.


(29/02/12)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਕਈ ਮੇਰੇ ਵਰਗੇ ਸ੍ਰ ਸਰਬਜੀਤ ਸਿੰਘ ਧੂੰਦਾ ਹੋਰਾਂ ਬਾਰੇ ਤਾਂ ਗੱਲਾਂ ਬਹੁਤ ਕਰਦੇ ਹਾਂ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਲਾਗੇ ਸਕੱਤਰੇਤ ਵਿੱਚ ਅੱਜ ਦੇ ਆਖੇ ਜਾਂਦੇ ਜਥੇਦਾਰਾਂ ਕੋਲ ਆਪਣਾ ਸਪਸ਼ਟੀਕਰਨ ਕਿਉਂ ਦੇਣ ਗਏ ਹਨ । ਪਰ ਕੀ ਅਸੀਂ ਇਹ ਨਹੀਂ ਸੋਚਦੇ ਕਿ ਉਹਨਾਂ ਜਿੰਨਾਂ ਵੀ ਗੁਰਮਤਿ ਲਈ ਕਰ ਦਿਤਾ ਹੈ ਕੀ ਅਸੀ ਵੀ ਕੁਝ ਉਹੋ ਅਜਿਹਾ ਕੀਤਾ ਹੈ । ਵੀਰ ਜੀਓ, ਅਸੀਂ ਤਾਂ ਏਨਾ ਵੀ ਨਹੀਂ ਕਰ ਸਕਦੇ ਕਿ ਜਿਹੜੇ ਗੁਰਦੁਆਰਿਆਂ ਦੀਆਂ ਕਮੇਟੀਆਂ ਗੁਰਮਤਿ ਪ੍ਰਚਾਰ ਨੂੰ ਰੋਕਣ ਲਈ ਰੋਲਾ ਪਾਉਂਦੀਆਂ ਹਨ ਜਾਂ ਉਹ ਬੰਦੇ ਜੋ ਸ੍ਰ. ਧੂੰਦੇ ਜਾਂ ਹੋਰ ਉਹਨਾਂ ਦੇ ਵਿਚਾਰਾਂ ਵਰਗੇ “ਸ਼ਬਦ ਗੁਰੂ” ਦਾ ਗਿਆਨ ਸਿੱਖਾਂ ਤੀਕਰ ਪਹੁਚਾਉਣ ਵਾਲਿਆਂ ਨੂੰ ਡਰਾਉਂਦੇ ਧਮਕਾਉਂਦੇ ਹਨ, ਅਸੀਂ ਅਜਿਹੇ ਗੁਰਦੁਆਰਿਆਂ ਵਿਚ ਆਪਣੇ ਧਾਰਮਿਕ ਸਮਾਗਮ ਨਾ ਕਰਵਾਈਏ ਅਤੇ ਉਹਨਾਂ ਗੁਰਦੁਆਰਿਆਂ ਦੀਆਂ ਕਮੇਟੀਆਂ ਦਾ ਸਾਥ ਦਈਏ ਜਿਹੜੇ ਅੱਜ ਗੁਰਮਤਿ ਦੇ ਪ੍ਰਚਾਰ ਲਈ ਜਦੋ ਜਹਿਦ ਕਰ ਰਹੇ ਹਨ । ਪਰ, ਅਸੀਂ ਤਾਂ ਆਪਣੀ ਮਾਮੂਲੀ ਜਿਹੀ ਸਹੂਲਤ ਵੇਖਦੇ ਹਾਂ ਕਿ ਇਹ ਗੁਰਦੁਆਰਾ, ਠਾਠ ਜਾਂ ਡੇਰਾ ਸਾਡੇ ਘਰ ਲਾਗੇ ਹੈ । ਸਾਡੀ ਤਾਂ ਉਹ ਗੱਲ ਹੈ, “ਆਪਣੀ ਉਂਗਲ ਦਾ ਪੋਟਾ ਵੀ ਬਚਾਉਣ ਖਾਤਰ ਦੂਸਰੇ ਦੀ ਧੋਣ ਲਵਾਹੁਣ ਲਈ ਤਿਆਰ ਹੋ ਜਾਂਦੇ ਹਾਂ” । ਉਂਝ ਅਸੀਂ ਟਾਕ ਸ਼ੋ ਵਿਚ ਝੱਟ ਕਾਲ ਕਰ ਦੇਂਦੇ ਹਾਂ । ਇਕ ਤਾਂ ਸਾਡੀ ਅਖੌਤੀ ਸ਼ਰਧਾ ਨੂੰ ਬੜੀ ਛੇਤੀ ਸੱਟ ਵਜਦੀ ਹੈ ਇਸ ਗੱਲ ਦੀ ਭਾਂਵੇ ਸਾਨੂੰ ਸੋਝੀ ਨਾ ਵੀ ਹੋਵੇ ਕਿ ਇਹ ਗੱਲ ਗੁਰਮਤਿ ਵਿਰੋਧੀ ਹੈ ਵੀ ਜਾਂ ਨਹੀਂ ।
ਕਿਹੜੇ-ਕਿਹੜੇ ਗੁਰਦੁਆਰੇ ਦੇ ਪ੍ਰਬੰਧਕ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰਮਤਿ ਦਾ ਪ੍ਰਚਾਰ ਰੋਕਣ ਲਈ ਸ਼ਕਾਇਤਾਂ ਕਰਦੇ ਹਨ ਇਹ ਹਰ ਇਕ ਅਖਬਾਰ ਪੜ੍ਹ ਸਕਣ ਵਾਲੇ ਸਿੱਖ ਨੂੰ ਪਤਾ ਹੈ । ਸੋ, ਵੀਰੋ ਦੂਸਰਿਆਂ ਨੂੰ ਗੱਲਾਂ ਕਰਨ ਨਾਲੋਂ ਆਪ ਹੋਰ ਕੁਝ ਨਹੀਂ ਤਾਂ ਏਨਾ ਹੀ ਕਰ ਲਈਏ ।
ਕੋਈ ਗਲਤ ਲਫਜ ਲਿਖਿਆ ਗਿਆ ਹੋਵੇ ਤਾਂ ਮਾਫ ਕਰਨਾ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(29/02/12)
ਸਰਵਜੀਤ ਸਿੰਘ

ਸ. ਹਰਦੇਵ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕਿ ਫ਼ਤਿਹ।
ਜੰਮੂ ਜੀ, ਤੁਸੀਂ ਆਪਣੇ ਦੇ 28 ਫਰਵਰੀ ਦੇ ਪੱਤਰ `ਚ ਲਿਖਿਆ ਹੈ, “ਹਾਲਾਂਕਿ ਗੁਰੂ ਦੀ ਹਜ਼ੂਰੀ ਵਿੱਚ ਨਿਤਨੇਮ ਪੜਿਆ ਜਾ ਸਕਦਾ ਹੈ ਜਿਸ ਵਿੱਚ ਦਸ਼ਮੇਸ਼ ਜੀ ਦੀ ਰਚਨਾਵਾਂ ਵੀ ਸ਼ੂਮਾਰ ਹਨ”
ਤੁਹਾਡੇ ਇਨ੍ਹਾਂ ਸ਼ਬਦਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਤੁਸੀਂ ਇਹ ਮੰਨਦੇ ਹੋ ਕਿ ਨਿਤਨੇਮ `ਚ ਦਰਜ ਇਹ ਰਚਨਾਵਾਂ (ਜਾਪੁ, ਸਵਈਏ-ਸ੍ਰਾਵਗ ਸ਼ੁਧ ਵਾਲੇ, ਚੌਪਈ-ਹਮਰੀ ਕਰੋ ਹਾਥ ਦੇ ਰੱਛਾ, ਸ੍ਵੈਯਾ- ਪਾਂਇ ਗਹੇ ਜਬ ਤੇ ਤੁਮਰੇ ਅਤੇ ਦੋਹਰਾ- ਸਗਲ ਦੁਆਰ ਕਉ ਛਾਡਿ ਕੈ) ਗੁਰੂ ਗੋਬਿੰਦ ਸਿੰਘ ਜੀ ਦੀਆਂ ਹਨ ਜੋ ਅੱਜ ਗੁਰਬਾਣੀ ਦੇ ਬਰਾਬਰ ਪੜ੍ਹੀਆਂ ਜਾਂਦੀਆਂ ਹਨ।
ਆਪ ਦੇ ਪੱਤਰ `ਚ ਦਰਜ ਜਾਣਕਾਰੀ, “ਇਹ ਅਨੁਵਾਦ 18 ਸਾਲ ਪਹਿਲਾਂ 1994 ਵਿੱਚ ਕੀਤਾ ਗਿਆ ਸੀ ਜਿਸ ਨੂੰ ਐਸ. ਜੀ. ਪੀ ਸੀ. ਨੇ 1997 ਵਿੱਚ ਛਾਪਿਆ ਸੀ” ਸਬੰਧੀ ਬੇਨਤੀ ਹੈ ਕਿ ਇਹ ਠੀਕ ਹੈ ਕਿ ਇਹ ਅਨੁਵਾਦ 18 ਸਾਲ ਪਹਿਲਾ ਹੋਇਆ ਸੀ। ਰਹਿਤ ਮਰਯਾਦਾ `ਚ ਦਰਜ ਤਾਰੀਖ ਮੁਤਾਬਕ ਇਹ ਅਨੁਵਾਦ 14 ਅਗਸਤ 1994 ਨੂੰ ਹੋਇਆ ਸੀ। ਸ਼੍ਰੋਮਣੀ ਕਮੇਟੀ ਨੇ ਇਸ ਨੂੰ ਅਕਤੂਬਰ 1994 ਵਿਚ ਹੀ (50,000) ਛਾਪ ਦਿੱਤਾ ਸੀ।
ਧੰਨਵਾਦ
ਸਰਵਜੀਤ ਸਿੰਘ


(29/02/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਪਾਠਕ ਸੱਜਣੋਂ

ਸਤਿ ਸ਼੍ਰੀ ਅਕਾਲ ਪਰਵਾਨ ਕਰਨੀ!

ਕਲ ਦਾਸ ਨੇ ‘ਸਿੱਖ ਰਹਿਤ ਮਰਿਆਦਾ` ਦੇ ਅੰਗ੍ਰਜ਼ੀ ਅਨੁਵਾਦ ਵਿੱਚ ਅਨੁਵਾਦਕ ਵਲੋਂ ਕੀਤੀ ਅਤੇ ਕਮੇਟੀ ਵਲੋਂ ਛਪਵਾਈ ਗ਼ੈਰ ਜ਼ਰੂਰੀ ਇੰਟਰਪਟੇਸ਼ਨ ਨਾਲ ਅਸਹਮਤੀ ਜਤਾਉਂਦੇ ਉਸ ਨੂੰ ਫ਼ੌਰਨ ਹਟਾਉਂਣ ਦੀ ਮੰਗ ਕੀਤੀ ਸੀ ਅਤੇ ਉਸ ਪੱਤਰ ਦੇ ਅੰਤ ਵਿੱਚ ਲਿਖਿਆ ਸੀ:

ਇਹ ਚੰਗੀ ਗਲ ਹੈ ਕਿ ਕਮੇਟੀ ਦੇ ਪ੍ਰਧਾਨ ਜੀ ਨੇ ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਨਾਲ ਇਸ ਤਰੂਟੀ ਨੂੰ ਛੇਤੀ ਦੂਰ ਕਰ ਲੇਂਣ ਬਾਰੇ ਗਲ ਕੀਤੀ ਹੈ। ਇਸ ਬਾਬਤ ਕੋਈ ਕੋਤਾਹੀ ਨਹੀਂ ਹੋਂਣੀ ਚਾਹੀਦੀ”

ਇਸ ਟਿੱਪਣੀ ਬਾਰੇ ਸ. ਇੰਦਰਜੀਤ ਸਿੰਘ ਕਾਨਪੁਰ ਜੀ ਨੇ ਦਾਸ ਨੂੰ ਕੁੱਝ ਸਵਾਲ ਪੁੱਛੇ ਜਿਨ੍ਹਾਂ ਬਾਰੇ ਸਪਸ਼ਟੀਕਰਨ ਦਾਸ ਨੇ ਉਨ੍ਹਾਂ ਨੂੰ ਦੇ ਦਿੱਤਾ। ਪਰ ਮੈਂ ਸਮਝਦਾ ਹਾਂ ਕਿ ਉਹ ਸਵਾਲ ਕੁੱਝ ਹੋਰ ਪਾਠਕਾਂ ਦੇ ਮਨ ਵਿੱਚ ਵੀ ਸੁਭਾਵਕ ਤੌਰ ਤੇ ਉੱਠੇ ਹੋਂਣ ਗੇ। ਮੈਂ ਸਪਸ਼ਟ ਕਰ ਦੇਵਾਂ ਇੱਕ ਉਪਰੋਕਤ ਜਾਣਕਾਰੀ ਦਾਸ ਨੂੰ ‘ਸਪੋਕਸਮੈਨ` ਦੇ ਅੰਕ, ਮਿਤੀ 28-02-2012 ਦੇ ਤੋਂ ਮਿਲੀ ਸੀ। ਉਸ ਵੇਲੇ ਰਾਤ ਨੂੰ ਸਿੱਖ ਮਾਰਗ. ਕਾਮ ਲਈ ਮੈਂ ਅਪਣਾ ਪੱਤਰ ਅਜੇ ਟਾਈਪ ਹੀ ਕਰ ਰਿਹਾ ਸੀ। ਪੰਨਾ ਨੰ: 3 ਤੇ ਛੱਪੀ ਉਸ ਖ਼ਬਰ ਦੇ ਅੰਤ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਦੇ ਸ਼ਬਦਾਂ ਨੂੰ ਕੋਟ ( ““) ਕਰਦੀ ਸੂਚਨਾ ਇੰਝ ਦਰਜ ਸੀ:

ਅਸੀਂ ਸਮੁੱਚੇ ਮਾਮਲੇ ਦੀ ਪੜਤਾਲ ਕਰਵਾ ਰਹੇ ਹਾਂ। ਇਸ ਬਾਰੇ ਅਕਾਲ ਤਖ਼ਤ ਸਾਹਿਬ ਦੇ ‘ਜੱਥੇਗਾਰ`ਨੂੰ ਵੀ ਕਿਹਾ ਗਿਆ ਹੈ। ਛੇਤੀ ਹੀ ਇਹ ਤਰੂਟੀ ਦੂਰ ਕਰ ਲਈ ਜਾਵੇਗੀ”

ਦਾਸ ਨੇ ਇਹ ਵੀ ਸਪਸ਼ਟ ਕੀਤਾ ਸੀ ਕਿ ‘ਸਿੱਖ ਰਹਿਤ ਮਰਿਆਦਾ` ਦੀ ਨਿਰੋਲਤਾ ਹਰ ਸੂਰਤ ਬਰਕਰਾਰ ਰਹਿਣੀ ਚਾਹੀਦੀ ਹੈ! ਇਸ ਨੂੰ ਅਪਣੇ ਤੌਰ ਤੇ ਛੋੜਨ ਦਾ ਹੱਕ ਕਿਸੇ ਵੀ ਕਮੇਟੀ ਨੂੰ ਕਦਾਚਿਤ ਨਹੀਂ!

ਇਸ ਬਾਬਤ ਇੱਕ ਗਲ ਸਪਸ਼ਟ ਰੂਪ ਵਿੱਚ ਸਮਝਣ ਵਾਲੀ ਹੈ। ਕਿ ‘ਸਿੱਖ ਰਹਿਤ ਮਰਿਆਦਾ` ਅਪਣੀ ਹੋਂਦ ਉਪਰੰਤ ਇੱਕ ਅਤਿਅੰਤ ਮਹੱਤਵਪੁਰਨ ਪੰਥਕ ਦਸਤਾਵੇਜ਼/ਪ੍ਰਾਪਤੀ ਹੈ ਜੋ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖ਼ੇਤਰ ਨਾਲ ਜੁੜਦੇ ਹੋਏ ਵੀ ਉਸਦੇ ਅਧਿਕਾਰ ਖ਼ੇਤਰ ਤੋਂ ਬਾਹਰ ਦੀ ਗਲ ਹੈ। ‘ਸਿੱਖ ਰਹਿਤ ਮਰਿਆਦਾ` ਅਪਣੀ ਤਿਆਰੀ, ਪ੍ਰਵਾਣਗੀ ਅਤੇ ਛਪਵਾਈ ਦੇ ਸੰਧਰਭ ਵਿੱਚ ਕਮੇਟੀ ਦੇ ਅਧਿਕਾਰ ਖ਼ੇਤਰ ਦਾ ਵਿਸ਼ਾ ਸੀ ਅਤੇ ਹੈ ਪਰ ਇਸ ਵਿੱਚ ਕੋਈ ਬਦਲਾਵ ਸ਼ੋਮਣੀ ਕਮੇਟੀ ਦੇ ਅਪਣੇ ਅਧਿਕਾਰ ਖ਼ੇਤਰ ਤੋਂ ਬਾਹਰ ਦੀ ਗਲ ਹੈ ਕਿਉਂਕਿ ਇਹ ਕੰਮ ਕਮੇਟੀ ਨੇ ਅਰੰਭਿਆ ਜ਼ਰੂਰ ਸੀ ਪਰ ਇਸ ਦੀ ਤਿਆਰੀ ਇੱਕ ਵੱਡਾ ਅਤੇ ਸਾਂਝਾ ਪੰਥਕ ਉਪਰਾਲਾ ਸੀ। ਮੂਲ ਪਾਠ ਵਿੱਚ ਇਸ ਦੇ ਬਦਲਾਵ ਲਈ ਸ਼੍ਰੋਮਣੀ ਕਮੇਟੀ ਨੂੰ ਅਧਿਕਾਰ ਨਹੀਂ ਦਿੱਤਾ ਗਿਆ ਅਤੇ ਸ਼੍ਰੀ ਅਕਾਲ ਤਖ਼ਤ ਤੋਂ ਪਰਵਾਣ ਹੋ ਨਿਕਲੀ ‘ਸਿੱਖ ਰਹਿਤ ਮਰਿਆਦਾ` ਦੀ ‘ਇਸ ਸਥਿਤੀ` ਨੂੰ ਉਸ ਵੇਲੇ ਦੀ ਸ਼੍ਰੋਮਣੀ ਕਮੇਟੀ ਸਮੇਤ ਪੁਰੇ ਪੰਥ ਨੇ ਸਵੀਕਾਰ ਕੀਤਾ ਸੀ ਜੋ ਕਿ ਅੱਜ ਤਕ ਬਾ-ਦਸਤੂਰ ਕਾਯਮ ਹੈ।

ਇਸ ਲਈ ਇਸ ਗਲ ਨੂੰ ਸਮਝਣਾ ਜ਼ਰੂਰੀ ਹੈ ਕਿ ‘ਸਿੱਖ ਰਹਿਤ ਮਰਿਆਦਾ` ਵਿੱਚ ਅਪਣੇ ਤੌਰ ਤੇ ਕਿਸੇ ਵੀ ਬਦਲਾਵ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਨੂੰ ਨਹੀਂ ਅਤੇ ਇਹੀ ‘ਸਿੱਖ ਰਹਿਤ ਮਰਿਆਦਾ` ਦੀ ਇੱਕ ਵੱਡੀ ਮਜ਼ਬੂਤੀ ਹੈ। ਕੋਈ ਕਹਿ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਗੁਰਮਤੇ ਰਾਹੀਂ ਸਿੱਖ ਰਹਿਤ ਮਰਿਆਦਾ ਵਿੱਚ ਬਦਲਾਵ ਕੀਤਾ ਜਾ ਸਕਦਾ ਹੈ। ਪਰ ਸਿੱਖ ਰਹਿਤ ਮਰਿਆਦਾ ਵਿੱਚ ਇਸਦਾ ਵੀ ਕੋਈ ਪ੍ਰਵਧਾਨ ਨਹੀਂ। ਇਸ ਤੱਥ ਨੂੰ ਸਮਝਣ ਲਈ ‘ਸਿੱਖ ਰਹਿਤ ਮਰਿਆਦਾ` ਦੇ ਅਖ਼ੀਰ ਵਿੱਚ ਲਿਖੀ ਗੁਰਮਤੇ ਦੀ ਮੱਧ ਨੂੰ ਵਿਚਾਰਨਾ ਪਵੇਗਾ ਜੋ ਕਿ ਇਸ ਪ੍ਰਕਾਰ ਹੈ:

(ਉ) ਗੁਰਮਤਾ ਕੇਵਲ ਉਨ੍ਹਾਂ ਸਵਾਲਾਂ ਤੇ ਹੀ ਹੋ ਸਕਦਾ ਹੈ, ਜੋ ਸਿੱਖ ਧਰਮ ਦੇ ਮੁੱਡਲੇ ਅਸੂਲਾਂ ਦੀ ਪੁਸ਼ਟੀ ਲਈ ਹੋਂਣ. ਅਰਥਾਤ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਦੀ ਬੀੜ ਦੀ ਨਿਰੋਲਤਾ. ਅੰਮ੍ਰਿਤ, ਰਹਿਤ-ਬਹਿਤ, ਪੰਥ ਦੀ ਬਨਾਵਟ ਆਦਿ ਨੂੰ ਕਾਇਮ ਰੱਖਣ ਬਾਬਤ। ਹੋਰ ਕਿਸੇ ਕਿਸਮ ਦੇ ਸਾਧਾਰਨ (ਧਾਰਮਕ, ਵਿਦਿਅਕ, ਸਮਾਜਕ, ਪੁਲਿਟੀਕਲ) ਸਵਾਲ ਉਤੇ ਕੇਵਲ ਮਤਾ ਹੋ ਸਕਦਾ ਹੈ”

ਜਾਹਰ ਹੈ ਕਿ ਕੋਈ ਵੀ ਸਰਬਤ ਖ਼ਾਲਸਾ, ਗੁਰੂ ਦੇ ਬਾਣੀ ਸਵਰੂਪ ਨੂੰ ਬਦਲਣ ਲਈ ਗੁਰਮਤਾ ਨਹੀਂ ਕਰ ਸਕਦਾ। ਨਾ ਹੀ ਖੰਡੇ ਦੇ ਅੰਮ੍ਰਿਤ ਨੂੰ ਰੱਧ ਕਰਨ ਲਈ ਗੁਰਮਤਾ ਹੋ ਸਕਦਾ ਹੈ। ਨਾਲ ਹੀ ‘ਇਕ ਪੰਥ` ਨੂੰ ਵੱਡਣ ਲਈ ਜਾਂ ਉਸਦੀ ਬਨਾਵਟ ਨੂੰ ਬਦਲਣ ਲਈ ਗੁਰਮਤਾ ਹੋ ਸਕਦਾ ਹੈ। ਕੋਈ ਵੀ ਇੱਕਠ ਇਨ੍ਹਾਂ ਮੁੱਡਲੇ ਅਸੂਲਾਂ ਨੂੰ ਬਦਲਣ ਲਈ ਗੁਰਮਤਾ ਨਹੀਂ ਕਰ ਸਕਦਾ। ਸਰਬਤ ਖ਼ਾਲਸਾ ਵਿੱਚ ਕੇਵਲ ਇਨ੍ਹਾਂ ਦੀ ਪੂਸ਼ਟੀ ਲਈ ਹੀ ਗੁਰਮਤਾ ਹੋ ਸਕਦਾ ਹੈ। ਜਿਹੜਾ ਧਿਰ ਸਿੱਖੀ ਦੇ ਮੁੱਡਲੇ ਅਸੂਲਾਂ ਯਾਨੀ ਕਿ ਗੁਰੂ ਸਾਹਿਬਾਨ ਦੀ ਸਥਿਤੀ, ਮੌਜੂਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਸਾਹਿਬ, ਅੰਮ੍ਰਿਤ, ਪੰਥਕ ਬਨਾਵਟ (ਜਿਸ ਵਿੱਚ ਸ਼੍ਰੀ ਅਕਾਲ ਤਖ਼ਤ ਸ਼ਾਮਲ ਹੈ) ਆਦਿ ਬਾਰੇ ਵੀ ਵੱਖਰੇ ਵਿਚਾਰ ਰੱਖਦਾ ਹੈ ਉਸ ਨੂੰ ‘ਸਿੱਖ ਰਹਿਤ ਮਰਿਆਦਾ` ਰੱਧ ਕਰਨਾ ਲਾਜ਼ਮੀ ਲੱਗਦਾ ਹੈ।

ਧਿਆਨ ਨਾਲ ਵਿਚਾਰਨ ਤੇ ਪਤਾ ਚਲਦਾ ਹੈ ਕਿ ‘ਰਹਿਤ-ਬਹਿਤ` (ਸਿੱਖ ਰਹਿਤ ਮਰਿਆਦਾ) ਨੂੰ ਪੰਥ ਦੇ ਮੁੱਡਲੇ ਅਸੂਲਾਂ ਦੀ ਸ਼੍ਰੋਣੀ ਵਿੱਚ ਰੱਖਿਆ ਗਿਆ ਹੈ ਅਤੇ ਤਾਕੀਦ ਕੀਤੀ ਗਈ ਹੈ ਕਿ ਗੁਰਮਤਾ ਇਸ ਰਹਿਤ-ਬਹਿਤ ਦੀ ਪੁਸ਼ਟੀ ਲਈ ਹੀ ਹੋ ਸਕਦਾ ਹੈ ਨਾ ਕਿ ਇਸ ਵਿੱਚ ਬਦਲਾਵ ਲਈ। ਐਸਾ ਇਸ ਲਈ ਕੀਤਾ ਗਿਆ ਤਾਂ ਕਿ ਕੋਈ ਧਿਰ ਅਪਣੇ ਮਰਜ਼ੀ ਦੀ ਭੀੜ ਨੂੰ ਇੱਕਠਾ ਕਰਕੇ ਉਸ ਨੂੰ ਪੰਥਕ ਇੱਕਠ ਦਾ ਨਾਮ ਦੇ ਕੇ ‘ਸਿੱਖ ਰਹਿਤ ਮਰਿਆਦਾ` ਵਿਰੂਧ ਕੰਮ ਕਰਕੇ ਉਸ ਨੂੰ ਗੁਰਮਤੇ ਦਾ ਨਾਮ ਨਾ ਦੇ ਸਕੇ। ਇਹੀ ਮੁੱਖ ਕਾਰਨ ਹੈ ਕਿ ‘ਸਿੱਖ ਰਹਿਤ ਮਰਿਆਦਾ` ਦਸਤਾਵੇਜ਼ ਅੱਜ ਤਕ ਕਾਯਮ ਹੈ ਅਤੇ ਕਾਯਮ ਰਹੇਗਾ। ‘ਸਿੱਖ ਰਹਿਤ ਮਰਿਆਦਾ` ਚੁੰਕਿ ਮੁੱਡਲੇ ਅਸੂਲਾਂ ਬਾਰੇ ਪੰਥਕ ਸਵਕ੍ਰਿਤੀ ਸਥਾਪਤ ਕਰਦੀ ਹੈ ਇਸ ਲਈ ਇਹ ਆਪ ਵੀ ਮੁਡਲੇ ਅਸੂਲਾਂ ਦੀ ਰਾਖੀ ਕਰਨ ਵਾਲਾ ਦਸਤਾਵੇਜ਼ ਹੋਂਣ ਕਾਰਨ ਮੁੱਡਲੀ ਪੰਥਕ ਬਣ ਕੇ ਉਭਰਦੀ ਹੈ।

‘ਸਿੱਖ ਰਹਿਤ ਮਰਿਆਦਾ` ਦੀ ਇਹ ਮੱਦ ਉਸ ਨੂੰ ਕਿਸੇ ਇੱਕ ਧਿਰ (ਜਾਗਰੂਕ ਜਾਂ ਡੇਰੇਦਾਰ) ਜਾਂ ਉਸਦੇ ਕੁੱਝ ਸਾਥੀਆਂ ਵਲੋਂ ਬਦਲਾਵ ਦੀ ਜਦ ਤੋਂ ਬਾਹਰ ਕਰਦੀ ਹੈ। ਇਹ ਉਸ ਵੇਲੇ ਦਾ ਇੱਕ ਪੰਥਕ ਫ਼ੈਸਲਾ ਸੀ ਜਿਸ ਨੂੰ ਸ਼੍ਰੋਮਣੀ ਕਮੇਟੀ, ਸਮੁੱਚੇ ਪੰਥ ਨੇ ਸਵੀਕਾਰ ਕਰਦੇ, ਸ਼੍ਰੀ ਅਕਾਲ ਤਖ਼ਤ ਦੀ ਮਾਰਫ਼ਤ, ਆਪ ਅਪਣੇ ਤੇ ਲਾਗੂ ਕੀਤਾ ਸੀ। ਫ਼ਿਲਹਾਲ ਦੀ ਸਥਿਤੀ ਮੁਤਾਬਕ ‘ਸਿੱਖ ਰਹਿਤ ਮਰਿਆਦਾ` ਅਪਣੇ ਵਿੱਚ ਬਦਲਾਵ ਦਾ ਅਧਿਕਾਰ ਕਿਸੇ ਵੀ ਇੱਕ ਧਿਰ ਨੂੰ ਨਹੀਂ ਦਿੰਦੀ। ਸਿੱਖ ਰਹਿਤ ਮਰਿਆਦਾ ਦੀ ਸਥਿਤੀ ਮੁਤਾਬਕ ਗੁਰਮਤਾ ਕੇਵਲ ਇਸਦੀ ਪੁਸ਼ਟੀ ਲਈ ਹੀ ਹੋ ਸਕਦਾ ਹੈ। ਨਿਰਸੰਦੇਹ; ‘ਸਿੱਖ ਰਹਿਤ ਮਰਿਆਦਾ` ਬਨਾਉਂਣ ਵਾਲੇ ਵਿਦਵਾਨਾਂ ਦੇ ਪੰਥਕ ਕੰਮ ਦਾ ਦਾਇਰਾ ਵਿਸ਼ਾਲ ਅਤੇ ਦੁਰਅੰਦੇਸ਼ ਸੀ! ਉਨ੍ਹਾਂ ਇਤਨਾ ਕੱਚਾ ਕੰਮ ਨਹੀਂ ਕੀਤਾ ਕਿ ਕੋਈ ਵੀ ਕਮੇਟੀ ਜਾਂ ਕੋਈ ਧਿਰ ਕਦੇ ਆਪ ਹੀ ਆਪਣੀ ਮਰਜ਼ੀ ਨਾਲ ਇਸ ਵਿੱਚ ਬਦਲਾਵ ਕਰ ਸਕੇ। ‘ਸਿੱਖ ਰਹਿਤ ਮਰਿਆਦਾ` ਬਚਾੳ ਸਿੱਖ ਰਹਿਤ ਮਰਿਆਦਾ ਵਿੱਚ ਦ੍ਰਿੜ ਹੈ।

ਇਸਦੇ ਨਾਲ ਹੀ ਇਹ ਗਲ ਸਮਝਣੀ ਵੀ ਅਤਿਅੰਤ ਜ਼ਰੁਰੀ ਹੈ ਕਿ ‘ਸਿੱਖ ਰਹਿਤ ਮਰਿਆਦਾ` ਵਿੱਚ ਕਿਸੇ ਲੋੜੀਂਦੇ ਬਦਲਾਵ ਦੀ ਪੰਥਕ ਪ੍ਰਕ੍ਰਿਆ ਨੂੰ ਆਰੰਭ ਕਰਨ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਨੂੰ ਹੀ ਹੈ। ਕਿਉਂਕਿ ਤਕਨੀਕੀ ਅਤੇ ਅਧਿਕਾਰਕ ਤੌਰ ਤੇ ਸ਼ੋਮਣੀ ਕਮੇਟੀ ਹੀ ‘ਸਿੱਖ ਰਹਿਤ ਮਰਿਆਦਾ` ਦੀ ‘ਕਸਟੋਡੀਅਨ` ਹੈ। ਇਹ ਠੀਕ ਉਂਝ ਹੀ ਹੈ ਜਿਵੇਂ ਕਿ ਚੋਂਣ ਪ੍ਰਕ੍ਰਿਆ ਆਰੰਭ ਕਰਨ ਦਾ ਅਧਿਕਾਰ ਕੇਵਲ `ਚੋਂਣ ਕਮੀਸ਼ਨ` ਪਾਸ ਹੈ। ਚੋਂਣ ਕਮੀਸ਼ਨ ਪ੍ਰਕਿਆ ਆਰੰਭ ਤਾਂ ਕਰ ਸਕਦਾ ਹੈ ਪਰ ਚੋਂਣ ਨਹੀਂ ਕਰ ਸਕਦਾ। ਇਸੇ ਤਰਾਂ ‘ਸਿੱਖ ਰਹਿਤ ਮਰਿਆਦਾ` ਦੀ ਕਸਟੋਡੀਅਨ ਹੋਣ ਦੇ ਨਾਤੇ ਕਮੇਟੀ ਇਸ ਵਿੱਚ ਆਪ ਬਦਲਾਵ ਨਹੀਂ ਕਰ ਸਕਦੀ। ਉਹ ਕੇਵਲ ਇਸ ਵਿੱਚ ਬਦਲਾਵ ਕਰਨ ਦੀ ਪੰਥਕ ਪ੍ਰਕ੍ਰਿਆ ਆਰੰਭ ਕਰਨ ਦਾ ਅਧਿਕਾਰ ਰੱਖਦੀ ਹੈ। ਬਦਲਾਵ ਤਾਂ ਕੇਵਲ ਪੰਥ ਦੇ ਅਧਿਕਾਰ ਖ਼ੇਤਰ ਦੀ ਗਲ ਹੈ। ਪਰ ਇਸ ਤੋਂ ਪਹਿਲਾਂ ਕਮੇਟੀ ਨੂੰ ਵੀ ‘ਗੁਰਮਤੇ ਵਾਲੀ ਮੱਦ` ਨੂੰ ਡੁੰਗੇ ਢੰਗ ਨਾਲ ਵਿਚਾਰਨਾ ਪਵੇਗਾ ਜਿਸ ਲਈ ਪੰਥਕ ਸੋਚ ਦੇ ਮਾਹਰ ਵਿਦਵਾਨਾਂ ਦੇ ਇੱਕਠ ਨਾਲ ਵਿਧੀਵਤ ਸਸ਼ਵਰਾ ਕਰਨਾ ਪਵੇਗਾ। ਗੁਰਮਤੇ ਦੀ ਛੋਟੀ ਜਿਹੀ ਮੱਧ ਵਿੱਚ ਬੜਾ ਡੁੰਗਾ ਸੰਧਰਭ ਹੈ!

ਸਿੱਖ ਰਹਿਤ ਮਰਿਆਦਾ ਵਿੱਚ ਇੱਕ `ਚੈਕ ਅੇਂਡ ਬੈਲੇਂਸ` ਦੀ ਸਥਿਤੀ ਹੈ ਤਾਂ ਕਿ ਕੋਈ ਅਧਿਕਾਰਹੀਣ ਧਿਰ ਅਪਣੇ ਹੀ ਤੌਰ ਤੇ, ਕਿਸੇ ਇੱਕਠ ਦੇ ਨਾਮ ਤੇ, ਸਿੱਖੀ ਦੇ ਮੁੱਡਲੇ ਅਸੂਲਾਂ ਬਾਰੇ, ਸਿੱਖੀ ਦੀ ‘ਪੰਥਕ ਜੁਗਤ` ਨੂੰ ਭੇਦ ਨਾ ਸਕੇ। ਨਾ ਤਾਂ ਕਮੇਟੀ ਪੰਥਕ ਜੁਗਤ ਬਿਨਾ ਕੁੱਝ ਕਰ ਸਕਦੀ ਹੈ ਅਤੇ ਨਾ ਹੀ ਕਈ ਧਿਰ ਪੰਥਕ ਜੁਗਤ ਦਾ ਛਲਾਵਾ ਦੇ ਕੇ ਸਿੱਖ ਰਹਿਤ ਮਰਿਆਦਾ ਨੂੰ ਛੇੜ ਸਕਦਾ ਹੈ। ਇਸੇ ਲਈ ‘ਸਿੱਖ ਰਹਿਤ ਮਰਿਆਦਾ` ਹੁਣ ਨਿਸ਼ਾਨੇ ਤੇ ਹੈ ਕਿਉਂਕਿ ਇਹ ਰੋੜੇ ਅਟਕਾਉਂਦੀ ਹੈ। ਚੁੰਕਿ ਸਿੱਖ ਰਹਿਤ ਮਰਿਆਦਾ ਸਿੱਖੀ ਦੇ ਮੁੱਡਲੇ ਅਸੂਲਾਂ ਨੂੰ ਬਦਲਣ ਦੇ ਵਿਰੌਧ ਦਾ ਦਸਤਾਵੇਜ਼ ਹੈ ਇਸ ਲਈ ਇਸਦੇ ਵਿਰੌਧੀ ਇਸ ਦੇ ਖਾਤਮੇ ਦਾ ਵਿਚਾਰ ਰੱਖਦੇ ਹਨ ਤਾਂ ਕਿ ਮੁੱਡਲੇ ਅਸੂਲਾਂ ਨੂੰ ਬਦਲਣ ਦਾ ਰਸਤਾ ਖੁੱਲ ਸਕੇ।

ਸਿੱਖ ਰਹਿਤ ਮਰਿਆਦਾ ਵਿੱਚ ਬਦਲਾੳ ਕੋਈ ਬੱਚਿਆਂ ਦੀ ਖੇਡ ਨਹੀਂ ਇਹ ਗਲ ਸ਼੍ਰੋਮਣੀ ਕਮੇਟੀ ਅਤੇ ਸਾਰੇ ਜਾਗਰੂਕਾਂ ਅਤੇ ਡੇਰਿਆਂ ਨੂੰ ਚੰਗੀ ਤਰਾਂ ਸਮਝ ਲੇਣੀ ਚਾਹੀਦੀ ਹੈ।

ਜੇ ਕਰ ਇਸ ਗਲ ਨੂੰ ਨਾ ਸਮਝਿਆ ਜਾਏ ਤਾਂ ਕਲ ਨੂੰ ਕੋਈ ਵੀ ਧਿਰ ਉੱਠ ਕੇ, ਕੋਈ ‘ਇੱਕਠ` ਇੱਕਠਾ ਕਰਕੇ, ‘ਸਿੱਖ ਰਹਿਤ ਮਰਿਆਦਾ` ਨੂੰ ਸੁਧਾਰਣ/ਬਦਲਣ ਦਾ ਦਾਵਾ ਕਰ ਸਕਦਾ ਹੈ। ਅਸੀਂ ਜਾਣਦੇ ਹਾਂ ਕਿ ਕਿਸ ਤਰਾਂ ਇੱਕ ਵੱਡੀ ਮੁਸੀਬਤ ਦੇ ਸਮੇਂ ਸ. ਬੂਟਾ ਸਿੰਘ ਜੀ ਨੇ “ਅਪਣਾ ਸਰਬਤ ਖ਼ਾਲਸਾ” ਸੱਦ ਕੇ ਸਰਬਤ ਖ਼ਾਲਸਾ ਕਰਨ ਦੇ ਨਿਜ਼ਾਮ ਨੂੰ ਅਪਣੇ ਹੱਥਾਂ ਵਿੱਚ ਲੇਂਣ ਦਾ ਜਤਨ ਕੀਤਾ ਸੀ। ਪਰ ਪੰਥ ਨੇ ਉਸ ਇੱਕਠ ਨੂੰ ਸਰਬਤ ਖ਼ਾਲਸਾ ਸਵੀਕਾਰ ਨਹੀਂ ਕੀਤਾ!

ਇਹ ਗਲ ਸੀ ਸ਼੍ਰੋਮਣੀ ਕਮੇਟੀ ਅਤੇ ਸਿੱਖ ਰਹਿਤ ਮਰਿਆਦਾ ਦੀ! ਹੁਣ ਜ਼ਰਾ ਜਜ਼ਬਾਤੀ ਪਰ ਨਾਸਮਝ ਜਾਗਰੂਕਤਾ ਦੀ ਗਲ ਵੀ ਵਿਚਾਰ ਲਈਏ। ਦਾਸ ਨੂੰ ਕੁੱਝ ਸਮਾਂ ਪਹਿਲਾਂ ਈਮੇਲ ਰਾਹੀਂ ਇੱਕ ਖਰੜਾ ਪ੍ਰਾਪਤ ਹੋਈਆ। ਇਹ ਈਮੇਲ ਵਿਦੇਸ਼ ਰਹਿੰਦੇ ਸੱਜਣ ਵਲੋਂ ਸੀ। ਇਸ ਖਰੜੇ ਨੂੰ ਸਿੱਖ ਰਹਿਤ ਮਰਿਆਦਾ` ਦਾ ਰਿਵਾਇਜ਼ਡ ਡ੍ਰਾਫ਼ਟ ਕਰਕੇ ਲਿਖਿਆ ਗਿਆ ਸੀ। ਜਾਹਰ ਹੈ ਕਿ ਇਸ ਰਿਵਾਇਜ਼ਡ ਡ੍ਰਾਫਟ ਤੋਂ ਮਹੀਨੇ ਪਹਿਲਾਂ ਵੀ ਕੋਈ ਡ੍ਰਾਫਟ ਬਣਿਆ ਹੋਣਾ ਹੈ ਜਿਸ ਨੂੰ ਰਿਵਾਇਜ਼ ਕੀਤਾ ਗਿਆ ਸੀ। ਦਾਸ ਨੇ ਵਿਚਾਰ ਕੀਤਾ ਕਿ ਜਿਸ ਵੀਰ ਨੂੰ ਇਸ ਵਿਸ਼ੇ ਬਾਰੇ ਅਪਣੇ ਅਧਿਕਾਰ ਦਾ ਹੀ ਪਤਾ ਨਹੀਂ ਉਹ ਕਿਸੇ ਦੇ ਅਧਿਕਾਰ ਦੀ ਕੀ ਗਲ ਕਰੇਗਾ? ਖ਼ੈਰ!

ਇਸ ਡ੍ਰਾਫ਼ਟ ਦੇ ਨਾਲ ਇੱਕ ਪੱਤਰ ਵੀ ਸੀ ਜਿਸ ਬਾਬਤ ਦਾਸ ਨੇ ਉਸ ਵੀਰ ਨੂੰ ਅਪਣੀ ਟਿੱਪਣੀ ਭੇਜੀ। ਜਿਸਦਾ ਜਵਾਬ ਉਸ ਵੀਰ ਨੇ ਨਹੀਂ ਦਿੱਤਾ। ਪਰ ਦਾਸ ਪਾਠਕਾਂ ਨਾਲ ਇਹ ਵਿਚਾਰ ਸਾਂਝੀ ਕਰਨਾ ਚਾਹੁੰਦਾ ਹੈ ਕਿ ‘ਸਿੱਖ ਰਹਿਤ ਮਰਿਆਦਾ` ਵਿੱਚ ਸੁਧਾਰ ਦੀ ਲੋੜ ਦੇ ਨਾਮ ਤੇ ਅਪਣੇ ਖਰੜੇ ਨੂੰ ਅਣਜਾਣਪੁਣੇ ਵਿੱਚ ਗਲਤ ਅਤੇ ਗ਼ੈਰਵਾਜਬ ਢੰਗ ਨਾਲ ‘ਸਿੱਖ ਰਹਿਤ ਮਰਿਆਦਾ` ਦੇ ਨਾਮ ਹੇਠ ਪਾਠਕਾਂ ਅਗੇ ਪੇਸ਼ ਕਰਨ ਦੀ ਭੁੱਲੇਖਾ ਪਾਉ ਪ੍ਰਵ੍ਰਿਤੀ ਗੁਰਮਤਿ ਨਹੀਂ। ਉਨ੍ਹਾਂ ਅਣਜਾਣ ਜਜ਼ਬਾਤੀ ਵੀਰਾਂ ਨੂੰ ਅਜੇ ਗੁਰਮਤ ਅਤੇ ਇਮਾਨਦਾਰੀ ਪੁਰਨ ਢੰਗ ਦੀ ਸਮਝ ਨਹੀਂ। ‘ਸਿੱਖ ਰਹਿਤ ਮਰਿਆਦਾ` ਨੂੰ ਰੱਧ ਕਰਕੇ ਇਹ ਕਹਿਣਾ ਕਿ ‘ਅਸੀਂ ਉਸ ਵਿੱਚ ਸੁਧਾਰ ਕਰ ਰਹੇ ਹਾਂ` ਕਿਸ ਕਿਸਮ ਦਾ ਸੁਧਾਰਵਾਦ, ਕਿਸ ਕਿਸਮ ਦੀ ਜਾਗਰੂਕਤਾ ਅਤੇ ਕਿਸ ਕਿਸਮ ਦੀ ਇਮਾਨਦਾਰ ਸਿਆਣਪ ਹੈ? ਐਸੇ ਭੁੱਲੇਖੇ ਅਤੇ ਢੰਗ ਜਾਗਰੂਕਤਾ ਦੇ ਹਿਤ ਵਿੱਚ ਨਹੀਂ ਹਨ। ਇਸ ਬਾਰੇ ਸਾਰੇ ਜਾਗਰੂਕ ਵੀਰਾਂ ਨੂੰ ਦੇਰ ਸਵੇਰ ਇਕਮਤ ਹੋਂਣਾ ਪਵੇਗਾ ਨਹੀਂ ਤਾਂ ਉਨ੍ਹਾਂ ਦੀ ਅਪਣੀ ਸਿਆਣਪ ਦੀ ਵਿਸ਼ਵਸਨਿਯਤਾ (ਕਰੇਡੇਬਿਲਟੀ ਆਫ਼ ਵਿਸਡਮ) ਤੇ ਕਿੰਤੂ ਉੱਠਣ ਗੇ। ਜਾਗਰੂਕਤਾ ਇਤਨੀ ਨਾ ਸਮਝ ਨਹੀਂ ਹੋਂਣੀ ਚਾਹੀਦੀ!

ਹਰਦੇਵ ਸਿੰਘ, ਜੰਮੂ

29.02.2012


(29/02/12)
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਪੰਜ-ਪਾਂਡੇ
ਡੇਰੇਦਾਰਾਂ ਨੇ ਬੈਠ ਵਿਚਾਰ ਕੀਤੀ,
ਕਿੱਦਾਂ ਸਿੱਖਾਂ ਨੂੰ ਜਾਗਣ ਤੋਂ ਥੰਮੀਏਂ ਜੀ ।
ਹੋਰਾਂ ਤਾਈਂ ਮਰਿਆਦਾ ਦੀ ਗੱਲ ਕਰੀਏ,
ਲੇਕਨ ਆਪੂੰ ਮਰਿਆਦਾ ਨਾਂ ਮੰਨੀਏਂ ਜੀ ।
ਨਾਮ ਵਰਤ ਅਕਾਲ ਦੇ ਤਖਤ ਵਾਲਾ,
ਜਾਗਰੁਕਾਂ ਨੂੰ ਬਿਪਰ ਨਾਲ ਬੰਨੀਏਂ ਜੀ ।
ਜਿਹੜਾ ਫੇਰ ਵੀ ਸੱਚ ਦਾ ਦਵੇ ਹੋਕਾ,
ਉਹਨੂੰ ਛੇਕੂ-ਡਰਾਮੇ ਨਾਲ ਭੰਨੀਏਂ ਜੀ ।।
ਕਦੇ ਇੱਕ ਮਰਿਆਦਾ ਨੂੰ ਮੰਨਦੇ ਨਾਂ,
ਜਿਹੜੇ ਇੱਕੋ ਸਲੇਬਸ ਦੀ ਗਲ ਕਰਦੇ ।
ਇੱਕ ਗੁਰੂ ਵੀ ਮੰਨਣ ਨਾਂ ਪੰਜ ਪਾਂਡੇ,
ਦੇਖੋ ਸੰਗਤਾਂ ਨਾਲ ਇਹ ਛਲ ਕਰਦੇ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


(29/02/12)
ਗੁਰਚਰਨ ਪੱਖੋਕਲਾਂ

ਨਿੱਤ ਹੋਵਣ ਬੇਇੱਜਤੀਆਂ ਤਾਂ ਵੀ ਮੰਨੀ ਜਾਵਣ ਭਾਣਾਂ॥
ਇਹ ਜਿੰਦਗੀ ਕੀਮਤੀ ਹੈ ਚਾਹੁੰਦਾ ਕੋਈ ਨਹੀਂ ਜੱਗ ਤੋਂ ਜਾਣਾਂ
ਮਾਂ ਸਿਆਣਦੀ ਨਹੀਂ ਪੁੱਤ ਨੂੰ ਪੁੱਤਰ ਮਾਪਿਆਂ ਤਾਈਂ ਭੁੱਲ ਗਏ
ਕੋਈ ਰੂਹ ਨੂੰ ਦੇਖਦਾ ਨਹੀਂ ਨਾਂ ਸਭ ਮਤਲਬ ਉੱਪਰ ਡੁੱਲ ਗਏ
ਹੱਕ ਦੀ ਕੋਈ ਚਾਹੁੰਦਾਂ ਨਹੀ ਚਾਹੇ ਦੂਜਿਆਂ ਤੋਂ ਖੋਹ ਕੇ ਖਾਣਾਂ
ਇਹ ਜਿੰਦਗੀ ਕੀਮਤੀ ਹੈ ਚਾਹੁੰਦਾ ਕੋਈ ਨਹੀਂ ਜੱਗ ਤੋਂ ਜਾਣਾਂ
ਨਿੱਤ ਹੋਵਣ ਬੇਇੱਜਤੀਆਂ ਤਾਂ ਵੀ ਮੰਨੀ ਜਾਵਣ ਭਾਣਾਂ॥
ਪੱਤ ਰੁਲਦੀ ਨਿੱਤ ਸੱਥਾਂ ਵਿੱਚ ਫਿਰ ਵੀ ਪੈਹਨਣ ਰੇਸਮੀ ਬਾਣੇਂ
ਸਾਦਾ ਹੁਣ ਪਾਉਂਦੇ ਨਹੀਂ ਭਾਵੇਂ ਡੁੱਬਣ ਕਰਜੇ ਵਿੱਚ ਮਰ ਜਾਣੇਂ
ਇੱਜਤ ਦੀ ਕਦਰ ਨਹੀਂ ਹਰ ਕੋਈ ਬਣਦਾ ਧੱਕੇ ਨਾਲ ਵੱਡੇ ਸਿਆਣਾਂ
ਇਹ ਜਿੰਦਗੀ ਕੀਮਤੀ ਹੈ ਚਾਹੁੰਦਾ ਕੋਈ ਨਹੀਂ ਜੱਗ ਤੋਂ ਜਾਣਾਂ
ਨਿੱਤ ਹੋਵਣ ਬੇਇੱਜਤੀਆਂ ਤਾਂ ਵੀ ਮੰਨੀ ਜਾਵਣ ਭਾਣਾਂ॥
ਪੁੱਤ ਅੱਗ ਵਿੱਚ ਘਿਰ ਜਾਵੇ ਮਾਪੇ ਦੂਰ ਹੀ ਖੜਕੇ ਰੋਵਣ
ਮਾਪੇ ਬਹਿ ਜਾਣ ਮੰਜੇ ਤੇ ਪੁੱਤਰ ਧੱਕੇ ਨਾਲ ਜਮੀਨਾਂ ਖੋਹਣ
ਯਾਦ ਸਿਵਿਆਂ ਨੂੰ ਕਰਦੇ ਨਹੀ ਜਿੱਥੇ ਹਰ ਇੱਕ ਨੇ ਹੈ ਜਾਣਾਂ
ਇਹ ਜਿੰਦਗੀ ਕੀਮਤੀ ਹੈ ਚਾਹੁੰਦਾ ਕੋਈ ਨਹੀਂ ਜੱਗ ਤੋਂ ਜਾਣਾਂ
ਨਿੱਤ ਹੋਵਣ ਬੇਇੱਜਤੀਆਂ ਤਾਂ ਵੀ ਮੰਨੀ ਜਾਵਣ ਭਾਣਾਂ॥
ਇੱਹ ਦੁਨੀਆਂ ਮਤਲਬ ਦੀ ਬਿਨ ਮਤਲਬ ਨਹੀਉਂ ਬੁਲਾਉਂਦੇਂ
ਯਾਰ ਬਣਦੇ ਲੁੱਟਣ ਲਈ ਪੈਜੇ ਵਕਤ ਨਾਂ ਭਾਲੇ ਥਿਆਉਂਦੇਂ
ਇਸ ਨਵੇਂ ਜਮਾਨੇ ਵਿੱਚ ਹੁਣ ਆਉਂਦਾਂ ਵਕਤ ਹੈ ਯਾਦ ਪੁਰਾਣਾਂ
ਇਹ ਜਿੰਦਗੀ ਕੀਮਤੀ ਹੈ ਚਾਹੁੰਦਾ ਕੋਈ ਨਹੀਂ ਜੱਗ ਤੋਂ ਜਾਣਾਂ
ਨਿੱਤ ਹੋਵਣ ਬੇਇੱਜਤੀਆਂ ਤਾਂ ਵੀ ਮੰਨੀ ਜਾਵਣ ਭਾਣਾਂ॥
ਗੁਰਚਰਨ ਪੱਖੋਕਲਾਂ 9417727245


(28/02/12)
ਹਰਦੇਵ ਸਿੰਘ, ਜੰਮੂ

ਸਿੱਖ ਰਹਿਤ ਮਰਿਆਦਾ` ਦੇ ‘ਅਨੁਵਾਦ` ਵਿੱਚ ਹੋਈ ਗਲਤੀ ਨੂੰ ਠੀਕ ਕੀਤਾ ਜਾਏ`

ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਪਾਠਕ ਸੱਜਣੋਂ

ਸਤਿ ਸ਼੍ਰੀ ਅਕਾਲ!

ਖ਼ਾਲਸਾ ਨਿਯੂਜ਼ ਤੇ ਛੱਪੀ ਇੱਕ ਸੂਚਨਾ ਅਨੁਸਾਰ ‘ਸਿੱਖ ਰਹਿਤ ਮਰਿਯਾਦਾ` ਦੇ ਮੂਲ ਪੰਜਾਬੀ ਪਾਠ ਦੇ ‘ਅੰਗ੍ਰਜ਼ੀ ਅਨੁਵਾਦ` ਵਿੱਚ ਕੀਰਤਨ ਦੀ ਮੱਧ ਦੇ ਅਨੁਵਾਦ ਕਰਨ ਵੇਲੇ ਬਰੈਕਟ ਵਿੱਚ (Guru Granth's or Guru Gobind Singh's hymns) ਲਿਖਿਆ ਗਿਆ ਹੈ ਜਦ ਕਿ ਪੰਜਾਬੀ ਦੇ ਮੂਲ ਪਾਠ ਵਿੱਚ ਐਸਾ ਨਹੀਂ ਹੈ।

ਥੌੜੀ ਜਿਹੀ ਪੜਚੋਲ ਕਰਨ ਉਪਰੰਤ ਹੁਣ ਤਕ ਪਤਾ ਚਲਿਆ ਹੈ ਕਿ ਇਹ ਅਨੁਵਾਦ 18 ਸਾਲ ਪਹਿਲਾਂ 1994 ਵਿੱਚ ਕੀਤਾ ਗਿਆ ਸੀ ਜਿਸ ਨੂੰ ਐਸ. ਜੀ. ਪੀ ਸੀ. ਨੇ 1997 ਵਿੱਚ ਛਾਪਿਆ ਸੀ। ਇਹ ਪੁਰਾਣੀ ਗਲ ਹੈ! ਇਸ ਅਨੁਵਾਦ ਲਈ ਮੌਜੂਦਾ ਪ੍ਰਬੰਧਕ ਜਿੰਮੇਵਾਰ ਨਹੀਂ ਜਾਪਦੇ ਪਰ ਇਸ ਨੂੰ ਠੀਕ ਕਰਨ ਦੀ ਜਿੰਮੇਵਾਰੀ ਨਿਰਸੰਦੇਹ ਉਨ੍ਹਾਂ ਦੀ ਹੈ।

ਸਪਸ਼ਟ ਰੂਪ ਵਿੱਚ ਇਹ ਅਨੁਵਾਦਕ ਵਲੋਂ ਕੀਤਾ ਗਿਆ ਅਨੁਵਾਦ ਮਾਤਰ ਨਹੀਂ ਬਲਕਿ ਇੱਕ ਮੱਧ ਦੀ ‘ਇੰਟਰਪਟੇਸ਼ਨ` ਵੀ ਹੈ। ਹਾਲਾਂਕਿ ਗੁਰੂ ਦੀ ਹਜ਼ੂਰੀ ਵਿੱਚ ਨਿਤਨੇਮ ਪੜਿਆ ਜਾ ਸਕਦਾ ਹੈ ਜਿਸ ਵਿੱਚ ਦਸ਼ਮੇਸ਼ ਜੀ ਦੀ ਰਚਨਾਵਾਂ ਵੀ ਸ਼ੂਮਾਰ ਹਨ। ਪਰ ਕੀਰਤਨ ਦੀ ਮੱਧ ਦੇ ਮੂਲ ਪਾਠ ਵਿੱਚ ਐਸਾ ਨਹੀਂ ਹੈ। ਇਸ ਲਈ ਅਨੁਵਾਦਕ ਨੇ, ਅਨੁਵਾਦ ਦੀ ਹੱਦ ਨੂੰ ਟੱਪ ਕੇ, ‘ਅਪਣੀ ਸਮਝ` ਨਾਲ ਇਸ ਮੱਧ ਦਾ ਇੰਟਰਪਟੇਸ਼ਨ ਕੀਤਾ ਪ੍ਰਤੀਤ ਹੁੰਦਾ ਹੈ ਜਿਸ ਨੂੰ ਕੋਈ ਮਨਮਾਨੇ ਢੰਗ ਨਾਲ, ਉਸ ਹਦ ਤਕ ਵੀ ਸਮਝ ਸਕਦਾ ਹੈ ਜਿਸ ਦੀ ਇਜਾਜ਼ਤ ਨਾ ਤਾਂ ਮੂਲ ‘ਸਿੱਖ ਰਹਿਤ ਮਰਿਆਦਾ` ਦਿੰਦੀ ਹੈ ਅਤੇ ਨਾ ਹੀ ਪੰਥਕ ਫ਼ੈਸਲੇ। ਵੈਸੇ ਗੁਰੂ ਦੀ ਹਜ਼ੁਰੀ ਵਿੱਚ ਕਵਿਤਾਵਾਂ ਅਤੇ ਢਾਡੀ ਵਾਰਾਂ ਵੀ ਗਾਇਆਂ ਜਾਂਦਿਆ ਹਨ ਅਤੇ ਦਸ਼ਮੇਸ਼ ਜੀ ਨਾਲ ਜੁੜੀਆਂ ਖ਼ਾਲਸਾ ਮੇਰੇ ਰੂਪ…ਜਬ ਲਗ ਖ਼ਾਲਸਾ ਰਹੇ ਨਿਆਰਾ…ਆਦਿ ਵਰਗੀਆਂ ਬੰਦਿਸ਼ਾਂ ਪੜੀਆਂ ਜਾਂਦੀਆ ਹਨ। ਪਰ ਇਨ੍ਹਾਂ ਨੂੰ ਪੜਨ ਲਈ ਲਿਖਤੀ ਇੰਟਰਪਟੇਸ਼ਨ ਵਾਜਬ ਨਹੀਂ ਕਿਉਂਕਿ ਇਸ ਦੀ ਦੁਰਵਰਤੋਂ ਵੀ ਹੋ ਸਕਦੀ ਹੈ ਅਤੇ ਹਦ ਵੀ ਟੱਪੀ ਜਾ ਸਕਦੀ ਹੈ। ਮੂਲ ‘ਸਿੱਖ ਰਹਿਤ ਮਰਿਆਦਾ` (ਪੰਜਾਬੀ) ਵਿੱਚ ਇਸਦਾ ਖਿਆਲ ਰੱਖਿਆ ਗਿਆ ਹੈ ਤਾਂ ਕਿ ਕੋਈ ਹੱਦ ਨਾ ਟੱਪ ਜਾਏ।

ਹਾਲਾਂਕਿ ਇਸ ਅਨੁਵਾਦ ਲਈ ਮੌਜੂਦਾ ਪ੍ਰਬੰਧਕ ਜਿਮੇਂਵਾਰ ਨਹੀਂ ਜਾਪਦੇ ਪਰ ਉਨ੍ਹਾਂ ਨੂੰ ਇਸ ਦਾ ਨੋਟਿਸ ਜ਼ਰੂਰ ਲੇਂਣਾ ਚਾਹੀਦਾ ਹੈ ਅਤੇ ਇਸ ਫ਼ਾਲਤੂ ਇੰਟਰਪਟੇਸ਼ਨ ਨੂੰ ਅਨੁਵਾਦ ਵਿਚੋਂ ਹਟਾ ਲੇਂਣਾ ਚਾਹੀਦਾ ਹੈ। ਤਰੂਟੀ ਦੁਰ ਹੋਂਣ ਤੋਂ ਬਾਦ ਵੀ ਸਮੁੱਚੇ ਸਿੱਖ ਪੰਥ ਲਈ ਹਮੇਸ਼ਾ ਧਿਆਨ ਵਿੱਚ ਰੱਖਣ ਵਾਲੀ ਗਲ ਇਹ ਹੈ ਕਿ ‘ਸਿੱਖ ਰਹਿਤ ਮਰਿਆਦਾ` ਦਾ ਅਸਲ ਦਸਤਾਵੇਜ਼ ਪੰਜਾਬੀ ਵਿੱਚ ਹੈ ਅਤੇ ਕੇਵਲ ਉਹ ਦਸਤਾਵੇਜ਼ ਹੀ ਅਧਿਕਾਰਕ ‘ਸਿੱਖ ਰਹਿਤ ਮਰਿਆਦਾ` ਹੈ ਨਾ ਕਿ ਉਸਦਾ ਕੋਈ ਵੀ ਅਨੁਵਾਦ।

ਨਿਸ਼ਚਤ ਤੌਰ ਤੇ ਇਸੇ ਲਈ ਸਿੱਖ ਰਹਿਤ ਮਰਿਆਦਾ ਦੇ ਕੀਤੇ ਗਏ ਅੰਗ੍ਰੇਜ਼ੀ ਅਨੁਵਾਦ ਦੇ ਅੰਤ ਵਿੱਚ ਪਾਠਕਾਂ ਦੀ ਉਚੇਚੀ ਸੂਚਨਾ ਲਈ ਕਮੇਟੀ ਵਲੋਂ ਘੋਸ਼ਨਾ ਰੂਪੀ ਇੱਕ ਨੋਟ ਲਿਖਿਆ ਗਿਆ ਹੈ ਜੋ ਕਿ ਇਸ ਪ੍ਰਕਾਰ ਹੈ;

“NOTE: The above text is not for legal use. ---

ਕਮੇਟੀ ਨੂੰ ਚਾਹੀਦਾ ਹੈ ਕਿ ਅਨੁਵਾਦ ਵਿੱਚ ਇੰਟਰਪਟੇਸ਼ਨ ਰੂਪੀ ਸ਼ਬਦਾਵਲੀ ਨੂੰ ਹਟਾੳਂਣ ਬਾਰੇ ਜਲਦੀ ਕਦਮ ਚੁੱਕਣ। ਅਨੁਵਾਦ ਦਾ ਸਥਾਨ ਕੇਵਲ ਸਹੁਲਿਅਤ ਤਕ ਮਹਦੂਦ ਹੈ ਇਸ ਲਈ ਸੂਚੇਤ ਵਰਗ ਜਾਂ ਕੋਈ ਸਿੱਖ ਅਨੁਵਾਦ ਨੂੰ ਮੂਲ ‘ਸਿੱਖ ਰਹਿਤ ਮਰਿਆਦਾ` ਨਾ ਸਮਝ ਲੇ। ਕਮੇਟੀ ਨੂੰ ਵੀ ਇਹ ਗਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ। ਪੰਜਾਬੀ ਵਿੱਚ ਛੱਪ ਰਹੀ ‘ਸਿੱਖ ਰਹਿਤ ਮਰਿਆਦਾ` ਵਿੱਚ ਐਸੀ ਲਿਖਤੀ ਇੰਟਰਪਟੇਸ਼ਨ ਦੀ ਗੁੰਜਾਇਸ਼/ਇਜਾਜ਼ਤ ਬਿਲਕੁਲ ਨਹੀਂ ਹੈ। ਕਿਸੇ ਵੀ ਇੰਟਰਪਟੇਸ਼ਨ ਨੂੰ ਮੂਲ ਪਾਠ ਵਿੱਚ ਦਰਜ਼ ਨਹੀਂ ਕੀਤਾ ਜਾ ਸਕਦਾ। ਇਸ ਨਾਲ ਨੁਕਸਾਨ ਹੋਂਣ ਦਾ ਮਾਰਗ ਵੀ ਖੁੱਲਦਾ ਹੈ! ਇਸੇ ਲਈ ਸਿੱਖ ਰਹਿਤ ਮਰਿਆਦਾ ਪੰਜਾਬੀ ਵਿੱਚ ਐਸੀ ਇੰਟਰਪਟੇਸ਼ਨ ਨਹੀਂ ਹੈ ਅਤੇ ਨਾ ਹੀ ਹੋ ਸਕਦੀ ਹੈ।

ਅਨੁਵਾਦ (ਟ੍ਰਾਸਲੇਸ਼ਨ) ਮੂਲ (ਔਰਿਜ਼ਨਲ) ਕਥਨ/ਦਸਤਾਵੇਜ਼ ਨਹੀਂ ਮੰਨਿਆ ਜਾ ਸਕਦਾ। ਅਨੁਵਾਦ ਕੇਵਲ ਸਹੂਲਿਅਤ ਲਈ ਹੁੰਦਾ ਹੈ। ਇਹ ਮੂਲ ਦਸਤਾਵੇਜ਼ ਦਾ ਸਥਾਨ ਕਦੇ ਨਹੀਂ ਲੇ ਸਕਦਾ! ਅਨੁਵਾਦ ਵਿੱਚ ਇੰਟਰਪਟੇਸ਼ਨ ਜੋੜਨ ਨਾਲ ਅਨੁਵਾਦ ਦੇ ਨਿਰੋਲ ਰਹਿਣ ਦੀ ਸੰਭਾਵਨਾ ਘਟ ਜਾਂਦੀ ਹੈ।

‘ਸਿੱਖ ਰਹਿਤ ਮਰਿਆਦਾ` ਦੀ ਨਿਰੋਲਤਾ ਹਰ ਸੂਰਤ ਬਰਕਰਾਰ ਰਹਿਣੀ ਚਾਹੀਦੀ ਹੈ! ਇਸ ਨੂੰ ਅਪਣੇ ਤੌਰ ਤੇ ਛੋੜਨ ਦਾ ਹੱਕ ਕਿਸੇ ਵੀ ਕਮੇਟੀ ਨੂੰ ਕਦਾਚਿਤ ਨਹੀਂ! ਇਹ ਚੰਗੀ ਗਲ ਹੈ ਕਿ ਕਮੇਟੀ ਦੇ ਪ੍ਰਧਾਨ ਜੀ ਨੇ ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਨਾਲ ਇਸ ਤਰੂਟੀ ਨੂੰ ਛੇਤੀ ਦੂਰ ਕਰ ਲੇਂਣ ਬਾਰੇ ਗਲ ਕੀਤੀ ਹੈ। ਇਸ ਬਾਬਤ ਕੋਈ ਕੋਤਾਹੀ ਨਹੀਂ ਹੋਂਣੀ ਚਾਹੀਦੀ।

ਹਰਦੇਵ ਸਿੰਘ, ਜੰਮੂ

28.02.2012


(ਸ਼ੇਰ-ਏ-ਪੰਜਾਬ ਰੇਡੀਓ ਤੇ 26 ਫਰਵਰੀ 2012 ਨੂੰ ਹੋਇਆ ਟਾਕ ਸ਼ੋਅ ਜਿਸ ਵਿੱਚ ਕਿ ਪ੍ਰੋ: ਸਰਬਜੀਤ ਸਿੰਘ ਧੁੰਦਾ ਨਾਲ 25 ਫਰਵਰੀ ਨੂੰ ਗਏ ਬੰਦਿਆਂ ਨਾਲ ਗੱਲਬਾਤ ਕੀਤੀ ਗਈ ਅਤੇ ਕੁੱਝ ਕੁ ਸਰੋਤਿਆਂ ਦੇ ਵਿਚਾਰ ਵੀ ਲਏ ਗਏ। ਭਾਵੇਂ ਕਿ ਇਸ ਵਿੱਚ ਕਈ ਗੱਲਾਂ ਕੱਟ ਦਿੱਤੀਆਂ ਗਈਆਂ ਹਨ ਪਰ ਫਿਰ ਵੀ ਕਈਆਂ ਲਈ ਜਾਣਕਾਰੀ ਵਾਲੀ ਹੋਵੇਗੀ। ਇਹ ਲਿੰਕ ਵੇਕ ਅੱਪ ਖਾਲਸਾ ਨਾਲ ਸੰਬੰਧਿਤ ਹੈ-ਸੰਪਾਦਕ)


(27/02/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਪਾਠਕ ਸੱਜਣੋਂ
ਸਤਿ ਸ਼੍ਰੀ ਅਕਾਲ!

ਤਰਾਂ-ਤਰਾਂ ਦਿਆਂ ਕਿਆਸਰਾਈਆਂ ਦਰਮਿਆਨ ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਵਲੋਂ ਅਕਾਲ ਤਖ਼ਤ ਦੇ ਜੱਥੇਦਾਰਾਂ ਨੂੰ ਧੰਦਾ ਜੀ ਵਲੋਂ ਸੋਂਪੇ ‘ਸਪਸ਼ਟੀਕਰਨ ਦਾ ਮੂਲ ਪੱਤਰ’ ਨੂੰ ਜਾਰੀ ਕੀਤਾ ਗਿਆ ਹੈ। ਇਹ ਪੱਤਰ ਕੋਈ ਕਿਆਸਰਾਈ ਨਹੀਂ ਬਲਕਿ ਇੱਕ ਵਾਸਤਵਕ ਅਤੇ ਸਵਕ੍ਰਿਤ ਦਸਤਾਵੇਜ਼ ਹੈ। ਇਸ ਅਨੁਸਾਰ, ਪ੍ਰੋ. ਧੁੰਦਾ ਜੀ ਨੇ ਅਪਣੇ ਸ਼ਬਦਾ ਵਿੱਚ ਅਣਜਾਣੇ ਹੋ ਗਈ ਭੁੱਲ ਚੂਕ ਲਈ ਸ਼੍ਰੀ ਅਕਾਲ ਤਖ਼ਤ ਦੇ ਮਾਰਫ਼ਤ ਗੁਰੂ ਦੇ ਸਮੁੱਚੇ ਪੰਥ ਵਲੋਂ ਛਿਮਾ ਦੀ ਜਾਚਨਾ ਕੀਤੀ ਹੈ। ਚੁੰਕਿ ਇਹ ਬਿਲਕੁਲ ਸਪਸ਼ਟ ਸੀ ਕਿ ਧੁੰਦਾ ਜੀ ਦੀ ਸ਼ਬਦਾਵਲੀ, ਉਨ੍ਹਾਂ ਦੇ ਅੰਤਰੀਵ ਭਾਵਾਂ ਦੇ ਨਾਲ ਮੇਲ ਨਾ ਖਾਂਣ ਕਾਰਨ ਗੁਰੂ ਦੇ ਦਰਬਾਰ, ਦਰਬਾਰ ਸਾਹਿਬ ਪ੍ਰਤੀ ਅਦਬ ਦੇ ਮਿਆਰ ਤੋਂ ਅਣਜਾਣੇ ਭੱਟਕ ਗਈ ਸੀ। ਇਸ ਲਈ ਇੱਕ ਜਿੰਮੇਦਾਰ ਪ੍ਰਚਾਰਕ ਵਾਂਗ ਉਨ੍ਹਾਂ ਦਾ ਸ਼੍ਰੀ ਅਕਾਲ ਤਖ਼ਤ ਦੇ ਮਾਰਫ਼ਤ ਗੁਰੂ ਦੇ ਪੰਥ ਤੋਂ ਛਿਮਾ ਦੀ ਜਾਚਨਾ ਕਰਨਾ ਗਲਤ ਨਹੀਂ ਕਹਿਆ ਜਾ ਸਕਦਾ। ਇਹ ਅਚੰਭੇ ਵਾਲੀ ਗਲ ਹੈ ਕਿ ਸੁਚੇਤ ਵਰਤੀ ਗਈ ਮੰਦੀ ਸ਼ਬਦਾਵਲੀ ਨੂੰ ਗਲਤ ਕਹਿਣ ਤੋਂ ਗ਼ੁਰੇਜ਼ ਕਰ ਗਿਆ। ਖ਼ੈਰ!
ਇਸ ਲਿਖਤੀ ਸਪਸ਼ਟੀਕਰਨ ਰੂਪੀ ਦਸਤਾਵੇਜ਼ ਨੂੰ ਹੀ ਪ੍ਰੋ. ਧੁੰਦਾ ਜੀ ਵਲੋਂ ਅਸਲ ਸਪਸ਼ਟੀਕਰਨ/ਸਵੀਕ੍ਰਿਤੀ ਕਿਹੀਆ ਜਾ ਸਕਦਾ ਹੈ ਜਿਸ ਅੱਗੇ ਕਿਆਸਾਂ ਦਾ ਕੋਈ ਮਹੱਤਵ ਨਹੀਂ ਬੱਚਦਾ। ਸਪਸ਼ਟੀਕਰਨ ਇਹ ਹੈ ਕਿ ਭਾਵਰੂਪ ਧੁੰਦਾ ਜੀ ਬੇਅਦਬ ਨਹੀਂ ਸਨ ਪਰ ਅਣਜਾਣੇ ਹੋ ਗਈ ਭੁੱਲ ਚੂਕ ਨੂੰ ਸਵੀਕਾਰਦੇ ਉਨ੍ਹਾਂ ਪੰਥ ਵਲੋਂ ਛਿਮਾਂ ਦੀ ਜਾਚਨਾ ਕੀਤੀ ਹੈ।
ਮਤਭੇਦ ਕਿਤਨੇ ਵੀ ਕਿਉਂ ਨਾ ਹੋਂਣ ਪਰ ਇਸ ਗਲ ਤੇ ਲਗਭਗ ਹਰ ਸੂਝਵਾਨ ਸਹਮਤਿ ਹੀ ਹੋਵੇਗਾ ਕਿ ਇੱਕ ਸਮਰਪਤ ਸਿੱਖ ਨੂੰ ਗੁਰੂ ਦੇ ਅਦਬ ਪ੍ਰਤੀ, ਅਣਜਾਣੇ ਹੋ ਗਈ ਕਿਸੇ ਭੁੱਲ ਚੂਕ ਲਈ ਫ਼ੌਰਨ ਛਿਮਾ ਦੀ ਜਾਚਨਾ ਕਰ ਲੇਂਣੀ ਚਾਹੀਦੀ ਹੈ। ਚੰਗੇ ਭਾਵ ਵਿੱਚ ਗਲਤੀ ਦਾ ਰਲਾਅ ਨਹੀਂ ਰਹਿਣਾ ਚਾਹੀਦਾ। ਗਲਤੀ ਨੂੰ ਚੰਗੇ ਭਾਵ ਨਾਲੋਂ ਅਲਗ ਕਰਕੇ ਹੀ ਚੰਗਾ ਭਾਵ ਨਿਰੋਲ ਹੁੰਦਾ ਹੈ। ਚੰਗਾ ਭਾਵ ਵੱਡਮੁੱਲਾ ਹੁੰਦਾ ਹੈ ਇਸ ਲਈ ਉਸ ਵਿੱਚ ਆ ਵੜੀ ਕਿਸੇ ਗਲਤੀ ਨੂੰ, ਪਤਾ ਚਲ ਜਾਣ ਤੇ, ਫ਼ੌਰਨ ਪਰੇ ਸੁੱਟਣਾ ਚਾਹੀਦਾ ਹੈ ਤਾਂ ਕਿ ਚੰਗੇ ਭਾਵ ਦਾ ਮੁੱਲ ਬਣਿਆ ਰਹੇ।
ਕੋਈ ਭਾਵਨਾਤਮਕ ਗਲਤੀ ਹੋ ਜਾਏ ਅਤੇ ਉਸਦਾ ਅਪਣੇ ਆਤਮੇ ਤੋਂ ਸਿਵਾ ਕਿਸੇ ਨੂੰ ਪਤਾ ਵੀ ਨਾ ਚਲੇ, ਤਾਂ ਗਲਤੀ ਕਰਨ ਵਾਲਾ ਪਰਮਾਤਮਾ ਅੱਗੇ, ਨਿੱਜਤਾ ਨਾਲ, ਛਿਮਾ ਦੀ ਜਾਚਨਾ ਕਰਦਾ ਹੈ। ਪਰ ਜਿਸ ਵੇਲੇ ਹੋ ਗਈ ਗਲਤੀ ਦਾ ਨੋਟਿਸ ਕਿਸੇ ਹੋਰ ਬੰਦੇ, ਜਾਂ ਬੰਦਿਆਂ ਦੇ ਵੱਡੇ ਸਮੂਹ ਵਲੋਂ ਲੇ ਲਿਆ ਗਿਆ ਹੋਵੇ ਤਾਂ ਗਲਤੀ ਪਰਮਾਤਮਾ ਪਾਸ ਨਹੀਂ ਬਲਕਿ ਨੋਟਿਸ ਲੇਂਣ ਵਾਲੇ ਬੰਦੇ ਜਾਂ ਸਮੂਹ ਅੱਗੇ ਵੀ ਮੰਨੀ ਜਾਂਦੀ ਹੈ। ਇਹ ਕੇਵਲ ਗੁਰਮਤਿ ਹੀ ਨਹੀਂ ਬਲਕਿ ਤਮਾਮ ਸੱਭਿਯਤਾਵਾਂ ਦਾ ਸਮਾਜਕ ਅਦਬ ਵੀ ਹੈ। ਧਰਮ ਸਮੇਤ ਕਿਸੇ ਵਿਸ਼ੇ ਬਾਰੇ ਵੀ ਲਿਖਦੇ ਹੋਏ ਕਿਸੇ ਅਖ਼ਬਾਰ ਦੇ ਸੰਪਾਦਕ ਵਲੋਂ ਕੋਈ ਗਲਤੀ ਹੋ ਜਾਏ ਤਾਂ ਉਹ ਸੰਪਾਦਕ ਬੰਦ ਕਮਰੇ ਵਿੱਚ ਪਰਮਾਤਮਾ ਕਲੋਂ ਨਹੀਂ ਬਲਕਿ ਪਾਠਕਾਂ ਵਲੋਂ ਛਿੱਮਾ ਦੀ ਜਾਚਨਾ ਕਰਦਾ ਹੈ। ਇਸ ਨੂੰ ਗਿੜਗਿੜਾਉਂਣਾ ਨਹੀਂ ਬਲਕਿ ਜ਼ਿਮੇਦਾਰਾਨਾ ਵਿਵਹਾਰ ਕਹਿੰਦੇ ਹਨ!
ਜਿਹੜਾ ਸਿੱਖ ਗੁਰੂ ਦੇ ਸਤਿਕਾਰ ਪ੍ਰਤੀ ਗਲਤ ਸ਼ਬਦਾਵਲੀ ਵਰਤ ਉਸ ਨੂੰ ਵਾਪਸ ਨਾ ਲਵੇ ਤਾਂ ਉਹ ਗੁਰਮਤਿ ਦੇ ਕਿਸੇ ਨੁੱਕਤੇ ਤੋਂ ਖੁੰਝਿਆ ਹੋਇਆ ਹੀ ਸਮਝਿਆ ਜਾਏਗਾ। ਸ਼੍ਰੀ ਅਕਾਲ ਤਖ਼ਤ ਦੇ ਮਾਰਫ਼ਤ ਗੁਰੂ ਦੇ ਪੰਥ ਵਲੋਂ ਛਿਮਾ ਦੀ ਜਾਚਨਾ ਨਾਲ ਲਭਰੇਜ਼ ਧੁੰਦਾ ਜੀ ਦੇ ਸ਼ਬਦਾਂ ਵਿੱਚ ਗੁਰਮਤਿ ਦੇ ਉਲਟ ਕੋਈ ਗਲ ਪ੍ਰਤੀਤ ਨਹੀਂ ਹੁੰਦੀ। ਉਹ ਅਣਜਾਣੇ ਅਪਣੀ ਹੀ ਭੱਟਕੀ ਹੋਈ ਸ਼ਬਦਾਵਲੀ ਕਾਰਨ ਗੁਰੂ ਅਤੇ ਗੁਰੂ ਦੇ ਪੰਥ ਦੇ ਅੱਗੇ ਛਿਮਾਂ ਦੇ ਜਾਚਕ ਹੋਏ ਹਨ! ਗੁਰੂ ਦੇ ਪੰਥ ਵਲੋਂ ਛਿਮਾ ਦਾ ਕੋਈ ਜਾਚਕ ਦੋਸ਼ੀ ਨਹੀਂ ਕਹਿਆ ਜਾ ਸਕਦਾ!
ਹਰਦੇਵ ਸਿੰਘ, ਜੰਮੂ
27. 02. 2012


(27/02/12)
ਚਰਨਜੀਤ ਸਿੰਘ ਬਰੈਂਮਪਟਨ

ਭਾਈ ਸਰਬਜੀਤ ਸਿੰਘ ਧੂੰਧਾ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੁਹਾਡਾ ਫੈਸਲਾ ਬਿਲਕੁਲ ਦਰੁਸਤ ਸੀ। ਧੜੇ ਬਨਾਉਣੇ, ਆਕੜਣਾ ਆਪਣੇ ਆਪ ਨੂੰ ਸਿਧਾਂਤ ਦੀ ਔਟ ਵਿੱਚ ਠੀਕ ਦੱਸਣਾ ਵਗੈਰਹਾ ਵਗੈਰਹਾ ਕੋਈ ਉਚ ਪੱਧਰ ਦੀ ਨਿਸ਼ਾਨੀ ਨਹੀਂ ਹੈ। ਤੁਸੀ ਗਲਤ ਨਹੀਂ ਸੋ, ਪਰ ਫਿਰ ਵੀ ਤੁਸੀ ਆਪਣਾ ਸਪਸ਼ਟੀਕਰਣ ਦੇ ਕੇ ਆਏ ਹੋ। ਇਸ ਨਾਲ ਤੁਹਾਡਾ ਕੱਦ ਹੋਰ ਵੀ ਉਚਾ ਹੋਇਆ ਹੈ। ਵਿਵਾਦ ਪੈਦਾ ਕਰਣੇ ਬੜੇ ਸੌਖੇ ਹਨ ਪਰ ਵਿਵਾਦ ਨੂੰ ਖਤਮ ਕਰਣਾ ਸਿਆਣਪ ਮੰਗਦਾ ਹੈ। ਪੰਥ ਵਿਰੋਧੀ ਤਾਕਤਾਂ ਕਿਸੇ ਇੱਕ ਧੜੇ ਨੂੰ ਹੀ ਥਾਪੜਾ ਨਹੀਂ ਦਿੰਦਿਆ ਹੋਣੀਆਂ। ਮੇਰਾ ਖਿਆਲ ਹੈ ਕਿ ਅਖੌਤੀ ਵਿਦਵਾਨਾਂ ਨੂੰ ਵੀ ਉਹਨਾਂ ਦਾ ਹੀ ਥਾਪੜਾ ਹੈ। ਜਿੱਥੇ ਅਖੌਤੀ ਸਾਧਾਂ ਨੇ ਅੰਨੀ ਸ਼ਰਧਾ ਦਾ ਸਹਾਰਾ ਲੈ ਕੇ ਸਿੱਖੀ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਥੇ ਅਖੌਤੀ ਵਿਦਵਾਨ ਵਿਦਵਤਾ ਦਾ ਸਹਾਰਾ ਲੈ ਸਿੱਖੀ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਕੋਲ ਗਿਆਨ ਨਹੀਂ ਹੈ। ਦੂਜੇ ਕੋਲ ਸ਼ਰਧਾ ਨਹੀਂ ਹੈ। ਜੱਥੇਦਾਰਾਂ ਨੇ ਤੇ ਤੁਹਾਡਾ ਸਪਸ਼ਟੀਕਰਣ ਕਬੂਲ ਕਰ ਲਿਆ ਹੈ ਪਰ ਅਖੌਤੀ ਵਿਦਵਾਨਾਂ ਨੂੰ ਇਹ ਮੰਜੂਰ ਹੋਣਾ ਔਖਾ ਜਾਪਦਾ ਹੈ। ਮੇਰਾ ਖਿਆਲ ਹੈ ਕਿ ਸਿੱਖੀ ਤੇ ਅਗਲਾ ਵੱਡਾ ਹਮਲਾ ਅਖੌਤੀ ਵਿਦਵਾਨਾਂ ਵਲੋਂ ਹੋਵੇਗਾ।
ਵਕਤ ਦੀ ਲੌੜ ਹੈ ਕਿ ਸਿੱਖ ਕੁੱਝ ਡਿਪਲੋਮੇਸੀ ਵੀ ਸਿੱਖਣ।
ਬਿਲਾਵਲੁ ਮਹਲਾ ੫ ॥ ਸੁਲਹੀ ਤੇ ਨਾਰਾਇਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥੧॥ ਰਹਾਉ ॥
ਚਰਨਜੀਤ ਸਿੰਘ
ਬਰੈਂਮਪਟਨ


(26/02/12)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸੰਪਾਦਕ ਜੀ, ਮੇਰੇ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!

ਪਿਛਲੇ ਸਮੇਂ ਵਿੱਚ ਸਿਖਮਾਰਗ ਵੈਬਸਾਈਟ ਉਤੇ ‘ਅਕਾਲ ਤਖਤ’ ਦੇ ਵਿਸ਼ੇ ਤੇ ਹੋਈ ਵਿਚਾਰ-ਚਰਚਾ ਦੌਰਾਨ 24. 04. 2011 ਨੂੰ ਮੇਰੇ ਸਾਹਮਣੇ ‘ਪੰਜ’ ਸਵਾਲ ਖੜ੍ਹੇ ਕੀਤੇ ਗਏ। ਸਿਖਮਾਰਗ ਵੈਬਸਾਈਟ ਤੇ ਚਲਦੀ ਵਿਚਾਰ-ਚਰਚਾ ਦੌਰਾਨ ਆਮ ਹੀ ਵੇਖਿਆ ਗਿਆ ਹੈ ਕਿ ਜਦੋਂ ਸਵਾਲ-ਕਰਤਾ ਆਪ ਨਿਰੁੱਤਰ ਹੋ ਜਾਂਦਾ ਹੈ ਤਾਂ ਉਹ ਵਿਚਾਰ-ਚਰਚਾ ਦਾ ਰੁਖ ਆਪਣੇ ਵੱਲੋਂ ਕਿਸੇ ਹੋ ਪਾਸੇ ਮੋੜਨ ਲਈ ਅਜਿਹੇ ਸਵਾਲ ਕਰ ਦਿੰਦਾ ਹੈ ਜਿਹਨਾਂ ਦਾ, ਉਸਦੀ ਆਪਣੀ ਸੋਚ ਅਨੁਸਾਰ, ਦੂਸਰੀ ਧਿਰ ਲਈ ਇੱਕ ਦਮ ਜੁਆਬ ਦੇਣਾ ਮੁਸ਼ਕਲ ਹੋ ਜਾਵੇਗਾ ਅਤੇ, ਉਸੇ ਸੋਚ ਅਨੁਸਾਰ, ਪਰਭਾਵ ਇਹ ਬਣੇਗਾ ਕਿ ਵਿਚਾਰ-ਚਰਚਾ ਦੌਰਾਨ ਸਵਾਲ ਸਵਾਲ-ਕਰਤਾ ਦਾ ਹੱਥ ਉਪਰ ਰਿਹਾ ਹੈ। ਮੇਰੇ ਸਾਹਮਣੇ ਪੇਸ਼ ਕੀਤੇ ਗਏ ਵਿਚਾਰ-ਅਧੀਨ ‘ਪੰਜ’ ਸਵਾਲ ਇਸੇ ਨੀਤੀ ਦੇ ਅਧੀਨ ਹੀ ਕੀਤੇ ਗਏ ਸਨ। ਇਹ ਸਵਾਲ ਵਿਆਪਕ (general) ਕਿਸਮ ਦੇ ਹਨ ਅਤੇ ਮੇਰੇ ਵੱਲੋਂ ਪੇਸ਼ ਕੀਤੇ ਗਏ ਤੱਥਾਂ/ਹਵਾਲਿਆਂ ਬਾਰੇ ਨਿਸ਼ਚਿਤ (specific) ਕਿਸਮ ਦੇ ਨਹੀਂ ਬਣਦੇ। ਸਿਖਮਾਰਗ ਵੈਬਸਾਈਟ ਤੇ ਆਈਆਂ ਮੇਰੀਆਂ ਲਿਖਤਾਂ ਵਿੱਚੋਂ ਪੰਜ ਪੈਰਿਆਂ ਦੇ ਰੂਪ ਵਿੱਚ ਚਾਲੀ ਕੁ ਸਤਰਾਂ ਨੂੰ ਅਧਾਰ ਬਣਾ ਕੇ (ਇਹਨਾਂ ਪੈਰਿਆਂ ਵਿਚਲੇ ਤੱਥਾਂ ਵਿੱਚੋਂ ਕਿਸੇ ਨੂੰ ਝੁਠਲਾਏ ਬਗੈਰ) ਇਹ ਸਵਾਲ ਪੁੱਛੇ ਗਏ ਹਨ। ਅਜਿਹੇ ਵਿਆਪਕ ਕਿਸਮ ਦੇ ਸਵਾਲ ਸਿਖ ਇਤਹਾਸ ਸਬੰਧੀ ਲਿਖਣ ਵਾਲੇ ਹਰ ਲੇਖਕ (ਸਵਾਲ-ਕਰਤਾ ਸਮੇਤ) ਪਾਸੋਂ ਪੁੱਛੇ ਜਾ ਸਕਦੇ ਹਨ। ਇਸ ਤਰ੍ਹਾਂ ਦੇ ਸਵਾਲਾਂ ਦੇ ਉਤੱਰ ਦੇਣ ਲਈ ਕਿਸੇ ਵੀ ਲੇਖਕ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਪਰੰਤੂ ਇਹਨਾਂ ਸਵਾਲਾਂ ਦੇ ਪੁੱਛੇ ਜਾਣ ਤੋਂ ਬਾਦ ਅੱਠ-ਨੌਂ ਮਹੀਨੇ ਦੌਰਾਨ ਯੋਜਨਾ-ਬੱਧ ਤਰੀਕੇ ਨਾਲ ਵੱਖ-ਵੱਖ ਵਿਅਕਤੀਆਂ ਰਾਹੀਂ ਇਹਨਾਂ ਸਵਾਲਾਂ ਬਾਰੇ ਚਰਚਾ ਕਰਵਾ ਕੇ ਮੇਰੀ ਮਾਣਹਾਨੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ (ਜਦੋਂ ਕਿ ਸਵਾਲ-ਕਰਤਾ ਵਾਰ-ਵਾਰ ਝੂਠ ਬੋਲ ਰਿਹਾ ਹੈ ਕਿ ਇਹ ਸਵਾਲ ਇੱਕ ਸਾਲ ਤੋਂ ਵੱਧ ਸਮਾਂ ਪਹਿਲਾਂ ਪੁੱਛੇ ਗਏ ਸਨ)। ਹੁਣ ਤਕ ਇਹ ਜੱਗ-ਜਾਹਰ ਹੋ ਚੁੱਕਾ ਹੈ ਕਿ ‘ਪੰਜ’ ਸਵਾਲ ਖੜ੍ਹੇ ਕਰਨ ਵਾਲਾ ਸਵਾਲ-ਕਰਤਾ ਸੱਜਣ ਆਪਣੀਆਂ ਲਿਖਤਾਂ ਰਾਹੀਂ ਸਿਰਤੋੜ ਯਤਨ ਕਰ ਰਿਹਾ ਹੈ ਕਿ ਸਿਖ ਮੱਤ ਵਿੱਚ ਜੋ ਮਨਮੱਤੀ ਪਰੰਪਰਾਵਾਂ ਪਰਚਲਤ ਹਨ ਉਹਨਾਂ ਪ੍ਰਤੀ ਕੋਈ ਕਿੰਤੂ-ਪ੍ਰੰਤੂ ਨਾ ਹੋਣ ਦਿੱਤਾ ਜਾਵੇ ਅਤੇ ਇਹਨਾਂ ਮਨਮੱਤੀ ਪਰੰਪਰਾਵਾਂ ਨੂੰ ‘ਪੰਥ-ਪ੍ਰਵਾਨਕਤਾ’ ਦੇ ਨਾਮ ਹੇਠ ਹਰ ਹੀਲੇ ਚਾਲੂ ਹੀ ਰਖਿੱਆ ਜਾਵੇ। ਕਿਸੇ ਜਾਗਰੂਕ ਧਿਰ ਦੇ ਅਜਿਹੀ ਮਨਮੱਤੀ ਨੀਤੀ ਹੇਠ ਕੰਮ ਕਰ ਰਹੇ ਕਿਸੇ ਸਵਾਲ-ਕਰਤਾ ਨਾਲ ਵਿਚਾਰ-ਚਰਚਾ ਵਿੱਚ ਪੈਣ ਦੇ ਕੋਈ ਅਰਥ ਨਹੀਂ ਰਹਿੰਦੇ।

ਅਸਲ ਵਿੱਚ ਸਿਖਮਾਰਗ ਵੈਬਸਾਈਟ ਤੇ ਇਹ ਵਿਚਾਰ-ਚਰਚਾ ਮੇਰੇ ਵੱਲੋਂ ਇਹ ਧਾਰਨਾਂ ਪਰਗਟ ਕਰਨ ਤੋਂ ਬਾਦ ਸ਼ੁਰੂ ਹੋਈ ਕਿ ‘ਅਕਾਲ ਤਖਤ ਵਿਵਸਥਾ’ ਦੀ ਸਿਖ ਮੱਤ ਵਿੱਚ ਕੋਈ ਹੋਂਦ ਨਹੀਂ। ਵਿਚਾਰ-ਚਰਚਾ ਦਾ ਅਰੰਭ ਕਰਦੇ ਹੋਏ ਸਵਾਲ-ਕਰਤਾ ਨੇ ਮੇਰੇ ਇਸ ਕਰਾਂਤੀਕਾਰੀ ਵਿਚਾਰ ਦੀ ਡੱਟ ਕੇ ਵਿਰੋਧਤਾ ਕੀਤੀ।

ਸ਼ਬਦ-ਜੁੱਟ ‘ਅਕਾਲ ਤਖਤ’ ਦੀ ਵਰਤੋਂ ਦੀ ਸਥਿਤੀ ਹੇਠਾਂ ਦਿੱਤੇ ਦੋ ਢੰਗਾਂ ਨਾਲ ਪੇਸ਼ ਕੀਤੀ ਜਾ ਸਕਦੀ ਹੈ:

ਪਹਿਲਾ ਇਹ ਕਿ ਛੇਵੇਂ ਗੁਰੂ ਜੀ ਨੇ ਆਪਣੇ ਕਿਸੇ ਤਖਤ ਦਾ ਨਾਮ ‘ਅਕਾਲ’ ਤੇ ਨਹੀਂ ਰਖਿੱਆ ਸੀ। ਮੇਰੇ ਵੱਲੋਂ ਪੇਸ਼ ਕੀਤੀ ਗਈ ਇਸ ਦਲੀਲ ਨੂੰ ਗਲਤ ਸਾਬਿਤ ਕਰਨ ਲਈ ਸਵਾਲ-ਕਰਤਾ ਜਾਂ ਉਸ ਦੇ ਹਮਾਇਤੀਆਂ ਕੋਲ ਕੋਈ ਵੀ ਦਲੀਲ ਜਾਂ ਹਵਾਲਾ ਮੌਜੂਦ ਨਹੀਂ।

ਦੂਸਰਾ ਇਹ ਕਿ ਛੇਵੇਂ ਗੁਰੂ ਜੀ ਨੇ ਆਪਣੇ ਕਿਸੇ ਤਖਤ ਦਾ ਨਾਮ ‘ਅਕਾਲ’ ਤੇ ਰਖਿੱਆ ਸੀ। ਆਪਣੀ ਇਸ ਦਲੀਲ ਨੂੰ ਸਹੀ ਸਾਬਿਤ ਕਰਨ ਲਈ ਸਵਾਲ-ਕਰਤਾ ਜਾਂ ਉਸ ਦੇ ਹਮਾਇਤੀਆਂ ਕੋਲ ਕੋਈ ਵੀ ਤੱਥ ਜਾਂ ਹਵਾਲਾ ਮੌਜੂਦ ਨਹੀਂ।

ਹੁਣ ਅਸਲੀਅਤ ਇਹ ਹੈ ਕਿ ਛੇਵੇਂ ਗੁਰੂ ਜੀ ਦੇ ਅੰਮ੍ਰਿਤਸਰ ਵਾਲੇ ਤਖਤ ਲਈ ਸ਼ਬਦ ‘ਅਕਾਲ’ ਦੀ ਵਰਤੋਂ ਸਬੰਧੀ ਸਭ ਤੋਂ ਪਹਿਲਾ ਹਵਾਲਾ 1834 ਈਸਵੀ ਤੋਂ ਬਾਦ ਜਾ ਕੇ ਮਿਲਦਾ ਹੈ ਉਹ ਵੀ ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6’ ਵਿੱਚ ( ‘ਗੁਰਬਿਲਾਸ ਪਾਤਸ਼ਾਹੀ 6’ 1834 ਈਸਵੀ ਤੋਂ ਲੈ ਕੇ 1843 ਈਸਵੀ ਦੇ ਸਮੇਂ ਵਿੱਚ ਤਿਆਰ ਕੀਤੀ ਗਈ ਸਾਬਿਤ ਹੁੰਦੀ ਹੈ, 1718 ਈਸਵੀ ਵਿੱਚ ਨਹੀਂ ਜਿਵੇਂ ਕਿ ਪੁਸਤਕ ਦੇ ਅੰਦਰ ਦਾਵਾ ਕੀਤਾ ਗਿਆ ਹੈ)। ਪੁਸਤਕ ਵਿੱਚ ਛੇਵੇਂ ਗੁਰੂ ਜੀ ਦੇ ਤਖਤ ਲਈ ਸ਼ਬਦ ‘ਅਕਾਲ’ ਦੀ ਵਰਤੋਂ ਦਾ ਇਹ ਹਵਾਲਾ ਇੱਕ ਐਸੀ ਪੌਰਾਣਿਕ ਕਿਸਮ ਦੀ ਗਾਥਾ ਰਾਹੀਂ ਦਿੱਤਾ ਗਿਆ ਹੈ ਜਿਸ ਤੇ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ ਅਤੇ ਜੋ ਗੁਰਮੱਤ ਦੀ ਅਨੁਸਾਰੀ ਨਹੀਂ। ਸ਼ਬਦ-ਜੁੱਟ ‘ਅਕਾਲ ਤਖਤ’ ਦੀ ਵਰਤੋਂ ਦਾ 1844 ਈਸਵੀ ਤੋਂ ਬਾਦ ਦਾ ਜੋ ਵੀ ਕੋਈ ਹਵਾਲਾ ਮਿਲਦਾ ਹੈ ਉਹ ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6’ ਤੇ ਹੀ ਅਧਾਰਿਤ ਹੈ। ਛੇਵੇਂ ਗੁਰੂ ਜੀ ਦੇ ਤਖਤ ਦਾ ਨਾਮ ‘ਅਕਾਲ’ ਤੇ ਰੱਖੇ ਜਾਣ ਦਾ 1843 ਈਸਵੀ ਤੋਂ ਪਹਿਲਾਂ ਦਾ ਹੋਰ ਕਿਤੇ ਵੀ ਕੋਈ ਹਵਾਲਾ ਮੌਜੂਦ ਨਹੀਂ। ਇਸ ਤਰ੍ਹਾਂ ਛੇਵੇਂ ਗੁਰੂ ਦੇ ਤਖਤ ਦਾ ਨਾਮ ‘ਅਕਾਲ ਤਖਤ’ ਰਖਿੱਆ ਗਿਆ ਹੋਣਾ ਇੱਕ ਮਿੱਥ ਸਾਬਿਤ ਹੋ ਜਾਂਦਾ ਹੈ।

ਸ਼ਵਾਲ-ਕਰਤਾ ਨੇ ਮੇਰੇ ਵੱਲੋਂ ਪੇਸ਼ ਕੀਤੀ ਗਈ ਜਿਹੜੀ ਜਾਣਕਾਰੀ ਨੂੰ (ਪੰਜ ਪੈਰਿਆਂ ਵਿਚ) ਅਧਾਰ ਬਣਾ ਕੇ ਆਪਣੇ ਸਵਾਲ ਪੇਸ਼ ਕੀਤੇ ਹਨ ਉਹ ਵਿਸ਼ੇਸ਼ ਕਰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਜੀ ਬਾਰੇ ਅਤੇ ਉਹਨਾਂ ਦੇ ਸਮੇਂ ਦੇ ਸਿਖ ਇਤਹਾਸ ਨਾਲ ਸਬੰਧਿਤ ਸੀ। ਇਹ ਵੇਰਵਾ ਸਿਖ ਇਤਹਾਸ ਨਾਲ ਸਬੰਧਿਤ ਲਿਖਤਾਂ ਵਿੱਚ ਆਮ ਹੀ ਮਿਲਦਾ ਹੈ ਅਤੇ, ਗੁਰਮੱਤ ਨੂੰ ਸਾਹਮਣੇ ਰੱਖਦੇ ਹੋਏ, ਇਸ ਵੇਰਵੇ ਦੀ ਭਰੋਸੇਯੋਗਤਾ ਬਾਰੇ ਸਾਰੀਆਂ ਧਿਰਾਂ ਹੀ ਸਹਿਮਤ ਹਨ ਭਾਵੇਂ ਕਿ ਇਹਦੇ ਵਿੱਚੋਂ ਕੁੱਝ ਹਿੱਸਾ ਵਿਵਾਦਿਤ ਸਮਝੇ ਜਾਂਦੇ ਸੋਮਿਆਂ ਵਿੱਚੋਂ ਵੀ ਕਿਉਂ ਨਾ ਆਇਆ ਹੋਵੇ। ਫਿਰ ਵੀ ਜੇਕਰ ਕਦੀ ਕਿਸੇ ਸਮੇਂ ਕਿਸੇ ਧਿਰ ਵੱਲੋਂ ਇਹਨਾਂ ਵਿੱਚੋਂ ਕੋਈ ਤੱਥ ਝੁਠਲਾ ਦਿੱਤਾ ਜਾਂਦਾ ਹੈ ਤਾਂ ਲੋੜੀਂਦੀ ਸੋਧ ਕੀਤੀ ਜਾ ਸਕਦੀ ਹੈ (ਪਰੰਤੂ ਸਵਾਲ-ਕਰਤਾ ਨੇ ਹਾਲੇ ਤਕ ਕਿਸੇ ਵਿਸ਼ੇਸ਼ ਤੱਥ ਨੂੰ ਝੁਠਲਾਇਆ ਨਹੀਂ)। ਮੇਰੇ ਵੱਲੋਂ ਪੇਸ਼ ਕੀਤੀ ਗਈ ਜਾਣਕਾਰੀ ਦੇ ਸੋਮਿਆਂ ਦੀ ਵਰਤੋਂ ਦੇ ਹੇਠਾਂ ਦਿੱਤੇ ਪੱਖ ਵੀ ਕਾਫੀ ਮਹੱਤਤਾ ਰੱਖਦੇ ਹਨ:

1. ਉਸ਼ਟਰ-ਲੱਕੜ-ਨਿਆਇ ਜੁਗਤ ਦੀ ਵਰਤੋਂ ਭਾਵ ਜਾਣਕਾਰੀ ਦੇ ਉਪਲਭਦ ਸੋਮਿਆਂ ਵਿਚਲੀਆਂ ਅਸੰਗਤੀਆਂ ਨੂੰ ਹੀ ਉਹਂਨਾਂ ਵਿਚਲੇ ਤੱਥਾਂ ਦੇ ਵਿਰੁਧ ਸਬੂਤ ਵਜੋਂ ਵਰਤਣਾ।

2. ਤਰਕ-ਸ਼ਾਸਤਰ ਅਤੇ ਆਪਣੀ ਮੌਲਿਕ ਸੋਚ ਦੇ ਅਧਾਰ ਤੇ ਕੁੱਝ ਨਿਵੇਕਲੇ (innovative) ਵਿਚਾਰ ਪੇਸ਼ ਕਰਨਾ ਜਿਹਨਾਂ ਦਾ ਪਰਚਲਤ ਸੋਮਿਆਂ ਵਿੱਚ ਹਵਾਲਾ ਮੌਜੂਦ ਹੋਣਾ ਜ਼ਰੂਰੀ ਨਹੀਂ।

ਛੇਵੇਂ ਗੁਰੂ ਜੀ ਦੇ ਅੰਮ੍ਰਿਤਸਰ ਵਾਲੇ ਤਖਤ ਦਾ ਨਾਮ ‘ਅਕਾਲ’ ਤੇ ਰੱਖੇ ਜਾਣ ਦੇ ਨੁਕਤੇ ਤੇ ਨਿਰੁੱਤਰ ਹੋ ਜਾਣ ਤੇ ਸਵਾਲ-ਕਰਤਾ ਨੇ ਵਿਚਾਰ-ਚਰਚਾ ਦਾ ਰੁੱਖ ਮੋੜਨ ਦੇ ਯਤਨ ਵਜੋਂ ‘ਪੰਜ’ ਸਵਾਲ ਪੇਸ਼ ਕਰ ਦਿੱਤੇ। ਮੈਨੂੰ ਸਵਾਲ ਕਰਤਾ ਦੀ ਇਸ ਮਨਸ਼ਾ ਦੀ ਉਸ ਵਕਤ ਹੀ ਸਮਝ ਪੈ ਗਈ ਸੀ ਪਰੰਤੂ ਇੱਕ ਤਾਂ ਉਹਨੀਂ ਦਿਨੀਂ ਇੱਕ ਸੋਚੀ-ਸਮਝੀ ਵਿਉਂਤ ਅਧੀਨ ਮੇਰੇ ਸਾਹਮਣੇ ਅਨੇਕਾਂ ਧਿਰਾਂ ਵੱਲੋਂ ਸਵਾਲ ਪੇਸ਼ ਕਰਵਾਏ ਜਾ ਰਹੇ ਸਨ ਤਾਂ ਕਿ ਮੈਂ ਉਤੱਰ ਦਿੰਦਾ-ਦਿੰਦਾ ਥੱਕ ਜਾਵਾਂ ਅਤੇ ਦੂਸਰਾ ਮੈਂ ਹੁਣ ਤਕ ਇਸ ਵਿਸ਼ੇ ਤੇ ਇੱਕ ਪੁਸਤਕ ਤਿਆਰ ਕਰਨ ਦਾ ਮਨ ਬਣਾ ਚੁੱਕਾ ਸਾਂ ਜਿਸ ਲਈ ਇਸ ਵਿਸ਼ੇ ਸਬੰਧੀ ਜਾਣਕਾਰੀ ਦੇ ਸੋਮਿਆਂ ਦਾ ਅਧਿਐਨ ਨਵੇਂ ਸਿਰੇ ਤੋਂ ਕਰਨਾ ਪੈਣਾ ਸੀ। ਵਿਸ਼ੇ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਇਹਨਾਂ ਸਵਾਲਾਂ ਦੇ ਉੱਤਰ ਵੀ ਜ਼ਰੂਰ ਦੇਣਾ ਚਾਹੁੰਦਾ ਸੀ ਜਿਸ ਲਈ ਜਾਣਕਾਰੀ ਦੇ ਸੋਮਿਆਂ ਦੇ ਹੋਰ ਅਧਿਐਨ ਦੀ ਲੋੜ ਸੀ ਅਤੇ ਪੁਸਤਕ ਲਿਖਣ ਹਿਤ ਮੈਂ ਇਹ ਅਧਿਐਨ ਕਰਨਾ ਹੀ ਸੀ। ਸੋ ਮੈਂ ਇਹਨਾਂ ਸਵਾਲਾਂ ਦਾ ਉਤੱਰ ਦੇਣ ਦਾ ਕਾਰਜ ਕੁੱਝ ਸਮੇਂ ਲਈ ਅੱਗੇ ਪਾਉਣਾ ਮੁਨਾਸਿਬ ਸਮਝਿਆ।

ਅਸਲ ਵਿੱਚ ਸਵਾਲ-ਕਰਤਾ ਦੇ ‘ਪੰਜ’ ਸਵਾਲਾਂ ਦਾ ਅਧਾਰ ਇੱਕ ਹੀ ਸਵਾਲ ਬਣਦਾ ਹੈ ਜੋ ਮੇਰੇ ਵੱਲੋਂ ਪੇਸ਼ ਕੀਤੀ ਗਈ ਤੱਥਾਂ ਦੀ ਜਾਣਕਾਰੀ ਦੇ ਸਰੋਤਾਂ ਬਾਰੇ ਹੈ। ਫਿਰ ਵੀ ਸਵਾਲ-ਕਰਤਾ ਵੱਲੋਂ ਪੇਸ਼ ਕੀਤੀ ਗਈ ਸ਼ਬਦਾਵਲੀ ਅਤੇ ਤਰਤੀਬ ਅਨੁਸਾਰ ਇਹਨਾਂ ‘ਪੰਜ’ ਸਵਾਲਾਂ ਦੇ ਉੱਤਰ ਹੇਠਾਂ ਦਿੱਤੇ ਜਾ ਰਹੇ ਹਨ।

ਸਵਾਲ ਨੰ. 1: ਉਪਰੋਕਤ ਲਿਖੇ ਜਿਹੜੇ ਤੱਥਾਂ ਨੂੰ, ਪੂਰੀ ਚਰਚਾ ਦੌਰਾਨ, ਬਾਰ-ਬਾਰ ਸਵੀਕਾਰ ਕੀਤਾ ਹੈ, ਉਨ੍ਹਾਂ ਤੱਥਾਂ ਦੇ ਮੂਲ ਇਤਹਾਸਕ ਸੋਮੇ ਕਿਹੜੇ ਹਨ? ਲੇਖਕ ਸੱਜਣ, ਸਿਖਮਾਰਗ. ਕਾਮ ਤੇ ਇਨ੍ਹਾਂ ਤੱਥਾਂ ਦੇ ਮੂਲ ਸਰੋਤਾਂ ਦੇ ਨਾਮ ਜਾਹਰ ਕਰਨ ਦੀ ਕਿਰਪਾਲਤਾ ਕਰਨ।

ਉਤੱਰ: ਇਹ ਵੇਰਵੇ ਅਜਿਹੇ ਹਨ ਜੋ ਸਿਖ ਇਤਹਾਸ ਨਾਲ ਸਬੰਧਿਤ ਲਿਖਤਾਂ ਵਿੱਚ ਆਮ ਹੀ ਮਿਲਦੇ ਹਨ ਅਤੇ ਸਵੀਕ੍ਰਿਤ ਹਨ। ਇਹਨਾਂ ਸਾਰੀਆਂ ਲਿਖਤਾਂ ਦੀ ਸੂਚੀ ਤਿਆਰ ਕਰਨ ਲਈ ਮੇਰੇ ਕੋਲ ਸਮੇਂ ਦੀ ਘਾਟ ਹੈ; ਸਮਾਂ ਮਿਲਣ ਤੇ ਹੀ ਇਹ ਕਾਰਜ ਕਰ ਸਕਦਾ ਹਾਂ (ਨਾਂ ਹੀ ਮੇਰੇ ਉਤੇ ਇਸ ਪ੍ਰਤੀ ਕੋਈ ਬੰਦਸ਼ ਹੈ)। ਹੋ ਸਕੇ ਤਾਂ ਸਵਾਲ-ਕਰਤਾ ਸੱਜਣ ਖੁਦ ਹੀ ਕਿਸੇ ਲਾਇਬ੍ਰੇਰੀ ਵਿੱਚ ਬੈਠ ਕੇ ਇਹ ਸੂਚੀ ਤਿਆਰ ਕਰ ਲੈਣ ਅਤੇ ਜਰੂਰੀ ਸਮਝਣ ਤਾਂ ਪਾਠਕਾਂ ਨੂੰ ਵੀ ਇਸ ਤੋਂ ਜਾਣੂ ਕਰਵਾ ਦੇਣ। ਨਾਲ ਹੀ ਉਹ ਪਾਠਕਾਂ ਨੂੰ ਇਹ ਦੱਸਣ ਦੀ ਖੇਚਲ ਵੀ ਕਰਨ ਕਿ ਕੀ ਉਹ ਆਪਣੀਆਂ ਹੁਣ ਤਕ ਕੀਤੀਆਂ ਗਈਆਂ ਸਾਰੀਆਂ ਲਿਖਤਾਂ ਸਬੰਧੀ ਅਜਿਹੀ ਜਾਣਕਾਰੀ ਪਾਠਕਾਂ ਅੱਗੇ ਪੇਸ਼ ਕਰ ਸਕਦੇ ਹਨ? ਮੈਂ ਤਾਂ ਆਪਣਾ ਇੱਕ ਨਿਵੇਕਲਾ ਵਿਚਾਰ ਪਾਠਕਾਂ ਦੇ ਸਾਹਮਣੇ ਰਖਿੱਆ ਸੀ। ਸਵਾਲ-ਕਰਤਾ ਨੇ ਮੇਰੇ ਉਸ ਵਿਚਾਰ ਨੂੰ ਝੁਠਲਾਉਣ ਲਈ ਤੱਥ ਪੇਸ਼ ਕਰਨ ਦੀ ਬਜਾਇ ਮੰਦਭਾਵਨਾਂ ਤਹਿਤ ਉਲਟਾ ਮੈਂਨੂੰ ਹੀ ਬੇ-ਤੁੱਕੇ ਸਵਾਲ ਕਰ ਦਿੱਤੇ ਜੋ ‘ਸੰਵਾਦ/ਲੇਖਣ ਦੇ ਅਦਬ’ ਦੇ ਅਨਕੂਲ ਕਾਰਵਾਈ ਨਹੀਂ ਗਿਣੀ ਜਾ ਸਕਦੀ।

ਸਵਾਲ ਨੰ. 2: ਜੇਕਰ ਉਹ ਤੱਥ ਇਤਹਾਸਕਾਰਾਂ ਦੀਆਂ ਕਿਤਾਬਾਂ/ਇੰਟਰਨੈਟ ਤੋਂ ਲਏ ਗਏ ਹਨ ਤਾਂ ਵੀ ਉਹ ਪਾਠਕਾਂ ਨੂੰ ਇਹ ਦੱਸਣ ਕਿ ਇਤਹਾਸਕਾਰਾਂ ਵਲੋਂ ਲਿਖੀਆਂ ਕਿਤਾਬਾਂ ਦੇ ਫੁਟ ਨੋਟਾਂ ਆਦਿ ਵਿਚ, ਇਨ੍ਹਾਂ ਤੱਥਾਂ ਬਾਰੇ, ਕਿਹੜੇ-ਕਿਹੜੇ ਮੂਲ ਸਰੋਤਾਂ ਦਾ ਹਵਾਲਾ ਹੈ?

ਉਤੱਰ: ਉਪਰੋਕਤ ਸਵਾਲ ਨੰ1 ਵਾਲੇ ਉਤੱਰ ਨੂੰ ਸਵਾਲ ਨੰ. 2 ਦਾ ਉੱਤਰ ਵੀ ਸਮਝਿਆ ਜਾਵੇ ਜੀ।

ਸਵਾਲ ਨੰ. 3: ਫਿਰ ਕੀ ਉਹ ਮੂਲ ਸਰੋਤ ਪੂਰਨ ਤੌਰ ਤੇ ਗੁਰਮਤਿ ਅਤੇ ਤੱਥ ਅਧਾਰਤ ਹਨ ਜਾਂ ਉਹ ਵੀ ਕਈ ਪੱਖੋਂ ਵਿਵਾਦਤ ਹਨ?

ਉਤੱਰ: ਸਿਖ ਇਤਹਾਸ ਵਿੱਚ ਉਪਲਭਦ ਸੋਮੇਂ ਵਿਵਾਦਿਤ ਵੀ ਹੋ ਸਕਦੇ ਹਨ ਪਰੰਤੂ ਇਹਨਾਂ ਸੋਮਿਆਂ ਨੇ ਵੀ ਅੱਗੋਂ ਬਹੁਤ ਸਾਰੀ ਉਹ ਸਮੱਗਰੀ ਵੀ ਵਰਤੀ ਹੋਈ ਹੈ ਜੋ ਮੌਖਿਕ ਪਰੰਪਰਾ ਰਾਹੀਂ ਤੁਰਦੀ ਆਈ ਹੈ। ਮੈਂ ਕੇਵਲ ਉਹ ਹੀ ਤੱਥ ਲਏ ਹਨ ਜੋ ਗੁਰਮੱਤ ਪੱਖੋਂ ਸਵੀਕ੍ਰਿਤ ਅਤੇ ਅਵਿਵਾਦਿਤ ਹੋ ਸਕਦੇ ਹਨ। ਉਂਜ ਕਈ ਵਾਰੀ ਵਿਵਾਦਿਤ ਸਮੱਗਰੀ ਵਿੱਚੋਂ ਵੀ ਕੰਮ ਦੇ ਨੁਕਤੇ ਲੱਭ ਲਏ ਜਾਂਦੇ ਹਨ।

ਸਵਾਲ ਨੰ. 4: ਜੇਕਰ ਉਹ ਮੂਲ ਸਰੋਤ ਵੀ ਕਈ ਪੱਖੋਂ ਵਿਵਾਦਤ ਹਨ ਤਾਂ ਅਕਾਲ ਤਖਤ ਇਦਾਰੇ ਦੇ ਕਾਨਸੈਪਟ ਦਾ ਵਿਰੋਧ ਕਰਨ ਵਾਲੇ ਸੱਜਣਾਂ ਨੇ ਉਨ੍ਹਾਂ ਵਿਵਾਦਤ ਸਰੋਤਾਂ ਦੀ ਕਿਸੇ ਵੀ ਗੱਲ ਨੂੰ ਬਤੌਰ ਹਵਾਲਾ ਕਿਉਂ ਵਰਤਿਆ ਅਤੇ ਕਬੂਲ ਕੀਤਾ ਹੈ?

ਉਤੱਰ: ਉਪਰੋਕਤ ਸਵਾਲ ਨੰ 3 ਵਾਲੇ ਉਤੱਰ ਨੂੰ ਸਵਾਲ ਨੰ. 4 ਦਾ ਉੱਤਰ ਵੀ ਸਮਝਿਆ ਜਾਵੇ ਜੀ।

ਸਵਾਲ ਨੰ. 5: ਜੇਕਰ ਵਿਵਾਦਤ ਸਰੋਤ ਸਿਰੇ ਤੋਂ ਹੀ ਰੱਦ ਕੀਤੇ ਜਾਣੇ ਚਾਹੀਦੇ ਹਨ ਤਾਂ ਵਿਰੋਧ ਕਰਨ ਵਾਲੇ ਸੱਜਣ ਜੀ ਦੀ ਜਾਣਕਾਰੀ ਕਿਹੜੇ ਨਿਰੋਲ ਅਤੇ ਅਵਿਵਾਦਤ ਮੂਲ ਸਰੋਤਾਂ ਤੇ ਅਧਾਰਤ ਹੈ?

ਉਤੱਰ: ਮੈਂ ਇਹ ਕਿਤੇ ਨਹੀਂ ਕਿਹਾ ਕਿ ਵਿਵਾਦਤ ਸਰੋਤ ਸਿਰੇ ਤੋਂ ਹੀ ਰੱਦ ਕੀਤੇ ਜਾਣ। ਕਿਰਪਾ ਕਰਕੇ ਸਵਾਲ ਨੰ. 3 ਵਾਲਾ ਉਤੱਰ ਦੁਬਾਰਾ ਪੜ੍ਹ ਲਿਆ ਜਾਵੇ।

ਮੇਰੀ ਸੰਪਾਦਕ ਜੀ ਨੂੰ ਬੇਨਤੀ ਹੈ ਕਿ ਮੇਰੇ ਵੱਲੋਂ ਉਪੱਰ ਪੇਸ਼ ਕੀਤੇ ਗਏ ਉਤੱਰ ਅੰਤਿਮ ਸਮਝੇ ਜਾਣ ਕਿਉਂਕਿ ਸਮੇਂ ਦੀ ਘਾਟ ਕਾਰਨ ਭਵਿਖ ਵਿੱਚ ਮੈਂ ਇਹਨਾਂ ਸਬੰਧੀ ਕਿਸੇ ਵਿਚਾਰ-ਚਰਚਾ ਵਿੱਚ ਹਿੱਸਾ ਨਹੀਂ ਲੈ ਸਕਾਂਗਾ।

ਵਿਸਥਾਰ ਲਈ ਵਿਚਾਰ-ਅਧੀਨ ਵਿਸ਼ੇ ਤੇ ਆ ਰਹੀ ਮੇਰੀ ਪੁਸਤਕ ਪੜ੍ਹੀ ਜਾ ਸਕਦੀ ਹੈ।

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।

ਫੋਨ: 09317910734


(26/02/12)
ਗੁਰਬੀਰ ਸਿੰਘ

ਭਾਈ ਸਰਬਜੀਤ ਸਿੰਘ ਜੀ,
ਆਪ ਨੇ ਕਿਹਾ ਕਿ ਤੁਸੀਂ ਜਵਾਬ ਦੇ ਚੁਕੇ ਹੋ। ਆਪ ਜੀ ਦਾ ਪਹਿਲਾ ਜਵਾਬ ਇਹ ਸੀ: “ਆਪ ਦੇ ਨਵੇਂ ਸਵਾਲ, “ਜਾਪੁ ਬਾਰੇ ਆਪ ਜੀ ਦਾ ਵਿਚਾਰ ਕੀ ਹੈ? “ ਸਬੰਧੀ ਬੇਨਤੀ ਹੈ ਨਵਾਂ ਵਿਸ਼ਾ ਅਰੰਭ ਕਰਨ ਤੋਂ ਪਹਿਲਾ ਚਲ ਰਹੇ ਵਿਸ਼ੇ (ਚੌਪਈ) ਸਬੰਧੀ ਕਿਸੇ ਅੰਤਮ ਨਤੀਜੇ ਤੇ ਪੁੱਜਿਆ ਜਾਵੇ”। ੧੦/੦੨
ਮੇਰੀ ਸਮਝ ਵਿੱਚ ਇਹ ਸਵਾਲ ਦਾ ਜਵਾਬ ਨਹੀਂ ਹੈ। ਇਹ ਜਵਾਬ ‘ਤੋਂ ਟਾਲ਼ਾ ਹੈ ਜਾਂ ਜਵਾਬ ਦੇਣ ਲਈ ਲਗਾਈ ਗਈ ਸ਼ਰਤ ਹੈ, ਜਵਾਬ ਕਦਾਚਿਤ ਨਹੀਂ।
ਦੂਜਾ ਜਵਾਬ ਇਹ ਸੀ: “ਆਪ ਜੀ ਦੇ ਸਵਾਲ, “ਆਪ ਜੀ ਦੇ ਅਨੁਸਾਰ ਨਿਤਨੇਮ ਵਾਲੀ ਚੋਪਈ ਦਾ ਲਿਖਾਰੀ ਕੋਂਣ ਸੀ ਅਤੇ ਉਸਦਾ ਦਾ ਨਾਮ ਕੀ ਹੈ? “ ਸਬੰਧੀ ਬੇਨਤੀ ਹੈ ਕਿ ਚੌਪਈ ਦਾ ਲਿਖਾਰੀ ਉਹੀ ਵਿਅਕਤੀ ਹੈ ਜੋ ਚਰਿਤ੍ਰਾਂ ਦਾ ਲਿਖਾਰੀ ਹੈ”। ੧੪/੦੨
ਇਕ ਚੁਟਕਲਾ ਹੈ। ਕਿਸੇ ਪੁਛਿਆ “ਤੇਰਾ ਘਰ ਕਿਥੇ ਹੈ? “ ਜਵਾਬ ਆਇਆ, “ਸਿਨਮੇ ਦੇ ਸਾਹਮਣੇ”। ਫਿਰ ਪੁਛਿਆ, “ਸਿਨਮਾ ਕਿਥੇ ਹੈ? “ ਜਵਾਬ ਆਇਆ, “ਮੇਰੇ ਘਰ ਦੇ ਸਾਹਮਣੇ”।
ਜੇ ਤੁਸੀਂ ਉਕਤ ਸਵਾਲ ਦਾ ਜਵਾਬ ਸਿੱਧਾ ਹੀ “ਰਾਮ ਸ਼ਾਮ” ਲਿਖ ਦਿੰਦੇ ਤਾਂ ਤੁਸੀਂ ਲਿਖਤ ਦੇ ਉਸ ਲੰਬੇ ਚੌੜੇ ਵਿਸਤਾਰ ਅਤੇ ਹੇਰ ਫੇਰ ਤੋਂ ਬਚ ਸਕਦੇ ਸੀ, ਜਿਸ ਦੀ ਤੁਹਾਨੂੰ ਦੂਸਰਿਆਂ ਬਾਰੇ ਅਕਸਰ ਸ਼ਿਕਾਇਤ ਰਹਿੰਦੀ ਹੈ।
ਭਾਈ ਕਮਲਜੀਤ ਸਿੰਘ ਅਟਵਾਲ ਨੇ ਮੈਨੂੰ ਹੁਕਮ ਫ਼ੁਰਮਾਇਆ ਹੈ ਕਿ, “ਇਲਮ ਦੀ ਪਟਾਰੀ ਚੋਂ ਕੋਈ ਹੋਰ ਫਗੂਛਾ ਕੱਢੋ”। ਭਾਈ ਸਾਹਿਬ ਮੈਨੂੰ “ਫਗੂਛਾ” ਸ਼ਬਦ ਦੇ ਅਰਥ ਦੱਸਣ ਦੀ ਰਹਿਮਤ ਕਰ ਦੇਣ। ਜੇ ਮੇਰੇ ਇਲਮ ਦੀ ਨਿਮਾਣੀ ਜਹੀ ਪਟਾਰੀ ਵਿੱਚ ਹੋਇਆ ਤਾਂ ਜ਼ਰੂਰ ਦਰਸ਼ਣ ਕਰਵਾ ਦਿਆਂਗਾ। ਜੇ ਨਾ ਹੋਇਆ ਤਾਂ ਭਾਈ ਸਾਹਿਬ, ਕਿਸੇ ਹੋਰ ਸੱਜਣ ਨੂੰ ਬੇਨਤੀ ਕਰ ਕੇ ਦੇਖ ਲੈਣ। ਸ਼ਾਇਦ ਕਿਤੋਂ ਮਿਹਰ ਹੋ ਜਾਵੇ ਤੇ ਉਨ੍ਹਾਂ ਦੇ ਗਿਆਨ ਦੀ ਕੁਖ ਕਿਤੋਂ ਹਰੀ ਹੋ ਜਾਵੇ।
ਹਾਂ, ਜੇ ਭਾਈ ਸਾਹਿਬ ਦੀ ਮੁਰਾਦ ਸ਼ਗੂਫ਼ੇ ਤੋਂ ਹੈ ਤਾਂ ਉਹ ਗ਼ਲਤ ਥਾਂ `ਤੇ ਆ ਗਏ ਹਨ। ਸ਼ਗੂਫ਼ੇ ਬਾਗ਼ ਬਗੀਚੇ ਵਿੱਚ ਹੁੰਦੇ ਹਨ। ਪਟਾਰੀ ਵਿੱਚ ਤਾਂ ਸੱਪ ਹੀ ਦੇਖੇ ਹਨ। ਜੇ ਉਨ੍ਹਾਂ ਦੇ ਫਗੂਛੇ ਦਾ ਅਰਥ ਸ਼ਗੂਫ਼ਾ ਹੈ ਤਾਂ ਕਿਸੇ ਬਗੀਚੇ ਵਿੱਚ ਜਾਣ। ਜੇ ਉਹ ਫਗੂਛੇ ਦਾ ਅਰਥ ਸੱਪ ਸਮਝਦੇ ਹਨ ਤਾਂ ਕੋਈ ਬਗਾਲਾ ਭਾਲ਼ ਲੈਣ ਜਾਂ ਜੰਗਲ਼ ਜਾ ਕੇ ਦੇਖ ਲੈਣ।
ਜੰਮੂ ਜੀ ਨੂੰ ਗ਼ੁਜ਼ਾਰਿਸ਼ ਹੈ ਕਿ ਸਰਬਜੀਤ ਸਿੰਘ ਜੀ ਦੇ ਇਸ ਸਵਾਲ “ਚੌਪਈ ਦਾ ਲੇਖਕ ਕੌਣ ਹੈ? “ ਦਾ ਜਵਾਬ ਜਲਦੀ, ਸਿੱਧਾ, ਸਪਸ਼ਟ ਅਤੇ ਸੰਖੇਪ ਰੂਪ ਵਿੱਚ ਜ਼ਰੂਰ ਦੇਣ।
ਰੱਬ ਮਿਹਰ ਕਰੇ। ਸ਼ੁਕਰੀਆ!
ਗੁਰਬੀਰ ਸਿੰਘ


(26/02/12)
ਜਸਵਿੰਦਰ ਸਿੰਘ

ਜ਼ਿੰਦਗੀ ਕਰਵਟ ਬਦਲ ਕਰ ਰਹਿ ਗਈ ...
ਪੰਜਾਬੀ ਸੱਭਿਆਚਾਰ ਵਿੱਚ ਚੰਦਰਾ ਗੁਆਂਢ ਨਾ ਹੋਵੇ ਲਾਈਲੱਗ ਨਾ ਹੋਵੇ ਘਰ ਵਾਲਾ ਦੀ ਦੁਆ ਮੰਗੀ ਜਾਂਦੀ ਹੈ ਉਥੇ ਜੋ ਸਿੱਖ ਸੱਭਿਆਚਾਰ ਵਿੱਚ ਇੱਕ ਹੋਰ ਕਹਾਵਤ ਜੋੜ ਲੈਣੀ ਚਾਹੀਦੀ ਹੈ ਉਹ ਇਹ ਹੈ ਕਿ ਵਿਦਵਾਨ ਹੰਕਾਰੀ ਨਾ ਹੋਵੇ ਤੇ ਪਾਠਕ ਲਾਈਲੱਗ ਨਾ ਹੋਵੇ। ਆਮ ਤੌਰ ਤੇ ਸਿੱਖੀ ਸਿਧਾਂਤਾਂ ਵਿੱਚ ਨਿਘਾਰ ਅਉਣ ਦਾ ਭਾਂਡਾ ਅਨਪੜ੍ਹ ਲੋਕਾਂ ਸਿਰ ਭੰਨਿਆਂ ਜਾਂਦਾ ਹੈ ਪਰ ਸੱਚਾਈ ਇਹ ਹੈ ਕਿ ਹੰਕਾਰੀ ਪੜ੍ਹੇ ਲਿਖੇ ਵੀ ਇਸ ਵਿੱਚ ਬਰਾਬਰ ਦੇ ਭਾਈਵਾਲ ਹਨ। ਇੱਕ ਲਤੀਫਾ ਮਸ਼ਹੂਰ ਹੈ ਅਜਿਹਾ ਇੱਕ ਵਿਦਵਾਨ ਫੜ੍ਹ ਮਾਰਦਾ ਆਪਣੇ ਸਾਥੀਆਂ ਨੂੰ ਦੱਸ ਰਿਹਾ ਸੀ ਕਿ ਮੇਰੇ ਘਰ ਵਿੱਚ ਛੋਟੇ ਛੋਟੇ ਫੈਸਲੇ ਮੇਰੀ ਘਰ ਵਾਲੀ ਕਰਦੀ ਹੈ ਤੇ ਸਾਰੇ ਵੱਡੇ ਵੱਡੇ ਫੈਸਲੇ ਮੇਰੇ ਹੱਥ ਹੁੰਦੇ ਨੇ ਉਦਾਹਰਣ ਦੇ ਤੌਰ ਤੇ ਮੈਨੂੰ ਖਰਚਣ ਵਾਸਤੇ ਕਿੰਨੇ ਪੈਸੇ ਮਿਲਣੇ ਨੇ, ਘਰ ਕਿਹੜਾ ਟੀ ਵੀ ਲੈਣਾ ਹੈ ਅਜਿਹੇ ਫੈਸਲੇ ਘਰਵਾਲੀ ਕਰਦੀ ਹੈ ਤੇ ਅਮਰੀਕਾ ਨੂੰ ਅਫਗਾਨਿਸਤਾਨ ਤੇ ਹਮਲਾ ਕਰਨਾ ਚਾਹੀਦਾ ਹੈ ਕਿ ਨਹੀਂ, ਭਾਰਤ ਨੂੰ ਪ੍ਰਮਾਣੂ ਸਮਝੌਤਾ ਕਰਨ ਚਾਹੀਦਾ ਹੈ ਕਿ ਨਹੀਂ ਇਹੋ ਜਿਹੇ ਵੱਡੇ ਫੈਸਲੇ ਮੈਂ ਕਰਦਾ ਹਾਂ।
ਕਿਸੇ ਵਿਦਵਾਨ ਦੀ ਬੜੀ ਮਹੱਤਵਪੂਰਨ ਗੱਲ ਹੈ ਕਿ ਜਿਵੇਂ ਥੋੜਾ ਜਿਹਾ ਪਾਣੀ ਕਿਸੇ ਥਾਂ ਜੇ ਚਿੱਕੜ ਪੈਦਾ ਕਰਦਾ ਹੈ ਤਾਂ ਉਸ ਨੂੰ ਜਿਆਦਾ ਪਾਣੀ ਨਾਲ਼ ਧੋ ਕੇ ਸਾਫ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਥੋੜੀ ਗਿਆਨ ਮਨ ਵਿੱਚ ਹੰਕਾਰ ਚਿੱਕੜ ਪੈਦਾ ਕਰਦਾ ਹੈ ਕਰ ਸੰਪੂਰਨ ਤੇ ਸਹੀਂ ਗਿਆਨ ਮਨ ਦੀ ਗੰਦਗੀ ਨੂੰ ਦੂਰ ਕਰ ਸਕਦਾ ਹੈ ਪਰ ਜੇ ਸੰਪੂਰਨ ਸਹੀ ਗਿਆਵਾਨ ਵੀ ਹੰਕਾਰੀ ਹੋ ਜਾਵੇ ਫਿਰ ? ਸੋਕੇ ਦੀ ਮਾਰੀ ਨੂੰ ਪਾਣੀ ਨਾਲ ਬਚਾਇਆ ਜਾ ਸਕਦਾ ਹੈ ਤੇ ਜੇ ਪਾਣੀ ਹੀ ਹੂੰਝਾ ਫੇਰ ਜਾਏ ਫਿਰ ? ਸੌ ਸਿਆਣਿਆਂ ਇੱਕੋ ਮੱਤ ਦੀ ਕਹਾਵਤ ਹੁਣ ਝੂਠੀ ਪੈਦੀ ਜਾ ਰਹੀ ਹੈ ਇੱਕ ਸਿਆਣਾ ਵੀ ਇੱਕ ਪੱਖ ਉੱਤੇ ਸੌ ਥਾਈ ਵੱਖ ਵੱਖ ਵਿਚਾਰ ਲਿਖ ਰਿਹਾ ਹੈ । ਸਮਰੱਥ ਗੁਰੂ ਦੇ ਇਹ ਕਹਿਣ ਦੇ ਬਾਵਜੂਦ ਕਿ ‘ਹਮ ਨਹੀਂ ਚੰਗੇ ਬੁਰਾ ਨਹੀਂ ਕੋਇ’ ਇਹ ਸੌ ਸਿਆਣੇ ਤਾਂ ਮੈਂ ਹੀ ਚੰਗਾ ਤੂੰ ਬੁਰਾ ਦੀ ਨਿੱਜੀ ਕਾਢ ਤੇ ਸਿਧਾਂਤਕ ਪਹਿਰਾ ਦੇਣ ਦਾ ਦਾਅਵਾ ਕਰੀ ਜਾ ਰਹੇ ਨੇ।
ਸੌ ਸਿਆਣਿਆਂ ‘ਚੋਂ ਹਰ ਸਿਆਣੇ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਕੁਝ ਅਜਿਹਾ ਅਲੌਕਿਕ ਲਿਖੇ ਜੋ ਨੜਿੰਨਵੇਂ ਸਿਆਣਿਆਂ ਨੇ ਨਾ ਲਿਖਿਆ ਹੋਵੇ ਜਿਸ ਕਰਕੇ ਉਸ ਦੀ ਲਿਖਤ ਵੱਧ ਤੋਂ ਵੱਧ ਚਰਚਾ ਵਿੱਚ ਆਵੇ ਭਾਵੇਂ ਇਸ ਲਈ ਉਸ ਨੂੰ ਇਤਿਹਾਸ ਦੀਆਂ ਕੀਮਤੀ ਘਟਨਾਵਾਂ ਜਾਂ ਤਰੀਕਾਂ ਨਾਲ਼ ਛੇੜਖਾਂਨੀ ਹੀ ਕਿਉ ਨਾ ਕਰਨੀ ਪਵੇ। ਸੌ ਸਫੇ ਦੀ ਕਿਤਾਬ ਵਿੱਚ ਲਿਖਿਆ ਇੱਕ ਪਹਿਰਾ ਕਈ ਵਾਰ ਕੌਮ ਦਾ ਅਜਿਹਾ ਨੁਕਸਾਨ ਕਰ ਜਾਂਦਾ ਹੈ ਜਿੰਨ੍ਹਾਂ ਇੱਕ ਅਨਪੜ੍ਹ ਨੇ ਸੌ ਸਾਲ ਵਿੱਚ ਨਹੀਂ ਕੀਤਾ ਹੁੰਦਾ ਤੇ ਲਾਈ ਲੱਗ ਪਾਠਕ ਸਾਰੀ ਕਿਤਾਬ ਦੇ ਵਹਿਣ ਵਿੱਚ ਰੁੜਿਆ ਉਸ ਪਹਿਰੇ ਤੇ ਵੀ ਠੀਕਾ ਮਾਰਕੇ ਆਪਣੇ ਸਕੇ ਭੈਣ ਭਰਾਵਾਂ ਨੂੰ ਫਾਹੇ ਟੰਗਣ ਤੱਕ ਜਾਂਦਾ ਹੈ ਜੋ ਉਹਨਾਂ ਅੱਖਰਾਂ ਨਾਲ਼ ਸਹਿਮਤ ਨਹੀਂ ਹੁੰਦੇ। ਕਿਤਾਬਾਂ ਜਾਂ ਲੇਖਾਂ ਵਿੱਚ ਵਿਸ਼ਵਵਿਦਿਆਲਾ ਪੱਧਰ ਦੇ ਸ਼ਬਦ ਵਰਤਣ ਵਾਲੇ ਮਹਾਅਧਿਆਪਕ ਦੀ ਅਗੰਮੀ-ਕਲਮ ਵਿੱਚੋਂ ਕਿਸੇ ਸਵਾਲ ਦਾ ਜਬਾਬ ਦੇਣ ਵੇਲੇ ਗੰਧਰਵ-ਗਾਹਲਾਂ ਦੀ ਵਰਖਾ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਪਗੜੀਧਾਂਰੀ ਸਰਦਾਰ ਲੁਧਿਆਣੇ ਦੇ ਚੌੜੇ ਬਜ਼ਾਰ ਵਿੱਚ ਆਪਣੇ ਮੁੰਡੇ ਨਾਲ ਹਿੰਦੀ ਵਿੱਚ ਗੱਲਾਂ ਕਰਦਾ, ਰਿਕਸ਼ੇ ਵਾਲੇ ਦੇ ਅਠਿਆਨੀ ਵੱਧ ਮੰਗਣ ਤੇ ਠੇਠ ਪੰਜਾਬੀ ਤੇ ਉੱਤਰ ਅਉਂਦਾ ਹੈ।
ਸਿੱਖ ਕੌਮ ਦਾ ਇੱਕ ਹੋਰ ਦੁਖਾਂਤ ਇਹ ਹੈ ਕਿ ਕੁਝ ਲੋਕ ਅੰਧ ਵਿਸ਼ਵਾਸ਼ ਦੇ ਘੁੱਪ ਹਨੇਰੇ ਵਿੱਚੋਂ ਨਿੱਕਲ਼ਣਾ ਹੀ ਨਹੀਂ ਚਹੁੰਦੇ ਤੇ ਕੁਝ ਲੋਕ ਜੋ ਆਪਣਾ ਆਪ ਨੂੰ ਜਾਗਿਆ ਹੋਇਆ ਕਹਿਣ ਦਾ ਮਾਣ ਹਾਸਲ ਕਰਨਾ ਚਹੁੰਦੇ ਨੇ ਉਹ ਵੱਖਰੇ ਕਾਰਨਾਵੇਂ ਕਰ ਕਰ ਦੂਜਿਆਂ ਦੀਆਂ ਅੱਖਾਂ ਚੁੰਧਿਆਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਤਾਂ ਜੋ ਸਭ ਕੁਝ ਦਿਸਣਾ ਹੀ ਬੰਦ ਹੋ ਜਾਵੇ ਭਾਵ ਕਿ ਜਾਂ ਤਾਂ ਸਾਰੀਆਂ ਝੂਠੀਆਂ ਸੱਚੀਆਂ ਮਾਨਤਾਵਾਂ ਨਾਲ਼ ਜੁੜੇ ਰਹਿਣ ਦੀ ਕੋਸ਼ਿਸ਼ ਤੇ ਜਾਂ ਸਿੱਖੀ ਦੀਆਂ ਮਾਣਮੱਤੀਆਂ ਪ੍ਰੰਪਰਾਵਾਂ ਨੂੰ ਜੜੋਂ ਉਖੇੜਣ ਦੀ ਚਾਲ । ਜਾਂ ਤਾਂ ਭੇਖੀ ਸਾਧਾਂ ਦੀਆਂ ਜੁੱਤੀਆਂ ਨੂੰ ਮੱਥੇ ਟੇਕਣੇ ਤੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਣਾ ਵੀ ਮਨਮਤ, ਇਸ ਰਾਹੇ ਤੁਰ ਪਿਆ ਹੈ ਸਿੱਖ ਪੰਥ ਅੱਜ । ਇੱਥੇ ਜਾਂ ਤਾਂ ਭੋਰਿਆਂ ਵਿੱਚ ਵੜ ਕੇ ਤਿਲ ਤਿਲ ਮਰਨਾ ਸਿਖਾਇਆ ਜਾ ਰਿਹਾ ਹੈ ਤੇ ਜਾਂ ਫਿਰ ਚੌਬਾਰੇ ਚੜ੍ਹਾ ਧੱਕਾ ਦੇ ਖੁਦਕੁਸ਼ੀ ਦੀ ਤਤਕਾਲੀ ਸਹੂਲਤ ਹੈ। ਕੋਈ ਧਰਤੀ ਨਾਲ਼ ਜੁੜ ਕੇ ਜਿਉਣਾ ਕਿਉਂ ਨਹੀਂ ਚਹੁੰਦਾ ? ਸ਼ਾਇਦ ਇਸ ਲਈ ਕਿ ਧਰਤੀ ਨਾਲ਼ ਜੁੜ ਕੇ ਆਪਣੀ ਔਕਾਤ ਸਾਹਮਣੇ ਆ ਜਾਵੇਗੀ ਤੇ ਇਹ ਅਸੀਂ ਚਹੁੰਦੇ ਨਹੀਂ। ਡਰਾਇੰਗ ਰੂਮ ਵਿੱਚ ਕਾਜੂ ਬਦਾਮ ਖਾ ਕੇ ਫੇਸਬੁੱਕ ਤੇ ਫੋਟੋ ਪਉਣ ਵਾਲਿਆਂ ਨੂੰ ਫਾਹਾ ਲੈ ਕੇ ਮਰੇ ਕਿਸਾਨ ਦੇ ਭੁੱਖ ਨਾਲ਼ ਵਿਲਕਦੇ ਜੁਆਕ ਦੀ ਹਾਲਤ ਕਿਵੇਂ ਮਹਿਸੂਸ ਹੋ ਸਕਦੀ ਹੈ ਤੇ ਧੀਆਂ ਨੂੰ ਵਿਆਹਾਂ ਤੇ ਵੀਹ ਲੱਖ ਦੀ ਕਾਰ ਦੇਣ ਵਾਲੇ ਕੀ ਜਾਨਣ ਦਾਜ ਵਿੱਚ ਮੋਟਰ ਸਾਈਕਲ ਨਾ ਲਿਉਣ ਬਦਲੇ ਜਿਉਂਦੀ ਸੜ ਰਹੀ ਧੀ ਦੀ ਚੀਕ ਵਿਚਲਾ ਦਰਦ। ਇਹਨਾਂ ਨੇ ਤਾਂ ਕੰਨਾਂ ਵਿੱਚ ਮਸ਼ਹੂਰੀ ਦੇ ਬੁੱਜੇ’ ਦਿੱਤੇ ਹਨ ਜੋ ਕਿਸੇ ਦਾ ਦੁੱਖ ਸੁਣਾਈ ਹੀ ਨਾ ਦੇ ਸਕੇ। ਇਹ ਤਾਂ ਪੰਥ ਦੇ ਵੱਡੇ ਵੱਡੇ ਫੈਸਲੇ ਆਪਣੇ ਨਾਂ ਥੱਲੇ ਛਪਦੇ ਦੇਖਣਾ ਚਹੁੰਦੇ ਨੇ ਉਦਾਹਰਨ ਦੇ ਤੌਰ ਤੇ ਕਿਸੇ ਘਟਨਾ ਦੇ ਘਟਣ ਤੋਂ ਮਹੀਨਾ ਪਹਿਲਾਂ ਹੀ ਇਹਨਾਂ ਨੇ ਹਜ਼ਰਤਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ, ਅੰਤਰ-ਬਾਹਰਜਾਮੀ ਭੋਰਿਆਂ ‘ਚ ਹੋਈਆਂ ਖਿਆਲੀ ਇੰਟਰਵਿਉ ਛਾਪ ਛਾਪ ਅਖਬਾਰ ਵਿੱਚ ਫੋਟੋ ਛਪਵਾਉਣ ਲਈ ਚੁੰਝਾ ਸਵਾਰਨੀਆਂ ਸ਼ੁਰੂ ਕਰ ਦਿੰਦੇ ਨੇ। ਪਰ ਅਫਸੋਸ ਸਾਰੀ ਜਦੋਂ ਸਕੀਮ ਧਰੀ ਧਰਾਈ ਰਹਿ ਜਾਂਦੀ ਹੈ ਤਾਂ ਕੁਸਕਦੇ ਵੀ ਨਹੀਂ। ਮੇਰੀ ਬੇਨਤੀ ਹੈ ਕਿ ਨਿਰਾਸ਼ ਹੋਣ ਦੀ ਲੋੜ ਨਹੀਂ ਹੋਰ ਬਹੁਤ ਸਾਰੇ ਨਿਧੜਕ ਪਰਚਾਰਕ ਉੱਠਣਗੇ ਉਹਨਾਂ ਵਿੱਚੋਂ ਕਿਸੇ ਨੂੰ ਬਲੀ ਦਾ ਬੱਕਰਾ ਬਣਾ ਕੇ ਸੱਧਰਾਂ ਪੂਰੀਆਂ ਕਰ ਲੈਣੀਆਂ।

ਮੁਆਫੀ ਸਹਿਤ ........ਜਸਵਿੰਦਰ ਸਿੰਘ


(26/02/12)
ਸਰਬਜੀਤ ਸਿੰਘ ਧੂੰਦਾ

ਭਾਈ ਸਰਬਜੀਤ ਸਿੰਘ ਧੂੰਦਾ ਦਾ ਸਪੱਸ਼ਟੀਕਰਣ
ਸਤਿਕਾਰਯੋਗ ਜਥੇਦਾਰ ਜੀ,
ਸ੍ਰੀ ਅਕਾਲ ਤਖਤ ਸਾਹਿਬ ,
ਸ੍ਰੀ ਅੰਮ੍ਰਿਤਸਰ।
ਵਿਸ਼ਾ- ਮੰਗੇ ਸ਼ਪੱਸ਼ਟੀਕਰਨ ਸੰਬੰਧੀ ਬੇਨਤੀ।

ਆਪ ਜੀ ਵਲੋਂ ਮੇਰੇ ਕੋਲੋਂ ਮੰਗੇ ਸ਼ਪਸ਼ਟੀਕਰਨ ਸੰਬੰਧੀ ਇੱਕ ਲਿਖਤੀ ਚਿੱਠੀ ਲੈ ਕੇ 13 ਜਨਵਰੀ 2012 ਨੂੰ ਆਪ ਜੀ ਕੋਲ ਗਿਆਨੀ ਕੇਵਲ ਸਿੰਘ ਜੀ ਅਤੇ ਭਾਈ ਸੁਖਵਿੰਦਰ ਸਿੰਘ ਪਹੁੰਚੇ ਸਨ। ਆਪ ਜੀ ਨੇ ਉਹ ਚਿਠੀ ਪੜ੍ਹ ਕੇ ਮੈਨੂੰ ਵੀ ਇੱਕ ਵਾਰ ਹਾਜ਼ਰ ਹੋਣ ਲਈ ਆਖਿਆ ਸੀ। ਸੋ ਅੱਜ ਮੈਂ ਆਪ ਜੀ ਕੋਲ ਖੁਦ ਉਸ ਸੰਬੰਧੀ ਹਾਜ਼ਰ ਹੋਇਆ ਹਾਂ।
ਦਾਸ ਪਿਛਲੇ ਲਗਭਗ 12 ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਪੰਥ ਪ੍ਰਵਾਣਤ ਸਿੱਖ ਰਹਿਤ ਮਰਯਾਦਾ ਤੇ ਸਿਖ ਪਰੰਪਰਾਵਾਂ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਲਈ ਯਤਨਸ਼ੀਲ ਹੈ। ਕੁਝ ਦਿਨ ਪਹਿਲਾਂ ਜੋ ਸ਼ਿਕਾਇਤ ਦਾਸ ਦੀ ਕੈਨੇਡਾ ਦੀ ਪ੍ਰਚਾਰ ਫੇਰੀ ਦੌਰਾਨ ਆਪ ਜੀ ਕੋਲ ਪਹੁੰਚੀ ਹੈ ਅਤੇ ਜਿਸ ਬਾਰੇ ਆਪ ਜੀ ਵਲੋਂ ਦਾਸ ਕੋਲੋਂ ਸ਼ਪੱਸ਼ਟੀਕਰਨ ਮੰਗਿਆ ਗਿਆ ਹੈ ਉਸ ਬਾਰੇ ਦਾਸ ਆਪ ਜੀ ਦੀ ਸੇਵਾ ਵਿਚ ਬੇਨਤੀ ਕਰਦਾ ਹੈ ਕਿ “ਕਈ ਵਾਰ ਅੰਤਰੀਵ ਭਾਵਾਂ ਨੂੰ ਜ਼ਾਹਰ ਕਰਨ ਵੇਲੇ ਸ਼ਬਦਾਂ ਅਤੇ ਮਨੋਭਾਵਾਂ ਵਿਚਕਾਰ ਅੰਤਰ ਰਹਿ ਜਾਂਦਾ ਹੈ ਜਿਸ ਕਾਰਨ ਅਣਜਾਣੇ ਹੀ ਕਿੱਧਰੇ ਬੋਲ ਸ਼ਪੱਸ਼ਟ ਹੋਣੋਂ ਵੀ ਰਹਿ ਜਾਂਦੇ ਹਨ। ਕੁੱਝ ਸੱਜਣਾਂ ਦੀ ਸ਼ਿਕਾਇਤ ਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨੋਟਿਸ ਲਿਆ ਗਿਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਆਦੇਸ਼ ਉਪਰੰਤ ਦਾਸ ਨੇ ਆਪਣੇ ਵਰਤੇ ਸ਼ਬਦਾਂ ਦੇ ਪਿੱਛੇ ਦੇ ਭਾਵ ਨੂੰ ਸੰਗਤਾਂ ਵਿਚ ਸਪੱਸ਼ਟ ਕੀਤਾ ਹੈ। ਮੇਰੀ ਭਾਵਨਾ ਕਾਹਨਾਂ ਢੇਸੀਆਂ ਅਤੇ ਨੀਲ ਧਾਰੀ ਸੰਪਰਦਾ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਵਿੱਚ ਗੀਤ ਗਾ ਕੇ ਭੰਗੜੇ ਪਾਉਣ ਵਰਗੇ ਮਨਮਤੀ ਕਰਮ ਅਤੇ ਹੋਰ ਅਜਿਹੀਆਂ ਮਨਮਤਾਂ ਜਿਵੇਂ ਕਿ ਵਿਆਹਾਂ ਵਿੱਚ ਨਸ਼ੇ ਅਤੇ ਲਚਰਤਾ ਤੇ ਕਟਾਖਸ਼ ਕਰਨਾ ਸੀ। ਮੇਰਾ ਇਸ਼ਾਰਾ ਉਹਨਾਂ ਬੁਰਾਈਆਂ ਵੱਲ ਸੀ ਜੋ ਗੁਰਮਤ ਤੋਂ ਉੱਲਟ ਸਨ ਅਤੇ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਕਰਦੀਆਂ ਹਨ। ਮੇਰੀ ਭਾਵਨਾ ਦਰਬਾਰ ਸਾਹਿਬ (ਅੰਮ੍ਰਿਤਸਰ) ਦੀ ਸ਼ਾਨ ਵਿਰੁੱਧ ਕੋਈ ਗੁਸਤਾਖੀ ਕਰਨਾ ਨਹੀਂ ਸੀ/ਹੈ। ਦਾਸ ਨੇ ਹਮੇਸ਼ਾ ਗੁਰਬਾਣੀ ਅਤੇ ਇਤਿਹਾਸ ਦੀ ਰੌਸ਼ਨੀ ਵਿੱਚ ਸਿੱਖ ਸੰਗਤਾਂ ਨੂੰ ਗੁਰਮਤਿ ਸਿਧਾਂਤ ਅਤੇ ਪੰਥਕ ਮਰਿਯਾਦਾ ਨਾਲ ਹੀ ਜੋੜਨ ਦਾ ਉਪਰਾਲਾ ਕੀਤਾ ਹੈ । ਇਸ ਗੱਲ ਦਾ ਸਬੂਤ ਮੇਰੀਆਂ ਬਾਕੀ ਆਡੀਓ ,ਵੀਡੀਓ ਰਿਕਾਰਡਿੰਗਾਂ (ਜੋ ਆਪ ਜੀ ਸੁਣ ਸਕਦੇ ਹੋ) ਅਤੇ ਦੇਸ਼ ਵਿਦੇਸ਼ ਦੀਆਂ ਉਹ ਸੰਗਤਾਂ, ਪ੍ਰਬੰਧਕ ਕਮੇਟੀਆਂ ਹਨ ਜਿਨਾਂ ਵਿੱਚ ਦਾਸ ਨੇ ਗੁਰਮਤਿ ਦਾ ਪ੍ਰਚਾਰ ਕੀਤਾ ਹੈ। ਵੈਸੇ ਵੀ ਸਟੇਜ ਤੋਂ ਗੁਰਮਤਿ ਵਿਚਾਰ ਦੀ ਸਮਾਪਤੀ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਕਿਸੇ ਵੀ ਹੋਈ ਭੁੱਲ ਚੁੱਕ ਦੀ ਖਿਮਾ ਜਾਚਨਾ ਕੀਤੀ ਜਾਂਦੀ ਹੈ ਜਿਸ ਦਾ ਦਾਸ ਵੀ ਪਾਲਣ ਕਰਦਾ ਹੈ। ਫਿਰ ਵੀ ਦਾਸ ਬਾ-ਅਦਬ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮਾਰਫ਼ਤ ਗੁਰੂ ਦੇ ਪੰਥ ਅੱਗੇ ਆਪਣੇ ਸ਼ਬਦਾਂ ਵਿਚ ਅਣਜਾਣੇ ਹੋ ਗਈ ਭੁੱਲ ਚੁੱਕ ਲਈ ਖਿਮਾ ਦਾ ਜਾਚਕ ਹੈ। ਦਾਸ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਦੇ ਸਤਿਕਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਯਾਦਾ ਅਤੇ ਪ੍ਰਤਿਸ਼ਠਾ ਪ੍ਰਤੀ ਵਚਨਬੱਧ ਹੈ।
ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਦੇ ਪੰਥ ਦਾ ਦਾਸ
ਸਰਬਜੀਤ ਸਿੰਘ “ਧੂੰਦਾ”


(26/02/12)
ਆਰ. ਪੀ. ਸਿੰਘ/ ਜਗਤਾਰ ਸਿੰਘ ਜਾਚਕ

ਪੁਰਾਤਨ ਹੱਥ ਲਿਖਤੀ ਬੀੜਾਂ ਦੇ ਵਪਾਰਕ ਦਰਸ਼ਨ ਅਤੇ ਜਲੂਸਾਂ `ਤੇ ਪਾਬੰਦੀ ਲਗਣੀ ਚਾਹੀਦੀ ਹੈ: ਗਿਆਨੀ ਜਾਚਕ
ਲੁਧਿਆਣਾ 26 ਫਰਵਰੀ (ਆਰ. ਪੀ. ਸਿੰਘ) ਗੁਰਸਿੱਖ ਸ੍ਰੀ ਗੁਰੂ ਗਰੰਥ ਸਾਹਿਬ ਜੀ ਅੰਦਰਲੀ ਗੁਰਬਾਣੀ ਦਾ ਉਪਾਸ਼ਕ ਹੈ, ਉਸ ਦੇ ਅਕਾਰ ਦਾ ਨਹੀਂ। ਇਸ ਲਈ ਉਹਦੀ ਦਿਸ਼੍ਰਟੀ ਅੰਦਰ ਹੱਥ ਲਿਖਤੀ ਬੀੜ ਤੇ ਛਾਪੇ ਦੀ ਬੀੜ ਵਿੱਚ, ਪੁਰਾਤਨ ਬੀੜ ਤੇ ਨਵੀਨ ਬੀੜ ਵਿੱਚ, 1430 ਪੰਨੇ ਦੀ ਬੀੜ ਤੇ 1600 ਪੰਨਿਆਂ ਦੀ ਬੀੜ ਵਿੱਚ ਜਾਂ ਦੋ ਇੰਚੀ ਬੀੜ ਤੇ ਦੋ ਫੁੱਟੀ ਬੀੜ ਵਿੱਚ ਕੋਈ ਫਰਕ ਨਹੀਂ। ਪਰ, ਦੁੱਖ ਦੀ ਗੱਲ ਹੈ ਸਾਡੇ ਧਾਰਮਿਕ ਤੇ ਰਾਜਨੀਤਕ ਠੱਗਵਾੜੇ ਆਗੂਆਂ ਦੀ ਮਿਲੀਭੁਗਤ ਨਾਲ ਗੁਰਦੁਆਰਾ ਕਮੇਟੀਆਂ ਦੇ ਕੁੱਝ ਸੁਆਰਥੀ ਮੈਂਬਰ ਪੁਰਾਤਨ ਬੀੜਾਂ ਦੇ ਦਰਸ਼ਨਾਂ ਦੇ ਨਾਂ ਹੇਠ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਕੇ ਗੋਲਕਾਂ ਰਾਹੀਂ ਆਪਣੀਆਂ ਜੇਬਾਂ ਵੀ ਭਰ ਰਹੇ ਹਨ। ਅਸਲ ਵਿੱਚ ਪੁਰਾਤਨ ਬੀੜਾਂ ਦੀ ਚੋਰੀ ਤੇ ਵਿਕਰੀ ਪਿਛੇ ਵੀ ਇਹੀ ਲਾਲਚ ਛੁਪਿਆ ਹੋਇਆ ਹੈ। ਇਹ ਗੁਰੂ ਨਾਲ ਅਤੇ ਸ਼ਰਧਾਲੂ ਸਿੱਖ ਸੰਗਤਾਂ ਨਾਲ ਧੋਖਾ ਤੇ ਧ੍ਰੋਹ ਹੈ। ਇਸ ਪ੍ਰਕਾਰ ਦੇ ਵਪਾਰਕ ਦਰਸ਼ਨ ਅਤੇ ਜਲੂਸਾਂ `ਤੇ ਪਾਬੰਦੀ ਲਗਣੀ ਚਾਹੀਦੀ ਹੈ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਉਦੋਂ ਕਹੇ, ਜਦੋਂ ਉਨਾਂ ਦਾ ਧਿਆਨ ਆਗਰੇ ਦੇ ਗੁਰਦੁਆਰਾ ਮਾਈਥਾਨ ਦੇ ਪ੍ਰਬੰਧਕਾਂ ਵੱਲੋਂ ਲੁਧਿਆਣੇ ਲਿਆਦੀਆਂ ਪੁਰਾਤਨ ਬੀੜਾਂ ਵੱਲ ਦਿਵਾਇਆਂ, ਜਿਨ੍ਹਾਂ ਨੂੰ ਇਥੋਂ ਦੇ ਵਖ ਵਖ ਗੁਰਦੁਆਰਿਆਂ ਵਿੱਚ ਜਲੂਸ ਦੀ ਸ਼ਕਲ ਵਿੱਚ ਦਰਸ਼ਨਾਂ ਲਈ ਰਖਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਸਿੱਖੀ ਦੇ ਸਚਿਆਰ ਜੀਵਨ ਲਈ ਗੁਰਬਾਣੀ ਨੂੰ ਸ਼ਰਧਾ ਸਹਿਤ ਵਿਚਾਰਪੂਰਵਕ ਪੜ੍ਹਣਾ ਤੇ ਗਉਣਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹਨ। ਪੁਰਾਤਨ ਬੀੜਾਂ ਗੁਰਦੁਆਰਿਆਂ ਦੀ ਥਾਂ, ਸਿੱਖ ਰੈਫਰੈਂਸ ਲਾਇਬ੍ਰੇਰੀਆਂ ਤੇ ਯੂਨੀਵਰਸਿਟੀਆਂ ਦੇ ਖੋਜ ਕੇਂਦਰ ਵਿੱਚ ਰਖਣ ਦੀ ਲੋੜ ਹੈ, ਜਿਥੇ ਬੈਠੇ ਖੋਜੀ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰਲੀ ਤਰਤੀਬ, ਮੰਗਲਾਚਰਨ ਦੇ ਸਥਾਨ ਅਤੇ ਗੁਰਬਾਣੀ ਦੇ ਪਾਠ-ਭੇਦਾਂ ਬਾਰੇ ਸਹੀ ਜਾਣਕਾਰੀ ਇਕੱਤਰ ਕਰਨ। ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਇਕਸਾਰਤਾ ਤੇ ਪ੍ਰਮਾਣੀਕਤਾ ਦਾ ਰੌਲਾ ਸਦਾ ਲਈ ਖ਼ਤਮ ਕੀਤਾ ਜਾ ਸਕੇ। ਇਸ ਪੱਖੋਂ ਸ਼੍ਰੋਮਣੀ ਕਮੇਟੀ 5000 ਦੇ ਨੇੜੇ ਅਤੇ ਟਕਸਾਲ ਭਿੰਡਰਾਂ 2000 ਦੇ ਲਗਭਗ ਪਾਠ-ਭੇਦਾਂ ਦੀ ਸੂਚੀ ਬਣਾਈ ਬੈਠੀ ਹੈ।
7 ਜੁਲਾਈ 2011 ਨੂੰ ਸ੍ਰੀ ਅਕਾਲ ਤਖ਼ਤ ਦੇ ਮੁਖ ਸੇਵਾਦਾਰ ਭਾਈ ਗੁਰਬਚਨ ਸਿੰਘ ਜੀ ਨੇ ਵਿਵਾਦਤ ਸੁਨਹਿਰੀ ਬੀੜਾਂ ਦੇ ਛਪਾਈ ਵਾਲੇ ਮਾਮਲੇ ਵਿੱਚ ਦਿੱਤੇ ਅਖ਼ਬਾਰੀ ਬਿਆਨ ਵਿੱਚ ਮੰਨਿਆ ਹੈ ਕਿ “ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਅਤੇ ਛਾਪੇ ਦੇ ਸਰੂਪਾਂ ਵਿੱਚਾਲੇ ਗੁਰਬਾਣੀ ਪਾਠਾਂ ਵਿੱਚ ਭੇਦ ਹੈ। ਅਸੀਂ ਕਈ ਵਾਰ ਯਤਨ ਕੀਤਾ ਹੈ ਕਿ ਘਟੋ-ਘੱਟ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅਜਿਹਾ ਸਰੂਪ ਤਿਆਰ ਕਰ ਲਿਆ ਜਾਵੇ, ਜਿਸ ਵਿੱਚ ਪੁਰਾਤਨ ਸਰੂਪਾਂ ਤੇ ਛਾਪੇ ਦੇ ਸਰੂਪਾਂ ਵਿੱਚਲਾ ਭੇਦ ਖ਼ਤਮ ਹੋ ਜਾਵੇ”।
ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅਜਿਹੇ ਬਿਆਨਾਂ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਇਸ ਮਹਤਵ ਪੂਰਨ ਪੱਖ ਵਲ ਕੋਈ ਧਿਆਨ ਨਹੀਂ ਦੇ ਰਹੀ। ਪਰ, ਜਦੋਂ ਵੀ ਕਿਸੇ ਪੰਥ ਦਰਦੀ ਵਿਦਵਾਨ ਜਾਂ ਸੰਸਥਾ ਨੇ ਇਸ ਕਾਰਜ ਲਈ ਹੰਭਲਾ ਮਾਰਿਆ ਤਾਂ ਉਪਰੋਕਤ ਬਿਆਨ ਦੇਣ ਵਾਲੇ ਜਥੇਦਾਰਾਂ ਨੇ ਉਸ ਨੂੰ ਸ਼ਾਬਾਸ਼ੇ ਦੇਣ ਦੀ ਥਾਂ, ਪੰਥ ਛੇਕੂ ਕੁਹਾੜਾ ਚਲਾ ਦੇਣਾ ਹੈ।
ਨੋਟ: ਬੀੜਾਂ ਦੇ ਦਰਸ਼ਨਾ ਬਾਰੇ ਇਸ਼ਤਿਹਾਰ ਅਤੇ ਗੁਰੂ ਨਾਨਕ ਪੁਰਾ ਮਹੱਲੇ (ਲੁਧਿਆਣਾ) ਦੇ ਗੁਰਦੁਆਰਾ ਸਾਹਿਬ ਵਿਖੇ ਦਰਸ਼ਨਾ ਲਈ ਪ੍ਰਕਾਸ਼ ਕੀਤੀਆਂ ਬੀੜਾਂ ਦੀਆਂ ‘ਫਤਹਿ ਮਲਟੀ ਮੀਡੀਆ’ ਵਲੋਂ ਲਈਆਂ ਫੋਟੋ ਵੀ ਪ੍ਰੈਸ ਨੋਟ ਦੇ ਨਾਲ ਅਟੈਚ ਹਨ।


(26/02/12)
*************

ਅਣਅਧਿਕਾਰਤ ਪਦਵੀ
ਜਿਹੜੀਆਂ ਸੰਸਥਾਵਾਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਅਨੁਸਾਰ ਸਿੱਖੀ ਦਾ ਪ੍ਰਚਾਰ ਕਰਨ ਦਾ ਦਾਅਵਾ ਕਰਦੀਆਂ ਹਨ, ਉਹ ਇਸ ਤਰਾਂ ਪ੍ਰਚਾਰ ਸਿੱਖ ਸੰਗਤਾਂ ਨੂੰ ਸਿਰਫ ਭਰਮੌਣ ਲਈ ਹੀ ਕਰ ਰਹੀਆਂ ਹਨ। ਇਸ ਵਿੱਚ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਸਿੱਖ ਮਿਸ਼ਨਰੀ ਸੰਸਥਾਵਾਂ ਜਾਂ ਹੋਰ ਧਿਰਾਂ ਹੋਣ ਸਭ ਸੱਚ ਬਿਆਂਨ ਨਹੀਂ ਕਰ ਰਹੀਆਂ। ਇਸਦੇ ਕੀ ਕਾਰਨ ਹਨ ਇਹ ਤਾਂ ਉਹ ਸਾਰੀਆਂ ਧਿਰਾਂ ਹੀ ਸਪਸ਼ਟ ਕਰ ਸਕਦੀਆਂ ਹਨ। ਇਸਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਅਗਿਆਨਤਾ, ਸਿੱਖ ਸੰਗਤਾਂ ਨੂੰ ਧੋਖਾ ਦੇ ਕੇ ਗੁਮਰਾਹ ਕਰਨਾ ਜਾਂ ਉਹਨਾਂ ਦੇ ਮਨ ਵਿੱਚ ਦੁਬਿਧਾ ਪੈਦਾ ਕਰਕੇ ਲਾਹਾ ਖੱਟਣਾ।
ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਅਨੁਸਾਰ ਅਕਾਲ ਤਖ਼ਤ ਦੇ ਜਥੇਦਾਰ ਦੀ ਪਦਵੀ ਨਿਰਧਾਰਤ ਨਹੀਂ ਕੀਤੀ ਹੋਈ ਅਤੇ ਨਾਂਹ ਹੀ ਗੁਰਦੁਆਰਾ ਐਕਟ ਵਿੱਚ ਇਸਦੀ ਵਿਵਸਥਾ ਹੈ। ਪਰ ਸਿੱਖੀ ਦਾ ਪ੍ਰਚਾਰ ਕਰਨ ਵਾਲੀਆਂ ਉਪ੍ਰੋਕਤ ਕਿਨੀਆਂ ਕੁ ਸੰਸਥਾਵਾਂ ਹਨ ਜੋ ਇਸ ਅਸਲੀਅਤ ਬਾਰੇ ਸਿੱਖ ਸੰਗਤਾਂ ਨੂੰ ਸਹੀ ਜਾਣਕਾਰੀ ਦੇ ਰਹੀਆਂ ਹਨ? ਇਹ ਸਾਰੀਆਂ ਸੰਸਥਾਵਾਂ ਅਖੌਤੀ ਜਥੇਦਾਰ ਦੀ ਪਦਵੀ ਨੂੰ ਕਿਉਂ ਮਨੌਤ ਦੇਣ ਦਾ ਅਪਰਾਧ ਕਰ ਰਹੀਆਂ ਹਨ? ਕੀ ਇਹ ਇਹਨਾਂ ਸੰਸਥਾਵਾਂ ਦਾ ਦੋਗਲਾਪਣ ਨਹੀਂ ਜੋ ਕਹਿੰਦੀਆਂ ਕੁੱਝ ਹੋਰ ਹਨ ਅਤੇ ਕਰਦੀਆਂ ਕੁੱਝ ਹੋਰ? ਗੁਰਬਾਣੀ ਇਸ ਤਰਾਂ ਦੇ ਕਿਰਦਾਰ ਵਾਲਿਆਂ ਨੂੰ ਇਸ ਤਰਾਂ ਮੁਖਾਤਿਬ ਹੁੰਦੀ ਹੈ – ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ (੪੮੮)। ਕੀ ਸਾਡੇ ਕਿਸੇ ਇੱਕ ਵੀ ਪ੍ਰਚਾਰਕ ਨੇ ਕਦੀ ਅਕਾਲ ਤਖ਼ਤ ਸਹਿਬ ਦੇ ਅਖੌਤੀ ਜਥੇਦਾਰ ਦੀ ਪਦਵੀ ਬਾਰੇ ਸੰਗਤਾਂ ਨੂੰ ਜਾਣਕਾਰੀ ਦੇ ਕੇ ਜਾਗਰੂਕ ਕਰਨ ਦੀ ਖੇਚਲ ਕੀਤੀ ਹੈ? ਹਾਂ ਸਭ ਤੋਂ ਪਹਿਲਾਂ ਸ੍ਰ: ਜੁਗਿੰਦਰ ਸਿੰਘ ਸਪੋਕਸਮੈਨ ਨੇ ਇਸ ਤੱਥ ਨੂੰ ਉਭਾਰਿਆ ਸੀ। ਇਸਤੋਂ ਬਾਅਦ ਸ੍ਰ: ਗੁਰਬਖ਼ਸ਼ ਸਿੰਘ ਕਾਲਾਅਫਗਾਨਾ, ਸ੍ਰ: ਇੰਦਰ ਸਿੰਘ ਘੱਗਾ ਅਤੇ ਪ੍ਰੋ: ਦਰਸ਼ਨ ਸਿੰਘ ਜੀ ਰਾਗੀ ਹੋਰਾਂ ਨੇ ਇਸ ਅਖੌਤੀ ਪਦਵੀ ਨੂੰ ਨਕਾਰਦਿਆਂ ਦਲੇਰਾਨਾ ਕਦਮ ਚੁੱਕ ਕੇ ਉਸਾਰੂ ਪਿਰਤ ਪਾਈ ਸੀ, ਜਿਸ ਕਾਰਨ ਕਾਫੀ ਹੱਦ ਤਿੱਕਰ ਸਿੱਖਾਂ ਵਿਚੋਂ ਇਸ ਅਣਅਧਿਕਾਰਤ ਪਦਵੀ ਵਲੋਂ ਪਾਏ ਗਏ ਹਊਏ ਦਾ ਡਰ ਘਟਿਆ ਸੀ। ਪਰ, ਅਫਸੋਸ, ਇਸ ਪਿੱਛੋਂ ਗਿਆਨੀ ਗੁਰਦਿਤ ਸਿੰਘ (ਮੁਦਾਵਣੀ ਵਾਲ਼ੇ) ਅਤੇ ਹੁਣ ਸਰਬਜੀਤ ਸਿੰਘ ਧੁੰਦਾ ਨੇ ਇਸ ਅਧਮੋਈ ਪਦਵੀ ਅੱਗੇ ਪੇਸ਼ ਹੋ ਕੇ ਇਸਨੂੰ ਮਾਣਤਾ ਦੁਆਉਣ ਅਤੇ ਇਸ ਵਿੱਚ ਮੁੜ ਜਾਨ ਪਾਉਣ ਦਾ ਮਰਿਯਾਦਕ ਅਪਰਾਧ ਕੀਤਾ ਹੈ। ਜੋ ਪ੍ਰਚਾਰ ਕਰਦਿਆਂ ਪ੍ਰੋ: ਧੁੰਦਾ ਨੇ ਅਣਜਾਣੇ ਵਿੱਚ ਗ਼ਲਤ ਲਫਜ਼ ਕੀਰਤਨ ਬਾਰੇ ਕਹਿ ਦਿੱਤੇ ਸਨ ਉਸਦੀ ਮੁਅਫੀ ਯਾਚਨਾ ਗੁਰੂ ਗ੍ਰੰਥ ਦੇ ਸਨਮੁੱਖ ਹੋ ਅਰਦਾਸ ਕਰਕੇ ਪੰਥ ਪਾਸੋਂ ਕੀਤੀ ਜਾ ਸਕਦੀ ਸੀ ਅਤੇ ਮੀਡੀਏ ਰਾਹੀਂ ਇਸਨੂੰ ਨਸ਼ਰ ਕੀਤਾ ਜਾ ਸਕਦਾ ਸੀ। ਨਾਂਹ ਕਿ ਅਣਅਧਿਕਾਰਤ ਪਦਵੀ ਉੱਪਰ ਤੈਨਾਤ ਅਖੌਤੀ ਜਥੇਦਾਰਾਂ ਅੱਗੇ ਪੇਸ਼ ਹੋ ਕੇ ਜੋ ਖ਼ੁਦ ਰਹਿਤ ਮਰਿਯਾਦਾ ਤੋਂ ਭਗੌੜੇ ਹਨ। ਇਸ ਤਰਾਂ ਕਰਕੇ ਪ੍ਰੋ: ਧੁੰਦਾ ਨੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਦੀ ਆਪ ਉਲੰਘਣਾ ਕੀਤੀ ਹੈ, ਜਿਸ ਬਾਰੇ ਉਹ ਪ੍ਰਚਾਰ ਕਰਨ ਦਾ (ਝੂਠਾ) ਦਾਅਵਾ ਕਰ ਰਹੇ ਹਨ। ਦੂਸਰੇ ਜਿਹਨਾਂ ਪਾਸ ਉਹ ਪੇਸ਼ ਹੋ ਕੇ ਆਏ ਹਨ ਉਹ ਖ਼ੁਦ ਸਾਰੇ ਦੇ ਸਾਰੇ ਹੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਦੀਆਂ ਧਜੀਆਂ ਉਡਾ ਕਰ ਰਹੇ ਹਨ। ਇਸ ਤਰਾਂ ਧੁੰਦਾ ਜੀ ਅਤੇ ਉਹਨਾਂ ਨਾਲ ਜੁੜੀ ਹੋਈ ਸੰਸਥਾ (ਹੋਰ ਮਿਸ਼ਨਰੀ ਸੰਸਥਾਵਾਂ ਵਾਂਗ) ਗੁਰਬਾਣੀ ਦੇ ਕਥਨ ਅਨੁਸਾਰ ਕੂੜਿਆਰ ਕੂੜਿਆਰੀ ਜਾਇ ਰਲੇ (੩੧੪) ਹਨ। ਪ੍ਰੋ: ਧੁੰਦਾ ਅਤੇ ਉਹਨਾਂ ਦੀ ਸੰਸਥਾ ਆਪਣੇ ਵਲੋਂ ਕੀਤੀ ਬੱਜਰ ਗ਼ਲਤੀ ਦਾ ਉਹ ਖ਼ੁਦ ਮੁਲਾਂਕਣ ਕਰਨ ਅਤੇ ਇਸਤੋਂ ਸਬਕ ਸਿੱਖਣ ਨਾਂਹ ਕਿ ਹੋ ਰਹੇ ਵਿਰੋਧ ਦਾ ਬੁਰਾ ਮਨੌਣ। ਕਿਉਂ ਕਿ, ਨਿਰਸੰਦੇਹ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਟੀਮ ਵਲੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਤੋਂ ਭਗੌੜੇ ਜਥੇਦਾਰਾਂ ਅੱਗੇ ਧੁੰਦੇ ਨੂੰ ਪੇਸ਼ ਕਰਨ ਦਾ ਫੈਸਲਾ ਧੜੇਬੰਦਕ ਹਉਮੈਂ ਦੀ ਬੋਅ ਮਾਰਦੀ ਸੋਚ ਦੀ ਉਪਜ ਹੈ, ਨਾਂਹ ਕਿ ਗੁਰਮੱਤੀ, ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ (੧), ਸਰਬੱਤ ਦੇ ਭਲੇ ਜਾਣੀ ਮਨੁੱਖਤਾ ਦੀ ਚੜ੍ਹਦੀ ਕਲਾ ਨੂੰ ਮੁੱਖ ਰੱਖ ਕੇ ਲਿਆ ਗਿਆ ਨਿਰਣਾ।
ਜਦੋਂ ਅਸੀਂ ਗੁਰੂਕਾਲ ਵਲ ਝਾਤੀ ਮਾਰਦੇ ਹਾਂ ਤਾਂ ਕਿਸੇ ਸਿੱਖ ਨੂੰ ਸਿੱਖੀ ਵਿਚੋਂ ਖ਼ਾਰਜ ਕਰਨ ਬਾਰੇ ਕੋਈ ਸੰਕੇਤ ਨਹੀਂ ਮਿਲਦਾ। ਪਰ ਸਿਆਸੀ ਬੰਦਿਆਂ ਵਲੋਂ ਆਪਣੀ ਸਿਆਸਤ ਚਮਕੌਣ ਲਈ ਆਪਣੇ ਵਿਰੋਧੀਆਂ ਨੂੰ ਨੁੱਕਰੇ ਲਗੌਣ ਲਈ ਅਖੌਤੀ ਜਥੇਦਾਰ ਦੀ ਪਦਵੀ ਇਜ਼ਾਦ ਕਰ ਲਈ ਗਈ ਹੈ। ਜੋ ਇਸ ਪਦਵੀ ਰਾਹੀਂ ਵਿਰੋਧੀਆਂ ਨੂੰ ਸਿੱਖੀ ਵਿਚੋਂ ਛੇਕਣ ਦਾ ਡਰਾਵਾ ਦੇ ਕੇ ਕੁਚਲਦੇ ਆ ਰਹੇ ਹਨ।
ਹੁਣ ਜਦੋਂ ਮੌਜੂਦਾ ਸਿੱਖਾਂ ਦੀ ਸਿਆਸੀ ਅਤੇ ਧਾਰਮਿਕ ਲੀਡਰਸ਼ਿਪ ਸਿੱਖੀ ਨੂੰ ਖ਼ਤਮ ਕਰਨ ਵਾਲੀ ਆਰ. ਐਸ. ਐਸ. ਦੀ ਕੱਠਪੁਤਲੀ ਬਣੀ ਪਈ ਹੈ ਤਾਂ ਇਹ ਅਖੌਤੀ ਜਥੇਦਾਰੀ ਪਦਵੀ ਸਿੱਖ ਕੌਮ ਲਈ ਬਹੁਤ ਹੀ ਘਾਤਕ ਸਿਧ ਹੋ ਰਹੀ ਹੈ। ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਅਨੁਸਾਰ ਗੁਰਦੁਅਰਿਆਂ ਵਿੱਚ ਕੀਰਤਨ ਕਥਾ ਵਿਖਿਆਨ ਸਿਰਫ ਗੁਰੂ ਗ੍ਰੰਥ ਸਹਿਬ ਵਿਚਲੀ ਗੁਰਬਾਣੀ, ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਗੋਆ ਜੀ ਦੀਆਂ ਰਚਨਾਵਾਂ ਦੀ ਵਰਤੋਂ ਨਾਲ ਹੀ ਹੋ ਸਕਦੀ ਹੈ। ਪਰ ਹਾਲ ਹੀ ਵਿੱਚ ਗੁਰੂ ਦਰਬਾਰ ਵਿੱਚ ਇਹਨਾਂ ਤੋਂ ਇਲਾਵਾ ਬਚਿਤ੍ਰਨਾਟਕ (ਅਖੌਤੀ ਦਸਮ ਗ੍ਰੰਥ, ਜੋ ਸਾਕਤ ਲਿਖਤਾਂ ਔਰ ਅਸ਼ਲੀਲ਼ਤਾ ਦਾ ਸੰਗ੍ਰਹਿ ਹੈ) ਵਿਚਲੀਆਂ ਰਚਨਾਵਾਂ ਨੂੰ ਉਪ੍ਰੋਕਤ ਪਦਵੀ ਰਾਹੀਂ ਵਰਤਣ ਲਈ ਪ੍ਰਚਾਰਕਾਂ/ਰਾਗੀਆਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਇਸਦੇ ਉਲਟ ਤੱਤ-ਗੁਰਮਤਿ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਡਰਾਵੇ ਭਰੇ ਕੁਟੇਢੇ ਢੰਗ ਵਰਤ ਕੇ ਚੁਪ ਕਰਾਇਆ ਜਾ ਰਿਹਾ ਹੈ। ਇਹ ਗਲ ਵੱਖਰੀ ਹੈ ਕਿ ਗੁਰਮਤਿ ਨੂੰ ਪ੍ਰਣਾਇਆ ਹੋਇਆ ਕੋਈ ਸਿਰੜੀ ਅਤੇ ਜਾਗਦੀ ਜ਼ਮੀਰ ਵਾਲਾ ਮਰਦ ਹੀ ਆਪਣੇ ਵਿਤ ਮੁਤਾਬਕ ਗੁਰੂ ਆਸਰੇ ਆਪਣਾ ਬਣਦਾ-ਸਰਦਾ ਗੁਰਮਤਿ ਪ੍ਰਚਾਰ ਪ੍ਰਤੀ ਹਿੱਸਾ ਪਾ ਰਹੇ ਹਨ। ਪਰ ਕਮਜ਼ੋਰ ਜ਼ਮੀਰ ਅਤੇ ਲਾਲਚੀ ਬਿਰਤੀ ਵਾਲ਼ੇ ਪੁਜਾਰੀਆਂ ਦੀ ਮੋਕ-ਮਾਰੂ ਆਵਾਜ਼ ਤੋਂ ਤ੍ਰਬਕ ਕੇ ਝਟ ਪੁਜਾਰੀਆਂ ਦੇ ਪੈਰੀਂ ਜਾ ਪੈਂਦੇ ਹਨ। ਇਸ ਤਰਾਂ ਕਰਕੇ ਉਹ ਸਿੱਖਾਂ ਵਿੱਚ ਡਰ ਅਤੇ ਦੁਬਿਧਾ ਫੈਲਾਉਂਦੇ ਹਨ, ਇਹਨਾਂ ਦਾ ਇਹ ਵਰਤਾਰਾ ਅਤਿ ਅਫਸੋਸਨਾਕ ਔਰ ਨਿੰਦਣਯੋਗ ਹੈ, ਕਿਉਂ ਕਿ ਇਨਿ ਦੁਬਿਧਾ ਘਰ ਬਹੁਤੇ ਗਾਲੇ (੧੦੨੯)।
(ਨੋਟ:- ਇਸ ਲਿਖਤ ਦੇ ਥੱਲੇ ਕਿਸੇ ਦਾ ਨਾਮ ਨਹੀਂ ਸੀ ਲਿਖਿਆ ਹੋਇਆ ਅਤੇ ਈ-ਮੇਲ ਵਿੱਚ ਭੇਜਣ ਵਾਲੇ ਦੇ ਨਾਮ ਤੇ ਗੁਰੂ ਨਾਨਕ ਮੈਸਿਜ ਲਿਖਿਆ ਹੋਇਆ ਸੀ। ਇਹ ਜਰਮਨੀ ਜਾਂ ਯੂਰਪ ਦੇ ਕਿਸੇ ਹੋਰ ਦੇਸ਼ ਤੋਂ ਭੇਜੀ ਲਗਦੀ ਹੈ। ਪਰ ਕਿਉਂਕਿ ਇਸ ਵਿੱਚ ਦਲੀਲ ਅਤੇ ਠਰੰਮੇ ਨਾਲ ਗੱਲ ਕੀਤੀ ਹੋਈ ਹੈ ਇਸ ਲਈ ਇਸ ਨੂੰ ਅਸੀਂ ਪਾਠਕਾਂ ਦੀ ਜਾਣਕਾਰੀ ਲਈ ਪਾ ਰਹੇ ਹਾਂ-ਸੰਪਾਦਕ)


(25/02/12)
ਸਰਵਜੀਤ ਸਿੰਘ

ਗੁਰਬੀਰ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕਿ ਫ਼ਤਿਹ॥
ਗੁਰਬੀਰ ਸਿੰਘ ਜੀ, ਆਪ ਦੇ ਪੱਤਰ `ਚ ਇਕ ਪੰਗਤੀ ਮੇਰੇ ਨਾਲ ਵੀ ਸਬੰਧਿਤ ਹੈ, “ਸ. ਸਰਬਜੀਤ ਸਿੰਘ ਜੀ ਅਤੇ ਡਾ. ਇਕਬਾਲ ਸਿੰਘ ਢਿਲੋਂ ਜੀ ਨੀ ਜੰਮੂੰ ਜੀ ਨੇ ਅਨੇਕ ਵਾਰ ਸਵਾਲ ਪੁਛੇ ਹਨ ਪਰ ਉਨ੍ਹਾਂ ਕਦੀ ਜਵਾਬ ਨਹੀਂ ਦਿੱਤਾ”। ਵੀਰ ਜੀ ਜਿਥੋਂ ਤਾਈ ਮੈਨੂੰ ਯਾਦ ਹੈ ਚੌਪਈ ਨਾਲ ਸਬੰਧਿਤ ਵਿਚਾਰ ਚਰਚਾ `ਚ ਸ. ਹਰਦੇਵ ਸਿੰਘ ਜੀ ਨੇ ਮੈਨੂੰ ਦੋ ਸਵਾਲ ਕੀਤੇ ਸਨ। 9 ਫਰਵਰੀ ਨੂੰ ਉਨ੍ਹਾਂ ਨੇ ਜਾਪ ਬਾਰੇ ਮੇਰੇ ਵਿਚਾਰ ਪੁੱਛੇ ਸਨ ਜਿਸ ਦਾ ਜਵਾਬ ਮੈਂ 10 ਫਰਵਰੀ ਦੇ ਪੱਤਰ `ਚ ਦੇ ਦਿੱਤਾ ਸੀ ਅਤੇ 13 ਫਰਵਰੀ ਨੂੰ ਉਨ੍ਹਾਂ ਨੇ ਚੌਪਈ ਦੇ ਲੇਖਕ ਬਾਰੇ ਜਾਣਕਾਰੀ ਮੰਗੀ ਸੀ ਜੋ ਮੈਂ 14 ਫਰਵਰੀ ਦੇ ਪੱਤਰ `ਚ ਲਿਖ ਦਿੱਤੀ ਸੀ। ਆਪ ਨੇ ਕਿਸ ਸਵਾਲ ਦਾ ਜਿਕਰ ਕੀਤਾ ਹੈ? ਜੇ ਆਪ ਨੇ ਸਾਰੇ ਪੱਤਰ ਪੜ੍ਹੇ ਹਨ ਤਾਂ ਆਪ ਨੂੰ ਪਤਾ ਹੋਵੇਗਾ ਕਿ ਮੇਰੇ ਇਕ ਸਵਾਲ, “ਚੌਪਈ ਦਾ ਲੇਖਕ ਕੌਣ ਹੈ?” ਦਾ ਜਵਾਬ ਜੰਮੂ ਜੀ ਨਹੀ ਦੇ ਰਹੇ। ਕੀ ਮੇਰੇ ਸਵਾਲ ਦਾ ਜਵਾਬ ਦੇਣ ਲਈ ਉਨ੍ਹਾਂ ਨੂੰ ਨਹੀਂ ਕਹੋਗੇ?
ਸਰਵਜੀਤ ਸਿੰਘ


(25/02/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਅਵਤਾਰ ਸਿੰਘ ਮਿਸ਼ਨਰੀ ਜੀਉ,

ਸਤਿ ਸ਼੍ਰੀ ਅਕਾਲ!

ਆਪ ਜੀ ਦਾ ਸਵਾਲ:- ਜੰਮੂ ਜੀ, ਇਹ ਜਾਣਕਾਰੀ ਦਿਓ ਕਿ ਗੁਰੂ ਜੀ ਨੇ ਸੰਨ 1699 ਵਿੱਚ ਕਿਹੜੀ-ਕਿਹੜੀ ਬਾਣੀ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਸੀ?

ਜਵਾਬ:- ਖੰਡੇ ਬਾਟੇ ਦੇ ਅੰਮ੍ਰਿਤ ਅਤੇ ਉਸਦੀ ਤਿਆਰੀ ਬਾਰੇ ਗੁਰੂ ਜੀ ਦੀ ਅਪਣਾ ਹੱਥ ਲਿਖਤੀ ਆਦੇਸ਼ ਨਹੀਂ ਮਿਲਦਾ। ਨਾ ਹੀ ਉਨ੍ਹਾਂ ਕੋਈ ਲਿਖਤੀ ਆਦੇਸ਼ ਦਿੱਤਾ ਸੀ। ਕਿਸੇ ਸਿੱਖ ਨੂੰ ਐਸੇ ਗੁਰ ਲਿਖਤੀ ਆਦੇਸ਼ ਦੀ ਲੋੜ ਨਾ ਸੀ ਅਤੇ ਨਾ ਹੈ। ਸਿੱਖਾਂ ਵਿੱਚ ਇਹ ਆਦੇਸ਼ ਪਹਿਲੇ ਦਿਨ ਤੋਂ ਹੀ ਮੌਖਿਕ ਗੁਰ ਆਦੇਸ਼ ਰੂਪ ਹੋ ਇਤਹਾਸ ਅਤੇ ਪਰੰਪਰਾ ਦੀ ਗਵਾਹੀ ਤੋਂ ਤੁਰਦਾ ਆਉਂਦਾ ਹੈ। ਜਿਸ ਬਾਰੇ ਸਿੱਖਾਂ ਨੂੰ ਰੱਤੀ ਵੀ ਸ਼ੱਕ ਨਹੀਂ ਹੋ ਸਕਦਾ। ਬਾਣੀ ਕਿਹੜੀ ਪੜੀ ਗਈ ਇਸਦਾ ਵੀ ਗੁਰੂ ਦਾ ਹੱਥ ਲਿਖਤੀ ਸਬੂਤ ਨਹੀਂ। ਨਾ ਜਪੁ ਦਾ ਨਾ ਜਾਪੁ ਦਾ। ਇਸ ਕਰਕੇ ਇਹ ਵਿਸ਼ਾ ਇਤਹਾਸ ਅਤੇ ਪਰੰਪਰਾ ਦੀ ਗਵਾਹੀ ਦੇ ਵਿਸ਼ਵਾਸ ਤੇ ਨਿਰਭਰ ਹੈ ਅਤੇ ਹੋਂਣਾ ਵੀ ਚਾਹੀਦਾ ਹੈ ਨਹੀਂ ਤਾਂ ਖੰਡੇ ਦੇ ਅੰਮ੍ਰਿਤ ਦੀ ਸਮੁੱਚੀ ਰਸਮ ਤੇ ਹੀ ਕਿੰਤੂ ਖੜਾ ਹੋ ਜਾਂਦਾ ਹੈ, ਤੇ ਉਸ ਦਿਨ ਕੀ ਪੜਿਆ ਗਿਆ ਕਿ ਨਹੀਂ ਇਸਦਾ ਮਤਲਭ ਹੀ ਨਹੀਂ ਬੱਚਦਾ।

1699 ਤੋਂ ਪਹਿਲਾਂ ਦੇ ਰਹਿਤਨਾਮੇ ਵਿੱਚ ਜਾਪੁ ਦਾ ਨਿਤਨੇਮ ਵਿਦ ਪੜਨ ਦਾ ਸਪਸ਼ਟ ਸੰਕੇਤ ਹੈ ਪਰ ਉਸ ਵਿੱਚ ਖੰਡੇ ਦੇ ਅੰਮ੍ਰਿਤ ਦਾ ਜ਼ਿਕਰ ਨਹੀਂ ਕਿਉਂਕਿ ਉਸ ਵੇਲੇ (1695) ਵਿੱਚ ਇਸ ਰਸਮ ਦਾ ਆਰੰਭ ਅਜੇ ਹੋਇਆ ਨਹੀਂ ਸੀ। ਬਾਦ ਦੇ ਰਹਿਤਨਾਮਿਆ ਵਿੱਚ ਅਲਗ-ਅਲਗ ਜ਼ਿਕਰ ਹੈ। ਕਿਸੇ ਵਿੱਚ ਜਪੁ ਪੜਨ ਦਾ ਜ਼ਿਕਰ ਵੀ ਨਹੀਂ ਅਤੇ ਕਈਆਂ ਵਿੱਚ ਜਾਪੁ ਅਦਿ ਪੜਨ ਦਾ ਜ਼ਿਕਰ ਹੈ। ਕਿਸੇ ਵਿੱਚ ਸਵੈਯ ਅਤੇ ਚੌਪਈ ਪੜਨ ਦਾ ਜ਼ਿਕਰ ਹੈ। ਐਸੀ ਸਥਿਤੀ ਵਿੱਚ ਲਿਖਤੀ ਸੋਮਿਆਂ ਦੇ ਨਾਲ ਇਤਹਾਸ ਅਤੇ ਪਰੰਪਰਾ ਦੀ ਗਵਾਹੀ ਹੀ ਸਭ ਤੋਂ ਢੁੱਕਵਾਂ ਤਰੀਕਾ ਹੋ ਨਿਭੜਦਾ ਹੈ। ਜਿਸ ਦੇ ਅਨੁਸਾਰ ਇਹੀ ਪ੍ਰਤੀਤ ਹੁੰਦਾ ਹੈ ਕਿ ਅੱਜ ਵਾਲੀਆਂ ਬਾਣਿਆਂ ਅਤੇ ਰਚਨਾਵਾਂ ਪੜਿਆਂ ਗਈਆਂ ਸਨ। ਲੇਕਿਨ ਵੱਡਾ ਵਿਸਤਾਰ ਖੇਤਰ ਹੋਂਣ ਕਰਕੇ ਰਹਿਤ ਲੇਖਨ ਵਿੱਚ ਅੰਤਰ ਵੀ ਉਭਰਦੇ ਰਹੇ। ਪਰ ਚੁੰਕਿ ਬਹੁਤ ਘਟ ਸਿੱਖ ਪੜਨ ਯੋਗ ਸਨ ਇਸ ਲਈ ਇਸ ਬਾਰੇ ਸਿੱਖਾਂ ਦੀ ਜਾਣਕਾਰੀ ਦਾ ਮੁੱਖ ਸਰੋਤ ਮੌਖਿਕਤਾ ਅਤੇ ਪਰੰਪਰਾ ਹੀ ਹਨ ਜਿਸ ਨੂੰ ਸਿਰੇ ਤੋਂ ਨੱਕਾਰਨਾ ਸੰਭਵ ਨਹੀਂ। ਨਹੀਂ ਤਾਂ ਪੁਰੀ ਦੀ ਪੁਰੀ ਰਸਮ ਕਿੰਤੂ ਗ੍ਰਸਤ ਹੋ ਜਾਏਗੀ। ਯਾਨੀ ਕਿ ਪੜਨ ਜਾਂਣ ਵਾਲੀਆਂ ਬਾਣਿਆਂ/ਰਚਨਾਵਾਂ ਵੀ ਅਤੇ ਖੰਡੇ ਦਾ ਅੰਮ੍ਰਿਤ ਵੀ। ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਖੰਡੇ ਦੇ ਅੰਮ੍ਰਿਤ ਬਾਰੇ ਕੋਈ ਅਗਵਾਈ ਹੈ ਹੀ ਨਹੀਂ।

ਆਪ ਜੀ ਦਾ ਅਗਲਾ ਸਵਾਲ:- “ਚੌਪਈ ਦਾ ਲੇਖਕ ਕੌਂਣ ਹੈ” ?

ਜਵਾਬ:- ਨਿਤਨੇਮ ਵਿੱਚ ਆਈ ਰਚਨਾ (ਚੋਪਈ) ਨੂੰ ਦਾਸ ਇਤਹਾਸਕ/ਪਰੰਪਰਾਗਤ ਗਵਾਹੀ ਅਤੇ ਪੰਥਕ ਰਹਿਤ ਮਰਿਆਦਾ ਦੇ ਨਿਰਨੇ ਅਨੁਸਾਰ ਦਸ਼ਮੇਸ਼ ਕ੍ਰਿਤ ਜਾਂ ਪਰਵਾਣਿਤ ਸਵੀਕਾਰ ਕਰਦਾ ਹੈ”

ਆਪ ਜੀ ਦਾ ਸਵਾਲ:- “ਕੀ ਏਡੀ ਵੱਡੀ ਮਹਾਨ ਘਟਨਾਂ ਦਾ ਜਿਕਰ ਗੁਰੂ ਜੀ ਨਾਂ ਕਰਦੇ?”

ਜਵਾਬ:- ਜੇਕਰ ਇਸ ਸਵਾਲ ਤੋਂ ਆਪ ਜੀ ਦਾ ਭਾਵ ਖੰਡੇ ਦਾ ਅੰਮ੍ਰਿਤ ਦੀ ਰਸਮ ਹੈ ਤਾਂ ਦਸ਼ਮੇਸ਼ ਜੀ ਨੇ ਅਪਣੇ ਪਿਤਾ ਜੀ ਦੀ ਸ਼ਹੀਦੀ ਸਮੇਤ ਕਈ ਮਹੱਤਵਪੁਰਨ ਘਟਨਾਵਾਂ ਦਾ ਜ਼ਿਕਰ ਅਪਣੇ ਹੱਥੀ ਲਿਖ ਕੇ ਨਹੀਂ ਕੀਤਾ। ਇਥੋਂ ਤਕ ਕੀ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਸਦੀਵੀਂ ਗੁਰਤਾ ਬਾਰੇ ਸਭ ਤੋਂ ਵੱਡਾ ਨਿਰਨਾ ਵੀ ਦਸ਼ਮੇਸ਼ ਜੀ ਨੇ ਆਪ ਅਪਣੇ ਹੱਥੀ ਲਿਖ ਕੇ ਨਹੀਂ ਸੀ ਕੀਤਾ ਬਲਕਿ ਸਮਕਾਲੀ ਸਿੱਖਾਂ ਨੇ ਇਸ ਨਿਰਨੇ ਨੂੰ ਮੌਖਿਕਤਾ ਰਾਹੀਂ ਸਮਝਿਆ ਸਵੀਕਾਰਿਆ ਸੀ ਅਤੇ ਐਸੇ ਨਿਰਨਿਆਂ ਨੂੰ ਸਮਕਾਲੀ ਸੋਮਿਆਂ ਦੇ ਲੇਖਕਾਂ ਨੇ ਦਰਜ਼ ਕੀਤਾ ਸੀ। ਅੱਜ ਵੀ ਕੇਵਲ ਸ਼ਬਦ ਗੁਰੂ ਗ੍ਰੰਥ ਨੂੰ ਅਪਣਾ ਗੁਰੂ ਮੰਨਣ ਦਾ ਕਾਰਨ ਕੋਈ ਲਿਖਤੀ ਸੋਮਾਂ ਨਹੀਂ ਬਲਕਿ ਗੁਰੂ ਦਾ ਉਹ ਅਟਲ ਆਦੇਸ਼ ਹੈ ਜੋ ਕਿ ਇਤਹਾਸ ਅਤੇ ਪਰੰਪਰਾ ਦੀ ਗਵਾਹੀ ਰਾਹੀਂ ਪਹਿਲੇ ਦਿਨ ਤੋਂ ਹੀ, ਨਿਰੋਲ ਅਤੇ ਸਿੱਦਾ ਸਾਡੇ ਤਕ ਤੁਰੀਆ ਆਇਆ ਹੈ, ਅਤੇ ਭਵਿੱਖ ਤਕ ਤੁਰਦਾ ਰਹੇ ਗਾ।

ਆਪ ਜੀ ਦਾ ਸਵਾਲ:- “ਆਪ ਜੀ ਨੇ ਮੇਰੇ ਇਸ ਸਵਾਲ ਦਾ ਵੀ ਜਵਾਬ ਨਹੀਂ ਦਿੱਤਾ ਕਿ ਸੰਪ੍ਰਦਾਈਆਂ ਅਤੇ ਡੇਰੇਦਾਰਾਂ ਵੱਲੋਂ ਜੋ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੱਖ ਕਾਸ਼ੀ ਵਿਦਿਆ ਪੜ੍ਹਨ ਭੇਜੇ ਸਨ ਕੀ ਗੁਰੂ ਘਰ ਵਿੱਚ ਵਿਦਿਆ ਦੀ ਕਮੀ ਸੀ?”

ਜਵਾਬ:- ਵੀਰ ਜੀਉ ਇਸ ਦਾ ਜਵਾਬ ਤਾਂ ਮੈਂ ਬਣੀ ਤਫ਼ਸੀਲ ਵਿੱਚ ਦੇ ਚੁੱਕਾ ਹਾਂ। ਦੁਬਾਰਾ ਪੜਨ ਦੀ ਖੇਚਲ ਕਰਨੀ। ਗੁਰੂ ਜੀ ਹੋਰ ਮਤਾਂ ਦੀਆਂ ਪੁਸਤਕਾਂ ਦੀ ਜਾਣਕਾਰੀ/ਘੌਖ ਲਈ ਸਿੱਖਾਂ ਨੂੰ ਪ੍ਰੇਰਤ ਕਰ ਸਕਦੇ ਸੀ। ਉਨ੍ਹਾਂ ਨੂੰ ਕਿੱਧਰੇ ਭੇਜ ਵੀ ਸਕਦੇ ਸੀ। ਕੋਈ ਡੇਰੇਦਾਰ ਇਸ ਨੂੰ ਕਿਸੇ ਗਲਤ ਰੂਪ ਵਿੱਚ ਪੇਸ਼ ਕਰਦਾ ਹੈ ਤਾਂ ਉਹ ਇੱਕ ਵੱਖਰੀ ਗਲ ਹੈ।

ਆਪ ਜੀ ਦੇ ਹੋਰ ਮਹੱਤਵ ਪੁਰਨ ਸਵਾਲ:-

“ਦਸੋ ਪੰਥ ਮਾਹਨ ਹੈ ਜਾਂ ਗੁਰੂ ਮਹਾਨ ਹੈ? ਅਤੇ ਅਜ ਸਿੱਖਾਂ ਦਾ ਗੁਰੂ ਕੋਂਣ ਹੈ? ਸ਼ਬਦ ਗੁਰੂ ਗ੍ਰੰਥ ਸਾਹਿਬ ਜਾਂ ਦੇਹਧਾਰੀਆਂ ਦਾ ਪੰਥ? ਸਿੱਖ ਨੇ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈਣੀ ਹੈ ਜਾਂ ਕਿਸੇ ਦੇਹਧਾਰੀ ਜੱਥੇਦਾਰ ਕੋਲੋਂ?”

ਪਹਿਲੀ ਗਲ ਇਹ ਕਿ ਗੁਰੂ ਹੀ ਸਿਰਮੋਰ ਹੈ, ਮਹਾਨ ਹੈ, ਸਭ ਕੁੱਝ ਹੈ! ਪੰਥ ਇਸ ‘ਸਭ ਕੁੱਝ’ ਦੇ ਵਿੱਚ ਹੀ ‘ਇਕ ਵਿਸ਼ੇਸ਼ ਹੈਸੀਅਤ’ ਰੱਖਦਾ ਹੈ। ਸਿੱਖਾਂ ਨੇ ਅਗਵਾਈ ਗੁਰੂ ਤੋਂ ਹੀ ਲੇਂਣੀ ਹੈ। ਗੁਰੂ ਵਿੱਚ ਨਿਸ਼ਚੇ ਦੇ ਦਾਇਰੇ ਵਿਚ, ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਜੀਵਨ ਕੋਤਕਾਂ ਦਾ ਵੀ ਸੁਮਿਸ਼੍ਰਣ ਹੈ ਕਿਉਂਕਿ ਗੁਰੂਆਂ ਦੇ ਜੀਵਨ ਰਾਹੀਂ ਗੁਰਬਾਣੀ ਵਧੇਰੇ ਸਪਸ਼ਟ ਹੁੰਦੀ ਹੈ। ‘ਜੱਥੇਦਾਰ’ ਜਾਂ ‘ਪੰਥ’ ਕੇਵਲ ਗੁਰੂ ਦੇ ਆਦੇਸ਼ ਦੀ ਪਛਾਣ ਕਰਕੇ ਉਸ ਨੂੰ ਸਾਰਿਆਂ ਸ੍ਹਾਮਣੇ ਜਾਹਰ ਕਰਨ ਦੀ ਹੈਸੀਅਤ/ਜਿੰਮੇਦਾਰੀ ਰੱਖਦਾ ਹੈ। ਅਤੇ ਇਹ ਹੈਸੀਅਤ ਕੋਈ ਛੋਟੀ ਜਿਹੀ ਗਲ ਨਹੀ! ਆਪ ਜੀ ਪੁੱਛੋਗੇ ਕਿਵੇਂ?

ਇਸ ਸਵਾਲ ਦੇ ਜਵਾਬ ਲਈ ਆਪ ਜੀ ਨੂੰ ਮੇਰੇ ਇੱਕ ਸਵਾਲ ਦਾ ਜਵਾਬ ਦੇਂਣਾ ਪਵੇਗਾ! ਬੰਦਿਆਂ ਵਲੋਂ ਗਲਤੀ ਹੋ ਸਕਦੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ! ਪਰ ਸਵਾਲ ਇਹ ਹੈ ਕਿ; ਜਿਸ ਵੇਲੇ ਪੰਥ ਮਿਲ ਕੇ ਨਿਰੋਲ ਗੁਰਮਤਿ ਦੀ ਗਲ ਕਰ ਦੇਵੇ ਤਾਂ ਆਪ ਜੀ ਨਿਰੋਲ ਗੁਰਮਤਿ ਦੀ ਉਸ ਗਲ ਨੂੰ ਕਿਸਦੀ ਗਲ ਕਹੋਗੇ? ਗੁਰਮਤਿ ਦੀ ਜਾਂ ਪੰਥ ਦੀ?

ਵੀਰ ਜੀਉ, ਛਿਮਾ ਕਰਨਾ ਇਹ ਇੱਕ ਬਾਰੀਕ ਨੁੱਕਤਾ ਹੈ ਜਿਸ ਬਾਰੇ ਆਪ ਜੀ ਦੇ ਜਵਾਬ ਨਾਲ ਵਾਸਤਵਿਕਤਾ ਵਧੇਰੇ ਸਪਸ਼ਟ ਹੋਵੇਗੀ ਕਿ ਗੁਰੂ ਦੀ ਅਗੁਆਈ ਕਿੰਝ ਪ੍ਰਗਟ ਹੁੰਦੀ ਹੈ!

ਹਰਦੇਵ ਸਿੰਘ, ਜੰਮੂ

25. 02. 2012

******************************************

ਦਰਬਾਰ ਸਾਹਿਬ ਦੇ ਸਤਿਕਾਰ ਬਾਰੇ ਜਾਗਰੂਕਤਾ

ਹਰਦੇਵ ਸਿੰਘ, ਜੰਮੂ

ਸਰਬਜੀਤ ਸਿੰਘ ਧੁੰਦਾ ਜੀ ਆਖ਼ਰਕਾਰ ਅਕਾਲ ਤਖ਼ਤ ਸਾਹਿਬ ਪੇਸ਼ ਹੋ ਗਏ! ਇਹ ਪ੍ਰਕਰਣ ਕੁੱਝ ਸਬਕ ਅਤੇ ਕੁੱਝ ਸਵਾਲ ਛੱਡ ਗਿਆ। ਇਸ ਵਿੱਚ ਮੁੱਖ ਰੂਪ ਤਿੰਨ ਪ੍ਰਕਾਰ ਦੇ ਵਿਚਾਰ ਸ੍ਹਾਮਣੇ ਆਏ।

(1) ਇਕ ਵਿਚਾਰ ਇਹ ਕਿ ਧੁੰਦਾ ਜੀ ਦੇ ਅਕਾਲ ਤਖ਼ਤ ਤੇ ਬਿਲਕੁਲ ਨਾ ਪੇਸ਼ ਹੋਂਣ!

(2) ਉਹ ਅਕਾਲ ਤਖ਼ਤ ਤਾਂ ਜਾਣ ਪਰ ਸਕਤਰੇਤ ਤਕ ਨਾ ਜਾਣ!

(3) ਉਹ ਅਕਾਲ ਤਖ਼ਤ ਜਾਣ ਅਤੇ ਜੱਥੇਦਾਰਾਂ ਨਾਲ ਮੁਲਾਕਾਤ ਕਰਕੇ ਸਪਸ਼ਟੀਕਰਨ ਦੇਂਣ ਕਿ ਉਨ੍ਹਾਂ ਜੋ ਕਿਹਾ ਠੀਕ ਕਿਹਾ!

ਅਤਿ ਦੇ ਅਚਰਜ ਦੀ ਗਲ ਹੈ ਕਿ ਕੁੱਝ ਸੱਜਣਾ ਨੇ ਧੁੰਦਾ ਜੀ ਦੇ ਪ੍ਰਕਰਨ ਨੂੰ ਕੇਵਲ ਅਕਾਲ ਤਖ਼ਤ ਜਾਣ ਨਾ ਜਾਣ ਦੀ ਬਹਿਸ ਵਿੱਚ ਉਲਝਾ ਦਿੱਤਾ ਗਿਆ ਅਤੇ ਕਿਸੇ ਨੇ ਨਿਰਪੱਖਤਾ ਨਾਲ ਇਹ ਵੀ ਕਹਿਣਾ ਅਪਣਾ ਫ਼ਰਜ਼ ਨਹੀਂ ਸਮਝਿਆ ਕਿ ਧੁੰਦਾ ਜੀ ਵਲੋਂ ਹੋਈ ਗਲ ਗਲਤ ਸੀ! ਕੁੱਝ ਭਾਵਕ ਵੀਰਾਂ ਵਲੋਂ ਜੱਥੇਦਾਰਾਂ ਦਾ ਵਿਰੋਧ ਇਤਨਾ ਤੀਬਰ ਅਤੇ ਉਤਾਵਲਾ ਸੀ ਕਿ ਉਸਨੇ ਦਰਬਾਰ ਸਾਹਿਬ ਦੇ ਸਤਿਕਾਰ ਵਿੱਚ ਹੋਈ ਭਾਰੀ ਕੋਤਾਹੀ ਨੂੰ ਬਿਲਕੁਲ ਦਰਕਿਨਾਰ ਕਰਕੇ ਰੱਖ ਦਿੱਤਾ। ਜੱਥੇਦਾਰਾਂ ਦਾ ਵਿਰੋਧ ਜੇਕਰ ਕੁੱਝ ਸੱਜਣਾ ਲਈ ਫ਼ਰਜ਼ ਸੀ ਤਾਂ ਦਰਬਾਰ ਸਾਹਿਬ ਦਾ ਸਤਿਕਾਰ ਕਰਨਾ ਕਿਸ ਦੀ ਜਿੰਮੇਵਾਰੀ ਸੀ? ਦਾਸ ਨੇ ਅਪਣੇ ਇੱਕ ਪੱਤਰ ਰਾਹੀਂ ਧੁੰਦਾ ਜੀ ਵਲੋਂ ਅਣਜਾਣੇ ਹੋ ਗਈ ਬਜਰ ਗਲਤੀ ਵੱਲ ਇਸ਼ਾਰਾ ਕੀਤਾ ਸੀ। ਖ਼ੈਰ!

ਇਨ੍ਹਾਂ ਤਿੰਨ੍ਹਾਂ ਵਿਚਾਰਾਂ ਦੇ ਪਿੱਛੇ ਅਪਣੇ-ਅਪਣੇ ਤਰਕ ਸਨ। ਜਿਨ੍ਹਾਂ ਤੇ ਹੁਣ ਟਿੱਪਣੀ ਕਰਨਾ ਲਕੀਰ ਪਿੱਟਣ ਵਰਗੀ ਗਲ ਹੋਵੇਗੀ। ਪਰ ਇਸ ਸਾਰੇ ਪ੍ਰਕਰਣ ਵਿੱਚ ਇੱਕ ਸਬਕ ਵੀ ਹੈ ਜਿਸ ਨੂੰ ਵਿਚਾਰਨ ਦੀ ਲੋੜ ਹੈ। ਚੁੰਕਿ ਇਹ ਮਾਮਲਾ ਸਾਡੇ ਜੀਵਨ ਕਾਲ ਵਿੱਚ ਹੀ ਹੋਇਆ ਹੈ ਇਸ ਲਈ ਇੱਕ ਢੰਗ ਨਾਲ ਅਸੀਂ ਇਸ ਪ੍ਰਕਰਣ ਦੇ ਚਸ਼ਮਦੀਦ ਵੀ ਹਾਂ। ਹਰ ਬੰਦੇ ਦਾ ਵਾਕਿਯਾਤ ਨੂੰ ਵੇਖਣ ਦਾ ਅਪਣਾ-ਅਪਣਾ ਨਜ਼ਰੀਆ ਹੁੰਦਾ ਹੈ ਪਰ ਇੱਕ ਚਸ਼ਮਦੀਦ ਹੋਂਣ ਦੇ ਨਾਤੇ ਮੈਨੂੰ ਜੋ ਗਲ ਵੇਖਣ ਨੂੰ ਮਿਲੀ, ਉਸ ਨੇ ਮੈਂਨੂੰ ਅਚਰਜ ਨਾਲ ਵੀ ਭਰ ਦਿੱਤਾ ਹੈ। ਇਸ ਪ੍ਰਕਰਣ ਦੇ ਦੋ ਹਿੱਸੇ ਸਨ।

(1) ਧੁੰਦਾ ਸਾਹਿਬ ਜੀ ਦੀ ਕਥਾ ਵਿੱਚ ਦਰਬਾਰ ਸਾਹਿਬ ਪ੍ਰਤੀ ਵਿਵਾਦਾਸਪਦ ਅੰਸ਼!

(2) ਅਕਾਲ ਤਖ਼ਤ ਵਲੋਂ ਆਇਆ ਆਦੇਸ਼ ਅਤੇ ਉਸ ਨੂੰ ਮੰਨਣ ਨਾ ਮੰਨਣ ਬਾਰੇ ਚਰਚਾ!

ਮੈਂ ਧੁੰਦਾ ਸਾਹਿਬ ਦੇ ਪੇਸ਼ ਹੋ ਜਾਣ ਕਾਰਨ ਕੇਵਲ ਪਹਿਲੇ ਹਿੱਸੇ ਬਾਰੇ ਹੀ ਟਿੱਪਣੀ ਕਰਨ ਦਾ ਜਤਨ ਕਰਾਂਗਾ।

ਗੁਰਮਤਿ ਵਿੱਚ ਕਿਸੇ ਗਲਤੀ ਨੂੰ ਇਸ ਅਧਾਰ ਤੇ ਸਹੀ ਨਹੀਂ ਕਿਹਾ ਜਾ ਸਕਦਾ ਕਿ ਉਸ ਗਲਤੀ ਦਾ ਨੋਟਿਸ ਗਲਤ ਕਹੇ ਜਾਂਦੇ ਬੰਦਿਆਂ ਨੇ ਲਿਆ ਹੈ। ਇਹ ਗਲ ਦਿਨ ਦੇ ਚਾਨਣ ਵਾਂਗ ਸਾਫ਼ ਹੋਂਣ ਦੇ ਬਾਵਜੂਦ ਕਿ ਦਰਬਾਰ ਸਾਹਿਬ ਪ੍ਰਤੀ ਧੁੰਦਾ ਸਾਹਿਬ ਜੀ ਦੀ ਸ਼ਬਦਾਵਲੀ ਗਲਤ ਸੀ, ਜਾਗਰੂਕ ਧਿਰ ਦੇ ਕਿਸੇ ਵੱਡੇ ਵਿਦਵਾਨ ਨੇ ਇਹ ਕਹਿਣਾ ਵੀ ਅਪਣਾ ਫ਼ਰਜ਼ ਕਿਉਂ ਨਹੀਂ ਸਮਝਿਆ ਕਿ ਧੁੰਦਾ ਸਾਹਿਬ ਜੀ ਦੀ ਸ਼ਬਦਾਵਲੀ ਦਰਬਾਰ ਸਾਹਿਬ ਪ੍ਰਤੀ ਚੰਗੀ ਨਹੀ ਸੀ? ਗੁਰਮਤਿ ਨੂੰ ਜੱਥੇਦਾਰਾਂ ਦੇ ਵਿਰੌਧ ਦਾ ਕਾਰਨ ਦੱਸਣ ਵਾਲੇ ਸੱਜਣ, ਦਰਬਾਰ ਸਾਹਿਬ ਪ੍ਰਤੀ ਗੁਰਮਤਿ ਦੇ ਪੱਖ ਨੂੰ ਆਪ ਕਿਵੇਂ ਭੁੱਲ ਗਏ? ਕੀ ਦਰਬਾਰ ਸਾਹਿਬ ਦਾ ਸਤਿਕਾਰ ਜੱਥੇਦਾਰਾਂ ਦੇ ਵਿਰੌਧ ਅੱਗੇ ਹਲਕਾ ਹੋ ਗਿਆ? ਕੀ ਇੰਝ ਦੀ ਚੁੱਪੀ ਕਾਰਨ ਅਕਾਲ ਤਖ਼ਤ ਜਾਣ ਦੇ ਵਿਰੌਧੀ ਪੱਖ ਨੇ ਅਪਣੀ ਸਾਖ ਨੂੰ ਹਲਕਾ ਨਹੀਂ ਕੀਤਾ? ਜ਼ਾਹਰ ਜਿਹੀ ਗਲ ਹੈ ਕਿ ਮਨਮਤਿ ਦੇ ਦਾਵਾ ਰੂਪ ਵਿਰੌਧ ਕਰਨ ਵਾਲੇ ਧਿਰਾਂ ਤੇ ਗੁਰਮਤਿ ਪਾਲਨ ਕਰਨ ਦੀ ਜ਼ਿੰਮੇਵਾਰੀ ਜ਼ਿਆਦਾ ਆਯਦ ਹੁੰਦੀ ਹੈ। ਇਹ ਜ਼ਿੰਮੇਵਾਰੀ ਦਾ ਭਾਵ ਕਿੱਥੇ ਗੁਆਚ ਗਿਆ? ਆਸ ਹੈ ਕਿ ਸਾਰੇ ਧਿਰ ਇਸ ਬਾਰੇ ਆਤਮ ਚਿੰਤਨ ਕਰਨ ਗੇ!

ਕੇਵਲ ਤ. ਗੁ. ਪਰਿਵਾਰ ਨੇ ਜ਼ਰੂਰ ਧੁੰਦਾ ਜੀ ਨੂੰ ਅਕਾਲ ਤਖ਼ਤ ਤੇ ਪੇਸ਼ ਨਾ ਹੋਂਣ ਦਾ ਸੁਜਾਅ ਦੇਂਣ ਦੇ ਨਾਲ, ਇਸ ਵਿਸ਼ੇ ਤੇ ਟਿੱਪਣੀ ਕਰਦਿਆ, ਦਰਬਾਰ ਸਾਹਿਬ ਲਈ ਵਰਤੀ ਗਈ ਸ਼ਬਦਾਵਲੀ ਨੂੰ ਸਹੀ ਨਾ ਮੰਨਦੇ ਹੋਏ, ਧੁੰਦਾ ਸਾਹਿਬ ਜੀ ਨੂੰ ਇਸ ਲਈ ਸੰਗਤ ਕਲੋਂ ਛਿਮਾ ਜਾਚਨਾ ਕਰਨ ਦਾ ਸੁਜਾਅ ਦਿੱਤਾ। ਉਨ੍ਹਾਂ ਅਕਾਲ ਤਖ਼ਤ ਨਾ ਜਾਣ ਦੇ ਅਪਣੇ ਤਰਕ ਅਤੇ ਦਰਬਾਰ ਸਾਹਿਬ ਦੇ ਸਤਿਕਾਰ ਨੂੰ ਅਲਗ-ਅਲਗ ਕਰਕੇ ਵੇਖਣ ਦਾ ਜਤਨ ਕੀਤਾ। ਜੇਕਰ ਅਸੀਂ ਫ਼ੈਸਲੇ ਸੰਗਤੀ ਤੋਰ ਤੇ ਕਰਨ ਦੇ ਹੱਕ ਵਿੱਚ ਹਾਂ ਤਾਂ ਜਾਗਰੂਕ ਕਹਾਉਂਦੇ ਵਰਗ ਨੂੰ ਆਪ ਤਾਂ ਧੁੰਦਾ ਜੀ ਦੀ ਗਲਤ ਸ਼ਬਦਾਵਲੀ ਤੇ ਖ਼ੇਦ ਜਤਾਉਂਣਾ ਚਾਹੀਦਾ ਸੀ। ਤਰਕ ਸੀ ਕਿ ਕਿਸੇ ਨੂੰ ਅਕਾਲ ਤਖ਼ਤ ਬੁਲਾਉਂਣ ਦਾ ਅਧਿਕਾਰ ਕਿਸੇ ਨੂੰ ਨਹੀਂ ਅਤੇ ਕਿਸੇ ਨੂੰ ਅਕਾਲ ਤਖ਼ਤ ਗਲਤੀ ਸਵੀਕਾਰ ਕਰਨ ਲਈ ਨਹੀਂ ਜਾਣਾ ਚਾਹੀਦਾ! ਪਰ ਜੇ ਕਰ ਸਪਸ਼ਟ ਰੂਪ ਵਿੱਚ ਗਲਤੀ ਹੋ ਗਈ ਸੀ ਤਾਂ ਧੁੰਦਾ ਜੀ ਨੂੰ ਕਿਸ ਕਲੋਂ ਅਤੇ ਕਿੰਝ ਛਿਮਾ ਦੀ ਜਾਚਨਾ ਕਰਨੀ ਚਾਹੀਦੀ ਸੀ? ਨਾ ਜੱਥੇਦਾਰਾਂ ਪਾਸ ਨਾ ਪੰਥ ਪਾਸ? ? ? ਇਸ ਸਵਾਲ ਦੇ ਜਵਾਬ ਨੂੰ ਨਹੀਂ ਵਿਚਾਰਿਆ ਗਿਆ।

ਜਾਗਰੂਕ ਧਿਰਾਂ ਨੇ ਧੁੰਦਾ ਜੀ ਵਲੋਂ ਹੋਈ ਗਲਤੀ ਦਾ ਨੋਟਿਸ ਨਾ ਲੇ ਕੇ ਅਪਣੇ ਲਈ ਇੱਕ ਸਵਾਲ ਖੜਾ ਕਰ ਦਿੱਤਾ ਹੈ ਕਿ ਕੀ ਉਹ ਕੇਵਲ ਵਿਰੌਧ ਕਰਨਾ ਹੀ ਜਾਣਦੇ ਹਨ? ਆਸ ਹੈ ਕਿ ਸਾਰੇ ਧਿਰ ਇਨ੍ਹਾਂ ਸਵਾਲਾਂ ਬਾਰੇ ਆਤਮ ਚਿੰਤਨ ਕਰਨ ਗੇ!

ਹੁਣ ਕੁੱਝ ਵੀਰਾਂ ਵਲੋਂ ਧੁੰਦਾ ਜੀ ਦੇ ਪਸ਼ਚਾਤਾਪ/ਸਪਸ਼ਟੀਕਰਨ ਦਾ ਵਿਰੌਧ ਹੋਵੇਗਾ, ਸੁਰਖਿਆਂ ਘੜੀਆਂ ਜਾਣਗੀਆਂ, ਇਲਜ਼ਾਮ ਤਰਾਸ਼ੀ ਹੋਵੇਗੀ ਤਨਜ਼ ਕੱਸੇ ਜਾਣਗੇ, ਖ਼ਬਰਾਂ ਉੱਛਲਣਗੀਆਂ ਪਰ ਉਹ ਸੱਜਣ ਇਹ ਨਹੀਂ ਕਹਿਣ ਦਾ ਹੋਂਸਲਾ ਨਹੀਂ ਕਰਨ ਗੇ ਕਿ ਧੁੰਦਾ ਜੀ ਦੇ ਸ਼ਬਦ ਸਚਮੁਚ ਦਰਬਾਰ ਸਾਹਿਬ ਪ੍ਰਤੀ ਚੰਗੇ ਨਹੀਂ ਸਨ! ਜਾਗਰੂਕ ਧਿਰਾਂ ਵਿਚੋਂ ਇਹ ਫ਼ਰਜ਼ ਹੋਰ ਕੋਂਣ ਨਿਭਾਵੇਗਾ? ਕੋਈ ਨਹੀਂ? ਜੇਕਰ ਨਹੀਂ ਤਾਂ ਭਵਿੱਖ਼ ਹੋਰ ਮਾੜੇ ਸਬਕ ਲੇ ਕੇ ਆਏਗਾ ਜਿਸ ਨਾਲ ਨਿਰਸ਼ਾ ਹੋਰ ਵੱਧੇਗੀ। ਜਾਗਰੂਕ ਵੀਰਾਂ ਨੂੰ ਅਪਣੇ ਸੀਨੇ ਤੇ ‘ਕੇਵਲ ਵਿਰੌਧੀ’ ਦਾ ਤਮਗਾ ਨਹੀਂ ਲਗਵਾਉਂਣਾ ਚਾਹੀਦਾ। ਇਸ ਪ੍ਰਕਰਣ ਵਿੱਚ ਦਰਬਾਰ ਸਾਹਿਬ ਦੇ ਸਤਿਕਾਰ ਅਤੇ ਅਦਬ ਬਾਰੇ ਕੁੱਝ ਜਾਗਰੂਕ ਧਿਰਾਂ ਨੇ ਲੋੜਿੰਦੀ ਜਾਗਰੂਕਤਾ ਨਹੀਂ ਵਖਾਈ।

ਹਰਦੇਵ ਸਿੰਘ, ਜੰਮੂ

25. 02. 2012


(25/02/12)
ਕਮਲਜੀਤ ਸਿੰਘ ਅਟਵਾਲ

ਸਤਿ ਸ੍ਰੀ ਅਕਾਲ |
ਸਰਦਾਰ ਗੁਰਬੀਰ ਸਿੰਘ ਜੀ ਸ਼ਾਇਦ ਮੇਰਾ ਸਵਾਲ ਕਰਨ ਦਾ ਤਰੀਕਾ ਗਲਤ ਹੋਵੇ ਸੁਝਾਅ ਲਈ ਸ਼ੁਕਰੀਆ ਪਰ ਮੇਰਾ ਇਸ ਗ੍ਰੰਥ ਨੂੰ ਮੰਨਣਾ ਮੈਂ ਜਾਹਰ ਕਰ ਚੁਕਿਆਂ | ਭਾਵਕਤਾ, ਜਲਦ ਬਾਜੀ, ਮਗਰ ਲੱਗਣਾ, ਅਧਿਐਨ ਦੀ ਘਾਟ, ਛਾਣ ਬੀਣ ਬਗੈਰਾ ਤਾਂ ਧਿਆਨ ਚ ਲਿਆ ਤਾ ਪਰ ਤੁਸੀ ਆਪਣੇ ਇਲਮ ਦੀ ਪਟਾਰੀ ਚੋਂ ਕੋਈ ਹੋਰ ਫਗੂਛਾ ਕੱਢੋ|
ਕਮਲਜੀਤ ਸਿੰਘ ਅਟਵਾਲ


ਝੂਠੀਆਂ ਖਬਰਾਂ ਅਤੇ ਝੂਠੀ ਸ਼ੋਹਰਤ ਬਣਾਉਣ ਲਈ ਪੰਥ ਦੇ ਵਿਹੜੇ ਵਿੱਚ ਅੱਗ ਲਉਣ ਵਾਲਿਓ ਸੁਣੋ ਧੂੰਦੇ ਦਾ ਸ਼ਪਸ਼ਟੀਕਰਨ
ਮੈ ਗੋਡੇ ਨਹੀ ਟੇਕੇ, ਸ਼ਪਸ਼ਟੀਕਰਨ ਦਿੱਤਾ-ਪ੍ਰੋ. ਸਰਬਜੀਤ ਸਿੰਘ ਧੂੰਦਾ

(ਨੋਟ:- ਇਹ ਉਪਰ ਵਾਲੀ ਲਿਖਤ ਅਤੇ ਲਿੰਕ, ‘ਵੇਕਅੱਪ ਖ਼ਾਲਸਾ’ ਦਾ ਹੈ ਸਾਡਾ ਨਹੀਂ। ਇਹ ਇੰਟਰਵੀਊ ਅੱਜ ਸਵੇਰੇ ਸ਼ੇਰੇ ਪੰਜਾਬ ਰੇਡੀਓ ਤੇ ਹੋਈ ਸੀ-ਸੰਪਾਦਕ)


(25/02/12)
ਗਿ: ਜਸਵੰਤ ਸਿੰਘ 'ਮੋਰਜੰਡ '

ਵੀਰ ਮੇਰੇ ਧੁੰਦਿਆ ਬਚਾਈੰ ਜਰਾ ਖੱਲ ਨੂੰ !
ਤਖ਼ਤ ਅਕਾਲ ਉੱਤੇ ਪੇਸ਼ੀ ਘੜੀ ਪੱਲ ਨੂੰ !
ਤੁਹਾਡੀ ਬਲੀ ਦੇਣ ਲਈ ,ਛੁਰੇ ਤਿਖੇ ਕਰ ਲਏ!ਤੋਹਮਤਾਂ ਦੇ ਨਾਲ ਸਭ ,ਖੀਸੇ ਬੋਝੇ ਭਰ ਲਏ !
ਵਾਰ ਤੇਰੀ ਪਿਠ ਉੱਤੇ ,ਗੁਝਾ ਇਹਨਾ ਕਰਣਾ!ਵੱਡ ਦੇਣੀ ਸਾਹ ਰ਼ਗ,ਗੋਡਾ ਧੌਣ ਉੱਤੇ ਧਰਣਾ!
ਨਹੀਂ ਵੇਖ ਸਕੇਂਗਾ ਤੂੰ , ਆਉਣ ਵਾਲੇ ਕੱਲ ਨੂੰ ! ਵੀਰ ਮੇਰੇ ਧੁੰਦਿਆ ਬਚਾਈੰ ਜਰਾ ਖੱਲ ਨੂੰ !

