.


(30/01/13)
ਜਰਨੈਲ ਸਿੰਘ ਸਿਡਨੀ ਅਸਟ੍ਰੇਲੀਆ

ਸਿੱਖ ਮਾਰਗ ਦੇ ਪਾਠਕ ਤੇ ਸੰਪਾਦਕ ਸਾਹਿਬ ਜੀ
ਗੁਰ ਫਤਿਹ ਪ੍ਰਵਾਨ ਕਰਨੀ।

ਪਿਛਲੇ ਕੁੱਝ ਹਫਤਿਆਂ ਤੋਂ ਸ ਸਰਵਜੀਤ ਸਿੰਘ ਵਲੋਂ ਗੁਰੂ ਗਰੰਥ ਸਾਹਿਬ ਵਿੱਚ ਅੰਕਾਂ ਦੀ ਗਿਣਤੀ ਵਿੱਚ ਗਲਤੀ ਵਾਰੇ ਉਠਾਏ ਸਵਾਲ ਤੇ ਬਹਿਸ ਚਲ ਰਹੀ ਹੈ। ਇਸ ਗਲ ਨੂੰ ਸਭ ਮੰਨਦੇ ਹਨ ਕਿ ਗਲਤੀ ਹੈ। ਸ ਸਰਵਜੀਤ ਸਿੰਘ ਨੇ ਸਵਾਲ ਨੂੰ ਅੱਗੇ ਤੋਰਦਿਆਂ ਪੁੱਛਿਆ ਹੈ ਕਿ ਇਸ ਉਕਾਈ ਨੂੰ ਕਿਵੇਂ ਸੁਧਾਰਿਆ ਜਾਵੇ। ਮੇਰਾ ਵਿਚਾਰ ਹੈ ਕਿ ਇਸ ਮਸਲੇ ਦਾ ਹੱਲ ਤਾਂ ਕੋਈ ਔਖਾ ਨਹੀਂ ਪਰ ਸਿੱਖਾਂ ਦੀ ਮੌਜੂਦਾ ਸਥਿਤੀ `ਚ ਲਗਭਗ ਅਸੰਭਵ ਹੈ।
ਮੇਰੀ ਜਾਚੇ ਇਸ ਦਾ ਮੁੱਖ ਕਾਰਣ ਸਿੱਖਾਂ ਚੋ “ਬਿਰਤਿ ਬਿਬੇਕੈ” ਦਾ ਲਗਭਗ ਖਤਮ ਹੋਣਾ ਹੈ। ਬਿਬੇਕ ਬਿਨਾ ਸਹੀ ਫ਼ੈਸਲਾ ਲੈਣਾ ਜਾਂ ਕਿਸੇ ਨਤੀਜੇ ਤੇ ਅੱਪੜਨਾ ਅਸੰਭਵ ਹੈ। ਇਹ ਗਲ ਸਿੱਖ ਮਾਰਗ ਤੇ ਚਲਦੀ ਹਰ ਚਿੱਠੀ ਚਰਚਾ ਤੋਂ ਜਗ ਜ਼ਾਹਰ ਹੈ। “ਬਿਰਤਿ ਬਿਬੇਕੈ” ਦੀ ਜਗਾ ਸਿਖ ਮਨ ਅੰਦਰ ਸ਼ਰਧਾ ਨੇ ਲੈ ਲਈ ਹੈ। ਇਥੇ ਸਾਨੂੰ ਯਾਦ ਹੋਣਾ ਚਾਹੀਦਾ ਹੈ ਕਿ “ਬਿਰਤਿ ਬਿਬੇਕੈ” ਨੂੰ ਗੁਰੁ ਸਾਹਿਬ ਭਲੇ ਆਦਮੀ ਦੇ ਸੁਭਾਉ ਦੇ ਅਤਿ ਜਰੂਰੀ ਗੁਣਾਂ `ਚ ਗਿਣਦੇ ਨੇ। ਨਾਨਕ ਜਨ ਕੈ ਬਿਰਤਿ ਬਿਬੇਕੈ ॥੫॥ {ਪੰਨਾ 264}
ਇਥੋਂ ਤਕ ਕਿ ਬਿਬੇਕ ਨੂੰ ਗੁਰੂ ਵੀ ਕਿਹਾ ਗਿਆ ਹੈ। ਸ਼ਰਧਾ ਆਪਣੇ ਆਪ `ਚ ਕੋਈ ਮਾੜੀ ਚੀਜ਼ ਨਹੀਂ ਪਰ ਬਿਬੇਕ ਬਿਨਾ ਇਹ ਅੰਨ੍ਹੀ ਹੋ ਜਾਂਦੀ ਹੈ। “ਬਿਰਤਿ ਬਿਬੇਕੈ” ਦੇ ਖਤਮ ਹੋਣ ਦਾ ਇੱਕ ਸਬੂਤ ਇਹ ਵੀ ਹੈ ਕਿ ਸਿੱਖਾਂ ਨੇ ਕਦੀ ਆਪਣੇ ਇਤਿਹਾਸ, ਆਪਣੇ ਕਿਸੇ ਆਗੂ ਦਾ ਲੇਖਾ ਜੋਖਾ ਨਹੀਂ ਕੀਤਾ। ਮਿਸਾਲ ਦੇ ਤੌਰ ਤੇ ਜਥੇਦਾਰ ਟੌਹੜਾ ਇੱਕ ਚੌਥਾਈ ਸਦੀ ਸਮਾ ਸ਼੍ਰੋਮਣੀ ਕਮੇਟੀ ਦੇ ਕਰਤਾ ਧਰਤਾ ਰਹੇ ਨੇ। ਅਸੀਂ ਇਹ ਅਕਸਰ ਸੁਣਦੇ ਹਾਂ ਕਿ ਉਹ ਇਮਾਨਦਾਰ ਸਨ। ਪਰ ਇੱਕ ਇਮਾਨਦਾਰ ਆਪਣੇ ਪਿਛੇ ਇੱਕ ਭ੍ਰਿਸ਼ਟ ਸੰਸਥਾ ਕਿਵੇਂ ਛੱਡ ਗਿਆ ਇਸ ਸਵਾਲ ਦਾ ਉਤਰ ਲੱਭਣ ਦੀ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ। ਸਿਖ ਇਹੋ ਜਿਹਾ ਕੰਮ ਸਮੇਂ ਤੇ ਛੱਡ ਦਿੰਦੇ ਨੇ। ਅਗਰ ਇਹ ਕੰਮ ਅਸੀਂ ਆਪ ਕਰਦੇ ਹਾਂ ਤਾਂ ਅਸੀਂ ਇਸ ਤੋ ਲਾਭ ਲੈ ਅੱਗੇ ਲਈ ਸਬਕ ਸਿੱਖਦੇ ਹਾਂ ਅਗਰ ਇਹ ਕੰਮ ਸਮਾ ਕਰਦਾ ਹੈ ਤਾਂ ਸਾਨੂੰ ਸਜਾ ਮਿਲਦੀ ਹੈ। ਇਹ ਕੁਦਰਤ ਦਾ ਨਿਯਮ ਹੈ ਅਤੇ ਗੁਰੂ ਸਾਹਿਬ ਵੀ ਸਾਨੂੰ ਇਹੋ ਸਮਝਾੳਦੇ ਨੇ। ਜਿਹੜਾ ਸਮਾਜ ਬਿਬੇਕ ਨਾਲ ਆਪਣੇ ਬੀਤੇ ਨੂੰ ਪਰਖ ਵਾਚ ਕੇ ਵਰਤਮਾਨ `ਚ ਫ਼ੈਸਲੇ ਲੈਂਦਾ ਹੈ ਉਹ ਤਰੱਕੀ ਕਰਦਾ ਏ। ਇਸ ਪ੍ਰਤੱਖ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ।
ਸਿੱਖਾਂ ਅੰਦਰ ਸ਼ਰਧਾ ਦੀ ਹੋਂਦ ਅਤੇ “ਬਿਰਤਿ ਬਿਬੇਕੈ” ਦੀ ਅਣਹੋਂਦ ਦਾ ਭਾਣਾ ਕਿਵੇਂ ਵਾਪਰਿਆ ਇਹ ਆਪਣੇ ਆਪ `ਚ ਇੱਕ ਵੱਖਰਾ ਵਿਸ਼ਾ ਹੈ। ਪਰ ਇਸ ਭਾਣੇ ਕਾਰਣ ਇੱਕ ਭੇਖੀ ਦਾ ਸਿਖ ਬਣਨਾ ਬਹੁਤ ਅਸਾਨ ਹੋ ਗਿਆ ਹੇ। ਕਿਸੇ ਵੀ ਸਾਬਤ ਸੂਰਤ ਨੂੰ ਸਿਖ “ਗੁਰਸਿੱਖ” ਦੀ ਉਪਾਧੀ ਦੇਣ `ਚ ਰਤਾ ਵੀ ਦੇਰ ਨਹੀਂ ਕਰਦੇ। ਜੋ ਸਾਬਤ ਸੂਰਤ ਨਹੀਂ ਉਸ ਨੂੰ ਬਿਨਾ ਕਿਸੇ ਘੋਖ ਪੜਤਾਲ ਦੇ ਨਾਸਤਿਕ ਗਰਦਾਨਿਆਂ ਜਾਂਦਾ ਹੈ। ਬਿਬੇਕ ਨਾਲ ਪਰਖ ਕੀਤੇ ਇੱਕ ਸਾਬਤ ਸੂਰਤ ਕਰਮ ਕਾਂਡੀ ਵੀ ਨਿਕਲ ਸਕਦਾ ਹੈ। ਇਹ ਵਰਤਾਰਾ ਸਿੱਖੀ ਦੇ ਮੁਢਲੇ ਸਿਧਾਂਤ ਦੇ ਉਲਟ “ਜਿਨ ਮਨਿ ਹੋਰ ਮੁਖ ਹੋਰ” ਨੂੰ ਕੱਚੇ ਸਾਬਤ ਕਰਨ ਦੀ ਵਜਾਏ ਸੱਚੇ ਸਾਬਤ ਕਰਦਾ ਹੈ। ਇਹ ਗਲ ਆਮ ਦੇਖਣ `ਚ ਆਂੳਦੀ ਹੈ ਕਿ ਸਿਖ ਧਾਗੇ ਤਬੀਤ ਕਰਨ ਵਾਲੇ ਬਾਬੇ ਨੂੰ ਵਹਿਮਾਂ ਭਰਮਾ ਵਿਰੁਧ ਲੜਦੇ ਤਰਕਸ਼ੀਲ ਨਾਲੋਂ ਵਧੀਆ ਸਿਖ ਮੰਨਦੇ ਨੇ। ਜਿਹੜੇ ਲੋਕ ਇਸ ਵਕਤ ਸਿਖ ਅਦਾਰਿਆਂ `ਚ ਫ਼ੈਸਲਾ ਲੈਣ ਵਾਲੀ ਥਾਂ ਤੇ ਸਜੇ ਬੈਠੇ ਨੇ ਉਹ ਮਨਿ ਹੋਰ ਮੁਖ ਹੋਰ ਨੇ। ਉਹਨਾਂ ਤੋ ਕਿਸੇ ਵੀ ਮਸਲੇ ਦੇ ਹੱਲ ਦੀ ਉਮੀਦ ਕਰਨਾ ਇਲ੍ਹ ਦੇ ਆਲ੍ਹਣੇ ਚੋ ਮਾਸ ਲੱਭਣਾ ਹੈ। ਸਿਖ ਸ਼ਰਧਾ ਵਸ ਅਤੇ ਬਿਬੇਕ ਹੀਣ ਹੋਣ ਕਾਰਣ ਚੁੱਪ ਨੇ ਕਿੳਕੇ ਇੱਕ ਸਾਬਤ ਸੂਰਤ ਦੇ ਮਾੜੇ ਕੰਮਾਂ ਨੂੰ ਸਿੱਖੀ ਬਦਨਾਮ ਹੋਣ ਦੇ ਡਰ ਕਾਰਣ ਢਕੇ ਰਹਿਣ `ਚ ਹੀ ਭਲਾਈ ਸਮਝੀ ਜਾਂਦੀ ਹੈ।
ਸਿੱਖਾਂ `ਚ ਗੁਰੂ ਗਰੰਥ ਸਾਹਿਬ ਪ੍ਰਤੀ ਅਪਾਰ ਸ਼ਰਧਾ ਵੀ ਬਿਬੇਕ ਹੀਣ ਹੈ ਜੋ ਕਿ ਗੁਰੂ ਦੀ ਸਿਖਿਆ ਦੇ ਉਲਟ ਹੇ। ਬਿਬੇਕ ਬਿਰਤੀ ਤੋ ਬਿਨਾ ਇੱਕ ਸਿਖ ਆਪਣੇ ਗੁਰੂ ਤੋ ਕੁੱਝ ਨਹੀਂ ਸਿਖ ਸਕਦਾ। ਇਸ ਗਲ ਹਰ ਵਰਗ ਤੇ ਹਰ ਵਿਸ਼ੇ ਦੇ ਵਿਦਿਆਰਥੀ ਤੇ ਲਾਗੂ ਹੁੰਦੀ ਹੈ। ਇਹੀ ਕਾਰਣ ਹੈ ਕਿ ਗੁਰੂ ਗਰੰਥ ਸਾਹਿਬ ਨੂੰ ਕਿਹਾ ਤਾਂ ਗੁਰੂ ਜਾਂਦਾ ਏ ਪਰ ਇੱਕ ਮੂਰਤੀ ਦੀ ਤਰਾਂ ਪੂਜਿਆ ਜਾਂਦਾ ਹੈ। ਇਸ ਨੂੰ ਠੰਡੇ ਤੱਤੇ ਮੌਸਮ ਦੇ ਹਿਸਾਬ ਨਾਲ ਵਸਤਰ ਵੀ ਪਹਿਨਾਏ ਜਾਂਦੇ ਨੇ। ਅੱਜ ਕਲ ਇੱਕ ਹੋਰ ਨਵੀਂ ਗਲ ਦੇਖਣ `ਚ ਆਈ ਹੈ ਕਿ ਅਰਦਾਸ ਕਰਦਿਆਂ ਗੁਰੂ ਗਰੰਥ ਸਾਹਿਬ ਦੇ ਸਰੂਪ ਨੂੰ ਅਕਾਲ ਪੁਰਖ ਕਹਿਣਾ ਸ਼ੁਰੂ ਕਰ ਦਿੱਤਾ ਹੈ। ੳਪਰਲੀ ਨਜ਼ਰੇ ਅਜਿਹਾ ਕਰਨਾ ਗੁਰੂ ਗਰੰਥ ਸਾਹਿਬ ਦਾ ਸਤਿਕਾਰ ਜਾਪਦਾ ਹੈ ਪਰ ਡੁੰਘਿਆਈ `ਚ ਗਿਆਂ ਗੁਰੂ ਗਰੰਥ ਸਾਹਿਬ ਦੇ ਸਿਧਾਂਤ ਦੀ ਉਲੰਘਣਾ ਦਾ ਪਤਾ ਲਗਦਾ ਹੈ। ਦਰਅਸਲ ਸਿਖ ਬਿਬੇਕ ਹੀਣ ਸ਼ਰਧਾ ਕਾਰਣ ਗੁਰੂ ਗਰੰਥ ਸਾਹਿਬ ਦੇ ਸਿਧਾਂਤ ਨਾਲੋਂ ਸਰੂਪ ਨਾਲ ਜਿਆਦਾ ਜੁੜ ਗਏ ਨੇ। ਇਹੀ ਕਾਰਣ ਹੈ ਕਿ ਅਗਰ ਕੋਈ ਗੁਰੂ ਗਰੰਥ ਸਾਹਿਬ ਦੇ ਸਿਧਾਂਤ ਨਾਲ ਛੇੜ ਛਾੜ ਕਰਦਾ ਹੈ ਤਾਂ ਥੋੜੀ ਬਹੁਤ ਘੁਸਰ ਮੁਸਰ ਤੋ ਬਾਅਦ ਚੁੱਪ ਚਾਨ ਹੋ ਜਾਂਦੀ ਹੈ ਪਰ ਅਗਰ ਸਰੂਪ ਤੇ ਕੋਈ ਸਵਾਲ ਉੱਠਦਾ ਹੈ ਤਾਂ ਸਿਖ ਡਾਂਗ ਸੋਟੇ ਤੇ ਆ ਜਾਂਦੇ ਨੇ। ਇਹ ਬਿਬੇਕ ਦੀ ਘਾਟ ਹੀ ਹੈ ਕਿ ਗੁਰੂ ਗਰੰਥ ਸਾਹਿਬ ਦੇ ਸਤਿਕਾਰ ਦੀ ਆੜ `ਚ ਗੁਰੂ ਨੂੰ ਹੀ ਭੁਲੱਕੜ ਸਾਬਤ ਕਰਨ ਤੇ ਜੋਰ ਦਿੱਤਾ ਜਾ ਰਿਹਾ ਹੈ।
ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਿਸ ਸੱਚ ਦਾ ਹੋਕਾ ਗੁਰੂ ਸਾਹਿਬ ਨੇ ਦਿੱਤਾ ਏ ਉਹ ਸੱਚ ਸਮੇਂ ਦੀ ਕੈਦ ਤੋ ਅਜ਼ਾਦ ਹੈ। ਉਹ ਸੱਚ ਗੁਰੂ ਸਾਹਿਬ ਤੋ ਪਹਿਲਾਂ ਵੀ ਸੀ, ਉਹਨਾਂ ਦੇ ਵੇਲੇ ਵੀ ਸੀ ਤੇ ਹੁਣ ਵੀ ਹੈ। ਗੁਰੂ ਗਰੰਥ ਸਾਹਿਬ ਦਾ ਇਹ ਸਭ ਤੋ ਪਹਿਲਾ ਸਬਕ ਹੈ। ਸੱਚ ਕਿਸੇ ਬੋਲੀ ਦੀ ਬੰਦਸ਼ ਤੋ ਵੀ ਬਾਹਰ ਹੈ। ਇਹ ਸੱਚ ਗੁਰੂ ਗਰੰਥ ਸਾਹਿਬ ਵਿੱਚ ਵੀ ਕੈਦ ਨਹੀਂ ਹੈ। ਇਹ ਸੱਚ ਨਿਰੰਤਰ ਫੈਲ ਰਿਹਾ ਏ। ਬੇਸ਼ਕ ਜਿਸ ਨੂੰ ਅਸੀਂ ਸਿੱਖੀ ਕਹਿੰਦੇ ਹਾਂ ਉਹ ਨਹੀਂ ਫੈਲਦੀ ਦਿਸਦੀ। ਅਗਰ ਅਸੀਂ ਇਹ ਅੰਕਾਂ ਦੀ ਗਿਣਤੀ `ਚ ਲਗੇ ਟਪਲੇ ਵਰਗੀ ਗਲਤੀ ਵੀ ਠੀਕ ਨਹੀਂ ਕਰਦੇ ਤਾਂ ਇਸ ਸੱਚ ਨੂੰ ਕੋਈ ਫ਼ਰਕ ਨਹੀਂ ਪੈਣਾ ਪਰ ਸਮਾ ਸਾਨੂੰ ਸਜਾ ਜਰੂਰ ਦੇਵੇਗਾ। ਸਾਡਾ ਫਰਜ਼ ਇਹ ਵੀ ਹੈ ਕਿ ਅਸੀਂ ਇਸ ਸੱਚ ਦਾ ਹਰ ਬੋਲੀ `ਚ ਹੋਕਾ ਦੇਈਏ। ਗੁਰੂ ਸਾਹਿਬ ਨੇ ਆਪਣੀ ਬੋਲੀ `ਚ ਇਹ ਸੱਚ ਉਚਾਰਿਆ ਪਰ ਇਹ ਗਲ ਗੁਰੂ ਗਰੰਥ ਸਾਹਿਬ ਵਿੱਚ ਹੀ ਸਪੱਸ਼ਟ ਕਰ ਦਿੱਤੀ ਹੈ ਕਿ ਇਹ ਸੱਚ ਕਿਸੇ ਇੱਕ ਬੋਲੀ ਦੀ ਅਮਾਨਤ ਨਹੀਂ ਹੈ। ਪਰ ਸਾਡੇ ਅੱਜ ਦੇ ਹਾਲਾਤ `ਚ ਸਿਖ ਬਣਨ ਤੋ ਪਹਿਲਾਂ ਪੰਜਾਬੀ ਬਣਨਾ ਜਰੂਰੀ ਹੈ। ਕੀ ਅੱਸੀ ਅਜਿਹੇ ਗੁਰਦੁਆਰੇ ਦੀ ਕਲਪਣਾ ਕਰ ਸਕਦੇ ਹਾਂ ਜਿਥੇ ਨਾ ਪੰਜਾਬੀ ਬੋਲੀ, ਨ ਪੰਜਾਬੀ ਪਹਿਰਾਵਾ ਤੇ ਨ ਹੀ ਪੰਜਾਬੀ ਭੋਜਨ ਹੋਵੇ। ਜੇ ਨਹੀਂ ਤਾਂ ਸਾਨੂੰ ਸਿਖ ਧਰਮ ਨੂੰ ਸਰਵਵਿਆਪਕ ਧਰਮ ਕਹਿਣਾ ਛੱਡ ਦੇਣਾ ਚਾਹੀਦਾ ਹੈ।
ਸਤਿਕਾਰ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ


(30/01/13)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸੰਪਾਦਕ ਸ: ਮੱਖਣ ਸਿੰਘ ਜੀ!
ਸਿੱਖ ਮਾਰਗ ਦੇ ਨਾਮ ਨਾਲ ਫੇਸ-ਬੁੱਕ ਤੇ ਮੈਂ ਜੋ ਵੀ ਲਿਖਿਆ ਹੈ, ਉਸ ਨੂੰ ਇੱਥੇ ਗਲਤ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ। ਸਿੱਖ ਮਾਰਗ ਦੇ ਖਿਲਾਫ ਕੋਈ ਵੀ ਡਰਾਣ ਜਾ ਭੜਕਾਣ ਵਾਲੀ ਗੱਲ ਮੈਂ ਨਹੀਂ ਲਿਖੀ (ਮੈਂ ਕੁੱਝ ਲੇਖਕਾਂ ਦੀ ਗੱਲ ਕੀਤੀ ਸੀ)। ਇਸ ਦੇ ਬਾਵਜੂਦ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਜੋ ਕੀਤਾ ਹੈ ਗਲਤ ਕੀਤਾ ਹੈ ਤਾਂ ਯਕੀਨ ਮੰਨੋ ਕਿ ਮੇਰਾ ਐਸਾ ਕੋਈ ਇਰਾਦਾ ਨਹੀਂ ਸੀ, ਜੋ ਕੁੱਝ ਹੋਇਆ ਅਨਜਾਣੇ ਵਿੱਚ ਹੋਇਆ ਹੈ। ਇਸ ਦੇ ਲਈ ਆਪ ਜੀ ਅਤੇ ਪਾਠਕਾਂ ਪਾਸੋਂ ਮੁਆਫੀ ਚਾਹੁੰਦਾ ਹਾਂ। (ਆਪ ਜੀ ਦੀ ਜਾਣਕਾਰੀ ਲਈ ਦੱਸ ਦਿਆਂ ਜੋ ਸਰਵਜੀਤ ਸਿੰਘ ਨੇ ਨਹੀਂ ਦੱਸਿਆ ਕਿ ਫੇਸ ਬੁਕ ਤੇ ਵੀ ਅਸਲੀ ਮੁੱਦੇ ਦੀ ਗੱਲ ਨਾ ਹੋ ਕੇ ਮੈਨੂੰ ਦਸਮ ਗ੍ਰੰਥ ਦੇ ਸਮਰਥਕਾਂ ਨਾਲ ਹੀ ਉਲਝਣਾ ਪਿਆ ਹੈ। ਜੇ ਸਿੱਖ ਮਾਰਗ ਦੇ ਖਿਲਾਫ ਕਿਸੇ ਨੂੰ ਭੜਕਾਣ ਦਾ ਮੇਰਾ ਕੋਈ ਇਰਾਦਾ ਹੁੰਦਾ ਤਾਂ ਮੈਂ ਉਨ੍ਹਾਂ ਸਿਰ ਫਿਰੇ ਲੋਕਾਂ ਨਾਲ ਨਾ ਉਲਝਦਾ)
ਆਪ ਜੀ ਨੇ ਏਨੇ ਸਾਲਾਂ ਤੱਕ ਸਿੱਖ ਮਾਰਗ ਤੇ ਲਿਖਣ ਦੀ ਸਹੂਲਤ ਪ੍ਰਦਾਨ ਕੀਤੀ ਇਸ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ।
ਜੇ ਵਕਤ ਵਫਾ ਕਰਦਾ ਤਾਂ ਇਹ ਜੋ ਸੰਪਾਦਕੀ ਨੋਟ ਮੇਰੇ ਲਈ ਲਿਖਿਆ ਗਿਆ ਹੈ ਇਹ ਉਨ੍ਹਾਂ ਲੋਕਾਂ ਲਈ ਹੁੰਦਾ ਜਿਨ੍ਹਾਂ ਕੋਲ ਅਸਲੀ ਮੁੱਦੇ ਤੇ ਮੇਰੇ ਸਵਾਲਾਂ ਦੇ ਜਵਾਬ ਹੈ ਨਹੀਂ, ਹੋਰ ਹੋਰ ਗੱਲਾਂ ਕਰਕੇ ਵਿਸ਼ੇ ਨੂੰ ਦੂਸਰਾ ਹੀ ਮੋੜ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਹੁਣ ਵੀ ਨੰਬਰਾਂ ਵਾਲੇ ਅਸਲੀ ਮੁੱਦੇ ਤੇ ਸਹੀ ਵਿਚਾਰ ਨਾ ਦੇ ਕੇ ‘ਫੇਸ ਬੁੱਕ’ ਦੀ ਗੱਲ ਦਾ ਸਹਾਰਾ ਲਿਆ ਗਿਆ ਹੈ। ਇਸੇ ਕਰਕੇ ਮੈਨੂੰ ਆਪਣੀ ਮੁਖ ਮੁੱਦੇ ਦੀ ਗੱਲ ਨੂੰ ਬਾਰ ਬਾਰ ਦੁਹਰਾਣਾ ਪਿਆ ਹੈ। ਪਰ ਮੈਨੂੰ ਇਤਮਿਨਾਨ ਹੈ ਕਿ ਮੈਂ ਆਪਣੇ ਹਿੱਸੇ ਦਾ ਕੰਮ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ। ਅੱਗੋਂ ਜੋ ਵਾਪਰਨਾ ਹੈ ਉਹ ਉਸ ਦੀ ਮਰਜੀ ਅਤੇ ਉਸ ਦੇ ਭਾਣੇ ਵਿੱਚ ਵਾਪਰਨਾ ਹੈ ਇਸ ਲਈ ਕਿਸੇ ਤੇ ਕੀ ਗਿਲਾ? ਮੇਰੇ ਲਈ ਇਹੀ ਬੜੇ ਸੁਕੂਨ ਵਾਲੀ ਗੱਲ ਹੈ ਕਿ ਮੈਂ ਅੱਜ ਤੱਕ ਜੋ ਵੀ ਗੱਲ ਕੀਤੀ ਦਲੀਲ ਸਹਿਤ ਕੀਤੀ। ਅਤੇ ਦਲੀਲ ਸਹਿਤ ਕੀਤੀ ਮੇਰੀ ਕੋਈ ਵੀ ਗੱਲ ਕਦੇ ਵੀ ਗਲਤ ਸਾਬਤ ਨਹੀਂ ਹੋਈ ਇਸ ਗੱਲੋਂ ਉਸ ਮਾਲਿਕ ਦਾ ਸ਼ੁਕਰ ਹੈ। ਹੁਣ ਇਹ ਨੰਬਰਾਂ ਦੀ ਗਲਤੀ ਵਾਲੀ ਵੀ ਮੇਰੀ ਗੱਲ ਗਲਤ ਸਾਬਤ ਨਹੀਂ ਹੋ ਸਕੀ। ਮੰਗਲਾਚਰਨ, ਰਾਗ ਮਾਲਾ ਜਾਂ ਹੋਰ ਜੋ ਵੀ ਨੁਕਤੇ ਹਨ ਆਪਣੀ ਜਗ੍ਹਾ ਹਨ, ਉਨ੍ਹਾਂ ਦੇ ਠੀਕ ਜਾਂ ਗਲਤ ਸਾਬਤ ਹੋਣ ਤੇ ਇਹ ਨੰਬਰਾਂ ਵਾਲਾ ਵਿਸ਼ਾ ਨਿਰਭਰ ਨਹੀਂ ਹੈ। ਇੱਥੇ ਵੀ ਆਪ ਜੀ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਰਾਗਮਾਲਾ ਨੂੰ ਗੁਰੂ ਕ੍ਰਿਤ ਨਾ ਮੰਨਦੇ ਹੋਏ ‘ਸਿਖ ਸਿਧਾਂਤ. ਕੌਮ’ ਤੇ ਬਹੁਤ ਸਮਾਂ ਪਹਿਲਾਂ ਮੇਰੀ ਬਹੁਤ ਲੰਬੀ ਚੌੜੀ ਬਹਿਸ ਹੋ ਚੁਕੀ ਹੈ। ਕਿਸੇ ਇੱਕ ਵਿਸ਼ੇ ਨੂੰ ਲੈ ਕੇ ਕੋਈ ਦੂਸਰਾ ਵਿਸ਼ਾ ਸਹੀ ਜਾਂ ਗਲਤ ਸਾਬਤ ਨਹੀਂ ਕੀਤਾ ਜਾ ਸਕਦਾ।
ਅਖੀਰ ਵਿੱਚ ਭੁਲ ਚੁਕ ਦੀ ਮੁਆਫੀ ਮੰਗਦੇ ਹੋਏ ਸਿਖ ਮਾਰਗ ਦੇ ਸਾਰੇ ਪਾਠਕਾਂ ਨੂੰ ਆਖਰੀ ਵਾਰ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਜਸਬੀਰ ਸਿੰਘ (ਕੈਲਗਰੀ) 30-01-13


(30/01/13)
ਵਰਿੰਦਰ ਸਿੰਘ (ਗੋਲਡੀ

ਅੱਜ ਦੇ ਸਿੱਖ ਦੀ ਹਾਲਤ

ਗੁਰਬਾਣੀ ਨਾਲੋਂ ਟੁੱਟ ਕੇ ਅੱਜ ਮਨੁੱਖ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ, ਮਹਾਂਪੁਰਸ਼ਾ| ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਬੁਰੀ ਤਰਾਂ ਫੱਸ ਚੁੱਕੀ ਹੈ, ਸਿੱਖ ਡੇਰਾਵਾਦ, ਕਰਮਕਾਂਡ, ਅਤੇ ਪਾਖੰਡਵਾਦ ਵਿੱਚ ਇਸ ਬੁਰੀ ਤਰਾਂ ਫੱਸ ਚੁੱਕਾ ਹੈ ਕੇ ਉਸ ਨੂ ਹੀ ਸਿੱਖੀ ਸਮਝ ਰਿਹਾ ਹੈ| ਜਿਹੜੇ ਕੰਮਾ ਤੋਂ ਗੁਰੂ ਸਾਹਿਬ ਨੇ ਸਾਨੂੰ ਰੋਕਿਆ ਸੀ ਅੱਜ ਹਰ ਓਹ ਕੰਮ ਪੂਰੇ ਜੋਰ ਸ਼ੋਰ ਵਿੱਚ ਹੋ ਰਿਹਾ ਹੈ, ਓਹ ਭਾਵੇਂ ਕੁੰਬ ਦੇ ਮੇਲੇ ਤੇ ਜਾ ਕੇ ਸਿੱਖੀ ਨੂ ਬ੍ਰਾਹਮਣਵਾਦ ਦੇ ਮੂੰਹ ਵਿੱਚ ਧੱਕਣਾ ਹੋਵੇ, ਜਾਂ ਥਾਲੀਆਂ ਵਿੱਚ ਦੀਵੇ ਜਗਾ ਕੇ ਗੁਰੂ ਸਾਹਿਬ ਦੇ ਆਲੇ ਦਵਾਲੇ “ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ” ਗਾਉਣਾ ਹੋਵੇ, ਜਾਂ ਗੁਰੂ ਦੀ ਹਜੂਰੀ ਵਿੱਚ ਬੈਠ ਕੇ ਕੱਚ ਘੱਰੜ ਬ੍ਰਾਹਮਣੀ ਮੱਤ ਦੀਆਂ ਕਹਾਣੀਆਂ ਸਣਾਉਣ ਦਾ ਹੋਵੇ| ਗੁਰੂ ਸਾਹਿਬ ਨੇ ਇੱਕ ਨਵੇਕਲਾ ਧਰਮ ਚਲਾਇਆ ਜੋ ਸਿਰਫ ਇੱਕ ਅਕਾਲਪੁਰਖ ਨੂੰ ਮੰਨੇ ਅਤੇ ਸ਼ਬਦ ਗੁਰੂ ਤੋਂ ਸੇਧ ਲੈ ਕੇ ਆਪਣਾ ਜੀਵਨ ਸਫਲ ਬਨਾਏ| ਪਰ ਅੱਜ ਅਸੀਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਿਰਫ ਅਤੇ ਸਿਰਫ ਇੱਕ ਪੂਜਨ ਵਾਲੀ ਕਿਤਾਬ ਬਣਾ ਕੇ ਰੱਖ ਦਿੱਤਾ| ਕੋਈ ਫਰਕ ਨਹੀਂ ਹੈ ਹਿੰਦੂ ਮੂਰਤੀ ਦੀ ਪੂਜਾ ਕਰਦਾ ਸੀ ਅਸੀਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪੂਜਾ ਸ਼ੁਰੂ ਕਰ ਦਿੱਤੀ, ਉਸੇ ਤਰਾਂ ਕਪੜੇ ਪਾਉਣੇ, ਭੋਗ ਲਾਉਣੇ, ਮੱਥੇ ਟੇਕਨੇ, ਗੁਰੂ ਮਹਾਰਾਜ ਦੇ ਕਮਰੇ ਵਿੱਚ ਹੀਟਰ ਅਤੇ ਏਸੀ ਲਾਉਣੇ| ਮੈ ਤਾਂ ਐਥੋਂ ਤੱਕ ਦੇਖਿਆ ਇੱਕ ਬਾਬਾ ਕਹੰਦਾ ਗੁਰੂ ਸਾਹਿਬ ਥੱਕ ਗਏ ਹੋਣੇ ਆ ਸੈਰ ਕਰਵਾ ਦਵੋ, ਕੀ ਇਹ ਸਿੱਖੀ ਹੈ ? ਕੀ ਬਣਾਇਆ ਸੀ ਗੁਰੂ ਸਾਹਿਬ ਨੇ ਤੇ ਅਸੀਂ ਕੀ ਬਣ ਗਏ| ਅੱਜ ਬਹੁਤ ਸਾਰੇ ਸਿੱਖ ਹਨ ਜੋ ਗੁਰਦਵਾਰੇ ਵੀ ਜਾਂਦੇ ਨੇ, ਲੰਗਰ ਵੀ ਲਾਉਂਦੇ ਨੇ, ਅਖੰਡ ਪਾਠ ਵੀ ਕਰਵਾਉਂਦੇ ਨੇ, ਅਤੇ ਬਾਣੀ ਵੀ ਪੱੜਦੇ ਨੇ | ਪਰ ਕਿੰਨੇ ਕੁ ਹਨ ਜਿਹਨਾ ਨੇ ਬਾਣੀ ਨੂ ਪੱੜ ਕੇ ਵਿਚਾਰਨ ਦੀ ਵੀ ਕੋਸ਼ਿਸ਼ ਕੀਤੀ| ਜੇ ਬਾਣੀ ਪੱੜੀ ਵੀ ਸੁਣੀ ਵੀ ਪਰ ਆਪਣੇ ਅੰਦਰ ਨੂੰ ਨਾ ਬਦਲਿਆ ਤਾਂ ਕੀ ਫਾਇਦਾ ਹੋਇਆ ਇਸ ਤਰਾਂ ਕਰਨ ਦਾ ? ਬਾਣੀ ਤਾਂ ਇੱਕ ਜੀਵਨ ਜਾਚ ਸੀ ਨਾ ਕੇ ਕੋਈ ਮੰਤਰ|

ਗੁਰੂ ਨਾਨਕ ਸਾਹਿਬ ਜੀ ਦਾ ਸਿਰੀ ਰਾਗ ਵਿੱਚ ਇੱਕ ਸ਼ਬਦ ਹੈ ਜੋ ਸਾਡੀ ਹਾਲਤ ਬਹੁਤ ਚੰਗੀ ਤਰਾਂ ਬਿਆਨ ਕਰਦਾ ਹੈ:-

ਸਿਰੀਰਾਗੁ ਮਹਲਾ ੧ ਘਰੁ ੪ ॥ ਏਕੁ ਸੁਆਨੁ ਦੁਇ ਸੁਆਨੀ ਨਾਲਿ ॥ ਭਲਕੇ ਭਉਕਹਿ ਸਦਾ ਬਇਆਲਿ ॥ ਕੂੜੁ ਛੁਰਾ ਮੁਠਾ ਮੁਰਦਾਰੁ ॥ ਧਾਣਕ ਰੂਪਿ ਰਹਾ ਕਰਤਾਰ ॥੧॥ ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥ ਹਉ ਬਿਗੜੈ ਰੂਪਿ ਰਹਾ ਬਿਕਰਾਲ ॥ ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥ ਮੈ ਏਹਾ ਆਸ ਏਹੋ ਆਧਾਰੁ ॥੧॥ ਰਹਾਉ ॥ ਮੁਖਿ ਨਿੰਦਾ ਆਖਾ ਦਿਨੁ ਰਾਤਿ ॥ ਪਰ ਘਰੁ ਜੋਹੀ ਨੀਚ ਸਨਾਤਿ ॥ ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥ ਧਾਣਕ ਰੂਪਿ ਰਹਾ ਕਰਤਾਰ ॥੨॥ ਫਾਹੀ ਸੁਰਤਿ ਮਲੂਕੀ ਵੇਸੁ ॥ ਹਉ ਠਗਵਾੜਾ ਠਗੀ ਦੇਸੁ ॥ ਖਰਾ ਸਿਆਣਾ ਬਹੁਤਾ ਭਾਰੁ ॥ ਧਾਣਕ ਰੂਪਿ ਰਹਾ ਕਰਤਾਰ ॥੩॥ ਮੈ ਕੀਤਾ ਨ ਜਾਤਾ ਹਰਾਮਖੋਰੁ ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥ ਨਾਨਕੁ ਨੀਚੁ ਕਹੈ ਬੀਚਾਰੁ ॥ ਧਾਣਕ ਰੂਪਿ ਰਹਾ ਕਰਤਾਰ ॥੪॥੨੯॥ {ਪੰਨਾ 24}

ਅਰਥ:- ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਰਹਿੰਦਾ ਹਾਂ, ਮੇਰੇ ਨਾਲ ਇਕ ਕੁੱਤਾ (ਲੋਭ) ਹੈ, ਦੋ ਕੁੱਤੀਆਂ (ਆਸਾ, ਤ੍ਰਿਸ਼ਨਾ) ਹਨ, (ਮੇਰੇ ਹੱਥ ਵਿਚ) ਝੂਠ ਛੁਰਾ ਹੈ, ਮੈਂ ਮਾਇਆ ਵਿਚ ਠੱਗਿਆ ਜਾ ਰਿਹਾ ਹਾਂ (ਤੇ ਪਰਾਇਆ ਹੱਕ) ਮੁਰਦਾਰ (ਖਾਂਦਾ ਹਾਂ) ।1। ਹੇ ਪਤਿ-ਪ੍ਰਭੂ! ਨਾਹ ਮੈਂ ਤੇਰੀ ਨਸੀਹਤ ਤੇ ਤੁਰਦਾ ਹਾਂ, ਨਾਹ ਮੇਰੀ ਕਰਣੀ ਚੰਗੀ ਹੈ, ਮੈਂ ਸਦਾ ਡਰਾਉਣੇ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ । ਮੈਨੂੰ ਹੁਣ ਸਿਰਫ਼ ਇਹੀ ਆਸ ਹੈ ਇਹੋ ਆਸਰਾ ਹੈ ਕਿ ਤੇਰਾ ਜੇਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਂਦਾ ਹੈ (ਉਹ ਮੈਨੂੰ ਭੀ ਪਾਰ ਲੰਘਾ ਲਏਗਾ) ।1।ਰਹਾਉ। ਮੈਂ ਦਿਨੇ ਰਾਤ ਮੂੰਹੋਂ (ਦੂਜਿਆਂ ਦੀ) ਨਿੰਦਾ ਕਰਦਾ ਰਹਿੰਦਾ ਹਾਂ, ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ ਘਰ ਤੱਕਦਾ ਹਾਂ । ਮੇਰੇ ਸਰੀਰ ਵਿਚ ਕਾਮ ਤੇ ਕ੍ਰੋਧ ਚੰਡਾਲ ਵੱਸ ਰਹੇ ਹਨ, ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਤੁਰਿਆ ਫਿਰਦਾ ਹਾਂ ।2। ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਵਿਚ ਫਸਾਵਾਂ, ਪਰ ਮੈਂ ਫ਼ਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ, ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ ਨੂੰ ਠੱਗ ਰਿਹਾ ਹਾਂ । (ਜਿਉਂ ਜਿਉਂ) ਮੈ ਬਹੁਤਾ ਸਿਆਣਾ ਬਣਦਾ ਹਾਂ ਪਾਪਾਂ ਦਾ ਹੋਰ ਹੋਰ ਭਾਰ (ਆਪਣੇ ਸਿਰ ਉੱਤੇ ਚੁੱਕਦਾ ਜਾਂਦਾ ਹਾਂ) । ਹੇ ਕਰਤਾਰ! ਮੈਂ ਸਾਂਹਸੀਆਂ ਵਾਲਾ ਰੂਪ ਧਾਰੀ ਬੈਠਾ ਹਾਂ ।3। ਹੇ ਕਰਤਾਰ! ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਂਦਾ ਹਾਂ । ਮੈਂ ਵਿਕਾਰੀ ਹਾਂ, ਮੈਂ (ਤੇਰਾ) ਚੋਰ ਹਾਂ, ਤੇਰੇ ਸਾਹਮਣੇ ਮੈਂ ਕਿਸ ਮੂੰਹ ਹਾਜ਼ਰ ਹੋਵਾਂਗਾ? ਮੰਦ-ਕਰਮੀ ਨਾਨਕ ਇਹੀ ਗੱਲ ਆਖਦਾ ਹੈ-ਹੇ ਕਰਤਾਰ! ਮੈਂ ਤਾਂ ਸਾਂਹਸੀ-ਰੂਪ ਵਿਚ ਜੀਵਨ ਬਤੀਤ ਕਰ ਰਿਹਾ ਹਾਂ ।4।29।

ਆਓ ਆਪੇ ਬਾਣੀ ਪੜਨੀ ਅਤੇ ਵਿਚਾਰਨੀ ਸ਼ੁਰੂ ਕਰ ਦੇਈਏ ਤਾਂ ਕੇ ਜੋ ਖਜਾਨਾ ਗੁਰੂ ਸਾਹਿਬ ਨੇ ਸਿੱਖ ਨੂੰ ਦਿੱਤਾ ਹੈ ਉਸ ਦਾ ਲਾਭ ਉਠਾਇਆ ਜਾ ਸਕੇ| ਆਪਣੇ ਘਰਾਂ ਵਿੱਚ ਪ੍ਰੋ ਸਾਹਿਬ ਸਿੰਘ ਜੀ ਦਾ ਦਰਪਨ ਰਖੋ ਅਤੇ ਹਰ ਰੋਜ ਪੱੜਨਾ ਸ਼ੁਰੂ ਕਰੋ ਜਿੰਦਗੀ ਬਦਲ ਜਾਵੇਗੀ|

........ਭੁੱਲ ਚੁੱਕ ਦੀ ਖਿਮਾ {ਵਰਿੰਦਰ ਸਿੰਘ (ਗੋਲਡੀ)}


(30/01/13)
ਗੁਰਮਤਿ ਵਿਚਾਰ ਸਭਾ-ਜੰਮੂ

‘ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ’

‘ਸਿੱਖ ਰਹਿਤ ਮਰਿਆਦਾ ਚੇਤਨਾ ਉਪਰਾਲਾ’

ਅਸੀਂ ਪੰਥ ਪਰਵਾਣਿਤ ‘ਸਿੱਖ ਰਹਿਤ ਮਰਿਆਦਾ’ ਪ੍ਰਤੀ ਸਮਰਪਤ ਹਾਂ!

