ਦੀ ਵਿਚਾਰ ਵਿੱਚ ਪਰਿਵਾਰ ਦੇ ਚੰਦ ਮੈਂਬਰ ਇਸ ਵਿਸ਼ੇ ਤੇ ਮਨਮਾਨੀ ਨਹੀਂ ਕਰ ਸਕਦੇ? ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਜਥੇਬੰਦੀ ਦੇ ਚਰਚਾ ਅਧੀਨ ਪੱਤਰ ਵਿੱਚ ਇਸ ਸੰਬੰਧੀ ਪ੍ਰਿਸੀਪਲ ਨਰਿੰਦਰ ਸਿੰਘ ਜੰਮੂ ਅਤੇ ਪ੍ਰੋ. ਦਰਸ਼ਨ ਸਿੰਘ ਜੀ ਵਿਚਕਾਰ ਹੋਈ ਗੱਲਬਾਤ ਨੂੰ ਵੀ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਕਿਉਂਕਿ ਇਸ ਸੰਬੰਧੀ ਵਧੇਰੇ ਚਰਚਾ ਅਸਲ ਮਕਸਦ ਤੋਂ ਭਟਕਾਵ ਦਾ ਕਾਰਨ ਬਣ ਸਕਦੀ ਹੈ, ਸੋ ਇਸ ਬਾਰੇ ਫਿਲਹਾਲ ਜ਼ਿਆਦਾ ਵਿਚਾਰ ਨਹੀਂ ਕਰਾਂਗੇ। ਇਤਨਾ ਜ਼ਰੂਰ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਸ ਗੱਲਬਾਤ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਨੇ ਕੋਈ ਸ਼ਰਤ ਨਹੀਂ ਰੱਖੀ ਸੀ, ਬਲਕਿ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਸੁਚੇਤ ਪੰਥ ਤੋਂ ਬਾਹਰ ਨਹੀਂ। ਇਹ ਇਕੱਤਰਤਾ ਆਪਸੀ ਵਿਚਾਰ ਰਾਹੀਂ ਜੋ ਫੈਸਲਾ ਕਰੇਗੀ, ਮੈਂ ਉਸਦੇ ਨਾਲ ਹੋਵਾਂਗਾ। ਜੇ ਇਸ ਇਕੱਤਰਤਾ ਵਿੱਚ ‘ਵੀਡੀਉ ਕਾਨਫਰਾਂਸ’ ਦਾ ਪ੍ਰਬੰਧ ਕੀਤਾ ਜਾ ਸਕਿਆ ਤਾਂ ਮੈਂ ਵੀ ਇਸ ਵਿੱਚ ਸ਼ਾਮਿਲ ਹੋ ਸਕਦਾ ਹਾਂ।

3. ਇੱਕ ਸ਼ੰਕਾ/ਸ਼ਿਕਾਇਤ ਇਹ ਵੀ ਹੈ ਕਿ ਪਰਿਵਾਰ ਅਪਣੇ ਨਿੱਜੀ ਵਿਚਾਰਾਂ ਨੂੰ ਕੌਮੀ ਵਿਚਾਰ ਤੋਂ ਜ਼ਿਆਦਾ ਮਹੱਤਵਪੂਰਨ ਮੰਨਦਾ ਹੈ।

ਸਾਡਾ ਪੱਖ:- ਇਹ ਸ਼ਿਕਾਇਤ ਵੀ ਨਿਰਮੂਲ ਹੈ। ਇਸ ਸ਼ਿਕਾਇਤ ਦੇ ਹੱਕ ਵਿੱਚ ਜੇ ਕੁੱਝ ਮਿਸਾਲਾਂ ਸਾਂਝੀਆਂ ਕਰ ਦਿੰਦੇ ਤਾਂ ਸਮਝਣ ਵਿੱਚ ਆਸਾਨੀ ਹੋਣੀ ਸੀ। ਪਰਿਵਾਰ ਨੇ ਹਮੇਸ਼ਾਂ ਗੁਰਮਤਿ ਦੀ ਰੋਸ਼ਨੀ ਵਿੱਚ ਵਿਚਾਰ ਦੇਣ ਦਾ ਜਤਨ ਕੀਤਾ ਹੈ ਅਤੇ ਸਾਡਾ ਮੰਨਣਾ ਹੈ ਕਿ ਗੁਰਮਤਿ ਤੋਂ ਵੱਧ ਕੇ ਕੋਈ ਪਰੰਪਰਾ, ਪੰਥ ਪ੍ਰਵਾਨਿਕਤਾ ਆਦਿ ਨਹੀਂ ਮੰਣੀ ਜਾਣੀ ਚਾਹੀਦੀ। ਜੇ ਸ਼ਿਕਾਇਤ ਕਰਨ ਵਾਲੇ ਸੱਜਣਾਂ ਨੂੰ ਪਰਿਵਾਰ ਦੀ ਇਹ ਗੁਰਮਤਿ ਨੂੰ ਹੀ ਮੂਲ਼ ਕਸਵੱਟੀ ਮੰਨਣ ਦੀ ਪਹੁੰਚ ਗਲਤ ਜਾਪਦੀ ਹੈ ਤਾਂ ਇਸ ਬਾਰੇ ਅਸੀਂ ਮਜ਼ਬੂਰ ਹਾਂ। ਅਸੀਂ ਕਦੀਂ ਵੀ ਅਪਣੀ ਸੋਚ ਨੂੰ ਸਾਰਿਆਂ ਉਤੇ ਥੋਪਣ ਦਾ ਜਤਨ ਨਹੀਂ ਕੀਤਾ, ਬਲਕਿ ਨਿਮਰਤਾ ਸਹਿਤ ਵਿਚਾਰ ਹੀ ਰੱਖੇ ਹਨ।

4. ਇੱਕ ਸ਼ਿਕਾਇਤ/ਸ਼ੰਕਾ ਇਹ ਵੀ ਹੈ ਕਿ ਪਰਿਵਾਰ ਨੇ ਅਪਣੇ ਤੌਰ ਤੇ, ਦੋ ਪੜਾਵਾਂ ਦੌਰਾਣ, ਪਹਿਲਾਂ ਹੀ ਨਿਤਨੇਮ, ਅਰਦਾਸ ਅਤੇ ਰਹਿਤ ਮਰਿਯਾਦਾ ਸੰਬੰਧੀ ਫੈਸਲੇ ਲਏ ਹੋਏ ਹਨ। ਜੇਕਰ ਪਰਿਵਾਰ ਆਪਣੇ ਇਹਨਾਂ ਨਿੱਜੀ ਫੈਸਲਿਆਂ ਨੂੰ ਰੱਦ ਕਰਕੇ ਨਵੇਂ ਸਿਰਿਉਂ ਵਿਚਾਰ ਚਰਚਾ ਲਈ ਸਹਿਮਤ ਹੋਵੇ, ਤਾਂ ਹੀ ਗੁਰੂ ਗ੍ਰੰਥ ਦਾ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ, ਪਰਿਵਾਰ ਨਾਲ ਇਨ੍ਹਾਂ ਵਿਸ਼ਿਆਂ ਬਾਰੇ ਵਿਚਾਰ ਕਰਨ ਦੀ ਸੋਚ ਸਕਦੀ ਹੈ।

ਸਾਡਾ ਪੱਖ:- ਇਸ ਸ਼ੰਕੇ/ਸ਼ਿਕਾਇਤ ਵਿੱਚ ਵੀ ਸੱਚਾਈ ਦੀ ਥਾਂ ‘ਧੜੇਬੰਦਕ ਸੋਚ ਅਤੇ ਪੂਰਵਾਗ੍ਰਹ’ ਕਾਰਨ ਉਪਜਿਆ ਘੜਮੱਸ ਹੀ ਭਾਰੂ ਹੈ। ਨਿਤਨੇਮ, ਅਰਦਾਸ ਅਤੇ ਰਹਿਤ ਮਰਿਯਾਦਾ ਵੱਖਰੇ ਵੱਖਰੇ ਵਿਸ਼ੇ ਨਹੀਂ ਹਨ, ਬਲਕਿ ਵਿਸ਼ਾ ਰਹਿਤ ਮਰਿਯਾਦਾ ਸੁਧਾਰ ਹੀ ਹੈ। ਨਿਤਨੇਮ ਅਤੇ ਅਰਦਾਸ ਰਹਿਤ ਮਰਿਯਾਦਾ ਦਾ ਹਿੱਸਾ ਹੀ ਹਨ। ਹੁਣ ਜਦੋਂ ਸੁਧਰੇ ਹੋਏ ‘ਸੰਭਾਵੀ ਖਰੜੇ’ ਨੂੰ ਪੇਸ਼ ਕਰਦੇ ਹੋਏ ਇਹ ਬਿਲਕੁਲ ਸਪਸ਼ਟ ਕੀਤਾ ਜਾ ਚੁੱਕਾ ਹੈ (16 ਫਰਵਰੀ ਦੇ ਬੇਨਤੀ ਪੱਤਰ ਵਿਚ) ਕਿ “ਹਾਲੀਂ ਤੱਕ ਕੁੱਝ ਵੀ ਫਾਈਨਲ ਨਹੀਂ ਹੋਇਆ।” ਤਾਂ ਇਸ ਸ਼ੰਕੇ ਦਾ ਕੀ ਆਧਾਰ ਰਹਿ ਜਾਂਦਾ ਹੈ? ਜਦੋਂ ਹਾਲੀਂ ਤੱਕ ਕੁੱਝ ਫਾਈਨਲ ਹੋਇਆ ਹੀ ਨਹੀਂ ਤਾਂ ਫੇਰ ਕਿਸੇ ਫੈਸਲੇ ਨੂੰ ਰੱਦ ਕਰਨ ਦੀ ਗੱਲ ਕਿਥੋਂ ਆ ਗਈ?

ਜਿਥੋਂ ਤੱਕ 2 ਕੁ ਸਾਲ ਪਹਿਲਾਂ ਪਰਿਵਾਰ ਵਲੋਂ ਰਿਲੀਜ਼ ਕੀਤੇ ਨਿਤਨੇਮ ਦੀ ਪੋਥੀ ਦਾ ਸਵਾਲ ਹੈ ਤਾਂ ਇਹ ਸੰਭਾਵੀ ਖਰੜਾ ਵਿਚਾਰ ਅਧੀਨ ਆਉਣ ਕਾਰਨ ਉਹ ਨਿਤਨੇਮ ਅਤੇ ਅਰਦਾਸ ਵੀ ਪੜਚੋਲ ਹੇਠ ਆਪੇ ਹੀ ਆ ਗਏ ਹਨ, ਕਿਉਂਕਿ ਇਹ ਇਸ ‘ਸੰਭਾਵੀ ਖਰੜੇ’ ਦਾ ਹਿੱਸਾ ਹੀ ਹਨ। ਵੈਸੇ ਇਹ ਤੱਥ ਵੀ ਘੱਟ ਦਿਲਚਸਪ ਨਹੀਂ ਕਿ ਪਰਿਵਾਰ ਵੱਲੋਂ ਸੁਧਰੇ ਹੋਏ ਨਿਤਨੇਮ ਜਾਰੀ ਕਰਨ ਦੇ ਉਸ ਉਪਰਾਲੇ ਦਾ ਸੁਚੇਤ ਪੰਥਕ ਧਿਰਾਂ ਨੇ ਸਵਾਗਤ ਕੀਤਾ ਸੀ ਅਤੇ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਜਥੇਬੰਦੀ ਦੇ ਕੁੱਝ ਮੌਜੂਦਾ ਮੁੱਖ ਮੈਂਬਰ ਉਸ ਉਪਰਾਲੇ ਦਾ ਸਰਗਰਮ ਹਿੱਸਾ ਵੀ ਰਹੇ ਸਨ। ਖੈਰ! ਜਦੋਂ ਇਹ ਵਿਚਾਰ ਸਾਹਮਣੇ ਆਇਆ ਕਿ ਐਸੇ ਸੁਧਾਰ ਉਪਰਾਲੇ ਸਾਂਝੇ ਹੋਣੇ ਚਾਹੀਦੇ ਹਨ ਅਤੇ ਬਹੁਤੀਆਂ ਸੁਚੇਤ ਧਿਰਾਂ ਇਸ ਸੁਧਾਰ ਉਪਰਾਲੇ ਦੀ ਲੋੜ ਨਾਲ ਸਹਿਮਤ ਹੋ ਗਈਆਂ, ਤਾਂ ਹੁਣ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲਾ ਸਾਂਝੇ ਤੌਰ ਤੇ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਨਿਤਨੇਮ ਅਤੇ ਅਰਦਾਸ ਸਮੇਤ ਸਾਰੀਆਂ ਮੱਦਾਂ ਵਿਚਾਰਾਧੀਨ ਹਨ।

ਇਸ ਸਾਂਝੇ ਉਪਰਾਲੇ ਦਾ ਮਕਸਦ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਜਥੇਬੰਦੀ ਸਮੇਤ ਕਿਸੇ ਇੱਕ ਧਿਰ ਨੂੰ ਖੁਸ਼ ਕਰਨਾ ਨਹੀਂ ਬਲਕਿ ਧੜੇਬੰਦਕ ਸੋਚ ਤੋਂ ਉਪਰ ਉੱਠ ਕੇ ਨਿਰੋਲ ਗੁਰਮਤਿ ਅਤੇ ਦਲੀਲ ਦੀ ਰੋਸ਼ਨੀ ਵਿੱਚ ਇੱਕ ਸਾਂਝਾ ਸੁਧਾਰ ਉਪਰਾਲਾ ਕਰਨਾ ਹੈ। ਸੋ ਇਥੇ ਕਿਸੇ ਜਥੇਬੰਦੀ (ਜਿਵੇਂ ਗੁਰੂ ਗ੍ਰੰਥ ਦਾ ਖਾਲਸਾ ਪੰਥ) ਵਲੋਂ ਸ਼ਰਤਾਂ ਲਾ ਕੇ ਕਿਸੇ ਹੋਰ ਧਿਰ (ਜਿਵੇਂ ਤੱਤ ਗੁਰਮਤਿ ਪਰਿਵਾਰ) ਨਾਲ ਵਿਚਾਰ ਕਰਨਾ ਮਕਸਦ ਨਹੀਂ ਹੈ, ਬਲਕਿ ਇਸ ਧੜੇਬੰਦਕ ਸੋਚ ਤੋਂ ਉਪਰ ਉੱਠ ਕੇ, ਗੁਰਮਤਿ ਦੀ ਸੇਧ ਵਿਚ, ਸਾਂਝੇ ਤੌਰ ਤੇ ਸੁਧਾਰ ਲਹਿਰ ਵਿੱਚ ਠੋਸ ਫੈਸਲੇ ਕਰਨਾ ਹੈ।

5. ਇੱਕ ਸ਼ਿਕਾਇਤ ਇਹ ਵੀ ਹੈ ਤੀਜੇ ਪੜਾਅ ਲਈ ਚੁੱਣੇ ਗਏ ਸੰਭਾਵੀ ਸੱਜਣਾਂ ਵਿੱਚ ਕੁੱਝ ਐਸੇ ਵੀ ਹਨ ਜੋ ਗੁਰੂ ਗ੍ਰੰਥ ਸਾਹਿਬ ਬਾਰੇ ਨਿਰਮੂਲ ਸ਼ੰਕੇ ਖੜੇ ਕਰ ਰਹੇ ਹਨ। ਉਨ੍ਹਾਂ ਦੀ ਮੌਜੂਦਗੀ ਵਿੱਚ ਕੀਤੇ ਜਾਣ ਵਾਲੇ ਉਪਰਾਲੇ ਕਿਸ ਦਿਸ਼ਾ ਵੱਲ ਵੱਧਣਗੇ, ਇਸ ਬਾਰੇ ਇਸ਼ਾਰੇ ਬਿਲਕੁਲ ਸਪਸ਼ਟ ਹਨ। ਇਸ ਲਈ ਅਜਿਹੇ ਸ਼ੰਕੇ ਪੈਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਇਸ ਵਿਚਾਰ-ਚਰਚਾ ਵਿੱਚ ਸ਼ਾਮਿਲ ਨਹੀਂ ਕੀਤਾ ਜਾਣਾ ਚਾਹੀਦਾ।

ਸਾਡਾ ਪੱਖ:-ਪਹਿਲਾਂ ਸਪਸ਼ਟ ਕੀਤੇ ਅਨੁਸਾਰ ਇਸ ਇਕਤੱਰਤਾ ਦਾ ਇਕੋ ਇੱਕ ਵਿਸ਼ਾ ‘ਸਿੱਖ ਰਹਿਤ ਮਰਿਯਾਦਾ ਸੁਧਾਰ’ ਹੈ, ਨਾ ਕਿ ‘ਗੁਰੂ ਗ੍ਰੰਥ ਸਾਹਿਬ’ ਬਾਰੇ ਵਿਚਾਰ। ਸੋ ਇਹ ਸ਼ਿਕਾਇਤ ਨਿਰਮੂਲ ਹੈ। ਪਰਿਵਾਰ ਵਲੋਂ 16 ਫਰਵਰੀ ਦੇ ਬੇਨਤੀ ਪੱਤਰ ਵਿੱਚ ਆਪਣੀ ਜਾਣਕਾਰੀ ਦੇ ਆਧਾਰ ਤੇ ਇਕਤੱਰਤਾ ਲਈ ਸੁਝਾਏ ਸੰਭਾਵੀ ਨਾਵਾਂ ਦੀ ਸੂਚੀ ਵਿੱਚ ਉਹ ਨਾਮ ਸ਼ਾਮਿਲ ਸਨ ਜੋ ਸੁਚੇਤ ਪੰਥ ਨਾਲ ਜੁੜੇ ਹੋਏ ਹਨ ਅਤੇ ਜਿਹੜੇ ਐਸੇ ਸੁਧਾਰ ਉਪਰਾਲਿਆਂ ਦੀ ਲੋੜ ਨੂੰ ਮਹਿਸੂਸ ਕਰਦੇ ਲਗਦੇ ਹਨ। ਇਹ ਸ਼ੰਕਾ/ਸ਼ਿਕਾਇਤ ਕਰਨ ਵਾਲੇ ਸੱਜਣ ਸ਼ਾਇਦ ਭੁੱਲ ਗਏ ਹਨ ਕਿ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਬਾਰੇ ਨਿਰ ਆਧਾਰ ਬੇਲੋੜੇ ਕਿੰਤੂ ਕਰਨ ਵਾਲੀ ਸੋਚ ਵਿਰੁਧ ਪਰਿਵਾਰ ਨੇ ਪ੍ਰਮੁੱਖਤਾ ਅਤੇ ਬੇਬਾਕੀ ਨਾਲ ਲਿਖਿਆ ਸੀ ਪਰ ਸਿਰਫ ਵਿਚਾਰਕ ਅਸਹਿਮਤੀ ਕਾਰਨ ਕਿਸੇ ਨੂੰ ‘ਅਛੂਤ ਐਲਾਣ’ ਦੇਣ ਦੀ ਪਹੁੰਚ ਪੁਜਾਰੀਵਾਦ ਹੈ, ਗੁਰਮਤਿ ਦੀ ਸੇਧ ਨਹੀਂ। ਬਾਬਾ ਨਾਨਕ ਜੀ ਵਲੋਂ ਕਿਸੇ ਨਾਲ ਵਿਚਾਰ ਚਰਚਾ ਕਰਨ ਤੋਂ ਪਹਿਲਾਂ ਕੋਈ ਅਗਾਉਂ ‘ਸ਼ਰਤ’ ਨਹੀਂ ਲਾਈ ਗਈ ਸੀ ਕਿਉਂਕਿ ਉਹ ਇਸ ਪੁਜਾਰੀਵਾਦੀ ਪ੍ਰਵਿਰਤੀ ਨੂੰ ਗਲਤ ਮੰਨਦੇ ਸਨ।

ਉਪਰੋਕਤ ਖੁੱਲੀ ਵਿਚਾਰ ਵਿੱਚ ਅਸੀਂ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਜਥੇਬੰਦੀ ਵਲੋਂ ਉਠਾਏ ਗਏ ਸ਼ੰਕਿਆਂ ਬਾਰੇ ਪਰਿਵਾਰ ਦਾ ਪੱਖ ਸਾਂਝਾ ਕਰਣ ਦਾ ਨਿਮਾਣਾ ਜਤਨ ਕੀਤਾ ਹੈ। ਆਸ ਹੈ ਕਿ ਇਸ ਸਪਸ਼ਟੀਕਰਨ ਤੋਂ ਬਾਅਦ ਸਾਰੇ ਸੁਹਿਰਦ ਅਤੇ ਸੁਚੇਤ ਸੱਜਣ, ਧੜੇਬੰਦਕ ਸੋਚ, ਪੂਰਵਾਗ੍ਰਹ ਅਤੇ ਪੁਜਾਰੀਵਾਦੀ ਸ਼ਰਤਾਂ ਦਾ ਤਿਆਗ ਕਰਕੇ, ਇਸ ਸਾਂਝੇ ਉਪਰਾਲੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਜ਼ਰੂਰ ਪਾਉਣਗੇ। ਇਹ ਇਕਤੱਰਤਾ ਕਿਸੇ ਇੱਕ ਧਿਰ ਜਾਂ ਧੜੇ ਦੀ ਨਹੀਂ, ਬਲਕਿ ਸੁਚੇਤ ਪੰਥ ਦਾ ਇੱਕ ਸਾਂਝਾ ਉਪਰਾਲਾ ਹੈ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ

-----------------------------------------------------

ਜ਼ਰੂਰੀ ਬੇਨਤੀ

ਸੁਚੇਤ ਪੰਥ ਦੀ ਇਸ ਸਾਂਝੀ ਇਕਤੱਰਤਾ ਲਈ ਸਾਡੀ ਜਾਣਕਾਰੀ ਅਨੁਸਾਰੀ ਸੰਭਾਵੀ ਸੂਚੀ ਵਿਚਲੇ ਸੱਜਣਾਂ ਨੂੰ ਨਿੱਜੀ ਤੌਰ ਤੇ ਸੰਪਰਕ ਕੀਤਾ ਜਾ ਰਿਹਾ ਹੈ। ਬਹੁੱਤਿਆਂ ਨਾਲ ਸੰਪਰਕ ਹੋ ਚੁਕਿਆਂ ਹੈ। ਪਰ ਹੇਠ ਲਿਖੇ ਸੱਜਣਾਂ ਦੇ ਸੰਪਰਕ ਸਾਨੂੰ ਨਹੀਂ ਮਿਲ ਪਾ ਰਹੇ। ਜੇ ਉਹ ਆਪ ਪੜਦੇ ਹੋਣ ਜਾਂ ਕੋਈ ਹੋਰ ਉਨ੍ਹਾਂ ਦੇ ਸੰਪਰਕ ਨੰਬਰ ਜਾਣਦਾ ਹੋਵੇ ਤਾਂ ਕਿਰਪਾ ਕਰਕੇ 09419126791 ਫੋਨ ਤੇ ਦੱਸਣ ਦੀ ਕਿਰਪਾਲਤਾ ਕਰੇ। ਸੰਪਰਕ ਬਾਰੇ ਜਾਨਕਾਰੀ [email protected] ਤੇ ਵੀ ਭੇਜੀ ਜਾ ਸਕਦੀ ਹੈ।

ਗੁਰਤੇਜ ਸਿੰਘ ਸਾਬਕਾ ਆਈ ਏ ਐਸ, ਜਸਟਿਸ ਕੁਲਦੀਪ ਸਿੰਘ, ਪੰਥਪ੍ਰੀਤ ਸਿੰਘ, ਡਾ. ਗੁਰਦਰਸ਼ਨ ਸਿੰਘ ਢਿਲੋਂ, ਗੁਰਮੀਤ ਸਿੰਘ ਕਾਦੀਆਣੀ, ਗਿਆਨੀ ਸੁਰਜੀਤ ਸਿੰਘ ਮੋਗਾ, ਪ੍ਰਿੰਸੀਪਲ ਬਲਜੀਤ ਸਿੰਘ ਚੌਂਤਾ, ਬਖਸ਼ੀਸ਼ ਸਿੰਘ ਜੌੜਾ, ਗੁਰਦੇਵ ਸਿੰਘ ਬਟਾਲਵੀ, ਡਾ. ਗੁਰਸ਼ਰਨਜੀਤ ਸਿੰਘ ਗੁਰੂ ਨਾਨਕ ਦੇਵ ਯੁਨੀਵਰਸਿਟੀ।

ਜੇ ਕੋਈ ਸੱਜਣ ਇਸ ਉਪਰਾਲੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ, ਪਰ ਉਸ ਦਾ ਨਾਮ 16 ਫਰਵਰੀ ਵਾਲੀ ਸੂਚੀ ਵਿੱਚ ਸ਼ਾਮਿਲ ਨਹੀਂ ਹੈ, ਤਾਂ ਉਹ ਵੀ ਉਪਰੋਕਤ ਫੋਨ ਨੰਬਰ ਤੇ ‘ਸੱਦਾ ਪੱਤਰ’ ਲਈ ਸੰਪਰਕ ਕਰ ਸਕਦਾ ਹੈ। ਸੱਦਾ ਪੱਤਰ ਮੰਗਵਾਉਣ ਲਈ ਆਖਿਰੀ ਤਾਰੀਖ 15 ਮਾਰਚ ਹੈ। ਇਸ ਇਕੱਤਰਤਾ ਵਿੱਚ ਦਾਖਲਾ ਸਿਰਫ ‘ਸੱਦਾ ਪੱਤਰ’ ਰਾਹੀਂ ਹੀ ਹੋ ਸਕੇਗਾ। ਇਕੱਤਰਤਾ ਦੀ ਪੂਰੀ ਰੂਪ ਰੇਖਾ ਸਿਰਫ ਸੱਦਾ ਪੱਤਰ ਰਾਹੀਂ ਹੀ ਦੱਸੀ ਜਾਵੇਗੀ।

ਇਸ ਸੁਧਾਰ ਉਪਰਾਲੇ ਨਾਲ ਸਹਿਮਤ ਜਿਹੜੇ ਸੱਜਣ ਕਿਸੇ ਮਜ਼ਬੂਰੀ ਵੱਸ ਇਸ ਇਕੱਤਰਤਾ ਵਿੱਚ ਸ਼ਾਮਿਲ ਨਹੀਂ ਹੋ ਸਕਦੇ, ਉਹ ਸੰਭਾਵੀ ਖਰੜੇ ਬਾਰੇ ਆਪਣੇ ਬਹੁੱਮੁੱਲੇ ਸੁਝਾਅ ਜਲਦ ਤੋਂ ਜਲਦ (15 ਮਾਰਚ ਤੋਂ ਪਹਿਲਾਂ) ਭੇਜਣ ਦੀ ਕਿਰਪਾਲਤਾ ਕਰਨ।

ਸੰਭਾਵੀ ਖਰੜਾ ਇਸ ਲਿੰਕ ਤੇ ਕਲਿਕ ਕਰ ਕੇ ਪੜ ਸਕਦੇ ਹੋ।

http://www.sikhmarg.com/gurmat-jeevan.html


(06/03/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਡਾ. ਗੁਰਮੀਤ ਸਿੰਘ ਬਰਸਾਲ ਜੀਉ,
ਸਤਿ ਸ਼੍ਰੀ ਅਕਾਲ!
ਆਪ ਜੀ ਨੇ ਮੇਰੇ ਵਲੋਂ ਵਰਤੇ ਕੁੱਝ ਸ਼ਬਦਾਂ ਦੇ ਭੇਦ ਭਾਰੇ ਗਲ ਕੀਤੀ ਹੈ। ਇਹ ਅੰਤਰ ਕਈ ਵਾਰ ਲਿਖਣ ਵਿੱਚ ਆ ਜਾਂਦਾ ਹੈ। ਪਰ ਆਪ ਜੀ ਵਲੋਂ ਵਿਚਾਰਿਆ ਨੁੱਕਤਾ ਬਾਰੀਕ ਅਤੇ ਦਿਲਚਸਪ ਹੈ। ਆਪ ਜੀ ਇੱਕ ਚਿੰਤਕ ਲਿਖਾਰੀ/ਪਾਠਕ ਹੋ। ਆਪ ਜੀ ਤੋਂ ਇੱਕ ਸਵਾਲ ਕਰਨਾ ਚਾਹੁੰਦਾ ਹਾਂ।
ਆਪ ਜੀ ਕੇਵਲ ਇਤਨੀ ਸੇਧ ਦਿਉ ਕਿ ਕੀ ਆਪ ਜੀ ਦੇ ਅਨੁਸਾਰ, ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ 34 ਸਾਲਾ ਗੁਰਤਾ ਜੀਵਨ ਦੌਰਾਨ ਕੀ ਸਿੱਖਾਂ ਨਾਲ ਕੁੱਝ ਬਚਨ ਸਾਂਝੇ ਕੀਤੇ ਸਨ? ਜੇ ਕਰ ਕੀਤੇ ਸਨ ਤਾਂ ਐਸੇ ਬਚਨਾਂ ਦੀਆਂ ਕੇਵਲ ‘ਦੋ ਉਦਾਹਰਨਾਂ’ ਅਪਣੇ ਹੀ ਸ਼ਬਦਾਂ ਵਿੱਚ ਦੇਂਣ ਦੀ ਕਿਰਪਾਲਤਾ ਕਰਨੀ।
ਇਸ ਸਵਾਲ ਦਾ ਸਬੰਧ ਦਸ਼ਮ ਗ੍ਰੰਥ ਜਾਂ ਚੌਪਈ/ਨਿਤਨੇਮ ਵਿਸ਼ੇ ਨਾਲ ਨਹੀਂ ਹੈ। ਇਸ ਲਈ ਬੇਨਤੀ ਹੈ ਕਿ ਇਸ ਸਵਾਲ ਨੂੰ ਦਸ਼ਮ ਗ੍ਰੰਥ ਨਾਲ ਜੋੜ ਕੇ ਜਵਾਬ ਨਾ ਦੇਂਣਾ।
ਹਰਦੇਵ ਸਿੰਘ, ਜੰਮੂ
06. 03. 2012


(06/03/12)
ਚਰਨਜੀਤ ਸਿੰਘ ਬਰੈਂਮਪਟਨ

ਵੀਰ ਸਤਿੰਦਰਜੀਤ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਤੁਸੀ ਆਪਣੇ ਲੇਖ “ਨਿੱਜੀ ਰੰਜਿਸ਼……ਪੰਜਾਬੀ ਦਾ ਮੁਹਾਂਦਰਾ” ਵਿੱਚ ਘਟੋ ਘਟ ਦੋ ਥਾਵਾਂ ਤੇ “ਧਾਤੂ” ਦਾ ਜ਼ਿਕਰ ਕੀਤਾ ਹੈ। ਜਿਵੇਂ”
ਇਸ ਗਲਤੀ ਨੂੰ ਸੁਧਾਰਨ ਦੀ ਜਗ੍ਹਾ ਗਲਤ ਸ਼ਬਦ ‘ਹੋਸ਼ੇ’ ਦਾ ਕੁਝ ਲੋਕਾਂ ਨੇ ਧਾਤੂ ‘ਹੋਸ਼+ਆ” ਬਣਾ ਦਿੱਤਾ”
ਮੈਂ ਕਾਫੀ ਚਿਰ ਤੋਂ ਇਸ ਲਫਜ ਨੂੰ ਆਬਜੈਕਟੀਵਲੀ ਸਮਝਨ ਦੀ ਕੋਸ਼ਿਸ਼ ਵਿੱਚ ਹਾਂ। ਕੀ ਤੁਸੀ ਕ੍ਰਿਪਾ ਕਰ ਕੇ ਇਸ ਦਾ ਖੁਲਾਸਾ ਕਰ ਸਕਦੇ ਹੋ।
ਗੁਰਬਾਣੀ ਵਿੱਚ ਵੀ ਇਹ ਸ਼ਬਦ ਕਈ ਥਾਵਾਂ ਤੇ ਆਇਆ ਹੈ। ਜਿਵੇਂ ਕਿ:
ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ।। (87)
ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥ (145)

ਮੇਰਾ ਖਿਆਲ ਹੈ ਕਿ ਗੁਰਬਾਣੀ ਵਿੱਚ ਵੱਖ ਵੱਖ ਥਾਵਾਂ ਤੇ ਪ੍ਰਕਰਣ ਦੇ ਹਿਸਾਬ ਨਾਲ ਇਸ ਦੇ ਵੱਖ ਵੱਖ ਅਰਥ ਹਨ। ਪਰ ਇਸ ਵੇਲੇ ਮੈਂ ਗੁਰਬਾਣੀ ਤੋਂ ਜਿਆਦਾ ਇਸ ਨੂੰ ਵਿਆਕਰਣ ਦੇ ਸੰਦਰਭ ਵਿੱਚ ਸਮਝਨਾ ਚਾਹੁੰਦਾ ਹਾਂ।
ਚਰਨਜੀਤ ਸਿੰਘ
ਬਰੈਂਮਪਟਨ