ਤਖਤਾਂ ਬੈਠੇ ਜੇਹੜੇ , ਪੰਜੇ ਹੀ ਕਸਾਈ ਏ !ਖੱਲ ਤੇਰੀ ਲਾਉਣ ਲਈ , ਛੁਰੀ , ਸਾਨ ਉੱਤੇ ਲਈ ਏ !
ਤੈਨੂੰ ਪੁਠਾ ਟੰਗਣੇ ਨੂੰ ,ਬ ਣਾਈਆਂ ਇਹਨਾਂ ਕੁੰਡੀਆਂ !ਲੱਤਾਂ ਬਾਹਾਂ ਵੱਡ ਕੇ ਤੇ , ਬਣਾਉਣੀਆ ਨੇ ਟੁੰਡੀਆਂ !
ਰੰਬੀਆਂ ਦੇ ਨਾਲ ਤੇਰੇ , ਕਰਣਾ ਏ ਸੱਲ ਨੂੰ ! ਵੀਰ ਮੇਰੇ ਧੁੰਦਿਆ ਬਚਾਈੰ ਜਰਾ ਖੱਲ ਨੂੰ !

ਕੱਡ ਲਈਆਂ ਕਿੜਾਂ ਤੇ , ਬਣਾਈ ਨੀਤੀ ਖੋਰ ਦੀ !ਮੋਢਾ ਕਿਸੇ ਹੋਰ ਦਾ ਤੇ ,ਬੰਦੂਕ ਕਿਸੇ ਹੋਰ ਦੀ !
ਇੱਕੋਂ ਹੀ ਤੀਰ ਨਾਲ ,  ਨਿਸ਼ਾਨੇ ਕਈ ਕਰਣੇ!ਮੁਕਾ ਕੇ ਤੇਰੀ ਹੋਂਦ ਨੂੰ ਕਲੇਜੇ ਫੇਰ ਠਰਣੇ!
ਸਾਧਿਆ ਹੈ ਵੀਰਾ ਇਹਨਾਂ , ਨਿਸ਼ਾਨਾ ਤੇਰੇ ਵੱਲ ਨੂੰ ! ਵੀਰ ਮੇਰੇ ਧੁੰਦਿਆ ਬਚਾਈੰ ਜਰਾ ਖੱਲ ਨੂੰ !

ਜਿੰਨਾ ਪ੍ਰਚਾਰਕਾਂ ਦੇ, ਤੂੰ ਰਾਹ ਦੇ ਵਿਚ ਰੋੜਾ ਸੀ !ਤੇਰੀ ਪ੍ਰਸਿਧੀ ਵਾਲਾ ਦੁਖ ਕੇਹੜਾ ਥੋੜਾ ਸੀ!
ਤੇਰੀਆਂ ਦਹਾੜਾਂ ਨਾਲ ਇਹ ਸਭ ਡਰ ਗਏ!ਭੱਜੇ ਜਾਂਦੇ ਦੋਖੀ ਸਾਰੇ , ਧੋਤੀ ਗਿੱਲੀ ਕਰ ਗਏ !
ਸੀ .ਡੀ. ਨੂੰ ਬਣਾ ਕੇ ਢਾਲ , ਕਰ ਚੱਲੇ ਛੱਲ ਨੂੰ ! ਵੀਰ ਮੇਰੇ ਧੁੰਦਿਆ ਬਚਾਈੰ ਜਰਾ ਖੱਲ ਨੂੰ !

ਗੁਰੂ ਹਰਗੋਬਿੰਦ ਜੀ ਦੇ ਚਰਣਾ ਨੂੰ ਛੋਹ ਲਵੀਂ !ਇਹਨਾ ਜੀ ਕਸਾਈਆਂ ਕੋਲੋਂ ਛੁਰੇ ਸਭ ਖੋਹ ਲਵੀਂ !
ਛੁਰੇ ਸਭ ਖੋਹ ਕੇ ਤੇ , ਸਰੋਵਰ ਚ ਸੁੱਟ ਦੀੰ!ਜੜ ਇਹਨਾ ਬੂਚਡਾਂ ਦੀ ਸਦਾ ਲਈ ਪੁੱਤ ਦੀੰ !
ਹੁਣ ਨਹੀਂ ਸਹਿਣਾ ਵੀਰੇ , ਪੁਜਾਰੀਆਂ ਦੇ ਝੱਲ ਨੂੰ ! ਵੀਰ ਮੇਰੇ ਧੁੰਦਿਆ ਬਚਾਈੰ ਜਰਾ ਖੱਲ ਨੂੰ !

ਗੁਰੂ ਅੰਗ ਸੰਗ ਹੋਸੀ , ਰਹੀਂ ਅੱਗੇ ਨੂੰ ਹੀ ਤੁਰਦਾ !ਮੁੜ ਸੁਰਜੀਤ ਕਰੀਂ ,ਜੋ ਬਣੇ ਬੈਠੇ ਮੁਰਦਾ !
ਤੇਰੇ ਕੋਲੋਂ ਆਸਾਂ ਅਜੇ, ਪੰਥ ਨੂੰ ਬਥੇਰੀਆਂ !ਚੜਦੀ ਕਲਾ ‘ਚ ਰਹੇਂ ,ਅਰਦਾਸਾਂ ਨੇ ਜੀ ਮੇਰੀਆਂ !
'ਮੋਰਜੰਡ' ਗਾਉਂਦਾ ਰਹੂ, ਬਣੀ ਤੇਰੀ ਭੱਲ ਨੂੰ ! ਵੀਰ ਮੇਰੇ ਧੁੰਦਿਆ ਬਚਾਈੰ ਜਰਾ ਖੱਲ ਨੂੰ !

ਲੇਖਕ -ਗਿ: ਜਸਵੰਤ ਸਿੰਘ 'ਮੋਰਜੰਡ ' (ਮਲੇਸ਼ਿਆ ) ਫੋਨ ਨੰਬਰ- 0060163507146


(24/02/12)
ਅਵਤਾਰ ਸਿੰਘ ਮਿਸ਼ਨਰੀ

ਹਰਦੇਵ ਸਿੰਘ, ਜੰਮੂ ਜੀ ਅਤੇ ਪਾਠਕ ਜਨੋਂ, ਗੁਰ ਫਤਿਹ ਪ੍ਰਵਾਨ ਕਰਨਾ ਜੀ!
ਹਰਦੇਵ ਸਿੰਘ, ਜੰਮੂ ਜੀ ਆਪ ਨੇ ਲਿਖਿਆ ਹੈ, “ਖੰਡੇ ਬਾਟੇ ਦਾ ਅੰਮ੍ਰਿਤ ਕਿਵੇਂ ਤਿਆਰ ਕੀਤਾ ਜਾ ਸਕਦਾ ਸੀ ਇਸਦਾ ਨਿਰਨਾ ਦਸ਼ਮੇਸ਼ ਜੀ ਨੇ ਕੀਤਾ ਸੀ ਨਾਂ ਕਿ ਕਿਸੇ ਵਿਦਵਾਨ ਨੇ ਅਤੇ ਉਨ੍ਹਾਂ ਨੂੰ ਸਾਡੇ ਸਾਰਿਆਂ ਨਾਲੋਂ ਜ਼ਿਆਦਾ ਪਤਾ ਸੀ ਕਿ ਇਹ ਕੰਮ ਕਿਉਂ ਅਤੇ ਕਿਵੇਂ ਕਰਨਾ ਹੈ”? ਜੰਮੂ ਜੀ, ਇਹ ਜਾਣਕਾਰੀ ਦਿਓ ਕਿ ਗੁਰੂ ਜੀ ਨੇ ਸੰਨ 1699 ਵਿੱਚ ਕਿਹੜੀ-ਕਿਹੜੀ ਬਾਣੀ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਸੀ? ਮੇਰੇ ਇਕ ਸਵਾਲ, “ਚੌਪਈ ਦਾ ਲੇਖਕ ਕੌਣ ਹੈ”? ਦਾ ਆਪ ਜੀ ਨੇ ਉੱਤਰ ਨਹੀਂ ਦਿਤਾ। ਗੁਰੂਆਂ ਭਗਤਾਂ ਜੀ ਨੇ ਜੋ ਵੀ ਬਾਣੀ ਰਚੀ ਦਾ ਵੇਰਵਾ ਮਿਲਦਾ ਹੈ? ਅਤੇ ਗੁਰੂ ਗ੍ਰੰਥ ਸਾਹਿਬ ਵਿਖੇ ਦਰਜ ਹੈ। ਜੇ ਗੁਰੂ ਦੀਆਂ ਗੁਰੂ ਜਾਣੇ ਵਾਲੀ ਗੱਲ ਹੁੰਦੀ ਤਾਂ ਪੂਰਾ ਗੁਰੂ ਗ੍ਰੰਥ ਸਾਹਿਬ ਲਿਖਣ ਦੀ ਕੀ ਲੋੜ ਸੀ? ਸਿਆਣੇ ਤਾਂ ਗੁਰੂਆਂ ਤੋਂ ਅਸੀਂ ਬਣਦੇ ਹਾਂ ਜੋ ਉਨ੍ਹਾਂ ਦੀ ਅਸਲ ਲਿਖਤ ਨਾਲੋਂ ਲਿਖਾਰੀਆਂ ਦੀਆਂ ਲਿਖੀਆਂ ਕਰਨੀਆਂ ਨੂੰ ਗੁਰੂ ਤੋਂ ਵੀ ਉਪਰ ਮੰਨ ਰਹੇ ਹਾਂ। ਕੀ ਏਡੀ ਵੱਡੀ ਮਹਾਂਨ ਘਟਨਾਂ ਦਾ ਜਿਕਰ ਗੁਰੂ ਜੀ ਨਾਂ ਕਰਦੇ? ਆਪ ਜੀ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਕਿਰਤ ਨਹੀਂ ਮੰਨਦੇ ਹੋ ਫਿਰ ਚੌਪਈ ਕੀਹਦੀ ਕਿਰਤ ਹੈ? ਅਤੇ ਕਿਹੜੇ ਲਿਖਾਰੀ ਦੀ ਕਿਹੜੇ ਗ੍ਰੰਥ ਵਿੱਚ ਲਿਖੀ ਹੋਈ ਹੈ? ਆਪ ਜੀ ਨੇ ਮੇਰੇ ਇਸ ਸਵਾਲ ਦਾ ਵੀ ਜਵਾਬ ਨਹੀਂ ਦਿੱਤਾ ਕਿ ਸੰਪ੍ਰਦਾਈਆਂ ਅਤੇ ਡੇਰੇਦਾਰਾਂ ਵੱਲੋਂ ਜੋ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੱਖ ਕਾਸ਼ੀ ਵਿਦਿਆ ਪੜ੍ਹਨ ਭੇਜੇ ਸਨ ਕੀ ਗੁਰੂ ਘਰ ਵਿੱਚ ਵਿਦਿਆ ਦੀ ਕਮੀ ਸੀ? ਗੁਰੂ ਨੇ ਅੰਮ੍ਰਿਤ ਗੁਰਬਾਣੀ ਪੜ੍ਹ ਕੇ ਛਕਾਇਆ ਸੀ ਜਾਂ ਕੋਈ ਹੋਰ ਰਚਨਾਂ, ਗੁਰਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਂਨ ਰਚਨਾਂ ਨੂੰ ਕਿਹਾ ਗਿਆ ਹੈ। ਦਾਸ ਗੁਰੂ ਮਹਾਂਰਾਜ ਵੱਲੋਂ ਦਿੱਤੀ ਗਈ ਖੰਡੇ ਦੀ ਪਾਹੁਲ ਤੋਂ ਇਨਕਾਰੀ ਨਹੀਂ ਹੈ। ਦਾਸ ਨੂੰ ਪੂਰਨ ਭਰੋਸਾ ਹੈ ਕਿ ਗੁਰੂ ਜੀ ਨੇ “ਗੁਰਬਾਣੀ” ਪੜ੍ਹ ਅਤੇ ਗੁਰਬਾਣੀ ਦਾ ਉਪਦੇਸ਼ ਦੇ ਕੇ ਹੀ ਅਜਿਹਾ ਕੀਤਾ ਸੀ। ਗੁਰਬਾਣੀ ਵਿੱਚ “ਭੁਲਣ ਅੰਦਰ ਸਭ ਕੋ ਅਭੁਲ ਗੁਰੂ ਕਰਤਾਰੁ” ਲਿਖਿਆ ਹੈ” ਕੀ ਪੰਜ ਭੂਤਕ ਪੰਥ ਕੋਈ ਭੁੱਲ ਨਹੀਂ ਕਰ ਸਕਦਾ? ਅੱਜ ਤਾਂ ਪੰਥ ਆਏ ਦਿਨ ਭੁੱਲਾਂ ਤੇ ਭੁੱਲਾਂ ਕਰ ਰਿਹਾ ਹੈ। ਦੱਸੋ ਪੰਥ ਮਹਾਂਨ ਹੈ ਜਾਂ ਗੁਰੂ ਮਹਾਂਨ ਹੈ? ਅਤੇ ਅੱਜ ਸਿੱਖਾਂ ਦਾ ਗੁਰੂ ਕੌਣ ਹੈ? ਸ਼ਬਦ ਗੁਰੂ ਗ੍ਰੰਥ ਸਾਹਿਬ ਜਾਂ ਦੇਹਧਾਰੀਆਂ ਦਾ ਪੰਥ? ਸਿੱਖ ਨੇ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈਣੀ ਹੈ ਜਾਂ ਕਿਸੇ ਦੇਹਧਾਰੀ ਜਥੇਦਾਰ ਕੋਲੋਂ? ਆਸ ਹੈ ਆਪ ਜੀ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਮੁੱਖ ਰੱਖ ਕੇ ਦਾਸ ਦੇ ਸਵਾਲਾਂ ਦੇ ਜਵਾਬ ਬੜੀ ਸੁਹਿਰਦਤਾ ਨਾਲ ਦਿਓਗੇ। ਦਾਸ ਆਪ ਦਾ ਬਹੁੱਤ ਧੰਨਵਾਦੀ ਹੋਵੇਗਾ! ਗੁਰ ਫਤਿਹ!!
ਅਵਤਾਰ ਸਿੰਘ ਮਿਸ਼ਨਰੀ
5104325827


(24/02/12)
ਗੁਰਸ਼ਰਨ ਸਿੰਘ ਕਸੇਲ

ਸ੍ਰ. ਹਰਦੇਵ ਸਿੰਘ ਜੰਮੂ ਜੀ, ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ॥
ਆਪ ਜੀ ਦਾ ਬਹੁਤ ਧੰਨਵਾਦ ਜੋ ਆਪਨੇ ਸਪਸ਼ਟ ਸ਼ਬਦਾਂ ਵਿਚ ਦੱਸ ਦਿਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਹੋਰ ਕੋਈ ਗੁਰਬਾਣੀ ਨਹੀਂ ਹੈ ਅਤੇ ਨਾ ਹੀ ਕਿਸੇ ਹੋਰ ਗ੍ਰੰਥ ਅੱਗੇ ਗੁਰੂ ਜੀ ਨੇ ਸਿੱਖਾਂ ਨੂੰ ਸਿਰ ਨਿਵਾਉਣ ਦਾ ਹੁਕਮ ਕੀਤਾ ਹੈ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(24/02/12)
ਗੁਰਬੀਰ ਸਿੰਘ

ਸ. ਕਮਲਜੀਤ ਸਿੰਘ ਅਟਵਾਲ ਜੀ,
ਜਿਸ ਤਰਾਂ ਆਪ ਜੀ ਸਵਾਲ ਕਰਦੇ ਹੋ ਇਹ ਤਰੀਕਾ ਦਰੁਸਤ ਨਹੀਂ। ਕੋਈ ਸ੍ਰੀ ਦਸਮ ਗ੍ਰੰਥ ਨੂੰ ਗੁਰੁ ਕ੍ਰਿਤ ਮੰਨਦਾ ਹੈ ਜਾਂ ਨਹੀਂ ਇਸ ਨਾਲ ਕਿਸੇ ਨੂੰ ਕੀ ਫ਼ਰਕ ਪੈਂਦਾ ਹੈ। ਜੇ ਮੈਂ ਤੁਹਾਨੂੰ ਇਹ ਆਖ ਦਿਆਂ ਕਿ ਹਾਂ ਮੈਂ ਮੰਨਦਾ ਹਾਂ ਤਾਂ ਤੁਸੀ ਵੀ ਮੰਨਣ ਨਹੀਂ ਲਗ ਪਉਗੇ। ਫਿਰ ਤੁਸੀਂ ਇੱਕ ਹੋਰ ਸਵਾਲ ਦਾਗ ਦਿਉਗੇ। ਇਸ ਤਰਾਂ ਸਵਾਲੋ ਸਵਾਲੀ ਹੋਣ ਨਾਲ ਮਸਲੇ ਹੱਲ ਨਹੀਂ ਹੁੰਦੇ। ਜੇ ਹੋ ਸਕਦੇ ਹੁੰਦੇ ਤਾਂ ਕਦੋਂ ਦੇ ਹੋ ਗਏ ਹੁੰਦੇ।
ਖੋਜ ਵਿਚਾਰ ਵਿੱਚ ਸਵਾਲ ਖੁਦ ਨੂੰ ਕਰੀਦੇ ਹਨ। ਆਪ ਜੀ ਖੁਦ ਨੂੰ ਪੁਛੋ ਕਿ ਤੁਸੀਂ ਸ੍ਰੀ ਦਸਮ ਗ੍ਰੰਥ ਨੂੰ ਗੁਰੁ ਕ੍ਰਿਤ ਮੰਨਦੇ ਹੋ ਕਿ ਨਹੀਂ। ਜੋ ਵੀ ਤੁਹਾਡਾ ਜਵਾਬ ਹੋਵੇ ਉਸ ਬਾਰੇ ਸੋਚੋ ਕਿ ਉਹ ਜਵਾਬ ਸਹੀ ਹੈ? ਤੁਸੀਂ ਕਿਸੇ ਦੇ ਮਗਰ ਲੱਗ ਕੇ ਜਾਂ ਚੁੱਕ ਵਿੱਚ ਆ ਕੇ ਤਾਂ ਨਹੀਂ ਅਜਿਹਾ ਕਹਿ ਰਹੇ? ਆਪਣੇ ਜਵਾਬ ਦੇ ਪਿਛੇ ਦੇਖਣਾ ਕਿ ਕੁੱਝ ਸੋਚ ਸਮਝ, ਛਾਣ ਬੀਣ ਜਾਂ ਅਧਿਐਨ ਵੀ ਹੈ ਕਿ ਨਹੀਂ? ਇਹ ਵੀ ਦੇਖਣਾ ਕਿ ਕਿਤੇ ਭਾਵੁਕਤਾ ਵੱਸ ਆਪ ਜੀ ਅਜਿਹਾ ਤਾਂ ਨਹੀਂ ਕਹਿ ਰਹੇ?
ਇਨ੍ਹਾਂ ਗੱਲਾਂ ਦੇ ਜਵਾਬ ਖ਼ੁਦ ਨੂੰ ਪੁਛਿਉ। ਹਾਂ, ਇਹ ਵੀ ਦੇਖਣਾ ਕਿ ਜਵਾਬ ਲੈਣ ਜਾਂ ਦੇਣ ਵਿੱਚ ਕੋਈ ਕਾਹਲ਼ੀ ਤਾਂ ਨਹੀਂ ਕਰ ਰਹੇ?
ਇਹ ਅਮਲ ਆਪ ਜੀਂ ਨੂੰ ਅਧਿਐਨ ਵੱਲ ਤੋਰੇਗਾ। ਖੋਜੀ ਬੰਦੇ ਕਦੀ ਵੀ ਜਲਦ ਬਾਜ਼ੀ ਵਿੱਚ ਫ਼ੈਸਲੇ ਨਹੀਂ ਕਰਦੇ। ਜੱਜ ਵੀ ਕਦੀ ਸਿਰਫ਼ ਇੱਕ ਧਿਰ ਦੀ ਗੱਲ ਸੁਣ ਕੇ ਫ਼ੈਸਲੇ ਨਹੀਂ ਕਰਦੇ। ਜੱਜ ਦੇ ਸਾਹਮਣੇ ਦੋਹਵੇਂ ਧਿਰਾਂ ਖ਼ੁਦ ਨੂੰ ਸਹੀ ਮੰਨਦੀਆਂ ਹਨ। ਪਰ ਜੱਜ ਨਿਰਪੱਖ ਹੋ ਕੇ ਗੱਲ ਸੁਣਦਾ ਹੈ।
ਵਿਚਾਰਾਂ ਦੀ ਕੁਸ਼ਤੀ ਨਹੀਂ ਹੁੰਦੀ। ਇਸ ਤਰਾਂ ਤਾਂ ਬਿਲਕੁਲ ਨਹੀਂ ਕਿ ਇੱਕ ਭਲਵਾਨ ਦੀਆਂ ਲੱਤਾਂ ਬੰਨ੍ਹ ਦਿਉ ਤੇ ਦੂਜੇ ਨੂੰ ਦਨਦਨਾਉਂਦਾ ਛੱਡ ਦਿਉ। ਸਿੱਖਮਾਰਗ ਦੇ ਕਈ ਵਿਦਵਾਨ ਅਜਿਹੀ ਕੁਸ਼ਤੀ ਲੜਦੇ ਹਨ। ਸਵਾਲ ਪੁਛਣ ਵਾਲੇ ਖ਼ੁਦ ਜਵਾਬ ਨਹੀਂ ਦਿੰਦੇ। ਸ. ਸਰਬਜੀਤ ਸਿੰਘ ਜੀ ਅਤੇ ਡਾ. ਇਕਬਾਲ ਸਿੰਘ ਢਿਲੋਂ ਜੀ ਨੀ ਜੰਮੂੰ ਜੀ ਨੇ ਅਨੇਕ ਵਾਰ ਸਵਾਲ ਪੁਛੇ ਹਨ ਪਰ ਉਨ੍ਹਾਂ ਕਦੀ ਜਵਾਬ ਨਹੀਂ ਦਿੱਤਾ।
ਕਿਸੇ ਨੇ ਸ੍ਰੀ ਦਸਮ ਗ੍ਰੰਥ ਦੇ ਕਰਤੇ ਦਾ ਨਾਂ ਦੱਸਣ ਦਾ ਪੰਜ ਕਰੋੜ ਇਨਾਮ ਰੱਖਿਆ ਹੈ। ਕਿਨੀ ਹਾਸੋ ਹੀਣੀ ਗੱਲ ਹੈ। ਖੋਜ ਇਸ ਤਰਾਂ ਹੁੰਦੀ ਹੈ! ਜੇ ਕੋਈ ਸਾਨੂੰ ਪੁਛੇ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਕਰਤਾ ਕੌਣ ਹੈ। ਤਾਂ ਪੰਜ ਕਰੋੜੀ ਭਾਈ ਕੀ ਕਹਿਣਗੇ! ਇਸ ਸਵਾਲ ਦਾ ਕੋਈ ਇੱਕ ਜਵਾਬ ਸਾਡੇ ਕੋਲ ਨਹੀਂ ਹੈ। ਜੇ ਗੱਲ ਸਬੂਤਾਂ ਦੇ ਅਧਾਰ `ਤੇ ਕਰਨੀ ਹੋਵੇ ਤਾਂ ਸਾਡੇ ਕੋਲ ਇਸ ਦਾ ਵੀ ਕੋਈ ਸਬੂਤ ਨਹੀਂ ਹੈ ਕਿ ਸ੍ਰੀ ਦਸਮ ਪਾਤਸ਼ਾਹ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ ਸੀ?
ਗੁਰੁ ਕਿਸੇ ਦੇ ਕਹਿਣ ਤੇ ਗੁਰੂ ਨਹੀਂ ਹੁੰਦਾ। ਗੁਰੂ ਨਾਨਕ ਜੀ ਨੂੰ ਗੁਰਿਆਈ ਕਿਸ ਨੇ ਦਿਤੀ ਸੀ! ਗੁਰਿਆਈ ਬਾਣੀ ਨੂੰ ਦਿਤੀ ਗਈ ਨਾਂ ਕਿ ਜਿਲਦ ਨੂੰ। ਪ੍ਰੋ. ਮਹਿਬੂਬ ਨੇ ਲਿਖਿਆ ਹੈ ਕਿ ਦਸਮ ਪਿਤਾ ਨੇ ਆਪਣੀ ਬਾਣੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਇਸ ਕਰਕੇ ਨਹੀਂ ਚਾਹੜੀ ਕਿ ਮਤਾਂ ਸਿੱਖ ਜਿਲਦ ਦੇ ਹੀ ਪਾਬੰਦ ਨਾ ਹੋ ਜਾਣ। ਜੇ ਅਸੀਂ ਜਿਲਦ ਦੇ ਪਾਬੰਦ ਹਾਂ ਤਾਂ ਰਾਗ ਮਾਲਾ ਜਾਂ ਤਤਕਰੇ ਨੂੰ ਆਪਾਂ ਗੁਰੂ ਕਿਉਂ ਨਹੀਂ ਮੰਨਦੇ! ਜਿਲਦ ਦੀ ਪਾਬੰਦੀ, ਬਾਣੀ ਅਤੇ ਗੁਰਿਆਈ ਦੇ ਰਹੱਸ ਨੂੰ ਸਮਝਣ ਦੀ ਲੋੜ ਹੈ।
ਚਰਨਜੀਤ ਸਿੰਘ ਬਰੈਂਪਟਨ ਜੀ ਦੀ ਦਲੀਲ ਬੜੀ ਪਾਏ ਦੀ ਹੈ। ਸਿੱਖ ਕਦੀ ਵੀ ਨਾ ਹੀ ਜਿਲਦ ਦੇ ਪਾਬੰਦ ਹੋਏ ਤੇ ਨਾ ਹੀ ਨਾਨਕ ਨਾਂ ਦੀ ਮੋਹਰ ਛਾਪ ਦੇ। ਸਾਫ਼ ਹੈ ਕਿ ਬਾਣੀ ਦੀ ਸ਼ਨਾਖ਼ਤ ਪੰਜ ਕਰੋੜ ਦੇ ਇਨਾਮ ਲੈਣ ਜਾਂ ਦੇਣ ਨਾਲ ਨਹੀਂ ਹੁੰਦੀ ਤੇ ਨਾ ਹੀ ਕਿਸੇ ਖੋਜ ਦੀ ਮੁਥਾਜ ਹੈ। ਜਦ ਸਿੱਖ ਗੁਰੂ ਨਾਲ ਲਿਵ ਜੋੜਦਾ ਹੈ ਤਾਂ ਉਹ ਬਾਣੀ ਨਾਲ ਜੁੜ ਜਾਂਦਾ ਹੈ। ਲਿਵ ਵਾਲ਼ੇ ਸਿੱਖਾਂ ਨੂੰ ਹੀ ਪਤਾ ਸੀ ਕਿ ਜੇ ਕਿਤੇ ਕਿਸੇ ਗ਼ੈਰ ਨੇ ਨਾਨਕ ਨਾਂ ਵਰਤ ਲਿਆ ਹੈ ਤਾਂ ਉਹ ਬਾਣੀ ਨਹੀਂ ਹੋ ਗਈ। ਇਵੇਂ ਹੀ ਜੇ ਕਿਤੇ ਗੁਰੂ ਨੇ ਨਾਨਕ ਨਾਂ ਨਹੀਂ ਵੀ ਵਰਤਿਆ ਤਾਂ ਉਹ ਬਾਣੀ ਤੋਂ ਘੱਟ ਨਹੀਂ ਹੋ ਗਈ। ਜੇ ਸਿੱਖਾਂ ਨੂੰ ਕਿਸੇ ਤੱਤ ਗਿਆਨ ਦਾ ਭਰਮ ਹੁੰਦਾ ਤਾਂ ਉਹ ਜਨਮ ਸਾਖੀ ਵਿਚਲੇ ਸ਼ਬਦਾਂ ਨੂੰ ਵੀ ਬਾਣੀ ਮੰਨ ਲੈਂਦੇ। ਜਨਮ ਸਾਖੀ ਤਾਂ ਸ੍ਰੀ ਦਸਮ ਗ੍ਰੰਥ ਤੋਂ ਵੀ ਪਹਿਲਾਂ ਦੀ ਹੈ। ਲਿਵ ਵਾਲੇ ਸਿੱਖਾਂ ਨੇ ਕੱਚੀ ਬਾਣੀ ਨੂੰ ਪੱਕੀ ਬਾਣੀ ਨਹੀਂ ਮੰਨਿਆਂ ਤੇ ਇਵੇ ਪੱਕੀ ਬਾਣੀ ਨੂੰ ਕੱਚੀ ਨਹੀਂ ਕਿਹਾ। ਕੋਈ ਮਾਂ ਆਪਣੇ ਬੱਚੇ ਦੀ ਸ਼ਨਾਖ਼ਤ ਸਬੂਤਾਂ ਦੇ ਅਧਾਰਤ ਨਹੀਂ ਕਰਦੀ। ਬੱਚੇ ਨੂੰ ਵੀ ਪੁਛਣਾ ਨਹੀਂ ਪੈਂਦਾ ਕਿ ਉਸ ਦੀ ਮਾਂ ਕੌਣ ਹੈ। ਬਾਣੀ ਕੋਈ ਪੀ ਐਚ ਡੀ ਦਾ ਥੀਸਿਸ ਨਹੀਂ ਜਿਸ ਦੀ ਪਰਮਾਣਿਕਤਾ ਲਈ ਕਿਸੇ ਸਰਟੀਫਿਕੇਟ ਦੀ ਜ਼ਰੂਰਤ ਹੋਵੇ। ਬਾਣੀ ਦੀ ਸ਼ਨਾਖ਼ਤ ਗੁਰੂ ਲਿਵ ਵਿੱਚ ਜੁੜਿਆਂ ਸਹਿਜ ਭਾਉ ਵਿੱਚ ਹੁੰਦੀ ਹੈ। ਜ਼ਾਹਿਰ ਹੈ ਕਿ ਪੁਰਾਤਨ ਸਿੱਖਾਂ ਨੇ ਟਪਲ਼ੇ ਨਹੀਂ ਖਾਧੇ। ਪਰ ਹੁਣ ਦੇ ਸਿੱਖ ਤੱਤ ਗਿਆਨ ਦੇ ਭੁਲੇਖੇ ਵਿੱਚ ਭੰਬਲ਼ ਭੂਸੇ ਵਿੱਚ ਪਏ ਹੋਏ ਹਨ। ਬਾਣੀ ਦਾ ਇੱਕ ਹੀ ਸਬੂਤ ਹੈ। “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ”। ਜੇ ਚੋਜੀ ਪਾਤਸ਼ਾਹ ਦਸਮ ਪਿਤਾ ਪੂਰਨ ਸਤਿਗੁਰੂ ਹਨ ਤਾਂ ਉਨ੍ਹਾਂ ਦੀ ਬਾਣੀ ਕੱਚੀ ਨਹੀਂ ਹੋ ਸਕਦੀ। ਉਨ੍ਹਾਂ ਨਾਨਕ ਨਾਂ ਵਰਤਿਆ ਜਾਂ ਨਹੀਂ, ਇਸ ਨੂੰ ਸ੍ਰੀ ਆਦਿ ਗ੍ਰੰਥ ਵਿੱਚ ਸ਼ਾਮਿਲ ਕੀਤਾ ਜਾਂ ਨਹੀਂ। ਗੁਰੂ ਕੀਆਂ ਗੁਰੂ ਜਾਣੇ। ਇਹੀ ਚੋਜ ਹਨ। ਚੋਜ ਦਾ ਅਰਥ ਹੀ ਹੈ ਕਿ ਗੁਰੂ ਢੁਚਰਾਂ ਲਈ ਜਵਾਬ ਦੇਹ ਨਹੀਂ ਹੈ। ਜੇ ਰਾਗ ਮਾਲਾ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੋ ਕੇ ਵੀ ਬਾਣੀ ਨਹੀਂ ਤਾਂ ਸ੍ਰੀ ਜਾਪ ਸਾਹਿਬ ਲਈ ਬਾਣੀ ਹੋਣ ਲਈ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਅੰਕਤ ਹੋਣ ਦੀ ਸ਼ਰਤ ਲਗਾਈ ਜਾਂਦੀ ਹੈ? ਕੇਵਲ ਛਪਣ ਸਥਾਨ ਦੇ ਅੰਤਰ ਨਾਲ ਬਾਣੀ ਕੱਚੀ ਬਾਣੀ ਨਹੀਂ ਹੋ ਜਾਂਦੀ ਤੇ ਕੱਚੀ ਬਾਣੀ ਪੱਕ ਨਹੀਂ ਜਾਂਦੀ।
ਗੁਰਬੀਰ ਸਿੰਘ


(24/02/12)
ਦਲੀਪ ਸਿੰਘ

ਪੁਜਾਰੀਆਂ ਸਾਹਮਣੇ ਪੇਸ਼ ਹੋ ਕੇ ਪ੍ਰੋ. ਧੂੰਦਾ ਅਪਣੀ ਕਥਨੀ ਕਰਨੀ ਵਿੱਚ ਪੂਰਾ ਨਹੀ ਉਤਰ ਸਕਣਗੇ: ਦਲੀਪ ਸਿੰਘ
ਅਬੋਹਰ ਮਲੋਟ ਦੇ ਜਾਗਰੂਕ ਸਿੱਖਾਂ ਨੇ ਪੁਜਾਰੀਆਂ ਸਾਹਮਣੇ ਪੇਸ਼ ਨਾ ਹੋਣ ਦੀ ਕੀਤੀ ਅਪੀਲ

ਅਬੋਹਰ, 23 ਫਰਵਰੀ (ਤੇਜਿੰਦਰ ਸਿੰਘ ਖਾਲਸਾ) ਪ੍ਰੋ. ਸਰਬਜੀਤ ਸਿੰਘ ਧੂੰਦਾ ਦੇ ਅਕਾਲ ਤਖਤ ਤੇ ਪੇਸ਼ ਹੋਣ ਦੀਆ ਖਬਰਾਂ ਤੋ ਬਾਦ ਅਬੋਹਰ ਤੇ ਮਲੋਟ ਦੇ ਜਾਗਰੁਕ ਸਿੱਖਾਂ ਨੇ ਪ੍ਰੋ. ਸਰਬਜੀਤ ਸਿੰਘ ਧੂੰਦਾ ਨੂੰ ਅਕਾਲ ਤਖਤ ਦੇ ਪੇਸ਼ ਨਾ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅਜਿਹੀ ਸੂਰਤ ਵਿੱਚ ਪ੍ਰੋ, ਧੂੰਦਾ ਅਪਣੀ ਕਹਿਣੀ ਤੇ ਕਰਨੀ ਤੇ ਪੂਰਾ ਨਹੀ ਉਤਰ ਸਕਣਗੇ। ਇਸ ਬਾਬਤ ਅਪਣੇ ਵਿਚਾਰ ਪੇਸ਼ ਕਰਦੇ ਹੋਏ ਅਬੋਹਰ ਅਤੇ ਮਲੋਟ ਦੇ ਜਾਗਰੂਕ ਸਿੱਖਾਂ ਵਿੱਚੋ ਦਲੀਪ ਸਿੰਘ, ਪਰਮਜੀਤ ਸਿੰਘ ਗੋਬਿੰਦਗੜ੍ਹ, ਗੁਰਪ੍ਰੀਤ ਸਿੰਘ, ਸੁਖਦੀਪ ਸਿੰਘ, ਹਰਮੀਤ ਸਿੰਘ, ਗੁਰਬਚਨ ਸਿੰਘ, ਜਗਜੀਤ ਸਿੰਘ ਆਦਿ ਨੇ ਸਾਝੇ ਤੋਰ ਤੇ ਕਿਹਾ ਕਿ ਰਾਜੇ ਰਣਜੀਤ ਸਿੰਘ ਦੇ ਰਾਜ ਤੋ ਲੈ ਕੇ ਅੱਜ ਤੱਕ ਗੁਰੂ ਨਾਨਕ ਵਿਚਾਰਧਾਰਾ ਉੱਤੇ ਰਾਜਨੀਤੀ ਹਾਵੀ ਰਹੀ ਹੈ। ਵਿਰੋਧੀਆ ਨੇ ਇਸ ਸਰਬ ਸਾਂਝੀ ਵਿਚਾਰਧਾਰਾ ਨੂੰ ਬਰਬਾਦ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਉਨਾਂ ਦੀਆ ਕੋਝੀਆ ਚਾਲਾਂ ਨੂੰ ਰੋਕਣ ਲਈ ਸਮੇ ਸਮੇ ਸਿਰ ਕੁੱਝ ਲਹਿਰਾਂ ਉਠੀਆ ਪਰ ਕੁੱਝ ਸਮੇ ਬਾਦ ਹੀ ਦਮ ਤੋੜ ਗਈਆ। ਜੇਕਰ ਡੂੰਘਾਈ ਵਿੱਚ ਕਾਰਨ ਲੱਭਣ ਦੀ ਕੋਸ਼ਿਸ ਕਰੀਏ ਤਾਂ ਮੁੱਖ ਤੋਰ ਤੇ ਦੋ ਕਾਰਨ ਸਮਝ ਆਉਦੇ ਹਨ ਇੱਕ ਤਾਂ ਧੜੇ ਨੂੰ ਵਿਚਾਰਧਾਰਾ ਨਾਲੋ ਵੱਡਾ ਕਰਕੇ ਜਾਣਨਾ ਤੇ ਦੂਜਾ ਪ੍ਰਚਾਰਕਾਂ ਦੀ ਕਹਿਣੀ ਤੇ ਕਰਨੀ ਵਿੱਚ ਵੱਡਾ ਅੰਤਰ। ਅਜਿਹਾ ਹੀ ਕੁੱਝ ਇਸ ਸਮੇ ਪ੍ਰੋ. ਸਰਬਜੀਤ ਸਿੰਘ ਧੂੰਦੇ ਦੇ ਅਕਾਲ ਤਖਤ ਤੇ ਪੇਸ਼ ਹੋਣ ਬਾਬਤ ਚੱਲ ਰਹੀਆ ਚਰਚਾਵਾਂ ਵਿੱਚ ਲੱਗ ਰਿਹਾ ਹੈ। ਦਲੀਪ ਸਿੰਘ ਨੇ ਕਿਹਾ ਕਿ ਸਿੱਖ ਵਿਚਾਰਧਾਰਾ ਦੇ ਬਾਨੀ ਬਾਬਾ ਨਾਨਕ ਜੀ ਨੇ ਅਪਣੀ ਬਾਣੀ ਜਪੁ ਨਿਸ਼ਾਨ (ਜਪੁ ਜੀ ਸਾਹਿਬ) ਵਿੱਚ ਸਪਸ਼ੱਟ ਹੁਕਮ ਕੀਤਾ ਹੈ ਮੰਨੈ ਮਗੁ ਨ ਚਲੈ ਪੰਥੁ ਮੰਨੈ ਧਰਮ ਸੇਤੀ ਸਨਬੰਧੁ॥ ਅਰਥਾਤ ਜਿਨਾਂ ਦੀ ਪ੍ਰਤੀਤ ਸੱਚ ਨਾਲ ਪੈ ਜਾਦੀ ਹੈ ਉਹ ਪੰਥ ਅਰਥਾਤ ਧੜੇ ਦੀ ਪ੍ਰਵਾਹ ਨਹੀ ਕਰਦੇ। ਉਨਾਂ ਦਾ ਸੰਬੰਧ ਧਰਮ ਅਰਥਾਤ ਸਿਧਾਂਤ ਨਾਲ ਹੁੰਦਾ ਹੈ ਪਰ ਲੰਬੇ ਸਮੇ ਤੋ ਹੀ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਹਰ ਵਾਰ ਧਰਮ ਨੁੰ ਪਾਸੇ ਰੱਖ ਕੇ ਧੜੇ ਨੂੰ ਗੁਰੂ ਗ੍ਰੰਥ ਸਾਹਿਬ ਤੋ ਉੱਚਾ ਸਮਝਿਆ ਜਾਦਾ ਰਿਹਾ ਹੈ। ਧੜੇ ਦੇ ਹਿੱਤਾਂ ਲਈ ਵਾਰ ਵਾਰ ਗੁਰੂ ਗ੍ਰੰਥ ਦੇ ਸਿਧਾਤਾਂ ਨੂੰ ਕੁਰਬਾਨ ਕਰ ਦਿੱਤਾ ਜਾਦਾ ਰਿਹਾ ਹੈ। ਪਰਮਜੀਤ ਸਿੰਘ ਗੋਬਿੰਦਗੜ੍ਹ ਨੇ ਕਿਹਾ ਕਿ ਜੇ ਗੱਲ ਪ੍ਰਚਾਰਕ ਦੀ ਕਰੀਏ ਤਾਂ ਗੁਰੁ ਸਾਹਿਬ ਦਾ ਸਪੱਸ਼ਟ ਫੁਰਮਾਨ ਹੈ ਤੇਰਾ ਜਨ ਨਿਰਤਿ ਕਰੇ ਗੁਨ ਗਾਵੇ॥ ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ॥ ਨਾਨਕ ਵਿਚਾਰਧਾਰਾ ਅਨੁਸਾਰ ਪ੍ਰਚਾਰਕ ਲਈ ਜਰੂਰੀ ਹੈ ਕਿ ਉਹ ਜਿਹੜੇ ਸਿਧਾਤਾਂ ਦਾ ਪ੍ਰਚਾਰ ਕਰੇ ਉਨਾਂ ਨੂੰ ਪਹਿਲਾਂ ਅਪਣੇ ਜੀਵਨ ਵਿੱਚ ਢਾਲੇ ਵਰਨਾ ਉਸ ਦੇ ਪ੍ਰਚਾਰ ਦਾ ਅਸਰ ਸਰੋਤਿਆ ਤੇ ਨਹੀ ਪਵੇਗਾ ਪਰ ਜੇ ਅੱਜ ਨਜ਼ਰ ਘੁੰਮਾ ਕੇ ਵੇਖੀਏ ਤਾਂ ਅਪਣੇ ਆਪ ਨੂੰ ਨਾਨਕ ਵਿਚਾਰਧਾਰਾ ਦੀਆ ਸਿਰਮੋਰ ਪ੍ਰਚਾਰਕ ਜੱਥੇਬੰਦੀਆ ਅਖਵਾਉਣ ਵਾਲੀਆ ਇਨਾਂ ਸਿਧਾਤਾਂ ਤੋ ਖੂੰਝੀਆ ਦਿਖਾਈ ਦੇ ਰਹੀਆ ਹਨ। ਦੂਜੇ ਨੂੰ ਨਿਰਭਉ ਜਪੈ ਸਗਲ ਭਉ ਮਿਟੈ ਦਾ ਉਦੇਸ਼ ਦੇਣ ਵਾਲੇ ਖੁਦ ਪੁਜਾਰੀਆ ਤੋ ਮੋਤ ਤੋ ਵੀ ਵੱਧ ਭੈਅ ਖਾਦੇ ਹਨ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ॥ ਦੀ ਕਥਾ ਕਰਨ ਵਾਲਿਆ ਨੂੰ ਪੁਜਾਰੀਆ ਦੀ ਨਿੱਕੀ ਜਿਹੀ ਘੁਰਕੀ ਤੇ ਰੋਟੀਆ ਦੇ ਲਾਲੇ ਪੈ ਜਾਦੇ ਹਨ। ਹਰ ਕੋਈ ਅਪਣੀ ਅਪਣੀ ਸੰਸਥਾ, ਡੇਰੇ, ਟਕਸਾਲ ਜਾਂ ਕਾਲਜ ਦੇ ਹਿੱਤਾ ਲਈ ਗੁਰੂ ਗ੍ਰੰਥ ਸਾਹਿਬ ਦੇ ਸਿਧਾਤਾਂ ਨੁੰ ਕੁਰਬਾਨ ਕਰਨ ਲਈ ਤਿਆਰ ਹੀ ਬੈਠਾ ਹੁੰਦਾ ਹੈ। ਮਲੋਟ ਤੋ ਹਰਮੀਤ ਸਿੰਘ ਤੇ ਸੁਖਦੀਪ ਸਿੰਘ ਨੇ ਕਿਹਾ ਕਿ ਸਟੇਜਾਂ ਤੇ ਬੈਠ ਕੇ ਭੋਲੀ-ਭਾਲੀ ਸੰਗਤ ਨੂੰ ਗੁੰਮਰਾਹ ਕਰਨ ਲਈ ਇੱਕ ਦੂਜੇ ਤੇ ਦੂਸ਼ਨ ਲਾਉਦੇ ਹਨ ਤੇ ਸਿੱਖਾਂ ਨੁੰ ਇੱਕ ਦੂਜੇ ਖਿਲਾਫ ਡਾਗਾਂ ਫੜਾ ਦਿੰਦੇ ਹਨ ਪਰ ਜਦੋ ਆਪ ਕੋਈ ਕਰੜਾ ਫੈਸਲਾ ਲੈਣ ਦੀ ਵਾਰੀ ਆਉਦੀ ਹੈ ਤਾਂ ਕੋਈ ਨਾ ਕੋਈ ਗੈਰ ਵਾਜਿਬ ਤੇ ਗੈਰ ਸਿਧਾਤਿਕ ਬਹਾਨਾ ਲਗਾ ਜਾਦੇ ਹਨ। ਸੋਚਣ ਦੀ ਗੱਲ ਹੈ ਕਿ ਇਨਾਂ ਦਾ ਕਿਰਦਾਰ ਵੀ ਉਨਾਂ ਅਖੋਤੀ ਰਾਜਸੀ ਲੋਕਾਂ ਵਰਗਾ ਤਾਂ ਨਹੀ ਜਿਨਾਂ ਨੇ ਅਜ਼ਾਦੀ ਦੀ ਲੜਾਈ ਵਿੱਚ ਲੱਖਾਂ ਹੀ ਨੋਜਵਾਨਾਂ ਨੂੰ ਭੜਕਾਊ ਭਾਸ਼ਨ ਦੇ ਕੇ ਮੋਤ ਦੇ ਮੂੰਹ ਵਿੱਚ ਧੱਕ ਦਿੱਤਾ ਪਰ ਅਪਣੇ ਪਿੰਡੇ ਤੇ ਕਦੇ ਤੱਤੀ ਵਾਅ ਵੀ ਨਹੀ ਲੱਗਣ ਦਿੱਤੀ। ਉਨਾਂ ਅਪੀਲ ਕਰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਜਦੋ ਪ੍ਰਚਾਰਕਾਂ ਨੂੰ ਅਪਣੇ ਗਿਰਵਾਨ ਵਿੱਚ ਸਿਰ ਨੀਵਾਂ ਕਰਕੇ ਦੇਖਣਾ ਚਾਹੀਦਾ ਹੈ। ਉਨਾਂ ਨੂੰ ਸਾਰੇ ਡਰ ਉਤਾਰ ਕੇ ਹੱਥ ਵਿੱਚ ਸਿੰਧੋਰਾ ਲੈ ਕੇ ਧੜਿਆ ਦੀ ਗੁਲਾਮੀ ਤੋ ਬਾਹਰ ਆ ਕੇ ਸਿਧਾਤ ਨੁੰ ਅਪਣਾ ਲੈਣਾ ਚਾਹੀਦਾ ਹੈ ਜਾਂ ਫਿਰ ਪ੍ਰਚਾਰ ਦਾ ਖੇਤਰ ਛੱਡ ਦੇਣਾ ਚਾਹੀਦਾ ਹੈ ਕਿਉ ਕਿ ਗੁਰੂ ਸਾਹਿਬ ਦਾ ਫੁਰਮਾਨ ਹੈ ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥ ਦੂਜੇ ਪਾਸੇ ਜਾਗਰੂਕ ਸਿੱਖਾ ਨੂੰ ਵੀ ਇਨਾਂ ਪ੍ਰਚਾਰਕਾਂ ਬਾਰੇ ਠੋਸ ਫੈਸਲੇ ਲੈਣੇ ਚਾਹੀਦੇ ਹਨ ਕਿਉ ਕਿ ਜਿਹੜੇ ਘੋੜੇ ਕਮਜ਼ੋਰ ਤੇ ਸਾਹ ਦੇ ਕੱਚੇ ਹੋਣ ਉਨਾਂ ਦੀ ਸਵਾਰੀ ਕਰਕੇ ਵੱਡੀਆਂ ਜੰਗਾਂ ਨਹੀ ਜਿੱਤੀਆ ਜਾਦੀਆ। ਬਾਬੇ ਨਾਨਕ ਦੇ ਪ੍ਰਚਾਰ ਲਈ ਹੁਣ ਕਿਰਤੀ ਸਿੱਖਾਂ ਨੂੰ ਹੀ ਅੱਗੇ ਆਉਣਾ ਪਵੇਗਾ ਤਾਂ ਹੀ ਇਸ ਸਰਬ ਸਾਂਝੀ ਵਿਚਾਰਧਾਰਾ ਨੂੰ ਸੰਸਾਰ ਦੇ ਹਰ ਕੋਨੇ ਵਿੱਚ ਪ੍ਰਚਾਰਿਆ ਜਾ ਸਕੇਗਾ।


(23/02/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਗੁਰਸ਼ਰਨ ਸਿੰਘ ਕਸੇਲ ਜੀ,

ਸਤਿ ਸ਼੍ਰੀ ਅਕਾਲ!

ਆਪ ਜੀ ਦਾ ਸਵਾਲ:- ਵੀਰ ਜੀ, ਇਹ ਜਾਣਕਾਰੀ ਦੇਣ ਦੀ ਖੇਚਲ ਕਰਨੀ ਕਿ, ਕੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਵੀ ਸਿੱਖਾਂ ਨੂੰ ਕਿਸੇ ਹੋਰ ਗ੍ਰੰਥ ਜਾਂ ਰਚਨਾ ਨੂੰ ਗੁਰਬਾਣੀ ਮੰਨਣ ਅਤੇ ਉਸ ਅੱਗੇ ਸਿਰ ਝੁਕਾਉਣ ਦਾ ਹੁਕਮ ਦਿਤਾ ਸੀ?

ਉੱਤਰ:- ਦਸ਼ਮੇਸ਼ ਗੁਰੂ ਜੀ ਨੇ ਗੁਰਤਾ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਸੀ ਅਤੇ ਕਿਸੇ ਹੋਰ ਗ੍ਰੰਥ ਅੱਗੇ ਸਿਰ ਝੁਕਾਉਣ ਦਾ ਕੋਈ ਹੁਕਮ ਨਹੀਂ ਦਿੱਤਾ। ਸਿੱਖ ਦਸ਼ਮੇਸ਼ ਜੀ ਦੇ ਇਸ ਹੁਕਮ ਅਗੇ ਸਿਰ ਝੁਕਾਉਂਦੇ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਾਉਂਦੇ ਹਨ। ਇਸਦੇ ਨਾਲ ਹੀ ਉਹ ਦਸ਼ਮੇਸ਼ ਜੀ ਵਲੋਂ ਕੀਤੇ ਹੁਕਮ (ਜਾਪੁ ਆਦਿ ਪੜਨ ਦਾ ਹੁਕਮ) ਦਾ ਵੀ ਪਾਲਨ ਕਰਦੇ ਆਏ ਹਨ। ਜਾਪੁ ਪਣਨਾ ਚਾਹੀਦਾ ਜਾਂ ਨਹੀਂ ਇਸਦਾ ਫ਼ੈਸਲਾ ਦਸ਼ਮੇਸ਼ ਜੀ ਨੇ ਕੀਤਾ ਸੀ ਅਤੇ ਉਹ ਬੇਹਤਰ ਜਾਣਦੇ ਸੀ। ਜਾਪੁ ਅਦਿ ਅਤੇ ਗੁਰਬਾਣੀ ਵਿਚਲਾ ਅੰਤਰ ਸਮਝਣ ਦੀ ਲੋੜ ਹੈ। ਗੁਰ ਆਗਿਆ ਨਾਲ ਅਸੀਂ ਭਾਈ ਨੰਦ ਲਾਲ ਅਤੇ ਭਾਈ ਗੁਰਦਾਸ ਜੀ ਨੂੰ ਵੀ ਪੜਦੇ ਹਾਂ ਤਾਂ ਇਹ ਗੁਰੂ ਦੀ ਗੁਰਤਾ ਅਤੇ ਉਸ ਅੱਗੇ ਸਿਰ ਝੁਕਾਉਂਣ ਨਾਲੋਂ ਵੱਖਰੀ ਗਲ ਹੈ।

ਸਨਮਾਨ ਯੋਗ ਸ. ਅਵਤਾਰ ਸਿੰਘ ਮਿਸ਼ਨਰੀ ਜੀ ਵਲੋਂ ਚੁੱਕੇ ਸਵਾਲਾਂ ਬਾਰੇ!

ਉਨ੍ਹਾਂ ਇਹ ਸਵਾਲ ਚੁੱਕੇ ਹਨ ਤਰਤੀਬ ਵਾਰ ਵਿਚਾਰ ਲੇਂਦੇ ਹਾਂ:-

(1) ਪ੍ਰਸ਼ਨ:- “ਬਾਕੀ ਜਦ ਅਸੀਂ ਹਰ ਅਰਦਾਸ ਦੇ ਅਖੀਰ ਤੇ ਇਹ ਸਾਰੇ ਰਲ ਕੇ ਪੜ੍ਹਦੇ ਹਾਂ-ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਕੀ ਇਹ ਤੋਤਾ ਰਟਨੀ ਲਈ ਪੜ੍ਹਦੇ ਹਾਂ ਜਿ ਇਸ ਤੇ ਅਮਲ ਨਹੀਂ ਕਰਨਾ?”

ਉਤਰ:-ਸਾਰੇ ਸਿੱਖ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੁੰ ਹੀ ਗੁਰੂ ਮੰਨਦੇ ਹਨ! ਹਾਂ ਉਸ ਦਿਆਂ ਸਿੱਖਿਆਵਾਂ ਤੇ ਅਮਲ ਦੇ ਕਈਂ ਥੋੜੇ ਨੇੜੇ ਅਤੇ ਕਈਂ ਦੂਰ ਹਨ! ਹਰ ਸਿੱਖ ਨੂੰ ਅਮਲ ਕਰਨ ਦਾ ਜਤਨ ਕਰਦੇ ਰਹਿਣਾ ਚਾਹੀਦਾ ਹੈ।

(2) ਪ੍ਰਸ਼ਨ:- “ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਸਾਂਝੀ ਗੁਰਬਾਣੀ ਜਿਸ ਨੂੰ ਸਰਬ ਕਲਾ ਸਮਰੱਥ ਵੀ ਕਹਿੰਦੇ ਹਾਂ, ਇਸ ਵਿੱਚ ਕੋਈ ਕਮੀੰ ਹੈ?”

ਉਤਰ:- ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਕਮੀ ਨਹੀਂ। ਸਾਡੀ ਸਮਝ ਵਿੱਚ ਕਮੀਆਂ ਹਨ! ਵਿਸ਼ੇਸ ਰੂਪ ਵਿੱਚ ਅਪਣੇ ਨੂੰ ਅਭੁੱਲ ਸਮਝਣਾ ਵੀ ਇੱਕ ਕਮੀ ਹੈ।

(3) ਪ੍ਰਸ਼ਨ:- “ਕੀ ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਗੁਰੂ ਹਨ ਜੋ ਸਿੱਖ ਨੂੰ ਪੂਰਨ ਗਿਆਨ ਨਹੀਂ ਦੇ ਸਕਦੇ?”

ਉਤਰ:-ਗੁਰੂ ਗ੍ਰੰਥ ਸਾਹਿਬ ਜੀ ਪੁਰਨ ਹਨ ਅਤੇ ਪੁਰਨ ਗਿਆਨ ਦਿੰਦੇ ਹਨ। ਪਰ ਇਸ ਗਿਆਨ ਦੀ ਵਿਚਾਰ ਵੇਲੇ ਗੁਰੂਆਂ ਦੇ ਜੀਵਨ (ਕਰਨੀ) ਨੂੰ ਗੁਰੂਆਂ ਦੀ ਬਾਣੀ (ਕਥਨੀ) ਨਾਲੋਂ ਪੁਰੀ ਤਰਾਂ ਵੱਖ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਨ੍ਹਾਂ ਦੇ ਜੀਵਨ ਵਿਚੋਂ ਸਾਨੂੰ ਬਾਣੀ ਵਰਤਨ ਦੀ ਸਮਝ ਆਉਂਦੀ ਹੈ। ਗੁਰੂ ਸਾਹਿਬਾਨ ਇਸਦੇ ਪੁਰਨ ਗਿਆਤਾ ਸਨ ਅਤੇ ਉਨ੍ਹਾਂ ਦੀ ਕਰਨੀ (ਕੀਤੇ ਕੰਮਾਂ ਅਤੇ ਦਿੱਤੇ ਵਿਸ਼ੇਸ਼ ਹੁਕਮਾਂ) ਅਪਣੀ ਕਥਨੀ (ਬਾਣੀ) ਅਨੁਸਾਰ ਹੀ ਸੀ। ਉਨ੍ਹਾਂ ਦੇ ਕੀਤੇ ਕੰਮ ਵੀ ਸਾਨੂੰ ਗੁਰਬਾਣੀ ਬਾਰੇ ਗਿਆਨ ਦਿੰਦੇ ਹਨ ਅਤੇ ਗੁਰਬਾਣੀ ਦਾ ਬੇਹਤਰ ਖੁਲਾਸਾ ਵੀ ਕਰਦੇ ਹਨ। ਗੁਰਬਾਣੀ ਦੀ ਕਸਵਟੀ ਗੁਰੂਆਂ ਦੇ ਕੀਤੇ ਰਾਹੀਂ ਵੀ ਸਿੱਖੀਏ ਜਾਂ ਕੇਵਲ ਵੀਰ ਜੀ ਵਲੋਂ ਪ੍ਰਗਟਾਏ ਵਿਚਾਰਾਂ ਤੋਂ?

(4) ਪ੍ਰਸ਼ਨ:- “ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਅੰਮ੍ਰਿਤ ਤਿਆਰ ਨਹੀਂ ਕੀਤਾ ਜਾ ਸਕਦਾ?”

ਉਤਰ:-ਖੰਡੇ ਬਾਟੇ ਦਾ ਅੰਮ੍ਰਿਤ ਕਿਵੇਂ ਤਿਆਰ ਕੀਤਾ ਜਾ ਸਕਦਾ ਸੀ ਇਸਦਾ ਨਿਰਨਾ ਦਸ਼ਮੇਸ਼ ਜੀ ਨੇ ਕੀਤਾ ਸੀ ਨਾ ਕਿ ਕਿਸੇ ਵਿਦਵਾਨ ਨੇ। ਅਤੇ ਉਨ੍ਹਾਂ ਨੂੰ ਸਾਡੇ ਸਾਰਿਆਂ ਨਾਲੋਂ ਜ਼ਿਆਦਾ ਪਤਾ ਸੀ ਕਿ ਇਹ ਕੰਮ ਕਿਉਂ ਕਰਨਾ ਹੈ ਅਤੇ ਕਿਵੇਂ ਕਰਨਾ ਹੈ! ਜੇ ਗਲ ਕੇਵਲ ਬਾਣੀ ਦੀ ਹੈ ਤਾਂ ਕੀ ਪਾਣੀ ਬਾਲਟੀ –ਪਤੀਲੇ ਵਿੱਚ ਨਹੀਂ ਪੈ ਸਕਦਾ? ਸੋਟੀ ਨਾਲ ਨਹੀਂ ਹਿਲ ਸਕਦਾ? ਸਿਰਫ਼ ਇੱਕ ਬੰਦਾ ਹੀ ਨਹੀਂ ਹਿਲਾ ਸਕਦਾ? ਪਤਾਸੇ ਦੀ ਜਗ੍ਹਾ ਖੰਡ ਜਾਂ ਗੁੜ ਨਹੀਂ ਪੈ ਸਕਦਾ? ਲੋੜ ਵੀ ਕੀ ਹੈ ਕੁੱਝ ਪਾਉਂਣ ਦੀ? ਕੋਈ ਤਰਕ ਦੇਵੇਗਾ ਕਿ ਜੇ ਕਰ ਅਹਿਦ ਲੇਂਣ ਵਾਲੀ ਗਲ ਹੈ ਤਾਂ ਗੁਰੂ ਦੀ ਹਜ਼ੁਰੀ ਵਿੱਚ ਅਹਿਦ ਲੇ ਵਲੋ ਬਾਕੀ ਕਿਸੇ ਵੀ ਚੀਜ਼ ਦੀ ਕੀ ਜ਼ਰੂਰਤ ਹੈ? ਕੀ ਇੰਝ ਵਰਤਾਂ ਗੇ ਸਵਾਲਾਂ ਦਿਆਂ ਕਸਵਟੀਆਂ? ਅਸੀਂ ਤਾਂ ਦਸ਼ਮੇਸ਼ ਜੀ ਨੂੰ ਹੀ ਅਪਣੀ ਕਸਵਟੀ ਦੇ ਕਟਘਰੇ ਵਿੱਚ ਖੜਾ ਕਰਨ ਵਲ ਤੁਰ ਪਏ ਹਾਂ ਜਿਵੇ ਕਿ ਸਾਨੂੰ ਜ਼ਿਆਦਾ ਗਿਆਨ ਹੈ ਬਾਣੀ ਅਤੇ ਰਹਿਤ ਦੇ ਢੰਗ ਦਾ। ਅਸੀਂ ਤਾਂ ਲੱਖ ਸਿਆਣਪਾਂ ਨਾਲ ਲੈਸ ਹੋ ਗਏ ਹਾਂ! ਇਹੀ ਨਾਲ ਚਲਦੀਆਂ ਹਨ?

(5) ਪ੍ਰਸ਼ਨ:-” ਗੁਰੂ ਨਾਨਕ ਸਾਹਿਬ ਤੋਂ ਗੁਰੂ ਤੇਗ ਬਹਾਦਰ ਤੱਕ ਕਿਹੜੀਆਂ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਜਾਂਦਾ ਸੀ?”

ਉਤਰ:-ਜੇਕਰ ਇਸ ਸਵਾਲ ਦਾ ਮਤਲਭ ਤੱਥ ਜਿਗਿਆਸਾ ਨਹੀਂ ਕੇਵਲ ਇਤਰਾਜ਼ ਦਾ ਪ੍ਰਗਟਾਵਾ ਹੈ ਤਾਂ ਵੀਰ ਜੀ ਪਹਿਲਾਂ ਇਸ ਤੇ ਵਿਚਾਰ ਕਰਨ ਕਿ ਗੁਰੂ ਨਾਨਕ ਜੀ ਤੋਂ ਤੇਗ ਬਹਾਦਰ ਜੀ ਤਕ ਤਾਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਰਸਮ ਹੀ ਨਹੀਂ ਸੀ। ਦਸ਼ਮੇਸ਼ ਜੀ ਨੇ ਉਹ ਕਿਉਂ ਕੀਤਾ ਜੋ ਪਹਿਲਾਂ ਦੇ ਗੁਰੂਆਂ ਨੇ ਨਹੀਂ ਕੀਤਾ? ਜੇ ਕਰ ਉਹ ਕੁੱਝ ਨਵਾਂ ਢੰਗ ਕਰਨ ਦਾ ਅਧਿਕਾਰ ਰੱਖਦੇ ਸੀ ਤਾਂ ਇਹ ਉਨ੍ਹਾਂ ਨੂੰ ਹੀ ਪਤਾ ਸੀ ਕਿ ਕੀ ਪੜਨਾ ਹੈ ਕੀ ਨਹੀਂ!

ਪ੍ਰਸ਼ਨ:- “ਜੇ ਨਹੀਂ ਤਾਂ ਗੁਰਬਾਣੀ ਵਿੱਚ ਕਿਹੜੇ ਅੰਮ੍ਰਿਤ ਦਾ ਜਿਕਰ ਹੈ? ਕੀ ਸਿੱਖ ਗੁਰਬਾਣੀ ਵਿਚਲੇ ਅੰਮ੍ਰਿਤ ਨੂੰ ਪੀ ਕੇ ਅਮਰ ਨਹੀਂ ਹੋ ਸਕਦਾ? ਉਸ ਨੂੰ ਬਾਹਰ ਜਾਣ ਦੀ ਲੋੜ ਕਿਉਂ ਪੈ ਗਈ?”

ਉਤਰ:-ਗੁਰਬਾਣੀ ਵਿੱਚ ਨਾਮ/ਬਾਣੀ ਨੂੰ ਅੰਮ੍ਰਿਤ ਲਿਖਿਆ ਗਿਆ ਹੈ ਅਤੇ ਵੱਖਰੇ ਸੰਧਰਭ ਵਿੱਚ ਇਸ ਸ਼ਬਦ ਦੀ ਵਰਤੋਂ ਭੋਜਨ, ਪਾਣੀ ਅਤੇ ਦੁੱਧ ਵਾਸਤੇ ਵੀ ਹੋਈ ਹੈ। ਬਾਕੀ ਦੇ ਦੋ ਸਵਾਲ ਦਸ਼ਮੇਸ਼ ਜੀ ਵੱਲ ਹਨ (ਜਿਨ੍ਹਾਂ ਨੇ ਖੰਡੇ ਬਾਟੇ ਦਾ ਆਰੰਭ ਕੀਤਾ) ਜੋ ਕਿ ਪੁੱਛਣਾ ਮੁਨਾਸਬ ਹੀ ਨਹੀਂ। ਇਨ੍ਹਾਂ ਸਵਾਲਾਂ ਵਿੱਚ ਖੰਡੇ ਦੇ ਅੰਮ੍ਰਿਤ ਦੀ ਰਸਮ ਤੇ ਹੀ ਕਿੰਤੂ ਪ੍ਰਤੀਤ ਹੁੰਦਾ ਹੈ! ਬਾਕੀ ਕੋਈ ਖੰਡੇ ਦੇ ਅੰਮ੍ਰਿਤ ਮਾਤਰ ਨੂੰ ਅਮਰ (ਜੀਵਨ ਮੁੱਕਤ) ਹੋਂਣਾ ਸਮਝ ਲਵੇ ਤਾਂ ਇਸ ਵਿੱਚ ਇਸ ਮਰਿਆਦਾ ਦਾ ਕੋਈ ਕਸੂਰ ਨਹੀਂ। ਕਰੋੜਾਂ ਲੋਗ ਗੁਰੂ ਅਗੇ ਖੜੇ ਹੋ ਜਾਂ ਕੁੱਝ ਬਾਣੀ ਪੜ ਲੇਂਣ ਮਾਤਰ ਨੂੰ ਹੀ ਭਗਤੀ ਸਮਝਦੇ ਹਨ। ਉਨ੍ਹਾਂ ਦੀ ਇਸ ਅਗਿਆਨਤਾ ਨੂੰ ਰੋਕਣ ਦਾ ਢੰਗ ਇਹ ਤਾਂ ਨਹੀਂ ਹੋ ਸਕਦਾ ਕਿ ਗੁਰੂ ਦਾ ਪ੍ਰਕਾਸ਼ ਬੰਦ ਕਰ ਦਿੱਤਾ ਜਾਏ ਜਾਂ ਬਾਣੀ ਪੜਨ ਤੇ ਕੋਈ ਰੋਕ ਲਗਾ ਦਿੱਤੀ ਜਾਏ। ਦਾਸ ਨੂੰ ਇਹ ਸਪਸ਼ਟ ਨਹੀਂ ਕਿ ਵੀਰ ਜੀ ‘ਖੰਡੇ ਬਾਟੇ ਦੇ ਅੰਮ੍ਰਿਤ` ਤੋਂ ਹੀ ਅਸਹਿਮਤ ਹਨ ਜਾਂ ਸਹਿਮਤ? ਕੀ ਉਹ ਇਸ ਨੂੰ ਬੰਦ ਕਰਨ ਦਾ ਵਿਚਾਰ ਰੱਖਦੇ ਹਨ? ਆਸ ਹੈ ਕਿ ਉਹ ਸਪਸ਼ਟ ਕਰਨ ਗੇ!

(6) ਪ੍ਰਸ਼ਨ:-” ਆਪ ਸਭ ਨੂੰ ਪਤਾ ਹੈ ਕਿ ਅਜੋਕੇ ਡੇਰੇਦਾਰ ਅਤੇ ਸੰਪ੍ਰਦਾਈ ਅਤੇ ਸਿੱਖ ਦੋਖੀ ਇਤਿਹਾਸਕਾਰ ਲਿਖਦੇ ਤੇ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੱਖ ਬ੍ਰਾਹਮਣਾਂ ਦੇ ਗੜ੍ਹ ਕਾਂਸ਼ੀ ਵਿੱਚ ਵਿਦਿਆ ਪੜ੍ਹਨ ਲਈ ਭੇਜੇ ਸਨ। ਕੀ ਇਸ ਦਾ ਸਾਫ ਮਤਲਵ ਨਹੀਂ ਕਿ ਗੁਰੂ ਜੀ ਵਿਦਿਆ ਪੱਖੋਂ ਅਧੂਰੇ ਸਨ?

ਉਤਰ:-ਡੇਰੇਦਾਰ ਬੜਾ ਕੁੱਝ ਕਹਿੰਦੇ ਹਨ, ਪਰ ਸ਼ਬਦ ਗੁਰੂ ਦੀ ਸਿੱਖਿਆ ਹੈ ਕੁਦਰਤ ਨੂੰ ਵੀ ਸਮਝਣਾ ਉਸ ਨੂੰ ਸਿੱਖਣਾ। ਅੱਜ ਜਿਸ ਵੇਲੇ ਸਾਡੇ ਬੱਚੇ ਸਕੂਲਾਂ ਕਾਲਜਾਂ ਵਿੱਚ ਵਿਸ਼ਾ ਗਿਆਨ ਪ੍ਰਾਪਤ ਕਰਦੇ ਹਨ ਅਤੇ ਜਨਰਨ ਨਾਲੋਜ ਦਿਆਂ ਪੁਸਤਕਾਂ ਪੜਦੇ ਹਨ ਤਾਂ ਕੀ ਉਸ ਵੇਲੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਪੁਰੇ ਨਹੀਂ ਰਹਿੰਦੇ? ਇਸ ਨੂੰ ਤਾਂ ਕੰਮਪੇਰਟਿਵ ਸੱਟਡੀ ਵੀ ਨਹੀਂ ਕਹਿ ਸਕਦੇ। ਗੁਰੂ ਤੇਗ ਬਹਾਦਰ ਜੀ ਨੇ ਅਪਣੇ ਬੇਟੇ ਨੂੰ ਕਈ ਭਾਸ਼ਾਵਾਂ ਦੀ ਜਾਣਕਾਰੀ ਦਵਾ ਕੇ ਸ਼ਬਦ ਗੁਰੂ ਨੂੰ ਅਧੁਰਾ ਨਹੀਂ ਸੀ ਕੀਤਾ। ਵੀਰ ਜੀ ਵੀ ਪ੍ਰਚਾਰ ਦੀ ਲੋੜ ਵਾਸਤੇ ਕਈ ਮਤਾਂ ਦੇ ਫ਼ਲਸਫ਼ੇ ਨੂੰ ਪੜਦੇ ਹਨ। ਕਿਉਂ?

ਭਾਈ ਕਾਨ ਸਿੰਘ ਨਾਭਾ ਨੇ ਤਾਂ ਗੁਰਬਾਣੀ ਵਿੱਚ ਵਰਤੇ ਸ਼ਬਦਾਂ ਦੇ ਅਰਥ ਲੱਭਣ ਲਈ ਅਨੇਕਾਂ ਗ੍ਰੰਥਾਂ ਦੀ ਪੜਚੋਲ ਕੀਤੀ ਕੀ ਉਸ ਵੇਲੇ ਭਾਈ ਸਾਹਿਬ ਨੇ ਗੁਰੂ ਨੂੰ ਅਧੂਰਾ ਸਮਝਿਆ ਸੀ? ਵੀਰ ਜੀ ਵੀ ਕਈ ਸ਼ਬਦਾਂ ਦੇ ਅਰਥ ਸਮਝਣ ਲਈ ਮਹਾਨ ਕੋਸ਼ ਕਿਉਂ ਖੋਲਦੇ ਹੋਣਗੇ? ਕੀ ਉਹ ਐਸਾ ਕਰਕੇ ਗੁਰੂ ਨੂੰ ਅਧੂਰਾ ਸਮਝਦੇ ਹਨ? ਵੀਰ ਜੀ ਅਪਣੇ ਲਈ ਤਾਂ ਇਸ ਨੂੰ ਕੰਮਪੇਰੇਟਿਵ ਸਟੱਡੀ ਕਹਿੰਦੇ ਹਨ। ਕੀ ਕੰਪੇਰਟਿਵ ਸੱਟਡੀ ਦੀ ਵਰਤੋਂ ਪ੍ਰਚਾਰਕ ਸਿੱਖਾਂ ਨੂੰ ਪਹਿਲਾਂ ਨਹੀਂ ਸੀ ਸਿਖਾਈ ਜਾ ਸਕਦੀ? ਕੰਮਪੇਰਟਿਵ ਸਟੱਡੀਹੁਣ ਠੀਕ ਹੈ ਤਾਂ ਉਦੋਂ ਗਲਤ ਸੀ?

ਬਾਕੀ ਵੀਰ ਜੀ ਨੇ ‘੫ ਕਰੋੜ ਦੇ ਇਨਾਮ` ਦੀ ਘੋਸ਼ਨਾ ਦਾ ਜ਼ਿਕਰ ਕੀਤਾ ਹੈ। ਉਹ ਵਿਸ਼ਾ ਦਸ਼ਮ ਗ੍ਰੰਥ ਦੇ ਗੁਰੂ ਕ੍ਰਿਤ ਹੋਂਣ ਦਾ ਹੈ ਨਾ ਕਿ ਦਸ਼ਮ ਗ੍ਰੰਥ ਵਿਚਲਿਆਂ ਕੁੱਝ ਰਚਨਾਵਾਂ ਦਾ। ਦਸ਼ਮ ਗ੍ਰੰਥ ਗੁਰੂ ਦੀ ਅਪਣੀ ਕ੍ਰਿਤ ਨਹੀਂ ਹੈ ਇਸਦਾ ਨਿਰਨਾ ਪੰਥ ਲੈ ਚੁੱਕਿਆ ਹੈ ਅਤੇ ਇਹ ਇਨਾਮਬਾਜ਼ੀ ਨਾਲੋਂ ਜ਼ਿਆਦਾ ਪੁਖ਼ਤਾ ਅਤੇ ਵੱਡੀ ਗਲ ਹੈ।

ਦਾਸ ਨਹੀਂ ਜਾਣਦਾ ਕਿ ਕਿਸੇ ਨੇ ਅੱਜ ਤਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੁਕਾ ਕੇ ਰੱਖਿਆ ਹੈ। ਜ਼ਰਾ ਵੀਰ ਜੀ ਸਪਸ਼ਟ ਕਰਨ ਕਿ ਕਿਸੇ ਨੇ ਛੁਪਾ ਕੇ ਰੱਖਿਆ ਹੈ ਗੁਰਬਾਣੀ ਨੂੰ? ਪਿੱਛਲੇ ੧੦੦ ਸਾਲਾਂ ਦਰਮਿਆਨ, ਜਿਦੋਂ ਇੰਟਰਨੇਟ ਅਤੇ ਚਿੱਪਾਂ ਨਹੀਂ ਸਨ ਉਦੋਂ ਕਰਤਾਰ ਦਾ ਵਰਤਾਰਾ ਨਹੀਂ ਸੀ ਹੁੰਦਾ? ਤਕਨਾਲੋਜੀ ਨਹੀਂ ਸੀ ਤਾਂ ਇਸ ਵਿੱਚ ਕਿਸੇ ਸਿੱਖ ਦਾ ਕਸੂਰ ਸੀ? ਗੁਰਬਾਣੀ ਵਿਆਖਿਆ ਦਾ ਕੰਮ ਜਿਨੀਂ ਪ੍ਰਤੀਬੱਧਤਾ ਨਾਲ ਉਦੋਂ ਹੋਇਆ ਸੀ ਹੁਣ ਨਹੀਂ ਹੋ ਰਿਹਾ। ਉਸ ਕੰਮ ਨੂੰ ਪੜ ਕੇ ਹੀ ਪ੍ਰਚਾਰ ਕਰਨਾ ਅਤੇ ਇਹ ਕਹਿਣਾ ਕਿ ਗੁਰਬਾਣੀ ਲੁਕਾ ਕੇ ਰਖੀ ਗਈ ਇੱਕ ਸਹੀ ਬਿਆਨ ਨਹੀਂ ਹੈ। ਪਹਿਲੇ ਵਿਦਵਾਨਾਂ ਨੇ ਆਮ ਲੋਕਾਈ ਲਈ ਪਦਛੇਦ ਤਕ ਵੀ ਕੀਤੇ ਤਾਂ ਕਿ ਸਿੱਖ ਅਸਾਨੀ ਨਾਲ ਬਾਣੀ ਪੜ ਸਕਣ। ਕੋਂਣ ਛੁਪਾਉਂਦਾ ਸੀ ਬਾਣੀ ਨੂੰ? ਭਾਈ ਕਾਨ ਸਿੰਘ ਨਾਭਾ ਤਾਂ ਛਾਪਕ ਵਲੋਂ ਮਿਲਿਆਂ ੫੦ ਕਾਪੀਆਂ ਵੀ ਮੁਫ਼ਤ ਵੰਡਦੇ ਰਹੇ ਜਦੋਂ ਕਿ ਇੱਕ ਕਾਪੀ ਦਾ ਲਾਗਤ ਮੁੱਲ ਉਸ ਵੇਲੇ ੧੧੦ ਰੁਪਏ ਸੀ।

ਵੀਰ ਜੀ ਨੂੰ ਇਹ ਸਮਝਣਾਂ-ਵਿਚਾਰਨਾ ਚਾਹੀਦਾ ਹੈ ਕਿ ਮਨਮਤ ਭਾਵੇਂ ਹੈ ਪਰ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਦੇ ਹਨ। ਨਿਤਨੇਮ ਨੂੰ ਲੈ ਕੇ ਇਹ ਪ੍ਰਭਾਵ ਦੇਂਣਾ ਗਲਤ ਹੈ ਕਿ ਸਿੱਖ ਸ਼ਬਦ ਗੁਰੂ ਗ੍ਰੰਥ ਨੂੰ ਗੁਰੂ ਨਹੀਂ ਮੰਨਦੇ! ਹਾਂ ਸਿੱਖਾ ਨੂੰ ਮਨਮਤ ਕੋਲੋਂ ਬੱਚਣ ਦੀ ਲੋੜ ਹੈ ਭਾਵੇਂ ਉਹ ਮਨਮਤ ਕੋਈ ਡੇਰੇਦਾਰ ਕਰੇ, ਕੋਈ ਚੌਧਰੀ ਕਰੇ, ਕੋਈ ਵਿਦਵਾਨ ਕਰੇ ਜਾਂ ਫ਼ਿਰ ਕੋਈ ਪ੍ਰਚਾਰਕ! ਇਹ ਮਨਮਤ ਸਾਰੇ ਧਿਰਾਂ ਵਿੱਚ ਫ਼ੈਲੀ ਹੋਈ ਨਜ਼ਰ ਆ ਰਹੀ ਹੈ ਭਾਵੇਂ ਇਸ ਦੇ ਰੂਪ ਅਲਗ-ਅਲਗ ਹਨ! ਕਈਂ ਵਿਸ਼ਿਆਂ ਤੇ ਸਵੈਪੜਚੋਲ ਦੀ ਵੀ ਲੌੜ ਹੈ। ਦਸ਼ਮ ਗ੍ਰੰਥ ਬਾਰੇ ਪੰਥ ਪਰਵਾਣਿਤ ਅਤੇ ਅਕਾਲ ਤਖ਼ਤ ਤੋਂ ਜਾਰੀ ਸਿੱਖ ਰਹਿਤ ਮਰਿਆਦਾ ਦਾ ਸਹਾਰਾ ਲੈਂਣ ਤੋਂ ਬਜਾਏ ਉਸ ਨੂੰ ਨਿੰਦਣਾ ਚੰਗਾ ਨਹੀਂ। ਉਹ ਨਾ ਹੁੰਦੀ ਤਾਂ ਉਹ ਗ੍ਰੰਥ ਅੱਜ ਹਰ ਗੁਰਦੂਆਰੇ ਪਿਆ ਹੁੰਦਾ!

ਹਰਦੇਵ ਸਿੰਘ, ਜੰਮੂ

੨੩. ੦੨. ੨੦੧੨


(23/02/12)
ਚਰਨਜੀਤ ਸਿੰਘ ਬਰੈਂਮਪਟਨ

ਸਿੱਖ ਮਾਰਗ ਦੇ ਪਾਠਕ ਸੱਜਨੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪੁਰਾਤਨ ਜਨਮ ਸਾਖੀ ਵਿੱਚ ਕੁੱਝ ਸ਼ਬਦ ਐਸੇ ਹਨ ਜੋ ਗੁਰੁ ਗ੍ਰੰਥ ਸਾਹਿਬ ਵਿੱਚ ਨਹੀਂ ਹਨ। ਪਰ “ਪੁਰਾਤਨ ਜਨਮ ਸਾਖੀ” ਦੇ ਲਿਖਾਰੀ ਨੇ ਉਹਨਾਂ ਨੂੰ ਗੁਰੁ ਨਾਨਕ ਸਾਹਿਬ ਦੀ ਰਚਨਾ ਦੇ ਤੌਰ ਤੇ ਪੇਸ਼ ਕੀਤਾ ਹੈ ਅਤੇ ਉਹਨਾਂ ਵਿਚੋਂ ਬਹੁਤਾਤ ਵਿੱਚ “ਨਾਨਕ” ਨਾਮ ਦੀ ਛਾਪ ਵੀ ਮਿਲਦੀ ਹੈ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਇਹਨਾਂ ਸ਼ਬਦਾਂ ਨੂੰ ਅਸੀ ਕਦੇ ਵੀ ਬਾਣੀ ਨਹੀਂ ਮੰਨਿਆ ਜਿਹਨਾਂ ਵਿੱਚ “ਨਾਨਕ” ਨਾਮ ਦੀ ਛਾਪ ਵੀ ਹੈ ਤਾਂ ਫਿਰ ਉਹਨਾਂ ਰਚਨਾਵਾਂ ਨੂੰ ਬਾਣੀ ਕਿੳਂ ਮੰਨਿਆ ਜਾਵੇ ਜਿਹਨਾਂ ਵਿੱਚ ਨਾ “ਨਾਨਕ” ਨਾਮ ਦੀ ਛਾਪ ਹੈ ਅਤੇ ਨਾ ਹੀ “ਗੋਬਿੰਦ” ਦੀ।
ਅੱਜ ਜੇ ਇਹ ਸਾਬਿਤ ਵੀ ਹੋ ਜਾਏ ਕਿ ਉਹ ਸ਼ਬਦ ਗੁਰੁ ਨਾਨਕ ਸਾਹਿਬ ਦੇ ਹੀ ਹਨ ਤਾਂ ਵੀ ਉਹਨਾਂ ਨੁੰ ਬਾਣੀ ਦਾ ਦਰਜਾ ਨਹੀਂ ਮਿਲ ਸਕਦਾ ਕਿਉਂਕਿ ਉਹ ਗੁਰੁ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਨਹੀਂ ਹਨ। ਅਤੇ ਨਾ ਹੀ ਗੁਰੁ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤੇ ਜਾ ਸਕਦੇ ਹਨ।
ਕਾਰਣ ਇਹ ਹੈ ਕਿ ਗੁਰੁ ਗ੍ਰੰਥ ਸਾਹਿਬ ਵਿੱਚ ਸ਼ਬਦਾਂ ਨੂੰ ਇੱਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਤੋਂ ਇਲਾਵਾ ਸ਼ਬਦਾਂ ਦੇ ਸਿਰਲੇਖ ਅਤੇ ਹੇਠਾਂ ਲਿਖੇ ਅੰਕ ਸ਼ਬਦਾਂ ਨੂੰ ਇਸ ਤਰਾਂ ਇੰਟਰਲਿੰਕ ਕਰਦੇ ਹਨ ਕਿ ਪੜਣ ਵਾਲਾ ਭਟਕ ਨਾ ਸਕੇ। ਹਰ ਇੱਕ ਸ਼ਬਦ ਦੀ ਇੱਕ ਨਿਸਚਿਤ ਥਾਂ ਹੈ। ਗੁਰੂਆਂ ਨੇ ਐਵੇਂ ਹੀ ਨਹੀ ਜੇੜਾ ਮਰਜੀ ਸ਼ਬਦ ਚੁਕ ਕੇ ਜਿੱਥੇ ਮਰਜੀ ਲਾ ਦਿੱਤਾ। ਇਹੀ ਕਾਰਣ ਹੈ ਕਿ ਜਦੋਂ ਵੀ ਅਸੀ ਕਿਸੇ ਇੱਕ ਸ਼ਬਦ ਨੂੰ ਵੱਖਰਾ ਕਰ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾ ਕਈ ਵਾਰ ਉਸ ਦੇ ਕਈ ਅਰਥ ਨਿਕਲ ਆਉਂਦੇ ਹਨ ਪਰ ਜਦੋਂ ਰਾਗ, ਅੰਕ, ਸਿਰਲੇਖ ਅਤੇ ਅਗਲੇ ਪਿਛਲੇ ਸ਼ਬਦ ਰਲਾ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾ ਦੁਵਿਧਾ ਝੱਟ ਹੀ ਮੁੱਕ ਜਾਂਦੀ ਹੈ।
ਪਰ ਦਸਮ ਗ੍ਰੰਥ ਵਿੱਚ ਐਸਾ ਕੁੱਝ ਵੀ ਨਹੀਂ ਹੈ। ਜਿਸ ਨਾਲ ਇੱਕ ਸੁੰਦਰ ਤਸਵੀਰ ਸਾਹਮਣੇ ਉਭਰ ਕੇ ਆਉਂਦੀ ਹੋਵੇ। ਜੇ ਇਹ ਸਾਬਿਤ ਹੋ ਵੀ ਜਾਵੇ ਕਿ ਦਸਮ ਗ੍ਰੰਥ (ਜਦੋਂ ਇਹ ਦਸਮ ਗੁਰੁ ਦਾ ਹੈ ਹੀ ਨਹੀਂ ਤਾ ਫਿਰ ਕਿਂਉ ਇਸ ਨੂੰ ਦਸਮ ਗ੍ਰੰਥ ਲਿਖਦੇ ਹਾਂ। ਕੋਈ ਹੋਰ ਨਾਮ ਲੱਭਣ ਦੀ ਲੋੜ ਹੈ) ਵਿੱਚ ਕੁੱਝ ਰਚਨਾਵਾਂ ਦਸਮ ਗੁਰੁ ਦੀਆਂ ਹੀ ਹਨ, ਤਾ ਵੀ ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੂੰ ਗੁਰਬਾਣੀ ਦਾ ਦਰਜਾ ਕਦੇ ਨਹੀਂ ਮਿਲ ਸਕਦਾ।
ਚਰਨਜੀਤ ਸਿੰਘ
ਬਰੈਂਮਪਟਨ


(23/02/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਤੂਤੀ ਤੇ ਨਗਾਰਾ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਅਸੀਂ ਤੂਤੀ ਵਜਾਂਦੇ ਨਹੀਂ, ਨਗਾਰੇ ਸਦਾ ਈ ਵੱਜਦੇ ਨੇ |
ਪੱਲੇ ਸੱਚ ਤਾਂ ਹੀ ਨੱਚੀਏ, ਸਿਦਕ ਦੇ ਬੋਲ ਗੱਜਦੇ ਨੇ |

ਸਵਾਲ ਜ਼ਿੰਦਾ ਕਰਦੇ ਨੇ, ਮੁਰਦੇ ਦਾ ਜ਼ੋਰ ਨਹੀਂ ਹੁੰਦਾ,
ਜਿਉਂਦੇ ਦਾ ਜਿਨ੍ਹਾਂ ਦਾਅਵਾ, ਨੜੋਏ ਪੈ ਕੇ ਨਾ ਭੱਜਦੇ ਨੇ |

ਤਵਾ ਪਰਾਤ ਰੱਖ ਚਾਰੇਂ, ਚੁੱਲ੍ਹਾ ਚੌਦਾਂ ਘਰ ਜਾ ਕਰਦੇ,
ਲਚਕੀਲੀ ਪਸਲੀ ਜਾਣੋ, ਜਿਨ੍ਹਾਂ ਹਰ ਦਰ ਸਿੱਜਦੇ ਨੇ |

ਪਾਣੀ ਪੀ ਨਿੱਤ ਉਨ੍ਹਾਂ ਭੰਡੇ, ਪਏ ਪੱਲੇ ਜੋ ਅੱਖਰ ਸਾਡੇ,
ਤੇਰਾ ਹੱਥ ਨਾ ਮਤਿ ਬੱਧੀ, ਦੂਏ ਸੂਲਾਂ ਕਿਉਂ ਵੱਜਦੇ ਨੇ ?

ਸਾਨੂੰ ਹੋਸ਼ਾਂ ਦੀ ਜਾਗ ਲੱਗੀ, ਅਸੀਂ ਨਾ ਤਗਮਿਆਂ ਡਰੀਏ,
ਖੁਸ਼ੀਂ ਕਰ ਓਹਨਾਂ ਵਾਸਾ, ਬੇਹੋਸ਼ੀ ਆਪਣੀ ਕੱਜਦੇ ਨੇ |

ਜਿਹੜੀ ਉਂਗਲ ਤੂੰ ਚੁੱਕੀ, ਗਿਲਾ ਜੋ ਬੋਲਾਂ ਦੀ ਗਰਮੀ ਦਾ,
ਕਦੇ ਭਾਲ ਕੰਵਲ ਪੁੱਛੀ, ਇਹ ਤੇਰੇ ਬੋਲ ਚੱਜ ਦੇ ਨੇ ?


(22/02/12)
ਅਵਤਾਰ ਸਿੰਘ ਮਿਸ਼ਨਰੀ

“ਸਿੱਖ ਮਾਰਗ ਤੇ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਅਤੇ ਚੌਪਈ ਬਾਰੇ ਚੱਲ ਰਹੀ ਵਿਚਾਰ ਚਰਚਾ ਦੇ ਸਬੰਧ ਵਿੱਚ”
ਸਤਿਕਾਰ ਯੋਗ ਅਡੀਟਰ ਸਿੱਖ ਮਾਰਗ, ਸੁਹਿਰਦ ਲੇਖਕ ਅਤੇ ਪਾਠਕ ਜਨੋਂ, ਗੁਰ ਫਤਿਹ ਪ੍ਰਵਾਨ ਕਰਨਾ ਜੀ!

ਪਹਿਲੇ ਵੀ ਦਸਮ ਗ੍ਰੰਥ ਬਾਰੇ ਚਿਰਾਂ ਤੋਂ ਵਿਚਾਰ ਚਰਚਾ ਚਲਦੀ ਰਹਿੰਦੀ ਹੈ। ਵਿਦਵਾਨ ਸੱਜਨ ਆਪੋ ਅੱਪਣੇ ਵਿਚਾਰ ਰੱਖਦੇ ਹਨ। ਬੜਾ ਕੁੱਝ ਸਿੱਖਣ ਨੂੰ ਮਿਲਦਾ ਹੈ ਪਰ ਕੋਈ ਵਿਚਾਰ ਹੋਵੇ ਸਿੱਖ ਵਾਸਤੇ ਕਸਵੱਟੀ ਗੁਰਬਾਣੀ ਹੈ (ਗੁਰੂ ਗ੍ਰੰਥ ਸਹਿਬ ਹੈ) ਅੱਜ ਜੇ ਸਿੱਖਾਂ ਦੀ ਹੋਂਦ ਬਚੀ ਹੈ ਤਾਂ ਕੇਵਲ ਤੇ ਕੇਵਲ ਸ਼ਬਦ ਗੁਰੂ (ਗੁਰੂ ਗ੍ਰੰਥ ਸਾਹਿਬ) ਕਰਕੇ ਹੈ। ਬਾਕੀ ਗ੍ਰੰਥ, ਇਤਿਹਾਸ ਅਤੇ ਰਹਿਤਨਾਮੇ ਜਿਨ੍ਹਾਂ ਵਿੱਚ ਸਿੱਖ ਦੋਖੀਆਂ ਨੇ ਰਲਾ ਕਰ ਦਿੱਤਾ ਹੈ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਵਾਚਣ ਦੀ ਲੋੜ ਹੈ ਨਾਂ ਕਿ ਉਨ੍ਹਾਂ ਨੂੰ ਵੀ ਗੁਰੂ ਮੰਨ ਕੇ। ਹੁਣ ਆਪਾਂ ਕਾਫੀ ਦਿਨਾਂ ਤੋਂ ਚੱਲ ਰਹੀ ਚਰਚਾ ਕਿ ਚੌਪਈ ਕਿਸ ਦੀ ਲਿਖੀ ਹੋਈ ਹੈ ਬਾਰੇ ਗੱਲ ਕਰਦੇ ਹਾਂ ਜੋ ਸਰਬਜੀਤ ਸਿੰਘ ਸੈਕਰਾਮੈਂਟੋ ਅਤੇ ਵੀਰ ਹਰਦੇਵ ਸਿੰਘ ਜੰਮੂ ਵਿਚਾਲੇ ਚੱਲ ਰਹੀ ਹੈ। ਸਰਬਜੀਤ ਸਿੰਘ ਜੀ ਨੇ ਭਾਈ ਜੰਮੂ ਨੂੰ ਕੇਵਲ ਇਨ੍ਹਾਂ ਹੀ ਸਵਾਲ ਕੀਤਾ ਸੀ ਕਿ ਦੱਸੋ ਰਹਿਤ ਮਰਯਾਦਾ ਵਾਲੀ 25 ਪੌੜੀਆਂ ਚੌਪਈ ਅਤੇ ਦਸਮ ਗ੍ਰੰਥ ਵਾਲੀ ਚੌਪਈ ਕਿਸ ਦੀ ਲਿਖੀ ਹੈ? ਭਾਈ ਜੰਮੂ ਜੀ ਇਸ ਛੋਟੇ ਸਵਾਲ ਦਾ ਜਵਾਬ ਸਿੱਧੇ ਲਫਜਾਂ ਵਿੱਚ ਦੇਣ ਦੀ ਬਜਾਏ, ਇਧਰ ਓਧਰ ਘੁਮਾਈ ਫਿਰਦੇ ਹਨ।
ਉਹ ਸਿੱਖ ਰਹਿਤ ਮਰਯਾਦਾ ਵਿੱਚਲੀ ਸਮਗਰੀ ਦਾ ਹਵਾਲਾ ਦਿੰਦੇ ਹਨ। ਇਸ ਦਾ ਮੱਤਲਵ ਇਹ ਨਹੀਂ ਕਿ ਜੋ ਕੁੱਝ ਰਹਿਤਨਾਮਿਆਂ ਅਤੇ ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਗਿਆ ਹੈ, ਉਹ ਗੁਰਬਾਣੀ ਹੈ। ਜਿਸ ਵੇਲੇ ਸਿੱਖ ਰਹਿਤ ਮਰਯਾਦਾ ਹੋਂਦ ਵਿੱਚ ਆਈ ਉਸ ਵੇਲੇ ਡੇਰੇਦਾਰ ਸਾਧਾਂ ਦਾ ਬੋਲ ਬਾਲਾ ਸੀ ਪਰ ਫਿਰ ਵੀ ਅਕੀਦਤਮੰਦ ਸਿੰਘਾਂ ਨੇ ਪੰਥਕ ਏਕਤਾ ਨੂੰ ਮੁੱਖ ਰੱਖ ਕੇ ਉਸ ਔਖੇ ਵੇਲੇ ਡੇਰਾਵਾਦੀ ਮਰਯਾਦਾ ਤੋਂ ਬਚਣ ਲਈ ਇਹ ਸਰਬਸਾਂਝੀ ਮਰਯਾਦਾ ਤਿਆਰ ਕੀਤੀ ਸੀ ਜਿਸ ਵਿੱਚ ਕਈ ਕੁੱਝ ਵਿਚਾਰਨ ਵਾਲਾ ਹੈ। ਇਹ ਕੋਈ ਗੁਰਬਾਣੀ ਤਾਂ ਨਹੀਂ ਜੋ ਬਦਲੀ ਨਹੀਂ ਜਾ ਸਕਦੀ। ਬਾਕੀ ਜਦ ਅਸੀਂ ਹਰ ਅਰਦਾਸ ਦੇ ਅਖੀਰ ਤੇ ਇਹ ਸਾਰੇ ਰਲ ਕੇ ਪੜ੍ਹਦੇ ਹਾਂ-ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਕੀ ਇਹ ਤੋਤਾ ਰਟਨੀ ਲਈ ਪੜ੍ਹਦੇ ਹਾਂ ਜਿ ਇਸ ਤੇ ਅਮਲ ਨਹੀਂ ਕਰਨਾ? ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਸਾਂਝੀ ਗੁਰਬਾਣੀ ਜਿਸ ਨੂੰ ਸਰਬ ਕਲਾ ਸਮਰੱਥ ਵੀ ਕਹਿੰਦੇ ਹਾਂ, ਇਸ ਵਿੱਚ ਕੋਈ ਕਮੀੰ ਹੈ? ਕੀ ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਗੁਰੂ ਹਨ ਜੋ ਸਿੱਖ ਨੂੰ ਪੂਰਨ ਗਿਆਨ ਨਹੀਂ ਦੇ ਸਕਦੇ? ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਅੰਮ੍ਰਿਤ ਤਿਆਰ ਨਹੀਂ ਕੀਤਾ ਜਾ ਸਕਦਾ? ਗੁਰੂ ਨਾਨਕ ਸਾਹਿਬ ਤੋਂ ਗੁਰੂ ਤੇਗ ਬਹਾਦਰ ਤੱਕ ਕਿਹੜੀਆਂ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਜਾਂਦਾ ਸੀ? ਜੇ ਨਹੀਂ ਤਾਂ ਗੁਰਬਾਣੀ ਵਿੱਚ ਕਿਹੜੇ ਅੰਮ੍ਰਿਤ ਦਾ ਜਿਕਰ ਹੈ? ਕੀ ਸਿੱਖ ਗੁਰਬਾਣੀ ਵਿਚਲੇ ਅੰਮ੍ਰਿਤ ਨੂੰ ਪੀ ਕੇ ਅਮਰ ਨਹੀਂ ਹੋ ਸਕਦਾ? ਉਸ ਨੂੰ ਬਾਹਰ ਜਾਣ ਦੀ ਲੋੜ ਕਿਉਂ ਪੈ ਗਈ? ਆਪ ਸਭ ਨੂੰ ਪਤਾ ਹੈ ਕਿ ਅਜੋਕੇ ਡੇਰੇਦਾਰ ਅਤੇ ਸੰਪ੍ਰਦਾਈ ਅਤੇ ਸਿੱਖ ਦੋਖੀ ਇਤਿਹਾਸਕਾਰ ਲਿਖਦੇ ਤੇ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੱਖ ਬ੍ਰਾਹਮਣਾਂ ਦੇ ਗੜ੍ਹ ਕਾਂਸ਼ੀ ਵਿੱਚ ਵਿਦਿਆ ਪੜ੍ਹਨ ਲਈ ਭੇਜੇ ਸਨ। ਕੀ ਇਸ ਦਾ ਸਾਫ ਮਤਲਵ ਨਹੀਂ ਕਿ ਗੁਰੂ ਜੀ ਵਿਦਿਆ ਪੱਖੋਂ ਅਧੂਰੇ ਸਨ? ਭਲਿਓ ਸਿੱਖ ਇਤਿਹਾਸ ਨਾਲ ਰੱਕ ਜੇ ਧੋਖਾ ਹੋਇਆ ਹੈ ਅਤੇ ਅੱਜ ਵੀ ਹੋ ਰਿਹਾ ਹੈ। ਗੁਰਬਾਣੀ ਤਾਂ ਸਾਫ ਫੁਰਮਾ ਰਹੀ ਹੈ ਕਿ “ਹਮਰਾ ਝਗਰਾ ਰਹਾ ਨਾਂ ਕੋਊ ਪੰਡਿਤ ਮੁੱਲਾਂ ਛਾਡੇ ਦੋਊ॥ ਪੰਡਿਤ ਮੁਲਾਂ ਜੋ ਲਿਖ ਦੀਆ॥ ਛਾਡਿ ਚਲੇ ਹਮ ਕਛੂ ਨਾ ਲੀਆ॥
ਪਹਿਲੇ ਜੰਗਾਂ ਯੁੱਧਾਂ ਵਿੱਚ ਰਹਿਣ ਕਰਕੇ ਅਤੇ ਅਜੌਕੇ ਮਾਇਅਵਾਦੀ ਦੌਰ ਵਿੱਚ ਗੁਰਬਾਣੀ ਆਪ ਪੜ੍ਹਨ ਵਿਚਾਰਨ ਦੀ ਥਾਂ ਸਭ ਕੁੱਝ ਠੇਕੇ ਤੇ ਕਰਾਉਣ ਕਰਕੇ ਅਤੇ ਡੇਰੇਦਾਰ ਅਤੇ ਸੰਪ੍ਰਦਾਈ ਗਿਆਨੀ ਆਮ ਸਿੱਖ ਨੂੰ ਗੁਰਬਾਣੀ ਪੜ੍ਹਨ ਤੋਂ ਡਰਾਉਣ ਕਰਕੇ ਅਤੇ ਅਨੇਕਾਂ ਵਿਧੀਆਂ ਦੇ ਪਾਠ ਕਰਾਉਣ ਤੇ ਉਨ੍ਹਾਂ ਦਾ ਫਲ ਮਿਲਣ ਦੀਆਂ ਗੱਲਾਂ ਕਰਕੇ ਅਸੀਂ ਗੁਰਬਾਣੀ ਵਿਚਾਰਨ ਤੋਂ ਪਿੱਛੇ ਹਠ ਗਏ ਹਾਂ। ਜਿਸ ਦਾ ਨਤੀਜਾ ਸਾਨੂੰ ਗੁਰੂ ਗ੍ਰੰਥ ਅਧੂਰਾ ਅਤੇ ਬਾਕੀ ਗ੍ਰੰਥ ਤੇ ਰਹਿਤਨਾਮੇ ਪੂਰੇ ਲੱਗਣ ਲੱਗ ਪਏ ਹਨ। ਗੁਰਦੁਆਰੇ ਪਾਠਸਾਲਾ ਸਨ ਜਿੱਥੇ ਸਿੱਖ ਨੇ ਰੋਜ ਗੁਰਬਾਣੀ ਸਿੱਖਣ ਦਾ ਪਾਠ ਪੜ੍ਹਨਾ ਸੀ ਓਥੇ ਰਵਾਇਤੀ ਕਥਾਕਾਰ ਬਲਕਿ ਬੋਲਣ ਦੇ ਕਲਾਕਾਰ ਸਾਨੂੰ ਬ੍ਰਾਹਮਣੀ ਮਿਥਿਹਾਕ ਕਥਾ ਕਹਾਣੀਆਂ 365 ਦਿਨ ਹੀ ਸੁਣਾਈ ਜਾਂਦੇ ਹਨ। ਨਾਲ ਚੁਟਕੀਲੇ ਚੁਟਕਲੇ ਵੀ ਸੁਣਾਉਂਦੇ ਹਨ ਜਿਸ ਕਰਕੇ ਉਹ ਵੱਧ ਤੋਂ ਵੱਧ ਮਾਇਆ ਇਕੱਠੀ ਕਰ ਸੱਕਣ। ਉਹ ਕਿਉਂ ਤੁਹਾਨੂੰ ਦੱਸਣਗੇ ਕਿ “ਜੇ ਕੋ ਖਾਵੇ ਜੇ ਕਉ ਭੁੰਚੇ ਤਿਸ ਕਾ ਹੋਏ ਉਧਾਰੋ” ਭਾਵ ਜੇ ਸਾਨੂੰ ਭੁੱਖ ਲੱਗੇ ਭੋਜਨ ਖਾਣ ਨਾਲ ਭੁੱਖ ਮਿਟਦੀ ਅਤੇ ਪਾਣੀ ਪੀਣ ਨਾਲ ਪਿਆਸ। ਕੀ ਕਿਸੇ ਦਾ ਖਾਦਾ ਪੀਤਾ ਦੂਜੇ ਦੇ ਪੇਟ ਵਿੱਚ ਜਾ ਕੇ ਉਸ ਦੀ ਭੁੱਖ ਜਾਂ ਪਿਆਸ ਮਿਟਾ ਸਕਦਾ ਹੈ? ਉੱਤਰ ਨਹੀਂ ਹੈ। ਇਵੇਂ ਹੀ ਕਿਸੇ ਦਾ ਕੀਤਾ ਕਰਾਇਆ ਪਾਠ, ਕੀਰਤਨ ਜਾਂ ਕਥਾ ਸਾਡੀ ਮਨ ਦੀ (ਅੰਦਰੂਨੀ ਰੂਹਾਨੀਅਤ) ਦੀ ਭੁੱਖ ਨਹੀਂ ਮੇਟ ਸਕਦੇ। ਦੇਖੋ ਈਸਾਈ ਬਾਈਬਲ ਦੇ ਮੰਤਰ ਪਾਠ ਨਹੀਂ ਕਰਦੇ, ਮੁਸਲਿਮ ਵੀ ਸਾਡੇ ਵਾਂਗ ਕੁਰਾਨ ਦੇ ਅਖੰਡ ਪਾਠ ਨਹੀਂ ਕਰਦੇ ਸਗੋਂ ਵਿਚਾਰਦੇ ਧਾਰਦੇ ਤੇ ਪ੍ਰਚਾਰਦੇ ਹਨ।
ਬਾਕੀ ਗੱਲ ਚੌਪਈ ਦੇ ਲਿਖਾਰੀ ਦੀ ਚੱਲ ਰਹੀ ਸੀ ਭਾਈ ਹਰਦੇਵ ਸਿੰਘ ਜੰਮੂ ਜੀ ਨੂੰ ਉਸ ਦਾ ਸਹੀ ਜੁਵਾਬ ਦੇਣਾ ਚਾਹੀਦਾ ਹੈ ਨਾਂ ਕਿ ਗੱਲ ਉਲਝਾਈ ਰੱਖਣੀ ਚਾਹੀਦੀ ਹੈ। ਭਲਿਓ ਤੁਸੀਂ ਤਾਂ ਚੌਪਈ ਦਾ ਲਿਖਾਰੀ ਲੱਭ ਰਹੇ ਹੋ ਦੇਖੋ! ਸ੍ਰ ਜਸਬਿੰਦਰ ਸਿੰਘ ਦੁਬਈ ਨੇ ਇੱਕ ਪੁਸਤਕ ਲਿਖੀ ਹੈ “ਦਸਮ ਗ੍ਰੰਥ ਦਾ ਲਿਖਾਰੀ ਕੌਣ?” ਕੀ ਕੋਈ ਦੱਸੇਗਾ ਕਿ ਲਿਖਾਰੀ ਕੌਣ ਹੈ? ਉਸ ਨੇ ਤਾਂ ਪੰਜ ਕਰੋੜ ਰੁਪਈਆ ਇਨਾਮ ਵੀ ਰੱਖਿਆ ਹੋਇਆ ਹੈ? ਅੱਜ ਤੱਕ ਅਖੌਤੀ ਦਸਮ ਗ੍ਰੰਥ ਦੇ ਪੁਜਾਰੀ ਲਿਖਾਰੀ ਦਾ ਨਾਂ ਦੱਸ ਕੇ ਇਨਾਮ ਨਹੀਂ ਲੈ ਸੱਕੇ!
ਹੁਣ ਗੁਰੂ ਗ੍ਰੰਥ ਸਹਿਬ ਟ੍ਰਾਸਲੇਸ਼ਨ ਹੋ ਕੇ ਕਈ ਭਾਸ਼ਾਵਾਂ ਵਿੱਚ ਇੰਟ੍ਰਨੈੱਟ ਤੇ ਪੈ ਚੁੱਕਾ ਹੈ ਬਲਕਿ ਫੋਨਾਂ ਦੀਆਂ ਚਿੱਪਾਂ ਵਿੱਚ ਆ ਚੁੱਕਾ ਹੈ। ਦੁਨੀਆਂ ਦਾ ਕੋਈ ਵੀ ਮਾਈ ਭਾਈ ਇੱਸ ਰੱਬੀ ਗਿਆਨ ਨੂੰ ਪੜ੍ਹ ਵਿਚਾਰ ਕੇ, ਭਰਮ ਭੁਲੇਖਿਆਂ ਵਿੱਚੋਂ ਨਿਕਲ ਕੇ, ਸੁਖਾਲਾ ਜੀਵਨ ਜੀ ਸਕਦਾ ਹੈ। ਹੁਣ ਚਿੱਪਾਂ ਅਤੇ ਇੰਟ੍ਰਨੈੱਟ ਨੂੰ ਰੁਮਾਲਿਆਂ ਵਿੱਚ ਵਲੇਟ ਕੇ, ਭੋਰਿਆਂ ਵਿੱਚ ਲੁਕਾਇਆ ਨਹੀਂ ਜਾ ਸਕਦਾ। ਗੁਰੂ ਨੇ ਆਪਣਾ ਸੱਚ ਪ੍ਰਗਟ ਕਰਨਾਂ ਹੀ ਕਰਨਾ ਹੈ। ਕਰਤਾਰ ਦੇ ਇਸ ਕੁਦਰਤੀ ਵਰਤਾਰੇ ਨੂੰ ਅਸੀਂ ਰੋਕ ਨਹੀਂ ਸਕਦੇ ਹਾਂ। ਆਓ ਦਸਮ ਗ੍ਰੰਥ ਜਾਂ ਵੱਖ ਵੱਖ ਲਿਖਾਰੀਆਂ ਦੇ ਲਿਖੇ ਰਹਿਤਨਾਮਿਆਂ ਦੀ ਬਹਿਸ ਵਿੱਚ ਉਲਝਣ ਦੀ ਥਾਂ “ਗੁਰੂ ਗ੍ਰੰਥ ਸਹਿਬ” ਜੀ ਦੀ ਬਾਣੀ ਦੀ ਵੱਧ ਤੋਂ ਵੱਧ ਸੁਹਿਰਦਤਾ ਨਾਲ ਵਿਚਾਰ ਕਰਕੇ ਅਪਣਾ, ਆਪਣੇ ਪ੍ਰਵਾਰਾਂ ਅਤੇ ਸੰਸਾਰੀ ਦੋਸਤਾਂ ਮਿਤਰਾਂ ਦਾ ਜੀਵਨ ਸਫਲ ਕਰੀਏ। ਦਾਸ ਨੂੰ ਪੱਕਾ ਵਿਸ਼ਵਾਸ਼ ਹੈ ਕਿ ਜਿਸ ਦਿਨ ਸਿੱਖਾਂ ਨੇ ਪੂਰਨ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਲਿਆ ਅਤੇ ਇਸ ਗੁਰੂ ਦੀਆਂ ਸਿਖਿਆਵਾਂ ਤੇ ਚੱਲਣ ਵਾਲੇ ਨੂੰ ਗੁਰੂ ਦਾ ਸਿੱਖ, ਓਦੋਂ ਸਿੱਖ ਧਰਮ ਸਾਰੇ ਸੰਸਾਰ ਵਿੱਚ ਆਪਣੇ ਆਪ ਫੈਲ ਜਾਵੇਗਾ। ਇਸ ਲਈ ਅਜੋਕੇ ਧਰਮ ਚੌਧਰੀਆਂ ਅਤੇ ਪੁਜਾਰੀਆਂ ਤੋਂ ਬਚਣ ਦੀ ਅਤਿਅੰਤ ਲੋੜ ਹੈ। ਅਮੀਨ! ਅਜੋਕੇ ਸਿੱਖ ਦਾ “ਗੁਰੂ ਗ੍ਰੰਥ ਸਹਿਬ” ਜੀ ਤੇ ਪੂਰਨ ਭਰੋਸਾ ਕਦੋਂ ਬੱਝੇਗਾ? ਕਦੋਂ ਇਹ ਸਾਡੀਆਂ ਚੌਧਰ ਅਤੇ ਅਗਿਆਨਤਾ ਦੀਆਂ ਲੜਾਈਆਂ ਮੁੱਕਣਗੀਆਂ? ਕਦੋਂ ਅਸੀਂ ਘਰਾਂ ਨੂੰ ਹੀ ਧਰਮਸ਼ਾਲ ਬਣਾ ਕੇ, ਗੁਰੂ ਗ੍ਰੰਥ ਘਰ ਵਿੱਚ ਪੜ੍ਹਨ ਵਿਚਾਰਨ ਅਤੇ ਉਸ ਦੀ ਸਿਖਿਆ ਧਾਰਨ ਦੀ ਆਦਤ ਪ੍ਰਵਾਰਕ ਤੌਰ ਤੇ ਪਾਵਾਂਗੇ? ਕੀ ਜੇ ਸਿੱਖ ਗੁਰੂ ਗ੍ਰੰਥ ਸਹਿਬ ਜੀ ਨੂੰ ਪੂਰਾ ਗੁਰੂ ਮੰਨ ਕੇ ਹੋਰ ਹੋਰ ਗ੍ਰੰਥਾਂ ਦੀ ਝਾਕ ਛੱਡ ਦੇਣ ਤਾਂ ਉਨ੍ਹਾਂ ਦਾ ਕੀ ਘਟ ਜਾਵੇਗਾ? ਹਾਂ ਕੰਮਪੈਰੇਟਿਵ ਸਟੱਡੀ ਦੇ ਤੌਰ ਤੇ ਦੁਨੀਆਂ ਦਾ ਕੋਈ ਵੀ ਗ੍ਰੰਥ ਪੜ੍ਹਿਆ ਜਾ ਸਕਦਾ ਹੈ।


(22/02/12)
ਡਾ: ਪਰਮਜੀਤ ਸਿੰਘ

ਸੰਪਾਦਕ ਸਿੱਖ ਮਾਰਗ ਅਤੇ ਇਸ ਦੇ ਸੂਝਵਾਨ ਪਾਠਕਾਂ ਨੂੰ ਗੁਰੁ ਫਤਹਿ ਪਰਵਾਨ ਹੋਵੇ,
ਬਹੁਤ ਸਾਲਾਂ ਦੀ ਜੱਦੋ ਜਹਿਦ ਤੋਂ ਪਿਛੋਂ ਪੰਥਕ ਦਰਦੀਆਂ ਦੀ ਮਿਹਨਤ ਜਦੋਂ ਕਿਸੇ ਸਾਰਥਕ ਯਤਨ ਕਰਨ ਲਈ ਇੱਕਤਰ ਹੋਣ ਲੱਗੀ ਤਾਂ ਕਈਆਂ ਦੇ ਢਿੱਡ ਪੀੜ੍ਹ ਹੋਣ ਲੱਗ ਗਈ। ਇਹਨਾ ਲੋਕਾਂ ਨੇ ਆਪ ਕੋਈ ਸਾਰਥਕ ਯਤਨ ਨਹੀ ਕੀਤਾ, ਪਰ ਬੇੜੀਆਂ ਵਿੱਚ ਵੱਟੇ ਪਾਉਣ ਵਿੱਚ ਸਾਰਿਆਂ ਤੋਂ ਅੱਗੇ ਆ ਖੜੇ ਹਨ। ਗੁਰਮਤਿ ਤੱਤ ਖਾਲਸਾ ਵਾਲਿਆਂ ਬਹੁਤ ਹਿੰਮਤ ਕੀਤੀ ਪਹਿਲਾਂ ਹੀ ਨਿੱਤਨੇਮ ਦੀ ਪੋਥੀ ਛਾਪਕੇ ਸਿੱਖ ਸੰਗਤ ਵਿੱਚ ਪੰਹੁਚ ਦੀ ਕੀਤੀ ਜਿਸ ਦੀ ਜਾਗਰੂਕ ਸਿੱਖਾਂ ਨੇ ਹੱਦੋਂ ਵੱਧ ਪਰਸ਼ੰਸਾ ਕੀਤੀ। ਉਹਨਾਂ ਯਤਨਾਂ ਸਦਕਾ ਸਿੱਖ ਪੰਥ ਵਿੱਚ ਲੁਕੇ ਭੇਖੀਆਂ ਨੂੰ ਭਾਜੜ੍ਹਾਂ ਪਾ ਦਿੱਤੀਆਂ। ਅੱਜ ਉਹਨਾ ਲੋਕਾਂ ਨੂੰ ਬਾਣੀ ਵਿੱਚ ਗੁੜ ਨਾਲ ਲਵੇੜ ਕੇ ਪਾਈਆਂ ਰਚਨਾਵਾਂ ਨੂੰ ਸੂਝਵਾਨ ਸਿੱਖਾਂ ਧੋ ਸਵਾਰ ਜਦ ਸਿੱਖ ਪੰਥ ਸਾਹਮਣੇ ਰੱਖਿਆ ਤਾਂ ਆਮ ਸੰਗਤ ਦੀਆਂ ਅੱਖਾਂ ਖੁੱਲ ਗਈਆਂ ਹੁਣ ਚਾਹੇ ਕੋਈ ਅਕਾਲ ਤਖਤ ਦੀ ਦੋਹਾਈ ਪਾਈ ਜਾਵੇ, ਚਾਹੇ ਪੁਰਾਤਨ ਸਿੱਖ ਰਹਿਤ ਮਰਿਯਾਦਾ ਦਾ ਸ਼ੋਰ ਮੁਚਾਵੇ, ਗਿਆਨ ਦੀ ਆਈ ਆਂਧੀ ਰੁਕਣ ਵਾਲੀ ਨਹੀ। ਭੇਖੀ ਸਾਨੂੰ ਹੁਣ ਤੱਕ ਹੋਰ ਰਚਨਾਵਾਂ ਨੂੰ ਹੀ ਗੁਰਬਾਣੀ ਕਹਿ ਕਹਿ ਪੁਕਾਰਦੇ ਰਹੇ ਅਤੇ ਅਸੀਂ ਗੁਰੁ ਗ੍ਰੰਥ ਸਾਹਿਬ ਦਾ ਅਧਿਅਨ ਕੀਤੇ ਬਿਨਾਂ ਇਹਨਾਂ ਦੀਆਂ ਰਚਨਾਵਾਂ ਨੂੰ ਹੀ ਗੁਰਬਾਣੀ ਮੰਨੀ ਗਏ। ਸਾਡੇ ਤੋਂ ਸੰਪੂਰਨ ਆਨੰਦ ਸਾਹਿਬ ਲਕੋ ਰੱਖਿਆ ਸੀ, ਆਸਾ ਕੀ ਵਾਰ ਵਿੱਚ ਅੱਗੋਂ ਪਿਛੋਂ ਬਾਣੀ ਦੇ ਸਬਦ ਪਾਕੇ ਉਸ ਦਾ ਰੂਪ ਵੀ ਵਿਗਾੜ ਦਿੱਤਾ ਸੀ, ਕੁੱਝ ਸਬਦਾ ਦੇ ਸੰਗਰਹਿ ਨੂੰ ਸਬਦ ਹਜ਼ਾਰੇ ਦਾ ਨਾਮ ਦੇ ਦਿੱਤਾ ਗਿਆ ਸੀ, ਅਰਦਾਸ ਵਿੱਚੋਂ ਗੁਰਬਾਣੀ ਨੂੰ ਕੱਢਕੇ ਬਚਿਤਰ ਨਾਟਕ ਵਿੱਚੋਂ ਚੰਡੀ ਦੀ ਵਾਰ ਦਾ ਕੁੱਝ ਹਿਸਾ ਪਾਕੇ ਸੱਭ ਤੋਂ ਵੱਡਾ ਧੋਖਾ ਕੀਤਾ ਸੀ। ਖੰਡੇ ਦੀ ਪਾਹੁਲ ਸਮੇਂ ਗੁਰਬਾਣੀ ਦੀ ਥਾਂ ਹੋਰ ਹੀ ਰਚਨਾਵਾਂ ਪੜੀਆਂ ਜਾਣ ਲੱਗ ਪਈਆਂ, ਬਹੁਤ ਸਾਰੇ ਹੋਰ ਰੋਲ ਘਚੋਲੇ ਕੀਤੇ ਗਏ ਜਿੰਨਾਂ ਨੂੰ ਜਾਗਰੂਕ ਸਿੱਖਾਂ ਨੇ ਪਹਿਚਾਣ ਲਿਆ ਸੀ। ਮੇਰੀ ਅਜੇਹੇ ਚੁੰਝ ਚਰਚਾ ਵਾਲੇ ਵਿਦਵਾਨਾਂ ਅੱਗੇ ਬੇਨਤੀ ਹੈ ਕਿ ਆਪਣੀ ਸੂਝ ਤੇ ਕੁੱਝ ਦਿਨ ਸਾਬਣ ਮਾਰਕੇ, ਧੋਕੇ, ਨਿਖਾਰ ਕੇ ਦੇਖਣ, ਸੱਚ ਝੂਠ ਦਾ ਨਿਰਨਾਂ ਵੀ ਖੁਦ ਹੀ ਕਰ ਲੈਣ।
ਡਾ: ਪਰਮਜੀਤ ਸਿੰਘ ਫੋਨ:-1-416-704-7373


(22/02/12)
ਗੁਰਸ਼ਰਨ ਸਿੰਘ ਕਸੇਲ

ਸ੍ਰ ਹਰਦੇਵ ਸਿੰਘ ਜੰਮੂ ਜੀ, ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥

ਵੀਰ ਜੀ, ਇਹ ਜਾਣਕਾਰੀ ਦੇਣ ਦੀ ਖੇਚਲ ਕਰਨੀ ਕਿ, ਕੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਵੀ ਸਿੱਖਾਂ ਨੂੰ ਕਿਸੇ ਹੋਰ ਗ੍ਰੰਥ ਜਾਂ ਰਚਨਾ ਨੂੰ ਗੁਰਬਾਣੀ ਮੰਨਣ ਅਤੇ ਉਸ ਅੱਗੇ ਸਿਰ ਝੁਕਾਉਣ ਦਾ ਹੁਕਮ ਦਿਤਾ ਸੀ?

ਸਤਿਕਾਰ ਸਹਿਤ,

ਗੁਰਸ਼ਰਨ ਸਿੰਘ ਕਸੇਲ।


(22/02/12)
ਸਤਨਾਮ ਕੌਰ ਫਰੀਦਾਬਾਦ

ਹੁਕਮਨਾਮੇ ਜਾਰੀ ਕਰਣ ਵਾਲੇ ਮੂਰਖ ਬੰਦੇ ਜੋ ਆਪਣੀਆਂ ਅਸੀਸਾਂ (ਹੁਕਮ) ਹੋਰਨਾਂ ਨੂੰ ਦਿੰਦੇ ਹਨ ਜ਼ਮੀਰ ਤੌਰ `ਤੇ ਮਰ ਜਾਂਦੇ ਹਨ ਤੇ ਉਨ੍ਹਾਂ ਅਸੀਸਾਂ (ਹੁਕਮਾਂ) ਨੂੰ ਮੰਨਣ ਵਾਲੇ ਵੀ: ਪ੍ਰੋ. ਸੁਖਵਿੰਦਰ ਸਿੰਘ ਦਦੇਹਰ
ਜਦ ਹੁਕਮਨਾਮੇ ਗੁਰਬਾਣੀ ਦੇ ਹਨ ਤਾਂ ਫਿਰ ਬੰਦਿਆਂ ਅੱਗੇ ਪੇਸ਼ ਹੋਣ ਦੀ ਕੀ ਲੋੜ ਹੈ? : ਸ. ਉਪਕਾਰ ਸਿੰਘ ਫਰੀਦਾਬਾਦ
(੨੨ ਜਨਵਰੀ ੨੦੧੨; ਸਤਨਾਮ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰੋ. ਸੁਖਵਿੰਦਰ ਸਿੰਘ ਦਦੇਹਰ ਦੇ ਲੇਖ “ਗੁਰਸਿੱਖੋ ਹੁਕਮਨਾਮੇ ਮੰਨਣੇ ਹੀ ਪੈਣਗੇ? `ਤੇ ਪ੍ਰਤੀਕਰਮ ਵੱਜੋਂ ਆਖੇ। ਸ. ਉਪਕਾਰ ਸਿੰਘ ਨੇ ਕਿਹਾ ਕਿ ਵੀਰ ਸੁਖਵਿੰਦਰ ਸਿੰਘ ਦਦੇਹਰ ਵੱਲੋਂ ਕਈ ਵੈਬਸਾਈਟਾਂ’ ਤੇ ਛਪਿਆ ਇਹ ਲੇਖ ਸ਼ਲਾਘਾ ਭਰਪੂਰ ਹੈ ਜਿਸ ਵਿੱਚ ਉਨ੍ਹਾਂ ਨੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਉਪਮਾ ਨਾ ਦੇ ਕੇ ਇੱਕ ਅਕਾਲਪੁਰਖ ਦੀ ਅਗਵਾਈ ਲੈਣ ਦੀ ਗੱਲ ਕੀਤੀ ਹੈ ਅਤੇ ਗੁਰਬਾਣੀ ਵਿੱਚ ਦਿੱਤੇ ਸਿਧਾਂਤਾਂ ਨੂੰ ਹੀ ਹੁਕਮਨਾਮਿਆਂ ਦਾ ਦਰਜ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਸੁਖਵਿੰਦਰ ਸਿੰਘ ਦੀ ਗੱਲ ਬਿਲਕੁਲ ਸਹੀ ਹੈ ਕਿ ਗੁਰਬਾਣੀ ਸਤਿਗੁਰੂ ਦੇ ਹੁੰਦਿਆਂ ਸਾਨੂੰ ਬੰਦਿਆ ਦੇ ਹੁਕਮਾਂ ਦੀ ਲੋੜ ਕਿਉਂ ਪਈ? ਜਾਂ ਤਾਂ ਅਸੀਂ ਗੁਰਬਾਣੀ ਨੂੰ ਗੁਰੂ ਨਹੀਂ ਮੰਨਦੇ ਤੇ ਜਾਂ ਕੋਈ ਕਮੀ ਸਮਝਦੇ ਹਾਂ, ਜੋ ਗੁਰਬਾਣੀ ਦੇ ਹੁਕਮਾਂ ਦੇ ਉਲਟ ਜਾਂ ਕੇ ਬੰਦਿਆਂ ਨੂੰ ਹੁਕਮਨਾਮੇ ਕਰਣੇ ਪਏ। ਲੇਖ ਵਿੱਚ ਪ੍ਰੌਫੈਸਰ ਦਦੇਹਰ ਵੱਲੋਂ ਜੱਥੇਦਾਰੀ ਪ੍ਰਥਾ ਨੂੰ ਸਲਾਮ ਕਰਣ ਦੀ ਥਾਂ ਗੁਰਬਾਣੀ ਨੂੰ ਮੰਨਣ ਦੀ ਗੱਲ’ ਤੇ ਜ਼ੋਰ ਦੇਣਾ ਕਾਫੀ ਪ੍ਰਭਾਵਸ਼ਾਲੀ ਹੈ ਅਤੇ ਇਹੋ ਜਿਹੇ ਲੇਖ ਮਨੁੱਖੀ ਹਿਰਦਿਆਂ’ ਤੇ ਡੁੰਘਾ ਅਸਰ ਛੱਡਦੇ ਹਨ ਪਰ ਸਵਾਲ ਇਹ ਉਠੱਦਾ ਹੈ ਕਿ ਕੀ ਇਹੋ ਜਿਹੇ ਲੇਖ ਲਿਖਣ ਵਾਲੇ ਸੁਚੇਤ ਸਾਥੀਆਂ ਦੇ ਹੁੰਦੇ ਕੀ ਹੁਣ ਵੀ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ ਗੁਰਬਾਣੀ ਨੂੰ ਮੰਨਣ ਦੀ ਥਾਂ ਜੱਥੇਦਾਰੀ ਪ੍ਰਥਾ ਨੂੰ ਸਲਾਮ ਕਰਣਗੇ? ਸ. ਉਪਕਾਰ ਸਿੰਘ ਨੇ ਕਿਹਾ ਕਿ ਸ. ਸੁਖਵਿੰਦਰ ਸਿੰਘ ਵੱਲੋਂ ਲਿਖੇ ਲੇਖ ਅਨੁਸਾਰ ਹੁਕਮਨਾਮੇ ਗੁਰਬਾਣੀ ਗੁਰੂ ਦੇ ਹਨ ਅਤੇ ਹੋਰ ਹੋਰ ਹੁਕਮਨਾਮੇ ਬੰਦਿਆਂ ਵੱਲੋਂ ਜਾਰੀ ਕਰਨੇ, ਕਰਵਾਉਣੇ ਤੁਰਤ ਬੰਦ ਕਰੀਏ `ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਇਹ ਬੰਦਿਆਂ ਦੇ ਹੁਕਮਨਾਮੇ ਤਾਂ ਹੀ ਬੰਦ ਹੋ ਸਕਦੇ ਹਨ ਜਦ ਅਸੀਂ ਇੰਨ੍ਹਾਂ ਧਾਰਮਕ ਵੇਸ਼ਵਾਵਾਂ ਪੁਜਾਰੀਆਂ ਅੱਗੇ ਘੁਟਨੇ ਟੇਕਣਾ ਬੰਦ ਕਰ ਦਈਏ। ਪ੍ਰੋ. ਦਦੇਹਰ ਦਾ ਇਹ ਕਹਿਣਾ ਕਿ ਸਾਡਾ ਸਿੱਖ ਸਮਾਜ ਗੁਰਬਾਣੀ ਦੀ ਵਡਿਆਈ ਦੀ ਥਾਂ ਬੰਦਿਆਂ ਦੀ ਹੀ ਵਡਿਆਈ ਵਿੱਚ ਉਲਝ ਕੇ ਰਹਿ ਗਿਆ ਹੈ ਅਤੇ ਅਨਪੜ ਜੱਥੇਦਾਰਾਂ ਦੇ ਹੁਕਮਨਾਮੇ ਜਾਰੀ ਹੋਣ’ ਤੇ ਸਾਡੀ ਕੌਮ ਦੀ ਅਕਲ ਦਾ ਦਿਵਾਲੀਆ ਨਜ਼ਰ ਪੈਂਦਾ ਹੈ `ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਅਨਪੜ੍ਹ ਤੇ ਗੁਰਮਤਿ ਤੋਂ ਅਨਜਾਣ ਮਨੁੱਖ ਅਨਪੜ ਜੱਥੇਦਾਰਾਂ ਦੇ ਹੁਕਮਾਂ ਨੂੰ ਸਲਾਮ ਕਰਨ ਤਾਂ ਇੰਨ੍ਹਾਂ ਅਫਸੋਸ ਨਹੀਂ ਹੁੰਦਾ ਪਰ ਉਹ ਮਨੁੱਖ ਜਿਹੜਾ ਇੰਨ੍ਹਾਂ ਵਿਕ ਚੁੱਕੇ ਅਨਪੜ ਜੱਥੇਦਾਰਾਂ ਦੇ ਬਾਰੇ ਸਭ ਕੁੱਝ ਜਾਣਦਾ ਹੋਇਆ ਵੀ ਉਨ੍ਹਾਂ ਅੱਗੇ ਕਿਸੇ ਸੁਆਰਥ ਅਧੀਨ ਸਿਧਾਂਤਾਂ ਨੂੰ ਮੁੰਹ ਚਿੜਾ ਦੇਵੇ ਤਾਂ ਉਸ ਦਾ ਜ਼ਿਆਦਾ ਅਫਸੋਸ ਹੁੰਦਾ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਗੁਰਬਾਣੀ ਵਿੱਚ ਪੁਜਾਰੀਵਾਦ ਨੂੰ ਰੱਦ ਕੀਤਾ ਗਿਆ ਹੈ ਅਤੇ ਗੁਰਮਤਿ ਦੀ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ਨੇ ਇਹ ਗੱਲ ਆਪਣੇ ਸਿਖਿਆਰਥੀਆਂ ਨੂੰ ਘੋਟ ਘੋਟ ਕੇ ਪਿਲਾਈ ਹੈ ਤਾਂ ਅੱਜ ਜਦੋਂ ਪੁਜਾਰੀਵਾਦ ਦਾ ਅੰਤ ਕਰਣ ਲਈ ਉਸ ਸਿੱਖਿਆ ਨੂੰ ਵਿਵਹਾਰਕ ਰੂਪ ਦੇਣ ਦਾ ਸਮਾਂ ਆਇਆ ਹੈ ਤਾਂ ਸਾਡੇ ਪੈਰ ਥਿਰਕਣ ਕਿਉਂ ਲਗੇ ਹਨ? ਸਾਡੇ ਅਜਿਹੇ ਕਿਹੜੇ ਸੁਆਰਥ ਹਨ ਜੋ ਸਾਨੂੰ ਗੁਰਬਾਣੀ ਨੂੰ ਗੁਰੂ ਮੰਨਣ ਦੀ ਥਾਂ ਜੱਥੇਦਾਰੀ ਪ੍ਰਥਾ ਨੂੰ ਸਲਾਮ ਕਰਣ ਲਈ ਮਜ਼ਬੂਰ ਕਰ ਰਹੇ ਹਨ? ਆਪਣੀ ਜ਼ਮੀਰ ਨੂੰ ਵੇਚਣ ਵਾਲੇ ਇੰਨ੍ਹਾਂ ਵਿੱਕੇ ਹੋਏ ਜੱਥੇਦਾਰਾਂ ਅੱਗੇ ਝੁੱਕ ਕੇ ਕਿਤੇ ਅਸੀਂ ਵੀ ਤਾਂ ਆਪਣੀ ਜ਼ਮੀਰ ਨੂੰ ਮਾਰ ਨਹੀਂ ਰਹੇ? ਸ. ਸੁਖਵਿੰਦਰ ਸਿੰਘ ਦੀ ਇਹ ਗੱਲ ਕੇ ਹੁਕਮਨਾਮੇ ਜਾਰੀ ਕਰਣ ਵਾਲੇ ਮੂਰਖ ਬੰਦੇ ਜੋ ਆਪਣੀਆਂ ਅਸੀਸਾਂ ਹੋਰਨਾਂ ਨੂੰ ਦਿੰਦੇ ਹਨ ਜਮੀਰ ਤੌਰ’ ਤੇ ਮਰ ਜਾਂਦੇ ਹਨ ਤੇ ਉਨ੍ਹਾਂ ਤੋਂ ਅਸੀਸਾਂ ਲੈਣ ਵਾਲੇ ਭਾਵ ਉਨਾਂ ਦੇ ਹੁਕਮਨਾਮਿਆਂ ਅੱਗੇ ਸਿਰ ਝੁਕਾਉਣ ਵਾਲੇ ਵੀ ਜ਼ਮੀਰ ਤੌਰ’ ਤੇ ਮਰ ਜਾਂਦੇ ਹਨ ਬੜੀ ਢੁੱਕਵੀ ਹੈ ਜੇ ਪ੍ਰੋਂ ਦਦੇਹਰ ਜ਼ਮੀਰ ਦੀ ਮੌਤ ਵਾਲੇ ਇਸ ਖਤਰੇ ਤੋਂ ਵਾਕਫ ਹਨ ਤਾਂ ਆਸ ਹੈ ਕਿ ੨੫ ਫਰਵਰੀ ਨੂੰ ਆਪਣੇ ਅਜ਼ੀਜ਼ ਮਿੱਤਰ ਨੂੰ ਇਸ ਜ਼ਮੀਰੀ ਮੌਤ ਤੋਂ ਬਚਾਉਣ ਲਈ ਜ਼ਰੂਰ ਠੋਸ ਉਪਰਾਲੇ ਕਿਤੇ ਹੋਣੇ ਹਨ।


(21/02/12)
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਸਿੱਖ ਮਾਰਗ ਦੇ ਸਟੈਂਡ ਸਬੰਧੀ
ਸਤਿਕਾਰਿਤ ਐਡੀਟਰ ਜੀ,
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ!!
ਦਾਸ ਆਪ ਜੀ ਦੀ ਵੈੱਬ ਸਾਈਟ ਤੇ ਆਏ ਵਚਿੱਤਰ ਨਾਟਕ ਸਬੰਧੀ ਵੱਖਰੇ ਵੱਖਰੇ ਵਿਦਵਾਨਾਂ ਦੇ ਵਿਚਾਰਾਂ ਤੋਂ ਲਏ ਗਏ ਵੈੱਬ ਸਾਈਟ ਦੇ ਸਾਂਝੇ ਨਿਰਣੇ ਨਾਲ ਪੂਰੀ ਤਰਾਂ ਸਹਿਮਤ ਹੈ ਕਿ ਵਚਿੱਤਰ ਨਾਟਕ ਦੀ ਕੋਈ ਵੀ ਰਚਨਾ ਗੁਰੂ ਜੀ ਦੀ ਲਿਖਤ ਨਹੀਂ ਹੈ ।
ਅਗਰ ਅਸੀਂ ਕਿਸੇ ਵੀ ਤਰਾਂ ਕਿਸੇ ਸਮੇਂ ਦੀ ਪੰਥ ਪ੍ਰਵਾਣਕਤਾ ਜਾਂ ਕਿਸੇ ਹੋਰ ਕਾਰਣਾਂ ਅਧੀਨ ਨਿੱਤਨੇਮ ਜਾਂ ਅਮ੍ਰਿਤ ਸੰਸਕਾਰ/ਪਾਹੁਲ ਦੋਰਾਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨਾਲ ਮਿਲਾਕੇ/ਬਰਾਬਰੀ ਕਰਵਾਕੇ ਵਚਿੱਤਰ ਨਾਟਕ ਜਾਂ ਕਿਤੋਂ ਬਾਹਰੋ ਲਈਆਂ ਰਚਨਾਵਾਂ ਪੜ੍ਹਦੇ ਹਾਂ ਤਾਂ ਅਸੀਂ ਜਾਣੇ-ਅਣਜਾਣੇ ਕਿਸੇ ਹੋਰ ਰਚਨਾਂ ਦੀ, ਮੌਜੂਦਾ ਗੁਰੂ ਦੀ ਬਾਣੀ ਨਾਲ ਬਰਾਬਰੀ ਕਰਨ ਦੇ ਦੋਸ਼ੀ ਬਣਦੇ ਹਾਂ ।
ਅਜਿਹਾ ਕਰਦੇ ਸਮੇਂ ਅਸੀਂ ਇੱਕ ਤਰਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਸਾਬਤ ਕਰ ਰਹੇ ਹੁੰਦੇ ਹਾਂ ਜਿਸ ਨੂੰ ਕਿ ਪੂਰਾ ਕਰਨ ਲਈ ਬਾਹਰੋਂ ਰਚਨਾਵਾਂ ਦੀ ਜਰੂਰਤ ਹੈ ।
ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ ।।(ਰਾਗ ਆਸਾ ਪੰਨਾ 375)
ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਮੇਰਾ ਸਤਿਗੁਰ ਪੂਰਾ ਹੈ ।ਇਸ ਦਾ ਫਲਸਫਾ ਹਮੇਸ਼ਾਂ ਲਈ ਮਨੁੱਖ ਦੀ ਜਿੰਦਗੀ ਦੇ ਹਰ ਖੇਤਰ ਦੀ ਪੂਰਨ ਅਗਵਾਈ ਦੇਣ ਦੇ ਸਮਰੱਥ ਹੈ । ਦੂਜੇ ਪਾਸੇ ਅਸੀਂ ਕਹਿ ਰਹੇ ਹੁੰਦੇ ਹਾਂ ਕਿ ਠਹਿਰੋ ਥੋੜੀ ਜਿਹੀ ਘਾਟ ਰਹਿ ਗਈ, ਨਿੱਤਨੇਮ ਜਾਂ ਅਮ੍ਰਿਤ ਸੰਸਕਾਰ/ਪਹੁਲ ਲਈ ਇਸ ਦੀਆਂ ਬਾਣੀਆਂ ਵਿੱਚ ਕੁਝ ਹੋਰ ਪਾ ਲਈਏ ।ਇਸ ਤਰਾਂ ਦਾ ਰਵੱਈਆ ਗੁਰੂ ਦੀ ਬਾਣੀ ਨਾਲ ਪੂਰਨ ਵਿਸ਼ਵਾਸਘਾਤ ਹੈ ।
ਇਕ ਪਾਸੇ ਅਸੀਂ ਮੰਨਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਖੁਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦਾ ਗੁਰੂ ਬਣਾਕੇ ਗਏ ਸੀ । ਦੂਜੇ ਪਾਸੇ ਉਹਨਾਂ ਦੀ ਕਾਬਲੀਅਤ ਤੇ ਸ਼ਕ ਕਰਦੇ ਹਾਂ ਕਿ ਗੁਰੂ ਜੀ ਤਾਂ ਅਧੂਰੇ ਗੁਰੂ ਦੇ ਲੜ ਲਾ ਗਏ ਪੂਰਾ ਕਰਨ ਲਈ ਹੋਰ ਰਚਨਾਂਵਾਂ ਜੋੜਨ ਦੀ ਜਰੂਰਤ ਹੈ ।
ਦਾਸ ਦਾ ਮੰਨਣਾ ਹੈ ਕਿ ਅਗਰ ਕੋਈ ਵਿਦਵਾਨ ਕਿਸੇ ਵੀ ਤਰੀਕੇ ਨਾਲ, ਕਿਤੋਂ ਕੋਈ ਪੂਰੀ ਜਾਂ ਅਧੂਰੀ ਰਚਨਾਂ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਸਾਬਤ ਕਰਦਾ ਹੈ ਤਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਤੁਲ ਕਿਸੇ ਰਚਨਾਂ ਨੂੰ ਸਤਿਕਾਰ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਗੁਰੂ ਦਾ ਦਰਜਾ ਪ੍ਰਾਪਤ ਕਰ ਗੁਰਬਾਣੀ ਅਖਵਾਉਂਦੀ ਹੈ ।ਇਹੋ ਗੁਰਬਾਣੀ ਹੀ ਸਾਡਾ ਗੁਰੂ ਹੈ ਹੋਰ ਕੋਈ ਨਹੀਂ । ਇਹੀ ਗੁਰਬਾਣੀ ਹੀ ਸਦਾ ਸਦਾ ਲਈ ਸਾਡਾ ਮਾਰਗ ਦਰਸ਼ਕ ਬਣੀ ਰਹੇਗੀ ।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


(21/02/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਪਾਠਕ ਸਾਹਿਬਾਨ ਜੀਉ

ਸਤਿ ਸ਼੍ਰੀ ਅਕਾਲ!

ਸ. ਗੁਰਬੀਰ ਸਿੰਘ ਜੀ ਨੇ ਅਪਣੇ ਪੱਤਰ ਵਿੱਚ ਦਲੀਲ ਨਾਲ ਵਿਚਾਰਨ ਯੋਗ ਨੁੱਕਤਿਆਂ ਬਾਰੇ ਗਲ ਕੀਤੀ ਹੈ। ਪਰ ਮੈਂ ਵੀਰ ਜੀ ਦੀਆਂ ਲਿਖਿਆਂ ਦੋ ਗਲਾਂ ਬਾਰੇ ਗਲ ਕਰਨਾ ਚਾਹੁੰਦਾ ਹਾਂ। ਉਨ੍ਹਾਂ ਲਿਖਿਆ ਹੈ ਕਿ:-

“…ਤੀਸਰੇ ਵੱਡੇ ਵਿਦਵਾਨ ਡਾ. ਰਤਨ ਸਿੰਘ ਜੱਗੀ ਜੀ ਹਨ। ਉਹ ਪਹਿਲਾਂ ਸ੍ਰੀ ਦਸਮ ਗ੍ਰੰਥ ਨੂੰ ਦਸਮੇਸ਼ ਕ੍ਰਿਤ ਨਹੀਂ ਮੰਨਦੇ ਸਨ। ਪਰ ਹੁਣ ਉਹ ਅਜਿਹਾ ਨਹੀਂ ਸੋਚਦੇ। ਸ੍ਰੀ ਕਾਲਾ ਅਫ਼ਗਾਨਾ ਜੀ ਪਹਿਲਾਂ ਆਪਣੀ ਗੱਲ ਦੀ ਪ੍ਰੌੜਤਾ ਲਈ ਸ੍ਰੀ ਦਸਮ ਗ੍ਰੰਥ ਦੇ ਹਵਾਲੇ ਵਰਤਦੇ ਸਨ। ਬਾਦ ਵਿਚ, ਸਣਿਆ ਹੈ, ਉਨ੍ਹਾਂ ਨੇ ਉਹ ਹਵਾਲੇ ਕੱਟ ਦਿਤੇ ਹਨ”

ਪਹਿਲਾਂ ਡਾ. ਰਤਨ ਸਿੰਘ ਜੀ ਦੇ ਬਾਰੇ ਇਹ ਕਹਿਣਾ ਚਾਹੁੰਦਾ ਹਾਂ ਕਿ ਦਸ਼ਮ ਗ੍ਰੰਥ ਦੇ ਵਿਰੌਧ ਵਿੱਚ ਉਨ੍ਹਾਂ ਸਨ 1963 ਵਿਚ ਵੱਡਾ ਚੰਗਾ ਕੰਮ ਕੀਤਾ ਸੀ ਅਤੇ ਦਸ਼ਮ ਗ੍ਰੰਥ ਨੂੰ ਦਸ਼ਮੇਸ਼ ਕ੍ਰਿਤ ਨਾ ਮੰਨਣ ਦੇ ਨਾਲ ਇਸ ਵਿੱਚ ਕੇਵਲ ਕੁੱਝ ਰਚਨਾਵਾਂ ਨੂੰ ਦਸ਼ਮੇਸ਼ ਜੀ ਦਾ ਮੰਨਿਆਂ ਸੀ। ਇਹ ਠੀਕ ਹੈ ਕਿ ਉਨ੍ਹਾਂ ਸਨ 1999 ਵਿੱਚ ਦਸ਼ਮ ਗ੍ਰੰਥ ਦਾ ਟੀਕਾ ਲਿਖਿਆ ਪਰ ਇਸਦਾ ਕਦਾਚਿੱਤ ਮਤਲਭ ਇਹ ਨਹੀਂ ਨਿਕਲਦਾ ਕਿ ਉਨ੍ਹਾਂ ਅਪਣੇ ਖੌਜ ਪੱਤਰ ਵਿਰੁਧ ਅਪਣੀ ਰਾਏ ਬਦਲ ਲਈ ਹੈ। ਉਹ ਅਪਣੇ 1963 ਵਾਲੇ ਕੰਮ ਤੇ ਹੀ ਖੜੇ ਹਨ। ਕਿਉਂਕਿ ਟੀਕਾ ਕਰਨ ਵੇਲੇ ਉਨ੍ਹਾਂ ਅਪਣੇ ਪਿੱਛਲੇ ਕੰਮ ਮੁਤਾਬਕ ਮੰਨਿਆਂ ਦਸ਼ਮੇਸ਼ ਜੀ ਦਿਆਂ ਰਚਨਾਵਾਂ ਦਾ ਟੀਕਾ ਕਰਦੇ ਉਨ੍ਹਾਂ ਨੂੰ ਗੁਰੂ ਕ੍ਰਿਤ ਕਰਕੇ ਲਿਖਿਆ ਹੈ ਅਤੇ ਬਾਕੀ ਰਚਨਾਵਾਂ ਦਾ ਟੀਕਾ ਕਰਦੇ ਉਹ ਲਿਖਾਰੀ/ਕਵੀ ਆਦਿ ਸ਼ਬਦ ਦੀ ਵਰਤੋਂ ਕਰਦੇ ਹਨ ਨਾ ਕਿ ਗੁਰੂ ਦੀ। ਇਸ ਲਈ ਇਹ ਨਿਰਨਾ ਕੱਡਣਾ ਕਿ ਉਨ੍ਹਾਂ ਅਪਣੇ ਪਿੱਛਲੇ ਖੌਜ ਕੰਮ ਬਾਰੇ ਅਪਣੀ ਰਾਏ ਬਦਲੀ ਹੈ, ਸਹੀ ਨਹੀਂ। ਟੀਕਾ ਤਾਂ ਕੋਈ ਵਿਦਵਾਨ ਰਾਮਇਨ ਦਾ ਵੀ ਕਰ ਸਕਦਾ ਹੈ। ਟੀਕਾਕਾਰੀ ਅਤੇ ਉਸ ਪ੍ਰਤੀ ਅਪਣੇ ਨਿਜੀ ਨਿਰਨੇ ਵਿੱਚ ਭਾਰੀ ਅੰਤਰ ਹੁੰਦਾ ਹੈ।

ਦੂਜੀ ਗਲ ਕਾਲਾ ਅਫ਼ਗ਼ਾਨਾ ਜੀ ਵਲੋਂ ਵਰਤੇ ਦਸ਼ਮੇਸ਼ ਜੀ ਦੇ ਨਾਲ ਜੁੜੇ ਹਵਾਲਿਆਂ ਦੀ, ਤਾਂ ਪਹਿਲੀ ਗਲ਼ ਇਹ ਕਿ ਉਨ੍ਹਾਂ ਨੇ ਮੁੱਖ ਰੂਪ ਵਿੱਚ ਦਸ਼ਮ ਗ੍ਰੰਥ ਦੀ ਇੱਕ ਰਚਨਾ ‘ਵਚਿੱਤਰ ਨਾਟਕ` ਬਾਰੇ ਹੀ ਲਿਖਿਆ ਸੀ ਨਾ ਕਿ ਸਾਰਿਆਂ ਰਚਨਾਵਾਂ ਬਾਰੇ। ਉਨ੍ਹਾਂ ਅਪਣੀ ਇਸ ਪੁਸਤਕ ਵਿੱਚ ਵੀ ਦਸ਼ਮੇਸ਼ ਜੀ ਦੇ ਇੱਕ ਹਵਾਲੇ ਨੂੰ ਵੀ ਪ੍ਰੇਰਨਾ ਅਧਾਰ/ਟੇਕ ਵਜੋਂ ਵੀ ਵਰਤਿਆ ਹੈ। ਉਨ੍ਹਾਂ ਹਵਾਲਾ ਵਰਤ ਕੇ ਕੁੱਝ ਗਲਤ ਨਹੀਂ ਕੀਤਾ! ਦੂਜੀ ਗਲ ਇਹ ਕਿ ਹਵਾਲੇ ਵਾਪਸ ਲੇਂਣ ਸਬੰਧੀ ਚਲੀ ਗਲ ਬਾਰੇ ਦਾਸ ਨੇ ਉਨ੍ਹਾਂ ਨੂੰ ਵੈਬਸਾਈਟਾਂ ਰਾਹੀਂ ਇੱਕ ਪੱਤਰ ਲਿਖਿਆ ਸੀ। ਜਿਸ ਉਪਰੰਤ ਦਾਸ ਨੂੰ ਉਨ੍ਹਾਂ ਵਲੋਂ ਇਹ ਸਪਸ਼ਟ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਉਨ੍ਹਾਂ ਨੇ ਅਪਣੇ ਵਲੋਂ ਕਿਸੇ ਵੀ ਐਸੇ ਹਵਾਲੇ ਨੂੰ ਵਾਪਸ ਲੈਂਣ ਤੋਂ ਸਪਸ਼ਟ ਇਨਕਾਰ ਕੀਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਐਸਾ ਕਰਨ ਲਈ ਕਿਸੇ ਨੂੰ ਵੀ ਲਿਖਤੀ/ਮੌਖਿਕ ਇਜਾਜ਼ਤ ਨਹੀਂ ਦਿੱਤੀ ਹੈ ਅਤੇ ਨਾ ਹੀ ਕਦੇ ਦੇਂਣ ਗੇ। ਕਾਲਾ ਅਫ਼ਗ਼ਾਨਾ ਜੀ ਦਾ ਕਹਿਣਾ ਹੈ ਕਿ ਜਬ ਲਗ ਖ਼ਾਲਸਾ ਰਹੇ ਨਿਆਰਾ` ਵਰਗੀ ਗੱਲ ਤਾਂ ਕੇਵਲ ਦਸ਼ਮੇਸ਼ ਗੁਰੂ ਜੀ ਨਾਲ ਹੀ ਫ਼ੱਬਦੀ ਹੈ ਅਤੇ ਐਸੇ ਹਵਾਲਿਆਂ ਨੂੰ ਵਾਪਸ ਲੇਂਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।

ਕੁੱਲ ਮਿਲਾ ਕੇ ਇਨ੍ਹਾਂ ਦੋਵੇਂ ਵਿਦਵਾਨਾਂ ਨੇ ਅਪਣਾ ਕੰਮ ਕਰਨ ਵੇਲੇ ਦਸ਼ਮੇਸ਼ ਗੁਰੂ ਨਾਲ ਜੁੜੀ ਕਿਸੇ ਗੁਰਮਤਿ ਅਨੁਸਾਰੀ ਗਲ ਨੂੰ “ਕੁੜਾ/ਗੰਦ” ਨਹੀਂ ਕਹਿਆ ਮੰਨਿਆ!

ਬਾਕੀ ਜੇਕਰ ਹਰ ਹਰਫ਼ ਦੀ ਗਲ ਕੀਤੀ ਜਾਏ ਤਾਂ ਵਾਹਿਗੁਰੂ ਅਤੇ ਕਿੱਧਰੇ ਗੁਰੂਆਂ ਦੇ ਨਾਮ ਵੀ ਲਿਖੇ ਹਨ। ਇਸ ਲਈ ਹਰ ਹਰਫ਼ ਲਈ ਗੰਦ-ਕੁੜਾ ਵਰਗੇ ਜੂਮਲੇ ਇਸਤੇਮਾਲ ਕਰਨਾ ਸਿਆਣਪ ਨਹੀਂ। ਅਸਹਿਮਤੀ ਜਤਾਉਂਣ ਦੇ ਕਈ ਹੋਰ ਮਜ਼ਬੂਤ ਢੰਗ/ਤਰਕ ਹੋ ਸਕਦੇ ਹਨ ਜਿਵੇਂ ਕਿ ਡਾ. ਰਤਨ ਸਿੰਘ ਜੱਗੀ ਜੀ ਆਦਿ ਨੇ ਵਰਤੇ ਹਨ। ਸਮੁੱਚਾ ਦਸ਼ਮ ਗ੍ਰੰਥ ਗੁਰੂ ਕ੍ਰਿਤ ਨਹੀਂ ਹੈ ਇਸ ਬਾਰੇ ਪੰਖਕ ਨਿਰਨਾ ਹੋ ਚੁੱਕਿਆ ਹੈ। ਸਿੱਖ ਰਹਿਤ ਮਰਿਆਦਾ ਵਿੱਚ ਇਸਦਾ ਨਾਮ ਤਕ ਵੀ ਨਹੀਂ। ਇਸ ਨਿਰਨੇ ਨੂੰ ਸਵੀਕਾਰ ਕਰਕੇ ਤੁਰਨਾ ਚਾਹੀਦਾ ਹੈ।

ਅੰਤ ਵਿੱਚ ਵੀਰ ਗੁਰਸ਼ਰਨ ਸਿੰਘ ਕਸੇਲ ਜੀ ਵਲੋਂ ਚੁੱਕੇ ਨੁੱਕਤੇ ਬਾਰੇ!

ਉਨ੍ਹਾਂ ਦਾ ਕਹਿਣਾ ਹੈ ਕਿ ਖੰਡੇ ਦੇ ਅੰਮ੍ਰਿਤ ਲਈ ਬਹੁਤ ਜ਼ਰੂਰੀ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹਨ। ਇਹ ਸੱਚ ਹੈ! ਪਰ ਉਹ ਵਿਚਾਰ ਕਰਨ ਕਿ ਖੰਡੇ ਬਾਟੇ ਦੇ ਅੰਮ੍ਰਿਤ ਛੱਕਣ ਬਾਰੇ ਵੀ ਕੋਈ ਨਿਰਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ। ਸਿੱਖੀ ਦੇ ਇਤਹਾਸ ਵਿੱਚ ਇਹ ਦਸ਼ਮੇਸ਼ ਜੀ ਦਾ ਵਡਾ ਨਿਰਨਾ ਸੀ ਜੋ ਕਿ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ ਗਿਆ। ਕਿਉਂ? ਉਨ੍ਹਾਂ ਤੋਂ ਪਹਿਲਾਂ ਕਿਸੇ ਗੁਰੂ ਨੇ ਐਸਾ ਨਿਰਨਾ ਕਿਉਂ ਨਹੀਂ ਸੀ ਕੀਤਾ? ਗੁਰੂ ਹਰਗੋਬਿੰਦ ਜੀ ਨੇ ਅਕਾਲ ਤਖ਼ਤ ਉਸਾਰਿਆ, ਤਲਵਾਰਾਂ ਧਾਰਨ ਕੀਤੀਆਂ ਸ਼ਸਤ੍ਰ ਇੱਕਠੇ ਕੀਤੇ! ਕਿਉਂ? ਪਹਿਲੇ ਪੰਜ ਗੁਰੂਆਂ ਨੇ ਤਾਂ ਐਸਾ ਨਹੀਂ ਸੀ ਕੀਤਾ। ਪਹਿਲੇ ਪੰਜਾਂ ਗੁਰੂਆਂ ਨੇ ਬਾਣੀ ਰਚੀ ਛੇਵੇਂ ਗੁਰੂ ਜੀ ਨੇ ਕਿਉਂ ਨਹੀ ਰਚੀ? ਪਹਿਲਾਂ ਕਿਸੇ ਗੁਰੂ ਨੇ ਅਪਣੇ ਨੂੰ ਸਿੰਘ ਨਹੀਂ ਸੀ ਕਹਿਆ/ਅਖਵਾਇਆ! ਇਹ ਗਲ ਕੇਵਲ ਦਸ਼ਮੇਸ਼ ਜੀ ਨੂੰ ਹੀ ਕਿਉਂ ਸੂਝੀ? ਜੇ ਕਰ ਅੰਮ੍ਰਿਤ ਛੱਕਣਾ ਅਤੇ ਸਿੰਘ ਅਖਵਾਉਂਣ ਦੀ ਗੁਰੂ ਆਗਿਆ ਸੀ ਤਾਂ ਇਹ ਆਗਿਆ ਬਾਣੀ ਵਿੱਚ ਦਰਜ ਕਿਉਂ ਨਾ ਕੀਤੀ ਗਈ? ਇਹ ਸਭ ਕਿਵੇਂ ਅਤੇ ਕਿਉਂ ਮੰਨਿਏ?

ਜਵਾਬ ਸਪਸ਼ਟ ਹੈ ਕਿ ਗੁਰੂ, ਗੁਰੂ ਹੋਂਣ ਦੇ ਅਧਿਕਾਰ ਵਰਤ ਕੇ ਸਮੇਂ ਦੀ ਲੋੜ ਅਨੁਸਾਰ ਕੁੱਝ ‘ਵਿਸ਼ੇਸ਼ ਨਿਰਨੇ` ਵੀ ਕਰਦੇ ਸੀ ਜਿਸ ਨੂੰ ਸਿੱਖ ਨਿਰਵਿਵਾਦ ਰੂਪ ਵਿੱਚ ਸਵੀਕਾਰਦੇ ਸੀ ਨਾ ਕਿ ਅਪਣੀਆਂ ਖਿਆਲੀ ਕਸਵਟੀਆਂ ਲਾਉਂਦੇ ਸੀ। ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਸੀ ਕਿ ਗੁਰੂ ਨੇ ਜੋ ਕੀਤਾ ਹੈ ਠੀਕ ਹੀ ਕੀਤਾ ਹੈ। ਉਹ ਗੁਰੂ ਦੀ ਕਰਨੀ ਤੇ ਕਿੰਤੂ ਨਹੀਂ ਸੀ ਕਰਦੇ। ਇਹ ਵਿਸ਼ੇਸ਼ ਨਿਰਨੇ ਸਾਖਿਆਂ ਵਿੱਚ ਆਈਆਂ ਕੁੱਝ ਗਲਾਂ ਵਾਂਗ ਨਹੀਂ ਜੋ ਘੜੀਆਂ ਗਈਆਂ ਅਤੇ ਰੱਧ ਵੀ ਹੋ ਗਈਆਂ। ਗੁਰੂਆਂ ਨੂੰ ਗੁਰਮਤਿ ਦੀ ਜ਼ਿਆਦਾ ਸਮਝ ਸੀ। ਦਸ਼ਮੇਸ਼ ਜੀ ਨੇ ਗੁਰਬਾਣੀ ਬਾਰੇ ਅਪਣੇ ਦਿਸ਼ਾ ਨਿਰਦੇਸ਼ ਬੀੜ ਵਿੱਚ ਦਰਜ ਕਰਨ ਦੀ ਸੋਚ ਨਾਲ ਨਾ ਤਾਂ ਲਿਖੇ/ਲਿਖਵਾਏ ਸੀ ਅਤੇ ਨਾ ਹੀ ਉਨ੍ਹਾਂ ਨੂੰ ਬਾਣੀ ਵਿੱਚ ਦਰਜ ਕੀਤਾ। ਹੁਣ ਦਸ਼ਮੇਸ਼ ਜੀ ਬਾਰੇ ਕੋਈ ਇਹ ਸਵਾਲ ਨਹੀਂ ਕਰ ਸਕਦਾ ਕਿ ਉਨ੍ਹਾਂ ਨੇ ਲੱਗੀ ਹੋਈ ਮੁੰਦਾਵਣੀ ਦੇ ਬਾਦ ਨੋਵੇਂ ਮਹਲੇ ਦੀ ਬਾਣੀ ਕਿਵੇਂ ਦਰਜ ਕਰਵਾਈ ਜਦ ਕਿ ਇਹ ਕੰਮ ਨੋਵੇਂ ਗੁਰੂ ਜੀ ਨੇ ਆਪ ਨਹੀਂ ਸੀ ਕੀਤਾ। ਇੰਝ ਦੇ ਸਵਾਲ ਕਰਨਾ ਗੁਰੂਆਂ ਦੇ ਅਧਿਕਾਰ ਖੇਤਰ ਤੇ ਕਿੰਤੂ ਕਰਨਾ ਹੈ।

ਹੁਣ ਇਸ ਨੁੱਕਤੇ ਤੇ ਕੁੱਝ ਵੀਰ ਦਾਦੂ ਦੀ ਕਬਰ ਦਾ ਚਿਰਪਰਿਚਤ ਤਰਕ ਪੇਸ਼ ਕਰਨ ਗੇ। ਐਸਾ ਕਰਨ ਵੇਲੇ ਉਹ ਫ਼ਟਾਫ਼ਟ ਅਪਣੇ ਖਿਆਲਾਂ ਦੀ ਕਚੈਰੀ ਵਿੱਚ ਦਾਦੂ ਦੀ ਕਬਰ ਨੂੰ ਉਸਾਰ ਲੇਂਦੇ ਹਨ। ਪਰ ਇਹ ਸਮਝ ਨਹੀਂ ਆਉਂਦੀ ਕਿ ਆਪ ਇਸ ਇਤਹਾਸਕ ਮਿਸਾਲ ਦੀ ਹਰ ਵੇਲੇ ਵਰਤੋਂ ਕਰਦੇ ਆਉਂਦੇ ਉਹ ਵੀਰ ਇਸ ਗਲ ਤੋਂ ਕਿਵੇਂ ਮੁਨਕਰ ਹੁੰਦੇ ਹਨ ਕਿ ਪੰਜਾਂ ਦੇ ਮਾਰਫ਼ਤ ਅਪਣੇ ਪਿਆਰੇ ਪੰਥ ਦੇ ਅਧਿਕਾਰ ਨੂੰ ਗੁਰੂ ਨੇ ਆਪ ਦ੍ਰਿੜ ਕਰਵਾਇਆ ਸੀ? ਖ਼ੈਰ! ਇਸ ਨੁੱਕਤੇ ਤੇ ਫ਼ਿਰ ਕਦੇ ਚਰਚਾ ਦਾ ਸਬਬ ਬਣੇਗਾ।

ਇਸ ਲਈ ਅੱਜ ਰਚਨਾਵਾਂ ਦੀ ਗਲ ਹੈ ਜੋ ਕਿ ਕਲ ਖੰਡੇ ਦੇ ਅੰਮ੍ਰਿਤ ਬਾਰੇ ਦਸ਼ਮੇਸ਼ ਜੀ ਦੇ ਨਿਰਨੇ ਤੇ ਕਿੰਤੂ ਤੇ ਵੀ ਪੁੱਜੇਗੀ ਅਤੇ ਫ਼ਿਰ ਹੋਰ ਦੂਰ। ਇਸ ਲਈ ਕਿਸੇ ਗਲ ਨੂੰ ਵਾਜਬ ਹੱਦ ਤਕ ਹੀ ਰੱਧ/ਸਵੀਕਾਰ ਬਾਰੇ ਸੁਚੇਤ ਹੋ ਕੇ ਤੁਰਨ ਦੀ ਲੋੜ ਹੈ।

ਕਿਸੇ ਵੀ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ

੨੧. ੦੨. ੨੦੧੨


(21/02/12)
ਕਮਲਜੀਤ ਸਿੰਘ ਅਟਵਾਲ

ਸਤਿ ਸ੍ਰੀ ਅਕਾਲ ,
ਸਰਦਾਰ ਗੁਰਬੀਰ ਜੀ ਤੁਸੀ ਆਪਣੀਆਂ ਇਹ ਸਤਰਾਂ ਤੇ ਤਵੱਜੋ ਦਿਓ !
ਜੇ ਅਟਵਾਲ ਜੀ ਦੇ ਕੂੜਾ ਲਿਖਣ ਦਾ ਭਾਵ ਸ੍ਰੀ ਦਸਮ ਗ੍ਰੰਥ ਹੈ ਤਾਂ ਉਨ੍ਹਾਂ ਨੂੰ ਇਲਮ ਹੋਣਾ ਚਾਹੀਦਾ ਹੈ ਕਿ ਜੋ ਵੀ ਵਿਦਵਾਨ ਸ੍ਰੀ ਦਸਮ ਗ੍ਰੰਥ ਨੂੰ ਦਸਮੇਸ਼ ਕ੍ਰਿਤ ਮੰਨਦੇ ਹਨ ਉਹ ਇਸ ਨੂੰ ਕੂੜਾ ਨਹੀਂ ਮੰਨਦੇ। ਜਿਹੜੇ ਇਸ ਨੂੰ ਕੂੜਾ ਕਹਿੰਦੇ ਹਨ ਉਹ ਇਸ ਨੂੰ ਦਸਮੇਸ਼ ਕ੍ਰਿਤ ਨਹੀਂ ਮੰਨਦੇ।
ਤੁਸੀ ਦੱਸੋ ਕਿ ਗੁਰੂ ਕਿਰਤ ਮੰਨਦੇ ਹੋ ਜਾਂ ? ਪਰ ਸਰਦਾਰ ਕਸੇਲ ਜੀ ਦੀਆਂ ਸਤਰਾਂ ਹਵਾਲੇ ਲਈ ਵਿਚਾਰੋ ਕਿਤੇ ਅਸੀ ਦਸ਼ਮੇਸ਼ ਜੀ ਨੂੰ ਨਲਾਇਕ ਸਾਬਤ ਕਰਨ ਦੀ ਕੋਸ਼ਿਸ਼ ਤਾਂ ਨਹੀ ਕਰ ਰਹੇ ?
ਕਮਲਜੀਤ ਸਿੰਘ ਅਟਵਾਲ


(21/02/12)
ਵਰਪਾਲ ਸਿੰਘ

ਸਿੱਖ ਨਿਆਂ ਪ੍ਰਣਾਲੀ ਅਤੇ ਆਤਮਘਾਤੀ ਲੜਾਈਆਂ - ਭਾਗ ਪਹਿਲਾ

ਵਰਪਾਲ ਸਿੰਘ

ਪ੍ਰੋ: ਸਰਬਜੀਤ ਸਿੰਘ ਧੂੰਦਾ ਨੂੰ ਕੁੱਝ ਨਲਾਇਕ ਜਥੇਦਾਰਾਂ ਵਲੋਂ ਅਕਾਲ ਤਖਤ ਸਾਹਿਬ ਦੇ ਨਾਮ ਤੇ ਭੇਜੀ ਚਿੱਠੀ ਨਾਲ ਕੌਮ ਦੇ ਜਾਗਰੂਕਾਂ ਵਿਚ ਬਹਿਸ ਬੜੇ ਜੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਆਮ ਕਹਾਵਤ ਹੈ ਕਿ ਹਰ ਕੰਮ ਵਿਚ ਕੁੱਝ ਨਾ ਕੁੱਝ ਚੰਗਾ ਹੁੰਦਾ ਹੈ। ਭਾਵੇਂ ਪ੍ਰੋ: ਧੂੰਦਾ ਹੋਰਾਂ ਤੇ ਲੱਗੀਆਂ ਤੋਹਮਤਾਂ ਨਾਲ (ਅਤੇ ਕੌਮ ਵਿਚ ਆ ਗਈਆਂ ਕਮਜੋਰੀਆਂ ਨਾਲ ਜਿਹਨਾਂ ਦੇ ਨਤੀਜੇ ਵਜੋਂ ਇਹ ਨਲਾਇਕ ਜਥੇਦਾਰ ਕੌਮ ਦੇ ਸਿਰ ਤੇ ਬੈਠੇ ਹਨ) ਦਿਲ ਦੁੱਖੀ ਹੁੰਦਾ ਹੈ ਪਰ ਇਹ ਆਸ ਵੀ ਹੈ ਕਿ ਇਸ ਨਾਲ ਕੌਮ ਵਿਚ ਕਈ ਮਹੱਤਪੂਰਣ ਮੁੱਦਿਆਂ ਤੇ ਉਸਾਰੂ ਵਿਚਾਰਾਂ ਕਰਣ ਦਾ ਸਬੱਬ ਬਣ ਗਿਆ ਹੈ।

ਇਹਨਾਂ ਮੁੱਦਿਆਂ ਵਿਚੋਂ ਇਕ ਹੈ ਕਿ ਅਕਾਲ ਤਖਤ ਦਾ ਸਿਧਾਂਤ ਹੈ ਕੀ? ਸਵਾਲ ਬੜਾ ਜਾਇਜ਼ ਹੈ ਤੇ ਇਸ ਨੂੰ ਸਮਝਣਾ ਸਾਡੇ ਲਈ ਜਰੂਰੀ ਵੀ ਬਹੁਤ ਹੈ ਖਾਸ ਤੌਰ ਤੇ ਅਜੋਕੇ ਸਮੇਂ ਵਿਚ ਜਿਥੇ ਹਰ ਕੋਈ ਆਪਣੇ ਵਲੋਂ ਝੱਲੇ ਕਿਸੇ ਵੀ ਦੁੱਖ ਦਾ ਮੁੱਲ ਲੈਣਾ ਚਾਹੁੰਦਾ ਹੈ - ਇਹ ਮੁੱਲ ਉਹ ਭਾਵੇਂ ਮਾਇਆ ਦੇ ਰੂਪ ਵਿਚ ਚਾਹਵੇ ਤੇ ਭਾਵੇਂ ਆਪਣੀ ਗੱਲ ਮਨਵਾ ਕੇ। ਮਿਸਾਲ ਵਜੋਂ ਇਕ ਵੀਰ ਨੇ ਇਕ ਖੁੱਲ੍ਹੀ ਚਿੱਠੀ ਦੇ ਰੂਪ ਵਿਚ ਕਈ ਤਰਾਂ੍ਹ ਦੇ ਤਾਨ੍ਹੇ-ਮੇਣ੍ਹੇ ਮਾਰ ਦਿੱਤੇ ਕਿ ਉਹਨਾਂ ਵਲੋਂ ਕੌਮ ਨੂੰ ਦਿਤੀਆਂ ਸੇਵਾਵਾਂ ਦਾ ਕਈ ਹਲਕਿਆਂ ਵਲੋਂ ਨੀਤੀ ਦੇ ਨਾਮ ਤੇ ਨਿਰਾਦਰ ਹੋ ਰਿਹਾ ਹੈ। ਤੇ ਅਜਿਹਾ ਕਰਨ ਵਿਚ ਇਸ ਮੇਰੇ ਵੀਰ ਨੇ ਗੁਰੂ ਸਾਹਿਬਾਨ ਤੋਂ ਲੈ ਕੇ ਪ੍ਰੋ: ਦਰਸ਼ਨ ਸਿੰਘ ਹੋਰਾਂ ਨੂੰ ਆਪਣੇ ਹੱਕ ਵਿਚ ਭੁਗਤਾ ਲਿਆ।

ਜੱਦ ਮੈਂ ਇਹ ਖੁੱਲੀ ਚਿੱਠੀ ਪੜ੍ਹ ਰਿਹਾ ਸੀ ਤਾਂ ਮੈਨੂੰ ਆਪਣੇ ਪਿਤਾ ਜੀ ਦੀ ਬੜਾ ਸਮਾਂ ਪਹਿਲਾਂ ਕਹੀ ਗੱਲ ਯਾਦ ਆ ਗਈ। ਪਿਤਾ ਜੀ ਹੋਰਾਂ ਨੂੰ ਵਕਾਲਤ ਕਰਦਿਆਂ ਅੱਜ ਪੰਜਾਹ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਤੇ ਇਸ ਸਮੇਂ ਦੌਰਾਨ ਉਹਨਾਂ ਜੱਜਾਂ ਨੂੰ ਨਿਆਂ ਕਰਨ ਵਾਲੀਆਂ ਸਨਮਾਨਤ ਸ਼ਖਸੀਅਤਾਂ ਤੋਂ, ਪੈਸਾ ਲੈ ਕੇ ਅਨਿਆਂ ਕਰਨ ਵਾਲੇ ਅਤਿਆਚਾਰੀ ਬਣਦਿਆਂ ਆਪਣੀਆਂ ਅੱਖਾਂ ਨਾਲ ਵੇਖਿਆ। ਗੱਲ ਮੈਨੂੰ ਉਹਨਾਂ ਦੀ ਉਹ ਯਾਦ ਆਈ ਜਿਹੜੀ ਅੱਜ ਤੋਂ ਤਕਰੀਬਨ ਦੋ ਦਹਾਕੇ ਪਹਿਲਾਂ ਉਹਨਾਂ ਮੇਰੇ ਵਲੋਂ ਕੀਤੀ ਜਾ ਰਹੀ ਉਹਨਾਂ ਨਾਲ ਇਕ "ਬਹਿਸ" ਦੌਰਾਨ ਕਹੀ। "ਬਹਿਸ" ਸ਼ਬਦ ਇੱਥੇ ਬਿਲਕੁੱਲ ਸਹੀ ਢੁੱਕਦਾ ਹੈ ਕਿਉਂਕਿ ਉਹਨਾਂ ਦਿਨਾਂ ਵਿਚ ਮੈਂ (੧੫-੧੬ ਸਾਲ ਦਾ ਮੁੱਛ-ਫੁੱਟ) ਬਹਿਸਦਾ ਹੀ ਹੁੰਦਾ ਸੀ ਤੇ ਮੈਨੂੰ ਚਾਅ ਹੁੰਦਾ ਸੀ ਦੂਜੇ ਤੋਂ ਆਪਣੀ ਗੱਲ ਮਨਵਾਉਣ ਦਾ। ਜਦੋਂ ਆਪਣੀ ਦਲੀਲ ਦਿੰਦਿਆਂ ਮੇਰੀ ਅਵਾਜ ਜਿਆਦਾ ਹੀ ਉੱਚੀ ਹੁੰਦੀ ਗਈ ਤਾਂ ਬਜੁਰਗ ਪਹਿਲਾਂ ਨਾਲੋਂ ਵੀ ਹੌਲੀ ਅਵਾਜ ਵਿੱਚ ਮੈਨੂੰ ਕਹਿਣ ਲੱਗੇ, "ਕਾਕਾ ਬਹਿਸ ਤੇ ਵਿਚਾਰ ਵਿੱਚ ਸਿਰਫ ਇੰਨਾ ਹੀ ਫਰਕ ਹੈ ਕਿ ਬਹਿਸ ਜਿੱਤਣ ਲਈ ਕੀਤੀ ਜਾਂਦੀਐ ਤੇ ਵਿਚਾਰ ਕਿਸੇ ਸਵਾਲ ਦਾ ਜਵਾਬ ਜਾਂ ਕਿਸੇ ਮਸਲੇ ਦਾ ਹੱਲ ਲੱਭਣ ਲਈ। ਬਹਿਸਾਂ ਦੁਸ਼ਮਣਾਂ ਨਾਲ ਹੁੰਦੀਐ ਤੇ ਵਿਚਾਰਾਂ ਆਪਣਿਆਂ ਨਾਲ।"

ਬੱਸ ਉਹ ਦਿਨ ਤੇ ਅੱਜ ਦਾ ਦਿਨ, ਮੇਰੀ ਗੱਲ ਬਾਤ ਜਦੋਂ ਬਹਿਸ ਦਾ ਰੂਪ ਲੈਣ ਲੱਗਦੀ ਹੈ ਤਾਂ ਮੈਨੂੰ ਪਿਤਾ ਜੀ ਦੀ ਇਹ ਗੱਲ ਚੇਤੇ ਆ ਜਾਂਦੀ ਹੈ ਤੇ ਜਿਵੇਂ ਸੋਚ ਤੇ ਇੱਕ ਬਰੇਕ ਜਿਹੀ ਲੱਗਣ ਲੱਗ ਪੈਂਦੀ ਹੈ ਤੇ ਸੋਚ ਦੀ ਗੱਡੀ ਉਸਾਰੂ ਪਾਸੇ ਮੋੜਣੀ ਸੌਖੀ ਹੋ ਜਾਂਦੀ ਹੈ। ਇਹ ਲੇਖ ਲਿਖਣ ਲੱਗਿਆਂ ਆਸ ਮੇਰੀ ਇਹ ਹੈ ਕਿ ਆਪਾਂ ਦੁਸ਼ਮਣਾਂ ਵਾਂਗ ਬਹਿਸੀਏ ਨਾ ਬਲਕਿ ਆਪਣਿਆਂ ਨਾਲ ਵਿਚਾਰਾਂ ਕਰੀਏ ਤੇ ਉਸਾਰੂ ਹੱਲ ਲੱਭ ਕੇ ਕੌਮ ਨੂੰ ਦਰਪੇਸ਼ ਮਸਲਿਆਂ ਨੂੰ ਨਜਿੱਠੀਏ।

ਮੈਂ ਆਪਣੇ ਪਿਛਲੇ ਲੇਖ ਵਿਚ ਆਰ. ਐੱਸ. ਐੱਸ. ਦੀ ਗੱਲ ਕੀਤੀ ਸੀ। ਸੰਨ 2001-2002 ਦੀ ਗੱਲ ਹੈ ਕਿ ਮੈਂ ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਚੰਡੀਗੜ੍ਹ ਵਿਖੇ ਕੰਮ ਕਰ ਰਿਹਾ ਸੀ। ਡਾ: ਗੁਰਬਖਸ਼ ਸਿੰਘ ਹੋਰੀਂ ਉਦੋਂ
SGPC ਦੇ ਧਰਮ ਪ੍ਰਚਾਰ ਦੇ ਡਾਇਰੈਕਟਰ ਹੁੰਦੇ ਸਨ। ਉਹਨਾਂ ਇਹ ਗੱਲ ਉਹਨਾਂ ਦਿਨਾਂ ਵਿਚ ਕਹੀ ਸੀ ਕਿ SGPC ਦੇ ਕਰਤਾ-ਧਰਤਾਵਾਂ ਵਿਚ ਇਹ ਗੱਲ ਆਮ ਕਹੀ ਜਾ ਰਹੀ ਹੈ ਕਿ ਬਾਦਲ ਕਿਆਂ ਦਾ ਆਰ. ਐੱਸ. ਐੱਸ. ਨਾਲ ਫੈਸਲਾ ਹੋ ਗਿਆ ਹੈ ਪਈ ਅਗਲੀਆਂ SGPC ਦੀਆਂ ਚੋਣਾਂ ਵਿਚ 40 ਮੈਂਬਰ ਆਰ. ਐੱਸ. ਐੱਸ. ਦੇ ਬਾਦਲ ਦੱਲ ਵਲੋਂ ਖੜੇ ਹੋਣਗੇ। ਇਸ ਗੱਲ ਨੂੰ ਤਕਰੀਬਨ ਦੱਸ ਸਾਲ ਬੀਤ ਗਏ। ਅੱਜ ਤਾਂ ਇਉਂ ਜਾਪਦਾ ਹੈ ਕਿ SGPC ਵਿਚ ਸ਼ਾਇਦ ਹੀ ਕੋਈ ਗੁਰੂ ਕਾ ਸਿੱਖ ਬਚਿਆ ਹੈ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਦੁਸ਼ਮਣ ਬੜਾ ਸ਼ਾਤਰ ਹੈ ਤੇ ਉਸ ਨਾਲ ਜਜ਼ਬਾਤੀ ਲੜਾਈ ਨਹੀਂ ਲੜੀ ਜਾਣੀ ਬਲਕਿ ਦਿਮਾਗੀ ਲੜਾਈ ਹੀ ਲੜ ਹੋਣੀ ਹੈ। ਇਸ ਸੰਬਧ ਵਿਚ ਮੇਰੀ ਖੁਲ੍ਹੀ ਚਿੱਠੀ ਲਿਖਣ ਵਾਲੇ ਵੀਰ ਨੂੰ ਬੇਨਤੀ ਹੈ ਕਿ ਮੇਰੀ ਗੱਲ ਦਾ ਗੁੱਸਾ ਕਰਣ ਤੋਂ ਪਹਿਲਾਂ ਇਸ ਨੂੰ ਥੋੜ੍ਹਾ ਵਿਚਾਰ ਜਰੂਰ ਲਿਓ। ਤੇ ਇਹ ਵੀ ਵਿਚਾਰ ਲਿਓ ਕਿ "ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥"

ਜਿਹੜੀਆਂ ਕਾਰਵਾਈਆਂ ਅਕਾਲ ਤਖਤ ਤੋਂ ਅੱਜ ਕੀਤੀਆਂ ਜਾ ਰਹੀਆਂ ਹਨ ਇਉਂ ਜਾਪਦਾ ਹੈ ਕਿ ਉਹਨਾਂ ਪਿੱਛੇ ਆਰ. ਐੱਸ. ਐੱਸ. ਦਾ ਟੀਚਾ ਸਰਬਤ ਖਾਲਸੇ ਵਾਂਗ ਅਕਾਲ ਤਖਤ ਦੇ ਮੌਜੂਦਾ ਨਿਜਾਮ ਨੂੰ ਖਤਮ ਕਰਣਾ ਹੈ। ਯਾਨਿ ਸਾਡੀ ਕੌਮ ਦੀ ਨਿਆਂ ਪ੍ਰਣਾਲੀ ਨੂੰ ਖਤਮ ਕਰਕੇ ਸਾਨੂੰ ਹੋਰ ਗੁਲਾਮੀ ਵੱਲ ਧੱਕਿਆ ਜਾ ਰਿਹਾ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਅਕਾਲ ਤਖਤ ਦਾ ਨਿਜਾਮ ਗੁਰੂ ਸਾਹਿਬਾਨ ਵੇਲੇ ਨਹੀਂ ਸੀ ਤੇ ਨਾ ਹੀ 18ਵੀ ਸਦੀ ਵਿਚ ਕਿਤੇ ਸੀ। ਪਰ ਜਿਹੜੀ ਗੱਲ ਸਾਨੂੰ ਸਮਝਣ ਦੀ ਲੋੜ ਹੈ ਉਹ ਇਹ ਹੈ ਕਿ ਸਿੱਖ ਨਿਆਂ ਪ੍ਰਣਾਲੀ ਗੁਰੂ ਸਾਹਿਬਾਨ ਵੇਲੇ ਹੋਰ ਰੂਪ ਵਿਚ ਸੀ ਤੇ 18ਵੀ ਸਦੀ ਵਿੱਚ ਇਸਦਾ ਰੂਪ ਹੋਰ ਸੀ। ਫਿਰ 19ਵੀਂ ਸਦੀ ਵਿਚ ਇਹ ਰੂਪ ਹੋਰ ਹੋ ਗਿਆ ਤੇ ਅੱਜ ਹੋਰ ਹੈ। ਵਿਚਾਰਣ ਵਾਲੀ ਗੱਲ ਇਹ ਹੈ ਕਿ ਕੀ ਜਿਹਨਾਂ ਸਿਧਾਂਤਾਂ ਤੇ ਇਹ ਵੱਖ-ਵੱਖ ਰੂਪ ਸਿਰਜੇ ਗਏ ਉਹ ਉਹੀ ਸਨ ਜੋ ਗੁਰੂ ਸਾਹਿਬਾਨ ਨੇ ਥਾਪੇ?

ਸਾਡੀ ਨਿਆਂ ਪ੍ਰਣਾਲੀ ਵਿਚ ਪਹਿਲਾ ਬਦਲਾਅ ਉਦੋਂ ਆਇਆ ਜਦੋਂ ਦਸਵੇਂ ਪਾਤਿਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ। ਖਾਲਸੇ ਦੀ ਸਿਰਜਣਾ ਤੋਂ ਬਾਦ ਅਸੀਂ ਜਾਣਦੇ ਹਾਂ ਆਪੇ ਗੁਰ-ਚੇਰਾ ਦਾ ਸਿਧਾਂਤ ਸਾਡੇ ਸਾਹਮਣੇ ਆਇਆ - ਗੁਰੂ ਸਾਹਿਬ ਆਪੇ ਹੀ ਗੁਰੂ (ਸਿਖਿਆ ਦੇਣ ਵਾਲੇ) ਵੀ ਸਨ ਤੇ ਚੇਰਾ (ਸਿਖਿਆ ਮੰਨਣ ਵਾਲੇ) ਵੀ। ਇਹ ਗੱਲ ਅਮਲੀ ਰੂਪ ਵਿਚ ਦਾਦੂ ਦੀ ਦਰਗਾਹ ਵਾਲੇ ਕਿੱਸੇ ਵਿਚ ਉਜਾਗਰ ਹੁੰਦੀ ਹੈ - ਸਿਖਿਆ ਵੀ ਗੁਰੂ ਦੀ ਸੀ ਤੇ ਮੰਨੀ ਵੀ ਗੁਰੂ ਨੇ। ਯਾਨਿ ਅੱਜ ਦਾ "ਕੋਈ ਵੀ ਕਾਨੂੰਨ ਤੋਂ ਉੱਚਾ ਨਹੀਂ" ਦਾ ਸਿਧਾਂਤ ਗੁਰੂ ਸਾਹਿਬ ਨੇ ਸਿੱਖਾਂ ਨੂੰ ਉਦੋਂ ਦਿੱਤਾ ਜਦੋਂ ਅਜੇ ਦੁਨੀਆ ਲੋਕਰਾਜ ਤੋਂ ਬੇਖਬਰ ਸੀ ਤੇ ਰਾਜੇ ਨੂੰ ਪੂਰਾ ਹੱਕ ਸੀ ਕਿ ਉਹ ਜੋ ਮਰਜੀ ਕਰੇ ਉਹਨੂੰ ਸਜਾ ਦੇਣ ਵਾਲਾ ਕੋਈ ਨਹੀਂ। ਤੇ ਇਸੇ ਸਿਧਾਂਤ ਦਾ ਇਕ ਹੋਰ ਰੂਪ ਚਮਕੌਰ ਦੀ ਗੜ੍ਹੀ ਵਿਚ ਉਜਾਗਰ ਹੁੰਦਾ ਹੈ ਜਦੋਂ ਪੰਜਾਂ ਪਿਆਰਿਆਂ ਦੇ ਹੁਕਮ ਤੇ ਗੁਰੂ ਸਾਹਿਬ ਗੜ੍ਹੀ ਛੱਡ ਕੇ ਜਾਂਦੇ ਹਨ।

ਸੋ 1699 ਤੋਂ ਲੈ ਕੇ 1708 ਤੱਕ ਗੁਰੂ ਸਾਹਿਬ ਨੇ ਆਪਣੇ ਤੋਂ ਬਾਦ ਵਾਲੇ ਨਿਜਾਮ ਨੂੰ ਕਾਇਮ ਕੀਤਾ ਜਿਸ ਵਿਚ ਕੌਮ ਦੇ ਇਕ ਕਮਾਂਡਰ ਨੇ ਪੰਜਾਂ ਦੀ ਕਾਉਂਸਲ ਦੀ ਸਲਾਹ ਨਾਲ ਕੌਮ ਦੀ ਅਗਵਾਈ ਕੀਤੀ। 1708 ਤੱਕ ਇਹ ਕਮਾਨ ਗੁਰੂ ਸਾਹਿਬ ਕੋਲ ਰਹੀ ਤੇ ਇਸ ਤੋਂ ਬਾਦ ਗੁਰੂ ਸਾਹਿਬ ਨੇ ਇਹ ਕਮਾਨ ਬਾਬਾ ਬੰਦਾ ਸਿੰਘ ਨੂੰ ਸੌਂਪ ਦਿੱਤੀ। ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਬਾਬਾ ਬੰਦਾ ਸਿੰਘ ਨਾਲ ਗੁਰੂ ਸਾਹਿਬ ਨੇ ਇਕ ਪੰਜਾਂ ਦੀ ਕਾਉਂਸਲ ਵੀ ਥਾਪੀ।

ਇਸ ਨਵੇਂ ਨਿਜਾਮ ਦੇ ਸ਼ੁਰੂਆਤੀ ਸਾਲਾਂ ਵਿਚ ਕਈ ਤਰਾਂ੍ਹ ਦੇ ਸਵਾਲ ਉੱਠੇ। ਕੀ ਕਮਾਨ ਮਿਲਣ ਤੇ ਬਾਬਾ ਬੰਦਾ ਸਿੰਘ ਨੇ ਗੁਰੂ ਸਾਹਿਬ ਦੀ ਜਗਾ੍ਹ ਲਈ? ਕਮਾਂਡਰ ਅਤੇ ਪੰਜਾਂ ਦੀ ਕਾਉਂਸਲ ਵਿਚ ਅਖੀਰੀ ਗੱਲ ਕਿਸਦੀ ਮੰਨੀ ਜਾਵੇਗੀ - ਕਮਾਂਡਰ ਦੀ ਕਿ ਕਾਉਂਸਲ ਦੀ?

ਬੰਦਈ ਖਾਲਸੇ ਦੀ ਥੋੜ੍ਹ-ਚਿਰੀ ਉਤਪਤਿ ਤੋਂ ਇਹ ਗੱਲ ਜਾਹਰ ਹੁੰਦੀ ਹੈ ਕਿ ਕੁੱਝ ਸਿੱਖ ਬਾਬਾ ਬੰਦਾ ਸਿੰਘ ਨੂੰ 1699 ਤੋਂ ਪਹਿਲਾਂ ਵਾਲੇ ਗੁਰੂ ਦਾ ਗੱਦੀ-ਨਸ਼ੀਨ ਸਮਝਣ ਦੀ ਭੁੱਲ ਕਰ ਬੈਠੇ ਸਨ। ਇਸ ਤੋਂ ਇਹ ਵੀ ਜਾਹਰ ਹੁੰਦਾ ਹੈ ਕਿ ਕੌਮ ਦੇ ਕੁੱਝ ਮੈਂਬਰ ਖਾਲਸੇ ਦੀ ਸਿਰਜਣਾ ਤੋਂ ਪਹਿਲਾਂ ਵਾਲੇ ਨਿਜਾਮ ਤੇ ਖਾਲਸੇ ਦੀ ਸਿਰਜਣਾ ਤੋਂ ਬਾਦ ਵਾਲੇ ਨਿਜਾਮ ਦੇ ਫਰਕ ਤੋਂ ਅਣਜਾਣ ਰਹਿ ਗਏ ਤੇ ਭੁਲੇਖਿਆਂ ਦਾ ਸ਼ਿਕਾਰ ਬਣੇ। ਇਹੀ ਗੱਲ ਅੱਜ ਵੀ ਹੋ ਰਹੀ ਹੈ ਜਦੋਂ ਸਾਡੇ ਵਿਚੋਂ ਬਹੁਤੇ 1699 ਤੋਂ 1708 ਦੇ ਸਮੇਂ ਦੇ ਨਿਜਾਮ ਨੂੰ 1699 ਤੋਂ ਪਹਿਲਾਂ ਵਾਲਾ ਹੀ ਸਮਝਦੇ ਹਨ।

ਦੂਜਾ ਸਵਾਲ ਉਦੋਂ ਉੱਠਿਆ ਜਦੋਂ ਬਾਬਾ ਬਿਨੋਦ ਸਿੰਘ (ਜੋ ਗੁਰੂ ਸਾਹਿਬ ਵਲੋਂ ਥਾਪੀ ਪੰਜਾਂ ਦੀ ਕਾਉਂਸਲ ਵਿਚੋਂ ਇਕ ਸਨ) ਅਤੇ ਬਾਬਾ ਬੰਦਾ ਸਿੰਘ ਵਿਚਕਾਰ ਰਣ-ਨੀਤੀ ਦੇ ਸਵਾਲ ਤੇ ਟਕਰਾਅ ਹੋ ਗਿਆ। ਇਹ ਟਕਰਾਅ ਇਸ ਹੱਦ ਤੱਕ ਵੱਧ ਗਿਆ ਕਿ ਕਾਉਂਸਲ ਦੇ ਬਾਕੀ ਚਾਰ ਮੈਂਬਰਾਂ ਨੇ ਬਾਬਾ ਬਿਨੋਦ ਸਿੰਘ ਨੂੰ ਕਿਲਾ ਛੱਡ ਕੇ ਜਾਣ ਦਾ ਹੁਕਮ ਦੇ ਦਿੱਤਾ। ਸੰਖੇਪ ਵਿਚ ਟਕਰਾਅ ਇਸ ਗੱਲ ਤੇ ਹੋਇਆ ਕਿ ਘੇਰਾ ਪੈਣ ਤੇ ਕਿਲੇ ਵਿਚ ਹੀ ਮੋਰਚੇ ਲਾਈ ਰੱਖਣੇ ਚਾਹੀਦੇ ਹਨ ਕਿ ਬਾਹਰ ਨਿੱਕਲ ਕੇ ਦੁਸ਼ਮਣ ਤੇ ਟੁੱਟ ਪੈਣਾ ਚਾਹੀਦਾ ਹੈ। ਬਾਬਾ ਬਿਨੋਦ ਸਿੰਘ ਦਾ ਵਿਚਾਰ ਸੀ ਕਿ ਦੁਸ਼ਮਣ ਤੇ ਟੁੱਟ ਪਈਏ - ਜਿਹੜੇ ਸ਼ਹੀਦੀਆਂ ਪਾ ਗਏ ਉਹ ਸੁਰਖਰੂ ਤੇ ਜਿਹੜੇ ਨਿੱਕਲ ਗਏ ਉਹ ਕਿਸੇ ਹੋਰ ਦਿਨ ਕਿਸੇ ਹੋਰ ਥਾਂ ਦੁਸ਼ਮਣ ਨੂੰ ਟੱਕਰ ਦੇਣ। ਬਾਬਾ ਬੰਦਾ ਸਿੰਘ ਦਾ ਵਿਚਾਰ ਮੋਰਚੇ ਲਾਈ ਰੱਖਣ ਦਾ ਸੀ। ਇਤਿਹਾਸਕ ਪਖੋਂ ਆਪਾਂ ਜਾਣਦੇ ਹਾਂ ਕਿ ਬਾਬਾ ਬਿਨੋਦ ਸਿੰਘ ਦਾ ਵਿਚਾਰ ਜਿਆਦਾ ਖਰਾ ਸੀ ਕਿਉਂਕਿ ਜਿਹੜੀ ਸੱਟ ਕੌਮ ਨੂੰ ਉਸ ਘੇਰੇ ਦੇ ਟੁੱਟਣ ਤੋਂ ਬਾਦ ਪਈ ਉਸ ਤੋਂ ਕੌਮ ਨੂੰ ਉੱਠਣ ਲੱਗਿਆਂ ਕਈ ਦਹਾਕੇ ਲੱਗ ਗਏ।

ਸੋ ਇਹਨਾਂ ਦੋਵਾਂ ਸਵਾਲਾਂ ਦਾ ਨਬੇੜਾ ਇਸ ਤਰਾਂ ਹੋਇਆ ਕਿ ਬੰਦਈ ਖਾਲਸੇ ਨੂੰ ਤੱਤ ਖਾਲਸੇ ਵਿਚ ਰਸਮੀ ਤੌਰ ਤੇ ਸ਼ਾਮਿਲ ਹੋ ਕੇ ਆਪਣੀ ਹੋਂਦ ਮਿਟਾਉਣੀ ਪਈ ਤੇ ਇਹ ਮੰਨਣਾ ਪਿਆ ਕਿ ਬਾਬਾ ਬੰਦਾ ਸਿੰਘ ਨੂੰ ਗੁਰੂ ਸਾਹਿਬ ਨੇ ਖਾਲਸੇ ਦੀ ਕਮਾਨ ਬਖਸ਼ੀ ਸੀ ਗੁਰਿਆਈ ਨਹੀਂ। ਕਮਾਂਡਰ ਤੇ ਕਾਉਂਸਲ ਦੀਆਂ ਤਾਕਤਾਂ ਦੇ ਸਵਾਲ ਤੇ ਇਹ ਫੈਸਲਾ ਹੋਇਆ ਕਿ ਕਾਉਂਸਲ ਸਰਵਉੱਚ ਹੈ ਤੇ ਕਾਉਂਸਲ ਦਾ ਫੈਸਲਾ ਕਮਾਂਡਰ ਨੂੰ ਮੰਨਣਾ ਹੀ ਪੈਣਾ ਹੈ। ਇਸੇ ਸਿਧਾਂਤ ਤੇ ਹੀ ਜਨਤਕ ਤੌਰ ਤੇ ਸਰਦਾਰ ਕਪੂਰ ਸਿੰਘ ਹੋਰਾਂ ਉਦੋਂ ਅਮਲ ਕੀਤਾ ਜਦੋਂ ਨਵਾਬੀ ਦੀ ਖਿੱਲਤ ਕਾਉਂਸਲ ਵਲੋਂ ਉਹਨਾਂ ਨੂੰ ਦਿੱਤੇ ਜਾਣ ਤੇ ਉਹਨਾਂ ਪਹਿਲਾਂ ਇਸ ਖਿੱਲਤ ਨੂੰ ਪੰਜਾਂ ਪਿਆਰਿਆਂ (ਯਾਨਿ ਕਾਉਂਸਲ) ਦੇ ਚਰਣੀ ਰਖਿਆ। ਇਸ ਦਾ ਮਤਲਬ ਸਾਫ ਸੀ ਕਿ ਭਾਵੇਂ ਉਹ ਨਵਾਬ ਬਣ ਗਏ ਸਨ ਪਰ ਪੰਜਾਂ ਪਿਆਰਿਆਂ ਦਾ ਹੁਕਮ ਉਹਨਾਂ ਤੇ ਹਰੇਕ ਸਿੱਖ ਵਾਂਗ ਹੀ ਲਾਗੂ ਸੀ।

ਇਸ ਨਿਜਾਮ ਵਿਚ ਬਦਲਾਅ ਉਦੋਂ ਆਇਆ ਜਦੋਂ ਜਥਿਆਂ ਦੀ ਵੱਧਦੀ ਗਿਣਤੀ ਨੂੰ ਦੋ ਗਰੁੱਪਾਂ ਵਿਚ ਇੱਕਠੇ ਕਰ ਦਿੱਤਾ ਗਿਆ - ਬੁੱਢਾ ਦਲ ਤੇ ਤਰਣਾ ਦਲ। ਉਸ ਵੇਲੇ ਪੰਜਾਂ ਦੀ ਕਾਉਂਸਲ ਜਾਪਦਾ ਹੈ ਹੌਲੀ ਹੌਲੀ ਆਰਜੀ ਰੂਪ ਲੈ ਗਈ - ਯਾਨਿ ਕੌਮੀ ਫੈਸਲੇ ਕਰਨ ਵੇਲੇ ਮੌਜੂਦ ਜਥਿਆਂ ਵਿਚੋਂ ਪੰਜ ਸਿੰਘ ਥਾਪੇ ਜਾਣ ਲੱਗੇ।

ਫਿਰ ਸਮਾਂ ਪੈਣ ਤੇ ਤਰਣਾ ਦਲ ਤੇ ਬੁੱਢਾ ਦਲ ਬਾਰਾਂ ਮਿਸਲਾਂ ਦਾ ਰੂਪ ਲੈ ਗਏ ਤੇ ਜਦੋਂ 1748 ਵਿਚ ਨਵਾਬ ਕਪੂਰ ਸਿੰਘ ਨੇ ਕੌਮ ਦੀ ਕਮਾਨ ਸ. ਜੱਸਾ ਸਿੰਘ ਅਹਿਲੂ-ਵਾਲੀਏ (ਯਾਨਿ ਪਿੰਡ "ਅਹਿਲੂ ਵਾਲੇ") ਨੂੰ ਸੌਂਪੀ ਤਾਂ ਸਿੱਖ ਰਾਜਸੀ ਨਿਜਾਮ ਵਿੱਚ ਇਕ ਹੋਰ ਮੋੜ ਆਇਆ। 1753 ਵਿੱਚ ਨਵਾਬ ਕਪੂਰ ਸਿੰਘ ਦੀ ਮੌਤ ਹੋ ਗਈ ਤੇ ਅਸੀਂ ਵੇਖਦੇ ਹਾਂ ਕਿ ਸ. ਜੱਸਾ ਸਿੰਘ 1750-ਵਿਆਂ ਦਾ ਦਹਾਕਾਂ ਖਤਮ ਹੋਣ ਤੱਕ ਇਕ ਅਜਿਹਾ ਹੁਕਮ ਜਾਰੀ ਕਰ ਦਿੰਦੇ ਹਨ ਜਿਸ ਨਾਲ ਸਿੱਖ ਨਿਆਂ-ਪ੍ਰਣਾਲੀ ਤੇ ਪਹਿਲਾ ਸਵਾਲ ਉੱਠਦਾ ਹੈ। ਇਹ ਵਾਕਿਆ ਉਹ ਸੀ ਜਿਸ ਨਾਲ ਦੋਵੇਂ ਜੱਸਾ ਸਿੰਘ ਸਰਦਾਰਾਂ (ਅਹਿਲੂ ਵਾਲੇ ਤੇ ਰਾਮਗੜ੍ਹ ਵਾਲੇ) ਵਿਚ ਦੁਸ਼ਮਣੀ ਪੈ ਗਈ।

ਹੋਇਆ ਇਓਂ ਕਿ ਸ. ਜੱਸਾ ਸਿੰਘ ਰਾਮਗੜ੍ਹੀਏ ਦੇ ਘਰ ਕੁੜੀ ਦਾ ਜਨਮ ਹੋਇਆ ਜਿਸਦੀ ਮੌਤ ਕੁੱਝ ਘੰਟਿਆਂ ਵਿਚ ਹੀ ਹੋ ਗਈ। ਅਹਿਲੂਵਾਲੀਏ ਜੱਸਾ ਸਿੰਘ ਕੋਲ ਸ਼ਿਕਾਇਤ ਗਈ ਕਿ ਰਾਮਗੜ੍ਹੀਏ ਜੱਸਾ ਸਿੰਘ ਨੇ ਕੁੜੀ-ਮਾਰ ਕੀਤੀ ਹੈ ਜਿਹੜੀ ਸਿੱਖ ਧਰਮ ਵਿਚ ਇਕ ਬੱਜਰ ਕੁਰਹਿਤ ਹੈ। ਅਹਿਲੂਵਾਲੀਏ ਨੇ ਰਾਮਗੜ੍ਹੀਏ ਦੀ ਗੱਲ ਨਾ ਮੰਨੀ ਕਿ ਬੱਚੀ ਦੀ ਮੌਤ ਰੱਬ ਦੀ ਮਰਜੀ ਸੀ ਕਿਸੇ ਬੰਦੇ ਦੀ ਨਹੀਂ (ਖਾਸ ਕਰਕੇ ਕਿਸੇ ਸਿੱਖ ਦੀ ਤਾਂ ਬਿਲਕੁਲ ਨਹੀਂ) ਤੇ ਉਸ ਨੇ ਤਨਖਾਹ ਦਾ ਹੁਕਮ ਜਾਰੀ ਕਰ ਦਿੱਤਾ। ਰਾਮਗੜ੍ਹੀਏ ਸਰਦਾਰ ਦਾ ਜਥਾ ਫਿਰ ਅਸੀਂ ਸੁਣਦੇ ਹਾਂ ਕਿ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਨਾਲ ਜਾ ਰਲਿਆ। ਇਸ ਬਾਰੇ ਅਜੇ ਸਹਿਮਤੀ ਨਹੀਂ ਕਿ ਰਾਮਗੜ੍ਹੀਏ ਸਰਦਾਰ ਨੂੰ ਛੇਕ ਦਿੱਤਾ ਗਿਆ ਸੀ ਕਿ ਉਹ ਆਪ ਆਪਣਾ ਜੱਥਾ ਲੈ ਕੇ ਚਲਿਆ ਗਿਆ। {ਇਸ ਗੱਲ ਤੇ ਕਿਸੇ ਹੋਰ ਲੇਖ ਵਿਚ ਵਿਚਾਰ ਕਰਾਂਗੇ ਕਿ ਉਹਨਾਂ ਜਮਾਨਿਆਂ ਵਿਚ ਇਹ ਕਿਵੇਂ ਸੰਭਵ ਸੀ ਕਿ ਇਕ ਖਾਲਸਾ ਜਰਨੈਲ ਕਿਸੇ ਲਹੌਰ ਸਰਕਾਰ ਦੇ ਫੌਜਦਾਰ ਨਾਲ ਜਾ ਰਲੇ।}

ਇਹ ਸਮਾਂ ਉਹ ਸੀ ਜਦੋਂ ਖਾਲਸੇ ਨੇ ਥਾਂ-ਥਾਂ ਰਉਣੀਆਂ (ਯਾਨਿ ਕੱਚੀਆਂ ਗੜ੍ਹੀਆਂ) ਬਣਾ ਲਈਆਂ ਸਨ ਜਿਥੇ ਖਾਲਸੇ ਦੇ ਜਥੇ ਸਮੇਂ ਸਮੇਂ ਤੇ ਸਾਹ ਲੈਣ ਲਈ ਰੁੱਕ ਜਾਇਆ ਕਰਦੇ ਸਨ। ਅਜਿਹਾ ਹੀ ਇਕ ਜੱਥਾ ਅਦੀਨਾ ਬੇਗ ਨੇ ਇਕ ਰਉਣੀ ਵਿਚ ਘੇਰ ਲਿਆ। ਅਦੀਨਾ ਬੇਗ ਦੀ ਫੌਜ ਨਾਲ ਰਾਮਗੜ੍ਹੀਏ ਸਰਦਾਰ ਦਾ ਜਥਾ ਵੀ ਸੀ। ਇੱਧਰ ਅੰਦਰ ਘਿਰੇ ਖਾਲਸੇ ਦੇ ਜਥੇ ਨੇ ਕੌਮ ਵਲੋਂ ਬਾਬਾ ਬੰਦਾ ਸਿੰਘ ਨੂੰ ਪਏ ਘੇਰੇ ਅਤੇ ਉਸ ਤੋਂ ਬਾਦ ਵਾਲੇ ਨਤੀਜਿਆਂ ਤੋਂ ਜਿਹੜਾ ਸਬਕ ਲਿਆ ਸੀ ਉਸ ਮੁਤਾਬਿਕ ਇਹ ਫੈਸਲਾ ਕਰ ਲਿਆ ਕਿ ਅਰਦਾਸਾ ਸੋਧ ਕੇ ਘੇਰਣ ਵਾਲੀ ਫੌਜ ਤੇ ਹਮਲਾ ਕਰ ਦਈਏ। ਜਿਹੜੇ ਨਿਕਲ ਗਏ ਉਹ ਨਿਕਲ ਗਏ ਜਿਹੜੇ ਸ਼ਹੀਦੀ ਪਾ ਗਏ ਉਹ ਸੁਰਖਰੂ। ਜਦੋਂ ਇਸ ਫੈਸਲੇ ਦੀ ਖਬਰ ਰਾਮਗੜ੍ਹੀਏ ਸਰਦਾਰ ਕੋਲ ਪਹੁੰਚੀ ਤਾਂ ਉਹ ਘਬਰਾ ਗਿਆ। ਇਸਦਾ ਮਤਲਬ ਸਾਫ ਸੀ ਕਿ ਜਦੋਂ ਰਉਣੀ ਅੰਦਰੋਂ ਖਾਲਸੇ ਨੇ ਬਾਹਰ ਆਉਣਾ ਹੈ ਤਾਂ ਰਾਮਗੜ੍ਹੀਏ ਸਰਦਾਰ ਦੀ ਕਮਾਨ ਹੇਠਲੇ ਖਾਲਸੇ ਨੂੰ ਰਾਉਣੀ ਚੋਂ ਨਿਕਲਦੇ ਖਾਲਸੇ ਉੱਤੇ ਕਿਰਪਾਣ ਚੁੱਕਣੀ ਪੈਣੀ ਹੈ। ਉਹਨਾਂ ਸਮਿਆਂ ਵਿਚ ਇਕ ਖਾਲਸਾ ਇਹ ਕਦੇ ਵੀ ਨਹੀਂ ਸੀ ਸੋਚ ਸਕਦਾ ਕਿ ਉਹ ਦੂਜੇ ਖਾਲਸੇ ਤੇ ਕਿਰਪਾਣ ਚੁੱਕੇਗਾ। ਇਸ ਤੋਂ ਅਹਿਮ ਗੱਲ ਇਹ ਕਿ ਰਾਮਗੜ੍ਹੀਏ ਸਰਦਾਰ ਦਾ ਗੁੱਸਾ ਖਾਲਸੇ ਤੇ ਨਹੀਂ ਸੀ ਬਲਕਿ ਅਹਿਲੂਵਾਲੀਏ ਸਰਦਾਰ ਦੇ ਇਕ ਫੈਸਲੇ ਤੇ ਸੀ।

ਸੋ ਰਾਮਗੜ੍ਹੀਏ ਸਰਦਾਰ ਨੇ ਰਉਣੀ ਅੰਦਰ ਇਹ ਸੁਨੇਹਾ ਭੇਜ ਦਿੱਤਾ ਕਿ ਜਦੋਂ ਅੰਦਰੋਂ ਖਾਲਸੇ ਨੇ ਬਾਹਰ ਹੱਲਾ ਬੋਲਿਆ ਤਾਂ ਬਾਹਰਲਾ ਖਾਲਸਈ ਜੱਥਾ ਉਸ ਨਾਲ ਰੱਲ ਕੇ ਅਦੀਨਾ ਬੇਗ ਦੀਆਂ ਦੁਬੀੜਾਂ ਚੁਕਾ ਦੇਵੇਗਾ। ਤੇ ਇਹੀ ਹੋਇਆ, ਜਿਸ ਨਾਲ ਰਾਮਗੜ੍ਹੀਏ ਸਰਦਾਰ ਦਾ ਜੱਥਾ ਦੁਬਾਰਾ ਖਾਲਸਾ ਦੱਲ ਵਿਚ ਸ਼ਾਮਿਲ ਹੋ ਗਿਆ ਸਮਝਿਆ ਗਿਆ।

ਰਾਮਗੜ੍ਹੀਏ ਸਰਦਾਰ ਨੂੰ ਲੱਗੀ ਤਨਖਾਹ ਨਾਲ ਭਾਵੇਂ ਖੁਲ੍ਹੇ ਤੌਰ ਤੇ ਪੂਰੇ ਪੰਥ ਵਿਚ ਦੋ ਧੜੇ ਨਹੀਂ ਸਨ ਬਣੇ ਪਰ ਜਾਪਦਾ ਹੈ ਕਿ ਵਿਚਾਰਕ ਪੱਧਰ ਤੇ ਦੋ ਧੜੇ ਬਣ ਗਏ ਸਨ। ਇਹ ਉਦੋਂ ਜਾਹਰ ਹੁੰਦਾ ਹੈ ਜਦੋਂ ਪਟਿਆਲੇ ਵਾਲੇ ਆਲਾ ਸਿੰਘ ਵਾਲਾ ਮਸਲਾ ਪੰਥ ਦੇ ਜਥੇਦਾਰਾਂ ਸਾਹਮਣੇ ਆਉਂਦਾ ਹੈ।

ਆਲਾ ਸਿੰਘ ਇਕੋ-ਇਕ ਅਜਿਹਾ ਸਿੱਖ ਹੋਇਆ ਜਿਸਨੇ ਅਬਦਾਲੀ ਦੀ ਈਨ ਮੰਨੀ। ਇਹੀ ਨਹੀਂ ਉਸਨੇ ਅਬਦਾਲੀ ਦੇ ਨਾਮ ਦਾ ਸਿੱਕਾ ਵੀ ਜਾਰੀ ਕੀਤਾ। ਤੇ ਉਸਦੀ ਵਹੁਟੀ ਮਾਈ ਫੱਤੋ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਖਾਲਸਾ ਜੱਥਿਆਂ ਦੀ ਮਦਦ ਕਰਨ ਲਈ ਅਬਦਾਲੀ ਨੇ ਆਲਾ ਸਿੰਘ ਦੇ ਕੇਸ ਕਤਲ ਕਰਨ ਦਾ ਹੁਕਮ ਦੇ ਦਿੱਤਾ ਹੈ ਤਾਂ ਉਸ ਨੇ ਅਬਦਾਲੀ ਸਾਹਮਣੇ ਪੇਸ਼ ਹੋ ਕੇ ਹਰੇਕ ਕੇਸ ਦਾ ਮੁੱਲ ਇਕ ਹਜਾਰ ਮੁਹਰਾਂ ਪਾ ਕੇ ਆਲਾ ਸਿੰਘ ਦੇ ਕੇਸ ਕਤਲ ਹੋਣ ਤੋਂ ਬਚਾ ਲਏ। ਇਹ ਵੀ ਖਾਲਸੇ ਦੇ ਅਸੂਲ ਕਿ ਸਿਧਾਂਤ ਤੋਂ ਉੱਤੇ ਹੋਰ ਕੁੱਝ ਨਹੀਂ, ਦੇ ਖਿਲਾਫ ਸੀ।

ਜਦੋਂ 1764 ਵਿਚ ਆਲਾ ਸਿੰਘ ਨੂੰ ਸਰਬਤ ਖਾਲਸੇ ਸਾਹਮਣੇ ਪੇਸ਼ ਹੋਣ ਦਾ ਹੁਕਮ ਹੋਇਆ ਤਾਂ ਇੱਕਠੇ ਹੋਏ ਜਥੇਦਾਰਾਂ ਨੇ ਛੋਟੀ ਤਨਖਾਹ ਲਾ ਕੇ ਆਲਾ ਸਿੰਘ ਨੂੰ ਖੰਡੇ ਦੀ ਪਹੁਲ ਲੈਣ ਦਾ ਹੁਕਮ ਜਾਰੀ ਕੀਤਾ ਤੇ ਪੰਥ ਵਿਚ ਦੁਬਾਰਾ ਸ਼ਾਮਿਲ ਕਰ ਲਿਆ।

ਇਸ ਫੈਸਲੇ ਦਾ ਨਤੀਜਾ ਇਹ ਨਿਕਲਿਆ ਕਿ 1770 ਤੱਕ ਆਲਾ ਸਿੰਘ ਵਾਲਾ ਮੌਕਾ-ਪ੍ਰਸਤੀ ਨਜ਼ਰੀਆ ਖਾਲਸੇ ਦੇ ਮੁਢਲੇ ਸਿਧਾਂਤਾਂ ਤੇ ਭਾਰੀ ਪੈ ਚੁੱਕਾ ਸੀ। ਇਸਦਾ ਸਿੱਧਾ ਅਸਰ ਖਾਲਸੇ ਦੀ ਨਿਆਂ ਪ੍ਰਣਾਲੀ ਤੇ ਪਿਆ। ਹੁਣ ਫੈਸਲੇ ਸਿਧਾਂਤਕ ਨਾ ਹੋ ਕੇ ਜਥੇਦਾਰਾਂ ਦੇ ਸਵਾਰਥਾਂ ਵਿਚੋਂ ਨਿਕਲਣ ਲਗੇ। ਇਕ ਅਜਿਹਾ ਹੀ ਫੈਸਲਾ ਜੰਮੂ ਦੇ ਹਿੰਦੂ ਰਾਜੇ ਤੇ ਉਸਦੇ ਪੁੱਤਰ ਵਿਚਲੀ ਲੜਾਈ ਦਾ ਸੀ ਜਿਸ ਵਿਚ ਭੰਗੀ ਸਰਦਾਰਾਂ ਨੇ ਪਿਉ ਨੂੰ ਠੀਕ ਠਹਿਰਾਇਆ ਤੇ ਸੁਕਰਚਕੀਏ/ਘਨ੍ਹਈਏ ਸਰਦਾਰਾਂ ਨੇ ਪੁੱਤਰ ਨੂੰ ਸਹੀ ਕਹਿ ਦਿੱਤਾ। ਨਤੀਜਾ ਇਹ ਨਿਕਲਿਆ ਕਿ ਪਿਉ-ਪੁੱਤਰ ਦੀ ਰਾਜ-ਭੋਗ ਦੇ ਸਵਾਰਥੀ ਮੁੱਦੇ ਤੇ ਸ਼ੁਰੂ ਹੋਈ ਲੜਾਈ ਵਿਚ ਇਕ ਧਿਰ ਮਿਸਲ ਭੰਗੀਆਂ ਬਣ ਗਈ ਤੇ ਦੂਜੀ ਧਿਰ ਮਿਸਲ ਸੁਕਰਚੱਕੀਆ ਤੇ ਮਿਸਲ ਘਨ੍ਹਈਆ ਦਾ ਗੱਠ-ਜੋੜ।

ਇਸ ਛੋਟੇ ਜਿਹੇ ਮੁੱਦੇ ਤੋਂ ਅਜਿਹੀ ਆਤਮਘਾਤੀ ਲੜਾਈ ਸ਼ੁਰੂ ਹੋਈ ਕਿ ਹੌਲੀ ਹੌਲੀ ਸਾਰੀਆਂ ਮਿਸਲਾਂ ਹੀ ਇਸ ਵਿਚ ਲਪੇਟੀਆਂ ਗਈਆਂ। ਇਹਨਾਂ ਸਾਰੀਆਂ ਸਵਾਰਥੀ ਲੜਾਈਆਂ ਨੇ ਖਾਲਸੇ ਦੀ ਨਿਆਂ ਪ੍ਰਣਾਲੀ ਤਕਰੀਬਨ ਖਤਮ ਹੀ ਕਰ ਦਿੱਤੀ ਤੇ ਅਸੀਂ ਮਹਾਰਾਜਿਆਂ ਵਾਲੀ ਨਿਆਂ-ਪ੍ਰਣਾਲੀ ਧਾਰ ਲਈ। ਭਾਵੇਂ ਅਕਾਲੀ ਫੂਲਾ ਸਿੰਘ ਵਰਗੇ ਗੁਰੂ ਕੇ ਸਿੱਖਾਂ ਨੇ ਸਮੇਂ ਸਮੇਂ ਇਸ ਨਿਆਂ ਪ੍ਰਣਾਲੀ ਨੂੰ ਮੁੜ ਸਜੀਵ ਕਰਨ ਦੇ ਜਤਨ ਕੀਤੇ ਪਰ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਸਿੱਖ ਨਿਆਂ ਪ੍ਰਣਾਲੀ ਨੂੰ 1770 ਤੋਂ 1925 ਰੁਕਿਆ ਸਮਝਿਆ ਜਾਣਾ ਚਾਹੀਦਾ ਹੈ।

ਜਿਹੜਾ ਮਿਸਲਾਂ ਵਾਲਾ ਨਿਜਾਮ ਕਾਇਮ ਕੀਤਾ ਗਿਆ ਸੀ, 1770 ਤੋਂ ਬਾਦ ਉਸਨੂੰ ਸਿਰਫ ਮਿਸਲ ਕਰੋੜਾਸਿੰਘੀਆ ਵਾਲੇ ਬਘੇਲ ਸਿੰਘ ਨੇ ਦਿੱਲੀ ਤੇ ਕਬਜਾ ਕਰਨ ਲਈ ਵਰਤਿਆ। ਇਹ ਉਸਦੀ ਦੂਰ ਅੰਦੇਸ਼ੀ ਸਮਝੀ ਜਾਣੀ ਚਾਹੀਦੀ ਹੈ ਕਿ ਪੰਜਾਬ ਵਿਚਲੀ ਆਤਮਘਾਤੀ ਲੜਾਈ ਨੂੰ ਖਤਮ ਕਰਨ ਲਈ ਉਸਨੇ ਦਿੱਲੀ ਅਤੇ ਪੂਰੇ ਹਿੰਦੋਸਤਾਨ ਦਾ ਲੱਡੂ ਖਾਲਸੇ ਸਾਹਮਣੇ ਪਰੋਸ ਦਿੱਤਾ। ਪਰ ਜਿੱਥੇ ਮਸਲਾ ਨਿੱਜ ਦਾ ਹੋਵੇ ਉੱਥੇ ਦੂਜੇ ਨੂੰ ਨੀਵਾਂ ਵਿਖਾਉਣ ਵੱਲ ਜੋਰ ਜਿਆਦਾ ਲੱਗਦਾ ਹੈ ਬਜਾਏ ਇਸਦੇ ਕਿ ਆਪਣੀ ਲਕੀਰ ਦੂਜੇ ਨਾਲੋਂ ਵੱਡੀ ਕਰ ਲਈਏ (ਜਦਕਿ ਲਕੀਰ ਵੱਡੀ ਕਰਨ ਦੇ ਤਰੀਕੇ ਨਾਲ ਵੀ ਨਿੱਜੀ ਕਿੜ ਉਸਾਰੂ ਤਰੀਕੇ ਨਾਲ ਕੱਢੀ ਜਾ ਸਕਦੀ ਹੈ)।


ਸੋ ਦਿੱਲੀ ਤੇ ਕਬਜੇ ਤੋਂ ਬਾਦ ਜਦੋਂ ਦਿੱਲੀ ਦੇ ਤਖਤ ਤੇ ਬੈਠਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਵੇਖਦੇ ਹਾਂ ਕਿ ਰਾਮਗੜ੍ਹੀਏ ਤੇ ਅਹਿਲੂਵਾਲੇ ਸਰਦਾਰਾਂ ਵਿਚ ਫਿਰ ਲੜਾਈ ਸ਼ੁਰੂ ਹੋ ਜਾਂਦੀ ਹੈ। ਨਤੀਜਾ ਕੀ? ਖਾਲਸਾ ਚੁੰਗੀ ਦਾ ਹੱਕ ਅਤੇ ਇਤਿਹਾਸਕ ਗੁਰਦੁਆਰੇ ਬਣਾਉਣ ਦਾ ਹੱਕ ਆਪਣੇ ਕੋਲ ਰੱਖ ਕੇ ਦਿੱਲੀ ਦਾ ਤਖਤ ਮੁੜ ਮੁਗਲਾਂ ਨੂੰ ਦੇ ਕੇ ਵਾਪਸ ਪੰਜਾਬ ਪਰਤ ਆਉਂਦਾ ਹੈ ਉਸੇ ਪਹਿਲੇ ਵਾਲੀ ਆਤਮਘਾਤੀ ਲੜਾਈ ਨੂੰ ਜਾਰੀ ਰੱਖਣ ਲਈ।

ਜਦੋਂ ਤੱਕ ਸੁਕਰਚੱਕੀਏ ਮਹਾਂ ਸਿੰਘ ਦੀ ਮੌਤ ਹੁੰਦੀ ਹੈ ਤੇ 12 ਸਾਲ ਦਾ ਰਣਜੀਤ ਸਿੰਘ ਮਿਸਲ ਦੀ ਕਮਾਨ ਸੰਭਾਲਦਾ ਹੈ ਉਸ ਵੇਲੇ ਲੜਾਈ ਕੋਈ ਮੁਗਲਾਂ, ਪਠਾਣਾਂ, ਮਰਹੱਟਿਆਂ ਜਾਂ ਗੋਰਿਆਂ ਨਾਲ ਨਹੀਂ ਸੀ ਸਗੋਂ ਇਕ ਮਿਸਲ ਦੀ ਦੂਜੀ ਮਿਸਲ ਨਾਲ ਸੀ। ਇੱਥੇ ਇਹ ਵੀ ਯਾਦ ਰੱਖਣਾ ਜਰੂਰੀ ਹੈ ਕਿ ਕੁੱਝ ਮਿਸਲਾਂ, ਜਿਵੇਂ ਮਿਸਲ ਸ਼ਹੀਦਾਂ, ਮਿਸਲ ਨਕਈ ਤੇ ਮਿਸਲ ਡੱਲੇਵਾਲੀਆ ਦੇ ਜਥੇਦਾਰਾਂ ਨੇ ਉਦੋਂ ਵੀ ਲੜਣ ਦਾ ਹੁਕਮ ਦੇਣ ਤੋਂ ਨਾਂਹ ਕਰ ਦਿੱਤੀ ਜਦੋਂ ਰਣਜੀਤ ਸਿੰਘ ਦੀਆਂ ਫੌਜਾਂ ਉਹਨਾਂ ਦੇ ਘਰਾਂ ਤੱਕ ਵੀ ਪਹੁੰਚ ਗਈਆਂ - ਕਿਉਂਕਿ ਇਹ ਜਥੇਦਾਰ ਉਹ ਸਨ ਜਿਹੜੇ ਇਹ ਕਦੇ ਵੀ ਨਹੀਂ ਸਨ ਸੋਚ ਸਕਦੇ ਕਿ ਗੁਰੂ ਦਾ ਸਾਜਿਆ ਇਕ ਖਾਲਸਾ ਦੂਜੇ ਖਾਲਸੇ ਤੇ ਕਿਰਪਾਣ ਚੁੱਕ ਸਕਦਾ ਹੈ। ਤਾਰਾ ਸਿੰਘ ਘੇਬਾ ਵਰਗੇ ਜਥੇਦਾਰਾਂ ਨੇ, ਜਿਹਨਾਂ ਅਬਦਾਲੀ ਦੀਆਂ ਤੋਪਾਂ ਅੱਗੇ ਵੀ ਕਿਰਪਾਣ ਨਹੀਂ ਸੀ ਮਿਆਨ ਵਿਚ ਰੱਖੀ, ਰਣਜੀਤ ਸਿੰਘ (ਅਤੇ ਫਤੇਹ ਸਿੰਘ ਕਲੀਆਂਵਾਲੇ) ਦੀ ਕਮਾਨ ਹੇਠਲੇ ਹਮਲਾਵਰੀ ਖਾਲਸੇ ਅੱਗੇ ਕਿਰਪਾਣ ਚੁੱਕਣ ਤੋਂ ਨਾਂਹ ਕਰ ਦਿੱਤੀ ਅਤੇ ਸੈਂਕੜਿਆਂ ਪਿੰਡਾਂ ਦੀਆਂ ਸਰਦਾਰੀਆਂ ਗੁਆਉਣ ਨੂੰ ਤਰਜੀਹ ਦਿੱਤੀ।

ਸੋ ਜਦੋਂ ਰਣਜੀਤ ਸਿੰਘ ਆਪਣੇ ਆਪ ਨੂੰ ਮਹਾਰਾਜਾ ਐਲਾਨ ਦਿੰਦਾ ਹੈ ਉਦੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਵਲੋਂ ਥਾਪੀ ਤੇ (ਦਾਦੂ ਦੀ ਦਰਗਾਹ ਅਤੇ ਚਮਕੌਰ ਦੀ ਗੜ੍ਹੀ ਵਿੱਚ) ਮੰਨੀ ਨਿਆਂ-ਪ੍ਰਣਾਲੀ ਖਤਮ ਹੋ ਚੁੱਕੀ ਸੀ। ਰਣਜੀਤ ਸਿੰਘ ਨੂੰ ਗੁਰਮਤਿ ਦੇ ਸਿਧਾਂਤ ਤੇ ਤੋਰਣ ਵਾਲਾ ਸ਼ਾਇਦ ਹੀ ਕੋਈ ਬਚਿਆ ਸੀ, ਭਾਂਵੇਂ ਅਸੀਂ ਸੁਣਦੇ ਹਾਂ ਕਿ ਅਕਾਲੀ ਫੂਲਾ ਸਿੰਘ ਨੇ ਉਸਨੂੰ ਅਕਾਲ ਤਖਤ ਤੇ ਆਪਣਾ ਸਪਸ਼ਟੀਕਰਣ ਦੇਣ ਲਈ ਬੁਲਾਇਆ ਸੀ। ਇਸ ਬਾਰੇ ਵੀ ਕਿਸੇ ਹੋਰ ਲੇਖ ਵਿਚ ਵਿਚਾਰ ਕਰਾਂਗੇ ਕਿ ਅਕਾਲੀ ਫੂਲਾ ਸਿੰਘ ਦੇ ਰਣਜੀਤ ਸਿੰਘ ਦੀ ਸਿੱਖੀ ਤੋਂ ਵੱਧਦੀ ਦੂਰੀ ਨੂੰ ਰੋਕਣ ਲਈ ਕੀ ਉਪਰਾਲੇ ਕੀਤੇ ਗਏ।

ਇਸ ਲੇਖ ਦੇ ਅਗਲੇ ਅੰਕ ਵਿਚ ਗੱਲ ਇਥੋਂ ਹੀ ਤੋਰਾਂਗੇ ਕਿ ਕਿਸ ਤਰਾਂ੍ਹ ਰਣਜੀਤ ਸਿੰਘ ਦੇ ਤਾਨਾਸ਼ਾਹੀ ਰਾਜ ਦੀ ਨਿਆਂ-ਪ੍ਰਣਾਲੀ ਨੇ ਅਰੂੜ ਸਿੰਘ ਤੱਕ ਦਾ ਸਫਰ ਤੈਅ ਕੀਤਾ ਅਤੇ ਫਿਰ 1925 ਦੇ ਗੁਰਦੁਆਰਾ ਐਕਟ ਤੋਂ ਬਾਦ ਕਿਵੇਂ ਅਸੀਂ ਅੱਜ ਦੀ ਹਾਲਤ ਤੱਕ ਪਹੁੰਚੇ ਹਾਂ। ..........ਚਲਦਾ


(21/02/12)
ਗੁਰਚਰਨ ਪੱਖੋਕਲਾਂ

ਖਾਲਸਾ ਸਿਰ ਦੀ ਬਾਜੀ ਤੋਂ ਪੈਰਾਂ ਵਿੱਚ ਬੈਠਣ ਤੱਕ ?
ਸਿੱਖ ਕੌਮ ਤੇ ਸਿੱਖ ਧਰਮ ਦੁਨੀਆਂ ਦੀ ਚੌਥੀ ਵੱਡੀ ਗਿਣਤੀ ਹੈ । ਇਸ ਕੌਮ ਦਾ ਆਪਣਾਂ ਫਲਸਫਾ ਹੈ ਜੋ ਗੁਰੂ ਗਰੰਥ ਓੁੱਪਰ ਅਧਾਰਤ ਹੈ। ਇਸ ਕੌਮ ਦੀ ਸਿਖਰਲੀ ਪਰਾਪਤੀ ਖਾਲਸਾ ਹੋਣਾਂ ਮੰਨਿਆਂ ਜਾਦਾਂ ਹੈ। ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਨੇ ਸਤਿਗੁਰ ਭਾਵ ਰੱਬ ਤੱਕ ਦਾ ਦਰਜਾ ਦਿੱਤਾ ਹੈ। ਜਿਸ ਖਾਲਸੇ ਨੂੰ ਕਿਸੇ ਏਨੇ ਵੱਡੇ ਕੁਰਬਾਨੀ ਦੇ ਪੁੰਜ ਨੇ , ਗਿਆਨ ਦੇ ਸਾਗਰ ਨੇ, ਧਾਰਮਿਕ ਰਹਿਬਰ ਨੇ ਇਹ ਰੁਤਬਾ ਦਿੱਤਾ ਹੋਵੇ ਫਿਰ ਉਹ ਖਾਲਸਾ ਕੀ ਕੋਈ ਆਮ ਵਿਅਕਤੀ ਹੀ ਹੁੰਦਾਂ ਹੈ। ਕੀ ਕਿਸੇ ਵਿਸੇਸ ਪਹਿਰਾਵੇ ਪਹਿਨੀ ਬੰਦੇ ਨੂੰ ਦੇਖਕੇ ਹੀ ਉਸਨੂੰ ਖਾਲਸੇ ਦਾ ਰੁਤਬਾ ਦੇ ਦਿੱਤਾ ਜਾਣਾਂ ਚਾਹੀਦਾ ਹੈ। ਕੀ ਭੇਖੀ ਖਾਲਸੇ ਅਤੇ ਅਸਲੀ ਖਾਲਸੇ ਵਿੱਚ ਕੋਈ ਫਰਕ ਹੁੰਦਾਂ ਹੈ। ਕੀ ਹਰ ਕੋਈ ਹੀ ਖਾਲਸਾ ਬਣ ਸਕਦਾ ਹੈ? ਕੀ ਖਾਲਸਾ ਖੰਡੇ ਬਾਟੇ ਦੀ ਪਾਹੁਲ ਤੋਂ ਬਿਨਾਂ ਵੀ ਹੋ ਸਕਦਾ ਹੈ? ਆਦਿ ਅਨੇਕ ਪ੍ਰਸਨ ਓੁੱਠ ਖੜੇ ਹੁੰਦੇ ਹਨ ਜਦ ਵੀ ਅੱਜ ਦੇ ਖਾਲਸੇ ਵੱਲ ਨਜਰ ਮਾਰਦੇ ਹਾਂ।
ਜਦ ਗੁਰੂ ਦੇ ਵਰਤਾਏ ਕੌਤਕ ਵੱਲ ਨਜਰ ਮਾਰਦੇ ਹਾਂ ਤਦ ਜੇ ਗਿਆਨ ਦੇ ਸਾਗਰ ਵਿੱਚ ਡੂੰਘੇ ਓੁੱਤਰ ਕੇ ਗਿਆਨ ਦੀ ਅੱਖ ਨਾਲ ਨਜਰ ਮਾਰਦੇ ਹਾਂ ਤਦ ਪਹਿਲੀ ਨਜਰ ਵਿੱਚ ਬਹੁਤ ਕੁੱਝ ਸਮਝ ਆ ਜਾਦਾਂ ਹੈ। ਅੱਜ ਕਲ ਭਾਵੇ ਪੰਜ ਕਕਾਰਾਂ ਵਾਲੇ ਹੀ ਖਾਲਸੇ ਦਿਸਦੇ ਹਨ ਅਤੇ ਹਰ ਪੰਜ ਕਕਾਰ ਧਾਰਨ ਵਾਲਾ ਹੀ ਖਾਲਸਾ ਹੋਣ ਦਾ ਦਾਅਵਾ ਠੋਕ ਦਿੰਦਾਂ ਹੈ ਪਰ ਗੁਰੂ ਦੀ ਪਹਿਲੀ ਸਰਤ ਇਹ ਨਹੀਂ ਸੀ ਕਿਓੁਂਕਿ ਗੁਰੂ ਜੀ ਦੇ ਕੌਤਕ ਵਿੱਚ ਸਭ ਤੋਂ ਪਹਿਲੀ ਮੰਗ ਹੀ ਹੋਰ ਸੀ। ਸੋ ਆਉ ਗੁਰੂ ਜੀ ਦੇ ਉਸ ਕੌਤਕ ਨੂੰ ਦੇਖਣ ਦੀ ਕੋਸਿਸ ਕਰੀਏ?ਭਾਵੇਂ ਕੋਈ ਮਨੁੱਖ ਪੂਰੇ ਰੂਪ ਵਿੱਚ ਕਿਸੇ ਦੂਸਰੇ ਦੇ ਕੌਤਕ ਅਤੇ ਕੰਮ ਨੂੰ ਸਮਝ ਨਹੀ ਸਕਦਾ ਪਰ ਆਪਣੇ ਗਿਆਨ ਅਨੁਸਾਰ ਦੂਸਰੇ ਦੇ ਗਿਆਨ ਦੇ ਸਾਗਰ ਵਿੱਚ ਟੁੱਭੀ ਮਾਰਕੇ ਆਪਣੀ ਸਮੱਰਥਾ ਅਨੁਸਾਰ ਹੀਰੇ ਜਾਂ ਰੋੜ ਕੁੱਝ ਵੀ ਚੁਣ ਸਕਦਾ ਹੈ। ਮਹਾਤਮਾ ਗਾਂਧੀ ਨੇ ਜਦ ਗੁਰੂ ਦੇ ਸਾਗਰ ਵਿੱਚ ਟੁੱਭੀ ਮਾਰੀ ਤਾਂ ਉਸਦੀ ਨੀਚ ਅੱਖ ਨੇ ਗੁਰੂ ਜੀ ਨੂੰ ਭੁੱਲੜ ਦੇਸ ਭਗਤ ਹੀ ਦਿਸਿਆ ਪਰ ਜਦ ਪੰਜ ਪਿਆਰਿਆ ਨੇ ਉਸ ਸਮੁੰਦਰ ਵੱਲ ਅੱਖਾ ਬੰਦ ਕਰਕੇ ਵੀ ਦੇਖਿਆ ਤਦ ਉਹਨਾਂ ਨੂੰ ਸਿਰ ਦੇਕੇ ਵੀ ਇਹ ਸੌਦਾ ਸਸਤਾ ਲੱਗਿਆ।
ਖਾਲਸਾ ਬਣਾਉਣ ਸਮੇਂ ਗੁਰੂ ਜੀ ਦੀ ਪਹਿਲੀ ਮੰਗ ਸੀ ਕਿ ਕੋਈ ਹੈ ਜੋ ਮੈਨੂੰ ਸਿਰ ਦੇਵੇ ਮੇਰੀ ਤਲਵਾਰ ਖੂਨ ਮੰਗਦੀ ਹੈ । ਇਹ ਕੋਈ ਖਾਲਸਾ ਨਹੀਂ ਸੀ ਓੁੱਠਿਆ ਆਮ ਸਰਧਾਲੂ ਸਿੱਖ ਸੀ ਭਾਈ ਦਯਾ। ਅਤੇ ਇਸ ਤਰਾਂ ਹੀ ਗੁਰੂ ਜੀ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਭਾਈ ਦਯਾ ਦੇ ਉਠਣ ਤੋਂ ਬਾਅਦ ਤਾਂ ਗੁਰੂ ਜੀ ਕੋਲ ਇਤਿਹਾਸ ਅਨੁਸਾਰ ਜਦ ਦੂਜਾ ਸਿਰ ਮੰਗਿਆ ਤਦ ਉਹਨਾਂ ਕੋਲ ਖੂਨ ਨਾਲ ਭਿੱਜੀ ਤਲਵਾਰ ਦੀ ਬਾਤ ਪਾਓੁਂਦਾ ਹੈ ਪਰ ਇਸ ਓੁੱਪਰ ਕਿਸ ਦਾ ਖੂਨ ਸੀ ਇਹ ਵੀ ਗੁਰੂ ਹੀ ਜਾਣ ਸਕਦਾ ਹੈ ਅਸੀਂ ਨਹੀਂ। ਖੂਨ ਭਿੱਜੀ ਤਲਵਾਰ ਦੇਖਕੇ ਤਾਂ ਰਿਸਤੇਦਾਰਾਂ ਸਮੇਤ ਆਮ ਸਿੱਖਾਂ ਨੇ ਵੀ ਭੱਜਣਾਂ ਸੁਰੂ ਕਰ ਦਿੱਤਾ ਸੀ। ਗੁਰੂ ਦਾ ਕੌਤਕ ਫਿਰ ਵੀ ਪੂਰਾ ਹੋਇਆ ਸੀ ਅਤੇ ਪੰਜ ਸਿੱਖਾਂ ਨੇ ਆਪਣਾਂ ਸਿਰਾਂ ਨੂੰ ਗੁਰੂ ਦੇ ਅੱਗੇ ਕੁਰਬਾਨ ਹੋਣ ਲਈ ਅਰਪਣ ਕਰ ਦਿੱਤਾ ਸੀ। ਇਹ ਕੌਤਕ ਸੰਪੂਰਨ ਹੋਣ ਤੋਂ ਬਾਅਦ ਹੀ ਗੁਰੂ ਜੀ ਨੇ ਆਪਣੀ ਅਗਲੀ ਸੁਰੂਆਤ ਕੀਤੀ ਸੀ ਜਿਸ ਵਿੱਚੋਂ ਇਹੀ ਆਮ ਸਿੱਖ ਹੀ ਖਾਸ ਰੂਪ ਹੋ ਗਏ ਸਨ ਜੋ ਪੰਜ ਪਿਆਰੇ ਦੇ ਰੂਪ ਵਿੱਚ ਸਦਾ ਹੀ ਆਦਰ ਯੋਗ ਰਹਿਣਗੇ। ਇਸ ਕੌਤਕ ਤੋਂ ਬਾਅਦ ਹੀ ਗੁਰੂ ਜੀ ਨੇ ਇਹਨਾਂ ਸਿੱਖਾ ਨੂੰ ਖੰਡੇ ਬਾਟੇ ਦੀ ਪਹੁਲ ਅਤੇ ਪੰਜ ਕਕਾਰ ਬਖਸੇ ਸਨ। ਜਦੋਂ ਕੋਈ ਸੱਚਾ ਪੁਰਸ ਜਾਂ ਅਸਲੀ ਧਾਰਮਿਕ ਰਹਿਬਰ ਕੋਈ ਕੌਤਕ ਕਰਦਾ ਹੈ ਤਾਂ ਇਸ ਵਿੱਚ ਕੁਦਰਤ ਦੀ ਸਹਿਮਤੀ ਵੀ ਹੁੰਦੀ ਹੈ ਜੋ ਆਮ ਇਨਸਾਨੀ ਸਮਝ ਤੋਂ ਓੁੱਪਰ ਦੀ ਚੀਜ ਹੈ। ਸੋ ਜਦ ਇਹ ਪੰਜ ਸਿੱਖ ਸਿਰ ਦੇਣ ਲਈ ਓੁੱਠੇ ਤਾਂ ਪਹਿਲੇ ਨੇ ਆਪਣੇ ਆਪ ਨੂੰ ਦਯਾ ਦੱਸਿਆ ਦੂਜਿਆਂ ਨੇ ਆਪੋ ਆਪਣਾਂ ਨਾਂ ਧਰਮ , ਮੋਹ ਤੋਂ ਰਹਿਤ ਮੋਹਕਮ ,ਹਿੰਮਤ ਅਤੇ ਅਖੀਰ ਵਿੱਚ ਸਾਹਿਬ ਦਾ ਮੇਲ ਹੋਇਆ। ਸੋ ਖਾਲਸੇ ਦੇ ਵਿੱਚ ਵੀ ਦਯਾ ਧਰਮ ਹਿੰਮਤ ਅਤੇ ਮੋਹ ਤੋਂ ਰਹਿਤ ਹੋਣਾਂ ਚਾਹੀਦਾ ਹੈ ਅਤੇ ਇਸ ਤਰਾਂ ਦਾ ਮਨੁੱਖ ਹੀ ਸਾਹਿਬ ਦਾ ਰੂਪ ਭਾਵ ਖਾਲਸਾ ਹੁੰਦਾਂ ਹੈ। ਇਸ ਤਰਾਂ ਦਾ ਮਨੁੱਖ ਹੀ ਧਰਮ ਲਈ ਸਿਰ ਧੜ ਦੀ ਬਾਜੀ ਲਾਓੁਂਦਾਂ ਹੈ ਅਤੇ ਇਹ ਸਿਰ ਧੜ ਦੀ ਬਾਜੀ ਲਾਉਣ ਵਾਲਾ ਹੀ ਗੁਰੂ ਦਾ ਖਾਲਸਾ ਅਖਵਾਉਣ ਦਾ ਹੱਕਦਾਰ ਹੁੰਦਾਂ ਹੈ। ਇਸ ਤਰਾਂ ਦਾ ਖਾਲਸਾ ਹੀ ਗੁਰੂ ਰੂਪ ਹੁੰਦਾਂ ਹੈ ਇਸ ਤਰਾਂ ਦਾ ਖਾਲਸਾ ਹੀ ਸਤਿਗੁਰ ਅਖਵਾਉਣ ਦਾ ਹੱਕਦਾਰ ਹੁੰਦਾਂ ਹੈ। ਮੌਤ ਦੇ ਡਰ ਤੋਂ ਓੁੱਪਰ ਓੁੱਠਿਆ ਮਨੁੱਖ ਹੀ ਰੱਬ ਜਾਂ ਕੁਦਰਤ ਨਾਲ ਅਭੇਦ ਹੋਣ ਦੀ ਤਾਕਤ ਰੱਖਦਾ ਹੈ। ਖਾਲਸੇ ਪੰਥ ਨੂੰ ਗੁਰੂ ਜੀ ਨੇ ਅਕਾਲ ਪੁਰਖ ਦੀ ਫੌਜ ਦਾ ਦਰਜਾ ਦਿੱਤਾ ਸੀ ਕਿਓੁਂਕਿ ਖਾਲਸਾ ਲੜਾਈ ਨਿੱਜ ਲਈ ਨਹੀਂ ਸਮਾਜ ਅਤੇ ਧਰਮ ਲਈ ਲੜਦਾ ਸੀ। ਜਦ ਰਾਜਸੱਤਾ ਇਨਸਾਫ ਨਹੀਂ ਕਰਦੀ ਸੀ ਤਦ ਲੋਕ ਇਨਸਾਫ ਲਈ ਖਾਲਸੇ ਦੇ ਦਰ ਤੇ ਚਲੇ ਜਾਂਦੇ ਸਨ । ਕੀ ਅੱਜ ਕੱਲ ਵੀ ਕੋਈ ਅੱਜ ਦੇ ਖਾਲਸਿਆਂ ਕੋਲ ਇਨਸਾਫ ਲਈ ਜਾ ਸਕਦਾ ਹੈ? ਗੁਰੂ ਦਾ ਖਾਲਸਾ ਹਮੇਸਾਂ ਕਿਸੇ ਵੀ ਜੰਗ ਸਮੇਂ ਜਾਂ ਜੰਗ ਵਰਗੇ ਕੰਮਾਂ ਸਮੇ ਹਮੇਸਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਲਾਕੇ ਕੰਮ ਸੁਰੂ ਕਰਦਾ ਸੀ । ਜੇ ਜਿੱਤ ਜਾਦਾ ਸੀ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜੈਕਾਰਾ ਲਾਓੁਂਦਾਂ ਸੀ। ਆਮ ਜਿੰਦਗੀ ਵਿੱਚ ਬੰਦੇ ਬਹਾਦਰ ਤੱਕ ਫਤਿਹ ਦਰਸਨ ਜਾਂ ਸਤਿ ਸ੍ਰੀ ਅਕਾਲ ਬੋਲਦਾ ਸੀ। ਪਰ ਅੱਜ ਦਾ ਖਾਲਸਾ ਭਾਵੇਂ ਜਿੱਤਣਾਂ ਤਾਂ ਦੂਰ ਹਰ ਸੰਘਰਸ ਤੋਂ ਪਾਸਾ ਵੱਟਕੇ ਲੰਘਦਾ ਹੈ ਪਰ ਜਿੱਤ ਦਾ ਜੈਕਾਰਾ ਭਾਵੇ ਮੌਤ ਦੇ ਭੋਗ ਤੇ ਖੜਾ ਹੋਵੇ ਓੁੱਥੇ ਵੀ ਛੱਡਣੋਂ ਨਹੀਂ ਹੱਟਦਾ।
ਕੀ ਅੱਜ ਕਲ ਦੇ ਆਪਣੇ ਨਾਵਾਂ ਨਾਲ ਖਾਲਸਾ ਲਾਉਣ ਵਾਲੇ ਲੋਕ ਵੀ ਸਿਰ ਗੁਰੂ ਨੂੰ ਭੇਂਟ ਕਰਕੇ ਬਣੇ ਹਨ? ਕੀ ਅੱਜ ਕਲ ਦੇ ਖਾਲਸੇ ਆਪਣੀਆਂ ਪਰਿਵਾਰਕ ਲੋੜਾਂ ਦੇ ਅੱਗੇ ਝੁਕ ਕੇ ਹੀ ਤਾਂ ਨਹੀਂ ਗੁਰੂ ਦਾ ਰਾਹ ਛੱਡ ਜਾਂਦੇ। ਕੀ ਅੱਜ ਕੱਲ ਦੇ ਖਾਲਸੇ ਕੁਰਬਾਨੀ ਦਾ ਮਾਦਾ ਰੱਖਦੇ ਹਨ। ਕੀ ਅੱਜ ਕੱਲ ਦੇ ਖਾਲਸੇ ਰਾਜਨੀਤਕਾਂ ਦੇ ਸਿਪਾਹ ਸਲਾਰ ਤਾਂ ਨਹੀਂ ਬਣੇ ਹੋਏ ? ਕੀ ਗੁਰੂ ਦਾ ਖਾਲਸਾ ਸਿਆਸਤ ਨੂੰ ਸਿਰ ਝੁਕਾਓੁਂਦਾਂ ਹੈ ਜਾਂ ਧਰਮ ਨੂੰ? ਜੇ ਸਿਰ ਨਹੀਂ ਦੇ ਸਕਦੇ ਫਿਰ ਕੀ ਸਿਰਫ ਸਿੱਖ ਬਣ ਜਾਣਾਂ ਅਤੇ ਰਹਿਣਾਂ ਹੀ ਚੰਗਾਂ ਨਹੀਂ? ਖਾਲਸੇ ਦਾ ਭੇਖ ਧਾਰਕੇ ਗੁਰੂ ਦੇ ਅਦਰਸਾਂ ਤੋਂ ਬੇਮੁੱਖ ਰਹਿਣ ਵਾਲੇ ਲੋਕ ਕੀ ਅਖਵਾਉਣ ਦੇ ਹੱਕਦਾਰ ਹਨ? ਸਿਰ ਓੁੱਚਾ ਰੱਖਕੇ ਜਿਉਣ ਵਾਲੇ ਖਾਲਸੇ ਅਤੇ ਭ੍ਰਸਟ ਲੀਡਰਾਂ ਦੇ ਪੈਰਾਂ ਚ ਸਿਰ ਭੇਂਟ ਕਰਨ ਵਾਲੇ ਖਾਲਸਿਆਂ ਵਿੱਚ ਕਿੰਨਾਂ ਕੁ ਫਰਕ ਹੈ ਪਾਠਕ ਹੀ ਜਾਣ ਸਕਦੇ ਹਨ। ਗੁਰੂ ਦਾ ਖਾਲਸਾ ਮੌਤ ਦੇ ਨਿਸਾਨੇ ਆਪਣੇ ਓੁੱਪਰ ਬੰਨਵਾਂ ਕੇ ਅਤੇ ਬੰਦੇ ਬਹਾਦਰ ਨਾਲ ਸਹੀਦ ਹੁੰਦਾਂ ਰਿਹਾ ਹੈ ਕਿਉਕਿ ਉਹ ਗੁਰੂ ਦਾ ਖਾਲਸਾ ਸੀ ਪਰ ਜਦ ਉਹ ਗੁਰੂ ਦੀ ਥਾਂ ਭੇਖੀਆਂ ਦੁਆਰਾ ਗਿਣਤੀ ਵਧਾਉਣ ਲਈ ਬਣਾਇਆ ਜਾਣ ਲੱਗਿਆ ਹੈ ਤਦ ਤੋਂ ਉਹ ਦੂਜਿਆਂ ਲਈ ਸਹੀਦ ਹੋਣ ਦੀ ਥਾਂ ਦੂਜੇ ਧਰਮਾਂ ਨੂੰ ਨਿੰਦਣ ਤੱਕ ਸੀਮਤ ਹੋ ਗਿਆ ਹੈ ਅਤੇ ਰਾਜਨੀਤਕਾਂ ਦੇ ਪੈਰਾਂ ਨੂੰ ਹੱਥ ਲਾਕੇ ਹੀ ਖੁਸ ਹੋ ਰਿਹਾ ਹੈ। ਹੁਣ ਤਾਂ ਕਿਧਰੇ ਕੋਈ ਵਿਰਲਾ ਹੀ ਗੁਰੂ ਕਾ ਖਾਲਸਾ ਵਿਖਾਈ ਦਿੰਦਾਂ ਹੈ। ਰੱਬ ਮਿਹਰ ਕਰੇ।
ਗੁਰਚਰਨ ਪੱਖੋਕਲਾਂ 9417727245


(21/02/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਖੁਸ਼ਨਸੀਬ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ


ਦੋ ਬੋਲ ਘੱਟ ਬੋਲ ਜੋ ਬੋਲ ਪਰ ਖੁੱਦ ਧਾਰਦੇ,

ਮੰਜ਼ਿਲਾਂ ਸਿੱਜਦਾ ਨੇ ਉਹਨਾਂ, ਖੁਸ਼ਨਸੀਬ ਨੇ |

ਤਕਰੀਰ ਨਾਲੋਂ ਕਿਰਦਾਰ ਨੂੰ ਅਸਲ ਜੋ ਰੱਖਦੇ,

ਤਵਾਰੀਖ ਤਾਬੇਦਾਰ ਉਹਨਾਂ, ਖੁਸ਼ਨਸੀਬ ਨੇ |

ਸੱਚ ਚੁਣ ਰਾਤਾਂ ਨੂੰ ਝਾਗ ਕੰਡੇ ਸਹਿਣਾ ਲੋਚਦੇ,

ਹੈ ਖੁਦਾ ਖੁੱਦ ਰੋਸ਼ਨ ਉਹਨਾਂ, ਖੁਸ਼ਨਸੀਬ ਨੇ |

ਜਬਰ ਨੂੰ ਲਲਕਾਰ ਕੁਫ਼ਰ ਕਹਿਣਾ ਆ ਗਿਆ,

ਮਹਿਕਦਾ ਹੈ ਜ਼ਮੀਰ ਉਹਨਾਂ, ਖੁਸ਼ਨਸੀਬ ਨੇ |


(20/02/12)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ ਅਤੇ ਸਿੱਖ ਮਾਰਗ ਦੇ ਸੁਹਿਰਦ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ।।
ਸ੍ਰ ਸਰਵਜੀਤ ਸਿੰਘ ਅਤੇ ਸ੍ਰ ਹਰਦੇਵ ਸਿੰਘ ਜੰਮੂ ਹੁਰਾਂ ਦੀ “ਕਬਯੋ ਬਾਚ ਬੇਨਤੀ ॥ ਚੌਪਈ” ॥ ਬਾਰੇ ਹੋਈ ਵਿਚਾਰ ਪੜ੍ਹੀ ਹੈ । ਜੇਕਰ ਅਸੀਂ 377 ਛੰਦ ਤੋਂ 401 ਛੰਦ ਨੂੰ ਗੁਰੂ ਜੀ ਦੀ ਰਚਨਾ ਮੰਨਦੇ ਹਾਂ ਤਾਂ 402 ਛੰਦ ਤੋਂ 405 ਛੰਦ ਕਿਉਂ ਨਹੀਂ ? ਲੜੀ ਤਾਂ ਉਹੀ ਹੈ ? ਲਿਖਾਰੀ ਤਾਂ ਇਕੋ ਹੀ ਲੱਗਦਾ ਹੈ ।
ਕਈ ਵਾਰੀ ਇਹ ਗੱਲ ਸੋਚਣ ਲਈ ਮਜਬੂਰ ਹੋਈਦਾ ਹੈ ਕਿ ਅੱਜ ਜਿਹੜੀਆਂ ਨਿਤਨੇਮ ਅਤੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਲਈ ਸੱਭ ਤੋਂ ਜਰੂਰੀ ਬਾਣੀਆਂ ਸਮਝੀਆਂ ਜਾਂਦੀਆਂ ਹਨ ਉਹਨਾਂ ਵਿੱਚੋਂ ਤਿਨ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ ਹਨ; ਜੇ ਉਹ ਬਾਣੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪੜ੍ਹੀਆਂ ਜਾਂਦੀਆਂ ਸਨ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਬਾਣੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਿਉਂ ਨਾਂ ਕੀਤਾ ? ਇਕ ਪਾਸੇ ਤਾਂ ਗੁਰੂ ਜੀ ਸਿੱਖਾਂ ਨੂੰ ਇਹ ਹੁਕਮ ਦੇ ਰਹੇ ਹਨ “ ਗੁਰੂ ਮਾਨਿਓ ਗ੍ਰੰਥ” ਇਸ ਤੋਂ ਇਲਾਵਾ ਕਿਸੇ ਹੋਰ ਅੱਗੇ ਸਿਰ ਨਹੀਂ ਝੁਕਾਉਣਾ ਪਰ ਦੂਜੇ ਪਾਸੇ ਜਿਹੜੀਆਂ ਬਹੁਤ ਜਰੂਰੀ ਉਹ ਤਿੰਨ ਬਾਣੀਆਂ ਹਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਦਰਜ ਨਾ ਹੋਣ, ਜਦੋਂ ਕਿ ਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂ ਗਰਿਆਈ ਵੀ ਆਪ ਦੇ ਰਹੇ ਹਨ, ਉਹ ਵੀ ਖੰਡੇ ਬਾਟੇ ਦੀ ਪਾਹੁਲ ਵਾਲੀ ਰਸਮ ਤੋਂ ਕਈ ਸਾਲ ਬਆਦ ਵਿਚ ।
ਅਸੀਂ ਤਾਂ ਆਪਣੀ ਮੱਤ ਅਨੁਸਾਰ ਵਿਚਾਰ ਹੀ ਕਰ ਸਕਦੇ ਹਾਂ ਬਾਕੀ, “ ਭੁਲਣ ਅੰਦਰਿ ਸਭੁ ਕੋ ਅਭੁਲ ਗੁਰੂ ਕਰਤਾਰੁ”
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(20/02/12)
ਹਰਦੇਵ ਸਿੰਘ, ਜੰਮੂ

ਬੇਨਤੀ ਪੱਤਰ

ਹਰਦੇਵ ਸਿੰਘ

ਸਤਿਕਾਰ ਯੋਗ ਵਿਦਵਾਨ ਸੱਜਣੋਂ

ਸਤਿ ਸ਼੍ਰੀ ਅਕਾਲ!