ਸੰਸਥਾਵਾਂ/ਗੁਰਦੁਆਰਾ ਪ੍ਰਬੰਧਕ ਕਮੇਟੀਆਂ

ਸਿੱਖ ਮਿਸ਼ਨਰੀ ਕਾਲਜ (ਰਜਿ.) ਲੁਧਿਆਨਾ।

ਗੁਰਮਤਿ ਗਿਆਨ ਮਿਸ਼ਨਰੀ ਕਾਲਜ, (ਰਜਿ.) ਲੁਧਿਆਨਾ।

ਸਾਹਿਬਜ਼ਾਦਾ ਜੂਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ (ਰਜਿ.), ਚੌਤਾ ਕਲਾ, ਰੋਪੜ।

ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ

ਸਿੱਖ ਮਿਸ਼ਨਰੀ ਕਾਲਜ, (ਰਜਿ.) ਲੁਧਿਆਨਾ, ਜੰਮੂ-ਕਸ਼ਮੀਰ ਸਰਕਲ।

ਇੰਟਰਨੈਸ਼ਨਲ ‘ਸ਼ਬਦ ਗੁਰੂ’ ਕੀਰਤਨ ਕੋਂਸਲ ਜੰਮੂ-ਕਸ਼ਮੀਰ।

ਸ਼੍ਰੋਮਣੀ ਗੁਰਮਤ ਗ੍ਰੰਥੀ-ਰਾਗੀ ਸਭਾ (ਰਜਿ.) ਜੰਮੂ।

ਸਿੱਖਿਜ਼ਮ ਰਿਸਰਚ ਫ਼ਾਉਂਡੇਸ਼ਨ, ਜੰਮੂ-ਕਸ਼ਮੀਰ।

ਸਿੰਖ ਨੌਜਵਾਨ ਸਭਾ, ਮੜ ਬਲਾਕ ਗੋਲ ਜੰਮੂ।

ਕਮੇਟੀ, ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ, ਗੁਰੂ ਨਾਨਕ ਨਗਰ ਜੰਮੂ।

ਕਮੇਟੀ, ਗੁਰਦੁਆਰਾ ਸ਼੍ਰੀ ਕਲਗੀਧਰ ਰਿਹਾੜੀ, ਜੰਮੂ

ਕਮੇਟੀ, ਗੁਰਦੁਆਰਾ ਬਾਬਾ ਫ਼ਤਿਹ ਸਿੰਘ ਜੀ ਸੰਜੇ ਨਗਰ, ਜੰਮੂ।

ਕਮੇਟੀ, ਗੁਰਦੁਆਰਾ ਕਮੇਟੀ ਭਾਲਾ ਪ੍ਰੀਤਮ, ਤ੍ਰਿਕੂਟਾ ਨਗਰ, ਜੰਮੂ।

ਕਮੇਟੀ, ਗੁਰਦੁਆਰਾ ਸ਼੍ਰੀ ਸਿੰਘ ਸਭਾ, ਬਖ਼ਸ਼ੀ ਨਗਰ ਜੰਮੂ।

ਕਮੇਟੀ, ਗੁਰਦੁਆਰਾ ਸ਼੍ਰੀ ਸਿੰਘ ਸਭਾ, ਗੋਬਿੰਦ ਨਗਰ ਮੁੰਸ਼ੀ ਚੱਕ ਗੋਲ ਜੰਮੂ।

ਕਮੇਟੀ, ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ, ਅੱਪਰ ਕੇਂਪ ਗੋਲ ਜੰਮੂ।

ਕਮੇਟੀ, ਗੁਰਦੁਆਰਾ ਸ਼੍ਰੀ ਸਿੰਘ ਸਭਾ, ਜੱਥੇਦਾਰ ਕਪੂਰ ਸਿੰਘ ਨਗਰ ਕੇਂਪ ਗੋਲ ਜੰਮੂ।

ਕਮੇਟੀ, ਗੁਰਦੁਆਰਾ ਸਿੰਘ ਸਭਾ, ਬਾਗ ਬਿਆਂ ਕੇਂਪ ਗੋਲ ਜੰਮੂ।

ਕਮੇਟੀ, ਗੁਰਦੁਆਰਾ ਟਾਹਲੀ ਸਾਹਿਬ, ਤਲਾਬ ਤਿੱਲੋ, ਜੰਮੂ।

ਕਮੇਟੀ, ਗੁਰਦੁਆਰਾ ਸ਼੍ਰੀ ਸੱਚਖੰਡ, ਜੱਥੇਦਾਰ ਕਪੂਰ ਸਿੰਘ ਨਗਰ, ਕੇਂਪ ਗੋਲ ਜੰਮੂ।

ਗੁਰਦੁਆਰਾ ਸਿੰਘ ਸਭਾ, ਕਰਨਲ ਕਾਲੋਨੀ ਬੋੜੀ ਤਲਾਬ ਤਿੱਲੋ, ਜੰਮੂ।

ਕਮੇਟੀ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਸ਼੍ਰੀ ਗੁਰੁ ਤੇਗ ਬਹਾਦਰ ਨਗਰ, ਬਾਈ ਪਾਸ ਜੰਮੂ।

ਕਮੇਟੀ, ਗੁਰਦੁਆਰਾ ਸਾਹਿਬ ਸੈਕਟਰ ਨੂੰ 14, ਗੁਰੂ ਨਾਨਕ ਨਗਰ ਜੰਮੂ।

ਕਮੇਟੀ, ਗੁਰਦੁਆਰਾ ਡੇਰਾ ਸੰਤ ਪੁਰਾ ਡੰਨਾ, ਗੁਰੂ ਨਾਨਕ ਨਗਰ ਜੰਮੂ।

ਕਮੇਟੀ, ਗੁਰਦੁਆਰਾ ਸ਼੍ਰੀ ਗੁਰੂ ਅੰਗਦ ਦੇਵ ਜੀ, ਪਰੀਤ ਨਗਰ ਜੰਮੂ।

ਕਮੇਟੀ, ਗੁਰਦੁਆਰਾ ਸੰਤੋਖ ਵਿਹਾਰ, ਕੁੰਜਵਾਨੀ ਜੰਮੂ।

ਕਮੇਟੀ, ਗੁਰਦੁਆਰਾ ਸਿੰਘ ਸਭਾ, ਡੀਗਿਆਨਾ ਜੰਮੂ।

ਕਮੇਟੀ, ਗੁਰਦੁਆਰਾ ਸ਼੍ਰੀ ਸਿੰਘ ਸਭਾ, ਸਰਵਾਲ ਜੰਮੂ।

ਕਮੇਟੀ, ਗੁਰਦੁਆਰਾ ਗੁਰੂ ਸਿੰਘ ਸਭਾ, ਦੜਪ, ਆਰ ਐਸ. ਪੁਰਾ ਜੰਮੂ।

ਕਮੇਟੀ, ਗੁਰਦੁਆਰਾ ਸ਼੍ਰੀ ਕਲਗੀਧਰ ਮੁਰਾਲਿਆ, ਆਰ. ਐਸ. ਪੁਰਾ ਜੰਮੂ।

ਕਮੇਟੀ, ਗੁਰਦੁਆਰਾ ਸ਼੍ਰੀ ਸਿੰਘ ਸਭਾ, ਸਿੰਘ ਪੁਰਾ ਜੰਮੂ।

ਕਮੇਟੀ, ਗੁਰਦੁਆਰਾ ਸਿੰਘ ਸਭਾ, ਹਰਗੋਬਿੰਦ ਪੁਰਾ, ਡਿਗਿਆਨਾ ਜੰਮੂ।

ਕਮੇਟੀ, ਗੁਰਦੁਆਰਾ ਸਿੰਘ ਸਭਾ, ਚੱਠਾ ਗੁਜਰਾਂ, ਜੰਮੂ

ਕਮੇਟੀ, ਗੁਰਦੁਆਰਾ ਸਿੰਘ ਸਭਾ, ਅਕਾਲੀ ਕੌਰ ਸਿੰਘ ਨਗਰ, ਜੰਮੂ।

ਕਮੇਟੀ, ਗੁਰਦੁਆਰਾ ਸਿੰਘ ਸਭਾ, ਨਰਵਾਲ ਪਿਆਂ ਸਤਵਾਰੀ, ਜੰਮੂ ਕੇਂਟ।

ਚਲਦਾ……

ਸੰਯੋਜਕ

ਗੁਰਮਤਿ ਵਿਚਾਰ ਸਭਾ-ਜੰਮੂ

ਸੰਪਰਕ:- 094191-88818, 09419630499


(30/01/13)
ਸਤਿਨਾਮ ਸਿੰਘ ਮੌਂਟਰੀਆਲ

ਜਿਤ ਗਿਆ ਜੀ ਜਿਤ ਗਿਆ,
1970 ਤੋਂ ਲੈਕੇ ਅੱਜ ਤੱਕ ਪੰਜਾਬੀਆਂ ਦੀਆਂ ਲਾਸ਼ਾਂ ਤੇ, ਕੁਰਸੀ ਡਾਹਣ ਵਾਲਾ , ਜਿਤ ਗਿਆ
ਅਨੰਦਪੁਰ ਸਾਹਿਬ ਦਾ ਆਪ ਹੀ ਮਤਾ ਲਿਆ ਕੇ, ਸਿਖਾਂ ਨੂੰ ਭੜਕਾਉਣ ਵਾਲਾ, ਜਿਤ ਗਿਆ
ਗੁਰੂ ਨਿੰਦਕਾਂ ਦਾ ਸ਼ਾਤਮਈ ਰੋਸ ਕਰਨ ਵਾਲੇ ਸਿੰਘਾ ਨੂੰ, ਸ਼ਹੀਦ ਕਰਵਾਣ ਵਾਲਾ , ਜਿਤ ਗਿਆ
ਆਪ ਹੀ ਸੈਂਟਰ ਨੂੰ ਚਿਠੀਆਂ ਲਿਖ ਲਿਖ ਕੇ, ਅਕਾਲ ਤਖਤ ਢੁਹਾਣ ਵਾਲਾ, ਜਿਤ ਗਿਆ
ਅਨੰਦਪੁਰ ਦੇ ਮਤੇ ਲਈ ਆਪ ਹੀ ਮੋਰਚੇ ਲਾਕੇ, ਆਪ ਹੀ ਫਿਰ ਭੁਲਾਣ ਵਾਲਾ, ਜਿਤ ਗਿਆ
ਸਿਖਾਂ ਦੇ ਕਾਤਲ ਪੂਹਲੇ ਦੇ ਬਾਪ ਦਾ ਅਫਸੋਸ ਪੂਹਲੇ ਕੋਲ ਜਾਕੇ, ਜਿਤਾਣ ਵਾਲਾ, ਜਿਤ ਗਿਆ
ਭੁਲਰ ਨੂੰ ਫਾਂਸੀ ਦੇ ਤਖਤੇ ਤੱਕ ਪੁਹਚਾਂਣ ਵਾਲੇ ਸੈਣੀਂ ਨੂੰ, ਡੀ ਜੀ ਪੀ ਬਣਾਉਂਣ ਵਾਲਾ, ਜਿਤ ਗਿਆ
ਮੁਕਦੀ ਗੱਲ ਸਿਖੀ ਦਾ, ਨਾਮੋਂ ਨਿਸ਼ਾਂਨ ਮਿਟਾਣ ਵਾਲਾ, ਜਿਤ ਗਿਆ,
ਵਧਾਈਆਂ ਜੀ ਵਧਾਈਆਂ,
ਹੁਣ ਕੀ ਹੋਵੇਗਾ???????

ਭਾਈ ਪਿੰਦਰਪਾਲ ਸੰਗਤਾਂ ਨੂੰ, ਕਥਾ ਸੁਣਾਉਂਣਗੇ,
ਠਾਕਰ ਸਿੰਘ 20-20 ਫੁਟੇ, ਸ਼ਹੀਦ ਦਿਖਉਂਣਗੇ
ਹਰੀਏ ਦੇ ਸ਼ਹੀਦ ਸੁਰੰਗਾਂ ਵਿਚੋ, ਖਾਲਿਸਤਾਨ ਬਣਾਉਂਣਗੇ
ਚਿਮਟਾ ਕਲਚੱਰ ਆਪਣਾਂ, ਚਿਮਟਾ ਖੜਕਾਉਂਣਗੇ
ਹਿੰਦੂ ਮਿਤਰ ਅਤੇ ਮੁਸਲਮਾਨ, ਦੁਸ਼ਮਣ ਜਿਤਾਉਂਣਗੇ
ਸ਼ਿਵਜੀ ਪਾਰਵਤੀ ਬ੍ਰਹੰਮਾਂ ਦੀ, ਜੈ ਜੈ ਕਾਰ ਬਲਾਉਂਣਗੇ
ਜੋ ਸਿਖਾਂ ਨੇ ਲਾਹਿਆ, ਸਿਖਾ ਦੇ ਗ੍ਹਲ ਉਹੀ ਪਾਣਉਂਣਗੇ
ਗੁਰੂ ਦੀ ਗੱਲ ਇਕ ਪ੍ਰਸੈਂਟ, 99% ਝੂਠ ਹੀ ਸੁਣਾਉਂਣਗੇ
ਮੁਕਦੀ ਗੱਲ ਗੁਰੂ ਦੇ ਸਿਧਾਂਤ, ਮਿਟੀ ਵਿਚ ਮਿਲਾਉਂਣਗੇ
ਜਿਤ ਗਿਆ ਜੀ ਜਿਤ ਗਿਆ, ਨਿਕਰ ਵਾਲਾ ਜਿਤ ਗਿਆ,
ਵਧਾਈਆਂ ਜੀ ਵਧਾਈਆਂ,
ਸਤਿਨਾਮ ਸਿੰਘ ਮੌਂਟਰੀਆਲ 514-219-2525


(30/01/13)
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

ਕੁੰਭ ਦਾ ਮੇਲਾ
ਵਿਪਰਾਂ ਦੀ ਜਿਹੜੀ ਰੀਤੋਂ ਗੁਰਾਂ ਸਾਨੂੰ ਹੋੜਿਆ ਸੀ,
ਹਰ ਉਸ ਰੀਤ ਨਾਲ ਯਾਰੀਆਂ ਨਿਭਾਵੇਂਗੇ।
ਗੁਰੂ ਉਪਦੇਸ਼ਾਂ ਨਾਲ ਜਿੰਦਗੀ ਜਿਓਣ ਨਾਲੋਂ,
ਕਰਮ-ਕਾਂਢਾਂ ਦੇ ਨਾਲ ਜੀਵਨ ਬਿਤਾਵੇਂਗੇ।
ਸ਼ਬਦ ਵਿਚਾਰ ਜਿਹੜਾ ਤੀਰਥ ਗੁਰਾਂ ਨੇ ਕਿਹਾ,
ਗਿਆਨ ਵਾਲੀ ਹਰ ਗੱਲ ਜੱਗ ਤੋਂ ਛੁਪਾਵੇਂਗੇ।
ਗੁਰੂ ਕਹਿੰਦਾ ਸਾਧ ਬਿਨਾਂ ਨ੍ਹਾਤਿਆਂ ਹੀ ਸਾਧ ਹੁੰਦੇ,
ਚੋਰ ਮਲ਼-ਮਲ਼ ਨ੍ਹਾਕੇ ਚੋਰ ਹੀ ਸਦਾਵੇਂਗੇ।
ਤੀਰਥਾਂ ਤੇ ਨ੍ਹਾ ਨ੍ਹਾ ਕੇ ਪਾਪ ਲਾਹੁਣ ਆਉਂਦੇ ਜਿਹੜੇ,
ਭਰਮਾਂ ਦੀ ਮੈਲ਼ ਸਗੋਂ ਹੋਰ ਉਹ ਚੜ੍ਹਾਵੇਂਗੇ।
ਅੰਦਰੋਂ ਜੋ ਵਿਸ਼ਿਆਂ ਵਿਕਾਰਾਂ ਨਾਲ ਭਰੀ ਹੋਈ ਏ,
ਬਾਹਰੋਂ ਬਾਹਰੋਂ ਤੂੰਬੜੀ ਨੂੰ ਧੋ ਕੇ ਦਿਖਾਂਵੇਂਗੇ।
ਬਾਣੀ ਦੇ ਸਰੋਵਰ 'ਚ ਚੁੱਭੀ ਜਿਹੜੇ ਲਾਂਵਦੇ ਨਾ,
ਕੁੰਭ ਵਾਲੇ ਮੇਲੇ ਆਜੋ ਮਲ਼-ਮਲ਼ ਨ੍ਹਾਵੇਂਗੇ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)


(30/01/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਗੀਤ ਬਹਾਰਾਂ ਦੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮੈਨੂੰ ਮੁੜ ਮੁੜ ਛੇੜਣ ਕਿਉਂ ਇਹ ਫੁਲ ਕਚਨਾਰਾਂ ਦੇ।
ਮੇਰੇ ਮੂੰਹ ਵਿੱਚ ਪਾਉਂਦੇ ਖਿੜ ਖਿੜ ਗੀਤ ਬਹਾਰਾਂ ਦੇ।
ਸੱਜਣ ਨੂੰ ਮਿਲਣੇ ਦੀ ਲੋਚਾ ਲੈਕੇ ਆਇਆ ਸੀ।
ਤਕਕੇ ਪਾਰਕ ਸੁਹਣਾ ਡੇਰਾ ਘਾਹ ਤੇ ਲਾਇਆ ਸੀ।
ਨੇੜੇ ਹੀ ਪਰ ਸੁਣੇ ਭੌਰ ਤੋਂ ਗੀਤ ਪਿਆਰਾਂ ਦੇ।
ਮੈਨੂੰ ਮੁੜ ਮੁੜ ਛੇੜਣ ਕਿਉਂ ਇਹ ਫੁਲ ਕਚਨਾਰਾਂ ਦੇ।
ਗੇਂਦਾ ਕਿਤੇ ਗੁਲਾਬ, ਜੈਸਮਿਨ ਤਕ ਚੁੰਧਿਆਇਆ ਮੈਂ।
ਤੜਕੇ ਤੜਕੇ ਕਿਹੜੇ ਸੁਰਗ `ਚ ਰੱਬ ਬਿਠਾਇਆ ਮੈਂ।
ਤਕਦਾ ਰਹਿ ਗਿਆ ਮੱਖਣ ਵਰਗੇ ਪਾਣੀ ਧਾਰਾਂ ਦੇ।
ਮੈਨੂੰ ਮੁੜ ਮੁੜ ਛੇੜਣ ਕਿਉਂ ਇਹ ਫੁਲ ਕਚਨਾਰਾਂ ਦੇ।
ਕਲੀਆਂ ਦੀ ਖੁਸ਼ਬੋ ਦੇ ਹੜ੍ਹ ਵਿੱਚ ਚਿਤ ਨਸ਼ਿਆਇਆ ਏ।
ਤਿੱਤਲੀਆਂ ਦੇ ਰੰਗਾਂ ਵਖਰਾ ਜੀਅ ਭਰਮਾਇਆ ਏ।
ਕੁਦਰਤ ਦੀ ਇਸ ਰਹਿਮਤ ਰਾਹੀਂ ਦੀਦ ਨੇ ਯਾਰਾਂ ਦੇ।
ਮੈਨੂੰ ਮੁੜ ਮੁੜ ਛੇੜਣ ਕਿਉਂ ਇਹ ਫੁਲ ਕਚਨਾਰਾਂ ਦੇ।


(29/01/13)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਮੁੱਖ ਵਿਸ਼ੇ ਦੀ ਗੱਲ ਕੀਤੀ ਜਾਵੇ। ਕੀ ਕਿਸੇ ਸੱਜਣ ਕੋਲ ਇਸ ਗੱਲ ਦਾ ਜਵਾਬ ਹੈ ਕਿ:-
“ਮੇਰਾ ਕਹਿਣਾ ਇਹ ਹੈ ਕਿ ਇਹ ਫਰਕ ਉਤਾਰੇ ਦੇ ਵਕਤ ਨਹੀਂ ਪਿਆ ਹੋ ਸਕਦਾ। ਕਿਉਂਕਿ ਜੇ ਉਤਾਰੇ ਦੇ ਵਕਤ ਗਲਤੀ ਹੋਈ ਹੁੰਦੀ ਤਾਂ ਇੱਕ ਜਾਂ ਦੋ ਥਾਵਾਂ ਤੇ ਹੋ ਸਕਦੀ ਸੀ। ਪਰ ਇੱਥੇ ਗੁਰੂ ਅਰਜਨ ਸਾਹਿਬ ਜੀ ਦੇ ਸਾਰੇ ਸ਼ਬਦਾਂ ਵਾਲਾ ਛੋਟਾ ਜੋੜ ਅਖੀਰਲੇ ‘172’ ਸ਼ਬਦਾਂ ਤੱਕ ਠੀਕ ਚਲਿਆ ਆ ਰਿਹਾ ਹੈ ਲੇਕਿਨ ਵਡੇ ਜੋੜ ਵਿੱਚ ਜੋ ਕਿ 105 ਸ਼ਬਦਾਂ ਤੱਕ ਅੰਕਿਤ ਹੈ, ਵਿੱਚ ਇੱਕ ਅੰਕ ਦਾ ਫਰਕ ਚਲਿਆ ਆ ਰਿਹਾ ਹੈ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਤਾਰਾ ਕਰਨ ਵਾਲੇ ਕਾਤਿਬ ਨੇ ਛੋਟੇ ਜੋੜ ਵਾਲੇ ਅੰਕਾਂ ਦਾ ਬਿਲਕੁਲ ਸਹੀ ਉਤਾਰਾ ਕਰ ਦਿੱਤਾ ਅਤੇ ਵੱਡਾ ਜੋੜ ਲਿਖਣ ਵੇਲੇ ਸ਼ੁਰੂ ਤੋਂ 105 ਸ਼ਬਦਾਂ ਤੱਕ ਸਾਰੇ ਦੇ ਸਾਰੇ ਅੰਕਾਂ ਦਾ ਗਲਤ ਉਤਾਰਾ ਕਰ ਦਿੱਤਾ। ਨੋਟ ਕਰਨ ਵਾਲੀ ਗੱਲ ਹੈ ਕਿ 105 ਸ਼ਬਦਾਂ ਤੱਕ ਫਰਕ ਤਰਤੀਬ ਵਿੱਚ ਇੱਕ ਅੰਕ ਦਾ ਹੀ ਚਲਿਆ ਆ ਰਿਹਾ ਹੈ, ਜੋ ਕਿ ਕਿਸੇ ਵੀ ਹਾਲਤ ਵਿੱਚ ਉਤਾਰੇ ਦੀ ਗਲਤੀ ਨਹੀਂ ਹੋ ਸਕਦੀ। ਅਤੇ ਉਤਾਰੇ ਦੀ ਗਲਤੀ ਇੱਕ ਵੱਰੀਂ ਹੋ ਸਕਦੀ ਹੈ, 105 ਵਾਰੀਂ ਨਹੀਂ”।
ਮੁੱਖ ਵਿਚਾਰ ਚੱਲ ਰਹੀ ਹੈ ਕਿ 105 ਸ਼ਬਦਾਂ ਦੇ ਨੰਬਰਾਂ ਦਾ ਜੋ ਫਰਕ ਅੰਕਿਤ ਹੈ-

1- ਕੀ ਉਹ ਉਤਾਰੇ ਦੇ ਵਕਤ ਹੋਈ ਗਲਤੀ ਹੈ? ਜੇ ਉਤਾਰੇ ਦੇ ਵਕਤ ਹੋਈ ਗਲਤੀ ਹੈ ਤਾਂ ਮੇਰੇ ਵੱਲੋਂ ਦਿੱਤੇ ਗਏ ਵਿਚਾਰਾਂ ਬਾਰੇ ਜਵਾਬ ਦਿੱਤਾ ਜਾਵੇ।
2- ਜੇ ਉਤਾਰੇ ਦੇ ਵਕਤ ਗਲਤੀ ਨਹੀਂ ਹੋਈ ਤਾਂ ਇਸ ਗੱਲ ਨੂੰ ਸਵਿਕਾਰ ਕੀਤਾ ਜਾਵੇ।

ਜਸਬੀਰ ਸਿੰਘ (ਕੈਲਗਰੀ)
(ਸੰਪਾਦਕੀ ਟਿੱਪਣੀ:- ਜਸਬੀਰ ਸਿੰਘ ਕੈਲਗਰੀ ਜੀ ਇਹ ਤਾਂ ਤੁਸੀਂ ਵੀ ਅਤੇ ਹੋਰ ਵੀ ਸਾਰੇ ਪਾਠਕ ਜਾਣਦੇ ਹੀ ਹਨ ਕਿ ਚਲਦੀ ਵਿਚਾਰ-ਚਰਚਾ ਵਿੱਚ ਮੈਂ ਥੋੜੇ ਕੀਤੇ ਕੋਈ ਦਖਲ ਅੰਦਾਜ਼ੀ ਨਹੀਂ ਕਰਦਾ। ਪਰ ਜਦੋਂ ਗੱਲ ਮੇਰੇ ਨਾਲ ਸੰਬੰਧਿਤ ਹੋਵੇ ਅਤੇ ਜਾਂ ਫਿਰ ਦੂਸ਼ਣਬਾਜ਼ੀ ਜਾਂ ਦੁਹਰਾਓ ਹੋਣ ਲੱਗ ਪਵੇ ਤਾਂ ਫਿਰ ਮੈਨੂੰ ਕੋਈ ਟਿੱਪਣੀ ਜਾਂ ਨੋਟ ਪਉਣਾ ਪੈਂਦਾ ਹੈ। ਤੁਹਾਡੀ ਇਸ ਚਿੱਠੀ ਵਿੱਚ ਵੀ ਪਿਛਲੀ ਚਿੱਠੀ ਦਾ ਦੁਹਰਾਓ ਹੀ ਹੈ। ਇੱਕ ਗੱਲ ਤਾਂ ਤੁਸੀਂ ਵੀ ਮੰਨ ਚੁੱਕੇ ਹੋ ਕਿ ਗਿਣਤੀ ਦੇ ਅੰਕਾਂ ਵਿੱਚ ਗਲਤੀ ਹੈ ਅਤੇ ਇਹ ਗਲਤੀ ਤੁਸੀਂ ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਤੋਂ ਰਹੀ ਹੋਈ ਕਹਿੰਦੇ ਹੋ। ਦੂਸਰੇ ਪਾਸੇ ਸਰਵਜੀਤ ਸਿੰਘ ਅਤੇ ਅਨੇਕਾਂ ਹੀ ਹੋਰ ਵਿਦਵਾਨਾਂ, ਸ਼੍ਰੋਮਣੀ ਕਮੇਟੀ ਸਮੇਤ ਡੇਰਿਆਂ ਵਾਲੇ ਇਹ ਮੰਨਦੇ ਹਨ ਕਿ ਬਹੁਤ ਸਾਰੀਆਂ ਗਲਤੀਆਂ ਉਤਾਰੇ ਵਾਲਿਆਂ ਨੇ ਕੀਤੀਆਂ ਹਨ। ਮੰਗਲਾ ਚਰਨ ਅਘੜੇ ਦੁਘੜੇ ਕਰਕੇ ਛਾਪਣੇ ਅਤੇ ਫਿਰ ਸਮਝ ਆਉਣ ਤੇ ਸ਼੍ਰੋਮਣੀ ਕਮੇਟੀ ਵਲੋਂ ਉਹਨਾ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਤੇ ਡੇਰਿਆਂ ਵਾਲੇ ਸਾਧਾਂ ਵਲੋਂ ਰੌਲਾ ਪਉਣਾ ਤੇ ਕਮੇਟੀ ਵਲੋਂ ਵੋਟਾਂ ਦੀ ਖਾਤਰ ਸਾਧਾਂ ਅੱਗੇ ਝੁਕਣਾ। ਇਹ ਸਾਰਾ ਕੁੱਝ ਇਤਿਹਾਸ ਬਣ ਚੁੱਕਾ ਹੈ। ਪ੍ਰੋ: ਸਾਹਿਬ ਸਿੰਘ, ਜਿਹਨਾ ਤੇ ਕਿ ਤੁਹਾਨੂੰ ਸਭ ਵਿਦਵਾਨਾਂ ਤੋਂ ਵੱਧ ਆਸਥਾ ਹੈ ਉਹ ਵੀ ਮੰਗਲਾ ਚਰਨ ਦੀ ਸਹੀ ਥਾਂ ਸਭ ਤੋਂ ਪਹਿਲਾਂ ਰਾਗਾਂ ਤੋਂ ਉਪਰ ਮੰਨਦੇ ਸਨ। ਜਸਬੀਰ ਸਿੰਘ ਜੀ ਜੇ ਕਰ ਤੁਹਾਨੂੰ ਇਹਨਾ ਗੱਲਾਂ ਸੰਬੰਧੀ ਇੱਥੇ ‘ਸਿੱਖ ਮਾਰਗ’ ਤੇ ਆਪਣੇ ਵਿਚਾਰ ਰੱਖਣ ਤੇ ਕੋਈ ਪਬੰਦੀ ਨਹੀਂ ਸੀ ਤਾਂ ਫਿਰ ਬਾਹਰ ਫੇਸ ਬੁੱਕ ਤੇ ਜਾ ਕੇ ਇਸ ਤਰ੍ਹਾਂ ਦੀਆਂ ਗੈਰ-ਜੁੰਮੇਵਾਰੀਆਂ ਗੱਲਾਂ ਲਿਖਣ ਦੀ ਕੀ ਲੋੜ ਪੈ ਗਈ ਸੀ? ਕੀ ਤੁਸੀਂ ਇਹ ਸਮਝਦੇ ਹੋ ਕਿ ਇਸ ਤਰ੍ਹਾਂ ਕਰਕੇ ਜੇ ਕਰ ਕੁੱਝ ਅੰਧਵਿਸ਼ਵਾਸ਼ੀਆਂ ਨੂੰ ਭੜਕਾ ਦਿੱਤਾ ਜਾਵੇ ਤਾਂ ‘ਸਿੱਖ ਮਾਰਗ’ ਡਰ ਕੇ ਚੁੱਪ ਕਰ ਜਾਵੇਗਾ? ਜੇ ਕਰ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਤਾਂ ਗਲਤੀ ਤੇ ਹੋ। ਕਿਤਨੇ ਹੋਰ ਵੀ ਤੁਹਾਡੇ ਵਾਂਗ ਹੀ ਇਸ ਤਰ੍ਹਾਂ ਪਹਿਲਾਂ ਕਈ ਵਾਰੀ ਕਰ ਚੁੱਕੇ ਹਨ। ਕੀ ਉਹਨਾ ਦੇ ਇਸ ਤਰ੍ਹਾਂ ਕਰਨ ਨਾਲ ਅਸੀਂ ਕੋਈ ਸਚਾਈ ਦੱਸਣੀ ਬੰਦ ਕਰ ਦਿੱਤੀ ਹੈ ਜਾਂ ਆਪਣੀ ਕੋਈ ਪਾਲਿਸੀ ਬਦਲ ਦਿੱਤੀ ਹੈ? ਫੇਸ ਬੁੱਕ ਤੇ ਮੈਂ ਕਿਸੇ ਵੀ ਗਰੁੱਪ ਦਾ ਮੈਂਬਰ ਨਹੀਂ ਹਾਂ ਅਤੇ ਨਾ ਹੀ ਮੈਨੂੰ ਕੋਈ ਬਹੁਤੀ ਜਾਣਕਾਰੀ ਹੈ ਕਿ ਉਥੇ ਕੀ ਕੁੱਝ ਹੁੰਦਾ ਹੈ। ਕਈ ਵਾਰੀ ਕੋਈ ਪਾਠਕ ਸਾਡੇ ਨਾਲ ਆਪ ਹੀ ਸਾਂਝੀ ਕਰ ਲੈਂਦਾ ਹੈ। ‘ਸਿੱਖ ਮਾਰਗ’ ਲਈ ਸਭ ਤੋਂ ਉਤਮ ਗੁਰਬਾਣੀ ਦਾ ਸੱਚ ਹੈ ਬਾਕੀ ਹੋਰ ਕਥਿਤ ਤਖਤਾਂ ਅਤੇ ਇਹਨਾ ਦੇ ਪੁਜਾਰੀਆਂ/ਸੇਵਾਦਾਰਾਂ ਦੀਆਂ ਗੱਲਾਂ ਬਾਅਦ ਵਿੱਚ ਆਉਂਦੀਆਂ ਹਨ। ਇਸੇ ਲਈ ਅਸੀਂ ਕਦੀ ਵੀ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਕਿ ਗੁਰਬਾਣੀ ਦੇ ਸੱਚ ਦੱਸਣ ਤੇ ਕੋਈ ਨਿਰਾਜ਼ ਨਾ ਹੋ ਜਾਵੇ। ਭਾਵੇਂ ਕਿ ਛਾਪੇਖਾਨੇ ਵਾਲੀ ਮੌਜੂਦਾ ਬੀੜ ਛਾਪਣ ਵੇਲੇ ਗੈਰ-ਜਿੰਮੇਵਾਰੀ ਵਾਲਾ ਰਵੱਈਆ ਅਪਣਾਇਆ ਗਿਆ ਸੀ ਪਰ ਫਿਰ ਵੀ ਅਸੀਂ ਮੰਨਦੇ ਹਾਂ ਕਿ ਇਹ ਬੀੜ ਕੁੱਝ ਤਰੁੱਟੀਆਂ ਦੇ ਬਾਵਜ਼ੂਦ ਸ਼ੁੱਧ ਹੈ। ਫਰਕ ਸਿਰਫ ਇਤਨਾ ਹੈ ਕਿ ਅਸੀਂ ਸਚਾਈ ਦੱਸ ਕਿ ਇਹ ਤਰੁੱਟੀਆਂ ਸਮੁੱਚੇ ਪੰਥ ਅਤੇ ਸ਼੍ਰੋਮਣੀ ਕਮੇਟੀ ਰਾਹੀਂ ਦੂਰ ਕਰਵਾਉਣਾ ਚਾਹੁੰਦੇ ਹਾਂ ਅਤੇ ਬਾਕੀ ਹੋਰ ਸਾਰੇ ਝੂਠ ਬੋਲ ਕੇ ਇਹਨਾ ਤਰੁੱਟੀਆਂ ਤੇ ਪੜਦਾ ਪਾ ਕੇ ਰੱਖਣਾ ਚਾਹੁੰਦੇ ਹਨ। ‘ਸਿੱਖ ਮਾਰਗ’ ਦੇ ਸਲਾਹਕਾਰ ਬੋਰਡ ਦੀ ਇਹ ਜਿੰਮੇਵਾਰੀ ਹੈ ਕਿ ਜੇ ਕਰ ਇੱਥੇ ਕੁੱਝ ਗੁਰਮਤਿ ਤੋਂ ਉਲਟ ਗਲਤ ਛਪਦਾ ਹੈ ਤਾਂ ਉਹ ਆਪਣੀ ਜਿੰਮੇਵਾਰੀ ਸਮਝ ਕੇ ਸਾਨੂੰ ਸਲਾਹ ਦੇਣ ਤਾਂ ਅਸੀਂ ਉਸ ਤੇ ਵਿਚਾਰ ਕਰ ਸਕਦੇ ਹਾਂ ਅਤੇ ਜੇ ਕਰ ਉਹਨਾ ਨੂੰ ਕੋਈ ਇਤਰਾਜ਼ ਨਜ਼ਰ ਨਹੀਂ ਆਉਂਦਾ ਤਾਂ ਫਿਰ ਹੋਰਨਾ ਨੂੰ ਵੀ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ)


(29/01/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਇਹ ਦੁੱਖ ਸੁਖ ਆਉਣਾ ਜਾਣਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਇਹ ਦੁੱਖ ਸੁਖ ਆਉਣਾ ਜਾਣਾ, ਹੁੰਦਾ ਹੈ ਉਸਦਾ ਭਾਣਾ।
ਜੋ ਮੰਨੇ ਉਸ ਦਾ ਭਾਣਾ, ਉਸ ਦੁਖ ਸੁੱਖ ਕੀ ਮਨ ਲਾਣਾ।
ਸਾਰਾ ਜੱਗ ਕਾਰੇ ਲਾਇਆ, ਉਸ ਦਾਤੇ ਹੁਕਮ ਚਲਾਇਆ,
ਜੋ ਚਾਹਿਆ ਸੋ ਕਰਵਾਇਆ, ਸਭ ਤੋਂ ਸਿੱਕਾ ਮੰਨਵਾਇਆ।
ਜੋ ਉਸ ਦੇ ਹੁਕਮ `ਚ ਚਲਦਾ, ਸਭ ਸੌਖਾ ਉਸ ਨੇ ਪਾਣਾ।
ਇਹ ਦੁੱਖ ਸੁਖ ਆਉਣਾ ਜਾਣਾ, ਹੁੰਦਾ ਹੈ ਉਸਦਾ ਭਾਣਾ।
ਜਿਸ ਕੀਤੀ ਹੁਕਮ ਅਦੂਲੀ, ਉਹ ਚਾਕੂ ਦੇ ਸਿਰ ਮੂਲੀ,
ਜਿਸ ਹਰ ਇੱਕ ਬਾਤ ਕਬੂਲੀ, ਜੀਵਨ ਉਸ ਲਈ ਮਸ਼ਗੂਲੀ।
ਜੋ ਵਗਦੇ ਰੁਖ ਵਿੱਚ ਚਲਦਾ, ਉਸ ਸੌਖੇ ਸਫਰ ਮੁਕਾਣਾ।
ਇਹ ਦੁੱਖ ਸੁਖ ਆਉਣਾ ਜਾਣਾ, ਹੁੰਦਾ ਹੈ ਉਸਦਾ ਭਾਣਾ।
ਜੋ ਬਹੁਤੀਆਂ ਇੱਛਾਂ ਲਾ ਲੇ, ਮਨ ਮੋਹ ਦੀਆ ਤੰਦਾਂ ਪਾਲੇ।
ਉਸ ਪੈਰ ਪੈਰ ਤੇ ਕੰਡੇ, ਉਹ ਹਾਰੇ ਦੁੱਖਾਂ ਫੰਡੇ।
ਜੋ ਰਹਿੰਦਾ ਸਦਾ ਅਟੰਕੀ, ਉਸ ਨੂੰ ਕੀ ਦੁੱਖ ਸਤਾਣਾ।
ਇਹ ਦੁੱਖ ਸੁਖ ਆਉਣਾ ਜਾਣਾ, ਹੁੰਦਾ ਹੈ ਉਸਦਾ ਭਾਣਾ।
ਜੋ ਉਸ ਸੰਗ ਜੁੜਿਆ ਰਹਿੰਦਾ, ਦੁਖ ਸੁਖ ਮਨ ਭਾਣਾ ਸਹਿੰਦਾ।
ਜੋ ਹੁਕਮ ਮਿਲੇ ਸੋ ਕਰਦਾ, ਮਾਇਆ ਦਾ ਸਾਗਰ ਤਰਦਾ।
ਉਸ ਫਿਕਰ ਕਿਸੇ ਕੀ ਖਾਣਾ, ਉਸ ਜਾਲ ਕਿਸੇ ਕੀ ਫਾਹਣਾ।
ਇਹ ਦੁੱਖ ਸੁਖ ਆਉਣਾ ਜਾਣਾ, ਹੁੰਦਾ ਹੈ ਉਸਦਾ ਭਾਣਾ।


(29/01/13)
ਮਨਦੀਪ ਸਿੰਘ ‘ਵਰਨਨ’

ਅੱਜ ਉਦਾਸ ਹੈ ਪ੍ਰਚਮ ...
ਬਾਬੇ ਨਾਨਕ ਦੀ ਵੰਗਾਰ ਤੇ ਬਾਬਰ ਲਈ ਅੰਗਿਆਰ
ਕਿਰਤੀ ਦੀ ਤਲਵਾਰ ਤੇ ਔਰਤ ਲਈ ਹਥਿਆਰ
ਭਾਰਤ ਦੀ ਸਰਜ਼ਮੀਨ ਤੇ ਜੋ ਹਿੱਕ ਤਾਣ ਖੜਾ ਸੀ
ਅੱਜ ਉਦਾਸ ਹੈ ਪ੍ਰਚਮ..
ਅਨੰਦਪੁਰ ਤੋਂ ਲਲਕਾਰ ਬਣ ਲਹਿਰਾਇਆ
ਪੰਜਾਬ ਦੀਆਂ ਲਹਿਰਾਂ ਵਿੱਚ ਸਮਾਇਆ
ਜ਼ਾਲਮ ਤੇ ਵੈਰੀ ਨਾਲ ਜੰਗਾਂ ਵਿੱਚ ਟਕਰਾਇਆ
ਅੱਜ ਉਦਾਸ ਹੈ ਪ੍ਰਚਮ..
ਸਰਹੰਦ ਤੇ ਕਿਰਤੀਆਂ ਦਾ ਰਾਜ ਕਰਾਉਣ ਵਾਲਾ
ਕਿਸਾਨ ਦੇ ਹੱਕ ਹਾਕਮ ਤੋਂ ਦਿਵਾਉਣ ਵਾਲਾ
ਮੁਲਕ ਦੀਆਂ ਧੀਆਂ ਦੀ ਪੱਤ ਬਚਾਉਣ ਵਾਲਾ
ਅੱਜ ਉਦਾਸ ਹੈ ਪ੍ਰਚਮ..
ਸ਼ਿਕਾਰ ਖੇਡਦਾ ਤੇ ਬਾਘ ਮਾਰਦਾ ਸੀ
ਦੁਖੀ ਦੀ ਅੱਗ ਹਿੱਕ ਲਾ ਠਾਰਦਾ ਸੀ
ਨਾ ਪਾਣੀ 'ਚ ਦੀਵੇ ਤਾਰਦਾ ਸੀ
ਅੱਜ ਉਦਾਸ ਹੈ ਪ੍ਰਚਮ..
ਪੰਜਾਬ ਚੋਂ ਲੰਘਦਾ ਲੁਟੇਰਾ ਕੰਬਦਾ ਸੀ
ਕਾਬਲ ਨੂੰ ਭੱਜਦਾ ਪਾਣੀ ਨਾ ਮੰਗਦਾ ਸੀ
ਸਹਿਮ ਦਿਲਾਂ ਵਿੱਚ ਕਿਸੇ ਭੁਜੰਗ ਦਾ ਸੀ
ਅੱਜ ਉਦਾਸ ਹੈ ਪ੍ਰਚਮ..
ਅਣਖ ਛੱਡ ਤੇ ਮੜੀ ਤੇ ਡਿੱਗ ਪਿਆ
ਕਿਸੇ ਬੂਬਨੇ ਦੇ ਅੱਗੇ ਲਿਟ ਗਿਆ
ਜਾਂ ਕਿਸੇ ਬੇਰੀ ਦੇ ਨਾਂ ਤੇ ਮਿਟ ਗਿਆ
ਅੱਜ ਉਦਾਸ ਹੈ ਪ੍ਰਚਮ..
ਇਹਦੇ ਸਾਹਮਣੇ ਗਰੀਬ ਲੁੱਟੀਦਾ ਹੈ
ਜ਼ਜਬਾਤ ਸ਼ਰਧਾ ਦੀ ਆੜ ਵਿੱਚ ਕੁੱਟੀਦਾ ਹੈ
ਦੁਪੱਟਾ ਧੀ ਦਾ ਡੇਰੇ ਵਿੱਚ ਝੁੱਰੀਟਦਾ ਹੈ
ਅੱਜ ਉਦਾਸ ਹੈ ਪ੍ਰਚਮ..
ਇਸ ਪ੍ਰਚਮ ਦਾ ਰੰਗ ਵੀ ਆਪਣਾ ਨਹੀਂ
ਭਗਵਾਂ ਏਸਦੇ ਵਾਰਸਾਂ ਨਾਪਣਾ ਨਹੀਂ
ਨਾਂ 'ਹਰ ਕੀ ਪੌੜੀ' ਦਾ ਬੇਗਾਨਾ ਜਾਪਣਾ ਨਹੀਂ
ਅੱਜ ਉਦਾਸ ਹੈ ਪ੍ਰਚਮ..
ਨਖੱਟੂ ਪੁਜਾਰੀ ਦਾ ਸ਼ਰਧਾ ਤੇ ਰਾਜ ਹੈ ਹੁਣ
ਲਹੂ ਲੂਹਾਣ ਤੇ ਸਹਿਕਦਾ ਸਮਾਜ ਹੈ ਹੁਣ
ਪੰਜ ਮੂਰਤੀਆਂ ਦਾ ਸਿੱਖ ਮੁਹਤਾਜ ਹੈ ਹੁਣ
ਅੱਜ ਉਦਾਸ ਹੈ ਪ੍ਰਚਮ..
ਬਾਬੇ ਨਾਨਕ ਦੀ ਵੰਗਾਰ ਦੇ ਸਾਹਵੇਂ ਵਿਹਲੜ ਨੱਚਦਾ ਹੈ
ਸਿਧਾਂਤ ਦੀ ਹਿੱਕ ਦਰੜਦਾ ਪਖੰਡੀ ਕਾਤਲ ਸੱਚਦਾ ਹੈ
'ਗਿਆਨ ਗੁਰੂ' ਸੀ ਪਰ 'ਮਨਦੀਪ' ਦੇਹ ਦਾ ਬਾਲਣ ਮੱਚਦਾ ਹੈ
ਅੱਜ ਉਦਾਸ ਹੈ ਪ੍ਰਚਮ..
ਮਨਦੀਪ ਸਿੰਘ ਵਰਨਨ


(29/01/13)
ਜਸਵਿੰਦਰ ਸਿੰਘ ‘ਰੁਪਾਲ’

{ਕਰੀਂ ਬਖਸ਼ਿਸ਼ ਮੇਰੇ ਸਤਿਗੁਰ}
ਜਸਵਿੰਦਰ ਸਿੰਘ ‘ਰੁਪਾਲ’

ਤੇਰੀ ਬਖਸ਼ਿਸ਼ ਨੂੰ ਚਾਹਵਾਂ ਮੈਂ, ਕਰੀਂ ਬਖਸ਼ਿਸ਼ ਮੇਰੇ ਸਤਿਗੁਰ।
ਤੇਰਾ ਨਾਂ ਸਦ ਹੀ ਧਿਆਵਾਂ ਮੈਂ, ਕਰੀਂ ਬਖਸ਼ਿਸ਼ ਮੇਰੇ ਸਤਿਗੁਰ।
ਰਹੇ ਜਦ ਪਹਿਰ ਰਾਤਿਰ ਦਾ, ਨਾ ਸੁਰਜ ਹੋ ਉਦੇ ਹੋਇਆ,
ਤੇਰਾ ਜਸ ਉਠ ਕੇ ਗਾਵਾਂ ਮੈਂ, ਕਰੀਂ ਬਖਸ਼ਿਸ਼ ਮੇਰੇ ਸਤਿਗੁਰ।
ਬਣਾਂ ਉਦਮੀ ਕਰਾਂ ਇਸ਼ਨਾਨ, ਤੇਰੀ ਬਾਣੀ ਉਚਾਰਾਂ ਮੈਂ,
ਤੇ ਨਿੱਤਨੇਮੀ ਕਹਾਵਾਂ ਮੈਂ, ਕਰੀਂ ਬਖਸ਼ਿਸ਼ ਮੇਰੇ ਸਤਿਗੁਰ।
ਕਿਰਤ ਕਰਦੇ ਕਿਤੇ ਪਲ ਭਰ ਨਾ ਮਨ ਤੋਂ ਵਿਸਰ ਤੂੰ ਜਾਵੇਂ,
ਜੇ ਵਿਸਰਾਂ ਮਰ ਹੀ ਜਾਵਾਂ ਮੈਂ, ਕਰੀਂ ਬਖਸ਼ਿਸ਼ ਮੇਰੇ ਸਤਿਗੁਰ।
ਕਮਾਵਾਂ ਕਿਰਤ ਚੋਂ ਜੋ ਖਰਚ ਹੋਵੇ ਧਰਮ-ਕਰਮਾਂ ਤੇ,
ਸਦਾ ਹੀ ਵੰਡ ਖਾਵਾਂ ਮੈਂ, ਕਰੀਂ ਬਖਸ਼ਿਸ਼ ਮੇਰੇ ਸਤਿਗੁਰ।
ਤੇਰੇ ਦਰ ਤੋਂ ਬਿਨਾਂ ਭੁੱਲ ਕੇ ਵੀ ਕੋਈ ਹੋਰ ਦਰ ਜਾਵਾਂ,
ਸਿਦਕ ਇਸ ਦਰ ਤੇ ਲਿਆਵਾਂ ਮੈਂ, ਕਰੀਂ ਬਖਸ਼ਿਸ਼ ਮੇਰੇ ਸਤਿਗੁਰ।
ਵਿਕਾਰਾਂ ਵੱਲ ਨਾ ਦਿਲ ਜਾਵੇ, ਨਾ ਪੰਜਾਂ ਵੱਸ ਕਿਤੇ ਆਵੇ,
ਕਿ ਆਪੇ ਨੂੰ ਬਚਾਵਾਂ ਮੈਂ, ਕਰੀਂ ਬਖਸ਼ਿਸ਼ ਮੇਰੇ ਸਤਿਗੁਰ।
ਬਚਾ ਰੱਖੀਂ ਭਰਮ ਭੇਖਾਂ ਅਤੇ ਸਭ ਕਰਮ ਕਾਂਡਾਂ ਤੋਂ,
ਦਿਖਾਵੇ ਨੂੰ ਭੁਲਾਵਾਂ ਮੈਂ, ਕਰੀਂ ਬਖਸ਼ਿਸ਼ ਮੇਰੇ ਸਤਿਗੁਰ।
ਸਦਾ ਹੱਕ ਸੱਚ ਦੀ ਖਾਤਰ, ਅੜਾਂ ਹਰ ਜੁਲਮ ਦੇ ਅੱਗੇ,
‘ਰੁਪਾਲ’ ਸਿਰ ਵੀ ਕਟਾਵਾਂ ਮੈਂ, ਕਰੀਂ ਬਖਸ਼ਿਸ਼ ਮੇਰੇ ਸਤਿਗੁਰ।


