.

** ਸਿੱਖ ਦੇ ਘਰਾਂ, ਗੁਰਦੁਆਰਿਆਂ ਅਤੇ ਮੁੱਖ ਧਾਰਮਿੱਕ ਸਥਾਨਾਂ

ਵਿੱਚ ਹੋ ਰਹੀਆਂ ਮੰਨਮੱਤਾਂ।

ਕਿਸ਼ਤ ਨੰਬਰ 2

(ਲੜੀ ਜੋੜਨ ਲਈ ਕਿਸ਼ਤ ਨੰਬਰ 1 ਪੜ੍ਹੋ ਜੀ।)

1…… ** ਮਨੋਕਲਪਿੱਤ/ਕਾਲਪਨਿੱਕ, ਫ਼ਰਜੀ, ਫੋਟੋਆਂ, ਚਿੱਤਰਾਂ ਤਸਵੀਰਾਂ, ਮੂਰਤੀਆਂ ਵਿੱਚ ਸਰਧਾ ਅਤੇ ਪੂਜਾ।

*** ‘ਗੁਰਬਾਣੀ-ਗੁਰਮੱਤ-ਗਿਆਨ’ ਦੇ ਅਨੁਸਾਰੀ ਕਿਸੇ ਵੀ ਸਿੱਖ-ਗੁਰਸਿੱਖ ਦਾ ਇਸਟ/ਗੁਰੁ ‘ਸਬਦ-ਗੁਰੂ-ਗਿਆਨ’ ਹੈ (ਸਬਦ ਗੁਰੁ ਸੁਰਤਿ ਧੁਨਿ ਚੇਲਾ॥ ਮ1॥ 943॥) ਕਿਸੇ ਵੀ ਸਰੀਰ, ਦੇਹ ਜਾਂ ਮੂਰਤੀ, ਤਸਵੀਰ ਨੂੰ ‘ਸਿੱਖੀ-ਗੁਰਮੱਤ- ਸਿਧਾਂਤਾਂ’ ਅਨੁਸਾਰ ਸਿੱਖ-ਸਮਾਜ ਵਿੱਚ ਕੋਈ ਥਾਂ ਨਹੀਂ ਹੈ, ਕੋਈ ਮਾਨਤਾ ਨਹੀਂ ਹੈ। ਸਿੱਖ ਸਮਾਜ ਦੇ 10 ਗੁਰੂ ਸਾਹਿਬਾਨਾਂ ਨੇ ਆਪਣੀ ਦੇਹ/ਸਰੀਰ ਨਾਲ ਜੋੜਨ ਦੀ ਬਜਾਏ ਕੇਵਲ ‘ਗੁਰਬਾਣੀ-ਗਿਆਨ-ਵਿਚਾਰ’ ਨਾਲ ਜੋੜਨਾ ਕੀਤਾ।

** ਸਨਾਤਨ ਮੰਦਿਰਾਂ ਵਿੱਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ, ਤਸਵੀਰਾਂ ਦੀ ਪੂਜਾ ਸ਼ਰੇਆਮ ਕੀਤੀ ਜਾਂਦੀ ਹੈ, ਹੁੰਦੀ ਹੈ, ਇਹ ਪੂਜਾਰੀ/ਪਾਂਡੇ ਦਾ ਬਣਾਇਆ ਵਿਧੀ-ਵਿਧਾਨ, ਕਰਮਕਾਂਡ ਹੈ। ਇਹਨਾਂ ਮੂਰਤੀਆਂ ਨੂੰ ਪਹਿਲਾਂ ਸਿੰਗਾਰਿਆ ਸਵਾਰਿਆ ਜਾਂਦਾ ਹੈ, ਕੰਮ, ਲਗਨ/ਸ਼ਗਨ ਪੂਰਾ ਹੋਣ ਤੇ ਸਮੁੱਦਰ ਜਾਂ ਦਰਿਆਵਾਂ ਦੇ ਪਾਣੀ ਵਿੱਚ ਵਹਾ ਦਿੱਤਾ ਜਾਂਦਾ ਹੈ, ਰੋਹੜ ਦਿੱਤਾ ਜਾਂਦਾ ਹੈ।

** ਸਿੱਖ ਸਮਾਜ ਵਿੱਚ ਡੇਰੇਦਾਰਾਂ, ਵਿਹਲੜ-ਸਾਧੜਿਆਂ, ਨਕਲੀ-ਅਸੰਤਾਂ ਨੇ ਇਸੇ ਬ੍ਰਾਹਮਣੀ-ਮਨਾਉਤ ਦੀ ਨਕਲ ਕਰਕੇ ਆਪਣੇ ਮਹਾਂ-ਪੁਰਖਾਂ ਅਤੇ ਗੁਰੁ ਸਾਹਿਬਾਨਾਂ ਦੀਆਂ ਤਸਵੀਰਾਂ ਆਪਣਿਆਂ-ਆਪਣਿਆਂ ਡੇਰਿਆਂ ਵਿੱਚ ਲਗਾ ਰੱਖੀਆਂ ਹਨ ਅਤੇ ਪੂਜਾ ਕਰਦੇ ਅਤੇ ਕਰਵਾਉਂਦੇ ਹਨ। ਇਹਨਾਂ ਵਿਹਲੜ ਸਾਧਾਂ ਨੂੰ ਪੂਜਾ ਕਰਦਿਆਂ ਵੇਖਦਿਆਂ, ਸਿੱਖ-ਸਮਾਜ ਦੇ ਲੋਕਾਂ ਨੇ ਵੀ ਦੇਸ਼/ਵਿਦੇਸ਼ਾਂ ਦੇ ਆਪਣੇ-ਆਪਣੇ ਘਰਾਂ ਵਿੱਚ ਗੁਰੁ ਸਾਹਿਬਾਨਾਂ ਦੀਆਂ ਨਕਲੀ ਮਨੋਕਲਪਿੱਤ, ਕਾਲਪਨਿੱਕ ਤਸਵੀਰਾਂ ਨੂੰ ਲਾਉਣਾ ਸੁਰੂ ਕਰ ਦਿੱਤਾ। ਗੁਰੁ ਸਾਹਿਬਾਨਾਂ ਦੀ ਕੋਈ ਵੀ ਤਸਵੀਰ ਅਸਲੀ ਨਹੀਂ ਹੈ। (ਸਿੱਖ-ਮਾਰਗ ਦੀ ਚੌਥੀ ਲੇਖ ਲੜੀ ਵਿੱਚ ਗੁਰੁ ਦੀ ਅਸਲੀ ਬਾਰੇ ਹੋਰ ਪੜਿਆ ਜਾ ਸਕਦਾ ਹੈ।)