(06/03/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਿੱਖ ਧਰਮ ਦੇ ਮੁੱਖ ਨਿਯਮ ਹਨ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ। ਨਾਮ ਜਪਣਾ ਤਾਂ ਸਵਾਸ ਸਵਾਸ ਭਾਵ ਹਰ ਸਾਹ ਨਾਲ। ਜਾਗਦਿਆਂ, ਸੁਤਿਆਂ, ਉਠਦਿਆਂ, ਬਹਿੰਦਿਆਂ, ਕਿਰਤ ਕਰਦਿਆਂ, ਹਸਦਿਆਂ, ਖੇਲ੍ਹਦਿਆਂ ਨਾਮ ਨਾਲ ਜੁੜੇ ਰਹਿਣਾ ਹੈ। ਇਸ ਤਰ੍ਹਾਂ ਨਾਮਨਾਲ ਰਹਹਿਣਾ ਅਭਿਆਸ ਮੰਗਦਾ ਹੈ। ਅਭਿਆਸ ਨਾਲ ਸਭ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਜੋ ਵੀ ਰਚਨਾ ਕੀਤੀ ਸੱਚ ਦੇ ਆਧਾਰ ਤੇ ਕੀਤੀ; ਜੋ ਵੀ ਲਿਖਿਆ ਸੱਚ ਦੇ ਤਜਰਬੇ ਦੇ ਆਧਾਰ ਤੇ ਕੀਤੀ ਜੌ ਵੀ ਲਿਖਿਆ ਸੱਚ ਤੇ ਤਜਰਬੇ ਦੇ ਆਧਾਰ ਤੇ ਲਿਖਿਆ। ਸਾਰੇ ਗੁਰੂ ਸਾਹਿਬਾਨ ਵੀ ਜ਼ਿੰਦਗੀ ਸਾਡੇ ਲਈ ਉਦਾਹਰਣ ਹੈ। ਸਾਸ ਸਾਸ ਸਿਮਰਨ ਕਰਦੇ ਸਨ ਤਾਂ ਹੀ ਪਰਚਾਰਦੇ ਸਨ। ਅਗਲਾ ਨਿਯਮ ਹੈ ਕਿਰਤ ਕਰਨ ਦਾ। ਗੁਰੂ ਨਾਨਕ ਸਾਹਿਬ ਜੀ ਨੇ ਮਝੀਆਂ ਚਾਰੀਆਂ, ਵਪਾਰ ਕੀਤਾ, ਭੰਡਾਰੀ ਦਾ ਕੰਮ ਕੀਤਾ ਤੇ ਕਰਤਾਰਪੁਰ ਰਹਿੰਦਿਆਂ ਖੇਤੀਬਾੜੀ ਕੀਤੀ, ਖੁਦ ਕਿਰਤ ਕਰਦੇ ਤੇ ਹੋਰਾਂ ਨੂੰ ਸੁਨੇਹਾ ਦਿੰਦੇ। ਕਈ ਪੁਛਦੇ ਹਨ ਕਿ ਜੇ ਉਹ ਕਿਰਤ ਕਰਦੇ ਸਨ ਤਾਂ ਨਾਮ ਕਦੋਂ ਜਪਦੇ ਸਨ? ਜੇ ਨਾਮ ਜਪਦੇ ਸਨ ਤਾਂ ਹਰ ਸਾਹ ਨਾਲ ਨਾਮ ਕਿਵੇਂ ਜਪਦੇ ਸਨ?
ਇਕ ਵਾਰ ਕੁੱਝ ਸਾਧੂ ਕਰਤਾਰਪੁਰ ਗੁਰੂ ਜੀ ਨਾਲ ਬਚਨ ਬਿਲਾਸ ਕਰਨ ਆਏ। ਗੁਰੂ ਨਾਨਕ ਦੇਵ ਜੀ ਅਪਣੇ ਸਾਥੀਆਂ ਨਾਲ ਖੇਤਾਂ ਵਿੱਚ ਗੋਡੀ ਕਰ ਰਹੇ ਸਨ; ਸਾਰੇ ਮਿਟੀ ਨਾਲ ਲੱਥ ਪੱਥ; ਕਪੜੇ ਮਿੱਟੀ ਨਾਲ ਮੈਲੇ। ਸਾਧੂ ਹੈਰਾਨ? ਇਹ ਤਾਂ ਸਾਰੇ ਪਸ਼ੂਆਂ ਵਰਗੇ ਲਗਦੇ ਨੇ? ਜਦ ਉਹ ਨੇੜੇ ਆਕੇ ਪਰਖਣ ਲੱਗੇ ਤਾਂ ਦੇਖਦੇ ਹਨ ਕਿ ਸਾਰੇ ਅਪਣੇ ਅਪਣੇ ਕੰਮ ਵਿੱਚ ਲੱਗੇ ਵਾਹਿਗੁਰੂ ਦਾ ਨਾਮ ਜਪੀ ਜਾ ਰਹੇ ਹਨ। ਉਹ ਹੈਰਾਨ ਸਨ? ਕੀ ਨਾਮ ਇਸਤਰ੍ਹਾਂ ਕੰਮ ਕਰਦਿਆਂ ਵੀ ਜਪਿਆ ਜਾ ਸਕਦਾ ਹੈ? ਇਹ ਤਾਂ ਸਾਰੇ ਮਹਾਨ ਸੰਤ ਹਨ ਜਿਨ੍ਹਾਂ ਨੇ ਕਿਰਤ ਕਰਦੇ ਵੇਲੇ ਵਾਹਿਗੁਰੂ ਨਾਲ ਧਿਆਨ ਲਾਈ ਰਖਿਆ ਹੈ। ਉਤਸੁਕਤਾ ਵਸ ਗੁਰੂ ਜੀ ਤੇ ਉਨ੍ਹਾਂ ਦੇ ਸਾਥੀਆਂ ਵਲ ਵੇਖਣ ਲੱਗੇ। ਇਤਨੇ ਨੂੰ ਲੌਢਾ ਵੇਲਾ ਆ ਗਿਆ। ਸਾਰੇ ਹੱਥ ਮੂੰਹ ਧੋਕੇ ਇੱਕ ਥਾਂ ਇਕੱਠੇ ਹੋਗਏ। ਨੇੜੇ ਹੀ ਸਾਧੂ ਵੀ ਸਨ। ਗੁਰੂ ਜੀ ਨੇ ਸਾਰੇ ਸਾਧੂਆਂ ਨੂੰ ਵੀ ਖਾਣੇ ਦਾ ਨਿੳੇੁਤਾ ਦੇ ਦਿਤਾ। ਸਾਧੂ ਹੈਰਾਨ ਸਨ ਕਿ ਚਾਰ ਜਣਿਆਂ ਦਾ ਖਾਣਾ ਏਨੇ ਸਾਧੂਆਂ ਵਿੱਚ ਕਿਵੇਂ ਵੰਡਿਆ ਜਾਵੇਗਾ। ਗੁਰੂ ਜੀ ਨੇ ਸਭਨੂੰ ਪੰਗਤ ਵਿੱਚ ਬੈਠਣ ਲਈ ਕਿਹਾ ਤੇ ਪਰਸਾਦੇ ਵਰਤਾਉਣ ਲੱਗੇ। ਸਭ ਨੇ ਭੋਜਨ ਰਲ ਕੇ ਛਕਿਆ ਥੁੜਿਆ ਵੀ ਨਹੀਂ। ਸਾਧੂ ਧੰਨ ਧੰਨ ਆਖਣ ਲੱਗੇ। ਸਾਧੂਆਂ ਦੇ ਆਗੂ ਨੇ ਆਖਿਆ: ਏਥੇ ਤਾਂ ਰਬ ਵਸਦਾ ਏ। ਸਾਰੇ ਸੰਤ ਗੁਰੂ ਜੀ ਦੇ ਚਰਨੀਂ ਲੱਗੇ।
ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਇਹ ਅਨੂਠਾ ਉਦਾਹਰਣ ਸੀ ਜੋ ਗੁਰੂ ਸਾਹਿਬ ਨੇ ਆਪ ਦਿਤਾ। ਗੁਰੂ ਸਾਹਿਬ ਪ੍ਰਮਾਤਮਾ ਨਾਲ ਹਮੇਸ਼ਾ ਜੁੜੇ ਰਹੇ, ਕਾਰ ਕਰਦੇ ਵੀ, ਸੌਂਦੇ ਜਾਗਦੇ ਵੀ। ਜੇ ਰਚਨਾਵਾਂ ਰਚਦੇ ਤਾਂ ਵੀ ਨਾਮ ਬਾਰੇ ਸ਼ਬਦ ਉਚਾਰੇ, ਜੇ ਕੀਰਤਨ ਕੀਤਾ ਤਾਂ ਵੀ ਨਾਮ ਦਾ, ਜੇ ਵਿਚਾਰ ਵਟਾਂਦਰਾ ਕੀਤਾ ਨਾਮ ਨੂੰ ਪਲ ਵੀ ਨਹੀਂ ਛੱਡਿਆ, ਪ੍ਰਮਾਤਮਾ ਤੋਂ ਕਦੇ ਨਹੀਂ ਟੁੱਟੇ, ਹਲ ਵਾਹੁੰਦੇ, ਫਸਲ ਕੱਟਦੇ, ਅਨਾਜ ਕਢਦੇ ਉਹ ਕਦੇ ਵੀ ਨਹੀਂ ਸਨ ਟੁੱਟਦੇ ਨਾਮ ਨਾਲੋਂ। ਇਹ ਸਰੀਰ ਨੂੰ ਪੰਜ ਭਾਗਾਂ ਵਿੱਚ ਵੰਡਦੇ ਹਾਂ ਇੱਕ ਅੰਨਕੋਸ਼ ਜਿਸ ਨੂੰ ਅਸੀਂ ਦੇਹ ਕਹਿੰਦੇ ਹਾਂ, ਇੱਕ ਪ੍ਰਾਣ ਮਈ ਕੋਸ਼ ਜਿਸ ਨੂੰ ਅਸੀਂ ਸਾਹਾਂ ਤੇ ਸ਼ਕਤੀ ਨਾਲ ਸਬੰਧਿਤ ਕਰਦੇ ਹਾਂ, ਮਨੋਮਈ ਕੋਸ਼ ਜਿਸ ਨੂੰ ਅਸੀਂ ਮਨ ਨਾਲ ਜੋੜਦੇ ਹਾਂ, ਗਿਆਨ ਮਈ ਕੋਸ਼ ਜਿਸ ਨੂੰ ਅਸੀਂ ਅੰਤਹਕਰਣ ਤੇ ਸੂਝ ਨਾਲ ਸਬੰਧਿਤ ਕਰਦੇ ਹਾਂ। ਸਾਡੇ ਸਰੀਰ ਨੂੰ ਜੇ ਅੰਨ ਤੋਂ ਸਾਨੂੰ ਤਾਣ ਮਿਲਦਾ ਹੈ, ਪ੍ਰਾਣ ਮਿਲਦੇ ਹਨ, ਸ਼ਕਤੀ ਮਿਲਦੀ ਹੈ ਜੇ ਪ੍ਰਾਣ ਨਹੀਂ ਤਾਣ ਨਹੀਂ ਤਾਂ ਵੀ ਸਰੀਰ ਬੇਜਾਨ ਹੈ। ਇਨ੍ਹਾਂ ਪ੍ਰਾਣਾਂ ਤੇ ਸਰੀਰ ਨੂੰ ਮਨ ਚਲਾਉਂਦਾ ਹੈ ਜੇ ਮਨ ਕੰਮ ਨਹੀਂ ਕਰਦਾ ਤਾਂ ਪ੍ਰਾਣ ਵੀ ਨਹੀਂ ਚਲਦੇ ਤੇ ਸਰੀਰ ਵੀ ਨਹੀਂ ਚਲਦਾ। ਇਹ ਮਨ ਅਪਣੀ ਮਰਜ਼ੀ ਨਾਲ ਚਲਦਾ ਹੈ ਤਾਂ ਮਨਮੁਖ ਰੂਪ ਹੁੰਦਾ ਹੈ ਜੇ ਗੁਰੂ ਦੀ ਸਿਖਿਆ ਅਨੁਸਾਰ ਚਲਦਾ ਹੈ ਤਾਂ ਗੁਰਮੁਖ ਹੁੰਦਾ ਹੈ। ਜੰਮਣ ਵੇਲੇ ਜੀਵ ਦਾ ਮਨ ਸਾਫ ਸਲੇਟ ਹੁੰਦਾ ਹੈ ਜਿਸ ਉਪਰ ਮਾਂ, ਭਾਈ, ਭੈਣ, ਭਾਈ, ਰਿਸ਼ਤੇਦਾਰ, ਗਵਾਂਢੀ ਸਾਥੀ ਦੁਨੀਆਂਦਾਰੀ ਲਿਖਣਾ ਸ਼ੁਰੂ ਕਰਦੇ ਹਨ। ਇਹ ਉਸ ਦੇ ਬਚਪਨ ਦੇ ਗੁਰੂ ਹਨ ਫਿਰ ਸਕੂਲ ਜਾਂਦਾ ਹੈ ਤਾਂ ਅਧਿਆਪਕ ਸਿਖਾਉਂਦੇ ਹਨ, ਅਧਿਆਪਕ ਗੁਰੂ ਹਨ। ਕੰਮ ਕਾਰ ਸਿੱਖਦਾ ਹੈ ਤਾਂ ਕਿਤਾ ਸਿਖਾਉਣ ਵਾਲੇ ਗੁਰੂ ਹਨ, ਸਾਰੀ ਦੁਨੀਆਂ ਬਦਲਣਹਾਰ ਹੈ, ਨਵੀਆਂ ਤੋਂ ਨਵੀਆਂ ਚੀਜ਼ਾ ਤੇ ਨਵੇਂ ਤੋਂ ਨਵੇ ਫੰਗ, ਉਸ ਨੂੰ ਹਰ ਰੋਜ਼ ਕੁੱਝ ਨਵਾਂ ਸਿਖਣਾ ਪੈਂਦਾ ਹੈ, ਹੌਲੀ ਹੌਲੀ ਸਾਰਾ ਜਗਤ ਹੀ ਉਸ ਦਾ ਗੁਰੂ ਹੋ ਜਾਂਦਾ ਹੈ। ਉਹ ਗੁਰੂ ਤੋਂ ਇਸਤਰ੍ਹਾਂ ਗਿਆਨ ਪ੍ਰਾਪਤ ਕਰਦਾ ਜਾਂਦਾ ਹੈ, ਗਿਆਨ ਵਾਨ ਹੁੰਦਾ ਜਾਂਦਾ ਹੈ ਪਰ ਇਹ ਸਾਰਾ ਗਿਆਨ ਤਾਂ ਦੁਨਿਆਵੀ ਹੁੰਦਾ ਹੈ ਜੋ ਮਾਨਵ ਨੂੰ ਉਸ ਦੀ ਮੰਜ਼ਿਲ ਤੇ ਨਹੀਂ ਪਹੁੰਚਾਉੰਦਾ। ਉਸ ਦੀ ਮੰਜ਼ਿਲ ਹੈ ਕਿਹੜੀ? ਜਿਸ ਸਰੋਤ ਵਿਚੋਂ ਮਾਨਵ ਨਿਕਲਿਆ ਹੈ ਉਹ ਹੈ ਪ੍ਰਮ ਪਿਤਾ ਪ੍ਰਮੇਸ਼ਵਰ। ਇਨਸਾਨ ਦੀ ਮੰਜ਼ਿਲ ਇਸੇ ਸ੍ਰੋਤ ਵਿੱਚ ਮਿਲਣਾ ਤੇ ਸਮਾਉਣਾ ਹੈ। ਉਸ ਨੂੰ ਪਾਉਣਾ ਤੇ ਉਸ ਵਿੱਚ ਸਮਾਉਣਾ ਹੀ ਜੀਵਨ ਦਾ ਸਹੀ ਸਫਰ ਹੈ। ਅਪਣੀ ਮੰਜ਼ਿਲ ਯਾਦ ਰੱਖੇਗਾ, ਮੰਜ਼ਿਲ ਦੀ ਸਹੀ ਸੇਧ ਵਿੱਚ ਵਧੇਗਾ ਤਾਂ ਹੀ ਮੰਜ਼ਿਲ ਪਾਵੇਗਾ। ਮੰਜ਼ਿਲ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ੳਪਣੀ ਸਹੀ ਸੇਧ ਦਾ ਧਿਆਨ ਰਖਣਾ ਹੈ। ਸਾਹ ਸਾਹ ਨਾਲ ਉਸ ਨੂਮ ਣਾਦ ਰਖਣਾ ਹੈ ਉਸ ਤੋਂ ਕਦੇ ਬੇਧਿਆਨੇ ਨਹੀਂ ਹੋਣਾ। ਉਸ ਤੋਂ ਬੇਧਿਆਨੇ ਹੋਏ ਤਾਂ ਮੰਜ਼ਿਲ ਖੁਸ ਸਕਦੀ ਹੈ। ਇਹੋ ਹੈ ਅਸਲੀ ਗਿਆਨ ਜਿਸ ਨੂੰ ਕਈ ਬ੍ਰਹਮ ਗਿਆਨ ਵੀ ਕਹਿੰਦੇ ਹਨ। ਇਸੇ ਸਹੀ ਗਿਆਨ ਨੂੰ ਗੁਰਮੁਖ ਗੁਰੂ ਤੋਂ ਪ੍ਰਾਪਤ ਕਰਦਾ ਹੈ। ਪ੍ਰਮਾਤਮਾ ਨੂੰ ਪਾਉਣ ਦਾ ਨਿਸ਼ਾਨਾ ਧਾਰ ਕੇ ਵਧਦਾ ਰਹਿੰਦਾ ਹੈ।
ਇਸ ਦੇ ਉਲਟ ਜੋ ਸਹੀ ਗੁਰੂ ਨਹੀਂ ਅਪਣਾਉਂਦਾ ਜਾਂ ਗੁਰੂ ਦੀਆਂ ਸਿਖਿਆਵਾਂ ਨਾਲ ਨਹੀਂ ਚਲਦਾ, ਅਪਣੇ ਮਨ ਆਈ ਕਰਦਾ ਹੈ ਉਹ ਮਨਮੁਖ ਉਸ ਪ੍ਰਮਾਤਮਾ ਤੋਂ ਵਿਛੜਿਆ ਭਟਕਦਾ ਰਹਿੰਦਾ ਹੈ, ਬੇਮੰਜ਼ਿਲਾ, ਬੇਮਕਸਦ।
ਪਾਉਣ ਤੇ ਸਮਾਉਣ ਦੀ ਮੰਜ਼ਿਲ ਸਬੰਧਤ ਹੈ ਰੂਹ ਮਈ ਕੋਸ਼ ਨਾਲ। ਸਾਡੀ ਰੂਹ ਸਾਡੀ ਆਤਮਾ-ਪ੍ਰਮਾਤਮਾ ਦਾ ਹੀ ਰੂਪ ਹੈ ਪਰ ਉਸ ਤੋਂ ਵਿਛੜਕੇ ਜੀਵਨ ਸਫਰ ਕਰਦੀ ਮੋਹ ਮਾਇਆ ਵਿੱਚ ਲਿਪਿਤ ਮਨ ਤੇ ਸਰੀਰ ਦੇ ਕਬਜ਼ੇ ਵਿੱਚ ਛਟਪਟਾਂਦੀ ਹੈ ਤੇ ਅਪਣੀ ਮੰਜ਼ਿਲ ਤਕ ਨਹੀਂ ਪਹੰਚ ਸਕਦੀ। ਆਤਮਾ ਪ੍ਰਮਾਤਮਾ ਦਾ ਹਿਸਾ ਹੈ ਤੇ ਉਸ ਵਿੱਚ ਜੁੜਕੇ ਹੀ ਸ਼ਾਂਤੀ ਪ੍ਰਾਪਤ ਕਰ ਸਕਦੀ ਹੈ, ਪਰਮ ੳਂਦ ਪਾ ਸਕਦੀ ਹੈ। ਜਦ ਨਾਮ ਤੋਂ ਸੇਧ ਲੈਕੇ, ਸੱਚ ਨਾਲ ਜੁੜਕੇ, ਸੁਚੀ ਕਿਰਤ ਕਰਕੇ, ਉਸ ਦੀ ਸਾਰੀ ਰਚਨਾ ਨੂੰ ਇੱਕ ਰੂਪ ਜਾਣਕੇ ਬਿਨਾ ਭੇਦ ਭਾਵ ਦੇ, ਪ੍ਰਮਾਤਮ-ਪ੍ਰੇਮ ਭਾਉ ਵਿੱਚ ਰਤੀ ਨਾਮ ਸਿਮਰਨ ਕਰਦੀ ਹੈ ਤਾਂ ਉਸ ਦਾ ਸੱਦਾ ਮਿਲ ਜਾਂਦਾ ਹੈ। ਉਸ ਦੇ ਨਾਲ ਹੀ ਇੱਕ ਮਿਕ ਹੋ ਜਾਣ ਨਾਲ ਹੀ ਉਸ ਨੂੰ ਅਪਣੀ ਅਸਲੀ ਮੰਜ਼ਿਲ ਦੀ ਪ੍ਰਾਪਤ ਹੁੰਦੀ ਹੈ।
ਇਸ ਲਈ ਸਾਨੂੰ ਅਪਣੇ ਸਰੀਰ ਨੂੰ ਸੱਚੀ ਕਿਰਤ ਨਾਲ ਜੋੜਣਾ ਹੈ; ਅਪਣੀ ਸ਼ਕਤੀ ਸੱਚੇ ਕਾਰਜਾਂ ਵਲ ਲਾਉਣੀ ਹੈ, ਮਨ ਗੁਰੂ ਤੋਂ ਪ੍ਰਾਪਤ ਗਿਆਨ ਨਾਲ ਜੋੜਣਾ ਹੈ ਤਾਂ ਹਿ ਪਰਮਾਤਮਾ ਪ੍ਰਾਪਤੀ ਦਾ ਸਹੀ ਅਨੰਦ ਮਿਲਣਾ ਹੈ।
ਸੱਚੀ ਕਿਰਤ, ਦਸਾਂ ਨਹੂਆਂ ਦੀ ਕਿਰਤ, ਲੁੱਟ ਖੋਹ, ਹੇਰਾ ਫੇਰੀ ਦੀ ਕਿਰਤ ਨਹੀਂ, ਉਹੀ ਕਿਰਤ ਜਿਸ ਵਿੱਚ ਅਪਣਾ ਸਰੀਰ ਅਪਣਾ ਤਾਣ, ਅਪਣਾ ਮਨ, ਅਪਣਾ ਗਿਆਨ, ਅਪਣੀ ਰੂਹ ਲੱਗੇ ਹੋਣ, ਸੱਚੀ-ਸੁੱਚੀ ਕਿਰਤ ਹੈ। ਇਹ ਕਿਰਤ ਕਰਦਿਆਂ ਸਰੀਰ ਤਾਂ ਅਪਣੇ ਆਪ ਹੀ ਸਭ ਕਰੀ ਜਾਂਦਾ ਹੈ ਜਦ ਕਿ ਅੰਤਰ ਮਨ ਉਸ ਪ੍ਰਮਾਤਮਾ ਨਾਲ ਜੁੜਿਆ ਹੋਵੇ। ਭਾਈ ਵੀਰ ਸਿੰਘ ਇਸ ਨੂੰ ਹੱਥ ਕਾਰ ਵਲ ਦਿਲ ਯਾਰ ਵਲ ਵਾਲੀ ਸਥਿਤੀ ਨਾਲ ਉਪਮਾ ਦਿੰਦੇ ਹਨ। ਕਾਰ ਨਾਲ ਲੱਗੇ ਹੱਥ ਕਿਰਤ ਕਰੀ ਜਾਂਦੇ ਹਨ ਤੇ ਪਰਮਾਤਮਾ ਨਾਲ; ਜੜਿਆ ਮਨ ਸਿਮਰਨ ਕਰੀ ਜਾਂਦਾ ਹੈ। ਦੋਨੋਂ ਕਾਰਜ ਨਾਲੋ ਨਾਲ ਹੀ ਹੋਈ ਹੋਈ ਜਾਂਦੇ ਹਨ। ਦੋਨੋਂ ਕਾਰਜ ਨਾਲੋ ਨਾਲ ਹੀ ਹੋਇ ਜਾਂਦੇ ਹਨ; ਦੋਨੋਂ ਹੀ ਇੱਕ ਦੂਜੇ ਦੇ ਪੂਰਕ ਹਨ। ਸਾਰਾ ਜੱਗ ‘ਸਿਰ ਸਿਰ ਧੰਦੇ ਲਾਇਆ’ ਹੈ। ਸਾਨੂੰ ਗੁਰੂ ਸਾਹਿਬਾਨ ਪਹਾੜਾਂ ਵਿਚ, ਜੰਗਲਾਂ ਵਿੱਚ ਜਾਂ ਬੀਆਬਾਨ ਵਿੱਚ ਜਾਕੇ ਨਾਮ ਜਪਣ ਨਹੀਂ ਦਸਦੇ; ਜਗ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਵਿਚਰਦਿਆਂ, ਕੰਮ ਕਾਰ ਕਰਦਿਆਂ ਹੂ ਨਾਮ ਜਪਣ ਦੀ ਜਾਚ ਸਿਖਾਉਂਦੇ ਹਨ।
ਕੁਝ ਪੁਛਦੇ ਹਨ ਜੇ ਹਰ ਇੱਕ ਨੇ ਕਿਰਤ ਕਰਨੀ ਹੈ ਤਾਂ ਕਿਉਂ ਨਾ ਅਪਣੇ ਕਮਾਵੇ ਤੇ ਖਾਵੇ। ਵੰਡ ਛਕਣ ਦੀ ਗੱਲ ਕਿਉਂ? ਪਹਿਲੀ ਗੱਲ ਤਾਂ ਇਹ ਪ੍ਰਮਾਤਮਾ ਸਭ ਦਾ ਬਰਾਬਰ ਹੈ। ਅਸੀਂ ਉਸ ਦੀ ਔਲਾਦ ਹਾਂ। ਪ੍ਰਮਾਤਮਾ ਨੂੰ ਹਰ ਔਲਾਦ ਇਕੋ ਜਿਤਨੀ ਪਿਆਰੀ ਹੈ। ਜਿਵੇੰ ਮਾਂ ਬਾਪ ਦਾ ਪਿਆਰ ਸਭ ਲਈ ਬਰਾਬਰ ਹੁੰਦਾ ਹੈ ਇਸ ਤਰ੍ਹਾਂ ਹੀ। ਹਰ ਜੀ ਸਾਡਾ ਭਾਈ ਹੈ। ਇੱਕ ਪਰਿਵਾਰ ਵਿੱਚ ਕੁੱਝ ਜੀ ਮਿਹਨਤ ਕਰਦੇ ਹਨ ਤੇ ਕਈ ਉਸ ਮਿਹਨਤ ਤੇ ਗੁਜ਼ਾਰਾ ਕਰਦੇ ਹਨ। ਕਈਆਂ ਪਰਿਵਾਰਾਂ ਵਿੱਚ ਤਾਂ ਕਮਾਉਣ ਵਾਲਾ ਇਕੋ ਹੀ ਹੁੰਦਾ ਹੈ ਪਰ ਸਾਰੇ ਜੀ ਵੰਡ ਛਕਦੇ ਹਨ ਜਿਤਨੀ ਜਿਸ ਨੂੰ ਲੋੜ ਹੁੰਦੀ ਹੈ ਉਤਨਾ ਲੈਂਦਾ ਹੈ। ਕੋਈ ਭੇਦ ਭਾਵ ਨਹੀਂ ਕੋਈ ਖਿਚ ਖੋਹ ਨਹੀਂ। ਜੇ ਅਸੀਂ ਪ੍ਰਮਾਤਮਾ ਦੀ ਔਲਾਦ ਹਾਂ ਤੇ ਸਾਰੇ ਭਾਈ ਭਾਈ ਹਾਂ ਤੇ ਜਗ ਪਰਿਵਾਰ ਵਿੱਚ ਅਸੀਂ ਹੀ ਕਮਾਉਣ ਵਾਲੇ ਹਾਂ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵੰਡ ਕੇ ਖਾਈਏ। ਕਹਿੰਦੇ ਹਨ ਖੁਸ਼ੀ ਵੰਡਣ ਨਾਲ ਦੁਗਣੀ ਚੌਗਣੀ ਹੁੰਦੀ ਜਾਦੀ ਹੈ ਇਸ ਲਈ ਕਿਸੇ ਲੋੜਵੰਦ ਨੂੰ ਹੱਥੋਂ ਦੇਣ ਲਈ, ਲੋੜ ਵੰਦ ਦੀ ਲੋੜ ਪੂਰੀ ਕਰਕੇ ਅਨੰਦ ਮਿਲਦਾ ਹੈ। ਇਸਤਰ੍ਹਾਂ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ ਉਤਮ ਜ਼ਿੰਦਗੀ ਜੀਣ ਦਾ ਅਸਲ ਮਾਰਗ ਹੈ ਜੋ ਸਾਨੂੰ ਗੁਰੂ ਸਾਹਿਬਾਨ ਨੇ ਸਿਖਾਇਆ ਹੈ।


(06/03/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਰਹਾਂਗੇ ਜੂਝਦੇ ਸਦਾ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਅਸੀਂ ਜੂਝਦੇ ਸੀ,
ਜੂਝਦੇ ਹਾਂ,
ਤੇ ਰਹਾਂਗੇ ਜੂਝਦੇ ਸਦਾ;

ਤੇ ਜੂਝੇਗੀ
ਸਾਡੀ ਹਰ ਸੋਚ,
ਸਾਡੇ ਅਹਿਸਾਸ,
ਹਰੇਕ ਕਤਰਾ
ਸਾਡੇ ਲਹੂ ਦਾ,
ਕਿ ਤਦ ਤੱਕ
ਜਦੋਂ ਤੀਕ ਸਾਡੇ ਵਿੱਚ
ਰਵ੍ਹੇਗਾ ਬਾਕੀ,
ਇੱਕ ਵੀ ਸਾਹ;

ਕਿ ਝਲਕੇਗੀ
ਜਦੋਂ ਤੀਕ ਸਾਡੇ ਵਿੱਚ
ਸਿਧਾਂਤਾਂ ‘ਤੇ
ਹਰ ਹੀਲੇ
ਕਾਇਮ ਰਹਿਣ ਦੀ
ਸਦ-ਅਤ੍ਰਿਪਤ ਚਾਹ,
ਤੇ ਜਦੋਂ ਤਕ ਜਾਵੇਗੀ
ਓੜਕ ਸੱਚ ਵੱਲ ਹੀ
ਸਾਡੀ ਹਰੇਕ ਰਾਹ;

ਨਾ ਕੇਵਲ ਸਾਹ ਬਲਕਿ
ਜੂਝੇਗੀ ਇਹ ਹਸਤੀ,
ਸਾਹ-ਵਿਹੀਣ ਵੀ ਸਾਡੀ,
ਸਤਿ-ਵਿਚਾਰਾਂ ਦੀ ਖੜਗ
ਤੇ ਹੌਸਲੇ ਦੀ
ਢਾਲ ਨੂੰ ਲੈ ਕੇ,
ਤੇ ਰਹੇਗੀ ਜੂਝਦੀ
ਕਿ ਜਦ ਤਕ ਹੈ ਮਨਸ਼ਾ,
ਸਾਡੇ ਕਿਣਕੇ ਵਿੱਚ ਹਰੇਕ,
ਖਿੰਡ-ਖਿੰਡ ਕੇ
ਮੁਕਦੇ ਹੋਇਆਂ ਵੀ,
ਰੱਖ ਸਿਦਕ
ਤੇ ਸਿਰੜ ਨੂੰ ਕਾਇਮ,
ਸਿਰ ਉੱਚਾ ਰੱਖਣ ਦੀ,
ਨਾ ਸੁੱਟਾਂਗੇ ਸਿਰਾਂ ਨੂੰ,
ਦੱਬ ਕੇ ਜਦ ਤੱਕ
ਚੰਦ ਗਰਜ਼ਾਂ ਦੀ
ਗਾਂਠੜੀ ਦੇ ਭਾਰ ਦੇ ਥੱਲੇ;

ਨਾ ਮੁੱਕੇਗੀ ਕਦੇ ਵੀ,
ਹੋਂਦ ਇਹ ਸਾਡੀ,
ਲੱਖ ਤੇਜ਼ ਧਾਰ ਹੋਵਣ
ਸ਼ਮਸ਼ੀਰਾਂ ਇਹ
ਦੁਸ਼ਮਣ ਦੀਆਂ ਬੇਸ਼ਕ,
ਬਲਕਿ ਨਿਵਾਵਣਗੀਆਂ
ਸਿਰ ਉਹ ਹਰ ਹੀਲੇ
ਅੱਗੇ ਹੀ ਸਾਡੇ
ਜਦੋਂ ਤੱਕ ਆਉਂਦੀ ਹੈ
ਜਾਚ ਸਾਨੂੰ
ਆਪਣੀ ਹੀ ਰਾਖ ਵਿੱਚੋਂ
ਕੁਕਨੁਸ ਵਾਗੂੰ
ਮੁੜ੍ਹ ਜ਼ਿੰਦਾ ਉੱਠਣ ਦੀ;

ਕਿ ਨਾ ਮੁਕਾਂਗੇ ਤਦ ਤਕ
ਤੇ ਨਾ ਹੀ ਕੋਈ ਜਾਬਰ
ਪੂਰਾ ਕਰ ਸਕੇਗਾ ਕਦੇ
ਸਾਨੂੰ ਫਨ੍ਹਾ ਕਰਨ ਦੀ
ਆਪਣੀ ਕਦੇ ਪਿਆਸ,
ਕਿ ਜਦ ਤਕ ਰਹੇਗਾ ਯਾਦ
ਸਾਡੇ ਖੌਲਦੇ ਲਹੂ ਨੂੰ
ਵੈਰੀ ਆਰੀਆਂ ਦੇ
ਦੰਦਿਆਂ ਦੀ ਪਿਆਸ ਤੋਂ
ਦੁੱਗਣਾ ਉਬਲਦਾ ਰਹਿਣਾ;

ਕਿ ਜਦ ਤਕ ਰਹਾਂਗੇ ਕਰਦੇ
ਸਾਬਿਤ ਅਸੀਂ ਨਿਰੰਤਰ
ਕਿ ਹੈ ਗਲਤ ਇਹ
ਕਿ ਲਿਖਦੇ ਨੇ
ਇਹ ਇਤਿਹਾਸ
ਕੇਵਲ ਉਹ ਹੀ
ਹੁੰਦੀ ਏ ਫ਼ਤਹਿ
ਨਸੀਬ ਵਿੱਚ ਜਿਹਨਾਂ,
ਤੇ ਝੂਠ ਇਸਨੂੰ
ਕਿ ਹਾਰਿਆਂ ਦਾ
ਕੋਈ ਇਤਿਹਾਸ ਨਹੀਂ ਹੁੰਦਾ,
ਕਿਉਂ ਕਰ ਉਹ ਸਿਆਹੀ
ਲਿਖਦੀ ਜੋ ਇਤਿਹਾਸ ਨੂੰ
ਨਾ ਬਣਦੀ ਏ
ਜਿੱਤ ਦੇ ਕਿਸੇ
ਆਤਿਸ਼ੀ ਨਗਾਰਿਆਂ ਦੀ
ਨਾਲ ਗੂੰਜ ਦੇ ਕਦੇ,
ਬਲਕਿ ਉਸਨੂੰ ਤਾਂ
ਗਿੱਲਾ ਰੱਖਦਾ ਹੈ ਸਦਾ
ਹੌਸਲਿਆਂ ਦਾ ਬੁਲੰਦ ਹੋਣਾ
ਤੇ ਜਨੂੰਨ
ਸਿਰ ਤਲੀ ਧਰ ਕੇ ਵੀ
ਲੜ੍ਹਦੇ ਰਹਿਣ ਦਾ ਸਦਾ,
ਹਾਰਾਂ ਨੂੰ ਜਾਣਦੇ ਹੋਇਆਂ;

ਸੋ ਨਾ ਮੁਕਾਂਗੇ ਕਦੇ ਅਸੀਂ,
ਨਾ ਹੀ ਖੜ੍ਹੋਵਾਂਗੇ


(05/03/12)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰਿਤ ਵੀਰ ਹੲਦੇਵ ਸਿੰਘ ਜੰਮੂ ਜੀ ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!

ਵੀਰ ਜੀਓ ਆਪ ਜੀ ਆਪ ਜੀ ਮੇਰੇ ਨਾਮ ਹੇਠ ਖਤ ਵਿੱਚ ਗੁਰਬਖਸ਼ ਸਿੰਘ ਕਾਲਾਅਫਗਾਨਾ ਦੇ ਹਵਾਲੇ ਸਬੰਧੀ ਲਿਖਦੇ ਹੋ ਕਿ “ਉਨ੍ਹਾਂ ਦਸ਼ਮੇਸ਼ ਜੀ ਦੇ ਨਾਮਣੇ ਨਾਲ ਜੁੜੇ ਕੁੱਝ ਹਵਾਲੇ ਵਰਤੇ ਹਨ ਅਤੇ ਮੈਂ ਵੀ ਇਸ ਵਰਤਨ ਨੂੰ ਠੀਕ ਮੰਨਦਾ ਹਾਂ” । ਆਪ ਮੰਨਦੀਪ ਸਿੰਘ ਵਰਣਨ ਦੇ ਨਾਮ ਹੇਠ ਲਿਖਦੇ ਹੋ “ਕੋਈ ਦਸ਼ਮੇਸ਼ ਜੀ ਦੇ ਹਵਾਲੇ ਕੱਡ ਦਿੰਦਾ”

ਵੀਰ ਜੀਓ ਦਸਮੇਸ਼ ਜੀ ਦੇ ਨਾਮਣੇ ਨਾਲ ਜੁੜੇ ਹਵਾਲੇ ਅਤੇ ਅਤੇ ਦਸਮੇਸ਼ ਜੀ ਦੇ ਹਵਾਲੇ ਕਹਿਣ ਵਿੱਚ ਬਹੁਤ ਅੰਤਰ ਹੈ ਜੀਓ। ਆਪ ਜੀ ਇੱਕ ਜਗਹ ਗੁਰੂ ਪ੍ਰਵਾਣਿਤ/ਪੰਥ ਪਰਵਾਣਿਤ/ਇਤਿਹਾਸਿਕ ਪਰੰਮਪਰਾ ਆਖਦੇ ਹੋ ਪਰ ਦੂਜੀ ਜਗਹ ਸਿਰਫ ਦਸਮੇਸ਼ ਜੀ ਦੀ ਕਿਰਤ ਆਖਦੇ ਹੋ। ਇਕੱਲਾ ਦਸਮੇਸ਼ ਜੀ ਦੇ ਹਵਾਲੇ ਕਹਿਣਾ ਕਨਫਰਮਡ ਦਸਮੇਸ਼ ਕ੍ਰਿਰਤ ਦਾ ਪਰਭਾਵ ਦਿੰਦਾ ਹੈ । ਬਸ ਇਸੀ ਤਰਾਂ ਆਪ ਜੀ ਦੀ ਭਾਸ਼ਾ ਰਾਹੀਂ ਦੁਬਿਧਾ ਬਣਦੀ ਹੈ । ਭੁਲਚੁਕ ਲਈ ਮਾਫੀ ਜੀ ।

ਡਾ: ਗੁਰਮੀਤ ਸਿੰਘ ਬਰਸਾਲ


(05/03/12)
ਗਿ: ਸੰਤੋਖ ਸਿੰਘ ਆਸਟ੍ਰੇਲੀਆ

ਗੁਰਮੁਖ ਪਿਆਰੇ ਸ. ਮੱਖਣ ਸਿੰਘ ਜੀ
ਹੁਣੇ ਹੀ ਸ. ਸਤਿੰਦਰ ਸਿੰਘ ਜੀ ਲਿਖਤ ‘ਹੋਸ਼ਾ’ ਬਾਰੇ ਵਿਦਵਤਾ ਭਰਪੂਰ ਲੇਖ ਪੜ੍ਹਿਆ। ਵਿਦਵਾਨ ਲੇਖਕ ਨੇ ਬੜੀ ਹੀ ਦਰੁਸਤ ਗੱਲ ਕੀਤੀ ਹੈ। ਇਸ ਬਾਰੇ ਮੈ ਵਧ ਕੁੱਝ ਨਾ ਆਖਾਂ ਕਿਉਂਕਿ ਮੈਨੂੰ ਵੀ ਬੇਲੋੜਾ ਕਿਸੇ ਫ਼ਜ਼ੂਲ ਬਹਿਸ ਵਿੱਚ ਘੜੀਸਿਆ ਜਾਣ ਤੋਂ ਡਰ ਲੱਗਦਾ ਹੈ। ਮੈ ਲੇਖਕ ਦੇ ਇਸ ਵਿਚਾਰ ਨਾਲ ਸਹਿਮਤ ਹਾਂ ਕਿ ਬੇਲੋੜੇ ਤੌਰ ਤੇ ਸਾਨੂੰ ਮਾਂ ਬੋਲੀ ਦੇ ਸ਼ਬਦ ਜੋੜਾਂ ਨਾਲ ਖਿਲਵਾੜ ਨਹੀ ਕਰਨਾ ਚਾਹੀਦਾ ਤੇ ਅੰਗ੍ਰੇਜ਼ੀ ਵਾਂਗ ਹੀ ਇਸ ਦੇ ਸ਼ਬਦਾਂ ਦੇ ਲ਼ਿਖਤੀ ਸਰੂਪ ਨੂੰ, ਆਪਣੀ ਮਨ ਮਰਜੀ ਨਾਲ਼ ਨਹੀ ਵੱਖ ਵੱਖ ਰੂਪ ਦਿੰਦੇ ਰਹਿਣਾ ਚਾਹੀਦਾ।
ਬਹੁਤ ਜਰੂਰੀ ਗੱਲ ਇੱਕ ਇਹ ਵੀ ਹੈ ਕਿ ਲੋੜ ਤੋਂ ਬਿਨਾ ਔਖੇ ਸ਼ਬਦ ਜੋੜ ਵਰਤ ਕੇ, ਇਸ ਦੇ ਨਵੇਂ ਸਿਖਾਂਦਰੂਆਂ ਨੂੰ ਡਰਾ ਕੇ, ਇਸ ਤੋਂ ਪਰੇ ਭਜਾਉਣ ਦਾ ਕਾਰਨ ਬਣਨ ਤੋਂ ਸੰਕੋਚ ਕਰਨਾ ਚਾਹੀਦਾ ਹੈ।
ਸ. ਸਤਿੰਦਰ ਸਿੰਘ ਜੀ ਨੇ ਏਨਾ ਵਿਦਵਤਾ ਭਰਪੂਰ ਲੇਖ ਲਿਖ ਕੇ, ਜਿਥੇ ਸਾਨੂੰ ਇਸ ਪੱਖੋਂ ਸੁਚੇਤ ਕੀਤਾ ਹੈ ਓਥੇ ਇਸ ਲੇਖ ਦੇ ਸਿਰਲੇਖ ਵਿੱਚ ‘ਸਾਜ਼ਿਸ਼’ ਸ਼ਬਦ ਵਾਲੇ ਜ ਦੇ ਪੈਰ ਵਿੱਚ ਬਿੰਦੀ ਅਤੇ ਸਿਹਾਰੀ ਲਾ ਕੇ, ਇਸ ਨੂੰ ਬੇਲੋੜਾ ਔਖਾ ਬਣਾ ਦਿਤਾ ਹੈ। ਅਜਿਹਾ ਕਰਨੋ ਵੀ ਸੰਕੋਚ ਹੋਣਾ ਚਾਹੀਦਾ ਹੈ। ਮੇਰੇ ਖਿਆਲ ਅਨੁਸਾਰ ਇਸ ਨੂੰ ਸਾਦਗੀ ਸਹਿਤ ‘ਸਾਜਸ਼’ ਲਿਖ ਕੇ ਵੀ ਸਰ ਸਕਦਾ ਹੈ।
ਅਜਿਹੇ ਵਿਦਵਾਨ ਸੱਜਣ ਦਾ ਜੇ ਮੈਨੂੰ ਈ-ਐਡ੍ਰੈਸ ਮਿਲ਼ ਸਕਦਾ ਹੋਵੇ ਤਾਂ ਧੰਨਭਾਗ!
ਸੰਤੋਖ ਸਿੰਘ


(05/03/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਦੇਣ ਵਾਲਾ ਰੱਬ, ਯਾਰੋ ਮਾਣ ਨਾ ਕਰੋ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਦੇਣ ਵਾਲਾ ਰੱਬ, ਯਾਰੋ ਮਾਣ ਨਾ ਕਰੋ।
ਦੇਖਦਾ ਏ ਸੱਭ, ਯਾਰੋ ਮਾਣ ਨਾ ਕਰੋ।
ਜਿਵੇਂ ਉਹਦੀ ਇੱਛਾ, ਉਹ ਤਾਂ ਓਵੇਂ ਹੀ ਕਰੇ।
ਖੇਡ ਜਿਉਂ ਚਲਾਈ, ਗੋਟੀ ਤਿਵੇਂ ਹੀ ਧਰੇ।
ਕਦੋਂ ਲਵੇ ਦੱਬ, ਯਾਰੋ ਮਾਣ ਨਾ ਕਰੋ
ਦੇਖਦਾ ਏ ਸੱਭ, ਯਾਰੋ ਮਾਣ ਨਾ ਕਰੋ।
ਕਰੋ ਨਾ ਸਵਾਲ ਉਹਨੇ ਕੀਤਾ, ਕਿਉਂ ਤੇ ਕਿਵੇਂ।
ਜਿਵੇਂ ਜਿਵੇਂ ਲੋੜ, ਵੰਡੀ ਜਾਂਦਾ ਓਂਵੇ ਜਿਵੇਂ।
ਖੇਡ ਭੁੱਖ ਰੱਜ, ਯਾਰੋ ਮਾਣ ਨਾ ਕਰੋ।
ਦੇਖਦਾ ਏ ਸੱਭ, ਯਾਰੋ ਮਾਣ ਨਾ ਕਰੋ।
ਹਰ ਥਾਂ ਹੈ ਊਹੋ ਉਹਦੀ ਲੀਲ੍ਹਾ ਏ ਅਨੰਤ।
ਘਰ ਉਹਦਾ ਹਰ ਘਰ, ਮਾਇਆ ਏ ਬਿਅੰਤ।
ਜੱਗ ਉਹਦੀ ਛੱਬ, ਯਾਰੋ ਮਾਣ ਨਾ ਕਰੋ।
ਦੇਣ ਵਾਲਾ ਰੱਬ, ਯਾਰੋ ਮਾਣ ਨਾ ਕਰੋ।
ਕਰੋ ਅਰਦਾਸ ਦੇਵੇ ਨਾਮ ਦੀ ਸੌਗਾਤ।
ਓਸ ਦਾ ਧਿਆਨ ਰਹੇ ਸਦਾ ਦਿਨ ਰਾਤ।
ਆਪੇ ਜਾਊ ਲੱਭ, ਯਾਰੋ ਮਾਣ ਨਾ ਕਰੋ।
ਦੇਣ ਵਾਲਾ ਰੱਬ, ਯਾਰੋ ਮਾਣ ਨਾ ਕਰੋ।


(05/03/12)
ਪ੍ਰਮਿੰਦਰ ਸਿੰਘ ਪ੍ਰਵਾਨਾਂ

ਸਿੱਖੀ ਦੀ ਮਹਾਂਨ ਪ੍ਰਚਾਰਕ ਬੀਬੀ ਹਰਸਿਮਰਤ ਕੌਰ ਖਾਲਸਾ
(ਪ੍ਰਮਿੰਦਰ ਸਿੰਘ ਪ੍ਰਵਾਨਾਂ) ਬੀਬੀ ਹਰਸਿਮਰਤ ਕੌਰ ਖਾਲਸਾ ਲਗਭਗ ੧੧ ਸਾਲ ਪਹਿਲਾਂ ਅੰਮ੍ਰਿਤ ਛਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀ ਤੇ ਆਪਣਾ ਨਾਮ ਗੁਰੂ ਗ੍ਰੰਥ ਤੋਂ ਹੁਕਮ ਲੈ ਕੇ ਹਰਸਿਮਰਤ ਕੌਰ ਰੱਖਿਆ। ਅੱਜ ਬੀਬੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਚਾਰ ਮਿਸ਼ਨ ਅਮਰੀਕਾ ਦੀ ਮੁਖੀ ਹੈ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਅਤੇ ਮਨੁੱਖਤਾ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦਾ ਪ੍ਰਚਾਰ ਕਰ ਰਹੀ ਹੈ। ਆਪ ਨੇ ਕੁੱਝ ਸਾਲ ਪਹਿਲਾਂ ਆਪਨਾ ਪੰਜਾਬ ਰੇਡੀਉ ਤੇ ਗਿਟਾਰ ਨਾਲ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਈ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਚਾਰ ਕੀਤਾ। ਆਪ ਨੇ ਬਿਬਲੀਕਲ ਲਿਟਰੇਚਰ ਵਿੱਚ ਡਿਗਰੀ ਪ੍ਰਾਪਤ ਕੀਤੀ ਹੈ। ਆਪ ਜੀ ਦਾ ਮੁੱਢਲਾ ਸ਼ੌਂਕ ਸੰਸਾਰ ਪੱਧਰ ਤੇ ਅਧਿਆਤਮਵਾਦ ਅਤੇ ਮਨੁੱਖ ਲਈ ਅੰਦਰੂਨੀ ਸ਼ਾਂਤੀ ਦਾ ਪ੍ਰਚਾਰ ਕਰਨਾ ਹੈ। ਆਪ ਜੀ ਜੇਰੂਸਲਮ
ਇੱਕ ਦਿਨ ਆਪ ਨੂੰ ਸਰਕਾਰੀ ਨੌਕਰੀ ਦੇ ਦੌਰਾਨ ਇੱਕ ਸਾਥੀ ਮੁਲਾਜ਼ਮ ਨੇ ਗੁਰਦਵਾਰਾ ਸਾਹਿਬ ਆਉਣ ਲਈ ਸੱਦਾ ਦਿੱਤਾ, ਇਹ ਸੱਦਾ ਹੀ ਆਪ ਦੀ ਜ਼ਿੰਦਗੀ ਦਾ ਇੱਕ ਮੋੜ ਸੀ। ਇਸ ਦਿਨ ਤੋਂ ਹੀ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਲੈਣੀ ਸ਼ੁਰੂ ਕੀਤੀ। ਹਾਲਾਂਕਿ ਬਹੁਤ ਥੋੜੇ ਸਿੱਖ ਹਨ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਡੂੰਘਾਈ ਵਿੱਚ ਜਾਣਦੇ ਹਨ। ਆਪ ਨੂੰ ਗਿਆਨੀ ਕੁਲਦੀਪ ਸਿੰਘ ਜੀ ਵਰਜੀਨੀਆਂ ਨੇ ਗੁਰਬਾਣੀ ਕੰਠ ਕਰਨ ਲਈ ਪ੍ਰੇਰਿਆ ਅਤੇ ਬਾਦ ਵਿੱਚ ਪੰਥ ਦੇ ਮਹਾਨ ਕਥਾਕਾਰ (ਸਵਰਗੀ) ਗਿ. ਸੰਤ ਸਿੰਘ ਮਸਕੀਨ ਜੀ ਨੇ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਸੰਥਿਆ ਦਿੱਤੀ, ਜਿਸ ਵਿੱਚ ਫਾਰਸੀ, ਸੰਸਕ੍ਰਿਤ ਅਤੇ ਸਹਿਸਕ੍ਰਿਤੀ ਸਲੋਕ ਖਾਸ ਵਰਣਨ ਕਰਨ ਯੋਗ ਹਨ। ਇਹ ਆਪ ਨੂੰ ਜ਼ੁਬਾਨੀ ਵੀ ਯਾਦ ਹਨ। ਆਪ ਨੇ ਕੇਵਲ ਪੰਜ ਮਹੀਨਿਆਂ ਵਿੱਚ ਹੀ ਸ੍ਰੀ ਅਖੰਡ ਪਾਠ ਕਰਨਾ ਸ਼ੁਰੂ ਕਰ ਦਿੱਤਾ ਸੀ। ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਅਤੇ ਗਿ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਵੀ ਆਪ ਜੀ ਨੂੰ ਗੁਰਬਾਣੀ ਸ਼ੁੱਧ ਉਚਾਰਨ ਦੀ ਸੰਥਿਆ ਦਿੱਤੀ। ਹਰਸਿਮਰਤ ਨੇ ਆਪਣੀ ਧਾਰਮਿਕ ਸੇਵਾ ਗੁਰਦਵਾਰਾ ਸਾਹਿਬ ਵਰਜੀਨੀਆਂ ਤੋਂ ਸ਼ੁਰੂ ਕੀਤੀ ਅਤੇ ਅੱਜ ਵੀ ਕੀਰਤਨ ਵਖਿਆਨ ਅਤੇ ਗੁਰਬਾਣੀ ਦਾ ਪਾਠ ਕਰਦੇ ਹਨ। ਇੱਥੇ ਹੀ ਬਾਬਾ ਨੰਦਨ ਸਿੰਘ ਅਤੇ ਪ੍ਰਿੰਸੀਪਲ ਜਸਬੀਰ ਸਿੰਘ ਜੀ ਨੇ ਆਪ ਦਾ ਮੇਲ (ਆਪ ਦੇ ਪਤੀ) ਗਿਆਨੀ ਅਵਤਾਰ ਸਿੰਘ ਮਿਸ਼ਨਰੀ ਨਾਲ ਕਰਵਾਇਆ। ਗਿਆਨੀ ਅਵਤਾਰ ਸਿੰਘ ਮਿਸ਼ਨਰੀ ਮੁਹਾਲੀ ਚੰਡੀਗੜ੍ਹ ਦੇ ਰਹਿਣ ਵਾਲੇ ਹਨ ਅਤੇ ਆਪ ਨੇ ਧਾਰਮਿਕ ਵਿੱਦਿਆ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਰੋਪੜ ਤੋਂ ਪ੍ਰਾਪਤ ਕੀਤੀ ਅਤੇ ਆਪ ਜੀ ਉੱਘੇ ਲਿਖਾਰੀ ਗੁਰਮਤਿ ਦੇ ਪ੍ਰਚਾਰਕ ਹਨ। ਬੀਬੀ ਹਰਸਿਮਰਤ ਨੇ ਸ੍ਰੀ ਜਪੁਜੀ ਸਾਹਿਬ ਦੇ ਪਾਠ ਦਾ ਹੀਬਰੂ ਭਾਸ਼ਾ ਵਿੱਚ ਵੀ ਅਨੁਵਾਦ ਕੀਤਾ ਹੈ। ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਚਾਰ ਮਿਸ਼ਨ ਆਫ ਅਮਰੀਕਾ ਦੀ ਸਥਾਪਨਾ ਕੀਤੀ ਅਤੇ ਆਪ ਦੀਆਂ ਧਾਰਮਿਕ ਸੇਵਾਵਾਂ ਹਰ ਸਮੇਂ ਹਾਜ਼ਰ ਹਨ। ਬੀਬੀ ਜੀ ਦਾ ਵਿਚਾਰ ਹੈ ਕਿ ਉਹ ਇੱਕ ਸੁਪ੍ਰਿਚੂਅਲ ਸੈਂਟਰ ਖੋਲਣਾ ਚਾਂਹੁੰਦੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਅਤੇ ਕੁਦਰਤੀ ਤਰੀਕਿਆਂ ਰਾਂਹੀ ਜੀਵਨ ਜਿਉਣ ਦੀ ਸਿੱਖਿਆ ਦਿੱਤੀ ਜਾਵੇਗੀ। ਹਰਸਿਮਰਤ ਕੌਰ ਅਮਰੀਕਨ ਮੂਲ ਦੇ ਲੋਕਾਂ ਨੂੰ ਵੀ ਗੁਰਬਾਣੀ ਦਾ ਪਵਿੱਤਰ ਗਿਆਨ ਵੰਡਣਾਂ ਚਾਹੁੰਦੀ ਹੈ। ਬੀਬੀ ਜੀ ਜੋ ਗੁਰਦੁਆਰਾ ਫਰੀਮਾਂਟ ਦੇ ਨੇੜੇ ਹੀ ਰਹਿੰਦੇ ਹਨ ਪਰ ਇਸ ਗੁਰਦੁਆਰੇ ਵਿਖੇ ਉਨ੍ਹਾਂ ਨੂੰ ਧਰਮ ਪ੍ਰਚਾਰ ਦਾ ਸਮਾਂ ਨਹੀਂ ਦਿੱਤਾ ਜਾਂਦਾ ਜਦ ਕਿ ਡੇਰੇਦਾਰ ਸੰਤਾਂ, ਰਾਗੀਆਂ ਅਤੇ ਕਥਾਵਚਕਾਂ ਨੂੰ ਕੋਈ ਰੋਕ ਨਹੀਂ। ਇਸ ਲਈ ਬੀਬੀ ਜੀ ਆਪਣੇ ਪ੍ਰਚਾਰ ਦੇ ਹੱਕ ਲੈਣ ਲਈ ਸੰਗਤ ਦੀ ਕਚਹਿਰੀ ਵਿੱਚ ਆ ਕੇ ਚੋਣਾਂ ਵਿੱਚ ਹਿੱਸਾ ਲੈਂਦੀ ਹੋਈ ਆਪ ਸਭ ਤੋਂ ਕੇਵਲ ਇੱਕ ਇੱਕ ਵੋਟ ਦੀ ਮੰਗ ਕਰਦੀ ਹੋਈ ਆਸ ਕਰਦੀ ਹੈ ਕਿ ਆਪ ਸਭ ਗੁਰੂ ਨਾਨਕ ਦੇ ਦਰ ਤੋਂ ਮੈਨੂੰ ਖਾਲੀ ਨਹੀਂ ਮੋੜੋਗੇ। ਧੰਨਵਾਦ!
ਵਧੇਰੈ ਜਾਣਕਾਰੀ ਲਈ ਬੀਬੀ ਹਰਸਿਮਰਤ ਕੌਰ ਖਾਲਸਾ ਨਾਲ ਇਨ੍ਹਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ 510-745-7635 ਜਾਂ 510432-5827


(04/03/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਡਾ. ਗੁਰਮੀਤ ਸਿੰਘ ਬਰਸਾਲ ਜੀਉ,

ਸਤਿ ਸ਼੍ਰੀ ਅਕਾਲ!