(29/01/13)
ਅਵਤਾਰ ਸਿੰਘ ਮਿਸ਼ਨਰੀ

ਗਰੁਦੁਆਰਾ ਸੈਨਹੋਜੇ ਵਿਖੇ “ਗੁਰੂ ਪੰਥ” ਵਿਸ਼ੇ ਤੇ ਸੈਮੀਨਾਰ

(ਅਵਤਾਰ ਸਿੰਘ ਮਿਸ਼ਨਰੀ) ਬੀਤੇ ਦਿਨ ਐਤਵਾਰ 2013 ਨੂੰ ਗੁਰਦੁਆਰਾ ਸਾਹਿਬ ਸੈਨਹੋਜੇ ਵਿਖੇ, ਦੀਵਾਨ ਤੋਂ ਬਾਅਦ ਕਰੀਬ 2 ਤੋਂ 3 ਵਜੇ ਤੱਕ “ਗੁਰੂ-ਪੰਥ” ਵਿਸ਼ੇ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ, ਜਿਸ ਵਿੱਚ ਹੋਰਾਂ ਤੋਂ ਇਲਾਵਾ ਮੁੱਖ ਮਹਿਮਾਨ ਗਿ. ਗੁਰਬਖਸ਼ ਸਿੰਘ ਗੁਲਸ਼ਨ ਯੂ.ਕੇ. ਵਾਲਿਆਂ ਨੇ ਵਿਦਵਤਾ ਭਰਪੂਰ ਲੈਕਚਰ ਦਿੱਤਾ। ਉਨ੍ਹਾਂ ਨੇ ਬੜੇ ਵਿਸਥਾਰ ਨਾਲ ਸਿੱਖ ਧਰਮ ਦੇ ਬਾਨੀ ਗੁਰੂ ਬਾਬਾ ਨਾਨਕ ਤੋਂ ਲੈ ਕੇ ਉਨ੍ਹਾਂ ਦੇ ਜਾਂਨੀਸ਼ ਦਸਵੇਂ ਗੁਰੂ “ਗੁਰੂ ਗੋਬਿੰਧ ਸਿੰਘ”, ਸਿੱਖ ਰਹਿਤ ਮਰਯਾਦਾ” ਦੇ ਦੌਰ ਅਤੇ ਵਰਤਮਾਨ ਤੱਕ ਦਾ ਵਿਸਥਾਰ ਨਾਲ ਵਰਨਣ ਕੀਤਾ। “ਗੁਰੂ-ਪੰਥ” ਵਾਲੇ ਦੋ ਸ਼ਬਦਾਂ ਦੇ ਸੁਮੇਲ ਦੀ ਵਿਆਖਿਆ ਕਰਦੇ ਹੋਏ ਦਰਸਾਇਆ ਕਿ ਗੁਰੂ “ਸ਼ਬਦ, ਜੋਤਿ ਜਾਂ ਗਿਆਨ” ਦਾ ਪ੍ਰਤੀਕ ਅਤੇ ਪੰਥ ਸਰੀਰਾਂ ਦਾ ਪ੍ਰਤੀਕ ਹੈ। ਗੁਰੂ ਨਾਨਕ ਸਾਹਿਬ ਸਰੀਰ ਅੰਦਰ ਨਿਰੰਕਾਰ ਦੀ ਜੋਤਿ ਦਾ ਪ੍ਰਕਾਸ਼ ਸੀ। ਨਾਨਕ ਦੇ ਸਰੀਰ ਦਾ ਜਨਮ ਵੀ ਆਂਮ ਸਰੀਰਾਂ ਵਾਂਗ ਹੀ ਹੋਇਆ। ਇਸ ਦੀ ਯਾਦ ਪਾਕਿਸਤਾਨ ਪੰਜਾਬ ਵਿਖੇ “ਗੁਰਦੁਆਰਾ ਜਨਮ ਅਸਥਾਨ ਬਾਬਾ ਨਾਨਕ” ਮਜੂਦ ਹੈ। ਉਸੇ ਸ਼ਬਦ-ਗਿਆਨ-ਜੋਤਿ ਦਾ ਪ੍ਰਕਾਸ਼ ਹੀ ਭਾਈ ਲਹਿਣਾਂ ਜੀ ਨੂੰ ਅੰਗਦ ਤੋਂ “ਗੁਰੂ ਅੰਗਦ, ਅਮਰਦਾਸ ਤੋਂ ਗੁਰੂ ਅਮਰਦਾਸ, ਰਾਮਦਾਸ ਤੋਂ ਗੁਰੂ ਰਾਮਦਾਸ, ਅਰਜਨ ਤੋਂ ਗੁਰੂ ਅਰਜਨ, ਹਰਗੋਬਿੰਦ ਤੋਂ ਗੁਰੂ ਹਰਗੋਬਿੰਦ, ਹਰਰਾਇ ਤੋਂ ਗੁਰੂ ਹਰਰਾਇ, ਹਰਕ੍ਰਿਸ਼ਨ ਤੋਂ ਗੁਰੂ ਹਰਕ੍ਰਿਸ਼ਨ, ਤੇਗ ਬਹਾਦਰ ਤੋਂ ਗੁਰੂ ਤੇਗ ਬਹਾਦਰ ਅਤੇ ਗੋਬਿੰਦ ਰਾਇ ਤੋਂ ਗੁਰੂ ਗੋਬਿੰਦ ਸਿੰਘ ਬਣਾਉਂਦਾ ਹੈ। ਗੁਰੂ ਨਾਨਕ ਸਾਹਿਬ ਨੇ ਸ਼ਬਦ ਗੁਰੂ ਪਚਾਰ ਅਤੇ ਪ੍ਰਾਕਾਸ਼ ਲਈ ਧਰਮਸ਼ਾਲਾ ਤੇ ਸੰਗਤਾਂ ਕਾਇਮ ਕੀਤੀਆਂ ਅਤੇ ਕਰਤਾਰਪੁਰ ਨਗਰ ਵਸਾਇਆ। ਗੁਰੂ ਅੰਗਦ ਸਾਹਿਬ ਜੀ ਨੇ ਵਿਦਿਆਲੇ, ਮੱਲ੍ਹ ਅਖਾੜੇ ਕਾਇਮ ਕੀਤੇ ਅਤੇ ਖਾਡੂਰ ਸਾਹਿਬ ਨਗਰ ਵਸਾਇਆ। ਗੁਰੂ ਅਮਰਦਾਸ ਜੀ ਨੇ ਮੰਜੀ ਸਿਸਟਮ ਵਿੱਚ 22 ਮੰਜੀਆਂ (ਮਰਦ ਪ੍ਰਚਾਰਕ) 52 ਪੀੜ੍ਹੇ (ਔਰਤਾਂ ਪ੍ਰਚਾਰਕ) ਥਾਪੇ, ਸਤੀ ਪ੍ਰਥਾ ਖਤਮ ਕੀਤੀ, “ਪਹਿਲੇ ਪੰਗਤ-ਪਾਛੇ ਸੰਗਤ” ਦੇ ਸਿਧਾਂਤ ਤੇ ਪਹਿਰਾ ਦਿੱਤਾ ਅਤੇ ਗੋਇੰਵਾਲ ਨਗਰ ਵਸਾਇਆ। ਗੁਰੂ ਰਾਮਦਾਸ ਸਾਹਿਬ ਨੇ ਮਸੰਦ ਸਿਸਟਮ ਕਾਇਮ ਕੀਤਾ ਜੋ ਦਸਵੰਦ ਲਿਆਉਂਦੇ ਅਤੇ ਗੁਰਸਿੱਖੀ ਦਾ ਪ੍ਰਚਾਰ ਵੀ ਕਰਦੇ ਸੀ ਅਤੇ ਚੱਕ ਰਾਮਦਾਸਪੁਰ ਵਸਾਇਆ। ਗੁਰੂ ਅਰਜਨ ਸਾਹਿਬ ਨੇ “ਪੋਥੀ ਪ੍ਰਮੇਸ਼ਰ ਕਾ ਥਾਨ” ਇੱਕ ਪੋਥੀ ਵਿੱਚ ਰੱਬੀ ਭਗਤਾਂ, ਪਹਿਲੇ ਚਾਰ ਗੁਰੂ ਸਾਹਿਬਾਨਾਂ ਅਤੇ ਆਪਣੀ ਰਚਨਾ ਗੁਰਬਾਣੀ ਭਾਈ ਗੁਰਦਾਸ ਜੀ ਤੋਂ ਲਿਖਵਾਈ, ਤਰਨਤਾਰਨ ਨਗਰ ਵਸਾਇਆ ਅਤੇ ਸੱਚ ਧਰਮ ਦਾ ਪਚਾਰ ਕਰਦੇ, ਵਕਤੀ ਜ਼ਾਲਮ ਮੁਗਲ ਹਕੂਮਤ ਦੀ ਈਨ ਨਾਂ ਮੰਨਦੇ ਹੋਏ, ਅਸਹਿ ਤੇ ਅਕਹਿ ਕਸ਼ਟ ਸਹਿੰਦੇ ਹੋਏ, ਭਾਣੇ ਵਿੱਚ ਰਹਿ ਸ਼ਹਾਦਤ ਦਾ ਜਾਮ ਪੀਤਾ। ਗੁਰੂ ਹਰਗੋਬੰਦ ਸਾਹਿਬ ਜੀ ਨੇ ਅਕਾਲ ਤਖਤ ਰਚ, ਮੀਰੀ-ਪੀਰੀ ਦੀ ਤਾਕਤ ਨੂੰ ਇਕੱਠਾ ਕਰ, ਫੌਜ ਭਰਤੀ ਕਰਕੇ, ਸ਼ਿਕਾਰ ਖੇਡੇ, ਜ਼ੁਲਮ ਵਿਰੁੱਧ ਜੂਝਦੇ ਹੋਏ, ਚਾਰ ਜੰਗਾਂ ਜਿੱਤ, ਜ਼ਾਲਮ ਹਕੂਮਤ ਨੂੰ ਕਰਾਰੇ ਹੱਥ ਦਿਖਾਏ ਅਤੇ ਜਲੰਧਰ ਨੇੜਲਾ ਕਰਤਾਰਪੁਰ ਵਸਾਇਆ। ਗੁਰੂ ਹਰਰਾਇ ਸਾਹਿਬ ਨੇ ਭਗਤੀ ਨਾਲ ਸ਼ਕਤੀ ਕਾਇਮ ਰੱਖਦੇ ਹੋਏ, 2200 ਤਿਆਰ ਬਰ ਤਿਆਰ ਘੋੜ ਸਵਾਰ ਰੱਖੇ, ਦਵਾਖਾਨਾਂ ਕਾਇਮ ਕੀਤਾ, ਰੰਕਾਂ ਨੂਂ ਰਾਜ ਦਿੱਤੇ ਅਤੇ ਪ੍ਰਚਾਰ ਸੈਂਟਰ ਕੀਰਤਪੁਰ ਸਾਹਿਬ ਵਸਾਇਆ। ਬਾਲ ਗੁਰੂ ਹਰਕ੍ਰਿਸ਼ਨ ਜੀ ਨੇ ਬਚਪਨ ਵਿੱਚ ਗੁਰੂ ਗਿਆਨ ਦੇ ਗੱਫੇ ਵੰਡੇ, ਲਾਲ ਚੰਦ ਵਰਗੇ ਹੰਕਾਰੀ ਪੰਡਿਤਾਂ ਦੇ ਹੰਕਾਰ ਤੋੜੇ, ਭਾਈ ਛੱਜੂ ਵਰਗੇ ਗਰੀਬਾਂ ਨੂੰ ਮਾਨ ਦਿੱਤਾ, ਪੰਜਜੋਖਰੇ (ਅੰਬਾਲੇ) ਅਤੇ ਦਿੱਲ੍ਹੀ ਵਿੱਚ ਪ੍ਰਚਾਰ ਕੀਤਾ, “ਨਹਿ ਮਲੇਸ਼ ਕੋ ਦਰਸ਼ਨ ਦਏ ਹੈ” ਦੀ ਪਾਲਨਾ ਕਰਦੇ ਹੋਏ, ਜ਼ਾਲਮ ਆਲਮਗੀਰ ਬਾਦਸ਼ਾਹ ਔਰੰਗਜ਼ੇਬ ਦੀ ਪ੍ਰਵਾਹ ਨਾਂ ਕੀਤੀ, ਚੇਚਕ ਪੀੜਤਾਂ ਦੀ ਸੇਵਾ ਕਰਦੇ ਹੋਏ, ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਫੁਰਮਾਹ ਗਏ “ਬਾਬਾ ਬਕਾਲੇ ਆਪਣੀ ਸੰਗਤਿ ਸੰਭਾਲੇ”। ਗੁਰੂ ਤੇਗ ਬਹਾਦਰ ਜੀ ਨੇ “ਬਾਬਾ ਬਕਾਲਾ” ਵਿਖੇ 22 ਦੇਹਧਾਰੀ ਪਾਖੰਡੀ ਗੁਰੂਆਂ ਦਾ ਪੜਦਾ ਫਾਸ਼ ਕੀਤਾ। ਦਰਬਾਰ ਸਾਹਿਬ ਕੈਂਪਲੈਕਸ ਦੇ ਦਰਵਾਜੇ ਬੰਦ ਕਰਨ ਵਾਲੇ ਮਸੰਦਾਂ ਨੂੰ “ਨਹਿ ਮਸੰਦ ਤੁਮ ਅੰਮ੍ਰਿਤਸਰੀਏ॥ ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ” ਦੀ ਫਿਟਕਾਰ ਪਾਈ ਅਤੇ ਆਉ-ਭਗਤਿ ਕਰਨ ਵਾਲੀਆਂ ਮਾਈਆਂ ਨੂੰ ਰੱਬ ਰਜ਼ਾਈਆਂ ਕਿਹਾ। ਪੰਜਾਬ ਵਿਖੇ ਦੁਆਬੇ, ਮਾਲਵੇ, ਬਾਂਗਰ, ਦਿੱਲ੍ਹੀ, ਬਿਹਾਰ, ਅਸਾਮ ਆਦਿਕ ਥਾਵਾਂ ਤੇ ਸੱਚ ਧਰਮ ਦਾ ਪ੍ਰਚਾਰ ਕੀਤਾ, ਅਨੰਦਪੁਰ ਸਾਹਿਬ ਵਸਾਇਆ, ਮਜ਼ਲੂਮ ਕਸ਼ਮੀਰੀ ਪੰਡਿਤਾਂ ਦੀ ਫਰਿਆਦ ਸੁਣ, “ਭੈ ਕਾਹੂੰ ਕੋ ਦੇਤ ਨਹਿ ਨਹਿ ਭੈ ਮਾਨਤ ਆਨ” ਦਾ ਨਾਹਰਾ ਦੇ, ਸਹਿਮੇ ਦੇਸ਼ਵਾਸੀ ਮਜ਼ਲੂਮਾਂ ਨੂੰ ਜੁਲਮ ਵਿਰੁੱਧ ਖੜੇ ਕਰਦੇ ਹੋਏ, ਤਲਵਾਰ ਨਾਲ ਖਤਮ ਕੀਤੇ ਜਾ ਰਹੇ ਹਿੰਦੂ ਧਰਮ ਨੂੰ ਬਚਾਉਣ ਲਈ, ਪੰਜ ਭੂਤਕ ਸਰੀਰ ਦਾ ਠੀਕਰਾ ਦਿੱਲ੍ਹੀ ਦੀ ਜ਼ਾਲਮ ਸਰਕਾਰ ਸਿਰ ਫੋੜਦੇ ਹੋਏ, ਕੁਰਬਾਨ ਹੋ ਗਏ।

ਦਸ਼ਮੇਸ਼ ਜੀ ਨੇ ਅਨੰਦਪੁਰ ਵਿਖੇ ਮਰਦਾਵੀ ਖੇਡਾਂ, ਖੂੰਖਾਰ ਜਾਨਵਰਾਂ ਦਾ ਸ਼ਿਕਾਰ, ਰਣਜੀਤ ਨਗਾਰਾ, ਮਨਸ਼ੂਈ ਜੁੱਧ ਦਾ ਪ੍ਰਤੀਕ ਹੋਲਾ ਮੁਹੱਲਾ ਸ਼ੁਰੂ ਕੀਤਾ। ਪੰਜ ਕਿਲੇ ਉਸਾਰੇ, ਊਚ-ਨੀਚ, ਜਾਤ-ਪਾਤ ਦਾ ਫਸ਼ਤਾ ਵੱਢਦੇ ਹੋਏ, ਖੰਡੇ ਦੀ ਪਾਹੁਲ ਦੇ ਕੇ, ਇੱਕ ਬਾਟੇ ਦੀ ਸਾਂਝ ਪੈਦਾ ਕੀਤੀ। ਕਾਂਸ਼ੀ ਦੇ ਪੰਡਿਤਾਂ ਦਾ ਜੂਲਾ ਲਾਉਂਦੇ ਹੋਏ, ਗੁਰੂਆਂ ਤੇ ਭਗਤਾਂ ਦੀ ਬਾਣੀ ਦੀ ਸਿਖਿਆ ਦੇ, ਵਿਦਵਾਨ ਅਤੇ ਕਵੀ ਪੈਦਾ ਕੀਤੇ। ਜਦ ਹਕੂਮਤ ਖਾਹ-ਮਖਾਹ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਤੇ ਤੁਲ ਆਈ ਤਾਂ ਮੁਗਲੀਆ ਹਕੂਮਤ ਨਾਲ 14 ਜੰਗਾਂ ਲੜੀਆਂ, ਪੰਥ ਅਤੇ ਮਜ਼ਲੂਮਾਂ ਦੀ ਖਾਤਰ ਪ੍ਰਵਾਰ ਵਾਰਿਆ, ਦਸ ਲੱਖ ਸ਼ਾਹੀ ਫੌਜ ਦਾ ਮੁਕਾਬਲਾ ਕਰਦੇ ਹੋਏ, ਪੰਥ ਦਾ ਹੁਕਮ ਮੰਨ, ਰਾਤ ਦੇ ਸਮੇਂ ਚੁਫੇਰੇ ਤਾੜੀਆਂ ਮਾਰਦੇ ਦੁਸ਼ਮਣ ਦੇ ਘੇਰੇ ਚੋਂ ਨਿਕਲਣ ਅਤੇ ਉੱਚ ਦੇ ਪੀਰ ਬਣ ਦੁਸ਼ਮਣ ਦੇ ਅੱਖੀਂ ਘੱਟਾ ਪਾਉਂਦੇ, ਰਣਨੀਤੀ ਵਰਤੀ। ਮੁਕਤਿਸਰ ਦੀ ਆਖਰੀ ਜੰਗ ਤੋਂ ਬਾਅਦ ਸਾਬੋ ਕੀ ਤਲਵੰਡੀ ਪੜਾ ਕਰਕੇ, ਭਾਈ ਮਨੀ ਸਿੰਘ ਜੀ ਤੋਂ ਦਮਦਮੀ ਬੀੜ ਲਿਖਵਾ ਕੇ, ਖਾਲਸੇ ਨੂੰ ਗੁਰਬਾਣੀ ਦੇ ਅਰਥ ਸਿਖਾਏ, ਗੁਰੂ ਨੂੰ ਖਤਮ ਕਰਨ ਦੇ ਮਨਸੂਬੇ ਘੜਨਵਾਲਾ ਔਰੰਗਾ, ਫਤੇ ਦੀ ਚਿੱਠੀ ਪੜ੍ਹਦੇ ਹੀ ਕਮਾਏ ਜ਼ੁਲਮਾਂ ਤੇ ਪਾਪਾਂ ਦੇ ਸਾਗਰ ਵਿੱਚ ਡੁੱਬ ਕੇ ਖਤਮ ਹੋ ਗਿਆ। ਦੇਖੋ ਫਰਾਕ ਦਿਲ ਗੁਰੂ ਨੇ ਸ਼ਰਨ ਆਏ ਉਸ ਦੇ ਪੁੱਤਰ ਬਹਾਦਰਸ਼ਾਹ ਦੀ ਵੀ ਮਦਦ ਕੀਤੀ।

ਮਹਾਂਰਾਸ਼ਟਰ ਨਾਦੇੜ ਵਿਖੇ ਅਬਚਲ ਨਗਰ ਵਸਾਇਆ। ਕਰਾਮਤੀ ਸਾਧ ਮਾਧੋ ਵੈਰਾਗੀ ਨੂੰ ਸਿੱਧੇ ਰਸਤੇ ਪਾ ਸਿੰਘ ਸਜਾਇਆ। ਇੱਥੇ ਹੀ ਸੂਬਾ ਸਰਹੰਦ ਦੇ ਭੇਜੇ ਪਠਾਣਾਂ ਨੇ ਧੋਖੇ ਨਾਲ ਗੁਰੂ ਜੀ ਨੂੰ ਖੰਜਰ ਮਾਰਿਆ ਪਰ ਬਾਜਾਂ ਵਾਲੇ ਦੀ ਬਾਜ ਅੱਖ ਤੋਂ ਉਹ ਬਚ ਨਾਂ ਸੱਕੇ। ਇੱਕ ਤਾਂ ਸੰਤ ਸਿਪਾਹੀ ਗੁਰੂ ਨੇ ਪਲਟਵੇਂ ਵਾਰ ਵਿੱਚ ਢੇਰੀ ਕੀਤਾ ਅਤੇ ਦੂਜਾ ਗੁਰੂ ਦੇ ਸ਼ੇਰ ਸਿੰਘਾਂ ਦੇ ਝਪਟੀ ਪੰਜਿਆਂ ਤੋਂ ਬਚ ਨਾਂ ਸੱਕਿਆ। ਇੱਥੇ ਹੀ ਗੁਰੂ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਦੇਹਧਾਰੀ ਗੁਰੂ ਪ੍ਰਥਾ ਖਤਮ ਕਰਦੇ ਹੋਏ “ਸ਼ਬਦ” ਨੂੰ “ਗੁਰਤਾ” ਦਿੱਤੀ ਅਤੇ “ਪੰਥ” ਨੂੰ “ਗ੍ਰੰਥ” ਦੀ ਤਾਬਿਆ ਕਰਦੇ ਹੋਏ ਹੁਕਮ ਫੁਰਮਾਇਆ-ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ॥ ਸਭ ਸਿਖਨ ਕੁ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥

ਗਿਆਨੀ ਜੀ ਨੇ ਸਿੱਖ ਰਹਿਤ ਮਰਯਾਦਾ ਦੀ ਵਿਆਖਿਆ ਕਰਦੇ ਹੋਏ ਦਰਸਾਇਆ ਕਿ ਤਿਆਰ-ਬਰ-ਤਿਆਰ ਸਿੰਘਾਂ ਦੇ ਸਮੂੰਹ ਨੂੰ “ਗੁਰੂ-ਪੰਥ” ਕਿਹਾ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ, ਸਿੱਖਾਂ ਦੇ 65 ਜਥੇ ਅਤੇ 12 ਮਿਸਲਾਂ ਤੱਕ ਪੰਥ ਖਾਲਸਾ ਗੁਰੂ ਗ੍ਰੰਥ ਦੀ ਤਾਬਿਆ ਰਹਿ, ਗੁਰੂ ਦੀ ਸਿਖਿਆ ਸਿਧਾਂਤ ਤਹਿਤ ਮਤੇ, ਗੁਰਮਤੇ ਅਤੇ ਫੈਂਸਲੇ ਕਰਦਾ ਰਿਹਾ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਮਹੰਤ “ਗੁਰ ਅਸਥਾਨਾਂ” ਵਿੱਚ ਘੁਸੜ ਗਏ। ਭਾਰਤ ਅੰਗ੍ਰੇਜਾਂ ਦਾ ਗੁਲਾਮ ਹੋ ਗਿਆ। ਫਿਰ ਕਾਫੀ ਦੇਰ ਬਾਅਦ “ਸਿੰਘ ਸਭਾ ਲਹਿਰ” ਉੱਠੀ, “ਗੁਰਦੁਆਰਾ ਸੁਧਾਰ ਲਹਿਰ” ਚੱਲੀ, ਹੰਕਾਰੀ, ਵਿਕਾਰੀ ਅਤੇ ਮਕਾਰੀ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਵਾਏ ਅਤੇ ਗੁਰਦੁਆਰਿਆਂ ਦੀ ਮਰਯਾਦਾ ਵਿੱਚ ਇਕਸਾਰਤਾ ਲਿਆਉਣ ਲਈ ਦੇਸ਼-ਵਿਦੇਸ਼ ਰਹਿੰਦੇ ਸਮੂੰਹ ਸਿੱਖਾਂ ਦੀਆਂ ਜਥੇਬੰਦੀਆਂ, ਸਿੰਘ ਸਭਾਵਾਂ, ਨਿਹੰਗ ਜਥੇਬੰਦੀਆਂ ਅਤੇ ਸੰਪਪ੍ਰਦਾਵਾਂ ਦੀਆਂ ਰਾਵਾਂ ਲੈ ਕੇ, ਸੰਨ 1932 ਵਿੱਚ “ਸਿੱਖ ਰਹਿਤ ਮਰਯਾਦਾ” ਦਾ ਖਰੜਾ ਤਿਆਰ ਕਰਕੇ ਸ੍ਰੀ ਅਕਾਲ ਤਖਤ ਤੋਂ ਜਾਰੀ ਕੀਤਾ ਪਰ ਬਾਅਦ ਵਿੱਚ “ਸੰਪ੍ਰਦਾਵਾਂ” ਇਸ ਤੋਂ ਭਗੌੜੀਆਂ ਹੋ ਗਈਆਂ ਅਤੇ ਇਹ ਮਰਯਾਦਾ ਸ਼੍ਰੋਮਣੀ ਕਮੇਟੀ ਪ੍ਰਬੰਧ ਅਧੀਨ ਗੁਰਦੁਆਰਿਆਂ ਅਤੇ ਸਿੰਘ ਸਭਾਵਾਂ ਤੱਕ ਸੀਮਤ ਰਹਿ ਗਈ ਪਰ ਜਿਸ ਤਨਦੇਹੀ ਨਾਲ ਸਿੰਘ ਸਭਾਵਾਂ ਨੇ ਇਸ ਦਾ ਪ੍ਰਚਾਰ ਕੀਤਾ ਕਾਬਲੇ ਤਾਰੀਫ ਹੈ।

ਸਮਾਂ ਪਾ ਕੇ ਹੌਲੀ ਹੌਲੀ ਸ਼੍ਰੋਮਣੀ ਕਮੇਟੀ ਵਿੱਚ ਵੀ ਸੰਪ੍ਰਦਾਈ ਗਿਆਨੀ ਅਤੇ ਜਥੇਦਾਰ ਸ਼ਾਮਲ ਹੁੰਦੇ ਗਏ ਤੇ ਸਿੱਖ ਰਹਿਤ ਮਰਯਾਦਾ ਦੇ ਪ੍ਰਚਾਰ-ਪਸਾਰ ਵਿੱਚ ਖੜੋਤ ਆ ਗਈ। ਮਰਯਾਦਾ ਦਾ ਪ੍ਰਚਾਰ ਅਤੇ ਪਾਲਨ ਫਿਰ ਮਿਸ਼ਨਰੀ ਕਾਲਜਾਂ ਦੇ ਖੁੱਲ੍ਹਣ ਨਾਲ ਹੋਇਆ। ਅੱਜ ਵੀ ਸਮੁੱਚੇ ਸਿੱਖ ਮਿਸ਼ਨਰੀ ਕਾਲਜਾਂ ਵਿੱਚ “ਸਿੱਖ ਰਹਿਤ ਮਰਯਾਦਾ” ਲਾਗੂ ਹੈ ਅਤੇ “ਸਿੱਖ ਮਿਸ਼ਨਰੀ ਕਾਲਜ ਲੁਧਿਆਨਾ” ਤਾਂ ਇਸ ਨੂੰ ਛਾਪ ਕੇ ਵੀ ਵੰਡ ਰਿਹਾ ਹੈ। ਗਿਆਨੀ ਜੀ ਨੇ ਕਿਹਾ ਕਿ ਅੱਜ ਇਸ ਸਰਬਸਾਂਝੇ ਮਰਯਾਦਾ ਦੇ ਦਸਤਾਵੇਜ ਨੂੰ ਪ੍ਰਚਾਰਨਾ, ਵੰਡਣਾਂ ਅਤੇ ਸਹੂੰਹ ਸਿੱਖ ਗੁਰਦੁਆਰਿਆਂ ਵਿੱਚ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਸ ਸਬੰਧ ਵਿੱਚ “ਸਿੱਖ ਰਹਿਤ ਮਰਯਾਦਾ” ਦੀ ਵਿਆਖਿਆ ਵਾਲੀਆਂ ਸੀਡੀਆਂ ਵੀ ਵੰਡੀਆਂ। ਦਾਸ ਨੇ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਕਿਉਂ ਨਾਂ ਇਸ “ਸਰਬਸਾਂਝੀ ਪੰਥਕ ਮਰਯਾਦਾ” ਨੂੰ ਗੁਰਦੁਆਰਾ ਸਾਹਿਬ ਵਿਖੇ ਲਾਗੂ ਕਰ ਦਿੱਤਾ ਜਾਵੇ ਤਾਂ ਪ੍ਰਬੰਧਕਾਂ ਨੇ ਹਾਂ ਪੱਖੀ ਹੁੰਗਾਰਾ ਦਿੱਤਾ। ਅੱਜ ਜੇ ਗੁਰਦੁਆਰਿਆਂ ਦੇ ਸੂਝਵਾਨ ਪ੍ਰਬੰਧਕ ਬਾਕੀ ਜਥੇਬੰਦੀਆਂ ਨਾਲ ਵੀ ਸਲਾਹ ਕਰਕੇ “ਸਿੱਖ ਰਹਿਤ ਮਰਯਾਦਾ” ਸਿੱਖ ਗੁਰਦੁਆਰਿਆਂ ਵਿੱਚ ਲਾਗੂ ਕਰ ਦੇਣ ਤਾਂ ਵੱਖ ਵੱਖ ਸਿੱਖ ਜਥੇਬੰਦੀਆਂ ਦੀਆਂ ਦੂਰੀਆਂ ਦੂਰ ਹੋ ਸਕਦੀਆਂ ਹਨ। ਦਾਸ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐਸ, ਏ”. ਵੱਲੋਂ ਪਾਰਟੀਬਾਜੀ ਤੋਂ ਉਪਰ ਉੱਠ ਕੇ, ਹਰ ਉਸ ਸਿੱਖ ਜਥੇਬੰਦੀ ਜਾਂ ਕਮੇਟੀ ਦਾ ਧੰਨਵਾਦ ਕਰਦਾ ਹੈ ਜੋ “ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵਿਚਾਰੁ” ਦੇ ਸਿਧਾਂਤ ਨੂੰ ਲੈ ਕੇ ਇਕਸਾਰਤਾ ਲਈ ਯਤਨਸ਼ੀਲ ਹੈ। ਗਿਆਨੀ ਗੁਰਬਖਸ਼ ਸਿੰਘ ਜੀ ਵਰਗੇ ਹੋਰ ਵੀ ਬਹੁਤ ਸਾਰੇ ਵਿਦਵਾਨ ਅਤੇ ਗੁਰਦੁਆਰਾ ਕਮੇਟੀਆਂ ਸਰਬਸਾਂਝੀਵਾਲਤਾ ਦੇ ਪਚਾਰ ਦਾ ਬੀੜਾ ਚੁੱਕ ਲੈਣ ਤਾਂ ਸਿੱਖੀ ਦਾ ਭਵਿੱਖ ਉਜਲਾ ਹੋ ਸਕਦਾ ਹੈ।


(29/01/13)
ਤੱਤ ਗੁਰਮਤਿ ਪਰਿਵਾਰ

ਕੀ ਪੰਥ ਦੇ ਸੁਚੇਤ ਤਬਕੇ ਨਾਲ ਜੁੜੀਆਂ ਸ਼ਖਸੀਅਤਾਂ ਅਤੇ ਧਿਰਾਂ ਗੁਰਮਤਿ ਅਤੇ ਬਾਬਾ ਨਾਨਕ ਜੀ ਦੀ ਜੀਵਨ ਸੇਧ ਤੋਂ ਭਟਕ ਚੁੱਕੀਆਂ ਹਨ ?

ਨਿੱਤ ਨਵੀਂਆਂ ਜਥੇਬੰਦੀਆਂ ਦਾ ਐਲਾਨ ਕਰਨ ਦੀ ਥਾਂ ਇਨ੍ਹਾਂ ਦੀ ਕਾਰਗੁਜ਼ਾਰੀ ਦੀ ਪੜਚੋਲ ਕਰਨੀ ਜ਼ਰੂਰੀ ।

ਅਸਹਿਮਤੀ ਨੂੰ ਆਪਸੀ ਵਿਰੋਧ ਬਣਾ ਕੇ ਦੂਰੀਆਂ ਵਧਾਉਣ ਲਈ ਕਿਉਂ ਕਾਹਲੇ ਪਏ ਰਹਿੰਦੇ ਹਾਂ ?

ਗੁਰਮਤਿ ਇਨਕਲਾਬ ਦੇ ਮੋਢੀ ਬਾਬਾ ਨਾਨਕ ਜੀ ਸਨ। ਸਿੱਖ ਕੌਮ ਇਸ ਇਨਕਲਾਬ ਦੀ ਪਹਿਰੇਦਾਰ ਮੰਨੀ ਜਾਂਦੀ ਹੈ, ਕਿਉਂਕਿ ਇਸ ਦਾ ਇਹ ਦਾਅਵਾ ਹੈ ਕਿ ਇਹ ਬਾਬਾ ਨਾਨਕ ਜੀ ਦੀ ਪੈਰੋਕਾਰ ਹੈ। ਪਰ ਜ਼ਮੀਨੀ ਹਕੀਕਤ ਇਹ ਹੈ ਕਿ ਇਹ ਸਮਾਜ ਸਮੁੱਚੀ ਮਨੁੱਖਤਾ ਤੱਕ ਇਸ ਇਨਕਲਾਬ ਨੂੰ ਪਹੁੰਚਾਉਣ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਪੂਰੀ ਤਰ੍ਹਾਂ ਨਾਕਾਮਯਾਬ ਰਿਹਾ ਹੈ ਕਿਉਂਕਿ ਇਹ ਸਮਾਜ ਸਿਰਫ ਕਹਿਣ ਮਾਤਰ ਲਈ ਹੀ ‘ਗੁਰਮਤਿ’ ਨੂੰ ਆਪਣੀ ਸੇਧ ਮੰਨਦਾ ਹੈ ਅਤੇ ਵਿਵਹਾਰ ਵਿਚ ਕੇਂਦਰੀ ਤੌਰ ’ਤੇ ਇਹ ਪੂਰੀ ਤਰ੍ਹਾਂ ਬ੍ਰਾਹਮਣੀ ਮੱਤ ਦਾ ਪ੍ਰਭਾਵ ਕਬੂਲੀ ਬੈਠਾ ਹੈ। ਇਹ ਸਮਾਜ ਬ੍ਰਾਹਮਣੀ ਮਾਨਤਾਵਾਂ ਦਾ ਰੂਪ ਬਦਲ ਕੇ ਬਣਾਈਆਂ ਪੁਜਾਰੀਵਾਦੀ ਮਾਨਤਾਵਾਂ ਨੂੰ ਹੀ ‘ਸਿੱਖੀ’ਮੰਨੀ ਬੈਠਾ ਹੈ।

ਪੰਥ ਦਾ ਸੁਚੇਤ ਤਬਕਾ ਸੰਪਰਦਾਈ ਸਫਾਂ ਵਲੋਂ ਕਾਮਯਾਬੀ ਨਾਲ ਫੈਲਾਏ ਧੁੰਧਲਕੇ ਨੂੰ ਛੱਡਣ ਲਈ ਯਤਨ ਕਰਦਾ ਰਹਿੰਦਾ ਹੈ। ਇਹ ਤਬਕਾ ਗੁਰਮਤਿ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਇਸ ਉਦਮ ਸਦਕਾ ਹੋਲੀ-ਹੋਲੀ ਕੁਝ ਜਾਗ੍ਰਿਤੀ ਦੇ ਆਸਾਰ ਤਾਂ ਬਣਦੇ ਹਨ ਪਰ ਇਸ ਤਬਕੇ ਵਿਚ ਏਕਤਾ ਦੀ ਘਾਟ ਕਾਰਨ ਮਧੱਮ ਪੈ ਜਾਂਦੇ ਹਨ। ਸਾਂਝੇ ਯਤਨਾਂ ਦੀ ਘਾਟ ਕਾਰਨ ਕਾਮਯਾਬੀ ਦੇ ਆਸਾਰ ਹੋਰ ਵੀ ਕਮਜ਼ੋਰ ਪੈ ਜਾਂਦੇ ਜਨ। ਆਉ, ਇਸ ਪਿੱਛਲੇ ਕਾਰਨਾਂ ਅਤੇ ਉਨ੍ਹਾਂ ਸੰਬੰਧੀ ਸਵੈ-ਪੜਚੋਲ ਦਾ ਯਤਨ ਕਰੀਏ।

ਬਾਬਾ ਨਾਨਕ ਜੀ ਵਲੋਂ ਸ਼ੁਰੂ ਕੀਤੇ ‘ਗੁਰਮਤਿ ਇਨਕਲਾਬ’ ਦੇ ਸੱਚੇ ਪਾਂਧੀਆਂ ਵਿਚ ਹੇਠ ਲਿਖੇ ਕੁਝ ਗੁਣ ਹੋਣੇ ਜ਼ਰੂਰੀ ਹਨ।

1. ਸਿਧਾਂਤਕ ਦ੍ਰਿੜਤਾ

2. ਖੁੱਲਾ ਦਿਮਾਗ

3. ਨਿਸ਼ਕਾਮ ਨਿਮਰਤਾ

4. ਗਿਣਤੀ ਦੀ ਥਾਂ ਗੁਣਾਂ ਨੂੰ ਪ੍ਰਾਥਮਿਕਤਾ

5. ਇਕ ਫਿਰਕੇ ਜਾਂ ਕੌਮ ਦੀ ਥਾਂ ਸਮੁੱਚੀ ਮਨੁੱਖਤਾ ਲਈ ਦਰਦ

6. ਜਵਾਬਦੇਹੀ

ਇਸ ਇਨਕਲਾਬੀ ਸਫਰ ਦੇ ਪਾਂਧੀ ਲਈ ਹੇਠ ਲਿਖੀਆਂ ਕਮਜ਼ੋਰੀਆਂ ਤੋਂ ਬਚਣਾ ਵੀ ਲੌੜੀਂਦਾ ਹੈ।

1. ਹਉਮੈ (ਈਗੋ)

2. ਜਜ਼ਬਾਤੀ ਫ਼ਤਵੇਬਾਜ਼ੀ

3. ਸੰਕੀਰਨਤਾ

4. ਨਿੱਜੀ ਵਿਰੋਧ

5. ਚੌਧਰ ਦੀ ਭੁੱਖ

6. ਭੀੜ ਇਕੱਠੀ ਕਰਨ ਦੀ ਲਾਲਸਾ

7. ਬੇਈਮਾਨੀ

8. ਮੌਕਾਪ੍ਰਸਤੀ

ਆਉ, ਉਪਰੋਕਤ ਗੁਣਾਂ-ਦੋਸ਼ਾਂ ਦੇ ਆਧਾਰ ’ਤੇ ਸੁਚੇਤ ਮੰਨੀਆਂ ਜਾਂਦੀਆਂ ਧਿਰਾਂ ਦੀ ਸਵੈ-ਪੜਚੋਲ ਕਰਨ ਦਾ ਨਿਮਾਣਾ ਯਤਨ ਕਰੀਏ। ਗੱਲ ਨੂੰ ਜ਼ਿਆਦਾ ਸਪਸ਼ਟ ਕਰਨ ਲਈ ਪਿੱਛਲੇ ਸਮੇਂ ਵਿਚ ਵਾਪਰੀਆਂ ਕੁਝ ਘਟਨਾਵਾਂ ਦੀ ਮਿਸਾਲ ਵੀ ਨਾਲ-ਨਾਲ ਦਿੱਤੀ ਜਾਵੇਗੀ।

ਸਿਧਾਂਤਕ ਦ੍ਰਿੜਤਾ : ਗੁਰਮਤਿ ਇਨਕਲਾਬ ਦੇ ਪਾਂਧੀ ਲਈ ਇਹ ਇਕ ਮੁੱਢਲਾ ਗੁਣ ਹੈ। ਇਸ ਦਾ ਭਾਵ ਹੈ ਕਿ ਕਿਸੇ ਵੀ ਡਰ, ਲਾਲਚ, ਸਵਾਰਥ ਜਾਂ ਨੀਤੀ ਦਾ ਬਹਾਨਾ ਬਣਾ ਕੇ ‘ਸਿਧਾਂਤ’ਨਾਲ ਸਮਝੌਤਾ ਨਹੀਂ ਕਰਨਾ। ਬਾਬਾ ਨਾਨਕ ਜੀ ਨੇ ਨਿਰੋਲ ਵਿਰੋਧੀ ਸੋਚ ਵਾਲੇ ਇਕੱਠਾਂ ਵਿਚ ਵੀ ਨਿਡਰਤਾ ਨਾਲ ਖਰਾ ਸੱਚ ਪੇਸ਼ ਕਰਨ ਤੋਂ ਸੰਕੋਚ ਨਹੀਂ ਕੀਤਾ। ਉਨ੍ਹਾਂ ਨੇ ਇਹ ਪਰਵਾਹ ਨਹੀਂ ਕੀਤੀ ਕਿ ਇਸ ਨਾਲ ਕੋਈ ਨਰਾਜ਼ ਹੋ ਜਾਵੇਗਾ। ਕਿਉਂਕਿ ਉਨ੍ਹਾਂ ਦੀ ਇਕੋ-ਇਕ ਨੀਤੀ ਸੀ ਕਿ ਖਰਾ ਸੱਚ ਨਿਡਰਤਾ ਨਾਲ ਪੇਸ਼ ਕਰੀ ਚਲੋਂ, ਜਿਸ ਨੂੰ ਚੰਗਾ ਲਗੇਗਾ, ਜਿੰਨਾ ਚੰਗਾ ਲਗੇਗਾ, ਅਪਨਾਅ ਲਵੇਗਾ। ਮਿਸਾਲ ਲਈ ਸੂਰਜ ਨੂੰ ਪਾਣੀ ਦੇਣ, ਮੂਰਤੀ ਦੀ ਆਰਤੀ ਕਰਨ ਦਾ ਖੰਡਨ ਕੀਤਾ। ਕੀ ਸਾਰਿਆਂ ਨੇ ਉਹ ਮਨਮੱਤਾਂ ਤਿਆਗ ਦਿਤੀਆਂ? ਨਹੀਂ, ਉਹ ਅੱਜ ਵੀ ਹੋ ਰਹੀਆਂ ਹਨ।