ਗੁਰਮਤਿ ਮਨੁੱਖ ਨੂੰ ਜੀਵਨ ਵਿੱਚ ਕੁੱਝ ਕਹਿਣ ਦੀ ਅਤੇ ਕੁੱਝ ਸੁਣਨ ਦੀ ਤਾਕੀਦ ਕਰਦੀ ਹੈ। ਦਾਸ ਇਸ ਚਿੱਠੀ ਦੇ ਮਾਧਿਅਮ ਉਨ੍ਹਾਂ ਕੁੱਝ ਵਿਦਵਾਨ ਸੱਜਣਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹੈ ਜਿਨ੍ਹਾਂ ਨੇ ਪਿੱਛਲੇ ਕੁੱਝ ਸਮੇਂ ਵਿੱਚ ਇਹ ਲਿਖਤਾਂ ਲਿੱਖਿਆਂ ਹਨ ਕਿ ਨਿਤਨੇਮ ਵਿੱਚ ਦਸ਼ਮੇਸ਼ ਜੀ ਨਾਲ ਜੁੜੀਆਂ ਸਭ ਰਚਨਾਵਾਂ/ਅਰਦਾਸ ਬਾਹਰ ਕੱਡੀਆਂ ਜਾਣੀਆਂ ਚਾਹੀਦੀਆਂ ਹਨ। ਇਹ ਠੀਕ ਗਲ ਪ੍ਰਤੀਤ ਨਹੀਂ ਹੁੰਦੀ।

ਬੇਨਤੀ ਇਹ ਹੈ ਕਿ ਆਪਸੀ ਵਿਚਾਰ ਨਾਲ ਇੱਕ ਸਮਾਂ ਅਤੇ ਥਾਂ (ਭਾਰਤ ਵਿਚ) ਨਿਯਤ ਕੀਤੀ ਜਾਏ ਜਿੱਥੇ ਦਾਸ ਉਨ੍ਹਾਂ ਨਾਲ ਇਸ ਵਿਸ਼ੇ ਤੇ ਸੰਵਾਦ (ਨਿਰਨਾ ਨਹੀਂ) ਕਰਨ ਨੂੰ ਤਿਆਰ ਹੈ। ਐਸਾ ਕਹਿਣ ਵਾਲੇ ਵੀਰਾਂ ਵਲੋਂ ਦੋ ਮੁੱਖ ਵਿਦਵਾਨ ਸੱਜਣ ਦਾਸ ਨਾਲ ਚਰਚਾ ਕਰਨ ਲਈ ਮਨ ਬਨਾ ਲੇਂਣ।

ਇਹ ਚਰਚਾ ਤਿੰਨ ਨਿਰਪੱਖ ਬੰਦਿਆਂ ਦੇ ਪੈਨਲ ਦੇ ਸ੍ਹਾਮਣੇ ਹੋਏ। ਨਿਰਪੱਖ ਪੈਨਲ ਤੋਂ ਭਾਵ ਇਹ ਹੈ ਕਿ ਉਹ ‘ਸਿੱਖ’ ਹੋਂਣ ਅਤੇ ਉੱਚ ਅਦਾਲਤਾਂ ਤੋਂ ਰਿਟਾਈਰ ਹੋਏ ਬੰਦੇ ਹੋਂਣ ਕਿਉਂਕਿ ਇੱਕ ਤਾਂ ਉਹ ਤਜਰਬੇਕਾਰ ਬੁੱਧੀਜੀਵੀ ਹੁੰਦੇ ਹਨ ਅਤੇ ਦੂਜਾ ਸ੍ਹਾਮਣੇ ਚਲ ਰਹੇ ਕਿਸੇ ਸੰਵਾਦ ਨੂੰ ਵਿਚਾਰਨ ਅਤੇ ਉਸ ਬਾਰੇ ਨਿਰਪੱਖ ਟਿੱਪਣੀ (ਕਾਮੇਂਟਸ) ਕਰਨ ਦੀ ਵਧੇਰੀ ਕਾਬਲੀਅਤ ਰੱਖਦੇ ਹਨ। ਨਾਲ ਹੀ ਉਹ ਸੰਵਾਦ ਕਰਨ ਵਾਲੀ ਕਿਸੇ ਧਿਰ ਨਾਲ ਸਬੰਧਤ ਨਹੀਂ ਹੋਂਣ ਗੇ। ਹੋਰ ਕਿਸੇ ਪੈਨਲ ਵਿੱਚ ਨਿਰਪੱਖਤਾ ਬਾਰੇ ਕਿੰਤੂ-ਪਰੰਤੂ ਹੁੰਦਾ ਰਹੇਗਾ ਅਤੇ ਪੈਨਲ ਬਾਰੇ ਸਹਿਮਤੀ ਨਹੀਂ ਬਣ ਪਾਏਗੀ। ਅਧਿਕਾਰ ਖ਼ੇਤਰ ਤੋਂ ਬਾਹਰ ਹੋਂਣ ਕਾਰਨ ਇਹ ਕੇਵਲ ਆਪਸੀ ਸੰਵਾਦ ਦਾ ਉਪਰਾਲਾ ਹੋਵੇਗਾ ਨਾ ਕਿ ‘ਸਿੱਖ ਰਹਿਤ ਮਰਿਆਦਾ’ ਬਾਰੇ ਕਿਸੇ ਨਿਰਨੇ ਦੀ ਕੋਈ ਪ੍ਰਕ੍ਰਿਆ। ਭਾਗ ਲੇਂਣ ਵਾਲੇ ਸਾਰੇ ਸੱਜਣ, ਪੈਨਲ ਵਲੋਂ ਕੀਤੀ ਸੇਧ ਰੂਪੀ ਟਿੱਪਣੀਆਂ ਅਗਲੀ ਵਿਚਾਰ ਲਈ ਵਿਚਾਰਣ ਗੇ। ਸਾਰੀ ਚਰਚਾ ਦੀ ਰਿਕਾਰਡਿੰਗ ਵੀ ਹੋਵੇ। ਚਰਚਾ ਕੇਵਲ ਉਪਰੋਕਤ ਵਿਸ਼ੇ ਤੇ ਹੀ ਹੋਵੇਗੀ। ਸੰਵਾਦ ਦਾ ਨਿਰੋਲ ਭਾਵ ਕੇਵਲ ਸਮਝਣ-ਸਮਝਾਉਂਣ ਹੋਵੇਗਾ ਨਾ ਕਿ ਹਾਰ ਜਿੱਤ!

ਆਸ ਹੈ ਕਿ ਇਸ ਐਸਾ ਕਹਿਣ ਵਾਲੇ ਦੋ ਸੱਜਣ ਦਾਸ ਦੇ ਇਸ ਨਿਮਰਤਾ ਪੁਰਨ ਖੁੱਲੇ ਸੱਦੇ ਨੂੰ ਸਵੀਕਾਰ ਕਰਨਗੇ ਤਾਂ ਕਿ ਆਪਸੀ ਸਹਿਯੋਗ ਨਾਲ ਇਸ ਸੰਵਾਦ ਦਾ ਕੰਮ ਸਿਰੇ ਚੜੇ। ਬੇਨਤੀ ਹੈ ਕਿ ਇਸ ਬਾਰੇ ਦਾਸ ਨਾਲ 26. 02. 2012 ਤਕ ਸੰਪਰਕ ਕੀਤਾ ਜਾਏ।

ਹਰਦੇਵ ਸਿੰਘ, ਜੰਮੂ

20. 02. 2012

94191-84990


(20/02/12)
ਗੁਰਬੀਰ ਸਿੰਘ

ਸਨਾਤਨ ਮੱਤ ਅਨੁਸਾਰ ਦਿਖਦੇ ਸੰਸਾਰ ਨੂੰ ਇਸ ਲਈ ਝੂਠ ਮੰਨਿਆ ਗਿਆ ਹੈ ਕਿਉਂਕਿ ਇਹ ਸਥਿਰ ਨਹੀਂ ਹੈ ਅਤੇ ਪਲ ਪਲ ਬਦਲਣਹਾਰ ਹੈ। ਇਹ ਇਸ ਕਰਕੇ ਝੂਠ ਨਹੀਂ ਕਿ ਇਹ ਹੈ ਹੀ ਨਹੀਂ। ਜਦ ਗੁਰਬਾਣੀ ਨੇ ਇਸ ਸੰਸਾਰ ਨੂੰ ਸੱਚ ਕਿਹਾ ਹੈ ਤਾਂ ਉਸ ਦਾ ਭਾਵ ਵੀ ਇਹ ਨਹੀਂ ਕਿ ਇਹ ਬਦਲਣਹਾਰ ਨਹੀਂ ਹੈ। ਇਹ ਬਦਲਣਹਾਰ ਸੰਸਾਰ ਸੱਚ ਇਸ ਲਈ ਹੈ ਕਿਉਂਕਿ ਇਹ ਉਸ ਅਬਦਲ ਸੱਚ ਦਾ ਨਿਵਾਸ ਸਥਾਨ ਹੈ। ਜਿਸ ਤਰਾਂ ਉਸ ਅਬਦਲ ਦਾ ਸੱਚ ਕਦੀ ਬਦਲ ਨਹੀਂ ਸਕਦਾ ਉਸੇ ਤਰਾਂ ਇਸ ਬਦਲਣਹਾਰ ਸੰਸਾਰ ਦਾ ਗਿਆਨ ਕਦੀ ਵੀ ਅਬਦਲ ਨਹੀਂ ਹੋ ਸਕਦਾ। ਜੋ ਵੀ ਆਪਣੀ ਜਾਣਕਾਰੀ ਨੂੰ ਅਬਦਲ ਜਾਂ ਮੁਕੰਮਲ ਸੱਚ ਤਸਲੀਮ ਕਰ ਲਵੇ ਉਹ ਖ਼ੁਦ ਪਰਮਾਤਮਾ ਹੀ ਹੋ ਸਕਦਾ ਹੈ।
ਸ. ਕਮਲਜੀਤ ਸਿੰਘ ਅਟਵਾਲ ਜੀ ਨੇ ਦੋ ਬਿਆਨ ਦਾਗੇ ਹਨ। ਪਹਿਲਾ “ਕੂੜੇ ਦਾ ਇੱਕ ਹਰਫ਼ ਵੀ ਦਸ਼ਮੇਸ਼ ਜੀ ਦੀ ਸ਼ਖ਼ਸੀਅਤ ਦਾ ਹਾਣੀ ਨਹੀਂ ਹੈ” ਅਤੇ ਦੂਸਰਾ “ਆਓ ਮੇਰੇ ਨਾਲ ਰਲ ਕੇ ਕਹੋ ਦਸਮ ਗ੍ਰੰਥ ਸਰਵੰਸ ਦਾਨੀ ਜੀ ਦੀ ਲਿਖਤ ਨਹੀਂ ਹੈ”।
ਆਪਣੇ ਪਹਿਲੇ ਬਿਆਨ ਵਿੱਚ ਉਨ੍ਹਾਂ ਕੂੜੇ ਨੂੰ ਸਪਸ਼ਟ ਨਹੀਂ ਕੀਤਾ। ਬੜੀ ਹੈਰਾਨੀ ਦੀ ਗੱਲ ਹੈ ਕਿ ਕੋਈ ਅਜਿਹਾ ਵਿਦਵਾਨ ਵੀ ਹੈ ਜੋ ਇਹ ਮੰਨਦਾ ਹੋਵੇ ਕਿ ਕੂੜੁ ਦਾ ਕੋਈ ਹਰਫ਼ ਦਸਮੇਸ਼ ਜੀ ਦੀ ਸ਼ਖ਼ਸੀਅਤ ਦਾ ਹਾਣੀ ਹੋ ਸਕਦਾ ਹੈ? ਜੇ ਇਸ ਤਰਾਂ ਕੋਈ ਵੀ ਨਹੀਂ ਸੋਚਦਾ ਤਾਂ ਅਟਵਾਲ ਜੀ ਦੇ ਬਿਆਨ ਦੀ ਕੋਈ ਅਹਿਮੀਅਤ ਨਹੀਂ ਹੈ।
ਜੇ ਅਟਵਾਲ ਜੀ ਦੇ ਕੂੜਾ ਲਿਖਣ ਦਾ ਭਾਵ ਸ੍ਰੀ ਦਸਮ ਗ੍ਰੰਥ ਹੈ ਤਾਂ ਉਨ੍ਹਾਂ ਨੂੰ ਇਲਮ ਹੋਣਾ ਚਾਹੀਦਾ ਹੈ ਕਿ ਜੋ ਵੀ ਵਿਦਵਾਨ ਸ੍ਰੀ ਦਸਮ ਗ੍ਰੰਥ ਨੂੰ ਦਸਮੇਸ਼ ਕ੍ਰਿਤ ਮੰਨਦੇ ਹਨ ਉਹ ਇਸ ਨੂੰ ਕੂੜਾ ਨਹੀਂ ਮੰਨਦੇ। ਜਿਹੜੇ ਇਸ ਨੂੰ ਕੂੜਾ ਕਹਿੰਦੇ ਹਨ ਉਹ ਇਸ ਨੂੰ ਦਸਮੇਸ਼ ਕ੍ਰਿਤ ਨਹੀਂ ਮੰਨਦੇ।
ਸ਼ਾਇਦ ਇੱਕ ਵੀ ਵਿਦਵਾਨ ਅਜਿਹਾ ਨਹੀਂ ਜਿਹੜਾ ਸ੍ਰੀ ਦਸਮ ਗ੍ਰੰਥ ਨੂੰ ਕੂੜਾ ਵੀ ਮੰਨਦਾ ਹੋਵੇ ਅਤੇ ਇਸ ਨੂੰ ਦਸਮੇਸ਼ ਕ੍ਰਿਤ ਵੀ ਤਸਲੀਮ ਕਰਦਾ ਹੋਵੇ।
ਇਸ ਹਾਲਤ ਵਿੱਚ ਸਰਦਾਰ ਅਟਵਾਲ ਜੀ ਦਾ ਪਹਿਲਾ ਬਿਆਨ ਫ਼ੋਕਾ ਬੰਬ ਹੈ।
ਸਕੂਲ ਵਿੱਚ ਪੜ੍ਹਦਿਆਂ ਮਾਸਟਰ ਜੀ ਮਨੀਟਰ ਨੂੰ ਪਹਾੜੇ ਰਟਾਉਣ ਲਗਾ ਦਿੰਦੇ ਸਨ। ਉਹ ਬੁਲੰਦ ਅਵਾਜ਼ ਵਿੱਚ ਆਖਦਾ ਸੀ “ਇੱਕ ਦੂਣੀ ਦੂਣੀ, ਦੋ ਦੂਣੀ ਚਾਰ”। ਉਸ ਦੇ ਮਗਰ ਸਾਰੀ ਕਲਾਸ ਨੂੰ ਇਹੀ ਰਟਣ ਦਾ ਹੁਕਮ ਹੁੰਦਾ ਸੀ। ਸਰਦਾਰ ਅਟਵਾਲ ਕਾਫ਼ੀ ਹੁਸ਼ਿਆਰ ਪ੍ਰਤੀਤ ਹੁੰਦੇ ਹਨ ਅਤੇ ਕਲਾਸ ਵਿੱਚ ਮਨੀਟਰ ਜ਼ਰੂਰ ਰਹੇ ਹੋਣਗੇ। ਇਸੇ ਕਰਕੇ ਉਹ ਹਾਲੇ ਤੱਕ ਪਹਾੜੇ ਕਹਾਉਣ ਵਾਲੀ ਵਾਦੀ ‘ਤੋਂ ਖਹਿੜਾ ਨਹੀਂ ਛੁਡਵਾ ਸਕੇ। “ਆਓ ਮੇਰੇ ਨਾਲ ਰਲ ਕੇ ਕਹੋ” ਗਿਆਨ ਦਾ ਅੰਦਾਜ਼ ਨਹੀਂ ਹੈ। ਗਿਆਨ ਚਰਚਾ ਵਿੱਚ ਕਦੀ ਵੀ ਕਿਸੇ ਨੂੰ ਅਜਿਹਾ ਹੁਕਮ ਨਹੀਂ ਚਾੜ੍ਹਿਆ ਜਾ ਸਕਦਾ।
ਦਸਮ ਗ੍ਰੰਥ ਦੇ ਗੁਰੁ ਕ੍ਰਿਤ ਹੋਣ ਜਾਂ ਨਾ ਹੋਣ ਬਾਬਤ ਹਾਲੇ ਤੱਕ ਹੁਣ ਦੇ ਵਿਦਵਾਨਾ ਵਲੋਂ ਕੋਈ ਪਾਏਦਾਰ ਵਿਚਾਰ ਸਾਹਮਣੇ ਨਹੀਂ ਆਇਆ। ਭਾਈ ਧਰਮਾਨੰਤ ਸਿੰਘ ਵੱਡੇ ਵਿਦਵਾਨ ਹੋਏ ਹਨ। ਉਹ ਅੱਖਰ ਅੱਖਰ ਇਸ ਨੂੰ ਦਸਮ ਗੁਰੁ ਜੀ ਦੀ ਕ੍ਰਿਤ ਮੰਨਦੇ ਸਨ। ਸਿਰਦਾਰ ਕਪੂਰ ਸਿੰਘ ਜੀ ਇਸ ਨੂੰ ਦਸਮ ਗੁਰੁ ਜੀ ਦੀ ਦੇਖ ਰੇਖ ਵਿੱਚ ਤਿਆਰ ਹੋਇਆ ਅਤੇ ਕੁੱਝ ਭਾਗ ਨੂੰ ਉਨ੍ਹਾਂ ਦੀ ਸਵੈ ਕ੍ਰਿਤ ਮੰਨਦੇ ਸਨ। ਤੀਸਰੇ ਵੱਡੇ ਵਿਦਵਾਨ ਡਾ. ਰਤਨ ਸਿੰਘ ਜੱਗੀ ਜੀ ਹਨ। ਉਹ ਪਹਿਲਾਂ ਸ੍ਰੀ ਦਸਮ ਗ੍ਰੰਥ ਨੂੰ ਦਸਮੇਸ਼ ਕ੍ਰਿਤ ਨਹੀਂ ਮੰਨਦੇ ਸਨ। ਪਰ ਹੁਣ ਉਹ ਅਜਿਹਾ ਨਹੀਂ ਸੋਚਦੇ।
ਸ੍ਰੀ ਕਾਲਾ ਅਫ਼ਗਾਨਾ ਜੀ ਪਹਿਲਾਂ ਆਪਣੀ ਗੱਲ ਦੀ ਪ੍ਰੌੜਤਾ ਲਈ ਸ੍ਰੀ ਦਸਮ ਗ੍ਰੰਥ ਦੇ ਹਵਾਲੇ ਵਰਤਦੇ ਸਨ। ਬਾਦ ਵਿਚ, ਸਣਿਆ ਹੈ, ਉਨ੍ਹਾਂ ਨੇ ਉਹ ਹਵਾਲੇ ਕੱਟ ਦਿਤੇ ਹਨ। ਜੇ ਕਿਸੇ ਦਾ ਹਵਾਲਾ ਗ਼ਲਤ ਸਾਬਤ ਹੋ ਜਾਵੇ ਤਾਂ ਉਸ `ਤੇ ਉਸਰਿਆ ਸੱਚ ਵੀ ਗ਼ਲਤ ਸਾਬਤ ਹੋ ਜਾਂਦਾ ਹੈ। ਸ੍ਰੀ ਕਾਲਾ ਅਫ਼ਗਾਨਾ ਜੀ ਨੂੰ ਹਾਲੇ ਤੱਕ ਇਹ ਸਵਾਲ ਕਿਸੇ ਨੇ ਨਹੀਂ ਕੀਤਾ। ਨਾ ਹੀ ਡਾ. ਰਤਨ ਸਿੰਘ ਜੱਗੀ ਜੀ ਨੂੰ ਕਿਸੇ ਨੇ ਪੁਛਿਆ ਹੈ ਕਿ ਉਹ ਹੁਣ ਜੋ ਕਹਿ ਰਹੇ ਹਨ ਉਸ ਦਾ ਅਧਾਰ ਕੀ ਹੈ।
ਸੱਚ ਦੀ ਖੋਜ ਵਿੱਚ ਤੁਰੇ ਵਿਦਵਾਨ ਕਦੀ ਗਿਆਨ ਨੂੰ ਪਹਾੜਾ ਨਹੀਂ ਮੰਨਦੇ। “ਆਓ ਮੇਰੇ ਨਾਲ ਰਲ ਕੇ ਕਹੋ” ਦੀ ਸ਼ੈਲੀ ਸਿੱਖ ਮਾਰਗ ਨਹੀਂ ਹੈ। ਸ੍ਰੀ ਦਸਮ ਗ੍ਰੰਥ ਦੇ ਹਰੇਕ ਹਰਫ਼ ਨੂੰ ਕੂੜਾ ਕਹਿਣ ਵਾਲੇ ਇਹ ਵੀ ਨਹੀ ਸੋਚਦੇ ਕਿ ਕਿਤਨੇ ਥਾਵਾਂ `ਤੇ ਇਸ ਵਿੱਚ ੴ ਵਾਹਿਗੁਰੂ ਜੀ ਕੀ ਫ਼ਤਿਹ ਵੀ ਲਿਖਿਆ ਹੋਇਆ ਹੈ। ਸ੍ਰੀ ਦਸਮ ਗ੍ਰੰਥ ਵਿੱਚ ਸ਼ਾਮਿਲ ਜਾਪ ਸਾਹਿਬ, ਅਕਾਲ ਉਸਤਤ, ਸਵੱਈਏ, ਖ਼ਿਆਲ ਅਤੇ ਸ਼ਬਦਾਂ ਨੂੰ ਕੂੜਾ ਲਿਖਣ ਵਾਲੀ ਕਲਮ ਕਿਤਨੀ ਕੁ ਇਲਮਦਾਰ ਅਤੇ ਇਮਾਨਦਾਰ ਹੋ ਸਕਦੀ ਹੈ, ਕੁੱਝ ਕਿਹਾ ਨਹੀਂ ਜਾ ਸਕਦਾ।
ਜੇ ਪ੍ਰਮਾਤਮਾ ਕਣ ਕਣ ਵਿੱਚ ਵਸਦਾ ਹੈ ਤਾਂ ਅਸੀਂ ਕਿਸ ਕਣ ਨੂੰ ਕੂੜਾ ਕਹਿ ਸਕਦੇ ਹਾਂ। ਹੁਣ ਤਾਂ ਕੂੜੇ ਨੂੰ ਵੀ ਰੀਸਾਇਕਲ ਕਰਕੇ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਕਿਸੇ ਦੇ ਘਰ ਦਾ ਕੂੜਾ ਕਿਸੇ ਲਈ ਕੀਮਤੀ ਮਾਲ ਹੁੰਦਾ ਹੈ, ਜਿਸ ਨੂੰ ਉਹ ਪੱਲਿਉਂ ਪੈਸੇ ਦੇ ਕੇ ਖ਼ਰੀਦਦਾ ਹੈ। ਕਵਾੜੀਏ ਕੂੜੇ ਦਾ ਵਪਾਰ ਕਰਦੇ ਹਨ ਅਤੇ ਕੂੜੇ ਦੀ ਰਾਖੀ ਵੀ ਕਰਦੇ ਹਨ।
ਜਿਹੜੀ ਵਸਤ ਮੇਰੇ ਲਈ ਲੁੜੀਂਦੀ ਨਹੀਂ ਜਾਂ ਜਿਸਨੂੰ ਵਰਤਣ ਦੀ ਮੈਨੂੰ ਸੋਝੀ ਨਹੀਂ, ਉਹ ਮੇਰੇ ਲਈ ਕੂੜਾ ਹੋ ਸਕਦੀ ਹੈ। ਪਰ ਸਾਰਾ ਜਹਾਨ ਹੀ, ਮੇਰੇ ਮਗਰ ਲੱਗ ਕੇ, ਉਸਨੂੰ ਕੂੜਾ ਮੰਨ ਲਵੇ ਇਹ ਕਦਾਚਿਤ ਸੰਭਵ ਨਹੀਂ ਨਾ ਹੀ ਸਿਆਣਪ ਹੈ। ਲੰਗਰ ਸ਼ਕ ਕੇ ਸੁਟੀਆਂ ਪੱਤਲ਼ਾਂ ਨੂੰ ਗ਼ਰੀਬ ਲੋਕਾਂ ਦੇ ਬੱਚੇ ਰਿਜ਼ਕ ਦਾਤਾ ਮੰਨ ਕੇ ਚੱਟਦੇ ਦੇਖੇ ਜਾ ਸਕਦੇ ਹਨ। ਕਿਸੇ ਦਾ ਕੂੜਾ ਕਿਸੇ ਹੋਰ ਲਈ ਭੋਜਨ ਵੀ ਹੋ ਸਕਦਾ ਹੈ। ਪੇਂਡੂ ਸੁਆਣੀਆਂ ਡੰਗਰਾਂ ਦਾ ਸੁੱਕਾ ਗੋਹਾ ਚੁਗ ਕੇ ਲੈ ਆਉਂਦੀਆਂ ਹਨ, ਜਿਸ ਨੂੰ ਜਲ਼ਾ ਕੇ ਅੰਮ੍ਰਿਤ ਮਈ ਭੋਜਨ ਤਿਆਰ ਹੁੰਦਾ ਹੈ। ਗੋਬਰ ਗੈਸ ਪਲਾਂਟ ਰਾਹੀਂ ਵੀ ਗੋਹਾ ਰਸੋਈ ਵਿੱਚ ਅੰਮ੍ਰਿਤ ਮਈ ਭੋਜਨ ਤਿਆਰ ਕਰਨ ਲਈ ਸਹਾਈ ਹੋ ਸਕਦਾ ਹੈ। ਅੱਜ ਕੂੜਾ ਬਹੁਤ ਵੱਡੀ ਸਮੱਸਿਆ ਵੀ ਹੈ ਅਤੇ ਨੇਮਤ ਵੀ। ਪਰ, ਅਕਲ ਬਿਨਾ ਖੂਹ ਖਾਲੀ ਹੁੰਦੇ ਹਨ।
ਗੁਰਬੀਰ ਸਿੰਘ


(20/02/12)
ਅਵਤਾਰ ਸਿੰਘ ਮਿਸ਼ਨਰੀ

ਸਿੱਖ ਕੌਮ ਦਾ ਕੌਮੀ ਜਥੇਦਾਰ ਗੁਰੂ ਗ੍ਰੰਥ ਸਾਹਿਬ ਹੈ ਜਾਂ ਰਾਜਨੀਤਕ ਲੀਡਰਾਂ ਤੇ ਡੇਰੇਦਾਰ ਸਾਧਾਂ ਦਾ ਪਿਛਲੱਗ ਮਨੁੱਖ?
ਜੇ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਰਬ ਪ੍ਰਵਾਣਿਤ ਜਥੇਦਾਰ ਮੰਨ ਲਵੇ ਤਾਂ ਪੁਜਾਰੀਆਂ ਦੀ ਲੁੱਟ ਤੋਂ ਬਚ ਸਕਦੀ ਹੈ। ਅੱਜ ਜਾਗ੍ਰਤ ਸਿੱਖ ਵੀ ਔਖੇ ਵੇਲੇ ਗੁਰੂ ਨੂੰ ਪਿੱਠ ਦੇ ਕੇ ਅਖੌਤੀ ਜਥੇਦਾਰਾਂ ਦੇ ਅੱਗੇ ਪੇਸ਼ ਹੋ ਜਾਂਦੇ ਹਨ। ਜੋ ਜਥੇਦਾਰ ਬਲਾਤਕਾਰੀ ਡੇਰੇਦਾਰਾਂ ਦੇ ਪੈਰਾਂ ਤੇ ਨੱਕ ਰਘੜਦੇ ਅਖੌਤੀ ਅਕਾਲੀ ਲੀਡਰਾਂ ਦੀ ਚਾਪਲੂਸੀ ਕਰਦੇ ਨਹੀਂ ਥੱਕਦੇ। ਜੇ ਸਾਡੇ ਗੁਰੂਆਂ ਭਗਤਾਂ ਅਤੇ ਕੌਮੀ ਸ਼ਹੀਦਾਂ ਨੇ ਮਰੀ ਜਮੀਰ ਵਾਲੇ ਪੁਜਾਰੀਆਂ ਅਤੇ ਜਾਲਮ ਹਕੂਮਤਾਂ ਨਾਲ ਸਮਝੌਤੇ ਨਹੀਂ ਕੀਤੇ ਤਾਂ ਅਸੀਂ ਕੌਣ ਹੁੰਦੇ ਹਾਂ ਅਜਿਹਾ ਕਰਨ ਵਾਲੇ? ਇਸ ਦੁਨੀਆਂ ਤੋਂ ਵਾਰੀ ਨਾਲ ਹਰੇਕ ਇਨਸਾਨ ਨੇ ਤੁਰ ਜਾਣਾ ਹੈ ਫਿਰ ਇਨ੍ਹਾਂ ਪੁਜਾਰੀਆਂ ਦੀ ਗਰਜ ਕਾਹਦੀ? ਬੋਲੀਐ ਸਚ ਧਰਮ ਝੂਠਿ ਨਾਂ ਬੋ਼ਲੀਐ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਵੀ "ਸੱਚ ਧਰਮ" ਤੇ ਪਹਿਰਾ ਦੇਣਾਂ ਚਾਹੀਦਾ ਹੈ। ਜੇ ਇੱਕ ਸਿੱਖ ਵਿਦਵਾਂਨ ਸਰਦਾਰ ਕਾਲਾ ਅਫਗਾਨਾਂ ਨੂੰ ਛੇਕਣ ਨਾਲ ਸੈਂਕੜੇ ਵਿਦਵਾਨ ਹੋਰ ਪੈਦਾ ਹੋ ਗਏ ਹਨ ਤਾਂ ਕੀ ਸਾਨੂੰ ਛੇਕਣ ਨਾਲ ਹੋਰ ਨਹੀਂ ਪੈਦਾ ਹੋਣਗੇ? ਗੁਰੂ ਪੰਥ ਦੇ ਪੱਕੇ ਸਿਪਾਹੀ ਨੂੰ ਕੋਈ ਪੁਜਾਰੀ ਗੁਰੂ ਪੰਥ ਚੋਂ ਨਹੀਂ ਛੇਕ ਸਕਦਾ। ਜਿਹੜਾ ਜੱਜ ਅਦਾਲਤ ਦੇ ਕਾਇਦੇ ਕਨੂੰਨਾਂ ਨੂੰ ਨਹੀਂ ਮੰਨਦਾ ਕੀ ਜੱਜ ਹੋ ਸਕਦਾ ਹੈ? ਅਕਾਲ ਤਖਤ ਦੀ "ਸਿੱਖ ਰਹਿਤ ਮਰਜ਼ਾਦਾ" ਜੋ ਤਖਤ ਤੇ ਹੀ ਲਾਗੂ ਨਹੀਂ ਕਰ ਸਕਦਾ ਜਥੇਦਾਰ ਕਿਵੇਂ ਹੋ ਸਕਦਾ ਹੈ? ਕੀ ਬਲਾਤਕਾਰੀ ਡੇਰੇਦਾਰ ਸਾਧਾਂ ਦੇ ਡੇਰਿਆਂ ਤੇ ਜਾ ਕੇ ਸਰੋਪੇ ਲੈਣ ਵਾਲਾ ਕੌਮ ਦਾ ਜਥੇਦਾਰ ਹੋ ਸਕਦਾ ਹੈ? ਕੀ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਅਖੌਤੀ ਦਸਮ ਗ੍ਰੰਥ ਨੂੰ ਜਿਸ ਵਿੱਚ ਅਸ਼ਲੀਲਤਾ ਦੀਆਂ ਹੱਦ ਬੰਦੀਆਂ ਪਾਰ ਕੀਤੀਆਂ ਗਈਆਂ ਹਨ, ਨੂੰ ਮਾਣਤਾ ਦੇਣ ਵਾਲੇ ਵਿਅਕਤੀਆਂ ਨੂੰ ਕੌਂਮੀ ਜਥਦਾਰ ਮੰਨ ਸਕਦੀ ਹੈ? ਸਿੱਖ ਅਖੌਤੀ ਜਥੇਦਾਰਾਂ ਨੂੰ ਛੱਡ ਕੇ ਤਾਂ ਬਚ ਸਕਦਾ ਹੈ ਪਰ ਅਕਾਲ ਪੁਰਖ ਦੇ ਹੁਕਮ ਗਿਆਨ ਗੁਰਬਾਣੀ ਨੂੰ ਛੱਡ ਕੇ ਸਦਾ ਲਈ ਜਮੀਰਕ ਤੌਰ ਤੇ ਮਰ ਜਾਂਦਾ ਹੈ। ਹਰੇਕ ਸਿੱਖ ਹੀ ਗੁਰੂ ਦਾ ਪ੍ਰਚਾਰਕ ਹੈ ਜੋ ਕਿਰਤ ਕਰਕੇ ਪ੍ਰਚਾਰ ਕਰਦਾ ਹੈ ਨਾਂ ਕਿ ਪ੍ਰਬੰਧਕਾਂ ਅਤੇ ਪੁਜਾਰੀਆਂ ਤੇ ਰੋਟੀ ਰੋਜੀ ਖਾਤਰ ਡਪੈਂਡ ਹੁੰਦਾ ਹੈ। ਜਥੇਬੰਦੀਆਂ ਗਿਆਨ ਦਾਤਾ ਹੋ ਸਕਦੀਆਂ ਹਨ ਪਰ ਮਾਲਕ ਨਹੀਂ ਮਾਲਕ ਸਾਡਾ ਕਰਤਾਰ ਹੈ-
ਅਵਤਾਰ ਸਿੰਘ ਮਿਸ਼ਨਰੀ (510-432-5827)


(20/02/12)
ਇਕਵਾਕ ਸਿੰਘ ਪੱਟੀ

ਮਕਸਦ:
ਪੰਜਾਬ ਦਾ ਕੋਈ ਵੀ ਡੇਰਾ ਜਾਂ ਦੇਹਧਾਰੀ ਪਖੰਡੀ ਸਾਧ ਕਦੇ ਵੀ ਕਿਸੇ ਡੇਰੇ, ਸਾਧ ਜਾਂ ਅਖੌਤੀ ਮਹਾਂਪੁਰਸ਼ ਖਿਲਾਫ ਕਦੇ ਨਹੀਂ ਬੋਲਦਾ, ਕਿਉਂਕਿ ਉਸਨੂੰ ਪਤਾ ਹੈ ਕਿ ਦੂਜਾ ਸਾਧ ਜਾਂ ਡੇਰਾ ਭਾਵੇਂ ਗੰਦਾ, ਘਟੀਆ ਅਤੇ ਗਲਤ ਕਿਸਮ ਦਾ ਹੈ, ਪਰ ਸਾਡਾ ਸਾਰਿਆਂ ਦਾ ਮਕਸਦ ਤਾਂ ਇੱਕ ਹੀ ਹੈ, ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੋਂ ਲੋਕਾਈ ਨੂੰ ਤੋੜ ਕੇ ਆਪਣੇ ਜਾਲ ਵਿੱਚ ਫਸਾਉਣ ਤੋਂ ਬਾਅਦ ਮਾਇਆਂ ਇਕੱਠੀ ਕਰਨੀ ਤੇ ਜਿੰਦਗੀ ਦੀਆਂ ਤਮਾਮ ਸੁਖ ਸਹੂਲਤਾਂ ਮਾਨਣੀਆਂ। ਸੋ ਉਹ ਆਪਣੇ ਆਪ ਨੂੰ ਇਸ ਈਰਖਾ ਵਿੱਚ ਜਨਤਕ ਰੂਪ ਵਿੱਚ ਕੁੱਝ ਨਹੀਂ ਬੋਲਦਾ ਤੇ ਮਨ ਵਿੱਚ ਜੋ ਮਰਜ਼ੀ ਕਹੀ ਜਾਵੇ ।

ਹੁਣ ਆਪਣੀ ਗੁਰਮਤਿ ਦੀਆਂ ਧਾਰਨੀਆਂ ਸਿੱਖ ਜਥੇਬੰਦੀਆਂ ਦੀ ਗੱਲ ਕਰੋ, ਬੱਸ ਕਿਸੇ ਦੀ ਕੋਈ ਕਮਜ਼ੋਰੀ ਪਤਾ ਲੱਗੇ ਤਾਂ ਸਹੀ, ਬੱਸ ਪੰਥ ਵਿਰੋਧੀ ਕਹਿ-ਕਹਿ ਕੇ ਐਸਾ ਭੰਡਣਾ, ਐਸਾ ਭੰਡਣਾ ਕੇ ਰਹਿ ਰੱਬ ਦਾ ਨਾਮ! ਤੇ ਨਾਲ ਇਹ ਵੀ ਕਹੀ ਜਾਣਾ ਬਈ ਅਸੀਂ ਹੀ ਪੰਥ ਖਾਤਿਰ ਸਹੀ ਕੰਮ ਕਰ ਰਹੇ ਹਾਂ । ਇਹ ਸਿੱਖ ਜਥੇਬੰਦੀਆਂ, ਸੰਸਥਾਵਾਂ, ਯੂਥ ਕਲੱਬ, ਸੁਸਾਇਟੀਆਂ, ਅਖਬਾਰਾਂ, ਮੈਗਜਜੀਨ, (ਜਿਹ੍ਹਨਾਂ ਦਾ ਮੰਨਣਾ ਹੈ ਕਿ ਸਾਡਾ ਮਕਸਦ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਹੀ ਰੂਪ ਵਿੱਚ ਪ੍ਰਚਾਰਣਾ ਹੈ) ਆਪਸ ਵਿੱਚ ਇਸ ਤਰ੍ਹਾਂ ਲੜ੍ਹਦੇ-ਝਗੜਦੇ, ਉਲਝਦੇ, ਗੁੱਥਮ-ਗੁੱਥਾ ਹੁੰਦੇ ਵੇਖ ਕੇ ਕੌਮ ਤੇ ਤਰਸ ਵੀ ਆਉਂਦਾ ਤੇ ਗੁੱਸਾ ਵੀ, ਸ਼ਾਇਦ ਐਦਾਂ ਕਦੀ ਇੱਕਜੁੱਟ ਹੋ ਕੇ ਪੰਥ ਵਿਰੋਧੀਆਂ ਨਾਲ ਲੜ੍ਹਦੇ ਤਾਂ ਕਦੋਂ ਦਾ ਮੈਦਾਨ ਫਤਹਿ ਹੋ ਗਿਆ ਹੋਣਾ ਸੀ।
ਗੁਰੂ ਭਲੀ ਕਰੇ, ਆਮੀਨ
-ਇਕਵਾਕ ਸਿੰਘ ਪੱਟੀ


(19/02/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸੰਪਾਦਕ ਸਾਹਿਬ ਅਤੇ ਪਾਠਕ ਸੱਜਣੋਂ,
ਸਤਿ ਸ਼੍ਰੀ ਅਕਾਲ!
ਪਿੱਛਲੇ ਦਿਨਾਂ ਤੋਂ ਚਲ ਰਹੀ ਵਿਚਾਰ ਦੌਰਾਨ ਕਿੱਧਰੇ ਵੀ ਆਪ ਜੀ ਨੂੰ ਅਤੇ ਕਿਸੇ ਹੋਰ ਵੀਰ ਨੂੰ ਮੇਰੇ ਸ਼ਬਦਾਂ ਵਿੱਚ ਕੁੱਝ ਗਲਤ ਸ਼ਬਦ ਮਹਸੂਸ ਹੋਇਆ ਹੋਵੇ ਤਾਂ ਉਸ ਲਈ ਅਣਜਾਣ ਸਮਝ ਕੇ ਛਿਮਾ ਕਰਨਾ।
ਦਾਸ ਦਾ ਵੀ ਮੰਨਣਾ ਹੈ ਕਿ ਅਭੁੱਲ ਕੇਵਲ ਗੁਰੂ ਅਤੇ ਕਰਤਾਰ ਹੀ ਹੈ। ਵਿਦਵਾਨ ਕਦੇ ਅਭੁੱਲ ਨਹੀਂ ਹੁੰਦੇ!
ਹਰਦੇਵ ਸਿੰਘ, ਜੰਮੂ


(19/02/12)
ਕਮਲਜੀਤ ਸਿੰਘ ਅਟਵਾਲ

ਸਤਿ ਸ੍ਰੀ ਅਕਾਲ।
ਸਰਦਾਰ ਜੰਮੂ ਜੀ ਤੁਸੀ ਆਪਣੇ ਆਪ ਇਸ ਸ਼੍ਰੇਣੀ ਚ ਸ਼ਾਮਲ ਹੋਏ ਸ਼ੁਕਰੀਆ ਖੈਰ ਕਬੂਲ ਕੀਤਾ !
ਇਹ ਖੱਟਾ ਟੀਟ ਸੱਚ ਹੈ ਸਾਰੇ ਸਿੱਖ ਆਲਮ ਲਈ ਜੋ ਮੈ ਲਿਖਆ ਸੀ ਆਓ ਮੇਰੇ ਨਾਲ ਰਲ ਕੇ ਕਹੋ ਦਸਮ ਗਰੰਥ ਸਰਵੰਸ ਦਾਨੀ ਜੀ ਦੀ ਲਿਖਤ ਨਹੀ ਹੈ!
ਕਮਲਜੀਤ ਸਿੰਘ ਅਟਵਾਲ


(19/02/12)
ਹਰਮੀਤ ਸਿੰਘ ਖਾਲਸਾ

ਨਿਤਨੇਮ ਵਿਚਲੀਆਂ ਬਾਣੀਆਂ ਬਾਰੇ।
ਨਿਤਨੇਮ ਵਿਚਲੀਆਂ ਬਾਣੀਆਂ “ਜਾਪੁ ਅਤੇ ਸਵੱਯੇ” ਵਿੱਚ ਗੁਰਮੱਤ ਤੋਂ ਉਲਟ ਕੁੱਝ ਵੀ ਨਹੀ ਪ੍ਰਤੀਤ ਹੁੰਦਾ, ਦਾਸ ਨੂੰ ਅਤੇ ਦਾਸ ਵਰਗੇ ਬਹੁਤ ਸਾਰੇ ਹੋਰ ਸਿੱਖਾਂ ਨੂੰ ਇਸ ਨਾਲ ਕੋਈ ਫਰਕ ਨਹੀ ਪੈਂਦਾ ਹੋਵੇਗਾ ਕਿ ਇਹ ਬਾਣੀਆਂ ਗੁਰੁ ਗੋਬਿੰਦ ਸਿੰਘ ਜੀ ਦੀਆਂ ਲਿਖਿਆਂ ਹੋਈਆਂ ਹਨ ਜਾਂ ਨਹੀ ਪਰ ਜੇ ਇਹ ਬਾਣੀਆਂ ਰਹਿਤ ਮਰਿਯਾਦਾ ਦਵਾਰਾ ਨਿਤਨੇਮ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ ਅਤੇ ਇਨ੍ਹਾ ਦਾ ਸੰਦੇਸ਼ ਗੁਰਮਤ ਨਾਲ ਮੇਲ ਖਾਂਦਾ ਹੈ ਤਾਂ ਇਨ੍ਹਾ ਨੂੰ ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਵਾਂਗ ਪ੍ਰਵਾਨ ਕਰ ਲੈਣ ਵਿੱਚ ਕੀ ਹਰਜ ਹੋ ਸਕਦਾ ਹੈ?
ਦਾਸ ਵਿਦਵਾਨਾ ਪਾਸੋਂ ਇੱਕ ਜਾਨਕਾਰੀ ਲੈਣਾ ਚਾਹੁੰਦਾ ਹੈ ਕਿਰਪਾ ਕਰਕੇ ਇਸ ਬਾਰੇ ਜੇ ਕਿਸੇ ਨੂੰ ਜਾਨਕਰੀ ਹੋਵੇ ਤਾਂ ਉਹ ਦਾਸ ਨੂੰ ਦਸਣ ਦੀ ਕਿਰਪਾਲਤਾ ਕਰੇ ਜੀ ਦਾਸ ਤਹਿ ਦਿਲੋਂ ਧਨਵਾਦੀ ਹੋਵੇਗਾ, ਦਾਸ ਹੇਠਲੀਆਂ ਜਾਨਕਾਰੀਆਂ ਜਾਨਣਾ ਚਾਹੁੰਦਾ ਹੈ,
1. ਕਿ ਪੁਰਾਤਨ ਰਹਿਤਨਾਮਿਆਂ ਵਿਚੋਂ ਕਿਸੇ ਵਿੱਚ “ਚੌਪਈ” ਦਾ ਜਿਕਰ ਮਿਲਦਾ ਹੈ? ਜੇ ਹਾਂ ਤੇ ਕਿਹੜੀ ਵਾਲੀ ਚੌਪਈ ਦਾ ਜਿਕਰ ਹੈ, ਕਿਹੜੇ ਰਹਿਤਨਾਮੇ ਵਿੱਚ ਹੈ ਤੇ ਉਹ ਕਿਸ ਇਸ਼ਵੀ ਸਨ ਦਾ ਲਿਖਿਆ ਹੋਇਆ ਹੈ?
2. ਕਿ ਪੁਰਾਤਨ ਗ੍ਰੰਥ ਜਿਵੇਂ ਕਿ ‘ਗਿਆਨ ਰਤਨਾਵਲੀ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਦਸਵੀਂ, ਗੁਰਪ੍ਰਤਾਪ ਸੂਰਜ ਗ੍ਰੰਥ, ਸਰਬ ਲੋਹ ਗ੍ਰੰਥ ਆਦਿ ਕਿਸੇ ਵਿੱਚ ਨਿਤਨੇਮ ਦੀਆਂ ਬਾਣੀਆਂ ਬਾਰੇ ਜਿਕਰ ਮਿਲਦਾ ਹੈ? ਜੇ ਹਾਂ ਤਾਂ ਉਹ ਕਿਹੜੀਆਂ-੨ ਬਾਣੀਆਂ ਹਨ, ਕਿਸ ਗ੍ਰੰਥ ਵਿੱਚ ਹਨ ਉਸ ਦਾ ਲਿਖਾਰੀ ਅਤੇ ਉਸ ਗ੍ਰੰਥ ਦਾ ਲਿਖੇ ਜਾਣ ਦਾ ਇਸ਼ਵੀ ਸਨ ਕਿਹੜਾ ਹੈ?
3. ਭਾਈ ਗੁਰਦਾਸ ਜੀ ਦੀ ਬਾਣੀ ਅਤੇ ਕਿਸੇ ਕਿਸੇ ਰਹਿਤਨਾਮੇ ਵਿੱਚ “ਰਹਿਰਾਸ” ਬਾਣੀ ਦਾ ਜਿਕਰ ਮਿਲਦਾ ਹੈ, ਕਿ ਕਿਸੇ ਰਹਿਤਨਾਮੇ ਜਾਂ ਪੁਰਾਤਨ ਗ੍ਰੰਥ ਵਿੱਚ ਇਸ ਬਾਰੇ ਕੋਈ ਜਿਕਰ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਅਤੇ ਉਸ ਤੋਂ ਕੁੱਝ ਚਿਰ ਪਿਛੋਂ “ਰਹਿਰਾਸ” ਵਿੱਚ ਕਹਿੜੀ ਕਹਿੜੀ ਬਾਣੀ ਪੜੀ ਜਾਂਦੀ ਸੀ? ਜੇ ਹਾਂ ਤਾਂ ਕਿਸ ਗ੍ਰੰਥ/ਰਹਿਤਨਾਮੇ ਵਿੱਚ ਅਤੇ ਉਸ ਦੇ ਲਿਖੇ ਜਾਣ ਦਾ ਇਸ਼ਵੀ ਸਨ ਕਹਿੜਾ ਹੈ?
ਧੰਨਵਾਦ ਸਹਿਤ,
ਹਰਮੀਤ ਸਿੰਘ ਖਾਲਸਾ


(19/02/12)
ਉਪਕਾਰ ਸਿੰਘ ਫਰੀਦਾਬਾਦ

ਦੇਖੌ ਭਾਈ ਗ੍ਹਾਨ ਕੀ ਆਈ ਆਂਧੀ॥
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ॥ ੧॥ ਰਹਾਉ॥
ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ॥ ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ॥ ੧॥
ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ॥ ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ॥ ੨॥ ੪੩॥ (੩੩੨, ਗਉੜੀ ਚੇਤੀ, ਭਗਤ ਕਬੀਰ ਜੀ)
ਸ੍ਰ. ਉਪਕਾਰ ਸਿੰਘ ਫਰੀਦਾਬਾਦ ਵੱਲੋਂ ਸਤਕਾਰਯੋਗ ਵੀਰ ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਨੂੰ
ਵਾਹਿ ਗੁਰੂ ਜੀ ਕਾ ਖਾਲਸਾ। ਵਾਹਿ ਗੁਰੂ ਜੀ ਕੀ ਫਤਹਿ।

ਵੀਰ ਸਰਬਜੀਤ ਸਿੰਘ ਧੂੰਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੁ ਹਨ ਅਤੇ ਅਸੀਂ ਕੇਵਲ ਗੁਰਬਾਣੀ ਗੁਰੁ ਦੇ ਸਿੱਖ ਹਾਂ ਸਿਖ ਦਾ ਸਿਰ ਇੱਕ ਅਕਾਲ ਪੁਰਖ ਅਤੇ ਉਸ ਅਕਾਲ ਨਾਲ ਇੱਕ ਮਿਕ ਕਰਨ ਵਾਲੀ ਗੁਰਬਾਣੀ ਅੱਗੇ ਹੀ ਝੁੱਕਦਾ ਹੈ। ਸਿਖ ਅਪਣੇ ਜੀਵਨ ਦੀ ਅਗਵਾਈ ਵੀ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈਂਦਾ ਹੈ। ਮੈਂਨੂੰ ਤੇ ਗੁਰਬਾਣੀ ਗੁਰੂ ਦੇ ਸਾਰੇ ਸਿੱਖਾਂ ਨੂੰ ਤੁਹਾਡੇ `ਤੇ ਮਾਣ ਹੈ ਕਿ ਤੁਸੀਂ ਗੁਰਬਾਣੀ ਗੁਰੁ ਦੇ ਸਿੱਖ ਹੋਕੇ ਗੁਰਮੱਤ ਦਾ ਪ੍ਰਚਾਰ ਕਰ ਰਹੇ ਹੋ। ਆਪ ਜੀ ਵੱਲੋਂ ਸੱਚ ਬੋਲਣ ਦਾ ਤੋਹਫਾ ਜੋ ਧਾਰਮਿਕ ਵੇਸ਼ਵਾਵਾਂ (ਤੱਖਤਾਂ ਦੇ ਅਖੋਤੀ ਜਥੇਦਾਰਾਂ) ਵੱਲੋਂ (੨੫ ਫਰਵਰੀ ੨੦੧੨) ਤੁਹਾਨੂੰ ਆਪਣੀ ਕਚਿਹਰੀ ਵਿੱਚ ਬੁਲਾਕੇ ਦੇਣ ਦਾ ਇੰਤਜਾਮ ਕੀਤਾ ਹੈ, ਉਸ ਤੋਹਫੇ ਨੂੰ ਲੈਣ ਤੋਂ ਪਹਿਲਾਂ ਆਪ ਜੀ ਆਪਣੇਂ ਸਾਥੀ ਪ੍ਰੋ. ਸੁਖਵਿੰਦਰ ਸਿੰਘ ਦਦੇਹਰ ਦੀ ਲਿੱਖਤ (ਗੁਰਸਿੱਖੋ ਹੁਕਮਨਾਮੇ ਮੰਨਣੇ ਹੀ ਪੈਣਗੇ…?) ਤੇ ਵੀਚਾਰ ਜ਼ਰੂਰ ਕਰਨੀ ਜੀ ਧੰਨਵਾਦੀ ਹੋਵਾਂਗੇ ਇਹ ਲੇਖ ਖਾਲਸਾ ਨਿਉਜ਼ ਦੇ ਹੋਟ ਟੋਪਿਕ ਵਿਚੋਂ ਪੜ੍ਹਿਆ ਜਾ ਸਕਦਾ ਹੈ। ਆਪ ਜੀ ਦੀ ਸਹੂਲਤ ਲਈ ਲਿੰਕ ਵੀ ਪਾ ਦਿੱਤਾ ਹੈ ਜੀ
ਗੁਰਸਿਖੋ ਹੁਕਮਨਾਮੇ ਮੰਨਣੇ ਹੀ ਪੈਣਗੇ…?
http://www.khalsanews.org/articles/2011/08Aug2011/29%20Aug%2011%20Hukumnama%20-%20Sukhwinder%20S.htm
ਗੁਰਸਿਖੋ ਹੁਕਮਨਾਮੇ ਮੰਨਣੇ ਹੀ ਪੈਣਗੇ…?
ਸਿੱਖ ਕੌਮ ਤੇ ਅਕਾਲ ਪੁਰਖ ਸਤਿਗੁਰੂ ਜੀ ਦੀਆਂ ਬੜੀਆਂ ਵੱਡੀਆਂ ਰਹਿਮਤਾਂ ਹਨ। ਸਭ ਤੋਂ ਵੱਡੀਆਂ ਰਹਿਮਤਾਂ ਸਾਡੇ ਕੋਲ ਹਨ ਗੁਰਬਾਣੀ ਦਾ ਉਪਦੇਸ਼, ਇਨਕਲਾਬੀ ਇਤਿਹਾਸ ਦੀਆਂ ਘਟਨਾਵਾਂ, ਇਤਿਹਾਸ ਨਾਲ ਜੁੜੀਆਂ ਯਾਦਗਾਰਾਂ ਆਦਿ। ਪਰ ਸਿੱਖ ਕੌਮ ਦਿਨੋ ਦਿਨ ਕੁਰਾਹੇ ਪਾ ਦਿਤੀ ਗਈ। ਬਹੁਤ ਸਾਰੀਆਂ ਵੱਡੀਆਂ ਛੋਟੀਆਂ ਜਥੇਬੰਦੀਆਂ, ਕਈ ਵਿਦਵਾਨ, ਬੂਬਨੇ ਸਾਧ ਤੇ ਸਾਧਾਂ ਦੇ ਡੇਰਿਆਂ ਤੋਂ ਪੜ੍ਹੇ ਤਖਤਾਂ ਦੇ ਜਥੇਦਾਰ, “ਬਾਣੀ ਗੁਰੂ ਗੁਰੂ ਹੈ ਬਾਣੀ” ਸ਼ਬਦ ਗੁਰੂ ਦੀ ਗੱਲ ਕਰਦਿਆਂ ਨਾਲ ਨਾਲ ਦੇਹ ਪੂਜਾ ਨੂੰ ਵੀ ਵਧੇਰੇ ਮਾਨਤਾ ਦੇਂਦੇ ਹਨ। ਬੰਦਿਆਂ ਦੀਆਂ ਗੱਲਾਂ ਗੁਰੂ ਨਾਲੋਂ ਵੱਧ ਪਸੰਦ ਕੀਤੀਆਂ ਜਾਂਦੀਆਂ ਹਨ। ਕਥਾ ਕੀਰਤਨ ਪਾਠ ਕਰਦਿਆਂ ਸੁਣਦਿਆਂ ਸੁਣਾਉਂਦਿਆਂ ਇਹੀ ਗੱਲਾਂ ਸਾਹਮਣੇ ਆਉਂਦੀਆਂ ਹਨ ਕਿ ਫਲਾਨੇ ਕਥਾਕਾਰ ਨੇ ਬੜੀ ਕਮਾਲ ਦੀ ਕਥਾ ਕੀਤੀ, ਬੜਾ ਵਧੀਆ ਕੀਰਤਨ ਕੀਤਾ। ਕੋਈ ਇਹ ਨਹੀਂ ਕਹਿੰਦਾ ਕਿ ਵੇਖੋ ਭਾਈ ਗੁਰਬਾਣੀ ਕਿੰਨੀ ਅਨੰਦਮਈ ਹੈ, ਕਿੰਨਾ ਵਧੀਆ ਗਿਆਨ ਦਿੰਦੀ ਹੈ। ਗੁਰਬਾਣੀ ਦੀ ਵਡਿਆਈ ਦੀ ਥਾਂ ਬੰਦਿਆਂ ਦੀ ਹੀ ਵਡਿਆਈ ਵਿੱਚ ਉਲਝ ਕੇ ਰਹਿ ਗਿਆ ਹੈ ਸਾਡਾ ਸਿੱਖ ਸਮਾਜ। ਉਂਝ ਸਾਡਾ ਸ਼ਬਦ ਗੁਰੁ ਹੈ, ਅਸੀਂ ਇਹ ਪ੍ਰਚਾਰਦੇ ਨਹੀਂ ਥੱਕਦੇ। ਗੁਰਦੁਆਰੇ ਦੇ ਪ੍ਰਧਾਨ ਦਾ ਹੁਕਮ ਨਾ ਮੰਨਣ ਕਰਕੇ ਭਾਈਆਂ ਗ੍ਰੰਥੀਆਂ ਦੀ ਸ਼ਾਮਤ ਲਿਆ ਦਿਤੀ ਜਾਂਦੀ ਹੈ, ਪਰ ਗੁਰੂ ਦਾ ਹੁਕਮ ਕੋਈ ਵੀ ਨਾ ਮੰਨੇ, ਤਾਂ ਵੀ ਅਸੀਂ ਪ੍ਰਚਾਰਦੇ ਨਹੀਂ ਥਕਦੇ ਸਾਡਾ ਗੁਰੂ ਤਾਂ ਸ਼ਬਦ ਗੁਰੁ ਹੈ? ਇਵੇਂ ਹੀ ਕੌਮ ਦੇ ਸਿਰ ਮੜ ਦਿਤੇ ਅਨਪੜ ਜਥੇਦਾਰਾਂ ਦੇ ਹੁਕਮਨਾਮੇ ਜਾਰੀ ਹੋਣ ਤੇ ਸਾਡੀ ਕੌਮ ਦੀ ਅਕਲ ਦਾ ਦਿਵਾਲੀਆ ਨਜ਼ਰ ਪੈਂਦਾ ਹੈ।
ਗੁਰਬਾਣੀ ਸਤਿਗੁਰੂ ਦੇ ਹੁੰਦਿਆਂ ਸਾਨੂੰ ਬੰਦਿਆਂ ਦੇ ਹੁਕਮਾਂ ਦੀ ਲੋੜ ਕਿਉਂ ਪਈ? ਜਾਂ ਤਾਂ ਅਸੀਂ ਗੁਰਬਾਣੀ ਨੂੰ ਗੁਰੂ ਨਹੀਂ ਮੰਨਦੇ ਤੇ ਜਾਂ ਕੋਈ ਕਮੀਂ ਸਮਝਦੇ ਹਾਂ, ਜੋ ਗੁਰਬਾਣੀ ਦੇ ਹੁਕਮਾਂ ਦੇ ਉੱਲਟ ਜਾ ਕੇ ਬੰਦਿਆਂ ਨੂੰ ਹੁਕਮਨਾਮੇ ਜਾਰੀ ਕਰਨੇ ਪਏ। ਜਿੰਨੇ ਹੁਕਮਨਾਮੇ ਜਥੇਦਾਰਾਂ ਜਾਰੀ ਕੀਤੇ ਇਨਾਂ ਵਿੱਚ ਕਿਹੜੀ ਨਵੀਂ ਗੱਲ ਕੀਤੀ ਹੈ ਜਿਹੜੀ ਗੁਰਬਾਣੀ ਗੁਰੂ ਵਿੱਚ ਨਹੀਂ ਹੈ। ਸਾਡੇ ਸਮਾਜ ਦੇ ਬਹੁਤੇ ਵੱਡੇ ਧਰਮੀ ਅਖਵਾਉਂਦੇ ਲੋਕ ਵੀ ਬੰਦਿਆਂ ਦੇ ਹੁਕਮਨਾਮਿਆਂ ਨੂੰ ਲਾਗੂ ਕਰਵਾਉਣ ਲਈ ਲੜਦੇ, ਨਫਰਤ ਉਗਲਦੇ, ਈਰਖਾ ਆਦਿ ਕਰਦੇ ਵੇਖੇ ਜਾਂਦੇ ਹਨ। ਗੁਰਬਾਣੀ ਗੁਰੁ ਜੀ ਦੇ ਹੁਕਮਨਾਮੇ ਲਾਗੂ ਕਰਵਾਉਣ ਤੋਂ ਇਹ ਲੋਕ ਕੰਨੀਂ ਕਤਰਾਉਂਦੇ ਹਨ। ਆਪ ਹੀ ਗੁਰੁ ਹੁਕਮਾਂ ਦੀਆਂ ਧੱਜੀਆਂ ਉੱਡਾ ਕੇ ਰੱਖ ਦਿੰਦੇ ਹਨ। ਵੇਖੋ ਜੀ ਕੀ ਕਰੀਏ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ, ਇਹ ਕਹਿ ਕੇ ਪੱਲਾ ਛੁੱਡਾ ਜਾਂਦੇ ਹਨ। ਲੋਕਾਂ ਨੂੰ ਸਮਝਾਉਣ ਲਈ ਗੁਰੁ ਹੁਕਮਾਂ ਦੇ ਨੇੜੇ ਸਹਿਜ ਸਹਿਜ ਲਿਆਉਣ ਲਈ ਕੋਈ ਨੀਤੀਆਂ ਬਣ ਜਾਣ ਠੀਕ ਹੈ, ਪਰ ਸਦਾ ਲਈ ਗੁਰਬਾਣੀ ਦੇ ਫੈਸਲਿਆਂ ਤੋਂ ਮੁਨਕਰ ਹੀ ਹੋ ਜਾਣਾ ਇਹ ਵੱਡੀ ਵੇਮੁੱਖਤਾ ਹੈ। ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੀ ਬੰਦਿਆਂ ਦੇ ਕੱਚ ਘਰੜ ਹੁਕਮਾਂ ਨੂੰ ਮੰਨਣ ਲਈ ਕਾਹਲੀਆਂ ਪੈ ਜਾਂਦੀਆਂ ਹਨ, ਕੁੱਝ ਬੇਅਕਲੇ ਜਿਹੇ ਬੰਦੇ ਬੰਦਿਆਂ ਦੇ ਹੁਕਮਾਂ ਨੂੰ ਯਾਦ ਕਰਵਾਉੰਦਿਆਂ ਲੜਦੇ ਵੇਖੇ ਜਾ ਸਕਦੇ ਹਨ। ਗੁਰਬਾਣੀ ਦੇ ਸਾਰਾ ਕੁਝ ਉਲਟ ਆਪ ਸਾਰਾ ਕੁਝ ਗੁਰਦਵਾਰੇ ਵਿੱਚ ਹੀ ਕਰੀ ਜਾਣਗੇ ਕੋਈ ਪ੍ਰਵਾਹ ਨਹੀਂ, ਸਗੋਂ ਪੁਛਣ ਤੇ ਟਾਲ ਮਟੋਲਾ ਜਾਂ ਹੀਂ ਹੀਂ ਹੀਂ ਹੀਂ ਹੀਂ ਹੀਂ ਕਰਦੇ ਚੁਪ ਕਰ ਜਾਣਗੇ।
ਹੁਕਮਨਾਮੇ ਜਾਰੀ ਕਰਨ ਵਾਲੇ ਮੂਰਖ ਬੰਦਿਓ! ਤੇ ਬੰਦਿਆਂ ਦੇ ਹੁਕਮ ਲਾਗੂ ਕਰਵਾਉਣ ਵਾਲੇ ਸੇਵਾਦਾਰੋ! ਜਰਾ ਧਿਆਨ ਦਿਓ, ਜੇਕਰ ਬੰਦੇ ਬੰਦਿਆਂ ਦੀਆਂ ਜੀਅ ਹਜ਼ੂਰੀਆਂ ਕਰਵਾਉਣ ਜਾਂ ਕਰਨ ਤਾਂ ਗੁਰਮਤਿ ਦਾ ਕੀ ਫੈਸਲਾ ਹੈ ਸੁਣੋ ਜੀ:--
ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ॥ ਚੂਹਾ ਖਡ ਨ ਮਾਵਈ ਤਿਕਲਿ ਬੰਨੈ ਛਜ ॥ ਦੇਨਿ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ ॥ (੧੨੮੬)
ਅਰਥ:- ਉਹ ਲੋਕ ਮੂਰਖ ਕਮਲੇ ਹਨ ਜੋ ਚੇਲਿਆਂ ਨੂੰ ਸੇਹਲੀ (ਗੱਦੀ ਦੀ ਪੱਗ) ਟੋਪੀ ਦੇਂਦੇ ਹਨ ਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਆਪਣੇ ਥਾਂ ਗੱਦੀ ਦੇਂਦੇ ਹਨ; ਇਹ ਸੇਹਲੀ ਟੋਪੀ (ਗੱਦੀ ਦੀ ਪੱਗ) ਲੈਣ ਵਾਲੇ ਭੀ ਬਦੀਦ (ਵੱਡੇ ਬੇਸ਼ਰਮ) ਹਨ ਜੋ ਨਿਰੀ ਸੇਹਲੀ ਟੋਪੀ (ਗੱਦੀ ਦੀ ਪੱਗ) ਨਾਲ ਆਪਣੇ ਆਪ ਨੂੰ ਬਰਕਤਿ ਦੇਣ ਦੇ ਸਮਰੱਥ ਸਮਝ ਲੈਂਦੇ ਹਨ। ਇਹਨਾਂ ਦੀ ਹਾਲਤ ਤਾਂ ਇਉਂ ਹੀ ਹੈ ਜਿਵੇਂ ਚੂਹਾ ਆਪ ਹੀ ਖੁੱਡ ਵਿਚ ਸਮਾ (ਵੜ) ਨਹੀਂ ਸਕਦਾ, ਤੇ ਉਤੋਂ ਲੱਕ ਨਾਲ ਛੱਜ ਬੰਨ੍ਹ ਲੈਂਦਾ ਹੈ। ਹੇ ਨਾਨਕ! ਇਹੋ ਜਿਹੀਆਂ ਗੱਦੀਆਂ ਥਾਪ ਕੇ ਜੋ ਹੋਰਨਾਂ ਨੂੰ ਅਸੀਸਾਂ ਦੇਂਦੇ ਹਨ ਉਹ ਭੀ ਜ਼ਮੀਰ ਦੇ ਤੌਰ ਤੇ ਮਰ ਜਾਂਦੇ ਹਨ ਤੇ ਅਸੀਸਾਂ ਲੈਣ ਵਾਲੇ ਭੀ ਜ਼ਮੀਰ ਦੇ ਤੌਰ ਤੇ ਮਰ ਜਾਂਦੇ ਹਨ, ਇਸ ਤਰ੍ਹਾਂ ਪਰਮਾਤਮਾ ਦੀ ਰਜਾ ਸਮਝੀ ਨਹੀਂ ਜਾ ਸਕਦੀ ਭਾਵ, ਨਿਰੀਆਂ ਸੇਹਲੀ ਟੋਪੀ (ਗੱਦੀ ਦੀ ਪੱਗ) ਤੇ ਅਸੀਸਾਂ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਪੈਣ ਲਈ ਕਾਫੀ ਨਹੀਂ ਹਨ, ਮੁਰਸ਼ਿਦ ਦੀ ਚੇਲੇ ਨੂੰ ਅਸੀਸ ਤੇ ਸੇਹਲੀ ਟੋਪੀ (ਗੱਦੀ ਦੀ ਪੱਗ) ਜੀਵਨ ਦਾ ਸਹੀ ਰਸਤਾ ਨਹੀਂ ਹੈ।
ਸੋ ਗੁਰਬਾਣੀ ਦੇ ਸਿੱਖੋ! ਫਜ਼ੂਲ ਦੇ ਇਧਰ ਉਧਰ ਉਲਝਣ ਦੀ ਬਜਾਏ ਦੇਹਧਾਰੀ ਡੇਰੇਦਾਰੀ ਪ੍ਰਥਾ ਵਾਗੂੰ ਜਥੇਦਾਰੀ ਪ੍ਰਥਾ ਨੂੰ ਸਲਾਮਾਂ ਕਰਨ ਦੀ ਥਾਂ ਗੁਰਬਾਣੀ ਨੂੰ ਮੰਨ ਲਈਏ। ਇਹ ਆਸ ਲਾ ਕੇ ਬੈਠੇ ਰਹਿਣਾ ਕਿ ਜਥੇਦਾਰ ਹੁਕਮਨਾਮਾ ਜਾਰੀ ਕਰਨ ਫਿਰ ਲਾਗੂ ਕਰਵਾਵਾਂਗੇ ਇਹ ਮੂਰਖਤਾਈ ਹੈ, “ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ” । ਹੁਕਮਨਾਮੇ ਪੰਜ ਬੰਦੇ ਤਾਂ ਕੀ ਪੰਜਾਹ ਸੌ ਰਲ ਕੇ ਵੀ ਜਾਰੀ ਨਹੀਂ ਕਰ ਸਕਦੇ। ਹੁਕਮਨਾਮੇ ਗੁਰਬਾਣੀ ਗੁਰੂ ਦੇ ਹਨ ਜੋ ਕੁਲ ਮਨੁੱਖਤਾ ਦੇ ਨਾਂ ਜਾਰੀ ਹੋਏ ਹਨ ਉਹਨਾਂ ਹੁਕਮਨਾਮਿਆਂ ਨੂੰ ਸਮਝੀਏ, ਮੰਨੀਏ ਤੇ ਲਾਗੂ ਕਰੀਏ। ਹੋਰ ਹੋਰ ਹੁਕਮਨਾਮੇ ਬੰਦਿਆਂ ਵੱਲੋਂ ਜਾਰੀ ਕਰਨੇ, ਕਰਵਾਉਣੇ ਤੁਰੰਤ ਬੰਦ ਕਰੀਏ। ਇਹ ਝੱਲ ਨਾ ਖਿਲਾਰੀਏ। ਆਓ ਅਸਲ ਹੁਕਮਨਾਮੇ ਆਪਣੇ ਆਪ ਤੇ, ਤੇ ਪੂਰੀ ਕੌਮ ਤੇ ਲਾਗੂ ਕਰੀਏ।
ਸ੍ਰੀ ਮੁਖਵਾਕ (ਹੁਕਮਨਾਮੇ)
੧. ਰੱਬ ਇੱਕ ਹੀ ਮੰਨਣਾ ਹੈ * ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ ॥ (ਪੰਨਾ ੪੨੦) * ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥ (ਪੰਨਾ ੩੫੦)
੨. ਰੱਬੀ ਬਾਣੀ ਨੂੰ ਹੀ ਕੇਵਲ ਗੁਰੂ ਮੰਨਣਾ ਹੈ * ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥੫॥ (ਪੰਨਾ ੯੮੨) * ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ (ਪੰਨਾ ੬੪੬)
੩. ਗੁਰਬਾਣੀ ਗੁਰੂ ਦੀ ਬਖਸ਼ਿਸ਼ ਸਿੱਖੀ ਕਿਵੇਂ ਨਿਭਾਉਣੀ ਹੈ * ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥ (ਪੰਨਾ ੧੪੧੨) * ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ ॥ ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ ॥ (ਪੰਨਾ ੭੬੩)
੪. ਨਸ਼ਿਆਂ ਬਾਰੇ ਕੀ ਹੁਕਮ * ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ (ਪੰਨਾ ੫੫੪) * ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥ (ਪੰਨਾ ੩੬੦) * ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥ ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥ (ਪੰਨਾ ੩੯੯) * ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥ ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥ (ਪੰਨਾ ੭੨੬)
੫. ਪਰਾਏ ਹੱਕ ਬਾਰੇ * ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ (ਪੰਨਾ ੧੪੧)
੬. ਪਰਾਏ ਸੰਗ (ਵਿਭਚਾਰ) ਤੋਂ ਬਚਣ ਲਈ * ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ॥ ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ ॥ (ਪੰਨਾ ੪੦੩) * ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥ (ਪੰਨਾ ੪੦੩) * ਪਰ ਧਨ ਪਰ ਦਾਰਾ ਪਰਹਰੀ ॥ ਤਾ ਕੈ ਨਿਕਟਿ ਬਸੈ ਨਰਹਰੀ ॥ (ਪੰਨਾ ੧੧੬੩)
੭. ਮੜੀਆਂ ਕਬਰਾਂ ਨਾ ਪੂਜਣ ਬਾਰੇ * ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥ (ਪੰਨਾ ੬੩੪) * ਮੜੀ ਮਸਾਣੀ ਮੂੜੇ ਜੋਗੁ ਨਾਹਿ ॥ (ਪੰਨਾ ੧੧੯੦) * ਰਹੈ ਬੇਬਾਣੀ ਮੜੀ ਮਸਾਣੀ ॥ ਅੰਧੁ ਨ ਜਾਣੈ ਫਿਰਿ ਪਛੁਤਾਣੀ ॥ (ਪੰਨਾ ੪੬੭) * ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ ॥ (ਪੰਨਾ ੫੨੬)
੮. ਦੇਹ ਪੂਜਾ ਤੋਂ ਮਨ੍ਹਾਂ ਕੀਤਾ * ਮਾਣਸ ਸੇਵਾ ਖਰੀ ਦੁਹੇਲੀ ॥ ਸਾਧ ਕੀ ਸੇਵਾ ਸਦਾ ਸੁਹੇਲੀ ॥ (ਪੰਨਾ ੧੧੮੨) * ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ॥ ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ॥ (ਪੰਨਾ ੪੯੭) * ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥ (ਪੰਨਾ ੪੭੦)
੯. ਮੂਰਤੀ ਪੂਜਾ ਨਾ ਕਰਨ ਲਈ * ਪਾਖਾਨ ਗਢਿ ਕੈ ਮੂਰਤਿ ਕੀਨੀ ਦੇ ਕੈ ਛਾਤੀ ਪਾਉ ॥ ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥ (ਪੰਨਾ ੪੭੯) * ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥ (ਪੰਨਾ ੧੧੬੦)
੧੦. ਦਾਜ ਦਹੇਜ ਦੀ ਲਾਹਣਤ ਤੋਂ ਬਚਣ ਲਈ * ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥ ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥ ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥ ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥ ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ॥ ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥੪॥ (ਪੰਨਾ ੭੮)
੧੧. ਸਮਾਜਿਕ ਭਾਈਚਾਰੇ ਨੂੰ ਮਜਬੂਤ ਬਣਾਈ ਰੱਖਣ ਲਈ * ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ (੧੩੪੯ ਪੰਨਾ) * ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥ ਰਾਮ ਬਿਨਾ ਕੋ ਬੋਲੈ ਰੇ ॥ (੯੮੮ ਪੰਨਾ) * ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਅ ॥੩॥ (ਪੰਨਾ ੯੭) * ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥ (ਪੰਨਾ ੭੪੭)
੧੨. ਪਖੰਡ ਤੋਂ ਬਚਣ ਲਈ * ਪਾਖੰਡ ਪਾਖੰਡ ਕਰਿ ਕਰਿ ਭਰਮੇ ਲੋਭੁ ਪਾਖੰਡੁ ਜਗਿ ਬੁਰਿਆਰੇ ॥ (੯੮੧) * ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ (੭੪੭) * ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ ॥ (੬੩੫) * ਮਨ ਕਰਹਲਾ ਤੂੰ ਮੀਤੁ ਮੇਰਾ ਪਾਖੰਡੁ ਲੋਭੁ ਤਜਾਇ ॥ (੨੩੪) * ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥ ਹਰਿ ਕਾ ਨਾਮੁ ਨਿਤ ਨਿਤਹਿ ਲੀਜੈ ॥੧॥ ਰਹਾਉ ॥ (੯੭੩ ਪੰਨਾ)
੧੩. ਵਹਿਮ ਭਰਮ ਤੇ ਭੁਲੇਖੇ ਦੂਰ ਕਰਨ ਲਈ * ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ ਮੇਰਾ ਭ੍ਰਮੁ ਭਉ ਗੁਰ ਬਚਨੀ ਭਾਗੇ ॥ (ਪੰਨਾ ੧੭੨) * ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥ (ਪੰਨਾ ੧੪੫) * ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥ (ਪੰਨਾ ੧੪੧) * ਕਹੁ ਨਾਨਕ ਭਰਮੁ ਗੁਰਿ ਖੋਈ ਹੈ ਇਵ ਤਤੈ ਤਤੁ ਮਿਲਾਇਓ ॥ (ਪੰਨਾ ੨੦੫) * ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ ॥ (ਪੰਨਾ ੩੩੮)
੧੪. ਸੁੱਚ ਜੂਠ ਬਾਰੇ ਹੁਕਮ * ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ (ਪੰਨਾ ੫੫੮) * ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ * ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥ (ਪੰਨਾ ੪੭੨) * ਜੂਠਿ ਲਹੈ ਜੀਅ ਮਾਜੀਐ ਮੋਖ ਪਇਆਣਾ ਹੋਇ ॥੨॥ (ਪੰਨਾ ੪੮੯)
੧੫. ਗੁਰਬਾਣੀ ਦੇ ਉੱਲਟ ਕੱਚੀ ਬਾਣੀ ਬਾਰੇ * ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥ (ਪੰਨਾ੯੨੦) * ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ (ਪੰਨਾ ੩੦੪)
੧੬. ਜਾਤਿ ਪਾਤਿ ਦੀ ਨਖੇਧੀ * ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ (ਪੰਨਾ ੧੧੨੭) * ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥ (ਪੰਨਾ ੧੧੨੮) * ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥ (ਪੰਨਾ ੩੪੯)
੧੭. ਵਿਕਰਾਂ ਤੋਂ ਬਚਣ ਲਈ * ਛੋਡਹੁ ਕਾਮ ਕ੍ਰੋਧੁ ਬੁਰਿਆਈ ॥ ਹਉਮੈ ਧੰਧੁ ਛੋਡਹੁ ਲੰਪਟਾਈ ॥ ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ ॥੮॥ (੧੦੨੬ ਪੰਨਾ) * ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ ॥ (੪੧੯ ਪੰਨਾ) * ਸਾਧੋ ਮਨ ਕਾ ਮਾਨੁ ਤਿਆਗਉ ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥ (੨੧੯ ਪੰਨਾ)
੧੮. ਸਤਿਗੁਰੂ ਦਾਤਾ ਹੈ, ਭਿਖਾਰੀ ਜਾਂ ਕਿਸੇ ਦਾ ਮੁਥਾਜ ਨਹੀਂ, ਉਹ ਕਿਸੇ ਤੇ ਨਿਰਭਰ ਵੀ ਨਹੀਂ ਹੈ:-- * ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥ (ਪੰਨਾ ੧੪੨੮) * ਇਕੁ ਦਾਤਾ ਸਭੁ ਜਗਤੁ ਭਿਖਾਰੀਆ ਹਰਿ ਜਾਚਹਿ ਸਭ ਮੰਗ ਮੰਗਨਾ ॥ (ਪੰਨਾ ੧੩੧੩) * ਨਾ ਓਹੁ ਮਰੈ ਨ ਹੋਵੈ ਸੋਗੁ ॥ ਦੇਦਾ ਰਹੈ ਨ ਚੂਕੈ ਭੋਗੁ ॥ ਗੁਣ ਏਹੋ ਹੋਰੁ ਨਾਹੀ ਕੋਇ ॥ ਨਾ ਕੋ ਹੋਆ ਨਾ ਕੋ ਹੋਇ ॥੩॥ (੯ ਪੰਨਾ) * ਹਰਿ ਜੀਉ ਤੇਰਾ ਦਿਤਾ ਸਭੁ ਕੋ ਖਾਵੈ ਸਭ ਮੁਹਤਾਜੀ ਕਢੈ ਤੇਰੀ ॥ (ਪੰਨਾ ੫੫੪)
੧੯. ਦੇਵੀ ਦੇਵਤਿਆਂ ਦੀ ਪੂਜਾ ਦੀ ਮਨ੍ਹਾਹੀ * ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥ (੩੩੨ ਪੰਨਾ) * ਦੇਵੀ ਦੇਵਾ ਮੂਲੁ ਹੈ ਮਾਇਆ ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ॥ (੧੨੯ ਪੰਨਾ) * ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥੬॥ (੬੩੭ ਪੰਨਾ) * ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥ (੮੭੪ ਪੰਨਾ)
੨੦. ਧਾਰਮਿਕ ਤੇ ਰਾਜਨੀਤਿਕ ਆਗੂ ਚੁਣਨ ਲਈ * ਕੂੜੁ ਬੋਲਿ ਮੁਰਦਾਰੁ ਖਾਇ ॥ ਅਵਰੀ ਨੋ ਸਮਝਾਵਣਿ ਜਾਇ ॥ ਮੁਠਾ ਆਪਿ ਮੁਹਾਏ ਸਾਥੈ ॥ ਨਾਨਕ ਐਸਾ ਆਗੂ ਜਾਪੈ ॥ (੧੩੯ ਪੰਨਾ) * ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥ (੭੬੭ ਪੰਨਾ)
ਇਹ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਗੁਰਬਾਣੀ ਵਿੱਚ ਸਾਡੇ ਲਈ ਮੌਜੂਦ ਹੈ। ਲੋੜ ਹੈ ਪੜਨ ਦੀ, ਵੀਚਾਰਨ ਦੀ, ਮੰਨਣ ਦੀ। ਗੁਰੂ ਸਾਹਿਬ ਦੇ ਇਨ੍ਹਾਂ ਹੁਕਮਨਾਮਿਆਂ ਦੇ ਬਰਾਬਰ ਕੋਈ ਹੋਰ ਕਿਸੇ ਬੰਦੇ ਦੇ ਹੁਕਮਨਾਮੇ ਕਿੰਨੀ ਕੁ ਮਾਨਤਾ ਰੱਖਦੇ ਹਨ। ਗੁਰਬਾਣੀ ਹੁਕਮਾਂ ਨੂੰ ਪਹਿਲ ਦੇਈਏ ਤਾਂ ਸਾਡੇ ਕਿੰਨੇ ਮਸਲੇ ਅਪਣੇ ਆਪ ਹੀ ਹੱਲ ਹੋਣ ਵਾਲੇ ਪਾਸੇ ਤੁਰ ਪੈਣਗੇ। ਆਓ, ਗੁਰੂ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਨੂੰ ਮੰਨੀਏ ਜਿਸ ਤੇ ਕਿਸੇ ਨੂੰ ਵੀ ਇਤਰਾਜ ਨਹੀਂ ਹੋ ਸਕਦਾ। ਗੁਰਬਾਣੀ ਨੂੰ ਛੱਡ ਕੇ ਮਨਮਰਜੀਆਂ ਕਰਨ ਨਾਲ ਇਸ ਗੁਰਬਾਣੀ ਹੁਕਮ ਦੀ ਉਲੰਘਣਾ ਵੀ ਹੋਵੇਗੀ, ਤੇ ਕੂੜਿਆਰ ਵੀ ਗੁਰੂ ਦੀਆਂ ਨਜ਼ਰਾਂ ਵਿੱਚ ਬਣ ਜਾਵਾਂਗੇ।
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥ ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ ਓਨਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥੯॥ (ਪੰਨਾ ੩੦੪)


(ਸੰਪਾਦਕੀ ਨੋਟ:- ਅਸੀਂ ਦਸਮ ਗ੍ਰੰਥ ਦੀ ਕਿਸੇ ਵੀ ਰਚਨਾ ਨੂੰ ਦਸਮ ਗੁਰੂ ਦੀ ਲਿਖਤ ਨਹੀਂ ਮੰਨਦੇ। ਪਰ ਕਈ ਬਾਕੀ ਸਾਰੇ ਦਸਮ ਗ੍ਰੰਥ ਨੂੰ ਤਾਂ ਰੱਦ ਕਰਦੇ ਹਨ ਪਰ ਨਿੱਤਨੇਮ ਦੀਆਂ ਬਾਣੀਆਂ ਨੂੰ ਦਸਮ ਗੁਰੂ ਦੀ ਲਿਖਤ ਜਾਂ ਗੁਰੂ ਵਲੋਂ ਪਰਵਾਣ ਕੀਤੀ ਹੋਈ ਮੰਨਦੇ ਹਨ। ਹਰਦੇਵ ਸਿੰਘ ਜੰਮੂ ਜੀ ਉਹਨਾ ਵਿਚੋਂ ਇੱਕ ਹਨ। ਇਸੇ ਤਰਹਾਂ ਮਿਸ਼ਨਰੀ ਕਾਲਿਜਾਂ ਵਾਲੇ ਮਜਬੂਰੀ ਵੱਸ ਇਹਨਾ ਬਾਣੀਆਂ ਨੂੰ ਪੜ੍ਹਦੇ ਹਨ ਅਤੇ ਪੜ੍ਹਨ ਲਈ ਕਹਿੰਦੇ ਹਨ। ਕਿਉਂਕਿ ਜੇ ਕਰ ਉਹ ਇਹਨਾ ਨੂੰ ਰੱਦ ਕਰ ਦੇਣ ਤਾਂ ਫਿਰ ਜਿਹਨਾਂ ਲੋਕਾਂ ਨੂੰ ਉਹਨਾ ਨੇ ਗਿਆਨ ਦੇਣਾ ਹੈ ਉਹ ਇਹਨਾ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੋਣਗੇ। ਪਿਛਲੇ ਲੱਗਭੱਗ ਦੋ ਹਫਤੇ ਤੋਂ ਹਰਦੇਵ ਸਿੰਘ ਜੰਮੂ ਅਤੇ ਸਰਵਜੀਤ ਸਿੰਘ ਜੀ ਚੌਪਈ ਤੇ ਵਿਚਾਰ ਕਰ ਰਹੇ ਹਨ। ਕੱਲ ਹੀ ਇੱਕ ਹੋਰ ਪਾਠਕ ਕਮਲਜੀਤ ਸਿੰਘ ਅਟਵਾਲ ਨੇ ਆਪਣੇ ਵਿਚਾਰ ਦਿੱਤੇ ਸਨ ਅਤੇ ਅੱਜ ਜੰਮੂ ਨੇ ਉਸ ਦਾ ਜਵਾਬ ਦਿੱਤਾ ਹੈ। ਭਾਵੇਂ ਕਿ ਕਮਜੀਤ ਸਿੰਘ ਨੇ ਕਿਸੇ ਦਾ ਨਾਮ ਨਹੀਂ ਸੀ ਲਿਖਿਆ ਅਤੇ ਉਹਨਾ ਨੇ ਇਹ ਗੱਲ ਸਾਰਿਆਂ ਲਈ ਕੀਤੀ ਹੋਵੇ ਪਰ ਇਹ ਚਲਦੀ ਵਿਚਾਰ ਵਿੱਚ ਜੰਮੂ ਤੇ ਢੁਕਦੀ ਪ੍ਰਤੀਤ ਹੁੰਦੀ ਸੀ ਅਤੇ ਉਹਨਾ ਨੇ ਢੁਕਾ ਲਈ। ਸ਼ਬਦਾਵਲੀ ਦੋਹਾਂ ਨੇ ਹੀ ਬਹੁਤੀ ਚੰਗੀ ਨਹੀਂ ਵਰਤੀ। ਵੱਖਰੇ ਵਿਚਾਰ ਰੱਖ ਕੇ ਚੰਗੀ ਸ਼ਬਦਾਵਲੀ ਵਿੱਚ ਗੱਲ ਕਰਨੀ ਕੋਈ ਮਾੜੀ ਗੱਲ ਨਹੀਂ ਹੈ। ਅਭੁੱਲ ਸਿਰਫ ਗੁਰੂ ਅਤੇ ਕਰਤਾਰ ਹੈ। ਵਿਦਵਾਨ ਅਭੁੱਲ ਨਹੀਂ ਹੋ ਸਕਦੇ ਪਰ ਜੰਮੂ ਜੀ ਵਿਦਵਾਨਾ ਨੂੰ ਹੀ ਅਭੁੱਲ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਠੀਕ ਨਹੀਂ ਹੈ। ਇਹ ਤਾਂ ਉਸੇ ਤਰ੍ਹਾਂ ਹੈ ਜਿਵੇਂ ਕਿ ਸਾਧਾਂ ਦੇ ਚੇਲੇ ਆਪਣੇ ਡੇਰੇ ਵਾਲੇ ਸਾਧ ਨੂੰ ਅਭੁੱਲ ਮੰਨਦੇ ਹਨ ਅਤੇ ਉਹਨਾ ਦੀ ਕਹੀ ਹੋਈ ਗੱਲ ਨੂੰ ਰੱਦ ਨਹੀਂ ਕਰ ਸਕਦੇ। ਜੇ ਕਰ ਕੋਈ ਹੋਰ ਪਾਠਕ ਇਸ ਬਾਰੇ ਵਿਚਾਰ ਦੇਣਾ ਚਾਹੇ ਤਾਂ ਅਗਲੇ ਕੁੱਝ ਦਿਨਾ ਵਿੱਚ ਦੇ ਸਕਦਾ ਹੈ ਨਹੀਂ ਤਾਂ ਇਹ ਵਿਚਾਰ ਬੰਦ ਸਮਝੀ ਜਾਵੇਗੀ। ਉਹ ਵਿਚਾਰ ਸਿਰਫ ਚੌਪਈ ਬਾਰੇ ਹੋਣੇ ਚਾਹੀਦੇ ਹਨ। ਉਹੀ ਵਿਚਾਰ ਦੇਣ ਜਿਹੜੇ ਕਿ ਨਿੱਤਨੇਮ ਦੀਆਂ ਤਿੰਨ ਬਾਣੀਆਂ ਨੂੰ ਗੁਰੂ ਦੀ ਲਿਖਤ ਮੰਨਦੇ ਹਨ ਅਤੇ ਜਾਂ ਫਿਰ ਸਾਰੇ ਦਸਮ ਗ੍ਰੰਥ ਨੂੰ ਰੱਦ ਕਰਦੇ ਹਨ। ਸਾਰੇ ਦਸਮ ਗ੍ਰੰਥ ਨੂੰ ਗੁਰੂ ਦੀ ਲਿਖਤ ਮੰਨਣ ਵਾਲਿਆਂ ਦੇ ਵਿਚਾਰ ਅਸੀਂ ਨਹੀਂ ਛਾਪ ਸਕਦੇ)


(18/02/12)
ਰੇਸ਼ਮ ਸਿੰਘ ਇੰਡਿਆਨਾ

ਦਲੀਲਾਂ ਕਿ ਬਹਾਨੇ
ਜਦੋਂ ਦਾ ਅਕਾਲ ਤਖਤ ਸਾਹਿਬ ਜੀ ਤੇ ਕਾਬਜ ਮਸੰਦ ਗੁਰਬਚਨੇ ਵਲੋਂ ਵੀਰ ਸਰਬਜੀਤ ਸਿੰਘ ਜੀ ਧੂੰਦਾ ਬਾਰੇ ਕੂੜਨਾਮਾ ਜਾਰੀ ਕੀਤਾ ਗਿਆ ਹੈ ਉਦੋਂ ਦੀਆਂ ਹੀ ਸਾਡੀਆਂ ਧਿਰਾਂ ਆਪੋ ਆਪਣੇ ਵਿਚਾਰ ਪੇਸ਼ ਕਰਦੀਆਂ ਆ ਰਹੀਆਂ ਹਨ ਤੇ ਇਸ ਮਸਲੇ ਬਾਰੇ ਕਾਫੀ ਕੁਝ ਬੋਲਿਆ ਤੇ ਲਿਖਿਆ ਜਾ ਚੁੱਕਾ ਏ |ਮੈਂ ਖੁਦ ਵੀਰ ਸਰਬਜੀਤ ਸਿੰਘ ਧੂੰਦਾ ਜੀ ਦਾ ਸ਼ੁਭਚਿੰਤਕ ਹਾਂ ਵੀਰ ਸਰਬਜੀਤ ਸਿੰਘ ਜੀ ਕਾਫੀ ਸੁਲਝੇ ਹੋਏ ਅਤੇ ਸਿਧਾਂਤ ਨੂੰ ਸਮਝਣ ਤੇ ਪ੍ਰਚਾਰਨ ਵਾਲੇ ਪ੍ਰਚਾਰਕ ਹਨ |ਅਸੀਂ ਆਸ ਕਰਦੇ ਹਾਂ ਕਿ ਉਹ ਕਿਸੇ ਦਾ ਵੀ ਪ੍ਰਭਾਵ ਨਾਂ ਕਬੂਲਦੇ ਹੋਏ ਗੁਰਮਤਿ ਨੂੰ ਦ੍ਰਿੜ ਕਰਵਾਉਣ ਵਾਲਾ ਹੀ ਫੈਸਲਾ ਲੈਣਗੇ |ਪਰ ਅੱਜ ਕੁਝ ਵੀਰਾਂ ਵਲੋਂ ਸਭ ਕੁਝ ਜਾਣਦੇ ਹੋਏ ਵੀ ਕਿ ਸਿਖ ਸਿਧਾਂਤ ਕਿਸੇ ਪੁਜਾਰੀਆਂ ਅੱਗੇ ਪੇਸ਼ ਹੋਣ ਦੀ ਇਜਾਜਤ ਨਹੀਂ ਦਿੰਦਾ ਪਰ ਫੇਰ ਵੀ ਪਤਾ ਨਹੀਂ ਕਿਉਂ ਉਹਨਾਂ ਵੀਰਾਂ ਵਲੋਂ ਸਿਖ ਸਿਧਾਂਤ ਤੇ ਪਹਿਰਾ ਦੇਣ ਦੀ ਵਜਾਏ ਵਖੋ ਵਖਰੇ ਬਹਾਨੇ ਘੜੇ ਜਾ ਰਹੇ ਨੇ ਤੇ ਬੇ ਸਿਰ ਪੈਰ ਦਲੀਲਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਹੀ ਦਲੀਲਾਂ ਦੇ ਵਿਚੋਂ ਇੱਕ ਦਲੀਲ ਇਹ ਹੈ ਕਿ ਸਾਹਿਬਜਾਦੇ ਵੀ ਸੂਬੇ ਦੀ ਕਚਹਿਰੀ ਵਿਚ ਪੇਸ਼ ਹੋਏ ਸਨ ਵਗੈਰਾ ਵਗੈਰਾ ...|
ਹੁਣ ਆਉ ਇਸ ਦਲੀਲ ਤੇ ਥੋੜੀ ਜਿਹੀ ਝਾਤ ਮਾਰੀਏ ਇਸ ਦਲੀਲ ਦਾ ਕੋਈ ਖਾਸ ਅਧਾਰ ਨਜਰ ਨਹੀਂ ਆਉਂਦਾ ਕਿਉਂਕਿ ਸਾਹਿਬਜਾਦਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਮਰਜੀ ਦੇ ਉਲਟ ਉਸ ਸਮੇਂ ਦੇ ਹਾਕਮ ਸੂਬੇ ਦੀ ਕਚਿਹਰੀ ਵਿਚ ਪੇਸ਼ ਕੀਤਾ ਗਿਆ ਸੀ|
ਹੁਣ ਵੀਰ ਸਰਬਜੀਤ ਸਿੰਘ ਧੂੰਦਾ ਜੀ ਬਾਰੇ ਵਿਚ ਇਹੋ ਜਿਹੀਆਂ ਦਲੀਲਾਂ ਠੀਕ ਨਹੀਂ ਬੈਠਦੀਆਂ|ਪਹਿਲੀ ਗੱਲ ਤਾਂ ਇਹ ਹੀ ਹੈ ਕਿ ਪ੍ਰੋ: ਸਰਬਜੀਤ ਸਿੰਘ ਧੂੰਦਾ ਜੀ ਗ੍ਰਿਫਤਾਰ ਕਰਕੇ ਅਕਾਲ ਤਖਤ ਸਾਹਿਬ ਜਾਂ ਸਕੱਤਰੇਤ ਵਿਚ ਨਹੀਂ ਲਿਜਾਏ ਜਾ ਰਹੇ ਬਲਕਿ ਆਪਣੀ ਮਰਜੀ ਜਾਂ ਕਾਲਿਜ ਦੀ ਮਰਜੀ ਨਾਲ ਹੀ ਜਾ ਰਹੇ ਹਨ|
ਦੂਜੀ ਗੱਲ ਸਾਹਿਬਜਾਦਿਆਂ ਨੂੰ ਸੂਬੇ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ ਸੀ ਨਾਂ ਕਿ ਕਿਸੇ ਸਿਖ ਅਸਥਾਨ ਜਾਂ ਧਾਰਮਿਕ ਪੁਜਾਰੀਆਂ ਕੋਲ | ਹਾਂ ਇਹ ਗੱਲ ਵਖਰੀ ਹੈ ਕਿ ਉਦੋਂ ਦਾ ਸਿਸਟਮ ਇਹ ਸੀ ਕਿ ਜਦੋਂ ਕਿਸੇ ਤੇ ਕੋਈ ਦੋਸ਼ ਲਾਉਣਾ ਹੁੰਦਾ ਸੀ ਤਾਂ ਮੌਲਵੀ ਆਦਿ ਲੋਕਾਂ ਨੂੰ ਬੁਲਾ ਕੇ ਫਤਵਾ ਜਾਰੀ ਕਰਵਾਇਆ ਜਾਂਦਾ ਸੀ ਪਰ ਕਚਹਿਰੀ ਹਾਕਮਾਂ ਦੀ ਹੀ ਹੁੰਦੀ ਸੀ ਜਦੋਂ ਕਿ ਅੱਜ ਉਹ ਸਿਸਟਮ ਹੀ ਨਹੀਂ ਹੈ |ਅੱਜ ਮੌਕੇ ਦੀ ਹਾਕਮ ਬਾਦਲ ਦੀ ਸਰਕਾਰ ਹੈ ਤੇ ਉਸ ਸਰਕਾਰ ਵਿਚ ਕੇਸਾਂ ਦੇ ਫੈਸਲੇ ਅਦਾਲਤਾਂ ਵਿਚ ਨਿਪਟਾਏ ਜਾਂਦੇ ਹਨ| ਹਾਂ ਇਹ ਜਰੁਰ ਸਚ ਹੈ ਕਿ ਇਹ ਅਖੌਤੀ ਜਥੇਦਾਰ ਉਸ ਦੀਆਂ ਹੀ ਕਠਪੁਤਲੀਆਂ ਹਨ ਤੇ ਉਸੇ ਅਤੇ ਸਾਧਾਂ ਦੇ ਇਸ਼ਾਰੇ ਤੇ ਹੀ ਨਚ ਰਹੀਆਂ ਹਨ | (ਮੇਰਾ ਵਿਸ਼ਾ ਇਥੇ ਬਾਦਲ ਸਰਕਾਰ ਦੇ ਗਲਤ ਜਾਂ ਸਹੀ ਫੈਸਲਿਆਂ ਬਾਰੇ ਨਹੀਂ ਹੈ ਕੇਵਲ ਇੱਕ ਮਿਸਾਲ ਵਜੋਂ ਹੈ ) ਜੇਕਰ ਧੂੰਦਾ ਜੀ ਨੂੰ ਕਿਸੇ ਅਦਾਲਤ ਵਲੋਂ ਕੋਈ ਸੰਮਨ ਆਉਂਦਾ ਤਾਂ ਸਾਡੇ ਵਿਚੋਂ ਕਿਸੇ ਵੀ ਵੀਰ ਨੇ ਇਹ ਨਹੀਂ ਸੀ ਕਹਿਣਾ ਕਿ ਧੂੰਦਾ ਜੀ ਨੂੰ ਅਦਾਲਤ ਵਿਚ ਨਹੀਂ ਜਾਣਾ ਚਾਹੀਦਾ ਬਲਕਿ ਸਭਨੇ ਇਹ ਹੀ ਕੋਸ਼ਿਸ਼ ਕਰਨੀ ਸੀ ਕਿ ਕਿਸੇ ਅਦਾਲਤੀ ਕਾਰਵਾਈ ਵਿਚ ਦਖਲ ਨਾਂ ਦਿੱਤਾ ਜਾਵੇ|ਬਲਕਿ ਕਿਸੇ ਵੀ ਧੱਕੇ ਦਾ ਮੁਕਾਬਲਾ ਕਰਨ ਲਈ ਵਧੀਆ ਵਕੀਲ ਕਰਕੇ ਉਸ ਕੇਸ ਨੂੰ ਅਦਾਲਤੀ ਤਰੀਕੇ ਦੇ ਨਾਲ ਹੀ ਲੜਿਆ ਜਾਵੇ ਤੇ ਅਦਾਲਤਾਂ ਵਿਚ ਦੋਵੇਂ ਧਿਰਾਂ ਹਾਜਿਰ ਹੁੰਦੀਆਂ ਹਨ ਜਦੋਂ ਕਿ ਇਥੇ ਇਹ ਕੁਝ ਨਹੀਂ ਹੋ ਰਿਹਾ|ਇਥੇ ਤਾਂ ਜਾਣਬੁਝ ਕੇ ਪੰਥਕ ਵਿਦਵਾਨਾਂ ਅਤੇ ਪੰਥ ਦਾ ਦਰਦ ਰਖਣ ਵਾਲਿਆਂ ਨਾਲ ਘਟੀਆ ਦਰਜੇ ਦਾ ਵਰਤਾਉ ਕੀਤਾ ਜਾਂਦਾ ਹੈ ਤੇ ਦੋਸ਼ ਕਰਨ ਵਾਲੇ ਨੂੰ ਬੁਲਾਉਣ ਦੀ ਲੋੜ ਹੀ ਨਹੀਂ ਸਮਝੀ ਜਾਂਦੀ ਤੇ ਦੋਸ਼ੀ ਗਰਦਾਨੀ ਗਈ ਧਿਰ ਤੇ ਦੋਸ਼ ਸਾਬਿਤ ਹੋਣ ਤੋਂ ਪਹਿਲਾਂ ਹੀ ਪਾਬੰਦੀਆਂ ਲਾ ਦਿੱਤੀਆਂ ਜਾਂਦੀਆਂ ਹਨ, ਪਰ ਅਸੀਂ ਫਿਰ ਵੀ ਇਹ ਜਿੱਦ ਫੜੀ ਬੈਠੇ ਹਾਂ ਕਿ ਸਿਖ ਦਾ ਸਿਰ ਅਕਾਲ ਤਖਤ ਸਾਹਿਬ ਜੀ ਤੇ ਜਰੁਰ ਝੁਕਣਾ ਚਾਹੀਦਾ ਹੈ ਪਰ ਅਕਾਲ ਤਖਤ ਸਾਹਿਬ ਜੀ ਦੇ ਨਾਮ ਥੱਲੇ ਕੰਮ ਉਹ ਕੀਤੇ ਜਾ ਰਹੇ ਹਨ ਜੋ ਕਿ ਦੁਨੀਆਂ ਦੀਆਂ ਝੂਠੀਆਂ ਅਦਾਲਤਾਂ ਨੂੰ ਵੀ ਮਾਤ ਪਾ ਰਹੇ ਹਨ | ਇਹ ਸਚ ਹੈ ਕਿ ਅਕਾਲ ਤਖਤ ਸਾਹਿਬ ਇੱਕ ਸਿਧਾਂਤ ਹੈ ਤੇ ਹਰ ਸਿਖ ਅਖਵਾਉਣ ਵਾਲਾ ਉਸ ਸਿਧਾਂਤ ਨੂੰ ਮੰਨਣ ਦਾ ਪਾਬੰਦ ਹੈ ਤੇ ਉਹ ਸਿਧਾਂਤ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਹੀ ਹੈ| ਗੁਰੂ ਗਰੰਥ ਸਾਹਿਬ ਜੀ ਦੇ ਗੁਰਮਤਿ ਸਿਧਾਂਤ ਤੋਂ ਵਖਰਿਆਂ ਕਰਕੇ ਕਿਸੇ ਅਕਾਲ ਤਖਤ ਸਾਹਿਬ ਜੀ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ |
ਮੈਂ ਆਪ ਅਕਾਲ ਤਖਤ ਸਾਹਿਬ ਜਾਂ ਸਕੱਤਰੇਤ ਕਿਤੇ ਵੀ ਕਿਸੇ ਵਲੋਂ ਧੱਕੇ ਦੇ ਨਾਲ ਬੁਲਾਏ ਜਾਣ ਤੇ ਜਾਣ ਦਾ ਹਾਮੀ ਨਹੀਂ ਹਾਂ ਮੈਂ ਤਾਂ ਇਸ ਗੁਰਬਚਨੇ ਨੂੰ ਜਥੇਦਾਰ ਹੀ ਨਹੀਂ ਮੰਨਦਾ ਤਾਂ ਉਸਦੇ ਕਿਸੇ ਵੀ ਬੁਲਾਵੇ ਤੇ ਕਿਤੇ ਵੀ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹਾਂ ਜੇਕਰ ਕਿਸੇ ਵੀ ਵੀਰ ਭੈਣ ਨੇ ਕਿਸੇ ਵੀ ਮਸਲੇ ਤੇ ਵਿਚਾਰ ਕਰਨੀ ਹੋਵੇ ਤਾਂ ਕਿਤੇ ਵੀ ਜਾਇਆ ਜਾ ਸਕਦਾ ਹੈ ਪਰ ਇੱਕ ਗੁਨਾਹਗਾਰ ਦਾ ਰੂਪ ਦੇ ਕੇ ਕਿਸੇ ਵੀ ਧਾਰਮਿਕ ਅਖਵਾਉਂਦੇ ਇਖਲਾਕ ਤੋਂ ਗਿਰੇ ਹੋਏ ਵਿਅਕਤੀਆਂ ਅੱਗੇ ਪੇਸ਼ ਨਹੀਂ ਹੋ ਸਕਦਾ |ਜਦੋਂ ਸਕੱਤਰੇਤ ਦੀ ਗੱਲ ਆਉਂਦੀ ਹੈ ਤਾਂ ਇਹ ਫੈਸਲਾ ਜਾਗਰੂਕ ਧਿਰਾਂ ਦਾ ਨਹੀਂ ਬਲਕਿ ਕਾਲਿਜ ਦਾ ਹੀ ਹੈ, ਜਾਗਰੂਕ ਧਿਰਾਂ ਤਾਂ ਕੇਵਲ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਜੇਕਰ ਤੁਸੀਂ ਜਾਣਾ ਹੀ ਹੈ ਤਾਂ ਫਿਰ ਸਕੱਤਰੇਤ ਨਹੀਂ ਕੇਵਲ ਅਕਾਲ ਤਖਤ ਸਾਹਿਬ ਜੀ ਤੇ ਜਾ ਕੇ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਅਤੇ ਸਿਖ ਸੰਗਤਾਂ ਦੀ ਹਾਜਿਰੀ ਵਿਚ ਹੀ ਸਚਾਈ ਨੂੰ ਸਭ ਦੇ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ |
ਹੁਣ ਲੜਾਈ ਇਥੇ ਪਹੁੰਚੀ ਹੋਈ ਹੈ ਕਿ ਅੱਜ ਗੁਰਬਚਨੇ ਨੂੰ ਕੋਈ ਜਾਗਦੀ ਜਮੀਰ ਵਾਲਾ ਸਿਖ ਰੱਦੀ ਦੀ ਟੋਕਰੀ ਦੇ ਬਰਾਬਰ ਵੀ ਨਹੀਂ ਜਾਣਦਾ ਤੇ ਉਸਦੀ ਇਹ ਕੋਸ਼ਿਸ਼ ਹੈ ਕਿ ਕਿਸੇ ਨਾਂ ਕਿਸੇ ਤਰਾਂ ਧੂੰਦਾ ਜੀ ਨੂੰ ਕਮਰੇ ਵਿਚ ਪੇਸ਼ ਕਰਵਾਕੇ ਸੱਕਤਰੇਤ ਨੂੰ ਜਾਇਜ ਠਹਿਰਾ ਦਿੱਤਾ ਜਾਵੇ | ਉਸਦੀ ਕੋਸ਼ਿਸ਼ ਹੈ ਕਿ ਸਰਬਜੀਤ ਸਿੰਘ ਧੂੰਦਾ ਜੀ ਨੂੰ ਕੋਈ ਤਨਖਾਹ ਲਾਏ ਤੋਂ ਵਗੈਰ ਹੀ ਪੇਸ਼ ਕੀਤੇ ਸਪਸ਼ਟੀਕਰਨ ਨੂੰ ਠੀਕ ਮੰਨ ਲਿਆ ਜਾਵੇ ਤੇ ਇਹ ਮਸਲਾ ਖਤਮ ਹੋ ਜਾਵੇ |ਇਹ ਹੀ ਪੰਥ ਵਿਰੋਧੀ ਸ਼ਕਤੀਆਂ ਚਾਹੁੰਦੀਆਂ ਹਨ ਕਿ ਕਿਸੇ ਨਾਂ ਕਿਸੇ ਤਰੀਕੇ ਦੇ ਨਾਲ ਇਹੋ ਜਿਹਾ ਕੰਮ ਕਰਕੇ ਅਸਾਨੀ ਦੇ ਨਾਲ ਪੰਥ ਦੇ ਵਿਹੜੇ ਵਿਚ ਇਹ ਨਵੀਂ ਲੜਾਈ ਪਾ ਦਿੱਤੀ ਜਾਵੇ | ਉਸਤੋਂ ਬਾਅਦ ਸਾਡੀਆਂ ਧਿਰਾਂ ਰੌਲਾ ਪਾਉਣਗੀਆਂ ਕਿ ਪ੍ਰੋ: ਦਰਸ਼ਨ ਸਿੰਘ ਜੀ ਨੂੰ ਵੀ ਕਮਰੇ ਵਿਚ ਜਾ ਆਉਣਾ ਚਾਹੀਦਾ ਸੀ ਦੇਖੋ ਜੀ ਧੂੰਦਾ ਜੀ ਨੇ ਜੁਅਰੱਤ ਨਾਲ ਗੱਲ ਕੀਤੀ ਤਾਂ ਉਹਨਾਂ ਪੁਜਾਰੀਆਂ ਨੂੰ ਕੋਈ ਜਵਾਬ ਹੀ ਨਹੀਂ ਆਇਆ ......ਆਦਿ | ਇਸ ਤਰਾਂ ਨਾਲ ਪ੍ਰੋ: ਦਰਸ਼ਨ ਸਿੰਘ ਜੀ ਵਲੋਂ ਇਹਨਾਂ ਅਖੌਤੀ ਜਥੇਦਾਰਾਂ ਦੇ ਗਲਤ ਫੈਸਲਿਆਂ ਤੇ ਬੰਦ ਕਮਰਾ ਸਿਆਸਤ ਦੇ ਖਿਲਾਫ਼ ਅਰੰਭੀ ਗਈ ਲੜਾਈ ਨੂੰ ਸਾਡੇ ਹੀ ਭਰਾਵਾਂ ਵਲੋਂ ਇੱਕ ਬਹੁਤ ਵੱਡੀ ਸੱਟ ਮਾਰ ਦਿੱਤੀ ਜਾਵੇਗੀ ਜਿਸਦਾ ਖਮਿਆਜਾ ਸਾਨੂੰ ਆਉਣ ਵਾਲੇ ਸਮੇਂ ਵਿਚ ਭੁਗਤਣਾ ਪਵੇਗਾ |ਦੂਜੇ ਪਾਸੇ ਗੁਰਬਚਨਾ ਇਹ ਪ੍ਰਚਾਰ ਕਰਨ ਦਾ ਯਤਨ ਕਰੇਗਾ ਕਿ ਹਰ ਸਿਖ ਨੂੰ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਮੰਨਣਾ ਹੀ ਪੈਂਦਾ ਹੈ ਜੋ ਮੰਨਦਾ ਹੈ ਗੁਰੂ ਬਖਸ਼ਿੰਦ ਹੈ ਉਸਨੂੰ ਮੁਆਫੀ ਮਿਲ ਜਾਂਦੀ ਹੈ|
ਅੱਜ ਕਿਉਂਕਿ ਸਾਰੇ ਪਖਾਂ ਦੀ ਵਿਸਥਾਰ ਵਿਚ ਜਾਣਾ ਸੰਭਵ ਨਹੀਂ ਹੈ ਸੋ ਗੱਲ ਨੂੰ ਸੰਖੇਪ ਹੀ ਰਖ ਰਿਹਾ ਹਾਂ | ਵੈਸੇ ਇਸ ਬਾਰੇ ਪਹਿਲਾਂ ਕਾਫੀ ਸੱਜਣਾਂ ਵਲੋਂ ਕਾਫੀ ਕੁਝ ਲਿਖਿਆ ਜਾ ਚੁੱਕਾ ਹੈ |ਮੈਂ ਤਾਂ ਵੀਰ ਸਰਬਜੀਤ ਸਿੰਘ ਧੂੰਦਾ ਜੀ ਨੂੰ ਬੜੇ ਅਦਬ ਸਤਿਕਾਰ ਨਾਲ ਇੱਕ ਬੇਨਤੀ ਹੀ ਕਰਨੀ ਚਾਹੁੰਦਾ ਹਾਂ ਕਿ ਵੀਰ ਜੀ ਕੌਮ ਨੂੰ ਆਪ ਜੀ ਤੇ ਮਾਣ ਹੈ ,ਕੌਮ ਨੂੰ ਆਪਜੀ ਤੋਂ ਉਮੀਦਾ ਵੀ ਬਹੁਤ ਹਨ, ਆਪ ਸਿਧਾਂਤ ਨੂੰ ਸਮਝਣ ਤੇ ਪ੍ਰਚਾਰਨ ਵਾਲੇ ਹੋ| ਵੀਰ ਜੀਉ ਮੈਂ ਨਹੀਂ ਕਹਿੰਦਾ ਕਿ ਤੁਸੀਂ ਮੇਰੀ ਗੱਲ ਮੰਨੋ ਜਾਂ ਕਿਸੇ ਹੋਰ ਦੀ ਗੱਲ ਮੰਨੋ ਪਰ ਤੁਸੀਂ ਗੁਰਮਤਿ ਗਿਆਨ ਦੁਆਰਾ ਜਾਗ ਰਹੀ ਸਿਧਾਂਤ ਰੂਪੀ ਆਪਣੀ ਜਮੀਰ ਦੀ ਆਵਾਜ਼ ਨੂੰ ਜਰੁਰ ਸੁਨਣਾ| ਜਿਸ ਦਿਨ ਆਪ ਘਰੋਂ, ਬਾਹਰੋਂ ਇਹਨਾਂ ਮਸੰਦਾਂ ਨਾਲ ਗੱਲ ਕਰਨ ਨੂੰ ਨਿੱਕਲੋਗੇ, ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਜੀ ਤੇ ਮਥਾ ਟੇਕਣ ਤੋਂ ਬਾਅਦ ਅਕਾਲ ਤਖਤ ਸਾਹਿਬ ਜੀ ਦੀਆਂ ਪਉੜੀਆਂ ਤੋਂ ਥੱਲੇ ਆ ਕੇ ਫੇਰ ਦੁਬਾਰਾ ਸਕੱਤਰੇਤ ਦੀਆਂ ਪਉੜੀਆਂ ਚੜਨ ਲੱਗੋਗੇ ਤਾਂ ਤੁਹਾਡੇ ਤੇ ਸਾਡੇ ਗੁਰੂ ਦੀ ਆਖੀ ਹੋਈ ਇੱਕ ਗੱਲ ਆਪਜੀ ਨੂੰ ਯਾਦ ਕਰਵਾ ਦੇਣੀ ਠੀਕ ਸਮਝਦਾ ਹਾਂ ਕਿ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਤੋਂ ਬਿਨਾ, ਅਕਾਲ ਤਖਤ ਸਾਹਿਬ ਜੀ ਤੋਂ ਬਿਨਾ ਕੇਵਲ ਕਿਸੇ ਬੰਦੇ ਦੇ ਅੱਗੇ ਪੇਸ਼ ਹੋਣ ਲੱਗਿਆਂ ਗੁਰਬਾਣੀ ਦੀ ਇਹ ਤੁੱਕ ਜਰੁਰ ਯਾਦ ਕਰ ਲਿਉ ਜੋ ਕਿ ਸਤਿਗੁਰੂ ਜੀ ਨੇ ਆਪ ਜੀ ਵਰਗੇ ਸੁਜਾਖੇ ਤੇ ਜਾਗਦੀ ਜਮੀਰਾਂ ਵਾਲੇ ਯੋਧਿਆਂ ਨੂੰ ਸੰਬੋਧਨ ਹੋ ਕੇ ਆਖੀ ਏ ਕਿ:
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥
ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥
ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥1॥

ਪੰਥ ਦੀ ਚੜਦੀ ਕਲਾ ਲੋਚਦਾ ਹੋਇਆ,
ਗੁਰੂ ਦਾ ਕੂਕਰ,
ਰੇਸ਼ਮ ਸਿੰਘ ਇੰਡਿਆਨਾ


(18/02/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸ. ਕਮਲਜੀਤ ਸਿੰਘ ਅਟਵਾਲ ਜੀਉ,

ਸਤਿ ਸ਼੍ਰੀ ਅਕਾਲ!

ਆਪ ਜੀ ਦੀ ਟਿੱਪਣੀ ਪੜੀ ਹੈ! ਜੇਕਰ ਮੈਂ ਗਲਤ ਨਹੀਂ ਤਾਂ ਉਹ ਮੇਰੇ ਲਈ ਲਿਖੀ ਗਈ ਹੈ। ਆਪ ਜੀ ਦਾ ਧਨਵਾਦ! ਆਪ ਜੀ ਲਿਖਦੇ ਹੋ:-

“ਜਿਹੜਾ ਇਨਸਾਨ ਕੂੜੇ ਨੂੰ ਸਰਵੰਸ ਦਾਨੀ ਜੀ ਦੀ ਲਿਖਤ ਸਮਝਦਾ ਹੈ ਉਹ ਹਾਲੇ ਵੀ ਸਿੱਖ ਨਾਲੋਂ ਹਿੰਦੂ ਜਿਆਦਾ ਹੈ ਅਤੇ ਜਾਂ ਫਿਰ ਕੂੜੇ ਨੂੰ ਉਹਨਾਂ ਦੀ ਲਿਖਤ ਸਾਬਤ ਕਰਨ ਵਾਲਾ ਕੇਸਾ ਧਾਰੀ ਪੰਡਤ। ਕੂੜੇ ਦਾ ਇਕ ਹਰਫ ਵੀ ਦਸ਼ਮੇਸ਼ ਜੀ ਦੀ ਸ਼ਖਸ਼ੀਅਤ ਦਾ ਹਾਣੀ ਨਹੀ ਹੈ”

ਆਪ ਜੀ ਨੇ ਦਾਸ ਲਈ ਪੰਡਤ ਸ਼ਬਦ ਵਰਤਿਆ ਹੈ। ਗੁਰੂ ਨਾਨਕ ਜੀ ਨੇ ਵੀ ਪੰਡਤ ਸ਼ਬਦ ਦੀ ਵਰਤੋਂ ਇੰਝ ਕੀਤੀ ਹੈ:-

ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥੧॥ (ਆਦਿ ਗੁਰੂ ਗ੍ਰੰਥ ਸਾਹਿਬ, ਪੰਨਾ ੯੩੮)

ਅਰਥ: ਹੇ ਨਾਨਕ! ਉਹੀ ਮਨੁੱਖ ਵਿਦਵਾਨ ਹੈ ਉਹੀ ਪੰਡਿਤ ਹੈ ਤੇ ਸਿਆਣਾ ਹੈ ਜਿਸ ਦੇ ਗਲ ਵਿੱਚ ਪ੍ਰਭੂ ਦਾ ਨਾਮ-ਰੂਪ ਹਾਰ ਹੈ (ਭਾਵ, ਜੋ ਹਰ ਵੇਲੇ ਪ੍ਰਭੂ ਨੂੰ ਚੇਤੇ ਰੱਖਦਾ ਹੈ ਤੇ ਹਰ ਥਾਂ ਵੇਖਦਾ ਹੈ) ।

ਗੁਰੂ ਅਰਜਨ ਪਾਤਿਸ਼ਾਹ ਗੁਰੂ ਨਾਨਕ ਦੇ ਇਸੇ ਦ੍ਰਿਸ਼ਟੀਕੋਣ ਦੀ ਵਿਆਖਿਆ ਇੰਝ ਕਰਦੇ ਹਨ:

ਸੋ ਪੰਡਿਤੁ ਜੋ ਮਨੁ ਪਰਬੋਧੈ ॥ ਰਾਮ ਨਾਮੁ ਆਤਮ ਮਹਿ ਸੋਧੈ ॥ ਰਾਮ ਨਾਮ ਸਾਰੁ ਰਸੁ ਪੀਵੈ ॥ (ਆਦਿ ਗੁਰੂ ਗ੍ਰੰਥ ਸਾਹਿਬ, ਪੰਨਾ ੨੭੪)

ਅਰਥ:- (ਅਸਲੀ) ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਸਿੱਖਿਆ ਦੇਂਦਾ ਹੈ, ਅਤੇ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿੱਚ ਭਾਲਦਾ ਹੈ।

ਮੈਂ ‘ਅਸਲੀ ਪੰਡਤ` ਤਾਂ ਨਹੀਂ ਕੇਵਲ ਸਿੱਖ ਹਾਂ। ਖ਼ੈਰ! ਇਹ ਬਾਣੀ ਹਵਾਲੇ ਪੜ ਕੇ, ਆਪ ਜੀ ਨੂੰ ਇਤਨਾ ਤਾਂ ਪਤਾ ਚਲੇਗਾ ਕਿ ਸ਼ਬਦ ਕੀ ਹੁੰਦੇ ਹਨ ਅਤੇ ਕਿਵੇਂ ਚੰਗੇ-ਗੰਦੇ-ਕੁੜੇ ਹੁੰਦੇ ਹਨ। ਹਾਂ ਆਪ ਜੀ ਦੇ ਉਸ ਬੇਹੈਸੀਅਤ ਅਧਿਕਾਰ ਤੇ ਥੌੜਾ ਅਫ਼ਸੋਸ ਜ਼ਰੂਰ ਹੈ ਜਿਸ ਨੂੰ ਵਰਤ ਕੇ ਆਪ ਜੀ ਨੇ ਦਾਸ ਨੂੰ ‘ਹਿੰਦੂ` ਕਿਹਾ ਹੈ। ਚਲੋ ਕੋਈ ਗਲ ਨਹੀਂ, ਆਪ ਜੀ ਦੀ ਮਤ ਹੈ! ਪੰਨਾ 343 ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ੁਰਮਾਨ ਹੈ:-

ਜਾ ਕੈ ਜੀਅ ਜੈਸੀ ਬੁਧਿ ਹੋਈ ॥ ਕਹਿ ਕਬੀਰ ਜਾਨੈਗਾ ਸੋਈ ॥੪੫॥

ਭਾਵਅਰਥ ਕਿ ਜਿਸ ਮੁਨੱਖ ਦੇ ਅੰਦਰ ਜਿਹੋ ਜੀ ਮਤ ਹੁੰਦੀ ਹੈ ਉਹ ਸ਼ਬਦਾਂ ਨੂੰ ਵੀ ਉਂਝ ਹੀ ਸਮਝਦਾ ਹੈ। ਇਹ ਕੀਮਤੀ ਗਲ ਕਬੀਰ ਜੀ ਨੇ ਬਾਵਨ ਅੱਖਰੀ ਦੇ ਅਖੀਰ ਵਿੱਚ ਕਹੀ ਹੈ। ਆਪ ਜੀ ਦਾ ਧਿਆਨ ਇਸ ਬਾਵਨ ਅੱਖਰੀ ਵੱਲ ਲੱਗਿਆ ਨਹੀਂ ਲੱਗਦਾ ਕੋਈ ਹੋਰ ਪੱਟੀ ਪੜੇ ਜਾਪਦੇ ਹੋ।

ਖ਼ੈਰ ਆਪ ਜੀ ਵਰਗੇ ‘ਮਹਾਨ ਕੇਸਾਧਾਰੀ ਸਿੱਖ` ਟਿੱਪਣੀਕਾਰਾਂ ਦੀ ਕਤਾਰ ਵਿੱਚ ਖੜਾ ਹੋਂਣ ਬਜਾਏ, ਦਾਸ ਵਿਚਾਰਾਂ ਲਈ, ਭਾਈ ਕਾਨ੍ਹ ਸਿੰਘ ਜੀ ਨਾਭਾ, ਪੋ. ਸ਼ਾਹਿਬ ਸਿੰਘ ਵਰਗੇ ਕੇਸਾਧਾਰੀ “ਪੰਡਤਾਂ” ਦੀ ਸੰਗਤ ਵਿੱਚ ਬੈਠਣਾ ਚੰਗਾ ਸਮਝਦਾ ਹੈ। ਉਹ ਭਾਈ ਕਾਨ੍ਹ ਸਿੰਘ ਨਾਭਾ ਜੀ ਵਰਗਾ ਸਿੱਖ (ਪਰ ਆਪ ਜੀ ਦੀ ਡੇਫ਼ਿਨੇਸ਼ਨ ਮੁਤਾਬਕ ‘ਹਿੰਦੂ ਜ਼ਿਆਦਾ` ਅਤੇ ‘ਕੇਸਾਧਾਰੀ ਪੰਡਤ`) ਹੀ ਸੀ ਜਿਸ ਨੇ ਆਪ ਜੀ ਅਤੇ ਮੇਰੀਆਂ ਪਿੱਛਲਿਆਂ ਪੀੜੀਆਂ ਦੀ ਜਾਣਕਾਰੀ ਲਈ ਗੁਰਮਤਿ ਅਨੁਸਾਰ ‘ਹਮ ਹਿੰਦੂ ਨਹੀਂ` ਦਾ ਐਲਾਨ ਲਿਖਿਆ ਸੀ। ਵੀਰ ਜੀਉ, ਚਾਰੋ ਪਾਸੇ ਨਜ਼ਰ ਮਾਰੋ! ਇੱਕ ਵੀ ਵਿਦਵਾਨ ਹੈ ਉਸ ਮਿਆਰ ਦਾ? ‘ਲਿਖਣ` ਅਤੇ ‘ਰੱਟ ਕੇ ਲਿਖਣ` ਵਿੱਚ ਅੰਤਰ ਹੁੰਦਾ ਹੈ। ਅਧਿਆਤਮ ਕੋਈ ਗਿਣਤੀ ਮਾਤਰ ਦਾ ਵਿਸ਼ਾ ਨਹੀਂ।

ਐਸੇ ਵਿਦਵਾਨਾਂ ਤੋਂ ਸਿੱਖਣ ਦੇ ਬਾਦ ਸ਼ਰਮੋ-ਸ਼ਰਮੀ ਰਸਮੀ ਸਤਿਕਾਰ ਕਰਦੇ ਅੱਜ ਦੇ ਕੁੱਝ “ਵਿਦਵਾਨ” ਉਨ੍ਹਾਂ ਨੂੰ ਹੀ ਹਿੰਦੂਵਾਦੀ, ਬ੍ਰਾਹਮਣਵਾਦੀ, ਸਮਝੌਤਾਵਾਦੀ, ਸਾਜਸ਼ਕਰਤਾ ਅਤੇ ਕੇਸਾਧਾਰੀ ਬ੍ਰਹਾਮਣ/ਪੰਡਤ ਕਰਾਰਦੇ/ਪ੍ਰਚਾਰਦੇ ਹਨ। ਕਹਿੰਦੇ ਹਨ; ਹੈ ਬੜੇ ਮਹਾਨ ਵਿਦਵਾਨ ਸਨ ਪਰ ਕਰ ਸਭ ਕੁੱਝ ਗਲਤ ਗਏ! ਇਤਹਾਸ ਗਲਤ ਕਰ ਗਏ, ਅਕਾਲ ਤਖ਼ਤ ਗਲਤ ਕਰ ਗਏ, ਅਰਦਾਸ ਗਲਤ ਕਰ ਗਏ, ਨਿਤਨੇਮ ਗਲਤ ਕਰ ਗਏ, ਹਰਿਤ ਮਰਿਆਦਾ ਗਲਤ ਕਰ ਗਏ “ਗੰਦ” ਪਾ ਗਏ ਅਤੇ ਗੁਰੂ ਤਕ “ਗਲਤ” ਕਰ ਗਏ! ! ! ਇਨਾਂ ਕੁੱਝ ਗਲਤ ਤਾਂ ਕੋਈ ਦੁਸ਼ਟ ਹੀ ਕਰ ਸਦਕਾ ਹੈ ਗੁਰਸਿੱਖ ਵਿਦਵਾਨ ਨਹੀਂ। ਫ਼ਿਰ ਉਹ ਵਿਦਵਾਨ ਕਿਵੇਂ ਹੋਏ? ਉਹ ਤਾਂ ਮੱਸਾ ਰੰਗੜ ਨਾਲੇਂ ਵੀ ਵੱਧ ਹੋਏ। ਉਨ੍ਹਾਂ ਦੇ ਮਿਆਰ ਨਾਲ ਪੁਰੀ ਤਾਂ ਨਹੀਂ ਪੈਦੀ ਇਸ ਲਈ ਕਹਿੰਦੇ ਹਨ; ‘ਉਹ` ਵਿਚਾਰੇ ਸੁਹਿਰਦ-ਸਿਆਣੇ-ਸਾਫ਼ ਤਾਂ ਬੜੇ ਸਨ ਪਰ ਹਰ ਹਰ ਪਾਸੇ ਗੰਦ ਪਾ ਗਏ! ਜੇ ਉਹ ਇਤਨੇ ਅਣਜਾਣ ਸਨ ਤਾਂ ਵਿਦਵਾਨ ਕੋਂਣ ਸਨ? ਬੇਸ਼ਰਮੀ ਦੀ ਹੱਦ ਹੈ!

ਗੁਰਸਿੱਖ ਵਿਦਵਾਨ ਤਾਂ ਅੱਜ ਹਨ! ਇਨ੍ਹਾਂ ਅਨੁਸਾਰ ਸਭ ਕੁੱਝ ਸ਼ੱਕ ਵਿੱਚ ਹੈ ਪਰ ਇਹ ਆਪ ਹਰ ਸ਼ੱਕ ਦੇ ਦਾਇਰੇ ਤੋਂ ਬਾਹਰ ਹਨ। ਜਿਹੋ ਜੇ ਇਹ “ਅਭੁੱਲ ਆਧੁਨਿਕ ਵਿਦਵਾਨ” ਉਹੋ ਜਿਹੇ ਉਨ੍ਹਾਂ ਦੇ ਮੁਰੀਦ! ਪਰ ਆਪ ਜੀ ਸ਼ਬਦਾਂ ਵਿੱਚ ਜਜ਼ਬਾਤੀ ਗੁਰਸਿੱਖ ਲੱਗਦੇ ਹੋ। ਬਹੁਤੇ ਮੁਰੀਦ ਇੰਝ ਹੀ ਹਨ। ਆਪ ਜੀ ਦੇ ਜਜ਼ਬਾਤ ਦੀ ਕਦਰ ਕਰਦਾ ਹਾਂ।

ਪਰ ਮਾਫ਼ ਕਰਨਾ! ਦਾਸ ਆਪ ਜੀ ਵਰਗੇ ‘ਮਹਾਨ ਕੇਸਾਧਾਰੀ ਸਿੱਖਾਂ` ਦਾ ਨਾ ਤਾਂ ਮੁਕਾਬਲਾ ਕਰ ਸਕਦਾ ਹੈ ਅਤੇ ਨਾ ਉਨ੍ਹਾਂ ਦੇ ਅੱਗੇ ਨਤਮਸਤਕ ਹੋਂਣ ਦੇ ਕਾਬਲ ਹੈ।

ਕਿਸੇ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਜਣਾ!

ਹਰਦੇਵ ਸਿੰਘ, ਜੰਮੂ

੧੮. ੦੨. ੨੦੧੨


(17/02/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀ,

ਸਤਿ ਸ਼੍ਰੀ ਅਕਾਲ!

ਵੀਰ ਜੀਉ, ਗਲਾਂ ਦੋ ਹੀ ਹਨ ਜਾਂ ਤਾਂ ਮੈਂ ਜਵਾਬ ਨਹੀਂ ਦਿੱਤਾ ਤੇ ਜਾਂ ਫ਼ਿਰ ਤੁਸੀ ਨੇੜੇ ਦੇ ਬਜਾਏ ਦੂਰ ਦੀ ਐਨਕਾਂ ਵਰਤ ਰਹੇ ਹੋ। ਮੈਂ ਆਪ ਜੀ ਨੂੰ ਨਹੀਂ ਕਹਾਂ ਗਾ ਕਿ ਆਪ ਸਭ ਪੜ ਲੇਂਦੇ ਹੋ ਸਿਵਾ ਕੰਮ ਦੀ ਗਲ ਦੇ ਕਿਉਂਕਿ ਖਿੱਜ ਕੇ ਗਲ ਪੜੀ/ਲਿਖੀ ਤਾਂ ਜਾ ਸਕਦੀ ਹੈ ਪਰ ਸਮਝੀ-ਸਮਝਾਈ ਨਹੀਂ ਜਾ ਸਕਦੀ। ਇਸ ਲਈ ਖੂਦ ਨੂੰ ਗਲਤ ਅਤੇ ਆਪ ਜੀ ਦੀ ਐਨਕਾਂ ਨੂੰ ਸਹੀ ਸਵੀਕਾਰਦੇ ਜਵਾਬ ਦੁਹਰਾ ਦਿੱਦਾ ਹਾਂ।

ਦਾਸ ਦੇ ਵਿਚਾਰ ਅਨੁਸਾਰ ਆਪ ਜੀ ਵਲੋਂ ਦਿੱਤਾ ਇਸ਼ਤਿਹਾਰ ਚੌਪਈ ਦਾ ਮੂਲ ਸਰੋਤ ਨਹੀਂ ਬਲਕਿ ਪਹਿਲਾਂ ਤੌਂ ਪ੍ਰਚਲਤ ਕੁੱਝ ਚੌਪਈ ਛੰਦਾਂ ਨੂੰ ਇਸ ਚਰਿਤ੍ਰ ਵਿੱਚ ਕਿਸੇ ਲਖਾਰੀ ਵਲੋਂ ਜੋੜੀਆ ਗਿਆ ਹੈ। ਮੈਂ ਤਾਂ 25 ਛੰਦਾ ਨੂੰ ਫ਼ਿਲਹਾਲ ਇਸ ਅਧਾਰ ਤੇ ਵੱਖਰਾ ਸਮਝਦਾ ਹਾਂ ਇਸ ਲਈ ਆਪ ਜੀ ਵਲੋਂ ਬਾਰ-ਬਾਰ ਦਰਸਾਏ 337, 401, 405 7555 ਅਤੇ 25 ਦੇ ਛੰਦ ਪਹਾੜੇ ਦਾ ਕੋਈ ਮਤਲਭ ਨਹੀਂ ਪ੍ਰਤੀਤ ਹੁੰਦਾ। ਮੇਰੀ ਨਜ਼ਰੇ ਗਿਣਤੀ ਤਾਂ ਸਿਰਫ਼ 1 ਤੋਂ 25 ਹੈ ਜਿਸ ਨੂੰ ਮੈਂ ਦਸ਼ਮ ਗ੍ਰੰਥ ਤੋਂ ਪਹਿਲਾਂ ਦੀ ਸਮਝਦਾ ਹਾਂ।

ਜਿਸ ਬੀੜ ਵਿਚੋਂ ਦੀ ਇਹ ਪੱਤਰਾ ਆਪ ਜੀ ਪਾਸ ਆਇਆ ਹੈ ਉਹ ਬੀੜ ਦਸ਼ਮੇਸ਼ ਜੀ ਦੇ ਕਾਲ ਤੋਂ ਬੜੇ ਬਾਦ ਦਾ ਗੱਠਜੋੜ ਹੈ, ਜਿਸ ਵਿੱਚ ਚਰਿਤ੍ਰ ਰਚਨਾ ਦਾ ਆਰੰਭ ਹੀ ਦਸ਼ਮੇਸ਼ ਜੀ ਦੇ ਨਾਮ ਦੀ ਵਰਤੋਂ ਨਾਲ ਹੁੰਦਾ ਹੈ। ਆਪ ਜੀ ਛੰਦਾ ਦੀ ਰਵਾਨਗੀ ਦਾ ਪਹਾੜਾ ਪੜ ਰਹੇ ਹੋ ਤਾਂ ਪੁਰੀ ਲਿਖਤ ਦੀ ਰਵਾਨਗੀ ਵੀ ਤਾਂ ਪੜੇ! ਅਸਲ ਲਿਖਤ ਦੇ ਆਰੰਭਕ ਪੱਤਰਿਆਂ ਦਾ ਨਮੂਨਾ ਵੀ ਤਾਂ ਪਾਠਕਾਂ ਨੂੰ ਵਖਾਉ! 25 ਛੰਦ ਵੱਖਰੇ ਨਹੀਂ ਸਮਝੇ ਜਾ ਸਕਦੇ ਤਾਂ ਦਸ਼ਮੇਸ਼ ਜੀ ਦਾ ਨਾਮ ਕਿਵੇਂ ਵੱਖ ਕੀਤਾ ਜਾਏ?

ਹੁਣ ਆਪ ਜੀ ਦੱਸੋ ਕਿ ਆਪ ਜੀ ਇਸੇ ਲਿਖਤ ਦੀ ਰਵਾਨਗੀ ਅਨੁਸਾਰ ਚਰਿਤ੍ਰਾਂ ਦੇ ਆਰੰਭ ਵਿੱਚ ਆਏ ਦਸ਼ਮੇਸ਼ ਜੀ ਦੇ ਨਾਮ ਨੂੰ ਇਸ ਅਸਲ ਲਿਖਤ ਨਾਲੋਂ ਕਿਵੇਂ ਵੱਖਰਾ ਕਰਦੇ ਹੋ? ਆਪ ਜੀ ਨੇ ਇਸ ਸਵਾਲ ਦਾ ਜਵਾਬ ਅਜੇ ਨਹੀਂ ਦਿੱਤਾ। ਪਤਾ ਨਹੀਂ ਦੇਵੋਗੇ ਜਾਂ ਨਹੀਂ। ਇਸ ਲਈ ਮੈਂ ਹੀ ਇੱਕ ਸੰਭਾਵਤ ਜਵਾਬ ਦੀ ਵਿਚਾਰ ਕਰ ਲੇਂਦਾ ਹਾਂ।

ਆਪ ਜੀ ਚਰਿਤ੍ਰਾਂ ਦੀ ਅਸਲ ਲਿਖਤ ਨਾਲ ਜੁੜੇ ਦਸ਼ਮੇਸ਼ ਦੀ ਦੇ ਨਾਮ ਨੂੰ ਇਹ ਕਹਿ ਕੇ ਵੱਖਰਾ ਕਰ ਸਕਦੇ ਹੋ ਕਿ ਕਿਸੇ ਨੇ ਅਪਣੇ ਕੋਲੋਂ ‘ਸਾਜਸ਼ ਅਧੀਨ’ ਦਸ਼ਮੇਸ਼ ਜੀ ਦਾ ਨਾਮ ਅਸਲ ਚਰਿਤ੍ਰੋਪਾਖਿਆਨ ਲਿਖਤ (ਜਿਸ ਵਿਚਲਾ ਫ਼ੋਟੋ ਨਮੂਨਾ ਆਪ ਜੀ ਨੇ ਦਿੱਤਾ ਹੈ) ਵਿੱਚ ਜੋੜ ਲਿਆ ਅਤੇ ਇਸ ਕਰਕੇ ਦਸ਼ਮੇਸ਼ ਜੀ ਦਾ ਨਾਮ ਇਸ ਲਿਖਤ ਨਾਲੋਂ ਵੱਖਰਾ ਹੈ। ਜੇ ਕਰ ਜਵਾਬ ਇਹੀ ਹੈ ਤਾਂ ਵੀਰ ਜੀਉ ਠੀਕ ਇਸੇ ਤਰਾਂ, ਪਹਿਲਾਂ ਤੋਂ ਹੀ ਪ੍ਰਚਲਤ ਚੋਪਈ ਨੂੰ ਕਿਸੇ ਕਵੀ ਨੇ ਅਪਣੀ ਰਚਨਾ ਵਿੱਚ ਜੋੜ ਲਿਆ। ਨਾ ਆਪ ਜੀ ਅਸਲ ਪੱਤਰਿਆਂ ਵਿੱਚ ਦਸ਼ਮੇਸ਼ ਜੀ ਦੀ ਨਾਮ ਵਰਤੋਂ ਤੇ ਹੜਤਾਲ ਫ਼ੇਰ ਸਕਦੇ ਹੋ ਨਾ ਮੈਂ ਆਪ ਜੀ ਵਲੋਂ ਦੁਹਰਾਏ ਜਾ ਰਹੇ ਪਹਾੜੇ ਤੇ ਹੜਤਾਲ ਫ਼ੇਰ ਸਕਦਾ ਹਾਂ। ਸ਼ਾਯਦ ਜਿਸ ਢੰਗ ਨਾਲ ਆਪ ਜੀ ਦਸ਼ਮੇਸ਼ ਜੀ ਦਾ ਨਾਮ ਅਸਲ ਲਿਖਤ ਨਾਲੋਂ ਵੱਖਰਾ ਸਮਝਦੇ ਹੋ ਉਵੇਂ ਮੈਂ ਵੀ ਚੌਪਈ ਦੇ 25 ਛੰਦਾ ਨੂੰ ਲਿਖਤ ਨਾਲੋਂ ਵੱਖਰਾ ਸਮਝਦਾ ਹਾਂ।

ਵੀਰ ਜੀਉ, ਹੁਣ ਐਨਕਾਂ ਉਤਾਰੋ, ਅਖਾਂ ਬੰਦ ਕਰੋ ਅਤੇ ਥੋੜਾ ਸੋਚ-ਵਿਚਾਰ ਕਰੋ! ਜੇਕਰ ਦਸ਼ਮੇਸ਼ ਜੀ ਦੇ ਨਾਮ ਨੂੰ ਅਸਲ ਲਿਖਤ ਨਾਲੋਂ ਵੱਖ ਕਰਨ ਦੀ ਆਪ ਪਾਸ ਕੋਈ ਹੋਰ ਵਿਧੀ ਹੈ ਤਾਂ ਉਸ ਵਿਧੀ ਬਾਰੇ ਜਵਾਬ ਸਾਂਝਾ ਕਰਨ ਦੀ ਕਿਰਪਾਲਤਾ ਕਰਨੀ ਅਤੇ ਇਹ ਵੀ ਦੱਸਣਾ ਕਿ ਉਸ ਰਚਨਾ ਵਿੱਚ ਦਸ਼ਮੇਸ਼ ਜੀ ਦਾ ਨਾਮ ਜੋੜਨ ਦੇ ਪਿੱਛੇ ਵਜਾਹ ਹੋ ਸਕਦੀ ਸੀ? ਕੋਈ ਗਲਤੀ ਜਾਂ ਕੋਈ ਸਾਜਸ਼? ਆਸ ਹੈ ਕਿ ਆਪ ਜੀ ਦੇ ਜਵਾਬ ਰਾਹੀਂ ਕੋਈ ਸਿੱਟਾ ਜ਼ਰੂਰ ਨਿਕਲ ਆਏਗਾ।

ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ

17. 02. 2012


(17/02/12)
ਕਮਲਜੀਤ ਸਿੰਘ ਅਟਵਾਲ

ਸਤਿ ਸ੍ਰੀ ਅਕਾਲ ।

ਜਿਹੜਾ ਇਨਸਾਨ ਕੂੜੇ ਨੂੰ ਸਰਵੰਸ ਦਾਨੀ ਜੀ ਦੀ ਲਿਖਤ ਸਮਝਦਾ ਹੈ ਉਹ ਹਾਲੇ ਵੀ ਸਿੱਖ ਨਾਲੋਂ ਹਿੰਦੂ ਜਿਆਦਾ ਹੈ ਅਤੇ ਜਾਂ ਫਿਰ ਕੂੜੇ ਨੂੰ ਉਹਨਾਂ ਦੀ ਲਿਖਤ ਸਾਬਤ ਕਰਨ ਵਾਲਾ ਕੇਸਾ ਧਾਰੀ ਪੰਡਤ। ਕੂੜੇ ਦਾ ਇਕ ਹਰਫ ਵੀ ਦਸ਼ਮੇਸ਼ ਜੀ ਦੀ ਸ਼ਖਸ਼ੀਅਤ ਦਾ ਹਾਣੀ ਨਹੀ ਹੈ।

ਕਮਲਜੀਤ ਸਿੰਘ ਅਟਵਾਲ


(17/02/12)
ਪ੍ਰੋਫੈਸਰ ਭੁਪਿੰਦਰ ਸਿੰਘ ਸਾਲਿਸਟਰ

ਕਦੋਂ ਸਿਖ ਜਾਗਣ ਗੇ ਅਤੇ ਸਤਿਗੁਰੁ ਨਾਨਕ ਪਾਤਿਸ਼ਾਹ ਜੀ ਦਾ ਪ੍ਰਕਾਸ਼ ਉਤਸਵ ਅਸਲ ਤਿਥੀ ਉਤੇ ਮਨਾਉਣ ਗੇ ?
ਪ੍ਰੋਫ਼ੈਸਰ ਭੁਪਿੰਦਰ ਸਿੰਘ ਸਾਲਿਸਟਰ


ਸਤਿਗੁਰੁ ਨਾਨਕ ਪਾਤਿਸ਼ਾਹ ਜੀ ਦਾ ਪ੍ਰਕਾਸ਼ ਨਨਕਾਣਾ ਸਾਹਿਬ(ਰਾਏ ਭੋਏ ਦੀ ਤਲਵੰਡੀ) ਵਿਖੇ ਮੇਹਤਾ ਕਲਯਾਨ ਦਾਸ ਅਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਿਹ ਵਿਖੇ ਵੇਸਾਖ ਸੁਦੀ ੩, ੨੦ ਵੇਸਾਖ ਸੰਬਤ ੧੫੨੬ ਅਰਥਾਤ ੧੫ ਅਪ੍ਰੈਲ ਸੰਨ ੧੪੬੯ ਨੂੰ ਹੋਇਆ। ਵੇਖੋ ਮਹਾਂਨ ਕੋਸ਼ ਪੰਨਾਂ ੬੯੨ (੧੯੭੪)
ਸਤਿਗੁਰ ਨਾਨਕ ਪਾਤਿਸ਼ਾਹ ਜੀ ਨੇ ਜਿਸ ‘ਨਿਰਮਲ ਪੰਥ’ ਦੀ ਬੁਨਿਆਦ ਰਖੀ ਸੀ, ਇਹ ‘ਨਿਰਮਲ ਪੰਥ’ ਹੀ ਸਤਿਗੁਰੁ ਗੋਬਿੰਦ ਸਿੰਘ ਸਾਹਿਬ ਜੀ ਤਕ ਵਿਕਾਸ ਕਰ ਕੇ ‘ਗੁਰੂ ਖਾਲਸਾ ਪੰਥ’ ਦੇ ਰੂਪ ਵਿਚ ਪਰਗਟ ਹੋਇਆ। ਇਸੇ ‘ਗੁਰੂ ਖਾਲਸਾ ਪੰਥ’ ਨੂੰ ਹੀ ਭਾਈ ਗੁਰਦਾਸ ਸਿੰਘ ਆਪਣੀ ਵਾਰ ਵਿਚ ‘ਤੀਸਰ ਪੰਥ’ ਦਾ ਨਾਮ ਦਿੰਦਿਆਂ ਫੁਰਮਾਂਦੇ ਹਨ: “ਇਉਂ ਤੀਸਰ ਪੰਥ ਚਲਾਇਨ ਵਡ ਸੂਰ ਗਹੇਲਾ।“
ਸਤਿਗੁਰੂ ਨਾਨਕ ਪਾਤਿਸ਼ਾਹ ਜੀ ਤੋਂ ਪਹਿਲਾਂ ਵਿਸ਼ਵ ਵਿਚ ਦੋ ਪ੍ਰਮੁਖ ਜੀਵਨ-ਮਾਰਗ ਸਨ। ਇਕ ਆਰਯਨ ਅਤੇ ਦੂਜਾ ਸਾਮੀ
(Semetic) । ਆਰਯਨ ਮਾਰਗ ਵਿਚ ਪ੍ਰਮੁਖਤਾ ਵੇਦਾਂ ਦੀ ਹੈ ਅਤੇ ਸਾਮੀ ਮਾਰਗ ਵਿਚ ਕਤੇਬਾਂ ਦੀ; ਪਰ ਸਤਿਗੁਰੂ ਨਾਨਕ ਪਾਤਿਸ਼ਾਹ ਜੀ ਨੇ ਦੋਹਾਂ ਮਾਰਗਾਂ ਨੂੰ ਤਿਆਗ ਕੇ ਤੀਸਰ-ਮਾਰਗ ‘ਨਿਰਮਲ ਪੰਥ’ ਜਾਂ ‘ਗੁਰੂ ਖ਼ਾਲਸਾ ਪੰਥ’ ਦੀ ਨੀਹ ਰਖਣ ਦਾ ਵੀਚਾਰ ਲੈ ਕੇ ਵੇਈਂ ਨਦੀ ਵਿਚੋਂ ਬਾਹਰ ਨਿਕਲੇ ਸਨ ਤਾਂ ਉਨ੍ਹਾਂ ਨੇ ਜੇਹੜਾ ਪਹਿਲਾ ਧਾਰਮਿਕ ਉਪਦੇਸ਼ ਦਿੱਤਾ, ਉਹ ਸੀ “ਨਾ ਹਮ ਹਿੰਦੂ ਨਾ ਮੁਸਲਮਾਨ।“

ਸਤਿਗੁਰੁ ਨਾਨਕ ਜੀ ਦਾ ਮਨੋਰਥ ਇਨਸਾਨ ਨੂੰ ਇੰਝ ਤਰਾਸ਼ਨਾ ਤੇ ਸਵਾਰਨਾ ਸੀ ਕਿ ਉਹ ਅੱਡੋਲ, ਇਕਮਨ, ਇਕਚਿਤ, ਸਚ ਨੂੰ ਹਿਰਦੇ ਵਿਚ ਵਸਾ, ਪਿਆਰ ਦੀ ਮੂਰਤ, ਸੁਘੜ ਅਤੇ ਸਿਆਨਪ ਆਦਿ ਗੁਣਾਂ ਦਾ ਧਾਰਨੀ ਹੋ ਕੇ ਅਜਿਹੇ ਆਦਰਸ਼ਕ ਸਮਾਜ ਦੀ ਸਿਰਜਣਾ ਕਰੇ ਕਿ ਜਿਸ ਦਾ ਹਰੇਕ ਮਨੁਖ ਆਜ਼ਾਦੀ ਨਾਲ, ਵਿਤਕਰਿਆਂ ਤੇ ਭੈ ਰਹਿਤ ਆਪਣੀ ਜ਼ਿੰਦਗੀ ਬਿਤਾ ਸਕੇ। ਸਤਿਗੁਰੁ ਨਾਨਕ ਪਾਤਿਸ਼ਾਹ ਜੀ ਨੇ ਸਿਖ ਨੂੰ ਕਰਮ-ਕਾਂਡਾ, ਵਹਿਮਾਂ ਭਰਮਾਂ ਦੇ ਅਗਿਆਨਤਾ ਦੇ ਹਨੇਰੇ ਵਿਚੋਂ ਕੱਡ ਕੇ ਸਚ ਦੇ ਗਿਆਨ ਦਾ ਉਸ ਅੰਦਰ ਪ੍ਰਗਾਸ ਕੀਤਾ ਅਤੇ ਫੁਰਮਾਨ ਕੀਤਾ ਤੇ ਕਿਹਾ : “ਜਹ ਗਿਆਨ ਪ੍ਰਗਾਸੁ ਆਗਿਆਨ ਮਿਟੰਤ ॥” (ਸਲੋਕ ਮ:੧, ਪੰਨਾਂ ੭੯੧).

ਗੁਰਮਤ ਅਜਿਹੇ ਮਨੁਖ ਨੂੰ ‘ਗੁਰਮੁਖ’ ਦਾ ਨਾਮ ਦਿੰਦੀ ਹੈ ਅਤੇ ਇਸੇ ਗੁਰਮੁਖ ਨੂੰ ਹੀ ਸਤਿਗੁਰੁ ਗੋਬਿੰਦ ਸਿੰਘ ਪਾਤਿਸ਼ਾਹ ਜੀ ‘ਖ਼ਾਲਸਾ’ ਦਾ ਨਾਮ ਦਿੰਦੇ ਹਨ। ਇਵੇਂ, ਗੁਰੂ-ਖ਼ਾਲਸਾ ਪੰਥ ਦਾ ‘ਗੁਰਮੁਖ’ ਜਾਂ ‘ਖ਼ਾਲਸਾ’, ਗੁਰਮਤ ਦੇ ਸੁਨੈਹਰੀ ਅਸੂਲ ‘ਨਾਮ-ਦਾਨ-ਇਸਨਾਨ’ ਅਤੇ ‘ਨਾਮ-ਜਪਣਾ, ਕਿਰਤ ਕਰਨਾ ਅਤੇ ਵੰਡ-ਛਕਨਾਂ’ ਦਾ ਧਾਰਨੀ ਹੁੰਦਾਂ ਹੈ।
ਗੁਰੂ ਖ਼ਾਲਸਾ ਪੰਥ ਦਾ ਬੁਨਿਆਦੀ ਅਸੂਲ ਹੈ ਕਿ ‘ਸਿਖ ਨਾਂ ਕਿਸੇ ਨੂੰ ਭੈ ਦਿੰਦਾਂ ਹੈ ਅਤੇ ਨਾਂ ਹੀ ਕਿਸੇ ਤੋਂ ਭੈ ਖਾਂਦਾਂ ਹੈ।‘ ‘ਉਹ ‘ਜਾਗਤ ਜੋਤ ਵਾਹੇਗੁਰੁ’, ਨੂੰ ਆਪਨੇ ਹਿਰਦੇ ਵਿਚ ਵਸਾ ਕੇ ਜ਼ੁਲਮ, ਬੇਇੰਸਾਫੀ ਦੇ ਵਿਰੁਧ ਆਪਨੇ ਹੱਕ-ਸਚ ਲਈ ਜੂਝਦਾ ਹੈ। ਇਸੇ ਲਈ ਤਾਂ ਸਤਗੁਰੁ ਨਾਨਕ ਪਾਤਿਸ਼ਾਹ ਜੀ ਦਾ ਫੁਰਮਾਨ ਹੈ: “ਜੇ ਜੀਵੈ ਪਤਿ ਲਥੀ ਜਾਇ ਸਭ ਹਰਾਮ ਜੇਤਾ ਕਿਛੁ ਖਾਇ॥”
ਸਤਿਗੁਰੁ ਨਾਨਕ ਪਾਤਿਸ਼ਾਹ ਜੀ ਨੇ ਮੁਢੋਂ ਹੀ ਉਸ ਵੇਲੇ ਦੇ ਪ੍ਰਮੁਖ ਬਾਹਮਣਵਾਦ ਅਤੇ ਇਸਲਾਮ ਨੂੰ ਸਿਰੇ ਤੋਂ ਹੀ ਨਕਾਰ ਦਿਤਾ ਸੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਹਿੰਦੁਆਂ ਦਾ ਜਨੇਊ ਪਾਉਣ ਤੋਂ ਇਨਕਾਰ ਕਰ ਦਿਤਾ ਕਿਓਂ ਕਿ ਧਾਗੇ ਪਾਉਣ ਜਾਂ ਤਵੀਤ ਪਾਉਣ ਨਾਲ ਮਨੁਖ ਪਵਿੱਤਰ ਨਹੀਂ ਹੋ ਸਕਦਾ, ਜਦ ਤੀਕ ਕਿ ਮਨੁਖ ਦੇ ਕੰਮ ਚੰਗੇ ਨਹੀਂ ਹੋਣ ਗੇ, ਸਤਿਗੁਰੁ ਨਾਨਕ ਪਾਤਿਸ਼ਾਹ ਜੀ ਦਾ ਫੁਰਮਾਨ ਹੈ ਕਿ:” ਸ਼ੁਭ ਅਮਲਾਂ ਬਾਝੋਂ ਦੋਵੇ ਰੋਈ॥“
ਸਿਖ ਧਰਮ ਮਨੁਖਾਂ ਦੀ ਬਰਾਬਰੀ, ਭਰਾਤਰੀਆਤਾ ਅਤੇ ਉਚੇ ਸੁਚੇ ਆਚਰਣ ਦੀ ਗਲ ਕਰਦਾ। ਇਸਤਰੀ ਦੇ ਸਤਿਕਾਰ ਦੀ ਗਲ ਕਰਦਾ ਇਸਤਰੀ-ਮਰਦ ਨੂੰ ਬਰਾਬਰੀ ਦਿੰਦਾਂ ਹੈ। ਸਤਿਗੁਰੁ ਨਾਨਕ ਪਾਤਿਸ਼ਾਹ ਜੀ ਨੇ ੯੪੭ ਸ਼ਬਦਾਂ ਦਾ ਉਚਾਰਨ ਕੀਤਾ ਹੈ ਅਤੇ ਜਪੁਜੀ ਸਾਹਿਬ, ਸਿਧ ਗੋਸ਼ਟਿ, ਆਸਾ ਦੀ ਵਾਰ, ਮਾਝ ਦੀ ਵਾਰ, ਮਲਾਰ ਦੀ ਵਾਰ, ਦਖਣੀ ਓਂਕਾਰ ਆਦਿ ਬਾਣੀਆਂ ਦੀ ਰਚਨਾ ਕੀਤੀ ਹੈ ਜੋ ਸਾਰੀਆਂ ਬਾਣੀਆਂ ਸਤਿਗੁਰੁ ਗਰੰਥ ਸਾਹਿਬ ਪਾਤਿਸ਼ਾਹ ਵਿਚ ਸ਼ੁਭਾਏਮਾਨ ਹਨ।

ਸਤਗੁਰੁ ਨਾਨਕ ਪਾਤਿਸ਼ਾਹ ਜੀ ਦੀਆਂ ਉਦਾਸੀਆਂ ਸੰਬੰਧੀ ਭਾਈ ਕਾਹਨ ਸਿੰਘ ਨਾਭਾ ‘ਮਹਾਨ ਕੋਸ਼’ ਵਿਚ ਲਿਖਦੇ ਹਨ:” ਰਾਜ ਯੋਗੀ ਗੁਰੂ ਨੇ ਵਿਚਾਰਿਆ ਕਿ ਘਰ ਬੈਠ ਕੇ ਉਪਦੇਸ਼ ਕਰਨ ਨਾਲ ਸੰਸਾਰ ਤੇ ਪੂਰਨ ਉਪਕਾਰ ਨਹੀਂ ਹੋ ਸਕਦਾ, ਇਸ ਲਈ ਫੁੱਟ ਈਰਖਾ ਵੈਰ ਨਾਲ ਸੜਦੀ ਹੋਈ ਲੁਕਾਈ ਨੂੰ ਅਮ੍ਰਿਤ ਨਾਮ ਦਾ ਛੱਟਾ ਦੇਣ ਵਾਸਤੇ ਸੰਮਤ ੧੫੫੪ ਵਿਚ ਮੋਦੀਖਾਨਾ ਤਿਆਗ ਕੇ ਦੇਸ਼ਾਟਨ ਆਰੰਭਿਆ। ਏਮਨਾਬਾਦ ਵਿਚ ਲਾਲੋ ਤਰਖਾਣ ਦੇ ਘਰ ਰਹਿ ਕੇ ਖਾਂ ਪਾਨ ਦੀ ਛੂਤ ਛਾਤ ਦਾ ਭਰਮ ਮਿੱਟਾਇਆ।ਹਰਿਦ੍ਵਾਰ ਜਾ ਕੇ ਪਿਤਰਾਂ ਨੂੰ ਜਲ ਅਵਿਦ੍ਯਾ ਕਰਮ ਸਿੱਧ ਕੀਤਾ। ਦਿੱਲੀ ਕਾਸ਼ੀ ਆਦਿਕ ਅਸਥਾਨਾਂ ਵਿਚ ਧਰਮ ਦਾ ਪ੍ਰਚਾਰ ਕਰਦੇ ਹੋਏ ਗਯਾ ਪਹੁੰਚੇੰ, ਜਿਥੇ ਪਿੰਡਦਾਨ ਆਦਿਕ ਕਰਮਾਂ ਨੂੰ ਖੰਡਨ ਕੀਤਾ। ਜਗਨਨਾਥ ਪਹੁੰਚ ਕੇ ਕਰਤਾਰ ਦੀ ਸਚੀ ਆਰਤੀ ਦਾ ਉਪਦੇਸ਼ ਦਿੱਤਾ।”

ਇਵੇਂ ਸਤਿਗੁਰੁ ਨਾਨਕ ਪਾਤਿਸ਼ਾਹ ਜੀ ਨੇ ਆਪਨੀਆਂ ਉਦਾਸੀਆਂ ਦੌਰਾਨ ਸਮੁਚੇ ਭਾਰਤ ਉਪਮਹਾਦੀਪ, ਪੱਛਮ ਵਿਚ ਅਰਬ-ਤੁਰਕੀ ਤੀਕ ਅਤੇ ਉੱਤਰ ਵਿਚ ਚੀਨ ਤੇ ਰੂਸ ਤੀਕ ਗੁਰਮਤਿ ਦਾ ਪ੍ਰਚਾਰ ਕਰਨ ਲਈ ਯਾਤਰਾ ਕੀਤੀ। ਮੁਸਲਮਾਨਾਂ ਦੇ ਮੱਕੇ ਜਾ ਕੇ ਕੁਰਾਹੇ ਪਏ ਮੁਸਲਮਾਨਾਂ ਨੂੰ ਸਚ ਦੇ ਮਾਰਗ ਉਤੇ ਪਾਇਆ ਅਤੇ ਦੱਸਿਆ ਕਿ ਰੱਬ ਮੱਕੇ ਵਿਚ ਹੀ ਨਹੀਂ ਬਲਕਿ ਹਰ ਥਾਂ ਹਾਜਿਰ ਨਾਜਿਰ ਹੈ ਅਤੇ ਜ਼ੁਲਮ ਦਾ ਰਸਤਾ ਛੱਡ ਕੇ ਮਨੁਖਾਂ ਨੂੰ ਪਿਆਰ ਕਰੋ ਕਿਓਂਕਿ ਰੱਬ ਸੱਬ ਵਿਚ ਹੈ ਅਤੇ ਕੋਈ ਵੀ ਜੀਵ ਕਾਫ਼ਿਰ ਨਹੀ ਹੈ, ਫੁਰਮਾਨ ਕੀਤਾ “ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸੱਬ ਬੰਦੇ”
ਡਾਕਟਰ ਫੌਜਾ ਸਿੰਘ ਇਤਿਹਾਸਕਾਰ ਅਨੁਸਾਰ ਸਤਗੁਰੁ ਨਾਨਕ ਪਾਤਿਸ਼ਾਹ ਜੀ ਨੇ ਤਕਰੀਬਨ ਤੀਹ ਸਾਲ ਦਾ ਸਮਾਂ ਇਨ੍ਹਾਂ ਯਾਤਰਾਵਾਂ ਵਿਚ ਬਿਤਾਇਆ ਅਤੇ ਇਸ ਦੌਰਾਨ ਉਨ੍ਹਾਂ ਦੇ ਸਾਥੀ ਭਾਈ ਮਰਦਾਨਾ ਜੀ ਰਬਾਬੀ ਹਰ ਵੇਲੇ ਨਾਲ ਰਹੇ। ਕੁਝ ਭੁੱਲੜ ਲੋਕਾਂ ਵਲੋਂ ਸਿਖ ਇਤਿਹਾਸ ਨੂੰ ਵਿਗਾੜਨ ਲਈ ‘ਬਾਲੇ’ ਨਾਂ ਦਾ ਫ਼ਰਜ਼ੀ ਬੰਦਾ ਵੀ ਨਾਲ ਜੋੜ ਦਿੱਤਾ ਗਿਆ ਹੈ ਜੋ ਸਰਾਸਰ ਗਲਤ ਹੈ।
ਆਪਨੇ ਅੰਤਲੇ ਸਮੇਂ ਸਤਿਗੁਰੁ ਨਾਨਕ ਪਾਤਿਸ਼ਾਹ ਜੀ ਨੇ ਕਰਤਾਰ ਪੁਰ ਨਗਰ ਵਸਾਇਆ ਅਤੇ ਇਥੇ ਉਹ ਆਪਨੇ ਪਰਿਵਾਰ ਸਮੇਤ ਤੇ ਦੁਨੀਆਂ ਦੇ ਕਾਰ-ਵਿਹਾਰ ਕਰਦਿਆਂ ਵੀ “ਅੰਜਨ ਮਾਹਿ ਨਿਰੰਜਨ ਰਹੀਐ” ਦੇ ਅਸੂਲ ਉਤੇ ਅਮਲ ਕਰਦਿਆਂ ਗੁਰਮਤਿ ਦਾ ਪ੍ਰਚਾਰ ਕੀਤਾ। ਇਥੇ ਹੀ ਆਪ ਨੂੰ ਮਿਲਣ ਲਈ ਭਾਈ ਲਹਿਣਾ ਜੀ ਆਏ ਅਤੇ ਆਪ ਦੇ ਹੀ ਹੋ ਗਏ। ਜਦ ਭਾਈ ਲਹਿਣਾ ਜੀ ਸਤਿਗੁਰਾਂ ਦੇ ਸਾਰੇ ਇਮਤਿਹਾਨਾਂ ਵਿਚ ਪਾਸ ਹੋ ਗਏ ਤਾਂ ਸਤਿਗੁਰੁ ਨਾਨਕ ਪਾਤਿਸ਼ਾਹ ਜੀ ਨੇ ਆਪਣੀ ਜੋਤ ਭਾਈ ਲਹਿਣਾ ਜੀ ਵਿਚ ਪਰਵਰਤਿਤ ਕਰ ਕੇ ਉਨ੍ਹਾਂ ਨੂੰ ਆਪਣਾ ਅੰਗ ਬਣਾ ਕੇ ਗੁਰਿਆਈ ਸੋਂਪ ਦਿੱਤੀ ਅਤੇ ਉਹ ਭਾਈ ਲਹਿਣਾ ਤੋਂ ਸਤਿਗੁਰੁ ਅੰਗਦ ਪਾਤਿਸ਼ਾਹ ਬਣਾ ਦਿੱਤਾ ਕੁਝ ਸਮੇਂ ਬਾਅਦ ਸਤਗੁਰੂ ਨਾਨਕ ਪਾਤਿਸ਼ਾਹ ੨੩ ਅੱਸੂ (ਸੁਦੀ੧੦) ਸੰਮਤ ੧੫੯੬ ਭਾਵ ੨੨ ਸਤੰਬਰ ੧੫੩੯ ਨੂੰ ਜੋਤੀ ਜੋਤ ਸਮਾ ਗਏ।
ਪ੍ਰੋਫੈਸਰ ਭੁਪਿੰਦਰ ਸਿੰਘ ਸਾਲਿਸਟਰ
ਮੁਖ ਸੇਵਾਦਾਰ ਸਿਖ ਪਾਰਲੀਮੇਂਟ, ਸਿਖ ਵਿਜ਼ਨ ਅਤੇ ਬ੍ਰਿਸਟਲ ਸਿਖ ਕਾਉਂਸਿਲ


(16/02/12)
ਸਰਵਜੀਤ ਸਿੰਘ

ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ।

ਵੀਰ ਜੀ, ਆਪ ਜੀ ਦੇ ਲੰਮੇ-ਚੌੜੇ ਪੱਤਰ ਲਈ ਧੰਨਵਾਦ। ਸੱਚ ਜਾਣਿਓ ਮੈਂ ਆਪ ਜੀ ਦਾ ਪੱਤਰ ਨੇੜੇ ਦੀਆਂ ਐਨਕਾਂ ਲਾ ਕੇ ਪੜ੍ਹਿਆ ਹੈ ਪਰ ਮੈਨੂੰ ਮੇਰੇ ਉਸ ਸਵਾਲ ਦਾ ਜਵਾਬ ਨਹੀ ਲੱਭਾ ਜੋ ਮੈਂ ਆਪ ਨੂੰ ਪਿਛਲੇ ਪੰਦਰਾਂ ਦਿਨਾਂ `ਚ ਸੱਤ ਵਾਰੀ ਪੁੱਛ ਚੁੱਕਾ ਹਾਂ। ਮੈਨੂੰ ਪੂਰੀ ਆਸ ਸੀ ਕਿ ਆਪ ਜੀ ਇਸ ਵਾਰੀ ਨਿਰਾਸ਼ ਨਹੀਂ ਕਰੋਗੇ। ਸਗੋਂ ਮੈਂ ਤਾਂ ਸੋਚਦਾ ਸੀ ਕਿ ਜਿਵੇ ਮੈਂ ਆਪ ਦੇ ਸਵਾਲ ਦਾ ਸਪੱਸ਼ਟ ਜਵਾਬ ਦਿੱਤਾ ਸੀ ਇਸ ਤਰ੍ਹਾਂ ਹੀ ਤੁਸੀਂ ਵੀ ਠਾ ਕਰਦਾ ਜਵਾਬ ਮੇਰੇ ਮੱਥੇ `ਚ ਮਾਰੋਗੇ। ਪਰ ਨਹੀ, ਆਪ ਜੀ ਬਹੁਤ ਹੀ ਠਰ੍ਹੰਮੇ ਵਾਲੇ ਹੋ । ਸ਼ਾਇਦ ਇਹ ਵਾਤਾਵਰਣ ਦਾ ਕੋਈ ਅਸਰ ਹੋਵੋ । ਅਸੀਂ ਤੱਤ ਵੜੱਤੇ ਪੰਜਾਬ `ਚ ਜੰਮੇ-ਪਲੇ ਹਾਂ ਅਤੇ ਆਪ ਜੀ ਧਰਤੀ ਦੇ ਸਵਰਗਵਾਸੀ। ਵਾਹ! ਕਿਆ ਸ਼ਬਦਾਂ ਦਾ ਜਾਦੂਗਰ ਹੈ ਮੇਰਾ ਜੰਮੂ ਵਾਲਾ ਵੀਰਾ, ਹੋਰ ਸਭ ਕੁਝ ਲਿਖ ਜਾਂਦਾ ਹੈ ਸਿਵਾਏ ਕੰਮ ਦੀ ਗਲ ਦੇ। ਹਾਂ ਸੱਚ! ਤੁਹਾਡੇ ਪੱਤਰ `ਚ ਇਕ ਨਵੀਂ ਗਲ ਲੱਭੀ ਹੈ ਉਹ ਇਹ ਕਿ ਆਪ ਜੀ, ਵੀਰ ਇੰਦਰਜੀਤ ਸਿੰਘ ਕਾਨਪੁਰੀ ਅਤੇ ਪ੍ਰਿ ਨਰਿੰਦਰ ਸਿੰਘ ਜੰਮੂ ਜੀ ਨਾਲ ਵੀ ਇਨ੍ਹਾਂ ਵਿਵਾਦੀ ਬਾਣੀਆਂ ਬਾਰੇ ਵਿਚਾਰ ਚਰਚਾ ਕਰ ਚੁਕੇ ਹੋ। ਵੀਰ ਜੀ, ਨਿਮਰਤਾ ਸਾਹਿਤ ਬੇਨਤੀ ਜੇ ਉਹ ਆਪ ਨੂੰ ਸਮਝਾਉਣ `ਚ ਸਫਲ ਨਹੀ ਹੋਏ ਤਾਂ ਮੈਂ ਕਿਸ ਬਾਗ਼ ਦੀ ਮੂਲੀ ਹਾਂ, ਮੈਂ ਤਾ ਖ਼ੁਦ ਅਜੇ ਸਿਖ ਰਿਹਾ ਹਾਂ। ਸੋਚਿਆ ਸੀ ਕਿ ਰਲ-ਮਿਲ 21 ਕਰ ਲਵਾਂਗੇ ਪਰ ਤੁਹਾਡੇ ਤਾਂ ਸੇਹੈ ਦੀਆ ਲੱਤਾ ਹੀ ਤਿੰਨ ਹਨ। ਚਲੋ! ਆਖਰੀ ਕੋਸ਼ਿਸ਼ ਕਰ ਕੇ ਵੇਖ ਲੈਂਦੇ ਹਾਂ। ਸ਼ਾਇਦ ਸਫਲਤਾ ਮਿਲ ਹੀ ਜਾਵੇ।


ਹਰਦੇਵ ਸਿੰਘ ਜੀ, ਪੁਰਾਤਨ ਹੱਥ ਲਿਖਤ ਮੁਤਾਬਕ ਪੰਥ ਪ੍ਰਵਾਣਤ ਚੌਪਈ ਦਾ ਅਰੰਭ 377 ਨੰ: ਛੰਦ ਤੋਂ ਹੁੰਦਾ ਹੈ ਅਤੇ ਇਸ ਦੀ ਸਮਾਪਤੀ 401 ਛੰਦ ਤੇ ਹੁੰਦੀ ਹੈ। ਅਖੀਰ ਤੇ ਆਖਰੀ ਚਰਿਤ੍ਰ ਦੇ ਛੰਦਾਂ ਦੀ ਗਿਣਤੀ (405) ਦੇ ਨਾਲ ਹੀ ਕੁਲ ਛੰਦਾਂ ਦੀ ਗਿਣਤੀ (7555) ਵੀ ਲਿਖੀ ਹੋਈ ਹੈ। ਜੰਮੂ ਜੀ, ਵਿਖਾਓ ਸ਼ਬਦਾਂ ਦੀ ਜਾਦੂਗਰੀ ਅਤੇ ਕਰ ਦਿਓ 25 ਛੰਦ ਅਸਲ ਲਿਖਤ ਤੋਂ ਵੱਖ। ਬੇਨਤੀ ਹੈ ਕਿ ਉਹ 25 ਛੰਦ, ਜਿਨ੍ਹਾਂ ਨੂੰ ਆਪ ਅਸਲ ਲਿਖਤ ਤੋਂ ਵੱਖ ਸਾਬਤ ਕਰੋਗੇ, ਜੇ ਉਨ੍ਹਾਂ ਛੰਦਾਂ ਦੇ ਲੇਖਕ ਬਾਰੇ ਵੀ ਜਾਣਕਾਰੀ ਦੇ ਸਕੋ ਤਾਂ ਧੰਨਵਾਦੀ ਹੋਵਾਂਗਾ। ਨਹੀਂ ਤਾਂ, ਇਸ ਵਿਸ਼ੇ ਤੇ ਆਖਰੀ ਫ਼ਤਿਹ ਪ੍ਰਵਾਨ ਕਰਨੀ ਜੀ।
ਸਰਵਜੀਤ ਸਿੰਘ


(16/02/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਤ. ਗੁ. ਪਰਿਵਾਰ ਦੇ ਸੰਪਾਦਕ ਸੱਜਣੋਂ

ਸਤਿ ਸ਼੍ਰੀ ਅਕਾਲ!

ਸਭ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਪੱਤਰ ਨੂੰ ਵਿਚਾਰ ਅਤੇ ਵਿਸ਼ਾ ਪੜਚੋਲ ਦੇ ਰੂਪ ਵਿੱਚ ਲੇਂਣਾ! ਆਪ ਜੀ ਇਸ ਨੂੰ ਜ਼ਹਿਨ ਅੰਦਾਜ਼ ਵੀ ਕਰ ਸਕਦੇ ਹੋ। ਆਪ ਜੀ ਨੂੰ ਪੁਰਾ ਹੱਕ ਹੈ। ਮਾਮਲਾ ਚੁੰਕਿ ਸਿੱਖ ਰਹਿਤ ਮਰਿਆਦਾ ਦਾ ਹੈ ਇਸ ਲਈ ਲਿਖ ਰਿਹਾ ਹਾਂ।

ਆਪ ਜੀ ਨੂੰ ਇਹ ਪੱਤਰ ਕਦੇ ਨਾ ਲਿਖਦਾ ਕਿਉਂਕਿ ਪਹਿਲਾਂ ਦਾਸ ਲਈ ਇਹ ਪਰਿਵਾਰ ਵਾਸਤੇ ਗੁਰਮਤਿ ਜੀਵਨ ਜਾਚ ਦੀ ਗਲ ਸੀ ਅਤੇ ਇਸ ਬਾਰੇ ਆਪ ਜੀ ਨਾਲ ਵਿਚਾਰਾਂ ਹੋ ਚੁੱਕਿਆਂ ਸਨ। ਦਾਸ ਵਲੋਂ ਆਪ ਜੀ ਦੇ ਉਪਰਾਲੇ ਨੂੰ ਨਿਜੀ ਕਹਿਣਾ ਸਹੀ ਸੀ ਕਿਉਂਕਿ ਆਪ ਜੀ ਨੇ ਖ਼ੂਦ ਇਸ ਨੂੰ ਕੇਵਲ ਨਿਜੀ ਵਰਤੋਂ ਲਈ ਕਿਹਾ ਸੀ ਪਰ ਉਸ ਵਿੱਚ ਤੌਖਲਾਪਨ ਸੀ ਜਿਸ ਕਾਰਨ ਸੰਵਾਦ ਹੋਇਆ ਸੀ। ਆਪ ਜੀ ਨੇ ਵੀ ਦਾਸ ਦੀਆਂ ਵਿਚਾਰਾਂ ਨੂੰ ਤੌਖਲਾ ਸਮਝਿਆ। ਹੋ ਸਕਦਾ ਹੈ ਕਿ ਕੋਈ ਤੌਖਲਾ ਹੀ ਹੋਵੇ! ਆਪ ਜੀ ਦੀ ਇਮਾਨਦਾਰੀ ਅਤੇ ਸੁਹਿਰਦਤਾ ਤੇ ਦਾਸ ਕਿੰਤੂ ਨਹੀਂ ਕਰ ਸਕਦਾ। ਆਪ ਜੀ ਨੇ ਬੜੀ ਸੁਹਿਰਦਤਾ ਨਾਲ ਸਪਸ਼ਟੀਕਰਨ ਦਿੱਤੇ ਹਨ ਜਿਨ੍ਹਾਂ ਵਿਚੋਂ ਦੋ ਤਾਂ ਦਾਸ ਨਾਲ ਹੀ ਸਬੰਧਤ ਹਨ।

ਪਰ ਸਾਹਿਬਾਨ ਜੀਉ ਪਹਿਲਾਂ ਚੰਗੀ ਤਰ੍ਹਾਂ ਸਮਝ ਲਈਏ ਕਿ ਸੰਸਾਰ ਵਿੱਚ ‘ਸਿੱਖ ਰਹਿਤ ਮਰਿਆਦਾ` ਦਾ ਅਰਥ ਕੇਵਲ ‘ਮੌਜੂਦਾ ਸਿੱਖ ਰਹਿਤ ਮਰਿਆਦਾ` ਹੈ। ਜਿਸ ਨੂੰ ਸਿੱਖ ਪੰਥ ਨੇ ਰਲ ਕੇ ਬਣਾਇਆ ਸੀ ਅਤੇ ਇਹ ਇੱਕ ਅੇਕਟ ਰਾਹੀਂ ਸਥਾਪਤ ਰਜੀਸਟਰਡ ਪੰਥਕ ਇਦਾਰੇ ਅਤੇ ਪੰਥ ਪ੍ਰਵਾਣਿਤ ਸੰਸਥਾਨ ਅਕਾਲ ਤਖ਼ਤ ਦੇ ਮਾਰਫ਼ਤ ਛੱਪਦੀ ਆ ਰਹੀ ਹੈ। ਇਹ ਆਫ਼ਿਸ਼ਿਅਲ ਦਸਤਾਵੇਜ਼ ਹੈ। ਆਪ ਜੀ ਨੂੰ ਅਪਣੇ ਲਈ ਤਿਆਰ ਕੀਤੇ ਜਾਣ ਵਾਲੀ ਕਿਸੇ ਰਹਿਤ ਮਰਿਆਦਾ ਨੂੰ ‘ਸਿੱਖ ਰਹਿਤ ਮਰਿਆਦਾ` ਲਿਖਣ ਦਾ ਨਾ ਤਾਂ ਪੰਥਕ/ਨੈਤਿਕ ਅਧਿਕਾਰ ਹੈ ਨਾ ਹੀ ਕਾਨੂਨੀ। ਆਪ ਤਾਂ ਅਪਣੇ ਵਲੋਂ ਤਿਆਰ ਕੀਤੇ ਜਾਣ ਵਾਲੀ ਰਹਿਤ ਮਰਿਆਦਾ ਨੂੰ ‘ਸਿੱਖ ਰਹਿਤ ਮਰਿਆਦਾ` ਲਿਖ ਹੀ ਨਹੀਂ ਸਕਦੇ ਫ਼ਿਰ ਇਸ ਵਿੱਚ ਸੁਧਾਰ ਅਤੇ ਇਸ ਦੀ ਛੱਪਵਾਈ ਦੀ ਉਪਰਾਲਾ ਆਪ ਜੀ ਨੇ ਅਪਣੇ ਹੱਥ ਕਿਵੇਂ ਲੇ ਲਿਆ? ਆਪ ਜੀ ਅਪਣੇ ਵਲੋਂ ਤਿਆਰ ਕੀਤੀ ਜਾਣ ਵਾਲੀ ਰਹਿਤ ਮਰਿਆਦਾ ਬਾਰੇ ਸਿੱਖ ਰਹਿਤ ਮਰਿਆਦਾ ਸੁਧਾਰ ਵਰਗੀ ਗਲ ਨਾ ਵਰਤੋ ਤਾਂ ਇਸ ਨਾਲ ਸਾਰਾ ਤੌਖਲਾ ਸਪਸ਼ਟ ਹੋ ਜਾਂਦਾ ਹੈ। ਸ਼ਾਯਦ ਆਪ ਜੀ ਦਾ ਧਿਆਨ ਇਸ ਪਾਸੇ ਨਾ ਗਿਆ ਹੋਵੇ। ਬੇਨਤੀ ਹੈ ਕਿ ਆਪ ਜੀ ਚੌਥੇ ਪੜਾਅ ਬਾਦ ਛੱਪਣ ਵਾਲੀ ਰਹਿਤ ਮਰਿਆਦਾ ਦੇ ਉਪਰਾਲੇ ਲਈ ‘ਸਿੱਖ ਰਹਿਤ ਮਰਿਆਦਾ ਸੁਧਾਰ` ਸ਼ਬਦ ਵਰਤੋਂ ਬੰਦ ਕਰਨੀ ਚਾਹੀਦੀ ਹੈ ਤਾਂ ਕਿ ਗਲ ਵਧੇਰੇ ਸਪਸ਼ਟ ਹੋਏ। ਧਿਆਨ ਵਿੱਚ ਆ ਜਾਣ ਤੇ ਅਨੈਤਿਕ ਅਤੇ ਕਾਨੂਨ ਦੇ ਉਲਟ ਕੰਮ ਨੂੰ ਨਹੀਂ ਕਰਨਾ ਚਾਹੀਦਾ। ਕਾਨੂਨ ਤਾਂ ਪੁਜਾਰਿਆਂ ਦਾ ਬਣਾਇਆ ਨਹੀਂ ਹੈ!

ਆਪ ਜੀ ਵਲੋਂ ਸੱਦਾ ਪੱਤਰ ਭੇਜਣ ਲਈ ਚੁਣੇਂ ਗਏ ਸਨਮਾਨ ਯੋਗ ਜਸਟਿਸ ਕੁਲਦੀਪ ਸਿੰਘ ਜੀ ਆਪ ਜੀ ਨੂੰ ਇਸ ਵਿਸ਼ੇ ਤੇ ਦਾਸ ਨਾਲੋਂ ਵੱਧ ਸਹੀ ਰਾਏ ਦੇ ਸਕਦੇ ਹਨ ਤਾਂ ਕਿ ਕਿਸੇ ਮਰਿਆਦਾ ਨੂੰ ‘ਸਿੱਖ ਰਹਿਤ ਮਰਿਆਦਾ` ਦੇ ਨਾਮ ਹੇਠ ਛਾਪਣ ਬਾਰੇ ਆਪ ਜੀ ਦੇ ਅਧਿਕਾਰ ਦਾ ਆਪ ਜੀ ਨੂੰ ਅਤੇ ਕਿਸੀ ਸੰਭਾਵਤ ਲਾਈਨ ਵਿੱਚ ਲੱਗੇ ‘ਹੋਰ ਵੀਰਾਂ` ਨੂੰ ਵੀ ਪਤਾ ਚਲ ਸਕੇ। ਹਾਂ ਹੁਣ ਇਸ ਨਾਮ ਨੂੰ ਵੀ ਨਿੱਕੰਮਾਂ ਸਮਝ ਕੇ ਕੋਈ ਨਵਾਂ ਨਾਮ ਘੜ ਲੇ ਤਾਂ ਕੀ ਜੋਰ? ਜਿਵੇਂ ਕਿ ‘ਪੰਥਕ ਰਹਿਤ ਮਰਿਆਦਾ`, ‘ਗੁਰਮਤਿ ਰਹਿਤ ਮਰਿਆਦਾ` ‘ਖ਼ਾਲਸਾ ਰਹਿਤ ਮਰਿਆਦਾ` ਜਾਂ ‘ਤੱਤ ਰਹਿਤ ਮਰਿਆਦਾ` ‘ਗੁਰਮਤਿ ਜੀਵਨ ਜਾਚ` ਆਦਿ! ਬਾਕੀ ਦਾਸ ਕੋਈ ਕਾਨੂਨਦਾਂ ਨਹੀ! ਬੇਨਤੀ ਹੈ ਕਿ ਜੇ ਆਪ ਸਿੱਖ ਰਹਿਤ ਮਰਿਆਦਾ ਅਪਣੇ ਨਾਮ ਹੇਠ ਨਹੀਂ ਛਾਪ ਸਕਦੇ ਤਾਂ ‘ਸਿੱਖ ਰਹਿਤ ਮਰਿਆਦਾ ਸੁਧਾਰ ਉਪਰਾਲਾ-ਅਗਲਾ ਪੜਾਅ` ਵਰਗੇ ਸਿਰਲੇਖ ਅਤੇ ਭੂਮਿਕਾਵਾਂ ਨਾ ਲਿਖੋ। ਇਸ ਨਾਲ ਵੱਡਾ ਭੁੱਲੇਖਾ ਪੈ ਰਿਹਾ ਹੈ। ਅਸਲ ਵਿੱਚ ਆਪ ਨੇ ਅਪਣੇ ਲਈ ‘ਸਿੱਖ ਰਹਿਤ ਮਰਿਆਦਾ` ਦਸਤਾਵੇਜ਼ ਦੀ ਹੋਂਦ ਨੂੰ ਰੱਧ ਕਰ ਦਿੱਤਾ ਹੈ। ਆਪ ਜੀ ਨਵੀਂ ਰਹਿਤ ਮਰਿਆਦਾ ਦਾ ਸਿਰਲੇਖ ਕੀ ਰੱਖੋਗੇ ਪਾਠਕਾਂ ਅਤੇ ਰਾਏ ਦੇਂਣ ਵਾਲੇ ਸੱਜਣਾਂ ਨੂੰ ਸਪਸ਼ਟ ਕਰਨ ਦੀ ਕਿਰਪਾਲਤਾ ਕਰਨੀ। ਜੇ ਕਰ ਨਵੇਂ ਨਾਮ ਦਾ ਫ਼ੈਸਲਾ ਵਿਚਾਰ ਵਟਾਂਦਰੇ ਬਾਦ ਹੋਂਣਾ ਹੈ ਤਾਂ ਆਪ ਜੀ ਅਪਣੇ ਵਿਚਾਰ ਵਿੱਚ ਆਇਆ ਨਾਮ ਪਹਿਲਾਂ ਹੀ ਖਰੜੇ ਨਾਲ ਪੇਸ਼ ਕਰ ਦੇਵੋ ਅਤੇ ਭਵਿੱਖ ਵਿੱਚ ਉਸੇ ਨੂੰ ਬਨਾਉਂਣ ਦੀ ਗਲ ਲਿਖੋ ਨਾ ਕਿ ‘ਸਿੱਖ ਰਹਿਤ ਮਰਿਆਦਾ` ਬਨਾਉਂਣ ਦੀ। ਤਾਂ ਕਿ ਸਪਸ਼ਟ ਹੋ ਜਾਏ ਕਿ ਆਪ ਜੀ ‘ਸਿੱਖ ਰਹਿਤ ਮਰਿਆਦਾ`ਪੰਥਕ ਦਸਤਾਵੇਜ਼ ਦਾ ਸੁਧਾਰ ਉਪਰਾਲਾ ਨਹੀਂ ਬਲਕਿ ਵੱਖਰੀ ਰਹਿਤ ਮਰਿਆਦਾ ਬਨਾਉਂਣ ਦਾ ਉਪਰਾਲਾ ਕਰ ਰਹੇ ਹੋ।

ਖੈਰ! ਆਪ ਜੀ ਹੁਣ ਪਰਿਵਾਰ ਲਈ ਨਹੀਂ ਬਲਕਿ ਮੌਜੂਦਾ ਸਿੱਖ ਰਹਿਤ ਮਰਿਆਦਾ ਵਲ ਤੁਰੇ ਨਜ਼ਰ ਆਉਂਦੇ ਹੋ ਇਸ ਲਈ ਇਸੇ ਮੁਤਾਬਕ ਕੁੱਝ ਹੋਰ ਵਿਚਾਰਾਂ ਸਾਂਝੀਆਂ ਕਰਨ ਦੀ ਲੋੜ ਹੈ।

ਕੁੱਝ ਨੁਕਤਿਆਂ ਨੂੰ ਆਪ ਜੀ ਨੇ ਇੰਝ ਸਪਸ਼ਟ ਕਰਨਾ ਕੀਤਾ ਹੈ:-

 1. ਇਹ ਪਰਿਵਾਰ ਦਾ ਇੱਕ ਨਿੱਜੀ ਉਪਰਾਲਾ ਹ?

ਸਪਸ਼ਟੀਕਰਨ: ਇਹ ਤੌਖਲਾ ਸਹੀ ਨਹੀਂ ਹੈ। ਪਰਿਵਾਰ ਨੇ ਅਪਣੇ ਤੌਰ ਤੇ ਹੀ ਇਹ ਸੁਧਾਰ ਕਰਨਾ ਹੁੰਦਾ ਤਾਂ ਸਾਰਿਆਂ ਦੀ ਸਲਾਹ ਨਾ ਮੰਗਦੇ, ਆਪ ਹੀ ਫਾਈਨਲ ਕਰਕੇ ਛਾਪ ਦਿੰਦੇ। ਇਹ ਉਪਰਾਲਾ ਸ਼ੁਰੂ ਕਰਨ ਦਾ ਇੱਕ ਨਿਮਾਣਾ ਜਤਨ ਕੀਤਾ ਹੈ, ਕਿਉਂਕਿ ਸੁਚੇਤ ਪੰਥ ਸਾਂਝੇ ਤੌਰ ਤੇ ਧਿਰ ਇਹ ਜਿੰਮੇਵਾਰੀ ਲੈਣ ਦੀ ਰੂਚੀ ਨਹੀਂ ਵਿਖਾ ਰਿਹਾ ਸੀ।। ਤੀਜੇ ਪੜਾਅ ਦੀ ਰੂਪ-ਰੇਖਾ ਪੜ੍ਹ ਕੇ ਇਹ ਤੌਖਲਾ ਆਪੇ ਹੀ ਖਤਮ ਹੋ ਜਾਵੇਗਾ।(ਤ. ਗੁ. ਪਰਿਵਾਰ)

ਦਾਸ ਦੀ ਟਿੱਪਣੀ:- ਅਪਣੇ ਉਪਰਾਲੇ ਦੇ ਦੂਜੇ ਪੜਾਵ ਵੇਲੇ ਆਪ ਜੀ ਦੇ ਘੌਸ਼ਨਾ ਕੀਤੀ ਸੀ

ਅਸੀਂ ਇਸ ਗੱਲ ਤੋਂ ਵਾਕਿਫ਼ ਹਾਂ ਕਿ ਸਾਡਾ ਸਾਰੇ ਪੰਥ ਤੇ ਕੋਈ ਅਧਿਕਾਰ ਅਤੇ ਪਹੁੰਚ ਨਹੀਂ ਹੈ, ਇਸ ਲਈ ਇਹ ‘ਗੁਰਮਤਿ ਜੀਵਨ ਜਾਚ` ਰੂਪੀ ਸੁਧਾਰ ਦਾ ਕਦਮ ਤੱਤ ਗੁਰਮਤਿ ਮਰਿਵਾਰ ਲਈ ਹੀ ਚੁੱਕ ਰਹੇ ਹਾਂ। ਤਿਆਰ ਹੋਂਣ ਉਪਰੰਤ ਇਹ`ਗੁਰਮਤਿ ਜੀਵਨ ਜਾਚ` ਸਿਰਫ਼ ਪਰਿਵਾਰ ਅਪਣੇ ਤੇ ਹੀ ਲਾਗੂ ਕਰਾਂਗੇ” (ਤ. ਗੁ. ਪਰਿਵਾਰ)

ਹੁਣ ਆਪ ਜੀ ਨੇ ਲਿਖਿਆ ਹੈ:-

ਇਸ ਮਗਰੋਂ ਆਈ ਖੜੌਤ ਨੂੰ ਤੋੜਦੇ ਹੋਏ ਪਰਿਵਾਰ ਨੇ ਸਿੱਖ ਰਹਿਤ ਮਰਿਯਾਦਾ ਸੁਧਾਰ ਲਈ ਮੁੜ ਜਤਨ ਸ਼ੁਰੂ ਕਰਨ ਦਾ ਮਨ ਇਸ ਆਸ ਨਾਲ ਬਣਾਇਆ ਕਿ ਇਸ ਤੋਂ ਬਾਅਦ ਸੁਚੇਤ ਪੰਥ ਆਪ ਹੀ ਇਸ ਉਪਰਾਲੇ ਨੂੰ ਸਿਰੇ ਚਾੜਨ ਦਾ ਕੰਮ ਸੰਭਾਲ ਲਵੇਗਾ। ਪਰ ਐਸਾ ਨਹੀਂ ਹੋ ਸਕਿਆ। ਇਸ ਉਪਰਾਲੇ ਨੂੰ ਸਿਰੇ ਚਾੜਣ ਲਈ ਹੇਠ ਲਿਖੇ ਯੋਜਨਾਬੱਧ ਚਾਰ ਪੜਾਅ ਮਿੱਥੇ ਗਏ……

4. ਅਗਲੇ ਪੜਾਅ ਵਿਚ, ਇਸ ਤਿਆਰ ਕੀਤੀ ਮਰਿਯਾਦਾ ਨੂੰ ਛਪਵਾ ਕੇ ਕਰਦਿਆਂ, ਸੁਚੇਤ ਪੰਥਕ ਨੁਮਾਇੰਦਆਂ ਰਾਹੀਂ ਜਨਤਕ ਕਰਨ ਦਾ ਜਤਨ ਕੀਤਾ ਜਾਵੇਗਾ” (ਤ. ਗੁ. ਪਰਿਵਾਰ)

ਇਹ ਤਿੰਨ ਬਿਆਨ, ਜਿਵੇਂ ਕਿ ਅਗੇ ਚਲ ਕੇ ਵਿਚਾਰਾਂ ਗੇ, ਸਵੈ ਵਿਰੋਧੀ ਹਨ! ਇੱਕ ਵਿੱਚ ਨਿਜੀ ਇਸਤੇਮਾਲ ਦੀ ਗਲ ਹੈ ਅਤੇ ਦੂਜੇ ਵਿੱਚ ਮੌਜੂਦਾ ਸਿੱਖ ਰਹਿਤ ਮਰਿਆਦਾ ਵਿੱਚ ਸੁਧਾਰ ਦੀ ਗਲ ਤੀਜੇ ਵਿੱਚ ਸਿਖ ਰਹਿਤ ਮਰਿਆਦਾ ਤਿਆਰ/ਛੱਪਵਾਉਂਣ ਦੀ ਗਲ! ਉਂਝ ਤਾਂ ਸਿੱਖ ਰਹਿਤ ਮਰਿਆਦਾ ਨਾਲ ਕੋਈ ਸਹਮਤਿ-ਅਸਹਿਮਤ ਹੋ ਸਕਦਾ ਹੈ ਉਸ ਦੀ ਗਲ ਕਰ-ਲਿਖ ਸਕਦਾ ਹੈ ਪਰ ਆਪ ਜੀ ਚੁੰਕਿ ਸਿੱਖ ਰਹਿਤ ਮਰਿਆਦਾ ਤਿਆਰ/ਛਪਵਾਉਂਣ ਦੀ ਗਲ ਕਰ ਰਹੇ ਹੋ ਇਸ ਲਈ ਸਾਰਾ ਗੁੰਝਲ ਆਪ ਜੀ ਵਲੋਂ ‘ਸਿੱਖ ਰਹਿਤ ਮਰਿਆਦਾ ਸੁਧਾਰ` ਜੁਮਲਾ ਵਰਤਣ ਨਾਲ ਉਤਪੰਨ ਹੋਇਆ ਹੈ।

ਇਹ ਸਹੀ ਹੈ ਕਿ ਆਪ ਜੀ ਨੇ ਕੁੱਝ ਬੰਦਿਆਂ ਦੀ ਸਲਾਹ ਮੰਗੀ ਹੈ ਪਰ ਆਪ ਜੀ ਨੇ ਇਹ ਸਲਾਹ ਸ਼ੂਰੂ ਤੋਂ ਪਰਿਵਾਰ ਦੇ ਨਿਜੀ ਜੀਵਨ ਜਾਚ ਲਈ ਮੰਗੀ ਸੀ ਨਾ ਕਿ ਪੰਥਕ ਰਹਿਤ ਮਰਿਆਦਾ/ਜੀਵਨ ਜਾਚ ਲਈ। ਉਸ ਵੇਲੇ ਆਪ ਜੀ ਦਾ ਸੁਜਾਅ ਮੰਗਣ ਦਾ ਸਪਸ਼ਟ ਮਤਲਭ ਇਹ ਨਹੀਂ ਸੀ ਨਿਕਲਦਾ ਕਿ ਆਪ ਜੀ ਪੰਥ ਲਈ ਸਿੱਖ ਰਹਿਤ ਮਰਿਆਦਾ ਤਿਆਰ ਕਰ ਰਹੇ ਹੋ। ਜੇ ਕਰ ਆਪ ਜੀ ਪੰਥ ਲਈ ਹੀ ਸਿੱਖ ਰਹਿਤ ਮਰਿਆਦਾ ਤਿਆਰ ਕਰ ਰਹੇ ਹੋ ਤਾਂ ਸਿੱਦਾ ਸਪਸ਼ਟ ਕਿਉਂ ਨਹੀਂ ਕਰਦੇ? ਆਪ ਜੀ ਸਪਸ਼ਟ ਇਸ ਲਈ ਨਹੀਂ ਕਰਦੇ ਕਿ ਆਪ ਜੀ ਪਾਸ ਸਿੱਖ ਪੰਥ ਲਈ ਪੰਥਕ ਰਹਿਤ ਮਰਿਆਦਾ ਤਿਆਰ ਕਰਨ ਦੀ ਕੋਈ ਅਥਾਰਟੀ/ਅਧਿਕਾਰ ਨਹੀਂ ਹੈ। ਇਸ ਲਈ ਅਗਰ ਕੋਈ ਆਪ ਜੀ ਨੂੰ ਅਥਾਰਟੀ ਬਾਰੇ ਸਵਾਲ ਕਰਦਾ ਹੈ ਤਾਂ ਆਪ ਜੀ ਕੇਵਲ ‘ਕੇਵਲ ਪਰਿਵਾਰ ਲਈ` ਦਾ ਤਰਕ ਦਿੰਦੇ ਹੋ। ਤੇ ਜੇ ਕਰ ਕੋਈ ਆਪ ਜੀ ਦੇ ਇਸ ਉਪਰਾਲੇ ਨੂੰ ਕੇਵਲ ਪਰਿਵਾਰ ਦੀ ਨਿਜੀ ਜੀਵਨ ਜਾਚ ਕਹਿੰਦਾ ਹੈ ਤਾਂ ਆਪ ਜੀ ‘ਪੰਥਕ ਸਿਖ ਰਹਿਤ ਮਰਿਆਦਾ ਵਿੱਚ ਸੁਧਾਰ ਦੀ` ਦੀ ਗਲ ਕਰਦੇ ਹੋ। ਤੇ ਜੇਕਰ ਕੋਈ ਸੁਧਾਰ ਦੀ ਗਲ ਵਿਚਾਰਦਾ ਹੈ ਤਾਂ ਆਪ ਜੀ ਇਸ ਨੂੰ ਤਿਆਰ ਕਰਕੇ ਛੱਪਵਾਉਂਣ ਦੀ ਗਲ ਕਰਦੇ ਹੋ। ਆਪ ਜੀ ਤਾਂ ਖ਼ੂਦ ਇੱਕ ਤੋਖਲੇ ਵਿੱਚ ਪੰਥਕ ਸਿੱਖ ਰਹਿਤ ਮਰਿਆਦਾ ਦੇ ਕਾਨਸੇਪਟ/ਮਹੱਤਵ ਨੂੰ ਡੀਲ ਕਰ ਰਹੇ ਹੋ। ਆਪ ਜੀ ਨੇ ਅਣਜਾਣੇ ਇੱਕ ਸਮੇਂ ਹੀ ਦੋ ਕਸ਼ਤੀਆਂ ਤੇ ਪੈਰਾਂ ਦੇ ਨਾਲ ‘ਤੀਜੀ ਕਸ਼ਤੀ` ਤੇ ਅਜੀਬ ਢੰਗ ਨਾਲ ਅਪਣਾ ਹੱਥ ਰੱਖਿਆ ਹੋਇਆ ਹੈ ਅਤੇ ਮਰਜੀ ਨਾਲ ਲੌੜ ਅਨੁਸਾਰ ਪੈਰ-ਹੱਥ ਚੁੱਕ-ਰੱਖ ਰਹੇ ਹੋ। ਬੇਨਤੀ ਹੈ ਆਪ ਜੀ ਸਟੈਂਡ ਤਾਂ ਸਪਸ਼ਟ ਕਰੋ।

(੨) ਇਸ ਵਿੱਚ ਕੋਈ ਪਾਰਦਰਸ਼ਿਤਾ ਨਹੀਂ ਹੈ?

