.


02/25/18
ਆਤਮਜੀਤ ਸਿੰਘ, ਕਾਨਪੁਰ

"ਹੋਰ ਕਥਨੀ ਬਦਉ ਨ ਸਗਲੀ ਛਾਰ" …

ਅੱਜ ਅਸੀ ਗੁਰੂ ਘਰ ਦੀ ਸਟੇਜਾਂ ਤੇ ਆਮ ਵੇਖ ਸਕਦੇ ਹਾਂ, ਕਿ ਸ਼ਬਦ ਗੁਰੂ 'ਗੁਰੂ ਗ੍ਰੰਥ ਸਾਹਿਬ' ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਛੱਕ ਕੇ ਹੋਰ ਤੇ ਹੋਰ ਗ੍ਰੰਥਾਂ ਦਾ ਪ੍ਰਚਾਰ ਪ੍ਰਸਾਰ ਵੱਧ ਹੋ ਰਿਹਾ ਹੈ … ਸੂਰਜ ਪ੍ਰਜਾਸ਼ ਗ੍ਰੰਥਾ, ਗੁਰ ਬਿਲਾਸ ਪਾ: ੬, ਅਖੌਤੀ ਦਸਮ ਗ੍ਰੰਥ … ਅੱਜ ਇੰਨਾਂ ਗ੍ਰੰਥਾਂ ਦਾ ਇੰਨਾ ਪ੍ਰਚਾਰ ਪ੍ਰਸਾਰ ਵੱਧ ਹੋ ਰਿਹਾ ਹੈ ਕਿ ਸਿਖ ਨਿਰੋਲ ਗੁਰਮਤਿ ਪ੍ਰਚਾਰ ਪ੍ਰਸਾਰ ਤੋਂ ਦੂਰ ਹੋ ਕੇ ਨਿਤ ਕਰਮਕਾਂਡਾਂ ਵਿਚ ਫੱਸ ਰਿਹਾ ਹੈ … ਅਤੇ ਕੁੱਝ ਆਗੂ ਵੀ ਇੰਨਾਂ ਗ੍ਰੰਥਾਂ ਦਾ ਪ੍ਰਚਾਰ ਪ੍ਰਸਾਰ ਵੱਧ ਕਰਾਉਣ ਵਿਚ ਲੱਗੇ ਹੋਏ ਹਨ …।

ਅੱਜ ਇੰਨਾਂ ਗ੍ਰੰਥਾਂ ਦੇ ਪ੍ਰਚਾਰ ਪ੍ਰਸਾਰ ਦਾ ਅਸਰ ਅਸੀ ਆਪ ਵੇਖ ਸਕਦੇ ਹਾਂ … ਗੁਰੂ ਘਰ ਦੀ ਸਟੇਜਾਂ ਤੇ ਦੀਵੇ ਬਾਲ ਕੇ ਆਰਤੀ ਕਰਨਾ … ਫੁੱਲਾਂ ਦੀ ਬਰਖਾ ਕਰਨਾ { ਸੰਖਨ ਕੀ ਧੁਨ ਘੰਟਨਿ ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ (ਅਖੌਤੀ ਦਸਮ ਗ੍ਰੰਥ) } , ਸ਼ਸ਼ਤਰਾਂ ਨੂੰ ਮੱਥਾ ਟੇਕਣਾ { ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ (ਅਖੌਤੀ ਦਸਮ ਗ੍ਰੰਥ) } … ਅਤੇ ਹੋਰ ਇਹੋ ਜਿਹੇ ਬਹੁਤ ਕਰਮਕਾਂਡ ਹਨ ਜੋ ਨਿਤ ਗੁਰੂ ਘਰ ਦੀ ਸਟੇਜਾਂ ਹੋ ਰਹੇ ਹਨ …।

ਗੁਰੂ ਫੁਰਮਾਨ ਹੈ,
ਸਭਸੈ ਉਪਰਿ ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ ਸਗਲੀ ਛਾਰ ॥ { ਗੁਰੂ ਗ੍ਰੰਥ ਸਾਹਿਬ ਜੀ, ਅੰਕ- ੯੦੪ }
ਸਭ ਤੋਂ ਉੱਪਰ ਗੁਰੂ ਦੇ ਸ਼ਬਦ ਦੀ ਵੀਚਾਰ ਹੈ … ਹੋਰ ਕੋਈ ਵੀ ਗੱਲਬਾਤ, ਕਥਾ ਕਹਾਣੀ … ਜੋ ਸ਼ਬਦ ਗੁਰੂ 'ਗੁਰੂ ਗ੍ਰੰਥ ਸਾਹਿਬ' ਜੀ ਦੀ ਕਸਵੱਟੀ ਤੇ ਪੂਰੀ ਨਹੀ ਉਤਰਦੀ, ਉਹ ਸਾਡੇ ਵਾਸਤੇ ਸਵਾਹ ਹੈ …।

ਭਾਵੇਂ ਉਹ ਕਿਸੇ ਵੀ ਗ੍ਰੰਥ ਚ, ਕਿਸੇ ਵੀ ਬਾਬੇ, ਕਿਸੇ ਵੀ ਵਿਦਵਾਨ ਨੇ ਲਿਖੀ ਹੋਵੇ, ਅਸੀ ਉਸ ਨੂੰ ਮੁੱਢ ਤੋਂ ਹੀ ਰੱਦ ਕਰਦੇ ਹਾਂ …।

ਤਿਆਗਿ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਤੇ ॥ { ਗੁਰੂ ਗ੍ਰੰਥ ਸਾਹਿਬ ਜੀ, ਅੰਕ- ੧੨੬੭ }

ਜਿਹੜੇ ਮਾਲਕ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਨੂੰ ਪੂਜਦੇ ਮੰਨਦੇ ਹਨ, ਉਹ ਅੱਤ ਦਰਜੇ ਦੇ
ਮੂਰਖ ਅਤੇ ਖੋਤੇ ਹੁੰਦੇ ਹਨ …।

ਹੁਣ ਤੁਸੀ ਫੈਸਲਾ ਆਪ ਕਰਨਾ ਹੈ … ਜੋ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਤੇ ਪੂਰੀ ਨਹੀਂ ਉਤਰਦੀ, ਉਸ ਨਾਲ ਜੁੜਨ ਵਾਲੇ ਕੌਣ ਹਨ …।

ਆਤਮਜੀਤ ਸਿੰਘ, ਕਾਨਪੁਰ

*************************************************

ਏਕਤਾ :

ਅੱਜ ਹਰ ਕੋਈ ਕਹਿ ਰਿਹਾ ਏਕਤਾ ਕਰੋ … ਏਕਤਾ ਕਰੋ … ਪਰ ਇਹ ਹੋਵੇ ਕਿਵੇਂ …?, ਅਤੇ ਕਿੰਨਾਂ ਨਾਲ ਹੋਵੇ …?, ਇਸ ਦੀ ਗੱਲ ਕੋਈ ਨਹੀਂ ਕਰ ਰਿਹਾ …।

ਸਿਰਫ਼ ਏਕਤਾ ਦਾ ਰੌਲਾ ਪਾਉਣ ਨਾਲ ਕੁੱਝ ਨਹੀਂ ਹੋਣਾ, ਏਕਤਾ ਹੈ ਹੀ ਉਨਾਂ ਨਾਲ ਜੋ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ" ਦੇ ਸਿਧਾਂਤ ਤੇ ਪਹਿਰਾ ਦੇ ਰਹੇ ਹਨ … ਜੋ ਬਾਬਾ ਕਬੀਰ ਜੀ ਦੇ ਵਚਨ ਤੇ ਪਹਿਰਾ ਦੇ ਰਹੇ ਹਨ "ਜਬ ਹਮ ਏਕੋ ਏਕੁ ਕਰਿ ਜਾਨਿਆ ॥ ਤਬ ਲੋਗਹ ਕਾਹੇ ਦੁਖੁ ਮਾਨਿਆ" …। ਸਾਡੀ ਕੌਮੀ ਏਕਤਾ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਨਾਲ ਹੈ …। ਉਨਾਂ ਨਾਲ ਸਾਡੀ ਕਿਹੜੀ ਏਕਤਾ ਜੋ "ਗੁਰੂ ਗ੍ਰੰਥ ਸਾਹਿਬ" ਜੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਛੱਡ ਕੇ ਹੋਰ ਤਾ ਹੋਰ ਗ੍ਰੰਥਾਂ ਦਾ ਪ੍ਰਚਾਰ ਪ੍ਰਸਾਰ ਕਰ ਕੇ ਕੌਮ ਨੂੰ ਕੁਰਾਹੇ ਪਾ ਰਹੇ ਹਨ …।

ਭਲਿਓ … ਪ੍ਰਥੀਚੰਦ ਵੀ ਅਪਣੇ ਆਪ ਨੂੰ ਗੁਰੂ ਆਖਦਾ ਸੀ ਤੇ ਉਸ ਦੇ ਪਰਿਵਾਰ ਵਾਲੇ ਪੰਜਵੇ ਨਾਨਕ ਤਕ ਸਭ ਗੁਰੂ ਸਾਹਿਬਾਨ ਨੂੰ ਗੁਰੂ ਮੰਨਦੇ ਸਨ ਅਤੇ ਉਸ ਦੇ ਬਾਦ ਅਪਣੀ ਅਲਗ ਪਰੰਪਰਾ ਚਲਾ ਬੈਠੇ ਕਿ ਸਾਡੀ ਏਕਤਾ ਉਨ੍ਹਾਂ ਨਾਲ ਹੈ … ਗੁਰੂ ਹੁਕਮ ਹੈ ਮੀਣੀਆ ਨਾਲ ਸਾਡਾ ਕੋਈ ਮਿਲ-ਵਰਤਣ ਨਹੀਂ … ਗੱਲ ਤੇ ਸਿਧਾਂਤ ਦੀ ਹੈ … ਜਿੱਥੇ ਸਿਧਾਂਤ ਨਹੀਂ ਉੱਥੇ ਏਕਤਾ ਕਾਹਦੀ …।

ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਲੋਕ ਗੁਰਬਾਣੀ ਨੂੰ ਪੜਦੇ ਨਹੀ ਉਹ ਭਟਕ ਗਏ ਹਨ ਤੇ ਉਨ੍ਹਾਂ ਨੂੰ ਸਮਝਾਨਾ ਸਾਡਾ ਫਰਜ ਹੈ … ਪਰ ਜੇੜ੍ਹੇ ਜਾਣਬੂਝ ਕੇ ਸਿੱਖ ਅਸੂਲਾਂ ਦਾ ਮਜਾਕ ਬਣਾ ਰਹੇ ਹਨ ਉਹ ਸਿੱਖ ਨਹੀ ਤੇ ਉਨ੍ਹਾਂ ਨਾਲ ਸਾਡੀ ਕੋਈ ਏਕਤਾ ਨਹੀਂ …।

ਸਾਡੀ ਰੁਲਨ ਦੀ ਇਕਲੌਤੀ ਵਜਹ ਹੈ “ਅਖੌਤੀ ਕੌਮੀ ਏਕਤਾ”, ਅਸੀਂ ਗੁਰ-ਸਿਧਾਂਤ ਨਾਲ ਏਕਤਾ ਕਰ ਲਈਏ ਇਹ ਨੁਕਤਾ ਹੀ ਸਾਡੀ ਕੌਮ ਨੂੰ ਰੁਲਣ ਤੋਂ ਬਚਾ ਸਕਦਾ ਹੈ।

ਆਤਮਜੀਤ ਸਿੰਘ, ਕਾਨਪੁਰ


02/25/18
ਮੇਜਰ ਸਿੰਘ ਬੁਢਲਾਡਾ

'ਟਰੂਡੋ' ਦਾ ਸਨਮਾਨ

ਜਿਨ੍ਹਾਂ ਨੂੰ ਆਪਣੇ ਦੇਸ਼ ਵਿੱਚ ਗੈਰ ਸਮਝਣ,
ਉਹਨਾਂ ਨੂੰ ਕਨੇਡਾ ਵਾਲਿਆਂ ਐੱਮ ਪੀ ਬਣਾ ਦਿੱਤਾ ।
ਪ੍ਰਧਾਨ ਮੰਤਰੀ ‘ਟਰੂਡੋ’ ਨੇ ਵਜਾਰਤ ਆਪਣੀ ਵਿੱਚ,
ਕੁਝ ਨੂੰ ਉਚੇ ਆਹੁਦਿਆਂ ਉਤੇ ਬਿਠਾ ਦਿੱਤਾ ।
ਇਹੋ ਰਾਸ ਨਾ ਆਵੇ ਸਾਡੇ ਹਾਕਮਾਂ ਨੂੰ
ਮੇਜਰ ਵੇਖ ਵਿਚੋ-ਵਿਚ ਝੂਰੀ ਜਾਣ ਇਥੇ ।
ਤਾਹੀਉਂ 'ਟਰੂਡੋ' ਨੂੰ ਭਾਰਤੀ ਹਾਕਮਾਂ ਨੇ,
ਬਣਦਾ ਦਿੱਤਾ ਨਾ ਮਾਨ ਸਨਮਾਨ ਇਥੇ।

ਮੇਜਰ ਸਿੰਘ ਬੁਢਲਾਡਾ
94176 42327


02/18/18
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਚਾਨਣ ਵਿੱਚ ਵਿਸ਼ਕਰਮਾਂ ਡੇ ਤੇ ਮਿਥਿਹਾਸਕ ਮਨੌਤਾਂ-੪੬
ਅਵਤਾਰ ਸਿੰਘ ਮਿਸ਼ਨਰੀ (510-432-5827)

ਵਿਸ਼ਵ, ਕਰਮ ਅਤੇ ਕਰਮਾ-ਸੰਸਕ੍ਰਿਤ ਦੇ ਲਫਜ਼ ਹਨ। ਵਿਸ਼ਵ-ਜਗਤ, ਸੰਸਾਰ, ਸਾਰਾ, ਸਭ। ਕਰਮ-ਕ੍ਰਮ, ਕੰਮ (ਕਰਮਕਰਤ ਹੋਵੈ ਨਿਹਕਰਮ-ਸੁਖਮਨੀ) ਕਰਮਾ-ਕਰਮੀ, ਕਰਮ ਕਰਨ ਵਾਲਾ, ਖੁਸ਼ਨਸੀਬ, ਚੰਗੇ ਭਾਗਾਂ ਵਾਲਾ (ਕਹੁ ਨਾਨਕ ਕਉਨ ਉਹ ਕਰਮਾ॥ ਜਾ ਕੈ ਮਨਿ ਵਸਿਆ ਹਰਿ ਨਾਮਾ॥(੩੮੮)ਵਿਸ਼ਵਕਰਮਾ-ਸੰਸਾਰ ਰਚਨ ਵਾਲਾ ਕਰਤਾਰ, ਵਿਸ਼ਵ (ਸੰਸਾਰ) ਦੇ ਸਾਰੇ ਕੰਮ ਕਰਨ ਕਰਾਉਣ ਵਾਲਾ।

ਮਿਥਿਹਾਸ ਅਨੁਸਾਰ ਇੱਕ ਦੇਵਤਾ ਜਿਸ ਨੂੰ ਮਹਾਂਭਾਰਤ ਅਤੇ ਪੁਰਾਣਾ ਵਿੱਚ ਦੇਵਤਿਆਂ ਦਾ ਚੀਫ ਇੰਜਨੀਅਰ ਦੱਸਿਆ ਗਿਆ ਹੈ। ਇਹ ਕੇਵਲ ਦੇਵਤਿਆਂ ਦੇ ਮਕਾਨ ਹੀ ਨਹੀਂ ਰਚਦਾ ਸਗੋਂ ਉਨ੍ਹਾਂ ਦੇ ਸ਼ਸ਼ਤ੍ਰ ਅਸ਼ਤ੍ਰ ਵੀ ਬਣਾਉਂਦਾ ਹੈ। ਸਥਾਪਤਹ ਉਪਵੇਦ ਜਿਸ ਵਿੱਚ ਦਸਤਕਾਰੀ ਦੇ ਹੁਨਰ ਦੱਸੇ ਹਨ, ਉਹ ਇਸੇ ਦਾ ਰਚਿਆ ਮਨੌਤ ਹੈ। ਮਹਾਭਾਰਤ ਵਿੱਚ ਇਸ ਬਾਰੇ ਇਉਂ ਲਿਖਿਆ ਹੈ-ਦੇਵਤਿਆਂ ਦਾ ਪਤੀ, ਗਹਿਣੇ ਘੜਨ ਵਾਲਾ, ਵਧੀਆ ਕਾਰੀਗਰ, ਜਿਸ ਨੇ ਦੇਵਤਿਆਂ ਦੇ ਰੱਥ ਬਣਾਏ, ਜਿਸ ਦੇ ਹੁਨਰ ਤੇ ਧਰਤੀ ਖੜੀ ਅਤੇ ਜਿਸ ਦੀ ਸਦੀਵ ਪੂਜਾ ਕੀਤੀ ਜਾਂਦੀ ਹੈ। ਰਮਾਇਣ ਵਿੱਚ ਲਿਖਿਆ ਹੈ ਕਿ ਵਿਸ਼ੜਕਰਮਾ ਅੱਠਵੇਂ ਵਾਸੁ ਪ੍ਰਭਾਸ ਦਾ ਪੁੱਤ੍ਰ ਲਾਵਨਯਮਤੀ (ਯੋਗ-ਸਿੱਧਾ) ਦੇ ਪੇਟੋਂ ਪੈਦਾ ਹੋਇਆ, ਇਸ ਦੀ ਪੁੱਤ੍ਰੀ ਸੰਜਨਾ ਦਾ ਵਿਆਹ ਸੂਰਜ ਨਾਲ ਹੋਇਆ ਪਰ ਸੰਜਨਾ ਸੂਰਜ ਦਾ ਤੇਜ ਨਾ ਸਹਾਰ ਸੱਕੀ ਤਾਂ ਵਿਸ਼ਕਰਮਾ ਨੇ ਸੂਰਜ ਨੂੰ ਖਰਾਦ ਤੇ ਚਾੜ੍ਹ ਕੇ, ਉਸ ਦਾ ਅਠਵਾਂ ਭਾਗ ਛਿੱਲ ਦਿੱਤਾ ਤਾਂ ਸੂਰਜ ਦੀ ਤਪਸ਼ ਘਟ ਗਈ। ਤਰਾਸ਼ੇ ਸੂਰਜ ਦੀਆਂ ਛਿਲਤਾਂ ਤੋਂ ਵਿਸ਼ਕਰਮਾ ਨੇ, ਵਿਸ਼ਨੂੰ ਦਾ ਚੱਕ੍ਰ, ਸ਼ਿਵ ਦਾ ਤ੍ਰਿਸ਼ੂਲ, ਕਾਰਿਕੇਯ ਦੀ ਬਰਛੀ ਅਤੇ ਹੋਰ ਕਈ ਦੇਵਤਿਆਂ ਦੇ ਸ਼ਸ਼ਤ੍ਰ ਬਣਾਏ ਅਤੇ ਜਗੰਨਾਥ ਦਾ ਬੁੱਤ ਵੀ ਇਸੇ ਦੀ ਦਸਤਕਾਰੀ ਦੱਸਿਆ ਜਾਂਦਾ ਹੈ।(ਮਹਾਨਕੋਸ਼)

ਉੱਪਰ ਵਿਸ਼ਵਕਰਮਾ ਦੇ ਅੱਖਰੀ ਅਰਥ ਅਤੇ ਮੰਨੀ ਗਈ ਮਿਥਿਹਾਸਕ ਜਾਣਕਾਰੀ ਦਿੱਤੀ ਹੈ। ਆਓ ਹੁਣ ਅਕਲ ਦੇ ਖਾਨੇ ਤੋਂ ਕੰਮ ਲੈ ਕੇ (ਅਕਲੀ ਪੜ੍ਹਿ ਕੈ ਬੁਝੀਐ-੧੨੪੫) ਵਿਚਾਰ ਕਰੀਏ। ਜਦ ਸਾਫ ਪਤਾ ਲੱਗ ਗਿਆ ਹੈ ਕਿ ਵਿਸ਼ਵ-ਸੰਸਾਰ, ਕਰਮ-ਕੰਮ ਅਤੇ ਕਰਮਾ-ਕੰਮ ਕਰਨ ਵਾਲਾ ਹੈ, ਫਿਰ ਸੋਚੋ! ਕੋਈ ਇੱਕ ਮਨੁੱਖ ਜਾਂ ਦੇਵਤਾ ਜੋ ਮਾਂ ਦੇ ਪੇਟੋਂ ਪੈਦਾ ਹੋਇਆ ਹੋਵੇ, ਉਹ ਸਾਰੇ ਸੰਸਾਰ ਦੇ ਕੰਮ ਕਿਵੇਂ ਕਰ ਸਕਦਾ ਹੈ? ਇਹ ਮਿਥਿਹਾਸਕ ਵਿਸ਼ਕਰਮਾ ਆਪਣੀ ਲੜਕੀ ਸੂਰਜ ਨਾਲ ਵਿਆਹ ਦਿੰਦਾ ਤੇ ਉਸ ਦੀ ਤਪਸ਼ ਘੱਟ ਕਰਨ ਵਾਸਤੇ ਖਰਾਦ ‘ਤੇ ਚਾੜ੍ਹ ਕੇ ਤਰਾਸ਼ਦਾ ਹੈ। ਧਿਆਨ ਦਿਓ ਸੂਰਜ ਅੱਗ ਦਾ ਇੱਕ ਮਹਾਂ ਗੋਲਾ ਅਤੇ ਅਰਬਾਂ ਖਰਬਾ ਪਤਾ ਨਹੀਂ ਇਸ ਧਰਤੀ ਤੋਂ ਕਿਤਨੇ ਕੁ ਜੋਜਨ ਮੀਲ ਦੂਰ ਹੈ? ਫਿਰ ਲੋਹੇ ਦੇ ਟਨਾ ਦੇ ਟਨ ਪਿੰਘਲਾ ਦੇਣ ਵਾਲਾ ਸੂਰਜ ਵਿਸ਼ਕਰਮਾ ਨੇ ਆਪਣੇ ਖਰਾਦ ਤੇ ਕਿਵੇਂ ਚੜ੍ਹਾਇਆ? ਕੀ ਜਿਹੜੀ ਚੀਜ ਐਸੀ ਸੁਪਰ ਅੱਗ ਨਾਲ ਪਿੰਗਲ ਜਾਏ ਜਾਂ ਸੜ ਕੇ ਸਵਾਹ ਹੋ ਜਾਵੇ, ਉਹ ਸੂਰਜ ਅੱਗ ਦੇ ਭਿਆਨਕ ਗੋਲੇ ਨੂੰ ਤਰਾਸ਼ ਸਕਦੀ ਹੈ? ਫਿਰ ਕੀ ਅੱਗ ਦਾ ਗੋਲਾ ਸੂਰਜ ਕਿਸੇ ਔਰਤ ਨਾਲ ਸੰਭੋਗ ਕਰ ਬੱਚੇ ਪੈਦਾ ਕਰ ਸਕਦਾ ਹੈ? ਕੀ ਐਸੀ ਭਿਆਨਕ ਅੱਗ ਦੇ ਲਾਗੇ ਕੋਈ ਔਰਤ ਜਾਂ ਮਰਦ ਰਹਿ ਸਕਦੇ ਹਨ? ਕੀ ਇਹ ਬਾਮਣ ਦੀਆਂ ਸੁਪਰ ਗੱਪਾਂ ਤੇ ਸਿਰੇ ਦੇ ਝੂਠ ਨਹੀਂ ਹਨ?

ਭਲਿਓ ਹਿੰਦੂ ਪੁਰਤਨ ਸਮੇ ਪੱਥਰ ਯੁੱਗ ਤੋਂ ਹੀ ਪੁਜਾਰੀ ਰਿਸ਼ੀਆਂ, ਮੁਨੀਆਂ ਤੇ ਸਾਧਾਂ ਸੰਤਾਂ ਦੇ ਅਧੀਨ ਰਹੇ ਤੇ ਬਹੁਤਾਤ ਅੱਜ ੨੧ਵੀਂ ਸਦੀ ਵਿੱਚ ਵੀ ਪੁਜਾਰੀਆਂ ਦੇ ਪੈਰ ਧੋ ਧੋ ਪੀ ਰਹੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਅਨਪੜ੍ਹ ਤੇ ਬਲਾਤਕਾਰੀ ਪੁਜਾਰੀ ਸਾਧਾਂ ਸੰਤਾਂ ਅੱਗੇ ਡੰਡਾਉਤਾਂ ਕਰਦੇ ਫਿਰਦੇ ਹਨ। ਸ਼ਾਤਰ ਬਾਹਮਣ ਪੁਜਾਰੀਆਂ ਨੇ ਲਿਖੇ ਗ੍ਰੰਥਾਂ ਵਿੱਚ ਅਨੇਕਾਂ ਹੀ ਐਸੀਆਂ ਮਨਘੜਤ ਕਥਾ ਕਹਾਣੀਆਂ ਲਿਖ ਦਿੱਤੀਆਂ ਜਿੰਨ੍ਹਾਂ ਦਾ ਕੋਈ ਸਿਰ ਪੈਰ ਨਹੀਂ। ਕਦੀ ਇਹ ਹਾਥੀ ਦਾ ਸਿਰ ਬੱਚੇ ਦੀ ਧੌਣ ਤੇ ਲਾ ਦਿੰਦੇ, ਕਦੇ ਕੰਨ ਰਾਹੀਂ ਰਿਸ਼ੀ ਦਾ ਵੀਰਜ ਫੂਕ ਮਾਰ ਅੰਦਰ ਘੱਲ ਹਨੂੰਮਾਨ ਪੈਦਾ ਕਰਦੇ ਤੇ ਉਸ ਨੂੰ ਹੱਥ ਤੇ ਪਹਾੜ ਚੁੱਕਾ ਅਕਾਸ਼ ਵਿੱਚ ਉਡਾ ਦਿੰਦੇ ਹਨ। ਕਦੇ ਹਾਥੀਆਂ ਨੂੰ ਪੂਛਲਾਂ ਤੋਂ ਫੜ ਸ਼ਮਾਨ ਵਿੱਚ ਉਡਾਉਂਦੇ ਅਤੇ ਕਦੇ ਬ੍ਰਹਮਾਂ ਦੇ ਚਾਰ ਸਿਰ ਮੂੰਹ ਬਣਾ ਕੇ ਆਪਣੀ ਹੀ ਲੜਕੀ ਸਰਸਵਤੀ ਤੇ ਕਾਂਮਾਤਰ ਕਰ ਦਿੰਦੇ ਹਨ। ਕਦੇ ਨੰਗੀਆਂ ਗੋਪੀਆਂ ਦੇ ਕਪੜੇ ਚੱਕ ਸ੍ਰੀ ਕ੍ਰਿਸ਼ਨ ਨੂੰ ਰੁੱਖ ਤੇ ਚੜ੍ਹਾ ਦਿੰਦੇ, ਕਦੇ ਪੱਥਰਾਂ ਨੂੰ ਠਾਕਰ ਦੇਵਤੇ ਬਣਾ ਕੇ, ਪੂਜਾ ਦੇ ਬਹਾਨੇ ਆਪਣੀ ਐਸੋ ਇਸ਼ਰਤ ਲਈ ਭੇਟਾ ਸਮੱਗਰੀਆਂ ਇਕੱਠੀਆਂ ਕਰਦੇ ਹਨ। ਕਦੇ ਧਰਤੀ ਨੂੰ ਬਲਦ ਦੇ ਸਿਰ ‘ਤੇ ਟਿਕਾਉਂਦੇ, ਕਦੇ ਧਰਤੀ ਨੂੰ ਸਵਾਉਂਦੇ ਤੇ ਜਗਾਉਂਦੇ ਹਨ। ਕਦੇ ਰੱਬ ਦੇ ਪੈਦਾ ਕੀਤੇ ਜੀਵਾਂ ਚੋਂ ਆਪ ਬਾਮਣ, ਦੂਜੇ ਖਤਰੀ, ਤੀਜੇ ਵੈਸ਼ ਅਤੇ ਚੌਥੇ ਸ਼ੂਦਰ ਬਣਾ ਦਿੰਦੇ ਹਨ। ਐਵੈ ਦੀਆਂ ਬਹੁਤ ਮਨਘੜਤ ਤੇ ਮਨੁੱਖਤਾ ਨੂੰ ਵੰਡਣ, ਵਿਨਾਸ਼ ਕਰਨ ਅਤੇ ਅੰਧਵਿਸ਼ਵਾਸ਼ ਫੈਲਾਉਣ ਵਾਲੀਆਂ ਕਥਾ ਕਹਾਣੀਆਂ ਪੇਟੂ ਪੁਜਾਰੀਆਂ ਦੀਆਂ ਲਿਖੀਆਂ ਹੋਈਆਂ ਆਪ ਹਿੰਦੂ ਮਿਥਿਹਾਸ ਕੋਸ਼ ਅਤੇ ਸ੍ਰ. ਇੰਦਰ ਸਿੰਘ ਘੱਗਾ ਦਾ ਚੋਣਵਾਂ ਸਾਖੀ ਸਹਿਤ ਤੇ ਮਿਥਿਹਾਸਕ ਕਥਾਵਾਂ ਦਾ ਅੰਤ ਵੀ ਪੜ੍ਹ ਸਕਦੇ ਹੋ।

ਹੁਣ ਆਪਾਂ ਗੱਲ ਕਰਦੇ ਹਾਂ ਗੁਰਸਿੱਖਾਂ ਦੀ ਜੋ ਕੇਵਲ ਇੱਕ ਅਕਾਲ ਦੇ ਪੁਜਾਰੀ, ਨਿਰੰਕਾਰੀ, ਸੰਸਾਰੀ ਅਤੇ ਗ੍ਰਿਹਸਤੀ ਹਨ। ਸਿੱਖਾਂ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ, ਜਿਸ ਵਿੱਚ ਰੱਬੀ ਭਗਤਾਂ ਅਤੇ ਸਿੱਖ ਗੁਰੂ ਸਹਿਬਾਨਾਂ ਦੀ ਸੱਚੀ ਸੁੱਚੀ ਅਤੇ ਸਾਂਇੰਟੇਫਿਕ ਬਾਣੀ ਸੁਭਾਇਮਾਨ ਹੈ। ਸਿੱਖ ਨਾਂ ਹਿੰਦੂ ਤੇ ਨਾਂ ਹੀ ਮੁਸਲਮਾਨ ਹਨ-ਨਾ ਹਮ ਹਿੰਦੂ ਨ ਮੁਸਲਮਾਨ॥(੧੧੩੬)ਸਿੱਖਾਂ ਦਾ ਰੂਹਾਨੀ ਤੇ ਜਿਸਮਾਨੀ ਇਤਹਾਸਕ ਸਬੰਧ ਰੱਬੀ ਭਗਤਾਂ. ਸਿੱਖ ਗੁਰੂ ਸਹਿਬਾਨਾਂ ਅਤੇ ਕੌਮੀ ਸ਼ਹੀਦਾਂ ਨਾਲ ਹੈ। ਫਿਰ ਕੀ ਕਾਰਨ ਹੈ ਕਿ ਅੱਜ ਬਹੁਤੇ ਸਿੱਖ ਗੁਰਦੁਅਵਾਰਿਆਂ ਵਿੱਚ ਮਿਥਿਹਾਸਕ, ਦੇਵੀ ਦੇਵਤੇ, ਅਵਤਾਰ, ਮਸਿਆ, ਪੁੰਨਿਆਂ, ਸੰਗ੍ਰਾਂਦਾਂ, ਪੰਚਮੀਆਂ, ਸ਼ਰਾਧ, ਦਿਵਾਲੀਆਂ, ਲੋਹੜੀਆਂ, ਅਖੌਤੀ ਸੰਤ ਬਾਬੇ, ਮਹਾਂਰਾਜ ਤੇ ਬ੍ਰਹਮ ਗਿਆਨੀਆਂ ਦੀਆਂ ਦੇ ਜਨਮ ਦਿਨ ਅਤੇ ਬਰਸੀਆਂ ਮਨਾਈਆਂ ਜਾਂਦੇ ਹਨ।

ਗੱਲ ਆਪਾਂ ਵਿਸ਼ਵਕਰਮਾਂ ਦੀ ਕਰ ਰਹੇ ਸੀ ਜੋ ਖੁਦ ਸ੍ਰਿਸ਼ਟੀ ਦਾ ਕਰਤਾ ਕਰਤਾਰ ਅਤੇ ਜਨਮ ਮਰਨ ਰਹਿਤ ਹੈ (ਜਨਮ ਮਰਣ ਤੇ ਰਹਤ ਨਾਰਾਇਣ-੧੧੩੬)ਫਿਰ ਸੂਰਜ ਨੂੰ ਖਰਾਦੇ ਚਾੜ੍ਹਨ ਵਾਲੇ ਮਿਥਿਹਾਸਕ ਦੇਵਤੇ ਦਾ ਜਨਮ ਦਿਨ ਕਿਹੜੀ ਮਨੌਤ ਨਾਲ ਗੁਰਦੁਵਾਰਿਆਂ ਵਿੱਚ ਮਨਾਇਆ ਜਾ ਰਿਹਾ ਹੈ? ਜੇ ਇਹ ਦੇਵਤਾ ਕਲਾ ਦਾ ਕਰਤਾ ਹੈ ਤਾਂ ਭਾਰਤ ਨੂੰ ਛੱਡ ਬਾਕੀ ਮੁਲਕਾਂ ਦੀ ਕਲਾ (ਮਸ਼ਿਨਰੀ) ਕੌਣ ਬਵਾਉਂਦਾ ਤੇ ਚਲਾਉਂਦਾ ਹੈ? ਜਿਸ ਦਾ ਉਨ੍ਹਾਂ ਨੂੰ ਕੋਈ ਅਤਾ ਪਤਾ ਨਹੀਂ ਅਤੇ ਨਾਂ ਹੀ ਉਹ ਵਿਸ਼ਕਰਮਾਂ ਨੂੰ ਮੰਨਦੇ ਹਨ। ਸਿੱਖਾਂ ਵਿੱਚ ਹਥਿਆਰ ਬਨਾਉਣ ਵਾਲੇ ਤਾਂ ਸਿਕਲੀਗਰ ਵਣਜਾਰੇ ਸਿੱਖ ਸਨ ਜੋ ਵਿਸ਼ਕਰਮਾਂ ਦੀ ਥਾਂ ਗੁਰੂ ਨਾਨਕ ਤੇ ਵਿਸ਼ਵਾਸ਼ ਕਰਦੇ ਹਨ। ਪਰ ਸਿੱਖ ਕਾਰੀਗਰ ਤੇ ਤਰਖਾਨ ਤਬਕਾ ਜੋ ਭਾਈ ਲਾਲੋ ਤੇ ਸ੍ਰ. ਜੱਸਾ ਸਿੰਘ ਰਾਮਗੜੀਏ ਦਾ ਵਾਰਸ ਹੈ ਅੱਜ ਅੱਡੀ-ਚੋਟੀ ਤੇ ਧੂੰਮ-ਧੜੱਕੇ ਨਾਲ ਅਖੌਤੀ ਵਿਸ਼ਕਰਮਾਂ, ਜਿਸ ਦੀਆਂ ਕਈ ਬਾਹਵਾਂ ਤੇ ਆਲੇ ਦੁਆਲੇ ਜਵਾਨ ਲੜਕੀਆਂ ਖੜੀਆਂ ਹਨ, ਦੇ ਵਿਸ਼ਕਰਮਾਂ ਡੇ (ਤੇ ਹੁਣ ਗੁਰ ਪੁਰਬ) ਕਹਿ ਵੀ ਮਨਾ ਰਿਹਾ ਹੈ। ਸਾਰੇ ਨਹੀਂ ਬਹੁਤੇ ਗੁਰਰਦੁਵਾਰਿਆਂ ਦੇ ਪ੍ਰਬੰਧਕ ਨੱਕ ਰਖਾਈ, ਗੋਲਕ ਭਰਾਈ ਅਤੇ ਚੌਧਰ ਖਾਤਰ ਆਪਣੀ ਪ੍ਰਬੰਧਕ ਤਾਕਤ ਨਾਲ ਐਸੇ ਕਰਮਕਾਂਡੀ, ਮਿਥਿਹਾਸਕ ਬ੍ਰਾਹਮਣੀ ਮਨੌਤਕ ਤਿਉਹਾਰ ਗੁਰਦਵਾਰਿਆਂ ਵਿੱਚ ਵਾੜੀ ਜਾ ਰਹੇ ਹਨ ਜਦ ਕਿ ਗੁਰਬਾਣੀ ਇਨ੍ਹਾਂ ਨੂੰ ਕਰਮ ਧਰਮ ਪਾਖੰਡ ਦਸਦੀ ਹੈ-ਕਰਮ ਧਰਮ ਪਾਖੰਡ ਜੋ ਦੀਸਹਿ ਤਿੰਨ ਜਮੁ ਜਾਗਾਤੀ ਲੂਟੈ॥(੭੪੮)ਭਲਿਓ ਸਤਿਕਾਰ ਸਾਰਿਆਂ ਦਾ ਕਰੋ ਜੇ ਉਹ ਆਪਣੇ ਮੰਦਰਾਂ ਮੱਠਾ ਅਤੇ ਡੇਰਿਆਂ ਵਿੱਚ ਮਨਾਉਂਦੇ ਹਨ ਉਨ੍ਹਾਂ ਨੂੰ ਮੁਬਾਰਕ। ਹਾਂ ਜੇ ਉਹ ਤੁਹਾਨੂੰ ਓਥੇ ਸੱਦਦੇ ਹਨ ਤਾਂ ਭਾਈਚਾਰਕ ਤੌਰਤੇ ਜਾ ਸਕਦੇ ਹੋ ਨਾ ਕਿ ਵਿਸ਼ਵਾਸ਼ ਕਰਕੇ। ਜੇ ਸਾਰੇ ਭਾਈ ਚਾਰੇ ਬਰਾਬਰ ਹਨ ਤਾਂ ਇਕੱਲੇ ਬ੍ਰਾਹਮਣੀ ਤਿਉਹਾਰ ਹੀ ਕਿਉਂ ਫਿਰ ਮੁਸਲਮਾਨੀ ਤਿਉਹਾਰ ਕਿਉਂ ਨਹੀਂ ਮਨਾਏ ਜਾਂਦੇ? ਕਦੇ ਤੁਸੀਂ ਹਿੰਦੂਆਂ ਨੂੰ ਮੁਸਲਮਾਨ ਤੇ ਮੁਸਲਮਾਨਾਂ ਨੂੰ ਹਿੰਦੂ ਤਿਉਹਾਰ ਮਨਾਉਂਦੇ ਦੇਖਦੇ ਹੋ?

ਸਿੱਖ ਇੱਕ ਵੱਖਰੀ, ਵਿਲੱਖਣ ਅਤੇ ਬਹਾਦਰ ਕੌਮ ਹੈ। ਇਸ ਦੇ ਗ੍ਰੰਥ, ਪੰਥ, ਰੀਤੀ ਰਵਾਜ, ਰਹਿਣ ਸਹਿਣ, ਬੋਲੀ, ਦਸਤਾਰ, ਗੁਫਤਾਰ ਅਤੇ ਤਿਉਹਾਰ ਵੀ ਵਿਲੱਖਨ ਹਨ। ਸਿੱਖਾਂ ਦਾ ਨਾਨਕਸ਼ਾਹੀ ਕਲੰਡਰ ਨਾਂ ਕਿ ਬ੍ਰਾਹਮਣਾ ਦਾ ਬਣਾਇਆ ਬਿਕਰਮੀ ਕਲੰਡਰ ਹੈ। ਸਿੱਖ ਨੇ ਤਾਂ ਬਾਕੀਆਂ ਨੂੰ ਗੁਰੂ ਗਿਆਨ ਨਾਲ ਅਗਿਆਨਤਾ ਚੋਂ ਕੱਢਣਾ ਸੀ ਜੋ ਆਪ ਹੀ ਉਨ੍ਹਾਂ ਨਾਲ ਰਲਦਾ ਜਾ ਰਿਹਾ ਹੈ। ਜੇ ਭਗਤ ਤੇ ਸਿੱਖ ਗੁਰੂ ਬ੍ਰਾਹਮਣੀ ਮੰਦਰਾਂ, ਮੱਠਾਂ ਅਤੇ ਮੁਸਲਮਾਨੀ ਮਸਜਿਦਾਂ ਵਿੱਚ ਗਏ ਵੀ ਤਾਂ ਓਥੇ ਜਾ ਕੇ ਸਰਬਸਾਂਝਾਂ ਰੱਬੀ ਉਪਦੇਸ਼ ਦਿੱਤਾ ਨਾਂ ਕਿ ਉਨ੍ਹਾਂ ਦੇ ਅਗਿਆਨਤਾ ਵਾਲੇ ਕਰਮਕਾਡਾਂ ਤੇ ਤਿਉਹਾਰਾਂ ਨੂੰ ਮਾਨਤਾ ਦਿੱਤੀ। ਫਿਰ ਕਹੁਗੇ ਕਿ ਬਾਕੀ ਧਰਮਾਂ ਦੇ ਲੋਕ ਗੁਰਦੁਆਰ ਕਿਉਂ ਆਉਂਦੇ ਹਨ? ਉਹ ਇਸ ਕਰਕੇ ਕਿ ਗੁਰੂ ਗ੍ਰੰਥ ਸਭ ਦਾ ਸਾਂਝਾ ਤੇ ਸਭ ਨੂੰ ਬਰਾਬਰਤਾ ਦਾ ਉਪਦੇਸ਼ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਖੇ ਸੱਚ ਦੇ ਪੁਜਾਰੀ ਹਿੰਦੂ ਭਗਤਾਂ ਅਤੇ ਸੂਫੀ ਮੁਸਲਮਾਨਾਂ ਦੀ ਬਾਣੀ ਸੁਭਾਇਮਾਨ ਹੈ। ਗੁਰੂ ਕਿਸੇ ਨਾਲ ਨਫਰਤ ਨਹੀਂ ਕਰਦਾ ਸਗੋਂ ਭੁਲਿਆਂ ਭਟਕਿਆਂ ਨੂੰ ਰੱਬੀ ਰਾਹੇ ਪਾਉਂਦਾ ਹੈ-ਭੂਲੇ ਮਾਰਗੁ ਜਿਨਹਿ ਬਤਾਇਆ॥ ਐਸਾ ਗੁਰੁ ਵਡਭਾਗੀ ਪਾਇਆ॥ ਅਤੇ ਭੂਲੇ ਕਉ ਗੁਰਿ ਮਾਰਗਿ ਪਾਇਆ॥ ਅਵਰ ਤਿਆਗਿ ਹਰਿ ਭਗਤੀ ਲਾਇਆ॥(੮੬੪) ਸਿੱਖ ਭੁੱਲ ਸਕਦਾ ਹੈ ਪਰ ਉਸ ਨੂੰ ਸਿੱਧੇ ਮਾਰਗ ਗੁਰੂ ਗਿਆਨ ਪਾਉਂਦਾ ਹੈ ਨਾਂ ਕਿ ਵਿਸ਼ਕਰਮਾਂ ਵਰਗੇ ਮਿਥਿਹਾਸਕ ਦੇਵੀ ਦੇਵਤੇ, ਦਰਗਾਹੀ ਪੀਰ ਜਾਂ ਕੋਈ ਅਖੌਤੀ ਬ੍ਰਹਮ ਗਿਆਨੀ ਡੇਰੇਦਾਰ ਸੰਤ?

ਜਦ ਬਾਬਾ ਗੁਰੂ ਨਾਨਕ ਜੀ ਭਾਈ ਲਾਲੋ ਤਰਖਾਣ ਦੇ ਘਰ ਗਏ ਤਾਂ ਉਹ ਉਸ ਵੇਲੇ ਕਿਲੇ ਘੜ੍ਹ ਰਿਹਾ ਸੀ ਤਾਂ ਬਾਬੇ ਆਖਿਆ ਭਲਿਆ ਸਾਰੀ ਉਮਰ ਕਿਲੇ ਹੀ ਘੜ੍ਹਦਾ ਰਹੇਂਗਾ ਜਾਂ ਕਦੇ ਮਨ ਨੂੰ ਵੀ ਘੜੇਂਗਾ? ਜੀ ਹਜੂਰ! ਇਹ ਕਿੱਲ੍ਹੇ ਘੜ੍ਹਨ ਦੀ ਕਾਰ ਤਾਂ ਮੈਂ ਆਪਣੇ ਮਾਂ ਬਾਪ ਵਡੇਰਿਆਂ ਤੋਂ ਸਿੱਖੀ ਪਰ ਮਨਘੜ੍ਹਨਾ ਕਿਸੇ ਨਹੀਂ ਸਖਾਇਆ ਤਾਂ ਗੁਰੂ ਜੀ ਨੇ ਗੁਰਸ਼ਬਦ ਗਿਆਨ ਦੇ ਤੇਸੇ ਨਾਲ ਹਰ ਰੋਜ ਮਨ ਘੜ੍ਹਨ ਦੀ ਜਾਚ ਭਾਈ ਲਾਲੋ ਨੂੰ ਸਿਖਾ ਦਿੱਤੀ ਤੇ ਅੱਗੇ ਪੀੜ੍ਹੀ ਦਰ ਪੀੜ੍ਹੀ ਇਹ ਸਿਖਲਾਈ ਚਲਦੀ ਰਹੀ ਪਰ ਪਤਾ ਨਹੀਂ ਕਿਹੜੇ ਵੇਲੇ ਜਾਂ ਮਹੰਤ ਡੇਰੇਡਾਰ ਦੌਰ ਵੇਲੇ ਇਸ ਸਿਖਲਾਈ ਤੇ ਕਾਂਸ਼ੀ ਤੋਂ ਪੰਜ ਸਿੱਖ ਪੜ੍ਹਾਉਣ ਦੇ ਨਾਂ ‘ਤੇ ਸੰਪ੍ਰਾਈਆਂ ਨੇ, ਗੁਰੂ ਗਿਆਨ ਦੀ ਸਿਖਲਾਈ ਥਾਂ ਮਿਥਿਹਾਸਕ ਬ੍ਰਾਹਮਣੀ ਤੇ ਆਪੂੰ ਬਣੇ ਸਾਧਾਂ ਸੰਤਾਂ ਦੀਆਂ ਕਥਾ ਕਹਾਣੀਆਂ ਜੋੜ ਕੇ, ਸਾਨੂੰ ਆਪਣੇ ਵਡਮੁੱਲੇ ਵਿਰਸੇ ਅਤੇ ਗੁਰੂ ਗਿਆਨ ਨਾਲੋਂ ਤੋੜ ਦਿੱਤਾ। ਕਥਾਕਾਰ ਸੰਤਾਂ, ਰਾਗੀ, ਢਾਡੀ, ਗ੍ਰੰਥੀ, ਪ੍ਰਚਾਰਕਾਂ ਨੇ ਵੀ ਖੂਬ ਚਿਟਕਾਰੇ ਲਾ ਲਾ ਸਿੱਖ ਸੰਗਤਾਂ ਵਿੱਚ ਇਹ ਮਿਥਿਹਾਸਕ ਕਥਾ ਪਰੋਸੀਆਂ ਤੇ ਮਾਇਆ ਨਾਲ ਖੀਸੇ ਭਰ ਭਰ ਮਹਿਲ ਮਾੜੀਆਂ ਉਸਾਰ ਲਏ। ਇਸ ਵਿੱਚ ਉੱਚਕੋਟੀ ਦੇ ਡੇਰੇਦਾਰ, ਕਥਾਕਾਰ ਤੇ ਪ੍ਰਚਾਰਕ ਵੀ ਪਿੱਛੇ ਨਹੀਂ ਰਹੇ, ਜਿੰਨ੍ਹਾਂ ਦੇ ਕੁਰਾਹੇ ਪਾਉਣ ਵਾਲੇ ਕਥੱਕੜ ਗਿਆਨ ਤੇ ਅਫਸੋਸ ਹੀ ਕੀਤਾ ਜਹਾ ਸਕਦਾ ਹੈ। ਅਖੀਰ 'ਤੇ ਦਾਸ ਦੀ ਕੁਮਾਰਗ ਪਾ ਦਿੱਤੇ ਗਏ ਜਾਂ ਕਿਸੇ ਕਾਰਨ ਪਏ ਗਏ ਭੁੱਲੜ ਸਿੱਖਾਂ ਅਤੇ ਖਾਸ ਕਰ ਗੁਰਦੁਵਾਰਾ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਗੁਰਦੁਵਾਰਿਆਂ ਨੂੰ ਮਿਥਿਹਾਸਕ ਪ੍ਰਚਾਰ ਦੇ ਸਾਧਨ ਅਤੇ ਕਮਸ਼ੀਅਲ ਅਸਥਾਨ ਨਾ ਬਣਾਓ ਸਗੋਂ ਸੱਚ ਧਰਮ ਪ੍ਰਚਾਰ ਗਿਆਨ ਦੇ ਸੋਮੇ ਬਣੇ ਰਹਿਣ ਦਿਓ। ਇਸ ਵਿੱਚ ਆਪਣਾ, ਸਭ ਦਾ ਬਲਕਿ ਮਨੁੱਖਤਾ ਦਾ ਭਲਾ ਹੈ।


02/18/18
ਆਤਮਜੀਤ ਸਿੰਘ, ਕਾਨਪੁਰ

"ਆਪਣੇ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ"

ਅਪਣੀ ਮੱਤ ਪਿੱਛੇ ਲੱਗ ਕੇ ਚਲਣ ਵਾਲਾ ਸਦਾ ਖੁਆਰ ਹੁੰਦਾ … ਭਾਵੇਂ ਉਹ ਕਿਸੇ ਵੀ ਜਾਤ ਜਾਂ ਮਹਜ਼ਬ ਦਾ ਹੋਵੇ …। ਗੁਰੂ ਦੀ ਮੱਤ ਨੂੰ ਛੱਡ ਕੇ ਅਪਣੀ ਮੱਤ ਪਿੱਛੇ ਚਲਣ ਵਾਲਾ 'ਸੱਚ ਤੋਂ ਵਿੱਛੜ ਜਾਂਦਾ … ਉਸਦਾ ਜੀਵਨ ਖੁਆਰ ਹੋ ਜਾਂਦਾ ਹੈ … "ਹਰਿ ਬਿਸਰਤ ਸਦਾ ਖੁਆਰੀ" …।

ਗੁਰੂ ਦੀ ਮੱਤ ਉਹ ਸੱਚ ਹੈ ਜੋ ਡੁਬਦਿਆ ਨੂੰ ਪਾਰ ਲੰਘਾ ਦੇਂਦੀ … ਪਰ ਅੱਜ ਅਸੀ ਗੁਰੂ ਦੀ ਮੱਤ {ਸੱਚ ਦੇ ਗਿਆਨ} ਨੂੰ ਛੱਡ ਕੇ ਹੋਰ ਤੇ ਹੋਰ ਪਾਸੇ ਭੱਜੀ ਫਿਰਦੇ ਹਾਂ ਤਾਂ ਹੀ ਸਾਡਾ ਜੀਵਨ ਖੁਆਰ ਹੁੰਦਾ ਹੈ … ਜਦ ਸਾਡੇ ਕੋਲ ਸੱਚ ਦੇ ਗਿਆਨ ਦਾ ਸੋਮਾ ਹੋਵੇ 'ਤੇ ਉਸ ਨੂੰ ਛੱਡ ਕੇ ਅਸੀ ਹੋਰ ਤੇ ਹੋਰ 'ਗ੍ਰੰਥਾਂ ਵਿਚ ਚੁੱਭੀ ਮਾਰੀਏ ਤੇ ਭੁੱਲ ਸਾਡੀ ਹੈ … "ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥" …। ਸੱਚ ਨੂੰ ਛੱਡ ਕੇ ਹੋਰ ਥਾਵਾਂ ਤੇ ਮੂੰਹ ਮਾਰਨ ਵਾਲਾ ਉਸ ਬਗਲੇ ਵਾਂਗ ਹੈ ਜਿਸ ਨੂੰ ਹੋਰ ਥਾਵਾਂ ਤੇ ਮੋਤੀ ਦੀ ਥਾਂ ਤੇ ਸਿਰਫ਼ ਕਿਚੱੜ ਹੀ ਲੱਭਦਾ ਹੈ।

ਆਤਮਜੀਤ ਸਿੰਘ, ਕਾਨਪੁਰ


02/18/18
ਸਿੱਖ ਕੋਆਰਡੀਨੇਸ਼ਨ ਕਮੇਟੀ

ਤਿੰਨ ਦਿਨਾਂ ਵਿਚ ਤਿਆਰ ਆਰਐਸਐਸ ਫ਼ੌਜ ਨੂੰ ਭਾਗਵਤ ਚੀਨ ਬਾਰਡਰ ਤੇ ਲਗਾਵੇ : ਹਿੰਮਤ ਸਿੰਘ
ਘੱਟ ਗਿਣਤੀਆਂ ਨੂੰ ਡਰਾਉਣ ਲਈ ਹਿੰਦੂ ਅੱਤਵਾਦ ਦਾ ਇਹ ਕੋਝਾ ਕਾਰਨਾਮਾ : ਕੋਆਰਡੀਨੇਸ਼ਨ ਕਮੇਟੀ

ਨਿਊਯਾਰਕ 14 ਫਰਵਰੀ
ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਾਂਝੇ ਤੌਰ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਉਸ ਬਿਆਨ ਦਾ ਸਖ਼ਤ ਨੋਟਿਸ ਲਿਆ ਹੈ ਜਿਸ ਵਿਚ ਮੋਹਨ ਭਾਗਵਤ ਕਹਿ ਰਿਹਾ ਹੈ ਕਿ ਉਹ ਤਿੰਨ ਦਿਨਾਂ ਵਿਚ ਆਰਐਸਐਸ ਦੀ ਫ਼ੌਜ ਤਿਆਰ ਕਰ ਸਕਦੇ ਹਨ ਜਦ ਕਿ ਭਾਰਤੀ ਸੈਨਾ ਨੂੰ 6-7 ਮਹੀਨੇ ਤਿਆਰੀ ਕਰਨ ਨੂੰ ਲੱਗ ਜਾਂਦੇ ਹਨ। ਕੋਆਰਡੀਨੇਸ਼ਨ ਕਮੇਟੀ ਦੇ ਆਗੂਆਂ ਨੇ ਹੰਗਾਮੀ ਮੀਟਿੰਗ ਕਰਕੇ ਕਿਹਾ ਹੈ ਕਿ ਇਹ ਅਸਲ ਵਿਚ ਹਿੰਦੁਸਤਾਨ ਵਿਚ ਹਿੰਦੂ ਅੱਤਵਾਦ ਦਾ ਕਰੂਰ ਚਿਹਰਾ-ਮੋਹਰਾ ਹੈ ਜੋ ਹਿੰਦੁਸਤਾਨ ਦੀ ਕੇਂਦਰ ਸਰਕਾਰ ਨੂੰ ਨਜ਼ਰ ਨਹੀਂ ਆ ਰਿਹਾ।
ਬਿਆਨ ਜਾਰੀ ਕਰਦਿਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਤੇ ਹੋਰ ਆਗੂਆਂ ਵਿਚ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਕਿਹਾ ਕਿ ਮੋਹਨ ਭਾਗਵਤ ਦਾ ਇਹ ਬਿਆਨ ਕੋਈ ਭਾਰਤ ਨੂੰ ਬਾਰਡਰਾਂ ਤੇ ਗੁਆਂਢੀ ਦੇਸ਼ਾਂ ਨਾਲ ਹੁੰਦੀ ਤਲਖ਼ੀ ਤੋਂ ਬਚਾਉਣ ਦਾ ਨਹੀਂ ਹੈ, ਸਗੋਂ ਇਹ ਬਿਆਨ ਘੱਟ ਗਿਣਤੀਆਂ ਨੂੰ ਡਰਾਉਣ ਧਮਕਾਉਣ ਲਈ ਦਿੱਤਾ ਗਿਆ ਹੈ, ਆਗੂਆਂ ਨੇ ਅੱਗੇ ਕਿਹਾ ਕਿ ਆਰਐਸਐਸ ਤੇ ਹੋਰ ਹਿੰਦੂਤਵਾ ਦੀਆਂ ਸੰਸਥਾਵਾਂ ਵੱਲੋਂ ਮੰਦਰਾਂ ਵਿਚ ਖ਼ਤਰਨਾਕ ਹਥਿਆਰ ਰੱਖ ਦੇ ਪੂਜਾ ਕੀਤੀ ਜਾਂਦੀ ਹੈ, ਤੇ ਹਥਿਆਰਾਂ ਨਾਲ ਲੈਸ ਹੋਕੇ ਪੰਜਾਬ ਵਰਗੇ ਸੂਬੇ ਵਿਚ ਜਲੂਸ ਕੱਢੇ ਜਾਂਦੇ ਹਨ ਪਰ ਉਹ ਕੇਂਦਰ ਦੀਆਂ ਨਿਆਂ ਪ੍ਰਣਾਲੀ ਦੀਆਂ ਏਜੰਸੀਆਂ ਨੂੰ ਨਜ਼ਰ ਨਹੀਂ ਆਉਂਦੇ ਪਰ ਜੇਕਰ ਸਿੱਖ, ਗੁਰੂਆਂ ਦੀ ਕਿਰਪਾ ਨਾਲ ਸਜਾਈ ਗਈ ਕਿਰਪਾਨ ਦਾ ਪ੍ਰਦਰਸ਼ਨ ਕਰ ਦਿੰਦੇ ਹਨ ਤਾਂ ਭਾਰਤੀ ਹਿੰਦੂਤਵਾ ਮੀਡੀਆ ਦੇ ਕੈਮਰੇ ਝੱਟ ਉਧਰ ਨੂੰ ਘੁੰਮ ਜਾਂਦੇ ਹਨ, ਪਰ ਜਦੋਂ ਪੰਜਾਬ ਵਰਗੇ ਸੂਬੇ ਵਿਚ ਆਰਐਸਐਸ ਦੇ ਇਹ ਕਾਰਕੁਨ ਸਿੱਧਮ ਸਿੱਧੇ ਹਥਿਆਰਾਂ ਨਾਲ ਪ੍ਰਦਰਸ਼ਨ ਕਰਦੇ ਹਨ ਤਾਂ ਭਾਰਤੀ ਮੀਡੀਆ ਸ਼ਾਂਤ ਰਹਿੰਦਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਮੋਹਨ ਭਾਗਵਤ ਕੋਲ ਆਰਐਸਐਸ ਦੀ ਆਰਮੀ ਤਿਆਰ ਹੋ ਹੀ ਗਈ ਹੈ ਤਾਂ ਉਹ ਚੀਨ ਦੇ ਬਾਰਡਰ ਤੇ ਉਸ ਆਰਮੀ ਨੂੰ ਲਗਾਵੇ ਤਾਂ ਕਿ ਭਾਰਤ ਦਾ ਬਾਰਡਰ ਸੁਰੱਖਿਅਤ ਰਹਿ ਸਕੇ, ਉੱਥੇ ਤਾਂ ਹਮੇਸ਼ਾ ਘੱਟ ਗਿਣਤੀਆਂ ਦੇ ਨੌਜਵਾਨ ਹੀ ਸ਼ਹੀਦ ਹੁੰਦੇ ਹਨ, ਜਿਸ ਨੂੰ ਅਸੀਂ ਭਾਰਤੀ ਸਰਕਾਰ ਵੱਲੋਂ ਘੱਟ ਗਿਣਤੀਆਂ ਦਾ ਸਾਜ਼ਿਸ਼ੀ ਕਤਲ ਮੰਨਦੇ ਹਾਂ। ਜਦੋਂ ਵੀ ਕੋਈ ਘੱਟ ਗਿਣਤੀਆਂ ਦਾ ਨੌਜਵਾਨ ਸ਼ਹੀਦ ਹੁੰਦਾ ਹੈ ਤਾਂ ਉਸ ਦੇ ਪਰਿਵਾਰ ਨੂੰ ਕੁੱਝ ਨਹੀਂ ਮਿਲਦਾ ਸਗੋਂ ਖੱਜਲ ਖੁਆਰ ਹੁੰਦਾ ਹੈ। ਇਸ ਕਰਕੇ ਉਨ੍ਹਾਂ ਦਾ ਕਹਿਣਾ ਹੈ ਕਿ ਮੋਹਨ ਭਾਗਵਤ ਆਰਐਸਐਸ ਦੀ ਤਿਆਰ ਆਰਮੀ ਨੂੰ ਚੀਨ ਦੇ ਬਾਰਡਰ ਤੇ ਲਾਵੇ ਤਾਂ ਕਿ ਆਰਐਸਐਸ ਦੇ ਤਿਲਾਂ ਵਿਚ ਕਿੰਨਾ ਕੁ ਤੇਲ ਹੈ ਬਾਰੇ ਪਤਾ ਲੱਗ ਜਾਵੇ। ਉਨ੍ਹਾਂ ਕਿਹਾ ਕਿ ਆਰਐਸਐਸ ਦਾ ਮੁਖੀ ਘੱਟ ਗਿਣਤੀਆਂ ਨੂੰ ਧਮਕਾਉਣ ਦੀਆਂ ਅਜਿਹੀਆਂ ਗਿੱਦੜ ਭਬਕੀਆਂ ਮਾਰਨੀਆਂ ਬੰਦ ਕਰੇ, ਹਿੰਦੂ ਧਰਮ ਨੂੰ ਬਚਾਉਣ ਲਈ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਹੀ ਹਨ, ਨਹੀਂ ਤਾਂ ਹਿੰਦੁਸਤਾਨ ਵਿਚ ਹਿੰਦੂਤਵਾ ਦਾ ਨਾਮੋ ਨਿਸ਼ਾਨ ਮਿਟ ਜਾਣਾ ਸੀ, ਉਨ੍ਹਾਂ ਕਿਹਾ ਕਿ ਆਰਐਸਐਸ ਵੱਲੋਂ ਸਿੱਖ ਗੁਰੂ ਸਾਹਿਬਾਨਾ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਜੋ ਬਰਦਾਸ਼ਤ ਨਹੀਂ ਹੁੰਦੀ, ਹੁਣ ਆਰਐਸਐਸ ਮੁਖੀ ਦਾ ਅਜਿਹਾ ਬਿਆਨ ਵੀ ਘੱਟ ਗਿਣਤੀਆਂ ਨੂੰ ਦਬਕਾਉਣ ਦਾ ਕੋਝਾ ਕਾਰਨਾਮਾ ਹੈ, ਜੋ ਬਰਦਾਸ਼ਤ ਤੋਂ ਬਾਹਰ ਹੈ।

ਜਾਰੀ ਕਰਤਾ
ਹਿੰਮਤ ਸਿੰਘ ਕੋਆਰਡੀਨੇਟਰ
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ)


02/11/18
ਐਡਵੋਕੇਟ ਸੁਰਿੰਦਰ ਸਿੰਘ ਕੰਵਰ

ਸੁਖੀ ਤੇ ਸ਼ਾਂਤਮਈ ਜੀਵਨ

ਐਡਵੋਕੇਟ ਸੁਰਿੰਦਰ ਸਿੰਘ ਕੰਵਰ,

ਮੈਲਬੋਰਨ- ਮੋਬਾਇਲ +61-468432632

[email protected]

ਹਰ ਵਿਅਕਤੀ ਦੀ ਇਹ ਪ੍ਰਬਲ ਇੱਛਾ ਹੁੰਦੀ ਹੈ ਕਿ ਉਸ ਦਾ ਜੀਵਨ ਸੁਖੀ ਤੇ ਸ਼ਾਂਤਮਈ ਹੋਵੇ। ਪਰ ਇਸ ਦੇ ਉਲਟ ਅਜੋਕੇ ਸਮੇਂ ਵਿੱਚ ਇਹ ਅਨੁਭਵ ਕੀਤਾ ਗਿਆ ਹੈ ਕਿ ਆਮ ਤੌਰ ਤੇ ਬਹੁਤੇ ਵਿਅਕਤੀ ਮਾਨਸਿਕ ਤਣਾਉ ਨਾਲ ਪੀੜਤ ਹੀ ਰਹਿੰਦੇ ਹਨ। ਜਿਸ ਕਾਰਨ ਉਨ੍ਹਾਂ ਦਾ ਮਨ ਅਸ਼ਾਂਤ ਤੇ ਦੁਖੀ ਰਹਿੰਦਾ ਹੈ ਅਤੇ ਜੀਵਨ ਦੁਖਾਂਤਮਈ ਹੋ ਜਾਂਦਾ ਹੈ। ਐਸੇ ਤਣਾਉ ਗ੍ਰਸਤ ਵਿਅਕਤੀ ਕਾਰਨ ਇਸ ਦੇ ਨਾਲ ਸੰਬਧਤ ਵਿਅਕਤੀ ਵੀ ਤਨਾਉ ਵਿੱਚ ਆ ਜਾਂਦੇ ਹਨ ਤੇ ਸਾਰਾ ਵਾਤਾਵਰਣ ਹੀ ਤਣਾਉ ਪੂਰਵਕ ਹੋ ਜਾਂਦਾ ਹੈ। ਬਹੁਤ ਵਾਰ ਮਨ ਦੀ ਸ਼ਾਂਤੀ ਵਾਸਤੇ ਜਾਂ ਮਨ ਦੇ ਟਿਕਾਉ ਵਾਸਤੇ ਕਈ ਵਿਅਕਤੀ ਨੀਂਦ ਜਾਂ ਨਸ਼ੇ ਦੀਆਂ ਗੋਲੀਆਂ ਖਾਂਦੇ ਹਨ। ਕੋਈ ਸ਼ਰਾਬ ਪੀਣ ਲਗ ਜਾਂਦਾ ਹੈ। ਪਰ ਇਹ ਕੋਈ ਠੀਕ, ਪੂਰਾ ਜਾਂ ਚੰਗਾ ਇਲਾਜ ਨਹੀਂ ਹੁੰਦਾ।