ਬੇਨਤੀ ਹੈ ਕਿ ਚੌਪਈ ਬਾਰੇ ਸਰਵਜੀਤ ਵੀਰ ਜੀ ਨਾਲ ਹੋਈ ਚਰਚਾ ਸਮਾਪਤ ਹੋ ਗਈ ਸੀ। ਕਾਲਾ ਅਫ਼ਗ਼ਾਨਾ ਜੀ ਨਾਲ ਹੋਈ ਗਲ ਬਾਤ ਦਾ ਚੌਪਈ ਵਿਸ਼ੇ ਨਾਲ ਸਬੰਧ ਨਹੀਂ ਸੀ। ਬੇਨਤੀ ਹੈ ਕਿ ਇਸ ਵਿਸ਼ੇ ਨੂੰ ਕੋਈ ਚੋਪਈ ਜਾਂ ਦਸ਼ਮ ਗ੍ਰੰਥ ਨਾਲ ਨਾ ਜੋੜੀਆ ਜਾਏ। ਕਾਲਾ ਅਫ਼ਗ਼ਾਨਾ ਜੀ ਨੇ ਦਸ਼ਮ ਗ੍ਰੰਥ ਨੂੰ ਮਾਨਤਾ ਦੇਂਣ ਦੀ ਗਲ ਬਿਲਕੁਲ ਨਹੀਂ ਕਹੀ ਅਤੇ ਨਾ ਹੀ ਮੈਂ ਲਿਖੀ।

ਆਪ ਨੇ ਠੀਕ ਲਿਖਿਆ ਹੈ ਇੰਟਰਵੀਯੁ ਲਈ। ਬੇਨਤੀ ਹੈ ਕਿ ਉਸ ਵੇਲੇ, ਇਸ ਬਾਰੇ, ਮੇਰੇ ਸਾਰੇ ਪੱਤਰ ਨਾਲ ਹੀ ਲੇ ਜਾਣਾ ਅਤੇ ਕੈਮਰੇ ਸ੍ਹਾਮਣੇ ਹੀ ਉਨ੍ਹਾਂ ਨੂੰ ਪੜਾ ਕੇ ਟਿੱਪਣੀ ਕਰਵਾ ਲੇਂਣਾ ਕਿ ਮੈਂ ਗਲਤ ਲਿਖਆ ਕਿ ਸਹੀ। ਕਾਲਾ ਅਫ਼ਗਾਨਾ ਜੀ ਦੀ ਸਹੂਲਿਅਤ ਲਈ ਮੈਂ ਸਾਰੇ ਪੱਤਰਾਂ ਦਾ ਇੱਕ ਪੱਤਰ ਆਪ ਜੀ ਨੂੰ ਸਿੱਖ ਮਾਰਗ ਰਾਹੀਂ ਹੀ ਸੋਂਪ ਦਿਆਂ ਗਾ ਤਾਂ ਕਿ ਸਥਿਤੀ ਸਪਸ਼ਟ ਰਹੇ। ਜੇ ਕਰ ਉਹ ਮੇਰੀ ਲਿਖੀ ਕਿਸੇ ਗਲ ਨੂੰ ਗਲਤ ਕਹਿਣ ਗੇ ਤਾਂ ਸਪਸ਼ਟੀਕਰਨ ਲਈ ਮੈਂ ਜਿੰਮੇਵਾਰ ਹੋਵਾਂਗਾ।

ਕਾਲਾ ਅਫ਼ਗ਼ਾਨਾ ਜੀ ਨੇ ਅਪਣੇ ਵਲੋਂ ਵਰਤੇ ਕਿਸੇ ਹਵਾਲੇ ਨੂੰ ਹਟਾਉਂਣ ਲਈ ਕਿਸੇ ਨੂੰ ਨਹੀਂ ਕਹਿਆ ਇਸ ਗਲ ਦੀ ਪੁਸ਼ਟੀ ਲਈ ਆਪ ਜੀ ਦਾ ਬਹੁਤ ਧਨਵਾਦ। ਦਾਸ ਦਾ ਮਕਸਦ ਸੱਚ ਜਾਣਨਾ ਸੀ ਤਾਂ ਕਿ ਇੱਕ ਉਮਰ ਦਰਾਜ਼ ਲਿਖਾਰੀ ਦਿਆਂ ਲਿਖਤਾਂ ਨਾਲ ਕੋਈ ਛੋੜ ਛਾੜ ਨਾ ਕਰ ਸਕੇ। ਯਾਨੀ ਕਿ, ਨਾ ਵਰਤੇ ਹਵਾਲਿਆਂ ਨਾਲ ਅਤੇ ਨਾ ਹੀ ਦਸ਼ਮ ਗ੍ਰੰਥ ਆਦਿ ਦੇ ਵਿਰੌਧ ਨਾਲ। ਆਪ ਜੀ ਉਨ੍ਹਾਂ ਨਾਲ 15 ਸਾਲ ਤੋਂ ਸੰਪਰਕ ਵਿੱਚ ਹੋ ਤਾਂ ਆਪ ਜੀ ਦਾ ਫ਼ਰਜ਼ ਬਣਦਾ ਸੀ ਕਿ ਹਵਾਲੇ ਕੱਟਣ ਦੇ ਪ੍ਰਚਾਰ ਬਾਰੇ ਤੁਸੀ ਸੱਚ ਦਾ ਪਤਾ ਲਗਾ ਕੇ ਉਸ ਦਾ ਖੰਡਨ ਕਰਦੇ। ਇਹ ਕੋਈ ਛੋਟੀ ਗਲ ਨਹੀਂ ਸੀ। ਮੇਰਾ ਤਾਂ ਸੰਪਰਕ ਕੁੱਝ ਦਿਨ ਪਹਿਲਾਂ ਹੋਇਆ ਹੈ। ਮੈਂਨੂੰ ਤਾਂ ਪਹਿਲੀ ਨਜ਼ਰੇ ਹੀ ਅਭਾਸ ਹੋ ਰਿਹਾ ਸੀ ਕਿ ਹਵਾਲੇ ਕੱਟਣ ਦੀ ਗਲ ਗਲਤ ਹੈ। ਅਤੇ ਮੇਰੀ ਆਸ਼ੰਕਾ ਸਹੀ ਨਿਕਲੀ। ਵੀਰ ਜੀਉ ਗਲ ਕੇਵਲ ਦਸ਼ਮੇਸ਼ ਜੀ ਦੇ ਹਵਾਲਿਆਂ ਦੀ ਨਹੀਂ ਬਲਕਿ ਇਹ ਵੀ ਹੈ ਕਿ ਕਲ ਨੂੰ ਕੋਈ ਆਪੇ ਹੀ, ਉਨ੍ਹਾਂ ਬਾਦ, ਚੋਪਈ ਦੇ ਵਿਰੌਧ ਬਾਰੇ ਲਿਖੇ ਲੇਖ ਨੂੰ ਕਟ ਦੇਵੇ ਤਾਂ ਇਹ ਵੀ ਇੱਕ ਲਿਖਾਰੀ ਨਾਲ ਬੇਇੰਸਾਫ਼ੀ ਅਤੇ ਪਾਠਕਾਂ ਨਾਲ ਧੌਖਾ ਹੁੰਦਾ।

ਇਸ ਬਾਰੇ ਉਨ੍ਹਾਂ ਕੇਵਲ ਇਤਨਾ ਸਪਸ਼ਟ ਕੀਤਾ ਕਿ ਦਸ਼ਮੇਸ਼ ਜੀ ਦੇ ਨਾਮਣੇ ਨਾਲ ਜੁੜੇ ਗੁਰਮਤਿ ਅਨੁਸਾਰੀ ਹਵਾਲੇ ਵਰਤਨ ਵਿੱਚ ਕੋਈ ਇਤਰਾਜ਼ ਨਹੀਂ ਅਤੇ ਇਹ ਹਵਾਲੇ ਮੈਂ ਵਰਤੇ ਹਨ ਅਤੇ ਕਿਸੇ ਸੂਰਤ ਵਾਪਸ ਨਹੀਂ ਲਵਾਂਗਾ। ਉਹ ਗੁਰਬਾਣੀ ਤੋਂ ਬਾਹਰ ਕਿਸੇ ਰਚਨਾ ਨੂੰ ਗੁਰਬਾਣੀ ਨਹੀਂ ਮੰਨਦੇ ਅਤੇ ਨਾ ਹੀ ਮੈਂ ਮੰਨਦਾ ਹਾਂ। ਉਨ੍ਹਾਂ ਦਸ਼ਮੇਸ਼ ਜੀ ਦੇ ਨਾਮਣੇ ਨਾਲ ਜੁੜੇ ਕੁੱਝ ਹਵਾਲੇ ਵਰਤੇ ਹਨ ਅਤੇ ਮੈਂ ਵੀ ਇਸ ਵਰਤਨ ਨੂੰ ਠੀਕ ਮੰਨਦਾ ਹਾਂ।

ਮੈਂ ਵੀ ਇਸ ਵਿਚਾਰ ਦਾ ਧਰਨੀ ਹਾਂ ਕਿ ਦਸ਼ਮੇਸ਼ ਜੀ ਦੀ ਕੋਈ ਵੀ ਗਲ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤੀ ਜਾ ਸਕਦੀ। ਗੁਰੂ ਗੋਬਿੰਦ ਸਿੰਘ ਜੀ ਨੇ ਅਪਣੀ ਕਿਸੇ ਵੀ ਗਲ/ਨਿਰਦੇਸ਼ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਨਾਲ ਦਰਜ ਕਰਨ ਤੁਲ ਨਹੀਂ ਸਮਝਿਆ। ਪਰ ਇਸਦਾ ਮਤਲਭ ਇਹ ਨਹੀਂ ਕਿ ਉਨ੍ਹਾਂ ਵਲੋਂ ਦਿੱਤੇ ਗੁਰਮਤਿ ਅਨੁਸਾਰੀ ਨਿਰਦੇਸ਼ਾਂ ਦਾ ਕੋਈ ਮੁੱਲ ਹੀ ਨਹੀਂ!

ਵੀਰ ਜੀਉ, ਮੈਂ ਸਪਸ਼ਟ ਕਰ ਚੁੱਕਿਆ ਹਾਂ ਕਿ ਇਤਹਾਸ, ਪਰੰਪਰਾ ਦੀ ਗਵਾਹੀ ਅਤੇ ਇਸ ਬਾਬਤ ‘ਸਿੱਖ ਰਹਿਤ ਮਰਿਆਦਾ` ਵਿਚਲੇ ਪੰਥਕ ਨਿਰਨੇ ਦੇ ਅਧਾਰ ਤੇ ਮੈਂ ਨਿਤਨੇਮ ਵਿਚਲਿਆਂ ਰਚਨਾਵਾਂ ਨੂੰ ਗੁਰੂ ਕ੍ਰਿਤ/ਪਰਵਾਣਿਤ ਮੰਨਦਾ ਹਾਂ। ਮੇਰੇ ਐਸਾ ਮੰਨਣ ਦਾ ਅਧਾਰ ਵਚਿੱਤਰ ਨਾਟਕ ਨਹੀਂ ਹੈ। ਇਸ ਬਾਰੇ ਮੈਂ ਸੱਚ ਨੂੰ ਵਧੇਰੇ ਜਾਣਨ ਲਈ ਜਤਨਸ਼ੀਲ ਹਾਂ ਜੇਕਰ ਉਹ ਵੱਖ ਹੈ ਤਾਂ ਵੀ ਅਤੇ ਜੇਕਰ ਨਹੀਂ ਤਾਂ ਵੀ। ਹੁਣ ਇਸ ਜਵਾਬ ਨੂੰ ਕੋਈ ਜਵਾਬ ਨਾ ਸਮਝੇ ਤੇ ਮੈਂ ਕੀ ਸਮਝਾਂ? ਸੰਪਾਦਕ ਜੀ ਦੀ ਸਲਾਹ ਅਨੁਸਾਰ ਮੈਂ ਅਫ਼ਗ਼ਾਨਾ ਜੀ ਦਾ ਲੇਖ ਜ਼ਰੂਰ ਪੜਾਂਗਾ।

ਆਪ ਜੀ ਨੇ ਸਰੋਵਰ ਦੀ ਚੰਗੀ ਮਿਸਾਲ ਦਿੱਤੀ ਹੈ ਕਿ ਲੋਗ ਕਿਵੇਂ ਵੱਖ-ਵੱਖ ਸੋਚ ਲੇਂਦੇ ਹਨ ਅਤੇ ਕੁੱਝ ਪਰੰਪਰਾਵਾਂ ਜਨਮ ਲੇਂਦੀਆਂ ਹਨ। ਪਰ ਐਸੀ ਸੋਚ ਨੂੰ ਬਦਲਣ ਲਈ ਗੁਰੂ ਵਲੋਂ ਅਰੰਭੀ ਸਰੋਵਰ ਪਰੰਪਰਾ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਜਾਤ-ਪਾਤ, ਛੂਆ-ਛਾਤ ਵਰਗੀ ਪਾਪ ਰੂਪੀ ਸੋਚ ਨੂੰ ਤਿਆਗ, ਬੰਦਾ ਜਿਸ ਵੇਲੇ ਸਰੋਵਰ ਵਿੱਚ ਚੁੱਬੀ ਲਗਾਉਂਦਾ ਹੈ ਤਾਂ ਉਸ ਵੇਲੇ ਸਰੋਵਰ ਵਿੱਚ ਚੁੱਭੀ ਲਗਾਉਂਣਾ ਜਾਤ-ਪਾਤ, ਛੂਆ-ਛਾਤ ਪ੍ਰਤੀ ਗੁਰਮਤਿ ਦੇ ਪੱਖ ਵਿੱਚ ਚੁੱਭੀ ਲਗਾਉਂਣਾ ਹੋ ਜਾਂਦਾ ਹੈ। ਵਿਪਰਣ ਦੀ ਰੀਤ ਤੋਂ ਸੱਚ ਦੇ ਮਾਰਗ ਵਿੱਚ ਸਰੋਵਰ ਵੀ ਇੱਕ ਮਹੱਤਵ ਪੁਰਨ ਕੜੀ ਸੀ/ਹੈ। ਇਹ ਵੱਖਰੀ ਗਲ ਹੈ ਕਿ ਅੱਜ ਕਈਂਆਂ ਲਈ ਉਹ ਇੱਕ ‘ਭਰਮ` ਅਤੇ ਕੁੱਝ ਜਾਗਰੂਕਾਂ ਲਈ ਇੱਕ ‘ਫ਼ਿਜੂਲ` ਦੀ ਗਲ ਹੋ ਗਿਆ ਹੈ।

ਆਪ ਜੀ ਸੂਝਵਾਨ ਹੋ। ਆਸ ਹੈ ਕਿ ਆਪ ਜੀ ਅਧਿਆਤਮਕ ਸਿੱਖਿਆ ਦੇਂਣ ਦੇ ਪ੍ਰਤੀਕਾਂ ਨੂੰ ਵਿਚਾਰਨ ਦਾ ਜਤਨ ਕਰੋਗੇ। ਲੋਗ ਸਰੋਵਰ ਬਾਰੇ ਕੀ ਸੋਚਦੇ ਹਨ ਅਸੀਂ ਸਮਝ ਸਕਦੇ ਹਾਂ। ਪਰ ਗੁਰੂ ਸਰੋਵਰ ਬਾਰੇ ਕੀ ਸੋਚਦੇ ਸਨ ਸਾਨੂੰ ਇਹ ਵੀ ਸਮਝਣ ਦੀ ਲੋੜ ਹੈ। ਅਸੀਂ ਗੁਰੂ ਦੇ ਕੰਮ ਅਤੇ ਉਸਦੇ ਪਿੱਛੇ ਦੀ ਸੋਚ ਨੂੰ ਰੱਧ ਨਹੀਂ ਕਰ ਸਕਦੇ। ਕਿਉਂਕਿ ਐਸਾ ਕਰਨਾ ਗੁਰਮਤਿ ਨੂੰ ਰੱਧ ਕਰਨ ਦੇ ਬਰਾਬਰ ਹੈ। ਕਈ ਚੁੱਭੀ ਲਾਹਾਉਂਣ ਨੂੰ ਹੀ ਪਾਪਾਂ ਤੋਂ ਮੁਕਤੀ ਜਾਣ ਲੇਂਦੇ ਹਨ ਅਤੇ ਕਈ ਅਤਿ ਦੇ ਜਾਗਰੂਕ ਸਰੋਵਰ ਨੂੰ ਕੇਵਲ ਕਪੜੇ ਧੋਂਣ ਅਤੇ ਨਹਾਉਂਣ ਲਈ ਬਣਾਇਆ ਕਹਿੰਦੇ ਹਨ। ਅਧਿਆਤਮ ਦੇ ਖੇਤਰ ਵਿੱਚ ਇਹ ਦੋਵੇਂ ਸੋਚਾਂ ਇਕੋ ਸਿੱਕੇ ਦੇ ਦੋ ਪਹਲੂ ਹਨ। ਦੋਵੇਂ ਗੁਰਮਤਿ ਦੇ ਇਸ ਪੱਖ ਬਾਰੇ ਅਗਿਆਨੀ ਹਨ। ਇਕ ਭਰਮ ਦਾ ਮਾਰਿਆ ਹੋਇਆ ਪੱਖ ਅਤੇ ਇੱਕ ਸਾਇੰਸ ਦਾ ਮਾਰਿਆ ਹੋਇਆ ਪੱਖ!

ਕਿਸੇ ਭੂਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ

੦੪. ੦੩. ੨੦੧੨

ਵੀਰ ਸਰਵਜੀਤ ਸਿੰਘ ਜੀਉ,

ਸਤਿ ਸ਼੍ਰੀ ਅਕਾਲ!

ਮੇਰੇ ਵਿਚਾਰ ਵਿੱਚ ਕਮੇਟੀ ਅਪਣੇ ਤੌਰ ਤੇ ‘ਸਿੱਖ ਰਹਿਤ ਮਰਿਆਦਾ` ਵਿੱਚ ਬਦਲਾਵ ਨਹੀਂ ਕਰ ਸਕਦੀ ਅਤੇ ਇਸ ਵਿੱਚ ਕੋਈ ਗਲਤ ਬਿਆਨੀ ਵਰਗੀ ਗਲ ਨਹੀਂ।

ਆਪ ਜੀ ਨੇ ਖੌਜ ਜਾਰੀ ਰੱਖਣ ਦਾ ਸੁਜਾਅ ਤਾਂ ਦਿੱਤਾ ਹੈ ਪਰ ਇਸ ਲਈ ‘ਮਦਦ` ਬਿਲਕੁਲ ਨਹੀਂ ਦਿੱਤੀ। ਇਸ ਲਈ ਅਪਣਾ ਸਵਾਲ ਦੁਹਰਾਉਂਦਾ ਹਾਂ:-

ਆਪ ਜੀ ਨੇ 1978 ਅਤੇ 1990 ਵਿੱਚ ਆਏ ਅੰਤਰ ਦਾ ਜ਼ਿਕਰ ਕੀਤਾ ਹੈ ਅਤੇ ਪੰਨਾ ਨੰ 30 ਅਤੇ 25 ਦਾ ਹਵਾਲਾ ਦਿੱਤਾ ਹੈ। ਇਹ ਸੰਸਕਰਣ ਮੇਰੇ ਪਾਸ ਨਹੀਂ ਹਨ। ਜਾਣਕਾਰੀ ਦੇਂਣ ਦੀ ਕਿਰਪਾਲਤਾ ਕਰਨੀ ਕਿ ਬਦਲਾਉ ਵਿੱਚ ਪੰਨਾ ਨੰਬਰ ਕਿਵੇਂ ਬਦਲੇ ਹਨ? ਆਪ ਜੀ ਦੇ ਪਾਸ ਦੋਹੇਂ ਸੰਸਕਰਨਾਂ ਦੇ ਕੁਲ ਪੰਨਿਆਂ ਦੀ ਗਿਣਤੀ ਵਿੱਚ ਫ਼ਰਕ ਹੈ?

ਮੇਰੇ ਪਾਸ ਇਹ ਦੋਂਵੇਂ ਸੰਸਕਰਨ ਨਹੀਂ ਹਨ। ਇਸ ਲਈ ਉਪਰੋਕਤ ਜਾਣਕਾਰੀ ਦੇਂਣ ਦੀ ਕਿਰਪਾਲਤਾ ਕਰਨੀ।

ਹਰਦੇਵ ਸਿੰਘ, ਜੰਮੂ

04.03.2012

ਸ. ਮਨਦੀਪ ਸਿੰਘ ਵਰਨਨ ਜੀਉ,

ਸਤਿ ਸ਼੍ਰੀ ਅਕਾਲ!

ਆਸ ਹੈ ਕਿ ਆਪ ਜੀ ਨੇ ਡਾ. ਬਰਸਾਲ ਸਾਹਿਬ ਨੂੰ ਲਿਖਿਆ ਉਪਰਲਾ ਪੱਤਰ ਪੜ ਲਿਆ ਹੋਵੇਗਾ ਅਤੇ ਕੁੱਝ ਗਲਾਂ ਆਪ ਜੀ ਨੂੰ ਸਪਸ਼ਟ ਹੋ ਗਈਆਂ ਹੋਂਣ ਗਿਆਂ। ਬਾਕੀ ਆਪ ਜੀ ਸਪਸ਼ਟਤਾ ਲਈ ਇਹ ਵੀ ਵਿਚਾਰ ਕਰੋ ਕਿ, ਕੀ ਇਹ ਮੁਨਾਸਭ ਸੀ ਕਿ ਕਾਲਾ ਅਫ਼ਗ਼ਾਨਾ ਜੀ ਦਿਆਂ ਲਿਖਤਾਂ ਨਾਲ ਬਹਾਨੇ ਸਿਰ ਕੱਟ-ਵੱਡ ਕੀਤੀ ਜਾਂਦੀ? ਕੋਈ ਦਸ਼ਮੇਸ਼ ਜੀ ਦੇ ਹਵਾਲੇ ਕੱਡ ਦਿੰਦਾ ਅਤੇ ਕੋਈ ਉੱਠ ਕੇ ਦਸ਼ਮ ਗ੍ਰੰਥ ਦਾ ਵਿਰੌਧ ਕੱਟ ਛੱਡਦਾ! ਕੀ ਦਾਸ ਵਲੋਂ ਇਸ ਸੰਭਾਵਨਾ ਨੂੰ ਠੱਲ ਪਾਉਂਣ ਦੀ ਕੋਸ਼ਿਸ਼ ਨੂੰ ਆਪ ਜੀ ਉਨ੍ਹਾਂ ਦੀ ਘਟ ਗਈ ਯਾਦ ਸ਼ਕਤੀ ਦਾ ਫ਼ਾਇਦਾ ਚੁੱਕਣਾ ਕਹੋਗੇ? ਵੀਰ ਜੀਉ ਉਨ੍ਹਾਂ ਨੂੰ ਚੰਗੀ ਤਰਾਂ ਯਾਦ ਹੈ ਕਿ ਉਨ੍ਹਾਂ ਨੇ ਅਪਣੀ ਲਿਖਤ ਵਿਚੋਂ ਕਿਸੇ ਨੂੰ ਵੀ ਦਸ਼ਮੇਸ਼ ਜੀ ਨਾਲ ਜੁੜੇ ਹਵਾਲੇ ਕੱਟਣ ਲਈ ਨਹੀਂ ਕਹਿਆ/ਲਿਖਿਆ। ਹੁਣ ਤੁਸੀ ਉਨ੍ਹਾਂ ਵੀਰਾਂ ਤੋਂ ਪੁੱਛੋ ਕਿ ਉਹ ਹਵਾਲੇ ਕੱਟਣ ਦੀ ਗਲ ਫ਼ੈਲਾ ਕੇ ਕੀ ਕਰਨਾ ਚਾਹੁੰਦੇ ਸੀ?

ਕਿਸੇ ਬੁਜ਼ੁਰਗ ਲਿਖਾਰੀ ਦੀ ਸਥਿਤੀ ਨੂੰ ਮਾੜੀ ਮੰਸ਼ਾ ਲੇ ਕੇ ਵਰਤਨਾ, ਦਾਸ ਅਪਣੇ ਜ਼ਮੀਰ ਲਈ ਘੱਟੀਆ ਕੰਮ ਸਮਝਦਾ ਹੈ।

ਵੀਰ ਜੀ ਜਿਦੋਂ ਕਾਲਾ ਅਫ਼ਗ਼ਾਨਾ ਜੀ ਲਿਖਦੇ ਸੀ ਉਦੋਂ ਮੈਂ ਇਸ ਖੇਤਰ ਵਿੱਚ ਨਹੀਂ ਸਾਂ। ਇਸ ਗਲ ਦਾ ਮੈਂਨੂੰ ਵੀ ਅਫ਼ਸੋਸ ਹੈ ਕਿ ਉਸ ਵੇਲੇ ਉਨ੍ਹਾਂ ਨਾਲ ਵਿਚਾਰਾਂ ਸਾਂਝੀਆਂ ਕਰਨ ਦਾ ਮੌਕਾ ਨਹੀਂ ਮਿਲਿਆ। `ਚਰਨਾਮ੍ਰਿਤ` ਅਤੇ ‘ਖੰਡੇ ਦੇ ਅੰਮ੍ਰਿਤ` ਬਾਰੇ ਉਨ੍ਹਾਂ ਦੇ ਲੇਖ ਪੜਨ ਦਾ ਮੌਕਾ ਕੁੱਝ ਮਹੀਨੇ ਪਹਿਲਾਂ ਮਿਲਿਆ ਅਤੇ ਇਸ ਬਾਰੇ ਦਾਸ ਨੇ ਅਪਣੇ ਵਿਚਾਰ ਵੀ ਲਿਖੇ ਸੀ।

ਕਿਸੇ ਭੂਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ

੦੪. ੦੩. ੨੦੧੨


(04/03/12)
ਹਰਮੀਤ ਸਿੰਘ ਖਾਲਸਾ

“ਜਾਪ ਅਤੇ ਸਵੱਯੇ” ਬਾਰੇ ਕਾਲਾ ਅਫਗਾਨਾ ਜੀ ਦੀ ਰਾਏ ਬਾਰੇ।
ਸਤਿਕਾਰਯੋਗ ਮੱਖਣ ਸਿੰਘ ਜੀ ਅਤੇ ਡਾ ਗੁਰਮੀਤ ਸਿੰਘ ਜੀ ਬਰਸਾਲ, ਦਾਸ ਆਪ ਜੀ ਪਾਸੋਂ ਪੁਛਣਾ ਚਾਹੁੰਦਾ ਹੈ ਕਿ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਨੇ ਆਪਣੀਆ ਲਿਖਤਾਂ ਵਿੱਚ ਨਿਤਨੇਮ ਵਿੱਚ ਸ਼ਾਮਿਲ “ਜਾਪ ਅਤੇ ਸਵੱਯੇ” ਬਾਰੇ ਕੁੱਝ ਲਿਖਿਆ ਹੈ ਕਿ ਨਹੀ ਜੇ ਹਾਂ ਤਾਂ ਕਿ ਲਿਖਿਆ ਹੈ ਅਤੇ ਕਿੱਥੇ ਲਿਖਿਆ ਹੈ।

ਧੰਨਵਾਦ ਸਹਿਤ
ਹਰਮੀਤ ਸਿੰਘ ਖਾਲਸਾ।
(ਹਰਮੀਤ ਸਿੰਘ ਜੀ ਕਾਲੇ ਅਫਗਾਨੇ ਨੇ ਇਹਨਾ ਬਾਰੇ ਲਿਖਿਆ ਤਾਂ ਕੁੱਝ ਨਹੀਂ ਪਰ ਉਹ ਦਸਮ ਗ੍ਰੰਥ ਨੂੰ ਗੁਰੂ ਕਿਰਤ ਨਹੀਂ ਮੰਨਦੇ-ਸੰਪਾਦਕ)


(04/03/12)
ਅਜ੍ਰਾਵਤ ਸਿੰਘ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫਤਿਹ

ਧਨਵਾਦ ਸੰਪਾਦਕ ਸਾਹਿਬ ਵਾਕਿਆ ਹੀ ਆਪ ਜੀ ਦੀ ਗੱਲ ਦਰੁਸਤ ਹੈ ਕੀ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤਾ | ਲੇਕਿਨ ਨਿਰਮਲਾ ਪੰਥ ਕਿਸ ਨੇ ਸ਼ੁਰੂ ਕੀਤਾ ? ਮੇਰਾ ਮਤਲਬ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਉਸ ਤੋਂ ਬਾਅਦ ਕਿਸੇ ਸੰਤ ਬਾਬੇ ਦੀ ਕਾਡ ਹੈ, ਜੇ ਹਾਂ ਤਾਂ ਉਹ ਕੋਣ ਹੈ ਜੀ ?

ਆਪ ਜੀ ਨੇ ਕਿਹਾ ਕੀ ੪੪ ਸਵਾਲ ਵੀ ਗਲਤ ਹੈ | ਇਹ ਸਵਾਲਾਂ ਦਾ ਸਰੋਤ ਜੋ ਕਿਤਾਬਾਂ ਹਨ ਉਨ੍ਹਾ ਵਿੱਚ ਇਨੀ ਗਲਤ ਤੇ ਬਿਨਾ ਖੋਜ ਦੇ ਜਾਣਕਾਰੀ ਦਿੱਤੀ ਹੈ ਕਮਾਲ ਹੈ | ਚਲੋ ਗੁਰਮਤਿ ਦੀ ਸਮਝ ਨਾਲ ਇਹ ਸਬ ਵਿਅਰਥ ਹੋ ਜਾਵਣ ਗਿਆਂ ਲੇਕਿਨ ਜੋ ਪੜ੍ਹ ਰਹੇ ਹਨ ਉਨ੍ਹਾ ਦੇ ਦਿਮਾਗ ਵਿੱਚ ਇਹ ਗਲਤ ਜਾਣਕਾਰੀ ਚਲੀ ਜਾਵੇਗੀ | ਉਹ ਅੱਗੇ ਵੀ ਕਿਤਾਬਾਂ ਵਿੱਚ ਤੇ ਆਪਣੇ ਬਚਿਆਂ ਨੂੰ ਇਹੋ ਕੁਝ ਦਸਣ ਗੇ ਅਤੇ ਇਹ ਗੱਲ ਫਿਕਸ ਹੋ ਜਾਵੇ ਗੀ |

ਜਿੱਦਾਂ ਹੇਮਕੁੰਟ ਵਾਲੀ ਗਲ ਫਿਕਸ ਹੋ ਗਈ ਹੈ, ਕਦੀ ਸਾਡੇ ਦਿਮਾਗ ਵਿੱਚ ਵੀ ਉਹ ਗੱਲ ਸੀ, ਹੇਮਕੁੰਟ ਦਾ ਸਫਰ ਕਰਣ ਜਾਂਦੇ ਸੀ, ਜਦੋਂ ਸ਼ਰੀਰ ਫੁਰਤੀਲਾ ਹੁੰਦਾ ਸੀ, ਜੋ ਬੋਲੇ ਸੋ ਨਿਹਾਲ ਦੇ ਜੈਕਾਰੇ ਗਜ੍ਜਾਨੇ , ਸਾਰੇ ਉੱਤਰਾਖੰਡੀਏ ਤੋਂ ਵਾਹਿਗੁਰੂ ਜਪਵਾਨਾ | ਕੁਝ ਰਸਤਾ ਨੰਗੇ ਪੈਰ ਵੀ ਕਡਨਾ ਤੇ ਉਥੇ ਪੁੱਜ ਕੇ ਕਹਿਣਾ ਕਿ ਹੇਮਕੁੰਟ ਪਰਬਤ ਹੈ ਜਹਾਂ ਦਾ ਸ਼ਬਦ ਉਚਾਰਨਾ ਆਦਿਕ | ਹੋਲੀ ਹੋਲੀ ਇਸ ਗਲ ਨੂੰ ਤਰਕ ਦੇ ਕੇ ਸਿਆਣੇ ਲੋਕਾਂ ਨੇ ਸਮਝਾਇਆ ਕਿ ਹੇਮਕੁੰਟ ਉਹ ਨਹੀਂ ਹੈ, ਉਥੇ ਗੁਰੂ ਸਾਹਿਬ ਕਦੀ ਗਏ ਹੀ ਨਹੀਂ | ਪਰ ਸਮਾਂ ਲਗ ਗਿਆ ਇਹ ਮਨ ਲੈਣ ਨੂੰ |


ਆਪ ਜੀ ਨੇ ਭਾਈ ਗੁਰਦਾਸ ਦੀ ਪੰਕਤੀ ਲਿਖੀ ਮੇਰੇ ਮਨ ਵਿੱਚ ਇੱਕ ਹੋਰ ਸਵਾਲ ਆ ਗਿਆ | ਮੇਰਾ ਮਨਣਾ ਹੈ ਕੀ ਗੁਰੂ ਗ੍ਰੰਥ ਸਾਹਿਬ ਤੋਂ ਛੁੱਟ ਹੋਰ ਧਰਮ ਸੰਬੰਧਿਤ ਕਿਤਾਬਾਂ ਪੜ੍ਹਨ ਦਾ ਫਾਇਦਾ ਨਹੀਂ ਹੈ ਜਦੋਂ ਤਕ ਗੁਰੂ ਗ੍ਰੰਥ ਸਾਹਿਬ ਸਮਝ ਨਾ ਆ ਜਾਂਦਾ | ਮੈਂ ਭਾਈ ਗੁਰਦਾਸ ਜੀ ਦੀ ਵਾਰਾਂ ਸਾਰੀਆਂ ਨਹੀਂ ਪੜ੍ਹੀ | ਇੱਕ ਦੋ ਵਾਰ ਐਸੀ ਵੀ ਪੜ੍ਹੀ ਸੀ ਜਿਸ ਵਿੱਚ ਪਥਰ ਪੂਜਾ (ਧੰਨੇ ਭਗਤ ਦੀ, ਜਿਸ ਤੇ ਪੂਰੀ ਫਿਲਮ ਬਣੀ ਹੈ) , ਕਰਮ ਸਿਧਾਂਤ ਦਾ (ਸਧਨੇ ਦੀ ਵਾਰ) ਜ਼ਿਕਰ ਸੀ | ਕਿਧਰੇ ਕਿਧਰੇ ਇਹ ਵੀ ਸੁਣਨ ਨੂੰ ਮਿਲਿਆ ਕਿ ਇਸ ਵਿੱਚ ਕੁਛ ਸ਼ਬਦ ਬਾਅਦ ਵਿੱਚ ਰਲਾਏ ਹਨ ਪਰ ਕੋਈ ਕਹਿੰਦਾ ਇਸ ਵਿੱਚ ਅਸੀਂ ਅੰਤਰੀਵ ਭਾਵਾਂ ਤੇ ਜਾਣਾ ਹੈ, ਆਦਿਕ |

ਪਰ ਫਿਰ ਵੀ ਕੁਛ ਆਮ ਜਾਣਕਾਰੀ ਲਈ ਪੂਛਨਾ ਚਾਹੁੰਦਾ ਹਾਂ ਕਿ ਭਾਈ ਗੁਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਓਂ ਨਹੀਂ ਹੈ ? ਭਾਈ ਗੁਰਦਾਸ ਜਿਨ੍ਹਾ ਨੇ ਗੁਰੂ ਗ੍ਰੰਥ ਸਾਹਿਬ ਆਪ ਲਿਖਿਆ ਉਨ੍ਹਾ ਨੂੰ ਤਾਂ ਗੁਰਮਤ ਗਿਆਨ ਪੂਰਾ ਹੋਣਾ ਚਾਹਿਦਾ ਸੀ ਇਹ ਅਸੀਂ ਮੰਨਦੇ ਹਾਂ | ਜੇ ਗੁਰਮਤ ਗਿਆਨ ਸੀ ਤਾਂ ਉਨ੍ਹਾ ਦੀ ਬਾਣੀ ਵੀ ਬਾਕੀ ਸਿੱਖਾਂ (ਭੱਟਾਂ, ਸੁੰਦਰ, ਸੱਤਾ ਬਲਵੰਡ ਆਦਿਕ) ਵਾਂਗ ਗੁਰਬਾਣੀ ਦਾ ਹਿੱਸਾ ਕਿਓਂ ਨਹੀਂ ਬਣ ਸਕੀ ? ਕੀ ਇਸ ਵਿੱਚ ਕਿਸੇ ਕਿਸਮ ਦਾ ਕਚ ਹੈ, ਯਾ ਕੱਚੀ ਬਾਣੀ ਹੈ ? ਮੈਂ ਉਪਰੋਂ ਉਪਰੋਂ ਨਿਗਾਹ ਮਾਰੀ ਤਾਂ ਮੈਨੂੰ ਲਗਿਆ ਹਰ ਸ਼ਬਦ ਵਿੱਚ ਇਤਿਹਾਸ ਨਹੀਂ ਹੈ | ਫਲਸਫੇ ਦੀਆਂ ਗੱਲਾਂ ਵੀ ਕਿੱਤਿਆਂ ਹਨ | ਕੀ ਭਾਈ ਗੁਰਦਾਸ ਜੀ ਨੇ ਆਪਣੀ ਮਰਜ਼ੀ ਨਾਲ ਵਾਰਾਂ ਲਿਖੀਆਂ ਸਨ ਕੀ ਗੁਰੂ ਸਾਹਿਬ ਦੀ ਸੇਧ ਹੇਠ ਲਿਖੀਆਂ ਸਨ? ਮੈਨੂੰ ਇਨ੍ਹਾ ਗੱਲਾਂ ਦੀ ਜਾਣਕਾਰੀ ਨਹੀਂ ਹੈ

ਇਹ ਸ਼ੰਕਾਵਾ ਨਹੀਂ ਹਨ, ਇਹ ਸਵਾਲ ਹਨ ਜੀ, ਆਸ ਹੈ ਇਸ ਵਿਸ਼ੇ ਤੇ ਵੀ ਕੋਈ ਲੇਖ ਸਿੱਖ ਮਾਰਗ ਯਾ ਹੋਰ ਕਿਸੇ ਵੇਬ ਸਾਇਟ, ਯਾ ਕੋਈ ਖਾਸ ਕਿਤਾਬ ਦਾ ਪਤਾ ਹੋਵੇ ਆਪ ਜੀ ਦੀ ਨਜਰ ਵਿੱਚ ਹੋਵੇ ਤਾਂ ਜ਼ਰੂਰ ਸਾਂਝਾ ਕਰਨਾ ਜੀ |

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫਤਿਹ
--
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।
(ਅਜ੍ਰਾਵਤ ਸਿੰਘ ਜੀ, ਬਹੁਤੇ ਵਿਦਵਾਨਾ ਦਾ ਵਿਚਾਰ ਹੈ ਕਿ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ, ਵਾਰਾਂ ਅਤੇ ਕਬਿੱਤ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋਣ ਤੋਂ ਬਾਅਦ ਦੀਆਂ ਲਿਖੀਆਂ ਹੋਈਆਂ ਹਨ ਕਿਉਂਕਿ ਇਹਨਾ ਵਿੱਚ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਮੇ ਦਾ ਵੀ ਵਰਨਣ ਮਿਲਦਾ ਹੈ। ਇਸ ਲਈ ਇਹਨਾ ਦਾ ਗੁਰੂ ਗੰਥ ਸਾਹਿਬ ਵਿੱਚ ਦਰਜ ਨਾ ਹੋਣਾ ਅਤੇ ਇਹਨਾ ਨੂੰ ਗੁਰੂ ਸਾਹਿਬ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਹਿਣਾ, ਇਹ ਗੱਲਾਂ ਠੀਕ ਨਹੀਂ ਲਗਦੀਆਂ। ਵਾਰਾਂ ਦੀਆਂ ਕੁੱਝ ਪਉੜੀਆਂ ਵਿੱਚ ਮਿਲਾਵਟ ਹੋਣ ਬਾਰੇ ਵੀ ਸ਼ੰਕਾ ਕੀਤਾ ਜਾਂਦਾ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜੀ ਗੱਲ ਗੁਰਬਾਣੀ ਤੋਂ ਉਲਟ ਲਗਦੀ ਹੋਵੇ ਉਸ ਨੂੰ ਗੁਰਮਤਿ ਨਹੀਂ ਮੰਨਿਆਂ ਜਾ ਸਕਦਾ, ਉਹ ਭਾਵੇਂ ਕਿਸੇ ਦੀ ਵੀ ਲਿਖਤ ਕਿਉਂ ਨਾ ਹੋਵੇ। ਜਿਸ ਤਰ੍ਹਾਂ ਗੁਰਬਾਣੀ ਵਿੱਚ ਵੀ, ਮਿਥਹਾਸ, ਇਤਿਹਾਸ ਅਤੇ ਪ੍ਰਚੱਲਤ ਕਥਾਵਾਂ ਦਾ ਵਰਨਣ ਹੈ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਿੱਚ ਵੀ ਹੈ। ਸਿੱਧ ਗੋਸਿਟ ਦੀ ਵਿਆਖਿਆ ‘ਸਿੱਖ ਮਾਰਗ’ ਤੇ ਲੜੀਵਾਰ ਛਪ ਰਹੀ ਹੈ। ਇਹ ਲਿਖਤ ਤਾਂ ਗੁਰੂ ਨਾਨਕ ਸਾਹਿਬ ਦੀ ਹੈ ਪਰ ਇਹਨਾ ਵਿੱਚ ਸਿੱਧਾਂ ਦੀ ਆਪਣੇ ਵਿਚਾਰਾਂ ਦੀ ਗੱਲ ਵੀ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਵੀ ਅਨੇਕਾਂ ਵਾਰੀ ਪਹਿਲਾਂ ਹੋਰ ਮਿਥਹਾਸ, ਇਤਿਹਾਸ ਅਤੇ ਪ੍ਰਚੱਲਤ ਗੱਲਾਂ ਦਾ ਵਰਨਣ ਕਰਕੇ ਆਪਣੀ ਗੱਲ ਸਿਰਫ ਇੱਕ ਪੰਗਤੀ ਵਿੱਚ ਹੀ ਕਹਿੰਦੇ ਹਨ-ਸੰਪਾਦਕ)