ਸਪਸ਼ਟੀਕਰਨ:- ਹਰ ਕਦਮ ਸਪਸ਼ਟ ਪਾਰਦਰਸ਼ਿਤਾ ਅਤੇ ਨਿਰਪੱਖਤਾ ਨਾਲ ਚੁੱਕਣ ਦਾ ਜਤਨ ਕਰਦੇ ਹਾਂ। ਇਸ ਉਪਰਾਲੇ ਵਿੱਚ ਵੀ ਐਸੀ ਕੋਸ਼ਿਸ਼ ਹੈ। ਹੁਣ ਤੱਕ ਸਭ ਕੁੱਝ ਪਾਠਕਾਂ ਦੇ ਸਾਹਮਣੇ ਹੈ। ਇਹੀ ਪਹੁੰਚ ਜਾਰੀ ਰੱਖਦਿਆਂ, ਤੀਜੇ ਪੜਾਅ ਵਾਲੀ ਮੀਟਿੰਗ ਦੀ ਪੂਰੀ ਵੀਡਿਉ ਰਿਕਾਰਡਿੰਗ ਕੀਤੀ ਜਾਵੇਗੀ ਤਾਂ ਕਿ ਅੱਗੇ ਵੀ ਪਾਰਦਰਸ਼ਿਤਾ ਬਣੀ ਰਹੇ। (ਤ. ਗੁ. ਪਰਿਵਾਰ)

ਦਾਸ ਦੀ ਟਿੱਪਣੀ:- ਉਪਰ ਦਿੱਤੀ ਪਹਿਲੀ ਟਿੱਪਣੀ ਮੁਤਾਬਕ ਆਪ ਜੀ ਇਸ ਵਿਸ਼ੇ ਤੇ ਸਪਸ਼ਟ ਹੀ ਨਹੀਂ ਹੋ ਜਿਸ ਕਰਕੇ ਬਾਕੀ ਦੀ ਪਾਰਦਰਸ਼ਿਤਾ ਬੇਮਾਨੀ ਹੈ। ਆਪ ਜੀ ਦੀ ਸੁਹਿਰਦਤਾ ਅਤੇ ਪਾਰਦਰਸ਼ਿਤਾ ਦੀ ਭਾਵਨਾ ਤੇ ਦਾਸ ਕੋਈ ਕਿੰਤੂ ਨਹੀਂ ਕਰਦਾ ਪਰ ਆਪ ਜੀ ਦੇ ਜਤਨਾਂ ਦੇ ਬਾਵਜੂਦ ਉਪਰਾਲੇ ਵਿੱਚ ਪਾਰਦਰਸ਼ਿਤਾ ਨਹੀਂ ਹੋ ਰਹੀ ਬਲਕਿ ਅਣਜਾਣੇ ਤੌਖਲਾਪਨ ਹੈ ਉਤਪੰਨ ਹੋ ਰਿਹਾ ਹੈ। ਆਪ ਜੀ ਵਿਚਾਰ ਕਰੋ ਕਿ 1900 ਦੇ ਆਰੰਭ ਦਹਾਕਿਆਂ ਵਿੱਚ ਬਣੀ ਰਹਿਤ ਮਰਿਆਦਾ ਇੱਕ ਅਧਿਕ੍ਰਿਤ ਪੰਥਕ ਇਦਾਰੇ ਦਾ ਉਪਰਾਲਾ ਸੀ ਜਿਸ ਨੇ ਇੱਕ ਵੱਡਾ ਅਤੇ ਪੰਥਕ/ਕਾਨੂਨੀ ਤੌਰ ਤੇ ਪ੍ਰਵਾਣਿਤ ਇਦਾਰਾ ਹੋਂਣ ਦੇ ਭਾਵਜੂਦ ਪਾਰਦਰਸ਼ਿਤਾ ਅਤੇ ਵਾਜਬ ਢੰਗ ਵਰਤਦੇ ਪਹਿਲਾਂ ਖਰੜੇ ਲਈ ਵੀ ਇੱਕ ‘ਰੁਹ ਰੀਤ ਕਮੇਟੀ` ਦਾ ਗਠਨ ਕੀਤਾ ਸੀ। ਆਪ ਜੀ ਤਾਂ ਸਿੱਦੇ ਹੀ ਖਰੜਾ ਤਿਆਰ ਕਰਨ ਬਾਦ ਵਿੱਚ ਸੁਜਾਅ ਲੇਂਣ ਲਈ ਆਏ ਹੋ। ਆਪ ਜੀ ਅਨੁਸਾਰ ਸਮਝੌਤਾਵਾਦੀ ਅਖਵਾਉਂਦੇ ਪੁਰਾਣੇ ਵਿਦਵਾਨਾਂ ਨੇ ਵੀ ਇੰਝ ਦਾ ਕੰਮ ਨਹੀਂ ਸੀ ਕੀਤਾ। ਆਪ ਜੀ ਕੇਵਲ ਪਰਿਵਾਰ ਲਈ ਜੀਵਨ ਜਾਚ ਵਾਲੀ ਅਪਣੀ ਪਹਿਲੀ ਘੌਸ਼ਨਾ ਤੇ ਟਿੱਕੇ ਰਹਿੰਦੇ ਤਾਂ ਕੋਈ ਗਲ ਨਹੀਂ ਸੀ ਪਰ ਆਪ ਜੀ ਨੇ ਮੌਜੂਦਾ ਸਿੱਖ ਰਹਿਤ ਮਰਿਆਦਾ ਨੂੰ ਬਦਲਣ/ਨਵੀਂ ਤਿਆਰ ਕਰਨ ਦਾ ਕੰਮ ਅਰੰਭਣ ਅਧਿਕਾਰ ਕਿਸ ਕੋਲੋਂ ਲਿਆ? ਆਪ ਜੀ ਅਪਣੀ ਰਹਿਤ ਮਰਿਆਦਾ ਲਈ ਸੁਜਾਅ ਮੰਗੋ, ਉਸ ਨੂੰ ਤਿਆਰ ਕਰੋ। ਪਰ ਆਪ ਇਸ ਕੰਮ ਵਿੱਚ ਮੌਜੂਦਾ ਸਿੱਖ ਰਹਿਤ ਮਰਿਆਦਾ ਵਿੱਚ ਸੁਧਾਰ ਦੇ ਜੁਮਲੇ ਨੂੰ ਕਿਉਂ ਘਸੀਟ ਰਹੇ ਹੋ?

3. ਸਭ ਕੁੱਝ ਫਾਈਨਲ ਤਾਂ ਪਰਿਵਾਰ ਨੇ ਹੀ ਕਰਨਾ ਹੈ, ਫੇਰ ਸਲਾਹ ਦਾ ਕੀ ਮਤਲਬ ਹੈ?

ਸਪਸ਼ਟੀਕਰਨ:- ਇਹ ਤੌਖਲਾ ਵੀ ਨਿਰਮੂਲ ਹੈ। ਤੀਜੇ ਪੜਾਅ ਤੇ ਤਾਂ ਇਹ ਬਿਲਕੁਲ ਸਪਸ਼ਟ ਹੋ ਜਾਵੇਗਾ। ਹਾਲੀਂ ਤੱਕ ਕੁੱਝ ਵੀ ਫਾਈਨਲ ਨਹੀਂ ਹੋਇਆ। ਸੁਚੇਤ ਵਿਦਵਾਨਾਂ ਅਤੇ ਪੰਥ ਦਰਦੀਆਂ ਦੀ ਇਕਤੱਰਤਾ, ਗੁਰਮਤਿ ਦੀ ਰੋਸ਼ਨੀ ਵਿਚ, ਭਾਂਵੇ ਪਰਿਵਾਰ ਦੇ ਜਤਨਾਂ ਨਾਲ ਤਿਆਰ ਹੋਏ ਖਰੜੇ ਵਿੱਚ ਲੌਂੜੀਂਦੇ ਬਦਲਾਵ ਕੀਤੇ ਜਾਣ, ਸੁਆਗਤ ਕੀਤਾ ਜਾਵੇਗਾ।(ਤ. ਗੁ. ਪਰਿਵਾਰ)

ਦਾਸ ਦੀ ਟਿੱਪਣੀ:- ਇਹ ਗਲ ਦਾਸ ਨੇ ਆਪ ਜੀ ਵਲੋਂ ਤਿਆਰ ਖਰੜੇ ਦੇ ਹੋਠ ਲਿਖੀ ਪਾਲਸੀ ਦੇ ਅਧਾਰ ਤੇ ਕਹੀ ਸੀ। ਪਰਿਵਾਰ ਨੇ ਖਰੜੇ ਦੀ ਤਿਆਰੀ ਦੇ ਪਹਿਲਾ ਪੜਾਅ ਪਾਰ ਕਰਨ ਤੋਂ ਪਹਿਲਾਂ ਕਦੋਂ, ਕਿੰਝ ਅਤੇ ਕਿਹੜੀਆਂ ਜੱਥੇ ਬੰਦਿਆਂ/ਧਿਰਾਂ ਕੋਲੋਂ ਜਨਤਕ ਸੁਜਾਅ ਮੰਗੇ ਸੀ ਅਤੇ ਕਿਸ-ਕਿਸ ਜੱਥੇਬੰਦੀਆਂ/ਧਿਰਾਂ ਨੇ ਸੁਜਾਅ ਦਿੱਤੇ ਸੀ ਜਿਸ ਤੋਂ ਬਾਦ ਪਰਿਵਾਰ ਨੇ ਖਰੜਾ ਛਾਪਿਆ ਇਹ ਵੀ ਸਪਸ਼ਟ ਨਹੀਂ ਸੀ। ਬਦਲਾਵ ਤਾਂ ਬਾਦ ਦੀ ਗਲ ਹੈ। ਜੇਕਰ ਗਲ ਪਰਿਵਾਰ ਲਈ ਜੀਵਨ ਜਾਚ ਦੇ ਬਜਾਏ ਮੌਜੂਦਾ ਸਿੱਖ ਰਹਿਤ ਮਰਿਆਦਾ ਬਾਰੇ ਸੀ ਤਾਂ ਖਰੜਾ ਛਾਪਣ ਅਤੇ `ਚਾਰ ਪੜਾਅ` ਵਰਗੀ ਯੋਜਨਾ ਤੈਅ ਕਰਨ ਲਈ ਪਹਿਲਾਂ ਹੀ ਉਨ੍ਹਾਂ ਵਿਦਵਾਨਾਂ ਨੂੰ ਸੱਦਾ ਦਿੱਤਾ ਜਾਣਾ ਚਾਹੀਦਾ ਸੀ ਜਿਨ੍ਹਾਂ ਨੂੰ ਹੁਣ ਸੱਦਾ ਦਿੱਤਾ ਹੈ ਤਾਂ ਕਿ ਪਰਿਵਾਰ ਨੂੰ ਇਸ ਮਸਲੇ ਬਾਰੇ ਪਹਿਲਾਂ ਹੀ ਸੇਧ ਮਿਲ ਜਾਂਦੀ ਕਿ ਐਸਾ ਕਰਨਾ ਠੀਕ ਵੀ ਹੈ ਜਾਂ ਨਹੀਂ? ਪਰ ਆਪ ਜੀ ਨੇ ਖ਼ੂਦ `ਚਾਰ ਨਕਾਤੀ ਯੋਜਨਾ` ਬਣਾ ਲਈ ਅਤੇ ਖਰੜਾ ਵੀ ਤਿਆਰ ਕਰ ਲਿਆ ਅਤੇ ਬਾਦ ਵਿੱਚ ਵਿਦਵਾਨਾਂ ਨੂੰ ਸੱਦਾ ਪੱਤਰ ਦੇ ਦਿੱਤਾ। ਸਤਿਕਾਰ ਯੋਗ ਸੱਜਣੋਂ ਆਪ ਜੀ ਦੀ ਸੁਹਿਰਦਤਾ ਤੇ ਕੋਈ ਕਿੰਤੂ ਨਹੀਂ ਪਰ ਕੁੱਝ ਮਾਮਲਿਆਂ ਵਿੱਚ ਕੇਵਲ ਸੁਹਿਰਦਤਾ ਦਾ ਤਰਕ ਨਹੀਂ ਚਲਦਾ ਬਲਕਿ ਉਸਦੇ ਨਾਲ ਵਿਸ਼ੇਸ਼ ਮਸਲਿਆਂ ਬਾਰੇ ਵਿਸ਼ੇਸ਼ ਸੂਝਬੂਝ ਅਤੇ ਦੂਰਅੰਦੇਸ਼ੀ ਦੀ ਲੋੜ ਜ਼ਰੂਰੀ ਹੁੰਦੀ ਹੈ।

4. ਇਹ ਸੁਧਾਰ ਨਹੀਂ ਕੀਤਾ ਜਾ ਰਿਹਾ, ਬਲਕਿ ਨਵੀਂ ਮਰਿਯਾਦਾ ਹੀ ਤਿਆਰ ਕਰ ਦਿਤੀ ਗਈ ਹੈ।

ਸਪਸ਼ਟੀਕਰਨ:- ਕੁੱਝ ਸੱਜਣਾਂ ਦਾ ਇਹ ਤੌਖਲਾ ਵੀ ਸਹੀ ਨਹੀਂ ਹੈ। ਪਰਿਵਾਰ ਵਲੋਂ ਸੁਝਾਅ ਰੂਪ ਵਿੱਚ ਪੇਸ਼ ਕੀਤੇ ਖਰੜੇ ਵਿੱਚ ਮੌਜੂਦਾ ਮਰਿਯਾਦਾ ਦਾ ਐਸਾ ਕਿਹੜਾ ਹਾਂ-ਪੱਖੀ ਅੰਸ਼ ਹੈ, ਜੋ ਸ਼ਾਮਿਲ ਨਹੀਂ ਹੈ? ਵੈਸੇ ਵੀ ਹਾਲੀਂ ਤਾਂ ਕੁੱਝ ਫਾਈਨਲ ਨਹੀਂ ਹੋਇਆ, ਇਹ ਤਾਂ ਸਿਰਫ ਸੁਝਾਅ ਰੂਪੀ ਖਰੜਾ ਹੈ। ਤੀਜੇ ਪੜਾਅ ਦੀ ਇਕਤੱਰਤਾ, ਗੁਰਮਤਿ ਦੀ ਰੋਸ਼ਨੀ ਵਿਚ, ਇਸ ਵਿੱਚ ਕਿਸੇ ਵੀ ਹੱਦ ਤੱਕ, ਕੋਈ ਵੀ ਬਦਲਾਅ ਕਰ ਸਕਦੀ ਹੈ।(ਤ. ਗੁ. ਪਰਿਵਾਰ)

ਦਾਸ ਦੀ ਟਿੱਪਣੀ:- ਆਪ ਜੀ ਨੇ ਨਵੀਂ ਰਹਿਤ ਮਰਿਆਦਾ ਤਿਆਰ ਨਹੀਂ ਕੀਤੀ ਬਲਕਿ ਕਰ ਰਹੇ ਹੋ ਅਤੇ ਉਹ ਵੀ ਬਿਨ੍ਹਾਂ ਸਿੱਦਾ ਸਪਸ਼ਟ ਕੀਤੇ ਕਿ ਕੀ ਇਹ ਰਹਿਤ ਮਰਿਆਦਾ ਆਪ ਜੀ ਪੰਥ ਲਈ ਤਿਆਰ ਕਰ ਰਹੇ ਹੋ ਜਾਂ ਪਰਿਵਾਰ ਲਈ? ਮੌਜੂਦਾ ਸਿੱਖ ਰਹਿਤ ਮਰਿਆਦਾ ਵਿੱਚ ਸੁਧਾਰ ਦਾ ਸਿੱਦਾ ਮਤਲਭ ਇਹ ਹੋ ਸਕਦਾ ਹੈ ਕਿ ਕੋਈ ਉਸ ਵਿੱਚ ਸੁਧਾਰ/ਬਦਲਾਵ ਸੁਜਾਵ ਦੇਵੇ। ਇਸ ਵਿੱਚ ਕੋਈ ਇਤਰਾਜ਼ ਨਹੀਂ। ਪਰ ਇਸ ਦਾ ਮਤਲਭ ਇਹ ਨਹੀਂ ਹੋ ਸਕਦਾ ਕਿ ਮੌਜੂਦਾ ਸਿੱਖ ਰਹਿਤ ਮਰਿਆਦਾ ਨਾਮ ਵਰਤ ਕੇ, ਮੌਜੂਦਾ ਰਹਿਤ ਮਰਿਆਦਾ ਕੁੱਝ ਅੰਸ਼ ਚੁੱਕ ਕੇ ਅਤੇ ਅਪਣੇ ਕਿਸੇ ਖਰੜੇ ਵਿੱਚ ਪਾ ਕੇ ਇਹ ਪ੍ਰਭਾਵ ਦੇਂਣ ਦਾ ਜਤਨ ਕੀਤਾ ਜਾਏ ਕਿ ਅਸੀਂ ਸਿੱਖ ਰਹਿਤ ਮਰਿਆਦਾ ਵਿੱਚ ਸੁਧਾਰ ਦੀ ਗਲ ਕਰ ਰਹੇ ਹਾਂ। ਆਪ ਜੀ ਸਮਝਣ ਦੀ ਕੋਸ਼ਿਸ਼ ਕਰੋ ਕਿ ਆਪ ਜੀ ਕਰ ਕੀ ਰਹੇ ਹੋ? ਜੇ ਆਪ ਜੀ ਸਮਝੇ ਹੋਏ ਹੋ ਤਾਂ ਸਾਰਿਆ ਨੂੰ ਸਮਝਣ ਦੇਵੋ।

ਜੇਕਰ ਆਪ ਜੀ ਦੇ ਨਵੇਂ ਲੇਖ ਦਾ ਸਿਰਲੇਖ ਅਤੇ ਉਸਦੀ ਦੀ ਭੁਮਿਕਾ ਨੂੰ ਵੀ ਪੜਿਆ ਜਾਏ ਤਾਂ “ਸਿਰਫ਼ ਪਰਿਵਾਰ” ਲਈ ਦੇ ਬਜਾਏ ਆਪ ਜੀ ਸਪਸ਼ਟ ਰੂਪ ਵਿੱਚ ਮੌਜੂਦਾ ਸਿੱਖ ਰਹਿਤ ਮਰਿਆਦਾ ਵਿੱਚ ਸੁਧਾਰ ਦਾ ਪ੍ਰਭਾਵ ਦਿੰਦੇ ਇੱਕ ਵੱਖਰੀ ਸਿੱਖ ਰਹਿਤ ਮਰਿਆਦਾ ਬਨਾਉਂਣ ਦੇ ਜਤਨ ਵਿੱਚ ਨਜ਼ਰ ਆਉਂਦੇ ਹੋ। ਨਿਜੀ ਹੋਵੇ ਤਾਂ ਕੋਈ ਗਲ ਨਹੀਂ ਪਰ ਮੌਜੂਦਾ ਸਿੱਖ ਰਹਿਤ ਮਰਿਆਦਾ ਸੁਧਾਰ ਦੀ ਗਲ ਹੈ ਤਾਂ ਆਪ ਜੀ ਦੇ ਪਾਸ ਨਾ ਤਾਂ ਇਸ ਦੀ ਅਥਾਰਟੀ ਹੈ ਨਾ ਹੀ ਤਰੀਕਾ। ਮੌਜੂਦਾ ਸਿੱਖ ਰਹਿਤ ਮਰਿਆਦਾ ਬਾਰੇ ਵਿਚਾਰ ਕੋਈ ਵੀ ਪ੍ਰਗਟ ਕਰ ਸਕਦਾ ਹੈ ਪਰ ਉਸ ਨੂੰ ਬਦਲਣ ਲਈ ਕੇਵਲ ਅਤੇ ਕੇਵਲ ਅਧਿਕ੍ਰਿਤ ਧਿਰ/ਸੰਸਥਾਨ ਨੂੰ ਸਮੁੱਚੇ ਸੰਸਾਰ ਵਿੱਚ ਸਮੁੱਚੇ ਪੰਥ, ਪੰਥਕ ਜੱਥੇ ਬੰਦਿਆਂ/ਧਿਰਾਂ/ ਵਿਦਵਾਨ ਸੱਜਣਾਂ ਨੂੰ ਪ੍ਰਿੰਟ-ਇਲੇਕਟ੍ਰਿਕ ਮੀਡੀਆ ਰਾਹੀਂ ਬਾਕਾਯਦਾ ਨੋਟਿਫਿਕੇਸ਼ਨ ਰਾਹੀਂ ਸੂਚਨਾ ਦੇਂਣੀ ਬਣਦੀ ਹੈ। ਸੂਚਨਾ ਦੇਂਣ ਦਾ ਇਹ ਅਧਿਕਾਰ ਵੀ ਕੇਵਲ ਅਧਿਕ੍ਰਿਤ ਪੰਥਕ ਸੰਸਥਾਨ ਨੂੰ ਹੀ ਹੋ ਸਕਦਾ ਹੈ। ਜਿਸ ਨਾਲ ਪੁਰਾ ਸਿੱਖ ਪੰਥ ਸਿੱਖ ਰਹਿਤ ਮਰਿਆਦਾ ਵਿੱਚ ਬਦਲਾਵ ਪ੍ਰਕ੍ਰਿਆ ਵਿੱਚ ਸ਼ਾਮਲ ਹੋ ਸਕੇ। ਇਹ ਕਿਸੇ ਦੇ ਅਧਿਕਾਰ ਦੀ ਗਲ ਹੁੰਦੀ ਤਾਂ ਕਈ ਬੰਦੇ ਕੁੱਝ ਬੰਦੇ ਇਕੱਠੇ ਕਰਕੇ ੧੦-੨੦ ਰਹਿਤ ਮਰਿਆਦਾਵਾਂ ਤਿਆਰ ਕਰਕੇ ਹਰ ਉੱਪਰ ਠੱਪਾ ਲਗਾ ਦਿੰਦੇ “ਸਿੱਖ ਰਹਿਤ ਮਰਿਆਦਾ”! !

ਭਾਰਤੀ ਸੰਵਿਧਾਨ ਵਿੱਚ ਕਈਂ ‘ਬਦਲਾਵ` ਹੋਏ ਹਨ ਪਰ ਸੰਵਿਧਾਨ ਦਾ ‘ਬਦਲ` ਤਾਂ ਕੋਈ ਨਹੀਂ ਹੋਇਆ! ਕਈ ਕੰਪਨਿਆਂ ਦੇ ਅਪਣੇ ਸੰਵਿਧਾਨ ਹੁੰਦੇ ਹਨ ਪਰ ਕੋਈ ਅਪਣੇ ਸੰਵਿਧਾਨ ਨੂੰ ਭਾਰਤੀ ਸੰਵਿਧਾਨ ਨਹੀਂ ਕਹਿ ਸਕਦਾ। ਆਪ ਜੀ ਨੂੰ ‘ਸੁਧਾਰ` ਅਤੇ ‘ਬਦਲ` ਵਿੱਚ ਅੰਤਰ ਸਮਝਣ ਦੀ ਲੋੜ ਹੈ। ਸੁਧਾਰ ਹੁੰਦਾ ਹੈ ਬਣੀ ਹੋਈ ਚੀਜ਼ ਵਿੱਚ ਸੁਧਾਰ ਅਤੇ ਬਦਲ ਹੁੰਦਾ ਹੈ ਬਣੀ ਹੋਈ ਚੀਜ਼ ਦੇ ਬਦਲੇ ਦੂਜੀ ਚੀਜ਼ ਰੱਖ ਦੇਂਣਾ। ਆਪ ਜੀ ਦੇ ਧਿਰ ਨੇ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਸੀ ਬਣਾਇਆ। ਤਾਂ ਆਪ ਜੀ ਚਾਰ ਨਕਾਤੀ ਪ੍ਰੋਗ੍ਰਾਮ ਰਾਹੀਂ ਕੁੱਝ ਸੱਜਣਾ ਦੇ ਸੁਜਾਅ ਲੇਕੇ ਉਸ ਨੂੰ ਬਦਲਣ ਅਤੇ ਛਪਵਾਉਂਣ ਦੀ ਕੋਈ ਅਧਿਕਾਰ ਵੀ ਨਹੀਂ ਰੱਖਦੇ।

ਮੇਰੇ ਵੀਰ ਸੱਜਣੋਂ, ਜੇ ਕਰ ਆਪ ਜੀ ਨੇ ਕੇਵਲ ਸੁਧਾਰ ਸੁਜਾਵ ਤਿਆਰ ਕਰਨੇ ਹੁੰਦਾ ਤਾਂ ਗਲ ਵੱਖਰੀ ਸੀ। ਆਪ ਜੀ ਇਸ ਲਈ ਇੱਕ ਨਹੀਂ ਬੇਸ਼ੱਕ ਦੱਸ ਮੀਟਿੰਗਾ ਕਰਦੇ ਸੁਜਾਅ ਮੰਗਦੇ। ਪਰ ਆਪ ਜੀ ਮੌਜੂਦਾ ਸਿੱਖ ਰਹਿਤ ਮਰਿਆਦਾ ਦਾ ਨਾਮ ਲੇਕੇ ਇਸ ਨੂੰ ਬਿਨਾਂ ਕਿਸੇ ਅਥਾਰਟੀ ਦੇ ਬਦਲਣ ਦਾ ਅਜੀਬੋ-ਗਰੀਬ ਉਪਰਾਲਾ ਕਰ ਰਹੇ ਹੋ। ਜੇਕਰ ਆਪ ਸਿੱਦਾ ਸਪਸ਼ਟ ਕਰੋ ਕਿ ਆਪ ਜੀ ਕੇਵਲ ਅਪਣੇ ਪਰਿਵਾਰ ਲਈ ਇੱਕ ਰਹਿਤ ਮਰਿਆਦਾ ਤਿਆਰ ਕਰਨ ਲਈ ਸੁਜਾਵ ਮੰਗ ਰਹੇ ਹੋ ਤਾਂ ਕੋਈ ਗਲ ਨਹੀਂ ਪਰ ਆਪ ਜੀ ਅਣਜਾਣੇ ਹੀ ਗਲਾਂ ਰਲਗੱਡ ਕਰ ਰਹੇ ਹੋ।

ਦਾਸ ਦਾ ਨਿਜੀ ਵਿਚਾਰ ਹੈ ਕਿ ਕੋਈ ਵੀ ਨਿਜੀ ਤੌਰ ਤੇ ਅਪਣੇ ਲਈ ਕੁੱਝ ਵੀ ਕਰ ਸਕਦਾ ਹੈ ਜਿਵੇਂ ਕਿ ਕੁੱਝ ਡੇਰਿਆਂ ਨੇ ਕੀਤਾ ਹੈ। ਪਰ ਪੰਥ ਲਈ, ਕੇਵਲ ਪੰਥਕ ਜੁਗਤ ਰਾਹੀਂ ਪੰਥਕ ਅਤੇ ਅਧਿਕ੍ਰਿਤ ਸੰਸਥਾਨਾਂ ਤੋਂ ਬਿਨਾਂ ਕੋਈ ਆਗੂ/ਸੰਸਥਾਨ/ਜੱਥੇਬੰਦੀ ਮੌਜੂਦਾ ਸਿੱਖ ਰਹਿਤ ਮਰਿਆਦਾ ਨੂੰ ਬਦਲਣ ਦਾ ਕੰਮ ਅਪਣੇ ਹੱਥ ਲੇਂਣ ਦਾ ਸਿੱਦਾ-ਅਸਿੱਦਾ ਜਤਨ ਕਰੇ ਤਾਂ ਇਹ ਸਰਾਸਰ ਗਲਤ ਗਲ ਹੈ। ਅਥਾਰਟੀ ਗਲਤ ਹੋਵੇ ਜਾਂ ਠੀਕ ਕੁੱਝ ਫ਼ੈਸਲੇ ਕੇਵਲ ਅਥਾਰਟੀਆਂ ਹੀ ਕਰ ਸਕਦੀਆਂ ਹਨ ਉਹ ਵੀ ਕੇਵਲ ਉਸ ਜੁਗਤ ਨਾਲ ਜਿਸ ਨਾਲ ਉਹ ਫ਼ੈਸਲੇ ਹੋਏ ਸਨ।

ਇਸ ਸਬੰਧ ਵਿੱਚ ਦਾਸ ਦਾ ਆਪ ਜੀ ਨੂੰ ਇੱਕ ਸੁਜਾਅ ਹੈ ਕਿ ਆਪ ਜੀ ਹੋ ਸਕੇ ਤਾਂ ਪੰਜ ਨਿਰਪੱਖ ਅਤੇ ਸੂਝਵਾਨ ਵਿਦਵਾਨਾਂ ਨੂੰ ਨਾਲ ਲੇਕੇ ਸਤਿਕਾਰ ਯੋਗ ਜਸਟਿਸ ਕੁਲਦੀਪ ਸਿੰਘ ਜੀ ਪਾਸ ਆਪ ਚਲੇ ਜਾਉ। ਉਨ੍ਹਾਂ ਦਾ ਨਾਮ ਆਪ ਜੀ ਦੇ ਸੱਦੇ ਪੱਤਰ ਵਿੱਚ ਵੀ ਹੈ। ਉਹ ਸ਼ਾਯਦ ਨਾ ਵੀ ਆਉਂਣ ਪਰ ਆਪ ਜੀ ਉਨ੍ਹਾਂ ਪਾਸ ਨਿਰਪੱਖ ਵਿਦਵਾਨ ਸੱਜਣ ਲੇ ਕੇ ਜਾ ਸਕਦੇ ਹੋ। ਉਨ੍ਹਾਂ ਨੂੰ ਸਪਸ਼ਟ ਦੱਸੋ ਕਿ ਅਸੀਂ ਮੌਜੂਦਾ ਸਿੱਖ ਰਹਿਤ ਮਰਿਆਦਾ ਵਿੱਚ ਸੁਧਾਰ ਦੇ ਨਾਮ ਤੇ ਉਸ ਨੂੰ ਇਸ ਤਰੀਕੇ ਨਾਲ ਬਦਲਣਾ ਚਾਹੁੰਦੇ ਹਾਂ। ਉਨਾਂ ਨਾਲ ਇਸ ਵਿਸ਼ੇ ਬਾਰੇ ਅਪਣੇ ਅਧਿਕਾਰਾਂ ਦੀ ਚਰਚਾ ਕਰੋ। ਉਹ ਪੁਜਾਰੀ ਨਹੀਂ ਸਿਆਣੇ ਹਨ ਇਸ ਵਿਸ਼ੇ ਤੇ ਆਪ ਜੀ ਨੂੰ ਚੰਗੀ ਸੇਧ ਦੇ ਸਕਦੇ ਹਨ।

ਛਿਮਾਂ ਕਰਨਾ ਵਿਚਾਰ ਲੰਭੀ ਹੋ ਗਈ ਹੈ ਆਸ ਹੈ ਕਿ ਆਪ ਜੀ ਸਿੱਦਾ ਸਪਸ਼ਟ ਕਰ ਦੇਵੋਗੇ ਕਿ ਆਪ ਜੀ ਰਹਿਤ ਮਰਿਆਦਾ ਕਿਸ ਲਈ ਬਣਾ ਰਹੇ ਹੋ? ਪੰਥ ਲਈ ਜਾਂ ਫ਼ਿਰ ਕੇਵਲ ਅਪਣੇ ਤੇ ਲਾਗੂ ਕਰਨ ਲਈ? ਕੋਈ ਹੋਰ ਅਪਨਾਏ ਜਾਂ ਨਾ ਇਹ ਵੱਖਰਾ ਵਿਸ਼ਾ ਹੈ। ਆਪ ਜੀ ਅਪਣਾ ਸਟੈਂਡ ਸਪਸ਼ਟ ਕਰਨ ਦੀ ਕਿਰਪਾਲਤਾ ਕਰੋ।

ਹੋਈ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ

16.02.2012


(16/02/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਧੱਦਾ ਧਾਣਕ-ਫੌਜ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਧੱਦਾ ਧਾਣਕਿ ਫੌਜ ਸਕਲ, ਨਿਕਲੀ ਪੂੰਛਾਂ ਝੰਡੇ ਟਾਂਗਿ ||੧||

ਮੁਰਗ ਬਉਰੇ ਰਲਿ ਜਿਵ, ਦੀਆ ਦੇਖਿ ਸੁਣਾਵੈਂ ਬਾਂਗਿ ||੨||

ਬਾਂਗ ਸੁਣਾਵੈ ਕੁਫ਼ਰ ਕੇਰੀ, ਭੇਖੀ ਖੂਬ ਰਚਾਵੈ ਸਾਂਗਿ ||੩||

ਅੰਤਰਿ ਲੋਭ ਕਾਲਿਖ ਭਰੀ, ਰੂਪ ਕੀਆ ਸੁਥਰੈ ਵਾਂਗਿ ||੪||

ਕਪਟਿ ਰਤੀ ਵਿਭਚਾਰਨੀ, ਭਰੈ ਜਗ ਵਿਖਾਈ ਮਾਂਗਿ ||੫||

ਕੰਵਲ ਫੌਜ ਧਾਣਕਿ ਤੁਰੀ, ਵਿਚਾਰ ਗਿਆਨ ਕੋ ਛਾਂਗਿ ||੬||


(16/02/12)
ਜਸਵੰਤ ਸਿੰਘ ‘ਅਜੀਤ’

ਧਾਰਮਕ ਸੰਸਥਾਵਾਂ ਵਿੱਚ ਸਰਕਾਰੀ `ਤੇ ਰਾਜਸੀ ਦਖ਼ਲ

ਇਨ੍ਹਾਂ ਦਿਨਾਂ ਵਿੱਚ ਹੀ ਇੱਕ ਮਜ਼ਮੂਨ ‘ਸਿੱਖਾਂ ਦੇ ਧਾਰਮਕ ਮਾਮਲਿਆਂ ਵਿੱਚ ਸਰਕਾਰ, ਰਾਜਸੀ ਅਤੇ ਅਦਾਲਤਾਂ ਦਾ ਦਖ਼ਲ ਸਹਿਣ ਨਹੀਂ’, ਪੜ੍ਹਨ ਨੂੰ ਮਿਲਿਆ। ਜਿਸ ਵਿੱਚ ਲੇਖਕ ਨੇ ਕਿਹਾ ਹੈ ਕਿ ਧਾਰਮਕ ਮਾਮਲਿਆਂ ਨੂੰ ਧਾਰਮਕ ਮੁੱਖੀਆਂ ਅਤੇ ਬੁਧੀਜੀਵੀਆਂ ਲਈ ਹੀ ਰਹਿਣ ਦੇਣਾ ਚਾਹੀਦਾ ਹੈ। ਪ੍ਰਸ਼ਾਸਨ (ਸਰਕਾਰ), ਰਾਜਸੀ ਦਲਾਂ ਅਤੇ ਅਦਾਲਤਾਂ ਦਾ ਦਖ਼ਲ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਹੋਵੇਗਾ।
ਸੁਆਲ ਉਠਦਾ ਹੈ ਕਿ ਕੀ ਇਸ ਮਜ਼ਮੂਨ ਦਾ ਲੇਖਕ ਨਹੀਂ ਜਾਣਦਾ ਕਿ ਸਿੱਖਾਂ ਦੇ ਧਾਰਮਕ ਮਾਮਲਿਆਂ ਵਿੱਚ ਸਰਕਾਰ, ਰਾਜਸੀ ਪਾਰਟੀਆਂ ਅਤੇ ਅਦਾਲਤਾਂ ਵਲੋਂ ਦਖ਼ਲ ਦਿੱਤੇ ਜਾਣ ਦੇ ਲਈ ਕੋਈ ਹੋਰ ਨਹੀਂ ਧਾਰਮਕ ਸਿੱਖ ਸੰਸਥਾਵਾਂ ਅਤੇ ਸਿੱਖ ਰਾਜਸੀ ਜੱਥੇਬੰਦੀਆਂ ਦੇ ਮੁੱਖੀ ਆਪ ਹੀ ਜ਼ਿੰਮੇਦਾਰ ਹਨ? ਉਨ੍ਹਾਂ ਲਈ ‘ਮਿੱਠਾ ਮਿੱਠਾ ਹੜਪ `ਤੇ ਕੌੜਾ ਕੌੜਾ ਥੂ’ ਵਾਲੀ ਗਲ ਹੁੰਦੀ ਹੈ।
ਕੀ ਇਹ ਸੱਚ ਨਹੀਂ ਕਿ ਜਦੋਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾਂ ਦਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਰਾਖਵਾਂ ਕਰਨ ਦੇ ਉਦੇਸ਼ ਦੀ ਪੂਰਤੀ ਲਈ ਕਾਨੂੰਨ ਬਣਾਇਆ ਤਾਂ ਉਹ ਵੀ ਸਰਕਾਰ ਦਾ ਸਿੱਖਾਂ ਦੇ ਧਾਰਮਕ ਮਾਮਲਿਆਂ ਵਿੱਚ ਦਖ਼ਲ ਹੀ ਸੀ? ਉਸ ਸਮੇਂ ਵੀ ਸਿੱਖਾਂ ਦੇ ਇੱਕ ਵਰਗ ਵਲੋਂ ਇਸ ਫੈਸਲੇ ਦਾ ਤਿੱਖਾ ਵਿਰੋਧ ਕਰਦਿਆਂ ਦੋਸ਼ ਲਾਇਆ ਗਿਆ ਸੀ, ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਅਜਿਹਾ ਕਰਕੇ ਸਿਖਾਂ ਦੇ ਧਾਰਮਕ ਮਾਮਲਿਆਂ ਵਿੱਚ ਸਰਕਾਰੀ ਦਖਲ-ਅੰਦਾਜ਼ੀ ਦਾ ਰਾਹ ਖੋਲ੍ਹ ਦਿਤਾ ਹੈ, ਉਨ੍ਹਾਂ ਦਾ ਮੰਨਣਾ ਸੀ ਕਿ ਸ੍ਰੀ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਕਰਵਾ ਕੇ ਹੀ ਇਸ ਉਦੇਸ਼ ਨੂੰ ਪੂਰਿਆਂ ਕੀਤਾ ਜਾ ਸਕਦਾ ਸੀ। ਪ੍ਰੰਤੂ ਉਸ ਸਮੇਂ ਉਨ੍ਹਾਂ ਦੇ ਵਿਰੋਧ ਨੂੰ ਕਿਸੇ ਨੇ ਵੀ ਗੰਭੀਰਤਾ ਨਾਲ ਨਹੀਂ ਸੀ ਲਿਆ।
ਇਸੇ ਤਰ੍ਹਾਂ ਜਦੋਂ ਸਿੱਖ ਧਰਮ ਵਿੱਚ ਕੇਸਾਂ ਦੀ ਮਹਤੱਤਾ ਅਤੇ ਸਿੱਖ ਦੀ ਪ੍ਰੀਭਾਸ਼ਾ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਹਲ ਲਈ ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਫੈਸਲਾ ਦਿੱਤਾ ਗਿਆ ਤਾਂ ਕਈ ਸਿੱਖ ਆਗੂਆਂ ਨੇ ਬਗ਼ਲਾਂ ਵਜਾਈਆਂ ਅਤੇ ਉਸ ਫੈਸਲੇ ਨੂੰ ਇਤਿਹਾਸਕ, ਸਿੱਖਾਂ ਅਤੇ ਸਿੱਖ ਧਰਮ ਦੇ ਹਿਤ ਵਿੱਚ ਕਰਾਰ ਦਿੰਦਿਆਂ, ਨਾ ਕੇਵਲ ਉਸਦਾ ਸੁਆਗਤ ਹੀ ਕੀਤਾ, ਸਗੋਂ ਹਰ ਕਿਸੇ ਨੇ ਅਗੇ ਆ ਇਸ ‘ਅਖੌਤੀ ਸਫਲਤਾ’ ਦਾ ਸੇਹਰਾ ਆਪਣੇ ਸਿਰ ਤੇ ਬੰਨ੍ਹਣ ਵਿੱਚ ਵੀ ਪੂਰੀ ਸ਼ਕਤੀ ਝੌਂਕ ਦਿੱਤੀ ਸੀ। ਪ੍ਰੰਤੂ ਇਸ ਗਲ ਨੂੰ ਹਰ ਕਿਸੇ ਨੇ ਪੂਰੀ ਤਰ੍ਹਾਂ ਅਣਗੌਲਿਆਂ ਕਰ ਦਿੱਤਾ ਕਿ ਇਹ ਫੈਸਲਾ ਦਿੰਦਿਆਂ ਅਦਾਲਤ ਦੇ ਵਿਦਵਾਨ ਜਜਾਂ ਨੇ ਆਪਣੇ ਫੈਸਲੇ ਵਿੱਚ ਇਹ ਦਾਅਵਾ ਕਰ ਕਿ ‘ਜੇ ਕਿਸੇ ਧਾਰਮਕ ਮੁੱਦੇ ਤੇ ਮਤਭੇਦ ਪੈਦਾ ਹੋ ਜਾਂਦੇ ਹਨ ਤਾਂ ਅਦਾਲਤ ਨੂੰ ਉਸ ਮੁੱਦੇ `ਤੇ ਸੁਣਵਾਈ ਕਰਨ ਅਤੇ ਫੈਸਲਾ ਦੇਣ ਦਾ ਅਧਿਕਾਰ ਪ੍ਰਾਪਤ ਹੈ’, ਧਾਰਮਕ ਮਾਮਲਿਆਂ ਵਿੱਚ ਅਦਾਲਤਾਂ ਦੇ ਦਖਲ ਨੂੰ ਜਾਇਜ਼ ਕਰਾਰ ਦੇ ਦਿੱਤਾ ਹੈ।
ਸਿੱਖੀ ਦੇ ਠੇਕੇਦਾਰਾਂ ਨੇ, ਇਸਤਰ੍ਹਾਂ ਆਪ ਹੀ ਪੰਜਾਬ-ਹਰਿਆਣਾ ਹਾਈਕੋਰਟ ਪਾਸੋਂ ਧਾਰਮਕ ਮੁੱਦਿਆਂ ਬਾਰੇ ਪੈਦਾ ਹੋਏ ਵਿਵਾਦ ਦਾ ਫੈਸਲਾ ਕਰਵਾ ਕੇ, ਆਪਣੇ ਧਾਰਮਕ ਮਾਮਲਿਆਂ ਵਿੱਚ ਅਦਾਲਤਾਂ ਵਲੋਂ ਦਖਲ ਦਿੱਤੇ ਜਾਣ ਦਾ ਜੋ ਰਾਹ ਖੋਲ੍ਹ ਲਿਆ ਹੈ, ਉਸਦਾ ਆਉਣ ਵਾਲੇ ਸਮੇਂ ਵਿੱਚ ਸਿਖ ਕੌਮ ਨੂੰ ਕਿਤਨਾ ਭਾਰੀ ਮੁਲ ਤਾਰਨਾ ਪਵੇਗਾ, ਇਸ ਬਾਰੇ ਉਨ੍ਹਾਂ ਸੋਚਣ-ਸਮਝਣ ਅਤੇ ਵਿਚਾਰਨ ਦੀ ਲੋੜ ਤਕ ਨਹੀਂ ਸੀ ਸਮਝੀ।
ਦਿੱਲੀ ਹਾਈਕੋਰਟ ਦੇ ਸਾਬਕਾ ਜਜ, ਜਸਟਿਸ ਆਰ ਐਸ ਸੋਢੀ ਨੇ ਉਸੇ ਸਮੇਂ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਇਸ ਫੈਸਲੇ ਨੂੰ ਅਧਾਰ ਬਣਾ ਕੇ ਕਿਸੇ ਵੀ ਧਾਰਮਕ ਮੁੱਦੇ ਨੂੰ ਲੈ ਕਿਸੇ ਵਲੋਂ ਵੀ ਅਦਾਲਤ ਵਿੱਚ ਚੁਨੌਤੀ ਦਿੱਤੇ ਜਾਣ ਤੇ ਕਿਸੇ ਵੀ ਪੱਧਰ ਤੇ ਇਹ ਆਖ, ਉਸਦਾ ਵਿਰੋਧ ਨਹੀਂ ਕੀਤਾ ਜਾ ਸਕੇਗਾ ਕਿ ਅਦਾਲਤਾਂ ਨੂੰ ਸਿੱਖਾਂ ਦੇ ਧਾਰਮਕ ਮਾਮਲਿਆਂ ਵਿੱਚ ਦਖਲ ਦੇਣ ਦਾ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਗਲ ਮਾਮੂਲੀ ਜਿਹੀ ਸੀ ਕਿ ਭਰਵਟੇ ਕਟਣ ਵਾਲੀ ਲੜਕੀ, ਜੋ ਕਿ ਮੁਕਾਬਲੇ ਦੀ ਪ੍ਰੀਖਿਆ ਵਿੱਚ ਚੰਗੇ ਨੰਬਰ ਲੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ-ਅਧੀਨ ਮੈਡੀਕਲ ਕਾਲਜ ਵਿੱਚ ਦਾਖਲਾ ਲੈਣ ਦੀ ਅਧਿਕਾਰੀ ਬਣ ਗਈ ਸੀ, ਨੂੰ ਜੇ ਸ਼੍ਰੋਮਣੀ ਕਮੇਟੀ ਦੇ ਮੁੱਖੀਆਂ ਵਲੋਂ ਸੁਚਜੇ ਢੰਗ ਨਾਲ ਸਮਝਾਇਆ ਜਾਂਦਾ ਤਾਂ ਕੋਈ ਕਾਰਣ ਨਹੀਂ ਸੀ ਕਿ ਉਹ ਬਚੀ ਆਪਣੀ ਗ਼ਲਤੀ ਸਵੀਕਾਰ ਕਰਨ ਅਤੇ ਉਸਨੂੰ ਸੁਧਾਰਨ ਲਈ ਤਿਆਰ ਨਾ ਹੋ ਜਾਂਦੀ। ਇਸਤਰ੍ਹਾਂ ਗਲ ਉਥੇ ਹੀ ਖਤਮ ਹੋ ਸਕਦੀ ਸੀ। ਪਰ ਸ਼੍ਰੋਮਣੀ ਕਮੇਟੀ ਦੇ ਮੁੱਖੀਆਂ ਨੇ ਹੈਂਕੜ ਵਿੱਚ ਆ ਸਿਆਣਪ ਤੋਂ ਕੰਮ ਲੈਣ ਦੀ ਲੋੜ ਹੀ ਨਹੀਂ ਸਮਝੀ। ਜਸਟਿਸ ਸੋਢੀ (ਰਿ.) ਨੇ ਹੋਰ ਕਿਹਾ ਕਿ ਜੇ ਇਹ ਮੁੱਦਾ ਅਦਾਲਤ ਵਿੱਚ ਚਲਾ ਹੀ ਗਿਆ ਸੀ ਤਾਂ ਸ਼੍ਰੋਮਣੀ ਕਮੇਟੀ ਦੇ ਮੁੱਖੀਆਂ ਨੂੰ ਚਾਹੀਦਾ ਸੀ ਕਿ ਉਹ ਅਦਾਲਤ ਨੂੰ ਸਪਸ਼ਟ ਕਰ ਦਿੰਦੇ ਕਿ ਇਹ ਮੁੱਦਾ ਸਿੱਖ ਧਰਮ ਦੀਆਂ ਸਥਾਪਤ ਮਰਿਆਦਾਵਾਂ ਨਾਲ ਸੰਬੰਧਤ ਹੈ ਅਤੇ ਇਸਦੇ ਸੰਬੰਧ ਵਿੱਚ ਅੰਤਿਮ ਫੈਸਲਾ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ਸਿੱਖ ਧਰਮ ਦੀ ਆਪਣੀ ਸਰਵੁਚ ਸੰਸਥਾ, ਸ੍ਰੀ ਅਕਾਲ ਤਖਤ ਪਾਸ ਰਾਖਵਾਂ ਹੈ ਨਾ ਕਿ ਕਿਸੇ ਦੁਨਿਆਵੀ ਅਦਾਲਤ ਪਾਸ।
ਅਜੇ ਵੀ ਪਰਨਾਲਾ ਉਥੇ ਦਾ ਉਥੇ ਹੀ ਹੈ: ਹੁਣ ਵੀ, ਜਦ ਕਿ ਇੱਕ ਬੁਧੀਜੀਵੀ ਸਿੱਖ ਲੇਖਕ ਵਲੋਂ ਇਹ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਸਿੱਖਾਂ ਦੇ ਧਾਰਮਕ ਮਾਮਲਿਆਂ ਵਿੱਚ ਸਰਕਾਰ, ਰਾਜਸੀ ਪਾਰਟੀਆਂ ਅਤੇ ਅਦਾਲਤ ਦੇ ਦਖ਼ਲ ਨੂੰ ਸਹਿਣ ਨਹੀਂ ਕੀਤਾ ਜਾਇਗਾ। ਉਸੇ ਸਮੇਂ ਇਹ ਵੀ ਸਾਰਿਆਂ ਦੇ ਸਾਹਮਣੇ ਆ ਰਿਹਾ ਹੈ ਕਿ ਕਾਂਗ੍ਰਸ, ਜਿਸਨੂੰ ਅਕਾਲੀਆਂ ਦਾ ਇੱਕ ਗੁਟ ਸਿੱਖਾਂ ਦੀ ਦੁਸ਼ਮਣ ਨੰਬਰ ਇੱਕ ਪ੍ਰਚਾਰਦਾ ਅਤੇ ਜਿਸ ਪੁਰ ਸਿੱਖਾਂ ਦੇ ਧਾਰਮਕ ਮਾਮਲਿਆਂ ਵਿੱਚ ਦਖ਼ਲ ਦੇਣ ਦਾ ਦੋਸ਼ ਲਾਉਂਦਾ ਚਲਿਆ ਆ ਰਿਹਾ ਹੈ, ਦਾ ਇੱਕ ਸੀਨੀਅਰ ਮੁੱਖੀ ਅਤੇ ਇੱਕ ਰਾਜ ਦੀ ਕਾਂਗ੍ਰਸ ਸਰਕਾਰ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਵਿਅਕਤੀ ਖੁਲ੍ਹੇ ਆਮ ਆਪਣੇ ਰਾਜ ਵਿਚਲੀ ਸਿੱਖਾਂ ਦੀ ਧਾਰਮਕ ਜਥੇਬੰਦੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲਿਆਂ ਵਿੱਚ ਕੇਵਲ ਦਖ਼ਲ ਹੀ ਨਹੀਂ ਦੇ ਰਿਹਾ, ਸਗੋਂ ਉਸ ਦੀਆਂ ਚੋਣਾਂ ਲੜ ਉਸ ਪੁਰ ਕਬਜ਼ਾ ਕਰ ਲੈਣ ਦਾ ਦਾਅਵਾ ਵੀ ਕਰ ਰਿਹਾ ਹੈ। ਪ੍ਰੰਤੂ ਉਸੇ ਅਕਾਲੀ ਗੁਟ ਦੇ ਪ੍ਰਦੇਸ਼ ਮੁੱਖੀ ਉਸਦਾ ਵਿਰੋਧ ਕਰਨ ਦੀ ਬਜਾਏ ਅਪ੍ਰੱਤਖ ਰੂਪ ਵਿੱਚ ਉਸਨੂੰ ਸਮਰਥਨ ਦਿੰਦੇ ਚਲੇ ਆ ਰਹੇ ਹਨ। ਉਧਰ ਰਾਜ ਦੀ ਕਾਂਗ੍ਰਸ ਸਰਕਾਰ ਹੀ ਨਹੀਂ, ਸਗੋਂ ਕਾਂਗ੍ਰਸ ਪਾਰਟੀ ਦੇ ਸਥਾਨਕ ਅਤੇ ਕੇਂਦਰੀ ਨੇਤਾ ਵੀ ਤਮਾਸ਼ਬੀਨ ਬਣੀ ਸਭ-ਕੁਝ ਚੁਪਚਾਪ ਦੇਖ ਰਹੇ ਹਨ। ਜਿਸਤੋਂ ਜਾਪਦਾ ਹੈ ਕਿ ਉਸ ਕਾਂਗ੍ਰਸੀ ਨੇਤਾ ਨੂੰ ਆਪਣੀ ਪਾਰਟੀ ਦੇ ਪ੍ਰਦੇਸ਼ ਅਤੇ ਕੇਂਦਰੀ ਨੇਤਾਵਾਂ ਦਾ ਮੂਕ ਸਮਰਥਨ ਅਤੇ ਆਸ਼ੀਰਵਾਦ ਪ੍ਰਾਪਤ ਹੈ। ਉਨ੍ਹਾਂ ਨੂੰ ਇਸ ਗਲ ਦਾ ਅਹਿਸਾਸ ਤਕ ਨਹੀਂ ਹੋ ਰਿਹਾ ਕਿ ਉਨ੍ਹਾਂ ਵਲੋਂ ਇਸਤਰ੍ਹਾਂ ਤਮਾਸ਼ਬੀਨ ਬਣ ਚੁਪਚਾਪ ਵੇਖਦਿਆਂ ਰਹਿਣ ਦੀ ਅਪਨਾ ਰਖੀ ਜਾ ਰਹੀ ਨੀਤੀ ਕਾਰਣ ਆਮ ਸਿੱਖਾਂ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਪ੍ਰਤੀ ਗਲਤ ਸੰਦੇਸ਼ ਜਾ ਸਕਦਾ ਹੈ।
ਜ. ਮੱਕੜ ਦੀ ਗਲ: ਇਨ੍ਹਾਂ ਹੀ ਦਿਨਾਂ ਵਿੱਚ ਇੱਕ ਨਿਜੀ ਟੀ ਵੀ ਚੈਨਲ ਨੇ ਆਪਣੇ ਪ੍ਰਸਾਰਣ ਵਿੱਚ ਖੁਲਾਸਾ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮੱਕੜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਕੁਲਪਤੀ ਹੋਣ ਦਾ ਲਾਭ ਉਠਾਂਦਿਆਂ, ਅਗਸਤ-2011 ਤੋਂ ਦਸੰਬਰ-2011 ਤਕ ਅਰਥਾਤ ਪੰਜ ਮਹੀਨਿਆਂ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਲਗਭਗ 92 ਭਰਤੀਆਂ ਕਰ ਯੂਜੀਸੀ ਦੇ ਨਿਯਮਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਲਾਗੂ ਜ਼ਾਬਤੇ ਦੀ ਉਲੰਘਣਾ ਹੀ ਨਹੀਂ ਕੀਤੀ, ਸਗੋਂ ਆਪਣੇ ਰਿਸ਼ਤੇਦਾਰਾਂ ਅਤੇ ਨਜਦੀਕੀਆਂ ਨੂੰ ਲਾਭ ਪਹੁੰਚਾਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ। ਸੰਬੰਧਤ ਖੁਲਾਸੇ ਅਨੁਸਾਰ ਉਨ੍ਹਾਂ ਦੇ ਇਸ ਕਾਰਨਾਮੇ ਦੇ ਫਲਸਰੂਪ ਯੂਨੀਵਰਸਿਟੀ ਪੁਰ ਲਗਭਗ ਦਸ ਲੱਖ ਰੁਪਏ ਮਹੀਨੇ ਦਾ ਵਾਧੂ ਆਰਥਕ ਭਾਰ ਪੈ ਗਿਆ ਹੈ। ਕੁੱਝ ਸਮਾਂ ਪਹਿਲਾਂ ਇਹ ਗਲ ਵੀ ਸਾਹਮਣੇ ਆਈ ਸੀ ਕਿ ਉਨ੍ਹਾਂ ਵਲੋਂ ਵਰਤੀਆਂ ਜਾਂਦੀਆਂ ਗਡੀਆਂ ਨੇ ਤਕਰੀਬਨ ਡੇਢ ਕਰੋੜ ਰੁਪਏ ਦਾ ਪਟਰੋਲ ਪੀਤਾ ਹੈ।
ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਨੂੰ ਸਲਾਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇੱਕ ਸੀਨੀਅਰ ਨੇਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਹਰਮਨਜੀਤ ਸਿੰਘ ਦਾ ਮੰਨਣਾ ਹੈ ਕਿ ਦਿੱਲੀ ਹਾਈਕੋਰਟ ਦੇ ਇੱਕ ਫੈਸਲੇ ਨਾਲ ਦਿੱਲੀ ਗੁਰਦੁਆਰਾ ਚੋਣਾਂ ਦੇ ਲਈ ਜੋ ਵਾਧੂ ਸਮਾਂ ਮਿਲ ਗਿਆ ਹੈ, ਉਸਦਾ ਲਾਭ ਉਠਾਣ ਲਈ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੂੰ ਆਪਣੀ ਬੀਤੇ ਲੰਮੇ ਸਮੇਂ ਤੋਂ ਅਪਨਾਈ ਰਖੀਆਂ ਜਾਂਦੀਆਂ ਚਲੀਆਂ ਆ ਰਹੀਆਂ ਨੀਤੀਆਂ ਪੁਰ ਪੁਨਰਵਿਚਾਰ ਕਰਨਾ ਅਤੇ ਉਨ੍ਹਾਂ ਵਿੱਚ ਬਦਲਾਉ ਲਿਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇੱਕ ਹੀ, ਅਤੇ ਉਹ ਵੀ ਨਕਾਰਾਤਮਕ ਨੀਤੀ ਅਪਨਾਈ ਰਖਣ ਨਾਲ ਲੋਕਾਂ ਵਿੱਚ ਉਨ੍ਹਾਂ ਬਾਰੇ ਗਲਤ ਸੰਦੇਸ਼ ਜਾ ਰਿਹਾ ਹੈ। ਇਸਲਈ ਉਨ੍ਹਾਂ ਨੂੰ ਇੱਕ ਤਾਂ ਆਪਣੇ ਮਤਭੇਦ ਦੂਰ ਕਰ ਮਿਲ ਬੈਠਣਾ ਚਾਹੀਦਾ ਹੈ ਅਤੇ ਦੂਸਰਾ ਆਪਣੇ ਭਵਿਖ ਦੇ ਕੰਮਾਂ ਦੀ ਰੂਪ-ਰੇਖਾ ਤਿਆਰ ਕਰਨੀ ਚਾਹੀਦੀ ਹੈ। ਉਨ੍ਹਾਂ ਹੋਰ ਕਿਹਾ ਕਿ ਗੁਰਦੁਆਰਾ ਚੋਣਾਂ ਵਿੱਚ ਆਮ ਸਿੱਖਾਂ ਵਿੱਚ ਜਾਣ ਲਈ ਸਾਰਥਕ ਪ੍ਰੌਗਰਾਮ ਹੱਥਾਂ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਸ. ਹਰਮਨਜੀਤ ਸਿੰਘ ਦੇ ਅਨੁਸਾਰ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਨੂੰ ਇਸ ਗਲ ਪੁਰ ਗੰਭੀਰਤਾ ਨਾਲ ਸੋਚ-ਵਿਚਾਰ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦੇ ਆਪਣੇ ਸਾਥੀ ਉਨ੍ਹਾਂ ਦਾ ਸਾਥ ਛੱਡ ਜਾਣ ਲਈ ਕਿਉਂ ਮਜਬੂਰ ਹੁੰਦੇ ਰਹੇ ਹਨ?
… ਅਤੇ ਅੰਤ ਵਿੱਚ: ਗੁਰੂ ਸਾਹਿਬਾਨ ਅਤੇ ਪੁਰਾਤਨ ਸਿੱਖਾਂ ਦੀਆਂ ਸ਼ਹੀਦੀਆਂ ਦੇ ਵਾਰਸ ਹੋਣ ਦੇ ਦਾਅਵੇਦਾਰ ਅਕਾਲੀ ਨੇਤਾਵਾਂ ਦੀ ਕੁਰਬਾਨੀਆਂ ਦੇ ਸੰਬੰਧ ਵਿੱਚ ਇੱਕ ਟਕਸਾਲੀ ਅਕਾਲੀ ਮੁੱਖੀ ਦਾ ਕਹਿਣਾ ਹੈ ਕਿ ਕਿ ਇਨ੍ਹਾਂ ਅਕਾਲੀ ਆਗੂਆਂ ਦੀ ਇਹ ਕੁਰਬਾਨੀ ਘਟ ਹੈ ਕਿ ਉਹ ਕੌਮ ਨੂੰ ਮੋਰਚਿਆਂ ਦੀ ਭੱਠੀ ਵਿੱਚ ਝੌਂਕ ਆਪ ਜੇਲ੍ਹਾਂ ਦੇ ਵੀ ਆਈ ਪੀ ਵਾਰਡਾਂ ਵਿੱਚ ਜਾ ਮਹਿਮਾਨ ਬਣਦੇ ਰਹੇ ਅਤੇ ਮੋਰਚਿਆਂ ਦੇ ਖਤਮ ਹੋਣ ਤੇ ਜ਼ਿੰਦਾ ਸ਼ਹੀਦ ਬਣ ਜੇਲ੍ਹ ਜਾਣ ਵਾਲੇ, ਸ਼ਹੀਦ ਹੋਣ ਅਤੇ ਘਰ-ਘਾਟ ਜ਼ਬਤ ਕਰਵਾਉਣ ਵਾਲਿਆਂ ਦੀ ਕੁਰਬਾਨੀ ਦਾ ਫਲ ਭੋਗਣ ਲਈ ਮੁੱਛਾਂ ਨੂੰ ਤਾਅ ਦਿੰਦੇ ਬਿਨਾਂ ਕੁੱਝ ਗਵਾਏ ਬਾਹਰ ਆ ਜਾਂਦੇ ਰਹੇ। 000
Mobile : + 91 98 68 91 77 31


(15/02/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀ,

ਸਤਿ ਸ਼੍ਰੀ ਅਕਾਲ!

ਆਪ ਜੀ ਦੇ ਪੱਤਰ/ਜਾਣਕਾਰੀ ਦਾ ਬਹੁਤ ਧਨਵਾਦ!

ਆਪ ਜੀ ਨੇ ਲਿਖਿਆ ਹੈ:- “ਜੇ ਆਪ ਜੀ ਵਰਗਾ ਖੋਜੀ, ਲੇਖਕ ਖ਼ੁਦ, ਪਿਛਲੇ 30 ਸਾਲਾਂ ਤੋਂ ਦੁਬਿਧਾ ਦਾ ਸ਼ਿਕਾਰ ਹੈ ਤਾਂ ਉਹ ਦੂਜਿਆਂ ਨੂੰ ਕੀ ਸੇਧ ਦੇਵੇਗਾ? ਜੇ ਆਪ ਜੀ ਪਿਛਲੇ 30 ਸਾਲਾਂ `ਚ ਕਿਸੇ ਨਤੀਜੇ ਤੇ ਨਹੀਂ ਪੁਜ ਸਕੇ ਤਾਂ ਮੇਰਾ ਨਹੀ ਖਿਆਲ ਕਿ ਅੱਜ ਕੋਈ ਵਿਅਕਤੀ ਆਪ ਦੀ ਕੋਈ ਸਹਾਇਤਾ ਕਰ ਸਕੇਗਾ”

ਵੀਰ ਜੀਉ ਪਹਿਲਾਂ ਇਸ ਵਿਸ਼ੇ ਤੇ ਆਪ ਜੀ ਦੀ ਇੱਕ ਦੁਬਿਧਾ ਦੂਰ ਕਰ ਦੇਵਾਂ। ਇਹ ਬਿਲਕੁਲ ਸੱਚ ਹੈ ਕਿ ਦਸ਼ਮ ਗ੍ਰੰਥ ਵਿੱਚ ਅਸ਼ਲੀਲ ਰਚਨਾਵਾਂ ਦੇ ਹੋਂਣ ਦੀ ਜਾਣਕਾਰੀ ਦਾਸ ਵਰਗੇ ਆਮ ਬੰਦੇ ਨੂੰ 30 ਸਾਲ ਪਹਿਲਾਂ ਹੀ ਸੀ। ਇਕ ਇੱਕ ਆਮ ਜਾਣਕਾਰੀ ਵਰਗੀ ਗਲ ਸੀ। ਪਰ ਇਸਦਾ ਭਾਵ ਇਹ ਸਮਝ ਲੈਂਣਾ ਕਿ ਦਾਸ ਨਿਤਨੇਮ ਵਿਚਲੀਆਂ ਰਚਨਾਵਾਂ ਬਾਰੇ 30 ਸਾਲ ਤੋਂ ਕੋਈ ਖੋਜ ਕਰਦਾ ਕਿਸੇ ਦੁਬਿਦਾ ਦਾ ਸ਼ਿਕਾਰ ਹੈ ਆਪ ਜੀ ਦੀ ਇੱਕ ਭਾਰੀ ਗਲਤਫ਼ਹਮੀ ਹੈ। ਦਾਸ ਨੂੰ ਪਿੱਛਲੇ 40 ਸਾਲਾਂ ਤੋਂ ਪਤਾ ਹੈ ਕਿ ਕਤਲ ਦੀ ਸਜਾ ਫ਼ਾਸੀ ਹੁੰਦੀ ਹੈ ਪਰ ਇਸਦਾ ਭਾਵ ਆਪ ਜੀ ਨੁੰ ਇਹ ਨਹੀਂ ਕੱਡ ਲੇਂਣਾ ਚਾਹੀਦਾ ਕਿ ਮੈਂ ਬਚਪਨ ਤੋਂ ਹੀ ਕੋਈ ਕਾਨੂਨੀ ਮਾਹਰ ਹਾਂ ਜਾਂ ਉਸ ਬਾਰੇ ਕੋਈ ਖੌਜ ਕਰਦਾ ਆ ਰਿਹਾ ਹਾਂ। ਆਪ ਜੀ ਵਾਲੀ ਗਲ ਦਾਸ ਨੂੰ ਵੀਰ ਇੰਦਰਜੀਤ ਸਿੰਘ ਕਾਨਪੁਰ ਜੀ ਨੇ ਵੀ ਲਿਖੀ ਸੀ। ਦਾਸ ਨੇ ਇਨ੍ਹਾਂ ਵਿਸ਼ਿਆਂ ਬਾਰੇ ਕਦੇ ਕੋਈ ਖੋਜ ਨਹੀਂ ਸੀ ਕੀਤੀ। ਨਾ ਹੀ ਇਸਦੀ ਲੋੜ ਸੀ ਕਿਉਂਕਿ ਮੇਰਾ ਪੁਰਾ ਯਕੀਨ ਸੀ (ਅਤੇ ਹੈ) ਕਿ ਦਸ਼ਮ ਗ੍ਰੰਥ ਗੁਰੂਕ੍ਰਿਤ ਨਹੀਂ ਹੈ।

ਲਗਭਗ ਦੋ ਕੁ ਸਾਲ ਪਹਿਲਾਂ ਪ੍ਰਿ. ਨਰਿੰਦਰ ਸਿੰਘ ਜੀ ਵਲੋਂ, ਦਾਸ ਨੁੰ ਪਤਾ ਚਲਿਆ ਕਿ ਉਹ ਨਿਤਨੇਮ ਵਿਚਲਿਆ ਰਚਨਾਵਾਂ/ਅਰਦਾਸ ਨੂੰ ਅਸਵੀਕਾਰ ਕਰਦੇ ਹਨ। ਇਹ ਉਹ ਮੌਕਾ ਸੀ ਜਿਸ ਵੇਲੇ ਪਹਿਲੀ ਵਾਰ ਦਾਸ ਨੂੰ ਇਸ ਵਿਸ਼ੇ ਬਾਰੇ ਪਤਾ ਚੱਲਿਆ ਕਿ ਕੁੱਝ ਸੱਜਣ ਨਿਤਨੇਮ/ਅਰਦਾਸ ਨੂੰ ਵੀ ਸਵੀਕਾਰ ਨਹੀਂ ਕਰਦੇ। ਦਾਸ ਇਸ ਗਲ ਨਾਲ ਸਹਿਮਤ ਨਹੀਂ ਸੀ। ਮੇਰੇ ਖਿਆਲ ਵਿੱਚ ਕੋਈ ਜਿਗਿਆਸੂ ਇਕਦਮ ਕਿਸੀ ‘ਐਸੀ` ਨਵੀਂ ਗਲ ਨੂੰ ਸੁਣ ਕੇ ਸਹਿਮਤ ਹੁੰਦਾ ਵੀ ਨਹੀਂ। ਇਸ ਲਈ ਦਾਸ ਵਿਚ-ਵਿਚ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਜਤਨ ਕਰਦਾ ਰਿਹਾ ਅਤੇ ਉਨ੍ਹਾਂ ਨੁੱਕਤਿਆਂ ਦੀ ਪੜਚੋਲ ਵੀ ਜਿਹੜੇ ਕਿ ਇਸ ਵਿਸ਼ੇ ਬਾਰੇ ਪੜਨ/ਸੁਣਨ ਨੂੰ ਮਿਲੇ।

ਇਹ ਪਹਿਲਾ ਮੌਕਾ ਹੈ ਕਿ ਚੌਪਈ ਬਾਰੇ ਵਿਚਾਰ ਵਟਾਂਦਰਾ ਕਰ ਰਿਹਾ ਹਾਂ। ਮੈਂ ਤਾਂ ਇਸ ਵਿਸ਼ੇ ਤੇ ਆਪ ਜੀ ਤੋਂ ਜੂਨੀਅਰ ਹਾਂ। ਬੇਨਤੀ ਹੈ ਕਿ ਆਪ ਜੀ ਇਹ 30 ਸਾਲ ਵਾਲਾ ਭੁੱਲੇਖਾ ਨਾ ਰੱਖਣਾ।

ਆਪ ਜੀ ਨੇ ਇਸ ਬਾਰੇ ਵਧੇਰੇ ਨੁੱਕਤੇ/ਜਾਣਕਾਰੀ ਲਿਖੀ ਹੈ। ਜਿਵੇਂ ਕਿ 1973 ਵਿੱਚ ਸ਼ੋਮਣੀ ਕਮੇਟੀ ਵਾਲਾ ਨਿਰਨਾ ਪੱਤਰ। ਇਹ ਬੜੀ ਚੰਗੀ ਗਲ ਹੈ ਕਿ ਅਸ਼ਲੀਲਤਾ ਪੁਰਨ ਕਹਾਣਿਆਂ ਬਾਰੇ ਅਕਾਲ ਤਖ਼ਤ ਤੋਂ ਪੰਥਕ ਨਿਰਨਾ ਸਪਸ਼ਟ ਕਰ ਦਿਤਾ ਗਿਆ ਕਿ ਇਹ ਗੁਰੂ ਕ੍ਰਿਤ ਨਹੀਂ ਹਨ। ਇਹ ਬੜਾ ਵੱਡਮੁਲਾ ਫ਼ੈਸਲਾ ਹੈ ਜਿਸ ਦੇ ਬਾਦ ਕਿਸੇ ਹੋਰ ਫ਼ੈਸਲੇ ਦੀ ਆਸ ਦੇ ਬਜਾਏ ਇਸੇ ਨੂੰ ਅੰਤਿਮ ਮੰਨ ਲੇਂਣਾ ਚਾਹੀਦਾ ਹੈ ਵਿਸ਼ੇਸ਼ ਰੂਪ ਵਿੱਚ ਚਰਿਤ੍ਰ ਪੱਖੀ ਸੱਜਣਾ ਨੂੰ! ਅਕਾਲ ਤਖ਼ਤ ਤੋਂ ਹੋਏ ਚੰਗੇ ਫ਼ੈਸਲਿਆਂ ਦੀ ਤਾਰੀਫ਼/ਸਵਾਗਤ ਹੋਂਣਾ ਚਾਹੀਦਾ ਹੈ। ਇਹ ਇੱਕ ਤ੍ਰਾਸਦੀ ਹੈ ਕਿ ਹੋ ਚੁੱਕੇ ਵੱਡੇ ਫ਼ੈਸਲੇ ਦਾ ਸਵਾਗਤ ਘਟ ਅਤੇ ਨਿੰਦਾ ਜ਼ਿਆਦਾ ਹੈ। ਨਿੰਦਾ ਕੇਵਲ ਨਿੰਦਾ ਲਈ! ਖ਼ੈਰ ਆਪ ਜੀ ਨੇ ਇੱਕ ਠੀਕ ਨਿਰਨੇ ਨੂੰ ਠੀਕ ਸਕਝਦੇ ਇਸ ਦੀ ਵਰਤੋਂ ਕੀਤੀ ਹੈ ਜਦ ਕਿ ਕਈ ਸੱਜਣ ਠੀਕ ਨੂੰ ਵੀ ਠੀਕ ਨਹੀਂ ਕਹਿੰਦੇ ਤਾਂ ਕਿ ਕਿੱਧਰੇ ਅਕਾਲ ਤਖ਼ਤ ਦੀ ਜਾਂ ਕਮੇਟੀ ਦੀ ਤਾਰੀਫ਼ ਨਾ ਹੋ ਜਾਏ।

ਪਰ ਆਪ ਜੀ ਚੋਪਈ ਵਿਸ਼ੇ ਬਾਰੇ ਜਿਸ 1973 ਦੇ ਨਿਰਨੇ ਦਾ ਆਸਰਾ ਲੇ ਰਹੇ ਹੋ ਉਸ ਨਿਰਨੇ ਵਿੱਚ ਨਿਤਨੇਮ ਵਿਚਲੀ ਚੌਪਈ ਬਾਰੇ ਕੋਈ ਉਚੇਚਾ ਨਿਰਨਾ ਨਹੀਂ ਬਲਕਿ ਉਹ ਇਕ ਰਚਨਾ` (ਚਰਿਤ੍ਰੋਪਾਖਿਆਨ) ਬਾਰੇ ਨਿਰਨਾ ਹੈ। ਆਪ ਜੀ 1973 ਵਾਲੇ ਨਿਰਨੇ ਨੂੰ ‘ਸਿੱਖ ਰਹਿਤ ਮਰਿਆਦਾ` ਤੋਂ ਪਰੇ ਹੋ ‘ਆਈਸੋਲੇਸ਼ਨ` ਵਿੱਚ ਪੜ ਰਹੇ ਹੋ ਜੋ ਸਹੀ ਤਰੀਕਾ ਨਹੀਂ ਜਾਪਦਾ। ‘ਸਿੱਖ ਰਹਿਤ ਮਰਿਆਦਾ` ਅਤੇ 1973 ਵਰਗੇ ‘ਦੋ ਨਿਰਨਿਆਂ` ਦੇ ਆਪਸੀ ਤੁਲਨਾਤਮਕ ਵਿਸ਼ਲੇਸ਼ਣ (ਕੰਪੇਰੇਟਿਵ ਇਨਟਰਪਟੇਸ਼ਨ) ਨਾਲ ਸਪਸ਼ਟ ਹੁੰਦਾ ਹੈ ਕਿ ਪੰਥਕ ਤੋਰ ਤੇ ਚਰਿਤ੍ਰੋ ਪਾਖਿਆਨ (ਬਾਤੋਰ ਕੁਲ ਰਚਨਾ) ‘ਦਸ਼ਮੇਸ਼ ਬਾਣੀ` ਨਹੀਂ ਹੈ ਅਤੇ ਕੇਵਲ ਚੌਪਈ ਹੀ ਗੁਰੂ ਕ੍ਰਿਤ ਸਵੀਕਾਰੀ ਗਈ ਹੈ ਜੇਕਰ ਸਵਾਲ ਇਹ ਪੁੱਛਿਆ ਗਿਆ ਹੁੰਦਾ ਕਿ ਚੌਪਈ ਗੁਰੂ ਕ੍ਰਿਤ ਹੈ ਜਾਂ ਨਹੀਂ ਤਾਂ ਜਵਾਬ ਵੱਖਰਾ ਹੁੰਦਾ। ਅਸੀਂ ਚੋਪਈ ਵਿਸ਼ੇ ਵਿੱਚ 1973 ਦੇ ਆਦੇਸ਼ ਨੂੰ ‘ਸਿੱਖ ਰਹਿਤ ਮਰਿਆਦਾ` ਤੋਂ ਅਲਗ-ਥਲਗ ਕਰਕੇ ਇੱਕਲੇ ਤੌਰ ਤੇ ਨਹੀਂ ਪੜ ਸਕਦੇ। ਇਸ ਲਈ ਅਜੇ ਆਪ ਜੀ ਦਾ ਇਹ ਤਰਕ ਸਹੀ ਸਿੱਧ ਨਹੀਂ ਪ੍ਰਤੀਤ ਹੋ ਰਿਹਾ। ਇਸ ਬਾਰੇ ਹੋਰ ਸੁਚਨਾ ਹੈ ਤਾਂ ਸਾਂਝੀ ਕਰਨਾ।

ਦਸ਼ਮ ਗ੍ਰੰਥ ਦੀ ਸਭ ਤੋਂ ਪੁਰਾਤਨ ਅਤੇ ਭਾਈ ਮੰਨੀ ਸਿੰਘ ਜੀ ਦੀ ਕਹੀ ਜਾਂਦੀ ਬੀੜ ਵਿੱਚ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਵੱਖਰੀ ਤਰਤੀਬ ਨਾਲ ਦਰਜ ਹੈ। ਅਸੀਂ ਉਸ ਬੀੜ ਦਾ ਵਿਰੌਧ ਕਰਦੇ ਹਾਂ ਉਸ ਨੂੰ ਗੁਰੂ ਕ੍ਰਿਤ ਨਹੀਂ ਮੰਨਦੇ। ਜੇਕਰ ਕੋਈ ਸ਼੍ਰੋਮਣੀ ਕਮੇਟੀ ਨੂੰ ਇਹ ਸਵਾਲ ਪੁੱਛ ਲਵੇ ਕਿ ਕੀ ਭਾਈ ਮੰਨੀ ਸਿੰਘ ਜੀ ਦੀ ਕਹੀ ਜਾਂਦੀ ਬੀੜ ‘ਗੁਰੂ` ਜਾਂ ‘ਗੁਰੂ ਕ੍ਰਿਤ` ਹੈ? ਤਾਂ ਇਸਦਾ ਸਿੱਦਾ ਜਿਹਾ ਜਵਾਬ ਇਹੀ ਹੋਵੇਗਾ ਕਿ ‘ਨਹੀਂ! ਇਹ ‘ਗੁਰੂ` ਜਾਂ ‘ਗੁਰੂ ਕ੍ਰਿਤ` ਨਹੀਂ ਹੈ`! ! ਪਰ ਇਸ ਜਵਾਬ ਦਾ ਇਹ ਭਾਵਅਰਥ ਨਹੀਂ ਨਿਕਲ ਸਕਦਾ ਕਿ ਉਸ ਵਿੱਚ ਦਰਜ ਕੁੱਝ ਗੁਰਬਾਣੀ ਤੋਂ ਜਾਂ ਅਪਣੇ ਨਾਲ ਜੁੜੇ ਕੁੱਝ ਇਤਹਾਸਕ/ਪਰੰਪਰਾਗਤ ਤੱਥਾਂ ਤੋਂ ਵੀ ਅਸੀਂ ਮੁਨਕਰ ਹੋ ਗਏ ਹਾਂ।

ਇਹ ਗਲ ਵੀ ਕਈ ਵਿਦਵਾਨ ਮੰਨਦੇ ਹਨ ਕਿ ਕੁੱਝ ਕਵਿਆਂ ਨੇ ਅਪਣਿਆਂ ਰਚਨਾਵਾਂ ਵਿੱਚ ਦਸ਼ਮੇਸ਼ ਜੀ ਵਲੋਂ ਕੀਤੀਆਂ ਕਾਵਿਯ ਰੂਪ ਟਿੱਪਣਿਆਂ/ਬੰਦਿਸਾਂ ਅਪਣੀਆਂ ਰਚਨਾਵਾਂ ਵਿੱਚ ਜੌੜ ਲਈਆਂ ਸਨ। ਵਿਸ਼ੇਸ਼ ਤੌਰ ਤੇ ਉਹ ਛੋਟੀਆਂ ਰਚਨਾਵਾਂ ਜੋ ਸਿੱਖਾਂ ਵਿੱਚ ਮੌਖਿਕ ਰੂਪ ਵਿੱਚ ਕਾਫ਼ੀ ਪ੍ਰਚਲਤ ਸਨ।

ਆਪ ਜੀ ਨੇ ਚਰਿਤ੍ਰਾਂ ਦੀ ਅੰਦਰੂਨੀ ਗਵਾਹੀ ਪੇਸ਼ ਕਰਦੇ ਰਾਮ ਅਤੇ ਸ਼ਿਆਮ ਕਵਿਆਂ ਦੀ ਗਲ ਕੀਤੀ ਹੈ ਜੋ ਸਹੀ ਹੈ। ਪਰ ਅੰਦਰੂਨੀ ਗਵਾਹੀ ਤਾਂ ਚਰਿਤ੍ਰੋਪਾਖਿਆਨ ਦੇ ਆਰੰਭ ਵਿੱਚ ਦਸ਼ਮੇਸ਼ ਜੀ ਦੇ ਨਾਮ ਵੱਲ ਵੀ ਇਸ਼ਾਰਾ ਕਰਦੀ ਹੈ ਜਿਸਦਾ ਇਸਤੇਮਾਲ ਪਾਖਿਆਨ ਪੱਖੀ ਚੰਦ ਸੱਜਣ ਇੰਝ ਕਰਦੇ ਹਨ ਕਿ ਇਨ੍ਹਾਂ ਮਿਥਕ ਕਥਾਵਾਂ-ਕਹਾਣਿਆਂ ਦਾ ਸੰਕਲਨ ਦਸ਼ਮੇਸ਼ ਜੀ ਨੇ ਆਪ ਕੀਤਾ ਸੀ। ਦਸ਼ਮ ਗ੍ਰੰਥ/ਚਰਿਤ੍ਰਾਂ ਦੇ ਗੁਰੂ ਕ੍ਰਿਤ ਨਾ ਹੋਂਣ ਦੇ ਵਿਸ਼ਲੇਸ਼ਣ ਲਈ ਤਾਂ ਰਾਮ-ਸ਼ਿਆਮ ਦਾ ਤਰਕ ਠੀਕ ਹੈ ਪਰ ਇੱਕਲੀ ਪ੍ਰਚਲਤ ਚੌਪਈ ਬਾਰੇ ਵਿਸ਼ਲੇਸ਼ਣ ਲਈ ਕੇਵਲ ਰਾਮ-ਸਿਆਮ ਕਵੀਆਂ ਦੇ ਨਾਮ ਹੋਂਣ ਦਾ ਤਰਕ ਭਾਰੀ ਨਹੀਂ ਹੋ ਨਿੱਭਣਦਾ। ਵਿਸ਼ੇਸ ਰੂਪ ਵਿੱਚ ਉਸ ਵੇਲੇ ਜਿਸ ਵੇਲੇ ਕਿ ਕਥਾਵਾਂ ਦੇ ਆਰੰਭ ਵਿੱਚ ਦਸ਼ਮੇਸ਼ ਜੀ ਦਾ ਵੀ ਨਾਮ ਹੋਵੇ। ਕਿੱਧਰੇ ਕਿਸੇ ਦਾ ਨਾਮ ਮਤਾਰ ਆ ਜਾਣ ਨਾਲ ਚੌਪਈ ਦੇ ਵਿਰੁੱਧ ਜਾਂ ਹੱਕ ਵਿੱਚ ਨਿਰਨਾ ਨਹੀਂ ਹੋ ਸਕਦਾ ਕਿਉਂਕਿ ਜੇਕਰ ਰਾਮ-ਸ਼ਿਆਮ ਦੇ ਨਾਮ ਨੂੰ ਸਵੀਕਾਰ ਕਰਕੇ ਤੁਰੀਏ ਤਾਂ ਉਸੇ ਰਚਨਾ ਦੇ ਆਰੰਭ ਵਿੱਚ ਆਏ ਦਸ਼ਮੇਸ਼ ਜੀ ਦੇ ਨਾਮ ਵਰਤੋਂ ਦਾ ਕੀ ਕਰੀਏ? ਨਿਰਸੰਦੇਹ; ਚੌਪਈ ਬਾਰੇ ਵਿਸ਼ਲੇਸ਼ਣ ਹੋਰ ਖੌਖ ਅਤੇ ਵਿਚਾਰਾਂ ਦੀ ਮੰਗ ਕਰਦਾ ਹੈ।

ਆਪ ਜੀ ਦਾ ਇਹ ਕਹਿਣਾ ਸਹੀ ਹੈ ਕਿ ਚਰਿਤ੍ਰੋਪਾਖਿਆਨ ਵੱਧ ਕਵਿਆਂ ਦੀ ਲਿਖਤ ਹੋ ਸਕਦੀ ਹੈ। ਇਨਾਂ ਚਰਿਤ੍ਰਾਂ ਕਥਾਵਾਂ ਦਾ ਸਰੋਤ ਵੀ ਇੱਕ ਨਹੀਂ। ਇਹ ਤਾਂ ਹੋ ਨਹੀਂ ਸਕਦਾ ਕਿ ਇੱਕ ਤੋਂ ਵੱਧ ਕਵੀ ਲੰਭੇ ਸਮੇਂ ਤਕ ਇੱਕ ਕਾਤਬ ਪਾਸ ਬੈਠ ਕੇ ਅਪਣੀਆਂ-ਅਪਣੀਆਂ ਰਚਨਾਵਾਂ ਇਸ ਗ੍ਰੰਥ ਵਿੱਚ ਦਰਜ ਕਰਵਾਉਂਦੇ ਰਹੇ ਸੀ ਜਾਂ ਉਹ ਇੱਕਠੇ ਬੈਠ ਰਚਨਾਵਾਂ ਲਿਖਦੇ ਰਹੇ। ਇਸ ਲਈ ਇਹ ਕੰਮ ਕਿਸੇ ਬਾਦ ਦੇ ਕਾਤਬ ਦਾ ਵੀ ਹੋ ਸਕਦਾ ਹੈ।

ਦਾਸ ਦੀ ਜਾਣਕਾਰੀ ਅਨੁਸਾਰ ਚਰਿਤ੍ਰਪਾਖਿਆਨ ਦੇ ਸਾਰੇ ਚਰਿਤ੍ਰ ਇਸਤਰੀ ਚਰਿਤ੍ਰ ਨਹੀਂ ਹਨ ਅਤੇ ਇਸ ਕਾਰਨ ਵੀ ਇਹ ਰਚਨਾ ਇੱਕ ਲਿਖਾਰੀ ਦੀ ਨਹੀਂ ਲੱਗਦੀ। ਆਪ ਜੀ ਜਾਣਕਾਰੀ ਦੇਂਣ ਦੀ ਕਿਰਪਾਲਤਾ ਕਰਨੀ ਕਿ:-

(1) ਕੀ ਚਰਿਤ੍ਰ ਨ: 404 ਦਾ ਕੇਂਦਰੀ ਵਿਸ਼ਾ ਵੀ ਕੋਈ ਅਸ਼ਲੀਲ ਇਸਤਰੀ ਚਰਿਤ੍ਰ ਹੈ ਜਾਂ ਇਸਤਰੀ ਚਰਿਤ੍ਰ ਨਾਲੋਂ ਵੱਖਰਾ?

(2) ਕੀ ਇਸ ਆਖਰੀ ਚਰਿਤ੍ਰ ਵਿੱਚ ਵੀ ਕਿਸੇ ਕਵੀ ਦਾ ਨਾਮ ਹੈ?

(3) ਅਸਲ ਲਿਖਤਾਂ ਅਨੁਸਾਰ ਚੌਪਈ ਵਿੱਚ ਤਾਂ ਪਾਤਸ਼ਾਹੀ ੧੦ ਨਹੀਂ ਲਿਖਿਆ ਲੇਕਿਨ ਇਹ ਦੱਸਣ ਦੀ ਕਿਰਪਾਲਤਾ ਕਰਨੀ ਕਿ ਅਸਲ ਲਿਖਤਾਂ ਦੇ ਆਰੰਭ ਵਿੱਚ ਦਸ਼ਮੇਸ਼ ਜੀ ਦੇ ਨਾਮ ਤੇ ਆਏ ‘ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ਅਤੇ ਪਾਤਸ਼ਾਹੀ 10’ ਵਰਤੋਂ ਨੂੰ ਆਪ ਜੀ ਅਸਲ ਲਿਖਤ ਤੋਂ ਕਿਸ ਅਧਾਰ ਤੇ ਵੱਖ ਕਰਦੇ ਹੋ?

ਵੀਰ ਜੀਉ ਆਪ ਜੀ ਨੇ ਕਲੈਂਡਰ ਦੀ ਗਲ ਕੀਤੀ ਹੈ। ਜੇਕਰ ਨਾਨਕਸ਼ਾਹੀ ਸ਼ਾਹੀ ਕੈਲੰਡਰ ਵਿਸ਼ੇ ਬਾਰੇ ਪੰਥ ਪ੍ਰਵਾਣਿਕਤਾ ਸਹੀ ਨਹੀਂ ਤਾਂ ਇਸ ਦਾ ਅਰਥ ਇਹ ਨਹੀਂ ਚਰਿਤ੍ਰਾ ਵਿਰੁੱਧ 1973 ਦਾ ਅਕਾਲ ਤਖ਼ਤ ਪ੍ਰਵਾਣਿਤ ਨਿਰਨਾ ਵੀ ਸਹੀ ਨਹੀਂ ਹੋਇਆ ਜਿਸਦੀ ਜੋਰਦਾਰ ਵਰਤੋਂ ਆਪ ਜੀ ਨੇ ਕੀਤੀ ਹੈ। ਕੀ ਆਪ ਜੀ ਵਲੋਂ ਵਰਤੀ ਇਸ ਨਿਰਨੇ ਦੀ ਮਿਸਾਲ ਵੀ “ਆਖੀ ਜਾਂਦੀ” ਪੰਥ ਪ੍ਰਵਾਣਿਕਤਾ ਹੈ? ਜ਼ਰਾ ਅਪਣੇ ਵਲੋਂ ਵਰਤੇ 1973 ਦੇ ਨਿਰਨੇ ਮੁਤਾਬਕ ਵਿਚਾਰ ਕਰਨਾ ਕਿ ਪੰਥ ਪ੍ਰਵਾਣਿਕਤਾ ਕਿਵੇਂ ਹੁੰਦੀ ਹੈ ਅਤੇ ਇਸਦਾ ਕਈਂ ਵਾਰ ਕੀ ਮਹੱਤਵ ਹੁੰਦਾ ਹੈ?

ਵੀਰ ਜੀਉ ਯਕੀਨ ਜਾਣਨਾ ਕਿ ਦਾਸ ਇਸ ਸੰਵਾਦ ਨੂੰ ਅਪਣੇ ਲਈ ਸਮਝਣ ਦੀ ਪ੍ਰਕ੍ਰਿਆ ਦੇ ਰੂਪ ਵਿੱਚ ਹੀ ਦੇਖ ਰਿਹਾ ਹੈ। ਆਸ ਹੈ ਕਿ ਦਾਸ ਦੇ ਵਲੋਂ ਉਪਰ ਪੁੱਛੇ ਸਵਾਲਾਂ ਤੇ ਆਪ ਜੀ ਦੇ ਜਵਾਬ ਨਾਲ ਚੌਪਈ ਬਾਰੇ ਵਧੇਰੀ ਸੇਧ ਮਿਲ ਸਕੇਗੀ। ਜਵਾਬ ਦੀ ਉਡੀਕ ਵਿਚ,

ਹਰਦੇਵ ਸਿੰਘ, ਜੰਮੂ

੧੫. ੦੨. ੨੦੧੨


(15/02/12)
ਤੱਤ ਗੁਰਮਤਿ ਪਰਿਵਾਰ

ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲਾ - ਅਗਲਾ ਪੜਾਅ

ਪੰਥ ਦੀਆਂ ਸੁਚੇਤ ਧਿਰਾਂ/ਸ਼ਖਸੀਅਤਾਂ ਇਸ ਗੱਲ ਨੂੰ ਸਮਝਦੀਆਂ ਹਨ ਕਿ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚਲੀਆਂ ਕਈਂ ਧਾਰਾਵਾਂ ਗੁਰਮਤਿ ਕਸਵਟੀ ਤੇ ਖਰੀਆਂ ਨਹੀਂ ਉਤਰਦੀਆਂ। ਗਿਆਨੀ ਭਾਗ ਸਿੰਘ ਜੀ ਅੰਬਾਲਾ ਤੋਂ ਹੀ ਇਸ ਬਾਰੇ ਜਾਗ੍ਰਿਤੀ ਲਿਆਉਣ ਦਾ ਕੰਮ ਸ਼ੁਰੂ ਹੋ ਗਿਆ ਸੀ। ਅੱਜ ਇਸ ਪੱਖੋਂ ਬਹੁਤ ਹੱਦ ਤੱਕ ਸਪਸ਼ਟਤਾ ਆ ਚੁੱਕੀ ਹੈ। ਪਰਿਵਾਰ ਨੇ ਅਪਣੀ ਕਾਇਮੀ ਤੋਂ ਹੀ ਵਾਰ ਵਾਰ ਪੰਥ ਨੂੰ ਸਿੱਖ ਰਹਿਤ ਮਰਿਯਾਦਾ ਸੁਧਾਰ ਸਮੇਤ ਕੁੱਝ ਅਤਿ ਲੋੜੀਂਦੇ ਮਸਲਿਆਂ ਤੇ ਸਾਂਝਾ, ਠੋਸ ਅਤੇ ਇਨਕਲਾਬੀ ਕਦਮ ਚੁੱਕਣ ਦਾ ਹੋਕਾ ਦਿਤਾ। ਪਰ ਚੇਤੰਨ ਵਿਦਵਾਨ ਅਤੇ ਸੱਜਣ ਅੰਦਰਖਾਤੇ ਸਭ ਕੁੱਝ ਮੰਨਦੇ ਹੋਏ ਵੀ ਕੋਈ ਸਾਰਥਕ ਉਪਰਾਲਾ ਕਰਣ ਤੋਂ ਟਾਲਾ ਵੱਟਦੇ ਰਹੇ। ਇਸ ਸੁਧਾਰ ਸੰਬੰਧੀ ਕੁੱਝ ਪਿੱਛਲੇ ਸਮੇਂ ਵਿੱਚ ਕੁੱਝ ਜਤਨ ਜ਼ਰੂਰ ਹੋਏ, ਪਰ ਉਸਾਰੂ ਨਤੀਜੇ ਨਾ ਨਿਕਲ ਸਕੇ।

ਇਸ ਮਗਰੋਂ ਆਈ ਖੜੌਤ ਨੂੰ ਤੋੜਦੇ ਹੋਏ ਪਰਿਵਾਰ ਨੇ ਸਿੱਖ ਰਹਿਤ ਮਰਿਯਾਦਾ ਸੁਧਾਰ ਲਈ ਮੁੜ ਜਤਨ ਸ਼ੁਰੂ ਕਰਨ ਦਾ ਮਨ ਇਸ ਆਸ ਨਾਲ ਬਣਾਇਆ ਕਿ ਇਸ ਤੋਂ ਬਾਅਦ ਸੁਚੇਤ ਪੰਥ ਆਪ ਹੀ ਇਸ ਉਪਰਾਲੇ ਨੂੰ ਸਿਰੇ ਚਾੜਨ ਦਾ ਕੰਮ ਸੰਭਾਲ ਲਵੇਗਾ। ਪਰ ਐਸਾ ਨਹੀਂ ਹੋ ਸਕਿਆ। ਇਸ ਉਪਰਾਲੇ ਨੂੰ ਸਿਰੇ ਚਾੜਣ ਲਈ ਹੇਠ ਲਿਖੇ ਯੋਜਨਾਬੱਧ ਚਾਰ ਪੜਾਅ ਮਿੱਥੇ ਗਏ।

1. ਲਗਭਗ ਡੇਢ ਸਾਲ ਮੌਜੂਦਾ ਰਹਿਤ ਮਰਿਯਾਦਾ ਦੀ ਗੁਰਮਤਿ ਅਨੁਸਾਰੀ ਪੜਚੋਲ ਅਤੇ ਖੁੱਲੀਆਂ ਵਿਚਾਰਾਂ ਕਰਨ ਉਪਰੰਤ ਇੱਕ ਸੁਧਰਿਆ ਹੋਇਆ ਖਰੜਾ ਤਿਆਰ ਕੀਤਾ ਗਿਆ।

2. ਇਸ ਖਰੜੇ ਨੂੰ ਗੁਰਮਤਿ ਸੰਸਥਾਵਾਂ, ਚੇਤੰਨ ਵਿਦਵਾਨਾਂ ਅਤੇ ਸੁਚੇਤ ਪੰਥਦਰੀਆਂ ਸਣੇ ਆਮ ਸੰਗਤਾਂ ਦੇ ਵਿਚਾਰ ਅਤੇ ਸੁਝਾਵਾਂ ਲਈ, ਇੰਟਰਨੈਟ ਅਤੇ ਹੋਰ ਤਰੀਕਿਆਂ ਰਾਹੀਂ ਜਨਤਕ ਕੀਤਾ ਗਿਆ।

3. ਤੀਜੇ ਪੜਾਅ ਵਿਚ, ਵਿਦਵਾਨਾਂ ਅਤੇ ਪੰਥਦਰਦੀਆਂ ਦੀ ਮੀਟਿੰਗ ਬੁਲਾ ਕੇ, ਇਸ ਖਰੜੇ ਸੰਬੰਧੀ ਆਏ ਸੁਝਾਵਾਂ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਵਿਚਾਰਦੇ ਹੋਏ, ਸਾਂਝਾ ਉਪਰਾਲਾ ਕਰਦੇ ਹੋਏ ਫਾਈਨਲ ਰੂਪ ਤਿਆਰ ਕੀਤਾ ਜਾਵੇਗਾ।

4. ਅਗਲੇ ਪੜਾਅ ਵਿਚ, ਇਸ ਤਿਆਰ ਕੀਤੀ ਮਰਿਯਾਦਾ ਨੂੰ ਛਪਵਾ ਕੇ ਕਰਦਿਆਂ, ਸੁਚੇਤ ਪੰਥਕ ਨੁਮਾਇੰਦਆਂ ਰਾਹੀਂ ਜਨਤਕ ਕਰਨ ਦਾ ਜਤਨ ਕੀਤਾ ਜਾਵੇਗਾ।

ਦੋ ਪੜਾਅ ਲਗਭਗ ਪੂਰੇ ਹੋ ਚੁੱਕੇ ਹਨ ਅਤੇ ਹੁਣ ਤੀਜੇ ਪੜਾਅ ਤੇ ਪਹੁੰਚਣ ਦਾ ਸਮਾਂ ਆ ਗਿਆ ਹੈ। ਉਸ ਪੜਾਅ ਦੀ ਪੂਰੀ ਰੂਪ-ਰੇਖਾ ਦੇਣ ਤੋਂ ਪਹਿਲਾਂ ਕੁੱਝ ਸੱਜਣਾਂ ਦੇ ਸ਼ੰਕਿਆਂ/ਸਵਾਲਾਂ ਬਾਰੇ ਸੰਖੇਪ ਵਿਚਾਰ ਕਰ ਰਹੇ ਹਾਂ ਤਾਂ ਕਿ ਉਹ ਸੱਜਣ ਵੀ ਸਭ ਤੌਖਲੇ ਛੱਡ ਕੇ ਇਸ ਉਪਰਾਲੇ ਦਾ ਸਰਗਰਮ ਹਿੱਸਾ ਬਣ ਸਕਣ।

1. ਇਹ ਪਰਿਵਾਰ ਦਾ ਇੱਕ ਨਿੱਜੀ ਉਪਰਾਲਾ ਹ?

ਸਪਸ਼ਟੀਕਰਨ: ਇਹ ਤੌਖਲਾ ਸਹੀ ਨਹੀਂ ਹੈ। ਪਰਿਵਾਰ ਨੇ ਅਪਣੇ ਤੌਰ ਤੇ ਹੀ ਇਹ ਸੁਧਾਰ ਕਰਨਾ ਹੁੰਦਾ ਤਾਂ ਸਾਰਿਆਂ ਦੀ ਸਲਾਹ ਨਾ ਮੰਗਦੇ, ਆਪ ਹੀ ਫਾਈਨਲ ਕਰਕੇ ਛਾਪ ਦਿੰਦੇ। ਇਹ ਉਪਰਾਲਾ ਸ਼ੁਰੂ ਕਰਨ ਦਾ ਇੱਕ ਨਿਮਾਣਾ ਜਤਨ ਕੀਤਾ ਹੈ, ਕਿਉਂਕਿ ਸੁਚੇਤ ਪੰਥ ਸਾਂਝੇ ਤੌਰ ਤੇ ਧਿਰ ਇਹ ਜਿੰਮੇਵਾਰੀ ਲੈਣ ਦੀ ਰੂਚੀ ਨਹੀਂ ਵਿਖਾ ਰਿਹਾ ਸੀ।। ਤੀਜੇ ਪੜਾਅ ਦੀ ਰੂਪ-ਰੇਖਾ ਪੜ੍ਹ ਕੇ ਇਹ ਤੌਖਲਾ ਆਪੇ ਹੀ ਖਤਮ ਹੋ ਜਾਵੇਗਾ।

2. ਇਸ ਵਿੱਚ ਕੋਈ ਪਾਰਦਰਸ਼ਿਤਾ ਨਹੀਂ ਹੈ?

ਸਪਸ਼ਟੀਕਰਨ:- ਹਰ ਕਦਮ ਸਪਸ਼ਟ ਪਾਰਦਰਸ਼ਿਤਾ ਅਤੇ ਨਿਰਪੱਖਤਾ ਨਾਲ ਚੁੱਕਣ ਦਾ ਜਤਨ ਕਰਦੇ ਹਾਂ। ਇਸ ਉਪਰਾਲੇ ਵਿੱਚ ਵੀ ਐਸੀ ਕੋਸ਼ਿਸ਼ ਹੈ। ਹੁਣ ਤੱਕ ਸਭ ਕੁੱਝ ਪਾਠਕਾਂ ਦੇ ਸਾਹਮਣੇ ਹੈ। ਇਹੀ ਪਹੁੰਚ ਜਾਰੀ ਰੱਖਦਿਆਂ, ਤੀਜੇ ਪੜਾਅ ਵਾਲੀ ਮੀਟਿੰਗ ਦੀ ਪੂਰੀ ਵੀਡਿਉ ਰਿਕਾਰਡਿੰਗ ਕੀਤੀ ਜਾਵੇਗੀ ਤਾਂ ਕਿ ਅੱਗੇ ਵੀ ਪਾਰਦਰਸ਼ਿਤਾ ਬਣੀ ਰਹੇ।

3. ਸਭ ਕੁੱਝ ਫਾਈਨਲ ਤਾਂ ਪਰਿਵਾਰ ਨੇ ਹੀ ਕਰਨਾ ਹੈ, ਫੇਰ ਸਲਾਹ ਦਾ ਕੀ ਮਤਲਬ ਹੈ?

ਸਪਸ਼ਟੀਕਰਨ:- ਇਹ ਤੌਖਲਾ ਵੀ ਨਿਰਮੂਲ ਹੈ। ਤੀਜੇ ਪੜਾਅ ਤੇ ਤਾਂ ਇਹ ਬਿਲਕੁਲ ਸਪਸ਼ਟ ਹੋ ਜਾਵੇਗਾ। ਹਾਲੀਂ ਤੱਕ ਕੁੱਝ ਵੀ ਫਾਈਨਲ ਨਹੀਂ ਹੋਇਆ। ਸੁਚੇਤ ਵਿਦਵਾਨਾਂ ਅਤੇ ਪੰਥ ਦਰਦੀਆਂ ਦੀ ਇਕਤੱਰਤਾ, ਗੁਰਮਤਿ ਦੀ ਰੋਸ਼ਨੀ ਵਿਚ, ਭਾਂਵੇ ਪਰਿਵਾਰ ਦੇ ਜਤਨਾਂ ਨਾਲ ਤਿਆਰ ਹੋਏ ਖਰੜੇ ਵਿੱਚ ਲੌਂੜੀਂਦੇ ਬਦਲਾਵ ਕੀਤੇ ਜਾਣ, ਸੁਆਗਤ ਕੀਤਾ ਜਾਵੇਗਾ। ਸਾਡਾ ਇਕੋ ਮਕਸਦ ਹੈ ਕਿ ਸੁਧਾਰ ਸਾਰਥਿਕ ਅਤੇ ਠੋਸ ਉਪਰਾਲੇ ਹੋਣੇ ਚਾਹੀਦੇ ਹਨ।

4. ਇਹ ਸੁਧਾਰ ਨਹੀਂ ਕੀਤਾ ਜਾ ਰਿਹਾ, ਬਲਕਿ ਨਵੀਂ ਮਰਿਯਾਦਾ ਹੀ ਤਿਆਰ ਕਰ ਦਿਤੀ ਗਈ ਹੈ।

ਸਪਸ਼ਟੀਕਰਨ:- ਕੁੱਝ ਸੱਜਣਾਂ ਦਾ ਇਹ ਤੌਖਲਾ ਵੀ ਸਹੀ ਨਹੀਂ ਹੈ। ਪਰਿਵਾਰ ਵਲੋਂ ਸੁਝਾਅ ਰੂਪ ਵਿੱਚ ਪੇਸ਼ ਕੀਤੇ ਖਰੜੇ ਵਿੱਚ ਮੌਜੂਦਾ ਮਰਿਯਾਦਾ ਦਾ ਐਸਾ ਕਿਹੜਾ ਹਾਂ-ਪੱਖੀ ਅੰਸ਼ ਹੈ, ਜੋ ਸ਼ਾਮਿਲ ਨਹੀਂ ਹੈ? ਵੈਸੇ ਵੀ ਹਾਲੀਂ ਤਾਂ ਕੁੱਝ ਫਾਈਨਲ ਨਹੀਂ ਹੋਇਆ, ਇਹ ਤਾਂ ਸਿਰਫ ਸੁਝਾਅ ਰੂਪੀ ਖਰੜਾ ਹੈ। ਤੀਜੇ ਪੜਾਅ ਦੀ ਇਕਤੱਰਤਾ, ਗੁਰਮਤਿ ਦੀ ਰੋਸ਼ਨੀ ਵਿਚ, ਇਸ ਵਿੱਚ ਕਿਸੇ ਵੀ ਹੱਦ ਤੱਕ, ਕੋਈ ਵੀ ਬਦਲਾਅ ਕਰ ਸਕਦੀ ਹੈ।

ਆਸ ਹੈ ਕਿ ਐਸੇ ਸੱਜਣਾਂ ਦੇ ਗਲਤਫਹਿਮੀਆਂ ਦੂਰ ਹੋ ਗਈਆਂ ਹੋਣਗੀਆਂ ਅਤੇ ਉਹ ਸੱਜਣ ਵੀ ਇਸ ਸਾਂਝੇ ਉਪਰਾਲੇ ਵਿੱਚ ਸਰਗਰਮੀ ਨਾਲ ਸਹਿਯੋਗ ਦੇਣਗੇ।

ਤੀਜੇ ਪੜਾਅ ਦੀ ਰੂਪਰੇਖਾ

ਇਸ ਪੜਾਅ ਵਿੱਚ ਸੁਚੇਤ ਵਿਦਵਾਨਾਂ ਅਤੇ ਪੰਥਦਰਦੀਆਂ ਦੀ ਇਕਤੱਰਤਾ (ਮੀਟਿੰਗ) ਕੀਤੀ ਜਾਵੇਗੀ। ਇਸ ਮੀਟਿੰਗ ਦਾ ਵਕਫਾ 2 ਤੋਂ 4 ਦਿਨ ਹੋ ਸਕਦਾ ਹੈ। ਮੀਟਿੰਗ ਵਿੱਚ ਦਾਖਲਾ ਸਿਰਫ ‘ਸੱਦਾ ਪੱਤਰ’ ਰਾਹੀਂ ਹੀ ਹੋਵੇਗਾ ਤਾਂ ਜੋ ਖਾਣ-ਪੀਣ, ਰਿਹਾਇਸ਼ ਆਦਿ ਦੇ ਸੁਚੱਜੇ ਪ੍ਰਬੰਧ ਕੀਤੇ ਜਾ ਸਕਣ ਅਤੇ ਵਿਚਾਰਾਂ ਸੁਖਾਵੇਂ ਮਾਹੌਲ ਵਿੱਚ ਹੋ ਸਕਣ। ਮੀਟਿੰਗ ਦਾ ਪੂਰਾ ਪ੍ਰੋਗਰਾਮ (ਮਿਤੀ, ਥਾਂ, ਸਮਾਂ ਆਦਿ) ਨਿੱਜੀ ਤੌਰ ਤੇ ਭੇਜੇ ‘ਸੱਦਾ ਪੱਤਰ’ ਵਿੱਚ ਹੀ ਦਿਤਾ ਜਾਵੇਗਾ। ਅਪਣੀ ਯਾਦਦਾਸ਼ਤ ਅਤੇ ਜਾਨਕਾਰੀ ਅਨੁਸਾਰ ਹੇਠ ਲਿਖੇ ਸੱਜਣਾਂ ਨੂੰ ‘ਸੱਦਾ ਪੱਤਰ’ ਭੇਜਣ ਲਈ ਮੁੱਢਲੇ ਤੌਰ ਤੇ ਚੁਣਿਆ ਹੈ।

ਪ੍ਰੋ. ਦਰਸ਼ਨ ਸਿੰਘ, ਗੁਰਤੇਜ ਸਿੰਘ (ਸਾਬਕਾ ਆਈ ਏ ਐਸ), ਦਲੀਪ ਸਿੰਘ ਕਸ਼ਮੀਰੀ, ਜਸਟਿਸ ਕੁਲਦੀਪ ਸਿੰਘ, ਜੋਗਿੰਦਰ ਸਿੰਘ ਸਪੋਕਸਮੈਨ (ਜਾਂ ਸਪੋਕਸਮੈਨ ਟ੍ਰਸਟ ਦਾ ਕੋਈ ਨੁਮਾਇੰਦਾ), ਡਾ. ਹਰਜਿੰਦਰ ਸਿੰਘ ਦਿਲਗੀਰ, ਅਰਦਮਨ ਸਿੰਘ ਬਾਗੜੀਆਂ, ਅਮਰਜੀਤ ਸਿੰਘ ਚੰਦੀ, ਡਾ. ਸੰਗਤ ਸਿੰਘ, ਪ੍ਰੋ. ਇੰਦਰ ਸਿੰਘ ਘੱਗਾ, ਪ੍ਰਿੰਸੀਪਲ ਸੁਰਜੀਤ ਸਿੰਘ ਮਿਸ਼ਨਰੀ, ਵੀਰ ਭੁਪਿੰਦਰ ਸਿੰਘ ਦਿੱਲੀ, ਦਲਬੀਰ ਸਿੰਘ ਐਮ ਐਸ ਸੀ, ਜਸਬਿੰਦਰ ਸਿੰਘ ਖਾਲਸਾ (ਦੁਬਈ), ਜਗਤਾਰ ਸਿੰਘ ਜਾਚਕ, ਪ੍ਰੋ. ਕੰਵਲਦੀਪ ਸਿੰਘ ਪਟਿਆਲਾ, ਡਾ. ਗੁਰਦਰਸ਼ਨ ਸਿੰਘ ਢਿਲੋਂ, ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਗਿਆਨੀ ਕੇਵਲ ਸਿੰਘ, ਕਰਨਲ (ਰਿ.) ਗੁਰਦੀਪ ਸਿੰਘ ਮੋਹਾਲੀ, ਸੁਖਦੇਵ ਸਿੰਘ ਮੋਹਾਲੀ, ਗੁਰਚਰਨ ਸਿੰਘ ਮਿਸ਼ਨਰੀ ਮੋਹਾਲੀ, ਪ੍ਰਿੰਸੀਪਲ ਸਤਿਨਾਮ ਸਿੰਘ ਹਮਰਾਜ਼, ਡਾ. ਇਕਬਾਲ ਸਿੰਘ ਢਿਲੋਂ ਚੰਡੀਗੜ, ਡਾ. ਗੁਰਸ਼ਰਨਜੀਤ ਸਿੰਘ ਅੰਮ੍ਰਿਤਸਰ, ਕਰਨਲ (ਰਿ.) ਮੋਹਨ ਸਿੰਘ ਸਕਾਉਟ, ਅਮਰਜੀਤ ਸਿੰਘ ਚੰਡੀਗੜ, ਰਘਬੀਰ ਸਿੰਘ ਢਿਲੋਂ, ਗੁਰਬਚਨ ਸਿੰਘ ਮੋਹਾਲੀ (ਸਪੁਤਰ ਗਿਆਨੀ ਭਾਗ ਸਿੰਘ ਅੰਬਾਲਾ), ਉਪਕਾਰ ਸਿੰਘ ਫਰੀਦਾਬਾਦ, ਗੁਰਸੇਵਕ ਸਿੰਘ ਮਦਰੱਸਾ, ਬੀਬੀ ਹਰਬੰਸ ਕੌਰ, ਪ੍ਰੀਤਮ ਸਿੰਘ ਮਟਵਾਨੀ ਮੋਗਾ, ਕੰਵਲਜੀਤ ਸਿੰਘ ਕੁੰਡਲ, ਗੁਰਮੀਤ ਸਿੰਘ ਕਾਦਆਣੀ, ਬਲਵਿੰਦਰ ਸਿੰਘ ਮਿਸ਼ਨਰੀ, ਕਸ਼ਮੀਰ ਸਿੰਘ ਮੁਕਤਸਰ, ਗੁਰਦੀਪ ਸਿੰਘ ਫਗਵਾੜਾ, ਗਿਆਨੀ ਰਣਜੋਧ ਸਿੰਘ ਫਗਵਾੜਾ, ਕਿਰਪਾਲ ਸਿੰਘ ਬਠਿੰਡਾ, ਦਲੀਪ ਸਿੰਘ ਅਬੋਹਰ, ਹਰਮਿੰਦਰ ਸਿੰਘ ਲੁਧਿਆਣਾ, ਗੁਰਸੇਵਕ ਸਿੰਘ ਧੌਲਾ (ਸਿੱਖ ਸਪੋਕਸਮੈਨ ਵੀਕਲੀ), ਹਰਲਾਜ ਸਿੰਘ ਬਹਾਦਰਪੁਰ, ਇਕਵਾਕ ਸਿੰਘ ਪੱਟੀ, ਸੁੰਦਰ ਸਿੰਘ ਕਲਾਂਵਾਲੀ, ਕਿਹਰ ਸਿੰਘ ਚੰਡੀਗੜ, ਦਵਿੰਦਰ ਸਿੰਘ ਆਰਟਿਸਟ ਖਰੜ, ਕਰਨੈਲ ਸਿੰਘ ਸਿਰਸਾ, ਮਨਜੀਤ ਸਿੰਘ ਖਾਲਸਾ ਮੋਹਾਲੀ, ਬਲਦੇਵ ਸਿੰਘ ਦਿੱਲੀ (ਲੁਧਿਆਣਾ), ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾ, ਇੰਦਰਜੀਤ ਸਿੰਘ ਰਾਣਾ (ਜਾਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦਾ ਕੋਈ ਨੁਮਾਇੰਦਾ), ਪ੍ਰਿੰਸੀਪਲ ਹਰਭਜਨ ਸਿੰਘ (ਜਾਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦਾ ਕੋਈ ਨੁਮਾਇੰਦਾ), ਪ੍ਰਿੰਸੀਪਲ ਬਲਜੀਤ ਸਿੰਘ ਚੌਂਤਾ, ਜੋਗਿੰਦਰ ਸਿੰਘ ਇੰਡੀਆ ਅਵੈਅਰਨੈਸ, ਸਰਬਜੀਤ ਸਿੰਘ ਜੀ (ਸਾਬਕਾ ਸੰਪਾਦਕ ਇੰਡੀਆ ਅਵੈਅਰਨੈਸ), ਮਹਿੰਦਰ ਸਿੰਘ ਚਚਰਾੜੀ (ਸਿੱਖ ਗਾਰਡੀਅਨ ਮਾਸਿਕ), ਪ੍ਰੋ. ਸਰਬਜੀਤ ਸਿੰਘ ਧੂੰਦਾ, ਸੁਖਵਿੰਦਰ ਸਿੰਘ ਸਭਰਾ (ਸੰਤਾਂ ਦੇ ਕੌਤਕ), ਇੰਦਰਜੀਤ ਸਿੰਘ ਕਾਨਪੁਰ, ਹਰਮੀਤ ਸਿੰਘ ਗਵਾਲੀਅਰ, ਤਰਸੇਮ ਸਿੰਘ ਚੈਅਰਮੈਨ ਧਰਮ ਪ੍ਰ੍ਰਚਾਰ ਕਮੇਟੀ ਦਿਲੀ, ਤੇਜਪਾਲ ਸਿੰਘ ਦਿਲੀ, ਚਰਨਜੀਤ ਸਿੰਘ ਦਿਲੀ, ਹਰਜੀਤ ਸਿੰਘ ਸਢੌਰਾ, ਜਗਜੀਤ ਸਿੰਘ ਜੰਮੂ, ਜਗਜੀਤ ਸਿੰਘ (ਪੁੰਛ), ਡਾ. ਪਰਮਜੀਤ ਸਿੰਘ।

ਮਨੁੱਖ ਭੁੱਲਣਹਾਰ ਹੈ। ਸੰਭਵ ਹੈ ਕਿ ਕਈਂ ਸੱਜਣਾਂ ਦੇ ਨਾਮ (ਜਿਹਨਾਂ ਨੂੰ ਅਸੀਂ ਜਾਣਦੇ ਹੋਈਏ) ਇਸ ਸੂਚੀ ਵਿੱਚ ਨਾ ਆਏ ਹੋਣ। ਬੇਨਤੀ ਹੈ, ਉਹ ਇਸ ਦਾ ਬੁਰਾ ਨਾ ਮਨਾਉਣ ਅਤੇ ਸਾਨੂੰ ਸੰਪਰਕ ਕਰਕੇ ਜਲਦ ਤੋਂ ਜਲਦ ਆਪਣੀ ਰਜ਼ਾਮੰਦੀ ਅਤੇ ਸੰਪਰਕ (ਫੋਨ ਨੰ. , ਈ-ਮੇਲ, ਐਡਰੈਸ ਆਦਿ) ਦੇ ਦੇਣ ਤਾਂ ਕਿ ਉਹਨਾਂ ਨੂੰ ਵੀ ਸੂਚੀ ਵਿੱਚ ਸ਼ਾਮਿਲ ਕੀਤਾ ਜਾ ਸਕੇ। ਸਾਡੀ ਜਾਣਕਾਰੀ ਤੋਂ ਬਾਹਰ ਜੇ ਕੋਈ ਸੱਜਣ ਇਸ ਮੀਟਿੰਗ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ ਤਾਂ ਉਸ ਲਈ ਜ਼ਰੂਰੀ ਹੋਵੇਗਾ ਕਿ ਉਹ ਇਸ ਸੂਚੀ ਵਿਚਲੇ ਕਿਸੇ ਸੱਜਣ ਦੀ ਪਛਾਣ/ਜਿੰਮੇਵਾਰੀ ਤੇ ਆਉਣ ਲਈ ਸੱਦਾ ਪੱਤਰ ਮੰਗਵਾ ਸਕਦਾ ਹੈ।

ਵਿਦੇਸ਼ਾਂ ਵਿੱਚ ਰਹਿਣ ਵਾਲੇ ਸੱਜਣਾਂ ਨੂੰ ਅਸੀਂ ਇਸ ਸੂਚੀ ਵਿੱਚ ਸ਼ਾਮਿਲ ਨਹੀਂ ਕੀਤਾ ਕਿਉਂਕਿ ਸਾਡੀ ਸਮਝ ਅਨੁਸਾਰ ਉਹਨਾਂ ਦਾ ਇਤਨੀ ਦੂਰੋਂ ਸਪੈਸ਼ਲ ਆਉਣਾ ਕਾਫੀ ਖਰਚੀਲਾ ਹੋਵੇਗਾ। ਜੇ ਵਿਦੇਸ਼ਾਂ ਵਿਚੋਂ ਕੋਈ ਸੱਜਣ ਇਸ ਸਮੇਂ ਦੌਰਾਣ ਭਾਰਤ ਦੀ ਫੇਰੀ ਤੇ ਆ ਰਹੇ ਹਨ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ, ਉਹਨਾਂ ਨੂੰ ਸ਼ਾਮਿਲ ਕਰਨ ਵਿੱਚ ਖੁਸ਼ੀ ਹੋਵੇਗੀ। ਕੋਈ ਸਪੈਸ਼ਲ ਵੀ ਵਿਦੇਸ਼ਾਂ ਤੋਂ ਆਉਣਾ ਚਾਹਵੇ ਹੈ ਤਾਂ ਉਸ ਦਾ ਵੀ ਸਵਾਗਤ ਹੈ, ਉਹ ਸੰਪਰਕ ਕਰ ਸਕਦਾ ਹੈ। 20 ਮਾਰਚ ਤੋਂ 31 ਮਾਰਚ ਦੇ ਵਿੱਚ ਇਹ ਇਕੱਤਰਤਾ ਕਰਨ ਦੀ ਯੋਜਨਾ ਹੈ। ਇਸ ਮੁਤਾਬਿਕ ਤੂਸੀ ਤਿਆਰੀ ਕਰ ਸਕਦੇ ਹੋ।

ਕੋਸ਼ਿਸ਼ ਕਰਾਂਗੇ ਕਿ, ਸੰਭਵ ਹੋਇਆ ਤਾਂ, ਵਿਦੇਸ਼ਾਂ ਵਿਚਲੀਆਂ ਕੁੱਝ ਸੁਚੇਤ ਸ਼ਖਸੀਅਤਾਂ ਦੇ ਵੀਚਾਰ ਵੀ ਵੀਡਿਉ ਕਾਨਫਰਾਂਸਿੰਗ ਰਾਹੀਂ ਲਏ ਜਾਣ, ਜਿਨ੍ਹਾਂ ਵਿੱਚ ਸਿੱਖ ਮਾਰਗ, ਖਾਲਸਾ ਨਿਉਜ਼, ਸਿੰਘ ਸਭਾ ਯੂ ਐਸ ਏ, ਗੁਰੂ ਪੰਥ ਡਾਟ ਕਾਮ, ਵੇਕ ਅਪ ਖਾਲਸਾ ਆਦਿ ਦੇ ਸੰਪਾਦਕ ਸਾਹਿਬਾਨ ਦੇ ਸਕਦੇ ਹਨ।

ਜਿਹੜੇ ਸੁਹਿਰਦ ਸੱਜਣ ਕਿਸੇ ਕਾਰਨ ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋ ਸਕਦੇ, ਉਹਨਾਂ ਨੂੰ ਸਾਡੀ ਪੁਰਜ਼ੋਰ ਅਪੀਲ ਹੈ ਕਿ ਆਪ ਜੀ ਖਰੜੇ ਬਾਰੇ ਅਪਣੇ ਵੀਚਾਰ 15 ਮਾਰਚ ਤੱਕ ਸਾਨੂੰ ਜ਼ਰੂਰ ਭੇਜੋ। ਇਹ ਖਰੜਾ ਇਨ੍ਹਾਂ ਲਿੰਕਾਂ ਤੇ ਕਲਿਕ ਕਰਕੇਪੜਿਆ ਜਾ ਸਕਦਾ ਹੈ।

http://www.sikhmarg.com/gurmat-jeevan.html

http://www.tattgurmatparivar.com/BindParticularEditorial.aspx?LekhID=117

ਸੁਝਾਅ ਦੇਣ ਲਈ ਈ-ਮੇਲ ਪਤਾ ਹੈ

[email protected]

ਸੁਝਾਅ ਡਾਕ ਰਾਹੀਂ ਹੇਠ ਲਿਖੇ ਵੀ ਭੇਜੇ ਜਾ ਸਕਦੇ ਹਨ। ਇਸ ਲਈ ਪਤਾ ਹੈ।

TAT GRUMAT PARIVAR

C/O FUTRUE PACK HIGHER SECONDARY SCHOOL

NEAR ARIPROT, UPPER GADIGARH

JAMMU (J &K)

INDIA PIN-181101

ਮੀਟਿੰਗ ਵਿੱਚ ਮੌਕੇ ਤੇ ਹੀ, ਇਕੱਤਰ ਸੱਜਣਾਂ ਦੀ ਰਾਇ ਨਾਲ 5-6 ਵਿਦਵਾਨਾਂ/ ਪੰਥਦਰਦੀਆਂ ਦਾ ਇੱਕ ਪੈਨਲ ਬਣਾਇਆ ਜਾਵੇਗਾ, ਜੋ ਗੁਰਮਤਿ ਦੀ ਰੋਸ਼ਨੀ ਵਿੱਚ ਸਾਹਮਣੇ ਆ ਰਹੇ ਵਿਚਾਰਾਂ ਦੇ ਮੱਦੇਨਜ਼ਰ, ਪੂਰੀ ਨਿਰਪੱਖਤਾ ਨਾਲ ਮਰਿਯਾਦਾ ਦਾ ਫਾਈਨਲ ਰੂਪ ਨਾਲ ਦੀ ਨਾਲ ਤਿਆਰ ਕਰਦਾ ਰਹੇਗਾ।

ਉਪਰੋਕਤ ਸੂਚੀ ਵਿੱਚ ਸ਼ਾਮਿਲ ਸੱਜਣਾਂ ਸਮੇਤ ਸਾਰੇ ਸੁਚੇਤ ਪੰਥਦਰੀਆਂ ਨੂੰ ਇਹ ਬੇਨਤੀ ਹੈ ਕਿ 25 ਫਰਵਰੀ 2012 ਤੱਕ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਅਪਣੀ ਸਹਿਮਤੀ ਫੋਨ ਜਾਂ ਈ-ਮੇਲ ਰਾਹੀਂ ਭੇਜ ਦੇਣ। ਸਹਿਮਤੀ ਉਪਰੰਤ ‘ਸੱਦਾ ਪੱਤਰ’ ਭੇਜਣ ਦਾ ਕੰਮ ਸ਼ੁਰੂ ਕਰ ਦਿਤਾ ਜਾਵੇਗਾ। 15 ਮਾਰਚ ਤੱਕ ਜਿਸ ਨੂੰ ‘ਸੱਦਾ ਪੱਤਰ’ ਨਾ ਪਹੁੰਚੇ, ਉਹ ਸਾਨੂੰ ਸੰਪਰਕ ਕਰ ਸਕਦਾ ਹੈ।

ਇਹ ਬੇਨਤੀ ਪੱਤਰ ਪੜ੍ਹਣ ਉਪਰੰਤ ਕਿਸੇ ਸੁਹਿਰਦ ਸੱਜਣ ਦੇ ਮਨ ਵਿੱਚ ਇਸ ਉਪਰਾਲੇ ਪ੍ਰਤੀ ਭੁਲੇਖਾ ਨਹੀਂ ਰਹਿਣਾ ਚਾਹੀਦਾ। ਆਸ ਹੈ ਕਿ ਕੋਈ ਵੀ ਸੁਚੇਤ ਅਤੇ ਸੁਹਿਰਦ ਧਿਰ ਇਸ ਸਾਂਝੇ ਸੁਧਾਰ ਉਪਰਾਲੇ ਵਿੱਚ ਸਰਗਰਮੀ ਨਾਲ ਸਹਿਯੋਗ ਦੇਣ ਤੋਂ ਕਿਨਾਰਾ ਨਹੀਂ ਕਰੇਗੀ।

ਇਕਤੱਰਤਾ ਵਿੱਚ ਸ਼ਾਮਿਲ ਹੋਣ ਲਈ ਅਪਣੀ ਸਹਿਮਤੀ ਹੇਠਾਂ ਦਿਤੇ ਈ-ਮੇਲ ਜਾਂ ਫੋਨ ਨੰਬਰ ਰਾਹੀਂ ਦਿਤੀ ਜਾਵੇ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ

[email protected]

Mobile- 09419126791

15-02-12


(14/02/12)
ਸਰਵਜੀਤ ਸਿੰਘ

ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ।

ਵੀਰ ਜੀ, ਤਕਲੀਫ਼ ਪੱਤਰਾਂ ਦੇ ਅਕਾਰ ਤੋਂ ਨਹੀ ਸਗੋਂ ਉਦੋਂ ਹੁੰਦੀ ਹੈ ਜਦੋਂ ਸਾਰਾ ਪੱਤਰ ਪੜ੍ਹਨ ਪਿਛੋਂ ਵੀ ਕੋਈ ਕੰਮ ਦੀ ਗਲ ਨਹੀ ਲੱਭਦੀ। ਆਪ ਜੀ ਅੱਗੇ ਲਿਖਦੇ ਹੋ, “ਚਲੋ ਫ਼ਿਲਹਾਲ ਚੋਪਈ ਤਕ ਹੀ ਮਹਦੂਦ ਰਹਿੰਦੇ ਹਾਂ”। ਇਹ ਬੇਨਤੀ ਤਾ ਮੈਂ ਆਰੰਭ `ਚ ਹੀ ਕੀਤੀ ਸੀ। ਚਲੋ! ‘ਦੇਰ ਆਏ ਦਰੁਸਤ ਆਏ’ ਹੀ ਸਹੀ। ਆਪ ਦੇ ਪੱਤਰ ਤੋਂ ਸਪੱਸ਼ਟ ਹੈ ਕਿ ਆਪ ਜੀ ਅਜੇ ਕਿਸੇ ਨਤੀਜੇ ਤੇ ਨਹੀਂ ਪੁੱਜੇ। ਬਹੁਤ ਹੀ ਹੈਰਾਨੀ ਹੋਈ ਇਹ ਪੜ੍ਹ ਕੇ, “ਨਿਤਨੇਮ ਵਿੱਚ ਆਈ ਰਚਨਾ (ਚੋਪਈ) ਨੂੰ ਦਾਸ ਇਤਹਾਸਕ /ਪਰੰਪਰਾਗਤ ਗਵਾਹੀ ਅਤੇ ਪੰਥਕ ਰਹਿਤ ਮਰਿਆਦਾ ਦੇ ਨਿਰਨੇ ਅਨੁਸਾਰ ਦਸ਼ਮੇਸ਼ ਕ੍ਰਿਤ ਜਾਂ ਪਰਵਾਣਿਤ ਸਵੀਕਾਰ ਕਰਦਾ ਹੈ। ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਦਾ ਜਤਨ ਕਰ ਰਿਹਾ ਹਾਂ”। ਅੱਜ ਤਾਈ ਆਪ ਜੀ ਚੌਪਈ ਦੀ ਅਸਲੀਅਤ ਬਾਰੇ ਵੀ ਜਾਣਕਾਰੀ ਹਾਸਲ ਕਰਨ `ਚ ਸਫਲ ਨਹੀ ਹੋਏ। ਜੇ ਆਪ ਜੀ ਵਰਗਾ ਖੋਜੀ, ਲੇਖਕ ਖ਼ੁਦ, ਪਿਛਲੇ 30 ਸਾਲਾਂ ਤੋਂ ਦੁਬਿਧਾ ਦਾ ਸ਼ਿਕਾਰ ਹੈ ਤਾਂ ਉਹ ਦੂਜਿਆਂ ਨੂੰ ਕੀ ਸੇਧ ਦੇਵੇਗਾ? ਆਪ ਨੇ ਆਪਣੇ 1 ਫਰਵਰੀ ਦੇ ਪੱਤਰ `ਚ ਲਿਖਿਆ ਸੀ, “30 ਸਾਲ ਪਹਿਲਾਂ ਸਨ 1982 ਵਿਚ, ਜਿਸ ਵੇਲੇ ਕਿ ਦਾਸ ਹੋਲੀ ਜਿਹੀ ਉਮਰ ਵਿੱਚ ਸੀ, ਪਤਾ ਚਲਿਆ ਸੀ ਕਿ ਵਚਿੱਤਰ ਨਾਟਕ ਵਿੱਚ ਸਾਰੀ ਰਚਨਾਵਾਂ ਦਸ਼ਮੇਸ਼ ਜੀ ਦਿਆਂ ਨਹੀਂ ਹਨ ਕਿਉਂਕਿ ਉਸ ਵਿੱਚ ਕੁੱਝ ਰਚਨਾਵਾਂ ਅਸ਼ਲੀਲ ਹਨ”। ਜੇ ਆਪ ਜੀ ਪਿਛਲੇ 30 ਸਾਲਾਂ `ਚ ਕਿਸੇ ਨਤੀਜੇ ਤੇ ਨਹੀਂ ਪੁਜ ਸਕੇ ਤਾਂ ਮੇਰਾ ਨਹੀ ਖਿਆਲ ਕਿ ਅੱਜ ਕੋਈ ਵਿਅਕਤੀ ਆਪ ਦੀ ਕੋਈ ਸਹਾਇਤਾ ਕਰ ਸਕੇਗਾ। ਆਪ ਨੇ ਮੇਰੇ ਵਿਚਾਰ ਪੁੱਛੇ ਹਨ। ਉਂਝ ਜੇ ਆਪ ਨੂੰ ਯਾਦ ਹੋਵੇ ਤਾਂ ਮੈਂ ਆਪਣੇ ਪਹਿਲੇ ਪੱਤਰ `ਚ ਹੀ ਲਿਖਿਆ ਸੀ ਕਿ ਚੌਪਈ ਗੁਰੂ ਜੀ ਦੀ ਲਿਖਤ ਨਹੀ ਹੋ ਸਕਦੀ। ਹੁਣ ਆਪ ਨੇ ਮੇਰਾ ਸਵਾਲ, ਮੈਨੂੰ ਹੀ ਕਰ ਦਿੱਤਾ ਹੈ ਕਿ ਲੇਖਕ ਦਾ ਨਾਮ ਕੀ ਹੈ। ਆਓ! ਇਸ ਦੇ ਲੇਖਕ ਦੀ ਪੜਤਾਲ ਕਰੀਏ।
ਅਖੌਤੀ ਦਸਮ ਗ੍ਰੰਥ `ਚ ਕੁਲ 404 ਚਰਿਤ੍ਰ ਦਰਜ ਹਨ। ਆਖਰੀ ਚਰਿਤ੍ਰ ਦੇ ਅੰਤ ਤੇ ਇਸ ਰਚਨਾ ਦੇ ਕੁਲ ਛੰਦਾਂ ਦਾ ਜੋੜ 7555 ਵੀ ਲਿਖਿਆ ਹੋਇਆ ਹੈ। “ਇਤਿ ਸ੍ਰੀ ਚਰਿਤ੍ਰੋ ਪਖਯਾਨੇ ਤ੍ਰਿਯਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਚਾਰ ਚਰਿਤ੍ਰ ਸਮਾਪਤ ਮਸਤੁ ਸੁਭ ਮਸਤੂ॥404॥ 7555॥ ਅਫਜੂੰ”॥ (ਪੰਨਾ 1388) ਚਰਿਤ੍ਰਾਂ ਦੇ ਅੰਤ ਤੇ ਦਿੱਤੀ ਗਈ ਸੂਚਨਾ ਤੋਂ ਸਪੱਸ਼ਟ ਹੈ ਆਖਰੀ ਚਰਿਤ੍ਰ, ਜਿਸ ਦੇ ਕੁਲ 405 ਛੰਦ ਹਨ, ਪੰਥ ਪ੍ਰਵਾਨਤ ਰਹਿਤ ਮਰਯਾਦਾ ਮੁਤਾਬਕ 377 ਤੋ 401 ਤਾਂਈ (ਹਮਰੀ ਕਰੋ ਹਾਥ ਦੈ ਰੱਛਾ... ਦੁਸਟ ਦੋਖ ਤੇ ਲੇਹੁ ਬਚਾਈ) ਕੁਲ 25 ਛੰਦ ਵੀ ਇਸੇ ਰਚਨਾ ਦਾ ਹਿੱਸਾ ਹੈ। ਇਨ੍ਹਾਂ 25 ਛੰਦਾਂ ਨੂੰ ਮੂਲ ਲਿਖਤ ਨਾਲੋਂ ਵੱਖ ਨਹੀ ਕੀਤਾ ਜਾ ਸਕਦਾ ਕਿਉਂਕਿ ਇਹ ਪ੍ਰਸੰਗ ਇਸ ਤੋਂ ਅੱਗੇ ਵੀ ਚਲਦਾ ਹੈ। ਅੰਤਲੇ ਛੰਦਾਂ ਦਾ ਸਿੱਧਾ ਸਬੰਧ 377 ਨੰ: ਛੰਦ ਤੋਂ ਪਹਿਲੇ ਛੰਦਾਂ ਨਾਲ ਜੁੜਦਾ ਹੈ। ਅਸਲ ਲਿਖਤ `ਚ ਇਨ੍ਹਾਂ ਛੰਦਾਂ ਦਾ ਨੰ; ਵੀ 377, 378... 400 ਅਤੇ 401 ਚਲਦਾ ਹੈ ਨਾ ਕੇ 1, 2, 3 ਜੇਹਾ ਕਿ ਨਿਤਨੇਮ ਦੇ ਗੁਟਕਿਆਂ `ਚ ਲਿਖਿਆ ਹੋਇਆ ਹੈ। ਅਸਲ ਲਿਖਤ `ਚ ਕਿਤੇ ਵੀ ਚੌਪਈ ਸਾਹਿਬ, ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ਅਤੇ ਪਾਤਸ਼ਾਹੀ 10 ਨਹੀਂ ਲਿਖਿਆ ਹੋਇਆ। ਉਥੇ ਸਿਰਫ ਕਬ੍ਯੋ ਬਾਚ, ਬੇਨਤੀ, ਚੌਪਈ ਹੀ ਲਿਖਿਆ ਹੋਇਆ ਹੈ। ਇਸ ‘ਕਬ੍ਯੋ ਬਾਚ’ ਤੋਂ ਵੀ ਇਸ ਦੇ ਲਿਖਾਰੀ ਦੀ ਪੈੜ ਚਰਿਤ੍ਰਾਂ ਦੇ ਲਿਖਾਰੀ ਵੱਲ ਨੂੰ ਹੀ ਜਾਂਦੀ ਹੈ। ਚਰਿਤ੍ਰਾਂ ਦਾ ਲਿਖਾਰੀ ਪਹਿਲਾ ਵੀ ਕਈ ਥਾਈ ‘ਕਬ੍ਯੋ ਬਾਚ’ ਲਿਖਦਾ ਹੈ। ਕਬ੍ਯੋ ਬਾਚ ਅੜਿੱਲ ਅਤੇ ਕਬ੍ਯੋ ਬਾਚ ਦੋਹਰਾ (ਪੰਨਾ 1158 ਅਤੇ ਪੰਨਾ 1159) ਸਪੱਸ਼ਟ ਹੈ ਕਿ ਚੌਪਈ ਆਖਰੀ ਚਰਿਤ੍ਰ ਦਾ ਹੀ ਹਿੱਸਾ ਹੈ ਅਤੇ ਇਹ ਚਰਿਤ੍ਰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨਹੀਂ ਹਨ।
ਸ. ਸੰਤੋਖ ਸਿੰਘ ਨੇ 1973`ਚ ਸ਼੍ਰੋਮਣੀ ਕਮੇਟੀ ਨੂੰ ਇਕ ਪੱਤਰ ਲਿਖਿਆ ਸੀ। ਜਿਸ ਦਾ ਉੱਤਰ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਗੁਰਬਖਸ਼ ਸਿੰਘ ਜੀ ਨੇ ਆਪਣੇ ਪੱਤਰ ਨੰ: 366723 ਮਿਤੀ 4-8-1973 ਨੂੰ ਇਨ੍ਹਾਂ ਸ਼ਬਦਾਂ `ਚ ਦਿੱਤਾ ਸੀ, “ਸ਼੍ਰੀ ਮਾਨ ਜੀ, ਆਪ ਜੀ ਦੀ ਪੱਤਰਕਾ ਮਿਤੀ 6-7-73 ਦੇ ਸਬੰਧ ਵਿੱਚ ਸਿੰਘ ਸਾਹਿਬਾਨ, ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਜੀ ਦੀ ਰਾਏ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ...
2. “‘ਚਰਿਤ੍ਰੋ ਪਖਯਾਨ’ ਜੋ ਦਸਮ ਗ੍ਰੰਥ ਵਿੱਚ ਦਰਜ ਹਨ, ਇਹ ‘ਦਸ਼ਮੇਸ਼ ਬਾਣੀ’ ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ”। ਸੋ ਸਪੱਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਵੀ ਲਿਖਤੀ ਰੂਪ `ਚ ਇਹ ਮੰਨਦੀ ਹੈ ਕਿ ਚਰਿਤ੍ਰ ਗੁਰੂ ਜੀ ਦੀ ਲਿਖਤ ਨਹੀ ਹਨ। ਇਸ ਲਈ ਨਿਤਨੇਮ ਵਿਚ ਸ਼ਾਮਲ ਅਤੇ ਖੰਡੇ ਦੀ ਪਹੁਲ ਤਿਆਰ ਕਰਨ ਵੇਲੇ ਪੜ੍ਹੀ ਜਾਣ ਵਾਲੀ ਚੌਪਈ ਗੁਰੂ ਜੀ ਦੀ ਲਿਖਤ ਹੋ ਹੀ ਨਹੀ ਸਕਦੀ ਕਿਉਂਕਿ ਇਹ ਚਰਿਤ੍ਰਾਂ `ਚ ਹੀ ਆਈ ਹੈ।
ਆਪ ਜੀ ਦੇ ਸਵਾਲ , “ਆਪ ਜੀ ਦੇ ਅਨੁਸਾਰ ਨਿਤਨੇਮ ਵਾਲੀ ਚੋਪਈ ਦਾ ਲਿਖਾਰੀ ਕੋਂਣ ਸੀ ਅਤੇ ਉਸਦਾ ਦਾ ਨਾਮ ਕੀ ਹੈ?” ਸਬੰਧੀ ਬੇਨਤੀ ਹੈ ਕਿ ਚੌਪਈ ਦਾ ਲਿਖਾਰੀ ਉਹੀ ਵਿਅਕਤੀ ਹੈ ਜੋ ਚਰਿਤ੍ਰਾਂ ਦਾ ਲਿਖਾਰੀ ਹੈ। ਆਓ ਹੁਣ ਅਸਲ ਲਿਖਤ `ਚ ਹੀ ਇਸ ਦੇ ਅਸਲ ਲਿਖਾਰੀ ਬਾਰੇ ਜਾਣਕਾਰੀ ਹਾਸਲ ਕਰੀਏ।
ਅਖੌਤੀ ਦਸਮ ਗ੍ਰੰਥ ਦੇ ਪੰਨਾ 835 ਤੇ 18ਵਾਂ ਚਰਿਤ੍ਰ ਇਨ੍ਹਾਂ ਸ਼ਬਦਾਂ ਨਾਲ ਅਰੰਭ ਹੁੰਦਾ ਹੈ,
ਦੋਹਰਾ॥ ਕਥਾ ਸਤ੍ਰਵੀ ਰਾਮ ਕਬਿ ਉਚਰੀ ਹਿਤ ਚਿਤ ਲਾਇ॥
ਬਹੁਰਿ ਕਥਾ ਬੰਦਨ ਨਿਮਿਤ ਮਨ ਮੈ ਕਹ੍ਯੋ ਉਪਾਇ॥੧॥
ਇਨ੍ਹਾਂ ਪੰਗਤੀਆਂ ਦੇ ਅਰਥ ਜੋ ਡਾ ਰਤਨ ਸਿੰਘ ਜੱਗੀ ਨੇ ਕੀਤੇ ਹਨ, “ਕਵੀ ਰਾਮ ਨੇ ਸਤਾਰ੍ਹਵੀਂ ਕਥਾ ਬੜੀ ਰੁਚੀ ਨਾਲ ਕੀਤੀ ਅਤੇ ਫਿਰ ਕਥਾ ਕਰਨ ਲਈ ਹਨ ਵਿਚ ਉਪਾ ਕਿਤਾ”। ਸਪੱਸ਼ਟ ਹੈ ਕਿ ਕਵੀ ਨੇ ਆਪਣਾ ਨਾਮ ਰਾਮ ਲਿਖਿਆ ਹੈ।
ਰਾਮ ਭਨੈ ਤਿਹ ਬਨਿਕ ਕੀ ਬੁਰਿ ਪਰ ਖੁਦ੍ਯੋ ਬਿਹੰਗ॥13॥ (ਪੰਨਾ 849) ਕਵੀ ਆਪਣਾ ਨਾਮ ਰਾਮ ਲਿਖਦਾ ਹੈ।
ਰਾਮ ਭਨੈ ਤ੍ਰਿਯ ਬਏ ਅਧਿਕ ਬਢਾਯੋ ਨੇਹ॥14. (ਪੰਨਾ 851 ) ਕਵੀ ਨੇ ਆਪਣਾ ਨਾਮ ਰਾਮ ਲਿਖਿਆ ਹੈ।
ਸੁ ਕਿਬ ਰਾਮ ਔਰੈ ਚਲੀ ਤਬ ਹੀ ਕਥਾ ਪ੍ਰਸਮਗ॥੧॥ (ਪੰਨਾ 884) ਕਵੀ ਨੇ ਆਪਣਾ ਨਾਮ ਰਾਮ ਲਿਖਿਆ ਹੈ।
ਜੂਝਿ ਮਰੀ ਪਿਯ ਪੀਰ ਤ੍ਰਿਯਾ ਤਨਿਕ ਨ ਮੋਰ੍ਯੋ ਅੰਗ॥
ਸੁ ਕਿਬ ਸ੍ਯਾਮ ਪੂਰਨ ਭਯੋ ਤਬ ਹੀ ਕਥਾ ਪ੍ਰਸਮਗ॥22॥ (ਪੰਨਾ 989)
ਇਨ੍ਹਾਂ ਪੰਗਤੀਆਂ ਦੇ ਅਰਥ ਡਾ ਰਤਨ ਸਿੰਘ ਜੱਗੀ ਨੇ ਇਓ ਕੀਤੇ ਹਨ। “ਪ੍ਰੀਤਮ ਦੀ ਪੀੜ ਨੂੰ ਅਨੁਭਵ ਕਰ ਕੇ (ਉਹ) ਜੂਝ ਮਰਿਆਂ ਹਨ (ਅਤੇ ਯੁੱਧ ਭੂਮੀ ਤੋਂ ਉਨ੍ਹਾਂ ਨੇ) ਪਾਸਾ ਨਹੀਂ ਮੋੜਿਆ ਹੈ। ਕਵੀ ਸ਼ਿਆਮ ਕਹਿੰਦੇ ਹਨ ਕਿ ਤਦ ਹੀ ਇਹ ਕਥਾ ਪੁਰੀ ਹੋ ਗਈ ਹੈ”। ਇਂਹਾ ਪੰਗਤਿਆ `ਚ ਕਵੀ ਨੇ ਆਪਣਾ ਨਾਮ ਸ਼ਿਆਮ ਲਿਖਿਆ ਹੈ।
ਦੋਹਰਾ॥ ਇਹ ਛਲ ਮਾਰਾ ਤਾਹਿ ਕੌ ਜੋ ਨ ਰਮਾ ਤਿਹ ਸੰਘ॥
ਸੁ ਕਬਿ ਸ੍ਯਾਮ ਪੂਰਨ ਭਯੋ ਤਬ ਜੀ ਕਥਾ ਪ੍ਰਸੰਗ॥11॥ (ਪੰਨਾ 1245)
ਦੋਹਰਾ॥ ਇਹ ਬਿਧਿ ਛਲਿ ਪਿਤੁ ਮਾਤ ਕਹ ਗਈ ਮ੍ਰਿੱਤ ਕੇ ਸੰਗ॥
ਕਬਿ ਸ੍ਯਾਮ ਪੂਰਨ ਭਯਿ ਤਬ ਹੀ ਕਥਾ ਪ੍ਰਸੰਗ॥10॥ (ਪੰਨਾ 1355)
ਚਰਿਤ੍ਰ ਨੰ: 400 ਦੀਆ ਆਖਰੀ ਪੰਗਤੀਆਂ ਦੇ ਅਰਥ ਡਾ ਰਤਨ ਸਿੰਘ ਜੱਗੀ ਨੇ ਇਓ ਕੀਤੇ ਹਨ। “ ਇਸ ਤਰ੍ਹਾਂ ਨਾਲ ਮਾਤਾ ਪਿਤਾ ਨੂੰ ਛਲ ਕੇ ਮਿੱਤਰ ਦੇ ਨਾਲ ਚਲੀ ਗਈ। ਕਵੀ ਸ਼ਿਆਮ ਕਹਿੰਦੇ ਹਨ, ਤਦ ਹੀ ਕਥਾ ਪ੍ਰਸੰਗ ਸਮਾਪਤ ਹੋ ਗਿਆ”।
ਸ. ਹਰਦੇਵ ਸਿੰਘ ਜੰਮੂ ਜੀ, ਅਖੌਤੀ ਦਸਮ ਗ੍ਰੰਥ `ਚ ਦਰਜ ਚਰਿਤ੍ਰਾਂ ਦਾ ਲਿਖਾਰੀ ਆਪਣਾ ਨਾਮ ਰਾਮ ਅਤੇ ਸ਼ਿਆਮ ਆਪ ਲਿਖ ਰਿਹਾ ਹੈ। ਹੋ ਸਕਦਾ ਹੈ ਕਿ ਇਹ ਲਿਖਤ ਇਕ ਤੋਂ ਵੱਧ ਕਵੀਆਂ ਦੀ ਹੋਵੇ, ਜਾਂ ਇਹ ਦੋਵੇਂ ਨਾਮ ਇਕ ਹੀ ਕਵੀ ਦੇ ਹੋਣ। ਇਹ ਸਾਡਾ ਵਿਸ਼ਾ ਨਹੀ ਹੈ। ਸਾਡਾ ਵਿਸ਼ਾ ਹੈ ਚੌਪਈ। ਉਪ੍ਰੋਕਤ ਲਿਖਤ ਤੋਂ ਸਪੱਸ਼ਟ ਹੈ ਕਿ ਇਹ ਚਰਿਤ੍ਰ ਰਾਮ-ਸ਼ਿਆਮ ਦੇ ਲਿਖੇ ਹੋਏ ਹਨ।
ਵੀਰ ਜੀ, ਵਿਚਾਰ ਚਰਚਾ ਕਰਨ ਦਾ ਭਾਵ ਤਾ ਵਿਚਾਰਾ ਦੇ ਅਦਾਨ-ਪ੍ਰਦਾਨ ਰਾਹੀ ਕੁਝ ਨਵਾਂ ਸਿੱਖਣਾ ਹੁੰਦਾ ਹੈ। ਜੋ ਆਪ ਜੀ ਆਪਣੀਆਂ ਲਿਖਤਾਂ ਰਾਹੀ ਵਾਰ-ਵਾਰ ਦੱਸਣ ਦਾ ਯਤਨ ਕਰ ਰਹੇ ਹੋ ਕਿ (ਚੋਪਈ ਨੂੰ ਦਾਸ ਇਤਹਾਸਕ/ਪਰੰਪਰਾਗਤ ਗਵਾਹੀ ਅਤੇ ਪੰਥਕ ਰਹਿਤ ਮਰਿਆਦਾ ਦੇ ਨਿਰਨੇ ਅਨੁਸਾਰ ਦਸ਼ਮੇਸ਼ ਕ੍ਰਿਤ ਜਾਂ ਪਰਵਾਣਿਤ ਸਵੀਕਾਰ ਕਰਦਾ ਹੈ) ਇਹ ਇਤਿਹਾਸ/ਪਰੰਪਰਾ ਅਤੇ ਪੰਥ ਦਾ ਫੈਸਲਾ ਹੈ। ਇਥੇ ਤਾਈ ਤਾਂ ਸਾਰੇ ਜਾਣਦੇ ਹਨ। ਜਾਗਰੂਕ ਸਿੱਖਾਂ ਨੂੰ ਇਹ ਵੀ ਪਤਾ ਹੈ ਕਿ ਇਹ ਆਖੀ ਜਾਂਦੀ ਪੰਥ ਪ੍ਰਮਾਣਿਕਤਾ ਕਿਵੇਂ ਹੁੰਦੀ ਹੈ। ਇਸ ਦੀ ਤਾਜੀ ਮਿਸਾਲ ਹੈ ਧੁਮੱਕੜਸ਼ਾਹੀ ਕੈਲੰਡਰ।
ਵੀਰ ਜੀ, ਦਾਸ ਤਾਂ ਆਪ ਦੇ ਨਿਜੀ ਵਿਚਾਰ ਜਾਨਣੇ ਚਾਹੁੰਦਾ ਹੈ ਤਾਂ ਜੋ ਆਪਣੀ ਸੋਚ `ਚ ਹੋਰ ਨਿਖਾਰ ਆ ਸਕੇ। ਸਿੱਖ ਮਾਰਗ ਤੇ ਵਿਚਾਰ ਚਰਚਾ ਕਰਨ ਦਾ ਵੀ ਇਹੀ ਭਾਵ ਹੈ ਕਿ ਆਪਾ ਸਾਰੇ ਰਲ ਮਿਲ ਕੇ, ਵਿਵਾਦੀ ਮੁੱਦਿਆਂ ਬਾਰੇ ਕੋਈ ਸਾਂਝੀ ਰਾਏ ਪੈਦਾ ਕਰ ਸਕੀਏ।
ਧੰਨਵਾਦ ਸਹਿਤ
ਸਰਵਜੀਤ ਸਿੰਘ


(14/02/12)
ਸਤਨਾਮ ਕੌਰ ਫਰੀਦਾਬਾਦ

ਪੈਸੇ ਖਾਤਰ ਵਿਕਾਓ ਤੇ ਚਾਪਲੂਸ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ਕਵੀ ਰਾਮ, ਸਿਆਮ ਹੀ ਜ਼ਾਬਰ ਨੂੰ ਨਿਆਂ ਪਸੰਦ ਆਖ ਸਕਦੇ ਹਨ: ਯੰਗ ਸਿੱਖ ਐਸੋਸਿਏਸ਼ਨ ਫ਼ਰੀਦਾਬਾਦ
ਗੁਰੂ ਗੋਬਿੰਦ ਸਿੰਘ ਜੀ ਕਿਸੇ ਜ਼ਾਬਰ ਨੂੰ ਨਿਆਂ ਪਸੰਦ ਆਖ ਕੇ ਝੂਠ ਕਿਵੇਂ ਬੋਲ ਸਕਦੇ ਹਨ?

(੧੩ ਫਰਵਰੀ ੨੦੧੧: ਸਤਨਾਮ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਕਾਲਾ ਦਿਵਸ ਮੌਕੇ ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਸਿੱਖੀ ਵਿੱਚ ਹਮੇਸ਼ਾਂ ਸੱਚ `ਤੇ ਪਹਿਰਾ ਦਿੱਤਾ ਗਿਆ ਇਸ ਲਈ ਉਸ ਵੇਲੇ ਦੇ ਮੁਗਲ ਬਾਦਸ਼ਾਹ ਦੇ ਜ਼ਬਰ ਤੇ ਜ਼ੁਲਮ ਨੂੰ ਵੇਖਦਿਆਂ ਉਸ (ਬਾਬਰ) ਨੂੰ ਜ਼ਾਬਰ ਆਖਣ ਤੋਂ ਵੀ ਸੰਕੋਚ ਨਾ ਕੀਤਾ। ਬਾਬੇ ਨਾਨਕ ਦੀ ਦਸਵੀਂ ਜੋਤਿ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਉਸ ਦੇ ਜ਼ੁਲਮਾਂ ਲਈ ਤਾੜਨਾ ਕਰਦੇ ਹਨ। ਕੀ ਉਹੀ ਦਸਵੇਂ ਨਾਨਕ ਗੁਰੂ ਅਰਜੁਨ ਪਾਤਸ਼ਾਹ ਨੂੰ ਭਿਆਨਕ ਤਸੀਹੇ ਦੇਣ ਵਾਲੇ ਮੁਗਲ ਬਾਦਸ਼ਾਹ ਜਹਾਂਗੀਰ ਨੂੰ ਆਦਿਲ (ਨਿਆਂ ਪਸੰਦ) ਆਖ ਸਕਦੇ ਹਨ? ਉਹਨਾਂ ਕਿਹਾ ਕਿ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੀ ਰਚਨਾ ਚਰਿਤਰੋਪਖਿਆਨ ਵਿੱਚ ਜਹਾਂਗੀਰ ਨੂੰ ਨਿਆਂ ਪਸੰਦ (ਆਦਿਲ) ਰਾਜਾ ਆਖਿਆ ਗਿਆ ਹੈ, ਕੀ ਗੁਰੂ ਸਾਹਿਬ ਕਿਸੇ ਜ਼ੁਲਮ ਕਰਣ ਵਾਲੇ ਇਨਸਾਨ ਨੂੰ ਨਿਆਂ ਪਸੰਦ ਆਖ ਸਕਦੇ ਹਨ? ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਅਖੌਤੀ ਦਸਮ ਗ੍ਰੰਥ ਬਚਿੱਤਰ ਨਾਟਕ ਵਿੱਚ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਇਹ ਭੁਲੇਖਾ ਛੱਡ ਦੇਣ ਕਿਉਂਕਿ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਇਤਿਹਾਸਕ ਤੱਥਾਂ ਪ੍ਰਤੀ ਬਿਲਕੁਲ ਅਨਾੜੀ ਹੈ ਅਤੇ ਜਾਣਬੁਝ ਕੇ ਉਸ ਨੇ ਕਈ ਥਾਂ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕੀਤਾ ਹੈ। ਉਨ੍ਹਾਂ ਡਾ. ਰਤਨ ਸਿੰਘ ਜੱਗੀ ਦੀ ਪੁਸਤਕ ਦਸਮ ਗ੍ਰੰਥ ਦਾ ਕਰਤ੍ਰਿਤਵ ਪੰਨਾ-੧੬੭-੧੬੮) ਦਾ ਹਵਾਲਾ ਦਿੰਦਿਆ ਕਿਹਾ ਕਿ ਡਾ ਜੱਗੀ ਅੁਨਸਾਰ ਦਸਮ ਗ੍ਰੰਥ ਦੀਆਂ ਪੌਰਾਣਿਕ ਕ੍ਰਿਤੀਆਂ ਦੇ ਕਵੀ ਇੱਕ ਨਹੀਂ ਅਨੇਕ ਹਨ, ਜਿੰਨ੍ਹਾਂ ਦਾ ਗਿਆਨ ਸੀਮਿਤ ਅਤੇ ਭ੍ਰਾਂਤੀਪੂਰਣ ਹੈ। ਇੰਨ੍ਹਾਂ ਦੀ ਭਾਵਨਾ ਸਿੱਖ ਪਰੰਪਰਾ ਨਾਲ ਮੇਲ ਨਹੀਂ ਖਾਂਦੀ। ਇਹ ਸਾਰੇ ਕਵੀ ਅਪਣੇ ਆਸਰਾਦਾਤੇ ਪ੍ਰਤੀ ਸ਼ਰਧਾਵਾਨ ਹਨ। ਕਵਿਤਾ ਕਰਕੇ ਰਾਜਿਆਂ, ਸਰੋਤਿਆਂ ਆਦਿ ਨੂੰ ਪ੍ਰਸੰਨ (ਖੁਸ਼) ਕਰਨਾ ਅਤੇ ਬਦਲੇ ਵਿੱਚ ਧਨ ਪ੍ਰਾਪਤ ਕਰਨਾ ਇੰਨ੍ਹਾਂ ਦਾ ਵਿਵਸਾਯ (ਪੇਸ਼ਾ) ਹੈ। ਇਹ ਅਪਣੀ ਕਵਿਤਾ ਦੀ ਭੁਲ ਸੁਧਾਰ ਦਾ ਅਧਿਕਾਰ ਹੋਰਨਾਂ ਕਵੀਆਂ ਨੂੰ ਦਿੰਦੇ ਹਨ (ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ-ਕ੍ਰਿਸ਼ਨਾਵਤਾਰ/ਅਖੌਤੀ ਦਸਮ ਗ੍ਰੰਥ) ਅਤੇ ਇੰਨ੍ਹਾਂ ਨੂੰ ਅਪਣੇ ਕਾਵਿ ਦੋਸ਼ਾਂ ਕਰ ਕੇ ਨਿੰਦਿਆ ਦੀ ਵੀ ਸ਼ੰਕਾ ਰਹਿੰਦੀ ਹੈ ਅਤੇ ਅਜਿਹਾ ਨਾ ਕਰਨ ਲਈ ਸਰੋਤਿਆਂ ਅੱਗੇ ਸਦਾ ਪ੍ਰਾਰਥਨਾਸ਼ੀਲ ਹਨ ਇੰਨ੍ਹਾਂ ਕ੍ਰਿਤੀਆਂ ਦਾ ਕਰਤ੍ਰਿਤਵ ਦਸਮ ਗੁਰੂ ਦਾ ਸਿੱਧ ਨਹੀਂ ਹੁੰਦਾ।” ਇਸ ਲਈ ਇਹ ਸਪਸ਼ਟ ਹੈ ਕਿ ਕਿਸੇ ਜੁਲਮੀ ਤੇ ਜਾਬਰ ਨੂੰ ਆਦਿਲ (ਨਿਆਂ ਪਸੰਦ) ਗੁਰੂ ਗੋਬਿੰਦ ਸਿੰਘ ਜੀ ਤਾਂ ਕਤਈ ਨਹੀਂ ਆਖ ਸਕਦੇ ਨਿਸ਼ਚੇ ਹੀ ਇਹ ਕੰਮ ਪੈਸਾ ਖਾਤਰ ਵਿਕੇ ਹੋਏ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੇ ਰਚਨਹਾਰ ਕਵੀ ਰਾਮ, ਸਿਆਮ ਤੇ ਕਾਲ ਦਾ ਹੀ ਹੋ ਸਕਦਾ ਹੈ। ਇਸ ਮੌਕੇ ਅਖੌਤੀ ਦਸਮ ਗ੍ਰੰਥ ਦਾ ਪਾਜ਼ ਉਘੇੜਦਾ ਇਸ਼ਤਿਹਾਰ ਵੀ ਸੰਗਤਾਂ ਵਿੱਚ ਵੰਡਿਆ ਗਿਆ। ਇਸ ਵੇਲੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਸਮਰਪਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਗੁਰਸਿੱਖ ਫੈਮਿਲ਼ੀ ਕਲੱਬ ਫਰੀਦਾਬਾਦ ਆਦਿ ਜੱਥੇਬੰਦੀਆਂ ਦੇ ਨੁੰਮਾਇੰਦੇ ਹਾਜ਼ਰ ਸਨ।


(14/02/12)
ਗੁਰਚਰਨ ਪੱਖੋਕਲਾਂ

ਸਰਕਾਰਾਂ ਦੇ ਗੁਪਤ ਭੇਤ ਰੱਖਣ ਦੀ ਸੌਂਹ ?
ਜਦ ਵੀ ਕੋਈ ਰਾਜਨੀਤਕ ਜਾਂ ਅਫਸਰ ਸਰਕਾਰਾਂ ਦੇ ਉੱਚ ਅਹੁਦਿਆਂ ਉੱਪਰ ਵਿਰਾਜਮਾਨ ਹੁੰਦਾ ਹੈ ਤਦ ਉਸਨੂੰ ਸਰਕਾਰਾਂ ਦੇ ਭੇਤ ਲੋਕਾਂ ਤੋਂ ਗੁਪਤ ਰੱਖਣ ਦੀ ਸੌਂਹ ਚੁਕਾਈ ਜਾਂਦੀ ਹੈ। ਸਰਕਾਰਾਂ ਆਪਣੇ ਭੇਤ ਲੋਕਾਂ ਤੋਂ ਗੁਪਤ ਰੱਖਣ ਦੀ ਕੀ ਲੋੜ ਹੈ। ਇਹ ਲੋੜ ਕਿਉ ਪੈਦਾ ਹੁੰਦੀ ਹੈ? ਕੀ ਲੋਕਾਂ ਤੋਂ ਭੇਤ ਗੁਪਤ ਰੱਖੇ ਜਾਣੇ ਚਾਹੀਦੇ ਹਨ? ਕੋਈ ਵੀ ਰਾਜਨੀਤਕ ਕਦੇ ਵੀ ਲੋਕਾਂ ਸਾਹਮਣੇ ਸੱਚ ਨਹੀਂ ਰੱਖਦਾ ਕਿ ਉਹ ਅਸਲ ਵਿੱਚ ਸਰਕਾਰਾਂ ਵਿੱਚ ਰਹਿੰਦਿਆਂ ਕਿਹੜੇ ਕਿਹੜੇ ਮਹਾਨ ਕੰਮ ਲੋਕਾਂ ਦੇ ਖਿਲਾਫ ਕਰਦਾ ਹੈ ਜਾਂ ਹੱਕ ਵਿੱਚ। ਲੋਕ ਹਮੇਸਾਂ ਹੀ ਇਹ ਸਮਝਦੇ ਹਨ ਕਿ ਸਰਕਾਰਾਂ ਲੋਕਾਂ ਲਈ ਹੀ ਕੰਮ ਕਰਦੀਆਂ ਹਨ ਪਰ ਅਸਲੀਅਤ ਕੁੱਝ ਹੋਰ ਹੀ ਹੁੰਦੀ ਹੈ। ਸਰਕਾਰਾਂ ਅਸਲ ਵਿੱਚ ਲੋਕਾਂ ਉੱਪਰ ਕਬਜਾ ਜਮਾਈ ਰੱਖਣ ਵਾਸਤੇ ਹੀ ਬਣਦੀਆਂ ਹਨ ।ਲੋਕਤੰਤਰ ਰਾਂਹੀ ਬਣੀਆਂ ਸਰਕਾਰਾਂ ਜਰੂਰੀ ਨਹੀਂ ਲੋਕਾਂ ਦੀਆਂ ਪ੍ਰਤੀ ਨਿਧ ਹੋਣ ।ਅੱਜ ਕੱਲ ਸਰਕਾਰਾਂ ਲੋਕਾਂ ਰਾਹੀਂ ਨਹੀਂ ਨੋਟਾਂ ਰਾਹੀਂ ਬਣਦੀਆਂ ਹਨ। ਨੋਟਾਂ ਦਾ ਪਰਬੰਧ ਕਰਨ ਵਾਲੇ ਹੀ ਸਰਕਾਰਾਂ ਦੇ ਮਾਲਕ ਹੁੰਦੇ ਹਨ। ਨੋਟਾਂ ਦੇ ਮਾਲਕ ਹੀ ਫਿਰ ਸਰਕਾਰਾਂ ਚਲਵਾਉਂਦੇ ਹਨ। ਅੰਨਾਂ ਹਜਾਰੇ ਦੇ ਸਿਰਫ ਪੰਜ ਦਿਨ ਚੱਲੇ ਅੰਦੋਲਨ ਦੌਰਾਨ ਜੋ ਬਗਾਵਤ ਦੀ ਸਥਿਤੀ ਪੈਦਾ ਹੋ ਰਹੀ ਸੀ ਨੂੰ ਦੇਖਦਿਆਂ ਨੋਟਾਂ ਵਾਲਿਆਂ ਨੇ ਆਪਣੀਆਂ ਤਿਜੋਰੀਆਂ ਦੇ ਮੂੰਹ ਅੰਨਾਂ ਹਜਾਰੇ ਦੇ ਦਲਾਲਾਂ ਲਈ ਖੋਲ ਦਿੱਤੇ ਸਨ ਦੋ ਦਿਨਾਂ ਵਿੱਚ ਹੀ 90 ਲੱਖ ਰੁਪਏ ਦਾ ਚੜਾਵਾ ਇੱਕ ਨੰਬਰ ਦੇ ਧਨ ਦੇ ਰੂਪ ਵਿੱਚ ਦਿੱਤਾ ਗਿਆ ਦੋ ਨੰਬਰ ਦੇ ਬਲੈਕਮਨੀ ਦੀ ਸਥਿਤੀ ਕੀ ਸੀ ਕੋਈ ਨਹੀ ਜਾਣਦਾ। ਕਿਹੜਾ ਅਗਨੀ ਵੇਸ ਧਾਰਨ ਵਾਲਾ ਕਿੰਨੀ ਅਗਨੀ ਸੇਕ ਗਿਆ ਹਮੇਸਾਂ ਗੁਪਤ ਹੀ ਰਹੇਗਾ।ਦੇਸ ਦੀ ਰਾਜਸੱਤਾ ਦੇ ਸੁਪਨੇ ਲੈਣ ਵਾਲਾ ਸਵਾਮੀ ਰਾਮਦੇਵ ਇੱਕ ਨੰਬਰ ਦੇ ਧਨ ਦਾ ਇੱਕ ਹਜਾਰ ਕਰੋੜ ਦਾ ਦਾਨ ਲੈ ਚੁੱਕਿਆ ਹੈ। ਬਲੈਕ ਮਨੀ ਦੇ ਧਨ ਦੀ ਕੋਈ ਜਾਣਕਾਰੀ ਨਹੀਂ। ਇੱਕ ਦਿਨ ਵਿੱਚ ਹੀ ਬਿਨਾਂ ਕਿਸੇ ਰੁਕਾਵਟ ਦੇ ਰਾਮਦੇਵ ਨੂੰ ਯੋਗ ਦੀ ਯੂਨੀਵਰਸਿਟੀ ਦੀ ਮਾਨਤਾ ਦੇ ਦੇਣੀ ਸਰਕਾਰੀ ਰਿਸਵਤ ਹੀ ਤਾਂ ਸੀ। ਦਾਨ ਦੇਣ ਵਾਲੇ ਵੱਡੇ ਉਦਯੋਗਪਤੀ ਹੀ ਹਨ ਕਿਉਂ? ਦਿੱਲੀ ਦੀ ਕੁਰਸੀ ਦੇ ਇੱਕ ਪਾਸੇ ਉਦਯੋਗਪਤੀ ਬੈਠਦੇ ਹਨ ਦੂਜੇ ਪਾਸੇ ਰਾਜਨੀਤਕ ਜੋ ਹਮੇਸਾਂ ਸਰਕਾਰੀ ਏਜੰਸੀਆਂ ਦੀ ਛਤਰ ਛਾਇਆ ਹੇਠ ਨੀਤੀਆ ਦਾ ਪਾਲਣ ਕਰਦੇ ਹਨ। ਰਾਜਨੀਤਕ ਹਮੇਸਾਂ ਵਰਤਮਾਨ ਵਿੱਚ ਕੀ ਹਾਸਲ ਹੁੰਦਾ ਹੈ ਨੂੰ ਦੇਖਕੇ ਨੀਤੀ ਬਣਾਉਂਦੇ ਹਨ ਉਦਯੋਗਪਤੀ ਭਵਿੱਖ ਨੂੰ ਅੱਗੇ ਰੱਖਕੇ ਨੀਤੀ ਬਣਾਉਂਦੇ ਹਨ। ਬਹੁਰਾਸਟਰੀ ਕੰਪਨੀਆਂ ਦੇ ਮਾਲਕ ਭਵਿੱਖ ਵਿੱਚ ਬਣਨ ਵਾਲੀਆਂ ਸਰਕਾਰਾਂ ਦੇ ਮਾਲਕਾਂ ਦੀ ਪਹਿਲਾਂ ਹੀ ਖਰੀਦ ਫਰੋਖਤ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਸੁਰੂ ਕਰ ਦਿੰਦੇ ਹਨ ।ਇਹ ਇੱਕ ਇਹੋ ਜਿਹਾ ਚੱਕਰ ਵਿਯੂ ਹੈ ਜੋ ਹਜਾਰਾਂ ਸਾਲ ਤੋਂ ਚਲਦਾ ਆ ਰਿਹਾ ਹੈ ਜਿਸਨੂੰ ਸਿਰਫ ਕੁੱਝ ਸਮਾਜ ਪੱਖੀ ਚੰਗੇ ਆਚਰਣ ਵਾਲੇ ਰਾਜਨੀਤਕ ਹੀ ਤੋੜ ਸਕੇ ਹਨ ਬਾਕੀ 95% ਆਗੂ ਇਸ ਮੈਲੀ ਗੰਗਾਂ ਵਿੱਚ ਹੀ ਡੁੱਬ ਮੋਏ ਹਨ। ਲੋਕ ਪੱਖੀ ਆਗੂ ਤਾਂ ਅਸਲ ਵਿੱਚ ਕਰਬਲਾ ਦੀ ਜੰਗ ਲੜਦੇ ਹਨ ਜਾਂ ਚਾਂਦਨੀ ਚੌਕ ਵਿੱਚ ਸਹੀਦ ਹੋ ਜਾਂਦੇ ਹਨ ,ਤੱਤੀ ਤਵੀ ਹਮੇਸਾਂ ਉਹਨਾਂ ਲਈ ਤਪਦੀ ਰਹਿੰਦੀ ਹੈ, ਸੂਲੀ ਹਮੇਸਾਂ ਉਹਨਾਂ ਦੀ ਉਡੀਕ ਕਰਦੀ ਤਿਆਰ ਮਿਲਦੀ ਹੈ।
ਵਰਤਮਾਨ ਲੋਕਤੰਤਰੀ ਸਰਕਾਰਾਂ ਬਹੁਰਾਸਟਰੀ ਕੰਪਨੀਆਂ ਦੇ ਮਾਲਕਾਂ ਦੀਆਂ ਪ੍ਰਤੀਨਿਧ ਸਰਕਾਰਾਂ ਨੇ ਅਗਵਾ ਕਰ ਲਈਆਂ ਹਨ ਜਿੰਨਾਂ ਦਾ ਪਹਿਲਾ ਪਾਠ ਅਤੇ ਹੁਕਮ ਹੈ ਕਿ ਸਰਕਾਰ ਦੈ ਭੇਤ ਲੋਕਾਂ ਤੋਂ ਗੁਪਤ ਰੱਖਣੇ। ਖਪਤਕਾਰੀ ਖਾਣ ਪੀਣ ਵਾਲੀਆਂ ਵਸਤਾਂ ਉੱਪਰ 50% ਤੱਕ ਦੇ ਟੈਕਸ ਲਾਉਣੇ ਲੋਕਾਂ ਨੂੰ ਕਿਵੇਂ ਦੱਸੇ ਜਾ ਸਕਦੇ ਹਨ? ਰੋਜਾਨਾ ਵਰਤੋਂ ਦੀ ਵਸਤੂ ਬਣੇ ਤੇਲ ਪੈਟਰੋਲ ਡੀਜਲ ਉੱਪਰ 50% ਟੈਕਸ , ਪਾਣੀ 15 ਰੁਪਏ ਲੀਟਰ ਪਰ ਅਨੇਕਾਂ ਮੁਸਕਲਾਂ ਨਾਲ ਪੈਦਾ ਕੀਤਾ ਦੁੱਧ 12 ਰੁਪਏ ਲੀਟਰ ਕਿਉਂ ਵਿਕਦਾ ਹੈ ਦਾ ਗੁਪਤ ਭੇਤ ਤਾਂ ਰੱਖਣਾਂ ਹੀ ਪਵੇਗਾ। ਘਰੇਲੂ ਵਰਤੌ ਵਾਲਾ ਘਿਉ 68 ਰੁਪਏ ਕਿਲੋ ਨਲਕਿਆਂ ਰਾਂਹੀ ਨਿਕਲਣ ਵਾਲਾ ਪੈਟਰੋਲ 70 ਰੁਪਏ ਲੀਟਰ ਦੇ ਗੁਪਤ ਭੇਤ ਕਦੀ ਵੀ ਨਹੀਂ ਦੱਸੇ ਜਾ ਸਕਦੇ। ਸਰਕਾਰ ਬਣਾਉਣ ਲਈ ਦਸ ਬੀਹ ਹਜਾਰ ਬੰਦੇ ਮਰਵਾ ਦੇਣ ਦੇ ਗੁਪਤ ਭੇਤ ਕਦੀ ਵੀ ਲੋਕਾਂ ਸਾਹਮਣੇ ਨਹੀਂ ਆਉਂਦੇ ਕਿਉਂ? ਭਰਿਸਟਾਚਾਰੀ ਰਾਜਨੀਤਕ ਹਜਾਰਾਂ ਕਰੋੜ ਦੇ ਘੁਟਾਲੇ ਕਰਕੇ ਜਮਾਨਤ ਤੇ ਹਜਾਰ ਰੁਪਏ ਦਾ ਉਧਾਰ ਨਾਂ ਮੋੜਨ ਵਾਲਾ ਕਿਸਾਨ ਮਜਦੂਰ ਜੇਲ਼ ਵਿੱਚ ਦਾ ਭੇਤ ਵੀ ਲੋਕਾਂ ਨੂੰ ਕਦੀ ਨਹੀਂ ਪਤਾ ਲੱਗਣਾਂ ਚਾਹੀਦਾ। ਲੋਕਾਂ ਦੀਆਂ ਜਮੀਨਾਂ ਉੱਪਰ ਬਣੀਆਂ ਸੜਕਾਂ ਕਿਸ ਤਰਾਂ ਬਿਨਾਂ ਮੁੱਲ ਤੋਂ ਪੂੰਜੀ ਪਤੀਆਂ ਨੂੰ ਪੰਦਰਾਂ ਪੰਦਰਾਂ ਸਾਲਾਂ ਤੱਕ ਸੰਭਾਲ ਦਿੱਤੀਆਂ ਗਈਆਂ ਲੋਕ ਕਿਉਂ ਜਾਨਣ। ਸਰਕਾਰਾਂ ਲਈ ਕੰਮ ਕਰਨ ਵਾਲੇ ਮੁਲਾਜਮ ਦੀ ਤਨਖਾਹ 80000 ਰੁਪਏ ਮਹੀਨਾ ਤੱਕ ਜਦੋ ਕਿ ਦੇਸ ਦੀ ਅੱਧਿਉਂ ਵੱਧ ਅਬਾਦੀ ਜੀਰੋ ਤੋਂ 20 ਰੁਪਏ ਤੱਕ ਰੋਜਾਨਾ ਨਾਲ ਗੁਜਾਰਾ ਕਰੇ। ਕੀ ਦੇਸ ਦੇ ਮੁਲਾਜਮ ਦਾ ਢਿੱਡ ਕੋਈ ਵੱਖਰਾ ਲੱਗਿਆ ਹੈ। ਸਰਕਾਰਾਂ ਲਈ ਲੋਕਾਂ ਨੂੰ ਕੁੱਟਣ ਅਤੇ ਲੁੱਟਣ ਵਾਲਿਆਂ ਲਈ ਨਿੱਤ ਨਵੇਂ ਤਨਖਾਹ ਕਮਿਸਨ ਫੈਸਲੇ ਸੁਣਾਉਂਦੇ ਹਨ ਪਰ ਦੇਸ ਦੇ ਦਿਨ ਰਾਤ ਮਿਹਨਤ ਕਰਨ ਵਾਲੇ ਮਜਦੂਰ ਕਿਸਾਨ ਲਈ ਕਿਉਂ ਨਹੀਂ? ਪਾਠਕੋ ਇਹੀ ਸਾਡੀਆਂ ਸਰਕਾਰਾਂ ਦੀ ਭੇਤ ਗੁਪਤ ਰੱਖਣ ਦੀ ਸੌਂਹ ਹੈ ਸੋ ਇਸਨੂੰ ਦੱਸਣ ਦੀ ਕਿਸੇ ਨੂੰ ਵੀ ਇਜਾਜਤ ਨਹੀਂ ਆਉ ਆਪਾਂ ਵੀ ਇਸ ਸੌਂਹ ਦੀ ਪਾਲਣਾ ਕਰੀਏ।
ਗੁਰਚਰਨ ਪੱਖੋਕਲਾਂ ਮੋਬਾਈਲ 9417727245


(13/02/12)
ਹਰਦੇਵ ਸਿੰਘ ਜੰਮੂ

ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਨੂੰ ਮੇਰੇ ਲਿਖੇ ਪੱਤਰਾਂ ਦੇ ਅਕਾਰ ਨਾਲ ਹੋ ਰਹੀ ਤਕਲੀਫ਼ ਲਈ ਛਿਮਾ ਦਾ ਜਾਚਕ ਹਾਂ! ਚਲੋ ਫ਼ਿਲਹਾਲ ਚੋਪਈ ਤਕ ਹੀ ਮਹਦੂਦ ਰਹਿੰਦੇ ਹਾਂ।
ਨਿਤਨੇਮ ਵਿੱਚ ਆਈ ਰਚਨਾ (ਚੋਪਈ) ਨੂੰ ਦਾਸ ਇਤਹਾਸਕ/ਪਰੰਪਰਾਗਤ ਗਵਾਹੀ ਅਤੇ ਪੰਥਕ ਰਹਿਤ ਮਰਿਆਦਾ ਦੇ ਨਿਰਨੇ ਅਨੁਸਾਰ ਦਸ਼ਮੇਸ਼ ਕ੍ਰਿਤ ਜਾਂ ਪਰਵਾਣਿਤ ਸਵੀਕਾਰ ਕਰਦਾ ਹੈ। ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਦਾ ਜਤਨ ਕਰ ਰਿਹਾ ਹਾਂ ਤਾਂ ਕਿ ਨਵੇਂ ਦਾਵਿਆਂ ਬਾਰੇ ਵਧੇਰੀ ਸੱਚਾਈ ਦਾ ਪਤਾ ਚਲ ਸਕੇ, ਜੇਕਰ ਉਹ (ਸੱਚਾਈ) ਵੱਖਰੀ ਹੈ ਤਾਂ ਵੀ ਅਤੇ ਜੇਕਰ ਨਹੀਂ ਤਾਂ ਵੀ! ਚਿੰਤਨ ਵਿੱਚ ਕਈ ਵਾਰ ਕਿਸੇ ਵਿਸ਼ੇਸ਼ ਵਿਸ਼ੇ ਬਾਰੇ ਇੱਕ ਤੋਂ ਵੱਧ ਸੰਭਾਵਨਾਵਾਂ ਤੇ ਵਿਚਾਰ ਕਰਕੇ ਤੁਰਨਾ ਪੈਂਦਾ ਹੈ।
ਵੈਸੇ ਆਪ ਜੀ ਵੀ ਵਧੇਰੀ ਸੇਧ ਲਈ ਜਾਣਕਾਰੀ ਦੇਵੋ ਕਿ ਆਪ ਜੀ ਦੇ ਅਨੁਸਾਰ ਨਿਤਨੇਮ ਵਾਲੀ ਚੋਪਈ ਦਾ ਲਿਖਾਰੀ ਕੋਂਣ ਸੀ ਅਤੇ ਉਸਦਾ ਦਾ ਨਾਮ ਕੀ ਹੈ?
ਹਰਦੇਵ ਸਿੰਘ, ਜੰਮੂ
13. 02. 2012


(13/02/12)
ਅਵਤਾਰ ਸਿੰਘ ਮਿਸ਼ਨਰੀ

ਸਾਡੀ ਭਾਰਤ ਫੇਰੀ 2012 ਦਾ ਦੂਜਾ ਹਿੱਸਾ
ਸਾਨੂੰ ਨਵਾਂ ਸਾਲ 2012 ਜਲੰਧਰ ਪੰਜਾਬ ਵਿਖੇ ਚੜ੍ਹਿਆ, ਵੱਖ ਵੱਖ ਗੁਰਦੁਆਰਿਆਂ ਅਤੇ ਵਿਸ਼ੇਸ਼ ਕਰਕੇ ਸੁਖਮਨੀ ਸਾਹਿਬ ਸੁਸਾਇਟੀ ਬਾਬਾ ਬੁੱਢਾ ਨਗਰ ਰਾਮਾਮੰਡੀ ਅਤੇ ਗੁ. ਸਿੰਘ ਸਭਾ ਨਵਾਂ ਸ਼ਹਿਰ ਵਿਖੇ, ਕੀਰਤਨ, ਕਥਾ-ਵਖਿਆਨਾਂ ਰਾਹੀਂ ਨਿਰੋਲ ਗੁਰਮਤਿ ਦਾ ਪ੍ਰਚਾਰ ਕੀਤਾ। ਇੱਥੇ ਹੀ ਇੱਕ ਹਫਤਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਠਹਿਰ ਕੇ, ਓਥੋਂ ਦੇ ਵਿਦਵਾਨ ਸਟਾਫ ਅਤੇ ਵਿਦਿਆਰਥੀਆਂ, ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਅਤੇ ਜਨਰਲਿਸਟ ਸ੍ਰ. ਨਰਿੰਦਰਪਾਲ ਸਿੰਘ ਮਿਸ਼ਨਰੀ ਦੇ ਉੱਦਮ ਨਾਲ, ਦਾਸ ਦੀ ਲਿਖੀ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਕੰਪੋਜਿੰਗ ਕਰਕੇ ਜਲੰਧਰ ਦੀ ਵਿਪਨ ਪ੍ਰਿੰਟਿੰਗ ਪ੍ਰੈਸ ਤੋਂ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਪ੍ਰਕਾਸ਼ਨ ਅਧੀਨ, ਦਾਸ ਨੇ ਆਪਣੇ ਖਰਚੇ ਤੇ ਛਪਵਾਈ। ਸੁਭਾਗ ਵੱਸ ਇਸ ਪੁਸਤਕ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਮੋਢੀ ਪ੍ਰਿੰਸੀਪਲ ਅਤੇ ਵਿਦਵਾਨ ਆਗੂ ਮਰਹੂਮ ਕੰਵਰ ਮਹਿੰਦਰ ਪ੍ਰਤਾਪ ਸਿੰਘ, ਗਿ. ਜਗਤਾਰ ਸਿੰਘ ਜਾਚਕ, ਡਾ. ਗੁਰਮੀਤ ਸਿੰਘ ਬਰਸਾਲ, ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ, ਪ੍ਰਿੰਸੀਪਲ ਗਿ. ਸੁਰਜੀਤ ਸਿੰਘ ਦਿੱਲ੍ਹੀ, ਪ੍ਰਸਿੱਧ ਵਿਦਵਾਨ ਵੀਰ ਭੁਪਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਨਾਂ ਨੇ 4 ਜਨਵਰੀ 2012 ਨੂੰ ਰੀਲੀਜ ਕੀਤਾ।
ਫਿਰ ਅਸੀਂ ਵਾਪਸ ਜਲੰਧਰ ਆ ਗਏ ਅਤੇ ਫਰੀਦਾਬਾਦ ਦੀ ਸੰਗਤ ਦੇ ਪ੍ਰੇਮ ਅਤੇ ਸੱਦੇ ਤੇ, ਰਾਤ ਦੀ ਗੱਡੀ ਤੇ ਦਿੱਲੀ ਨੂੰ ਰਵਾਨਾ ਹੋਏ। ਗੱਡੀ ਵਿੱਚ ਇੱਕ ਰਜਨੀਸ਼ ਦੇ ਸਟੂਡੈਂਟ ਅਤੇ ਇੱਕ ਸਿੱਖ ਸਾਇੰਦਾਨ ਨੂੰ ਹਰਸਿਮਰਤ ਕੌਰ ਖਾਲਸਾ ਨੇ ਗੁਰਮਤਿ ਫਲੌਸਫੀ ਤੋਂ ਜਾਣੂ ਕਰਵਾਇਆ। ਕਰੀਬ ਸਵੇਰੇ 7 ਵਜੇ ਅਸੀਂ ਦਿੱਲ੍ਹੀ ਪਹੁੰਚੇ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਗਏ, ਜਿੱਥੇ ਸੰਗਤ ਅਤੇ ਪ੍ਰਬੰਧਕ ਸੱਜਨ ਬੜੇ ਪ੍ਰੇਮ ਨਾਲ, ਓਥੇ ਰਹਿਣ ਲਈ ਕਹਿੰਦੇ ਹੋਏ, ਆਓ ਭਗਤ ਕਰ ਰਹੇ ਸਨ ਪਰ ਜਦ ਅਸੀਂ ਕੁੱਝ ਦਿਨ ਪਹਿਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗਏ ਸੀ, ਓਥੇ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਦਾ ਰਵੱਈਆ ਰੁੱਖਾ ਸੀ। ਏਨੇ ਨੂੰ ਸਾਡਾ ਇੰਟ੍ਰਨੈਟ ਅਤੇ ਮੀਡੀਏ ਰਾਹੀਂ ਬਣਿਆਂ ਦੋਸਤ ਸ੍ਰ. ਹਰਜੀਤ ਸਿੰਘ ਫਰੀਦਾਬਾਦ ਆਪਣੀ ਕਾਰ ਲੈ ਆਇਆ, ਅਸੀਂ ਪਹਿਲੀ ਵਾਰ ਇੱਕ-ਦੂਜੇ ਨੂੰ ਬੜੀ ਗਰਮਜੋਸ਼ੀ ਨਾਲ ਮਿਲੇ ਅਤੇ ਹਰਜੀਤ ਸਿੰਘ ਨੇ ਸਾਡਾ ਸਮਾਨ ਆਪਣੀ ਕਾਰ ਵਿੱਚ ਰੱਖਿਆ ਅਤੇ ਸਾਨੂੰ ਆਪਣੇ ਘਰ ਲੈ ਗਿਆ। ਜਿੱਥੇ ਅਸੀਂ ਇਸ਼ਨਾਨ ਅਤੇ ਅਰਾਮ ਕੀਤਾ। ਸ੍ਰ. ਹਰਜੀਤ ਸਿੰਘ ਅਤੇ ਸਾਥੀਆਂ ਨੇ ਬੜੇ ਚਾਅ ਨਾਲ ਸਾਡੇ ਪ੍ਰਚਾਰ ਦੇ ਪ੍ਰੋਗ੍ਰਾਮ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਬੁੱਕ ਕੀਤੇ ਹੋਏ ਸਨ ਉਹ ਨਿਭਾਏ, ਕਰੀਬ ਹਰ ਪ੍ਰੋਗ੍ਰਾਮ ਵਿੱਚ ਸ੍ਰ. ਹਰਜੀਤ ਸਿੰਘ ਜੀ ਸਾਨੂੰ ਲੈ ਕੇ ਜਾਂਦੇ ਰਹੇ। ਇੱਥੇ ਇਨ੍ਹਾਂ ਦੇ ਘਰ ਵਿਖੇ ਹੀ ਸਾਨੂੰ ਫਰੀਦਾਬਾਦ ਦੇ ਸਰਗਰਮ ਆਗੂ ਸ੍ਰ. ਭਗਵਾਨ ਸਿੰਘ ਮਿਸ਼ਨਰੀ, ਸ੍ਰ. ਉਪਕਾਰ ਸਿੰਘ ਮਿਸ਼ਨਰੀ ਸਿੱਖ ਆਗੂ ਸ੍ਰ. ਸੁਖਦੇਵ ਸਿੰਘ ਅਤੇ ਭਾਈ ਅਨੂਪ ਸਿੰਘ ਮਿਸ਼ਨਰੀ ਮਿਲੇ। ਸਾਡੇ ਵੱਲੋਂ ਕੀਤਾ ਗਿਆ ਸਿਧਾਂਤਕ ਪ੍ਰਚਾਰ ਸੁਣ ਕੇ ਫਰੀਦਾਬਾਦ ਅਤੇ ਦਿੱਲ੍ਹੀ ਦੀਆਂ ਸੰਗਤਾਂ ਨੇ ਬੜਾ ਪ੍ਰੇਮ ਕੀਤਾ। ਕਰੀਬ ਹਰੇਕ ਗੁਰਦੁਆਰਾ ਹੀ ਗੁਰਮਤਿ ਪ੍ਰੋਗ੍ਰਾਮ ਚਾਹੁੰਦਾ ਸੀ ਪਰ ਸਾਡੇ ਪਾਸ ਇਨ੍ਹਾਂ ਸਮਾਂ ਨਹੀਂ ਸੀ ਕਿਉਂਕਿ ਅਸੀਂ 13 ਜਨਵਰੀ 2012 ਨੂੰ ਵਾਪਸ ਅਮਰੀਕਾ ਜਾਣਾ ਸੀ। ਇਸ ਕਰਕੇ ਅਸੀਂ ਸਭ ਥਾਂ ਨਹੀਂ ਜਾ ਸੱਕੇ ਪਰ ਫਿਰ ਵੀ ਸੁਭਾ ਸ਼ਾਮ 13 ਤਰੀਕ ਤੱਕ ਵੱਖ-ਵੱਖ ਥਾਵਾਂ ਤੇ ਹਾਜਰੀ ਭਰ ਕੇ, ਠੇਠ ਪੰਜਾਬੀ ਅਤੇ ਅੰਗ੍ਰੇਜੀ ਰਾਹੀਂ ਗੁਰਮਤਿ ਦਾ ਸਿਧਾਂਤਕ ਪ੍ਰਚਾਰ ਕਰਦੇ ਰਹੇ।
ਫਰੀਦਾਬਾਦ ਦੇ ਪ੍ਰਬੰਧਕ ਅਤੇ ਸੰਗਤਾਂ ਪੰਜਾਬ ਨਾਲੋਂ ਗੁਰਮਤਿ ਵਿੱਚ ਜਿਆਦਾ ਪੱਕੇ ਹਨ। ਇੱਥੇ ਸ੍ਰ. ਉਪਕਾਰ ਸਿੰਘ ਫਰੀਦਾਬਾਦ, ਬੀਬੀ ਹਰਬੰਸ ਕੌਰ, ਭਾਈ ਮਦਰੱਸਾ ਜੀ ਅਤੇ ਸ੍ਰ. ਸੁਰਿੰਦਰ ਸਿੰਘ ਜੋ ਵਲੱਖਣ ਤਰੀਕੇ ਰਾਹੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੇ ਸਿੱਖੀ ਤੇ ਕਰਮਕਾਂਡਾਂ ਵਾਲੀ ਫਿਲਮ ਸੀ. ਡੀ. ਜਾਰੀ ਕਰਦੇ ਸਾਨੂੰ ਵਿਸ਼ੇਸ਼ ਤੌਰ ਤੇ ਸਮਾਂ ਦਿੱਤਾ। ਫਰੀਦਾਬਾਦ ਵਿੱਚ ਪੰਚ ਪ੍ਰਧਾਨੀ ਪੰਚਾਇਤ ਦੇ ਆਗੂ ਵੀ ਬੜੀ ਸਰਗਰਮੀ ਨਾਲ ਪ੍ਰੋਗ੍ਰਾਮਾਂ ਵਿੱਚ ਹਾਜਰੀਆਂ ਭਰਦੇ ਰਹੇ। ਖਾਸ ਕਰਕੇ ਸ੍ਰ. ਸੁਖਦੇਵ ਸਿੰਘ ਜੋ ਸਾਨੂੰ ਸਿੰਘ ਸਭਾ ਗੁਰਦੁਆਰਾ ਗੋਬਿੰਦਪੁਰੀ ਦਿੱਲ੍ਹੀ ਵਿਖੇ ਵੀ ਲੈ ਕੇ ਗਏ ਜੋ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੀ ਕਥਾ ਪ੍ਰਚਾਰ ਦਾ ਸਮਾਂ ਲੈਣਾ ਚਾਹੁੰਦੇ ਸਨ ਪਰ ਸਾਡੇ ਕੋਲ ਹੁਣ ਸਮਾਂ ਨਹੀਂ ਸੀ। ਇਹ ਸਾਰੇ ਵੀਰ ਖਾਸ ਕਰਕੇ ਸ੍ਰ. ਹਰਜੀਤ ਸਿੰਘ ਤਾਂ ਹੋਰ 3-4 ਮਹੀਨੇ ਕਥਾ ਪਚਾਰ ਲਈ ਹੋਰ ਸਮਾਂ ਚਾਹੁੰਦੇ ਸਨ। ਅਸੀਂ 13 ਜਨਵਰੀ ਤੱਕ ਵੀਰ ਹਰਜੀਤ ਸਿੰਘ ਦੇ ਘਰ ਹੀ ਰਹੇ, ਇਨ੍ਹਾਂ ਦੇ ਪ੍ਰਵਾਰ ਨੇ ਇੱਕ ਪ੍ਰਵਾਰ ਵਾਂਗ ਸਾਡੀ ਸੇਵਾ ਕੀਤੀ। ਇਹ ਸਾਰਾ ਹੀ ਪ੍ਰਵਾਰ ਗੁਰਸਿੱਖ ਹੈ, ਸ੍ਰ ਹਰਜੀਤ ਸਿੰਘ ਜੀ ਦੀਆਂ ਦੋਨੋ ਬੇਟੀਆਂ ਕੀਰਤਨ ਅਤੇ ਗਤਕਾ ਬਹੁਤ ਵਧੀਆ ਜਾਣਦੀਆਂ ਹਨ, ਵੀ ਸਾਡੇ ਪ੍ਰ੍ਰੋਗਮਾਂ ਵਿੱਚ ਹਾਜਰੀ ਭਰਦੀਆਂ ਰਹੀਆਂ। ਇੱਥੇ ਹੀ ਫਰੀਦਾਬਾਦ ਦੇ ਗਤਕਾ ਮਾਸਟਰ ਭਾਈ ਮਨਜੀਤ ਸਿੰਘ ਵੀ ਬੜੇ ਪਿਆਰ ਨਾਲ ਮਿਲਦੇ ਰਹੇ। ਸ੍ਰ. ਹਰਜੀਤ ਸਿੰਘ ਜੀ ਪ੍ਰੋ. ਜਸਵੰਤ ਸਿੰਘ ਸਿੰਘਾਪੁਰ ਦੇ ਪਰਮ ਮਿਤਰ ਹਨ। ਪ੍ਰੋ. ਜਸਵੰਤ ਸਿੰਘ ਨੇ ਸਿੰਘਾਪੁਰ, ਮਲੇਸ਼ੀਆ ਅਤੇ ਅਸਟ੍ਰੇਲੀਆ ਵਿਖੇ ਗੁਰਬਾਣੀ ਸੰਥਿਆ ਪ੍ਰਚਾਰ ਦੀ ਲਹਿਰ ਚਲਾਈ ਹੋਈ ਹੈ।
ਇੱਥੇ ਹੀ ਇੰਟ੍ਰਨੈੱਟ ਅਤੇ ਮਿਸ਼ਨਰੀ ਸੇਧਾਂ ਮੈਗਜੀਨ ਰਾਹੀਂ ਪਕਿਸਤਾਨ ਤੋਂ ਬਣੇ ਸਾਡੇ ਪ੍ਰਵਾਰਕ ਮੈਂਬਰ ਭਾਈ ਅਨੂੰਪ ਸਿੰਘ ਜੋ ਸੁਭਾਗ ਵੱਸ ਅੱਜ ਕੱਲ੍ਹ ਫਰੀਦਾਬਾਦ ਵਿਖੇ ਰਹਿ ਰਹੇ ਹਨ, ਪੂਰੇ ਪ੍ਰੀਵਾਰ ਸਮੇਤ ਸਾਨੂੰ ਸ੍ਰ. ਹਰਜੀਤ ਸਿੰਘ ਦੇ ਘਰ ਮਿਲਣ ਆਏ। ਇੰਟ੍ਰਨੈੱਟ ਅਤੇ ਫੋਨ ਤੇ ਤਾਂ ਅਸੀਂ ਗਲਬਾਤ ਅਤੇ ਗੁਰਮਤਿ ਵਿਚਾਰਾਂ ਕਰਦੇ ਹੀ ਰਹਿੰਦੇ ਸੀ ਪਰ ਪਹਿਲੀ ਵਾਰ ਇੱਕ ਦੂਜੇ ਦੇ ਲਾਈਵ ਦਰਸ਼ਨ ਕੀਤੇ। ਭਾਈ ਅਨੂੰਪ ਸਿੰਘ ਦਾ ਸਾਰਾ ਪਰੀਵਾਰ ਹੀ ਸਿੱਖੀ ਪ੍ਰਤੀ ਬੜਾ ਸ਼ਧਾਲੂ ਹੈ। ਜਿਨ੍ਹਾਂ ਚਿਰ ਅਸੀਂ ਫਰੀਦਾਬਾਦ ਵਿਖੇ ਰਹੇ ਕਰੀਬ ਹਰ ਰੋਜ ਹੀ ਅਨੂਪ ਸਿੰਘ ਜੀ ਸਾਨੂੰ ਦੋਨਾਂ ਨੂੰ ਵਾਰੋ ਵਾਰੀ ਆਪਣੇ ਮੋਟਰ ਸਾਈਕਲ ਤੇ ਘਰ ਲੈ ਜਾਂਦੇ, ਜਿੱਥੇ ਅਸੀਂ ਕਈ ਕਈ ਘੰਟੇ ਸਿੱਖੀ ਅਤੇ ਦੁਖ ਸ਼ੁਖ ਦੀਆਂ ਗੱਲਾਂ ਕਰਦੇ ਰਹਿੰਦੇ। ਅਨੂਪ ਸਿੰਘ ਜੀ ਦੇ ਮਾਤਾ ਜੀ ਅਤੇ ਭੈਣ ਜੀ ਹਰ ਵੇਲੇ ਵੰਨ ਸੁਵੰਨੇ ਪਕਵਾਨਾਂ ਨਾਲ ਸਾਡੀ ਸੇਵਾ ਕਰਦੇ ਰਹੇ। ਜਿਸ ਦਿਨ ਅਸੀਂ ਅਮਰੀਕਾ ਨੂੰ ਵਾਪਸ ਜਾਣਾ ਸੀ ਕੁਦਰਤੀ 13 ਜਨਵਰੀ ਸੀ। ਫਰੀਦਾਬਾਦ ਵਿਖੇ ਹਰ ਮਹੀਨੇ ਦੀ 13 ਤਰੀਕ ਨੂੰ “ਕਾਲਾ ਦਿਵਸ” ਮਨਾਇਆ ਜਾਂਦਾ ਹੈ ਜਿਸ ਵਿੱਚ ਫਰੀਦਾਬਾਦ ਦੇ ਗੁਰਦੁਆਰਿਆਂ ਦੇ ਪ੍ਰਬੰਧਕ ਵੀ ਸ਼ਾਮਲ ਹੁੰਦੇ ਹਨ ਕਿਉਂਕਿ 13 ਤਰੀਕ ਨੂੰ ਹੀ ਪਿੰਡ ਦਿਆਲਪੁਰਾ ਭਾਈਕਾ ਬਾਠਿੰਡਾ ਵਿਖੇ ਸ੍ਰੋਮਣੀ ਕਮੇਟੀ ਮੱਕੜ ਪੀਰੀਅਡ, ਡੇਰੇਦਾਰ, ਦਮਦਮੀ ਟਕਸਾਲ ਦੇ ਧੁੱਮਾ ਗਰੁੱਪ ਅਤੇ ਕੁੱਝ ਨਿਹੰਗ ਜਥੇਬੰਦੀਆਂ ਨੇ ਡੰਕੇ ਦੀ ਚੋਟ ਨਾਲ ਅਖਬਾਰੀ ਇਸ਼ਤਿਹਾਰਾਂ ਤੇ ਲੱਖਾਂ ਰੁਪਈਆ ਖਰਚ ਕੇ, ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਮਾਨਤਾ ਦਿੰਦੇ ਹੋਏ, ਇਸ ਦਾ ਅਖੰਡ ਪਾਠ ਕੀਤਾ ਸੀ, ਜਿਸ ਵਿੱਚ ਤਖਤਾਂ ਦੇ ਅਖੌਤੀ ਜਥੇਦਾਰ ਵੀ ਪਹੁੰਚੇ ਹੋਏ ਸਨ।
ਅਖੌਤੀ ਦਸਮ ਗ੍ਰੰਥ ਉਹ ਗ੍ਰੰਥ ਹੈ ਜਿਸ ਵਿੱਚ ਕੁਝਕੁ ਭਾਗ ਨੂੰ ਛੱਡ ਕੇ ਬਾਕੀ ਸਾਰੇ ਵਿੱਚ ਲਚਰਤਾ ਦੀਆਂ ਸਾਰੀਆਂ ਹੱਦ ਬੰਦੀਆਂ ਟੱਪੀਆਂ ਗਈਆਂ ਹਨ। ਸਿੱਖ ਕੌਮ ਨੂੰ ਬਾਬਰ, ਅਬਦਾਲੀ ਅਤੇ ਅੰਗ੍ਰੇਜ ਖਤਮ ਨਾ ਕਰ ਸੱਕੇ ਪਰ ਚਲਾਕ ਬ੍ਰਾਹਮਣ ਜੋ ਸਦਾ ਹੀ ਇਸ ਦਾ ਵਿਰੋਧੀ ਰਿਹਾ ਜਿਵੇਂ ਬ੍ਰਾਹਮਣ ਬੀਰਬਲ, ਚੰਦੂ, ਗੰਗੂ ਅਤੇ ਅਤੇ ਅਜੋਕੀ ਆਰ. ਐੱਸ. ਐੱਸ ਤੱਕ ਅੱਡੀ ਚੋਟੀ ਦਾ ਜੋਰ ਲੱਗਾ ਹੋਇਆ ਹੈ, ਜੋ ਅੱਜ ਸਿੱਖੀ ਸਰੂਪ ਅਤੇ ਸਿੱਖੀ ਬਾਣਾ ਧਾਰਣ ਕਰਕੇ, ਅਕਾਲ ਤਖਤ ਤੋਂ ਲੈ ਕੇ, ਸ੍ਰੋਮਣੀ ਕਮੇਟੀ, ਬਾਦਲ ਅਕਾਲੀ ਦਲ, ਡੇਰੇ ਅਤੇ ਦਮਦਮੀ ਟਕਸਾਲ ਵਿੱਚ ਵੀ ਘੁਸੜ ਚੁੱਕਾ ਹੈ। ਇਸ ਸਿੱਖੀ ਵਿਰੋਧੀ ਲਾਬੀ ਨੇ ਦੇਖਿਆ ਕਿ “ਕ੍ਰਾਂਤੀਕਾਰੀ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ” ਹੀ ਸਿੱਖੀ ਦਾ ਮੂਲ ਸੋਮਾ ਹੈ ਕਿਉਂ ਨਾਂ ਸਿੱਖਾਂ ਦਾ ਇਸ ਤੋਂ ਯਕੀਨ ਡੁਲਾ ਦਿੱਤਾ ਜਾਵੇ, ਡੇਰੇਦਾਰਾਂ ਰਾਹੀਂ ਥੋਥੇ ਕਰਮਕਾਂਡ ਤਾਂ ਸਿੱਖਾਂ ਵਿੱਚ ਪਹਿਲਾਂ ਹੀ ਘਸੋੜ ਹੀ ਦਿੱਤੇ ਹਨ ਪਰ ਫਿਰ ਵੀ ਗੁਰੂ ਗ੍ਰੰਥ ਦੀ ਸਿਧਾਂਤਕ ਫਿਲਾਸਫੀ ਸਿੱਖਾਂ ਨੂੰ ਸਿੱਖੀ ਵਿੱਚ ਪੱਕੇ ਅਤੇ ਜੀਵਤ ਰੱਖਦੀ ਹੈ। ਜਦ ਕਿ ਜਗਤ ਪ੍ਰਸਿੱਧ ਹੈ ਕਿ ਹਰੇਕ ਕੌਮ ਦਾ ਇੱਕ ਗ੍ਰੰਥ, ਪੰਥ, ਵਿਧਾਨ ਅਤੇ ਨਿਸ਼ਾਨ ਹੁੰਦਾ ਹੈ ਇਵੇਂ ਹੀ ਸਿੱਖਾਂ ਦਾ ਵੀ ਇੱਕ ਗ੍ਰੰਥ, ਗੁਰੂ ਗ੍ਰੰਥ ਸਾਹਿਬ, ਇੱਕ ਖਾਲਸਾ ਪੰਥ, ਇੱਕ ਵਿਧਾਨ (ਰਹਿਤ ਮਰਯਾਦਾ) ਇੱਕ ਨਿਸ਼ਨ ਅਤੇ ਇੱਕ ਨਾਨਕਸ਼ਾਹੀ ਕੈਲੰਡਰ ਹੈ। ਇਸ ਸਿੱਖ ਵਿਰੋਧੀ ਲਾਬੀ ਨੇ ਬਾਕੀ ਸਭ ਵਿੱਚ ਤਾਂ ਰਲਾ ਕਰ ਹੀ ਦਿੱਤਾ ਪਰ ਇੱਕ ਗੁਰੂ ਗ੍ਰੰਥ ਸਾਹਿਬ ਹੀ ਸੀ ਜਿਸ ਤੇ ਇਹ ਅਖੌਤੀ ਦਸਮ ਗ੍ਰੰਥ ਵਾਲਾ ਜੋਰਦਾਰ ਹਮਲਾ ਕੀਤਾ ਗਿਆ ਜੋ ਪੰਥ ਦਰਦੀ ਜਾਗ੍ਰਿਤ ਜਮੀਰ ਵਾਲੇ ਸਿੱਖਾਂ ਨੇ ਬਰਦਾਸ਼ਤ ਨਹੀਂ ਕੀਤਾ, ਭਾਵੇਂ ਪਹਿਲਾਂ ਵੀ ਪ੍ਰੋ. ਗੁਰਮੁਖ ਸਿੰਘ, ਭਾਈ ਦਿੱਤ ਸਿੰਘ, ਗਿ. ਭਾਗ ਸਿੰਘ ਅੰਬਾਲਾ, ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ ਦਰਸ਼ਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤੱਖਤ ਅਤੇ ਹੋਰ ਪੰਥ ਦਰਦੀ ਅਤੇ ਮਿਸ਼ਨਰੀ ਸਿੱਖ ਵਿਦਵਾਨ ਸਨ ਅਤੇ ਹਨ।
ਅਸੀਂ ਵੀ ਵਿਸ਼ੇਸ਼ ਤੌਰ ਤੇ ਇਸ “ਕਾਲੇ ਦਿਵਸ” ਵਿੱਚ ਸ਼ਾਮਲ ਹੋਏ ਅਤੇ ਸਾਨੂੰ ਸ੍ਰੋਮਣੀ ਸਿੱਖ ਸਮਾਜ ਦੇ ਪ੍ਰਬੰਧਕਾਂ ਅਤੇ ਸੰਗਤਾਂ ਨੇ ਸਨਮਾਨਤ ਕੀਤਾ, ਜਿਸ ਦੀਆਂ ਖਬਰਾਂ ਪਹਿਲੇ ਛਪ ਚੁੱਕੀਆਂ ਹਨ। ਦਾਸ ਨੇ ਕਰੀਬ ਹਰੇਕ ਗੁਰਦੁਆਰੇ ਜਿੱਥੇ ਵੀ ਪ੍ਰਚਦਰ ਦਾ ਸਮਾਂ ਮਿਲਿਆ ਆਪਣੀ ਲਿਖੀ ਪੁਸਤਕ ਲਾਇਬ੍ਰੇਰੀ ਵਾਸਤੇ ਫਰੀ ਭੇਟਾ ਕੀਤੀ। ਜਦ ਅਸੀਂ ਇਸ ਸਮਾਗਮ ਵਿੱਚੋਂ ਨਿਕਲ ਰਹੇ ਸਾਂ ਫਰੀਦਾਬਾਦ ਦੀਆਂ ਪ੍ਰੇਮੀ ਸੰਗਤਾਂ ਦੀਆਂ ਅੱਖਾਂ ਨਮ ਸਨ ਪਤਾ ਨਹੀਂ ਇਹ ਵਿਦੇਸ਼ੀ ਪ੍ਰਚਾਰਕ ਕਦ ਫਿਰ ਦੁਬਾਰਾ ਅਦਉਣਗੇ? ਸ੍ਰ. ਹਰਜੀਤ ਸਿੰਘ ਅਤੇ ਅਨੂਪ ਸਿੰਘ ਦਾ ਪ੍ਰੀਵਾਰ ਤਾਂ ਇਉਂ ਮਹਿਸੂਸ ਕਰ ਰਿਹਾ ਸੀ ਜਿਵੇਂ ਇਹ ਸਾਡੇ ਪ੍ਰੀਵਾਰ ਦੇ ਵੀਰ ਭੈਣ ਸਾਡੇ ਤੋਂ ਵਿਛੜ ਰਹੇ ਹਨ, ਖਾਸ ਕਰਕੇ ਸ੍ਰ. ਹਰਜੀਤ ਸਿੰਘ ਅਤੇ ਭਾਈ ਅਨੂਪ ਸਿੰਘ ਦੇ ਮਾਤਾ ਜੀ ਬੜੇ ਬੈਰਾਗ ਵਿੱਚ ਸਨ ਪਰ ਦਾਣੇ ਪਾਣੀ ਦੀ ਖੇਡ ਹੈ “ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਹੇ” ਅਸੀਂ ਸਾਰੇ ਫਰੀਦਾਬਾਦ ਅਤੇ ਦਿੱਲ੍ਹੀ ਦੀਆਂ ਸੰਗਤਾਂ ਅਤੇ ਪ੍ਰਬੰਧਕਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਗੁਰਮਤਿ ਪ੍ਰਚਾਰ ਕਰਨ ਦਾ ਸੁਭਾਗ ਸਮਾਂ ਅਤੇ ਪਿਆਰ ਬਖਸ਼ਿਆ, ਫਿਰ ਵੀ ਜਦ ਸਮਾਂ ਮਿਲਿਆ ਦੁਬਾਰਾ ਸੰਗਤਾਂ ਅਤੇ ਸਨੇਹੀਆਂ ਦੇ ਦਰਸ਼ਨ ਕਰਾਂਗੇ, ਅਸੀਂ ਕਿਰਤੀ ਪ੍ਰਚਾਰਕ ਹਾਂ ਵਿਹਲੜ ਸਾਧ ਨਹੀਂ, ਸਿੱਖ ਧਰਮ ਕਿਰਤੀਆਂ ਦਾ ਧਰਮ ਹੈ ਨਾਂ ਕਿ ਪੁਜਾਰੀਆਂ ਦਾ, ਅਰਦਾਸ ਕਰਿਓ ਅਸੀਂ ਕਿਰਤ ਵਿਰਤ ਕਰਦੇ ਹੋਏ ਸਿੱਖੀ ਦਾ ਪ੍ਰਚਾਰ ਵੀ ਕਰਦੇ ਰਹੀਏ, ਸੰਪ੍ਰਕ ਲਈ ਨੰਬਰ (510-432-5827) ਸਭਨਾਂ ਦਾ ਧੰਨਵਾਦ!