ਮਨ ਦਾ ਤਣਾਉ ਹੋਣਾ ਇੱਕ ਰੋਗ ਹੈ ਤੇ ਹਰ ਰੋਗ ਦਾ ਇਲਾਜ ਵੀ ਹੁੰਦਾ ਹੈ। ਡਾਕਟਰ ਲੋਕ ਤਨ ਦਾ ਰੋਗ ਤੇ ਬਹੁਤ ਜਲਦ ਠੀਕ ਕਰ ਦਿੰਦੇ ਹਨ ਪਰ ਮਨ ਦੇ ਰੋਗ ਵਾਸਤੇ ਖਾਸ ਸੂਝ ਬੂਝ ਦੀ ਲੋੜ ਹੁੰਦੀ ਹੈ। ਇਸ ਸੰਬੰਧ ਵਿੱਚ ਗੁਰਬਾਣੀ ਬਹੁਤ ਸੂਝ ਦਿੰਦੀ ਹੈ। ਅਸਲ ਵਿੱਚ ਗੁਰਬਾਣੀ ਦੀ ਰਚਨਾ- ਕੀਤੀ ਹੀ ਮਨ ਦੀ ਸਥਿਰਤਾ, ਟਕਾਓ ਤੇ ਮਨ ਦੀ ਸੀਤਲਤਾ ਵਾਸਤੇ ਹੈ। ਗੁਰਬਾਣੀ ਦਾ ਇੱਕ ਨੁਕਤਾ ਹੈ: ਭਗਤ ਜਨਾ ਕੈ ਮਨਿ ਬਿਸ੍ਰਾਮ (ਪੰਨਾ 262) ਭਾਵ ਇਹ ਕਿ ਜੋ ਭਗਤ ਹੁੰਦੇ ਹਨ ਉਨ੍ਹਾਂ ਦਾ ਮਨ ਟਕਾਉ ਵਿੱਚ ਹੁੰਦਾ ਹੈ, ਸਥਿਰ ਅਤੇ ਸ਼ਾਂਤਮਈ ਹੁੰਦਾ ਹੈ ਉਨ੍ਹਾਂ ਦੇ ਮਨ ਤੇ ਕੋਈ ਤਣਾਉ ਨਹੀਂ ਹੁੰਦਾ।

ਹੁਣ ਜਦੋਂ ਭਗਤ ਹੋਣ ਦੀ ਗੱਲ ਕਰਦੇ ਹਾਂ ਤੇ ਇੱਕ ਬਹੁਤ ਵੱਡਾ ਭੁਲੇਖਾ ਪੈ ਜਾਂਦਾ ਹੈ। ਆਮ ਤੌਰ ਤੇ ਇਹ ਹੀ ਸਮਝਿਆ ਜਾਂਦਾ ਹੈ ਕਿ ਭਗਤ ਹੋਣ ਦਾ ਮਤਲਬ ਹੈ ਹਰ ਵਕਤ ਪਾਠ ਪੂਜਾ ਜਾਂ ਭਜਨ ਬੰਦਗੀ ਕਰਦੇ ਰਹਿਣਾ ਜਾਂ ਹਰ ਰੋਜ਼ ਗੁਰਦਵਾਰੇ, ਮੰਦਰ, ਮਸਜਿਦ ਆਦਿ ਜਾ ਕੇ ਬੈਠੇ ਰਹਿਣਾ, ਜਾਂ ਤੀਰਥਾਂ ਤੇ ਯਾਤਰਾ ਕਰਦੇ ਰਹਿਣਾਂ ਹੀ ਭਗਤੀ ਹੈ। ਕਈ ਵਾਰ ਬਹੁਤ ਵਿਅਕਤੀ ਖਾਸ ਤਰ੍ਹਾਂ ਦਾ ਪਹਿਰਾਵਾ ਪਹਿਣਦੇ ਹਨ ਤੇ ਆਮ ਲੋਕ ਉਨ੍ਹਾ ਨੂੰ ਵੀ ਭਗਤ ਜਾਂ ਸੰਤ ਹੀ ਸਮਝ ਲੈਂਦੇ ਹਨ। ਪਰ ਕੀ ਐਸੇ ਵਿਅਕਤੀ ਭਗਤ ਹੁੰਦੇ ਹਨ? ਕੀ ਉਨ੍ਹਾਂ ਦਾ ਮਨ ਸ਼ਾਂਤ ਹੁੰਦਾ ਹੈ? ਇਸ ਬਾਰੇ ਯਕੀਨ ਨਾਲ ਕੁੱਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਆਪਣੇ ਮਨ ਦੀ ਅਵਸਥਾ ਹਰ ਕੋਈ ਆਪ ਹੀ ਠੀਕ ਤਰ੍ਹਾਂ ਸਮਝ ਸਕਦਾ ਹੈ। ਐਸਾ ਵਿਅਕਤੀ ਭੇਖੀ ਜਾਂ ਠੱਗ ਵੀ ਹੋ ਸਕਦਾ ਹੈ। ਜ਼ਰੂਰੀ ਨਹੀਂ ਕਿ ਉਹ ਭਗਤ ਹੀ ਹੋਵੇਗਾ। ਗੁਰਬਾਣੀ ਸਪਸ਼ਟ ਕਰਦੀ ਹੈ: ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ (ਪੰਨਾ-1158) ਭਾਵ ਇਹ ਕਿ ਜਿਸ ਦੇ ਮੱਥੇ ਤੇ ਤਿਲਕ ਲੱਗਾ ਹੋਵੇ ਤੇ ਹੱਥ ਵਿੱਚ ਮਾਲਾ ਵੀ ਹੋਵੇ ਤਾਂ ਆਮ ਤੇ ਅਣਜਾਨ ਲੋਕ ਤੇ ਧੋਖੇ ਵਿੱਚ ਆ ਕੇ ਉਸ ਨੂੰ ਭਗਤ ਸਮਝ ਸਕਦੇ ਹਨ ਪਰ ਰੱਬ ਜੀ ਧੋਖਾ ਨਹੀਂ ਖਾਂਦੇ ਰੱਬ ਜੀ ਨੂੰ ਪਤਾ ਹੁੰਦਾ ਹੈ ਕਿ ਕਿਹੜਾ ਭੇਖੀ ਹੈ ਤੇ ਕਿਹੜਾ ਸੱਚਾ ਭਗਤ ਹੈ। ਕਰਮ-ਕਾਡਾਂ ਨਾਲ ਜਾਂ ਪਹਿਰਵੇ ਨਾਲ ਕੋਈ ਵਿਅਕਤੀ ਭਗਤ ਨਹੀਂ ਬਣ ਸਕਦਾ।

ਬਾਬਾ ਫਰੀਦ ਦੀ ਰਸਨਾਂ ਤੋਂ ਗੁਰਬਾਣੀ ਦਾ ਫਰਮਾਨ ਹੈ: ਫਰਦਿਾ ਕੰਨਿ ਮੁਸਲਾ ਸੂਫੁ ਗਲਿ ਦਿਲ ਕਾਤੀ ਗੁੜ ਵਾਤਿ॥ ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ- (ਪੰਨਾ-1380) ਭਾਵ ਇਹ ਕੀ ਜੇ ਕੋਈ ਮੋਢੇ ਤੇ ਨਿਮਾਜ਼ ਪੜ੍ਹਨ ਵਾਲੀ ਫੂੜੀ ਪਾ ਲਵੇ, ਗਲ ਵਿੱਚ ਸੂਫੀਆਂ ਵਾਲਾ ਚੋਗਾ ਵੀ ਪਾ ਲਵੇ ਉਪਰੋਂ ਮਿਠੇ ਬੋਲ ਵੀ ਬੋਲੇ ਪਰ ਦਿਲ ਵਿੱਚ ਛੁਰੀ ਜਾਂ ਕੈਚੀ ਵਾਂਗ ਈਰਖਾ, ਵੈਰ ਵਿਰੋਧ ਤੇ ਵਿਕਾਰ ਹੋਣ, ਐਸਾ ਵਿਅਕਤੀ ਭੇਖੀ ਹੁੰਦਾ ਹੈ, ਭਗਤ ਨਹੀਂ, ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਬਾਹਰੋਂ ਤੇ ਸ਼ਰੀਫਾਂ ਵਾਲਾ ਭੇਸ ਬਣਾਇਆ ਹੋਵੇ ਤੇ ਮਨ ਅੰਦਰ ਠੱਗੀ ਹੋਵੇ, ਇਸੇ ਨੂੰ ਕਹਿੰਦੇ ਹਨ ਬਗਲ ਮੇਂ ਛੁਰੀ ਮੂੰਹ ਮੇਂ ਰਾਮ ਰਾਮ। ਇਹ ਹੈ ਬਾਹਰ ਚਾਨਣ ਨਜ਼ਰ ਆਂਦਾ ਹੋਵੇ ਪਰ ਅੰਦਰ ਹਨੇਰਾ ਹੁੰਦਾ ਹੈ। ਐਸਾ ਭੇਖੀ ਵਿਅਕਤੀ ਭਗਤ ਨਹੀਂ ਹੋ ਸਕਦਾ। ਕਿਸੇ ਵੀ ਤਰ੍ਹਾਂ ਦੀ ਵੇਸ-ਭੂਸ਼ਾ ਨਾਲ ਕੋਈ ਵਿਅਕਤੀ ਭਗਤ ਨਹੀਂ ਬਣ ਸਕਦਾ। ਭੇਖੀ ਵਿਅਕਤੀ ਦਾ ਮਨ ਬਿਸਰਾਮ ਵਿੱਚ ਨਹੀਂ ਹੋ ਸਕਦਾ।

ਗੁਰੂ ਨਾਨਕ ਸਾਹਿਬ ਨੇ ਬਹੁਤ ਸਪਸ਼ਟ ਸਮਝਾਇਆ ਹੈ: ਪੜਿ ਪੁਸਤਕ ਸੰਧਿਆ ਬਾਦੰ॥ ਸਿਲ ਪੂਜਸਿ ਬਗੁਲ ਸਮਾਧੰ॥ ਮੁਖਿ ਝੂਠ ਬਿਭੂਖਣ ਸਾਰੰ॥ ਤ੍ਰੈਪਾਲ ਤਿਹਾਲ ਬਿਚਾਰੰ॥ ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥ ਜੇ ਜਾਣਸਿ ਬ੍ਰਹਮੰ ਕਰਮੰ॥ ਸਭਿ ਫੋਕਟ ਨਿਸਚਉ ਕਰਮੰ॥ ਕਹੁ ਨਾਨਕ ਨਿਹਚਉ ਧਿਆਵੈ॥ ਵਿਣੁ ਸਤਿਗੁਰ ਵਾਟ ਨ ਪਾਵੈ॥ (ਪੰਨਾ-470) ਭਾਵ ਇਹ ਕਿ ਭਗਤ ਦੀ ਨਿਸ਼ਾਨੀ ਇਹ ਨਹੀਂ ਕਿ ਕੋਈ ਸਵੇਰੇ ਸ਼ਾਮ ਪਾਠ ਪੂਜਾ ਕਰਦਾ ਹੋਵੇ ਜਾਂ ਕੋਈ ਖਾਸ ਗ੍ਰੰਥ ਪੜ੍ਹੇ ਜਾਂ ਮੂਰਤੀ ਪੂਜਾ ਕਰੀ ਜਾਵੇ, ਜਾਂ ਖਾਸ ਤਰ੍ਹਾਂ ਦੇ ਕਪੜੇ ਪਾ ਕੇ ਕੋਈ ਖਾਸ ਭੇਸ ਬਣਾ ਕੇ ਬਗਲੇ ਵਾਂਗ ਸਮਾਧੀ ਲਗਾ ਕੇ ਆਪਣੇ ਝੂਠ ਨੂੰ ਸੱਚ ਦਸਣ ਵਾਸਤੇ ਮਿਠੇ ਮਿਠੇ ਬੋਲ ਬੋਲੇ ਪਰ ਅੰਦਰੋਂ ਠਗੀਆਂ ਮਾਰੇ। ਵੇਖਿਆ ਜਾਵੇ ਤੇ ਆਮ ਲੋਕ ਤੇ ਉਸ ਨੂੰ ਭਗਤ ਹੀ ਸਮਝਣ ਗੇ ਪਰ ਗੁਰੂ ਸਾਹਿਬ ਆਖਦੇ ਹਨ ਕਿ ਇਹ ਸਭ ਫੋਕਟ ਹੈ, ਪਾਖੰਡ ਹੈ, ਗੁਰਬਾਣੀ ਅਨੁਸਾਰ ਇਹ ਸਭ ਕਰਮ ਕਾਂਡ ਹੈ। ਇਹ ਸਭ ਕੁੱਝ ਭਗਤੀ ਨਹੀਂ ਹੁੰਦੀ। ਗੁਰੂ ਨਾਨਕ ਆਖਦੇ ਹਨ: ਨਿਹਚਉ ਧਿਆਵੈ ਭਾਵ ਸ਼ਰਧਾ ਧਾਰ ਕੇ ਰੱਬ ਨੂੰ ਸਿਮਰੇ ਭਾਵ ਰੱਬੀ ਗੁਣ – ਚੰਗੇ ਗੁਣ, ਅਪਣਾਏ ਕੇਵਲ ਇਹੋ ਰਸਤਾ ਗੁਣਕਾਰੀ ਹੈ ਅਤੇ ਇਹ ਰਸਤਾ ਸਤਿਗੁਰੂ ਤੋਂ ਬਿਨਾ ਨਹੀਂ ਲੱਭਦਾ: ਭਾਵ ਇਸ ਲਈ ਸੁਲਝੇ ਗਿਆਨ ਦੀ ਲੋੜ ਹੁੰਦੀ ਹੈ, ਸੁਮੱਤ ਲੈਣ ਦੀ ਲੋੜ ਹੁੰਦੀ ਹੈ।

ਗੁਰਬਾਣੀ ਦਾ ਫਰਮਾਨ ਹੈ: ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ॥ (ਪੰਨਾ 641) ਭਾਵ: ਹੇ ਭਾਈ! ਕੋਈ ਮਨੁੱਖ ਵੇਦ ਆਦਿਕ (ਧਰਮ-ਪੁਸਤਕਾਂ) ਨੂੰ ਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ। ਪਰ ਇਹਨਾਂ ਸਾਧਨਾਂ ਨਾਲ ਵਿਕਾਰਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ- ਸਗੋਂ ਵਧੀਕ ਅਹੰਕਾਰ ਵਿੱਚ (ਮਨੁੱਖ) ਬੱਝ ਜਾਂਦਾ ਹੈ। ਇਸ ਤਰ੍ਹਾਂ ਮਨ ਸ਼ਾਂਤ ਨਹੀਂ ਹੁੰਦਾ ਸਗੋ ਇਸ ਨਾਲ ਮਨੁਖ ਹੋਰ ਵੀ ਰੋਗੀ ਹੋ ਸਕਦਾ ਹੈ। ਇਹ ਭਗਤੀ ਨਹੀਂ ਹੁੰਦੀ।

ਫਿਰ ਵੇਖਣਾ ਇਹ ਹੋਵੇਗਾ ਕਿ ਸ਼ਾਂਤਮਈ ਮਨ ਵਾਸਤੇ ਭਗਤੀ ਕੀ ਹੁੰਦੀ ਹੈ, ਤੇ ਭਗਤ ਕੋਣ ਹੁੰਦਾ ਹੈ? ਭਗਤ ਦੇ ਲੱਛਣ ਕੀ ਹੁੰਦੇ ਹਨ? ਅਸਲ ਵਿੱਚ ਜੇ ਕੋਈ ਅਕਾਲਪੁਰਖ ਤੇ ਨਿਸਚਾ, ਭਰੋਸਾ ਰੱਖ ਕੇ ਸਤਿਗੁਰ ਦੀ ਮੱਤ ਭਾਵ ਚੰਗੀ ਮੱਤ, ਚੰਗੇ ਗੁਣ, ਚੰਗੇ ਵਿਚਾਰ ਗ੍ਰਹਿਣ ਕਰ ਲਵੇ ਤੇ ਉਹ ਹੀ ਭਗਤ ਹੁੰਦਾ ਹੈ। ਸਭ ਤੋਂ ਪਹਿਲਾਂ ਤੇ ਅਕਾਲਪੁਰਖ ਤੇ ਭਰੋਸਾ, ਵਿਸ਼ਵਾਸ ਹੋਣਾ ਜ਼ਰੂਰੀ ਹੈ। ਰੱਬ ਜੀ ਤੇ ਭਰੋਸਾ (ਕੋਨਫੀਡੈਂਸ) ਮਨੋਬਲ ਪੈਦਾ ਕਰਦਾ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਜਿਸ ਕਿਸੇ ਵਿਅਕਤੀ ਨੂੰ ਜਿਤਨਾ ਅਕਾਲਪੁਰਖ ਤੇ ਭਰੋਸਾ ਉਸੇ ਰੇਸ਼ੋ ਅਨੁਸਾਰ ਉਹ ਉਤਨਾ ਹੀ ਭਗਤ ਤੇ ਜਿਤਨਾ ਭਗਤ ਉਤਨਾ ਹੀ ਉਸ ਦਾ ਮਨ ਸ਼ਾਂਤ। ਜਿਤਨਾਂ ਮਨ ਸ਼ਾਂਤ ਉਤਨਾ ਹੀ ਉਹ ਸੁਖੀ।

ਸਪਸ਼ਟ ਹੈ ਕਿ ਜੇਕਰ ਮਨ ਦੀ ਸ਼ਾਂਤੀ ਚਾਹੀਦੀ ਹੈ ਤੇ ਕਰਮ-ਕਾਂਡਾਂ ਤੋਂ ਨਿਕਲ ਕੇ ਪ੍ਰੈਕਟੀਕਲ ਤੇ ਸੱਚਾ ਸੁੱਚਾ ਜੀਵਨ ਜੀਉਣ ਦੀ ਚਾਹਤ ਦਾ ਹੋਣਾ ਵੀ ਜ਼ਰੂਰੀ ਹੈ। ਸੁਖੀ ਜੀਵਨ ਵਾਸਤੇ ਕਿਸੇ ਕਰਮ-ਕਾਂਡ ਜਾ ਵਿਖਾਵੇ ਦੀ ਲੋੜ ਨਹੀਂ ਹੁੰਦੀ ਲੋੜ ਹੁੰਦੀ ਹੈ ਤੇ ਬਸ ਚੰਗੇ ਗੁਣ ਗ੍ਰਹਿਣ ਕਰਨ ਦੀ। ਗੁਰਬਾਣੀ ਦਾ ਸਪਸ਼ਟ ਤੋਰ ਤੇ ਫਰਮਾਨ ਹੈ: ਵਿਣੁ ਗੁਣ ਕੀਤੇ ਭਗਤਿ ਨ ਹੋਇ। (ਪੰਨਾ-4) ਗੁਣ ਗ੍ਰਹਿਣ ਕੀਤੇ ਬਗੈਰ ਕੋਈ ਭਗਤ ਨਹੀਂ ਹੋ ਸਕਦਾ। ਜਿਨੑ ਮਨਿ ਵੁਠਾ ਆਪਿ ਪੂਰੇ ਭਗਤ ਸੇ॥ (ਪੰਨਾ 397) ਜਿਸ ਦੇ ਮਨ ਵਿੱਚ ਉਹ ਆਪ ਵਸ ਜਾਵੇ- ਵੁਠਾ: ਭਾਵ ਆ ਵੱਸੇ। ਭਾਵ ਉਸ ਅਕਾਲਪੁਰਖ ਦੇ ਗੁਣ ਵੱਸ ਜਾਣ ਅਕਾਲਪੁਰਖ ਦੇ ਗੁਣ ਭਾਵ ਚੰਗੇ ਗੁਣ ਵੱਸ ਜਾਣ ਉਹ ਹੀ ਪੂਰਾ ਭਗਤ ਹੁੰਦਾ ਹੈ।

ਚੰਗੇ ਗੁਣਾਂ ਨੂੰ ਹੀ ਸੁਖਾਂ ਦੀ ਮਨੀ ਕਿਹਾ ਗਿਆ ਹੈ। ਗੁਰਬਾਣੀ ਦਾ ਵਾਕ ਹੈ: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ- (ਪੰਨਾ 262): ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸੁਖਾਂ ਦੀ ਇੱਕ ਮਨੀ ਹੈ ਤੇ ਉਹ ਹੈ: ਪ੍ਰਭ ਨਾਮੁ: ਜੋ ਸਦੀਵੀ ਸੁਖ ਦੇਨ ਵਾਲਾ ਅੰਮ੍ਰਿਤ ਹੈ। ਨਾਮੁ ਦਾ ਭਾਵ ਹੈ ਪ੍ਰਭੂ ਦੇ ਗੁਣ, ਭਾਵ ਚੰਗੇ ਤੇ ਸੁਚੱਜੇ ਗੁਣ। ਪ੍ਰਭੂ ਦੇ ਗੁਣਾਂ ਨੂੰ ਸਮਝਣਾ ਅਤੇ ਉਨ੍ਹਾਂ ਨੂੰ ਧਾਰਨ ਕਰਨਾ ਹੀ ਸੁਖਾਂ ਦੀ ਮਨੀ ਨੂੰ ਪ੍ਰਾਪਤ ਕਰਨਾ ਹੁੰਦਾ ਹੈ। ਇਹ ਇੱਕ ਐਸਾ ਅੰਮ੍ਰਿਤ ਹੈ ਜੋ ਸਦੀਵੀ ਸੁਖ ਪ੍ਰਦਾਨ ਕਰਦਾ ਹੈ। ਸੁਚੱਜੇ ਤੇ ਚੰਗੇ ਗੁਣ ਗ੍ਰਹਿਣ ਕਰਨਾਂ ਹੀ ਭਗਤੀ ਹੈ। ਇਹ ਹੀ ਗੁਰ ਹੈ ਸੁਖੀ ਤੇ ਸ਼ਾਂਤਮਈ ਜੀਵਨ ਜੀਉਣ ਦਾ। ਸਪਸ਼ਟ ਹੈ ਜੋ ਵਿਅਕਤੀ ਚੰਗੇ ਗੁਣ ਧਾਰਨ ਨਹੀਂ ਕਰਦਾ ਉਹ ਭਗਤ ਨਹੀਂ ਹੋ ਸਕਦਾ। ਕਿਸੇ ਵੇਸ-ਭੂਸ਼ਾ ਨਾਲ ਜਾਂ ਕਿਸੇ ਕਰਮ ਕਾਂਡ ਕਰਨ ਨਾਲ ਕੋਈ ਭਗਤ ਨਹੀਂ ਹੋ ਸਕਦਾ। ਚੰਗੇ ਗੁਣ ਗ੍ਰਹਿਣ ਕਰਨਾ ਹੀ ਭਗਤੀ ਹੈ। ਕਰਮ ਕਾਂਡ ਤਾਂ ਮਨ ਤੇ ਵਾਧੂ ਦਾ ਬੋਝ ਹੀ ਹੁੰਦੇ ਹਨ। ਜੇ ਗੁਣ ਚੰਗੇ ਨਹੀਂ-ਤੇ ਭਗਤੀ ਨਹੀਂ, ਜੇ ਭਗਤੀ ਨਹੀਂ ਤੇ ਮਨ ਸ਼ਾਂਤ ਨਹੀਂ, ਜੇ ਮਨ ਸ਼ਾਂਤ ਨਹੀਂ ਤੇ ਜੀਵਨ ਸੁਖੀ ਨਹੀਂ।

ਇਥੇ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਭਗਤੀ ਵਾਸਤੇ ਕੰਮ ਕਾਜ ਛੱਡਣ ਦੀ ਲੋੜ ਨਹੀਂ ਹੁੰਦੀ ਗੁਰਬਾਣੀ ਤਾਂ ਇੱਕ ਸਾਰਥਕ (ਪ੍ਰੈਕਟੀਕਲ) ਜੀਵਣ ਜੀਉਂਦਿਆ ਭਗਤ ਹੋਣ ਦੀ, ਭਾਵ ਤਣਾਉ ਰਹਿਤ ਜੀਵਨ ਜੀਉਣ ਦੀ ਗੱਲ ਕਰਦੀ ਹੈ। ਗੁਰਬਾਣੀ ਦੀ ਇੱਕ ਤੁਕ ਹੈ: ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਮਾੑਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ (ਪੰਨਾ 1375)। ਇਸ ਦਾ ਵਿਸਥਾਰ ਇਸ ਤਰ੍ਹਾਂ ਸਮਝਾਇਆ ਜਾਂਦਾ ਹੈ ਕਿ ਭਗਤ ਤ੍ਰਿਲੋਚਨ ਨੇ ਭਗਤ ਨਾਮ ਦੇਵ ਦੀ ਭਗਤੀ ਬਾਰੇ ਬਹੁਤ ਚਰਚਾ ਸੁਣੀ ਤੇ ਭਗਤ ਤ੍ਰਿਲੋਚਨ ਨਾਮ ਦੇਵ ਦੀ ਭਗਤੀ ਸਮਝਣ ਵਾਸਤੇ ਉਸ ਪਾਸ ਚਲੇ ਗਏ। ਭਗਤ ਤ੍ਰਿਲੋਚਨ ਦੇ ਮਨ ਵਿੱਚ ਸੀ ਕਿ ਭਗਤ ਨਾਮ ਦੇਵ ਪਾਠ ਪੂਜਾ ਵਿੱਚ ਹੀ ਮਸਤ ਰਹਿੰਦੇ ਹੋਣਗੇ ਪਰ ਜਦੋਂ ਉਨ੍ਹਾਂ ਨੇ ਨਾਮ ਦੇਵ ਨੂੰ ਵੇਖਿਆ ਤੇ ਉਹ ਹੈਰਾਨ ਹੋ ਗਏ ਕਿਉਂਕਿ ਭਗਤ ਨਾਮ ਦੇਵ ਕਪੜੇ ਤੇ ਛਾਪੇ ਲਗਾ ਰਹੇ ਸਨ ਜੋ ੳਨ੍ਹਾਂ ਦੀ ਕਿਰਤ ਸੀ। ਭਾਵ ਉਹ ਆਪਣੀ ਰੋਜ਼ੀ ਰੋਟੀ ਲਈ ਆਪਣੀ ਕਿਰਤ ਕਰ ਰਹੇ ਸਨ। ਭਗਤ ਤ੍ਰਿਲੋਚਨ ਦੀ ਹੈਰਾਨਗੀ ਦੂਰ ਕਰਨ ਲਈ ਹੀ ਭਗਤ ਨਾਮ ਦੇਵ ਨੇ ਸਮਝਾਇਆ ਕਿ ਭਗਤੀ ਇਹ ਨਹੀਂ ਕਿ ਤੁਸੀਂ ਸਭ ਕੁੱਝ ਛਡ ਕੇ ਕੇਵਲ ਰਾਮ ਰਾਮ ਕਰਦੇ ਰਹੋ ਸਗੋਂ ਆਪਣੀ ਕਿਰਤ ਕਰਦਿਆ ਅਕਾਲਪੁਰਖ ਨੂੰ ਆਪਣੇ ਮਨ ਵਿਚੋਂ ਨਾ ਵਿਸਾਰੋ। ਅਕਾਲਪੁਰਖ ਨੂੰ ਨਾ ਵਿਸਾਰਨ ਦਾ ਭਾਵ ਹੈ ਕਿ ਤੁਸੀ ਬੇਈਮਾਨੀ ਨਾ ਕਰੋ - ਠੱਗੀ ਨਾ ਮਾਰੋ ਸਗੋਂ ਭਗਤੀ ਵਾਲੇ ਚੰਗੇ ਗੁਣਾਂ ਦੇ ਧਾਰਨੀ ਹੋਵੋ।

ਇਸੇ ਤਰ੍ਹਾਂ ਭਗਤ ਦੇ ਹੋਰ ਗੁਣਾਂ ਸੰਬੰਧੀ ਗੁਰਬਾਣੀ ਦਾ ਫਰਮਾਨ ਹੈ: ਮਤਿ ਹੋਦੀ ਹੋਇ ਇਆਣਾ॥ ਤਾਣ ਹੋਦੇ ਹੋਇ ਨਿਤਾਣਾ॥ ਅਣਹੋਦੇ ਆਪੁ ਵੰਡਾਏ॥ ਕੋ ਐਸਾ ਭਗਤੁ ਸਾਏ॥ (ਪੰਨਾ 1384) ਭਾਵ (ਜੋ ਮਨੁੱਖ) ਅਕਲ ਹੁੰਦਿਆਂ ਭੀ ਅੰਞਾਣਾ ਬਣੇ ਭਾਵ ਆਪਣੀ ਅਕਲ ਦਾ ਮਾਨ ਨਾ ਕਰੇ ਅਤੇ ਆਪਣੀ ਅਕਲ, ਤਾਣ ਜਾਂ ਬਲ ਕਾਰਨ ਦੂਜਿਆਂ ਤੇ ਕੋਈ ਦਬਾਉ ਨਾ ਪਾਏ ਜ਼ੋਰ ਹੁੰਦਿਆਂ ਕਿਸੇ ਉਤੇ ਧੱਕਾ ਨਾ ਕਰੇ। ਜਦੋਂ ਕੁੱਝ ਭੀ ਦੇਣ ਜੋਗਾ ਨਾ ਹੋਵੇ, ਤਦੋਂ ਵੀ ਆਪਣਾ ਆਪ (ਭਾਵ ਆਪਣਾ ਹੀਸਾ) ਵੰਡ ਦੇਵੇ ਕਿਸੇ ਅਜੇਹੇ ਮਨੁੱਖ ਨੂੰ (ਹੀ) ਭਗਤ ਆਖਣਾ ਚਾਹੀਦਾ ਹੈ।

ਇਸੇਲਈ ਤਾਂ ਗੁਰੂ ਅਮਰਦਾਸ ਜੀ ਫਰਮਾਦੇ ਹਨ: ਭਗਤਾ ਕੀ ਚਾਲ ਨਿਰਾਲੀ॥ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ॥ ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥ ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥ ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ॥ (ਪੰਨਾ 918) ਇਸ ਸ਼ਬਦ ਰਾਹੀਂ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜੋ ਭਗਤ ਹਨ ਉਨ੍ਹਾਂ ਦੀ ਚਾਲ ਨਿਰਾਲੀ ਹੁੰਦੀ ਹੈ। ਇਸ ਦਾ ਭਾਵ ਇਹ ਨਹੀਂ ਕਿ ਭਗਤਾਂ ਦੇ ਤੁਰਨ ਦਾ ਢੰਗ ਕੋਈ ਵਖਰਾ ਹੁੰਦਾ ਹੈ ਸਗੋਂ ਭਾਵ ਇਹ ਕਿ ਭਗਤ ਲੋਕਾਂ ਵਾਂਗ ਕਰਮ ਕਾਂਡਾਂ ਦੇ ਚਕਰ ਵਿੱਚ ਨਹੀਂ ਪੈਂਦੇ ਵਿਖਾਵਾ ਨਹੀਂ ਕਰਦੇ। ਇਸੇ ਲਈ ਉਹ ਨਿਰਾਲੇ ਹੀ ਲਗਦੇ ਹਨ, ਆਮ ਲੋਕਾਂ ਨਾਲੋ ਵਖਰੇ ਲਗਦੇ ਹਨ। ਇਸ ਦੇ ਨਾਲ ਹੀ ਗੁਰੂ ਸਾਹਿਬ ਚਿਤਾਵਣੀ ਦਿੰਦੇ ਹੋਏ ਦਸਦੇ ਹਨ ਕਿ ਇਹ ਭਗਤੀ ਵਾਲਾ ਮਾਰਗ ਬਿਖਮ ਮਾਰਗਿ ਹੈ ਭਾਵ ਇਹ ਰਸਤਾ ਬਹੁਤ ਮੁਸ਼ਕਲ ਹੈ ਕਿਉਂਕਿ ਇਸ ਮਾਰਗ ਤੇ ਚਲਦਿਆਂ ਤ੍ਰਿਸਨਾ ਤੇ ਹੋਉਮੈ ਦਾ ਤਿਆਗ ਕਰਨਾ ਹੁੰਦਾ ਹੈ ਤੇ ਇਹ ਹਰ ਕੋਈ ਕਰ ਨਹੀਂ ਸਕਦਾ ਜੋ ਇਨ੍ਹਾਂ ਵਾਸਨਾਵਾਂ ਤੋ ਮੁਕਤ ਹੋ ਜਾਂਦਾ ਹੈ ਉਹ ਹੀ ਭਗਤ ਹੁੰਦਾ ਹੈ ਤੇ ਉਸੇ ਦਾ ਜੀਵਨ ਸੁਖੀ ਤੇ ਸ਼ਾਂਤਮਈ ਹੋ ਸਕਦਾ ਹੈ। ਸੁਭਾਵਿਕ ਹੈ ਕਿ ਜਦੋਂ ਹੋਉਮੈ ਅਤੇ ਮਨ ਦੀ ਤ੍ਰਿਸਨਾ ਤੇ ਵਾਸਨਾਵਾਂ ਆਦਿ ਦਾ ਤਿਆਗ ਹੋ ਜਾਵੇ ਤੇ ਮਨ ਆਪਣੇ ਆਪ ਸ਼ਾਂਤ ਹੋ ਜਾਂਦਾ ਹੈ। ਤਨਾਉ ਖਤਮ ਹੋ ਜਾਂਦਾ ਹੈ। ਮਨ ਦੀ ਭਟਕਣ ਹੀ ਮਨ ਨੂੰ ਦੁਖੀ ਕਰਦੀ ਹੈ। ਮਨ ਦੀ ਭਟਕਣਾਂ ਮੁੱਕੀ ਤੇ ਮਨ ਸ਼ਾਂਤ ਹੋ ਗਿਆ, ਮਨ ਸ਼ਾਂਤ ਹਇਆ ਤੇ ਜੀਵਨ ਆਪਣੇ ਆਪ ਸੁਖੀ ਤੇ ਸ਼ਾਂਤਮਈ ਹੋ ਜਾਂਦਾ ਹੈ। ਤਾਂ ਹੀ ਤੇ ਕਿਹਾ ਗਿਆ ਹੈ: ਭਗਤ ਜਨਾ ਕੈ ਮਨਿ ਬਿਸ੍ਰਾਮ॥ ਇਹ ਹੀ ਗੁਰ ਹੈ ਸੁਖੀ ਤੇ ਸ਼ਾਂਤਮਈ ਜੀਵਨ ਦਾ। ਇਹ ਤਾਂ ਹੁਣ ਹਰ ਇੱਕ ਦੀ ਆਪਣੀ ਹਿੰਮਤ ਹੈ ਕਿ ਉਹ ਇਹ ਗੁਰ ਕਿਥੋਂ ਤਕ ਅਪਣਾਉਂਦਾ ਹੈ ਤੇ ਕਿਤਨਾ ਸੁਖੀ ਰਹਿੰਦਾ ਹੈ।

ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਵਾਦੀ ਹੋਵਾਂਗਾ।


02/11/18
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਚਾਨਣ ਵਿੱਚ ਬ੍ਰਹਮ ਗਿਆਨੀ-੪੫

ਅਵਤਾਰ ਸਿੰਘ ਮਿਸ਼ਨਰੀ (5104325827)

ਬ੍ਰਹਮ-ਕਰਤਾਰ, ਜਗਤ ਸੁਆਮੀ, ਪ੍ਰਭੂ (ਨਾਨਕ ਹਉਮੈ ਮਾਰਿ ਬ੍ਰਹਮ ਮਿਲਾਇਆ) ਸਰਬਵਿਆਪਕ, ਠਾਕੁਰ (ਪੂਜਨ ਚਾਲੀ ਬ੍ਰਹਮ ਠਾਇ) ਗਿਆਨੀ-ਜਾਨਣ ਵਾਲਾ, ਗਿਆਤਾ (ਆਪੁ ਬੀਚਾਰੇ ਸੁ ਗਿਆਨੀ ਹੋਇ) ਨਿਰਭਉ ਤੇ ਨਿਰਵੈਰ (ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ॥) ਉੱਚੀ ਸਮਝ ਵਾਲਾ, ਗਿਆਨਵਾਨ, ਵਿਦਵਾਨ ਅਤੇ ਚੇਤਨ ਪੁਰਸ਼ ਆਦਿਕ। ਬ੍ਰਹਮਗਿਆਨੀ-ਬ੍ਰਹਮ ਗਿਆਤਾ (ਬ੍ਰਹਮਗਿਆਨੀ ਬ੍ਰਹਮ ਕਾ ਬੇਤਾ-੨੭) ਬ੍ਰਹਮ ਤੇ ਗਿਆਨੀ ਦੋ ਸ਼ਬਦਾਂ ਦਾ ਸੁਮੇਲ ਹੈ ਬ੍ਰਹਮਗਿਆਨੀ। ਪ੍ਰਕਰਣ ਅਨੁਸਾਰ ਬ੍ਰਹਮ ਭਾਵ ਕਰਤਾਰ ਅਤੇ ਗਿਆਨੀ ਬ੍ਰਹਮ ਨੂੰ ਜਾਨਣ ਵਾਲਾ। ਯਾਦ ਰਹੇ ਕਿ ਮੋਟੇ ਢਿੱਡ, ਲੰਬੇ ਚੋਲੇ, ਗਲ ਮਾਲਾ, ਤੇੜ ਲੰਗੋਟੀ, ਕੱਛਾ ਜਾਂ ਕਛਹਿਰਾ ਅਤੇ ਅੱਖਾਂ ਮੀਟ ਸਮਾਧੀਆਂ ਲਾਉਣ ਵਾਲੇ ਬ੍ਰਹਮਗਿਆਨੀ ਨਹੀਂ ਹਨ। ਸੁਖਮਨੀ ਦੀ ਇੱਕ ਅਸਟਪਦੀ ਵਿੱਚ ਬ੍ਰਹਮ ਗਿਆਨੀ ਬਾਰੇ ਵਿਸਥਾਰ ਹੈ-

ਸਲੋਕੁ॥ ਮਨਿ ਸਾਚਾ ਮੁਖਿ ਸਾਚਾ ਸੋਇ॥ ਅਵਰੁ ਨ ਪੇਖੈ ਏਕਸੁ ਬਿਨੁ ਕੋਇ॥ ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ॥੧॥(੨੭੨) ਹੇ ਨਾਨਕ! ਜਿਸ ਮਨੁੱਖ ਦੇ ਮਨ ਵਿੱਚ ਸਦਾ-ਥਿਰ ਰਹਿਣ ਵਾਲਾ ਪ੍ਰਭੂ ਵੱਸਦਾ, ਜੋ ਮੂੰਹੋਂ ਭੀ ਉਸੇ ਪ੍ਰਭੂ ਨੂੰ ਜਪਦਾ ਅਤੇ ਇਕ ਅਕਾਲ ਪੁਰਖ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਵੇਖਦਾ, ਉਹ ਇਨ੍ਹਾਂ ਗੁਣਾਂ ਦੇ ਕਾਰਣ ਬ੍ਰਹਮਗਿਆਨੀ ਹੋ ਜਾਂਦਾ ਹੈ।

ਅਸਟਪਦੀ॥ ਬ੍ਰਹਮ ਗਿਆਨੀ ਸਦਾ ਨਿਰਲੇਪ॥ ਜੈਸੇ ਜਲ ਮਹਿ ਕਮਲ ਅਲੇਪ॥ ਬ੍ਰਹਮ ਗਿਆਨੀ ਸਦਾ ਨਿਰਦੋਖ॥ ਜੈਸੇ ਸੂਰੁ ਸਰਬ ਕਉ ਸੋਖ॥ ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ॥ ਜੈਸੇ ਰਾਜ ਰੰਕ ਕਉ ਲਾਗੈ ਤਿਲ ਪਵਾਨ॥ ਬ੍ਰਹਮ ਗਿਆਨੀ ਕੈ ਧੀਰਜੁ ਏਕ॥ ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ॥ ਬ੍ਰਹਮ ਗਿਆਨੀ ਕਾ ਇਹੈ ਗੁਨਾਉ॥ ਨਾਨਕ ਜਿਉ ਪਾਵਕ ਕਾ ਸਹਜ ਸੁਭਾਉ॥੧॥

ਬ੍ਰਹਮਗਿਆਨੀ ਮਨੁੱਖ ਵਿਕਾਰਾਂ ਵਲੋਂ ਸਦਾ-ਬੇਦਾਗ਼ ਰਹਿੰਦਾ ਜਿਵੇਂ ਪਾਣੀ ਵਿੱਚ ਉੱਗੇ ਹੋਏ ਕਉਲ ਫੁੱਲ ਚਿੱਕੜ ਤੋਂ ਨਿਰਲੇਪ ਹੁੰਦੇ ਹਨ। ਜਿਵੇਂ ਸੂਰਜ ਸਾਰੇ ਰਸਾਂ ਨੂੰ ਸੁਕਾ ਦੇਂਦਾ ਤਿਵੇਂ ਬ੍ਰਹਮਗਿਆਨੀ ਮਨੁੱਖ ਸਾਰੇ ਪਾਪਾਂ ਨੂੰ ਸਾੜ ਦੇਂਦਾ ਤੇ ਪਾਪਾਂ ਤੋਂ ਬਚਿਆ ਰਹਿੰਦਾ ਹੈ। ਜਿਵੇਂ ਹਵਾ ਰਾਜੇ ਤੇ ਕੰਗਾਲ ਨੂੰ ਇਕੋ ਜਿਹੀ ਲੱਗਦੀ, ਤਿਵੇਂ ਬ੍ਰਹਮਗਿਆਨੀ ਦੇ ਅੰਦਰ ਸਭ ਵਲ ਇਕੋ ਜਿਹਾ ਤੱਕਣ ਦਾ ਸੁਭਾਉ ਹੁੰਦਾ ਹੈ। ਕੋਈ ਭਲਾ ਕਹੇ ਜਾਂ ਬੁਰਾ ਪਰ ਬ੍ਰਹਮਗਿਆਨੀ ਦੇ ਅੰਦਰ ਇਕ-ਤਾਰ ਹੌਸਲਾ ਕਾਇਮ ਰਹਿੰਦੈ ਜਿਵੇਂ ਧਰਤੀ ਨੂੰ ਕੋਈ ਖੋਤੇ, ਕੋਈ ਚੰਦਨ ਲੇਪ ਕਰੇ, ਉਸ ਨੂੰ ਪ੍ਰਵਾਹ ਨਹੀਂ। ਹੇ ਨਾਨਕ! ਜਿਵੇਂ ਅੱਗ ਦਾ ਕੁਦਰਤੀ ਸੁਭਾਉ ਹਰੇਕ ਚੀਜ਼ ਦੀ ਮੈਲ ਸਾੜ ਦੇਣੀ ਤਿਵੇਂ ਬ੍ਰਹਮਗਿਆਨੀ ਦਾ ਭੀ ਇਹੀ ਗੁਣ ਹੈ।

ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ॥ ਜੈਸੇ ਮੈਲੁ ਨ ਲਾਗੈ ਜਲਾ॥ ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ॥ ਜੈਸੇ ਧਰ ਊਪਰਿ ਆਕਾਸੁ॥ ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ॥ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ॥ ਬ੍ਰਹਮ ਗਿਆਨੀ ਊਚ ਤੇ ਊਚਾ॥ ਮਨਿ ਅਪਨੈ ਹੈ ਸਭ ਤੇ ਨੀਚਾ॥ ਬ੍ਰਹਮ ਗਿਆਨੀ ਸੇ ਜਨ ਭਏ॥ ਨਾਨਕ ਜਿਨ ਪ੍ਰਭੁ ਆਪਿ ਕਰੇਇ॥੨॥

ਜਿਵੇਂ ਪਾਣੀ ਨੂੰ ਕਦੇ ਮੈਲ ਨਹੀਂ ਰਹਿ ਸਕਦੀ ਬੁਖ਼ਾਰਾਤ ਆਦਿਕ ਬਣ ਕੇ ਮੁੜ ਸਾਫ਼ ਦਾ ਸਾਫ਼, ਤਿਵੇਂ ਹੀ ਬ੍ਰਹਮਗਿਆਨੀ ਮਨੁੱਖ ਵਿਕਾਰਾਂ ਦੀ ਮੈਲ ਤੋਂ ਸਦਾ ਬਚਿਆ ਮਹਾਂ ਨਿਰਮਲ ਹੁੰਦਾ ਹੈ। ਜਿਵੇਂ ਧਰਤੀ ਉੱਤੇ ਆਕਾਸ਼ ਸਭ ਥਾਂ ਵਿਆਪਕ ਹੈ, ਤਿਵੇਂ ਬ੍ਰਹਮਗਿਆਨੀ ਦੇ ਮਨ ਵਿੱਚ ਇਹ ਚਾਨਣ ਹੋ ਜਾਂਦੈ ਕਿ ਪ੍ਰਭੂ ਹਰ ਥਾਂ ਮੌਜੂਦ ਹੈ। ਬ੍ਰਹਮਗਿਆਨੀ ਸੱਜਣ ਤੇ ਵੈਰੀ ਨੂੰ ਇੱਕ ਸਮਾਨ ਸਮਝਦਾ ਅਤੇ ਉਸ ਦੇ ਅੰਦਰ ਹੰਕਾਰ ਨਹੀਂ ਹੁੰਦਾ। ਬ੍ਰਹਮਗਿਆਨੀ ਆਤਮਕ ਅਵਸਥਾ ਵਿੱਚ ਸਭ ਤੋਂ ਉੱਚਾ ਪਰ ਮਨ ਵਿੱਚ ਆਪਣੇ ਆਪ ਨੂੰ ਸਭ ਤੋਂ ਨੀਵਾਂ ਜਾਣਦਾ ਹੈ। ਹੇ ਨਾਨਕ! ਉਹੀ ਮਨੁੱਖ ਬ੍ਰਹਮਗਿਆਨੀ ਨੇ ਜਿਨ੍ਹਾਂ ਨੂੰ ਪ੍ਰਭੂ ਆਪ ਬਣਾਉਂਦਾ ਹੈ।

ਬ੍ਰਹਮ ਗਿਆਨੀ ਸਗਲ ਕੀ ਰੀਨਾ॥ ਆਤਮ ਰਸੁ ਬ੍ਰਹਮ ਗਿਆਨੀ ਚੀਨਾ॥ ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ॥ ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ॥ ਬ੍ਰਹਮ ਗਿਆਨੀ ਸਦਾ ਸਮਦਰਸੀ॥ ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ॥ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ॥ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ॥ ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ॥੩॥

ਬ੍ਰਹਮਗਿਆਨੀ ਸਭ ਦੀ ਚਰਨ ਧੂੜ ਹੁੰਦਾ ਤੇ ਉਹ ਆਤਮਕ ਆਨੰਦ ਨੂੰ ਪਛਾਣਦਾ ਹੈ। ਉਹ ਸਭ ਨਾਲ ਖਿੜੇ-ਮੱਥੇ ਰਹਿੰਦਾ ਅਤੇ ਕੋਈ ਮੰਦਾ ਕੰਮ ਨਹੀਂ ਕਰਦਾ।ਉਹ ਸਮਦਰਸ਼ੀ ਹੁੰਦਾ ਅਤੇ ਉਸ ਦੀ ਅੰਮ੍ਰਿਤਮਈ ਨਜ਼ਰ ਸਭ ਤੇ ਸਮਾਨ ਵਰਖਦੀ ਹੈ। ਬ੍ਰਹਮਗਿਆਨੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਅਤੇ ਉਸ ਦੀ ਜੀਵਨ-ਜੁਗਤੀ ਵਿਕਾਰਾਂ ਤੋਂ ਰਹਿਤ ਹੁੰਦੀ ਹੈ। ਹੇ ਨਾਨਕ! ਰੱਬੀ ਗਿਆਨ ਉਸ ਦੀ ਆਤਮ ਖ਼ੁਰਾਕ ਤੇ ਉਸ ਦੀ ਸੁਰਤਿ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ।

ਬ੍ਰਹਮ ਗਿਆਨੀ ਏਕ ਊਪਰਿ ਆਸ॥ ਬ੍ਰਹਮ ਗਿਆਨੀ ਕਾ ਨਹੀ ਬਿਨਾਸ॥ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ॥ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ॥ ਬ੍ਰਹਮ ਗਿਆਨੀ ਕੈ ਨਾਹੀ ਧੰਧਾ॥ ਬ੍ਰਹਮ ਗਿਆਨੀ ਲੇ ਧਾਵਤੁ ਬੰਧਾ॥ ਬ੍ਰਹਮ ਗਿਆਨੀ ਕੈ ਹੋਇ ਸੁ ਭਲਾ॥ ਬ੍ਰਹਮ ਗਿਆਨੀ ਸੁਫਲ ਫਲਾ॥ ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ॥ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ॥੪॥(੨੭੩)

ਬ੍ਰਹਮਗਿਆਨੀ ਇੱਕ ਅਕਾਲ ਪੁਰਖ ਉੱਤੇ ਆਸ ਰੱਖਦਾ ਅਤੇ ਉਸ ਦੀ ਉੱਚੀ ਆਤਮ-ਅਵਸਥਾ ਨਾਸ ਨਹੀਂ ਹੁੰਦੀ। ਉਸ ਦੇ ਹਿਰਦੇ ਵਿੱਚ ਗਰੀਬੀ ਟਿਕਦੀ ਅਤੇ ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ ਸਦਾ ਚਾਉ ਚੜ੍ਹਿਆ ਰਹਿੰਦਾ ਹੈ। ਉਸ ਦੇ ਮਨ ਵਿੱਚ ਮਾਇਆ ਦਾ ਜੰਜਾਲ ਨਹੀਂ ਵਿਆਪਦਾ ਕਿਉਂਕਿ ਉਹ ਭਟਕਦੇ ਮਨ ਨੂੰ ਮਾਇਆ ਵਲੋਂ ਰੋਕ ਸਕਦਾ ਹੈ। ਪ੍ਰਭੂ ਦਾ ਭਾਣਾ ਮਨ ਵਿੱਚ ਭਲਾ ਲੱਗਦਾ ਅਤੇ ਉਸ ਦਾ ਮਨੁੱਖਾ ਜਨਮ ਚੰਗੀ ਤਰ੍ਹਾਂ ਕਾਮਯਾਬ ਹੁੰਦਾ ਹੈ। ਬ੍ਰਹਮਗਿਆਨੀ ਦੀ ਸੰਗਤਿ ਵਿੱਚ ਸਭ ਦਾ ਬੇੜਾ ਪਾਰ ਹੁੰਦੈ ਕਿਉਂਕਿ ਉਸ ਦੀ ਰਾਹੀਂ ਸਾਰਾ ਜਗਤ ਹੀ ਪ੍ਰਭੂ ਦਾ ਨਾਮ ਜਪਣ ਲੱਗ ਪੈਂਦਾ ਹੈ।

ਬ੍ਰਹਮ ਗਿਆਨੀ ਕੈ ਏਕੈ ਰੰਗ॥ ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ॥ ਬ੍ਰਹਮ ਗਿਆਨੀ ਕੈ ਨਾਮੁ ਆਧਾਰੁ॥ ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ॥ ਬ੍ਰਹਮ ਗਿਆਨੀ ਸਦਾ ਸਦ ਜਾਗਤ॥ ਬ੍ਰਹਮ ਗਿਆਨੀ ਅਹੰਬੁਧਿ ਤਿਆਗਤ॥ ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ॥ ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ॥ ਬ੍ਰਹਮ ਗਿਆਨੀ ਸੁਖ ਸਹਜ ਨਿਵਾਸ॥ ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ॥੫॥

ਬ੍ਰਹਮਗਿਆਨੀ ਸਦਾ ਇੱਕ ਦੇ ਰੰਗ ਵਿੱਚ ਰੰਗਿਆ ਹੁੰਦਾ ਅਤੇ ਪ੍ਰਭੂ ਉਸ ਦੇ ਅੰਗ-ਸੰਗ ਬਸਦਾ ਹੈ। ਉਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਹੀ ਟੇਕ ਅਤੇ ਨਾਮ ਹੀ ਉਸ ਦਾ ਪ੍ਰਵਾਰ ਹੁੰਦਾ ਹੈ। ਉਹ ਸਦਾ ਵਿਕਾਰਾਂ ਦੇ ਹਮਲੇ ਵਲੋਂ ਸੁਚੇਤ ਰਹਿੰਦਾ ਅਤੇ 'ਮੈਂ ਮੈਂ' ਕਰਨ ਵਾਲੀ ਮੱਤ ਛੱਡ ਦੇਂਦਾ ਹੈ। ਉਸ ਦੇ ਮਨ ਵਿੱਚ ਉੱਚੇ ਸੁਖ ਦਾ ਮਾਲਕ ਅਕਾਲ ਪੁਰਖ ਵੱਸਦੈ ਤੇ ਉਸ ਦੇ ਹਿਰਦੇ ਘਰ ਵਿੱਚ ਸਦਾ ਖਿੜਾਓ ਹੁੰਦਾ ਹੈ। ਹੇ ਨਾਨਕ! ਉਹ ਮਨੁੱਖ ਸੁਖ-ਸ਼ਾਂਤੀ ਵਿੱਚ ਟਿਕਿਆ ਰਹਿੰਦਾ ਤੇ ਉਸ ਦੀ ਇਹ ਉੱਚੀ ਆਤਮਕ ਅਵਸਥਾ ਕਦੇ ਨਾਸ ਨਹੀਂ ਹੁੰਦੀ।

ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ॥ ਬ੍ਰਹਮ ਗਿਆਨੀ ਏਕ ਸੰਗਿ ਹੇਤਾ॥ ਬ੍ਰਹਮ ਗਿਆਨੀ ਕੈ ਹੋਇ ਅਚਿੰਤ॥ ਬ੍ਰਹਮ ਗਿਆਨੀ ਕਾ ਨਿਰਮਲ ਮੰਤ॥ ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ॥ ਬ੍ਰਹਮ ਗਿਆਨੀ ਕਾ ਬਡ ਪਰਤਾਪ॥ ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ॥ ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ॥ ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ॥ ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ॥੬॥

ਬ੍ਰਹਮਗਿਆਨੀ ਮਨੁੱਖ ਅਕਾਲ ਪੁਰਖ ਦਾ ਭੇਤੀ ਬਣ ਜਾਂਦਾ ਅਤੇ ਉਹ ਇੱਕ ਪ੍ਰਭੂ ਨਾਲ ਹੀ ਪਿਆਰ ਕਰਦਾ ਹੈ। ਮਨ ਵਿੱਚ ਸਦਾ ਬੇਫ਼ਿਕਰੀ ਰਹਿੰਦੀ ਅਤੇ ਉਸ ਦਾ ਉਪਦੇਸ਼ ਹੋਰਨਾਂ ਨੂੰ ਪਵਿਤ੍ਰ ਕਰਨ ਵਾਲਾ ਹੁੰਦਾ ਹੈ। ਉਸ ਦਾ ਬੜਾ ਨਾਮਣਾ ਹੋ ਜਾਂਦੈ ਪਰ ਉਹੀ ਮਨੁੱਖ ਬ੍ਰਹਮਗਿਆਨੀ ਬਣਦੈ ਜਿਸ ਨੂੰ ਪ੍ਰਭੂ ਆਪ ਬਣਾਉਂਦਾ ਹੈ। ਬ੍ਰਹਮਗਿਆਨੀ ਦਾ ਦੀਦਾਰ ਵੱਡੇ ਭਾਗਾਂ ਨਾਲ ਪਾਈਦੈ ਐਸੇ ਮਨੁੱਖ ਤੋਂ ਸਦਾ ਸਦਕੇ ਜਾਈਏ। ਹੇ ਨਾਨਕ! ਮੰਨੇ ਗਏ ਸ਼ਿਵ ਆਦਿਕ ਦੇਵਤੇ ਭੀ ਉਸ ਨੂੰ ਭਾਲਦੇ ਫਿਰਦੇ ਤੇ ਅਕਾਲ ਪੁਰਖ ਆਪ ਉਸ ਦਾ ਰੂਪ ਹੁੰਦਾ ਹੈ।

ਬ੍ਰਹਮ ਗਿਆਨੀ ਕੀ ਕੀਮਤਿ ਨਾਹਿ॥ ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ॥ ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ॥ ਬ੍ਰਹਮ ਗਿਆਨੀ ਕਉ ਸਦਾ ਅਦੇਸੁ॥ ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖ੍ਹਰੁ॥ ਬ੍ਰਹਮ ਗਿਆਨੀ ਸਰਬ ਕਾ ਠਾਕੁਰੁ॥ ਬ੍ਰਹਮ ਗਿਆਨੀ ਕੀ ਮਤਿ ਕਉਨੁ ਬਖਾਨੈ॥ ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ॥ ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ॥ ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ॥੭॥

ਬ੍ਰਹਮਗਿਆਨੀ ਦੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਸਾਰੇ ਹੀ ਗੁਣ ਉਸ ਅੰਦਰ ਹੁੰਦੇ ਹਨ। ਬ੍ਰਹਮਗਿਆਨੀ ਦੀ ਉੱਚੀ ਜ਼ਿੰਦਗੀ ਦਾ ਭੇਦ ਕੌਣ ਜਾਣ ਸਕਦਾ ਹੈ? ਉਸ ਨੂੰ ਤਾਂ ਹਮੇਸ਼ਾਂ ਆਦੇਸ ਹੀ ਕਰਨਾ ਬਣਦਾ ਹੈ। ਬ੍ਰਹਮਗਿਆਨੀ ਦੇ ਗੁਣਾਂ ਦਾ ਅੱਧਾ ਅੱਖਰ ਵੀ ਕਥਨ ਨਹੀਂ ਕੀਤਾ ਜਾ ਸਕਦਾ, ਉਹ ਸਰਬ ਦਾ ਮਾਲਕ ਹੁੰਦਾ ਹੈ। ਉਸ ਦੀ ਅਵਸਥਾ ਦਾ ਵਖਿਆਨ ਕੌਣ ਕਰ ਸਕਦਾ? ਇਸ ਬਾਰੇ ਉਹ ਆਪ ਹੀ ਜਾਣਦਾ ਹੈ। ਹੇ ਨਾਨਕ! ਉਸ ਦਾ ਕੋਈ ਅੰਤ ਨਹੀਂ ਪਾ ਸਕਦਾ, ਐਸੇ ਬ੍ਰਹਮਗਿਆਨੀ ਨੂੰ ਸਦਾ ਨਮਸਕਾਰ ਹੈ।

ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ॥ ਬ੍ਰਹਮ ਗਿਆਨੀ ਮੁਕਤ ਜੁਗਤਿ ਜੀਅ ਕਾ ਦਾਤਾ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ॥ ਬ੍ਰਹਮ ਗਿਆਨੀ ਅਨਾਥ ਕਾ ਨਾਥੁ॥ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ॥ ਬ੍ਰਹਮ ਗਿਆਨੀ ਕਾ ਸਗਲ ਅਕਾਰੁ॥ ਬ੍ਰਹਮ ਗਿਆਨੀ ਆਪਿ ਨਰਿੰਕਾਰੁ॥ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ॥ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ॥੮॥੮॥(੨੭੩-੨੭੪)

ਬ੍ਰਹਮਗਿਆਨੀ ਸਾਰੇ ਜਗਤ ਦਾ ਰਚੇਤਾ ਅਤੇ ਕਦੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਉਹ ਮੁਕਤੀ ਦਾ ਰਾਹ ਦੱਸਣ ਵਾਲਾ, ਉੱਚੀ ਆਤਮਕ ਜ਼ਿੰਦਗੀ ਦਾ ਦੇਣ ਵਾਲਾ ਤੇ ਉਹੀ ਪੂਰਨ ਪੁਰਖ ਕਾਦਰ ਹੈ। ਨਿਖ਼ਸਮਿਆਂ ਦਾ ਖ਼ਸਮ, ਸਭ ਦੀ ਸਹਾਇਤਾ ਕਰਦਾ, ਸਾਰਾ ਦਿੱਸਦਾ ਜਗਤ ਉਸ ਦਾ ਆਪਣਾ, ਉਹ ਤਾਂ ਪ੍ਰਤੱਖ ਆਪ ਹੀ ਰੱਬ ਹੈ। ਹੇ ਨਾਨਕ! ਬ੍ਰਹਮਗਿਆਨੀ ਸਭ ਜੀਵਾਂ ਦਾ ਮਾਲਕ ਅਤੇ ਉਸ ਦੀ ਮਹਿਮਾ ਕੋਈ ਬ੍ਰਹਮ ਗਿਆਨੀ ਹੀ ਕਰ ਸਕਦਾ ਹੈ।

ਉਪ੍ਰੋਕਤ ਗੁਣ ਕੇਵਲ ਕਰਤਾਰ ਵਿੱਚ ਹੀ ਹੋ ਸਕਦੇ ਹਨ। ਉਹ ਕਦੇ ਜੰਮਦਾ-ਮਰਦਾ ਨਹੀਂ ਜਦ ਕਿ ਜੀਵ ਜੰਮਦੇ ਮਰਦੇ ਰਹਿੰਦੇ ਹਨ। ਸਾਰੀ ਸ੍ਰਿਸਟੀ ਦਾ ਕਰਤਾ ਪ੍ਰਮੇਸ਼ਰ ਆਪ ਹੀ ਹੋ ਸਕਦਾ ਹੈ, ਕੋਈ ਮਾਂ ਬਾਪ ਤੋਂ ਜੰਮਿਆ ਤੇ ਸੰਸਾਰ ਤੋਂ ਸਰੀਰ ਕਰਕੇ ਮਰ ਗਿਆ ਵਿਅਕਤੀ ਕਦੇ ਐਸਾ ਨਹੀਂ ਹੋ ਸਕਦਾ। ਇਸ ਲਈ ਕਿਸੇ ਇੱਕ ਡੇਰੇਦਾਰ ਜਾਂ ਸੰਪ੍ਰਦਾਈ ਟਕਸਾਲੀ ਲੰਬੇ ਚੋਲੇ, ਗੋਲ ਪੱਗ, ਹੱਥ ਤੀਰ ਜਾਂ ਮਾਲਾ ਰੱਖਣ ਅਤੇ ਅੱਖਾਂਮੀਟ ਸਮਾਧੀ ਲਾਉਣ ਵਾਲੇ ਨੂੰ ਬ੍ਰਹਮਗਿਆਨੀ ਨਹੀਂ ਕਿਹਾ ਜਾ ਸਕਦਾ, ਉਂਝ ਸਮੁੱਚੇ ਰੂਪ ਵਿੱਚ ਉਹ ਸਾਰੇ ਵਿਅਕਤੀ ਬ੍ਰਹਮ ਗਿਆਨੀ ਨੇ ਜੋ ਬ੍ਰਹਮ ਦਾ ਗਿਆਨ ਰੱਖਦੇ ਹਨ। ਸੋ ਸਾਨੂੰ ਜਣੇ ਖਣੇ ਸਾਧ ਨੂੰ ਬ੍ਰਹਮ ਗਿਆਨੀ ਨਹੀਂ ਕਹਿਣਾ ਚਾਹੀਦਾ ਬਗਲੇ ਤੇ ਹੰਸ ਦਾ ਫਰਕ ਜਰੂਰ ਦੇਖੋ!

*************************************************

ਸ਼ੋਕ ਸਮਾਚਾਰ!