(04/03/12)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕੇਸ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੇਸ ਸਿੰਘ-ਰਹਿਤ ਦਾ ਕਦਰੀ-ਚਿੰਨ ਹੈ। ਸਿਖ ਧਰਮ ਵਿੱਚ ਕੇਸ ਅੰਮ੍ਰਿਤਧਾਰੀ ਸਿੱਖਾਂ ਦਾ ਪਹਿਲਾ ਕਕਾਰ ਹੈ (ਮਹਾਨਕੋਸ਼ ਦੇਖੋ ਕੇਸ) ਜਿਸ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੈਸਾਖੀ 1699 ਨੂੰ ਅੰਮ੍ਰਿਤ ਛਕਾਇਆ ਉਸ ਥਾਂ ਦਾ ਨਾਂ ਕੇਸਗੜ ਇਸ ਲਈ ਰਖਿਆ ਗਿਆ ਕਿਉਂਕਿ ਕੇਸਾਂ ਨੂੰ ਸਿਖ ਧਰਮ ਵਿੱਚ ਮੁੱਖ ਸਥਾਨ ਦਿੱਤਾ ਗਿਆ ਹੈ। ਸਾਰੇ ਗੁਰੂ ਸਾਹਿਬਾਨ ਨੇ ਕੇਸ ਧਾਰੇ ਹੋਏ ਸਨ। ਕੇਸਾਂ ਦਾ ਮਹਤਵ ਵੇਖਕੇ ਹੀ ਗੁਰੂ ਸਾਹਿਬ ਨੇ ਸਿਖਾਂ ਦੀ ਵੱਖਰੀ ਪਹਿਚਾਣ ਬਨਾਣ ਲਈ ਸੰਮਤ 1752 ਦੀ ਵਿਸਾਖੀ ਨੂੰ (29 ਮਾਰਚ, 1695) ਦੇ ਦਿਨ ਅੰਨਦਪੁਰ ਸਾਹਿਬ ਵਿਖੇ ਆਈਆ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਕੋਈ ਵੀ ਸਿੱਖ ਆਪਣੇ ਕੇਸ ਨਹੀਂ ਕਟਵਾਏਗਾ, ਮਰਨੇ-ਪਰਨੇ ਤੇ ਭੱਦਣ ਨਹੀਂ ਕਰੇਗਾ, ਬਚੇ ਦੇ ਕੇਸ ਜਮਾਂਦਰੂ ਰਖੇਗਾ ਅਤੇ ਸਜੇ ਹੱਥ ਵਿੱਚ ਕੜਾ ਪਹਿਨੇਗਾ। ਦਾੜੀ ਕੇਸਾਂ ਦਾ ਸਤਿਕਾਰ ਕਰੇਗਾ। (ਗੁਰੂ ਦੀਆਂ ਸਾਖੀਆਂ ਪੰਨਾ 104)
ਸੰਮਤ 1754 (1697) ਦੀ ਦਿਵਾਲੀ ਨੂੰ ਆਈ ਸੰਗਤ ਨੂੰ ਸੰਬੋਧਨ ਕਰਦਿਆਂ ਗੁਰੂ ਜੀ ਨੇ ਕਿਹਾ, “ਇਸ ਵਾਰ ਅੱਗੇ ਨਾਲੋ ਜਿਂਆਦਾ ਕੇਸਧਾਰੀ ਹਨ। ਪ੍ਰੰਤੂ ਅਗਲੀ ਵਿਸਾਖੀ ਨੂੰ ਜਿਨਾਂ ਨੇ ਕੇਸ ਧਾਰਨ ਨਹੀਂ ਕੀਤੇ ਉਨਾਂ ਸਭ ਨੂੰ ਵੀ ਕੇਸ ਧਾਰਨ ਕਰਕੇ ਆਉਣੇ ਚਾਹੀਦੇ ਹਨ ਅਤੇ ਸੱਜੇ ਹੱਥ ਵਿੱਚ ਸਰਬ ਲੋਹ ਦਾ ਕੜਾ ਪਾ ਕੇ ਆਉਣਾ ਚਾਹੀਦਾ ਹੈ। (ਗੁਰੂ ਦੀਆਂ ਸਾਖੀਆਂ ਪੰਨਾ 108)
1699 ਦੀ ਵਿਸਾਖੀ ਨੂੰ ਅੰਮ੍ਰਿਤ ਛਕਾਉਣ ਤੋ ਪਹਿਲਾਂ ਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਕੇਸੀ ਇਸ਼ਨਾਨ ਕਰਵਾਇਆ ਤੇ ਕੇਸ ਰੱਖਣ ਦੀ ਖਾਸ ਤਕੀਦ ਕੀਤੀ। ਉਦੋ ਦੀਆਂ ਲਿਖੀਆ ਭੱਟ ਵਹੀਆਂ ਵਿੱਚ ਇਸ ਦੇ ਰਿਕਾਰਡ ਮੌਜੂਦ ਹਨ - ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮਾ, ਬੇਟਾ ਗੁਰੂ ਤੇਗ ਬਹਾਦਰ ਜੀ ਦਾ ਸਾਲ ਸਤਰਾਂ ਸੋ ਪਚਾਵਨ ਮੰਗਲਵਾਰ ਵੈਸਾਖੀ ਕੇ ਇਹੁ ਪਾਂਚ ਸਿੱਖੋ ਕੋ ਖਾਂਡੇ ਦੀ ਪਾਹੁਲ ਦੀ, , , , , , ਹੁੱਕਾ ਹਲਾਲ, ਹਜ਼ਾਮਤ, ਹਰਾਮ, ਟਿਕਾ, ਜੰਝੂ, ਧੋਤੀ ਦਾ ਤਿਆਰ ਕਰਵਾਇਆ। ਮੀਣੇ ਧੀਰਮਲੀਏ, ਰਾਮਰਾਈਏ, ਸਿਰਗੁੰਮੇ, ਮਸੰਦਾ ਕੀ ਵਰਤਨ ਬੰਦ ਕੀ। ਕੰਘਾ, ਕਰਦ, ਕੇਸਗੀ, ਕੜਾ, ਕਛਹਿਰਾ ਸਭ ਕੋ ਦੀਆ, ਸਭ ਕੇਸ ਧਾਰੀ ਕੀਏ। (ਭੱਟ ਵਹੀ ਭਾਦਸੋਂ, ਪਰਗਣਾ ਥਾਨੇਸਰ)
ਗੁਰੂ ਜੀ ਦੇ ਦਰਬਾਰੀ ਕਵੀ ਸੈਨਾਪਤਿ ਨੇ ਗੁਰੂ ਸੋਭਾ ਵਿੱਚ ਕੇਸਾਂ ਬਾਰੇ ਇਉਂ ਲਿਖਿਆ।
ਸਿਰ ਮੁੰਨਨ ਕੇ ਮੁਖ ਨਹੀਂ ਲਾਗੋ।
ਭਦਰ ਤਿਆਗ ਕਰੋ ਹੇ ਭਾਈ। ਤਬ ਸਿਖਨ ਯਹ ਬਾਤ ਸੁਨਾਈ।
ਮੀਤਿ ਪਿਤਾ ਮਰੇ ਜੇ ਕੋਈ। ਤਉ ਭੀ ਕਰਤ ਨ ਭੱਦਰ ਹੋਈ। (ਸ਼੍ਰੀ ਗੁਰ ਸੋਭਾ ਪੰਨਾ 22)
ਹੁੱਕਾ ਨਾ ਪੀਵੈ, ਸੀਸ ਦਾੜੀ ਨਾ ਮੁੰਡਾਵੈ, ਸੋ ਤੋ ਵਾਹਿਗੁਰੂ ਗੁਰੂ ਜੀ ਦਾ ਖਾਲਸਾ।
(ਸ਼੍ਰੀ ਗੁਰੂ ਸੋਭਾ ਪੰਨਾ 24)
ਕੇਸ ਰੱਖਣ ਤੇ ਕੇਸਾਂ ਦੀ ਸਾਂਭ ਸੰਭਾਲ ਬਾਰੇ ਸ੍ਰੀ ਗੁਰੁ ਗਂਬਿੰਦ ਸਿੰਘ ਜੀ ਦਾ ਕਾਬਲ ਦੀ ਸੰਗਤ ਦੇ ਨਾਮ ਲਿਖਿਆ ਹੁਕਮਨਾਮਾ ਬੜਾ ਹੀ ਮਹਤਵਪੂਰਨ ਹੈ।
ੴਸਤਿਗੁਰ ਜੀ ਸਹਾਏ।
ਸਰਬਤ ਸੰਗਤਿ ਕਾਬਲ ਗੁਰੂ ਰਖੇਗਾ। ਤੁਸਾਂ ਉਤੇ ਅਸਾਡੀ ਬਹੁਤ ਖੁਸ਼ੀ ਹੈ।
ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕੇਸ ਰਖਣੇ, ਇਹ ਅਸਾਡੀ ਮੋਹਰ ਹੈ।
ਕੱਛ ਕਿਰਪਾਨ ਦਾ ਵਿਸਾਹ ਕਰਨਾ ਨਾਹੀ। ਸਰਬ ਲੋਹ ਦਾ ਕੜਾ ਹਥ ਰਖਣਾ।
ਦੋ ਵਕਤ ਕੇਸਾਂ ਦੀ ਪਾਲਣਾ ਕੰਘੇ ਸਿੳਂ ਕਰਨੀ।
(ਹੁਕਮਨਾਮਾ ਪਾਤਸ਼ਾਹੀ 10 ਜੇਠ 26 ਸੰਮਤ 1756 (25 ਮਈ 1699)
ਕੇਸਾਂ ਦੀ ਰਖਿਆ ਲਈ ਭਾਈ ਤਾਰੂ ਸਿੰਘ ਜੀ ਦੀ ਅਦੁਤੀ ਸ਼ਹੀਦੀ ਨੂੰ ਕੌਣ ਭੁੱਲ ਸਕਦਾ ਹੈ। ਭਾਈ ਰਤਨ ਸਿੰਘ ਭੰਗੂ ਸ਼ਹੀਦ ਜਿਨ੍ਹਾਂ ਨੇ ਉਸ ਸਮੇਂ ਇਸ ਘਟਨਾ ਨੂੰ ਸੁਣਿਆ ਦੇਖਿਆ ਪੰਥ ਪ੍ਰਕਾਸ਼ ਵਿੱਚ ਇਸ ਦਾ ਵਰਨਣ ਬਖੂਬੀ ਕਰਦੇ ਹਨ।
ਤਾਰੂ ਸਿੰਘ ਦੀ ਸਾਖੀ ਜੋ ਸੁਨੋ, ਦੇਹਿ ਦੁੱਖ ਨਹਿ ਮਨ ਮੈਂ ਮੁਨੋ।
ਮਰਨ ਕਾਲ ਨਹਿ ਕਾਲ ਸਹਾਵੈ, ਜਮ ਕਿੰਕਰ ਤਿਸ ਨਾਹਿ ਘਕਾਵੈ।
ਸਾਸ ਜਾਹਿਂ ਤਿਸ ਸਿੱਖ ਸੁਖਾਲੇ, ਸਿਖੀ ਨਿਬਹੈ ਕੇਸਨ ਨਾਲੇ।
ਲਿਖੀ ਰਤਨ ਸਿੰਘ ਜੈਂਸੀ ਸੁਨੀ, ਪੜੋ ਸਵਾਰ ਆਗੇ ਤੁਮ ਸੁਨੀ।
ਦੋਹਰਾ: ਠਾਗ ਸੋ ਦੋ ਊਪਰੈ ਸਾਲ ਜੁ ਬਿਕ੍ਰਮ ਰਾਇ।
ਖਾਨ ਬਹਾਦਰ ਮਾਰਿੳ ਤਾਰੂ ਸਿੰਘ ਘਿਸਟਾਇ।। (ਪੰਨਾ 383)
ਨਵਾਬ ਕਹੈ, ਤੂੰ ਹੋ ਮੁਸਲਮਾਨ, ਤਉ ਛਡਾਗਾਂ ਤੁਮਰੀ ਜਾਨ।
ਸਿੰਘ ਕਹਯੋ, ਹਮ ਡਰ ਨਾ ਕਯਾ ਜਾਨੋਂ, ਹਮ ਹੋਵੈ ਕਿਸ ਮੁਸਲਮਾਨੋ।
ਮੁਸਲਮਾਨ ਕਰ ਮਾਰੋ ਕਿ ਨਾਹੀਂ ਜੋ ਫਿਰ ਮਹੌ ਕਿਸ ਧਰਮ ਗਵਾਈ।
ਚਹੀਏ ਨਵਾਬ ਤੇ ਧਰਮ ਰਖਾਯਾ, ਕੇਸੀ ਸਾਸੀ ਨਿਬਹੁ ਕਰਾਯਾ।
ਤੁਬ ਨਵਾਬ ਬਹੁ ਗੁਸਾ ਖਾਯਾ, ਮੁਖ ਤੇ ਖੋਟਾ ਬਚਨ ਸੁਨਾਯਾ।
ਜੂਤਕ ਸਾਥ ਕਰੋ ਬਾਲ ਦੂਰ, ਨਾਈਅਨ ਕਹਯੋ ਸਿਰ ਮੁੰਨਹੁੰ ਜਰੂਰ।
ਦੋਹਰਾ
ਤਬ ਤਾਰੂ ਸਿੰਘ ਉਸ ਕਹਯੋ, ਵਹਿਜੂਤ ਤੁਮਾਹਿ ਪਾਹਿ।
ਜੋ ਸਿੱਖ ਪੂਰੇ ਸਤਿਗੁਰੂ ਤਿਨ ਸਿਰ ਕੇਸ ਨਿਬਾਹਿ।
ਚੌਪਈ
ਤਬ ਨਵਾਬ ਨੇ ਨਊਏ ਲਗਾਏ, ਉਨ ਕੇ ਸੰਦ ਖੁੰਡੇ ਹੋ ਆਏ।
ਜਿਸ ਜਿਸ ਨਊਏ ਫੋਰ ਲਗਾਵੇਂ, ਤਿਸ ਤਿਸ ਉਨ ਹਥ ਭੈੜੇ ਪਾਵੈ।
ਜਿਸ ਜਿਸ ਨਊਅਨ ਨਵਾਬ ਡਰਵੈ, ਤਿਸ ਤਿਸ ਨਊਅਨ ਹਠਾ ਕੰਪਾਵੈ।
ਕਲਾ ਖਾਲਸੇ ਤਬ ਐਸੀ ਕਈ, ਨਊਅਨ ਤਿਸ ਤਿਸ ਮੰਦ ਤਬ ਭਈ।
ਨਵਾਬ ਕਹਯੋ ਇੱਕ ਜਾਦੂ ਚਲਾਯਾ, ਕੋ ਨਊਅਨ ਕਛੁ ਲੱਬ ਦਿਵਾਯਾ।
ਅਬ ਲਵਾਯੋ ਮੋਚੀ ਦੋ ਚਾਰ, ਖੋਪਰੀ ਸਾਥ ਦਿਹੁ ਬਾਲ ਉਹਾਰ।
ਤਬ ਸਿੰਘ ਜੀ ਬਹੁ ਭਲੀ ਮਨਾਈ, ਸਾਥ ਕੇਸਨ ਕੇ ਖੋਪਰੀ ਜਾਈ।
ਤੋਭੀ ਹਮਾਰੇ ਬਚਨ ਰਹਾਈ, ਸਿਖੀ ਕੀ ਗੁਰ ਪੈਜ ਰਖਾਈ।
ਅਕਾਲ-ਅਕਾਲ ਸਿੰਘ ਜਾਪ ਉਚਾਰੇ, ਸੁਨ ਨਵਾਬ ਮ਼ੂੰਦੇ ਕੰਨ ਸਾਰੇ।
ਤਬ ਨਵਾਬ ਕ੍ਰੋਸਿਹ ਭਰਾ, ਸੋਊ ਹੁਕਮ ਉਨ ਸੋਚੀਅਨ ਕਰਾ।
ਇਸ ਕੀ ਖੋਪਰੀ ਸਾਥੇ ਬਾਲ, ਕਾਟ ਉਤਾਰੋ ਰੰਬੀ ਨਾਲ।
ਤਬੈ ਕਸਾ ਇੱਕ ਵੈਸੀ ਕਰੀ, ਕਰ ਪੈਨੀ ਸਿਰ ਰੰਬੀ ਧਰੀ।
ਦੋਹਰਾ
ਪੈਨੀ ਥੀ ਰੰਬੀ ਕਰੀ, ਧਰ ਮਥਯੋ ਦੀ ਦਬਾਇ।
ਮੱਥੇ ਤੇ ਕੰਨਾ ਤਈ ਸਿਚੀਓ ਦਈ ਪੁਟਾਇ।
ਚੋਪਈ
ਸਿੰਘ ਜੀ ਮੁਖਤੇ ਸੀ ਨਕਰੀ, ਧੀਨ ਧੰਨ ਗੁਰਮੱਖ ਕਹਾਣੀ ਸਰੀ।
ਠਾਰਾਂ ਸੋ ਉਪਰ ਦੁਇ ਸਾਲ ਸਾਕਾ ਕੀਯੋ ਤਾਰੂ ਸਿੰਘ ਨਾਲ।
ਸਤਾਰਾਂ ਸੋ ਇਕਾਨਵੇਂ ਸਾਲ, ਇਸ ਕਸਥੀ ਹਕੀਕਤ ਨਾਲ।
ਦੋਹਰਾ:- ਉਸ ਹੀ ਦਿਨ ਸੁ ਨਵਾਬ ਕੇ, ਪੁਛ ਭੇਜਯੋ ਸਿੰਘ ਜੀ ਪਾਹੁ।
ਤੂੰ ਜੇ ਕਹਤ ਥੋ ਕੇਸ ਹਮ ਸੀਸ ਹੀ ਸਾਥ ਨਿਬਾਹੋ।
ਚੋਪਈ:-
ਯਹ ਤੁਮਾਰੀ ਭਈ ਝੂਠੀ ਗਲ, ਮਏ ਬਾਲ ਲੈ ਕੇ ਸਿਰ ਖੱਲ।
ਬਿਨਾਂ ਬਾਲ ਸਿਰ ਦੇਹੀ ਨੀ, ਦੋਊ ਬਾਤ ਤੁਝ ਝੂਠੀ ਪਈ।
ਤਬ ਸਿੰਘ ਨੇ ਯੌ ਬਾਨੀ ਕਹੀ, ਨਹਿ ਨਵਾਬ ਤੁਮ ਸਮਝੇ ਅਈ।
ਰਹੇ ਕੇਸ ਹਮ ਖੋਪਰੀ ਨਾਲ, ਹੈ ਝੂਠੇ ਦੁਇ ਤੁਮਰੇ ਸਵਾਲ।
ਸਵਾਲ ਰਖੇ ਹਨ ਇਸ ਕਰ ਦੇਹ, ਮਾਰ ਜੂਤ ਤੁਝ ਅਗੇ ਧਰ ਲੇਹਿੰ।
ਉਸਤਾਦ ਮਿਲਯੌ ਤੁਧ ਅਗੇ ਨ ਕੋਇ, ਖੂਨ ਹਕੀਕਤ ਪਚ ਮਯੋ ਤੋਇ।
ਮਾਰ ਜੂਤੀ ਧਰ ਲੇਉ ਆਗੇ, ਛੋਡਾ ਤੋਹਿ ਪਿਕੰਬਰ ਲਾਗੇ।
ਪੁਰਾਣੇ ਜ਼ਮਾਨੇ ਵਿੱਚ ਸਾਰੇ ਧਰਮਾਤਮਾ, ਜਪੀ-ਤਪੀ ਕੇਸਾਧਾਰੀ ਹੁੰਦੇ ਸਨ। ਸ਼੍ਰੀ ਰਾਮ, ਸ਼੍ਰੀ ਕ੍ਰਿਸ਼ਨ, ਮਹਾਤਮਾ ਬੁਧ, ਮਹਾਂਵੀਰ, ਈਸਾ ਮਸੀਹ ਸਾਰਿਆਂ ਦੇ ਹੀ ਕੇਸ ਰਖੇ ਹੋਏ ਸਨ। ਮਨੂ ਸਿਮ੍ਰਤੀ ਵਿੱਚ ਕੇਸ ਰੱਖਣ ਦਾ ਮਹਤਵ ਇੳਂ ਦਿਤਾ ਹੈ - ਜੇ ਬ੍ਰਾਹਮਣ ਨੂੰ ਕਿਸੇ ਮੰਦੇ ਕਰਮ ਕਾਰਨ ਸਜ਼ਾ ਦੇਣੀ ਹੋਵੇ ਤਾਂ ਉਸਦਾ ਜੂੜਾ ਕੱਟ ਦੇਣਾ ਹੀ ਕਾਫੀ ਹੈ। ਜੇ ਕੋਈ ਯੋਧਾ ਮੁਕਾਬਲੇ ਵੇਲੇ ਕਿਸੇ ਦੇ ਕੇਸਾਂ ਦਾ ਅਪਮਾਨ ਕਰਦਾ ਹੈ ਤਾਂ ਰਾਜੇ ਨੂੰ ਚਾਹੀਦਾ ਹੈ ਕਿ ਉਹ ਉਸਦੇ ਹੱਥ ਕੱਟ ਛੱਡੇ (ਮਨੂ ਸਿਮ੍ਰਤੀ, ਅਧਿਆਇ 8, 379) ਵਿਧਵਾ ਦੇ ਕੇਸ ਕੱਟ ਦੇਣਾ ਉਸਦੇ ਜਿੰਦਗੀ ਪ੍ਰਤੀ ਲਗਾਓ ਕੱਟਣਾ ਮੰਨ਼ਿਆ ਗਿਆ: । ਜਿਨ੍ਹਾਂ ਨੂੰ ਗੁਨਾਹਾਂ ਕਾਰਨ ਸਮਾਜ ਵਿਚੋ ਪਤਿਤ (ਨੀਵੇਂ) ਕਰਕੇ ਛੇਕਣਾ ਹੋਵੇ ਉਸ ਦਾ ਕੇਸ ਦਾੜੀ ਮੁੰਨ ਦਿਤੇ ਜਾਂਦੇ ਸਨ। ਔਰਤਾਂ ਦਾ ਸੁਹਪਣ ਕੇਸਾਂ ਨਾਲ ਕਈ ਗੁਣਾ ਵੱਧ ਜਾਂਦਾ ਹੈ, ਤੇ ਕੇਸਾਂ ਬਿਨਾਂ ਖਤਮ ਹੀ ਹੋ ਜਾਂਦਾ ਹੈ। ਹਿੰਦੂ ਧਰਮ ਵਿੱਚ ਕੇਸ ਉਦੋਂ ਕੱਟੇ ਜਾਂਦੇ ਹਨ, ਜਦ ਸਰੀਰ ਦਾ ਮਹਤਵ ਖਤਮ ਹੋ ਜਾਂਦਾ ਹੈ ਜਾਂ ਵਡੇਰੇ ਦੀ ਮੌਤ ਹੋ ਜਾਂਦੀ ਹੈ।
ਚਕਿਤਸਾ ਵਿਗਿਆਨ ਵਿੱਚ ਤਾਂ ਕੇਸਾਂ ਦੀ ਸੁਰਖਿਅਤਾ ਦਾ ਖਾਸ ਮਹੱਤਵ ਦਿਤਾ ਹੈ
ਪਾਪੋ ਪਸਮਨੇ ਕੇਸ ਰੋਮਾਪ ਆਠ ਜਨਮੁ।
ਹਰ ਲਾਘਵ ਕਰਮੁਤਸ਼ਾਹ ਬ੍ਰਧਨਮੁ।
(ਸੁਸਰਤ ਚਕਿਤਸਾ ਅਸਥਾਨ ਅਧਿਆਇ 24 ਸਲੋਕ 72)
(ਕੇਸ ਅਤੇ ਹੋਰ ਸਰੀਰ ਦੇ ਰੋਮਾਂ ਨੂੰ ਜੋ ਪੁਰਸ਼ ਦੂਰ ਕਰਦਾ ਹੈ, ਉਹ ਪਾਪ ਕਰਦਾ ਹੈ। ਕੇਸ, ਨਹੁੰ, ਰੋਮ ਇਹ ਪੁਰਸ਼ ਵਿੱਚ ਖੁਸ਼ੀ, ਹਲਕਾਪਨ, ਸੁੰਦਰਤਾ ਤੇ ਉਤਸ਼ਾਹ ਪੈਦਾ ਕਰਦੇ ਹਨ।)
ਵਾਯੂ ਆਦਿ ਦੋਸ਼ਾਂ ਨਾਲ ਅਥਵਾ ਕਪਾਲ ਵਿੱਚ ਸੱਟ ਲੱਗਣ ਨਾਲ ਨੱਕ ਵਿਚੋ ਗੰਧ ਨਿਕਲਣ ਲੱਗ ਪੈਂਦੀ ਹੈ, ਇਸ ਰੋਗ ਨੂੰ ਪੂਰਯਰਕਰ ਆਖਦੇ ਹਨ। ਇਸ ਰੋਗ ਤੌਂ ਕੇਸ ਬਚਾਂਦੇ ਹਨ। (ਮਾਧਵ ਨੱਕ ਰੋਗ ਨਿਦਾਨ)
ਸੂਰਜ ਦੀ ਗਰਮੀ ਕਰਕੇ ਸਿਰ ਗਰਮ ਹੋਣ ਨਾਲ ਪਹਿਲੇ ਸੰਦਤ ਹੋਇਆ ਬਿਦਮਧ, ਮਾੜਾ, ਖਾਰੀ ਜੈਸਾ ਕੱਫ, ਨੱਕ ਵਿਚੋ ਡਿਗੇ ਇਸ ਰੋਗ ਨੂੰ ਭਰੰਸ਼ਥੂ ਆਖਦੇ ਹਨ। ਇਸ ਰੋਗ ਦਾ ਕਰਨ ਸੂਰਜ ਦੀ ਗਰਮੀ ਹੈ, ਇਸ ਤੋਂ ਕੇਸ ਬਚਾਂਦੇ ਹਨ। (ਮਾਧਵ ਨਿਦਾਨ)
ਗਰਮੀ ਦੀ ਰੁੱਤ ਵਿੱਚ ਸਿਰ ਨੂੰ ਅਤਿਅੰਤ ਧੁੱਪ ਲੱਗਣ ਨਾਲ ਤੇ ਸਰਦੀਆਂ ਵਿੱਚ ਸਰਦੀ ਲਗੱਣ ਨਾਲ ਜ਼਼ੁਕਾਮ ਰੋਗ ਉਤਪੰਨ ਹੁੰਦਾ ਹੈ। ਇਸ ਗਰਮੀ ਤੇ ਸਰਦੀ ਤੇ ਕੇਸ ਸਿਰ ਨੂੰ ਬਚਾਂਦੇ ਹਨ। ਜਿਸ ਕਰਕੇ ਸਰਦੀ ਜੁਕਾਮ ਨਹੀਂ ਹੁੰਦਾ। (ਸੁਸਰਤ, ਉਤਰ ਤ੍ਰੰਤ, ਮਾਪ ਵਦਕ ਰੋਗ ਨਿਧਾਨ)
ਸਿਰ ਦੇ ਧੁੱਪ ਨਾਲ ਤਪਣ ਕਰਕੇ ਕਈ ਪ੍ਰਕਾਰ ਅੱਖਾਂ ਦੇ ਰੋਗ ਉਤਪੰਨ ਹੁੰਦੇ ਹਨ। ਇਨਾਂ ਰੋਗਾਂ ਤੋਂ ਕੇਸ ਬਚਾਂਦੇ ਹਨ। (ਮਾਧਵ ਨੇਤਰ ਰੋਗ ਨਿਦਾਨ ਸਲੋਕ)
ਕੁਰਾਨ ਵਿੱਚ ਵੀ ਸੀਸ ਮੁੰਡਨ ਨਾ ਕਰਨ ਦੀ ਤਗੀਦ ਹੈ ਕਿਉਕਿਂ ਕੇਸਾਂ ਨਾਲ ਹੀ ਸੁਹਣਪ ਹੈ। ਕੇਸ ਸਰੀਰ ਦੀ ਸ਼ਾਨ ਹਨ। ਕੇਸ ਮਰਦਾਨਗੀ ਦੀ ਨਿਸ਼ਾਨੀ ਸਮਝੇ ਜਾਂਦੇ ਹਨ।
ਅਜ ਦਾ ਇਹ ਕੇਸ-ਰਹਿਤ ਸਭਿਆਚਾਰ ਭਾਰਤ ਉਪਰ ਵਿਦੇਸ਼ੀ ਗੁਲਾਮੀ ਦਾ ਪ੍ਰਤੀਕ ਹੈ ਜਿਸ ਨੂੰ ਪਹਿਲਾਂ ਮੁਸਲਮਾਨਾਂ-ਮੁਗਲਾਂ ਨੇ ਸਾਡੀ ਕਦਰ ਘਟ਼ਾਉਣ ਲਈ ਸਾਡੇ ਤੇ ਲਾਗੂ ਕੀਤਾ ਫਿਰ ਅੰਗਰੇਜ਼ਾਂ ਨੇ ਬਾਕੀ ਦੀ ਕਸਰ ਪੂਰੀ ਕਰ ਦਿਤੀ। ਵਰਨਾ ਸੁਹਣੇ ਜੂੜੇ ਕੇਸਾਂ ਵਾਲੇ ਰਾਮ ਕ੍ਰਿਸ਼ਨ ਤੇ ਰਿਸ਼ੀਆਂ ਮੁਨੀਆਂ ਦੇ ਦੇਸ ਵਿੱਚ ਕੇਸ ਰਹਿਤ ਦਾ ਕੀ ਮਹਤਵ ਹੁੰਦਾ। ਇਸ ਲਈ ਕੇਸਾਂ ਦੀ ਸੁਰਖਿਅਤਾ ਹਰ ਸਿੰਘ ਦਾ ਹੀ ਨਹੀ ਸਾਰੇ ਭਾਰਤੀਆਂ ਦਾ ਹੀ ਨਹੀ, ਸਾਰੀ ਮਾਨਵ ਜਾਤੀ ਦਾ ਜ਼ਾਤੀ ਫਰਜ਼ ਹੈ।


(04/03/12)
ਬਿਕਰਮਜੀਤ ਸਿੰਘ ਜੀਤ

ਮਾਂ-ਬੋਲੀ ਪੰਜਾਬੀ :

ਮਾਂ-ਬੋਲੀ ਪੰਜਾਬੀ ਸਾਡੀ, ਮਿੱਠੀ ਸਰਲ ਤੇ ਨਿਆਰੀ ਹੈ ਇਹ
ਗੁਰਮੁਖੀ ਦਾ ਚੋਲਾ ਪਾਕੇ, ਲੱਗਦੀ ਹੱਦ ਦੀ ਪਿਆਰੀ ਹੈ ਇਹ

ਭਾਂਤ ਭਾਂਤ ਦੀਆਂ ਹਨ ਭਾਸ਼ਾਵਾਂ, ਨੇਂ ਵੱਖੋ ਵੱਖਰੇ ਇੱਥੇ ਧਰਮ
ਸੰਦੇਸ਼ ਲੇਕਿਨ ਹੈ ਇੱਕੋ ਸਭਦਾ, ਕਰਲਓ ਚੰਗੇ ਸੁਥਰੇ ਕਰਮ

ਸੱਚ ਨੂੰ ਸੱਚ ਕਹਿੰਦੀ ਹਰ ਬੋਲੀ, ਕਹੇ ਪਿਆਰ ਨੂੰ ਪਿਆਰ
ਕੋਈ ਧਰਮ ਨਹੀਂ ਬੁਰਾ ਸਿਖਾਂਦਾ, ਸਗੋਂ ਦੇਂਦੈ ਜਨਮ ਸੁਆਰ

ਅਵਤਾਰ ਗੁਰੂ ਪੈਗੰਬਰ ਹਰ ਇਕ, ਰਸਤਾ ਵੱਖ ਵੱਖ ਦੱਸੇ
ਪਰ ਮੰਜਿਲ ਸਭਦੀ ਇੱਕੋ ਓਹੀ, ਜਿੱਥੇ ਜੋਤ ਇਲਾਹੀ ਵੱਸੇ

ਧਰਮ ਆਪਣਾ ਤੇ ਮਾਂ-ਬੋਲੀ, ਜਾਨ ਤੋਂ ਵੱਧ ਇਹ ਦੋਵੇਂ ਜਾਣ
ਦੂਜੀਆਂ ਭਾਸ਼ਾ ਧਰਮਾਂ ਨੂੰ ਵੀ, ਦੇ ਸਤਿਕਾਰ ਦੇ ਇਜ਼ਤ ਮਾਣ

ਆਓ ਪੰਜਾਬੀ ਗੁਰਮੁਖੀ ਨੂੰ, ਜੀਵਨ ਅਪਣੇ'ਚ ਲਈਏ ਢਾਲ
ਉੱਚਾ ਮਿਆਰ ਕੌਮ ਦਾ ਹੋਵੇ, ਜੀਵੀਏ ਸਦਾ ਅਣਖ ਦੇ ਨਾਲ

ਮਾਂ-ਬੋਲੀ ਤੇ ਲਿਪੀ ਸਾਡੀ, ਵੱਸੇ ਕੌਮ ਦੀ ਰਗ ਰਗ ਅੰਦਰ
ਵਿਰਸਾ ਸਾਡਾ ਤੇ ਇਤਿਹਾਸ, ਜਿੰਦਾ ਰਹੇਗਾ ਜੁਗਾਂ ਜੁਗੰਤਰ

ਉੱਚੀ ਜਗ'ਚ ਸ਼ਾਨ ਅਸਾਡੀ, ਚਾਰ ਚੰਨ ਹੋਰ ਇਨ੍ਹੂ ਲਾਈਏ
ਕਰੀਏ ਪ੍ਰਣ ਜੀਤ ਇਹ ਪੱਕਾ, ਦਿੱਲੋਂ ਮਾਂ-ਬੋਲੀ ਅਪਨਾਈਏ


ਬਿਕਰਮਜੀਤ ਸਿੰਘ ਜੀਤ


(03/03/12)
ਡਾ ਗੁਰਮੀਤ ਸਿੰਘ ਬਰਸਾਲ

ਸਤਿਕਾਰਯੋਗ ਸੰਪਾਦਕ ਜੀਓ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!!
ਚੌਪਈ ਦੀ ਵਿਚਾਰ ਚਰਚਾ ਤੋਂ ਸ਼ੁਰੂ ਹੋਈ ਗਲ ਜਦੋਂ ਭਾਈ ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੋਂ ਲਏ ਵਿਚਾਰਾਂ ਤੱਕ ਪੁੱਜ ਜਾਵੇ ਤਾਂ ਹਰ ਪਾਠਕ ਦੀ ਉਤਸੁਕਤਾ ਵਧ ਜਾਂਦੀ ਹੈ । ਦਾਸ ਵੀ ਸਿੰਘ ਸਭਾ ਇੰਟਰਨੈਸ਼ਨਲ ਦੇ ਬਾਕੀ ਵੀਰਾਂ ਵਾਂਗ ਪਿਛਲੇ 15 ਸਾਲਾਂ ਤੋਂ ਕਾਲਾ ਅਫਗਾਨਾਂ ਜੀ ਤੋਂ ਕੁਝ ਸਿੱਖਣ ਲਈ ਕਦੇ ਕਦੇ ਫੋਨ ਕਰਦਾ ਰਹਿੰਦਾ ਹੈ । ਜਿਓਂ ਹੀ ਵੀਰ ਹਰਦੇਵ ਸਿੰਘ ਜੰਮੂ ਜੀ ਨੇ ਉਹਨਾਂ ਨਾਲ ਕਾਲਾ ਅਫਗਾਨਾ ਜੀ ਦੀ ਹੋਈ ਵਿਚਾਰ ਦੇ ਕੁਝ ਅੰਸ਼ ਪਾਠਕਾਂ ਨਾਲ ਸਾਂਝੇ ਕੀਤੇ ਤਾਂ ਉਸ ਤੋਂ ਤੁਰੰਤ ਬਾਅਦ ਸਿੱਖ ਮਾਰਗ ਦੇ ਸੰਪਾਦਕ ਸਮੇਤ ਕਈ ਹੋਰ ਵੀਰਾਂ ਵੀ ਕਾਲਾ ਅਫਗਾਨਾ ਨਾਲ ਸੰਪਰਕ ਕੀਤਾ ਜਿਸ ਵਾਰੇ ਸਿੱਖ ਮਾਰਗ ਤੇ ਛੱਪ ਚੁੱਕਾ ਹੈ ।
ਦਾਸ ਨੇ ਵੀ ਜਦ ਇਸੇ ਵਿਸ਼ੇ ਵਾਰੇ ਉਹਨਾਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਬਿਲਕੁਲ ਉਹੀ ਕੁਝ ਕਿਹਾ ਜੋ ਸੰਪਾਦਕ ਜੀ ਨੇ ਲਿਖ ਦਿੱਤਾ ਹੈ । ਉਹਨਾਂ ਵੀਰ ਹਰਦੇਵ ਸਿੰਘ ਜੀ ਦੀ ਇਸ ਗਲ ਦੀ ਪੁਸ਼ਟੀ ਕੀਤੀ ਕਿ ਪੁਸਤਕ ਲੜੀ ਬਿਪਰਨ ਕੀ ਰੀਤ ਤੋਂ ਸੱਚ ਦੇ ਮਾਰਗ ਵਿੱਚੋਂ ਕਿਸੇ ਬਾਹਰਲੇ ਗ੍ਰੰਥ ਦੇ ਹਵਾਲੇ ਕੱਢਣ ਦੀ ਜਰੂਰਤ ਨਹੀਂ ਹੈ । ਉਹਨਾਂ ਕਿਹਾ ਕਿ ਇਹ ਹਵਾਲੇ ਤਾਂ ਕੇਵਲ ਪ੍ਰਚਲਤ ਹੋ ਚੁੱਕੇ ਮੁਹਾਵਰਿਆਂ ਵਜੋਂ ਹੀ ਲਏ ਹਨ । ਇਹਨਾਂ ਦੀ ਵਰਤੋਂ ਤੋਂ ਇਹ ਭਾਵ ਨਹੀਂ ਲਿਆ ਜਾ ਸਕਦਾ ਕਿ ਜਿਨਾਂ ਗ੍ਰੰਥਾਂ ਵਿੱਚੋਂ ਇਹ ਹਵਾਲੇ ਲਏ ਹਨ ਮੈਂ ਉਹਨਾਂ ਗ੍ਰੰਥਾਂ ਨੂੰ ਕੋਈ ਮਾਨਤਾ ਦੇ ਰਿਹਾਂ ਹਾਂ । ਉਹਨਾਂ ਕਿਹਾ ਕਿ ਭਾਈ ਗੁਰਦਾਸ ਜੀ ਨੇ ਵੀ ਰਾਂਝੇ, ਹੀਰ, ਸੱਸੀ, ਪੁੰਨੂ ਆਦਿ ਦੇ ਪਰਚਲਤ ਹੋਏ ਹਵਾਲੇ ਵਰਤੇ ਹਨ । ਉਹਨਾਂ ਸਪੱਸ਼ਟ ਕੀਤਾ ਕਿ ਉਹ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਕਿਸੇ ਵੀ ਰਚਨਾਂ ਨੂੰ ਨਾਂ ਤਾਂ ਗੁਰਬਾਣੀ ਮੰਨਦੇ ਹਨ ਨਾਂ ਹੀ ਇਹ ਮੰਨਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਕਿਸੇ ਬਾਹਰ ਦੀ ਰਚਨਾ ਨੂੰ ਗੁਰਬਾਣੀ ਤੁਲ ਦਰਜਾ ਦੇ ਸਕਦੇ ਸਨ । ਸੋ ਸਪਸ਼ਟ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਤੋਂ ਬਾਹਰ ਗੁਰੂ ਦੀ ਬਰਾਬਰੀ ਕਰਦੀਆਂ ਰਚਨਾਵਾਂ ਨੂੰ ਕਿਸੇ ਪੰਥ ਪਰਵਾਣਕਿਤਾ ਨਾਲ ਵੀ ਨਹੀਂ ਮੰਨਦੇ । ਜਲਦੀ ਹੀ ਉਹਨਾਂ ਨਾਲ ਸਬੰਧਤ ਵਿਸ਼ੇ ਵਾਰੇ ਇੰਟਰਵਿਊ ਕਰਕੇ ਯੂ-ਟਿਊਬ ਤੇ ਪਾਣ ਦੀ ਕੋਸ਼ਿਸ਼ ਕਰਾਂਗੇ।
ਇਕ ਗਲ ਤਾਂ ਕਲੀਅਰ ਹੈ ਕਿ ਵੀਰ ਹਰਦੇਵ ਸਿੰਘ ਜੰਮੂ ਜੀ ਦੀਆਂ ਲਿਖਤਾਂ ਦੀ ਭਾਸ਼ਾ ਜਦੋਂ ਸਿੱਖ ਮਾਰਗ ਦੇ ਨਿੱਤ ਦੇ ਪਾਠਕਾਂ ਨੂੰ ਦੁਬਿਧਾ ਵਿੱਚ ਪਾ ਦੇਂਦੀ ਹੈ ਤਾਂ ਬਾਕੀਆਂ ਦਾ ਕੀ ਹਾਲ ਹੋਵੇਗਾ । ਵੀਰ ਜੰਮੂ ਜੀ ਅਜਿਹੀ ਭਾਸ਼ਾ ਜਾਣ ਬੁਝ ਕੇ ਲਿਖਦੇ ਹਨ ਜਾਂ ਸੁਤੇ-ਸਿੱਧ ਹੀ, ਉਹ ਹੀ ਜਾਣਦੇ ਹਨ । ਵੀਰ ਜੰਮੂ ਜੀ ਗਲ ਨੂੰ ਘੁਮਾ ਫਿਰਾ , ਸਿੱਧੇ-ਸਪੱਸ਼ਟ ਨਾਂ ਕਰਨ ਦੀ ਆਦਤ ਕਾਰਣ ਅਣਸੁਖਾਵਾਂ ਮਹੌਲ ਹੀ ਬਣਦਾ ਹੈ । ਉਹ ਸਪੱਸ਼ਟ ਤੌਰ ਤੇ ਕਹਿ ਸਕਦੇ ਹਨ ਕਿ ਉਹ ਵਚਿਤਰ ਨਾਟਕ ਵਿਚੋਂ ਜਾਪ, ਸਵੱਈਏ ਅਤੇ ਚੌਪਈ ਨੂੰ ਗੁਰੂ ਕਿਰਤ ਮਨਦੇ ਹਨ । ਵਿਚਾਰਾਂ ਦਾ ਵਖਰੇਵਾਂ ਹੋਣਾ ਹੋਰ ਗਲ ਹੈ ਪਰ ਸਪੱਸ਼ਟ ਨਾਂ ਕਹਿਣਾ ਹੋਰ ਗਲ ਹੈ ।
ਕਈ ਵਾਰ ਪਾਠਕ ਗੁਰਬਾਣੀ ਦੇ ਸ਼ਬਦ ਦੀ ਭਾਵਨਾ ਵੀ ਜਾਣੇ/ਅਣਜਾਣੇ ਆਪ ਦੇ ਅਨੁਸਾਰ ਜਾਂ ਬਣਾਈ ਜਾ ਰਹੀ ਭਾਵਨਾਂ ਅਨੁਸਾਰ ਹੀ ਸਮਝ ਬੈਠਦਾ ਹੈ । ਇਕ ਉਦਾਹਰਣ ਦੇਣੀ ਚਾਹੁੰਦਾ ਹਾਂ । ਅਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੁਆਲੇ ਬਣੇ ਸਰੋਵਰ ਤੇ ਬੀਬੀਆਂ ਵਾਲੇ ਪੋਣੇ ਤੇ ਗੁਰਬਾਣੀ ਦੀਆਂ ਇਹ ਸਤਰਾਂ ਲਿਖੀਆਂ ਹੋਈਆਂ ਹਨ ।
ਰਾਮਦਾਸ ਸਰੋਵਰਿ ਨਾਤੇ।।
ਸਭਿ ਉਤਰੇ ਪਾਪ ਕਮਾਤੇ।।