ਪਰ ਇਸ ਪੱਖੋਂ ਸਾਡੀ ਹਾਲਤ ਵੇਖੋ! ਅਸੀਂ ਥਾਂ-ਥਾਂ ਮਜ਼ਬੂਰੀਆਂ, ਸਵਾਰਥਾਂ, ਸਟੇਜਾਂ, ਪੰਥ ਪ੍ਰਵਾਣਿਕਤਾ ਦਾ ਵਾਸਤਾ ਪਾ ਕੇ ਸ਼ਰੇਆਮ, ਜਾਣਦੇ-ਬੁਝਦੇ ‘ਸਿਧਾਂਤ’ਦਾ ਗਲਾ ਘੋਟ ਕੇ ਸਮਝੌਤੇ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਮਿਸਾਲਾਂ ਵੀ ਵਿਚਾਰ ਲੈਂਦੇ ਹਾਂ। ਸਟੇਜਾਂ ਖੁੱਸ ਜਾਣ ਦੇ ਡਰ ਦਾ ਬਹਾਨਾ ਬਣਾ ਕੇ ਅਸੀਂ ਉਨ੍ਹਾਂ ਪੁਜਾਰੀਆਂ ਦੇ ਅੱਗੇ ਪੇਸ਼ ਹੋ ਕੇ ਮਾਫੀ ਮੰਗਣ ਲਈ ਤਿਆਰ ਹੋ ਗਏ, ਜਿਨ੍ਹਾਂ ਨੂੰ ਗੁਰਬਾਣੀ ਵਿਚ ਸਪਸ਼ਟ ਰੱਦ ਕੀਤਾ ਗਿਆ ਹੈ। ਸਟੇਜਾਂ ’ਤੇ ਅਸੀਂ ਬਾਹਾਂ ਖਿਲਾਰ-ਖਿਲਾਰ ਕੇ ਪੁਜਾਰੀਵਾਦ ਦਾ ਵਿਰੋਧ ਕਰਦੇ ਹਾਂ ਪਰ ਜਦੋਂ ਪਰਖ ਦੀ ਘੜੀ ਆਉਂਦੀ ਹੈ ਤਾਂ ਅਸੀਂ ਐਸੇ ਪੁਜਾਰੀਆਂ ਦੇ ‘ਨਿਮਾਣੇ ਸਿੱਖ’ਬਣ ਕੇ ਉਨ੍ਹਾਂ ਸਾਹਮਣੇ ਝੁੱਕ ਜਾਂਦੇ ਹਾਂ। ‘ਜਿਨ੍ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥1॥(ਪੰਨਾ 488)’ ਦੀ ਪਹੁੰਚ ਵੀ ਸਾਡੇ ਜ਼ਮੀਰ ਨੂੰ ਟੁੰਭਦੀ ਨਹੀਂ। ਨਿਵਾਣਤਾ ਦੀ ਹੱਦ ਵੇਖੋ, ਜੇ ਕੋਈ ਸਾਨੂੰ ਇਸ ਗਲਤ ਪਹੁੰਚ ਬਾਰੇ ਸੁਚੇਤ ਕਰਦਾ ਹੋਇਆ ਆਲੋਚਨਾ ਕਰੇ ਤਾਂ ਅਸੀਂ ਫ਼ਤਵੇਬਾਜ਼ੀ ਕਰਦੇ ਹੋਏ ਉਸ ਨੂੰ ਔਕਾਤ ਵਿਖਾਉਣ ’ਤੇ ਉਤਰ ਆਉਦੇ ਹਾਂ। ਭਾਰੀਆਂ-ਭਾਰੀਆਂ ਗਾਲਾਂ ਕੱਢਦੇ ਹਾਂ ਤਾਂ ਕਿ ਉਹ ਡਰ ਕੇ ਅੱਗੇ ਤੋਂ ਸਾਡੀ ਆਲੋਚਨਾ ਕਰਨ ਦੀ ਹਿੰਮਤ ਹੀ ਨਾ ਕਰੇ। ਕੀ ਅਸੀਂ ਬਾਬੇ ਨਾਨਕ ਦੇ ਚਲਾਏ ਇਨਕਲਾਬ ਦੇ ਪਾਂਧੀ ਹਾਂ ? ਨਹੀਂ ਨਹੀਂ ਕਹਿਣ ਨੂੰ ਬੇਸ਼ਕ, ਬਾਬਾ ਸਾਡਾ ‘ਗੁਰੂ’ਹੈ, ਪਰ ਹਕੀਕਤ ਵਿਚ ਅਸੀਂ ਵੱਧ ਸਿਆਣੇ ਹਾਂ।

ਇਕ ਹੋਰ ਮਿਸਾਲ ਵਿਚਾਰਦੇ ਹਾਂ। ਕੁਝ ਸਾਲ ਪਹਿਲਾਂ ਪ੍ਰੋ. ਦਰਸ਼ਨ ਸਿੰਘ ਜੀ ਦੀ ਅਗਵਾਈ ਵਿਚ ਇਕ ਸੁਚੇਤ ਮੰਨੀ ਜਾਂਦੀ ਧਿਰ ਨੇ ਦਸਮ ਗ੍ਰੰਥ ਵਿਰੁਧ ਚੱਲ ਰਹੀ ਲਹਿਰ ਵਿਚ ਯੋਗਦਾਨ ਪਾਉਣ ਦਾ ਪ੍ਰੋਗਰਾਮ ਬਣਾਇਆ। ਲਹਿਰ ਸਮਰਪਿਤ ਦੱਸੀ ਗਈ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ, ਪਰ ਇਸ ਲਈ ਨੀਤੀ ਤਿਆਰ ਕਰਨ ਵੇਲੇ ਸੇਧ (ਗੁਰੂ) ਬਣਾ ਲਈ ਗਈ ‘ਰਹਿਤ ਮਰਿਯਾਦਾ ਅਤੇ ਪੰਥ-ਪ੍ਰਵਾਣਿਕਤਾ। ਇਸੇ ਰਹਿਤ ਮਰਿਯਾਦਾ ਦੇ ਬੋਝ ਹੇਠ ਜਾਣਦੇ-ਬੁਝਦੇ ਦਸਮ ਗ੍ਰੰਥ ਨੂੰ ਰੱਦ ਕਰਨ ਲਈ ਪੜਾਅਵਾਰ ਨੀਤੀ ਤਿਆਰ ਕੀਤੀ। ਜੇ ਕਿਸੇ ਨਿਰਪੱਖ ਧਿਰ ਨੇ ਗੁਰਮਤਿ ਤੋਂ ਉਲਟ ਤਿਆਰ ਕੀਤੀ ਇਸ ਪੜਾਅਵਾਰ ਨੀਤੀ ਨੂੰ ਗਲਤ ਦੱਸਦਿਆਂ ਆਲੋਚਨਾ ਕਰ ਦਿੱਤੀ ਤਾਂ ਸਵੈ-ਪੜਚੋਲ ਦੀ ਥਾਂ ਫੇਰ ਕਲਮ ਨੂੰ ਕਾਤਲ ਬਣਾ ਕੇ ਆਲੋਚਕਾਂ ਨੂੰ ਔਕਾਤ ਪਛਾਨਣ ਦੇ ਸਬਕ ਪੜ੍ਹਾਏ ਜਾਣ ਲਗ ਪਏ, ਜਿਵੇਂ ਪ੍ਰੋ. ਧੁੰਦਾ ਜੀ ਨੂੰ ਪੇਸ਼ ਕਰਵਾਉਣ ਵੇਲੇ ਤਾਹਨੇ ਮਾਰੇ ਜਾ ਰਹੇ ਹਨ। ਉਦੋਂ ਤੋਂ ਹੀ ਇਸ ਧਿਰ ਨੇ ਨਿਰਪੱਖ ਆਲੋਚਕਾਂ ਖਿਲਾਫ ਮਨ ਵਿਚ ਕੜਵਾਹਟ ਭਰ ਲਈ। ਬੇਸ਼ਕ ਦੋ ਕੁ ਸਾਲਾਂ ਵਿਚ ਹੀ ਇਸ ਧਿਰ ਨੇ ‘ਪੰਥ ਪ੍ਰਵਾਣਿਕਤਾ’ ਦਾ ਬੋਝ ਉਤਾਰ ਕੇ, ਸਿੱਖ ਰਹਿਤ ਮਰਿਯਾਦਾ ਦੀਆਂ ਕਮੀਆਂ ਬਾਰੇ ਅੱਧ-ਪਚੱਧੀ ਗੱਲ ਤੋਰਨ ਦਾ ਕੁਝ ਮੰਨ ਬਣਾਇਆ ਲਗਣ ਦਾ ਪ੍ਰਭਾਵ ਦੇਣਾ ਸ਼ੁਰੂ ਕਰ ਦਿੱਤਾ। ਆਪਣੀ ਨੀਤੀ ਨੂੰ ਗਲਤ ਮੰਨਦੇ ਕੁਝ ਸੁਧਾਰ ਤਾਂ ਕਰ ਲਿਆ ਪਰ ਜਿਨ੍ਹਾਂ ਨੇ ਇਸ ਨੀਤੀ ਨੂੰ ਉਸ ਸਮੇਂ ਗਲਤ ਦੱਸਿਆ ਸੀ, ਉਨ੍ਹਾਂ ਪ੍ਰਤੀ ਕੜਵਾਹਟ ਜਾਰੀ ਰੱਖੀ। ਕਾਰਨ ਉਹੀ ਹੈ ਕਿ ਅਸੀਂ ਬਾਬਾ ਨਾਨਕ ਦੇ ਜੀਵਨ ਅਤੇ ਦੱਸੇ ਫਲਸਫੇ ਦੀ ਸੇਧ ਤੋਂ ਮੁਨਕਰ ਹੋ ਕੇ ਆਪਣੇ ਮਨ ਦੀ ਸੇਧ ਵਿਚ ਤੁਰਨਾ ਹੀ ਪਸੰਦ ਕਰਦੇ ਹਾਂ। ਹਾਂ, ਬਾਬਾ ਨਾਨਕ ਨੂੰ ‘ਗੁਰੂ’ ਕਹਾਉਣ ਲਈ ਅਸੀਂ ਵਚਨਬੱਧ ਹਾਂ ਕਿਉਂਕਿ ਸਾਡਾ ਵਿਸ਼ਵਾਸ ਸਿਰਫ ‘ਗੁਰੂ’ ਕਹਿਣ ਤੱਕ ਸੀਮਿਤ ਹੈ। ਸੇਧ ਲਈ ਬਾਬਾ ਨਾਨਕ ਜੀ ਤੋਂ ਅਸੀਂ ਕੀ ਲੈਣਾ ?

ਉਪਰੋਕਤ ਦੋ ਮਿਸਾਲਾਂ ਇਹ ਸਮਝਾਉਣ ਲਈ ਕਾਫੀ ਹਨ। ਸੁਚੇਤ ਮੰਨੇ ਜਾਂਦੇ ਜ਼ਿਆਦਾਤਰ ਲੋਕ ਕਹਿਣ ਲਈ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਸਮਰਪਿਤ ਹਨ। ਵਿਵਹਾਰ ਵਿਚ ਤਾਂ ਉਨ੍ਹਾਂ ਲਈ ਸਿਧਾਂਤਕ ਦ੍ਰਿੜਤਾ ਦੀ ਥਾਂ ਰਹਿਤ ਮਰਿਯਾਦਾ/ਪੰਥ ਪ੍ਰਵਾਣਿਕਤਾ/ਆਪਣੀ ਸੋਚ ਹੀ ਅਸਲ ‘ਗੁਰੂ’ (ਸੇਧ) ਹੈ। ਐਸੇ ਦੋਗਲੇ ਕਿਰਦਾਰ ਨਾਲ ਉਸ ਗੁਰਮਤਿ ਇਨਕਲਾਬ ਦੇ ਸਫਰ ਤੇ ਤੁਰਨ ਦਾ ਦਾਅਵਾ ਕਰਨ ਵਾਲੀਆਂ ਧਿਰਾਂ ਵਿਚ ਸੱਚੀ ਏਕਤਾ ਕਿਵੇਂ ਹੋ ਸਕਦੀ ਹੈ, ਜਿਸ ਦਾ ਆਧਾਰ ਹੀ ‘ਸਿਧਾਂਤਕ ਦ੍ਰਿੜਤਾ’ਹੈ?

2. ਖੁੱਲਾ ਦਿਮਾਗ (ਕਿੰਤੂ ਪ੍ਰੰਤੂ ਦਾ ਖਿੜੇ ਮੱਥੇ ਸਾਮਨਾ ਕਰਨਾ) : ਬਾਬਾ ਨਾਨਕ ਜੀ ਦੇ ਦਰਸਾਏ ਫਲਸਫੇ ਦਾ ਇਕ ਮੂਲ ਆਧਾਰ ਹੈ “ਰੋਸੁ ਨ ਕੀਜੈ ਉਤਰੁ ਦੀਜੈ”। ਇਸਦਾ ਭਾਵ ਹੈ ਕਿ ਵੱਡੇ ਤੋਂ ਵੱਡੇ ਕਿੰਤੂ ’ਤੇ ਵੀ ਰੋਸ ਨਹੀਂ ਕਰਨਾ, ਦਲੀਲ ਨਾਲ ਉਸ ਬਾਰੇ ਵਿਚਾਰ ਕਰਨੀ ਹੈ। ਦਸ਼ਮ ਪਾਤਸ਼ਾਹ ਜੀ ਨੇ ਤਾਂ ‘ਦਾਦੂ ਦੀ ਕਬਰ’ ਦੇ ਕੌਤਕ ਨਾਲ ਇਹ ਲਾਸਾਨੀ ਸੰਦੇਸ਼ ਵੀ ਦੇ ਦਿੱਤਾ ਕਿ ਸਿਧਾਂਤ ਦੀ ਰੌਸ਼ਨੀ ਵਿਚ ਰਹਿਬਰ ਦੇ ਕਰਮ ’ਤੇ ਵੀ ਕਿੰਤੂ ਹੋ ਸਕਦਾ ਹੈ।

ਸਾਰੀ ਮਨੁੱਖਤਾ ਇਕ ਪ੍ਰਭੂ ਦੀ ਸੰਤਾਨ ਹੈ। ਸੋ ਸਭ ਤੋਂ ਵੱਡਾ ਕਿੰਤੂ ਉਸ ਪ੍ਰਭੂ ਦੀ ਹੋਂਦ ’ਤੇ ਹੋ ਸਕਦਾ ਹੈ। ਕੁਝ ਸੱਜਣ ਉਸ ਹੋਂਦ ’ਤੇ ਵੀ ਕਿੰਤੂ ਕਰਦੇ ਹਨ। ਕੀ ਪ੍ਰਭੂ ਨਰਾਜ਼ ਹੁੰਦਾ ਹੈ? ਬਿਲਕੁਲ ਨਹੀਂ। ਉਹ ਤਾਂ ਉਨ੍ਹਾਂ ਨੂੰ ਵੀ ਕੁਦਰਤ ਰਾਹੀਂ ਉਨ੍ਹਾਂ ਸਾਰੀਆਂ ਸਹੂਲਤਾਂ ਦਾ ਆਨੰਦ ਮਾਨਣ ਦਾ ਹੱਕ ਬਿਨਾਂ ਕਿਸੇ ਵਿਤਕਰੇ ਤੋਂ ਦਿੰਦਾ ਹੈ, ਜਿੰਨਾਂ ਬਾਕੀਆਂ ਨੂੰ। ਬਾਬਾ ਨਾਨਕ ਜੀ ਨੇ ਸਾਨੂੰ ਪ੍ਰਭੂ ਦੇ ਐਸੇ ਸਰੂਪ ਨਾਲ ਹੀ ਜੋੜਿਆ ਸੀ, ਨਾ ਕਿ ਗੱਲ-ਗੱਲ ’ਤੇ ਕ੍ਰੋਧਿਤ ਹੋ ਜਾਣ ਵਾਲੇ ਬ੍ਰਾਹਮਣੀ ਰੱਬ (ਮਹਾਂਕਾਲ) ਨਾਲ।

ਪਰ ਸਾਡੀ ਹਾਲਤ ਵੇਖੋ, ਅਸੀਂ ‘ਗੁਰੂ’ਤਾਂ ਬਾਬਾ ਨਾਨਕ ਨੂੰ ਕਹਿੰਦੇ ਹਾਂ, ਪਰ ਵਿਵਹਾਰ ਵਿਚ ਸਿੱਖ ‘ਮਹਾਂਕਾਲ’ ਦੇ ਹਾਂ। ਇਸ ਲਈ ਜੇ ਕਿਸੇ ਨੇ ਅਕਾਲ ਤਖਤ ’ਤੇ ਕਿੰਤੂ ਕਰ ਦਿੱਤਾ, ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਲਿਤ ਸਰੂਪ ਵਿਚਲੀਆਂ ਵਿਸੰਗਤੀਆਂ ਬਾਰੇ ਕਿੰਤੂ ਕਰ ਦਿੱਤਾ ਜਾਂ ਐਸੇ ਸਾਡੇ ਕਿਸੇ ‘ਅੰਤਿਮ ਸੱਚ’ ’ਤੇ ਕਿੰਤੂ ਕਰ ਦਿੱਤਾ ਤਾਂ ਕ੍ਰੋਧ ਵਿਚ ਝੱਟਪੱਟ ‘ਨਾਸਤਿਕ, ਕਾਮਰੇਡ’ ਦੇ ਫ਼ਤਵੇ ਦੇਣ ਲੱਗ ਪੈਂਦੇ ਹਾਂ। ਆਮ ਮਾਨਤਾ ਅਨੁਸਾਰ ਨਾਸਤਿਕ ਉਹ ਹੁੰਦਾ ਹੈ, ਜੋ ਰੱਬ ਦੀ ਹੋਂਦ ਤੋਂ ਮੁਨਕਰ ਹੋਵੇ। ਬ੍ਰਾਹਮਣ ਕਹਿੰਦਾ ਹੈ ‘ਵੇਦ ਨਿੰਦੋ ਨਾਸਤਕੋ’ (ਭਾਵ, ਜੋ ਵੇਦਾਂ ਦੇ ਪਵਿੱਤਰ ਹੋਣ ਆਦਿ ਮੇਰੀ ਮਾਨਤਾਵਾਂ ਨੂੰ ਨਹੀਂ ਮੰਨਦਾ, ਉਹ ਨਾਸਤਕ ਹੈ)। ਬ੍ਰਾਹਮਣ ਦੀ ਰੀਸੇ ਅਸੀਂ ਵੀ ਵੈਸੇ ਹੀ ਫ਼ਤਵੇ ਜਾਰੀ ਕਰੀ ਜਾਂਦੇ ਹਾਂ ਕਿ ਜਿਹੜਾ ਅਕਾਲ ਤਖਤ ਨੂੰ ਨਹੀਂ ਮੰਨਦਾ, ਉਹ ਨਾਸਤਕ! ਜਿਹੜਾ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਮੌਜੂਦਾ ਸਰੂਪ ਵਿਚਲੀਆਂ ਵਿਸੰਗਤੀਆਂ ਬਾਰੇ ਕਿੰਤੂ ਕਰੇ, ਉਹ ਨਾਸਤਿਕ! ਜਿਹੜਾ ਦੇਹਧਾਰੀਆਂ ਨੂੰ ‘ਗੁਰੂ’ ਨਾ ਕਹੇ, ਉਹ ਨਾਸਤਿਕ। ਉਸ ਨਾਲ ਸਾਡਾ ਕੋਈ ਸੰਬੰਧ ਨਹੀਂ, ਉਹ ਸਾਡੇ ਲਈ ਅਛੂਤ ਹੈ। ਕੀ ਐਸੇ ਕਿੰਤੂ ਕਰਨ ਵਾਲਾ ਰੱਬ ਤੋਂ ਮੁਨਕਰ ਹੁੰਦਾ ਹੈ? ਫੇਰ ਉਹ ‘ਨਾਸਤਿਕ’ ਕਿਵੇਂ ਹੋਇਆ? ਕੀ ਅਸੀਂ ਸਚਮੁੱਚ ਮਹਾਂਕਾਲ ਅਤੇ ਬ੍ਰਾਹਮਣ ਦੀ ‘ਸਿੱਖੀ’ ਨਹੀਂ ਨਿਭਾ ਰਹੇ? ਸਵੈ-ਪੜਚੋਲ ਦੀ ਲੋੜ ਹੈ। ਇਸ ਪਹੁੰਚ ਦੀਆਂ ਕੁਝ ਮਿਸਾਲਾਂ ਹਨ ਵੀਰ ਇੰਦਰਜੀਤ ਸਿੰਘ ਕਾਨਪੁਰ, ਬੀਬੀ ਸੁਰਿੰਦਰ ਕੌਰ ਨਿਹਾਲ, ਵੀਰ ਗੁਰਦੇਵ ਸਿੰਘ ਸੱਧੇਵਾਲੀਆ ਆਦਿ।

ਐਸੀ ਬ੍ਰਾਹਮਣੀ ਸੰਕੀਰਨ ਸੋਚ ਲੈ ਕੇ ਉਸ ਇਨਕਲਾਬ ਦੇ ਪਾਂਧੀ ਨਹੀਂ ਬਣਿਆ ਜਾ ਸਕਦਾ, ਜੋ ਦਿਮਾਗਾਂ ਨੂੰ ਖੁੱਲੇ ਰੱਖਣ ਦੀ ਮੰਗ ਕਰਦਾ ਹੈ।

3. ਨਿਸ਼ਕਾਮ ਨਿਮਰਤਾ : ਗੁਰਮਤਿ ਇਨਕਲਾਬ ਦੇ ਪਾਂਧੀ ਲਈ ‘ਨਿਸ਼ਕਾਮ ਨਿਮਰਤਾ’ ਇਕ ਵੱਡਾ ਅਤੇ ਜ਼ਰੂਰੀ ਗੁਣ ਹੈ। ‘ਨਿਮਰਤਾ’ ਦਾ ਗੁਰਮਤਿ ਅਨੁਸਾਰੀ ਭਾਵ ਮਿੱਠੇ ਲਫਜ਼ਾਂ ਤੋਂ ਨਹੀਂ, ਬਲਕਿ ਸੁਝਾਅ/ਆਲੋਚਨਾ ਪਿੱਛੇ ਨੀਵਾਂ ਵਿਖਾਉਣ ਦੀ ਥਾਂ ਸੁਧਾਰ ਦੀ ਸੱਚੀ ਭਾਵਨਾ ਤੋਂ ਹੈ। ਗੁਰਬਾਣੀ ਵਿਚ ਵੀ ਕਈਂ ਥਾਂ ਸਖਤ (ਮੰਨੀ ਜਾਂਦੀ) ਸ਼ਬਦਾਵਲੀ ਵਿਚ ਪ੍ਰਚਲਿਤ ਮਾਨਤਾਵਾਂ ਆਦਿ ਦੀ ਆਲੋਚਨਾ (ਖੰਡਨ) ਕੀਤੀ ਮਿਲਦੀ ਹੈ, ਪਰ ਉਸ ਪਿੱਛੇ ਭਾਵਨਾ ਸੁਧਾਰ ਦੀ ਹੈ। ‘ਨਿਸ਼ਕਾਮ ਨਿਮਰਤਾ’ਤੋਂ ਭਾਵ ਹੈ ਕਿ ਨਿਮਰਤਾ ਪਿੱਛੇ ਕੋਈ ਨਿੱਜੀ ਲਾਲਸਾ, ਵਿਰੋਧ ਜਾਂ ਸਵਾਰਥ ਨਾ ਹੋਵੇ।

ਇਸ ਗੁਣ ਪੱਖੋਂ ਵੀ ਸੁਚੇਤ ਮੰਨੀਆਂ ਜਾਂਦੀਆਂ ਸ਼ਖਸੀਅਤਾਂ ਦੀ ਹਾਲਤ ਬਹੁਤੀ ਅੱਛੀ ਨਹੀਂ। ਉਨ੍ਹਾਂ ਦੀ ਆਲੋਚਨਾ ਅਤੇ ਵਿਰੋਧ ਪਿੱਛੇ ਬਹੁਤਾ ਕਾਰਨ ਨਰਾਜ਼ਗੀ ਹੁੰਦੀ ਹੈ, ਸੁਧਾਰ ਦੀ ਕਾਮਨਾ ਨਹੀਂ। ਮਿਸਾਲ ਦੇ ਤੌਰ ’ਤੇ ਵੀਰ ਗੁਰਚਰਨ ਸਿੰਘ ਜੀ ਜਿਉਣਵਾਲਾ ਦੀ ਲੇਖਣੀ ਆਪਣੇ ਵਿਰੋਧੀਆਂ ਪ੍ਰਤੀ ਇਸੇ ਗਲਤ ਪਹੁੰਚ ਦੀ ਸ਼ਿਕਾਰ ਹੈ। ਡਾ. ਹਰਜਿੰਦਰ ਸਿੰਘ ਜੀ ਦਿਲਗੀਰ ਵੀ ਇਸੇ ਪਹੁੰਚ ਅਧੀਨ ਕਈ ਵਾਰ ਦਿੱਖਦੇ ਹਨ। ਕੁਝ ਦਿਨ ਪਹਿਲਾਂ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਜਥੇਬੰਦੀ ਸੰਬੰਧੀ ਛੱਪਿਆ ਉਨ੍ਹਾਂ ਦਾ ਇੰਟਰਵਿਉ ਇਸ ਦੀ ਇਕ ਮਿਸਾਲ ਹੈ। ਐਸੇ ਸੱਜਣ ਆਪਣੀ ਆਲੋਚਣਾ ਤੋਂ ਬੌਖਲਾ ਕੇ ਬਹੁਤ ਹਲਕੇ ਪੱਧਰ ਦੀ ਸ਼ਬਦਾਵਲੀ ’ਤੇ ਉਤਰ ਆਉਂਦੇ ਹਨ। ਸਾਡੇ ਵਿਚੋਂ ਬਹੁਤਿਆਂ ਦਾ ਇਹੀ ਹਾਲ ਹੈ।

ਸੁਧਾਰ ਦੀ ਸੱਚੀ ਭਾਵਨਾ (ਨਿਸ਼ਕਾਮ ਨਿਮਰਤਾ) ਦੀ ਥਾਂ ਨਿੱਜੀ ਵਿਰੋਧ ਬਣਾ ਕੇ ਮਨ ਵਿਚ ਭਰੀ ਕੜਵਾਹਟ ਨਾਲ ਵੀ ਗੁਰਮਤਿ ਇਨਕਲਾਬ ਦੇ ਪਾਂਧੀ ਨਹੀਂ ਬਣਿਆ ਜਾ ਸਕਦਾ ਅਤੇ ਨਾ ਹੀ ਕੋਈ ਏਕਤਾ ਯਤਨ ਸਕਾਰਾਤਮਕ ਹੋ ਸਕਦਾ ਹੈ।

4. ਗਿਣਤੀ ਦੀ ਥਾਂ ਗੁਣਾਂ ਨੂੰ ਪ੍ਰਾਥਮਿਕਤਾ : ਬਾਬਾ ਨਾਨਕ ਨੇ ਗੁਰਮਤਿ ਆਧਾਰਿਤ ਖਰਾ ਸੱਚ ਪੇਸ਼ ਕਰਨ ਵੇਲੇ ਇਸ ਗੱਲ ਦੀ ਕਦੇ ਪ੍ਰਵਾਹ ਨਹੀਂ ਕੀਤੀ ਕਿ ਇਸ ਨਾਲ ਕਿੰਨੇ ਲੋਕ ਸਹਿਮਤ ਹੁੰਦੇ ਹਨ ਜਾਂ ਅਸਹਿਮਤ। ਉਨ੍ਹਾਂ ਨੇ ਹਰ ਗੱਲ ਗੁਰਮਤਿ ਵੱਲ ਵੇਖ ਕੇ ਕੀਤੀ, ਨਾ ਕਿ ਸੰਗਤ (ਭੀੜ) ਵੱਲ ਵੇਖ ਕੇ। ਜੇ ਉਹ ਸਿਧਾਂਤ ਦੀ ਥਾਂ ਭੀੜ (ਦੀਆਂ ਭਾਵਨਾਵਾਂ) ਦੀ ਪ੍ਰਵਾਹ ਕਰਦੇ ਤਾਂ ਬੇਸ਼ਕ ਜਨੇਉ ਪਾ ਲੈਂਦੇ।

ਦੂਜੀ ਤਰਫ, ਡੇਰੇਦਾਰੇ ਅਤੇ ਸੰਪਰਦਾਈਆਂ ਦਾ ਜ਼ੋਰ ਉਸ ਗੱਲ ’ਤੇ ਜ਼ਿਆਦਾ ਹੁੰਦਾ ਹੈ ਜੋ ਭੀੜ ਨੂੰ ਪਸੰਦ ਹੋਵੇ, ਕਿਉਂਕਿ ਉਨ੍ਹਾਂ ਦਾ ਮਕਸਦ ਵੱਧ ਤੋਂ ਵੱਧ ਭੀੜ ਇਕੱਠੀ ਕਰਨੀ ਹੁੰਦੀ ਹੈ। ਉਨ੍ਹਾਂ ਨੂੰ ਆਪਣੇ ਚੜ੍ਹਾਵੇ ਨਾਲ ਮਤਲਬ ਹੁੰਦਾ ਹੈ, ਭੀੜ ਦੇ ਸੁਧਾਰ ਨਾਲ ਨਹੀਂ।

ਅਨੇਕਾਂ ਸੁਚੇਤ ਧਿਰਾਂ ਇਸ ਪੱਖੋਂ ਵੀ ਬਾਬੇ ਨਾਨਕ ਜੀ ਦੀ ਸੇਧ ਤੋਂ ਮੁਨਕਰ ਬੈਠੀਆਂ ਹਨ। ਉਨ੍ਹਾਂ ਨੂੰ ਇਹ ਪ੍ਰਵਾਹ ਰਹਿੰਦੀ ਹੈ ਕਿ ਫਲਾਣਾ ਸੱਚ ਪੇਸ਼ ਕਰਨ ਨਾਲ ਸੰਗਤ ਟੁੱਟ ਨਾ ਜਾਵੇ। ਉਨ੍ਹਾਂ ਨੂੰ ਵੀ ‘ਸਿਧਾਂਤ’ ਨਾਲੋਂ ਵੱਧ ਖਿਆਲ ਇਸ ਗੱਲ ਦਾ ਹੈ ਕਿ ਸਾਡੇ ਸਮਾਗਮਾਂ ਵਿਚ ਕਿੰਨੀ ਭੀੜ ਇਕੱਠੀ ਹੋਈ ਹੈ। ਇਸ ਖਿਆਲ ਵਿਚ ਉਹ ‘ਗੁਰਮਤਿ’ ਨੂੰ ਪੰਥ ਪ੍ਰਵਾਣਿਕਤਾ ਤੋਂ ਕੁਰਬਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਪਿੱਛਲੇ ਦਿਨੀਂ ਪ੍ਰੋ. ਧੂੰਦਾ ਦੇ ਸਮਰਥਕਾਂ ਅਤੇ ਪ੍ਰੋ. ਦਰਸ਼ਨ ਸਿੰਘ ਜੀ ਦੇ ਸਮਰਥਕਾਂ ਵਲੋਂ ਇਸ ਸੰਬੰਧੀ ਚੱਲ ਰਹੀ ‘ਰੈਟ ਰੇਸ’ ਤਾਜ਼ਾ ਮਿਸਾਲ ਹੈ। ਪ੍ਰੋ. ਧੂੰਦਾ ਦੇ ਸਮਰਥੱਕ ਉਨ੍ਹਾਂ ਦੇ ਸਮਾਗਮਾਂ ਵਿਚ ਇਕੱਠੀ ਹੋਈ ਭੀੜ ਦਾ ਰੋਹਬ ਵਿਖਾ ਕੇ ਆਪਣੇ ਆਪ ਨੂੰ ਕਾਮਯਾਬ ਦੱਸ ਰਹੇ ਹਨ। ਜਵਾਬ ਵਿਚ ਖਾਲਸਾ ਨਿਉਜ਼ ਵਾਲੇ ਪ੍ਰੋ. ਦਰਸ਼ਨ ਸਿੰਘ ਜੀ ਦੇ ਸਮਾਗਮਾਂ ਵਿਚਲੀਆਂ ਤਸਵੀਰਾਂ ਦਿਖਾ ਕੇ ਉਸ ‘ਚੂਹਾ-ਦੋੜ’ ਦਾ ਹਿੱਸਾ ਬਣੀ ਜਾ ਰਹੇ ਹਨ। ਦੋਵੇਂ ਧਿਰਾਂ ਸ਼ਖਸੀਅਤਪ੍ਰਸਤੀ ਵਿਚ ਮਦਹੋਸ਼, ‘ਸਿਧਾਂਤ’ ਨੂੰ ਵਿਸਾਰੀ ਬੈਠੀਆਂ ਹਨ ਅਤੇ ਇਹ ਸੱਚ ਸਮਝਣ ਤੋਂ ਨਾਬਰ ਹਨ ਕਿ ਭੀੜਾਂ ਤਾਂ ਡੇਰੇਦਾਰਾਂ ਦੇ ਸਮਾਗਮਾਂ ਵਿਚ ਇਸ ਤੋਂ ਵੱਧ ਹੁੰਦੀਆਂ ਹਨ।

ਅਸੀਂ ਬਾਬੇ ਨਾਨਕ ਦੀ ਥਾਂ ਡੇਰੇਦਾਰਾਂ ਦੀ ਸੇਧ ਵਿਚ ਭੀੜਾਂ ਇਕੱਠੀਆਂ ਕਰਨ ਨੂੰ ਵੱਧ ਮਾਨਤਾ ਦੇ ਰਹੇ ਹਾਂ। ਐਸੀਆਂ ਭੀੜਾਂ ਦੀ ਨੀਂਦ ਵਿਚ ਗਲਤਾਨ ਸਾਨੂੰ ਇਹੀ ਡਰ ਸਤਾਉਂਦਾ ਰਹਿੰਦਾ ਹੈ ਕਿ ਜੇ ਸਾਡੀਆਂ ਸਟੇਜਾਂ ਖੁੱਸ ਗਈਆਂ ਤਾਂ ਸਾਡਾ ਕੀ ਹੋਵੇਗਾ? ਸਟੇਜਾਂ ਦੇ ਮੋਹ ਵਿਚ ਗ੍ਰਸਤ ਹੋ ਕੇ ਅਸੀਂ ਉਨ੍ਹਾਂ ਰਾਜਨੀਤਕਾਂ ਦੀ ਪਿੱਠ ਥਾਪੜਨਾ ਵੀ ਪੁੰਨ-ਕਰਮ ਮੰਨ ਰਹੇ ਹਾਂ, ਜਿਨ੍ਹਾਂ ਬਾਰੇ ਅਸੀਂ ਜਾਣਦੇ ਹਾਂ ਕਿ ਉਹ ਬੇਈਮਾਨ ਅਤੇ ਠੱਗ ਹਨ। ਦਲੀਲ ਦੇਖੋ, ਜੇ ਛੋਟੇ ਠੱਗ ਨੂੰ ਨਾ ਜਿੱਤਿਆਇਆ ਤਾਂ ਵੱਡਾ ਠੱਗ ਕਾਬਜ਼ ਹੋ ਜਾਵੇਗਾ। ਸਾਨੂੰ ਇਹ ਭੁਲੇਖਾ ਹੈ ਕਿ ਪ੍ਰਚਾਰ ਸਿਰਫ ਰਾਜਨੀਤਕਾਂ ਦੇ ਕਬਜ਼ੇ ਹੇਠਲੀਆਂ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਹੀ ਹੋ ਸਕਦਾ ਹੈ। ਸਾਡੇ ਅਨੁਸਾਰ ਤਾਂ ‘ਗੁਰਦੁਆਰੇ’ ਤੋਂ ਬਾਹਰ ਸਿੱਖੀ ਦਾ ਪ੍ਰਚਾਰ ਹੋ ਹੀ ਨਹੀਂ ਸਕਦਾ। ਸਮੁੱਚੀ ਮਨੁੱਖਤਾ ਦੀ ਥਾਂ ਸਾਡਾ ਸਾਰਾ ਧਿਆਨ ਅਤੇ ਊਰਜਾ ਉਸ ਦੋ ਕਰੋੜੀ (ਮੰਨੇ ਜਾਂਦੇ) ਪੰਥ ’ਤੇ ਹੀ ਕੇਂਦਰਿਤ ਹੈ, ਜਿਸ ਨੇ ਗੁਰਮਤਿ ਦਾ ਮੁੰਹ-ਮੱਥਾ ਹੀ ਵਿਗਾੜ ਕੇ ਰੱਖ ਦਿੱਤਾ ਹੈ। ਇਸਾਈ ਪ੍ਰਚਾਰਕ ਪ੍ਰਚਾਰ ਲਈ ਨਿੱਤ ਨਵੀਆਂ ਸਟੇਜਾਂ ਢੂੰਡ ਰਹੇ ਹਨ, ਅਸੀਂ ਦੋ ਕਰੋੜ ਨੂੰ ਸਮਰਪਿਤ ਸਟੇਜਾਂ ਦੀ ਚਿੰਤਾ ਵਿਚ ਬਾਬੇ ਨਾਨਕ ਜੀ ਤੋਂ ਮੁਨਕਰ ਹੋਣ ਤੋਂ ਸੰਕੋਚ ਨਹੀਂ ਕਰਦੇ। ਸਾਡਾ ਸੱਚ ਉਥੇ ਤੱਕ ਹੀ ਸੀਮਤ ਹੁੰਦਾ ਹੈ, ਜਿੱਥੇ ਤੱਕ ਸਟੇਜ਼ ’ਤੇ ਕਾਬਜ਼ ਮਸੰਦਾਂ (ਪ੍ਰਬੰਧਕਾਂ) ਨੂੰ ਭਾਉਂਦਾ ਹੈ।

‘ਬੰਗਲਾ ਸਾਹਿਬ’ ਦੀ ਸਟੇਜ ਇਸ ਦੀ ਇਕ ਮਿਸਾਲ ਹੈ। ਇਥੋਂ ਪਿੱਛਲੇ ਲੰਮੇ ਸਮੇਂ ਤੋਂ ਸੁਚੇਤ ਮੰਨੇ ਜਾਂਦੇ ਪ੍ਰਚਾਰਕ ਕਥਾ ਕਰਦੇ ਰਹੇ ਹਨ। ਪਰ ਕਿਸੇ ਵੀ ਪ੍ਰਚਾਰਕ ਨੇ ‘ਬੰਗਲਾ ਸਾਹਿਬ’ ਵਿਖੇ ਹੋ ਰਹੀਆਂ ਮਨਮੱਤਾਂ ਬਾਰੇ ਅੱਜ ਤੱਕ ਇਕ ਸ਼ਬਦ ਨਹੀਂ ਬੋਲਿਆ। ਕਿਸੇ ਵੀ ਪ੍ਰਚਾਰਕ ਨੇ ਦਿਲੀ ਕਮੇਟੀ ’ਤੇ ਕਾਬਜ਼ ਮਸੰਦਾਂ ਬਾਰੇ ਕੁਝ ਨਹੀਂ ਬੋਲਿਆ। ਸਟੇਜ ਜੋ ਖੁੱਸ ਸਕਦੀ ਹੈ? ਅਸੀਂ ਉਸ ਨਾਨਕ ਜੀ ਦੇ ਪੈਰੋਕਾਰ ਕਹਾਉਂਦੇ ਹਾਂ, ਜਿਨ੍ਹਾਂ ਨੇ ਮੱਕੇ ਜਾ ਕੇ ਉੱਥੇ ਹੁੰਦੀ ਮਨਮੱਤ ਬਾਰੇ ਪਹਿਲਾਂ ਗੱਲ ਕੀਤੀ। ਵਿਵਹਾਰ ਵਿਚ ਤਾਂ ਅਸੀਂ ਬਾਬਾ ਨਾਨਕ ਜੀ (ਦੀ ਪ੍ਰਚਾਰ ਸੇਧ) ਨੂੰ ਸਟੇਜ ’ਤੇ ਜਾਣ ਤੋਂ ਪਹਿਲਾਂ ਤਾਲੇ ਵਿਚ ਬੰਦ ਕਰ ਆਉਂਦੇ ਹਾਂ।

ਬਾਬਾ ਨਾਨਕ ਜੀ ਵਲੋਂ ਖਰਾ ਸੱਚ ਪੇਸ਼ ਕਰਨ ਦੀ ਸੇਧ ਨੂੰ ਵਿਸਾਰ ਕੇ ਡੇਰੇਦਾਰਾਂ ਦੀ ਤਰਜ਼ ’ਤੇ ਸਟੇਜਾਂ ਅਤੇ ਭੀੜਾਂ ਦੀ ਲਾਲਸਾ ਨਾਲ ਗੁਰਮਤਿ ਇਨਕਲਾਬ ਦੇ ਸੱਚੇ ਪਾਂਧੀ ਨਹੀਂ ਬਣਿਆ ਜਾ ਸਕਦਾ ਅਤੇ ਨਾ ਹੀ ਹਮਸਫਰਾਂ ਨਾਲ ਸਹੀ ਏਕਤਾ ਹੋ ਸਕਦੀ ਹੈ।

5. ਫਿਰਕਾ ਵਿਸ਼ੇਸ਼ ਦੀ ਥਾਂ ਸਮੁੱਚੀ ਮਨੁੱਖਤਾ ਨੂੰ ਪ੍ਰਚਾਰ ਖੇਤਰ ਬਣਾਉਣਾ : ਬਾਬਾ ਨਾਨਕ ਜੀ ਵਲੋਂ ਸਮਝਾਇਆ ਗੁਰਮਤਿ ਫਲਸਫਾ ਅਤੇ ਸ਼ੁਰੂ ਕੀਤਾ ਗੁਰਮਤਿ ਇਨਕਲਾਬ ਕਿਸੇ ਇਕ ਖਿੱਤਾ ਜਾਂ ਫਿਰਕਾ ਵਿਸ਼ੇਸ਼ ਲਈ ਨਹੀਂ ਸੀ, ਬਲਕਿ ਸਮੁੱਚੀ ਮਨੁੱਖਤਾ ਲਈ ਸੀ। ਇਸੇ ਲਈ 500 ਸਾਲ ਪਹਿਲਾਂ ਦੇ ਸਮੇਂ ਵਿਚ ਵੀ ਬਿਖੜੇ ਪੈਂਡੇ ਤੈਅ ਕਰ ਕੇ ਬਾਬਾ ਨਾਨਕ ਜੀ ਦੂਰ-ਦੁਰਾਡੇ ਸੱਚ ਦਾ ਸੁਨੇਹਾ ਦੇਣ ਗਏ। ਉਨ੍ਹਾਂ ਨੇ ਸੱਚ ਨੂੰ ਖਿੱਤੇ ਅਤੇ ਫਿਰਕੇ ਦੀ ਵਲਗਣ ਵਿਚ ਨਹੀਂ ਬੰਨ੍ਹਿਆ। ਗੁਰਮਤਿ ਦਾ ਹਰ ਅਸੂਲ ਹਰ ਮਨੁੱਖ ’ਤੇ ਇਕਸਾਰ ਲਾਗੂ ਹੁੰਦਾ ਹੈ, ਸਿਰਫ ਇਕ ਫਿਰਕੇ ਜਾਂ ਖਿੱਤੇ ਵਿਸ਼ੇਸ਼ ’ਤੇ ਨਹੀਂ।

ਪਰ ਸਾਡੇ ਜ਼ਿਆਦਾਤਰ ਪ੍ਰਚਾਰਕ ਇਹ ਪ੍ਰਚਾਰ ਆਮ ਕਰਦੇ ਹਨ ਕਿ ਸਿੱਖ ਪੱਕਾ ਸਿੱਖ ਰਹੇ, ਹਿੰਦੂ ਪੱਕਾ ਹਿੰਦੂ ਰਹੇ, ਮੁਸਲਮਾਨ ਪੱਕਾ ਮੁਸਲਮਾਨ ਰਹੇ। ਉਨ੍ਹਾਂ ਅਨੁਸਾਰ ਗੁਰਮਤਿ ਸੇਧਾਂ ਸਿਰਫ ਸਿੱਖਾਂ ਦੀ ਲੋੜ ਹਨ, ਹਰ ਮਨੁੱਖ ਦੀਆਂ ਨਹੀਂ।

ਅਫਸੋਸ! ਸੁਚੇਤ ਮੰਨੀਆਂ ਜਾਂਦੀਆਂ ਬਹੁੱਤੀਆਂ ਧਿਰਾਂ ਦੀ ਪ੍ਰਚਾਰ ਨੀਤੀ ਵੀ ਦੋ ਕਰੋੜੀ ਕੌਮ ਮਾਤਰ ’ਤੇ ਹੀ ਕੇਂਦਰਿਤ ਹੈ। ਉਨ੍ਹਾਂ ਨੂੰ ਸਿਰਫ ਪੰਜਾਬ ਜਾਂ ਸਿੱਖ ਸਮਾਜ ਵਿਚ ਫੈਲੇ ਪਤਿਤਪੁਣੇ, ਨਸ਼ੇਖੋਰੀ ਦੀ ਚਿੰਤਾ ਹੈ, ਸਮੁੱਚੇ ਮਨੁੱਖੀ ਭਾਈਚਾਰੇ ਦੀ ਨਹੀਂ। ਇਸ ਸੰਕੀਰਨ ਸੋਚ ਕਾਰਨ ਹੀ ਉਨ੍ਹਾਂ ਦਾ ਪ੍ਰਚਾਰ ਗੁਰਮਤਿ ਆਧਾਰਿਤ ਖਰੇ ਸੱਚ ’ਤੇ ਕੇਂਦਰਿਤ ਹੋਣ ਦੀ ਥਾਂ ਪੰਥ ਪ੍ਰਵਾਣਿਕਤਾ ਅਤੇ ਰਹਿਤ ਮਰਿਯਾਦਾ ਦੇ ਬੋਝ ਹੇਠ ਦੱਬ ਕੇ ਰਹਿ ਜਾਂਦਾ ਹੈ। ਮਿਸ਼ਨਰੀ ਕਾਲਜ ਇਸ ਦੀ ਇਕ ਜ਼ਿੰਦਾ ਮਿਸਾਲ ਹਨ।

ਇਕ ਜੀਵੰਤ ਤਾਜ਼ਾ ਮਿਸਾਲ ਸਾਂਝੀ ਕਰਦੇ ਹਾਂ। ਕੁਝ ਦਿਨ ਪਹਿਲਾਂ ਪ੍ਰੋ. ਧੂੰਦਾ ਨੇ ਕਿਸੇ ਇਕ ਗੁਰਦੁਆਰਾ ਸਟੇਜ ’ਤੇ ਪ੍ਰਚਾਰ ਕਰਨ ਤੋਂ ਇਸ ਲਈ ਮਨ੍ਹਾ ਕਰ ਦਿੱਤਾ ਕਿ ਉੱਥੇ ਨਾਲੋ-ਨਾਲ ਕੋਈ ਪਾਠ ਚਲ ਰਿਹਾ ਸੀ। ਉਨ੍ਹਾਂ ਦੀ ਦਲੀਲ ਸੀ ਕਿ ਇਸ ਨਾਲ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਹੁੰਦੀ ਹੈ। ਸਾਡੇ ਕੁੱਝ ਭੋਲੇ ਸੱਜਣਾਂ ਨੇ ਉਨ੍ਹਾਂ ਦੇ ਇਸ ਸਟੈਂਡ ਨੂੰ ਇਕ ਬਹੁਤ ਮਜ਼ਬੂਤ ਅਤੇ ਵਿਲੱਖਣ ਕਦਮ ਬਣਾ ਕੇ ਪੇਸ਼ ਕੀਤਾ। ਪਰ ਅਗਲੀ ਪੜਚੋਲ ਨਾਲ ਇਹ ਸਪਸ਼ਟ ਹੋ ਜਾਵੇਗਾ ਕਿ ਇਹ ਕਦਮ ਬਾਬਾ ਨਾਨਕ ਜੀ ਦੀ ਸੇਧ ਅਤੇ ਗੁਰਮਤਿ ਤੋਂ ਉਲਟ ਸੀ।

ਬਾਬਾ ਨਾਨਕ ਜੀ ਨੇ ਉਨ੍ਹਾਂ ਮੰਦਿਰਾਂ ਅਤੇ ਥਾਵਾਂ ਤੇ ਜਾ ਕੇ ਪ੍ਰਚਾਰ ਕੀਤਾ, ਜਿੱਥੇ ਨਿਰੋਲ ਬ੍ਰਾਹਮਣੀ ਕਰਮਕਾਂਡ ਹੁੰਦੇ ਸਨ ਕਿਉਂਕਿ ਮੁੱਖ ਮਕਸਦ ਸੱਚ ਪੇਸ਼ ਕਰਨਾ ਹੁੰਦਾ ਸੀ ਨਾ ਕਿ ਧੱਕੇ ਜਾਂ ਜ਼ਿੱਦ ਨਾਲ ਕਿਸੇ ਕਰਮਕਾਂਡ ਨੂੰ ਰੁਕਵਾਉਣਾ। ਤ੍ਰਾਸਦੀ ਵੇਖੋ, ਜਿਨ੍ਹਾਂ ਸਟੇਜਾਂ ਦੀ ਦੁਹਾਈ ਪਾ ਕੇ ਧੂੰਦਾ ਜੀ ਅਤੇ ਉਨ੍ਹਾਂ ਦੇ ਸਮਰਥਕ ਪੁਜਾਰੀਆਂ ਸਾਹਮਣੇ ਗੋਡੇ ਟੇਕਣ ਲਈ ਤਿਆਰ ਹੋ ਗਏ, ਉਸ ਸਟੇਜ ਨੂੰ ਸਿਰਫ ਇਸ ਲਈ ਨਕਾਰ ਦਿੱਤਾ ਕਿ ਇਸ ਨਾਲ ਰਹਿਤ ਮਰਿਯਾਦਾ ਦੀ ਉਲੰਘਣਾ ਹੁੰਦੀ ਹੈ।

ਹੈ ਤਾਂ ਤਿੱਖਾ, ਪਰ ਖਰਾ ਸੱਚ ਇਹ ਹੈ ਕਿ ਐਸੇ ਸੱਜਣਾਂ ਨੇ ਵਿਵਹਾਰ ਵਿਚ ‘ਰਹਿਤ ਮਰਿਯਾਦਾ’ ਨੂੰ ਹੀ ਅਸਲ ‘ਗੁਰੂ’ ਬਣਾ ਲਿਆ ਹੈ, ਐਵੇਂ ਵਿਖਾਵੇ ਲਈ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਨੂੰ ‘ਗੁਰੂ’ ਐਲਾਨਦੇ ਹਨ। ਜਦੋਂ ਇਸੇ ਰਹਿਤ ਮਰਿਯਾਦਾ ਦੇ ਬੋਝ ਹੇਠ ਗੁਰਦੁਆਰਿਆਂ ਵਿਚ ਰੋਜ਼ ‘ਭਗੌਤੀ ਸਿਮਰਨ’ ਕਰਦੇ ਹੋਏ ਦਸਵੇਂ ਪਾਤਸ਼ਾਹ ਨੂੰ ਦੇਵੀ ਪੂਜਕ ਐਲਾਨਿਆ ਜਾਂਦਾ ਹੈ , ਉਸ ਸਮੇਂ ਪ੍ਰੋ. ਧੂੰਦਾ ਜੀ ਜੈਸੇ ਪ੍ਰਚਾਰਕਾਂ ਦੀ ਜ਼ਮੀਰ ਕਿਉਂ ਨਹੀਂ ਜਾਗਦੀ? ਰਹਿਤ ਮਰਿਯਾਦਾ ਦੀ ਨਿੱਕੀ ਜਿਹੀ ਉਲੰਘਣਾ ਦੀ ਤਾਂ ਇੰਨੀ ਪ੍ਰਵਾਹ, ਪਰ ਰਹਿਬਰ ’ਤੇ ‘ਕਲੰਕ’ ਲਾਉਣ ਪ੍ਰਤੀ ਇੰਨੀ ਬੇ-ਪ੍ਰਵਾਹੀ? ਕੀ ਇਹ ਸਾਬਤ ਨਹੀਂ ਕਰਦਾ ਕਿ ਇਨ੍ਹਾਂ ਲਈ ਅਸਲ ਗੁਰੂ (ਸੇਧ) ‘ਰਹਿਤ ਮਰਿਯਾਦਾ’ ਹੀ ਹੈ, ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਨਹੀਂ?