http://www.sikhmarg.com/2017/1105-nanak-tasveer.html

** ਗੁਰੁ ਦੀ ਅਸਲੀ ਤਸਵੀਰ ‘ਗੁਰੁ’ ਦੁਆਰਾ ਉਚਾਰੀ ਉਸਦੀ ਬਾਣੀ ਹੈ। ਅੱਜ ਦੇਸ-ਵਿਦੇਸ਼ ਦੇ ਹਰ ਸਿੱਖ-ਘਰ ਵਿੱਚ ਇਹਨਾਂ ਨਕਲੀ ਤਸਵੀਰਾਂ ਦੀ ਭਰਮਾਰ ਹੇ। ਬਹੁਤ ਲੋਕਾਂ ਦਾ ਗੁਰੁ ਸਾਹਿਬਾਨਾਂ ਅਤੇ ਹੋਰਨਾਂ ਭਗਤਾਂ ਦੀਆਂ ਨਕਲੀ ਤਸਵੀਰਾਂ ਵੇਚਣਾ ਇੱਕ ਧੰਧਾ ਹੈ, ਜਿਸ ਤੋਂ ਇਹਨਾਂ ਲੋਕਾਂ ਨੂੰ ਚੋਖੀ ਕਮਾਈ ਹੁੰਦੀ ਹੈ।

** ਜਦ ਕਿ ਭਾਈ ਗੁਰਦਾਸ ਜੀ ਦਾ ਵਿਚਾਰ ਹੈ ਕਿ ‘ਗੁਰ ਮੂਰਤਿ ਗੁਰੁ ਸਬਦੁ ਹੈ’ ਪਰ ਸਾਡਾ ਸਿੱਖ-ਸਮਾਜ ਇਸ ਸਾਲਾਹ/ਵਿਚਾਰ ਨੂੰ ਮੰਨਣ ਤੋਂ ਇਨਕਾਰੀ ਹੈ।

** ਸਿੱਖ ਸਮਾਜ ਦੇ ਗੁਰੁ-ਘਰਾਂ ਵਿੱਚ ‘ਸਬਦ ਗੁਰੂ ਗਰੰਥ ਜੀ’ ਦਾ ਪ੍ਰਕਾਸ਼ ਕਰਕੇ ਹਜੂਰੀ ਵਿੱਚ ਮੂਰਤਾਂ/ਤਸਵੀਰਾਂ ਰੱਖਣੀਆਂ, ਉਹਨਾਂ ਨੂੰ ਮੱਥੇ ਟੇਕਣੇ ਮੰਨਮੱਤ ਹੈ, ਮਨ੍ਹਾ ਹੈਨ, ਮਨਾਹੀ ਹੈ।

** ਪੰਜਾਬ ਸਟੇਟ ਤੋਂ ਬਾਹਰ ਦੇ ਸਿੱਖਾਂ ਦੇ ਦੋ ਪ੍ਰਮੁੱਖ ਤੱਖਤਾਂ ਵਿੱਚ ਤਾਂ ਸ਼ਰੇਆਮ ਇਹ ਕਰਮਕਾਂਡ/ਮੰਨਮੱਤਾਂ ਧੜੱਲੇ ਨਾਲ ਹੋ ਰਹੀਆਂ ਹਨ। ਸੋਨੇ ਚਾਂਦੀ ਦੇ ਥਾਲਾਂ ਵਿੱਚ ਦੀਵੇ ਬਾਲ ਕੇ ਆਰਤੀਆਂ ਉਤਾਰੀਆਂ ਜਾਂਦੀਆਂ ਹਨ, ਤਰਾਂ ਤਰਾਂ ਦੇ ਕਰਮਕਾਂਡ ਕੀਤੇ ਜਾਂਦੇ ਹਨ, ਤਿੱਲਕ ਲਾਏ ਜਾਂਦੇ ਹਨ, ਇਹ ਸਾਰੇ ਬ੍ਰਾਹਮਣੀ ਕਰਮਕਾਂਡ ਅਤੇ ਮੰਨਮੱਤਾਂ ਹਨ।

** ਪਰ ਸਿੱਖ ਸਮਾਜ ਦੇ ਅਨਪੜ੍ਹ ਅਗਿਆਨੀ ਪ੍ਰੇਮੀ ਸਰਧਾਲੂਆਂ ਨੇ ਤਾਂ ਤਹੱਈਆ ਕਰ ਰੱਖਿਆ ਹੈ ਕਿ ਅਸੀ ਬ੍ਰਾਹਮਣਾਂ ਪੂਜਾਰੀਆ ਵਾਲੇ ਪਾਖੰਡ-ਕਰਮ ਛੱਡਨੇ ਨਹੀਂ ਹਨ। ਬ੍ਰਾਹਮਣ ਪੂਜਾਰੀ ਪਾਂਡੇ ਦੀ ਨਕਲ ਕਰਨੀ ਹੀ ਹੈ।