ਸਾਰੇ ਸੂਝਵਾਨ ਸਿੱਖ ਇਸ ਦੇ ਅਰਥ ਸਮਝਦੇ ਹਨ ਪਰ ਇਹ ਸ਼ਬਦ ਸਰੋਵਰ ਕੰਡੇ ਲਿਖਣ ਕਾਰਣ ਆਮ ਸ਼ਰਧਾਲੂ ਉਸੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਪਾਪਾਂ ਦੀ ਨਵਿਰਤੀ ਸਮਝ ਬੈਠਦਾ ਹੈ । ਬਸ ਇਸੇ ਤਰਾਂ ਭਾਵਨਾ ਦਾ ਮਹੌਲ ਬਣਦਾ ਜਾਂ ਬਣਾਇਆ ਜਾਂਦਾ ਹੈ ਜਦੋਂ ਸ਼ਰਧਾਲੂ ਅਸਲ ਅਰਥਾਂ ਦੀ ਥਾਂ ਬਣ ਰਹੀ ਭਾਵਨਾ ਕਾਰਣ ਹੋਰ ਹੀ ਮਤਲਬ ਸਮਝ ਬੈਠਦਾ ਹੈ । ਇਹੀ ਭਾਵਨਾਂ ਆਖੀ ਜਾਂਦੀ ਪਰੰਪਰਾ ਨੂੰ ਜਨਮ ਦੇਂਦੀ ਹੈ ।
ਡਾ ਗੁਰਮੀਤ ਸਿੰਘ ਬਰਸਾਲ


(03/03/12)
ਸਰਵਜੀਤ ਸਿੰਘ

ਸ. ਹਰਦੇਵ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕਿ ਫ਼ਤਿਹ।
ਵੀਰ ਜੀ, ਆਪ ਜੀ ਨੇ ਲਿਖਿਆ ਹੈ, “ਸਿੱਖ ਰਹਿਤ ਮਰਿਆਦਾ’ ਵਿੱਚ ਇਸ ਤਬਦੀਲੀ ਦੀ ਜਾਣਕਾਰੀ ਆਪ ਜੀ ਤੋਂ ਮਿਲੀ ਹੈ ਜਿਸ ਲਈ ਦਾਸ ਨੂੰ ਵੀ ਇਸ ਬਾਰੇ ਤੱਥ ਵੇਖਣੇਂ ਪੇਂਣ ਗੇ ਕਿ ਕੀ ਕਦੋਂ, ਕਿਵੇਂ ਅਤੇ ਕਿਸ ਵਿਧੀ ਨਾਲ ਹੋਇਆ” । ਆਪ ਜੀ ਦਾ ਸੰਖੇਪ ਅਤੇ ਸਪੱਸ਼ਟ ਬਿਆਨੀ ਲਈ ਬਹੁਤ-ਬਹੁਤ ਧੰਨਵਾਦ।
ਸ. ਹਰਦੇਵ ਸਿੰਘ ਜੀ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਆਪ ਨੇ ਤੱਥ ਜਾਣੇ ਵਗੈਰ ਹੀ ਇਹ ਗਲਤ ਬਿਆਨੀ ਕਿਵੇਂ ਕਰ ਦਿੱਤੀ, “ਅਪਣੇ ਤੌਰ ਤੇ ‘ਸਿੱਖ ਰਹਿਤ ਮਰਿਆਦਾ ‘ਵਿਚ ਬਦਲਾਉ ਦਾ ਹੱਕ ਕਿਸੇ ਨੂੰ ਵੀ ਨਹੀਂ ਭਾਵੇਂ ਉਹ ਸ਼੍ਰੋਮਣੀ ਕਮੇਟੀ ਹੀ ਕਿਉਂ ਨਾ ਹੋਵੇ” ।
ਬੇਨਤੀ ਹੈ ਕਿ ਆਪਣੀ ਖੋਜ ਜਾਰੀ ਰੱਖੋ। ਜਦੋਂ ਵੀ ਆਪ ਕਿਸੇ ਨਤੀਜੇ ਤੇ ਪੁੱਜੋ ਤਾਂ ਜਾਣਕਾਰੀ ਸਾਰੇ ਪਾਠਕਾਂ ਨਾਲ ਸਾਂਝਾ ਕਰਨ ਦੀ ਕ੍ਰਿਪਾਲਤਾ ਕਰਨੀ ਜੀ।
ਸਤਿਕਾਰ ਸਹਿਤ
ਸਰਵਜੀਤ ਸਿੰਘ


(03/03/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸੰਪਾਦਕ ਜੀਉ
ਸਤਿ ਸ਼੍ਰੀ ਅਕਾਲ!
ਕਾਲਾ ਅਫ਼ਗਾਨਾ ਜੀ ਨਾਲ ਉਨ੍ਹਾਂ ਵਲੋਂ ਵਰਤੇ ਹਵਾਲਿਆਂ ਨੂੰ ਹਟਾਉਂਣ ਦੀ ਦਿੱਤੀ ਜਾ ਰਹੀ ਸੂਚਨਾ ਬਾਰੇ ਗਲ ਹੋਈ ਸੀ ਜਿਨ੍ਹਾਂ ਨੂੰ ਉਨ੍ਹਾਂ ਅਪਣੀ ਲਿਖਤ ਦੀ ਪ੍ਰੋਢਤਾ ਲਈ ਵਰਤਿਆ ਹੋਇਆ ਹੈ। ਚੌਪਈ ਦਾ ਹਵਾਲਾ ਤਾਂ ਸ਼ਾਯਦ ਉਨ੍ਹਾਂ ਅਪਣੀ ਲਿਖਤਾਂ ਦੀ ਪ੍ਰੋਢਤਾ ਲਈ ਕਿੱਧਰੇ ਨਹੀਂ ਵਰਤਿਆ। ਆਪ ਜੀ ਨੇ ਠੀਕ ਕੀਤਾ ਕਿ ਗਲ ਵਧੇਰੇ ਸਪਸ਼ਟ ਕਰ ਦਿੱਤੀ ਤਾਂ ਕਿ ਕਿਸੇ ਨੂੰ ਭੁੱਲੇਖਾ ਨਾ ਲਗੇ।
ਮੈਂ ਆਪ ਜੀ ਦੀ ਗਲ ਤੇ ਕੋਈ ਕਿੰਤੂ ਨਹੀਂ ਕਰ ਸਕਦਾ। ਬਾਕੀ ਤਿੰਨ੍ਹਾਂ ਪੈਰੇਆਂ ਬਾਰੇ ਕੇਵਲ ਇਤਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਦਾ ਕਿਹਾ ਮੇਰੇ ਪਾਸ ਸੁਰਖਿਅਤ ਹੈ ਜਿਸ ਨੂੰ ਮੈਂ ਉਨ੍ਹਾਂ ਦੇ ਕਹਿਣ ਤੇ ਸੁਰਖਿਅਤ ਕਰ ਲਿਆ ਸੀ। ਉਨ੍ਹਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਸਵਰੂਪ ਤੇ ਕਿੰਤੂ ਕਰਨ ਦੀ ਸਖ਼ਤ ਨੱਖੇਦੀ ਕੀਤੀ। ਉਨ੍ਹਾਂ ਅਕਾਲ ਤਖ਼ਤ ਦੇ ਸਤਿਕਾਰ ਦੀ ਗਲ ਕੀਤੀ ਅਤੇ ਉਸ ਦੀ ਦੁਰਵਰਤੋਂ ਬਾਰੇ ਵਿਰੌਧ ਵੀ ਜਤਾਇਆ ਅਤੇ ਕਿਹਾ ਕਿ ਉਸ ਤੇ ਕੇਵਲ ਗੁਰਮਤਿ ਦੀ ਗਲ ਹੋਂਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉੱਥੇ ਮਨਮਤਿ ਕਰਨ ਦਾ ਅਧਿਕਾਰ ਕਿਸੇ ਨੂੰ ਨਹੀਂ ਭਾਵੇਂ ਉਹ ਅਕਾਲ ਤਖ਼ਤ ਦਾ ਜੱਥੇਦਾਰ ਹੀ ਕਿਉਂ ਨਾ ਹੋਵੇ। ਉਨਾਂ ਕਿਹਾ ਕਿ ਝੂਠ ਕਦੇ ਵੀ ਗੁਰੂ ਦਾ ਹੁਕਮ ਨਹੀਂ ਕਹਿਆ ਜਾ ਸਕਦਾ। ਇੱਥੇ ਇੱਕ ਹੋਰ ਸੂਚਨਾ ਦੇ ਦੇਂਣਾ ਮੁਨਾਸਭ ਸਮਝਦਾ ਹਾਂ ਕਿ ਉਨ੍ਹਾਂ ਗੁਰੂਆਂ ਨੂੰ ਗੁਰੂ ਨਾ ਕਹਿਣ ਬਾਰੇ ਵਿਚਾਰ ਦੀ, ਕੇਸਾਂ ਨੂੰ ਕਕਾਰ ਸ਼੍ਰੇਣੀ ਤੋਂ ਬਾਹਰ ਕੱਡਣ ਦੀ ਅਤੇ ਗੁਰੂਆਂ ਦੇ ਜਨਮ ਦਿਹਾੜੇ ਨਾ ਮਨਾਉਂਣ ਦੇ ਵਿਚਾਰ ਦੀ ਵੀ ਸਖ਼ਤ ਨੱਖੇਦੀ ਕੀਤੀ। ਉਨ੍ਹਾਂ ਕਿਹਾ ਕਿ ਉਹ ਗੁਰੂਆਂ, ਭਗਤਾਂ ਅਤੇ ਭੱਟਾ ਦੀ ਬਾਣੀ ਵਿੱਚ ਕੋਈ ਫ਼ਰਕ ਨਹੀਂ ਸਮਝਦੇ।
ਕਿਸੇ ਭੂੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ
03. 03. 2012
(ਸੰਪਾਦਕੀ ਟਿੱਪਣੀ:- ਹਰਦੇਵ ਸਿੰਘ ਜੰਮੂ ਜੀ ਮੈਂ ਕਾਲੇ ਅਫਗਾਨੇ ਨੂੰ 15 ਸਾਲ ਤੋਂ ਵੀ ਵੱਧ ਸਮੇਂ ਤੋਂ ਜਾਣਦਾ ਹਾਂ ਅਤੇ ਜਦੋਂ ਉਹ ਵੈਨਕੂਵਰ/ਸਰੀ ਰਹਿੰਦਾ ਸੀ ਤਾਂ ਕਈ ਵਾਰੀ ਉਥੇ ਗਿਆ ਮਿਲ ਕੇ ਵੀ ਆਉਂਦਾ ਸੀ। ਅਸੀਂ ਕਈ ਵਾਰੀ ਲੜੇ ਝਗੜੇ ਵੀ ਹਾਂ। ਗੁਰਮਤਿ ਦੀਆਂ ਗੱਲਾਂ ਤੋਂ ਨਹੀਂ ਹੋਰ ਗੱਲਾਂ ਤੋਂ। ਜਦੋਂ ਉਸ ਨੂੰ ਅਖੌਤੀ ਤੌਰ ਤੇ ਛੇਕਿਆ ਸੀ ਤਾਂ ਬਹੁਤੇ ਉਸ ਦਾ ਸਾਥ ਛੱਡ ਗਏ ਸਨ ਕਈ ਉਸ ਨੂੰ ਉਥੇ ਪੇਸ਼ ਹੋਣ ਲਈ ਕਹਿ ਰਹੇ ਸਨ ਅਤੇ ਮੈਂ ਉਸ ਦੇ ਪੇਸ਼ ਹੋਣ ਬਾਰੇ ਬਿੱਲਕੁੱਲ ਵਿਰੁੱਧ ਸਾਂ ਅਤੇ ਉਸ ਲਈ ਕਈ ਸਖਤ ਸ਼ਬਦ ਵੀ ਵਰਤੇ। ਇਸ ਲਈ ਮੈਂ ਉਸ ਨੂੰ ਅਤੇ ਉਸ ਦੇ ਖਿਆਲਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਇਸ ਬਾਰੇ ਤਾਂ ਤੁਸੀਂ ਹੀ ਜਾਣਦੇ ਹੋ ਕਿ ਤੁਸੀਂ ਉਸ ਨੂੰ ਸਵਾਲ ਸਿੱਧੇ ਪੁੱਛੇ ਜਾਂ ਘੁਮਾ ਫਿਰਾ ਕੇ, ਜਿਸ ਤਰ੍ਹਾਂ ਕਿ ਤੁਸੀਂ ਆਮ ਹੀ ਬਾਕੀ ਲਿਖਤਾਂ ਵਿੱਚ ਕਰਦੇ ਹੋ। ਬਾਣੀ ਤੇ ਕਿੰਤੂ ਕਰਨਾ ਹੋਰ ਗੱਲ ਹੈ ਪਰ ਸੱਚੀ ਗੱਲ ਕਹਿਣੀ ਕਿ ਇਹ ਗਲਤੀ ਲਿਖਾਰੀਆਂ ਦੀ ਹੈ ਨਾ ਕਿ ਸਾਡੇ ਅਭੁੱਲ ਗੁਰੂ ਦੀ। ਅਸੀਂ ਤਾਂ ਆਪਣੇ ਗੁਰੂ ਨੂੰ ਅਭੁੱਲ ਮੰਨਦੇ ਹਾਂ ਇਸ ਲਈ ਸਾਨੂੰ ਇਹ ਸਚਾਈ ਪ੍ਰਗਟ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਉਹ ਭਾਵੇਂ ਕਾਲਾ ਅਫਗਾਨਾ ਹੋਵੇ ਜਾਂ ਕੋਈ ਹੋਰ। ਇਹ ਮੇਰੀ ਤੁਹਾਡੀ ਇਸ ਵਿਸ਼ੇ ਨਾਲ ਸੰਬੰਧਿਤ ਲਿਖਤ ਬਾਰੇ ਆਖਰੀ ਟਿੱਪਣੀ ਹੈ। ਕਿਉਂਕਿ ਤੁਸੀਂ ਪਿਛਲੇ ਕਈ ਹਫਤਿਆਂ ਤੋਂ ਚੌਪਈ ਬਾਰੇ ਵਿਚਾਰ ਚਰਚਾ ਕਰ ਰਹੇ ਸੀ ਪਰ ਸਪਸ਼ਟ ਜਵਾਬ ਤੁਸੀਂ ਇਸ ਬਾਰੇ ਹਾਲੇ ਤੱਕ ਨਹੀਂ ਦਿੱਤਾ। ਜੇ ਕਰ ਤੁਸੀਂ ਕਾਲੇ ਅਫਗਾਨੇ ਦਾ ਚੌਪਈ ਬਾਰੇ ਲੇਖ ਪੜ੍ਹ ਕੇ ਆਪਣੇ ਵਿਚਾਰਾਂ ਦੀ ਸਹਿਮਤੀ ਜਾਂ ਅਸਹਿਮਤੀ ਲਿਖ ਸਕਦੇ ਹੋ ਤਾਂ ਲਿਖ ਦੇਣੀ ਤਾਂ ਸ਼ਾਇਦ ਗੱਲ ਕੁੱਝ ਸਪਸ਼ਟ ਹੋ ਹੀ ਜਾਵੇ ਪਰ ਇਸ ਬਾਰੇ ਤੁਹਾਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ)


(03/03/12)
ਮਨਦੀਪ ਸਿੰਘ ‘ਵਰਨਨ’

ਵੀਰ ਹਰਦੇਵ ਸਿੰਘ ਜੰਮੂ ਜੀ,
ਗੁਰ ਫਤਹਿ ॥
ਸਤਿਕਾਰਯੋਰ ਵੀਰ ਜੀਓ, ਆਪ ਦੀਆਂ ਬਾਪੂ ਗੁਰਬਖਸ਼ ਸਿੰਘ ਜੀ ‘ਕਾਲਾਫ਼ਗਾਨਾ’ ਬਾਰੇ ਚਿੱਠੀਆਂ ਕੁਝ ਸ਼ੰਕੇ ਖੜੇ ਕਰਦੀਆਂ ਹਨ । ਪਹਿਲੀ ਗੱਲ ਤਾਂ ਇਹ ਕੀ ਮੈਂ ਨਿੱਜੀ ਤੌਰ ਤੇ ਕੁਝ ਮਹੀਨੇ ਪਹਿਲਾਂ ਹੀ ਉਨਾਂ ਨੁੰ ਮਿਲਕੇ ਆਇਆ ਹਾਂ ਤੇ ਸਿਰ ਵਿੱਚ ਸੱਟ ਵੱਜ ਜਾਣ ਕਾਰਨ ਉਹਨਾਂ ਦੀ ਯਾਦ ਸ਼ਕਤੀ ਤੇ ਕਾਫੀ ਅਸਰ ਪਿਆ ਹੈ। ਇੱਕ ਹਫਤੇ ਬਾਅਦ ਹੀ ਉਹਨਾਂ ਮੈਨੂੰ ਫੋਨ ਕੀਤਾ ਤੇ ਮੇਰਾ ਨਾਮ ਵੀ ਚੇਤੇ ਨਹੀਂ ਸੀ। ਮੈਨੂੰ ਜਾਪਦਾ ਹੈ ਕਿ ਉਹਨਾਂ ਦੀ ਇਸ ਸਥਿਤੀ ਦਾ ਤੁਸੀਂ ਫਾਇਦਾ ਉਠਾ ਰਹੇ ਹੋ। ਸਮਝ ਨਹੀਂ ਆ ਰਹੀ ਕਿ ਜਦੋਂ ਉਹਨਾਂ ਕਿਤਾਬਾਂ ਲਿਖਕੇ ਕੌਮ ਵਿੱਚ ਇਕ ਜਾਗਰਤੀ ਤੂਫਾਨ ਲਿਆ ਦਿੱਤਾ ਸੀ ਉਂਦੋ ਤੁਸੀਂ ਕਿੱਥੇ ਸੀ। ਜਿਸ ਬੰਦੇ ਦਾ ਜਵਾਬ ਲਾਬਾਂ, ਜੋਧ ਸਿੰਘ, ਹਰਬੰਸ ਸਿੰਘ ਨਿਰਨੈਕਾਰ ਆਦਿਕ ਨਹੀਂ ਦੇ ਸਕੇ ਹੁਣ ਤੁਸੀਂ ਉਹਨਾਂ ਦੀ ਯਾਦ ਸ਼ਕਤੀ ਦਾ ਫਾਇਦਾ ਉਠਾ ਰਹੇ ਲੱਗਦੇ ਹੋ। ਵੀਰ ਜੋ ਤੁਸੀਂ ਸਾਬਿਤ ਕੀ ਕਰਨਾ ਚਾਹੁੰਦੇ ਹੋ ਸਪੱਸ਼ਟ ਕਰ ਦਿਓ ।
ਮਨਦੀਪ ਸਿੰਘ ‘ਵਰਨਨ’


(03/03/12)
ਅਵਤਾਰ ਸਿੰਘ ਮਿਸ਼ਨਰੀ

ਝੂਠ ਦੇ ਕੋਈ ਸਿਰ ਪੈਰ ਨਹੀਂ ਹੁੰਦੇ!
ਗੁਰਬਾਣੀ ਸੱਚ ਤੇ ਬਾਕੀ ਦੀ ਰਲਾਈ ਗਈ ਰਚਨਾ ਝੂਠ ਹੈ। ਇਸ ਲਈ ਕੂੜ ਨਿਖੁਟੇ ਨਾਨਕਾ ਓਟਕ ਸਚ ਰਹੀ। ਕਾਫੀ ਦਿਨਾਂ ਤੋਂ ਭਾਈ ਹਰਦੇਵ ਸਿੰਘ ਜੰਮੂ ਜੀ ਸਰਬਜੀਤ ਸਿੰਘ ਸੈਕਰਾਮੈਂਟੋ ਅਤੇ ਬਾਕੀ ਲਿਖਾਰੀਆਂ ਦੇ ਸਵਾਲਾਂ ਦੇ ਗੋਲ ਮੋਲ ਜਵਾਬ ਦੇਂਦੇ ਹੋਏ ਬਾਬਾ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾਂ ਬਾਰੇ ਆਪਣੇ ਕੋਲੋਂ ਹੀ ਲਿਖੀ ਜਾ ਰਹੇ ਸਨ ਪਰ ਜਦ ਸ੍ਰ. ਮੱਖਣ ਸਿੰਘ ਪੁਰੇਵਾਲ ਨੇ ਖੁਦ ਬਾਬਾ ਕਾਲਾ ਅਫਗਾਨਾਂ ਨਾਲ ਫੋਨ ਤੇ ਰਾਬਤਾ ਕੀਤਾ ਤਾਂ ਕੁੱਝ ਹੋਰ ਹੀ ਨਿਕਲਿਆ। ਪੁੱਛਿਆ ਤਾਂ ਇਹ ਜਾ ਰਿਹਾ ਸੀ ਕਿ ਕਬੀਓ ਬਾਚ ਬੇਨਤੀ ਚੌਪਈ ਦਾ ਲਿਖਾਰੀ ਕੌਣ ਹੈ? ਪਰ ਸਰਦਾਰ ਜੰਮੂ ਜੀ ਲੰਮੀਆਂ-2 ਚਿੱਠੀਆਂ ਲਿਖਣ ਲੱਗ ਪਏ ਅਤੇ ਚਰਚਾ ਹੋਰ ਵੱਧ ਗਈ। ਹੁਣ ਹੋਰ ਹੀ ਭਾਣਾ ਵਰਤਾ ਦਿੱਤਾ, ਇੰਗਲਿਸ਼ ਵਾਲੀ ਸਿੱਖ ਰਹਿਤ ਮਰਯਾਦਾ ਸ਼੍ਰੋਮਣੀ ਕਮੇਟੀ ਨੇ ਚੁਪ ਚਪੀਤੇ ਹੀ ਬਦਲ ਕੇ ਅਖੌਤੀ ਦਸਮ ਗ੍ਰੰਥ ਦੀ ਰਚਨਾ ਦਾ ਕੀਰਤਨ ਕਰਨ ਦੀ ਤਬਦੀਲੀ ਕਰ ਦਿੱਤੀ ਹੈ।
ਹੁਣ ਅਸੀਂ ਉਸ ਸ਼ਖਸ਼ ਨਾਲ ਚਰਚਾ ਕਰਨ ਤੋਂ ਗੁਰਜੇ ਕਰਦੇ ਹਾਂ ਜੋ ਗੁਰੂ ਗ੍ਰੰਥ ਦੀ ਗੁਰਬਾਣੀ ਨੂੰ 100% ਗੁਰੂ ਨਹੀਂ ਮੰਨਦਾ ਅਤੇ ਜਿਸ ਦਾ ਵਿਚਾਰ ਹੈ ਕਿ ਬਾਹਰਲੀਆਂ ਤਿੰਨ ਰਚਨਾਵਾਂ ਤੋਂ ਬਿਨਾਂ ਕੋਈ ਸਿੱਖ ਹੀ ਨਹੀਂ ਬਣ ਸਕਦਾ ਅਤੇ ਵਿਸ਼ੇ ਤੋਂ ਬਾਹਰ ਚਲੇ ਜਾਂਦਾ ਹੈ। ਵਾਹ! ਬਈ ਵਾਹ! ! ਅੱਜ ਅਸੀਂ 1430 ਪੰਨੇ ਗੁਰਬਾਣੀ ਲਿਖਣ ਵਾਲੇ ਗੁਰੂਆਂ ਭਗਤਾਂ ਤੋਂ ਵੀ ਚਾਰ ਰੱਤੀਆਂ ਅੱਗੇ ਲੰਘ ਗਏ ਹਾਂ ਜੇ 1429+1 ਪੰਨੇ ਸਾਡਾ ਪਾਰ ਉਤਾਰਾ ਨਹੀਂ ਕਰ ਸਕਦੇ ਤਾਂ ਕੀ ਬਾਹਰਲੀਆਂ ਇਹ ਤਿੰਨ ਰਚਨਾਵਾਂ ਜਿਨ੍ਹਾਂ ਦੇ ਲਿਖਾਰੀ ਦਾ ਹੀ ਕੋਈ ਥਹੁ ਪਤਾ ਨਹੀਂ ਲੱਗ ਰਿਹਾ ਕਰ ਦੇਣਗੀਆਂ? ਸੁਚੇਤ ਪੰਥ ਨੂੰ ਇਧਰ ਫੌਰੀ ਧਿਆਨ ਦੇਣ ਦੀ ਲੋੜ ਹੈ। ਠੰਡੇ ਦਿਮਾਗ ਨਾਲ ਸੋਚਣ ਦੀ ਨਾਂ ਕਿ ਬਿਨਾ ਵਜਾ ਅੰਧਵਿਸ਼ਵਾਸ਼ੀ ਬਣ ਕੇ ਡਾਂਗ ਸੋਟਾ ਚੱਕੀ ਫਿਰਨ ਦੀ। ਗੁਰੂ ਭਲੀ ਕਰੇ ਗੁਰੂ ਗ੍ਰੰਥ ਤੋਂ ਕੁਰਾਹੇ ਪਿਆ ਪੰਥ, ਮੁੜ ਕੇਵਲ ਤੇ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਤਨੋਂ ਮਨੋਂ ਕਬੂਲ ਕਰ ਲਵੇ। ਸਰਬੱਤ ਖਾਲਸਾ ਤੋਂ ਬਿਨਾ ਹੀ ਬਾਦਲ ਦੇ ਲਫਾਫੀ ਜਥੇਦਾਰਾਂ ਵੱਲੋਂ ਪੰਥਕ ਵਿਦਵਾਨਾਂ ਦੀ ਛੇਕਾ ਛਕਾਈ ਪੰਥ ਦਾ ਬਹੁਤ ਨੁਕਸਾਨ ਕਰ ਰਹੀ ਹੈ। ਲਿਖਾਰੀਓ, ਜਥੇਦਾਰੋ ਅਤੇ ਪੰਥ ਦੇ ਆਗੂਓ! ! ! ਸਿਆਣੇ ਬਣੋ-ਹੋਇ ਇਕੱਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮਖਿ ਬੈਸਹੁ ਸਫਾ ਵਿਛਾਇ॥ (1185) ਜਿਨ੍ਹਾਂ ਪੁਜਾਰੀਆਂ ਦਾ ਜੂਲਾ ਗੁਰੂ ਨਾਨਕ ਨੇ ਲਾਹ ਕੇ ਆਮ ਜਨਤਾ ਨੂੰ ਇਨ੍ਹਾਂ ਦੇ ਕਹਿਰ ਤੋਂ ਬਚਾਇਆ ਸੀ ਅੱਜ ਅਸੀਂ ਉਨ੍ਹਾਂ ਨੂੰ ਮਾਨਤਾ ਕਿਵੇਂ ਦੇ ਸਕਦੇ ਹਾਂ? ਕਾਦੀ ਕੂੜ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆਂ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਉਜਾੜੇ ਕਾ ਬੰਧੁ॥ (662) ਅਤੇ ਕਬੀਰ ਜੀ ਨੇ ਬੁਲੰਦ ਬਾਂਗ ਕਿਹਾ ਸੀ-ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੈ ਦੋਊ॥ (1159)
ਅਵਤਾਰ ਸਿੰਘ ਮਿਸ਼ਨਰੀ
510432-5827


(03/03/12)
ਘੁਣਤਰੀ

ਘੁਣਤਰਾਂ
ਦੇਖੀ! ਸਿਰਸੇ ਵਾਲੇ ਬਾਬੇ ਦੀ ਕਾਰਮਾਤ, ਸਿੱਖ ਆਪਸ ਵਿੱਚ ਈ ਲੜਾ’ ਤੇ
“ਲਓ ਬਈ ਮਿੱਤਰੋ! ਅੱਜ ਲੱਡੂ ਖਾਓ ਗਰਮਾ ਗਰਮ” ਬਿੱਕਰ ਨੇ ਆਉਂਦਿਆਂ ਹੀ ਸੱਥ ਵਿੱਚ ਲੱਡੂ ਵੰਡਣੇ ਸ਼ੁਰੂ ਕਰ ਦਿੱਤੇ ਤਾਂ ਬਾਬਾ ਲਾਭ ਸਿੰਘ ਨੇ ਪੁਛਿਆ “ਓ ਭਾਈ ਬਿੱਕਰ ਸਿੰਹਾਂ! ਤੂੰ ਅੱਜ ਕਾਹਦੀ ਖੁਸ਼ੀ `ਚ ਲੱਡੂ ਵੰਡੀ ਜਾਨੈ” ਬਾਬਾ ਲਾਭ ਸਿੰਘ ਦੀ ਗੱਲ ਸੁਣ ਕੇ ਬਿੱਕਰ ਨੇ ਹੱਥ ਵਿੱਚਲਾ ਲੱਡੂਆਂ ਵਾਲਾ ਲਿਫਾਫਾ ਬੁੱਢੇ ਕੇ ਪਰਮੀ ਦੇ ਹਵਾਲਾ ਕੀਤਾ ਅਤੇ ਆਪ ਬਾਬਾ ਲਾਭ ਸਿੰਘ ਦੇ ਬਰਾਬਰ ਤਖਤਪੋਸ਼ `ਤੇ ਬੈਠਕੇ ਜਵਾਬ ਦੇਣਾ ਸ਼ੁਰੂ ਕੀਤਾ “ਇਹ ਲੱਡੂ ਤਾਂ ਬਾਬਾ ਜੀ! ਸਾਡੀ ਪੱਤੀ ਵਾਲਾ ਓਹ ਸਿਰਸੇ ਵਾਲੇ ਸਾਧ ਦਾ ਚੇਲਾ ਮੱਘਰ ਕਾ ਭੋਲੂ ਵੰਡਦਾ ਫਿਰਦਾ ਸੀ, ਉਹਨੇ ਲੱਡੂਆਂ ਵਾਲਾ ਇਹ ਲਿਫਾਫਾ ਮੈਨੂੰ ਫੜਾ’ ਤਾ ਤੇ ਮੈਂ ਲਿਆ ਕੇ ਇਥੇ ਸੱਥ `ਚ ਵੰਡ’ ਤਾ” ਬਿੱਕਰ ਨੇ ਹੱਥਾਂ `ਤੇ ਲੱਗੀ ਲੱਡੂਆਂ ਦੀ ਭੋਰ ਚੂਰ ਝਾੜੀ। “ਪਰ ਅਮਲੀਆ! ਮੱਘਰ ਕਾ ਭੋਲੂ, ਇਹ ਲੱਡੂ ਕਾਹਦੀ ਖੁਸ਼ੀ `ਚ ਵੰਡਦਾ ਫਿਰਦੈ” ਸ਼ਿੰਦੇ ਨੇ ਉਤਸੁਕਤਾ ਨਾਲ ਪੁਛਿਆ। “ਕਾਮਰੇਡਾ! ਮੱਘਰ ਕਾ ਭੋਲੂ ਨਾਲੇ ਤਾਂ ਇਹ ਲੱਡੂ ਵੰਡੀ ਜਾਂਦਾ ਸੀ ਤੇ ਨਾਲੇ ਕਹਿੰਦਾ ਫਿਰਦਾ ਸੀ ਬਈ ਦੇਖੀ! ਸਿਰਸੇ ਵਾਲੇ ਬਾਬੇ ਦੀ ਕਾਰਮਾਤ, ਸਿੱਖ ਆਪਸ ਵਿੱਚ ਈ ਲੜਾ’ ਤੇ” ਬਿੱਕਰ ਨੇ ਇਹ ਗੱਲ ਕਰਕੇ ਸ਼ਿੰਦੇ ਦੇ ਚਿਹਰੇ `ਤੇ ਨਿਗ੍ਹਾ ਟਿਕਾ ਲਈ। “ਹਾਂ ਭਾਈ! ਸਿਰਸੇ ਵਾਲੇ ਦੇ ਚੇਲੇ ਤਾਂ ਹੁਣ ਖੁਸ਼ੀਆਂ ਮਨਾਉਣਗੇ ਈ, ਜਦੋਂ ਸਿੱਖਾਂ ਦੇ ਧਾਰਮਿਕ ਆਗੂ ਈ ਇਉਂ ਇੱਕ ਦੂਜੇ ਦੇ ਖਿਲਾਫ਼ ਮਿਹਣੋਂ ਮਿਹਣੀ ਹੋਈ ਜਾਣਗੇ” ਬਾਬਾ ਲਾਭ ਸਿੰਘ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਅਤੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਵਿਚਕਾਰ ਉਠੇ ਤਾਜ਼ਾ ਵਿਵਾਦ `ਤੇ ਦੁੱਖ ਪ੍ਰਗਟਾਇਆ। “ਓ ਬਾਬਾ ਜੀ! ਭੋਲੂ ਹੋਰੀਂ ਤਾਂ ਸਰੇਆਮ ਇਹ ਵੀ ਕਹਿੰਦੇ ਫਿਰਦੇ ਨੇ, ਬਈ ਤੁਸੀਂ ਕਦੇ ਸਾਡਾ ਕੋਈ ਪ੍ਰੇਮੀ ਦੇਖਿਐ, ਜੇਹੜਾ ਕਿਸੇ ਦੂਜੇ ਪ੍ਰੇਮੀ ਦੇ ਖਿਲਾਫ਼ ਇੱਕ ਵੀ ਸਬਦ ਬੋਲਦਾ ਹੋਵੇ, ਇੱਕ ਦੂਜੇ ਦੇ ਖਿਲਾਫ਼ ਬੋਲਣਾ ਤਾਂ ਕੀ, ਸਾਡੇ ਪ੍ਰੇਮੀ ਤਾਂ ਕਿਸੇ ਦੂਜੇ ਪ੍ਰੇਮੀ ਦੇ ਖਿਲਾਫ਼ ਇੱਕ ਵੀ ਸਬਦ ਸੁਣਦੇ ਤੱਕ ਨਈਂ, ਪਰ ਦੇਖੋ ਆਹ ਸਾਡੇ ਬਾਬੇ ਦੇ ਖਿਲਾਫ ਲੜਨ ਵਾਲੇ ਸਿੱਖਾਂ ਦੇ ਆਗੂ ਕਿਵੇਂ ਆਪਸ ਵਿੱਚ ਈ ਲੜ੍ਹੀ ਜਾਂਦੇ ਨੇ” ਬਿੱਕਰ ਵੱਲੋਂ ਕਹੀ ਇਸ ਗੱਲ `ਤੇ ਬਾਬਾ ਲਾਭ ਸਿੰਘ ਨੇ ਟਿੱਪਣੀ ਕੀਤੀ “ਭਾਈ! ਸੱਚੀ ਗੱਲ ਐ, ਅਗਲੇ ਤਾਂ ਸਿੱਖਾਂ ਦੇ ਧਾਰਮਿਕ ਆਗੂਆਂ ਨੂੰ ਇਉਂ ਲੜਦਿਆਂ ਨੂੰ ਦੇਖਕੇ ਲੱਡੂ ਵੰਡਦੇ ਈ ਰਹਿਣਗੇ, ਇਹਦੇ ਬਾਰੇ ਤਾਂ ਹੁਣ ਇਹ ਸਾਡੇ ਇਹਨਾਂ ਮਹਾਂਪੁਰਸਾਂ ਨੂੰ ਈ ਸਮਝਣਾ ਚਾਹੀਦੈ, ਬਈ ਜਿਹੜੀ ਸਿੱਖੀ ਦਾ ਉਹ ਪ੍ਰਚਾਰ ਕਰਦੇ ਨੇ, ਉਸ ਸਿੱਖੀ ਦੇ ਬਾਨੀ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਕਿਹੈ ਬਈ ‘ਨਿਵੈ ਸੋ ਗਾਉਰਾ ਹੋਇ’ ਤੇ ਗੁਰਬਾਣੀ ਕਹਿੰਦੀ ਐ ਬਈ ਹਾਊਮੈ ਨਾਲੋਂ ਵੱਡਾ ਹੋਰ ਕੋਈ ਵੀ ਰੋਗ ਨਈਂ, ਪਰ ਭਾਈ! ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸਾਡੇ ਇਹ ਮਹਾਂਪੁਰਸ਼ ਲੱਗਦੈ ਗੁਰਬਾਣੀ ਦੇ ਇਹ ਸ਼ਬਦ ਸੁਣਾ ਸੁਣਾ ਕੇ ਸੰਗਤਾਂ ਨੂੰ ਤਾਂ ਰੋਜ਼ ਉਪਦੇਸ਼ ਕਰਦੇ ਨੇ, ਪਰ ਆਪ ਗੁਰੂ ਸਾਹਿਬਾਨ ਵੱਲੋਂ ਦਿੱਤੇ ਨਿਰਮਤਾ ਵਾਲੇ ਉਪਦੇਸ ਨੂੰ ਭੁੱਲਕੇ ਹਾਊਮੈ ਦਾ ਸ਼ਿਕਾਰ ਹੋਏ ਬੈਠੇ ਨੇ” ਇਹ ਬੋਲਦੇ ਬੋਲਦੇ ਬਾਬਾ ਲਾਭ ਸਿੰਘ ਦੀ ਗਲ ਭਰ ਆਇਆ ਅਤੇ ਉਸ ਤੋਂ ਅੱਗੇ ਕੁੱਝ ਵੀ ਨਾ ਬੋਲਿਆ ਗਿਆ।
ਘੁਣਤਰੀ
98764-16009


(03/03/12)
ਸਤਿੰਦਰਜੀਤ ਸਿੰਘ

ਟੱਪੇ-3
ਸਤਿੰਦਰਜੀਤ ਸਿੰਘ

ਰੁਲਦੀ-ਰੁਲਦੀ ਯਾਰੋ ਜਾਂਦੀ ਆ ਰੁਹਾਨੀਅਤ ਰੁਲਦੀ,
ਡੇਰਾਵਾਦ ਪ੍ਰਧਾਨ ਹੋ ਗਿਆ ਕਾਹਤੋਂ ਅੱਖ ਨਾ ਸਿੱਖੋ ‘ਥੋਡੀ ਖੁੱਲ੍ਹਦੀ...?
ਖਚਰਾ-ਖਚਰਾ ਯਾਰੋ ਹੱਸਦੇ ਨੇ ਸਾਧ ਹਾਸਾ ਖਚਰਾ,
ਲੋਕਾਂ ਨੂੰ ਗੁੰਮਰਾਹ ਕਰਕੇ ਸਾਧਾਂ ਖਿਲਾਰ ਤਾ ਕਰਮਕਾਂਡ ਵਾਲਾ ਕਚਰਾ...
ਠੱਗਦੇ-ਠੱਗਦੇ ਯਾਰੋ ਸਾਧ ਗੁਰੂ ਦੇ ਨਾਮ ‘ਤੇ ਠੱਗਦੇ,
ਸ਼ਹੀਦੀ ਜੋੜ-ਮੇਲੇ ਪਿੱਛੇ ਰਹਿ ਗਏ ਹੁਣ ਬਰਸੀਆਂ ‘ਤੇ ਮੇਲੇ ਲੱਗਦੇ...
ਵੇਚਤਾ-ਵੇਚਤਾ ਯਾਰੋ ਪੰਥ ਨਿਆਰਾ ਸਾਧਾਂ ਨੇ ਵੇਚਤਾ,
ਅੱਡ-ਅੱਡ ਮਰਿਆਦਾ ਉੱਤੇ ਪਲਦੇ ਸਾਡੇ ਨਾਲੋਂ ਵੱਧ ਪਰ ਸਾਧਾਂ ਦੀ ਏਕਤਾ...
ਘੂਰੀਆਂ-ਘੂਰੀਆਂ ਯਾਰੋ ਸਾਧ ਵੱਟਦੇ ਪੰਥ ਨੂੰ ਘੂਰੀਆਂ,
ਸਾਰੇ ਇੱਕ ਹੋ ਜਾਉ ਦੋਸਤੋ ਕਾਹਤੋਂ ਪਾਈਆਂ ਨੇ ਆਪਸ ਵਿੱਚ ਦੂਰੀਆਂ...?