ਸਮੁੱਚੀ ਮਨੁੱਖਤਾ ਲਈ ਦਿੱਤੇ ਗੁਰਮਤਿ ਸੁਨੇਹੇ ਨੂੰ ਦੋ-ਕਰੋੜੀ ਫਿਰਕੇ ’ਤੇ ਕੇਂਦਰਿਤ ਕਰਕੇ ਸਮਝੌਤਾਵਾਦੀ ਪ੍ਰਚਾਰ ਨੀਤੀ ਬਣਾਉਣ ਨਾਲ ਬਾਬਾ ਨਾਨਕ ਜੀ ਦੇ ਇਨਕਲਾਬ ਦੇ ਸਫਰ ਦੇ ਸੱਚੇ ਪਾਂਧੀ ਨਹੀਂ ਬਣਿਆ ਜਾ ਸਕਦਾ।

6. ਜਵਾਬਦੇਹੀ : ਗੁਰਮਤਿ ਦੇ ਪੈਰੋਕਾਰ ਪ੍ਰਚਾਕਰ ਅਤੇ ਲੀਡਰ ਵਿਚ ਜਵਾਬਦੇਹੀ ਦੇ ਫਰਜ਼ ਨੂੰ ਖਿੱੜੇ ਮੱਥੇ ਪ੍ਰਵਾਨ ਕਰਨ ਦਾ ਗੁਣ ਵੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਉਸ ਦੇ ਕਿਰਦਾਰ ’ਤੇ ਸਵਾਲੀਆਂ ਨਿਸ਼ਾਨ ਲਗ ਜਾਂਦਾ ਹੈ।

ਇਸ ਪੱਖੋਂ ਵੀ ਬਹੁਤੀਆਂ ਸੁਚੇਤ ਧਿਰਾਂ ਦੀ ਸਥਿਤੀ ਚੰਗੀ ਨਹੀਂ ਹੈ। ਸ਼ਖਸੀਅਤਪ੍ਰਸਤੀ ਇਸ ਗੁਣ ਦੇ ਰਾਹ ਵਿਚ ਸਭ ਤੋਂ ਵੱਡੀ ਰੁਕਾਵਟ ਬਣਦੀ ਹੈ। ਜਦੋਂ ਕਿਸੇ ਧੜੇ ਜਾਂ ਧਿਰ ਦੇ ਆਗੂ ਦੇ ਕਿਸੇ ਕਰਮ ਜਾਂ ਨੀਤੀ ਬਾਰੇ ਉਸ ਨੂੰ ਸਵਾਲ ਕੀਤਾ ਜਾਂਦਾ ਹੈ ਤਾਂ ਉਹ ਆਪ ਤਾਂ ਚੁੱਪ ਧਾਰ ਲੈਂਦਾ ਹੈ, ਪਰ ਉਸਦੇ ਕੁਝ ਨਜ਼ਦੀਕੀ ਉਸ ਨੂੰ ‘ਅਭੁੱਲ’ ਐਲਾਨਦੇ ਹੋਏ, ਸਵਾਲ ਕਰਤਾ ਦੀ ਜਹੀ-ਤਹੀ ਫੇਰਨ ਨੂੰ ਤਿਆਰ ਰਹਿੰਦੇ ਹਨ। ਉਹ ਸਵਾਲ ਦਾ ਜਵਾਬ ਦੇਣ ਦੀ ਥਾਂ ਸਵਾਲ ਕਰਤਾ ਨੂੰ ਨੀਵਾਂ ਵਿਖਾ ਕੇ ਚੁੱਪ ਕਰਾਉਣ ਲਈ, ਗੁਰਬਾਣੀ ਦਾ ਇਹ ਵਾਕ ਇਕ ਫ਼ਤਵੇ ਵਜੋਂ ਵਰਤਦੇ ਹਨ:

ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ ॥2॥ (ਪੰਨਾ 332)

ਪ੍ਰੋ. ਦਰਸ਼ਨ ਸਿੰਘ ਜੀ, ਸੰਪਾਦਕ ਸਪੋਕਸਮੈਨ, ਪ੍ਰੋ. ਧੂੰਦਾ ਦੇ ਸਮਰਥਕ ਐਸੀ ਪਹੁੰਚ ਆਮ ਹੀ ਵਿਖਾਉਂਦੇ ਰਹੇ ਹਨ।

ਐਸੀ ਸਥਿਤੀ ਵਿਚ ਸੱਚੇ ਆਗੂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਸ਼ਖਸੀਅਤ-ਪ੍ਰਸਤ ਸਮਰਥਕਾਂ ਨੂੰ ਫਿੱਟਕਾਰ ਲਗਾਏ ਅਤੇ ਸਵਾਲ ਬਾਰੇ ਆਪਣਾ ਪੱਖ ਰੱਖੇ। ਪਰ ਅਫਸੋਸ! ਉਸ ਵਕਤ ਖੁਸ਼ਾਮਦ ਸਾਡੀ ਕਮਜ਼ੋਰੀ ਬਣ ਜਾਂਦੀ ਹੈ।

ਜਵਾਬਦੇਹੀ ਦੇ ਫਰਜ਼ ਤੋਂ ਮੁੰਹ-ਮੌੜ ਕੇ ਗੁਰਮਤਿ ਲਹਿਰ ਦੇ ਪ੍ਰਚਾਰਕ, ਆਗੂ ਜਾਂ ਪਾਂਧੀ ਨਹੀਂ ਬਣਿਆ ਜਾ ਸਕਦਾ।

ਗੁਰਮਤਿ ਇਨਕਲਾਬ ਦੇ ਇਕ ਪਾਂਧੀ ਲਈ ਲੌੜੀਂਦੇ ਗੁਣਾਂ ਦੀ ਕਸਵੱਟੀ ’ਤੇ ਅਸੀਂ ਇਹ ਸਪਸ਼ਟ ਕੀਤਾ ਕਿ ਸਾਡੇ ਸਾਰਿਆਂ ਵਿਚ ਇਨ੍ਹਾਂ ਗੁਣਾਂ ਦੀ ਘਾਟ ਹੈ, ਇਸ ਲਈ ਪੰਥ ਦੇ ਸੁਚੇਤ ਤਬਕੇ ਵਿਚ ਏਕਤਾ ਇਕ ਸੁਫਨਾ ਹੀ ਬਣੀ ਰਹਿੰਦੀ ਹੈ।

ਅੱਗੇ ਕੁਝ ਮੂਲ ਕਮਜ਼ੋਰੀਆਂ ਦੀ ਕਸਵੱਟੀ ’ਤੇ ਪੜਚੋਲ ਦਾ ਯਤਨ ਕਰਾਂਗੇ, ਜਿਨ੍ਹਾਂ ਤੋਂ ਸੱਚ ਦੇ ਮਾਰਗ ਦੇ ਪਾਂਧੀਆਂ ਨੂੰ ਪਰਹੇਜ਼ ਕਰਨਾ ਚਾਹੀਦਾ ਹੈ।

1. ਹਉਮੈ (ਈਗੋ) : ਗੁਰਮਤਿ ਵਿਚ ਹਉਮੈ ਨੂੰ ਇਕ ਵੱਡਾ ਰੋਗ ਦੱਸਿਆ ਗਿਆ ਹੈ। ਸੱਚ ਦੇ ਮਾਰਗ ’ਤੇ ਇਹ ਇਕ ਵੱਡਾ ਰੋੜਾ ਹੈ। ਗੁਰਮਤ ਇਨਕਲਾਬ ਦੇ ਪਾਂਧੀ ਵਿਚ ਇਹ ਨਹੀਂ ਹੋਣੀ ਚਾਹੀਦੀ। ਪਰ ਪੰਥ ਦੇ ਸੁਚੇਤ ਤਬਕੇ ਨਾਲ ਜੁੜੀਆਂ ਸ਼ਖਸੀਅਤਾਂ ਵਿਚ ਹੰਕਾਰ ਅਤੇ ਈਗੋ ਬਹੁਤ ਭਾਰੂ ਹੈ। ਇਸੇ ਕਰਕੇ ਆਪਣੀ ਗੱਲ ਦੀ ਆਲੋਚਨਾ ਇਨ੍ਹਾਂ ਤੋਂ ਸਹਿਣ ਨਹੀਂ ਹੋ ਪਾਉਂਦੀ। ਆਪਣੀ ਆਲੋਚਨਾ ਤੋਂ ਨਰਾਜ਼ ਹੋ ਕੇ ਇਹ ਆਲੋਚਕ ਵਿਰੁਧ ਨਰਾਜ਼ਗੀ ਵਿਚ ਬੌਖਲਾਹਟ ਦਾ ਪ੍ਰਗਟਾਵਾ ਕਰਦੇ ਹੋਏ, ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਐਸੇ ਸਮੇਂ ਵਿਚ ਉਹ ਨੁੱਕਤੇ ’ਤੇ ਗੱਲ ਕਰਨ ਦੀ ਥਾਂ ਸਿਰਫ ਆਲੋਚਕ ਨੂੰ ਨੀਂਵਾ ਵਿਖਾਉਣ ਲਈ ਫੁੰਕਾਰੇ ਮਾਰਦੇ ਅਤੇ ਫ਼ਤਵੇ ਜਾਰੀ ਕਰਦੇ ਆਮ ਵੇਖੇ ਜਾ ਸਕਦੇ ਹਨ।

ਇਸ ਕਮਜ਼ੋਰੀ ਦੇ ਹੁੰਦਿਆਂ ਗੁਰਮਤਿ ਇਨਕਲਾਬ ਦੇ ਸਫਰ ’ਤੇ ਸਹੀ ਤਰ੍ਹਾਂ ਤੁਰ ਪਾਉਣਾ ਸੰਭਵ ਨਹੀਂ ਹੈ। ਸੱਚੇ ਪਾਂਧੀ ਵਿਚ ਆਪਣੀ ਆਲੋਚਨਾ ਨੂੰ ਠਰ੍ਹੰਮੇ ਨਾਲ ਵਿਚਾਰਨ ਦੀ ਸਹਿਨਸ਼ੀਲਤਾ ਹੋਣੀ ਜ਼ਰੂਰੀ ਹੈ।

2. ਜ਼ਜਬਾਤੀ ਫ਼ਤਵੇਬਾਜੀ : ਗੁਰਮਤਿ ਵਿਚ ‘ਗਿਆਨ’ ਨੂੰ ‘ਗੁਰੂ’ ਮੰਨਦੇ, ਸ਼ਰਧਾ ਅਤੇ ਜਜ਼ਬਾਤਾਂ ਉੱਪਰ ਗਿਆਨ ਦਾ ਕੁੰਡਾ ਰੱਖਣ ਦੀ ਸੇਧ ਦਿੱਤੀ ਮਿਲਦੀ ਹੈ। ਗੁਰਮਤਿ ਮਾਰਗ ਦਾ ਪਾਂਧੀ ਕਿਸੇ ਪ੍ਰਕਾਰ ਦੇ ਕਿੰਤੂ-ਪ੍ਰੰਤੂ ਤੋਂ ਨਰਾਜ਼ ਹੋ ਕੇ ਜਾਂ ਡਰ ਕੇ ਆਪਣੇ ਹੋਸ਼ੋ-ਹਵਾਸ ਨਹੀਂ ਖੋ ਬਹਿੰਦਾ, ਬਲਕਿ ਠਰੰਮੇ ਨਾਲ ਕਿੰਤੂ ਦੀ ਵਿਚਾਰ ਕਰਕੇ ਉਸ ਬਾਰੇ ਦਲੀਲ ਅਤੇ ਸਹਿਜਤਾ ਨਾਲ ਆਪਣਾ ਪੱਖ ਰੱਖਦਾ ਹੈ।

ਦੂਜੀ ਤਰਫ, ਸੰਪਰਦਾਈ ਧਿਰ ਕਿਸੇ ਕਿੰਤੂ-ਪ੍ਰੰਤੂ ਤੋਂ ਬੌਖਲਾ ਕੇ ਅਸ਼ਰਧਕ, ਨਾਸਤਕ, ਕਾਮਰੇਡ ਹੋਣ ਦੇ ਫ਼ਤਵੇ ਜਾਰੀ ਕਰਨ ਲੱਗ ਪੈਂਦੀ ਹੈ। ਉੱਥੇ ਸ਼ਰਧਾ ਅਤੇ ਜਜ਼ਬਾਤ ਹੀ ਪ੍ਰਧਾਨ ਹੁੰਦੇ ਹਨ, ਗਿਆਨ/ਬਿਬੇਕ ਨੂੰ ਫਾਲਤੂ ਮੰਨਿਆ ਜਾਂਦਾ ਹੈ। ਐਸੀਆਂ ਬਿਆਨਬਾਜ਼ੀਆਂ ਦਾ ਮੂਲ ਮਕਸਦ ਆਮ ਲੋਕਾਂ ਨੂੰ ਗੁੰਮਰਾਹ ਕਰਨਾ ਅਤੇ ਭੜਕਾਉਣਾ ਹੁੰਦਾ ਹੈ।

ਪੰਥ ਦੇ ਸੁਚੇਤ ਤਬਕੇ ਵਿਚ ਵਿਚਰਦੇ ਕਈਂ ਸੱਜਣਾਂ ਵਿਚ ਇਹ ਰੂਚੀ ਆਮ ਵੇਖੀ ਜਾ ਸਕਦੀ ਹੈ। ਉਹ ਪੰਥ ਪ੍ਰਵਾਣਿਤ ਮਾਨਤਾਵਾਂ (ਅਕਾਲ ਤਖਤ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਮੌਜੂਦਾ ਸਰੂਪ ਵਿਚਲੀਆਂ ਵਿਸੰਗਤੀਆਂ, ਸਿੱਖ ਰਹਿਤ ਮਰਿਯਾਦਾ ਆਦਿ) ’ਤੇ ਕਿਸੇ ਵੀ ਸਵਾਲ ਦੇ ਸਾਹਮਣੇ ਆਉਣ ’ਤੇ ਆਪਣੇ ਹੋਸ਼ੋ-ਹਵਾਸ ਗੁਆ ਬੈਠਦੇ ਹਨ ਅਤੇ ਸਵਾਲ ਕਰਤਾਵਾਂ ਖਿਲਾਫ ਫ਼ਤਵੇਬਾਜ਼ੀ ’ਤੇ ਉਤਰ ਆਉਂਦੇ ਹਨ। ਸਿੱਖ ਰਹਿਤ ਮਰਿਯਾਦਾ ਉਪਰਾਲੇ ਦੌਰਾਨ ਐਸੇ ਕੁਝ ਸੱਜਣਾਂ/ਧਿਰਾਂ ਨੇ ‘ਤੱਤ ਗੁਰਮਤਿ ਪਰਿਵਾਰ’ ਖਿਲਾਫ ਬਹੁਤ ਰੌਲਾ ਪਾਇਆ।

3. ਸੰਕੀਰਨਤਾ : ਗੁਰਮਤਿ ਦੇ ਸੱਚੇ ਪੈਰੋਕਾਰ ਦਿਮਾਗ ਨੂੰ ਹਮੇਸ਼ਾਂ ਖੁੱਲਾ ਰੱਖਦੇ ਹਨ ਅਤੇ ਹਰ ਵਿਚਾਰ ਨੂੰ ਖੁੱਲ-ਦਿਲੀ ਨਾਲ ਵਿਚਾਰਨ ਦਾ ਮਾਦਾ ਰੱਖਦੇ ਹਨ। ਵਿਚਾਰਕ ਸੰਕੀਰਨਤਾ ਵੀ ਗੁਰਮਤਿ ਇਨਕਲਾਬ ਦੇ ਸਫਰ ਵਿਚ ਇਕ ਵੱਡੀ ਰੁਕਾਵਟ ਹੈ। ਐਸੀ ਸੰਕੀਰਨਤਾ ਕਿਸੇ ਵੀ ਨਵੀਂ ਗੱਲ ਜਾਂ ਕਿੰਤੂ ’ਤੇ ਨਰਾਜ਼ ਹੋ ਜਾਂਦੀ ਹੈ ਅਤੇ ਫ਼ਤਵੇਬਾਜ਼ੀ ਦਾ ਰੁੱਖ ਅਪਨਾਅ ਲੈਂਦੀ ਹੈ। ਇਹ ਕਮਜ਼ੋਰੀ ਵੀ ਸੁਚੇਤ ਪੰਥ ਵਿਚ ਵਿਚਰਦੀਆਂ ਸ਼ਖਸੀਅਤਾਂ ਦੇ ਵਿਵਹਾਰ ਵਿਚ ਆਮ ਵੇਖੀ ਜਾ ਸਕਦੀ ਹੈ।

4. ਨਿੱਜੀ ਵਿਰੋਧ : ਹਰ ਸ਼ਖਸ ਦਾ ਸੋਚਣ ਪੱਧਰ ਵੱਖਰਾ ਹੁੰਦਾ ਹੈ। ਸੋ ਸੁਭਾਵਿਕ ਹੈ ਕਿਸੇ ਦੇ ਵਿਚਾਰ ਪੂਰੀ ਤਰ੍ਹਾਂ ਕਿਸੇ ਹੋਰ ਨਾਲ ਬਹੁਤ ਘੱਟ ਮਿਲਦੇ ਹਨ। ਐਸੇ ਵਿਚ ਕੁਝ ਨੁੱਕਤਿਆਂ ’ਤੇ ਵਿਚਾਰਕ ਅਸਹਿਮਤੀ ਹੋਣਾ ਆਮ ਗੱਲ ਹੈ। ਪਰ ਇਕ ਪ੍ਰਭੂ ਦੀ ਸੰਤਾਨ ਰੂਪੀ ਮੁੱਢਲੀ ਸਾਂਝ ਨੂੰ ਚੇਤੇ ਵਿਚ ਰੱਖਦੇ, ਕਿਸੇ ਵੀ ਅਸਹਿਮਤੀ ਨੂੰ ਸਵੀਕਾਰ ਕਰਨ ਅਤੇ ਸਹਿਜ ਨਾਲ ਵਿਚਾਰਨ ਦੀ ਲੋੜ ਹੈ। ਵਿਚਾਰਕ ਅਸਹਿਮਤੀ ਨੂੰ ਨਿੱਜੀ ਵਿਰੋਧ ਬਣਾ ਕੇ ਕਿਸੇ ਨੂੰ ਅਛੂਤ ਐਲਾਨ ਦੇਣਾ ਅਤੇ ਉਸ ਨਾਲ ਸੰਬੰਧ ਤੋੜਨ ਦਾ ਫ਼ਤਵਾ ਜਾਰੀ ਕਰ ਦੇਣਾ ਗੁਰਮਤਿ ਦੀ ਸੇਧ ਨਹੀਂ। ਐਸੀ ਗਲਤ ਪਹੁੰਚ ਆਪਸੀ ਦੂਰੀਆਂ ਵਧਾਉਣ ਦਾ ਕਾਰਨ ਬਣਦੀ ਹੈ। ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੌਰਾਨ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਜਥੇਬੰਦੀ ਅਤੇ ਕੁਝ ਹੋਰ ਸੱਜਣਾਂ ਨੇ ਕੁਝ ਲੋਕਾਂ ਨੂੰ ਅਛੂਤ ਐਲਾਨ ਕੇ ਉਪਰਾਲੇ ਦੇ ਸੰਯੋਜਕਾਂ ਸਾਹਮਣੇ ਉਨ੍ਹਾਂ ਨੂੰ ਸੱਦਾ ਨਾ ਭੇਜਣ ਦੀ ਸ਼ਰਤ ਵੀ ਰੱਖੀ, ਜੋ ਗੁਰਮਤਿ ਵਿਰੋਧੀ ਜਾਣ ਕੇ ਅ-ਪ੍ਰਵਾਨ ਕਰ ਦਿੱਤੀ ਗਈ। ਨਤੀਜਤਨ ਉਨ੍ਹਾਂ ਸੱਜਣਾਂ ਨੇ ਗੁਰਮਤਿ ਨੂੰ ਪਿੱਠ ਵਿਖਾਉਂਦੇ ਹੋਏ ਵਿਚਾਰ-ਚਰਚਾ ਤੋਂ ਹੀ ਕਿਨਾਰਾ ਕਰ ਲਿਆ।

ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ‘ਪਰਿਵਾਰ’ ਵਲੋਂ ਗੁਰਬਾਣੀ ਦੀ ਸੇਧ ਵਿਚ ਦਿੱਤੇ ਇਕ ਵਿਚਾਰ ਕਿ ‘ਪ੍ਰਮਾਤਮਾ ਤੋਂ ਇਲਾਵਾ ਹਰ ਕੋਈ ਭੁਲਣਹਾਰ ਹੈ’ ਤੋਂ ਖਿੱਜ ਕੇ ਗੁਰਦੇਵ ਸਿੰਘ ਜੀ ਸੱਧੇਵਾਲੀਆ ਵਲੋਂ ਲਿਖੀ ਜ਼ਜਬਾਤੀ ਫ਼ਤਵੇਬਾਜ਼ੀ ਵਾਲੇ ਲੇਖ ਹੇਠ ‘ਖਾਲਸਾ ਨਿਉਜ਼’ ਨੇ ‘ਪਰਿਵਾਰ’ ਨਾਲ ਸੰਬੰਧ ਤੋੜਨ ਸੰਬੰਧੀ ‘ਹੁਕਮਨਾਮਾ’ ਵੀ ਜਾਰੀ ਕਰਦੇ ਹੋਏ ਹੋਰਾਂ ਨੂੰ ਵੀ ਐਸਾ ਕਰਨ ਦਾ ਹੋਕਾ ਦੇ ਦਿੱਤਾ। ਪਰ ਨਾ ਤਾਂ ‘ਸੱਧੇਵਾਲੀਆ ਜੀ’ ਅਤੇ ਨਾ ਹੀ ‘ਖਾਲਸਾ ਨਿਉਜ਼’ ਵਾਲੇ ਦਲੀਲ ਨਾਲ ਇਹ ਗੱਲ ਦੱਸ ਪਾਏ ਕਿ ਗੁਰਬਾਣੀ ਦੀ ਸੇਧ ਵਿਚ ਗੱਲ ਕਰਨਾ ਕਿਵੇਂ ਗਲਤ ਹੈ?

ਸੋ ਵਿਚਾਰਕ ਅਸਹਿਮਤੀ ਨੂੰ ਨਿੱਜੀ ਵਿਰੋਧ ਬਣਾ ਕੇ ਫ਼ਤਵੇਬਾਜ਼ੀ ਦੀ ਪਹੁੰਚ ਆਪਨਾਅ ਕੇ ਆਪਸੀ ਦੂਰੀਆਂ ਹੀ ਵਧਾਈਆਂ ਜਾ ਸਕਦੀਆਂ ਹਨ, ਗੁਰਮਤਿ ਇਨਕਲਾਬ ਦੇ ਰਾਹ ਦੇ ਪਾਂਧੀ ਨਹੀਂ ਬਣਿਆ ਜਾ ਸਕਦਾ।

5. ਚੌਧਰ ਦੀ ਭੁੱਖ : ਚੌਧਰ ਦੀ ਭੁੱਖ ਹੇਠ ਪੈਦਾ ਹੋਈਆਂ ਪ੍ਰਧਾਨਗੀਆਂ ਅਤੇ ਅਹੁਦੇਦਾਰੀਆਂ ਦੀ ਲਾਲਸਾਵਾਂ ਨੇ ਪਹਿਲੇ ਗੁਰਦੁਆਰਿਆਂ ਦੀ ਗਿਣਤੀ ਵਧਾਉਣੀ ਸ਼ੁਰੂ ਕੀਤੀ । ਇਕ-ਇਕ ਪਿੰਡ ਅਤੇ ਕਸਬੇ ਵਿਚ 3-4 ਗੁਰਦੁਆਰੇ ਆਮ ਦਿੱਖਣ ਲਗ ਪਏ। ਇਸੇ ਲਾਲਸਾ ਹੇਠ ਨਿੱਤ ਨਵੀਂ ਜਥੇਬੰਦੀ ਦੀ ਸਥਾਪਨਾ ਦੀਆਂ ਖਬਰਾਂ ਵੀ ਆਉਂਦੀਆਂ ਰਹੀਆਂ।

ਸੁਚੇਤ ਪੰਥ ਬਾਰੇ ਇਹ ਆਮ ਧਾਰਨਾ ਹੈ ਕਿ ਇਸ ਵਿਚ ਵਿਚਰਦੇ ਲੋਕਾਂ ਵਿਚ ਚੌਧਰ ਦੀ ਭੁੱਖ ਨਹੀਂ ਹੈ। ਪਰ ਇਹ ਪੂਰਨ ਸੱਚਾਈ ਨਹੀਂ ਹੈ। ਦਿੱਲੀ ਤੋਂ ਸ਼ੁਰੂ ਹੋਏ ਮਿਸ਼ਨਰੀ ਕਾਲਜ ਵੀ ਦੋਫਾੜ ਹੁੰਦੇ-ਹੁੰਦੇ ਅਕਾਲੀ ਦਲਾਂ ਵਾਂਗੂ ਕਈਂ ਬਣ ਗਏ।

ਇਸੇ ਭੁੱਖ ਦੀ ਮਿਸਾਲ ਕੁਝ ਸਮਾਂ ਪਹਿਲਾਂ ਫੇਰ ਸਾਹਮਣੇ ਆਈ ਜਦੋਂ ਪ੍ਰੋ. ਦਰਸ਼ਨ ਸਿੰਘ ਜੀ ਪ੍ਰਧਾਨਗੀ ਹੇਠ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਨਾਮਕ ਨਵੀਂ ਜਥੇਬੰਦੀ ਦੇ ਚੰਡੀਗੜ ਵਿਚ ਐਲਾਨ ਦੀ ਖਬਰ ਕੁਝ ਦਿਨ ਪਹਿਲਾਂ ਅਖਬਾਰਾਂ ਵਿਚ ਆਈ। ਹੈਰਾਨਗੀ ਦੀ ਗੱਲ ਇਹ ਹੈ ਕਿ ਪਿੱਛਲੇ ਲਗਭਗ ਸਾਲ-ਡੇਢ ਸਾਲ ਤੋਂ ਹੀ ਪ੍ਰੋ. ਦਰਸ਼ਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਕਾਇਮ ਹੋਈ ਮੰਨੀ ਜਾਂਦੀ ਇਹ ਜਥੇਬੰਦੀ (ਲਹਿਰ) ‘ਨਵੀਂ’ ਕਿਵੇਂ ਹੋ ਗਈ? ਹਾਂ, ਦੋ ਬੰਦਿਆਂ ਨੂੰ ਉਪ-ਪ੍ਰਧਾਨ ਬਣਾਉਣ ਸਮੇਤ ਪੰਜ ਮੈਂਬਰੀ ਕਮੇਟੀ ਦੇ ਐਲਾਨ ਨੂੰ ਜਥੇਬੰਦੀ ਦਾ ਪੁਨਰ-ਗਠਨ ਕਿਹਾ ਜਾ ਸਕਦਾ ਸੀ, ਪਰ ਇਹ ‘ਨਵੀਂ ਜਥੇਬੰਦੀ’ ਦਾ ਸ਼ੋਸ਼ਾ ਛੱਡਣ ਵਿਚ ਪ੍ਰੋ. ਦਰਸ਼ਨ ਸਿੰਘ ਜੀ ਨੇ ਸ਼ਾਮਲ ਹੋਣਾ ਕਿਵੇਂ ਮੰਨ ਲਿਆ?

ਪਾਠਕਾਂ ਨੂੰ ਯਾਦ ਹੋਵੇਗਾ ਕਿ ਕੁਝ ਸਾਲ ਪਹਿਲਾਂ ਪ੍ਰੋ. ਦਰਸ਼ਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਹੀ ਦਿੱਲੀ ਵਿਚ ‘ਸਿੱਖ ਪਾਰਲੀਮੈਂਟ’ ਨਾਂ ਦੀ ਜਥੇਬੰਦੀ ਦਾ ਗਠਨ ਕੀਤਾ ਗਿਆ ਸੀ। ਪਰ ਉਸ ਜਥੇਬੰਦੀ ਦੀ ਕਾਰਗੁਜ਼ਾਰੀ ਦੀ ਪੜਚੋਲ ਕੀਤੇ ਬਿਨਾਂ ਹੀ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਨਾਂ ਦੀ ਜਥੇਬੰਦੀ ਦਾ ਗਠਨ ਕਰ ਦਿੱਤਾ ਗਿਆ। ਸਾਲ ਕੁ ਪਹਿਲਾਂ ਇਨ੍ਹਾਂ ਹੀ ਸ਼ਖਸੀਅਤਾਂ ਨੇ ਚੰਡੀਗੜ ਵਿਖੇ ਮਿਲ ਕੇ ‘ਈਕੋ’ ਨਾਮ ਦੀ ਇਕ ਜਥੇਬੰਦੀ ਬਣਾਈ ਸੀ, ਜਿਸ ਦੀ ‘ਪਾਇਲਟ ਗੱਡੀ’ ਬੀਬੀ ਸੁਰਿੰਦਰ ਕੌਰ ਨਿਹਾਲ ਦੀ ਸਰਪ੍ਰਸਤੀ ਵਾਲੀ ‘ਜਾਂਬਾਜ਼ ਫੋਰਸ’ ਦੱਸੀ ਗਈ। ਗਠਨ ਦੇ ਐਲਾਨ ਤੋਂ ਬਾਅਦ ਸ਼ਾਇਦ ਹੀ ਉਸ ਜਥੇਬੰਦੀ ਦੀ ਕੋਈ ਕਾਰਗੁਜਾਰੀ ਸਾਹਮਣੇ ਆਈ ਹੋਵੇ? ਤੇ ਹੁਣ ਕੁਝ ਉਹੀ ਸੱਜਣ ਫੇਰ ਪਹਿਲਾਂ ਬਣੀ ਜਥੇਬੰਦੀ ਨੂੰ ‘ਨਵੀਂ ਜਥੇਬੰਦੀ’ ਐਲਾਨ ਕੇ ਮੀਡੀਆ ਅਤੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। ਦਿਲਚਸਪ ਗੱਲ ਵੇਖੋ ‘ਪਾਇਲਟ ਗੱਡੀ’ ਦੀ ਚਾਲਕ ਬੀਬੀ ਨਿਹਾਲ ਹੁਣ ਇਸ ਦੇ ਨਾਮ ਨੂੰ ਲੈ ਕੇ ਜੱਥੇਬੰਦੀ ਦੇ ਵਿਰੋਧ ਵਿਚ ਆਪਣੀ ‘ਐਫ. ਆਈ. ਆਰ.’ ਦਾ ਧਮਕੀਆਂ ਭਰਿਆਂ ਨਵਾਂ ਅੰਕ ਲੈ ਕੇ ਮੈਦਾਨ ਵਿਚ ਨਿਤਰ ਆਈ ਹੈ ਅਤੇ ਬੇਲੋੜੇ ਜਜ਼ਬਾਤਾਂ ਅਤੇ ਬੰਦ ਦਿਮਾਗ ਕਾਰਨ ਪ੍ਰੋ. ਦਰਸ਼ਨ ਸਿੰਘ ਜੀ ਨੂੰ ਵੀ ਸ਼ੱਕੀ ਐਲਾਨ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਜਥੇਬੰਦੀ ਦਾ ਨਾਮ ਚੰਗਾ ਨਹੀਂ ਲੱਗਾ। ਕਿੱਥੇ ਹੈ ਸਾਡੀ ਇਮਾਨਦਾਰੀ? ਕਿੱਥੇ ਹੈ ਸਾਡੀ ਸੁਹਿਰਦਤਾ?

ਕਹਿਣ ਦਾ ਭਾਵ ਨਿੱਤ ਨਵੀਂ ਜਥੇਬੰਦੀ ਦਾ ਐਲਾਨ ਕਰਨ ਕਰ ਕੇ ਆਪਣੀ ਚੌਧਰ ਨੂੰ ਪੱਠੇ ਪਾਉਣ ਦੀ ਥਾਂ ਪਹਿਲਾਂ ਬਣਾਈਆਂ ਜਥੇਬੰਦੀਆਂ ਦੀ ਕਾਰਗੁਜ਼ਾਰੀ ਦੀ ਪੜਚੋਲ ਕਰਨਾ ਜ਼ਰੂਰੀ ਹੈ।

ਲਗਭਗ ਸਾਰੀਆਂ ਧਿਰਾਂ ਨੂੰ ਪੰਥ ਪ੍ਰਵਾਣਿਕਤਾ ਅਤੇ ਰਹਿਤ ਮਰਿਯਾਦਾ ਦੇ ਬੋਝ ਹੇਠ ਗੁਰਮਤਿ ਨੂੰ ਸ਼ਰੇਆਮ ਪਿੱਠ ਵਿਖਾਉਣ ਦਾ ਵਰਤਾਰਾ ਦੇਖਦੇ ਹੋਏ ਜਦੋਂ ਲਗਭਗ 4 ਸਾਲ ਪਹਿਲਾਂ ‘ਤੱਤ ਗੁਰਮਤਿ ਪਰਿਵਾਰ’ ਨਾਮਕ ਮੰਚ ਦਾ ਗਠਨ ਕੀਤਾ ਗਿਆ ਤਾਂ ਇਹ ਫੈਸਲਾ ਲਿਆ ਗਿਆ ਸੀ ਕਿ ਇਸ ਦਾ ਨਾ ਤਾਂ ਕੋਈ ਪ੍ਰਧਾਨ ਹੋਵੇਗਾ, ਨਾ ਕੋਈ ਸਕੱਤਰ ਆਦਿ, ਤਾਂ ਕਿ ਇਸ ਵਿਚ ਚੌਧਰਪੁਣੇ ਦੀ ਕਮਜ਼ੋਰੀ ਨਾ ਪਨਪ ਸਕੇ। ਇਸੇ ਲਈ ਅੱਜ ਤੱਕ ‘ਤੱਤ ਗੁਰਮਤਿ ਪਰਿਵਾਰ’ ਦੀਆਂ ਲਿਖਤਾਂ ਵਿਚ ਕਿਸੇ ਇਕ ਸੱਜਣ ਦਾ ਨਾਮ ਨਹੀਂ ਛਾਪਿਆ ਜਾਂਦਾ। ਪਰ ਕੁਝ ਲੋਕਾਂ ਨੂੰ ਉਸ ਨਾਲ ਵੀ ਤਕਲੀਫ ਹੋ ਰਹੀ ਸੀ ਅਤੇ ਇਲਜ਼ਾਮ ਲਾਇਆ ਜਾਂਦਾ ਰਿਹਾ ਕਿ ਇਹ ਗੁੰਮਨਾਮ ਹਨ। ਜਿਹੜੇ ਸੱਜਣ ਪੁਜਾਰੀਆਂ ਦੀ ਪ੍ਰਵਾਹ ਕੀਤੇ ਬਗੈਰ, ਜਨਤਕ ਤੌਰ ’ਤੇ ਐਲਾਨ ਕਰਕੇ, ਪੜਾਅਵਾਰ ਸਿੱਖ ਰਹਿਤ ਮਰਿਯਾਦਾ ਸੁਧਾਰ ਜਿਹੇ ਕ੍ਰਾਂਤੀਕਾਰੀ ਉਪਰਾਲੇ ਦਾ ਸੰਯੋਜਨ ਕਰਾਉਂਦੇ ਹਨ, ਉਹ ਗੁੰਮਨਾਮ ਕਿਵੇਂ ਹੋ ਸਕਦੇ ਹਨ?