** ਸਾਨੂੰ ਕੋਈ ਇਹ ਨਾ ਕਹਿ ਜਾਵੇ ਕਿ ਇਹ ‘ਨਿਆਰਾ-ਖਾਲਸਾ’ ਹੈ।

2 …….’ਗੁਰਬਾਣੀ’ ਪੜ੍ਹਨ ਵੇਲੇ ਸਾਵਧਾਨਤਾ/ਇਕਾਗਰਤਾ ਦੀ ਅਵਹੇਲਣਾ/ ਉਦਾਸੀਨਤਾ

** ‘ਗੁਰਬਾਣੀ-ਗੁਰਮੱਤ-ਗਿਆਨ’ ਦੇ ਅਨੁਸਾਰ ਅਗਰ ਇਕਾਗਰ-ਚਿੱਤ ਹੋ ਕੇ ਕੋਈ ਕੰਮ ਕਰਨਾ ਹੈ, ਤਾਂ ਕੇਵਲ ਇੱਕ ਸਮੇਂ ਇੱਕ ਕੰਮ ਹੀ ਹੋ ਸਕਦਾ ਹੈ। ਕਿਉੰਕਿ ਇਕਾਗਰਤਾ ਕਰਨ ਨਾਲ ਹੀ ਗਿਆਨ ਵਿੱਚ ਵਾਧਾ ਹੋ ਸਕਦਾ ਹੈ। ਇਕਾਗਰਤਾ ਕਰਨ ਵੇਲੇ ਕਿਸੇ ਇੱਕ ਪਾਸੇ ਹੀ ਧਿਆਨ ਨੂੰ ਇਕਾਗਰ ਕੀਤਾ ਜਾ ਸਕਦਾ ਹੈ। ਦੋ ਪਾਸੀਂ ਧਿਆਨ ਲਾ ਕੇ ਉਸ ਕਰਮ ਤੋਂ ਲਾਹਾ ਨਹੀਂ ਲਿਆ ਜਾ ਸਕਦਾ।

** "ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ॥ ਸਾਵਧਾਨ ਇਕਾਗਰ ਚੀਤ॥ ਮ5॥ 295॥

** ਆਮ ਵੇਖਣ ਵਿੱਚ ਆਉਂਦਾ ਹੈ, ਕਈ ਪ੍ਰੇਮੀ ਸਰਧਾਲੂ ਆਪਣੀ-ਆਪਣੀ ਸ਼ਰਧਾ ਦੇ ਅਨੁਸਾਰ, ਜਦੋਂ ਗੁਰਦੁਆਰਾ ਸਾਹਿਬ ਵਿੱਚ ਇੱਕ ਸਮੇਂ ਕੀਰਤਨ ਹੋ ਰਿਹਾ ਹੁੰਦਾ ਹੈ, ਜਾਂ ਕਥਾ ਹੋ ਰਹੀ ਹੁੰਦੀ ਹੈ ਤਾਂ ਉਸ ਸਮੇਂ ਗੁਟਕਾ ਲੈ ਕੇ ਆਪਣਾ ਰੋਜ਼ਾਨਾ ਦਾ ਨਿਤਨੇਮ ਕਰਨਾ ਸੁਰੂ ਕਰ ਦਿੰਦੇ ਹਨ। ਇਹ ਸਾਰੇ ਪਰੇਮੀ ਸਰਧਾਲੂ ਵੀਰ ਭੈਣ ਦੋ ਕੰਮ ਤਾਂ ਇਕੋ ਸਮੇਂ ਨਹੀਂ ਕਰ ਸਕਦੇ। (ਕੀਰਤਨ ਵੀ ਸਰਵਣ ਕਰੀ ਜਾਣ ਅਤੇ ਨਾਲ ਨਾਲ ਆਪਣਾ ਨਿੱਤਨੇਮ ਵੀ ਕਰੀ ਜਾਣ)। ਗੁਰੁ ਘਰ ਜਾ ਕੇ ਸੰਗਤ ਵਿੱਚ ਜੋ ਪਰੋਗਰਾਮ ਚੱਲ ਰਿਹਾ ਹੁੰਦਾ ਹੈ, ਉਸਦਾ ਹੀ ਅਨੰਦ ਲੈਣਾ ਬਣਦਾ ਹੈ। ਜਦ ਤੱਕ ਅਸੀਂ ਇਕਾਗਰ ਚਿੱਤ ਹੋ ਕੇ ਸਬਦ ਗੁਰੁ ਦੀ ਸੰਗਤ ਵਿੱਚ ਨਹੀਂ ਬੈਠਾਂਗੇ ਤੱਦ ਤੱਕ ਸਾਡੇ ਗਿਆਨ ਵਿੱਚ ਵਾਧਾ ਨਹੀਂ ਹੋ ਸਕੇਗਾ, ਅਸੀਂ ‘ਗੁਰਮੱਤ-ਗਿਆਨ’ ਦੀਆਂ ਜਾਣਕਾਰੀਆਂ ਨਹੀਂ ਲੈ ਸਕਾਂਗੇ।