ਸਰਦਾਰ ਗੁਰਮੀਤ ਸਿੰਘ ਸਿਡਨੀ ਇਕ ਸੁਹਿਰਦ ਗੁਰਸਿੱਖ ਵਿਦਵਾਨ ਸਨ ਜੋ ਬੀਤੀ ੨੬ ਜਨਵਰੀ ੨੦੧੮ ਨੂੰ ਅਕਾਲ ਚਲਾਣਾ ਕਰ ਗਏ ਹਨ। ਆਪ ਜੀ ਗੁਰਮਤਿ ਦੇ ਵੱਖ ਵੱਖ ਵਿਸ਼ਿਆਂ ਤੇ ਬੜੀ ਬੇਬਾਕੀ ਨਾਲ ਲਿਖਦੇ ਰਹਿੰਦੇ ਸਨ। ਆਪ ਜੀ ਦੇ ਲੇਖ ਜਾਂ ਗੁਰਬਾਣੀ ਸ਼ਬਦਾਂ ਦੀ ਵਿਆਖਿਆ ਅਕਸਰ
sikhmarg.com, khalsanews.org, singhsabhacanada.com, sikhspokesman.com ਅਤੇ ਕਈ ਹੋਰ ਅਖ਼ਬਾਰਾਂ ਰਸਾਲਿਆਂ ਤੇ ਵੈਬਸਾਈਟਾਂ ਤੇ ਛਪਦੇ ਰਹਿੰਦੇ ਸਨ। ਆਪ ਈਮੇਲ ਵੀ ਆਪਣੇ ਹਰੇਕ ਫਰੈਂਡ ਨੂੰ ਕਰਦੇ ਸਨ। ਆਪ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਾਸ਼ਕ ਅਸਲੀ ਨਾਨਕਸ਼ਾਹੀ ਕੈਲੰਡਰ ਹਾਮੀ ਸਨ। ਉੱਨਾਂ ਦੇ ਅਕਾਲ ਚਲਾਣੇ ਨਾਲ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ ਹੈ ਕਿਉਂਕਿ ਅਜਿਹੇ ਨਿਸ਼ਕਾਮ ਤੇ ਕੌਮ ਨੂੰ ਸਮਰਪਿਤ ਵਿਦਵਾਨ ਵਿਰਲੇ ਹੀ ਹਨ।

ਅਸੀਂ ਦਾਸ ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ, ਡਾ. ਗੁਰਮੀਤ ਸਿੰਘ ਬਰਸਾਲ, ਸਰਦਾਰ ਤਰਲੋਚਨ ਸਿੰਘ ਦੁਪਾਲਪੁਰ, ਸਰਦਾਰ ਸਰਬਜੀਤ ਸਿੰਘ ਤੇ ਪ੍ਰੋਫੈਸਰ ਮੱਖਨ ਸਿੰਘ ਸੈਕਰਾਮੈਂਟੋ, ਸਰਦਾਰ ਮੇਵਾ ਸਿੰਘ ਯੂਬਾਸਿਟੀ, ਭਾਈ ਅਵਤਾਰ ਸਿੰਘ ਸਕੱਤਰ ਲੋਡਾਈ, ਗਿ. ਅਮਰਜੀਤ ਸਿੰਘ ਅਨੰਦਪੁਰ, ਭਾਈ ਪ੍ਰਕਾਸ਼ ਸਿੰਘ ਫੀਰੋਜਪੁਰੀ ਤੇ ਸਵਿੰਦਰ ਸਿੰਘ ਇੰਡਿਆਨਾ, ਪ੍ਰਿੰਸੀਪਲ ਜਸਬੀਰ ਸਿੰਘ ਮਿਸ਼ਨਰੀ ਕਾਲਜ ਰੋਪੜ ਅਤੇ ਹੋਰ ਸੰਗਤਾਂ ਮਰਹੂਮ ਸਰਦਾਰ ਗੁਰਮੀਤ ਸਿੰਘ ਸਿਡਨੀ ਦੇ ਅਕਾਲ ਚਲਾਣੇ ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ, ਅਕਾਲ ਪੁਰਖ ਸਨਮੁਖ ਅਰਦਾਸ ਕਰਦੇ ਹਾਂ ਕਿ ਉਹ ਉੱਨਾਂ ਦੇ ਸਮੂੰਹ ਪ੍ਰਵਾਰ, ਰੁਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੂੰ ਰੱਬੀ ਭਾਣਾ ਮੰਨਣ ਦਾ ਬਲ ਅਤੇ ਉਨਾਂ ਦੀ ਚਲਾਈ ਗੁਰਮਤਿ ਪ੍ਰਚਾਰ ਲਹਿਰ ਨੂੰ ਅੱਗੇ ਤੋਰਨ ਦਾ ਬਲ ਬਖਸ਼ਣ।


02/11/18
ਹਰਪਾਲ ਸਿੰਘ ਫਿਰੋਜ਼ਪੁਰੀਆ

" ਧਰਮ ਪ੍ਰਚਾਰ ਵਿੱਚ ਵਰਤੇ ਜਾਂਦੇ ਗਲਤ ਤੇ ਮਾੜੇ ਸ਼ਬਦਾਂ ਦਾ ਦੁਰਪ੍ਭਾਵ "

ਕੋਈ ਵੀ ਹੋਵੇ ਸਮਾਜਿਕ , ਧਾਰਮਿਕ , ਰਾਜਨੀਤਿਕ , ਜਾ ਪਰਿਵਾਰਿਕ । ਸਿਆਣੇ ਤੇ ਸਮਝਦਾਰ ਲੋਕ ਮਿੱਠੀ ਤੇ ਸੱਭਿਅਕ ਬੋਲੀ ਵਰਤਣ ਦਾ ਉਪਦੇਸ਼ ਦਿੰਦੇ ਹਨ । ਧਰਮ ਦੀ ਦੁਨੀਆਂ ਵਿੱਚ ਧਰਮ ਦੇ ਪ੍ਰਚਾਰਕ ਦੀ ਬੋਲੀ ਵਿੱਚ ਮਿਠਾਸ ਦੀ ਬਹੁਤ ਜਰੂਰਤ ਹੁੰਦੀ ਹੈ । ਪ੍ਰਚਾਰਕ ਸਿਰਫ ਸਟੇਜ ਤੇ ਬੋਲਣ ਵਾਲਾ ਹੀ ਨਹੀ ਹੁੰਦਾ , ਲਿਖ ਕੇ ਜਾਂ ਲੋਕਾਂ ਵਿੱਚ ਤੁਰ ਫਿਰ ਕੇ ਧਰਮ ਦੀ ਕਿਸੇ ਵੀ ਤਰੀਕੇ , ਕੋਈ ਵੀ ਗੱਲ ਸਮਝਾਉਣ ਵਾਲਾ ਹਰ ਮਰਦ ਜਾਂ ਤੀਵੀ ਪ੍ਰਚਾਰਕ ਹੁੰਦਾ ਹੈ । ਕਿਉਂਕਿ , ਧਰਮ ਨੇ ਲੋਕਾਂ ਦਾ ਜੀਵਨ ਸਵਾਰਨਾ ਹੁੰਦਾ ਹੈ , ਜੀਵਨ ਪੱਧਰ ਨੂੰ ਉੁੱਚਾ ਚੁੱਕਣਾ ਹੁੰਦਾ ਹੈ , ਲੋਕਾਂ ਨੂੰ ਅਵਗੁਣਾਂ ਦੇ ਚਿੱਕੜ ਵਿਚੋਂ ਬਾਹਰ ਕੱਢ ਕੇ ਗੁਣਾਂ ਦੀ ਸਵਰਗੀ ਧਰਤੀ ਤੇ ਲਿਆਉਣਾ ਹੁੰਦਾ ਹੈ। ਧਰਮ ਨੇ ਦੁਨੀਆਂ ਨੂੰ ਸਭ ਤਰ੍ਹਾਂ ਦੇ ਵੈਰ ਵਿਰੋਧ ਮਿਟਾ ਕੇ , ਬਿਨਾਂ ਰਿਸ਼ਤੇਦਾਰੀ ਦੇ ਹੀ , ਇੱਕ ਦੂਜੇ ਦੇ ਨੇੜੇ ਲਿਆ ਕੇ , ਇੱਕ ਦੂਜੇ ਦੇ ਦੁੱਖਾਂ , ਤਕਲੀਫ਼ਾਂ ਸਮੇਂ ਮਦਦਗਾਰ ਹੋਣ ਦੀ ਜਾਚ ਸਿਖਾਉਣੀ ਹੁੰਦੀ ਹੈ ।
ਸਾਡੇ ਸਮਾਜ ਦੇ ਹਰ ਖੇਤਰ ਵਿੱਚ ਕਿਸੇ ਦੀ ਅਲੋਚਨਾ ਕਰਦੇ ਸਮੇਂ , ਉਸਦੇ ਪ੍ਰਤੀ ਗਲਤ ਸ਼ਬਦ ਵਰਤਣ ਨੂੰ ਵੀ ਅਵਗੁਣ ਹੀ ਕਿਹਾ ਗਿਆ ਹੈ ।
ਜੇ ਇਹ ਅਵਗੁਣ ਪ੍ਰਚਾਰਕਾਂ ਦੀ ਦੁਨੀਆਂ ਵਿੱਚ ਪਰਵੇਸ਼ ਕਰ ਜਾਵੇ , ਤਾਂ ਆਮ ਲੋਕਾਂ ਦਾ ਧਰਮ ਤੋਂ ਮੋਹ ਭੰਗ ਹੋਣਾ ਸੁਭਾਵਕ ਗੱਲ ਹੈ । ਕਿਉਂਕਿ ਇਸ ਨਾਲ ਧਰਮ ਦੀ ਦੁਨੀਆਂ ਤੇ ਆਮ ਦੁਨੀਆਂ ਦਾ ਫਰਕ ਖਤਮ ਹੋ ਜਾਂਦਾ ਹੈ । ਜੋ ਕੁੱਝ ਆਮ ਦੁਨੀਆਂ ਵਿੱਚ ਹੋ ਰਿਹਾ ਹੈ , ਜਦੋਂ ਉਹੋ ਕੁੱਝ ਧਰਮ ਦੀ ਦੁਨੀਆਂ ਵਿੱਚ ਹੋਵੇਗਾ , ਤਾਂ ਲੋਕ ਧਰਮ ਦੇ ਬੰਧਨਾਂ ਵਿੱਚ ਕਿਉਂ ਪੈਣਗੇ । ਅਯੋਗ ਸਬਦ ਵਰਤ ਕੇ ਅਸੀਂ ਕਿਸੇ ਨੂੰ ਗਿਆਨ ਤਾਂ ਦੇ ਸਕਦੇ ਹਾਂ , ਪਰ ਸਹਿਜ ਨਹੀ , ਟਿਕਾਅ ਨਹੀ , ਸ਼ਾਂਤੀ ਨਹੀਂ । ਜਦਕਿ ਧਰਮ ਨੂੰ ਸ਼ਾਂਤੀ ਦਾ ਸੋਮਾ ਮੰਨਿਆ ਗਿਆ ਹੈ । ਜਿੰਨਾਂ ਚਿਰ ਜੀਵਨ ਵਿੱਚ ਸਹਿਜ ਨਹੀ ਆਉਂਦਾ , ਉਨ੍ਹਾਂ ਚਿਰ ਸਮਾਜ ਜੰਗ ਦਾ ਮੈਦਾਨ ਬਣਿਆ ਹੀ ਰਹੇਗਾ ।
ਅੱਜ , ਜਿੰਨੀ ਗਾਲੀ ਗਲੋਚ , ਜਿੰਨੀ ਕੁੱਤੇ ਖਾਣੀ ਸ਼ੋਸ਼ਲ ਮੀਡੀਏ ਤੇ ਹੋ ਰਹੀ ਧਰਮ ਦੀ ਵਿਚਾਰ ਵਿੱਚ ਹੋ ਰਹੀ ਹੈ , ਸ਼ਾਇਦ ਇੰਨੀ ਕਦੇ ਆਮ ਦੁਨੀਆਂ ਵਿੱਚ ਨਾ ਹੋਈ ਹੋਵੇ ।
ਮੇਰੇ ਕਹਿਣ ਦਾ ਭਾਵ ਇਹ ਨਹੀ , ਕਿ ਗਲਤ ਦੀ ਅਲੋਚਨਾ ਨਾ ਕਰੋ । ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾ , ਕਿ ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕਰੋ , ਜਿਸ ਨਾਲ ਪੜਨ ਤੇ ਸੁਨਣ ਵਾਲੇ ਦੀ ਨਿਗਾਹ ਵਿੱਚ , ਤੁਸੀਂ ਉਸ ਨਾਲੋਂ ਵੀ ਜਿਆਦਾ ਡਿੱਗ ਜਾਵੋ , ਜਿਸ ਦੀ ਤੁਸੀਂ ਵਿਰੋਧਤਾ ਕਰ ਰਹੇ ਹੋ । ਆਮ ਲੋਕਾਂ ਨੂੰ ਤੁਹਾਡੇ ਵਲੋਂ ਕੀਤੀ ਜਾ ਰਹੀ ਧਰਮ ਦੀ ਵਿਚਾਰ ਚਰਚਾ ਕੰਜਰਖਾਨਾਂ ਲੱਗਣ ਲੱਗ ਪਏ । ਇਨਸਾਨ ਗਲਤੀਆਂ ਦਾ ਪੁਤਲਾ ਹੈ , ਗਲਤੀਆਂ ਅਸੀਂ ਵੀ ਕਰਦੇ ਹਾਂ । ਇੱਜ਼ਤ ਸਭ ਨੂੰ ਪਿਆਰੀ ਹੈ । ਇਸ ਲਈ ਜੋਸ਼ ਦੇ ਨਾਲ ਨਾਲ ਹੋਸ਼ ਤੋ ਵੀ ਕੰਮ ਲਵੋ । ਜੇ ਕੋਈ ਤੁਹਾਡੀ ਵਿਚਾਰ ਨਾਲ ਸਹਿਮਤ ਨਹੀ ਹੈ , ਤਾਂ ਉਸਨੂੰ ਗਾਲ਼ਾਂ ਤੇ ਛਿੱਤਰ ਨਾਲ ਸਹਿਮਤ ਨਹੀ ਕੀਤਾ ਜਾ ਸਕਦਾ ।
ਅੱਜ ਲੋਕ ਵੱਡੀ ਪੱਧਰ ਤੇ ਧਰਮ ਤੋਂ ਪਾਸਾ ਵੱਟ ਰਹੇ ਹਨ , ਇਸਦੇ ਪਿੱਛੇ ਹੋਰ ਕਾਰਣਾਂ ਵਿਚੋਂ ਧਰਮ ਪ੍ਰਚਾਰਕਾਂ (ਮੁਖੀਆਂ ) ਦਾ ਖੁਦ ਧਰਮੀ ਨਾ ਹੋਣਾ ਵੀ ਹੈ ।
" ਇਕੁ ਫਿਕਾ ਨਾ ਗਾਲਾਇ ਸਭਨਾ ਮੈ ਸਚਾ ਧਣੀ ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥ " (ਬਾਬਾ ਫ਼ਰੀਦ ਜੀ)


ਹਰਪਾਲ ਸਿੰਘ ਫਿਰੋਜ਼ਪੁਰੀਆ 88722-19051


01/28/18
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਚਾਨਣ ਵਿੱਚ "ਸਿੱਖ" ਦੀ ਪ੍ਰੀਭਾਸ਼ਾ-੪੪

ਅਵਤਾਰ ਸਿੰਘ ਮਿਸ਼ਨਰੀ (5104325827)

ਸਿੱਖ ਸੰਸਕ੍ਰਿਤ ਦਾ ਲਫਜ਼ ਤੇ ਇਸ ਦੇ ਅਰਥ ਹਨ-ਸਿਖਿਆਰਥੀ (ਸਟੂਡੈਂਟ) ਸ਼ਗਿਰਦ ਅਤੇ ਚੇਲਾ। ਗੁਰਸਿੱਖ-ਗੁਰੂ ਦੀ ਸਿਖਿਆ ਤੇ ਚੱਲਣ ਵਾਲਾ। ਸਿੱਖ ਕਿਸੇ ਲੁਬਾਸ ਜਾਂ ਭੇਖ ਦਾ ਨਾਂ ਨਹੀਂ। ਗੁਰੂ ਗ੍ਰੰਥ ਸਾਹਿਬ ਮੁਤਾਬਿਕ ਜੋ ਹਰ ਵੇਲੇ ਸਾਰੀ ਉਮਰ ਕੁਝ ਨਾ ਕੁਝ ਹਰ ਰੋਜ ਸਿੱਖੇ, ਉਹ ਸਿੱਖ ਹੈ। ਸਫਾਈ ਵਾਸਤੇ ਹਰ ਰੋਜ਼ ਇਸ਼ਨਾਨ ਕਰੇ, ਨਾਮ ਧਿਆਵੈ (ਰੱਬੀ ਨਿਯਮਾਂ) ਦੀ ਪਾਲਣਾ ਕਰੇ। ਗੁਰਬਾਣੀ ਪੜ੍ਹਦਾ ਹਰ ਵੇਲੇ ਗੁਰ ਉਪਦੇਸ਼ਾਂ ਨੂੰ ਯਾਦ ਰੱਖਦਾ, ਆਪ ਰੱਬੀ ਨਿਯਮਾਂ ਦੀ ਪਾਲਣਾ ਕਰਦਾ, ਹੋਰਨਾਂ ਨੂੰ ਵੀ ਇਹ ਸਿਖਿਆ ਦੇਵੇ-ਗੁਰ ਸਤਿਗੁਰ ਕਾ ਜੋ ਸਿਖ ਅਖਾਏ॥ ਸੁ ਭਲਕੈ ਉਠਿ ਹਰਿ ਨਾਮੁ ਦਿਆਵੈ॥ ਉਦਮ ਕਰੈ ਭਲਕੈ ਪਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਿ ਨਾਵੈ॥ ਉਪਦੇਸ਼ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਿਦਿਆ ਉਠਦਿਆ ਹਰਿ ਨਾਮੁ ਧਿਆਵੈ॥ ਜੋ ਸਾਸਿ ਗਿਰਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿੱਖ ਗੁਰੂ ਮਨੁ ਭਾਵੈ॥ ਜਨ ਨਾਨਕੁ ਧੂੜਿ ਮੰਗੈ ਤਿਸੁ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮੁ ਜਪਾਵੈ॥੨॥ (੩੦੫) ਜੋ ਗੁਰੂ ਦੇ ਭਾਣੇ (ਨਿਯਮਾਂ) ਵਿੱਚ ਰਹੇ-ਸੋ ਸਿਖ ਸਖਾ ਬੰਧਪ ਹੈ ਭਾਈ ਜਿ ਗੁਰ ਕੇ ਭਾਣੈ ਵਿਚਿ ਆਵੈ॥ (੬੦੧) ਜੋ ਜਾਤ-ਪਾਤ ਤੋਂ ਉਪਰ ਉੱਠ ਇੱਕ ਪ੍ਰਮਾਤਮਾਂ ਨੂੰ ਸਭ ਦਾ ਪਿਤਾ ਅਤੇ ਆਪ ਸਭ ਨੂੰ ਉਸ ਦੇ ਬੱਚੇ ਸਮਝੇ, ਉਹ ਹੀ ਗੁਰਸਿੱਖ ਹੈ-ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ (੬੧੨) ਭਾਈ ਗੁਰਦਾਸ ਜੀ ਅਨੁਸਾਰ ਵੀ ਗੁਰੂ ਦੀ ਸਿਖਿਆ ਲੈਣ ਵਾਲਾ ਹੀ ਗੁਰਸਿੱਖ ਅਖਵਾ ਸਕਦਾ ਹੈ-ਗੁਰ ਸਿਖ ਲੈ, ਗੁਰਸਿਖੁ ਸਦਾਇਆ॥(ਵਾਰ-੧੧) ਜੋ ਸ਼ਬਦ ਸੁਰਤਿ ਦੁਵਾਰਾ ਗੁਰ ਉਪਦੇਸ਼ ਨੂੰ ਅੰਦਰ ਧਾਰੇ ਉਹ ਸਿੱਖ ਹੈ-ਗੁਰ ਉਪਦੇਸ਼ ਪ੍ਰਵੇਸ਼ ਰਿਦ ਅੰਤਰਿ ਹੈ ਸਬਦ ਸੁਰਤਿ ਸੋਈ ਸਿੱਖ ਜਗ ਜਾਨੀਐ॥ (ਕਬਿਤ ੩੮੦)

ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ (ਰੱਬੀ ਨਿਯਮ) ਸਿੱਖੀ ਦੇ ਮੁਢਲੇ ਇਨ੍ਹਾਂ ਅਸੂਲਾਂ ਦੀ ਪਾਲਣਾ ਕਰਨ ਵਾਲੇ ਗੁਰਸਿੱਖ ਨੂੰ ਹੋਰ ਕਿਸੇ ਸਰਟੀਫੀਕੇਟ ਦੀ ਲੋੜ ਨਹੀਂ। ਇਹ ਸਿੱਖ ਦੀ ਪ੍ਰੀਭਾਸ਼ਾ ਗੁਰੂ ਗ੍ਰੰਥ ਸਾਹਿਬ ਤੇ ਭਾਈ ਗੁਰਦਾਸ ਜੀ ਮੁਤਾਬਿਕ ਦਰਸਾਈ ਹੈ। ਸਿੱਖ ਦੀ ਇਸ ਪ੍ਰਭਾਸ਼ਾ ਨੂੰ ਸੰਸਾਰ ਦਾ ਹਰੇਕ ਮਾਈ-ਭਾਈ ਧਾਰਨ ਕਰ ਅਪਣਾ ਸਕਦਾ ਹੈ।

ਕਰਮਕਾਂਡੀ ਰਹੁ ਰੀਤਾਂ ਦਾ ਧਾਰਨੀ ਜਾਂ ਗੁਲਾਮ ਸਿੱਖ ਨਹੀਂ ਹੋ ਸਕਦਾ। ਸਿੱਖ ਮਰਦ ਅਤੇ ਔਰਤ ਨੂੰ ਬਰਾਬਰ ਸਮਝਦਾ ਹੈ। ਸਿੱਖ ਸਦਾ ਅਜ਼ਾਦ ਵਿਚਰਦਾ ਅਤੇ ਹਰ ਵੇਲੇ ਮਨੁੱਖਤਾ ਦੀ ਸੇਵਾ ਕਰਦਾ ਸਰਬੱਤ ਦਾ ਭਲਾ ਮੰਗਦਾ ਹੈ। ਸਿੱਖ ਗੁਰੂ ਤੋਂ ਬਿਨਾਂ ਕਿਸੇ ਅਖੌਤੀ ਸਾਧ, ਸੰਤ, ਡੇਰੇਦਾਰ ਜਾਂ ਸੰਪ੍ਰਦਾਈ ਟਕਸਾਲੀ ਦੀ ਸਿਖਿਆ ਨਹੀਂ ਲੈਂਦਾ। ਸਿੱਖ ਮਰੇ ਹੋਏ ਮਹਾਂਪੁਰਖਾਂ ਦੀਆਂ ਬਰਸੀਆਂ ਨਹੀਂ ਮਨਾਉਂਦਾ। ਸਿੱਖਾਂ ਦੇ ਮਾਨਯੋਗ ਮਹਾਂਪੁਰਖ ਰੱਬੀ ਭਗਤ, ਸਿੱਖ ਗੁਰੂ ਸਹਿਬਾਨ ਅਤੇ ਬਾਕੀ ਬਾਣੀਕਾਰ ਹਨ। ਸਮੁੱਚੇ ਰੂਪ ਵਿੱਚ ਅਸੀਂ ਸਾਰੇ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ ਜਿਸ ਵਿੱਚ ਇਨ੍ਹਾਂ ਮਹਾਂਪੁਰਖਾਂ ਦੀ ਬਾਣੀ ਹੈ। ਮੋਟੇ ਰੂਪ ਵਿੱਚ ਜੋ ਇਨਸਾਨ ਸਰਬਵਿਆਪੀ ਤੇ ਸਰਬਕਾਲੀ ਰੱਬ ਦੀ ਜੋਤ-ਸ਼ਕਤੀ ਨੂੰ ਸਭ ਵਿੱਚ ਜਣਦਾ-ਸਭ ਮਹਿ ਜੋਤਿ ਜੋਤਿ ਹੈ ਸੋਇ॥(੬੬੩) ਅਤੇ ਸਾਰੇ ਸੰਸਾਰ ਨੂੰ ਆਪਣਾ ਵਿਸ਼ਾਲ ਪ੍ਰਵਾਰ ਮੰਨਦਾ। ਮੇਰ ਤੇਰ ਖਤਮ ਕਰ, ਜਾਤ-ਪਾਤ, ਊਚ-ਨੀਚ, ਛੂਆ-ਛਾਤ, ਰੰਗ-ਰੂਪ, ਨਸਲ-ਭੇਦ ਤੋਂ ਉਪਰ ਉੱਠ, ਥੋਥੇ ਕਰਮਕਾਂਡਾ ਦਾ ਤਿਆਗ ਕਰ, ਵਹਿਮਾਂ-ਭਰਮਾਂ, ਵਰਤਾਂ, ਰੱਖੜੀਆਂ, ਸਮਾਧਾਂ, ਚੰਗੇ-ਮਾੜੇ ਦਿਨਾਂ, ਅੰਧ-ਵਿਸ਼ਵਾਸ਼ਾਂ, ਅਣਹੋਣੀਆਂ ਕਰਾਮਾਤਾਂ, ਭੇਖਾਂ-ਰੇਖਾਂ ਅਤੇ ਅਖੌਤੀ ਸੰਤਾਂ-ਮਹੰਤਾਂ ਬ੍ਰਹਮ ਗਿਆਨੀਆਂ, ਜੋਤਸ਼ੀ ਬਾਬਿਆਂ, ਬ੍ਰਾਹਮਣਾਂ, ਮੱਸਿਆ-ਪੁਨਿਆਂ, ਸੰਗ੍ਰਾਂਦਾਂ ਨੂੰ ਨਹੀਂ ਮੰਨਦਾ ਉਹ ਹੀ ਗੁਰੂ ਦਾ ਅਸਲੀ ਸਿੱਖ ਹੈ। ਦੂਜੇ ਪਾਸੇ ਜੋ ਤੰਗਦਿਲੀ, ਕਟੜਵਾਦੀ ਰਹੁਰੀਤਾਂ ਅਤੇ ਮਜਹਬਾਂ ਦੀਆਂ ਸੰਗਲੀਆਂ ਵਿੱਚ ਫਸਿਆ ਹੋਇਆ ਦੂਜਿਆਂ ਨਾਲ ਨਫਰਤਾਂ ਅਤੇ ਵੈਰ ਵਿਰੋਧ ਪਾਲੇ, ਬੁਰੇ ਕਰਮ ਜਿਵੇਂ ਚੋਰੀ ਯਾਰੀ, ਪਰਾਈਆਂ ਔਰਤਾਂ ਤੇ ਮਰਦਾਂ ਨਾਲ ਵਿਭਚਾਰ ਬਲਾਤਕਾਰ ਕਰੇ, ਬਾਹਰੀ ਕਰਮਕਾਂਡਾਂ ਦੀ ਸੰਗਲੀ (ਮਰਯਾਦਾ) ਅਤੇ ਕੇਵਲ ਭੇਖ ਧਾਰਨ ਕਰੇ, ਉਹ ਗੁਰਸਿੱਖ ਨਹੀਂ ਹੋ ਸਕਦਾ।

ਸਿੱਖ ਦਾ ਅਸਲੀ ਤੇ ਸਰਬਵਿਆਪਕ ਧਰਮ ਹੈ-ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (੨੬੬) ਪ੍ਰਮਾਤਮਾਂ ਨੂੰ ਯਾਦ ਰੱਖਦੇ, ਨਿਰਮਲ ਕਰਮ ਕਰਨੇ ਹੀ ਸਰਬ ਸ੍ਰੇਸ਼ਟ ਧਰਮ ਅਤੇ ਇਸ ਦੀ ਪਾਲਣਾ ਕਰਨ ਵਾਲਾ ਹੀ ਸਿੱਖ ਹੋ ਸਕਦਾ ਹੈ। ਅਗਰ ਗੁਰੂ ਗ੍ਰੰਥ ਮੁਤਾਬਿਕ ਜੋ ਮਰਯਾਦਾ ਤੇ ਪ੍ਰਭਾਸ਼ਾ ਦਰਸਾਈ ਗਈ ਹੈ ਨੂੰ ਪ੍ਰਵਾਨ ਕਰ ਲਿਆ ਜਾਵੇ ਤਾਂ ਦੁਨੀਆਂ ਦੀ ਵੱਡੀ ਗਿਣਤੀ ਸਿੱਖ ਹੋਣ ਦਾ ਮਾਣ ਹਾਸਲ ਕਰ ਸਕਦੀ ਹੈ।


01/28/18
ਪ੍ਰੋ: ਜਗਰੂਪ ਸਿੰਘ

ਤੀਸਰੀ ਵਿਸ਼ਵ ਪੰਜਾਬੀ ਕਾਨਫਰੰਸ
ਸਰਕਾਰੀ ਕਾਲਜ ਰੂਪਨਗਰ(ਰੋਪੜ)ਪੰਜਾਬ

ਖੋਜ ਪੱਤਰ ਵਿਸ਼ਾ:- ਪੰਜਾਬੀ ਸੱਭਿਆਚਾਰ; ਪੰਜਾਬੀ ਗਾਇਕੀ ਵਿੱਚ ਲੱਚਰਪੁਣਾ ਅਤੇ ਗੀਤਾਂ ਦਾ ਡਿੱਗ ਰਿਹਾ ਪੱਧਰ; ਵਿਸ਼ਵ ਵਿਆਪੀ ਪੰਜਾਬੀ ਮੀਡੀਆ ਦਾ ਮੁਲਾਂਕਣ ਤੇ ਸਮੀਖਿਆ...!!!
ਸਭਿਆਚਾਰ ਕਿਸੇ ਵਿਸ਼ੇਸ ਖਿੱਤੇ ਦੇ ਲੋਕਾਂ ਦੀ ਸੰਪੂਰਨ ਜੀਵਨ ਜਾਚ ਹੁੰਦਾ ਹੈ। ਜਿਸ ਵਿੱਚ ਉਨ੍ਹਾਂ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੇ ਹਰ ਪੱਖ ਦੇ ਸੰਸਕਾਰ ਸ਼ਾਮਲ ਹੁੰਦੇ ਹਨ।
ਪਰ ਜੇਕਰ ਸੱਭਿਆਚਾਰ ਨੂੰ ਵਿਆਪਕ ਰੂਪ ਵਿੱਚ ਵਿਚਾਰੀਏ ਤਾਂ ਸੱਭਿਆਚਾਰ ਸਭਿਅਕ ਲੋਕਾਂ ਦੇ ਆਚਰਣਿਕ ਗੁਣਾਂ ਦਾ ਸੰਗ੍ਰਹਿ ਹੁੰਦਾ ਹੈ, ਜਿਸ ਵਿੱਚ ਸਾਰੇ ਸੰਸਕਾਰ ਸੱਭਿਅਕ ਰੂਪ ਵਿੱਚ ਨਿਯਮਬੱਧ ਰੂਪ ਵਿੱਚ ਨਿਭਾਏ ਜਾਂਦੇ ਹਨ।
ਸੱਭਿਆਚਾਰ ਆਪਣੇ ਕੁਦਰਤੀ ਸੁਭਾਵੀ ਵੇਗ ਅਨੁਸਾਰ ਆਪਣੇ ਵਿਸ਼ੇਸ਼ ਸਥਾਈ ਖਿੱਤੇ ਤੋਂ ਵਿਕਸਿਤ ਹੁੰਦਾ ਅਤੇ ਹਿਜ਼ਰਤ ਕਰਦਾ ਹੋਇਆ ਦੂਜੇ ਸੱਭਿਆਚਾਰਾਂ 'ਤੇ ਵੀ ਅਮਿੱਟ ਪ੍ਰਭਾਵ ਛੱਡਦਾ ਹੈ।
ਪੰਜਾਬੀ ਸੱਭਿਆਚਾਰ- ਪੰਜਾਬ ਦਾ ਨਾਮ ਲੈਂਦਿਆਂ ਹੀ ਉਸ ਜ਼ਰਖੇਜ ਇਲਾਕੇ 'ਤੇ ਨਿਗ੍ਹਾ ਚਲੀ ਜਾਂਦੀ ਹੈ ਜੋ ਸਿਰਫ਼ ਪੰਜਾਂ ਪਾਣੀਆਂ ਦੀ ਧਰਤੀ ਹੀ ਨਹੀਂ ਬਲਕਿ ਤਿੱਬਤ ਦੇ ਪੈਰਾਂ ਨੂੰ ਖਹਿੰਦਾ ਪਹਾੜੀ ਇਲਾਕਾ, ਬਾਂਗਰ, ਸਮੁੱਚਾ ਚੜ੍ਹਦਾ ਅਤੇ ਲਹਿੰਦਾ ਪੰਜਾਬ ਆਦਿ ਦਾ ਹਾਥੀ ਜਿੱਡਾ ਵਿਸ਼ਾਲ ਅਤੇ ਸ਼ੇਰ ਵਰਗਾ ਦਲੇਰ ਖੇਤਰ ਅੱਖਾਂ ਮੂਹਰੇ ਆ ਜਾਂਦਾ ਹੈ।
ਜੋ ਪੁਰਾਤਨ ਭਾਰਤੀ ਸਭਿਅਤਾ ਦਾ ਧੁਰਾ ਰਿਹਾ, ਪੀਰਾਂ-ਫਕੀਰਾਂ ਦੀ ਧਰਤੀ, ਜੋ ਗੁਰੂ ਸਾਹਿਬਾਨਾਂ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣਿਆ ਅਤੇ ਕਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਾਦਸ਼ਾਹਤ ਵਿੱਚ ਸਿਖ਼ਰਾਂ 'ਤੇ ਰਿਹਾ ਅਤੇ ਅੱਜ ਅਖੌਤੀ ਰਾਜਨੀਤੀ ਦੇ ਅਲੰਬਰਦਾਰਾਂ ਦੀ ਕੋਝੀ ਨਜ਼ਰ ਦੀ ਬਦੌਲਤ ਵੰਡਿਆ ਨਹੀਂ ਸਗੋਂ ਵੱਢਿਆ ਗਿਆ।
ਪੰਜਾਬ ਦੇ ਅਜਿਹੇ ਸਰੂਪ ਵਾਂਗੂ ਹੀ ਇਸਦਾ ਸੱਭਿਆਚਾਰ ਵੀ ਬਹੁਤ ਵੱਡਾ ਅਤੇ ਭਿੰਨਤਾਵਾਂ ਨਾਲ ਭਰਪੂਰ ਹੈ। ਜਿਸ ਵਿੱਚ ਜ਼ਿੰਦਗੀ ਦੇ ਸਾਰੇ ਪਹਿਲੂਆਂ ਦੇ ਸੰਸਕਾਰਾਂ ਵਿੱਚ ਨੈਤਿਕਤਾ, ਸੂਰਮਤਾਈ, ਸਤਿਕਾਰ, ਸ਼ਰਮੋ ਹਯਾ, ਅਣਖ, ਹੱਥੀਂ ਕਿਰਤ, ਰੱਬੀ ਬੰਦਗੀ, ਵੰਡ ਕੇ ਛਕਣਾ, ਮਿਲਾਪੜਾ ਤੇ ਮਿੱਠਾ ਸੁਭਾਅ ਅਤੇ ਆਪਸੀ ਸਾਂਝ ਆਦਿ ਗੁਣ ਮੌਜੂਦ ਹਨ।
ਇਸ ਤੋਂ ਇਲਾਵਾ ਇਸ ਸੱਭਿਆਚਾਰ ਨੇ ਫ਼ਾਰਸੀ,ਅਰਬੀ, ਸੰਸਕ੍ਰਿਤ, ਅੰਗਰੇਜ਼ੀ ਸੱਭਿਆਚਾਰਾਂ ਦੇ ਪ੍ਰਭਾਵਾਂ ਨੂੰ ਵੀ ਕਬੂਲਿਆ ਹੈ। ਇਸ ਦੀਆਂ ਉੱਪ-ਬੋਲੀਆਂ ਵੀ ਅਮੀਰ ਖ਼ਜ਼ਾਨਿਆਂ ਨਾਲ ਭਰਪੂਰ ਹਨ।
ਇੱਥੋਂ ਦਾ ਸਮੁੱਚਾ ਸਾਹਿਤ ਚਾਹੇ ਉਹ ਨਾਥ-ਜੋਗੀ ਧਾਰਾ, ਚਾਹੇ ਸੂਫ਼ੀ ,ਗੁਰੂ ਗ੍ਰੰਥ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ, ਕਿੱਸਾ ਧਾਰਾ ਅਤੇ ਭਾਵੇਂ ਉਹ ਇਤਿਹਾਸਿਕ ਸਰੋਤ ਹੋਣ ਆਦਿ ਸਭ ਦੀ ਭਾਸ਼ਾ/ਬੋਲੀ ਸਾਧਾਰਨ ਲੋਕ ਜੀਵਨ ਦੇ ਬਹੁਤ ਨੇੜੇ ਦੀ ਹੈ। ਜਿਸ ਵਿੱਚੋਂ ਜਨ ਸਾਧਾਰਨ ਦੇ ਜੀਵਨ ਢੰਗ, ਕਿੱਤਿਆਂ, ਆਪਸੀ ਰਿਸ਼ਤਿਆਂ, ਸਮੱਸਿਆਵਾਂ, ਰੱਬੀ ਬੰਦਗੀ, ਧਾਰਮਿਕ/ਸਮਾਜਿਕ ਮੰਨਤਾਂ ਮਨੌਤਾਂ ਆਦਿ ਦੀ ਪੇਸ਼ਕਾਰੀ ਹੁੰਦੀ ਹੈ। ਪੰਜਾਬੀ ਸੱਭਿਆਚਾਰ ਨੂੰ ਗੁਰੂ ਸਾਹਿਬਾਨਾਂ ਨੇ ਰੱਬੀ ਬੰਦਗੀ, ਧੁਰ ਕੀ ਬਾਣੀ ਨਾਲ ਸਿੰਜਿਆ। ਇੱਥੋਂ ਦੀ ਸਾਧਾਰਨ ਜਨਤਾ ਨੂੰ ਗੁਲਾਮੀ ਚੋਂ ਕੱਢਣ ਲਈ ਗੁਰੂ ਸਾਹਿਬਾਂ,ਗੁਰੂ ਸਰਬੰਸ ਅਤੇ ਬੇਅੰਤ ਸਿੰਘਾਂ ਸਿੰਘਣੀਆਂ ਨੇ ਸ਼ਹਾਦਤਾਂ ਦੇ ਕੇ ਜੁਝਾਰੂਪੁਣੇ ਦਾ ਪਾਠ ਪੜ੍ਹਾਇਆ।ਇਸੇ ਕਰਕੇ ਹੀ ਖੁੱਲ੍ਹੀ ਕਵਿਤਾ ਦੇ ਬਾਦਸ਼ਾਹ ਪ੍ਰੋ: ਪੂਰਨ ਸਿੰਘ ਨੇ ਲਿਖਿਆ ਹੈ ;
'ਪੰਜਾਬ ਜੀਊਂਦਾ ਗੁਰਾਂ ਦੇ ਨਾਮ 'ਤੇ'
ਪੰਜਾਬੀ ਗਾਇਕੀ -
ਗਾਇਕੀ ਦਾ ਕੰਮ ਸਮਾਜ ਵਿੱਚ ਪ੍ਰਚਲਿਤ ਕਦਰਾਂ ਕੀਮਤਾਂ ਨੂੰ ਪੇਸ਼ ਕਰਨਾ, ਸਮਾਜਿਕ ਅਲਾਮਤਾਂ ਨੂੰ ਉਘਾੜ ਕੇ ਦੂਰ ਕਰਨਾ ਅਤੇ ਉੱਚ ਨੈਤਿਕ ਕਦਰਾਂ ਕੀਮਤਾਂ ਦਾ ਪੀੜ੍ਹੀ ਦਰ ਪੀੜ੍ਹੀ ਪ੍ਰਸਾਰ ਕਰਨਾ ਅਤੇ ਪੁਰਖਿਆਂ ਦੀਆਂ ਦੇਣਾਂ ਨੂੰ ਲੋਕ ਮਨਾਂ ਵਿੱਚ ਪ੍ਰਫੁਲਿਤ ਕਰਨਾ ਹੁੰਦਾ ਹੈ। ਪੰਜਾਬੀ ਗਾਇਕੀ ਵਿੱਚ ਧਾਰਮਿਕ ਰੂਪ ਵਿੱਚ ਭਜਨ ਕੀਰਤਨ, ਸਮਾਜਿਕ ਰੂਪ ਵਿੱਚ ਗੌਣ, ਘੋੜੀਆਂ, ਸੁਹਾਗ, ਟੱਪੇ, ਸਿੱਠਣੀਆਂ ਤੇ ਬੋਲੀਆਂ ਅਤੇ ਇਤਿਹਾਸਿਕ ਰੂਪ ਵਿੱਚ ਕਵੀਸ਼ਰੀ ਅਤੇ ਢਾਡੀ ਵਾਰਾਂ ਆ ਜਾਂਦੇ ਹਨ।
ਇਹਨਾਂ ਰੂਪਾਂ ਵਿੱਚ ਗਾਇਕੀ ਨੇ ਲੋਕਾਂ ਵਿੱਚ ਧੁਰ ਕੀ ਬਾਣੀ, ਨੈਤਿਕ ਕਦਰਾਂ ਕੀਮਤਾਂ ਦਾ ਪ੍ਰਚਾਰ ਤੇ ਪਸਾਰ ਕੀਤਾ ਅਤੇ ਯੋਧਿਆਂ ਦੇ ਕਾਰਨਾਮਿਆਂ ਨੂੰ ਬਿਆਨ ਕਰਕੇ ਲੋਕਾਂ ਨੂੰ ਜ਼ੁਲਮ ਤੇ ਜ਼ਾਲਮ ਦੇ ਵਿਰੁੱਧ ਖੜਾ ਕੀਤਾ।
ਇਸੇ ਗਾਇਕੀ ਤੇ ਸੰਗੀਤ ਧਾਰਾ ਨੇ ਧਾਰਮਿਕ ਰੂਪ ਵਿੱਚ ਬਾਬਾ ਭਾਈ ਮਰਦਾਨਾ ਜੀ, ਬਾਬਾ ਸੱਤਾ ਤੇ ਬਾਬਾ ਬਲਵੰਡ ਵਰਗੇ ਰਬਾਬੀ ਅਤੇ ਭਾਈ ਨੱਥਾ, ਭਾਈ ਅਬਦੁੱਲਾ ਵਰਗੇ ਢਾਡੀ ਪੈਦਾ ਕੀਤੇ।
ਅਜੋਕੀ ਪੰਜਾਬੀ ਗਾਇਕੀ - ਜੇਕਰ ਅਜੋਕੀ ਪੰਜਾਬੀ ਗਾਇਕੀ ਦੇ ਸਮਾਜਿਕ ਰੂਪ ਵੱਲ ਨਿਗ੍ਹਾ ਮਾਰੀਏ ਤਾਂ ਇੱਕੇ ਦੁੱਕੇ ਨੂੰ ਛੱਡ ਕੇ ਬਾਕੀਆਂ ਨੇ ਮਾਨੋ ਸੱਭਿਆਚਾਰ ਨੂੰ ਪਲੀਤ ਕਰਨ ਦੀ ਸਹੁੰ ਹੀ ਖਾ ਲਈ ਹੋਵੇ। ਇਹਨਾਂ ਨੇ ਤਾਂ ਸਭਿਆਚਾਰਕ ਗੁਣਾਂ ਨੂੰ ਪ੍ਰਸਾਰਿਤ ਕਰਨ ਦੀ ਥਾਂ ਅਸ਼ਲੀਲਤਾ, ਲੱਚਰਤਾ , ਗੁੰਡਾ-ਗਰਦੀ, ਨੰਗੇਜ਼ਪੁਣਾ, ਜਾਤ ਪਾਤ ਆਦਿ ਨੂੰ ਪ੍ਰਫੁਲਿਤ ਕਰਨ ਦਾ ਕੰਮ ਸਾਂਭਿਆ ਹੈ।
ਸਭ ਤੋਂ ਵੱਡੀ ਲਾਹਣਤ ਤਾਂ ਉਹਨਾਂ 'ਤੇ ਹੈ ਜਿਹੜੇ ਕਦੇ ਗੁਰੂ ਘਰ ਦੇ ਕੀਰਤਨੀਏ ਤੇ ਢਾਡੀ ਸਨ ਅਤੇ ਅੱਜ ਅਖੌਤੀ ਗਾਇਕੀ ਦੇ ਮੁਰੀਦ ਹਨ । ਕਈ ਤਾਂ ਅਜਿਹੇ ਨੇ ਕਿ 5-7 ਭੜਕੀਲੇ ਗਾਣੇ ਗਾ ਕੇ ਇੱਕ ਧਾਰਮਿਕ ਗੀਤ ਗਾ ਕੇ ਸਰੋਤਿਆਂ ਦੀ ਦੁਗਣੀ ਵਾਹ ਵਾਹ ਖੱਟ ਜਾਂਦੇ ਹਨ। ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ ਕਿ ਸਿੱਖ ਪਰਿਵਾਰਾਂ ਵਿੱਚ ਜਨਮ ਲੈ ਕੇ ਸਿੰਘ ਲਗਾਉਣ ਦੀ ਥਾਂ ਆਪਣੇ ਗੋਤਾਂ ਤੇ ਜਾਤਾਂ ਨੂੰ ਅਹਿਮੀਅਤ ਦਿੰਦੇ ਹਨ। ਪੰਜਾਬੀ ਗਾਇਕੀ ਦੇ ਗੀਤਕਾਰੀ ਅਤੇ ਫਿਲਮਾਂਕਣ ਦੋਨਾਂ ਰੂਪਾਂ ਵਿੱਚ ਇੰਨਾਂ ਨਿਘਾਰ ਆ ਚੁੱਕਾ ਹੈ ਕਿ ਮਰਦ ਗਾਇਕਾਂ ਵਾਂਗ ਜਨਾਨਾ ਗਾਇਕਾਂ ਵੀ ਬਰਾਬਰ ਦੀਆਂ ਹਿੱਸੇਦਾਰ ਹਨ। ਅਜੋਕੀ ਗਾਇਕੀ ਨੇ ਹੀ ਸਾਡੇ ਘਰ ਪਰਿਵਾਰ, ਵਿਆਹ-ਸ਼ਾਦੀਆਂ ਵਿੱਚ ਖੌਰੂ, ਹਥਿਆਰ, ਨਸ਼ਾ ਅਤੇ ਹੋਰ ਤਾਂ ਹੋਰ ਕਾਲਜਾਂ/ਯੂਨੀਵਰਸਿਟੀਆਂ ਵਿੱਚ ਵੱਧਦੀ ਲੱਚਰਤਾ, ਫੈਸ਼ਨਪ੍ਰਸਤੀ, ਫੁਕਰੇਪਣ ਦਾ ਜਿੰਮਾ ਲਿਆ ਹੋਇਆ ਹੈ। ਇਸ ਸਭ ਦੇ ਹੁੰਦੇ ਹੋਏ ਸੱਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਸਾਡੇ ਹੀ ਬਹੁਤਿਆਂ ਦੇ ਮੋਬਾਇਲਾਂ, ਕੰਪਿਊਟਰਾਂ ਵਿੱਚ ਵੀ ਇਹੋ ਗਾਣੇ ਚੱਲਦੇ ਹਨ।
ਇਸ ਸੱਭ ਦੇ ਸੁਧਾਰ ਦੇ ਹੋਰਨਾਂ ਯਤਨਾਂ ਦੇ ਨਾਲ ਨਾਲ ਇਹ ਵੀ ਕਰਨਾ ਚਾਹੀਦਾ ਹੈ ਕਿ ਨੌਜੁਆਨ ਵਰਗ ਨੂੰ ਪੁਰਾਣੇ ਅਤੇ ਅਸਲ ਪੰਜਾਬੀ ਸੱਭਿਆਚਾਰ ਦੇ ਸਬੰਧੀ ਗੀਤਕਾਰੀ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਜੇ ਕੋਈ ਚੰਗਾ ਗੀਤ ਆਉਂਦਾ ਹੈ ਤਾਂ ਉਸ ਨੂੰ ਵੱਧ ਤੋਂ ਵੱਧ ਵੇਖਣ ਤੇ ਸੁਣਨ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ ਤਾਂ ਜੋ ਗਾਉਣ ਵਾਲੇ ਨੂੰ ਮਹਿਸੂਸ ਹੋਵੇ ਕਿ ਲੋਕ ਚੰਗਾ ਚਾਹੁੰਦੇ ਹਨ ਅਤੇ ਮਾੜਾ ਗਾਉਣ ਵਾਲੇ ਦਾ ਵੱਧ ਤੋਂ ਵੱਧ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਜੋ ਉਸਨੂੰ ਸਬਕ ਮਿਲੇ ਕਿ ਲੋਕ ਬਦਲਾਵ ਲਈ ਤਿਆਰ ਹਨ। ਫਿਲਮ ਸੈਂਸਰ ਬੋਰਡ ਦੀ ਤਰ੍ਹਾਂ ਗਾਇਕੀ ਸੰਬੰਧੀ ਵੀ ਸੈਂਸਰ ਬੋਰਡ ਹੋਣਾ ਚਾਹੀਦਾ ਹੈ। ਪਰ ਇਸ ਸਭ ਲਈ ਸਾਨੂੰ ਸਰੋਤੇ ਵਜੋਂ ਸਭ ਤੋਂ ਪਹਿਲਾਂ ਤਿਆਰ ਰਹਿਣਾ ਚਾਹੀਦਾ ਹੈ।
ਵਿਸ਼ਵ ਵਿਆਪੀ ਪੰਜਾਬੀ ਮੀਡੀਆ - 21ਵੀਂ ਸਦੀ ਅਤੇ ਖ਼ਾਸ ਕਰਕੇ ਆਹ ਦੂਸਰਾ ਦਹਾਕਾ ਸੂਚਨਾ ਅਤੇ ਤਕਨਾਲੋਜੀ ਦੀ ਤਰੱਕੀ ਦਾ ਯੁੱਗ ਹੈ। ਇਸ ਵਿੱਚ ਮੀਡੀਆ ਸੱਭ ਤੋਂ ਮੋਹਰੀ ਜਾ ਰਿਹਾ ਹੈ। ਜੇ ਮੀਡੀਏ ਦੇ ਖੇਤਰ ਵਿੱਚ ਪੰਜਾਬੀ ਮੀਡੀਆ ਦੀ ਗੱਲ ਕਰੀਏ ਤਾਂ ਕਦੇ ਕੇਵਲ ਕੁੱਝ ਅਖ਼ਬਾਰਾਂ ਅਤੇ ਜਲੰਧਰ ਦੂਰਦਰਸ਼ਨ, ਅਕਾਸ਼ਬਾਣੀ ਰੇਡੀਓ ਅਤੇ ਪਾਕਿਸਤਾਨੀ ਰੇਡੀਓ ਤੇ
ptv ਚੈਨਲਾਂ ਆਦਿ ਤੱਕ ਦਾ ਦੌਰ ਸੀ ਪਰ ਅੱਜ ਪੰਜਾਬੀ ਮੀਡੀਆ ਕੋਲ ਅਖ਼ਬਾਰਾਂ, ਰਸਾਲਿਆਂ ਦੀ ਭਰਮਾਰ ਬੇਅੰਤ ਖੇਤਰੀ ਅਤੇ ਕੌਮਾਂਤਰੀ ਪੱਧਰ ਦੇ ਟੀ ਵੀ ਚੈਨਲ ਅਤੇ ਰੇਡੀਓ ਸਟੇਸ਼ਨਾਂ ਦਾ ਪਟਾਰਾ ਹੈ। ਜਿਨ੍ਹਾਂ ਵਿੱਚ ਗਾਣਿਆਂ ਦੇ ਨਾਲ ਨਾਲ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਬਹੁਤ ਸਾਰੇ ਗੁਰੂ ਘਰਾਂ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਅਤੇ ਰਿਕਾਰਡਿੰਗ ਟੈਲੀਕਾਸਟ ਰੋਜ਼ਾਨਾ ਚੱਲਦਾ ਹੈ। ਇਸ ਤੋਂ ਇਲਾਵਾ ਹਰ ਪੱਧਰ ਅਤੇ ਰੂਪ ਦੀਆਂ ਖ਼ਬਰਾਂ ਦੀ ਸਮੀਖਿਆ ਹੁੰਦੀ ਹੈ।
ਇਸ ਤੋਂ ਇਲਾਵਾ ਸੋਸ਼ਲ ਮੀਡੀਆ ਵਿੱਚ ਵੀ ਫੇਸਬੁਕ, ਵਟ੍ਸ ਐਪ, ਯੂ-ਟਿਊਬ ਆਦਿ ਵਿੱਚ ਅਨੇਕਾਂ ਪੇਜ਼ ਗੁਰਬਾਣੀ ਕੀਰਤਨ, ਵਿਆਖਿਆ, ਆਡੀਓ-ਵੀਡੀਓ ਸੰਸਕਰਨ ਮੌਜੂਦ ਹਨ।
ਇਸ ਤੋਂ ਇਲਾਵਾ ਸਾਹਿਤ ਨੂੰ ਸਾਂਭਣ ਵਿੱਚ ਵੀ ਪੰਜਾਬੀ ਮੀਡੀਆ ਨੇ ਅਹਿਮ ਰੋਲ ਅਦਾ ਕੀਤਾ ਹੈ ਅੱਜ ਅਸੀਂ ਜਿਸ ਕਿਤਾਬ ਨੂੰ ਪੜ੍ਹਨਾ ਹੋਵੇ ਪੰਜਾਬੀ ਲਾਇਬਰੇਰੀ ਪੇਜ਼ ਤੇ ਜਾਓ ਕੋਈ ਕਿਤਾਬ ਸਰਚ ਕਰੋ ਝੱਟ ਸਾਹਮਣੇ ਆ ਜਾਂਦੀ ਹੈ ਤੇ ਸੁਰੱਖਿਅਤ ਵੀ ਹੋ ਜਾਂਦੀ ਹੈ। ਹੋਰ ਤਾਂ ਹੋਰ ਫੇਸਬੁਕ 'ਤੇ ਵੀ ਸਾਹਿਤ ਪ੍ਰੇਮੀਆਂ ਨੇ ਕਈ ਪੇਜ਼ ਤਿਆਰ ਕੀਤੇ ਹਨ। ਮੀਡੀਆ ਸੰਬੰਧੀ ਪੰਜਾਬੀ ਮੀਡੀਆ ਨੇ ਵਿਸ਼ਵ ਵਿਆਪੀ ਪੱਧਰ 'ਤੇ ਸਫਲਤਾ ਪੂਰਵਕ ਮੁਕਾਮ ਹਾਸਿਲ ਕੀਤਾ ਹੈ ਅਤੇ ਹੋਰ ਵਿਕਸਿਤ ਹੋ ਰਿਹਾ ਹੈ ਪਰ ਜਿਵੇਂ ਸਿਆਣੇ ਕਹਿੰਦੇ ਹਨ ਕਿ ਬੁਰਾਈ ਵੀ ਚੰਗਿਆਈ ਦੇ ਨਾਲ ਹੀ ਚੱਲਦੀ ਹੈ। ਇਸ ਰੂਪ ਵਿੱਚ ਸਾਡੇ ਹੀ ਕੁੱਝ ਰਾਹੋਂ ਭਟਕੇ ਲੋਕ ਦੂਜਿਆਂ ਤੇ ਝੂਠੀਆਂ ਸੱਚੀਆਂ ਤੌਹਮਤਾਂ ਵੀ ਮੀਡੀਆ ਖ਼ਾਸ ਕਰਕੇ ਸੋਸ਼ਲ ਮੀਡੀਆ ਦੇ ਰਾਹੀਂ ਲਗਾ ਰਹੇ ਹਨ, ਜਿਸ ਨਾਲ ਦੋਖੀਆਂ ਦੇ ਹੌਂਸਲੇ ਵੱਧਦੇ ਹਨ। ਪਰ ਫਿਰ ਵੀ ਪੰਜਾਬੀ ਮੀਡੀਆ ਦਾ ਕਾਰਜ ਖੇਤਰ ਸਲਾਹੁਣਯੋਗ ਹੈ। ਇਸ ਸੱਭ ਦੇ ਬਾਵਜੂਦ ਪੰਜਾਬੀ ਮੀਡੀਆ ਦੇ ਖੇਤਰ ਵਿੱਚ ਇੱਕ ਚੀਜ ਦੀ ਸ਼ਮੂਲੀਅਤ ਦੀ ਲੋੜ ਹੈ ਉਹ ਹੈ ਡਰਾਮਾ ਸਿਸਟਮ। ਜਿਵੇਂ ਜਲੰਧਰ ਦੂਰਦਰਸ਼ਨ ਤੇ ਕਦੇ ਡਰਾਮੇ ਅਤੇ ਕਹਾਣੀਆਂ ਆਦਿ ਆਉਂਦੇ ਸਨ। ਜਿਨ੍ਹਾਂ ਵਿੱਚ ਕੁਲਵੰਤ ਵਿਰਕ, ਕਰਤਾਰ ਸਿੰਘ ਦੁੱਗਲ, ਸੁਜਾਨ ਸਿੰਘ ਦੀਆਂ ਕਈ ਕਹਾਣੀਆਂ ਨੂੰ ਪੇਸ਼ ਕੀਤਾ ਜਾਂਦਾ ਸੀ ਅਤੇ ਉਹਨਾਂ ਦੇ ਪ੍ਰਸਾਰਿਤ ਹੋਣ ਦਾ ਇੰਤਜ਼ਾਰ ਵੀ ਹੁੰਦਾ ਸੀ। ਇਸੇ ਤਰ੍ਹਾਂ ਲਾਹੌਰ ਰੇਡੀਓ ਅਤੇ
ptv ਚੈਨਲਾਂ ਦੇ ਪੰਜਾਬੀ ਡਰਾਮਿਆ ਦੀ ਉਡੀਕ ਰਹਿੰਦੀ ਸੀ। ਜੋ ਅੱਜ ਆਲੋਪ ਹੋ ਚੁੱਕੇ ਹਨ। ਮੇਰਾ ਸੁਝਾਅ ਹੈ ਕਿ ਜੇਕਰ ਪੰਜਾਬੀ ਫਿਲਮਾਂ ਤੇ ਧੜਾਧੜ ਜ਼ੋਰ ਦੇਣ ਦੀ ਥਾਂ ਇਸ ਪਾਸੇ ਧਿਆਨ ਦਿੱਤਾ ਜਾਵੇ ਤਾਂ ਲੱਚਰ ਗਾਇਕੀ ਦੇ ਕੋਹੜ ਨੂੰ ਕਾਫ਼ੀ ਹੱਦ ਖ਼ਤਮ ਕੀਤਾ ਜਾ ਸਕਦਾ ਹੈ।


01/28/18
ਹਰਚਰਨ ਸਿੰਘ ਪਰਹਾਰ

ਚੁਟਕਲਿਆਂ ਰਾਹੀਂ ਪ੍ਰਗਟ ਹੋ ਰਹੀ ਔਰਤ ਵਿਰੋਧੀ ਮਾਨਸਿਕਤਾ!
ਅੱਜ ਜਿਸ ਵਿਸ਼ੇ ਤੇ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਿਹਾ ਹਾਂ, ਉਹ ਵਿਸ਼ਾ ਸ਼ਾਇਦ ਬਹੁਤ ਸਾਰਿਆਂ ਨੂੰ ਪਸੰਦ ਨਾ ਆਵੇ। ਪਰ ਮੈਨੂੰ ਲਗਦਾ ਹੈ ਕਿ ਸਾਡੇ ਇੰਡੀਅਨ ਸਮਾਜ ਵਿੱਚ ਔਰਤਾਂ ਦੇ ਹੱਕਾਂ ਲਈ ਗੱਲ ਕਰਨ ਲਈ ਇਹ ਵਿਸ਼ਾ ਬੜਾ ਮੱਹਤਵਪੂਰਨ ਹੈ। ਚੁਟਕਲੇ ਸਾਡੇ ਸਮਾਜ ਦੀ ਮਾਨਸਕਿਤਾ ਨੂੰ ਪ੍ਰਗਟ ਕਰਨ ਲਈ ਦਰਪਨ ਦਾ ਕੰਮ ਕਰਦੇ ਹਨ। ਚੁਟਕਲਿਆਂ ਤੋਂ ਉਸ ਸਮਾਜ ਦੇ ਲੋਕਾਂ ਦੇ ਮਾਨਸਕਿ ਪੱਧਰ ਦਾ ਵੀ ਪਤਾ ਲੱਗਾ ਜਾਂਦਾ ਹੈ। ਪੰਜਾਬੀ ਜਾਂ ਹਿੰਦੀ ਵਿੱਚ ਪ੍ਰਚਲਤ ਚੁਟਕਲਿਆਂ ਵਿਚੋਂ 90% ਚੁਟਕਲੇ ਔਰਤਾਂ ਵਿਰੋਧੀ ਹੁੰਦੇ ਹਨ। ਖਾਸਕਰ ਪਤੀ-ਪਤਨੀ ਨਾਲ ਸਬੰਧਤ ਚੁਟਕਲੇ ਤਕਰੀਬਨ 90-95% ਔਰਤ ਵਿਰੋਧੀ ਸਾਡੀ ਮਰਦ ਪ੍ਰਧਾਨ ਇੰਡੀਅਨ ਮਾਨਸਿਕਤਾ ਦਾ ਪ੍ਰਤੀਕ ਹਨ। ਤੁਸੀਂ ਇਹ ਵਿਚਾਰ ਪੜ੍ਹਨ ਤੋਂ ਬਾਅਦ ਕੁੱਝ ਮਿੰਟ ਲਈ, ਜਿਹੜੇ ਵੀ ਚੁਟਕਲੇ ਪਤੀ-ਪਤਨੀ ਜਾਂ ਪਰਵਿਾਰਾਂ ਨਾਲ ਸਬੰਧਤ ਹਨ, ਬਾਰੇ ਥੋੜਾ ਜਿਹਾ ਧਿਆਨ ਨਾਲ ਸੋਚਿਉ ਤਾਂ ਤੁਹਾਨੂੰ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ। ਤਕਰੀਬਨ ਸਾਰੇ ਚੁਟਕਲਿਆਂ ਵਿੱਚ ਘਰਾਂ ਵਿੱਚ ਲੜਾਈਆਂ ਲਈ ਹਮੇਸ਼ਾਂ ਪਤਨੀ ਜ਼ਿੰਮੇਵਾਰ ਹੁੰਦੀ ਹੈ, ਸਾਰੇ ਇੰਡੀਅਨ ਪਤੀ ਆਪਣੀਆਂ ਪਤਨੀਆਂ ਤੋਂ ਦੁਖੀ ਹਨ, ਮਰਦਾਂ ਦੀਆਂ ਸਾਰੀਆਂ ਘਰੇਲੂ ਸਮੱਸਿਆਵਾਂ ਲਈ ਪਤਨੀਆਂ ਜ਼ਿੰਮੇਵਾਰ ਹਨ, ਔਰਤ (ਪਤਨੀ) ਬਦਚਲਨ ਹੁੰਦੀ ਹੈ (ਜਦਕਿ ਅਸਲੀਅਤ ਉਲਟ ਹੈ), ਉਸਦੇ ਹੋਰ ਮਰਦਾਂ ਨਾਲ ਨਜ਼ਾਇਜ ਸਬੰਧ ਹਨ (ਜਦਕਿ ਇਹ ਵੀ ਸਮਾਜ ਵਿੱਚ ਉਲਟ ਹੈ), ਪਤੀ-ਪਤਨੀ ਦੇ ਚੁਟਕਲੇ ਸੁਣ ਕੇ ਇਸ ਤਰ੍ਹਾਂ ਲਗਦਾ ਹੈ ਕਿ ਸਾਰੇ ਇੰਡੀਅਨ ਪਤੀ ਆਪਣੀਆਂ ਪਤਨੀਆਂ ਤੋਂ ਦੁਖੀ ਹੀ ਨਹੀਂ, ਸਗੋਂ ਵਿਆਹ ਵਾਲੀ ਪ੍ਰੰਪਰਾ ਤੋਂ ਹੀ ਦੁਖੀ ਹਨ, ਜੇ ਘਰਾਂ ਵਿੱਚ ਅਸ਼ਾਂਤੀ ਹੈ ਤਾਂ ਉਹ ਵੀ ਪਤਨੀਆਂ ਕਰਕੇ ਹੈ, ਜੇ ਪਤੀ ਦੇ ਮਾਂ-ਬਾਪ, ਭੈਣ-ਭਰਾ ਦੁੱਖੀ ਹਨ ਤਾਂ ਉਹ ਵੀ ਪਤਨੀਆਂ ਕਰਕੇ, ਜੇ ਬੱਚੇ ਵਿਗੜ ਰਹੇ ਹਨ, ਉਹ ਵੀ ਪਤਨੀਆਂ ਕਰਕੇ ਹਨ। ਪਿਛਲੇ ਦਿਨੀਂ ਮੈਂ ਗੂਗਲ ਤੇ ਪਤੀ-ਪਤਨੀ ਦੇ ਬੈਸਟ 100 ਚੁਟਕਲੇ ਲੱਭ ਕੇ ਪੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਕੋਈ ਵੀ ਚੁਟਕਲਾ ਅਜਿਹਾ ਨਹੀਂ ਮਿਲਿਆ, ਜਿਹੜਾ ਪਤੀਆਂ (ਮਰਦਾਂ) ਖਿਲਾਫ ਹੋਵੇ, ਸਾਰੇ ਦੇ ਸਾਰੇ ਔਰਤ ਵਿਰੋਧੀ ਘਟੀਆ ਪੱਧਰ ਦੀ ਮਾਨਸਕਿਤਾ ਦੇ ਪ੍ਰਤੀਕ ਸਨ। ਸਾਰੇ ਦੇ ਸਾਰੇ ਪਤਨੀ ਦੇ ਪੇਕਿਆਂ ਨੂੰ ਪਤੀ ਦੇ ਘਰ ਦੀ ਅਸ਼ਾਂਤੀ ਤੇ ਦੁੱਖਾਂ ਲਈ ਦੋਸ਼ੀ ਦੱਸਣ ਵਾਲੇ ਸਨ। ਮੈਂ ਹੱਸਣ ਜਾਂ ਮਜਾਕ ਕਰਨ ਦੇ ਵਿਰੋਧ ਵਿੱਚ ਨਹੀਂ ਹਾਂ, ਹੱਸਣਾ ਸਿਹਤ ਤੇ ਸਮਾਜ ਜਾਂ ਘਰਾਂ ਦੇ ਵਧੀਆ ਮਾਹੌਲ ਲਈ ਬਹੁਤ ਜਰੂਰੀ ਹੈ, ਪਰ ਕਿਸੇ ਦੀ ਬੇਇਜ਼ਤੀ ਕਰਕੇ ਹੱਸਣਾ, ਸਾਡੀ ਘਟੀਆ ਮਾਨਸਿਕਤਾ ਦਾ ਪ੍ਰਤੀਕ ਹੈ। ਤੁਸੀਂ ਆਮ ਤੌਰ ਤੇ ਦੇਖੋਗੇ, ਕਿਸੇ ਦੀ ਬੇਇਜ਼ਤੀ ਕਰਕੇ ਜਾਂ ਕਿਸੇ ਦੇ ਡਿਗਣ ਤੇ ਲੋਕ ਵੱਧ ਹੱਸਦੇ ਹਨ। ਬਹੁਤ ਚੁਟਕਲ ਅਜਿਹੇ ਹੀ ਹੁੰਦੇ ਹਨ। ਜਦੋਂ ਕੋਈ ਡਿਗਦਾ ਹੈ, ਬਹੁਤ ਥੋੜੇ ਲੋਕ ਹੋਣਗੇ, ਜਿਨ੍ਹਾਂ ਦੇ ਹੋਠਾਂ ਤੇ ਹਾਸਾ ਨਾ ਆਵੇ। ਇਹ ਸਾਡੀ ਮਾਨਸਿਕਤਾ ਦਰਸਾਉਂਦਾ ਹੈ ਕਿ ਅਸੀਂ ਕਿਸੇ ਦੇ ਡਿਗਣ ਤੇ ਉਠਾਉਣ ਵਿੱਚ ਨਹੀਂ, ਉਸ ਦੇ ਡਿਗਣ ਤੇ ਖੁਸ਼ ਹੋਣ ਵਿੱਚ ਵਿਸ਼ਵਾਸ਼ ਰੱਖਦੇ ਹਾਂ। ਪਰ ਜਦੋਂ ਮਨੁੱਖਤਾ ਦੇ ਅੱਧੇ ਹਿੱਸੇ ਦੇ ਖਿਲਾਫ ਸਾਡੇ ਸਮਾਜ ਦੀ ਅਜਿਹੀ ਮਾਨਸਿਕਤਾ ਹੋਵੇ ਤਾਂ ਸਮਾਜ ਵਿੱਚ ਔਰਤਾਂ ਵਿਰੋਧੀ ਜ਼ੁਰਮ, ਬਲਾਤਕਾਰ, ਦਹੇਜ, ਨੂੰਹਾਂ ਨੂੰ ਅੱਗਾਂ ਲਾ ਕੇ ਸਾੜਨਾ, ਭਰੂਣ ਹੱਤਿਆ, ਪਤੀਆਂ ਵਲੋਂ ਸ਼ਰਾਬ ਜਾਂ ਹੋਰ ਨਸ਼ੇ ਕਰਕੇ ਪਤਨੀਆਂ ਨੂੰ ਕੁੱਟਣਾ, ਗਾਲ਼ੀ ਗੋਲਚ ਕਰਨਾ, ਲੜਕੀਆਂ ਦੀ ਛੇੜਖਾਨੀ, ਲੜਕੀਆਂ ਤੇ ਪਰਿਵਾਰਾਂ ਵਲੋਂ ਇਕੱਲਿਆਂ ਬਾਹਰ ਜਾਣ ਤੇ ਪਾਬੰਦੀਆਂ ਲਗਾਉਣੀਆਂ, ਲੜਕੀਆਂ ਨੂੰ ਘਰ ਦੀ ਇੱਜ਼ਤ ਕਹਿ ਕੇ ਉਨ੍ਹਾਂ ਨੂੰ ਗੁਲਾਮ ਬਣਾਉਣਾ, ਘਰੇਲੂ ਹਿੰਸਾ ਆਦਿ ਕਿਵੇਂ ਰੁਕ ਸਕਦੀ ਹੈ। ਹੈਰਾਨੀ ਦੀ ਗੱਲ ਹੈ ਕਿ ਫੇਸਬੁੱਕ, ਵੱਟਸ ਐਪ ਆਦਿ ਤੇ ਔਰਤਾਂ ਵਿਰੋਧੀ ਚੁਟਕਲੇ, ਮਜ਼ਾਕੀਆ ਸਕਿੱਟ, ਵੀਡੀਉਜ਼ ਆਦਿ ਬੜੇ ਮਜ਼ੇ ਨਾਲ ਔਰਤਾਂ (ਲੜਕੀਆਂ) ਹੀ ਲਾਈਕ ਕਰ ਰਹੀਆਂ ਹੁੰਦੀਆਂ ਹਨ, ਅੱਗੇ ਸ਼ੇਅਰ ਕਰ ਰਹੀਆਂ ਹੁੰਦੀਆਂ ਹਨ। ਮੈਂ ਕਦੇ ਕਿਸੇ ਲੜਕੀ ਨੂੰ ਇਸ ਖਿਲਾਫ ਕੁਮੈਂਟ ਕਰਦੇ ਨਹੀਂ ਦੇਖਿਆ? ਭਹੁਤ ਸਾਰੇ ਸਾਡੇ ਫਰੈਂਡ ਸਰਕਲ ਵਾਲੇ ਲੋਕ ਹੀ ਸੋਸ਼ਲ ਮੀਡੀਆ ਰਾਹੀਂ ਰੋਜ਼ਾਨਾ ਔਰਤ ਵਿਰੋਧੀ ਮਾਨਸਿਕਤਾ ਵਾਲੇ ਚੁਟਕਲੇ ਪੋਸਟ ਕਰਦੇ ਹਨ, ਅਸੀਂ ਬੜੇ ਮਾਣ ਨਾਲ ਲਾਈਕ ਕਰਦੇ ਹਾਂ, ਸ਼ੇਅਰ ਕਰਦੇ ਹਾਂ। ਫਿਰ ਸੋਚਦੇ ਹਾਂ ਕਿ ਔਰਤਾਂ ਖਿਲਾਫ ਬਲਾਤਕਾਰ, ਛੇੜਖਾਨੀ, ਭਰੂਣ ਹੱਤਿਆ, ਘਰੇਲੂ ਹਿੰਸਾ ਬੰਦ ਕਿਉਂ ਨਹੀਂ ਹੁੰਦੀ?
ਆਉ ਰਲ਼ ਕਿ ਇਸ ਮਨੁੱਖਤਾ ਵਿਰੋਧੀ ਮਾਨਸਿਕਤਾ ਖਿਲਾਫ ਆਵਾਜ਼ ਉਠਾਈਏ? ਘਟੀਆ ਸੋਚ ਨੂੰ ਪ੍ਰਮੋਟ ਕਰ ਰਹੇ ਲੋਕਾਂ ਨੂੰ ਅਜਿਹੇ ਚੁਟਕਲੇ ਜਾਂ ਵੀਡੀਉ ਪਾਉਣ ਲਈ ਲਾਹਣਤਾਂ ਪਾਈਏ? ਉਨ੍ਹਾਂ ਨੂੰ ਅਹਿਸਾਸ ਕਰਾਈਏ ਕਿ ਅਜਿਹੀ ਘਟੀਆ ਸੋਚ ਪਬਲਿਕ ਪਲੈਟਫਾਰਮ ਤੇ ਚੱਲਣ ਨਹੀਂ ਦਿੱਤੀ ਜਾਵੇਗੀ। ਮੇਰੀ ਸਮਝ ਅਨੁਸਾਰ ਇਹ ਔਰਤਾਂ ਖਿਲਾਫ ਘਟੀਆ ਕਿਸਮ ਦਾ ਰੇਸਿਜ਼ਮ (ਨਸਲਵਾਦ) ਹੈ। ਔਰਤਾਂ ਸਮਾਜ ਵਿੱਚ ਬਰਾਬਰ ਦਾ ਦਰਜਾ ਤਾਂ ਹੀ ਪਾ ਸਕਦੀਆਂ ਹਨ ਤੇ ਉਨ੍ਹਾਂ ਖਿਲਾਫ ਹਿੰਸਾ ਤਾਂ ਹੀ ਬੰਦ ਹੋ ਸਕਦੀ ਹੈ, ਜੇ ਮਰਦਾਂ ਵਿੱਚ ਉਨ੍ਹਾਂ ਵਿਰੋਧੀ ਮਾਨਸਿਕਤਾ ਬਦਲੀ ਜਾਵੇ। ਇਸਦੇ ਲਈ ਉਨ੍ਹਾਂ ਨੂੰ ਆਪ ਵੀ ਯਤਨ ਕਰਨੇ ਪੈਣਗੇ। ਜਦੋਂ ਘਰਾਂ ਵਿੱਚ, ਛੋਟੇ ਫੰਕਸ਼ਨਾਂ ਜਾਂ ਦੋਸਤਾਂ-ਮਿੱਤਰਾਂ ਦੇ ਗਰੁੱਪਾਂ ਵਿੱਚ ਕੋਈ ਵਿਅਕਤੀ ਅਜਿਹੇ ਚੁਟਕਲੇ ਸੁਣਾਏ, ਉਸਨੂੰ ਉਥੇ ਹੀ ਰੋਕਿਆ ਜਾਣਾ ਚਾਹੀਦਾ ਹੈ।
ਤੁਹਾਡੇ ਇਸ ਬਾਰੇ ਕੀ ਵਿਚਾਰ ਹਨ, ਜਰੂਰ ਲਿਖੋ। ਲੜਕੀਆਂ ਨੂੰ ਮੈਂ ਚੈਲਿੰਜ ਕਰਦਾ ਹਾਂ ਕਿ ਇਸ ਮਸਲੇ ਨੂੰ ਸੀਰਅਸ ਲੈਣ ਤੇ ਕੁੱਝ ਕਰਨ ਲਈ ਅੱਗੇ ਆਉਣ। ਉਹ ਪ੍ਰਣ ਕਰਨ ਕਿ ਕਿਸੇ ਵੀ ਮਰਦ ਜਾਂ ਔਰਤ ਨੂੰ ਅਜਿਹੇ ਘਟੀਆ ਮਾਨਸਕਿਤਾ ਵਾਲੇ ਨਸਲਵਾਦੀ ਚੁਟਕਲਿਆਂ ਨੂੰ ਨਾ ਸੁਣਨਗੀਆਂ ਤੇ ਸੁਨਾਣਗੀਆਂ? ਮਰਦਾਂ ਨੂੰ ਵੀ ਔਰਤਾਂ ਦੇ ਹੱਕਾਂ ਲਈ ਅਜਿਹੇ ਪ੍ਰਣ ਕਰਨ ਦੀ ਲੋੜ ਹੈ।