ਇਸੇ ਚੌਧਰ ਅਤੇ ਸ਼ੋਹਰਤ ਦੀ ਭੁੱਖ ਨੇ ਪੰਥ ਦੇ ਸੁਚੇਤ ਤਬਕੇ ਵਿਚ ‘ਗੋਲਡ ਮੈਡਲਾਂ’ ਨਾਲ ਸਨਮਾਨਿਤ ਕਰਨ ਵਾਲੀ ਵਿਖਾਵੇਬਾਜ਼ੀ ਦੀ ਹੋੜ ਸ਼ੁਰੂ ਕਰ ਦਿੱਤੀ ਹੈ। ਇਸੇ ਭੁੱਖ ਹੇਠ ਆਪਣੇ ਕੁਝ ਸਮਰਥਕਾਂ ਵਲੋਂ ਆਪਣੀ ਉਸਤਤਿ ਵਿਚ ਲਿਖਤਾਂ ਲਿਖਵਾਉਣ ਦੀ ਪ੍ਰਵਿਰਤੀ ਵੀ ਵੇਖਣ ਨੂੰ ਮਿਲ ਰਹੀ ਹੈ ਅਤੇ ਜਿਉਂਦੇ ਜੀ ਆਪਣੇ ਆਪ ਨੂੰ ਸਥਾਪਿਤ ਵਿਦਵਾਨਾਂ ਦੀ ਕਤਾਰ ਵਿਚ ਵੇਖਣ ਦੀ ਭੁੱਖ ਰੂਪੀ ਕਮਜ਼ੋਰੀ ਵੀ ਸਾਹਮਣੇ ਆ ਰਹੀ ਹੈ। ਇਕ ਨਿਸ਼ਕਾਮ ਅਤੇ ਸੁਹਿਰਦ ਪ੍ਰਚਾਰਕ ਨੂੰ ਐਸੇ ਸ਼ੋਸ਼ੇਬਾਜੀਆਂ ਤੋਂ ਸੰਕੋਚ ਕਰਨਾ ਚਾਹੀਦਾ ਹੈ।

ਚੌਧਰ ਅਤੇ ਸ਼ੋਹਰਤ ਦੀ ਲਾਲਸਾ ਹੇਠ ਨਿੱਤ ਨਵੇਂ ਐਲਾਨਾਂ ਦਾ ਵਿਖਾਵਾ ਅਤੇ ਸ਼ੋਸ਼ੇਬਾਜ਼ੀ ਕਰਨ ਦੀ ਕਮਜ਼ੋਰੀ, ਗੁਰਮਤਿ ਦਾ ਗਾਡੀ ਰਾਹ ਨਹੀਂ ਹੁੰਦਾ।

6. ਭੀੜ ਇਕੱਠੀ ਕਰਨ ਦੀ ਲਾਲਸਾ : ਆਮ ਕਰਕੇ ਕਿਸੇ ਨਾਲ ਜੁੜੀ ਭੀੜ ਨੂੰ ਹੀ ਉਸ ਦੇ ਸਹੀ ਆਗੂ ਹੋਣ ਦਾ ਮਾਨਕ ਮੰਨ ਲਿਆ ਜਾਂਦਾ ਹੈ। ਇਸੇ ਗਲਤਫਹਿਮੀ ਹੇਠ ਹਰ ਕੋਈ ਆਪਣੇ ਨਾਲ ਜੁੜੀ ਭੀੜ ਦਾ ਸ਼ਕਤੀ ਪ੍ਰਦਰਸ਼ਨ ਕਰੀ ਜਾਂਦਾ ਹੈ। ਡੇਰੇਦਾਰਾਂ ਵਿਚ ਇਹ ਪ੍ਰਵਿਰਤੀ ਆਮ ਵੇਖੀ ਜਾ ਸਕਦੀ ਹੈ। ਗੁਰਮਤਿ ਇਸ ਗੱਲ ਨੂੰ ਸਹੀ ਨਹੀਂ ਮੰਨਦੀ। ਗੁਰਮਤਿ ਗਿਣਤੀ ਦੀ ਥਾਂ ਗੁਣਾਂ ਦੀ ਪ੍ਰੋੜਤਾ ਕਰਦੀ ਹੈ। ਸੋ ਇਸ ਇਨਕਲਾਬ ਦੇ ਰਾਹੀ ਲਈ ਭੀੜ ਰਾਹੀਂ ਸ਼ਕਤੀ ਪ੍ਰਦਰਸ਼ਨ ਦੀ ਲਾਲਸਾ ਇਕ ਕਮਜ਼ੋਰੀ ਹੈ।

ਸੁਚੇਤ ਮੰਨੀਆਂ ਜਾਂਦੀਆਂ ਪੰਥਕ ਧਿਰਾਂ ਵਿਚ ਵੀ ਇਹ ਕਮਜ਼ੋਰੀ ਆਮ ਵੇਖਣ ਨੂੰ ਮਿਲਦੀ ਹੈ। ਪ੍ਰੋ. ਧੂੰਦਾ ਅਤੇ ਪ੍ਰੋ. ਦਰਸ਼ਨ ਸਿੰਘ ਜੀ ਦੇ ਸਮਰਥਕਾਂ ਵਲੋਂ ਉਨ੍ਹਾਂ ਦੇ ਦੀਵਾਨਾਂ ਵਿਚਲੀਆਂ ਤਸਵੀਰਾਂ ਵਿਖਾ ਕੇ ਇਕ ਦੂਜੇ ਨੂੰ ਟਿੱਚਰਾਂ ਕਰਨ ਦੀ ਕੁਝ ਦਿਨਾਂ ਤੋਂ ਚਲ ਰਹੀ ਮੁਕਾਬਲੇਬਾਜ਼ੀ ਇਸ ਦੀ ਸਪਸ਼ਟ ਮਿਸਾਲ ਹੈ।

ਬਾਬਾ ਨਾਨਕ ਜੀ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲਿਆਂ ਵਿਚ ਇਹ ਕਮਜ਼ੋਰੀ ਨਹੀਂ ਹੋਣੀ ਚਾਹੀਦੀ।

7. ਬੇਈਮਾਨੀ : ਮਨ ਵਿਚ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਧਾਰਨ ਕਰਨ ਵਾਲਾ ਗੁਰਮਤਿ ਮਾਰਗ ਦਾ ਸੱਚਾ ਪਾਂਧੀ ਨਹੀਂ ਹੋ ਸਕਦਾ। ਪਰ ਇਹ ਅਲਾਮਤ ਵੀ ਸੁਚੇਤ ਮੰਨੀਆਂ ਧਿਰਾਂ ਵਿਚ ਕਈ ਥਾਂ ਘੁਸਪੈਠ ਕਰ ਚੁੱਕੀ ਹੈ। ‘ਤੱਤ ਗੁਰਮਤਿ ਪਰਿਵਾਰ’ ਦੇ ਇਕ ਸਾਬਕਾ ਮੁੱਢਲੇ ਸੇਵਾਦਾਰ ਰਹੇ ਵੀਰ ਮਨਜੀਤ ਸਿੰਘ ਜੀ ਮੋਹਾਲੀ ਇਸ ਦੀ ਮਿਸਾਲ ਹਨ। ਅੱਜ ਕੱਲ ਇਹ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਜਥੇਬੰਦੀ ਦੇ ਆਫਿਸ ਇੰਚਾਰਜ ਹਨ। ਜਦੋਂ ਤੱਕ ਇਹ ‘ਪਰਿਵਾਰ’ ਨਾਲ ਰਹੇ ‘ਗੁਰੂ’ ਪਦ ਸਮੇਤ ਹਰ ਨੁਕਤੇ ’ਤੇ ਸਹਿਮਤ ਰਹੇ। ਪ੍ਰੋ. ਦਰਸ਼ਨ ਸਿੰਘ ਜੀ ਦੇ ਗਲਤ ਸਟੈਂਡ ਦੀ ਸੁਧਾਰਮਈ ਆਲੋਚਨਾ ਕਰਨ ’ਤੇ ‘ਪਰਿਵਾਰ’ ਦੇ ਸੰਪਾਦਕੀ ਮੰਡਲ ਵਲੋਂ ਕੀਤੇ ਇਕ ਫੈਸਲੇ ਕਾਰਨ ਉਨ੍ਹਾਂ ਨੇ ‘ਪਰਿਵਾਰ’ ਨੂੰ ਛੱਡਣ ਦਾ ਫੈਸਲਾ ਕੀਤਾ, ਕਿਉਂਕਿ ਉਨ੍ਹਾਂ ਦਾ ਪ੍ਰੋ. ਦਰਸ਼ਨ ਸਿੰਘ ਜੀ ਦੀ ਸ਼ਖਸੀਅਤ ਪ੍ਰਤੀ ਝੁਕਾਅ ਸੀ। ‘ਪਰਿਵਾਰ’ ਨੇ ਉਨ੍ਹਾਂ ਦੇ ਇਸ ਫੈਸਲੇ ਦਾ ਖਿੜੇ-ਮੱਥੇ ਸੁਆਗਤ ਕੀਤਾ। ਇਹ ਵੀ ਸੰਭਵ ਹੈ ਕਿ ਸਮੇਂ ਨਾਲ ਉਨ੍ਹਾਂ ਦੇ ਵਿਚਾਰ ਬਦਲ ਗਏ ਹੋਣ।

ਪਰ ਪਿੱਛਲੇ ਸਮੇਂ ਵਿਚ ਉਨ੍ਹਾਂ ਨੇ ਬੜੀ ਬੇਈਮਾਨੀ ਨਾਲ ਇਹ ਪ੍ਰਚਾਰ ਸ਼ੁਰੂ ਕਰ ਦਿਤਾ ਕਿ ਮੈਂ ‘ਗੁਰੂ’ ਪਦ ਦੇ ਮੁੱਦੇ ’ਤੇ ਕਦੀ ਸਹਿਮਤ ਨਹੀਂ ਸੀ ਅਤੇ ‘ਪਰਿਵਾਰ’ ਨੇ ਆਪਣੀ ਪਹਿਲੀ ਪੁਸਤਕ ਦੇ ਸੰਪਾਦਕੀ ਮੰਡਲ ਵਿਚ ਮੇਰਾ ਨਾਮ ਬਿਨਾਂ ਜਾਣਕਾਰੀ ਅਤੇ ਸਹਿਮਤੀ ਤੋਂ ਛਾਪ ਦਿੱਤਾ। ਜੱਦਕਿ ਸਚਾਈ ਇਹ ਹੈ ਕਿ ਉਨ੍ਹਾਂ ਨੇ ਉਹ ਪੁਸਤਕ ਪੂਰਨ ਸਹਿਮਤੀ ਦਿੰਦਿਆਂ ਨਾਲ ਹੋ ਕੇ ਰੀਲੀਜ਼ ਕਰਵਾਈ।

ਐਸੀ ਹੀ ਬੇਈਮਾਨੀ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੀਆਂ ਵਿਚਾਰ ਇਕਤਰਤਾਵਾਂ ਦੀ ਗਲਤ, ਝੂਠੀ ਅਤੇ ਗੁੰਮਰਾਹਕੁੰਨ ਰਿਪੋਰਟਿੰਗ ਕਰਨ ਵੇਲੇ ਚੰਦੀ ਜੀ ਅਤੇ ਪ੍ਰੋ. ਕੰਵਲ ਨੇ ਵਿਖਾਈ।

ਐਸੀ ਬੇਈਮਾਨ ਪਹੁੰਚ ਲੈ ਕੇ ਗੁਰਮਤਿ ਇਨਕਲਾਬ ਦੇ ਹਮਸਫਰ ਨਹੀਂ ਬਣਿਆ ਜਾ ਸਕਦਾ।

8. ਮੌਕਾ-ਪ੍ਰਸਤੀ : ਆਪਣੀਆਂ ਲਾਲਸਾਵਾਂ ਅਤੇ ਸਵਾਰਥਾਂ ਦੇ ਦਬਾਵ ਹੇਠ ਮੌਕਾ ਵੇਖ ਕੇ ਆਪਣਾ ਸਟੈਂਡ ਬਦਲ ਲੈਣ ਦੀ ਪਹੁੰਚ ਮੌਕਾ-ਪ੍ਰਸਤੀ ਕਹਾਉਂਦੀ ਹੈ। ਪੁਜਾਰੀ ਤਬਕੇ ਵਿਚ ਇਹ ਪ੍ਰਵਿਰਤੀ ਆਮ ਹੁੰਦੀ ਹੈ। ਬਾਬਾ ਨਾਨਕ ਜੀ ਦੇ ਸੱਚੇ ਪੈਰੋਕਾਰਾਂ ਵਿਚ ਇਹ ਪਹੁੰਚ ਨਹੀਂ ਹੋ ਸਕਦੀ। ਪਰ ਇਹ ਪ੍ਰਵਰਤੀ ਵੀ ਪੰਥ ਦੇ ਸੁਚੇਤ ਮੰਨੇ ਜਾਂਦੇ ਤਬਕੇ ਵਿਚ ਕਈਂ ਥਾਂ ਵੇਖਣ ਨੂੰ ਮਿਲ ਰਹੀ ਹੈ। ਪ੍ਰੋ. ਧੂੰਦਾ ਅਤੇ ਗਿਆਨੀ ਜਗਤਾਰ ਸਿੰਘ ਜਾਚਕ (ਗੁਰੂ ਗ੍ਰੰਥ ਦਾ ਖਾਲਸਾ ਪੰਥ ਦੇ ਇਕ ਸਿਪਹ-ਸਾਲਾਰ) ਇਸਦੀ ਸਪਸ਼ਟ ਮਿਸਾਲ ਹਨ। ਇਹ ਦੋਵੇਂ ਪ੍ਰਚਾਰਕ ਸਟੇਜਾਂ ਤੋਂ ਵਾਰ-ਵਾਰ ਅਕਾਲ ਤਖਤ ਦੇ ਨਾਮ ’ਤੇ ਕਾਬਜ਼ ਜਥੇਦਾਰ ਕਹਾਉਂਦੇ ਪੁਜਾਰੀਆਂ ਬਾਰੇ ਸੰਗਤ ਨੂੰ ਆਗਾਹ ਕਰਦੇ ਰਹੇ ਹਨ। ਪਰ ਪਰਖ ਦੀ ਘੜੀ ਵੇਲੇ ਪ੍ਰੋ. ਧੂੰਦਾ ਲਈ ਇਹ ਪੁਜਾਰੀ ਸਿੰਘ ਸਾਹਿਬ ਅਤੇ ਜਥੇਦਾਰ ਬਣ ਗਏ ਅਤੇ ਉਹ ‘ਨਿਮਾਣੇ ਸੇਵਕ’ ਬਣ ਕੇ ਉਨ੍ਹਾਂ ਦੀ ਕਾਲ-ਕੋਠਰੀ ਵਿਚ ਪੇਸ਼ ਹੋਣ ਚਲੇ ਗਏ। ਉਨ੍ਹਾਂ ਨੇ ਗੁਰਮਤਿ ਅਤੇ ਬਾਬਾ ਨਾਨਕ ਜੀ ਨੂੰ ਪਿੱਠ ਵਿਖਾ ਕੇ ਸਿਧਾਂਤਕ ਖੁਦਕੁਸ਼ੀ ਦੇ ਰਾਹ ਨੂੰ ਗਲੇ ਲਾਉਣਾ ਜ਼ਿਆਦਾ ਚੰਗਾ ਸਮਝਿਆ।

ਇਸੇ ਤਰ੍ਹਾਂ ਗਿਆਨੀ ਜਾਚਕ ਜੀ ਨੇ ਵੀ ਆਪਣੀ ਤਿਆਰ ਕੀਤੀ ਸੀ ਡੀ ਦੀ ਕਿਸੇ ਖਾਸ ਲਾਲਸਾ ਹੇਠ ਉਨ੍ਹਾਂ ਪੁਜਾਰੀਆਂ ਨੂੰ ਜਥੇਦਾਰ ਅਤੇ ਸਿੰਘ ਸਾਹਿਬ ਮੰਨ ਕੇ ਉਨ੍ਹਾਂ ਕੋਲੋਂ ਸੀ ਡੀ ਰਿਲੀਜ਼ ਕਰਵਾਉਣ ਰਾਹ ਆਪਣਾ ਲਿਆ। ਸਟੇਜਾਂ ਤੋਂ ਭਾਈ ਲਾਲੋਆਂ ਅਤੇ ਮਲਕ ਭਾਗੋ ਦੀਆਂ ਸਾਖੀਆਂ ਸੁਨਾਉਣ ਵਾਲਿਆਂ ਨੂੰ ਵਿਵਹਾਰਕ ਰੂਪ ਵਿਚ ਪੁਜਾਰੀ ਅਤੇ ਮਲਕ ਭਾਗੋ ਹੀ ਪਸੰਦ ਆਇਆ। ਮੌਕਾਪ੍ਰਸਤੀ ਦੇ ਆਲਮ ਵਿਚ ਐਸੇ ਸੱਜਣ ‘ਹਾਥੀ ਦੇ ਦੰਦ ਖਾਣ ਦੇ ਹੋਰ, ਵਿਖਾਉਣ ਦੇ ਹੋਰ’ ਤੇ ਹੀ ਪਹਿਰਾ ਦੇਣਾ ਬੇਹਤਰ ਸਮਝਦੇ ਹਨ।

ਇਸ ਵਿਸ਼ੇ ਵਿਚ ਇਕ ‘ਹਾਂ-ਪੱਖੀ’ ਮਿਸਾਲ ਵੀਰ ਸਤਪਾਲ ਸਿੰਘ ਦੁਗਰੀ ਜੀ ਹਨ। ਉਨ੍ਹਾਂ ਦੀ ਟੀਮ ਨੇ ਗੁਰਮਤਿ ਆਧਾਰਿਤ ਇਕ ‘ਆਨਲਾਈਨ’ ਵੀਡੀਉ ਗੇਮ ਬੱਚਿਆਂ ਲਈ ਤਿਆਰ ਕੀਤੀ। ਉਨ੍ਹਾਂ ਨੇ ਇਸ ‘ਗੇਮ’ ਦੀ ਲਾਂਚਿੰਗ ਇਕ ਕਿਰਤੀ (ਰਿਕਸ਼ਾ ਚਾਲਕ) ਸੱਜਣ ਤੋਂ ਕਰਵਾ ਕੇ ਬਾਬਾ ਨਾਨਕ ਜੀ ਦੀ ਜੀਵਨ ਸੇਧ ਨੂੰ ਕਬੂਲਿਆ ਕਿ ਬਾਬਾ ਲੋਟੂ ਪੁਜਾਰੀਆਂ/ਮਲਕ ਭਾਗੋਆਂ ਦੀ ਥਾਂ ਕਿਰਤੀ ਲਾਲੋਆਂ ਦੇ ਨਾਲ ਖੜਾ ਹੋਣਾ ਪਸੰਦ ਕਰਦਾ ਹੈ।

ਉਪਰੋਕਤ ਖੁੱਲੀ ਵਿਚਾਰ ਤੋਂ ਸਪਸ਼ਟ ਹੈ ਕਿ ਗੁਰਮਤਿ ਇਨਕਲਾਬ ਦੇ ਸਫਰ ਦੇ ਪਾਂਧੀਆਂ ਵਿਚ ਸਿਧਾਂਤਕ ਦ੍ਰਿੜਤਾ, ਖੁੱਲਾ ਦਿਮਾਗ, ਨਿਸ਼ਕਾਮ ਨਿਮਰਤਾ, ਗਿਣਤੀ ਦੀ ਥਾਂ ਗੁਣਾਂ ਨੂੰ ਪ੍ਰਾਥਮਿਕਤਾ, ਇਕ ਫਿਰਕੇ ਜਾਂ ਕੌਮ ਦੀ ਥਾਂ ਸਮੁੱਚੀ ਮਨੁੱਖਤਾ ਲਈ ਦਰਦ, ਜਵਾਬਦੇਹੀ ਆਦਿ ਕੁਝ ਮੂਲ ਗੁਣਾਂ ਦਾ ਹੋਣਾ ਜ਼ਰੂਰੀ ਹੈ। ਇਸ ਸਫਰ ਦੇ ਪਾਂਧੀ ਨੂੰ ਹਉਮੈ (ਈਗੋ), ਜ਼ਜਬਾਤੀ ਫ਼ਤਵੇਬਾਜੀ, ਸੰਕੀਰਨਤਾ, ਨਿੱਜੀ ਵਿਰੋਧ, ਚੌਧਰ ਦੀ ਭੁੱਖ, ਭੀੜ ਇਕੱਠੀ ਕਰਨ ਦੀ ਲਾਲਸਾ, ਬੇਈਮਾਨੀ, ਮੌਕਾਪ੍ਰਸਤੀ ਆਦਿ ਕੁਝ ਕਮਜ਼ੋਰੀਆਂ ’ਤੇ ਕਾਬੂ ਰੱਖਣਾ ਚਾਹੀਦਾ ਹੈ। ਜੇ ਸਾਰੇ ਪਾਂਧੀ ਇਸ ਪਹੁੰਚ ਦੇ ਹੋਣਗੇ ਤਾਂ ਆਸਾਨੀ ਨਾਲ ਏਕਤਾ ਹੋ ਸਕੇਗੀ।

ਤੱਥ ਗਵਾਹ ਹਨ ਕਿ ‘ਤੱਤ ਗੁਰਮਤਿ ਪਰਿਵਾਰ’ ਨੇ ਵਾਰ-ਵਾਰ ਸਾਰੀਆਂ ਸੁਚੇਤ ਧਿਰਾਂ ਨੂੰ ਬੇਨਤੀ ਪੱਤਰਾਂ ਲਈ ਆਪਸੀ ਸਿਧਾਂਤਕ ਏਕਤਾ ਲਈ ਵਾਰ-ਵਾਰ ਗੁਜਾਰੀਸ਼ਾਂ ਕੀਤੀਆਂ। ਸਿਰਫ ਬੇਨਤੀਆਂ ਹੀ ਨਹੀਂ ਕੀਤੀਆਂ, ਬਲਕਿ ਏਕਤਾ ਦੇ ਏਜੰਡਿਆਂ ਦੀ ਸੰਭਾਵੀ ਰੂਪ-ਰੇਖਾ ਵੀ ਦਿੱਤੀ। ਪਰ ਬਹੁੱਤੀਆਂ ਸੁਚੇਤ ਧਿਰਾਂ ਨੇ ਆਪਣੇ ਬਣਾਏ ਖੋਲਾਂ (ਧੜਿਆਂ) ਵਿਚ ਹੀ ਸੀਮਤ ਰਹਿਣ ਨੂੰ ਤਰਜੀਹ ਦਿੱਤੀ।

ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੇ ਸੰਯੋਜਨ ਦੇ ਰੂਪ ਵਿਚ ‘ਪਰਿਵਾਰ’ ਨੇ ਬੜੀ ਨਿਮਰਤਾ, ਨਿਰਪੱਖਤਾ ਅਤੇ ਖੁੱਲ ਦਿਲੀ ਨਾਲ ਸਾਰੀਆਂ ਸੁਚੇਤ ਧਿਰਾਂ ਨੂੰ ਇਕ ਮੰਚ ’ਤੇ ਬਿਠਾਉਣ ਦਾ ਯਤਨ ਕੀਤਾ। ਪਰ ਕੁਝ ਧਿਰਾਂ ਅਤੇ ਸੱਜਣਾਂ ਨੇ ਉੱਪਰ ਦੱਸੀਆਂ ਕਮਜ਼ੋਰੀਆਂ ਵਿਚ ਗ੍ਰਸਤ ਹੋਣ ਕਾਰਨ ਏਕਤਾ ਦਾ ਇਹ ਮੌਕਾ ਵੀ ਗੰਵਾ ਲਿਆ। ਉਸ ਉਪਰੰਤ ਆਪਸੀ ਦੂਰੀਆਂ ਵੱਧਦੀਆਂ ਹੀ ਜਾ ਰਹੀਆਂ ਹਨ।

ਉਪਰੋਕਤ ਵਰਤਾਰੇ ਤੋਂ ਅਸੀਂ ਇਹੀ ਨਤੀਜਾ ਕੱਢਿਆ ਹੈ ਕਿ ਮੌਜੂਦਾ ਪੀੜੀ ਦੀਆਂ ਜ਼ਿਆਦਾਤਰ ਸ਼ਖਸੀਅਤਾਂ ਵੇਲਾ ਵਿਹਾ ਚੁੱਕੀਆਂ ਹਨ ਅਤੇ ਉਨ੍ਹਾਂ ਦਾ ਆਪਣੀਆਂ ਕਮਜ਼ੋਰੀਆਂ ’ਤੇ ਕਾਬੂ ਪਾ ਸਕਣਾ ਸੰਭਵ ਨਹੀਂ ਲਗਦਾ। ਇਸ ਲਈ ਇਸ ਪੀੜੀ ਦੇ ਸਮੇਂ ਤੱਕ ਇਹ ਏਕਤਾ ਸੰਭਵ ਨਹੀਂ ਲਗਦੀ। ਸੁਚੇਤ ਪੰਥ ਦੀ ਏਕਤਾ ਲਈ ਇਕੋ ਇਕ ਮੂਲ ਆਧਾਰ “ਸ਼ਬਦ ਗੁਰੂ ਗ੍ਰੰਥ ਸਾਹਿਬ ਜੀ” ਦੀ ਸੇਧ ਹੀ ਹੋ ਸਕਦੀ ਹੈ ਅਤੇ ਕੋਈ ਵੀ ਰਹਿਤ ਮਰਿਯਾਦਾ ਜਾਂ ਪੰਥ ਪ੍ਰਵਾਣਿਕਤਾ ਇਸ ਦੇ ਰਸਤੇ ਵਿਚ ਨਹੀਂ ਆਉਣੀ ਚਾਹੀਦੀ। ਪਰ ਐਸੀ ਸਿਧਾਂਤਕ ਪਹੁੰਚ ਦੀ ਵੀ ਹਾਲੀਂ ਸਾਰਿਆਂ ਕੋਲੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ।

ਸਪਸ਼ਟ ਹੈ ਕਿ ਪੰਥ ਦੇ ਸੁਚੇਤ ਤਬਕੇ ਦੀ ਬਹੁਤੀ ਮੌਜੂਦਾ ਪੀੜੀ ਬਾਬਾ ਨਾਨਕ ਜੀ ਦੇ ਜੀਵਨ ਅਤੇ ਫਲਸਫੇ ਦੀ ਸੇਧ ਤੋਂ ਭੱਟਕ ਚੁੱਕੀ ਹੈ। ਉਸ ’ਤੇ ਉਪਰ ਵਿਚਾਰੀਆਂ ਕਮਜ਼ੋਰੀਆਂ ਭਾਰੂ ਹਨ ਅਤੇ ਉੱਪਰ ਵਿਚਾਰੇ ਗੁਣਾਂ ਦੀ ਘਾਟ। ਐਸੇ ਹਾਲਾਤ ਵਿਚ ਆਪਸੀ ਏਕਤਾ ਦੀ ਕੋਈ ਆਸ ਨਜ਼ਰ ਨਹੀਂ ਆਉਂਦੀ। ਆਸ ਕੀਤੀ ਜਾਂਦੀ ਹੈ ਕਿ ਤਿਆਰ ਹੋ ਰਹੀ ਨਵੀਂ ਪੀੜੀ ਉਪਰੋਕਤ ਕਮਜ਼ੋਰੀਆਂ ’ਤੇ ਕਾਬੂ ਰੱਖਣ ਵਿਚ ਕਾਮਯਾਬ ਰਹੇਗੀ ਅਤੇ ਨਿਰੋਲ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਅਗਵਾਈ ਵਿਚ ਭਵਿੱਖ ਵਿਚ ਗੁਰਮਤਿ ਇਨਕਲਾਬ ਦੇ ਪਾਂਧੀਆਂ ਦਾ ਇਕ ਮਜ਼ਬੂਤ ਕਾਫਲਾ ਤਿਆਰ ਕਰਨ ਵਿਚ ਕਾਮਯਾਬ ਰਹੇਗੀ।

‘ਤੱਤ ਗੁਰਮਤਿ ਪਰਿਵਾਰ’ ਬਾਬਾ ਨਾਨਕ ਜੀ ਦੀ ਸੇਧ ਵਿਚ ਖਰਾ ਸੱਚ ਪੇਸ਼ ਕਰੀ ਜਾਣ ਦਾ ਸਫਰ ਜਾਰੀ ਰੱਖੇਗਾ। ਜਿਸ ਨੂੰ ਚੰਗਾ ਲਗੇਗਾ, ਜਿੰਨਾ ਚੰਗਾ ਲਗੇਗਾ, ਉਹ ਅਪਨਾਅ ਲਵੇਗਾ। ਇਸ ਸਫਰ ਦੌਰਾਨ ਜੋ ਸਾਡਾ ਸਹਿਯੋਗ ਕਰਨਾ ਚਾਹੇਗਾ, ਉਹ ਸਿਰਮੱਥੇ। ਇਸ ਸਫਰ ਦੌਰਾਨ ਸਿਧਾਂਤ ਦੀ ਰੌਸ਼ਨੀ ਵਿਚ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਏਕਤਾ ਅਤੇ ਹੋਰ ਯਤਨਾਂ ਦੇ ਸਹਿਯੋਗ ਲਈ ਅਸੀਂ ਵਚਨਬੱਧ ਹਾਂ। ਅਸੀਂ ਸਮੁੱਚੀਆਂ ਸੁਚੇਤ ਧਿਰਾਂ, ਸ਼ਖਸੀਅਤਾਂ ਦਾ ਸਤਿਕਾਰ ਕਰਦੇ ਹਾਂ ਅਤੇ ਹਰ ਗੁਰਮਤਿ ਅਨੁਸਾਰੀ ਕੰਮ ਵਿਚ ਉਨ੍ਹਾਂ ਦੇ ਨਾਲ ਹਾਂ। ਸਾਡੇ ਲਈ ਕੋਈ ਅਛੂਤ ਨਹੀਂ, ਕੋਈ ਵਿਰੋਧੀ ਨਹੀਂ। ਹਾਂ, ਗੁਰਮਤਿ ਦਲੀਲ ਦੀ ਰੌਸ਼ਨੀ ਵਿਚ ਸੁਧਾਰਮਈ ਆਲੋਚਨਾ ਨੂੰ ਆਪਣਾ ਫਰਜ਼ ਜਾਣ ਕੇ ਨਿਭਾਉਣ ਦਾ ਯਤਨ ਕਰਦੇ ਰਹਾਂਗੇ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ

29/01/2013


(27/01/13)
ਅਵਤਾਰ ਸਿੰਘ ਲੰਡਨ

ਸਿੱਖਮਾਰਗ ਦੇ ਸੁਹਿਰਦ ਪਾਠਕ ਸੱਜਣੋਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ. ਸਰਵਜੀਤ ਸਿੰਘ ਜੀ ਦਾ ਸਿੱਖਮਾਰਗ ਉਪਰ ਮਿਤੀ ੨੫. ੦੧. ੨੦੧੩ ਦਾ ਲਿਖਿਆ ਪੱਤਰ ਪੜ੍ਹਣ ਉਪ੍ਰੰਤ ਮੈਂ ਅਪਣੇ ਕੁੱਝ ਵਿਚਾਰ ਆਪ ਜੀ ਅਗੇ ਰੱਖਣ ਦਾ ਯਤਨ ਕਰ ਰਿਹਾ ਹਾਂ। ਇੱਕ ਲੰਮੇਂ ਸਮੇਂ ਤੋਂ ਸਿੱਖਮਾਰਗ ਨਾਲ ਮੇਰਾ ਨਿਜੀ ਸੰਪਰਕ ਚਲਿਆ ਆ ਰਿਹਾ ਹੈ। ਮੈਂਨੂੰ ਇਸ ਦੇ ਸੁਹਿਰਦ ਲੇਖਕਾਂ ਪਾਸੋਂ ਸਿੱਖਣ ਨੂੰ ਬਹੁਤ ਕੁੱਝ ਮਿਲਿਆ ਹੈ। ਜਿਹੜੇ ਲੇਖਕਾਂ ਦਾ ਮੈਂ ਉਨ੍ਹਾਂ ਦੀ ਵਿਦਵਤਾ ਸਦਕਾ ਬਹੁਤ ਸਤਿਕਾਰ ਕਰਦਾ ਹਾਂ, ਜ਼ਰੂਰੀ ਨਹੀਂ ਕਿ ਮੈਂ ੳਨ੍ਹਾਂ ਦੀ ਹਰ ਲਿਖਤ ਨਾਲ ਸਹਿਮਤ ਹੋਂਵਾਂ। ਉਨ੍ਹਾਂ ਦੇ ਸਮਝਾਉਣ ਦੇ ਤਰੀਕੇ ਜਾਂ ਮੇਰੇ ਸਮਝਣ ਦੇ ਆਧਾਰ ਵਿੱਚ ਫਰਕ ਹੋ ਸਕਦਾ ਹੈ। ਇੱਕ ਗੱਲ ਮੈਂ ਬਿਨਾਂ ਝਿਜਕ ਕਹਿੰਦਾ ਹਾਂ ਕਿ ਮੈਂ ਕਿਸੇ ਵੀ ਵਿਦਵਾਨ ਨੂੰ ਪੂਰਨ ਰੂਪ ਵਿੱਚ ਗੁਰਬਾਣੀ ਦਾ ਗਿਆਤਾ ਨਹੀਂ ਮੰਨਦਾ। ਦੂਜਿਆਂ ਨੂੰ ਸਮਝਾਉਣ ਦਾ ਯਤਨ ਕਰਨਾਂ ਸੌਖਾ ਲਗਦਾ ਹੈ ਪਰ ਮਨੁੱਖ ਦਾ ਅਪਣੇ ਆਪ ਨੂੰ ਸਮਝਾਉਣਾਂ ਅਤਿ ਕਠਿਨ ਹੈ। ਗੁਰਮਤਿ ਦੇ ਪਾਂਧੀ ਨੇ ਤਾਂ ਸਮਝਾਉਣਾ ਹੀ ਅਪਣੇ ਆਪ ਨੂੰ ਹੈ।
ਸ਼. ਜਸਬੀਰ ਸਿੰਘ ਜੀ ਕਿਂਵੇਂ ਦਾਅਵਾ ਕਰ ਸਕਦੇ ਹਨ ਕਿ ਉਹ ਗੁਰਬਾਣੀ ਦੇ ਪੂਰਨ ਗਿਆਤਾ ਹਨ? ਤੇ ਉਹ ਹੀ ਇੱਕ ਅਜਿਹੇ ਜੀਵ ਹਨ ਜੋ ਪੰਥ ਨੂੰ ਬਚਾਉਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਨੂੰ ਇਸ ਹਉਮੈਂ ਅਤੇ ਭਰਮ ਤੋਂ ਗੁਰਬਾਣੀ ਹੀ ਛੁਟਕਾਰਾ ਦਵਾ ਸਕਦੀ ਹੈ।
“ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ” ਪੰਨਾਂ ੬੮੪
ਸ. ਜਸਬੀਰ ਸਿੰਘ ਜੀ ਦਾ ਫੇਸ ਬੁੱਕ ਉਤੇ ਜਾਕੇ ਸਿੱਖਮਾਰਗ ਉਪਰ ਚਲਦੀ ਵਿਚਾਧਾਰਾ ਨੂੰ ਟੇਢੇ ਸਿੱਧੇ ਢੰਗ ਨਾਲ ਨਿੰਦਣਾਂ ਜਾਂ ਨਕਾਰਨਾਂ ਸ਼ੋਭਾ ਨਹੀਂ ਦਿੰਦਾ। ਅਜਿਹੀਆਂ ਗੱਲਾਂ ਕਰਨਾਂ ਡੇਰਿਆਂ ਵਾਲੇ ਸਾਧਾਂ ਦਾ ਕੰਮ ਹੈ ਗੁਰਮਤਿ ਦੇ ਪਾਂਧੀਆਂ ਦਾ ਨਹੀਂ ਹੋ ਸਕਦਾ। ਸਿੱਖਮਾਰਗ ਬਾਰੇ ਉਹ ਅਪਣੇਂ ਵਿਚਾਰ ਸਿੱਖਮਾਰਗ ਦੇ ਪਾਠਕਾਂ ਨਾਲ ਸਾਂਝੇ ਕਰ ਸਕਦੇ ਹਨ।
ਅਵਤਾਰ ਸਿੰਘ ਲੰਡਨ
੨੭ ਜਨਵਰੀ ੨੦੧੩


(27/01/13)
ਸਰਵਜੀਤ ਸਿੰਘ

ਜਸਬੀਰ ਸਿੰਘ ਵਿਰਦੀ ਜੀ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

ਵਿਰਦੀ ਜੀ, ਤੁਸੀ ਲਿਖਿਆ ਸੀ, “ ਹਾਂ ਜੇ ਸਿੱਖ ਮਾਰਗ ਦੇ ਖਿਲਾਫ਼ ਮੈਂ ਕੋਈ ਗੱਲ ਲਿਖੀ ਹੋਵੇ ਤਾਂ ਉਹ ਇੱਥੇ ਪਾਠਕਾਂ ਦੇ ਨੋਟਿਸ ਵਿੱਚ ਲਿਆ ਸਕਦੇ ਹੋ”। ਮੈਂ ਤੁਹਾਡੇ ਲਿਖੇ ਹੋਏ ਸ਼ਬਦ ਪਾਠਕਾਂ ਦੇ ਧਿਆਨ ‘ਚ ਲਿਆਉਣੇ ਚਾਹੁੰਦਾ ਹਾਂ। ਕੀ ਤੁਸੀਂ ਹੇਠ ਲਿਖੇ ਸ਼ਬਦਾਂ ਬਾਰੇ ਪਾਠਕਾਂ ਨੂੰ ਦੱਸੋ ਸਪੱਸ਼ਟ ਕਰੋਗੇ ਕਿ ਇਹ ਲਿਖਤ ਜਸਬੀਰ ਸਿੰਘ ਵਿਰਦੀ ਦੀ ਹੀ ਹੈ।

“ਕਬਰ ਨਹੀਂ ਜੀਵਨ’ ਗਰੁੱਪ ਨਾਲ ਜੁੜੇ ਸਾਰੇ ਵੀਰਾਂ ਅਗੇ ਬੇਨਤੀ ਹੈ ਕਿ, ਕੁਝ ਸਮਾਂ ਪਹਿਲਾਂ ਜਦੋਂ ਮੈਂ ਇਸ ਗਰੁਪ ਨਾਲ ਜੁੜਿਆ ਸੀ ਤਾਂ ਮੈਂ ਬਹੁਤ ਖੁਸ਼ੀ ਮਹਿਸੂਸ ਕੀਤੀ ਸੀ ਕਿ ਪੰਥ ਵਿੱਚ ਨਾਸਤਿਕਤਾ ਫੈਲਾਉਣ ਵਾਲਿਆਂ ਖਿਲਾਫ ਵਿਚਾਰ ਦੇਣ ਦਾ ਬਹੁਤ ਵਧੀਆ ਮੰਚ ਮਿਲ ਗਿਆ ਹੈ। ਪਰ ਮੈਂ ਜਲਦੀ ਹੀ ਮਹਿਸੂਸ ਕੀਤਾ ਕਿ ਇਥੇ ਵੀ ਮੇਰੀਆਂ ਗੱਲਾਂ ਕੁਝ ਵੀਰਾਂ ਨੂੰ ਠੀਕ ਨਹੀਂ ਬੈਠਦੀਆਂ। ਇਸ ਲਈ ਆਪਣੇ ਹੀ ਭਰਾਵਾਂ ਨਾਲ ਉਲਝਣ ਦੀ ਬਜਾਏ ਮੈਂ ਪਿੱਛੇ ਹਟ ਜਾਣਾ ਹੀ ਬਿਹਤਰ ਸਮਝਿਆ। ਪਰ ਜੋ ਕੁਝ ਸਿਖ ਪੰਥ ਨਾਲ ਹੋ ਰਿਹਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਖਤਮ ਕਰਨ ਦੀਆਂ ਜਿਹੜੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ ਉਨ੍ਹਾਂ ਬਾਰੇ ਵੀਰਾਂ ਨੂੰ ਜਾਗਰੁਕ ਕਰਨਾ ਆਪਣਾ ਫਰਜ ਸਮਝਦੇ ਹੋਏ ਮੈਂ ਹੇਠਾਂ ਤਿੰਨ ਪੱਤਰ ਪੋਸਟ ਕਰ ਰਿਹਾ ਹਾਂ ਜਿਹੜੇ ‘ਸਿਖ ਮਾਰਗ.ਕੌਮ’ ਤੇ ਵੱਖ ਵੱਖ ਸਮੇਂ ਛਪੇ ਸਨ। ਸਾਰੇ ਵੀਰ ਦੇਖ ਲੈਣ ਕਿ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਹੌਲੀ ਹੌਲੀ ਖਤਮ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਹਨ। ਖਾਸ ਤੌਰ ਤੇ ਸਰਵਜੀਤ ਸਿੰਘ ਜੀ ਦਾ ੧੪-੦੧-੧੩ ਦਾ ਪੱਤਰ ਧਿਆਨ ਨਾਲ ਪੜ੍ਹਿਆ ਜਾਵੇ”। (ਜਨਵਰੀ 17)

“ਮੈਂ ਇਹ ਪੋਸਟ ਪਾਈ ਸੀ ਸੁੱਤਿਆਂ ਨੂੰ ਜਗਾਣ ਲਈ, ਜਿਨ੍ਹਾਂ ਵੀਰਾਂ ਨੇ ਇਸ ਨੂੰ ਪਸੰਦ ਕੀਤਾ ਉਨ੍ਹਾਂ ਦਾ ਬਹੁਤ ਧੰਨਵਾਦ। ਪਰ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਮੈਂ ਇਥੇ ਕਿਸੇ ਬਹਸ ਵਿੱਚ ਨਹੀਂ ਪੈਣਾ ਚਾਹੁੰਦਾ, ਅਤੇ ਨਾ ਹੀ ਮੇਰੇ ਕੋਲ ਏਨਾ ਸਮਾਂ ਹੁੰਦਾ ਹੈ ਪਰ ਕੁਝ ਵੀਰ ਘਰ ਨੂੰ ਅੱਗ ਲੱਗੀ ਤੋਂ ਵੀ ਜਾਗਣ ਬਾਰੇ ਸੋਚਣਾ ਹੀ ਨਹੀਂ ਚਾਹੁੰਦੇ। ਘਰ ਲੁੱਟਿਆ ਜਾ ਰਿਹਾ ਹੈ”। (ਜਨਵਰੀ 18)

ਵਿਰਦੀ ਜੀ, ਉਪ੍ਰੋਕਤ ਸ਼ਬਦਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਸਿੱਖ ਮਾਗਰ ਦੇ ਪਾਠਕਾਂ ਨੂੰ ਸਪੱਸ਼ਟ ਕਰੋ ਕੇ ਇਹ ਲਿਖਤ ਤੁਹਾਡੀ ਹੀ ਹੈ।

ਸਰਵਜੀਤ ਸਿੰਘ


(27/01/13)
ਗੁਰਸ਼ਰਨ ਸਿੰਘ ਕਸੇਲ

ਸ੍ਰ ਹਰਦੇਵ ਸਿੰਘ ਜੰਮੂ ਜੀ,
ਸਤਿ ਸ੍ਰੀ ਅਕਾਲ ।
ਆਪ ਜੀ ਵੱਲੋਂ ਲਿਖਿਆ ਲੇਖ, “ਸਿੱਖਾਂ ਦੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਪੜ੍ਹ ਰਿਹਾ ਸਾਂ, ਤੇ ਆਪ ਪਾਸੋਂ ਇਹ ਜਾਣਨ ਲਈ ਖਿਆਲ ਆਇਆ ਕਿ ਹੇਠ ਲਿਖੇ ਸ਼ਬਦ ਵਿਚ ਆਏ “ਸਬਦੁ ਗੁਰੂ, ਸੁਰਤਿ ਧੁਨਿ ਚੇਲਾ” ॥ ਦੇ ਤੁਸੀਂ ਕੀ ਅਰਥ ਕਰਦੋ ਹੋ ?
ਪਵਨ ਅਰੰਭੁ, ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ, ਸੁਰਤਿ ਧੁਨਿ ਚੇਲਾ ॥ ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥ (ਮ:1,ਪੰਨਾ ੯੪੩)
ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ ।
ਗੁਰਸ਼ਰਨ ਸਿੰਘ ਕਸੇਲ

*************************
ਸ੍ਰ ਸਰਵਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਦਵਾਨਾਂ ਦੇ ਕਹਿ ਅਨੁਸਾਰ ਜੇ ਕੋਈ ਵੀ ਸ਼ਬਦ, ਅੰਕ ਦੀ ਅੱਗੇ ਪਿੱਛੇ ਹੋਏ ਦੀ ਗਲਤੀ ਜਾਪਦੀ ਹੈ ਤਾਂ ਮੇਰੀ ਤੁੱਛ ਸੋਚ ਅਨੁਸਾਰ ਉਹ ਗਲਤੀ ਬਾਦ ਵਿਚ ਉਤਾਰੇ ਕਰਨ ਵਾਲਿਆਂ ਕੋਲੋ ਜਾਣੇ-ਅਣਜਾਣੇ ਵਿਚ ਤਾਂ ਹੋ ਸਕਦੀ ਹੈ ਪਰ ਗੁਰੂ ਸਾਹਿਬਾਨ ਤੋਂ ਨਹੀਂ ਹੋ ਸਕਦੀ ।
ਬਾਕੀ ਵੀਰ ਜੀ, ਤੁਸੀਂ ਵੀ ਕਾਫੀ ਚਿਰ ਤੋਂ “ਸਿੱਖ ਮਾਰਗ” ਨਾਲ ਜੁੜੇ ਹੋ; ਇਸ ਲਈ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਇਥੇ ਸ੍ਰ ਗੁਰਚਰਨ ਸਿੰਘ ਜਿਉਣਵਾਲਾ ਜੀ ਵੀ ਲਿਖਦੇ ਹੁੰਦੇ ਸਨ । ਉਹਨਾਂ ਇਥੇ ਲਿਖਣ ਵਾਲੇ ਇਕ “ਵਿਦਵਾਨ” ਬਾਰੇ ਲਿਖਿਆ ਸੀ ਕਿ, “ਇਸ ਬੰਦੇ ਨਾਲ ਵਿਚਾਰ ਕਰਨ ਨਾਲੋਂ ਪੱਥਰ ਨੂੰ ਸਿਰ ਮਾਰ ਲੈਣਾ ਚੰਗਾ ਹੈ” । ਉਹਨਾਂ ਦੀ ਕਹੀ ਗੱਲ ਮੈਂਨੂੰ ਤਾਂ ਵਾਕਿਆ ਹੀ ਸੱਚੀ ਜਾਪਣ ਲੱਗ ਪਈ ਹੈ ਅੱਗੇ ਆਪ ਦੀ ਮਰਜੀ ।
ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ


(27/01/13)
ਜਸਵਿੰਦਰ ਸਿੰਘ “ਰੁਪਾਲ”

ਆਦਰਯੋਗ ਸੰਪਾਦਕ ਜੀਓ,
ਸਤਿ ਸ੍ਰੀ ਅਕਾਲ।

ਸਿੱਖ ਮਾਰਗ ਤੇ ਆਪ ਜੀ ਨੇ ਮੇਰੀ ਕਵਿਤਾ ਅਤੇ ਦੋ ਮਿੰਨੀ ਕਹਾਣੀਆਂ ਛਾਪ ਦਿੱਤੀਆਂ ਹਨ, ਬਹੁਤ ਬਹੁਤ ਧੰਨਵਾਦੀ ਹਾਂ। ਖਾਸ ਕਰਕੇ ਧੰਨਵਾਦੀ ਹਾਂ ਡਾ. ਦਲਵਿੰਦਰ ਸਿੰਘ ਗਰੇਵਾਲ ਹੋਰਾਂ ਨਾਲ ਮਿਲਾਣ ਦਾ ਮੌਕਾ ਪ੍ਰਦਾਨ ਕਰਨ ਲਈ। ਡਾ. ਸਾਹਿਬ ਨੂੰ ਘਰ ਜਾ ਕੇ ਮਿਲ ਆਇਆ ਸੀ, ਉਹ ਤਾਂ ਸੱਚਮੁੱਚ ਬਹੁਤ ਵੱਡੀ ਸ਼ਖਸ਼ੀਅਤ ਹਨ। ਉਹਨਾ ਨੂੰ ਮਿਲ ਕੇ ਬਹੁਤ ਰੁਹ ਖੁਸ਼ ਹੋਈ। ਇਸ ਲਈ ਵੀ ਉਚੇਚੇ ਤੌਰ ਤੇ ਆਪ ਜੀ ਦਾ ਧੰਨਵਾਦੀ ਹਾਂ। ਆਪ ਜੀ ਨੂੰ ਕੁੱਝ ਰਚਨਾਵਾਂ ਭੇਜ ਰਿਹਾ ਹਾਂ। ਠੀਕ ਲੱਗੀਆ ਤਾਂ ਛਾਪ ਕੇ ਧੰਨਵਾਦੀ ਬਣਾਉਣਾ ਜੀ।
ਸੁਭ ਇਛਾਵਾਂ ਨਾਲ,
ਤੁਹਾਡਾ ਸੁਭਚਿੰਤਕ,
ਜਸਵਿੰਦਰ ਸਿੰਘ “ਰੁਪਾਲ”, ਲੈਕਚਰਰ ਅਰਥ-ਸ਼ਾਸ਼ਤਰ,
M.A.(Pbi, Eng, Eco,Mass Comm)
ਸਰਕਾਰੀ ਸੀਨੀ. ਸੈਕੰ. ਸਕੂਲ, ਭੈਣੀ ਸਾਹਿਬ
(ਲੁਧਿਆਣਾ) 141126
ਮੋਬਾਈਲ: 09814715796

**********************************************************

ਰਾਗੀ ਜੱਥਾ ਜਾਂ ਕੀਰਤਨੀ ਜੱਥਾ?