** (ਅਗਰ ਕਦੇ ਗੁਰੂ ਘਰ ਜਾ ਕੇ ਕੋਈ ਵੀਰ ਭੈਣ ਆਪਣਾ ਨਿੱਤਨੇਮ ਕਰਨਾ ਜਰੂਰੀ ਸਮਝਦੇ ਹਨ ਤਾਂ ਸਬਦ-ਗੁਰੁ ਦੀ ਹਜ਼ੂਰੀ ਵਿੱਚ ਬੈਠੀ ਸੰਗਤ ਵਿੱਚ ਨਾ ਬੈਠ ਕੇ ਕਿਸੇ ਹੋਰ ਆਸੇ ਪਾਸੇ ਨਿਵੇਕਲੀ ਜਗਹ ਬੈਠ ਕੇ ਕੀਤਾ ਜਾ ਸਕਦਾ ਹੈ।

** ‘ਨਿੱਤਨੇਮ’ ਮੈਂ ਆਪਣੇ ਨਿਜ਼ੀ ‘ਗਿਆਨ’ ਵਾਸਤੇ ਕਰਨਾ ਹੈ। ਕਿਸੇ ਨੂੰ ਵਿਖਾ ਕੇ ਕਰਨ ਨਾਲ ਕੇਵਲ ਅਸੀਂ ਆਪਣੇ ਧਰਮੀ ਹੋਣ ਦਾ ਵਿਖਾਵਾ ਹੀ ਕਰਦੇ ਹਾਂ। ਪ੍ਰਾਪਤੀ ਸਾਡੀ ਕੋਈ ਨਹੀਂ ਹੁੰਦੀ। ਕਿਉਂਕਿ ਬਾਣੀ ਪੜ੍ਹਨ ਵੇਲੇ ਤਾਂ ਸਾਡਾ ਧਿਆਨ ਖਿੰਡਿਆ ਹੁੰਦਾ ਹੈ। ‘ਗੁਰਬਾਣੀ’ ਦੇ ਸਬਦ-ਅਰਥਾਂ-ਭਾਵ-ਅਰਥਾਂ ਵੱਲ ਤਾਂ ਸਾਡਾ ਧਿਆਨ ਜਾਂਦਾ ਹੀ ਨਹੀਂ। ਹਾਂ! ਕੇਵਲ ਸਾਡੀ ਸੂਖਸ਼ਮ ਹਉਂਮੈ ਨੂੰ ਪੱਠੇ ਜਰੂਰ ਪੈਂਦੇ ਹਨ।) ਇਸ ਤਰਾਂ ਦੀਆਂ ਨਿਜ਼ੀ ਬਣਾਈਆਂ ਮੰਨਮੱਤਾਂ ਆਮ ਸਾਰਿਆਂ ਹੀ ਗੁਰਦੁਆਰਿਆਂ ਵਿੱਚ ਵੇਖਣ ਨੂੰ ਮਿਲਦੀਆਂ ਹਨ।

ਅਪਨੇ ਪ੍ਰਭ ਸਿਉ ਹੋਹੁ ਸਾਵਧਾਨੁ॥ ਮ5॥ 176॥

ਸਾਵਧਾਨ ਏਕਾਗਰ ਚੀਤ॥ ਮ5॥ 295॥

ਹੋਹੁ ਸਾਵਧਾਨ ਅਪੁਨੇ ਗੁਰ ਸਿਉ॥ ਮ5॥ 895॥

ਸਬਦ ਸੁਰਤਿ ਲਿਵ ਸਾਵਧਾਨ ਗੁਰਮੁਖਿ ਪੰਥ ਚਲੈ ਪਗੁ ਧਾਰੇ। ਭਾਈ ਗੁਰਦਾਸ॥

3…… ‘ਗੁਰਬਾਣੀ’ ਤੋਂ ਇਲਾਵਾ ਬਾਹਰਲੀਆਂ ਰਚਨਾਵਾਂ ਦਾ ਕੀਰਤਨ।

‘ਸ਼ਬਦ ਗੁਰੁ ਗਰੰਥ ਸਾਹਿਬ ਜੀ’ ਵਿੱਚ ਦਰਜ਼ ‘ਗੁਰਬਾਣੀ’ ਦਾ ਕੀਰਤਨ ਨਾ ਕਰਕੇ ਬਾਹਰਲੀਆਂ ਹੋਰ ਰਚਨਾਵਾਂ ਦਾ ਕੀਰਤਨ ਕਰਨਾ ਮੰਨਮੱਤ ਹੈ।

** ਅਕਾਲ-ਤੱਖਤ ਦੁਆਰਾ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਅਨੁਸਾਰ ਵੇਖੋ ਸਿਰਲੇਖ ‘ਕੀਰਤਨ’ ੲ ( sMgq ivc kIrqn kyvl gurbwxI jW ies dI ivAwiKAw-srUp rcnw BweI gurdws jI qy BweI nMd lwl jI dI bwxI dw ho skdw hY[)

** pRmu`K Dwrim`k sQwnW/gurduAwirAW ਵਿਚ ਧੜੱਲੇ ਨਾਲ ਇਹ ਅਵੱਗਿਆ ਹੋ ਰਹੀ ਹੈ। ਦਰਬਾਰ ਸਾਹਿਬ ਅੰਦਰ ‘ਸਬਦ ਗੁਰੂ ਗੁਰਬਾਣੀ’, ਭਾਈ ਗੁਰਦਾਸ ਤੇ ਭਾਈ ਨੰਦਲਾਲ ਜੀ ਦੀਆਂ ਰਚਨਾਵਾਂ ਦਾ ਕੀਰਤਨ ਹੋ ਸਕਦਾ ਹੈ। ਬਾਹਰਲੀਆਂ ਹੋਰ ਰਚਨਾਵਾਂ ਦਾ ਕੀਰਤਨ ਨਹੀਂ ਹੋ ਸਕਦਾ।