(03/03/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਇਕ ਵਾਹਿਗੁਰੂ ਸੱਚਾ ਨਾਮ

ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਕ ਵਾਹਿਗੁਰੂ ਸੱਚਾ ਨਾਮ।
ਜਿਸ ਨੇ ਸਾਜੀ ਸ਼੍ਰਿਸ਼ਟ ਤਮਾਮ।
ਹੋਰ ਨਾ ਕੋਈ ਸਾਨੀ ਉਸਦਾ।
ਨਾਂ ਡਰਦਾ, ਨਾ ਵੈਰ ਕਿਸੇ ਦਾ।
ਮਰੇ ਕਦੇ ਨ, ਸਦਾ ਜਿਉਂਦਾ।
ਜੂਨਾਂ ਦੇ ਚੱਕਰ ਨਾ ਆਂਉਂਦਾ।
ਆਪੂੰ ਹੈ ਉਹ ਅਪਣਾ ਰਚਿਤਾ।
ਮਿਹਰ ਗੁਰੂ ਦੀ ਰਾਹੀਂ ਮਿਲਦਾ।
ਉਸ ਦਾ ਨਾ ਜਪੀਏ ਮਿਲ ਸਾਰੇ।
ਦਾਤਾ ਆਪੇ ਪਾਰ ਉਤਾਰੇ।
ਸ਼੍ਰਿਸ਼ਟ ਤੋਂ ਪਹਿਲਾਂ, ਜੁਗਾਂ ਤੋਂ ਪਹਿਲਾਂ।
ਹੁਣ ਵੀ ਸਤਿਗੁਰ, ਸਤਿਗੁਰ ਰਹਿਣਾ।
ਸੋਚੋਂ ਸਮਝੋਂ ਪਰੇ ਨਿਰਾਲਾ।
ਭੁੱਖ ਦਰਸ ਦੀ ਮਿਟੇ ਨਾ ਸ਼ਾਲਾ।
ਉਸ ਅੱਗੇ ਕੀ ਚਲੇ ਸਿਆਣਪ?
ਕਿੰਜ ਸਚਿਆਰਾ ਹੋਵੇ ਮਾਨਵ?
ਪਾਲ ਕੂੜ ਦੀ ਕੀਕੂੰ ਟੁੱਟੇ?
ਹੁਕਮ ਰਜ਼ਾ ਵਿੱਚ ਕੂੜ ਨਿਖੁਟੇ।
ਹੁਕਮ `ਚ ਨੇ ਆਕਾਰ ਮੁਕੰਮਲ।
ਹੁਕਮ ਏ ਕੀ? ਇਹ ਕਹਿਣਾ ਮੁਸ਼ਕਿਲ।
ਹੁਕਮੀ ਚੰਗਾ-ਮਾੜਾ, ਦੁਖ-ਸੁਖ।
ਹੁਕਮੀ ਭਟਕਣ, ਹੁਕਮੀ ਬਖਸ਼ਿਸ਼।
ਹੁਕਮ `ਚ ਸਾਰੇ ਬਾਹਰ ਨਾ ਕੋਈ।
ਉਸ ਨੂੰ ਸਮਝਿਆਂ ਹਉਮੈ ਖੋਈ।
ਗਾਉਂਦੇ ਗੁਣ ਸ਼ਕਤੀ ਦੇ ਜਿਹੜੇ।
ਪਹੁੰਚੇ ਉਸ ਸ਼ਕਤੀ ਤਕ ਕਿਹੜੇ?
ਕੋਈ ਗਾਉਂਦਾ ਉਸਦੀਆਂ ਦਾਤਾਂ।
ਕਰੇ ਨਿਸ਼ਾਣਾਂ ਦੀਆਂ ਕੋਈ ਬਾਤਾਂ।
ਵਡਿਆਈ ਆਚਾਰ ਕੋਈ ਗਾਏ।
ਔਖਾ ਉਸਦਾ ਗਿਆਨ ਬਤਾਏ।
ਲੀਲ੍ਹਾ ਜੀਣ-ਮਰਨ ਕੋਈ ਗਾਵੇ।
ਆਵਣ-ਜਾਣ ਅਚਰਜ ਫੁਰਮਾਵੇ।
ਦੂਰ ਕਿਸੇ ਨੂੰ ਨੇੜੇ ਜਾਪੇ।
ਜਿਤਨੀ ਸਮਝ ਉਸ ਤਰ੍ਹਾਂ ਅਲਾਪੇ।
ਕਿਤਨੇ ਗਾਉਂਦੇ ਗਿਣੇ ਨਾ ਜਾਂਦੇ।
ਖਰਬਾਂ ਉਸ ਦਾ ਨਾਮ ਧਿਆਂਦੇ।
ਏਨਾ ਦੇਵੇ ਲੈਂਦਾ ਥਕਦਾ।
ਭੋਜਨ ਦੇਵੇ ਜੁਗਾਂ ਤੋਂ ਜੱਗਦਾ।
ਹੁਕਮ `ਚ ਰੱਖ ਸਭ ਰਾਹ ਤੇ ਪਾਵੇ।
ਬੇਪਰਵਾਹ ਖੁਦ ਮੌਜ ਮਨਾਵੇ।
ਉਸਦੇ ਅਗੇ ਸਿਰ ਜਦ ਧਰੀਏ।
ਭੇਟਾ ਚੰਗੀ ਹੋਰ ਕੀ ਕਰੀਏ?
ਉਹ ਤਾਂ ਬੋਲੀ ਪਿਆਰ ਦੀ ਜਾਣੇ।
ਲਫਜ਼ਾਂ ਵਿੱਚ ਕੀ ਹੋਰ ਬਖਾਣੇ।
ਅੰਮ੍ਰਿਤ ਵੇਲੇ ਸੱਚਾ ਨਾਉਂ।
ਵਡਿਆਈ ਵੀਚਾਰੋ ਗਾਓ।
ਕਰਮਾਂ ਕਰਕੇ ਪਾਈ ਦੇਹੀ।
ਨਦਰ ਪਵੇ ਤਾਂ ਮਿਲਦੀ ਮੁਕਤੀ।
ਗੁਰੂਆਂ ਨੇ ਏਹੋ ਫੁਰਮਾਇਆ।
ਇਉਂ ਜਾਂਦਾ ਸਚਿਆਰ ਏ ਪਾਇਆ।
ਨਾ ਰਚਿਆ ਨਾ ਕਿਸੇ ਬਣਾਇਆ।
ਖੁਦ ਹੀ ਹੈ ਉਹ ਹੋਂਦ `ਚ ਆਇਆ।
ਉਸ ਨੂੰ ਧਿਆਉ ਮਾਣ ਵਧਾਓ।
ਗੁਣ-ਨਿਧਾਨ ਦੀ ਮਹਿਮਾ ਗਾਓ।
ਗਾਵੋ ਸੁਣੋ ਮਨ ਪ੍ਰੇਮ ਵਸਾਓ।
ਦੁਖ ਮਿਟਾ ਸੁਖ ਘਰ ਲੈ ਜਾਓ।
ਹਰ ਬੋਲੀਂ ਹਰ ਲਿਖਤੀਂ ਉਹ ਹੀ।
ਗੋਰਖ ਬ੍ਰਹਮਾ ਪਾਰਬਤੀ ਵੀ।
ਜੋ ਸਮਝੇ ਉਹ ਬਿਆਨ ਕਰੇ ਕੀ?
ਉਨੂੰ ਬਖਾਨਣ ਗੱਲ ਪਰੇ ਦੀ।
ਗੁਰੂਆਂ ਇਕੋ ਗੱਲ ਬੁਝਾਈ।
ਦਾਤਾ ਸਭ ਦਾ, ਭੁੱਲ ਨਾ ਰਾਈ।
ਉਸਨੂੰ ਭਾਵੇ ਤੀਰਥ ਨਾਵਾਂ।
ਉਹ ਨ ਚਾਹੇ, ਕੀ ਕਰ ਪਾਵਾਂ?
ਜਿਤਨੀ ਸਾਜੀ ਸ਼੍ਰਿਸ਼ਟ ਵੇਖਾਂ।
ਮਿਲਦੀ ਏ ਕਦ ਉਹ ਬਿਨ ਲੇਖਾਂ।
ਮਨ ਵਿੱਚ ਸਾਰੇ ਹੀਰੇ ਮੋਤੀ।
ਗੁਰ ਦੀ ਸਿਖਿਆ ਦੇਵੇ ਜੋਤੀ।
ਗੁਰੂਆਂ ਇਕੋ ਗੱਲ ਬੁਝਾਈ।
ਦਾਤਾ ਸਭ ਦਾ, ਭੁੱਲ ਨਾ ਭਾਈ।


(02/03/12)
ਡਾ: ਪਰਮਜੀਤ ਸਿੰਘ

ਅਵਰਿ ਉਪਦੇਸੈ ਆਪ ਨ ਕਰੈ॥

ਸਿੱਖ ਰਹਿਤ ਮਰਯਾਦਾ ਬਾਰੇ ਕਈ ਵਿਅਕਤੀ ਸਿੱਖ ਮਾਰਗ ਤੇ ਆਪਣੇ ਆਪਣੇ ਵਿਚਾਰ ਪਰਗਟ ਕਰ ਰਹੇ ਹਨ। ਹਰ ਵਿਅਕਤੀ ਆਪਣੇ ਦਿਮਾਗ ਉਪਰ ਉਤਰੀ ਗੱਲ ਹੀ ਲਿੱਖੇਗਾ। ਜਿਸ ਅੰਦਰ ਜੋ ਸੋਚ ਹੁੰਦੀ ਹੈ ਉਸ ਨੇ ਉਹ ਹੀ ਲਿੱਖਣੀ ਹੋਈ, ਛੋਟੇ ਹੁੰਦੇ ਪਿੰਡਾਂ ਵਿੱਚ ਰਾਸਲੀਲਾ ਹੁੰਦੀਆਂ ਸਨ ਜਿੰਨਾਂ ਨੂੰ ਦੇਖਣ, ਸੁਨਣ ਲਈ ਅਸੀ ਵੀ ਘਰ ਤੋਂ ਚੋਰੀ ਭੱਜਕੇ ਦੇਖਦੇ ਹੁੰਦੇ ਸੀ, ਦੂਸਰੇ ਦਿਨ ਸਕੂਲ ਵਿੱਚ ਵੇਹਲੇ ਪੀਰਡ ਰਾਤ ਨੂੰ ਸੁਣੀਆਂ ਕੱਥਾਵਾ ਤੇ ਨਾਲ ਦੇ ਸਾਥੀਆਂ ਨਾਲ ਵਿੱਚਾਰ ਕਰਨੀ ਕਈ ਵਾਰ ਕਿਸੇ ਕਿਸੇ ਸਾਥੀ ਨੇ ਇਹੋ ਜਹੀ ਗੱਲ ਕਰਨੀ ਜੋ ਰਾਸਲੀਲਾ ਵਿੱਚ ਦੇਖੀ ਤੇ ਸੁਣੀ ਗੱਲ ਨਾਲ ਕੋਈ ਸਬੰਧ ਨਾ ਰੱਖਦੀ ਪਰ ਸਾਨੂੰ ਮੰਨਣੀ ਪੈਂਦੀ ਕਿਉਂਕਿ ਗੱਲ ਕਹਿਣ ਵਾਲਾ ਸਾਡੇ ਨਾਲੋਂ ਤਕੜਾ ਹੁੰਦਾ ਸੀ। ਦਾਸ ਕਲਾਸ ਵਿੱਚ ਸਾਰਿਆਂ ਤੋਂ ਛੋਟਾ ਤੇ ਕਮਜ਼ੋਰ ਹੁੰਦਾ ਸੀ ਪਰ ਕਲਾਸ ਦਾ ਮਨੀਟਰ ਸੀ, ਕਈ ਵਾਰ ਕਿਸੇ ਤਕੜੇ ਵਿਦਿਆਰਥੀ ਤੋਂ ਜਦ ਅਧਿਆਪਕ ਦੇ ਕਹੇ ਤੇ ਕੋਈ ਲੇਖ ਵਗੈਰਾ ਸੁਨਣਾ, ਪਰ ਸਬੰਧਤ ਵਿਅਕਤੀ ਨੂੰ ਜੇਕਰ ਯਾਦ ਹੋਣਾ ਤਾਂ ਠੀਕ ਨਹੀ ਤਾਂ ਮੈਂ ਸਬੰਧਤ ਅਧਿਆਪਕ ਨੂੰ ਉਸ ਵਿਦਿਆਰਥੀ ਦੀ ਸਕਾਇਤ ਲਾ ਦੇਣੀ। ਸਕੂਲ ਤੋਂ ਛੁੱਟੀ ਹੋਣ ਬਾਅਦ ਉਸ ਸਚਿਆਈ ਦਾ ਜੋ ਨਤੀਜ਼ਾ ਮੈਨੂੰ ਭੁਗਤਣਾ ਪੈਂਦਾਂ ਉਹ ਕਿਸੇ ਤੋਂ ਲੁਕਿਆ ਨਹੀ, ਜਾਣੀ ਮਨੀਟਰੀ ਦਾ ਸੁਆਦ ਕੁੱਟ ਖਾਕੇ ਵੀ ਬਰਕਰਾਰ ਰਹਿੰਦਾ ਸੀ। ਉਸ ਸੱਚ ਬੋਲਣ ਦੇ ਗੁਰੁ ਤੇ ਅਧਿਆਪਕ ਦੇ ਉਪਦੇਸ਼ ਨੂੰ ਮੈਂ 60 ਸਾਲ ਦੀ ਉਮਰ ਵਿੱਚ ਵੀ ਭੁੱਲ ਨਹੀ ਸਕਿਆ। “ਹੁਕਮੁ ਮੰਨਿਹੂ ਗੁਰੂ ਕੇਰਾ ਗਾਵਹੁ ਸਚੀ ਬਾਣੀ॥” ਜਦ ਸਾਨੂੰ ਗੁਰੁ ਦੇ ਉਪਦੇਸ਼ ਰਾਹੀ “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥” ਦਾ ਇਹ ਗਿਆਨ ਹੋ ਗਿਆ ਕਿ ਗੁਰੂ ਦਾ ਸਾਨੂੰ ਕਹਿਣਾ ਕਿ ਸਭ ਸੱਚ ਹੈ ਤਾਂ ਫਿਰ ਹੋਰ ਹੋਰ ਘੁਤੱਤਾਂ ਕਿਉਂ ਡਾਹੀਆਂ ਜਾ ਰਹੀਆ ਹਨ। ਪਹਿਲਾਂ ਗੁਰੁ ਗ੍ਰੰਥ ਹੈ ਉਸ ਤੋਂ ਪਿਛੋਂ ਕੁੱਝ ਹੋਰ। ਜੋ ਕੁੱਝ ਸਾਨੂੰ ਗੁਰੁ ਨੇ ਉਪਦੇਸ਼ ਦਿੱਤਾ ਉਹ ਹੀ ਮੰਨਣਾ ਹੈ ਨਾ ਕਿ ਕਿਸੇ ਦੀ ਡਾਂਗ ਤੋਂ ਡਰਦੇ ਕਿਸੇ ਹੋਰ ਦੀ ਮੰਨਣੀ ਹੈ।
ਡਾ: ਪਰਮਜੀਤ ਸਿੰਘ ਮੋਬਾਈਲ ਫੋਨ ਨੰ:-- 001 416 704 7373.


(02/03/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸੰਪਾਦਕ ਸਾਹਿਬ ਜੀਉ,
ਸਤਿ ਸ਼੍ਰੀ ਅਕਾਲ,
ਆਪ ਜੀ ਦੀ ਟਿੱਪਣੀ ਦਾ ਧਨਵਾਦ!
ਕਾਲਾ ਅਫ਼ਗਾਨਾ ਜੀ ਨਾਲ, ਉਨ੍ਹਾਂ ਵਲੋਂ ਵਰਤੇ ਦਸ਼ਮੇਸ਼ ਜੀ ਦੇ ਹਵਾਲਿਆਂ ਬਾਰੇ ਗਲ ਹੋਈ ਅਤੇ ਉਨ੍ਹਾਂ ਨੇ ਐਸੇ ਹਵਾਲਿਆਂ ਨੂੰ ਵਾਪਸ ਲੇਂਣ ਦੀ ਗਲ ਤੋਂ ਸਪਸ਼ਟ ਇਨਕਾਰ ਕੀਤਾ ਹੈ। ਕਾਲਾ ਅਫ਼ਗ਼ਾਨਾ ਜੀ ਨੇ ਸਾਫ਼ ਅਤੇ ਬਾਰ-ਬਾਰ ਕਿਹਾ ਕਿ ਉਨ੍ਹਾਂ ਅਪਣੀਆਂ ਪੁਸਤਕਾਂ ਵਿਚੋਂ ਇੱਕ ਵੀ ਐਸਾ ਹਵਾਲਾ ਕੱਡਣ, ਲਈ ਕਿਸੇ ਨੂੰ ਨਹੀਂ ਕਿਹਾ/ਲਿਖਿਆ ਅਤੇ ਨਾ ਹੀ ਕਹਿਣ ਗੇ। ਮੈਂ ਤਾਂ ਕਿਧਰੇ ਨਹੀਂ ਲਿਖਿਆ ਕਿ ਕਾਲਾ ਅਫ਼ਗ਼ਾਨਾ ਜੀ ਨੇ ਅਪਣੀਆਂ ਲਿਖਤਾਂ ਵਿਚੋਂ ਦਸ਼ਮ ਗ੍ਰੰਥ/ਚੌਪਈ ਬਾਰੇ ਲਿਖਿਆ ਹੋਇਆ ਵਾਪਸ ਲਿਆ ਹੈ ਜਾਂ ਉਹ ਉਸ ਤੋਂ ਮੁਨਕਰ ਹੋਏ ਹਨ। ਜੋ ਉਨ੍ਹਾਂ ਨੇ ਕਹਿਆ ਹੀ ਨਹੀਂ ਅਤੇ ਮੈਂ ਲਿਖਿਆ ਹੀ ਨਹੀਂ ਉਸ ਨੂੰ ਸੁਣ ਕੇ ਉਹ ਸਹੀ ਨਹੀਂ ਕਹਿਣ ਗੇ।
ਆਪ ਜੀ ਨੇ ਕਿਹਾ ਹੈ ਕਿ ਉਹ ਭੁੱਲ ਜਾਂਦੇ ਹਨ। ਉਨ੍ਹਾਂ ਨੂੰ ਯਾਦ ਨਹੀਂ ਹੈ ਕਿ ਉਨ੍ਹਾਂ ਦਾਸ ਨੂੰ ਕੀ ਕਿਹਾ। ਇਸ ਲਈ ਬੇਨਤੀ ਹੈ ਕਿ ਅਗਰ ਕੁੱਝ ਸੱਜਣ ਮੇਰੇ ਲਿਖੇ ਕਲ ਵਾਲੇ ਪੱਤਰ ਦਾ ਪ੍ਰਿਟ ਲੇ ਕੇ ਉਨ੍ਹਾਂ ਨੂੰ ਪੜਵਾ ਦੇਂਣ ਤਾਂ ਗਲ ਵਧੇਰੇ ਸਪਸ਼ਟ ਹੋ ਜਾਏਗੀ ਕਿ, ਕੀ ਮੈਂ ਕੁੱਝ ਵੀ ਐਸਾ ਲਿਖਿਆ ਹੈ ਜੋ ਉਨ੍ਹਾਂ ਨੇ ਨਹੀਂ ਕਹਿਆ? ਫ਼ੋਨ ਤੇ ਸ਼ਾਯਦ ਉਨ੍ਹਾਂ ਨੂੰ ਪਤਾ ਨਾ ਚਲੋ ਕਿ ਮੈਂ ਕੀ ਲਿਖਿਆ ਹੈ। ਇਸ ਲਈ ਕਾਲਾ ਅਫ਼ਗ਼ਾਨਾ ਜੀ ਆਪ ਪੜ ਕੇ ਦੱਸ ਸਕਦੇ ਹਨ ਕਿ ਮੇਰੇ ਲਿਖੇ ਵਿੱਚ ਕੀ ਗਲਤ ਹੈ। ਕੋਈ ਵੀ ਸੱਜਣ ਉਨ੍ਹਾਂ ਨੂੰ ਦਾਸ ਦਾ ਲਿਖਿਆ ਪੜਵਾ/ਸੁਣਾ ਕੇ ਅਪਣੀ ਤੱਸਲੀ ਕਰ ਸਕਦਾ ਹੈ।
ਦਾਸ ਨੇ ਉਨ੍ਹਾਂ ਵਲੋਂ ਆਪ ਕਹਿਣ ਅਤੇ ਬਾ-ਕਾਯਦਾ ਇਜਾਜ਼ਤ ਲੇਂਣ ਉਪਰੰਤ ਹੀ ਉਨ੍ਹਾਂ ਦੇ ਵਿਚਾਰ ਪਾਠਕਾਂ ਨਾਲ ਸਾਂਝੇ ਕੀਤੇ ਹਨ।
ਦਾਸ ਨੂੰ ਯਕੀਨ ਹੈ ਕਿ ਸਿੱਖ ਮਾਰਗ ਵੈਬਸਾਈਟ ਕਿਸੇ ਇੱਕ ਵਿਦਵਾਨ ਨੂੰ ਸਮਰਪਿਤ ਨਹੀਂ ਹੈ। ਗੁਰਮਤਿ ਬਾਰੇ ਵਿਚਾਰਾਂ ਲਈ ਆਪ ਜੀ ਤੋਂ ਹਮੇਸ਼ਾ ਸਹਿਯੋਗ ਮਿਲਿਆ ਹੈ।
ਕਿਸੇ ਭੂੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ
(ਸੰਪਾਦਕੀ ਟਿੱਪਣੀ:- ਹਰਦੇਵ ਸਿੰਘ ਜੰਮੂ ਜੀ ਤੁਸੀਂ ਆਪਣੀ ਕੱਲ ਵਾਲੀ ਚਿੱਠੀ ਅਤੇ ਟਿੱਪਣੀ ਧਿਆਨ ਨਾਲ ਪੜ੍ਹੋ। ਮੈਂ ਸਿਰਫ ਤੁਹਾਡੀ ਚਿੱਠੀ ਦੇ ਅਖੀਰਲੇ ਤਿੰਨ ਪੈਰਿਆਂ ਬਾਰੇ ਗੱਲ ਕੀਤੀ ਸੀ ਨਾ ਕਿ ਤੁਹਾਡੇ ਪਹਿਲੇ ਦੋ ਪੈਰਿਆਂ ਬਾਰੇ। ਪਹਿਲੇ ਦੋ ਪੈਰਿਆਂ ਵਿਚਲੀ ਗੱਲ ਤੁਹਾਡੀ ਕਾਫੀ ਹੱਦ ਤੱਕ ਠੀਕ ਹੈ ਅਤੇ ਅਖੀਰਲੇ ਤਿੰਨ ਵਾਲੀ ਗਲਤ। ਇਹ ਪੈਰੇ ਉਹਨਾ ਨੂੰ ਪੜ੍ਹ ਕੇ ਸੁਣਾਏ ਸੀ। ਚੌਪਈ ਦਾ ਜ਼ਿਕਰ ਇਸ ਲਈ ਕੀਤਾ ਸੀ ਤਾਂ ਕਿ ਤੁਸੀਂ ਜਾਂ ਹੋਰ ਕੋਈ ਪਾਠਕ ਉਹਨਾ ਦੀਆਂ ਕਿਤਾਬਾਂ ਦੇ ਨਾਮ ਤੋਂ ਇਹ ਭੁਲੇਖਾ ਨਾ ਖਾ ਜਾਵੇ ਕਿ ਉਹ ਦਸ਼ਮੇਸ਼ ਜੀ ਦੇ ਨਾਮ ਨਾਲ ਜੁੜੀਆਂ ਹੋਰ ਰਚਨਾਵਾਂ ਨੂੰ ਵੀ ਗੁਰਬਾਣੀ ਦੇ ਅਨਕੂਲ ਮੰਨਦੇ ਹਨ)

***************************************
ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀ,
ਸਤਿ ਸ਼੍ਰੀ ਅਕਾਲ!

ਆਪ ਜੀ ਦੇ ਪੱਤਰ ਅਤੇ ਦਿੱਤੀ ਜਾਣਕਾਰੀ ਦਾ ਬਹੁਤ ਧਨਵਾਦ!
‘ਸਿੱਖ ਰਹਿਤ ਮਰਿਆਦਾ’ ਵਿੱਚ ਇਸ ਤਬਦੀਲੀ ਦੀ ਜਾਣਕਾਰੀ ਆਪ ਜੀ ਤੋਂ ਮਿਲੀ ਹੈ ਜਿਸ ਲਈ ਦਾਸ ਨੂੰ ਵੀ ਇਸ ਬਾਰੇ ਤੱਥ ਵੇਖਣੇਂ ਪੇਂਣ ਗੇ ਕਿ ਕੀ ਕਦੋਂ, ਕਿਵੇਂ ਅਤੇ ਕਿਸ ਵਿਧੀ ਨਾਲ ਹੋਇਆ। ਅਪਣੇ ਤੌਰ ਤੇ ‘ਸਿੱਖ ਰਹਿਤ ਮਰਿਆਦਾ ‘ਵਿਚ ਬਦਲਾਉ ਦਾ ਹੱਕ ਕਿਸੇ ਨੂੰ ਵੀ ਨਹੀਂ ਭਾਵੇਂ ਉਹ ਸ਼੍ਰੋਮਣੀ ਕਮੇਟੀ ਹੀ ਕਿਉਂ ਨਾ ਹੋਵੇ। ਹਾਲਾਂਕਿ ‘ਆਨੰਦ’ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਜਿਸ ਦੀ ਪੁਸ਼ਟੀ ਲਈ ਗੁਰਮਤਾ ਹੋ ਸਕਦਾ ਹੈ। ਆਨੰਦ ਦੀ ਬਾਣੀ ਨੂੰ ਪੁਰਾ ਪੜਨ ਦੇ ਗੁਰਮਤੇ ਬਾਰੇ ਕਿਸੇ ਦੀ ਮੰਸ਼ਾ ਮਾੜੀ ਤਾਂ ਨਹੀਂ ਕਹੀ ਜਾ ਸਕਦੀ ਪਰ ਵੇਖਣ ਵਾਲੀ ਗਲ ਹੈ ਕਿ ਕਰਨ ਵਾਲਿਆਂ ਨੇ ਕਿਸ ਢੰਗ ਨਾਲ ਇਹ ਬਦਲਾਉ ਕੀਤਾ? ਅਵਿਧੀਵਤ ਬਦਲਾਉ ਦਾ ਢੰਗ ਸਹੀ ਨਹੀਂ ਕਹਿਆ ਜਾ ਸਕਦਾ ਕਿਉਂਕਿ ਇਸ ਢੰਗ ਦੀ ਕਲ ਨੂੰ ਦੁਰਵਰਤੋਂ ਵੀ ਹੋ ਸਕਦੀ ਹੈ।
ਬਾਕੀ ਗੁਰਮਤੇ ਦੀ ਮੱਧ ਦੀ ਇੰਟਰਪਟੇਸ਼ਨ ਬਾਰੇ ਕਿਸੇ ਦੇ ਵਿਚਾਰ ਵੱਖਰੇ ਵੀ ਹੋ ਸਕਦੇ ਹਨ ਜਿਸਦੇ ਚਲਦੇ ਇਹ ਬਦਲਾਉ ਕੀਤਾ ਗਿਆ ਹੋਵੇ। ਮੇਰੇ ਵਿਚਾਰ ਵਿੱਚ ਪਹਿਲਾਂ ‘ਸਿੱਖ ਰਹਿਤ ਮਰਿਆਦਾ’ ਬਾਰੇ ‘ਗੁਰਮਤੇ’ ਦੀ ਮੱਧ ਵਧੇਰੇ ਸਾਂਝੀ ਵਿਚਾਰ ਦੀ ਮੰਗ ਕਰਦੀ ਹੈ ਤਾਂ ਕਿ ਇਸਦਾ ਵਾਸਤਵਕ ਭਾਵ ਵਧੇਰੇ ਸਪਸ਼ਟ ਹੋ ਸਕੇ।
ਆਪ ਜੀ ਨੇ 1978 ਅਤੇ 1990 ਵਿੱਚ ਆਏ ਅੰਤਰ ਦਾ ਜ਼ਿਕਰ ਕੀਤਾ ਹੈ ਅਤੇ ਪੰਨਾ ਨੰ 30 ਅਤੇ 25 ਦਾ ਹਵਾਲਾ ਦਿੱਤਾ ਹੈ। ਇਹ ਸੰਸਕਰਣ ਮੇਰੇ ਪਾਸ ਨਹੀਂ ਹਨ। ਜਾਣਕਾਰੀ ਦੇਂਣ ਦੀ ਕਿਰਪਾਲਤਾ ਕਰਨੀ ਕਿ ਬਦਲਾਉ ਵਿੱਚ ਪੰਨਾ ਨੰਬਰ ਕਿਵੇਂ ਬਦਲੇ ਹਨ? ਆਪ ਜੀ ਦੇ ਪਾਸ ਦੋਹੇਂ ਸੰਸਕਰਨਾਂ ਦੇ ਕੁਲ ਪੰਨਿਆਂ ਦੀ ਗਿਣਤੀ ਵਿੱਚ ਫ਼ਰਕ ਹੈ?
ਇਹ ਵੀ ਦੇਖਣਾ ਪਵੇਗਾ ਕਿ 1978 ਤੋਂ ਪਹਿਲਾਂ ਦੇ ਸ਼ੁਰੂਆਤੀ ਸੰਸਕਰਨਾਂ ਵਿੱਚ ਕੀ ਸੀ। ਹੋ ਸਕਦਾ ਹੈ ਕਿ 1978 ਅਤੇ 1990 ਵਿਚਕਾਰ ਕਮੇਟੀ ਅਤੇ ਅਕਾਲ ਤਖ਼ਤ ਦੇ ਮਾਮਲਿਆਂ ਵਿੱਚ ਖਾੜਕੂਵਾਦ ਦੇ ਅਸਰ ਕਾਲ ਦੌਰਾਨ ਐਸਾ ਹੋਇਆ ਹੋਵੇ ਅਤੇ ਹਾਲਾਂਤਾਂ ਅਤੇ ਆਨੰਦ ਦੀ ਬਾਣੀ ਕਾਰਨ ਇਸ ਬਦਲਾਉ ਨੂੰ ਸੰਜੀਦਗੀ ਨਾਲ ਨਾ ਲਿਆ ਗਿਆ ਹੋਵੇ।
ਜੇਕਰ ਆਪ ਪਾਸ ਕਦੋਂ, ਕਿਵੇਂ ਅਤੇ ਕਿੰਝ ਦੀ ਜਾਣਕਾਰੀ ਹੈ ਤਾਂ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਤਾਂ ਕਿ ਪਤਾ ਚਲ ਸਕੇ ਐਸਾ ਕਦੋਂ, ਕਿਉਂ ਅਤੇ ਕਿੰਝ ਕੀਤਾ ਗਿਆ।
ਹਰਦੇਵ ਸਿੰਘ, ਜੰਮੂ
02. 03. 2012


(02/03/12)
ਅਜ੍ਰਾਵਤ ਸਿੰਘ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਪਿਛਲੀ ਦਿਨੀ ਇਕ ਦੋਸਤ ਦੇ ਰਿਕਵੈਸਟ ਉਸ ਦੇ ਵਿਸ਼ੇ ਨਾਲ ਸੰਬੰਧਿਤ ਯੂ-ਜੀ-ਸੀ ਦੇ ੨੦੧੧ ਦੇ ਪੇਪਰ ਲਭ ਰਿਹਾ ਸੀ, ਵਿੱਚ ਇਕ ਪੇਪਰ ਮਿਲਿਆ, “ਧਰਮਾਂ ਦਾ ਤੁਲਣਾਤਮਿਕ ਅਧਿਐਨ”|
ਉਸ ਵਿਚ ਇੱਕ ਸਵਾਲ ਸੀ ਜਿਸ ਦੀ ਮੈਂ ਆਪ ਜੀ ਨੂੰ ਫੋਟੋ ਭੇਜ ਰਿਹਾ ਹਾਂ | ਸਿੱਖ ਮਾਰਗ ਦੇ ਪਾਠਕਾਂ ਅਨੁਸਾਰ ਇਸ ਦਾ ਜਵਾਬ ਅਸਲ ਵਿਚ ਕੀ ਹੋਵੇਗਾ ?

ਸੇਵਾ ਪੰਥ ਤਾਂ ਭਾਈ ਕਾਨ੍ਹਇਆ ਵਲੋਂ ਚਲਾਇਆ ਦਸਿਆ ਜਾਂਦਾ ਹੈ
ਸ੍ਰੀ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਦੇ ਬਰਾਬਰ ਉਦਾਸੀ ਪੰਥ ਚਲਾਇਆ ਸੀ |
ਲਖਮੀ ਚੰਦ ਜੀ ਨੇ ਕੁਛ ਚਲਾਇਆ ਹੀ ਨਹੀਂ ਸੀ | (ਸੰਪ੍ਰਦਾਵਾਂ ਬਾਰੇ ਮੈਂ ਜਿਆਦਾ ਨਹੀਂ ਪੜ੍ਹਿਆ )

ਕੀ ਇਹ ਨਿਰਮਲਾ ਪੰਥ ਦਾ ਜਵਾਬ ਕੀ ਗੁਰੂ ਗੋਬਿੰਦ ਸਿੰਘ ਬਣੇਗਾ ? ਜੇ ਹਾਂ ਤਾਂ ਕਿੰਵੇ? ਕੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੇ ਇਲਾਵਾ ਹੋਰ ਕਿਸੀ ਪੰਥ ਦੀ ਸਥਾਪਨਾ ਕੀਤੀ ਸੀ?
ਮੈਨੂੰ ਪ੍ਰਤੀਤ ਹੋ ਰਿਹਾ ਹੈ ਕੀ ਸਵਾਲ ਹੀ ਗਲਤ ਹੈ, ਜੇ ਹਾਂ ਤਾਂ ਇਹ ਤਾਂ ਪੜ੍ਹਨ ਵਾਲਿਆਂ ਨੂੰ ਗਲਤ ਜਾਣਕਾਰੀ ਦੇਣੀ ਹੋਈ |

ਕੀ ਸਿੱਖ ਮਾਰਗ ਵਿਚ ਕੋਈ ਲੇਖ ਹੈ ਜੋ ਖਾਸ ਸੰਪ੍ਰਦਾਵਾਂ ਉਪਰ ਲਿਖਿਆ ਗਿਆ ਹੈ ?

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
(ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ: ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਯਾ॥ ਨਿਰਮਲ ਪੰਥ ਤਾਂ ਗੁਰੂ ਨਾਨਕ ਦੇਵ ਜੀ ਨੇ ਹੀ ਚਲਾਇਆ ਸੀ। ਨਿਰਮਲ ਪੰਥ ਕਿਸੇ ਭੇਖ ਦਾ ਨਾਮ ਨਹੀਂ ਇਹ ਉਚੇ ਅਚਰਨ ਅਤੇ ਜੀਵਨ ਜਾਚ ਦਾ ਨਾਮ ਹੈ। ਇਹ ਸਵਾਲ ਵੀ ਅਤੇ ਨੰ: 44 ਵਾਲਾ ਵੀ ਗਲਤ ਹੈ ਅਤੇ ਕਈ ਹੋਰ ਵੀ ਗਲਤ ਹੋ ਸਕਦੇ ਹਨ-ਸੰਪਾਦਕ)