ਜਸਵਿੰਦਰ ਸਿੰਘ

9814715796 ਗੁਰੂ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਸਦਕਾ ਵੱਖ ਵੱਖ ਥਾਂਈਂ ਕੀਰਤਨ ਦਰਬਾਰ ਅਤੇ ਰੈਣ ਸਬਾਈ ਕੀਰਤਨ ਹੁੰਦੇ ਰਹਿੰਦੇ ਹਨ। ਇਨ੍ਹਾਂ ਦੇ ਇਸ਼ਤਿਹਾਰਾਂ ਵਿੱਚ ਤਾਂ ਮਹਾਨ ਕੀਰਤਨ ਦਰਬਾਰ ਲਿਖਿਆ ਹੁੰਦਾ ਹੈ ਅਤੇ ਉਸ ਵਿੱਚ “ਪਹੁੰਚ ਰਹੇ ਰਾਗੀ ਜੱਥੇ” ਸਿਰਲੇਖ ਹੇਠ ਵੱਖ ਵੱਖ ਪ੍ਰਸਿੱਧ ਜੱਥਿਆਂ ਦੇ ਨਾਂ ਲਿਖੇ ਹੁੰਦੇ ਹਨ। ਪਿੱਛੇ ਜਿਹੇ ਇੱਕ ਪੁਸਤਕ “ਗੁਰਮਤਿ ਜੀਵਨ” (ਲੇਖਕ ਮਹਿੰਦਰ ਸਿੰਘ ਪਾਲ) ਪੜ੍ਹ ਰਿਹਾ ਸੀ, ਤਾਂ ਲੇਖਕ ਦੇ ਵਿਚਾਰਾਂ ਨੇ ਹਲੂਣਿਆ। ਬਿਨਾਂ ਕਿਸੇ ਨਿੱਜੀ ਟਿੱਪਣੀ ਦੇ ਉਸ ਕਿਤਾਬ ਵਿੱਚੋਂ ਲੇਖਕ ਦੇ ਵਿਚਾਰ ਦੇ ਰਿਹਾ ਹਾਂ:-

“ਰਾਗ ਸੰਗੀਤ ਇੱਕ ਸੂਖਮ ਕਲਾ ਹੈ। ਇਸ ਕਲਾ ਦੇ ਜਾਣੂ ਦਾ ਨਾਮ ਰਾਗੀ ਸੰਗੀਤਕਾਰ ਹੈ ਭਾਵ ਗਾਣੇ ਵਾਲਾ ਗਵੱਯਾ। ਰਾਗ ਸੰਗੀਤ ਦੁਆਰਾ ਪ੍ਰਭੂ ਦੀ ਉਸਤਤ, ਕੀਰਤੀ, ਸਿਫ਼ਤ ਸਲਾਹਕਰਨ, ਗੁਰਬਾਣੀ ਗਾਇਨ ਕਰਨ ਨੂੰ ਕੀਰਤਨ ਕਹਿੰਦੇ ਹਨ ਅਤੇ ਕੀਰਤਨ ਕਰਨ ਵਾਲੇ ਦਾ ਨਾਮ “ਕੀਰਤਨੀਆ”। ਸ਼ਬਦ “ਰਾਗ ਰਾਗੀ” ਅਤੇ “ਕੀਰਤਨ ਕੀਰਤਨੀਆ” ਵਿੱਚ ਜੋ ਮਹੱਤਵਪੂਰਨ ਫਰਕ ਹੈ, ਉਸ ਨੂੰ ਸਮਝਣਾ ਜਰੂਰੀ ਹੈ। ਰਾਗੀ ਦੇ ਰਾਗ ਦਾ ਵਿਸ਼ਾ ਕੁੱਝ ਵੀ ਹੋ ਸਕਦਾ ਹੈ-ਅਧਿਆਤਮਕ ਜਾਂ ਸੰਸਾਰਕ ਮਨੋਰੰਜਨ ਆਦਿ। ਐਪਰ ਕੀਰਤਨੀਏ ਦੇ ਕੀਰਤਨ ਦਾ ਵਿਸ਼ਾ ਕੇਵਲ ਅਤੇ ਕੇਵਲ ਅਧਿਆਤਮਕ ਹੀ ਹੋ ਸਕਦਾ ਹੈ, ਸੰਸਾਰਕ ਵਿਸ਼ਾ ਕਦਾਚਿਤ ਨਹੀਂ ਹੋ ਸਕਦਾ। ਸਭ ਕੀਰਤਨ, ਰਾਗ ਸੰਗੀਤ ਤਾਂ ਹੈ ਪਰ ਸਭ ਰਾਗ ਸੰਗੀਤ, ਕੀਰਤਨ ਨਹੀਂ ਹੈ। ਸਭ ਕੀਰਤਨੀਏ, ਰਾਗੀ ਤਾਂ ਹਨ, ਪਰ ਸਭ ਰਾਗੀ, ਕੀਰਤਨੀਏ ਨਹੀਂ। ਗੁਰਬਾਣੀ ਅੰਦਰ ਕੀਰਤਨ ਦੇ ਅਧਿਆਤਮਕ ਸਾਧਨ ਦੀ ਬੇਅੰਤ ਮਹਿਮਾ ਦਾ ਵਰਣਨ ਹੈ ਅਤੇ ਕੀਰਤਨੀਏ ਨੂੰ ਬਹੁਤ ਵਡਿਆਇਆ ਗਿਆ ਹੈ, ਨਾ ਕਿ ਰਾਗੀ ਨੂੰ। ਇੱਕ ਪਾਸੇ “ਭਲੋ ਭਲੋ ਰੇ ਕੀਰਤਨੀਆ” ਕਿਹਾ ਹੈ, ਤਾਂ ਦੂਜੇ ਪਾਸੇ “ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰਿ ਹਰਿ ਭੀਜੈ ਰਾਮ ਰਾਜੇ।” ਵੀ ਕਿਹਾ ਹੈ। ਇਸ ਕਾਰਨ ਗੁਰਬਾਣੀ ਦੇ ਕੀਰਤਨੀਏ ਨੂੰ ਰਾਗੀ ਕਹਿਣਾ-ਉਸ ਦੀ ਉੱਚੀ ਪਦਵੀ ਨੂੰ ਘਟਾਉਣਾ (belittle, degrade) ਕਰਨਾ ਹੈ। ਇਸ ਤਰਾਂ ਹੀ ਕੀਰਤਨੀ ਜੱਥੇ ਨੂੰ ਰਾਗੀ ਜੱਥੇ ਦਾ ਗਲਤ ਨਾਮ ਦੇਣਾ। ਪਤਾ ਨਹੀਂ ਕਿ ਗੁਰਬਾਣੀ ਦੇ ਕੀਰਤਨੀਏ ਇਸ degradation ਵਿਰੁੱਧ ਆਪਣਾ ਰੋਸ ਕਿਉਂ ਨਹੀਂ ਪ੍ਰਗਟ ਕਰਦੇ? ਕਿਉਂ ਕੋਈ protest ਨਹੀਂ ਕਰਦੇ?”

----------------------00000----------------------

ਲੈਕਚਰਰ ਅਰਥ-ਸ਼ਾਸ਼ਤਰ,

ਸਰਕਾਰੀ ਸੀਨੀ. ਸੈਕੰਡਰੀ ਸਕੂਲ,

ਭੈਣੀ ਸਾਹਿਬ (ਲੁਧਿਆਣਾ) -141126


(27/01/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅੱਜ ਸਵੇਰੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅੱਜ ਸਵੇਰੇ, ਨੇੜੇ ਤੇਰੇ, ਹੋਕੇ ਬਹਿ ਗਿਆ ਮੈਂ।
ਭੁੱਲ ਗਈ ਦੁਨੀਆਂ, ਤੇਰਾ ਹੀ ਬਸ, ਹੋ ਕੇ ਰਹਿ ਗਿਆ ਮੈਂ।
ਬਿਸਮਾਦੀ ਹੈ ਰਾਤ, ਅਚੰਭੇ ਟਿਮ ਟਿਮ ਕਰਦੇ ਤਾਰੇ ਨੇ।
ਸੁਤੇ ਰੁੱਖੀਂ ਬੈਠੇ ਬੀਂਡੇ, ਗਾਉਂਦੇ ਗੀਤ ਨਿਆਰੇ ਨੇ।
ਸੁੰਦਰਤਾ ਦੀ ਵਾਦੀ ਦੇ ਵਿਚ, ਧੁਰ ਤਕ ਲਹਿ ਗਿਆ ਮੈਂ।
ਅੱਜ ਸਵੇਰੇ, ਨੇੜੇ ਤੇਰੇ, ਹੋਕੇ ਬਹਿ ਗਿਆ ਮੈਂ।
ਉਡਦੇ ਫਿਰਨ ਟਟਿਆਣੇ ਜੀਕਰ, ਲਾਲਟਣਾਂ ਦਾ ਮੇਲਾ ਹੈ।
ਨਿਮੀ ਨਿਮੀ ਵਾ ਵਗਦੀ ਏ, ਸੀਤਲ ਅੰਮ੍ਰਿਤ ਵੇਲਾ ਹੈ।
ਜੇ ਕੁੱਝ ਮੇਰੇ ਅੰਦਰੋਂ ਉਗਿਆ, ਉਹ ਹੀ ਕਹਿ ਗਿਆ ਮੈਂ।
ਅੱਜ ਸਵੇਰੇ, ਨੇੜੇ ਤੇਰੇ, ਹੋਕੇ ਬਹਿ ਗਿਆ ਮੈਂ।
ਅੰਦਰ ਤੋਂ ਆਵਾਜ਼ਾ ਆਇਆ, ਤੂੰ ਕੁਦਰਤ ਤੋਂ ਵੱਖ ਨਹੀਂ।
ਹਾਂ ਇੱਕ ਅਣੂ ਜੋ ਖੁਸ਼ੀਆਂ ਮਾਣਾਂ, ਮੇਰਾ ਅਡਰਾ ਜੱਗ ਨਹੀਂ।
ਹੋਂਦ ਦਾ ਇੱਕ ਭੁਲੇਖਾ ਸੀ ਜੋ ਸਮਝਕੇ ਛਹਿ ਗਿਆ ਮੈਂ।
ਅੱਜ ਸਵੇਰੇ, ਨੇੜੇ ਤੇਰੇ, ਹੋਕੇ ਬਹਿ ਗਿਆ ਮੈਂ।
ਸਾਂ ਸਾਂ ਕਰਦੇ ਰੁੱਖਾਂ ਦਾ ਵੀ, ਗੀਤ ਸੁਰੀਲਾ ਲਗਦਾ ਏ।
ਕਾਇਨਾਤ ਦੀ ਸੁੰਦਰਤਾ ਦਾ, ਕਾਦਰ ਕਾਇਲ ਦਿਸਦਾ ਏ।
ਤਾਂ ਹੀ ਤਾਂ ਨਿਸਚਿੰਤ ਹੋ ਤੇਰੀ, ਗੋਦੀ ਪੈ ਗਿਆ ਮੈਂ।
ਅੱਜ ਸਵੇਰੇ, ਨੇੜੇ ਤੇਰੇ, ਹੋਕੇ ਬਹਿ ਗਿਆ ਮੈਂ।
ਦਿਲ ਵਿੱਚ ਰਚੀ ਬਸੰਤ ਮੇਲ ਰੰਗ, ਮਨ ਇਹ ਮਚਲੀ ਜਾਂਦਾ ਹੈ।
ਹਿੱਕ ਚੋਂ ਉਮਡਣ ਗੀਤ ਕਿਉਂ ਕੋਈ ਸਾਗਰ ਉਛਲੀ ਜਾਂਦਾ ਹੈ।
ਛੇੜ ਤਰੰਗ ਕਿਨਾਰੇ ਤਨ ਦੇ, ਖੁਦ ਵਿੱਚ ਲਹਿ ਗਿਆ ਮੈਂ।
ਅੱਜ ਸਵੇਰੇ, ਨੇੜੇ ਤੇਰੇ, ਹੋਕੇ ਬਹਿ ਗਿਆ ਮੈਂ।


(27/01/13)
ਮੇਜਰ ਸਿੰਘ ‘ਬੁਢਲਾਡਾ’

‘ਗੁਰੂ ਗੋਬਿੰਦ ਸਿੰਘ ਦਾ, ਨਾ ਜਾਂਦਾ ਅਹਿਸਾਨ ਭੁਲਾਇਆ’
ਧੰਨ-ਧੰਨ ਗੁਰੂ ਗੋਬਿੰਦ ਸਿੰਘ ਜਿਹਾ, ਨਾ ਜੱਗ ਤੇ ਕੋਈ ਆਇਆ।
ਜਿਹੜਾ ਕੌਮ ਖਾਤਰ ਪਰਿਵਾਰ ਵਾਰਕੇ, ਜ਼ਰਾ ਨਹੀਂ ਘਬਰਾਇਆ।
ਗੁਰੂ ਗੋਬਿੰਦ ਸਿੰਘ ਦਾ, ਨਾ ਜਾਂਦਾ ਅਹਿਸਾਨ ਭੁਲਾਇਆ।
ਗੁਰੂ ਗੋਬਿੰਦ ਸਿੰਘ ਦਾ……………।
ਆਪੇ ‘ਗੁਰੂ’ ਆਪੇ ਹੀ `ਚੇਲਾ’, ਵਾਹ! ਤੇਰੇ ਰੰਗ ਨਿਆਰੇ।
ਦੁਨੀਆਂ ਤੋਂ ਵਖਰਾ ਸਾਜ ਖਾਲਸਾ, ਬਣਾਏ ਅਸੂਲ ਨਿਆਰੇ।
ਸ਼ੇਰਾਂ ਵਰਗੇ ਹੋਏ ਹੌਂਸਲੇ, ਐਸਾ ਅੰਮ੍ਰਿਤ ਘੋਲ ਪਿਲਾਇਆ।
ਗੁਰੂ ਗੋਬਿੰਦ ਸਿੰਘ ਦਾ……………. ।
ਸਦੀਆਂ ਤੋਂ ਲਿਤਾੜੇ, ਦੱਬੇ-ਕੁਚਲਿਆਂ ਨੂੰ ਗਲ ਲਾਕੇ।
ਜ਼ਾਤ-ਪਾਤ ਖਤਮ ਕਰਨ ਲਈ, ਅੰਮ੍ਰਿਤ ਬਾਟੇ ਇੱਕ ਛਕਾਕੇ।
ਸਸਤਰਹੀਣ ਲੋਕਾਂ ਨੂੰ, ਦੇ ਸਸਤਰ ਘੋੜੇ ਚੜਾਇਆ।
ਗੁਰੂ ਗੋਬਿੰਦ ਸਿੰਘ ਦਾ……………. ।
ਕਦੇ ਨਾ ਮੰਨਣੇ ਦੇਵੀ-ਦੇਵਤੇ, ਨਾ ਕੋਈ ਮੜੀ-ਮਸਾਣੀ।
ਮੰਨਣੀ ਨਾਹੀਂ ਰੀਤ ਬਿਪਰਾਂ ਦੀ, ਚੇਤੇ ਰੱਖਣੀ ਗੁਰਾਂ ਦੀ ਬਾਣੀ।
ਸਾਹਿਬ ਮੇਰੇ ਨੇ ਸਿੱਖਾ ਤਾਂਈ ‘ਗੁਰਬਾਣੀ’ ਲੜ੍ਹ ਲਾਇਆ।
ਗੁਰੂ ਗੋਬਿੰਦ ਸਿੰਘ ਦਾ……………. ।
ਅਫਸੋਸ! ਗੁਰੂ ਜੀ, ਬ੍ਰਾਹਮਣਵਾਦੀ ਹੋ ਗਏ ਬਹੁਤੇ ਸਿੱਖ ਤੇਰੇ।
ਬਿਪਰਨ ਕੀ ਰੀਤ ਕਰਦੇ ਵੇਖੇ, ਸਿੱਖ ਅਸੂਲ ਭੁਲਾਕੇ ਤੇਰੇ।
ਬ੍ਰਾਹਮਣਵਾਦ ਇਹਨਾਂ ਤੇ ਹੋ ਗਿਆ ਭਾਰੂ,’ ਮੇਜਰ’ ਸੱਚ ਸੁਣਾਇਆ।
ਗੁਰੂ ਗੋਬਿੰਦ ਸਿੰਘ ਦਾ……………।


(27/01/13)
ਸੁਖਜੀਤ ਪਾਲ ਸਿੰਘ

‘ਨਾਨਕ’ ਸਰੂਪਾਂ ਨੂੰ ‘ਗੁਰੂ’ ਕਹਿਣ ਦਾ ਵੱਲ ਗੁਰਬਾਣੀ ਖੁਦ ਆਪ ਸਿਖਾਉਂਦੀ ਹੈ। ਭਾਗ-ਤੀਜਾ

ਸੁਖਜੀਤ ਪਾਲ ਸਿੰਘ

ਨੇੜੇ ਸਿੰਘ ਸਭਾ ਗੁਰਦੁਆਰਾ

 ਭੁੱਚੋ ਮੰਡੀ (ਬਠਿੰਡਾ)

ਮੋਬਾ: 98724-86992, ਫੋਨ: 0164-5009492

ਜਿਸ ਤਰਾਂ ਅਖੋਤੀ ਸੰਤ ਬਾਬੇ ਅਤੇ ਨਕਲੀ ਗੁਰੂ ਆਪਣੀ ਝੂਠ ਦੀ ਦੁਕਾਨ ਚਲਾਉਣ ਵਾਸਤੇ ਗੁਰਬਾਣੀ ‘ਚੋਂ ਆਪਣੇ ਮਤਲਬ ਦੀਆਂ ਚੋਣਵੀਆਂ ਤੁੱਕਾਂ ਲੈ ਕੇ ਗੁਰਬਾਣੀ ਦੇ ਗਲਤ ਅਰਥ ਕਰਦੇ ਹਨ, ਉਸੇ ਤਰਾਂ ਤੱਤ ਗੁਰਮਤਿ ਪਰਿਵਾਰ ਨੇ ਵੀ ‘ਨਾਨਕ’ ਸਰੂਪਾਂ ਨੂੰ ‘ਗੁਰੂ’ ਨਾ ਕਹਿਣ ਦੇ ਹੱਕ ‘ਚ ਗੁਰਬਾਣੀ ਦੇ ਗਲਤ ਅਰਥ ਕੀਤੇ ਹਨ, ਦੇਖਦੇ ਹਾਂ ਤੱਤ ਗੁਰਮਤਿ ਪਰਿਵਾਰ ਦੇ ਵਿਚਾਰ :-

‘ਗੁਰੂ’ ਪਦ ਬਾਰੇ ਸੋਝੀ ਬਖਸ਼ਦਾ ਇੱਕ ਹੋਰ ਗੁਰਵਾਕ ਵਿਚਾਰਦੇ ਹਾਂ:- ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ll (ਪੰਨਾ 491) ਭਾਵ: ਜੋ (ਦੇਹਧਾਰੀ) ਅਪਣੇ ਆਪ ਨੂੰ ‘ਗੁਰੂ’ ਸਦਵਾਉਂਦਾ ਹੈ, ਉਹ ਅਗਿਆਨੀ, ਅੰਨਾ ਹੈ। ਉਹ ਹੋਰ ਕਿਸੇ ਨੂੰ ਕਿਵੇਂ ਠੀਕ ਰਾਹ ਵਿਖਾ ਸਕਦਾ ਹੈ? ਪੰਨਾ ਨੰ: 15, ਵਾਪਸੀ ਦਾ ਸਫਰ (ਭਾਗ-੧), ਤੱਤ ਗੁਰਮਤਿ ਪਰਿਵਾਰ।http://www.sikhmarg.com/2009/0920-guru-pad-vichaar.html ਜਵਾਬ :- ਇਸ ਪੰਗਤੀ ਅੰਦਰ ਦੇਹਧਾਰੀ ਨੂੰ ਗੁਰੂ ਕਹਿਣ ਜਾਂ ਨਾ ਕਹਿਣ ਦਾ ਵਿਸ਼ਾ ਹੀ ਨਹੀ ਹੈ, ਬਲਕਿ ਪਖੰਡੀ ਗੁਰੂ ਦੀ ਪੋਲ ਖੋਲੀ ਗਈ ਹੈ। ਆਉ ਇਹ ਪੂਰੀ ਪੰਗਤੀ ਦੀ ਵਿਚਾਰ ਅਰਥਾਂ ਸਮੇਤ ਸਮਝਦੇ ਹਾਂ:-

ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ ll ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ll੩ll ਗੂਜਰੀ ਮਹਲਾ ੩ll (ਗੁਰੂ ਗ੍ਰੰਥ ਸਾਹਿਬ ਜੀ, ਪੰਨਾ - ੪੯੧)

ਅਰਥ:- (ਪਰ, ਹੇ ਭਾਈ!) ਪਾਰਸ ਬਣਨ ਤੋਂ ਬਿਨਾ (ਦੁਨੀਆ ਪਾਸੋਂ) ਆਦਰ- ਮਾਣ ਨਹੀਂ ਮਿਲਦਾ, (ਕਿਉਂਕਿ) ਆਪਣਾ ਮਨ ਸਿਮਰਨ ਵਿਚ ਪਤੀਜਣ ਤੋਂ ਬਿਨਾ ਹੀ ਉਹ ਮਨੁੱਖ ਹੋਰਨਾਂ ਨੂੰ (ਸਿਮਰਨ ਦੀ) ਸਿੱਖਿਆ ਦੇਂਦਾ ਹੈ। ਜੇਹੜਾ ਮਨੁੱਖ ਆਪ ਤਾਂ ਗਿਆਨ ਤੋਂ ਸੱਖਣਾ ਹੈ, ਆਪ ਤਾਂ ਮਾਇਆ ਦੇ ਮੋਹ ਵਿਚ ਅੰਨਾ ਹੋਇਆ ਪਿਆ ਹੈ, ਪਰ ਆਪਣੇ ਆਪ ਨੂੰ ਗੁਰੂ ਅਖਵਾਂਦਾ ਹੈ ਉਹ ਕਿਸੇ ਹੋਰ ਨੂੰ (ਸਹੀ ਜੀਵਨ ਦੇ) ਰਸਤੇ ਉੱਤੇ ਨਹੀ ਪਾ ਸਕਦਾ ।੩। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.

ਬਿਨਾ ਪਾਰਸ (ਗੁਣੀ) ਬਣਿਆ ਮਾਨਤਾ ਨਹੀ ਹੁੰਦੀ। ਜੇ ਕੋਈ ਆਪਣੇ ਮਨ ਨੂੰ ਨਿਸ਼ਚਾ ਹੋਏ ਬਿਨਾਂ ਹੋਰਨਾਂ ਨੂੰ ਸਮਝਾਣਾ ਚਾਹੇ, ਮੂਰਖ ਅਗਿਆਨੀ ਹੁੰਦਾ ਹੋਇਆ ਗੁਰੂ ਅਖਵਾਣ ਲੱਗ ਪਵੇ, ਤਾਂ ਉਹ ਕਿਸ ਨੂੰ ਰਸਤੇ ਪਾ ਸਕਦਾ ਹੈ? ਸ਼ਬਦਾਰਥ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅਮ੍ਰਿਤਸਰ ਸਾਹਿਬ।

ਇਸ ਪੰਗਤੀ ਅੰਦਰ ਗੁਰੂ ਅਮਰਦਾਸ ਜੀ ਇਹ ਨਹੀ ਕਹਿ ਰਹੇ ਕਿ ਦੇਹਧਾਰੀ ਗੁਰੂ ਹੁੰਦਾ ਹੈ ਜਾਂ ਦੇਹਧਾਰੀ ਗੁਰੂ ਨਹੀ ਹੁੰਦਾ ਬਲਕਿ ਇਹ ਕਹਿ ਰਹੇ ਹਨ ਕਿ ਜਿਹੜਾ ਮਨੁੱਖ ਬਿਨਾਂ ਪਾਰਸ ਬਣਿਆਂ ਆਪਣੇ ਆਪ ਨੂੰ ਗੁਰੂ ਸਦਵਾਉਂਦਾ ਹੈ, ਉਹ ਅਗਿਆਨੀ, ਅੰਨਾ ਹੈ। ਉਹ ਹੋਰ ਕਿਸੇ ਨੂੰ ਕਿਵੇਂ ਠੀਕ ਰਾਹ ਵਿਖਾ ਸਕਦਾ ਹੈ? ਸੋ ਇਸ ਪੰਗਤੀ ਅੰਦਰ ਜਾਂ ਇਸ ਪੰਗਤੀ ਵਾਲੇ ਪੂਰੇ ਸ਼ਬਦ ਅੰਦਰ ਕਿਧਰੇ ਵੀ ਦੇਹਧਾਰੀ ਗੁਰੂ ਹੋਣ ਜਾਂ ਨਾ ਹੋਣ ਦਾ ਵਿਸ਼ਾ ਹੈ ਹੀ ਨਹੀ ਹੈ, ਤੱਤ ਗੁਰਮਤਿ ਪਰਿਵਾਰ ਨੇ ‘ਨਾਨਕ’ ਸਰੂਪਾਂ ਨੂੰ ਗੁਰੂ ਨਾ ਕਹਿਣ ਵਾਲੀ ਅਪਣੀ ਵਿਚਾਰਧਾਰਾ ਨੂੰ ਠੀਕ ਦਰਸਾਉਣ ਲਈ ਇਸ ਪੰਗਤੀ ਦੇ ਅਰਥ ਕਰਨ ਵੇਲੇ ‘ਦੇਹਧਾਰੀ’ ਸ਼ਬਦ ਜਾਣ ਬੁੱਝ ਕੇ ਲਿਖ ਦਿੱਤਾ ਹੈ।

ਤੱਤ ਗੁਰਮਤਿ ਪਰਿਵਾਰ ਵੱਲੋਂ ਗੁਰਬਾਣੀ ਦੇ ਗਲਤ ਅਰਥ ਕਰਨ ਦੀ ਇੱਕ ਹੋਰ ਮਿਸਾਲ ਦੇਖਦੇ ਹਾਂ :-

ਨਾਨਕ ਸਰੂਪਾਂ ਨੂੰ ਗੁਰੂ ਕਹਿਣ ਦੇ ਹੱਕ ‘ਚ ਭਾਈ ਕਿਰਪਾਲ ਸਿੰਘ ਬਠਿੰਡਾ ਜੀ ਨੇ 1-9-2009 ਨੂੰ ‘ਸੱਚ ਦੀ ਪਟਾਰੀ’ ਅਖਬਾਰ ਅੰਦਰ ਆਪਣੇ ਲੇਖ ‘ਚ ਮਹਲੇ ਚੌਥੇ ਦੀ ਬਾਣੀ ‘ਚੋਂ ਪ੍ਰਮਾਣ ਦੇ ਕੇ ਸਿੱਧ ਕੀਤਾ ਕੇ ਬਾਬੇ ਨਾਨਕ ਜੀ ਨੂੰ ਚੌਥੇ ਪਾਤਸ਼ਾਹ ਜੀ ਨੇ ‘ਗੁਰੂ’ ਕਿਹਾ ਹੈ :- ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ll ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ll ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ll੧ll (ਪੰਨਾ ੩੦੭)

ਜਿਸ ਦਾ ਅਰਥ ਹੈ : ਜਿਨਾਂ ਮਨੁੱਖਾਂ ਨੂੰ ਬਾਬੇ (ਗੁਰੂ ਨਾਨਕ ਦੇਵ) ਨੇ ਮਨਮੁਖ ਕਰਾਰ ਦਿੱਤਾ, ਉਨਾ ਅਹੰਕਾਰੀਆਂ ਨੂੰ ਗੁਰੂ ਅੰਗਦ ਨੇ ਭੀ ਝੂਠਾ ਮਿਥਿਆ। ਤੀਜੇ ਥਾਂ ਬੈਠੇ ਗੁਰੂ ਨੇ, ਜਿਸ ਨੇ ਚੌਥੇ ਥਾਂ ਬੈਠੇ ਨੂੰ ਗੁਰੂ ਥਾਪਿਆ, ਵਿਚਾਰ ਕੀਤੀ ਕਿ ਇਨਾ ਕੰਗਾਲਾਂ ਦੇ ਕੀਹ ਵੱਸ? ਸੋ ਉਸ ਨੇ ਸਾਰੇ ਨਿੰਦਕ ਤੇ ਦੁਸ਼ਟ ਤਾਰ ਦਿੱਤੇ (ਭਾਵ ਅਹੰਕਾਰ ਦੇ ਫਿਟੇਵੇਂ ਤੋਂ ਬਚਾ ਲਏ)। ਤੱਤ ਗੁਰਮਤਿ ਪਰਿਵਾਰ ਨੇ ਇਸ ਗੁਰਬਾਣੀ ਪ੍ਰਮਾਣ ਦੇ ਦੁੱਧ ਵਰਗੇ ਚਿੱਟੇ ਸੱਚ ਨੂੰ ਝੂਠਲਾਉਣ ਲਈ ਦੇਖੋ ਕੀ ਕਿਹਾ:-

ਇਨਾ ਅਰਥਾਂ ਵਿੱਚ ਕਈ ਨੁਕਤੇ ਗੁਰਮਤਿ ਵਿਰੁਧ ਜਾਪਦੇ ਹਨ। ਆਓ ਵਿਚਾਰੀਏ:- ਬਾਬਾ ਨਾਨਕ ਜੀ ਤਾਂ ਆਪ ਮਨਮੁਖਾਂ ਕੋਲ ਜਾ ਕੇ ਉਨਾਂ ਦਾ ਉਧਾਰ ਕਰਦੇ ਰਹੇ। ਪਰ ਇੱਥੇ ਅਰਥ ਕੀਤੇ ਜਾ ਰਹੇ ਹਨ ਕਿ ਮਨਮੁਖਾਂ ਨੂੰ ਬਾਬੇ ਨਾਨਕ ਜੀ ਨੇ ਫਿਟਕਾਰਿਆ। ਕੀ ਬਾਬਾ ਨਾਨਕ ਜੀ ਕਿਸੇ ਨੂੰ ਫਿਟਕਾਰ ਸਕਦੇ ਸਨ? (ਵਿਆਖਿਆਕਾਰਾਂ ਅਨੁਸਾਰ) ਉਹ ਗਲਤੀ ਗੁਰੂ ਅੰਗਦ ਪਾਤਸ਼ਾਹ ਜੀ ਨੇ ਵੀ (ਉਨਾਂ ਨੂੰ ਝੂਠਾ ਮਿੱਥ ਕੇ) ਜਾਰੀ ਰੱਖੀ। ਪਰ ਗੁਰੂ ਅਮਰਦਾਸ ਜੀ ਨੇ ਇਹ ਗਲਤੀ ਸੁਧਾਰ ਕੇ, ਉਨਾਂ ਨੂੰ ਬਖਸ਼ ਦਿੱਤਾ। ਕੀ ਇਹ ਵਿਆਖਿਆ ਨਾਨਕ ਸਰੂਪਾਂ ਦੇ ਚਰਿਤ੍ਰ ਨੂੰ ਨੀਵਾਂ ਨਹੀਂ ਕਰਦੀ? ਹਰ ਇੱਕ ਵਿੱਚ ਰੱਬ (ਦੀ ਜੋਤ) ਵੇਖਣ ਵਾਲੇ ਬਾਬਾ ਨਾਨਕ ਜੀ, ਕਿਸੇ ਨੂੰ ਫਿਟਕਾਰ ਕਿਵੇਂ ਸਕਦੇ ਹਨ? ਜੇ (ਚਲਾਕੀ ਵਰਤ ਕੇ) ਇਹ ਕਿਹਾ ਜਾਵੇ ਕਿ ਉੱਥੇ ਫਿਟਕਾਰਨ ਦਾ ਭਾਵ ਉਹ ਨਹੀਂ ਹੈ ਤਾਂ ਵੀ ਇਹ ਸੁਆਲ ਉਠਦਾ ਹੈ ਕਿ ਕੀ ਇਹ ਫਿਟਕਾਰ, ਗਲਤੀ ਨਹੀਂ ਸੀ? ਜਿਸ ਨੂੰ ਅਮਰਦਾਸ ਪਾਤਸ਼ਾਹ ਜੀ ਨੇ (ਤਰਸ ਖਾ ਕੇ) ਸੁਧਾਰ ਲਿਆ। ਭਾਵ ਪਹਿਲੇ ਦੋਨਾਂ ਸਰੂਪਾਂ ਨੂੰ ਉਨਾ ‘ਤੇ ਤਰਸ ਨਾ ਆਇਆ? ਪੰਨਾ ਨੰ: 39, ਵਾਪਸੀ ਦਾ ਸਫ਼ਰ (ਭਾਗ-੧)

http://www.sikhmarg.com/2009/1227-guru-pad.html

ਜਵਾਬ :- ਤੱਤ ਗੁਰਮਤਿ ਪਰਿਵਾਰ ਨੇ ਸੱਚ ਨੂੰ ਝੂਠ ਬਨਾਉਣ ਲਈ ‘ਤਰਕਾਭਾਸ’ (1. ਇਹੋ ਜਿਹਾ ਤਰਕ ਜਿਹੜਾ ਕੇਵਲ ਉਪਰੋਂ ਤਾਂ ਠੀਕ ਲੱਗਦਾ ਹੋਵੇ ਪਰ ਅਸਲ ‘ਚ ਠੀਕ ਨਾ ਹੋਵੇ, 2. ਗਲਤ ਤਰਕ ) ਦਾ ਸਹਾਰਾ ਲਿਆ ਹੈ, ਗੁਰਬਾਣੀ ਪਮਾਣਾਂ ਰਾਹੀ ਹੁਣੇ ਹੀ ਸਿੱਧ ਹੋ ਜਾਵੇਗਾ ਕਿ ਗੁਰੂ ਨਾਨਕ ਦੇਵ ਜੀ ਨੇ ਸੱਚ ਤੋਂ ਭਟਕੇ ਹੋਏ ਜੀਵਾਂ (ਮਨਮੁਖਾਂ) ਨੂੰ ਫਿਟਕਾਰਾ ਪਾਈਆਂ ਹਨ ਜਾਂ ਨਹੀ, ਦੇਖੋ ਗੁਰਬਾਣੀ ਪ੍ਰਮਾਣ :-

ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ll ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ ll ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਨ ਜਾਇ ll੧ll ਸਿਰੀਰਾਗੁ ਮਹਲਾ ੧ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੮)

ਪਦ ਅਰਥ :— ਧ੍ਰਿਗ- ਲਾਹਨਤ, ਫਿਟਕਾਰ, ਧਿਕਾਰ।

ਅਰਥ :— ਜੇਹੜੀ ਭਾਗ-ਹੀਣ ਜੀਵ-ਇਸਤ੍ਰੀ (ਪ੍ਰਭੂ-ਪਤੀ ਤੋਂ ਬਿਨਾ ਮਾਇਆ ਆਦਿਕ) ਹੋਰ ਦੂਜੇ ਪਿਆਰ ਵਿਚ ਹੀ ਠੱਗੀ ਰਹਿੰਦੀ ਹੈ ਉਸ ਦਾ ਜੀਉਣਾ ਫਿਟਕਾਰ-ਜੋਗ ਹੀ ਹੈ । ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.

ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ll ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ll੧ll ਸਿਰੀਰਾਗੁ ਮਹਲਾ ੧ ll (ਗੁਰੂ ਗ੍ਰੰਥ ਸਾਹਿਬ, ਪੰਨਾ : ੨੨)

ਅਰਥ :— ਅੰਦਰੋਂ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ, ਅਜੇਹਾ ਜੀਵਨ ਫਿਟਕਾਰ-ਜੋਗ ਹੀ ਰਹਿੰਦਾ ਹੈ, ਅਜੇਹਾ ਭੇਖ ਫਿਟਕਾਰ ਹੀ ਖਾਂਦਾ ਹੈ । ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.

ਬਿਨੁ ਨਾਵੈ ਧ੍ਰਿਗੁ ਵਾਸੁ ਫਿਟੁ ਸੁ ਜੀਵਿਆ ll ਸਬਦਿ ਸਵਾਰੀਆਸੁ ਅੰਮ੍ਰਿਤੁ ਪੀਵਿਆ ll੨੨ll ਪਉੜੀ ll ਮਾਝ ਕੀ ਵਾਰ ਮਹਲਾ ੧ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੪੮)

ਅਰਥ :— (ਪਰ) ਉਹ ਜੀਊਣ ਫਿਟਕਾਰ-ਜੋਗ ਹੈ, ਉਸ ਵਸੇਬੇ ਨੂੰ ਲਾਹਨਤ ਹੈ ਜੋ ਨਾਮ ਤੋਂ ਸੱਖਣਾ ਹੈ । ਜਿਸ ਜੀਵ-ਇਸਤ੍ਰੀ ਨੂੰ (ਅਕਾਲ ਪੁਰਖ) ਨੇ ਗੁਰ-ਸ਼ਬਦ ਦੀ ਰਾਹੀਂ ਸੁਧਾਰਿਆ ਹੈ ਉਸ ਨੇ (ਨਾਮ-) ਅੰਮ੍ਰਿਤ ਪੀਤਾ ਹੈ ।੨੨। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.

ਮਨਮੁਖ ਪਥਰੁ ਸੈਲੁ ਹੈ ਧ੍ਰਿਗੁ ਜੀਵਣੁ ਫੀਕਾ ll ਜਲ ਮਹਿ ਕੇਤਾ ਰਾਖੀਐ ਅਭ ਅੰਤਰਿ ਸੂਕਾ ll੭ll ਆਸਾ ਮਹਲਾ ੧ ll (ਗੁਰੂ ਗ੍ਰੰਥ ਸਾਹਿਬ, ਪੰਨਾ : ੪੧੯)

ਅਰਥ :— ਮਨ ਦੇ ਮੁਰੀਦ ਮਨੁੱਖ (ਦਾ ਹਿਰਦਾ) ਪੱਥਰ ਹੈ ਚਟਾਨ ਹੈ (ਪੱਥਰ ਵਾਂਗ ਚਟਾਨ ਵਾਂਗ ਕੁਰਖ਼ਤ ਹੈ), ਉਸ ਦਾ ਜੀਵਨ ਬੇ-ਸੁਆਦ ਰਹਿੰਦਾ ਹੈ ਫਿਟਕਾਰ-ਜੋਗ ਹੈ । ਪੱਥਰ ਨੂੰ ਕਿਤਨਾ ਹੀ ਸਮਾ ਪਾਣੀ ਵਿਚ ਰੱਖਿਆ ਜਾਏ, ਤਾਂ ਵੀ ਉਹ ਅੰਦਰੋਂ ਸੁੱਕਾ ਹੀ ਰਹਿੰਦਾ ਹੈ (ਮਨਮੁਖ ਦਾ ਹਿਰਦਾ ਸਤਸੰਗ ਵਿਚ ਆ ਕੇ ਭੀ ਨਹੀਂ ਦ੍ਰਵਦਾ)।੭। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.

ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ll ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ll੩ll ਗੂਜਰੀ ਮਹਲਾ ੧ ll (ਗੁਰੂ ਗ੍ਰੰਥ ਸਾਹਿਬ, ਪੰਨਾ : ੪੮੯)

ਅਰਥ :— (ਇਸ ਧਰਤੀ ਉਤੇ ਮਨੁੱਖ, ਪਸ਼ੂ ਪੰਛੀ ਆਦਿਕ ਸਭ ਦਾ ਸਿਰਦਾਰ ਮੰਨਿਆ ਜਾਂਦਾ ਹੈ, ਪਰ) ਪਸ਼ੂਆਂ ਨੂੰ ਸ਼ਾਬਾਸ਼ੇ ਮਿਲਦੀਆਂ ਹਨ, ਉਹ ਘਾਹ ਖਾਂਦੇ ਹਨ ਤੇ (ਦੁੱਧ ਵਰਗਾ) ਉੱਤਮ ਪਦਾਰਥ ਦੇਂਦੇ ਹਨ । ਨਾਮ ਤੋਂ ਸੱਖਣੇ ਮਨੁੱਖਾਂ ਦਾ ਜੀਵਨ ਫਿਟਕਾਰ-ਜੋਗ ਹੈ ਕਿਉਂਕਿ ਉਹ (ਨਾਮ ਵਿਸਾਰ ਕੇ ਹੋਰ ਹੋਰ) ਕੰਮ ਹੀ ਕਰਦੇ ਹਨ ।੩। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.

ਸਉ ਓਲਾਮ੍ਰੇ ਦਿਨੈ ਕੇ ਰਾਤੀ ਮਿਲਨ੍ਰਿ ਸਹੰਸ ll ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ll ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ll ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ ll੨ll ਸਲੋਕ ਮਹਲਾ ੧ ll ਸੂਹੀ ਕੀ ਵਾਰ ਮਹਲਾ ੧ ll (ਗੁਰੂ ਗ੍ਰੰਥ ਸਾਹਿਬ, ਪੰਨਾ : ੭੯੦)

ਅਰਥ :— ਦਿਨ ਦੇ ਵੇਲੇ (ਕੀਤੇ ਮੰਦ ਕਰਮਾਂ ਦੇ ਇਸ ਨੂੰ) ਸੌ ਉਲਾਮੇ ਮਿਲਦੇ ਹਨ ਤੇ ਰਾਤ ਵੇਲੇ (ਕੀਤਿਆਂ) ਦੇ ਹਜ਼ਾਰਾਂ । ਫਿਟੇ-ਮੂੰਹ ਅਜੇਹੇ ਜੀਊਣ ਨੂੰ ਜਿਸ ਵਿਚ ਸਿਰਫ਼ ਖਾ ਖਾ ਕੇ ਹੀ ਢਿੱਡ ਵਧਾ ਲਿਆ । ਹੇ ਨਾਨਕ! ਪ੍ਰਭੂ ਦੇ ਇਸ ਨਾਮ ਤੋਂ ਵਾਂਜੇ ਰਹਿਣ ਕਰਕੇ ਇਹ ਸਾਰਾ ਮੋਹ ਵੈਰੀ ਹੋ ਢੁਕਦਾ ਹੈ ।੨। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.

ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ll ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ll ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ll੧ll ਸਾਰੰਗ ਕੀ ਵਾਰ ਮਹਲਾ ੧ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੨੪੫)

ਅਰਥ:— ਜੋ ਮਨੁੱਖ ਪਰਮਾਤਮਾ ਦਾ ਨਾਮ (ਤਵੀਤ ਤੇ ਜੰਤ੍ਰ-ਜੰਤ੍ਰ ਆਦਿਕ ਦੀ ਸ਼ਕਲ ਵਿਚ) ਵੇਚਦੇ ਹਨ ਉਹਨਾਂ ਦੇ ਜੀਉਣ ਨੂੰ ਲਾਹਨਤ ਹੈ (ਜੇ ਉਹ ਬੰਦਗੀ ਭੀ ਕਰਦੇ ਹਨ ਤਾਂ ਭੀ ਉਹਨਾਂ ਦੀ ‘ਨਾਮ’ ਵਾਲੀ ਫ਼ਸਲ ਇਸ ਤਰਾਂ ਨਾਲੋ ਨਾਲ ਹੀ ਉੱਜੜਦੀ ਜਾਂਦੀ ਹੈ, ਤੇ) ਜਿਨਾਂ ਦੀ ਫ਼ਸਲ (ਨਾਲੋ ਨਾਲ) ਉੱਜੜਦੀ ਜਾਏ ਉਹਨਾਂ ਦਾ ਖਲਵਾੜਾ ਕਿੱਥੇ ਬਣਨਾ ਹੋਇਆ? ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.

ਬਿਨੁ ਨਾਵੈ ਕਿਆ ਜੀਵਨਾ ਫਿਟੁ ਧ੍ਰਿਗੁ ਚਤੁਰਾਈ ll ਸਤਿਗੁਰ ਸਾਧੁ ਨ ਸੇਵਿਆ ਹਰਿ ਭਗਤਿ ਨ ਭਾਈ ll੧ll ਰਹਾਉ ll ਆਸਾ ਮਹਲਾ ੧ ll (ਗੁਰੂ ਗ੍ਰੰਥ ਸਾਹਿਬ, ਪੰਨਾ : ੪੨੨)

ਅਰਥ :—ਜਿਸ ਮਨੁੱਖ ਨੇ ਸਾਧੂ ਗੁਰੂ ਦੀ (ਦੱਸੀ) ਸੇਵਾ ਨਹੀਂ ਕੀਤੀ, ਜਿਸ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗੀ, ਜੋ (ਸਾਰੀ ਉਮਰ) ਪਰਮਾਤਮਾ ਦੇ ਨਾਮ ਤੋਂ ਵਾਂਜਿਆ ਰਿਹਾ, ਉਸ ਦਾ ਜੀਊਣਾ ਅਸਲ ਜੀਊਣ ਨਹੀਂ ਹੈ । (ਜੇ ਉਹ ਮਨੁੱਖ ਦੁਨੀਆਦਾਰੀ ਵਾਲੀ ਕੋਈ ਸਿਆਣਪ ਵਿਖਾ ਰਿਹਾ ਹੈ ਤਾਂ ਉਸ ਦੀ ਉਹ) ਸਿਆਣਪ ਫਿਟਕਾਰਜੋਗ ਹੈ ।੧।ਰਹਾਉ। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.