** ਸਿੱਖ ਰਹਿਤ ਮਰਿਆਦਾ, ਜੋ ਕਿ ਅਕਾਲ-ਤੱਖਤ ਵਲੋਂ ਪ੍ਰਵਾਨਿਤ ਹੈ, ਉਸ ਵਿੱਚ ਲਿਖਤ ਮੱਦ ‘ਕੀਰਤਨ’ ਤਹਿਤ ਦਰਜ਼ ਹਦਾਇਤਾਂ ਦੀ ਇਹ ਅਵੱਗਿਆ ਅਕਾਲ-ਤੱਖਤ ਸਾਹਿਬ ਦੇ ਸਾਹਮਣੇ ਉਸਦੀ ਨੱਕ ਥੱਲੇ ਹੋ ਰਹੀ ਹੈ। ਕਿਸੇ ਜਿੰਮੇਵਾਰ ਸਖ਼ਸ ਨੂੰ ਕੋਈ ਪ੍ਰਵਾਹ ਨਹੀਂ ਹੈ।

# ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ …।

# ਦੇਹ ਸ਼ਿਵਾ ਬਰ ਮੋਹੇ ਇਹ …।

# ਕਾਲ ਤੂੰ ਕਾਲੀ ਤੂੰ …।

ਹੀ ਵਰਗੀਆਂ ਰਚਨਾਵਾਂ ਦਾ ਕੀਰਤਨ ‘ਸਬਦ ਗੁਰੁ ਗਰੰਥ ਸਾਹਿਬ ਜੀ’ ਦੀ ਹਜ਼ੂਰੀ ਵਿੱਚ ਕੀਤਾ ਜਾਂਦਾ ਹੈ। ਇਹ ਨਿਰੋਲ ਮਨਮੱਤ ਹੈ। ਕੋਈ ਵੀ ਧਾਰਮਿੱਕ ਸੰਸਥਾ ਇਸਦਾ ਵਿਰੋਧ ਨਹੀਂ ਕਰਦੀ।

** ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੁ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕੱਚੇ ਸੁਣਦੇ ਕੱਚੇ ਕਚਂੀ ਆਖਿ ਵਖਾਣੀ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬਲਿਨਿ ਪਏ ਰਵਾਣੀ॥ ਕਹੈ ਨਾਨਕੁ ਸਤਿਗੁਰੁ ਬਾਝਹੁ ਹੋਰ ਕਚੀ ਬਾਣੀ॥ 24॥ ਮ3॥ 920॥

4 *** ਇੱਕ ਤੋਂ ਵੱਧ ਬੀੜਾਂ ਪ੍ਰਕਾਸ਼ ਕਰਕੇ, ਪਾਠ, ਅਖੰਡਪਾਠ ਕਰਨਾ ਨਿਰੋਲ ਮੰਨਮੱਤ ਹੈ। (ਆਖੰਡਪਾਠ, ਕੋਤਰੀ ਪਾਠ, ਸੰਪਟ ਪਾਠ)

** ‘ਗੁਰਮੱਤ-ਗਿਆਨ-ਵਿਚਾਰ’ ‘ਗੁਰਬਾਣੀ ਨੂੰ ਪੜ੍ਹ, ਸੁਣ, ਮੰਨ ਕੇ ਗਿਆਨ ਲੈਣਾ ਹੈ, ਗਿਆਨਵਾਨ ਹੋਣਾ ਹੈ। ਇੱਕ ਬੀੜ ਦਾ ਪ੍ਰਕਾਸ਼ ਕਰਕੇ, ਇਹ ਗਿਆਨ ਲੈਣ ਦਾ ਉੱਦਮ ਉਪਰਾਲਾ ਕੋਈ ਇਕੱਲਾ ਸਿੱਖ ਵੀ ਕਰ ਸਕਦਾ ਹੈ, ਇਹ ਉੱਦਮ ਉਪਰਾਲਾ ਸੰਗਤ ਰੂਪ ਵਿੱਚ ਵੀ ਕੀਤਾ ਜਾ ਸਕਦਾ ਹੇ।

** ਇੱਕ ਪਾਠੀ ਸਿੰਘ ਉੱਚੀ ਬੋਲ ਕੇ ਪਾਠ ਕਰੇ। ਬਾਕੀ ਸਾਰੀ ਸੰਗਤ ਨੂੰ ਬਾਣੀ ਸੁਨਾਉਣਾ ਕਰੇ। ਹੋ ਸਕੇ ਤਾਂ ਨਾਲ-ਨਾਲ ਪੜ੍ਹੀ ਗਈ ਬਾਣੀ ਦੀ ਵਿਆਖਿਆ ਕਰਕੇ ਬਾਣੀ ਦੇ ਭਾਵਾਂ ਨੂੰ ਵੀ ਸਮਝਾਉਣਾ ਕਰੇ। ਤਾਂ ਜੋ ‘ਗੁਰਬਾਣੀ’ ਦਾ ਮੂਲ ਅਰਥ ਭਾਵ ਹਰ ਪ੍ਰੇਮੀ ਸਰਧਾਲੂ ਵੀਰ-ਭੈਣ ਦੇ ਸਮਝ ਵਿੱਚ ਆ ਸਕੇ। ਬਾਣੀ ਪੜ੍ਹਨ/ਪੜਾਉਣ ਦਾ ਮਕਸਦ ਵੀ ਇਹੀ ਹੈ, ਗਿਆਨ ਲੈਣਾ, ਗਿਆਨ ਲੈਕੇ ਆਪਣੇ ਜੀਵਨ ਵਿੱਚ ‘ਸਚਿਆਰਤਾ’ ਵਾਲੇ ਪਾਸੇ ਤੁਰਨਾ।