(13/02/12)
ਗੁਰਮਤਿ ਸੰਚਾਰ ਸਭਾ ਜਰਮਨੀ

ਗੁਰੂ ਗ੍ਰੰਥ ਦਾ ਪੰਥ ਜਾਂ……
ਕੁਝ ਕੁ ਸਮੇਂ ਤੋਂ ਅਖਬਾਰਾਂ ਵਿੱਚ ਸਿੱਖਾਂ ਵਲੋਂ ਦੁਰਾਚਾਰੀ ਦੀਆਂ ਜੋ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਉਹਨਾਂ ਵਿੱਚ ਜ਼ਿਆਦਾਤਰ ਕੁਕਰਮ ਕਰਨ ਵਾਲੇ ਵਿਅਕਤੀ ਅਖੌਤੀ ਦਸਮ ਗ੍ਰੰਥ ਦੇ ਹਮਾਇਤੀ ਪਾਏ ਗਏ ਹਨ। ਇਸਤੋਂ ਇਲਾਵਾ ਗੁਰਦੁਆਰਿਆਂ ਵਿੱਚ ਜੋ ਲੜਾਈ ਝਗੜੇ ਹੁੰਦੇ ਹਨ ਉਹਨਾਂ ਵਿੱਚ ਭੀ ਇਹਨਾਂ ਤੱਤਾਂ ਦੀ ਸ਼ਮੂਲੀਅਤ ਜ਼ਰੂਰ ਹੁੰਦੀ ਹੈ। ਇਸ ਤੋਂ ਪਤਾ ਲਗਦਾ ਹੈ ਕਿ ਇੰਨਸਾਨ ਜਿਸ ਤਰਾਂ ਦਾ ਅਸਰ ਕਬੂਲਦਾ ਹੈ ਉਸ ਤਰਾਂ ਦਾ ਹੀ ਉਹ ਕਰਮ ਕਮਾਉਂਦਾ ਹੈ। ਅਖੌਤੀ ਦਸਮ ਗ੍ਰੰਥ ਦਾ ਲਗਪਗ ਅੱਧਾ ਕੁ ਹਿੱਸਾ ਚਰਿਤਰੋ ਪਖਿਆਨ ਜੋ ਕਾਮੁਕ ਤ੍ਰਿਪਤੀ ਅਤੇ ਇਸਦੀ ਪੂਰਤੀ ਲਈ ਅਨੇਕ ਤਰਾਂ ਦੇ ਤਰੀਕੇ, ਝੂਠ-ਫਰੇਬ, ਹੇਰਾਫੇਰੀ ਭਰੇ ਦਾਅ-ਪੇਚਾਂ ਦੀਆਂ ਕਿੱਸੇ ਕਹਾਣੀਆਂ ਨਾਲ ਭਰਿਆ ਪਿਆ ਹੈ, ਅਤੇ ਬਾਕੀ ਦਾ ਪੁਰਾਤਨ ਹਿੰਦੂ ਮਿੱਥਹਾਸ ਗਥਾਵਾਂ ਦਾ ਗੁਰਮੁਖੀ ਅੱਖਰਾਂ ਵਿੱਚ ਅਨੁਵਾਦਕ ਸੰਗ੍ਰਹਿ। ਇਸੀ ਕਰਕੇ ਸ਼ਾਇਦ ਇਸ ਕਿਤਾਬ ਨੂੰ ਪੜ੍ਹਨ, ਸੁਣਨ ਅਤੇ ਮੰਨਣ ਵਾਲੇ ਵਹਿਸ਼ੀ ਬਿਰਤੀ ਦੇ ਮਾਲਕ ਬਣ ਜਾਂਦੇ ਹਨ।
ਕਨੇਡਾ ਦੇ ਸ਼ਹਿਰ ਅਡਮਿੰਟਨ ਵਿੱਚ ਵਾਪਰੀ ਸ਼ਰਮਨਾਕ ਘਟਨਾ ਇਸਦੀ ਤਾਜ਼ਾ ਮਿਸਾਲ ਹੈ। ਕੋਈ ਪਰਮਿੰਦਰ ਸਿੰਘ ਟਕਸਾਲੀ ਜਿਸਨੇ ਇੱਕ ਪਾਸੇ ਲਾਸਾਨੀ ਸਿੱਖ ਸ਼ਹੀਦ ਬਾਬਾ ਜਰਨੈਲ ਸਿੰਘ ਖ਼ਾਲਸਾ ਭਿਡਰਾਂਵਾਲੇ ਦੀ ਤੀਰ ਵਾਲੀ ਫੋਟੋ ਦੀ ਨਕਲ ਕਰਦੇ ਹੋਏ ਓਸੇ ਤਰਾਂ ਦੀ ਫੋਟੋ ਖਚਾਅ ਕੇ ਉਸਨੂੰ ਸਾਰੇ ਪਾਸੇ ਘੁਮਾਇਆ। ਇਸ ਤਰਾਂ ਇਹਨੇ ਨਾਬਖਸ਼ਣ ਵਾਲਾ ਗੁਨਾਹ ਕੀਤਾ ਹੈ। ਜਦੋਂ ਸੌਦਾ ਸਾਧ ਨੇ ਦਸਮ ਗੁਰੂ ਪਾਤਸ਼ਾਹ ਦਾ ਸਵਾਂਗ ਰਚਿਆ ਸੀ ਉਸਦੇ ਇਸ ਪਾਪ ਦੇ ਰੋਹ ਵਿੱਚ ਪੰਥ ਨੇ ਕਿੰਨੇ ਜ਼ੋਰਦਾਰ ਢੰਗ ਨਾਲ ਰੋਸ ਪ੍ਰਗਟ ਕੀਤਾ ਸੀ, ਹੋ ਰਿਹਾ ਹੈ ਅਤੇ ਹੁੰਦਾ ਰਹੇਗਾ ਜਦੋਂ ਤੱਕ ਉਸਨੂੰ ਇਸਦੀ ਸਜ਼ਾ ਨਹੀਂ ਮਿਲਦੀ। ਸਤਿਕਾਰਯੋਗ ਸ਼ਹੀਦ ਦੀ ਨਕਲ ਕਰਨ ਵਾਲੇ ਇਸ ਦਸਮ ਗ੍ਰੰਥੀਏ ਟਕਸਾਲੀਏ ਬਾਰੇ ਪੰਥ ਕਿਉਂ ਚੁੱਪ ਹੈ?
ਦੂਸਰੇ ਪ੍ਰੋ: ਸਰਬਜੀਤ ਸਿੰਘ ਧੁੰਦਾ ਜੋ ਗੁਰੂ ਗ੍ਰੰਥ ਸਹਿਬ ਦੀ ਬਾਣੀ ਦੀ ਵਿਾਖਿਆ ਗੁਰਮਤਿ ਅਨੁਸਾਰ ਕਰਦੇ ਹਨ ਦੇ ਪ੍ਰਚਾਰ ਨੂੰ ਰੋਕਣ ਦੀ ਨਿੰਦਣਯੋਗ ਅਤੇ ਨਾਕਾਮ ਮੁਜਰਮਾਨਾ ਕੋਸ਼ਿਸ਼ ਕਰਨ ਦੀ ਬੱਜਰ ਗੁਸਤਾਖੀ ਵੀ ਇਸੇ ਸਖ਼ਸ਼ ਨੇ ਕੀਤੀ ਹੈ।
ਤੀਸਰੇ ਇਸ ਬੇਅਕਲੇ ਕਾਲ਼ੇ ਕਾਰਨਾਮੇ ਵਿੱਚ ਇਸਨੇ ਹੋਰ ਨੌਜਵਾਨਾਂ ਨੂੰ ਵਰਗਲਾਅ ਕੇ ਉਹਨਾਂ ਦਾ ਭਵਿਖ ਖਰਾਬ ਕਰਨ ਦਾ ਭੀ ਗੰਭੀਰ ਜੁਰਮ ਕੀਤਾ ਹੈ। ਇਸ ਅਪਰਾਧੀ ਨੂੰ ਪੰਥ ਕਿਵੇਂ ਬਰਦਾਸ਼ਤ ਕਰ ਰਿਹਾ ਹੈ?
ਯਾਦ ਰਹੇ ਕਿ ਇਹ ਵਿਅਕਤੀ ਓਸੇ ਟਕਸਾਲ, ਜਿਸ ਵਿੱਚ ਅਖੌਤੀ ਦਸਮ ਗ੍ਰੰਥ ਦਾ ਪਾਠ ਪੜ੍ਹਾਇਆ ਜਾਂਦਾ ਹੈ, ਨਾਲ ਸਬੰਧਤ ਹਨ ਜਿਸਨੇ ਪੂਰੇ ਇੱਕੀ ਸਾਲ ਕਹਿਣੀ ਅਤੇ ਕਥਨੀ ਦੇ ਸੂਰਮੇ ਸ਼ਹੀਦ ਬਾਬਾ ਜਰਨੈਲ ਸਿੰਘ ਖ਼ਾਲਸਾ ਭਿਡਰਾਂਵਾਲੇ ਦੀ ਸ਼ਹਾਦਤ ਨੂੰ ਸਵੀਕਾਰ ਨਾਂਹ ਕਰਕੇ ਰੋਲ਼ ਕੇ ਹੀ ਰੱਖ ਦਿੱਤਾ ਸੀ।
ਕੁਝ ਸਮਾਂ ਪਹਿਲਾਂ ਟੋਰੰਟੋ ਦੇ ਇੱਕ ਗੁਰਦੁਆਰੇ ਵਿੱਚ ਵੀ ਓਥੇ ਦੀ ਕਮੇਟੀ ਦੇ ਪ੍ਰਧਾਨ ਉੱਪਰ ਦਸਮ ਗ੍ਰੰਥੀਆਂ ਵਲੋਂ ਹੀ ਕਾਤਲਾਨਾ ਹਮਲਾ ਕੀਤਾ ਗਿਆ ਸੀ ਕਿਉਂ ਕਿ ਉਹ ਗੁਰਮਤਿ ਪ੍ਰਚਾਰਕਾਂ ਨੂੰ ਪ੍ਰਚਾਰ ਕਰਨ ਲਈ ਸਮਾਂ ਦਿੰਦਾ ਸੀ। ਏਥੇ ਹੀ ਬਸ ਨਹੀਂ ਇਹਨਾਂ ਦਸਮ ਗ੍ਰੰਥੀਆਂ ਵਲੋਂ ਪ੍ਰੋ: ਇੰਦਰ ਸਿੰਘ ਘੱਗਾ ਉੱਪਰ ਦੋ ਤਿੰਨ ਵਾਰ ਹਮਲਾ ਹੋ ਚੁੱਕਾ ਹੈ। ਇੰਗਲੈਂਡ ਨਿਵਾਸੀ ਸ੍ਰ: ਜਸਵੀਰ ਸਿੰਘ ਜੋ ਪੰਜਾਬ ਰੇਡੀਓ ਲੰਡਨ ਤੇ ਗੁਰਮਤਿ ਪ੍ਰਚਾਰ ਦੇ ਪੇਸ਼ਕਰਤਾ ਹਨ ਵੀ ਇਹਨਾਂ ਦੇ ਹਮਲੇ ਦਾ ਸ਼ਿਕਾਰ ਹੋ ਕੇ ਅਪਾਹਜ ਬਣ ਚੁੱਕੇ ਹਨ। ਨਿਰਸੰਦੇਹ ਇਸ ਤਰਾਂ ਦੇ ਕਾਰਿਆਂ ਰਾਹੀਂ ਸਿੱਖਾਂ ਦਾ ਅਕਸ ਪੂਰੀ ਦੁਨੀਆਂ ਵਿੱਚ ਦਹਿਸ਼ਤਗ਼ਰਦਾਂ ਵਜੋਂ ਪਸਰ ਰਿਹਾ ਹੈ।
ਦਰਬਾਰ ਸਹਿਬ ਅਮ੍ਰਿਤਸਰ ਅਤੇ ਅਕਾਲ ਤਖ਼ਤ ਸਮੇਤ ਹਰ ਥਾਂਹ ਪੁਜਾਰੀ ਪਦਵੀਆਂ ਉੱਪਰ
R. S. S. ਦੀ ਬਦੌਲਤ ਜ਼ਿਆਦਾਤਰ ਦਸਮ ਗ੍ਰੰਥੀ ਹੀ ਕਾਬਜ਼ ਹਨ ਜੋ ਸਿਰਫ ਗੁਰਮਤਿ ਪ੍ਰਚਾਰਕਾਂ, ਲੇਖਕਾਂ ਉੱਤੇ ਹਮਲੇ ਕਰਨ ਲਈ ਹੋਰਨਾਂ ਨੂੰ ਉਕਸਾ ਕੇ ਉਤਸ਼ਾਹਿਤ ਕਰਦੇ ਰਹਿੰਦੇ ਹਨ। ਆਖਿਰ ਕਿਉਂ? ਇਹ ਸੋਚਣ ਵਾਲੀ ਗਲ ਹੈ ਕਿ ਇਹ ਲੋਕ ਗੁਰੂ ਮਾਨਿਓ ਗ੍ਰੰਥ ਵਾਲੇ ਗੁਰੂ ਹੁਕਮ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕਿਉਂ ਸਿਰਫ ਗੁਰਮਤਿ ਪ੍ਰਚਾਰਕਾਂ ਉੱਪਰ ਹੀ ਹਮਲੇ ਕਰਕੇ ਗੁਰਮੁਖ ਪ੍ਰਚਾਰਕਾਂ ਦੇ ਹੌਂਸਲੇ ਪਸਤ ਕਰਨ ਲਈ ਹਰ ਹੀਲਾ ਅਤੇ ਮੌਕਾ ਵਰਤ ਰਹੇ ਹਨ? ਜਦ ਕਿ ੧੭੦੮ ਈ: ਵਾਲੇ ਦਿਨ ਕਲਗੀਧਰ, ਨੀਲੇ ਦੇ ਸ਼ਾਹ ਸਵਾਰ, ਚਿੱਟਿਆਂ-ਬਾਜਾਂ ਵਾਲੇ, ਸਰਬੋਤਮ ਜਰਨੈਲ, ਸਾਹਿਤ ਪ੍ਰੇਮੀ, ਖੰਡੇ ਬਾਟੇ ਕੀ ਪਹੁਲ ਦੇ ਦਾਤੇ, ਖ਼ਾਲਸੇ ਨੂੰ ਪ੍ਰਗਟ ਕਰਨ ਵਾਲੇ, ਸੰਤ-ਸਿਪਾਹੀ ਬਾਬੇ ਦੇ ਪੋਤੇ, ਸ਼ਹੀਦ ਮਾਤਾ ਪਿਤਾ ਦੇ ਸਪੁਤਰ, ਸ਼ਹੀਦ ਚਾਰ ਸਪੁਤਰਾਂ ਦੇ ਪਿਤਾ ਜਾਣੀ ਸਰਬੰਸਦਾਨੀਂ, ਸਾਹਿਬੇ ਕਮਾਲ ਗੁਰੂ ਨਾਨਕ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਨੇ ਪੋਥੀ ਸਹਿਬ (ਗ੍ਰੰਥ ਸਹਿਬ) ਦੇ ਸਨਮੁੱਖ ਅੰਤਰਧਿਆਨ ਹੋ ਕੇ ਅਕਾਲ-ਪੁਰਖ ਅੱਗੇ ਅਰਦਾਸ ਕਰਨ ਉਪ੍ਰੰਤ ਸੀਸ ਨਿਵਾਇਆ ਸੀ ਅਤੇ ਸਾਰੇ ਸਿੱਖਾਂ ਨੂੰ ਅੱਗੋਂ ਵਾਸਤੇ ਸਰੀਰਕ ਗੁਰੂ ਦੀ ਥਾਂਹ ਆਦਿ ਗ੍ਰੰਥ ਨੂੰ ਗੁਰਿਆਈ ਦੀ ਬਖਸ਼ਿਸ਼ ਕਰਕੇ ਹਮੇਸ਼ਾਂ ਲਈ ਅਗਵਾਈ (ਸ਼ਬਦ ਗੁਰੂ) ਗੁਰੂ ਗ੍ਰੰਥ ਸਹਿਬ ਤੋਂ ਲੈਣ ਦੀ ਹਦਾਇਤ ਕੀਤੀ ਸੀ। ਗੁਰੂ ਗ੍ਰੰਥ ਸਹਿਬ ਦੀ ਬਾਣੀ ਭੀ ਤਾਂ ਇੱਕੋ ਗੁਰੂ ਦੀ ਹਾਮੀ ਭਰਦੀ ਹੈ: ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ॥ (ਪੰਨਾ ੬੪੬)। ਸਾਡੇ ਵਾਸਤੇ ਬਾਣੀ (ਗੁਰੂ ਗ੍ਰੰਥ ਵਿੱਚ ਦਰਜ਼) ਹੀ ਅੱਵਲ ਅਤੇ ਆਖਿਰ ਗੁਰੂ ਹੈ। ਬਾਣੀ ਦੀ ਵੀਚਾਰ ਕਰਨੀ ਹੈ ਔਰ ਉਸਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਗੁਜ਼ਾਰਨਾ ਹੀ ਸਾਡਾ ਮਨੋਰਥ ਹੋਣਾ ਚਾਹੀਦਾ ਹੈ। ਅਗਰ ਗੁਰੂ ਕੇ ਸਿੱਖਾਂ ਨੂੰ ਏਨੀ ਸੌਖੀ ਅਤੇ ਸਿੱਧੀ ਗਲ ਵੀ ਸਮਝ ਨਹੀਂ ਆਉਂਦੀ ਕਿ ਪੰਥ ਦਾ ਸਿਰਫ ਇੱਕ ਗੁਰੁ ਹੈ (ਗੁਰੂ ਗ੍ਰੰਥ ਸਹਿਬ) ਜਿਸ ਦੀ ਤਾਬਿਆ ਰਹਿੰਦੇ ਹੋਏ ਪੂਰੇ ਸਿੱਖ ਪੰਥ ਨੇ ਵਿਚਰਨਾ ਹੈ, ਇਸ ਤੋਂ ਵਧ ਅਫਸੋਸਨਾਕ ਹੋਰ ਕੀ ਹੋ ਸਕਦਾ ਹੈ?
ਗੁਰੂ ਨਾਨਕ ਪਾਤਸ਼ਾਹ ਨੇ ਪੂਰੀ ਜ਼ਿੰਦਗੀ ਗੁਰਮਤਿ ਦੇ ਪ੍ਰਚਾਰ ਔਰ ਇਸਦੇ ਅਦਰਸ਼ ਅਨੁਸਾਰ ਹੱਥੀਂ ਕਾਰ-ਵਿਉਹਾਰ ਕਰਦਿਆਂ ਬਿਤਾਈ। ਨਾਨਕ ਜੋਤ ਨੇ ਸੰਸਾਰ ਵਿੱਚ ਵਿਚਰਦਿਆਂ ਅਨੇਕਾਂ ਕਸ਼ਟ-ਤਸੀਹੇ ਝਲਦਿਆਂ ਅਤੇ ਸ਼ਹੀਦੀਆਂ ਦਿੰਦਿਆਂ ਹੋਇਆਂ ਦਸਵੇਂ ਜਾਂਮੇ ਵਿੱਚ ਪੂਰਾ ਪ੍ਰੀਵਾਰ ਤੱਕ ਕੁਰਬਾਨ ਕਰ ਦਿੱਤਾ। ਸਾਡੇ ਵਿਚੋਂ ਕੁੱਝ ਸੰਪਰਦਾਈ ਤਾਂ ਏਨੇ ਅਕ੍ਰਿਤਘਣ ਹਨ ਕਿ ਗੁਰੂ ਸਹਿਬਾਨਾਂ ਦੇ ਗੁਰਮਤਿ ਸਿਧਾਂਤ ਨੂੰ ਭੁਲਾ ਕੇ ਵੀ ਸਬਰ ਨਹੀਂ ਕਰ ਰਹੇ ਸਗੋਂ ਉਹਨਾਂ ਦੇ ਨਾਮ ਨੂੰ ਚਰਿਤਰੋਪਖਿਆਨ (ਜਿਸਨੂੰ ਪੜ੍ਹ ਕੇ ਆਦਮੀ ਕਾਮਕ ਤੇ ਦਲਿਦਰੀ ਸੋਚ ਵਾਲਾ ਬਣ ਜਾਂਦਾ ਹੈ) ਵਰਗੇ ਗੰਦ ਨਾਲ ਜੋੜ ਕੇ ਮਲੀਨ ਕਰਨ ਪਿੱਛੇ ਲੱਗੇ ਹੋਏ ਹਨ।
ਪਰ ਜਿਹੜਾ ਮਨੁੱਖ ਸ਼ੁਧ ਹਿਰਦੇ ਨਾਲ ਗੁਰੂ ਗ੍ਰੰਥ ਸਹਿਬ ਵਿੱਚ ਦਰਜ਼ ਗੁਰਬਾਣੀ ਨੂੰ ਪੜ੍ਹ ਸੁਣ ਕੇ ਵਿਚਾਰਦਾ ਹੈ ਉਹ ਰੁਹਾਨੀ ਤੌਰ ਉੱਪਰ ਧਾਰਮਿਕ ਬਿਰਤੀ ਦਾ ਮਾਲਕ ਬਣ ਕੇ ਸਮਾਜਿਕ ਪੱਖੋਂ ਅਨੁਸਾਸ਼ਨੀ ਅਤੇ ਉੱਚੇ-ਸੁੱਚੇ ਕਿਰਦਾਰ ਵਾਲਾ ਹੋ ਨਿਬੜਦਾ ਹੈ। ਗੁਰੂ ਕਾ ਸਿੱਖ ਐਸੇ ਹੀ ਰੌਸ਼ਨ-ਚਲਣ ਦਾ ਮਾਲਕ ਹੁੰਦਾ ਹੈ। ਇਸੇ ਕਰਕੇ ਗੁਰਸਿੱਖਾਂ ਦੀ ਸਿਫਤ ਇਸਦੇ ਦੁਸ਼ਮਣਾ, ਜੋ ਇਸਨੂੰ ਸੱਗ ਭਾਵ ਕੁੱਤਾ ਕਰਕੇ ਅਕਸਰ ਬੁਲਾਉਂਦੇ ਸਨ, ਨੇ ਭੀ ਕੀਤੀ ਹੈ।
ਗੁਰਸਿੱਖਾਂ ਦੀ ਮਹਾਨ ਚਾਲ-ਚਲਣੀ ਰਹਿਤ ਨੂੰ ਕਲੰਕਤ ਕਰਨ ਦੇ ਮਕਸਦ ਨਾਲ ਸਿੱਖਾਂ ਦੀਆਂ ਦੁਸ਼ਮਣ ਧਿਰਾਂ ਨੇ ਇਹਨਾਂ ਵਿਚੋਂ ਗੁਰੂ ਗ੍ਰੰਥ ਸਹਿਬ ਦਾ ਸਤਿਕਾਰ ਅਤੇ ਵਿਸ਼ਵਾਸ ਕਮਜ਼ੋਰ ਕਰਨ ਲਈ ਹੀ ਇਸਦਾ ਸ਼ਰੀਕ (ਬਚਿਤ੍ਰਨਾਟਕ - ਅਖੌਤੀ ਦਸਮ ਗ੍ਰੰਥ) ਪੈਦਾ ਕਰਨ ਲਈ ਆਪਣਾ ਪੂਰਾ ਤਾਣ ਲਗਾ ਰੱਖਿਆ ਹੈ। ਇਹ ਧਿਰਾਂ ਭਾਵੇਂ ਕਿਸੇ ਸਰੂਪ ਵਿੱਚ ਹੋਣ ਕਤਈ ਗੁਰੂ ਨਾਨਕ ਦੇ ਦਰ ਦੇ ਹਮਦਰਦ ਜਾਂ ਸਨੇਹੀ ਨਹੀਂ ਹੋ ਸਕਦੇ ਹੋਰ ਭਾਵੇਂ ਕੁੱਝ ਵੀ ਹੋਣ। ਖ਼ਬਰਾਂ ਪੜ੍ਹਨ ਵਾਲੇ ਸਾਰੇ ਇਹ ਚੰਗੀ ਤਰਾਂ ਜਾਣਦੇ ਹਨ ਕਿ ਕੱਟੜ ਹਿੰਦੂ ਜਮਾਤ
R. S. S. (ਸਿੱਖੀ ਭੇਖ ਵਿੱਚ ਵੀ ਹੈ) ਨੇ ਕਈ ਵਰ੍ਹੇ ਪਹਿਲਾਂ ਇਹ ਐਲਾਨ ਕੀਤਾ ਸੀ ਕਿ (ਅਖੌਤੀ) ਦਸਮ ਗ੍ਰੰਥ ਦਾ ਪ੍ਰਕਾਸ਼ ਉਹ ਹਰੇਕ ਸਿੱਖ ਗੁਰਦੁਆਰੇ ਵਿੱਚ ਕਰਵਾ ਕੇ ਸਾਹ ਲੈਣਗੇ। R. S. S. ਵਰਗੀ ਇੱਕ ਕੱਟੜ ਹਿੰਦੂ ਜਮਾਤ ਕਿਉਂ ਅਤੇ ਕਿਸ ਮਕਸਦ ਲਈ ਦਸਮ ਗ੍ਰੰਥ ਨੂੰ ਸਿੱਖਾਂ ਦੇ ਗਲ਼ ਮੜ੍ਹਨਾ ਚਾਹੁੰਦੀ ਹੈ? ਕੀ ਇਹ ਸਮਝਣਾ ਮੁਸ਼ਕਲ ਹੈ? ਕੀ ਇਸ ਵਿੱਚ ਕਿਸੇ ਭੁਲੇਖੇ ਦੀ ਕੋਈ ਗੁੰਜਾਇਸ਼ ਰਹਿ ਜਾਂਦੀ ਹੈ ਕਿ ਅਖੌਤੀ ਦਸਮ ਗ੍ਰੰਥ ਸਿਰਫ ਸਿੱਖੀ ਨੂੰ ਹਿੰਦੂਆਂ ਦਾ ਕੇਸ਼ਾਧਾਰੀ ਹਿੱਸਾ ਸਾਬਤ ਕਰਨ ਵਾਸਤੇ ਹੀ ਪ੍ਰਮੋਟ ਕੀਤਾ ਜਾ ਰਿਹਾ ਹੈ? ਇਸ ਲਈ ਜਿਹੜੇ ਲੋਕ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਕੇ ਇਸਨੂੰ ਮੱਥਾ ਟੇਕ ਕੇ ਮਹੱਤਤਾ ਦੇ ਰਹੇ ਹਨ ਮਹਿਜ਼ ਇੱਕ ਸਾਜਿਸ਼ ਅਧੀਨ ਐਸਾ ਕਰ ਰਹੇ ਹਨ। ਜਿਹੜੇ ਸੰਪਰਦਾਈ ਲੋਕ R. S. S. ਦੇ ਇਸ ਮਕਸਦ ਦੀ ਪ੍ਰਾਪਤੀ ਲਈ ਸਿੱਖੀ ਭੇਖ ਵਿੱਚ ਸਿੱਖਾਂ ਨਾਲ ਲੜਨ ਤਿੱਕਰ ਜਾਂਦੇ ਹਨ, ਕੀ ਉਹ ਸਿੱਖ ਅਖਵਾਉਣ ਦੇ ਹੱਕਦਾਰ ਭੀ ਹਨ? ਨਹੀਂ। ਕੋਈ ਵੀ ਮਨੁੱਖ ਜਿਹੜਾ ਆਪਣੇ ਗੁਰੂ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ, ਕੀ ਉਹ ਆਪਣੇ ਗੁਰੂ ਦਾ ਸ਼ਗਿਰਦ ਅਖਵਾ ਸਕਦਾ ਹੈ? ਹਰਗਿਜ਼ ਨਹੀਂ। ਗੁਰੂ ਗ੍ਰੰਥ ਸਹਿਬ ਦੇ ਬਰਾਬਰ ਜਿਹੜੇ ਲੋਕ ਕਿਸੀ ਦੂਸਰੀ ਕਿਤਾਬ ਦਾ ਪ੍ਰਕਾਸ਼ ਉਹ ਭੀ ਗੁਰੂ ਦੇ ਪ੍ਰਕਾਸ਼ ਦੀ ਤਰਜ਼ ਉੱਪਰ ਕਰਦੇ ਹਨ ਉਹ ਇੱਕ ਪਾਸੇ ਦਸਮ ਪਾਤਸ਼ਾਹ ਦੇ ਇੱਕ ਗੁਰੂ ਵਾਲੇ ਹੁਕਮ ਦੀ ਉਲੰਘਣਾ ਕਰਦੇ ਹਨ ਦੂਜੇ ਬੰਨੇ ਉਹ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਹਿਬ ਜੀ ਦਾ ਨਿਰਾਦਰ ਵੀ ਕਰ ਰਹੇ ਹਨ। ਆਪਣੇ ਗੁਰੂ ਦਾ ਨਿਰਾਦਰ ਕੋਈ ਮਨਮੁੱਖ ਅਤੇ ਦੋਖੀ ਹੀ ਕਰ ਸਕਦਾ ਹੈ ਗੁਰੂ ਕਾ ਸਿੱਖ ਨਹੀਂ।
ਗੂਰੂ ਗ੍ਰੰਥ ਸਹਿਬ ਦਾ ਉਪਦੇਸ਼ ਮਨੁੱਖਤਾ ਨੂੰ ਵੰਡਣ ਵਾਲੇ ਫਲਸਫੇ, ਬੁੱਤ/ਮੂਰਤੀ, ਦੇਵੀ/ਦੇਵਤਿਆਂ, ਮੜ੍ਹੀ/ਮਸਾਣਾਂ ਜਾਂ ਸਰੀਰਕ ਪੂਜਾ ਦਾ ਸਪਸ਼ਟਤਾ ਨਾਲ ਖੰਡਨ ਕਰਦਾ ਹੈ, ਤਾਂ ਕਿ ਪੂਰੀ ਮਾਨਵਤਾ ਇੱਕ ਪ੍ਰਭੂ ਦੇ ਧੀਆਂ/ਪੁੱਤਰ ਹੋਣ ਦਾ (ਏਕ ਪਿਤਾ ਏਕਸ ਕ ਹਮ ਬਰਿਕ - ਪੰਨਾ ੬੧੧) ਫਖ਼ਰ ਮਹਿਸੂਸ ਕਰੇ ਅਤੇ ਏਕਤਾ ਵਿੱਚ ਪਰੋਏ ਰਹਿਣ। ਪਰ ਸਾਡਾ ਇਹ ਦੁਖਾਂਤ ਹੈ ਕਿ ਅਸੀਂ ਅਣਭੋਲਤਾ ਜਾਂ ਅਗਿਆਨਤਾ ਵੱਸ ਸਿੱਖ ਦੋਖੀਆਂ ਦੇ ਝੂਠੇ ਪ੍ਰਚਾਰ ਦਾ ਅਸਰ ਕਬੂਲ ਕੇ ਆਪਣੇ ਗੁਰੂ ਦਾ ਦਰਜ਼ਾ ਘਟਾ ਕੇ ਨਿਰਾਦਰ ਕਰ ਰਹੇ ਹਾਂ ਔਰ ਦੁਬਿਧਾ ਦਾ ਸ਼ਿਕਾਰ ਹੋ ਰਹੇ ਹਾਂ।
ਐ ਗੁਰੂ ਕੇ ਸਿੱਖੋ ਆਪਣੇ ਧੁਰ ਅੰਦਰ ਝਾਤੀ ਮਾਰਕੇ ਠੰਡੇ ਜ਼ਿਗਰੇ ਨਾਲ ਪੜਚੋਲ ਕਰੋ ਕਿ ਅਸੀਂ ਗੁਰੂ ਹੁਕਮ ਨੂੰ ਨਜ਼ਰਅੰਦਾਜ਼ ਕਰਕੇ ਪੰਥ ਦੋਖੀਆਂ ਵਲੋਂ ਸਾਡੇ ਉੱਪਰ ਥੋਪੇ ਜਾ ਰਹੇ ਅਸ਼ਲੀਲਤਾ ਭਰੇ, ਕਾਮ-ਪ੍ਰਚੰਡਕ, ਸਮਲਿੰਗੀ ਫੈਲਾਊ ਅਤੇ ਦੁਰਾਚਾਰ ਫੈਲਾਉਣ ਵਾਲੇ ਪੋਥੇ ਦੀ ਖਾਤਿਰ ਆਪਣੇ ਸਿੱਖ ਭਰਾਵਾਂ ਦੇ ਖੂਨ ਦੇ ਪਿਆਸੇ ਕਿਉਂ ਬਣ ਰਹੇ ਹਾਂ? ਕਿਉਂ ਗੁਰੂ ਕੇ ਪੰਥ ਨੂੰ ਇੱਕ ਗੁਰੂ ਗ੍ਰੰਥ ਵਾਲੀ ਲੀਹੋਂ ਲਾਹ ਕੇ ਕੁ-ਲੀਹੇ ਪਾਉਣ ਦੇ ਭਾਗੀਦਾਰ ਬਣ ਰਹੇ ਹਾਂ? ਆਸ ਹੈ ਗੁਰੂ ਹੁਕਮ ਅਨੁਸਾਰ ਆਪਣੀ ਅਕਲ ਦੀ ਵਰਤੋਂ ਕਰਕੇ ਪੰਥ ਨੂੰ ਚੜ੍ਹਦੀ ਕਲਾ ਵਲ ਲਿਜਾਣ ਲਈ ਹਿੰਮਤ ਜੁਟਾਓਗੇ।
ਗੁਰਮਤਿ ਸੰਚਾਰ ਸਭਾ ਜਰਮਨੀ


(12/02/12)
ਸਰਵਜੀਤ ਸਿੰਘ

ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ।
ਵੀਰ ਜੀ, ਮੇਰਾ ਖਿਆਲ ਹੈ ਕਿ ਆਪ ਜੀ ਨੂੰ ਸੰਖੇਪ ਪੱਤਰ ਲਿਖਣ ਨਾਲ ਸੰਤੁਸ਼ਟੀ ਨਹੀ ਹੁੰਦੀ। ਇਕ ਪੱਤਰ ਪਿਛੋਂ ਹੀ ਆਪ ਨੇ ਫੇਰ ਰਮਾਇਣ ਛੇੜ ਲਈ ਹੈ। ਆਪਣੀ ਚਰਚਾ ਦਾ ਵਿਸ਼ਾ ਹੈ ਚੌਪਈ, ਇਸ ਬਾਰੇ ਕਿਸੇ ਅੰਤਮ ਸਿੱਟੇ ਤੇ ਪੁੱਜਣ ਤੋਂ ਪਿਛੋਂ ਹੀ ਨਵਾਂ ਵਿਸ਼ਾ ਅਰੰਭ ਕਰਨ ਬਾਰੇ ਸੋਚਿਆ ਜਾ ਸਕਦਾ ਹੈ।
ਹਰਦੇਵ ਸਿੰਘ ਜੰਮੂ ਜੀ, ਅਖੌਤੀ ਦਸਮ ਗ੍ਰੰਥ `ਚ ਪੰਨਾ 809 ਤੋਂ 1388 ਤਾਂਈ ਕੁਲ 405 ਚਰਿਤ੍ਰ ਦਰਜ ਹਨ। ਇਸ ਰਚਨਾ ਦੇ ਕੁਲ 7555 ਛੰਦ ਹਨ। ਇਨ੍ਹਾਂ `ਚ 25 ਛੰਦਾਂ ਦਾ ਲੇਖਕ ਕੌਣ ਹੈ?
(੧) ਕੀ ਇਹ ਗੁਰੂ ਜੀ ਦੀ ਲਿਖਤ ਹੈ?
(੨) ਕੀ ਗੁਰੂ ਜੀ ਨੇ ਕਿਸੇ ਤੋਂ ਲਿਖਵਾਈ ਸੀ? (ਉਹ ਕੌਣ ਸੀ)
(੩) ਕੀ ਗੁਰੂ ਜੀ ਨੇ ਕਿਸੇ ਦੀ ਲਿਖਤ ਪ੍ਰਵਾਨ ਕੀਤੀ ਸੀ? (ਉਹ ਕੌਣ ਸੀ)
ਵੀਰ ਜੀ, ਜੇ ਤੁਸੀਂ ਸਮਝਦੇ ਹੋ ਕਿ ਮੇਰੇ ਸਵਾਲ ਦਾ ਜਵਾਬ ਦੇ ਚੁੱਕੇ ਹੋ, ਜਿਸ ਨੂੰ ਪੜ੍ਹ/ ਸਮਝ ਨਹੀ ਸਕਿਆ, ਤਾਂ ਨਿਮਰਤਾ ਸਹਿਤ ਬੇਨਤੀ ਹੈ ਕਿ ਲੇਖਕ ਦਾ ਨਾਮ ਦੁਬਾਰਾ ਲਿਖਣ ਦੀ ਖੇਚਲ ਕਰਨੀ ਜੀ। ਜੇ ਜਵਾਬ ਸੰਖੇਪ `ਚ ਲਿਖ ਸਕੋ ਤਾਂ ਧੰਨਵਾਦੀ ਹੋਵਾਂਗਾ।
ਸਰਵਜੀਤ ਸਿੰਘ


(12/02/12)
ਸੁਖਵਿੰਦਰਜੀਤ ਸਿੰਘ ਅਸਟ੍ਰਲੀਆ

ਸਤਿਕਾਰ ਯੋਗ ਸੰਪਾਦਕ ਜੀ ਅੱਤੇ ਸਮੂਹ ਪਾਠਕ ਸੱਜਣ,
ਆਪ ਸਭ ਨੂੰ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ,
ਵੀਰ ਹਰਦੇਵ ਸਿੰਘ ਜੀ ਨੇ ਜੋ ਅੱਜ ਮੇਰੇ ਪੱਤਰ ਦਾ ਜਵਾਬ ਦਿੱਤਾ ਹੈ ਉਸ ਲਈ ਉਹਨਾ ਦਾ ਸ਼ੁਕਰੀਆ। ਵੀਰ ਜੀ ਕਾਫੀ ਨਰਾਜ ਲੱਗ ਰਹੇ ਹੋ, ਲੇਕਿਨ ਮਾਫ ਕਰਨਾ ਮੈਨੂੰ ਵੀ ਤੁਹਾਡਾ ਕਾਲਾ ਅਫਗਾਨਾ ਜੀ ਦੀਆ ਲਿਖਤਾਂ ਅਤੇ ਸੱਖਸੀਅਤ ਤੇ ਬੇਵਜਾ ਸ਼ੱਕ ਕਰਨਾ ਠੀਕ ਨਹੀ ਲੱਗਦਾ ਤਾਂ ਹੀ ਮੈ ਅਪਨੇ ਮਨ ਦਾ ਵਲਵਲਾ ਲਿਖ ਦਿਤਾ ਸੀ ਅਤੇ ਇੱਸ ਤੋ ਕੋਈ ਚਰਚਾ ਵਿੱਚ ਹਿਸਾ ਨਾ ਲੈ ਪੈਣ ਦੀ ਗੱਲ ਵੀ ਕਹਿ ਦਿੱਤੀ ਸੀ। ਲੇਕਿਨ ਵੀਰ ਜੀ ਆਪਣੀ ਆਦਤ ਅਨੁਸਾਰ ਹੁਣ ਲੰਬੇ ਲੰਬੇ ਜਵਾਬ ਲਿਖ ਰਹੇ ਹਨ ਜਿਹਨਾਂ ਦਾ ਮੈ ਸੰਖੇਪ ਵਿੱਚ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਲੇਕਿਨ ਮੈ ਫਿਰ ਬੇਨਤੀ ਕਰ ਦੇਵਾਂ ਕਿ ਮੈ ਕਿਸੇ ਚਰਚਾ ਵਿੱਚ ਹਿਸਾ ਲੈਣ ਦਾ ਇਛੁੱਕ ਨਹੀ ਹਾਂ ਕਿਉਂਕਿ ਮੇਰੇ ਕੋਲ ਟਾਈਮ ਨਹੀ ਹੈ ਤੇ ਨਾ ਹੀ ਯੋਗਤਾ। ਬਾਕੀ ਵੀਰ ਜੀ ਮੈ ਇੱਕ ਆਮ ਪਾਠਕ ਤੇ ਮੇਰੀ ਸੋਚ ਅਪ ਜਿੰਨੀ ਨ੍ਹਹੀ ਹੈ, ਹਾਂ ਮੇਰੀਆਂ ਗੱਲਾਂ ਨੂੰ ਆਪ ਜਹੇ ਵਿੱਦਵਾਨ ਸੱਜਣ ਨੂੰ ਇੰਨੀ ਗੰਬੀਰਤਾ ਨਾਲ ਲੈਣ ਦੀ ਜਰੂਰਤ ਨਹੀ ਹੈ, ਅਗਰ ਮੇਰੇ ਵਰਗੇ ਨਾਲ ਵਿਚਾਰ ਵਾਟਾਂਦਰਾ ਕਰਨ ਲੱਗ ਪਏ ਤਾਂ ਕੌਮ ਲਈ ਕੰਮ ਕਦੋ ਕਰੋਗੇ? ਮੈ ਤਾਂ ਆਪ ਸਿੱਖੀ ਤੋ ਟੁੱਟ ਚੁੱਕਾ ਸੀ ਅਤੇ ਆਪ ਜਹੇ ਵਿਦਵਾਨਾਂ ਦੀਆ ਲਿਖਤਾਂ ਪੜ ਕੇ ਵਾਪਸ ਸਿੱਖੀ ਵੱਲ ਆ ਰਿਹਾ ਹਾਂ। ਇੱਸ ਲਈ ਜਦੋ ਕਦੇ ਆਪ ਜਹੇ ਵਿਦਵਾਨ ਸੱਜਣਾ ਦੀ ਗੱਲ ਸੱਮਝ ਨਹੀ ਪੈਂਦੀ ਤਾਂ ਇਹੋ ਜਿਹਾ ਪ੍ਰਤੀਕਰਮ ਦੇਣਾ ਸੁਭਾਵਕ ਹੈ, ਉਸ ਤੇ ਆਪ ਜਹੇ ਸੂਝਵਾਨ ਨੂੰ ਭੜਕਣਾ ਠੀਕ ਨਹੀ ਲੱਗਦਾ।
ਵੀਰ ਜੀ ਪਹਿਲੀ ਗੱਲ ਇੱਹ ਹੈ ਕਿ ਅਗਰ ਆਪ ਜੀ ਨੂੰ ਵਾਕਿਆ ਹੀ ਕਾਲਾ ਅਫਗਾਨਾ ਜੀ ਨਾਲ ਹਮਦਰਦੀ ਹੁੰਦੀ ਤੇ ਉਹਨਾ ਦੀ ਇੱਜਤ ਕਰਦੇ ਹੁੰਦੇ ਤਾਂ ਆਪ ਜੀ ਐਵੇ ਜਨਤੱਕ ਤੌਰ ਤੇ ਸਵਾਲ ਪੁਛਣ ਦੀ ਬਜਾਏ ਪਹਿਲਾ ਉਹਨਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਅਤੇ ਪਤਾ ਕਰਦੇ ਕਿ ੳਹਨਾ ਦੀ ਸਿੱਹਤ ਕਿਵੇਂ ਹੈ? ਲੇਕਿਨ ਆਪ ਜੀ ਨੇ ਅਜਿਹਾ ਕਰਨਾ ਠੀਕ ਨਹੀ ਸਮਝਿਆ ਅਤੇ ਇੰਟਰਨੈਂਟ ਉਤੇ ਅਪਣੇ ਆਪ ਨੂੰ ਠੀਕ ਸਾਬਤ ਕਰਨ ਦੀ ਦੌੜ ਵਿੱਚ ਜੁਟ ਗਏ। ਆਪ ਜੀ ਨੇ ਹੋਰ ਵੀ ਕਈ ਲਿੱਖਤਾ ਲਿੱਖੀਆਂ ਨੇ ਜਿਹਨਾ ਵਿੱਚ ਕਾਲਾ ਅਫਗਾਨਾ ਜੀ ਨੂੰ ਗਲਤ ਅਤੇ ਅਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਉਹ ਆਪ ਜੀ ਤਰੀਕਾ ਸਹੀ ਹੈ ਕਿ ਤੁਸੀ ਅਪਣਾ ਪੱਖ ਰੱਖ ਦਿੱਤਾ ਇੱਸ ਲਈ ਉਸ ਵਿੱਚ ਮੈਨੂੰ ਕੋਈ ਇਤਰਾਜ ਵੀ ਨਹੀ ਹੈ ਤੇ ਨਾ ਹੀ ਹੋਣਾ ਚਾਹੀਦਾ ਹੈ। ਪਰ ਜੋ ਆਪ ਜੀ ਪਹਿਲਾ ਉਹਨਾ ਦੇ ਨਾਮ ਪੱਤਰ ਜਨਤਕ ਤੌਰ ਤੇ ਲਿਖਿਆ ਸੀ ਮੈਨੂੰ ਠੀਕ ਨਹੀ ਲਗਾ ਸੀ ਮੈ ਅਪਣੇ ਖਿਆਲ ਆਪ ਜੀ ਅੱਗੇ ਰੱਖ ਦਿੱਤੇ। ਇੱਸੇ ਤਰਾਂ ਹੁਣ ਵੀ ਕੀਤਾ, ਜੋ ਕਿ ਸਾਧਰਨ ਪਾਠਕ ਦੇ ਤੌਰ ਤੇ ਸੁਭਾਵਕ ਸੀ।
ਹਾਂ ਜੀ, ਜੋ ਮੈ ਅਪਣੇ ਪਿਛਲੇ ਸਾਲ ਜੂਨ ਵਾਲੇ ਪੱਤਰ ਵਿੱਚ ਕਾਲਾ ਅਫਗਾਨਾ ਜੀ ਦੇ ਬਚਿੱਤਰ ਨਾਟਕ ਵਾਲੇ ਹਵਾਲਿਆਂ ਦੇ ਨਵੇਂ ਐਡੀਸ਼ਨਾਂ ਵਿੱਚੋ ਹਟਾਏ ਜਾਣ ਵਾਰੇ ਗੱਲ ਕੀਤੀ ਸੀ ਉਹ ਇੰਟਰਨੈਟ ਦੇ ਜਰੀਏ ਕੁੱਝ ਪਾਠਕਾਂ ਕੋਲੋ ਮਿਲੀ ਸੀ ਜੋ ਕਿ ਸਹੀ ਨਹੀ ਸੀ, ਲੇਕਿਨ ਇਹ ਗੱਲ ਮੈਨੂੰ ਪੂਰੀ ਤਰਾਂ ਪਤਾ ਕਾਲਾ ਅਫਗਾਨਾ ਜੀ ਨੂੰ ਸੰਪਰਕ ਕਰਨ ਤੋ ਬਾਦ ਹੀ ਲੱਗੀ। ਇਥੇ ਵੀਰ ਜੀ ਤੁਸੀ ਸਹੀ ਹੋ ਕਿ ਮੈਨੂੰ ਪੁਸ਼ਟੀ ਕੀਤੇ ਬਿਨਾ ਦਾਵਾ ਨਹੀ ਕਰਨਾ ਚਾਹੀਦਾ ਸੀ।
ਹਾਂ ਜੀ, ਜੋ ਆਪ ਜੀ ਨੇ ਕਾਲਾ ਅਫਗਾਨਾ ਜੀ ਦੇ ਸਪਸ਼ਟੀਕਰਨ ਨੂੰ ਜਨਤੱਕ ਕਰਨ ਦੀ ਗੱਲ ਕੀਤੀ ਹੈ, ਇਹ ਠੀਕ ਹੈ ਕਿ ਸਾਨੂੰ ਇਸ ਵਿੱਚ ਟਾਈਮ ਨਹੀ ਲਾਉਣਾ ਚਾਹੀਦਾ। ਲੇਕਿਨ ਵੀਰ ਜੀ ਜੋ ਅਸੀ ਦੋ ਤਿੱਨ ਪਾਠਕ ਇੱਸ ਗੱਲ ਦਾ ਉੱਦਮ ਕਰ ਰਹੇ ਹਾਂ ਉਹਨਾ ਦੀ ਅਜੇ ਸਲਾਹ ਹੈ ਕਿ ਅਜੇ ਅਸੀ ਜੋ ਉਹਨਾਂ ਤੋ ਹੋਰ ਇੱਕ ਦੋ ਸੱਪਸਟੀਕਰਨ ਲੈਣੇ ਹਨ। ਉਹ ਲੈਣ ਤੋ ਬਾਦ ਹੀ ਪਬਲਿਸ਼ ਕਰਨ ਦੀ ਕੋਸ਼ਿਸ਼ ਕਰਾਂਗੇ।
ਅਗਰ ਵੀਰ ਜੀ ਆਪ ਜੀ ਨੂੰ ਵਾਕਿਆ ਵੀ ਕਾਲਾ ਅਫਗਾਨਾ ਜੀ ਨਾਲ ਹਮਦਰਦੀ ਹੈ ਤੇ ਉਹਨਾ ਦਾ ਸਤਿਕਾਰ ਕਰਦੇ ਹੋ ਤਾਂ ਮੈਨੂੰ ਸੰਪਰਕ ਕਰੋ ਅਤੇ ਸਾਨੂੰ ਸਲਾਹ ਦੇਵੋ ਕਿ ਅਸੀ ਕਿਸ ਤਰਾਂ ਕਾਲਾ ਅਫਗਾਨਾ ਜੀ ਕੋਲੋ ਵਧੀਆ ਢੰਗ ਨਾਲ ਸਪਸ਼ਟੀਕਰਨ ਲੈ ਸੱਕਦੇ ਹਾਂ ਬਾਦ ਵਿੱਚ ਜਨਤੱਕ ਕਰਨ ਦਾ ਕੀ ਤਰੀਕਾ ਹੋਵੇਗਾ। ਅਗਰ ਆਪ ਜਿਹਾ ਵਿੱਦਵਾਨ ਸੱਜਣ ਸਾਡੀ ਮੱਦਦ ਇਮਾਨਦਾਰੀ ਨਾਲ ਕਰੇਗਾ ਤਾਂ ਸਾਨੂੰ ਫਾਇਦਾ ਹੋਵੇਗਾ। ਮੇਰਾ ਜਾਤੀ ਖਿਆਲ ਹੈ ਕਿ ਇੱਹ ਆਪ ਜੀ ਦਾ ਦਸਿਆ ਤਰੀਕਾ ਵਧੀਆ ਹੋਵੇਗਾ, ਜਨਤੱਕ ਤੌਰ ਤੇ ਉਹਨਾ ਨੂੰ ਨੀਵਾਂ ਦਿਖਾਣ ਦੀ ਕੋਸ਼ਿਸ਼ ਠੀਕ ਨਹੀ, ਅਗਰ ਵੀਰ ਜੀ ਆਪ ਅਪਣੇ ਆਪ ਨੂੰ ਬਹੁਤ ਬੌਧਿਕ ਤੇ ਪੰਥ ਦਰਦੀ ਸਮਝਦੇ ਹੋ ਤੇ ਕਾਲਾ ਅਫਗਾਨਾ ਜੀ ਦੀ ਵੀ ਕੌਮ ਨੂੰ ਬਹੁਤ ਦੇਣ ਹੈ, ਅੱਜ ਜੋ ਕੌਮ ਦੇ ਵਿੱਚ ਇੰਨੀ ਜਾਗਰੁਕਤਾ ਆ ਰਹੀ ਹੈ ਉਸ ਵਿੱਚ ਕਾਲਾ ਆਫਗਾਨਾ ਜੀ ਦੀਆਂ ਲਿੱਖਤਾਂ ਦਾ ਬਹੁਤ ਵੱਡਾ ਹੱਥ ਹੈ। ਹਾਂ, 100% ਕੋਈ ਵੀ ਵਿੱਦਵਾਨ ਠੀਕ ਨਹੀ ਹੋ ਸਕਦਾ, ਨਾ ਹੀ ਤੁਸੀ ਹੋ, ਨਾ ਹੀ ਮੈ ਉਹਨਾ ਬਾਰੇ ਦਾਵਾ ਕਰਦਾ ਹਾਂ।
ਜੋ ਸਿੱਖ ਮਾਰਗ ਤੇ ਮੇਰੀ ਚਿੱਠੀ ਛੱਪੀ ਹੈ ਉਸ ਵਿੱਚ ਮੇਰਾ ਈਮੇਲ ਆਈ ਡੀ ਠੀਕ ਛੱਪਿਆ ਹੈ, ਫਿਰ ਵੀ ਮੈ ਸੰਪਾਦਕ ਜੀ ਨੂੰ ਬੇਨਤੀ ਕਰਦਾ ਹਾਂ ਕਿ ਆਪ ਜੀ ਨੂੰ ਭੇਜ ਦੇਣ। ਆਸ ਹੈ ਕਿ ਆਪ ਜੀ ਸੰਪਰਕ ਜਰੂਰ ਕਰੋਗੇ।
ਭੁੱਲ ਚੁੱਕ ਦੀ ਖਿਮਾ
ਦਾਸ
ਸੁਖਵਿੰਦਰਜੀਤ ਸਿੰਘ ਅਸਟ੍ਰਲੀਆ


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


(11/02/12)
ਹਰਦੇਵ ਸਿੰਘ ਜੰਮੂ

ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀ,
ਸਤਿ ਸ਼੍ਰੀ ਅਕਾਲ ਪਰਵਾਨ ਕਰਨੀ!

ਆਪ ਜੀ ਦੀ ਪਹਿਲੀ ਚਿੱਠੀ ਮਿਤੀ ੨. ੨. ੧੨ ! ਸੰਵਾਦ ਦਾ ਆਰੰਭ ! ਆਪ ਜੀ ਨੇ ਲਿਖਿਆ:-

“ਆਪ ਜੀ ਨੇ ਪ੍ਰੋ: ਦਰਸ਼ਨ ਸਿੰਘ ਜੀ ਦੇ ਉਪ੍ਰੋਕਤ ਸ਼ਬਦਾਂ ਨਾਲ ਸਹਿਮਤੀ ਇਨ੍ਹਾਂ ਸ਼ਬਦਾਂ `ਚ ਪ੍ਰਗਟ ਕੀਤੀ ਹੈ, “ਵੈਸੇ ਵੀ ਸਿੱਖਾਂ ਵਿੱਚ ਪ੍ਰਚਲਤ ਅਤੇ ਜਾਣੀਆਂ ਪਛਾਣਿਆਂ ਕੁੱਝ ਰਚਨਾਵਾਂ ਨੂੰ ਦਸ਼ਮੇਸ਼ ਜੀ ਤੋਂ ਬਾਦ ਕਿਸੇ ਹੋਰ ਗ੍ਰੰਥ ਵਿੱਚ ਨੱਥੀ ਕਰ ਦਿੱਤਾ ਗਿਆ ਸੀ। ਇਤਹਾਸ ਇਸਦਾ ਗਵਾਹ ਹੈ”। ਸਤਿਕਾਰ ਯੋਗ ਵੀਰ ਜੀ, ਮੈਂ ਵੀ ਆਪ ਜੀ ਨਾਲ ਸਹਿਮਤ ਹਾਂ। ਇਸ ਮਸਲੇ ਦੇ ਹੱਲ ਤਾਂਈ ਪੁੱਜਣ ਲਈ ਇਹ ਨੁਕਤਾ ਬਹੁਤ ਹੀ ਮਹੱਤਵ ਪੂਰਨ ਹੈ। ਆਓ ਆਪਾ ਸਾਰੇ ਇਸ ਵਿਚਾਰ ਚਰਚਾ ਦਾ ਇਸੇ ਨੁਕਤੇ ਤੋਂ ਹੀ ਅਰੰਭ ਕਰੀਏ ਤਾਂ ਜੋ ਕਿਸੇ ਸੁਖਾਵੇ ਨਤੀਜੇ ਤੇ ਪੁੱਜਿਆ ਜਾ ਸਕੇ। ਵੀਰ ਜੀ, ਇਹ ਜਾਣਕਾਰੀ ਦਿਓ ਕਿ ਆਪ ਜੀ ਦੀ ਖੋਜ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦੀ ਕਿਹੜੀ-ਕਿਹੜੀ ਰਚਨਾ ਅਖੌਤੀ ਦਸਮ ਗ੍ਰੰਥ `ਚ ਦਰਜ ਹੈ?

ਮਿਤੀ ੩. ੨. ੧੨ ਨੂੰ ਦਾਸ ਦਾ ਸਿੱਦਾ ਜਵਾਬ:-

“ਵੀਰ ਜੀਉ ਕੁੱਝ ਚਿਰ ਤੋਂ (ਦੋ ਸਾਲ ਪਹਿਲਾਂ ਇਸ ਵਿਸ਼ੇ ਬਾਰੇ ਪਤਾ ਚਲਣ ਤੋਂ ਬਾਦ) ਇਸ ਬਾਰੇ ਦਾਸ ਨੇ ਜਾਣਕਾਰੀ ਜੁਟਾਣੀ ਆਰੰਭ ਕੀਤੀ ਸੀ ਤੇ ਅਜੇ ਤਕ ਦੀ ਜਾਣਕਾਰੀ ਅਨੁਸਾਰ ਜਾਪੁ ਰਚਨਾ ਦਸ਼ਮੇਸ਼ ਜੀ ਵਲੋਂ ਪ੍ਰਵਾਣਿਤ ਹੀ ਲੱਗੀ ਹੈ……ਬਾਕੀ ਇਤਹਾਸਕ/ਪਰੰਪਰਾਗਤ ਗਵਾਹੀ ਅਤੇ ਸਿੱਖ ਰਹਿਤ ਮਰਿਆਦਾ ਦੇ ਅਧਾਰ ਤੇ ਦਾਸ ਅਜੇ ਤਕ ਨਿਤਨੇਮ ਵਿਚਲਿਆਂ ਰਚਨਾਵਾਂ ਨੂੰ ਦਾਸ ਗੁਰੂ ਕ੍ਰਿਤ ਜਾਂ ਪ੍ਰਵਾਣਿਤ ਮੰਨ ਕੇ ਚਲ ਰਿਹਾ ਹੈ ਅਤੇ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਦਾ ਜਤਨ ਕਰ ਰਿਹਾ ਹੈ ਤਾਂ ਕਿ ਇਸ ਬਾਰੇ ਵਧੇਰੀ ਸੱਚਾਈ ਦਾ ਪਤਾ ਚਲ ਸਕੇ। ਜੇਕਰ ਉਹ ਵੱਖਰੀ ਹੈ ਤਾਂ ਵੀ ਅਤੇ ਜੇਕਰ ਨਹੀਂ ਤਾਂ ਵੀ” (ਕੀ ਇਹ ਆਪ ਜੀ ਦੇ ਸਵਾਲ ਦਾ ਜਵਾਬ ਨਹੀਂ sI?)

ਫ਼ਿਰ ਹੋਰ ਪੱਤਰਾਚਾਰ ਬਾਦ ਮਿਤੀ ੯. ੨. ੧੨ ਨੂੰ ਦਾਸ ਦਾ ਆਪ ਜੀ ਵੱਲ ਇਕ ਸਵਾਲ:-

“ਜਾਪੁ ਬਾਰੇ ਆਪ ਜੀ ਦਾ ਵਿਚਾਰ ਕੀ ਹੈ? ਅਤੇ ਜੇ ਕਰ ਆਪ ਜੀ ਉਸ ਨੂੰ ਗੁਰੂ ਕ੍ਰਿਤ ਨਹੀਂ ਮੰਨਦੇ ਤਾਂ ਆਪ ਜੀ ਪਾਸ ਐਸਾ ਮੰਨਣ ਦੇ ਕੀ ਅਧਾਰ ਹਨ? ਨੁਕਤੇ ਸਾਂਝੇ ਕਰਨ ਦੀ ਕਿਰਪਾਲਤਾ ਕਰਨੀ”

ਮਿਤੀ ੧੦. ੨. ੧੨ ਨੂੰ ਆਪ ਜੀ ਦਾ ਜਵਾਬ ਅਤੇ ਸਵਾਲ:-

“ਆਪ ਦੇ ਨਵੇਂ ਸਵਾਲ, “ਜਾਪੁ ਬਾਰੇ ਆਪ ਜੀ ਦਾ ਵਿਚਾਰ ਕੀ ਹੈ?” ਸਬੰਧੀ ਬੇਨਤੀ ਹੈ ਨਵਾਂ ਵਿਸ਼ਾ ਅਰੰਭ ਕਰਨ ਤੋਂ ਪਹਿਲਾ ਚਲ ਰਹੇ ਵਿਸ਼ੇ (ਚੌਪਈ) ਸਬੰਧੀ ਕਿਸੇ ਅੰਤਮ ਨਤੀਜੇ ਤੇ ਪੁੱਜਿਆ ਜਾਵੇ। ਹਰਦੇਵ ਸਿੰਘ ਜੰਮੂ ਜੀ, ਕੀ ਆਪ ਜੀ ਮੇਰੇ ਨਾਲ ਸਹਿਮਤ ਹੋ ਕਿ ਅਖੌਤੀ ਦਸਮ ਗ੍ਰੰਥ `ਚ ਦਰਜ ਆਖਰੀ ਚਰਿਤ੍ਰ ਨੰ: 404, ਜਿਸ ਦੇ ਕੁਲ 405 ਛੰਦ ਹਨ `ਚ 377 ਤੋਂ 401 ਤਾਂਈ ਭਾਵ ਕੁਲ 25 ਛੰਦ, ਗੁਰੂ ਜੀ ਲਿਖਤ ਨਹੀਂ ਹੈ? ਜੇ ਆਪ ਜੀ ਮੇਰੇ ਨਾਲ ਸਹਿਮਤ ਨਹੀ ਤਾਂ ਇਹ ਜਾਣਕਾਰੀ ਦਿਓ ਕਿ ਇਸ ਦਾ ਲੇਖਕ ਕੌਣ ਹੈ?”

ਵੀਰ ਸਰਵਜੀਤ ਸਿੰਘ ਜੀ ਆਪ ਜੀ ਅਪਣੇ ਸਵਾਲ ਬਾਰੇ ਮੇਰੇ ਜਵਾਬ ਤੋਂ ਬਾਦ ਵੀ ਅਪਣਾ ਸਵਾਲ ਦੁਹਰਾ ਰਹੇ ਹੋ ਜਿਸਦਾ ਜਵਾਬ ਦਾਸ ਪਹਿਲੀ ਚਿੱਠੀ ਰਾਹੀਂ ਹੀ ਦੇ ਚੁੱਕਿਆ ਸੀ ਅਤੇ ਬਾਦ ਵਿਚ ਵੀ ਦਿੱਤਾ ਹੈ। ਪਰ ਆਪ ਜੀ ਨੇ ਮੇਰੇ ਵਲੋਂ ਪੁੱਛੇ ਸਵਾਲ ਬਾਰੇ ਜਵਾਬ ਦੇਂਣ ਤੋਂ ਇਸ ਕਹਿ ਕੇ ਇਨਕਾਰ ਕਰ ਦਿੱਤਾ ਹੈ ਕਿ ਇਹ ਵਿਸ਼ਾ ਨਵਾਂ ਹੈ! ਵੀਰ ਜੀਉ ਆਪਣੀ ਪਹਿਲੀ ਚਿੱਠੀ ਵਿਚ ਅਪਣੇ ਉਪਰੋਕਤ ਸ਼ਬਦਾਂ ਅਤੇ ਉਸ ਤੇ ਮੇਰੇ ਸਪਸ਼ਟ ਜਵਾਬ ਨੂੰ ਦੁਬਾਰਾ ਰਵਾਨਗੀ ਵਿਚ ਪੜੋ ਅਤੇ ਆਤਮਚਿੰਤਨ ਕਰੋ ਕਿ ਕੀ ਜਾਪੁ ਰਚਨਾ ਸ਼ੁਰੂ ਤੋਂ ਹੀ ਇਸ ਚਰਚਾ ਦਾ ਵਿਸ਼ਾ ਨਹੀਂ?

ਇਸਦੇ ਨਾਲ ਹੀ ਅਨੇਕਾਂ ਵਾਰ ਆਪ ਜੀ ਤੋਂ ਇਸੇ ਵਿਸ਼ੇ ਨਾਲ ਸਬੰਧਤ ਇਕ ਸਵਾਲ ਪੁੱਛ ਰਿਹਾਂ ਹਾਂ ਕਿ ਆਪ ਜੀ ਦਾ ਕੀ ਵਿਚਾਰ ਹੈ ਕਿ ਜਪੁ ਰਹਿਰਾਸ ਅਤੇ ਆਨੰਦ ਵੀ ਅੰਗ੍ਰੇਜ਼ਾਂ ਨੇ ਸਿੱਖਾਂ ਦੇ ਗੱਲ ਪਾਇਆਂ ਸਨ? ਪਰ ਆਪ ਜੀ ਵਲੋਂ ਇਸ ਦਾ ਵੀ ਜਵਾਬ ਨਹੀਂ ਮਿਲਿਆ। ਕਿਉਂ? ਕੀ ਆਪ ਜੀ ਨੂੰ ਕੇਵਲ ਸਵਾਲ ਕਰਨ ਦਾ ਹੱਕ ਹੈ ਜਵਾਬ ਦੇਂਣ ਦੀ ਜਿੰਮੇਵਾਰੀ ਬਿਲਕੁਲ ਨਹੀਂ ?

ਵੀਰ ਜੀਉ ਚਰਚਾ ਇੰਝ ਨਹੀਂ ਹੁੰਦੀ ਕਿ ਅਸੀਂ ਕੁਰਸੀਆਂ ਤੇ ਰੱਸੀ ਨਾਲ ਬੱਜੇ ਹੋਏ ਸੰਵਾਦ ਕਰ ਰਹੇ ਹਾਂ ਅਤੇ ਕੋਈ ਨਿਰਨਾ ਨਾ ਹੋਂਣ ਤਕ ਬੱਜੇ ਹੀ ਰਹਾਂ ਗੇ। ਅਸੀਂ ਦੋਵੇਂ ਕੁਰਸਿਆਂ ਤੋਂ ਕਿਸੇ ਨੁਕਤੇ ਬਾਰੇ ਅਸਹਿਮਤ ਹੋ ਕੇ ਵੀ ਉੱਠ ਸੱਕਦੇ ਹਾਂ। ਆਪ ਜੀ ਨੇ ਸਵਾਲ ਕੀਤੇ ਹਨ ਮੈਂ ਜਵਾਬ ਦਿੱਤਾ ਹੈ ਪਰ ਆਪ ਜੀ ਜਵਾਬ ਹੀ ਨਹੀਂ ਦਿੰਦੇ ਜਿਵੇਂ ਕਿ ਦਾਸ ਕੇਵਲ ਜਵਾਬ ਦੇਂਣ ਲਈ ਹੀ ਬੱਝਿਆ ਹੋਵੇ ਅਤੇ ਆਪ ਜੀ ਸਿਰਫ਼ ਸਵਾਲ ਪੁੱਛਣ ਲਈ ਖੁੱਲੇ ਬੈਠੇ ਹੋਵੋ।

ਦਾਸ ਨਿਤਨੇਮ ਵਿਚਲਿਆਂ ਰਚਨਾਵਾਂ ਨੂੰ ਗੁਰੂ ਦਾ ਆਦੇਸ਼ ਮੰਨ ਕੇ ਹੀ ਤੁਰ ਰਿਹਾ ਹੈ! ਠੀਕ ਉਂਝ ਹੀ ਜਿਵੇਂ ਕਿ ਸਿੱਖ ਦਸ਼ਮੇਸ਼ ਜੀ ਵਲੋਂ ਬਖ਼ਸ਼ੇ ਖੰਡੇ ਦੇ ਅੰਮ੍ਰਿਤ ਨੂੰ ਮੰਨ ਕੇ ਤੁਰਦੇ ਹਨ ਅਤੇ ਇਹ ਸਵਾਲ ਨਹੀਂ ਕਰਦੇ ਕਿ ਕੋਂਣ ਕਹਿੰਦਾ ਹੈ ਕਿ ਖੰਡੇ ਦਾ ਅੰਮ੍ਰਿਤ ਦਸ਼ਮੇਸ਼ ਜੀ ਦਾ ਆਦੇਸ਼ ਸੀ ? ਕਿੱਥੇ ਹੈ ਉਨਾਂ ਦਾ ਇਸ ਬਾਰੇ ਦਸਤਖਤੀ ਆਦੇਸ਼ ? ? ਜਾਂ ਕਿੱਥੇ ਹੈ ਇਸ ਰਸਮ ਬਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਇੰਦਰਾਜ ? ? ? ਜੇਕਰ ਖੌਜ ਦੀ ਇਸ ਤਰਜ਼ ਤੇ ਚਲਿਆ ਜਾਏ ਤਾਂ ਕੋਈ ਅਚਰਜ ਨਹੀਂ ਕਿ ਉਪਰੋਕਤ ਤਿੰਨਾਂ ਸਵਾਲਾਂ ਰਾਹੀਂ ਪਹਿਲਾਂ ਦਸਮੇਸ਼ ਜੀ ਵਲੋਂ ਅਰੰਭੀ ਖੰਡੇ ਦੇ ਅੰਮ੍ਰਿਤ ਦੀ ਮਰਿਆਦਤ ਰਸਮ ਨੂੰ ਹੀ ਰੱਦ ਕਰਨ ਦਾ ਤਰਕ ਪੇਸ਼ ਕੀਤਾ ਜਾਏ। ਨਾਲ ਹੀ ਫ਼ਿਰ ਇਹ ਸਵਾਲ ਖੜਾ ਕੀਤਾ ਜਾਏ ਕਿ ਕਿੱਥੇ ਹੈ ਦਸ਼ਮੇਸ਼ ਜੀ ਦਾ ਹੱਥ ਲਿਖਤ ਆਦੇਸ਼ ਜਿਸ ਵਿਚ ਉਨ੍ਹਾਂ ਵਿਅਕਤੀ ਗੁਰੂ ਪਰੰਪਰਾ ਨੂੰ ਬੰਦ ਕਰਕੇ ਸਿੱਖਾਂ ਨੂੰ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਸੋਂਪ ਦਿੱਤਾ ਸੀ? ਆਦਿ ਆਦਿ! ਦਾਸ ਖੋਜ ਦੀ ਐਸੀ ਸ਼ੈਲੀ ਤੋਂ ਸਹਿਮਤ ਨਹੀਂ!

ਦਾਸ ਅਪਣਾ ਜਵਾਬ ਆਪ ਜੀ ਨੇ ਸਪਸ਼ਟ ਰੂਪ ਵਿਚ ਦੇ ਚੁੱਕਿਆ ਹੈ। ਹੁਣ ਆਪ ਜੀ ਵੀ ਤਾਂ ਕਿਸੇ ਸਵਾਲ ਦਾ ਜਵਾਬ ਦੇਣ ਦੀ ਕਿਰਪਾਲਤਾ ਕਰੋ ਤਾਂ ਕਿ ਸੰਵਾਦ ਦਾ ਸੰਤੁਲਨ ਬੜਿਆ ਰਹੇ! ਮਾਫ਼ ਕਰਨਾ ਆਪ ਜੀ ਦੇ ਸ਼ਬਦਾਂ ਨੂੰ ਕੋਟ ਕਰਨ ਕਾਰਨ ਜਵਾਬ ਥੋੜਾ ਲੰਭਾ ਹੋ ਗਿਆ ਹੈ।

ਕਿਸੇ ਹੋਰ ਭੁੱਲ ਚੂਕ ਲਈ ਵੀ ਛਿਮਾਂ ਦਾ ਜਾਚਕ ਸਮਝਣਾ!

ਹਰਦੇਵ ਸਿੰਘ ਜੰਮੂ

੧੧. ੦੨. ੨੦੧੨

****************************************************

ਵੀਰ ਸੁੱਖਵਿੰਦਰ ਜੀਤ ਸਿੰਘ ਜੀ ਵਲੋਂ ਨਵੇਂ ਪਤੱਰ ਬਾਰੇ`

ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਵੀਰ ਸੁਖਵਿੰਦਰ ਜੀਤ ਸਿੰਘ ਜੀ,

ਸਤਿ ਸ਼੍ਰੀ ਅਕਾਲ!

ਆਪ ਜੀ ਦਾ ਧਨਵਾਦ ਕਿ ਆਪ ਜੀ ਨੇ ਸਵੀਕਾਰ ਕੀਤਾ ਹੈ ਕਿ ਕਾਲਾ ਅਫ਼ਗ਼ਾਨਾ ਜੀ ਨਾਲ ਸਿੱਦੇ ਮੁਖ਼ਾਤਬ ਹੋਂਣ ਦੀ ਸਲਾਹ ਆਪ ਜੀ ਨੇ ਹੀ ਦਾਸ ਨੂੰ ਦਿੱਤੀ ਸੀ। ਵੀਰ ਜੀਉ ਜੇਕਰ ਆਪ ਜੀ ਨੂੰ ਉਨ੍ਹਾਂ ਦੀ ਹਾਲਤ ਪਤਾ ਨਹੀਂ ਸੀ ਤਾਂ ਆਪ ਜੀ ਕਿਵੇਂ ਸੋਚ ਸਕਦੇ ਹੋ ਕਿ ਦਾਸ ਨੂੰ ਉਨ੍ਹਾਂ ਦੀ ਪੁਰੀ ਹਾਲਤ ਬਾਰੇ ਪਤਾ ਸੀ? ਦਾਸ ਨੇ ਸਮੰਦਰ ਦੂਰ ਅਤੇ ਕੋਈ ਹੋਰ ਸੰਪਰਕ ਵਸੀਲਾ ਨਾ ਹੋਂਣ ਕਰਕੇ ਇਨਟਰਨੈਟ ਦਾ ਆਸਰਾ ਲਿਆ ਕਿ ਸ਼ਾਯਦ ਉਨ੍ਹਾਂ ਤਕ ਗਲ ਪਹੁੰਚੇ ਅਤੇ ਸ਼ਾਯਦ ਉਨ੍ਹਾਂ ਦੇ ਵਿਚਾਰ ਪ੍ਰਾਪਤ ਹੋਂਣ। ਪਰ ਆਪ ਜੀ ਪੱਤਰਾਚਾਰ ਵਿੱਚ ਬਾਰ-ਬਾਰ ਮੇਰੇ ਵਲੋਂ ਕਾਲਾ ਅਫ਼ਗ਼ਾਨਾ ਜੀ ਬਾਰੇ ਸ਼ੰਕਾ ਵਰਗੀ ਹਲਕੀ ਗਲ ਦਾ ਇਸਤੇਮਾਲ ਕਰ ਰਹੇ ਹੋ ਤਾਂ ਕਿ ਆਪ ਜੀ ਪਾਠਕਾਂ ਨੂੰ ਦਾਸ ਪ੍ਰਤੀ ਗੁਮਰਾਹ ਕਰ ਸਕੋ? ਆਪ ਜੀ ਨੂੰ ਐਸੀ ਇਲਜ਼ਾਮ ਤਰਾਸ਼ੀ ਕਰਨੀ ਸੋਭਦੀ ਨਹੀਂ। ਆਪ ਜੀ ਦੀ ਖ਼ੀਜ ਵਿੱਚ ਕਈ ਸ਼ਿੱਕਵੇ ਹਨ! ਖ਼ੈਰ ਉਭਰਦੀਆਂ ਹੋਰ ਜ਼ਰੂਰੀ ਗੱਲਾਂ ਵੀ ਵਿਚਾਰ ਲੇਂਦੇ ਹਾਂ! !

ਆਪ ਜੀ ਨੇ ਪਾਠਕਾਂ ਨੂੰ ਸਪਸ਼ਟੀਕਰਨ ਦਿੰਦੇ ਲਿਖਿਆ ਹੈ:-

“ਵੀਰ ਜੀ ਦੀ ਇਹ ਗੱਲ ਠੀਕ ਹੈ ਕਿ ਪਿਯਲੇ ਸਾਲ ਜੂਨ ਵਿੱਚ ਮੈਂ ਹੀ ਆਪ ਜੀ ਨੂੰ ਮਸਵਰਾ ਦਿੱਤਾ ਸੀ ਕਾਲਾ ਅਫਗਾਨਾ ਜੀ ਨਾਲ ਸੰਪਰਕ ਕਰੋ, ਲੇਕਿਨ ਉਸ ਵੱਕਤ ਹਾਲੇ ਖੁਦ ਉਹਨਾ ਨਾਲ ਕਦੇ ਗੱਲਬਾਤ ਨਹੀ ਸੀ ਕੀਤੀ, ਉਸ ਵਕਤ ਮੇਰਾ ਉਨ੍ਹਾਂ ਨਾਲ ਕਦੇ ਸੰਪਰਕ ਨਹੀਂ ਸੀ ਹੋ ਹੋਇਆ। ਮੈਨੂੰ ਉਹਨਾ ਦੀ ਹਾਲਤ ਦਾ ਪਤਾ ਪਿੱਛਲੇ ਸਾਲ ਜੁਲਾਈ ਵਿੱਚ ਲੱਗਾ ਸੀ ਆਪ ਜੀ ਨੂੰ ਮਸ਼ਵਰਾ ਦੇਂਣ ਤੋਂ ਬਾਦ, ਕਿਉਂਕਿ ਉਦੋਂ ਹੀ ਮੈਨੂੰ ਵੀ ਖਿਆਲ ਆਇਆ ਸੀ ਕਿ ਕਿਉਂ ਨਾ ਉਹਨਾ ਦੇ ਵਿਚਾਰ ਲੈ ਲਏ ਜਾਂਣ ਬਚਿੱਤਰ ਨਾਟਕ ਬਾਰੇ। ਫਿਰ ਮੈਂਨੂੰ ਕਿਸੇ ਸੱਜਣ ਨੇ ਉਹਨਾ ਦਾ ਫੋਨ ਨੰਬਰ ਦਿੱਤਾ ਅਤੇ ਮੈਂ ਉਹਨਾ ਨਾਲ ਰਾਬਤਾ ਕਾਇਮ ਕੀਤਾ। ਗੱਲਬਾਤ ਕਰਕੇ ਹੀ ਮੈਨੂਂ ਪਤਾ ਲਗਾ ਕਿ ਉਹਨਾ ਦੀ ਅਸਲ ਸਿਹਤ ਦੀ ਸਥਿਤੀ ਕੀ ਹੈ, ਮੇਰੇ ਲਈ ਉਹਨਾ ਕੋਲੋ ਉਹਨਾ ਦੀਆਂ ਕਿਤਾਬਾਂ ਵਿੱਚ ਬਚਿਤਰ ਨਾਟਕ ਦੇ ਹਵਾਲਿਆਂ ਬਾਰੇ ਸਪਸ਼ਟੀਕਰਨ ਲੈਣ ਵਿੱਚ ਮੁਸ਼ਕਿੱਲ ਹੋ ਰਹੀ ਸੀ। ਕਾਫ਼ੀ ਕੋਸ਼ਿਸ਼ ਤੋਂ ਬਾਦ ਫਿਰ ਇੱਕ ਸੱਜਣ ਨਾਲ ਸੰਪਰਕ ਹੋਇਆ ਜੋ ਕਿ ਕਾਲਾ ਅਫਗਾਨਾ ਦੀ ਨਾਲ ਇਕੋ ਸਹਿਰ ਵਿੱਚ ਰਹਿੰਦੇ ਹੱਨ। ਇਸ ਸੱਜਣ ਨੇ ਬਹੁਤ ਮੇਹਨਤ ਨਾਲ ਉਹਨਾ ਕੋਲ ਵਾਰ ਵਾਰ ਜਾ ਕੇ ਪਹਿਲਾਂ ਤੇ ਉਹਨਾ ਨੂੰ ਦੱਸਿਆ ਕਿ ਉਹਨਾ ਦੀਆਂ ਕਿਤਾਬਾਂ ਵਿੱਚ ਕਿਸ ਥਾਂ ਤੇ ਬਚਿਤੱਰ ਨਾਟਕ ਵਿੱਚੋ ਕੀ ਹਵਾਲੇ ਹਨ, ਤੇ ਫਿਰ ਉਹਨਾ ਨੇ ਸਪਸ਼ਟੀਕਰਨ ਦਿੱਤਾ ਕਿ ਇਹ ਹਵਾਲੇ ਅਣਜਾਣੇ ਵਿੱਚ ਹਨ ਅਤੇ ਉਹ ਬਚਿਤੱਰ ਨਾਟਕ ਦੀ ਕਿਸੇ ਵੀ ਰਚਨਾ ਨੂੰ ਦਸਮ ਗੁਰੂ ਜੀ ਦੀ ਕ੍ਰਿਤ ਨਹੀਂ ਮੰਨਦੇ, ਅਤੇ ਪਠਕਾਂ ਨੂੰ ਬੇਨਤੀ ਕਰਦੇ ਹਨ ਕਿ ਛਪ ਚੁਕਿਆਂ ਕਿਤਾਬਾ ਵਿੱਚ ਇਨ੍ਹਾਂ ਹਵਾਲਿਆਂ ਨੂੰ ਨਜਰ ਅੰਦਾਜ ਕਰਨ ਅਤੇ ਅਗੇ ਛਾਪਣ ਵਾਲੇ ਨੂੰ ਬੇਨਤੀ ਹੈ ਕਿ ਇਹਨਾ ਹਵਾਲਿਆਂ ਨੂੰ ਨਾ ਛਾਪਿਆ ਜਾਵੇ। ਇਹ ਉਹਨਾ ਦਾ ਸਪਸ਼ਟੀਕਰਨ ਸਾਡੇ ਕੋਲ ਲਿਖਤੀ ਰੂਪ ਵਿੱਚ ਮਜੂਦ ਹੈ”

ਵੀਰ ਜੀਉ ਹੁਣ ਧਿਆਨ ਦੇਂਣਾ ਇਹ ਉਪਰੋਕਤ ਬਿਯੋਰਾ ਆਪ ਜੀ ਨੇ ਅੱਜ ਦਿੱਤਾ ਹੈ ਅਤੇ ਲਿਖਿਆ ਹੈ ਕਿ ਪਿਛਲੇ ਸਾਲ ਜੂਨ ਤੋਂ ਬਾਦ ਆਪ ਜੀ ਨੇ ਸਪਸ਼ਟੀਕਰਨ ਲਈ ਕਾਲਾ ਅਫ਼ਗ਼ਾਨਾ ਜੀ ਦੇ ਨਾਲ ਸੰਪਰਕ ਸਾਧਣ ਦੀ ਕੋਸ਼ਿਸ਼ ਕੀਤੀ ਅਤੇ ਇਸ ਬਾਬਤ ਕਿਸੇ ਸੱਜਣ ਵਲੋਂ ਵਾਰ-ਵਾਰ ਚੱਕਰ ਲਗਾਉਂਣ ਤੋਂ ਬਾਦ ਆਪ ਜੀ ਨੂੰ ਸਪਸ਼ਟੀਕਰਨ ਪ੍ਰਾਪਤ ਹੋਇਆ। ਪਰ ਵੀਰ ਜੀ ਆਪ ਜੀ ਨੇ ਤਾਂ ਜੂਨ ਵਾਲੀ ਅਪਣੀ ਪਹਿਲੀ ਹੀ ਚਿੱਠੀ ਵਿੱਚ ਇਹ ਕਿਵੇਂ ਅਤੇ ਕਿਸ ਅਧਿਕਾਰ ਨਾਲ ਦਾਸ ਨੂੰ ਇਹ ਸੂਚਨਾ ਦੇ ਦਿੱਤੀ ਸੀ:-

ਕਾਲਾ ਅਫਗਾਨਾ ਜੀ ਦੀਆਂ ਕਿਤਾਬਾਂ ਦੇ ਨਵੇਂ ਛੱਪ ਰਹੇ Edition ਵਿੱਚ ਬੱਚਿਤਰ ਨਾਟਕ ਹਵਾਲੇ ਹਾਟਾਏ ਜਾ ਰਹੇ ਹਨ”

(ਦਾਸ ਵੱਲ ਆਪ ਜੀ ਦਾ ਪੱਤਰ ਮਿਤੀ 02.06.2011)

ਜੇਕਰ ਆਪ ਜੀ ਪਾਸ ਉਪਰੋਕਤ ਸਪਸ਼ਟੀਕਰਨ ਨੂਮਾਂ ਵੱਡੀ ਜਾਣਕਾਰੀ ਜੂਨ 2011 ਵਿੱਚ ਪਹਿਲਾਂ ਹੀ ਸੀ ਤਾਂ ਦੂਬਾਰਾ ਇਸ ਬਾਬਤ ਸਪਸ਼ਟੀਕਰਨ ਭਾਲਣ ਦੀ ਕੀ ਲੋੜ ਸੀ? ਜਿਸ ਨੇ ਆਪ ਜੀ ਨੂੰ ਇਹ ਜਾਣਕਾਰੀ ਦਿੱਤੀ ਸੀ ਕੀ ਆਪ ਜੀ ਨੂੰ ਉਸ ਤੇ ਸ਼ੱਕ ਸੀ? ਇਸ ਲਈ ਆਪ ਜੀ ਇਹ ਸਪਸ਼ਟ ਕਰਨ ਦੀ ਕਿਰਪਾਲਤਾ ਕਰੋ ਕਿ ਕਾਲਾ ਅਫ਼ਗ਼ਾਨਾ ਜੀ ਨੇ ਜੂਨ 6, 2011 ਤੋਂ ਪਹਿਲਾਂ ਹਵਾਲੇ ਹਟਾਉਂਣ ਬਾਰੇ ‘ਕਿਦੋਂ`, ‘ਕਿਸ` ਨੂੰ ਅਤੇ ‘ਕਿੰਝ` ਹਿਦਾਇਤ ਦਿੱਤੀ ਸੀ ਅਤੇ ਆਪ ਜੀ ਨੂੰ ਉਦੋਂ ਇਸ ਦੀ ਜਾਣਕਾਰੀ ਕਿਵੇਂ ਸੀ?

ਤਾਂ ਕਿ ਉਹ ਧਿਰ ਇਹ ਗਲ ਸਪਸ਼ਟ ਕਰ ਸਕੇ ਜਿਸ ਦੇ ਪਾਸ ਪੁਸਤਕਾਂ ਛਾਪਣ ਦੇ ਅਧਿਕਾਰ ਹਨ ਅਤੇ ਜਿਨ੍ਹਾਂ ਨੂੰ (ਬਕੋਲ ਆਪ ਜੀ ਦੇ ਜੂਨ ਵਾਲੇ ਪੱਤਰ) ਨਵੇਂ ਐਡੀਸ਼ਨਾਂ ਵਿਚੋਂ ਹਵਾਲੇ ਹਟਾਉਂਣ ਦੀ ਹਿਦਾਇਤ ਕਾਲਾ ਅਫ਼ਗਾਨਾ ਜੀ ਜੂਨ 2011 ਤੋਂ ਪਹਿਲਾਂ ਹੀ ਕਰ ਚੁੱਕੇ ਸਨ। ਹਰ ਵਿਦਵਾਨ/ਲੇਖਕ ਸਮਝ ਸਕਦਾ ਹੈ ਕਿ ਕਾਲਾ ਅਫ਼ਗ਼ਾਨਾ ਜੀ ਵਲੋਂ ਵਰਤੇ ਹਵਾਲੇ ਨਵੇਂ ਐਡੀਸ਼ਨਾਂ ਵਿਚੋਂ ਕੀਅ ਭੋਰਡ ਤੇ ‘ਡਲੀਟ` ਕਲਿੱਕ ਕਰਕੇ ਕਿਸੇ ਦੇ ਹਟਾਉਂਣ ਮਾਤਰ ਨਾਲ ਨਹੀਂ ਹੱਟ ਸਕਦੇ ਕਿਉਂਕਿ ਉਹ ਹਵਾਲੇ ਲਿਖਤਾਂ ਵਿੱਚ ਪਿੱਛੇ ਅਤੇ ਅੱਗੇ ਸਬਜੈਕਟ ਮੈਟਰ ਨਾਲ ਜੂੜੇ ਹਨ ਜਿਸ ਲਈ ਲੇਖਕ ਨੂੰ ਕਈਂ ਥਾਂ ਪਿੱਛੇ ਅੱਗੇ ਦੀ ਸ਼ਬਦਾਵਲੀ ਵੀ ਬਦਲਣ ਦੀ ਲੋੜ ਪੇਂਣੀ ਸੀ। ਕੋਈ ਲੇਖਕ ਅਪਣੇ ਹੁੰਦੇ ਇਹ ਕੰਮ ਲਿਖ ਕੇ ਹੀ ਕਰ ਸਕਦਾ ਹੈ। ਇਸ ਕੰਮ ਲਈ ਕਾਲਾ ਅਫ਼ਗ਼ਾਨਾ ਜੀ ਨੇ ਕਿਸ ਨਾਲ ਸੰਪਰਕ ਕੀਤਾ ਸੀ? ਜਾਣਕਾਰੀ ਦੇਂਣ ਦੀ ਕਿਰਪਾਲਤਾ ਕਰਨੀ ਤਾਂ ਕਿ ਗਲ ਵਧੇਰੀ ਪਾਰਦਰਸ਼ਤ ਹੋ ਸਕੇ।

ਦਾਸ ਨੂੰ ਤਾਂ ਚਿੱਠੀ ਹੀ ਕੁੱਝ ਦਿਨ ਪਹਿਲਾਂ ਸਬਬਨ ਪੜਨ ਨੂੰ ਮਿਲੀ ਪਰ ਆਪ ਜੀ ਨੂੰ ਤਾਂ ਸਪਸ਼ਟੀਕਰਨ ਕਈ ਮਹਿਨੇ ਪਹਿਲਾਂ ਮਿਲ ਗਿਆ ਸੀ! ਆਪ ਜੀ ਅਨੁਸਾਰ ਤੇ ਦਾਸ ਦੀ ਤਾਂ ਭਾਵਨਾ ਹੀ ਮਾੜੀ ਹੈ ਪਰ ਆਪ ਜੀ ਕਿਰਪਾ ਕਰਕੇ ਦੱਸੋ ਕਿ ਆਪ ਜੀ ਨੇ ਇਤਨੇ ਮਹੀਨੇ ਬੀਤ ਜਾਣ ਦੇ ਬਾਦ ਵੀ ਅਜੇ ਤਕ ਕਾਲਾ ਅਫ਼ਗ਼ਾਨਾ ਜੀ ਵਲੋਂ ਮਿਲੇ ਸਪਸ਼ਟੀਕਰਨ ਨੂੰ ਜਨਤਕ ਕਿਉਂ ਨਹੀਂ ਕੀਤਾ? ਆਪ ਜੀ ਇਸ ਲਈ ਕਿਸ ਦਿਨ ਦੇ ਇੰਤਜ਼ਾਰ ਵਿੱਚ ਹੋ? ਕਾਲਾ ਅਫ਼ਗ਼ਾਨਾ ਜੀ ਦੀ ਸੇਹਤ ਦੇ ਮੱਦੇ ਨਜ਼ਰ ਕੀ ਆਪ ਜੀ ਨੂੰ ਅਪਣੀ ਇਸ ਵੱਡੀ ਕੋਤਾਹੀ ਲਈ 8-9 ਮਹੀਨੇ ਦਾ ਸਮਾਂ ਦਾਸ ਲਈ ‘ਵੱਡਾ` ਅਤੇ ਅਪਣੇ ਲਈ ‘ਛੋਟਾ` ਲੱਗਦਾ ਹੈ? ਬਾਕੋਲ ਆਪ ਜੀ ਦੇ ਲੋਗ (ਦਾਸ ਸਮੇਤ) ਸ਼ੰਕੇ ਕਰ ਰਹੇ ਹਨ ਅਤੇ ਆਪ ਜੀ ਕੀ ਕਰ ਰਹੇ ਹੋ? ਇੰਤਜ਼ਾਰ? ਕਿਸਦਾ? ? ? ਆਪ ਤਾਂ ਐਸੀਆਂ ਗੱਲਾਂ ਕਰਕੇ ਖੁਦ ਅਪਣੀ ਮੇਹਨਤ ਨੂੰ ਸ਼ੰਕਾਗ੍ਰਸਤ ਕਰ ਰਹੇ ਹੋ! ਆਪ ਜੀ ਵਲੋਂ ਪ੍ਰਾਪਤ ਸਪਸ਼ਟੀਕਰਨ ਤਾਂ ਸਮੇਂ ਸਿਰ ਕੁੱਝ ਮਹਿਨੇ ਪਹਿਲਾਂ ਹੀ ਛੱਪ ਜਨਤਕ ਹੋ ਜਾਣਾ ਚਾਹੀਦਾ ਸੀ ਤਾਂ ਕਿ ਕਾਲਾ ਅਫ਼ਗ਼ਾਨਾ ਜੀ ਆਪ ਇਸ ਦੀ ਤਸਦੀਕ ਲਈ ਬਾ-ਹੋਸ਼ੋ ਹਵਾਸ ਮੌਜੂਦ ਰਹਿਣ। ਦਾਸ ਨੂੰ ਵੀ ਸਿੱਦੇ ਕਾਲਾ ਅਫ਼ਗ਼ਾਨਾ ਜੀ ਨੂੰ ਸਵਾਲ ਭੇਜਣ ਦੀ ਕੋਸ਼ਿਸ਼ ਨਾ ਕਰਨੀ ਪੇਂਦੀ। ਆਪ ਜੀ ਨੇ ਅਪਣੀ ਹੀ ਸਲਾਹ ਤੇ ਲਿਖੀ ਗਈ ਇੱਕ ਆਮ ਚਿੱਠੀ ਨੂੰ ਲੇ ਕੇ ਗੰਭੀਰ ਇਲਜ਼ਾਮ ਲਗਾਉਂਣੇ ਸ਼ੁਰੁ ਕਰ ਦਿੱਤੇ।

ਆਪ ਜੀ ਇਸ ਨੂੰ ਦਾਸ ਵਲੋਂ ਕਾਲਾ ਅਫ਼ਗ਼ਾਨਾ ਜੀ ਤੇ ਸ਼ੱਕ ਕਰਨਾ ਕਹਿੰਦੇ ਹੋ ਪਰ ਇਹ ਗਲ ਕਾਲਾ ਅਫ਼ਗ਼ਾਨਾ ਜੀ ਤੇ ਸ਼ੱਕ ਕਰਨਾ ਨਹੀਂ ਬਲਕਿ ਉਨ੍ਹਾਂ ਦੀਆਂ ਲਿਖਤਾਂ ਦੇ ਇਮਾਨ ਨਾਲ ਛੇੜ ਛਾੜ ਨੂੰ ਰੋਕਣ ਦੀ ਹੈ।

ਵੀਰ ਜੀਉ ਆਪ ਸ਼ੱਕ ਘੱਟ ਕਰੋ ਅਤੇ ਜ਼ਰਾ ਵਿਚਾਰ ਕੇ ਚਲੋ। ਜੇਕਰ ਕਾਲਾ ਅਫ਼ਗਾਨਾ ਜੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਲਿਖਤੀ ਕਹਿ ਚੁੱਕੇ ਹਨ ਕਿ ਉਹ ਧੰਨ ਗੁਰੁ ਗ੍ਰੰਥ ਸਾਹਿਬ ਜੀ ਨੂੰ ਤਨੋ ਮਨੋ ਸਮਰਪਤ ਹਨ ਤਾਂ ਇਸ ਬਾਰੇ ਆਪ ਜੀ ਨਵੇਂ ਸਿਰਯੋਂ ਸਪਸ਼ਟੀਕਰਨ ਲੇਂਣ ਦੀ ਕੀ ਲੋੜ ਹੈ? ਜਿਹੜੇ ਇਸ ਬਾਰੇ ਗਲਤ ਇਲਜ਼ਾਮ ਲਗਾ ਰਹੇ ਹਨ ਉਨ੍ਹਾਂ ਨੂੰ ਕਾਲਾ ਅਫ਼ਗਾਨਾ ਜੀ ਦਿਆਂ ਲਿਖਤਾ ਵਿਖਾ ਦੇਵੋ। ਕਾਲਾ ਅਫ਼ਗ਼ਾਨਾ ਜੀ ਦੀ ੳਮਰ ਅਤੇ ਬੇਬਸੀ ਦੇ ਮੱਦੇਨਜ਼ਰ ਉਨ੍ਹਾਂ ਨੂੰ ਲੇ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਬਾਰੇ ਨਵੇਂ ਚੈਪਟਰ ਖੋਲੜ ਦੀ ਲੋੜ ਨਹੀਂ ਜਾਪਦੀ। ਕਲ ਕੋਈ ਕਹਿ ਸਕਦਾ ਹੈ ਕਿ ਕਾਲਾ ਅਫ਼ਗਾਨਾ ਜੀ ਬਾਦ ਵਿੱਚ ਸਮਝ ਆਉਂਣ ਤੇ ਫਲਾਂ-ਫਲਾਂ ਬਾਣੀ ਵੀ ਰੱਧ ਕਰ ਗਏ ਸੀ। ਉਹ ਬਜੁਰਗ ਹਨ ਅਤੇ ਇਸ ਕਰਕੇ ਕਾਫੀ ਹੱਦ ਤਕ ਬੇਬਸ ਵੀ। ਐਸਾ ਨਾ ਹੋਵੇ ਕਿ ਇੱਕ ਵਿਦਵਾਨ ਲੇਖਕ ਦੇ ਬਾਦ ਦੱਸ ਨਵੇਂ` ਸਪਸ਼ਟੀਕਰਨ ਛੱਪਦੇ ਰਹਿਣ ਅਤੇ ਕੋਈ ਸੱਜਣ ਅਪਣਿਆਂ ਗਲਾਂ ਉਨ੍ਹਾਂ ਦੇ ਮੁੰਹ/ਕਲਮ ਵਿੱਚ ਪਾ ਦੇਵੇ। ਜੇ ਕਰ ਇਤਹਾਸ ਵਿੱਚ ਰੱਲਗੱਡ ਹੈ ਤਾਂ ਵਰਤਮਾਨ ਵਿੱਚ ਵੀ ਇਤਹਾਸ ਅਪਣੇ ਨੂੰ ਦੁਹਰਾ ਸਕਦਾ ਹੈ।

ਸੰਭਾਵਨਾ ਇਹ ਵੀ ਲੱਗਦੀ ਹੈ ਕਿ ਉਨ੍ਹਾਂ ਦੇ ਨਾਮ ਤੇ ਅਜੇ ਬਹੁਤ ਕੁੱਝ ਹੋਂਣਾ ਬਾਕੀ ਹੈ! ਭਾਵੇਂ ਉਨ੍ਹਾਂ ਦੇ ਬਾਦ ਸਹੀ, ਬਿਨ੍ਹਾਂ ਉਨ੍ਹਾਂ ਦੀ ਜਾਣਕਾਰੀ ਦੇ ਸਹੀ! ! ਮੇਰੇ ਇੱਕ ਜਾਣਕਾਰ ਸੱਜਣ ਵੀ ਇਸ ਬਾਰੇ ਅਪਣਾ ਅੰਦੇਸ਼ਾ ਜ਼ਾਹਰ ਕਰ ਚੁੱਕੇ ਹਨ।

ਅੰਤ ਵਿੱਚ ਇੱਕ ਬੇਨਤੀ ਹੈ ਕਿ ਆਪ ਜੀ ਵਲੋਂ ਭੇਜਿਆ ਈਮੇਲ ਯੁਨੀਕੋਡ ਵਿੱਚ ਹੋਣ ਕਾਰਨ ਖੁੱਲ ਨਹੀਂ ਰਿਹਾ। ਕਿਰਪਾ ਕਰਕੇ ਅੰਗ੍ਰੇਜ਼ੀ ਵਿੱਚ ਟਾਈਪ ਕਰਕੇ ਦੁਬਾਰਾ ਭੇਜਣਾ। ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ

੧੧. ੦੨. ੨੦੧੨

(ਨੋਟ:- ਸੁੱਖਵਿੰਦਰਜੀਤ ਸਿੰਘ ਅਸਟ੍ਰੇਲੀਆ ਦੀ ਜਿਹੜੀ ਚਿੱਠੀ ਅੱਜ ‘ਸਿੱਖ ਮਾਰਗ’ ਤੇ ਛਪੀ ਹੈ, ਇਹ ਇੱਥੇ ਛਪਣ ਤੋਂ ਪਹਿਲਾਂ ਹੀ ‘ਤੱਤ ਗੁਰਮਤਿ’ ਦੀ ਸਾਈਟ ਤੇ ਛਪ ਚੁੱਕੀ ਸੀ। ਤਦ ਹੀ ਇਹ ਜਵਾਬ ਸਾਨੂੰ ਅੱਜ ਹੀ ਛਪਣ ਵਾਸਤੇ ਹਰਦੇਵ ਸਿੰਘ ਜੰਮੂ ਨੇ ਭੇਜ ਦਿੱਤਾ ਸੀ-ਸੰਪਾਦਕ)


(11/02/12)
ਸੁੱਖਵਿੰਦਰਜੀਤ ਸਿੰਘ ਅਸਟ੍ਰੇਲੀਆ

ਸਤਿਕਾਰ ਯੋਗ ਸੰਪਾਦਕ ਜੀ ਅੱਤੇ ਸੱਮੂਹ ਪਾਠਕ ਸੱਜਣ,
ਆਪ ਸਭ ਨੂੰ ਮੇਰੇ ਵਲੋ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ,
ਅੱਜ ਸਿੱਖ ਮਾਰਗ ਸਾਈਟ ਤੇ ਵੀਰ ਹਰਦੇਵ ਸਿੰਘ ਜੀ ਦੀ ਜਵਾਬ ਪੜਿਆ ਜੋ ਉਹਨਾ ਨੇ ਮੇਰੀ ਚਿੱਠੀ ਦਾ ਦਿੱਤਾ ਹੈ। ਵੀਰ ਜੀ ਨੇ ਮੇਰਾ ਪੱਖ ਸੁਣੇ ਬਿਨਾ ਹੀ ਮੇਰੇ ਤੇ ਭੁਲਕੜ ਹੋਣ ਦਾ ਇਲਜਾਮ ਲਾ ਦਿੱਤਾ, ਕਿਉਂਕਿ ਮੈ ਪਿਛਲੇ ਸਾਲ ਜੂਨ ਵਿੱਚ ਉਹਨਾ ਨੂੰ ਕਾਲਾ ਅਫਗਾਨਾ ਜੀ ਨਾਲ ਆਪ ਸੰਪਰਕ ਕਰਨ ਦੀ ਸਲਾਹ ਦਿੱਤੀ ਸੀ ਤੇ ਹੁਣ ਉਹਨਾ ਨੂੰ ਤੰਗ ਨਾ ਕਰਨ ਦੀ ਬੇਨਤੀ ਕਰ ਰਿਹਾ ਹਾਂ। ਉਨ੍ਹਾਂ ਇਹ ਵੀ ਇਤਰਾਜ ਕੀਤਾ ਹੈ ਕਿ ਮੈ ਉਨ੍ਹਾਂ ਨਾਲ ਬਹੁਤ ਹੋਰ ਵੀ ਗਲਾਂ ਤੋ ਨਰਾਜ ਜਾਪਦਾ ਹਾਂ।
ਵੀਰ ਜੀ ਇੱਹ ਗੱਲ ਠੀਕ ਹੈ ਕਿ ਪਿਛਲੇ ਸਾਲ ਜੂਨ ਵਿੱਚ ਮੈਂ ਹੀ ਆਪ ਜੀ ਨੂੰ ਮਸਵਰਾ ਦਿੱਤਾ ਸੀ ਕਾਲਾ ਅਫਾਗਨਾ ਜੀ ਨਾਲ ਸੰਪਰਕ ਕਰੋ, ਲੇਕਿਨ ਉੱਸ ਵੱਕਤ ਹਾਲੇ ਖੁਦ ਉਹਨਾ ਨਾਲ ਕਦੇ ਗੱਲਬਾਤ ਨਹੀ ਸੀ ਕੀਤੀ, ਉਸ ਵੱਕਤ ਮੇਰਾ ਉਹਨਾ ਨਾਲ ਕਦੇ ਸੰਪਰਕ ਨਹੀ ਸੀ ਹੋਇਆ। ਮੈਨੂੰ ਉਹਨਾ ਦੀ ਹਾਲਤ ਦਾ ਪਤਾ ਪਿਛਲੇ ਸਾਲ ਜੁਲਾਈ ਵਿੱਚ ਲੱਗਾ ਸੀ ਆਪ ਜੀ ਨੂੰ ਮਸਵਰਾ ਦੇਣ ਤੋ ਬਾਦ, ਕਿਉਂਕਿ ਉਦੋ ਹੀ ਮੈਨੂੰ ਵੀ ਖਿਆਲ ਆਇਆ ਸੀ ਕਿ ਕਿਉਂ ਨਾ ਉਹਨਾ ਦੇ ਵਿਚਾਰ ਲੈ ਲਏ ਜਾਣ ਬਚਿਤਰ ਨਾਟਕ ਬਾਰੇ। ਫਿਰ ਮੈਨੂੰ ਕਿਸੇ ਸੱਜਣ ਨੇ ਉਹਨਾ ਦਾ ਫੋਨ ਨੰਬਰ ਦਿੱਤਾ ਅਤੇ ਮੈ ਉਹਨਾ ਨਾਲ ਰਾਬਤਾ ਕਾਇਮ ਕੀਤਾ। ਗੱਲਬਾਤ ਕਰਕੇ ਹੀ ਮੈਨੂੰ ਪਤਾ ਲਗਾ ਕਿ ਉਹਨਾ ਦੀ ਅਸਲ ਸਿਹਤ ਦੀ ਸਥਿੱਤੀ ਕੀ ਹੈ, ਮੇਰੇ ਲਈ ਉਹਨਾ ਕੋਲੋ ਉਹਨਾ ਦੀਆਂ ਕਿਤਾਬਾਂ ਵਿੱਚ ਬਚਿਤਰ ਨਾਟਕ ਦੇ ਹਵਾਲਿਆਂ ਵਾਰੇ ਸੱਪਸ਼ਟੀਕਰਨ ਲੈਣ ਵਿੱਚ ਮੁਸਕਿੱਲ ਹੋ ਰਹੀ ਸੀ। ਕਾਫੀ ਕੋਸ਼ਿਸ਼ ਤੋ ਬਾਦ ਫਿਰ ਇੱਕ ਸੱਜਣ ਨਾਲ ਸੰਪਰਕ ਹੋਇਆ ਜੋ ਕਿ ਕਾਲਾ ਅਫਗਾਨਾ ਜੀ ਨਾਲ ਇਕੋ ਸਹਿਰ ਵਿੱਚ ਰਹਿੰਦੇ ਹੱਨ। ਇੱਸ ਸੱਜਣ ਨੇ ਬਹੁਤ ਮੇਹਨਤ ਨਾਲ ਉਹਨਾ ਕੋਲ ਵਾਰ ਵਾਰ ਜਾ ਕੇ ਪਹਿਲਾਂ ਤੇ ਉਹਨਾ ਨੂੰ ਦੱਸਿਆ ਕਿ ਉਹਨਾ ਦੀਆ ਕਿਤਾਬਾਂ ਵਿੱਚ ਕਿਸ ਥਾਂ ਤੇ ਬਚਿਤੱਰ ਨਾਟਕ ਵਿੱਚੋ ਕੀ ਹਵਾਲੇ ਹਨ, ਤੇ ਫਿਰ ਉਹਨਾ ਨੇ ਸਪਸ਼ਟੀਕਰਨ ਦਿੱਤਾ ਕਿ ਇੱਹ ਹਾਵਲੇ ਅਣਜਾਣੇ ਵਿੱਚ ਹਨ ਅਤੇ ਉਹ ਬਚਿੱਤਰ ਨਾਟਕ ਦੀ ਕਿਸੇ ਵੀ ਰਚਨਾ ਨੂੰ ਦਸਮ ਗੁਰੁ ਜੀ ਦੀ ਕ੍ਰਿਤ ਨਹੀ ਮੰਨਦੇ, ਅਤੇ ਪਠਕਾਂ ਨੂੰ ਬੇਨਤੀ ਕਰਦੇ ਹਨ ਕਿ ਛਪ ਚੁਕੀਆਂ ਕਿਤਾਬਾ ਵਿੱਚ ਇਹਨਾ ਹਵਾਲਿਆਂ ਨੂੰ ਨਜਰ ਅੰਦਾਜ ਕਰਨ ਅਤੇ ਅਗੇ ਛਾਪਣ ਵਾਲੇ ਨੂੰ ਬੇਨਤੀ ਹੈ ਕਿ ਇਹਨਾ ਹਵਾਲਿਆਂ ਨੂੰ ਨਾ ਛਪਿਆ ਜਾਵੇ। ਇਹ ਉਹਨਾ ਦਾ ਸਪਸ਼ਟੀਕਰਨ ਸਾਡੇ ਕੋਲ ਲਿੱਖਤੀ ਰੂਪ ਵਿੱਚ ਮਜੂਦ ਹੈ।
ਪਿਛਲੇ ਕੁਛ ਸਮੇ ਤੋਂ ਵੀਰ ਹਰਦੇਵ ਸਿੰਘ ਜੀ ਤੋ ਇਲਾਵਾ ਹੋਰ ਵੀ ਕਈ ਸੱਜਣਾ ਤੇ ਸੰਸਥਾਂਵਾਂ ਨੇ ਵੀ ਕਾਲਾ ਅਫਗਾਨਾ ਜੀ ਦੀ ਬਾਰੇ ਸ਼ੰਕੇ ਜਾਹਿਰ ਕੀਤੇ ਹਨ, ਜਿਵੇਂ ਕਿ ਕਾਲਾ ਅਫਗਾਨਾ ਜੀ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਤੇ ਕਿੰਤੂ ਕਰਦੇ ਹਨ ਅਤੇ ਹੋਰ ਇਸ ਤਰਾਂ ਦੇ ਕਈ ਸ਼ੰਕੇ। ਦਾਸ ਇਹਨਾ ਬਾਰੇ ਵੀ ਕਾਲਾ ਅਫਗਾਨਾ ਜੀ ਕੋਲੋ ਸੱਪਸਟੀਕਰਨ ਲੈਣ ਦੀ ਕੋਸਿਸ ਵਿੱਚ ਹੈ, ਵੈਸੇ ਤਾਂ ਉਹ ਲਿੱਖ ਕਿ ਦੇ ਚੁੱਕੇ ਹਨ ਕਿ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਨੋ ਮਨੋ ਸਮਰਪਤ ਹਨ। ਫਿਰ ਵੀ ਅਜੇ ਅਸੀਂ ਉਹਨਾ ਕੋਲੋ ਬਹੁਤ ਸਾਰੀਆਂ ਗੱਲਾਂ ਸਪਸ਼ਟ ਕਰਵਾ ਕੇ ਰਖ ਲੈਣ ਦੇ ਜਤਨ ਵਿੱਚ ਹਾਂ ਤਾਂ ਕਿ ਭਵਿੱਖ ਵਿੱਚ ਕੋਈ ਦਿੱਕਤ ਨਾ ਆਵੇ। ਲੇਕਿਨ ਇੱਸ ਵਿੱਚ ਬਹੁਤ ਸਮਾਂ ਲਗ ਰਿਹਾ ਕਿਉਂਕਿ ਉਹਨਾ ਕੋਲ ਵਾਰ ਵਾਰ ਜਾਣਾ ਪੈਂਦਾ ਹੈ, ਉਨਹਾਂ ਨਾਲ ਕੁੱਝ ਸਮਾਂ ਬਿਤਾੳਣ ਤੋ ਬਾਦ ਜਦੋਂ ਲਗੇ ਕਿ ਹੁਣ ਉਹ ਕੋਈ ਗੱਲ ਕਰ ਸਕਦੇ ਹਨ, ਫਿਰ ਹੀ ਉਨ੍ਹਾਂ ਨਾਲ ਕੋਈ ਗੰਭੀਰ ਗੱਲ ਕੀਤੀ ਜਾ ਸੱਕਦੀ ਹੈ।
ਇਹ ਮੈ ਇਸ ਲਈ ਲਿੱਖ ਰਿਹਾਂ ਕਿ ਵੀਰ ਜੀ ਸਮਝ ਸਕਣ ਕਿ ਮੈ ਉਸ ਵਕਤ ਉਹ ਸੁਝਾਅ ਕਿਉਂ ਦਿਤਾ ਸੀ ਤੇ ਹੁਣ ਕਿਉਂ ਖਿਲਾਫ ਹਾਂ ਆਪਣੇ ਹੀ ਪਹਿਲਾਂ ਦਿਤੇ ਮੱਸ਼ਵਰੇ ਦੇ।
ਅਗਰ ਵੀਰ ਜੀ ਨੇ ਉਦੋਂ ਮੇਰਾ ਮਸ਼ਵਰਾ ਮੰਨ ਕਿ ਕਾਲਾ ਅਫਗਾਨਾ ਜੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਸ਼ਾਇਦ ਵੀਰ ਜੀ ਨੂੰ ਉਨ੍ਹਾਂ ਦੀ ਸਥਿੱਤੀ ਬਾਰੇ ਸਹੀ ਜਾਣਕਾਰੀ ਹੁੰਦੀ ਤੇ ਵੀਰ ਜੀ ਨੇ ਕਾਫੀ ਸ਼ੰਕੇ ਵੀ ਦੂਰ ਕਰ ਲਏ ਹੁੰਦੇ। ਲੇਕਿਨ ਮਸ਼ਵਰਾ ਤਾਂ ਸ਼ਾਇਦ ਹੀ ਵੀਰ ਜੀ ਨੇ ਕਿਸੇ ਦਾ ਕਦੇ ਮੰਨਿਆ ਹੋਵੇ। ਮੇਰੇ ਜਿਹੇ ਅਣਜਾਣ ਤੇ ਘੱਟ ਬੁੱਧੀ ਵਾਲੇ ਦਾ ਤਾਂ ਕਿਉਂ ਮੰਨਣਾ ਸੀ?
ਹੁਣ ਵੀ ਵੀਰ ਜੀ ਨੇ ਜੋ ਸਵਾਲ ਕੀਤੇ ਹਨ ਜਿਸ ਨੂੰ ਕਾਲਾ ਅਫਗਾਨਾ ਜੀ ਨਾਲ ਮੇਰੇ ਪਹਿਲੇ ਸੁਝਾਅ ਦੇ 8-9 ਮਹੀਨੇ ਬਾਦ (ਉਹਨਾ ਦੀ ਉਮਰ ਦੇ ਹਿਸਾਬ ਨਾਲ ਇਹ ਲੰਬਾ ਸਮਾਂ ਹੈ, ਇੰਤਜਾਰ ਕਰਨ ਦਾ ਕਿਉਕਿ ਇੱਸ ਉਮਰ ਵਿੱਚ ਸਿਹਤ ਦਾ ਕੋਈ ਜਿਆਦਾ ਭਰੋਸਾ ਨਹੀ ਹੁੰਦਾਂ) ਸੰਪਰਕ ਕਰਨਾ ਦਸ ਰਹੇ ਹਨ, ਇਨ੍ਹਾਂ ਸਵਾਲਾਂ ਵਿੱਚ ਜਿਗਿਆਸਾ ਘੱਟ ਹੈ ਤੇ ਕਾਲਾ ਅਫਗਾਨਾ ਜੀ ਦੀ ਇਮਾਨਦਾਰੀ ਤੇ ਸ਼ੱਕ ਜਿਆਦਾ ਨਜਰ ਆਉਂਦਾ ਹੈ। ਕਾਸ਼! ਵੀਰ ਜੀ ਨੇ ਕਾਲਾ ਅਫਗਾਨਾ ਜੀ ਦੀਆ ਕਿਤਾਬਾਂ ਇਮਾਨਦਾਰੀ ਨਾਲ ਪੜ ਲਈਆਂ ਹੁੰਦੀਆਂ, ਤਾਂ ਉਹਨਾ ਨੂੰ ਪਤਾ ਲਗਦਾ ਕਿ ਉਨ੍ਹਾਂ ਨੇ ਕੌਮ ਲਈ ਕੀ ਕੰਮ ਕੀਤਾ ਹੈ ਅਤੇ ਅੱਜ ਦੀ ਜਾਗਰੂਕ ਲਹਿਰ ਵਿੱਚ ਉਨ੍ਹਾਂ ਦਾ ਕਿਤਨਾ ਵੱਡਾ ਯੋਗਦਾਨ ਹੈ। ਲੇਕਿਨ ਵੀਰ ਜੀ ਇਸ ਤਰਾ ਪਤਾ ਨਹੀਂ ਕਿਉਂ ਨਹੀ ਕਰਨਾ ਚਾਹੁੰਦੇ?
ਬਾਕੀ ਵੀਰ ਜੀ ਦਿਤੇ ਮਸ਼ਵਰਿਆਂ ਲਈ ਉਨ੍ਹਾਂ ਦਾ ਬਹੁਤ ਬਹੁਤ ਸੁਕਰੀਆ। ਹਾਂ ਜੋ ਉਨ੍ਹਾਂ ਨੂੰ ਕਾਲਾ ਅਫਗਾਨਾ ਜੀ ਦਾ ਸੰਪਰਕ ਨੰਬਰ ਚਾਹੀਦਾ ਹੋਵੇ ਤਾਂ ਮੈ ਖੁਸ਼ੀ ਨਾਲ ਕਾਲਾ ਅਫਗਾਨਾ ਜੀ ਦਾ ਸੰਪਰਕ ਨੰਬਰ ਵੀਰ ਜੀ ਭੇਜ ਦੇਵਾਂਗਾ। ਵੀਰ ਜੀ ਮੈਨੂੰ ਡਾਇਰੈਕਟ ਈਮੇਲ ਕਰ ਲੈਣ।
[email protected]

ਭੁੱਲ ਚੁੱਕ ਦੀ ਖਿੱਮਾ
ਦਾਸ
ਸੁੱਖਵਿੰਦਰਜੀਤ ਸਿੰਘ ਅਸਟ੍ਰੇਲੀਆ


(11/02/12)
ਸਤਨਾਮ ਕੌਰ ਫਰੀਦਾਬਾਦ

* ਚਰਿਤਰੋਪਖਿਆਨ ਵਾਲੀ ਚੌਪਈ ਪੜ੍ਹ ਕੇ ਪੰਥ ਦੀ ਚੜ੍ਹਦੀ ਕਲਾ ਕਦੇ ਵੀ ਨਹੀਂ ਹੋ ਸਕਦੀ
* ਵੈਰ ਵਿਰੋਧ ਅਤੇ ਦੂਜਿਆਂ ਦਾ ਕਤਲ ਕਰਨ ਦੀ ਪੂਰੀ ਟ੍ਰੇਨਿੰਗ ਅਖੌਤੀ ਦਸਮ ਗ੍ਰੰਥ ਹੀ ਦਿੰਦਾ ਹੈ: ਸ. ਸੁਰਿੰਦਰ ਸਿੰਘ
(੧੧ ਫਰਵਰੀ ੨੦੧੧: ਸਤਨਾਮ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਫਰੀਦਾਬਾਦ ਨੇ ਅਮਰੀਕਾ ਦੇ ਮਿਸ਼ੀਗਨ ਰਾਜ ਵਿੱਚ ਉਸਾਰੀ ਅਧੀਨ ਗੁਰਦੁਆਰੇ `ਤੇ ਹੋਏ ਹਮਲੇ ਲਈ ਗਿਆਨੀ ਗੁਰਬਚਨ ਸਿੰਘ ਨੂੰ ਪੰਥ ਦੀ ਚੜ੍ਹਦੀ ਕਲਾ ਲਈ ਚੌਪਈ ਦੇ ਪਾਠ ਕਰਨ ਦੇ ਪ੍ਰਤੀਕਰਮ ਵਜੋਂ ਆਖੇ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਦੇ ਇਸ ਬਿਆਨ ਤੋਂ ਸਪਸ਼ਟ ਹੋ ਗਿਆ ਹੈ ਕਿ ਇੰਨ੍ਹਾਂ ਲੋਕਾਂ ਦਾ ਗੁਰੁ ਗ੍ਰੰਥ ਸਾਹਿਬ ਜੀ ਨਾਲ ਕੋਈ ਲੈਣਾ ਦੇਣਾ ਨਹੀਂ ਇੰਨ੍ਹਾਂ ਦਾ ਨਿਸ਼ਚਾ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਪੁਸਤਕ ਅਖੌਤੀ ਦਸਮ ਗ੍ਰੰਥ’ ਤੇ ਹੈ ਤਾਹੀਓਂ ਇਹ ਸਿੱਖ ਸੰਗਤਾਂ ਨੂੰ ਚਰਿਤਰੋਪਖਿਆਨ ਵਾਲੀ ਚੌਪਈ ਪੜ੍ਹਨ ਲਈ ਆਖ ਰਹੇ ਹਨ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਅਖੌਤੀ ਦਸਮ ਗ੍ਰੰਥ ਨੂੰ ਪੜ੍ਹ ਕੇ ਤਾਂ ਕਦੇ ਸ਼ਾਂਤੀ ਆ ਵੀ ਨਹੀਂ ਸਕਦੀ ਸਗੋਂ ਈਰਖਾ, ਵੈਰ ਵਿਰੋਧ, ਅਪਣੇ ਆਪ ਨੂੰ ਬਚਾਉਣ `ਤੇ ਦੂਜਿਆਂ ਨੂੰ ਮਾਰਣ ਦੀਆਂ ਅਰਦਾਸਾਂ ਜਿਸ ਵਿੱਚ ਹਮਰੀ ਕਰੋ ਹਾਥ ਦੇ ਰਛਾ. . ਚੁਨਿ ਚੁਨਿ ਸ਼ਤ੍ਰ ਹਮਾਰੈ ਮਾਰੀਆਹਿ- ਕਹਿਣਾ ਇਹ ਸਭ ਅਖੌਤੀ ਦਸਮ ਗ੍ਰੰਥ ਦੀ ਚੌਪਈ ਸਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਕਵੀ ਸਿਆਮ ਦੀ ਰਚਨਾ ਚੌਪਈ ਵਿੱਚ ਕਵੀ ਜਗਮਾਤਾ ਭਾਵ ਦੇਵੀ ਤੋਂ ਵਰ ਮੰਗਦਾ ਹੈ ਕਿ ਮੇਰੀ ਰਖਿਆ ਕਰ ਤੇ ਚੁਣ ਚੁਣ ਕੇ ਮੇਰੇ ਵੈਰੀਆਂ ਦਾ ਸਰਵਨਾਸ਼ ਕਰ ਪਰ ਗਰੂ ਗ੍ਰੰਥ ਸਾਹਿਬ ਜੀ ਦੀ ਸਿਖਿਆਵਾਂ ਕਿਸੇ ਦਾ ਬੁਰਾ ਚਿਤਵਣਾ ਨਹੀਂ ਸਿਖਾਉਂਦੀ। ਬਾਬੇ ਨਾਨਕ ਦੀ ਸਿੱਖੀ ਵਿੱਚ ਤਾਂ ਹਮੇਸ਼ਾਂ ਸਰਬਤ ਦੇ ਭਲੇ ਦੀ ਮੰਗ ਕੀਤੀ ਜਾਂਦੀ ਹੈ ਨਾ ਕਿ ਦੂਜਿਆਂ ਦੇ ਸਰਵਨਾਸ਼ ਦੀ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਸ਼ਾਂਤੀ ਤੇ ਸਦਭਾਵਨਾ ਦਾ ਸੰਦੇਸ਼ ਕੇਵਲ ਗੁਰੁ ਗ੍ਰੰਥ ਸਾਹਿਬ ਜੀ ਹੀ ਦਿੰਦੇ ਹਨ। ਵੈਰ ਵਿਰੋਧ ਅਤੇ ਦੂਜਿਆਂ ਦਾ ਕਤਲ ਕਰਨ ਦੀ ਪੂਰੀ ਟ੍ਰੇਨਿੰਗ ਅਖੌਤੀ ਦਸਮ ਗ੍ਰੰਥ ਵਿਚੋਂ ਮਿਲਦੀ ਹੈ ਇਸ ਲਈ ਗਿਆਨੀ ਗੁਰਬਚਨ ਸਿੰਘ ਦਾ ਇੱਕ ਪਾਸੇ ਸ਼ਾਂਤੀ ਤੇ ਸਦਭਾਵਨਾ ਦੀ ਗੱਲ ਕਰਨਾ ਅਤੇ ਦੂਜੇ ਪਾਸੇ ਅਪਣਾ ਭਲਾ ਕਰ ਕੇ ਦੂਜਿਆਂ ਨੂੰ ਦੁਸਟ ਆਖ ਕੇ ਮੁਕਾਉਣ ਦੀਆਂ ਬੇਨਤੀਆਂ ਵਾਲੀ ਚੌਪਈ ਪੜ੍ਹ ਕੇ ਪੰਥ ਦੀ ਚੜ੍ਹਦੀ ਕਲਾ ਵਾਲੀ ਗੱਲ ਆਖਣੀ ਮਹਿਜ਼ ਇੱਕ ਨਾਟਕ ਹੈ ਕਿਉਂਕਿ ਅਖੌਤੀ ਦਸਮ ਗ੍ਰੰਥ ਦੀ ਸ਼ਭ ਤੋਂ ਅਸ਼ਲੀਲ ਰਚਨਾ ਚਰਿਤਰੋਪਖਿਆਨ ਵਿਚੋਂ ਲਈ ਚੌਪਈ ਪੜ੍ਹ ਕੇ ਪੰਥ ਦੀ ਚੜ੍ਹਦੀ ਕਲਾ ਤਾਂ ਕਦੇ ਵੀ ਨਹੀਂ ਹੋ ਸਕਦੀ ਪਰ ਬੇੜਾ ਗਰਕ ਜ਼ਰੂਰ ਹੋ ਜਾਵੇਗਾ।


(11/02/12)
ਗੁਰਸ਼ਰਨ ਸਿੰਘ ਚੀਮਾ (ਨਾਗਪੁਰ)

ਗੁ: ਗਪੌੜ ਸਾਹਿਬ
ਗੁਰਮਤਿ ਦੀ ਸੁੰਦਰ ਚਮਕ ਨੂੰ ਖਤਮ ਕਰਨ ਲਈ ਹੱਥੀ ਕਾਲਖ ਚੁੱਕੀ ਬਹੁਤ ਲੋਕ ਚਿੱਟੇ, ਭਗਵੇ ਤੇ ਭਾਂਤ ਭਾਂਤ ਦੇ ਰੂਪ ਧਾਰੀ ਹਰ ਮੋੜ ਤੇ ਆਪਣੇ ਡੇਰੇ ਜਮਾਈ ਬੈਠੇ ਨੇ ਕੇ ਕਿਵੇ ਇਸ ਗੁਰਮਤਿ ਦਰਪਣ ਵਿੱਚ ਦਿਖ ਰਹੀ ਸਚਾਈ ਉੱਤੇ ਇਹ ਕਾਲਖ ਥੱਪ ਇਸ ਨੂੰ ਬੰਦ ਕਰ ਸਕੀਏ। ਜਿੱਥੇ ਕੁੱਝ ਸਮੇਂ ਤੋ ਇਤਿਹਾਸਕ ਗ੍ਰੰਥਾਂ ਰਾਹੀ ਕੁਫਰ ਤੋਲਿਆ ਗਿਆ, ਮਨਮਤੀ ਕਥਾ ਕਹਾਣੀਆ ਲੰਮੇ ਸਮੇ ਤੋ ਗੁਰਦੁਆਰਿਆ ਵਿੱਚ ਸੁਣਾਈਆ ਗਈਆ। ਜੋ ਕੇ ਅੱਜ ਵੀ ਪ੍ਰਚਾਰੀਆ ਜਾ ਰਹੀਆ ਹਨ। ਇਹਨਾਂ ਕਥਾ ਕਹਾਣੀਆ ਦਾ ਲੰਮਾ ਤੇ ਸਥਾਈ ਅਸਰ ਅਜੇ ਵੀ ਬਹੁਤਾਤ ਗਿਣਤੀ ਸਿੱਖ ਤਬਕੇ ਉੱਤੇ ਮੌਜੂਦ ਹੈ।
ਸੋ ਕਹਾਣੀਆ ਤੋ ਅਗਲੀ ਗੱਲ ਇਹ ਹੋਈ ਕੇ ਲੋਕਾਂ ਦੀ ਇਸ ਮਾਨਸਿਕਤਾ ਦਾ ਫਾਇਦਾ ਪੁਜਾਰੀ ਲਾਣੇ ਨੇ ਬਹੁਤ ਚੁੱਕਿਆ ਜਿਸ ਨਾਲ ਕਈ ਮਨਮਤੀ ਅਸਥਾਨ ਗੁਰਦੁਆਰਿਆਂ ਦਾ ਰੂਪ ਬਣਾ ਕੇ ਸਾਹਮਣੇ ਲਿਆਂਦੇ ਗਏ। ਜਿਹਨਾਂ ਨਾਲ ਗੁਰ ਇਤਿਹਾਸ, ਗੁਰਬਾਣੀ ਦੀ ਵਿਚਾਰਧਾਰਾ ਦਾ ਕੋਈ ਵਾਹ ਵਾਸਤਾ ਨਹੀ ਹੈ। ਸਾਹਿਬੁ ਮੇਰਾ ਏਕੋ ਹੈ ਦੇ ਗੁਰ ਵਾਕ ਨਾਲੋ ਤੋੜ ਕੇ ਕਈ ਸਾਹਿਬ ਬਣਾ ਕੇ ਧਰ ਦਿੱਤੇ ਗਏ।
ਗੁਰਮਤਿ ਪ੍ਰਚਾਰ ਦੀ ਸੇਵਾ ਕਰਦਿਆਂ ਇੱਕ ਵਾਰ ਕਿਸੇ ਵੀਰ ਨਾਲ ਵਿਚਾਰ ਸਾਂਝੀ ਕਰਦਿਆ ਗੁ: ਗਪੌੜ ਸਾਹਿਬ ਦਾ ਇਤਿਹਾਸ ਸੁਣਿਆ। ਉਹਨਾ ਦੱਸਿਆ ਲਾਗਲੇ ਪਿੰਡ ਇੱਕ ਵਾਰ ਇੱਕ ਮਾਤਾ ਨੇ ਆਪਣੀ ਰੋਟੀ ਫੁਲਕੇ ਦਾ ਪ੍ਰਬੰਧ ਚਲਾਉਣ ਲਈ ਇੱਕ ਝੂਠ ਮਾਰਿਆ ਕੇ ਉਸ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘੋੜੇ ਸਮੇਤ ਹੀ ਦਰਸ਼ਨ ਹੋਏ, ਤੇ ਆਹ ਵੇਖੋ ਘੋੜੇ ਦੇ ਪੌੜ (ਪੈਰਾਂ ਦੇ ਨਿਸ਼ਾਨ) ਲੱਗੇ ਹੋਏ ਹਨ। ਇਸ ਤੋ ਉਸਨੇ ਪੌੜ ਸਾਹਿਬ ਗੁਰਦੁਆਰਾ ਸਥਾਪਿਤ ਕਰ ਦਿੱਤਾ ਤੇ ਲੋਕਾਂ ਦੀ ਹਾਜਰੀ ਪੌੜ ਸਾਹਿਬ ਲੱਗਣ ਲੱਗੀ। ਸਬਦ ਗੁਰੂ ਦੇ ਲੜ ਲੱਗਣ ਵਾਲੀ ਕੌਮ ਪੌੜਾਂ ਨਾਲ ਜੁੜਨ ਲੱਗੀ। ਪਰ ਕੁੱਝ ਜਾਗਰੂਕ ਵੀਰਾਂ ਨੂੰ ਜਦੋ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਉਸ ਬੀਬੀ ਨੂੰ ਸਵਾਲ ਜੁਆਬ ਕੀਤੇ। ਤੇ ਅੰਤ ਉਸ ਦਾ ਪਾਜ ਪਾਖੰਡ ਲੋਕਾਂ ਸਾਹਮਣੇ ਆ ਗਿਆ। ਉਸ ਨੇ ਮੁਆਫੀ ਮੰਗ ਕੇ ਖਹਿੜਾ ਛੁਡਾਇਆ। ਤਾ ਬਾਹਰ ਜਿਹੜਾ ਗੁ: ਪੌੜ ਸਾਹਿਬ ਦਾ ਬੋਰਡ ਲੱਗਾ ਸੀ ਕਿਸੇ ਨੇ ਪੌੜ ਦੇ ਅੱਗੇ ਗ+ਪੌੜ ਪਾ ਕੇ ਗਪੌੜ ਬਣਾ ਦਿੱਤਾ। ਸੋ ਇਹ ਹੈ ਗੁ: ਗਪੌੜ ਸਾਹਿਬ ਦਾ ਇਤਿਹਾਸ। ਪਰ ਇਸ ਤਰਾਂ ਦਾ ਕੇਵਲ ਇਹੀ ਗੁਰਦੁਆਰਾ ਹੀ ਨਹੀ ਹੋਰ ਵੀ ਕੌਮ ਵਿੱਚ ਕਈ ਗਪੌੜ ਸਾਹਿਬ ਨੇ ਜਿੰਨਾ ਦੀ ਪੂਜਾ ਇਤਿਹਾਸਕ ਗੁਰਦੁਆਰੇ ਸਮਝ ਕੇ ਹੋ ਰਹੀ ਹੈ। ਤੇ ਲੋਕ ਵਹੀਰਾਂ ਘੱਤ ਕੇ ਜਾ ਰਹੇ ਹਨ ਜਿਵੇ ਹੇਮਕੁੰਟ ਅਤੇ ਮਨੀਕਰਨ ਵਰਗੇ ਵੱਡੇ ਗਪੌੜ ਵੀ ਮੌਜੂਦ ਹਨ।
ਸਿੱਖ ਨੂੰ ਗੁਰੂ ਸਾਹਿਬ ਨੇ ਅਕਾਲਪੁਰਖ ਨਾਲ ਜੋੜਿਆ ਸੀ ਨਾ ਕਿ ਕਿਸੇ ਘੋੜੇ ਦੇ ਪੈਰਾਂ ਨਾਲ, ਰੁੱਖਾਂ ਨਾਲ, ਜਾ ਕਿਸੇ ਬਾਬੇ ਦੇ ਨਹਾਉਣ ਵਾਲੇ ਅਸਥਾਨਾਂ ਨਾਲ। ਅੱਜ ਕੌਮ ਨੂੰ ਜਾਗਰੂਕ ਹੋਣ ਦੀ ਲੋੜ ਹੈ।
ਕੀ ਗੁਰੁ ਸਾਹਿਬ ਕਿਸੇ ਸਰੀਰ ਰੂਪ ਵਿੱਚ ਅਰਸੌ ਉੱਤਰ ਕੇ ਸਾਨੂੰ ਦਰਸ਼ਨ ਦੇਣਗੇ ਕੇ ਜਾ ਸਬਦ ਰੂਪ ਵਿੱਚ ਹੀ ਸਾਡੇ ਕੋਲ ਮੌਜੂਦ ਹਨ।
ਗੁਰਮਤਿ ਪ੍ਰਚਾਰਕ
ਗੁਰਸ਼ਰਨ ਸਿੰਘ ਚੀਮਾ (ਨਾਗਪੁਰ)
91-808-791-5039


(11/02/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਸਿਧਾਂਤਾਂ ਨਾਲ ਵਿਭਚਾਰ ਕਰਨ ਵਾਲੇ ਵੀ ਕਿਸੇ ਵਿਭਚਾਰੀ ਤੋਂ ਘੱਟ ਨਹੀਂ ਗਿਣੇ ਜਾ ਸਕਦੇ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਜੇਕਰ ਅੱਜ ਹਰ ਜਾਗ੍ਰਿਤ ਸਿੱਖ ਇਸ ਗੱਲ ਨੂੰ ਮੰਨਣ ਲਈ ਤਿਆਰ ਹੋ ਗਿਆ ਹੈ ਕਿ ਅਕਾਲ ਤਖਤ ਦੇ ਮੌਜੂਦਾ ਪ੍ਰਬੰਧ ਅਧੀਨ ਅਤੇ ਇਸ ਤੋਂ ਬਿਨਾਂ ਗੈਰ-ਸਿਧਾਂਤਕ ਅਤੇ ਗੁਰਮਤਿ-ਫਲਸਫੇ ਵਿਪਰੀਤ ਜਾ ਕੇ ਆਪੂੰ ਥਾਪੇ ਗਏ ਚਾਰ ਹੋਰ ਨਕਲੀ-ਤਖਤਾਂ ਉੱਤੇ ਸਿੱਖ ਵਿਰੋਧੀ ਤਾਕਤਾਂ ਦੁਆਰਾ ਬਿਠਾਏ ਗਏ ਸਮੂੰਹ ਪੁਜਾਰੀ-ਮੰਡਲੀ ਬਨਾਮ ਪੰਜ ਇਮਾਰਤਾਂ ਦੇ ਜੱਥੇਦਾਰ ਮੂਲ ਸਿੱਖੀ-ਸਿਧਾਂਤਾਂ ਦਾ ਘਾਣ ਕਰ ਅਤੇ ਪੰਥਕ ਮਸਲਿਆਂ ‘ਤੇ ਗੁਰੂ ਗ੍ਰੰਥ ਸਾਹਿਬ ਦੇ ਅਕਾਲੀ-ਵਿਧਾਨ ਤੋਂ ਵਿਪਰੀਤ ਭੁਗਤ ਕੇ ਵਿਸ਼ਵ-ਭਰ ਵਿੱਚ ਸਿੱਖ-ਹਸਤੀ ਨੂੰ ਖੋਰਾ ਲਾਉਣ ਦਾ ਕਾਰਨ ਬਣ ਆਪਣੇ ਅਸਲ ਰਾਜਨੀਤਕ ਮਾਲਕਾਂ ਦੀਆਂ ਜ਼ਮੀਰ ਵੇਚਣ ਵਾਲੀਆਂ ਧਾਰਮਿਕ ਪਹਿਰਾਵਾਧਾਰੀ ਵੇਸਵਾਵਾਂ ਦਾ ਕਿਰਦਾਰ ਹੀ ਅਦਾ ਕਰ ਰਹੇ ਹਨ, ਤਾਂ ਉਹਨਾਂ ਸਭ ਜਾਗ੍ਰਿਤ ਸਿੱਖਾਂ ਨੂੰ ਹੁਣ ਇਸ ਤੋਂ ਅੱਗੇ ਵੱਧ ਇਹ ਵੀ ਸੋਚਣਾ ਪਵੇਗਾ ਕਿ ਉਹਨਾਂ ਦੋਗਲੇ ਕਿਸਮ ਦੇ ਵਿਦਵਾਨਾਂ ਬਨਾਮ ਪ੍ਰਚਾਰਕਾਂ ਦਾ ਕਿਰਦਾਰ ਆਖਿਰ ਕਿੱਥੇ ਖੜ੍ਹਾ ਹੁੰਦਾ ਹੈ ਜੋ ਭਾਵੇਂ ਸੰਗਤਾਂ ਵਿੱਚ ਬੜ੍ਹੀ ਜ਼ੋਰਦਾਰ ਸ਼ੈਲੀ ਵਿੱਚ ਬਾਹਾਂ ਉਲਾਰ ਕੇ ਇਸ ਪੂਰੇ ਢਾਂਚੇ ਦਾ ਸਖ਼ਤ ਸ਼ਬਦਾਂ ਵਿੱਚ ਜਿੱਥੇ ਵਿਰੋਧ ਵੀ ਕਰਦੇ ਹਨ ਉੱਥੇ ਉਹਨਾਂ ਨੂੰ ਇਹਨਾਂ ਵਿਰੁੱਧ ਲਾਮਬੰਦ ਹੋਣ ਲਈ ਵੀ ਪ੍ਰੇਰਦੇ ਹਨ, ਪਰ ਜਦੋਂ ਆਪਣੀਆਂ ਹੀ ਕਹੀਆਂ ਤੇ ਪ੍ਰਚਾਰੀਆਂ ਜਾਂਦੀਆਂ ਤਕਰੀਰਾਂ ਨੂੰ ਅਮਲਾਂ ਵਿੱਚ ਨਿਭਾਉਣ ਦੀ ਵਾਰੀ ਆਉਂਦੀ ਹੈ ਅਤੇ ਸਾਹਮਣੇ ਖੜ੍ਹੇ ਹੋ ਸਿਧਾਂਤਾਂ ‘ਤੇ ਸੂਰਿਆਂ ਵਾਂਗ ਡਟਣ ਦੀ ਬਾਬ ਬਣਦੀ ਹੈ ਤਾਂ ਆਪਣੇ ਕਦਮ ਪਿੱਛੇ ਖਿੱਚ ਕੇ ਆਪਣੀਆਂ ਗੱਲਾਂ ਤੋਂ ਆਨੇ-ਬਹਾਨੇ ਮੁਕਰ ਅਤੇ ਲੀਹਾਂ ਤੋਂ ਥਿੜ੍ਹਕ ਬੰਦ ਕਮਰਿਆਂ ਵਿੱਚ ਜਾ ਕੇ ਇਹਨਾਂ ਵੇਸਵਾਵਾਂ ਨਾਲ ਸਮਝੋਤੇ ਵੀ ਕਰ ਆਉਂਦੇ ਹਨ ਤਾਂ ਕਿ ਇਹਨਾਂ ਦੇ ਭਾਵਨਾਵਾਂ ਭੜਕਾ ਕੇ ਡਾਲਰ ਤੇ ਨੋਟ ਬਟੋਰਨ ਦੇ ਧੰਦੇ ਨੂੰ ਰੱਤੀ ਭਰ ਵੀ ਸੇਕ ਨਾ ਪਹੁੰਚੇ; ਭਾਵੇਂ ਅਜਿਹਾ ਕਰ ਕੇ ਉਹ ਹਜ਼ਾਰਾਂ ਕੋਸ਼ਿਸ਼ਾਂ ਤੋਂ ਬਾਅਦ ਬਾਰ-ਬਾਰ ਖੜ੍ਹੀ ਹੁੰਦੀ ਪੁਨਰਜਾਗ੍ਰਿਤੀ ਦੀ ਸਿਧਾਂਤ-ਬਚਾਊ ਲਹਿਰ ਨੂੰ ਮੁੜ ਤੋਂ ਭੁੰਜੇ ਸੁੱਟਣ ਅਤੇ ਜਾਗਰੂਕ ਸੰਗਤਾਂ ਦਾ ਵਿਸ਼ਵਾਸ਼ ਡੁਲਾਉਣ ਵਿੱਚ ਕੋਈ ਕਸਰ ਵੀ ਖਾਲ੍ਹੀ ਨਹੀਂ ਛੱਡਦੇ !

ਸੋ ਇੱਥੇ ਇਹ ਵਿਚਾਰਨ ਦੀ ਗੰਭੀਰ ਲੋੜ ਬਣ ਜਾਂਦੀ ਹੈ ਕਿ ਜੇਕਰ ਜ਼ਮੀਰ ਵੇਚਣ ਵਾਲੇ ਪੁਜਾਰੀ ਵੇਸਵਾਵਾਂ ਹਨ ਤਾਂ ਉਹਨਾਂ ਨਾਲ ਜਾ ਕੇ ਬੰਦ ਕਮਰਿਆਂ ਵਿੱਚ ਸਿਧਾਂਤਾਂ ਨਾਲ ਵਿਭਚਾਰ ਕਰਨ ਵਾਲੇ ਵੀ ਕਿਰਦਾਰਕ ਤੌਰ ‘ਤੇ ਕਿਸੇ ਵਿਭਚਾਰੀ ਤੋਂ ਘੱਟ ਨਹੀਂ ਗਿਣੇ ਜਾ ਸਕਦੇ ਜਿਹਨਾਂ ਦੇ ਇਸ ਵਿਭਚਾਰ ਦੇ ਕਾਰਨ ਨਾ ਕੇਵਲ ਪੁਜਾਰੀਆਂ ਦਾ ਵੇਸਵਾਗਮਨੀ ਦਾ ਇਹ ਧੰਦਾ ਹੋਰ ਪ੍ਰਫੁਲਿਤ ਹੁੰਦਾ ਹੈ ਬਲਕਿ ਇਹਨਾਂ ਦੇ ਗੁਰਮਤਿ-ਫਲਸਫੇ ਵਿਰੋਧੀ ਅਹੁਦਿਆਂ ਤੇ ਅਧਿਕਾਰਾਂ ਨੂੰ ਮਾਨਤਾ ਵੀ ਮਿਲਦੀ ਹੈ, ਇਸ ਲਈ ਇਹਨਾਂ ਦੋਗਲੇ ਕਿਸਮ ਦੇ ਵਿਭਚਾਰੀਆਂ ਦਾ ਚਰਿੱਤਰ ਇਹਨਾਂ ਸ਼ਬਦਾਂ ਨਾਲ ਬਿਆਨ ਕੀਤਾ ਜਾ ਸਕਦਾ ਹੈ:

ਵਾਵਾ ਵਿਭਚਾਰੀ ਗਿਣਹੋ, ਵੇਸਵਾ ਕਮਰੈ ਜਾਇ ||੧||

ਮਾਇਆ ਖੁੱਸਣੈ ਕੰਬਦਾ, ਖੇਹਿ ਤਿਨਾ ਸੰਗ ਖਾਇ ||੨||

ਖੇਹਿ ਖਾਵੈ ਹੋਇ ਦੋਗਲਾ, ਭੀ ਕਿਰਦਾਰਿ ਗਵਾਇ ||੩||

ਬਾਂਹਿ ਉਲਾਰੈ ਭੀੜ ਮਹਿ, ਆਪਹਿ ਮੁਕਰਿ ਜਾਇ ||੪||

ਤਾਲ ਰੋਟੀਆਂ ਨੋ ਪੂਰਦਾ, ਖਾਲ੍ਹੀ ਹੈ ਅੰਦਰਿ ਤਾਇ ||੫||

ਕੰਵਲ ਭਰਾ ਅੰਧੇਰੁ ਜੋ, ਦਰਿ ਵੇਸਵਾ ਕੈ ਜਾਇ ||੬||

(ਪ੍ਰੋਫੈਸਰ ਕਵਲਦੀਪ ਸਿੰਘ ਕੰਵਲ)

ਅੰਤ ਵਿੱਚ ਜਿੱਥੇ ਸਿੱਖ ਪੰਥ ਦੀਆਂ ਜਾਗਰੂਕ ਧਿਰਾਂ ਨੂੰ ਨਾਨਕ-ਨਿਰਮਲ-ਪੰਥ ਨੂੰ ਬਚਾਉਣ ਲਈ ਲਹੂਪੀਣੇ ਕੌਮਘਾਤ ਆਗੂਆਂ ਅਤੇ ਉਹਨਾਂ ਦੀਆਂ ਵੇਸਵਾਵਾਂ-ਬਨਾਮ-ਜੱਥੇਦਾਰਾਂ ਤੋਂ ਛੁਟਕਾਰਾ ਪਾਉਣ ਲਈ ਸੰਘਰਸ਼ ਕਰਨ ਦੀ ਜਰੂਰਤ ਹੈ ਉੱਥੇ ਹੀ ਉਹਨਾਂ ਨੂੰ ਇਹਨਾਂ ਵੇਸਵਾਵਾਂ ਨਾਲ ਖੇਹ ਖਾਉਣ ਵਾਲੇ ਦੋਗਲੇ ਚਰਿੱਤਰ ਦੇ ਮਾਲਕ, ਹਨੇਰੇ ਦੇ ਭਰੇ ਅਤੇ ਰੋਟੀਆਂ ਕਾਰਨ ਤਾਲ ਪੂਰਨ ਵਾਲੇ ਦੰਭੀਆਂ ਤੋਂ ਵੀ ਪੂਰਨ ਸੁਚੇਤ ਹੋ ਉਹਨਾਂ ‘ਤੇ ਪੱਕੀ ਲੀਕ ਫੇਰ ਆਪਣੀ ਲਹਿਰ ਨੂੰ ਇਹਨਾਂ ਵਿਭਚਾਰੀਆਂ ਦੀ ਕਿਰਦਾਰਕੁਸ਼ੀ ਦੀ ਬਦਬੂ ਦੇ ਕਾਰਨ ਮਲੀਨ ਹੋਣ ਤੋਂ ਬਚਾਉਣ ਲਈ ਵੀ ਸਖ਼ਤ ਹੰਭਲਾ ਮਾਰਨਾ ਪਵੇਗਾ ...


(11/02/12)
ਗੁਰਿੰਦਰ ਸਿੰਘ ਕੋਟਕਪੂਰਾ

ਆਰ. ਐਸ. ਐਸ. ਨਾਲ ਸਬੰਧਤ ਸਵਾਮੀ ਸੁਖਦੇਵਾਨੰਦ ਦੇ ਮੰਦਰ ਰੂਪੀ ਡੇਰੇ `ਚ ਗਿਆਨੀ ਪੂਰਨ ਸਿੰਘ ਨੇ ਭਰੀ ਹਾਜ਼ਰੀ
ਰਾਜਸਥਾਨ ਅਕਾਲੀ ਦਲ ਨੇ ਅਕਾਲ ਤਖ਼ਤ ਦੇ ਜੱਥੇਦਾਰ ਦੇ ਨਾਂਅ ਜਾਰੀ ਕੀਤਾ ਲਿਖਤੀ ਮੰਗ ਪੱਤਰ! !
ਕੋਟਕਪੂਰਾ, 11 ਫਰਵਰੀ (ਗੁਰਿੰਦਰ ਸਿੰਘ) :- ਆਰ. ਐਸ. ਐਸ. ਦੇ ਹੈੱਡ-ਕੁਆਟਰ ਗੁਣੇ ਵਿਖੇ ਹਾਜ਼ਰੀਆਂ ਭਰਨ ਲਈ ਮਸ਼ਹੂਰ ਰਹੇ ਗਿਆਨੀ ਪੂਰਨ ਸਿੰਘ ਸਾਬਕਾ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਬੀਤੇ ਕੱਲ੍ਹ ਆਰ. ਐਸ. ਐਸ. ਨਾਲ ਨੇੜਤਾ ਰੱਖਣ ਵਾਲੇ ਸਵਾਮੀ ਸੁਖਦੇਵਾਨੰਦ ਦੇ ਰਾਜਸਥਾਨ ਦੇ ਸ਼ਹਿਰ ਸੰਗਰੀਆ ਵਿਖੇ ਮੰਦਰ ਰੂਪੀ ਡੇਰੇ `ਚ ਹਾਜ਼ਰੀ ਭਰੀ। ਰਾਜਸਥਾਨ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਪ੍ਰੋ. ਬਲਜਿੰਦਰ ਸਿੰਘ ਮੌਰਜੰਡ, ਜਨਰਲ ਸਕੱਤਰ ਬਲਕਰਨ ਸਿੰਘ ਖੋਸਾ, ਬਾਬੂ ਸਿੰਘ ਮੌਰਜੰਡ ਜਨਰਲ ਸਕੱਤਰ ਏਕਨੂਰ ਖਾਲਸਾ ਫੌਜ਼ ਅਤੇ ਜਗਨੰਦਨ ਸਿੰਘ ਸ਼ਹਿਰੀ ਪ੍ਰਧਾਨ, ਸੁਰਿੰਦਰ ਸਿੰਘ, ਸ਼ਿਵਚਰਨ ਸਿੰਘ ਬਗਲਿਆਵਾਲੀ ਸਮੇਤ ਵੱਡੀ ਗਿਣਤੀ `ਚ ਸਿੱਖ ਸੰਗਤਾਂ ਨੇ ਦੱਸਿਆ ਕਿ ਸੰਗਰੀਆ ਵਿਖੇ ਸ਼ਿਆਮ ਸੁੰਦਰ ਆਸ਼ਰਮ ਦੇ ਸਲਾਨਾ ਬਰਸੀ ਸਮਾਗਮ `ਚ ਗਿਆਨੀ ਪੂਰਨ ਸਿੰਘ ਨੇ ਸ਼ਿਰਕਤ ਕੀਤੀ। ਉਨਾ ਦੱਸਿਆ ਕਿ ਇਸ ਸਮਾਗਮ `ਚ ਗਿਆਨੀ ਗੁਰਬਚਨ ਸਿੰਘ ਮੁੱਖ ਸੇਵਾਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਪਹੁੰਚਣਾ ਸੀ ਪਰ ਸੰਗਤ ਦੇ ਰੋਸ ਨੂੰ ਦੇਖਦਿਆਂ ਉਹ ਤਾਂ ਉਥੇ ਨਹੀਂ ਪਹੁੰਚੇ ਪਰ ਗਿਆਨੀ ਪੂਰਨ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਸੁਖਦੇਵਾਨੰਦ ਡੇਰੇਦਾਰ ਨੂੰ ਕਰਨੀਵਾਲੇ ਮਹਾਂਪੁਰਖ ਅਤੇ ਹੋਰ ਤਰ੍ਹਾਂ-ਤਰ੍ਹਾਂ ਦੇ ਵਿਸ਼ੇਸ਼ਣਾਂ ਨਾਲ ਬੋਲਦਿਆਂ ਕਿਹਾ ਕਿ ਉਹ ਉਦਾਸੀ ਸੰਪਰਦਾ ਦੀ ਸਿਰਮੌਰ ਹਸਤੀ ਹਨ। ਰਾਜਸਥਾਨ ਅਕਾਲੀ ਦਲ ਦੇ ਆਗੂਆਂ ਨੇ ਦੱਸਿਆ ਕਿ ਉਕਤ ਡੇਰੇਦਾਰ ਨੇ ਇਸ ਮੰਦਰ `ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ, ਮੰਦਰ ਦੇ ਮੁੱਖ ਦੁਆਰ `ਤੇ ਓਮ ਦਾ ਵੱਡਾ ਨਿਸ਼ਾਨ ਵੀ ਦਿਖਾਈ ਦਿੰਦਾ ਹੈ ਤੇ ਇਸ ਮੰਦਰ `ਚ ਰੋਜ਼ਾਨਾ ਧੂਣਾ ਤੇ ਤੰਮਾਕੂ ਵੀ ਚਲਦਾ ਰਹਿੰਦਾ ਹੈ। ਉਨਾਂ ਦੱਸਿਆ ਕਿ ਉਕਤ ਡੇਰੇਦਾਰ ਇਸ ਡੇਰੇ `ਚ ਆਰ. ਐਸ. ਐਸ. ਦੀ ਸ਼ਾਖਾ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰੋਗਰਾਮ ਅਕਸਰ ਕਰਵਾਉਂਦਾ ਰਹਿੰਦਾ ਹੈ ਤੇ ਹੋਰ ਗੁਰਮਤਿ ਵਿਰੋਧੀ ਕੰਮ ਵੀ ਅਕਸਰ ਕਰਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਰਹੇ ਗਿਆਨੀ ਪੂਰਨ ਸਿੰਘ ਨੇ ਉਕਤ ਮਨਮੱਤਾਂ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਰ ਰਹੀ ਬੇਅਦਬੀ ਬਾਰੇ ਕੁੱਝ ਕਹਿਣ ਦੀ ਬਜਾਇ ਉਲਟਾ ਉਕਤ ਡੇਰੇਦਾਰਾਂ ਦੀ ਪ੍ਰਸੰਸਾ ਦੇ ਪੁੱਲ ਬੰਨ੍ਹੇ। ਇਸ ਮੌਕੇ ਗਿਆਨੀ ਗੁਰਬਚਨ ਸਿੰਘ ਦੇ ਨਾਂਅ ਉਕਤ ਜੱਥੇਬੰਦੀਆਂ ਵੱਲੋਂ ਗਿਆਨੀ ਪੂਰਨ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ, ਜਿਸ `ਚ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਬਾਦਲ, ਕਾਂਗਰਸ ਤੇ ਹੋਰ ਪਾਰਟੀਆਂ ਦੇ ਸਿੱਖ ਆਗੂਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਉਲਟ ਡੇਰਾ ਮੁਖੀ ਤੋਂ ਅਸ਼ੀਰਵਾਦ ਲੈਣ ਵਾਸਤੇ ਸਿਰਸਾ ਜਾਣ ਵਾਲੇ ਆਗੂਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਮੰਗ ਪੱਤਰ ਸੌਂਪਦਿਆਂ ਉਨਾਂ ਦੱਸਿਆ ਕਿ ਅਕਾਲੀ ਆਗੂ ਰਜਿੰਦਰ ਸਿੰਘ ਸਿੱਧੂ ਦੇ ਹਲਫਨਾਮੇ ਦਾ ਨਾਟਕ ਵੀ ਸਾਹਮਣੇ ਆਇਆ ਪਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਹੋਇਆ। ਰਾਜਸਥਾਨ ਅਕਾਲੀ ਦਲ ਨੇ ਰੋਸ ਪ੍ਰਗਟ ਕੀਤਾ ਕਿ ਰਾਜਸਥਾਨ ਦੇ ਸਿੱਖਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦੀ ਆਰਥਿਕ, ਮਾਨਸਿਕ, ਸਰੀਰਕ ਨੁਕਸਾਨ ਝੱਲ ਕੇ ਬਿਨਾਂ ਝਿਜਕ ਪਾਲਣਾ ਕੀਤੀ ਪਰ ਜੇਕਰ ਪੰਜਾਬ `ਚ ਇਨਾਂ ਅਖੌਤੀ ਡੇਰੇਦਾਰਾਂ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਪੰਜਾਬ ਤੋਂ ਬਾਹਰਲੇ ਸਿੱਖਾਂ ਖਾਸ ਕਰਕੇ ਰਾਜਸਥਾਨੀਆਂ ਲਈ ਇਹ ਲੜਾਈ ਲੜਨੀ ਔਖੀ ਹੋਵੇਗੀ। ਕਿਉਂਕਿ ਹਲਾਤਾਂ ਮੁਤਾਬਕ ਸਿੱਖਾਂ ਦੀ ਲੋਕ ਲਹਿਰ ਇਸ ਤੋਂ ਪਾਸਾ ਵੱਟਣ ਲਈ ਮਜਬੂਰ ਹੋ ਜਾਵੇਗੀ।

ਇਕੱਲਾ ਬਾਦਲ ਨਹੀਂ ਬਲਕਿ ਦਮਦਮੀ ਟਕਸਾਲ ਅਤੇ ਸੰਤ ਸਮਾਜ ਵੀ ਆਰ. ਐਸ. ਐਸ. ਦੇ ਅਧੀਨ-ਮਾਨ
ਬਾਦਲ ਤੇ ਆਰ. ਐਸ. ਐਸ. ਦੇ ਗਠਜੋੜ ਬਾਰੇ ਸਿੱਖ ਜੱਥੇਬੰਦੀਆਂ ਦੀ ਚੁੱਪੀ ਹੈਰਾਨੀਜਨਕ-ਘੁਮਾਣ! !
ਕੋਟਕਪੂਰਾ, 11 ਫਰਵਰੀ (ਗੁਰਿੰਦਰ ਸਿੰਘ) :- ਪ੍ਰਕਾਸ਼ ਸਿੰਘ ਬਾਦਲ ਦਾ ਆਰ. ਐਸ. ਐਸ. `ਚ ਦਾਖਲੇ ਦੀ ਖਬਰ ਨਾਲ ਆਮ ਲੋਕਾਂ ਨੂੰ ਅਚੰਭਾ ਨਹੀਂ ਹੋਣਾ ਚਾਹੀਦਾ, ਕਿਉਂਕਿ ਕਾਂਗਰਸ, ਭਾਜਪਾ ਤੋਂ ਇਲਾਵਾ ਦਮਦਮੀ ਟਕਸਾਲ ਤੇ ਸੰਤ ਸਮਾਜ ਵੀ ਆਰ. ਐਸ. ਐਸ. ਦੇ ਅਧੀਨ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਤੱਕ ਸਿੱਖ ਸੰਗਤਾਂ ਆਪਣੀ ਵੋਟ ਸ਼ਕਤੀ ਪ੍ਰਤੀ ਜਾਗਰੂਕ ਨਹੀਂ ਹੁੰਦੀਆਂ, ਉਦੋਂ ਤੱਕ ਸਿੱਖਾਂ ਦੇ ਗਲੋਂ ਗੁਲਾਮੀ ਲਹਿਣੀ ਅਸੰਭਵ ਹੈ। ਸ੍ਰ. ਮਾਨ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਸਿੱਖਾਂਵਾਲਾ ਦੇ ਘਰ ਪ੍ਰੈਸ-ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇੱਕ ਸਵਾਲ ਦੇ ਜਵਾਬ `ਚ ਉਨਾਂ ਦੱਸਿਆ ਕਿ ਕਾਂਗਰਸ ਪਾਰਟੀ ਜਾਂ ਬਾਦਲ ਦਲ ਵੱਲੋਂ ਸਮੇਂ-ਸਮੇਂ ਪੰਜਾਬ `ਚ ਸਰਕਾਰਾਂ ਸਥਾਪਤ ਕੀਤੀਆਂ ਗਈਆਂ ਪਰ ਪੰਜਾਬ ਦੀਆਂ ਵਾਜਬ ਮੰਗਾਂ ਦਾ ਹੋਕਾ ਦੇ ਕੇ ਵੋਟਾਂ ਬਟੌਰਣ ਦੇ ਬਾਵਜੂਦ ਕਿਸੇ ਵੀ ਸਰਕਾਰ ਨੇ ਸਿੱਖਾਂ ਦੇ ਮੁੜ ਵਸੇਬੇ, ਪਾਣੀਆਂ ਦੇ ਮਸਲੇ, ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਜਾਂ ਧਰਮੀ ਫੌਜ਼ੀਆਂ ਸਮੇਤ ਸਿੱਖ ਸੰਘਰਸ਼ ਦੌਰਾਨ ਯੋਗਦਾਨ ਪਾਉਣ ਵਾਲੇ ਪਰਿਵਾਰਾਂ ਬਾਰੇ ਕਿਸੇ ਨੇ ਵੀ ਕਦੇ ਜ਼ਿਕਰ ਤੱਕ ਕਰਨ ਦੀ ਜਰੂਰਤ ਹੀ ਨਾ ਸਮਝੀ। ਉਨਾਂ ਰੋਸ ਪ੍ਰਗਟ ਕੀਤਾ ਕਿ ਪੰਜਾਬ ਦੇ ਸਰਕਾਰੀ, ਅਰਧ-ਸਰਕਾਰੀ ਤੇ ਨਿੱਜੀ ਸਕੂਲਾਂ `ਚ ਬੱਚਿਆਂ ਨੂੰ “ਭਾਰਤ ਮਾਤਾ ਦੀ ਜੈ” ਬੋਲਣ ਲਈ ਮਜਬੂਰ ਕੀਤਾ ਜਾਂਦਾ ਹੈ, ਜਦੋਂਕਿ ਸਿੱਖ ਦਾ ਬੱਚਾ “ਵਾਹਿਗੁਰੂ ਜੀ ਕਾ ਖਾਲਸਾ-ਵਾਹਿਗੁਰੂ ਜੀ ਕੀ ਫਤਹਿ” ਕਹਿਣਾ ਚਾਹੁੰਦਾ ਹੈ ਪਰ ਉਸਨੂੰ “ਭਾਰਤ ਮਾਤਾ ਦੀ ਜੈ” ਦਾ ਰੱਟਾ ਲਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਬਾਦਲ ਦਲ ਦੀਆਂ ਗਲਤ ਨੀਤੀਆਂ ਦੇ ਨਾਲ-ਨਾਲ ਸਾਡੇ ਵੋਟਰ ਵੀ ਬਰਾਬਰ ਦੇ ਦੋਸ਼ੀ ਹਨ, ਕਿਉਂਕਿ ਖਾਲਸੇ ਦਾ ਜਨਮ-ਅਸਥਾਨ ਆਨੰਦਪੁਰ ਸਾਹਿਬ ਤੇ ਸਿੱਖੀ ਦਾ ਘਰ ਸ਼੍ਰੀ ਅੰਮ੍ਰਿਤਸਰ ਸਾਹਿਬ ਪਰ ਵੋਟਰ ਉਕਤ ਦੋਨੋਂ ਮਹੱਤਵਪੂਰਨ ਲੋਕ ਸਭਾ ਹਲਕਿਆਂ ਤੋਂ ਭਾਜਪਾ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਂਦੇ ਹਨ ਜੋ ਕਿ ਸਿੱਖ ਵਿਰੋਧੀ ਪਾਰਟੀ ਹੈ। ਉਨਾਂ ਕੈਂਸਰ ਦੀ ਬਿਮਾਰੀ ਦੀ ਗੁਲਾਮੀ ਨਾਲ ਤੁਲਨਾ ਕਰਦਿਆਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਸਿੱਖ ਹੁਣ ਤੱਕ ਗੁਲਾਮੀ ਵਾਲਾ ਜੀਵਨ ਜਿਉਂਦਾ ਆ ਰਿਹਾ ਹੈ ਤੇ ਗੁਲਾਮ ਵਿਅਕਤੀ ਕੈਂਸਰ ਜਾਂ ਅਜਿਹੀਆਂ ਨਾਮੁਰਾਦ ਭਿਆਨਕ ਬਿਮਾਰੀਆਂ ਦੀ ਸ਼ਿਕਾਇਤ ਕਿਸੇ ਵੀ ਸਰਕਾਰ ਜਾਂ ਪ੍ਰਸ਼ਾਸ਼ਨਿਕ ਅਧਿਕਾਰੀ ਅੱਗੇ ਨਹੀਂ ਕਰ ਸਕਦਾ। ਉਨਾਂ ਦੱਸਿਆ ਕਿ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ 65ਵੇਂ ਜਨਮ-ਦਿਹਾੜੇ ਮੌਕੇ 12 ਫਰਵਰੀ ਨੂੰ ਫਤਹਿਗੜ੍ਹ ਸਾਹਿਬ ਵਿਖੇ ਵੱਡੀ ਪੱਧਰ `ਤੇ ਸਮਾਗਮ ਕੀਤਾ ਜਾਵੇਗਾ ਤੇ ਦੁਨੀਆਂ ਦੇ ਕੋਨੇ-ਕੋਨੇ ਤੋਂ ਲੋਕ ਇਸ ਸਮਾਗਮ `ਚ ਸ਼ਿਰਕਤ ਕਰਨਗੇ। ਦਲ ਖਾਲਸਾ ਦੇ ਆਗੂ ਸਰਬਜੀਤ ਸਿੰਘ ਘੁਮਾਣ ਨੇ ਪ੍ਰਕਾਸ਼ ਸਿੰਘ ਬਾਦਲ ਤੇ ਆਰ. ਐਸ. ਐਸ. ਦੇ ਗਠਜੋੜ ਸਬੰਧੀ ਛਪੀਆਂ ਖਬਰਾਂ ਦੇ ਪ੍ਰਤੀਕਰਮ ਵਜੋਂ ਕਿਹਾ ਕਿ ਸ਼੍ਰੋਮਣੀ ਕਮੇਟੀ, ਤਖਤਾਂ ਦੇ ਜੱਥੇਦਾਰਾਂ, ਸਿੱਖ ਜੱਥੇਬੰਦੀਆਂ ਤੋਂ ਇਲਾਵਾ ਪੰਥ ਦਾ ਖੁਦ ਨੂੰ ਨੁਮਾਇੰਦਾ ਜਾਂ ਠੇਕੇਦਾਰ ਦਰਸਾਉਣ ਵਾਲੀਆਂ ਹਸਤੀਆਂ ਦੀ ਖਮੋਸ਼ੀ ਉਕਤ ਭਖਦੇ ਮਸਲੇ ਨੂੰ ਸਹਿਮਤੀ ਦੇ ਰਹੀ ਹੈ। ਉਨਾਂ ਕਿਹਾ ਕਿ ਬਿਨਾਂ ਸ਼ੱਕ ਬਾਦਲ ਪਰਿਵਾਰ ਨੇ ਡੇਰਾਵਾਦ ਨੂੰ ਪੰਜਾਬ `ਚ ਪ੍ਰਫੁੱਲਤ ਅਤੇ ਸਿੱਖ ਧਰਮ `ਤੇ ਹਾਵੀ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਜੇਕਰ ਹੁਣ ਵੀ ਸਿੱਖ ਚਿੰਤਕ, ਪੰਥਕ ਵਿਦਵਾਨ, ਪੰਥਦਰਦੀ ਜਾਂ ਮਿਸ਼ਨਰੀ ਪ੍ਰਚਾਰਕ ਚੁੱਪ ਰਹੇ ਤਾਂ ਆਉਣ ਵਾਲੇ ਸਮੇਂ `ਚ ਸਾਡੀ ਨਵੀਂ ਪੀੜੀ ਨੂੰ ਇਸਦਾ ਖਮਿਆਜਾ ਭੁਗਤਣਾ ਪਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਮਿੰਦਰਜੀਤ ਸਿੰਘ ਮਿੰਟੂ ਯੂ. ਐਸ. ਏ ਐਗਜੈਕਟਿਵ ਮੈਂਬਰ ਅਮਰੀਕਾ, ਮਨਜੀਤ ਸਿੰਘ ਮੱਲਾ ਯੂਥ ਵਿੰਗ ਕਨਵੀਨਰ, ਕਰਮਜੀਤ ਸਿੰਘ ਸਿੱਖਾਂਵਾਲਾ ਜ਼ਿਲ੍ਹਾ ਪ੍ਰਧਾਨ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਸ਼ਮੀਰ ਸਿੰਘ ਪਹਿਲਵਾਨ, ਗੁਰਜੰਟ ਸਿੰਘ ਸਾਦਿਕ, ਹਰਪਾਲ ਸਿੰਘ ਕੁੱਸਾ, ਇਕਬਾਲ ਸਿੰਘ, ਹਰਮੰਦਰਪਾਲ ਸਿੰਘ ਬੇਦੀ ਆਦਿ ਵੀ ਹਾਜ਼ਰ ਸਨ।


(10/02/12)
ਸਰਵਜੀਤ ਸਿੰਘ

ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।

ਵੀਰ ਹਰਦੇਵ ਸਿੰਘ ਜੀ, ਇਹ ਪਹਿਲਾ ਮੌਕਾ ਹੈ ਜਦੋਂ ਆਪ ਜੀ ਨੇ ਆਪਣਾ ਪੱਤਰ ਸੰਖੇਪ ਰੱਖਿਆ ਹੈ। ਇਸ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਆਪ ਦੇ ਨਵੇਂ ਸਵਾਲ, “ਜਾਪੁ ਬਾਰੇ ਆਪ ਜੀ ਦਾ ਵਿਚਾਰ ਕੀ ਹੈ?” ਸਬੰਧੀ ਬੇਨਤੀ ਹੈ ਨਵਾਂ ਵਿਸ਼ਾ ਅਰੰਭ ਕਰਨ ਤੋਂ ਪਹਿਲਾ ਚਲ ਰਹੇ ਵਿਸ਼ੇ (ਚੌਪਈ) ਸਬੰਧੀ ਕਿਸੇ ਅੰਤਮ ਨਤੀਜੇ ਤੇ ਪੁੱਜਿਆ ਜਾਵੇ।
ਹਰਦੇਵ ਸਿੰਘ ਜੰਮੂ ਜੀ, ਕੀ ਆਪ ਜੀ ਮੇਰੇ ਨਾਲ ਸਹਿਮਤ ਹੋ ਕਿ ਅਖੌਤੀ ਦਸਮ ਗ੍ਰੰਥ `ਚ ਦਰਜ ਆਖਰੀ ਚਰਿਤ੍ਰ ਨੰ: 404, ਜਿਸ ਦੇ ਕੁਲ 405 ਛੰਦ ਹਨ `ਚ 377 ਤੋਂ 401 ਤਾਂਈ ਭਾਵ ਕੁਲ 25 ਛੰਦ, ਗੁਰੂ ਜੀ ਲਿਖਤ ਨਹੀਂ ਹੈ? ਜੇ ਆਪ ਜੀ ਮੇਰੇ ਨਾਲ ਸਹਿਮਤ ਨਹੀ ਤਾਂ ਇਹ ਜਾਣਕਾਰੀ ਦਿਓ ਕਿ ਇਸ ਦਾ ਲੇਖਕ ਕੌਣ ਹੈ?
ਸਤਿਕਾਰ ਸਹਿਤ
ਸਰਵਜੀਤ ਸਿੰਘ


(10/02/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਪਾਠਕ ਸੱਜਣੋਂ

ਸਤਿ ਸ਼੍ਰੀ ਅਕਾਲ ਪਰਵਾਨ ਕਰਨੀ!

ਦਾਸ ਦੀ ਤਰੀਫ ਵਿੱਚ ਸਤਿਕਾਰ ਯੋਗ ਵੀਰ ਸੁਖਵਿੰਦਰ ਸਿੰਘ ਅਸਟ੍ਰੇਲਿਆ ਦਾ ਪੱਤਰ ਮਿਤੀ 09.02.2012 ਨੂੰ ਸਿੱਖ ਮਾਰਗ. ਕਾਮ ਤੇ ਛੱਪਿਆ ਹੈ ਜਿਸ ਵਿੱਚ ਉਨ੍ਹਾਂ ਨੇ ਦਾਸ ਵਲੋਂ ਸ. ਗੁਰਬਖਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਨੂੰ ਸਵਾਲ ਪੁੱਛਣ ਤੇ ਬਹੁਤ ਹੈਰਾਨੀ ਅਤੇ ਅਫ਼ਸੋਸ ਜਤਾਇਆ ਹੈ। ਉਨ੍ਹਾਂ ਦਾ ਤਾਜ਼ਾ ਪੱਤਰ ਪੜ ਕੇ ਦਾਸ ਨੂੰ ਵੀ ਬੜਾ ਤਾਜੁੱਬ ਹੋਇਆ ਹੈ। ਇਸ ਦਾ ਇੱਕ ਕਾਰਨ ਹੈ! ਉਹ ਇਹ ਕਿ ਤ. ਗੁ. ਪਰਿਵਾਰ ਦੀ ਵੈਬਸਾਈਟ ਤੇ ਮਿਤੀ 02.06.2012 ਨੂੰ ਉਨ੍ਹਾਂ ਨੇ ਹੀ ਦਾਸ ਵੱਲ ਇੱਕ ਪੱਤਰ ਲਿਖਿਆ ਸੀ। ਉਨ੍ਹਾਂ ਨੇ ਉਸ ਪਹਿਲੇ ਪੱਤਰ ਵਿੱਚ ਵੀ ਹੈਰਾਨਗੀ ਜਤਾਉਂਣ ਦੇ ਨਾਲ ਦਾਸ ਨੂੰ ਕੁੱਝ ਸੁਜਾਅ ਦਿੰਦੇ ਹੋਏ ਇੰਝ ਲਿਖਿਆ ਸੀ:-

ਵੀਰ ਹਰਦੇਵ ਸਿੰਘ ਜੰਮੂ ਜੀ ਦੇ ਕਾਲਾ ਅਫਗਾਨਾ ਜੀ ਬਾਰੇ ਪਾਠਕਾਂ ਅਤੇ ਲੇਖਕ ਸੱਜਣਾ ਕੋਲੋਂ ਸਾਵਾਲ ਬਾਰੇ

ਸਤਿਕਾਰਯੋਗ ਵੀਰ ਹਰਦੇਵ ਸਿੰਘ ਜੰਮੂ ਜੀ,

ਸਤਿ ਸ੍ਰੀ ਅਕਾਲ ਜੀ,

ਆਪ ਜੀ ਨੇ ਕੁਝ ਦਿਨ ਪਹਿਲਾਂ ਪਾਠਕਾਂ ਅਤੇ ਲੇਖਕ ਸੱਜਣਾਂ ਕੋਲੋਂ ਇਕ ਸਾਵਾਲ ਪੁਛਿਆ ਸੀ, ਕਾਲਾ ਅਫਗਾਨਾ ਜੀ ਬਾਰੇ। ਮੈਨੂੰ ਉਮੀਦ ਸੀ ਕਿ ਕੋਈ ਵਿਦਵਾਨ ਆਪ ਜੀ ਨੂੰ ਢੁੱਕਵਾਂ ਜਵਾਬ ਦੇਵਾਗਾ, ਲੇਕਿਨ ਇਸ ਤਰ੍ਹਾਂ ਨਹੀਂ ਹੋਇਆ, ਪਤਾ ਨਹੀ ਕਿਉਂ?

ਮੈਨੂੰ ਬਹੁਤ ਹੈਰਾਨੀ ਹੋਈ ਕਿ ਆਪ ਜਿਹੇ ਵਿਦਵਾਨ ਨੇ ਅਜੇ ਤੱਕ ਕਾਲਾ ਅਫਗਾਨਾ ਜੀ ਨੂੰ ਪੜ੍ਹਿਆ ਨਹੀਂ, ਜੇ ਪੜ੍ਹਨ ਵੀ ਲੱਗੇ ਉਹ ਵੀ ਸ਼ੱਕ ਦੀ ਨਿਗਾਹ ਨਾਲ। ਖੈਰ ਸ਼ੱਕ ਆਪ ਜੀ ਦਾ ਵਾਜਬ ਵੀ ਹੋ ਸਕਦਾ ਹੈ, ਲੇਕਿਨ ਆਪ ਇਹ ਸਾਵਾਲ ਪਾਠਕਾਂ/ਲੇਖਕਾਂ ਕੋਲੋਂ ਕਿਉਂ ਪੁੱਛ ਰਹੇ ਹੋ ਜੀ? ਗੁਰੁ ਕ੍ਰਿਪਾ ਸਦਕਾ ਸ਼੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਅਜੇ ਚੰਗੇ ਭਲੇ ਤੰਦਰੁਸਤ ਸਾਡੇ ਵਿਚ ਹਨ। ਇਸ ਲਈ ਤੁਸੀ ਇਹ ਸਾਵਾਲ ਉਨ੍ਹਾਂ ਕੋਲੋਂ ਸਿੱਧਾ ਵੀ ਪੁੱਛ ਸਕਦੇ ਹੋ। ਉਨ੍ਹਾਂ ਤੋਂ ਵਧੀਆ ਹੋਰ ਕੌਣ ਆਪ ਜੀ ਨੂੰ ਜਾਵਾਬ ਦੇ ਸਕਦਾ ਹੈ? ਇੱਸ ਲਈ ਮਿਹਰਬਾਨੀ ਕਰਕੇ ਆਪ ਸਿੱਧਾ ਉਨ੍ਹਾਂ ਕੋਲੋਂ ਇਹ ਸਾਵਾਲ ਪੁੱਛ ਲਵੋ ਜੀ। ਉਨ੍ਹਾਂ ਦੇ ਜਾਵਾਬ ਨਾਲ ਹੋਰ ਸੱਜਣ ਜਿਨ੍ਹਾਂ ਦੀ ਇਹ ਸ਼ੰਕਾ ਹੈ, ਦੂਰ ਹੋ ਜਾਵੇਗੀ।

ਇਕ ਪਾਠਕ ਹੋਣ ਦੇ ਨਾਤੇ ਮੈਂ ਇੰਨਾ ਜਾਣਦਾ ਹਾਂ ਕਿ ਇਹ ਸਹੀ ਹੈ ਕਿ ਕਾਲਾ ਆਫਗਾਨਾ ਜੀ ਨੇ ਸ਼ੁਰੂ-ਸ਼ੁਰੂ ਵਿੱਚ ਬੱਚਿਤਰ ਨਾਟਕ ਕਿਤਾਬ ’ਚੋ ਵੀ ਹਵਾਲੇ ਦਿੱਤੇ ਹਨ, ਉਨ੍ਹਾਂ ਦੀਆਂ ਕਿਤਾਬਾਂ ਦਾ ਟਾਈਟੱਲ ਵੀ ਇਸੇ ਬੱਚਿਤਰ ਨਾਟਕ ਵਿਚੋਂ ਹੀ ਹੈ। ਮੇਰਾ ਖਿਆਲ ਹੈ ਕਿ ਜਦੋਂ ਉਨ੍ਹਾਂ ਨੇ ਗੁਰਬਾਣੀ ਨੂੰ ਵਿਚਾਰਨਾ ਸ਼ੁਰੂ ਕੀਤਾ, ਤਾਂ ਸ਼ੁਰੂ ਵਿੱਚ ਉਤਨਾ ਗਿਆਨ ਨਹੀਂ ਸੀ, ਇਸ ਬੱਚਿਤਰ ਨਾਟਕ ਦੀ ਅਸਲੀਅਤ ਬਾਰੇ। ਕਾਲਾ ਅਫਗਾਨਾ ਜੀ ਨੇ ਸ਼ੁਰੂਆਤ ਸਿੱਖੀ ਵਿੱਚ ਘੁਸਪੈਠ ਕਰ ਚੁੱਕੇ ਬ੍ਰਾਹਮਣੀ ਰੀਤੀ ਰਾਵਾਜਾਂ ਦਾ ਪਰਦਾਫਾਸ਼ ਕਰਦਿਆਂ ਕੀਤੀ, ਗੁਰਬਾਣੀ ਨੂੰ ਵਿਚਾਰਦੇ ਹੋਏ ਹੀ ਉਨ੍ਹਾਂ ਨੂੰ ਬੱਚਿਤਰ ਨਾਟਕ ਅਤੇ ਹੋਰ ਬਹਿਰੂਪੀ ਕਿਤਾਬਾਂ ਦੀ ਅਸਲੀਅਤ ਦਾ ਪਤਾ ਲਗਾ, ਜੋ ਪੰਥਕ ਦੋਖੀਆਂ ਵਲੋਂ ਪੰਥ ਦਾ ਹਿਸਾ ਬਣਾ ਦਿਤੀਆ ਗਈਆਂ ਹਨ। ਉਨ੍ਹਾਂ ਨੇ ਇਨ੍ਹਾਂ ਕਿਤਾਬਾਂ ਦੇ ਪਰਦੇਫਾਸ਼ ਕੀਤੇ, ਇਹ ਸਭ ਉਨ੍ਹਾਂ ਨੇ ਗੁਰਬਾਣੀ ਸਮਝਦੇ ਹੋਏ ਹੋਲੀ-ਹੋਲੀ ਕੀਤਾ, ਜੋ ਕਿ ਸਹੀ ਤਰੀਕਾ ਵੀ ਹੈ। ਅੱਜ ਕੱਲ ਜ਼ਿਆਦਾਤਰ ਵੀਰ ਇਸ ਤਰ੍ਹਾਂ ਨਹੀਂ ਕਰਦੇ। ਬਸ ਇਕ-ਦੋ ਮੰਨ-ਪਸੰਦ ਲੇਖਕਾਂ ਦੀਆ ਲਿੱਖਤਾਂ ਪੜ੍ਹ ਕੇ ਹੀ ਆਪਣੇ ਵਿਚਾਰ ਘੜ ਲੈਂਦੇ ਹਨ, ਜੋ ਕੌਮ ਦੇ ਹਿੱਤ ਵਿੱਚ ਨਹੀਂ ਹੈ। ਇਸ ਲਈ ਉਨ੍ਹਾਂ ਦਾ ਬਾਅਦ ਵਿਚ ਬੱਚਿਤਰ ਨਾਟਕ ਦੀ ਅਸਲੀਅਤ ਬਾਰੇ ਲਿੱਖਣਾ ਇੱਹ ਸਾਬਤ ਕਰਦਾ ਹੈ ਕਿ ਭਾਵੇਂ ਕੇ ਸ਼ੁਰੂ ਵਿਚ ਉਨ੍ਹਾਂ ਨੂੰ ਇਸ ਬਾਰੇ ਸਮਝ ਨਹੀਂ ਸੀ, ਲੇਕਿਨ ਗੁਰਬਾਣੀ ਸਮਝਣ ਤੋਂ ਬਾਅਦ ਉਨ੍ਹਾਂ ਇਸ ਬੱਚਿਤਰ ਨਾਟਕ ਨੂੰ ਨਕਾਰ ਦਿੱਤਾ। ਕਾਲਾ ਅਫਗਾਨਾ ਜੀ ਦੀਆਂ ਕਿਤਾਬਾਂ ਦੇ ਨਵੇਂ ਛੱਪ ਰਹੇ Edition ਵਿੱਚ ਬੱਚਿਤਰ ਨਾਟਕ ਹਵਾਲੇ ਹਾਟਾਏ ਜਾ ਰਹੇ ਹਨ।

ਬਾਕੀ ਵੀਰ ਜੀ ਆਪਣੀ ਤਸੱਲੀ ਲਈ ਤੁਸੀਂ ਕਾਲਾ ਅਫਗਾਨਾ ਜੀ ਨਾਲ ਜ਼ਰੂਰ ਸੰਪਰਕ ਕਰੋ ਜੀ। ਮੈਂ ਤਾਂ ਇੰਨਾ ਹੀ ਜਾਣਦਾ ਹਾਂ ਕਿ ਉਹ ਚੰਗੇ ਵਿਦਵਾਨ ਹਨ ਤੇ ਉਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ, ਜੋ ਕੌਮ ਦੇ ਹਿੱਤ ਵਿੱਚ ਹੈ ਅਤੇ ਸੁਲਝੇ ਹੋਏ ਸੱਜਣ ਇਸ ਦਾ ਫਾਈਦਾ ਉਠਾ ਰਹੇ ਹਨ। ਗਲਤੀਆਂ ਸਭ ਕਰ ਜਾਂਦੇ ਹਨ ਇਸ ਤਰ੍ਹਾਂ ਉਨ੍ਹਾਂ ਵੀ ਕੀਤੀਆਂ ਹੋਣਗੀਆਂ, ਲੇਕਿਨ ਫਿਰ ਵੀ ਉਨ੍ਹਾਂ ਦੀਆਂ ਲਿੱਖਤਾਂ ਬੇਮਿਸਾਲ ਹਨ, ਮੈਂ ਚਾਹਵਾਗਾਂ ਕਿ ਆਪ ਜਿਹੇ ਬੁਧੀਜੀਵ ਇਨ੍ਹਾਂ ਲਿਖਤਾਂ ਜ਼ਰੂਰ ਪੜ੍ਹਨ, ਤਾਂ ਜੋ ਕੌਮ ਦੀ ਹੋਰ ਸੇਵਾ ਵਧੀਆ ਢੰਗ ਨਾਲ ਕਰ ਸਕਣ।

ਭੁੱਲ ਚੁਕ ਲਈ ਖਿਮਾ ਦਾ ਜਾਚਕ ਹਾਂ

ਸੁਖਵਿੰਦਰ ਜੀਤ ਸਿੰਘ ਅਸਟ੍ਰੇਲੀਆ”

ਇਹ ਹੈ ਉਹ ਪੱਤਰ ਦੀ ਹੁਬਹੂ ਕਾਪੀ http://www.tattgurmatparivar.com/Letter.aspx, ਜਿਸ ਤੇ ਨਜ਼ਰਸਾਨੀ ਹੋਂਣ ਉਪਰੰਤ ਦਾਸ ਨੇ ਕਾਲਾ ਅਫ਼ਗ਼ਾਨਾ ਜੀ ਨੂੰ ਇਨਟਰਨੈਟ ਰਾਹੀਂ ਜਨਤਕ ਸਵਾਲ ਪੁੱਛੇ ਹਨ। ਕੀ ਵੀਰ ਸੁਖਵਿੰਦਰ ਜੀਤ ਸਿੰਘ ਅਸਟ੍ਰੇਲਿਆ ਜੀ ਇਸ ਕਿਸਮ ਦੇ ਪਾਠਕ ਹਨ ਕਿ ਦਾਸ ਵਲੋਂ ਲਿਖੇ ਲੇਖਾਂ ਨੂੰ 90% ਸਮਝ ਨਹੀਂ ਸਕਦੇ ਅਤੇ ਅਪਣੇ ਲਿਖੇ ਦਾ 100% ਭੁੱਲ ਜਾਂਦੇ ਹਨ? ਹੁਣ ਸਮਝ ਆਈ ਹੈ ਕਿ ਉਨ੍ਹਾਂ ਨੂੰ ਦਾਸ ਦਾ ਲਿਖਿਆ ਸਮਝ ਕਿਉਂ ਨਹੀਂ ਆਉਂਦਾ।

ਇਹ ਸਭ ਕੀ ਮਾਜ਼ਰਾ/ਅਚੰਭਾ ਹੈ? ਇਸ ਤੋਂ ਦੋ ਗਲਾਂ ਸਪਸ਼ਟ ਹਨ; ਪਹਿਲੀ ਇਹ ਕਿ ਦਾਸ ਨੂੰ ਸਿੱਦੇ ਕਾਲਾ ਅਫ਼ਗ਼ਾਨਾ ਜੀ ਤੋਂ ਸਵਾਲ ਪੁੱਛਣ ਦੀ ਸਲਾਹ ਦੇਂਣ ਵਾਲੇ ਉਹ ਆਪ ਹੀ ਸਨ ਅਤੇ ਦੂਜੀ ਇਹ ਕਿ ਅਪਣੀ ਪਹਿਲੀ ਚਿੱਠੀ ਵਿੱਚ ਵੀਰ ਜੀ ਨੇ ਇਹ ਨਹੀਂ ਸੀ ਦੱਸਿਆ ਕਿ ਉਹ ਕਾਲਾ ਅਫ਼ਗ਼ਾਨਾ ਜੀ ਦੇ ਸੰਪਰਕ ਵਿੱਚ ਹਨ।

ਮੈਂ ਜਾਣਦਾ ਹਾਂ ਕਿ ਕਾਲਾ ਅਫ਼ਗ਼ਾਨਾ ਜੀ ਉਮਰੋਂ ਦਰਾਜ਼ ਹਨ। ਇਸੇ ਲਈ ਪਹਿਲਾਂ ਪਾਠਕਾਂ/ਲੇਖਕਾਂ ਵਲੋਂ ਸੰਭਾਵਤ ਜਾਣਕਾਰੀ ਮੰਗੀ ਸੀ। ਪਰ ਵੀਰ ਸੁਖਵਿੰਦਰ ਜੀਤ ਸਿੰਘ ਅਸਟ੍ਰੇਲਿਆ ਜੀ ਵਲੋਂ ਕਾਲਾ ਅਫ਼ਗ਼ਾਨਾ ਜੀ ਦੇ ਸੇਹਤ ਬਾਰੇ ਮਿਲੀ ਸੁਚਨਾ ਅਤੇ ਸਲਾਹ ਮਗਰੋਂ ਦਾਸ ਨੇ ਸਵਾਲ ਸਿੱਦੇ ਕਾਲਾ ਅਫ਼ਗ਼ਾਨਾ ਜੀ ਨੂੰ ਇਨਟਰਨੇਟ ਰਾਹੀਂ ਮੁਖਾਤਬ ਹੋ ਕੇ ਪੁੱਛ ਲਏ ਤਾਂ ਵੀਰ ਜੀ ਨੂੰ ਇਤਰਾਜ਼ ਹੋ ਗਿਆ।

ਦਰਅਸਲ ਵੀਰ ਸੁਖਵਿੰਦਰ ਜੀਤ ਸਿੰਘ ਅਸਟ੍ਰੇਲਿਆ ਜੀ ਦੇ ਨਵੇਂ ਪੱਤਰ ਨੂੰ ਪੜ ਕੇ ਹੀ ਇੰਝ ਲਗਦਾ ਹੈ ਕਿ ਉਹ ਦਾਸ ਵਲੋਂ ਕਾਲਾ ਅਫ਼ਗ਼ਾਨਾ ਦੀ ਨੂੰ ਸਵਾਲ ਪੁੱਛਣ ਤੇ ਨਹੀਂ ਬਲਕਿ ਹੋਰ ਵੀ ਬਹੁਤ ਸਾਰਿਆਂ ਗੱਲਾਂ ਤੋਂ ਪਹਿਲਾਂ ਹੀ ਨਾਰਾਜ਼ ਚਲ ਹਨ। ਉਨ੍ਹਾਂ ਲਿਖਿਆ ਹੈ:-

(1) “ਵੀਰ ਜੀ ਦੀਆਂ ਲਿੱਖਤਾਂ ਵਾਰੇ ਮੈ ਅਪਣੇ ਦੋਸਤਾਂ ਨਾਲ ਵੀ ਗੱਲ ਕੀਤੀ ਤਾਂ ਜ਼ਿਆਦਾਤਰ ਦਾ ਇਹੋ ਮੰਨਣਾ ਹੈ ਕਿ ਉਹਨੰ ਨੂੰ ਵੀਰ ਜੀ ਦੀਆਂ ਲਿਖਤਾਂ ਵਿਚਲੀ ਗੱਲ ਸਮਝ ਨਹੀ ਆਉਦੀਂ, ਸੋ ਉਹ ਪੜਨ ਤੋ ਪਰਹੇਜ਼ ਹੀ ਕਰਦੇ ਨੇ”

ਟਿੱਪਣੀ:- ਵੀਰ ਜੀ ਮੈਂ ਆਪ ਜੀ ਅਤੇ ਆਪ ਜੀ ਦੇ ਦੋਸਤਾਂ ਤੋਂ ਮਾਫ਼ੀ ਚਾਹੁੰਦਾ ਹਾਂ ਕਿ ਜੇ ਕਰ ਉਨ੍ਹਾਂ ਨੂੰ ਮੇਰੇ ਲਿਖੇ ਨੂੰ ਸਮਝਣ ਵਿੱਚ ਕੋਈ ਕਠਨਾਈ ਹੁੰਦੀ ਹੈ। ਬਾਕੀ ਪਰਹੇਜ਼ ਕਰਨਾ ਉਨ੍ਹਾਂ ਦਾ ਹੱਕ ਹੈ।

(2) “ਆਖੀਰ ਵਿੱਚ ਵੀਰ ਜੀ ਨੂੰ ਮੇਰੀ ਇਹੋ ਬੇਨਤੀ ਹੈ ਕਿ ਐਂਵੇ ਇਹੋ ਜਿਹੀਆਂ ਲਿਖਤਾਂ ਲਿਖ ਕੇ ਅਪਣਾ ਤੇ ਕੌਮ ਦਾ ਸਮਾਂ ਬਰਬਾਦ ਨਾ ਕਰਨ, ਹਾਂ ਅਗਰ ਕੋਈ ਕੰਮ ਕਰਨਾ ਹੈ ਤੇ ਮਨ ਵਿੱਚ ਸੱਚੀ ਭਾਵਨਾ ਰੱਖ ਕੇ ਕਰਨ, ਕਿਸੇ ਦੀ ਅਲੋਚਨਾ ਵੀ ਕਰਨੀ ਹੈ ਤੇ ਭਾਵਨਾ ਸਾਫ ਹੋਵੇ।……”

ਟਿੱਪਣੀ:- ਆਪ ਜੀ ਦੀ ਪਹਿਲੀ ਬੇਨਤੀ/ਸੁਝਾਉ ਨੂੰ ਮੰਨ ਕੇ ਦਾਸ ਆਪ ਜੀ ਦੀ ਨਜ਼ਰੇ ਕਸੂਰਵਾਰ ਹੋ ਗਿਆ ਸੀ। ਇਸ ਲਈ ਸਮਾਂ ਬਰਬਾਦ ਨਾ ਕਰਨ ਬਾਰੇ ਆਪ ਜੀ ਦੇ ਨਵੇਂ ਸੁਝਾਉ ਨੂੰ ਮੰਨਣ ਤੋਂ ਪਹਿਲਾਂ ਸੋਚ-ਵਿਚਾਰ ਕੇ ਹੀ ਤੁਰਾਂ ਗਾ। ਆਪ ਜੀ ਦੇ ਉਪਰੋਕਤ ਸ਼ਬਦਾਂ ਅਨੁਸਾਰ ਦਾਸ ਦੇ ਮਨ ਦੀ ਭਾਵਨਾ ਨਾ ਤਾਂ ਸੱਚੀ ਹੈ ਅਤੇ ਨਾ ਹੀ ਸਾਫ਼! ਆਪ ਜੀ ਦੇ ਅਨੁਸਾਰ ਆਪ ਜੀ ਦਰਦੀ ਹੋ ਅਤੇ ਮੈਂ ਬੇ-ਦਰਦੀ ਜੋ ਕਿ ਕੇਵਲ ਆਖਰੀ ਚਿੱਠੀ ਲਿਖ ਕੇ ਨਾਮ ਕਮਾਉਂਣਾ ਚਾਹੁੰਦਾ ਹੈ।

ਵੈਸੇ ਪੁਰੀ ਆਸ ਹੈ ਕਿ ਆਪ ਜੀ ਦੀ ਪਹਿਲੀ ਚਿੱਠੀ ਪੜ ਕੇ ਆਪ ਜੀ ਦੇ ਦੋਸਤ ਆਪ ਜੀ ਨੂੰ ਕੋਈ ਨੇਕ ਸਲਾਹ ਜ਼ਰੂਰ ਦੇਂਣ ਦੀ ਕਿਰਪਾਲਤਾ ਕਰਨ ਗੇ। ਮੇਰੀ ਨਾ ਹੀ ਸਹੀ ਪਰ ਆਪ ਜੀ ਦੀ ਸ਼ਬਦਾਵਲੀ ਤਾਂ ਉਹ ਜ਼ਰੂਰ ਸਮਝਣ ਗੇ। ਨਾਲ ਹੀ ਆਪ ਜੀ ਨੂੰ ਵੀ ਉਨ੍ਹਾਂ ਦਾ ਕਿਹਾ ਸਮਝ ਜ਼ਰੂਰ ਆਏਗਾ।

(3) “ਮੇਰੀ ਸੰਪਾਦਕ ਸਿੱਖ ਮਾਰਗ ਨੂੰ ਤੇ ਹੋਰ ਵੀ ਪੰਥਕ ਵੈਬਸਾਈਟਾਂ, ਜੋ ਅੱਜ ਚੰਗਾਂ ਉਪਰਾਲਾ ਕਰ ਰਹੀਆਂ ਹਨ, ਨੂੰ ਬੇਨਤੀ ਹੈ ਕਿ ਵੀਰ ਜੀ ਜਿਹੇ ਲੇਖਕਾ ਦੀ ਹਰ ਲਿਖਤ ਐਵੇਂ ਪਬਲਿਸ਼ ਕਰਨ ਤੋਂ ਪਹਿਲਾਂ ਵਿਚਾਰ ਲਿਆ ਕਰਨ ਕੇ ਕੀ ਇਸਦਾ ਕੋਈ ਕੌਮੀ ਫਾਇਦਾ ਵੀ ਹੈ?..”

ਟਿੱਪਣੀ:- ਵੀਰ ਜੀ ਦੇ ਸ਼ਬਦ, “ਵੀਰ ਜੀ ਜਿਹੇ ਲੇਖਕਾਂ” ਨੂੰ ਪੜ ਕੇ ਦਾਸ ਨੂੰ ਉਨ੍ਹਾਂ ਦੇ ਮਨ ਦੀ ਉਸ ਪੀੜਾ ਦਾ ਪਤਾ ਚੱਲਿਆ ਹੈ ਜਿਸ ਦੇ ਚਲਦੇ ਉਹ ਦਾਸ ਦੇ ਲੇਖਾਂ ਤੇ ਰੋਕ ਦੀ ਮੰਗ ਕਰ ਰਹੇ ਹਨ। ਖ਼ੈਰ ਇਹ ਵੈਬਸਾਈਟਾਂ ਦੇ ਅਧਿਕਾਰ ਖ਼ੈਤਰ ਦੀ ਗਲ ਹੈ। ਮੇਰੀ ਜਾਣਕਾਰੀ ਅਨੁਸਾਰ ਵੈਬਸਾਈਟਾਂ ਅਪਣੇ ਵਲੋਂ ਇਸ ਬਾਰੇ ਵਿਚਾਰ ਕਰਦੀਆਂ ਹੀ ਹਨ।

ਵੀਰ ਸੁਖਵਿੰਦਰ ਸਿੰਘ ਜੀ ਨੇ ਦਾਸ ਬਾਰੇ ਹੋਰ ਵੀ ਆਪਣੀ ਨਾ-ਪਸੰਦਗੀ ਜ਼ਾਹਰ ਕੀਤੀ ਹੈ ਜਿਸ ਤੇ ਦਾਸ ਇਸ ਵੇਲੇ ਟਿੱਪਣੀ ਕਰਨਾ ਠੀਕ ਨਹੀਂ ਸਮਝਦਾ।

ਅੰਤ ਵਿੱਚ ਕੇਵਲ ਇਤਨਾ ਕਹਿਣਾ ਚਾਹੁੰਦਾ ਹਾਂ ਕਿ ਕਾਲਾ ਅਫ਼ਗ਼ਾਨਾ ਜੀ ਨੂੰ ਪਰਮਾਤਮਾ ਹੋਰ ਤੰਦਰੂਸਤ ਜੀਵਨ ਬਖਸ਼ੇ। ਪਰ ਇਸਦੇ ਨਾਲ ਇਹ ਤਾਕੀਦ ਵੀ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਦੇ ਨਾਮ ਤੇ ਬਾਦ ਵਿੱਚ ਕੁੱਝ ਗਲਾਂ ਘਣਨ ਦਾ ਜਤਨ ਹੋ ਸਕਦਾ ਹੈ ਅਤੇ ਇਸ ਗਲ ਦੀ ਵੀ ਸੰਭਾਵਨਾ ਹੈ ਕਿ ਕੋਈ ਅਪਣੀਆਂ ਗਲਾਂ ਉਨ੍ਹਾਂ ਦੇ ਮੁੰਹ/ਕਲਮ ਵਿੱਚ ਪਾ ਦੇਵੇ ਜਾਂ ਉਨ੍ਹਾਂ ਦਿਆਂ ਗਲਾਂ ਨੂੰ ਅਪਣੀ ਕਲਮ/ਅਪਣੇ ਨਾਮ ਹੇਠ ਦਰਜ ਕਰ ਲਵੇ। ਜੇਕਰ ਐਸਾ ਹੋਇਆ ਤਾਂ ਇਹ ਇੱਕ ਸਾਜਸ਼ ਅਤੇ ਇੱਕ ਲਿਖਾਰੀ ਦੇ ਨਾਲ ਬੇ-ਇਨਸਾਫ਼ੀ ਹੋਵੇਗੀ। ਉਸ ਲਿਖਾਰੀ ਨਾਲ ਜੋ ਕਿ ਇਸ ਸਮੇਂ ਬਿਰੱਧ ਹੈ ਅਤੇ ਗਲ ਕਰਦੇ-ਕਰਦੇ ਗਲ ਭੁੱਲ ਵੀ ਜਾਂਦਾ ਹੈ। ਇਸ ਸਥਿਤੀ ਵਿੱਚ ਉਨ੍ਹਾਂ ਵਲੋਂ ਕਹੀ ਕਿਸੇ ਗਲ ਦੀ ਪੁਸ਼ਟੀ ਹੋਂਣੀ ਸੰਭਵ ਨਹੀਂ ਜਾਪਦੀ।

ਆਸ ਹੈ ਕਿ ਵੀਰ ਸੁਖਵਿੰਦਰਜੀਤ ਸਿੰਘ ਅਸਟ੍ਰੇਲਿਆ ਜੀ ਇਸ ਪਾਸੇ ਵਿਚਾਰ ਕੇ ਵੀ ਤੁਰਨ ਗੇ। ਅਜੇ ਤਕ ਸਿੱਦੇ ਤੌਰ ਤੇ ਕਾਲਾ ਅਫ਼ਗਾਨਾ ਜੀ ਨੇ ਆਪਣੀਆਂ ਪੁਸਤਕਾਂ ਵਿੱਚ ਕਿਸੇ ‘ਅਹਿਮ ਤਰਮੀਮ` ਵਲ ਕੋਈ ਲਿਖਤੀ ਇਸ਼ਾਰਾ ਸ੍ਹਾਮਣੇ ਨਹੀਂ ਆਇਆ। ਉਨ੍ਹਾਂ ਨੇ ਵਚਿੱਤਰ ਨਾਟਕ ਦੇ ਗੁਰੂ ਕ੍ਰਿਤ ਨਾ ਹੋਂਣ ਦੀ ਗਲ ਤਾਂ ਲਿਖੀ ਹੈ ਪਰ ਇਹ ਨਹੀਂ ਲਿਖਿਆ ਕਿ ਉਹ ਕਿਸੇ ਵੀ ਲਿਖਤ/ਲਿਖਤ ਦੇ ਅੰਸ਼ ਨੂੰ ਦਸ਼ਮੇਸ਼ ਜੀ ਵਲੋਂ ਲਿਖੀ-ਪਰਵਾਨੀ ਸਵੀਕਾਰ ਨਹੀਂ ਕਰਦੇ। ਅਜੇ ਤਕ ਉਨ੍ਹਾਂ ਦੀਆਂ ਲਿਖਤਾਂ ਵਿੱਚ ਦਸ਼ਮੇਸ਼ ਜੀ ਨਾਲ ਜੁੜੇ ਹਵਾਲੇ ਵਰਤਨ ਵਿੱਚ ਹਨ ਅਤੇ ਦਾਸ ਦੀ ਨਜ਼ਰੇ ਇਸ ਵਿੱਚ ਕੋਈ ਮਾੜੀ ਗਲ ਵੀ ਨਹੀਂ। ਵਚਿੱਤਰ ਨਾਟਕ ਦੇ ਵਿਰੌਧ ਲਿਖੀ ਕਿਤਾਬ ਵਿੱਚ ਕਾਲਾ ਅਫ਼ਗ਼ਾਨਾ ਜੀ ਨੇ ਦਸ਼ਮੇਸ਼ ਜੀ ਨਾਲ ਜੁੜੇ ਹਵਾਲੇ ਤੋਂ ਹੀ ਅਪਣੀ ਉਸ ਕਿਤਾਬ ਨੂੰ ਆਰੰਭ ਕੀਤਾ ਹੈ। ਇਸ ਵਿੱਚ ਵੀ ਕੋਈ ਮਾੜੀ ਗਲ ਨਹੀਂ!

ਵੀਰ ਜੀ ਦਾ ਧਨਵਾਦੀ ਹੋਵਾਂਗਾ ਜੇਕਰ ਉਹ ਦਾਸ ਨੂੰ ਕਾਲਾ ਅਫ਼ਗ਼ਾਨਾ ਜੀ ਦਾ ਸੰਪਰਕ ਨੰਬਰ ਦੇ ਦੇਂਣ!

ਧਨਵਾਦ ਸਹਿਤ

ਹਰਦੇਵ ਸਿੰਘ, ਜੰਮੂ

੧੦. ੦੨. ੨੦੧੨

ਵੀਰ ਚਰਨਜੀਤ ਸਿੰਘ ਬੈਰਮਂਪਟਨ ਜੀ ਦੀ ਚਿੱਠੀ ਬਾਰੇ

ਸਤਿਕਾਰ ਯੋਗ ਪਾਠਕ ਸੱਜਣੋਂ

ਸਤਿ ਸ਼੍ਰੀ ਅਕਾਲ!