****************************************

ਪੰਜਾਬੀ ਗਾਇਕੀ ਵਿੱਚ ਲੱਚਰਤਾ, ਨਸ਼ੇ, ਹਿੰਸਾ ਤੇ ਨਸਲਵਾਦ ਖਿਲਾਫ ਠੋਸ ਮੁਹਿੰਮ ਸ਼ੁਰੂ ਕਰਨ ਦਾ ਐਲਾਨ!
ਕੈਲਗਰੀ: ਸਿਆਣਿਆਂ ਵਲੋਂ ਗੀਤ-ਸੰਗੀਤ ਨੂੰ ਰੂਹ ਦੀ ਖੁਰਾਕ ਕਿਹਾ ਗਿਆ ਹੈ ਤੇ ਹਰ ਕੋਈ ਚੰਗਾ ਗੀਤ-ਸੰਗੀਤ ਸੁਣਨ ਤਰਜ਼ੀਹ ਦਿੰਦਾ ਹੈ। ਪਰ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬੀ ਗਾਇਕੀ ਤੇ ਸੰਗੀਤ ਦਾ ਮਿਆਰ ਦਿਨੋ-ਦਿਨ ਡਿਗਦਾ ਜਾ ਰਿਹਾ ਹੈ। ਬੇਸ਼ਕ ਕੁਝ ਉਗਲਾਂ ਤੇ ਗਿਣੇ ਜਾਣ ਵਾਲੇ ਗਾਇਕ ਤੇ ਲੇਖਕ ਹਨ, ਜੋ ਚੰਗਾ ਗਾਉਂਦੇ ਜਾਂ ਲਿਖਦੇ ਹਨ, ਨਹੀਂ ਤਾਂ ਪੰਜਾਬੀ ਸੰਗੀਤ, ਜਿਥੇ ਸਾਜਾਂ ਦੇ ਸ਼ੋਰ ਤੋਂ ਵੱਧ ਕੁਝ ਨਹੀਂ ਰਿਹਾ, ਉਥੇ ਗੀਤਾਂ ਦੀ ਸ਼ਬਦਾਵਲੀ ਵੀ ਭੜੀ ਭੱਦੀ ਤੇ ਅਸ਼ਲੀਲ ਹੁੰਦੀ ਹੈ। ਪੰਜਾਬੀ ਗਾਇਕ ਤੇ ਲੇਖਕ ਸਭਿਆਚਾਰ ਦੇ ਨਾਮ ਤੇ ਲੱਚਰਤਾ ਅਤੇ ਅਸ਼ਲੀਲਤਾ ਫੈਲਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਜਿਥੇ ਪੰਜਾਬੀ ਗੀਤ ਜਾਤ-ਪਾਤੀ ਮਾਨਸਿਕਤਾ ਨੂੰ ਉਭਾਰ ਕੇ ਪੰਜਾਬ ਦੇ ਲੋਕਾਂ ਵਿੱਚ ਨਸਲਵਾਦ ਦੇ ਬੀਜ ਬੋ ਰਹੇ ਹਨ, ਉਥੇ ਇਸ ਨਾਲ ਪੰਜਾਬੀ ਨੌਜਵਾਨ ਪੀੜ੍ਹੀ ਨਸ਼ਿਆਂ ਤੇ ਹਿੰਸਾ ਵੱਲ ਵੀ ਧੱਕੀ ਜਾ ਰਹੀ ਹੈ। ਪੰਜਾਬੀ ਗੀਤਾਂ ਵਿਚੋਂ ਬਹੁਤ ਥੋੜੇ ਗੀਤ ਅਜਿਹੇ ਮਿਲਦੇ ਹਨ, ਜਿਨ੍ਹਾਂ ਵਿੱਚੋਂ ਤੁਹਾਨੂੰ ਚੰਗੀ ਸ਼ਾਇਰੀ ਜਾਂ ਸਾਡੇ ਸਭਿਆਚਾਰ ਤੇ ਵਿਰਸੇ ਦੀ ਕੋਈ ਝਲਕ ਮਿਲਦੀ ਹੋਵੇ, ਨਹੀਂ ਤਾਂ ਬਹੁਤੇ ਗੀਤਾਂ ਵਿੱਚ ਜੱਟਵਾਦ, ਸ਼ਰਾਬ, ਡਾਂਗਾਂ, ਰਫਲਾਂ, ਬੰਦੂਕਾਂ, ਔਰਤਾਂ ਖਿਲਾਫ ਘਟੀਆ ਸ਼ਬਦਾਵਲੀ ਹੀ ਮਿਲਦੀ ਹੈ। ਜਿਸਦੇ ਨਤੀਜੇ ਵਜੋਂ ਸਾਡੀ ਨੌਜਵਾਨੀ ਪੀੜ੍ਹੀ ਨਸ਼ਿਆਂ, ਗੈਂਗਵਾਰ, ਚੋਰੀਆਂ, ਡਕੈਤੀਆਂ, ਲੜਾਈਆਂ, ਬਲਾਤਕਾਰ ਆਦਿ ਵੱਲ ਉਲਾਰ ਹੋ ਰਹੀ ਹੈ। ਪੰਜਾਬੀ ਸਮਾਜ ਦਾ ਕਿਰਦਾਰ ਫੁਕਰਪੁਣੇ ਤੇ ਦਿਖਾਵੇਬਾਜੀ ਵਾਲਾ ਬਣਦਾ ਜਾ ਰਿਹਾ ਹੈ। ਅਜਿਹੇ ਵਿੱਚ ਪੰਜਾਬੀ ਸਭਿਆਚਾਰ ਦੀਆਂ ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਤੇ ਨੌਜਵਾਨੀ ਨੂੰ ਨਸ਼ਿਆਂ ਤੇ ਗੈਂਗਵਾਰ ਤੋਂ ਬਚਾਉਣ ਲਈ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਮੈਗਜ਼ੀਨ ਕੈਲਗਰੀ ਵਲੋਂ ਇਸ ਸਮਾਜ ਵਿਰੋਧੀ ਵਰਤਾਰੇ ਖਿਲਾਫ ਠੋਸ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਦੋਨਾਂ ਸੰਸਥਾਵਾਂ ਵਲੋਂ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਮਾਸਟਰ ਭਜਨ ਸਿੰਘ ਤੇ ਹਰਚਰਨ ਸਿੰਘ ਪਰਹਾਰ ਵਲੋਂ ਕਿਹਾ ਗਿਆ ਕਿ ਇਹ ਲੜਾਈ ਵੱਡੀ ਹੈ, ਜੋ ਕਿ ਸੁਸਾਇਟੀ ਦਾ ਭਲਾ ਚਾਹੁਣ ਵਾਲੇ ਸਾਰੇ ਵਿਅਕਤੀਆਂ ਤੇ ਸੰਸਥਾਵਾਂ ਦੇ ਸਹਿਯੋਗ ਤੋਂ ਬਿਨਾਂ ਨੇਪਰੇ ਨਹੀਂ ਚਾੜ੍ਹੀ ਜਾ ਸਕਦੀ। ਉਨ੍ਹਾਂ ਇਸ ਮੁਹਿੰਮ ਦੀ ਕਾਮਯਾਬੀ ਲਈ ਕੈਲਗਰੀ ਸਮੇਤ ਕਨੇਡਾ ਭਰ ਦੀਆਂ ਸਾਰੀਆਂ ਸਮਾਜਿਕ, ਸਾਹਿਤਕ, ਸਭਿਆਚਾਰਕ, ਰਾਜਨੀਤਕ ਤੇ ਧਾਰਮਿਕ ਸੰਸਥਾਵਾਂ ਨੂੰ ਸ਼ਾਮਿਲ ਹੋਣ ਖੁੱਲ੍ਹਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਨਾਲ ਸਾਥ ਦੇਣ ਵਾਲੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਬਹੁਤ ਜਲਦੀ ਕੋਈ ਠੋਸ ਪ੍ਰੋਗਰਾਮ ਉਲੀਕਿਆ ਜਾਵੇਗਾ ਤਾਂ ਕਿ ਅਗਲੇ ਕੁਝ ਮਹੀਨਿਆਂ ਬਾਅਦ ਪੰਜਾਬੀ ਸਭਿਆਚਾਰ ਅਤੇ ਮਾਂ ਬੋਲੀ ਦੀ ਸੇਵਾ ਦੇ ਨਾਮ ਤੇ ਪਰਿਵਾਰਕ ਸ਼ੋਆਂ ਦੇ ਨਾਮ ਹੇਠ ਲੱਚਰਤਾ, ਨਸ਼ੇ, ਹਿੰਸਾ, ਜਾਤੀਵਾਦ ਫੈਲਾ ਰਹੇ ਗਾਇਕਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਸ਼ੋਅ ਕਰਾਉਣ ਵਾਲੇ ਪ੍ਰਮੋਟਰਾਂ ਤੇ ਸਪੌਂਸਰ ਕਰਨ ਵਾਲੇ ਬਿਜਨੈਸਮੈਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬੀ ਸਭਿਆਚਾਰ ਤੇ ਮਾਂ ਬੋਲੀ ਪੰਜਾਬੀ ਨੂੰ ਤਬਾਹ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ ਵਿੱਚ ਧਕੇਲ ਰਹੇ ਅਜਿਹੇ ਸਮਾਜ ਵਿਰੋਧੀ ਅਖੌਤੀ ਕਲਾਕਾਰਾਂ ਨੂੰ ਪ੍ਰੋਮੋਟ ਨਾ ਕਰਨ। ਆਪਣੇ ਬਿਆਨ ਵਿੱਚ ਉਨ੍ਹਾਂ ਸੰਕੇਤ ਦਿੱਤਾ ਕਿ ਜਲਦ ਹੀ ਸੁਬਾਈ ਤੇ ਫੈਡਰਲ ਸਰਕਾਰਾਂ ਨਾਲ ਸੰਪਰਕ ਕਰਕੇ ਵਿਜ਼ਟਰ ਵੀਜੇ ਤੇ ਆ ਕੇ ਗੈਰ ਕਨੂੰਨੀ ਢੰਗ ਨਾਲ ਲੱਖਾਂ ਡਾਲਰਾਂ ਇਕੱਠੇ ਕਰਕੇ ਲਿਜਾਣ ਵਾਲੇ ਇਨ੍ਹਾਂ ਅਖੌਤੀ ਮਾਂ ਬੋਲੀ ਤੇ ਸਭਿਆਚਾਰ ਦੇ ਸੇਵਕਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਬੱਚਿਆਂ ਨੂੰ ਗਿੱਧਾ ਭੰਗੜਾ ਸਿਖਾ ਰਹੇ ਗਰੁੱਪਾਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਸਾਫ ਸੁਥਰੀ ਤੇ ਸਭਿਆਚਾਰਕ ਗਾਇਕੀ ਵਾਲੇ ਗੀਤਾਂ ਤੇ ਹੀ ਭੰਗੜਾ ਗਿੱਧਾ ਪਵਾਉਣ ਤਾਂ ਕਿ ਸਾਡੇ ਬੱਚੇ ਅਸਲੀ ਪੰਜਾਬੀ ਸਭਿਆਚਾਰ ਨਾਲ ਜੁੜ ਸਕਣ। ਉਨ੍ਹਾਂ ਇਸ ਮੁਹਿੰਮ ਦਾ ਹੋਰ ਵਿਸਥਾਰ ਕਰਦੇ ਹੋਏ ਕਿਹਾ ਕਿ ਪੰਜਾਬੀ ਦੇ ਰੇਡੀਉ ਜਾਂ ਟੀਵੀ ਚੈਨਲਾਂ ਨੂੰ ਅਜਿਹੇ ਲੱਚਰ ਗਾਇਕਾਂ ਤੇ ਉਨ੍ਹਾਂ ਦੇ ਗੀਤਾਂ ਨੂੰ ਪ੍ਰੋਮੋਟ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਹ ਪੁੱਛਣ ਤੇ ਕਿ ਜੇ ਇਲੈਕਟਰੌਨਿਕ ਮੀਡੀਆ, ਅਜਿਹਾ ਕਰਨ ਤੋਂ ਨਹੀਂ ਰੁਕਦਾ ਤਾਂ ਕੀ ਕਾਰਵਾਈ ਕੀਤੀ ਜਾਵੇਗੀ, ਦੇ ਜਵਾਬ ਵਿੱਚ ਬੁਲਾਰਿਆਂ ਨੇ ਕਿਹਾ ਕਿ ਇਸ ਸਬੰਧੀ ਸੀ ਆਰ ਟੀ ਸੀ ਕੋਲ ਅਜਿਹੇ ਚੈਨਲਾਂ ਦੀ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਪਰਿਵਾਰਕ ਪਾਰਟੀਆਂ ਜਾਂ ਪਬਲਿਕ ਫੰਕਸ਼ਨਾਂ ਵਿੱਚ, ਜਿਥੇ ਬੱਚਿਆਂ ਸਮੇਤ ਹਰ ਵਰਗ ਦੇ ਲੋਕ ਸ਼ਾਮਿਲ ਹੁੰਦੇ ਹਨ, ਉਥੇ ਲੱਚਰ, ਨਸ਼ੇ ਤੇ ਜਾਤ-ਪਾਤ ਨੂੰ ਉਤਸ਼ਾਹਤ ਕਰਨ ਵਾਲੇ ਗੀਤਾਂ ਨੂੰ ਵਜਾਉਣ ਤੋਂ ਗੁਰੇਜ ਕਰਨ ਦੀ ਸਲਾਹ ਦਿੱਤੀ। ਅਖੀਰ ਵਿੱਚ ਸਭ ਨੂੰ ਇਸ ਮੁਹਿੰਮ ਵਿੱਚ ਸ਼ਾਮਿਲ ਹੋਣ, ਸਹਿਯੋਗ ਕਰਨ ਤੇ ਵਲੰਟੀਅਰ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ। ਲੱਚਰ ਤੇ ਨਸਲਵਾਦੀ, ਗਾਇਕੀ ਤੇ ਗਾਇਕਾਂ ਖਿਲਾਫ ਮੁਹਿੰਮ ਵਿੱਚ ਕਿਸੇ ਤਰ੍ਹਾਂ ਦਾ ਸਹਿਯੋਗ ਕਰਨ ਲਈ ਤੁਸੀਂ ਮਾਸਟਰ ਭਜਨ ਸਿੰਘ ਨਾਲ 403-455-4220 ਅਤੇ ਹਰਚਰਨ ਸਿੰਘ ਪਰਹਾਰ ਨਾਲ 403-681-8689 ਜਾਂ
[email protected] ਤੇ ਸੰਪਰਕ ਕਰ ਸਕਦੇ ਹੋ।


01/28/18
ਤੱਤ ਗੁਰਮਤਿ ਪਰਿਵਾਰ

ਭਾਈ ਰਣਜੀਤ ਸਿੰਘ ਜੀ ਢੱਢਰੀਆਂ ਵਲੋਂ ਜਵਾਬਦੇਹੀ ਨੂੰ ਫਰਜ਼ ਸਮਝਣਾ ਸਲਾਹੁਣਯੋਗ ਫੈਸਲਾ

2-3 ਦਿਨ ਪਹਿਲਾਂ ਭਾਈ ਰਣਜੀਤ ਸਿੰਘ ਜੀ ਢੱਢਰੀਆਂ ਵਾਲਿਆਂ ਨੇ ਆਪਣੇ ਇਕ ਦੀਵਾਨ ਵਿਚ ਇਹ ਕਿਹਾ ਕਿ ਉਹ ਕੁਝ ਦਿਨ ਬਾਅਦ ਜਾਗਰੂਕ ਸੱਜਣਾਂ ਵਲੋਂ ਉਨ੍ਹਾਂ ਸੰਬੰਧੀ ਉਠਾਏ ਜਾ ਰਹੇ ਸਵਾਲਾਂ ਦੇ ਜਵਾਬ ਖੁੱਲ ਕੇ ਦੇਣਗੇ। ਇਹ ਇਕ ਬਹੁਤ ਵਧੀਆ ਪਹੁੰਚ ਹੈ। ਕਿਸੇ ਵੀ ਲੀਡਰ ਜਾਂ ਪ੍ਰਚਾਰਕ ਵਿਚ ਜਵਾਬਦੇਹੀ ਦੀ ਜਿੰਮੇਵਾਰੀ ਨੂੰ ਸਮਝਣਾ ਇਕ ਬਹੁਤ ਵੱਡਾ ਗੁਣ ਹੁੰਦਾ ਹੈ। ਪਰ ਅਫਸੋਸ ਜ਼ਿਆਦਾਤਰ ਪ੍ਰਚਾਰਕ/ਲੀਡਰ ਆਦਿ ਜਵਾਬਦੇਹੀ ਨੂੰ ਬੇਲੋੜਾ ਸਮਝਦੇ ਹਨ ਅਤੇ ਆਪਣੇ ਪ੍ਰਤੀ ਆਲੋਚਣਾ/ਵਿਰੋਧ ਹੇਠ ਉਠਾਏ ਜਾਂਦੇ ਸਵਾਲਾਂ ਬਾਰੇ ਚੁੱਪੀ ਧਾਰ ਲੈਂਦੇ ਹਨ। ਜਾਗਰੂਕ ਕਹਾਉਂਦੇ ਤਬਕੇ ਵਿਚਲੇ ਬਹੁਤੇ ਪ੍ਰਚਾਰਕ/ਵਿਦਵਾਨ ਜਿਵੇਂ ਪ੍ਰੋ. ਦਰਸ਼ਨ ਸਿੰਘ ਜੀ, ਪ੍ਰੋ. ਸਰਬਜੀਤ ਸਿੰਘ ਜੀ ਧੁੰਦਾ, ਭਾਈ ਪੰਥਪ੍ਰੀਤ ਸਿੰਘ ਆਦਿ ਐਸੀ ਜਵਾਬਦੇਹੀ ਤੋਂ ਆਮ ਮੁਨਕਰ ਹੀ ਹੁੰਦੇ ਰਹੇ ਹਨ। ਹਾਂ, ਉਨ੍ਹਾਂ ਬਾਰੇ ਐਸੀ ਕੋਈ ਆਲੋਚਣਾ ਸਾਹਮਣੇ ਆਉਣ ਤੇ ਉਨ੍ਹਾਂ ਦੇ ‘ਸ਼ਰਧਾਲੂ’ ਮੈਦਾਨ ਵਿਚ ਆ ਕੇ ਖੌਰੂ ਪਾਉਣ ਲਗ ਪੈਂਦੇ ਹਨ, ਪਰ ਉਹ ਵਿਦਵਾਨ/ਪ੍ਰਚਾਰਕ ਸੱਜਣ ਆਪ ਘੱਟ ਹੀ ਕਿਸੇ ਆਲੋਚਣਾ ਦਾ ਜਵਾਬ ਦਿੰਦੇ ਹਨ।

ਐਸੇ ਮਾਹੌਲ ਵਿਚ ਭਾਈ ਰਣਜੀਤ ਸਿੰਘ ਜੀ ਦਾ ਜਵਾਬਦੇਹੀ ਦੇ ਫਰਜ਼ ਨੂੰ ਸਮਝ ਕੇ ਆਪਣਾ ਪੱਖ ਲੋਕਾਂ ਸਾਹਮਣੇ ਰੱਖਣ ਦਾ ਫੈਸਲਾ ਬਹੁਤ ਹੀ ਕਾਬਿਲੇ ਤਾਰੀਫ ਹੈ। ਜਿਹੜਾ ਪ੍ਰਚਾਰਕ/ਵਿਦਵਾਨ/ਲੀਡਰ ਜਵਾਬਦੇਹੀ ਤੋਂ ਮੁਨਕਰ ਹੋ ਜਾਵੇ ਉਸ ਵਿਚ ਹਉਮੈ ਅਤੇ ਤਾਨਾਸ਼ਾਹੀ ਦੀ ਮੈਲ ਭਰ ਜਾਣ ਦੀ ਰੁੱਚੀ ਬਹੁਤ ਹੋ ਜਾਂਦੀ ਹੈ, ਜੋ ਉਸਦੇ ਅਤੇ ਸਮਾਜ ਦੇ ਭਵਿੱਖ ਲਈ ਨੁਕਸਾਨਦੇਹ ਸਾਬਿਤ ਹੁੰਦੀ ਹੈ।

ਜਵਾਬਦੇਹੀ ਦਾ ਫਰਜ਼ ਸਮਝਦਿਆਂ, ਆਪਣੀ ਆਲੋਚਣਾ ਬਾਰੇ ਆਪਣਾ ਪੱਖ ਰੱਖਣ ਵੇਲੇ ਇਹ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ ਕਿ ਉਹ ਕਿਹੜੇ ਸਵਾਲ ਹਨ ਜੋ ਅਹਿਮ ਅਤੇ ਮਜ਼ਬੂਤ ਹਨ ਅਤੇ ਜਿਹਨਾਂ ਬਾਰੇ ਆਪਣਾ ਪੱਖ ਰੱਖਣਾ ਜ਼ਿਆਦਾ ਜ਼ਰੂਰੀ ਹੈ। ਐਸੇ ਸਵਾਲ ਸਮਾਜ ਅਤੇ ਸਿਧਾਂਤ ਨਾਲ ਜੁੜੇ ਹੁੰਦੇ ਹਨ। ਕੁਝ ਬੇਲੋੜੇ ਸਵਾਲਾਂ ਨੂੰ ਅਣਗੌਲਿਆਂ ਵੀ ਕੀਤਾ ਜਾ ਸਕਦਾ ਹੈ।

ਆਪਣੇ ਪਿੱਛਲੇ ਬਿਆਨ ਵਿਚ ਰਣਜੀਤ ਸਿੰਘ ਜੀ ਨੇ ‘ਗਰੀਨ ਕਾਰਡ’ ਅਪਲਾਈ ਕਰਨ ਬਾਰੇ ਜ਼ਿਕਰ ਕਰਦੀ ਖਬਰ ਬਾਰੇ ਆਪਣਾ ਕੁਝ ਪੱਖ ਰੱਖਿਆ। ਇਹ ਸਵਾਲ ਇਤਨਾ ਮਹੱਤਵਪੂਰਨ ਨਹੀਂ। ਕਿਸੇ ਦੇਸ਼ ਦਾ ‘ਗਰੀਨ ਕਾਰਡ’ ਅਪਲਾਈ ਕਰਨਾ/ਕਰਵਾਉਣਾ ਕੋਈ ਗੁਨਾਹ ਨਹੀਂ ਹੈ ਅਤੇ ਨਾ ਹੀ ਗੁਰਮਤਿ ਦੇ ਖਿਲਾਫ ਹੈ। ਸੋ ਜੇ ਰਣਜੀਤ ਸਿੰਘ ਜੀ ਨੇ ਐਸਾ ਕੀਤਾ ਵੀ ਹੈ ਤੇ ਇਸ ਵਿਚ ਕੀ ਗਲਤ ਹੈ। ਇਹ ਸਵਾਲ ਚੁੱਕਣਾ ਹੀ ਆਪਣੇ ਆਪ ਵਿਚ ਹਲਕੇ ਵਿਰੋਧ ਤੋਂ ਇਲਾਵਾ ਕੁਝ ਨਹੀਂ। ਇਸੇ ਤਰਾਂ ਵਿਆਹ ਕਿਉਂ ਨਹੀਂ ਕਰਵਾਇਆ ਆਦਿ ਕੁਝ ਨਿੱਜੀ ਕਿਸਮ ਦੇ ਸਵਾਲ ਵੀ ਬੇਲੋੜੇ ਅਤੇ ਬਚਕਾਨੇ ਹਨ। ਜਿਹੜੇ ਵੀ ਸੱਜਣ ਐਸੇ ਸਵਾਲ ਸਾਹਮਣੇ ਲਿਆ ਰਹੇ ਹਨ ਉਹ ਜਾਂ ਤਾਂ ਗੁਰਮਤਿ ਦੀ ਸਮਝ ਤੋਂ ਕੋਰੇ ਹਨ ਜਾਂ ਵਿਰੋਧ ਲਈ ਕਿਸੇ ਵੀ ਨਿਵਾਣ ਤੱਕ ਚਲੇ ਜਾਣ ਨੂੰ ਕਾਹਲੇ ਪਏ ਲਗਦੇ ਹਨ। ਪੰਥ ਦੇ ਜਾਗਰੂਕ ਮੰਨੇ ਜਾਂਦੇ ਤਬਕੇ (ਰੇਡਿਉ ਸਿੰਘ ਨਾਦ, ਖਾਲਸਾ ਨਿਉਜ਼, ਪ੍ਰਭਦੀਪ ਸਿੰਘ ਜੀ, ਬਲਰਾਜ ਸਿੰਘ ਜੀ ਆਦਿ) ਵਲੋਂ ਸੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਭਾਈ ਰਣਜੀਤ ਸਿੰਘ ਜੀ ਦਾ ਕੀਤਾ ਜਾ ਰਿਹਾ ਵਿਰੋਧ ਬਹੁਤ ਹੀ ਹਲਕੇ ਪੱਧਰ ਤੇ ਪਹੁੰਚ ਚੁੱਕਾ ਹੈ। ਇਨ੍ਹਾਂ ਨਾਲ ਹੀ ਇਸ ਧੜੇ ਵਲੋਂ ਟੀਮ ਰੇਡਿਉ ਵਿਰਸਾ ਦੀ ਵਿਰੋਧਤਾ ਵੀ ਬਹੁਤ ਗਿਰੇ ਹੋਏ ਪੱਧਰ ਤੱਕ ਪਹੁੰਚ ਚੁੱਕੀ ਹੈ। ਐਸੇ ਹੀ ਇਕ ਸੱਜਣ ‘ਕੁਲਵੰਤ ਸਿੰਘ’ ਨੇ ਵੀਰ ਹਰਨੇਕ ਸਿੰਘ ਜੀ ਦੀ ਬੇਟੀ ਨੂੰ ਲੈ ਕੇ ਜੈਸੇ ਕਮੈਂਟ ‘ਫੇਸਬੁਕ’ ਤੇ ਕੀਤੇ ਹਨ ਉਹ ਕੁਲਵੰਤ ਸਿੰਘ ਜੀ ਦੀ ਮਾਨਸਿਕਤਾ ਦਾ ਦੀਵਾਲੀਆਪਨ ਹੀ ਦਰਸਾਉਂਦੇ ਹਨ। ਐਸੇ ਇੰਸਾਨ ਨੂੰ ਤਾਂ ‘ਇੰਸਾਨ’ ਕਹਾਉਣ ਦਾ ਕੋਈ ਹੱਕ ਹੀ ਨਹੀਂ ਰਹਿ ਜਾਂਦਾ। ਇਹ ਸਿਰਫ ਇਕ ਉਦਾਰਹਨ ਹੈ, ਐਸਾ ‘ਗੰਦ ਖਿਲਾਰ’ ਪਾਉਣ ਵਾਲੇ ਸੋਸ਼ਲ ਮੀਡੀਆ ਤੇ ਅਨੇਕਾਂ ਹਨ।

ਦੂਜੀ ਤਰਫ, ਟੀਮ ਰੇਡਿਉ ਵਿਰਸਾ ਅਤੇ ਉਨ੍ਹਾਂ ਦੇ ਅੰਨ੍ਹੇ ਸਮਰਥਕਾਂ ਵਲੋਂ ਕੀਤੀ ਜਾ ਰਹੇ ਵਿਰੋਧ ਦਾ ਪੱਧਰ ਵੀ ਬਹੁਤਾ ਚੰਗਾ ਨਹੀਂ ਹੈ। ਜਵਾਬਦੇਹੀ ਤੋਂ ਮੁਨਕਰ ਹੋਣਾ ਉਨ੍ਹਾਂ ਨੂੰ ਇਕ ਗੁਣ ਜਾਪਦੀ ਹੈ। ਬੇਲੋੜੀ ਸ਼ਖਸੀਅਤ ਪ੍ਰਸਤੀ ਨੇ ‘ਪੁਨਰਜਾਗਰਨ ਲਹਿਰ’ ਦਾ ਪਹਿਲਾਂ ਵੀ ਨੁਕਸਾਨ ਹੀ ਕੀਤਾ ਹੈ, ਭਵਿੱਖ ਵਿਚ ਵੀ ਨੁਕਸਾਨ ਹੀ ਕਰੇਗੀ।

ਗੱਲ ਚਲ ਰਹੀ ਸੀ ਰਣਜੀਤ ਸਿੰਘ ਜੀ ਦੀ ਜਵਾਬਦੇਹੀ ਬਾਰੇ ਚੰਗੇ ਫੈਸਲੇ ਦੀ। ਸਾਡੀ ਸਮਝ ਅਨੁਸਾਰ ਰਣਜੀਤ ਸਿੰਘ ਜੀ ਨੂੰ ਇਨ੍ਹਾਂ ਮਹੱਤਵਪੂਰਨ ਸਵਾਲਾਂ ਬਾਰੇ ਆਪਣੇ ਆਉਣ ਵਾਲੇ ਬਿਆਨ ਵਿਚ ਪੱਖ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੇ ਦੁਬਾਰਾ ਇਹ ਇਲਜ਼ਾਮ ਨਾ ਲਗੇ ਕਿ ਉਹ ਇਨ੍ਹਾਂ ਸਵਾਲਾਂ ਤੋਂ ਕੰਨੀ ਕਤਰਾ ਗਏ।

1. ਆਪ ਜੀ ਦਾ ਮਿਸ਼ਨ/ਟੀਚਾ ਕੀ ਹੈ? ਇਸ ਬਾਰੇ ਖੁੱਲ ਕੇ ਸਪਸ਼ਟ ਕਰੋ।

2. ਜੇ ਆਪ ਜੀ ਦੀ ਸਮਝ ਅਨੁਸਾਰ ਸੂਰਜ ਪ੍ਰਕਾਸ਼ ਆਦਿ ਲਿਖਤਾਂ ਗੁਰਮਤਿ ਵਿਰੋਧੀ ਅਤੇ ਨਾਨਕ ਸਰੂਪਾਂ ਨੂੰ ਬਦਨਾਮ ਕਰਨ ਵਾਲੀਆਂ ਹਨ ਤਾਂ ਅਖੌਤੀ ਦਸਮ ਗ੍ਰੰਥ (ਅਸਲ ਨਾਂ ਬਚਿਤ੍ਰ ਨਾਟਕ) ਕਿਵੇਂ ਠੀਕ ਹੈ? ਕੀ ਉਹ ਨਾਨਕ ਸਰੂਪਾਂ (ਖਾਸਕਰ ਦਸ਼ਮੇਸ਼ ਜੀ ਨੂੰ) ਨੂੰ ਬਦਨਾਮ ਕਰਨ ਵਾਲਾ ਨਹੀਂ ? ਕੀ ਤੁਹਾਡੇ ਵਲੋਂ ਪ੍ਰੋ. ਦਰਸ਼ਨ ਸਿੰਘ ਜੀ ਦਾ ਹਲਕਾ ਵਿਰੋਧ ਕਰਦੇ ਹੋਏ ਇਸ ਗ੍ਰੰਥ ਦਾ ਸਮਰਥਨ ਕਰਨਾ ਵੱਡੀ ਗਲਤੀ ਨਹੀਂ ਸੀ? ਤੁਹਾਡੇ ਵਲੋਂ ਤੁਹਾਡੇ ਸਾਥੀ ਭੁਪਿੰਦਰ ਸਿੰਘ ਜੀ ਦੇ ਕਤਲ ਤੋਂ ਬਾਅਦ ਇਕ ਵੀਡੀਉ ਵਿਚ ਇਹ ਕਹਿਣਾ ਕਿ ਕੁਝ ਸੱਜਣ ਮੈਨੂੰ ਦਸਮ ਗ੍ਰੰਥ ਦਾ ਵਿਰੋਧੀ ਸਾਬਿਤ ਕਰਕੇ ਪੰਥ ਵਿਰੋਧੀ ਦਰਸਾਉਣਾ ਚਾਹੁੰਦੇ ਹਨ, ਗਲਤ ਨਹੀਂ ਸੀ? ਕੀ ਤੁਹਾਡੇ ਅਨੁਸਾਰ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲਾ ਹਰ ਸ਼ਖਸ ‘ਪੰਥ ਵਿਰੋਧੀ’ ਹੁੰਦਾ ਹੈ? ‘ਸੌੋ ਗੱਲਾਂ ਦੀ ਇਕ ਗੱਲ’, ਜੇ ਤੂਸੀ ਦਸਮ ਗ੍ਰੰਥ ਨੂੰ ਸਹੀ ਮੰਨਦੇ ਹੋ ਤਾਂ ਖੁੱਲ ਕੇ ਇਸ ਦੇ ਹੱਕ ਵਿਚ ਬਿਆਨ ਦੇਵੋ ਤਾਂਕਿ ਤੁਹਾਡੇ ਇਸ ਸਟੈਂਡ ਬਾਰੇ ਅੱਗੇ ਤੁਹਾਡੇ ਨਾਲ ਸੰਵਾਦ ਰਚਾਇਆ ਜਾ ਸਕੇ। ਦੂਜੀ ਤਰਫ, ਜੇ ਤੂਸੀ ਦਸਮ ਗ੍ਰੰਥ ਨੂੰ ਗਲਤ ਮੰਨਦੇ ਹੋ ਤਾਂ ਉਸ ਬਾਰੇ ਖੁੱਲ ਕੇ ਬਿਆਨ ਦੇਵੋ ਤਾਂ ਕਿ ਇਸ ਸੰਬੰਧੀ ਤੁਹਾਡੇ ਤੇ ਲਗਦੇ ‘ਦੁਬਿਧਾ’ ਦੇ ਇਲਜ਼ਾਮ ਗਲਤ ਸਾਬਿਤ ਹੋ ਸਕਣ।

3. ਕੀ ਪ੍ਰਚਲਿਤ ਸਿੱਖ ਰਹਿਤ ਮਰਿਯਾਦਾ ਜਾਂ ਪੰਥ ਪ੍ਰਵਾਨਿਕਤਾ ਤੁਹਾਡੇ ਲਈ ‘ਗੁਰਬਾਣੀ ਸੇਧ’ ਤੋਂ ਵੱਧ ਮਾਇਨੇ ਰੱਖਦੀ ਹੈ? ਸਪਸ਼ਟ ਕਰੋ ਹਾਂ ਜਾਂ ਨਹੀਂ? ਜੇ ਹਾਂ, ਤਾਂ ਇਨ੍ਹਾਂ ਵਿਚਲੀਆਂ ਗੁਰਮਤਿ ਵਿਰੋਧੀ ਗੱਲਾਂ ਨੂੰ ਮੰਨਣਾ ਕਿਵੇਂ ਜ਼ਾਇਜ ਹੈ?

4. ਤੂਸੀ ਆਪਣੇ ਦੀਵਾਨਾਂ ਵਿਚ ਇਹ ਸਹੀ ਪ੍ਰਚਾਰ ਕਰ ਰਹੇ ਹੋ ਕਿ ‘ਸ਼ਰੀਰ/ਦੇਹ ਗੁਰੂ ਨਹੀਂ, ਗਿਆਨ ਗੁਰੂ ਹੁੰਦਾ ਹੈ’। ਇਹੀ ਪ੍ਰਚਾਰ ਬਹੁਤ ਸਮੇਂ ਤੋਂ ਅਨੇਕਾਂ ਜਾਗਰੂਕ ਕਹਾਉਂਦੇ ਪ੍ਰਚਾਰਕ ਕਰੀ ਜਾ ਰਹੇ ਹਨ। ਪਰ ਫੇਰ ਤੁਸੀ ਆਪ ਹੀ (ਪਹਿਲਿਆਂ ਵਾਂਗੂ) ਨਾਨਕ ਸਰੂਪਾਂ ਨਾਲ ‘ਗੁਰੂ’ ਵਿਸ਼ੇਸ਼ਨ ਲਾਈ ਜਾ ਰਹੇ ਹੋ। ਸ੍ਰੀ ਚੰਦ ਜੀ ਨੂੰ ‘ਗੁਰੂ ਪੁਤਰ’ ਕਹਿਨਾ, ਇਕ ਰਸਮ ( ਅੰਮ੍ਰਿਤ ਛੱਕਨਾ) ਪੂਰੀ ਕਰਨ ਲੈਣ ਵਾਲਿਆਂ ਨੂੰ ‘ਗੁਰੂ ਵਾਲੇ’ ਹੋਣ ਦਾ ਸਰਟੀਫਿਕੇਟ ਦੇਣਾ ਕਿਵੇਂ ਸਹੀ ਹੈ? ਕੀ ਗਿਆਨ ਦਾ ਕੋਈ ਬਿੰਦੀ ਪੁੱਤਰ ਵੀ ਹੁੰਦਾ ਹੈ? ਖਾਸਕਰ ਸ੍ਰੀ ਚੰਦ ਜੀ ਵਰਗਿਆਂ ਨੂੰ ਤਾਂ ‘ਗਿਆਨ ਦਾ ਪੁੱਤਰ’ ਕਿਸੇ ਤਰੀਕੇ ਨਾਲ ਨਹੀਂ ਮੰਨਿਆ ਜਾ ਸਕਦਾ। ਇਸ ਸੰਬੰਧੀ ਭੰਬਲਪੂਸਾ ਕਦ ਤੱਕ ਜ਼ਾਰੀ ਰਹਿਣਾ ਹੈ।

5. ਕਿਸੇ ਵੀ ਸੱਜਣ ਜਾਂ ਧਿਰ ਨਾਲ ਨੇੜਤਾ ਹੋਣਾ ਜਾਂ ਰੱਖਣਾ ਕੋਈ ਗਲਤ ਗੱਲ ਨਹੀਂ ਹੈ। ਪਰ ਉਸ ਨੇੜਤਾ/ਸਾਂਝ ਨੂੰ ਛੁਪਾ ਕੇ ਰੱਖਣਾ ਜਾਂ ਉਸ ਤੋਂ ਮੁਨਕਰ ਹੋ ਜਾਣਾ ਗਲਤ ਜਾਂ ਬੇਈਮਾਨੀ ਕਿਹਾ ਜਾ ਸਕਦਾ ਹੈ। ਤੁਹਾਡੇ ਤਾਜ਼ਾ ਸਾਹਮਣੇ ਆ ਰਹੇ ਵਿਰੋਧ ਵਿਚੋਂ ਇਹ ਨੁਕਤਾ ਪਤਾ ਚਲਿਆ ਹੈ ਕਿ ਤੂਸੀ ਪਿਛਲੇ ਸਮੇਂ ਵਿਚ (ਖਾਸਕਰ ਬਾਹਰਲੇ ਦੇਸ਼ਾਂ ਵਿਚ) ਟੀਮ ਰੇਡਿਉ ਵਿਰਸਾ ਨਾਲ ਕਿਸੇ ਨੇੜਤਾ/ਸੰਬੰਧ ਨੂੰ ਖਾਰਿਜ਼ ਕਰਦੇ ਰਹੇ ਹੋ। ਇਲਜ਼ਾਮਾਂ ਅਨੁਸਾਰ ‘ਮੋਗਾ ਵਾਲੇ ਏਕਤਾ ਕਾਂਡ’ ਵਿਚ ਤੂਸੀ ਟੀਮ ਵਿਰਸਾ (ਹਰਨੇਕ ਸਿੰਘ ਜੀ) ਨੂੰ ਇਕ ਧਿਰ ਬਣਾਉਣ ਦੀ ਜ਼ਿੱਦ ਕੀਤੀ (ਜੋ ਬਿਨਾ ਨੇੜਤਾ ਸੰਭਵ ਨਹੀਂ ਲਗਦੀ)। ਇਸ ਬਾਰੇ ਤੁਹਾਡਾ ਕੀ ਸਟੈਂਡ ਹੈ, ਪੂਰੀ ਤਰਾਂ ਸਪਸ਼ਟ ਕਰੋ ਜੀ। ਪਰਿਵਾਰ ਇਨ੍ਹਾਂ ਏਕਤਾ ਯਤਨਾਂ ਨੂੰ ਸਹੀ ਨਹੀਂ ਮੰਨਦਾ ਅਤੇ ਨਾ ਹੀ ਤੁਹਾਡੀ ਟੀਮ ਵਿਰਸਾ ਨਾਲ ਨੇੜਤਾ ਨੂੰ ਗਲਤ ਮੰਨਦਾ ਹਾਂ (ਅਗਰ ਹੈ ਤਾਂ) ਪਰ ਇਸ ਬਾਰੇ ਸਪਸ਼ਟ ਕਰਨਾ ਬਹੁਤ ਜ਼ਰੂਰੀ ਹੈ।

6. ਤੂਸੀ ਆਪਣੇ ਦੀਵਾਨਾਂ ਵਿਚ ਕਈਂ ਵਾਰ ਕੁਝ ਗਲਤ ਮਾਨਤਾਵਾਂ ਬਾਰੇ ਖੁੱਲ ਕੇ ਚੰਗਾ ਬਿਆਨ ਦੇਂਦੇ ਹੋ, ਪਰ ਕੁਝ ਵਿਰੋਧ ਸਾਹਮਣੇ ਆਉਣ ਤੇ ਸਮਝੌਤਾਵਾਦੀ ਰੁੱਖ ਅਪਣਾ ਲੈਂਦੇ ਹੋ। ਇਕ ਮਿਸਾਲ ਸਾਂਝੀ ਕਰਦੇ ਹਾਂ। ਤੁਸੀ ਕਿਸੇ ਸਮਾਗਮ ਵਿਚ ਕੁਝ ਇਸ ਤਰਾਂ ਕਿਹਾ ਕਿ ‘ਦਰਬਾਰ ਸਾਹਿਬ’ ਤੋਂ ‘ਪਾਣੀ ਨਹੀਂ, ਬਾਣੀ ਲਿਆਉ’। ਪਰ ਜਦੋਂ ਵਿਰੋਧ ਹੋਇਆ ਤਾਂ ਤੁਸੀ ਕੁਝ ਇਸ ਤਰਾਂ ਕਹਿ ਦਿਤਾ ਕਿ ਮੈਂ ਪਾਣੀ ਲਿਆਉਣ ਤੋਂ ਕਦੋਂ ਮਨਾ ਕੀਤਾ? ਮੈ ਤਾਂ ਕਿਹਾ ਸੀ ਕਿ ‘ਪਾਣੀ ਵੀ ਲਿਆਉ ਤੇ ਬਾਣੀ ਵੀ’। ਕੀ ਇਹ ਪਹੁੰਚ ਸਹੀ ਹੈ?

ਕੁਝ ਮੂਲ ਨੁਕਤੇ ਐਸੇ ਵੀ ਹਨ ਜਿਨ੍ਹਾਂ ਬਾਰੇ ਰਣਜੀਤ ਸਿੰਘ ਜੀ ਨੇ ਹੁਣ ਤੱਕ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਬਾਰੇ ਅਸੀਂ ਉਨ੍ਹਾਂ ਨਾਲ ਬੈਠ ਕੇ ਹੀ ਵਿਚਾਰ ਕਰਨਾ ਚਾਹਵਾਂਗੇ, ਜਦੋਂ ਸਮਾਂ ਬਣਿਆ ਜਾਂ ਉਨ੍ਹਾਂ ਨੇ ਸਹਿਮਤੀ ਦਰਸਾਈ।

ਆਸ ਹੈ ਭਾਈ ਰਣਜੀਤ ਸਿੰਘ ਜੀ ਆਪਣੇ ਸਾਹਮਣੇ ਆਉਣ ਵਾਲੇ ਜਵਾਬ ਵਿਚ ਉਪਰੋਕਤ ਨੁਕਤਿਆਂ ਤੇ ਆਪਣਾ ਪੱਖ ਜ਼ਰੂਰ ਪੇਸ਼ ਕਰਨਗੇ। ਨਾਲ ਹੀ ਉਨ੍ਹਾਂ ਦੇ ਸਮਰਥਕ ਸੱਜਣਾਂ ਨੂੰ ਬੇਨਤੀ ਹੈ ਕਿ ਜਦੋਂ ਉਹ ਆਪਣਾ ਜਵਾਬ ਦੇਣ ਉਸ ਵੀਡੀਉ ਦਾ ਲਿੰਕ ਜਾਂ ਪੂਰਾ ਵੀਡੀਉ ਸਾਨੂੰ ਭੇਜ ਦੇਣ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
25 ਜਨਵਰੀ 2018
ਸੰਪਰਕ 9419126791


01/28/18
ਹਰਪਾਲ ਸਿੰਘ ਫਿਰੋਜ਼ਪੁਰੀਆ

ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ ।√ ਯੇ ਯਾਦ ਰਖੈ ਹਮਰੀ ਗੁਰਿਆਈ । ?
ਰਾਧਾ ਸੁਆਮੀ, ਸਿਰਸੇ ਵਾਲੇ, ਆਸ਼ੋਤੋਸ਼ ਨੂਰਮਹਿਲੀਏ, ਭਨਿਆਰੇ ਵਾਲੇ, ਨਿਰੰਕਾਰੀਆਂ, ਮਸਤਾਂ, ਪੀਰਾਂ ਤੇ ਜਠੇਰਿਆਂ ਦੀਆਂ ਕਬਰਾਂ ਤੇ ਹੋਰ ਆਪੇ ਬਣੇ ਸੰਤਾਂ, ਮਹੰਤਾਂ, ਗੁਰੂਆਂ, ਪੀਰਾਂ ਦੇ ਪੁਜਾਰੀ ਬਣੇ ਅਖੌਤੀ ਸ਼ੂਦਰਾਂ ( ਅਖੌਤੀ ਨੀਵੀਆਂ ਜਾਤਾਂ ਵਾਲਿਆਂ ) ਨੂੰ ਮੈਂ ਬਾਦਸ਼ਾਹ ਦਰਵੇਸ਼, ਹੱਕ, ਸੱਚ, ਨੇਕੀ ਤੇ ਭਗਤੀ ਦੀ ਸਾਖਿਆਤ ਮੂਰਤ, ਅਣਖ ਤੇ ਸ਼ਕਤੀ ਦੇ ਸੋਮੇ, ਕਥਨੀ ਤੇ ਕਰਨੀ ਦੇ ਸੂਰੇ ਗੁਰੂ ਗੋਬਿੰਦ ਸਿੰਘ ਜੀ ਤੇ ਗਲਤ ਟਿਪਣੀਆਂ ਕਰਦਿਆਂ ਸੁਣਿਆ ਤੇ ਪਡ਼ਿਆ ਹੈ।
ਮੈਂ ਸੋਚਦਾ ਹਾਂ, ਜਾਂ ਤਾਂ ਇਹਨਾਂ ਨੇ ਭਾਰਤ ਦੀ ਧਰਤੀ ਤੇ ਇੱਥੋਂ ਦੇ ਉੱਚ ਜਾਤੀ ਦੇ ਪੁਜਾਰੀਆਂ ਵਲੋਂ ਆਪਣੀ ਕੀਤੀ ਗਈ ਦੁਰਦਸ਼ਾ ਤੇ ਭਗਤ ਸਾਹਿਬ ਤੇ ਗੁਰੂ ਸਾਹਿਬਾਨਾਂ ਵਲੋਂ ਇਹਨਾਂ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਲਈ ਚੁਕੇ ਗਏ ਖਤਰਿਆਂ ਭਰੇ ਇਨਕਲਾਬੀ ਕਦਮਾਂ ਦਾ ਇਤਿਹਾਸ ਨਹੀ ਪੜਿਆ ਸੁਣਿਆ ।
ਜਾਂ ਫਿਰ ਇਹ ਸਿੱਖ ਧਰਮ ਨਾਲ ਖਾਰ ਖਾਣ ਵਾਲਿਆਂ ਦੇ ਪਿੱਛਲੱਗ ਬਨਣ ਕਰਕੇ ਅਕ੍ਰਿਤਘਣ ਹੋਣ ਦੇ ਨਾਲ ਨਾਲ ਕਮਲੇ ਵੀ ਹੋ ਗਏ ਨੇ।
ਜਿਹਡ਼ੇ ਸਿੱਖ ਗੁਰੂਆਂ ਤੇ ਗਲਤ ਟਿਪਣੀਆਂ ਕਰਨ ਦਾ ਬੱਜਰ ਗੁਨਾਹ ਕਰ ਰਹੇ ਨੇ,
ਜਿੰਨਾਂ ਨੇ ਕੀਡ਼ਿਆਂ ਮਕੌਡ਼ਿਆਂ ਵਾਂਗ ਪੈਰਾਂ ਵਿੱਚ ਰੀਂਗਦਿਆਂ ਨੂੰ ਆਪਣੇ ਸਿਰ ਤੇ ਬਿਠਾਇਆ, ਜਿੰਨਾਂ ਨੇ ਮਿੱਟੀ ਘੱਟੇ ਵਿੱਚ ਰੁਲਦਿਆਂ ਨੂੰ ਅਸਮਾਨਾਂ ਵਿੱਚ ਉੱਡਣ ਦੀ ਜਾਚ ਸਿਖਾਈ ।
ਗੁਰੂ ਸਾਹਿਬਾਨਾਂ ਨੇ ਸਾਡੇ ਲਈ ਮੁਸੀਬਤਾਂ ਤਾਂ ਬੇਅੰਤ ਝੱਲੀਆਂ ਨੇ, ਲੇਖ ਦੇ ਜਿਆਦਾ ਲੰਮਾ ਹੋ ਜਾਣ ਦੇ ਡਰ ਕਰਕੇ ਕੁਝ ਕੋ ਘਟਨਾਵਾਂ ਦਾ ਜਿਕਰ ਕਰਾਗਾ ।
ਜਦੋਂ ਗੁਰੂ ਸਾਹਿਬਾਨਾਂ ਨੇ ਸੰਗਤ ਤੇ ਪੰਗਤ ਦੀ ਪਰੰਪਰਾ ਰਾਹੀ ਨੀਵੀਆਂ ਜਾਤਾਂ ਵਾਲਿਆਂ ਨੂੰ ਉੱਚੀਆਂ ਜਾਤਾਂ ਦੇ ਬਰਾਬਰ ਬਿਠਾਇਆ, ਤਾਂ ਉੁੱਚੀਆਂ ਜਾਤਾਂ ਵਾਲਿਆਂ ਨੇ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਕੇਸ ਕਰ ਦਿੱਤਾ, ਕਿ ਇਹ ਸੂਦਰਾਂ, ਖਤਰੀਆਂ ਅਤੇ ਬ੍ਰਾਹਮਣਾਂ ਨੂੰ ਇੱਕੋ ਪੰਗਤ ਅਤੇ ਇੱਕੋ ਸੰਗਤ ਵਿੱਚ ਬਿਠਾ ਕੇ ਸਾਡੇ ਧਾਰਮਿਕ ਗ੍ਰੰਥਾਂ ਨੂੰ ਵੰਗਾਰਦੇ ਨੇ,
ਜਿੰਨਾਂ ਬਾਰੇ ਇੱਥੋਂ ਦੇ ਉੱਚ ਜਾਤੀ ਪੁਜਾਰੀ ਕਹਿੰਦੇ ਸੀ, ਇਹਨਾਂ ਸ਼ੂਦਰਾਂ ਦੇ ਘਰ ਭਗਤ ਗਿਆਨੀ ਪੈਦਾ ਹੋਣਾ ਤਾਂ ਬਡ਼ੀ ਦੂਰ ਦੀ ਗੱਲ, ਮਿਲਣਵਰਤਣ ਯੋਗ ਚੰਗਾ ਇਨਸਾਨ ਵੀ ਨਹੀ ਪੈਦਾ ਹੋ ਸਕਦਾ।
ਇਹਨਾਂ ਨੂੰ ਮੰਦਿਰਾਂ ਦੇ ਕੋਲੋਂ ਦੀ ਵੀ ਨਾ ਲੰਘਣ ਦਿੱਤਾ ਜਾਵੇ ਕਿਉਂਕਿ ਇਨ੍ਹਾਂ ਦੇ ਪਰਛਾਵੇਂ ਦੇ ਨਾਲ ਮੰਦਿਰ ਭਿੱਟੇ ਜਾਣਗੇ। ਜੇ ਇਹ ਧਾਰਮਿਕ ਗ੍ਰੰਥ ਪੜ੍ਹਦੇ ਹਨ ਤਾਂ ਇਨ੍ਹਾਂ ਦੀ ਜ਼ੁਬਾਨ ਕੱਟ ਦਿੱਤੀ ਜਾਵੇ, ਜੇ ਇਹ ਧਾਰਮਿਕ ਗ੍ਰੰਥ ਸੁਣਦੇ ਹਨ ਤਾਂ ਇਨ੍ਹਾਂ ਦੇ ਕੰਨਾਂ ਵਿੱਚ ਸਿੱਕਾ ਢਾਲ਼ ਕੇ ਪਾ ਦਿੱਤਾ ਜਾਵੇ।
ਜਦੋਂ ਉੁਹਨਾਂ ਸ਼ੂਦਰਾਂ ਦੇ ਘਰ ਵਿੱਚ ਪੈਦਾ ਹੋਣ ਵਾਲੇ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਪੰਜਵੇਂ ਗੁਰੂ, ਗੁਰੂ ਅਰਜਨ ਸਾਹਿਬ ਜੀ ਨੇ "ਪੋਥੀ ਪਰਮੇਸ਼ਰ ਕਾ ਥਾਨ" ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤਾ,
ਤਾਂ ਉੱਚ ਜਾਤੀਆਂ ਵਾਲੇ ਈਰਖਾ ਦੇ ਵਿੱਚ ਸੜ ਬਲ ਕੇ ਕੋਲਾ ਹੋ ਗਏ, ਤਾਂ ਉੁੱਚ ਜਾਤੀਆਂ ਦੀ ਈਰਖਾ ਨੇ ਪੰਜਵੇਂ ਗੁਰੂ ਨੂੰ ਤੱਤੀ ਤੇ ਬਿਠਾ ਕੇ, ਦੇਗ ਵਿੱਚ ਉਬਾਲ ਕੇ, ਸਿਰ ਵਿੱਚ ਤੱਤੀ ਰੇਤਾ ਪਵਾ ਕੇ ਸ਼ਹੀਦ ਕਰਵਾ ਦਿੱਤਾ ।
ਐਨਾ ਕਹਿਰ ਹੋਣ ਦੇ ਬਾਵਜੂਦ ਵੀ ਗੁਰੂ ਘਰ ਨੇ ਅਖੌਤੀ ਨੀਵੀਆਂ ਜਾਤਾਂ ਵਾਲਿਆਂ ਨੂੰ ਪਿੱਠ ਨਹੀ ਦਿਖਾਈ ।
ਜਿਨ੍ਹਾਂ ਬਾਰੇ ਇੱਥੋਂ ਦੇ ਉਤੇ ਜਾਤੀ ਲੋਕਾਂ ਦੇ ਧਾਰਮਿਕ ਗ੍ਰੰਥ ਕਹਿੰਦੇ ਸਨ, ਕਿ ਇਹ ਆਪਣੇ ਵਧੀਆ ਘਰ ਨਹੀਂ ਬਣਾ ਸਕਦੇ, ਇਹ ਚੰਗਾ ਲੀੜਾ ਕੱਪੜਾ ਨਹੀਂ ਪਾ ਸਕਦੇ, ਇਹ ਘੋੜਿਆਂ ਦੀ ਸਵਾਰੀ ਨਹੀਂ ਕਰ ਸਕਦੇ, ਇਹ ਆਪਣੇ ਕੋਲੇ ਚੰਗੇ ਹਥਿਆਰ ਨਹੀਂ ਰੱਖ ਸਕਦੇ, ਸ਼ਿਕਾਰ ਨਹੀਂ ਖੇਡ ਸਕਦੇ, ਸਿਰਾਂ ਦੇ ਉੱਤੇ ਪੱਗਾਂ ਨਹੀਂ ਬਣ ਸਕਦੇ।
ਉਹਨਾਂ ਲੋਕਾਂ ਵਿੱਚੋਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਸਾਜ ਕੇ, ਜਾਤ ਪਾਤ ਦੀ ਜਡ਼੍ ਵੱਢ ਕੇ, ਉੁੱਚੀਆਂ ਜਾਤਾਂ ਵਲੋਂ ਗਿੱਦਡ਼ਾਂ ਭੇਡਾਂ ਸਮਝੇ ਜਾਂਦੇ ਲੋਕਾਂ ਨੂੰ ਸਿੰਘ (ਸ਼ੇਰ) ਲਕਬ ਨਾਲ ਨਿਵਾਜ ਕੇ, ਵੱਖ ਵੱਖ ਜਾਤਾਂ ਨਾਲ ਸਬੰਧਿਤ ਪੰਜ ਪਿਆਰਿਆਂ ਨੂੰ ਖਾਲਸਾ ਪੰਥ ਦੀ ਵਾਗਡੋਰ ਫਡ਼ਾ ਕੇ ਆਪਣੇ ਆਪ ਨੂੰ ਉੁਹਨਾਂ ਨਾਲੋਂ ਨੀਵਾ ਦੱਸਿਆ, ਨਾਲ ਹੀ ਸੈਨਾਂ ਦੇ ਕਮਾਂਡਰ (ਮੁੱਖੀ) ਥਾਪ ਦਿੱਤਾ ।
ਤਾਂ ਉੁੱਚ ਜਾਤੀ ਵਾਲਿਆਂ ਲੋਕਾਂ ਦੇ ਪੈਰਾਂ ਥੱਲੋਂ ਜਮੀਨ ਖਿਸਕਣ ਲੱਗ ਪਈ ।
ਉੁਹਨਾਂ ਸੋਚਿਆ, ਜੇ ਸਾਰੇ ਹੀ ਸ਼ੂਦਰ ਖਾਲਸਾ ਪੰਥ ਵਿੱਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਸਰਦਾਰ ਸਮਝਣ ਲੱਗ ਪਏ, ਤਾਂ ਬਿਨਾਂ ਮਜਦੂਰੀ ਲਏ ਸਾਡਾ ਸੀਰਪੁਣਾ ਕੌਣ ਕਰੇਗਾ, ਸਾਡਾ ਗੋਹਾ ਕੂਡ਼ਾ ਕੌਣ ਸੁਟੇਗਾ, ਅਸੀਂ ਆਪਣਾ ਗੁੱਸਾ ਕਿਸ ਤੇ ਕੱਢਿਆ ਕਰਾਗੇ,
ਸਾਡੀ ਤਾਂ ਸਰਦਾਰੀ ਹੀ ਖਤਮ ਹੋ ਜਾਵੇਗੀ ।
ਇੱਕ ਸਾਜਿਸ ਤਹਿਤ ਉੁੱਚ ਜਾਤੀਏ ਬਾਈਧਾਰ ਦੇ ਰਾਜੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆ ਕੇ ਕਹਿਣ ਲੱਗੇ,
ਅਸੀਂ ਸਾਰੇ ਖਾਲਸਾ ਪੰਥ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਾਂ, ਪਰ ਸਾਡੀ ਇੱਕ ਸ਼ਰਤ ਹੈ,
ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸ਼ਰਤਾਂ ਗੁਰੂ ਰੱਖਦਾ ਏ, ਚੇਲੇ ਨਹੀ । ਚਲੋ, ਫਿਰ ਵੀ ਦੱਸੋ? ਕੀ ਕਹਿਣਾ ਚਾਹੁੰਦੇ ਹੋ ??
ਉਹ ਕਹਿਣ ਲੱਗੇ, ਅਸੀਂ ਆਹ,,, ਸ਼ੂਦਰ ਸਿੱਖਾਂ ਨਾਲ ਸੰਗਤ ਤੇ ਪੰਗਤ ਦੀ ਸਾਂਝ ਨਹੀ ਕਰ ਸਕਦੇ।
ਕਵੀ ਦੇ ਬੋਲਾਂ ਅਨੁਸਾਰ, ਦਸਮੇਸ਼ ਪਿਤਾ ਦਾ ਕਹਿਣਾ ਸੀ,,,,
ਜਿਨ ਕੀ ਜਾਤ ਵਰਣ ਕੁਲ ਮਾਹੀਂ,
ਸਰਦਾਰੀ ਨ ਭਈ ਕਦਾਹੀਂ,
ਤਿਨ ਤੇ ਗਹਿ ਸਰਦਾਰ ਬਣਾਊਂ,
ਰਾਜ ਕਰਨ ਕੋ ਵੱਲ ਸਮਝਾਊਂ।
ਤੇ
ਜਿਨ ਕੀ ਕੁਲ ਮੂਢਨ ਕੀ ਮਹਾਂ,
ਅੱਖਰ ਭੇਵ ਨ ਜਾਨਤ ਕਹਾਂ,
ਤਿਨ ਤੇ ਗਹਿ ਪੰਡਤ ਉਪਜਾਊਂ,
ਵੇਦ ਪੜ੍ਹਨ ਕੋ ਵੱਲ ਸਮਝਾਊਂ।
ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ ।
ਯੇ ਯਾਦ ਰਖੈ ਹਮਰੀ ਗੁਰਿਆਈ ।
ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਬੋਲਾਂ ਕਰਕੇ ਹੀ ਪਹਾਡ਼ੀ ਰਾਜਿਆਂ ਦੇ ਅੰਦਰ ਗੁਰੂ ਪ੍ਰਤੀ ਵੈਰ ਦੀ ਅੱਗ ਬਲਣ ਲੱਗ ਪਈ, ਉਹੋ ਅੱਗ ਦਸਵੇਂ ਪਾਤਸ਼ਾਹ ਦੇ ਘਰ ਪਰਿਵਾਰ ਤੇ ਆਨੰਦਪੁਰ ਸਾਹਿਬ ਦੀ ਬਰਬਾਦੀ ਦਾ ਸਭ ਤੋਂ ਵੱਡਾ ਕਾਰਨ ਬਣੀ। ਨਹੀਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜਾ ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਮਲੀਆਂ ਸੀ।
ਜੇ ਮੈਂ ਕਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਲਿਤ ਲੋਕਾਂ ਦੇ ਮਾਣ ਸਨਮਾਨ ਤੇ ਆਜ਼ਾਦੀ ਨੂੰ ਕਾਇਮ ਕਰਨ ਲਈ ਆਨੰਦਪੁਰ ਸਾਹਿਬ ਤੇ ਆਪਣੀ ਹੱਸਦੀ ਵੱਸਦੀ ਦੁਨੀਆਂ ਆਪਣੇ ਪਰਿਵਾਰ ਦੀ ਕੁਰਬਾਨੀ ਦਿੱਤੀ ਹੈ ਤਾਂ ਇਸ ਵਿੱਚ ਕੋਈ ਅੱਤ ਕਥਨੀ ਨਹੀਂ ਹੋਵੇਗੀ।
ਦਸਵੇਂ ਪਾਤਸ਼ਾਹ ਨਾਲ ਕੀ ਕੀ ਬੀਤੀ ਤੁਸੀਂ ਸਾਰੇ ਜਾਣਦੇ ਹੀ ਹੋ।
ਅੱਜ ਜਿਹੜਾ ਮਾਣ ਸਨਮਾਨ ਤੇ ਸਰਦਾਰੀ ਅਖੌਤੀ ਨੀਵੀਆਂ ਜਾਤਾਂ ਵਾਲਿਆਂ ਕੋਲ ਹੈ।
ਜੇ ਕੋਈ ਇਮਾਨਦਾਰੀ ਨਾਲ ਭਾਰਤ ਦੇ ਇਤਿਹਾਸ ਨੂੰ ਪੜ੍ਹੇ ਤਾਂ ਪਤਾ ਲੱਗੇਗਾ ਕਿ ਇਹ ਸਿੱਖ ਧਰਮ ਦੀ ਦੇਣ ਹੈ।
ਭਰਤ ਦਾ ਵੱਡਾ ਧਰਮ ਤਾਂ ਅੱਜ ਵੀ ਸੂਦਰਾਂ ਦੇ ਮੰਦਿਰਾਂ ਵਿੱਚ ਪ੍ਰਵੇਸ਼ ਤੇ ਰੋਕ ਲਾਉਣ ਦੀ ਗੱਲ ਕਰਦਾ ਹੈ। ਸ਼ੂਦਰਾਂ ਦੇ ਸਭ ਤਰ੍ਹਾਂ ਦੇ ਅਧਿਕਾਰ ਖੋਹਣਾ ਚਾਹੁੰਦਾ ਹੈ, ਕਿਉਂਕਿ ਇਹ ਸਾਰਾ ਕੁਝ ਉੁਹਨਾਂ ਦੇ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੈ, ਜਿੰਨਾਂ ਨੂੰ ਉਹ ਹਰ ਭਾਰਤੀ ਤੇ ਥੋਪਣਾ ਚਾਹੁੰਦੇ ਹਨ।
ਉੁਸਨੂੰ ਪਤਾ ਹੈ ਕਿ ਜਿੰਨਾਂ ਚਿਰ ਸਿੱਖ ਵਿਚਾਰਧਾਰਾ ਖਤਮ ਨਹੀ ਹੁੰਦੀ, ਉਨਾ ਚਿਰ ਅਸੀਂ ਸਫਲ ਨਹੀ ਹੋ ਸਕਦੇ, ਉਹ ਆਪਣੇ ਏਜੰਟਾਂ ਰਾਹੀਂ ਨੀਵੀਆਂ ਜਾਤਾਂ ਨੂੰ ਸਿੱਖ ਧਰਮ ਤੋਂ ਅਲੱਗ ਕਰ ਰਹੇ ਨੇ, ਸਿੱਖ ਧਰਮ ਲਈ ਨੀਵੀਆਂ ਜਾਤਾਂ ਅੰਦਰ ਨਫਰਤ ਭਰ ਰਹੇ ਨੇ।
ਮੇਰੇ ਭੈਣ ਭਰਾ, ਉੁਹਨਾਂ ਦੀ ਸਿਆਸਤ ਨੂੰ ਨਾ ਸਮਝਣ ਕਰਕੇ, ਸਿੱਖ ਧਰਮ ਤੇ ਉੁਹਨਾਂ ਦੀ ਵਿਚਾਰਧਾਰਾ ਤੋਂ ਜਾਣੂ ਨਾ ਹੋਣ ਕਰਕੇ ਆਪਣੇ ਪੈਰ ਤੇ ਆਪ ਕੁਹਾਡ਼ਾ ਮਾਰਨ ਦਾ ਗੁਨਾਹ ਕਰ ਰਹੇ ਨੇ।
ਕਲਗੀਧਰ ਵਲੋਂ ਦਿੱਤੀ ਸਰਦਾਰੀ ਬਦਲੇ ਉਸਦੀ ਗੁਰਿਆਈ ਨੂੰ ਯਾਦ ਕਰਨਾ ਤਾ ਇੱਕ ਪਾਸੇ, ਬਹੁਤ ਸਾਰੇ ਗੁਰੂ ਗੋਬਿੰਦ ਜੀ ਨੂੰ ਨਫਰਤ ਦੀ ਨਿਗਾਹ ਨਾਲ ਦੇਖਦੇ ਹਨ।
ਅਸੀਂ ਮੰਨਦੇ ਹਾਂ ਕਿ ਕੁਝ ਕੁ ਉੱਚੀਆਂ ਜਾਤਾਂ ਦੇ ਵਿੱਚੋਂ ਬ੍ਰਾਹਮਣੀ ਸੋਚ ਲੈ ਕੇ ਸਿੱਖ ਧਰਮ ਦੇਵ ਵਿੱਚ ਪ੍ਰਵੇਸ਼ ਹੋਏ ਕੁੱਝ ਉਚ ਜਾਤੀ ਲੋਕਾਂ ਨੇ, ਜਿਨ੍ਹਾਂ ਨੂੰ ਸਹੀ ਅਰਥਾਂ ਦੇ ਵਿੱਚ ਸਿੱਖ ਨਹੀਂ ਕਿਹਾ ਜਾ ਸਕਦਾ, ਸਿੱਖ ਧਰਮ ਦੇ ਵੈਰੀ ਕਿਹਾ ਜਾ ਸਕਦਾ ਹੈ।
ਉਨ੍ਹਾਂ ਨੇ ਗੁਰਦੁਆਰਿਆਂ ਉੱਤੇ ਕਾਬਜ਼ ਹੋ ਕੇ ਜਾਤ ਪਾਤ ਤੇ ਛੂਤ ਛਾਤ ਨੂੰ ਬੜਾਵਾ ਦਿੱਤਾ ਤੇ ਆਮ ਜਾਤਾਂ ਵਾਲੇ ਲੋਕਾਂ ਦੇ ਨਾਲ ਵਿਤਕਰਾ ਕੀਤਾ।
ਇਸ ਵਿੱਚ ਕਸੂਰ ਉਹਨਾਂ ਅਖੌਤੀ ਸਿੱਖਾਂ ਦਾ ਹੈ ਨਾ ਕਿ ਗੁਰੂ ਸਾਹਿਬਾਨਾਂ ਜਾਂ ਸਿੱਖ ਵਿਚਾਰਧਾਰਾ ਦਾ, ਜਿਸ ਤੋਂ ਦਲਿਤ ਵੀਰਾਂ ਵੱਲੋਂ ਮੂੰਹ ਮੋੜਿਆ ਜਾ ਰਿਹਾ ਹੈ।
ਭਾਰਤ, ਖਾਸ਼ ਕਰਕੇ ਪੰਜਾਬ ਦੇ ਹਰ ਇਨਸਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਇੱਕ ਵਾਰ ਜਰੂਰ ਪਡ਼ਣਾ ਚਾਹੀਦਾ ਹੈ, ਫਿਰ ਘੋਖਣਾ ਚਾਹੀਦਾ ਹੈ, ਸਾਡੇ ਲਈ ਗੁਰੂ ਜੀ ਨੇ ਕੀਤਾ ਤੇ ਅਸੀਂ ਗੁਰੂ ਨਾਲ ਕੀ ਕੀਤਾ??