(02/03/12)
ਪ੍ਰਭਜੀਤ ਸਿੰਘ ਧਵਨ

ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਅੱਜ ਸਿੱਧੀਆਂ ਗੱਲਾਂ ਕਰਨ ਨੂੰ ਜੀਅ ਕਰਦਾ!
ਆਪ ਜੀ ਦੀ 25 ਫਰਵਰੀ 2012 ਦੀ ਅਖੌਤੀ ਅਕਾਲ ਤਖ਼ਤ ਤੇ ਅਖੌਤੀ ਪੰਜ ਜਥੇਦਾਰਾਂ ਦੀ ਪੇਸ਼ੀ ਭੁਗਤਣ ਤੋਂ ਬਾਦ ਦੀਆਂ ਖ਼ਬਰਾਂ ਤੋਂ ਆਪ ਜੀ ਵਿਚ, ਪ੍ਰੋ. ਵਾਲੀ ਸੂਝ-ਬੂਝ ਅਤੇ ਸਿੰਘ ਦੀ ਗਰਜ ਅਲੋਪ ਹੋਈ ਸਾਹਮਣੇ ਆਈ ਹੈ ਜੀ।
ਅਖੌਤੀ ਅਕਾਲ ਤਖਤ ਇਸ ਕਰਕੇ ਲਿਖਿਆ ਹੈ, ਕਿਉਂਕਿ ਅਕਾਲ ਦਾ ਤਖ਼ਤ ਤੇ ਕੁਦਰਤ ਦੇ ਨਿਯਮ ਹਨ ਜਿਨ੍ਹਾਂ ਨੂੰ ਕਾਲ ਪੋਹ ਨਹੀ ਸਕਦਾ ਹੈ। ਇੱਟਾਂ ਗਾਰੇ ਦੀ ਬਣੀ ਇਮਾਰਤ ਨੂੰ ਅਕਾਲ ਤਖ਼ਤ ਦਾ ਨਾਂ ਕਿਸ ਨੇ ਦਿਤਾ? ਅਤੇ ਕਦੋਂ ਦਿਤਾ? ਕਿਸ ਗੁਰੂ ਵਿਅਕਤੀ ਜਾਂ ਸਿੱਖ ਸੰਸਥਾ ਨੇ ਦਿੱਤਾ? ਦਾ ਜਵਾਬ ਨਹੀ ਮਿਲਦਾ।
ਦੂਸਰਾ ਅਖੌਤੀ ਜਥੇਦਾਰ ਇਸ ਲਈ ਲਿਖਿਆ ਹੈ ਕਿਉਂਕਿ ਇਨਾਂ ਜਥੇਦਾਰਾਂ ਦੇ ਜੱਥੇ ਦੀ ਗਿਣਤੀ ਦਾ ਤਾਂ ਪਤਾ ਹੀ ਨਹੀਂ ਹੈ ਤੇ ਤਨਖਾਹ ਲੈਣ ਵਾਲੇ ਨੌਕਰਾਂ ਨੂੰ ਜਥੇਦਾਰੀ ਦੇ ਖਿਤਾਬ ਨਾਲ ਸਿੱਖਾਂ ਤੇ ਥੋਪਿਆ ਗਿਆ ਹੈ।
ਗੁਰਬਿਲਾਸ ਪਾ: 6 ਦੇ ਨਾਮ ਤੇ 1718 ਈ. ਵਿੱਚ ਲਿਖੀ ਕਿਤਾਬ ਜਿਸ ਦੇ ਲੇਖਕ ਦਾ ਨਾਮ ਨਹੀਂ ਮਿਲਦਾ ਤੋਂ ਇਹ ਅਕਾਲ ਤਖ਼ਤ ਨਾਮ ਸਭ ਤੋਂ ਪਹਿਲਾਂ ਲਿਖਿਆ ਮਿਲਦਾ ਹੈ। ਗੁਰਬਿਲਾਸ ਪਾ: 6 ਦੇ ਨਾਮ ਉੱਤੇ ਇਸ ਕਿਤਾਬ ਦੇ ਲਿਖਾਰੀ ਅਤੇ ਲਿਖ਼ਣ ਦਾ ਟਾਈਮ ਤੇ ਜਗ੍ਹਾ ਦਾ ਕੋਈ ਪਤਾ ਨਹੀ ਹੈ। ਇਸ ਕਿਤਾਬ ਵਿੱਚ ਸਾਡੇ ਗੁਰੂ ਸਾਹਿਬਾਨਾਂ ਜੀ ਦੀ ਜੀਵਨੀ ਨਾਲ ਕੁਦਰਤ ਦੇ ਨਿਯਮਾਂ ਤੋਂ ਬਾਹਰ ਅਤੇ ਕਰਾਮਾਤੀ/ਮਿਥਿਆਸਕ ਕਹਾਣੀਆਂ ਦਾ ਰੂਪ ਦੇ ਕੇ ਲਿਖੀਆਂ ਹਨ। ਸਾਰੀ ਕਿਤਾਬ ਗੁਰਮਤਿ ਭਾਵ ਸ੍ਰੀ ਗੁ. ਗ੍ਰੰ. ਸਾ ਜੀ ਦੇ ਸਾਰੇ ਉਪਦੇਸ਼ਾਂ ਦੇ ਉਲਟ ਹੈ। ਜੂਨ 2000 ਦੇ ਮਾਸਿਕ ਸਪੋਕਸਮੈਨ (ਰੋਜ਼ਾਨਾ ਸਪੋਕਸਮੈਨ ਦੀ ਪਹਿਲੀ ਹੋਂਦ) ਵਿੱਚ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਜੀ ਦਾ ਲੇਖ “ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥” ਛਾਪਣ ਤੋਂ ਬਆਦ ਸ਼੍ਰੋ. ਗੁ. ਪ੍ਰੰ. ਕਮੇਟੀ ਨੇ ਇਸ ਝੂਠ ਲਿਖਤ ਕਿਤਾਬ ਨੂੰ ਮਾਰਕਿਟ ਵਿੱਚੋਂ ਚੁਕਵਾ ਲਿਆ ਸੀ। ਝੂਠਲਿਖਤ ਇਸ ਕਿਤਾਬ ਗੁਰਬਿਲਾਸ ਪਾ: 6 ਦੀ ਚੰਗੀ ਤਰ੍ਹਾਂ ਘੋਖ ਕਰਕੇ ਦੋ ਕਿਤਾਬਾਂ “ਗੁਰਬਾਣੀ ਦੀ ਕਸਵੱਟੀ ਤੇ ਗੁਰਬਿਲਾਸ ਪਾ: 6” ਭਾਗ 1 ਤੇ ਭਾਗ 2 ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਜੀ ਨੇ ਲਿਖੀਆਂ ਹਨ। ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਜੀ ਨੇ ਸਾਰੇ ਪਾਠਕਾਂ ਨੂੰ ਅਤੇ ਸ਼੍ਰੋ. ਗੁ. ਪ੍ਰੰ. ਕਮੇਟੀ ਨੂੰ ਖਾਸ ਕਰਕੇ ਖੁਲ੍ਹੀ ਚੁਨੌਤੀ ਦਿੱਤੀ ਸੀ ਅਤੇ ਲਿਖਾਰੀ ਹੁਣ ਵੀ ਚੁਨੌਤੀ ਕਰ ਰਿਹਾ ਹੈ ਕਿ ਇਸ ਕਿਤਾਬ ਗੁਰਬਿਲਾਸ ਪਾ: 6 ਤੋਂ ਜੇ ਕੋਈ ਇੱਕ ਵੀ ਕਹਾਣੀ ਜਾਂ ਉਪਦੇਸ਼ ਗੁਰਮਤਿ ਦੇ ਅਨੁਕੂਲ ਦੱਸ ਦੇਵੇ ਤਾਂ ਦੱਸਣਵਾਲੇ ਦਾ ਜੋ ਵੀ ਹੁਕਮ ਹੋਵੇਗਾ ਮੈਂ (ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ) ਕਬੂਲ ਕਰਾਂਗਾਂ।
ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਜੀ ਨੇ ਮੇਰੇ ਅਤੇ ਕੁੱਝ ਹੋਰ ਵਿਆਕਤੀਆਂ ਦੀ ਸਲਾਹ ਤੇ ਆਪਣੀਆਂ ਇਹ ਦੋ ਕਿਤਾਬਾਂ ਗੁਰਬਿਲਾਸ ਪਾ: 6 ਭਾਗ 1 ਤੇ ਭਾਗ 2 ਨੂ ਮਿਲਾ ਕੇ ਕੁਲ 14 ਕਿਤਾਬਾਂ ਦੀ ਛਾਪਣ ਤੇ ਵੇਚਣ ਦੀ ਮਲਕੀਅਤ, ਬਿਨਾਂ ਕਿਸੇ ਪੈਸੇ ਦੇ ਲੈਣ ਦੇਣ ਤੇ ਵਪਾਰਕ ਲਾਭ ਦੀ ਸ਼ਰਤ ਤੋਂ ਸਪੋਕਸਮੈਨ ਟਰਸਟ ਦੇ ਮੌਜ਼ੂਦਾ ਬਾਨੀ ਸ. ਜੋਗਿੰਦਰ ਸਿੰਘ ਜੀ ਨੂੰ ਮਿਤੀ 24 ਅਗਸਤ 2010 ਨੂੰ ਕਾਨੂੰਨੀ ਪੇਪਰਾਂ ਰਾਹੀਂ ਦੇ ਦਿਤੀ ਹੈ। ਪਾਠਕ ਸੱਜਣ ਰੋਜ਼ਾਨਾ ਸਪੋਕਸਮੈਨ ਰਾਹੀਂ ਇਹ ਕਿਤਾਬਾਂ ਖਰੀਦ ਸਕਦੇ ਹਨ।
ਮੇਰੀ ਨਿੱਝੀ ਵਿਚਾਰ ਵਿੱਚ ਆਪ ਜੀ ਅਤੇ ਵੀਰ ਭੁਪਿੰਦਰ ਸਿੰਘ ਜੀ ਯੂ. ਐਸ. ਏ. ਵਾਲੇ ਗੁਰਮਤਿ ਦੇ ਖੋਜ਼ੀ ਜੋ ਕਿ ਬਾ-ਦਲੀਲ ਗੁਰਬਾਣੀ ਸ਼ਬਦ ਵੀਚਾਰ ਨੂੰ ਅਸਰਦਾਰ ਢੰਗ ਨਾਲ ਸੰਗਤਾਂ ਤੱਕ ਪਹੁੰਚਾਉਣ ਦੇ ਸਮਰੱਥ ਹੋ।
ਆਪ ਦੋਨਾਂ ਨੇ ਆਪਣੀ ਕਰਣੀਆਂ ਦੁਆਰਾ ਇਸ ਅਖੌਤੀ ਅਕਾਲ ਤਖ਼ਤ ਦੇ ਅਖੌਤੀ ਥਾਪੇ ਗਏ ਜਥੇਦਾਰਾਂ ਅੱਗੇ ਗੋਡੇ ਟੇਕ ਕੇ ਆਪਣੀ ਕਮਜ਼ੋਰੀ ਦਾ ਪ੍ਰਗਟਾਵਾ ਕੀਤਾ ਹੈ। ਮੇਰੇ ਜਿਹੇ ਬਹੁ-ਗਿਣਤੀ ਸਿੱਖ ਜੋ ਸੀਮਤ ਗੁਰਮਤਿ ਦੇ ਧਾਰਣੀ ਹਨ, ਨੂੰ ਆਪ ਦੋਨਾ ਨੇ ਆਪਣੇ ਸੁਆਰਥਾਂ ਨੂੰ ਮੁੱਖ ਰੱਖ ਕੇ ਸਚਾਈ ਨੂੰ ਪਿੱਠ ਦੇਣ ਦੀ ਕਮਜ਼ੋਰੀ ਦਿਖਾਈ ਹੈ। ਇਸ ਦਾ ਵੇਰਵਾ ਇਸ ਪ੍ਰਕਾਰ ਹੇ:-
ਵੇਰਵੇ ਦੀ ਪਹਿਲੀ ਗੱਲ ਇਹ ਹੈ ਕਿ ਅਖੌਤੀ ਅਕਾਲ ਤਖ਼ਤ ਦੇ ਨਾਂ ਤੇ ਜੋ ਵੀ ਕੰਮ ਹੋ ਰਿਹਾ ਹੈ ਉਹ ਗੁਰਮਤਿ ਨਹੀਂ, ਭਾਵ ਸ੍ਰੀ ਗੁ. ਗ੍ਰੰ. ਸਾ ਜੀ ਦੇ ਉਪਦੇਸ਼ਾਂ ਤੋ ਬਾਹਰ ਹੈ। ਸ੍ਰੀ ਗੁ. ਗ੍ਰੰ. ਸਾ ਜੀ ਦੇ ਉਪਦੇਸ਼ ਸਾਰੀ ਮਨੁੱਖਤਾ ਨੂੰ ਸਾਂਝੇ ਹਨ ਪਰ ਇੱਥੋਂ ਭਾਵ ਅਖੌਤੀ ਅਕਾਲ ਤਖ਼ਤ ਤੋਂ ਸਾਰੀ ਮਨੁਖਤਾ ਦੀ ਗਿਣਤੀ ਦੇ ਇੱਕ ਕਿਨਕਾ ਮਾਤਰ ਸਿੱਖਾਂ ਨੂੰ ਹੀ ਸੋਧਣ ਦੀ ਠੇਕੇਦਾਰੀ ਨਜ਼ਰ ਆਉਦੀਂ ਹੈ। ਵੀਰ ਭੁਪਿੰਦਰ ਸਿੰਘ ਜੀ ਨੂੰ ਇਨ੍ਹਾਂ ਅਖੌਤੀ ਜਥੇਦਾਰਾਂ ਨੇ 2005/6 (ਪਕੀ ਤਾਰੀਕ ਨਹੀ ਪਤਾ) ਦਿੱਲੀ ਰਕਾਬ ਗੰਜ ਗੁਰਦੁਆਰੇ ਵਿੱਚ ਇੱਕ ਆਨੰਦ ਕਾਰਜ ਦੀ ਰਸਮ ਦੌਰਾਨ ਰਾਗੀ ਸਿੰਘ ਦੀ ਸੇਵਾ ਨਿਭਾਉਣ ਦੇ ਸਮੇਂ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਦਾ ਦੋਸ਼ ਲਗਾ ਕੇ ਪੇਸ਼ ਹੋਣ ਲਈ ਇਸ ਤਰ੍ਹਾਂ ਕਿਹਾ ਗਿਆ ਕਿ ਪੇਸ਼ ਹੋ ਜਾ…… (ਨਹੀਂ ਤਾਂ ਆਖਰ ਆ ਜਾਊ)। ਵੀਰ ਭੁਪਿੰਦਰ ਸਿੰਘ ਜੀ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਖੰਡੇ ਦੀ ਪਾਹੁਲ ਲੈਣ ਤੋਂ ਬਾਅਦ ਜੇ ਸਾਡੇ ਕੋਲੋ ਕੋਈ ਕੁਰਹਿਤ ਜਾ ਗ਼ਲਤੀ ਹੋ ਜਾਂਦੀ ਹੈ, ਤਾਂ ਅਸੀਂ ਅਪਣੀ ਮਰਜ਼ੀ ਨਾਲ, ਅਪਣੀ ਸਹੂਲਤ ਮੁਤਾਬਿਕ, ਜਿੱਥੇ ਵੀ ਖੰਡੇ ਦੀ ਪਾਹੁਲ ਦੀ ਰਸਮ ਚਲ ਰਹੀ ਹੋਵੇ, ਪੇਸ਼ ਹੋ ਕੇ ਆਪਣਾ ਗੁਨਾਹ/ਗਲਤੀ ਕਬੂਲ ਕਰਕੇ ਪੰਜਾਂ ਪਿਆਰਿਆਂ ਦੇ ਸਮਰਪਨ ਹੁੰਦੇ ਹਾਂ। ਪੰਜ ਪਿਆਰੇ ਕਿਸੀ ਵੱਲ ਉਂਗਲ ਕਰਕੇ, ਅਵਾਜ਼ਾਂ ਦੇ ਕੇ ਜਾਂ ਚਿੱਠੀ ਲਿੱਖ ਕੇ ਸਾਡੇ ਵਰਗੇ ਕੁਰਹਿਤੀਆਂ ਨੂੰ ਨਹੀਂ ਬੁਲਾੳਂਦੇ, ਕਿ ਆ ਕੇ ਪੇਸ਼ ਹੋ ਅਤੇ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗ! ! ਵੀਰ ਭੁਪਿੰਦਰ ਸਿੰਘ ਜੀ ਨੇ ਇਸ ਸਚਾਈ ਨੂੰ ਪਿੱਠ ਦੇ ਕੇ ਅਖੌਤੀ ਪੰਜ ਪੁਜਾਰੀਆਂ ਅਗੇ ਪੇਸ਼ ਹੋਕਿ ਆਪਣੇ ਮਨ ਦੀ ਕਮਜ਼ੋਰੀ ਨੂੰ ਕਰਣੀ ਵਿੱਚ ਪ੍ਰਗਟ ਕੀਤਾ ਸੀ।
ਵੇਰਵੇ ਦੀ ਦੂਸਰੀ ਗੱਲ ਕਿ ਮੈਂ 64 ਸਾਲ ਦੀ ਉਮਰ ਟੱਪ ਚੁੱਕਾਂ ਹਾਂ ਤੇ ਇਸ ਦੌਰਾਨ ਮੈਂ ਕਈ ਵਾਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਗਿਆ, ਪਰ ਮੈਂ ਇੱਕ ਵਾਰ ਵੀ ਅਕਾਲ ਤਖ਼ਤ ਕਹੀ ਜਾਣ ਵਾਲੀ ਇਮਾਰਤ ਵਿੱਚ ਨਹੀ ਚੜਿਆ ਹਾਂ। ਹਾਂ ਇਤਨੀ ਜਾਣਕਾਰੀ, ਜੋ ਕਿਤਾਬਾਂ ਤੋ ਪੜ੍ਹ ਕੇ ਮਿਲੀ ਹੈ, ਕਿ ਉੱਥੇ ਸ਼ਸ਼ਤਰ ਬਕਾਇਦਾ ਉੱਚੀ ਜਗ੍ਹਾ ਤੇ ਸਜਾ ਕੇ ਰੱਖੇ ਹਨ ਅਤੇ ਸ੍ਰੀ ਗੁ. ਗ੍ਰੰ. ਸਾ ਜੀ ਦਾ ਪ੍ਰਕਾਸ਼ ਸ਼ਸ਼ਤਰਾਂ ਤੋ ਨੀਵਾਂ ਹੈ। ਰੋਜ਼ਾਨਾ ਸਪੋਕਸਮੈਨ ਵਿੱਚ 8 ਫਰਵਰੀ 2012 ਅਤੇ ਹੋਰ ਖ਼ਬਰਾਂ ਨੂੰ ਪੜਣ ਤੋਂ ਬਾਦ ਪਤਾ ਲਗਾ ਹੈ ਕਿ ਅਕਾਲ ਤਖ਼ਤ ਉਤੇ ਪੇਸ਼ੀ ਲਈ ਦੋ ਥਾਂਵਾਂ ਹਨ, ਇੱਕ ਉਹ ਜਿੱਥੇ ਸ੍ਰੀ ਗੁ. ਗ੍ਰੰ. ਸਾ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਅਤੇ ਦੂਜੀ ਉਹ ਜਿੱਥੇ ਕੇਵਲ ਪੁਜਾਰੀ ਬੈਠਦੇ ਹਨ ਜਿਸ ਨੂੰ ਅਕਾਲ ਤਖ਼ਤ ਸਕਤਰੇਤ ਕਹਿਂਦੇ ਹਨ, ਪਰ ਸ੍ਰੀ ਗੁ. ਗ੍ਰੰ. ਸਾ. ਜੀ ਦਾ ਪ੍ਰਕਾਸ਼ ਨਹੀਂ ਕੀਤਾ ਹੁੰਦਾ। ਇਸ ਤੋ ਪਹਿਲਾ ਮੈਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਸਿੱਖਾਂ ਦੀ ਪੇਸ਼ੀ ਉੱਥੇ ਕਰਵਾਈ ਜਾਂਦੀ ਹੈ ਜਿਥੇ ਸ੍ਰੀ ਗੁ. ਗ੍ਰੰ. ਸਾ. ਜੀ ਸ਼ੁਸ਼ੋਭਿਤ ਹੀ ਨਹੀਂ ਹਨ। ਇਹੀ ਕਾਰਨ ਸੀ ਕਿ ਮੈਂ ਅਪਣੇ 7 ਫਰਵਰੀ 2012 ਦੇ ਲੇਖ ਵਿੱਚ ਆਪ ਜੀ ਨੂੰ ਮੁਖ਼ਾਤਿਬ ਹੋ ਕੇ ਪੁੱਛਿਆ ਸੀ ਕਿ ਪੰਜ ਪੁਜਾਰੀਆਂ ਵਿੱਚੋਂ ਆਪ ਜੀ ਦੀ ਪੇਸ਼ੀ ਵੇਲੇ ਗੁਰੂ ਜੀ ਦੀ ਤਾਬਿਆ ਕੌਣ ਬੈਠਾ ਹੋਵੇਗਾ? ਮੈਨੂੰ ਯਕੀਨ ਹੈ ਕਿ ਮੇਰੀ ਤਰ੍ਹਾਂ ਬਹੁਤੇ ਸਿਖ ਨਹੀਂ ਜਾਣਦੇ ਹੋਣਗੇ ਕਿ ਸਾਰੀ ਕਾਰਵਾਈ ਸ੍ਰੀ ਗੁ. ਗ੍ਰੰ. ਸਾ. ਜੀ ਦੀ ਹਜ਼ੂਰੀ ਵਿੱਚ ਹੀ ਨਹੀਂ ਕੀਤੀ ਜਾਂਦੀ। ਫਿਰ ਤਾਂ ਇਹ ਸਾਰੀ ਕਾਰਵਾਈ ਗੁਰਮਤਿ ਦੇ ਮੁਢਲੇ ਸਿਧਾਤਾਂ ਅਤੇ ਸ਼੍ਰ. ਗੁ. ਪ੍ਰ. ਕਮੇਟੀ ਵਲੋ ਛਾਪੀ ਸਿੱਖ ਰਹਿਤ ਮਰਿਯਾਦਾ ਦੇ ਹੀ ਉਲਟ ਹੋ ਰਹੀ ਹੈ। 64 ਸਾਲ ਦੀ ਉਮਰ ਦਾ ਹੋ ਜਾਣ ਤੇ ਵੀ ਮੈਨੂੰ ਆਪਣੀ ਇਸ ਅਗਿਆਨਤਾ ਤੇ ਸ਼ਰਮ ਆੳਂਦੀ ਹੈ ਕਿ ਅਕਾਲ ਤਖ਼ਤ ਉਤੇ, ਸ੍ਰੀ ਗੁ. ਗ੍ਰੰ. ਸਾ. ਜੀ ਨੂੰ ਤਿਲਾਂਜਲੀ ਦੇ ਕੇ ਪੁਜਾਰੀ ਵਾਦੀ ਹੁਕਮਾਂ ਦੇ ਫੈਸਲੇ ਲਏ ਜਾਂਦੇ ਹਨ।
ਆਪ ਜੀ ਨੂੰ ਇਹ ਗੱਲ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਹੈ, ਕਿ ਸ੍ਰੀ ਗੁ. ਗ੍ਰੰ. ਸਾ. ਜੀ ਦੀ ਸਾਰੀ ਬਾਣੀ ਵਿੱਚ ਰੱਬ ਜੀ ਦੇ ਗੁਣ ਅਤੇ ਰੱਬ ਜੀ ਦੇ ਹੁਕਮਾਂ ਨੂੰ ਸਾਰੀ ਮਨੁੱਖਤਾ ਨੂੰ ਸਮਝਾਉਂਦੇ ਅਤੇ ਇਨਾਂ ਮੁਤਾਬਿਕ ਜੀਵਨ ਜੀੳਣ ਦਾ ੳਪਦੇਸ਼ ਦੇਂਦੇ ਹਨ। ਗੁਰੂ ਜੀ ਆਪਣੀ ਬਾਣੀ ਵਿੱਚ ਇੱਕ ਥਾਂ ਵੀ ਆਪ ਹੁਕਮ ਦੇਂਦੇ ਲਿਖੇ ਨਜ਼ਰ ਨਹੀਂ ਆਉਂਦੇ ਬਲਕਿ ਰੱਬ ਜੀ ਦੇ ਗੁਣਾਂ ਅਤੇ ਰੱਬ ਜੀ ਦੇ ਹੁਕਮਾ ਨੂੰ, ਸਾਨੂੰ ਅਪਣਾਂਉਣ ਤੇ ਸਮਝਾਉਣ ਵਾਸਤੇ ਜੋਦੜੀਆਂ ਕਰਦੇ, ਹਲੀਮੀ ਵਿੱਚ ਅਤੇ ਮਿੱਠੇ ਬੋਲਾਂ ਰਾਹੀਂ ਪ੍ਰਤੱਖ ਉਪਦੇਸ਼ ਦੇਂਦੇ ਲਿਖੇ ਨਜ਼ਰ ਆੳਂਦੇ ਹਨ।
ਧੁੰਦਾ ਜੀ ਆਪ ਜੀ ਨੂੰ ਪੰਜਾਂ ਪੁਜਾਰੀਆਂ ਨੇ ਆਤਮਾ ਸੋਧਣ ਦੇ ਨਾਮ ਹੇਠ ਤਿੰਨ ਚਾਰ ਕਰਮ ਕਰਨ ਵਾਸਤੇ ਕਿਹਾ ਗਿਆ ਹੈ। ਆਪ ਤੋਂ ਸ੍ਰੀ ਗੁ. ਗ੍ਰੰ. ਸਾ. ਜੀ ਦੇ ਕਿਹੜੇ ਉਪਦੇਸ਼/ਸਿਧਾਂਤ ਦੀ ਉਲੰਘਣਾ ਹੋਈ ਹੈ ਆਪ ਜੀ ਨੂੰ ਨਹੀ ਦਸਿਆ ਗਿਆ। ਧੂੰਦਾ ਜੀ ਆਪਣੀ ਬਿਬੇਕ ਬੁਧ ਅਨੁਸਾਰ ਕੀ ਤੁਸੀਂ ਦੱਸ ਸਕੋਗੇ ਕਿ ਥਾਪੇ ਗਏ ਪੰਜ ਜਥੇਦਾਰਾਂ ਵਲੌ ਸ੍ਰੀ ਗੁ. ਗ੍ਰੰ. ਸਾ. ਜੀ ਦੇ ਕਿਸੇ ਇੱਕ ਵੀ ਉਪਦੇਸ਼ ਦੀ ਉਲੰਘਣਾ ਦਾ ਵੇਰਵਾ ਨਾ ਦਿੰਦੇ ਹੋਏ ਤੁਸੀ ਥਾਪੇ ਗਏ ਪੰਜ ਜਥੇਦਾਰਾਂ ਦੇ ਹੁਕਮਾਂ ਦੀ ਪਾਲਣਾ ਕਰਕੇ ਕਿਸ ਮੁੱਖ ਨਾਲ ਸ੍ਰੀ ਗੁ. ਗ੍ਰੰ. ਸਾ. ਜੀ ਦੇ ਸਨਮੁਖ ਹੋ ਕੇ ਮੁਆਫੀ ਦੀ ਅਰਦਾਸ ਗ੍ਰੰਥੀ ਪਾਸੋਂ ਕਰਵਾਉਗੇ। ਕੀ ਇਹ ਅਰਦਾਸ ਗੁਰਬਾਣੀ ਨੂੰ ਗੁਰੂ ਮੰਨਣ ਵਾਲੇ ਦੀ ਤਰਫੋਂ ਸ੍ਰੀ ਗੁ. ਗ੍ਰੰ. ਸਾ. ਜੀ ਨੂੰ ਚਿੜਾਉਣ ਵਾਲੀ ਹਰਕਤ ਨਾਲੋਂ ਘਟ ਹੈ?
25 ਫਰਵਰੀ 2012 ਨੂੰ ਮੈਂ ਵੀ ਸਾਰੀ ਦੁਨੀਅਂ ਵਿੱਚ ਵੱਸਦੇ ਸਿੱਖਾਂ ਦੀ ਤਰ੍ਹਾਂ ਇੰਟਰਨੈਟ ਤੇ ਆਪ ਨਾਲ ਜੁੜੀ ਪਲ ਪਲ ਦੀ ਖ਼ਬਰ ਦੇਖ ਅਤੇ ਸੁਣ ਰਿਹਾ ਸੀ। ਆਪ ਜੀ ਦੇ ਪੇਸੀ ਤੋਂ ਬਾਹਰ ਆ ਕੇ ਬਿਆਨ, ਥਾਪੇ ਹੋਏ ਪੰਜ ਪੁਜਾਰੀਆਂ ਦੇ ਅਖ਼ਬਾਰਾਂ ਵਿੱਚ ਤੇ ਆਪ ਜੀ ਦੀ ਸ਼ਕਾਇਤ ਕਰਨ ਵਾਲੇ ਰਾਗੀ ਹਸਦੇ ਹਸਦੇ ਜੋ ਬਿਆਨ ਦੇ ਰਹੇ ਸਨ, ਉਨਾਂ ਨੂੰ ਸੁਣ/ਪੜ ਕੇ ਮੈਨੂੰ ਆਪ ਜੀ ਮਜ਼ਬੂਰ ਨਜ਼ਰ ਆ ਰਹੇ ਸੀ। ਆਪ ਜੀ ਨੂੰ ਸਲਾਹ ਦੇਣ ਵਾਲੇ ਨਜ਼ਦੀਕੀ ਲੋਕਾਂ ਨਾਲ ਟੈਲੀਫੋਨ ਤੇ ਗੱਲ ਕਰਨ ਨਾਲ ਮੈਨੂੰ ਯਕੀਨ ਹੈ ਕਿ ਆਪ ਜੀ ਤੇ ਬਹੁਤ ਜ਼ਿਆਦਾ ਦਬਾਅ ਸੀ। ਇਸ ਦਬਾਅ ਕਾਰਨ ਮੈਨੂੰ ਜਾਪਦਾ ਹੈ ਕਿ ਆਪ ਜੀ ਮਜ਼ਬੂਰ ਹੋ ਕੇ ਇਸ ਘਟਨਾ ਦੇ ਸ਼ਿਕਾਰ ਹੋਏ ਹੋ।
ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਡੁੱਲੇ ਬੇਰਾਂ ਦਾ ਅਜੇ ਵੀ ਕੁੱਝ ਨਹੀਂ ਵਿਗੜਿਆ। ਅਜ 21ਵੀ ਸਦੀ ਦੇ ਇੰਟ੍ਰਨੈੱਟ ਅਤੇ ਮੀਡੀਆ ਦੇ ਸਹਿਯੋਗ ਨਾਲ ਆਪ ਜੀ ਦੇ ਨਾਮ ਨੂੰ ਜਾਨਣ ਵਾਲਿਆਂ ਦੀ ਗਿਣਤੀ, ਸ਼ਾਇਦ 14ਵੀ ਸਦੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਲੇਵਾ ਸਿੱਖਾਂ ਤੋਂ ਜਿਆਦਾ ਹੋਵੇ। ਤੁਹਾਡੇ ਵਿੱਚ ਇੱਕ ਸੁਝਵਾਨ ਗੁਰਮੁਖ ਅਤੇ ਲੀਡਰਸ਼ਿਪ ਵਾਲੇ ਬਹੁਤ ਗੁਣ ਹਨ। ਆਪ ਜੀ ਸਾਰੇ ਹਿੰਦੁਸਤਾਨ ਤੇ ਉਸ ਤੋਂ ਬਾਹਰ ਦੁਬਈ, ਨਿਊਜ਼ੀਲੈਂਡ, ਅਸ਼ਟਰੇਲੀਆ ਅਤੇ ਕਨੈਡਾ ਆਦਿ ਦੇ ਦੌਰੇ ਕੀਤੇ ਹਨ। ਆਉਣ ਵਾਲੇ ਸਮੇਂ ਵਿੱਚ ਇਹ ਮੰਗ ਹੋਰ ਵੀ ਵੱਧ ਜਾਏਗੀ, ਬਸ਼ਰਤੇ ਆਪ ਹੁਣ ਇੱਕ ਉਦੇਸ਼ “ਅਖੌਤੀ ਅਕਾਲ ਤਖ਼ਤ ਦੇ ਸਕਤਰੇਤ ਅਤੇ ਉੇਸ ਦੇ ਨਾਂ ਹੇਠ ਪੁਜਾਰੀਆਂ ਦੇ ਹੁਕਮਾਂ ਨੂੰ ਬੰਦ ਕਰਵਾਉਣ” ਦਾ ਹੀ ਉਦੇਸ਼ ਹੋਇ। ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਕਾਨੂੰਨੀ ਦਾਇਰੇ (ਜੋ ਪੰਜਾਬ, ਹਰਿਆਣਾ, ਹਿਮਾਚਲ ਅਤੇ ਹੋਰ ਇੱਕ ਅਦ ਅਸਥਾਨ) ਤੋ ਬਾਹਰ ਦੇ ਸਾਰੇ ਗੁਰਦੁਆਰਿਆਂ, ਭਾਰਤ ਤੇ ਵਿਦੇਸਾ ਵਿੱਚ ਸ਼੍ਰ. ਗੁ. ਪ੍ਰ. ਕਮੇਟੀ ਦੇ ਕਨੂੰਨ ਲਾਗੂ ਨਹੀ ਹੁੰਦੇ। ਆਪ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਕਾਨੂੰਨੀ ਦਾਇਰੇ ਤੋ ਬਾਹਰ ਵਸਦੇ ਸਿੱਖਾਂ ਨੂੰ ਲਾਮਬੰਦ ਕਰਨ ਦੇ ਸਮਰੱਥ ਹੋ। ਸੰਭਾਲੋ ਸਮੇਂ ਨੂੰ, ਬੰਦ ਕਰਵਾਉ ਉਸ ਸਕਤਰੇਤ ਨੂੰ ਜਿਸ ਨੂੰ ਰੱਬ ਜੀ ਦਾ ਸਕਤਰੇਤ ਕਹਿ ਕੇ ਆਮ ਸਿੱਖਾਂ ਦੇ ਜ਼ਜ਼ਬਾਂਤਾਂ ਦਾ ਮਖੌਲ ਬਣਾ ਕੇ ਰੱਖ ਦਿਤਾ ਹੈ।
ਭੁੱਲਾਂ ਦੀ ਖ਼ਿਮਾਂ ਮੰਗਦਾ ਹੋਇਆ।
ਗੁਰਬਾਣੀ ਸ਼ਬਦ ਵਿਚਾਰ ਨਾਲ ਜੁੜੀ ਸੁਰਤ ਦੇ ਚਰਨਾਂ ਦੀ ਧੂੜ
ਪ੍ਰਭਜੀਤ ਸਿੰਘ ਧਵਨ
ਦੁਬਈ (ਯੂ. ਏ. ਈ.)
ਮਿਤੀ 27. 02. 2012
Mobile : +971-50-8954294


(02/03/12)
ਗੁਰੂ ਗ੍ਰੰਥ ਦਾ ਖਾਲਸਾ ਪੰਥ

ਤੱਤ ਗੁਰਮਤਿ ਪਰਿਵਾਰ ਦੇ ਵੀਰ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ॥
ਮਿਤਿ 15 ਫਰਵਰੀ 2012 ਨੂੰ ਸਿਖ ਮਾਰਗ ਉਤੇ ‘ਪਰਿਵਾਰ’ ਵਲੋਂ ਛਪੇ ਇਕ ਪੱਤਰ ਤੋਂ ਪਤਾ ਲਗਿਆ ਹੈ ਕਿ ‘ਪਰਿਵਾਰ’ ਨੇ ਆਪਣੀ ਵੱਖਰੀ ਰਹਿਤ ਮਰਿਆਦਾ ਤਿਆਰ ਕਰਕੇ, ਤੀਜੇ ਪੜਾ ਦੀ ਵਿਚਾਰ-ਚਰਚਾ ਲਈ ਮੁੱਡਲੇ ਤੌਰ ’ਤੇ ਜਿਨ੍ਹਾਂ ਸੱਜਣਾਂ ਨੂੰ ਚੁਣਿਆਂ ਹੈ ਉਨ੍ਹਾਂ ਵਿੱਚੋਂ ਬਹੁਤੇ ਸੱਜਣ ਗੁਰੂ ਗ੍ਰੰਥ ਦਾ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ ਦੇ ਨਾਂ ਥੱਲੇ ਜੱਥੇਬੰਦਕ ਰੂਪ ਵਿੱਚ ਕੰਮ ਕਰ ਰਹੇ ਹਨ। 24 ਫਰਵਰੀ ਨੂੰ ਸ੍ਰ ਨਰਿੰਦਰ ਸਿੰਘ ਜੰਮ,ੂ ਮੈਂਬਰ ਤੱਤ ਗੁਰਮਤਿ ਪਰਿਵਾਰ, ਨੇ ਸਿੰਘ ਸਾਹਿਬ ਪ੍ਰੋ ਦਰਸ਼ਨ ਸਿੰਘ ਜੀ ਨਾਲ ਫ਼ੋਨ ’ਤੇ ਸੰਪਰਕ ਕਰਕੇ ਪਰਿਵਾਰ ਵਲੋਂ ਕੀਤੀ ਜਾਣ ਵਾਲੀ ਉਕਤ ਵਿਚਾਰ-ਚਰਚਾ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਤਾਂ ਪ੍ਰੋ ਦਰਸ਼ਨ ਸਿੰਘ ਜੀ ਨੇ ਹੇਠ ਲਿਖੇ ਅਨੁਸਾਰ ਆਪਣੇ ਵਿਚਾਰ ਪਰਗਟਾਉਂਦਿਆਂ ਸ੍ਰ ਨਰਿੰਦਰ ਸਿੰਘ ਜੀ ਤੋਂ ਕੁਝ ਨੁਕਤਿਆਂ ਬਾਰੇ ਸਪਸ਼ਟਤਾ ਦੀ ਮੰਗ ਵੀ ਕੀਤੀ :-
1 ਤੱਤ ਗੁਰਮਤਿ ਪਰਿਵਾਰ ਵਲੋਂ ਗੁਰੂ ਪਾਤਸ਼ਾਹਾਂ ਦੇ ਨਾਂਵਾਂ ਨਾਲ ‘ਗੁਰੂ’ ਪਦ ਦੀ ਵਰਤੋਂ ਨਾਂਹ ਕਰਨਾ ਬੜਾ ਹੀ ਮੰਦਭਾਗਾ ਰੁਝਾਨ ਹੈ।‘ਪਰਿਵਾਰ’ ਨੂੰ ਛੱਡ ਕੇ, ਸਮੁੱਚੀ ਕੋਮ ਇਕਮੱਤ ਹੈ ਕਿ ਗੁਰੂੁ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਦਸੋਂ ਪਾਤਸ਼ਾਹੀਆਂ ਦੇ ਨਾਵਾਂ ਨਾਲ, ਗੁਰੂ ਕਾਲ ਤੋਂ ਹੀ, ਗੁਰੂ ਪਦ ਵਰਤੀਂਦਾ ਆ ਰਿਹਾ ਹੈ। ਪੋ੍ਰ ਸਾਹਿਬ ਨੇ ਗੁਰਬਾਣੀ ਦੀ ਲੋਅ ਵਿਚ ਇਸ ਬਾਰੇ ਨਰਿੰਦਰ ਸਿੰਘ ਜੀ ਨਾਲ ਗਲਬਾਤ ਕੀਤੀ ਅਤੇ ਸਪਸ਼ਟ ਤੌਰ ਤੇ ਦਸਿਆ ਕਿ ਗੁਰੂ ਪਾਤਸ਼ਾਹਾਂ ਦੇ ਨਾਵਾਂ ਨਾਲ ‘ਗੁਰੂ’ ਪਦ ਦੀ ਵਰਤੋਂ ਨਾਂਹ ਕਰਨ ਬਾਰੇ ਕਿਸੇ ਵੀ ਵਿਅਕਤੀ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਇਸਲਈ, ਜੇਕਰ ‘ਪਰਿਵਾਰ’ ਗੁਰੂ ਪਦ ਸਬੰਧੀ ਲਏ ਗਏ ਆਪਣੇ ਫ਼ੈਸਲੇ ਨੂੰ ਜਨਤਕ ਤੌਰ ’ਤੇ ਰੱਦ ਕਰ ਦੇਵੇ ਤਾਂ ਹੀ ਉਨ੍ਹਾਂ ਨਾਲ ਕਿਸੇ ਵਿਚਾਰ-ਚਰਚਾ ਵਿੱਚ ਸ਼ਾਮਿਲ ਹੋਣ ਬਾਰੇ ਸੋਚਿਆ ਜਾ ਸਕਦਾ ਹੈ।
2 ਵੇਖਣ ਵਿਚ ਆਇਆ ਹੈ ਕਿ ਤੱਤ ਗੁਰਮਤਿ ਪਰਿਵਾਰ ਆਪਣੇ ਮੈਂਬਰਾਂ ਦੇ ਨਿਜੀ ਵਿਚਾਰਾਂ ਨੂੰ ਕੋਮੀ ਵਿਚਾਰਾਂ ਤੋਂ ਜ਼ਿਆਦਾ ਮਹੱਤਵਪੂਰਨ ਮੰਨਦਾ ਹੈ। ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਪੰਥਕ ਤੌਰ ’ਤੇ ਲਏ ਗਏ ਫ਼ੈਸਲਿਆਂ ਵਿੱਚ ਜੇਕਰ ਕੋਈ ਧਿਰ ਕਿਸੇ ਸੋਧ ਦੀ ਜ਼ਰੂਰਤ ਮਹਿਸੂਸ ਕਰਦੀ ਹੈ ਤਾਂ ਉਹ ਸੋਧ ਉਸੇ ਹੀ ਤਰ੍ਹਾਂ ਸੰਭਵ ਹੋ ਸਕਦੀ ਹੈ ਜਿਸ ਤਰ੍ਹਾਂ ਉਹ ਪੰਥਕ ਫ਼ੈਸਲੇ ਪਹਿਲਾਂ ਲਏ ਗਏ ਸਨ।
3 ‘ਪਰਿਵਾਰ’ ਨੇ ਆਪਣੇ ਤੌਰ ’ਤੇ, ਦੋ ਪੜਾਵਾਂ ਦੌਰਾਨ, ਪਹਿਲਾਂ ਹੀ ਨਿੱਤਨੇਮ, ਅਰਦਾਸ ਅਤੇ ਰਹਿਤ ਮਰਿਆਦਾ ਸਬੰਧੀ ਫ਼ੈਸਲੇ ਲਏ ਹੋਏ ਹਨ। ਜੇਕਰ ਪਰਿਵਾਰ ਆਪਣੇ ਇਹਨਾਂ ਨਿਜੀ ਫ਼ੈਸਲਿਆਂ ਨੂੰ ਰੱਦ ਕਰਕੇ ਨਵੇਂ ਸਿਰਿਓਂ ਵਿਚਾਰ-ਚਰਚਾ ਲਈ ਸਹਿਮਤ ਹੋਵੇ, ਤਾਂ ਹੀ ਗੁਰੂ ਗ੍ਰੰਥ ਦਾ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ, ਪਰਿਵਾਰ ਨਾਲ ਇਨ੍ਹਾਂ ਵਿਸ਼ਿਆਂ ਬਾਰੇ ਵਿਚਾਰ ਕਰਨ ਲਈ ਸੋਚ ਸਕਦੀ ਹੈ।
4 ਪਰਿਵਾਰ ਵਲੋਂ ਮੁੱਢਲੇ ਤੌਰ ਤੇ ਵਿਚਾਰ-ਚਰਚਾ ਲਈ ਚੁੱਣੇ ਗਏ ਸਜਣਾਂ ਵਿੱਚ ਕੁਝ ਉਹ ਲੋਕ ਵੀ ਸ਼ਾਮਿਲ ਹਨ ਜੋ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਬਾਰੇ ਨਿਰਮੂਲ ਸ਼ੰਕੇ ਖੜੇ ਕਰ ਰਹੇ ਹਨ। ਉਨ੍ਹਾਂ ਦੀ ਮੌਜੂਦਗੀ ਵਿੱਚ ਕੀਤੇ ਜਾਣ ਵਾਲੇ ਉਪਰਾਲੇ ਕਿਸ ਦਿਸ਼ਾ ਵੱਲ ਵੱਧਣਗੇ, ਇਸ ਬਾਰੇ ਇਸ਼ਾਰੇ ਬਿਲਕੁਲ ਸਪਸ਼ਟ ਹਨ।ਇਸਲਈ ਅਜਿਹੇ ਸ਼ੰਕੇ ਪੈਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਵਿਚਾਰ-ਚਰਚਾ ਵਿਚ ਸ਼ਾਮਿਲ ਨਹੀਂ ਕੀਤਾ ਜਾਣਾ ਚਾਹੀਦਾ।
ਆਸ ਹੈ ਕਿ ਉਪਰੋਕਤ ਨੁਕਤਿਆਂ ਬਾਰੇ ਤੱਤ ਗੁਰਮਤਿ ਪਰਿਵਾਰ ਆਪਣੇ ਵਿਚਾਰ ਜਲਦ ਹੀ ਸਪਸ਼ਟ ਕਰੇਗਾ।
ਧੰਨਵਾਦ ਸਹਿਤ,
ਆਫਿਸ-ਇੰਚਾਰਜ
ਗੁਰੂ ਗ੍ਰੰਥ ਦਾ ਖਾਲਸਾ ਪੰਥ


(01/03/12)
ਬਲਜੀਤ ਸਿੰਘ

ਜਾਪੁ ਦਾ ਸਿਧਾਂਤ (ਭਾਗ ੨)
ਇੱਕ ਸਿਖ ਲਈ ਗੁਰਬਾਣੀ ਸਿਰਫ ਗੁਰੂ ਗਰੰਥ ਸਾਹਿਬ ਜੀ ਹੀ ਹਨ ,ਤੇ ਜੋ ਵੀ ਰਚਨਾ ਗੁਰੂ ਗਰੰਥ ਸਾਹਿਬ ਜੀ ਤੋਂ ਬਾਹਰ ਦੀ ਹੈ ,ਓਹ ਗੁਰਬਾਣੀ ਨਹੀ ਹੋ ਸਕਦੀ, ਕਿਓਂਕਿ ਗੁਰੂ ਸਹਿਬਾਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਗੁਰਬਾਣੀ ਰਖ ਕੇ ਸਿਖਾਂ ਨੂੰ ਦੁਬਿਧਾ ਵਿਚ ਨਹੀ ਪਾ ਸਕਦੇ ਇਸ ਲਈ ਜੋ ਵੀ ਬਾਣੀ ਹੈ ਗੁਰੂ ਗਰੰਥ ਸਾਹਿਬ ਜੀ ਵਿਚ ਹੀ ਦਰਜ ਹੈ! ਪਰ ਗੁਰਬਾਣੀ ਦੇ ਸਿਧਾਂਤ ਨੂੰ ਤੋੜਨ ਲਈ ਬ੍ਰਾਹਮਣ, ਨਿਰਮਲਿਆਂ ਤੇ ਉਦਾਸੀਆਂ ਦੀ ਪੈਦਾਇਸ਼ ਅਖੌਤੀ ਦਸਮ ਗ੍ਰੰਥ ਦੀ ਕਹੀ ਜਾਣ ਵਾਲੀ ਬਾਣੀ “ਜਾਪੁ” (ਜੋ ਗੁਰੂ ਸਾਹਿਬ ਜੀ ਦੀ ਨਹੀ ਹੋ ਸਕਦੀ) ਨੂੰ ਧੱਕੇ ਨਾਲ ਗੁਰਬਾਣੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਸ ਦੇ ਕੁਝ ਕੁ ਹੋਰ ਪਖਾਂ ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ! ਜਾਪੁ ਦਾ ਲਿਖਾਰੀ ਲਿਖਦਾ ਹੈ “ਨਮੋ ਨਿਤ ਨਾਰਾਇਣੇ ਕ੍ਰੂਰ ਕਰਮੇ” ਭਾਵ ਡਰਾਵਨੇ/ਮਾੜੇ/ਕੂੜ ਕਮ ਕਰਨ ਵਾਲੇ ਤੇਨੂੰ ਨਮਸ਼ਕਾਰ ਹੈ। ਕੀ ਰਬ ਕੋਈ ਰਾਕਸ਼ਸ ਹੈ ਜੋ ਕੀ ਡਰਾਵਨੇ ਕਮ ਕਰ ਰਿਹਾ ਹੈ, ਬਲਕਿ ਗੁਰਬਾਣੀ ਫੁਰਮਾਨ ਤਾਂ ਹੈ: ਪ੍ਰਤਿਪਾਲੈ ਜੀਅਨ ਬਹੁ ਭਾਤਿ ll ਕਿ ਓਹ ਤਾਂ ਕਈ ਤਰੀਕਿਆਂ ਨਾਲ ਸਭ ਦੀ ਸਾਂਭ ਸੰਭਾਲ ਕਰ ਰਿਹਾ ਹੈ, ਨਾ ਕਿ ਕਿਸੇ ਨੂ ਭਿਆਨਕ ਕਮ ਕਰ ਕੇ ਡਰਾ ਰਿਹਾ ਹੈ, ਫਿਰ ਜਾਪੁ ਅਨੁਸਾਰ “ਨਮੋ ਬੀਜ ਬੀਜੇ” ਭਾਵ ਸ੍ਰਿਸ਼ਟੀ ਦੇ ਰਚਨਹਾਰ ਨੂ ਬੀਜਾਂ ਦਾ ਬੀਜ ਕਿਹਾ ਜਾ ਰਿਹਾ ਹੈ ਰੱਬ ਕਿਸ ਦਾ ਬੀਜ ਹੈ ? ਬਲਕਿ ਗੁਰੂ ਗਰੰਥ ਸਾਹਿਬ ਜੀ ਤਾਂ ਰੱਬ ਨੂ “ਸੈਭੰ” (ਆਪਨੇ ਆਪ ਤੋਂ ਬਣਿਆ) ਫੁਰਮਾ ਰਹੇ ਹਨ, ਜੋ ਕੀ ਅਟੱਲ ਸਚਾਈ ਹੈ l ਜਾਪੁ ਦਾ ਲਿਖਾਰੀ ਫਿਰ ਪ੍ਰਮਾਤਮਾ ਨੂੰ “ਅਜਾਨ ਬਾਹੁ” ਭਾਵ ਗੋਡਿਆਂ ਤੱਕ ਲੰਬੀਆਂ ਬਾਹਾਂ ਵਾਲਾ ਪੇਸ਼ ਕਰ ਰਿਹਾ ਹੈ, ਇਸ ਦਾ ਅਰਥ ਕਿ ਜਾਪੁ ਦੇ ਲਿਖਾਰੀ ਨੇ ਅਕਾਲ ਪੁਰਖ ਨੂੰ ਇੱਕ ਆਦਮੀ ਦੇ ਰੂਪ ਵਿਚ ਦੇਖਿਆ ਹੈ, ਜਦ ਕਿ ਧਨ ਗੁਰੂ ਗਰੰਥ ਸਾਹਿਬ ਜੀ ਅਕਾਲ ਪੁਰਖ ਵਾਸਤੇ “ਅਜੂਨੀ” (ਕਿਸੇ ਵੀ ਜੂਨ ਵਿਚ ਨਾ ਆਓਨ ਵਾਲਾ) ਦੀ ਅਟਲ ਸਚਾਈ ਬਿਆਨ ਕਰ ਰਹੇ ਹਨ। ਤਾਂ ਫਿਰ ਜਾਪੁ ਦੇ ਲਿਖਾਰੀ ਨੇ ਪ੍ਰਮਾਤਮਾ ਦੀਆਂ ਗੋਡਿਆਂ ਤੱਕ ਲੰਬੀਆਂ ਬਾਹਵਾਂ ਕਿਥੋਂ ਦੇਖ ਲਈਆਂ ? ਸਾਰੀ ਸ੍ਰਿਸ਼ਟੀ ਉੱਪਰ ਜਿਸ ਦਾ ਹੁਕਮ ਵਰਤ ਰਿਹਾ ਹੈ, ਰਚਨਾ ਜਾਪੁ ਓਸ ਨੂੰ ਸਿਰਫ ਧਰਤੀ ਉੱਤੇ ਹੀ ਵਸਣ ਵਾਲਾ ਕਹਿ ਰਹੀ ਹੈ, ਜਿਵੇਂ “ਪ੍ਰਿਥੀਉਲ ਪ੍ਰਵਾਸ ਹੈ” ਕੀ ਪ੍ਰਮਾਤਮਾ ਸਿਰਫ ਧਰਤੀ ਉਪਰ ਹੀ ਰਹਿੰਦਾ ਹੈ, ਪਰ ਗੁਰਬਾਣੀ ਫੁਰਮਾਨ ਤਾਂ ਇਹ ਹੈ ll ਆਕਾਸੀ ਪਾਤਾਲਿ ਤੂੰ ਤ੍ਰਿਭਵਣਿ ਰਹਿਆ ਸਮਾਇ ll ਭਾਵ ਅਕਾਸ਼ਾਂ ਪਾਤਾਲਾਂ ਤੇ ਤਿਨਾਂ ਭਵਨਾਂ ਵਿਚ ਤੂੰ ਮੋਜੂਦ ਹੈ, ਜਾਪੁ ਦੇ ਲਿਖਾਰੀ ਵਲੋਂ ਇਹ ਵੀ ਲਿਖਣਾ ਕਿ “ਨ ਪੋਤ੍ਰੈ ਨ ਪੁਤ੍ਰੈ” ਭਾਵ ਓਸ ਦਾ ਕੋਈ ਪੁੱਤਰ ਤੇ ਪੋਤਰਾ ਨਹੀ ਹੈ, ਇਹ ਇਕ ਸਚਾਈ ਨਹੀ ਹੈ , ਕਿਉਂ ਕਿ ਗੁਰੂ ਗ੍ਰੰਥ ਸਾਹਿਬ ਜੀ ਫੁਰਮਾ ਰਹੇ ਹਨ ਕਿ ll ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ll ਕਿ ਤੂ ਸਾਡਾ ਮਾਤਾ ਪਿਤਾ ਹੈ ਤੇ ਅਸੀਂ ਸਭ ਤੇਰੇ ਪੁਤਰ ਹਾਂ ਜਾਂ ll ਮੇਰਾ ਮਾਤ ਪਿਤਾ ਹਰਿ ਰਾਇਆ ll ਜੇ ਓਹ ਸਾਡਾ ਮਾਤਾ ਪਿਤਾ ਹੈ ਤਾਂ ਅਸੀਂ ਓਸ ਦੇ ਪੁਤਰ ਹੀ ਤੇ ਹਾਂ,ਗੁਰੂ ਗਰੰਥ ਸਾਹਿਬ ਜੀ ਤਾਂ ਹਰ ਵੇਲੇ ਸਹੀ ਗਲਤ ਦਾ ਨਿਚੋੜ ਸਾਡੇ ਸਾਹਮਣੇ ਰਖ ਰਹੇ ਹਨ ਪਰ ਸ਼ਾਇਦ ਅਸੀਂ ਹੀ ਸਚਾਈ ਤੋਂ ਕਿਨਾਰਾ ਕਰਨਾ ਹੀ ਪਸੰਦ ਕਰਦੇ ਹਾਂ, ਇਥੇ ਬਾਬਾ ਕਬੀਰ ਜੀ ਦਾ ਫੁਰਮਾਨ ਯਾਦ ਆ ਰਿਹਾ ਹੈ ਕਿ “ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ll ਅੰਧੇ ਏਕੁ ਨ ਲਾਗਈ ਜਿਉ ਬਾਂਸ ਬਜਾਈਐ ਫੂਕ” ll ਅਸੀਂ ਬਹੁਤ ਸਾਰੀਆਂ ਸਿਧਾਂਤ ਹੀਣ ਰਚਨਾਵਾਂ ਨੂੰ ਗੁਰਬਾਣੀ ਦੀ ਬਰਾਬਰਤਾ ਦੇ ਕੇ ਆਪਨੇ ਗੁਰੂ ਸਾਹਿਬਾਨ ਦੀ ਮਿਹਨਤ ਤੇ ਓਨਾ ਦੀਆਂ ਕੁਰਬਾਨੀਆਂ ਅਜਾਈਂ ਗਵਾ ਰਹੇ ਹਾਂ, ਜੋ ਸਾਡੇ ਦਿਨੋ ਦਿਨ ਨਿਘਾਰ ਦਾ ਕਾਰਨ ਬਣ ਰਿਹਾ ਹੈ, ਅਖੀਰ ਵਿਚ ਇਹੀ ਕਹਿਣਾ ਚਾਹਵਾਂਗਾ ਕੀ ਜਦੋਂ ਸਚਾਈ ਦਾ ਪਤਾ ਚਲ ਜਾਵੇ ਤਾਂ ਆਪਣੇ ਹਠ ਅਤੇ ਪਹਿਲਾਂ ਤੋਂ ਚਲਦੀਆਂ ਆ ਰਹੀਆਂ ਅਖੋਤੀ ਰੀਤਾਂ ਨੂੰ ਤਿਆਗ ਦੇਣਾ ਚਾਹੀਦਾ ਹੈ ਤਾਂ ਜੁ ਸਮਾ ਰਹਿੰਦੇ ਸਚਾਈ ਨਾਲ ਜੁੜਿਆ ਜਾ ਸਕੇ l
ll ਸਚੁ ਸੁਣਾਇਸੀ ਸਚ ਕੀ ਬੇਲਾ ll
ਬਲਜੀਤ ਸਿੰਘ
ਸਿਖ ਅਵੇਅਰਨੇਸ ਸੋਸਾਇਟੀ
ਬਚਿਤਰ ਨਾਟਕ (ਇਕ ਸਾਜਿਸ਼ ) ਫੇਸਬੁੱਕ ਗਰੁਪ