ਵੀਰ ਚਰਨਜੀਤ ਸਿੰਘ ਜੀ ਨੇ ਵੀ ਵਿਚਾਰਨਯੋਗ ਨੁਕਤੇ ਵਲ ਇਸ਼ਾਰਾ ਕੀਤਾ ਹੈ। ਦਸ਼ਮ ਗ੍ਰੰਥ ਬਾਰੇ ਰਤਨ ਸਿੰਘ ਜੱਗੀ ਜੀ ਦੇ ਕੰਮ ਨੂੰ ਸਿਰੇ ਤੋਂ ਨੱਕਾਰਨਾ ਵਾਜਬ/ਦਲੀਲ ਯੁਕਤ ਨਹੀਂ ਕਿਉਂਕਿ ਉਨ੍ਹਾਂ ਦਾ ਕੰਮ ਦਸ਼ਮ ਗ੍ਰੰਥ ਦੇ ਵਿਰੋਧ ਵਿੱਚ ਕੀਤਾ ਇੱਕ ਬੇਹਤਰੀਨ ਕੰਮ ਸਵੀਕਾਰਿਆ ਜਾਂਦਾ ਹੈ। ਕਿਸੇ ਦੀ ਉਨਾਂ ਨਾਲ ਕਿੱਧਰੇ ਅਸਹਮਤੀ ਵੀ ਹੋ ਸਕਦੀ ਹੈ। ਰਾਤੋ-ਰਾਤ ਨਿਤਨੇਮ ਰਾਹੀਂ ਬਿਲਕੁਲ ਅਣਜਾਣ ਰਚਨਾਵਾਂ ਨੂੰ ਗੁਰੂ ਦੇ ਸਮਕਾਲੀਆਂ ਦੇ ਗਲ ਪਾਉਂਣਾ ਕੋਈ ਸੁਮਕਿਨ ਕੰਮ ਨਹੀਂ ਸੀ।

ਹਾਂ ਇਸ ਵਿੱਚ ਸ਼ੱਕ ਨਹੀਂ ਕਿ ਕਾਲਾਂਤਰ ਗੁਰੂ ਕਾਲ ਵਿੱਚ ਪ੍ਰਵਾਣਿਤ/ਪ੍ਰਚਲਤ ਰਚਨਾਵਾਂ ਨੂੰ ਕਿਸੇ ਇੱਕ ਗ੍ਰੰਥ ਵਿੱਚ ਰਲਗੱਡ ਕਰ ਦਿੱਤਾ ਗਿਆ ਸੀ।

ਹਰਦੇਵ ਸਿੰਘ, ਜੰਮੂ

੧੦. ੦੨. ੨੦੧੨


(10/02/12)
ਤੱਤ ਗੁਰਮਤਿ ਪਰਵਾਰ

ਹੁਣ ਵਾਰੀ ਡਾ. ਦਿਲਗੀਰ ਦੀ?
ਪਿਛਲੇ ਲੰਮੇ ਤੋਂ ਸਿੱਖ ਪੰਥ ਦੇ ਕੇਂਦਰ ਤੇ ਕਾਬਜ਼ ਭ੍ਰਿਸ਼ਟ ਹਾਕਮ ਪੁਜਾਰੀ ਗਠਜੋੜ ਨੇ ਗੁਰਮਤਿ ਵਿਰੋਧੀ ਸੰਪਰਦਾਈ (ਪੁਜਾਰੀਵਾਦੀ) ਮਾਨਤਾਵਾਂ ਰਾਹੀਂ, ਆਮ ਲੋਕਾਈ ਨੂੰ ਧਰਮ ਦੇ ਨਾਂ ਤੇ ਗੁੰਮਰਾਹ ਕਰਕੇ ਉਸ ਦੀ ਸਰਬਪੱਖੀ ਲੁੱਟ ਦਾ ਇੰਤਜ਼ਾਮ ਕੀਤਾ ਹੋਇਆ ਹੈ। ਇਨ੍ਹਾਂ ਸੰਪਰਦਾਈ ਧਿਰਾਂ ਪਿੱਛੇ ਉਹ ਤਾਕਤਾਂ ਵੀ ਸਰਗਰਮ ਹਨ, ਜਿਨ੍ਹਾਂ ਨੂੰ ਗੁਰਮਤਿ (ਪੁਜਾਰੀਵਾਦ ਦਾ ਖੰਡਨ ਕਰਦਾ) ਮਾਨਵਵਾਦੀ ਫਲਸਫਾ ਅਪਣੇ ਲਈ ਇੱਕ ਖਤਰਾ ਜਾਪਦਾ ਹੈ। ਐਸੀ ਤਾਕਤਾਂ ਨੇ ਹਮੇਸ਼ਾਂ ਤੋਂ ਐਸੇ ਜਤਨ ਕੀਤੇ ਹਨ ਕਿ ਸਿੱਖ ਸਮਾਜ ਨੂੰ ਗੁਰਮਤਿ ਦੇ ਅਮਲੀ ਜੀਵਨ ਤੋਂ ਦੂਰ ਕਰਕੇ ਕਰਮਕਾਂਡਾਂ ਅਤੇ ਅੰਧਵਿਸ਼ਵਾਸਾਂ ਵਿੱਚ ਫਸਾ ਕੇ, ਸਿੱਖ ਮੱਤ ਨੂੰ ਬ੍ਰਾਹਮਣਵਾਦੀ ਬੋਹੜ ਦੀ ਇੱਕ ਸ਼ਾਖ ਦਾ ਰੂਪ ਦਿਤਾ ਜਾ ਸਕੇ। ਇਸ ਮਕਸਦ ਦੀ ਪ੍ਰਾਪਤੀ ਲਈ ਇਨ੍ਹਾਂ ਤਾਕਤਾਂ ਵਲੋਂ ਹਰ ਸੰਭਵ ਢੰਗ ਵਰਤਿਆ ਗਿਆ। ਮਿਸਾਲ ਲਈ ਜਨਮਸਾਖੀਆਂ, ਗੁਰਬਿਲਾਸ, ਦਸਮ ਗ੍ਰੰਥ ਆਦਿ ਰਾਹੀਂ ਨਾਨਕ ਸਰੂਪਾਂ ਦੇ ਜੀਵਨ ਨੂੰ ਬ੍ਰਾਹਮਣੀ ਰੰਗ ਵਿੱਚ ਰਚੇ ਦਰਸਾਇਆ ਗਿਆ। ਗੁਰਬਾਣੀ ਦੀ ਬ੍ਰਾਹਮਣਵਾਦੀ ਵਿਆਖਿਆ ਦਾ ਪ੍ਰਚਲਣ ਕੀਤਾ ਗਿਆ। ਗੁਰਬਾਣੀ ਵਿਚਾਰ ਦੀ ਪ੍ਰਵਿਰਤੀ ਨੂੰ ਘਟਾ ਕੇ ਅਖੰਡ ਪਾਠਾਂ ਆਦਿ ਦੇ ਰੂਪ ਵਿੱਚ ਇਸ ਦੀ ਕਰਮਕਾਂਡੀ ਵਰਤੋਂ ਅਤੇ ਤੋਤਾਰਟਨੀ ਨੂੰ ਬੜ੍ਹਾਵਾ ਦਿਤਾ ਗਿਆ। ਸਿੱਖ ਸਮਾਜ ਵਿਚੋਂ ਗਿਆਨ ਦੀ ਰੁਚੀ ਘਟਾ ਕੇ ‘ਸ਼ਰਧਾ’ ਨੂੰ ਬੜ੍ਹਾਵਾ ਦਿਤਾ ਗਿਆ। ਆਦਿਕ ਆਦਿਕ
ਜਦੋਂ ਕਿਸੇ ਸੁਚੇਤ ਪੰਥਦਰਦੀ ਪ੍ਰਚਾਰਕ ਨੇ ਇਸ ਸਾਜ਼ਸ਼ ਨੂੰ ਨੰਗਾ ਕਰਦੇ ਹੋਏ ਸੱਚ ਸਾਹਮਣੇ ਲਿਆਉਣ ਦਾ ਜਤਨ ਕੀਤਾ ਤਾਂ ਇਸ ਨਾਪਾਕ ਗਠਜੋੜ ਨੇ ਉਸ ਨੂੰ ਰੋਕਣ ਲਈ ਹਰ ਹਰਬਾ ਵਰਤਿਆ। ਸਿੰਘ ਸਭਾ ਲਹਿਰ ਇਨ੍ਹਾਂ ਤਾਕਤਾਂ ਲਈ ਇੱਕ ਵੱਡਾ ਖਤਰਾ ਬਣ ਰਹੀ ਸੀ, ਸੋ ਇਸ ਦੇ ਮੁੱਖ ਮੋਢੀਆਂ (ਪ੍ਰੋ. ਗੁਰਮੁੱਖ ਸਿੰਘ ਜੀ ਅਤੇ ਗਿਆਨੀ ਦਿਤ ਸਿੰਘ ਜੀ) ਨੂੰ ਇਸ ਜੁੰਡਲੀ ਨੇ ‘ਅਕਾਲ ਤਖਤ’ ਦੇ ਨਾਮ ਦੀ (ਦੁਰ) ਵਰਤੋਂ ਕਰਕੇ ਬੇਅਸਰ ਕਰਨ ਦੇ ਜਤਨ ਕੀਤੇ।
ਮੌਜੂਦਾ ਦੌਰ ਵਿੱਚ ਇਸ ਬੇਈਮਾਨ ਗਠਜੋੜ ਦਾ ਪਹਿਲਾ ਸ਼ਿਕਾਰ ਗਿਆਨੀ ਭਾਗ ਸਿੰਘ ਜੀ ਅੰਬਾਲਾ ਹੋਏ। ਇਸ ਉਪਰੰਤ ਇਹ ਪੁਜਾਰੀਵਾਦੀ ਕੁਹਾੜਾ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਜੋਗਿੰਦਰ ਸਿੰਘ ਜੀ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਵਰਤਿਆ ਗਿਆ। ਇਸੇ ਦੌਰ ਵਿੱਚ ਖਰਾ ਸੱਚ ਸਾਹਮਣੇ ਲਿਆਉਣ ਵਾਲੇ ਕੁੱਝ ਸੱਜਣ ਵਿਦਵਾਨ (ਮਿਸਾਲ ਲਈ ਗਿਆਨੀ ਗੁਰਦਿਤ ਸਿੰਘ ਜੀ) ਇਸ ਗਠਜੋੜ ਦੀ ‘ਅਕਾਲ ਤਖਤੀ ਘੁਰਕੀ’ ਤੋਂ ਸਹਿਮ ਗਏ ਅਤੇ ਇਨ੍ਹਾਂ ਦੀ ਈਨ ਮੰਨਣ ਲਈ ਤਿਆਰ ਹੋ ਗਏ।
ਪਿਛਲੇ ਸਮੇਂ ਵਿੱਚ ਪ੍ਰੋ. ਧੂੰਦਾ ਇੱਕ ਪ੍ਰਭਾਵਸ਼ਾਲੀ ਪ੍ਰਚਾਰਕ ਵਜੋਂ ਸਾਹਮਣੇ ਆਏ ਸਨ। ਕਰਮਕਾਂਡਾਂ ਅਤੇ ਗਲਤ ਮਾਨਤਾਵਾਂ ਬਾਰੇ ਕਾਫੀ ਹੱਦ ਤੱਕ, ਇੱਕ ਵਧੀਆ ਅਤੇ ਆਕਰਸ਼ਕ ਢੰਗ ਨਾਲ ਕੀਤੇ ਜਾ ਰਹੇ, ਸੱਚ ਦੇ ਪ੍ਰਚਾਰ ਕਾਰਨ ਪ੍ਰੋ. ਧੂੰਦਾ ਇਨ੍ਹਾਂ ਤਾਕਤਾਂ ਨੂੰ ਖਤਰਾ ਜਾਪਣ ਲੱਗ ਪਏ। ਸੋ ਇਨ੍ਹਾਂ ਨੇ ਧੂੰਦਾ ਜੀ ਖਿਲਾਫ ਅਪਣੇ ਜ਼ਹਿਰ ਦਾ ਪ੍ਰਗਟਾਵਾ ਕਰਦੇ ਹੋਏ, ਆਪਣੀ ਕਚਿਹਰੀ ਵਿੱਚ ਪੇਸ਼ ਹੋਣ ਦਾ ਆਦੇਸ਼ ਜਾਰੀ ਕਰ ਦਿਤਾ। ਪੁਜਾਰੀਆਂ ਦੀ ਇਸ ਘੁਰਕੀ ਨੇ ਧੂੰਦਾ ਜੀ ਨੂੰ ਲੜਖੜਾ ਦਿਤਾ ਅਤੇ ਉਨ੍ਹਾਂ ਨੇ ਕਮਜ਼ੋਰੀ ਵਿਖਾਉਂਦੇ ਹੋਏ ਪੁਜਾਰੀਆਂ ਦੀ ਕਚਿਹਰੀ ਵਿੱਚ ਪੇਸ਼ ਹੋਣ ਦਾ ਮਨ ਬਣਾ ਲਿਆ ਹੈ।
ਗਿਆਨੀ ਗੁਰਦਿਤ ਸਿੰਘ ਵਾਂਗੂ ਪ੍ਰੋ. ਧੂੰਦਾ ਦੀ ਕਮਜ਼ੋਰੀ ਨੇ ਪੁਜਾਰੀਆਂ ਦੇ ਢਹਿੰਦੀ ਕਲਾ ਵਿੱਚ ਜਾ ਰਹੇ ਹੌਂਸਲਿਆਂ ਨੂੰ ਥੋੜਾ ਸਹਾਰਾ ਦਿਤਾ। ਆਪਣੇ ਇਸ ਰੁਤਬੇ ਨੂੰ ਦਰਸਾਉਣ ਲਈ ਉਨ੍ਹਾਂ ਨੇ ਸੁਚੇਤ ਪੰਥ ਵਿੱਚ ਅਪਣਾ ਨਵਾਂ ਸ਼ਿਕਾਰ ਲੱਭਣਾ ਸ਼ੁਰੂ ਕਰ ਦਿਤਾ। ਆਪਣੇ ਨਵੇਂ ਸ਼ਿਕਾਰ ਵਜੋਂ ਉਨ੍ਹਾਂ ਨੇ ਹੁਣ ਡਾ. ਦਿਲਗੀਰ ਨੂੰ ਚੁਣਿਆ ਲਗਦਾ ਹੈ। ਸ਼੍ਰੋਮਣੀ ਕਮੇਟੀ ਦੇ ਗੁਲਾਮ ਜ਼ਮੀਰ ਪ੍ਰਧਾਨ ਅਵਤਾਰ ਸਿੰਘ ਦਾ ਆਇਆ ਤਾਜ਼ਾ ਬਿਆਨ ਇਹੀ ਇਸ਼ਾਰਾ ਕਰ ਰਿਹਾ ਹੈ। ਬਹਾਨਾ ਬਣਾਇਆ ਜਾ ਰਿਹਾ ਹੈ, ਡਾ. ਦਿਲਗੀਰ ਵਲੋਂ ਅਪਣੀ ਸਿੱਖ ਇਤਿਹਾਸ ਸੰਬੰਧੀ ਲਿਖੀ ਪੁਸਤਕ ਵਿੱਚ ਪ੍ਰਕਾਸ਼ ਸਿੰਘ ਬਾਦਲ (ਜੋ ਇਨ੍ਹਾਂ ਸਭ ਦਾ ਆਕਾ ਹੈ) ਨੂੰ ਬ੍ਰਾਹਮਣੀ ਸੰਸਥਾ ਆਰ ਐਸ ਐਸ ਦਾ ਏਜੰਟ ਦੱਸਣ ਸੰਬੰਧੀ ਹਵਾਲੇ ਨੂੰ। ਪਿਛਲੇ 2 ਦਹਾਕਿਆਂ ਦੌਰਾਨ ਜੇ ਬਾਦਲ ਅਤੇ ਉਨ੍ਹਾਂ ਦੀ ਪਰਛਾਈ ਹੇਠ ਚਲ ਰਹੀ ਸ਼੍ਰੋਮਣੀ ਕਮੇਟੀ ਦੇ ਕਾਲੇ ਕਾਰਨਾਮਿਆਂ ਦੀ ਪੜਚੋਲ ਉਪਰੰਤ ਉਨ੍ਹਾਂ ਨੂੰ ਆਰ ਐਸ ਐਸ ਦਾ ਏਜੰਟ ਸਾਬਤ ਕਰਨ ਲਈ ਕਿਸੇ ਹੋਰ ਸਬੂਤ ਦੀ ਲੋੜ ਨਹੀਂ ਪੈਂਦੀ। ਇਤਨੇ ਸਪਸ਼ਟ ਸੱਚ ਨੂੰ ਸਿਰਫ ਚਾਪਲੂਸ ਅਤੇ ਗੁਲਾਮ ਜ਼ਹਿਨੀਅਤ ਵਾਲੇ ਇੰਸਾਨ ਹੀ ਝੂਠਲਾ ਸਕਦੇ ਹਨ। ਅਵਤਾਰ ਸਿੰਘ ਮੱਕੜ ਨੇ ਅਪਣੇ ਤਾਜ਼ਾ ਬਿਆਨ ਵਿੱਚ ਡਾ. ਦਿਲਗੀਰ ਵਿਰੁਧ ਕਾਰਵਾਈ ਕਰਨ ਦੀ ਗੱਲ ਕਰਕੇ ਇਸ਼ਾਰਾ ਕਰ ਦਿਤਾ ਹੈ ਕਿ ਉਹ ਅਕਾਲ ਤਖਤ ਦੇ ਨਾਂ ਤੇ ਇਸ ਕਾਲੇ ਗਠਜੋੜ ਦਾ ਨਵਾਂ ਨਿਸ਼ਾਨਾ ਬਨਣ ਵਾਲੇ ਹਨ।
ਅਜੋਕੇ ਸਮੇਂ ਵਿੱਚ ਪ੍ਰੋ. ਧੂੰਦਾ ਦੀ ਕਮਜ਼ੋਰੀ ਨੇ ਸੁਚੇਤ ਪੰਥ ਦੀ ਸ਼ਾਖ ਨੂੰ ਜੋ ਨੁਕਸਾਨ ਪਹੂੰਚਾਇਆ ਹੈ, ਉਸ ਦੀ ਬਹੁਤ ਹੱਦ ਤੱਕ ਭਰਪਾਈ ਇੱਕ ਨੌਜਵਾਣ ਪੰਥਦਰਦੀ ਪ੍ਰੋ. ਕੰਵਲਦੀਪ ਸਿੰਘ ਕੰਵਲ ਨੇ ਕਰ ਦਿਤੀ ਹੈ। ਇਸ ਉਤਸਾਹੀ ਨੌਜਵਾਣ ਨੇ ਇਹਨਾਂ ਪੁਜਾਰੀਆਂ ਨੂੰ ਜਨਤਕ ਤੌਰ ਤੇ ਖੁੱਲਾ ਚੈਲੰਜ ਕਰ ਕੇ ਇਨ੍ਹਾਂ ਨੂੰ ਆਪਣੀ ਔਕਾਤ ਪਛਾਨਣ ਲਈ ਸ਼ੀਸ਼ਾ ਵਿਖਾ ਦਿਤਾ ਹੈ। ਇਸ ਨੌਜਵਾਣ ਵੀਰ ਦੀ ਇਹ ‘ਲਲਕਾਰ’ ਕਾਬਿਲੇ ਤਾਰੀਫ ਹੈ। ਇਸ ਘਟਨਾਕ੍ਰਮ ਨੇ ਇਹ ਤੱਥ ਹੋਰ ਵੀ ਮਜ਼ਬੂਤ ਢੰਗ ਨਾਲ ਸਥਾਪਿਤ ਕਰ ਦਿਤਾ ਹੈ ਕਿ ਪ੍ਰਚਾਰ ਤੋਂ ਹੀ ਆਪਣੀ ਜੀਵਿਕਾ ਚਲਾਉਣ ਵਾਲੇ ਪ੍ਰਚਾਰਕਾਂ ਲਈ ਸਿਧਾਂਤਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣਾ ਬਹੁਤ ਕਠਿਨ ਹੈ, ਇਸ ਲਈ ਨਿਸ਼ਕਾਮ ਪ੍ਰਚਾਰ ਤੰਤਰ ਦੀ ਲੋੜ ਬਹੁਤ ਵੱਧ ਗਈ ਹੈ।
ਜਿਥੋਂ ਤੱਕ ਡਾ. ਦਿਲਗੀਰ ਦੀ ਗੱਲ ਹੈ, ਉਹ ਸਿੱਖ ਕੌਮ ਵਿੱਚ ਕਿਸੇ ਪਛਾਣ ਦੇ ਮੁਥਾਜ਼ ਨਹੀਂ ਹਨ। ਖਾਸਕਰ ਪ੍ਰਮਾਣਿਕ ਸਿੱਖ ਇਤਿਹਾਸ ਸਾਹਮਣੇ ਲਿਆਉਣ ਦੇ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਵੱਡਮੁੱਲਾ ਹੈ। ਇਹ ਵੀ ਇੱਕ ਦਿਲਚਸਪ ਤੱਥ ਹੈ ਕਿ ਅਕਾਲ ਤਖਤ ਦੇ ਨਾਮ ਤੇ ਮੌਜੂਦਾ ਸਮੇਂ ਵਿੱਚ ਚਲ ਰਹੀ ਕਚਿਹਰੀ ਰੂਪੀ ਵਿਵਸਥਾ ਨੂੰ ਨੰਗਾ ਕਰਕੇ, ਸੱਚ ਸਾਹਮਣੇ ਲਿਆਉਣ ਦਾ ਜਤਨ ਕਰਨ ਵਾਲੇ ਮੁੱਢਲੇ ਲੇਖਕਾਂ ਵਿਚੋਂ ਦਿਲਗੀਰ ਜੀ ਇੱਕ ਹਨ। ਇਸ ਸੰਬੰਧੀ ਉਨ੍ਹਾਂ ਦੀ ਪੁਸਤਕ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ। ਉਨ੍ਹਾਂ ਵਲੋਂ ਇਨ੍ਹਾਂ ਪੁਜਾਰੀਆਂ ਦਾ ਪਾਜ ਨੰਗਾ ਕਰਦੇ ਹੋਏ ਇਨ੍ਹਾਂ ਨੂੰ ‘ਵੇਸਵਾਵਾਂ’ ਕਹਿਣ ਦੀ ਦਲੇਰੀ ਵੀ ਕੀਤੀ ਹੈ।
ਐਸੇ ਹਾਲਾਤ ਵਿੱਚ ਇਹ ਪੂਰੀ ਆਸ ਹੈ ਕਿ ਜੇ ‘ਛੇਕ-ਵਿਵਸਥਾ’ ਦਾ ਕੁਹਾੜਾ ਇਨ੍ਹਾਂ ਵਿਰੁਧ ਵਰਤਣ ਦਾ ਜਤਨ ਹੁੰਦਾ ਹੈ ਤਾਂ ਇਹ ਗੁਰਮਤਿ ਗਿਆਨ ਪ੍ਰਤੀ ਦ੍ਰਿੜਤਾ ਦੇ ਹਥਿਆਰ ਨਾਲ ਇਸ ਪੁਜਾਰੀ ਕੁਹਾੜੇ ਨੂੰ ਚੂਰ ਚੂਰ ਕਰ ਦੇਣਗੇ। ਪ੍ਰੋ. ਧੂੰਦਾ ਵਰਗੀ ਕਮਜ਼ੋਰੀ ਦਿਖਾਉਣ ਦੀ ਥਾਂ ਉਹ ਇਸ ਮੰਦੇ ਸਿਸਟਮ ਨੂੰ ਰੱਦ ਕਰਨ ਦਾ ਜਨਤਕ ਐਲਾਣ ਕਰਕੇ ਪੁਨਜਾਗਰਨ ਲਹਿਰ ਨੂੰ ਵੱਡੀ ਹੱਲਾਸ਼ੇਰੀ ਦੇਣ ਦਾ ਕਾਰਨ ਬੰਣਨਗੇ।
ਸ਼ੁਚੇਤ ਪੰਥ ਲਈ ਇੱਕ ਵਾਰ ਫੇਰ ਸਿਰ-ਜੋੜ ਕੇ ਬੈਠਣ ਦਾ ਮੌਕਾ ਵੀ ਹੈ (ਜੋ ਵਾਰ ਵਾਰ ਖੂੰਝ੍ਹਾ ਦਿਤਾ ਜਾਂਦਾ ਹੈ)। ਸੁਚੇਤ ਪੰਥ ਨੂੰ ਮਿਲ ਬੈਠ ਕੇ ਗੰਭੀਰਤਾ ਨਾਲ ਇਹ ਵਿਚਾਰਨ ਦੀ ਲੋੜ ਹੈ ਕਿ ਅਸੀਂ ਇੱਕ ਇੱਕ ਕਰਕੇ ਇਸ ਗਠਜੋੜ ਦਾ ਸ਼ਿਕਾਰ ਬਣੀ ਜਾਣਾ ਹੈ ਜਾਂ ਫੇਰ ਕੋਈ ਸਾਂਝਾ ਉਪਰਾਲਾ ਕਰਕੇ ਇਸ ਸਿਸਟਮ ਦੀ ਹੋਂਦ ਨੂੰ ਨਕਾਰ ਕੇ ਗੁਰਮਤਿ ਇਨਕਲਾਬ ਦੇ ਸਫਰ ਵਿੱਚ ਇੱਕ ਨਵਾਂ ਦੌਰ ਸ਼ੁਰੂ ਕਰਨਾ ਚਾਹੀਦਾ ਹੈ। ਸਾਡਾ ਨਿਮਾਣਾ ਅਤੇ ਨਿਸ਼ਕਾਮ ਸੁਝਾਅ ਹੈ ਕਿ ਇਸ ਸਮੇਂ ਸੁਚੇਤ ਪੰਥ ਨੂੰ ਇੱਕ ਸਾਂਝਾ ਇਕੱਠ ਬੁਲਾ ਕੇ ਇੱਕ ਅਵਾਜ਼ ਨਾਲ ਇਸ ਪੁਜਾਰੀਵਾਦੀ ਵਿਵਸਥਾ ਨੂੰ ਰੱਦ ਕਰਨ ਦਾ ਐਲਾਣ ਕਰ ਦੇਣਾ ਚਾਹੀਦਾ ਹੈ। ਨਾਲ ਹੀ ਇਸ ਇਕੱਠ ਵਿੱਚ ਕੁੱਝ ਠੋਸ ਇਨਕਲਾਬੀ ਕਦਮਾਂ ਦੀ ਸ਼ੁਰੂਆਤ ਦਾ ਐਲਾਣ ਵੀ ਕਰ ਦੇਣਾ ਚਾਹੀਦਾ ਹੈ ਅਤੇ ਉਸ ਦਿਸ਼ਾ ਵਿੱਚ ਮਜ਼ਬੂਤ ਅਤੇ ਯੋਜਨਾਬੱਧ ਉਪਰਾਲਿਆਂ ਦੀ ਨੀਂਹ ਇਸ ਇਕੱਠ ਵਿੱਚ ਰੱਖ ਦੇਣੀ ਚਾਹੀਦੀ ਹੈ।
ਸਾਨੂੰ ਪੂਰਾ ਵਿਸ਼ਵਾਸ ਹੈ ਕਿ ਡਾ. ਦਿਲਗੀਰ ਇਸ ਨਾਪਾਕ ਗਠਜੋੜ ਦੇ ਇਸ ਹਮਲੇ (ਜੇ ਹੁੰਦਾ ਹੈ ਤਾਂ) ਦਾ ਜਵਾਬ ਵੱਡੀ ਦ੍ਰਿੜਤਾ ਨਾਲ ਦੇਣਗੇ। ਪਰਿਵਾਰ ਐਸੀ ਪਹੁੰਚ ਵਿੱਚ ਉਨ੍ਹਾਂ ਨਾਲ ਖੜਾ ਹੈ। ਸਾਨੂੰ ਇਹ ਵੀ ਆਸ ਹੈ ਕਿ ਸੁਚੇਤ ਪੰਥ ਐਸੀ ਸਥਿਤੀ ਮੌਕਾ ਨਹੀਂ ਖੂੰਝਾਏਗਾ ਅਤੇ ਇੱਕ ਸਾਂਝਾ ਉਪਰਾਲਾ ਕਰਕੇ ਇਸ ਭ੍ਰਿਸ਼ਟ ਵਿਵਸਥਾ ਨੂੰ ਰੱਦ ਕਰਨ ਦਾ ਐਲਾਣ ਕਰਦੇ ਹੋਏ ਲੋੜੀਂਦੇ ਠੋਸ ਫੈਸਲੇ ਕਰਨ ਦੀ ਦਿਸ਼ਾ ਵਿੱਚ ਕਦਮ ਅੱਗੇ ਵਧਾਏਗਾ।
ਇਸ ਵਿਵਸਥਾ ਖਿਲਾਫ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੀ ਹਿਮਾਇਤ ਵਿੱਚ ਹੋਈ ਅਕਤੂਬਰ 2003 ਦੀ ਮੋਹਾਲੀ ਕੰਨਵੈਨਸ਼ਨ ਤੋਂ ਆਈ ਇਸ ਖੜੌਤ ਨੂੰ ਡਾ. ਦਿਲਗੀਰ ਦੀ ਹਿਮਾਇਤ ਵਿੱਚ ਇਕੱਠ ਕਰਕੇ ਵਾਪਿਸ ਗਤੀ ਵਿੱਚ ਲਿਆਇਆ ਜਾ ਸਕਦਾ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
10-02-12


(09/02/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਵੀਰ ਸਰਬਜੀਤ ਸਿੰਘ ਜੀ,
ਫ਼ਤਿਹ ਪਰਵਾਨ ਕਰਨੀ!
ਵੀਰ ਜੀ ਜੇਕਰ ਮੈਂ ਸ਼ਬਦਾਂ ਦੇ ਹੇਰ ਫ਼ੇਰ ਵਿੱਚ ਉਲਝਿਆ ਹੁੰਦਾ ਤਾਂ ਆਪ ਜੀ ਦੇ ਖਿਆਲ ਵਿੱਚ ਉਹ ਨਾ ਆ ਪਾਉਂਦਾ ਜੋ ਮੈਂ ਕਹਿਣਾ ਚਾਹੁੰਦਾ ਸੀ। ਆਪ ਜੀ ਦਾ ਖਿਆਲ ਸਹੀ ਹੈ।
ਬਾਕੀ ਰਹੀ ਗਲ ਆਪ ਜੀ ਦੇ ਦਾਵੇ ਦੀ ਤਾਂ ਇਹ ਆਪ ਜੀ ਦਾ ਨਿਜੀ ਵਿਚਾਰ ਹੋ ਸਕਦਾ ਹੈ। ਦਾਸ ਵਲੋਂ ਇਸ ਬਾਰੇ ਖੌਜ ਦੀ ਰੂਚੀ ਪ੍ਰਚਾਰੇ ਜਾ ਰਹੇ ਨਵੇਂ ਸਿੱਟੀਆਂ ਦੀ ਸੱਚਾਈ ਨੂੰ ਸਮਝਣ ਲਈ ਹੈ ਨਾ ਕਿ ਨਿਤਨੇਮ ਬਾਰੇ ਅਪਣੀ ਰਾਏ ਪੰਥ ਦੇ ਸਿਰ ਥੌਪਣ ਦੀ। ਨਿਤਨੇਮ ਵਿਚਲਿਆਂ ਰਚਨਾਵਾਂ ਨੂੰ ਰੱਧ ਕਰਨ ਬਾਰੇ ਅਪਨਾਈ ਜਾ ਰਹੀ ਸ਼ੈਲੀ (ਮੈਥੱਡਾਲੋਜੀ) ਅਤੇ ਇਸ ਸ਼ੈਲੀ ਤੇ ਅਧਾਰਤ ਗਲਤ ਪ੍ਰਚਾਰ ਵਿੱਚ ਕੋਈ ਵਜ਼ਨ ਮਹਸੂਸ ਨਹੀਂ ਹੋ ਰਿਹਾ।
ਜਾਪੁ ਬਾਰੇ ਆਪ ਜੀ ਦਾ ਵਿਚਾਰ ਕੀ ਹੈ? ਅਤੇ ਜੇ ਕਰ ਆਪ ਜੀ ਉਸ ਨੂੰ ਗੁਰੂ ਕ੍ਰਿਤ ਨਹੀਂ ਮੰਨਦੇ ਤਾਂ ਆਪ ਜੀ ਪਾਸ ਐਸਾ ਮੰਨਣ ਦੇ ਕੀ ਅਧਾਰ ਹਨ? ਨੁਕਤੇ ਸਾਂਝੇ ਕਰਨ ਦੀ ਕਿਰਪਾਲਤਾ ਕਰਨੀ।
ਧੰਨਵਾਦ ਸਹਿਤ
ਹਰਦੇਵ ਸਿੰਘ, ਜੰਮੂ
9. 2. 2012
*****************************************

ਸਤਿਕਾਰ ਯੋਗ ਸੰਪਾਦਕ ਜੀਉ
ਸਤਿ ਸ਼੍ਰੀ ਅਕਾਲ!
ਆਪ ਜੀ ਦੇ ਮਾਰਫ਼ਤ ਡਾ. ਇਕਬਾਲ ਸਿੰਘ ਢਿੱਲੋਂ ਜੀ ਨੇ ਦਾਸ ਕੋਲੋਂ ਇੱਕ ਸਵਾਲ ਪੁੱਛਿਆ ਹੈ ਜੋ ਕਿ ਇਸ ਪ੍ਰਕਾਰ ਹੈ:-
“ਸ. ਹਰਦੇਵ ਸਿੰਘ ਜੰਮੂ ਜੀ ਦੇ ਸਿਖ ਮਾਰਗ ਤੇ 07. 02. 2012 ਨੂੰ ਪਾਏ ਗਏ ਪੱਤਰ ਦੇ ਸਬੰਧ ਵਿੱਚ ਮੈਂ ਪਹਿਲਾਂ ਤਾਂ ਇਹ ਜਾਣਨਾ ਚਾਹੁੰਦਾ ਹਾਂ ਕਿ ਮੇਰੇ 06. 02. 2012 ਨੂੰ ਸਿਖਮਾਰਗ ਤੇ ਪਾਏ ਗਏ ਪਤੱਰ ਵਿੱਚ ਉਹਨਾਂ ਨੂੰ ਕੀ ਲੱਭ ਗਿਆ ਹੈ ਕਿ ਉਹ ‘ਇਕਬਾਲਨ’ ਦਾ ਢੋਲ ਵਜਾਉਣ ਲੱਗ ਪਏ ਹਨ”
‘ਇਕਬਾਲਨ’ ਤੋਂ ਦਾਸ ਦਾ ਭਾਵ ਇਹ ਹੈ ਕਿ ਡਾ. ਸਾਹਿਬ ਜੀ ਨੇ ਮਿਤੀ 06. 02. 2012 ਇਹ ਲਿਖਦੇ ਹੋਏ ਕਿ “ਪੰਜ’ ਸਵਾਲਾਂ ਦੇ ਉਤੱਰ ਬਾਰੇ ਮੇਰਾ ਹਾਲੇ ਇਹ ਹੀ ਕਹਿਣਾ ਹੈ ਕਿ ਰੁਝੇਵਿਆਂ ਕਾਰਨ ਇਸ ਸਥਿਤੀ ਨਾਲ ਨਿਪਟਣ ਲਈ ਮੈਂ ਆਪਣੀ ਪੁਸਤਕ ਦੇ ਛਪ ਜਾਣ ਪਿੱਛੋਂ ਹੀ ਸਮਾਂ ਕੱਢ ਸਕਾਂਗਾ” ਮੰਨਿਆ ਹੈ ਕਿ ਉਹ ਰੁਝੇਵਿਆਂ ਕਾਰਨ ਅਪਣੀ ਪੁਸਤਕ ਛੱਪ ਜਾਣ ਤੋਂ ਬਾਦ ਦਾਸ ਵਲੋਂ ਪੁੱਛੇ ਪੰਜ ਸਵਾਲਾਂ ਦਾ ਜਵਾਬ ਦੇਂਣ ਲਈ ਸਮਾਂ ਕੱਡਣ ਗੇ। ਇਹ ਡਾ. ਸਾਹਿਬ ਦਾ ਅਪਣਾ ਇਕਬਾਲਿਆ ਬਿਆਨ ਹੈ ਕੋਈ ਢੌਲ ਨਹੀਂ। ਪਤਾ ਨਹੀਂ ਉਹ ਆਪ ਅਪਣੇ ਲਿਖੇ ਤੇ ਹੈਰਾਨ ਕਿਉਂ ਹੋਏ ਹਨ!
ਉਨ੍ਹਾਂ ਨੇ ਫ਼ਿਰ ਉਸੇ ਵਿਸ਼ੇ (ਜਿਸ ਬਾਰੇ ਦਾਸ ਨੇ ਸਵਾਲ ਪੁੱਛੇ ਸੀ) ਤੇ ਦਾਸ ਵਲੋਂ ਤਿੰਨ ਸਵਾਲ ਪੁੱਛੇ ਹਨ ਜਿਨ੍ਹਾਂ ਵਿੱਚ ਉਹ ਦਾਸ ਵਲੋਂ ਪੁੱਛੇ ਪੰਜ ਸਵਾਲਾਂ ਦਾ ਦੁਹਰਾਵ ਵੀ ਲੱਗਦਾ ਹੈ। ਖ਼ੈਰ ਇਹ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਹਾਂ ਕਿ ਜਿਸ ਵੇਲੇ ਡਾ. ਸਾਹਿਬ ਦਾਸ ਵਲੋਂ ਸਾਲ ਪਹਿਲਾਂ ਪੁੱਛੇ ਪੰਜ ਸਵਾਲਾਂ ਬਾਰੇ ਜਵਾਬ ਦੇਂਣ ਬਾਰੇ ਲੇਖਨ ਦੇ ਅਦਬ ਦਾ ਪਾਲਨ ਕਰਨ ਗੇ ਤਾਂ ਦਾਸ ਉਨ੍ਹਾਂ ਦੇ ਹਰ ਸਵਾਲ ਦਾ ਜਵਾਬ ਦੇਵੇਗਾ ਤਾਂ ਕਿ ਸੰਵਾਦ ਦੀ ਰਵਾਨਗੀ ਨੂੰ ਪਾਠਕ ਸਮਝ ਸਕਣ।
ਜਿੱਥੋਂ ਤਕ ਉਨ੍ਹਾਂ ਦੀ ਭਾਰਤੀ ਸੰਵਿਧਾਨ ਦੀ ਤਿਆਰੀ ਬਾਰੇ ਜਾਣਕਾਰੀ ਹੈ ਤਾਂ ਦਾਸ ਦੀ ਬੇਨਤੀ ਹੈ ਕਿ ਉਹ ਉਸ ਜਾਣਕਾਰੀ ਨੂੰ ਰਿਵਾਈਸ ਕਰਨ ਤਾਂ ਕਿ ਉਨ੍ਹਾਂ ਨੂੰ ਪਤਾ ਚਲ ਸਕੇ ਕਿ ਭਾਰਤੀ ਸੰਵਿਧਾਨ ਪਾਰਲਿਆਂਮੇਂਟ ਨੇ ਨਹੀਂ ਬਣਾਇਆ ਸੀ ਬਲਕਿ ਇਹ ਕਾਨਸਟੀਚੀਉਸ਼ਨ ਡ੍ਰਾਫ਼ਟ ਕਮੇਟੀ ਵਲੋਂ, (ਜਿਸਦੇ ਮੁਖਿਆ ਡਾ. ਅੰਬੇਡਕਰ ਸਨ) ਡ੍ਰਾਫ਼ਟ ਕੀਤਾ ਗਿਆ ਸੀ ਅਤੇ ਇਸ ਨੂੰ 26. 11. 1949 ਵਿੱਚ ਕਾਨਸਟੀਚੁਯਐਂਟ ਅਸੈਂਬਲੀ ਨੇ ਪਾਸ ਕਰਦੇ ਹੋਏ ਸੀਟਿਜ਼ਨਸ਼ਿੱਪ ਅਤੇ ਚੋਂਣਾ ਦੇ ਪ੍ਰਾਵਧਾਨਾਂ ਦੇ ਨਾਲ ‘ਅਸਥਾਈ ਪਾਰਲਿਆਮੇਂਟ’ ਦੀ ਸਥਾਪਨਾ ਕੀਤੀ।
ਸਵਿੰਧਾਨ ਨੂੰ ਬਨਾਉਂਣ ਦੇ ਕਾਰਜ ਨਾਲ ਜੂੜੀ ‘ਕਾਨਸਟੀਚੁਯਐਂਟ ਅਸੈਂਬਲੀ’ ਦਾ ਨਾਮ ‘ਪਾਰਲਿਆਮੇਂਟ’ ਨਹੀਂ ਸੀ। ਇਸ ਬਾਰੇ, ਸਮਾਂ ਮਿਲਣ ਤੇ, ਡਾ. ਸਾਹਿਬ ਦੁਬਾਰਾ ਦਾਸ ਦੇ ਪੱਤਰਾਂ ਨੂੰ ਪੜਨ ਦੀ ਕਿਰਪਾਲਤਾ ਵੀ ਕਰਨ।
ਹਰਦੇਵ ਸਿੰਘ, ਜੰਮੂ
09. 02. 2012


(09/02/12)
ਸੁਖਵਿੰਦਰਜੀਤ ਸਿੰਘ ਅਸਟ੍ਰੇਲੀਆ

ਸਤਿਕਾਰ ਯੋਗ ਸੰਪਦਾਕ ਜੀ ਅਤੇ ਸਮੂਹ ਪਾਠਕ ਸੱਜਣ,
ਆਪ ਸੱਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ,
ਮੈਂ ਆਪ ਜੀ ਦੀ ਵੈਬਸਾਈਟ ਦਾ ਰੈਗੂਲਰ ਪਾਠਕ ਹਾਂ ਅਤੇ ਕਾਫੀ ਸਮੇ ਤੋ ਕੌਮ ਦੇ ਅੱਲਗ ਅੱਲਗ ਵਿਦਵਾਨਾਂ ਦੇ ਵਿਚਾਰ ਪੜ ਕੇ ਗਿਆਨ ਹਾਸਲ ਕਰ ਰਿਹਾ ਹਾਂ। ਅੱਜ ਆਪ ਜੀ ਸਾਈਟ ਤੇ ਪੱਤਰਾਂ ਵਾਲੇ ਕਾਲਮ ਵਿੱਚ ਹਰਦੇਵ ਸਿੰਘ ਜੰਮੂ ਜੀ ਦੀ ਇੱਕ ਅਹਿਮ ਵਿਦਵਾਨ ਦੇ ਨਾਮ ਤੇ ਚਿੱਠੀ ਪੜ ਕੇ ਬਹੁਤ ਹੈਰਾਨੀ ਅਤੇ ਅਫਸੋਸ ਹੋਇਆ। ਇੱਸ ਵਿੱਚ ਕੋਈ ਸ਼ੱਕ ਨਹੀ ਹੈ ਕਿ ਕਾਲਾ ਅਫਗਾਨਾ ਜੀ ਠੀਕ ਹਨ ਅਤੇ ਉਹਨਾ ਦੇ ਦਰਸਨ ਕੀਤੇ ਜਾ ਸਕਦੇ ਨੇ ਤੇ ਗੱਲਬਾਤ ਵੀ ਕੀਤੀ ਜਾ ਸਕਦੀ ਹੈ, ਲੇਕਿਨ ਉਮਰ ਬਿੱਰਧ ਹੋਣ ਕਰਕੇ ਉੱਹ ਇੱਸ ਸਥਿਤੀ ਵਿੱਚ ਨਹੀ ਹਨ ਕਿ ਉਹ ਵਿਚਾਰ ਚਰਚਾ ਵਿੱਚ ਕਿਸੇ ਗੱਲ ਦਾ ਜਵਾਬ ਦੇ ਸਕਣ। ਇੱਹ ਮੈ ਇੱਸ ਕਰਕੇ ਕਹਿ ਰਿਹਾਂ ਹਾਂ ਕਿਉਂਕਿ ਮੈ ਉਹਨਾਂ ਨਾਲ ਫੋਨ ਤੇ ਗੱਲ ਬਾਤ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ ਲੇਕਿਨ ਉਹ ਗੱਲ ਕਰਦੇ ਕਰਦੇ ਭੁੱਲ ਜਾਦੇ ਹਨ ਅਤੇ ਹੋਰ ਗੱਲ ਕਰਨ ਲੱਗ ਪੈਂਦੇ ਹਨ। ਇਸ ਲਈ ਕਈ ਵਾਰੀ ਇਕੋ ਗੱਲ ਨੂੰ ਹੀ ਕਿਨਾ ਕਿਨਾ ਵਕਤ ਲੱਗ ਜਾਂਦਾ ਹੈ। ਐਸੇ ਹਾਲਾਤ ਵਿੱਚ ਉਹਨਾ ਨੂੰ ਇਹੋ ਜਹੇ ਸਾਵਾਲ ਪੁੱਛਣਾ ਵੱਕਤ ਦਾ ਨਾਜਇਜ ਫਾਇਦਾ ਲੈਣ ਦੀ ਕੋਝੀ ਕੋਸਿਸ ਤੋ ਇਲਾਵਾ ਕੁੱਛ ਵੀ ਨਹੀ ਕਿਹਾ ਜਾ ਸਕਦਾ ਹੈ।
ਪਿਛਲੇ ਇੱਕ ਦੋ ਸਾਲ ਤੋ ਵੀਰ ਹਰਦੇਵ ਸਿੰਘ ਜੀ ਐਂਵੇ ਬਿਨਾ ਸਿਰ ਪੈਰ ਦੀਆ ਗੱਲਾਂ ਕਰਕੇ ਜਾਗਰੂਕ ਕੌਮ ਵਲੋ ਨਕਾਰੇ ਜਾ ਚੁੱਕੇ ਵਚਿਤਰ ਨਾਟਕ ਨੂੰ ਫਿਰ ਇੱਕ ਵਾਰ ਕੌਮ ਦੇ ਗੱਲ ਪਾਉਣ ਦੀ ਅਸੱਫਲ ਕੋਸ਼ਿਸ਼ ਕਰ ਰਹੇ ਹਨ, ਕਦੇ ਭਗੋਤੀ ਨੂੰ ਸਿੱਖਾ ਦਾ ‘ਵਾਹਿਗੁਰੂ’ ਲਿਖਦੇ ਹਨ, ਕਦੇ ਇਮਾਰਤ ਨੂੰ ਧੰਨ ਸਹਿਬ ਗੁਰੂ ਗ੍ਰੰਥ ਸਾਹਿਬ ਜੀ ਨਾਲੋ ਸਰਵਉਚਤ ਲਿੱਖਣ ਤੇ ਜੋਰ ਲਾ ਦਿੰਦੇ ਹਨ। ਫਿਰ ਭਾਸ਼ਾ ਵੀ ਐਸੀ ਲਿਖਦੇ ਹਨ ਕਿ 90% ਪਾਠਕਾ ਦੇ ਪੱਲੇ ਕੁਛ ਨਹੀ ਪੈਂਦਾ, ਕਈ ਸੱਜਣ ਇਹਨਾਂ ਨੂੰ ਵਾਰ ਵਾਰ ਬੇਨਤੀ ਕਰ ਚੁੱਕੇ ਹਨ ਕਿ ਸਰਲ ਤੇ ਸਪਸ਼ਟ ਲਿੱਖਣ ਦੀ ਕੋਸ਼ਿਸ਼ ਕਰਨ ਲੇਕਿਨ ਨਹੀ, ਇੱਹ ਹਰ ਵਾਰ ਲਫਜ਼ਾਂ ਦੇ ਹੇਰ ਫੇਰ ਨਾਲ ਐਸਾ ਉਲਝਾਂਦੇ ਹਨ ਕਿ ਮੈਨੂੰ ਤੇ ਹੈਰਾਨਗੀ ਹੈ ਕਿ ਇਹ ਲਿਖਣ ਤੋਂ ਬਾਅਦ ਕੀ ਆਪ ਵੀ ਅਪਣੀ ਲਿਖਤ ਨੂੰ ਸਮਝ ਪਾਉਂਦੇ ਹੋਣਗੇ? ਵੀਰ ਹਰਦੇਵ ਸਿੰਘ ਜੀ ਨੂੰ ਚੰਗੀ ਤਰਾਂ ਪਤਾ ਹੈ ਕਿ ਬ੍ਰਾਹਮਣ ਨੇ ਇਸ ਕੋਝੀ ਨੀਤੀ ਨਾਲ ਆਮ ਜਨਤਾ ਨੂੰ ਹਜ਼ਾਰਾਂ ਸਾਲ ਮੂਰਖ ਬਣਾਇਆ ਹੈ ਕਿ ਆਮ ਜਨਤਾ ਨੂੰ ਸੰਸਕ੍ਰਿਤ ਸਿੱਖਣ ਹੀ ਨਹੀ ਦਿਤੀ ਤਾਂ ਕਿ ਕਿਸੇ ਸਮਝ ਹੀ ਨਾ ਆਵੇ ਉਸ ਦੀ ਗੱਲ। ਵੀਰ ਜੀ ਅਪਣੀ ਬੋਧਿਕ ਹੋਣ ਦਾ ਨਾਜਇਜ ਫਾਇਦਾ ਚੁੱਕ ਰਹੇ ਜਾਪਦੇ ਹਨ।
ਵੀਰ ਜੀ ਗੱਲ ਸੁਰੂ ਕਰਨ ਲੱਗੇ ਅਨੇਕਾਂ ਵਾਰ ਕਹਿਣਗੇ ਕਿ ਮੈ ਧੰਨ ਸਹਿਬ ਗੁਰੂ ਗ੍ਰੰਥ ਸਾਹਿਬ ਜੀ ਨਾਲੋ ਸਰਵਉਚ ਕਿਸੇ ਨੂੰ ਨਹੀ ਮੰਨਦਾ, ਲੇਕਿਨ ਲਿਖਤ ਦੇ ਅੰਦਰ ਇਸੇ ਗੱਲ ਨੂੰ ਲਫਜ਼ਾਂ ਦੇ ਹੇਰ ਫੇਰ ਨਾਲ ਕੱਟਣ ਦੀ ਕੋਸਿਸ ਕਰਦੇ ਨਜ਼ਰ ਆਉਂਦੇ ਹਨ। ਸਮਝ ਨਹੀ ਆਉਦੀ ਕਿ ਜਦੋ ਬਾਕੀ ਬਹੁਤੇ ਲੇਖਕ ਵਿਦਵਾਨ ਇੰਨਾ ਸਰਲ਼ ਲਿਖਦੇ ਹਨ ਜਿਵੇਂ ਇੰਦਰ ਸਿੰਘ ਘੱਗਾ ਜੀ, ਰੋਜਾਨਾ ਸਪੋਕਸਮੈਨ ਵਾਲੇ ਜੋਗਿੰਦਰ ਸਿੰਘ ਜੀ, ਅਮਰਜੀਤ ਸਿੰਘ ਚੰਦੀ ਜੀ, ਤੱਤ ਗੁਰਮੱਤ ਪਰੀਵਾਰ ਵਾਲੇ, ਜਸਬੀਰ ਸਿੰਘ ਵੈਨਕੂਵਰ ਵਾਲੇ ਅਤੇ ਹੋਰ ਕਈ ਲੇਖਕ, ਤਾਂ ਵੀਰ ਜੀ ਕਿਉ ਇੰਨੀ ਕਠਿਨ ਅਤੇ ਬੌਧਿਕ ਭਾਸ਼ਾ ਵਿੱਚ ਲਿਖਦੇ ਹਨ, ਜਦਕਿ ਉਹਨਾਂ ਨੂੰ ਪਤਾ ਹੈ ਕਿ ਪਾਠਕਾਂ ਨੂੰ ਸਮਝਣ ਵਿੱਚ ਮੁਸ਼ਕਿਲ ਹੋਵੇਗੀ।
ਵੀਰ ਜੀ ਨੂੰ ਅਗਰ ਕਾਲਾ ਅਫਗਾਨਾ ਜੀ ਦੀਆਂ ਲਿਖਤਾਂ ਅਤੇ ਨੁਕਤਿਆਂ ਵਾਰੇ ਅਗਰ ਕੋਈ ਇਤਰਾਜ਼ ਹੈ ਤਾਂ ਉੱਹ ਅਪਣਾ ਪੱਖ ਲਿੱਖ ਦੇਣ ਉਹਨਾਂ ਨੂੰ ਕੋਈ ਰੁਕਾਵਟ ਨਹੀ ਹੈ। ਲੇਕਿਨ ਇਸ ਤਰਾਂ ਸਵਾਲ ਪੁੱਛਣ ਦੀ ਕੀ ਜਰੂਰਤ ਹੈ? ਕਾਲਾ ਅਫਗਾਨਾ ਜੀ ਨੇ ਅਪਣਾ ਕੰਮ ਕਰ ਦਿੱਤਾ ਹੈ, ਉਹਨਾਂ ਦੀ ਕੋਮ ਨੂੰ ਵੱਡੀ ਦੇਣ ਹੈ। ਅੱਜ ਜੱਦ ਕਿ ਕੌਮ ਨੂੰ ਚਾਹੀਦਾ ਹੈ ਕਿ ਇੱਸ ਹਾਲਾਤ ਵਿੱਚ ਬਿੱਰਧ ਯੋਧੇ ਦੀ ਮੱਦਦ ਅਤੇ ਸੰਭਾਲ ਦਾ ਉਪਰਾਲਾ ਕਰੇ, ਉਸ ਦੀ ਬਜਾਏ ਐਵੇਂ ਬੇਲੋੜੇ ਸਵਾਲ ਪੁੱਛ ਕਿ ਉਹਨਾ ਨੂੰ ਪਰੇਸ਼ਾਨ ਕਰਨ ਦੀ ਕੀ ਤੁੱਕ ਬਣਦੀ ਹੈ? ਵੀਰ ਜੀ ਨੂੰ ਚਾਹੀਦਾ ਹੈ ਕਿ ਅਗਰ ਕੋਈ ਪ੍ਰਮਾਤਮਾ ਨੇ ਉਹਨਾਂ ਨੂੰ ਲਿਖਣ ਦਾ ਹੁਨਰ ਦਿਤਾ ਹੈ ਤਾਂ ਉਸ ਦੀ ਚੰਗੀ ਵਰਤੋਂ ਕਰਨ, ਐਵੇਂ ਅਪਣੀ ਬੌਧਿਕਤਾ ਦੀ ਮਸ਼ਹੂਰੀ ਕਰਦੇ ਕਰਦੇ ਕੌਮ ਦਾ ਕੋਈ ਨੁਕਸਾਨ ਨਾ ਕਰ ਬੈਠਣ। ਆਪ ਜੀ ਦੀ ਆਦਤ ਹੋ ਗਈ ਹੈ ਕਿ ਐਵੇਂ ਹਰ ਗੱਲ ਤੇ ਸੰਵਾਂਦ ਰਚਾ ਲੈਣ ਦੀ, ਫਿਰ ਜਦੋ ਅਗਲਾ ਲੇਖਕ ਅਪਣੀ ਗੱਲ ਸਪਸ਼ਟ ਵੀ ਕਰ ਦਿੰਦਾ ਹੈ, ਤਦ ਵੀ ਆਪ ਜੀ ਮੰਨਣ ਦੀ ਬਜਾਏ ਸ਼ਬਦਾਂ ਦੇ ਹੇਰ ਫੇਰ ਨਾਲ ਚਰਚਾ ਤੌਰੀ ਰੱਖਦੇ ਹਨ। ਇਵੇਂ ਜਾਪਦਾ ਹੈ ਕਿ ਜਿੱਦਾਂ ਆਪ ਜੀ ਦੀ ਕੋਸ਼ਿਸ਼ ਹੁੰਦੀ ਹੈ ਕਿ ਹਰ ਚਰਚਾ ਵਿੱਚ ਆਖਰੀ ਗੱਲ/ਚਿੱਠੀ ਮੇਰੀ ਹੋਵੇ ਤੇ ਮੋਹਰ ਲੱਗ ਜਾਵੇ ਕਿ ਮੈ ਜਿੱਤ ਗਿਆ।
ਵੀਰ ਜੀ ਦੀਆਂ ਲਿੱਖਤਾਂ ਵਾਰੇ ਮੈ ਅਪਣੇ ਦੋਸਤਾਂ ਨਾਲ ਵੀ ਗੱਲ ਕੀਤੀ ਤਾਂ ਜ਼ਿਆਦਾਤਰ ਦਾ ਇਹੋ ਮੰਨਣਾ ਹੈ ਕਿ ਉਹਨੰ ਨੂੰ ਵੀਰ ਜੀ ਦੀਆਂ ਲਿਖਤਾਂ ਵਿਚਲੀ ਗੱਲ ਸਮਝ ਨਹੀ ਆਉਦੀਂ, ਸੋ ਉਹ ਪੜਨ ਤੋ ਪਰਹੇਜ਼ ਹੀ ਕਰਦੇ ਨੇ। ਮੈਨੂੰ ਐਵੇਂ ਜਾਪਦਾ ਹੈ ਕਿ ਵੀਰ ਜੀ ਉਸੇ ਪੀੜੀ ਨੂੰ ਅਗੇ ਤੋਰਨਾ ਚੁਹਦੇ ਹਨ ਜਿਹਨਾ ਨੇ ਗੁਰੁ ਜੀ ਦੇ ਸਮੇ ਵੇਲੇ ਵੀ ਗੁਰੁ ਜੀ ਦੇ ਗੁਮਰਤਿ ਅਨੁਸਾਰੀ ਕੰਮਾਂ ਦੀ ਤਾਂ ਖਿਲਾਫਤ ਕੀਤੀ, ਪਰ ਉਹਨਾਂ ਨਾਲ ਜੋੜ ਕੇ ਗੁਰਮਤਿ ਵਿਰੋਧੀ ਗੱਲਾਂ ਪ੍ਰਚਾਰਨੀਆਂ ਸ਼ੁਰੂ ਕਰ ਦਿਤੀਆਂ।
ਆਖੀਰ ਵਿੱਚ ਵੀਰ ਜੀ ਨੂੰ ਮੇਰੀ ਇਹੋ ਬੇਨਤੀ ਹੈ ਕਿ ਐਂਵੇ ਇਹੋ ਜਿਹੀਆਂ ਲਿਖਤਾਂ ਲਿਖ ਕੇ ਅਪਣਾ ਤੇ ਕੌਮ ਦਾ ਸਮਾਂ ਬਰਬਾਦ ਨਾ ਕਰਨ, ਹਾਂ ਅਗਰ ਕੋਈ ਕੰਮ ਕਰਨਾ ਹੈ ਤੇ ਮਨ ਵਿੱਚ ਸੱਚੀ ਭਾਵਨਾ ਰੱਖ ਕੇ ਕਰਨ, ਕਿਸੇ ਦੀ ਅਲੋਚਨਾ ਵੀ ਕਰਨੀ ਹੈ ਤੇ ਭਾਵਨਾ ਸਾਫ ਹੋਵੇ। ਸਭ ਤੋਂ ਵੱਡੀ ਗੱਲ ਸਰਲ ਅਤੇ ਸਪਸ਼ਟ ਲਿਖਿਆ ਕਰਨ।
ਮੇਰੀ ਸੰਪਾਦਕ ਸਿੱਖ ਮਾਰਗ ਨੂੰ ਤੇ ਹੋਰ ਵੀ ਪੰਥਕ ਵੈਬਸਾਈਟਾਂ, ਜੋ ਅੱਜ ਚੰਗਾਂ ਉਪਰਾਲਾ ਕਰ ਰਹੀਆਂ ਹਨ, ਨੂੰ ਬੇਨਤੀ ਹੈ ਕਿ ਵੀਰ ਜੀ ਜਿਹੇ ਲੇਖਕਾ ਦੀ ਹਰ ਲਿਖਤ ਐਵੇਂ ਪਬਲਿਸ਼ ਕਰਨ ਤੋਂ ਪਹਿਲਾਂ ਵਿਚਾਰ ਲਿਆ ਕਰਨ ਕੇ ਕੀ ਇਸਦਾ ਕੋਈ ਕੌਮੀ ਫਾਇਦਾ ਵੀ ਹੈ? ਕਿਧਰੇ ਇਹ ਨੁਕਸਾਨਦਾਇਕ ਸਾਬਿਤ ਤਾਂ ਨਹੀਂ ਹੋ ਰਹੀਆਂ?
ਮੈਂ ਇੱਕ ਆਮ ਪਾਠਕ ਹਾਂ, ਕੋਈ ਵਿਦਵਾਨ ਨਹੀਂ। ਇਸ ਲਈ ਮੇਰੇ ਲਈ ਕਿਸੇ ਚਰਚਾ ਦਾ ਸਰਗਰਮ ਹਿੱਸਾ ਬਣ ਪਾਉਣਾ ਸੰਭਵ ਨਹੀਂ ਹੋਵੇਗਾ। ਮੈਂ ਤਾਂ ਅਪਣੇ ਮਨ ਵਿੱਚ ਆਏ ਵਲਵਲੇ ਸਾਰਿਆਂ ਨਾਲ ਸਾਂਝੇ ਕਰਨ ਦਾ ਇੱਕ ਨਿਮਾਣਾ ਜਤਨ ਕੀਤਾ ਹੈ।
ਭੁੱਲ ਚੁੱਕ ਦੀ ਖਿਮਾ
ਦਾਸ
ਸੁਖਵਿੰਦਰਜੀਤ ਸਿੰਘ ਅਸਟ੍ਰੇਲੀਆ


(09/02/12)
ਚਰਨਜੀਤ ਸਿੰਘ ਬਰੈਂਮਪਟਨ

ਦਸਮ ਗ੍ਰੰਥ ਦੇ ਨਾਮ ਨਾਲ ਪ੍ਰਚਲਿਤ ਗ੍ਰੰਥ ਦਸਮ ਗੁਰੂ ਦੀ ਕ੍ਰਿਤ ਨਹੀਂ ਹੈ। ਇਹ ਕਈ ਤਰੀਕਿਆਂ ਨਾਲ ਸਿੱਧ ਹੋ ਚੁੱਕਾ ਹੈ।
ਪਰ ਰਤਨ ਸਿੰਘ ਜੱਗੀ ਮੁਤਾਬਿਕ ਇਸ ਦੇ ਨਾਲ ਇਸ ਤੱਥ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਬਹੁਤ ਪੁਰਾਤਨ ਰਚਨਾਵਾਂ ਹਨ ਅਤੇ ਦਸ਼ਮ ਗੁਰੁ ਸਾਹਿਬ ਵੇਲੇ ਮੌਜੂਦ ਸਨ। ਇਸ ਵਿੱਚ ਦਰਜ ਰਚਨਾਵਾਂ ਹੋਰਨਾਂ ਗ੍ਰੰਥਾਂ ਵਿਚੋਂ ਉਲਥਾ ਕੀਤੀਆਂ ਹੋਈਆਂ ਹਨ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਐਸਾ ਕਿਉਂ ਕੀਤਾ ਗਿਆ? ਬਿਲਕੁਲ ਬੇਸਿਰ ਪੈਰ ਵਾਲੀ ਜਾਂ ਅਸ਼ਲੀਲਤਾ ਵਾਲੀਆਂ ਰਚਨਾਵਾਂ ਵਿੱਚ ਦਰਜ ਕਰਣ ਲਗਿਆਂ ਕੁੱਝ ਸਮਾਂ ਜਰੂਰ ਲਗਿਆ ਹੋਵੇਗਾ। ਗੁਰੁ ਸਾਹਿਬ ਦੇ ਹੁੰਦਿਆਂ ਜਾਂ ਉਹਨਾਂ ਦੇ ਅਕਾਲ ਚਲਾਨਾ ਕਰਨ ਦੇ ਫੌਰਨ ਬਾਅਦ ਐਸਾ ਨਹੀਂ ਹੋ ਸਕਦਾ।
ਘਟੋ ਘਟ ਇੱਕ ਵਿਦਵਾਨ ਨੇ ਇਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ।
ਮੁਗਲਾਂ ਵੇਲੇ ਫ਼ਾਰਸੀ ਨੂੰ ਇੱਕ ਸਭਇਕ ਜੁਬਾਨ ਸਮਝਿਆ ਜਾਂਦਾ ਸੀ ਅਤੇ ਦੇਵਨਾਗਰੀ ਵਿੱਚ ਸਾਹਿਤ ਦੀ ਰਚਨਾ ਹੁੰਦੀ ਸੀ। ਪੰਜਾਬੀ ਵਿੱਚ ਲਿਖਾ ਪੜੀ ਨਹੀਂ ਹੁੰਦੀ ਸੀ। ਪੰਜਾਬੀ ਦਾ ਸਟੇਟਸ ਵਧਾਉਣ ਲਈ, ਇਹ ਉਸ ਵੇਲੇ ਦੇ ਸਿੱਖਾਂ/ਸਿੱਖ ਕਵੀਆਂ ਦੀ ਕੋਸ਼ਿਸ਼ ਸੀ ਕਿ ਹੋਰਨਾਂ ਗ੍ਰੰਥਾਂ ਦਾ ਉਲਥਾ ਪੰਜਾਬੀ ਵਿੱਚ ਕੀਤਾ ਜਾਵੇ। ਇਹ ਉਹਨਾਂ ਵਲੋਂ ਕੋਸ਼ਿਸ਼਼ ਸੀ ਕਿ ਪੰਜਾਬੀ ਇੱਕ ਅਪਭ੍ਰਸ਼ (ਜਾਂਗਲੀ) ਭਾਸ਼ਾ ਨਹੀਂ ਹੈ ਸਗੋਂ ਇਹ ਵੀ ਇੱਕ ਸਾਹਿਤ ਲਿਖਣ ਯੋਗ ਭਾਸ਼ਾ ਹੈ।
ਕੀ ਸਿੱਖ ਮਾਰਗ ਦੇ ਪਾਠਕ/ਲੇਖਕ ਇਸ ਵਿਚਾਰ ਨਾਲ ਸਹਿਮਤ ਹਨ ਜਾਂ ਨਹੀਂ? ਜਾਂ ਇਸ ਸੰਬਧੀ ਕੁੱਝ ਹੋਰ ਵੀ ਖੋਜ ਹੋਈ ਹੈ?
ਰੈਫਰੈਂਸ: ਦਰਬਾਰ ਆੱਫ ਦੀ ਸਿੱਖ ਗੁਰੂਸ, ਲੇਖਕ: ਲੁਈਸ ਈ ਫਿਂਚ
ਚਰਨਜੀਤ ਸਿੰਘ
ਬਰੈਂਮਪਟਨ


(09/02/12)
ਗਿ: ਜਸਵੰਤ ਸਿੰਘ ‘ਮੋਰਜੰਡ’

ਮੈਂ ਹਾਂ ਬਾਬਾ ਤੇਰਾ ਲਾਲੋ
ਮੈ ਹਾਂ ਬਾਬਾ ਤੇਰਾ ਲਾਲੋ !ਮੈਨੂ ਆਕੇ ਫੇਰ ਸੰਭਾਲੋ 1
ਮਲਕਾਂ ਨੇ ਫਿਰ ਚੁਕੀਆਂ ਅਤਾਂ !ਲਾਲੋਆਂ ਦੀਆਂ ਨਿੱਤ ਭੰਨਦੇ ਲੱਤਾਂ !
ਸ਼ਰੇ ਬਜ਼ਾਰੀਂ ਵਿਕਦੀਆਂ ਪੱਤਾਂ!ਚਿੱਟੀਆਂ ਹੋਗੀਆਂ ਸਭ ਦੀਆਂ ਰਤਾਂ!
ਧਰਮ ਵੀ ਹੋ ਗਿਆ ਹਾਲ ਬੇ ਹਾਲੋ!ਮੈ ਹਾਂ ਬਾਬਾ ਤੇਰਾ ਲਾਲੋ .........
ਸਜਣ ਮਾਰਨ ਫੇਰ ਤੋਂ ਠੱਗੀਆਂ !ਚੋਰਾਂ ਨੇ ਪੱਗਾਂ ਬੰਨੀਆਂ ਬਗੀਆਂ!
ਜਿਨਾ ਦੀਆਂ ਤੁਸਾਂ ਇਜ਼ਤਾਂ ਕਜੀਆਂ ! ਓਹੀਓ ਵੇਖੇ ਉਡਾਉਂਦੇ ਧਜੀਆਂ !
ਲਹ੍ਦੀਆਂ ਇਜ਼ਤਾਂ ਫੇਰ ਬਚਾਲੋ ! ਮੈ ਹਾਂ ਬਾਬਾ ਤੇਰਾ ਲਾਲੋ .........
ਰਿਸ਼ਵਤੀ ਹੋ ਗਏ ਕੋਮ ਦੇ ਕਾਜ਼ੀ !ਨਿੱਤ ਪਏ ਕਰਦੇ ਸੌਦੇਬਾਜ਼ੀ !
ਬਾਬਰਾਂ ਨੂੰ ਇਹ ਕਰਦੇ ਰਾਜ਼ੀ !ਇਹ ਹੈਗੇ ਮੋਮਨ ਬਣਦੇ ਹਾਜੀ !
ਇਹਨਾ ਨੂੰ ਸਿਧੇ ਰਸਤੇ ਪਾ ਲੋ ! ਮੈ ਹਾਂ ਬਾਬਾ ਤੇਰਾ ਲਾਲੋ .........
ਨਿੱਤ ਹੱਟੀ ਵਿਕਦੈ ਮਰਦਾਨਾ ਤੇਰਾ !
ਕਚੀ ਬਾਨੀ ਗਾਕੇ ਬਾਬਾ ,ਵੇਚੇਆ ਮੁੱਲ ਖ਼ਜ਼ਾਨਾ ਤੇਰਾ !
ਅੰਬਰ ਛੂੰਦੀਆਂ ਕੋਠੀਆਂ ਪਾਈਆਂ ,ਢਾਹਕੇ ਜੀ ਆਸ਼ਿਆਨਾ ਤੇਰਾ!
ਚੰਡੀਗੜ੍ਹ ਦੀਆਂ ਸਿਫਤਾਂ ਕਰਕੇ ,ਪਿਛੇ ਕਰਿਆ ਨਨਕਾਨਾ ਤੇਰਾ !
ਕਿਰਪਾ ਕਰਕੇ ਦਾਤਾ ਜੀ ਹੁਣ ਰੁੜਿਆ ਜਾਂਦਾ ਧਰਮ ਬਚਾ ਲੋ ! ਮੈ ਹਾਂ ਬਾਬਾ ਤੇਰਾ ਲਾਲੋ .........
ਸਚ ਦੀ ਜੇ ਕੋਈ ਗੱਲ ਸੁਣਾਉਂਦਾ !ਕੋਮ ਦਾ ਕਾਜ਼ੀ ਫਤਵੇ ਲਾਉਂਦਾ !
ਸਚ ਨਾਂ ਏਹਨੂ ਅਸਲੋਂ ਭਾਉਂਦਾ !ਕੋਮ ਨੂੰ ਦੁਬਿਧਾ ਵਿਚ ਫਸਾਉਂਦਾ !
ਫਸਿਆਂ ਤਾਈ ਤੁਸੀਂ ਕਢਾ ਲੋ ! ਮੈ ਹਾਂ ਬਾਬਾ ਤੇਰਾ ਲਾਲੋ .........
ਸਾਧਾਂ ਨੇ ਹੁਣ ਲੁੱਟ ਮਚਾਈ !ਨਾਲ ਪਾਖੰਡਾਂ ਕਰਨ ਕਮਾਈ !
ਸੰਪਟ ਲਾਕੇ ਲੜੀ ਚਲਾਈ !’ ‘ਮੋਰਜੰਡ’ ਨੇ ਪਾਈ ਦੁਹਾਈ !
ਓਹਨੂ ਆਕੇ ਗਲ ਨਾਲ ਲਾ ਲੋ ! ਮੈ ਹਾਂ ਬਾਬਾ ਤੇਰਾ ਲਾਲੋ .........
ਲੇਖਕ -ਗਿ: ਜਸਵੰਤ ਸਿੰਘ ‘ਮੋਰਜੰਡ’ (ਮਲੇਸ਼ਿਆ ) ਫੋਨ ਨੰਬਰ 0060163507146
*************************************************੮

ਬੋਦੀਆਂ ਲੀਰਾਂ
ਧੁੰਦਾ ਧੁੰਦਾ ਹਰ ਪਾਸੇ ਜਦੋਂ ਹੋਣ ਲੱਗੀ ,
ਪੈਰ ਹਿਲ ਗਏ ਸਭ ਵਿਰੋਧੀਆਂ ਦੇ !
ਸੜਨ ਕਲੇਜੇ ਚੇਹਰੇ ਕਰੂਪ ਹੋਏ ,
ਡੇਲੇ ਲਾਲ ਹੋਗੇ ਸਭ ਕਰੋਧੀਆਂ ਦੇ !
ਧੁੰਦਾ ਸਾਹਿਬ ਨੇ ਬਖੀਏ ਉਧੇੜ ਦਿੱਤੇ ,
ਭੇਤ ਖੋਲੇ ਜਿਹਨੇ ਲੀਰਾਂ ਬੋਦੀਆਂ ਦੇ !
ਹਥ ਪਹੁੰਚਿਆ ਨਾਂ ਆਖਣ ਥੂ ਕੌੜੀ,
ਗੁੰਦਨ ਗੁੰਦ ਲਏ ਚਾਲਾਂ ਕੋਝੀਆਂ ਦੇ !
ਕਰਣ ਬਕਵਾਸ ਮੂੰਹੋਂ ਜੋ ਗੱਲ ਆਵੇ,
ਛੱਜ ਪਾ ਕੇ ਸਿਧਾਂਤਾਂ ਨੂੰ ਛੰਡ ਦਿੱਤੇ !
'ਮੋਰਜੰਡ' ਦਾ ਪੁਛਿਆ ਨਾਂ ਕਸੂਰ ਕੋਈ ,
ਹੁਕਮਨਾਮੇ ਦੇ ਪਰਚੇ ਵੰਡ ਦਿੱਤੇ !
ਲੇਖਕ -ਜਸਵੰਤ ਸਿੰਘ 'ਮੋਰਜੰਡ' (ਮਲੇਸ਼ਿਆ ) ਫੋਨ ਨੰਬਰ-0060 16350 7146


(09/02/12)
ਨਿੰਦਰ ਘੁਗਿਆਣਵੀ/ਗਿਆਨੀ ਸੰਤੋਖ ਸਿੰਘ

ਇੱਕ ਦਿਲਚਸਪ ਪੁਸਤਕ- ‘ਜੋ ਵੇਖਿਆ ਸੋ ਆਖਿਆ’
ਨਿੰਦਰ ਘੁਗਿਆਣਵੀ
ਇਕ ਦਿਲਚਸਪ ਪੁਸਤਕ ‘ਜੋ ਵੇਖਿਆ ਸੋ ਆਖਿਆ’ ਜਦ ਮੈ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਤੋਂ, ਇਸ ਦੇਸ਼ ਦੀ ਰਾਜਧਾਨੀ ਕੈਨਬਰਾ ਨੂੰ ਜਾਣ ਵਾਲ਼ੀ ਬੱਸ ਵਿੱਚ ਬੈਠਾ ਤਾਂ ਮੇਰੇ ਹੱਥ ਵਿੱਚ ਗਿਆਨੀ ਸੰਤੋਖ ਸਿੰਘ ਰਚਿਤ ਇਹ ਪੁਸਤਕ ਸੀ। ਇਹ ਗਿਆਨੀ ਜੀ ਨੇ ੧੭ ਜੁਲਾਈ ਦੇ ਦਿਨ ਮੇਰੇ ਮਿੱਤਰ ਸ. ਅਮਰਜੀਤ ਸਿੰਘ ਖੇਲਾ ਦੇ ‘ਯੂਨੀਕ ਇੰਟਰਨੈਸ਼ਨਲ ਕਾਲਜ’ ਵਿੱਚ ਬੈਠਿਆਂ ‘ਨਿਘੇ ਸਨੇਹ ਸਹਿਤ’ ਲਿਖ ਕੇ ਪਿਆਰ ਵਜੋਂ ਭੇਟ ਕੀਤੀ ਸੀ। ਮੈ ਇਸ ਪੁਸਤਕ ਨੂੰ ਬੜੀ ਛੇਤੀ ਨਾਲ਼ ਪੜ੍ਹਨਾ ਚਾਹੁੰਦਾ ਸਾਂ ਕਿਉਂਕਿ ਗਿਆਨੀ ਸੰਤੋਖ ਸਿੰਘ ਹੋਰਾਂ ਦੀ ਕੋਈ ਵੀ ਲਿਖਤ, ਕਿਤੇ ਵੀ, ਕਦੋਂ ਵੀ ਪ੍ਰਕਾਸ਼ਤ ਹੋਈ ਮੇਰੀ ਨਿਗਾਹ ਵਿੱਚ ਆ ਜਾਂਦੀ ਹੈ ਤਾਂ ਮੈ ਉਸ ਨੂੰ ਬੜੀ ਦਿਲਚਸਪੀ, ਉਤਸੁਕਤਾ ਅਤੇ ਉਤਸ਼ਾਹ ਨਾਲ਼ ਪੜ੍ਹਦਾ ਹਾਂ। ਇਸ ਦਾ ਇੱਕ ਪਰਮੁਖ ਕਾਰਨ ਇਹ ਵੀ ਹੈ ਕਿ ਉਹਨਾਂ ਦੀ ਆਪਣੀ ਹਸਤੀ ਮੁਤਾਬਿਕ ਉਹਨਾਂ ਦੀ ਹਰ ਲਿਖਤ ਵਿੱਚ ਸੰਜਮਤਾ, ਸੰਖੇਪਤਾ, ਸਰਲਤਾ, ਸੰਜੀਦਗੀ ਅਤੇ ਸੁਹਿਰਦਤਾ ਸੰਜੋਈ ਹੋਈ ਹੁੰਦੀ ਹੈ। ਮੈ ਮਹਿਸੂਸ ਕਰਦਾ ਹਾਂ ਕਿ ਗਿਆਨੀ ਸੰਤੋਖ ਸਿੰਘ ਦੀ ਲਿਖਤ ਆਪਣੇ ਆਪ ਵਿੱਚ ਇਸ ਕਾਰਨ ਵੀ ਦਿਲਚਸਪ ਹੁੰਦੀ ਹੈ ਕਿ ਉਹ ਗੰਭੀਰਤਾ ਬਣਾਈ ਰੱਖਣ ਦੇ ਬਾਵਜੂਦ ਵੀ ਆਪਣੀ ਲਿਖਤ ਵਿੱਚ ਨਾਲ਼ੋ ਨਾਲ਼ ਹਲਕਾ ਹਲਕਾ ਕਟਾਕਸ਼ ਵੀ ਕਰਦੇ ਜਾਂਦੇ ਹਨ।
ਸੰਨ ੨੦੦੮ ਵਿੱਚ ਗਿਆਨੀ ਜੀ ਦੀ ਈ-ਮੇਲ ਮਿਲ਼ੀ ਕਿ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਧਾਰੇ ਹੋਏ ਹਨ। ਉਹਨਾਂ ਕੁ ਦਿਨਾਂ ਵਿੱਚ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮੇਰੀ ਇੱਕ ਪੁਸਤਕ ‘ਲੋਕ ਗਾਇਕ’ ਦੀ ਪ੍ਰਕਾਸ਼ਨਾ ਹੋਣੀ ਸੀ। ਇਸ ਸਿਲਸਿਲੇ ਵਿੱਚ ਮੈ ਯੂਨੀਵਰਸਿਟੀ ਦੇ ਪ੍ਰੈਸ ਵਿੱਚ ਗਿਆ ਤਾਂ ਮੇਰੇ ਪਾਸ ਕੁੱਝ ਘੰਟਿਆਂ ਦੀ ਵੇਹਲ ਸੀ। ਸੋਚਿਆ ਕਿ ਕਿਉਂ ਨਾ ਗਿਆਨੀ ਜੀ ਦੇ ਦਰਸ਼ਨ ਪਰਸ ਲਏ ਜਾਣ! ਮੇਰੇ ਵੱਲੋਂ ਫ਼ੋਨ ਕਰਨ ਦੇ ਇੱਕ ਘੰਟੇ ਬਾਅਦ ਗਿਆਨੀ ਜੀ ਆਣ ਪਰਗਟ ਹੋਏ। ਪ੍ਰੈਸ ਦੀ ਕੈਨਟੀਨ ਤੋਂ ਚਾਹ ਪਾਣੀ ਛਕਿਆ ਅਤੇ ਖ਼ੂਬ ਗੱਲਾਂ ਕੀਤੀਆਂ। ਮੈਨੂੰ ਮਹਿਸੂਸ ਹੋਇਆ ਕਿ ਉਹ ਆਪਣੇ ਆਪ ਵਿੱਚ ਇੱਕ ਚੱਲਦਾ ਫਿਰਦਾ ਵਿਸ਼ਵ ਵਿਦਿਆਲਾ ਹਨ। ਆਸਟ੍ਰੇਲੀਆ ਵਿੱਚ ਆ ਕੇ ਇਹ ਵੀ ਪਤਾ ਲੱਗਾ ਕਿ ਸਿਡਨੀ ਦੇ ਨੌਜਵਾਨਾਂ ਨੇ ਗਿਆਨੀ ਜੀ ਨੂੰ ‘ਵਾਕਿੰਗ ਇਨਸਾਇਲੋਪੀਡੀਆ ਆਫ਼ ਸਿੱਖਇਜ਼ਮ’ ਅਤੇ ਮੈਲਬਰਨ ਵਾਲ਼ਿਆਂ ਨੇ ‘ਸਾਈਬਰ ਗਿਆਨੀ’ ਦੇ ਖ਼ਿਤਾਬ ਦੇ ਰੱਖੇ ਹਨ। ਮੈ ਸਮਝਦਾ ਹਾਂ ਕਿ ਜ਼ਿੰਦਗੀ ਵਿੱਚ ਬਹੁਤ ਘੱਟ ਵਾਰੀ ਬਹੁਤ ਘੱਟ ਲੋਕਾਂ ਨਾਲ਼ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਆਪਣੇ ਆਪ ਵਿੱਚ ਇੱਕ ਸੰਸਥਾ ਦਾ ਰੂਪ ਧਾਰਨ ਕਰ ਜਾਂਦੇ ਹਨ। ਜ਼ਿੰਦਗੀ ਦੇ ਬਿਖੜੇ ਰਾਹ, ਲੰਮੇਰੇ ਪੰਧ, ਤਲਖ ਤਜੱਰਬੇ, ਝਮੇਲੇ ਬੰਦੇ ਨੂੰ ਪੱਕਾ ਤਾਂ ਕਰਦੇ ਹੀ ਹਨ, ਨਾਲ਼ੋ ਨਾਲ਼ ਇੱਕ ਅਹਿਸਾਸੀ ਮਨੁਖ ਦੇ ਰੂਪ ਵਿੱਚ ਵੀ ਤਬਦੀਲ ਕਰ ਦਿੰਦੇ ਹਨ। ਵੱਡਿਆਂ ਦੀ ਸੰਗਤ ਦੀ ਰੰਗਤ ਹੋਰ ਵੀ ਅਨੋਖਾ ਰੰਗ ਭਰ ਦਿੰਦੀ ਹੈ; ਅਜਿਹਾ ਜ਼ਿੰਦਗੀ ਵਿੱਚ ਗਿਆਨੀ ਜੀ ਨੇ ਵੇਖਿਆ, ਸੁਣਿਆ, ਮਾਣਿਆ, ਪਰਖਿਆ, ਨਿਰਖਿਆ ਅਤੇ ਪਿੰਡੇ ਤੇ ਹੰਡਾਇਆ ਹੈ।
ਸਾਡੀ ਦੂਜੀ ਮਿਲਣੀ ਮੇਰੀ ਹੁਣ ਆਸਟ੍ਰੇਲੀਆ ਦੀ ਯਾਤਰਾ ਸਮੇ ਹੋਈ। ਗਿਆਨੀ ਜੀ ਬਾਰੇ ਇੱਕ ਛੋਟੇ ਆਕਾਰ ਦੀ ਪੁਸਤਕ ‘ਬਹੁਪੱਖੀ ਸ਼ਖ਼ਸੀਅਤ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ’ (ਸੰਪਾਦਕ ਹਰਭਜਨ ਸਿੰਘ ਵਕਤਾ) ਗਿਆਨੀ ਜੀ ਨੇ ‘ਕਲ਼ੇਜੇ ਦੀਆਂ ਡੂੰਘਿਆਈਆਂ ਵਿਚੋਂ ਨਿਕਲ਼ੇ ਨਿਘੇ ਪਿਆਰ ਨਾਲ਼’ ਲਿਖ ਕੇ ਦਿਤੀ। ਇਹ ਪੁਸਤਕ ਪੜ੍ਹ ਕੇ ਮੈ ਮਹਿਸੂਸ ਕੀਤਾ ਕਿ ਇਸ ਹਸਤੀ ਬਾਰੇ ਇਹ ਯਤਨ ਤਾਂ ਬਹੁਤ ਚੰਗਾ ਹੈ ਪਰ ਗਿਆਨੀ ਜੀ ਦੀ ਸਖ਼ਸੀਅਤ ਦੀ ਉਚਿਆਈ ਤੱਕ ਨਹੀ ਪਹੁੰਚਦਾ। ਸੰਪਾਦਨ ਦਾ ਕਾਰਜ ਬਹੁਤ ਬਿਖੜਾ ਹੁੰਦਾ ਹੈ। ਜਿਸ ਦਾ ਮੈਨੂੰ ਨੇੜਿਉਂ ਤਜੱਰਬਾ ਹੈ। ਕਿਸੇ ਬਾਰੇ ਕਿਸੇ ਤੋਂ ਕੁੱਝ ਲਿਖਵਾਉਣਾ ਤੇ ਸੰਪਾਦਤ ਕਰਨਾ ਸੌਖਾ ਕਾਰਜ ਨਹੀ। ਮੈ ਮਹਿਸੂਸ ਕਰਦਾ ਹਾਂ ਕਿ ਗਿਆਨੀ ਸੰਤੋਖ ਸਿੰਘ ਦੀ ਹੁਣ ਤੱਕ ਦੀ ਰਚੀ ਵਾਰਤਕ ਨੂੰ ਪੰਜਾਬ ਦਾ ਕੋਈ ਵਿਦਵਾਨ ਪੁਣੇ, ਛਾਣੇ ਤੇ ਉਹਨਾਂ ਦੇ ਜੀਵਨ ਤੇ ਸ਼ਖ਼ਸੀਅਤ ਬਾਰੇ ਬੜੇ ਸੋਹਣੇ ਢੰਗ ਨਾਲ਼ ਮੁਤਾਲਿਆ ਕਰਕੇ, ਇੱਕ ਠੋਸ ਦਸਤਾਵੇਜ਼ੀ ਪੁਸਤਕ ਦੀ ਰਚਨਾ ਕਰੇ।
ਗੱਲ ਛੇੜੀ ਸੀ ਕੈਨਬਰਾ ਜਾਂਦਿਆਂ ‘ਜੋ ਵੇਖਿਆ ਸੋ ਆਖਿਆ’ ਪੁਸਤਕ ਪੜ੍ਹਨ ਦੀ। ਇਹ ਵਾਰਤਕ ਦੀ ਇੱਕ ਵਧੀਆ ਵੰਨ ਸੁਵੰਨੀ ਵੰਨਗੀ ਹੈ। ਇਸ ਵਿੱਚ ਗਿਆਨ, ਯਾਦਾਂ, ਇਤਿਹਾਸ, ਸਫ਼ਰਨਾਮਾ ਆਦਿ ਸਿਨਫਾਂ ਦੇ ਦੀਦਾਰ ਹੁੰਦੇ ਹਨ ਅਤੇ ਗਿਆਨੀ ਜੀ ਦੀ ਗੂਹੜੀ ਤੇ ਗੁੜ੍ਹੀ ਹੋਈ ਸ਼ਖ਼ਸੀਅਤ ਸਾਕਾਰ ਰੂਪ ਵਿੱਚ ਅੱਖਾਂ ਅੱਗੇ ਆ ਖਲੋਂਦੀ ਹੈ। ਲੰਮੇ ਚਾਰ ਦਹਾਕਿਆਂ ਦੇ ਸਮੇ ਤੋਂ ਪੰਜਾਬੋਂ ਬਾਹਰ ਵੱਸ ਕੇ ਵੀ ਪ੍ਰੰਪਰਾਗਤ ਪੰਜਾਬ ਦਾ ਜੀਵਨ ਗਿਆਨੀ ਜੀ ਤੋਂ ਇੱਕ ਪਲ ਵੀ ਨਹੀ ਵਿਸਰਿਆ। ਜਦੋਂ ਉਹ ‘ਘੜਾ ਘੜਵੰਜੀ ਤੇ’ ਦੀ ਗੱਲ ਕਰਦੇ ਹਨ ਤਾਂ ਪੰਜਾਬ ਦੇ ਭੁੱਲੇ ਵਿਸਰੇ ਅਤੇ ਅਣਮੁੱਲੇ ਲੋਕ ਗੀਤਾਂ ਦਾ ਪੂਰੇ ਵੇਰਵੇ ਸਹਿਤ ਜ਼ਿਕਰ ਕਰਕੇ, ਪੰਜਾਬ ਦੇ ਬੀਤ ਗਏ ਦਿਨਾਂ ਵਿੱਚ ਲੈ ਜਾਂਦੇ ਹਨ। ਗਿਆਨੀ ਜੀ ‘ਭੁੱਲ ਕੇ ਛੜੇ ਨੂੰ ਅੱਖ ਮਾਰੀ’ ਤੋਂ ਸ਼ੁਰੂ ਕਰਕੇ ਆਪਣੇ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਦੀਆਂ ਯਾਦਾਂ ਅਤੇ ਕੌਮ ਦੇ ਘਾਗ ਸਿਆਸਤਦਾਨਾਂ ਨਾਲ਼ ਦੂਰੋਂ ਨੇੜਿਉਂ ਹੋਏ ਮੇਲ ਮਿਲਾਪ, ਟੀਕਾ ਟਿਪਣੀਆਂ ਅਤੇ ਸਾਂਝੇ ਮੰਚਾਂ ਦਾ ਬੜੇ ਉਤਸ਼ਾਹ ਨਾਲ ਜ਼ਿਕਰ ਕਰਦੇ ਜਾਂਦੇ ਹਨ। ਉਹਨਾਂ ਨੇ ਸੀਨੀਅਰ ਪੱਤਰਕਾਰ ਸ. ਹਰਬੀਰ ਸਿੰਘ ਭੰਵਰ ਜੀ ਨੂੰ ਬੜਾ ਨਿੱਗਰ ਸੁਝਾ ਦਿਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ‘ਮਿਨੀ ਸਿੱਖ ਪਾਰਲੀਮੈਂਟ’ ਕਹਿਣਾ ਢੁਕਵਾਂ ਨਹੀ। ਏਵੇਂ ਹੀ ਇਸ ਪੁਸਤਕ ਵਿਚ: ਸਿੱਖ ਆਗੂਆਂ ਦੀਆਂ ਅਸਚਰਜ ਬੇਪਰਵਾਹੀਆਂ, ਪੰਜ ਸਿੱਖਾਂ ਦਾ ਸਨਮਾਨ, ਅਨਪੜ੍ਹ ਸਿੰਘਾ ਆਦਿ ਲੇਖ ਪਾਠਕਾਂ ਦਾ ਉਚੇਚਾ ਧਿਆਨ ਖਿੱਚਦੇ ਹਨ।
ਇਸ ਪੁਸਤਕ ਦਾ ਆਖਰੀ ਲੇਖ ‘ਇਉਂ ਹੋਇਆ ‘ਸਵਾਗਤ’ ਮੇਰੀਆਂ ਲਿਖਤਾਂ ਦਾ’ ਮੈਨੂੰ ਸਭ ਤੋਂ ਵਧ ਦਿਲਚਸਪ ਲੱਗਿਆ। ਇਸ ਲੇਖ ਵਿੱਚ ਗਿਆਨੀ ਜੀ ਬਹੁਤ ਬੇਬਾਕ ਤੇ ਇਮਾਨਦਾਰ ਹਨ। ਉਹ ਸਫ਼ਰ ਤੇ ਗਏ। ਇੱਕ ਗੁਰੂ ਘਰ ਦੇ ਪ੍ਰਬੰਧਕ ਉੜੀ ਉੜੀ ਕਰਕੇ ਉਹਨਾਂ ਦੇ ਮਗਰ ਇਸ ਲਈ ਪੈ ਗਏ ਕਿ ਗਿਆਨੀ ਜੀ ਨੇ ਆਪਣੀ ਦੂਜੀ ਕਿਤਾਬ ‘ਉਜਲ ਕੈਹਾਂ ਚਿਲਕਣਾ’ ਵਿੱਚ ਉਹਨਾਂ ਨੂੰ ਨਾ ਚੰਗੀ ਲੱਗਣ ਵਾਲ਼ੀ ਗੱਲ ਲਿਖ ਦਿਤੀ ਹੈ। ਗਿਆਨੀ ਜੀ ਆਪਣੇ ਭਾਸ਼ਨ ਵਾਂਗ ਹੀ ਲਿਖਤਾਂ ਵਿੱਚ ਵੀ ਬਿਨਾ ਕਿਸੇ ਲੱਗ ਲਬੇੜ ਦੇ ਸੱਚ ਹੀ ਲਿਖ ਦਿੰਦੇ ਹਨ ਜੋ ਕਿ ਕਈ ਵਾਰ ਧਾਰਮਿਕ ਸਥਾਨਾਂ ਦੇ ਚੌਧਰੀਆਂ ਦੇ ਫਿੱਟ ਨਹੀ ਬੈਠਦਾ। ਉਹ ਕੁੱਝ ਕਸੈਲਾ ਜਿਹਾ ਹੋਣ ਕਰਕੇ ਕਿਸੇ ਨਾ ਕਿਸੇ ਦੇ ਗਿੱਟੇ ਜਾਂ ਗੋਡੇ ਤੇ ਜਾ ਵੱਜਦਾ ਹੈ ਤੇ ਉਹਨਾਂ ਦਾ ਹਾਜਮਾ ਦਰੁਸਤ ਨਹੀ ਰਹਿੰਦਾ। ਗਿਆਨੀ ਜੀ ਵੀ ਪੂਰੇ ਹਠੀ ਹਨ। ਉਹ ਹਰੇਕ ਥਾਂ ਜਾਂਦੇ ਹੋਏ ਕੁੱਝ ਕਿਤਾਬਾਂ ਝੋਲ਼ੇ ਵਿੱਚ ਪਾ ਲਿਜਾਂਦੇ ਹਨ। ਚੰਗਾ ਹੋਵੇ ਕਿ ਉਹ ਅਜਿਹੇ ਸੱਜਣਾਂ ਦਾ ਹਾਜਮਾ ਦਰੁਸਤ ਕਰਨ ਲਈ, ਆਪਣੇ ਝੋਲ਼ੇ ਵਿੱਚ ਤੁੰਮਿਆਂ ਵਾਲ਼ੀ ਜਵੈਣ ਦੇ ਬਣਾਏ ਚੂਰਨ ਦੇ ਕੁੱਝ ਪੁੜੇ ਵੀ ਨਾਲ਼ ਲੈ ਜਾਇਆ ਕਰਨ। ਮੈਨੂੰ ਇਹ ਲੇਖ ਪੜ੍ਹਦਿਆਂ ਓਦੋਂ ਭਾਵੇਂ ਪਰੇਸ਼ਾਨੀ ਤਾਂ ਬਹੁਤ ਹੋਈ ਜਦੋਂ ਇੱਕ ਦੋ ਥਾਵਾਂ ਤੇ ਗਿਆਨੀ ਜੀ ਨੂੰ ਗੁਰੂ ਘਰਾਂ ਵਿਚੋਂ ਨਿਕਲ਼ ਕੇ ਕਿਸੇ ਪ੍ਰਸੰਸਕ ਦੇ ਘਰ ਜਾ ਕੇ ਰਾਤ ਕੱਟਣੀ ਪਈ ਪਰ ਗਿਆਨੀ ਜੀ ਦੀ ਤਰਜ਼ੇ ਬਿਆਨੀ ਅਤੇ ਲੇਖ ਵਿਚਲੇ ਸੂਖਮ ਵਿਅੰਗ ਕਰਕੇ, ਨਾਲ਼ੋ ਨਾਲ਼ ਅਨੰਦ ਵੀ ਪਰਾਪਤ ਹੁੰਦਾ ਰਿਹਾ ਤੇ ਚੇਹਰੇ ਉਪਰ ਮੁਸਕਰਾਹਟ ਛਾਈ ਰਹੀ। ਇਹ ਸਾਰਾ ਕੁੱਝ ਲਿਖਦਿਆਂ ਵੀ ਗਿਆਨੀ ਜੀ ਨੇ ਬੜੀ ਸੰਜਮ ਭਰੀ ਸ਼ੈਲੀ ਵਿੱਚ ਇਸ ਲੇਖ ਨੂੰ ਸਮੇਟਿਆ ਹੈ। ਕਿਸੇ ਦਾ ਦਿਲ ਨਹੀ ਦੁਖਾਇਆ। ਕਿਸੇ ਬਾਰੇ ਜ਼ਾਤੀ ਤੌਰ ਤੇ ਚਿੱਕੜ ਨਹੀ ਉਛਾਲ਼ਿਆ। ਕੋਈ ਭਾਵੇਂ ਕੁੱਝ ਕਹੀ ਜਾਵੇ!
ਅੱਜ ਪੰਜਾਬੀ ਭਾਸ਼ਾ ਦਾ ਪ੍ਰਚਾਰ, ਪ੍ਰਸਾਰ, ਸੰਚਾਰ ਸੰਸਾਰ ਪਧਰ ਤੇ ਹੋ ਰਿਹਾ ਹੈ। ਵੱਡੇ ਅਹੁਦਿਆਂ ਤੇ ਬਿਰਾਜਮਾਨ ‘ਵਿਦਵਾਨ’ ਧਾਹਾਂ ਮਾਰ ਰਹੇ ਹਨ ਕਿ ਪੰਜਾਬੀ ਮਰ ਮੁੱਕ ਰਹੀ ਹੈ ਪਰ ਗਿਆਨੀ ਜੀ ਵਰਗੇ ਲੇਖਕ ਪੰਜਾਬੋਂ ਬਾਹਰ, ਸਮੁੰਦਰੋਂ ਪਾਰ ਦੂਰ ਬੈਠੇ ਵੀ ਲਿਖ ਰਹੇ ਹਨ, ਛਪ ਰਹੇ ਹਨ, ਪੜ੍ਹੇ ਜਾ ਰਹੇ ਹਨ, ਸਤਿਕਾਰੇ ਜਾ ਰਹੇ ਹਨ ਤਾਂ ਉਹ ‘ਵਿਦਵਾਨ’, ਯੂਨੀਵਰਸਿਟੀਆਂ ਦੇ ਏਅਰ ਕੰਡੀਸ਼ਨਡ ਬੰਦ ਕਮਰਿਆਂ ਵਿੱਚ ਭੁਆਂਟਣੀਆਂ ਦੇਣ ਵਾਲ਼ੀਆਂ ਕੁਰਸੀਆਂ (ਰੀਵੋਲਵਿੰਗ ਚੇਅਰਜ਼) ਤੇ ਝੂਟੇ ਲੈਂਦੇ ਵੀ ਛਿੱਥੇ ਪੈ ਰਹੇ ਹਨ। ਜਦੋਂ ਗਿਆਨੀ ਜੀ ਪੰਜਾਬੀ ਭਾਸ਼ਾ ਦੇ ਲਿਖਤੀ ਸਰੂਪ ਨੂੰ ਨਾ ਵਿਗਾੜਨ ਬਾਰੇ ਲਿਖਦੇ ਹਨ ਤਾਂ ਵੇਰਵੇ ਸਹਿਤ ਬੜੀ ਦਲੀਲ ਨਾਲ਼ ‘ਪੰਜਾਬੀ ਸ਼ਬਦ ਜੋੜਾਂ ਦੀ ਸਰਲਤਾ ਤੇ ਸਮਾਨਤਾ’ ਵਾਲ਼ੇ ਲੇਖ ਵਿਚ, ਕੌਣ ਗ਼ਲਤ ਤੇ ਕੌਣ ਠੀਕ ਆਦਿ ਨੂੰ ਉਜਾਗਰ ਕਰਦੇ ਹਨ ਅਤੇ ਠੀਕ ਉਚਾਰਣ ਬਾਰੇ ਪ੍ਰਕਾਸ਼ ਪਾਉਂਦੇ ਹਨ। ਇਵੇਂ ਹੀ ‘ਅਧਕ ਵਿਚਾਰਾ ਕੀ ਕਰੇ’ ਲੇਖ ਬੜਾ ਮਹੱਤਵਪੂਰਣ ਹੈ। ਲੇਖ ‘ਜਜੇ ਦੀਆਂ ਲੱਤਾਂ ਵਿੱਚ ਆ ਅੜੀ ਬੇਲੋੜੀ ਬਿੰਦੀ’ ਵੀ ਆਪਣੀ ਥਾਂ ਮਹੱਤਵ ਰੱਖਦਾ ਹੈ। ਇਸ ਪੁਸਤਕ ਵਿਚਲੇ ਇਹ ਤਿੰਨੇ ਲੇਖ ਅਜੋਕੇ ਸਮੇ ਵਿੱਚ ਵਿਸ਼ੇਸ਼ ਮਹੱਤਵਪੂਰਣ ਹਨ ਕਿਉਂਕਿ ਪੰਜਾਬੀ ਦੇ ਸ਼ਬਦ ਜੋੜਾਂ ਬਾਰੇ ਅੱਜ ਇੱਕ ਵੱਡਾ ਮਸਲਾ ਸਾਡੇ ਸਨਮੁਖ ਹੈ ਅਤੇ ਇਸ ਮਸਲੇ ਦੇ ਹੱਲ ਲਈ ਗਿਆਨੀ ਜੀ ਨੇ ਇਹਨਾਂ ਤਿੰਨਾਂ ਲੇਖਾਂ ਰਾਹੀਂ ਆਪਣਾ ਉਚੇਚਾ ਯੋਗਦਾਨ ਪਾ ਦਿਤਾ ਹੈ।
ਇਸ ਪੁਸਤਕ ਵਿੱਚ ਇੱਕ ਲੇਖ ‘ਵੱਡਿਆਂ ਬੰਦਿਆਂ ਦੀਆਂ ਬਚਿਤਰ ਬਾਤਾਂ’ ਇਸ ਦਾ ਅਹਿਮ ਅੰਗ ਹੈ। ਕੇਵਲ ਪੰਜਾਬ ਹੀ ਨਹੀ ਸਗੋਂ ਭਾਰਤ ਦੀ ਰਾਹਨੁਮਾਈ ਕਰਨ ਵਾਲ਼ੇ ਵੱਡੇ ਬੰਦੇ ਆਪਣੇ ਜੀਵਨ ਵਿੱਚ ਕਿੰਨੇ ਸਿੱਧੜ ਅਤੇ ਸਰਲ ਸਨ! ਮੰਚਾਂ ਉਪਰ ਬੋਲਦੇ ਸਮੇ ਵੀ ਉਹ ਟਪਲਾ ਖਾ ਜਾਂਦੇ ਸਨ। ਗਿਆਨੀ ਜੀ ਇਸ ਸਭ ਕਾਸੇ ਦਾ ਜ਼ਿਕਰ ਬੜੀ ਕੌਸ਼ਲਤਾ ਨਾਲ਼ ਕਰਦੇ ਹਨ। ਸਿੱਖ ਕੌਮ ਦੇ ਮੰਨੇ ਪ੍ਰਮੰਨੇ ਜਥੇਦਾਰਾਂ ਦਾ ਬੜੇ ਹੇਰਵੇ ਤੇ ਵੇਰਵੇ ਨਾਲ਼ ਇਸ ਪੁਸਤਕ ਵਿੱਚ ਜ਼ਿਕਰ ਆਉਣਾ ਬੜੀ ਚੰਗੀ ਗੱਲ ਲੱਗੀ ਹੈ। ਇਹਨਾਂ ਵੱਡੇ ਲੋਕਾਂ ਬਾਰੇ ਕੁੱਝ ਕੁ ਮਿਆਰੀ ਜਾਂ ਯਾਦਗਾਰੀ ਚੁਟਕਲੇ ਵੀ ਗਿਆਨੀ ਜੀ ਨੇ ਕਲਮਬੰਦ ਕੀਤੇ ਹਨ।
ਅੱਜ ਅਟੈਚੀਕੇਸ ਜਿਡੀਆਂ ਭਾਰੀਆਂ ਪੁਸਤਕਾਂ ਨਹੀ ਪੜ੍ਹੀਆਂ ਜਾ ਰਹੀਆਂ। ਅੱਜ ਪਾਠਕ ਤਾਂ ਸ਼ਾਰਟ ਕੱਟ ਮਾਰਦਾ ਹੈ। ਉਸ ਨੂੰ ਨਿੱਕੇ ਆਕਾਰ ਦੀ ਗਿਆਨਵਾਨ ਤੇ ਰੌਚਕ ਪੁਸਤਕ ਦੀ ਬੇਹਦ ਲੋੜ ਹੈ। ਜੇ ਉਸ ਨੂੰ ਅਜਿਹੀ ਪੁਸਤਕ ਮਿਲ਼ੇਗੀ ਤਾਂ ਉਹ ਉਸ ਨੂੰ ਜਰੂਰ ਪੜ੍ਹੇਗਾ ਤੇ ਅਨੰਦ ਮਾਣੇਗਾ। ਸੋ ਮੇਰੇ ਵਿਚਾਰ ਮੁਤਾਬਿਕ ‘ਜੋ ਵੇਖਿਆ ਸੋ ਆਖਿਆ’ ਛੋਟੇ ਆਕਾਰ ਦੀ ਆਪਣੇ ਆਪ ਵਿੱਚ ਇੱਕ ਵੱਡੀ ਪੁਸਤਕ ਹੈ ਕਿਉਂਕਿ ਇਹ ਵੱਡੇ ਗਿਆਨ ਭੰਡਾਰ ਨੂੰ ਆਪਣੇ ਵਿੱਚ ਸਮੋਈ ਬੈਠੀ ਹੈ। ਗਿਆਨੀ ਜੀ ਨੂੰ ਕੁੱਜੇ ਵਿੱਚ ਸਮੁੰਦਰ ਬੰਦ ਕਰਨਾ ਬਾਖ਼ੂਬੀ ਆਉਂਦਾ ਹੈ ਤਦੇ ਹੀ ਉਹਨਾਂ ਦਾ ਨਾ ਭਾਸ਼ਨ ਅਕਾਊ ਹੁੰਦਾ ਹੈ ਨਾ ਲੇਖ। ਭਾਸ਼ਨ ਤੇ ਲਿਖਤ ਦਾ ਸੁਮੇਲ ਉਹਨਾਂ ਦੀ ਸ਼ਖ਼ਸੀਅਤ ਨੂੰ ਮਿਲਾਪੜੀ ਅਤੇ ਮਿਕਨਾਤੀਸੀ ਬਣਾਉਂਦਾ ਹੈ। ਮੁੱਕਦੀ ਗੱਲ, ਇਹ ਬਾਬਾ ਸਮੇ ਦਾ ਹਾਣੀ ਹੈ; ਕੰਪਿਊਟਰ ਦਾ ਆੜੀ ਹੈ; ਬੁਢਿਆਂ ਨਾਲ਼ ਬੁਢਾ; ਗਭਰੂਆਂ ਸੰਗ ਗਭਰੂ; ਜਵਾਕਾਂ ਨਾਲ਼ ਜਵਾਕਾਂ ਜਿਹਾ। ਜਦੋਂ ਵੀ ਮਿਲ਼ੇਗਾ ਕੋਈ ਝੋਰਾ ਨਹੀ, ਕੋਈ ਗਿਲ੍ਹਾ ਨਹੀ, ਤੇ ਨਾ ਹੀ ਕੋਈ ਸ਼ਿਕਵਾ ਤੇ ਨਾ ਕੋਈ ਵਿਖਾਵਾ। ਮਾਂ ਬੋਲੀ ਦੇ ਇਸ ਲਾਲ ਦੇ ਬਾਰੇ ਇਹੋ ਹੀ ਕਿਹਾ ਜਾ ਸਕਦਾ ਹੈ:
ਮਿੱਟੀ ਨਾ ਫਰੋਲ ਯੋਗੀਆ ਨਹੀਂਓ ਲੱਭਣੇ ਲਾਲ ਗਵਾਚੇ।


(09/02/12)
ਜਸਵੰਤ ਸਿੰਘ ‘ਅਜੀਤ’

ਗੁਰੂ ਨਨਕ ਦੇਵ ਜੀ ਦਾ ਜਨਮ-ਅਸਥਾਨ ਤਖ਼ਤ ਕਿਉਂ ਨਹੀਂ?
ਕੁਝ ਦਿਨ ਹੋਏ ਕੁੱਝ ਸਿੱਖ ਬੁਧੀਜੀਵੀਆਂ ਦੀ ਇੱਕ ਬੈਠਕ ਚਲ ਰਹੀ ਸੀ। ਇਸੇ ਦੌਰਾਨ ਹੋ ਰਹੀ ਗਲਬਾਤ ਵਿੱਚ ਹੀ ਸ੍ਰੀ ਅਕਾਲ ਤਖ਼ਤ ਦੇ ਸਨਮਾਨ ਅਤੇ ਅਧਿਕਾਰ ਖੇਤ੍ਰ ਨੂੰ ਲੈ ਕੇ ਚਰਚਾ ਛਿੜ ਪਈ, ਜੋ ਆਹਿਸਤਾ-ਆਹਿਸਤਾ ਸਿੱਖ ਧਰਮ ਦੇ ਸਾਰੇ ਪ੍ਰਵਾਨਤ ਤਖ਼ਤਾਂ ਦੀ ਹੋਂਦ ਅਤੇ ਉਨ੍ਹਾਂ ਦੇ ਅਧਿਕਾਰ ਖੇਤ੍ਰ ਪੁਰ ਆ ਗਈ। ਇੱਕ ਬੁਧੀਜੀਵੀ ਨੇ ਅਚਾਨਕ ਹੀ ਸੁਆਲ ਕਰ ਦਿੱਤਾ ਕਿ ਜਿਸ ਅਸਥਾਨ `ਤੇ ਬੈਠ ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਸ਼ਸਤਰ-ਵਿਦਿਆ ਦਿੱਤੀ ਉਸ ਅਸਥਾਨ ਨੂੰ ਅਕਾਲ ਤਖ਼ਤ ਹੋਣ ਦਾ ਮਾਣ ਮਿਲ ਗਿਆ। ਪਟਨਾ ਸਾਹਿਬ, ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ; ਕੇਸਗੜ੍ਹ ਸਾਹਿਬ, ਜਿਥੇ ਉਨ੍ਹਾਂ ਖ਼ਾਲਸਾ ਦੀ ਸਿਰਜਨਾ ਨੂੰ ਸੰਪੂਰਣਤਾ ਬਖ਼ਸ਼ੀ; ਦਮਦਮਾ ਸਾਹਿਬ, ਜਿਥੇ ਉਨ੍ਹਾਂ ਸ੍ਰੀ ਗੁਰੂ ਤੇਗਬਹਾਦਰ ਜੀ ਦੀ ਬਾਣੀ ਦਰਜ ਕਰਵਾ ਆਦਿ (ਗੁਰੂ) ਗ੍ਰੰਥ ਸਾਹਿਬ ਨੂੰ ਸੰਪੂਰਣ ਕੀਤਾ ਅਤੇ ਨਾਂਦੇੜ ਸਾਹਿਬ, ਜਿਥੇ ਉਨ੍ਹਾਂ ਆਦਿ ਗ੍ਰੰਥ ਨੂੰ ਗੁਰਗਦੀ ਦੇ ਪਦ ਪੁਰ ਬਿਰਜਮਾਨ ਕੀਤਾ ਤੇ ਆਪ ਜੋਤੀ-ਜੋਤ ਸਮਾਏ, ਨੂੰ ਸਿੱਖ ਪੰਥ ਨੇ ਆਪਣੇ ਧਾਰਮਕ ‘ਤਖ਼ਤਾਂ’ ਦੇ ਰੂਪ ਵਿੱਚ ਸਵੀਕਾਰ ਕਰ ਲਿਆ, ਪ੍ਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਸਮੇਂ ਦੇ ਜ਼ਾਲਮਾਨਾ ਰਾਜਨੈਤਿਕ ਹਾਲਾਤ ਵਿਰੁਧ ‘ਰਾਜੇ ਸ਼ੀਂਹ ਮੁਕਦਮ ਕੁਤੇ’ ਦਾ ਹੋਕਾ ਦਿੱਤਾ ਅਤੇ ਜ਼ਾਲਮ ਹਕੂਮਤ ਵਿਰੁਧ ਬਗਾਵਤੀ ਸੁਰ ਉਭਾਰੇ; ‘ਖਤ੍ਰੀਆਂ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ’ ਆਖ ਸਮੇਂ ਦੇ ਧਾਰਮਕ ਆਗੂਆਂ ਦੀ ਬਣ ਚੁਕੀ ਗੁਲਾਮਾਨਾਂ ਸੋਚ ਕਾਰਣ ਪੈਦਾ ਹੋ ਰਹੀ ਧਾਰਮਕ ਅਧੋਗਤੀ ਵਿਰੁਧ ਚੇਤਨਾ ਪੈਦਾ ਕੀਤੀ, ‘ਅਗੋਂ ਦੇ ਜੇ ਚੇਤੀਐ ਕਾਹਿਤ ਮਿਲੈ ਸਜਾਇ’ ਦੀ ਚਿਤਾਵਨੀ ਦੇ, ਆਉਣ ਵਾਲੇ ਹਾਲਾਤ ਦਾ ਦਲੇਰੀ ਨਾਲ ਸਾਹਮਣਾ ਕਰਨ ਲਈ ਭਾਰਤੀ ਸਮਾਜ ਨੂੰ ਤਿਆਰ ਰਹਿਣ ਦੀ ਪ੍ਰੇਰਨਾ ਕੀਤੀ ਅਤੇ ‘ਸਾ ਜਾਤਿ ਸਾ ਪਤਿ ਹੈ ਜੇਹੈ ਕਰਮ ਕਮਾਇ’ ਦੀ ਆਵਾਜ਼ ਉਠਾ ਦੇਸ਼ ਦੀ ਸਮਾਜਕ ਨਾ ਬਰਾਬਰੀ, ਅਰਥਾਤ ਊਚ-ਨੀਚ ਦੀਆਂ ਪਈਆਂ ਚਲੀਆਂ ਆ ਰਹੀਆਂ ਵੰਡੀਆਂ ਪੁਰ ਚੋਟ ਕਰ ਬਰਾਬਰਤਾ ਦਾ ਵਾਤਾਵਰਣ ਸਿਰਜਣ ਵਲ ਪਹਿਲ ਕੀਤੀ; ਇਸਤਰ੍ਹਾਂ ਜਿਨ੍ਹਾਂ ਧਾਰਮਕ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਨਿਸ਼ਚਿਤ ਕਰ ਉਨ੍ਹਾਂ ਦੀ ਨੀਂਹ ਪੁਰ ਸਿੱਖੀ ਦੇ ਮਹਲ ਦਾ ਨਿਰਮਾਣ ਅਰਥਾਤ ਇੱਕ ਨਵੇਂ ਸਮਾਜ ਦੀ ਸਿਰਜਣਾ ਦੀ ਅਰੰਭਤਾ ਕੀਤੀ, ਉਨ੍ਹਾਂ ਦੇ ਜਨਮ-ਅਸਥਾਨ ਨੂੰ ਸਿੱਖ ਜਗਤ ਵਲੋਂ ਤਖ਼ਤ ਦੀ ਮਾਨਤਾ ਕਿਉਂ ਨਹੀਂ ਦਿੱਤੀ ਗਈ? ਇਸਦੇ ਨਾਲ ਹੀ ਉਸਨੇ ਇਹ ਵੀ ਪੁਛ ਲਿਆ ਕਿ ਕੀ ਇਹ ਉਸ ਮਹਾਨ ਆਤਮਾ ਪ੍ਰਤੀ ਅਕ੍ਰਿਤਘਣਤਾ ਨਹੀਂ? ਉਸ ਬੁਧੀਜੀਵੀ ਨੇ ਗਲਾਂ-ਗਲਾਂ ਵਿੱਚ ਹੀ ਇੱਕ ਅਜਿਹਾ ਗੁੰਝਲਦਾਰ ਸੁਆਲ ਖੜਾ ਕਰ ਦਿੱਤਾ, ਜਿਸਦਾ ਜੁਆਬ ਘੰਟਿਆਂ-ਬਧੀ ਦਿਮਾਗ਼ੀ ਕਸਰਤ ਕਰਨ ਦੇ ਬਾਅਦ ਵੀ ਤਲਾਸ਼ਿਆ ਨਹੀਂ ਜਾ ਸਕਿਆ। ਕੀ ਕੋਈ ਸਿੱਖ ਬੁਧੀਜੀਵੀ ਸਿੱਖ ਜਗਤ ਵਿੱਚ ਅਚਾਨਕ ਉਭਾਰੇ ਗਏ ਇਸ ਸੁਆਲ ਦਾ ਜਵਾਬ ਤਲਾਸ਼ਣ ਵਿੱਚ ਮਦਦ ਕਰਨ ਦਾ ਸਾਹਸ ਕਰ ਪਾਇਗਾ?
ਗਲ ਸ਼ਹੀਦਾਂ ਦੀ ਜੱਥੇਬੰਦੀ ਦੀ: ਪਿਛਲੇ ਦਿਨੀਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਨੇ ਦਿੱਲੀ ਵਿੱਚ ਪਤ੍ਰਕਾਰਾਂ ਨਾਲ ਗਲਬਾਤ ਕਰਦਿਆਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਹੀ ਇੱਕੋ-ਇੱਕ ਮਾਨਤਾ ਪ੍ਰਾਪਤ ਸ਼ਹੀਦਾਂ ਦੀ ਜੱਥੇਬੰਦੀ ਹੈ। ਉਨ੍ਹਾਂ ਦੇ ਇਸ ਦਾਅਵੇ ਪੁਰ ਟਿੱਪਣੀ ਕਰਦਿਆਂ ਅਕਾਲੀ ਲੀਡਰਸ਼ਿਪ ਵਲੋਂ ਨੁਕਰੇ ਲਾਏ ਚਲੇ ਆ ਰਹੇ ਇੱਕ ਟਕਸਾਲੀ ਅਕਾਲੀ ਮੁਖੀ ਸ. ਮਲਿਕ ਸਿੰਘ ਨੇ ਕਿਹਾ ਕਿ ਪਹਿਲੀ ਗਲ ਤਾਂ ਇਹ ਹੈ ਕਿ ਜਦ ਤੋਂ ਸ਼੍ਰੋਮਣੀ ਅਕਾਲੀ ਦਲ ਪੁਰ ਬਾਦਲ ਪਰਿਵਾਰ ਦਾ ਕਬਜਾ ਹੋਇਆ ਅਤੇ ਉਸਦੇ ਨਾਂ ਨਾਲ ‘ਬਾਦਲ’ ਸ਼ਬਦ ਜੁੜਿਆ ਹੈ, ਤਦ ਤੋਂ ਅੱਜ ਤਕ ਬਾਦਲ ਪਰਿਵਾਰ ਜਾਂ ਉਨ੍ਹਾਂ ਦੇ ਦਲ ਦੇ ਕਿਸੇ ਹੋਰ ਮੁੱਖੀ ਦੇ ਪਰਿਵਾਰ ਦੇ ਕਿਸੇ ਜੀਅ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਝੰਡੇ ਹੇਠ ਕੋਈ ਸ਼ਹਾਦਤ ਜਾਂ ਕੁਰਬਾਨੀ ਦਿੱਤੀ ਹੈ, ਜਿਸਦੇ ਅਧਾਰ `ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸ਼ਹੀਦਾਂ ਦੀ ਜਾਂ ਉਨ੍ਹਾਂ ਦੀ ਵਾਰਸ ਜੱਥੇਬੰਦੀ ਹੋਣ ਦਾ ਦਾਅਵਾ ਕੀਤਾ ਅਤੇ ਇਸ ਦਾਅਵੇ ਨੂੰ ਸਵੀਕਾਰਿਆ ਜਾ ਸਕਦਾ ਹੈ। ਸ. ਮਲਿਕ ਸਿੰਘ ਦਾ ਕਹਿਣਾ ਹੈ ਕਿ ਦੂਸਰੀ ਗਲ ਇਹ ਹੈ ਕਿ ਸ਼ਹੀਦਾਂ ਦੀ ਵਾਰਿਸ ਅਤੇ ਸ਼ਹੀਦਾਂ ਦੀ ਜੱਥੇਬੰਦੀ ਹੋਣ ਦਾ ਅਸਲੀ ਦਾਅਵੇਦਾਰ ‘ਸ਼੍ਰੋਮਣੀ ਅਕਾਲੀ ਦਲ’ ਤਾਂ ਉਸੇ ਦਿਨ ਹੀ ਦਮ ਤੋੜ ਗਿਆ ਸੀ, ਜਦੋਂ ਉਸਦੇ ਦੋ ਟੁਕੜੇ ਹੋਏ ਅਤੇ ‘ਸੰਤ ਫਤਹ ਸਿੰਘ’ ਤੇ ‘ਮਾਸਟਰ ਤਾਰਾ ਸਿੰਘ’ ਦੇ ਨਾਂ ਉਨ੍ਹਾਂ ਨਾਲ ਜੁੜ ਗਏ ਸਨ। ਉਸ ਪਿਛੋਂ ਤਾਂ ਸ਼੍ਰੋਮਣੀ ਅਕਾਲੀ ਦਲ ਵੱਖ-ਵੱਖ ਨਾਵਾਂ ਨਾਲ ਪ੍ਰਾਈਵੇਟ ਲਿਮਿਟਿਡ ਕੰਪਨੀਆਂ ਹੀ ਬਣਦੇ ਚਲੇ ਆ ਰਹੇ ਹਨ।
ਜਿਥੋਂ ਤਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜਨ ਦਾ ਸੁਆਲ ਹੈ, ਸ਼੍ਰੋਮਣੀ ਅਕਾਲੀ ਦਲ (ਬਾਦਲ) ਪਹਿਲਾਂ ਵੀ ਇਹ ਚੋਣਾਂ ਲੜਦਾ ਚਲਿਆ ਆ ਰਿਹਾ ਹੈ ਅਤੇ ਅਗੋਂ ਵੀ ਉਹ ਇਹ ਚੋਣਾਂ ਲੜਦਾ ਰਹਿ ਸਕਦਾ ਹੈ, ਪ੍ਰੰਤੂ ਜਿਥੋਂ ਤਕ ਸ਼ਹੀਦਾਂ ਦੀ ਵਾਰਸ ਜਾਂ ਸ਼ਹੀਦਾਂ ਦੀ ਜੱਥੇਬੰਦੀ ਹੋਣ ਦਾ ਦਾਅਵਾ ਹੈ, ਉਹ ਸੱਚਾਈ ਤੋਂ ਕੋਹਾਂ ਦੂਰ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਹੀ ਨਹੀਂ, ਸਗੋਂ ਜੇ ਕੋਈ ਹੋਰ ਸ਼੍ਰੋਮਣੀ ਅਕਾਲੀ ਦਲ ਵੀ ਸ਼ਹੀਦਾਂ ਦੀ ਜੱਥੇਬੰਦੀ ਹੋਣ ਦਾ ਦਾਅਵਾ ਕਰਦਾ ਹੈ ਤਾਂ ਉਹ ਵੀ ਕੇਵਲ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਅਤੇ ਸ਼ਹੀਦਾਂ ਦਾ ਅਪਮਾਨ ਕਰਨ ਦੇ ਤੁਲ ਹੋਵੇਗਾ। ਕਿਉਂਕਿ ਜਿਨ੍ਹਾਂ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਕੁਰਬਾਨੀਆਂ ਜਾਂ ਸ਼ਹੀਦੀਆਂ ਦਿੱਤੀਆਂ ਉਨ੍ਹਾਂ ਨੇ ਆਪਣੇ ਦਿਲ ਵਿੱਚ ਕਦੀ ਵੀ ਸੱਤਾ ਲਾਲਸਾ ਨੂੰ ਪਨਪਣ ਨਹੀਂ ਸੀ ਦਿੱਤਾ। ਉਨ੍ਹਾਂ ਦੇ ਦਿਲ ਵਿੱਚ ਇੱਕੋ-ਇੱਕ ਇਹੀ ਚਾਹਤ ਸੀ ਕਿ ਪੰਥ ਦਾ ਬੋਲਬਾਲਾ ਹੋਵੇ, ਗੁਰ-ਅਸਥਾਨਾਂ ਦੀ ਪਵਿਤ੍ਰਤਾ ਕਾਇਮ ਰਹੇ ਤੇ ਉਨ੍ਹਾਂ ਦਾ ਪ੍ਰਬੰਧ ਉਨ੍ਹਾਂ ਹੱਥਾਂ ਵਿੱਚ ਹੋਵੇ ਜੋ ਸਿੱਖ ਧਰਮ ਦੀਆਂ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਕਰਨ ਪ੍ਰਤੀ ਵਚਨਬੱਧ ਹੋਣ ਦੇ ਨਾਲ ਹੀ ਇਸ ਵਚਨਬਧਤਾ ਨੂੰ ਪਾਲਣ ਦੀ ਸਮਰਥਾ ਵੀ ਰਖਦੇ ਹੋਣ।
ਗਲ ਸਮੇਂ-ਸਮੇਂ ਦੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੀਆਂ ਚੋਣਾਂ, ਜੋ ਸੰਨ 2007 ਵਿੱਚ ਹੋਈਆਂ ਸਨ, ਉਨ੍ਹਾਂ ਲਈ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੀ ਰਣਨੀਤੀ ਬਣਾਉਣ ਅਤੇ ਪਾਰਟੀ ਉਮੀਦਵਾਰਾਂ ਦੀ ਚੋਣ ਕਰਨ ਲਈ ਜ. ਅਵਤਾਰ ਸਿੰਘ ਮੱਕੜ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੰਨਚਾਰਜ ਬਣਾ ਕੇ ਭੇਜਿਆ ਗਿਆ ਸੀ ਅਤੇ ਇਸ ਵਾਰ ਵੀ ਦਲ ਦੀ ਕੇਂਦ੍ਰੀ ਲੀਡਰਸ਼ਿਪ ਵਲੋਂ ਉਨ੍ਹਾਂ ਨੂੰ ਹੀ ਇਹ ਜ਼ਿਮੇਂਦਾਰੀ ਸੌਂਪੀ ਗਈ ਹੈ। ਪਿਛਲੀ ਵਾਰ ਜਦੋਂ ਉਹ ਚੋਣ-ਇੰਨਚਾਰਜ ਬਣ ਕੇ ਆਏ ਸਨ ਤਾਂ ਉਸ ਸਮੇਂ ਜ. ਮਨਜੀਤ ਸਿੰਘ ਜੀਕੇ, ਜੋ ਸ਼੍ਰੋਮਣੀ ਅਕਾਲੀ ਦਲ ਪੰਥਕ (ਜ. ਸੰਤੋਖ ਸਿੰਘ) ਦੇ ਪ੍ਰਧਾਨ ਸਨ, ਨੇ ਉਨ੍ਹਾਂ (ਜ. ਮੱਕੜ) ਨੂੰ ਪੇਸ਼ਕਸ਼ ਕੀਤੀ ਸੀ ਕਿ ਇਨ੍ਹਾਂ ਚੋਣਾਂ ਵਿੱਚ ਸ. ਪਰਮਜੀਤ ਸਿੰਘ ਸਰਨਾ ਨੂੰ ਚੁਨੌਤੀ ਦੇਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਅਕਾਲੀ ਦਲ ਪੰਥ ਆਪੋ ਵਿੱਚ ਗਠਜੋੜ ਕਾਇਮ ਕਰ ਮੈਦਾਨ ਵਿੱਚ ਨਿਤਰਨ। ਉਸ ਸਮੇਂ ਜ. ਮੱਕੜ ਨੇ ਜ. ਮਨਜੀਤ ਸਿੰਘ ਦੀ ਪੇਸ਼ਕਸ਼ ਸਵੀਕਾਰ ਕਰ ਉਨ੍ਹਾਂ ਦੇ ਅਕਾਲੀ ਦਲ ਨਾਲ ਗਠਜੋੜ ਬਣਾਉਣ ਦੀ ਗਲ ਤਾਂ ਦੂਰ ਰਹੀ, ਉਨ੍ਹਾਂ ਨਾਲ ਬੈਠ, ਗਲਬਾਤ ਕਰਨਾ ਵੀ ਗਵਾਰਾ ਨਹੀਂ ਸੀ ਕੀਤਾ। ਅੱਜ ਉਹੀ ਜ. ਅਵਤਾਰ ਸਿੰਘ ਮਕੜ ਉਸੇ ਜ. ਮਨਜੀਤ ਸਿੰਘ, ਜੋ ਹੁਣ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਹਨ, ਨਾਲ ਬੈਠ ਬਾਦਲ ਅਕਾਲੀ ਦਲ ਦੀ ਚੋਣ ਰਣਨੀਤੀ ਬਣਾਉਂਦੇ ਨਜਰ ਆ ਰਹੇ ਹਨ। ਹੈ ਨਾ ਸਮੇਂ ਦਾ ਫੇਰ?
ਇੱਕ ਹੋਰ ਗਲ: ਦਿੱਲੀ ਗੁਰਦੁਆਰਾ ਕਮੇਟੀ ਦੀਆਂ ਪਿਛਲੀਆਂ ਚੋਣਾਂ ਦੇ ਸਮੇਂ ਦੀ ਹੀ ਗਲ ਹੈ। ਚੋਣ-ਨਤੀਜੇ ਆ ਚੁਕੇ ਸਨ। ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ 28 ਊਮੀਦਵਾਰ ਜਿੱਤੇ ਸਨ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ 12 ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਪੰਥਕ 6 ਉਮੀਦਵਾਰ ਆਪਣੀ ਜਿਤ ਦਰਜ ਕਰਵਾਉਣ ਵਿੱਚ ਸਫਲ ਹੋ ਚੁਕੇ ਸਨ। ਦੋ ਮੈਂਬਰਾਂ ਦੀ ਕੋ-ਆਪਸ਼ਨ ਲਈ ਸਰਗਰਮੀਆਂ ਸ਼ੁਰੂ ਸਨ। ਬਾਦਲ ਤੇ ਪੰਥਕ, ਦੋਹਾਂ ਦਲਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਚੁਨੌਤੀ ਦੇਣ ਦੀ ਰਣਨੀਤੀ ਬਣਾਏ ਜਾਣ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਵਲੋਂ ਕੋ-ਆਪਸ਼ਨ ਲਈ ਦੋ ਦਾਅਵੇਦਾਰ ਮੈਦਾਨ ਵਿੱਚ ਸਨ। ਉਹ ਦੋਵੇਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਦੀ ਲਾਲਸਾ ਪਾਲੀ ਕੋ-ਆਪਸ਼ਨ ਰਾਹੀਂ ਗੁਰਦੁਆਰਾ ਕਮੇਟੀ ਦੇ ਮੈਂਬਰ ਬਣਨ ਲਈ ਹੱਥ-ਪੈਰ ਮਾਰ ਰਹੇ ਸਨ। ਦਸਣ ਵਾਲੇ ਦਸਦੇ ਹਨ ਕਿ ਇਨ੍ਹਾਂ ਅਠ੍ਹਾਰਾਂ ਮੈਂਬਰਾਂ ਦੀ ਇੱਕ ਬੈਠਕ ਉਨ੍ਹਾਂ ਵਿਚੋਂ ਹੀ ਇੱਕ ਦਾਅਵੇਦਾਰ ਨਾਲ ਹੋਈ। ਇਸ ਬੈਠਕ ਵਿੱਚ ਉਸਦੇ ਨਾਲ ਸੌਦਾ ਲਗਭਗ ਤਹਿ ਹੋ ਗਿਆ ਹੋਇਆ ਸੀ, ਕਿ ਅਚਾਨਕ ਹੀ ਅਠ੍ਹਾਰਾਂ ਮੈਂਬਰਾਂ ਵਿਚੋਂ ਇੱਕ ਨੇ ਇਹ ਆਖ ਪੰਗਾ ਪਾ ਦਿੱਤਾ ਕਿ ਜੇ ਇਸ ਸੱਜਣ ਦਾ ਸਮਰਥਨ ਕਰ ਇਸਨੂੰ ਕੋ-ਆਪਟ ਕਰਵਾਉਣ ਦੀ ਰਣਨੀਤੀ ਬਣਾਈ ਗਈ ਤਾਂ ਉਸਦੇ ਵਿਰੁਧ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਸਹਿਤ ਇਸਦੇ ਕਈ ਪੁਰਾਣੇ ਪੋਤੜੇ ਫੋਲ ਅਤੇ ਦੱਬੇ ਮੁਰਦੇ ਉਖਾੜ ਸਾਨੂੰ ਸਾਰਿਆਂ ਨੂੰ ਕਟਹਿਰੇ ਵਿੱਚ ਖੜਿਆਂ ਕੀਤਾ ਜਾਣ ਲਗੇਗਾ ਅਤੇ ਸਾਡੇ ਪਾਸ ਕੋਈ ਜਵਾਬ ਨਹੀਂ ਹੋਵੇਗਾ। ਇਸਲਈ ਇਸ ਨਾਲ ਆਪਣੇ ਸੰਬੰਧਾਂ ਨੂੰ ਪਰਦੇ ਪਿਛੇ ਰਖਿਆ ਜਾਏ ਤਾਂ ਹੀ ਬੇਹਤਰ ਰਹੇਗਾ। ਫਲਸਰੂਪ ਉਸ ਨਾਲ ਹੋਇਆ ਸੌਦਾ ਵਿਚੇ ਹੀ ਅਟਕ ਕੇ ਰਹਿ ਗਿਆ। ਨਤੀਜਾ ਇਹ ਹੋਇਆ ਕਿ ਦੂਸਰਾ ਦਾਅਵੇਦਾਰ ਬਾਜ਼ੀ ਮਾਰਨ ਵਿੱਚ ਸਫਲ ਹੋ ਗਿਆ। ਦਸਿਆ ਜਾ ਰਿਹਾ ਹੈ ਕਿ ਇਸ ਵਾਰ ਉਹ ਦਾਅਵੇਦਾਰ, ਜੋ ਪਿਛਲੀ ਵਾਰ ਪਛੜ ਗਿਆ ਸੀ, ਪਲਟੀ ਮਾਰ ਅਤੇ ਪਰਦੇ ਪਿਛੇ ਰਹਿ, ਬਾਜੀ ਮਾਰ ਲੈਣ ਦੀ ਫਿਰਾਕ ਵਿੱਚ ਹੈ। ਦੇਖਣਾ ਹੈ ਕਿ ਇਸ ਵਾਰ ਕਿਸਮਤ ਉਸਦਾ ਸਾਥ ਦਿੰਦੀ ਹੈ ਜਾਂ ਫਿਰ ਅਕਾਲ ਤਖ਼ਤ ਦਾ ਹੁਕਮਨਾਮਾ ਹੀ ਉਸਦੇ ਰਸਤੇ ਦੀ ਰੁਕਾਵਟ ਬਣ ਜਾਂਦਾ ਹੈ। 000
Mobile : + 91 98 68 91 77 31


(08/02/12)
ਸਰਵਜੀਤ ਸਿੰਘ

ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਮੇਰੇ ਵੱਲੋਂ ਸੰਖੇਪ ਅਤੇ ਸਪੱਸ਼ਟ ਜਵਾਬ ਲਈ ਕੀਤੀ ਗਈ ਬੇਨਤੀ ਨਾਲ ਸਹਿਮਤੀ ਪ੍ਰਗਟ ਕਰਨ ਦੇ ਬਾਵਜੂਦ ਵੀ ਸ਼ਬਦਾਂ ਦੇ ਹੇਰ-ਫੇਰ `ਚ ਉਲਝਾ ਕੇ ਰਹਿ ਗਏ ਹੋ। ਆਪ ਜੀ ਨੇ ਆਪਣੀ ਪੜਤਾਲ ਦੇ ਸਿੱਟੇ ਸਾਂਝੇ ਕੀਤੇ ਹਨ। ਵੀਰ ਜੀ, ਮੇਰੇ ਸਵਾਲ ਨਾਲ ਤਾਂ ਇਨ੍ਹਾਂ ਦਾ ਕੋਈ ਸਬੰਧ ਹੀ ਨਹੀ ਹੈ। ਆਪ ਜੀ ਨੇ ਆਪਣੀ ਪਿਛਲੀ ਵਿਚਾਰ ਚਰਚਾ ਦਾ ਜਿਕਰ ਵੀ ਕੀਤਾ ਹੈ। ਉਹ ਇਕ ਵੱਖਰਾ ਵਿਸ਼ਾ ਹੈ। ਜੇ ਕਰ ਆਪ ਚਾਹੋਂ ਤਾਂ ਹੁਣ ਵਾਲੀ ਚਰਚਾ ਖਤਮ ਹੋਣ ਤੇ ਪਹਿਲੀ ਵਿਚਾਰ ਚਰਚਾ ਫੇਰ ਆਰੰਭ ਕਰ ਸਕਦੇ ਹੋ।
ਮੇਰੇ ਸਵਾਲ, ਇਹ ਜਾਣਕਾਰੀ ਦਿਓ ਕਿ ਆਖਰੀ ਚਰਿਤ੍ਰ ਜਿਸ ਦੇ 405 ਛੰਦ ਹਨ, ਇਨ੍ਹਾਂ `ਚ ਪੰਥ ਪ੍ਰਵਾਨਿਤ 25 ਛੰਦ, ਤੁਹਾਡੇ ਵੱਲੋਂ ਕੀਤੀ ਗਈ ਸ਼੍ਰੇਣੀ ਵੰਡ ਅਨੁਸਾਰ ਕਿਸ ਸ਼੍ਰੇਣੀ (ਪਹਿਲੀ, ਦੂਜੀ ਜਾਂ ਤੀਜੀ) `ਚ ਸ਼ਾਮਲ ਹਨ?
ਆਪ ਜੀ ਲਿਖਦੇ ਹੋ, “ਦਾਸ ਦੇ ਵਿਚਾਰ ਅਨੁਸਾਰ ਇਨ੍ਹਾਂ ਰਹਿਤ ਮਰਿਆਦਾ ਵਿੱਚ ਆਉਂਦੀਆਂ ਰਚਨਾਵਾਂ ਨੂੰ ਪਹਿਲੀਆਂ ਦੋ ਸ਼੍ਰੇਣਿਆਂ ਵਿੱਚ ਦੇਖਣ ਦੀ ਲੋੜ ਹੈ”। ਮੇਰੇ ਖਿਆਲ ਮੁਤਾਬਕ ਆਪ ਜੀ ਦਾ ਜਵਾਬ ਇਉਂ ਬਣਦਾ ਹੈ।
(੧) ਹੋ ਸਕਦਾ ਹੈ ਕਿ ਚੌਪਈ ਗੁਰੂ ਜੀ ਦੀ ਲਿਖਤ ਹੋਵੇ ਜਾਂ ਹੋ ਸਕਦਾ ਹੈ ਕਿ ਗੁਰੂ ਜੀ ਨੇ ਕਿਸੇ ਤੋਂ ਲਿਖਵਾਈ ਹੋਵੇ।
(2) ਹੋ ਸਕਦਾ ਹੈ ਕਿ ਗੁਰੂ ਜੀ ਨੇ ਕਿਸੇ ਦੀ ਲਿਖੀ ਹੋਈ ਰਚਨਾ ਪਰਵਾਣ ਕਰ ਲਈ ਹੋਵੇ।
ਵੀਰ ਜੀ, ਆਪ ਦੇ ਪੱਤਰਾਂ ਤੋਂ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਤੁਸੀਂ ਵਿਚਾਰ ਚਰਚਾ ਨੂੰ ਸਪੱਸ਼ਟ ਅਤੇ ਸੰਖੇਪ ਰੱਖਕੇ ਕਿਸੇ ਸਿੱਟੇ ਤੇ ਪਹੁੰਚਣ ਦੇ ਚਾਹਵਾਨ ਨਹੀਂ ਹੋ। ਮੇਰਾ ਖਿਆਲ ਹੈ ਕਿ ਆਪ ਜੀ ਆਪਣੀ ਖੋਜ ਜਾਰੀ ਰੱਖੋ। ਜਿੰਨੀ ਦੇਰ ਆਪ ਕਿਸੇ ਨਤੀਜੇ ਤੇ ਨਹੀਂ ਪੁੱਜਦੇ, ਆਪਾ ਇਹ ਵਿਚਾਰ ਚਰਚਾ ਬੰਦ ਕਰ ਦਿੰਦੇ ਹਾਂ ਤਾਂ ਜੋ ਸ. ਮੱਖਣ ਸਿੰਘ ਜੀ ਅਤੇ ਪਾਠਕਾਂ ਦਾ ਕੀਮਤੀ ਸਮਾਂ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਜਦੋਂ ਆਪ ਕਿਸੇ ਨਤੀਜੇ ਤੇ ਪੁੱਜ ਜਾਵੋ ਤਾਂ ਮੇਰਾ ਇਹ ਦਾਵਾ ਰੱਦ ਕਰ ਦੇਣਾ ਕਿ ਅਖੌਤੀ ਦਸਮ ਗ੍ਰੰਥ `ਚ ਦਰਜ ਆਖਰੀ ਚਰਿਤ੍ਰ ਨੰ: 404, ਜਿਸ ਦੇ ਕੁਲ 405 ਛੰਦ ਹਨ `ਚ 377 ਤੋਂ 401 ਤਾਂਈ ਭਾਵ ਕੁਲ 25 ਛੰਦ, ਗੁਰੂ ਜੀ ਲਿਖਤ ਨਹੀਂ ਹੈ।
ਧੰਨਵਾਦ
ਸਰਵਜੀਤ ਸਿੰਘ


(08/02/12)
ਪ੍ਰਭਜੀਤ ਸਿੰਘ ਧਵਨ

ਅਖੌਤੀ ਅਕਾਲ ਤਖ਼ਤ ਜਾਂ ਹਉਏ ਦਾ ਡਰ!

6 ਫਰਵਰੀ 2012 ਦੇ ਰੋਜ਼ਾਨਾ ਸਪੋਕਸਮੈਨ ਦੀ ਸੁਰਖੀਆਂ ਵਿੱਚ ਛਪੀ ਖਬਰ “ਪ੍ਰੋ. ਧੂੰਦਾ ਵਲੋ ਅਕਾਲ ਤਖ਼ਤ ਸਾਹਿਬ ਵਿੱਚ ਪੇਸ਼ ਹੋਣ ਦਾ ਮਸਲਾ, ਪੱਤਰ ਮੁੱਖ ਸੇਵਾਦਾਰ ਨੂੰ ਭੇਜਿਆ” ਨੇ ਮੈਨੂੰ ਇਸ ਲੇਖ ਲਈ ਪ੍ਰੇਰਿਤ ਕੀਤਾ। ਮੇਰਾ ਇੱਕ ਲੇਖ “ਪੁਆੜੇ ਦੀ ਜੜ੍ਹ ਪ੍ਰਿਥਮ ਭਗੌਤੀ ਹੀ ਹੈ” ਜੋ ਕਿ 03 ਮਾਰਚ 2010 ਰੋਜ਼ਾਨਾ ਸਪੋਕਸਮੈਨ ਦੇ ਸਤਰੰਗੀ ਭਾਗ ਵਿੱਚ ਛਪਿਆ ਸੀ। ਉਸ ਵਿੱਚ ਵੀ ਮੈਂ ਸਿਖ ਜਗਤ ਅੰਦਰ ਸਤਿਕਾਰਿਆ ਜਾਣ ਵਾਲਾ ਨਾਮ ਅਕਾਲ ਤਖ਼ਤ ਨੂੰ ਅਖੌਤੀ ਅਕਾਲ ਤਖ਼ਤ ਦੀ ਸ਼ਬਦਵਾਲੀ ਨਾਲ ਲਿਖਿਆ ਸੀ। ਅਖੌਤੀ ਲਿਖਣ ਤੋਂ ਸਿੱਧਾ (ਸੁਚੇਤ ਤੇ ਵਿਦਵਾਨ ਸਿੱਖਾਂ ਨੂੰ ਛੱਡ ਕੇ) ਅੰਨ੍ਹੀ ਸ਼ਰਧਾ ਰੱਖਣ ਵਾਲੇ ਸਿੱਖਾਂ ਨੂੰ ਸੋਚਣ ਅਤੇ ਖੋਜ ਕਰਨ ਲਈ ਇੱਕ ਵਿਚਾਰ ਦਿੱਤੀ ਸੀ।

ਮੈਂ ਸਖਸ਼ੀ ਤੌਰ ਤੇ ਪ੍ਰੋ. ਸਰਬਜੀਤ ਸਿੰਘ ਜੀ ਧੂੰਦਾ ਬਾਰੇ ਅਖੌਤੀ ਅਕਾਲ ਤਖ਼ਤ ਦੇ ਪੰਜ ਪੁਜਾਰੀਆਂ ਦੇ ਨਾਮ ਚਿੱਠੀ ਭੇਜਣ ਨੂੰ ਗੁਰਮਤਿ ਨਹੀਂ ਮੰਨਦਾ। ਹੁਣ ਜਦ ਪ੍ਰੋ. ਧੂੰਦਾ ਜੀ ਨੇ ਪੁਜਾਰੀਆਂ ਸਾਹਮਣੇ ਪੇਸ਼ ਹੋਣ ਵਾਸਤੇ ਮਨ ਬਣਾ ਹੀ ਲਿਆ ਹੈ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਿਆਨ ਖੜਗ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਕ ਢਾਲ ਨਾਲ, ਪੁਜਾਰੀਆਂ ਨਾਲ ਇਸ ਨਿਬੇੜੇ ਵਾਲੀ ਜੰਗ ਵਿੱਚ ਕੁੱਦ ਪੈਣ। (ਪੁਜਾਰੀਆਂ ਨਾਲ ਜੰਗ ਵਿੱਚ ਕੁੱਦਣ ਬਾਰੇ ਮੈਂ ਅਪਣੇ ਵਿਚਾਰ ਲੇਖ ਦੇ ਆਖਿਰ ਵਿੱਚ ਲਿਖੇ ਹਨ)

ਮੈਂ ਪ੍ਰੋ. ਧੂੰਦਾ ਜੀ ਦੇ ਨਜਦੀਕੀ ਸਤਸੰਗੀਆਂ ਵਿਚੋਂ ਹਾਂ ਜਿਨ੍ਹਾਂ ਨੇ ਦਿਨ ਤੇ ਰਾਤਾਂ ਇੱਕਠਿਆਂ ਗੁਰਮਤਿ ਵਿਚਾਰਾਂ ਕਰਦਿਆਂ ਗੁਜਾਰੀਆਂ ਹਨ। ੳਨਾਂ ਨਾਲ ਗੁਰਬਾਣੀ ਸ਼ਬਦ ਅਤੇ ਗੁਰਮਤਿ ਸਿਧਾਤਾਂ ਦੀ ਵੀਚਾਰ ਬੜੀ ਸੁਖਾਵੀਂ ਅਤੇ ਗਿਆਨ ਭਰਪੂਰ ਰਹਿੰਦੀ ਹੈ। ਮੈਂ ਪਿਛਲੇ ਦਿਨੀਂ 19 ਜਨਵਰੀ ਤੋਂ 29 ਜਨਵਰੀ ਤਕ ਆਪਣੀ ਵਿਦੇਸ਼ ਯਾਤਰਾ ਦੌਰਾਨ ਪ੍ਰੋ. ਧੂੰਦਾ ਜੀ ਨੂੰ ਉਨ੍ਹਾਂ ਦੀ ਗੁਰਮਤਿ ਪ੍ਰਚਾਰ ਫੇਰੀ ਦੋਰਾਨ ਕਨੇਡਾ ਵਿੱਚ ਟੈਲੀਫੋਨ ਤੇ ਸੰਪਰਕ ਕਰਨ ਵਿੱਚ ਅਸਮਰਥ ਰਿਹਾ।

ਆਓ ਹੁਣ ਅਖੌਤੀ ਅਕਾਲ ਤਖ਼ਤ ਜਾਂ ਹਉਏ ਦੇ ਡਰ ਵਲ ਸੁਰਤ ਜੋੜੀਏ। ਇੱਕ ਹਿੰਦੀ ਗਾਣਾ ਅਕਸਰ ਸੁਣਿਆ ਹੋਣਾਂ “ਤੁਝ ਮੇ ਰੱਬ ਦਿਸਦਾ ਹੈ ਯਾਰਾ ਮੈਂ ਕੀ ਕਰਾਂ” ਦੀ ਵਿਚਾਰ ਨੇ ਗੁਰੁ ਨਾਨਕ ਜੀ ਦੇ ਸਰਬ ਵਿਆਪਕ ਰੱਬ ਜੀ ਨੂੰ ਅਪਣੇ ਜਨਵਰੀ 2011 ਦੇ ਲੇਖ (ਸਬ ਵਿੱਚ ਰੱਬ ਦਿੱਸਦਾ ਹੈ ਯਾਰੋ ਮੈਂ ਕੀ ਕਰਾਂ) ਵਿੱਚ ਕਲਮ ਬੰਦ ਕੀਤਾ ਸੀ। ਆਪਣੀ ਤੁਛ ਬੁਧ ਮੁਤਾਬਿਕ ਮੈ, ਪ੍ਰੋ. ਧੂੰਦਾ ਜੀ ਨੂੰ ਆਪਣੇ ਇਸ ਲੇਖ ਵਿੱਚ ਵਿਚਾਰੇ ਉਸ ਬਿਬੇਕ ਬੁਧ ਦੇ ਧਾਰਨੀ ਸਮਝਦਾਂ ਹਾਂ ਜੋ ਬਿਨ ਜਾਨ ਪਦਾਰਥਾਂ ਤੇ ਵਿਕਾਰੀਆਂ ਦੇ ਅੰਦਰ ਵੱਸਦੀ ਰੱਬ ਜੀ ਦੀ ਸੱਤਿਆ (ਹੋਂਦ) ਤੋਂ ਗੁਰਬਾਣੀ ਦੀ ਰੌਸ਼ਨੀ ਤੋਂ ਜਾਣੂ ਹਨ।

ਸਾਰੇ ਸਿੱਖਾਂ ਲਈ ਅਤੇ ਪ੍ਰੋ. ਧੂੰਦਾ ਜੀ ਨੂੰ ਵੀ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੋਣ “ਗੁਰੂ ਕਾ ਦਰਬਾਰ” ਹੈ। ਸੋ, ਸੁਭਾਵਿਕ ਹੀ ਅਸੀ, “ਗੁਰੂ ਕੇ ਦਰਬਾਰ” ਨੂੰ “ਦਰਬਾਰ ਸਾਹਿਬ” ਹੀ ਕਹਿੰਦੇ ਹਾਂ। ਕਾਨ੍ਹਾ ਢੇਸੀਆਂ (ਸ਼ਾਇਦ ਕਿਸੇ ਜਗ੍ਹਾ ਦਾ ਨਾਂ ਹੈ) ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੁਨਿਆਵੀ ਵਿਕਾਰੀ (ਲੱਚਰ) ਗੀਤ ਤੇ ਨਾਚ ਹੋਏ ਸੀ। ਇਹ ਸਿੱਖਾਂ ਲਈ ਇੱਕ ਸ਼ਰਮਨਾਕ ਤੇ ਡੁੱਬ ਕੇ ਮਰਣ ਵਾਲੀ ਘਟਨਾ ਸੀ। ਕਈਆਂ ਨੇ ਇਸ ਘਟਨਾ
ਵਿਚ ਸ਼ਿਰਕਤ ਕੀਤੀ ਹੋਣੀ ਹੈ ਤੇ ਸੁਣਿਆ ਵੀ ਹੋਣਾ ਪਰ ਦੁੱਖ ਸਿਰਫ ਪ੍ਰੌ. ਧੂੰਦਾ ਜੀ ਦੀ ਜਿਊਂਦੀ ਜ਼ਮੀਰ ਨੂੰ ਹੀ ਲੱਗਾ। ਮੈਂ ੳਨ੍ਹਾਂ ਦੇ ਇਸ ਪ੍ਰੋਗਰਾਮ ਦੀ ਅਸਲੀ ਵੀਡੀੳ ਫਿਲਮ ਇੰਨਰਨੈਟ ਤੇ ਦੇਖੀ/ਸੁਣੀ ਹੇ, ਜਿਸ ਵਿੱਚ ਇਹ ਕਿਹਾ
ਹੈ ਕਿ ‘ਅੱਜ ਵੀ ਦਰਬਾਰ ਸਾਹਿਬ ਵਿੱਚ ਇਹ ਕੰਮ ਹੋ ਰਹੇ ਹਨ’।
1
ਅਖੌਤੀ ਜਥੇਦਾਰਾਂ ਦੇ ਨਾਦਰਸ਼ਾਹੀ ਬੋਲ (ਕਿ ਦਰਬਾਰ ਸਾਹਿਬ ਬਾਰੇ ਭਦੀ ਸ਼ਬਦਵਾਲੀ ਅਖੌਤੀ ਪ੍ਰਚਾਰਕ ਸਰਬਜੀਤ ਸਿੰਘ ………) ਜੋ ਉਨ੍ਹਾਂ ਨੇ ਪ੍ਰੈਸ ਕੰਨਫਰੈਂਸ ਬੁਲਾ ਕੇ 3-4 ਜਨਵਰੀ 2012 ਨੂੰ ਅਖੌਤੀ ਅਕਾਲ ਤਖ਼ਤ ਦੇ ਹੁਕਮਨਾਮੇ ਵਜੋਂ ਸੁਨਾਇਆ ਗਿਆ। ਪਾਠਕ ਜਿੳ, ਕਿ ਸਾਡੇ ਵਾਸਤੇ ਸਿਰਫ਼ ਸੋਨੇ ਦੀ ਛੱਤ ਤੇ ਦੀਵਾਰਾਂ ਨਾਲ ਸੰਵਾਰੀ, ਪਾਣੀ ਦੇ ਸਰੋਵਰ ਵਿੱਚ ਇੱਕ ਖ਼ੂਬਸੂਰਤ ਇਮਾਰਤ ਹੀ ਦਰਬਾਰ ਸਾਹਿਬ ਹੈ ਭਾਵੇਂ ਓਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼-ਮਾਨ ਨਾ ਹੋਣ? ਕਦਾਚਿਤ ਨਹੀ, ਹਾਂ ਦਰਬਾਰ ਦੀ ਇਮਾਰਤ ਤਾਂ ਕਹੀ ਜਾ ਸਕਦੀ ਹੈ ਪਰ “ਦਰਬਾਰ ਸਾਹਿਬ” ਨਹੀਂ ਜਿਥੇ ਸਾਹਿਬ ਮੌਜੂਦ ਹੀ ਨਹੀਂ। ਬਸ, ਇਸੇ ਗੱਲ ਨੂੰ ਪ੍ਰੋ. ਧੂੰਦਾ ਜੀ ਨੇ ਉਜਾਗਰ ਕੀਤਾ ਹੈ। ਮੱਸਾ ਰੰਗੜ ਜਿਸ ਜਗ੍ਹਾ ਤੇ ਸ਼ਰਾਬ ਤੇ ਨਾਚ ਦੀਆਂ ਮਹਿਫ਼ਲਾਂ ਲਗਾਉਦਾਂ ਸੀ ਉਸ ਸਮੇਂ ਸਾਡਾ ਗੁਰੂ (ਗ੍ਰੰਥ) ਸਾਹਿਬ ਜੀ ਮੌਜੂਦ ਹੀ ਨਹੀਂ ਸਨ। ਹਾਂ ਇਹ ਕਿਹਾ ਜਾ ਸਕਦਾ ਹੈ ਕਿ ਸਾਡੇ ਗੁਰੂ (ਸਾਹਿਬ) ਜੀ ਦੀ ਇਮਾਰਤ ਜਿਥੇ ਗੁਰੂ (ਸਾਹਿਬ) ਜੀ ਦਾ ਦਰਬਾਰ ਸੱਜਦਾ ਸੀ, ਵਿਕਾਰੀਆਂ ਨੇ ਕਬਜ਼ਾ ਕਰ ਲੀਤਾ ਸੀ। ਸੁੱਖਾ ਸਿੰਘ ਜੀ ਤੇ ਮਹਿਤਾਬ ਸਿੰਘ ਜੀ ਨੇ ਮੱਸਾ ਰੰਗੜ ਦਾ ਸਿਰ ਵੱਢ ਕੇ ਵਿਕਾਰੀਆਂ ਨੂੰ ਭਾਜੜਾਂ ਪਾਈਆਂ ਸਨ ਅਤੇ ਗੁਰੂ ਸਤਿਕਾਰ ਬਹਾਲ ਕੀਤਾ ਸੀ।

ਉਪ੍ਰੋਕਤ ਲਿਖੇ ਮੇਰੇ ਵੀਚਾਰ ਹੀ ਤਾਂ ਪ੍ਰੋ. ਧੂੰਦਾ ਜੀ ਨੇ ਆਪਣੀ ਸੌਖੀ ਤੇ ਪਭਾਵਸ਼ਾਲੀ ਵੀਚਾਰਾਂ ਦੁਆਰਾ, ਸੰਗਤਾਂ ਦੇ ਸਨਮੁੱਖ, ਜੁਲਾਈ 2010 ਸ਼ਾਹਦਰੇ ਇੱਕ ਗੁਰੂ ਦਰਬਾਰ ਵਿੱਚ ਹਾਜ਼ਰੀ ਭਰਦਿਆਂ ਰੱਖੇ ਸਨ। ਪ੍ਰੋ. ਧੂੰਦਾ ਜੀ ਨੇ ਇੱਕ ਖ਼ਿਆਲੀ ਚਿੱਤਰ ਉਲੀਕਦਿਆਂ ਮੱਸਾ ਰੰਘੜ ਅਤੇ ਸੁੱਖਾ ਸਿੰਘ/ਮਹਿਤਾਬ ਸਿੰਘ ਵਿੱਚ ਉਨ੍ਹਾਂ ਦੇ ਮਰਣ ਤੋਂ ਬਆਦ ਗੱਲਬਾਤ ਨਾਲ ਪੇਸ਼ ਕੀਤਾ। ਇਸ ਗੱਲਬਾਤ ਵਿੱਚ ਮੱਸਾ ਰੰਘੜ ਸੁਵਾਲੀਆ ਤੌਰ ਤੇ ਸੁੱਖਾ ਸਿੰਘ/ਮਹਿਤਾਬ ਸਿੰਘ ਨੂੰ ਇਹ ਕਹਿੰਦਆਂ ਦਰਸਾਇਆ ਕਿ ਤੁਸੀਂ ਮੇਰਾ ਸਿਰ ਇਸ ਕਰਕੇ ਵੱਢਿਆ ਕਿਉਂ ਕਿ ਮੈ ਆਪ ਜੀ ਦੇ ਗੁਰੂ (ਸਾਹਿਬ) ਜੀ ਦੀ ਇਮਾਰਤ ਵਿੱਚ ਸ਼ਰਾਬ ਦਾ ਸੇਵਨ ਕੀਤਾ ਤੇ ਨਾਚ ਕਰਵਾਇਆ, ਜਿੱਥੇ ਤੁਹਾਡੇ ਗੁਰੂ (ਸਾਹਿਬ) ਜੀ ਮੌਜੂਦ ਹੀ ਨਹੀ ਸਨ; ਪਰ ਅੱਜ ਕੱਲ (ਕਾਨ੍ਹਾ ਢੇਸੀਆਂ ਵਿਚ) ਆਪ ਜੀ ਦੇ ਗੁਰੂ ਸਾਹਿਬ ਜੀ ਦੇ ਸਜੇ “ਦਰਬਾਰ ਸਾਹਿਬ” ਵਿੱਚ ਨਾਚ ਹੋ ਰਹੇ ਹਨ। ਇਨ੍ਹਾਂ ਨੱਚਣ ਅਤੇ ਨਚਾਣ ਵਾਲਿਆਂ ਦੀ ਜੁਰਅਤ ਬਾਰੇ ਆਪ ਜੀ ਦਾ ਕੀ ਵੀਚਾਰ ਹੈ? ਸੌਖੇ ਅਤੇ ਦਲੀਲ ਦੀ ਕਸਵਟੀ ਤੇ ਪੂਰੀਆਂ ਉਤਰਦੀਆਂ ਪ੍ਰੋ. ਧੂੰਦਾ ਜੀ ਦੀਆਂ ਵੀਚਾਰਾਂ ਸੰਗਤਾਂ ਨੂੰ ਤੇ ਸਮਝ ਆ ਗਈ ਪਰ ਪੁਜਾਰੀਆਂ ਦੇ ਗਲੇ ਥੱਲਿੳਂ ਨਾ ਉਤਰੀਆਂ।

ਕਟੋਰੇ ਨੂੰ ਗੰਦ ਵਿਚੋਂ ਕੱਢਣ ਵਾਸਤੇ ਗੰਦ ਵਿੱਚ ਹੱਥ ਪਉਣਾ ਹੀ ਪੈਂਦਾ ਹੈ ਜਾਂ ਕਿਸੀ ਜੁਗਤੀ ਨਾਲ ਆਪ ਨਾ ਵੜ ਕੇ ਕੱਢਿਆ ਜਾ ਸਕਦਾ ਹੈ। ਅੱਜ ਤੱਕ ਅਸੀਂ ਸਿੱਖੀ ਸਿਧਾਤਾਂ ਦੇ ਨਿਰਮਲ ਕਟੋਰੇ ਨੂੰ ਪੁਜਾਰੀਆਂ ਦੇ ਗੰਦ ਵਿਚੋਂ ਜੁਗਤਾਂ ਰਾਹੀਂ ਹੀ ਕੱਢਣ ਦੇ ਪਰਿਆਸ ਕਰਦੇ ਆਏ ਹਾਂ। ਉਗਲਾਂ ਤੇ ਗਿਣੇ ਜਾਣ ਵਾਲੇ ਅੱਜ ਦੇ ਜਿਊਂਦੀ ਜ਼ਮੀਰ ਦੇ ਮਾਲਕ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ, ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਅਤੇ ਪ੍ਰੌ. ਇੰਦਰ ਸਿੰਘ ਘੱਗਾ ਵਰਗੇ ਪੁਜਾਰੀਆਂ ਨੂੰ ਭਾਜੜਾਂ ਪਾਣ ਦੇ ਇਤਿਹਾਸ ਰੱਚ ਰਹੇ ਹਨ। ਅੱਜ ਇਸੇ ਕਤਾਰ ਵਿੱਚ ਪ੍ਰੋ. ਧੂੰਦਾ ਜੀ ਖੜੇ ਹਨ। ਅੱਜ ਤੱਕ ਉਪਰਲੀਆਂ ਸ਼ਖਸ਼ੀਅਤਾਂ ਦੇ ਮਾਲਕਾਂ ਨੇ ਅਖੌਤੀ ਅਕਾਲ ਤਖ਼ਤ ਦੇ ਪੁਜਾਰੀਆਂ ਅਗੇ ਪੇਸ਼ੀ ਨਹੀਂ ਭੂਗਤੀ।

ਪ੍ਰੋ. ਸਰਬਜੀਤ ਸਿੰਘ ਧੂੰਦਾ ਜੀਓ! 6 ਫਰਵਰੀ ਸੋਪਕਸਮੈਨ ਦੀ ਖ਼ਬਰ ਅਨੁਸਾਰ ਜੇ ਆਪ ਪੇਸ਼ੀ ਤੇ ਜਾ ਰਹੇ ਹੋ ਤਾਂ ਆਪ ਜੀ ਦੀ ਪੁਜਾਰੀਆਂ ਅਗੇ ਪੇਸ਼ੀ ਦੁਰਾਨ, ੳਸੀ ਦਲੇਰੀ ਤੇ ਲੋਜ਼ਿਕ ਨਾਲ ਗੁਰੂ ਦਰਬਾਰਾਂ ਵਿੱਚ ਸੁਣਾਉਦੇਂ ਹੋਏ, ਵਿਚਾਰਾਂ ਦੀ ਝਲਕ ਆੳਣੀ ਚਾਹੀਦੀ ਹੈ।

ਪੇਸ਼ੀ ਪ੍ਰਥਾਇ ਮੈਂ ਆਪਣੇ ਵੀਚਾਰ ਲਿਖ ਰਿਹਾਂ ਹਾਂ;

1. ਪੇਸ਼ੀ ਸਮੇਂ ਅਪਣਾ ਨਾਮ ਸਰਬਜੀਤ ਸਿੰਘ ਧੂੰਦਾ ਦੱਸ ਕੇ ਪੁਜਾਰੀਆਂ ਕੋਲੋਂ ਆਪਣੀ ਪੇਸ਼ੀ ਦਾ ਕਾਰਣ ਪੁੱਛਣਾ ਹੈ।
2. ਆਪ ਜੀ ਨੇ ਸ਼ਕਾਇਤ ਕਰਤਾ ਦੀ, ਸ਼ਕਾਇਤ ਦੀ ਅਸਲੀ ਸ਼ਕਾਇਤ ਦੀ ਕਾਪੀ ਤੇ ੳਸ ਨਾਲ ਜੁੜੇ ਦਸਤਾਵੇਜ਼ ਦੀ ਮੰਗ ਕਰਣੀ ਹੈ।
3. ਆਪ ਜੀ ਨੇ ਪੁੱਛਣਾ ਮੇਰਾ ਪੱਖ ਸੁਨਣ ਤੋਂ ਬਿਨ੍ਹਾਂ ਹੀ ਉਨ੍ਹਾਂ ਪੰਜ ਪੁਜਾਰੀਆਂ ਦੀ ਕੀ ਮਜ਼ਬੂਰੀ ਸੀ ਕਿ ਪ੍ਰੈੱਸ ਕਾਨਫਰੈਂਸ ਬੁਲਾ ਕੇ ਸਾਰੀ ਦੁਨੀਆਂ ਵਿੱਚ ਮੈਨੂੰ ਕਸੂਰਵਾਰ ਗਰਦਾਨਿਆਂ ਗਿਆ।
4. ਪੇਸ਼ੀ ਤੋਂ ਬਾਅਦ ਆਪ ਜੀ ਅਤੇ ਪੁਜਾਰੀਆਂ ਵਿੱਚ ਸਾਰੀ ਵਾਰਤਾਲਾਪ ਪ੍ਰੈਸ ਕਾਨਫਰੈਂਸ ਬੁਲਾ ਕੇ ਹੋਣੀ ਚਾਹੀਦੀ ਹੈ।
5. ਪੰਜਾਂ ਪੁਜਾਰੀਆਂ ਦੀ ਬੰਦ ਕਮਰੇ ਵਿੱਚ ਲਗੀ ਕਚਹਿਰੀ ਦਾ ਪੂਰਾ ਨਕਸ਼ਾ ਸਿੱਖ ਸੰਗਤਾਂ ਨੂੰ ਦੱਸਣ ਦੀ ਕ੍ਰਿਪਾਲਤਾ ਕਰਨੀ ਅਤੇ ਸ੍ਰੀ ਗੂਰੁ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਕੋਣ ਹਾਜਰੀ ਤੇ ਸੀ।

ਸ਼ਬਦ ਵਿਚਾਰ ਨਾਲ ਜੁੜੀ ਸੁਰਤ ਦੇ ਚਰਣਾਂ ਦੀ ਧੂੜ

ਪ੍ਰਭਜੀਤ ਸਿੰਘ ਧਵਨ
ਦੁਬਈ (ਯੂ. ਏ. ਈ)
mo. 00971-50-8954294


(08/02/12)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰ ਯੋਗ ਸੰਪਾਦਕ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ,

ਸ. ਹਰਦੇਵ ਸਿੰਘ ਜੰਮੂ ਜੀ ਦੇ ਸਿਖ ਮਾਰਗ ਤੇ 07. 02. 2012 ਨੂੰ ਪਾਏ ਗਏ ਪੱਤਰ ਦੇ ਸਬੰਧ ਵਿੱਚ ਮੈਂ ਪਹਿਲਾਂ ਤਾਂ ਇਹ ਜਾਣਨਾ ਚਾਹੁੰਦਾ ਹਾਂ ਕਿ ਮੇਰੇ 06. 02. 2012 ਨੂੰ ਸਿਖਮਾਰਗ ਤੇ ਪਾਏ ਗਏ ਪਤੱਰ ਵਿੱਚ ਉਹਨਾਂ ਨੂੰ ਕੀ ਲੱਭ ਗਿਆ ਹੈ ਕਿ ਉਹ ‘ਇਕਬਾਲਨ’ ਦਾ ਢੋਲ ਵਜਾਉਣ ਲੱਗ ਪਏ ਹਨ।

ਇਸ ਤੋਂ ਅੱਗੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਸਰਵਉਚਤਾ ਦੇ ਸਿਧਾਂਤ ਦੀ ਪਹਿਲਾਂ ਹੀ ਭਲੀ-ਭਾਂਤ ਜਾਣਕਾਰੀ ਰਹੀ ਹੈ ਅਤੇ ਮੇਰੇ ਵੱਲੋਂ ਇਸ ਨੂੰ ‘ਹੁਣ’ ਸਮਝਣ ਦੀ ਕੋਈ ਸਥਿਤੀ ਨਹੀਂ ਉਪਜੀ। ਇਹ ਸ. ਜੰਮੂ ਜੀ ਹੀ ਹਨ ਜੋ ਵਾਰ-ਵਾਰ ‘ਸਰਵਉਚਤਾ’ ਦਾ ਨੁਕਤਾ ਪੇਸ਼ ਕਰਕੇ ਉਸ ਚੀਜ਼ ਦੀ ਸਰਵਉੱਚਤਾ ਸਥਾਪਤ ਕਰਨ ਦੇ ਯਤਨ ਵਿੱਚ ਲੱਗੇ ਹੋਏ ਹਨ ਜਿਸਦੀ ਕੋਈ ਹੋਂਦ ਹੀ ਮੌਜੂਦ ਨਹੀਂ।

ਮੇਰੇ ਵੱਲੋਂ ਇਹ ਸਪਸ਼ਟ ਤੌਰ ਤੇ ਦਸਿੱਆ ਗਿਆ ਹੈ ਕਿ “ਗੁਰੂ ਦੀ ਸਰਵਉਚਤਾ ਮਨੁੱਖ ਦੇ ਸਮਾਜੀ ਰਿਸ਼ਤਿਆਂ ਵਿੱਚ ਹੈ।” ਸੋ ਕਿਸੇ ਸਿਖ ਲਈ ਸ਼ਬਦ-ਗੁਰੂ ਦੀ ਸਰਵਉਚਤਾ ਗ੍ਰੰਥਾਂ ਦੇ ਸਮੂਹ ਵਿੱਚ ਨਹੀਂ ਸਗੋਂ ਉਸ ਦੇ ਸਮਾਜਿਕ ਰਿਸ਼ਤਿਆਂ ਦੇ ਸਮੂਹ (ਮਾਂ-ਬਾਪ, ਭੈਣ-ਭਾਈ, ਪਤੀ-ਪਤਨੀ, ਧੀਆਂ-ਪੁੱਤਰ, ਚਾਚੇ-ਤਾਏ, ਦੋਸਤ-ਗੁਆਂਢੀ ਆਦਿਕ) ਵਿੱਚ ਹੈ ਐਨ ਉਸੇ ਤਰ੍ਹਾਂ ਜਦੋਂ ਸਿਖ ਸਮਾਜ ਵਿੱਚ ਪਹਿਲੇ ਗੁਰੂ ਸਾਹਿਬਾਨ ਦੇ ਮਨੁੱਖੀ ਜਾਮੇ ਵਿੱਚ ਹੋਣ ਵੇਲੇ ਹੋਇਆ ਕਰਦਾ ਸੀ।

ਅਖੌਤੀ ਅਕਾਲ ਤਖਤ ਨੂੰ ਸਥਾਪਤ ਕਰਨ ਲਈ ਕਦੀ ਕਿਸੇ ਗੁਰੂ ਜੀ ਨੇ ਕੋਈ ਨਿਰਨਾ ਨਹੀਂ ਲਿਆ। ਹਾਂ, ਛੇਵੇਂ ਗੁਰੁ ਜੀ ਨੇ ਮੀਰੀ ਦੇ ਪੱਖ ਦੇ ਇੱਕ ਅੰਸ਼ ਦੇ ਤੌਰ ਤੇ ਤਖਤ ਜ਼ਰੂਰ ਬਣਵਾਇਆ ਸੀ ਜੋ ਸਤਾਰ੍ਹਵੀਂ ਸਦੀ ਤੋਂ ਹੀ ਅਲੋਪ ਹੈ ਭਾਵੇਂ ਕਿ ਇਸ ਨਾਲ ਸਬੰਧਤ ਮਕਸਦ ਗੁਰੂ ਜੀ ਨੇ ਭਲੀ-ਭਾਂਤ ਪੂਰਾ ਕਰ ਲਿਆ ਹੋਇਆ ਸੀ। ਹੁਣ ਸ. ਜੰਮੂ ਜੀ ਲਈ ਹੇਠਾਂ ਲਿਖੇ ਤਿੰਨ ਸਵਾਲ ਹਨ ਜਿਹਨਾਂ ਦਾ ਉਤੱਰ ਉਹ ਜਦੋਂ ਮਰਜ਼ੀ ਦੇ ਦੇਣ, ਪਰੰਤੂ ਦੇਣ ਜ਼ਰੂਰ:
1. ਉਹਨਾਂ ਦੇ ਆਪਣੇ ਇਸ ਕਥਨ ਦਾ ਕੀ ਸਰੋਤ ਹੈ ਕਿ ਛੇਵੇਂ ਗੁਰੂ ਜੀ ਨੇ ਆਪਣੇ ਉਸਾਰੇ ਤਖਤ ਦਾ ਨਾਮ ‘ਅਕਾਲ’ ਤੇ ਰਖਿੱਆ ਸੀ?
2. ਛੇਵੈਂ ਗੁਰੁ ਜੀ ਵੱਲੋਂ ਆਪਣੇ ਉਸਾਰੇ ਤਖਤ ਦਾ ਨਾਮ ‘ਅਕਾਲ’ ਤੇ ਰੱਖਣਾ ਗੁਰਮੱਤ ਦਾ ਅਨੁਸਾਰੀ ਕਿਵੇਂ ਹੋ ਸਕਦਾ ਸੀ?
3. ਉਹਨਾਂ ਦੇ ਆਪਣੇ ਇਸ ਕਥਨ ਦਾ ਕੀ ਸਰੋਤ ਹੈ ਕਿ ਗੁਰੂ ਜੀ ਨੇ ਮਸਲੇ ਹਲ ਕਰਨ ਲਈ ਕੋਈ ‘ਸਰਵਉਚ’ ਇਦਾਰਾ ਕਾਇਮ ਕੀਤਾ ਸੀ?
ਮੇਰੇ ਵਿਚਾਰ ਵਿੱਚ ਜਦੋਂ ਅਖੌਤੀ ਅਕਾਲ ਤਖਤ ਦੀ ਕਦੀ ਕੋਈ ਹੋਂਦ ਹੀ ਨਹੀਂ ਰਹੀ, ਇਸ ਮਿਥਹਾਸਿਕ ਵਿਵਸਥਾ ਨੂੰ ਸਰਵਉਚ ਕਹਿਣਾਂ ਤਾਂ ਉਂਜ ਹੀ ਅਤਕਥਨੀ ਬਣ ਜਾਂਦੀ ਹੈ। ਜਿਹੜੀ ਚੀਜ਼ ਦੀ ਹੋਂਦ ਹੀ ਮੌਜੂਦ ਨਹੀਂ ਉਸਦਾ ਗੁਰਮੱਤ ਨਾਲ ਕੋਈ ਸਬੰਧ ਅਤੇ ਫਰਕ ਹੋ ਹੀ ਨਹੀਂ ਸਕਦਾ। (ਮੈਂ ਪਰਮਾਤਮਾਂ ਅਤੇ ਸ਼ਬਦ-ਗੁਰੂ ਵਿਚਲਾ ਫਰਕ ਸ. ਜੰਮੂ ਜੀ ਦਾ ਸਮਝਾਇਆ ਹੋਇਆ ਨਹੀਂ ਸਮਝਿਆ; ਸਗੋਂ ਇਹ ਫਰਕ ਮੈਂ ਉਹਨਾਂ ਨੂੰ ਸਮਝਾਇਆ ਹੈ।) ਗੁਰੂ ਸਾਹਿਬਾਨ ਜੀ ਦੇ ਕੀਤੇ ਹੋਏ ਅਨੇਕਾਂ ਵਿਸ਼ੇਸ਼ ਮਹੱਤਤਾ ਵਾਲੇ ਕੰਮ ਹਨ ਪਰੰਤੂ ‘ਅਕਾਲ ਤਖਤ’ ਨਾਮੀਂ ਕੋਈ ਮਨਮੱਤੀ ਵਿਵਸਥਾ ਉਹਨਾਂ ਵਿੱਚ ਸ਼ਾਮਲ ਨਹੀਂ ਸੀ ਹੋ ਸਕਦੀ। ਮੈਂ ਕਦੀ ਵੀ ਕਿਸੇ ਸਥਿਤੀ ਲਈ ਗੁਰੂ ਸਾਹਿਬ ਦੇ ਲਿਖਤੀ ਆਦੇਸ਼ ਦੀ ਮੰਗ ਨਹੀਂ ਕੀਤੀ, ਕੇਵਲ ਅਜਿਹੇ ਹਵਾਲੇ/ਸਬੂਤ ਦੀ ਮੰਗ ਕੀਤੀ ਹੋਵੇਗੀ ਜਿਸ ਦੀ ਸ. ਜੰਮੂ ਜੀ ਵੱਲੋਂ ਪੇਸ਼ ਕੀਤੀ ਗਈ ਦਲੀਲ ਦੀ ਪਰੋੜਤਾ ਲਈ ਜ਼ਰੂਰੀ ਲੋੜ ਪੈ ਗਈ ਹੋਵੇ।

ਅੱਗੇ ਸ. ਜੰਮੂ ਜੀ ਨੇ ਗਲਤ ਦਾਵਾ ਕੀਤਾ ਹੈ ਕਿ ਮੈਂ “ਹੁਣ ਮੰਨਿਆਂ ਹੈ ਕਿ ਸਵਿੰਧਾਨ ਪਾਰਲੀਅਮੈਂਟ ਵਿੱਚ ਨਹੀਂ ਸੀ।” ਸਗੋਂ ਮੈਂ ਉਹਨਾਂ ਦੇ ਦਾਵੇ ਨੂੰ ਗਲਤ ਸਾਬਿਤ ਕਰਦੇ ਹੋਏ ਉਹਨਾਂ ਨੂੰ ਦਸਿੱਆ ਹੈ ਕਿ ਭਾਰਤੀ ਸਵਿੰਧਾਨ ਉਸ ਵੇਲੇ ਦੀ ਅਸਿੱਧੀ ਚੋਣ ਰਾਹੀਂ ਬਣੀ ਵਿਸ਼ੇਸ਼ ‘ਪਾਰਲੀਅਮੈਂਟ’ ਨੇ ਬਣਾਇਆ ਸੀ, ਜੋ 1950 ਈਸਵੀ ਵਿੱਚ ਲਾਗੂ ਹੋਇਆ ਅਤੇ ਉਸ ਵਿਸ਼ੇਸ਼ ‘ਪਾਰਲੀਅਮੈਂਟ’ ਦਾ ਉਸ ਵੇਲੇ ਦਾ ਨਾਮ
Constituent Assembly ਸੀ। ਸ. ਜੰਮੂ ਜੀ ਦਾ ਇਹ ਦਾਵਾ ਸਰਾਸਰ ਗਲਤ ਹੈ ਕਿ Constituent Assembly ਨੇ ਭਾਰਤੀ ਸੰਵਿਧਾਨ ਨੂੰ ਬਣਾਇਆ ਨਹੀਂ ਸੀ ਕੇਵਲ ‘ਸਵੀਕਾਰ’ ਹੀ ਕੀਤਾ ਸੀ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


ਨੋਟ: ਨਿੱਜੀ ਰੁਝੇਵਿਆਂ ਕਾਰਨ ਅਗਲੇ ਤਿੰਨ-ਚਾਰ ਦਿਨਾਂ ਵਿੱਚ ਸਿਖਮਾਰਗ ਵੈਬਸਾਈਟ ਉਤੇ ਆਉਣ ਵਾਲੀਆਂ ਮੇਰੇ ਵਿਚਾਰਾਂ ਨਾਲ ਸਬੰਧਤ ਲਿਖਤਾਂ ਦਾ ਉਤੱਰ ਮੈਂ ਕੁਛ ਪਛੜ ਕੇ ਦੇ ਸਕਾਂਗਾ।


(08/02/12)
ਹਰਦੇਵ ਸਿੰਘ, ਜੰਮੂ

ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਪਾਸ ਬੇਨਤੀ`

ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀਉ,

ਸਤਿ ਸ਼੍ਰੀ ਅਕਾਲ!

ਆਪ ਜੀ ਨਾਲ ਮੁਖ਼ਾਤਬ ਹੁੰਦੇ ਸਭ ਤੋਂ ਪਹਿਲਾਂ ਆਪ ਜੀ ਵਲੋਂ ਲਿਖਿਆਂ ਲਿਖਤਾਂ ਵਿੱਚ ਦਰਸਾਏ ਗੁਰਮਤਿ ਪੱਖੀ ਵਿਚਾਰਾਂ ਲਈ ਆਪ ਜੀ ਦਾ ਬਹੁਤ ਧਨਵਾਦ!

ਪਿੱਛਲੇ ਸਾਲ ਦਾਸ ਨੇ ਇਨਟਰਨੇਟ ਰਾਹੀਂ ਪਾਠਕ ਸੱਜਣਾਂ ਤੋਂ ਇੱਕ ਜਾਣਕਾਰੀ ਮੰਗੀ ਸੀ ਜਿਸਦਾ ਸਾਰ ਇਹ ਜਾਣਨਾ ਸੀ ਕਿ ਕੀ ਆਪ ਜੀ ਨੇ ਅਪਣੀਆਂ ਲਿਖਤਾਂ ਵਿੱਚ ਕੁੱਝ ਥਾਂ ਵਰਤੇ ਉਨ੍ਹਾਂ ਹਵਾਲਿਆਂ ਨੂੰ ਵਾਪਸ ਲਿਆ ਹੈ ਜਿਨ੍ਹਾਂ ਬਾਰੇ ਇਹ ਮੰਨਿਆਂ ਜਾਦਾਂ ਹੈ ਕਿ ਉਹ ਦਸ਼ਮੇਸ਼ ਜੀ ਵਲੋਂ ਕਹੇ ਗਏ ਸੀ?

ਮਿਸਾਲ ਦੇ ਤੌਰ ਤੇ “ਬਚਿੱਤਰ ਨਾਟਕ ਗੁਰਬਾਣੀ ਦੀ ਕਸਵਟੀ ਤੇ” ਪੁਸਤਕ ਵਿੱਚ ਆਪ ਜੀ ਨੇ ਦਸ਼ਮੇਸ਼ ਜੀ ਦੇ ਨਾਲ ਜੁੜੇ ਹੇਠ ਲਿਖੇ ਹਵਾਲੇ ਨੂੰ ਹੀ ਅਪਣੀ ਪੁਸਤਕ ਦਾ ਅਧਾਰ ਬਣਾਇਆ ਹੈ ਜਿਸ ਦਾ ਇਸਤੇਮਾਲ ਆਪ ਜੀ ਨੇ ਪੁਸਤਕ ਦੀ ਅਰੰਭਕ ਬੇਨਤੀ ਵਿੱਚ ਇੰਝ ਲਿਖਦੇ ਹੋਏ ਕੀਤਾ:-

ਦਿਨੋ ਦਿਨ ਪੰਥ ਵਿੱਚ ਆ ਰਹੇ ਵਿਗਾੜ ਦਾ ਠੀਕ ਠੀਕ ਕਾਰਨ, ਇਸ ਨਿਮਾਣੇ ਦਾਸਰੇ ਨੇ ਲਭਣਾ ਚਾਹਿਆ। ਸਤਿਗੁਰਾਂ ਦੇ ਪਾਵਨ ਮਾਨਣੇ ਨਾਲ ਜੁੜੇ ਇਨਾਂ ਬਚਨਾਂ ਵਲ ਧਿਆਨ ਗਿਆ

ਜਬ ਲਗ ਖ਼ਾਲਸਾ ਰਹੇ ਨਿਆਰਾ। ਤਬ ਲਗ ਤੇਜ ਦੀਆ ਮੈਂ ਸਾਰਾ।

ਜਬ ਇਹ ਗਏ ਬਿਪ੍ਰਨ ਕੀ ਰੀਤ। ਮੈਂ ਨਾ ਕਰੁੰ ਇਨਕੀ ਪਰਤੀਤ।

ਬੜੀ ਪੁੱਛ ਪੜਤਾਲ ਕੀਤੀ ਕਿ ਕੀ ਵਾਕਿਆ ਹੀ ਦਸਮ ਸਤਿਗੁਰਾਂ ਦਾ ਇਨ੍ਹਾਂ ਬਚਨਾਂ ਨਾਲ ਨਿੱਜੀ ਸਬੰਧ ਹੈ। ਸ਼੍ਰੀ ਅਕਾਲ ਤਖ਼ਤ ਤਕ ਵੀ ਕਿਸੇ ਨੇ ਵੀ ਇਹ ਨਹੀਂ ਆਖਿਆ ਕਿ ਇਨ੍ਹਾਂ ਬਚਨਾਂ ਨਾਲ ਦਸ਼ਮੇਸ਼ ਜੀ ਦਾ ਕਈ ਸਬੰਧ ਨਹੀਂ। ਤਾਂ ਫਿਰ ਸਤਿਗੁਰਾਂ ਦਾ ਅੱਟਲ ਬਚਨ ਹੈ ਕਿ ਜਦੇਂ ਤਕ ਵੀ ਖ਼ਾਲਸਾ ਨਿਆਰਾ ਰਹੇਗਾ, ਤੇਜ ਪ੍ਰਤਾਪ ਕਾਇਮ ਰਹੇਗਾ। ੧੬੯੯ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਅਤੇ ੧੭੯੯ ਵਿੱਚ ਸਤਿਗੁਰਾਂ ਨੇ ਲਾਹੋਰ ਫ਼ਤਿਹ ਕਰਵਾ ਦਿੱਤਾ”

ਉਪਰੋਕਤ ਹਵਾਲੇ ਬਾਰੇ ਆਪ ਜੀ ਦਾ ਇਹ ਵੀ ਕਹਿਣਾ ਹੈ:-

ਸੋ ਬਿਨਾ ਕਿਸੇ ਕਿੰਤੂ ਪ੍ਰੰਤੂ ਦੇ, ਸਾਰੇ ਪੰਥ ਵਿੱਚ ਮੰਨੇ ਜਾ ਚੁੱਕੇ ਦਸ਼ਮੇਸ਼ ਜੀ ਦੇ ਇਨ੍ਹਾਂ ਬਚਨਾ ਤੋਂ, ਇਹ ਗਲ ਸਪਸ਼ਟ ਹੈ ਕਿ ਖ਼ਾਲਸਾ ਜੀ ਦਾ ਤੇਜ ਪ੍ਰਤਾਪ ਕੇਵਲ ਉਸ ਦੇ ਨਿਆਰੇ ਰਹਿਣ ਨਾਲ ਹੀ ਜੁੜਿਆ ਹੋਇਆ ਸੀ”

ਦਿਲਚਸਪ ਗਲ ਇਹ ਹੈ ਕਿ ਆਪ ਜੀ ਦੀਆਂ 10 ਪੁਸਤਕਾਂ ਦਾ ਸਿਰਲੇਖ ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ` ਦਸ਼ਮੇਸ਼ ਜਿਦੇ ਇਨ੍ਹਾਂ ਬਚਨਾ ਤੋਂ ਹੀ ‘ਅਧਾਰਤ/ਪ੍ਰੇਰਤ` ਹੈ। ਇਸ ਤੋਂ ਸਾਰੇ ਪਾਠਕ ਵਾਕਿਫ ਹੀ ਹਨ।

ਦਾਸ ਨੇ ਕਲ ਹੀ ਇਨਟਰਨੇਟ ਤੇ ਇੱਕ ਵੀਰ ਦੀ ਚਿੱਠੀ (ਜੋ ਕਿ ਉਸ ਵੀਰ ਨੇ ਦਾਸ ਵਲੋਂ ਪਾਠਕਾਂ ਨੂੰ ਇਸ ਬਾਰੇ ਕੀਤੀ ਬੇਨਤੀ ਬਾਦ ਦਾਸ ਵਲ ਲਿਖੀ ਸੀ ਪਰ ਦਾਸ ਪਿੱਛਲੇ ਸਾਲ ਜੰਮੂ ਤੋਂ ਬਾਹਰ ਹੋਣ ਕਾਰਨ ਪੜ ਨਹੀਂ ਸਕਿਆ ਸੀ) ਪੜਨ ਨੂੰ ਮਿਲੀ ਜਿਸ ਵਿੱਚ ਉਸ ਵੀਰ ਨੇ ਦਾਸ ਨੂੰ ਆਪ ਜੀ ਤੋਂ ਹੀ ਸਿੱਦਾ ਪੁੱਛਣ ਦਾ ਸੁਝਾਅ ਦਿੱਤਾ ਸੀ। ਉਸ ਚਿੱਠੀ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਆਪ ਜੀ ਵਿਚਾਰ ਦੇਂਣ ਲਈ ਸ਼ਰੀਰਕ ਰੂਪ ਵਿੱਚ ਤੰਦਰੁਸਤ ਹੋ। ਇਸ ਲਈ ਆਪ ਜੀ ਅਗੇ ਬੇਨਤੀ ਹੈ ਕਿ ਆਪ ਜੀ ਦਾਸ ਅਤੇ ਪਾਠਕਾਂ ਦੀ ਜਾਣਕਾਰੀ ਲਈ ਹੇਠ ਲਿਖੇ ਸਵਾਲਾਂ ਬਾਰੇ ਅਪਣੇ ਵਿਚਾਰ ਦੇਂਣ ਦੀ ਕਿਰਪਾਲਤਾ ਕਰੋ:-

(1) ਕੀ ਆਪ ਜੀ ਆਪਣੀ ਲਿਖਤਾਂ ਦੇ ਸਿਰਲੇਖ ਦੇ ‘ਪ੍ਰੇਰਨਾ ਸਰੋਤ` ਦਸ਼ਮੇਸ਼ ਜੀ ਦੇ ਨਾਮ ਨਾਲ ਜੁੜੇ ਅਤੇ ਅਪਣੇ ਵਲੋਂ ਵਰਤੇ ਉਪਰੋਕਤ ਹਵਾਲੇ ਤੋਂ ਹੁਣ ਇਨਕਾਰੀ ਹੋ?

(2) ਆਪ ਜੀ ਨੇ ਅਪਣੀ ਪੁਸਤਕ “ਬਚਿੱਤਰ ਨਾਟਕ ਗੁਰਬਾਣੀ ਦੀ ਕਸਵਟੀ ਤੇ” ਦੀ ਜੋਦੜੀ ਵਿੱਚ ਆਪ ਜੀ ਨੇ ਕਥਿਤ ਦਸ਼ਮ ਗ੍ਰੰਥ ਦੇ ਕੇਵਲ ਕੁੱਝ ਹਿਸਿੱਆ ਨੂੰ ਗੁਰਬਾਣੀ ਦੀ ਕਸਵਟੀ ਤੇ ਪਰਖਿਆ ਲਿਖਿਆ ਹੈ। ਇਸ ਲਈ ਇਹ ਦੱਸਣ ਦੀ ਕਿਰਪਾਲਤਾ ਕਰਨੀ ਕਿ ਕੀ ਆਪ ਜੀ ਦੇ ਵਿਚਾਰ ਅਨੁਸਾਰ ਦਸ਼ਮੇਸ਼ ਜੀ ਦੇ ਨਾਮ ਨਾਲ ਜੁੜੀ ਹਰ ਲਿਖਤ ਦਸ਼ਮੇਸ਼ ਜੀ ਵਲੋਂ ਲਿਖੀ-ਲਿਖਵਾਈ ਜਾਂ ਪਰਵਾਣੀ ਸਵੀਕਾਰ ਨਹੀਂ ਕੀਤੀ ਜਾਣੀ ਚਾਹੀਦੀ?

(3) ਕੀ ਦਸ਼ਮ ਗ੍ਰੰਥ ਵਿੱਚ ਸੰਕਲਤ ਕਰ ਦਿੱਤੀਆਂ ਲਿਖਤਾਂ ਵਿੱਚ ਕੋਈ ਵੀ ਗਲ ਗੁਰਬਾਣੀ ਅਨੁਸਾਰੀ ਨਹੀਂ ਹੈ?

(4) ਆਪ ਜੀ ਨੇ ਆਰੰਭਕ ਬੇਨਤੀ ਵਿੱਚ ਪਾਠਕਾਂ ਲਈ ਇਹ ਸੁਚਨਾ ਵੀ ਦਰਜ ਕੀਤੀ ਹੈ ਕਿ

ਦਸ਼ਮ ਗ੍ਰੰਥ ਬਾਰੇ ਪੰਥ ਵਿੱਚ ਵਿਵਾਦ ਦੇਰ ਦਾ ਹੈ ਅਤੇ ਇਸ ਅਦਭੁਤ ਗ੍ਰੰਥ ਦੀ ਅਸਲੀਅਤ ਸਮਝ ਕੇ ਉਸ ਤੋਂ ਪੰਥ ਨੂੰ ਸੁਚੇਤ ਕਰਨ ਦੀ ਦਲੇਰੀ ਜਿਸ ਨੇ ਵੀ ਕੀਤੀ, ਉਸ ਨੂੰ ਪੰਥ ਵਿਚੋਂ ਖ਼ਾਰਜ ਕਰਕੇ, ਪੰਥ ਦੇ ਸੱਚੇ ਹਿਤੈਸ਼ੀਆਂ ਨੂੰ ਨਮੋਸ਼ੀ ਦੇ ਖੂਹ ਵਿੱਚ ਧੱਕ ਦਿੱਤਾ ਜਾਦਾਂ ਰਿਹਾ ਸੀ”

ਨਾਲ ਹੀ ਆਪ ਜੀ ਨੇ ਲਿਖਿਆ ਹੈ

ਰਤਨ ਸਿੰਘ ਜੱਗੀ ਨੇ, ਹਰਿੰਦਰ ਸਿੰਘ ਮਹਿਬੂਬ ਨੇ ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸਵਰਗਵਾਸੀ ਗੁਰਮੁਖ ਪਿਆਰੇ ਹਰਭਜਨ ਸਿੰਘ ਜੀ ਨੇ ਵੀ ਇਸ ਗ੍ਰੰਥ ਬਾਰੇ ਵਿਰੋਧੀ ਵਿਚਾਰ ਲਿਖੇ ਹਨ”

ਹੁਣ ਕਿਰਪਾਲਤਾ ਕਰਕੇ ਇਹ ਦੱਸੋ ਕਿ ਕੀ ਆਪ ਜੀ ਵਲੋਂ ਲਿਖੇ ਉਪਰੋਕਤ ਤਿੰਨ੍ਹਾਂ ਵਿਦਵਾਨਾਂ ਨੂੰ ਵੀ ਪੰਥ ਵਿਚੋਂ ਖ਼ਾਰਜ ਕੀਤਾ ਗਿਆ ਸੀ?

ਦਾਸ ਦੀ ਜਾਣਕਾਰੀ ਅਨੁਸਾਰ ਆਪ ਜੀ ਦੀ ਪੁਸਤਕ ਤੋਂ ਕਈ ਦਹਾਕਿਆਂ ਪਹਿਲਾਂ ਸਨ 1936 ਵਿੱਚ ਬਣੇ ਰਹਿਤ ਮਰਿਆਦਾ ਦੇ ਪਹਿਲੇ ਖਰੜੇ ਵਿੱਚ ਹੀ ਦਸ਼ਮ ਗ੍ਰੰਥ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਅਤੇ ਸਪਸ਼ਟ ਕਰ ਦਿੱਤਾ ਗਿਆ ਕਿ ਸ਼ਬਦ ਗੁਰੂ ਗ੍ਰੰਥ ਦੇ ਬਰਾਬਰ ਕਿਸੇ ਪੁਸਤਕ ਦੀ ਨਸ਼ੀਨੀ ਨਹੀਂ ਹੋ ਸਕਦੀ ਜਦ ਕਿ ਉਸ ਤੋਂ ਪਹਿਲਾਂ ਇਸ ਗ੍ਰੰਥ ਨੂੰ ਬਹੁਤੀ ਜਗ੍ਹਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਿਸ਼ੀਨ ਕੀਤਾ ਜਾਂਦਾ ਸੀ। 1941-42 ਵਿੱਚ ਪ੍ਰਸਿੱਧ ਵਿਦਵਾਨ ਸ. ਸ਼ਮਸ਼ੇਰ ਸਿੰਘ ‘ਅਸ਼ੋਕ` ਨੇ ਰੱਜ ਕੇ ਦਸ਼ਮ ਗ੍ਰੰਥ ਦੀ ਅਸਲੀਅਤ ਬਾਰੇ ਲਿਖਦੇ ਹੋਏ ਇਸਦੀਆਂ ਕਈ ਲਿਖਤਾਂ ਨੂੰ ਨੱਕਾਰਿਆ ਸੀ। ਸਨ 1956 ਵਿੱਚ ਗੁਰਮੁਖ ਸਿੰਘ ਜੀ ਸਨ 1960 ਵਿੱਚ ਗਿਆਨੀ ਹਰਨਾਮ ਸਿੰਘ ‘ਬੱਲਭ` ਨੇ ਕ੍ਰਿਸ਼ਨਾਵਤਾਰ ਅਤੇ ਚਰਿਤ੍ਰੋਪਾਖਿਆਨ ਦੀ ਅਸਲੀਅਤ ਪ੍ਰਕਟ ਕਰਦੇ ਇਨ੍ਹਾਂ ਨੂੰ ਰੱਧ ਕੀਤਾ। 1963 ਵਿੱਚ ਡਾ. ਰਤਨ ਸਿੰਘ ਜੱਗੀ ਜੀ ਦੇ ਦਸ਼ਮ ਗ੍ਰੰਥ ਵਿਰੋਧੀ ਕੰਮ ਤੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ 1966 ਵਿੱਚ ਸਰਵਉੱਤਮ ਅਲੋਚਨਾਤਮਕ ਪੁਸਤਕ ਦਾ ਐਵਾਰਡ ਅਤੇ 1000 ਰੁਪੇ ਦਾ ਇਨਾਮ ਦਿੱਤਾ। ਇਸ ਤੋਂ ਇਲਾਵਾ ਭਾਈ ਅਰਦਮਨ ਸਿੰਘ ਜੀ ਬਾਗੜਿਆਂ, ਸ. ਮਨੋਹਰ ਸਿੰਘ ਅਦਿ ਕਈ ਵਿਦਵਾਨਾਂ ਨੇ ਪੁਰੇ ਦਸ਼ਮ ਗ੍ਰੰਥ ਨੂੰ ਗੁਰੂ ਕ੍ਰਿਤ ਨਹੀਂ ਮੰਨਿਆਂ ਅਤੇ ਲਿਖਤਾਂ ਲਿਖਿਆਂ।

(5) ਆਪ ਜੀ ਇਹ ਵੀ ਦੱਸਣ ਦੀ ਕਿਰਪਾਲਤਾ ਕਰੋ ਕਿ ਉਪਰੋਕਤ ਨਾਮਾਂ ਵਿਚੋਂ ਕਿਸ ਨੂੰ ਦਸ਼ਮ ਗ੍ਰੰਥ ਦੇ ਵਿਰੋਧ ਵਿੱਚ ਲਿਖਣ ਲਈ ਪੰਥ ਵਿਚੋਂ ਖ਼ਾਰਜ ਕੀਤਾ ਗਿਆ ਸੀ?

ਦਾਸ ਦੀ ਜਾਣਕਾਰੀ ਅਨੁਸਾਰ ਆਪ ਜੀ ਦਾ ਉਪਰੋਕਤ ਕਥਨ ਸਹੀ ਨਹੀਂ ਹੈ ਕਿ ਜਿਸ ਨੇ ਵੀ ਦਸ਼ਮ ਗ੍ਰੰਥ ਦੇ ਵਿਰੋਧ ਵਿੱਚ ਲਿਖਿਆ ਉਸ ਨੂੰ ਪੰਥ ਵਿਚੋਂ ਖ਼ਾਰਜ ਕਰ ਦਿੱਤਾ ਗਿਆ। ਲਗੱਦਾ ਹੈ ਕਿ ਅਸਲੀਅਤ ਸਮੁੱਚੇ ਦਸ਼ਮ ਗ੍ਰੰਥ ਦੇ ਗੁਰੂ ਕ੍ਰਿਤ ਨਾ ਹੋਂਣ ਨਾਲ ਨਹੀਂ ਬਲਕਿ ਕਿਸੇ ਹੋਰ ਪ੍ਰਕਾਰ ਦੇ ਮਸਲਿਆਂ ਨਾਲ ਜੁੜੀ ਸੀ।

ਦਾਸ ਆਪ ਜੀ ਵਲੋਂ ਗੁਰਮਤਿ ਪੱਖੀ ਕੀਤੇ ਕੰਮ ਦਾ ਤਹੇ-ਦਿਲੋਂ ਸਤਿਕਾਰ ਕਰਦਾ ਹੈ ਭਾਵੇਂ ਦਾਸ ਨੂੰ ਅੱਜੇ ਆਪ ਜੀ ਦੀਆਂ ਲਿਖਤਾਂ ਦੇ ਕੇਵਲ ਕੁੱਝ ਅੰਸ਼ਾ ਨੂੰ ਹੀ ਪੜਨ ਦਾ ਮੌਕਾ ਮਿਲਿਆ ਹੈ।

ਆਸ ਹੈ ਕਿ ਆਪ ਜੀ ਉਪਰੋਕਤ ਸਵਾਲਾਂ ਬਾਰੇ ਵਿਚਾਰ ਦਿੰਦੇ ਹੋਏ ਇਨ੍ਹਾਂ ਪੱਖਾਂ ਤੇ ਰੋਸ਼ਨੀ ਪਾਵੇਗੇ।

ਆਪ ਜੀ ਵਲੋਂ ਵਿਚਾਰਾਂ ਦੀ ਉਡੀਕ ਵਿਚ,

ਹਰਦੇਵ ਸਿੰਘ, ਜੰਮੂ

੦੮. ੦੨. ੨੦੧੨


(08/02/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਵਿਦੇਸ਼ੀ ਵੈਲੈਨਟਾਇਨ ਦਿਹਾੜੇ ਦੇ ਨਾਮ 'ਤੇ ਕਿਰਦਾਰਕੁਸ਼ੀ ਅਤੇ ਕਦਰਾਂ ਤੇ ਸਮਾਜਿਕ ਤੰਦਾਂ ਦਾ ਘਾਣ ਕਰਦੇ ਬੀਮਾਰ ਮਾਨਸਿਕਤਾ ਵਾਲੇ ਦੇਸੀ ਨੌਜਵਾਨਾਂ ਦੇ ਨਾਮ .......

ਮਿਰਜੇ ਰਾਂਝੇ / مرزے رانجھے

ਬਣ ਮਿਰਜੇ ਰਾਂਝੇ ਫਿਰਦੀ, ਸਭ ਲੁੱਚੀ ਆਸ਼ਕ ਮੁੰਡੀਰ |

ਭੈਣ ਆਪਣੀ ਘਰੋਂ ਉਧਲਦੀ, ਸਾਹਿਬਾਂ ਲਗੇ ਨਾ ਹੀਰ |

ਹੀਰ ਸਾਹਿਬਾਂ ਸਭ ਭੁੱਲਦੇ, ਫਿਰ ਕੈਦੋਂ ਸ਼ਮੀਰ ਦੇ ਯਾਰ |

ਬਸੰਤਰ ਹੋਰਾਂ ਦੇ ਜੋ ਮਾਣਦੇ, ਘਰ ਦਾ ਸੇਕਾ ਦੇਵੇ ਸਾੜ |

ਧੀਆਂ ਭੈਣਾਂ ਸਭ ਸਾਂਝੀਆਂ, ਚੁੰਨੀ ਜਿਓਂ ਜਾਣੋ ਸਿਰ ਦੇ |

ਫਿੱਟ ਲਾਹਨਤਾਂ ਉਨ੍ਹਾਂ ਨੂੰ, ਬਣ ਮਿਰਜੇ ਰਾਂਝੇ ਫਿਰਦੇ |

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ


(07/02/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਵੀਰ ਸਰਬਜੀਤ ਸਿੰਘ ਜੀਉ,

ਫ਼ਤਿਹ ਪਰਵਾਨ ਕਰਨੀ!

ਆਪ ਜੀ ਦੇ ਕਹੇ ਅਨੁਸਾਰ ਸੰਖੇਪ ਹੀ ਜਵਾਬ ਦਿਆਂ ਗਾ।

ਪਹਿਲੀ ਗਲ ਇਹ ਕਿ ਅਗੇ ਵੱਧਣ ਤੋਂ ਭਾਵ ਇਹ ਨਹੀਂ ਹੁੰਦਾ ਕਿ ਅਸੀਂ ਕੋਈ ਦੌੜ ਲਗਾ ਰਹੇ ਹਾਂ। ਚਿੰਤਨ ਵਿੱਚ ਬਹੁਤੀ ਵਾਰ ਐਸਾ ਵੀ ਹੋ ਸਕਦਾ ਹੈ ਕਿ ਜਿਨ ਨੂੰ ਅੱਗੇ ਵੱਧਣਾ ਕਿਹਾ ਜਾ ਰਿਹਾ ਹੋਵੇ ਉਹ ਦਰਅਸਲ ਮੂਲ ਤੋਂ ਪਿੱਛੇ ਹੱਟਣਾ ਜਾਂ ਪਿੱਛੜਨਾ ਹੋਵੇ। ਰਹੀ ਗਲ ਜਲਦਬਾਜ਼ੀ ਦੀ ਤਾਂ ਦਾਸ ਨੂੰ ਬਿਨਾ ਪੜਤਾਲ/ਵਿਚਾਰ ਕੀਤੇ ਨਵੇਂ ਸਿੱਟਿਆਂ ਨੂੰ ਸਵੀਕਾਰ ਕਰਨ ਦੀ ਜਲਦਬਾਜ਼ੀ ਨਹੀਂ ਹੈ। ਵਿਚਾਰ ਦੀ ਜਲਦਬਾਜ਼ੀ ਮਾੜੀ ਨਹੀਂ ਹੁੰਦੀ ਨਾ ਹੀ ਦਾਸ ਇਸ ਤੋਂ ਇਨਕਾਰੀ ਹੈ ਪਰ ਜਲਦਬਾਜ਼ੀ ਵਿੱਚ ਕਈ ਵਾਰ ਨਿਰਨੇ ਕੱਡ ਲੇਣੇਂ ਉਚਿੱਤ ਨਹੀਂ ਹੁੰਦੇ। ਆਸ ਹੈ ਕਿ ਜਲਦਬਾਜ਼ੀ ਬਾਰੇ ਹੁਣ ਆਪ ਜੀ ਦਾਸ ਦਾ ਭਾਵ ਸਮਝੋਗੇ। ਕਹਿਣ ਨੂੰ ਤਾਂ ਕੋਈ ਇਹ ਵੀ ਕਹ ਸਕਦਾ ਹੈ ਕਿ ਪਿੱਛਲੇ 67 ਸਾਲਾਂ ਵਿੱਚ ਕੁੱਝ ਸਿੱਖਾਂ ਨੂੰ ਇਹ ਸਮਝ ਨਹੀਂ ਆਈ ਕੀ ਨਿਤਨੇਮ ਦਿਆਂ ਰਚਨਾਵਾਂ ਸਾਡੀਆਂ ਅਪਣੀਆਂ ਹੀ ਸਨ ਜਿਨ੍ਹਾਂ ਨੂੰ ਕਿਸੇ ਗ੍ਰੰਥ ਰੂਪ ਵਿੱਚ ਹੋਰ ਰਚਨਾਵਾਂ ਨਾਲ ਜੋੜ ਦਿੱਤਾ ਗਿਆ।

ਦਾਸ ਨੇ ਪੜਤਾਲ ਹੀ ਕੀਤੀ ਹੈ ਅਤੇ ਕਰ ਰਿਹਾ ਹੈ। ਇਸ ਵਿਸ਼ੇ ਤੇ ਜਿਨ੍ਹਾਂ ਚਾਰ ਗੁਮਰਾਹਕੁਨ ਦਾਵਿਆਂ/ਪ੍ਰਚਾਰ ਦੀ ਪੜਤਾਲ ਕੀਤੀ ਉਹ ਇੰਝ ਕੀਤੇ/ਪ੍ਰਚਾਰੇ ਜਾ ਰਹੇ ਹਨ:-

(1) ਨਿਤਨੇਮ ਦਿਆਂ ਰਚਨਾਵਾਂ ਸਿੱਖ ਰਹਿਤ ਮਰਿਆਦਾ 1945 ਦੀ ਦੇਂਣ ਹਨ ਜਦ ਕਿ ਪਹਿਲਾਂ ਇਨ੍ਹਾਂ ਦਾ ਪ੍ਰਚਲਨ ਨਹੀਂ ਸੀ।

(2) ਨਿਤਨੇਮ ਦਿਆਂ ਪੰਜ ਬਾਣਿਆਂ/ਰਚਨਾਵਾਂ ਭਾਈ ਵੀਰ ਸਿੰਘ ਅੰਗ੍ਰੇਜ਼ਾਂ ਦੇ ਕਹਿਣ ਤੇ ਕੋਮ ਦੇ ਗਲ ਪਾ ਗਿਆ ਉਸ ਤੋਂ ਪਹਿਲਾਂ ਕੋਮ ਇਨਾਂ ਪੰਜਾ ਬਾਣਿਆਂ ਰਚਨਨਾਵਾਂ ਤੋਂ ਮੁਕਤ ਸੀ।

(3) ਨਾਟਕ ਗ੍ਰੰਥ ਵਿੱਚ ਅਸ਼ਲੀਲਤਾ ਬਾਰੇ ਨਵੀਂ ਹੀ ਖੌਜ ਹੋਈ ਹੈ ਜਦਕਿ ਪਹਿਲਾਂ ਇਸ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ।

(4) ਨਿਤਨੇਮ ਵਿੱਚ ਬਾਹਰੀ ਰਚਨਾਵਾਂ ਵਿਰੋਧ ਦੇ ਬਾਵਜੂਦ ਸਾਜਿਸ਼ ਅਤੇ ਸਮਝੌਤਾਵਾਦੀ ਨੀਤੀ ਅਧੀਨ ਸਿੱਖ ਰਹਿਤ ਮਰਿਆਦਾ ਵਿੱਚ ਪਾਈਆਂ ਗਈਆਂ।

ਪੜਤਾਲ ਕਰਨ ਉਪਰੰਤ ਹੀ ਪਤਾ ਚਲਿਆ ਕਿ ਇਹ ਚਾਰੋ ਦਾਵੇ/ਪ੍ਰਚਾਰ ਗਲਤ ਪ੍ਰਤੀਤ ਹੁੰਦੇ ਹਨ। ਕੋਈ ਵਚਿੱਤਰ ਮਨੁੱਖ ਹੀ ਇਹ ਮੰਨ ਸਕਦਾ ਹੈ ਕਿ ਨਿਤਨੇਮ ਵਿੱਚ ਜੁਪ ਅਤੇ ਰਹਿਰਾਸ ਬਾਣੀ ਵੀਰ ਸਿੰਘ ਨੇ ਅੰਗ੍ਰੇਜ਼ਾਂ ਦੇ ਕਹਿਣ ਤੇ ਕੋਮ ਦੇ ਗਲ ਪਾਈ ਹੈ। ਆਪ ਜੀ ਨਿਸ਼ਚਿੰਤ ਰਹੋ ਦਾਸ ਇਸ ਬਾਰੇ ਪੜਚੋਲ ਸਾਂਝੀ ਕਰਦਾ ਰਹਿੰਦਾ ਹੈ। ਚੌਪਈ ਪਿੱਛੇ 67 ਸਾਲ ਦੀ ਦੇਂਣ ਨਹੀਂ ਬਲਕਿ ਸਦਿਆਂ ਪਹਿਲਾਂ ਵੀ ਇਸ ਦੀ ਵਰਤੋਂ ਦੇ ਸੰਕੇਤ ਹਨ ਅਤੇ ਸਿੱਖ ਰਹਿਤ ਮਰਿਆਦਾ ਬਣਨ ਵੇਲੇ ਅਜੇ ਤਕ ਕੋਈ ਧਿਰ ਇਨ੍ਹਾਂ ਬਾਹਰੀ ਰਚਨਾਵਾਂ ਦੇ ਵਿਰੋਧ ਵਿੱਚ ਪੜਨ ਨੂੰ ਨਹੀਂ ਮਿਲਿਆ ਜਿਸ ਤੋਂ ਪਤਾ ਚਲ ਸਕੇ ਕਿ ਇਸ ਬਾਰੇ ਕੋਈ ਸਾਜਿਸ਼ ਅਤੇ ਸਮਝੋਤਾ ਹੋਇਆ ਸੀ। ਮੌਜੂਦਾ ਨਿਤਨੇਮ ਦਾ ਵਿਰੌਧ ਕਰਨ ਵਾਲਾ ਭਸੌੜ ਧਿਰ ਤਾਂ ਨਿਤਨੇਮ ਵਿੱਚ ਦਸ਼ਮ ਗ੍ਰੰਥ ਦਿਆਂ ਵਾਧੂ ਰਚਨਾਵਾਂ ਸ਼ੂਮਾਰ ਕਰਨ ਦੇ ਹੱਕ ਵਿੱਚ ਸਨ ਜਿਸ ਨੂੰ ਸਵੀਕਾਰ ਨਹੀਂ ਕੀਤਾ ਗਿਆ।

ਆਪ ਜੀ ਕੀ ਸਮਝਦੇ ਹੋ ਇਨ੍ਹਾਂ ਗਲਤ/ਝੂਠੇ ਬਿਆਨਾ ਦੇ ਪਿੱਛੇ ਤੁਰ ਕੇ ਕਈ ਅਗੇ ਵੱਧਣ ਦਾ ਦਾਵਾ ਕਰ ਸਕਦਾ ਹੈ? ਜੇ ਕਰ ਇਸ ਵਿਸ਼ੇ ਬਾਰੇ ਇਸ ਨੂੰ ‘ਅਗੇ ਵੱਧਣਾ’ ਕਹਿੰਦੇ ਹਨ ਤਾਂ ‘ਪਿੱਛੇ ਰਹਿਣ’ ਦੀ ਪਰਿਭਾਸ਼ਾ ਕੀ ਹੈ?

ਅਗੇ ਆਪ ਜੀ ਨੇ ਫ਼ਿਰ ਕੁੱਝ ਛੰਦਾ ਦਾ ਹਵਾਲਾ ਦਿੱਤਾ ਹੈ। ਦਾਸ ਇਨ੍ਹਾਂ ਬਾਰੇ ਪਹਿਲਾਂ ਹੀ ਵਿਚਾਰ ਦੇ ਚੁੱਕਾ ਹੈ ਕਿ ਜਿਸ ਵੇਲੇ ਅਸੀਂ ਇਹ ਸਵੀਕਾਰ ਕਰਦੇ ਹਾਂ ਕਿ ਰਲਗੱਡ/ਫ਼ੈਬਰੀਕੇਸ਼ਨ ਹੋਈ ਹੈ ਤਾਂ ਨਾਲ ਹੀ ਰਲਗੱਡ ਅਤੇ ਫ਼ੈਬਰੀਕੇਸ਼ਨ ਤੋਂ ਇਨਕਾਰ ਕਿਉਂ? ਆਪ ਜੀ ਵੀ ਜੇਕਰ ਪੜਤਾਲ ਕਰ ਰਹੇ ਹੋ ਤਾਂ ਉਪਰਲੇ ਚਾਰ ਨੁਕਤਿਆਂ ਬਾਰੇ ਆਪ ਜੀ ਦਾ ਨਿਰਨਾ ਕੀ ਹੈ? ਪਿੱਛਲੀ ਚਰਚਾ ਵਿੱਚ ਆਪ ਜੀ ਨੇ ਤਾਂ ਇਤਨਾ ਵੀ ਨਹੀਂ ਸੀ ਦੱਸਿਆ ਕਿ ਕੀ ਪੰਜ ਬਾਣਿਆਂ/ਰਚਨਾਵਾਂ (ਜੁਪ, ਰਹਿਰਾਸ ਅਤੇ ਆਨੰਦ ਦੀ ਬਾਣੀ ਵੀ) ਵੀਰ ਸਿੰਘ ਜੀ ਨੇ ਅੰਗ੍ਰਜਾਂ ਦੇ ਕਹਿਣ ਤੇ ਕੋਮ ਦੇ ਗਲ ਪਾਈਆਂ ਸਨ? ਆਪ ਜੀ ਨੇ ਇਸ ਬਾਰੇ ਤਾਂ ਕੋਈ ਵਿਚਾਰਕ ਪੇਸ਼ ਕਦਮੀ ਨਹੀਂ ਕੀਤੀ/ਦੱਸੀ।

ਦਾਸ ਦੇ ਵਿਚਾਰ ਅਨੁਸਾਰ ਇਨ੍ਹਾਂ ਰਹਿਤ ਮਰਿਆਦਾ ਵਿੱਚ ਆਉਂਦੀਆਂ ਰਚਨਾਵਾਂ ਨੂੰ ਪਹਿਲੀਆਂ ਦੋ ਸ਼੍ਰੇਣਿਆਂ ਵਿੱਚ ਦੇਖਣ ਦੀ ਲੋੜ ਹੈ ਵਿਸ਼ੇਸ਼ ਰੂਪ ਵਿੱਚ ਉਸ ਵੇਲੇ ਜਿਸ ਵੇਲੇ ਕਿ ਉਪਰ ਦਿੱਤੇ ਚਾਰ ਨੁੱਕਤਿਆਂ ਨੂੰ ਖੋਜ ਦੇ ਦਾਵੇ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੋਵੇ

ਕਿਸੇ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ

07. 02. 2012

**************************************************

ਸਤਿਕਾਰ ਯੋਗ ਸੰਪਾਦਕ ਜੀਉ,

ਸਤਿ ਸ਼੍ਰੀ ਅਕਾਲ!

ਡਾ. ਇਕਬਾਲ ਸਿੰਘ ਢਿੱਲੋਂ ਜੀ ਨੇ ਇਕਬਾਲਨ ਤੌਰ ਤੇ ਲਿਖਿਆ ਹੈ

“‘ਪੰਜ’ ਸਵਾਲਾਂ ਦੇ ਉਤੱਰ ਬਾਰੇ ਮੇਰਾ ਹਾਲੇ ਇਹ ਹੀ ਕਹਿਣਾ ਹੈ ਕਿ ਰੁਝੇਵਿਆਂ ਕਾਰਨ ਇਸ ਸਥਿਤੀ ਨਾਲ ਨਿਪਟਣ ਲਈ ਮੈਂ ਆਪਣੀ ਪੁਸਤਕ ਦੇ ਛਪ ਜਾਣ ਪਿੱਛੋਂ ਹੀ ਸਮਾਂ ਕੱਢ ਸਕਾਂਗਾ”

ਸਵਾਲ ਪੁੱਛਣ ਅਤੇ ਪੁਸਤਕ ਲਿਖਣ ਵਿੱਚ ਪਏ ਸਾਲ ਤੋਂ ਵੱਧ ਦੇ ਸਮੇਂ ਦੌਰਾਨ ਡਾ. ਸਾਹਿਬ ਜੀ ਨੇ ਕਈ ਲੇਖ ਅਤੇ ਪੱਤਰ ਲਿਖਣ ਦਾ ਸਮਾਂ ਕੱਡਿਆ ਹੈ। ਚੰਗਾ ਹੁੰਦਾ ਕਿ ਉਹ ਥੋੜਾ ਜਿਹਾ ਸਮਾਂ ਇਸ ਲਈ ਵੀ ਕੱਡ ਲੇਂਦੇ। ਪਰ ਉਨ੍ਹਾਂ ਨੇ ਇਕਬਾਲਨ ਤੌਰ ਤੇ ਪੁਸਤਕ ਛੱਪਣ ਬਾਦ ਜਵਾਬ ਦੇਂਣ ਦੀ (ਜਿਸ ਨੂੰ ਉਹ ਸਥਿਤੀ ਨਾਲ ਨਿਪਟਣਾ ਕਹਿੰਦੇ ਹਨ) ਗਲ ਕਹੀ ਹੈ। ਦਾਸ ਅਤੇ ਪਾਠਕਾਂ ਨੂੰ ਇਸਦਾ ਇੰਤਜ਼ਾਰ ਰਹੇਗਾ।

ਡਾ. ਸਾਹਿਬ ਜੀ ਦਾ ਨਵਾਂ ਪੱਤਰ ਪੜ ਕੇ ਲਗਦਾ ਹੈ ਕਿ ਉਹ ਹੁਣ ‘ਸਰਵਉਚਤਾ’ ਸ਼ਬਦ ਦੀ ਅਲਗ-ਅਲਗ ਪਰਿਪੇਖਾਂ ਵਿੱਚ ਵਰਤੋਂ ਸਮਝੇ ਹਨ। ‘ਪਰਮਾਤਮਾ’ ਅਤੇ ‘ਗੁਰੂ’ ਦੋਹਾਂ ਨੂੰ ਸਰਵੋੱਚ ਮੰਨਦੇ ਹੋਏ ਉਨਾਂ ਲਿਖਿਆ ਹੈ:

ਗੁਰੂ ਦੀ ‘ਸਰਵਉਚਤਾ’ ਮਨੁੱਖ ਦੇ ਸਮਾਜੀ ਰਿਸ਼ਤਿਆ ਵਿੱਚ ਹੈ। ਪਰਮਾਤਮਾ ਦੀ ‘ਸਰਵਉਚਤਾ’ ਸਮੁੱਚੀ ਸ੍ਰਿਸ਼ਟੀ ਦੇ ਪਸਾਰੇ ਵਿੱਚ ਹੈ। ਇਸ ਫਰਕ ਨੂੰ ਸਮਝਣ ਦੀ ਲੋੜ ਹੈ। ….”ਹਰ ਸਿਖ ਕਹਾਉਂਦੇ ਮਨੁੱਖ ਲਈ ਸ਼ਬਦ-ਗੁਰੂ ਮਨੁੱਖੀ ਜੀਵਨ-ਜਾਚ ਨੂੰ ਆਦਰਸ਼ਕ ਬਣਾਉਣ ਲਈ ਅਗਵਾਈ ਦਾ ਸੋਮਾਂ ਹੋਣ ਕਰਕੇ ਬਾਕੀ ਸਾਰੇ ਰਿਸ਼ਤਿਆਂ ਵਿੱਚੋਂ ਸਰਵਉਚ ਹਸਤੀ ਹਨ”

ਅਤੇ ਨਾਲ ਹੀ ਲਿਖਿਆ ਹੈ:

“ਸਰਵਉਚਤਾ ਕੇਵਲ ਆਪਣੇ ਵਰਗੀਆਂ ਚੀਜ਼ਾਂ (likes) ਦੇ ਸਮੂਹ ਵਿਚਕਾਰ ਆਪਸੀ ਤੁਲਨਾ ਰਾਹੀਂ ਨਿਰਧਾਰਤ ਹੁੰਦੀ ਹੈ”

ਹੁਣ ਉਹ ਆਪ ਵਿਚਾਰ ਕਰਨ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਤੁਲਨਾ ਕਿਹੜੇ ਸਮੂਹ ਨਾਲ ਕਰਕੇ ਗੁਰੂ ਦੀ ਸਰਵੋਚਤਾ ਨਿਰਧਾਰਤ ਹੁੰਦੀ ਹੈ? ਕੀ ਉਸ ਵੇਲੇ ਸਿੱਖਾਂ ਦੇ ਹੋਰ ਗ੍ਰੰਥ ਵੀ ਸਨ/ਹਨ ਜਿਨ੍ਹਾਂ ਦੇ ਨਾਲ ਤੁਲਨਾ ਕਰਕੇ ਸ਼ਬਦ ਗੁਰੂ ਦੀ ਸਰਵੋਚਤਾ ਨਿਰਧਾਰਤ ਹੁੰਦੀ ਹੈ?

ਇਸੇ ਲਈ ਦਾਸ ਇਹ ਕਹਿ ਰਿਹਾ ਹੈ ਕਿ ਅਕਾਲ ਤਖ਼ਤ ਦੀ ਸਰਵੋੱਚਤਾ ਦੀ ਗਲ ਪਰਮਾਤਮਾ ਅਤੇ ਗੁਰੂ ਦੀ ਸਰਵੋੱਚਤਾ ਦੇ ਨਾਲ ਤੁਲਨਾ ਕਰਕੇ ਨਹੀਂ ਕਹੀ ਜਾਂਦੀ ਬਲਕਿ ਉਸ ਨੂੰ ਗੁਰੂ ਨੇ ਆਪਣੇ ਨਿਰਨੇ ਦੁਆਰਾ ਸਥਾਪਤ ਕੀਤਾ ਸੀ ਜਿਸ ਕਾਰਨ ਅਕਾਲ ਤਖ਼ਤ ਇਦਾਰਾ ਗੁਰਮਤਿ ਦੇ ਹੇਠ ਸਥਾਪਤ ਇਦਾਰਾ ਹੈ ਅਤੇ ਗੁਰਮਤਿ ਅਨੁਸਾਰ ਮਸਲੇ ਹਲ ਕਰਨ ਲਈ ਸਰਵੋੱਚ ਪੰਥਕ ਇਦਾਰਾ ਹੈ। ਉਹ ਪਰਮਾਤਮਾ ਅਤੇ ਸ਼ਬਦ ਗੁਰੂ ਵਿਚਲਾ ਫਰਕ ਤਾਂ ਸਮਝੇ ਹਨ ਪਰ ਗੁਰਮਤਿ ਅਤੇ ਅਕਾਲ ਤਖ਼ਤ ਵਿਚਲਾ ਸਬੰਧ ਅਤੇ ਫਰਕ ਨਹੀਂ ਸਮਝ ਪਾ ਰਹੇ। ਇਸ ਲਈ ਉਨ੍ਹਾਂ ਨੂੰ ਗੁਰੂਆਂ ਦੇ ਕਹੇ (ਬਾਣੀ) ਅਤੇ ਗੁਰੂਆਂ ਦੇ ਕੀਤੇ ਵਿਚਲਾ ਸਬੰਧ ਅਤੇ ਅੰਤਰ ਸਮਝਣਾ ਪਵੇਗਾ। ਕੀ ਗੁਰੂਆਂ ਦੇ ਕਹੇ (ਮਤ) ਅਤੇ ਕੀਤੇ (ਵਿਵਹਾਰ) ਵਿੱਚ ਫਰਕ ਹੁੰਦਾ ਸੀ? ਗੁਰੂ ਦੀ ‘ਕਥਨੀ’ ਅਤੇ ‘ਕਰਨੀ’ ਵਿਚਲੇ ਸਬੰਧ ਰਾਹੀਂ ਵੀ ਗੁਰਮਤਿ ਸਪਸ਼ਟ ਹੁੰਦੀ ਹੈ। ਇਸੇ ਲਈ ਗੁਰੂਆਂ ਨੇ ਕੁੱਝ ਵਿਸ਼ੇਸ਼ ਕੰਮ ਕੀਤੇ ਸੀ ਜਿਸ ਰਾਹੀਂ ਸਿੱਖ ਗੁਰਮਤਿ ਸਮਝ ਸਕਣ। ਅਕਾਲ ਤਖ਼ਤ ਦੀ ਸਥਾਪਨਾ ਵੀ ਗੁਰੂ ਦੀ ਐਸੀ ਹੀ ਕਰਨੀ ਸੀ।

ਧਿਆਨ ਰੱਖਣ ਵਾਲੀ ਗਲ ਹੈ ਕਿ ਗੁਰਮਤਿ ਦਾ ਜਿਤਨਾ ਅਰਥ/ਭਾਵਅਰਥ ਗੁਰੂ ਆਪ ਜਾਣਦੇ ਸੀ ਅਸੀਂ ਨਹੀਂ ਜਾਣਦੇ। ਪੰਥਕ ਤੌਰ ਤੇ ਪੰਥ ਲਈ ਉਹ ਜੋ ਵੀ ਕਰਦੇ ਸੀ ਗੁਰਮਤਿ ਅਨੁਸਾਰ ਹੀ ਕਰਦੇ ਸੀ। ਇਸ ਲਈ ਗੁਰੂ ਦਾ ਕੀਤਾ (ਅਕਾਲ ਤਖ਼ਤ ਦੀ ਸਥਾਪਨਾ) ਗੁਰਮਤਿ ਹੀ ਹੈ ਨਾ ਕਿ ਗੁਰਮਤਿ ਦੇ ਦਾਈਰੇ ਤੋਂ ਬਾਹਰ ਦੀ ਗਲ। ਗੁਰਮਤਿ ਨੂੰ ਜਿਤਨਾ ਗੁਰੂ ਜਾਣਦੇ ਵਰਤਦੇ ਸੀ ਉਤਨੇ ਦਾ ਦਾਵਾ ਕਈ ਵਿਦਵਾਨ ਨਹੀਂ ਕਰ ਸਕਦਾ।

ਸਿੱਖਾਂ/ਮਨੁੱਖਤਾ ਲਈ ਜੋ ਗੁਰੂ ਨੇ ਕੀਤਾ ਗੁਰਮਤਿ ਅਨੁਸਾਰ ਹੀ ਕੀਤਾ। ਉਨ੍ਹਾਂ ਦੇ ਕੀਤੇ ਨੂੰ ਸਿੱਖ ਫ਼ਲਸਫ਼ੇ ਤੋਂ ਬਾਹਰ ਸਮਝਣਾ ਸਿਆਣਪ ਨਹੀਂ। ਇਸ ਲਈ ਡਾ. ਸਾਹਿਬ ਵਲੋਂ ਗੁਰੂਆਂ ਦੇ ਕੀਤੇ ਕੰਮਾ ਬਾਰੇ ਲਿਖਤੀ ਆਦੇਸ਼ ਭਾਲਣਾ ਠੀਕ ਨਹੀਂ ਅਤੇ ਨਾ ਹੀ ਇਸ ਲਈ ਸਿੱਖਾਂ ਨੂੰ ਡਾ. ਸਾਹਿਬ ਵਲੋਂ ਪਰਵਾਣਿਕਤਾ ਦੀ ਲੋੜ ਹੈ।

ਅੱਗੇ ਪੱਤਰ ਵਿੱਚ ਡਾ. ਸਾਹਿਬ ਨੇ ਹੁਣ ਮੰਨਿਆਂ ਹੈ ਕਿ ਸੰਵਿਧਾਨ ਪਾਰਲਿਆਮੇਂਟ ਵਿੱਚ ਨਹੀਂ ਸੀ। ਪਾਰਲਿਆਮੇਂਟ ਦੀ ਬਣਤਰ ਸੰਵਿਧਾਨ ਦੀ ਕੁਲ ਸਕੀਮ ਦੇ ਅੰਦਰ ਸੀ। ਸੰਵਿਧਾਨ ਨੂੰ 26. 11. 1949 ਵਿਚ, ਕਾਨਸਟਿਚੁਐਂਟ ਅਸੈਬਲੀ ਨੇ ਭਾਰਤਵਾਸੀਆਂ ਵਲੋਂ ਸਵੀਕਾਰ ਕੀਤਾ ਸੀ ਜਿਸ ਵਿੱਚ ਇਲੇਕਸ਼ਨ, ਨਾਗਰਿਕਤਾ ਅਤੇ ‘ਪ੍ਰੋਵਿਜ਼ਨਲ ਪਾਰਲਿਆਮੇਂਟ’ ਵਰਗੇ ਪ੍ਰਬੰਧ ਅਸਥਾਈ ਤੌਰ ਤੇ ਬਣੇ ਅਤੇ ਬਾਕੀ ਦਾ ਸੰਵਿਧਾਨ 26. 01. 1950 ਨੂੰ ਲਾਗੂ ਹੋਇਆ।

ਨਾਲ ਹੀ ਬਾਦ ਵਿੱਚ ਸਰਵੋੱਚ ਅਦਾਲਤ ਦੇ ਮਿਨਰਵਾ ਮਿਲਸ, ਕੇਸ਼ਵਾਨੰਦ ਭਾਰਤੀ, ਗੋਲਕਨਾਥ ਕੇਸ ਅਤੇ 42ਵੇਂ ਸੰਵਿਧਾਨ ਸੰਸ਼ੋਧਨ ਅਦਿ ਤੇ ਆਏ ਫ਼ੈਸਲਿਆਂ ਵਿੱਚ ਸਪਸ਼ਟ ਕੀਤਾ ਗਿਆ ਕਿ ਦੇਸ਼ ਨੂੰ ਚਲਾਉਂਣ ਦੀ ਸਰਵੋੱਚ ਸੰਸਥਾ (ਪਾਰਲਿਆਂਮੇਂਟ) ਕਾਨੂਨ ਤਾਂ ਬਦਲ ਸਕਦੀ ਹੈ ਪਰ ਉਹ ਕਿਸੇ ਵੀ ਸੂਰਤ ਵਿੱਚ ਸੰਵਿਧਾਨ ਦੇ ਮੂਲ ਅਧਾਰਾਂ ਨੂੰ ਨਹੀਂ ਬਦਲ ਸਕਦੀ ਕਿਉਂਕਿ ਪਾਰਲਿਆਮੇਂਟ ਆਪ ਸੰਵਿਧਾਨ ਤੋਂ ਸ਼ਕਤੀ ਪ੍ਰਾਪਤ ਸੰਸਥਾ ਹੈ। ਸੰਵਿਧਾਨ ਦੀ ਸਰਵੋੱਚਤਾ, ਪਾਰਲਿਆਮੇਂਟ ਦੀ ਸਰਵੋੱਚਤਾ ਅਤੇ ਅਦਾਲਤ ਦੀ ਸਰਵੋੱਚਤਾ ਦੇ ਪਰਿਪੇਖ ਵਖਰੇ-ਵੱਖਰੇ ਹਨ। ਇੱਥੋਂ ਤਕ ਕਿ ਸਟੇਟ ਲਿਸਟ ਵਿੱਚ ਪੇਂਦੇ ਬਜਿਲੀ-ਪਾਣੀ ਆਦਿ ਮਸਲਿਆਂ ਵਿੱਚ ਸਟੇਟ ਅਸੈੰਬਲੀ ਨੂੰ ਸਰਵੋੱਚ ਮੰਨਿਆ ਜਾਂਦਾ ਹੈ ਜਿਸ ਨੂੰ ਕਿ ਅਸੀਂ ਸੰਵਿਧਾਨ ਦੀ ਫ਼ੈਡਰਲ ਸਕੀਮ ਦਾ ਹਿੱਸਾ ਮੰਨਦੇ ਹਾਂ। ਪਾਠਕਾਂ ਦੀ ਜਾਣਕਾਰੀ ਲਈ ਇਹ ਕੇਵਲ ਮਿਸਾਲਾਂ ਹਨ ਜਿਨ੍ਹਾਂ ਰਾਹੀਂ ਅਸੀਂ ਕਿਸੇ ਸੰਸਥਾਨ ਵਾਸਤੇ ਵਰਤੇ ਜਾਂਦੇ ਸਰਵੋੱਚ ਸ਼ਬਦ ਦੀ ਵਰਤੋਂ ਦੀ ਲੋੜ ਨੂੰ ਸਮਝ ਸਕਦੇ ਹਾਂ।

ਬਾਕੀ ਸਿੱਖ ਮਾਰਗ ਤੇ ਆਏ ਸ. ਹਾਕਮ ਸਿੰਘ ਜੀ ਦੇ ਲੇਖ ਨੂੰ ਦਾਸ ਨੇ ਪੜਿਆ ਹੈ ਅਤੇ ਪਹਿਲੀ ਫ਼ੁਰਸਤ ਵਿੱਚ ਹੀ ਉਨ੍ਹਾਂ ਨੂੰ ਜਵਾਬ ਦੇਂਣ ਦਾ ਜਤਨ ਕਰੇ ਗਾ। ਵੈਸੇ ਵਿਸ਼ਾ ਇੱਕੇ ਹੀ ਹੈ ਕਈ ਗਲਾਂ ਦਾ ਜਵਾਬ ਤਾਂ ਇਸ ਚਲ ਰਹੇ ਪੱਤਰਾਚਾਰ ਵਿੱਚ ਹੀ ਪਾਠਕ ਪੜ ਸਕਦੇ ਹਨ। ਸ. ਹਾਕਮ ਸਿੰਘ ਜੀ ਵੀ ਇਸ ਬਾਰੇ ਵਿਚਾਰ ਕਰਨ ਕਿ ਉਨ੍ਹਾਂ ਨੂੰ ਵੀ ਗੁਰੂਆਂ ਜਿੰਨੀ ਸਮਝ ਨਹੀਂ ਕਿ ਉਹ ਗੁਰੂ ਦੇ ਕੀਤੇ ਕੰਮਾਂ ਨੂੰ ਇਹ ਸਮਝ ਕੇ ਰੱਧ ਕਰਨ ਕਿ ਉਹ ਕੰਮ ਗੁਰਮਤਿ ਅਨੁਸਾਰੀ ਨਹੀਂ ਹਨ ਕਿਉਂਕਿ ਉਨਾਂ ਇਤਹਾਸਕ/ਸਿਧਾਂਤਕ (ਸਿਧਾਂਤ ਅਨੁਸਾਰ) ਕੰਮਾ ਦਾ ਜ਼ਿਕਰ ਗੁਰਬਾਣੀ ਵਿੱਚ ਨਹੀਂ ਹੈ। ਗੁਰਬਾਣੀ ਵਿੱਚ ਗੁਰਮਤਿ ਹੈ ਤਾਂ ਗੁਰਬਾਣੀ ਲਿਖਣ/ਵਰਤਨ ਵਾਲਿਆਂ ਗੁਰੂਆਂ ਕੇ ਵਿਸ਼ੇਸ਼ ਕੰਮਾਂ ਵਿੱਚ ਗੁਰਮਤਿ ਨਹੀਂ ਸੀ? ਨਿਰਸੰਦੇਹ ਹੈ ਸੀ! ਜੇਕਰ ਹੈ ਸੀ ਤਾਂ ਸਿੱਖ ਕਿਸੇ ਵਿਸ਼ੇਸ਼ ਮਸਲੇ ਬਾਰੇ ਗੁਰਬਾਣੀ ਦੀ ਵਿਆਖਿਆ ਗੁਰੂਆਂ ਦੇ ਕੀਤੇ ਤੋਂ ਸਮਝਣ ਜਾਂ ਫ਼ਿਰ ਕੇਵਲ ਡਾ. ਇਕਬਾਲ ਸਿੰਘ ਢਿੱਲੋਂ, ਵੀਰ ਹਾਕਮ ਸਿੰਘ ਅਤੇ ਹਰਦੇਵ ਸਿੰਘ ਜੰਮੂ ਜੀ ਵਰਗੇ ਲੇਖਕਾਂ ਤੋਂ? ਸਾਡੇ ਵਿਚੋਂ ਕੋਂਣ ਹੈ ਜੋ ਇਹ ਦਾਵਾ ਕਰ ਸਕੇ ਕਿ ਗੁਰਮਤਿ ਕੀ ਹੈ ਅਤੇ ਕੀ ਨਹੀਂ ਇਸ ਦਾ ਪਤਾ ਮੈਂਨੂੰ ਗੁਰੂਆਂ ਨਾਲੋਂ ਜ਼ਿਆਦਾ ਹੈ?

ਨਿਰਸੰਦੇਹ ਕੁੱਝ ਨੁਕਤੇ ਐਸੇ ਹਨ ਜਿਨ੍ਹਾਂ ਬਾਰੇ ਪੰਥਕ ਤੌਰ ਤੇ ਗੁਰੂ ਦੇ ਕੀਤੇ ਨੂੰ ਅਧਾਰ ਬਨਾਉਂਦੇ ਤੁਰਨਾ ਪਵੇਗਾ।

ਹਰਦੇਵ ਸਿੰਘ, ਜੰਮੂ

07. 02. 2012


(07/02/12)
ਡਾ: ਇਕਬਾਲ ਸਿੰਘ ਢਿੱਲੋਂ

ਮਾਨਯੋਗ ਸੰਪਾਦਕ ਜੀ,
ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!