** ਪਰ ਅਫ਼ਸ਼ੋਸ! ! ਸਿੱਖ ਸਮਾਜ ਵਿੱਚ ਡੇਰੇਦਾਰਾਂ ਦਾ ਅਸਰ/ਪ੍ਰਭਾਵ ਬਹੁਤ ਜਿਆਦਾ ਹੋਣ ਕਰਕੇ, ਡੇਰੇਦਾਰਾਂ ਨੇ ਆਪਣੇ ਡੇਰਿਆਂ ਦੀ ਕਮਾਈ ਵਧਾਉਣ ਦੀ ਖਾਤਰ ਆਪਣੇ ਨਵੇਂ ਨਵੇਂ ਤਰੀਕੇ ਈਜ਼ਾਦ ਕਰ ਲਏ, ਬਨਾਉਣੇ ਕਰ ਲਏ।

** ਇੱਕ ਤੋਂ ਵੱਧ ਬੀੜਾਂ ਦਾ ਪ੍ਰਕਾਸ਼ ਕਰਕੇ ਆਖੰਡਪਾਠ ਕਰਨ ਕਰਾਉਣ ਨਾਲ ਇਹਨਾਂ ਡੇਰੇਦਾਰਾਂ ਦੀ ਕਮਾਈ ਵਿੱਚ ਬਹੁਤ ਜਿਆਦਾ ਵਾਧਾ ਹੋ ਜਾਂਦਾ ਹੈ।

** ਡੇਰੇਦਾਰ ਤਾਂ 11, 21, 31, 51, 101, 201, 301 ਬੀੜਾਂ ਤੱਕ ਦਾ ਪਰਕਾਸ਼ ਕਰਕੇ ਅਖੰਡਪਾਠ ਕਰਾ ਚੁੱਕੇ ਹਨ। ਸ਼ਾਇਦ ਆਉਦੇ ਸਮੇਂ ਵਿੱਚ 501 ਬੀੜਾਂ ਪ੍ਰਕਾਸ਼ ਕਰਨ ਵਾਲਾ ਨੰਬਰ ਵੀ ਸਰ/ਫਤਹਿ ਕਰ ਲੈਣਗੇ।

** ਇਹਨਾਂ ਲੜੀਵਾਰ ਆਖੰਡਪਾਠਾਂ, ਕੋਤਰੀਆਂ ਵਿੱਚ ਕੋਈ ਵੀ ਪਾਠੀ ਮਨ ਲਾ ਕੇ ਪਾਠ ਨਹੀਂ ਕਰਦਾ ਕਿਉਂਕਿ ਉੱਥੇ ਸੁਨਣ ਵਾਲਾ ਤਾਂ ਕੋਈ ਵੀ ਨਹੀਂ ਹੁੰਦਾ। ਇਸ ਕਰਮਕਾਂਡ ਵਿਚੋਂ ਜਿਆਦਾ ਫਾਇਦਾ ਡੇਰੇਦਾਰ ਲੈਂਦਾ ਹੈ। ਸਾਰੇ ਵਿਹਲੜ ਅਮਲੀ ਭੇਖੀ ਪਾਠੀ ਜਿਹਨਾਂ ਨੂੰ 3 ਦਿਨਾਂ ਵਿੱਚ ਚੰਗਾ ਸੁੱਕਾ ਮੇਵਾ, ਖੁੱਲਾ ਦੇਸੀ ਘਿਉ ਦਾ ਖਾਣਾ, ਬਾਦਾਮਾ ਵਾਲਾ ਦੁੱਧ ਪੀਣ ਨੂੰ, ਚੋਲੇ, ਕਛਾਹਿਰੇ ਵਾਸਤੇ 20-20 ਮੀਟਰ ਚਿੱਟਾ ਕਪੜਾ। ਇਸ ਸਾਰੇ ਕਰਮਕਾਂਡ/ਅਡੰਬਰ ਦਾ ਖਰਚਾ ਘਰ ਵਾਲਿਆਂ ਅਤੇ ਪ੍ਰੇਮੀ ਸ਼ਰਧਾ-ਉਲੂਆਂ ਦੇ ਪੱਲੇ ਹੀ ਪੈਂਦਾ ਹੈ। ਜੋ ਹਜ਼ਾਰਾਂ ਰੁਪਇਆਂ ਵਿੱਚ ਚਲਾ ਜਾਂਦਾ ਹੈ।

** ਅਗਰ ਇਹ ‘ਅਖੰਡਪਾਠ’ ਵਾਲਾ ਅਡੰਬਰ/ਕਰਮਕਾਂਡ ‘ਸੰਪਟ ਜਾਂ ਮਹਾਂਸੰਪਟ’ ਵਾਲਾ ਹੋਵੇ ਤਾਂ ਇਹ ਖਰਚਾ ਲੱਖਾਂ ਰੁਪਇਆਂ ਵਿੱਚ ਚਲਾ ਜਾਂਦਾ ਹੈ। ‘ਸੰਪਟ ਜਾਂ ਮਹਾਂਸੰਪਟ’ ਪਾਠਾਂ ਦਾ ਰਿਵਾਜ ਵੀ ਇਹਨਾਂ ਡੇਰੇਦਾਰਾਂ ਦਾ ਹੀ ਚਲਾਇਆ ਹੋਇਆ ਹੈ, ਕੱਢਿਆ ਹੋਇਆ ਹੈ। (ਸ਼ੰਪਟ ਪਾਠਾਂ ਬਾਰੇ ਅਲੱਗ ਲੇਖ ਵਿੱਚ ਵਿਚਾਰ ਕੀਤਾ ਜਾਏਗਾ।)