ਹਰਪਾਲ ਸਿੰਘ ਫਿਰੋਜ਼ਪੁਰੀਆ 88722-19051


01/21/18
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ–੪੩

ਗੁਰਬਾਣੀ ਦੇ ਚਾਨਣ ਵਿੱਚ ਦੇਹਧਾਰੀ ਬਨਾਮ ਸ਼ਬਦ ਗੁਰੂ ਦਾ ਸੰਕਲਪ

ਸ਼ਬਦ ਦੇ ਅਰਥ ਧੁਨਿ, ਅਵਾਜ਼, ਸੁਰ, ਪਦ, ਲਫਜ਼, ਗੁਫਤਗੂ, ਗੁਰ-ਉਪਦੇਸ਼, ਕਰਤਾਰ, ਧਰਮ, ਮਜ਼ਹਬ, ਪੈਗਾਮ, ਸੁਨੇਹਾ ਅਤੇ ਗਿਆਨ ਆਦਿਕ ਹਨ। ਗੁਰੂ ਵੀ ਬਹੁ ਅਰਥੀ ਲਫਜ਼ ਤੇ ਅਰਥ ਹਨ ਗੁਰ ਦੱਸਣ ਵਾਲਾ, ਗਿਆਨ ਦਾਤਾ, ਪ੍ਰਕਰਣ ਅਨੁਸਾਰ ਜੋ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਕੇ, ਗਿਆਨ ਦਾ ਪ੍ਰਕਾਸ਼ ਕਰ ਦੇਵੇ। ਸਕੂਲਾਂ ਕਾਲਜਾਂ ਵਿੱਚ ਜੋ ਦੁਨਿਆਵੀ ਗਿਆਨ ਦੇਵੇ ਉਸ ਨੂੰ ਅਧਿਆਪਕ, ਆਚਾਰੀਆ, ਪ੍ਰੋਫੈਸਰ ਜਾਂ ਪ੍ਰਿੰਸੀਪਲ ਆਖਦੇ ਹਨ। ਦੂਜੇ ਪਾਸੇ ਰੂਹਾਨੀ ਗੁਰੂ, ਪ੍ਰਮਾਰਥ ਦਾ ਗਿਆਨ ਦਿੰਦਾ ਹੈ। ਜਦ ਦਾ ਮਨੁੱਖ ਬੋਲਣ ਚੱਲਣ ਲੱਗਿਆ ਤੇ ਉਸ ਦਾ ਮਨ ਵਿਗਸਤ ਹੋਇਆ, ਸਿੱਖਣ ਸਿਖਾਉਣ ਵੱਲ ਵਧਿਆ ਤਦ ਤੋਂ ਹੀ ਸਿਖਿਆ ਦਾਤਿਆਂ ਦੀ ਲੋੜ ਪਈ। ਦੁਨਿਆਵੀ ਵਿਦਿਆ ਵਿੱਚ ਮੁਹਾਰਤ ਰੱਖਣ ਵਾਲੇ ਅਧਿਆਪਕ ਤੇ ਪ੍ਰਮਾਰਥਕ ਵਿਦਿਆ ਦੇ ਗਿਆਨੀ, ਗੁਰੂ ਥਾਪੇ ਗਏ। ਬਾਬਾ ਨਾਨਕ ਜੀ ਤੋਂ ਪਹਿਲੇ ਦੇਹਧਾਰੀ ਗੁਰੂ ਪ੍ਰਥਾ ਪ੍ਰਚਲਤ ਸੀ। ਦੇਹਾਂ ਨੂੰ ਖਾਣ, ਪੀਣ, ਪਹਿਨਣ, ਓਡਣ, ਰਹਿਣ, ਸਹਿਣ ਤੇ ਅਰਾਮ ਲਈ ਨੀਂਦ ਦੀ ਲੋੜ ਹੁੰਦੀ ਹੈ। ਬਾਬੇ ਨਾਨਕ ਨੇ ਗਿਆਨ ਦਿੱਤਾ ਕਿ ਦੇਹਾਂ ਬਿਨਸਣਹਾਰ ਨੇ ਜੋ ਸਖਸ਼ੀ ਪੂਜਾ ਦਾ ਪ੍ਰਤੀਕ ਬਣਾ ਲਈਆਂ ਜਾਂਦੀਆਂ ਹਨ। ਅਵਤਾਰ ਪੀਰਾਂ ਤੋਂ ਬਾਅਦ ਗੱਦੀਦਾਰ, ਗੁਰੂ ਜਾਂ ਵਾਰਸ ਬਣ ਜਾਂਦੇ ਹਨ। ਫਿਰ ਗੱਦੀ ਜਾਂ ਪਦਵੀ ਹਾਸਲ ਕਰਨ ਲਈ ਜਦੋ-ਜ਼ਹਿਦ ਸ਼ੁਰੂ ਹੋ ਜਾਂਦੀ ਜੋ ਲੜਾਈ ਝਗੜਿਆਂ ਦਾ ਕਾਰਨ ਬਣਦੀ ਹੈ।

ਇਸ ਲਈ ਬਾਬੇ ਨਾਨਕ ਨੇ "ਸ਼ਬਦ-ਗੁਰੂ" ਦਾ ਸਿਧਾਂਤ ਲੋਕਾਈ ਨੂੰ ਦਰਸਾਇਆ ਤੇ ਦ੍ਰਿੜਾਇਆ। ਜਦ ਪ੍ਰਚਾਰਕ ਦੌਰਿਆਂ ਸਮੇਂ ਸਿੱਧਾਂ, ਜੋਗੀਆਂ ਜਾਂ ਵਕਤੀ ਧਰਮ ਆਗੂਆਂ ਨੇ ਬਾਬਾ ਨਾਨਕ ਜੀ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ? ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥? ਤਾਂ ਬਾਬੇ ਫੁਰਮਾਇਆ ਸ਼ਬਦ ਮੇਰਾ ਗੁਰੂ ਤੇ ਸੁਰਤਿ ਮੇਰੀ ਉਸ ਦਾ ਚੇਲਾ ਹੈ-ਸਬਦ ਗੁਰੂ ਸੁਰਤਿ ਧੁਨਿ ਚੇਲਾ॥ (੯੪੩) ਬਾਬਾ ਨਾਨਕ ਜੀ ਦੇ ਉਤ੍ਰਾਧਿਕਾਰੀਆਂ ਨੇ ਵੀ ਦਰਸਾਇਆ ਕਿ ਸਤਿਗੁਰੂ ਕਦੇ ਆਉਂਦਾ-ਜਾਂਦਾ ਭਾਵ ਜੰਮਦਾ ਮਰਦਾ ਨਹੀਂ, ਉਹ ਨਾਸ਼ ਰਹਿਤ ਅਤੇ ਸਰਬ-ਵਿਆਪਕ ਹੈ-ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ॥ ਓਹੁ ਅਭਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥੧੩॥(੭੫੯) ਸ਼ਬਦ ਹੀ ਗੁਰੂ, ਪੀਰ, ਗਹਿਰ ਗੰਭੀਰ ਏ, ਉਸ ਤੋਂ ਬਿਨਾਂ ਜਗਤ ਦੁਨਿਆਵੀ ਪਦਾਰਥਾਂ ਤੇ ਬਿਨਸਨਹਾਰ ਛਲਾਵਿਆਂ ਵਿੱਚ ਕਮਲਾ ਹੋਇਆ ਫਿਰਦਾ ਹੈ-ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗ ਬਉਰਾਨੰ॥ (੬੩੫) ਭਾਈ ਗੁਰਦਾਸ ਜੀ ਵੀ ਜਿਕਰ ਕਰਦੇ ਹਨ-ਸਬਦ ਗੁਰੂ, ਗੁਰੁ ਜਾਣੀਐ, ਗੁਰਮੁਖਿ ਹੋਇ ਸੁਰਤਿ ਧੁਨਿ ਚੇਲਾ।(੨੦/੭) ਸ਼ਬਦਿ ਜਿਤੀ ਸਿੱਧ ਮੰਡਲੀ ਕੀਤੋਸੁ ਆਪਣਾ ਪੰਥ ਨਿਰਾਲਾ।(ਭਾ.ਗੁ.)

"ਸ਼ਬਦ ਗੁਰੂ" ਦਾ ਅਸਲ ਗਿਆਨ ਨਾ ਹੋਣ ਕਰਕੇ ਬਹੁਤੇ ਦੇਹਧਾਰੀ ਗੁਰੂ ਵੀ ਅੰਧ-ਸਾਗਰ ਵਿੱਚ ਉਲਝ ਗਏ ਤੇ ਚੇਲੇ ਭਾਵ ਸਿਖਿਆਰਥੀ ਵੀ ਰੋੜ ਦਿੱਤੇ-ਕਬੀਰ ਮਾਏ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ॥ ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ॥ (੧੩੭੦) ਬਹੁਤੇ ਦੇਹਧਾਰੀ ਗੁਰੂ, "ਸ਼ਬਦ ਗੁਰੂ" ਨੂੰ ਵਿਸਾਰ ਕੇ, ਖੁਦ ਰੱਬ ਜਾਂ ਪ੍ਰਮਾਤਮਾਂ ਕਹਾਉਣ ਲੱਗ ਪਏ। ਜਰਾ ਸੋਚੋ! ਭਾਵੇਂ "ਸ਼ਬਦ ਗੁਰੂ" ਦੇਹਾਂ ਰਾਹੀਂ ਪ੍ਰਗਟ ਹੁੰਦਾ ਤੇ ਸਦੀਵ ਹੈ ਪਰ ਦੇਹਾਂ ਰੂਪੀ ਚੋਲੇ ਬਦਲਦੇ ਤੇ ਖਤਮ ਹੁੰਦੇ ਰਹਿੰਦੇ ਹਨ। ਜਿਵੇਂ ਸਾਫ ਭਾਂਡਿਆਂ ਵਿੱਚ ਦੁੱਧ ਫਟਦਾ ਨਹੀਂ ਇਵੇਂ ਹੀ ਸਾਫ ਹਿਰਦਿਆਂ ਵਿੱਚ ਸੱਚਾ ਸ਼ਬਦ ਸਮਾਉਂਦਾ ਹੈ ਪਰ ਉੱਚੇ-ਸੁੱਚੇ ਆਚਰਣ ਵਾਲੇ ਵਿਰਲੇ ਹੁੰਦੇ ਹਨ। ਬਾਬਾ ਨਾਨਕ ਖੁਦ ਫੁਰਮਾਂਦੇ ਹਨ ਕਿ ਨਾਨਕ ਉਸ ਉੱਚੇ ਸੁੱਚੇ ਸ਼ਬਦ ਗੁਰੂ ਦੀ ਸ਼ਰਣ ਆਇਆ ਹੈ ਜੋ ਜੀਵ ਆਤਮਾਂ ਨੂੰ ਪ੍ਰਮਾਤਮਾਂ ਨਾਲ ਮਿਲਾ ਦਿੰਦਾ ਹੈ-ਸੂਚੈ ਭਾਂਡੈ ਸਾਚੁ ਸਮਾਵੈ ਵਿਰਲੇ ਸੂਚਾਚਾਰੀ॥ ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀ॥(੫੯੭)

"ਸ਼ਬਦ ਗੁਰੂ" ਆਦਿਕਾਲੀ ਤੇ ਸਦੀਵਕਾਲ ਅਮਰ, ਕਦੇ ਜੰਮਦਾ, ਮਰਦਾ, ਖਾਂਦਾ ਪੀਂਦਾ, ਰੋਂਦਾ-ਸੌਂਦਾ ਅਤੇ ਸਰਦੀ ਗਰਮੀ ਮਹਿਸੂਸ ਨਹੀਂ ਕਰਦਾ। "ਸ਼ਬਦ ਗੁਰੂ" ਵਿਕਾਰਾਂ ਰਹਿਤ ਤੇ ਅਭੁੱਲ ਹੁੰਦਾ ਹੈ-ਭੁਲਣ ਅੰਦਰਿ ਸਭੁ ਕੋ ਅਭੁਲ ਗੁਰੂ ਕਰਤਾਰ॥ (੬੧) ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ॥ (੧੩੪੪) ਇਹ ਸ਼ਬਦ, ਗੁਰੂ ਬਾਬਾ ਨਾਨਕ ਜੀ ਦਾ ਉਚਾਰਣ ਹੈ ਜੋ ਸ਼ਬਦ ਨੂੰ ਸਦੀਵ ਗੁਰੂ ਮੰਨਦੇ ਸਨ ਤੇ ਉਨ੍ਹਾਂ ਦਾ ਕੋਈ ਦੇਹਧਾਰੀ ਗੁਰੂ ਨਹੀਂ ਸੀ। ਅਸਲੀ ਗੁਰੂ ਨਾ ਕਦੇ ਭੁੱਲਦਾ ਅਤੇ ਨਾਂ ਹੀ ਗਲਤ ਫੈਂਸਲੇ ਲੈਂਦਾ ਹੈ। ਰੱਬੀ ਭਗਤਾਂ ਅਤੇ ਸਿੱਖ ਗੁਰੂ ਸਹਿਬਾਨਾਂ ਦੇ ਜੀਵਨ ਨਾਲ ਜੋੜੀਆਂ ਗਈਆਂ ਗੁਰਮਤਿ ਵਿਰੋਧੀ ਮਨਘੜਤ ਸਾਖੀਆਂ ਜਾਂ ਕਥਾ ਕਹਾਣੀਆਂ ਹੀ ਗਲਤ ਨੇ ‘ਤੇ ਉਨ੍ਹਾਂ ਦਾ ਸਹਾਰਾ ਲੈ ਕੇ ਰੱਬੀ ਭਗਤਾਂ ਅਤੇ ਸਿੱਖ ਗੁਰੂ ਸਹਿਬਾਨਾਂ ‘ਤੇ ਚਿੱਕੜ ਨਹੀਂ ਸੁੱਟਣਾ ਚਾਹੀਦਾ।

ਦੂਜੇ ਪਾਸੇ ਉਹ ਦੇਹਾਂ ਵੀ ਸਤਿਕਾਰਯੋਗ ਹਨ ਜੋ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿਕ ਵਿਕਾਰਾਂ ਤੇ ਕਾਬੂ ਪਾ, ਉੱਚੇ-ਸੁੱਚੇ ਆਚਰਣ ਵਾਲੀਆਂ ਹੋ ਜਾਂਦੀਆਂ ਹਨ। ਫਰਕ ਇਨ੍ਹਾਂ ਹੈ ਕਿ ਦੇਹਾਂ ਦੁਨਿਆਵੀ ਕਰਿਆਵਾਂ ਕਰਦੀਆਂ ਪਰ "ਸ਼ਬਦ ਗੁਰੂ" ਇਨ੍ਹਾਂ ਤੋਂ ਮੁਕਤ ਹੁੰਦਾ ਹੈ। ਦੇਹਧਾਰੀ ਰੱਬੀ ਭਗਤ ਅਤੇ ਸਿੱਖ ਗੁਰੂ ਸਹਿਬਾਨ "ਸ਼ਬਦ ਗੁਰੂ" ਦੀ ਸ਼ਰਣ ਵਿੱਚ ਓਤ-ਪੋਤ ਹੋਏ, ਉਨ੍ਹਾਂ ਦੀ ਸੁਰਤ ਬਹੁਤ ਉੱਚੀ-ਸੁੱਚੀ ਹੋ ਚੁੱਕੀ ਸੀ। ਗੁਰੂ ਸ਼ਰਣ ਆਉਣ ਤੋਂ ਪਹਿਲਾਂ ਉਹ ਵੀ ਆਮ ਦੁਨਿਆਵੀ ਇਨਸਾਨ ਸਨ ਪਰ ਸ਼ਬਦ ਗੁਰੂ ਦਰ ਆ ਮਹਾਨ ਹੋ ਗਏ। ਉਨ੍ਹਾਂ ਦੇ ਸਦੀਵੀ ਤੇ ਸ਼ਬਦੀ ਉਪਦੇਸ਼, "ਸ਼ਬਦ ਗੁਰੂ" ਗ੍ਰੰਥ ਸਾਹਿਬ ਵਿਖੇ ਸੁਭਾਇਮਾਨ ਹਨ। ਸਾਨੂੰ ਰੱਬੀ ਭਗਤਾਂ, ਸਿੱਖ ਗੁਰੂ ਸਹਿਬਾਨਾਂ ਨਾਲ ਅਖੌਤੀ ਸਾਧਾਂ, ਸੰਤਾਂ, ਡੇਰਾਵਾਦੀਆਂ ਸੰਪ੍ਰਦਾਈਆਂ ਅਤੇ ਉਨ੍ਹਾਂ ਦੇ ਉਤ੍ਰਾਧਿਕਾਰੀ ਜਾਂ ਵਿਸ਼ਵਾਸ਼ੀ ਲਿਖਾਰੀਆਂ ਵੱਲੋਂ ਮਨਘੜਤ ਦੰਦ ਕਥਾਵਾਂ ਅਤੇ ਜੋੜੀਆਂ ਗਈਆਂ ਕਥਾ ਕਹਾਣੀਆਂ ਉੱਤੇ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ ਜੋ ਸਾਡੇ ਵਿੱਚ ਕਈ ਤਰ੍ਹਾਂ ਦੀਆਂ ਉਲਝਣਾ ਪੈਦਾ ਕਰਕੇ, ਭਰਾ ਮਾਰੂ ਜੰਗ ਦਾ ਸਾਧਨ ਬਣ ਰਹੀਆਂ ਹਨ।

ਦੇਹ ਅਤੇ "ਸ਼ਬਦ ਗੁਰੂ" ਦਾ ਸਬੰਧ ਇਉਂ ਹੈ ਜਿਵੇਂ ਰੂਹ-ਸਰੀਰ, ਸ਼ਿਆਹੀ-ਕਾਗਦ, ਮਲਾਹ-ਬੇੜੀ, ਡ੍ਰਾਈਵਰ-ਗੱਡੀ, ਕ੍ਰਿਪਾਨ-ਮਿਆਨ ਅਤੇ ਅਧਿਆਪਕ-ਸਕੂਲ ਆਦਿਕ ਦਾ ਹੈ। ਸੋ ਸਰੀਰ, ਬੇੜੀ, ਗੱਡੀ, ਮਿਆਨ ਅਤੇ ਸਕੂਲ ਮਨਫੀ ਨਹੀਂ ਕੀਤੇ ਜਾ ਸਕਦੇ ਪਰ ਉਨ੍ਹਾਂ ਨੂੰ ਰੂਹ, ਸ਼ਿਆਹੀ, ਮਲਾਹ, ਡ੍ਰਾਈਵਰ, ਕ੍ਰਿਪਾਨ ਅਤੇ ਅਧਿਆਪਕ ਨਹੀਂ ਮੰਨਿਆਂ ਜਾ ਸਕਦਾ, ਉਹ ਆਪਣੀ ਥਾਂ ਸਤਿਕਾਰਤ ਹਨ। ਇਵੇਂ ਜਿੰਨ੍ਹਾਂ ਦੇਹਾਂ ਵਿੱਚ "ਸ਼ਬਦ ਗੁਰੂ" ਦਾ ਪ੍ਰਕਾਸ਼ ਹੋ ਗਿਆ ਜਾਂ ਜਿੰਨ੍ਹਾਂ ਦੇਹਾਂ ਰਾਹੀਂ "ਸ਼ਬਦ ਗੁਰੂ" ਪ੍ਰਗਟ ਹੋਇਆ ਅਤੇ ਪ੍ਰਚਾਰਿਆ ਗਿਆ, ਉਹ ਵੀ ਆਪਣੀ ਥਾਂ ਸਤਿਕਾਰਤ ਹਨ। ਬਾਬਾ ਗੁਰੂ ਨਾਨਕ ਦਾ ਭਾਵ ਵੀ ਇਹ ਹੈ ਕਿ ਬਾਬੇ ਦੀ ਦੇਹ ਵਿੱਚ "ਸ਼ਬਦ ਗੁਰੂ" ਪ੍ਰਕਾਸ਼। ਦੇਹ ਬਿਨਸ ਜਾਂਦੀ ਤੇ "ਸ਼ਬਦ ਗੁਰੂ" ਸਦਾ ਪ੍ਰਕਾਸ਼ ਰਹਿੰਦਾ ਹੈ। ਇਸੇ ਲਈ ਇਤਿਹਾਸ ਵਿੱਚ ਮਿਲਦਾ ਹੈ ਕਿ "ਤਿਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਜੋਗਿ ਮਿਲੀ" ਲਹਿਣੇ ਪਾਈ ਨਾਨਕੋਂ (ਭਾ.ਗੁ.) ਉਹ ਗਿਆਨ ਦਾ ਪ੍ਰਕਾਸ਼ ਸ਼ਬਦ, ਅੱਗੇ ਉਨ੍ਹਾਂ ਦੇ ਨੌਂ ਉਤ੍ਰਾਧਿਕਾਰੀਆਂ ਵਿੱਚ ਵਰਤਿਆ ਪਰ ਚਲਾਕ ਤੇ ਅਗਿਆਨੀ ਲੋਕ ਦੇਹਾਂ ਨੂੰ ਹੀ ਗੁਰੂ ਤੇ ਰੱਬ ਮੰਨਣ ਲੱਗ ਪਏ। ਇਸ ਲਈ ਬਾਬਾ ਗੁਰੂ ਨਾਨਕ ਸਾਹਿਬ ਦੇ ਆਖਰੀ ਉਤ੍ਰਾਧਿਕਾਰੀ ਦਸ਼ਮੇਸ਼ ਜੀ ਵੱਲੋਂ ਪੱਕੇ ਤੌਰ ਤੇ ਸਦੀਵ ਕਾਲ ਲਈ "ਸ਼ਬਦ ਗੁਰੂ" ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਆਗਿਆ ਕਰ ਦਿੱਤੀ ਗਈ ਕਿ-ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥ ਯਾਦ ਰਹੇ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੱਖਰ, ਪੱਤਰੇ, ਜਿਲਦ ਅਤੇ ਰੁਮਾਲੇ ਗੁਰੂ ਸ਼ਬਦ ਨਹੀਂ ਸਗੋਂ ਇਨ੍ਹਾਂ ਰਾਹੀਂ ਦਿੱਤਾ ਗਿਆ ਸੰਸਾਰੀ ਅਤੇ ਨਿਰੰਕਾਰੀ ਗਿਆਨ ਹੀ "ਸ਼ਬਦ ਗੁਰੂ" (ਰੱਬੀ ਨਿਯਮ) ਦੀ ਵਿਆਖਿਆ ਅਤੇ ਇਹ ਅੱਖਾਂ ਮੀਟ ਸਮਾਧੀਆਂ ਜਾਂ ਮੰਤ੍ਰ ਜਾਪਾਂ ਰਾਹੀਂ ਸਮਝਿਆਂ ਨਹੀਂ ਜਾ ਸਕਦਾ-ਅਖੀ ਤ ਮੀਟਹਿ ਨਾਕ ਪਕਰਹਿ ਠਗਣ ਕਉ ਸੰਸਾਰੁ॥੧॥...ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ॥ ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕੁ ਦਾਸੁ॥੪॥(੬੬੩) ਗਾਇ ਸੁਣੇ ਆਖੇ ਮੀਟੇ ਪਾਈਏ ਨ ਪਰਮਪਦ, ਗੁਰ ਉਪਦੇਸ਼ ਗਹਿ ਜਉ ਲਉ ਨ ਕਮਾਈਐ॥ (ਭਾ.ਗੁ) ਹੁਣ ਸਾਡੇ ਪਾਸ ਗੁਰੂ ਗ੍ਰੰਥ ਸਾਹਿਬ ਹੀ ਅਸਲੀ ਪਰਖ ਦੀ ਕਸਵੱਟੀ ਹਨ। ਇਸ ਲਈ ਸਾਨੂੰ ਲਿਖੀਆਂ ਗਈਆਂ ਮਨਘੜਤ ਸਾਖੀਆਂ, ਇਤਿਹਾਸ ਅਤੇ ਭਗੌਤੀ-ਦੁਰਗਾ ਆਦਿਕ, ਇਤਿਹਾਸ ਤੇ ਮਰਯਾਦਾ ਚੋਂ ਸੋਧ ਲੈਣੀਆਂ ਚਾਹੀਦੀਆਂ ਹਨ।

ਯਾਦ ਰਹੇ ਕਿ ਰੱਬੀ ਭਗਤਾਂ, ਬਾਬੇ ਨਾਨਕ ਅਤੇ ਉਨ੍ਹਾਂ ਦੇ ਉਤ੍ਰਾਧਿਕਾਰੀਆਂ ਨੇ ਕਦੇ ਦਾਹਵਾ ਨਹੀਂ ਕੀਤਾ ਕਿ ਦੇਹਾਂ ਸਦੀਵੀ ਗੁਰੂ ਜਾਂ ਰੱਬ ਹਨ। ਉਨ੍ਹਾਂ ਇਹ ਜਰੂਰ ਕਿਹਾ ਕਿ ਜਿਨਾ ਕੁ ਸਾਨੂੰ ਰੱਬੀ ਗਿਆਨ ਸਮਝ ਆਇਆ, ਅਸੀਂ ਲੋਕਾਈ ਨੂੰ ਦਰਸਾਇਆ ਤੇ ਵਰਤਾਇਆ ਹੈ। ਜੋ ਭਗਤਾਂ ਦੇ ਵਾਰਸ਼ਾਂ ਤੋਂ ਬਾਣੀ ਲੈ, ਖੁਦ ਉਚਾਰ ਅਤੇ ਹੱਥੀਂ ਲਿਖ ਗਿਆਨ ਸਾਗਰ ਗੁਰੂ ਗ੍ਰੰਥ ਸਾਹਿਬ ਵਿਖੇ ਸੁਭਾਇਮਾਨ ਕਰ ਦਿੱਤਾ, ਉਹ ਹੀ "ਸ਼ਬਦ ਗੁਰੂ" ਹੈ। "ਸ਼ਬਦ ਗੁਰੂ" ਦੀ ਮਹਾਂਨਤਾ ਤੋਂ ਮਨੁੱਕਰ ਬਹੁਤੇ ਅਖੌਤੀ ਸਾਧ, ਸੰਤ, ਡੇਰੇਦਾਰ ਅਤੇ ਸੰਪ੍ਰਦਾਈ ਆਪੋ ਆਪਣੇ ਵੱਡੇ ਵਡੇਰਿਆਂ ਤੇ ਆਪਣੀਆਂ ਦੇਹਾਂ ਦੀ ਸ਼ਖਸ਼ੀ ਪੂਜਾ ਕਰਾਉਂਦੇ ਤੇ ਉਨ੍ਹਾਂ ਦੀਆਂ ਸਮਾਧਾਂ ਬਣਾ ਬਣਾ ਮੱਥੇ ਟੇਕਦੇ-ਟਿਕਾਉਂਦੇ ਅਤੇ ਅੱਗੇ ਤੋਂ ਅੱਗੇ ਗੱਦੀਦਾਰ ਥਾਪਦੇ ਹਨ। "ਸ਼ਬਦ ਗੁਰੂ", ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਮੰਨਣ ਦੀ ਬਜਾਏ, ਆਪੋ ਆਪਣੇ ਬਣਾਏ ਗਏ ਮਹਾਂਪੁਰਖਾਂ ਦੀਆਂ ਮਨਘੜਤ ਕਥਾ ਕਹਾਣੀਆਂ ‘ਤੇ ਵੱਧ ਯਕੀਨ ਕਰਦੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤਕ ਵਿਆਖਿਆ ਕਰਨ ਵਾਲਿਆਂ ਦੇ ਰਾਹ ਰੋਕਦੇ, ਗਾਲ੍ਹਾਂ ਕੱਢਦੇ, ਪੱਗਾਂ ਲਾਹੁੰਦੇ ਅਤੇ ਕਤਲ ਕਰਨ ਤੱਕ ਜਾਂਦੇ ਹਨ।

ਦਾਸ ਨੇ ਉਪ੍ਰੋਕਤ ਲੇਖ, ਗੁਰਮਤਿ ਦੀ ਰੌਸ਼ਨੀ ਵਿੱਚ ਵਿਚਾਰਨ ਦਾ ਯਤਨ ਕੀਤਾ ਹੈ। ਵਿਚਾਰ ਲਈ ਸਾਨੂੰ ਸਾਰਥਕ ਸ਼ਬਦ ਵਰਤਣੇ ਅਤੇ ਭੱਦੀ ਸ਼ਬਦਾਵਲੀ ਵਰਤ ਕੇ ਤਲਖੀ ਨਹੀਂ ਪੈਦਾ ਕਰਨੀ ਚਾਹੀਦੀ। ਅਜਿਹੇ ਸ਼ਬਦ ਵਿਚਾਰ ਯਤਨ ਸਦਾ ਚਲਦੇ ਰਹਿਣੇ ਚਾਹੀਦੇ ਹਨ। ਖੋਜ ‘ਚੋਂ ਕੁਝ ਨਾਂ ਕੁਝ ਉਪਜਦਾ, ਲੱਭਦਾ ਅਤੇ ਬਾਦਾਂ ਵਿੱਚ ਬਿਨਸਦਾ, ਇਸ ਲਈ ਮੈਂ ਤਾਂ ਗਿਆਨ ਦਾਤੇ ਗੁਰੂ ਕਰਤਾਰ ਤੋਂ ਬਲਿਹਾਰ ਜਾਂਦਾ ਹਾਂ-ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ॥ (੧੨੫੫) ਸੋ ਦੇਹਾਂ ਤੋਂ ਉੱਪਰ ਉੱਠ ਚੁੱਕੇ ਲੋਕ ਹੀ "ਸ਼ਬਦ ਗੁਰੂ" ਦੇ ਸਿਧਾਂਤ ਨੂੰ ਸਮਝ ਸਕਦੇ ਅਤੇ ਦੇਹਾਂ ਨਾਲ ਜੁੜੇ (ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ) ਪੜ੍ਹਦੇ ਹੋਏ ਅੱਜ ਵੀ ਪਾਖੰਡੀ ਸਾਧਾਂ-ਸੰਤਾਂ ਦੇ ਖਰੌੜੇ ਧੋ ਧੋ ਪੀਂਦੇ ਹੋਏ ਹੋਰ ਹੋਰ ਸੰਤਾਂ ਤੇ ਗ੍ਰੰਥਾਂ ਨੂੰ ਮੰਨੀ ਜਾ ਰਹੇ ਹਨ।

ਅਵਤਾਰ ਸਿੰਘ ਮਿਸ਼ਨਰੀ

5104325827


01/21/18
ਹਰਪਾਲ ਸਿੰਘ ਫਿਰੋਜ਼ਪੁਰੀਆ

ਸਿੱਖ ਤੇ ਕੇਸ

ਏਸੀਆ ਦੀ ਸਭ ਤੋਂ ਵੱਡੀ ਤਾਕਤ ਮਰਹੱਟਿਆਂ ਨੂੰ 1761 ਈ : ਵਿੱਚ ਹਰਾਉਣ ਤੋਂ ਬਾਅਦ ਅਬਦਾਲੀ ਨੇ ਆਪਣਾ ਰੁੱਖ ਸਿੱਖਾਂ ਵੱਲ ਕੀਤਾ । ਮਰਹੱਟਿਆਂ ਦੀ ਮਦਦ ਕਰਨ ਕਾਰਨ ਮਹਾਰਾਜਾ ਆਲਾ ਸਿੰਘ ਨੂੰ ਜਾ ਘੇਰਿਆ । ਆਲਾ ਸਿੰਘ ਨੂੰ ਪੰਜ ਲੱਖ ਰੁਪਏ ਜੁਰਮਾਨਾ ਤੇ ਸਿਰ ਦੇ ਕੇਸ ਤੇ ਦਾਹੜਾ ਕਟਵਾ ਕੇ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਿਹਾ ।
ਮਹਾਰਾਜਾ ਆਲਾ ਸਿੰਘ ਨੇ ਕਿਹਾ ਕਿ ਕੇਸ ਕਤਲ ਕਰਵਾਉਣ ਤੋਂ ਕਿਸੇ ਤਰ੍ਹਾਂ ਛੋਟ ਮਿਲ ਸਕਦੀ ਹੈ ।
ਅਬਦਾਲੀ ਨੇ ਕਿਹਾ ਸਵਾ ਲੱਖ ਰੁਪਇਆ ਹੋਰ ਹਾਜ਼ਰ ਕਰਦੇ । ਆਲਾ ਸਿੰਘ ਨੇ ਸਵਾ ਲੱਖ ਰੁਪਇਆ ਤਾਰ ਕੇ ਸਿੱਖੀ ਦੀ ਲਾਜ ਨੂੰ ਬਚਾ ਲਿਆ । ਉਦੋਂ ਦਾ ਸਵਾ ਲੱਖ ਅੱਜ ਦੇ ਜਮਾਨੇ ਦਾ ਕਈ ਕਰੋਡ਼ ਬਣਦਾ ਹੈ ।
ਬਜੁਰਗਾਂ ਤੋਂ ਇੱਕ ਹੋਰ ਸਾਖੀ ਸੁਣੀ ਸੀ ,
ਜਿਸ ਸਮੇਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ। ਇੱਕ ਗਰੀਬ ਸਿੱਖ ਕਿਸੇ ਗੈਰ ਸਿੱਖ ਦੀ ਦੁਕਾਨ ਤੇ ਜਾ ਕੇ ਕਹਿੰਦਾ ਮੇਰੇ ਕੋਲ ਅੱਜ ਪੈਸੇ ਨਹੀਂ ਅੱਜ ਤੁਸੀਂ ਮੈਨੂੰ ਰੋਟੀ ਖਵਾ ਦੇਵੋ , ਮੈਂ ਤੁਹਾਨੂੰ ਕੱਲ ਨੂੰ ਪੈਸੇ ਦੇ ਦੇਵਾਂਗਾ । ਦੁਕਾਨ ਵਾਲਾ ਅਗੋਂ ਕਹਿੰਦਾ ਤੁਸੀਂ ਆਪਣੇ ਕੇਸਾਂ ਵਿਚੋਂ ਇੱਕ ਵਾਲ ਪੁੱਟ ਕੇ ਦੇ ਦੇਵੋ , ਮੈਂ ਤੁਹਾਨੂੰ ਮੁਫਤ ਰੋਟੀ ਖਵਾ ਦੇਵਾਂਗਾ । ਸਿੱਖ ਏਨੀ ਗੱਲ ਸੁਣ ਕੇ ਭੁੱਖਾ ਹੀ ਉੱਠ ਕੇ ਤੁਰ ਗਿਆ ।
ਇਹ ਸਾਰੀ ਵਾਰਤਾ ਸੁਣ ਕੇ ਇੱਕ ਗੈਰ ਸਿੱਖ ਦੁਕਾਨ ਵਾਲੇ ਨੂੰ ਕਹਿੰਦਾ , ਤੁਸੀਂ ਮੇਰੇ ਜਿੰਨੇ ਮਰਜੀ ਵਾਲ ਲੈ ਲਵੋ , ਮੈਨੂੰ ਮੁਫਤ ਰੋਟੀ ਖਵਾ ਦੇਵੋ । ਦੁਕਾਨ ਵਾਲਾ ਕਹਿੰਦਾ , ਨਹੀਂ ਇਹ ਸੌਦਾ ਸਿਰਫ ਸਿੱਖ ਨਾਲ ਹੀ ਕਰਨਾ ਸੀ।
ਪਰ ਅੱਜ ,,, ਸਿੱਖ ਧਰਮ ਦੇ ਸਿਧਾਂਤਾਂ ਤੋਂ ਅਣਜਾਣ ਸਿੱਖਾਂ ਦੇ ਬੱਚੇ ਬੱਚੀਆਂ ਪੱਲਿਓਂ ਪੈਸੇ ਦੇ ਕੇ ਨਾਈ ਤੇ ਬਿਊਟੀ ਪਾਰਲਰ ਤੋਂ ਕੇਸ ਕਟਵਾ ਰਹੇ ਨੇ । ਜਿਸ ਦੇ ਵਿੱਚ ਉਮਰ ਵਿਹਾ ਚੁੱਕੇ ਸਿਆਣੇ ਕਹਾਉਂਦੇ ਲੋਕ ਵੀ ਸ਼ਾਮਲ ਨੇ । ਵਿਆਹ ਸਮੇਂ ਬਿਊਟੀ ਪਾਰਲਰ ਤੋਂ ਹਾਰ ਸ਼ਿੰਗਾਰ ਕਰਵਾਉਣ ਦਾ ਰੁਝਾਨ ਅੱਜ ਸਿੱਖਾਂ ਵਿੱਚ ਵੀ ਜੋਰ ਫੜ ਗਿਆ ਏ , ਏ ਪਾਰਲਰਾਂ ਕੁੜੀ ਦੇ ਭਰੱਵਟਿਆਂ ਦਾ ਵੀ ਮੋਰ ਬਣਾ ਦਿੰਦੀਆਂ ਨੇ। ਕਹਿੰਦੀਆਂ ਨੇ , ਜੀ ਏ ਤਾਂ ਜਰੂਰੀ ਆ। W
HO ਦੀ ਰਿਪੋਟ ਆ ਜਿਹੜੀਆਂ ਬੀਬੀਆਂ ਭਰੱਵਟੇ ਬਣਵਾਉਂਦੀਆਂ ਨੇ , ਉਹਨਾਂ ਦੀ ਸੱਤਵੀ ਪੀਡ਼੍ਹੀ ਅੰਨੀ ਪੈਦਾ ਹੋਵੇਗੀ ।
ਹੁਣ ਦੱਸੋ , ਜਦੋਂ ਏ ਪਾਰਲਰਾਂ ਵਾਲਾ ਪਾਖੰਡ ਨਹੀਂ ਸੀ , ਕੀ ਉਦੋਂ ਲੋਕਾਂ ਦੇ ਵਿਆਹ ਨਹੀਂ ਹੁੰਦੇ ਸੀ । ਸਿਆਣੇ ਕਹਿੰਦੇ ਨੇ ਗਿਆਨ ਨਾ ਹੋਣ ਕਰਕੇ ਲੋਕ ਹੀਰਿਆਂ ਨੂੰ ਵੀ ਕੌਡੀਆਂ ਦੇ ਭਾਅ ਵੇਚ ਦਿੰਦੇ ਨੇ । ਅੱਜ ਅਸੀਂ ਏਹੋ ਕੁੱਝ ਕਰ ਰਹੇ ਹਾਂ । ਜੇ ਸਾਨੂੰ ਕੁਦਰਤ ਨੇ ਕੇਸ ਦਿੱਤੇ ਨੇ ਤਾਂ ਜਰੂਰ ਇਸਦਾ ਕੋਈ ਲਾਭ ਹੋਵੇਗਾ ।
ਨੌਜਵਾਨ ਵੀਰੋ ਤੇ ਭੈਣੋ ਆਪਣੇ ਅਣਮੁੱਲੇ ਇਤਿਹਾਸ ਨੂੰ ਪੜੋ ਤੇ ਵਾਚੋ । ਜੇ ਨਹੀਂ ਪੜ ਸਕਦੇ ਤਾਂ ਗਿਆਨੀ ਅਮਰੀਕ ਸਿੰਘ ਚੰਡੀਗਡ਼੍ਹ ਵਾਲੇ ਨੇ ਬਹੁਤ ਸੁਚੱਜੇ ਢੰਗ ਨਾਲ ਸਿੱਖ ਇਤਿਹਾਸ ਬੋਲਿਆ ਏ ।
www.sikhnet.com ਜਾਂ ਗੂਗਲ ਤੇ ਸਰਚ ਮਾਰ ਕੇ ਹੋਰ ਕਿਸੇ ਸਾਈਟ ਤੋ ਡਾਉਨਲੋਡ ਕਰੋ ਜਾਂ ਆਨਲਾਈਨ ਜਰੂਰ ਸੁਣੋ । ਤਾਂ ਕਿ ਅਸੀਂ ਆਪਣੇ ਕੀਮਤੀ ਵਿਰਸੇ ਤੋਂ ਜਾਣੂੰ ਹੋ ਕਿ ਉਸਦੀ ਸੰਭਾਲ ਕਰ ਸਕੀਏ ।

ਹਰਪਾਲ ਸਿੰਘ ਫਿਰੋਜ਼ਪੁਰੀਆ 088722-19051


01/21/18
ਸੰਦੀਪ ਸਿੰਘ

ਅੱਜ ਡੇਰੇਦਾਰ ਅਤੇ ਬਾਬੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਨੂੰ ਮੰਨਣ ਤੋਂ ਇਨਕਾਰੀ ਹੋਈ ਬੈਠੇ ਹਨ , ਇਹਨਾਂ ਲੋਕਾਂ ਨੇ ਆਪੋ ਆਪਣੀ ਰਹਿਤ ਮਰਯਾਦਾ ਤਿਆਰ ਕੀਤੀ ਹੋਈ ਹੈ, ਇਸ ਦੇ ਬਾਵਜੂਦ ਵੀ ਅੱਜ ਸ਼੍ਰੌਮਣੀ ਕਮੇਟੀ ਦੀਆਂ ਸਟੇਜਾਂ ਤੋਂ ਉਹਨਾਂ ਲੋਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਹੜੇ ਮਰਯਾਦਾ ਨੂੰ ਮੰਨਣ ਤੋਂ ਇਨਕਾਰੀ ਹਨ, ਅਤੇ ਸ਼੍ਰੀ ਅਕਾਲ ਤਖਤ ਉਪਰ ਬੈਠ ਕੇ ਉਹ ਲੋਕ ਫੈਸਲੇ ਲੈਂਦੇ ਹਨ ਜੋ ਸਾਡੇ ਇਤਿਹਾਸ ਨੂੰ ਵਿਗਾੜ ਕੇ ਸਾਹਿਬਜਾਦਿਆਂ ਨੂੰ ਦੇਵਤਿਆਂ ਦਾ ਅਵਤਾਰ ਦਸਦੇ ਹਨ , ਹਾਲਤ ਇਹ ਬਣੀ ਪਈ ਹੈ ਕਿ ਵਾੜ ਹੀ ਖੇਤ ਨੂੰ ਖਾ ਰਹੀ ਹੈ,ਸਾਡੇ ਪੁਰਖਿਆਂ ਨੇ ਜੋ ਲਾਮਿਸਾਲ ਇਤਿਹਾਸ ਸਿਰਜਿਆ, ਮਹਾਨ ਕੁਰਬਾਨੀਆਂ ਦਿਤੀਆਂ। ਉਸ ਇਤਿਹਾਸ ਨੂੰ ਉਹਨਾਂ ਲੋਕਾਂ ਨੇ ਕਲਮਬੰਦ ਕੀਤਾ ਜਿਹਨਾਂ ਦੀ ਸੋਚ ਤੰਗਦਿਲੀ ਵਾਲੀ ਸੀ । ਅੱਜ ਤਕ ਸਾਡੀਆਂ ਸਟੇਜਾਂ ਤੋਂ ਕਰਾਮਾਤੀ ਕਹਾਣੀਆਂ ਸੁਣਾਂ ਕੇ ਭੋਲੀ ਭਾਲੀ ਜਨਤਾ ਨੂੰ ਸਾਧਾਂ ਦੇ ਲੋਟੂ ਟੋਲਿਆਂ ਨੇ ਖੂਬ ਲੁਟਿਆ ।ਅਸੀਂ ਗੁਰਦੁਆਰੇ ਆਉਂਦੇ ਹਾਂ ਪ੍ਰਕਰਮਾਂ ਕੀਤੀਆਂ ਪ੍ਰਸ਼ਾਦ ਲਿਆ ਘਰ ਚਲਦੇ ਬਣਦੇ ਹਾਂ। ਗੁਰਬਾਣੀ ਨੂੰ ਨਾ ਮਨ ਲਗਾ ਕੇ ਸੁਣਿਆ ਅਤੇ ਨਾ ਹੀ ਸ਼ਬਦ ਦੀ ਵਿਚਾਰ ਨੂੰ ਜੀਵਨ ਵਿਚ ਢਾਲਿਆ। ਜਿਸ ਕਰਕੇ ਅਗਿਅਨਤਾ ਨੇ ਸਾਡੀ ਸੋਚ ਵਿਚ ਆਪਣਾ ਡੇਰਾ ਲਾਇਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੌਮੀ ਵਿਦਵਾਨ ਅਤੇ ਕਥਾਕਾਰ ਭਾਈ ਸਰਬਜੀਤ ਸਿੰਘ ਜੀ ਧੂੰਦਾ ਨੇ ਗੁਰਦੁਆਰਾ ਸਿੰਘ ਸਭਾ ਫਲੇਰੋ, ਬਰੇਸ਼ੀਆ ਇਟਲੀ ਵਿਖੇ ਦੋ ਰੋਜਾ ਗੁਰਮਤਿ ਸਮਾਗਮ ਦੌਰਾਨ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ੍ਰੂਰੀ ਵਿਚ ਸੰਗਤਾਂ ਨਾਲ ਵੀਚਾਰਾਂ ਦੀ ਸਾਂਝ ਕਰਦਿਆਂ ਕੀਤਾ।।ਇਹਨਾਂ ਦੀਵਾਨਾਂ ਵਿਚ ਦੂਰੋਂ ਦੂਰੋਂ ਯੂਰਪ ਤੋਂ ਸੰਗਤਾਂ ਨੇ ਹਾਜਰੀਆਂ ਭਰੀਆਂ । ਇਥੇ ਇਕ ਗਲ ਹੈਰਾਨ ਕਰਨ ਵਾਲੀ ਹੈ ਕਿ ਭਾਈ ਧੂੰਦਾ ਜੀ ਦੇ ਦੀਵਾਨਾਂ ਵਿਚ ਵਰਕਿੰਗ ਡੇ ਵਿਚ ਵੀ ਸੰਗਤਾਂ ਵੱਡੀ ਗਿਣਤੀ ਵਿਚ ਹਾਜਰੀਆਂ ਭਰ ਰਹੀਆਂ ਹਨ। ਜਿਹਨਾਂ ਵਿਚ ਨੌਜੁਆਨ ਵੀਰ ਬੱਚੇ ਬੱਚੀਆਂ ਭਾਰੀ ਗਿਣਤੀ ਵਿਚ ਪਹੁੰਚ ਰਹੇ ਹਨ। ਜਿਸ ਤੋਂ ਪਤਾ ਲਗਦਾ ਹੈ ਕਿ ਸੰਗਤਾਂ ਅੰਦਰ ਜਾਗਰੁਕਤਾ ਆ ਚੁੱਕੀ ਹੈ, ਅਤੇ ਉਹ ਕੱਚ ਘਰੜ ਕਥਾ ਕਹਾਣੀਆਂ ਦਾ ਤਿਆਗ ਕਰਕੇ ਸੱਚ ਦੀ ਵੀਚਾਰ ਹੀ ਸੁਣਨਾਂ ਚਾਹੁੰਦੀਆਂ ਹਨ। ਭਾਈ ਧੂੰਦਾ ਜੀ ਦਾ ਸ਼ਬਦ ਵੀਚਾਰ ਕਰਨ ਦਾ ਢੰਗ ਨਿਵੇਕਲਾ ਹੀ ਹੈ । ਉਹ ਗੁਰਮਤਿ ਵੀਚਾਰਾਂ ਦੁਨਿਆਵੀ ਉਦਾਹਰਨਾਂ ਦਿੰਦਿਆ ਹੋਇਆਂ ਅਜੋਕੇ ਸਮੇਂ ਅਨੁਸਾਰ ਸੰਗਤਾਂ ਨੂੰ ਗੁਰੁ ਸ਼ਬਦ ਦੀ ਰੋਸ਼ਨੀ ਵਿਚ ਸਮਝਾਉਂਦੇ ਹਨ। ਇਸ ਵਕਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਧੂੰਦਾ ਦਾ ਸਨਮਾਨ ਵੀ ਕੀਤਾ ਗਿਆ।


01/14/18
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ–੪੨

ਗੁਰਬਾਣੀ ਚਾਨਣ ਵਿੱਚ ਸਰਬਤ ਦਾ ਭਲਾ

ਸਰਬਤ੍ਰ ਸੰਸਕ੍ਰਿਤ, ਸਭ ਅਤੇ ਸਰਬਤ ਪੰਜਾਬੀ ਦੇ ਸ਼ਬਦ ਹਨ। ਇਨ੍ਹਾਂ ਦੇ ਅਰਥ ਹਨ-ਸਭ ਥਾਂ, ਸਭ ਜਗ੍ਹਾ, ਸਾਰੇ ਅਤੇ ਤਮਾਮ।(ਮਹਾਨਕੋਸ਼) ਇਹ ਸਰਬੱਤ ਦਾ ਭਲਾ ਸ਼ਬਦ ਅਰਦਾਸ ਦੇ ਅਖੀਰ ਤੇ ਵੀ ਆਉਂਦਾ ਹੈ-ਨਾਨਕ, ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ (ਅਰਦਾਸ) ਪਰ ਇਹ ਗੁਰਬਾਣੀ ਦੀ ਪੰਕਤੀ ਨਹੀਂ ਸਗੋਂ ਸਿਧਾਂਤਕ ਕਾਵਿ ਹੈ। ਨੋਟ-ਨਾਨਕ ਸ਼ਬਦ ਵਰਤਣ ਦਾ ਸਿੱਖ ਗੁਰੂਆਂ ਨੂੰ ਹੀ ਅਧਿਕਾਰ ਸੀ ਨਾਂ ਕਿ ਕਿਸੇ ਹੋਰ ਨੂੰ, ਅਰਦਾਸ ਵਿੱਚ ਹੋਰ ਵੀ ਲੋੜੀਦੀਆਂ ਸੋਧਾਂ ਹੋਣ ਵਾਲੀਆਂ ਹਨ ਜਿਵੇਂ "ਪ੍ਰਿਥਮ ਭਗੌਤੀ ਸਿਮਰ ਕੈ" (ਸਿੱਖ ਪ੍ਰਿਥਮ ਅਕਾਲ ਪੁਰਖ ਨੂੰ ਸਿਮਰਦਾ ਹੈ ਨਾਂ ਕਿ ਭਗੌਤੀ (ਦੁਰਗਾ) ਨੂੰ) ਦਸਾਂ ਪਾਤਸ਼ਹੀਆਂ ਦੀ ਜੋਤਿ (ਗੁਰੂ ਗ੍ਰੰਥ ਸਾਹਿਬ ਵਿਖੇ 35 ਮਹਾਂਪੁਰਖਾਂ ਦੀ ਬਾਣੀ ਨਾਂ ਕਿ ਕੇਵਲ ਦਸਾਂ ਦੀ ਇਸ ਲਈ ਇੱਥੇ ਗੁਰਆਂ-ਭਗਤਾਂ ਦੀ ਜੋਤਿ ਕਹਿਣਾ ਚਾਹੀਦਾ ਹੈ) ਹਠੀਆਂ, ਜਪੀਆਂ, ਤਪੀਆਂ (ਹੱਠ ਕਰਨਾ, ਜਲਧਾਰੇ ਕਰਦੇ ਤੋਤਾ ਰਟਨੀ ਜਪ ਕਰਨੇ ਅਤੇ ਗੈਰ-ਕੁਦਰਤੀ ਤਰੀਕਿਆਂ ਨਾਲ ਸਰੀਰ ਨੂੰ ਕਸ਼ਟ ਦੇਣੇ) ਆਦਿਕ।

ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅਨੁਸਾਰ ਸਰਬੱਤ ਦਾ ਭਲਾ-ਸਿੱਖ ਸਿਧਾਂਤ ਸਭ ਦਾ ਭਲਾ ਮੰਗਦਾ ਹੈ-ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉਂ ਹੋਇ॥ (੩੦੨) ਜਦ ਸਾਰੇ ਜੀਵ ਤੇਰੇ ਹਨ ਫਿਰ ਬੁਰਾ-ਭਲਾ ਕਿਸ ਨੂੰ ਆਖੀਏ-ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹਾਰੇ॥੧॥ (੩੮੩) ਪਰਾਏ ਦਾ ਬੁਰਾ ਚਿੱਤ ਵਿੱਚ ਨ ਰੱਖੋ-ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥੩॥ (੩੮੬) ਜਿੱਥੇ ਵੀ ਜਾਈਏ ਭਲਾ ਹੀ ਕਹੀਏ-ਜਿਥੈ ਜਾਇ ਬਹੀਐ ਭਲਾ ਕਹੀਐ॥(੫੬੬) ਗੁਰਮੁਖ ਆਪਣੇ ਆਪ ਨੂੰ ਮੰਦਾ ਤੇ ਸੰਸਾਰ ਨੂੰ ਭਲਾ ਜਾਣਦਾ ਹੈ-ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ॥੪॥੭॥(੯੯੧) ਤੂੰ ਇੱਕ ਹੀ ਮੂਰਖ ਹੈਂ ਬਾਕੀ ਸੰਸਾਰ ਭਲਾ ਹੈ-ਨਾਨਕ ਮੂਰਖ ਏਕ ਤੂ ਅਵਰੁ ਭਲਾ ਸੰਸਾਰੁ॥(੧੩੨੮) ਵਾਰ ਅਠਵੀਂ ਪੌੜੀ ੨੪ ਵਿੱਚ ਭਾਈ ਗੁਰਦਾਸ ਜੀ ਫੁਰਮਾਂਦੇ ਨੇ ਗੁਰਮੁਖ ਮਿੱਠਾ ਬੋਲਦਾ, ਨਿਮਰਤਾ ਚ ਰਹਿੰਦਾ ਤੇ ਹੱਥੀਂ ਵੰਡ, ਭਲਾ ਮਨਾਉਂਦਾ ਹੈ-ਮਿਠਾ ਬੋਲਣ ਨਿਵ ਚਲਣੁ ਹਥਹੁ ਦੇ ਕੇ ਭਲਾ ਮਨਾਏ॥ (ਵਾਰ-੮/ਪਾਉੜੀ-੨੪) ਆਪ ਭਲਾ ਸਾਰੇ ਜੱਗ ਨੂੰ ਭਲਾ ਹੀ ਦੇਖਦਾ ਹੈ-ਆਪਿ ਭਲਾ ਸਭੁ ਜਗੁ ਭਲਾ ਭਲਾ ਭਲਾ ਸਭਨਾ ਕਰਿ ਦੇਖੈ। (ਵਾਰ ੩੧ ਪਾੳੜੀ-੪)