ਸ. ਕਵਲਦੀਪ ਸਿੰਘ ਕੰਵਲ ਜੀ ਦੇ ਮੇਰੇ 05. 02. 2012 ਦੇ ਹਵਾਲੇ ਨਾਲ 06. 02. 2012 ਨੂੰ ਸਿਖਮਾਰਗ ਤੇ ਪਾਏ ਗਏ ਪੱਤਰ ਦੇ ਸਬੰਧ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਸ. ਕੰਵਲ ਜੀ ਆਪਣੇ ਆਪ ਨੂੰ ਕਵੀ ਸਮਝਦੇ ਹਨ ਤਾਂ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਕੋਈ ਰਚਨਾ ਪ੍ਰਕਾਸ਼ਿਤ ਹੋ ਜਾਂਦੀ ਹੈ ਤਾਂ ਉਸ ਨੂੰ ਸਾਹਿਤਕ ਆਲੋਚਨਾ ਦਾ ਵੀ ਸਾਹਮਣਾ ਕਰਨਾ ਹੀ ਪੈਂਦਾ ਹੈ। ਇਸ ਕਰਕੇ ਕਿਸੇ ਕਵੀ ਨੂੰ ਆਲੋਚਕ ਦੇ ਵਿਚਾਰਾਂ ਨੂੰ ਪੜ੍ਹ ਕੇ ਇਸ ਤਰ੍ਹਾਂ ਤੈਸ਼ ਵਿੱਚ ਨਹੀਂ ਆ ਜਾਣਾ ਚਾਹੀਦਾ ਜਿਵੇਂ ਕਿ ਉਹਨਾਂ ਨੇ ਮੇਰਾ ਪੱਤਰ ਪੜ੍ਹ ਕੇ ਕੀਤਾ ਹੈ। ਆਲੋਚਕਾਂ ਵੱਲੋਂ ਰਚਨਾਵਾਂ ਦੇ ਰਿਵਿਊ ਹੋਣ ਤੇ ਤਾਂ ਕਵੀ ਦੀ ਪ੍ਰਤਿਭਾ ਹੋਰ ਨਿਖਰਦੀ ਹੈ। ਮੈਂ ਅਜਿਹੀ ਭਾਵਨਾਂ ਨਾਲ ਹੀ ਉਹਨਾਂ ਦੀ ਰਚਨਾਂ ਬਾਰੇ ਆਪਣੇ ਵਿਚਾਰ ਦਿੱਤੇ ਸਨ। ਦੂਸਰੇ ਪਾਸੇ ਜਿਸ ਤਰ੍ਹਾਂ ਉਹ ਠੀਕ ਹੀ ਸਮਝਦੇ ਹਨ ਕਿ ਇੱਕ ਕਵੀ ਨੂੰ ਆਪਣੀ ਮਰਜ਼ੀ ਨਾਲ ਲਿਖਣ ਦਾ ਹੱਕ ਹੈ ਇੱਸੇ ਤਰ੍ਹਾਂ ਆਲੋਚਕ ਨੂੰ ਕਿਸੇ ਪ੍ਰਕਾਸ਼ਿਤ ਹੋ ਚੁੱਕੀ ਰਚਨਾਂ ਬਾਰੇ ਉਸਦੀ ਵਿਧਾ ਦੇ ਨਿਯਮਾਂ ਮੁਤਾਬਿਕ ਆਪਣੀਆਂ ਟਿੱਪਣੀਆਂ ਦੇਣ ਦਾ ਵੀ ਪੂਰਾ-ਪੂਰਾ ਹੱਕ ਹੈ। ਸਾਨੂੰ ਆਪਣੇ ਹੱਕਾਂ ਦੀ ਗੱਲ ਕਰਦਿਆਂ ਦੂਸਰਿਆਂ ਦੇ ਹੱਕਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।

ਇਥੇ ਮੈਂ ਸ. ਕੰਵਲ ਜੀ ਦੇ ਧਿਆਨ ਵਿੱਚ ਇਹ ਵੀ ਲਿਆਉਣਾ ਚਾਹੁੰਦਾ ਹਾਂ ਕਿ ਮਾਤ੍ਰਿਕ ਛੰਦ ਦੋਹਿਰਾ ਸ਼ੇਖ ਫਰੀਦ ਤੋਂ ਲੈ ਕੇ ਹੀ ਪੰਜਾਬੀ-ਕਾਵਿ ਵਿੱਚ ਲਗਾਤਾਰ ਵਰਤਿਆ ਜਾ ਰਿਹਾ ਹੈ। ਇਸ ਤਰ੍ਹਾਂ ਇਸ ਦੇ ਮੀਟਰ ਦੀ ਇੱਕ ਨਿਸਚਤ ਰਵਾਨੀ ਪਝਾਬੀ ਮੁਹਾਵਰੇ ਵਿੱਚ ਮਾਨਤਾ ਪਰਾਪਤ ਚੁੱਕੀ ਹੋਈ ਹੈ। ਦੋਹਿਰੇ ਦੇ ਮਾਤ੍ਰਿਕ ਪੈਟਰਨ ਨੂੰ ਵਰਣਕ ਪੈਟਰਨ ਵਿੱਚ ਬਦਲਣ ਨਾਲ ਸ. ਕੰਵਲ ਜੀ ਦੀ ‘ਬੱਬਾ’ ਵਿਚਲੀ ਰਚਨਾਂ ਵਿਚਲੀਆਂ ਕਈ ਸਤਰਾਂ ਵਿੱਚ ਮੀਟਰ ਦੀ ਇਹ ਰਵਾਨੀ ਉਖੱੜ ਜਾਂਦੀ ਹੈ। ਉਦਾਹਰਨ ਵਜੋਂ ਪਹਿਲੀ ਸਤਰ ਵਿੱਚ ‘ਫਿਰਹਿ’ ਵਿੱਚ ਇੱਕ ਵਾਧੂ ਮਾਤਰਾ ਆ ਜਾਣ ਕਰਕੇ, ਦੂਸਰੀ ਸਤਰ ਵਿੱਚ ‘ਅਰਿ’ ਦੀਆਂ ਦੋ ਮਾਤਰਾਵਾਂ ਵਾਧੂ ਹੋਣ ਕਰਕੇ, ਚੌਥੀ ਸਤਰ ਵਿੱਚ ‘ਢੋਇ’ ਦੀਆਂ ਤਿੰਨ ਮਾਤਰਾਵਾਂ ਵਾਧੂ ਹੋਣ ਕਰਕੇ, ਪੰਜਵੀਂ ਸਤਰ ਵਿੱਚ ‘ਦ’ ਦੀ ਇੱਕ ਮਾਤਰਾ ਵਾਧੂ ਹੋਣ ਕਰਕੇ ਅਤੇ ਛੇਵੀਂ ਸਤਰ ਵਿੱਚ ‘ਕੰ’ ਦੀਆਂ ਦੋ ਮਾਤਰਾਵਾਂ ਵਾਧੂ ਹੋਣ ਕਰਕੇ। ਮੇਰੀ ਸ. ਕੰਵਲ ਜੀ ਨੂੰ ਫਿਰ ਸਲਾਹ ਹੈ ਕਿ ਉਹ ਕਿਸੇ ਸ਼ੁਧ ਛੰਦ-ਰੂਪ ਦੀ ਹੀ ਵਰਤੋਂ ਕਰਨ ਨਾਂ ਕਿ ਦੋ ਰੂਪਾਂ ਦਾ ਮਿਲਗੋਭਾ ਕਰਕੇ।

ਸ. ਕੰਵਲ ਜੀ ਚਾਹੁਣ ਤਾਂ ਵਿਸ਼ੇ ਦੇ ਸਬੰਧ ਵਿੱਚ ਮੇਰੀ ਪੁਸਤਕ ‘ਪੰਜਾਬੀ ਛੰਦ ਸ਼ਾਸਤਰ: ਨਵੀਂ ਧੁਨੀ-ਵਿਗਿਆਨਕ ਵਿਧੀ’ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੈਗਜ਼ੀਨ ‘ਆਲੋਚਨਾ’ ਦੇ ਅਪ੍ਰੇਲ-ਸਤੰਬਰ 2011 ਦੇ ਅੰਕ ਵਿੱਚ ਸ਼ਾਮਲ ਮੇਰਾ ਖੋਜ-ਪੱਤਰ ‘ਪੰਜਾਬੀ ਕਵਿਤਾ ਦੀ ਧੁਨੀਵਿਗਿਆਨਕ ਛੰਦ-ਤਕਨੀਕ’ ਪੜ੍ਹ ਸਕਦੇ ਹਨ।

ਸਬੰਧਕਾਂ ਸਬੰਧੀ ਮੈਂ ਗੱਲ ਪੰਜਾਬੀ ਭਾਸ਼ਾ ਦੀ ਕੀਤੀ ਸੀ ਪੰਜਾਬੀ ਰਚਨਾਵਾਂ ਦੀ ਨਹੀਂ। ਅੱਜ ਦੀ ਪੰਜਾਬੀ ਵਿੱਚ ਸਬੰਧਕ ਪਿਛੇਤਰ ਬਣ ਕੇ ਨਹੀਂ ਆਉਂਦੇ ਸਗੋਂ ਅਲੱਗ ਅਤੇ ਅਜ਼ਾਦ ਸ਼ਾਬਦਿਕ ਰੂਪ ਬਣ ਕੇ ਆਉਂਦੇ ਹਨ। ਸਮੁੱਚੀ ਅਜੋਕੀ ਪੰਜਾਬੀ ਵਿੱਚ ਇਹ ਵਰਤਾਰਾ ਪਰਤੱਖ ਹੈ। ਜੇਕਰ ਅਸੀਂ ਭਾਸ਼ਾ ਦੇ ਪਰਚਲਤ ਵਰਤਾਰੇ ਦੇ ਵਿਪਰੀਤ ਜਾ ਕੇ ਕੋਈ ਰਚਨਾਂ ਕਰਾਂਗੇ ਤਾਂ ਉਹ ਰਚਨਾਂ ਪਾਠਕ/ਸਰੋਤੇ ਦੀ ਸਮਝ ਵਿੱਚ ਨਹੀਂ ਪੈਣ ਲੱਗੀ ਅਤੇ ਕਵੀ ਨੂੰ ਉਸਦੇ ਅਰਥ ਕਰ ਕੇ ਦੇਣੇ ਪੈਣਗੇ ਜਿਵੇਂ ਸ. ਕੰਵਲ ਜੀ ਨੂੰ ਕਰਨਾ ਪਿਆ ਹੈ।

ਬਾਕੀ ਉਹਨਾਂ ਦੇ 06. 02. 2012 ਦੇ ਪੱਤਰ ਵਿੱਚ ਉਹਨਾਂ ਵੱਲੋਂ ਮੇਰੇ ਸਬੰਧੀ ਕੀਤੀਆਂ ਜਾਤੀ ਟਿੱਪਣੀਆਂ ਲਈ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(07/02/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਵਾਵਾ ਵਿਭਚਾਰੀ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਵਾਵਾ ਵਿਭਚਾਰੀ ਗਿਣਹੋ, ਵੇਸਵਾ ਕਮਰੈ ਜਾਇ ||੧||

ਮਾਇਆ ਖੁੱਸਣੈ ਕੰਬਦਾ, ਖੇਹਿ ਤਿਨਾ ਸੰਗ ਖਾਇ ||੨||

ਖੇਹਿ ਖਾਵੈ ਹੋਇ ਦੋਗਲਾ, ਭੀ ਕਿਰਦਾਰਿ ਗਵਾਇ ||੩||

ਬਾਂਹਿ ਉਲਾਰੈ ਭੀੜ ਮਹਿ, ਆਪਹਿ ਮੁਕਰਿ ਜਾਇ ||੪||

ਤਾਲ ਰੋਟੀਆਂ ਨੋ ਪੂਰਦਾ, ਖਾਲ੍ਹੀ ਹੈ ਅੰਦਰਿ ਤਾਇ ||੫||

ਕੰਵਲ ਭਰਾ ਅੰਧੇਰੁ ਜੋ, ਦਰਿ ਵੇਸਵਾ ਕੈ ਜਾਇ ||੬||


(07/02/12)
ਗਿਆਨੀ ਸੰਤੋਖ ਸਿੰਘ

ਕਵਿਤਾ: ਮੇਰੀ ਨਜ਼ਰ ਵਿਚ
ਗਿਆਨੀ ਸੰਤੋਖ ਸਿੰਘ


ਪੰਜਾਬ ਦੇ ਅਲਬੇਲੇ ਕਵੀ ਪ੍ਰੋਫ਼ੈਸਰ ਪੂਰਨ ਸਿੰਘ ਦੇ ਸ਼ਬਦਾਂ ਵਿਚ, “ਪਿਆਰ ਵਿੱਚ ਮੋਏ ਬੰਦਿਆਂ ਦੇ ਬੋਲ ਹੀ ਕਵਿਤਾ ਹਨ” ਅਨੁਸਾਰ ਸ਼ਾਇਦ ਪਿਆਰ ਦੇ ਹੁਲਾਰੇ ਵਿਹੂਣਾ ਵਿਦਵਾਨ ਕਵਿਤਾ ਨਾ ਹੀ ਰਚ ਸਕਦਾ ਹੋਵੇ। ਫਿਰ, “ਦਰਦ ਵਿਛੋੜੇ ਦਾ ਹਾਲ, ਨੀ ਮੈ ਕੈ ਨੂੰ ਆਖਾਂ!” ਦੇ ਬੋਲਾਂ ਰਾਹੀਂ ਇਹ ਮਨੁਖੀ ਦਿਲ ਦੀ ਹੂਕ ਹੀ ਹੈ ਜੋ ਕਵਿਤਾ ਦੇ ਰੂਪ ਨੂੰ ਸ਼ਬਦੀ ਜਾਮੇ ਵਿੱਚ ਪ੍ਰਗਟਾਉਂਦੀ ਹੈ। ਕਿਸੇ ਹਾਸਰਸੀ ਵਿਦਵਾਨ ਨੇ ਇਸ ਨੂੰ ਇਉਂ ਵੀ ਬਿਆਨਿਆ ਹੈ, “ਅਸਫਲ ਪਿਆਰ ਕਵਿਤਾ ਪੈਦਾ ਕਰਦਾ ਹੈ ਤੇ ਸਫਲ ਪਿਆਰ ਬੱਚੇ। ਇਹ ਕਿਸੇ ਪਾਸੋਂ ਸਿੱਖਿਆ ਜਾ ਸਕਣ ਵਾਲ਼ਾ ਹੁਨਰ ਨਹੀ। ਹਲ਼ ਜਾਂ ਤੇਸੇ ਵਰਗੇ ਸੰਦਾਂ ਨਾਲ਼ ਵੀ ਕਵਿਤਾ ਨਹੀ ਘੜੀ ਜਾ ਸਕਦੀ। ਇਹ ਤਾਂ ਜਨਮ ਸਾਖੀ ਅਨੁਸਾਰ, “ਛੇੜ ਮਰਦਾਨਿਆ ਰਬਾਬ, ਬਾਣੀ ਆਈ ਊ!” ਆਖ ਕੇ, “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ॥” ਉਚਾਰ ਕੇ, ਦੁਨਿਆਵੀ ਪ੍ਰਾਪਤੀਆਂ ਦੀ ਚਕਾ ਚੌਂਧ ਵਿੱਚ ਅਵੇਸਲੀ ਹੋਈ ਪਈ ਮਨੁਖਤਾ ਨੂੰ ਸਾਵਧਾਨ ਕਰਨ ਦਾ ਉਤਮ ਵਸੀਲਾ ਹੈ।
ਕਵਿਤਾ ਮਨੁਖ ਦੀ ਆਰੰਭਤਾ ਦੇ ਕਾਲ਼ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਰਚੀ ਜਾਂਦੀ ਰਹੀ ਹੈ। ਵਾਰਤਕ ਤਾਂ ਬਹੁਤ ਪਿਛਲੇ ਸਮੇ ਦੀ ਰਚਨਾ ਹੈ। ਦੁਨੀਆ ਦੀ ਸਭ ਤੋਂ ਪੁਰਾਣੀ ਵਜੂਦ ਵਿੱਚ ਆਈ ਪੁਸਤਕ ‘ਰਿਗ ਵੇਦ’ ਤੋਂ ਲੈ ਕੇ ਸਾਰਾ ਹੀ ਪੁਰਾਤਨ ਸਾਹਿਤ ਕਵਿਤਾ ਵਿੱਚ ਹੀ ਰਚਿਆ ਗਿਆ। ਸਤਿਗੁਰੂ ਨਾਨਕ ਪਾਤਿਸ਼ਾਹ ਤੋਂ ਲੈ ਕੇ ਭਾਈ ਵੀਰ ਸਿੰਘ ਜੀ ਤੱਕ, ਸਿੱਖ ਸਾਹਿਤ ਸਾਰੇ ਦਾ ਸਾਰਾ ਹੀ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ, ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਦੋਵੇਂ, ਗੁਰ ਬਿਲਾਸ ਦੋਵੇਂ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ਼ ਜੀ, ਰਹਿਤਨਾਮੇ, ਪਰਚੀਆਂ, ਬੰਸਾਵਲੀਨਾਮੇ ਆਦਿ ਜੋ ਵੀ ਪ੍ਰਾਚੀਨ ਸਿੱਖ ਸਾਹਿਤ ਹੈ, ਸਾਰਾ ਕਵਿਤਾ ਵਿੱਚ ਹੀ ਹੈ।
ਜਿਥੇ ਵਾਰਤਕ ਮਸਤਕ ਨੂੰ ਕੁਰੇਦਦੀ ਹੈ ਓਥੇ ਕਵਿਤਾ ਸਿਧੀ ਹਿਰਦੇ ਦੀਆਂ ਤਰਬਾਂ ਨੂੰ ਟੁੰਬਦੀ ਹੈ। ਵਾਰਤਕ ਜ਼ਬਾਨੀ ਯਾਦ ਰੱਖਣੀ ਤਕਰੀਬਨ ਅਸੰਭਵ ਦੇ ਨੇੜੇ ਜਾਪਦੀ ਹੈ ਪਰ ਕਵਿਤਾ ਨੂੰ ਯਾਦ ਰੱਖਣਾ ਮੁਕਾਬਲਤਨ ਕਿਤੇ ਸੁਖਾਲ਼ਾ ਹੈ। ਸਪਤ ਸਿੰਧੂ ਦੀ ਧਰਤੀ ਤੇ ਵਹਿ ਰਹੀਆਂ, ਅਠਖੇਲੀਆਂ ਕਰਦੀਆਂ ਨਦੀਆਂ ਦੇ ਪਵਿਤਰ ਕਿਨਾਰਿਆਂ ਉਪਰ ਬੈਠ ਕੇ, ਸਦੀਆਂ ਤੱਕ ਪੁਰਾਤਨ ਰਿਸ਼ੀਆਂ ਦੁਆਰਾ ਰਚਿਆ ਗਿਆ ਸਾਹਿਤ ਜ਼ਬਾਨੀ ਹੀ ਤੁਰਿਆ ਆ ਰਿਹਾ ਸੀ ਜਿਸ ਨੂੰ ਮਹਾਂ ਰਿਸ਼ੀ ਵਿਆਸ ਜੀ ਨੇ ਕਿਤਾਬੀ ਰੂਪ ਦਿਤਾ। ਫਿਰ ਸੰਤਾਂ, ਭਗਤਾਂ, ਗੁਰੂਆਂ, ਪੀਰਾਂ, ਫ਼ਕੀਰਾਂ, ਸੂਫ਼ੀਆਂ ਦੁਆਰਾ ਰਚਿਆ ਗਿਆ ਸਾਹਿਤ ਵੀ ਖਾਸਾ ਸਮਾ ਮੌਖਿਕ ਹੀ ਰਿਹਾ। ਵਾਰਤਕ ਵਿੱਚ ਅਜਿਹਾ ਹੋ ਸਕਣਾ ਸੰਭਵ ਨਹੀ ਸੀ। ਏਥੋਂ ਤੱਕ ਕਿ ਪੁਰਾਤਨ ਸੰਗੀਤਕ ਗ੍ਰੰਥਾਂ ਦੇ ਸ਼ਾਸਤਰੀ ਗਿਆਨ ਨੂੰ ਵੀ ਸਲੋਕਾਂ ਰਾਹੀਂ ਹੀ ਦਰਸਾਇਆ ਗਿਆ ਹੈ। ਹਕੀਮੀ ਦੇ ਗ੍ਰੰਥ ਵੀ ਕਵਿਤਾ ਵਿੱਚ ਹੀ ਰਚੇ ਜਾਂਦੇ ਸਨ।
ਛੰਦਾ ਬੰਦੀ ਕਵਿਤਾ ਦਾ ਬਾਹਰੀ ਰੂਪ ਹੈ; ਖਿਆਲਾਂ ਦੀ ਉਡਾਰੀ ਇਸ ਦੀ ਅਸਲੀਅਤ ਹੈ। ਚੰਗੇ ਸਰੀਰ ਨੂੰ ਜਿਵੇਂ ਢੁਕਵੇਂ, ਫੱਬਵੇਂ ਬਸਤਰਾਂ ਦੀ ਲੋੜ ਹੈ ਏਸੇ ਤਰ੍ਹਾਂ ਚੰਗੀ ਕਵਿਤਾ ਨੂੰ ਵੀ ਛੰਦਾ ਬੰਦੀ ਦੇ ਪਹਿਰਾਵੇ ਦੀ ਲੋੜ ਹੈ। ਇਸ ਦਾ ਮਤਲਬ ਇਹ ਨਹੀ ਕਿ ਤੋਲ ਤੁਕਾਂਤ ਰਹਿਤ ਕਵਿਤਾ ਹੋ ਹੀ ਨਹੀ ਸਕਦੀ ਤੇ ਕੇਵਲ ਤੋਲ ਤੁਕਾਂਤ ਹੀ ਕਵਿਤਾ ਹੋ ਸਕਦੀ ਹੈ। ਇਹ ਬਿਰਹੁੰ ਦੇ ਤੀਰਾਂ ਵਿੰਨ੍ਹੇ ਮਨ ਵਿਚੋਂ ਉਪਜੇ ਆਪ ਮੁਹਾਰੇ ਬੋਲ ਹਨ ਜੋ ਕਵਿਤਾ ਦੇ ਰੂਪ ਵਿੱਚ ਬੁਲ੍ਹਾਂ ਵਿਚੋਂ ਡੁਲ੍ਹ ਪੈਂਦੇ ਹਨ ਤੇ ਪ੍ਰੇਮ ਕੁੱਠੀ ਮੁਟਿਆਰ ਆਖ ਉਠਦੀ ਹੈ:
ਨਿਤ ਨਵੀਆਂ ਮੈ ਜੋੜਾਂ ਬੋਲੀਆਂ ਬਹਿ ਕੇ ਉਤੇ ਬਨੇਰੇ।
ਆਪ ਮੁਹਾਰੇ ਬੋਲ ਨਿਕਲਣ ਵੱਸ ਨਹੀ ਕੁੱਝ ਮੇਰੇ।
ਉਚ ਖਿਆਲ ਵਿਹੂਣੀ ਪਰ ਤੋਲ ਤੁਕਾਂਤ ਵਿੱਚ ਪੂਰੀ ਕਵਿਤਾ ਇਸ ਤਰ੍ਹਾਂ ਦੀ ਵੀ ਹੋ ਸਕਦੀ ਹੈ:
ਕੱਸੀ ਉਤੇ ਬੈਠ ਕੇ ਕਬਿਤ ਜੋੜਦਾ।
ਰੱਬ ਦੀਆਂ ਲਿਖੀਆਂ ਨੂੰ ਕੌਣ ਮੋੜਦਾ।
ਬੀਜਿਆ ਸੀ ਤਾਰਾਮੀਰਾ ਖਾ ਗਈ ਹਰਨੀ।
ਪੁੱਟ ਕੇ ਗਵਾ ਗਈ ਗੰਗੋ ਬਾਜੀਗਰਨੀ।
ਚੁੱਕ ਲਿਆ ਮਾਈ ਦੁਧ ਵਾਲ਼ੀ ਕਾਹੜਨੀ।
ਅਸਾਂ ਕੇਹੜੀ ਦੁਧ ਦੀ ਲਟੈਣ ਚਾਹੜਨੀ।
ਛੱਪੜ ਕੰਢੇ ਬਹਿ ਕੇ ਅਸਾਂ ਡੱਡੂ ਮਾਰਿਆ।
ਧੰਨ ਬਾਬਾ ਧਿਆਨਾ ਜੀਹਨੇ ਕੰਮ ਸਾਰਿਆ।
ਤੋਲ ਤਾਂ ਪੂਰਾ ਹੈ ਇਸ ਕਵਿਤਾ ਵਿੱਚ ਪਰ ਲਭਦਾ ਕੀ ਹੈ ਇਸ ਵਿਚੋਂ?
ਫਿਰ ਜੇ ਕੋਈ ਪ੍ਰੋ. ਪੂਰਨ ਸਿੰਘ ਦੀ ਰੀਸ ਕਰਕੇ ਅਜਿਹੀ ਕਵਿਤਾ ਲਿਖਣ ਦਾ ਯਤਨ ਕਰੇ ਤਾਂ ਉਸ ਨੂੰ ਅਸੀਂ ਕਿੰਨਾ ਕੁ ਉਚੇਰੀ ਸੋਚ ਵਾਲ਼ਾ ਕਵੀ ਸਵੀਕਾਰਾਂਗੇ:
ਸੜਕੇ ਸੜਕੇ ਜਾਂਦੀਓ ਕੁੜੀਓ
ਤੁਹਾਡੇ ਪਤਲੇ ਪਤਲੇ ਕੱਪੜੇ
ਛਨੂਣ ਦੀਆਂ ਚੁੰਨੀਆਂ
ਮੀਹ ਵਰ੍ਹਦਾ ਏ
ਹਵਾ ਵਗਦੀ ਏ
ਤੁਹਾਨੂੰ ਪਾਲ਼ਾ ਨਹੀ ਲਗਦਾ
ਭੱਜ ਜਾਓ ਘਰਾਂ ਨੂੰ।
ਜਦੋਂ ਕਿ ਪ੍ਰੋਫ਼ੈਸਰ ਦੇ ਬੋਲ ਇਸ ਤਰ੍ਹਾਂ ਦੇ ਹਨ:
ਇਹ ਬੇਪਰਵਾਹ ਜਵਾਨ ਪੰਜਾਬ ਦੇ
ਮੌਤ ਨੂੰ ਮਖੌਲਾਂ ਕਰਨ
ਪਿਆਰ ਨਾਲ਼ ਇਹ ਕਰਨ ਗੁਲਾਮੀ
ਪਰ ਟੈਂ ਨਾ ਮੰਨਣ ਕਿਸੇ ਦੀ
ਖਲੋ ਜਾਣ ਮੋਢੇ ਉਤੇ ਡਾਂਗ ਉਲਾਰ ਕੇ
ਧੁਰਾਂ ਥੀਂ ਆਜ਼ਾਦ ਕੀਤੇ
ਇਹ ਸਤਿਗੁਰ ਦੇ ਬੰਦੇ।
ਜੇਕਰ ਖੁਲ੍ਹੀ ਕਵਿਤਾ ਦਾ ਆਦਰਸ਼ਕ ਰੂਪ ਵੇਖਣਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਇਸ ਦੇ ਵੀ ਦਰਸ਼ਨ ਕੀਤੇ ਜਾ ਸਕਦੇ ਹਨ। ਕਰੋ ਦਰਸ਼ਨ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਰਾਗ ਆਸਾ ਵਿੱਚ ਉਚਾਰੇ ਗਏ ਇਸ ਸ਼ਬਦ ਦੇ:
ਭ੍ਰਮ ਮਹਿ ਸੋਈ ਸਗਲ ਧੰਧ ਅੰਧ॥ ਕੋਊ ਜਾਗੈ ਹਰਿ ਜਨੁ॥ ੧॥
ਮਹਾ ਮੋਹਨੀ ਮਗਨ ਪ੍ਰਿਅ ਪ੍ਰੀਤਿ ਪ੍ਰਾਨ॥ ਕੋਊ ਤਿਆਗੈ ਵਿਰਲਾ॥ ੨॥
ਚਰਨ ਕਮਲ ਆਨੂਪ ਹਰਿ ਸੰਤ ਮੰਤ॥ ਕੋਊ ਲਾਗੈ ਸਾਧੂ॥ ੩॥
ਨਾਨਕ ਸਾਧੂ ਸੰਗਿ ਜਾਗੇ ਗਿਆਨ ਰੰਗਿ॥ ਵਡਭਾਗੇ ਕਿਰਪਾ॥ ੪॥ ੧॥ ੩੯॥ (ਪੰਨਾ ੩੮੦)
ਮੇਰੇ ਖਿਆਲ ਵਿੱਚ ਕਵਿਤਾ ਕੋਈ ਸਿੱਖੀ ਜਾਣ ਵਾਲ਼ੀ ਵਸਤੂ ਨਾ ਹੋ ਕੇ ਕੋਈ ‘ਉਤਰਨ’ ਵਾਲ਼ੀ ਸ਼ੈ ਜਾਪਦੀ ਹੈ। ਹਾਂ, ਜੇ ਮੁਢਲੇ ਤੌਰ ਤੇ ਕਾਦਰ ਦੀ ਕੁਦਰਤ ਵੱਲੋਂ ਕਿਸੇ ਵਿਅਕਤੀ ਨੂੰ ਇਸ ਇਲਾਹੀ ਦਾਤ ਦਾ ਗੱਫਾ ਪ੍ਰਾਪਤ ਹੋਇਆ ਹੋਵੇ ਤਾਂ ਫਿਰ ਉਹ ਕਿਸੇ ਕਾਬਲ ਉਸਤਾਦ ਪਾਸੋਂ ਇਸ ਦੀ ਹੁਨਰੀ ਸਿਖਿਆ ਲੈ ਕੇ, ਆਪਣੇ ਇਸ ਹੁਨਰ ਨੂੰ ਵਧੇਰੇ ਚਮਕਾ ਸਕਣ ਦੇ ਯੋਗ ਹੋ ਸਕਦਾ ਹੈ। ਜਦੋਂ ਗੁਰੂ ਨਾਨਕ ਪਾਤਿਸ਼ਾਹ ਆਖਦੇ ਨੇ, “ਮਰਦਾਨਿਆ, ਛੇੜ ਰਬਾਬ, ਬਾਣੀ ਆਈ ਊ!” ਤਾਂ ਉਸ ਕਿਸੇ ਅਗੰਮੀ ਖਿਣ ਵਿੱਚ ਬਾਬਾ ਨਾਨਕ ਉਪਰ ਨਾਜ਼ਲ ਹੋਇਆ ਰੱਬੀ ‘ਹੁਕਮ’ ਉਹਨਾਂ ਦੀ ਰਸਨਾ ਦੁਆਰਾ, ਉਚਾਰਿਆ ਜਾ ਕੇ, ਭਾਈ ਮਰਦਾਨੇ ਦੇ ਰਬਾਬ ਦੀ ਤਾਰ ਦੀ ਸਹਾਇਤਾ ਨਾਲ਼ ਪਰਗਟ ਹੋ ਕੇ, ਇਸ ਸੰਸਾਰ ਦੇ ਜੀਵਾਂ ਦੀਆਂ ਤਪਦੀਆਂ ਰੂਹਾਂ ਨੂੰ ਸਰਸ਼ਾਰ ਕਰ ਦਿੰਦਾ ਹੈ। ਅਜਿਹੇ ਪ੍ਰੇਮ ਦੇ ਤੀਰਾਂ ਨਾਲ਼ ਵਿਧੇ ਬਚਨ ਸੁਣ ਕੇ ਸੱਜਣ ਵਰਗੇ ਸਹੀ ਸੱਜਣ ਤੇ ਕੌਡੇ ਵਰਗੇ ਸਹੀ ਮਨੁਖ ਬਣ ਜਾਂਦੇ ਨੇ। ਫਿਰ ਤਿਲੰਗ ਰਾਗ ਅੰਦਰ, ਭਾਈ ਲਾਲੋ ਜੀ ਨੂੰ ਸੰਬੋਧਨ ਕਰਦੇ ਹੋਏ ਬਾਬਾ ਜੀ ਆਪ ਹੀ ਤਾਂ ਆਖਦੇ ਨੇ:
ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ॥ (੭੨੨)
ਪੰਚਮ ਪਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਭਾਵ ਨੂੰ ਇਉਂ ਵੀ ਸਪੱਸ਼ਟਾਇਆ ਹੈ:
ਹਉ ਆਪਹੁੰ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥ (੭੬੩)


(06/02/12)
ਸਰਵਜੀਤ ਸਿੰਘ

ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ।
ਵੀਰ ਜੀ, ਆਪ ਦੇ ਪੱਤਰ ਦਾ ਤੱਤ ਸਾਰ ਇਹ ਹੈ, ਕਿਉਂਕਿ ਚੌਪਈ ਰਹਿਤ ਮਰਯਾਦਾ `ਚ ਸ਼ਾਮਲ ਹੈ। ਇਸ ਲਈ ਇਹ ਗੁਰੂ ਜੀ ਦੀ ਲਿਖਤ ਹੈ। ਕੀ ਆਪ ਜੀ ਇਥੇ ਹੀ ਖੜੇ ਰਹਿਣਾ ਚਾਹੁੰਦੇ ਹੋ ਜਾਂ ਅੱਗੇ ਵੀ ਵਧਣਾ ਚਾਹੁੰਦੇ ਹੋ? ਆਪ ਜੀ ਲਿਖਦੇ ਹੋ, “ਐਸੀ ਸ਼੍ਰੇਣੀ ਵਿੱਚ ਆਉਂਦੀ ਕਿਸੇ ਪੰਥ ਪ੍ਰਵਾਣਿਤ ਲਿਖਤ ਨੂੰ ਰੱਧ ਕਰਨ ਤੋਂ ਪਹਿਲਾਂ ਉਸ ਨੂੰ ਪੰਥਕ ਤੌਰ ਤੇ ਸਵੀਕਾਰ ਕਰਕੇ ਤੁਰਨਾ ਪਵੇਗਾ ਅਤੇ ਪੜਤਾਲ ਕਰਨੀ ਬਣਦੀ ਹੈ”। ਸਤਿਕਾਰ ਯੋਗ ਵੀਰ ਜੀ, ਮੈਂ ਆਪ ਦੇ ਲਿਖੇ ਮੁਤਾਬਕ ਹੀ ਕਰ ਰਿਹਾ ਹਾਂ। ਕੀ ਹੁਣ ਤੁਸੀਂ ਆਪਣੇ ਲਿਖੇ ਸ਼ਬਦਾਂ ਤੇ (ਪੜਤਾਲ ਕਰਨੀ ਬਣਦੀ ਹੈ) ਅਮਲ ਨਹੀ ਕਰੋਗੇ? ਅਸੀਂ ਚੌਪਈ ਨੂੰ ਪਿਛਲੇ 67 ਸਾਲਾਂ ਤੋਂ ‘ਪੰਥਕ ਤੌਰ ਤੇ ਸਵੀਕਾਰ’ ਕੀਤਾ ਹੋਇਆ ਹੈ। ਕੀ ਆਪ ਅਜੇ ਵੀ ਇਹ ਸਮਝਦੇ ਹੋ ਕਿ ਅੱਧੀ ਸਦੀ ਤੋਂ ਵੱਧ ਸਮਾਂ ਬੀਤਣ ਪਿਛੋਂ ਵੀ ਇਸ ਵਿਸ਼ੇ ਤੇ ਵਿਚਾਰ ਕਰਨੀ ਜਲਦਬਾਜੀ ਹੈ? ਜੇ ਆਪ ਜੀ ਇਹ ਮਹਿਸੂਸ ਕਰਦੇ ਹੋ ਕਿ ਅੱਜ ਤੋਂ ਲੱਗ-ਭਗ 67 ਸਾਲ ਪਹਿਲਾ ਪੰਥ ਦੇ ਵਿਦਵਾਨਾਂ ਵੱਲੋਂ ਕੀਤੇ ਅਤੇ ਪੰਥਕ ਤੌਰ ਤੇ ਪ੍ਰਵਾਨੇ ਗਏ ਫੈਸਲੇ ਦੀ ਪੜਤਾਲ ਕੀਤੀ ਜਾ ਸਕਦੀ ਹੈ ਤਾਂ ਮੇਰੇ ਸਵਾਲ ਦਾ ਸੰਖੇਪ ਅਤੇ ਸਪੱਸ਼ਟ ਜਵਾਬ ਦੇਣ ਦੀ ਕ੍ਰਿਪਾਲਤਾ ਕਰਨੀ ਜੀ।
ਅਖੌਤੀ ਦਸਮ ਗ੍ਰੰਥ `ਚ ਪੰਨਾ 809 ਤੋਂ 1388 ਤਾਂਈ ਕੁਲ 405 ਚਰਿਤ੍ਰ ਦਰਜ ਹਨ। ਇਸ ਰਚਨਾ ਦੇ ਕੁਲ 7555 ਛੰਦ ਹਨ। ਇਨ੍ਹਾਂ ਦੀ ਸਮਾਪਤੀ ਤੇ “ਇਤਿ ਸ੍ਰੀ ਚਰਿਤ੍ਰੋ ਪਖਯਾਨੇ ਤ੍ਰਿਯਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਚਾਰ ਚਰਿਤ੍ਰ ਸਮਾਪਤ ਮਸਤੁ ਸੁਭ ਮਸਤੂ॥404॥ 7555॥ ਅਫਜੂੰ”॥ ਲਿਖਿਆ ਹੋਇਆ ਹੈ। ਇਸ ਦਾ ਲੇਖਕ, ਗ੍ਰੰਥ ਦੀ ਸਮਾਪਤੀ ਤੇ ਆਪਣੇ ਇਸ਼ਟ ਅੱਗੇ ਅਰਦਾਸ ਬੇਨਤੀ ਕਰਦਾ ਹੈ;
ਖੜਗ ਕੇਤ ਮੈ ਸਰਣਿ ਤਿਹਾਰੀ ॥ ਆਪ ਹਾਥ ਦੈ ਲੇਹੁ ਉਬਾਰੀ ॥
ਸਰਬ ਠੌਰ ਮੋ ਹੋਹੁ ਸਹਾਈ ॥ ਦੁਸਟ ਦੋਖ ਤੇ ਲੇਹੁ ਬਚਾਈ ॥(401)
ਕ੍ਰਿਪਾ ਕਰੀ ਹਮ ਪਰ ਜਗ ਮਾਤਾ॥ ਗ੍ਰੰਥ ਕਰਾ ਪੂਰਨ ਸੁਭ ਰਾਤਾ॥
ਕਿਲਬਿਖ ਸਕਲ ਦੇਹ ਕੋ ਹਰਤਾ॥ ਦੁਸਟ ਦੋਖਿਯਨ ਕੋ ਛੈ ਕਰਤਾ॥(402)
ਸ੍ਰੀ ਅਸਿਧੁਜ ਜਬ ਭਏ ਦਇਆਲਾ॥ ਪੂਰਨ ਕਰਾ ਗ੍ਰੰਥ ਤਤਕਾਰਾ॥
ਮਨ ਬਾਂਛਤ ਫਲ ਪਾਵੈ ਸੋਈ॥ ਦੂਖ ਨ ਤਿਸੈ ਬਿਆਪਤ ਕੋਈ॥ (403)
ਅੜਿੱਲ॥ ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ॥ ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ॥
ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ॥ ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ॥ (404)
ਚੌਪਈ॥ ਸੰਬਤ ਸੱਤ੍ਰਹ ਸਹਸ ਭਣਿੱਜੈ॥ ਅਰਧ ਸਹਜ ਫੁਨਿ ਤੀਨਿ ਕਹਿੱਜੈ॥
ਭਾਦ੍ਰਵ ਸੁਦੀ ਅਸਟਮੀ ਰਵਿਵਾਰਾ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ॥ (405)

ਆਪ ਜੀ ਲਿਖਦੇ ਹੋ, “ਦਾਸ ਦੇ ਵਿਚਾਰ ਵਿੱਚ ਕੁਲ ਰਚਨਾਵਾਂ ਨੂੰ ਤਿੰਨ ਸ਼੍ਰੇਣੀਆਂ ਦੇ ਰੂਪ ਵਿੱਚ ਦੇਖਣ ਦੀ ਲੋੜ ਹੈ”। ਵੀਰ ਜੀ, ਇਹ ਜਾਣਕਾਰੀ ਦਿਓ ਕਿ ਆਖਰੀ ਚਰਿਤ੍ਰ ਜਿਸ ਦੇ 405 ਛੰਦ ਹਨ, ਇਨ੍ਹਾਂ `ਚ ਪੰਥ ਪ੍ਰਵਾਨਿਤ 25 ਛੰਦ, ਤੁਹਾਡੇ ਵੱਲੋਂ ਕੀਤੀ ਗਈ ਸ਼੍ਰੇਣੀ ਵੰਡ ਅਨੁਸਾਰ ਕਿਸ ਸ਼੍ਰੇਣੀ (ਪਹਿਲੀ, ਦੂਜੀ ਜਾਂ ਤੀਜੀ) `ਚ ਸ਼ਾਮਲ ਹਨ?
ਸਤਿਕਾਰ ਸਹਿਤ
ਸਰਵਜੀਤ ਸਿੰਘ


(06/02/12)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰ ਯੋਗ ਸੰਪਾਦਕ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ,

ਸ. ਹਰਦੇਵ ਸਿੰਘ ਜੰਮੂ ਜੀ ਦੇ 05. 02. 2012 ਦੇ ਪੱਤਰ ਵਿੱਚ ਦੋ ਹਿੱਸੇ ਹਨ; ਇੱਕ ‘ਪੰਜ’ ਸਵਾਲਾਂ ਬਾਰੇ ਅਤੇ ਦੂਸਰਾ ਉਹਨਾਂ ਦੇ ਇਹਨੀਂ ਦਿਨੀਂ ਆਏ ਪੱਤਰਾਂ ਸਬੰਧੀ ਮੇਰੇ ਪ੍ਰਤੀਕਰਮ ਬਾਰੇ।

‘ਪੰਜ’ ਸਵਾਲਾਂ ਦੇ ਉਤੱਰ ਬਾਰੇ ਮੇਰਾ ਹਾਲੇ ਇਹ ਹੀ ਕਹਿਣਾ ਹੈ ਕਿ ਰੁਝੇਵਿਆਂ ਕਾਰਨ ਇਸ ਸਥਿਤੀ ਨਾਲ ਨਿਪਟਣ ਲਈ ਮੈਂ ਆਪਣੀ ਪੁਸਤਕ ਦੇ ਛਪ ਜਾਣ ਪਿੱਛੋਂ ਹੀ ਸਮਾਂ ਕੱਢ ਸਕਾਂਗਾ। ਮੇਰੀ ਆਉਣ ਵਾਲੀ ਪੁਸਤਕ ਸਬੰਧੀ ਜੋ ਵਿਚਾਰ ਸ. ਜੰਮੂ ਜੀ ਦੇ ਰਹੇ ਹਨ ਉਹਨਾਂ ਪਿਛਲੀ ਉਹਨਾਂ ਦੀ ਸੋਚ ਬਾਰੇ ਮੈਂ ਫਿਲਹਾਲ ਕੋਈ ਟਿੱਪਣੀ ਨਹੀਂ ਕਰਨਾਂ ਚਾਹੁੰਦਾ। ਪਾਠਕ ਇਹਨਾਂ ਨੂੰ ਖੁਦ ਹੀ ਸਮਝ ਰਹੇ ਹਨ।

ਸ. ਜੰਮੂ ਜੀ ਦੇ 05. 02. 2012 ਦੇ ਪੱਤਰ ਵਿੱਚ ਉਠਾਏ ਦੂਸਰੇ ਨੁਕਤਿਆਂ ਬਾਰੇ ਗੱਲ ਕਰਦਿਆਂ ਪਹਿਲਾਂ ਤਾਂ ਇਹ ਸਪਸ਼ਟ ਹੀ ਹੈ ਕਿ ਗੁਰਮੱਤ ਇੱਕ ਫਲਸਫਾ ਹੈ ਸੰਵਿਧਾਨ ਨਹੀਂ। ਇਹ ਕੇਵਲ ਮੇਰੇ ਸਮਝਣ ਦੀ ਗੱਲ ਨਹੀਂ। ਇਹ ਸਹੀ ਹੈ ਕਿ, ਜਿਵੇਂ ਆਮ ਹੀ ਹੁੰਦਾ ਹੈ, ਸਿਖ ਇਤਹਾਸ ਵਿੱਚ ਵੀ ਕੁੱਝ ਗੱਲਾਂ ਮੌਖਿਕ ਪਰੰਪਰਾ ਰਾਹੀਂ ਤੁਰਦੀਆਂ ਆਈਆਂ ਹਨ ਪਰੰਤੂ ਅੱਜ ਉਹਨਾਂ ਵਿੱਚੋਂ ਚੋਣ ਕਰਨ ਲਈ ਕੇਵਲ ਗੁਰਮੱਤ ਜਾਂ ਤਰਕ ਦੀ ਕਸਵੱਟੀ ਹੀ ਵਰਤੀ ਜਾ ਸਕਦੀ ਹੈ। ਸਿਖ ਇਤਹਾਸ ਵਿੱਚ ਮਿੱਥ ਦੀ ਭਰਮਾਰ ਹੈ। ਇਸ ਲਈ ਜਿਹੜੀ ਗੱਲ ਗੁਰਮੱਤ ਜਾਂ ਤਰਕ ਦੇ ਉਲਟ ਜਾਂਦੀ ਹੈ ਉਸ ਨੂੰ ਰਦ ਕਰਨ ਲਈ ਉਸ ਦੀ ਹੋਂਦ ਦੇ ਕਿਸੇ ਪੁਖਤਾ ਸਬੂਤ ਦੀ ਮੰਗ ਕਰਨੀ ਹੀ ਪਵੇਗੀ ਭਾਵੇਂ ਉਹ ਕਿਸੇ ਗੁਰੁ ਜੀ ਦੇ ਨਾਮ ਤੇ ਹੀ ਪਰਚਲਤ ਕਿਉਂ ਨਾਂ ਕਰ ਦਿੱਤੀ ਗਈ ਹੋਵੇ।

ਦੂਸਰਾ, ਗੁਰੂ ਦੀ ‘ਸਰਵਉਚਤਾ’ ਮਨੁੱਖ ਦੇ ਸਮਾਜੀ ਰਿਸ਼ਤਿਆ ਵਿੱਚ ਹੈ। ਪਰਮਾਤਮਾ ਦੀ ‘ਸਰਵਉਚਤਾ’ ਸਮੁੱਚੀ ਸ੍ਰਿਸ਼ਟੀ ਦੇ ਪਸਾਰੇ ਵਿੱਚ ਹੈ। ਇਸ ਫਰਕ ਨੂੰ ਸਮਝਣ ਦੀ ਲੋੜ ਹੈ। ਹਰ ਸਿਖ ਕਹਾਉਂਦੇ ਮਨੁੱਖ ਲਈ ਸ਼ਬਦ-ਗੁਰੂ ਮਨੁੱਖੀ ਜੀਵਨ-ਜਾਚ ਨੂੰ ਆਦਰਸ਼ਕ ਬਣਾਉਣ ਲਈ ਅਗਵਾਈ ਦਾ ਸੋਮਾਂ ਹੋਣ ਕਰਕੇ ਬਾਕੀ ਸਾਰੇ ਰਿਸ਼ਤਿਆਂ ਵਿੱਚੋਂ ਸਰਵਉਚ ਹਸਤੀ ਹਨ। ਅਖੌਤੀ ਅਕਾਲ-ਤਖਤ ਦੀ ਸਿੱਖੀ ਦੀ ਜੀਵਨ-ਜਾਚ ਵਿੱਚ ਕੋਈ ਭੂਮਿਕਾ ਹੀ ਨਹੀਂ ਬਣਦੀ, ਇਸ ਦੀ ‘ਸਰਵਉਚਤਾ’ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਹਰ ਇੱਕ ਹੋਂਦ
(phenomenon) ਦਾ ਆਪਣਾ-ਆਪਣਾ ਸੰਦਰਭ ਹੁੰਦਾ ਹੈ। ਸਰਵਉਚਤਾ ਕੇਵਲ ਆਪਣੇ ਵਰਗੀਆਂ ਚੀਜ਼ਾਂ (likes) ਦੇ ਸਮੂਹ ਵਿਚਕਾਰ ਆਪਸੀ ਤੁਲਨਾ ਰਾਹੀਂ ਨਿਰਧਾਰਤ ਹੁੰਦੀ ਹੈ। ਅਸੀਂ ਐਵੇਂ ਹੀ ਕਿਸੇ ਦੋ ਵੱਖਰੀਆਂ (divergent ) ਹੋਂਦਾਂ ਦਾ ਆਪਸੀ ਟਾਕਰਾ ਇਹ ਪਰਖਣ ਲਈ ਨਹੀਂ ਕਰ ਸਕਦੇ ਕਿ ਇਹਨਾਂ ਵਿੱਚੋਂ ਕੌਣ ਸਰਵਉਚ ਹੈ।

ਤੀਸਰਾ, ਸੰਵਿਧਾਨ ਬਾਰੇ ਸ. ਜੰਮੂ ਜੀ ਭੁੱਲ ਰਹੇ ਹਨ ਕਿ ਇਹ ਸਦਾ ਦੇਸ਼ ਦੀ ਵਿਧਾਨਕਾਰੀ-ਸਭਾ
(Legislative Body ) ਵੱਲੋਂ ਬਣਾਇਆ ਹੀ ਸਮਝਿਆ ਜਾਂਦਾ ਹੈ ਕਿਉਂਕਿ ਇਹ ਹੀ ਸੰਵਿਧਾਨ ਦੇ ਖਰੜੇ ਨੂੰ ਮਨਜ਼ੂਰੀ ਦੇ ਕੇ ਲਾਗੂ ਹੋਣ ਯੋਗ ਬਣਾਉਂਦੀ ਹੈ। ਸਮੇਂ-ਸਮੇਂ ਸੰਵਿਧਾਨ ਵਿੱਚ ਸੋਧਾਂ ਵੀ ਵਿਧਾਨਕਾਰੀ-ਸਭਾ ਹੀ ਕਰਦੀ ਹੈ। ਭਾਰਤ ਦੇ ਸੰਵਿਧਾਨ ਦੀ ਸਥਿਤੀ ਵੀ ਇਹੋ ਹੀ ਹੈ। ਇਹ ਸੰਵਿਧਾਨ 1946 ਈਸਵੀ ਵਿੱਚ ਬਣੀ Constituent Assembly (ਜੋ ਬਾਦ ਵਿੱਚ ਭਾਰਤ ਦੀ ਪਾਰਲੀਅਮੈਂਟ ਵਿੱਚ ਤਬਦੀਲ ਹੋਈ) ਵੱਲੋਂ ਹੀ ਬਣਾਇਆ ਗਿਆ ਸੀ। ਗੁਰੂ ਸਾਹਿਬਾਨ ਨੇ ਜੋ ਵੀ ਸੰਦੇਸ਼ ਦਿੱਤਾ ਸੀ ਗੁਰਬਾਣੀ ਦੇ ਫਲਸਫੇ ਰਾਹੀਂ ਦਿੱਤਾ ਸੀ, ਕਿਸੇ Constituent Assembly ਜਾਂ ਪਾਰਲੀਅਮੈਂਟ ਦੇ ਬਣਾਏ ਹੋਏ ‘ਸੰਵਿਧਾਨ’ ਰਾਹੀਂ ਨਹੀਂ। ਇਸ ਕਾਰਜ ਲਈ ਕਿਸੇ ਅਖੌਤੀ ਅਕਾਲ-ਤਖਤ ਦੀ ਕਦੀ ਕੋਈ ਲੋੜ ਨਹੀਂ ਪੈ ਸਕਦੀ ਸੀ। ਬਾਕੀ, ਸ. ਜੰਮੂ ਜੀ ਸਿਖਮਾਰਗ ਵੈਬਸਾਈਟ ਤੇ ਪਾਇਆ ਗਿਆ ਸ. ਹਾਕਮ ਸਿੰਘ ਜੀ ਦਾ ਲੇਖ ਵੀ ਪੜ੍ਹ ਲਿਆ ਹੋਣਾ ਹੈ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(06/02/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਸ. ਮੱਖਣ ਸਿੰਘ ਪੁਰੇਵਾਲ ਜੀ,

ਸ. ਇਕਬਾਲ ਸਿੰਘ ਢਿੱਲੋਂ ਦਾ ਆਪਣੀ (ਹਰ ਵਿਸ਼ੇ ‘ਤੇ ਆਪਣੀ ਅਪ੍ਰਵਾਨਿਤ ਅਥਾਰਿਟੀ ਮਨਵਾਉਣ ਦੀ) ਆਦਤ ਮਜੂਬ ਪੱਤਰ ਪੜ੍ਹਿਆ ਜਿਸ ਦਾ ਉੱਤਰ ਆਪਨੂੰ ਸੰਬੋਧਿਤ ਹੋ ਕੇ ਪਰਤ-ਦਰ-ਪਰਤ ਇਸ ਪ੍ਰਕਾਰ ਦੇਣਾ ਚਾਹਵਾਂਗਾ:

ਉਹ ਸ਼ੁਰੂਆਤ ਕਰਦਿਆਂ ਆਖਦੇ ਹਨ, ਮੈਂ ਸ. ਕੰਵਲ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਵੱਲੋਂ ਆਪਣੇ ਬੰਦ ਦੀਆਂ ਸਤਰਾਂ ਵਿੱਚ ਵਰਤਿਆ ਗਿਆ ਛੰਦ ਦਾ ਪੈਟਰਨ ਪਿੰਗਲ ਦਾ ਮਾਤਿਰਿਕ ਰੂਪ ਹੈ ਨਾ ਕਿ ਵਰਣਕ। ਅਸਲ ਵਿੱਚ ਇਹ ਛੰਦ ਦੇ ਦੋਹਿਰਾ ਰੂਪ ਨਾਲ ਮੇਲ ਖਾਂਦਾ ਹੈ।

ਮੈਂ ਆਪ ਰਾਹੀਂ ਸ. ਢਿੱਲੋਂ ਨੂੰ ਦੱਸਣਾ ਚਾਹਵਾਂਗਾ ਕਿ ਇਹ ਇੱਕ ਰਚਨਾ ਦਾ ਲੇਖਕ ਹੀ ਖੁੱਦ ਦੱਸ ਸਕਦਾ ਹੈ ਕਿ ਉਸਨੇ ਆਪਣੀ ਰਚਨਾ ਕਿਸ ਛੰਦ ਪ੍ਰਬੰਧ ਅੰਦਰ ਰਹਿ ਕੇ ਲਿਖੀ ਹੈ (ਕੋਈ ਵੀ ਹੋਰ ਨਹੀਂ), ਭਾਵੇਂ ਕਿ ਆਖੀ ਜਾ ਰਹੀ ਲਿਖਤ ਕਿਸੇ ਦੂਸਰੇ ਛੰਦ ਨਿਯਮ ਅਨੁਸਾਰ ਵੀ ਢੁੱਕਦੀ ਕਿਉਂ ਨਾ ਹੋਵੇ (ਬਲਕਿ ਇਹ ਤਾਂ ਅਸਲ ਵਿੱਚ ਰਚਨਾ ਦਾ ਗੁਣ ਗਿਣਿਆ ਜਾ ਸਕਦਾ ਹੈ ਕਿ ਇੱਕ ਚਾਲ ਵਿੱਚ ਬਧ ਹੋ ਕਿ ਲਿਖੀ ਰਚਨਾ ਦੂਜੀ ਵਿੱਚ ਵੀ ਢੁੱਕ ਰਹੀ ਹੈ !)|

ਉਹਨਾਂ ਅਨੁਸਾਰ, ਦੋਹਿਰਾ ਦੋ ਸਤਰਾਂ ਦਾ ਛੰਦ-ਰੂਪ ਹੁੰਦਾ ਹੈ ਅਤੇ ਇਸ ਵਿੱਚ ਵਰਣਾਂ ਦੀ ਬਜਾਇ ਮਾਤਰਾਵਾਂ ਦੀ ਗਿਣਤੀ ਕੀਤੀ ਜਾਂਦੀ ਹੈ। ਸਤਰਾਂ ਵਿੱਚ 24-24 ਮਾਤਰਾਵਾਂ ਹੁੰਦੀਆਂ ਹਨ, ਵਿਸ਼ਰਾਮ 13ਵੀਂ ਮਾਤਰਾ ਤੋਂ ਬਾਦ ਆਉਂਦਾ ਹੈ ਅਤੇ ਦੋਵ੍ਹਾਂ ਸਤਰਾਂ ਦਾ ਕਾਫੀਆ ਮਿਲਦਾ ਹੈ।

ਪੰਜਾਬੀ ਵਿੱਚ ਪਿੰਗਲ ਵਰਣਕ ਦੇ ਜ਼ਿਆਦਾ ਕਰਕੇ ਦੋ ਹੀ ਛੰਦ-ਰੂਪ, ਕੋਰੜਾ ਅਤੇ ਕਬਿੱਤ, ਵਰਤੇ ਗਏ ਹਨ। ਉਂਜ ਵਰਣਕ ਸਵੈਯਾ ਵੀ ਇੱਕ ਗਣ ਛੰਦ-ਰੂਪ ਹੈ ਜੋ ਪੰਜਾਬੀ ਵਿੱਚ ਸ਼ਾਇਦ ਹੀ ਕਿਸੇ ਕਵੀ ਨੇ ਵਰਤਿਆ ਹੋਵੇ।

ਸ. ਢਿੱਲੋਂ ਦੁਆਰਾ ਦਿੱਤੀ ਜਾਣਕਾਰੀ ਨੂੰ ਹਰ ਛੰਦ-ਪ੍ਰਬੰਧ ਸਮਝਣ ਵਾਲਾ ਜਾਣਦਾ ਹੈ | ਪਰ ਸ਼ਾਇਦ ਉਹਨਾਂ ਨੇ ਮੇਰੀ ਰਚਨਾ ਬਿਨਾਂ ਪੜ੍ਹਿਆਂ ਹੀ ਇਹ ਟਿੱਪਣੀ ਕੀਤੀ ਹੈ ਕਿਉਂਕਿ ਮੈਂ ਆਪਣੀ ਰਚਨਾ ਇਸ ਚਾਲ ਵਿੱਚ ਨਹੀਂ ਲਿਖੀ ਬਲਕਿ ਵੱਖਰੇ ਨਿਯਮਬਧ (੧੦ ਵਰਣ, ਵਿਸਰਾਮ, ੮ ਵਰਣ) ਹੋ ਵਰਣਕ-ਚਾਲ ਵਿੱਚ ਲਿਖੀ ਹੈ, ਜਿਸਨੂੰ ਲਿਖਣ ਦੀ ਮੇਰੀ ਕਲਮ ਨੂੰ ਪੂਰਨ ਆਜ਼ਾਦੀ ਹੈ | ਸੋ ਉਹਨਾਂ ਦੁਆਰਾ ਇਸ (ਪਹਿਲਾਂ ਤੋਂ ਹੀ ਮਾਲੂਮ) ਆਮ ਜਾਣਕਾਰੀ ਦੇ ਸਾਂਝੇ ਕਰਨ ਲਈ ਬਹੁਤ-੨ ਧੰਨਵਾਦ !

ਉਹ ਕਹਿੰਦੇ ਹਨ, ਕੋਈ ਕਵੀ ਚਾਹੇ ਤਾਂ ਵਰਣਕ ਵਿਧੀ ਦਾ ਕੋਈ ਨਵਾਂ ਪੈਟਰਨ ਤਾਂ ਸਿਰਜ ਸਕਦਾ ਹੈ ਪਰੰਤੂ ਕਿਸੇ ਮਾਨਤਾ-ਪਰਾਪਤ ਮਾਤਰਿਕ ਛੰਦ-ਰੂਪ ਨੂੰ ਵਰਣਕ ਬਣਾ ਕੇ ਵਰਤਣਾਂ ਛੰਦ-ਬਣਤਰ ਪੱਖੋਂ ਉਚਿਤ ਨਹੀਂ।

ਪਤਾ ਨਹੀਂ ਸ. ਢਿੱਲੋਂ ਅਜਿਹਾ ਫੈਸਲਾ ਦੂਸਰੇ ਉੱਪਰ ਕਿਸ ਹੱਕ ਨਾਲ ਥੋਪ ਰਹੇ ਹਨ ? ਕੀ ਪੰਜਾਬੀ ਵਿੱਚ ਕਿਸੇ ਵੀ ਕਵੀ ਜਾਂ ਲੇਖਕ ਨੂੰ ਕੋਈ ਵੀ ਰਚਨਾ ਨਵੇਂ ਪੈਟਰਨ ਵਿੱਚ ਲਿਖਣ ਤੋਂ ਪਹਿਲਾਂ ਆਪਣਾ ਹੀ ਸਰਬ-ਉੱਚ ਅਖੌਤੀ ਕਵਿਤਾ-ਤਖਤ ਬਣਾ ਕੇ ਉਸਦੇ ਆਪੂੰ ਹੀ ਜੱਥੇਦਾਰ ਬਣ ਬੈਠੇ ਸ. ਢਿੱਲੋਂ ਤੋਂ ਪ੍ਰਵਾਨਗੀ ਲੈਣੀ ਪਵੇਗੀ ?

ਉਹਨਾਂ ਅਨੁਸਾਰ, ਸਿਹਾਰੀਆਂ ਆਦਿਕ ਨੂੰ ਸਬੰਧਕ (Conjunctions) ਬਣਾ ਕੇ ਵਰਤਣਾ ਅੱਜ ਦੀ ਪੰਜਾਬੀ ਵਿੱਚ ਪਰਚਲਤ ਨਹੀਂ। 

ਕੋਣ ਕਹਿੰਦਾ ਹੈ, ਕਿੱਥੇ ਲਿਖਿਆ ਹੈ (ਹਵਾਲੇ ਤੇ ਆਧਾਰ ਸਹਿਤ ਦੱਸੋ ਕਿ) ਪਰਚਲਿਤ ਨਹੀਂ ? ਮੈਂ ਖੁੱਦ ਕਈ ਅਜਿਹੇ ਸ਼ਖਸਾਂ ਨੂੰ ਨਿਜੀ ਤੌਰ ‘ਤੇ ਜਾਣਦਾ ਹਾਂ ਜੋ ਅੱਜ ਵੀ ਇਸ ਸ਼ੈਲੀ ਵਿੱਚ ਢੁਕਵੀਆਂ ਰਚਨਾਵਾਂ ਸੌਖਿਆਂ ਹੀ ਰਚ ਸਕਦੇ ਹਨ ! ਤੇ ਵੈਸੇ ਵੀ ਇਸ ਲਿਖਣ ਦੀ ਸ਼ੈਲੀ ਉੱਪਰ ਇਹਨਾਂ ਦਾ ਕੀ ਇਤਰਾਜ਼ ਹੈ ਉਹ ਸਮਝ ਨਹੀਂ ਆਇਆ (ਕਿਉਂਕਿ ਸਬੰਧਕੀਆਂ ਦੀ ਵਰਤੋਂ ਸਹਿਤ ਪ੍ਰਸਤੁਤ ਢੁਕਵੇਂ ਅਰਥ ਮੈਂ ਆਪਣੀ ਇੱਕ ਰਚਨਾ ਦੇ ਸੰਧਰਭ ਵਿੱਚ ਪਿੱਛਲੀ ਚਿੱਠੀ ਵਿੱਚ ਪਹਿਲਾਂ ਕਰ ਹੀ ਚੁਕਾ ਹਾਂ)|

ਪਰ ਜੇਕਰ ਸਿਰਫ਼ ਇਹਨਾ ਦੇ ਕਹੇ ਅਨੁਸਾਰ ਮੰਨ ਵੀ ਲਿਆ ਜਾਵੇ ਕਿ ਸੰਬੰਧਕੀਆਂ ਦਾ ਉਪਯੋਗ ਅੱਜ ਜ਼ਿਆਦਾ ਪਰਚਲਿਤ ਨਹੀਂ ਫੇਰ ਵੀ ਕਿਸੇ ਦੇ ਉਸਨੂੰ ਵਰਤਣ ਅਤੇ ਉਸ ਅਨੁਸਾਰ ਰਚਨਾਵਾਂ ਰਚਣ ‘ਤੇ ਕਿਸੇ ਵੀ ਪ੍ਰਕਾਰ ਦੀ ਕੋਈ ਪਾਬੰਧੀ ਨਹੀਂ ਹੈ ਅਤੇ ਨਾ ਹੀ ਸ. ਢਿੱਲੋਂ ਜਾਂ ਕੋਈ ਹੋਰ ਕਿਸੇ ‘ਤੇ ਅਜਿਹੀ ਪਬੰਧੀ ਲਾਉਣ ਦਾ ਕੋਈ ਕਾਨੂੰਨੀ ਅਖਤਿਆਰ ਰੱਖਦਾ ਹੈ | ਇਸਦੇ ਨਾਲ ਇਹ ਵੀ ਕੋਈ ਜਰੂਰੀ ਨਹੀਂ ਕਿ ਅੱਜ ਜੋ ਸਾਰੇ ਵਿਅਕਤੀ (ਜਾਂ ਸਾਰੇ ਕਵੀ) ਕਰ ਰਹੇ ਸਿਰਫ਼ ਉਸੇ ਪੈਟਰਨ ਨੂੰ ਆਪਣਾ ਕੇ ਅੱਖਾਂ ਬੰਦ ਕਰ ਭੀੜ ਦਾ ਹਿੱਸਾ ਬਣਿਆ ਜਾਵੇ ! ਅਸਲ ਵਿੱਚ ਸਥਾਪਿਤ ਪੈਟਰਨ ਨੂੰ ਮੰਨਣਾ ਤਾਂ ਹਰ ਕੋਈ ਕਰਦਾ ਹੈ ਪਰ ਨਵੀਨਤਾ (ਜਾਂ ਨਵਿਆਉਣਤਾ) ਲੀਕ ਤੋਂ ਹੱਟ ਕੇ ਕੁਝ ਵੱਖਰਾ ਕਰਨ ਨਾਲ ਹੀ ਆਉਂਦੀ ਹੈ, ਤੇ ਇਹੋ ਹੀ ਹਰ ਸਮੇਂ ਹਰ ਸਦੀ ਵਿੱਚ ਸੁਹਜ-ਰੱਸ ਨੂੰ ਜਨਮ ਦੇਣ ਦਾ ਕਾਰਨ ਬਣਦੀ ਹੈ |

ਇਸਦੇ ਇਲਾਵਾ ਮੈਂ ਸ. ਢਿੱਲੋਂ ਨੂੰ ਇਹ ਵੀ ਕਹਿਣਾ ਚਾਹਵਾਂਗਾ ਕਿ ਸਿਰਫ਼ ਹਰ ਚੀਜ਼ ਦੀ ਬੇਲੋੜੀ ਆਲੋਚਨਾ ਕਰਨ ਅਤੇ ਖੁਦ ਨੂੰ ਹੀ ਹਰ ਵਿਸ਼ੇ ਦੀ ਅੰਤਿਮ (ਪਰ ਗੈਰ-ਸਵੀਕਰਿਤ) ਸੱਤਾ ਸਮਝਣ ਦੀ ਆਦਤ ਹੀ ਨਾ ਪਾਲਣ ਬਲਕਿ ਕੁਝ ਉਸਾਰੂ ਕਰਨ ਦੀ ਕੋਸ਼ਿਸ਼ ਵੀ ਕਰਨ, ਜਿਵੇਂ ਕਿ ਮੇਰੇ ਸਬੰਧਕੀ ਅਤੇ ਅਲੰਕਾਰਾਂ ਰਾਹੀਂ ਪ੍ਰਗਟ ਕਾਵਿਕ ਭਾਵਾਂ ਨੂੰ ਆਪਣੀ ਸਮਝ ਅਨੁਸਾਰ ਇੰਨੇ ਹੀ ਸ਼ਬਦਾਂ ਵਿੱਚ ਵੱਖਰੀ ਕਵਿਤਾ ਵਿੱਚ ਆਪਣੇ ਨਵੇਂ ਸ਼ਬਦਾਂ ਅਤੇ ਵੱਖਰੇ ਛੰਦ ਪ੍ਰਬੰਦ ਦੇ ਪ੍ਰਯੋਗ ਨਾਲ ਪ੍ਰਸਤੁਤ ਕਰ ਕੇ ਉਹ ਆਪਣੀ ਇਸ ਵਿਸ਼ੇ ਤੇ ਪਕੜ ਦਾ ਸਬੂਤ ਦੇਣ ਤਾਂ ਇਹ ਇੱਕ ਉਸਾਰੂ ਯਤਨ ਗਿਣਿਆ ਜਾਵੇਗਾ !

ਅੰਤ ਉਹ ਆਖਦੇ ਹਨ, ਚੰਗਾ ਇਹ ਹੀ ਹੈ ਕਿ ਕਿਸੇ ਕਵੀ ਵੱਲੋਂ ਆਪਣੀ ਕਾਵਿ-ਰਚਨਾਂ ਵਿੱਚ ਪੰਜਾਬੀ ਦੇ ਉਚਾਰਨ, ਵਿਆਕਰਨ ਅਤੇ ਲਿਪੀ ਵਰਤੋਂ ਨੂੰ ਵਿਗਾੜ ਕੇ ਪੇਸ਼ ਨਾ ਕੀਤਾ ਜਾਵੇ।

ਲਗਦਾ ਹੈ ਸ. ਢਿੱਲੋਂ ਨੂੰ ਸਿਰਫ਼ ਆਪਣੇ ਫੈਸਲੇ ਹੀ ਦੂਸਰੇ ਉੱਪਰ ਥੋਪਣ ਦੀ ਆਦਤ ਜਿਹੀ ਪੈ ਗਈ ਹੈ, ਚਾਹੇ ਮਸਲਾ ਅਕਾਲ ਤਖਤ ਦੇ ਸਿਧਾਂਤ ਦਾ ਹੋਵੇ ਜਾਂ ਕਾਵਿਕ ਰਚਨਾਵਾਂ ਦੇ ਪੈਟਰਨ ਆਪੂੰ ਹੀ ਸਥਾਪਿਤ ਕੀਤੀ ਅਥਾਰਿਟੀ ਦਾ, ਭਾਵੇਂ ਕਿ ਇਹਨਾਂ ਦੀਆਂ ਆਪਣੀਆਂ ਲਿਖਤਾਂ ‘ਤੇ ਪੁੱਛੇ ਸਵਾਲਾਂ ਦੇ ਜਵਾਬ ਦੇਣ ਤੋਂ ਆਪ ਇਹ ਖੁਦ ਕੰਨੀ ਕਤਰਾ ਕੇ ਕਈ ਵਾਰੀ ਪਤਰਾ ਵਾਚ ਜਾਂਦੇ ਹਨ ਜਾਂ ਆਪਾ ਵਿਰੋਧੀ ਗੱਲਾਂ ਆਖ ਜਾਂਦੇ ਹਨ ਅਤੇ ਆਪਣੀਆਂ ਲਿਖਤਾਂ ‘ਤੇ ਉਠਾਏ ਗਏ ਵਿਸ਼ੇ ਦੇ ਸੰਬੰਧਿਤ ਸਵਾਲਾਂ ਤੋਂ ਪੂਰੀ ਤਰ੍ਹਾਂ ਮੁਨਕਰ ਹੋ ਜਾਂਦੇ ਹਨ | ਪਰ ਮੈਂ ਇਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਪਿੱਛੇ ਨਾ ਹਟਦਿਆਂ ਇਹ ਵੀ ਕਹਾਂਗਾ ਕਿ ਜੇ ਉਹਨਾਂ ਦੇ ਸਵਾਲ ਰਚਨਾ ਦੇ ਵਿਸ਼ੇ ‘ਤੇ ਹੀ ਹੋਣ ਤਾਂ ਹੀ ਕਿਸੇ ਵਿਚਾਰ-ਚਰਚਾ ਲਈ ਉਚਿਤ ਰਹੇਗਾ ਤੇ ਮੈਂ ਉਸਾਰੂ ਚਰਚਾ ਲਈ ਹਾਜ਼ਰ ਰਹਾਂਗਾ, ਪਰ ਸਿਰਫ਼ ਆਪਣੀ ਅਪ੍ਰਵਾਨਿਤ ਤੇ ਬੇਲੋੜੀ ਅਥਾਰਿਟੀ ਰਾਹੀਂ ਦੂਸਰੇ ‘ਤੇ ਆਪਣੇ ਫੈਸਲੇ ਥੋਪਣ ਦੀ ਆਦਤ ਵਾਸਤੇ ਮੈਂ ਉਹਨਾਂ ਨੂੰ ਜਵਾਬ ਦੇਣ ਦੀ ਖੇਚਲ ਨਹੀਂ ਕਰ ਸਕਾਂਗਾ !


(06/02/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪੁਸਤਕ ਸਮੀਖਿਆ
ਗੁਰੂ ਨਾਨਕ ਬਾਣੀ ਦਾ ਕਾਵਿ ਸ਼ਾਸ਼ਤ੍ਰੀ ਅਧਿਐਨ
ਲੇਖਕ: ਡਾ ਪਰਮਿੰਦਰ ਸਿੰਘ ਬੈਨੀਪਾਲ
ਛਾਪਕ: ਲੋਕਗੀਤ ਪ੍ਰਕਾਸ਼ਨ, ਸਾਲ 2011, ਪੰਨਾ 206, ਕੀਮਤ 300/-
ਸਮੀਖਿਅਕ: ਡਾ ਦਲਵਿੰਦਰ ਸਿੰਘ ਗ੍ਰੇਵਾਲ

ਪੰਦਰਵੀਂ-ਸੋਲਵੀਂ ਸਦੀ ਦਾ ਸਮਾਂ ਭਾਰਤ ਲਈ ਤੇ ਖਾਸ ਕਰਕੇ ਪੰਜਾਬ ਲਈ ਬੜਾ ਹੌਲਨਾਕ ਸੀ। ਸੱਚ ਤੇ ਇਨਸਾਫ ਫਾਂਸੀ ਦੇ ਫੰਧੇ ਤੇ ਸਨ ਤੇ ਇਨਸਾਨੀ ਕਦਰਾਂ ਕੀਮਤਾਂ ਘੁਟਵੇਂ ਸਾਹ ਲੈ ਰਹੀਆਂ ਸਨ। ਹੈਵਾਨੀਅਤ ਦੇ ਇਸ ਦੌਰ ਵਿੱਚ ਇੱਕ ਪਾਸੇ ਤਾਂ ਵਿਦੇਸ਼ੀ ਮੂਲ ਦੇ ਮੁਲਾਂ-ਕਾਜ਼ੀ ਮਤਲਬ-ਮੂਜਬ ਹਕੂਮਤ ਦੀ ਆੜ ਲੈਕੇ ਲੋਕਾਂ ਉਪਰ ਜ਼ੁਲਮ ਢਾਕੇ ਗੁਲਾਮੀ ਦੀ ਚੱਕੀ ਪਿਸਵਾ ਰਹੇ ਸਨ, ਦੂਜੇ ਪਾਸੇ ਭਾਰਤ ਮੂਲ ਦੇ ਪੰਡਿਤ ਵਹਿਮਾਂ-ਭਰਮਾਂ, ਕਰਮ-ਕਾਂਡਾਂ ਵਿੱਚ ਭੁਚਲਾਕੇ ਗਰੀਬ ਜੰਤਾ ਨੂੰ ਹਨੇਰਿਆਂ ਵਿੱਚ ਵਰਗਲਾਕੇ ਲੁੱਟ-ਘਸੁੱਟ ਕਰ ਰਹੇ ਸਨ ਤੇ ਮਜ਼ਲੂਮਾਂ ਨੂੰ ਲਤਾੜਣ-ਪਛਾੜਣ ਲੱਗੇ ਹੋਏ ਸਨ। ਇਸ ਭਿਆਨਕ ਦੌਰ ਵਿੱਚ ਗੁਰੂ ਨਾਨਕ ਇੱਕ ਨਵਾਂ ਸੂਰਜ ਬਣਕੇ ਸੱਚ ਦਾ ਚਾਨਣ ਵੰਡਣ ਲਈ ਲੋਕਾਂ ਸਨਮੁਖ ਹੋਏ ਤੇ ਜਰਵਾਣਿਆਂ ਦੇ ਪਾਪਾਂ ਦੀ ਜੰਝ ਰੋਕਣ ਲਈ ਮਜ਼ਲੂਮਾਂ ਨੂੰ ਅਪਣਾ ਵਜੂਦ ਪਛਾਨਣ ਦਾ ਹੋਕਾ ਦੇਣ ਲੱਗੇ। ਇਹ ਹੋਕਾ ਉਨ੍ਹਾਂ ਨੇ ਬੜੀ ਸੁਰੀਲੀ, ਸੁਖੈਨ ਤੇ ਸੁੰਦਰ ਸ਼ਬਦਾਵਲੀ ਦੀ ਚੰਗੇਰ ਵਿੱਚ ਪਰੋਕੇ ਘਰ ਦਰ ਪਹੁੰਚਾਇਆ ਤਾਂ ਕਿ ਕਹੀ ਗੱਲ ਦਿਲਾਂ ਨੂੰ ਟੁੰਭੇ ਤੇ ਇਸ ਦੀ ਝੁਣਝੁਣਾਹਟ ਨਾਲ ਸਰੋਤਿਆਂ ਦੇ ਤਨ-ਮਨ-ਰੂਹ ਝੰਝੋੜੇ ਜਾਣ ਤੇ ਉਹ ਅਪਣਾ ਡਰ-ਭਉ ਲਾਹਕੇ ਜ਼ੁਲਮ ਦਾ ਟਾਕਰਾ ਕਰਨ ਲਈ ਲਾਮਬੰਦ ਹੋਣ। ਹਿੰਦ ਦੀ ਆਜ਼ਾਦੀ ਦਾ ਅਨੂਠਾ ਆਗਾਜ਼ ਸੀ ਇਹ।
ਗੱਲ ਆਮ ਲੋਕਾਂ ਨਾਲ ਸੰਵਾਦ ਦੀ ਸੀ। ਇਸੇ ਲਈ ਗੁਰੂ ਨਾਨਕ ਦੇਵ ਜੀ ਦੀ ਪ੍ਰਮੁਖ ਬਾਣੀ ਦਾ ਵਿਸ਼ਾ ਵਸਤੂ ਤੇ ਬੋਲ ਲੋਕ ਪੱਖੀ ਸਨ ਭਾਵ ਭਾਰਤੀ ਸਭਿਆਚਾਰ ਵਿੱਚ ਗੁੱਧੇ ਤੇ ਸਮੇਂ ਦੀ ਪੰਜਾਬੀ ਬੋਲੀ (ਪੁਰਾਤਨ ਪੰਜਾਬੀ) ਵਿੱਚ ਗੁੰਦੇ। ਜਦ ਮੁਲਾਂ ਕਾਜ਼ੀਆਂ ਤੇ ਸਮੇਂ ਦੇ ਹਾਕਮਾਂ ਨੂੰ ਸਮਝਾਉਣ ਦੀ ਲੋੜ ਪਈ ਤਾਂ ਅਰਬੀ-ਫਾਰਸੀ ਵੀ ਵਰਤ ਲਈ: ਪੰਡਤਾਂ ਨੂੰ ਸਮਝਾਉਣ ਦੀ ਜ਼ਰੂਰਤ ਜਾਪੀ ਤਾਂ ਸੰਸਕ੍ਰਿਤ ਵਰਤ ਲਈ। ਘਰ ਘਰ ਸੁਨੇਹਾ ਪਹੁੰਚਾਉਣ ਲਈ ਉਦਾਸੀਆਂ ਕੀਤੀਆਂ: ਜਿੱਥੇ ਜਿੱਥੇ ਵੀ ਗਏ ਉਥੋਂ ਦੀ ਭਾਸ਼ਾ ਵੀ ਲੋੜ ਮੁਤਾਬਕ ਵਰਤਦੇ ਰਹੇ ਜਾਂ ਸ਼ਬਦ ਅਪਣਾਉਂਦੇ ਰਹੇ। ਜੋ ਵੀ ਬੋਲ ਬੋਲੇ ਉਪਰ ਵਾਲੇ ਨਾਲ ਇੱਕ ਸੁਰ ਹੋਕੇ, ਸੱਚ-ਹੀ-ਸੱਚ, ਮੁਲੰਮਾ ਕੋਈ ਨਹੀਂ। ਅਸਰ ਏਨਾ ਕਿ ਜਿਸ ਦੇ ਕੰਨ ਵੀ ਸੁਰੀਲੀ ਧੁਨ ਨਾਲ ਥਰਥਰਾਏ, ਮਸਤਾਨਾ ਹੋ ਗਿਆ। ਬਿਨਾ ਕਿੰਤੂ-ਪ੍ਰੰਤੂ ਦੇ ਹਰ ਸੁਣਿਆ ਸ਼ਬਦ ਰੱਬੀ ਬਾਣੀ ਸਮਝ ਉਮਰ ਭਰ ਦਾ ਉਪਾਸ਼ਕ ਹੋ ਗਿਆ।
ਚਾਹੇ ਉਹ ਮਲਕ ਭਾਗੋ ਵਰਗਾ ਗਰੀਬਾਂ ਦੀ ਰੱਤ ਪੀਣ ਵਾਲਾ ਵਜ਼ੀਰ ਸੀ, ਜਾਂ ਲੋਕਾਂ ਨੂੰ ਮੌਤ ਦੇ ਘਾਟ ਪਹੁੰਚਾਕੇ ਲੁੱਟਾਂ ਖੋਹਾਂ ਕਰਨ ਵਾਲਾ ਸੱਜਣ ਠੱਗ; ਚਾਹੇ ਉਹ ਇਨਸਾਨਾਂ ਨੂੰ ਕੜਾਹੇ ਤਲਕੇ ਖਾ ਜਾਣ ਵਾਲਾ ਕੌਡਾ ਸੀ ਜਾਂ ਲੋਕਾਂ ਦੇ ਖੂਨ ਦੀਆਂ ਨਦੀਆਂ ਵਹਾਉਣ ਵਾਲਾ ਬਾਬਰ: ਗੁਰੂ ਜੀ ਦੀ ਮਿਠੀ ਬਾਣੀ ਅੱਗੇ ਸਿਰ ਝੁਕਾਉਣੋਂ ਨਾ ਰੁਕ ਸਕਿਆ ਤੇ ਅੱਗੇ ਲਈ ਜੁਰਮਾਂ ਤੋਂ ਤੋਬਾ ਕਰ ਬੈਠਾ। ਇਹ ਸਭ ਕ੍ਰਿਸ਼ਮਾ ਸੀ ਗੁਰੂ ਨਾਨਕ ਦੀ ਨਜ਼ਰ ਦਾ, ਗੁਰੂ ਜੀ ਦੇ ਸੁਰੀਲੇ ਸ਼ਬਦਾਂ ਦਾ, ਗੁਰੂ ਨਾਨਕ ਬਾਣੀ ਦਾ। ਗੁਰੂ ਨਾਨਕ ਦੇਵ ਜੀ ਦੇ ਇਸੇ ਕ੍ਰਿਸ਼ਮੇ ਦੇ ਚਸ਼ਮੇ ਵਿਚੋਂ ਸਿੱਖੀ ਸੋਮੇ ਦਾ ਪਰਵਾਹ ਵਗਿਆ ਜਿਸ ਨੂੰ ਪੈਰੋਕਾਰਾਂ ਨੇ ਰਚਨਾਵਾਂ ਦਾ ਸਾਗਰ ਬਣਾ ਦਿਤਾ। ਗੁਰੂ ਗ੍ਰੰਥ ਸਾਹਿਬ ਵਰਗਾ ਗਿਆਨ ਸਾਗਰ ਦਾ ਸੋਮਾ ਬ੍ਰਹਮ ਗਿਆਨ ਦਾ ਅਨੂਠਾ ਭੰਡਾਰ ਬਣਾ ਦਿਤਾ ਜਿਸ ਨੇ ਆਉਂਦੇ ਸਮਿਆ ਲਈ ਗੁਰੂ ਬਣ ਬ੍ਰਹਮ ਗਿਆਨ ਦਾ ਅਥਾਹ ਪਸਾਰਾ ਕੀਤਾ, ਘਰ ਘਰ ਅੰਦਰ ਧਰਮਸਾਲ ਬਣ ਗਈ ਤੇ ਇਸ ਬਾਣੀ ਦਾ ਘਰ ਘਰ ਪਾਠ ਹੋਣ ਲੱਗ ਪਿਆ। ਕ੍ਰੋੜਾਂ ਲੋਕਾਂ ਨੇ ਇਸ ਤੋਂ ਸੇਧ ਲਈ ਤੇ ਹਜ਼ਾਰਾਂ ਲੋਕਾਂ ਨੇ ਇਸ ਉੱਪਰ ਖੋਜ ਕਰਕੇ ਪੁਸਤਕਾਂ ਰਚੀਆਂ ਤੇ ਡਿਗਰੀਆਂ ਪ੍ਰਾਪਤ ਕੀਤੀਆਂ।

ਗੁਰੂ ਨਾਨਕ ਬਾਣੀ ਦੇ ਕਾਵਿ ਸ਼ਾਸ਼ਤਰ ਅਧਿਐਨ ਕਰਨ ਵਾਲਿਆਂ ਵਿੱਚ ਉਘੇ ਨਾਵਾਂ ਵਿੱਚ ਭਾਈ ਵੀਰ ਸਿੰਘ, ਭਾਈ ਜੋਧ ਸਿੰਘ, ਸਰਦੂਲ ਸਿੰਘ ਕਵੀਸ਼ਰ, ਡਾ: ਸੁਰਿੰਦਰ ਸਿੰਘ ਕੋਹਲੀ, ਡਾ: ਮਨਮੋਹਨ ਸਿੰਘ, ਡਾ: ਰਤਨ ਸਿੰਘ ਜੱਗੀ, ਡਾ: ਮਹਿੰਦਰ ਕੌਰ ਗਿੱਲ, ਡਾ: ਜੋਧ ਸਿੰਘ, ਡਾ: ਗੁਰਸ਼ਰਨ ਕੌਰ ਜੱਗੀ, ਵਣਜਾਰਾ ਬੇਦੀ, ਡਾ: ਕਾਲਾ ਸਿੰਘ ਬੇਦੀ, ਡਾ: ਤਾਰਨ ਸਿੰਘ, ਡਾ: ਵਜ਼ੀਰ ਸਿੰਘ, ਡਾ: ਗੁਰਚਰਨ ਸਿੰਘ, ਡਾ; ਹਰਿਭਜਨ ਸਿੰਘ ਆਦਿ ਸ਼ਾਮਿਲ ਹਨ। ਹਰ ਇੱਕ ਨੇ ਗੁਰੂ ਨਾਨਕ ਕਾਵਿ ਨੂੰ ਵੱਖ ਵੱਖ ਪੱਖ ਤੋਂ ਬਖੂਬੀ ਛੋਹਿਆ ਹੈ। ਹੱਥਲੀ ਪੁਸਤਕ ਗੁਰੂ ਨਾਨਕ ਬਾਣੀ ਦਾ ਕਾਵਿ ਸ਼ਾਸ਼ਤ੍ਰੀ ਅਧਿਐਨ ਇਸੇ ਲੜੀ ਦਾ ਅਣਮੋਲ ਮੋਤੀ ਹੈ।

ਬੌਂਦਲੀ ਕਾਲਜ ਤੇ ਮਾਛੀਵਾੜਾ ਕਾਲਿਜ ਦੇ ਪ੍ਰਿੰਸੀਪਲ ਰਹਿਣ ਤੋਂ ਇਲਾਵਾ ਡਾ: ਪਰਮਿੰਦਰ ਸਿੰਘ ਬੈਨੀਪਾਲ ਨੂੰ ਲੰਬੇ ਸਮੇਂ ਲਈ ਪੰਜਾਬੀ ਦੇ ਪ੍ਰੋਫੈਸਰ ਦਾ ਤਜਰਬਾ ਹੋਣ ਕਰਕੇ ਗੁਰੂ ਨਾਨਕ ਬਾਣੀ ਵਰਗੇ ਗੰਭੀਰ ਵਿਸ਼ੇ ਦੀਆਂ ਡੂੰਘਾਣਾਂ ਨਾਪਣ ਵਿੱਚ ਕਾਫੀ ਹੱਦ ਤੱਕ ਸਫਲ ਰਹੇ ਹਨ ਕਿਉਂਕਿ ਪੂਰੀ ਡੂੰਘਾਈ ਨਾਪਣ ਵਾਲਾ ਤਾਂ ਪਰਮਪੁਰਖ ਹੀ ਹੋ ਸਕਦਾ ਹੈ, ਆਮ ਇਨਸਾਨ ਨਹੀਂ। ਉਨ੍ਹਾਂ ਦਾ ਕਾਵਿ ਸ਼ਾਸ਼ਤਰ ਦੀ ਖੋਜ ਨੂੰ ਅਪਣਾਉਣਾ ਮਨਭਾਉਂਦਾ ਵਿਸ਼ਾ ਜਾਪਦਾ ਹੈ ਜਿਸ ਕਰਕੇ ਉਨ੍ਹਾਂ ਨੇ ਇਸ ਵਿਸ਼ੇ ਨਾਲ ਪੂਰਾ ਇਨਸਾਫ ਕੀਤਾ ਹੈ। ਗੁਰੂ ਨਾਨਕ ਬਾਣੀ ਦਾ ਕਾਵਿ ਸ਼ਾਸ਼ਤਰੀ ਅਧਿਐਨ ਕਾਵਿ ਦੇ ਪ੍ਰੇਰਨਾ ਸ੍ਰੋਤ, ਸਿਰਜਣ ਪ੍ਰਕਿਰਿਆ, ਕਾਵਿ-ਰੂਪ, ਪਰਿਯੋਜਨ ਤੇ ਮੌਲਿਕਤਾ ਦੇ ਪ੍ਰਮੁਖ ਸਿਧਾਤਾਂ ਨੂੰ ਮੁੱਖ ਰੱਖਕੇ ਕੀਤਾ ਹੈ। 206 ਪੰਨਿਆਂ ਵਿੱਚ ਅੱਠ ਅਧਿਆਇ ਇਨ੍ਹਾਂ ਸਿਧਾਂਤਾਂ ਦੀ ਕਸਵਟੀ ਤੇ ਅਧਿਐਨ ਦੀ ਪ੍ਰਕਿਰਿਆ ਨਿਭਾਉਂਦੇ ਹਨ।

ਡਾ: ਬੈਨੀਪਾਲ ਦਾ ਖੋਜ ਖਿਤਾ ਵਿਸ਼ਾ ਤੇ ਵਿਆਕਰਣ ਹੈ ਜਿਸ ਲਈ ਉਨ੍ਹਾਂ ਨੇ ਭਾਸ਼ਾਈ (ਲਿੰਗੁਇਸਟਿਕ) ਖੇਤਰ ਡੂੰਘਾਈ ਨਾਲ ਨਹੀਂ ਛੋਹਿਆ। ਵਿਸ਼ੇ ਦੇ ਅੰਤਰਗਤ ਕਾਵਿ ਦੇ ਪ੍ਰੇਰਨਾ ਸਰੋਤ, ਕਾਵਿ ਸਿਰਜਣ ਪ੍ਰਕਿਰਿਆ ਤੇ ਕਾਵਿ ਦਾ ਪ੍ਰਯੋਜਨ ਦੀ ਸਮੀਖਿਆ ਕੀਤੀ ਹੈ ਤੇ ਵਿਆਕਰਣ ਖੇਤਰ ਦੇ ਅੰਤਰਗਤ ਕਾਵਿ-ਰੂਪ, ਕਾਵਿ ਭਾਸ਼ਾ ਤੇ ਕਾਵਿਗਤ ਵਿਸ਼ੇਸ਼ਤਾਵਾਂ ਦਾ ਵਿਸ਼ਲੇਸ਼ਣ ਕਰਕੇ ਕਾਵਿ ਸ਼ਾਸ਼ਤਰੀ ਇੱਕ ਨਵੇਂ ਕਾਵਿ ਸਿਧਾਂਤ ਦੀ ਸਥਾਪਨਾ ਕਰਦਾ ਹੈ। ਕਾਵਿ ਤੇ ਬਾਣੀ ਦਾ ਨਿਖੇੜਾ ਕਰਦਿਆਂ ਬਾਣੀ ਨੂੰ ‘ਖਸਮ ਕੀ ਬਾਣੀ’, ‘ਧੁਰ ਕੀ ਬਾਣੀ’ ‘ਸੱਚ ਕੀ ਬਾਣੀ’ ਮੰਨਦਾ ਹੈ। ਗੁਰੂ ਨਾਨਕ ਨਿਰਸੰਦੇਹ ਧੁਰ ਕੀ ਬਾਣੀ ਹੈ। ਬਾਣੀ ਉਚਾਰਨ ਤੋਂ ਪਹਿਲਾਂ ਗੁਰੂ ਜੀ ਮਰਦਾਨੇ ਨੂੰ ਆਖਦੇ: ‘ਮਰਦਾਨਿਆ ਰਬਾਬ ਛੇੜ, ਬਾਣੀ ਆਈ ਆ’। ਬਾਣੀ ਧੁਰੋਂ ਆਈ ਹੋਣ ਕਰਕੇ ਹੀ ਤਾਂ ਉਸਦਾ ਅਸਰ ਵੀ ਤਲਿਸਮੀ ਹੁੰਦਾ ਹੈ। ਕਾਵਿ ਸ਼ਾਸ਼ਤ੍ਰੀ ਨੇ ਗੁਰੂ ਨਾਨਕ ਬਾਣੀ ਦਾ ਮੁੱਖ ਪ੍ਰਯੋਜਨ ਮਨੁੱਖੀ ਕਲਿਆਣ ਮੰਨਿਆਂ ਹੈ ਤੇ ਪ੍ਰਭੂ ਭਗਤੀ ਇਸ ਦਾ ਧੁਰਾ। ਇਸੇ ਕਰਕੇ ਗੁਰੂ ਨਾਨਕ ਬਾਣੀ ਨੂੰ ਆਮ ਕਾਵਿ ਸ਼ਾਸ਼ਤਰ ਵਾਂਗ ਨਿਰਖਣਾ ਠੀਕ ਨਹੀਂ। ਪਾਰਲੌਕਿਕ ਨੂੰ ਲੌਕਿਕ ਨਾਲ ਮੇਲਣਾ ਜਚਦਾ ਨਹੀਂ। ਬ੍ਰਹਮ ਦੇ ਕੇਂਦਰ ਬਿੰਦੂ ਵਾਲੀ ਬਾਣੀ ਦਾ ਮੇਲ ਮਾਇਆ ਦੇ ਕੇਂਦਰ ਬਿੰਦੂ ਵਾਲੀ ਦੁਨਿਆਵੀ ਕਵਿਤਾ ਨਾਲ ਭਲਾ ਕਿਵੇਂ ਹੋ ਸਕਦਾ ਹੈ? ਜਿਵੇਂ ਸ਼ਰਧਾ ਤੇ ਵਿਸ਼ਵਾਸ਼ ਨੂੰ ਵਿਗਿਆਨਕ ਕਸਵਟੀ ਤੇ ਨਹੀਂ ਤੋਲਿਆ ਜਾਂਦਾ ਉਸੇ ਤਰ੍ਹਾਂ ਕਾਵਿ ਸ਼ਾਸ਼ਤ੍ਰੀ ਨੇ ਗੁਰੂ ਨਾਨਕ ਕਾਵਿ ਨੂੰ ਗੁਰੂ ਨਾਨਕ ਫਿਲਾਸਫੀ ਦੀ ਡੂੰਘਾਈ ਤਕ ਸੂਖਮਤਾ ਨਾਲ ਜੋੜਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਸਥੂਲ ਪੱਖਾਂ ਨੂੰ ਹੀ ਅਧਿਐਨ ਖੇਤਰ ਦਾ ਵਿਸ਼ਾ ਬਣਾਇਆ ਹੈ ਭਾਵੇਂ ਉਸ ਨੇ ਬਾਣੀ-ਕਾਵਿ ਦਾ ਪ੍ਰਮੱਖ ਪ੍ਰੇਰਨਾ ਸਰੋਤ ਈਸ਼ਵਰੀ-ਪ੍ਰਸਾਦਿ ਨੂੰ ਹੀ ਸਵਕਿਾਰਿਆ ਹੈ ਤੇ ਬਾਣੀ ਉਚਾਰਨ ਨੂੰ ਪ੍ਰਮਾਤਮਾ ਦਾ ਹੁਕਮ ਮੰਨਿਆ ਹੈ।

1. ਗੁਰ ਪਰਸਾਦੀ ਅਕਥਉ ਕਥੀਐ, ਕਹਤ ਕਹਾਵੈ ਸੋਈ।। (ਸਿਰੀ ਰਾਗ ਪੰਨਾ 25)
2. ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ।। (ਤਿਲੰਗ, ਪ; ੰਨਾ 722)
3. ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੇ ਹੁਕਮਾਉ ਜੀਓ।। (ਸੂਹੀ, ਪੰਨਾ 763)
ਗੁਰੂ ਨਾਨਕ ਦੇਵ ਜੀ ਦੀ ਸਿਰਜਣ ਕਿਰਿਆ ਝਰਨੇ ਦੇ ਫੁੱਟਣ ਵਰਗੀ ਸੀ। ਪ੍ਰਮਾਤਮਾ ਨਾਲ ਧਿਆਨ ਜੁੜਿਆ ਤੇ ਕਵਿਤਾ ਫੁੱਟ ਪਈ। ਜਦੋਂ ਕੋਈ ਭਗਤ ਪ੍ਰਮਾਤਮਾ ਦੇ ਪ੍ਰੇਮ ਵਿੱਚ ਬਿਹਬਲ ਹੋ ਜਾਂਦਾ ਹੈ ਤਾਂ ਉਸ ਦੇ ਨੈਣੋਂ ਨੀਰ ਦਾ ਜਾਂ ਕਵਿਤਾ ਦਾ ਝਰਨਾ ਫੁਟ ਪੈਂਦਾ ਹੈ। ਕਈ ਥਾਈਂ ਹਾਲਾਤਾਂ ਦੇ ਸੰਦਰਭ ਵਿੱਚ ਇਹ ਸੱਚ ਦਾ ਹੋਕਾ ਸੀ। ਗੁਰੂ ਨਾਨਕ ਦੇਵ ਜੀ ਧੁਰ ਅੰਦਰੋਂ ਵੀ ਉਹੀ ਸਨ ਜੋ ਬਾਹਰ ਦਿਸਦੇ ਸਨ ਅਜੋਕੇ ਕਵੀਆਂ ਵਾਂਗ ਦੂਹਰੀ ਸ਼ਖਸ਼ੀਅਤ ਨਹੀ। ਡਾ: ਬੈਨੀਪਾਲ ਠੀਕ ਹੀ ਲਿਖਦੇ ਹਨ: “ਜਦ ਗੁਰੂ ਨਾਨਕ ਜੀ ਦੀ ਬਾਣੀ ਉਚਾਰਦੇ ਹਾਂ ਤਾਂ ਇਹ ਤੱਥ ਗ੍ਰਿਸ਼ਟੀਗੋਚਰ ਹੁੰਦਾ ਹੈ ਕਿ ਬਾਣੀਕਾਰ ਦੀ ਬਾਣੀ ਤੇ ਸ਼ਖਸ਼ੀਅਤ ਇੱਕ-ਮਿੱਕ ਹਨ, ਅਭੇਦ ਹਨ। …. ਬਾਣੀਕਾਰ ਤੇ ਬਾਣੀ ਇੱਕ ਦੂਸਰੇ ਵਿੱਚ ਪੂਰਨ ਤੌਰ ਤੇ ਸਮੋਏ ਨਜ਼ਰ ਆਉਂਦੇ ਹਨ। ਕਰੜੀ ਘਾਲਣਾ ਦੇ ਫਲਸਰੂਪ ਸੁਰਤ ਤੇ ਸ਼ਬਦ ਅਤੇ ਮਨ, ਬਚਨ ਤੇ ਕਰਮ ਦੀ ਪ੍ਰਾਪਤੀ ਹੋਈ। ਇਕਸੁਰਤਾ ਕਾਰਨ ਬਾਣੀ ਅਤੇ ਗੁਰੂ ਜੀ ਦੀ ਸ਼ਖਸ਼ੀਅਤ ਆਪਸ ਵਿੱਚ ਘੁਲ ਮਿਲ ਗਏ ਹਨ। ਬਾਣੀ ਪੜ੍ਹਦਿਆਂ ਜਿੱਥੇ ਬ੍ਰਹਮ ਜੀਵ ਤੇ ਜਗਤ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ, ਉੱਥੇ ਨਾਲ ਹੀ ਨਾਲ ਗੁਰੂ ਜੀ ਦਾ ਆਪਾ ਵੀ ਸਾਡੇ ਸਨਮੁਖ ਖਲੋ ਜਾਂਦਾ ਹੈ॥ …. . ਗੁਰਬਾਣੀ ਦੈਵੀ ਆਵੇਸ਼ ਹੈ ਜੋ ਪ੍ਰਮਾਤਮਾ ਦੀ ਤਰਫੋਂ ਗੁਰੂ ਜੀ ਉਪਰ ਨਾਜ਼ਲ ਹੋਇਆ ਹੈ। ਪਰਮੇਸ਼ਰ ਦਾ ਜੋ ਰੂਪ ਬਾਣੀਕਾਰ ਅੰਦਰ ਪ੍ਰਗਟ ਹੋਇਆ ਗੁਰੂ ਜੀ ਨੇ ਬਾਣੀ ਜਾਂ ਅੱਖਰ ਰੂਪ ਵਿੱਚ ਉਸਨੂੰ ਉਸੇ ਤਰ੍ਹਾਂ -ਹੀ ਬਿਆਨ ਕਰ ਦਿਤਾ”।
ਗੁਰੂ ਜੀ ਨੇ ਇਲਾਹੀ ਬਾਣੀ ਉਚਾਰਣ ਵਿੱਚ ਪੱਕੇ ਰਾਗ ਵੀ ਵਰਤੇ ਤੇ ਲੋਕ ਤਰਜ਼ਾਂ ਵੀ। 19 ਰਾਗਾਂ ਵਿੱਚ ਆਪਜੀ ਦੀ ਰਚਨਾ ਮਿਲਦੀ ਹੈ। ਬਾਣੀ ਦੇ ਰਾਗ ਪ੍ਰਬੰਧ ਸਬੰਧੀ ਮਹਤਵਪੂਰਨ ਪਹਿਲੂ ਦਿਤੇ ਹਨ ਪਹਿਲਾ ਇਹ ਕਿ ਗੁਰੂ ਜੀ ਨੇ ਸਨਾਤਨੀ ਲੋਕ-ਕਾਵਿ ਸ਼ੈਲੀਆਂ ਨੂੰ ਉਨ੍ਹਾਂ ਦੀ ਪ੍ਰਕਿਰਤੀ ਨਾਲ ਮੇਲ ਖਾਂਦੇ ਭਿੰਨ ਭਿੰਨ ਰਾਗਾਂ ਅਨੁਸਾਰ ਗਾਉਣ ਦੀ ਹਿਦਾਇਤ ਕੀਤੀ ਹੈ। ਛੰਦ ਵਿਧਾਨ ਨੂੰ ਘੋਖਦੇ ਹੋਏ ਕਾਵਿ-ਸ਼ਾਸ਼ਤ੍ਰੀ ਲਿਖਦਾ ਹੈ: ਗੁਰੂ ਜੀ ਨੇ ਬਾਣੀ ਦੇ ਸਹਿਜ ਸੰਚਾਰ ਹਿਤ ਲੈਅ ਜਾਂ ਨਾਦ ਉਪਜਾਉਣ ਵਾਸਤੇ ਛੰਦਾਬੰਦੀ ਦਾ ਇੱਕ ਸਾਧਕ ਵਜੋਂ ਪ੍ਰਯੋਗ ਕੀਤਾ ਹੈ। ਲੋਕ-ਧੁਨਾਂ ਤੇ ਲੋਕ ਕਾਵਿ-ਰੂਪਾਂ ਨੂੰ ਅਪਣਾਉਣਾ ਲੋਕਪੱਖੀ ਸਾਹਿਤ ਰਚਣਾ ਦਸਿਆ ਹੈ ਜਿਸ ਸਦਕਾ ਰਾਗ ਤੇ ਕਾਵਿ-ਸ਼ੈਲੀਆਂ ਦੀ ਪ੍ਰਕਿਰਤੀ ਦੀ ਸਾਂਝ, ਸਮਾਨਤਾ ਅਤੇ ਅੰਤਰੀਵੀ ਸਬੰਧਾਂ ਨੂੰ ਕਾਇਮ ਰਖਿਆਂ ਜਾ ਸਕਿਆ ਹੈ। ਦੂਸਰਾ ਭਾਰਤੀ ਪਰੰਪਰਾ ਅਨੁਸਾਰ ਰਾਗ ਅਤੇ ਸਮੇਂ/ਰੁਤ ਦੇ ਸਬੰਧ ਨੂੰ ਵਿਸ਼ੇਸ਼ ਤੌਰ ਤੇ ਸਾਹਮਣੇ ਰਖਿਆ ਗਿਆ ਹੈ। ਜਪੁ ਨੂੰ ਛੱਡਕੇ ਸਾਰੀ ਬਾਣੀ ਰਾਗਾਂ ਦੇ ਸਮੇਂ ਅਨੁਸਾਰ ਕੀਤੀ ਗਈ ਹੈ।
ਛੰਦਾਂ ਵਿਚੋਂ ਉਪਮਾਨ, ਉਲਾਲਾ, ਸਾਰ ਤੇ ਚੌਪਈ ਛੰਦਾਂ ਨੂੰ ਉਦਾਹਰਣਾਂ ਸਹਿਤ ਪੜਚੋਲਿਆ ਹੈ। ਬਾਣੀ ਵਿੱਚ ਕਾਵਿ ਵਸਤੂ ਦੀ ਸਹਿਜ ਸ਼ਪਸ਼ਟਤਾ ਲਈ ਵਰਤੇ ਅਲੰਕਾਰਾਂ ਨੂੰ ਘੋਖਦੇ ਹੋਏ ਕਾਵਿ ਸ਼ਾਸ਼ਤ੍ਰੀ ਨੇ ਅਨੁਪ੍ਰਾਸ, ਉਪਮਾ, ਰੂਪਕ, ਦ੍ਰਿਸ਼ਟਾਂਤ, ਲੋਕੋਕਤੀ ਅਤੇ ਕਥਨੀ ਅਲੰਕਾਰਾਂ ਦੀਆਂ ਉਦਾਹਰਨਾਂ ਦੇ ਕੇ ਵਿਆਖਿਆਤਮਕ ਵਿਵੇਚਨ ਕੀਤਾ ਹੈ। ਇਸੇ ਤਰ੍ਹਾਂ ਹੀ ਪਰਮ ਸਤਿ ਦੀ ਅਭਿਵਿਅਕਤੀ ਹਿਤ ਨਾਨਕ ਬਾਣੀ ਵਿੱਚ ਪ੍ਰਤੀਕਾਂ ਦੀ ਸੁਚਜੀ ਵਰਤੋਂ ਦਾ ਜ਼ਿਕਰ ਕਰਦਿਆਂ ਰਾਜਨੀਤਿਕ, ਧਾਰਮਿਕ, ਸਦਾਚਾਰਕ ਤੇ ਸਮਾਜਿਕ ਪ੍ਰਤੀਕਾਂ ਦਾ ਗੁਰੂ ਨਾਨਕ ਬਾਣੀ ਵਿੱਚ ਮਹਤਵ ਵਰਨਣ ਕੀਤਾ ਹੈ। ਉੱਚ ਕੋਟੀ ਦੇ ਬਿੰਬਾ ਦੇ ਬੇਮਿਸਾਲ, ਬੇਅਦੀਲ ੳਤੇ ਬੇਨਜ਼ੀਰ ਤਰੀਕੇ ਨਾਲ ਕਾਵਿਕ ਤਸਵੀਰਾਂ ਦੀਆਂ ਉਦਾਹਰਣਾਂ ਵੀ ਦਿਤੀਆਂ ਹਨ ਜਿਨ੍ਹਾਂ ਵਿੱਚ ਪ੍ਰਕ੍ਰਿਤਕ, ਰਾਜਨੀਤਿਕ, ਧਾਰਮਿਕ, ਰੂਪ, ਗੰਧ, ਸਵਾਦ, ਸਪਰਸ਼ ਤੇ ਨਾਦ ਬਿੰਬਾਂ ਦੀਆਂ ਜਚਦੀਆਂ ਉਦਾਹਰਣਾਂ ਪੇਸ਼ ਕੀਤੀਆ ਹਨ ਤੇ ਢੁਕਵੇ ਤਰੀਕੇ ਨਾਲ ਵਰਤੋਂ ਕਰਨ ਦਾ ਮਹਤਵ ਦਰਸਾਇਆ ਹੈ।
ਰਸ ਬਾਰੇ ਅਪਣੀ ਰਾਇ ਦੇਂਦਿਆਂ ਕਾਵਿ ਸ਼ਾਸ਼ਤ੍ਰੀ ਲਿਖਦਾ ਹੈ: “ਗੁਰੂ ਜੀ ਨੇ ਅਪਣੀ ਬਾਣੀ ਦੇ ਸਹਿਜ ਸੰਚਾਰ ਹਿਤ ‘ਰਸ’ ਦੀ ਕਾਵਿਕ ਉਪਕਰਣ ਦੇ ਤੌਰ ਤੇ ਵਰਤੋਂ ਕੀਤੀ ਹੈ। ਬਾਣੀ ਵਿੱਚ ਵਿਭਿੰਨ ਰਸਾਂ ਦਾ ਪ੍ਰਯੋਗ ਅਤੇ ਰਸ ਸਿਰਜਣ ਪ੍ਰਕਿਰਿਆ ਮਾਨਵੀ ਜੀਵਨ ਦੇ ਰਸਾਤਮਕ ਚਿਤਰਣ ਦੁਆਰਾ ਉਸ ਪਰਮਸਤਿ ਦੀ ਅਨੂਭੂਤੀ ਤੇ ਅਨੰਦ ਅਵਸਥਾ ਦਾ ਸਹਿਜ ਬੋਧ ਕਰਾਉਣਾ ਹੈ। ਸਤਿਚਿਤ ਪਾਰਬ੍ਰਹਮ ਦੇ ਰਹੱਸ ਨੂੰ ਜਾਨਣ ਅਤੇ ਸਮੂਹ ਲੋਕਾਈ ਤਕ ਪਹੁੰਚਾਉਣ ਲਈ ਮਾਨਵੀ ਉਪਕਰਣਾਂ ਦਾ ਇਸਤੇਮਾਲ ਸੁਭਾਵਕ ਹੀ ਇਨ੍ਹਾਂ ਉਪਕਰਣਾਂ ਦੀ ਮੌਲਿਕ ਗਰਮਾਂ ਨੂੰ ਰੂਪਾਇਤ ਕਰਦਾ ਹੈ। ਇਸੇ ਕਰਕੇ ਰਸ ਦੇ ਸਬੰਧ ਵਿੱਚ ਆਪਮੁਹਾਰੇ ਹੀ ਸਥਾਈ ਭਾਵ, ਵਿਭਾਵ, ਅਨੁਭਵ ਅਤੇ ਸੰਚਾਰੀ ਭਾਵ ਰਸ ਨਿਸ਼ਪਤੀ ਦਾ ਆਧਾਰ ਬਣਦੇ ਹਨ”।

ਕਾਵਿ-ਸ਼ਾਸ਼ਤ੍ਰੀ ਦੀ ਪੜਚੋਲ ਲਈ ਭਾਰੇ ਸ਼ਬਦਾਂ ਦੀ ਵਰਤੋਂ ਕਿਤੇ ਕਿਤੇ ਸੁਭਾਵਿਕ ਵਹਾ ਵਿੱਚ ਠਹਿਰਾ ਪੈਦਾ ਕਰਦੀ ਹੈ ਪਰ ਅਜੋਕੀ ਪੰਜਾਬੀ ਪੜਚੋਲ ਭਾਸ਼ਾ ਵਿੱਚ ਸੰਸਕ੍ਰਿਤ ਸ਼ਬਦਾਵਲੀ ਦੀ ਆਮ ਵਰਤੋਂ ਦੀ ਮਦੇ-ਨਜ਼ਰ ਇਨ੍ਹਾਂ ਨੂੰ ਵਕਤੀ ਲੋੜ ਦੇ ਤੌਰ ਤੇ ਅਪਣਾਇਆ ਗਿਆ ਜਾਪਦਾ ਹੈ। ਚੰਗਾ ਹੋਵੇ ਜੇ ਖੋਜ ਖੇਤਰ ਦੀ ਸ਼ਬਦਾਵਲੀ ਵਿੱਚ ਨਿਰੋਲ ਸਾਦੇ ਆਮ ਸਮਝ ਵਿੱਚ ਆਉਣ ਵਾਲੇ ਪੰਜਾਬੀ ਸ਼ਬਦਾਂ ਦੀ ਵਰਤੋਂ ਵਲ ਜ਼ਿਆਦਾ ਧਿਆਨ ਦਿਤਾ ਜਾਵੇ ਤਾਂ ਕਿ ਖੋਜ ਖੇਤਰ ਵੀ ਆਮ ਪਾਠਕਾਂ ਲਈ ਅਪਹੁੰਚ ਨਾ ਰਹੇ।

ਅੱਗੇ ਲੋਕਧਾਰਾ ਦੀ ਵਰਤੋਂ ਬਾਰੇ ਲਿਖਿਆ ਹੈ: “ਨਾਨਕ ਬਾਣੀ ਦੇ ਮਕਬੂਲ, ਸਦੀਵੀ ਅਤੇ ਸਜੀਵ ਹੋਣ ਦਾ ਕਾਰਣ ਇਸ ਵਿਚਲਾ ਲੋਕ-ਤੱਤ ਹੈ”। “ਰਚਨਾਵਾਂ ਦਾ ਮੁੱਖ ਪ੍ਰਯੋਜਨ ਪਾਠਕਾਂ ਨੂੰ ਸਹੀ ਸਮੇਂ ਸਿਰ ਸਹੀ ਸੰਦੇਸ਼ ਦੇ ਕੇ ਆਤਮਾ-ਪ੍ਰਮਾਤਮਾ ਦੇ ਸੁਮੇਲ ਦੀ ਪ੍ਰਕਿਰਿਆ ਜਗਾਉਣਾ ਹੈ”। ਕਾਵਿ ਰੂਪਾਂ ਦੇ ਕਈ ਨਾਮ ਗੁਰੂ ਸਾਹਿਬ ਨੇ ਆਪ ਹੀ ਬਿਆਨੇ ਹਨ ਜਿਵੇਂ “ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ” ਆਦਿ। ਬਾਣੀ ਦੇ ਵੱਖ ਵੱਖ ਕਾਵਿਕ ਰੂਪ ਵਾਰ, ਬਾਰਾਮਾਹ, ਪਹਿਰੇ, ਥਿਤੀ, ਅਲਾਹੁਣੀਆਂ, ਸੋਹਿਲਾ, ਆਰਤੀ, ਸੋਦਰੁ, ਸੋਪਰਖੁ, ਕੁਚੱਜੀ-ਸੁਚਜੀ, ਪੱਟੀ, ਗੋਸ਼ਟਾਂ, ਕਾਫੀਆਂ, ਛੰਤ. ਸ਼ਲੋਕ, ਪਉੜੀ, ਪਦੇ, ਅਸ਼ਟਪਦੀਆਂ, ਸੋਲਹੇ ਆਦਿ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਹੈ। ਕਾਵਿ-ਸ਼ਾਸ਼ਤ੍ਰੀ ਨੇ ਪ੍ਰਗੀਤਕ ਅੰਸ਼ਾਂ ਨੂੰ ਵੀ ਉਘਾੜਿਆ ਹੈ। ਭਾਸ਼ਾ ਦੀਆਂ ਤਿੰਨ ਸ਼ਕਤੀਆਂ ਅਭਿਦਾ, ਲਕਸ਼ਣਾ ਅਤੇ ਵਿਅੰਜਨਾਂ ਦੀ ਵਰਤੋਂ ਵੀ ਉਦਾਹਰਣਾਂ ਸਹਿਤ ਸਮਝਾਈ ਗਈ ਹੈ।

ਗੁਰਬਾਣੀ ਦਾ ਅਧਿਐਨ ਪਰਾਭੌਤਿਕ ਤੇ ਭੌਤਿਕ ਦੋਨਾਂ ਪੱਖਾਂ ਤੋਂ ਕਰਨਾ ਜ਼ਰੂਰੀ ਹੈ ਤੇ ਉਸ ਧਰਾਤਲ ਤੇ ਜਾ ਕੇ ਹੀ ਇਸ ਦਾ ਅਸਲ ਅਨੁਭਵ ਹੋ ਸਕਦਾ ਹੈ ਤੇ ਇਹੋ ਅਨੁਭਵ ਹੀ ਸਹੀ ਵਿਆਖਿਆ ਦਾ ਮਰਗ ਦਰਸ਼ਨ ਕਰ ਸਕਦਾ ਹੈ। ਕਾਵਿ-ਭਾਸ਼ਾ ਦਾ ਸਿਧਾਂਤ ਦਰਸਾਉਦਿਆਂ ਲਿਖਾਰੀ ਲਿਖਦਾ ਹੈ: “ਗੁਰੂ ਜੀ ਸਾਨੂੰ ਅੱਖਰਾਂ ਦੇ ਬਾਹਰਲੇ ਬੋਧ ਤਕ ਹੀ ਸੀਮਿਤ ਨਹੀਂ ਰਖਣਾ ਚਾਹੁੰਦੇ, ਸਗੋਂ ਉਨ੍ਹਾਂ ਦੇ ਅੰਦਰਲੇ ਭਾਵ ਦੀ ਵੀ ਸੋਝੀ ਕਰਵਾਉਂਦੇ ਹਨ। ਇਨ੍ਹਾਂ ਅੱਖਰਾਂ ਦੀ ਮਹਾਨਤਾ ਇਹਨਾਂ ਦੇ ਰੂਪ ਵਿੱਚ ਨਹੀਂ, ਸਗੋਂ ਇਨ੍ਹਾਂ ਦੁਆਰਾ ਅਸਲ ਮੰਜ਼ਿਲ ਤੇ ਪੁੱਜਣ ਵਿੱਚ ਹੈ। ਬਾਣੀ ਦ੍ਰਿਸ਼ਟੀ ਇਹ ਸਾਧਾਰਣ ਅੱਖਰ ਨਹੀਂ ਸਗੋਂ ਇਹ ਅੱਖਰ ਉਸ ਪ੍ਰਮੇਸ਼ਰ ਨੇ ਖੁਦ ਲਿਖੇ ਅਤੇ ਆਖੇ ਹਨ। ਇਹ ਪ੍ਰਭੂ ਜਸ ਹਨ, ਧੁਰ ਕੀ ਬਾਣੀ ਹਨ, ਸੱਚੇ ਗੁਰੂ ਦਾ ਉਪਦੇਸ਼ ਹਨ ਜਿਨ੍ਹਾਂ ਨੂੰ ਹਿਰਦੇ ਵਿੱਚ ਵਸਾਉਣ ਨਾਲ ਪ੍ਰਾਣੀ ਜਿਥੇ ਬ੍ਰਹਮ ਬੋਧ ਪ੍ਰਾਪਤ ਕਰਦਾ ਹੈ ੳੇਥੇ ਪ੍ਰਭੂ ਦੇ ਨਾਮ ਸਿਮਰਨ ਦੁਆਰਾ ਆਪਣਾ ਸੰਸਾਰਕ ਜੀਵਨ ਵੀ ਸਫਲਾ ਕਰ ਲੈਂਦਾ ਹੈ। ਪ੍ਰਭੂ-ਨਾਮ ਦਾ ਭੇਤ ਗੁਰੂ-ਕ੍ਰਿਪਾ ਤੋਂ ਬਿਨਾ ਨਹੀਂ ਜਾਣਿਆ ਜਾ ਸਕਦਾ”। ਸ਼ਬਦ, ਧੁਨੀ, ਨਾਦ, ਅਨਹਦ ਨਾਦ ਆਦਿ ਦੀ ਵਿਆਖਿਆ ਇਹ ਮੰਨ ਕੇ ਕੀਤੀ ਗਈ ਹੈ ਕਿ ਗੁਰਬਾਣੀ ਦਾ ਵੱਡਾ ਹਿਸਾ ਸਰੋਤਾ ਮੁੱਖ ਹੈ। ਗੁਰੂ ਨਾਨਕ ਬਾਣੀ ਵਿੱਚ ਭਾਸ਼ਾਈ ਜੁਗਤਾਂ ਵਜੋਂ ਬੁਝਾਰਤਾਂ, ਪ੍ਰਸ਼ਨੋਤਰੀ, ਸੰਵਾਦ, ਤੇ ਸੰਬੋਧਨੀ ਤੱਤ ਦੀ ਵਰਤੋਂ ਵੀ ਰਚਨਾ ਨੂੰ ਸਾਰਥਕ ਲੋਕੱਪੱਖੀ ਬਣਾਉਣ ਲਈ ਕੀਤੀ ਦਸੀ ਗਈ ਹੈ।

ਸਮੁਚੀ ਬਾਣੀ ਦਾ ਸੰਗਠਨ ਕਲਾਤਮਕ ਹੈ 1ਓ ਤੋਂ ਲੈਕੇ ਅਖੀਰਲੇ ਸ਼ਬਦ ਤਕ ਗੁਰੂ ਨਾਨਕ ਬਾਣੀ ਇੱਕ ਲੜੀ ਵਿੱਚ ਪਰੋਈ ਹੈ ਜੋ ਮਨੁਖੀ ਕਲਿਆਣ ਤੇ ਪ੍ਰਭੂ-ਪ੍ਰਾਪਤੀ ਨੂੰ ਸੰਬੋਧਿਤ ਹੈ। ਇਸ ਬਾਣੀ ਦਾ ਕਾਵਿ-ਸ਼ਾਸ਼ਤ੍ਰੀ ਅਧਿਐਨ ਸਾਹਿਤ ਸ਼ਾਸ਼ਤ੍ਰੀਆਂ ਲਈ ਤੇ ਆਮ ਪਾਠਕਾਂ ਲਈ ਇੱਕ ਵਡਮੁਲਾ ਗ੍ਰੰਥ ਹੈ। ਹਥਲੀ ਖੋਜ ਲਈ ਡਾ: ਪਰਮਿੰਦਰ ਸਿੰਘ ਵਧਾਈ ਦੇ ਹਕਦਾਰ ਹਨ। ਇਹ ਪੁਸਤਕ ਪੰਜਾਬੀ ਖੌਜ ਵਿਸ਼ੇ ਦੇ ਅਧਿਆਪਨ ਲਈ ਤਾਂ ਬਹੁਤ ਹੀ ਮਹਤਵਪੂਰਨ ਹੈ ਨਾਲ ਹੀ ਨਾਲ ਇਸ ਵਿਸ਼ੇ ਤੇ ਹੋਰ ਅਗਲੇਰੀ ਖੋਜ ਲਈ ਅਗਵਾਈ ਵੀ ਧਿੰਦੀ ਹੈ। ਆਸ਼ਾ ਹੈ ਖੁਦ ਲੇਖਕ ਵੀ ਇਸ ਪੁਸਤਕ ਦੀ ਮਕਬੂਲਤਾ ਤੋਂ ਉਤਸ਼ਾਹ ਲੈਕੇ ਅਗਲੇਰੀ ਖੋਜ ਵਲ ਵਧਣਗੇ ਤੇ ਵਡੇਰਾ ਵਿਸ਼ਾਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਾਵਿ ਸ਼ਾਸ਼ਤ੍ਰੀ ਅਧਿਐਨ’ ਕਰਨ ਦਾ ਬੀੜਾ ਚੁਕਣਗੇ।


(05/02/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਵੀਰ ਸਰਬਜੀਤ ਸਿੰਘ ਜੀਉ,

ਸਤਿ ਸ਼੍ਰੀ ਅਕਾਲ!

ਆਪ ਜੀ ਦੇ ਪੱਤਰ ਦਾ ਧਨਵਾਦ!

ਅੱਗੇ ਤੁਰਨ ਤੋਂ ਪਹਿਲਾਂ ਇੱਕ ਗਲ ਦਾਸ ਸਪਸ਼ਟ ਕਰਨਾ ਜ਼ਰੂਰੀ ਸਮਝਦਾ ਹੈ ਕਿ ਦਾਸ ਦੇ ਵਿਚਾਰ ਵਿੱਚ ਕੁਲ ਰਚਨਾਵਾਂ ਨੂੰ ਤਿੰਨ ਸ਼੍ਰਣੇਣਿਆਂ ਦੇ ਰੂਪ ਵਿੱਚ ਦੇਖਣ ਦੀ ਲੋੜ ਹੈ।

(1) ਜੋ ਗੁਰੂ ਨੇ ਆਪ ਲਿਖੀ/ਲਿਖਵਾਈ ਹੋਂਣੀ ਹੈ।

(2) ਜੋ ਗੁਰੂ ਨੇ ਪਰਵਾਣ (ਕਿਸੇ ਦੀ ਲਿਖੀ ਰਚਨਾ) ਕੀਤੀ ਹੋਂਣੀ ਹੈ

(3) ਜੋ ਗੁਰੂ ਜੀ ਦੀ ਲਿਖਤ ਜਾਂ ਪ੍ਰਵਾਣਿਤ ਨਹੀਂ ਸੀ ਪਰ ਉਨ੍ਹਾਂ ਦੀ ਨਿਜੀ ਲਾਈਬਰੇਰੀ ਦਾ ਹਿੱਸਾ ਸੀ। ਇਸ ਵਿੱਚ ਹੋਰ ਲਿਖਾਰਿਆਂ ਵਲੋਂ ਭੇਂਟ ਪੁਸਤਕਾਂ ਵੀ ਹੋ ਸਕਦੀਆਂ ਹਨ। ਲਾਈਬਰੇਰੀ ਦਾ ਇਹ ਭਾਗ ਗੁਰੂ ਜੀ ਦੀ ਮਲਕੀਅਤ ਤਾਂ ਸੀ ਪਰ ਉਹ ਇਨ੍ਹਾਂ ਦੇ ਲਿਖਾਰੀ ਨਹੀਂ ਸਨ। ਮਿਸਾਲ ਦੇ ਤੋਰ ਤੇ ਪ੍ਰਚਾਰ/ਵਿਚਾਰ ਲਈ ਆਪ ਜੀ ਜਾਂ ਮੇਰੇ ਪਾਸ ਵੀ ਦਸ਼ਮ ਗ੍ਰੰਥ/ਮਨੁ ਸਮ੍ਰਿਤੀ/ਪੁਰਾਣਕ ਕਥਾ ਪੁਸਤਕਾਂ ਹੋ ਸਕਦੀਆਂ ਹਨ। ਅਸੀਂ ਉਨਾਂ ਦੇ ਮਾਲਕ ਜ਼ਰੂਰ ਹੋਵਾਂਗੇ ਪਰ ਲਿਖਾਰੀ ਨਹੀਂ। ਇੱਥੋਂ ਤਕ ਕਿ ਕਿਸੇ ਦੀ ਲਿਖੀ ਰਚਨਾ ਦਾ ਜੇਕਰ ਅਸੀਂ ਅਪਣੇ ਹੱਥੀ ਉਤਾਰਾ ਵੀ ਕਰ ਲਈਏ ਤਾਂ ਵੀ ਅਸੀਂ ਕਾਤਬ ਹੀ ਹੋਵਾਂਗੇ ਮੂਲ ਲਿਖਾਰੀ ਨਹੀਂ।

ਦਾਸ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਜਤਨ ਕਰ ਰਿਹਾ ਹੈ। ਅਤੇ ਇਸ ਵਿੱਚ ਕੋਈ ਵੱਡਾ ਅਚਰਜ ਨਹੀਂ ਕਿ ਪਹਿਲੀ ਦੋ ਸ਼੍ਰੇਣਿਆਂ ਵਿੱਚ ਆਉਂਦੀਆਂ ਕੁੱਝ ਲਿਖਤਾਂ ਗੁਰੂ ਜੀ ਦੀਆਂ ਹੋਂਣ ਜਾਂ ਉਨ੍ਹਾਂ ਵਲੋਂ ਪ੍ਰਚਾਰ ਲਈ ਪ੍ਰਵਾਣਤ ਕੀਤੀਆਂ ਗਈਆਂ ਹੋਂਣ ਜਿਸ ਕਰਕੇ ਉਹ ਪੰਥ ਵਿੱਚ ਪ੍ਰਚਲਤ ਸਨ। ਐਸੀ ਸ਼੍ਰੇਣੀ ਵਿੱਚ ਆਉਂਦੀ ਕਿਸੇ ਪੰਥ ਪ੍ਰਵਾਣਿਤ ਲਿਖਤ ਨੂੰ ਰੱਧ ਕਰਨ ਤੋਂ ਪਹਿਲਾਂ ਉਸ ਨੂੰ ਪੰਥਕ ਤੌਰ ਤੇ ਸਵੀਕਾਰ ਕਰਕੇ ਤੁਰਨਾ ਪਵੇਗਾ ਅਤੇ ਪੜਤਾਲ ਕਰਨੀ ਬਣਦੀ ਹੈ। ਜੇ ਕਰ ਪਹਿਲਾਂ ਰੱਧ ਕਰ ਦਿੱਤਾ ਤਾਂ ਪੜਤਾਲ ਦੀ ਕੋਈ ਤੁੱਕ ਨਹੀਂ ਬੱਚਦੀ। ਹਾਂ ਨਿਜੀ ਰੂਪ ਵਿੱਚ ਤਾਂ ਕਈਂ ਕਿਸਮ ਦੇ ਵਿਚਾਰ ਹੋ ਸਕਦੇ ਹਨ।

ਆਪ ਜੀ ਨੇ ਚੋਪਈ ਬਾਰੇ ਕੁੱਝ ਤੱਥ ਪੇਸ਼ ਕਰਦੇ ਰਾਹੀਂ ਵਿਚਾਰ ਕੀਤੀ ਹੈ। ਆਪ ਜੀ ਨੇ ਅਪਣੇ ਵਿਸ਼ਲੇਸ਼ਣ ਦੇ ਅੰਤ ਵਿੱਚ ਲਿਖਿਆ ਹੈ:-

ਇਸ ਤੋਂ ਵੀ ਇਹ ਹੀ ਸਿੱਟਾ ਨਿਕਲਦਾ ਹੈ ਕਿ ਇਹ ਤਾਰੀਖ ਅਤੇ ਦਿਨ ਵੀ ਚਰਿਤ੍ਰਾਂ ਦੇ ਲਿਖਾਰੀ ਨੇ ਅੱਟੇ-ਸੱਟੇ ਨਾਲ ਹੀ ਲਿਖ ਦਿੱਤੇ ਹਨ ਤਾਂ ਜੋ ਇਸ ਲਿਖਤ ਨੂੰ ਗੁਰੂ ਜੀ ਦੇ ਸਮੇਂ ਦੀ ਸਿੱਧ ਕੀਤਾ ਜਾ ਸਕੇ”

ਆਪ ਜੀ ਇਹ ਸਵੀਕਾਰ ਕਰਦੇ ਹੋ ਕਿ ਦਸ਼ਮ ਗ੍ਰੰਥ ਇੱਕ ਗ੍ਰੰਥ ਦੇ ਰੂਪ ਵਿੱਚ ਇੱਕ ਪ੍ਰਕਾਰ ਦੀ ਫ਼ੈਬਰੀਕੇਸ਼ਨ ਹੈ ਜੋ ਕਿ ਦਸ਼ਮੇਸ਼ ਜੀ ਦੇ ਬਾਦ ਹੋਈ। ਜਿਸ ਵੇਲੇ ਅਸੀਂ ਆਪ ਇਸ ਨੂੰ ਇੱਕ ਫੈਬਰੀਕੇਸ਼ਨ ਮੰਨਦੇ ਹਾਂ ਤਾਂ ਇਹ ਤਰਕ ਉਤਨਾ ਹੀ ਮਜ਼ਬੂਤ ਹੁੰਦਾ ਜਾਂਦਾ ਹੈ ਕਿ ਇਸ ਵਿੱਚ ਰਲਗੱਡ ਹੋਈ ਹੈ ਅਤੇ ਭੁੱਲੇਖਾ ਪਿਆ ਹੈ ਜਿਸ ਦਾ ਮੂਲ ਅਧਾਰ ਦਸ਼ਮੇਸ਼ ਜੀ ਵੇਲੇ ਪ੍ਰਚਲਤ ਰਚਨਾਵਾਂ ਨੂੰ ਬਣਾਇਆ ਗਿਆ। ਪਰ ਸਿੱਖਾਂ ਨੇ ਮੰਦਿਆਂ ਅਤੇ ਅਣਜਾਣਿਆਂ ਲਿਖਤਾਂ ਨੂੰ ਕਦੇ ਨਹੀਂ ਅਪਨਾਈਆ। ਅਪਵਾਦ ਤਾਂ ਕਿੱਧਰੇ ਵੀ ਹੋ ਸਕਦਾ ਹੈ।

ਚਰਿਤ੍ਰਾਂ ਦੀ ਸੰਖਿਆਂ ਸਬੰਧੀ ਮਤਭੇਦ ਤਾਂ ਮਨੀ ਸਿੰਘ ਜੀ ਦੀ ਕਹੀ ਜਾਂਦੀ ਚਿੱਠੀ ਤੋਂ ਹੀ ਜਾਹਰ ਹੈ ਜਿਸ ਵਿੱਚ 404 ਦੇ ਬਜਾਏ 303 ਦੀ ਗਿਣਤੀ ਲਿਖੀ ਹੈ ਅਤੇ ਇਹ ਵੀ ਲਿਖਿਆ ਹੈ ਕਿ ‘ਸਾਹਿਬ ਦੇ` 303 ਚਰਿਤ੍ਰ। ਧਿਆਨ ਦੇਂਣ ਦੀ ਲੋੜ ਹੈ ਕਿ ਦੇ` ਦਾ ਮਤਲਭ ਮਲਕਿਅਤ ਵੀ ਨਿਕਲਦਾ ਹੈ ਨਾ ਕਿ ਲੇਖਨ। ਜਿਵੇਂ ਕੀ ਦਾਸ ਦੇ ਬਾਦ ਕੋਈ ਵੀ ਦਾਸ ਦੀ ਲਾਈਬਰੇਰੀ ਦੀਆਂ ਪੁਸਤਕਾਂ ਨੂੰ ਦਾਸ ਦੀਆਂ` ਪੁਸਤਕਾਂ ਕਹੇ ਗਾ। ਇਸ ਦੀਆਂ` ਦਾ ਮਤਲਭ ਇਹ ਨਹੀਂ ਨਿਕਲੇਗਾ ਕਿ ਮੈਂ ਹੀ ਉਨਾਂ ਸਾਰੀਆਂ ਪੁਸਤਕਾਂ ਦਾ ਲਿਖਾਰੀ ਹਾਂ। ਇਹ ਮੰਦੀ ਗਲ ਹੈ ਕਿ ਦਸ਼ਮ ਗ੍ਰੰਥ ਦੇ ਹਿਮਾਇਤੀ ਇਸ ਗਲ ਨੂੰ ਵਿਚਾਰਣ ਵਿੱਚ ਅਸਮਰਥ ਹਨ। ਲਿਖਤਾਂ ਵੱਖੋ-ਵੱਖ ਰਹਿੰਦੀਆਂ ਤਾਂ ਸਮੱਸਿਆ ਨਾ ਬਣਦੀ।

ਜੇ ਕਰ ਵਾਸਤਵਿਕਤਾ ਦੇ ਤਲ ਤੇ ਖੜੇ ਹੋ ਕੇ ਵਿਚਾਰ ਕੀਤੀ ਜਾਏ ਤਾਂ ਇਹ ਸਪਸ਼ਟ ਹੈ ਕਿ ਅੱਜ ਦੇ ਯੁਗ ਵਿੱਚ ਕਿਸੇ ਲਿਖਤ ਨੂੰ ਧਰਤੀ ਤੋਂ ਗਾਯਬ ਨਹੀਂ ਕੀਤਾ ਜਾ ਸਕਦਾ। ਉਸਦਾ ਨਾਮੋ-ਨਿਸ਼ਾਨ ਮਿਟਾਉਂਣਾ ਤਾਂ ਸੰਭਵ ਨਹੀਂ। ਲਿਖਤਾਂ ਅਜਕਲ ਤਾਂ ਨੇਟ ਰਾਹੀਂ ਸੰਸਾਰ ਭਰ ਵਿੱਚ ਫ਼ੈਲਿਆਂ ਹਨ। ਅਸੀਂ ਕੇਵਲ ਅਪਣੇ ਲਈ ਉਸਦੀ ਹੈਸਿਅਤ ਨੂੰ ਨੱਕਾਰ ਹੀ ਸਕਦੇ ਹਾਂ। ਸਿੱਖ ਪੰਥ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਹੋਰ ਗ੍ਰੰਥ ਨੂੰ ਗੁਰੂ ਨਹੀਂ ਮੰਨਦਾ।

ਰਹੀ ਗਲ ਚੋਪਈ ਦੀ ਤਾਂ ਇਸ ਵਿੱਚ ਤਿੰਨ ਗਲਾਂ ਬਾਰੇ ਵਿਚਾਰ ਕਰਨੀ ਬਣਦੀ ਹੈ; -

(1) ਇਹ ਚਰਿਤ੍ਰਾਂ ਦੇ ਅੰਤਲੇ ਹਿੱਸੇ ਵਿੱਚ ਹੈ ਜਿਸ ਦੇ ਅੱਗੇ ਤਿੰਨ ਛੰਦ ਹੋਰ ਹਨ। (ਕੋਈ ਇਨ੍ਹਾਂ ਨੂੰ ਵੀ ਪੜਦਾ ਹੈ ਤਾਂ ਇਸ ਤੇ ਕਿਸੇ ਦਾ ਕੀ ਜੋਰ? ਕਈ ਤਾਂ ਗੁਰੂ ਦੇ ਬਾਰੇ ਵੀ ਗੰਭੀਰ ਕਿੰਤੂ ਖੜੇ ਕਰਦੇ ਹਨ)

(2) ਇਹ ਕੋਈ ਕਹਾਣੀ (ਪਾਖਿਆਨ) ਨਹੀਂ ਹੈ।

(3) ਜੇਕਰ ਕਿਸੇ ਪੁਸਤਕ ਵਿੱਚ ਗੁਰੂ ਦੀ ਲਿਖਤ ਜਾਂ ਪਰਵਾਣਤ ਅਤੇ ਸਿਖਾਂ ਵਿੱਚ ਪ੍ਰਚਲਤ ਗਲ, ਕਾਲਾਂਤਰ ਕਿਸੇ ਹੋਰ ਲਿਖਾਰੀ ਵਲੋਂ ਕਿਸੇ ਗਲਤ ਮੰਸ਼ਾ ਜਾਂ ਅਗਿਆਨਤਾ ਵਸ ਜੋੜ ਦਿੱਤੀ ਜਾਏ ਤਾਂ ਇਸੇ ਨੂੰ ਹੀ ਫ਼ੈਬਰੀਕੇਸ਼ਨ ਜਾਂ ਮਿਲਗੋਭਾ ਕਹਿੰਦੇ ਹਨ।

ਸੰਸਾਰ ਵਿੱਚ ਮੋਜੂਦ ਮਨਮਤਿ ਨਾਲ ਭਰੇ ਕਿਸੇ ਵੀ ਮਸ਼ਕੂਕ ਗ੍ਰੰਥ ਵਿੱਚ ਜੇ ਕਰ ਇਹ ਲਿਖਿਆ ਹੋਵੇ ਕਿ ਗੁਰੂ ਨਾਨਕ ਸਿੱਖਾਂ ਦੇ ਪਹਿਲੇ ਗੁਰੂ ਸਨ ਅਤੇ ਉਹ ਤਲਵੰਡੀ ਵਿੱਚ ਮੇਹਤਾ ਕਾਲੂ ਦੇ ਘਰ ਪੈਦਾ ਹੋਏ ਸਨ ਤਾਂ ਉਸ ਮਸ਼ਕੂਕ ਗ੍ਰੰਥ ਵਿੱਚ ਲਿਖੇ ਇਸ ਤੱਥ ਤੋਂ ਕਿਵੇਂ ਇਨਕਾਰੀ ਹੋਇਆਂ ਜਾ ਸਕਦਾ ਹੈ? ਇਸ ਲਈ ਕਿਸੇ ਮਸ਼ਕੂਕ ਰਚਨਾ ਨੂੰ ਰੱਧ ਕਰਨ ਦਾ ਮਤਲਭ ਇਹ ਨਹੀਂ ਹੁੰਦਾ ਕਿ ਉਸ ਵਿੱਚ ਲਿਖੇ ਵਾਜਬ ਤੱਥਾ ਨੂੰ ਵੀ ਰੱਧ ਕੀਤਾ ਜਾ ਸਕਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਕਈ ਪੁਰਾਤਨ ਬੀੜਾਂ ਵਿੱਚ ਫ਼ਾਲਤੂ ਰਚਨਾਵਾਂ ਵੀ ਦਰਜ ਹਨ। ਪਰ ਐਸੇ ਗ੍ਰੰਥ ਨੂੰ ਘੋਖਣ ਵੇਲੇ ਉਸ ਵਿੱਚ ਲਿਖੀ ਬਾਣੀ ਤੋਂ ਤਾਂ ਕੋਈ ਇਨਕਾਰੀ ਨਹੀਂ ਹੋ ਸਕਦਾ।

ਆਪ ਜੀ ਵਲੋਂ ਤਾਰੀਖ ਬਾਰੇ ਦਿੱਤਾ ਤਰਕ ਵੀ ਧਿਆਨ ਦੇਂਣ ਯੋਗ ਹੈ। ਇਹ ਚੰਗੀ ਪੜਤਾਲ ਹੈ। ਪਰ ਐਸਾ ਗੁਰੂਆਂ ਦੇ ਜਨਮ ਦਿਹਾੜੇਆਂ ਬਾਰੇ ਵੀ ਆਉਂਦਾ ਹੈ। ਜਿਸ ਦਾ ਅਰਥ ਇਹ ਨਹੀਂ ਨਿਕਲਦਾ ਕਿ ਜਨਮ ਤਾਰੀਖ ਜਾਂ ਦਿਹਾੜਾ ਗਲਤ ਦਰਜ ਹੋਂਣ ਕਾਰਨ ਹੀ ਇਹ ਸਿੱਟਾ ਕੱਡ ਲਿਆ ਜਾਏ ਕਿ ਗੁਰੂ ਪੈਦਾ ਹੀ ਨਹੀਂ ਸੀ ਹੋਏ। ਗਲਤੀਆਂ ਅਤੇ ਮਿਲਗੋਭੇ ਨਾਲ ਭਰੀਆਂ ਪੁਸਤਕਾਂ ਵਿੱਚ ਵੀ ਤੱਥ ਹੁੰਦੇ ਹਨ ਜਿਨ੍ਹਾਂ ਤੋਂ ਇਨਕਾਰੀ ਹੋਂਣਾ ਮੁਮਕਿਨ ਨਹੀਂ ਹੁੰਦਾ। ਮਿਸਾਲ ਦੇ ਤੋਰ ਤੇ ਅਰਦਾਸ ਦੇ ਪਹਿਲੇ ਬੰਦ ਵਿੱਚ ਸਿੱਖ ਗੁਰੂਆਂ ਦੇ ਨਾਮ ਹਨ ਅਤੇ ਬਾਕਿ ਕੁੱਝ ਰਚਨਾਵਾਂ ਵਿੱਚ ਕਈ ਇਤਹਾਸਕ ਤੱਥ ਵੀ। ਕੀ ਅਸੀਂ ਉਹ ਨਾਮ ਅਤੇ ਤੱਥ ਇਸ ਤਰਕ ਤੇ ਰੱਧ ਕਰ ਸਕਦੇ ਹਾਂ ਕਿ ਉਹ ਦਸ਼ਮ ਗ੍ਰੰਥ ਵਿੱਚ ਲਿਖੇ ਹੋਏ ਹਨ? ਕਿਸੇ ਨੇ ਸਾਡਾ ਸਮਾਨ ਚੋਰੀ ਕਰ ਅਪਣੇ ਪਾਸ ਰੱਖ ਲਿਆ ਹੋਵੇ ਤਾਂ ਉਹ ਉਸਦਾ ਦਾ ਨਹੀਂ ਹੋ ਜਾਂਦਾ।

ਇਸ ਲਈ ਦਾਸ ਦੇ ਵਿਚਾਰ ਅਨੁਸਾਰ ਐਸੇ ਹਾਲਾਤਾਂ ਵਿੱਚ ਉਪਰੋਕਤ ਸਾਰੀਆਂ ਗਲਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਜਿਸ ਰਚਨਾ ਨੂੰ ਅਸੀਂ ਆਪ ਹੀ ਰਲਗੱਡ ਮੰਨਦੇ ਹਾਂ ਤਾਂ ਇਹ ਕਿਉਂ ਨਹੀਂ ਮੰਨਦੇ ਕਿ ਰਲਗੱਡ ਹੋਈ ਹੈ ਜਿਸ ਵਿੱਚ ਕਿਸੇ ਦਾ ਲਿਖਿਆ ਕਿਸੇ ਹੋਰ ਦੇ ਲਿਖੇ ਨਾਲ ਜੋੜ ਦਿੱਤਾ ਗਿਆ ਹੈ?

ਧਿਆਨ ਦੇਂਣਾ ਅਸੀਂ ਬਹੁਤ ਸਾਰਿਆਂ ਗਲਾਂ ਦਸ਼ਮੇਸ਼ ਜੀ ਨਾਲ ਜੋੜਦੇ ਹਾਂ। ਜਿਵੇਂ ਕਿ ਚਮਕੋਰ ਦੀ ਜੰਗ ਵਿੱਚ ਅਪਣੇ ਦੋ ਬੱਚਿਆਂ ਨੂੰ ਆਦੇਸ਼ ਦਿੱਤਾ ਕਿ ਉਹ ਗੜੀ ਤੋਂ ਬਾਹਰ ਨਿਕਲ ਆ ਚੜੇ ਵੈਰੀ ਨੂੰ ਨਿਪਟਣ। ਜੇ ਕੋਈ ਇਹ ਪੁੱਛ ਲਵੇਂ ਕਿ ਕਿਸੇ ਨੂੰ ਕੀ ਪਤਾ ਕਿ ਇਹ ਗਲ ਹੋਈ ਸੀ ਜਾਂ ਨਹੀਂ? ਤਾਂ ਇਸਦਾ ਉੱਤਰ ਇਹੀ ਹੋਵੇਗਾ ਕਿ ਇਹ ਗਲ ਚਸ਼ਮਦੀਦਾਂ ਅਤੇ ਸਮਕਾਲਿਆਂ ਤੋਂ ਹੁੰਦੀ ਸਾਡੇ ਤਕ ਪਹੁੰਚੀ ਹੈ। ਇਸ ਲਈ ਇਨ੍ਹਾ ਪਰੰਪਰਾਗਤ ਇਤਹਾਸਕ ਸਰੋਤਾਂ ਨੂੰ ਵੀ ਪੁਰੀ ਤਰਾਂ ਨੱਕਾਰਿਆ ਨਹੀਂ ਜਾ ਸਕਦਾ। ਨਹੀਂ ਤਾਂ ਕੁੱਝ ਵੀ ਨਹੀਂ ਬੱਚਦਾ!

ਅਸੀਂ ਇਤਹਾਸ ਦਿਆਂ ਅਣਗਿਣਤ ਗਲਾਂ ਨੂੰ ਸਵੀਕਾਰ ਕਰਕੇ ਹੀ ਤੁਰਦੇ ਹਾਂ ਤਾਂ ਇਤਹਾਸ ਵਿਚਲੇ ਅਪਣੇ ਸਾਹਿਤ ਤੋਂ ਕਿਵੇਂ ਇਕਦਮ ਮੂਲੋਂ ਹੀ ਇਨਕਾਰੀ ਹੋ ਸਕਦੇ ਹਾਂ? ਇਸ ਲਈ ਸੰਜੀਦਾ ਵਿਸ਼ੇਆਂ ਬਾਰੇ ਜਲਦਬਾਜ਼ੀ ਨਾਲ ਕੰਮ ਨਹੀਂ ਲੇਂਣਾ ਚਾਹੀਦਾ। ਆਸ ਹੈ ਕਿ ਆਪ ਜੀ ਇਸ ਵਿਸ਼ੇ ਬਾਰੇ ਹੋਰ ਰੋਸ਼ਨੀ ਪਾਵੋਗੇ।

ਹਰਦੇਵ ਸਿੰਘ, ਜੰਮੂ

*********************************************

ਸਤਿਕਾਰ ਯੋਗ ਸੰਪਾਦਕ ਜੀਉ,

ਸਤਿ ਸ਼੍ਰੀ ਅਕਾਲ!

ਆਪ ਜੀ ਦੇ ਮਾਰਫ਼ਤ ਬੇਨਤੀ ਹੈ ਕਿ ਡਾ. ਇਕਬਾਲ ਸਿੰਘ ਜੀ ਦਾਸ ਵਲੋਂ ਪੁੱਛੇ ਪੰਜ ਸਵਾਲਾਂ ਦਾ ਜਵਾਬ ਸਵਾਲ ਦੇ ਕ੍ਰਮ ਅਨੁਸਾਰ ਪੱਤਰ ਰਾਹੀਂ ਦੇਂਣ ਦੀ ਕਿਰਪਾਲਤਾ ਕਰਨ। ਉਨ੍ਹਾਂ ਇਹ ਕਦੇ ਵੀ ਨਹੀਂ ਸੀ ਕਹਿਆ ਕਿ ਪੰਜ ਸਵਾਲਾਂ ਦਾ ਜਵਾਬ ਇੱਕ ਕਿਤਾਬ ਲਿਖ ਕੇ ਦੇਵਾਂ ਗਾ। ਕਿਤਾਬ ਲਿਖਣ ਦਾ ਮਕਸਦ ਕੁੱਝ ਹੋਰ ਹੋਣਾ ਹੈ। ਮੈਂ ਉਨ੍ਹਾਂ ਦੀ ਪੁਸਤਕ ਦੀ ਉਡੀਕ ਵਿੱਚ ਨਹੀਂ ਹਾਂ ਬਲਕਿ ਅਪਣੇ ਵਲੋਂ ਪੁੱਛੇ ਸਵਾਲਾਂ ਦੇ ਕ੍ਰਮਵਾਰ ਜਵਾਬ ਦੀ ਉਡੀਕ ਵਿੱਚ ਹਾਂ ਤਾਂ ਕਿ ਡਾ. ਸਾਹਿਬ ਜੀ ਵਲੋਂ ਸਾਲ ਪਹਿਲਾਂ ਲਿਖੇ ਲੇਖਾਂ ਅਤੇ ਉਨ੍ਹਾਂ ਨਾਲ ਇਸ ਬਾਰੇ ਹੋਏ ਪੱਤਰਾਚਾਰ ਦੇ ਸੰਧਰਭ ਵਿੱਚ ਪਾਠਕ ਵੀ ਸੱਚਾਈ ਨੂੰ ਸਮਝ ਸਕਣ।

ਦਾਸ ਨੇ ਗੁਰੂ ਤੋਂ ਕਦੇ ਵੀ ਸਵਾਲਾਂ ਦੇ ਜਵਾਬ ਲਈ ਟਾਲਾ ਵੱਟਣਾ ਨਹੀਂ ਸਿੱਖਿਆ ਅਤੇ ਨਾ ਹੀ ਕਿਸੇ ਵਲੋਂ ਪੱਤਰ ਰਾਹੀਂ ਪੁੱਛੇ ਸਵਾਲਾਂ ਦਾ ਜਵਾਬ ਕਿਤਾਬ ਰਾਹੀਂ ਦਿੱਤਾ ਹੈ। ਸਾਲ ਭਰ ਬਿਨਾ ਆਪ ਜਵਾਬ ਦਿੱਤੇ ਉਸੇ ਵਿਸ਼ੇ ਡਾ. ਸਾਹਿਬ ਦਾ ਸਵਾਲ ਪੁੱਛਣਾ ਉਨ੍ਹਾਂ ਨੂੰ ਸੋਭਦਾ ਨਹੀਂ।

ਡਾ. ਸਾਹਿਬ ਭਾਵੇਂ ਦੱਸ ਕਿਤਾਬਾਂ ਲਿਖਣ ਪਰ ਦਾਸ ਦੀ ਬੇਨਤੀ ਹੈ ਕਿ ਉਹ ਦਾਸ ਨੂੰ ਪੱਤਰ ਰਾਹੀਂ ਪੁੱਛੇ ਗਏ ਸਵਾਲਾਂ ਦਾ ਜਵਾਬ ਕ੍ਰਮਵਾਰ ਦੇਂਣ ਅਤੇ ਨਾ ਹੀ ਪੰਜਾਂ ਸਵਾਲਾਂ ਨੂੰ ਅਪਣੀ ਮਰਜੀ ਨਾਲ ਇੱਕ ਸਵਾਲ ਬਣਾ ਦੇਂਣ।

ਉਨ੍ਹਾਂ ਲਿਖਿਆ ਹੈ;

“ਗੁਰੂ ਤਾਂ ਮਨੁੱਖੀ ਜੀਵਨ-ਜਾਚ ਨੂੰ ਆਦਰਸ਼ਕ ਬਣਾਉਣ ਲਈ ਰਾਹ ਦਰਸਾਉਣ ਵਾਲੀ ਦੁਨਿਆਵੀ ਸਰੂਪ ਵਿੱਚ ਵਿਚਰ ਰਹੀ ਹਸਤੀ ਹੁੰਦੀ ਹੈ ਜਦੋਂ ਕਿ ਪਰਮਾਤਮਾਂ ਸਾਰੀ ਸ੍ਰਿਸ਼ਟੀ ਲਈ ਸ਼ਕਤੀ ਦਾ ਅਦਿੱਖ ਪਰੰਤੂ ਸਿਰਮੌਰ ਸੋਮਾਂ ਹੁੰਦਾ ਹੈ। ਦੂਸਰੀ ਗੱਲ, ਸਿਖ ਮੱਤ ਦਾ ਕੋਈ ‘ਸੰਵਿਧਾਨ’ ਨਹੀਂ ਜੋ ਕਿਸੇ ‘ਪਾਰਲੀਅਮੈਂਟ’ ਵਿੱਚ ਬਣਿਆ ਹੋਵੇ। ਸਿੱਖ ਮੱਤ ਦਾ ਤਾਂ ਫਲਸਫਾ ਹੈ ਜੋ ਗੁਰਬਾਣੀ ਵਿੱਚ ਅੰਕਿਤ ਹੈ ਅਤੇ ਜੋ ਇਸ ਦੇ ਅਨੁਯਾਈਆਂ ਨੇ ਆਪਣੇ-ਆਪਣੇ ਜੀਵਨ ਵਿੱਚ ਅਪਣਾਉਣਾ ਹੈ।

ਜੇ ਕਰ ਉਹ ਸਮਝਦੇ ਹਨ ਕਿ ‘ਸਿੱਖ ਮੱਤ ਇੱਕ ਫ਼ਲਸਫ਼ਾ` ਹੈ ‘ਕੋਈ ਸੰਵਿਧਾਨ ਨਹੀਂ` ਤਾਂ ਉਹ ਫ਼ਲਸਫ਼ੇ ਰਾਹੀ ਗੁਰੂ ਦੇ ਕੀਤੇ ਕੰਮਾਂ/ਨਿਰਨਿਆਂ ਬਾਰੇ ਲਿਖਤੀ ਆਰਡਰ/ਸਬੂਤ ਕਿਵੇਂ ਮੰਗਦੇ ਹਨ? ਗੁਰੂ ਅਪਣੇ ਫ਼ਲਸਫ਼ੇ ਮੁਤਾਬਕ ਕੋਈ ਪੰਥਕ ਨਿਰਨਾ ਲਿਖਤੀ ਅਤੇ ਡਿਸਪੈਚ ਨੰ; ਲਗਾ ਕੇ ਨਹੀਂ ਸੀ ਕੱਡਦੇ ਜਿਸਦੇ ਸਬੂਤ ਡਾ. ਸਾਹਿਬ ਲੱਭਦੇ ਹਨ। ਗੁਰੂ ਨਾਨਕ ਨੇ ਭਾਈ ਲਹਿਣਾ ਨੂੰ ਮੋਖਿਕ ਆਦੇਸ਼ ਨਾਲ ਹੀ ਅਗਲਾ ਗੁਰੂ ਐਲਾਨਿਆ ਸੀ ਅਤੇ ਦਸ਼ਮੇਸ਼ ਜੀ ਨੇ ਮੋਖਿਕ ਐਲਾਨ ਰਾਹੀਂ ਹੀ ਅਪਣੇ ਬਾਦ ਵਿਅਕਤੀ ਗੁਰੂ ਨਾ ਹੋਣ ਦਾ ਐਲਾਨ ਕੀਤਾ ਸੀ ਜਿਸ ਨੂੰ ਭਾਈ ਨੰਦ ਲਾਲ ਅਤੇ ਹੋੲ ਭਾਈ ਚਾਰੇ ਨੇ ਦਰਜ ਕੀਤਾ। ਕੀ ਕੋਈ ਐਸੇ ਐਲਾਨਾਂ ਨੂੰ ਲਿਖਤੀ ਸਬੂਤ ਨਾ ਹੋਂਣ ਦੀ ਘਾਟ ਕਾਰਨ ਰੱਧ ਜਾਂ ਚੇਲੇਂਜ ਕਰ ਸਕਦਾ ਹੈ?

ਨਾਲ ਹੀ ਡਾ. ਸਾਹਿਬ ਆਪ ਵਿਚਾਰ ਕਰਨ ਕਿ ‘ਪਰਮਾਤਮਾ ਦੀ ਸਿਮੋਰਤਾ` ਅਤੇ ‘ਗੁਰੂ ਦੀ ਸਰਚੋੱਚਤਾ` ਤੋਂ ਕੀ ਭਾਵ ਹੈ? ਇਸ ਬਾਰੀਕ ਨੁੱਕਤੇ ਤੇ ਉਹ ਸੱਜਣ ਵੀ ਵਿਚਾਰ ਕਰਨ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਸਰਵੋੱਚ ਕਹਿੰਦੇ ਹਨ ਅਤੇ ਅਕਾਲ ਤਖ਼ਤ ਦੀ ਸਰਵੋੱਚਤਾ ਦੇ ਭਾਵ ਨੂੰ ਨਹੀਂ ਸਮਝਦੇ। ‘ਪਰਮਾਤਮਾ ਦੀ ਸਰਵੋੱਚਤਾ, ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋੱਚਤਾ` ਅਤੇ ‘ਅਕਾਲ ਤਖ਼ਤ ਦੀ ਸਰਵੋੱਚਤਾ` ਦੇ ਪਰਿਪੇਖ ਆਪਸ ਵਿੱਚ ਸਬੰਧਿਤ ਹੁੰਦੇ ਹੋਏ ਵੀ ਵੱਖਰੇ-ਵੱਖਰੇ ਹਨ ਅਤੇ ਅਪਣੀ-ਅਪਣੀ ਜਗ੍ਹਾ ਠੀਕ ਹਨ।

ਨਾਲ ਹੀ ਡਾ. ਸਾਹਿਬ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਸੰਵਿਧਾਨ ਪਾਰਲਿਆਂਮੇਂਟ ਵਿੱਚ ਨਹੀਂ ਸੀ ਬਣਿਆ ਬਲਕਿ ਪਾਰਲਿਆਮੇਂਟ ਸੰਵਿਧਾਨ ਦੇ ਕਾਰਨ ਬਣੀ ਹੈ। ਸੰਵਿਧਾਨ ਨੂੰ ਪਾਰਲਿਆਂਮੇਂਟ ਵਿੱਚ ਭਾਰਤ ਦੇ ਲੋਕਾਂ ਦੇ ‘ਮਤ` ਨੇ ਆਪ ਅਪਣੇ ਤੇ ਲਾਗੂ ਕੀਤਾ ਸੀ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਸੰਵਿਧਾਨ ਦੀ ਭੂਮਿਕਾ ਨੂੰ ਪੜਨ। ਨੇਸ਼ਨ ਸਟੇਟ ਦੇ ਆਧੁਨਿਕ ਸੰਵਿਧਾਨਾਂ ਵਿੱਚ ਮਨੁੱਖਾ ਅਧਿਕਾਰਾਂ ਨੂੰ ਸੁਰਖਿਅਤ ਕਰਨ ਦੀ ਜੁਗਤ ਗੁਰੂਘਰ ਨੇ ਸਦਿਆਂ ਪਹਿਲਾਂ ਹੀ ਅਪਨਾ ਲਈ ਸੀ। ਛੇਂਵੇਂ ਗੁਰੂ ਨੇ ਅਕਾਲ ਤਖ਼ਤ ਦੀ ਸਥਾਪਨਾ ਕਰਕੇ ਅਪਣੇ ਜੁਲਮਾਂ ਨੂੰ ਵੀ ਖ਼ੁਦਾ ਦਾ ਇਨਸਾਫ਼ ਕਹਿਣ ਵਾਲੇ ਕਥਿਤ “ਖ਼ੂਦਾਈ ਨੁਮਾਂਇਦਿਆਂ” ਨੂੰ ਇਹ ਸੁਨੇਹਾ ਦਿੱਤਾ ਸੀ ਕਿ ਸਿੱਖ ਗੁਰਮਤਿ ਅਨੁਸਾਰ ਅਕਾਲ ਦੇ ਤਖ਼ਤ ਅਤੇ ਇਨਸਾਫ਼ ਨੂੰ ਸਰਵੋੱਚ ਮੰਨਦੇ ਹਨ। ਗੁਰੂ ਦੇ ਇਸ ਕਦਮ ਨੇ ਕਈਆਂ ਦੇ ਦਿਲ ਸਾੜੇ!

ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਹਾਂ!

ਹਰਦੇਵ ਸਿੰਘ, ਜੰਮੂ


(05/02/12)
ਡਾ: ਇਕਬਾਲ ਸਿੰਘ ਢਿੱਲੋਂ

ਮਾਨਯੋਗ ਸੰਪਾਦਕ ਜੀ,
ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!

ਸ. ਕਵਲਦੀਪ ਸਿੰਘ ਕੰਵਲ ਜੀ ਦੇ ਸ. ਸੰਤੋਖ ਜੀ ਦੇ ਹਵਾਲੇ ਨਾਲ 04. 02. 2012 ਨੂੰ ਪਾਏ ਗਏ ਪੱਤਰ ਦੇ ਸਬੰਧ ਵਿੱਚ ਮੈਂ ਸ. ਕੰਵਲ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਵੱਲੋਂ ਆਪਣੇ ਬੰਦ ਦੀਆਂ ਸਤਰਾਂ ਵਿੱਚ ਵਰਤਿਆ ਗਿਆ ਛੰਦ ਦਾ ਪੈਟਰਨ ਪਿੰਗਲ ਦਾ ਮਾਤਿਰਿਕ ਰੂਪ ਹੈ ਨਾ ਕਿ ਵਰਣਕ। ਅਸਲ ਵਿੱਚ ਇਹ ਛੰਦ ਦੇ ਦੋਹਿਰਾ ਰੂਪ ਨਾਲ ਮੇਲ ਖਾਂਦਾ ਹੈ।

ਦੋਹਿਰਾ ਦੋ ਸਤਰਾਂ ਦਾ ਛੰਦ-ਰੂਪ ਹੁੰਦਾ ਹੈ ਅਤੇ ਇਸ ਵਿੱਚ ਵਰਣਾਂ ਦੀ ਬਜਾਇ ਮਾਤਰਾਵਾਂ ਦੀ ਗਿਣਤੀ ਕੀਤੀ ਜਾਂਦੀ ਹੈ। ਸਤਰਾਂ ਵਿੱਚ 24-24 ਮਾਤਰਾਵਾਂ ਹੁੰਦੀਆਂ ਹਨ, ਵਿਸ਼ਰਾਮ 13ਵੀਂ ਮਾਤਰਾ ਤੋਂ ਬਾਦ ਆਉਂਦਾ ਹੈ ਅਤੇ ਦੋਵ੍ਹਾਂ ਸਤਰਾਂ ਦਾ ਕਾਫੀਆ ਮਿਲਦਾ ਹੈ।

ਪੰਜਾਬੀ ਵਿੱਚ ਪਿੰਗਲ ਵਰਣਕ ਦੇ ਜ਼ਿਆਦਾ ਕਰਕੇ ਦੋ ਹੀ ਛੰਦ-ਰੂਪ, ਕੋਰੜਾ ਅਤੇ ਕਬਿੱਤ, ਵਰਤੇ ਗਏ ਹਨ। ਉਂਜ ਵਰਣਕ ਸਵੈਯਾ ਵੀ ਇੱਕ ਗਣ ਛੰਦ-ਰੂਪ ਹੈ ਜੋ ਪੰਜਾਬੀ ਵਿੱਚ ਸ਼ਾਇਦ ਹੀ ਕਿਸੇ ਕਵੀ ਨੇ ਵਰਤਿਆ ਹੋਵੇ। ਕੋਈ ਕਵੀ ਚਾਹੇ ਤਾਂ ਵਰਣਕ ਵਿਧੀ ਦਾ ਕੋਈ ਨਵਾਂ ਪੈਟਰਨ ਤਾਂ ਸਿਰਜ ਸਕਦਾ ਹੈ ਪਰੰਤੂ ਕਿਸੇ ਮਾਨਤਾ-ਪਰਾਪਤ ਮਾਤਰਿਕ ਛੰਦ-ਰੂਪ ਨੂੰ ਵਰਣਕ ਬਣਾ ਕੇ ਵਰਤਣਾਂ ਛੰਦ-ਬਣਤਰ ਪੱਖੋਂ ਉਚਿਤ ਨਹੀਂ।

ਦੂਸਰਾ, ਸਿਹਾਰੀਆਂ ਆਦਿਕ ਨੂੰ ਸਬੰਧਕ
(Conjunctions) ਬਣਾ ਕੇ ਵਰਤਣਾ ਅੱਜ ਦੀ ਪੰਜਾਬੀ ਵਿੱਚ ਪਰਚਲਤ ਨਹੀਂ। ਚੰਗਾ ਇਹ ਹੀ ਹੈ ਕਿ ਕਿਸੇ ਕਵੀ ਵੱਲੋਂ ਆਪਣੀ ਕਾਵਿ-ਰਚਨਾਂ ਵਿੱਚ ਪੰਜਾਬੀ ਦੇ ਉਚਾਰਨ, ਵਿਆਕਰਨ ਅਤੇ ਲਿਪੀ ਵਰਤੋਂ ਨੂੰ ਵਿਗਾੜ ਕੇ ਪੇਸ਼ ਨਾ ਕੀਤਾ ਜਾਵੇ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(05/02/12)
ਤੱਤ ਗੁਰਮਤਿ ਪਰਿਵਾਰ

ਸਤਿਕਾਰ ਦੇ ਨਾਂ ਦੇ ਅੰਨ੍ਹੀ ਸ਼ਰਧਾ ਦਾ ਪ੍ਰਗਟਾਵਾ
ਸੱਚ ਦੀ ਚਾਹ ਰੱਖਣ ਵਾਲੇ ਹਰ ਸਿੱਖ ਨੂੰ ਇਹ ਚੇਤੇ ਰੱਖਣਾ ਜ਼ਰੂਰੀ ਹੈ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ ਸਤਿਕਾਰ ਇਸ ਵਿਚਲੇ ਸੁਨੇਹੇ (ਸਿਖਿਆਵਾਂ) ਨੂੰ ਜੀਵਨ ਵਿੱਚ ਧਾਰਨ ਕਰ ਲੈਣਾ ਹੈ। ਗੁਰਮਤਿ ਦੀ ਉਲੰਘਣਾ ਕਰਦੇ ਹੋਏ ਕਿਸੇ ਵੀ ਤਰੀਕੇ ਸਤਿਕਾਰ ਦਾ ਪ੍ਰਗਟਾਵਾ ਬੇਸ਼ਕ ਅੰਨ੍ਹੀ ਸ਼ਰਧਾ ਜਾਂ ਪਾਖੰਡ ਹੈ ਹੀ, ਜਿਸ ਲਈ ਨਾਨਕ ਫਲਸਫੇ ਵਿੱਚ ਕੋਈ ਥਾਂ ਨਹੀਂ ਹੈ। ਪਰ ਅਫਸੋਸ! ਸਿੱਖ ਸਮਾਜ ਵਿੱਚ ਐਸੇ ‘ਸਤਿਕਾਰ’ ਦੀ ਤਾਂ ਭਰਮਾਰ ਹੈ, ਪਰ ਗੁਰਮਤਿ ਸਿੱਖਿਆਵਾਂ ਪ੍ਰਤੀ ਪਿਆਰ ਬਹੁਤ ਹੱਦ ਤੱਕ ਨਦਾਰਦ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗਰਮ ਸਰਦ ਰੁਮਾਲੇ, ਕਮਰੇ ਵਿੱਚ ਹੀਟਰ-ਕੂਲਰ ਦਾ ਪ੍ਰਬੰਧ, ਗੁਰਬਾਣੀ ਵਿਚਾਰ ਦੀ ਥਾਂ ਅਖੰਠ ਪਾਠਾਂ ਰੂਪੀ ਤੋਤਾ-ਰਟਨੀ ਦੀ ਪ੍ਰਧਾਨਤਾ ਆਦਿਕ ਐਸੇ ਅਨੇਕਾਂ ਹਵਾਲੇ ਅੰਨ੍ਹੀ ਸ਼ਰਧਾ ਦੇ ਸਬੂਤ ਵਜੋਂ ਦਿਤੇ ਜਾ ਸਕਦੇ ਹਨ।
‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਪ੍ਰਤੀ ਸਤਿਕਾਰ ਦੇ ਨਾਂ ਤੇ ਪਾਲੀ ਜਾ ਰਹੀ ਐਸੀ ਅੰਨ੍ਹੀ ਸ਼ਰਧਾ ਦੀ ਤਾਜ਼ੀ ਮਿਸਾਲ ‘ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ’ (ਬਲਬੀਰ ਸਿੰਘ ਮੁੱਛਲ ਜੀ) ਨਾਲ ਜੁੜੀ ਹੈ। ਆਈ ਖਬਰ ਅਨੁਸਾਰ ਮਸਲਾ ਕੁੱਝ ਸੱਜਣਾਂ ਵਲੋਂ ਗੁਰਬਾਣੀ ਦੇ ਕੁੱਝ ਗੁਟਕੇ ਥ੍ਰੀ ਵੀਲਰ ਵਿੱਚ ਲੈ ਜਾ ਰਹੇ ਸਨ ਅਤੇ ਉਹਨਾਂ ਨੇ ‘ਜੋੜੇ’ ਪਾਏ ਹੋਏ ਸਨ। ‘ਸਤਿਕਾਰ ਸਭਾ’ ਦੇ ਸੱਜਣਾਂ ਨੇ ਇਸ ਨੂੰ ‘ਗੁਰਬਾਣੀ ਦਾ ਨਿਰਾਦਰ’ ਮੰਨ ਕੇ ਉਹਨਾਂ ਸੱਜਣਾਂ ਨਾਲ ਤਕਰਾਰ ਸ਼ੁਰੂ ਕਰ ਦਿਤੀ, ਜੋ ਦੋਹਾਂ ਧਿਰਾਂ ਦੀ ਹਉਮੈ ਕਾਰਨ ਇਹ ਤਕਰਾਰ ਇੱਕ ਖੂਨੀ ਲੜਾਈ ਤੱਕ ਪਹੁੰਚ ਗਈ। ਇਹਨਾਂ ਵੀਰਾਂ ਅਨੁਸਾਰ ਥ੍ਰੀ-ਵੀਲਰ ਵਿੱਚ ਲੈ ਜਾਣ ਅਤੇ ਜੁੱਤੀਆਂ ਪਾਉਣ ਕਾਰਨ ਨਿਰਾਦਰ ਹੋਇਆ ਅਤੇ ਮਰਿਯਾਦਾ ਦਾ ਉਲੰਘਣ ਹੋਇਆ। ਐਸੀ ਹੀ ਮਰਿਯਾਦਾ ਅਨੁਸਾਰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦਾ ਸਰੂਪ ਲੈ ਜਾਣ ਵੇਲੇ ਜੋੜੇ ਉਤਾਰ ਲੈਣੇ ਚਾਹੀਦੇ ਹਨ (ਸਤਿਕਾਰ ਵਜੋਂ)। ਪਰ ਕੋਈ ਆਮ ਸੂਝ ਵਾਲਾ (ਅੰਨ੍ਹੀ ਸ਼ਰਧਾ ਤੋਂ ਰਹਿਤ) ਮਨੁੱਖ ਵੀ ਜਾਣਦਾ ਹੈ ਕਿ ਮਿੱਟੀ-ਘੱਟੇ ਭਰਪੂਰ ਰਸਤਿਆਂ ਵਿੱਚ ਨੰਗੇ ਪੈਰ ਤੁਰਨ ਨਾਲੋਂ ਜੋੜੇ ਪਾ ਕੇ ਤੁਰਨਾ ਜ਼ਿਆਦਾ ਸਹੀ ਹੈ। ਐਸੇ ‘ਸਤਿਕਾਰ’ /ਸ਼ਰਧਾ ਨੂੰ ਗਲਤ ਦਸਦੇ ਹੋਏ ਗੁਰਬਾਣੀ ਸਮਝਾਉਂਦੀ ਹੈ (ਜੇ ਅਸੀਂ ਅਖੌਤੀ ਸਤਿਕਾਰ ਦਾ ਵਿਖਾਵਾ ਕਰਨ ਦੀ ਥਾਂ ਸਮਝਣ ਦੀ ਰੂਚੀ ਰੱਖਦੇ ਹੋਈਏ ਤਾਂ)
ਪਗ ਉਪੇਤਾਣਾ ਅਪਣਾ ਕੀਆ ਕਮਾਣਾ॥ (ਪੰਨਾ 467)
ਜਿਥੋਂ ਤੱਕ ਗੱਲ ਗੁਟਕੇ/ਧਾਰਮਿਕ ਪੁਸਤਕਾਂ ‘ਥ੍ਰੀ-ਵੀਲਰ’ ਵਿੱਚ ਲੈ ਜਾਣ ਦੀ ਗੱਲ ਹੈ ਤੇ ਇਹ ਮਸਲਾ ਵੀ ਨਿਰੋਲ ਸਤਿਕਾਰ ਦੀ ਥਾਂ ਅੰਨ੍ਹੀ ਸ਼ਰਧਾ ਦਾ ਪ੍ਰਗਟਾਵਾ ਹੈ। ਗੱਡੀਆਂ ਤਾਂ 100-150 ਸਾਲ ਪਹਿਲਾਂ ਹੀ ਚੱਲੀਆਂ ਹਨ। ਇਸ ਤੋਂ ਪਹਿਲਾਂ ਤਾਂ ਸਭ ਕੁੱਝ ਖੱਚਰਾਂ/ਘੋੜਿਆਂ/ਉਂਟਾਂ ਆਦਿ ਤੇ ਹੀ ਲੱਦ ਕੇ ਜਾਂਦਾ ਸੀ। ਅੱਜ ਵੀ ਅਨੇਕਾਂ ਧਾਰਮਿਕ ਰਸਾਲੇ/ਮੈਗਜ਼ੀਨਾਂ/ਅਖਬਾਰਾਂ ਜਿਹਨਾਂ ਵਿੱਚ ‘ਗੁਰਬਾਣੀ’ ਛਪੀ ਹੁੰਦੀ ਹੈ ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿੱਚ ਕਿਵੇਂ ਪਹੁੰਚਦੇ ਹਨ, ਕਿਸੇ ਤੋਂ ਛੁਪਿਆ ਨਹੀਂ ਹੈ। ਪਰ ਧਰਮ ਨੇ ਨਾਂ ਤੇ ਪੈਦਾ ਕੀਤੀ ਗਈ ਇਸ ਅਖੌਤੀ ਸ਼ਰਧਾ/ਸਤਿਕਾਰ ਦਾ ਇੱਕ ਮਕਸਦ ਆਮ ਲੋਕਾਈ ਨੂੰ ‘ਬੇਅਦਬੀ’ ਹੋ ਜਾਣ ਦੇ ਡਰ ਤੋਂ ਸੱਚ ਦੇ ਸੁਨੇਹੇ (ਗਿਆਨ) ਤੋਂ ਵਾਂਝਿਆਂ ਰੱਖਣਾ ਸੀ। ਸਿੱਖ ਸਮਾਜ ਵਿੱਚ ਵੀ ਇਸ ਤਰਾਂ ਹੋ ਰਿਹਾ ਹੈ। ‘ਬੇਅਦਬੀ’ ਦੇ ਡਰ ਤੋਂ ਲੋਕਾਂ ਨੇ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਦੀ ਥਾਂ ਇਸਦਾ ਠੇਕਾ ਭਾੜੇ ਦੇ ਭਾਈਆਂ (ਪੁਜਾਰੀਆਂ) ਨੂੰ ਦੇ ਰੱਖਿਆ ਹੈ (ਵਿਰਲਿਆਂ ਨੂੰ ਛੱਡ ਕੇ)। ਜੇ ਘਰ ਪਾਠ ਰਖਵਾਇਆ ਹੋਵੇ ਤਾਂ ਪਰਿਵਾਰ ਵਾਲਿਆਂ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਹੁੰਦੀ ਕਿ ਪਾਠ ਨੂੰ ਸਮਝਣਾ/ਵਿਚਾਰਨਾ ਵੀ ਹੈ, ਹਾਂ ਇਤਨਾ ਧਿਆਨ ਜ਼ਰੂਰ ਰਹਿੰਦਾ ਹੈ ਕਿ “ਪਾਠੀ ਸੌਂ ਤਾਂ ਨਹੀਂ ਗਿਆ, ਅਗਰਬਤੀ ਲਾਈ ਹੈ ਜਾਂ ਨਹੀਂ, ਰੁਮਾਲਾ ਅਤੇ ਚੰਦੋਆ ਸੋਹਣਾ ਹੈ ਜਾਂ ਨਹੀਂ ਆਦਿ ਆਦਿ”। ਕਿਉਂਕਿ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਕਿ ਇਸ ਤਰਾਂ ਕਰਨ ਨਾਲ ਸਤਿਕਾਰ ਵੱਧ ਹੁੰਦਾ ਹੈ। ਜੇ ਅਸੀਂ ਅਖੌਤੀ ਸਤਿਕਾਰ ਦੇ ਨਾਂ ਤੇ ‘ਗੁਰਬਾਣੀ ਛਪੀ’ ਹੋਣ ਦੀ ਸ਼ਰਤ ਲਾ ਕੇ, ਹਰ ਪੁਸਕਤ/ਰਸਾਲੇ/ਅਖਬਾਰ ਤੇ ਇਹ ਮਰਿਯਾਦਾ ਠੋਸ ਦੇਵਾਂਗੇ ਕਿ ਇਸ ਨੂੰ ‘ਪੰਜ ਸਿੰਘਾਂ’ ਦੀ ਹਜ਼ੂਰੀ ਵਿੱਚ ਵੱਡੀ ਗੱਡੀ ਵਿੱਚ ਸਜਾ ਕੇ ਹੀ ਲੈ ਜਾਣਾ ਵਾਜਿਬ ਹੈ ਤਾਂ ਇਸ ਤਰਾਂ ਜੋ ਥੋੜਾ ਬਹੁਤ ‘ਗੁਰਬਾਣੀ ਸੰਦੇਸ਼’ ਦੁਨੀਆਂ ਤੱਕ ਪਹੁੰਚ ਰਿਹਾ ਹੈ, ਉਹ ਵੀ ਬੰਦ ਹੋ ਜਾਵੇਗਾ। ਵੈਸੇ ਤਾਂ ਐਸੇ ‘ਸਤਿਕਾਰ ਅਤੇ ਮਰਿਯਾਦਾ’ ਨੇ ਪਹਿਲਾਂ ਹੀ ਗੁਰਬਾਣੀ ਦੇ ਪ੍ਰਸਾਰ ਨੂੰ ਸੀਮਿਤ ਕਰ ਕੇ ਰੱਖਿਆ ਹੋਇਆ ਹੈ। ਐਸੇ ਅਖੌਤੀ ਸਤਿਕਾਰ ਅਤੇ ਮਰਿਯਾਦਾ ਦਾ ਰਾਗ ਅਲਾਪਨ ਵਾਲਿਆਂ ਦਾ ਵੱਸ ਚਲੇ ਤਾਂ ਇਹ ਕੰਪਿਊਟਰਾਂ ਉੱਪਰ ਵੀ ਚੰਦੋਆ ਤਨਵਾ ਦੇਣ ਕਿਉਂਕਿ ਕੰਪਿਊਟਰ ਵਿੱਚ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦਾ ਪੂਰਨ ਸਰੂਪ ਹੋਣਾ ਅੱਜ ਕਲ ਆਮ ਹੋ ਗਿਆ ਹੈ। ਗੁਰਬਾਣੀ ਅੱਖਰਾਂ/ਪਤਰਿਆਂ ਨੂੰ ‘ਗੁਰੂ’ ਦੇ ਅੰਗ ਮੰਨਣ ਵਾਲੇ ਐਸੇ ਸੱਜਣਾਂ ਲਈ ਤਾਂ ‘ਗੁਰਬਾਣੀ ਰਿਸਰਚਰ’ ਰਾਹੀਂ ਗੁਰਬਾਣੀ ਖੋਜ ਕੇ ਪੜਣਾ ਵੀ ‘ਗੁਰੂ’ ਦੀ ਚੀਰ-ਫਾੜ ਕਰਨਾ ਹੀ ਹੋਵੇਗਾ। ਪਰ ਇਹੀ ਗੁਰਬਾਣੀ ਜਦੋਂ ਅਖਬਾਰਾਂ/ਰਸਾਲਿਆਂ ਰਾਹੀਂ ਡਾਕਖਾਨਿਆਂ ਰਾਹੀਂ ਥਾਂ-ਥਾਂ ਪਹੁੰਚਦੀ ਹੈ ਤਾਂ ਇਹ ਕੈਸੇ ਹੱਥਾਂ ਵਿਚੋਂ, ਕੈਸੇ ਹਾਲਾਤਾਂ ਵਿਚੋਂ ‘ਗੁਜਰਦੀ’ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਫੇਰ ਤਾਂ ਚਾਹੀਦਾ ਹੈ ਐਸੇ ਹਰ ਅਖਬਾਰ/ਰਸਾਲੇ ਨਾਲ ‘ਪੰਜ ਸਿੰਘ’ ਭੇਜ ਦਿਤੇ ਜਾਣ (ਨੰਗੇ ਪੈਰ, ਵੱਡੀ ਗੱਡੀ ਵਿਚ) ਤਾਂ ਕਿ ‘ਗੁਰੂ’ ਦਾ ਪੂਰਨ ਸਤਿਕਾਰ ਹੋ ਸਕੇ। ਵੈਸੇ ਵੀ ਸਿੱਖ ਕੌਮ ਕੌਲ ਅਖੌਤੀ ਸ਼ਰਧਾ ਅਤੇ ਸਤਿਕਾਰ ਦੇ ਨਾਂ ਤੇ ਪੈਸਾ ਖਰਚ ਕਰਨ ਨੂੰ ਵਾਧੂ ਹੈ (ਹਾਂ ਇਸ ਦਾ ਲੋੜਵੰਦ ਤਬਕਾ ਹਰ ਥਾਂ ਮੁਹਤਾਜ ਹੈ)।
ਜੇ ਬਾਬਾ ਨਾਨਕ ਜੀ ਅੱਜ ਵਿਚਰ ਰਹੇ ਹੁੰਦੇ ਤਾਂ ਇਨ੍ਹਾਂ ‘ਸਤਿਕਾਰੀਆਂ’ ਨੇ ਉਹਨਾਂ ਨੂੰ ਵੀ ਤਨਖਾਹੀਆ ਕਰਾਰ ਦੇ ਕੇ ਮਰਿਯਾਦਾ ਦਾ ਪਾਠ ਪੜ੍ਹਾਉਂਦੇ ਹੋਏ ਸ਼ਾਇਦ ਮਾਰ-ਕੁੱਟ ਵੀ ਕਰ ਦੇਣੀ ਸੀ, ਕਿਉਂਕੀ ਬਾਬਾ ਨਾਨਕ ਤਾਂ ਲੋਕਾਈ ਤੱਕ ਸੱਚ ਪਹੁੰਚਾਨ ਲਈ ‘ਗੁਰਬਾਣੀ’ ਦੇ ਲਿਖਤੀ ਰੂਪ ਨੂੰ ‘ਕੱਛ’ ਵਿੱਚ ਲੈ ਕੇ ਫਿਰਦੇ ਸੀ (ਆਸਾ ਹਥਿ ਕਿਤਾਬ ਕਛਿ - ਭਾਈ ਗੁਰਦਾਸ ਜੀ ਦੀ ਮੰਨੀ ਜਾਂਦੀ ਵਾਰਾਂ ਦੀ ਪ੍ਰਚਲਿਤ ਵਿਆਖਿਆ ਅਨੁਸਾਰ)।
ਪਿੱਛਲੇ ਦਿਨੀਂ ਇੰਟਰਨੈਟ ਤੇ ਐਸੇ ਵੀਡੀਉ ਵੀ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਇਹਨਾਂ ਅਖੌਤੀ ‘ਸਤਿਕਾਰੀਆਂ’ (ਸਿੰਘਾਂ) ਨੇ ਕਈਂ ਲੋਕਾਂ ਦੀ ਅਨਮਨੁੱਖੀ ਕੁੱਟ-ਮਾਰ ਇਸ ਲਈ ਕੀਤੀ ਕਿ ਉਹਨਾਂ ਨੇ ਬੇਅਦਬੀ ਕੀਤੀ। ਇਸ ਤਰਾਂ ਉਹਨਾਂ ਨੇ ‘ਸਿੰਘਾਂ’ ਦਾ ਅਕਸ ਕਬੀਲਾ ਯੁਗ (ਤਾਲਿਬਾਣੀ) ਦੇ ਬੁਰਛਾ-ਗਰਦਾਂ ਵਾਂਗੂ ਹੀ ਪੇਸ਼ ਕੀਤਾ। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਨਾਨਕ ਸਰੂਪਾਂ ਨੇ ‘ਗੁਰਬਾਣੀ’ ਦੀ ਰਚਨਾ ਮਨੁੱਖਤਾ ਲਈ ਕੀਤੀ ਸੀ, ਸੋ ਅਖੌਤੀ ਸਤਿਕਾਰ ਦੇ ਨਾਂ ਦੇ ‘ਮਾਨਵੀ ਕਦਰਾਂ ਕੀਮਤਾਂ ਦਾ ਕਤਲ’ ਕਰਨ ਦੀ ਪ੍ਰਵਿਰਤੀ ਹੋਰ ਭਾਂਵੇ ਕੁੱਝ ਵੀ ਹੋਵੇ, ਗੁਰਮਤਿ ਨਹੀਂ ਹੋ ਸਕਦੀ। ਸਤਿਕਾਰ ਕਮੇਟੀ ਦੇ ਸੱਜਣਾਂ ਸਮੇਤ ਐਸੇ ਸਤਿਕਾਰ ਦੀ ਦੁਹਾਈ ਪਾਉਣ ਵਾਲੇ ਹਰ ਸ਼ਖਸ ਨੂੰ ‘ਦਰਬਾਰ ਸਾਹਿਬ’ ਕੰਪਲੈਕਸ ਸਮੇਤ ਬਹੁਤਾਤ ਗੁਰਦੁਆਰਿਆਂ ਵਿੱਚ ਅਖੰਡ ਪਾਠਾਂ, ਲੜੀਆਂ ਆਦਿ ਦੇ ਰੂਪ ਵਿੱਚ ਹੋ ਰਹੀ ਗੁਰਬਾਣੀ ਦੀ ਅਸਲ ਨਿਰਾਦਰੀ ਕਿਉਂ ਨਜ਼ਰ ਨਹੀਂ ਆਉਂਦੀ? ਉਸ ਬਾਰੇ ਤਾਂ ਇਹਨਾਂ ਦਾ ਰੋਸ ਕਦੀ ਸੁਨਣ ਵਿੱਚ ਨਹੀਂ ਆਇਆ?
ਉਪਰੋਕਤ ਵਿਚਾਰ ਦਾ ਸਾਰ ਹੈ ਕਿ ਗੁਰਬਾਣੀ ਦਾ ਅਸਲ ਸਤਿਕਾਰ ਇਸ ਦੀ ਸਿੱਖਿਆਵਾਂ ਨੂੰ ਜੀਵਨ ਵਿੱਚ ਧਾਰਨ ਕਰਨ ਅਤੇ ਅੱਗੇ ਪ੍ਰਚਾਰਨ ਦਾ ਸੁਹਿਰਦ ਜਤਨ ਹੀ ਹੈ। ਇਸ ਨੁਕਤੇ ਨੂੰ ਅੱਖੋ-ਪਰੋਖੇ ਕਰਕੇ ਸਤਿਕਾਰ ਦੇ ਨਾਂ ਤੇ ਕੀਤਾ ਗਿਆ ਕੁੱਝ ਵੀ ਵਿਖਾਵਾ ਅੰਨ੍ਹੀ ਸ਼ਰਧਾ ਅਤੇ ਪਾਖੰਡ ਹੀ ਹੈ। ਪੰਥਦਰਦੀਆਂ ਲਈ ਇਹ ਵਿਚਾਰਨ ਦਾ ਵੇਲਾ ਵੀ ਹੈ ਕਿ ਕੀ ਸਤਿਕਾਰ ਦੇ ਨਾਂ ਤੇ ਪ੍ਰਚਾਰੀ ਜਾਂਦੀ ਰਹੀ ਇਹ ਮਰਿਯਾਦਾ ਆਮ ਲੋਕਾਈ ਨੂੰ ਗੁਰਬਾਣੀ ਤੋਂ ਦੂਰ ਰੱਖਣਾ ਦਾ ਇੱਕ ਜਤਨ/ਸਾਜਿਸ਼ ਨਹੀਂ ਸੀ। ਇਹੀ ਮਰਿਯਾਦਾ ਸਿੱਖ ਸਮਾਜ ਵਿੱਚ ਪੁਜਾਰੀ ਸ਼੍ਰੇਣੀ ਪੈਦਾ ਕਰਨ ਦਾ ਇੱਕ ਵੱਡਾ ਕਾਰਨ ਵੀ ਬਣੀ। ਇਥੇ ਗੱਲ ਸਿਰਫ ਸ਼੍ਰੋਮਣੀ ਕਮੇਟੀ ਜਾਂ ‘ਸਤਿਕਾਰ ਸਭਾ’ ਦੀ ਨਹੀਂ, ਇੱਕ ਗੰਭੀਰ ਵਿਚਾਰ ਦੀ ਹੈ। ਸੋ ਕਿਸੇ ਗੱਲ ਨੂੰ ਬਿਨਾਂ ਵਿਚਾਰੇ, ਸਿਰਫ ਇਸ ਕਰਕੇ ਹੱਕ ਵਿੱਚ ਬਿਆਨ ਦੇ ਦੇਣਾ ਕਿ ਇਹ ਗੱਲ ਕਿਉਂਕਿ ਭ੍ਰਿਸ਼ਟ ਸ਼੍ਰੋਮਣੀ ਕਮੇਟੀ ਨਾਲ ਜੁੜੀ ਹੈ, ਸਿਆਣਪ ਅਤੇ ਦੂਰ-ਅੰਦੇਸ਼ੀ ਨਹੀਂ ਕਹੀ ਜਾ ਸਕਦੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਕਮੇਟੀ ਮਹਾਂ-ਭ੍ਰਿਸ਼ਟ ਹੈ ਅਤੇ ਸਤਿਕਾਰ ਸਭਾ ਦੀ ਆਪ-ਹੁਦਰੀਆਂ ਦਾ ਵਿਰੋਧ ਇਸ ਵਲੋਂ ਕੁੱਝ ਸੁਧਾਰ ਲਈ ਨਹੀਂ, ਬਲਕਿ ਅਪਣੀ ਨਿੱਜੀ ਹਉਮੈ ਕਾਰਨ ਹੀ ਕੀਤਾ ਗਿਆ ਹੈ। ਇਸਦਾ ਵੱਡਾ ਸਬੂਤ ਇਹ ਹੈ ਕਿ ਸਤਿਕਾਰ ਸਭਾ ਵਲੋਂ ਕਈਂ ਵਾਰ ਪਹਿਲਾਂ ਵੀ ਐਸੀਆਂ ਆਪ-ਹੁਦਰੀਆਂ ਕਰਨ ਦੀ ਕਨਸੋਆਂ ਮਿਲਦੀਆਂ ਰਹੀਆਂ ਹਨ (ਪਿੱਛਲੇ ਦਿਨੀ ‘ਦਰਬਾਰ ਸਾਹਿਬ’ ਪ੍ਰਕਰਮਾ ਵਿੱਚ ਇੱਕ ਬੰਦੇ ਨੂੰ ਮੁੰਹ ਕਾਲਾ ਕਰ ਕੇ ਘੁਮਾਉਣ ਦੀ ਮਿਸਾਲ ਆਦਿ) ਪਰ ਉਸ ਸਮੇਂ ਤੱਕ ਸ਼੍ਰੋਮਣੀ ਕਮੇਟੀ ਨੇ ਕੋਈ ਅਵਾਜ਼ ਨਹੀਂ ਉਠਾਈ, ਪਰ ਹੁਣ ਜਦ ਹੱਥ ਅਪਣੇ ਗਲੇ ਤੱਕ ਪਹੁੰਚਿਆਂ ਤਾਂ ਹਉਮੈ ਨੂੰ ਸੱਟ ਵੱਜੀ। ਸਾਡੇ ਵਿੱਚ ਕਿਸੇ ਸ਼ਖਸੀਅਤ ਜਾਂ ਸੰਸਥਾ ਨਾਲ ਨੁਕਤੇ ਨੂੰ ਜੋੜ ਕੇ ਵੇਖਣ ਦੀ ਪ੍ਰਵਿਰਤੀ ਭਾਰੂ ਹੈ, ਸੋ ਸਹੀ ਸਟੈਂਡ ਲੈ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ। ਕਾਸ਼! ਸਾਡੇ ਵਿੱਚ ਸ਼ਖਸੀਅਤ ਜਾਂ ਸੰਸਥਾ ਦੀ ਥਾਂ ‘ਸਿਧਾਂਤ ਅਤੇ ਦਲੀਲ’ ਵੱਲ ਵੇਖ ਕੇ ਸਟੈਂਡ ਲੈਣ ਦੀ ਸਮਰੱਥਾ ਅਤੇ ਇੱਛਾ ਪੈਦਾ ਹੋ ਸਕੇ ਤਾਂ ਹੀ ਅਸੀਂ ਗੁਰਮਤਿ ਅਨੁਸਾਰੀ ਸਟੈਂਡ ਲੈਣ ਦੇ ਕਾਬਿਲ ਹੋ ਸਕਾਂਗੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


(05/02/12)
ਗੁਰਬਖਸ਼ ਸਿੰਘ

ਮੁਕਤਿ ਬਪੁੜੀ ਭੀ ਗਿਆਨੀ ਤਿਆਗੇ।। ਅੰਕ ੧੦੭੮

{ਮੁਕਤੀ}

ਸਾਡੇ ਦੇਸ਼ ਅੰਦਰ ਅਗਿਆਨਤਾ ਦਾ ਏਨਾ ਬੋਲਾ ਹੈ, ਕਿ ਭਾਵੇ ਸਾਰਾ ਸੰਸਾਰ ਕੇਵਲ ਇੱਕ ਪਰਮਾਤਮਾ ਅਤੇ ਉਸ ਨੂੰ ਸਰਬ ਵਿਆਪਕ ਵੀ ਕਹਿੰਦੇ ਹਨ ਪਰ ਮਨੰਦੇ ਨਹੀ ਸਰਬ ਵਿਆਪਕ ਕੋਈ ਅਕਾਰ ਨਹੀ ਨਿਰਅਕਾਰ (ਨਿੰਰਕਾਰ) ਹੀ ਹੋ ਸਕਦਾ ਹੈ, ਇਸ ਪਖ ਤੇ ਅੱਜ ਵਿਗਿਆਨ ਵੀ ਨਿਰਅਕਾਰ ਸ਼ਕਤੀ ਦੀ ਹੋਂਦ ਨੂੰ ਮਨ ਰਿਹਾ ਹੈ ਕਿ ਕੋਈ ਐਸੀ ਸ਼ਕਤੀ ਹੈ ਜੋ ਬੜੀ ਸੂਝ ਬੂਝ ਨਾਲ ਰਚਨਾ ਰਚ ਕੇ ਫਿਰ ਉਸ ਦਾ ਨਾਸ ਵੀ ਕਰਦੀ ਹੈ, ਉਹ ਕੇਵਲ ਇਕੋ ਇੱਕ ਹੈ। ਜੇ ਉਹ ਕਿਸੇ ਜੰਤਰ-ਮਤੰਰ ਨਾਲ ਜਾਨਣ ਯੋਗ ਹੁੰਦਾ ਤਾਂ ਵਿਗਿਆਨ ਨੇ ਲੋਕਾ ਨੂੰ ਵਿਖਾ ਦੇਣਾ ਸੀ ਕਿਉ ਕਿ ਵਿਗਿਆਨ ਝੂਠ ਨਹੀ ਬੋਲਦਾ। ਸਾਡੇ ਦੇਸ਼ ਅੰਦਰ ਭਰਮਾ ਵਹਿਮਾ ਦੇ ਜਾਲ ਇੰਨੇ ਮਜਬੂਤ ਬਣੇ ਹੋਏ ਹਨ ਕਿ ਜੇ ਕਿਸੇ ਦਾ ਬੈਲ ਜਾਂ ਗਾਂ ਕਿੱਲੇ ਤੇ ਬਝੀ ਮਰ ਜਾਵੇ ਤਾਂ ਉਸ ਨੂੰ “ਗਇਆ ਜੀ” (ਬਿਹਾਰ ਵਿਚ) ਜਾ ਕੇ ਪੂਜਾ ਕਰਵਾਣੀ ਪੈਦੀ ਸੀ। ਇਸ ਪੂਜਾ ਤੋ ਬਿਨਾਂ ਉਸ ਦਾ ਇਹ ਪਾਪ ਖਤਮ ਨਹੀ ਹੋ ਸਕਦਾ ਸੀ। ਇਹੋ ਜਿਹਾ ਅਗਿਆਨ ਲੋਕਾਂ ਦੇ ਮਨ ਅੰਦਰ ਪੂਰਨ ਤੋਰ ਤੇ ਵਸਿਆ ਹੋਈਆ ਹੈ। ਇਸੀ ਪ੍ਰਕਾਰ ਕੋਈ ਮਨੁੱਖ ਮਰ ਜਾਵੇ ਉਸ ਦੇ ਮਰਨ ਤੋ ਪਿਛੋ ਘਰ ਜਾਂ ਗੁਆਢੀਆਂ ਦੇ ਕੋਈ ਨੁਕਸਾਨ ਹੋ ਜਾਵੇ ਤਾਂ ਇਸ ਨੁਕਸਾਨ ਨੂੰ ਵੀ ਸੁਆਰਥੀ ਧਾਰਮਿਕ ਲੋਕ ਇਹ ਕਹਿ ਦਿੰਦੇ ਹਨ ਕਿ ਜੋ ਮਰ ਗਿਆ ਸੀ ਉਸ ਦੀ ਗਤੀ, ਮੁਕਤੀ ਨਹੀ ਹੋਈ। ਇਸ ਕਾਰਣ ਮੁਕਤੀ ਪ੍ਰਤੀ ਅਨੇਕ ਪ੍ਰਕਾਰ ਦੇ ਭਗਵਾਨ ਅਤੇ ਭਿੰਨ-ਭਿੰਨ ਤੀਰਥ ਥਾਪ ਰਖੇ ਹਨ, ਉਹਨਾਂ ਥਾਵਾਂ ਤੇ ਵਖਰੇ ਵਖਰੇ ਢੰਗ ਦੀ ਪੂਜਾ, ਦਾਨ ਇਤਆਦਿ ਵੀ ਦਸਦੇ ਹਨ। ਇਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜਦੋ ਆਤਮਾ ਦਾ ਕੋਈ ਅਕਾਰ ਨਹੀ ਫਿਰ ਉਹ ਨੁਕਸਾਨ ਕਿਸ ਪ੍ਰਕਾਰ ਕਰ ਸਕਦੀ ਹੈ। (ਕਿਉ ਕਿ ਉਸ ਦਾ ਸਰੀਰ ਤਾਂ ਅਸੀ ਅਗਨ ਭੇਟ ਕਰ ਚੁੱਕੇ ਹਾਂ) ਜੇ ਮਨ ਭੀ ਲੈਦੇ ਹਾਂ ਕਿ ਆਤਮਾ ਬਿਨਾਂ ਅਕਾਰ ਤੋ ਨੁਕਸਾਨ ਜਾ ਫਾਇਦਾ ਕਰ ਸਕਦੀ ਹੈ। ਤਾਂ ਫਿਰ ਪਰਮਾਤਮਾ, ਜੋ ਨਿਰ ਅਕਾਰ ਹੈ ਰਚਨਾ ਦਾ ਸਰਬ ਵਿਆਪਕ ਮਾਲਕ ਭੀ ਹੈ ਉਸ ਤੋ ਕਿਉ ਨਹੀ ਡਰਦੇ। ਅਕਾਰਾ ਵਾਲੇ ਭਗਵਾਨ ਦੇ ਬਹੁਤ ਅਸਥਾਨ ਬਣੇ ਹੋਏ ਹਨ। ਜਿਥੋ ਨਿਰਅਕਾਰ ਦੀ ਕੋਈ ਸ਼ਿਕਸ਼ਾ, ਜਾਂ ਗਿਆਨ ਨਹੀ ਮਿਲਦਾ। ਦਾਸ ਨੇ ਅੱਜ ਤਕ ਕੋਈ ਮੰਦਰ ਜਾ ਗੁਰਦੁਆਰਾ ਨਿਰੰਕਾਰ ਦੇ ਨਾਂ ਤੇ ਨਹੀ ਦੇਖਿਆ (ਜਿਸ ਨੂੰ ਬਾਬੇ ਨਾਨਕ ਨੇ ਵੱਡੇ ਮੇਰੇ ਸਾਹਿਬਾ ਕਰ ਕੇ ਆਖਿਆ ਸੀ) ੧੫ਵੀ ਸਦੀ ਵਿੱਚ ਗੁਰੂ ਨਾਨਕ ਜੀਆ ਨੇ ਜੋ ਗਿਆਨ ਦੀ ਗੰਗਾ ਚਲਾਈ ਉਸ ਵਿੱਚ ਦੇਸ਼ ਦੇ ਭਿੰਨ-ਭਿੰਨ ਧਰਮਾ, ਜਾਤਾ ਅਤੇ ਪ੍ਰਾਂਤਾ ਨਾਲ ਸੰਬਧ ਰਖਣ ਵਾਲੇ ਹਮ ਖਿਆਲੀ ਭਗਤਾਂ ਨੂੰ ਵੀ ਸਤਿਕਾਰ ਨਾਲ ਮਿਲਾਇਆ ਜੋ ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਤੱਤ ਗਿਆਨ ਦੀ ਬਖਸ਼ਿਸ਼ ਕਰ ਰਹੇ ਹਨ। ਜਿਸ ਕਿਸੇ ਨੇ ਵੀ ਇਸ ਗਿਆਨ ਗੰਗਾ ਵਿੱਚ ਇਸ਼ਨਾਨ (ਮਨ ਦਾ) ਕਰ ਲਿਆ ਉਸ ਨੂੰ ਕਿਸੇ ਤੋ ਮੁਕਤੀ ਕਰਵਾਣ ਦੀ ਲੋੜ ਨਹੀ। ਉਹਨਾਂ ਨੇ ਕਹਿ ਦਿਤਾ। “ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ।। “ਅੰਕ੫੩੪ ਦੇਸ਼ ਦੇ ਜਿਨਾ ਸਤ ਪੁਰਖਾ ਭਗਤਾਂ ਨੇ ਨਿਰਇਛਤ, ਨਿਰਛਲ ਨਿਰਸੁਆਰਥ ਅਤੇ ਇੱਕ ਮਤ ਹੋ ਕੇ ਸਾਨੂੰ ਗਿਆਨ ਰੂਪੀ ਗੰਗਾਂ ਦੀ ਬਖਸ਼ਿਸ਼ ਕੀਤੀ ਉਹ ਮੁਕਤੀ ਬਾਰੇ ਕੀ ਕਹਿੰਦੇ ਅਤੇ ਵੀਚਾਰਦੇ ਹਨ। ਗੁਰੂ ਨਾਨਕ ਦੇਵ ਜੀ “ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ।। ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ।। ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ।। “ ਅੰਕ ੬੪੮ ਗੁਰੂ ਨਾਨਕ ਦੇਵ ਜੀ ਫਰਮਾਦੇ ਹਨ ਕਿ ਇੱਕ ਮੁਰਦੇ ਨੂੰ ਤਾਂ ਕੋਈ ਅਗਨ ਰਾਹੀ ਸਸਕਾਰ, ਕੋਈ, ਮਿਟੀ ਵਿੱਚ ਦਬ ਦੇਦਾ ਹੈ, ਕੋਈ ਜਲ ਪਰਵਾਹ ਕਰਦਾ ਅਤੇ ਕਿਸੇ ਨੂੰ (ਹਸਨ) ਪਾਰਸੀ ਲੋਕ ਇੱਕ ਖੂਹ ਵਾਂਗ ਥਾਂ ਪੁਟ ਕੇ ਉਸ ਦੇ ਘੇਰੇ ਨੂੰ ਧਰਤੀ ਤੋ ਉੱਚਾ ਕਰ ਕੇ ਉਪਰ ਇੱਕ ਲੋਹੇ ਦਾ ਜਾਲ ਰਖ ਕੇ ਤਿਆਰ ਕਰਦੇ ਹਨ, ਜਦੋ ਕੋਈ ਮਰਦਾ ਹੈ ਉਸ ਦੇ ਸਰੀਰ ਨੂੰ ਜਾਲ ਤੇ ਪਾ ਕੇ ਛੱਡ ਦਿੰਦੇ ਹਨ। ਅਕਾਸ਼ ਵਿੱਚ ਉਡੱਣ ਵਾਲੇ ਜੀਵ ਉਸ ਦਾ ਮਾਸ ਖਾ ਜਾਦੇ ਹਨ ਅਤੇ ਉਸ ਦੀਆ ਹੱਡੀਆ ਜਾਲ ਰਾਹੀ ਉਸ ਖੂਹ ਨੁਮਾ ਥਾਂ ਵਿੱਚ ਡਿੱਗ ਪੈਦੀਆ ਹਨ। ਗੁਰੂ ਨਾਨਕ ਜੀ ਦਸਦੇ ਹਨ ਕਿ ਮਨੁੱਖੀ ਮ੍ਰਿਤਕ ਸਰੀਰ ਨੂੰ ਬਹੁ-ਗਿਣਤੀ ਲੋਕ ਆਪਣੀਆ-੨ ਰੀਤਾਂ ਅਨੁਸਾਰ ਖਤਮ ਕਰਦੇ ਹਨ, ਪਰ ਕਿਸੇ ਬੀ ਵਿਧੀ ਨਾਲ ਮ੍ਰਿਤਕ ਸਰੀਰ ਨੂੰ ਖਤਮ ਕਰਨ ਵਾਲੇ ਇਹ ਨਹੀ ਦਸ ਸਕਦੇ ਕਿ ਸਰੀਰ ਵਿੱਚ ਰਹਿਣ ਵਾਲੀ ਉਹ ਆਤਮਾ, ਜੀਵ ਤੱਤ, ਜੋਤਿ ਕਿਥੇ ਜਾ ਕੇ ਸਮਾਈ, ਕਿਸੇ ਨੂੰ ਵੀ ਪਤਾ ਨਹੀ ਹੁੰਦਾ। ਫਿਰ ਮੁਕਤੀ ਕਿਸ ਦੀ ਕਰਦੇ ਹਨ। ਪਹਿਲੇ ਅੰਕ ਤੇ ਹੀ ਗੁਰੂ ਨਾਨਕ ਜੀ ਇਸ ਮੁਕਤੀ ਦਾ ਢੰਗ ਦਸਦੇ ਹਨ “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।। “ ਪਹਿਲਾ ਸਵਾਲ ਹੈ ਕਿ ਕਿਸ ਪ੍ਰਕਾਰ ਅਸੀ ਇਸ ਸੰਸਾਰ ਵਿੱਚ ਸਚਿਆਰ ਹੋ ਕੇ ਸਹੀ ਜੀਵਨ ਮੁਕਤ ਹੋ ਸਕਦੇ ਹਾ। ਨਾਲ ਹੀ ਉਤਰ ਦੇ ਦਿਤਾ ਕਿ ਰਚਨਹਾਰ ਦੇ ਵਿਧਾਨ, ਭੈ ਰੂਪੀ ਕਾਨੂੰਨ, ਸੱਚ ਦਾ ਸੰਜਮ ਅਤੇ ਉਸਦੀ ਰਜਾ, ਭਾਣਾ ਇਹਨਾਂ ਸਰਬ ਵਿਆਪਕ ਗੁਣਾਂ ਵਿੱਚ ਜੀਵਨ ਯਾਤਰਾ ਕਰ ਕੇ ਜਾਣਾ ਹੀ ਜੀਵਨ ਮੁਕਤ ਕਿਹਾ ਜਾਦਾ ਹੈ। ਅੰਕ ੧੦੦੯ “ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ।। “ ਰਜਾ ਵਿੱਚ ਉਹ ਹੀ ਚਲ ਸਕਦਾ ਹੈ ਜੋ ਜੀਉਦਾ ਹੋਇਆ ਹੰਕਾਰ, ਮੈ, ਆਪਣੀ ਗਿਣਤੀ ਇਤਆਦਿ ਨੂੰ ਛੱਡ ਚੁਕਾ ਹੈ ਦੁਖ ਵਿੱਚ ਦੁਖ ਨੂੰ ਦਾਤ ਸਮਝਦਾ ਹੈ ਅਤੇ ਸੁਖ ਨੂੰ ਵੀ ਉਸ ਦੀ ਦਾਤ, ਕਿਸੇ ਵੀ ਕੀਤੇ ਚੰਗੇ ਤੋ ਚੰਗੇ ਭਲੇ ਕਮ ਨੂੰ ਵੀ ਉਸ ਦੀ ਕਿਰਪਾ ਨਾਲ ਸਮਝਦਾ ਹੋਇਆ ਉਸ ਰਚਨਹਾਰ ਨੂੰ ਹੀ ਕਰਤੇ ਦਾ ਦਰਜਾ ਦਿੰਦਾ ਹੈ ਆਪ ਕਰਤਾ ਨਹੀ ਬਣਦਾ। ਆਪਣੇ ਜੀਵਨ ਕਾਲ ਵਿੱਚ ਇਹੋ ਜਿਹੀ ਜੁਗਤੀ ਵਾਲਾ ਮਨੁੱਖ ਕਿਸੇ ਦੀ ਆਤਮਾ ਨੂੰ ਦੁਖੀ ਨਹੀ ਕਰਦਾ ਅਤੇ ਇਜਤ ਨਾਲ ਇਥੋ ਨਿਜ ਘਰ, ਰਚਨਹਾਰ ਨਾਲ ਇੱਕ ਮਿਕ ਹੁੰਦਾ ਹੈ। ਗੁਰ ਫਰਮਾਨ ਅੰਕ ੩੨੨ “ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ।। “ ਜੀਵਨ ਮੁਕਤੀ ਵਾਸਤੇ ਅਨੇਕਾ ਪਰਮਾਣ ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਨਾਨਕ ਜੀ ਅਤੇ ਸਤਿਕਾਰ ਯੋਗ ਸਤਪਰਖਾਂ, ਭਗਤਾਂ ਦੇ ਇੱਕ ਮਤ ਵੀਚਾਰ ਵੀ, ਵੀਚਾਰ ਅਧੀਨ ਹਨ ਭਗਤ ਨਾਮਦੇਵ ਜੀ ਫੁਰਮਾਨ ਕਰਦੇ ਹਨ ਮੈਨੂੰ ਤੂੰ ਜੀਉਦੇ ਨੂੰੰ ਹੀ ਮੁਕਤ ਕਰ ਮੈਨੂੰ ਮਰਨ ਪਿਛੋ ਮਕਤੀ ਨਹੀ ਚਾਹੀਦੀ ਤੂੰ ਮੈਨੂੰ ਤਾਰ ਲੈ ਮੈ ਤਰਨਾ ਨਹੀ ਜਾਣਦਾ (ਇਹ ਤਰਨਾ ਪਾਣੀ ਵਾਲਾ ਨਹੀ) ਤੁਸੀ ਮੈਨੂੰ ਆਪਣੀ ਬਾਂਹ ਫੜਾ ਦਿਉ ਤਾਂ ਹੀ ਮੈ ਇਸ ਭਵ ਸਾਗਰ, (ਮਾੜੀਆ ਭਾਵਨਾਵਾ, ਫੁਰਨਿਆ) ਵਿਚੋ ਇਸ ਮਨ ਨੂੰ ਕੱਢ ਸਕਾਂਗਾ। ਭਗਤ ਜੀ ਨੇ, ਤੂੰ ਤਾਰ ਲੈ ਬਾਂਹ ਫੜਾ ਦੇ ਇਹ ਕਹਿ ਕੇ ਮੈ ਨਹੀ ਜਾਣਦਾ, ਆਪਣੀ ਮੈ, ਅੰਹਕਾਰ, ਗਿਆਨ ਪ੍ਰਾਪਤੀ, ਭਗਤੀ ਇਤਆਦਿ ਨੂੰ ਨਹੀ ਜਣਾਇਆ, ਬਾਂਹ ਫੜਾਉਣ ਦਾ ਭਾਵ ਅਣਜਾਣ ਪੁਣਾ, ਭੋਲਾ ਪਨ, ਪ੍ਰਭ ਨਾਲ ਪਰੀਤ ਜਿਵੇ ਕੋਈ ਬੱਚਾ ਪਿਉ ਦੀ ਉਂਗਲ ਫੜ, ਮੇਲਾ ਦੇਖਣ ਜਾਦਾ ਹੈ ਉਸ ਦੀ ਮਾਂ ਬੱਚੇ ਨੂੰ ਸਮਝਾਉਦੀ ਹੈ ਕਿ ਤੂੰ ਬਾਪੂ ਦੀ ਉਂਗਲ ਨਹੀ ਛੱਡਣੀ ਸਿਆਣਾ ਬੱਚਾ ਮਾ ਦੀ ਮਤ ਨੂੰ ਭੁਲਦਾ ਨਹੀ ਖੁਸ਼ੀ -੨ ਮੇਲਾ ਵੇਖ ਕੇ ਘਰ ਆ ਜਾਦਾ ਹੈ, ਹਾਲਾਂ ਕਿ ਮੇਲੇ ਵਿੱਚ ਬਚਿਆ ਵਾਸਤੇ ਬਹੁਤ ਚੀਜਾ ਐਸੀਆ ਹੁੰਦੀਆ ਹਨ ਜੋ ਲੁਭਾਏ ਮਾਨ ਕਰਦੀਆ ਹਨ। ਇੱਕ ਹੋਰ ਬੱਚਾ ਮੇਲੇ ਜਾਦਾ ਹੈ ਉਸ ਨੂੰ ਵੀ ਇਹੀ ਸਿਖਿਆ ਮਿਲਦੀ ਹੈ ਪਰ ਉਹ ਮਾਂ ਦੀ ਸਿਖਿਆ ਭੁਲ ਜਾਦਾ ਹੈ ਜਿਸ ਮੇਲੇ ਨੂੰ ਦੇਖ ਕੇ ਖੁਸ਼ ਹੁੰਦਾ ਸੀ ਉਸੀ ਮੇਲੇ ਵਿੱਚ ਦੁਖੀ ਹੁੰਦਾ ਹੈ ਭਗਤ ਜੀ ਇਹੀ ਦਸਦੇ ਹਨ ਕਿ ਸੰਸਾਰ ਦੇ ਰਸ ਵੀ ਮਨੁੱਖ ਨੂੰ ਖਿਚ ਪਾਂਦੇ ਹਨ ਪਰ ਜੇ ਬਾਪੂ ਦੀ ਬਾਂਹ (ਭਾਵ ਪ੍ਰਮਾਤਮਾ ਦੇ ਗੁਣ, ਹੁਕਮ, (ਸਰਬਵਿਆਪਿਕਤਾ ਇਤਆਦਿ ਨੂੰ ਜਾਦ ਰਖਣਾ) ਨ ਛਡੀਏ ਤਾਂ ਸੋਖੇ ਪਾਰ ਹੋ ਜਾਈਦਾ ਹੈ। ਭਗਤ ਨਾਮ ਦੇਵ ਜੀ ਹੋਰ ਫੁਰਮਾਨ ਕਰਦੇ ਹਨ ਕਿ ਦੇਵੀ ਦੇਵਤੇ ਵੀ ਮੁਕਤੀ ਨਹੀ ਦੁਆ ਸਕਦੇ। ਅੰਕ ੮੭੪ ਭਗਤ ਜੀ ਕਹਿੰਦੇ ਹਨ ਕਿ ਤੂੰ ਆਦਿ ਭਵਾਨੀ ਹਮੇਸ਼ਾ ਰਹਿਨਵਾਲੀ ਕਹਾਉਦੀ ਹੈ ਪਰ ਮੁਕਤੀ ਵੇਲੇ ਕਿਥੇ ਚਲੀ ਜਾਂਦੀ ਹੈ।” ਤੂ ਕਹੀਅਤ ਹੀ ਆਦਿ ਭਵਾਨੀ ਮੁਕਤਿ ਕੀ ਬਰੀਆ ਕਹਾ ਛਪਾਨੀ।। “ ਭਗਤ ਕਬੀਰ ਜੀ ਅੰਕ ੩੨੪ ਤੇ ਕਬੀਰ ਇਸ ਚਾਰ ਪਦਿਆ ਵਾਲੇ ਸ਼ਬਦ ਅੰਦਰ ਹਰ ਪ੍ਰਕਾਰ ਦੇ ਬਾਹਰੀ ਕਰਮ ਕਾਂਡ ਨਾਲ ਮੁਕਤੀ, ਗਤੀ ਦਾ ਖੰਡਨ ਕਰਦੇ ਹਨ। ਨਗਨ ਰਹਿਣਾ ਕਿਸੇ ਦਾ ਸਿਰ ਮੁਨਾ ਦੇਣਾ, ਮਰਗ ਤੇ ਮੁੰਡਣ ਕਰਾਉਣਾ ਇਹ ਸਾਰੇ ਕਰਮ ਲੋਕ ਧਰਮ ਦੇ ਨਾ ਤੇ ਕਰਦੇ ਹਨ। ਪਰ ਕਬੀਰ ਜੀ ਵਾ-ਦਲੀਲ ਸੱਚ ਧਰਮ ਦੀ ਗਲ ਕਰਦੇ ਹਨ। “ਨਗਨ ਫਿਰਤ ਜੌ ਪਾਈਐ ਜੋਗੁ।। ਬਨ ਕਾ ਮਿਰਗੁ ਮੁਕਤਿ ਸਭੁ ਹੋਗੁ।। ੧।। ਕਿਆ ਨਾਗੇ ਕਿਆ ਬਾਧੇ ਚਾਮ।। ਜਬ ਨਹੀ ਚੀਨਸਿ ਆਤਮ ਰਾਮ।। “ ਅੰਕ ੩੨੪, ਅੰਕ ੩੨੮ ਕਬੀਰ ਜੀ ਗਉੜੀ ਰਾਗ ਸ਼ਬਦ ੨੨ ਦੇ ਅੰਦਰ ਦਸਦੇ ਹਨ ਕਿ ਜਿਸ ਮਨੁੱਖ (ਹਿਰਦੈ) ਅੰਦਰਿ ਆਤਮੈ ਸਰਬ ਸ਼ਕਤੀ ਮਾਨ, ਸੂਝਵਾਨ, ਗੁਣਾ ਦਾ ਖਜਾਨਾ, ਟਿਕ ਗਿਆ, ਮੇਰੇ ਵੀਰੋ ਅੰਨਤ ਮੁਕਤੀਆ ਉਸ ਨੂੰ ਆਪ ਬੁਲਾਦੀਆ ਹਨ।” ਜਾ ਕੈ ਹਰਿ ਸਾ ਠਾਕੁਰੁ ਭਾਈ।। ਮੁਕਤਿ ਅਨੰਤ ਪੁਕਾਰਣਿ ਜਾਈ।। ੧।। ਅਬ ਕਹੁ ਰਾਮ ਭਰੋਸਾ ਤੋਰਾ।। ਤਬ ਕਾਹੂ ਕਾ ਕਵਨੁ ਨਿਹੋਰਾ।। ਰਹਾਉ।। “ ਜਿਸ ਨੂੰ ਪ੍ਰਮਾਤਮਾ ਦਾ ਭਰੋਸਾ ਆ ਗਿਆ ਉਸ ਨੂੰ ਕੋਈ ਡਰ, ਝੋਰਾ, ਨਾ ਹੀ ਉਹ ਕਿਸੇ ਦਾ ਆਸਰਾ ਤਕਦਾ ਹੈ। ਅੰਕ ੯੭੧ ਤੇ ਕਬੀਰ ਜੀ ਕਹਿੰਦੇ ਹਨ ਕੋਈ ਮਨੁੱਖ ਕਿਤਨੇ ਵੀ ਬਧਨਾਂ ਵਿੱਚ ਹੋਵੇ ਰਚਨਹਾਰ ਦਾ “ਗੁਰਿ”, ਗਿਆਨ, ਗੁਰ, ਜੁਗਤੀ ਵਾਲੇ ਜੀਵਨ ਵਾਲਾ ਹੋਵੇ ਉਸ ਨੂੰ ਮਾਇਆ ਜਾਲ ਅਤੇ ਤ੍ਰਿਸਨਾ ਇਤਆਦਿ ਵਿਚੋ ਕਢ ਲੈਦਾ ਹੈ, ਜਦੋ ਵੀ ਸਿਖ ਪੈਰ ਦੇ ਅੰਗੂਠੇ ਤੋ ਸਿਰ ਦੀ ਚੋਟੀ ਤਕ ਮਨ ਦਾ ਇਸ਼ਨਾਨ ਕਰ ਲਵੇ ਭਾਵ ਸਾਰੇ ਇੰਦਰਿਆ ਨੂੰ ਵਸ ਕਰ ਲਵੇ, ਤਾਂ ਉਹ ਆਤਮਾ ਨੂੰ ਪਹਿਚਾਨ ਲੈਦਾ ਹੈ। ਇਹ ਹੀ ਮੁਕਤੀ ਹੈ। “ਬੰਧਚਿ ਬੰਧਨੁ ਪਾਇਆ।। ਮੁਕਤੈ ਗੁਰਿ ਅਨਲੁ ਬੁਝਾਇਆ।। ਜਬ ਨਖ ਸਿਖ ਇਹੁ ਮਨੁ ਚੀਨਾੑ।। ਤਬ ਅੰਤਰਿ ਮਜਨੁ ਕੀਨਾੑ।। “ ਅੰਕ ੯੭੧

ਭਗਤ ਰਵਿਦਾਸ ਜੀ ਅੰਕ ੮੭੫ ਤੇ ਫਰਮਾਉਦੇ ਹਨ ਕਿ ਐ ਸੰਸਾਰ ਦੇ ਲੋਕੋ ਮੁਕਤੀ ਦੇਣ ਵਾਲਾ ਕੇਵਲ ਪ੍ਰਮਾਤਮਾ ਹੈ (ਜਿਸ ਨੂੰ ਇਸ ਸ਼ਬਦ ਵਿੱਚ ਮੁਕੰਦ ਕਿਹਾ ਹੈ) ਇਸ ਕਰਕੇ ਉਸ ਨੂੰ ਜਪੋ (ਭਾਵ ਪ੍ਰਮਾਤਮਾ ਦੇ ਗੁਣ ਅਤੇ ਪਵ੍ਰਿਤਾ) ਭਾਵ ਯਾਦ ਰਖੋ ਦਮ ਬਦਮ ਤੁਸੀ ਜੀਵਨ ਮੁਕਤ ਹੋ ਜਾਉਗੇ। ਕਿਉ ਕਿ ਉਹ ਹੀ ਮੁਕਤੀ ਦਾਤਾ ਹੈ ਜੀਵਨ ਵਿੱਚ ਵੀ ਅਤੇ ਮਰਣ ਪਿਛੋ ਵੀ ਉਸ ਨੂੰ ਭੁਲਣਾ ਨਹੀ।” ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨ ੴ ਸਤਿਗੁਰ ਪ੍ਰਸਾਦਿ।। ਮੁਕੰਦ ਮੁਕੰਦ ਜਪਹੁ ਸੰਸਾਰ।। ਬਿਨੁ ਮੁਕੰਦ ਤਨੁ ਹੋਇ ਅਉਹਾਰ।। ਸੋਈ ਮੁਕੰਦੁ ਮੁਕਤਿ ਕਾ ਦਾਤਾ।। ਸੋਈ ਮੁਕੰਦੁ ਹਮਰਾ ਪਿਤ ਮਾਤਾ।। ੧।। ਜੀਵਤ ਮੁਕੰਦੇ ਮਰਤ ਮੁਕੰਦੇ।। ਤਾ ਕੇ ਸੇਵਕ ਕਉ ਸਦਾ ਅਨੰਦੇ।। ੧।। ਰਹਾਉ।। “ਅੰਕ ੮੭੫ ਆਖਰੀ ਪਦੇ ਵਿੱਚ ਦਸਦੇ ਹਨ “ਉਪਜਿਓ ਗਿਆਨੁ ਹੂਆ ਪਰਗਾਸ।। ਕਰਿ ਕਿਰਪਾ ਲੀਨੇ ਕੀਟ ਦਾਸ।। ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ।। ਜਪਿ ਮੁਕੰਦ ਸੇਵਾ ਤਾਹੂ ਕੀ।। “ ਜਦੋ ਕਿਸੇ ਮਨੁੱਖ ਨੂੰ ਪੂਰਨ ਭਰੋਸਾ ਹੋ ਗਿਆ ਤਾਂ ਅੰਦਰੋ ਗਿਆਨ ਪੈਦਾ ਹੁੰਦਾ ਹੈ ਉਸ ਨਾਲ ਸਾਰੇ ਬੰਧਨ ਇਤਆਦਿ (ਚੁਕਤੀ) ਖਤਮ ਹੋ ਜਾਦੇ ਹਨ।

ਅੰਕ ੫੦੯ “ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ।। ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ।। ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ।। ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ।। “ ਕਬੀਰ ਜੀ ਪੰਡਿਤਾਂ ਦੀ ਮੁਕਤੀ ਪ੍ਰਚਾਰ ਦੇਖ ਕਿ ਕਹਿੰਦੇ ਹਨ ਕਿ ਮੁਕਤੀ ਦਾ ਤਾ ਰਾਹ ਬਹੁਤ ਸੂਖਮ ਹੈ ਪਰ ਹਾਥੀ ਬਣਿਆ ਮਨ, ਭਾਵ ਹੰਕਾਰ ਕਾਰਣ ਆਪ ਨੂੰ ਵੱਡਾ ਸਮਝਦਾ ਹੈ ਇਸ ਲਈ ਇਹ ਹੰਕਾਰੀ ਮਨ ਉਸ ਦਰ ਤੋ ਨਿਕਲ ਨਹੀ ਸਕਦਾ ਪਰ ਜੇ ਇਹ ਜੀਵ ਸਤਿਗੁਰ ਦੇ ਗਿਆਨ ਨਾਲ ਇੱਕ ਮਿਕ ਹੋ ਜਾਏ (ਮਿਲ ਜਾਏ) ਸਤਿਗੁਰ ਦੀ ਮਤ ਪ੍ਰਮਾਤਮਾ ਦੀ ਖੁਸ਼ੀ, ਨਾਲ ਦਰ ਖੁਲਾ ਕਰ ਦਿੰਦੇ ਹਨ ਤਾਂ ਇਹ ਜੀਵ ਸੰਸਾਰੀ ਪਕੜਾਂ ਤੋ ਮੁਕਤ ਹੋ ਜਾਦਾ ਹੈ। ਗੁਰੂ ਨਾਨਕ ਜੀ ਇਸ ਨੂੰ ਹੋਰ ਸੋਖੇ ਢੰਗ ਨਾਲ ਸਤਿਗੁਰ ਕੈਸਾ ਮਿਲੈ, ਦਸਦੇ ਹਨ ਐ ਕਬੀਰ ਮੁਕਤੀ ਦਾ ਦਰ ਬਹੁਤ ਸੁੰਦਰ ਹੈ ਛੋਟਾ ਨਹੀ, ਮਨੁੱਖ ਵੱਡਾ ਹੋ ਜਾਏ ਤਾਂ ਇਹ ਨਹੀ ਨਿਕਲ ਸਕਦਾ। ਸਰੀਰ ਨੂੰ ਸਭ ਕੁੱਝ ਸਮਝਦਾ ਹੋਇਆ ਮਨ ਹਾਥੀ ਵਾਂਗ ਵੱਡਾ ਬਣ ਜਾਦਾ ਹੈ। ਸਤਿਗੁਰ ਦੀ ਮਤਿ ਨਾਲ ਅੰਹਕਾਰ ਖਤਮ ਹੋਣ ਪਿਛੋ ਕੇਵਲ ਜੋਤਿ ਹੀ ਬਚਦੀ ਹੈ ਜੋਤਿ ਦੇ ਗਿਆਨ ਨਾਲ ਪਤਾ ਚਲਦਾ ਹੈ ਕਿ ਜੋਤਿ, ਇਹ ਜੀਵ ਤੱਤ ਤਾਂ ਸਦਾ ਮੁਕਤ ਹੈ ਅਤੇ ਪਰਮਾਤਮਾ ਨਾਲ ਹੀ ਸਮਾਈ ਰਹਿੰਦੀ ਹੈ ਕਦੇ ਭਿੰਨ ਨਹੀ ਹੁੰਦੀ ਮਨੁੱਖ ਹੰਕਾਰ ਦੇ ਪੜਦੇ ਕਾਰਣ ਮੁਕਤੀ ਦੇ ਚਕਰਾਂ ਵਿੱਚ ਫਸਿਆ ਰਹਿੰਦਾ ਹੈ ਹੰਕਾਰ ਖਤਮ ਨਹੀ ਕਰਦਾ। ਅੰਕ ੫੦੯ “ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨਾੑ ਹੋਇ ਸੁ ਜਾਇ।। ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ।। ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ।। ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ।। “ ਉਪਰੋਕਤ ਵੀਚਾਰ ਨੂੰ ਦੇਖ ਕੇ ਸਤਪੁਰਖਾ ਦੀ ਬਾਣੀ ਪ੍ਰਤੀ ਸਤਿਕਾਰ ਵਧ ਜਾਦਾ ਹੈ। ਸਭ ਤੋ ਵੱਡੀ ਗਲ ਇਹ ਹੈ ਕਿ ਸਾਰੇ ਹੀ ਭਗਤ ਜਨ ਸਤਿਗੁਰ ਗਿਆਨ ਪ੍ਰਤੀ ਇੱਕ ਮਤ ਹਨ। ਇੱਕ ਮਤ ਹੋ ਕੇ ਹੀ ਸਭ ਨੇ ਪਰਮਾਤਮਾ ਦੀ ਹੋਂਦ ਨੂੰ ਆਪਣੇ ਅੰਦਰ ਹਿਰਦੇ ਵਿੱਚ ਧਾਰਨ ਅਤੇ ਅਨੁਭਵ ਕਰ ਕੇ ਹੰਕਾਰ ਛਡੱਣ ਪ੍ਰਤੀ ਉਪਦੇਸ਼ ਦਿਤਾ, ਹੰਕਾਰ ਛੱਡਣ ਪਿਛੋ ਹੀ ਅਸੀ ਆਪਣੀ ਆਤਮਾ ਦੀ ਪਹਿਚਾਨ ਕਰ ਸਕਾਗੇ, ਇਸ ਤਰਾਂ ਸਾਡਾ ਜੀਵਨ ਆਤਮ ਗੁਣਾ ਵਾਲਾ ਸੰਸਾਰੀ ਪਕੜਾ ਤੋ ਰਹਿਤ ਹੋਵੇਗਾ, ਨਹੀ ਤਾ ਇਹ ਮਨੁੱਖ ਕੱਚਾ ਹੀ ਰਹੇਗਾ ਅਤੇ ਇਸ ਦਾ ਜਨਮ ਮਰਨ ਦਾ ਗੇੜ ਖਤਮ ਨਹੀ ਹੋ ਸਕਦਾ। ਅੰਕ ੨੨੩ ਤੇ ਗੁਰੂ ਨਾਨਕ ਜੀ ਦੇ ਬਚਨ ਇਸ ਪ੍ਰਕਾਰ ਹਨ “ਅਧਿਆਤਮ ਕਰਮ ਕਰੇ ਤਾ ਸਾਚਾ।। ਮੁਕਤਿ ਭੇਦੁ ਕਿਆ ਜਾਣੈ ਕਾਚਾ।। “ ਗੁਰੂ ਗ੍ਰੰਥ ਜੀ ਦਾ ਗਿਆਨ ਨਿਰਸੁਆਰਥ ਹੈ, ਇਸ ਵਾਸਤੇ ਪੈਸਾ ਲੈਣਾ ਬਾਣੀ ਮਨ੍ਹਾ ਕਰਦੀ ਹੈ “ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ।। “ ਅੰਕ ੧੧੦੩ ਸਨਿਮਰ ਬੇਨਤੀ ਹੈ ਕਿ ਇਸ ਵਿਦਿਆ ਨੂੰ ਵੇਚਣਾ ਬੰਦ ਕਰੀਏ ਅਤੇ ਵੰਡਣਾ ਸ਼ੁਰੂ ਕਰੀਏ ਸਰਵੱਤ ਦਾ ਭਲਾ ਹੋਵੇਗਾ। ਗੁਰੂ ਦਾ ਜਸ ਮਿਲੇਗਾ। “ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ।। “ ਅੰਕ ੧੩੦੧।

ਗੁਰਬਖਸ਼ ਸਿੰਘ

9417231762


(05/02/12)
ਗੁਰਿੰਦਰ ਸਿੰਘ ਕੋਟਕਪੂਰਾ

ਸੌਦਾ ਸਾਧ ਦੇ ਮਾਮਲੇ `ਚ ਬਾਦਲ ਪਰਿਵਾਰ, ਤਖ਼ਤਾਂ ਦੇ ਜੱਥੇਦਾਰ ਤੇ ਸਾਧ ਲਾਣੇ ਦੀ ਕਾਰਗੁਜਾਰੀ ਕਟਹਿਰੇ `ਚ-ਪ੍ਰੋ. ਘੱਗਾ
ਸਮੂਹ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਤੇ ਪੰਥ ਦਰਦੀਆਂ ਨੂੰ ਇਕੱਠੇ ਹੋਣ ਦਾ ਸੱਦਾ! !
ਕੋਟਕਪੂਰਾ, 5 ਫਰਵਰੀ (ਗੁਰਿੰਦਰ ਸਿੰਘ) :- “ਵੋਟਾਂ ਬਦਲੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਉਤਾਰਨ” ਬਾਰੇ ਪ੍ਰਕਾਸ਼ਤ ਹੋਈ ਖਬਰ ਨੇ ਪੰਥਕ ਹਲਕਿਆਂ `ਚ ਹੜਕੰਪ ਮਚਾ ਕੇ ਰੱਖ ਦਿੱਤਾ ਹੈ। ਬਿਨਾਂ ਸ਼ੱਕ ਉਕਤ ਖਬਰ ਨਾਲ ਫਖਰ-ਇ-ਕੌਮ ਦਾ ਖਿਤਾਬ ਲੈਣ ਵਾਲੇ ਬਾਦਲ ਪਰਿਵਾਰ ਦੇ ਨਾਲ-ਨਾਲ ਪੰਜਾਂ ਤਖਤਾਂ ਦੇ ਜੱਥੇਦਾਰਾਂ, ਸਾਧਲਾਣਾ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਕਾਰਗੁਜਾਰੀ ਕਟਹਿਰੇ `ਚ ਆ ਗਈ ਹੈ। ਪੰਥਕ ਵਿਦਵਾਨ ਤੇ ਸਿੱਖ ਚਿੰਤਕ ਪ੍ਰੋ. ਇੰਦਰ ਸਿੰਘ ਘੱਗਾ ਨੇ ਉਕਤ ਖਬਰ ਦੇ ਪ੍ਰਤੀਕਰਮ ਵਜੋਂ ਕਿਹਾ ਕਿ ਬਾਦਲ ਪਰਿਵਾਰ ਨੇ ਪੰਥ ਨਾਲ ਗੱਦਾਰੀ ਕੀਤੀ, ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਵਾਲੇ ਸੌਦਾ ਸਾਧ ਦੀ ਸ਼ਹਿ `ਤੇ ਪ੍ਰੇਮੀਆਂ ਵੱਲੋਂ ਸਿੱਖ ਨੌਜਵਾਨਾਂ `ਤੇ ਤਸ਼ੱਦਦ ਢਾਹਿਆ ਗਿਆ, ਕਰੋੜਾਂ ਰੁਪੈ ਦੀ ਜਾਇਦਾਦ ਨਸ਼ਟ ਹੋਈ, ਦੋਹਾਂ ਫਿਰਕਿਆਂ `ਚ ਕੁੜੱਤਣ ਵਧੀ, ਦੋ ਸਿੱਖ ਸ਼ਹੀਦ ਹੋਏ, ਦਰਜਨਾਂ ਸਿੱਖ ਨੌਜਵਾਨ ਜ਼ਖ਼ਮੀ, ਅਨੇਕਾਂ `ਤੇ ਝੂਠੇ ਮਾਮਲੇ ਦਰਜ ਕੀਤੇ ਗਏ ਪਰ ਉਕਤ ਸਭ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੇ ਸਤਿਕਾਰ ਵਜੋਂ ਹੋਇਆ, ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਵੱਲੋਂ ਜਾਰੀ ਕੀਤਾ ਗਿਆ ਸੀ, ਜਿਸ `ਚ ਸਿੱਖ ਸੰਗਤ ਨੂੰ ਸ਼ਪਸ਼ਟ ਹਦਾਇਤ ਜਾਰੀ ਹੋਈ ਸੀ ਕਿ ਸੌਦਾ ਸਾਧ ਦੇ ਪੈਰੋਕਾਰਾਂ ਨਾਲ ਰੋਟੀ-ਬੇਟੀ ਦੀ ਸਾਂਝ ਰੱਖਣ ਵਾਲਿਆਂ ਦਾ ਸਿੱਖ ਪੰਥ ਨਾਲ ਬਾਈਕਾਟ ਹੋਵੇਗਾ। ਪ੍ਰੋ. ਘੱਗਾ ਨੇ ਦੱਸਿਆ ਕਿ ਉਕਤ ਹੁਕਮਨਾਮੇ ਦੇ ਸਤਿਕਾਰ ਵਜੋਂ ਇੱਕ ਵਿਹੜੇ `ਚ ਰਹਿੰਦੇ ਪਰਿਵਾਰਾਂ `ਚ ਵੀ ਕਲੇਸ਼ ਪਿਆ, ਅਣਖੀਂ ਸਿੱਖ ਨੌਜਵਾਨਾਂ ਨੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ `ਚ ਸੌਦਾ ਸਾਧ ਦੇ ਚੇਲਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਦਿ ਦੇਣ ਤੋਂ ਇਨਕਾਰ ਕਰਨ ਨਾਲ ਦੁਸ਼ਮਣੀਂ, ਕੁੜੱਤਣ ਤੇ ਧੜੇਬੰਦੀ ਵਧੀ ਪਰ ਹੁਣ ਉਕਤ ਜੱਥੇਦਾਰਾਂ ਦੀ ਬੋਲਤੀ ਬੰਦ ਕਿਉਂ ਹੋ ਗਈ ਹੈ? ਉਨਾਂ ਸਮੂਹ ਪੰਥਕ ਵਿਦਵਾਨਾਂ, ਪੰਥ ਦਰਦੀਆਂ, ਸਿੱਖ ਚਿੰਤਕਾਂ, ਮਿਸ਼ਨਰੀ ਪ੍ਰਚਾਰਕਾਂ ਤੇ ਸਿੱਖ ਲਿਖਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਮਸਲੇ `ਤੇ ਇਕੱਠੇ ਹੋਣ, ਕਿਉਂਕਿ ਮਹਿਜ਼ ਚੋਣਾਂ ਨੂੰ ਸਾਹਮਣੇ ਰੱਖ ਕੇ ਅਚਣਚੇਤੀ ਕੀਤਾ ਗਿਆ ਸਮਝੌਤਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਸਮਾਨ ਹੈ। ਉਨਾਂ ਕਿਹਾ ਕਿ ਜਿਸ ਤਰ੍ਹਾਂ ਪੰਥ ਨਾਲ ਗੱਦਾਰੀ ਕਰਕੇ ਸੌਦਾ ਸਾਧ ਨਾਲ ਸਮਝੌਤਾ ਕੀਤਾ ਗਿਆ, ਕੇਸ ਵਾਪਸ ਲੈਣ ਅਤੇ ਵੋਟਾਂ ਬਟੌਰਣ ਦਾ ਮਾਮਲਾ ਸਾਹਮਣੇ ਆਇਆ ਹੈ, ਉਸਨੂੰ ਨੈਤਿਕਤਾ ਦੀ ਗਿਰਾਵਟ ਦੇ ਨਾਲ-ਨਾਲ ਚੋਣ ਜਾਬਤੇ ਦੀ ਉਲੰਘਣਾ ਵੀ ਮੰਨਿਆ ਜਾਵੇਗਾ। ਪ੍ਰੋ. ਘੱਗਾ ਨੇ ਪੰਜਾਂ ਤਖਤਾਂ ਦੇ ਮੁੱਖ ਸੇਵਾਦਾਰਾਂ ਦੇ ਨਾਲ-ਨਾਲ ਉਸ ਸਾਧਲਾਣੇ (ਸੰਤ ਸਮਾਜ) ਨੂੰ ਵੀ ਸਵਾਲ ਕੀਤਾ ਕਿ ਉਹ ਉਸ ਸਮੇਂ ਸ਼ਿਕਾਇਤਨਾਮਾ ਲੈ ਕੇ ਪੰਜਾਬ ਦੇ ਗਵਰਨਰ ਨੂੰ ਵੀ ਮਿਲੇ ਸਨ ਪਰ ਹੁਣ ਵੋਟਾਂ ਦੇ ਮਸਲੇ ਨੂੰ ਲੈ ਕੇ ਪੰਥ ਨਾਲ ਬੇਵਫਾਈ ਕਰਨ ਦੀ ਸ਼ਰਮਨਾਕ ਘਟਨਾਂ ਦੇ ਸਾਹਮਣੇ ਆਉਣ ਦੇ ਬਾਵਜੂਦ ਵੀ ਉਨਾਂ ਦੀ ਜੁਬਾਨ ਕਿਉਂ ਬੰਦ ਹੋ ਗਈ ਹੈ?