** ਸਿੱਖ ਸਮਾਜ ਵਿੱਚ ਅਖੰਡਪਾਠਾਂ ਦੇ ਕਰਨ ਕਰਾਉਣ ਦਾ ਧੰਧਾ ਬਣ ਚੁੱਕਿਆ ਹੈ।

  • ਦਰਬਾਰ ਸਾਹਿਬ ਕੰਪਲੈਕਸ ਵਿੱਚ ਸੈਂਕੜੇ ਅਖੰਡਪਾਠਾਂ ਦਾ ਧੰਧਾ ਚੱਲਦਾ ਹੈ। ਸਰੋਵਰ ਦੇ ਵਿਚਕਾਰਲੀ ਬਿਲਡਿੰਗ ਵਿੱਚ ਅਲੱਗ ਅਲੱਗ ਮੰਜ਼ਿਲ ਉੱਪਰ ਅਖੰਡਪਾਠ ਕਰਾਉਣ ਦੇ ਅਲੱਗ ਅਲੱਗ ਰੇਟ ਹਨ। ਪਰਕਰਮਾ ਵਿੱਚ ਅਖੰਡਪਾਠ ਕਰਾੳੇਣ ਦੇ ਅਲੱਗ ਰੇਟ ਹਨ।
  • ਦਰਬਾਰ ਸਾਹਿਬ ਕੰਪਲੈਕਸ ਵਿੱਚ ਅਖੰਡਪਾਠ ਕਰਾਉਣ ਵਾਲੇ ਸੱਜਣਾਂ ਨੂੰ 10 ਸਾਲ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਹੁਕਮਨਾਮਾ ਡਾਕ ਰਾਹੀ ਜਾਂ ਈਮੇਲ ਰਾਂਹੀ ‘ਸ਼ਰਧਾ-ਉਲੂ’ ਕੋਲ ਪਹੁੰਚ ਜਾਂਦਾ ਹੈ। ਕਈ ਸੱਜਣ ਆਪਣੀ ਵਾਰੀ ਆਉਣ ਉਪਰੰਤ ਪਹੁੰਚ ਵੀ ਜਾਂਦੇ ਹਨ। ਨਹੀਂ ਤਾਂ ਹੁਕਮਨਾਮਾ ਤੁਹਾਡੇ ਘਰ ਪਹੁੰਚ ਜਾਏਗਾ। (ਸ਼੍ਰੋਮਣੀ ਕਮੇਟੀ ਅਧੀਂਨ ਪੈਂਦੇ ਸਾਰਿਆਂ ਗੁਰਦੁਆਰਿਆਂ ਅਤੇ ਡੇਰੇਦਾਰਾਂ ਦੇ ਡੇਰਿਆਂ/ਠਾਠਾਂ ਵਿੱਚ ਇਹ ਆਖੰਡਪਾਠਾਂ ਦੇ ਕਰਨ ਕਰਾਉਣ ਦਾ ਸਿਲਸਿੱਲਾ ਬਹੁਤ ਹੀ ਜ਼ੋਰ ਸ਼ੋਰ ਨਾਲ ਚੱਲਦਾ ਹੈ। ਇਹ ਆਖੰਡਪਾਠਾਂ ਦਾ ਕਰਮਕਾਂਡ ਕਰਨ ਕਰਾਉਣ ਲਈ ਸ਼ਰਧਾ-ਉਲੂਆਂ ਦੀ ਕਮੀ ਨਹੀਂ ਹੈ। 10 ਸਾਲਾਂ ਤੱਕ ਲੋਕ ਲਾਈਨਾ ਵਿੱਚ ਲੱਗੇ ਹੋਏ ਹਨ।)

** ਕੀ ਇਸ ਕਰਮਕਾਂਡ ਵਿਚੋਂ ਕਿਸੇ ਸਿੱਖ ਗੁਰਸਿੱਖ ਨੂੰ ਲਾਭ ਹੋ ਸਕਦਾ ਹੈ? ?

ਨਹੀਂ ਨਾ। ਪਰ ਇਹ ਧੰਧਾ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ।

### ** ‘ਦਰਬਾਰ ਸਾਹਿਬ’ ਤਰਨਤਾਰਨ ਵਿਖੇ ਕਿਸੇ ਸਰਧਾਵਾਨ-ਸਰਧਾਲੂ (ਕਿਸੇ ਬਾਹਰਲੇ ਦੇਸ਼ ਵਿਚੋਂ) ਨੇ ਆਖੰਡਪਾਠ ਕਰਵਾਉਣਾ ਕੀਤਾ, ਜੋ ਕਈਆਂ ਸਾਲਾਂ ਤੋਂ ਲਗਾਤਾਰ ਹਰ ਸਾਲ ਇਥੇ ਆਖੰਡਪਾਠ ਕਰਵਾਉਂਦਾ ਸੀ। (ਇਹ ਗੁਰਦੁਆਰਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ)

** ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਸਰਧਾਵਾਨ-ਸਰਧਾਲੂ ਵਲੋਂ ਦਿੱਤਾ ਚੈੱਕ ਤਾਂ ਸਮੇਂ ਦੇ ਨਾਲ ਕੈਸ਼ ਕਰਾ ਲਿਆ, ਪਰ ਮਿੱਥੀ/ਦਿੱਤੀ ਤਾਰੀਕ ਨੂੰ ਆਖੰਡਪਾਠ ਰੱਖਣਾ ਹੀ ਭੁੱਲ ਗਏ। ਸਰਧਾਵਾਨ-ਸਰਧਾਲੂ ਦੇ ਕਿਸੇ ਰਿਸ਼ਤੇਦਾਰ ਨੇ ਆਕੇ ਪੁੱਛਿਆ ਕਿ ਉਹਨਾਂ ਦਾ ਆਖੰਡਪਾਠ ਕਿਥੇ ਰੱਖਿਆ ਗਿਆ ਹੈ, ਤਾਂ ਪਤਾ ਲੱਗਾ ਕਿ ਆਖੰਡਪਾਠ ਤਾਂ ਪ੍ਰਕਾਸ਼ ਹੀ ਨਹੀਂ ਕੀਤਾ ਗਿਆ, ਰੱਖਿਆ ਹੀ ਨਹੀਂ ਗਿਆ।