(01/03/12)
ਸਰਵਜੀਤ ਸਿੰਘ

ਸ. ਹਰਦੇਵ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕਿ ਫ਼ਤਿਹ।

ਹਰਦੇਵ ਸਿੰਘ ਜੀ ਪੱਤਰ ਦਾ ਤੱਤ ਸਾਰ ਇਹ ਹੈ ਕਿ ਸਿੱਖ ਰਹਿਤ ਮਰਯਾਦਾ `ਚ ਸ਼੍ਰੋਮਣੀ ਕਮੇਟੀ ਵੀ ਕੋਈ ਤਬਦੀਲੀ ਨਹੀਂ ਕਰ ਸਕਦੀ। ਆਪ ਜੀ ਲਿਖਦੇ ਹੋ, “ਫ਼ਿਲਹਾਲ ਦੀ ਸਥਿਤੀ ਮੁਤਾਬਕ ‘ਸਿੱਖ ਰਹਿਤ ਮਰਿਆਦਾ` ਅਪਣੇ ਵਿੱਚ ਬਦਲਾਵ ਦਾ ਅਧਿਕਾਰ ਕਿਸੇ ਵੀ ਇੱਕ ਧਿਰ ਨੂੰ ਨਹੀਂ ਦਿੰਦੀ। ਸਿੱਖ ਰਹਿਤ ਮਰਿਆਦਾ ਦੀ ਸਥਿਤੀ ਮੁਤਾਬਕ ਗੁਰਮਤਾ ਕੇਵਲ ਇਸਦੀ ਪੁਸ਼ਟੀ ਲਈ ਹੀ ਹੋ ਸਕਦਾ ਹੈ। ਨਿਰਸੰਦੇਹ; ‘ਸਿੱਖ ਰਹਿਤ ਮਰਿਆਦਾ` ਬਨਾਉਂਣ ਵਾਲੇ ਵਿਦਵਾਨਾਂ ਦੇ ਪੰਥਕ ਕੰਮ ਦਾ ਦਾਇਰਾ ਵਿਸ਼ਾਲ ਅਤੇ ਦੁਰਅੰਦੇਸ਼ ਸੀ! ਉਨ੍ਹਾਂ ਇਤਨਾ ਕੱਚਾ ਕੰਮ ਨਹੀਂ ਕੀਤਾ ਕਿ ਕੋਈ ਵੀ ਕਮੇਟੀ ਜਾਂ ਕੋਈ ਧਿਰ ਕਦੇ ਆਪ ਹੀ ਆਪਣੀ ਮਰਜ਼ੀ ਨਾਲ ਇਸ ਵਿੱਚ ਬਦਲਾਵ ਕਰ ਸਕੇ। ‘ਸਿੱਖ ਰਹਿਤ ਮਰਿਆਦਾ` ਬਚਾੳ ਸਿੱਖ ਰਹਿਤ ਮਰਿਆਦਾ ਵਿੱਚ ਦ੍ਰਿੜ ਹੈ”।
ਵੀਰ ਜੀ, ਬੇਨਤੀ ਹੈ ਕਿ ਮੈਂ ਜਦੋਂ 1978 `ਚ ਛਪੀ ਹੋਈ ਮਰਯਾਦਾ ਪੜ੍ਹੀ ਤਾਂ ਉਸ `ਚ ਇਸ ਲਿਖਿਆ ਹੋਇਆ ਹੈ;
(ਙ) ਤੇ ਇਹਨਾਂ ਬਾਣਿਆਂ ਦਾ ਪਾਠ ਕਰਨ:-
ਜਪੁ, ਜਾਪੁ, ੧੦ ਸਵੱਯੇ (ਸ੍ਰਾਵਗ ਸੁਧ ਵਾਲੇ), ਬੇਨਤੀ ਚੌਪਈ ( ਹਮਰੀ ਕਰੋ ਹਾਥ ਦੇ ਰੱਛਾ ਤੋਂ ਲੈ ਕੇ ਦੁਸਟ ਦੋਖ ਤੇ ਲੇਹੁ ਬਚਾਈ ਤਕ), ਅਨੰਦ ਸਾਹਿਬ ਦੀਆਂ ਪੰਜ ਪਹਿਲੀਆਂ ਤੇ ਇਕ ਅੰਤਲੀ ਪਉੜੀ। (ਪੰਨਾ 30)
ਜਦੋਂ 1990 `ਚ ਛਪੀ ਹੋਈ ਮਰਯਾਦਾ ਪੜ੍ਹੀ ਤਾਂ ਉਸ `ਚ ਇਸ ਤਰ੍ਹਾਂ ਲਿਖਿਆ ਹੋਇਆ ਹੈ;
(ਙ) ਤੇ ਇਹਨਾਂ ਬਾਣਿਆਂ ਦਾ ਪਾਠ ਕਰਨ:-
ਜਪੁ, ਜਾਪੁ, ੧੦ ਸਵੱਯੇ (ਸ੍ਰਾਵਗ ਸੁਧ ਵਾਲੇ), ਬੇਨਤੀ ਚੌਪਈ ( ਹਮਰੀ ਕਰੋ ਹਾਥ ਦੇ ਰੱਛਾ ਤੋਂ ਲੈ ਕੇ ਦੁਸਟ ਦੋਖ ਤੇ ਲੇਹੁ ਬਚਾਈ ਤਕ), ਅਨੰਦ ਸਾਹਿਬ । (ਪੰਨਾ 25)
ਉਪ੍ਰੋਕਤ ਜਾਣਕਾਰੀ ਮੁਤਾਬਕ 1978 ਤਾਂਈ ਖੰਡੇ ਬਾਟੇ ਦੀ ਪਹੁਲ ਤਿਆਰ ਕਰਨ ਵੇਲੇ ਅਨੰਦ ਸਾਹਿਬ ਦੀਆਂ 6 ਪਉੜੀਆਂ (ਅਨੰਦ ਸਾਹਿਬ ਦੀਆਂ ਪੰਜ ਪਹਿਲੀਆਂ ਤੇ ਇਕ ਅੰਤਲੀ ਪਉੜੀ) ਪੜ੍ਹੀਆਂ ਜਾਦੀਆਂ ਸਨ ਪਰ 1990 ਤੋਂ ਪਿਛੋਂ ਪੂਰਾ ਅਨੰਦ ਸਾਹਿਬ ਭਾਵ 40 ਪਉੜੀਆਂ ਪੜ੍ਹਨ ਦਾ ਹੁਕਮ ਲਿਖ ਦਿੱਤਾ ਗਿਆ ਹੈ। ਸਪੱਸ਼ਟ ਹੈ ਕਿ ਇਹ ਸ਼ੋਧ 1978 ਤੋਂ 1990 ਦੇ ਦਰਮਿਆਨ ਹੋਈ ਹੈ। ਇਹ ਸੋਧ ਕਦੋਂ, ਕਿਸ ਨੇ, ਕਿਉਂ ਅਤੇ ਕਿਵੇਂ ਕੀਤੀ ਹੈ? ਇਸ ਬਾਰੇ ਜਾਣਕਾਰੀ ਦੇ ਸਕੋ ਤਾਂ ਧੰਨਵਾਦੀ ਹੋਵਾਂਗਾ।
ਸਤਿਕਾਰ ਸਹਿਤ
ਸਰਵਜੀਤ ਸਿੰਘ


(01/03/12)
ਹਰਦੇਵ ਸਿੰਘ, ਜੰਮੂ

‘ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਦੇ ਕੁੱਝ ਵਿਚਾਰ’
ਹਰਦੇਵ ਸਿੰਘ ਜੰਮੂ
ਮੇਰੇ ਵਲੋਂ ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਵੱਲ ਪੱਤਰ ਲਿਖਣ ਦਾ ਉਪਰਾਲਾ ਲਾਹੇਵੰਦ ਸਾਬਤ ਹੋਇਆ!
ਬਾਤੌਰ ਇੱਕ ਪਾਠਕ ਕਿਸੇ ਦਾ, ਕਾਲਾ ਅਫ਼ਗ਼ਾਨਾ ਜੀ ਨਾਲੋਂ ਕਿਸੇ ਮੁੱਧੇ ਤੇ ਸਹਮਤਿ ਜਾਂ ਅਸਹਮਤਿ ਹੋਂਣਾ ਸੁਭਾਵਕ ਗਲ ਹੋ ਸਕਦੀ ਹੈ ਪਰ ਇਨਸਾਫ਼ ਇਹ ਤਕਾਜ਼ਾ ਕਰਦਾ ਹੈ ਕਿ ਕਿਸੇ ਲਿਖਾਰੀ ਵਲੋਂ ਲਿਖੀ ਲਿਖਤ ਨੂੰ ਬਦਲਣ ਦਾ ਹੱਕ ਕਿਸੇ ਹੋਰ ਵਿਯਕਤੀ ਜਾਂ ਸੰਸਥਾ ਨੂੰ ਨਹੀਂ ਹੋ ਸਕਦਾ। ਦਾਸ ਨੇ ਕਾਲਾ ਅਫ਼ਗ਼ਾਨਾ ਜੀ ਵਲੋਂ ਲਿਖਿਆਂ ਲਿਖਤਾਂ ਵਿੱਚ ਕੁੱਝ ਐਸੇ ਹਵਾਲਿਆਂ ਦੀ ਵਰਤੋਂ ਪੜੀ ਸੀ ਜਿਨ੍ਹਾਂ ਨੂੰ ਦਸ਼ਮੇਸ਼ ਗੁਰੂ ਨਾਲ ਜੋੜ ਕੇ ਹੀ ਸਮਝਿਆ ਜਾਂਦਾ ਹੈ। ਉਨ੍ਹਾਂ ਨੇ ਵੀ ਇਨ੍ਹਾਂ ਹਵਾਲਿਆਂ ਨੂੰ ਦਸ਼ਮੇਸ਼ ਜੀ ਨਾਲ ਜੋੜ ਕੇ ਹੀ ਵਰਤਿਆ ਹੋਇਆ ਹੈ।
ਕਾਲਾ ਅਫ਼ਗ਼ਾਨਾ ਜੀ ਵਲੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਨੇ ਇਸ ਗੱਲ ਤੋਂ ਬੜੇ ਸਪਸ਼ਟ ਸ਼ਬਦਾਂ ਨਾਲ ਇਨਕਾਰ ਕਰ ਦਿੱਤਾ ਹੈ ਕਿ ਉਨ੍ਹਾਂ ਕਿਸੇ ਨੂੰ ਵੀ ਇਹ ਹਵਾਲੇ ਕੱਡਣ ਲਈ ਕਿਹਾ/ਲਿਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕਿਸੇ ਨੂੰ ਵੀ ਇੱਕ ਸ਼ਬਦ ਤਕ ਬਦਲਣ ਵਾਸਤੇ ਨਹੀਂ ਕਹਿਆ/ਲਿਖਿਆ ਗਿਆ ਅਤੇ ਨਾ ਹੀ ਕਦੇ ਐਸੀ ਇਜ਼ਾਜਤ ਦਿੱਤੀ ਜਾਏਗੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਪਣੇ ਵਲੋਂ ਵਰਤੇ ਐਸੇ ਹਵਾਲਿਆਂ ਤੇ ਕਾਯਮ ਹਨ ਅਤੇ ਇਨ੍ਹਾਂ ਗੱਲਾ ਨੂੰ ਦਸ਼ਮੇਸ਼ ਜੀ ਨਾਲ ਜੋੜ ਕੇ ਵੇਖਣਾ ਕਈ ਮਾੜੀ ਗਲ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਦਸ਼ਮੇਸ਼ ਜੀ ਨਾਲ ਜੁੜੀ ਗਲ ਕੋਈ ਵੀ ਹੋਵੇ ਜੇ ਕਰ ਉਹ ਗੁਰਮਤਿ ਅਨੁਸਾਰੀ ਹੈ ਤਾਂ ਉਸ ਦੀ ਵਰਤੋਂ ਠੀਕ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਯੋਂ ਗ੍ਰੰਥ’ ਵੀ ਤਾਂ ਦਸ਼ਮੇਸ਼ ਜੀ ਦੇ ਨਾਮ ਨਾਲ ਹੀ ਜੁੜੀ ਹੋਈ ਗਲ ਹੈ ਅਸੀਂ ਐਸੀਆਂ ਗਲਾਂ ਤੋਂ ਇਨਕਾਰੀ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ‘ਜਬ ਲਗ ਖ਼ਾਲਸਾ ਰਹੇ ਨਿਆਰਾ’ ਵਾਲੀ ਗਲ ਤਾਂ ਦਸ਼ਮੇਸ਼ ਜੀ ਨਾਲ ਹੀ ਫ਼ੱਬਦੀ ਹੈ। ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ ਜੀ ਦੀ ਲਿਖੀ ‘ਕਲਗੀਧਰ ਚਮਤਕਾਰ’ ਪੜਕੇ ਉਨ੍ਹਾਂ ਦਿਆਂ ਅੱਖਾਂ ਭਰ ਆਉਂਦਿਆ ਹਨ ਜਿਨ੍ਹਾਂ ਦਸ਼ਮੇਸ਼ ਜੀ ਬਾਰੇ ਬਹੁਤ ਚੰਗਾ ਲਿਖਿਆ ਹੈ।
ਉਨ੍ਹਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਸਵਰੂਪ ਵਿੱਚ ਕਿਸੇ ਕਿਸਮ ਦੀ ਗਲਤਿਆਂ ਹੋਂਣ ਦਾ ਪ੍ਰਚਾਰ ਕਰਨ ਦੀ ਬੜੇ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੂਰੁ ਤੋਂ ਹੀ ਸਿੱਖ ਅਪਣੇ–ਅਪਣੇ ਢੰਗ ਨਾਲ ਗੁਰਬਾਣੀ ਪਾਠ ਕਰਦੇ ਹਨ, ਮੁਰਾਦਾਂ ਮੰਗਦੇ ਹਨ ਅਤੇ ਗੁਰੂ ਦਾ ਸਤਿਕਾਰ ਕਰਦੇ ਹਨ। ਇਸ ਲਈ ਗੁਰੂ ਵਿੱਚ ਕਿਸੇ ਕਿਸਮ ਦੀ ਗਲਤਿਆਂ ਹੋਂਣ ਦੀ ਗਲ ਉਛਾਲਣੀ ਬਹੁਤ ਮਾੜੀ ਗਲ ਹੈ। ਉਨ੍ਹਾਂ ਕਿਹਾ ਕਿ ਐਸਾ ਕਰਨ ਵਾਲੇ ਸਿੱਖਾਂ ਦੇ ਲੱਗਦੇ ਕੀ ਹਨ?
ਉਨ੍ਹਾਂ ਇੱਕ ਘਟਨਾ ਦਾ ਜ਼ਿਕਰ ਕਰਦੇ ਦੱਸਿਆ ਕਿ ਇੱਕ ਦਿਨ ਕਿਸੇ ਸੰਸਥਾ ਦੇ ਅਹੁਦੇਦਾਰ ਉਨ੍ਹਾਂ ਪਾਸ ਇੱਕ ਸੈਮੀਨਾਰ ਵਿੱਚ ਸ਼ਾਮਲ ਹੋਣ ਦੀ ਗੱਲ ਕਰਨ ਆਏ ਸੀ। ਉਸ ਸੈਮੀਨਾਰ ਦਾ ਵਿਸ਼ਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਸਵਰੂਪ ਤੇ ਚਰਚਾ ਕਰਨਾ ਸੀ। ਬਾਕੌਲ ਕਾਲਾ ਅਫ਼ਗ਼ਾਨਾ ਜੀ ਉਨ੍ਹਾਂ ਅਹੁਦੇਦਾਰ ਜੀ ਨੂੰ ਸਖਤ ਸ਼ਬਦਾਂ ਵਿੱਚ ਕਿਹਾ ਕਿ ਆਪ ਜੀ ਇਸ ਵਿਸ਼ੇ ਤੇ ਸੇਰੇ ਨਾਲ ਗੱਲ ਕਰ ਲਈ ਹੈ, ਪਰ ਮੈਂ ਤਾਂ ਇਸ ਵਿਸ਼ੇ ਤੇ ਕੋਈ ਗਲ ਸੁਣਨੀ ਤਕ ਵੀ ਨਹੀਂ ਚਾਹੁੰਦਾ!
ਉਨ੍ਹਾਂ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਅਤੇ ਗੁਰੂ ਹਰਗੋਬਿੰਦ ਜੀ ਦਾ ਉਸਾਰਿਆ ਸ਼੍ਰੀ ਅਕਾਲ ਤਖ਼ਤ ਸਿੱਖਾਂ ਲਈ ਪੂਜਨੀਕ ਹੈ ਅਤੇ ਇਸਦਾ ਸਤਿਕਾਰ ਕਾਯਮ ਰਹਿਣਾ ਚਾਹੀਦਾ ਹੈ ਅਤੇ ਇਸ ਤੇ ਕੇਵਲ ਗੁਰਮਤਿ ਅਨੁਸਾਰ ਫ਼ੈਸਲੇ ਹੋਂਣੇ ਚਾਹੀਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਵਿਚਾਰ ਪਾਠਕਾਂ ਤਕ ਪਹੁੰਚਾ ਦਿੱਤੇ ਜਾਣ।
ਹਰਦੇਵ ਸਿੰਘ, ਜੰਮੂ
01. 02. 2012

(ਸੰਪਾਦਕੀ ਟਿੱਪਣੀ:- ਹਰਦੇਵ ਸਿੰਘ ਜੰਮੂ ਜੀ ਤੁਸੀਂ ਇਸ ਚਿੱਠੀ ਵਿੱਚ ਜੋ ਕੁੱਝ ਲਿਖਿਆ ਹੈ ਉਹ ਸਾਰਾ ਕੁੱਝ ਸਹੀ ਨਹੀਂ ਹੈ। ਤੁਹਾਡੀ ਇਹ ਚਿੱਠੀ ਪਉਣ ਤੋਂ ਪਹਿਲਾਂ ਅਸੀਂ ਕਾਲੇ ਅਫਗਾਨੇ ਨਾਲ ਇਸ ਬਾਰੇ ਗੱਲ ਕੀਤੀ ਸੀ। ਖਾਸ ਕਰਕੇ ਤੁਹਾਡੀ ਇਸ ਚਿੱਠੀ ਦੇ ਅਖੀਰਲੇ ਤਿੰਨ ਪੈਰਿਆਂ ਬਾਰੇ। ਉਹਨਾਂ ਦੇ ਖਿਆਲ ਬਿੱਲਕੁੱਲ ਉਹ ਨਹੀਂ ਹਨ ਜਿਹੜੇ ਕਿ ਤੁਸੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਉਹਨਾ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਲਓ ਫਿਰ ਆਪੇ ਹੀ ਤੁਹਾਨੂੰ ਅਸਲੀਅਤ ਦਾ ਪਤਾ ਲੱਗ ਜਾਵੇਗਾ। ਤੁਹਾਡੀਆਂ ਬਹੁਤ ਸਾਰੀਆਂ ਗੱਲਾਂ ਦੇ ਜਵਾਬ “ਗੁਰਬਿਲਾਸ ਪਾਤਸ਼ਾਹੀ ਛੇਵੀ, ਗੁਰਬਾਣੀ ਦੀ ਕਸਵੱਟੀ ਤੇ” ਤੋਂ ਮਿਲ ਜਾਣਗੇ। ਜੇ ਕਰ ਖਰੀਦ ਕੇ ਨਹੀਂ ਪੜ੍ਹਨਾ ਚਾਹੁੰਦੇ ਤਾਂ ‘ਸਿੱਖ ਮਾਰਗ’ ਤੇ ਹੁਣ ਦੁਬਾਰਾ ਕਿਸ਼ਤ ਵਾਰ ਪਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਤੁਸੀਂ ਇੱਥੇ ਹੀ ਪੜ੍ਹ ਲੈਣੀ। ਕਾਲਾ ਅਫਗਾਨਾ ਨੇ ਜੋ ਕੁੱਝ ਦਸਮ ਗ੍ਰੰਥ ਬਾਰੇ ਲਿਖਿਆ ਹੈ ਉਸ ਤੋਂ ਉਹ ਮੁਨਕਰ ਕਿਵੇਂ ਹੋ ਸਕਦੇ ਹਨ। ਬੇਨਤੀ ਚੌਪਈ ਬਾਰੇ ਤਾਂ ਤੁਸੀਂ ‘ਸਿੱਖ ਮਾਰਗ’ ਤੇ ਹੀ ਪੜ੍ਹ ਸਕਦੇ ਹੋ ਜੋ ਕਿ ਇਹਨਾ ਲਾਈਨਾ ਨਾਲ ਸ਼ੁਰੂ ਹੁੰਦੀ ਹੈ:
ਸਪੱਸ਼ਟ ਹੈ ਕਿ ਬੇਨਤੀ ਚੌਪਈ ਸ੍ਰੀ ਗੁਰੂ ਨਾਨਕ ਜੀ ਦੀ ਜੋਤਿ ਤੋਂ ਹੀਣੀ ਹੈ। ਪਰ ਕਿਉਂਕਿ ਖ਼ਾਲਸਾ ਜੀ ਨੇ ਇਸ ਬਾਣੀ ਨੂੰ ਗੁਰੂ ਬਾਣੀ ਤੁੱਲ ਮੰਨ ਕੇ ਨਿਤਨੇਮ ਦਾ ਜ਼ਰੂਰੀ ਭਾਗ ਬਣਾ ਲਿਆ ਹੋਇਆ ਹੈ ਇਸ ਲਈ ਆਉ ਇਸ ਨੂੰ ਗੁਰੂ ਬਾਣੀ ਦੀ ਕਸਵੱਟੀ ਤੇ ਪਰਖ ਲਈਏ:-- ਹਰਦੇਵ ਸਿੰਘ ਜੀ ਇਸ ਨੂੰ ਜਰੂਰ ਪੜ੍ਹ ਲੈਣਾ ਜੀ। ਇਹ ਉਹਨਾ ਦੇ ਲੇਖਾਂ ਵਿੱਚ ਹੇਠਾਂ ਤੋਂ ਨੌਵਾਂ ਲੇਖ ਹੈ। ਕਰਤਾਰ ਪੁਰੀ ਬੀੜ ਬਾਰੇ ਵੀ ਉਹਨਾ ਦਾ ਇੱਕ ਲੇਖ ‘ਸਿੱਖ ਮਾਰਗ’ ਤੇ ਪੜ੍ਹ ਲੈਣਾ। ਕਿਸੇ ਬਿੱਲਡਿੰਗ ਨੂੰ ਉਹ ਪੂਜਨੀਕ ਕਦੀ ਵੀ ਨਹੀਂ ਕਹਿ ਸਕਦੇ। ਇਹ ਗੱਲ ਉਹ ਮੰਨਦੇ ਹਨ ਕਿ ਉਹ ਪੌੜੀਆਂ ਵਿੱਚ ਡਿੱਗ ਪਏ ਸੀ ਅਤੇ ਉਹਨਾ ਦੇ ਸਿਰ ਵਿੱਚ ਸੱਟ ਲੱਗਣ ਦੇ ਕਾਰਨ ਉਹ ਗੱਲਾਂ ਕਰਦੇ ਭੁੱਲ ਜਾਂਦੇ ਹਨ ਅਤੇ ਜੋ ਕੁੱਝ ਉਹਨਾ ਨੇ ਤੁਹਾਨੂੰ ਕਿਹਾ ਸੀ ਉਹ ਉਹਨਾ ਨੂੰ ਪੂਰੀ ਤਰ੍ਹਾਂ ਯਾਦ ਨਹੀਂ ਸੀ। ਹੋ ਸਕਦਾ ਹੈ ਕਿ ਤੁਸੀਂ ਉਹਨਾ ਤੋਂ ਕੋਈ ਗੱਲ ਕਹਾ ਲਈ ਹੋਵੇ ਜੋ ਕਿ ਉਹਨਾ ਦੀਆਂ ਆਪਣੀਆਂ ਲਿਖਤਾਂ ਤੋਂ ਉਲਟ ਹੋਵੇ। ਜੰਮੂ ਜੀ ਇੱਕ ਗੱਲ ਧਿਆਨ ਵਿੱਚ ਰੱਖੋ ਕਿ ਇਹ ਸਾਈਟ ਸਿਰਫ ਗੁਰਬਾਣੀ ਦੇ ਸੱਚ ਨੂੰ ਸਮਰਪਿਤ ਹੈ ਨਾ ਕਿ ਕਿਸੇ ਇੱਕ ਵਿਦਵਾਨ ਨੂੰ। ਇਸ ਬਾਰੇ ਪਹਿਲੇ ਦਿਨ ਤੋਂ ਹੀ ‘ਸਿੱਖ ਮਾਰਗ’ ਬਾਰੇ ਅਨੇਕਾਂ ਜਣੇ ਗਲਤ ਫਹਿਮੀ ਦਾ ਸ਼ਿਕਾਰ ਹੁੰਦੇ ਰਹੇ ਹਨ। ਇਸ ਬਾਰੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਜੋ ਵੀ ਵਿਚਾਰ ਕਰਨੀ ਹੈ ਉਹ ਪਾਠਕਾਂ ਨਾਲ ਹੀ ਸਿੱਧੇ ਰੂਪ ਵਿੱਚ ਹੀ ਕਰੋ)


(01/03/12)
ਅਵਤਾਰ ਸਿੰਘ ਮਿਸ਼ਨਰੀ

ਮਨਮੱਤਾਂ, ਫੁੱਟ, ਲੁੱਟ ਅਤੇ ਸਾਡੀ ਕੁੱਟ
ਅਵਤਾਰ ਸਿੰਘ ਮਿਸ਼ਨਰੀ (5104325827)
ਗੁਰਦੁਆਰੇ ਜਾ ਕੇ ਅਸੀਂ ਇੱਕ ਨਹੀਂ ਅਨੇਕਾਂ ਹੀ ਮਨਮਤਾਂ ਕਰਦੇ ਹਾਂ ਜਿਵੇਂ ਪੈਰਾਂ ਦਾ ਧੋਣ ਅੰਮ੍ਰਿਤ ਸਮਝ ਕੇ ਪੀਣਾ, ਬੇਰੀਆਂ ਤੇ ਸਮਾਧਾਂ ਨੂੰ ਮੱਥੇ ਟੇਕਣੇ, ਧੂਪ, ਜੋਤ, ਨਾਰੀਅਲ, ਸੰਧੂਰ ਆਦਿਕ ਸਮੱਗਰੀ ਨਾਲ ਪੂਜਾ ਕਰਨੀ, ਮੂੰਹ ਬੰਨ੍ਹ ਕੇ ਚੁਪੀਤੇ ਨੇਤਰ ਪਾਠ ਕਰਨੇ, ਮੱਧ ਅਤੇ ਭੋਗ ਲਵਾਉਣੇ, ਆਰਤੀਆਂ ਅਤੇ ਮੂਰਤੀ ਪੂਜਾ ਕਰਨੀ, ਛੂਆ-ਛਾਤ ਅਤੇ ਜਾਤ-ਪਾਤ ਦੀ ਹੈਂਕੜ ਅਤੇ ਵਿਤਕਰਾ ਕਰਨਾ, ਸਿੱਖ ਰਹਿਤ ਮਰਯਾਦਾ ਦੀ ਥਾਂ, ਡੇਰਿਆਂ ਜਾਂ ਟਕਸਾਲਾਂ ਦੀ ਮਰਯਾਦਾ ਗੁਰਦੁਆਰੇ ਵਿੱਚ ਲਾਗੂ ਕਰਨੀ ਅਤੇ ਇਸ ਨੂੰ ਗੁਰ ਮਰਯਾਦਾ ਕਹੀ ਜਾਣਾ ਪਰ ਅਕਾਲ ਤਖਤ ਤੋਂ ਪੰਥ ਪ੍ਰਵਾਣਿਤ “ਸਿੱਖ ਰਹਿਤ ਮਰਯਾਦਾ” ਲਾਗੂ ਨਾਂ ਕਰਨੀ। ਵਿਸ਼ੇਸ਼ ਕਰਕੇ ਡੇਰੇਦਾਰ ਸਾਧਾਂ ਨੂੰ ਗੁਰਦੁਆਰੇ ਦੀ ਸਟੇਜ ਦੇਣੀ, ਜੋ ਪੰਥ ਅਤੇ ਗ੍ਰੰਥ ਦੋਨਾਂ ਤੋਂ ਬਾਗੀ ਹਨ ਪਰ ਸਭ ਤੋਂ ਵੱਡੀ ਮਨਮਤ ਗੁਰੂ ਸਿਧਾਂਤ ਤੋਂ ਥਿੜਕਣਾ ਅਤੇ ਗੁਰੂ ਗ੍ਰੰਥ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਆਦਿਕ ਹੋਰਨਾਂ ਗ੍ਰੰਥਾਂ ਦਾ ਪ੍ਰਕਾਸ਼ ਕਰਨਾ। ਗੁਰਦੁਆਰੇ ਜੋ ਗਿਆਨ ਦੇ ਸੋਮੇ ਹਨ ਓਥੇ ਵੀ ਵੱਖ-ਵੱਖ ਪਾਰਟੀਆਂ ਜਾਂ ਧੜੇ ਬਣਾ ਕੇ ਚੋਣਾਂ ਲੜਨੀਆਂ ਜਾਂ ਯੋਗ ਵਿਅਕਤੀਆਂ ਨੂੰ ਛੱਡ ਕੇ, ਇਕਪਾਸੜ ਵਾਲੀ ਸਰਬਸਮਤੀ ਕਰਨੀ, ਚੋਣਾਂ ਵੇਲੇ ਮਾਰੂ ਨਸ਼ੇ ਅਤੇ ਪੈਸੇ ਵੰਡਣੇ ਅਤੇ ਵਿਰੋਧੀ ਧੜੇ ਬਾਰੇ ਮਨ ਵਿੱਚ ਈਰਖਾ ਰੱਖਣੀ। ਦੇਖੋ! ਗੁਰਦੁਆਰੇ ਅਸੀਂ ਪੈਸੇ ਕਮਾਉਣ ਦੇ ਸਾਧਨ, ਰਾਜਨੀਤੀ ਅਤੇ ਚੌਧਰ ਦੇ ਅੱਡੇ ਬਣਾ ਦਿੱਤੇ ਹਨ। ਇੱਥੇ ਪਾਠ, ਕੀਰਤਨ, ਕਥਾ ਅਤੇ ਅਰਦਾਸਾਂ ਵਿਕ ਰਹੀਆਂ ਹਨ। ਗੁਰਬਾਣੀ ਦੇ ਗਿਣਤੀ-ਮਿਣਤੀ ਦੇ ਪਾਠ ਕੀਤੇ ਕਰਾਏ ਜਾ ਰਹੇ ਹਨ। ਗੁਰੂ ਦੀ ਗੋਲਕ ਦਾ ਪੈਸਾ ਗੁਰਬਾਣੀ ਸਿਖਾਉਣ, ਗਰੀਬਾਂ ਦੀ ਮਦਦ ਅਤੇ ਧਰਮ ਪ੍ਰਚਾਰ ਕਰਨ ਦੀ ਥਾਂ ਥੋਥੇ ਕਰਮਕਾਂਡਾਂ, ਫਜੂਲ ਦੀਆਂ ਡੈਕੋਰੇਸ਼ਨਾਂ, ਮਹਿੰਗੇ-ਮਹਿੰਗੇ ਰਾਗੀ ਅਤੇ ਡੇਰੇਦਾਰ ਸੰਤਾਂ ਨੂੰ ਬੁੱਕ ਕਰਨ ਆਦਿਕ ਅਤੇ ਧੜੇਬੰਧ ਰਾਜਨੀਤੀ ਦੀ ਗੰਦੀ ਖੇਡ ਤੇ ਬਰਬਾਦ ਕਰਨਾ। ਜੀਵਨਜਾਚ ਗੁਰਬਾਣੀ ਨੂੰ ਮੰਤਰ-ਜਾਪ ਬਣਾਉਣਾ, ਗੁਰਦੁਆਰਿਆਂ ਵਿੱਚ, ਗੁਰਬਾਣੀ ਅਤੇ ਇਸ ਦੇ ਅਰਥ ਸਿਖਾਉਣ ਦੀ ਥਾਂ, ਬਹੁਤੀ ਵਾਰ ਸੰਪ੍ਰਦਾਈ ਅਤੇ ਅਣਧਿਕਾਰੀ ਕਥਾਵਾਚਕ, ਮਿਥਹਾਸਕ ਕਹਾਣੀਆਂ ਸੁਣਾ ਕੇ, ਸੰਗਤ ਦਾ ਸਮਾਂ ਖਰਾਬ ਕਰਦੇ ਹਨ। ਰਾਗੀ, ਗ੍ਰੰਥੀ ਅਤੇ ਕਥਾਵਾਚਕ ਪ੍ਰਚਾਰਕਾਂ ਨੂੰ ਧੜੇਬੰਦੀਆਂ ਜਾਂ ਭਾਈਬੰਧੀਆਂ ਦੀ ਸ਼ਿਪਾਰਸ਼ ਨਾਲ ਰੱਖਣਾ ਜਾਂ ਬੁੱਕ ਕਰਨਾ, ਨਿਰੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰਨ ਵਾਲਿਆਂ ਪ੍ਰਚਾਰਕਾਂ ਨੂੰ ਮੰਗਣ ਤੇ ਵੀ ਸਮਾਂ ਨਾਂ ਦੇਣਾਂ। ਲਾਇਬ੍ਰੇਰੀਆਂ ਨੂੰ ਸੰਜੀਦਗੀ ਨਾਲ ਨਾਂ ਚਲਾਉਣਾ, ਮੱਸਿਆ, ਪੁੰਨਿਆਂ, ਸੰਗ੍ਰਾਂਦਾਂ, ਲੋਹੜੀਆਂ, ਮਾਘੀਆਂ ਅਤੇ ਪੰਚਕਾਂ ਮਨਾਉਣੀਆਂ ਅਤੇ ਬੋਰਡਾਂ ਉੱਤੇ ਵੱਡੇ-ਵੱਡੇ ਨਾਵਾਂ ਵਿੱਚ ਇਨ੍ਹਾਂ ਨੂੰ ਥਾਂ ਦੇਣੀ, ਭਾਈ ਮਰਦਾਨਾਂ ਜੀ, ਭਾਈ ਗੁਰਦਾਸ ਜੀ, ਭਾਈ ਜੈਤਾ ਜੀ, ਸਿੰਘ ਸਭਾ ਲਹਿਰ ਦੇ ਮੋਢੀ, ਭਾਈ ਦਿੱਤ ਸਿੰਘ ਜੀ, ਪ੍ਰੋ. ਗੁਰਮੁੱਖ ਸਿੰਘ ਅਤੇ ਗੁਰਬਾਣੀ ਦੇ ਨਿਰੋਲ ਵਿਆਖਿਆਕਾਰ ਪ੍ਰੋ. ਸਾਹਿਬ ਸਿੰਘ ਜੀ ਆਦਿਕ ਦੇ ਦਿਹਾੜੇ ਨਾਂ ਮਨਾਉਣੇ ਅਤੇ ਰੱਬੀ ਭਗਤਾਂ ਨੂੰ ਵਿਸਾਰਣਾ, ਗੁਰਦੁਆਰਿਆਂ ਵਿਖੇ, ਕਥਾ. ਲੈਕਚਰ ਅਤੇ ਵੀਚਾਰ ਦੇ ਸਮੇਂ ਜਾਂ ਇਸ ਤੋਂ ਬਾਅਦ ਵੀ, ਜਗਿਆਸੂਆਂ ਦੇ ਮਨ ਦੇ ਸ਼ੰਕੇ ਦੂਰ ਨਾਂ ਕਰਨੇ। ਜੇ ਕੋਈ ਸ਼ਰਧਾਲੂ, ਸੰਗਤ ਵਿੱਚ ਸਵਾਲ ਪੁੱਛ ਲਵੇ ਤਾਂ ਉਸ ਨੂੰ ਚੁੱਪ ਕਰਾ ਦੇਣਾ ਆਦਿਕ ਅਜਿਹੀਆਂ ਹੋਰ ਵੀ ਬਹੁਤੀਆਂ ਮਨਮੱਤਾਂ ਅਸੀਂ ਧਰਮ ਅਸਥਾਨਾਂ ਵਿਖੇ ਕਰੀ-ਕਰਾਈ ਜਾ ਰਹੇ ਹਾਂ ਜਿਸ ਕਰਕੇ ਸਾਡੇ ਵਿੱਚ ਫੁੱਟ ਪੈ ਰਹੀ ਹੈ, ਜਿਸ ਦਾ ਫਾਇਦਾ ਉੱਠਾ ਕੇ ਸਾਧ ਲਾਣਾ ਅਤੇ ਪੁਜਾਰੀ ਕੌਮ ਨੂੰ ਲੁੱਟ ਅਤੇ ਕੁੱਟ ਰਹੇ ਹਨ। ਜਰਾ ਠੰਡੇ ਦਿਮਾਗ ਨਾਲ ਸੋਚੋ! ਗੁਰਬਾਣੀ ਸਿੱਖਣ-ਸਿਖਾਉਣ ਵਾਸਤੇ ਹੈ ਨਾਂ ਕਿ ਰਵਾਇਤੀ ਕਰਮਕਾਂਡਾਂ ਲਈ? ਦਾਸ ਵੀ ਆਪਣੀ ਕਿਰਤ ਕਰਦਾ ਹੋਇਆ ਧਰਮ ਪ੍ਰਚਾਰ ਨਾਲ ਸਬੰਧਤ ਹੈ ਅਤੇ ਸਮੇਂ-ਸਮੇਂ ਤੇ ਗੁਰਮਤਿ ਦੇ ਵੱਖ-ਵੱਖ ਵਿਸ਼ਿਆਂ ਤੇ ਲਿਖਦਾ ਵੀ ਰਹਿੰਦਾ ਹੈ। ਦਾਸ ਨੇ ਪਾਠਕਾਂ ਦੀ ਮੰਗ ਅਤੇ ਧਰਮ ਪ੍ਰਚਾਰ ਨੂੰ ਮੁੱਖ ਰੱਖ ਕੇ, ਉਪ੍ਰੋਕਤ ਕਰਮਕਾਡਾਂ ਅਤੇ ਮਨਮੱਤਾਂ ਤੇ ਇੱਕ ਪੁਸਤਕ ਵੀ ਲਿਖੀ ਹੈ "ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ" ਉਸ ਵਿੱਚ ਕਰਮਕਾਂਡੀ ਮਨਮੱਤਾਂ ਬਾਰੇ ਕਾਫੀ ਕੁਝ ਬਿਆਨ ਕੀਤਾ ਹੈ, ਨੂੰ ਪ੍ਰਾਪਤ ਕਰਨ ਲਈ ਦਾਸ ਨਾਲ ਇਸ ਨੰਬਰ ਤੇ (5104325827) ਸੰਪ੍ਰਕ ਕੀਤਾ ਜਾ ਸਕਦਾ ਹੈ। ਆਓ ਸਾਰੇ ਰਲ-ਮਿਲ ਕੇ ਪੰਥ ਦੇ ਵਿਹੜੇ ਅਤੇ ਧਰਮ ਅਸਥਾਨਾਂ ਵਿੱਚ ਸਾਡੀ ਅਣਗਹਿਲੀ ਨਾਲ ਆ ਵੜੀਆਂ ਜਾਂ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਘਸੋੜ ਦਿੱਤੀਆਂ ਗਈਆਂ ਮਨਮੱਤਾਂ ਨੂੰ ਬਾਹਰ ਕੱਢ ਕੇ ਜਾਂ ਤਿਆਗ ਕੇ ਨਿਰੋਲ ਗੁਰਮਤਿ ਨੂੰ ਧਾਰੀਏ ਅਤੇ ਪ੍ਰਚਾਰੀਏ। ਫਿਰ ਹੀ ਅਸੀਂ ਮਨਮੱਤਾਂ, ਸਾਡੀ ਹੈਂਕੜ ਨਾਲ ਪੈਦਾ ਹੋਈ ਫੁੱਟ, ਪੁਜਾਰੀਆਂ, ਭੇਖੀ ਸਾਧਾਂ ਅਤੇ ਭ੍ਰਿਸ਼ਟ ਰਾਜੀਤਕਾਂ ਦੀ ਲੁੱਟ ਅਤੇ ਕੁੱਟ ਤੋਂ ਬਚ ਸਕਦੇ ਹਾਂ।


(01/03/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਮੱਮਾ ਮਰਿਆਦਾ
-ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਮੱਮਾ ਮਰਿਆਦਾ ਆਣ ਪਈ, ਅਮਰਿਆਦਿਤ ਕੈ ਹਾਥਿ ||੧||

ਰੁਲਤ ਸਭ ਸਿਧਾਂਤ ਗਏ, ਕਾਲਿਖ ਧਰਮ ਕੇ ਮਾਥਿ ||੨||

ਧਰਮ ਮਲੀਨ ਹੋਇ ਗਿਆ, ਆਇਆ ਜੋ ਆਪਹਿ ਫਾਥਿ ||੩||

ਗਰਜ਼ਿ ਫਾਂਧਾ ਤਬਹੂੰ ਗਈ, ਗਿਆਨ ਕੀ ਚਾਦਰ ਲਾਥਿ ||੪||

ਅਹੰ ਚੜ੍ਹ ਸਿਰ ਬੋਲ ਰਹਾ, ਛਾਡਾ ਏਕਹੋ ਸਾਈਂ ਨਾਥਿ ||੫||

ਸੱਚ ਕੂੰਡਾ ਉਠਿਆ ਕੰਵਲ, ਮਿਟਹੀ ਮਰਿਆਦਾ ਸਾਥਿ ||੬||



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.