(04/02/12)
ਡਾ: ਇਕਬਾਲ ਸਿੰਘ ਢਿੱਲੋਂ

ਮਾਨਯੋਗ ਸੰਪਾਦਕ ਜੀ ਅਤੇ ਸੂਝਵਾਨ ਪਾਠਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸ. ਹਰਦੇਵ ਸਿੰਘ ਜੰਮੂ ਜੀ ਨੇ ਆਪਣੀ ਸਿਖਮਾਰਗ ਵੈਬਸਾਈਟ ਤੇ 03. 02. 2012 ਨੂੰ ਪਾਏ ਗਏ ਪੱਤਰ ਵਿੱਚ ਮੇਰੇ ਵੱਲੋਂ ਉਹਨਾਂ ਦੀ 01. 02. 2012 ਦੀ ਲਿਖਤ ਸਬੰਧੀ ਉਠਾਏ ਗਏ ਸਵਾਲਾਂ ਦਾ ਹਾਲ ਦੀ ਘੜੀ ਜਵਾਬ ਦੇਣ ਤੋਂ ਇਹ ਕਹਿ ਕੇ ਟਾਲਾ ਵਟਿੱਆ ਹੈ ਕਿ ਮੈਂ ਉਹਨਾਂ ਦੇ ਮੁਤਾਬਿਕ ਪਿਛਲੇ ਸਾਲ ਵਿੱਚ ਉਹਨਾਂ ਵੱਲੋਂ ਪੁੱਛੇ ਗਏ ਕੁੱਝ ਸਵਾਲਾਂ ਦਾ ਹਾਲੇ ਤਕ ਉੱਤਰ ਨਹੀਂ ਦੇ ਸਕਿਆ। ਇਸ ਸਥਿਤੀ ਸਬੰਧੀ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਅਸਲ ਵਿੱਚ ਸ. ਹਰਦੇਵ ਸਿੰਘ ਜੰਮੂ ਜੀ ਦੇ ਪੰਜਾਂ ਸਵਾਲਾਂ ਨੂੰ ਇਕੱਠਾ ਕਰਕੇ ਇੱਕੋ ਹੀ ਸਵਾਲ ਬਣਦਾ ਹੈ ਕਿ ਮੇਰੇ ਵੱਲੋਂ ਅਖੌਤੀ ਅਕਾਲ-ਤਖਤ ਸਬੰਧੀ ਪੇਸ਼ ਕੀਤੀਆਂ ਗਈਆਂ ਧਾਰਨਾਵਾਂ ਦੇ ਸਰੋਤ ਕੀ-ਕੀ ਹਨ।
ਉਪੱਰ ਦੱਸੀ ਗਈ ਸਥਿਤੀ ਦੇ ਸਬੰਧ ਵਿੱਚ ਮੈਂ ਪਾਠਕਾਂ ਨੂੰ ਇਹ ਦੱਸਣਾਂ ਚਾਹੁੰਦਾ ਹਾਂ ਕਿ ਹੁਣ ਮੈਂ ਅਖੌਤੀ ਅਕਾਲ-ਤਖਤ ਦੇ ਵਿਸ਼ੇ ਤੇ ਆਪਣੀ ਪੁਸਤਕ ਮੁਕੰਮਲ ਕਰ ਲਈ ਹੋਈ ਹੈ (ਜਿਸ ਸਬੰਧੀ ਜਾਣਕਾਰੀ ਦੇ ਸਰੋਤਾਂ ਦੀ ਖੋਜ ਲਈ ਲੰਬਾ ਸਮਾਂ ਚਾਹੀਦਾ ਸੀ) ਅਤੇ ਇਸ ਦੀ ਛਪਾਈ ਦਾ ਕਾਰਜ ਪੂਰਾ ਹੋਣ ਵਾਲਾ ਹੈ। ਉਮੀਦ ਹੈ ਕਿ ਇੱਸੇ ਹੀ ਮਹੀਨੇ (ਭਾਵ ਫਰਵਰੀ) ਦੀ ਪੰਦਰਾਂ ਤਾਰੀਖ ਤਕ ਇਹ ਪੁਸਤਕ ਰਿਲੀਜ਼ ਕਰ ਦਿੱਤੀ ਜਾਵੇਗੀ। ਇਸ ਪੁਸਤਕ ਵਿੱਚ ਮੈਂ ਅਖੌਤੀ ਅਕਾਲ-ਤਖਤ ਸਬੰਧੀ ਆਪਣੀਆਂ ਧਾਰਨਾਵਾਂ ਦੇ ਸਰੋਤਾਂ ਦਾ ਪੱਚੀ ਕੁ ਸਫੇ ਦੇ ਇੱਕ ਪੂਰੇ ਅਧਿਆਇ ਰਾਹੀਂ ਸਾਰਾ ਹਵਾਲਾ ਦੇ ਦਿੱਤਾ ਹੈ। ਸੋ ਚੰਗਾ ਹੋਵੇ ਜੇਕਰ ਸ. ਹਰਦੇਵ ਸਿੰਘ ਜੰਮੂ ਜੀ ਉਪਰੋਕਤ ਪੁਸਤਕ ਦੀ ਇੱਕ ਕਾਪੀ ਮੰਗਵਾ ਕੇ ਪੜ੍ਹ ਲੈਣ ਤਾਂ ਕਿ ਉਹਨਾਂ ਨੂੰ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਉਠਾਏ ਗਏ ਸਵਾਲਾਂ ਦਾ ਢੁੱਕਵਾਂ ਜੁਆਬ ਮਿਲ ਜਾਵੇ।
ਜੇਕਰ ਸ. ਹਰਦੇਵ ਸਿੰਘ ਜੰਮੂ ਜੀ ਚਾਹੁੰਦੇ ਹਨ ਕਿ ਮੇਰੇ ਵੱਲੋਂ ਉਹਨਾਂ ਦੀ 01. 02. 2012 ਦੀ ਲਿਖਤ ਸਬੰਧੀ ਉਠਾਏ ਗਏ ਸਵਾਲਾਂ ਦਾ ਜੁਆਬ ਉਹ ਉਪਰੋਕਤ ਪੁਸਤਕ ਪੜ੍ਹਨ ਉਪਰੰਤ ਹੀ ਦੇਣਗੇ ਤਾਂ ਇਹ ਉਹਨਾਂ ਦੀ ਮਰਜ਼ੀ ਹੈ। ਪਰੰਤੂ ਉਹਨਾਂ ਦੇ 03. 02. 2012 ਦੇ ਪੱਤਰ ਦੇ ਅਖੀਰਲੇ ਦੋ ਪੈਰਿਆਂ ਵਿਚਲੇ ਉਹਨਾਂ ਦੇ ਨੁਕਤਿਆਂ ਸਬੰਧੀ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਹੈ।
ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਦਾ ਮੁਕਾਬਲਾ ਪਰਮਾਤਮਾਂ ਨਾਲ ਕੀਤਾ ਹੀ ਨਹੀਂ ਜਾ ਸਕਦਾ। ਗੁਰੂ ਤਾਂ ਮਨੁੱਖੀ ਜੀਵਨ-ਜਾਚ ਨੂੰ ਆਦਰਸ਼ਕ ਬਣਾਉਣ ਲਈ ਰਾਹ ਦਰਸਾਉਣ ਵਾਲੀ ਦੁਨਿਆਵੀ ਸਰੂਪ ਵਿੱਚ ਵਿਚਰ ਰਹੀ ਹਸਤੀ ਹੁੰਦੀ ਹੈ ਜਦੋਂ ਕਿ ਪਰਮਾਤਮਾਂ ਸਾਰੀ ਸ੍ਰਿਸ਼ਟੀ ਲਈ ਸ਼ਕਤੀ ਦਾ ਅਦਿੱਖ ਪਰੰਤੂ ਸਿਰਮੌਰ ਸੋਮਾਂ ਹੁੰਦਾ ਹੈ। ਦੂਸਰੀ ਗੱਲ, ਸਿਖ ਮੱਤ ਦਾ ਕੋਈ ‘ਸੰਵਿਧਾਨ’ ਨਹੀਂ ਜੋ ਕਿਸੇ ‘ਪਾਰਲੀਅਮੈਂਟ’ ਵਿੱਚ ਬਣਿਆ ਹੋਵੇ। ਸਿੱਖ ਮੱਤ ਦਾ ਤਾਂ ਫਲਸਫਾ ਹੈ ਜੋ ਗੁਰਬਾਣੀ ਵਿੱਚ ਅੰਕਿਤ ਹੈ ਅਤੇ ਜੋ ਇਸ ਦੇ ਅਨੁਯਾਈਆਂ ਨੇ ਆਪਣੇ-ਆਪਣੇ ਜੀਵਨ ਵਿੱਚ ਅਪਣਾਉਣਾ ਹੈ। ਇਸ ਪ੍ਰੀਕਿਰਿਆ ਵਿੱਚ ਕਿਸੇ ਅਖੌਤੀ ਅਕਾਲ-ਤਖਤ ਦੀ ਕੋਈ ਭੂਮਿਕਾ ਹੀ ਨਹੀਂ ਬਣਦੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(04/02/12)
ਸਰਵਜੀਤ ਸਿੰਘ

ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਦੇ ਪੱਤਰ ਲਈ ਬਹੁਤ ਧੰਨਵਾਦ। ਵੀਰ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਦਾ ਜਿਕਰ ਕਰਨ ਤੋਂ ਮੇਰਾ ਭਾਵ ਆਪ ਜੀ ਨੂੰ ਸਵਾਲ ਨਹੀ ਸੀ। ਮੇਰਾ ਭਾਵ ਇਹ ਸੀ ਕਿ ਆਪ ਨੇ ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਦਿੱਤੇ ਗਏ ਸੁਝਾਓ ਦਾ ਹਵਾਲਾ ਦਿੱਤਾ ਸੀ, “ਇਨ੍ਹਾਂ ਹਾਲਾਤਾਂ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਦਾ ਉਹ ਬਿਆਨ ਵਿਚਾਰਣ ਦੀ ਲੋੜ ਹੈ ਜਿਸ ਵਿੱਚ ਉਨ੍ਹਾਂ ਦਸ਼ਮੇਸ਼ ਜੀ ਨਾਲ ਸਬੰਧਤ ਰਚਨਾਵਾਂ ਨੂੰ ਅਲਗ ਕਰ ਲੈਂਣ ਦਾ ਸੁਚੱਜਾ ਸੁਜਾੳ ਦਿੱਤਾ ਹੈ”। ਇਸ ਲਈ ਮੇਰੀ ਪੋ. ਦਰਸ਼ਨ ਸਿੰਘ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਵੀ ਇਹ ਗੱਲ ਸਪਸ਼ਟ ਕਰਨ ਤਾਂ ਜੋ ਕਿਸੇ ਨਤੀਜੇ ਤੇ ਪੁੱਜਿਆ ਜਾ ਸਕੇ। ਮੈਨੂੰ ਪੂਰੀ ਆਸ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਇਹ ਬੇਨਤੀ ਪ੍ਰਵਾਨ ਕਰਨਗੇ।
ਵੀਰ ਜੀ ਆਪ ਜੀ ਵੱਲੋਂ ਮੇਰੇ ਸਵਾਲ ਦੇ ਦਿੱਤੇ ਜਵਾਬ ਵਿੱਚ ਜੋ ਮੈਨੂੰ ਸਮਝ ਆਇਆ ਹੈ ਉਹ ਸੰਖੇਪ `ਚ ਇਉਂ ਹੈ;
(੧) ਜਾਪੁ, ਆਪ ਜਾਪੁ ਨੂੰ ਗੁਰੂ ਜੀ ਦੀ ਲਿਖਤ ਮੰਨਦੇ ਹੋ, ਆਪ ਜੀ ਦੇ ਬਚਨ, “ਅਜੇ ਤਕ ਦੀ ਜਾਣਕਾਰੀ ਅਨੁਸਾਰ ਜਾਪੁ ਰਚਨਾ ਦਸ਼ਮੇਸ਼ ਜੀ ਵਲੋਂ ਪ੍ਰਵਾਣਿਤ ਹੀ ਲੱਗੀ ਹੈ ਜਿਸ ਦਾ ਦਸ਼ਮੇਸ਼ ਜੀ ਵੇਲੇ (1699 ਤੋਂ ਪਹਿਲਾਂ) ਹੀ ਸਿੱਖਾਂ ਵਿੱਚ ਪ੍ਰਚਲਨ ਸੀ”
(੨) ਜਫ਼ਰਨਾਮਾ, ਆਪ ਜੀ ਦੇ ਬਚਨ “ਜਫ਼ਰਨਾਮਾ ਵੀ ਦਸ਼ਮੇਸ਼ ਜੀ ਵਲੌਂ ਹੀ ਹੈ”।
(੩) ਅਕਾਲ ਉਸਤਤ, ਆਪ ਜੀ ਦੇ ਬਚਨ, “ਉਨ੍ਹਾਂ ਅਕਾਲ ਉਸਤਤ (201-230 ਛੱਡ ਕੇ) ਅਤੇ ਸਵੈਯੇ (33) ਆਦਿ ਨੂੰ ਵੀ ਗੁਰੂ ਕ੍ਰਿਤ ਮੰਨਿਆ ਹੈ”।
(੪) ਨਿਤਨੇਮ `ਚ ਦਰਜ ਰਚਨਾਵਾਂ, ਆਪ ਜੀ ਲਿਖਦੇ ਹੋ, “ਬਾਕੀ ਇਤਹਾਸਕ/ਪਰੰਪਰਾਗਤ ਗਵਾਹੀ ਅਤੇ ਸਿੱਖ ਰਹਿਤ ਮਰਿਆਦਾ ਦੇ ਅਧਾਰ ਤੇ ਦਾਸ ਅਜੇ ਤਕ ਨਿਤਨੇਮ ਵਿਚਲਿਆਂ ਰਚਨਾਵਾਂ ਨੂੰ ਦਾਸ ਗੁਰੂ ਕ੍ਰਿਤ ਜਾਂ ਪ੍ਰਵਾਣਿਤ ਮੰਨ ਕੇ ਚਲ ਰਿਹਾ ਹੈ... ਵਚਿੱਤਰ ਨਾਟਕ ਗ੍ਰੰਥ ਦੀ ਸ਼ਬਦ ਗੁਰੂ ਗ੍ਰੰਥ ਦੇ ਬਰਾਬਰ ਨਸ਼ੀਨੀ ਦੇ ਵਿਰੌਧ ਵਿੱਚ ਨਿਤਨੇਮ ਵਿਚਲਿਆਂ ਰਚਨਾਵਾਂ/ਅਰਦਾਸ ਨੂੰ ਘਸੀਟਣ ਨਾਲ ਅਸੀਂ ਆਮ ਸਿੱਖ ਲਈ ਇੱਕ ਮੁਰਖਤਾਪੁਰਨ ਸਥਿਤੀ ਉਤਪੰਨ ਕਰ ਦੇਵਾਂਗੇ”।
ਸੋ ਸਪੱਸ਼ਟ ਹੈ ਕਿ ਆਪ ਜੀ ਮੁਤਾਬਕ ਜ਼ਫਰਨਾਮਾ, ਜਾਪੁ, ਅਕਾਲ ਉਸਤਤ (201-230 ਛੱਡ ਕੇ) ਅਰਦਾਸ ਦੀ ਪਹਿਲੀ ਪਉੜੀ, 33 ਸਵੈਯੇ ਅਤੇ ਚੌਪਈ ਗੁਰੂ ਜੀ ਦੀਆਂ ਰਚਨਾਵਾਂ ਹਨ। ਜਾਪੁ (199 ਛੰਦ) 10 ਪੰਨੇ, ਅਕਾਲ ਉਸਤਤ (ਛੰਦ 271 ½ -30=241 ½ ) 25 ਪੰਨੇ, ਅਰਦਾਸ (6 ਪੰਗਤੀਆਂ) ¼ ਪੰਨਾ, 33 ਸਵੈਯੇ 4 ½ ਪੰਨੇ, ਚੌਪਈ (25 ਛੰਦ) 2 ਪੰਨੇ ਅਤੇ ਜ਼ਫਰਨਾਮਾ (115 ਛੰਦ) 5 ¼ ਪੰਨੇ, ਲੱਗ-ਭਗ ਕੁਲ 47 ਪੰਨੇ। ਸੋ ਸਪੱਸ਼ਟ ਹੈ ਕਿ ਆਪ ਜੀ 1436 ਪੰਨਿਆਂ `ਚ 1389 ਪੰਨਿਆਂ ਨੂੰ ਗੁਰੂ ਜੀ ਦੀ ਕਿਰਤ ਨਹੀ ਮੰਨਦੇ। ਸਤਿਕਾਰ ਯੋਗ ਵੀਰ ਹਰਦੇਵ ਸਿੰਘ ਜੀ, ਆਪ ਨੇ ਅਖੌਤੀ ਦਸਮ ਗ੍ਰੰਥ ਦਾ 96.67% ਹਿੱਸਾ ਰੱਦ ਕਰ ਦਿੱਤਾ ਹੈ ਇਸ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਹੁਣ ਕੁਲ 47 ਪੰਨੇ ਬਚਦੇ ਹਨ ਜਿਨ੍ਹਾਂ ਤੇ ਆਪਾ ਨੂੰ ਵਿਚਾਰ ਕਰਨ ਦੀ ਲੋੜ ਹੈ। ਆਓ ਹੁਣ ਇੱਕ-ਇੱਕ ਰਚਨਾ ਦੀ ਪੜਤਾਲ ਕਰੀਏ ਤਾਂ ਜੋ ਕਿਸੇ ਨਤੀਜੇ ਤੇ ਪੁੱਜਿਆ ਜਾ ਸਕੇ।

ਜਿਵੇ ਕਿ ਆਪਾਂ ਸਭ ਜਾਣਦੇ ਹਾਂ ਕਿ ਦਸਮ ਗ੍ਰੰਥ ਵਿੱਚ ਦਰਜ ਚੌਪਈ ਨਾਂ ਦੀ ਰਚਨਾ ਬਾਕੀ ਰਚਨਾਵਾਂ ਨਾਲੋਂ ਸੰਗਤਾਂ ਵਿੱਚ ਸਭ ਤੋਂ ਜਿਆਦਾ ਪ੍ਰਚਲਤ ਹੈ। ਵੀਰ ਜੀ ਮੈਂ ਪਿਛਲੇ ਸਮੇਂ ਵਿੱਚ ਇਸ ਰਚਨਾ ਵਾਰੇ ਕੁਝ ਜਾਨਣ ਦੀ ਕੋਸ਼ਿਸ਼ ਕੀਤੀ ਸੀ ਜੋ ਆਪ ਜੀ ਨਾਲ ਸਾਂਝਿਆਂ ਕਰਕੇ ਕਿਸੇ ਨਤੀਜੇ ਤੇ ਪੁੱਜਣ ਦਾ ਚਾਹਵਾਨ ਹਾਂ।
ਇਹ ਰਚਨਾ ਅਖੌਤੀ ਦਸਮ ਗ੍ਰੰਥ `ਚ ਦਰਜ ਆਖਰੀ ਚਰਿਤ੍ਰ ਨੰ: 404 ਦੇ ਅੰਤ `ਚ ਦਰਜ ਹੈ। ਇਸ ਚਰਿਤ੍ਰ ਦੇ ਕੁਲ 405 ਛੰਦ ਹਨ। ਪੰਥ ਪ੍ਰਵਾਨਤ ਰਹਿਤ ਮਰਯਾਦਾ ਮੁਤਾਬਕ 377 ਤੋ 401 ਤਾਂਈ (ਹਮਰੀ ਕਰੋ ਹਾਥ ਦੈ ਰੱਛਾ... ਦੁਸਟ ਦੋਖ ਤੇ ਲੇਹੁ ਬਚਾਈ) ਕੁਲ 25 ਛੰਦ ਪੜ੍ਹਨ ਦਾ ਹੁਕਮ ਹੈ। ਡੇਰੇਦਾਰ, ਜੋ ਪੰਥਕ ਰਹਿਤ ਮਰਯਾਦਾ ਨੂੰ ਨਹੀ ਮੰਨਦੇ ਉਨ੍ਹਾਂ ਵੱਲੋਂ 375 ਤੋ 405 ਤੱਕ (ਪੁਨਿ ਰਾਛਸ ਕਾ ਕਾਟਾ ਸੀਸਾ... ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ) ਭਾਵ ਉਹ 31 ਬੰਦਾਂ ਨੂੰ ਗੁਰੂ ਜੀ ਦੀ ਰਚਨਾ ਮੰਨਦੇ ਹਨ। ‘ਗੁਰਬਾਣੀ ਪਾਠ ਦਰਪਣ’ ਵਿਚ ਇਹ ਵੀ ਦਰਜ ਹੈ, “ਇਸ ਪ੍ਰਕਾਰ ਸਾਧ ਸੰਗਤ ਜੀ! ਜਿਹੜਾ ਰਹਿਰਾਸ ਬਾਣੀ ਪੜ੍ਹਨ ਦਾ, ਗੁਰਮਤਿ ਦਾ ਅਸੂਲ ਸੀ ਪਹਿਲੇ ਪੁਰਾਤਨ ਸਮੇਂ ਅਨੁਸਾਰ ਬਾਣੀ ਸ੍ਰੀ ਕੇਸਗੜ੍ਹ ਤਖ਼ਤ ਸਾਹਿਬ ਜੀ ਵੀ ‘ਮਹਾਂ ਕਾਲ ਕੀ ਜੋ ਸਰਨ ਪਏ’ ਤੋਂ ਚੌਪਈ ਪੜ੍ਹਿਆ ਕਰਦੇ ਸਨ। ਅਤੇ ਇਸੇ ਪ੍ਰਕਾਰ ਸ੍ਰੀ ਪਟਨੇ ਸਾਹਿਬ ਪੜ੍ਹਿਆ ਕਰਦੇ ਸਨ। ਜਿੰਨੀ ਹੁਣ ਸ੍ਰੀ ਹਜੂਰ ਸਾਹਿਬ ਸ਼ੁਰੂ ਹੈ। ਬਹੁਰਿ ਅਸਰੁ ਕਾ ਕਾਟਿਸ ਮਾਥਾ॥ ਸ੍ਰੀ ਅਸਿਧੁਜ ਜਗਤ ਕੇ ਨਾਥਾ॥” (ਗੁਰਬਾਣੀ ਪਾਠ ਦਰਪਣ, ਪੰਨਾ 188) ਇਸ ਲਿਖਤ ਮੁਤਾਬਕ ਪੁਰਾਤਨ ਸਿੱਖ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 366 ਤੋਂ 405 ਤਾਂਈ (ਮਹਾਂ ਕਾਲ ਕੀ ਜੇ ਸਰਨ ਪਰੇ... ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ) ਭਾਵ 40 ਛੰਦ ਪੜ੍ਹਿਆ ਕਰਦੇ ਸਨ। ਤਖਤ ਸ੍ਰੀ ਪਟਨਾ ਸਾਹਿਬ ਵਿਖੇ 374 ਤੋਂ 405 (ਬਹੁਰਿ ਅਸਰੁ ਕਾ ਕਾਟਿਸ ਮਾਥਾ... ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ) ਭਾਵ 32 ਛੰਦ ਪੜ੍ਹੇ ਜਾਂਦੇ ਹਨ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਸਾਨੂੰ ਇਹ ਸਬੂਤ ਮਿਲਦੇ ਹਨ (ਪੜ੍ਹੋ ‘ਗੁਰਬਾਣੀ ਪਾਠ ਦਰਪਣ’) ਕਿ ਪੁਰਾਤਨ ਸਿੱਖ ਚੌਪਈ ਸਾਹਿਬ ਦਾ ਪਾਠ “ਮਹਾਂ ਕਾਲ ਕੀ ਜੇ ਸਰਨ ਪਰੇ ਸੂ ਲਏ ਬਚਾਇ॥ ਔਰ ਨ ਉਪਜਾ ਦੁਸਰ ਜਗ ਬੱਯ੍ਯੋ ਸਭੈ ਬਨਾਇ॥੩੬੬॥ ਤੋਂ “ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ”॥੪੦੫॥ (ਕੁਲ 40 ਛੰਦ) ਤੱਕ ਦਾ ਪਾਠ ਕਰਦੇ ਸਨ ਤਾਂ ਪੰਥਕ ਮਰਯਾਦਾ ਬਣਾਉਣ ਵਾਲੇ ਵਿਦਵਾਨਾਂ ਨੇ ਕਿਸ ਦਲੀਲ ਨਾਲ “ਹਮਰੀ ਕਰੋ ਹਾਥ ਦੈ ਰੱਛਾ...॥੩੭੭॥ ਤੋਂ ਦੁਸਟ ਦੋਖ ਤੇ ਲੇਹੁ ਬਚਾਈ॥੪੦੧॥ ਤੱਕ (ਸਿਰਫ 25 ਛੰਦ) ਨੂੰ ਹੀ ਗੁਰੂ ਜੀ ਦੀ ਲਿਖਤ ਮੰਨਿਆ ਹੈ? ਸਵਾਲ ਪੈਦਾ ਹੁੰਦਾ ਹੈ ਕਿ 1 ਤੋਂ 376 ਛੰਦ ਅਤੇ 402 ਤੋਂ 405 ਤਾਈ ਛੰਦਾਂ ਦਾ ਲਿਖਾਰੀ ਕੌਣ ਹੈ? ਆਖਰੀ ਚਰਿਤ੍ਰ (ਨੰ: 404) ਦੇ ਕੁਲ 405 ਛੰਦ, ਜੇ ਗੁਰੂ ਜੀ ਦੀ ਲਿਖਤ ਨਹੀ ਹਨ ਤਾਂ 377 ਤੋਂ 401 ਛੰਦ ਤਾਂਈ ਕੁਲ 25 ਛੰਦ ਗੁਰੂ ਜੀ ਦੀ ਲਿਖਤ ਕਿਵੇਂ ਹੋਏ? ਬਾਕੀ 403 ਚਰਿਤ੍ਰ ਕਿਸ ਦੀ ਲਿਖਤ ਹਨ? ਜੇ ਇਸ ਤੋਂ ਪਹਿਲੇ 403 ਚਰਿਤ੍ਰ ਗੁਰੂ ਜੀ ਦੇ ਨਹੀ ਹਨ ਤਾਂ ਆਖਰੀ ਚਰਿਤ੍ਰ ਦੇ 380 ਛੰਦ ਵੀ ਗੁਰੂ ਜੀ ਦੀ ਲਿਖਤ ਨਹੀ ਤਾਂ ਇਸ ਦਾ ਕੁਝ ਭਾਗ (377 ਤੋਂ 401, ਕੁਲ 25 ਛੰਦ) ਗੁਰੂ ਜੀ ਲਿਖਤ ਕਿਵੇਂ ਹੋਇਆ? ਜਦੋਂ ਕਿ ਇਸ ਦੇ ਅਖੀਰ ਤੇ ਸਪੱਸ਼ਟ ਲਿਖਿਆ ਹੋਇਆ ਹੈ, “ਇਤਿ ਸ੍ਰੀ ਚਰਿਤ੍ਰੋ ਪਖਯਾਨੇ ਤ੍ਰਿਯਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਚਾਰ ਚਰਿਤ੍ਰ ਸਮਾਤ ਮਸਤੁ ਸੁਭ ਮਸਤੂ॥404॥ 7555॥ ਅਫਜੂੰ”॥ ਅਖੀਰ ਤੇ ਦਰਜ ਅੰਕ 7555 ਇਸ ਗਲ ਦਾ ਸਬੂਤ ਹੈ ਕਿ ਸਾਰੇ ਚਰਿਤ੍ਰ ਭਾਵ 404 ਚਰਿਤ੍ਰ ਇਕ ਹੀ ਰਚਨਾ ਹੈ।
ਆਖਰੀ ਚਰਿਤ੍ਰ ਨੰ: 404 ਦੇ ਆਖਰੀ ਛੰਦ `ਚ ਇਸ ਗ੍ਰੰਥ ਦੇ ਮੁਕੰਮਲ ਹੋਣ ਦੀ ਤਾਰੀਖ ਦਰਜ ਹੈ;
ਚੌਪਈ॥ ਸੰਬਤ ਸੱਤ੍ਰਹ ਸਹਸ ਭਣਿੱਜੈ॥ ਅਰਧ ਸਹਜ ਫੁਨਿ ਤੀਨਿ ਕਹਿੱਜੈ॥
ਭਾਦ੍ਰਵ ਸੁਦੀ ਅਸਟਮੀ ਰਵਿਵਾਰਾ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ॥29 (405)
ਭਾਵ ਇਹ ਗ੍ਰੰਥ ਦਿਨ ਐਤਵਾਰ ਭਾਦੋਂ ਸੁਦੀ 8 ਸੰਮਤ 1753 ਬਿ: ਨੂੰ ਸਤਲੁਜ ਦੇ ਕੰਢੇ ਪੂਰਾ ਹੋਇਆ ਸੀ। ਜਦੋਂ ਇਸ ਤਾਰੀਖ ਦੀ ਪੜਤਾਲ ਕੀਤੀ ਤਾਂ ਇਹ ਤਾਰੀਖ ਵੀ ਗਲਤ ਸਿੱਧ ਹੋਈ ਹੈ। ਭਾਦੋਂ ਸੁਦੀ 8 ਸੰਮਤ 1753 ਬਿਕ੍ਰਮੀ ਨੂੰ ਦਿਨ ਮੰਗਲਵਾਰ (25 ਭਾਦੋਂ, 25 ਅਗਸਤ 1696 ਯੂਲੀਅਨ) ਸੀ ਪਰ ਇਸ ਦਾ ਲੇਖਕ ਦਿਨ ਐਤਵਾਰ ਲਿਖ ਰਿਹਾ ਹੈ। ਇਸ ਤੋਂ ਵੀ ਇਹ ਹੀ ਸਿੱਟਾ ਨਿਕਲਦਾ ਹੈ ਕਿ ਇਹ ਤਾਰੀਖ ਅਤੇ ਦਿਨ ਵੀ ਚਰਿਤ੍ਰਾਂ ਦੇ ਲਿਖਾਰੀ ਨੇ ਅੱਟੇ-ਸੱਟੇ ਨਾਲ ਹੀ ਲਿਖ ਦਿੱਤੇ ਹਨ ਤਾਂ ਜੋ ਇਸ ਲਿਖਤ ਨੂੰ ਗੁਰੂ ਜੀ ਦੇ ਸਮੇਂ ਦੀ ਸਿੱਧ ਕੀਤਾ ਜਾ ਸਕੇ।
ਉਪ੍ਰੋਕਤ ਚਰਚਾ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਜਿਹੜੀ ਚੌਪਈ ਸਿੱਖ ਰਹਿਤ ਮਰਯਾਦਾ ਮੁਤਾਬਕ ਸਾਡੇ ਨਿਤਨੇਮ ਦਾ ਹਿੱਸਾ ਹੈ ਅਤੇ ਖੰਡੇ ਦੀ ਪਹੁਲ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਪੰਜ ਬਾਣੀਆਂ `ਚ ਸ਼ਾਮਲ ਹੈ, ਉਹ ਗੁਰੂ ਗੋਬਿੰਦ ਸਿੰਘ ਦੀ ਲਿਖਤ ਨਹੀ ਹੋ ਸਕਦੀ। ਇਹ ਚੌਪਈ ਉਸੇ ਕਵੀ ਦੀ ਰਚਨਾ ਹੈ ਜਿਸ ਨੇ ਸਾਰੇ ਚਰਿਤ੍ਰ ਲਿਖੇ ਹਨ। ਚਰਿਤ੍ਰ ਗੁਰੂ ਜੀ ਦੀ ਲਿਖਤ ਨਹੀਂ ਹਨ ਇਹ ਤੁਸੀਂ ਖ਼ੁਦ ਵੀ ਮੰਨਦੇ ਹੋ ਅਤੇ ਸ਼੍ਰੋਮਣੀ ਕਮੇਟੀ ਵੀ।
ਵੀਰ ਹਰਦੇਵ ਸਿੰਘ ਜੰਮੂ ਜੀ, ਇਸ ਸਬੰਧੀ ਆਪ ਜੀ ਦੇ ਕੀ ਵਿਚਾਰ ਹਨ? ਉਹ ਕਿਹੜੇ ਕਾਰਨ ਹਨ ਕਿ ਆਪ ਜੀ ਨੂੰ ਲਗਦਾ ਹੈ ਕਿ ਪੰਥ ਵੱਲੋਂ ਪ੍ਰਵਾਨ ਕੀਤੀ ਗਈ ਚੌਪਈ ਗੁਰੂ ਜੀ ਦੀ ਰਚਨਾ ਹੋ ਸਕਦੀ ਹੈ?
ਸਰਵਜੀਤ ਸਿੰਘ


(04/02/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਸਤਿਕਾਰਯੋਗ ਸ. ਮੱਖਣ ਸਿੰਘ ਪੁਰੇਵਾਲ ਜੀ,

ਗਿ. ਸੰਤੋਖ ਸਿੰਘ ਦੇ ਸਵਾਲ ਦੇ ਜਵਾਬ ਦੇਣਾ ਮੈਂ ਉਚਿਤ ਨਹੀਂ ਸਮਝਦਾ ਕਿਉਂਕਿ ਉਹਨਾਂ ਦੀ ਟਿੱਪਣੀ ਬਿਨਾਂ ਕਾਵਿ ਬਾਰੇ ਜਾਣਕਾਰੀ ਦਿੱਤਿਆਂ ਕੀਤੀ ਗਈ ਨਿਜੀ ਟਿੱਪਣੀ ਹੈ, ਪਰ ਹੇਠਾ ਮੈਂ ਆਪਣੀ ਉਸ ਰਚਨਾ ਦੇ ਅਰਥ ਕਰ ਦਿੱਤੇ ਹਨ ਜਿਸ ਤੇ ਉਹਨਾਂ ਸ਼ੰਕਾ ਉਠਾਇਆ ਹੈ (ਸੰਬੰਧਕੀਆਂ, ਜੋ ਸਿਹਾਰੀਆਂ ਰਾਹੀਂ ਪ੍ਰਗਟ ਹੁੰਦੀਆਂ, ਬੋਲਡ ਅੱਖਰਾਂ ਵਿੱਚ ਅਤੇ ਅਰਥ ਲਈ ਵਿਸਤ੍ਰਿਤ ਸ਼ਬਦ ਲਾਲ ਰੰਗ ਵਿੱਚ ਲਿਖੇ ਗਏ ਹਨ) ... ਸੋ ਆਪਨੂੰ ਹੀ ਸੰਬੋਧਿਤ ਹੋ ਕੇ ਬੇਨਤੀ ਹੈ ਕਿ ਕਿਸੇ ਦੀ ਨਿਜੀ ਪੱਧਰ ਤੇ ਜਾ ਕੇ ਕੀਤੀ ਟਿੱਪਣੀ ਨੂੰ ਛਾਪਣ ਤੋਂ ਪਹਿਲਾਂ ਉਸ ਵਿਅਕਤੀ ਦੇ ਵਿਸ਼ੇ ਵਿਸ਼ੇਸ਼ ਬਾਰੇ ਜਾਣਕਾਰੀ ਬਾਰੇ ਜਰੂਰ ਸਵਾਲ ਕਰਿਆ ਕਰੋ ਜੀ, ਜਿਵੇਂ ਗਿਆਨੀ ਜੀ ਨੂੰ ਉਹਨਾਂ ਦੀ ਵਰਣਕ ਛੰਦ ਵਿੱਚ ਲਿਖੀ ੧੦ ਵਰਣ, ਵਿਸਰਾਮ, ੮ ਵਰਣ ਦੀ ਰਚਨਾ ਬਾਰੇ ਕਿੰਨੀ ਕੁ ਸਮਝ ਹੋਣ ਦਾ ਸਵਾਲ ਕਰਨਾ ਬਣਦਾ ਹੈ !

ਬੱਬਾ ਬਗਲੇ ਭਗਤਿ ਸਮਿ, ਠੱਗਾਂ ਕੈ ਫਿਰਹਿ ਵਗਿ ||੧||

ਭਾਖਾ ਅਰਿ ਗੋਗੜਿ ਗੋਲ ਹੈ, ਲੁਟਿ ਖਾਵੈਂ ਸਭਿ ਜਗਿ ||੨||

ਜਗਿ ਲੂਟੈਂ ਕਰਿ ਭੇਖਿ ਬਹੁ, ਪਾਖੰਡ ਕਾ ਗਲਿ ਧਗਿ ||੩||

ਬੂਹਾ ਢੋਇ ਰਾਸਿ ਰਚਾਂਵਦੇ, ਮਾਸਿ ਮਨਾਵਹਿ ਫਗਿ ||੪||

ਤਿਆਗਣਿ ਨੋ ਉਪਦੇਸਦੇ, ਦਲਾਲੀ ਖਾਵਣਿ ਸਗਿ ||੫||

ਭੇਡਨਿ ਕੈ ਕੰਵਲ ਆਜੜੀ, ਹੱਕਣਿ ਤੁਰਹਿ ਬਗਿ ||੬||

ਹੁਣ ਬੱਬੇ ਅੱਖਰ ਦੀ ਗੱਲ ਕਰੀਏ ਤਾਂ ਬੱਬਾ ਤੋਂ ਬਣੇ ਬਗਲੇ ਭਗਤ ਦੇ ਸਮਾਨ ਹੀ (ਸੰਬੰਧਕੀ ਲਈ ਸਿਹਾਰੀ), ਠੱਗ ਵੱਗਾਂ ਦੇ ਵਿੱਚ ਫਿਰ ਰਹੇ ਹਨ (ਸੰਬੰਧਕੀ ਲਈ ਸਿਹਾਰੀ) | ਬੋਲੀ ਦੇ ਨਾਲ-੨ ਹੀ ਇਹਨਾਂ ਦੀ ਗੋਗੜ ਵੀ ਗੋਲ ਹੈ (ਸੰਬੰਧਕੀ ਲਈ ਸਿਹਾਰੀ), ਤੇ ਇਹ ਸਾਰੇ ਹੀ ਜਗਤ ਵਿੱਚ ਸਮੂੰਹ ਲੋਕਾਂ ਨੂੰ ਲੁੱਟ ਕੇ ਖਾਹ ਰਹੇ ਹਨ (ਸੰਬੰਧਕੀ ਲਈ ਸਿਹਾਰੀ) | ਬਹੁਤ ਪ੍ਰਕਾਰ ਦੇ ਭੇਖਾਂ ਨੂੰ ਕਰ ਕੇ ਇਹ ਜਗਤ ਵਿੱਚ ਲੁੱਟ ਰਹੇ ਹਨ (ਸੰਬੰਧਕੀ ਲਈ ਸਿਹਾਰੀ), ਤੇ ਇਸ ਪ੍ਰਕਾਰ ਇਹਨਾਂ ਨੇ ਗਲੇ ਵਿੱਚ ਪਖੰਡ ਦੇ ਧਾਗਿਆਂ ਨੂੰ ਲਟਕਾਇਆ ਹੋਇਆ ਹੈ (ਸੰਬੰਧਕੀ ਲਈ ਸਿਹਾਰੀ)| ਅਜਿਹੇ ਲੋਕ ਬੂਹਾ ਢੋ ਕੇ ਕਈ ਪ੍ਰਕਾਰ ਦੀਆਂ ਰਾਸ-ਰਲੀਆਂ ਨੂੰ ਰਚਾ ਰਹੇ ਹਨ (ਸੰਬੰਧਕੀ ਲਈ ਸਿਹਾਰੀ), ਇਸ ਪ੍ਰਕਾਰ ਇਹ ਰੰਗਲੀਆਂ ਵਾਲੇ ਪ੍ਰੀਤ ਮਾਸ ਫੱਗਣ ਨੂੰ ਮਨਾ ਰਹੇ ਹਨ (ਸੰਬੰਧਕੀ ਲਈ ਸਿਹਾਰੀ) | ਭਾਵੇਂ ਇਹ ਦੂਸਰਿਆਂ ਨੂੰ ਤਿਆਗ ਕਰਨ ਲਈ ਉਪਦੇਸ ਦਿੰਦੇ ਹਨ (ਸੰਬੰਧਕੀ ਲਈ ਸਿਹਾਰੀ), ਪਰ ਆਪ ਇਹ ਕੁੱਤਿਆਂ ਵਾਂਗਰ ਦਲਾਲੀ ਦੀਆਂ ਬੋਟੀਆਂ ਖਾਹ ਰਹੇ ਹਨ (ਸੰਬੰਧਕੀ ਲਈ ਸਿਹਾਰੀ)| ਕੰਵਲ ਕਹਿੰਦਾ ਹੈ ਕਿ ਅਜਿਹਿਆਂ ਨੇ ਭੋਲੇ ਗਵਾਰ ਲੋਕਾਂ ਨੂੰ ਭੇਡਾਂ ਬਣਾ ਕੇ ਆਪ ਉਹਨਾਂ ਦੇ ਆਜੜੀ ਬਣ ਬੈਠੇ ਹਨ (ਸੰਬੰਧਕੀ ਲਈ ਸਿਹਾਰੀ), ਇਸ ਪ੍ਰਕਾਰ ਇਹਨਾਂ ਬਗਲਿਆਂ ਨੇ ਭੋਲੇ-ਭਾਲੇ ਲੋਕਾਂ ਨੂੰ ਹੱਕਣ ਲਈ ਤੁਰਨਾ ਕੀਤਾ ਹੈ (ਸੰਬੰਧਕੀ ਲਈ ਸਿਹਾਰੀ) |

(ਸੰਪਾਦਕੀ ਟਿੱਪਣੀ:- ਪ੍ਰੋ: ਕਵਲਦੀਪ ਸਿੰਘ ਜੀ ਹਰ ਇੱਕ ਪਾਠਕ/ਲੇਖਕ ਦਾ ਬੌਧਕ ਪੱਧਰ ਇਕੋ ਜਿਹਾ ਨਹੀਂ ਹੁੰਦਾ। ਗਿ: ਸੰਤੋਖ ਸਿੰਘ ਦੀ ਟਿੱਪਣੀ ਅਤੇ ਤੁਹਾਡੇ ਵਲੋਂ ਉਸ ਦੇ ਜਵਾਬ ਦੇਣ ਨਾਲ ਅਨੇਕਾਂ ਹੀ ਹੋਰ ਪਾਠਕਾਂ/ਲੇਖਕਾਂ ਦੇ ਸ਼ੰਕੇ ਨਵਿਰਤ ਹੋਏ ਹੋਣਗੇ। ਤੁਸੀਂ ਕਈ ਭਾਸ਼ਾਵਾਂ ਦੇ ਮਾਹਰ ਹੋ ਅਤੇ ਨਾਲ ਹੀ ਗੁਰਮਤਿ ਨੂੰ ਵੀ ਕਾਫੀ ਸਮਝ ਚੁੱਕੇ ਹੋ ਜੋ ਕਿ ਤੁਹਾਡੀਆਂ ਲਿਖਤਾਂ ਤੋਂ ਪਤਾ ਲਗਦਾ ਹੈ। ਮੈਂ ਭਾਵੇਂ ਖੁਦ ਕੰਪਿਊਟਰ ਅਤੇ ਗੁਰਮਤਿ ਬਾਰੇ ਕਾਫੀ ਜਾਣਕਾਰੀ ਰੱਖਦਾ ਹਾਂ ਪਰ ਮੈਨੂੰ ਤੁਹਾਡੇ ਜਿੰਨੀ ਅਤੇ ਗਿ: ਸੰਤੋਖ ਸਿੰਘ ਜਿੰਨੀ ਭਾਸ਼ਾ ਬਾਰੇ ਜਾਣਕਾਰੀ ਨਹੀਂ ਹੈ। ਤੁਹਾਡੇ ਵਰਗੇ ਕੁੱਝ ਕੁ ਹੋਰ ਵੀ ਲੇਖਕ ਇੱਥੇ ਲਿਖਣ ਵਾਲੇ ਹਨ ਜਿਹੜੇ ਕਿ ਭਾਸ਼ਾ ਬਾਰੇ ਕਾਫੀ ਜਾਣਕਾਰੀ ਰੱਖਦੇ ਹਨ। ਪਰ ਕਈ ਐਸੇ ਵੀ ਹਨ ਜਿਹੜੇ ਕਿ ਪੜ੍ਹੇ ਲਿਖੇ ਵੀ ਹਨ ਅਤੇ ਗੁਰਮਤਿ ਨੂੰ ਵੀ ਕਾਫੀ ਸਮਝਦੇ ਹਨ ਪਰ ਉਹਨਾ ਦੀਆਂ ਲਿਖਤਾਂ ਵਿੱਚ ਕਾਫੀ ਗਲਤੀਆਂ ਹੁੰਦੀਆਂ ਹਨ ਅਤੇ ਬਹੁਤੇ ਥਾਂਈ ਉਹ ਹਿੰਦੀ ਦੇ ਲਫਜ਼ ਵਰਤ ਲੈਂਦੇ ਹਨ ਜਿਵੇਂ ਕਿ ਪਾਣੀ ਨੂੰ ਪਾਨੀ ਲਿਖਣਾ। ਸਮੇਂ ਦੀ ਘਾਟ ਕਰਕੇ ਮੈਂ ਇਹਨਾ ਦੇ ਸਾਰੇ ਸਪੈਲਿੰਗ ਠੀਕ ਨਹੀਂ ਕਰ ਸਕਦਾ ਪਰ ਜਿਹੜੇ ਜਿਆਦਾ ਗਲਤ ਲੱਗਦੇ ਹੋਣ ਉਹ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਬਾਕੀ ਪਾਠਕਾਂ ਦੇ ਛੱਡ ਦਿੰਦਾ ਹਾਂ ਕਿ ਉਹ ਆਪੇ ਹੀ ਗੱਲ ਨੂੰ ਸਮਝ ਲੈਣਗੇ। ਸਪਸ਼ਟੀਕਰਨ ਲਈ ਤੁਹਾਡਾ ਧੰਨਵਾਦ)

************************************************************************

ਬਿੱਲੀ ਦਾ ਹੱਜ / بلی دا حج
-ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਬਿੱਲੀ ਤੁਰੀ ਜੋ ਹੱਜ ਨੂੰ, ਨੌਂ ਸੌ ਚੂਹੇ ਖਾਹ |
ਦੂਣੇ ਹੋਰ ਖਾ ਗਈ, ਜਾਂਦੀ ਕਾਬੇ ਦੇ ਰਾਹ |
ਜਾਵੇ ਕਾਬੇ ਰਾਹ, ਹਾਜੀਆਂ ਝਪੱਟੇ ਮਾਰੇ |
ਅੱਲ੍ਹਾ-ਮੌਲਾ ਕੂਕਦੀ, ਕੁਫ਼ਰ ਕਰਦੀ ਸਾਰੇ |
ਪਾ ਸ਼ਰ੍ਹਾ ਦੇ ਵਾਸਤੇ, ਬਹਿ ਹਰਾਮ ਦੀ ਖਾਏ |
ਭਾਣਾ ਕੀ ਵਰਤਦਾ, ਬਿੱਲੀ ਹੈ ਹੱਜ ਦੇ ਰਾਹੇ |


(04/02/12)
ਅਜ੍ਰਾਵਤ ਸਿੰਘ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਭਾਈ ਹਰਦੇਵ ਸਿੰਘ ਜੰਮੂ ਜੀ ਦੇ ਇਹ ਵਿਚਾਰ ਵਾਕਿਆ ਹੀ ਕਾਬਿਲੇ ਤਾਰੀਫ਼ ਹਨ, ਖਾਸ ਕਰ ਇਹ ਪੰਕਤੀਆਂ :

“ਸੰਵਿਧਾਨ ਸਰਵਉਚ ਹੁੰਦਾ ਹੈ ਜਿਸ ਵਿੱਚ ਪਾਰਲਿਆਮੇਂਟ ਵਰਗੇ ਸੰਸਥਾਂਨ ਬਣਦੇ ਹਨ। ਸੰਵਿਧਾਨ ਅਨੁਸਾਰ ਮੁਲਕ ਦੀ ਕਾਰ ਚਲਾਉਂਣ ਲਈ ਪਾਰਲਿਆਮੇਂਟ ਨੂੰ ਸਰਵਉਚ ਅਦਾਰਾ ਮੰਨਿਆਂ ਜਾਂਦਾ ਹੈ ਹਾਲਾਂਕਿ ਉਹ ਸੰਵਿਧਾਨ ਦੇ ਹੇਠ ਹੀ ਆਉਂਦਾ ਹੈ। ਸਰਵਉਚ ਅਦਾਲਤ (ਸੁਪਰੀਮ ਕੋਰਟ) ਵੀ ਸੰਵਿਧਾਨ ਦੇ ਅੰਦਰ ਹੀ ਹੁੰਦੀ ਹੈ। ਇਸ ਲਈ ਸਰਵਉਚਤਾ ਦਾ ਸਿਧਾਂਤ ਸ਼੍ਰੇਣੀ ਬੱਧ ਅਤੇ ਸਰਵਉਚਤਾ ਦੇ ਪਰਿਪੇਖ ਨਾਲ ਹੀ ਸਮਝਿਆ ਜਾ ਸਕਦਾ ਹੈ”।
ਡਾ ਢਿੱਲੋਂ ਸਾਹਿਬ ਜੀ ਦੇ ਜਵਾਬ, ਵਿਚ ਇਹ ਗੱਲ ਦਰੁਸਤ ਫਰਮਾਈ | ਹੁਕਮ ਹੀ ਸਿਰਮੋਰ ਮੰਨਿਆ ਗਿਆ ਹੈ ਅਤੇ ਹੁਕਮ ਹੈ ਹਾਕਿਮ ਦਾ, ਦੋਨਾ ਵਿਚ ਕੋਈ ਫਰਕ ਨਹੀਂ |

ਭਾਈ ਸਾਹਿਬ ਜੀ ਆਪ ਜੀ ਤੋਂ ਇੱਕ ਸਵਾਲ ਪੂਛਨਾ ਚਾਹੁੰਦਾ ਹਾਂ | ਆਪ ਜੀ ਨੇ ਇਹ ਸ਼ਬਦ ਵਰਤੇ “ਸਿੱਖ “ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ” ਸਰਵਉਚ ਕਹਿੰਦੇ ਹਨ” |
ਦਾਸ ਗੁਰਬਾਣੀ ਨੂੰ ਪੜਦਾ ਹੈ ਲੇਕਿਨ ਸਮਝ ਘਟ ਹੈ,ਤੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ, ਦਾਸ ਦਾ ਇੱਕ ਸਵਾਲ ਹੈ.

”ਸਬਦ” ਨੂੰ ਗੁਰੂ, ਮ੫, ਮ੩, ਭੱਟਾਂ ਆਦਿਕ ਨੇ ਕਿਹਾ ਹੈ | ਜਿੱਦਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ “ਸਬਦ”, ਲਫਜ਼ ਦੀ ਵਰਤੋ ਮ੧, ਮ੩, ਭਗਤ ਸਾਹਿਬਾਨ ਆਦਿਕ ਨੇ ਕੀਤੀ ਹੈ |
ਇਹ ਮਹਾ ਪੁਰਖ ਕਿਸ “ਸਬਦ” ਦੀ ਗਲ ਕਰਦੇ ਹਨ ? ਮੋਜੂਦਾ ਸਮੇਂ ਵਿਚ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ “ਸ਼ਬਦ ਗੁਰੂ” ਕਹਿੰਦੇ ਹਾਂ , ਪ੍ਰਵਾਨ ਹੈ |
ਪਰ ਜਿਹੜੇ “ਸਬਦ” ਦੀ ਗੱਲ ਮ੧, ਮ੩, ਮ੫, ਭਗਤ ਭੱਟ ਆਦਿਕ ਕਰ ਰਹੇ ਹਨ,
> ਆਪ ਜੀ ਦੇ ਮੁਤਾਬਿਕ ਉਹ “ਸਬਦ” ਕੀ ਹੈ?
> ਕੀ ਉਹ ਹਾਲੇ ਵੀ ਮੋਜੂਦ ਹੈ ?
> ਜੇ ਹੈ ਤੇ ਕਿਥੇ ਹੈ ਅਤੇ ਕਿਸ ਤਰ੍ਹਾਂ ਦਾ ਹੈ ?
> ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਮਿਲਣ ਤੋਂ ਬਾਅਦ ਵੀ ਕੀ ਉਸ ਦੀ ਮੋਜੁਦਗੀ ਹੈ ?
> ਉਸ “ਸਬਦ” ਦਾ ਸਿਖਾਂ ਵਿਚ ਕੀ ਦਰਜਾ ਹੈ ?
> ਤੇ ਉਸ ਸਬਦ ਵਿਚ ਤੇ ਗੁਰੂ ਗ੍ਰੰਥ ਸਾਹਿਬ ਵਿਚ ਕੀ ਸਮਾਨਤਾ ਹੈ ਅਤੇ ਕੀ ਫਰਕ ?

ਸਮਾਂ ਪਾ ਕੇ ਇਸ ਬਾਰੇ ਥੋੜਾ ਖੁਲਾਸਾ ਕਰ ਕੇ ਦਾਸ ਨੂੰ ਗਿਆਨ ਬਖਸ਼ਣਾ ਜੀ | ਧੰਨਵਾਦ
ਥੋੜੀ ਮੱਤ ਕਰਕੇ ਭੁੱਲ ਚੂਕ ਮਾਫ਼


ਸਹੂਲਤ ਲਈ “ਸ਼ਬਦ ਗੁਰੂ” ਵਿਚੋਂ ਲਿੱਤਿਆਂ ਤੁੱਕਾਂ :
1 ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦੀਨਾ ਜੀਉ ॥੪॥੧੪॥੨੧॥ (ਪੰਨਾ 100, ਸਤਰ 18, ਮਃ 5)
2 ਨਾਮ ਨਿਧਾਨ ਤਿਸਹਿ ਪਰਾਪਤਿ ਜਿਸੁ ਸਬਦੁ ਗੁਰੂ ਮਨਿ ਵੂਠਾ ਜੀਉ ॥੨॥ (ਪੰਨਾ 101, ਸਤਰ 1, ਮਃ 5)
3 ਸਬਦੁ ਗੁਰੂ ਕਾ ਸਦ ਉਚਰਹਿ ਜੁਗੁ ਜੁਗੁ ਵਰਤਾਵਣਹਾਰਾ ॥ (ਪੰਨਾ 593, ਸਤਰ 11, ਮਃ 3)
4 ਜੈ ਜੈ ਕਾਰੁ ਹੋਤੁ ਜਗ ਭੀਤਰਿ ਸਬਦੁ ਗੁਰੂ ਰਸੁ ਚਾਖੈ ॥੧॥ (ਪੰਨਾ 630, ਸਤਰ 9,ਮਃ 5)
5 ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (ਪੰਨਾ 943, ਸਤਰ 1, ਮਃ 1)
6 ਨਿਰਭਉ ਸਬਦੁ ਗੁਰੂ ਸਚੁ ਜਾਤਾ ਜੋਤੀ ਜੋਤਿ ਮਿਲਾਇਦਾ ॥੮॥ (ਪੰਨਾ 1034, ਸਤਰ 18, ਮਃ 1)
7 ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ ॥ (ਪੰਨਾ 1407, ਸਤਰ 3, ਭਟ ਕਲ-ਸਹਾਰ)
8 ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥ (ਪੰਨਾ 1249, ਸਤਰ 9, ਮਃ 3)
9 ਅੰਤਰਿ ਅਗਨਿ ਸਬਲ ਅਤਿ ਬਿਖਿਆ ਹਿਵ ਸੀਤਲੁ ਸਬਦੁ ਗੁਰ ਦੀਜੈ ॥ (ਪੰਨਾ 1325, ਸਤਰ 19, ਮਃ 4)
10 ਕਚਹੁ ਕੰਚਨੁ ਭਇਅਉ ਸਬਦੁ ਗੁਰ ਸ੍ਰਵਣਹਿ ਸੁਣਿਓ ॥ (ਪੰਨਾ 1399, ਸਤਰ 9, ਭਟ ਨਲ੍ਯ੍ਯ)
11 ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥ (ਪੰਨਾ 635, ਸਤਰ 6, ਮਃ 1)
12 ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥ (ਪੰਨਾ 767, ਸਤਰ 4, ਮਃ 1)
13 ਆਪੇ ਸਬਦੁ ਗੁਰ ਮੰਨਿ ਵਸਾਏ ॥(ਪੰਨਾ 125, ਸਤਰ 14, ਮਃ 3)
14 ਤਾ ਅਪਿਉ ਪੀਵੈ ਸਬਦੁ ਗੁਰ ਕੇਰਾ ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ ॥(ਪੰਨਾ 305, ਸਤਰ 15, ਮਃ 4)

ਸਿੱਖ ਮਾਰਗ ਦਾ ਵੀ ਧੰਨਵਾਦ ਜੋ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਅਤੇ ਗੁਰਮੁਖਾਂ ਦੇ ਰੁਬਾਰੂ ਕਰਵਾਉਂਦੀ ਹੈ | ਇੱਕ ਗੱਲ ਸਿੱਖ ਮਾਰਗ ਦੇ ਚਾਲਕ ਤੋਂ ਪੁੱਛਣਾ ਚਾਹੁੰਦਾ ਹਾਂ | ਆਪ ਜੀ ਪੰਜਾਬੀ ਲਿੱਪੀ ਲਿਖਣ ਵਸੇ ਕੀ ਇਸਤੇਮਾਲ ਕਰਦੇ ਹੋ | ਕਿਓਂਕਿ ਜੋ ਔਜ਼ਾਰ (ਟੂਲ) ਦਾਸ ਇਸਤੇਮਾਲ ਕਰ ਰਿਹਾ ਹੈ ਉਹ ਗੂਗਲ ਵਾਲਿਆਂ ਦਾ ਹੈ ਇਸ ਵਿਚ ਪੰਜਾਬੀ ਠੀਕ ਨਹੀਂ ਲਿੱਖੀ ਜਾਂਦੀ, ਅਤੇ ਆਪ ਜੀ ਹੋਰ ਕਿਸੀ ਭਾਸ਼ਾ ਵਿਚ ਲਿਖਤ ਨਹੀਂ ਲਗਾਉਂਦੇ | ਇਸ ਕਰਕੇ ਆਪ ਜੀ ਨੂੰ ਵੀ ਦਿੱਕਤ ਆਂਦੀ ਹੋਵੇਗੀ | ਕਿਰਪਾ ਕਰ ਕੇ ਸੁਝਾ ਦਿਓ |

ਦਾਸ ਅਜ੍ਰਾਵਤ ਸਿੰਘ
--
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।


(ਸੰਪਾਦਕੀ ਨੋਟ:- ਜੋ ਸਭ ਲਈ ਸਾਂਝਾ ਹੈ। ਉਂਜ ਤਾਂ ਭਾਂਵੇਂ ਅਸੀਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕੇ ਹਾਂ ਪਰ ਕਈ ਨਵੇਂ ਪਾਠਕ/ਲੇਖਕ ਜਦੋਂ ‘ਸਿੱਖ ਮਾਰਗ’ ਨਾਲ ਜੁੜਦੇ ਹਨ ਜਾਂ ਜੁੜਨਾ ਚਾਹੁੰਦੇ ਹਨ ਤਾਂ ਉਹਨਾ ਦੇ ਮਨ ਵਿੱਚ ਕਈ ਸਵਾਲ ਆਉਂਦੇ ਹਨ ਕਿ ਆਪਣੀਆਂ ਲਿਖਤਾਂ ਕਿਸ ਤਰ੍ਹਾਂ ਅਤੇ ਕਿਸ ਫੌਂਟਸ ਵਿੱਚ ਭੇਜੀਏ? ਇੱਥੇ ਕਿਹੜੇ ਫੌਂਟਸ ਵਰਤੇ ਜਾਂਦੇ ਹਨ ਜਾਂ ਟਾਈਪ ਕਰਨਾ ਕਿਸ ਲਿਪੀ ਵਿੱਚ ਸੌਖਾ ਹੈ? ਇਹਨਾ ਸਾਰੀਆਂ ਗੱਲਾਂ ਦਾ ਸੰਖੇਪ ਉਤਰ ਇਹ ਹੈ ਕਿ ਤੁਸੀਂ ਜਿਸ ਲਿਪੀ ਵਿੱਚ ਵੀ ਸੌਖਾ ਟਾਈਪ ਕਰਕੇ ਭੇਜ ਸਕਦੇ ਹੋ ਭੇਜ ਦਿਓ ਬਾਕੀ ਕੰਮ ਅਸੀਂ ਆਪ ਹੀ ਕਰ ਲਵਾਂਗੇ। ਪਰ ਜੇ ਕਰ ਤੁਸੀਂ, ਅਨਮੋਲ ਲਿਪੀ, ਗੁਰਬਾਣੀ ਲਿਪੀ, ਚਾਤ੍ਰਕਿ ਜਾਂ ਇਸ ਫੈਮਲੀ ਦੀਆਂ ਬਾਕੀ ਹੋਰ ਲਿਪੀਆਂ ਦੀ ਵਰਤੋਂ ਕਰ ਸਕਦੇ ਹੋ ਤਾਂ ਇਹ ਸਭ ਲਈ ਸੌਖਾ ਹੋਵੇਗਾ। ਤੁਹਾਡੇ ਲਈ ਟਾਈਪ ਕਰਨਾ ਅਤੇ ਮੇਰੇ ਲਈ ਕੰਨਵਰਟ ਕਰਕੇ ਪਉਣਾ। ਇਹ ਸਾਰਾ ਕੁੱਝ ਤੁਸੀਂ ਮਾਈਕਰੋਸੌਫਟ ਔਫਿਸ ਵਰਡ ਵਿੱਚ ਕਰ ਸਕਦੇ ਹੋ। ਜੇ ਕਰ ਤੁਹਾਡੇ ਕੰਪਿਊਟਰ ਵਿੱਚ ਇਹ ਪ੍ਰੋਗਰਾਮ ਨਹੀਂ ਹੈ ਤਾਂ ਕੋਈ ਵੀ ਹੋਰ ਵਰਡ ਪਰੋਸੈਸਰ ਵਰਤ ਸਕਦੇ ਹੋ। ਇਹ ਇੰਟਰਨੈੱਟ ਤੋਂ ਫਰੀ ਮਿਲ ਜਾਂਦੇ ਹਨ। ਜੇ ਕਰ ਤੁਹਾਨੂੰ ਡਾਊਨਲੋਡ ਕਰਕੇ ਪਉਣਾਂ ਨਹੀਂ ਆਉਂਦਾ ਤਾਂ ਤੁਸੀਂ ਵਰਡ ਪੈਡ ਵੀ ਵਰਤ ਸਕਦੇ ਹੋ ਜੋ ਕਿ ਹਰ ਇੱਕ ਕੰਪਿਊਟਰ ਵਿੱਚ ਪਹਿਲਾਂ ਹੀ ਵਿੰਡੋ ਦੇ ਨਾਲ ਪਾਇਆ ਹੋਇਆ ਹੁੰਦਾ ਹੈ। ਇਹਨਾ ਪ੍ਰੋਗਰਾਮਾਂ ਤੇ ਟਾਈਪ ਕਰਕੇ ਤੁਸੀਂ ਆਪਣੀ ਫਾਈਲ ਨੂੰ ਅਟੈਚਮਿੰਟ ਕਰਕੇ ਭੇਜੋ। ਜੇ ਕਰ ਤੁਸੀਂ ਪੜ੍ਹੇ ਲਿਖੇ ਰਿਟਾਇਰਡ ਵਿਆਕਤੀ ਹੈ ਅਤੇ ਤੁਸੀਂ ਕਦੀ ਵੀ ਪੰਜਾਬੀ ਵਿੱਚ ਟਾਈਪ ਨਹੀਂ ਕੀਤਾ ਪਰ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਅੰਗ੍ਰੇਜ਼ੀ ਵਿੱਚ ਈ-ਮੇਲ ਕਰ ਲੈਂਦੇ ਹੋ ਤਾਂ ਸਾਨੂੰ ਦੱਸੋ ਅਸੀਂ ਤੁਹਾਨੂੰ ਫੂਨ ਤੇ ਹੀ ਇਸ ਬਾਰੇ ਗਾਈਡ ਕਰ ਸਕਦੇ ਹਾਂ। ਜੇ ਕਰ ਇਹਨਾ ਗੱਲਾਂ ਦੀ ਸਮਝ ਨਹੀਂ ਆਈ ਜਾਂ ਹੋਰ ਜਾਣਕਾਰੀ ਦੀ ਲੋੜ ਹੈ ਤਾਂ ਸਾਨੂੰ ਪੁੱਛ ਸਕਦੇ ਹੋ।
ਚੱਲ ਰਹੀ ਵਿਚਾਰ ਚਰਚਾ ਵਿੱਚ ਕਿਰਪਾ ਕਰਕੇ ਕਿਸੇ ਦੀ ਧਿਰ ਨਾ ਬਣੋ ਖਾਸ ਕਰਕੇ ਅਕਾਲ ਤਖ਼ਤ ਬਾਰੇ ਕਿਉਂਕਿ ਇਸ ਬਾਰੇ ਪਹਿਲਾਂ ਕਾਫੀ ਚਰਚਾ ਹੋ ਚੁੱਕੀ ਹੈ ਅਤੇ ਇਸ ਨੂੰ ਦੋ ਬੰਦਿਆਂ ਵਿੱਚ ਹੀ ਰਹਿਣ ਦਿਓ। ਹਾਂ ਜੇ ਕਰ ਨਿੱਤਨੇਮ ਦੀਆਂ ਬਾਣੀਆਂ ਬਾਰੇ ਵਿਚਾਰ ਅੱਗੇ ਚੱਲਦੀ ਹੈ ਤਾਂ ਇਸ ਵਿੱਚ ਕੁੱਝ ਹੱਦ ਤੱਕ ਸ਼ਾਮਲ ਹੋਇਆ ਜਾ ਸਕਦਾ ਹੈ)


(04/02/12)
ਹਰਦੇਵ ਸਿੰਘ, ਜੰਮੂ

ਸਰਬਜੀਤ ਸਿੰਘ ਧੁੰਦਾ ਜੀ ਦੇ ਬਿਆਨ ਬਾਰੇ
ਹਰਦੇਵ ਸਿੰਘ, ਜੰਮੂ
ਸਿੱਖ ਮਾਰਗ. ਕਾਮ ਤੇ ਸਰਬਜੀਤ ਸਿੰਘ ਧੁੰਦਾ ਜੀ ਨਾਲ ਵਿਸ਼ੇਸ਼ ਮੁਲਾਕਾਤ ਬਾਰੇ ਪੜਨ ਨੂੰ ਮਿਲਿਆ ਹੈ। ਉਨਾਂ ਨੇ ਕੁੱਝ ਸਵਾਲਾਂ ਦੇ ਜਵਾਬ ਦਿੰਦੇ ਕਿਹਾ ਹੈ:-
? ਕੀ ਤੁਸੀਂ ਸ੍ਰੀ ਜਾਪ ਸਾਹਿਬ ਦੇ ਵਿਰੋਧੀ ਹੋ? ਜਵਾਬ:-ਇਹ ਜਾਣ ਬੁੱਝ ਕੇ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿੰਨੇ ਵੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰਕ ਹਨ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਯਾਦਾ ਉਪਰ ਸੰਪੂਰਨ ਤੌਰ ਤੇ ਪਹਿਰਾ ਦਿੰਦੇ ਹਨ ਤੇ ਪ੍ਰਚਾਰ ਕਰਦੇ ਹਨ। ਖੰਡੇ ਦੀ ਪਾਹੁਲ ਵੇਲੇ ਪੜ੍ਹੀਆਂ ਜਾਂਦੀਆਂ ਬਾਣੀਆਂ ਜਪੁਜੀ ਸਾਹਿਬ, ਜਾਪ ਸਾਹਿਬ, ਸਵਯੇ, ਚੌਪਈ ਤੇ ਅਨੰਦ ਸਾਹਿਬ ਤੇ ਪਹਿਰਾ ਦਿੰਦੇ ਹਾਂ। ਸਾਡੇ ਕਾਲਜ ਵਿੱਚ ਆ ਕੇ ਦੇਖ ਲਵੋ ਸਵੇਰੇ ਨਿਤਨੇਮ ਦੀਆਂ ਬਾਣੀਆਂ ਵਿੱਚ ਵੀ ਇਹੀ ਬਾਣੀਆਂ ਪੜੀਆਂ ਜਾਦੀਆਂ ਹਨ।………ਮੈਂ ਕਿਸੇ ਦੇ ਵੀ ਅਜਿਹੇ ਕਦਮ ਨਾਲ ਸਹਿਮਤ ਨਹੀਂ ਹਾਂ ਜੋ ਸਿੱਖ ਰਹਿਤ ਮਰਿਯਾਦਾ ਦੇ ਉਲਟ ਹੋਵੇ” (ਮਿਤੀ 03. 02. 2012 ਸਿੱਖ ਮਾਰਗ. ਕਾਮ)
ਇਸਦੇ ਨਾਲ ਹੀ ਉਨਾਂ ਨਿਤਨੇਮ ਵਿਚਲੀਆਂ ਰਚਨਾਵਾਂ ਬਾਰੇ ਗਲਤ ਅਤੇ ਮਖੋਲਿਆ ਅਤੇ ਘਟਿਆ ਹਰਬੇ ਵਰਤਣ ਦੀ ਸਪਸ਼ਟ ਸ਼ਬਦਾਂ ਵਿੱਚ ਨੱਖੇਦੀ ਕੀਤੀ ਹੈ। ਐਸੀ ਇਹ ਇੱਕ ਅਪੀਲ ਕੁੱਝ ਸਿੱਖ ਸੱਜਣਾ ਵਲੋਂ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਦਾਸ ਦਾ ਨਾਮ ਵੀ ਸੀ। ਅਪੀਲ ਦੇ ਚੌਥੇ ਨੁਕਤੇ ਦਾ ਭਾਵ ਕੇਵਲ ਇਤਨਾ ਸੀ ਕਿ ਸਿੱਖ ਰਹਿਤ ਮਰਿਆਦਾ ਵਿਚਲੀ ਅਰਦਾਸ ਅਤੇ ਨਿਤਨੇਮ ਵਿਚਲਿਆਂ ਰਚਨਾਵਾਂ ਬਾਰੇ ਭੱਦੀ ਸ਼ਬਦਾਵਲੀ ਨਹੀਂ ਵਰਤੀ ਜਾਣੀ ਚਾਹੀਦੀ। ਉਸ ਅਪੀਲ ਦਾ ਸਵਾਗਤ ਵੀ ਹੋਇਆ ਅਤੇ ਕੁੱਝ ਸੱਜਣਾ ਵਲੋਂ ਸ਼ੱਕ ਨੁਮਾਂ ਵਿਰੋਧ ਵੀ।
ਹੁਣ ਧੁੰਦਾ ਜੀ ਬਾਰੇ ਉਨ੍ਹਾਂ ਸੱਜਣਾ ਦੀ ਕੀ ਰਾਏ ਹੈ? ਕੀ ਉਹ ਵੀ ਕਿਸੇ ‘ਪਾਵਨ ਕਾਰਜ’ ਨੂੰ ਰੋਕਣ ਦਾ ਕੰਮ ਕਰ ਰਹੇ ਹਨ? ਆਸ ਹੈ ਕਿ ਕੁੱਝ ਸੱਜਣ ਇਨ੍ਹਾਂ ਸਵਾਲਾਂ ਤੇ ਵਿਚਾਰ ਕਰਨ ਗੇ।
ਦਾਸ ਦੇ ਵਿਚਾਰ ਅਨੁਸਾਰ ਧੁੰਦਾ ਜੀ ਨੇ ਅਪਣੇ ਸ਼ਬਦਾਂ ਵਿੱਚ ਬੜੀ ਸਪਸ਼ਟਵਾਦੀ ਪਹੁੰਚ ਦਰਸਾਉਂਦੇ ਨਿਡਰਤਾ ਨਾਲ ਅਕਾਲ ਤਖ਼ਤ ਤੋਂ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਤੇ ਪਹਿਰਾ ਦੇਂਣ ਬਾਰੇ ਅਪਣੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਗਲਤੀਆਂ ਕੱਡਣ ਬਾਰੇ ਪ੍ਰਚਾਰ ਦੀ ਨਿੰਦਾ ਵੀ ਕੀਤੀ ਹੈ। ਇਸ ਲਈ ‘ਸਿੱਖ ਮਿਸ਼ਨਰੀ ਕਾਲੇਜ ਲੁਧਿਆਨਾ’ ਅਤੇ ‘ਗੁਰਮਤਿ ਗਿਆਨ ਮਿਸ਼ਨਰੀ ਕਾਲੇਜ’ ਵਰਗੀਆਂ ਮਿਸ਼ਨਰੀ ਸੰਸਥਾਵਾਂ ਵੀ ਵਧਾਈ ਦਿਆਂ ਪਾਤਰ ਹਨ ਕਿ ਉਹ ਇਸ ਵਿਸ਼ੇ ਤੇ ਅਰਦਾਸ ਅਤੇ ਨਿਤਨੇਮ ਬਾਰੇ ਬਿਨ੍ਹਾ ਕੋਈ ਗ਼ੈਰਵਾਜਬ ਕਨਫ਼ਿਯੁਜ਼ਨ ਖੜੇ ਕੀਤੇ ‘ਦਸ਼ਮੇਸ਼ ਜੀ ਦੇ ਹੁਕਮ’ ‘ਸਿੱਖ ਰਹਿਤ ਮਰਿਆਦਾ’ ਅਤੇ ‘ਸਿੱਖਾਂ ਵਲੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਵਿਵਾਦਤ ਪਰਵਾਨਗੀ’ ਨੂੰ ਹੀ ਅਧਾਰ ਬਨਾ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲ ਕਿਸੇ ਵੀ ਹੋਰ ਪੁਸਤਕ/ਗ੍ਰੰਥ ਦੀ ਨਸ਼ੀਨੀ ਦਾ ਵਿਰੌਧ ਕਰਦੀਆਂ ਹਨ। ਇਹੀ ਕਾਰਨ ਹੈ ਕਿ ਇਹ ਸੰਸਥਾਵਾਂ ਅਤੇ ਕੁੱਝ ਸੁੱਲਝੇ ਹੋਏ ਵਿਦਵਾਨ, ਕਮਰਾ ਬੰਦ ਹੋ ਭੁੱਲੇਖਾਪੁਰਨ ਅਤੇ ਬੇ-ਮਿਆਰੀ ਟਿੱਪਣਿਆਂ ਕਰਨ ਵਾਲੇ ਕੁੱਝ ਵੀਰਾਂ ਦੇ ਅਤੇ ਪੰਥਕ ਸੰਸਆਵਾਂ ਤੇ ਬੈਠੀ ਮਨਮਤਿ ਸੋਚ ਦੇ ਮੁਕਾਬਲ, ਫ਼ੀਲਡ ਵਿੱਚ ਉਸਾਰੂ ਕੰਮ ਕਰ ਰਹੇ ਹਨ। ਪੰਥ ਇਨ੍ਹਾਂ ਅਧਾਰਾਂ ਨਾਲ ਸਹਿਮਤ ਹੀ ਹੈ ਅਤੇ ਇਸੇ ਸਹਮਤੀ ਨੂੰ ਹੀ ਗੁਰੂ ਦੇ ਬਰਾਬਰ ਕਿਸੇ ਹੋਰ ਪੁਸਤਕ/ਗ੍ਰੰਥ ਦੀ ਨਸ਼ੀਨੀ ਵਰਗੀ ਮਨਮਤਿ ਦੇ ਵਿਰੋਧ ਦਾ ਅਧਾਰ ਬਨਾਉਂਣਾ ਚਾਹੀਦਾ ਹੈ।
ਹਰਦੇਵ ਸਿੰਘ, ਜੰਮੂ


(04/02/12)
ਸਤਨਾਮ ਕੌਰ ਫ਼ਰੀਦਾਬਾਦ

ਪ੍ਰਚਾਰਕਾਂ ਦੀਆਂ ਗੁਰਮਤਿ ਵਾਲੀਆਂ ਗੱਲਾਂ ਸੁਣ ਕੇ ਕੰਵਲਦੀਪ ਸਿੰਘ ਵਰਗੇ ਕਿਰਤੀ ਲੋਕ ਤਾਂ ਜਾਗ ਪਏ ਪਰ ਪ੍ਰਚਾਰਕ ਅਮਲੀ ਜੀਵਨ ਵਿੱਚ ਆਪ ਸੱਚ ਤੋਂ ਦੂਰ ਹੋਈ ਬੈਠੇ ਹਨ: ਸ. ਉਪਕਾਰ ਸਿੰਘ ਫਰੀਦਾਬਾਦ
(੪ ਫਰਵਰੀ ੨੦੧੨; ਸਤਨਾਮ ਕੌਰ ਫ਼ਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਗਿਆਨੀ ਜਾਚਕ ਦੀ ਗੱਲ ਬਿਲਕੁਲ ਸਹੀ ਹੈ ਕਿ ਅੱਜ ਪ੍ਰੋਫੈਸਰ ਕੰਵਲਦੀਪ ਸਿੰਘ ਵਰਗੇ ਕਿਰਤੀ ਨੌਜਵਾਨ ਜਾਗਰੂਕ ਹੋ ਚੁੱਕੇ ਹਨ ਪਰ ਸਟੇਜਾਂ `ਤੇ ਗੁਰਮਤਿ ਦੀਆਂ ਗੱਲਾਂ ਸੁਣਾਉਣ ਵਾਲੇ ਪ੍ਰਚਾਰਕ ਆਪ ਸੱਚ ਤੋਂ ਕਿਤੇ ਦੂਰ ਹੋਈ ਬੈਠੇ ਹਨ। ਸ. ਉਪਕਾਰ ਸਿੰਘ ਨੇ ਕਿਹਾ ਕਿ ਗੁਰਮਤਿ ਵਿੱਚ ਸੱਚ ਤੋਂ ਵੀ ਉਪਰ ਸੱਚ ਆਚਾਰ ਦੀ ਗੱਲ ਕੀਤੀ ਹੈ ਪਰ ਕੇਵਲ ਸੱਚ ਕਹਿਣਾ ਹੀ ਕਾਫੀ ਨਹੀਂ ਜੇਕਰ ਇਨਸਾਨ ਦੇ ਆਚਰਣ ਵਿੱਚ ਸਚ ਸ਼ਾਮਲ ਨਹੀਂ। ਉਨ੍ਹਾਂ ਕਿਹਾ ਕਿ ਜਦ ਅਸੀਂ ਕਹਿੰਦੇ ਹਾਂ ਕਿ ਸ੍ਰੀ ਅਕਾਲ ਤਖ਼ਤ ਸਰਵਉੱਚ ਹੈ ਅਤੇ ਹਰ ਸਿੱਖ ਦਾ ਸੀਸ ਉਸ ਅੱਗੇ ਝੁਕਦਾ ਹੈ ਤਾਂ ਉਹ ਅਕਾਲ ਤਖ਼ਤ ਕੇਵਲ ਇੱਕ ਇਮਾਰਤ ਦਾ ਨਾਂ ਨਹੀਂ ਸਗੋ ਇੱਕ ਸਿਧਾਂਤ ਹੁੰਦਾ ਹੈ ਜਿਸ ਵਿੱਚ ਸਿਰਫ ਸਚ ਤੇ ਸਚ ਦੀ ਹੀ ਗੱਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਸਾਹਮਣੇ ਜਿਸ ਇਮਾਰਤ ਨੂੰ ਅਕਾਲ ਤਖ਼ਤ ਕਿਹਾ ਜਾਂਦਾ ਹੈ ਉਹ ਇਸ ਲਈ ਕਿ ਉਥੋਂ ਗੁਰਮਤਿ ਦੀ ਰੌਸ਼ਨੀ ਵਿੱਚ ਸਚ `ਤੇ ਅਧਾਰਤ ਫੈਸਲੇ ਹੋਣੇ ਸਨ ਪਰ ਅਫਸੋਸ ਅੱਜ ਤਾਂ ਉਥੇ ਰਾਜਨੀਤਕਾਂ ਦੇ ਚਾਪਲੂਸ ਅਖੌਤੀ ਜੱਥੇਦਾਰ ਜੋ ਧਾਰਮਕ ਵੇਸ਼ਵਾਵਾਂ ਹਨ ਉਨ੍ਹਾਂ ਦੇ ਝੂਠੇ ਫੈਸਲੇ ਹੁੰਦੇ ਹਨ ਅਤੇ ਪੰਥ ਨਾਲ ਧ੍ਰੋਹ ਕਮਾਉਣ ਵਾਲਿਆਂ ਨੂੰ ਫ਼ਖਰ-ਏ-ਕੌਮ ਨਾਲ ਸਨਮਾਨਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇੰਨ੍ਹਾਂ ਧਾਰਮਕ ਵੇਸ਼ਵਾਵਾਂ ਦੇ ਝੂਠੇ ਫੈਸਲਿਆਂ ਅੱਗੇ ਇਹ ਕਹਿ ਕੇ ਨਤਮਸਤਕ ਹੋ ਜਾਂਦੇ ਹਨ ਕਿ ਅਕਾਲ ਤਖ਼ਤ ਸਰਵਉੱਚ ਹੈ ਤਾਂ ਉਹ ਸੱਚ ਦੀ ਤੌਹੀਨ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਫੀ ਲੰਮੇ ਸਮੇਂ ਤੋਂ ਜਾਗਰੂਕ ਸਿੱਖਾਂ ਨੇ ਪੁਜਾਰੀ ਸ਼੍ਰੇਣੀ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਅਤੇ ਸੱਚ ਦੇ ਮਿਸ਼ਨਰੀ ਪ੍ਰਚਾਰਕਾਂ ਤੋਂ ਵੀ ਇਹੀ ਆਸ ਰੱਖੀ ਜਾਂਦੀ ਹੈ ਕਿ ਉਹ ਪ੍ਰੋ. ਕੰਵਲਦੀਪ ਸਿੰਘ ਵਰਗੇ ਕਿਰਤੀ ਨੌਜਵਾਨ ਵਾਂਗ ਅਪਣੇ ਜੀਵਨ ਕਾਲ ਵਿੱਚ ਕਦੇ ਵੀ ਇਨ੍ਹਾਂ ਧਾਰਮਕ ਵੇਸ਼ਵਾਵਾਂ ਅੱਗੇ ਸੀਸ ਨਹੀਂ ਝੁਕਾਉਣਗੇ ਸਗੋਂ ਸੱਚ ਦੇ ਸਿਧਾਂਤ ਅਕਾਲ ਤਖ਼ਤ ਉਤੇ ਡੱਟ ਕੇ ਪਹਿਰਾ ਦੇਣਗੇ।


(04/02/12)
ਪ੍ਰਮਿੰਦਰ ਸਿੰਘ ਪ੍ਰਵਾਨਾ

ਪ੍ਰਸਿੱਧ ਪ੍ਰਚਾਰਕ ਭਾਈ ਅਵਤਾਰ ਸਿੰਘ ਮਿਸ਼ਨਰੀ ਦੀ ਧਾਰਮਿਕ ਪਲੇਠੀ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਲੋਕ ਅਰਪਣ
ਯੂਨੀਅਨ ਸਿਟੀ-ਕੈਲੇਫੋਰਨੀਆਂ
(USA) ਪ੍ਰਮਿੰਦਰ ਸਿੰਘ ਪ੍ਰਵਾਨਾ-ਬੀਤੇ ਦਿਨੀਂ 29 ਜਨਵਰੀ 2012 ਨੂੰ, ਯੂਨੀਅਨ ਸਿਟੀ ਲਾਇਬ੍ਰੇਰੀ ਵਿੱਚ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ, ਇੰਟ੍ਰਨੈਸ਼ਲ ਸਿੰਘ ਸਭਾ ਯੂ. ਐੱਸ. ਏ. , ਅਖੌਤੀ ਸੰਤਾਂ ਦੇ ਕੌਤਕ ਗਰੁੱਪ ਅਤੇ ਸਹਿਤ ਸਭਾ ਕੈਲੇਫੋਰਨੀਆਂ ਦੇ ਸਾਂਝੇ ਉੱਦਮ ਨਾਲ ਇੱਕ ਭਾਰੀ ਇਕੱਠ ਵਿੱਚ ਭਾਈ ਅਵਤਾਰ ਸਿੰਘ ਮਿਸ਼ਨਰੀ ਦੀ ਧਾਰਮਿਕ ਪਲੇਠੀ ਪੁਸਤਕ ਲੋਕ ਅਰਪਣ ਹੋਈ। ਸਮਾਗਮ ਦੇ ਸ਼ੁਰੂ ਵਿੱਚ ਹਰਮਨ ਪਿਆਰੇ ਸਮਾਜ ਸੇਵੀ ਮਰਹੂਮ ਬਾਬਾ ਨੰਦਨ ਸਿੰਘ ਸਿਧਵਾਂ ਕਲਾਂ ਜੋ ਅਕਾਲ ਚਲਾਣਾ ਕਰ ਗਏ ਸਨ, ਨੂੰ ਸ਼ਧਾਂਜਲੀ ਅਰਪਨ ਕੀਤੀ ਗਈ। ਪੁਸਤਕ ਤੇ ਪਰਚਾ ਪਾਠ ਹੋਇਆ। ਮੰਚ ਸੰਚਾਲਨ ਪ੍ਰਮਿੰਦਰ ਸਿੰਘ ਪ੍ਰਵਾਨਾਂ ਵੱਲੋਂ ਕੀਤਾ ਗਿਆ ਅਤੇ ਭਾਈ ਅਵਤਾਰ ਸਿੰਘ ਜੀ ਨੂੰ ਪੁਸਤਕ ਬਾਰੇ ਬੋਲਣ ਲਈ ਕਿਹਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਹ ਪੁਸਤਕ ਸਿੱਖ ਸਮਾਜ ਵਿੱਚ, ਭੇਖੀ ਸਾਧਾਂ, ਲਾਲਚੀ ਪੁਜਾਰੀਆਂ ਅਤੇ ਪ੍ਰਚਾਕਾਂ ਵੱਲੋਂ ਘਸੋੜੇ ਗਏ ਥੋਥੇ ਕਰਮਕਾਂਡ, ਜੋ ਅੱਜ ਅਮਰਵੇਲ ਵਾਂਗ ਸਿੱਖੀ ਦੇ ਬੂਟੇ ਤੇ ਛਾ ਗਏ ਹਨ, ਜਿਨ੍ਹਾਂ ਨੂੰ ਮਾਇਆਧਾਰੀ ਅਤੇ ਅਗਿਆਨੀ ਸਿੱਖਾਂ ਨੇ ਮਰਯਾਦਾ ਸਮਝ ਕੇ ਅਪਣਾਅ ਲਿਆ ਹੈ, ਬਾਰੇ ਸਿੱਖ ਜਗਤ ਨੂੰ ਜਾਗ੍ਰਿਤ ਕਰਨ ਲਈ, ਕਈ ਸਾਲਾਂ ਦੀ ਮਿਹਨਤ ਬਾਅਦ, ਗੁਰਮਤਿ ਪ੍ਰਚਾਰ ਅਤੇ ਪਾਠਕਾਂ ਦੀ ਭਾਰੀ ਮੰਗ ਕਰਕੇ, ਆਪਣੇ ਖਰਚੇ ਤੇ ਛਪਵਾਈ ਗਈ ਹੈ। ਆਪ ਜੀ, ਪੜ੍ਹਨ ਅਤੇ ਵਿਚਾਰਨ ਬਾਰੇ ਫੋਨ ਨੰਬਰ 510-432-5827 ਤੇ ਜਾਂ ਈਮੇਲ [email protected] ਤੇ ਸੰਪਰਕ ਕਰਕੇ, ਇਹ ਪੁਸਤਕ ਪ੍ਰਾਪਤ ਕਰ ਸਕਦੇ ਹੋ। ਉਨ੍ਹਾਂ ਪੁਸਤਕ ਦੇ ਸਿਲੇਬਸ ਤੇ ਬੋਲਦਿਆਂ ਕਿਹਾ ਕਿ ਗੁਰੂ ਦੀ ਸਿਖਿਆ ਦੇ ਸ਼ਬਦ ਗਿਆਨ ਰੂਪੀ ਤਿੱਖੇ ਤੀਰ ਹੀ, ਥੋਥੇ ਕਰਮਕਾਂਡਾਂ ਦੀ ਛਾਤੀ ਵਿੰਨ੍ਹ ਸਕਦੇ ਹਨ। ਤਿੱਖੇ ਤੀਰ ਗੁਰਸ਼ਬਦੀ ਬਾਨ ਹਨ ਜਿਨ੍ਹਾਂ ਵਿੱਚੋਂ ਕਿਤੇ ਇੱਕ ਵੀ ਬਾਨ (ਤੀਰ) ਲੱਗ ਜਾਵੇ ਤਾਂ ਕਰਮਕਾਂਡ ਢਹਿ ਢੇਰੀ ਹੋ ਜਾਂਦੇ ਹਨ-ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕ॥ ਲਾਗਤ ਹੀ ਭੁਇ ਗਿਰਿ ਪਰਿਆ, ਪਰਾ ਕਰੇਜੇ ਛੇਕੁ॥ 194॥ (1374)
ਬੇਏਰੀਆ ਪੰਜਾਬੀ ਸਹਿਤ ਸਭਾ ਕੈਲੇਫੋਰਨੀਆਂ ਦੇ “ਪ੍ਰਬੰਧਕ” ਪ੍ਰਮਿੰਦਰ ਸਿੰਘ ਪ੍ਰਵਾਨਾਂ ਨੇ ਪੁਸਤਕ ਦੇ ਪਰਚਾ ਪਾਠ ਵਿੱਚ ਸਮੁੱਚੇ ਲੇਖਾਂ ਦੀ ਮਹੱਤਤਾ ਨੂੰ ਉਭਾਰਦੇ ਹੋਏ ਮਹੱਤਤਵਪੂਰਣ ਦੱਸਿਆ, ਕਿ ਇਹ ਲੇਖ ਜੀਵਨ ਨੂੰ ਸੇਧ ਦਿੰਦੇ ਹਨ। ਲੇਖਕ ਕਿਰਤ-ਵਿਰਤ ਕਰਦੇ ਅਤੇ ਗ੍ਰਿਹਸਤੀ ਹੁੰਦੇ ਹੋਏ ਵੀ ਇੱਕ ਸਿਰੜੀ ਅਤੇ ਯੋਗ ਪ੍ਰਚਾਰਕ ਹੈ। ਪਦਾਰਥਵਾਦ ਦੀ ਦੁਨੀਆਂ ਵਿੱਚ ਸਮਾਂ ਕੱਢਣਾ ਅਤੇ ਅਜਿਹੇ ਵਿਸ਼ੇ ਤੇ ਲਿਖਣਾ ਬਹੁਤ ਮੁਸ਼ਕਲ ਹੈ ਜੋ ਗੁਰਮਤਿ ਗਿਆਨ ਰਾਹੀਂ ਹੀ ਸੰਭਵ ਹੋ ਸਕਦਾ ਹੈ। ਲੇਖਕ ਨੇ ਇਹ ਕਾਰਜ ਖਿੜੇ ਮੱਥੇ ਨਿਭਾਇਆ ਹੈ, ਇਸ ਲਈ ਉਹ ਵਧਾਈ ਦਾ ਪਾਤਰ ਹੈ।
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਦੇ ਪ੍ਰਮੁੱਖ ਆਗੂ ਅਤੇ ਲਿਖਾਰੀ ਡਾ. ਗੁਰਮੀਤ ਸਿੰਘ ਬਰਸਾਲ ਨੇ ਭਾਈ ਅਵਤਾਰ ਸਿੰਘ ਮਿਸ਼ਨਰੀ ਨੂੰ ਇਸ ਜੋਖਮ ਭਰੇ ਕਾਰਜ ਨੂੰ ਪੂਰਾ ਕਰਨ ਤੇ ਵਧਾਈ ਦਿੰਦੇ ਹੋਏ, ਕਰਮਕਾਂਡਾਂ ਬਾਰੇ ਜਾਣਕਾਰੀ ਭਰਪੂਰ ਵਿਸਥਾਰਤ ਪਰਚਾ ਪੜ੍ਹਿਆ। ਭਾਈ ਮਿਸ਼ਨਰੀ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮਨੁੱਖੀ ਅਧਿਕਾਰ ਸੰਸਥਾ ਦੇ ਆਗੂ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ, ਸ੍ਰ ਭਜਨ ਸਿੰਘ ਭਿੰਡਰ ਨੇ ਪ੍ਰਧਾਨਗੀ ਭਾਸ਼ਨ ਵਿੱਚ ਬ੍ਰਾਹਮਣਵਾਦ ਅਤੇ ਡਾ. ਅੰਬੇਡਕਰ ਬਾਰੇ ਬੜੇ ਵਿਸਥਾਰ ਨਾਲ ਦਸਦੇ ਹੋਏ ਕਿਹਾ ਕਿ ਭਾਈ ਮਿਸ਼ਨਰੀ ਦੀ ਪੁਸਤਕ ਚੋਂ ਇੱਕ ਟੂਕ “ਪੰਥ ਤੋਂ ਕਿਸੇ ਕਾਰਣ ਦੂਰ ਹੋ ਗਈਆਂ ਜਾਂ ਸਾਡੇ ਆਗੂਆਂ ਦੀ ਅਗਿਆਨਤਾ ਨਾਲ ਦੂਰ ਕਰ ਦਿੱਤੀਆਂ ਗਈਆਂ ਪੰਥਕ ਧਿਰਾਂ, ਜੋ ਸਿੱਖ ਪੰਥ ਦਾ ਇੱਕ ਅਨਿਖੜਵਾਂ ਅੰਗ ਹਨ, ਨੂੰ ਪੰਥ ਨਾਲ ਜੋੜਨ ਵਿੱਚ ਹੀ ਪੰਥ ਦਾ ਭਲਾ ਹੈ, ਸ੍ਰ. ਭਿੰਡਰ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਅਤੇ ਸਰਕਾਰਾਂ ਜੋ ਗੁਰੂ ਨਾਨਕ ਸਾਹਿਬ ਜੀ ਦੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਬਰਦਾਸ਼ਤ ਨਹੀਂ ਕਰਦੀਆਂ, ਉਹ ਹੀ ਕਰਮਕਾਂਡੀ ਡੇਰੇਦਾਰਾਂ ਨੂੰ ਹਲਾਸ਼ੇਰੀ ਦਿੰਦੀਆਂ ਹੋਈਆਂ, ਸਿੱਖ ਪ੍ਰਚਾਰਕਾਂ ਅਤੇ ਲਿਖਾਰੀਆਂ ਦੇ ਰਾਹ ਵਿੱਚ ਰੋੜੇ ਅਟਕਉਂਦੀਆਂ ਹਨ।
ਅਖੌਤੀ ਸੰਤਾਂ ਦੇ ਕੌਤਕ ਗਰੁੱਪ ਜੋ ਫੇਸ ਬੁੱਕ ਤੇ ਪਾਖੰਡੀਆਂ ਦੇ ਪਾਜ ਉਘੇੜਦੇ ਹੋਏ, ਭੇਖੀ ਸਾਧਾਂ, ਹੰਕਾਰੀ ਲੀਡਰਾਂ ਅਤੇ ਅਖੌਤੀ ਜਥੇਦਾਰਾਂ ਨਾਲ ਗੁਰਮੱਤੀ ਜੰਗ ਲੜਦੇ ਹੋਏ ਦੋ ਹੱਥ ਹੋ ਰਹੇ ਹਨ, ਦੇ ਬੇਏਰੀਏ ਦੇ ਆਗੂ ਗੁਰਸੇਵਕ ਸਿੰਘ ਪਿੰਡ ਰੋਡੇ ਨੇ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ, ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਦੀ ਨਵੰਬਰ 2011 ਸਿੰਘਾਪੁਰ-ਮਲੇਸ਼ੀਆ ਅਤੇ ਦਸੰਬਰ-ਜਨਵਰੀ 2011-12 ਪੰਜਾਬ ਦੀ ਪ੍ਰਾਚਰ ਫੇਰੀ ਦਾ ਸਫਰਨਾਮਾਂ ਬੜੀ ਭਾਵਕਤਾ ਨਾਲ ਸੁਣਾਇਆ ਅਤੇ ਕਿਹਾ ਕਿ ਸਾਡੇ ਇਹ ਵੀਰ ਅਤੇ ਭੈਣ ਜੀ ਚਲਦੇ ਫਿਰਦੇ ਵੀ ਗੁਰਮਤਿ ਦਾ ਪ੍ਰਚਾਰ ਕਰਦੇ ਰਹਿੰਦੇ ਹਨ। ਸਥਾਨਕ ਗੁਰੂ ਘਰਾਂ ਨੂੰ ਵੀ ਇਨ੍ਹਾਂ ਦੇ ਗੁਰਮਤਿ ਪ੍ਰਚਾਰ ਤੋਂ ਲਾਹਾ ਲੈਣਾ ਚਾਹੀਦਾ ਹੈ।
ਸਿੰਘ ਸਭਾ ਇੰਟ੍ਰਨੈਸ਼ਨਲ ਸੈਕਰਾਮੈਂਟੋ ਦੇ ਵਿਦਵਾਨ ਆਗੂ ਪ੍ਰੋ. ਮੱਖਨ ਸਿੰਘ ਨੇ ਬੋਲਦਿਆਂ ਕਿਹਾ ਕਿ ਸੱਚ ਬੋਲਣਾ, ਸੁਣਨਾ ਅਤੇ ਲਿਖਣਾ ਬੜਾ ਔਖਾ ਹੈ। ਮਿਸ਼ਨਰੀ ਜੀ ਜੋ ਆਪਣੀ ਕਿਰਤ ਕਰਦੇ ਹੋਏ ਵੀ ਸਰਗਰਮ ਪ੍ਰਚਾਰਕ ਹਨ, ਸੱਚੋ ਸੱਚ ਪ੍ਰਚਾਰ ਕਰ ਅਤੇ ਲਿਖ ਰਹੇ ਹਨ। ਉਨ੍ਹਾਂ ਨੇ ਬੜੇ ਵਿਅੰਗ ਨਾਲ ਕਿਹਾ ਕਿ ਗੁਰਬਾਣੀ ਨੂੰ ਰੋਜੀ ਰੋਟੀ ਦਾ ਸਾਧਨ ਬਣਾਉਣ ਵਾਲੇ ਖੁੱਲ੍ਹ ਕੇ ਸੱਚ ਬੋਲ ਜਾਂ ਲਿਖ ਨਹੀਂ ਸਕਦੇ ਕਿਉਂਕਿ ਰੋਜੀ ਰੋਟੀ ਖੁਸਣ ਦਾ ਡਰ ਰਹਿੰਦਾ ਹੈ। ਉਂਨ੍ਹਾਂ ਨੇ ਇਸ ਬਾਰੇ ਉੱਘੇ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਨਿਊਯਾਰਕ ਨਾਲ ਹੋਈ ਗਲਬਾਤ ਦਾ ਵੀ ਜਿਕਰ ਕੀਤਾ। ਪੰਜਾਬੀ ਸਹਿਤ ਸਭਾ ਬੇਏਰੀਏ ਦੇ ਸਾਬਕਾ ਪ੍ਰਧਾਨ ਤਾਰਾ ਸਿੰਘ ਸਾਗਰ ਨੇ ਵੀ ਭਾਈ ਮਿਸ਼ਨਰੀ ਦੇ ਇਸ ਉਦਮ ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿੱਤੀ। ਪ੍ਰੋ. ਸੁਰਜੀਤ ਸਿੰਘ ਨਨੂੰਆਂ ਨੇ ਵੀ ਹਾਜਰੀ ਭਰੀ। ਅਖੰਡ ਕੀਰਤਨੀ ਜਥੇ ਦੇ ਗੁਰਮੁਖ ਪਿਆਰੇ ਲਿਮੋਜੀਨ ਵਾਲੇ ਬਾਣਾਧਾਰੀ ਭਾਈ ਫਤਿਹਜੀਤ ਸਿੰਘ ਨੇ ਵੀ ਭਾਈ ਮਿਸ਼ਨਰੀ ਨੂੰ ਹਾਰਦਿਕ ਵਧਾਈ ਦਿੱਤੀ। ਗੋਲਡ ਕੈਬ ਫਰੀਮਾਂਟ ਦੇ ਸ੍ਰ. ਜਸਦੀਪ ਸਿੰਘ ਕਵੀਸ਼ਰ ਨੇ ਕਿਹਾ ਕਿ ਹਰ ਹਫਤੇ ਗੁਰਮਤਿ ਤੇ ਲੇਖ ਲਿਖਣਾ ਬੜਾ ਔਖਾ ਹੈ, ਭਾਈ ਅਵਤਾਰ ਸਿੰਘ ਬੜੇ ਮਿਹਨਤੀ ਹਨ ਜੋ ਕਿਰਤ ਕਰਦੇ ਵੀ ਲਿਖੀ ਜਾ ਰਹੇ ਹਨ, ਸਾਡੇ ਵਰਗੇ ਤਾਂ ਇੱਕ ਲੇਖ ਲਿਖਣ ਤੇ ਹੀ ਛੇ-ਛੇ ਮਹੀਨੇ ਲਾ ਦਿੰਦੇ ਹਨ।
ਆਖੀਰ ਵਿੱਚ ਬੀਬੀ ਹਰਸਿਮਰਤ ਕੌਰ ਖਾਲਸਾ ਨੇ, ਆਪਣੇ ਸਿੱਖ ਬਣਨ ਅਤੇ ਪ੍ਰਚਾਰਕ ਫੇਰੀ ਸਮੇਂ, ਫਾਊਂਡਰ ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ ਅਤੇ ਮਰਹੂਮ ਬਾਬਾ ਨੰਦਨ ਸਿੰਘ ਰਾਹੀਂ, ਭਾਈ ਅਵਤਾਰ ਸਿੰਘ ਨਾਲ ਨਾਤਾ ਜੋੜਨ ਦਾ ਜਿਕਰ ਕਰਦੇ ਕਿਹਾ ਕਿ ਗੁਰਮਤਿ ਦੇ ਤਿੱਖੇ ਤੀਰ ਜੇ ਮੇਰੇ ਸੀਨੇ ਲੱਗ ਕੇ, ਮੇਰਾ ਜੀਵਨ ਬਦਲ ਸਕਦੇ ਹਨ ਤਾਂ ਕੀ ਕਰਮਕਾਂਡੀ ਸਿੱਖਾਂ ਦਾ ਕਿਉਂ ਨਹੀਂ? ਮੈਂ ਦੇਖਦੀ ਹਾਂ ਕਿ ਮਾਈ ਬੈਟਰ ਹਾਫ ਸਾਰੀ ਰਾਤ ਕੰਮ ਕਰਕੇ ਵੀ ਸਵੇਰੇ ਉੱਠ ਕੇ ਲਿਖਣਾ ਅਤੇ ਵਾਚਣਾ ਸ਼ੁਰੂ ਕਰ ਦਿੰਦੇ ਹਨ।
ਜਿਹੜੇ ਸੱਜਨ ਰੁਝੇਵਿਆਂ ਕਰਕੇ ਨਹੀਂ ਪਹੁੰਚ ਸੱਕੇ, ਉਨ੍ਹਾਂ ਵਿੱਚ ਡਾ. ਗੁਰਦੀਪ ਸਿੰਘ ਸੈਨ ਹੋਜੇ, ਪੰਜਾਬੀ ਸਹਿਤ ਸਭਾ ਦੀ ਪ੍ਰਸਿੱਧ ਲੇਖਕਾ ਬੀਬੀ ਮਨਜੀਤ ਕੌਰ ਸ਼ੇਖੋਂ ਸੈਕਰਾਮੈਂਟੋ, ਖੋਜੀ ਵਿਦਵਾਨ ਅਤੇ ਲਿਖਾਰੀ ਸਰਬਜੀਤ ਸਿੰਘ ਸੈਕਰਾਮੈਂਟੋ, ਪ੍ਰਸਿੱਧ ਵਿਦਵਾਨ ਲੇਖਕ ਚਰਨਜੀਤ ਸਿੰਘ ਪੰਨੂੰ ਅਤੇ ਪੰਥ ਦੇ ਪ੍ਰਸਿੱਧ ਲਿਖਾਰੀ ਅਤੇ ਆਗੂ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ, ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਨੇ ਵੀ ਭਾਰਤ ਤੋਂ ਬੜੀ ਗਰਮਜੋਸ਼ੀ ਨਾਲ ਵਧਾਈ ਸੰਦੇਸ਼ ਭੇਜੇ ਹਨ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜਰ ਸਨ ਗੁਰਮਤਿ ਦੇ ਪ੍ਰਸਿੱਧ ਲਿਖਾਰੀ ਸ੍ਰ. ਮਝੈਲ ਸਿੰਘ ਸੈਨਹੋਜੇ, ਜੋਸ਼ੀਲੇ ਨੌਜਵਾਨ ਆਗੂ ਭਾਈ ਕੁਲਵੰਤ ਸਿੰਘ ਮਿਸ਼ਨਰੀ ਸੈਨਹੋਜੇ, ਬਜੁਰਗ ਆਗੂ ਸ੍ਰ. ਨਗਿੰਦਰ ਸਿੰਘ ਬਰਸਾਲ, ਕਮਲਦੀਪ ਸਿੰਘ, ਭਾਈ ਰਤਨ ਸਿੰਘ, ਸ੍ਰ. ਦਰਸ਼ਨ ਸਿੰਘ ਹੇਵਰਡ, ਭਾਈ ਰਾਜਬੀਰ ਸਿੰਘ, ਬੀਬੀ ਸੁਰਜੀਤ ਕੌਰ, ਬੀਬੀ ਗੁਰਪ੍ਰੀਤ ਕੌਰ, ਬੀਬੀ ਜਸਪ੍ਰੀਤ ਕੌਰ ਅਤੇ ਬੀਬੀ ਇਕਬਾਲ ਕੌਰ ਆਦਿ।
ਅੰਤ ਵਿੱਚ ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਸਭਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਸ ਕੋਲ ਵੀ ਇਹ ਪੁਸਤਕ ਪਹੁੰਚਦੀ ਹੈ, ਉਹ ਇਸ ਨੂੰ ਪੜ੍ਹ ਕੇ, ਆਪਣੇ ਕੀਮਤੀ ਸੁਝਾਅ ਜਰੂਰ ਭੇਜਣ ਦੀ ਕ੍ਰਿਪਾਲਤਾ ਕਰੇ।
ਪ੍ਰੈਸ ਨੋਟ ਜਾਰੀ ਕਰਤਾ-
ਪ੍ਰਮਿੰਦਰ ਸਿੰਘ ਪ੍ਰਵਾਨਾਂ
510-415-9377


(03/02/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਵੀਰ ਸਰਵਜੀਤ ਜੀਉ,

ਸਤਿ ਸ਼੍ਰੀ ਅਕਾਲ!

ਆਪ ਜੀ ਦਾ ਬਹੁਤ ਧਨਵਾਦ। ਵਿਸ਼ੇਸ ਰੂਪ ਵਿੱਚ ਇਸ ਲਈ ਕਿ ਆਪ ਜੀ ਨੇ ਦਾਸ ਦੀ ਇੱਕ ਲਾਈਨ; “ਵੈਸੇ ਵੀ ਸਿੱਖਾਂ ਵਿੱਚ ਪ੍ਰਚਲਤ ਅਤੇ ਜਾਣੀਆਂ ਪਛਾਣਿਆਂ ਕੁੱਝ ਰਚਨਾਵਾਂ ਨੂੰ ਦਸ਼ਮੇਸ਼ ਜੀ ਤੋਂ ਬਾਦ ਕਿਸੇ ਹੋਰ ਗ੍ਰੰਥ ਵਿੱਚ ਨੱਥੀ ਕਰ ਦਿੱਤਾ ਗਿਆ ਸੀ। ਇਤਹਾਸ ਇਸਦਾ ਗਵਾਹ ਹੈ”। ਨੂੰ ਕੋਟ ਕਰਨ ਦੇ ਬਾਦ ਲਿਖਿਆ ਹੈ; “ਸਤਿਕਾਰ ਯੋਗ ਵੀਰ ਜੀ, ਮੈਂ ਵੀ ਆਪ ਜੀ ਨਾਲ ਸਹਿਮਤ ਹਾਂ। ਇਸ ਮਸਲੇ ਦੇ ਹੱਲ ਤਾਂਈ ਪੁੱਜਣ ਲਈ ਇਹ ਨੁਕਤਾ ਬਹੁਤ ਹੀ ਮਹੱਤਵ ਪੂਰਨ ਹੈ”

ਇਹ ਧਨਵਾਦ ਇਸ ਲਈ ਨਹੀਂ ਕਿ ਆਪ ਜੀ ਮੇਰੇ ਵਲੋਂ ਉਠਾਏ ਨੁੱਕਤੇ ਨਾਲ ਸਹਿਮਤ ਹੋ। ਬਲਕਿ ਇਸ ਲਈ ਕਿ ਕਈਂ ਜਾਗਰੂਕ ਵੀਰ/ਵਿਦਵਾਨ ਐਸਾ ਕਹਿ ਦੇਂਣ ਦੀ ਹਿੰਮਤ ਨਹੀਂ ਕਰਦੇ ਕਿ ਕਿੱਧਰੇ ਉਨ੍ਹਾਂ ਤੇ ਕੁੱਝ ਸਾਥਿਆਂ ਵਲੋਂ ਵਚਿੱਤਰ ਨਾਟਕ ਦੇ ਹਿਮਾਯਤੀ ਹੋਂਣ ਦਾ ਰੋਲਾ ਨਾ ਪਾ ਦਿੱਤਾ ਜਾਏ। ਪਰ ਜੇਕਰ ਸਾਥੀ ਸੋਚਣ/ਬੋਲਣ/ਸੁਣਨ/ਸੁਨਾਉਂਣ ਦਾ ਹੱਕ ਵੀ ਨਾ ਦੇਂਣ ਤਾਂ ਸਾਥੀ ਕਾਦੇ? ਆਖਰਕਾਰ ਇਹ ਪੰਥਕ ਤੋਰ ਤੇ ਸਦਿਆਂ ਤੋਂ ਪ੍ਰਵਾਣਿਤ ਨਿਤਨੇਮ ਵਿੱਚ ਕੁੱਝ ਰਚਨਾਵਾਂ ਦਾ ਮਾਮਲਾ ਹੈ ਕਿਸੇ ਦੇ ਘਰ ਦਾ ਨਹੀਂ।

ਕੋਈ ਇਸ ਨੂੰ ਨਿਜੀ ਰੂਪ ਵਿੱਚ ਰੱਦ ਕਰੇਗਾ ਤਾਂ ਕਰੇ ਜਿਵੇਂ ਕਿ ਕਈਂ ਧਰਮ (ਮਤ) ਵੀ ਬਦਲ ਲੈਂਦੇ ਹਨ। ਪਰ ਜੇ ਕਰ ਨਿਜੀ ਗਲ ਨੂੰ ਪੰਥਕ ਗਲ ਕਰਕੇ ਠੋਸਣ ਦਾ ਜਤਨ ਕੀਤਾ ਜਾਏਗਾ ਤਾਂ ਸਵਾਲ ਉੱਠਣ ਗੇ ਹੀ ਜਿਨ੍ਹਾਂ ਦਾ ਜਵਾਬ ਦੇਂਣ ਦੀ ਜਿੰਮੇਵਾਰੀ ਠੌਸਣ ਵਾਲੇ ਵੀਰਾਂ ਸਿਰ ਪਹਿਲਾਂ ਆਉਂਦੀ ਹੈ। ਇਹ ਕਿਸ ਕਿਸਮ ਦਾ ਦੱਬਕਾ ਹੋਇਆ ਕਿ ਕੋਈ ਆਪ ਸੋਚ ਵਿਚਾਰ ਕਰਨ ਦੀ ਹਿੰਮਤ ਵੀ ਨਾ ਕਰੇ ਅਤੇ ਨਤਮਸਤਕ ਹੋ ਕੇ ਯੱਬਲਿਆਂ ਵੀ ਇਸ ਲਈ ਸਵੀਕਾਰ ਕਰਦਾ ਜਾਏ ਕਿ ਨਹੀਂ ਤਾਂ ਵਚਿੱਤਰ ਨਾਟਕ ਦੇ ਵਿਰੌਧ ਦੇ ਲਾਈਸੇਂਸਧਾਰੀ ਕੁੱਝ ਵੀਰ (ਸਾਰੇ ਨਹੀਂ) ਅਪਣੇ ਚਿੰਤਨ ਦਾ ਟਰੱਕ ਉੱਪਰ ਚਾੜ ਦੇਂਣ ਗੇ। ਆਸ ਹੈ ਕਿ ਆਪ ਜੀ ਦਾਸ ਦੀ ਭਾਵਨਾ ਸਮਝੋਗੇ। ਕਿਉਂਕਿ ਦਾਸ ਸ਼ਬਦ ਗੁਰੂ ਗ੍ਰੰਥ ਦੇ ਬਰਾਬਰ ਹੋਰ ਕਿਸੇ ਵੀ ਗ੍ਰੰਥ ਦਾ ਹਿਮਾਅਤੀ ਨਹੀਂ। ਆਪ ਜੀ ਨੇ ਦਾਸ ਤੋਂ ਸਵਾਲ ਪੁੱਛਿਆ ਹੈ:-

ਵੀਰ ਜੀ, ਇਹ ਜਾਣਕਾਰੀ ਦਿਓ ਕਿ ਆਪ ਜੀ ਦੀ ਖੋਜ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦੀ ਕਿਹੜੀ-ਕਿਹੜੀ ਰਚਨਾ ਅਖੌਤੀ ਦਸਮ ਗ੍ਰੰਥ `ਚ ਦਰਜ ਹੈ?

ਵੀਰ ਜੀਉ ਕੁੱਝ ਚਿਰ ਤੋਂ (ਦੋ ਸਾਲ ਪਹਿਲਾਂ ਇਸ ਵਿਸ਼ੇ ਬਾਰੇ ਪਤਾ ਚਲਣ ਤੋਂ ਬਾਦ) ਇਸ ਬਾਰੇ ਦਾਸ ਨੇ ਜਾਣਕਾਰੀ ਜੁਟਾਣੀ ਆਰੰਭ ਕੀਤੀ ਸੀ ਤੇ ਅਜੇ ਤਕ ਦੀ ਜਾਣਕਾਰੀ ਅਨੁਸਾਰ ਜਾਪੁ ਰਚਨਾ ਦਸ਼ਮੇਸ਼ ਜੀ ਵਲੋਂ ਪ੍ਰਵਾਣਿਤ ਹੀ ਲੱਗੀ ਹੈ ਜਿਸ ਦਾ ਦਸ਼ਮੇਸ਼ ਜੀ ਵੇਲੇ (1699 ਤੋਂ ਪਹਿਲਾਂ) ਹੀ ਸਿੱਖਾਂ ਵਿੱਚ ਪ੍ਰਚਲਨ ਸੀ ਜਿਵੇਂ ਕਿ ਭਾਈ ਗੁਰਦਾਸ ਅਤੇ ਨੰਦ ਲਾਲ ਜੀ ਦੀਆਂ ਰਚਨਾਵਾਂ ਦਾ। ਦਾਸ ਦੇ ਵਿਚਾਰ ਅਨੁਸਾਰ ਜਾਪੁ ਵਚਿੱਤਰ ਨਾਟਕ ਦੀ ਦੇਂਣ ਨਹੀਂ ਬਲਕਿ ਇਹ ਵਚਿੱਤਰ ਨਾਟਕ ਗ੍ਰੰਥ ਦੇ ਹੋਂਦ ਵਿੱਚ ਆਉਂਣ ਤੋਂ ਪਹਿਲਾਂ ਦੀ ਸਵਤੰਤ੍ਰ ਰਚਨਾ ਹੈ। ਇਸ ਬਾਰੇ ਆਪ ਜੀ ਦਾਸ ਦਾ ਲੇਖ ਇਸ ਲਿੰਕ ਤੇ ਪੜ ਸਕਦੇ ਹੋ:-

hardevsinghjammu.blogspot.com ਲੇਖ ਦਾ ਸਿਰਲੇਖ ਹੈ “ਦਸ਼ਮੇਸ਼ ਜੀ ਵੇਲੇ ਵਚਿੱਤਰ ਨਾਟਕ ਦੀ ਕੋਈ ਪੰਥਕ ਸਥਿਤੀ ਨਹੀਂ ਸੀ”

ਡਾ. ਰਤਨ ਸਿੰਘ ਜੱਗੀ ਜੀ ਨੇ ਵੀ ਜਾਪੁ ਨੂੰ ਨਿਸ਼ਤਚ ਤੌਰ ਦੇ ਦਸ਼ਮੇਸ਼ ਜੀ ਕ੍ਰਿਤ ਮੰਨਿਆ ਹੈ। ਜਫ਼ਰਨਾਮਾ ਵੀ ਦਸ਼ਮੇਸ਼ ਜੀ ਵਲੌਂ ਹੀ ਹੈ। ਉਨ੍ਹਾਂ ਅਕਾਲ ਉਸਤਤ (201-230 ਛੱਡ ਕੇ) ਅਤੇ ਸਵੈਯੇ (33) ਆਦਿ ਨੂੰ ਵੀ ਗੁਰੂ ਕ੍ਰਿਤ ਮੰਨਿਆ ਹੈ। ਰਹੀ ਗਲ ਗੁਰੁਆਂ ਦੀ ਅਪਣੀ ਕਲਮੀ ਲਿਖਤ ਦੀ ਮੋਜੂਦਗੀ ਦੇ ਸਬੂਤ ਮੰਗਣ ਦੀ ਤਾਂ ਇਹ ਇੱਕ ਬਤੰਗੜ ਖੜਾ ਕਰਨ ਤੋਂ ਇਲਾਵਾ ਕੁੱਝ ਵੀ ਨਹੀਂ ਸਾਬਤ ਹੋਵੇਗਾ। ਕਿਉਂਕਿ ਇਸੇ ਤਰਕ ਦੀ ਵਰਤੋਂ ਦੋ ਸਾਲ ਪਹਿਲਾਂ ਗੁਰੂ ਨਾਨਕ ਦੀ ਪੌਥੀ ਬਾਰੇ ਕੀਤੀ ਗਈ ਸੀ। ਇਹ ਤਰੀਕਾ ਕਾਰ ਠੀਕ ਨਹੀਂ। ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਇਸ ਵਿਚਾਰ ਦਾ ਵਿਸ਼ਾ ਧਰਮ ਹੈ ਨਾ ਕਿ ਗਣਿਤ ਦਾ ਵਿਸ਼ਾ।

ਬਾਕੀ ਇਤਹਾਸਕ/ਪਰੰਪਰਾਗਤ ਗਵਾਹੀ ਅਤੇ ਸਿੱਖ ਰਹਿਤ ਮਰਿਆਦਾ ਦੇ ਅਧਾਰ ਤੇ ਦਾਸ ਅਜੇ ਤਕ ਨਿਤਨੇਮ ਵਿਚਲਿਆਂ ਰਚਨਾਵਾਂ ਨੂੰ ਦਾਸ ਗੁਰੂ ਕ੍ਰਿਤ ਜਾਂ ਪ੍ਰਵਾਣਿਤ ਮੰਨ ਕੇ ਚਲ ਰਿਹਾ ਹੈ ਅਤੇ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਦਾ ਜਤਨ ਕਰ ਰਿਹਾ ਹੈ ਤਾਂ ਕਿ ਇਸ ਬਾਰੇ ਵਧੇਰੀ ਸੱਚਾਈ ਦਾ ਪਤਾ ਚਲ ਸਕੇ। ਜੇਕਰ ਉਹ ਵੱਖਰੀ ਹੈ ਤਾਂ ਵੀ ਅਤੇ ਜੇਕਰ ਨਹੀਂ ਤਾਂ ਵੀ।

੩੪ ਸਾਲ ਬਾ-ਤੌਰ ਗੁਰੂ ਕੌਮ ਦੀ ਰਹਬਰੀ ਕਰਨ ਵਾਲੇ ਦਸ਼ਮੇਸ਼ ਜੀ ਤੇ ਕੋਈ ਰੋਕ ਨਹੀਂ ਮੰਨੀ ਜਾ ਸਕਦੀ ਕਿ ਉਹ ਗੁਰਬਾਣੀ ਅਨੁਸਾਰੀ ਕੋਈ ਗਲ ਬੋਲ, ਲਿਖ ਜਾਂ ਲਿਖਵਾ ਨਹੀਂ ਸੀ ਸਕਦੇ। 1699 ਦੀ ਵਸਾਖ ਨੂੰ ਵੀ ਕਿਸੇ ਸਿੱਖ ਨੇ ਦਸ਼ਮੇਸ਼ ਜੀ ਨੂੰ ਇਹ ਨਹੀਂ ਸੀ ਕਿਹਾ ਕਿ ‘ਗੁਰੂ ਜੀ ਪਹਿਲਾਂ ਖੰਡੇ ਦੇ ਅੰਮ੍ਰਿਤ ਬਾਰੇ ਇੱਕ ਸ਼ਬਦ ਉਚਾਰੋ ਅਤੇ ‘ਮਹਲਾ` ਸ਼ਬਦ ਵਰਤ ਕੇ ਉਸ ਨੂੰ ਬੀੜ ਵਿੱਚ ਦਰਜ ਕਰੋ ਤਾਂ ਅਸੀਂ ਉਸ ਨੂੰ ਗੁਰੂ ਦਾ ਕਿਹਾ ਮੰਨਾਂਗੇ ਅਤੇ ਫ਼ਿਰ ਖੰਡੇ ਦਾ ਅੰਮ੍ਰਿਤ ਛੱਕਾਂਗੇ` ਅੱਜ ਵੀ ਇਹ ‘ਰਸਮ` ਸਾਡੇ ਤਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਮਾਰਫ਼ਤ ਨਹੀਂ ਬਲਕਿ ਸਿੱਦੇ ਇਤਹਾਸ ਅਤੇ ਪਰੰਪਰਾ ਦੇ ਪਾਲਨ ਮਾਰਫ਼ਤ ਪਹੁੰਚੀ ਹੈ। ਨਿਰਸੰਦੇਹ ਦਸ਼ਮੇਸ਼ ਜੀ ਨੇ ਗੁਰਮਤਿ ਅਨੁਸਾਰੀ ਕੁੱਝ ‘ਕਾਮੇਂਟਰੀਸ` ਰੂਪ ਲਿਖਤਾਂ ਲਿਖਿਆਂ/ਲਿਖਵਾਈਆਂ/ਪਰਵਾਣਿਆਂ ਸਨ ਅਤੇ ਨਵੇਂ ਨਿਰਨੇ ਵੀ ਕੀਤੇ ਸੀ।

ਇਸ ਦੇ ਨਾਲ ਹੀ ਇਹ ਗਲ ਉਚੇਚਾ ਵਿਚਾਰ ਮੰਗਦੀ ਹੈ ਕਿ ਸਿੱਖ ਪਰੰਪਰਾ ਵਿੱਚ ਕਿਸੇ ਬਾਹਰੀ ਰਚਨਾ ਨੂੰ ਬਿਨਾ ਗੁਰੂ ਦੀ ਪ੍ਰਵਾਣਿਕਤਾ (ਸੈਂਕਸ਼ਨ) ਦੇ ਸਿੱਖਾਂ ਨੇ ਕਦੇ ਪ੍ਰਵਾਣ ਨਹੀਂ ਕੀਤਾ ਲਗਦਾ। ਨਾ ਹੀ ਬਾਹਰੀ ਰਚਨਾਵਾਂ ਗੁਰੂ ਵਲੋਂ ਪ੍ਰਵਾਣਿਤ ਹੋਏ ਬਿਨਾ ਵੱਡੇ ਪੱਧਰ ਤੇ ਸਿੱਖਾਂ ਦੀ ਜੁਬਾਨ ਤੇ ਚੜ ਸਕਦੀਆਂ ਸਨ ਇਸ਼ੇਸ਼ ਰੂਪ ਵਿੱਚ ਖੰਡੇ ਬਾਟੇ ਦੇ ਅੰਮ੍ਰਿਤ ਦੀ ਰਸਮ ਦੇ ਸੰਧਰਭ ਵਿੱਚ ਤਾਂ ਇਹ ਮੁਮਕਿਨ ਨਹੀਂ ਜਾਪਦਾ। ਉਦੋਂ ਅਨਪੜਤਾ ਜ਼ਿਆਦਾ ਸੀ ਅਤੇ ਲੋਕਾਈ ਵਿੱਚ ਬਾਣੀ/ਰਚਨਾਵਾਂ (ਵਿਸ਼ੇਸ਼ ਤੌਰ ਤੇ ਨਿਤਨੇਮ) ਕੰਠ ਕਰਕੇ ਹੀ ਪੜੀਆਂ ਜਾਂਦੀਆਂ ਸਨ ਅਤੇ ਪੀੜੀ-ਦਰ-ਪੀੜੀ ਰਵਾਂ ਹੁੰਦੀਆਂ ਸਨ। ਇਸ ਲਈ ਵੱਡੇ ਪੱਧਰ ਤੇ ਸਿੱਖਾਂ ਦੇ ਗਲ ਰਚਨਾਵਾਂ ਮੜਨਾ ਔਖਾ ਸੀ ਵਿਸ਼ੇਸ਼ ਰੂਪ ਵਿੱਚ ਨਿਤਨੇਮ ਦੇ ਮਾਮਲੇ ਵਿਚ। ਇਤਨਾ ਹੋ ਸਕਦਾ ਹੈ ਕਿ ਪੜਨ ਵਿੱਚ ਵਾਧੇ ਘਾਟੇ ਹੋਏ ਹੋਂਣ ਜਿਵੇਂ ਕਿ ਅੱਜ ਵੀ ਕਈ ਸਿੱਖ ਸਿਰਫ਼ ਜਪੁ ਜੀ ਹੀ ਪੜ ਲੇਂਦੇ ਹਨ। ਉਦੋਂ ਮੋਖਿਕ ਰੂਪ ਵਿੱਚ ਬਾਣੀ/ਰਚਨਾਵਾਂ ਪੜੀਆਂ ਜਾਦੀਆਂ ਸਨ। ਨਾ ਤਾਂ ਲੋਗ ਪੜੇ ਲਿਖੇ ਸਨ ਅਤੇ ਨਾ ਹੀ ਲਿਖਤਾਂ ਉਂਝ ਉਪਲੱਬਦ ਸਨ ਜਿਵੇਂ ਕਿ 1900 ਤੋਂ ਬਾਦ ਹੋਣਿਆਂ ਸ਼ੁਰੂ ਹੋਇਆਂ।

ਹਾਂ ਇਤਨਾ ਜ਼ਰੂਰ ਸੀ ਕਿ ਸਿੱਖਾਂ ਵਲੋਂ ਗੁਰੂਕਾਲ ਵਿੱਚ ਵਰਤੀਆਂ ਜਾਂਦੀਆਂ ਗੁਰੂ ਪ੍ਰਵਾਣਿਤ/ਲਿਖਤ ਰਚਨਾਵਾਂ ਨੂੰ ਗੁਰੂ ਬਾਦ ਬਿਨ੍ਹਾ ਗੁਰੂ ਦੀ ਇਜਾਜ਼ਤ/ਨਿਗਰਾਨੀ ਦੇ ਇੱਕ ਗ੍ਰੰਥ ਵਿੱਚ ਨੱਥੀ/ਰਲਗਡ ਕਰ ਦੇਂਣ ਨਾਲ ਭੁੱਲੇਖਾ ਖੜਾ ਹੋ ਗਿਆ। ਪਰ ਇਸ ਭੁੱਲੇਖੇ ਪ੍ਰਤੀ ਹਰ ਵੇਲੇ ਇਤਹਾਸ ਵਿੱਚ ਕਿੰਤੂ ਖੜਾ ਰਿਹਾ। ਸਿੱਖ ਕਦੇ ਵੀ 100% ਅਵੇਸਲੇ ਨਹੀਂ ਰਹੇ। ਇਹੀ ਕਾਰਨ ਹੈ ਕਿ ਪੁਰਾਤਨ ਬੀੜਾਂ ਵਿੱਚ ਜਾਪੁ ਆਦਿ ਰਚਨਾਵਾਂ ਵਿੱਚ ਦਰਜ ਨਹੀਂ ਮਿਲਦੀਆਂ। ਜੇ ਕਿੱਧਰੇ ਦਰਜ਼ ਹੋਇਆਂ ਵੀ ਹੋਂਣ ਤਾਂ ਕੀ ਉਹ ਰਚਨਾਵਾਂ ਉਸ ਗ੍ਰੰਥ ਦੀ ਦੇਂਣ ਕਹਿਆਂ ਜਾ ਸਕਦੀਆਂ ਹਨ? ਨਿਰਸੰਦੇਹ ਨਹੀਂ!

ਕੋਈ ਇਤਹਾਸ ਅਤੇ ਪਰੰਪਰਾ ਨੂੰ ਸ਼ੱਕ ਨਾਲ ਵੇਖ ਸਕਦਾ ਹੈ ਕਿਉਂਕਿ ਉਸ ਵਿੱਚ ਰੱਲਗੱਡ ਹੁੰਦੀ ਹੀ ਹੈ। ਪਰ ਧਿਆਨ ਦੇਂਣ ਵਾਲੀ ਅਤਿ ਜ਼ਰੂਰੀ ਗਲ ਇਹ ਹੈ ਕਿ ਗੁਰੂ ਨਾਨਕ ਦੀ ਗੁਰਤਾ ਦਾ ਆਰੰਭ (ਜਦੋਂ ਪਹਿਲੇ ਉਨ੍ਹਾਂ ਨੂੰ ਕਿਸੇ ਨੇ ਗੁਰੂ ਸਵੀਕਾਰਿਆ) ਕਿਸੇ ‘ਗੁਰੂ ਲਿਖਤੀ ਆਦੇਸ਼` ਨਾਲ ਨਹੀਂ ਸੀ ਹੋਇਆ ਬਲਕਿ ‘ਸਵੀਕਾਰ ਕਰਨ ਦੇ ਭਾਵ` ਨਾਲ ਹੋਇਆ ਸੀ। ਉਸ ਦਿਨ ਤੋਂ ਅੱਜ ਤਕ ਉਹ ਸਵੀਕਾਰ ਕਰਨ ਦਾ ਭਾਵ ਬਿਨ੍ਹਾ ਕਿਸੇ ਭੰਨ-ਤਰੌੜ ਦੇ ਸਾਡੇ ਤਕ ਕਿਵੇਂ ਪਹੁੰਚਿਆ ਹੈ? ਨਿਰਸੰਦੇਹ ਗੁਰੂਆਂ ਦੀ ਘਾਲਣਾ, ਇਤਹਾਸ/ਪਰੰਪਰਾ ਦੀ ਗਵਾਹੀ ਨੂੰ ਸਵੀਕਾਰ ਕਰਨ ਦੇ ਭਾਵ ਅਤੇ ਸਿੱਖ ਪੰਥ ਦੀ ਸੁਚੇਤਤਾ ਨਾਲ! ਇੰਝ ਹੀ 1708 ਤੋਂ ਬਾਦ ‘ਸਿੱਖਾਂ ਦਾ ਗੁਰੂ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ` ਦਾ ਭਾਵ ਵੀ ਇਤਹਾਸ ਅਤੇ ਪਰੰਪਰਾ ਪ੍ਰਤੀ ਸੁਚੇਤਤਾ ਮਾਰਫ਼ਤ ਹੀ ਕਾਯਮ-ਦਾਯਮ ਹੈ ਜਿਸ ਲਈ ਸਾਨੂੰ ਕਿਸੇ ਵਲੋਂ ਲਿਖਤੀ ਆਦੇਸ਼ ਦੀ ਭਾਲ ਦੀ ਲੋੜ ਨਹੀਂ। ਇਸ ਲਈ ਸਟੀਕ ਵਿਸ਼ਲੇਸ਼ਣ ਲਈ ਇਤਹਾਸ ਅਤੇ ਪਰੰਪਰਾ ਦੀ ਗਵਾਹੀ ਨੂੰ ਪੁਰੀ ਤਰਾਂ ਨੱਕਾਰਿਆ ਨਹੀਂ ਜਾ ਸਕਦਾ। ਦਸ਼ਮੇਸ਼ ਜੀ ਵਲੌਂ ਅਪਣੇ ਬਾਦ ਕਿਸੇ ਹੋਰ ਵਿਅਕਤੀ ਗੁਰੂ ਦੇ ਨਾ ਹੋਂਣ ਬਾਰੇ ਆਦੇਸ਼ ਵੀ ਇਤਹਾਸ ਅਤੇ ਪਰੰਪਰਾ ਦੀ ਗਵਾਹੀ ਦੀ ਪਰਵਾਨਗੀ ਤੋਂ ਹੀ ਤੁਰੀਆ ਆਉਂਦਾ ਹੈ ਜਿਸ ਦਾ ਸਿੱਖ ਪਾਲਨ ਕਰਦੇ ਹਨ। ਇਸ ਲਈ ਕਿਸੇ ਹੱਥ ਲਿਖਤੀ ਗੁਰੂ ਆਦੇਸ਼ ਦੀ ਲੋੜ ਨਹੀਂ। ਇਤਹਾਸ ਵਿੱਚ ਗਲਤ ਵੀ ਬਹੁਤ ਕੁੱਝ ਹੋਇਆ ਹੈ ਪਰ ਸਭ ਕੁੱਝ ਗਲਤ ਨਹੀਂ। ਸਭ ਕੁੱਝ ਗਲਤ ਹੁੰਦਾ ਤਾਂ ਸ਼ਬਦ ਗੁਰੂ ਗ੍ਰੰਥ ਦੀ ਥਾਂ ਕੋਈ ਹੋਰ ਹੀ ਗ੍ਰੰਥ ਹੁੰਦਾ ਜਾਂ ਫ਼ਿਰ ਕੋਈ ਵਿਯਕਤੀ ਸਾਡਾ ਗੁਰੂ ਹੁੰਦਾ।

ਵੀਰ ਜੀ ਆਪ ਜੀ ਨੇ ਪੱਤਰ ਵਿੱਚ ਇੱਕ ਸਵਾਲ ਹੋਰ ਪੁੱਛਿਆ ਹੈ ਜਿਸ ਦਾ ਸਬੰਧ ਦਾਸ ਨਾਲ ਨਹੀਂ ਬਲਕਿ ਪ੍ਰੋ. ਦਰਸ਼ਨ ਸਿੰਘ ਜੀ ਨਾਲ ਹੈ। ਮੇਰੇ ਖਿਆਲ ਅਨੁਸਾਰ ਦਾਸ ਨੂੰ ਪ੍ਰੋ. ਸਾਹਿਬ ਵਲੋਂ ਬੋਲਣ ਦਾ ਕੋਈ ਹੱਕ ਨਹੀਂ। ਉਹ ਆਪ ਵੱਡੇ ਵਿਦਵਾਨ ਹਨ ਅਤੇ ਅਪਣੇ ਵਿਚਾਰਾਂ ਦੀ ਗਹਰਾਈ ਨੂੰ ਉਹ ਆਪ ਬੇਹਤਰ ਜਾਣਦੇ ਹੋਂਣਗੇ ਅਤੇ ਇਹ ਮੁਨਾਸਬ ਵੀ ਨਹੀਂ ਕਿ ਕੋਈ ਹੋਰ ਉਨ੍ਹਾਂ ਦੀ ਤਰਫ਼ ਤੋਂ ਆਪ ਹੀ ਬੋਲਦਾ ਜਾਏ। ਇਸ ਵਿਸ਼ੇ ਤੇ ਐਸਾ ਕਰਨਾ ਅਕਲਮੰਦੀ ਨਹੀਂ। ਹਰ ਵਿਦਵਾਨ ਚਿੰਤਨ ਕਰਕੇ ਵੇਲੇ ਸਿਰ ਬੋਲਣ ਦਾ ਹੱਕ ਰੱਖਦਾ ਹੈ। ਦਾਸ ਦੇ ਵਿਚਾਰ ਅਨੁਸਾਰ ਉਹ ਦਬਾਅ ਹੇਠ ਆ ਕੇ ਬੋਲਣ ਵਾਲੇ ਆਗੂ ਨਹੀਂ ਹਨ। ਸੰਜੀਦਾ ਗੱਲਾਂ ਸੰਜੀਦਗੀ ਅਤੇ ਪਰਿਪੱਕਵਤਾ (ਮੈਚਿਯੂਰਟੀ) ਨਾਲ ਹੁੰਦੀਆਂ ਹਨ। ਉਹ ਇਸ ਨੂੰ ਯਕੀਨਨ ਬੇਹਤਰ ਜਾਣਦੇ ਹੋਣਗੇ।

ਦਾਸ ਅਨੁਸਾਰ ਵਚਿੱਤਰ ਨਾਟਕ ਗ੍ਰੰਥ ਦੀ ਗੁਰੂ ਦੇ ਬਰਾਬਰ ਕਿੱਧਰੇ ਹੋਈ ਬੇ-ਹੈਸਿਅਤ ਨਸ਼ੀਨੀ ਨੂੰ ਨਜਿੱਠਣ ਲਈ ਚੰਗੇ ਮਜ਼ਬੂਤ ਅਤੇ ਆਮ ਸਿੱਖ ਲਈ ਕਾਬਿਲੇ ਕਬੂਲ ਤਰਕਾਂ ਨੂੰ ਛੱਡ ਕੇ ਆਮ ਸਿੱਖ ਨੂੰ ਅਰਦਾਸ ਅਤੇ ਨਿਤਨੇਮ ਦੇ ਚੱਕਰ ਵਿੱਚ ਪਾਣ ਨਾਲ ਮਾਮਲਾ ਉਲਝ ਜਾਏਗਾ। ਦਾਸ ਬਿਨਾ ਵਿਚਾਰੇ ਸੁਣੇ-ਸੁਣਾਏ ਚਲ ਪਏ ਫ਼ੈਸ਼ਨ ਵਿੱਚ ਜਾਂ ਕਿਸੇ ਦਬਾਅ ਵਿੱਚ ਇਸ ਉਲਝਣ ਦਾ ਪਾਤਰ ਨਹੀਂ ਬਣਨਾ ਚਾਹੁੰਦਾ। ਸਿੱਖ ਪੰਥ ਤਾਂ ਸਿਰਫ਼ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਹੈ।

ਵਚਿੱਤਰ ਨਾਟਕ ਗ੍ਰੰਥ ਦੀ ਸ਼ਬਦ ਗੁਰੂ ਗ੍ਰੰਥ ਦੇ ਬਰਾਬਰ ਨਸ਼ੀਨੀ ਦੇ ਵਿਰੌਧ ਵਿੱਚ ਨਿਤਨੇਮ ਵਿਚਲਿਆਂ ਰਚਨਾਵਾਂ/ਅਰਦਾਸ ਨੂੰ ਘਸੀਟਣ ਨਾਲ ਅਸੀਂ ਆਮ ਸਿੱਖ ਲਈ ਇੱਕ ਮੁਰਖਤਾਪੁਰਨ ਸਥਿਤੀ ਉਤਪੰਨ ਕਰ ਦੇਵਾਂਗੇ। ਜੇਕਰ ਗਲ ਗੁਰੂ ਅਤੇ ਗੁਰੂ ਦੇ ਪੰਥ ਦੇ ਹੱਕ ਦੀ ਹੈ ਤਾਂ ਵਚਿੱਤਰ ਨਾਟਕ ਦੀ ਕਿਸੇ ਥਾਂ ਹੋਈ ਨਸ਼ੀਨੀ ਨੂੰ ਹਟਾਉਂਣ ਲਈ ਨਿਤਨੇਮ/ਅਰਦਾਸ ਬਾਰੇ ਵਿਵਾਦ ਖੜਾ ਕਰਨਾ ਠੀਕ ਨਹੀਂ।

ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ

੦੩. ੦੨. ੨੦੧੨

**************************************************

ਸਤਿਕਾਰ ਯੋਗ ਸੰਪਾਦਕ ਜੀਉ,

ਸਤਿ ਸ਼੍ਰੀ ਅਕਾਲ!

ਆਪ ਜੀ ਦੇ ਮਾਧਿਅਮ ਰਾਹੀਂ ਦਾਸ ਤੋਂ ਕੁੱਝ ਸਵਾਲ ਡਾ. ਇਕਬਾਲ ਸਿੰਘ ਜੀ ਵਲੋਂ ਪੁੱਛੇ ਗਏ ਹਨ ਜਿਨ੍ਹਾਂ ਦਾ ਜਵਾਬ ਦੇਂਣ ਲਈ ਦਾਸ ਨੂੰ ਲੱਗਭਗ ਇੱਕ ਘੰਟੇ ਦਾ ਸਮਾਂ ਹੀ ਦਰਕਾਰ ਹੈ। ਪਰ ਇਸ ਵਿੱਚ ‘ਦੋ ਅੜਚਨਾਂ` ਹਨ।

ਪਹਿਲੀ ਇਹ ਕਿ ਇਹ ਸਵਾਲ ਅਕਾਲ ਤਖ਼ਤ ਬਾਰੇ ਹੀ ਹਨ ਜਿਸ ਤੇ ਦਾਸ ਦੀ ਡਾ. ਸਾਹਿਬ ਨਾਲ ਵਿਸਤਾਰ ਚਰਚਾ ਲਗਭਗ ਸਾਲ ਪਹਿਲਾਂ ਹੋਈ ਸੀ!

ਦੂਜੀ ਇਹ ਕਿ ਡਾ. ਸਾਹਿਬ ਨੇ ਇਸੇ ਵਿਸ਼ੇ ਤੇ ਦਾਸ ਵਲੋਂ ਇੱਕ ਸਾਲ ਪਹਿਲਾਂ ਪੁੱਛੇ ਗਏ ‘ਪੰਜ ਸਵਾਲਾਂ` ਦਾ ਜਵਾਬ ਅਜੇ ਤਕ ਨਹੀਂ ਦਿੱਤਾ ਜਦ ਕਿ ਉਨ੍ਹਾਂ ਇਸ ਲਈ ਸਮਾਂ ਮੰਗਿਆਂ ਸੀ।

ਵਿਸ਼ਾ ਇੱਕੋ ਹੈ ਅਤੇ ਡਾ. ਸਾਹਿਬ ਨੇ ਸੰਵਾਦ/ਲੇਖਨ ਦੇ ਅਦਬ ਦਾ ਅਜੇ ਤਕ ਪਾਲਨ ਨਹੀਂ ਕੀਤਾ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਅਜੇ ਹੋਰ ਸਮਾਂ ਚਾਹੀਦਾ ਹੋਵੇ ਪੰਜ ਸਵਾਲਾਂ ਦਾ ਜਵਾਬ ਦੇਂਣ ਲਈ। ਕੋਈ ਗਲ ਨਹੀਂ, ਜਿਸ ਦਿਨ ਉਹ ਜਵਾਬ ਦੇਂਣ ਗੇ ਦਾਸ ਦੂਜੇ ਦਿਨ ਹੀ ਉਨ੍ਹਾਂ ਵਲੋਂ ਆਏ ਤਾਜ਼ਾ ਸਵਾਲਾਂ ਦਾ ਜਵਾਬ ਦੇਂਣ ਦਾ ਜਤਨ ਕਰੇਗਾ। ਪਹਿਲਾਂ ਉਹ ਸੰਵਾਦ ਅਤੇ ਲੇਖਨ ਦੇ ਅਦਬ ਦਾ ਪਾਲਨ ਕਰਨ। ਇਸ ਤੋਂ ਪਹਿਲਾਂ ਉਸੇ ਵਿਸ਼ੇ ਤੇ ਉਨ੍ਹਾਂ ਦਾ ਸਵਾਲ ਪੁੱਛਣਾ ਬਣਦਾ ਹੀ ਨਹੀਂ। ਤਰਕ ਤੋਂ ਪਹਿਲਾਂ ਅਦਬ ਆਉਂਦਾ ਹੈ। ਪਹਿਲ ਦੇ ਇਸ ਪਰਿਪੇਖ ਵਿਚ, ਇਸ ਨੂੰ ਅਦਬ ਦੀ ਸਰਵੋੱਚਤਾ ਕਹਿੰਦੇ ਹਨ।

ਹਾਂ ਪਾਠਕਾਂ ਦੀ ਜਾਣਕਾਰੀ ਲਈ ਇਤਨਾ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਸਿੱਖ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਸਰਵਉਚ ਕਹਿੰਦੇ ਹਨ। ਕੋਈ ਵੀ ਧਿਰ ਇਸ ਤੋਂ ਇਨਕਾਰੀ ਨਹੀਂ। ਪਰ ਐਸਾ ਕਹਿਣ ਵਾਲੇ ਜੇ ਕਰ ਇਹ ਵਿਚਾਰਣ ਲਗ ਜਾਣ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ` ਸਰਵਉਚ ਹੈ ਜਾਂ ਫ਼ਿਰ ‘ਅਕਾਲ ਪੁਰਖ` ਤਾਂ ਕੀ ਜਵਾਬ ਹੋਵੇਗਾ? ਜਵਾਬ ਤਾਂ ਹੀ ਸਪਸ਼ਟ ਹੋਵੇਗਾ ਜਿਸ ਵੇਲੇ ਇਹ ਸਮਝਿਆ ਜਾਏ ਕਿ ਅਧਿਆਤਮ ਵਿੱਚ ਸਰਵਉਚਤਾ ਦਾ ਸਿਧਾਂਤ ‘ਉਂਝ` ਨਹੀਂ ਸਮਝਿਆ ਜਾ ਸਕਦਾ ਜਿਵੇਂ ਕਿ ‘ਕੁੱਝ ਸੱਜਣ` ਸਮਝਦੇ ਹਨ। ਇਹ ਕਿਸੇ ਜਾਦੂਗਰ ਦੇ ਹੱਥ ਦੀ ਉਸ ਸਫ਼ਾਈ ਤੋਂ ਅਲਗ ਗਲ ਹੈ ਜਿਸ ਰਾਹੀਂ ਉਹ ਚੀਜ਼ਾਂ ਨੂੰ ਮੰਚ ਤੇ ਅਪਣੇ ਤਮਾਸ਼ੇ ਦੋਰਾਨ ‘ਪ੍ਰਕਟ` ਤੇ ਫ਼ਿਰ ‘ਅਲੋਪ` ਕਰਦਾ ਹੈ ਅਤੇ ਅੱਗੇ ਬੈਠੇ ਬੱਚਿਆਂ ਦੀ ਤਾੜੀਆਂ ਬਟੋਰਦਾ ਹੈ।

ਸੰਵਿਧਾਨ ਸਰਵਉਚ ਹੁੰਦਾ ਹੈ ਜਿਸ ਵਿੱਚ ਪਾਰਲਿਆਮੇਂਟ ਵਰਗੇ ਸੰਸਥਾਂਨ ਬਣਦੇ ਹਨ। ਸੰਵਿਧਾਨ ਅਨੁਸਾਰ ਮੁਲਕ ਦੀ ਕਾਰ ਚਲਾਉਂਣ ਲਈ ਪਾਰਲਿਆਮੇਂਟ ਨੂੰ ਸਰਵਉਚ ਅਦਾਰਾ ਮੰਨਿਆਂ ਜਾਂਦਾ ਹੈ ਹਾਲਾਂਕਿ ਉਹ ਸੰਵਿਧਾਨ ਦੇ ਹੇਠ ਹੀ ਆਉਂਦਾ ਹੈ। ਸਰਵਉਚ ਅਦਾਲਤ (ਸੁਪਰੀਮ ਕੋਰਟ) ਵੀ ਸੰਵਿਧਾਨ ਦੇ ਅੰਦਰ ਹੀ ਹੁੰਦੀ ਹੈ। ਇਸ ਲਈ ਸਰਵਉਚਤਾ ਦਾ ਸਿਧਾਂਤ ਸ਼੍ਰੇਣੀ ਬੱਧ ਅਤੇ ਸਰਵਉਚਤਾ ਦੇ ਪਰਿਪੇਖ ਨਾਲ ਹੀ ਸਮਝਿਆ ਜਾ ਸਕਦਾ ਹੈ। ਅਕਾਲ ਤਖ਼ਤ ਦੀ ਸਰਵਉਚਤਾ ਗੁਰਮਤਿ ਸਿਧਾਂਤ ਦੇ ਅੰਤਰਗਤ ਹੀ ਸਥਾਪਤ ਸਮਝੀ ਜਾਂਦੀ ਹੈ। ਇਹ ਗਲ ਪੰਥ ਦਰਦੀਆਂ ਦੇ ਸਮਝਣ ਵਾਲੀ ਹੈ!

ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ

੦੩. ੦੨. ੨੦੧੨


(03/02/12)
ਗਿਆਨੀ ਜਗਤਾਰ ਸਿੰਘ ਜਾਚਕ

ਸਿੱਖ ਕੌਮ ਨੂੰ ਇੱਕ ਸਾਂਝੇ, ਜਵਾਬ-ਦੇ ਅਤੇ ਰਾਜਨੀਤਕਾਂ ਦੀ ਮੁੱਠੀ ਤੋਂ ਅਜ਼ਾਦ ਜਥੇਦਾਰ ਦੀ ਲੋੜ: ਗਿਆਨੀ ਜਾਚਕ
ਲੁਧਿਆਣਾ 3 ਫਰਵਰੀ () ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਵਜੋਂ ਕੌਮ ਨੂੰ ਇੱਕ ਸਾਂਝੇ, ਜਵਾਬ-ਦੇ ਅਤੇ ਰਾਜਨੀਤਕ ਆਗੂਆਂ ਦੀ ਮੁੱਠੀ ਤੋਂ ਅਜ਼ਾਦ ਜਥੇਦਾਰ ਦੀ ਲੋੜ ਹੈ, ਜਿਹੜਾ ਸੰਸਾਰ ਭਰ ਦੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਰੂਪ ਵਿੱਚ ਸਰਬੱਤ ਖ਼ਾਲਸੇ ਦੇ ਇਕੱਠ ਵਿੱਚ ਮੌਕੇ `ਤੇ ਚੁਣੇ ਗਏ ਪੰਜ ਸਿੰਘਾਂ ਦੇ ਫੈਸਲਿਆਂ ਦਾ ਸਪੋਕਸਮੈਨ ਬਣੇ ਅਤੇ ਅਜਿਹੇ ਫੈਸਲਿਆਂ ਪ੍ਰਤੀ ਪੰਥ ਨੂੰ ਜਵਾਬ-ਦੇ ਵੀ ਹੋਵੇ। ਗਿਆਨੀ ਜਗਤਾਰ ਸਿੰਘ ਜਾਚਕ ਨੇ ਇਹ ਸ਼ਬਦ ਉਦੋਂ ਕਹੇ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕਾਰਨ ਹੈ ਹੁਣ ਦੇਸ਼ ਵਿਦੇਸ਼ ਦੇ ਸਿੱਖ ਤਖ਼ਤਾਂ ਦੇ ਜਥੇਦਾਰਾਂ ਤਾਲਿਬਾਨੀ ਅਦੇਸ਼ਾਂ ਦੀ ਪ੍ਰਵਾਹ ਨਹੀਂ ਕਰ ਰਹੇ ਅਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਸਿੱਧੀ ਚਣੌਤੀ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਅਦੇਸ਼ਾਂ ਨੂੰ ਨਿਕਾਰਨ ਦੇ ਤਿੰਨ ਮੁਖ ਕਾਰਨ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਹੁਣ ਕੌਮ ਦਾ ਬਹੁਤ ਵੱਡਾ ਹਿੱਸਾ ਅਤੇ ਖਾਸ ਕਰਕੇ ਪ੍ਰੋ: ਕੰਵਲਦੀਪ ਸਿੰਘ ਵਰਗੇ ਨੌਜਵਾਨ ਜਾਗਰੂਕ ਹੋ ਚੁੱਕੇ ਹਨ ਅਤੇ ਉਹ ਸਮਝ ਗਏ ਹਨ ਕਿ ਸਿੱਖੀ ਵਿੱਚ ਪੂਜਾਰੀ ਸ੍ਰੇਣੀ ਨੂੰ ਕਿਸੇ ਤਰ੍ਹਾਂ ਦੀ ਮਾਨਤਾ ਪ੍ਰਾਪਤ ਨਹੀਂ ਹੈ ਅਤੇ ਨਾ ਹੀ ਪੰਥ ਚੋਂ ਛੇਕਣ ਦਾ ਕਿਸੇ ਵਿਅਕਤੀ ਨੂੰ ਕੋਈ ਵਿਸ਼ੇਸ਼ ਅਧਿਕਾਰ ਹੈ। ਦੂਜੇ, ਜਿਹੜੇ ਅਨਿਆਈ ਆਦੇਸ਼ ਜਾਰੀ ਕੀਤੇ ਜਾ ਰਹੇ ਹਨ, ਉਹ ਐਸੇ ਸੰਪਰਦਾਈ ਤੇ ਰਾਜਨੀਤਕ ਆਗੂਆਂ ਦੇ ਦਬਾਅ ਹੇਠ ਹੁੰਦੇ ਹਨ, ਜਿਨ੍ਹਾਂ ਨੂੰ ਤੱਤ ਗੁਰਮਤਿ ਦੇ ਪ੍ਰਚਾਰ ਕਾਰਨ ਆਪਣੀਆਂ ਠੱਗੀ ਦੀਆਂ ਦੁਕਾਨਾਂ ਬੰਦ ਹੋਣ ਦਾ ਖ਼ਤਰਾ ਹੈ।
ਤੀਜੇ, ਮਜੂਦਾ ਪੂਜਾਰੀ ਜਥੇਦਾਰ ਰਾਜਨੀਤਕ ਪਾਰਟੀਆਂ ਦੇ ਹਨ, ਖ਼ਾਲਸਾ ਪੰਥ ਦੇ ਨਹੀਂ। ਪੰਜਾਬ ਦੇ ਤਿੰਨ, ਅਕਾਲੀ ਦਲ ਬਾਦਲ ਦੇ, ਸ੍ਰੀ ਪਟਨਾ ਸਾਹਿਬ ਵਿਖੇ ਭਾਜਪਾ ਦਾ ਅਤੇ ਸ੍ਰੀ ਹਜ਼ੂਰ ਸਾਹਿਬ ਵਿੱਚ ਕਾਗਰਸ ਦਾ। ਗੁਰਮਤੀ ਜੁਗਤਿ ਅਧੀਨ ਜਦੋਂ ਪੰਥ ਚੁਣੇਗਾ, ਉਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੀ ਇੱਕ ਮੁਖ ਸੇਵਾਦਾਰ ਹੋਏਗਾ ਅਤੇ ਉਸ ਵਲੋਂ ਗੁਰਬਾਣੀ ਦੀ ਰੌਸਨੀ ਵਿੱਚ ਦਿੱਤੇ ਆਦੇਸ਼ ਨੂੰ ਸਾਰਾ ਸਿੱਖ ਜਗਤ ਪ੍ਰਵਾਨ ਕਰੇਗਾ। ਮੈਨੂੰ ਪੂਰਨ ਆਸ ਹੈ ਕਿ ਕੌਮ ਅਜਿਹੇ ਵਤੀਰੇ ਨੂੰ ਕਦੇ ਵੀ ਪ੍ਰਵਾਨ ਨਹੀਂ ਕਰੇਗੀ।

********************************************************************

ਪ੍ਰੋ. ਸਰਬਜੀਤ ਸਿੰਘ ਧੂੰਦਾ ਨਾਲ ਵਿਸੇਸ਼ ਮੁਲਾਕਾਤ
ਸਵਾਲ:-ਕਨੇਡਾ ਦੀ ਪ੍ਰਚਾਰ ਫੇਰੀ ਬਾਰੇ ਕੀ ਕਹਿਣਾ ਚਾਹੋਗੇ?
ਜਵਾਬ:-ਮੈਂ ਇਸ ਪ੍ਰਚਾਰ ਫੇਰੀ ਤੇ ਕਾਫੀ ਉਤਸ਼ਾਹਤ ਹੋਇਆ ਹਾਂ। ਹੱਦੋਂ ਵੱਧ ਸੰਗਤਾਂ ਨੇ ਪਿਆਰ ਦਿੱਤਾ ਹੈ। ਨੌਜਵਾਨ ਵੱਡੀ ਗਿਣਤੀ ਵਿੱਚ ਕਥਾ-ਵੀਚਾਰ ਸੁਣਨ ਆਏ। ਬਹੁਤ ਸਾਰੇ ਜਿਹੜੇ ਕੇਸ ਕਤਲ ਕਰਵਾਉਂਦੇ ਸਨ ਉਹਨਾਂ ਨੇ ਦਸਤਾਰਾਂ ਸਜਾ ਲਈਆਂ। ਮੈਂ ਸਮਝਦਾ ਕਿ ਅਸੀਂ ਪ੍ਰਚਾਰ `ਚ ਪਛੜ ਗਏ ਹਾਂ। ਸਾਨੂੰ ਸੋਚਣਾ ਪਏਗਾ ਕਿ ਕਮੀ ਕਿੱਥੇ ਰਹਿ ਗਈ। ਮਿਸਾਲ ਵਜੋਂ ਜਿਵੇਂ ਜਿਹੋ ਜਿਹਾ ਭੋਜਨ ਪਰੋਸਿਆ ਮਿਲਦਾ ਹੈ ਉਸੇ ਤਰ੍ਹਾਂ ਦਾ ਹੀ ਛਕਣਾ ਪੈਂਦਾ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਦਾ ਪ੍ਰਚਾਰ ਹੋਇਆ ਕਈ ਕਰਮ ਕਾਂਡੀ ਵੀ ਪ੍ਰਚਾਰਕ ਆਏ, ਮਨਮਤੀਏ ਤੇ ਡੇਰੇਦਾਰਾਂ ਦੇ ਪ੍ਰਚਾਰ ਨਾਲ ਵੀ ਸੰਗਤਾਂ ਗੁੰਮਰਾਹ ਹੋਈਆਂ। ਪਰ ਜਦੋਂ ਗੁਰਮਤਿ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੀ ਗੱਲਬਾਤ ਚੱਲੀ ਤਾਂ ਸੰਗਤਾਂ `ਚ ਹੀ ਇਹੀ ਆਵਾਜ ਹੈ ਕਿ ਇਹ ਪ੍ਰਚਾਰ ਲੜੀ 20 ਸਾਲ ਪਹਿਲਾਂ ਸ਼ੁਰੂ ਹੋਣੀ ਚਾਹੀਦੀ ਸੀ।
? ਕੀ ਤੁਸੀਂ ਸ੍ਰੀ ਜਾਪ ਸਾਹਿਬ ਦੇ ਵਿਰੋਧੀ ਹੋ?
ਜਵਾਬ:-ਇਹ ਜਾਣ ਬੁੱਝ ਕੇ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿੰਨੇ ਵੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰਕ ਹਨ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਯਾਦਾ ਉਪਰ ਸੰਪੂਰਨ ਤੌਰ ਤੇ ਪਹਿਰਾ ਦਿੰਦੇ ਹਨ ਤੇ ਪ੍ਰਚਾਰ ਕਰਦੇ ਹਨ। ਖੰਡੇ ਦੀ ਪਾਹੁਲ ਵੇਲੇ ਪੜ੍ਹੀਆਂ ਜਾਂਦੀਆਂ ਬਾਣੀਆਂ ਜਪੁਜੀ ਸਾਹਿਬ, ਜਾਪ ਸਾਹਿਬ, ਸਵਯੇ, ਚੌਪਈ ਤੇ ਅਨੰਦ ਸਾਹਿਬ ਤੇ ਪਹਿਰਾ ਦਿੰਦੇ ਹਾਂ। ਸਾਡੇ ਕਾਲਜ ਵਿੱਚ ਆ ਕੇ ਦੇਖ ਲਵੋ ਸਵੇਰੇ ਨਿਤਨੇਮ ਦੀਆਂ ਬਾਣੀਆਂ ਵਿੱਚ ਵੀ ਇਹੀ ਬਾਣੀਆਂ ਪੜੀਆਂ ਜਾਦੀਆਂ ਹਨ।
? ਟਰਾਂਟੋ ਦਾ ਇੱਕ ਵਿਅਕਤੀ ਜਿਉਣ ਵਾਲਾ ਜੋ ਜਾਪੁ ਸਾਹਿਬ ਨੂੰ ਨਹੀਂ ਮੰਨਦਾ ਤੇ ਉਸਨੇ ਜਾਪ ਸਾਹਿਬ ਦੇ ਪ੍ਰਤੀ ਘਟੀਆ ਕਵਿਤਾ ਲਿਖੀ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ?
ਜਵਾਬ:-ਉਸਨੇ ਜੋ ਜਾਪੁ ਸਾਹਿਬ ਬਾਰੇ ਮਖੌਲੀਆ ਕਵਿਤਾ ਲਿਖੀ ਹੈ ਬਹੁਤ ਗਲਤ ਹੈ ਟੋਟਲ ਗਲਤ ਹੈ। ਉਸਨੂੰ ਅਜਿਹਾ ਕੁੱਝ ਨਹੀਂ ਕਰਨਾ ਚਾਹੀਦਾ। ਮੈਨੂੰ ਟਰਾਂਟੋ ਕਿਸੇ ਦੇ ਘਰ ਮਿਲਿਆ ਸੀ ਉਥੇ ਉਸ ਨੂੰ ਕਿਹਾ ਸੀ ਅਜਿਹਾ ਕਰਨਾ ਬਹੁਤ ਗਲਤ ਹੈ। ਮੈਂ ਕਿਸੇ ਦੇ ਵੀ ਅਜਿਹੇ ਕਦਮ ਨਾਲ ਸਹਿਮਤ ਨਹੀਂ ਹਾਂ ਜੋ ਸਿੱਖ ਰਹਿਤ ਮਰਿਯਾਦਾ ਦੇ ਉਲਟ ਹੋਵੇ।
? ਜਿਉਂਣਵਾਲੇ ਨਾਲ ਤੁਹਾਡਾ ਉਸ ਨਾਲ ਕੋਈ ਸਬੰਧ ਹੈ?
ਜਵਾਬ:-ਨਹੀਂ ਮੇਰਾ ਕੋਈ ਸਬੰਧ ਨਹੀਂ ਹੈ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰਕਾਂ ਨੇ ਪੰਜਾਬ ਦੇ ਪਿੰਡਾਂ `ਚ ਸਿੱਖੀ ਪ੍ਰਚਾਰ ਲਈ ਮੁਹਿੰਮ ਚਲਾਈ ਹੈ। ਉਹ ਪ੍ਰਚਾਰਕ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਦੇ ਹਨ। ਉਸਦੇ ਪ੍ਰਚਾਰ ਲਈ ਕਾਲਜ ਨੂੰ ਮਾਇਕ ਸਹਾਇਤਾ ਭੇਜਣ ਵਾਲਿਆ ਵਿੱਚ ਉਸਦਾ ਵੀ ਨਾਂਅ ਹੈ। ਉਹ ਕੋਈ ਵੀ ਭੇਜ ਸਕਦਾ ਹੈ। ਸਾਨੂੰ ਕਿਹੜਾ ਸਰਕਾਰੀ ਗਰਾਂਟਾਂ ਜਾਂ ਕੋਈ ਸੰਸਥਾ ਮੱਦਦ ਕਰਦੀ ਹੈ ਜਿਵੇਂ ਡੇਰੇਦਾਰਾਂ ਨੂੰ ਸਿੱਖ ਵਿਰੋਧੀ ਸੋਚ ਵਾਲੇ ਆਰਥਿਕ ਮੱਦਦ ਦਿੰਦੇ ਹਨ। ਅਸੀਂ ਨਿਰੋਲ ਗੁਰਸਿੱਖ ਪਰਿਵਾਰਾਂ ਦੀ ਮੱਦਦ ਨਾਲ ਹੀ ਸਿੱਖੀ ਪ੍ਰਚਾਰ ਕਰਦੇ ਹਾਂ।
? ਕਈ ਕਹਿੰਦੇ ਹਨ ਕਿ ਤੁਹਾਡੀ ਪ੍ਰਚਾਰ ਲਹਿਰ ਭਸੌੜੀਆਂ ਦੀ ਤਰਜ ਤੇ ਹੈ ਹੁਣ ਤੁਸੀਂ ਦਸਮ ਗ੍ਰੰਥ ਦਾ ਵਿਰੋਧ ਕਰਦੇ ਹੋ, ਹੌਲੀ ਹੌਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਰਾਗਮਾਲਾ, ਭਗਤ ਬਾਣੀਆਂ ਨੂੰ ਵੀ ਪਾਸੇ ਕਰਨ ਦੀ ਮੁਹਿੰਮ ਚਲਾਵੋਗੇ?
-ਇਹ ਬਿਲਕੁਲ ਗਲਤ ਪ੍ਰਚਾਰ ਹੈ। ਜਿਹੜੇ ਬੰਦੇ ਕਹਿੰਦੇ ਹਨ ਸਾਹਮਣੇ ਬਿਠਾਉ 10 ਮਿੰਟ `ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ। ਕੋਈ ਵੀ ਮਿਸ਼ਨਰੀ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਨਹੀਂ ਕਰਦਾ। ਸਗੋਂ ਕਈ ਬਾਬੇ, ਡੇਰੇਦਾਰ ਹਨ ਜੋ ਇਹ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ 1500 ਦੇ ਕਰੀਬ ਗਲਤੀ ਹੈ। ਹੁਣ ਸੋਚੋ ਕੌਣ ਕਿੰਤੂ ਕਰ ਰਿਹਾ ਹੈ। ਮੈਂ ਫਿਰ ਕਹਿੰਨਾ ਅਸੀਂ ਸਿੱਖ ਰਹਿਤ ਮਰਿਯਾਦਾ ਨੂੰ ਪੂਰੀ ਤਰ੍ਹਾਂ ਸਮਰਪਿਤ ਹਾਂ। ਮਿਸਾਲ ਦੇ ਤੌਰ ਤੇ ਅਖੰਡ ਕੀਰਤਨੀ ਜਥਾ ਰਾਗਮਾਲਾ ਨਹੀਂ ਪੜ੍ਹਦਾ ਪਰ ਦਮਦਮੀ ਟਕਸਾਲ ਵਾਲੇ ਪੜ੍ਹਦੇ ਹਨ। ਪਰ ਕਿਸੇ ਵੀ ਝਗੜੇ ਤੋਂ ਬਚਣ ਲਈ ਸਿੱਖ ਰਹਿਤ ਮਰਿਯਾਦਾ ਅਨੁਸਾਰ ਜੋ ਫੈਸਲਾ ਹੈ ਅਸੀਂ ਉਸਤੇ ਪਹਿਰਾ ਦਿੰਦੇ ਹਾਂ।
? ਕਿਹਾ ਜਾਂਦਾ ਹੈ ਕਿ ਤੁਸੀਂ ਮੀਟ ਖਾਣ ਦਾ ਪ੍ਰਚਾਰ ਕਰਦੇ ਹੋ?
ਜਵਾਬ:-ਮਾਸ ਬਾਰੇ ਗੱਲ ਕਰਨ ਬਾਰੇ ਗੁਰੂ ਸਾਹਿਬ ਦਾ ਫੁਰਮਾਨ ਹੈ ‘ਮਾਸ ਮਾਸ ਕਰਿ ਮੂਰਖ ਝਗੜੇ’ ਪਰ ਫੇਰ ਵੀ ਜੇ ਕਰ ਕੋਈ ਪੁੱਛਦਾ ਹੈ ਤਾਂ ਸਿੱਖ ਰਹਿਤ ਮਰਿਯਾਦਾ ਅਨੁਸਾਰ ਜਵਾਬ ਦਿੰਦੇ ਹਾਂ। ਪਰ ਇੱਕ ਸਵਾਲ ਮੈਂ ਕਰਦਾ ਕਿ ‘ਨਿਹੰਗ ਸਿੰਘ’ ਪੰਥ ਦਾ ਅੰਗ ਹਨ ਉਹ ਸ਼ਰੇਆਮ ਬੱਕਰਾ ਝਟਕਾ ਕੇ ਲੰਗਰ ਵੀ ਲਾਉੇਂਦੇ ਹਨ। ਟਕਸਾਲ ਵਾਲਿਆਂ ਨਾਲ ਉਹਨਾਂ ਦੀ ਬਹੁਤ ਨੇੜਤਾ ਹੈ ਉਹਨਾਂ ਤੇ ਕਿੰਤੂ ਪ੍ਰੰਤੂ ਕਿਉਂ ਨਹੀਂ ਕੀਤਾ ਜਾਂਦਾ? ਟਕਸਾਲ ਭਿੰਡਰਾਂ ਦੀ ਆਪਣੀ ਪੁਸਤਕ ਜਿਸਦੇ ਕਰਤਾ ਗਿ. ਗੁਰਬਚਨ ਸਿੰਘ ਜੀ ਹਨ ਉਸ ਵਿੱਚ ਲਿਖਿਆ ਸਰੀਰ ਦੇ ਪ੍ਰਾਣਾਂ ਨੂੰ ਬਚਾਉਣ ਵਾਸਤੇ ਲੋੜ ਪੈਣ ਤੇ ਝਟਕਾ ਕਰ ਕੇ ਛੱਕ ਲੈਣਾ ਚਾਹੀਦਾ ਹੈ। ਜੇ ਮੀਟ ਖਾਣਾ ਪਾਪ ਹੈ? ਤਾਂ ਕੀ ਲੋੜ ਪੈਣ ਤੇ ਜਾਨ ਬਚਾਉਣ ਲਈ ਪਾਪ ਕਰ ਲੈਣਾ ਚਾਹੀਦਾ ਹੈ?
? ਤੁਸੀਂ ਸਿੱਖ ਪ੍ਰਚਾਰਕ ਹੋ ਤੇ ਸਿੱਖੀ ਤੇ ਪ੍ਰਚਾਰ –ਪ੍ਰਸਾਰ ਨੂੰ ਸਮਰਪਿਤ ਕਹਿੰਦੋ ਹੋ ਪਰ ਜਿਹੜੀ 84 ਜਾ ਉਸਤੋਂ ਬਾਅਦ ਜਿਸ ਕੌਮ ਦੀ ਨਸਲਕੁਸ਼ੀ ਇਸ ਕਰਕੇ ਕੀਤੀ ਗਈ ਕਿ ਉਹ ਸਿੱਖ ਹਨ ੳੇੁਸ ਬਾਰੇ ਤੁਸੀਂ ਘੱਟ ਹੀ ਬੋਲਦੇ ਹੋ?
ਜਵਾਬ:-ਜਦੋਂ ਵੀ ਵਕਤ ਆਉਂਦਾ ਜਾਂ ਪ੍ਰਕਰਣ ਆਉਂਦਾ ਹੈ ਤਾਂ ਮੈਂ ਗੱਲ ਕਰਦਾ ਹਾਂ। ਅਜੇ ਕੱਲ੍ਹ ਹੀ ਸ. ਜਸਵੰਤ ਸਿੰਘ ਖਾਲੜਾ ਸਾਹਿਬ ਬਾਰੇ ਦੱਸਕੇ ਆਇਆ ਹਾਂ। ਕਿ ਇੱਕ ਉਹ ਵਕੀਲ ਹਨ ਜੋ ਕਾਤਲਾਂ ਦੇ ਕੇਸ ਲੜਦੇ ਹਨ। ਪਰ ਖਾਲੜਾ ਸਾਹਿਬ ਪੱਚੀ ਹਜ਼ਾਰ ਇੱਕ ਹੋ ਗਿਆ ਪਰ ਉਸਨੇ ਸੱਚ ਦਾ ਪੱਲਾ ਨਾ ਛੱਡਿਆ। ਲੋਕਾਂ ਦੇ ਪੁੱਤਾਂ ਦੀਆਂ ਲਾਸ਼ਾ ਭਾਲਦਾ ਆਪ ਲਾਸ਼ ਬਣ ਗਿਆ। ਸਮੇਂ ਸਮੇਂ ਤੇ ਜਿੰਨਾ ਵੀ ਕਹਿ ਸਕਦੇ ਹਾਂ ਜਰੂਰ ਕਹਿੰਦੇ ਹਾਂ।
? ਅਖੀਰ ਵਿੱਚ ਕੀ ਕਹਿਣਾ ਚਾਹੋਗੇ?
-ਵਿਚਾਰਾਂ ਕਰਨ ਦੀ ਆਦਤ ਪਾਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੇ ਚੱਲੋ। ਬਿਨਾ ਵਜ੍ਹਾ ਝੂਠਾ ਪ੍ਰਚਾਰ ਜਾਂ ਗੱਲਾਂ ਵਿੱਚ ਨਾ ਆਉ। ਸੱਚ ਨੂੰ ਸੱਚ ਕਹਿਣਾ ਨਿੰਦਿਆ ਨਹੀਂ ਹੈ। ਝੂਠੇ ਇਲਜਾਮ ਲਾਉਂਣੇਂ ਨਿੰਦਿਆਂ ਹੈ। ਜਿਵੇਂ ਫੁੱਲ ਨੂੰ ਫੁੱਲ ਕਹਿਣਾ ਨਿੰਦਿਆ ਨਹੀਂ। ਫੁੱਲ ਨੂੰ ਕੰਡਾ ਕਹਿਣਾ ਨਿੰਦਿਆਂ ਹੈ। ਤੇ ਕੰਡੇ ਨੂੰ ਫੁੱਲ ਕਹੀ ਜਾਣਾ ਝੂਠੀ ਵਡਿਆਈ ਹੈ। ਲੜਾਈ ਝਗੜਾ ਜਾਂ ਬਹਿਸ ਕਰਨ ਦੀ ਬਜਾਏ ਵਿਚਾਰਾਂ ਦੀ ਸਾਂਝ ਪਾਈਏ ਸਾਹਮਣੇ ਬਹਿ ਕੇ ਗੱਲ ਕਰਨ ਦਾ ਹੌਸਲਾ ਕਰੀਏ ਤਾਂ ਹਰ ਮਸਲਾ ਹੱਲ ਹੋਵੇਗਾ। -ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
(ਨੋਟ:- ਇਹ ਮੁਲਾਕਾਤ ਪੰਜਾਬੀ ਦੇ ਇੱਕ ਅਖਬਾਰ ਨੇ ਕੀਤੀ ਸੀ ਅਤੇ ਜਾਚਕ ਜੀ ਦੁਆਰਾ ਫਾਰਵਡ ਕੀਤੀ ਹੋਈ ਮਿਲੀ ਸੀ-ਸੰਪਾਦਕ)


(03/02/12)
ਗਿ: ਸੰਤੋਖ ਸਿੰਘ

ਪਿਆਰੇ ਪੁਰੇਵਾਲ਼ ਜੀ
ਪ੍ਰੋ. ਕਵਲਦੀਪ ਸਿੰਘ ਕੰਵਲ ਜੀ ਹੋਰਾਂ ਦੀ ਕਵਿਤਾ ਵਿੱਚ ਬਿਲਕੁਲ ਹੀ ਫਾਲਤੂ ਸਿਹਾਰੀਆਂ ਲਾਉਣ ਦੀ ਕੀ ਤੁਕ ਹੈ? ਜੇ ਉਹ ਅਜਿਹਾ ਕਰਕੇ ਗੁਰਬਾਣੀ ਦੇ ਸ਼ਬਦ ਜੋੜਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਹ ਬਿਲਕੁਲ ਹੀ ਭੁਲੇਖੇ ਵਿੱਚ ਹਨ।
ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਵਿੱਚ ਔਂਕੜ ਤੇ ਸਿਹਾਰੀ ਦੀ ਵਰਤੋਂ ਅਰਥਾਂ ਨੂੰ ਸਪੱਸ਼ਟ ਕਰਨ ਵਾਸਤੇ ਸ਼ਾਮਲ ਹਨ। ਇਹਨਾਂ ਦਾ ਹਰੇਕ ਥਾਂ ਅਰਥ ਹੈ। ਜਿਵੇਂ: ਗ੍ਰਿਹ, ਗ੍ਰਿਹੁ, ਗ੍ਰਿਹਿ। ਇਹਨਾਂ ਵਿੱਚ ‘ਗ੍ਰਿਹ’ ਦਾ ਮਤਲਬ ਹੈ ਇੱਕ ਤੋਂ ਵਧ ਘਰ, ‘ਗ੍ਰਿਹੁ’ ਦਾ ਮਤਲਬ ਹੈ ਇੱਕ ਘਰ ਅਤੇ ‘ਗ੍ਰਿਹਿ’ ਦਾ ਮਤਲਬ ਹੈ ਘਰ ਵਿਚ; ਪਰ ਪ੍ਰੋਫ਼ੈਸਰ ਪਤਾ ਨਹੀ ਕਿਸ ਅਰਥ ਵਿੱਚ ਭਗਤਿ, ਸਮਿ, ਵਗਿ, ਅਰਿ, ਗੋਗੜਿ, ਲੁਟਿ, ਸਭਿ, ਜਗਿ ਆਦਿ ਵਿੱਚ ਸਿਹਾਰੀਆਂ ਨੂੰ ਸ਼ਾਮਲ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਨ!
ਇਹ ਚੰਗੀ ਗੱਲ ਨਹੀ ਹੋਵੇਗੀ ਕਿ ਤੁਸੀਂ ਅਜਿਹੇ ਗ਼ਲਤ ਸ਼ਬਦ ਜੋੜਾਂ ਵਾਲ਼ੀ ਰਚਨਾ ਨੂੰ ਸੋਧ ਦਿਆ ਕਰੋ ਜਾਂ ਫਿਰ ਸਮੇ ਦੀ ਘਾਟ ਕਾਰਨ, ਲੇਖਕ ਨੂੰ ਆਖ ਦਿਆ ਕਰੋ ਕਿ ਉਹ ਆਪਣੀ ਰਚਨਾ ਦੇ ਜੋੜ ਸੋਧ ਕੇ ਭੇਜੇ!
ਸੰਤੋਖ ਸਿੰਘ


(02/02/12)
ਸਰਵਜੀਤ ਸਿੰਘ

ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਦੇ ਪੱਤਰ, ‘ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸਰਵਉਚਤਾ ਸਥਾਪਤ ਅਤੇ ਨਿਰਵਿਵਾਦਤ ਹੈ’ ਦੇ ਸਬੰਧ `ਚ ਬੇਨਤੀ ਹੈ ਕਿ ਇਸ ਬਾਰੇ ਤਾਂ ਕੋਈ ਦੋ ਰਾਵਾਂ ਹੋ ਹੀ ਨਹੀਂ ਸਕਦੀਆਂ, ਸਾਡਾ ਗੁਰੂ ਗ੍ਰੰਥ ਸਾਹਿਬ ਜੀ ਹਨ। ਇਕ ਸਿੱਖ ਨੇ ਆਪਣਾ ਗੁਰੂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਣਾ ਹੈ, ਸਾਨੂੰ ਇਹ ਹੁਕਮ ਖ਼ੁਦ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ। ਇਹ ਇਕ ਵੱਖਰਾ ਵਿਸ਼ਾ ਹੈ ਕਿ ,ਗੁਰੂ ਗ੍ਰੰਥ ਸਾਹਿਬ ਜੀ `ਚ ਦਰਜ ਆਲਮ ਕਵੀ ਦੀ ਰਚਨਾ ‘ਮਾਧਵ ਨਲ ਕਾਮ ਕੰਦਲਾ’ ਦੇ ਕੁਝ ਛੰਦ ਅਤੇ ਉਤਾਰੇ ਕਰਨ ਵਾਲਿਆਂ ਵੱਲੋਂ ਜਾਣੇ-ਅਣਜਾਣੇ ਹੋਈਆਂ ਕੁਝ ਉਕਾਈਆਂ ਬਾਰੇ ਚਰਚਾ ਅਕਸਰ ਹੀ ਚਲਦੀ ਰਹਿੰਦੀ ਹੈ ਤਾਂ ਜੋ ਗੁਰੂ ਸਾਹਿਬ ਜੀ ਵੱਲੋਂ ਲਿਖਵਾਈ ਗਈ ਅਤੇ ਭਾਈ ਗੁਰਦਾਸ ਜੀ ਵੱਲੋਂ ਲਿਖੀ ਗਈ ਬਾਣੀ ਦੀ ਸ਼ੁਧਤਾ ਨੂੰ ਕਾਇਮ ਰੱਖਿਆ ਜਾ ਸਕੇ।
ਆਪ ਜੀ ਨੇ ਇਸ ਪੱਤਰ `ਚ ਆਪਣੇ ਕਈ ਨਿਜੀ ਤਜਰਬਿਆਂ ਤੋਂ ਇਲਾਵਾ ਪੋ: ਦਰਸ਼ਨ ਸਿੰਘ ਜੀ ਵੱਲੋਂ ਦਿੱਤੀ ਗਈ ਇਟਰਵਿਊ ਦਾ ਜਿਕਰ ਵੀ ਕੀਤਾ ਹੈ, “ਇਨ੍ਹਾਂ ਹਾਲਾਤਾਂ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਦਾ ਉਹ ਬਿਆਨ ਵਿਚਾਰਣ ਦੀ ਲੋੜ ਹੈ ਜਿਸ ਵਿੱਚ ਉਨ੍ਹਾਂ ਦਸ਼ਮੇਸ਼ ਜੀ ਨਾਲ ਸਬੰਧਤ ਰਚਨਾਵਾਂ ਨੂੰ ਅਲਗ ਕਰ ਲੈਣ ਦਾ ਸੁਚੱਜਾ ਸੁਝਾਉ ਦਿੱਤਾ ਹੈ”। ਆਪ ਜੀ ਨੇ ਪ੍ਰੋ: ਦਰਸ਼ਨ ਸਿੰਘ ਜੀ ਦੇ ਉਪ੍ਰੋਕਤ ਸ਼ਬਦਾਂ ਨਾਲ ਸਹਿਮਤੀ ਇਨ੍ਹਾਂ ਸ਼ਬਦਾਂ `ਚ ਪ੍ਰਗਟ ਕੀਤੀ ਹੈ, “ਵੈਸੇ ਵੀ ਸਿੱਖਾਂ ਵਿੱਚ ਪ੍ਰਚਲਤ ਅਤੇ ਜਾਣੀਆਂ ਪਛਾਣਿਆਂ ਕੁੱਝ ਰਚਨਾਵਾਂ ਨੂੰ ਦਸ਼ਮੇਸ਼ ਜੀ ਤੋਂ ਬਾਦ ਕਿਸੇ ਹੋਰ ਗ੍ਰੰਥ ਵਿੱਚ ਨੱਥੀ ਕਰ ਦਿੱਤਾ ਗਿਆ ਸੀ। ਇਤਹਾਸ ਇਸਦਾ ਗਵਾਹ ਹੈ”। ਸਤਿਕਾਰ ਯੋਗ ਵੀਰ ਜੀ, ਮੈਂ ਵੀ ਆਪ ਜੀ ਨਾਲ ਸਹਿਮਤ ਹਾਂ। ਇਸ ਮਸਲੇ ਦੇ ਹੱਲ ਤਾਂਈ ਪੁੱਜਣ ਲਈ ਇਹ ਨੁਕਤਾ ਬਹੁਤ ਹੀ ਮਹੱਤਵ ਪੂਰਨ ਹੈ। ਆਓ ਆਪਾ ਸਾਰੇ ਇਸ ਵਿਚਾਰ ਚਰਚਾ ਦਾ ਇਸੇ ਨੁਕਤੇ ਤੋਂ ਹੀ ਅਰੰਭ ਕਰੀਏ ਤਾਂ ਜੋ ਕਿਸੇ ਸੁਖਾਵੇ ਨਤੀਜੇ ਤੇ ਪੁੱਜਿਆ ਜਾ ਸਕੇ।
ਵੀਰ ਜੀ, ਇਹ ਜਾਣਕਾਰੀ ਦਿਓ ਕਿ ਆਪ ਜੀ ਦੀ ਖੋਜ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦੀ ਕਿਹੜੀ-ਕਿਹੜੀ ਰਚਨਾ ਅਖੌਤੀ ਦਸਮ ਗ੍ਰੰਥ `ਚ ਦਰਜ ਹੈ?
ਪ੍ਰੋ: ਦਰਸ਼ਨ ਸਿੰਘ ਜੀ ਵੀ ਕਈ ਵਾਰੀ ਦਸ਼ਮੇਸ਼ ਜੀ ਨਾਲ ਸਬੰਧਤ ਰਚਨਾਵਾਂ ਨੂੰ ਅਲਗ ਕਰ ਲੈਣ ਦਾ ਸੁਝਾਉ ਦੇ ਚੁੱਕੇ ਹਨ। ਇਕ ਵਿਦਵਾਨ ਹੋਣ ਦੇ ਨਾਤੇ ਉਹਨਾ ਨੂੰ ਵੀ ਇਹ ਗੱਲ ਸਪਸ਼ਟ ਕਰ ਦੇਣੀ ਚਾਹੀਦੀ ਹੈ ਕਿ ਉਹ ਕਿਹੜੀਆਂ ਰਚਨਾਵਾਂ ਨੂੰ ਦਸਮ ਗੁਰੂ ਦੀਆਂ ਮੰਨਦੇ ਹਨ?
ਆਦਰ ਸਹਿਤ
ਸਰਵਜੀਤ ਸਿੰਘ


(02/02/12)
ਡਾ: ਇਕਬਾਲ ਸਿੰਘ ਢਿੱਲੋਂ

ਮਾਨਯੋਗ ਸੰਪਾਦਕ ਜੀ ਅਤੇ ਸੂਝਵਾਨ ਪਾਠਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!

ਸ. ਹਰਦੇਵ ਸਿੰਘ ਜੰਮੂ ਜੀ ਨੇ ਆਪਣੀ ਸਿਖਮਾਰਗ ਵੈਬਸਾਈਟ ਤੇ 01. 02. 2012 ਨੂੰ ਪਾਈ ਗਈ ਲਿਖਤ ਦੇ ਅਖੀਰਲੇ ਪੈਰੇ ਵਿੱਚ ਆਪਣੇ ਵਿਸ਼ੇ ਤੋਂ ਲਾਂਭੇ ਜਾਂਦਿਆਂ ਹੋਇਆਂ ਬੜੇ ਹੀ ਵਚਿੱਤਰ ਢੰਗ ਨਾਲ ਸ਼ਬਦ-ਗੁਰੂ ਅਤੇ ਅਖੌਤੀ ਅਕਾਲ-ਤਖਤ ਦਾ ਆਪਸੀ ਮੁਕਾਬਲਾ ਕੀਤਾ ਹੈ। ਇੱਥੇ ਉਹਨਾਂ ਨੇ ਹੇਠਾਂ ਦਿੱਤੇ ਤਿੰਨ ਨੁਕਤੇ ਪੇਸ਼ ਕੀਤੇ ਹਨ:

1. ਸ਼ਬਦ-ਗੁਰੂ ਸਿਖ ਕੌਮ ਲਈ ਸਿਧਾਂਤਕ ਰੂਪ ਵਿੱਚ ਸਿਰਮੌਰ ਹਨ।
2. ਅਖੌਤੀ ਅਕਾਲ-ਤਖਤ ਪੰਥਕ ਮਸਲਿਆਂ ਲਈ ਸਰਵਉਚ ਰੂਪ ਵਿੱਚ ਮੰਚ/ਸੰਸਥਾਨ ਹੈ।
3. ਅਖੌਤੀ ਅਕਾਲ-ਤਖਤ ਦੀ ਪੰਥਕ ਮਸਲਿਆਂ ਲਈ ਸਰਵਉਚਤਾ ਸ਼ਬਦ-ਗੁਰੁ ਦੀ ਸਿਰਮੌਰਤਾ ਦੇ ਹੇਠਾਂ ਹੈ। ਅਖੌਤੀ ਅਕਾਲ-ਤਖਤ ਗੁਰਮੱਤ ਦੇ ਕੁੱਲ ਫਲਸਫੇ ਦਾ ਮਹੱਤਵਪੂਰਨ ਅੰਗ ਹੈ।

ਉਪੱਰ ਆਏ ਨੰਬਰ 1 ਦੇ ਨੁਕਤੇ ਬਾਰੇ ਸ. ਜੰਮੂ ਜੀ ਤੋਂ ਪੁੱਛਣਾ ਬਣਦਾ ਹੈ ਕਿ

ੳ. ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ-ਗੁਰੂ ਨੂੰ ਕੇਵਲ ‘ਸਿਧਾਂਤਕ’ ਰੂਪ ਵਿੱਚ ਹੀ ਗਿਆਰ੍ਹਵੇਂ ਗੁਰੁ ਜੀ ਦੇ ਤੌਰ ਤੇ ਗੁਰਗੱਦੀ ਪਰਦਾਨ ਕੀਤੀ ਸੀ?
ਅ. ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ-ਗੁਰੂ ਦੀ ਪੰਥਕ ਮਸਲਿਆਂ ਲਈ ਸਰਵਉਚ ਮੰਚ/ਸੰਸਥਾਨ ਦੇ ਤੌਰ ਤੇ ਭੂਮਿਕਾ ਉਤੇ ਕੋਈ ਪਾਬੰਦੀ ਲਗਾ ਦਿੱਤੀ ਸੀ?
ੲ. ਕੀ ਦੂਸਰੇ ਤੋਂ ਲੈ ਕੇ ਦੱਸਵੇਂ ਗੁਰੂ ਜੀ ਤਕ ਸਾਰਿਆਂ ਨੂੰ ਕੇਵਲ ‘ਸਿਧਾਂਤਕ’ ਰੂਪ ਵਿੱਚ ਹੀ ਗੁਰਗੱਦੀ ਮਿਲੀ ਹੋਈ ਸੀ?

ਉੱਪਰ ਆਏ ਨੰਬਰ 2 ਦੇ ਨੁਕਤੇ ਬਾਰੇ ਸ. ਜੰਮੂ ਜੀ ਤੋਂ ਪੁੱਛਣਾ ਬਣਦਾ ਹੈ ਕਿ

ੳ. ਪਹਿਲੇ ਗੁਰੂ ਜੀ ਤੋਂ ਲੈ ਕੇ ਪੰਜਵੇਂ ਗੁਰੁ ਜੀ ਤਕ ਪੰਥਕ ਮਸਲਿਆਂ ਲਈ ਸਰਵਉਚ ਮੰਚ/ਸੰਸਥਾਨ ਦੇ ਕਾਰਜ ਦੀ ਜ਼ਿੰਮੇਵਾਰੀ ਕਿਸ ਕੋਲ ਸੀ?
ਅ. ਛੇਵੇਂ ਗੁਰੂ ਜੀ (ਜਿਹਨਾਂ ਦੇ ਸਮੇਂ ਅੰਮ੍ਰਿਤਸਰ ਵਾਲਾ ਤਖਤ ਹੋਂਦ ਵਿੱਚ ਆਇਆ) ਤੋਂ ਲੈ ਕੇ ਦਸਵੇਂ ਗੁਰੂ ਜੀ ਤਕ ਪੰਥਕ ਮਸਲਿਆਂ ਲਈ ਸਰਵਉਚ ਮੰਚ/ਸੰਸਥਾਨ ਵਾਲੇ ਕਾਰਜ ਦੀ ਜ਼ਿੰਮੇਵਾਰੀ ਅਖੌਤੀ ਅਕਾਲ-ਤਖਤ ਕੋਲ ਸੀ ਜਾਂ ਗੁਰੁ ਸਾਹਿਬਾਨ ਕੋਲ?
ੲ. ਅਖੌਤੀ ਅਕਾਲ-ਤਖਤ ਨੂੰ ਪੰਥਕ ਮਸਲਿਆਂ ਲਈ ਮੰਚ/ਸੰਸਥਾਨ ਬਣਾਉਣ ਦਾ ਫੈਸਲਾ ਕਿਸ ਨੇ ਅਤੇ ਕਦੋਂ ਲਿਆ ਸੀ? (ਕਿਰਪਾ ਕਰਕੇ ਸਬੂਤ ਪੇਸ਼ ਕੀਤਾ ਜਾਵੇ।)

ਉੱਪਰ ਆਏ ਨੰਬਰ 3 ਦੇ ਨੁਕਤੇ ਬਾਰੇ ਸ. ਜੰਮੂ ਜੀ ਤੋਂ ਪੁੱਛਣਾ ਬਣਦਾ ਹੈ ਕਿ

ੳ. ਪੰਥਕ ਮਸਲਿਆਂ ਲਈ ਗੁਰੂ ਸਾਹਿਬਾਨ ਵੱਲੋਂ ਸਿਰਜੇ ਹੋਰ ਕਿਹੜੇ ਮੰਚ /ਸਿਰਜੀਆਂ ਹੋਰ ਕਿਹੜੀਆਂ ਸੰਸਥਾਵਾਂ ਹਨ ਜਿਹਨਾਂ ਵਿੱਚੋਂ ਅਖੌਤੀ ਅਕਾਲ-ਤਖਤ ਸਰਵਉਚ ਹੈ?
ਅ. ਤਰਕ-ਵਿਗਿਆਨ ਦਾ ਉਹ ਕਿਹੜਾ ਨਿਯਮ ਹੈ ਜਿਸ ਅਨੁਸਾਰ ਸਿਰਮੌਰਤਾ ਦੇ ਹੇਠਾਂ ਸਰਵਉਚਤਾ ਮੌਜੂਦ ਹੋ ਸਕਦੀ ਹੈ?
ੲ. ਅਖੌਤੀ ਅਕਾਲ-ਤਖਤ ਨੂੰ ਗੁਰਮੱਤ ਦੇ ਕੁੱਲ ਫਲਸਫੇ ਦਾ ਮਹੱਤਵਪੂਰਨ ਅੰਗ ਕਿਸ ਨੇ ਅਤੇ ਕਦੋਂ ਘੋਸ਼ਿਤ ਕੀਤਾ ਸੀ? (ਕਿਰਪਾ ਕਰਕੇ ਸਬੂਤ ਪੇਸ਼ ਕੀਤਾ ਜਾਵੇ।)

ਉਪਰੋਕਤ ਸਵਾਲਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸ. ਹਰਦੇਵ ਸਿੰਘ ਜੰਮੂ ਜੀ ਨੇ ਆਪਣੀ ਲਿਖਤ ਵਿੱਚ ਅਖੌਤੀ ਅਕਾਲ-ਤਖਤ ਦੀ ਸਰਵਉਚਤਾ ਦਾ ਢੋਲ ਵਜਾਉਣ ਹਿਤ ਪਾਠਕਾਂ ਨੂੰ ਭੰਬਲਭੂਸੇ ਵਿੱਚ ਪਾਉਣ ਦਾ ਪੂਰਾ ਯਤਨ ਕੀਤਾ ਹੈ। ਉਂਜ ਉਹਨਾਂ ਦੇ ਉਪਰੋਕਤ ਨੁਕਤਿਆਂ ਰਾਹੀਂ ਦਿੱਤੀਆਂ ਗਈਆਂ ਉਹਨਾਂ ਦੀਆਂ ਦਲੀਲਾਂ ਦਾ ਕੋਈ ਸਿਰ-ਪੈਰ ਨਜ਼ਰ ਨਹੀਂ ਆਉਂਦਾ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(02/02/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਬੱਬਾ ਬਗਲੇ ਭਗਤ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਬੱਬਾ ਬਗਲੇ ਭਗਤਿ ਸਮਿ, ਠੱਗਾਂ ਕੈ ਫਿਰਹਿ ਵਗਿ ||੧||

ਭਾਖਾ ਅਰਿ ਗੋਗੜਿ ਗੋਲ ਹੈ, ਲੁਟਿ ਖਾਵੈਂ ਸਭਿ ਜਗਿ ||੨||

ਜਗਿ ਲੂਟੈਂ ਕਰਿ ਭੇਖਿ ਬਹੁ, ਪਾਖੰਡ ਕਾ ਗਲਿ ਧਗਿ ||੩||

ਬੂਹਾ ਢੋਇ ਰਾਸਿ ਰਚਾਂਵਦੇ, ਮਾਸਿ ਮਨਾਵਹਿ ਫਗਿ ||੪||

ਤਿਆਗਣਿ ਨੋ ਉਪਦੇਸਦੇ, ਦਲਾਲੀ ਖਾਵਣਿ ਸਗਿ ||੫||

ਭੇਡਨਿ ਕੈ ਕੰਵਲ ਆਜੜੀ, ਹੱਕਣਿ ਤੁਰਹਿ ਬਗਿ ||੬||


(01/02/12)
ਹਰਦੇਵ ਸਿੰਘ, ਜੰਮੂ

‘ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸਰਵਉਚਤਾ ਸਥਾਪਤ ਅਤੇ ਨਿਰਵਿਵਾਦਤ ਹੈ’
ਹਰਦੇਵ ਸਿੰਘ, ਜੰਮੂ

ਜੀਵਨ ਪਰਮਾਤਮਾ ਦੇ ਹੱਥ ਹੈ ਪਰ ਇੱਕ ਗਲ ਨਿਸ਼ਚਤ ਹੈ ਕਿ ਦਾਸ ਲਈ ਕੋਈ ਪੁਸਤਕ/ਗ੍ਰੰਥ ਐਸਾ ਨਹੀਂ ਹੋ ਸਕਦੀ/ਸਕਦਾ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਸ਼ੀਨ ਕੀਤਾ ਜਾ ਸਕੇ। ਇਸਦੇ ਨਾਲ ਹੀ ਦਾਸ ਲਈ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਸਵਰੂਪ ਤੋਂ ਬਾਹਰ ਕੋਈ ਐਸੀ ਇੱਕ ਪੰਕਤੀ ਵੀ ਨਹੀਂ ਹੋ ਸਕਦੀ ਜੋ ਬਾਣੀ ਦਾ ਦਰਜਾ ਰੱਖਦੀ ਹੋਵੇ।
30 ਸਾਲ ਪਹਿਲਾਂ ਸਨ 1982 ਵਿਚ, ਜਿਸ ਵੇਲੇ ਕਿ ਦਾਸ ਹੋਲੀ ਜਿਹੀ ਉਮਰ ਵਿੱਚ ਸੀ, ਪਤਾ ਚਲਿਆ ਸੀ ਕਿ ਵਚਿੱਤਰ ਨਾਟਕ ਵਿੱਚ ਸਾਰੀ ਰਚਨਾਵਾਂ ਦਸ਼ਮੇਸ਼ ਜੀ ਦਿਆਂ ਨਹੀਂ ਹਨ ਕਿਉਂਕਿ ਉਸ ਵਿੱਚ ਕੁੱਝ ਰਚਨਾਵਾਂ ਅਸ਼ਲੀਲ ਹਨ। ਇਹ ਜਾਨਕਾਰੀ ਦਾਸ ਨੂੰ ਸ. ਜਗਜੀਤ ਸਿੰਘ ਜੰਮੂ ਜੀ ਨੇ ਦਿੱਤੀ ਸੀ। ਦਾਸ ਨੇ ਕਦੇ ਵੀ ਵਚਿੱਤਰ ਨਾਟਕ ਦੀਆਂ ਸਾਰੀਆਂ ਰਚਨਾਵਾਂ ਨੂੰ ਗੁਰੂਕ੍ਰਿਤ/ਪਰਵਾਣਿਤ ਨਹੀਂ ਮੰਨੀਆ ਸੀ। ਇਹ ਉਹ ਸਮਾਂ ਸੀ ਜਿਸ ਵੇਲੇ ਦਾਸ ਨੂੰ ਬਾਣੀ ਅਤੇ ਰਚਨਾਵਾਂ ਬਾਰੇ ਅੰਤਰ ਵੀ ਸਪਸ਼ਟ ਹੋ ਗਿਆ ਸੀ। ਦਾਸ ਨੇ ਅਪਣੇ ਜੀਵਨ ਵਿੱਚ ਕਦੇ ਵੀ ਇਹ ਨਹੀਂ ਪੜਿਆ/ਸੁਣਿਆ ਕਿ ਸ਼ਬਦ ਗੁਰੂ ਗ੍ਰੰਥ ਤੋਂ ਇਲਾਵਾ ਕੋਈ ਹੋਰ ਗ੍ਰੰਥ ਸਿੱਖਾਂ ਦਾ ਗੁਰੂ ਹੈ।
ਫਿਰ ਕੁੱਝ ਵਾਰ ਇਤਹਾਸਕ ਪੁਸਤਕਾਂ ਪੜਨ ਵੇਲੇ ਵੀ ਦਾਸ ਨੂੰ ਇਸ ਗਲ ਦਾ ਪਤਾ ਚਲਿਆ ਕਿ ਇਸ ਬਾਰੇ ਕਈਂ ਇਤਹਾਸਕਾਰ ਵੀ ਸਹਿਮਤ ਹਨ। ਮਿਸਾਲ ਦੇ ਤੌਰ ਤੇ ਸ. ਖੁਸ਼ਵੰਤ ਸਿੰਘ ਵਲੋਂ ਲਿਖੇ ਸਿੱਖ ਇਤਹਾਸ (ਪਹਿਲਾ ਐਡੀਸ਼ਨ 1963 ਅਤੇ ਪਹਿਲਾ ਭਾਰਤੀ ਐਡੀਸ਼ਨ 1977) ਵਿੱਚ ਵੀ ਇਹ ਸਪਸ਼ਟ ਲਿਖਿਆ ਹੈ ਕਿ ਵਚਿੱਤਰ ਨਾਟਕ ਵਿੱਚ ਕੁੱਝ ਰਚਨਾਵਾਂ ਅਸ਼ਲੀਲ ਹੋਂਣ ਕਾਰਨ ਦਸ਼ਮੇਸ਼ ਕ੍ਰਿਤ ਨਹੀਂ ਹਨ। ਸਨ 1963 ਵਿੱਚ ਹੀ ਰਤਨ ਸਿੰਘ ਜੱਗੀ ਜੀ ਦੇ ਖ਼ਿਆਤੀ ਪ੍ਰਾਪਤ ਪੀ. ਐਚ. ਡੀ. ਥੀਸਸ ਨੇ ਇਸ ਬਾਰੇ ਖੋਜ ਕੀਤੀ ਸੀ। ਸਨ 1973 ਵਿੱਚ ਅਕਾਲ ਤਖ਼ਤ ਤੋਂ ਵੀ ਇਸ ਬਾਰੇ ਲਿਖਤੀ ਸਪਸ਼ਟਤਾ ਕੀਤੀ ਗਈ ਸੀ।
ਲਗਭਗ ਦੋ ਸਾਲ ਪਹਿਲਾਂ ਦਾਸ ਨੂੰ ਇਹ ਜਾਣਕਾਰੀ ਮਿਲੀ ਕਿ ਕੁੱਝ ਸੱਜਣਾਂ ਨੇ “ਨਵੀਂ ਖੋਜ” ਕਰਕੇ ਇਹ ਵੇਖਿਆ ਹੈ ਕਿ ਵਚਿੱਤਰ ਨਾਟਕ ਵਿੱਚ ਕੁੱਝ ਰਚਨਾਵਾਂ ਅਸ਼ਲੀਲ ਹਨ ਅਤੇ ਪੌਰਾਣਕ ਵੀ। ਇਹ ਸੁਣ ਕੇ ਦਾਸ ਕੁੱਝ ਚੌਂਕ ਉੱਠਿਆ ਇਹ ਜਾਣਨ ਲਈ ਕਿ ਇਸ “ਨਵੀਂ ਖੋਜ” ਦਾ ਕੀ ਮਾਮਲਾ ਹੈ? ਦਾਸ ਲਈ ਅਸ਼ਲੀਲ ਵਿਸ਼ੇ ਬਾਰੇ ਤਾਂ “ਨਵੀਂ ਖੋਜ” ਦਾ ਦਾਵਾ ਬਿਲਕੁਲ ਝੂਠ ਸੀ ਕਿਉਂਕਿ ਇਹ ਤਾਂ ਦਾਸ ਜਿਹੇ ਆਮ ਬੰਦੇ ਨੂੰ 30 ਸਾਲ ਪਹਿਲਾਂ ਹੀ ਪਤਾ ਸੀ ਅਤੇ ਪੌਰਾਣਕ ਕਥਾਵਾਂ ਦੇ ਉਤਾਰੇ ਦੀ ਗਲ ਤਾਂ ਭਾਈ ਕ੍ਹਾਨ ਸਿੰਘ ਨਾਭਾ ਜੀ ਨੇ 100 ਸਾਲ ਪਹਿਲਾਂ ਹੀ ਲਿਖ ਦਿੱਤੀ ਸੀ ਅਤੇ ਇਤਹਾਸਕਾਰ ਮੈਕਾਲਿਫ਼ ਨੇ ਵੀ ਲਗਭਗ 100 ਸਾਲ ਤੋਂ ਵੱਧ ਸਮਾਂ ਪਹਿਲਾਂ ਲਿਖਿਆ ਸੀ ਕਿ ਪੁਰਾ ਵਚਿੱਤਰ ਨਾਟਕ ਗ੍ਰੰਥ ਦਸ਼ਮੇਸ਼ ਜੀ ਦਾ ਨਹੀਂ। ਬਾਕਿ ਕਨਿੰਘਮ, ਨਾਰੰਗ ਅਤੇ ਬੈਨਰਜੀ ਵਰਗੇ ਕਈਂ ਇਤਹਾਸਕਾਰਾਂ ਨੇ ਇਸ ਬਾਰੇ ਕਈਂ ਦਹਾਕਿਆਂ ਪਹਿਲਾਂ ਹੀ ਲੇਖ ਲਿਖੇ ਹੋਏ ਸਨ ਕਿ ਵਚਿੱਤਰ ਨਾਟਕ ਪੁਸਤਕ ਦੀਆਂ ਸਾਰੀਆਂ ਰਚਨਾਵਾਂ ਦਸ਼ਮੇਸ਼ ਜੀ ਨਾਲ ਸਬੰਧਤ ਨਹੀਂ ਹਨ। ਇਸਦੇ ਨਾਲ ਹੀ ਕਈ ਵਧੇਰਿਆਂ ਪੁਰਾਤਨ ਲਿਖਤਾਂ ਵਿੱਚ ਵੀ ਇਹ ਗਲਾਂ ਲਿਖਿਆਂ ਮਿਲਦਿਆਂ ਹਨ।
ਪ੍ਰਚਾਰ ਅਤੇ ਸਿੱਖ ਇਤਹਾਸ ਲੇਖਨ/ਪੜਨ ਨਾਲ ਸਬੰਧਤ ਲਗਭਗ ਹਰ ਵੱਡੇ ਵਿਦਵਾਨ/ਲਿਖਾਰੀ ਲਈ ਤਾਂ ਇਹ ਗਲ ਤਾਂ ਦਹਾਕਿਆਂ ਪਹਿਲਾਂ ਹੀ ਦਿਨ ਦੇ ਚਾਨਣ ਵਰਗਾ ਸਾਫ਼ ਸੀ ਕਿ ਵਚਿੱਤਰ ਨਾਟਕ ਵਿੱਚ ਕੁੱਝ ਰਚਨਾਵਾਂ ਅਸ਼ਲੀਲ ਹਨ। ਸਿੰਘ ਸਭਾ ਲਹਿਰ ਦੇ ਆਗੂ ਵੀ ਇਸ ਬਾਰੇ ਜਾਣਦੇ ਸੀ ਜਿਸ ਕਾਰਨ ਵਚਿੱਤਰ ਨਾਟਕ ਦਾ ਨਾਮ ਤਕ ਵੀ ਸਿੱਖ ਰਹਿਤ ਮਰਿਆਦਾ ਵਿੱਚ ਨਹੀਂ ਆਇਆ। ਉਸ ਵੇਲੇ ਦੇ ਪ੍ਰਸਿੱਧ ਲੇਖਕ ਸ. ਸ਼ਮਸ਼ੇਰ ਸਿੰਘ ਅਸ਼ੋਕ ਨੇ ਵੀ 1941-42 ਵਿੱਚ ਅਸ਼ਲੀਲਤਾ ਬਾਰੇ ਜਗਜਾਹਰ ਲਿਖਤਾਂ ਲਿਖਿਆਂ ਸਨ। ਸਿੱਖ ਮਿਸ਼ਨਰੀ ਕਾਲੇਜ ਦੇ ‘ਲਿਟਰੇਚਰ’ ਵਿੱਚ ਅਤੇ ‘ਕੋਰਸਾਂ’ ਵੀ ਇਹ ਗਲ ਸਨ 1978 ਤੋਂ ਪਹਿਲਾਂ ਹੀ ਸਪਸ਼ਟ ਸੀ। ਇਸ ਕਰਕੇ ਦਾਸ ਨੂੰ ਅਸ਼ਲੀਲਤਾ ਬਾਰੇ “ਨਵੀਂ ਖੌਜ” ਦਾ ਦਾਵਾ ਕਿਸੇ ਵਲੋਂ ਲੋਕਪ੍ਰਿਯਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਜਾਪਿਆ।
ਇਸ ਨਾਲ ਉਸ ਵਿਚਾਰ ਦੀ ਕੱਚਿਆਈ ਵੀ ਖੁੱਲਦੀ ਹੈ ਜਿਸ ਨੂੰ ਵਰਤਦੇ ਇਹ ਕਿਹਾ ਜਾਂਦਾ ਹੈ ਕਿ ਵਚਿੱਤਰ ਨਾਟਕ ਤੇ ਪਹਿਲੇ ਸੁਧਾਰ ਦੌਰਾਂ ਵਿੱਚ ਖੌਜੀ ਕੰਮ ਨਹੀਂ ਸੀ ਹੋਇਆ। ਇਸ ਸਰਾਸਰ ਗਲਤ ਬਿਆਨੀ ਹੈ। ਵਾਸਤਵਿਕਤਾ ਇਹ ਹੈ ਕਿ ਵਚਿੱਤਰ ਨਾਟਕ ਦਿਆਂ ਸਾਰੀਆਂ ਰਚਨਾਵਾਂ ਦੇ ਗੁਰੂ ਕ੍ਰਿਤ ਨਾ ਹੋਂਣ ਬਾਰੇ ਜਿਤਨਾ ਚੰਗਾ ਅਤੇ ਪਾਏਦਾਰ ਕੰਮ 45 ਤੋਂ 100 ਸਾਲ ਪਹਿਲਾਂ ਦੇ ਅਰਸੇ ਦੋਰਾਨ ਹੋਇਆ ਉਤਨਾ ਕਦੇ ਵੀ ਨਹੀਂ ਹੋਇਆ। ਅੱਜ ਦਾ ਕੰਮ ਤਾਂ ਪਹਿਲੇ ਹੋਏ ਕੰਮਾ ਦੀ ਨਕਲ ਹੈ। ਹਾਂ ਇਸ ਵਿੱਚ ਅਸ਼ਲੀਲਤਾ ਬਾਰੇ ਨਵੀਂ ਖੋਜ ਦੇ ਝੂਠੇ ਦਾਵੇ ਜ਼ਰੂਰ ਨਵੇਂ ਹਨ।
ਹਾਂ ਜੋ ਗਲ ਨਵੀਂ ਦਾਸ ਨੇ ਸੁਣੀ ਉਹ ਇਹ ਸੀ ਕਿ ਅਰਦਾਸ ਅਤੇ ਨਿਤਨੇਮ ਵਿਚਲੀਆਂ ਪੰਥ ਪ੍ਰਵਾਣਿਤ ਰਚਨਾਵਾਂ ਵੀ ਗੁਰੂ ਲਿਖਤ/ਪ੍ਰਵਾਣਿਤ ਨਹੀਂ ਹਨ। ਇੱਕ ਜਿਗਿਆਸੂ ਹੋਂਣ ਕਾਰਨ ਦਾਸ ਲਈ ਇਸ ਤੱਥ ਨੂੰ ਆਪ ਵਿਚਾਰਣ ਦੀ ਲੋੜ ਮਹਸੂਸ ਹੋਈ। ਵੈਸੇ ਕੋਈ ਵੀ ਇਸ ਬਾਰੇ ਸੁਣ ਕੇ ਹੈਰਾਨ ਤਾਂ ਹੋਵੇਗਾ ਹੀ ਬੇਸ਼ੱਕ ਐਸੀ ਸੁਭਾਵਕ ਹੈਰਾਨਗੀ ਕਿਸੇ “ਕਥਿਤ ਨਵੇਂ ਖੌਜੀ” ਲਈ ਕੋਈ ਪਾਪ ਕਰ ਦੇਂਣ ਸਮਾਨ ਹੋਵੇ। ਇਸ ਬਾਰੇ ਕਥਿਤ “ਨਵੀਂ ਖੌਜ” ਦੇ ‘ਦਾਵੇ’ ਦੇ ਪ੍ਰਚਾਰਕਾਂ ਤੇ ਭਰੋਸਾ ਕਰਨਾ ਮੁਸ਼ਕਿਲ ਸੀ।
ਖ਼ੈਰ! ਇੱਕ ਦਿਨ, ਲਗਭਗ 4 ਕੁ ਮਹੀਨੇ ਪਹਿਲਾਂ ਦਾਸ ਦਾ ਵਿਚਾਰ ਵਟਾਂਦਰਾ ਇੱਕ ਵਿਦਵਾਨ/ਪ੍ਰਚਾਰਕ ਜੀ ਨਾਲ ਹੋਇਆ ਤਾਂ ਦਾਸ ਨੇ ਸੁਭਾਵਕ ਤੋਰ ਤੇ ਉਨ੍ਹਾਂ ਕੋਲੋਂ ਇੱਕ ਸਵਾਲ ਪੁੱਛਿਆ ਕਿ ਉਹ ਆਪ ਅਰਦਾਸ, ਨਿਤਨੇਮ ਦੀਆਂ ਬਾਣੀਆਂ/ਰਚਨਾਵਾਂ ਅਤੇ ਕੁੱਝ ਹੋਰ ਸ਼ਬਦਾਂ ਨੂੰ ਅਪਣੇ ਚਿੰਤਨ/ਪ੍ਰਚਾਰ ਵਿੱਚ ਸਾਲਾਂ ਬੱਧੀ ਕਿਉਂ ਵਰਤਦੇ/ਪ੍ਰਚਾਰਦੇ ਰਹੇ? ਤਾਂ ਉਹ ਕਹਿਣ ਲਗੇ ਕਿ ਪਹਿਲਾਂ ਇਹ ਨਹੀਂ ਸੀ ਪਤਾ ਕਿ ਵਚਿੱਤਰ ਨਾਟਕ ਗ੍ਰੰਥ ਵਿੱਚ ਅਸ਼ਲੀਲ ਰਚਨਾਵਾਂ ਵੀ ਹਨ, ਇਹ ਤਾਂ ਹੁਣ “ਨਵੀਂ ਖੌਜ” ਤੋਂ ਬਾਦ ਪਤਾ ਚਲਿਆ ਹੈ। ਦਾਸ ਲਈ ਨਵੀਂ ਖੌਜ ਦੀ ਦਲੀਲ ਵਾਲੀ ਪੋਲ ਤਾਂ ਪਹਿਲਾਂ ਹੀ ਖੁੱਲੀ ਹੋਈ ਸੀ।
ਦਾਸ ਨੂੰ ਸੁਣ ਕੇ ਅਤਿ ਦੀ ਹੈਰਾਨੀ ਹੋਈ ਕਿ ਐਸਾ ਕੋਂਣ ਪ੍ਰਚਾਰਕ ਹੋਵੇਗਾ ਜਿਸ ਨੇ ਦਹਾਕਿਆਂ ਗੁਰਮਤਿ ਵਿਚਾਰਾਂ ਪੜੀਆਂ/ਕੀਤੀਆਂ ਹੋਂਣ ਇਤਿਹਾਸ ਵੀ ਪੜੀਆ ਹੋਵੇ ਅਤੇ ਉਸ ਦੇ ਬਾਦ ਉਹ ਇਹ ਕਹੇ ਕਿ ਵਚਿੱਤਰ ਨਾਟਕ ਵਿੱਚ ਅਸ਼ਲੀਲ ਰਚਨਾਵਾਂ ਦੇ ਹੋਂਣ ਦੀ ਉਸ ਨੂੰ ਜਾਣਕਾਰੀ ਹੀ ਨਹੀਂ ਸੀ? ਦਾਸ ਦੀ ਨਜ਼ਰੇ ਇਹ ਇੱਕ ਗਲਤ ਬਿਆਨ ਸੀ! ਉਨ੍ਹਾਂ ਨੇ ਐਸਾ ਝੂਠ ਕਿਉਂ ਬੋਲਿਆ? ਸ਼ਾਯਦ ਕੇਵਲ ਅਪਣੇ ਚਿੰਤਨ ਦੇ ਸਾਮਰਥ ਦੀ ਘਾਟ ਜਾਂ ਕਿਸੇ ਦੂਜੇ ਦੇ ਚਿੰਤਨ ਦੇ ਅਸਰ ਹੋਠ!
ਕੇਵਲ ਇਹੀ ਕਾਰਨ ਹੋ ਸਕਦਾ ਸੀ ਉਨ੍ਹਾਂ ਦੀ ਗਲਤ ਬਿਆਨੀ ਦਾ ਕਿਉਂਕਿ ਉਹ ਆਪ ਤਾਂ ਗੁਰਮਤਿ ਨੂੰ ਸਮਰਪਤ ਸੱਜਣ ਹਨ। ਉਨ੍ਹਾਂ ਦੇ ਸਾਲਾਂ ਬੱਧੀ ਪ੍ਰਚਾਰ ਨੂੰ ਵੇਖ-ਵਿਚਾਰ ਕੇ ਅਤੇ ਉਨ੍ਹਾਂ ਦੇ ਖ਼ੂਦ ਉਸ ਪਿੱਛਲੇ ਪ੍ਰਚਾਰ ਨੂੰ ਗਲਤ ਕਹਿਣ ਬਾਰੇ ਦਿੱਤੇ ਕਾਰਨ ਤੇ ਦਾਸ ਵਿਚਾਰ ਵਿੱਚ ਪੈ ਗਿਆ ਕਿ ਉਹ ਵਿਦਵਾਨ ਪਹਿਲਾਂ ਗਲਤ ਸਨ ਜਾਂ ਫ਼ਿਰ ਹੁਣ? ਉਹ ਪਹਿਲਾਂ ਸੁਣੀ ਸੁਣਾਈ ਤੇ ਚਲਦੇ ਸਨ ਜਾਂ ਹੁਣ ਕਿਸੇ ਸੁਣੀ-ਸੁਣਾਈ ਤੇ ਚਲਦੇ ਅਰਦਾਸ ਅਤੇ ਨਿਤਨੇਮ ਦਾ ਵਿਰੌਧ ਕਰ ਰਹੇ ਹਨ? ਦਾਸ ਨੇ ਇਸ ਬਾਬਤ ਚਾਰ-ਪੰਜ ਸੱਜਣਾ ਨੂੰ ਫ਼ੋਨ ਕਰਕੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਵਚਿੱਤਰ ਨਾਟਕ ਦੀ ਅਸਲੀਅਤ ਅਤੇ ਅਸ਼ਲੀਲਤਾ ਬਾਰੇ ਉਨ੍ਹਾਂ ਨੂੰ ਉਦੋਂ ਹੀ ਪਤਾ ਸੀ ਜਦੋਂ ਕਿ ਉਹ ਪ੍ਰਚਾਰ/ਪੜਨ ਦੇ ਖੇਤਰ ਵਿੱਚ ਉਤਰੇ ਸੀ। ਖ਼ੈਰ ਅੱਗੇ ਤੁਰਦੇ ਹਾਂ!
ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸਥਾਪਤ ਅਤੇ ਨਿਰਵਿਵਾਦਤ ਸਰਵੋੱਚਤਾ ਦੇ ਹੱਕ ਵਿੱਚ ਅਤੇ ਵਚਿੱਤਰ ਨਾਟਕ ਦੇ ਵਿਰੌਧ ਦੇ ਸਭ ਤੋਂ ਮਜ਼ਬੂਤ ਤਿੰਨ ਅਧਾਰ ਹਨ:-
(1) ਗੂਰਮਤਿ ਅਤੇ ਇਸ ਬਾਰੇ ਦਸ਼ਮੇਸ਼ ਜੀ ਦਾ ਉਚੇਚਾ ਸਪਸ਼ਟ ਨਿਰਨਾ,
(2) ਸਿੱਖ ਰਹਿਤ ਮਰਿਆਦਾ ਅਤੇ ਅਕਾਲ ਤਖ਼ਤ ਤੋਂ ਸਮੇਂ-ਸਮੇਂ ਜਾਰੀ ਮਤੇ/ਸਪਸ਼ਟੀਕਰਨ
(3) ਅਤੇ ਸਮੁੱਚੇ ਸਿੱਖ ਪੰਥ ਦੀ ਇਸ ਗਲ ਤੇ ਸਹਮਤੀ ਕਿ ਸਿੱਖਾਂ ਦੇ ਗੁਰੂ ਕੇਵਲ ਅਤੇ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਹਨ।
ਫ਼ਿਰ ਇਨ੍ਹਾਂ ਸਾਰੇ ਅਧਾਰਾਂ ਨੂੰ ਛੱਡ ਕੇ ਅਰਦਾਸ ਅਤੇ ਨਿਤਨੇਮ ਨੂੰ ਅਧਾਰ ਬਨਾਉਂਣ ਦੀ ਕੀ ਲੋੜ ਪਈ ਹੈ? ਇਹ ਸਵਾਲ ਅਤਿ ਮਹੱਤਵਪੁਰਨ ਹੈ!
ਇਸ ਵਿੱਚ ਸ਼ੱਕ ਨਹੀਂ ਕਿ ਕੁਲ ਵਚਿੱਤਰ ਨਾਟਕ ਦੀ ਹਿਮਾਯਤ ਕਰਨ ਵਾਲੇ ਚੰਦ ਕੁ ਮਨਮਤਿਆਂ ਨੇ ਪੰਥ ਦਰਦੀਆਂ ਨੂੰ ਬਹੁਤ ਚਿੰਤਤ ਕੀਤਾ ਹੈ। ਪਰ ਕਿੱਧਰੇ ਸਾਡੀ ਇਸ ਚਿੰਤਾ ਦਾ ਲਾਭ ਕੋਈ ਹੋਰ ਤਾਂ ਨਹੀਂ ਉਠਾ ਰਿਹਾ? ਕਿੱਧਰੇ ਕੋਈ ਹੋਰ ਤਾਂ ਨਹੀਂ ਇੰਤਜ਼ਾਰ ਕਰ ਰਿਹਾ ਕਿ ਸਿੱਖ ਇਸ ਬਾਰੇ ਇਤਨੇ ਚਿੰਤਤ ਅਤੇ ਕਨਫ਼ਿਯੂਜ਼ ਹੋ ਜਾਂਣ ਕਿ ਉਹ ਆਪ ਅਪਣੇ ਹਰ ਅਧਾਰ ਨੂੰ ਧਾਰਾਸ਼ਾਈ ਕਰਨ ਵਲ ਤੁਰ ਪੇਂਣ? ਵਚਿੱਤਰ ਨਾਟਕ ਦਾ ਵਿਰੌਧ ਤਾਂ ਵਾਜਬ ਅਤੇ ਅਸਾਨ ਹੈ ਪਰ ਲਗਣ ਲਗਾ ਹੈ ਕਿ ਅਸਾਨ ਰਸਤੇ ਤੋਂ ਹਟਾ ਸਿੱਖਾਂ ਨੂੰ ਐਸੇ ਹਨੇਰੀ ਸਮਸਿੱਆ ਵਿੱਚ ਧੱਕੇਲਿਆ ਜਾ ਰਿਹਾ ਹੈ ਜਿਸ ਵਿਚੋਂ ਉਹ ਕਦੇ ਵੀ ਬਾਹਰ ਨਾ ਆ ਸਕਣ ਅਤੇ ਉਸਦੇ ਗੁੱਪ ਹਨੇਰੇ ਵਿੱਚ ਆਪਸ ਵਿੱਚ ਟਕਰਾ ਕੇ ਅਪਣਾ ਹੁਲਿਆ ਵਿਗਾੜ ਲੇਂਣ। ਜਾਹਰ ਹੈ ਕਿ ਸਿੱਖਾਂ ਦੇ ਅੰਦਰ ਇੱਕ ਵੰਡ ਪਾਉਂਣ ਦੀ ਨੀਤੀ ਨੇ ਕੁੱਝ ਸੁਹਿਰਦ ਬੰਦਿਆਂ ਨੂੰ ਅਪਣਾ ਸ਼ਿਕਾਰ ਬਣਾ ਲਿਆ ਹੈ। ਇਹ ‘ਮੈਂਟਲ ਕੰਡੀਸ਼ਨਿੰਗ ਮੈਥਡ’ ਹੈ ਜਿਸ ਵਿੱਚ ਕਿਸੇ ਅਧਾਰ ਨੂੰ ਤੋੜਨ ਦੀ ਮੰਸ਼ਾ ਵਿੱਚ ਪਹਿਲਾ ਕਦਮ ਇਹ ਹੁੰਦਾ ਹੈ ਕਿ ਜਿਸ ਨੂੰ ਹੋਰ ਚਾਰੇ ਤੋੜੀਆ ਨਾ ਜਾ ਸਕੋ ਉਸ ਅਧਾਰ ਬਾਰੇ ਸ਼ੰਕੇ ਖੜੇ ਕਰੋ। ਇਸ ਦੇ ਪਿੱਛੇ ਦਾ ‘ਹੱਥ’ ਅਗਿਆਤ ਹੁੰਦਾ ਹੈ ਅਤੇ ਮੋਹਰੇ ਬਣਦੇ ਹਨ ਸੁਹਿਰਦ ਪੰਥ ਦਰਦੀ।
‘ਕੋਈ ਕਾਰਨ’ ਹੈ ਕਿ ਜਿਸ ਕਾਰਨ ਪੰਥ ਦਰਦੀ ਅਰਦਾਸ/ਨਿਤਨੇਮ ਬਾਰੇ ਅਣਜਾਣੇ ਹੀ ਉਸ ‘ਕਾਰਨ’ ਦਾ ਸ਼ਿਕਾਰ ਹੋ ਰਹੇ ਹਨ ਵਰਨਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸਥਾਪਤ ਅਤੇ ਨਿਰਵਿਵਾਦਤ ਸਰਵੋੱਚਤਾ ਦੇ ਹੱਕ ਵਿੱਚ ਕਿਸੇ ਵੀ ਹੋਰ ਗ੍ਰੰਥ ਦੇ ਵਿਰੋਧ ਲਈ ਤਾਂ ਕਈਂ ਅਧਾਰ ਸਾਡੇ ਪਾਸ ਹਨ ਅਤੇ ਨਾ ਹੀ ਸਿੱਖ ਕਿਸੇ ਹੋਰ ਗ੍ਰੰਥ ਨੂੰ ਗੁਰੂ ਮੰਨਦੇ ਹਨ। ਰਹੀ ਗਲ ਅਪਵਾਦ ਦੀ ਤਾਂ ਉਹ ਹਰ ਵੇਲੇ ਹਰ ਯੁਗ ਵਿੱਚ ਮੌਜੂਦ ਰਹਿੰਦੇ ਹਨ। ਉਨ੍ਹਾਂ ਨੂੰ ਨਜਿੱਠਣ ਲਈ ਅਪਣੇ ਮੂਲ ਅਧਾਰਾਂ ਦੀ ਵਰਤੋਂ ਦੇ ਬਜਾਏ ਉਨ੍ਹਾਂ ਨੂੰ ਖ਼ਤਮ ਕਰਨ ਦੀ ਦੋੜ ਪੰਥ ਦੇ ਹੱਕ ਵਿੱਚ ਨਹੀਂ।
ਇਨ੍ਹਾਂ ਹਾਲਾਤਾਂ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਦਾ ਉਹ ਬਿਆਨ ਵਿਚਾਰਣ ਦੀ ਲੋੜ ਹੈ ਜਿਸ ਵਿੱਚ ਉਨ੍ਹਾਂ ਦਸ਼ਮੇਸ਼ ਜੀ ਨਾਲ ਸਬੰਧਤ ਰਚਨਾਵਾਂ ਨੂੰ ਅਲਗ ਕਰ ਲੇਂਣ ਦਾ ਸੁਚੱਜਾ ਸੁਜਾੳ ਦਿੱਤਾ ਹੈ। ਵੈਸੇ ਵੀ ਸਿੱਖਾਂ ਵਿੱਚ ਪ੍ਰਚਲਤ ਅਤੇ ਜਾਣੀਆਂ ਪਛਾਣਿਆਂ ਕੁੱਝ ਰਚਨਾਵਾਂ ਨੂੰ ਦਸ਼ਮੇਸ਼ ਜੀ ਤੋਂ ਬਾਦ ਕਿਸੇ ਹੋਰ ਗ੍ਰੰਥ ਵਿੱਚ ਨੱਥੀ ਕਰ ਦਿੱਤਾ ਗਿਆ ਸੀ। ਇਤਹਾਸ ਇਸਦਾ ਗਵਾਹ ਹੈ।
ਜੇਕਰ ਭੂਤ ਕਾਲ ਵਿੱਚ ਹੋਏ ਗੁਰਮਤਿ ਸਮਰਪਤ ਮਾਹਨ ਵਿਦਵਾਨਾਂ ਨੂੰ ਗਲਤੀ ਲਗ ਸਕਦੀ ਹੈ ਤਾਂ ਕੋਈ ਕਾਰਨ ਨਹੀਂ ਇਹ ਵਿਸ਼ਵਾਸ ਕਰਨ ਦਾ ਕਿ ਮੌਜੂਦਾ ਦੌਰ ਦੇ ਨਵੇਂ ਖੋਜੀ ਕੋਈ ਗਲਤੀ ਨਹੀਂ ਕਰ ਰਹੇ। ਬੇਸ਼ੱਕ ਉਹ ਆਪ ਬੁਹਤ ਸਾਰਿਆਂ ਅਤੇ ਵੱਡੀਆਂ ਗਲਤਿਆਂ ਕਰ ਰਹੇ ਹਨ। ਵਿਸ਼ੇਸ ਰੂਪ ਵਿੱਚ ਉਹ ਸੱਜਣ ਜੋ ਕਥਿਤ ਨਵੀਂ ਖੌਜ ਦਾ ਝੂਠਾ ਦਾਵਾ ਪੇਸ਼ ਕਰ ਰਹੇ ਹਨ। ਜੋ ਦਾਵੇ ਵਿੱਚ ਝੂਠੇ ਹਨ ਉਹ ਖੌਜ ਵਿੱਚ ਕਿਤਨੇ ਸਮਰਥ ਅਤੇ ਸੱਚੇ ਹੋਂਣਗੇ? ਉਨ੍ਹਾਂ ਦੀ ਖੌਜ ਦਾ ਕਦ ਪਿਛੋਕੜ ਦੇ ਮਹਾਨ ਵਿਦਵਾਨਾਂ ਦੇ ਕੰਮ ਦੇ ਗਿੱਟਿਆਂ ਤਕ ਵੀ ਨਹੀਂ ਪਹੁੰਚਦਾ। ਉਨ੍ਹਾਂ ਤੇ ਅੰਨਾ ਭਰੋਸਾ ਕਰਨ ਤੋਂ ਪਹਿਲਾਂ ਵਿਚਾਰ ਦੀ ਲੋੜ ਹੈ। ਕੁੱਝ ਸੱਜਣ ਤਾਂ ਨਵੀਂ ਖੌਜ ਦਾ ਸਵਾਂਗ ਰੱਚ ਕੇ ਕੋਈ ਗੁਰਮਤਿ ਅਧਾਰ ਵਿਰੌਧੀ ਕਿਤਾਬ ਲਿਖ ਕੇ ਆਸ ਲਾਗਾਏ ਬੈਠੇ ਹਨ ਕਿ ਉਨ੍ਹਾਂ ਨੂੰ ਕਿਤਾਬ ਛੱਪਣ ਬਾਦ ਅਕਾਲ ਤਖ਼ਤ ਤਲਬ ਕੀਤਾ ਜਾਏ ਗਾ ਅਤੇ ਉਹ ਜਾਣਗੇ ਨਹੀਂ। ਸਿੱਟੇ ਵੱਜੋਂ ਖ਼ਿਆਤੀ ਮਿਲੇਗੀ! ਭਾਵੇਂ ਬਦਨਾਮ ਹੋ ਕੇ ਸਹੀ!
ਇਹ ਸਹੀ ਹੈ ਕਿ ਸਿੱਖ ਰਹਿਤ ਮਰਿਆਦਾ ਦੇ ਇਸ ਨਿਰਨੇ ਦੀ ਕੁੱਝ ਥਾਂ ਉਲੰਗਣਾ ਹੈ ਕਿ ਸ਼ਬਦ ਗੁਰੂ ਗ੍ਰੰਥ ਦੇ ਬਰਾਬਰ ਕਿਸੇ ਵੀ ਹੋਰ ਪੁਸਤਕ/ਗ੍ਰੰਥ ਨੂੰ ਨਸ਼ੀਨ ਨਹੀਂ ਕੀਤਾ ਜਾ ਸਕਦਾ। ਇਹ ਤਾਂ ਸਿਰਫ਼ ਰਹਿਤ ਦੀ ੳਲੰਗਣਾ ਹੈ ਕੀ ਸਿੱਖ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਵੀ ਪੂਰੀ ਤਰਾਂ ਵਰਤਦੇ ਹਨ? ਜੇਕਰ ਨਹੀਂ ਤਾਂ ਇਸ ਵਿੱਚ ਕਸੂਰ ਕਿਸਦਾ ਹੈ? ਕਿਸ ਨੂੰ ਬਦਲਣ ਦੀ ਲੋੜ ਹੈ?
ਕੋਈ ਇਹ ਨਾ ਸੋਚੇ ਕਿ ਸ਼ਬਦ ਗੁਰੂ ਗ੍ਰੰਥ ਦੀ ਸਥਾਪਤ ਅਤੇ ਨਿਰਵਿਵਾਦਤ ਗੁਰਤਾ ਨੂੰ ਸਥਾਪਤ ਕਰਨ ਦੀ ਲੋੜ ਹੈ। ਉਹ ਹੈ ਹੀ ਸਿੱਖਾਂ ਦਾ ਸਥਾਪਤ ਅਤੇ ਨਿਰਵਿਵਾਦਤ ਗੁਰੂ! ਰਹੀ ਗਲ ਅਕਾਲ ਤਖ਼ਤ ਦੀ ਸਰਵਉਚਤਾ ਦੀ ਤਾਂ ਉਹ ਸਿਧਾਂਤਕ ਰੂਪ ਵਿੱਚ ਸ਼ਬਦ ਗੁਰੂ ਦੀ ਸਿਰਮੌਰਤਾ ਹੇਠ ਪੰਥਕ ਮਸਲਿਆਂ ਲਈ ਸਰਵਉਚ ਮੰਚ/ਸੰਸਥਾਨ ਹੈ। ਇਸੇ ਸਰਵਉਚ ਪੰਥਕ ਸੰਸਥਾਨ ਨੇ ਗੁਰਮਤਿ ਦੀ ਸਰਵਉਚਤਾ ਹੇਠ ਕੰਮ ਕਰਨਾ ਚਾਹੀਦਾ ਹੈ। ਇਹ ਗੁਰਮਤਿ ਦੇ ਕੁਲ ਫ਼ਲਸਫ਼ੇ ਦਾ ਮਹੱਤਵਪੁਰਨ ਅੰਗ ਹੈ।
ਹਰਦੇਵ ਸਿੰਘ, ਜੰਮੂ


(01/02/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਭੱਬਾ ਭੰਡ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਭੱਬਾ ਭੰਡ ਹਰ ਦਰਿ ਵਿਕੈ, ਮੁੱਲਿ ਤਖਤੀ ਗਲਿ ਪਾਇ ||੧||

ਕਰਿ ਉਪਮਾ ਹੁਕਮਾਨ ਕੀ, ਜਿਹਬਾ ਜਿਉ ਲਮਕਾਇ ||੨||

ਲਟਕੈ ਜੀਭ ਸਵਾਨਿ ਸਮ, ਬੋਟੀ ਮਿਲਣੇ ਤਿਸਿ ਚਾਇ || ੩||

ਪਦ ਸਨਮਾਨ ਕੋ ਲੋਚਤਾ, ਨਾਨਾ ਕਰਿ ਨਾਚਿ ਵਿਖਾਇ ||੪||

ਗਿਆਨਿ ਆਚਾਰਿ ਵਿਹੂਣ ਹੈ, ਗੱਲਾਂ ਕੀ ਓਹ ਖੱਟੀ ਖਾਇ ||੫||

ਕਹੈ ਕੰਵਲ ਲੋਭਿ ਕੀਟ ਜੋ, ਸੇ ਭੰਡ ਵਿਕਾਊ ਕਹਾਇ ||੬||



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.