** ਪ੍ਰਬੰਧਕ ਕਮੇਟੀ ਵਲੋਂ ਕਾਹਲੀ-ਕਾਹਲੀ ਵਿੱਚ ਅੱਗਲੇ ਦਿਨ ਆਖੰਡਪਾਠ ਪ੍ਰਕਾਸ਼ ਕਰਕੇ, ਦਿੱਤੇ ਸਮੇਂ ਦੇ ਅਨੁਸਾਰ 20 ਘੰਟੇ ਵਿੱਚ ਸਮਾਪਤੀ ਕਰਕੇ ਭੋਗ ਪਾ ਦਿੱਤਾ। (ਜਦੋਂ ਕਿ ਸਿੱਖ ਸਮਾਜ ਵਿੱਚ ਮੰਨੀਆਂ ਜਾਂਦੀਆਂ ਮਾਨਤਾਵਾਂ ਦੇ ਅਨੁਸਾਰ ਸਹਿਜ-ਮਤੇ ਨਾਲ ਪੂਰੇ 1430 ਪੰਨਿਆਂ ਦਾ ਪਾਠ ਕਰਨ ਵਿੱਚ 48 ਘੰਟੇ ਦਾ ਸਮਾਂ ਲੱਗਦਾ ਹੈ। ਹੁਣ ਅੰਦਾਜ਼ਾ ਲਗਾਉ ਕਿ ਕਿਵੇਂ 20 ਘੰਟਿਆਂ ਵਿੱਚ 1430 ਪੰਨਿਆਂ ਨੂੰ ਪੜ੍ਹਨ ਲਈ ਕੀ-ਕੀ ਹੱਥਕੰਢੇ ਵਰਤੇ ਹੋਣਗੇ।)

** ਅਜੇਹੇ ਆਖੰਡਪਾਠ ਕਰਨ-ਕਰਵਾਉਣ ਦਾ ਫਾਇਦਾ, ਕਿਸ ਪਾਰਟੀ ਨੂੰ ਹੋਇਆ? ?

** ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ।

** ਸਰਧਾਵਾਨ-ਸਰਧਾਲੂ ਤਾਂ ਲੁੱਟਿਆ ਗਿਆ।

** ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਿਆਂ ਵਿੱਚ ਇਸ ਤਰਾਂ ਦੇ ਕੇਸ ਹਰ ਰੋਜ਼ ਹੁੰਦੇ ਹੋਣਗੇ। ਕਈ ਉਜਾਗਰ ਹੋ ਜਾਂਦੇ ਹਨ, ਬਹੁਤੇ ਨਹੀਂ ਹੁੰਦੇ ਜਾਂ ਨਹੀਂ ਕਰਦੇ।

** ਹੇਠ ਦਿੱਤੇ ਲਿੰਕ ਨੂੰ ਕੌਪੀ ਕਰਕੇ ਫੇਸਬੁੱਕ ਉੱਪਰ ਜਾ ਕੇ ਪੂਰੀ ਖਬਰ ਵੇਖੀ ਸੁਣੀ ਜਾ ਸਕਦੀ ਹੈ।

https://www.facebook.com/wajinder/videos/10219545432449898/

the business of just 20 hours Akhand path in Tarn Taran Gurdwara EXPOSED .....easy $$$ money

** ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ॥ ਮ3॥ 28॥

** ਪਾਖੰਡਿ ਪਾਰਬ੍ਰਹਮ ਕਦੇ ਨ ਪਾਏ॥ ਮ3॥ 88॥

** ਪਾਖੰਡਿ ਕੀਨੈ ਮੁਕਤਿ ਨ ਜੋਇ॥ ਮ1॥ 839॥

** ਛੋਡਹਿ ਅੰਨੁ ਕਰਹਿ ਪਾਖੰਡ॥ ਕਬੀਰ ਜੀ॥ 873॥

** ਸਾਧ ਸੰਗਤ ਜੀ, ਜਿਹਨਾਂ ਵਹਿਮਾਂ ਭਰਮਾਂ ਪਾਖੰਡਾਂ ਵਿਚੋਂ ਸਾਨੂੰ ਕੱਢਿਆ ਗਿਆ ਸੀ, ਉਸੇ ਭਰਮ-ਜਾਲ ਵਿੱਚ ਸਿੱਖ ਸਮਾਜ ਬੁੱਰੀ ਤਰਾਂ ਫੱਸ ਚੁਕਿਆ ਹੈ। ਕਿਸੇ ਹੋਰ ਨੇ ਬਾਹਰੋਂ ਆ ਕੇ ਸਾਨੂੰ ਅਕਲ ਨਹੀਂ ਦੇਣੀ, ਸਾਨੂੰ ਆਪ ਜਾਗਣਾ ਹੋਵੇਗਾ। ‘ਗੁਰਬਾਣੀ ਗਿਆਨ ਵਿਚਾਰ’ ਸਾਨੂੰ ਇਹੀ ਸਿੱਖਿਆ ਦੇਂਦਾ ਹੈ।

……… ਚੱਲਦਾ।

ਧੰਨਵਾਦ।

ਇੰਜ ਦਰਸਨ ਸਿੰਘ ਖਾਲਸਾ

5 ਅਪਰੈਲ 2019




.