.

ਬਾਬਾ ਨਾਨਕ ਦੀ ਤਸਵੀਰ ਅਸਲੀ ਜਾਂ ਨਕਲੀ।
*** ‘ਸਿੱਖੀ-ਸਿਧਾਂਤ’ ਤੋਂ ਉਲਟ ਜਾਕੇ ਗਲਤੀ ਤਾਂ ਸਿੱਖ ਸਮਾਜ ਨੇ ਕੀਤੀ ਹੈ।

 

** ਇਹ ਤਸਵੀਰ ਸੋਭਾ ਸਿੰਘ ਆਰਟਿਸਟ ਦੀ ਬਣਾਈ ਹੋਈ ਤਸਵੀਰ ਹੈ, ਜੋ ਉਸਦੀ ਆਪਣੀ ਹੀ ਤਸਵੀਰ ਹੈ। ਪਰ ਉਸਨੇ ਬੜੀ ਹੋਸ਼ਿਆਰੀ ਅਤੇ ਸ਼ਾਤਿਰ ਦਿਮਾਗ ਨਾਲ ਆਪਣੀ ਇਸ ਤਸਵੀਰ ਨੂੰ ਐਸੀ ਬਾਕਾਮਾਲ ਰੰਗਤ ਦਿੱਤੀ ਕਿ ਸਾਰਾ ਸਿੱਖ ਜਗਤ ਉਸਦੀ ਇਸ ਤਸਵੀਰ ਦਾ ਐਸਾ ਦਿਵਾਨਾ ਹੋਇਆ ਕਿ ਅੱਜ ਤੱਕ ਇਸ ਭੇਦ ਨੂੰ ਨਹੀਂ ਸਮਝ ਸਕਿਆ ਕਿ ਸੋਭਾ ਸਿੰਘ ‘ਨਾਨਕ’ ਦੇ ਰੂਪ ਵਿਚ ਅੱਜ ਹਰ ਘਰ ਦੀ ਸ਼ਾਨ ਬਣਿਆ ਹੋਇਆ ਹੈ। ਧੱੜਾ-ਧੱੜ ਅੱਜ ਵੀ ਇਹ ਤਸਵੀਰ ਲੱਖਾਂ ਦੀ ਗਿਣਤੀ ਵਿਚ ਲੋਕਾਂ ਦੇ ਘਰਾਂ ਵਿਚ ਵਿਖਾਈ ਦੇ ਰਹੀ ਹੈ।
*** ‘ਗੁਰਬਾਣੀ’ ਗਿਆਨ-ਵਿਚਾਰ ਤੋਂ ਕੋਰੇ ਅਗਿਆਨੀ/ਅਨਪੜ੍ਹ ਲੋਕ ਅੱਜ ਵੀ ਇਸ ਤਸਵੀਰ ਨੂੰ ਪਰੋਮੋਟ ਕਰਨ ਵਿਚ ਲੱਗੇ ਹੋਏ ਹਨ।
###### ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਸੋਭਾ ਸਿੰਘ ਆਰਟਿਸਟ ਨੇ ਬਿਨਾਂ ਸ਼ੱਕ ਆਪਣੀ ਹੀ ਤਸਵੀਰ ਨੂੰ ਐਸੀ ਬਾਕਾਮਾਲ ਰੰਗਤ ਦੇ ਕੇ ‘ਬਾਬਾ ਨਾਨਕ’ ਦੀ ਸ਼ਕਲੋ-ਸੂਰਤ ਦਾ ਭੁਲੇਖਾ ਪਾਉਣਾ ਕੀਤਾ ਹੈ। ਉਸਨੇ ਜੋ ਕੀਤਾ ਸੋ ਕੀਤਾ, ਇਹ ਉਸਦਾ ਕਾਮਾਲ ਸੀ।
%%% ਪਰ ਗਲਤੀ ਤਾਂ ਸਿੱਖ ਸਮਾਜ ਨੇ ਕੀਤੀ ਹੈ, ‘ਸਿੱਖੀ-ਸਿਧਾਂਤ’ ਤੋਂ ਉਲਟ ਜਾਕੇ।
%%% ਹੁਣ ਅਸੀਂ ਲਗਾਤਾਰ ਉਹੀ ਗਲਤੀ ਬਾਰ ਬਾਰ ਕਰੀ ਜਾ ਰਹੇ ਹਾਂ, ਇਹਨਾਂ ਨਕਲੀ, ਮਨੋਕਲਪਿੱਤ ਤਸਵੀਰਾਂ ਨੂੰ ਪਰੋਮੋਟ ਕਰਨ ਵਿਚ ਲੱਗੇ ਹੋਏ ਹਾਂ।
** “ਗੁਰਬਾਣੀ” ਫੁਰਮਾਨ ਹਨ:
ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥
ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ॥
ਗੁਰ ਕੇ ਚਰਨ ਰਿਦੈ ਲੈ ਧਾਰਉ ॥
ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥1॥ ਮ 5॥ ਪੰ 864॥

ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਸਮਸਰਿ ਪਰਵਾਣਾ।
ਗੁਰ ਮੂਰਤਿ ਗੁਰੁ ਸਬਦੁ ਹੈ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ।
ਗੁਰੁ ਮੂਰਤਿ ਗੁਰ ਸਬਦੁ ਸੁਣਿ ਸਾਧਸੰਗਤਿ ਆਸਣੁ ਨਿਰੰਕਾਰੀ।
(ਭਾ ਗੁਰਦਾਸ ਜੀ)

*** ਸਿੱਖ ਸਮਾਜ ਵਿਚ “ਗੁਰਬਾਣੀ” ਦੇ ‘ਗਿਆਨ-ਵਿਚਾਰ’ ਦੇ ਅਨੁਸਾਰੀ ‘ਸਿੱਖੀ-ਸਿਧਾਂਤਾਂ ਉੱਪਰ ਪਹਿਰਾ ਦਿੱਤਾ ਜਾਂਦਾ ਹੈ।
*** ਸਿੱਖੀ-ਸਿਧਾਂਤਾਂ ਦੇ ਅਨੁਸਾਰੀ ਸਿੱਖ ਸਮਾਜ ਵਿਚ ਮੂਰਤੀ-ਪੂਜਾ ਦੀ ਕਤਈ ਆਗਿਆ ਨਹੀਂ ਹੈ। ਮੂਰਤੀ-ਪੂਜਾ ਦੀ ਸਿੱਖ ਸਮਾਜ ਵਿਚ ਕੋਈ ਮਾਨਤਾ ਨਹੀਂ ਹੈ।
*** ਅਗਰ ਕੋਈ ਸਿੱਖ ਕਿਸੇ ਹੋਰ ਅਨਮੱਤੀਏ ਜਾਂ ਮੰਨਮੱਤੀਏ ਦੇ ਪਿਛੇ ਲੱਗਕੇ ਇਸ ਤਰਾਂ ਦੇ ਕਰਮਕਾਂਡ ਕਰਦਾ ਹੈ ਜਾਂ ਗੁਰੁ ਸਾਹਿਬਾਨਾਂ ਦੀਆਂ ਮਨੋਕਲੱਿਪਤ ਅਤੇ ਨਕਲੀ ਤਸਵੀਰਾਂ ਨੂੰ ਆਪਣੇ ਘਰਾਂ ਦੀ ਸ਼ਾਨ ਬਣਾ ਰੱਖਿਆ ਹੈ ਤਾਂ ਇਹ ਉਸ ਸਿੱਖ ਦੀ ਅਗਿਆਨਤਾ ਅਤੇ ਅਨਪੜਤਾ ਹੈ।
****** ਆਉ ਖਾਲਸਾ ਸਾਧਸੰਗਤ ਜੀ !!!!!! ਇਹਨਾਂ ਨਕਲੀ ਤਸਵੀਰਾਂ ਦੀ ਬਜਾਏ ਸ਼ਬਦ ਗੁਰੁ ਗੁਰਬਾਣੀ ਦੇ ਗਿਆਨ ਵਿਚਾਰ ਦੇ ਅਨੁਸਾਰੀ ਆਪਣੇ ਮਨੁੱਖਾ ਜੀਵਨ ਦੀ ਘਾੜਤ ਘੜੀਏ।
%%% ਇਹਨਾਂ ਨਕਲੀ ਮਨੋਕਲਪਿੱਤ ਤਸਵੀਰਾਂ ਵਿਚ ਕੁੱਝ ਨਹੀਂ ਰੱਖਿਆ। ਇਹ ਤਾਂ ਅਸੀਂ ਸਿੱਖ-ਸਮਾਜ ਵਾਲੇ ਵੀ ਆਪਣੇ ਸਨਾਤਨੀ ਗਵਾਂਢੀ ਭਰਾ ਦੀ ਨਕਲ ਕਰਕੇ ਉਸੇ ਤਰਾਂ ਹੀ ਮੂਰਤੀ ਪੂਜਾ ਵਿਚ ਲੱਗ ਪਏ ਹਾਂ ਤਾਂ ਕਿ ਅਸੀਂ ਉਹਨਾਂ ਤੋਂ ਕਿਉਂ ਘੱਟ ਰਹੀਏ।
%%% ਆਪਣੇ ਘਰਾਂ ਵਿਚ ਸ਼ਬਦ ਗੁਰੁ ਗੁਰਬਾਣੀ ਦੇ ਸਲੋਕ /ਪੰਕਤੀਆਂ ਲਿਖ ਕੇ ਲਗਾਉਣਾ ਕਰੋ ਅਤੇ ਆਪਣੇ ਬੱਚਿਆਂ ਨਾਲ ਇਹਨਾਂ ਸਲੋਕਾਂ ਅਤੇ ਗੁਰਬਾਣੀ ਪੰਕਤੀਆਂ ਦੀਆਂ ਵਿਚਾਰਾਂ ਕਰਨਾ ਕਰੋ ਜੀ।
ਇੰਜ ਦਰਸ਼ਨ ਸਿੰਘ ਖਾਲਸਾ।




.