ਸਰਬੱਤ ਦੇ ਭਲੇ ਦੇ ਸਿਧਾਂਤ ਬਾਰੇ ਸੁਚੇਚਤਾ ਦੀ ਲੋੜ-ਕੁਕਰਮੀਆਂ ਨੂੰ ਸੁਧਾਰਨਾ, ਧੀਆਂ ਭੈਣਾਂ ਨੂੰ ਛੇੜਨ ਵਾਲੇ, ਬਲਾਤਕਾਰੀਆਂ ਤੇ ਕਾਤਲਾਂ ਨੂੰ ਸਖਤ ਸਜਾਵਾਂ ਦੇਣੀਆਂ, ਵਿਹਲੜ ਮੰਗਤਿਆਂ ਨੂੰ ਦਾਨ ਨਾਂ ਦੇਣਾਂ ਸਗੋਂ ਕੰਮੇ ਲਾਉਣਾ ਤੇ ਲੋੜਵੰਦਾਂ ਦੀ ਮਦਦ ਕਰਨਾ, ਸਾਰੀ ਮਨੁੱਖਤਾ ਨੂੰ ਸਰਬਸਾਂਝਾ ਰੱਬੀ ਉਪਦੇਸ਼ ਦੇਣਾ, ਛੂਆ-ਛਾਤ, ਜਾਤ-ਪਾਤ ਤੇ ਊਚ-ਨੀਚ ਛੱਡ ਕੇ, ਮਨੁੱਖਤਾ ਦੀ ਸੇਵਾ ਕਰਨਾ, ਆਪਣੇ ਘਰ ਪ੍ਰਵਾਰ ਦੀ ਸੰਭਾਲ ਕਰਦੇ, ਵਿਤ ਮੁਤਾਬਿਕ ਲੋੜਵੰਦਾਂ ਦੀ ਸੰਭਾਲ ਕਰਨੀ, ਵੱਡੇ ਵੱਡੇ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਅਦਾਰਿਆਂ ਵੱਲੋਂ ਲੋੜਵੰਦਾਂ ਨੂੰ ਕੰਮ ਦੇ ਕੇ ਜਾਂ ਕੰਮ 'ਤੇ ਲਵਾ ਕੇ ਮਦਦ ਕਰਨੀ ਅਤੇ ਸਭ ਤੋਂ ਵੱਡਾ ਸਰਬੱਤ ਦਾ ਭਲਾ ਸਮੁੱਚੀ ਲੋਕਾਈ ਨੂੰ "ਏਕ ਪਿਤਾ ਏਕਸ ਕੇ ਹਮ ਬਾਰਿਕ" ਦਾ ਸਿਧਾਂਤ ਦ੍ਰਿੜਾਂਦੇ ਆਪਸੀ ਮੇਲ-ਜੋਲ ਰੱਖਣ, ਬੁਹੱਬਤ-ਪਿਆਰ ਅਤੇ ਏਕਤਾ ਪੈਦਾ ਕਰਕੇ, ਨਫਰਤੀ ਜੰਗਾਂ ਨਾਂ ਕਰਨੀਆਂ ਜਾਂ ਰੋਕਣੀਆਂ ਹੀ ਅਸਲ ਸਰਬੱਤ ਦਾ ਭਲਾ ਕਰਨਾ ਹੈ ਨਾਂ ਕਿ ਬੇਗਿਆਨੇ, ਬੇਧਿਆਨੇ ਹੋ ਕੀੜਿਆਂ ਦੇ ਭੌਣ ਤੇ ਮਣਾ ਮੂੰਹੀ ਅਨਾਜ ਸੁੱਟਣਾਂ, ਪੱਥਰ ਦੀਆਂ ਮੂਰਤੀਆਂ ਤੇ ਕੁਵਾਂਟਲ ਕੁਵਾਂਟਲ ਦੁੱਧ ਰੋੜਣਾ, ਹੱਟੇ ਕੱਟੇ ਮੰਗਤਿਆਂ ਨੂੰ ਦਾਨ ਦੇਣਾ, ਪਾਰਟੀ ਜਾਂ ਪ੍ਰਵਾਰਕ ਤੌਰ ਤੇ ਗਲਤ ਬੰਦਿਆਂ ਤੇ ਕਾਤਲਾਂ ਦਾ ਪੱਖ ਪੂਰਨਾ, ਵੱਡੇ ਵੱਡੇ ਡਾਕੇ ਮਾਰ, ਚੋਰੀ ਕਰ, ਦੂਜਿਆਂ ਦਾ ਹੱਕ ਮਾਰ, ਹੇਰਾ ਫੇਰੀ ਨਾਲ ਕਮਾਏ ਧੰਨ ਨਾਲ ਭੰਡਾਰੇ ਕਰਨੇ, ਲੰਗਰ ਤੇ ਛਬੀਲਾਂ ਲਾ ਆਪਣੇ ਆਪ ਨੂੰ ਦਾਨੀ ਤੇ ਧਰਮੀ ਸਮਝਣਾ ਸਰਬੱਤ ਦਾ ਭਲਾ ਨਹੀਂ ਸਗੋਂ ਮਨੁੱਖਤਾ ਦਾ ਆਪਣਾ, ਮਨੁੱਖਤਾ ਦਾ ਘਾਣ ਤੇ ਨੁਕਸਾਨ ਹੈ।


01/14/18
ਰਵਿੰਦਰ ਸਿੰਘ ਪਿੰਜੌਰ

ਪ੍ਰਿੰ: ਨਰਿੰਦਰ ਸਿੰਘ ਜੰਮੂ ਦੇ ਪਿਤਾ ਦਾ ਦੇਹਾਂਤ
ਤੱਤ ਗੁਰਮਤਿ ਪਰਿਵਾਰ


ਤੱਤ ਗੁਰਮਤਿ ਪਰਿਵਾਰ ਦੇ ਇਕ ਮੋਢੀ ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ ਦੇ ਪਿਤਾ ਜੀ ਦਾ ਅਟੱਲ ਕੁਦਰਤੀ ਨਿਯਮਾਂ ਹੇਠ ਦੇਹਾਂਤ 12 ਜਨਵਰੀ ਰਾਤ ਨੂੰ ਹੋ ਗਿਆ। ਐਸੇ ਨਾਜ਼ੁਕ ਮੌਕੇ, ਸਮਾਜ ਵਿੱਚ ਪ੍ਰੱਚਿਲਤ ਮਨਮੱਤੀ ਕਰਮਕਾਂਡ ਨੂੰ ਤਿਲਾਂਜਲੀ ਦਿੰਦੇ, ਬਹੁਤ ਸਾਦੇ ਪਰ ਇਨਕਲਾਬੀ ਤਰੀਕੇ ਨਾਲ 13 ਜਨਵਰੀ ਨੂੰ ਸੰਸਕਾਰ ਕਰ ਦਿੱਤਾ ਗਿਆ । ਇਸ ਮੌਕੇ ਸਮਾਜ ਵਿੱਚ ਚੰਗੀ ਮਿਸਾਲ ਸਥਾਪਿਤ ਕਰਨ ਦੇ ਮਕਸਦ ਨਾਲ ਗੁਰਮਤਿ ਸਮਾਗਮ 21 ਜਨਵਰੀ 2018 ਨੂੰ ਪੁੰਛ ਵਿਖੇ ਕੀਤਾ ਜਾ ਰਿਹਾ ਹੈ। ਨਰਿੰਦਰ ਸਿੰਘ ਜੀ ਦਾ ਸੰਪਰਕ ਨੰਬਰ 9419126791 ਹੈ।

ਰਵਿੰਦਰ ਸਿੰਘ ਪਿੰਜੌਰ


01/14/18
ਹਰਪਾਲ ਸਿੰਘ ਫਿਰੋਜ਼ਪੁਰੀਆ

ਸਿੱਖ ਤੇ ਦਸਤਾਰ

ਅੰਗਰੇਜ਼ੀ ਹਕੂਮਤ ਸਮੇਂ ਇੱਕ ਅੰਗਰੇਜ਼ ਕਮਿਸ਼ਨਰ ਨੇ ਆਪਣੀ ਫੌਜ ਵਿੱਚ ਭਰਤੀ ਇੱਕ ਸਿੱਖ ਨੂੰ ਅਵਾਜ਼ ਦਿੱਤੀ । ਸਰਦਾਰ ਜੀ , ਏਧਰ ਆਉ । ਅਵਾਜ਼ ਸੁਣ ਕੇ , ਸਿੱਖ ਆ ਗਿਆ , ਉਸ ਪਲਟਨ ਦਾ ਮੁੱਖੀ ਵੀ ਆ ਗਿਆ , ਜੋ ਬਿਹਾਰੀ ਸੀ ।
ਕਮਿਸ਼ਨਰ ਸਿੱਖ ਨਾਲ ਗੱਲਬਾਤ ਕਰਨ ਲੱਗ ਪਿਆ । ਬਿਹਾਰੀ ਬੋਲਿਆ , ਸਰਦਾਰ ਤੇ ਮੈਂ ਹਾਂ । ( ਕਿਉਂਕਿ ਉਹ ਮੁੱਖੀ ਹੋਣ ਕਰਕੇ ਆਪਣੇ ਆਪ ਨੂੰ ਸਰਦਾਰ ਸਮਝਦਾ ਸੀ )
ਕਮਿਸ਼ਨਰ ਕਹਿੰਦਾ , ਮੈਂ ਇਸ ਸਰਦਾਰ ਨੂੰ ਬੁਲਾਇਆ ਸੀ । ਬਿਹਾਰੀ ਨੇ ਨਿਰਾਜਗੀ ਜਿਤਾਈ ਕਿ ਮੇਰੇ ਹੁੰਦਿਆਂ , ਕਿਸੇ ਹੋਰ ਨੂੰ ਸਰਦਾਰ ਕਹਿਣਾ ਮੇਰੀ ਬੇਇੱਜਤੀ ਹੈ ।
ਕਮਿਸ਼ਨਰ ਨੇ ਕਿਹਾ , ਦੇਖ ,, ਤੈਨੂੰ ਸਰਦਾਰ ਮੈਂ ਬਣਾਇਆ ਹੈ , ਮੈਂ ਇਹ ਸਰਦਾਰੀ ਕਦੇ ਵੀ ਖੋਹ ਸਕਦਾ ਹਾਂ ।
ਪਰ , ਇਹ ਸਿੱਖ ਜਨਮ ਤੋਂ ਹੀ ਸਰਦਾਰ ਆ, ਜਿਸਦੀ ਸਰਦਾਰੀ ਕੋਈ ਨਹੀਂ ਖੋਹ ਸਕਦਾ ।
ਇਹ ਸੱਚ ਆ ਕਿ ਸਮੇਂ ਦੀਆਂ ਸਰਕਾਰਾਂ ਨੇ ਆਪਣਾ ਸਾਰਾ ਜੋਰ ਸਰਦਾਰੀ ਖੋਹਣ ਤੇ ਲਾਇਆ , ਪਰ ਉਹ ਕਾਮਯਾਬ ਨਹੀਂ ਹੋ ਸਕੇ । ਰਤਨ ਸਿੰਘ ਭੰਗੂ ਨੇ ਪ੍ਚੀਨ ਪੰਥ ਪ੍ਕਾਸ਼ ਵਿੱਚ 278 ਪੰਨਾ ਤੇ ਸਿੰਘਾਂ ਨੂੰ ਦਿੱਤੇ ਜਾਣ ਵਾਲੇ ਤਸੀਹਿਆਂ ਦਾ ਜਿਕਰ ਕੀਤਾ ਏ ।
ਕਈ ਚਰਖ , ਕਈ ਫਾਂਸੀ ਮਾਰੇ ।
ਕਈ ਟੋਕਨ ਕਈ , ਕਈ ਛੁਰੀ ਕਟਾਰੇ ।
ਕਈ ਅਨਕ ਸਿਰ ਮੁੰਗਲੀ ਕੁੱਟੇ ।
ਕਈ ਡੋਬੇ , ਕਈ ਘਸੀਟ ਸੇ ਸੁੱਟੇ ।
ਦਬੇ , ਕਟੇ , ਬੰਦੂਕਨ ਦਏ ਮਾਰ ।
ਕੌਣ ਗਿਣੇ ਜੋ ਮਾਰੇ ਹਜਾਰ ।
ਪਾਤ ਪਾਤ ਕਈ ਪਕੜ ਬਹਾਏ ।
ਸਾਥ ਤੇਗਨ ਕੇ ਸੀਸ ਉਡਾਏ ।
ਕਿਸੇ ਹੱਥ , ਕਿਸੇ ਟੰਗ ਕਟਵਾਏ ।
ਅੱਖ ਕੱਢ , ਕਿਸੇ ਖੱਲ ਲੁਹਾਏ ।
ਕੇਸ ਵਾਲਾ ਜੋ ਨਰ ਹੋਈ ।
ਬਾਲ ਬਿਰਧ ਸਭ ਛਡਿਓ ਨ ਕੋਈ ।
ਪਰ ਅਫਸੋਸ !! ਕਿ ਅੱਜ ਅਸੀਂ ਫੈਸ਼ਨ ਪ੍ਸਤੀ ਦੀ ਦੌੜ ਵਿੱਚ ਆਪਣੀ ਉਸ ਸਰਦਾਰੀ ਨੂੰ ਕੌਡੀਆਂ ਨਾਲੋਂ ਵੀ ਸਸਤੇ ਭਾ ਗਵਾ ਦਿੱਤਾ ਏ । ਇੱਕ ਵਿਦਵਾਨ ਲਿਖਦਾ ਏ :
ਫੈਸ਼ਨਪ੍ਸਤੀ ਵਧਦੀ ਹੋਈ ਬਦਸੂਰਤੀ ਏ ।
ਹੋਰ ਕਿਸੇ ਲਈ ਹੋਵੇ ਜਾਂ ਨਾ ਹੋਵੇ , ਸਾਡੇ ਸਿੱਖ ਸਮਾਜ ਲਈ ਇਹ ਸਚਮੁਚ ਹੀ ਬਦਸੂਰਤੀ ਸਾਬਿਤ ਹੋਈ ਏ ।
ਜਿਸ ਨੇ ਸਾਨੂੰ ਆਪਣੇ ਮਹਾਨ ਵਿਰਸੇ ਤੋ ਜੁਦਾ ਕਰ ਦਿੱਤਾ ਏ ।
ਇਸਾਈਆਂ ਦਾ ਇੱਕ ਸ਼ਹੀਦ ਹੋਇਆ ਏ , ਉਹ ਉਸਦੇ ਸਹਾਰੇ ਤੇ ਵਿਸ਼ਵ ਨੂੰ ਇਸਾਈ ਬਣਾਉਣ ਦੀਆਂ ਸਕੀਮਾਂ ਘੜ ਚੁੱਕੇ ਨੇ । ਜਿਸ ਦਾ ਅਮਲ ਪੰਜਾਬ ਦੀ ਧਰਤੀ ਤੇ ਦੇਖਿਆ ਜਾ ਸਕਦਾ ਏ । ਪਰ , ਅਸੀਂ ਲੱਖਾਂ ਸ਼ਹੀਦਾਂ ਦੇ ਵਾਰਿਸ ਹੋਣ ਦੇ ਬਾਵਜੂਦ ਵੀ, ਗੁਰੂਆਂ ਦੀ ਧਰਤੀ ਪੰਜਾਬ ਤੇ ਹੀ ਸਿੱਖੀ ਨੂੰ ਖਤਰਾ ਮਹਿਸੂਸ ਕਰ ਰਹੇ ਹਾਂ ।
ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜੇ ਰਤਾ ਜਿੰਨਾਂ ਵੀ ਸਾਡੇ ਦਿਲ ਵਿੱਚ ਆਪਣੇ ਸ਼ਹੀਦਾਂ ਦਾ ਸਤਿਕਾਰ ਹੈ ,ਤਾਂ ,ਆਉ ਅੱਜ ਤੋਂ ਕੇਸਾਧਾਰੀ ਹੋ ਕੇ ਦਸਤਾਰ ਬੰਨਣ ਦਾ ਫੈਸਲਾ ਲਈਏ ।
ਅਸੀਂ ਮੰਨੀਏ ਜਾਂ ਨਾਂ ਮੰਨੀਏ , ਇੱਕ ਸਜੇ ਧੱਜੇ ਇੱਕ ਸਰਦਾਰ ਦੀ ਸ਼ਾਨ , ਰਾਜਿਆਂ ਮਹਰਾਜਿਆਂ ਦੀ ਸ਼ਾਨ ਨੂੰ ਵੀ ਮਾਤ ਪਾਉਂਦੀ ਏ । ਇਸ ਗੱਲ ਨੂੰ ਸਾਰੇ ਧਰਮਾਂ ਦਾ ਇਤਿਹਾਸ ਲਿਖਣ ਵਾਲਾ ਵਿਸ਼ਵ ਪਰਸਿੱਧ ਵਿਦਵਾਨ ਮਿ: ਟਿਆਨਬੀ ਵੀ ਮੰਨਦਾ ਏ ਤੇ ਲਿਖਦਾ ਏ :
ਸੋਹਣੀ ਦਸਤਾਰ ਤੇ ਖੁੱਲੇ ਦਾਹੜੇ ਵਾਲਾ ਮਨੁੱਖ, ਦੁਨੀਆਂ ਦਾ ਸਭ ਤੋ ਸੋਹਣਾ ਇਨਸਾਨ ਹੈ ।

ਹਰਪਾਲ ਸਿੰਘ ਫਿਰੋਜ਼ਪੁਰੀਆ 88722-19051


01/07/18
ਸਰਵਜੀਤ ਸਿੰਘ ਸੈਕਰਾਮੈਂਟੋ

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।


ਜਿਵੇ ਕਿ ਆਪ ਜੀ ਜਾਣਦੇ ਹੀ ਹੋ ਕੇ, ਪਿਛਲੇ ਮਹੀਨੇ ਮੈਂ ਆਪ ਦੇ ਨਾਮ ਪੰਜ ਪੱਤਰ (3, 10, 17, 24 ਅਤੇ 31 ਦਸੰਬਰ 2017) ਲਿਖੇ ਸਨ। ਇਸ ਸਮੇਂ ਦੌਰਾਨ ਤੁਹਾਡਾ ਇਕ ਪੱਤਰ (30 ਦਸੰਬਰ 2017) ਮਿਲਿਆ ਸੀ। ਜਿਸ ਵਿੱਚ ਤੁਸੀਂ ਲਿਖਿਆ ਸੀ, “ਜੇ ਤੁਸੀਂ 23 ਪੋਹ ਬਿਕਰਮੀ ਅਤੇ 23 ਪੋਹ ਪੁਰੇਵਾਲ ਵਾਲੇ 2003 ਵਾਲੇ ਕੈਲੰਡਰ ਵਿਚ ਅਜੇ ਤੱਕ ਫਰਕ ਨਹੀਂ ਸਮਝ ਸਕੇ ਤਾਂ 1 ਲੱਖ ਇਨਾਮ ਲੈਣ ਲਈ ਤੁਹਾਨੂੰ ਹਾਲੇ ਬਹੁਤ ਮਿਹਣਤ ਕਰਨ ਦੀ ਲੋੜ ਹੈ”। ਇਸ ਦੇ ਜਵਾਬ ਵਿੱਚ ਮੈਂ 31 ਦਸੰਬਰ ਨੂੰ ਪੱਤਰ ਲਿਖਿਆ ਸੀ, “ਇਹ ਨੁਕਤਾ ਤਾਂ ਤੁਹਾਡੇ ਹੱਕ ਵਿੱਚ ਜਾਂਦਾ ਹੈ। ਇਕ ਲੱਖ ਦੀ ਸਿੱਧੀ ਬੱਚਤ ! ਫੇਰ ਦੇਰੀ ਕਿਉ ਕਰਦੇ ਹੋ? ਆਓ ਮੈਦਾਨ ਵਿੱਚ”। ਤੁਸੀਂ ਫੇਰ ਵੀ ਕੋਈ ਹੁੰਗਾਰਾ ਨਹੀ ਭਰਿਆ।

ਅੱਜ ਮੈਂ ਆਪਣੇ ਆਖਰੀ ਪੱਤਰ ਵਿੱਚ ਇਹ ਲਿਖਣ ਲਈ ਮਜਬੂਰ ਹਾਂ ਕਿ, ਕੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਆਪਣੇ ਲਿਖਤੀ ਬਿਆਨ ਤੋਂ ਮੁੱਕਰ ਗਿਆ ਹੈ। ਨਾ ਤਾਂ ਕਰਨਲ ਨਿਸ਼ਾਨ ਵਿਚਾਰ ਕਰਨ ਨੂੰ ਤਿਆਰ ਹੈ ਅਤੇ ਨਾ ਹੀ ਆਪਣੀ ਕਿਤਾਬ ਵਿਚ ਕੀਤੇ ਲਿਖਤੀ ਵਾਅਦੇ ਮੁਤਾਬਕ ਇਕ ਲੱਖ ਦਾ ਇਨਾਮ ਦੇਣ ਨੂੰ ਤਿਆਰ ਹੈ।

ਨਿਸ਼ਾਨ ਜੀ, ਇਸ ਵਿਸ਼ੇ ਤੇ ਆਖਰੀ ਪੱਤਰ ਰਾਹੀ ਬੇਨਤੀ ਹੈ ਕਿ ਹੁਣ ਨਾਨਕਸ਼ਾਹੀ ਕੈਲੰਡਰ ਬਾਰੇ ਗੁੰਮਰਾਹ ਕੁੰਨ ਪ੍ਰਚਾਰ ਕਰਨ ਦੀ ਖੇਚਲ ਨਾ ਕਰਿਓ।

ਧੰਨਵਾਦ
ਸਰਵਜੀਤ ਸਿੰਘ ਸੈਕਰਾਮੈਂਟੋ

1/7/2018
Sarbjit Singh
[email protected]


01/07/18
ਵਰਿਆਮ ਸੰਧੂ

(ਸੰਪਾਦਕੀ ਨੋਟ:- ਇਹ ਕਹਾਣੀ/ਹੱਡਬੀਤੀ ਵਰਿਆਮ ਸੰਧੂ ਦੀ ਪੰਜਾਬ ਟਾਇਮਜ਼ ਦੇ ਨਵੰਬਰ 2017 ਦੇ ਅੰਕ ਵਿੱਚ ਛਪੀ ਸੀ। ਉਥੋਂ ਲੈ ਕੇ ਅਸੀਂ ਪਾਠਕਾਂ ਦੀ ਜਾਣਕਾਰੀ ਲਈ ਪਾ ਰਹੇ ਹਾਂ ਤਾਂ ਕਿ ਨਵੀਂ ਜਰਨੇਸ਼ਨ ਨੂੰ ਵੀ ਇਹ ਪਤਾ ਲੱਗ ਸਕੇ ਕਿ 1984 ਤੋਂ ਬਾਅਦ ਕਿਵੇਂ ਜਜ਼ਬਾਤੀ ਰੌਅ ਵਿੱਚ ਆ ਕੇ ਆਪਣੇ ਰਿਸ਼ਤੇਦਾਰਾਂ ਵਿੱਚ ਵੀ ਫਿਕ ਪੈ ਰਹੇ ਸਨ ਅਤੇ ਕਤਲੋ ਗਾਰਤ ਵੀ ਹੋ ਰਹੀ ਸੀ)
ਪੰਜਾਬ `ਤੇ ਵੀ ਉਦੋਂ ਬੜੇ ਮਾੜੇ ਦਿਨ ਚੱਲ ਰਹੇ ਸਨ। ਜਮੀਨ `ਤੇ ਕਾਬਜ਼ ਧਿਰ ਮੈਨੂੰ ‘ਪਾਸੇ’ ਕਰਨ ਲਈ ਕਿਸੇ ਵੀ ਤਥਾ-ਕਥਿਤ ਖਾੜਕੂ ਧਿਰ ਦੀ ਮਦਦ ਲੈ ਸਕਦੀ ਸੀ। ਮੈਨੂੰ ਧੁਰ ਅੰਦਰੋਂ ਇਸ ਖਤਰੇ ਦਾ ਅਹਿਸਾਸ ਵੀ ਸੀ। ਉਹ ਜ਼ਾਹਰਾ ਤੌਰ `ਤੇ ਮੈਨੂੰ ਮਾਰਨ ਦੀਆਂ ਧਮਕੀਆਂ ਤੇ ਡਰਾਵੇ ਦਿੰਦੇ ਵੀ ਰਹੇ। ਪਰ ਮੈਂ ਅਡੋਲ ਰਿਹਾ। ਇਸੇ ਖਤਰੇ ਨੂੰ ਮੁਖ ਰੱਖ ਕੇ ਹੀ ਮੇਰਾ ਸਾਹਿਤਕਾਰ ਮਿੱਤਰ ਅੱਧ-ਵਿਚਾਲਿਓਂ ਜੇ ਮੇਰਾ ਸਾਥ ਛੱਡ ਗਿਆ ਸੀ ਤਾਂ ਉਹ ਅਤੇ ਉਸ ਦੇ ਮਾਪੇ ਆਪਣੀ ਥਾਂ ਬਿਲਕੁਲ ਹੱਕ-ਬ-ਜਾਨਬ ਸਨ ਕਿਉਂਕ ਮੇਰਾ ਆਪਣਾ ਭਰਾ ਵੀ, ਜਿਸ ਨੇ ਜਮੀਨ ਵਿਚੋਂ ਅੱਧ ਲੈਣਾ ਸੀ, ਮੇਰੇ ਨਾਲ ਇਸ ਮਸਲੇ ਵਿੱਚ ਸਰਗਰਮ ਸਹਿਯੋਗ ਤੋਂ ਇਨਕਾਰੀ ਸੀ। ਨਾ ਹੀ ਉਹ ਸਮਾਂ ਅਤੇ ਸਾਥ ਤੇ ਨਾ ਹੀ ਹੋ ਰਹੇ ਖਰਚੇ ਦਾ ਹਿੱਸਾ ਦੇ ਰਿਹਾ ਸੀ। ਕਹਿੰਦਾ ਸੀ, ਜਦੋਂ ਜਮੀਨ ਵਿਕ ਗਈ, ਮੈਂ ਉਸ ਦਾ ਖਰਚੇ ਦਾ ਬਣਦਾ ਹਿੱਸਾ ਕੱਟ ਲਵਾਂ! ਘਰ ਦੇ ਕਾਰੋਬਾਰ ਨੂੰ ਛੱਡ ਕੇ ਮੇਰੇ ਨਾਲ ਖੱਜਲ ਹੋਣਾ ਉਸ ਨੂੰ ਗਵਾਰਾ ਨਹੀਂ ਸੀ। ਉਸ ਨੂੰ ਤੇ ਉਸ ਦੇ ਨਜਦੀਕੀ ਸਲਾਹਕਾਰਾਂ ਨੂੰ ਇਹ ਆਸ ਵੀ ਨਹੀਂ ਸੀ ਕਿ ਏਨੇ ਸਾਲਾਂ ਦੇ ਪਰਾਏ ਕਬਜ਼ੇ ਤੋਂ ਬਾਅਦ ਮੈਂ ਜਮੀਨ ਦਾ ਕੁੱਝ ਕਰ ਕਰਾ ਵੀ ਸਕਾਂਗਾ! ਜਮੀਨ ਦੀ ਨਿਸ਼ਾਨਦੇਹੀ ਲਈ ਜੇ ਉਸ ਨੂੰ ਇੱਕ ਦਿਨ ਲਈ ਮਲੋਟ ਬੁਲਾਇਆ ਵੀ ਤਾਂ ਉਹ, ਇਹ ਜਾਣੇ ਬਿਨਾ ਕਿ ਮੈਂ ਕਿਸ ਹਾਲ ਵਿੱਚ ਹਾਂ, ਮੈਨੂੰ ਮਿਲੇ ਬਿਨਾ ਹੀ ਪਿੰਡ ਪਰਤ ਗਿਆ ਸੀ। ਮੈਨੂੰ ਤਾਂ ਇਹ ਵੀ ਸ਼ੱਕ ਹੈ ਕਿ ਉਹ ਗਿਆ ਵੀ ਸੀ ਜਾਂ ਨਹੀਂ! ਇਸ ਜਮੀਨ ਦੇ ਸਿਲਸਿਲੇ ਵਿੱਚ ਜਿਵੇਂ ਪਹਿਲੀਆਂ ਵੇਲੇ ਮਾਮਾ ਹਰਦੀਪ ਬੇਗਰਜ਼ ਹੋ ਕੇ ਮੇਰੇ ਕੰਮ ਆਇਆ ਸੀ ਅਤੇ ਕਈ ਕਈ ਦਿਨ ਮੇਰੇ ਨਾਲ ਖੱਜਲ-ਖਰਾਬ ਹੁੰਦਾ ਰਿਹਾ ਸੀ, ਉਸ ਨੇ ਮੇਰੇ ਮਨ ਵਿੱਚ ਉਸ ਦੀ ਬੜੀ ਡੂੰਘੀ ਕਦਰ ਬਣਾ ਦਿੱਤੀ ਸੀ। ਪਰ ਅਚਨਚੇਤ ਕੁੱਝ ਅਜਿਹਾ ਵਾਪਰ ਗਿਆ ਕਿ ਸਾਡੇ ਦੋਵਾਂ ਦੇ ਰਿਸ਼ਤਿਆਂ ਵਿੱਚ ਡੂੰਘੀ ਦਰਾੜ ਪੈ ਗਈ। ਜਮੀਨ ਦਾ ਸੌਦਾ ਹੋਣ ਵੇਲੇ ਉਸ ਦਾ ਮੇਰੇ ਨਾਲ ਬੋਲਚਾਲ ਉਕਾ ਹੀ ਬੰਦ ਸੀ। ਇਹੋ ਕਾਰਨ ਸੀ ਕਿ ਮੈਂ ਉਨ੍ਹਾਂ ਦਿਨਾਂ ਦਾ ਤਣਾਓ ਇਕੱਲੇ ਨੇ ਹੀ ਆਪਣੇ ਤਨ-ਮਨ `ਤੇ ਭੋਗਿਆ।
ਸਾਡੇ ਆਪਸੀ ਮੋਹ-ਭਿੱਜੇ ਰਿਸ਼ਤੇ ਨੂੰ ਪੰਜਾਬ ਦੇ ਉਨ੍ਹਾਂ ਵੇਲਿਆਂ ਦੇ ਮਾਹੌਲ ਵਿਚਲੇ ਪ੍ਰਦੂਸ਼ਣ ਨੇ ਆਪਣੀ ਲਪੇਟ ਵਿੱਚ ਲੈ ਲਿਆ ਸੀ। ਬਲੂ-ਸਟਾਰ ਆਪ੍ਰੇਸ਼ਨ ਤੋਂ ਲਗਭਗ ਮਹੀਨਾ ਕੁ ਬਾਅਦ ਕੁੱਝ ਨੌਜਵਾਨਾਂ ਨੇ ਰੰਜ ਅਤੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਹਵਾਈ ਜਹਾਜ਼ ਅਗਵਾ ਕਰ ਲਿਆ ਸੀ। ਹਰਦੀਪ ਉਸ ਦਿਨ ਪਿੰਡੋਂ ਅੰਮ੍ਰਿਤਸਰ ਕਿਸੇ ਕੰਮ ਆਇਆ ਹੋਇਆ ਸੀ। ਉਸ ਨੇ ਉਥੇ ਇਹ ਖਬਰ ਸੁਣੀ ਤੇ ਸ਼ਾਮ ਨੂੰ ‘ਇਸ ਖਬਰ ਵਿਚਲੀ ਖੁਸ਼ੀ’ ਮੇਰੇ ਨਾਲ ਸਾਂਝੀ ਕਰਨ ਲਈ ਆਪਣੇ ਪਿੰਡ ਜਾਣ ਦੀ ਥਾਂ ਮੇਰੇ ਕੋਲ ਆ ਗਿਆ। ਜਦੋਂ ਉਹ ਮੇਰੇ ਘਰ ਦੇ ਗਾਡੀ ਦਰਵਾਜ਼ੇ ਦੀ ਵੱਡੀ ਬਾਰੀ ਵਿਚੋਂ ਸਿਰ ਝੁਕਾ ਕੇ ਅੰਦਰ ਲੰਘਿਆ ਤਾਂ ਸਭ ਤੋਂ ਪਹਿਲਾਂ ਮੈਨੂੰ ਉਸ ਦੇ ਸਿਰ `ਤੇ ਪੱਗ ਦੀ ਥਾਂ ਕੇਸਰੀ ਪਟਕਾ ਬੱਝਾ ਦਿਖਾਈ ਦਿੱਤਾ। ਉਸ ਦੇ ਹੱਥਾਂ ਵਿੱਚ ਰਸੇ ਹੋਏ ਦੁਸਹਿਰੀ ਅੰਬਾਂ ਵਾਲਾ ਲਿਫਾਫਾ ਸੀ। ਇਸ ਸਮੇਂ ਪੰਜਾਬ ਦੇ ਸਿੱਖਾਂ ਦੀ ਬਹੁਗਿਣਤੀ ਡੂੰਘੇ ਮਾਨਸਿਕ ਸੰਤਾਪ ਵਿਚੋਂ ਲੰਘ ਰਹੀ ਸੀ। ਲੋਕ ਦਰਬਾਰ ਸਾਹਿਬ `ਤੇ ਹੋਏ ਹਮਲੇ, ਕਤਲੋ-ਗਾਰਤ, ਫੌਜ ਦੀਆਂ ਵਧੀਕੀਆਂ ਅਤੇ ਅਕਾਲ ਤਖਤ ਦੇ ਢਹਿ ਜਾਣ ਦੇ ਸਦਮੇ ਨਾਲ ਵੈਰਾਗੇ ਤੇ ਨਮੋਸ਼ੀ ਵਿੱਚ ਢੱਠੇ ਮਹਿਸੂਸ ਕਰ ਰਹੇ ਸਨ। ਉਹ ਡਾਢੇ ਮਾਯੂਸ ਤੇ ਬੇਬੱਸ ਸਨ। ਆਪਣੇ ਰੋਹ ਅਤੇ ਗੁੱਸੇ ਦਾ ਖਾਮੋਸ਼ ਪ੍ਰਗਟਾਵਾ ਕਰਨ ਲਈ ਕੇਸਰੀ ਰੰਗ ਉਨ੍ਹਾਂ ਦਾ ਆਸਰਾ ਬਣਿਆ ਸੀ। ਨੌਜਵਾਨਾਂ ਦੀ ਵੱਡੀ ਗਿਣਤੀ ਕੇਸਰੀ ਪਟਕੇ ਤੇ ਪੱਗਾਂ ਬੰਨ੍ਹਣ ਲੱਗੀ ਸੀ। ਜਹਾਜ਼ ਅਗਵਾ ਦੀ ਘਟਨਾ ਨਾਲ ਉਨ੍ਹਾਂ ਨੇ ਆਪਣੀਆਂ ਸ਼ਰਮਸਾਰ ਅੱਖਾਂ ਉਚੀਆਂ ਕਰ ਕੇ ਉਤਾਂਹ ਨੂੰ ਵੇਖਿਆ। ਮਾਮਾ ਹਰਦੀਪ ਅੱਜ ਇਨ੍ਹਾਂ ਉਚੀਆਂ ਉਠੀਆਂ ਅੱਖਾਂ ਦੇ ਹਵਾਲੇ ਨਾਲ ਪੰਜਾਬ ਦਾ ਭਵਿੱਖ ਵੇਖ ਰਿਹਾ ਸੀ। ਬਲੂ-ਸਟਾਰ ਆਪ੍ਰੇਸ਼ਨ ਤੋਂ ਪਿੱਛੋਂ ਉਹ ਮੈਨੂੰ ਪਹਿਲੀ ਵਾਰ ਮਿਲ ਰਿਹਾ ਸੀ ਅਤੇ ਮੈਂ ਉਸ ਅੰਦਰ ਆਈ ਤਬਦੀਲੀ ਨੂੰ ਭਲੀ-ਭਾਂਤ ਵੇਖ ਤੇ ਸਮਝ ਰਿਹਾ ਸਾਂ। ਮੈਨੂੰ ਉਸ ਦਾ ਗੁੱਸਾ, ਨਮੋਸ਼ੀ ਅਤੇ ਅੱਜ ਦੀ ਘਟਨਾ ਨਾਲ ਪ੍ਰਾਪਤ ਤਸੱਲੀ ਦੇ ਅਰਥ ਸਮਝ ਆਉਂਦੇ ਸਨ। ਅਗਲੇ ਦਿਨਾਂ ਵਿੱਚ ਮੈਨੂੰ ਪਤਾ ਲੱਗਾ ਕਿ ਮਾਮੇ ਦੇ ਕੇਸਰੀ ਪਟਕੇ ਦਾ ਰੰਗ ਉਸ ਦੇ ਦਿਲ ਅੰਦਰ ਵੀ ਘੁਲਣਾ ਸ਼ੁਰੂ ਹੋ ਗਿਆ ਸੀ। ਉਸ ਨੇ ਤੇ ਉਸ ਦੀ ਸਿੰਘਣੀ ਨੇ ਅੰਮ੍ਰਿਤ ਛਕ ਲਿਆ ਸੀ। ਉਸ ਦੇ ਪ੍ਰਭਾਵ ਅਧੀਨ ਹੀ ਕੋਹਾਲੀ ਤੇ ਚੈਨਪੁਰ ਵਾਲੀਆਂ ਮੇਰੀਆਂ ਮਾਸੀਆਂ ਦੇ ਮੁੰਡਿਆਂ ਨੇ ਵੀ ਅੰਮ੍ਰਿਤ ਛਕ ਲਿਆ ਸੀ। ਮਾਮਾ ਸਟੇਨਗੰਨਾਂ ਲੈ ਕੇ ਸਰਕਾਰ ਵਿਰੁੱਧ ਲੜਨ ਵਾਲੇ ਨੌਜਵਾਨਾਂ ਦਾ ਸਹਾਇਕ ਤੇ ਸਲਾਹਕਾਰ ਬਣ ਗਿਆ ਸੀ। ਉਹ ਉਸ ਕੋਲ ਰਾਤ-ਬਰਾਤੇ ਆਉਂਦੇ, ਆਪਣਾ ਘਰ ਸਮਝ ਕੇ ਲੰਗਰ-ਪਾਣੀ ਛਕਦੇ। ਉਹ ਉਨ੍ਹਾਂ ਦਾ ‘ਬਾਪੂ’ ਬਣ ਗਿਆ ਸੀ ਤੇ ਇਲਾਕੇ ਵਿੱਚ ਹਰਦੀਪ ਸਿੰਘ ‘ਖਾਲਸਾ’ ਵਜੋਂ ਪ੍ਰਸਿੱਧ ਹੋ ਗਿਆ ਸੀ।
ਮੈਂ ਉਨ੍ਹੀਂ ਦਿਨੀਂ ਕਦੀ ਉਸ ਕੋਲ ਗਿਆ ਨਹੀਂ ਸਾਂ। ਉਸ ਦੀ ਬਹਿਕ `ਤੇ ਜਾਣਾ ਮੈਨੂੰ ਖਤਰੇ ਵਾਲੀ ਗੱਲ ਲੱਗਦੀ। ਉਸ ਬਾਰੇ ਇਹ ਸਾਰੀ ਸੂਚਨਾ ਮੈਨੂੰ ਬੀਬੀ ਅਤੇ ਛੋਟੇ ਭਰਾ ਸੁਰਿੰਦਰ ਕੋਲੋਂ ਮਿਲਦੀ ਰਹਿੰਦੀ। ਉਹ ਆਪ ਵੀ ਦੋ ਕੁ ਵਾਰ ਮੇਰੇ ਕੋਲ ਉਨ੍ਹੀਂ ਦਿਨੀਂ ਪਿੰਡ ਆਇਆ ਜਦੋਂ ਸਾਡੇ ਸਨੇਹੀ ਰਿਸ਼ਤੇਦਾਰ ਅਜਾਇਬ ਸਿੰਘ ਪੱਟੀ ਵਾਲੇ ਕੋਲੋਂ ਖਾੜਕੂਆਂ ਨੇ ਵੱਡੀ ਰਕਮ ਮੰਗ ਲਈ ਸੀ ਤੇ ਮੰਗ ਪੂਰੀ ਨਾ ਕਰ ਸਕਣ `ਤੇ ਉਨ੍ਹਾਂ ਨੇ ਉਸ ਦੇ ਘਰ `ਤੇ ਦੋ ਵਾਰ ਬੜੀ ਮਾਰੂ ਫਾਇਰਿੰਗ ਕੀਤੀ ਸੀ। ਅਜਾਇਬ ਸਿੰਘ ਨੂੰ ਮੁਸ਼ਕਿਲ ਵਿੱਚ ਜਾਣ ਕੇ ਬੀਬੀ ਨੇ ਹੀ ਹਰਦੀਪ ਸਿੰਘ ‘ਖਾਲਸਾ’ ਨੂੰ ਕਿਹਾ ਸੀ ਕਿ ਉਹ ਆਪਣੇ ਜਾਣਕਾਰ ਗੁਰਬਚਨ ਸਿੰਘ ਮਾਨੋਚਾਹਲ ਨੂੰ ਮਿਲ ਕੇ ਅਜਾਇਬ ਸਿੰਘ ਦਾ ‘ਛੁਟਕਾਰਾ’ ਕਰਾਵੇ, ਕਿਉਂਕਿ ਮਾਨੋਚਾਹਲ ਦੀ ‘ਫੋਰਸ’ ਦੇ ਮੁੰਡੇ ਹੀ ਉਸ ਦੇ ਪਰਿਵਾਰ ਦੀ ਜਾਨ ਦੇ ਦੁਸ਼ਮਣ ਬਣੇ ਬੈਠੇ ਸਨ। ‘ਖਾਲਸਾ’ ਅਜਾਇਬ ਸਿੰਘ ਦੇ ਪਰਿਵਾਰ ਦੀ ‘ਬੰਦ-ਖਲਾਸੀ’ ਵਿੱਚ ਸਹਾਇਕ ਬਣਿਆ ਸੀ।
ਉਹ ਆਪਣੇ ਰਾਹ `ਤੇ ਏਨਾ ਅੱਗੇ ਜਾ ਚੁੱਕਾ ਸੀ ਕਿ ਮੈਂ ਪੁਰਾਣੇ ਮੋਹ ਅਤੇ ਮਾਣ ਦਾ ਵਾਸਤਾ ਦੇ ਕੇ ਉਸ ਨੂੰ ਪਿੱਛੇ ਮੁੜਨ ਲਈ ਨਹੀਂ ਸਾਂ ਆਖ ਸਕਦਾ। ਪਰ ਫਿਰ ਵੀ ਉਹ ਜਦੋਂ ਮੇਰੇ ਕੋਲ ਆਉਂਦਾ ਤਾਂ ਮੈਂ ਖਾੜਕੂਆਂ ਦੇ ਸਿੱਖੀ-ਸੋਚ ਦੇ ਵਿਪਰੀਤ ਭੈੜੇ ਕਿਰਦਾਰ ਬਾਰੇ ਉਸ ਨੂੰ ਪ੍ਰਸ਼ਨ ਜ਼ਰੂਰ ਕਰਦਾ। ਉਸ ਅਨੁਸਾਰ ਉਹ ਆਪ ਉਨ੍ਹਾਂ ਦੇ ਅਜਿਹੇ ਵਿਹਾਰ ਦਾ ਨਿੰਦਕ ਸੀ; ਉਹ ਖਾੜਕੂਆਂ ਦੀਆਂ ਨਜਾਇਜ਼ ਲੁੱਟਾਂ-ਖੋਹਾਂ ਅਤੇ ਬੇਗੁਨਾਹਾਂ ਦੀ ਕਤਲੋ-ਗਾਰਤ ਦਾ ਵਿਰੋਧੀ ਸੀ; ਖਾੜਕੂਆਂ ਦੇ ਧੱਕੇ, ਨਜਾਇਜ਼ ਮੰਗਾਂ ਅਤੇ ਪਾਈਆਂ ਮੁਸ਼ਕਿਲਾਂ ਦੇ ਸਤਾਏ ਲੋਕ ਉਸ ਕੋਲ ਆਪਣੇ ਫੈਸਲੇ ਕਰਵਾਉਣ ਲਈ ਆਉਂਦੇ ਰਹਿੰਦੇ ਸਨ ਤੇ ਉਹ ਜਿੱਥੋਂ ਤੱਕ ਸੰਭਵ ਹੁੰਦਾ ਉਨ੍ਹਾਂ ਦੇ ਕੰਮ ਆਉਂਦਾ; ਖਾੜਕੂਆਂ ਦੇ ਗਲਤ ਵਿਹਾਰ ਪ੍ਰਤੀ ਆਪਣੇ ਗਿਲੇ ਸ਼ਿਕਵੇ ਉਨ੍ਹਾਂ ਦੇ ਵੱਡੇ ਆਗੂਆਂ ਤੱਕ ਪਹੁੰਚਾਉਂਦਾ ਰਹਿੰਦਾ ਅਤੇ ਅਕਸਰ ਆਪਣੇ ਕੋਲ ਆਉਂਦੇ ਰਹਿਣ ਵਾਲਿਆਂ ਨੂੰ ਸਮਝਾਉਂਦਾ ਵੀ ਰਹਿੰਦਾ। ਪਰ, ਉਹ ਆਖਦਾ, ਉਹ ਉਨ੍ਹਾਂ ਦੀ ‘ਕੌਮ ਲਈ ਕਸ਼ਟ ਸਹਿੰਦਿਆਂ ਕੁਰਬਾਨ ਹੋ ਜਾਣ ਦੀ ਭਾਵਨਾ’ ਦਾ ਮੁਦੱਈ ਸੀ ਅਤੇ ਮਦਦਗਾਰ ਵੀ। ਉਹ ‘ਸਿੱਖ-ਪੰਥ `ਤੇ ਬਣੀ ਭੀੜ’ ਸਮੇਂ ਉਨ੍ਹਾਂ ਦੇ ਹਰ ਤਰ੍ਹਾਂ ਅੰਗ-ਸੰਗ ਸੀ; ਪਿੱਛੇ ਮੁੜਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਇਲਾਕੇ ਦੇ ਲੋਕ ਉਸ ਤੋਂ ਭੈਅ ਵੀ ਮੰਨਦੇ ਸਨ ਪਰ ਉਸ ਦੇ ਬਜ਼ੁਰਗੀ ਵਾਲੇ ਲੋਕ-ਹਿਤੈਸ਼ੀ ਅਕਸ ਦਾ ਆਦਰ ਵੀ ਕਰਦੇ ਸਨ। ਉਹ ਉਨ੍ਹਾਂ ਦੇ ਕੰਮਾਂ ਲਈ ਠਾਣੇ ਠਪਾਣੇ ਵੀ ਜਾਂਦਾ ਰਹਿੰਦਾ ਸੀ। ਪੁਲਿਸ ਵਾਲੇ ਲੁਕਵੇਂ ਭੈਅ ਕਾਰਨ ਉਸ ਦੀ ਸੁਣਦੇ ਵੀ ਸਨ।
ਬੱਸ ਇਨ੍ਹਾਂ ਹੀ ਦਿਨਾਂ ਵਿੱਚ ਕੁੱਝ ਅਜਿਹਾ ਵਾਪਰਿਆ ਕਿ ਸਾਡਾ ਬਹੁਤ ਹੀ ਮਧੁਰ ਤੇ ਸੁਖਾਵਾਂ ਰਿਸ਼ਤਾ ਅਸਹਿਜ ਹੋ ਗਿਆ ਤੇ ਅਸੀਂ ਇੱਕ ਦੂਜੇ ਤੋਂ ਦੂਰ ਹੋ ਗਏ।
ਵੱਡੇ ਮਾਮੇ ਗੁਰਦੀਪ ਦੀ ਧੀ ਦਾ ਵਿਆਹ ਸੀ। ਵਿਆਹ ਤੋਂ ਪਹਿਲੀ ਰਾਤ ਮੈਂ ਦੇਰ ਰਾਤ ਗਏ ਆਪਣੀ ਪਤਨੀ ਤੇ ਬੱਚਿਆਂ ਸਮੇਤ ਉਨ੍ਹਾਂ ਦੀ ਬਹਿਕ `ਤੇ ਪੁੱਜਾ। ਦੋਵਾਂ ਭਰਾਵਾਂ ਦੇ ਘਰ ਨਾਲ ਨਾਲ ਸਨ; ਕੇਵਲ ਵਿਚਕਾਰਲੇ ਵਿਹੜੇ ਵਿੱਚ ਦੋ ਕੁ ਫੁੱਟ ਉਚੀ ਬੰਨੀ ਦੇ ਨਾਲ ਦੋਵੀਂ ਪਾਸੀਂ ਡੰਗਰਾਂ ਦੇ ਬੰਨ੍ਹਣ ਲਈ ਲੰਮੀਆਂ ਖੁਰਲੀਆਂ ਬਣੀਆਂ ਹੋਈਆਂ ਸਨ। ਇਨ੍ਹਾਂ ਖੁਰਲੀਆਂ ਉਤੋਂ ਟੱਪ ਕੇ ਅਸਾਨੀ ਨਾਲ ਇੱਕ-ਦੂਜੇ ਦੇ ਘਰ ਆ-ਜਾ ਸਕੀਦਾ ਸੀ। ਰਾਤ ਨੂੰ ਰੋਟੀ-ਪਾਣੀ ਤੋਂ ਵਿਹਲੇ ਹੋਣ ਪਿੱਛੋਂ ਜਨਾਨੀਆਂ ਨੂੰ ਮਾਮੇ ਗੁਰਦੀਪ ਸਿੰਘ ਦੇ ਘਰ ਠਹਿਰਾਇਆ ਗਿਆ ਅਤੇ ਮਰਦਾਂ ਨੂੰ ਹਰਦੀਪ ਸਿੰਘ ਖਾਲਸਾ ਦੇ ਘਰ। ਉਸ ਨੇ ਅਜੇ ਨਵਾਂ ਨਵਾਂ ਕੋਠੀ-ਨੁਮਾ ਘਰ ਪਾਇਆ ਸੀ ਅਤੇ ਸਾਰੇ ਮਰਦ ਪ੍ਰਾਹੁਣੇ ਵੱਖ ਵੱਖ ਖੁੱਲ੍ਹੇ ਕਮਰਿਆਂ ਵਿੱਚ ਆਪਣੇ ਬਿਸਤਰੇ ਮੱਲ ਕੇ ਬੈਠ ਗਏ। ਅਜਿਹੇ ਮੌਕੇ, ਜਦੋਂ ਸਾਰੇ ਰਿਸ਼ਤੇਦਾਰ ਦੇਰ ਬਾਅਦ ਇਕੱਠੇ ਹੋਏ ਹੁੰਦੇ ਹਨ ਤਾਂ ਸੁੱਖ-ਸਾਂਦ ਪੁੱਛਣ ਤੋਂ ਇਲਾਵਾ ਏਧਰ-ਓਧਰ ਦੇ ਟੋਟਕਿਆਂ ਦੇ ਨਾਲ ਜ਼ਮਾਨੇ ਭਰ ਦੀਆਂ ਗੱਲਾਂ ਵੀ ਹੋਣੀਆਂ ਹੁੰਦੀਆਂ ਹਨ। ਗੱਲਾਂ ਕਰਦਿਆਂ ਅਤੇ ਹਾਸਾ-ਠੱਠਾ ਕਰਦਿਆਂ ਰਾਤ ਦਾ ਇੱਕ-ਡੇਢ ਵੱਜ ਗਿਆ ਜਦੋਂ ‘ਖਾਲਸਾ’ ਨੇ ਐਲਾਨ ਕੀਤਾ ਕਿ ਸਾਰੇ ਸੌਂ ਜਾਣ ਕਿਉਂਕਿ ਵੇਲੇ ਸਿਰ ਉਠ ਕੇ ਤੇ ਨਹਾ ਧੋ ਕੇ ਸਵੇਰੇ ਜੰਝ ਦੇ ਸਵਾਗਤ ਲਈ ਤਿਆਰ ਵੀ ਹੋਣਾ ਹੈ। ਮੇਰੇ ਨੇੜਲੇ ਮੰਜੇ ਵਾਲੇ ਰਿਸ਼ਤੇਦਾਰ ਨੇ ਹੌਲੀ ਜਿਹੀ ਹੱਸਦਿਆਂ ਕਿਹਾ, “ਭਾਈਆ ਸੌਂ ਹੀ ਜਾਈਏ, ਜਥੇਦਾਰ ਦਾ ਕੀ ਪਤਾ, ਜੇ ਹੁਕਮ ਨਾ ਮੰਨਿਆਂ ਤਾਂ ਸਦਾ ਲਈ ਸੁਆ ਦੇਣ ਦਾ ਹੁਕਮ ਹੀ ਨਾ ਸੁਣਾ ਦੇਵੇ!” ਇੱਕ ਤਾਂ ਥਾਂ ਓਪਰਾ ਸੀ ਤੇ ਦੂਜਾ ਅਜਿਹੇ ਇਕੱਠ ਵਿੱਚ ਮੈਨੂੰ ਨੀਂਦ ਵੀ ਛੇਤੀ ਨਹੀਂ ਆਉਂਦੀ। ਮਸਾਂ ਅੱਖ ਲੱਗੀ। ਅਜੇ ਸੁੱਤਿਆਂ ਦੋ-ਢਾਈ ਘੰਟੇ ਹੀ ਹੋਏ ਹੋਣਗੇ ਕਿ ਕਿਸੇ ਨੇ ਉਚੀ ਆਵਾਜ਼ ਵਿੱਚ ਪਾਠ ਕਰਨਾ ਸ਼ੁਰੂ ਕਰ ਦਿੱਤਾ। ਮੇਰੀ ਅੱਖ ਖੁੱਲ੍ਹ ਗਈ। ਪਾਠ ਕਰਨ ਵਾਲਾ ਹਰਦੀਪ ਸਿੰਘ ‘ਖਾਲਸਾ’ ਸੀ। ਸਾਰੇ ਕਮਰਿਆਂ ਦੇ ਦਰਵਾਜ਼ੇ ਇੱਕ ਦੂਜੇ ਵਿੱਚ ਖੁੱਲ੍ਹਦੇ ਸਨ। ਉਸ ਦੀ ਬੁਲੰਦ ਆਵਾਜ਼ ਸਾਰੇ ਕਮਰਿਆਂ ਵਿੱਚ ਗੂੰਜ ਰਹੀ ਸੀ। ਸੁੱਤੇ ਹੋਏ ਸਾਰੇ ਪ੍ਰਾਹੁਣੇ ਜਾਗ ਪਏ ਤੇ ਉਸਲਵੱਟੇ ਲੈਣ ਲੱਗੇ। ਦਿਨ-ਚੜ੍ਹੇ ਬਾਹਰ ਧੁੱਪ ਵਿੱਚ ਬੈਠ ਕੇ ਸਾਰੇ ਸਵੇਰ ਦਾ ਚਾਹ-ਪਾਣੀ ਛਕ ਰਹੇ ਸਨ। ਗੱਲਾਂ ਬਾਤਾਂ ਚੱਲ ਰਹੀਆਂ ਸਨ। ਕਿਸੇ ਨੇ ਕਿਹਾ ਕਿ ਉਸ ਨੂੰ ਤਾਂ ਖਾਲਸਾ ਜੀ ਦੇ ਪਾਠ ਕਰਨ ਤੋਂ ਪਿੱਛੋਂ ਮੁੜ ਕੇ ਨੀਂਦ ਹੀ ਨਹੀਂ ਆਈ। ਖਾਲਸਾ ਕੋਲ ਹੀ ਬੈਠਾ ਸੀ। ਮੈਂ ਆਖਿਆ, “ਮਾਮਾ! ਨੀਂਦ ਤਾਂ ਮੇਰੀ ਵੀ ਖਰਾਬ ਹੋ ਗਈ। ਤੂੰ ਪਾਠ ਮੂੰਹ ਵਿੱਚ ਕਰਨਾ ਸੀ, ਚੁੱਪ-ਚੁਪੀਤੇ। ਹੋਰਨਾਂ ਨੂੰ ਕਿਉਂ ਜਗਾਇਆ?”
“ਅੰਮ੍ਰਿਤ ਵੇਲੇ ਰੱਬ ਦਾ ਨਾਂ ਲੈਣਾ ਤੇ ਸੁਣਨਾ ਪੁੰਨ ਦਾ ਕੰਮ ਹੁੰਦਾ ਹੈ। ਤੇਰੇ ਵਰਗਿਆਂ ਨੂੰ ਕੀ ਪਤਾ! ਤੂੰ ਤਾਂ ਨਾਸਤਿਕ ਬੰਦਾ ਏਂ। ਤੇਰਾ ਹੱਕ ਹੀ ਨਹੀਂ ਬਣਦਾ ਕਿ ਉਚੀ ਪਾਠ ਕਰਨ ਜਾਂ ਨਾ ਕਰਨ ਬਾਰੇ ਕੁੱਝ ਬੋਲੇਂ।” ਉਸ ਦੇ ਬੋਲਾਂ ਵਿਚਲਾ ਰੁੱਖਾਪਨ ਅਤੇ ਲੁਕਵੀਂ ਜਿਹੀ ਧਮਕੀ ਦਾ ਅਨੁਮਾਨ ਲਾ ਕੇ ਮੈਂ ਤਾਂ ਬੌਂਦਲ ਹੀ ਗਿਆ। ਉਹ ਤਾਂ ਮੇਰਾ ਯਾਰ ਮਾਮਾ ਸੀ। ਮੇਰੇ ਦੁਖ-ਸੁਖ ਦਾ ਨੇੜਲਾ ਭਿਆਲ। ਹਰ ਮੁਸ਼ਕਿਲ ਵੇਲੇ ਮੇਰੀ ਬਾਂਹ ਬਣ ਕੇ ਖਲੋਣ ਵਾਲਾ। ਅਸੀਂ ਇੱਕ ਦੂਜੇ ਨੂੰ ਵੱਡੇ ਤੋਂ ਵੱਡਾ ਮਖੌਲ ਕਰਦੇ ਤੇ ਸਹਿੰਦੇ ਰਹੇ ਸਾਂ। ਮੇਰੇ ਤਾਂ ਚਿੱਤ-ਖਿਆਲ ਵੀ ਨਹੀਂ ਸੀ ਕਿ ਮਾਮਾ ਮੇਰੇ ਪ੍ਰਤੀ ਅਜਿਹਾ ਹਮਲਾਵਰ ਰੁਖ ਅਖਤਿਆਰ ਕਰੇਗਾ।
“ਚਲੋ ਮੈਨੂੰ ਬਹੁਤਾ ਪਤਾ ਨਾ ਵੀ ਹੋਵੇ ਪਰ ਹਜ਼ਾਰਾਂ-ਲੱਖਾਂ ਲੋਕ ਤਾਂ ਰੋਜ਼ ਹੀ ਮੇਰੇ ਵਾਂਗ ਹੀ ਬੋਲਦੇ ਤੇ ਮੰਦਰਾਂ-ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਤਰਲੇ ਮਾਰਦੇ ਰਹਿੰਦੇ ਨੇ ਕਿ ਘੱਟੋ ਘੱਟ ਇਮਤਿਹਾਨਾਂ ਦੇ ਦਿਨਾਂ ਵਿੱਚ ਤਾਂ ਉਹ ਆਪਣੇ ਲਾਊਡ-ਸਪੀਕਰ ਬੰਦ ਜਾਂ ਧੀਮੇ ਰੱਖਣ ਕਿਉਂਕਿ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਤੇ ਭਵਿੱਖ ਦਾ ਸਵਾਲ ਹੈ; ਇਸ ਸ਼ੋਰ ਵਿੱਚ ਉਨ੍ਹਾਂ ਲਈ ਪੜ੍ਹਨਾ ਤੇ ਇਮਤਿਹਾਨ ਦੀ ਤਿਆਰੀ ਕਰਨੀ ਬਹੁਤ ਔਖੀ ਹੁੰਦੀ ਹੈ। ਸਾਰੀ ਦਿਹਾੜੀ ਕੰਮ ਕਰ ਕੇ ਥੱਕੇ ਲੋਕਾਂ ਨੂੰ ਆਈ ਡੂੰਘੀ ਨੀਂਦ `ਚ ਜਿਵੇਂ ਇਹ ਸ਼ੋਰ ਖਲਲ ਪਾਉਂਦਾ ਹੈ ਅਤੇ ਇਸ ਨਾਲ ਬਜ਼ੁਰਗਾਂ ਤੇ ਬੀਮਾਰਾਂ ਨੂੰ ਜਿਹੜੀ ਅਸੁਵਿਧਾ ਹੁੰਦੀ ਹੈ, ਉਸ ਦਾ ਵੀ ਕਦੀ ਕਿਸੇ ਨੂੰ ਖਿਆਲ ਆਇਆ ਹੈ!” ਲਾਗੋਂ ਕਿਸੇ ਹੋਰ ਨੇ ਹੌਲੀ ਜਿਹੀ ਮੇਰੀ ਹਾਮੀ ਭਰੀ, “ਸਾਡੇ ਗੁਰਦਵਾਰੇ ਵਾਲਾ ਬਾਬਾ ਤਾਂ ਸਵੇਰੇ ਚਾਰ ਵਜੇ ਉਠ ਕੇ ਪਾਠ ਦੀ ਕੈਸਿਟ ਲਾ ਦਿੰਦਾ ਹੈ ਤੇ ਬਾਕੀ ਸਾਰੇ ਪਿੰਡ ਨੂੰ ਜਗਾ ਕੇ ਆਪ ਰਜਾਈ ਵਿੱਚ ਵੜ ਕੇ ਕੰਨ ਵਲ੍ਹੇਟ ਸੌਂ ਜਾਂਦਾ ਹੈ।” ਇਸ ਗੱਲ `ਤੇ ਮਾੜਾ ਜਿਹਾ ਹਾਸਾ ਛਣਕਿਆ ਤਾਂ ਮਾਮਾ ਹਰਦੀਪ ਤਣ ਕੇ ਬੈਠ ਗਿਆ ਅਤੇ ਇੱਕ ਹੋਰ ਤਿੱਖਾ ਤੀਰ ਮੇਰੇ ਵੱਲ ਛੱਡਿਆ। “ਇਹ ਬਾਣੀ ਧੁਰੋਂ ਆਈ ਹੈ। ਇਸ ਕਲਜੁਗ ਵਿੱਚ ਇਹੋ ਹੀ ਸਾਡਾ ਸਭ ਤੋਂ ਵੱਡਾ ਆਸਰਾ ਹੈ ਤੇ ਸਾਡੀ ਗੁਰਬਾਣੀ ਬਾਰੇ ਤੇਰਾ ਇਹੋ ਜਿਹੇ ਲਫਜ਼ਾਂ ਵਿੱਚ ਗੱਲ ਕਰਨਾ ਸੋਭਦਾ ਨਹੀਂ। ਤੈਨੂੰ ਪਤਾ ਹੋਣਾ ਚਾਹੀਦੈ ਕਿ ਤੂੰ ਕੀ ਬੋਲ ਰਿਹੈਂ ਤੇ ਕੀਹਦੇ ਅੱਗੇ ਬੋਲ ਰਿਹੈਂ?”
“ਪਿਆਰੇ ਖਾਲਸਾ ਜੀ ਗੁਰਬਾਣੀ ਜਿੰਨੀ ਤੁਹਾਡੇ ਜਿਹੇ ‘ਧਰਮੀਆਂ’ ਦੀ ਹੈ ਓਨੀ ਹੀ ਮੇਰੇ ਵਰਗੇ ‘ਪਾਪੀਆਂ’ ਦੀ ਵੀ ਹੈ। ਇਸੇ ਗੁਰਬਾਣੀ ਨੇ ਮੈਨੂੰ ਵੀ ਸਮਝ ਦਿੱਤੀ ਹੈ ਕਿ ਭਾਵੇਂ ਉਮਰ ਭਰ ਗੱਡਿਆਂ ਦੇ ਗੱਡੇ ਪੁਸਤਕਾਂ ਦਾ ਪਾਠ ਕਰੀ ਜਾਓ ਪਰ ਇਸ ਪਾਠ ਨੂੰ ਪੜ੍ਹਣ-ਪੜ੍ਹਾਉਣ ਦਾ ਓਨਾ ਚਿਰ ਕੋਈ ਲਾਭ ਨਹੀਂ ਜਿੰਨਾਂ ਚਿਰ ਅਸੀਂ ਖੁਦ ਹਉਮੈ ਤੋਂ ਮੁਕਤ ਨਹੀਂ ਹੁੰਦੇ। ਅਗਲੇ ਦੀ ਇੱਛਾ ਅਤੇ ਲੋੜ ਤੋਂ ਬਿਨਾ ਉਚੀ ਉਚੀ ਬੋਲ ਕੇ ਉਸ ਨੂੰ ਪਾਠ ਸੁਨਾਉਣਾ ਆਪਣੀ ਆਤਮਾ ਦੀ ਸ਼ੁਧੀ ਨਾਲੋਂ ਵੱਧ ਆਪਣੀ ਭਗਤੀ ਦੀ ਹਉਮੈ ਦਾ ਵਿਖਾਲਾ ਕਰਨਾ ਹੀ ਹੈ।”
ਮਾਮਾ ਲੰਮੀ ਬਹਿਸ ਵਿੱਚ ਪੈਣ ਦੀ ਥਾਂ ਇੱਕ ਨੁਕਤੇ `ਤੇ ਹੀ ਅੜ ਗਿਆ, “ਨਹੀਂ, ਗੁਰਬਾਣੀ ਤੁਹਾਡੀ ਨਹੀਂ। ਤੁਸੀਂ ਸਾਡੇ ਗੁਰੂਆਂ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਕੁੱਝ ਨਹੀਂ ਲੱਗਦੇ ਅਤੇ ਨਾ ਹੀ ਇਨ੍ਹਾਂ ਬਾਰੇ ਬੋਲਣ ਦਾ ਤੁਹਾਨੂੰ ਹੱਕ ਹੈ। ਤੁਸੀਂ ਤਾਂ ਨਾ ਧਰਮ ਨੂੰ ਮੰਨੋ ਤੇ ਨਾ ਰੱਬ ਨੂੰ। ਅਸੀਂ ਆਪਣੇ ਧਰਮ ਵਿੱਚ ਕਿਸੇ ਨੂੰ ਦਖਲ-ਅੰਦਾਜ਼ੀ ਕਰਨ ਦਾ ਅਤੇ ਫਜ਼ੂਲ ਬੋਲਣ ਦਾ ਹੱਕ ਨਹੀਂ ਦੇ ਸਕਦੇ। ਉਹਦੇ ਤੇਜ਼-ਤਿੱਖੇ ਬੋਲ ਸੁਣ ਕੇ ਕੋਹਾਲੀ ਵਾਲੀ ਮਾਸੀ ਦੇ ਦੋਵੇਂ ਜਵਾਨ ਮੁੰਡੇ ਮਾਮੇ ਦੇ ਸਹਾਇਕ ਤੇ ‘ਅੰਗਰੱਖਿਅਕ’ ਬਣ ਕੇ ਉਹਦੇ ਮੋਢਿਆਂ ਪਿੱਛੇ ਖਲੋ ਗਏ।
“ਠੀਕ ਆ, ਆਹੋ ਕਿ!” ਉਹ ਵੀ ਗੁੱਸੇ ਵਿੱਚ ਨਾਸਾਂ ਫਰਕ ਰਹੇ ਸਨ। ਦਸਵੀਂ ਵਿਚੋਂ ਵਾਰ ਵਾਰ ਫੇਲ੍ਹ ਹੋਣ ਪਿੱਛੋਂ ਤਿੰਨ-ਚਾਰ ਸਾਲ ਪਹਿਲਾਂ ਅੰਤਮ ਆਸਰੇ ਵਜੋਂ ਮੇਰੇ ਸਕੂਲ ਨੂੰ ਸੈਂਟਰ ਬਣਾਇਆ ਸੀ ਤੇ ਮੇਰੇ ਰਾਹੀਂ ਮਰਵਾਈ ਨਕਲ ਨਾਲ ਮਸਾਂ ਦਸਵੀਂ ਜਮਾਤ ਦਾ ਭਵ-ਸਾਗਰ ਟੱਪੇ ਸਨ। ਅੱਜ ਉਹ ਵੀ ਪੰਥ ਦੀ ਬੇੜੀ ਨੂੰ ਮੋਢਾ ਦੇਣ ਵਾਲੇ ਵੱਡੇ ਮਲਾਹ ਬਣੇ ਖਲੋਤੇ ਸਨ ਅਤੇ ਅਗਲੀ ‘ਕਾਰਵਾਈ’ ਲਈ ਆਪਣੇ ਜਥੇਦਾਰ ਦਾ ਹੁਕਮ ਉਡੀਕ ਰਹੇ ਸਨ।
ਸਾਡੀ ਗੱਲ-ਬਾਤ ਵਿਚਲੀ ਤਲਖੀ ਨੂੰ ਭਾਂਪ ਕੇ ਨਾਲ ਬੈਠੇ ਰਿਸ਼ਤੇਦਾਰਾਂ ਵਿਚੋਂ ਇੱਕ ਦੋ ਨੇ ਧੀਮੀ ਆਵਾਜ਼ ਵਿੱਚ ਸਾਨੂੰ ‘ਛੱਡੋ ਪਰ੍ਹੇ’ ਆਖ ਕੇ ਚੁੱਪ ਹੋ ਜਾਣ ਲਈ ਵੀ ਕਿਹਾ। ਪਰ ਖਾਲਸਾ ਜੀ ਵੱਲੋਂ ਲਏ ਪੈਂਤੜੇ ਕਰਕੇ ਮੇਰੇ ਲਈ ਚੁੱਪ ਰਹਿਣਾ ਔਖਾ ਹੋ ਗਿਆ।
“ਜਿਵੇਂ ਗੁਰਬਾਣੀ ਮੇਰੀ ਵੀ ਹੈ ਉਸੇ ਤਰ੍ਹਾਂ ਗੁਰੂ ਵੀ ਮੇਰੇ ਓਨੇ ਹੀ ਆਪਣੇ ਹਨ ਤੇ ਗੁਰੂ ਗ੍ਰੰਥ ਸਾਹਿਬ ਵੀ ਮੇਰਾ ਹੈ। ਤੁਹਾਡੇ ਆਖਣ `ਤੇ ਇਹ ਤੁਹਾਡੇ ਇਕੱਲਿਆਂ ਦੇ ਨਹੀਂ ਹੋ ਜਾਣ ਲੱਗੇ। ਮੈਂ ਸਿੱਖ ਗੁਰੂਆਂ ਵੱਲੋਂ ਦੱਬੇ-ਕੁਚਲੇ ਲੋਕਾਂ ਲਈ ਲੜੇ ਸੰਘਰਸ਼ ਦਾ ਦਿਲੋਂ ਡੂੰਘਾ ਆਦਰ ਵੀ ਕਰਦਾ ਹਾਂ ਅਤੇ ਉਸ ਤੋਂ ਆਪਣੀ ਜ਼ਿੰਦਗੀ ਵਿੱਚ ਅਗਵਾਈ ਵੀ ਲੈਂਦਾ ਹਾਂ। ਮੈਨੂੰ ਆਪਣੀ ਇਸ ਸ਼ਾਨਾਂ-ਮੱਤੀ ਵਿਰਾਸਤ `ਤੇ ਮਾਣ ਵੀ ਹੈ।
“ਅੱਗੇ ਤੂੰ ਬੜਾ ਸੰਘਰਸ਼ ਕੀਤੈ ਕਿ! ਕੀ ਕਰ ਲਿਆ ਸੀ ਤੁਸਾਂ ਆਪਣੇ ਸੰਘਰਸ਼ ਨਾਲ? ਵੱਡੇ ਇਨਕਲਾਬੀ ਬਣੇ ਫਿਰਦੇ ਸੋ। ਕਿੱਥੇ ਹੈ ਤੁਹਾਡਾ ਇਨਕਲਾਬ? ਸਿਵਾਇ ਧਰਮ ਨੂੰ ਗਾਲ੍ਹਾਂ ਕੱਢਣ ਤੋਂ ਤੁਸੀਂ ਕੀਤਾ ਹੀ ਕੀ ਹੈ?” ਹਰਦੀਪ ਮਿਹਣਿਆਂ `ਤੇ ਉਤਰ ਆਇਆ ਸੀ।
“ਮੈਂ ਤਾਂ ਜਿਹੋ ਜਿਹਾ ਤੇ ਜਿੰਨਾ ਕੁ ਸੰਘਰਸ਼ ਕਰ ਸਕਦਾ ਸਾਂ, ਕੀਤਾ ਹੀ ਹੈ। ਨਹੀਂ ਹੋ ਸਕਿਆ ਤਾਂ ਮੇਰੀ ਜਾਂ ਸਾਡੀ ਸੀਮਾ ਹੋ ਸਕਦੀ ਹੈ। ਮੈਂ ਤਾਂ ਦੋ-ਚਾਰ ਵਾਰ ਜੇਲ੍ਹ-ਯਾਤਰਾ ਦਾ ਸਵਾਦ ਵੀ ਚੱਖਿਆ ਹੈ। ਜਿੰਨਾ ਕੁ ਕੀਤਾ ਸੀ ਓਨੀ ਕੁ ਕੀਮਤ ਵੀ ਤਾਰੀ ਹੈ। ਪਰ ਤੁਸੀਂ ਕਿਹੜੇ ਜਮਰੌਦ ਦੇ ਕਿਲ੍ਹੇ ਫਤਿਹ ਕਰ ਲਏ ਨੇ! ਘਰ ਬਹਿ ਕੇ ਜਥੇਦਾਰੀਆਂ ਕਰਨੀਆਂ ਤੇ ਦਹਿਸ਼ਤ ਫੈਲਾਉਣੀ ਸੌਖੀ ਹੈ। ਕੁੱਝ ਚਿਰ ਮੈਦਾਨ ਵਿੱਚ ਉਤਰ ਕੇ ਵੀ ਵਿਖਾਓ ਖਾਲਸਾ ਜੀ!”
ਗੁੱਸੇ ਵਿੱਚ ਮੈਂ ਵੀ ਆਪਣੀ ‘ਏਕੀ ਮੇਕੀ ਢੇਕੀ’ ਕਰੀ ਜਾ ਰਿਹਾ ਸਾਂ ਕਿ ਖਾਲਸਾ ਜੀ ਦੀ ਪਤਨੀ, ਮੇਰੀ ਛੋਟੀ ਮਾਮੀ, ਦੂਜੇ ਘਰੋਂ ਮੇਰੀ ਪਤਨੀ ਨੂੰ ਬਾਹੋਂ ਧੂੰਹਦੀ ਆਣ ਪਹੁੰਚੀ। ਉਹ ਸਾਡੀਆਂ ਗੱਲਾਂ ਸੁਣ ਕੇ ਹੀ ਮੇਰੀ ਪਤਨੀ ਵੱਲ ਭੱਜੀ ਗਈ ਸੀ ਕਿ ਮੈਨੂੰ ਆਪਣੇ ਮਾਮੇ ਨਾਲ ‘ਝਗੜਾ’ ਕਰਨ ਤੋਂ ਰੋਕੇ। ਸਾਡਾ ਵਾਰਤਾਲਾਪ ਸੁਣ ਕੇ ਮਾਮੀ ਤਮਕ ਕੇ ਬੋਲੀ, “ਅਸੀਂ ਤਾਂ ਅੱਗੇ ਰੋਜ਼ ਉਹਦੇ ਅੱਗੇ ਹੱਥ ਜੋੜਦੇ ਆਂ; ਜੇ ਤੇਰੇ ਆਖੇ ਉਹ ਸਟੇਨ ਚੁੱਕ ਕੇ ਤੁਰ ਪਿਆ ਤਾਂ ਮੇਰੇ ਨਿਆਣਿਆਂ ਨੂੰ ਤੂੰ ਰੋਟੀ ਦਵੇਂਗਾ?”
“ਮਾਮੀ, ਜਦੋਂ ਮੈਂ ਤੁਰਿਆ ਸਾਂ ਤਾਂ ਮੇਰੇ ਨਿਆਣਿਆਂ ਨੂੰ ਰੋਟੀ ਦੇਣ ਤੁਸੀਂ ਨਹੀਂ ਸਾਓ ਗਏ। ਸਭ ਕੁੱਝ ਆਪਣੀ ਜੀਅ ਜਵਾਨੀ `ਤੇ ਹੀ ਕਰਨਾ ਪੈਂਦਾ ਹੈ।”
“ਸਭ ਕੁੱਝ ਆਪਣੀ ਜੀਅ ਜਵਾਨੀ `ਤੇ ਹੀ ਕਰਦੇ ਆਂ ਤੇ ਕਰਾਂਗੇ ਵੀ। ਤੈਨੂੰ ਤੁਰ ਕੇ ਵੀ ਵਿਖਾ ਦਿਆਂਗੇ। ਤੇ ਕਿਲ੍ਹੇ ਵੀ ਵੇਖੀਂ; ਕਿਵੇਂ ਫਤਿਹ ਹੁੰਦੇ ਨੇ! ਤੇ ਤੈਨੂੰ ਵੀ ਵੇਖ ਲਵਾਂਗੇ।” ਮਾਮੇ ਨੇ ਅੰਤਿਮ ਐਲਾਨ ਕਰ ਦਿੱਤਾ।
ਮੇਰੀ ਪਤਨੀ ਮੈਨੂੰ ਬਾਹੋਂ ਫੜ ਕੇ ਉਠਾਉਣ ਲੱਗੀ। ‘ਖਾਲਸਾ’ ਬਣੇ ਹਰਦੀਪ ਸਿੰਘ ਦਾ ਵਾਰਤਾਲਾਪ ਸੁਣ ਕੇ ਓਥੇ ਹੋਰ ਬੈਠਣ ਦੀ ਤੁਕ ਵੀ ਕੋਈ ਨਹੀਂ ਸੀ ਰਹਿ ਗਈ। ਮੈਂ ਪਤਨੀ ਨੂੰ ਕਿਹਾ ਕਿ ਉਹ ਦੂਜੇ ਘਰੋਂ ਆਪਣੇ ਸਮਾਨ ਸਮੇਤ ਬੱਚਿਆਂ ਨੂੰ ਵੀ ਲੈ ਆਵੇ।
ਸਾਰੀ ‘ਸੰਗਤ’ ਮੰਜਿਆਂ `ਤੇ ਧੁੱਪੇ ਸੱਜੀ ਬੈਠੀ ਸੀ ਜਦੋਂ ਅਸੀਂ ਉਨ੍ਹਾਂ ਦੇ ਕੋਲੋਂ ਉਠੇ। ਆਪਣਾ ਬੈਗ ਚੁਕਿਆ, ਬੱਚਿਆਂ ਨੂੰ ਉਂਗਲੀ ਲਾਇਆ ਤੇ ਘਰੋਂ ਜਾਣ ਲਈ ਬਾਹਰ ਵੱਲ ਤੁਰਨਾ ਸ਼ੁਰੂ ਕੀਤਾ। ਮੈਨੂੰ ਹੁਣ ਯਾਦ ਨਹੀਂ ਕਿ ਮੇਰੇ ਮਨ ਵਿੱਚ ਇਹ ਖਿਆਲ ਆਇਆ ਵੀ ਸੀ ਕਿ ਨਹੀਂ ਕਿ ਹੁਣੇ ਮਾਮਾ ਹਰਦੀਪ ਉਠੇਗਾ ਤੇ ਮੇਰੇ ਕੋਲ ਆ ਕੇ ਮੇਰਾ ਬੈਗ ਫੜ ਕੇ ਮੋਹ ਨਾਲ ‘ਬੰਦਾ ਬਣ ਕੇ’ ਘਰ ਨੂੰ ਪਿੱਛੇ ਮੁੜ ਆਉਣ ਲਈ ਕਹੇਗਾ। ਪਰ ਨਾ ਉਸ ਨੇ ਅਤੇ ਨਾ ਹੀ ਕਿਸੇ ਹੋਰ ਰਿਸ਼ਤੇਦਾਰ ਨੇ ਸਾਨੂੰ ਰੁਕ ਜਾਣ ਲਈ ਆਖਿਆ। ਮੇਰੀ ਬੱਚੀ ਨੇ ਪੁੱਛਿਆ, “ਡੈਡੀ ਜੰਝ ਤਾਂ ਅਜੇ ਆਈ ਵੀ ਨਹੀਂ ਤੇ ਆਪਾਂ ਚਲੇ ਵੀ ਚੱਲੇ ਹਾਂ।” ਮੈਂ ਬੱਚੀ ਨੂੰ ਚੁੱਪ-ਚਾਪ ਆਪਣੇ ਨਾਲ ਤੁਰੇ ਆਉਣ ਲਈ ਕਿਹਾ।
ਮਾਮੇ ਦੇ ਸਾੜਵੇਂ ਬੋਲਾਂ ਨਾਲ ‘ਸਾਂ ਸਾਂ” ਕਰ ਰਹੇ ਮੇਰੇ ਕੰਨ ਅਜੇ ਵੀ ਪਿੱਛੋਂ ਕਿਸੇ ਦੇ ਪੈਰਾਂ ਦੀ ਬਿੜਕ ਸੁਣਨਾ ਲੋਚਦੇ ਸਨ। ਅਗਲੇ ਦਿਨ ਵਿਆਹ ਤੋਂ ਪਰਤ ਕੇ ਆਏ ਮੇਰੇ ਭਰਾ ਸੁਰਿੰਦਰ ਕੋਲੋਂ ਜਦੋਂ ਮੈਂ ਆਪਣੇ ਤੁਰ ਆਉਣ ਪਿੱਛੋਂ ਕੱਲ੍ਹ ਦੀ ਘਟਨਾ ਬਾਰੇ ਹੋਏ ਪ੍ਰਤੀਕਰਮ ਬਾਰੇ ਪੁੱਛਿਆ ਤਾਂ ਉਸ ਨੇ ਕੋਲ ਖਲੋਤੀ ਬੀਬੀ ਵੱਲ ਵੇਖਿਆ ਤੇ ਛਿੱਥਾ ਜਿਹਾ ਹੱਸਦਿਆਂ ‘ਖੁਸ਼ਖਬਰੀ’ ਦਿੱਤੀ, “ਖਾਲਸਾ ਤੇ ਕੋਹਾਲੀ ਵਾਲੀ ਮਾਸੀ ਦੇ ਮੁੰਡੇ ਤਾਂ ਪੂਰੇ ਗੁੱਸੇ ਵਿੱਚ ਸਨ। ਖਾਲਸਾ ਆਖਦਾ ਸੀ ਕਿ ਜੇ ਅੱਜ ਵਿਆਹ ਵਾਲਾ ਦਿਨ ਨਾ ਹੁੰਦਾ ਤਾਂ ਉਹ ਜਿਉਂਦਾ ਬਚ ਕੇ ਨਹੀਂ ਸੀ ਜਾਂਦਾ।”
ਤਾਂ ਸਾਡੇ ਤੁਰਸ਼ ਵਾਰਤਾਲਾਪ ਦਾ ਇਹ ਅੰਤ ਹੋਣ ਵਾਲਾ ਸੀ! ਨਹੀਂ ਇਹ ਨਹੀਂ ਹੋ ਸਕਦਾ! ਜ਼ਰੂਰ ਝੂਠ ਹੈ। ਮੇਰਾ ਪਿਆਰਾ ਯਾਰ ਮਾਮਾ ਮੈਨੂੰ ਕਤਲ ਕਰਨ ਤੱਕ ਵੀ ਸੋਚ ਸਕਦਾ ਹੈ! ਨਹੀਂ ਹਰਗ਼ਿਜ਼ ਨਹੀਂ! ਮੈਂ ਨੇੜੇ ਖਲੋਤੀ ਬੀਬੀ ਵੱਲ ਵੇਖਿਆ। ਉਹ ਵੀ ਕੱਲ੍ਹ ਸਾਡਾ ਰੌਲਾ ਸੁਣ ਕੇ ਇਕੱਠੀ ਹੋ ਗਈ ਬੰਦੇ-ਬੁਢੀਆਂ ਦੀ ਭੀੜ ਵਿੱਚ ਸ਼ਾਮਲ ਸੀ।
“ਕਿਉਂ ਬੀਬੀ?” ਮੇਰੀਆਂ ਸਵਾਲੀਆ ਨਜ਼ਰਾਂ ਉਸ ਦੇ ਚਿਹਰੇ `ਤੇ ਗੱਡੀਆਂ ਹੋਈਆਂ ਸਨ। ਪਰ ਬੀਬੀ ਕੁੱਝ ਨਾ ਬੋਲੀ। ਉਸ ਨੇ ਘੁੱਟ ਕੇ ਬੁੱਲ੍ਹ ਮੀਚੇ ਹੋਏ ਸਨ ਤੇ ਮੇਰੇ ਵੱਲ ਵੇਖਣ ਦੀ ਥਾਂ ਸਿੱਧਾ ਖਿਲਾਅ ਵੱਲ ਵੇਖੀ ਜਾਂਦੀ ਸੀ। ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਸੀ।
ਪਤਾ ਤਾਂ ਮੈਨੂੰ ਇਹ ਵੀ ਲੱਗ ਗਿਆ ਸੀ ਕਿ ਵਿਆਹ ਉਤੇ ‘ਸਿੰਘ’ ਵੀ ਆਏ ਹੋਏ ਸਨ ਅਤੇ ਉਹ ਮਾਮੇ ਦੀ ਮੈਨੂੰ ਦਿੱਤੀ ਧਮਕੀ ਵਿਚਲੇ ‘ਅਧੂਰੇ ਕਾਰਜ’ ਨੂੰ ਪੂਰਾ ਕਰਨ ਦੀ ‘ਆਗਿਆ’ ਵੀ ਮੰਗ ਰਹੇ ਸਨ!
ਇਸ ਤੋਂ ਦੋ ਦਿਨ ਬਾਅਦ ਮਾਮਾ ਮੇਰੇ ਘਰ ਦੇ ਵੱਡੇ ਦਰਵਾਜ਼ੇ ਦੀ ਬਾਰੀ ਵਿਚੋਂ ਲੰਘਦਾ ਨਜ਼ਰ ਆਇਆ। ਅਸੀਂ ਦੋਵੇਂ ਜੀਅ ਬਾਹਰ ਵਿਹੜੇ ਵਿੱਚ ਧੁੱਪੇ ਬੈਠੇ ਹੋਏ ਸਾਂ। ਉਹ ਤੇਜ਼ ਕਦਮੀ ਦਗੜ ਦਗੜ ਤੁਰਦਾ ਸਾਡੇ ਕੋਲ ਪੁੱਜਾ। ਅਸੀਂ ਉਠ ਕੇ ਖਲੋ ਗਏ। ਇੱਕ ਪਲ ਲਈ ਇਹ ਖਿਆਲ ਵੀ ਮਨ ਵਿੱਚ ਆਇਆ ਕਿ ਖਬਰੇ ਮਾਮਾ ‘ਤੈਨੂੰ ਵੀ ਵੇਖ ਲਵਾਂਗੇ’ ਵਾਲੀ ਧਮਕੀ ਸੱਚ ਕਰਨ ਆਇਆ ਹੋਵੇ। ਮੈਂ ਉਸ ਨੂੰ ਸਾਹਮਣੇ ਕਮਰੇ ਵਿੱਚ ਲਿਜਾ ਕੇ ਬੈਠਣ ਲਈ ਕਿਹਾ ਅਤੇ ਰਜਵੰਤ ਨੂੰ ਕਿਹਾ ਕਿ ਉਹ ਮਾਮੇ ਨੂੰ ਪਾਣੀ ਪਿਆਉਣ ਤੋਂ ਬਾਅਦ ਚਾਹ ਧਰੇ।
ਮਾਮੇ ਨੇ ਬੜੀ ਰੁੱਖੀ ਜ਼ਬਾਨ ਵਿੱਚ ਕਿਹਾ, “ਮੈਂ ਕੋਈ ਚਾਹ-ਪਾਣੀ ਨਹੀਂ ਪੀਣਾ ਤੇ ਨਾ ਹੀ ਬਹਿਣਾ ਹੈ। ਬੱਸ ਮੇਰੇ ਪੈਸੇ ਕੱਢੋ।” ਚਾਰ ਕੁ ਮਹੀਨੇ ਪਹਿਲਾਂ ਮੇਰੀ ਭੈਣ ਗੁਰਮੀਤੋ ਬਾਪੂ ਦੀ ਵਸੀਅਤ ਵਾਲੀ ਆਪਣੇ ਹਿੱਸੇ ਆਉਂਦੀ ਜਮੀਨ ਵੇਚਣ ਲੱਗੀ ਤਾਂ ਨੇੜੇ ਲੱਗਦੀ ਹੋਣ ਕਾਰਨ ਮੈਂ ਆਪ ਹੀ ਜਮੀਨ ਖਰੀਦ ਲੈਣ ਦਾ ਨਿਸਚਾ ਕਰ ਲਿਆ। ਇਸ ਸਮੇਂ ਮੈਨੂੰ ਆਸਿਓਂ ਪਾਸਿਓਂ ਪੈਸੇ ਫੜ੍ਹਨੇ ਪਏ ਸਨ। ਉਦੋਂ ਮੈਂ ਬੀਬੀ ਰਾਹੀਂ ਮਾਮੇ ਤੋਂ ਦੋ ਹਜ਼ਾਰ ਰੁਪੱਈਆ ਮੰਗਵਾਇਆ ਸੀ। ਵਿਆਹ ਵਾਲੇ ਦਿਨ ਹੋਏ ਸਾਡੇ ਆਪਸੀ ਝਗੜੇ ਤੋਂ ਤੀਜੇ ਦਿਨ ਬਾਅਦ ਹੀ ਮਾਮੇ ਵੱਲੋਂ ਇਸ ਤਰ੍ਹਾਂ ਪੈਸੇ ਆਣ ਮੰਗਣੇ ਇੱਕ ਪਲ ਤਾਂ ਮੈਨੂੰ ਬੜੀ ਹੋਛੀ ਗੱਲ ਲੱਗੀ। ਇਹ ਤਾਂ ਉਹਨੂੰ ਵੀ ਪਤਾ ਸੀ ਕਿ ਮੈਂ ਉਸ ਦੇ ਪੈਸੇ ਮਾਰਨ ਨਹੀਂ ਲੱਗਾ। ਉਂਜ ਵੀ ਇਹ ਕਿਹੜੀ ਏਡੀ ਵੱਡੀ ਰਕਮ ਸੀ! ਪਰ ਦੂਜੇ ਪਲ ਸੋਚਿਆ; ਉਸ ਦਾ ਪੈਸੇ ਮੰਗਣ ਆ ਜਾਣਾ ਮੈਨੂੰ ਕਤਲ ਦੀ ਧਮਕੀ ਦੇਣ ਨਾਲੋਂ ਤਾਂ ਹਜ਼ਾਰ ਗੁਣਾ ਛੋਟੀ ਗੱਲ ਸੀ! ਇਸ ਤਰ੍ਹਾਂ ਪੈਸੇ ਲੈਣ ਆ ਕੇ ਉਹ ਮੈਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਮੇਰਾ ਹੁਣ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰਹਿ ਗਿਆ। ਸਗੋਂ ਇਸ ਤੋਂ ਵੀ ਵੱਧ ਇਹ ਇਸ ਗੱਲ ਦਾ ਸੂਚਕ ਸੀ ਕਿ ਉਹ ਮੇਰੇ ਨਾਲੋਂ ਪਿਛਲੇ ਸੰਬੰਧ ਤੋੜ ਕੇ ‘ਨਵੀਂ ਲੜਾਈ’ ਲੜੇ ਜਾਣ ਲਈ ਤਿਆਰ ਸੀ। ਮੇਰੀ ਪਤਨੀ ਦੀ ਮਾਤਾ ਬੀਬੀ ਸਵਰਨ ਕੌਰ ਉਨ੍ਹੀਂ ਦਿਨੀਂ ਸਾਡੇ ਕੋਲ ਰਹਿ ਰਹੀ ਸੀ। ਉਸ ਕੋਲ ਪੰਦਰਾਂ ਸੌ ਰੁਪਏ ਪਏ ਸਨ। ਬਾਕੀ ਪੰਜ ਸੌ ਮੈਂ ਸਾਡੇ ਗਵਾਂਢੀ ਤਾਏ ਲਾਭ ਚੰਦ ਕੋਲੋਂ ਦੁਕਾਨ `ਤੇ ਜਾ ਕੇ ਫੜ ਲਿਆਇਆ। ਜਦੋਂ ਉਸ ਨੇ ਔਖੇ ਸੌਖੇ ਹੋ ਕੇ ਚਾਹ ਦੀ ਆਖਰੀ ਕੌੜੀ ਘੁੱਟ ਅੰਦਰ ਲੰਘਾਈ, ਮੈਂ ਪੈਸੇ ਮਾਮੇ ਦੀ ਤਲੀ `ਤੇ ਰੱਖ ਦਿੱਤੇ। ਉਹ ਜਿਸ ਤੇਜੀ ਨਾਲ ਆਇਆ ਸੀ ਓਸੇ ਤੇਜੀ ਨਾਲ ਬਾਹਰ ਤੁਰ ਗਿਆ।
ਅਗਲੇ ਸਾਲਾਂ ਵਿੱਚ ਸਾਡਾ ਇਕ-ਦੂਜੇ ਵੱਲ ਆਉਣਾ-ਜਾਣਾ, ਮਿਲਣਾ-ਗਿਲਣਾ ਤੇ ਬੋਲਣਾ ਚਾਲਣਾ ਅਸਲੋਂ ਹੀ ਬੰਦ ਹੋ ਗਿਆ। ਮੈਂ ਪਿੰਡ ਛੱਡ ਕੇ ਜਲੰਧਰ ਲਾਇਲਪੁਰ ਖਾਲਸਾ ਕਾਲਜ ਵਿੱਚ ਲੈਕਚਰਾਰ ਆ ਲੱਗਾ। ਉਂਜ ਮੈਨੂੰ ਮਾਮੇ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ। ਉਹ ਪਹਿਲਾਂ ਨਾਲੋਂ ਵੀ ਵੱਧ ਸਰਗਰਮੀ ਨਾਲ ਆਪਣੇ ‘ਪੰਥਕ-ਕਾਰਜਾਂ’ ਵਿੱਚ ਰੁੱਝਿਆ ਹੋਇਆ ਸੀ। ਜਿਹੜੀਆਂ ਚੋਣਾਂ ਹੁੰਦੀਆਂ ਹੁੰਦੀਆਂ ਰਹਿ ਗਈਆਂ, ਉਹ ਉਨ੍ਹਾਂ ਵਿੱਚ ਸਰਗਰਮ ਉਮੀਦਵਾਰ ਵਜੋਂ ਖੜਾ ਸੀ ਤੇ ਕਿਹਾ ਜਾਂਦਾ ਸੀ ਕਿ ਉਸ ਦੇ ਚੁਣੇ ਜਾਣ ਦੀ ਸੰਭਾਵਨਾ ਵੀ ਸੀ।
ਤੇ ਫਿਰ ਜਿਵੇਂ ਮੈਂ ਮੁੱਢ ਵਿੱਚ ਜ਼ਿਕਰ ਕਰ ਆਇਆਂ; ਇੱਕ ਦਿਨ ਬੀਬੀ ਮੇਰੇ ਕੋਲ ਜਲੰਧਰ ਆਈ। ਚਿਹਰਾ ਉਤਰਿਆ ਹੋਇਆ ਤੇ ਡਾਢਾ ਉਦਾਸ ਸੀ। ਅੱਖਾਂ ਡੁੱਲ੍ਹਣ ਡੁੱਲ੍ਹਣ ਕਰਦੀਆਂ ਸਨ। ਪੁੱਛਣ `ਤੇ ਰੋਣ ਲੱਗੀ। ਕਹਿੰਦੀ, “ਤੇਰੇ ਮਾਮੇ ਹਰਦੀਪ ਨੂੰ ਪਰਸੋਂ ਤਕਾਲੀਂ ਪੁਲਿਸ ਨੇ ਚੁੱਕ ਲਿਆ। ਪਹਿਲਾਂ ਤਾਂ ਪਤਾ ਨਹੀਂ ਸੀ ਲੱਗਦਾ ਕਿ ਕਿੱਥੇ ਲੈ ਗਏ ਨੇ। ਬੜੀ ਭੱਜ ਦੌੜ ਪਿੱਛੋਂ ਅੱਜ ਸਵੇਰੇ ਪਤਾ ਲੱਗੈ ਕਿ ਅੰਬਰਸਰ ਮਾਲ-ਮੰਡੀ ਵਿੱਚ ਉਹਦਾ ਕੁੱਟ ਕੁੱਟ ਕੇ ਬੁਰਾ ਹਾਲ ਕੀਤਾ ਪਿਆ ਨੇ। ਘਰਦਿਆਂ ਜਿੱਥੇ ਜਿੱਥੇ ਜੋਰ ਪੈਂਦਾ ਸੀ ਪਾ ਕੇ ਵੇਖ ਲਿਐ। ਛੱਡਣ-ਛੁਡਾਉਣ ਵਾਲੀ ਗੱਲ ਤਾਂ ਦੂਰ; ਅੰਦਰੋਂ ਕਿਸੇ ਆਪਣੇ ਬੰਦੇ ਨੇ ਦੱਸਿਐ ਕਿ ‘ਪੁੱਛ-ਗਿੱਛ ਕਰਕੇ ਅਗਲਿਆਂ ਅੱਜ ਜਾਂ ਕੱਲ੍ਹ ਮੁਕਾਬਲਾ ਬਣਾ ਕੇ ਮਾਰ ਦੇਣੈ। ਜੇ ਕੁੱਝ ਕਰ ਸਕਦੇ ਓ ਤਾਂ ਕਰ ਲਓ।’ ਹੁਣ ਤਾਂ ਤੂੰ ਹੀ ਉਹਨੂੰ ਬਚਾ ਸਕਦੈਂ। ਆਹ ਹੱਥ ਜੋੜੇ, ਪਿਛਲੀਆਂ ਗੱਲਾਂ ਭੁੱਲ ਕੇ ਤੂੰ ਕੋਈ ਚਾਰਾ ਕਰ; ਤੂੰ ਕਰ ਸਕਦਾ ਏਂ!”
ਮੈਂ ਵੀ ਪ੍ਰੇਸ਼ਾਨ ਹੋ ਗਿਆ। ਮੈਂ ਭਲਾ ਕੀ ਕਰ ਸਕਦਾ ਸਾਂ! ਕਿਸੇ ਸਿਆਸੀ ਆਗੂ ਜਾਂ ਕਿਸੇ ਵੱਡੇ ਪੁਲਿਸ ਅਫਸਰ ਤੱਕ ਮੇਰੀ ਤਾਂ ਕਿਤੇ ਦੂਰ ਦੂਰ ਤੱਕ ਪਹੁੰਚ ਨਹੀਂ ਸੀ। ਇਸ ਤਰ੍ਹਾਂ ਦੀ ਪਹੁੰਚ ਬਣਾਉਣੀ ਮੇਰੇ ਸੁਭਾ ਦਾ ਕਦੀ ਹਿੱਸਾ ਹੀ ਨਹੀਂ ਸੀ ਰਹੀ। ਮੈਂ ਕਿਸੇ ਨੁੰ ਪੁਲਿਸ ਤੋਂ ਤਾਂ ਕੀ ਛੁਡਾਉਣਾ ਸੀ, ਮੈਨੂੰ ਤਾਂ ਕਿਸੇ ਨਾ ਕਿਸੇ ਬਹਾਨੇ ਅੱਜ ਤੱਕ ਪੁਲਿਸ ਆਪ ਫੜ੍ਹਨ ਆਉਂਦੀ ਰਹੀ ਸੀ। ਇਹਦੇ ਨਾਲ ਰਲਦੇ ਮਿਲਦੇ ਮਾਮਲੇ ਵਿੱਚ ਸਾਲ ਕੁ ਪਹਿਲਾਂ ਮੈਂ ਆਪਣਾ ਤਾਣ ਲਾ ਕੇ ਵੇਖ ਵੀ ਚੁੱਕਾ ਸਾਂ। ਮੇਰੀ ਪਤਨੀ ਦੇ ਭਣੇਵੇਂ ਨੂੰ ਪੁਲਿਸ ਫੜ੍ਹਨ ਆਉਣ ਲੱਗੀ ਤਾਂ ਡਰਦਿਆਂ ਉਹ ਆਪਣੇ ਨਾਨਕੇ ਝਬਾਲ ਆ ਬੈਠਾ। ਮੇਰੀ ਪਤਨੀ ਦੀ ਭੈਣ ਵੀ ਇਸ ਤਰ੍ਹਾਂ ਹੀ ਮੈਨੂੰ ਰਸੂਖ ਵਾਲਾ ਬੰਦਾ ਸਮਝ ਕੇ ਮੇਰੇ ਕੋਲ ਆਈ ਅਤੇ ਤਰਲਾ ਲਿਆ ਕਿ ਮੈਂ ਉਸ ਦੇ ਮੁੰਡੇ ਨੂੰ ਕਿਸੇ ਵੱਡੇ ਪੁਲਿਸ ਅਫਸਰ ਰਾਹੀਂ ਪੇਸ਼ ਕਰਾ ਦਿਆਂ; ਉਹ ਉਸ ਨੂੰ ਮਾਰਨ ਨਾ, ਕੋਈ ਕੇਸ ਪਾ ਕੇ ਅੰਦਰ ਭਾਵੇਂ ਕਰ ਦੇਣ। ਇੱਕ ਸਮਰੱਥ ਤੇ ਪ੍ਰਭਾਵਸ਼ਾਲੀ ਵੱਡਾ ਪੁਲਿਸ ਅਫਸਰ ਮੇਰੇ ਦੋਸਤ ਦਾ ਅਗਾਂਹ ਦੋਸਤ ਸੀ। ਮੈਂ ਆਪਣੇ ਦੋਸਤ ਦੀ ਮਿੰਨਤ ਕੀਤੀ ਤਾਂ ਉਸ ਨੇ ਪੁਲਿਸ ਅਫਸਰ ਨਾਲ ਗੱਲ ਕਰਨ ਦੀ ਹਾਮੀ ਤਾਂ ਭਰੀ, ਪਰ ਨਾਲ ਹੀ ਮੈਨੂੰ ਚੇਤਾਵਨੀ ਵੀ ਦਿੱਤੀ ਕਿ ਮਾਪੇ ਤਾਂ ਆਪਣੇ ਬੱਚਿਆਂ ਨੂੰ ਬੇਕਸੂਰ ਹੀ ਆਖਦੇ ਹੁੰਦੇ ਨੇ। ਅਸਲ ਵਿੱਚ ਪਤਾ ਨਹੀਂ ਮੁੰਡੇ ਦਾ ਅਪਰਾਧ ਕਿਹੋ ਜਿਹਾ ਹੋਵੇ। ਕੱਲ੍ਹ ਕਲੋਤਰ ਨੂੰ ਜੇ ਅਸੀਂ ਮੁੰਡੇ ਨੂੰ ਪੇਸ਼ ਕਰਾ ਵੀ ਦੇਈਏ ਤੇ ਪੁਲਿਸ ਵਾਲੇ ਅੱਗੋਂ ਕੋਈ ਕਾਰਾ ਦੇਣ ਤਾਂ ਆਪਾਂ ਉਨ੍ਹਾਂ ਦਾ ਭਲਾ ਕਰਦੇ ਕਰਦੇ ਵੱਡੇ ਗੁਨਾਹਗਾਰ ਨਾ ਬਣ ਜਾਈਏ! ਅਜਿਹੇ ਸਮਿਆਂ ਵਿੱਚ ਪੁਲਿਸ `ਤੇ ਕੀ ਇਤਬਾਰ ਕੀਤਾ ਜਾ ਸਕਦਾ ਹੈ! ਮੈਂ ਸਚਮੁਚ ਡਰ ਗਿਆ ਤੇ ਖਾਮੋਸ਼ ਹੋ ਗਿਆ। ਥੋੜ੍ਹੇ ਚਿਰ ਪਿਛੋਂ ਮੇਰੀ ਪਤਨੀ ਦੇ ਭਣੇਵੇਂ ਨੂੰ ਪੁਲਿਸ ਨੇ ਪਰਿਵਾਰ ਦੇ ਜੀਆਂ ਦੇ ਸਾਹਮਣੇ ਕਾਬੂ ਕਰ ਲਿਆ। ਕੁੱਟ ਕੁੱਟ ਕੇ ਲੱਤਾਂ-ਬਾਹਾਂ ਤੋੜ ਦਿੱਤੀਆਂ ਤੇ ਫਿਰ ਚਾਦਰ ਵਿੱਚ ਉਹਦੇ ਭੱਜੇਟੁੱਟੇ ਜਿਸਮ ਦੀ ਪੰਡ ਬੰਨ੍ਹ ਕੇ ਜੀਪ ਵਿੱਚ ਸੁੱਟ ਲਿਆ। ਨਾ ਇਲਾਕੇ ਦੀ ਪੁਲਿਸ ਤੇ ਨਾ ਸੀ ਆਰ ਪੀ ਉਸ ਨੂੰ ਚੁੱਕਣ ਬਾਰੇ ਮੰਨੀ। ਆਖਣ, ਸਾਨੂੰ ਤਾਂ ਪਤਾ ਹੀ ਕੋਈ ਨਹੀਂ! ਕੋਈ ਸੂਹ ਨਾ ਮਿਲੀ, ਕਿੱਥੋਂ ਦੀ ਪੁਲਿਸ ਸੀ ਤੇ ਕਿੱਥੇ ਲੈ ਗਈ? ਕੋਈ ਉਘ-ਸੁੱਘ ਨਾ ਮਿਲੀ। ਅਸੀਂ ਰਲ-ਮਿਲ ਕੇ ਬਥੇਰੀਆਂ ਟੱਕਰਾਂ ਮਾਰੀਆਂ ਪਰ ਕੁੱਝ ਨਾ ਬਣਿਆ। ਪਤਾ ਕੀ ਲੱਗਣਾ ਸੀ! ਉਸ ਨੂੰ ਤਾਂ ਅਗਲਿਆਂ ਅਣਪਛਾਤੀਆਂ ਲਾਸ਼ਾਂ ਦਾ ਹਿੱਸਾ ਬਣਾ ਦਿੱਤਾ ਸੀ। ਮੈਂ ਕੁੱਝ ਵੀ ਨਾ ਕਰ ਸਕਣ ਵਾਲੀ ਆਪਣੀ ਸਥਿਤੀ ਬਾਰੇ ਬੀਬੀ ਨੂੰ ਸਮਝਾਇਆ ਤਾਂ ਉਹ ਕਹਿੰਦੀ, “ਨਹੀਂ, ਤੂੰ ਕਰ ਸਕਦੈਂ। ਜਿਹੜਾ ਐਸ ਐਸ ਪੀ ਅੰਬਰਸਰ ਲੱਗੈ, ਉਹ ਪਿੱਛੋਂ ਆਪਣੇ ਪਿੰਡ ਸੁਰ ਸਿੰਘ ਦਾ ਹੀ ਐ। ਉਹਦੇ ਵੱਡੇ ਭਾਵੇਂ ਪਾਕਿਸਤਾਨ ਬਣਨ ਤੋਂ ਪਹਿਲਾਂ ਈ ਕਿਤੇ ਅੱਗੇ ਜਾ ਵੱਸੇ ਸਨ ਪਰ ਉਹ ਹੁਣ ਵੀ ਆਪਣੇ ਪਿੰਡ ਦੇ ਲੋਕਾਂ ਦੀ ਬੜੀ ਦੀਦ ਕਰਦੈ। ਆਪਣੇ ਪਿੰਡ ਦਾ ਜਿਹੜਾ ਬੰਦਾ ਵੀ ਉਸ ਕੋਲ ਜਾਵੇ ਉਹ ਉਹਦਾ ਕੰਮ ਜ਼ਰੂਰ ਕਰਦੈ। ਮੈਨੂੰ ਮੋਤਾ ਸਿੰਘ ਨੇ ਆਖਿਐ ਕਿ ਜੇ ਤੂੰ ਜਾ ਕੇ ਮਿਲੇਂ ਤਾਂ ਉਹ ਤੇਰਾ ਆਖਾ ਨਹੀਂ ਮੋੜਨ ਲੱਗਾ। ਦੂਜੀ ਗੱਲ, ਤੂੰ ਉਹਨੂੰ ਕਰਤਾਰ ਕੋਲੋਂ ਵੀ ਅਖਵਾ ਸਕਦੈਂ।”
ਮੈਂ ਹੁਣ ਤੱਕ ਹਨੇਰੀ ਸੁਰੰਗ ਅੱਗੇ ਖਲੋਤਾ ਸਾਂ, ਬੀਬੀ ਨੇ ਮੇਰੇ ਅੱਗੇ ਨਿੱਕੀ ਜਿਹੀ ਮੋਮਬੱਤੀ ਬਾਲ ਧਰੀ ਸੀ। ਮੋਤਾ ਸਿੰਘ ਮੇਰੇ ਪਿਤਾ ਦਾ ਪੁਰਾਣਾ ਯਾਰ ਸੀ। ਪਹਿਲਾਂ ਇਹ ਪੁਲਿਸ ਅਫਸਰ ਕਿਸੇ ਹੋਰ ਥਾਂ ਲੱਗਾ ਸੀ ਤੇ ਮੋਤਾ ਸਿੰਘ ਉਸ ਕੋਲ ਬਾਬੇ ਬਿਧੀ ਚੰਦੀਆਂ ਦੇ ਕਿਸੇ ਕੰਮ ਗਿਆ ਸੀ; ਉਸ ਤੋਂ ਬਾਅਦ ਉਹਨੇ ਆਪ ਵੀ ਇੱਕ-ਦੋ ਨਿੱਕੇ ਮੋਟੇ ਕੰਮ ਉਸ ਕੋਲੋਂ ਲਏ ਸਨ। ਮੋਤਾ ਸਿੰਘ ਨੇ ਇੱਕ ਵਾਰ ਪਿੰਡ ਗਏ ਨੂੰ ਮੈਨੂੰ ਦੱਸਿਆ ਵੀ ਸੀ ਕਿ ਉਹ ਅਫਸਰ ਕਿਵੇਂ ਆਪਣੇ ਪਿੰਡ ਵਾਲੇ ਲੋਕਾਂ ਦਾ ਮਾਣ ਰੱਖਦਾ ਹੈ! ਪਰ ਬਿਨਾ ਕਿਸੇ ਜਾਣ-ਪਛਾਣ ਮੇਰੇ ਵਰਗੇ ‘ਹਮਾਤੜ੍ਹ’ ਨੂੰ ਅੱਜ ਕੱਲ੍ਹ ਕਿਸੇ ਵੱਡੇ ਪੁਲਿਸ ਅਫਸਰ ਦੇ ਨੇੜੇ ਕੋਈ ਕਦੋਂ ਜਾਣ ਦੇਣ ਲੱਗਾ ਸੀ! ਮੇਰੇ ਇਸ ਕੰਮ ਵਿੱਚ ਕਰਤਾਰ ਸਹਾਈ ਹੋ ਸਕਦਾ ਸੀ। ਏਸ਼ੀਆਈ ਕੁਸ਼ਤੀਆਂ ਦਾ ਜੇਤੂ ਤੇ ਮੇਰਾ ਗਰਾਈਂ ਪਹਿਲਵਾਨ ਕਰਤਾਰ ਸਿੰਘ ਆਪ ਵੀ ਆਈ ਪੀ ਐਸ ਅਧਿਕਾਰੀ ਸੀ। ਦੋਵਾਂ ਪੁਲਿਸ ਅਫਸਰਾਂ `ਚ ਪਿੰਡ ਦੀ ਸਾਂਝ ਦੇ ਨਾਲ ਨਾਲ ਇਕੋ ਮਹਿਕਮੇ ਅਤੇ ਇੱਕੋ ਰੈਂਕ ਦੇ ਹੋਣ ਕਰਕੇ ਵੀ ਜ਼ਰੂਰ ਨੇੜਤਾ ਹੋਵੇਗੀ। ਕਰਤਾਰ ਮੈਨੂੰ ਵੱਡੇ ਭਰਾਵਾਂ ਜਿਹਾ ਮਾਣ ਦਿੰਦਾ ਹੈ। ਮੈਂ ਫੋਨ ਮਿਲਾਇਆ। ਉਸ ਨੂੰ ਆਖਿਆ ਕਿ ਉਹ ਮੇਰੇ ਬਾਰੇ ਅੰਮ੍ਰਿਤਸਰ ਦੇ ਐਸ ਐਸ ਪੀ ਨੂੰ ਦੱਸ ਕੇ ਸਵੇਰੇ ਉਸ ਕੋਲੋਂ ਮੈਨੂੰ ਮਿਲਣ ਦਾ ਸਮਾਂ ਲੈ ਦੇਵੇ ਤੇ ਮੇਰੀ ਗੱਲ ਹਮਦਰਦੀ ਨਾਲ ਸੁਣਨ ਦੀ ਸਿਫਾਰਿਸ਼ ਵੀ ਕਰ ਦੇਵੇ। ਕਰਤਾਰ ਨੇ ਕੁੱਝ ਚਿਰ ਬਾਅਦ ਮੈਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ ਐਸ ਐਸ ਪੀ ਨਾਲ ਗੱਲ ਕਰ ਲਈ ਹੈ। ਮੈਂ ਸਵੇਰੇ ਦਸ ਵਜੇ ਉਸ ਨੂੰ ਉਹਦੀ ਕੋਠੀ `ਤੇ ਜਾ ਕੇ ਮਿਲ ਲਵਾਂ। “ਉਹ ਤੁਹਾਨੂੰ ਪਹਿਲਾਂ ਈ ਜਾਣਦੈ। ਮੈਂ ਵੀ ਤੁਹਾਡੇ ਬਾਰੇ ਉਸ ਨੂੰ ਚੰਗੀ ਤਰ੍ਹਾਂ ਦੱਸ ਦਿੱਤਾ ਹੈ।” ਕਰਤਾਰ ਮੇਰੀ ਝਿਜਕ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਐਸ ਐਸ ਪੀ ਨੂੰ ਮਿਲਣ ਲਈ ਮੈਂ ਅੰਮ੍ਰਿਤਸਰ ਰਹਿੰਦੇ ਆਪਣੇ ਪੱਤਰਕਾਰ ਦੋਸਤ ਦੀ ਮਦਦ ਲੈਣ ਬਾਰੇ ਸੋਚਦਿਆਂ ਉਸ ਨੂੰ ਵੀ ਫੋਨ ਕੀਤਾ ਤਾਂ ਉਸ ਦੱਸਿਆ ਕਿ ਐਸ ਐਸ ਪੀ ਉਸ ਦਾ ਜਾਣੂ ਹੈ। ਉਹ ਜ਼ਰੂਰ ਮੇਰੇ ਨਾਲ ਜਾਵੇਗਾ। ਮੈਂ ਬੀਬੀ ਨੂੰ ਕਿਹਾ ਕਿ ਉਹ ਹੁਣੇ ਜਾਵੇ ਤੇ ਵੱਡੇ ਮਾਮੇ ਨੂੰ ਆਖੇ ਕਿ ਉਹ ਸਵੇਰੇ ਨੌਂ ਵਜੇ ਤੱਕ ਪੱਤਰਕਾਰ ਦੀ ਰਿਹਾਇਸ਼ `ਤੇ ਪਹੁੰਚ ਜਾਣ। ਸਾਰੀ ਰਾਤ ਮੈਂ ਗਿਣਤੀਆਂ-ਮਿਣਤੀਆਂ ਵਿੱਚ ਪਿਆ ਰਿਹਾ। ਮੈਨੂੰ ਮਾਮੇ ਦੇ ਤਲਖ ਬੋਲ ਅਤੇ ਮਾਰਨ ਦੀਆਂ ਧਮਕੀਆਂ ਭੁੱਲ ਗਈਆਂ ਸਨ। ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਆਪਣੇ ਰਿਸ਼ਤੇ ਦੀਆਂ ਮੁਹੱਬਤੀ ਤੰਦਾਂ ਨੂੰ ਖੋਲ੍ਹਦਾ ਬੰਨ੍ਹਦਾ ਰਿਹਾ। ਕਦੀ ਕਦੀ ਮੈਨੂੰ ਅਰਧ-ਸੁੱਤੇ ਨੂੰ ਖਿਆਲ ਆਉਂਦਾ ਕਿ ਮਾਮੇ ਦੀ ਗੋਲੀਆਂ ਵਿੰਨ੍ਹੀ ਲਾਸ਼ ਮੇਰੇ ਸਾਹਮਣੇ ਪਈ ਹੈ ਤੇ ਚੀਕ-ਚਿਹਾੜਾ ਮੱਚਿਆ ਹੋਇਆ ਹੈ। ਬੀਬੀ ਦੀਆਂ ਅੱਥਰੂਆਂ ਭਰੀਆਂ ਅੱਖਾਂ ਮੈਨੂੰ ਉਲ੍ਹਾਮਾ ਦਿੰਦੀਆਂ ਜਾਪਦੀਆਂ। ਮੈਂ ਡਰ ਕੇ ਕੰਬਿਆ। ਕਿਤੇ ਉਨ੍ਹਾਂ ਨੇ ਅੱਜ ਰਾਤ ਹੀ ਉਸ ਦਾ ਮੁਕਾਬਲਾ ਨਾ ਬਣਾ ਦਿੱਤਾ ਹੋਵੇ! ਉਹ ਦਿਨ ਹੀ ਅਜਿਹੇ ਸਨ। ਪੁਲਿਸ ਪੂਰੇ ਜ਼ੋਰ ਤੇ ਜੋਸ਼ ਵਿੱਚ ਸੀ ਅਤੇ ਚੁਣ ਚੁਣ ਕੇ ‘ਅਤਿਵਾਦੀਆਂ’ ਨੂੰ ਮਾਰ ਰਹੀ ਸੀ।
ਸਵੇਰੇ ਮੈਂ ਪੱਤਰਕਾਰ ਦੋਸਤ ਦੀ ਰਿਹਾਇਸ਼ `ਤੇ ਪੁੱਜਾ ਤਾਂ ਵੱਡਾ ਮਾਮਾ ਗੁਰਦੀਪ ਤੇ ਉਸ ਦਾ ਇੱਕ ਸਾਥੀ ਪਹਿਲਾਂ ਹੀ ਪਹੁੰਚੇ ਹੋਏ ਸਨ। ਪੱਤਰਕਾਰ ਦੋਸਤ ਘਰ ਇਕੱਲਾ ਹੀ ਸੀ। ਮੈਂ ਸਾਰੀ ਹਕੀਕਤ ਦੱਸੀ ਤਾਂ ਉਹ ਕਹਿੰਦਾ, ਉਹ ਹਰਦੀਪ ਸਿੰਘ ਖਾਲਸਾ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈ। ਖਾਲਸਾ ਉਸ ਕੋਲ ਅਕਸਰ ਖਾੜਕੂਆਂ ਦੀਆਂ ਖਬਰਾਂ ਲੈ ਕੇ ਆਉਂਦਾ ਰਿਹਾ ਹੈ। ਉਸ ਨੇ ਕੁੱਝ ਚਿਰ ਪਹਿਲਾਂ ਪੱਤਰਕਾਰਾਂ ਦੀ ਟੋਲੀ ਦੀ ਖਾੜਕੂਆਂ ਨਾਲ ਕਿਸੇ ਗੁਪਤ ਥਾਂ ਮੀਟਿੰਗ ਵੀ ਕਰਵਾਈ ਸੀ। ਮੈਂ ਉਸ ਨੂੰ ਐਸ ਐਸ ਪੀ ਨਾਲ ਕਰਤਾਰ ਦੀ ਹੋਈ ਗੱਲਬਾਤ ਬਾਰੇ ਵੀ ਦੱਸਿਆ ਅਤੇ ਆਪਣੇ ਪਿੰਡ ਦੀ ਸਾਂਝ ਬਾਰੇ ਵੀ। ਵੱਡੇ ਮਾਮੇ ਨੇ ਆਪਣੇ ਸੂਤਰਾਂ ਤੋਂ ਮਿਲੀ ਰਿਪੋਰਟ ਵੀ ਸਾਂਝੀ ਕੀਤੀ ਕਿ ਕਿਵੇਂ ਅੱਜ-ਭਲਕ ਹੀ ਉਸ ਦਾ ਮੁਕਾਬਲਾ ਬਣਾ ਦੇਣ ਦਾ ਖਦਸ਼ਾ ਹੈ! ਉਹ ਤਾਂ ਡਰਦੇ ਸਨ ਕਿ ਹੋ ਸਕਦਾ ਹੈ, ਰਾਤੀਂ ਹੀ ਭਾਣਾ ਵਰਤ ਗਿਆ ਹੋਵੇ! ਪੱਤਰਕਾਰ ਮਿੱਤਰ ਨੇ ਐਸ ਐਸ ਪੀ ਨੂੰ ਫੋਨ ਮਿਲਾਇਆ ਤੇ ਮੇਰੇ ਆਉਣ ਬਾਰੇ ਦੱਸਿਆ। ਅਸੀਂ ਦਸ ਵਜੇ ਐਸ ਐਸ ਪੀ ਦੀ ਕੋਠੀ ਪਹੁੰਚੇ। ਗੇਟ ਤੇ ਬੈਠੀ ਪੁਲਿਸ ਦੀ ਟੁਕੜੀ ਨੇ ਦੱਸਿਆ ਕਿ ‘ਸਾਹਿਬ ਘਰ ਨਹੀਂ ਹਨ!’ ਅਸੀਂ ਉਨ੍ਹਾਂ ਨੂੰ ‘ਸਾਹਿਬ’ ਕੋਲੋਂ ਮਿਲਣ ਦਾ ਟਾਈਮ ਲਿਆ ਹੋਣ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਅੰਦਰ ਫੋਨ ਕਰਕੇ ਪੁਸ਼ਟੀ ਕੀਤੀ ਤੇ ਸਾਡੇ ਲੰਘਣ ਲਈ ਦਰਵਾਜ਼ਾ ਖੋਲ੍ਹ ਦਿੱਤਾ। ਮਾਮੇ ਹੁਰਾਂ ਨੂੰ ਬਾਹਰ ਛੱਡ ਕੇ ਅਸੀਂ ਦੋਵੇਂ ਅੰਦਰ ਚਲੇ ਗਏ। ਨਾਲ ਗਏ ਪੁਲਿਸ ਮੁਲਾਜ਼ਮ ਨੇ ਸਾਨੂੰ ਦਫਤਰ ਵਿੱਚ ਬਿਠਾ ਦਿੱਤਾ। ਪੰਜ ਕੁ ਮਿੰਟ ਪਿੱਛੋਂ ਐਸ ਐਸ ਪੀ ਦਫਤਰ ਵਿੱਚ ਪਿਛੇ ਖੁੱਲ੍ਹਦੇ ਦਰਵਾਜ਼ੇ ਵਿਚੋਂ ਅੰਦਰ ਆਇਆ।
ਉਹ ਦਰਮਿਆਨੇ ਕੱਦ ਦਾ ਕਲੀਨ-ਸ਼ੇਵਨ ਜਵਾਨ ਸੀ। ਉਸ ਨੇ ਲੱਕ ਨਾਲ ਰੀੜ੍ਹ ਦੀ ਹੱਡੀ ਨੂੰ ਸਿੱਧਾ ਰੱਖਣ ਵਾਲੀ ਪੇਟੀ ਬੱਧੀ ਹੋਈ ਸੀ ਤੇ ਹੌਲੀ ਹੌਲੀ ਤੁਰ ਰਿਹਾ ਸੀ। ਸ਼ਾਇਦ ਉਸ ਦਾ ਲੱਕ ਦਰਦ ਕਰਦਾ ਸੀ। ਅਸੀਂ ਉਠ ਕੇ ‘ਸਤਿ ਸ੍ਰੀ ਆਕਾਲ’ ਆਖੀ ਤੇ ਉਸ ਦੇ ਇਸ਼ਾਰੇ `ਤੇ ਵੱਡੇ ਮੇਜ਼ ਦੇ ਉਰਾਰ ਕੁਰਸੀਆਂ `ਤੇ ਬੈਠ ਗਏ। ਉਸ ਨੇ ਕੁਰਸੀ `ਤੇ ਬਹਿੰਦਿਆਂ ਸਾਡੇ ਵੱਲ ਵੇਖਿਆ। ਉਹਦਾ ਚਿਹਰਾ ਭਾਵ-ਰਹਿਤ ਸੀ। ਪਹਿਲੀ ਨਜ਼ਰੇ ਹੀ ਮੈਨੂੰ ਜਾਪਿਆ ਕਿ ਮੈਂ ਗ਼ਲਤ ਥਾਂ `ਤੇ ਆ ਗਿਆ ਹਾਂ। ਇਥੇ ਮੇਰੀ ਕੁੱਝ ਨਹੀਂ ਵੱਟੀ ਜਾਣੀ। ਪੱਤਰਕਾਰ ਨੂੰ ਤਾਂ ਉਹ ਪਹਿਲਾਂ ਹੀ ਜਾਣਦਾ ਸੀ। ਪੱਤਰਕਾਰ ਨੇ ਆਪਣਾ ਫਰਜ਼ ਨਿਭਾਉਂਦਿਆਂ ਮੇਰੀ ਜਾਣ-ਪਛਾਣ ਕਰਾਈ ਤੇ ਮੈਨੂੰ ਪੰਜਾਬੀ ਦਾ ‘ਨਾਮਵਰ’ ਲੇਖਕ ਆਖ ਕੇ ਵਡਿਆਇਆ। ਅਕਸਰ ਮੈਂ ਆਪਣੀ ਅਜਿਹੀ ਪ੍ਰਸ਼ੰਸਾ ਸੁਣ ਕੇ ਸੰਗ ਜਾਂਦਾ ਹਾਂ ਪਰ ਉਸ ਦਿਨ ਮੈਨੂੰ ਪੱਤਰਕਾਰ ਵੱਲੋਂ ਆਪਣੀ ਪ੍ਰਸ਼ੰਸਾ ਚੰਗੀ ਲੱਗੀ। ਇਸ ਪ੍ਰਸ਼ੰਸਾ ਨੇ ਇਸ ਕਮਰੇ ਵਿੱਚ ਮੇਰੀ ਹੋਂਦ ਨੂੰ ਅਰਥਵਾਨ ਬਣਾਉਣਾ ਸੀ ਤੇ ਆਪਣੀ ਗੱਲ ਕਹਿਣ ਜੋਗੀ ਸ਼ਨਾਖਤ ਤੇ ਤਾਕਤ ਦੇਣੀ ਸੀ। ਪੱਤਰਕਾਰ ਨੇ ਨਾਲ ਇਹ ਵੀ ਜੋੜ ਦਿੱਤਾ, “ਰਾਤੀਂ ਪਹਿਲਵਾਨ ਕਰਤਾਰ ਸਿੰਘ ਹੋਰਾਂ ਵੀ ਤੁਹਾਡੇ ਨਾਲ ਇਨ੍ਹਾਂ ਬਾਰੇ ਗੱਲ ਕੀਤੀ ਹੋਣੀ ਹੈ!” ਉਸ ਨੇ ਮਾੜੀ ਜਿਹੀ ਠੋਡੀ ਹਿਲਾਈ। ਹੁਣ ਚੁੱਪ ਕੀਤਿਆਂ ਤਾਂ ਸਰਨਾ ਨਹੀਂ ਸੀ। “ਕਰਤਾਰ ਮੇਰੇ ਛੋਟੇ ਭਰਾਵਾਂ ਵਰਗਾ ਹੈ। ਮੈਂ ਤੁਹਾਡੇ ਨਾਲ ਕਰਤਾਰ ਦੇ ਹਵਾਲੇ ਨਾਲ ਵੀ ਗੱਲ ਕਰਨ ਆਇਆ ਹਾਂ ਅਤੇ ਆਪਣੇ ਪਿੰਡ ਸੁਰ ਸਿੰਘ ਦੇ ਹਵਾਲੇ ਨਾਲ ਵੀ ਮਿੰਨਤ ਕਰਨੀ ਹੈ। ਮੈਨੂੰ ਪਤਾ ਲੱਗੈ ਕਿ ਤੁਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਮੋਹ ਨੂੰ ਪਾਲਦੇ ਹੋਏ ਆਪਣੇ ਗਿਰਾਈਆਂ ਦੀ ਮਦਦ ਕਰਨ ਲਈ ਸਦਾ ਆਪਣੇ ਦਿਲ ਨੂੰ ਖੁੱਲਾ ਰੱਖਿਆ ਹੈ। ਸਾਰਾ ਪਿੰਡ ਤੁਹਾਡੇ ਵੱਲੋਂ ਆਪਣੇ ਬਜ਼ੁਰਗਾਂ ਦੀ ਜੰਮਣ-ਭੋਇੰ ਦਾ ਮਾਣ ਰੱਖਣ ਦੇ ਹਵਾਲੇ ਦਿੰਦਾ ਨਹੀਂ ਥੱਕਦਾ। ਤੁਹਾਡੇ ਵਡੇਰਿਆਂ ਦੇ ਪਿੰਡ ਦਾ ਵਸਨੀਕ ਹੋਣ ਨਾਤੇ ਮੇਰਾ ਵੀ ਤੁਹਾਡੀਆਂ ਜੜ੍ਹਾਂ ਨਾਲ ਕਿਤੇ ਨਾ ਕਿਤੇ ਅਪਣੱਤ ਤੇ ਸਾਂਝ ਦਾ ਰਿਸ਼ਤਾ ਬਣਦਾ ਹੈ। ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾਂ ਤਾਂ ਸਾਡੇ ਵਿਚਕਾਰ ਆਪਣੇ ਵਡੇਰਿਆਂ ਦੀ ਜਨਮ ਭੋਇੰ ਦਾ ਮਲੂਕ ਜਿਹਾ ਪਰ ਬੜਾ ਬਲਵਾਨ ਰਿਸ਼ਤਾ ਵੀ ਪਿਆ ਹੈ। ਮੈਂ ਅੱਜ ਤੁਹਾਡੇ ਅੰਦਰ ਪਏ ਉਸ ਕੂਲੇ ਰਿਸ਼ਤੇ ਨੂੰ ਮੁਖਾਤਬ ਹਾਂ। ਉਸ ਰਿਸ਼ਤੇ ਵਿਚਲੇ ਮੋਹ ਅਤੇ ਅਪਣੱਤ ਦਾ ਵਾਸਤਾ ਦੇ ਕੇ ਤੁਹਾਡੇ ਨਾਲ ਗੱਲ ਕਰਨੀ ਹੈ ਹਰਦੀਪ ਸਿੰਘ ਖਾਲਸਾ ਬਾਰੇ, ਜਿਸ ਨੂੰ ਦੋ ਦਿਨ ਹੋਏ ਪੁਲਿਸ ਨੇ ਘਰੋਂ ਚੁੱਕ ਲਿਆ ਹੈ। ਹਰਦੀਪ ਸਿੰਘ ਮੇਰਾ ਸੱਕਾ ਮਾਮਾ ਹੈ। ਮੇਰੇ ਨਾਲ ਉਸ ਦਾ ਪਿਛਲੇ ਕਈ ਸਾਲਾਂ ਤੋਂ ਬੋਲਚਾਲ ਬੰਦ ਹੈ। ਮੈਨੂੰ ਨਹੀਂ ਪਤਾ ਉਸ ਦੀਆਂ ਕੀ ਗਤੀਵਿਧੀਆਂ ਹਨ। ਹੋ ਸਕਦਾ ਹੈ ਉਹ ਤੁਹਾਡੇ ਰਿਕਾਰਡ ਤੇ ਤੁਹਾਡੀਆਂ ਨਜ਼ਰਾਂ ਵਿੱਚ ਬਹੁਤ ਵੱਡਾ ਦੋਸ਼ੀ ਹੋਵੇ। ਮੈਂ ਉਸ ਦੀ ਕਿਸੇ ਵੀ ਕਿਸਮ ਦੀ ਸਫਾਈ ਦੇਣ ਨਹੀਂ ਆਇਆ। ਮੇਰੇ ਕੋਲ ਤਾਂ ਰਾਤੀਂ ਮੇਰੀ ਮਾਂ ਰੋਂਦੀ ਹੋਈ ਗਈ। ਮੇਰੇ ਕੋਲੋਂ ਉਸ ਦੇ ਅੱਥਰੂ ਨਹੀਂ ਵੇਖੇ ਗਏ। ਮੇਰੀ ਮਾਂ ਨੇ ਵੀ ਮੈਨੂੰ ਆਪਣੇ ਪਿੰਡ ਵਾਲਿਆਂ ਪ੍ਰਤੀ ਤੁਹਾਡੇ ਦਿਲ ਵਿੱਚ ਵੱਸਦੀ ਖੁਸ਼ਬੂ ਦੀ ਸੂਹ ਦਿੱਤੀ ਸੀ। ਮਾਂ ਦੀ ਬੇਨਤੀ ਹੀ ਮੈਂ ਆਪਣੇ ਸ਼ਬਦਾਂ ਵਿੱਚ ਤੁਹਾਡੇ ਅੱਗੇ ਦੁਹਰਾ ਰਿਹਾਂ ਕਿ ਤੁਸੀਂ ਖਾਲਸੇ `ਤੇ ਉਹਦੇ ਬਣਦੇ ਅਪਰਾਧ ਮੁਤਾਬਕ ਕੇਸ ਜਿਹੜਾ ਮਰਜ਼ੀ ਪਾ ਦਿਓ ਪਰ ਕਿਰਪਾ ਕਰਕੇ ਉਸ ਨੂੰ ਜਾਨੋਂ ਨਾ ਮਾਰਿਓ।” ਮੈਂ ਇੱਕੋ ਸਾਹੇ ਗੱਲ ਮੁਕਾ ਕੇ ਉਸ ਵੱਲ ਬੜੇ ਧਿਆਨ ਨਾਲ ਵੇਖਿਆ ਤਾਕਿ ਉਸ ਦੇ ਚਿਹਰੇ ਉਤੋਂ ਉਸ ਅੰਦਰਲੇ ਮਨੋਭਾਵ ਪੜ੍ਹ ਸਕਾਂ। ਉਹ ਕੁੱਝ ਨਹੀਂ ਬੋਲਿਆ। ਕੁਰਸੀ ਤੋਂ ਉਠਿਆ ਤੇ ਹੌਲੀ ਹੌਲੀ ਤੁਰਦਾ ਪਿਛਲੇ ਕਮਰੇ ਵਿੱਚ ਅੰਦਰ ਗਿਆ। ਦੋ ਕੁ ਮਿੰਟ ਬਾਅਦ ਵਾਪਸ ਪਰਤਿਆ ਤਾਂ ਉਸ ਦੇ ਹੱਥ ਵਿੱਚ ਇੱਕ ਲਿਫਾਫਾ ਸੀ। ਉਸ ਨੇ ਲਿਫਾਫੇ ਵਿਚੋਂ ਕੁੱਝ ਤਸਵੀਰਾਂ ਕੱਢ ਕੇ ਮੇਜ਼ `ਤੇ ਖਿਲਾਰੀਆਂ ਤੇ ਬੜੇ ਸਹਿਜ ਨਾਲ ਦੱਸਣ ਲੱਗਾ, “ਜੇ ਇਹ ਤੁਹਾਡਾ ਮਾਮਾ ਹੈ ਤਾਂ ਤੁਸੀਂ ਕਦੀ ਤਾਂ ਉਹਦੀ ਬਹਿਕ `ਤੇ ਗਏ ਹੋਵੋਗੇ। ਆਹ ਤਸਵੀਰਾਂ ਵੇਖੋ; ਤੁਹਾਡੇ ਮਾਮੇ ਦੀ ਬਹਿਕ ਦੀਆਂ ਹੀ ਨੇ ਨਾ! ਆਹ ਉਹਦੀ ਮੋਟਰ ਤੇ ਆਹ ਪਿਛਲੀਆਂ ਟਾਹਲੀਆਂ। ਪਛਾਣ ਕੇ ਤਾਂ ਵੇਖੋ! ਆਹ ਜੇ ਉਹਦੇ ਵਿਹੜੇ ਵਿੱਚ ਕਾਤਲ ਅਤੇ ਭਗੌੜੇ ਆਪੇ ਸੱਜੇ ਲੈਫਟੀਨੈਂਟ ਜਨਰਲ …ਸਿੰਘ ਦੇ ਹੋਏ ਵਿਆਹ ਦੀਆਂ ਤਸਵੀਰਾਂ! ਆਹ ਵਿੱਚ ਤੁਹਾਡਾ ਮਾਮਾ ਖਲੋਤਾ। ਇਹ ਵਿਆਹ ਉਹਦੀ ਬਹਿਕ `ਤੇ ਹੋਇਆ। ਅਜੇ ਵੀ ਕੋਈ ਸ਼ੱਕ ਦੀ ਗੁੰਜਾਇਸ਼ ਹੈ? ਕੋਈ ਆਖੇ ਕਿ ਇਹ ਮਾਨੋਚਾਹਲ ਨੂੰ ਨਹੀਂ ਮਿਲਦਾ ਜਾਂ ਉਹ ਇਹਨੂੰ ਨਹੀਂ ਮਿਲਦਾ? ਜਾਂ…।” ਉਹ ਓਸੇ ਧੀਮੇ ਅੰਦਾਜ਼ ਵਿੱਚ ਮਾਮੇ ਦੇ ਸਬੰਧਾਂ ਵਾਲੇ ਤੇ ਉਸ ਦੀ ਬਹਿਕ `ਤੇ ਆਉਂਦੇ ਰਹਿਣ ਵਾਲੇ ਤਥਾ-ਕਥਿਤ ਖਾੜਕੂਆਂ ਦੇ ਨਾਂ ਗਿਣਾਉਣ ਲੱਗਾ।
ਉਹਦੀ ਜਾਣਕਾਰੀ ਤੇ ਵੇਰਵਿਆਂ ਤੋਂ ਇਨਕਾਰੀ ਹੋਣ ਦਾ ਸਵਾਲ ਹੀ ਨਹੀਂ ਸੀ। ਇੱਕ ਵਾਰ ਤਾਂ ਮੇਰੇ ਪੈਰਾਂ ਹੇਠੋਂ ਜਮੀਨ ਨਿਕਲਦੀ ਮਹਿਸੂਸ ਹੋਈ। ਮੈ ਸੰਭਲ ਕੇ ਆਖਿਆ, “ਮੈਂ ਤਾਂ ਜਿਵੇਂ ਪਹਿਲਾਂ ਬੇਨਤੀ ਕੀਤੀ ਸੀ, ਮਾਮੇ ਦੀ ਕੋਈ ਸਫਾਈ ਦੇਣ ਨਹੀਂ ਆਇਆ। ਉਹ ਸਭ ਕੁੱਝ ਕਰਦਾ ਹੋਵੇਗਾ, ਜੋ ਤੁਸੀਂ ਆਖਿਐ। ਉਸ ਕੋਲ ਇਹ ਬੰਦੇ ਵੀ ਆਉਂਦੇ ਹੋਣਗੇ, ਮੈਂ ਮੁਕਰਦਾ ਨਹੀਂ।” ਇਸ ਵੇਲੇ ਮੇਰੇ ਪੱਤਰਕਾਰ ਦੋਸਤ ਨੇ ਵੇਲਾ ਸਾਂਭਿਆ, “ਜੋ ਤੁਸੀਂ ਕਿਹੈ ਸਭ ਸੱਚ ਹੈ। ਪਰ ਤੁਸੀਂ-ਅਸੀਂ ਇਹ ਤਾਂ ਜਾਣਦੇ ਹੀ ਆਂ ਕਿ ਖਾਲਸੇ ਦਾ ਕਿਸੇ ਕਤਲ ਵਗੈਰਾ ਵਿੱਚ ਕੋਈ ਹੱਥ ਨਹੀਂ।” ਮੈਂ ਉਸ ਅੰਦਰਲੇ ਕੂਲੇ ਹਿੱਸੇ ਨੂੰ ਛੂਹਣ ਦੀ ਮੁੜ ਕੋਸ਼ਿਸ਼ ਕੀਤੀ, “ਮੈਂ ਤਾਂ ਆਪਣੇ ਨਾਲ ਸਭ ਤੋਂ ਵੱਡਾ ਸਿਫਾਰਸ਼ੀ ਆਪਣਾ ਪਿੰਡ ਸੁਰ ਸਿੰਘ ਤੁਹਾਡੇ ਕੋਲ ਲੈ ਕੇ ਆਇਆਂ। ਮੇਰੇ ਤੇ ਤੁਹਾਡੇ ਵਿਚਕਾਰ ਸਾਡਾ ਸਾਂਝਾ ਪਿੰਡ ਸੁਰ ਸਿੰਘ ਹਾਜ਼ਰਨਾਜ਼ਰ ਹੈ ਤੇ ਤੁਹਾਨੂੰ ਇਹੋ ਬੇਨਤੀ ਕਰਦਾ ਹਾਂ ਕਿ ਤੁਹਾਡੇ ਕੋਲ ਚੱਲ ਕੇ ਆਏ ਆਪਣੇ ਪਿੰਡ ਦਾ ਤੁਸੀਂ ਮਾਣ ਰੱਖੋ! ਮਾਮੇ `ਤੇ ਕੇਸ ਜਿਹੜਾ ਮਰਜ਼ੀ ਪਾ ਦਿਓ, ਪਰ ਉਸ ਨੂੰ ਮਾਰਿਓ ਨਾ!” ਉਸ ਨੇ ਇੱਕ ਪਲ ਦੀ ਖਾਮੋਸ਼ੀ ਪਿਛੋਂ ਮੇਰੇ ਨਾਲ ਨਜ਼ਰਾਂ ਮਿਲਾ ਕੇ ਆਖਿਆ, “ਨਹੀਂ ਮਾਰਦੇ।” ਏਨੀ ਆਖ ਕੇ ਉਹ ਕੁਰਸੀ ਤੋਂ ਉਠ ਖਲੋਤਾ। ਅਸੀਂ ਉਸ ਦਾ ‘ਧੰਨਵਾਦ’ ਕਰਕੇ ਬਾਹਰ ਆਏ ਤੇ ਮਾਮੇ ਗੁਰਦੀਪ ਹੁਰਾਂ ਨੂੰ ਹੋਈ ਗੱਲ-ਬਾਤ ਬਾਰੇ ਜਾਣਕਾਰੀ ਦਿੱਤੀ। ਮਨ ਨੂੰ ਅਜੇ ਵੀ ਟਿਕਾਓ ਨਹੀਂ ਸੀ। ਕੀ ਐਸ ਐਸ ਪੀ ਵਚਨਾਂ ਦਾ ਪੂਰਾ ਨਿਕਲੇਗਾ?
ਪੱਤਰਕਾਰ ਦੋਸਤ ਦਾ ਖਿਆਲ ਸੀ, “ਪੁਲਸੀਆਂ ਦਾ ਕੋਈ ਇਤਬਾਰ ਨਹੀਂ ਹੁੰਦਾ। ਆਪਾਂ ਇੰਜ ਕਰੀਏ, ਨੇੜੇ ਹੀ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਰਹਿੰਦਾ ਹੈ, ਉਸ ਕੋਲੋਂ ਵੀ ਅਖਵਾ ਦੇਈਏ।” ਕਲਕੱਤੇ ਦੇ ਘਰ ਦਸ ਬਾਰਾਂ ਬੰਦੇ ਕੰਮਾਂਧੰਦਿਆਂ ਵਾਲੇ ਆਏ ਬੈਠੇ ਸਨ। ਪੱਤਰਕਾਰ ਨੇ ਐਸ ਐਸ ਪੀ ਨੂੰ ਮਿਲ ਕੇ ਆਉਣ ਵਾਲੀ ਗੱਲ ਲੁਕਾ ਕੇ ਖਾਲਸੇ ਦੇ ਫੜ੍ਹੇ ਜਾਣ ਵਾਲੀ ਸਾਰੀ ਕਹਾਣੀ ਦੱਸੀ ਤਾਂ ਕਲਕੱਤੇ ਨੇ ਐਸ ਐਸ ਪੀ ਨੂੰ ਫੋਨ ਮਿਲਾਇਆ। ਅੱਗੋਂ ਜਵਾਬ ਮਿਲਿਆ ਕਿ ‘ਸਾਹਿਬ ਤਾਂ ਪਿਛਲੀ ਰਾਤ ਦੇ ਹੀ ਕਿਤੇ ਬਾਹਰ ਗਏ ਹੋਏ ਨੇ!” ਪੱਤਰਕਾਰ ਦੋਸਤ ਨੂੰ ਤਾਂ ‘ਭਾਵੇਂ ਪੁਲਸੀਆਂ `ਤੇ ਇਤਬਾਰ ਨਹੀਂ ਸੀ।’ ਪੁਲਸੀਆਂ ਦੀ ਬੇਇਤਬਾਰੀ ਜੱਗ-ਜ਼ਾਹਿਰ ਹੈ, ਪਰ ਮੈਨੂੰ ਪਤਾ ਨਹੀਂ ਕਿਉਂ ਤਸੱਲੀ ਜਿਹੀ ਸੀ। ਮੈਂ ‘ਪੁਲਸੀਏ’ ਨਾਲ ਤਾਂ ਗੱਲ ਹੀ ਨਹੀਂ ਸੀ ਕੀਤੀ। ਮੈਂ ਤਾਂ ਉਹਦੇ ਅੰਦਰ ਬੈਠੇ ਕਿਸੇ ਅਸਲੋਂ ਨਿਆਰੇ ਬੰਦੇ ਨੂੰ ਮੁਖਾਤਬ ਹੋਇਆ ਸਾਂ! ਉਸ ਬੰਦੇ `ਤੇ ਇਤਬਾਰ ਕੀਤਾ ਜਾ ਸਕਦਾ ਸੀ ਜਿਹੜਾ ਹੋਰਨਾਂ ਵਾਸਤੇ ਉਸ ਦਿਨ ‘ਆਊਟ ਆਫ ਸਟੇਸ਼ਨ’ ਸੀ ਪਰ ਜਿਸ ਨੇ ਸਾਨੂੰ ਮਿਲਣ ਲਈ ਬੂਹੇ ਖੋਲ੍ਹ ਦਿੱਤੇ ਸਨ।
ਅਗਲੇ ਦਿਨ ਮੈਨੂੰ ਪਤਾ ਲੱਗਾ ਕਿ ਮੇਰੇ ਨਾਲ ਗੱਲ ਹੋਣ ਤੋਂ ਬਾਅਦ ਓਸੇ ਦਿਨ ਹੀ ਮਾਲਮੰਡੀ ‘ਸਾਹਿਬ’ ਦਾ ਫੋਨ ਆ ਗਿਆ ਸੀ। ਉਸ ਫੋਨ ਦੀ ਕਰਾਮਾਤ ਇਹ ਨਹੀਂ ਸੀ ਕਿ ਹਰਦੀਪ ਸਿੰਘ ਦੀ ਕੁੱਟ-ਮਾਰ ਬੰਦ ਹੋ ਗਈ ਸੀ, ਸਗੋਂ ਇਹ ਸੀ ਕਿ ਉਸ ਉਤੇ ਕੋਈ ਵੀ ਕੇਸ ਨਹੀਂ ਸੀ ਪਾਇਆ ਗਿਆ ਤੇ ਉਹਨੂੰ ਤੁਰੰਤ ਰਿਹਾ ਕਰ ਦੇਣ ਦਾ ਹੁਕਮ ਵੀ ਹੋ ਗਿਆ ਸੀ। ਇਹ ਤਾਂ ਸਾਡੀ ਸਭ ਦੀ ਕਲਪਨਾ ਤੋਂ ਬਾਹਰਾ ਵਾਪਰ ਗਿਆ ਸੀ। ਖੁਸ਼ੀ ਵਿੱਚ ਭਿੱਜ ਕੇ ਮੈਂ ਆਪਣੇ ਅੰਦਰ ਬੈਠੀ ਆਪਣੇ ਪਿੰਡ ਦੀ ਆਤਮਾ ਨੂੰ ਨਮਸਕਾਰ ਆਖੀ। ਅੱਜ ਮੈਨੂੰ ਅਹਿਸਾਸ ਹੋਇਆ ਕਿ ਹੋਰਨਾਂ ਰਿਸ਼ਤਿਆਂ ਤੋਂ ਵੀ ਕਿਤੇ ਵਧੇਰੇ ਬਲਵਾਨ ਆਪਣੀਆਂ ਜੜ੍ਹਾਂ ਦੀ ਰਿਸ਼ਤਗੀ ਹੁੰਦੀ ਹੈ! ਮਾਮੇ ਹਰਦੀਪ ਨਾਲ ਮੇਰੀ ਨਰਾਜ਼ਗੀ ਧੁਪ ਗਈ ਸੀ। ਮਹੀਨੇ ਕੁ ਬਾਅਦ ਮੈਂ ਉਨ੍ਹਾਂ ਦੀ ਬਹਿਕ `ਤੇ ਗਿਆ। ਦੋਵੇਂ ਮਾਮੇ ਤੇ ਮੈਂ ਬੜੇ ਸਾਲਾਂ ਬਾਅਦ ਇਕੱਠੇ ਮਿਲ-ਬੈਠੇ ਸਾਂ। ਮੈਂ ਜਾਨਣਾ ਚਾਹਿਆ ਕਿ ਉਸ ਤੋਂ ਬਾਅਦ ਪੁਲਿਸ ਨੇ ਕਦੀ ਤੰਗ ਤਾਂ ਨਹੀਂ ਕੀਤਾ?
ਵੱਡਾ ਮਾਮਾ ਪੁਰਾਣੇ ਅੰਦਾਜ਼ ਵਿੱਚ ਹੱਸਿਆ, “ਪੁਲਿਸ ਤਾਂ ਕਦੀ ਨਹੀਂ ਆਈ। ਪਰ ਸਾਡਾ ਖਾਲਸਾ ਝੋਨੇ `ਚੋਂ ਨਦੀਨ ਕੱਢਦੇ ਭਈਆਂ ਨੂੰ ਖਲੋਤਾ ਵੇਖ ਕੇ ‘ਪੁਲਿਸ ਆ ਗਈ! ਪੁਲਿਸ ਆ ਗਈ’ ਆਖਦਾ ਲੁਕਣ ਨੂੰ ਤੂੜੀ ਦੇ ਮੂਸਲਾਂ ਵੱਲ ਭੱਜਦੈ।”
ਅਸੀਂ ਰਲ ਕੇ ਹੱਸਣ ਲੱਗੇ। ਮਾਮੇ ਹਰਦੀਪ ਦਾ ਹਾਸਾ ਸਭ ਤੋਂ ਉਚਾ ਸੀ। ਉਸ ਨੂੰ ਫਿਰ ਤੋਂ ਮਖੌਲ ਸਹਿਣ ਦੀ ਜਾਚ ਆ ਗਈ ਸੀ।
ਵਰਿਆਮ ਸੰਧੂ


01/07/18
ਸੁਖਵਿੰਦਰ ਕੌਰ 'ਹਰਿਆਓ'

ਮਿੰਨੀ ਕਹਾਣੀ)
ਸੁੱਖ ਦਾ ਸਿਰਨਾਵਾਂ


ਨਸੀਬ ਕੌਰ ਦਾ ਇੱਕਲਾ-ਇੱਕਲਾ ਪੁੱਤਰ ਤੇਜੀ ਜਦੋਂ ਤੋਂ ਗੱਭਰੂ ਹੋਇਆ ਤਾਂ ਉਸ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ। ਸ਼ਰਾਬ ਪੀਂਦੇ ਰਹਿਣਾ, ਵਿਹਲਾ ਰਹਿ ਕੇ ਆਪਣੀ ਮਾਂ ਤੋਂ ਪੈਸੇ ਖੋਹ ਕੇ ਲੈ ਜਾਣਾ ਤੇ ਐਸ਼ਾਂ 'ਤੇ ਉੱਡਾ ਦੇਣਾ ਉਸ ਦਾ ਰੋਜ਼ ਦਾ ਕੰਮ ਹੋ ਗਿਆ ਸੀ। ਪੁੱਤਰ ਦੇ ਨਾ ਸੁਧਰਨ ਦੀ ਉਮੀਦ ਵਿੱਚ ਨਸੀਬ ਕੌਰ ਨੇ ਤੇਜੀ ਦਾ ਵਿਆਹ ਕਰ ਦਿੱਤਾ।
ਹੁਣ ਨੂੰਹ ਕੋਲ ਤਿੰਨ ਕੁ ਮਹੀਨਿਆਂ ਦੀ ਛੋਟੀ ਜਿਹੀ ਬੱਚੀ ਸੀ। ਬਸ ਤੇਜੀ ਦੇ ਉਹੀ ਹਾਲ ਹਿਲੇ ਸਨ। ਕੱਲ੍ਹ ਨੂੰ ਲੋਹੜੀ ਸੀ। ਜੀ ਨੇ ਲੋਹੜੀ 'ਤੇ ਪੀਣ ਖਾਤਿਰ ਸ਼ਹਿਰੋਂ ਮਹਿੰਗੀ ਸ਼ਰਾਬ ਲਿਆਉਣ ਲਈ ਆਪਣੀ ਮਾਂ ਤੋਂ ਪੈਸੇ ਮੰਗੇ। ਨਸੀਬ ਕੌਰ ਨੇ ਬਥੇਰਾ ਸਮਝਾਇਆ ਪਰ ਤੇਜੀ ਮਾਂ ਨੂੰ ਧੱਕਾ ਦੇ ਕੇ ਪੈਸੇ ਚੁੱਕ ਕੇ ਲੈ ਗਿਆ। ਉਸ ਦੀ ਨੂੰਹ ਨੇ ਨਸੀਬ ਕੌਰ ਨੂੰ ਉੱਠਾ ਕੇ ਮੰਜੇ 'ਤੇ ਬਿਠਾਇਆ ਤੇ ਰੋਂਦੀ ਦੇ ਹੰਝੂ ਪੂੰਝਦੀ ਨੇ ਗਲ਼ ਨਾਲ ਲਾਇਆ।
ਲੋਹੜੀ ਵਾਲੇ ਦਿਨ ਨਸੀਬ ਕੌਰ ਦੇ ਘਰੋਂ ਢੋਲ ਤੇ ਨੱਚਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਤੇਜੀ ਘਰ ਪਹੁੰਚਿਆ। "ਬੇਬੇ ਆ ਕੀ ਆ? ਹੁਣੇ ਤਾਂ ਕੁੜੀ ਨੇ ਜਨਮ ਲਿਆ ਫਿਰ ਲੋਹੜੀ ਕਾਹਦੀ!", ਤੇਜੀ ਨੇ ਹੈਰਾਨ ਹੋ ਕੇ ਕਿਹਾ।
"ਲੋਹੜੀ ਤੇ ਖੁਸ਼ੀਆਂ ਤਾਂ ਪੁੱਤ ਮੈਂ ਤੇਰੇ ਜਨਮ 'ਤੇ ਵੀ ਬੜੀਆਂ ਮਨਾਈਆਂ ਸੀ। ਪਰ ਇੱਕ ਦਿਨ ਵੀ ਤੂੰ ਸੁੱਖ ਨਾ ਦੇਖਣ ਦਿੱਤਾ। ਤੇਰੇ ਨਾਲੋਂ ਆ ਬੇਗਾਨੀ ਧੀ ਚੰਗੀ ਏ, ਜਿਹੜੀ ਸਹਾਰਾ ਦਿੰਦੀ ਆ। ਇਹ ਤਾਂ ਫਿਰ ਵੀ ਮੇਰੀ ਆਪਣੀ ਪੋਤੀ ਏ। ਬਥੇਰਾ ਸੁੱਖ ਦੇਊਗੀ। ਤੇਰੇ ਵਰਗੇ ਨਲਾਇਕ ਪੁੱਤਾਂ ਨਾਲੋਂ ਧੀਆਂ ਸੌ ਗੁਣੀ ਚੰਗੀਆਂ, ਜਿਹੜੀਆਂ ਨਸ਼ੇ ਤੇ ਐਸ਼ਾਂ ਖਾਤਿਰ ਮਾਵਾਂ ਨੂੰ ਕੁੱਟ ਕੇ ਨਹੀਂ ਜਾਂਦੀਆਂ। ਰੱਬ ਨਾ ਕਰੇ ਕਿਸੇ ਮਾਂ ਦੀ ਕੁੱਖੋਂ ਤੇਰਾ ਜਿਹਾ ਤੇਜੀ ਜਨਮ ਲਵੇ। ਮੈਨੂੰ ਤਾਂ ਰੱਬ ਨੇ ਧੀ ਨਹੀਂ ਦਿੱਤੀ, ਮੇਰੇ ਨਾਲੋਂ ਤੂੰ ਕਿਸਮਤ ਵਾਲਾ ਐਂ ਕਿ ਤੇਰੇ ਘਰ ਕੋਈ ਤੇਜੀ ਨਹੀਂ ਜੰਮਿਆ। ਮੈਂ ਤਾਂ ਪੁੱਤਾਂ ਨਾਲੋਂ ਵੱਧ ਕੇ ਲੋਹੜੀ ਮਨਾਊਗੀ ਪੋਤੀ ਦੀ। ਧੀਆਂ ਤਾਂ ਸੁੱਖ ਦਾ ਸਿਰਨਾਵਾਂ ਹੁੰਦੀਆਂ ਨੇ", ਨਸੀਬ ਕੌਰ ਨੇ ਕਿਹਾ ਤੇ ਤੇਜੀ ਨੀਵੀਂ ਪਾ ਕੇ ਪਰ੍ਹਾਂ ਨੂੰ ਤੁਰ ਗਿਆ।

- ਸੁਖਵਿੰਦਰ ਕੌਰ 'ਹਰਿਆਓ'
ਉੱਭਾਵਾਲ, ਸੰਗਰੂਰ

+91-8427405492


01/07/18
ਗਿਆਨੀ ਅਵਤਾਰ ਸਿੰਘ

ਨਵੇਂ ਸਾਲ ਦਾ ਧਰਮ ਨਾਲ ਸਬੰਧ

ਗਿਆਨੀ ਅਵਤਾਰ ਸਿੰਘ

ਕੁਦਰਤ ਦੇ ਨਿਯਮਾਂ ਮੁਤਾਬਕ ਹੁੰਦੇ ਮੌਸਮੀ ਬਦਲਾਅ ਨੂੰ ਮਨੁੱਖ ਨੇ ਆਪਣੀ ਸਹੂਲਤ ਲਈ ਇੱਕ ਸਾਲ (ਛੇ ਰੁੱਤਾਂ) ਦਾ ਸਮਾਂ ਲਗਭਗ 365/366 ਦਿਨਾਂ ’ਚ ਵੰਡ ਲਿਆ ਕਿਉਂਕਿ ਸੂਰਜ ਦੁਆਲੇ ਧਰਤੀ ਦਾ ਇੱਕ ਚੱਕਰ 365 ਦਿਨ 5 ਘੰਟੇ 48 ਮਿੰਟ ਤੇ 45 ਸੈਕੰਡ ਦਾ ਹੈ। ਧਰਤੀ ਦੇ ਇਸੇ ਚੱਕਰ ਨਾਲ਼ (ਸਾਲ ਭਰ) ਰੁੱਤਾਂ ਬਦਲਦੀਆਂ ਹਨ। ਛੇ ਰੁੱਤਾਂ ਦੇ ਇਸ ਬਦਲਾਅ ਉਪਰੰਤ ਇੱਕ ਹੋਰ ਨਵਾਂ ਸਾਲ ਆਰੰਭ ਹੋਣਾ, ਨਿਸ਼ਚਿਤ ਕੀਤਾ ਗਿਆ ਤਾਂ ਜੋ ਹਰ ਸਾਲ ਦਾ ਆਰਥਿਕ, ਸਮਾਜਿਕ, ਰਾਜਨੀਤਿਕ, ਆਦਿ ਨਫ਼ੇ-ਨੁਕਸਾਨ ਦੀ ਪੜਚੋਲ ਕਰਨੀ ਅਸਾਨ ਰਹੇ । ਮਨੁੱਖੀ ਲੋੜਾਂ ਨੂੰ ਪੂਰਾ ਕਰਨ ਲਈ ਤਿੰਨ ਦੁਨਿਆਵੀ ਕਿੱਤਿਆਂ (ਕਿਰਸਾਨੀ, ਵਪਾਰ ਤੇ ਨੌਕਰੀ) ਨੂੰ ਆਧਾਰ ਬਣਾਇਆ ਗਿਆ, ਇਸ ਤੋਂ ਇਲਾਵਾ ਇੱਕ ਚੌਥੇ ਕਿੱਤੇ ਭੀਖ ਮੰਗਣਾ, ਚੋਰੀ ਜਾਂ ਡਾਕਾ ਮਾਰਨ ਨੂੰ ਨਿਖਿੱਧ ਕਾਰਜ ਵੱਲੋਂ ਵੇਖਿਆ ਗਿਆ ਕਿਉਂਕਿ ਅਜਿਹਾ ਵਰਗ ਆਪ ਮਿਹਨਤ ਕਰਨ ਦੀ ਬਜਾਇ ਦੂਸਰੇ ਦੁਆਰਾ ਕੀਤੀ ਗਈ ਮਿਹਨਤ ਉੱਤੇ ਹੀ ਜ਼ਿਆਦਾ ਨਿਰਭਰ ਰਹਿੰਦਾ ਹੈ।

ਆਪਣੀ ਵਿਕਸਤ ਹੁੰਦੀ ਸੋਚ ਅਨੁਸਾਰ ਸਦੀਆਂ ਤੋਂ ਮਨੁੱਖ, ਆਪਣੇ ਕਿੱਤਿਆਂ ’ਚ ਵਾਧਾ (ਭਾਵ ਬਦਲਾਅ) ਕਰਦਾ ਆਇਆ ਹੈ, ਪਰ ਕੁਦਰਤੀ ਬਦਲਾਅ (ਨਿਯਮ) ਵਾਙ ਆਪਣੇ ਆਪ ’ਚ ਅੰਦਰੂਨੀ ਬਦਲਾਅ (ਸੁਧਾਰ) ਨਹੀਂ ਕਰ ਸਕਿਆ ਜਦ ਕਿ ਧਰਮ ਇਹ ਅਹਿਸਾਸ ਕਰਵਾਉਂਦਾ ਰਹਿੰਦਾ ਹੈ ਕਿ ਪਿਛਲਾ ਸਾਲ (ਜਾਂ ਦਿਨ) ਬੀਤ ਗਿਆ ਤੇ ਨਵਾਂ ਆ ਗਿਆ, ਬਦਲਿਆ ਕੀ ? ਧਰਮ, ਮਨੁੱਖ ਪਾਸੋਂ ਇਸ ਦਾ ਜਵਾਬ ਮੰਗਦਾ ਹੈ, ‘‘ਅਉਧ ਘਟੈ; ਦਿਨਸੁ ਰੈਣਾਰੇ ॥ ਮਨ ! ਗੁਰ ਮਿਲਿ, ਕਾਜ ਸਵਾਰੇ ॥੧॥ ਰਹਾਉ ॥’’ (ਸੋਹਿਲਾ ਗਉੜੀ/ਮ: ੫/੧੩)

ਸੰਸਾਰੀ ਸੋਚ ਤੇ ਨਿਰਾਕਾਰੀ ਸੋਚ (ਰੱਬੀ ਭਗਤ ਦੀ ਸੋਚ) ’ਚ ਬੁਨਿਆਦੀ ਅੰਤਰ ਇਹ ਹੈ ਕਿ ਸੰਸਾਰੀ ਮਨੁੱਖ ਦਾ ਲੇਖਾ-ਜੋਖਾ ਸਮਾਜਿਕ ਪੱਧਰ (ਨਿੱਜ-ਸੁਆਰਥ, ਪਰਿਵਾਰਕ ਤੇ ਸਮਾਜਿਕ) ਤੱਕ ਸੀਮਤ ਹੁੰਦਾ ਹੈ ਜਦ ਕਿ ਨਿਰਾਕਾਰੀ ਸੋਚ ਵਾਲ਼ਾ ਵਿਅਕਤੀ ਆਪਣੇ ਜੀਵਨ ਦੇ ਵਜੂਦ ਲਈ ਮਿਲੇ ਨਿਸ਼ਚਿਤ ਸਮੇਂ ’ਚ ਇਨ੍ਹਾਂ ਸੰਸਾਰਕ ਜ਼ਿੰਮੇਵਾਰੀਆਂ ਤੋਂ ਇਲਾਵਾ ਕੁਝ ਅਜਿਹਾ ਟੀਚਾ (ਜਿਵੇਂ ਕਿ ਕੁਦਰਤ ਦੇ ਰਚੇਤਾ ਦੀ ਹੋਂਦ ਨੂੰ ਸਵੀਕਾਰਨਾ) ਵੀ ਸਰ (ਫ਼ਤਿਹ) ਕਰਨਾ ਚਾਹੁੰਦਾ ਹੈ, ਜਿਸ ਉਪਰੰਤ ਉਸ ਦਾ ਦੁਨਿਆਵੀ ਸਫ਼ਰ ਇੱਕ ਆਦਰਸ਼ ਤੇ ਮਿਸਾਲ ਵਜੋਂ ਸਦੀਆਂ ਤੱਕ ਯਾਦ ਰੱਖਿਆ ਜਾ ਸਕੇ, ਪਰ ਅਜਿਹੀ ਜੀਵਨਸ਼ੈਲੀ, ਕਿਸੇ ਆਦਰਸ਼ ਜੀਵਨ (ਜਾਂ ਨਿਰਾਕਾਰ ਦੇ ਰੂਪ, ਗੁਰੂ, ਪੀਰ, ਪੈਗ਼ੰਬਰ) ਦੀ ਸਲਾਹ ਨੂੰ ਅਪਣਾਇਆਂ ਹੀ ਅਖ਼ਤਿਆਰ ਕੀਤੀ ਜਾ ਸਕਦੀ ਹੈ।

ਸੰਸਾਰੀ ਮਨੁੱਖ ਆਪਣੇ ਸੰਸਾਰਕ ਨਫ਼ੇ ਲਈ ਉਤਸ਼ਾਹਿਤ ਹੁੰਦਾ ਹੈ ਅਤੇ ਨੁਕਸਾਨ ਲਈ ਦੁਖੀ, ਜਦ ਕਿ ਧਰਮੀ ਵਿਅਕਤੀ ਰੱਬੀ ਯਾਦ ’ਚ ਉਤਸ਼ਾਹਿਤ ਹੁੰਦਾ ਹੈ, ਸਮਾਜਕ ਜੀਵਨ ’ਚ ਮਿਲੇ ਲਾਭ ਨੂੰ ਉਸ ਦੀ ਰਹਿਮਤ ਤੇ ਸਮਾਜਿਕ ਦੁੱਖਾਂ ਨੂੰ ਉਸ ਦੀ ਰਜ਼ਾ ਸਮਝ ਕੇ ਹੌਸਲਾ ਬਣਾਏ ਰੱਖਦਾ ਹੈ ਭਾਵ ਕੁਦਰਤ ਦੇ ਰਚੇਤਾ ਜਾਂ ਆਪਣੇ ਮਾਲਕ ਦੇ ਪ੍ਰੇਮ ’ਚ ਕੋਈ ਕਮੀ ਨਹੀਂ ਆਉਣ ਦਿੰਦਾ। ਸੰਸਾਰਕ ਦੁੱਖਾਂ ਨੂੰ ਕੇਵਲ ਆਪਣੇ ਮਾਲਕ ਵੱਲੋਂ ਮਿਲੀ ਪਰਖ-ਕਸੌਟੀ ਸਮਝਦਾ ਹੈ, ਜਿੱਥੇ ਡੋਲਣਾ ਜਾਂ ਅਡੋਲਤਾ ਹੀ ਚੁਨੌਤੀ ਹੁੰਦੀ ਹੈ।

ਰੱਬੀ ਭਗਤ ਦਾ ਲੁਕਾਈ ਹਿਤਕਾਰੀ ਆਦਰਸ਼ ਜੀਵਨ ਹੋਣ ਦੇ ਬਾਵਜੂਦ ਵੀ ਦੁਨੀਆ ਦੇ ਇਤਿਹਾਸ ’ਚ ਸਮਾਜਿਕ ਜੀਵਨ ਬਤੀਤ ਕਰਨ ਦੇ ਮੁਕਾਬਲੇ ਧਰਮੀ ਜੀਵਨ ਬਤੀਤ ਕਰਨ ਨੂੰ ਵਧੇਰੇ ਕਠਨਾਈ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਦੇ ਦੋ ਹੀ ਮੁੱਖ ਕਾਰਨ ਹੁੰਦੇ ਹਨ :

(1). ਸਮਾਜਿਕ ਵਿਅਕਤੀ ਨਿੱਜ ਲਈ ਅਤੇ ਧਰਮੀ ਵਿਅਕਤੀ ਸਮਾਜ ਲਈ ਜਿਊਂਦਾ ਹੈ ਭਾਵ ਸੰਸਾਰੀ ਵਿਅਕਤੀ ਆਪਣੇ ਨਫ਼ੇ ਲਈ ਸਮਾਜ ਨਾਲ਼ ਬੇਇਨਸਾਫ਼ੀ ਕਰ ਸਕਦਾ ਹੈ ਪਰ ਧਰਮੀ ਵਿਅਕਤੀ ਸਮਾਜਿਕ ਨਫ਼ੇ ਲਈ ਆਪਣਾ ਨੁਕਸਾਨ ਕਰਵਾਉਣ ਨੂੰ ਤਰਜੀਹ ਦਿੰਦਾ ਹੈ, ਜਿਸ ਨੂੰ ਪਰਉਪਕਾਰਤਾ ਦਾ ਨਾਂ ਦਿੱਤਾ ਗਿਆ ਹੈ। ਗੁਰਮਤਿ ਅਨੁਸਾਰ ਇਹ ‘ਪੀਰੀ’ ਵਿਸ਼ਾ ਅਖਵਾਉਂਦਾ ਹੈ।

(2). ਸਮਾਜਿਕ ਵਿਅਕਤੀ, ਧਰਮੀ ਵਿਅਕਤੀ ਬਣਨ ਦਾ ਢੌਂਗ (ਪਖੰਡ) ਕਰਦਾ ਹੈ ਜਦ ਕਿ ਧਰਮੀ ਵਿਅਕਤੀ, ਉਸ ਦੇ ਇਸ ਪਾਜ (ਦੰਭ) ਨੂੰ ਨੰਗਾ ਕਰਦਾ ਰਹਿੰਦਾ ਹੈ। ਗੁਰਮਤਿ ਅਨੁਸਾਰ ਇਹ ‘ਮੀਰੀ’ ਵਿਸ਼ਾ ਅਖਵਾਉਂਦਾ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਆਮ ਮਨੁੱਖਾ ਸੋਚ ਨੂੰ ਵਿਕਸਤ ਕਰਨ ਲਈ, ‘‘ਜਉ ਤਉ; ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ; ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ ਨ ਕੀਜੈ ॥’’ (ਮ: ੧/੧੪੧੨) ਰਾਹੀਂ ਆਪਣੀ ਆਵਾਜ਼ ਬੁਲੰਦ ਕੀਤੀ, ਗੁਰੂ ਅਰਜਨ ਸਾਹਿਬ ਜੀ ਨੇ, ‘‘ਪਹਿਲਾ ਮਰਣੁ ਕਬੂਲਿ; ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ; ਤਉ ਆਉ ਹਮਾਰੈ ਪਾਸਿ ॥’’ (ਮ: ੫/੧੧੦੨) ਫ਼ੁਰਮਾਇਆ ਅਤੇ ਬਾਬਾ ਕਬੀਰ ਜੀ ਨੇ ਇਨ੍ਹਾਂ ਵਚਨਾਂ ਰਾਹੀਂ ਸੁਆਰਥੀ ਸੋਚ ਤੋਂ ਉੱਪਰ ਉੱਠਣ ਲਈ ਵੰਗਾਰਿਆ, ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫), ਆਦਿ।

ਕੇਵਲ ਸਮਾਜਿਕ ਜੀਵਨ, ਬੇਸ਼ੱਕ ਉਸ ਦੀ ਬਾਹਰੋਂ ਕੁਝ ਖ਼ੁਸ਼ੀ ਵੀ ਵਿਖਾਈ ਦਿੰਦੀ ਹੋਵੇ, ਇੱਕ ਰੋਗ ਹੈ, ਪਰ ਇਸ ਦੀ ਉਸ ਨੂੰ ਸਮਝ ਨਹੀਂ ਤਾਂ ਜੋ ਇਸ ਰੋਗ ਦਾ ਇਲਾਜ ਕਰ ਸਕੇ ਜਦ ਕਿ ਇਸ ਦੇ ਮੁਕਾਬਲੇ ਧਰਮੀ ਜੀਵਨ ਇੱਕ ਅਰੋਗ (ਅੰਦਰੂਨੀ ਜ਼ਖ਼ਮ ਰਹਿਤ) ਜ਼ਿੰਦਗੀ ਹੁੰਦੀ ਹੈ, ਜਿਸ ਉੱਤੇ ਕੁਦਰਤੀ ਬਦਲਾਅ (ਸਮੇਂ) ਦਾ ਵੀ ਬਹੁਤਾ ਪ੍ਰਭਾਵ ਨਹੀਂ ਪੈਂਦਾ। ਗੁਰੂ ਅਮਰਦਾਸ ਜੀ, ਜੋ ਆਪ ਵਡੇਰੀ ਸਰੀਰਕ ਉਮਰ ਭੋਗ ਚੁੱਕੇ ਸਨ, ਨੇ ਆਪਣੇ ਜੀਵਨ ਤਜਰਬੇ ਦੇ ਅਨੁਭਵ ਇਉਂ ਵਿਅਕਤ ਕੀਤੇ, ‘‘ਗੁਰਮੁਖਿ ਬੁਢੇ ਕਦੇ ਨਾਹੀ; ਜਿਨ੍ਾ ਅੰਤਰਿ ਸੁਰਤਿ ਗਿਆਨੁ ॥’’ (ਮ: ੩/੧੪੧੮)

ਰੋਗੀ ਜੀਵਨ ਤੋਂ ਰੋਗ ਰਹਿਤ (ਸੁਚੇਤ) ਜੀਵਨ ਕਰਨ ਲਈ ਸਮਾਜਿਕ ਮਨੁੱਖਾ ਜੀਵਨ ਦੀਆਂ ਕੁਝ ਊਣਤਾਈਆਂ ਨੂੰ ਸਮਝਣਾ ਅਤਿ ਜ਼ਰੂਰੀ ਹੈ। ਸੰਸਾਰ ’ਚ (ਭਾਵ ਉਕਤ ਤਿੰਨੇ ਕਿੱਤਿਆਂ ’ਚ) ਤਿੰਨ ਪ੍ਰਕਾਰ ਦੀ ਮਨੁੱਖਾ ਸੋਚ ਕਾਰਜਸ਼ੀਲ ਹੈ :

(1). ਜਿਸ ਨੂੰ ਵੰਸ਼ਜ (ਸੰਸਕਾਰਾਂ) ’ਚੋਂ ਮਿੱਟੀ ਮਿਲੀ ਹੋਵੇ ਤੇ ਉਸ ਨੂੰ ਉਸ ਨੇ ਆਪਣੇ ਪੂਰੇ ਜੀਵਨ ’ਚ (ਮਿੱਟੀ ਹੀ) ਸੰਭਾਲ਼ ਕੇ ਰੱਖਿਆ ਹੋਵੇ।

(2). ਜਿਸ ਨੂੰ ਵਿਰਸੇ ’ਚੋਂ ਮਿੱਟੀ ਮਿਲੀ ਹੋਵੇ ਤੇ ਉਸ ਨੂੰ ਉਸ ਨੇ ਆਪਣੇ ਪੂਰੇ ਜੀਵਨ ’ਚ ਸੋਨਾ ਬਣਾ ਦਿੱਤਾ ਹੋਵੇ।

(3). ਜਿਸ ਨੂੰ ਵੰਸ਼ਜ ’ਚੋਂ ਸੋਨਾ ਮਿਲਿਆ ਹੋਵੇ ਤੇ ਉਸ ਨੇ ਉਸ ਨੂੰ ਆਪਣੇ ਪੂਰੇ ਜੀਵਨ ਕਾਲ ’ਚ ਮਿੱਟੀ ਬਣਾ ਦਿੱਤਾ ਹੋਵੇ।

ਉਕਤ ਨੰਬਰ ਇੱਕ ਵਿਅਕਤੀ ਪਾਸ ਆਪਣੇ ਜੀਵਨ ਦੌਰਾਨ ਗੁਆਉਣ ਨੂੰ ਕੁਝ ਬਚਿਆ ਹੀ ਨਹੀਂ ਹੁੰਦਾ ਭਾਵ ਮਿੱਟੀ ਮਿਲੀ ਸੀ, ਜੋ ਉਸ ਨੇ ਪੂਰਨ ਸੰਭਾਲ਼ ਕੇ ਰੱਖੀ, ਨੰਬਰ ਦੋ ਵਿਅਕਤੀ, ਜਿਸ ਨੇ ਵਿਰਸੇ ’ਚ ਮਿਲੀ ਮਿੱਟੀ ਨੂੰ ਸੋਨੇ ’ਚ ਤਬਦੀਲ ਕੀਤਾ, ਉਹ ਬੰਦਾ ਸਮਾਜਿਕ ਜੀਵਨ ’ਚ ਬਹੁਤਾ ਨੁਕਸਾਨਦੇਹ ਨਹੀਂ ਹੁੰਦਾ ਭਾਵ ਉਸ ਉੱਤੇ ਮਿੱਟੀ ਨੂੰ ਸੋਨਾ ਬਣਾਉਣ ਲਈ ਕੋਈ ਬਾਹਰੀ ਦਬਾਅ ਨਹੀਂ ਹੁੰਦਾ ਤਾਂ ਜੋ ਉਹ ਜੀਵਨ ’ਚ ਝੂਠ-ਫ਼ਰੇਬ ਦਾ ਸਹਾਰਾ ਲਵੇ, ਸਮਾਜ ਨੂੰ ਧੋਖਾ ਦੇਵੇ।

ਉਕਤ ਨੰਬਰ ਤਿੰਨ ਵਾਲ਼ਾ ਵਿਅਕਤੀ, ਜਿਸ ਨੂੰ ਵਿਰਸੇ ’ਚ ਸੋਨਾ ਮਿਲਿਆ ਸੀ ਤੇ ਉਸ ਦੀ ਅਸਫਲਤਾ ਕਾਰਨ ਉਹ ਦਿਨ ਬਦਿਨ (ਦਿਨੋ-ਦਿਨ) ਮਿੱਟੀ ਬਣ ਰਿਹਾ ਹੁੰਦਾ ਹੈ ਤੇ ਸਮਾਜ, ਉਸ ਪਾਸੋਂ ਇਸ ਦਾ ਕਾਰਨ ਪੁੱਛਦਾ ਹੈ, ਆਪਣੀ ਮੂਰਖਤਾ ਨੂੰ ਛੁਪਾਉਣ ਲਈ ਉਹ ਛਲ-ਕਪਟ ਦਾ ਸਹਾਰਾ ਲੈਂਦਾ ਹੈ; ਜਿਵੇਂ ਕਿ ਇਹ ਨੁਕਸਾਨ ਮੇਰੀ ਪਤਨੀ ਕਾਰਨ ਹੋਇਆ, ਇਹ ਨੁਕਸਾਨ ਮੇਰੇ ਬੱਚੇ ਕਾਰਨ ਹੋਇਆ, ਇਹ ਨੁਕਸਾਨ ਮੇਰੀ ਮਾਤਾ ਕਾਰਨ ਹੋਇਆ, ਇਹ ਨੁਕਸਾਨ ਮੇਰੇ ਪਤੀ ਕਾਰਨ ਹੋਇਆ, ਧਰਮੀ ਬਣਨ ਲਈ ਅਜੇ ਮੇਰੀ ਉਮਰ ਨਹੀਂ, ਵਗ਼ੈਰਾ-ਵਗ਼ੈਰਾ ਭਾਵ ਉਹ ਆਪਣੀ ਹਰ ਅਸਫਲਤਾ ਦਾ ਕਾਰਨ ਆਪਣੀ ਸੋਚ ਨੂੰ ਨਹੀਂ ਮੰਨਦਾ। ਅਜਿਹੇ ਵਿਅਕਤੀ ਆਮ ਤੌਰ ’ਤੇ ਉਕਤ ਤਿੰਨੇ ਸਮਾਜਿਕ ਕਿੱਤਿਆਂ ਨੂੰ ਨਹੀਂ ਕਰਦੇ ਹੁੰਦੇ ਭਾਵ ਚੌਥੇ ਕਿੱਤੇ ਨੂੰ ਪਿਆਰ ਕਰਦੇ ਹਨ, ਜਿਸ ਵਿੱਚ ਧਾਰਮਿਕ ਪਾਖੰਡੀ-ਲਿਬਾਸ ਵੀ ਆਉਂਦਾ ਹੈ।

ਸਮਾਜ ਦੀ ਰਹਿਨੁਮਾਈ ਕਰਨ ਵਾਲ਼ੇ ਅਜੋਕੇ ਰਾਜਨੀਤਿਕ ਲੀਡਰ, ਜਿਨ੍ਹਾਂ ਨੇ ਆਪਣੀ ਸੋਚ ਰਾਹੀਂ ਸਮਾਜ ਉੱਤੇ ਰਾਜ ਕਾਇਮ ਕਰਨਾ ਹੁੰਦਾ ਹੈ, ਦੁਆਰਾ ਲਗਾਏ ਜਾਂਦੇ ਦਿਨ ਪ੍ਰਤਿਦਿਨ ਧਰਨਿਆਂ ਲਈ ਉਕਤ ਤਿੰਨੇ ਕਿੱਤਿਆਂ (ਕਿਰਸਾਨੀ, ਨੌਕਰੀ ਤੇ ਵਪਾਰ) ਦੇ ਲੋਕ ਸਮਾਂ ਨਹੀਂ ਨਿਕਾਲ ਸਕਦੇ ਅਤੇ ਅਜਿਹੇ ਜ਼ਿਆਦਾਤਰ ਜਜ਼ਬਾਤੀ ਕਾਰਜਾਂ ਲਈ ਚੌਥੇ ਕਿੱਤੇ ਵਾਲ਼ੇ ਲੋਕ ਹੀ ਵਿਹਲੇ ਹੁੰਦੇ ਹਨ, ਜਿਸ ਕਾਰਨ ਇਨ੍ਹਾਂ ਦਾ ਹਰਾਮ (ਗੁਨਾਹ) ਵੀ ਹਲਾਲ (ਧਰਮ ਅਨੁਸਾਰ ਜਾਇਜ਼) ਬਣ ਜਾਂਦਾ ਹੈ। ਅਗਰ ਇਉਂ ਸਮਝ ਲਿਆ ਜਾਏ ਕਿ ਜ਼ਿਆਦਾਤਰ ਚੌਥੇ ਕਿੱਤੇ ਵਾਲ਼ੇ ਹੀ ਤਿੰਨੇ ਕਿੱਤਿਆਂ ਵਾਲ਼ੇ ਲੋਕਾਂ ’ਤੇ ਰਾਜ ਕਰਦੇ ਹਨ ਤਾਂ ਅਤਿਕਥਨੀ ਨਹੀਂ ਹੋਵੇਗੀ।

ਇੱਥੇ ਇਹ ਪੱਖ ਸ਼ਾਮਲ ਕਰਨਾ ਵੀ ਵਿਸ਼ੇ ਦੀ ਸਪੱਸ਼ਟਤਾ ਲਈ ਲਾਭਕਾਰੀ ਰਹੇਗਾ ਕਿ ਹਰਾਮ ਨੂੰ ਹਲਾਲ ਬਣਾਉਣ ਵਾਲ਼ੀ ਨਿਖਿੱਧ ਸੋਚ ਪਾਸ ਇੱਕ ਦਿਨ ਰਾਜਨੀਤਿਕ ਸ਼ਕਤੀ ਆਉਣ ਦੀ ਉਮੀਦ ਲਗਾਈ ਬੈਠਾ ਕਿਰਤੀ ਮਨੁੱਖ ਵੀ ਇਨ੍ਹਾਂ ਲਈ ਜਾਣੇ-ਅਣਜਾਣੇ ’ਚ ਪ੍ਰਧਾਨ ਸਾਹਿਬ ! ਜਥੇਦਾਰ ਸਾਹਿਬ ! ਆਦਿ ਲਕਬ ਵਰਤਣਾ ਸ਼ੁਰੂ ਕਰ ਦਿੰਦਾ ਹੈ, ਜਿਸ ਰਾਹੀਂ ਇਹ ਨਿਖਿੱਧ, ਆਪਣੀ ਅਸਫਲਤਾ ਛੁਪਾ ਕੇ ਸਫਲ ਜ਼ਿੰਦਗੀ ਪੇਸ਼ ਕਰਨ ’ਚ ਕਾਮਯਾਬ ਹੋ ਜਾਂਦੇ ਹਨ । ਅਜਿਹੇ ਅਘੜ ਜੀਵਨ ਉੱਤੇ ਕੋਈ ਅੰਮ੍ਰਿਤਮਈ ਗੁਰੂ ਵਚਨ ਵੀ ਅਸਰ ਨਹੀਂ ਕਰਦਾ, ਸਗੋਂ ਇਹ ਲੋਕ ਗੁਰੂ ਵਚਨ ਦੇ ਅਰਥ ਵੀ ਆਪਣੀ ਸੋਚ ਮੁਤਾਬਕ ਬਣਾ ਕੇ ਭੋਲ਼ੀ-ਭਾਲ਼ੀ ਜਨਤਾ ਨੂੰ ਗੁਮਰਾਹ ਕਰ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਕਰਵਾ ਜਾਂਦੇ ਹਨ।

ਗੁਰੂ ਨਾਨਕ ਸਾਹਿਬ ਜੀ ਨੇ, ‘‘ਘਾਲਿ ਖਾਇ; ਕਿਛੁ ਹਥਹੁ ਦੇਇ ॥’’ (ਮ: ੧/੧੨੪੫) ਵਚਨ ਕੀਤੇ ਹੋਣ ਕਾਰਨ ਜ਼ਰੂਰੀ ਹੈ ਕਿ ਗੁਰੂ ਦੇ ਸੱਚੇ ਸਿੱਖ ਅਤੇ ਉਕਤ ਨਿਖਿੱਧ, ਸੁਆਰਥੀ ਤੇ ਛਲ-ਕਪਟੀ ਸੋਚ ਵਿੱਚ ਟਕਰਾਅ ਹੋਣਾ ਸੁਭਾਵਕ ਹੈ, ਜੋ ਬਾਬਰ ਦੁਆਰਾ ਭਾਰਤ ਉੱਤੇ ਕੀਤੇ ਗਏ ਹਮਲਿਆਂ ਤੋਂ ਸਿੱਖਾਂ ਨਾਲ਼ ਹੁੰਦੇ ਸੰਘਰਸ਼ ਦੀ ਦਾਸਤਾਨ (ਕਹਾਣੀ) ਜੁੜੀ ਰਹੀ ਹੈ।

ਹਰ ਕੌਮ ਦਾ ਕੇਂਦਰੀ (ਸਾਂਝਾ) ਸਿਧਾਂਤ ਤੇ ਉਸ ਉੱਤੇ ਪਹਿਰਾ ਦੇ ਕੇ ਸਿਰਜਿਆ ਗਿਆ ਆਪਣਾ ਨਿਵੇਕਲ਼ਾ (ਅਨੋਖਾ) ਇੱਕ ਇਤਿਹਾਸ ਹੁੰਦਾ ਹੈ, ਜਿਸ ਨੂੰ ਆਧਾਰ ਬਣਾ ਕੇ ਆਪ ਸੇਧ ਲੈਣੀ ਤੇ ਲੁਕਾਈ ਨੂੰ ਇਸ ਦੀ ਵਿਲੱਖਣਤਾ ਬਾਰੇ ਸਮਝਾਉਣਾ ਹੁੰਦਾ ਹੈ । ਸਿਧਾਂਤ ਅਤੇ ਇਤਿਹਾਸ ਦੀ ਇਹ ਅਟੁੱਟ ਲੜੀ ਨੂੰ ਆਪਣੇ ਵੰਸ਼ਜ ਤੱਕ ਹੂ-ਬਹੂ ਪਹੁੰਚਾਉਣ ਲਈ ਮਾਸਿਕ ਦਿਹਾੜੇ (ਪ੍ਰੋਗਰਾਮ) ਨਿਰਧਾਰਿਤ ਕੀਤੇ ਜਾਂਦੇ ਹਨ, ਜੋ ਹਰ ਨਵੇਂ ਸਾਲ ’ਚ ਆਉਂਦੇ ਰਹਿੰਦੇ ਹਨ। ਬੱਚਿਆਂ ਲਈ ਸਕੂਲਾਂ ’ਚ ਪਾਠਕ੍ਰਮ ਰਾਹੀਂ ਵੀ ਇਹੀ ਇਤਿਹਾਸ ਤੇ ਇਤਿਹਾਸਕ ਦਿਹਾੜਿਆਂ ਦੀ ਅਹਿਮੀਅਤ ਬਾਰੇ ਦੱਸਿਆ ਜਾਂਦਾ ਹੈ, ਜੋ ਬੱਚਿਆਂ ਦੇ ਕੋਮਲ ਦਿਮਾਗ਼ ’ਤੇ ਅਸਾਨੀ ਨਾਲ਼ ਆਪਣਾ ਪ੍ਰਭਾਵ ਪਾ ਜਾਂਦੇ ਹਨ ਭਾਵ ਜ਼ਬਾਨੀ ਕੰਠ ਹੋ ਜਾਂਦੇ ਹਨ। ਗੁਰੂ ਸਿਧਾਂਤ ਤੇ ਸਿੱਖ ਇਤਿਹਾਸ ਮਹਾਨ ਕੁਰਬਾਨੀਆਂ ਦੇ ਕੇ ਸਿਰਜਣਾ, ਸਿਧਾਂਤ ’ਚ ਅਲੌਕਿਕ ਸ਼ਕਤੀ ਤੇ ਸਿਰਜਣ ਵਾਲ਼ਿਆਂ ’ਚ ਅਥਾਹ ਸਮਰਪਿਤ ਭਾਵਨਾ ਨੂੰ ਪ੍ਰਗਟਾਉਂਦਾ ਹੈ।

ਗੁਰੂ ਦੇ ਅਜੋਕੇ ਸਿੱਖ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਦਿਮਾਗ਼ੀ ਵਿਕਾਸ ਨੂੰ ਨਾਪਣ (ਚੈੱਕ ਕਰਨ) ਲਈ ਕੋਈ ਨਾ ਕੋਈ ਸਵਾਲ ਸਿਧਾਂਤਕ ਜਾਂ ਇਤਿਹਾਸ ਬਾਰੇ ਪੁੱਛਦਾ ਰਹੇ; ਜਿਵੇਂ ਕਿ ਆਪਣਾ ਦੇਸ਼ ਅਜ਼ਾਦ ਕਦੋਂ ਹੋਇਆ ?, ਮਹਾਤਮਾ ਗਾਂਧੀ ਦਾ ਜਨਮ ਦਿਨ ਕਦੋਂ ਹੈ ?, ਕ੍ਰਿਸਮਸ ਡੇ ਕਦ ਆਵੇਗਾ ? ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤਾਰੀਖ਼ ਕਦੋਂ ਆਉਂਦੀ ਹੈ ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕਿਹੜੀ ਮਿਤੀ ਅਤੇ ਕਿਹੜੇ ਮਹੀਨੇ ’ਚ ਹੁੰਦਾ ਹੈ ?, ਆਦਿ।

ਅਗਰ ਸਿੱਖ ਬੱਚਾ ਹੋ ਕੇ ਵੀ ਅੰਤਮ ਦੋ ਸਵਾਲਾਂ ਦਾ ਜਵਾਬ ਨਾ ਦੇ ਸਕੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਾਡੀ ਵੋਟ ਸ਼ਕਤੀ ਨਾਲ਼ ਉਕਤ ਚੌਥੇ ਕਿੱਤੇ ਨਾਲ਼ ਸੰਬੰਧਿਤ ਜ਼ਿਆਦਾਤਰ ਨਿਖਿੱਧ ਵਿਅਕਤੀ ਸਾਡੇ ਲੀਡਰ ਬਣ ਗਏ ਹਨ, ਜੋ ਕੌਮੀ ਸਿਧਾਂਤ ਅਤੇ ਸੁਨਹਿਰੇ ਸਿੱਖ ਇਤਿਹਾਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਜੋਕੇ ਤਕਨੀਕੀ ਯੁੱਗ ’ਚ ਰੁਕਾਵਟ ਬਣਦੇ ਜਾ ਰਹੇ ਹਨ।

ਨਵਾਂ ਸਾਲ ਈਸਵੀ ਸੰਨ ਹੋਣ ਕਾਰਨ ਈਸਾ ਮਸੀਹ ਜੀ ਨਾਲ਼ ਸੰਬੰਧਿਤ ਵਰ੍ਹਾ ਹੈ; ਜਿਵੇਂ ਕਿ ਹਿਜ਼ਰੀ ਸੰਨ, ਮੁਹੰਮਦ ਹਜ਼ਰਤ ਸਾਹਿਬ ਦੇ ਮੱਕਿਉਂ, ਮਦੀਨੇ ਜਾਣ ਦੇ ਦਿਨ 16 ਜੁਲਾਈ 622 ਈਸਵੀ ਤੋਂ ਸ਼ੁਰੂ ਹੁੰਦਾ ਹੈ। ਆਪਣੇ ਕੌਮੀ ਸਿਧਾਂਤ ਰਾਹੀਂ ਸੁਚੇਤ ਹੋਈਆਂ ਕੌਮਾਂ ਆਪਣੇ ਇਤਿਹਾਸ ’ਚ ਪਈ ਦੁਬਿਧਾ ਨੂੰ ਸਮਾਂ ਰਹਿੰਦੇ ਖ਼ਤਮ ਕਰਨ ’ਚ ਕਾਮਯਾਬ ਹੋ ਜਾਂਦੀਆਂ ਹਨ ਪਰ ਕੌਮ ਦੀ ਅਗਵਾਈ ਕਰ ਰਹੀ ਨਿਖਿੱਧ ਸੋਚ ਲਈ ਕੌਮੀ ਸਿਧਾਂਤ ਦੀ ਰੱਖਿਆ ਕਰਨ ਨਾਲੋਂ ਲੋਕਤੰਤਰੀ ਢਾਂਚੇ ’ਚ ਵੋਟ ਸ਼ਕਤੀ ਵਧੇਰੇ ਅਹਿਮੀਅਤ ਰੱਖਦੀ ਹੈ ਅਤੇ ਹਰ ਕੌਮ ’ਚ ਜਾਗਰੂਕਾਂ ਦੇ ਮੁਕਾਬਲੇ ਨਾਸਮਝ ਜਨਤਾ ਦੀ ਵੋਟ ਵਧੇਰੇ ਮਿਲ ਜਾਂਦੀ ਹੈ।

ਗੁਰੂ ਇਤਿਹਾਸ ’ਚ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ (1469 ਈ.) ਤੋਂ ਦੂਸਰੇ ਪਾਤਿਸ਼ਾਹ ਜੀ ਨੂੰ ਗੁਰਗੱਦੀ ਦੇਣ ਤੱਕ (1539 ਈ. ਨੂੰ) ਸਿੱਖਾਂ ਦੀ ਗਿਣਤੀ ਕੁਝ ਇਤਹਾਸਕਾਰਾਂ ਮੁਤਾਬਕ 3 ਕਰੋੜ ਸੀ, ਪਰ ਫਿਰ ਵੀ ਗੁਰੂ ਨਾਨਕ ਸਾਹਿਬ ਜੀ ਆਪ ਬਿਆਨ ਕਰਦੇ ਹਨ ਕਿ ਸਿਧਾਂਤਕ ਲੋਕ ਵਿਰਲੇ ਹੁੰਦੇ ਹਨ, ‘‘ਹੈਨਿ ਵਿਰਲੇ; ਨਾਹੀ ਘਣੇ..॥’’ (ਮ: ੧/੧੪੧੧)

ਹੁਣ ਅਗਰ ਵਿਚਾਰੀਏ ਕਿ ਜੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵੀ ਵੋਟ ਗਿਣਤੀ ਰਾਹੀਂ ਪ੍ਰਾਪਤ ਹੁੰਦੀ ਸ਼ਕਤੀ ਨਾਲ਼ ਕੋਈ ਸਿਧਾਂਤਕ ਤਬਦੀਲੀ ਕਰਨੀ ਜ਼ਰੂਰੀ ਹੁੰਦੀ ਤਾਂ ‘‘ਹੈਨਿ ਵਿਰਲੇ’’ ਕਿਵੇਂ ਕਰ ਸਕਦੇ ਸਨ ?

ਨਿਤਨੇਮ ’ਚ ‘ਜਪੁ’ ਬਾਣੀ ਰਾਹੀਂ ਰੋਜ਼ਾਨਾ ਪੜ੍ਹਦੇ ਹਾਂ ਕਿ ਸਿਧਾਂਤਕ ਜੀਵਨ ਕਦੇ ਧੋਖਾ ਨਹੀਂ ਖਾਂਦੇ ‘‘ਨਾ ਓਹਿ ਮਰਹਿ; ਨ ਠਾਗੇ ਜਾਹਿ ॥’’ ਫਿਰ ਕੀ ਕਾਰਨ ਹੈ ਕਿ ਅਸੀਂ ਗ਼ਲਤ ਬੰਦਿਆਂ ਹੱਥ ਧਰਮ ਦਾ ਵਿਕਾਸ ਦੇ ਕੇ ਨੁਕਸਾਨ ਖਾ ਜਾਂਦੇ ਹਾਂ।

ਧਰਮ ਦੀ ਦੁਨੀਆ ’ਚ ‘‘ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ; ਹਰਿ ਸਿਮਰਤ ਅਮਰ ਅਟਾਰੇ ॥’’ (ਮ: ੫/੯੯੯) ਭਾਵ ਪੰਜ ਸਾਲ ਦਾ ਧਰੂ ਭਗਤ ਵੀ ਅਮਰ ਪਦਵੀ ਪਾ ਸਕਦਾ ਹੈ ਤੇ ਸੰਸਾਰਕ ਜੀਵਨ ’ਚ ਬੁਝਦਿਲ ਬਣ ਸੱਪ ਵਾਙ ਸੌ ਸਾਲ ਦੀ ਲੰਮੀ ਉਮਰ ਭੋਗਣੀ ਵੀ ਵਿਅਰਥ ਹੋ ਸਕਦੀ ਹੈ, ‘‘ਬਿਨੁ ਸਿਮਰਨ; ਜੈਸੇ ਸਰਪ ਆਰਜਾਰੀ ॥’’ (ਮ: ੫/੨੩੯)

ਸੋ, ਨਵਾਂ ਸਾਲ ਮਨਾਉਣ ਸਮੇਂ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਂ ’ਤੇ ਰੱਖਿਆ ਗਿਆ ਕੁਦਰਤੀ ਸਮੇਂ ਦੀ ਦਰੁਸਤ ਵੰਡ ਕਰਨ ਵਾਲ਼ਾ ‘ਨਾਨਕਸ਼ਾਹੀ ਕੈਲੰਡਰ’, ਜਿਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ, ਜੋ ਕਿ ਹਰ ਸਾਲ 5 ਜਨਵਰੀ ਨੂੰ ਆਉਂਦਾ ਹੈ, ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ, ਕੌਣ ਲੋਕ ਹਨ ਅਤੇ ਕਿਸ ਕਾਰਨ ਵਿਰੋਧ ਕਰ ਰਹੇ ਹਨ ?



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.