ਬਾਕੀ ਗੁਰੂ ਸਾਹਿਬਾਨਾਂ ਵੱਲੋਂ ਵੀ ਜੀਵ ਨੂੰ ਨੇਕ ਰਾਹ ‘ਤੇ ਤੋਰਨ ਲਈ ਫਿਟਕਾਰਾਂ ਪਾਈਆਂ ਗਈਆਂ ਹਨ :-

ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ll ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ ll ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ ll੧ll ਬਿਲਾਵਲੁ ਮਹਲਾ ੩ ll (ਗੁਰੂ ਗ੍ਰੰਥ ਸਾਹਿਬ, ਪੰਨਾ : ੭੯੬)

ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ ll ਸਚਾ ਸਬਦੁ ਨ ਸੇਵਿਓ ਸਭਿ ਕਾਜ ਸਵਾਰਣਹਾਰੁ ll੧ll ਸਿਰੀਰਾਗੁ ਮਹਲਾ ੩ ll (ਗੁਰੂ ਗ੍ਰੰਥ ਸਾਹਿਬ, ਪੰਨਾ : ੩੪)

ਹੋਰਿ ਸਾਦ ਸਭਿ ਫਿਕਿਆ ਤਨੁ ਮਨੁ ਫਿਕਾ ਹੋਇ ll ਵਿਣੁ ਪਰਮੇਸਰ ਜੋ ਕਰੇ ਫਿਟੁ ਸੁ ਜੀਵਣੁ ਸੋਇ ll੧ll ਗਉੜੀ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ : ੨੧੮)

ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾਇਦੇ ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ ll ਓਇ ਬੋਲੇ ਕਿਸੈ ਨ ਭਾਵਨੀ ਮੁਹ ਕਾਲੇ ਸਤਿਗੁਰ ਤੇ ਚੁਕੇ ll੮ll ਗਉੜੀ ਕੀ ਵਾਰ ਮਹਲਾ ੪ ll (ਗੁਰੂ ਗ੍ਰੰਥ ਸਾਹਿਬ, ਪੰਨਾ : ੩੦੪)

ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ ll ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਥੁਕ ਮੁਹਿ ਪਾਹੀ ll ਜੋ ਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ ਨਿਤ ਭੰਭਲ ਭੂਸੇ ਖਾਹੀ ll ਗਉੜੀ ਕੀ ਵਾਰ ਮਹਲਾ ੪ll (ਗੁਰੂ ਗ੍ਰੰਥ ਸਾਹਿਬ, ਪੰਨਾ : ੩੦੯)

ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ ll੧ll ਗਉੜੀ ਕੀ ਵਾਰ ਮਹਲਾ ੪ ll (ਗੁਰੂ ਗ੍ਰੰਥ ਸਾਹਿਬ, ਪੰਨਾ : ੩੧੬ )

ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ll ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ll੧ll ਗਉੜੀ ਕੀ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ : ੩੧੮)

ਹਰਿ ਨਾਮੁ ਨ ਸਿਮਰਹਿ ਸਾਧਸੰਗਿ ਤੈ ਤਨਿ ਉਡੈ ਖੇਹ ll ਜਨਿ ਕੀਤੀ ਤਿਸੈ ਨ ਜਾਣਈ ਨਾਨਕ ਫਿਟੁ ਅਲੂਣੀ ਦੇਹ ll੧ll ਬਿਹਾਗੜੇ ਕੀ ਵਾਰ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ : ੫੫੩)

ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ll ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ll੩ll ਗੂਜਰੀ ਮਹਲਾ ੪ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੦)

ਗੁਰੂ ਗ੍ਰੰਥ ਸਾਹਿਬ ਜੀ ਅੰਦਰ ਮਨਮੁਖਾਂ ਨੂੰ ਕਿਸੇ ਨਾ ਕਿਸੇ ਰੂਪ ‘ਚ ‘ਫਿਟਕਾਰ’ ਦੇਣ ਵਾਲੇ ਸ਼ਬਦ (ਪਦ) ਇਸ ਤਰਾਂ ਆਏ ਹਨ :-

ਫਿਟੁ-10 ਵਾਰੀ, ਫਿਟਕ-1 ਵਾਰੀ, ਫਿਟਕਾ-1 ਵਾਰੀ, ਫਿਟਕਾਰਿਆ-1 ਵਾਰੀ, ਫਿਟਕਿਆ-1 ਵਾਰੀ, ਫਿਟਕੀਅਹਿ-1 ਵਾਰੀ, ਫਿਟਕੇ-5 ਵਾਰੀ, ਫਿਟਾ-1 ਵਾਰੀ, ਫਿਟਿਆ-1 ਵਾਰੀ, ਫਿਟੇ-1 ਵਾਰੀ, ਫਿਟੈ-2 ਵਾਰੀ, ਧਿਗੁ-10 ਵਾਰੀ, ਧ੍ਰਿਗ-03 ਵਾਰੀ, ਧ੍ਰਿਗੁ-85 ਵਾਰੀ, ਧ੍ਰਿਗੰਤ-02 ਵਾਰੀ,

ਇਸ ਤੋਂ ਇਲਾਵਾ ਗੁਰ ਇਤਹਾਸ ਵੱਲ ਨਿਗਾ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਧੀਰਮੱਲੀਏ, ਰਾਮਰਾਈਏ, ਮਸੰਦਾਂ ਆਦਿਕ ਨੂੰ ਗੁਰੂ ਸਾਹਿਬਾਨਾਂ ਨੇ ਸਮੇਂ ਸਮੇਂ ‘ਤੇ ਫਿਟਕਾਰਿਆ ਹੀ ਨਹੀ ਬਲਕਿ ਗੁਰੂ ਘਰ ਤੋਂ ਬਾਹਰ ਵੀ ਕੱਢ ਦਿੱਤਾ ‘ਤੇ ਸਖਤ ਸਜਾਵਾਂ ਵੀ ਦਿੱਤੀਆਂ ਗਈਆਂ ਸਨ। ਸੋ ਤੱਤ ਗੁਰਮਤਿ ਪਰਿਵਾਰ ਵੱਲੋਂ ਇਹ ਕਹਿਣਾ ਬਾਬਾ ਨਾਨਕ ਜੀ ਨੇ ਮਨਮੁਖਾਂ ਨੂੰ ਨਹੀ ਫਿਟਕਾਰਿਆ, ਬਿਲਕੁੱਲ ਗਲਤ ‘ਤੇ ਸਿਧਾਂਤ ਹੀਣ ਹੈ।

ਨੋਟ :- ‘ਨਾਨਕ’ ਸਰੂਪਾਂ ਨੂੰ ‘ਗੁਰੂ’ ਨਾ ਕਹਿਣ ਵਾਲੇ ਵਿਦਵਾਨਾਂ ਵੱਲੋਂ ਜਦੋਂ ਇਹ ਵਿਵਾਦ ਸੁਰੂ ਕੀਤਾ ਗਿਆ ਸੀ ਓਦੋਂ ‘ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ’ ਵਾਲੇ ਸਲੋਕ ਦੇ ਵੀ ਗਲਤ ਅਰਥ ਕਰਕੇ ਆਪਣੀ ਵਿਚਾਰਧਾਰਾ ਦੇ ਪੱਖ ‘ਚ ਆਮ ਹੀ ਵਰਤੋਂ ਕਰ ਲੈਂਦੇ ਸਨ, ਪਰ ਇਸ ਸਲੋਕ ਦੇ ਸਹੀ ਅਰਥ ਕਰਨ ਤੋਂ ਬਾਅਦ ਕਿਸੇ ਦੀ ਹਿੰਮਤ ਨਹੀ ਪਈ ਕਿ ਇਸ ਸਲੋਕ ਨੂੰ ਅਪਣੇ ਹੱਕ ‘ਚ ਵਰਤ ਸਕਣ। ਇਸ ਮਸਲੇ ਨੂੰ ਪੂਰੀ ਤਰਾਂ ਸਮਝਣ ਵਾਸਤੇ ਪੜੋ ਮੇਰਾ ਲੇਖ ‘ਬਾਬੇ ਨਾਨਕ ਨੂੰ ਗੁਰੂ ਕਹਿਣ ਵਾਲੇ ਪ੍ਰਮਾਣ ਗੁਰਬਾਣੀ ਵਿੱਚ ਹੀ ਮੌਜੂਦ ਹਨ’ ਲਿੰਕ:- http://www.sikhmarg.com/2009/1011-baba-nanak-guru.html

ਹੁਣ ਵਾਰੀ ਹੈ ਤੱਤ ਗੁਰਮਤਿ ਪਰਿਵਾਰ ਤੋਂ ਕੁੱਝ ਸਵਾਲ ਪੁੱਛਣ ਦੀ:-

12. ਕੀ ਆਪ ਜੀ ‘ਗੁਰੂ ਸਦਾਏ ਅਗਿਆਨੀ ਅੰਧਾ’ ਵਾਲੇ ਪੂਰੇ ਪਦੇ ਦੇ ਜਾਂ ਇਸ ਪਦੇ ਵਾਲੇ ਪੂਰੇ ਸ਼ਬਦ ਦੇ ਅਰਥ ਕਰਕੇ ਸਿੱਧ ਕਰ ਸਕਦੇ ਹੋ ਕਿ ਇਹ ਪਦਾ ਸਪਸ਼ਟ ਕਰਦਾ ਹੈ ਕਿ ਦੇਹਧਾਰੀ ਗੁਰੂ ਹੁੰਦਾ ਹੀ ਨਹੀ ਹੈ?

13. ਕੀ ਆਪ ਜੀ ਗੁਰਬਾਣੀ ਪ੍ਰਮਾਣਾਂ ਰਾਹੀ ਸਿੱਧ ਕਰ ਸਕਦੇ ਹੋ ਕਿ ਬਾਬਾ ਨਾਨਕ ਜੀ ਨੇ ਮਨਮੁਖਾਂ ਨੂੰ ਕਦੇ ਨਹੀਂ ਫਿਟਕਾਰਿਆ?

ਚਲਦਾ .......


(26/01/13)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਸਰਵਜੀਤ ਸਿੰਘ ਜੀ! ਆਪ ਜੀ ਦੇ 25-01-13 ਦੇ ਪੱਤਰ ਦੇ ਸੰਬੰਧ ਵਿੱਚ-

ਵੀਰ ਜੀ! ਤੁਸੀਂ ਫੇਸ-ਬੁੱਕ ਦਾ ਜੋ ਹਵਾਲਾ ਦਿੱਤਾ ਹੈ, ਉਸ ਬਾਰੇ ਮੈਂ ਪਹਿਲਾਂ ਹੀ ਲਿਖ ਚੁੱਕਾ ਹਾਂ ਕਿ ਤੁਸੀਂ ਜਾਂ ਮੈਂ ਫੇਸ-ਬੁੱਕ ਤੇ ਕੀ ਲਿਖਦੇ ਹਾਂ ਇਸ ਦਾ ਸਿੱਖ ਮਾਰਗ ਤੇ ਚੱਲ ਰਹੀ ਵਿਚਾਰ ਨਾਲ ਕੀ ਸੰਬੰਧ ਹੈ? ਫੇਸ-ਬੁੱਕ ਤੇ ਤੁਹਾਨੂੰ ਜੋ ਇਤਰਾਜ-ਜੋਗ ਗੱਲਾਂ ਲੱਗਦੀਆਂ ਹਨ ਉਨ੍ਹਾਂ ਬਾਰੇ ਉੱਥੇ ਤੁਸੀਂ ਆਪਣੇ ਕਮੈਂਟ ਪਾ ਦਿਉ। ਇੱਥੇ ਵਿਸ਼ੇ ਨੂੰ ਹੋਰ ਮੋੜ ਦੇਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ?

ਤੁਸੀਂ ਸਿੱਧਾ ਸਿੱਧਾ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ ਕਿ “ਜੇ ਗਲਤੀ ਉਤਾਰੇ ਦੇ ਵਕਤ ਹੋਈ ਹੁੰਦੀ ਤਾਂ ਇੱਕ ਜਾਂ ਦੋ ਥਾਵਾਂ ਤੇ ਹੋ ਸਕਦੀ ਸੀ। ਪਰ ਇੱਥੇ ਗੁਰੂ ਅਰਜਨ ਸਾਹਿਬ ਜੀ ਦੇ ਸਾਰੇ ਸ਼ਬਦਾਂ ਵਾਲਾ ਛੋਟਾ ਜੋੜ ਅਖੀਰਲੇ ‘172’ ਸ਼ਬਦਾਂ ਤੱਕ ਠੀਕ ਚਲਿਆ ਆ ਰਿਹਾ ਹੈ ਲੇਕਿਨ ਵਡੇ ਜੋੜ ਵਿੱਚ ਜੋ ਕਿ 105 ਸ਼ਬਦਾਂ ਤੱਕ ਅੰਕਿਤ ਹੈ, ਵਿੱਚ ਇੱਕ ਅੰਕ ਦਾ ਫਰਕ ਚਲਿਆ ਆ ਰਿਹਾ ਹੈ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਤਾਰਾ ਕਰਨ ਵਾਲੇ ਕਾਤਿਬ ਨੇ ਛੋਟੇ ਜੋੜ ਵਾਲੇ ਅੰਕਾਂ ਦਾ ਬਿਲਕੁਲ ਸਹੀ ਉਤਾਰਾ ਕਰ ਦਿੱਤਾ ਅਤੇ ਵੱਡਾ ਜੋੜ ਲਿਖਣ ਵੇਲੇ ਸ਼ੁਰੂ ਤੋਂ 105 ਸ਼ਬਦਾਂ ਤੱਕ ਸਾਰੇ ਦੇ ਸਾਰੇ ਅੰਕਾਂ ਦਾ ਗਲਤ ਉਤਾਰਾ ਕਰ ਦਿੱਤਾ। ਨੋਟ ਕਰਨ ਵਾਲੀ ਗੱਲ ਹੈ ਕਿ 105 ਸ਼ਬਦਾਂ ਤੱਕ ਫਰਕ ਤਰਤੀਬ ਵਿੱਚ ਇੱਕ ਅੰਕ ਦਾ ਹੀ ਚਲਿਆ ਆ ਰਿਹਾ ਹੈ, ਜੋ ਕਿ ਕਿਸੇ ਵੀ ਹਾਲਤ ਵਿੱਚ ਉਤਾਰੇ ਦੀ ਗਲਤੀ ਨਹੀਂ ਹੋ ਸਕਦੀ। ਅਤੇ ਉਤਾਰੇ ਦੀ ਗਲਤੀ ਇੱਕ ਵੱਰੀਂ ਹੋ ਸਕਦੀ ਹੈ, 105 ਵਾਰੀਂ ਨਹੀਂ”। ਤੁਸੀਂ ਮੇਰੀ ਇਸ ਵਿਚਾਰ ਬਾਰੇ ਆਪਣਾ ਜਵਾਬ ਕਿਉਂ ਨਹੀਂ ਦਿੰਦੇ?

ਮੇਰੀ ਗੱਲ ਦਾ ਜਵਾਬ ਦੇਣ ਦੀ ਬਜਾਏ ਤੁਸੀਂ ਸ਼ਰੋਮਣੀ ਕਮੇਟੀ, 1977, ਪੰਨਾ 1253, ਪੰਨਾ 927 ਮੰਗਲਾ ਚਰਨ, ਰਾਗ ਮਾਲਾ ਆਦਿ ਦੀਆਂ ਹੋਰ ਹੋਰ ਕਹਾਣੀਆਂ ਛੇੜ ਦਿੱਤੀਆਂ ਹਨ।

ਆਪਣੀ ਵਿਚਾਰ ਚੱਲ ਰਹੀ ਹੈ ਕਿ 105 ਸ਼ਬਦਾਂ ਦੇ ਨੰਬਰਾਂ ਦਾ ਜੋ ਫਰਕ ਅੰਕਿਤ ਹੈ ਕੀ ਉਹ ਉਤਾਰੇ ਦੇ ਵਕਤ ਹੋਈ ਗਲਤੀ ਹੈ? ਜੇ ਤੁਹਾਡੇ ਮੁਤਾਬਕ ਉਤਾਰੇ ਦੇ ਵਕਤ ਹੋਈ ਗਲਤੀ ਹੈ ਤਾਂ ਮੇਰੇ ਵੱਲੋਂ ਦਿੱਤੇ ਵਿਚਾਰਾਂ ਬਾਰੇ ਜਵਾਬ ਦਿੱਤਾ ਜਾਵੇ ਜੇ ਉਤਾਰੇ ਦੇ ਵਕਤ ਗਲਤੀ ਨਹੀਂ ਹੋਈ ਤਾਂ ਇਸ ਗੱਲ ਨੂੰ ਸਵਿਕਾਰ ਕੀਤਾ ਜਾਵੇ। ਮੈਂ ਜੋ ਵਿਚਾਰ ਦਿੱਤੇ ਹਨ ਉਨ੍ਹਾਂ ਬਾਰੇ ਹੀ ਆਪਣੇ ਵਿਚਾਰ ਦੇਵੋ ਜੀ। ਮਿਹਰਬਾਨੀ ਹੋਵੇਗੀ।

ਸੰਪਾਦਕ ਸ: ਮੱਖਣ ਸਿੰਘ ਜੀ! ਬੇਨਤੀ ਹੈ ਕਿ ਸਰਵਜੀਤ ਸਿੰਘ ਜੀ, ਮੇਰੇ ਵੱਲੋਂ ਦਿੱਤੇ ਗਏ ਵਿਚਾਰਾਂ ਬਾਰੇ ਆਪਣਾ ਜਵਾਬ ਨਾ ਦੇ ਕੇ ਹੋਰ ਹੋਰ ਵਿਚਾਰਾਂ ਦੇ ਰਹੇ ਹਨ, ਇਸ ਲਈ ਆਪ ਜੀ ਅਗੇ ਬੇਨਤੀ ਹੈ ਕਿ ਇਸ ਸੰਬੰਧੀ ਸੰਪਾਦਕੀ ਨੋਟ ਦੇ ਜਰੀਏ ਹਦਾਇਤ ਕੀਤੀ ਜਾਵੇ। ਵੀਰ ਜੀ! ਗੁਰੂ ਗ੍ਰੰਥ ਸਾਹਿਬ ਜੀ ਦੇ ਵੱਖ ਵੱਖ ਸਰੂਪਾਂ ਵਿੱਚ ਕਿਥੇ ਕੀ ਕੀ ਗਲਤੀਆਂ ਹਨ, ਰਾਗ ਮਾਲਾ, ਮੰਗਲਾ ਚਰਨ ਆਦਿ ਬਾਰੇ ਮੈਂ ਆਪਣੇ ਕੋਈ ਵਿਚਾਰ ਨਹੀਂ ਦਿੱਤੇ। ਮੈਂ ਜਿੰਨੀਂ ਗੱਲ ਕੀਤੀ ਹੈ ਉਸ ਦਾਇਰੇ ਦੇ ਅੰਦਰ ਵਿਚਾਰ ਰੱਖਣ ਦੀ ਹਦਾਇਤ ਕੀਤੀ ਜਾਵੇ ਜੀ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ) 26-01-13


(26/01/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅੱਜ ਸਵੇਰੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅੱਜ ਸਵੇਰੇ, ਨੇੜੇ ਤੇਰੇ, ਹੋਕੇ ਬਹਿ ਗਿਆ ਮੈਂ।
ਭੁੱਲ ਗਈ ਦੁਨੀਆਂ, ਤੇਰਾ ਹੀ ਬਸ, ਹੋ ਕੇ ਰਹਿ ਗਿਆ ਮੈਂ।
ਬਿਸਮਾਦੀ ਹੈ ਰਾਤ, ਅਚੰਭੇ ਟਿਮ ਟਿਮ ਕਰਦੇ ਤਾਰੇ ਨੇ।
ਸੁਤੇ ਰੁੱਖੀਂ ਬੈਠੇ ਬੀਂਡੇ, ਗਾਉਂਦੇ ਗੀਤ ਨਿਆਰੇ ਨੇ।
ਸੁੰਦਰਤਾ ਦੀ ਵਾਦੀ ਦੇ ਵਿਚ, ਧੁਰ ਤਕ ਲਹਿ ਗਿਆ ਮੈਂ।
ਅੱਜ ਸਵੇਰੇ, ਨੇੜੇ ਤੇਰੇ, ਹੋਕੇ ਬਹਿ ਗਿਆ ਮੈਂ।
ਉਡਦੇ ਫਿਰਨ ਟਟਿਆਣੇ ਜੀਕਰ, ਲਾਲਟਣਾਂ ਦਾ ਮੇਲਾ ਹੈ।
ਨਿਮੀ ਨਿਮੀ ਵਾ ਵਗਦੀ ਏ, ਸੀਤਲ ਅੰਮ੍ਰਿਤ ਵੇਲਾ ਹੈ।
ਜੇ ਕੁੱਝ ਮੇਰੇ ਅੰਦਰੋਂ ਉਗਿਆ, ਉਹ ਹੀ ਕਹਿ ਗਿਆ ਮੈਂ।
ਅੱਜ ਸਵੇਰੇ, ਨੇੜੇ ਤੇਰੇ, ਹੋਕੇ ਬਹਿ ਗਿਆ ਮੈਂ।
ਅੰਦਰ ਤੋਂ ਆਵਾਜ਼ਾ ਆਇਆ, ਤੂੰ ਕੁਦਰਤ ਤੋਂ ਵੱਖ ਨਹੀਂ।
ਹਾਂ ਇੱਕ ਅਣੂ ਜੋ ਖੁਸ਼ੀਆਂ ਮਾਣਾਂ, ਮੇਰਾ ਅਡਰਾ ਜੱਗ ਨਹੀਂ।
ਹੋਂਦ ਦਾ ਇੱਕ ਭੁਲੇਖਾ ਸੀ ਜੋ ਸਮਝਕੇ ਛਹਿ ਗਿਆ ਮੈਂ।
ਅੱਜ ਸਵੇਰੇ, ਨੇੜੇ ਤੇਰੇ, ਹੋਕੇ ਬਹਿ ਗਿਆ ਮੈਂ।
ਸਾਂ ਸਾਂ ਕਰਦੇ ਰੁੱਖਾਂ ਦਾ ਵੀ, ਗੀਤ ਸੁਰੀਲਾ ਲਗਦਾ ਏ।
ਕਾਇਨਾਤ ਦੀ ਸੁੰਦਰਤਾ ਦਾ, ਕਾਦਰ ਕਾਇਲ ਦਿਸਦਾ ਏ।
ਤਾਂ ਹੀ ਤਾਂ ਨਿਸਚਿੰਤ ਹੋ ਤੇਰੀ, ਗੋਦੀ ਪੈ ਗਿਆ ਮੈਂ।
ਅੱਜ ਸਵੇਰੇ, ਨੇੜੇ ਤੇਰੇ, ਹੋਕੇ ਬਹਿ ਗਿਆ ਮੈਂ।
ਦਿਲ ਵਿੱਚ ਰਚੀ ਬਸੰਤ ਮੇਲ ਰੰਗ, ਮਨ ਇਹ ਮਚਲੀ ਜਾਂਦਾ ਹੈ।
ਹਿੱਕ ਚੋਂ ਉਮਡਣ ਗੀਤ ਕਿਉਂ ਕੋਈ ਸਾਗਰ ਉਛਲੀ ਜਾਂਦਾ ਹੈ।
ਛੇੜ ਤਰੰਗ ਕਿਨਾਰੇ ਤਨ ਦੇ, ਖੁਦ ਵਿੱਚ ਲਹਿ ਗਿਆ ਮੈਂ।
ਅੱਜ ਸਵੇਰੇ, ਨੇੜੇ ਤੇਰੇ, ਹੋਕੇ ਬਹਿ ਗਿਆ ਮੈਂ।


(26/01/13)
ਜਸਵਿੰਦਰ ਸਿੰਘ “ਰੁਪਾਲ”

ਬਦਬੂ ਕਿ ਖੁਸ਼ਬੂ
ਜਸਵਿੰਦਰ ਸਿੰਘ “ਰੁਪਾਲ”
98147 15796

ਬੱਚਿਆਂ ਲਈ ਬਣੇ ਪਾਰਕ ਵਿੱਚ ਹਰ ਰੋਜ਼ ਸ਼ਾਮ ਨੂੰ ਕਿੰਨੇ ਹੀ ਬੱਚੇ ਖੇਡਦੇ। ਇਨ੍ਹਾਂ ਵਿੱਚੋਂ ਕੋਈ ਸਿੱਖ ਹੁੰਦਾ, ਕੋਈ ਹਿੰਦੂ ਤੇ ਕੋਈ ਮੁਸਲਮਾਨ। ਕੋਈ ਇਸ ਮੁਹੱਲੇ ਦਾ ਹੁੰਦਾ ਤੇ ਕੋਈ ਦੂਸਰੇ ਮੁਹੱਲੇ ਦਾ ਹੁੰਦਾ। ਪਰ ਇੱਥੇ ਸਾਰੇ ਬੱਚੇ, ਸਾਰੀ ਦੁਨੀਆਂ ਨੂੰ ਭੁੱਲ ਚੁੱਕੇ ਹੁੰਦੇ ਅਤੇ ਖੇਡਣ ਵਿੱਚ ਮਸਤ ਹੁੰਦੇ। ਇਸ ਤਰਾਂ ਹਰ ਰੋਜ਼ ਹੀ ਹੁੰਦਾ।
ਇੱਕ ਦਿਨ ਦੋ ਬੁੱਧੀਜੀਵੀ ਵਿਚਾਰ ਚਰਚਾ ਕਰਦੇ ਹੋਏ ਇਸ ਪਾਰਕ ਕੋਲੋਂ ਲੰਘ ਰਹੇ ਸਨ ਕਿ ਉਨ੍ਹਾਂ ਦੀ ਨਜ਼ਰ ਇਨ੍ਹਾਂ ਖੇਡ ਰਹੇ ਬੱਚਿਆਂ ਤੇ ਪਈ।
ਪਹਿਲਾ ਬੋਲਿਆ, “ਕਿੰਨੇ ਪਿਆਰੇ ਬੱਚੇ ਹਨ। ਕਿਸ ਤਰਾਂ ਆਪਾ ਭੁਲਾ ਕੇ ਖੇਡ ਵਿੱਚ ਮਸਤ ਹਨ। ਇਹ ਧਰਮ ਦੀ “ਬਦਬੂ” ਤੋਂ ਕਿੰਨੀ ਦੂਰ ਹਨ।”
ਦੂਸਰੀ ਰੂਹ ਮੁਸਕਾਈ ਅਤੇ ਬੋਲੀ, “ਸ਼ਾਬਾਸ਼! ਫੁੱਲਾਂ ਵਰਗੇ ਬੱਚਿਓ! ਧਰਮ ਦੀ ਖੁਸ਼ਬੂ ਨੂੰ ਇੰਝ ਹੀ ਖਿਲਾਰਦੇ ਰਹਿਣਾ।”
ਮੈ ਕੋਲ ਬੈਠਾ ਖੇਡ ਨੂੰ ਮਾਣਦਾ ਰਿਹਾ ਪਰ ਸੁਣੇ ਹੋਏ ਵਿਚਾਰਾਂ ਵਿੱਚ “ਭੇਦ ਜਾਨਣ” ਦੀ ਕੋਸ਼ਿਸ਼ ਕਰਨ ਲੱਗਾ।
------------------------00000---------------------
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰਡਰੀ ਸਕੂਲ,
ਭੈਣੀ ਸਾਹਿਬ (ਲੁਧਿਆਣਾ) -141126


(26/01/13)
ਡਬਲਯੂ ਐਸ ਓ /ਬਲਪ੍ਰੀਤ ਸਿੰਘ

ਕਿਰਪਾਨ ਨੂੰ ਅਲਬਰਟਾ ਦੀਆਂ ਅਦਾਲਤਾਂ ਵਿਚ ਮਾਨਤਾ

ਕੈਲਗਰੀ : ਵਰਲਡ ਸਿੱਖ ਓਰਗੇਨਾਈਜ਼ੇਸ਼ਨ (ਡਬਲਯੂ ਐਸ ਓ ) ਕੈਨੇਡਾ ਨੇ ਅਲਬਰਟਾ ਸਰਕਾਰ ਅਤੇ ਅਲਬਰਟਾ ਮਨੁੱਖੀ ਅਧਿਕਾਰ ਸੰਸਥਾ ਨਾਲ ਰਲਕੇ ਕਿਰਪਾਨ ਪਹਿਨਣ ਨੂੰ ਮਾਨਤਾ ਦੇਣ ਸਬੰਧੀ ਦਿਸ਼ਾਨਿਰਦੇਸ਼ ਤਿਆਰ ਕੀਤੇ ਹਨ।
ਕਿਰਪਾਨ ਸਿੱਖੀ ਦਾ ਇਕ ਅਹਿਮ ਪਵਿਤਰ ਅੰਗ (ਕਕਾਰ) ਹੈ ਜਿਸ ਨੂੰ ਅਮ੍ਰਿਤਧਾਰੀ ਸਿੱਖ ਆਤਮਿਕ ਚੜ੍ਹਦੀ ਕਲਾ ਅਤੇ ਜ਼ੁਲਮ ਦੇ ਖਿਲਾਫ਼ ਖੜਨ ਲਈ ਧਾਰਮਿਕ ਨਿਸ਼ਾਨੀ (ਕਕਾਰ) ਵਜੋਂ ਪਹਿਨਦੇ ਹਨ।
ਮਾਣਯੋਗ ਮਨਮੀਤ ਸਿੰਘ ਭੁੱਲਰ, ਸਰਵਿਸ ਮੰਤਰੀ ਅਲਬਰਟਾ ਦੇ ਸਹਿਯੋਗ ਨਾਲ ਡਬਲਯੂ ਐਸ ਓ ਨੇ ਕਿਰਪਾਨ ਪਹਿਨਣ ਦੀ ਮਾਨਤਾ-ਨੀਤੀ ਉਸੇ ਤਰਾਂ ਦੀ ਲਾਗੂ ਕਾਰਵਾਈ ਹੈ ਜਿਸ ਤਰਾਂ ਦੀ ਮਾਨਤਾ-ਨੀਤੀ ਪਹਿਲਾਂ ਹੀ ਟਰਾਂਟੋ ਦੀਆਂ ਅਦਾਲਤਾਂ ਵਿਚ ਐਲਾਨੀ ਜਾ ਚੁਕੀ ਹੈ।
ਸਿੱਖਾਂ ਨੂੰ ਅਲਬਰਟਾ ਦੀਆਂ ਅਦਾਲਤਾਂ ਵਿਚ ਅਤੇ ਅਦਾਲਤ ਦੀਆਂ ਜਨਤਕ ਥਾਵਾਂ ਉਤੇ ਕਿਰਪਾਨ ਪਹਿਨਣ ਦੀ ਇਜਾਜ਼ਤ ਹੇਠ ਲਿਖੀਆਂ ਸ਼ਰਤਾਂ ਤੇ ਹੋਵਗੀ :
ਜਿਹੜਾ ਵਿਅੱਕਤੀ ਅਲਬਰਟਾ ਦੀਆਂ ਅਦਾਲਤਾਂ ਵਿਚ ਕਿਰਪਾਨ ਪਹਿਨਕੇ ਜਾਣਾ ਚਾਹੁੰਦਾ ਹੋਵੇ ਉਸਨੂੰ ਅਦਾਲਤ ਵਿਚ ਦਾਖਲ ਹੋਣ ਸਮੇਂ ਖਾਲਸਾ [ਅੰਮ੍ਰਿਤਧਾਰੀ] ਸਿੱਖ ਹੋਣ ਦਾ ਸਵੈ ਪ੍ਰਮਾਣ ਦੇਣਾ ਜਰੂਰੀ ਹੋਵੇਗਾ ਅਤੇ ਅਦਾਲਤ ਦੇ ਸਮਰਥ ਅਧਿਕਾਰੀ ਨੂੰ ਕਿਰਪਾਨ ਪਹਿ਼ਨੀ ਹੋਣ ਸੰਬੰਧੀ ਸੂਚਤ ਕਰਨਾ ਪਵੇਗਾ।
ਸਬੰਧਤ ਵਿਅੱਕਤੀ ਦੇ ਸਿੱਖ ਧਰਮ ਦੇ ਸਾਰੇ ਕਕਾਰ ਪਹਿਨੇ ਹੋਣ ਜੋ ਕਿ ਲੋੜ ਪੈਣ ਤੇ ਸਬੂਤ ਵਜੋਂ ਪੇਸ਼ ਕਰਨੇ ਲਾਜ਼ਮੀ ਹਨ।
ਮਿਆਨ ਸਮੇਤ ਕਿਰਪਾਨ ਦੀ ਕੁਲ ਲੰਬਾਈ 7.5 ਇੰਚ ਅਤੇ ਬਲੇਡ(ਫਰ੍ਹ )ਦੀ ਲੰਬਾਈ 4 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਕਿਰਪਾਨ ਨੂੰ ਕਪੜਿਆਂ ਹੇਠ ਪਾਉਣਾ ਲਾਜ਼ਮੀ ਹੋਵੇਗਾ ਤਾਂ ਜੋ ਇਹ ਆਸਾਨੀ ਨਾਲ ਬਾਹਰ ਨਾ ਕੱਢੀ ਜਾ ਸਕੇ ਅਤੇ ਸਾਰੀ ਅਦਾਲਤੀ ਕਾਰਵਾਈ ਸਮੇਂ ਇਸੇ ਹੀ ਤਰ੍ਹਾਂ ਰਹੇ।
ਡਬਲਯੂ ਐਸ ਓ ਨੇ ਸ਼ੈਰਿਫ ਅਤੇ ਸੁਰਖਿਆ ਸ਼ਾਖਾ ਅਲਬਰਟਾ ਨਾਲ ਰਲਕੇ ਢੁਕਵੀਆਂ ਵਿਉਂਤਾਂ ਤੇ ਤਕਨੀਕਾਂ ਉਪਲਭਧ ਕਰਾਕੇ ਅਦਾਲਤੀ ਅਧਿਕਾਰੀਆਂ ਨੂੰ ਕਿਰਪਾਨ ਅਤੇ ਇਸਨੂੰ ਪਹਿਨਕੇ ਆਉਣ ਵਾਲੇ ਸਿੱਖਾਂ ਸਬੰਧੀ ਜਾਣਕਾਰੀ ਪ੍ਰਦਰਸ਼ਤ ਕੀਤੀ ਹੈ।
ਕਿਰਪਾਨ ਸਬੰਧੀ ਮਾਨਤਾ ਤੇ ਸਹਿਮਤੀ ਦੀ ਗਲਬਾਤ ਓਸ ਵਾਲੇ ਸ਼ੁਰੂ ਹੋਈ ਜਦੋਂ ਤਜਿੰਦਰ ਸਿੰਘ ਸਿਧੂ ਨੇ ਮਨੁੱਖੀ ਅਧਿਕਾਰਾਂ ਤਹਿਤ ਸਾਲ 2008 ਵਿਚ ਸ਼ਕਾਇਤ ਕੀਤੀ ਕਿ ਉਸਨੂੰ ਕਿਰਪਾਨ ਪਹਿਨਣ ਕਰਕੇ ਕੈਲਗਰੀ ਦੀ ਅਦਾਲਤ ਅੰਦਰ ਜਾਣ ਤੋਂ ਰੋਕ ਦਿਤਾ ਗਿਆ ਹਾਲਾਂਕਿ ਉਸਨੂੰ ਅਦਾਲਤ ਵਲੋਂ ਇਕ ਮਾਰੂ ਕਾਰ ਹਾਦਸੇ ਵਿਚ ਗਵਾਹ ਦੇ ਤੌਰ ਤੇ ਸੰਮਨ ਕੀਤਾ ਗਿਆ ਸੀ।
ਡਬਲਯੂ ਐਸ ਓ ਦੇ ਵਕੀਲ ਬਲਪ੍ਰੀਤ ਸਿੰਘ ਨੇ ਕਿਹਾ," ਅਲਬਰਟਾ ਦੀਆਂ ਅਦਾਲਤਾਂ ਵਿਚ ਕਿਰਪਾਨ ਪਹਿਨਣ ਨੂੰ ਮਾਨਤਾ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਹੈ ਜੋ ਕਿ ਟਰਾਂਟੋ ਦੀਆਂ ਅਦਾਲਤਾਂ ਵਿਚ ਪਹਿਲਾਂ ਹੀ ਪ੍ਰਾਪਤ ਕੀਤੀ ਜਾ ਚੁਕੀ ਹੈ। ਇਸ ਸਿਹਮਤੀ ਪ੍ਰਕਿਰਿਆ ਅਨੁਸਾਰ ਜਦੋਂ ਸਿੱਖ ਕਿਰਪਾਨ ਪਹਿਨਕੇ ਆਉਣਗੇ ਤਾਂ ਅਦਾਲਤਾਂ ਦੀ ਸੁਰਖਿਆ ਨੂੰ ਵੀ ਧਿਆਨ ਵਿਚ ਰਖਿਆ ਜਾ ਸਕੇਗਾ। ਅਸੀਂ ਇਹ ਜਤਨ ਕਰਾਂਗੇ ਕਿ ਸਿੱਖ ਭਾਈਚਾਰਾ ਇਸ ਸਝੌਤੇ ਦੀਆਂ ਮਦਾਂ ਨੂੰ ਸਮਝੇ ਅਤੇ ਸਚਾਰੂ ਰੂਪ ਵਿਚ ਲਾਗੂ ਕਰਨ ਲਈ ਸਹਿਜੋਗ ਦੇਵੇ|”
ਤਜਿੰਦਰ ਸਿੰਘ ਸਿਧੂ ਨੇ ਕਿਹਾ, "ਇਹ ਕਾਫੀ ਲੰਮਾ ਪੈਂਡਾ ਸੀ ਪਰ ਮੈ ਖੁਸ਼ ਹਾਂ ਕਿ ਇਸ ਕਰਕੇ ਸਾਡੇ ਸਿਖ ਭਾਈਚਾਰੇ ਦਾ ਫਾਇਦਾ ਹੋਯਾ ਹੈ ਅਤੇ ਕਿਰਪਾਨ ਨੂੰ ਸਾਡੇ ਧਰਮ ਦੇ ਇਕ ਅਨਿਖੜਵੇ ਅੰਗ ਵਜੋ ਪਹਚਾਣਿਆ ਗਿਆ ਹੈ।”
ਵਰਲਡ ਸਿੱਖ ਓਰਗੇਨਾਈਜੇਸ਼ਨ (ਡਬਲਯੂ ਐਸ ਓ) ਏਕ ਗੈਰ ਵਪਾਰਕ ਜਥੇਬੰਦੀ ਹੈ ਜੋ ਕੈਨੇਡਾ ਦੇ ਸਿੱਖਾਂ ਦੇ ਹੱਕਾਂ ਦੀ ਰਾਖੀ ਅਤੇ ਪ੍ਰਚਾਰ ਲਈ ਵਚਨਵੱਧ ਹੈ । ਇਸ ਤੋਂ ਇਲਾਵਾ ਇਹ ਬਿਨਾਂ ਕਿਸੇ ਜਾਤੀ,ਧਰਮ, ਲਿੰਗ,ਸਮਾਜਿਕ ਅਤੇ ਆਰਥਕ ਰੁਤਬੇ ਦੇ ਭੇਦਭਾਵ ਤੋਂ ਸਾਰੇ ਵਿਅੱਕਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵੀ ਵਚਨਵੱਧ ਹੈ ।

ਕ੍ਰਿਪਾ ਕਰਕੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ :-
ਬਲਪ੍ਰੀਤ ਸਿੰਘ
ਲੀਗਲ ਐਡਵਾਈਜ਼ਰ
416-904-9110


(25/01/13)
ਸਰਵਜੀਤ ਸਿੰਘ

ਜਸਬੀਰ ਸਿੰਘ ਵਿਰਦੀ ਜੀ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

ਤੁਸੀਂ ਲਿਖਦੇ ਹੋ, “ਵੀਰ ਜੀ! ਜਦੋਂ ਤੁਹਾਡੇ ਕੋਲ ਗੱਲ ਦਾ ਜਵਾਬ ਨਹੀਂ ਹੁੰਦਾ ਤਾਂ ਤੁਸੀਂ ਹੋਰ ਹੋਰ ਗੱਲਾਂ ਕਰਨ ਲੱਗ ਜਾਂਦੇ ਹੋ। ਫੇਸ ਬੁਕ ਤੇ ਤੁਸੀਂ ਜਾਂ ਮੈਂ ਕੀ ਲਿਖ ਰਹੇ ਹਾਂ ਉਸ ਦਾ ਇਸ ਚਲਦੀ ਵਿਚਾਰ ਨਾਲ ਕੀ ਸੰਬੰਧ ਹੈ? ਫੇਸ ਬੁਕ ਤੇ ਮੈਂ ਕੁੱਝ ਗਲਤ ਲਿਖਿਆ ਹੈ ਤਾਂ ਤੁਸੀਂ ਉੱਥੇ ਉਸ ਬਾਰੇ ਆਪਣੇ ਕਮੈਂਟ ਦੇ ਦੇਵੋ। ਹਾਂ ਜੇ ਸਿੱਖ ਮਾਰਗ ਦੇ ਖਿਲਾਫ ਮੈਂ ਕੋਈ ਗੱਲ ਲਿਖੀ ਹੋਵੇ ਤਾਂ ਉਹ ਇੱਥੇ ਪਾਠਕਾਂ ਦੇ ਨੋਟਿਸ ਵਿੱਚ ਲਿਆ ਸਕਦੇ ਹੋ। ਇਥੇ ਚੱਲ ਰਹੀ ਵਿਚਾਰ ਨੂੰ ਵਿਸ਼ੇ ਤੋਂ ਖੁੰਝਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ?”।

ਵਿਰਦੀ ਜੀ, Facebook ਤੇ ਤੁਸੀਂ ਕੀ ਲਿਖਦੇ ਹੋ ਜਾਂ ਮੈਂ ਕੀ ਲਿਖਦਾ ਹਾਂ, ਮੈਂ ਉਸ ਦੀ ਗੱਲ ਤਾਂ ਕਰ ਹੀ ਨਹੀ ਰਿਹਾ। ਸਿੱਖ ਮਾਰਗ ਤੇ ਚਲ ਰਹਿ ਵਿਚਾਰ ਚਰਚਾ ਬਾਰੇ ਜੋ ਤੁਸੀਂ Facebook ਤੇ ਲਿਖਿਆ ਹੈ, ਮੈਂ ਉਸ ਦੀ ਗੱਲ ਕਰ ਰਿਹਾ ਹਾਂ। ਕਰੋ ਆਪਣੀ ਲਿਖਤ ਦੇ ਦਰਸ਼ਨ, “ਕਬਰ ਨਹੀਂ ਜੀਵਨ' ਗਰੁੱਪ ਨਾਲ ਜੁੜੇ ਸਾਰੇ ਵੀਰਾਂ ਅਗੇ ਬੇਨਤੀ ਹੈ ਕਿ, ਕੁਝ ਸਮਾਂ ਪਹਿਲਾਂ ਜਦੋਂ ਮੈਂ ਇਸ ਗਰੁਪ ਨਾਲ ਜੁੜਿਆ ਸੀ ਤਾਂ ਮੈਂ ਬਹੁਤ ਖੁਸ਼ੀ ਮਹਿਸੂਸ ਕੀਤੀ ਸੀ ਕਿ ਪੰਥ ਵਿੱਚ ਨਾਸਤਿਕਤਾ ਫੈਲਾਉਣ ਵਾਲਿਆਂ ਖਿਲਾਫ ਵਿਚਾਰ ਦੇਣ ਦਾ ਬਹੁਤ ਵਧੀਆ ਮੰਚ ਮਿਲ ਗਿਆ ਹੈ। ਪਰ ਮੈਂ ਜਲਦੀ ਹੀ ਮਹਿਸੂਸ ਕੀਤਾ ਕਿ ਇਥੇ ਵੀ ਮੇਰੀਆਂ ਗੱਲਾਂ ਕੁਝ ਵੀਰਾਂ ਨੂੰ ਠੀਕ ਨਹੀਂ ਬੈਠਦੀਆਂ। ਇਸ ਲਈ ਆਪਣੇ ਹੀ ਭਰਾਵਾਂ ਨਾਲ ਉਲਝਣ ਦੀ ਬਜਾਏ ਮੈਂ ਪਿੱਛੇ ਹਟ ਜਾਣਾ ਹੀ ਬਿਹਤਰ ਸਮਝਿਆ। ਪਰ ਜੋ ਕੁਝ ਸਿਖ ਪੰਥ ਨਾਲ ਹੋ ਰਿਹਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਖਤਮ ਕਰਨ ਦੀਆਂ ਜਿਹੜੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ ਉਨ੍ਹਾਂ ਬਾਰੇ ਵੀਰਾਂ ਨੂੰ ਜਾਗਰੁਕ ਕਰਨਾ ਆਪਣਾ ਫਰਜ ਸਮਝਦੇ ਹੋਏ ਮੈਂ ਹੇਠਾਂ ਤਿੰਨ ਪੱਤਰ ਪੋਸਟ ਕਰ ਰਿਹਾ ਹਾਂ ਜਿਹੜੇ 'ਸਿਖ ਮਾਰਗ.ਕੌਮ' ਤੇ ਵੱਖ ਵੱਖ ਸਮੇਂ ਛਪੇ ਸਨ। ਸਾਰੇ ਵੀਰ ਦੇਖ ਲੈਣ ਕਿ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਹੌਲੀ ਹੌਲੀ ਖਤਮ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਹਨ। ਖਾਸ ਤੌਰ ਤੇ ਸਰਵਜੀਤ ਸਿੰਘ ਜੀ ਦਾ ੧੪-੦੧-੧੩ ਦਾ ਪੱਤਰ ਧਿਆਨ ਨਾਲ ਪੜ੍ਹਿਆ ਜਾਵੇ”।

ਜਸਵੀਰ ਸਿੰਘ ਜੀ, ਤੁਸੀਂ Facebook ਤੇ ‘ਸਿਖ ਮਾਰਗ’ ਦਾ ਜਿਕਰ ਵੀ ਕੀਤਾ ਹੈ ਅਤੇ ਮੇਰਾ ਨਾਮ ਵੀ ਖਾਸ ਤੌਰ ਤੇ ਲਿਖਿਆ ਹੈ, ਖਾਸ ਤੌਰ ਤੇ ਸਰਵਜੀਤ ਸਿੰਘ ਜੀ ਦਾ ੧੪-੦੧-੧੩ ਦਾ ਪੱਤਰ ਧਿਆਨ ਨਾਲ ਪੜ੍ਹਿਆ ਜਾਵੇ”। ਮੇਰੇ ਪੱਤਰ ਸਮੇਤ ਸ. ਜਰਨੈਲ ਸਿੰਘ ਜੀ ਦਾ ਪੱਤਰ ਵੀ ਤੁਸੀਂ ਉਥੇ ਪੋਸਟ ਕੀਤਾ ਹੈ।

ਵਿਰਦੀ ਜੀ, ਸਿੱਖ ਮਾਰਗ ਦੇ ਪਾਠਕਾਂ ਨੂੰ ਇਹ ਜਾਣਕਾਰੀ ਦਿਓ ਕਿ ਸਿੱਖ ਮਾਰਗ ਤੇ ਚਲ ਰਹੀ ਵਿਚਾਰ ਚਰਚਾ ਸਬੰਧੀ ਤੁਹਾਨੂੰ Facebook ਉਪ੍ਰੋਕਤ ਭੜਕਾਊ ਸ਼ਬਦਾਵਲੀ ਲਿਖਣ ਦੀ ਲੋੜ ਕਿਓ ਪਈ?

ਤੁਸੀਂ ਲਿਖਦੇ ਹੋ, “ ਜਦੋਂ ਤੁਹਾਡੇ ਕੋਲ ਗੱਲ ਦਾ ਜਵਾਬ ਨਹੀਂ ਹੁੰਦਾ ਤਾਂ ਤੁਸੀਂ ਹੋਰ ਹੋਰ ਗੱਲਾਂ ਕਰਨ ਲੱਗ ਜਾਂਦੇ ਹੋ” ।

ਵਿਰਦੀ ਜੀ, ਇਹ ਜਾਣਕਾਰੀ ਵੀ ਦੇਣ ਦੀ ਖੇਚਲ ਕਰੋ ਕਿ ਸਿੱਖ ਮਾਰਗ ਤੇ ਚਲ ਰਹੀ ਵਿਚਾਰ ਚਰਚਾ `ਚ ਤੁਹਾਡੇ ਕਿਸ ਸਵਾਲ ਦਾ ਜਵਾਬ ਨਹੀ ਦਿੱਤਾ ਗਿਆ?

ਵਿਰਦੀ ਜੀ, ਅੰਕਾਂ ਵਿਚ ਉਕਾਈ ਹੈ ਜਿਸ ਨੂੰ ਤੁਸੀਂ ਵੀ ਇਨ੍ਹਾਂ ਸ਼ਬਦਾਂ ਵਿਚ ਮੰਨਿਆ ਹੈ, “ਅਤੇ ਉਤਾਰੇ ਦੀ ਗਲਤੀ ਇੱਕ ਵਾਰੀਂ ਹੋ ਸਕਦੀ ਹੈ, 105 ਵਾਰੀਂ ਨਹੀਂ”

ਜੇ ਅਸੀਂ ਇਹ ਕਹਿੰਦੇ ਹਾਂ ਕਿ ਇਹ ਅਤੇ ਅਜੇਹੀਆਂ ਹੋਰ ਉਕਾਈਆਂ ਉਤਾਰੇ ਕਰਨ ਵਾਲਿਆਂ ਨੇ ਜਾਣੇ-ਅਣਜਾਣੇ `ਚ ਕੀਤੀਆਂ ਹਨ ਤਾਂ, ਤੁਹਾਡੇ ਮੁਤਾਬਕ ਅਸੀਂ ਨਾਸਤਿਕ, ਜੇ ਤੁਸੀਂ ਇਹ ਕਹੋ ਕਿ ਇਨ੍ਹਾਂ ਉਕਾਈਆਂ ਲਈ ਗੁਰੂ ਜੀ ਜਿੰਮੇਵਾਰ ਹਨ ਤਾਂ ਤੁਸੀਂ ਆਸਤਿਕ? ਮੰਨ ਗਏ ਤੁਹਾਡੇ ਇਨਸਾਫ਼ ਨੂੰ!

ਵਿਰਦੀ ਜੀ, ਸ਼੍ਰੋਮਣੀ ਕਮੇਟੀ ਨੇ 1977 ਵਿਚ ਸ. ਰਣਧੀਰ ਸਿੰਘ, ਗਿ: ਕੁੰਦਨ ਸਿੰਘ ਅਤੇ ਗਿਆਨ ਸਿੰਘ ਨਿਹੰਗ ਤੋਂ ਇਕ ਖੋਜ ਕਾਰਜ ਕਰਵਾਇਆ ਸੀ। ਇਨ੍ਹਾਂ ਵਿਦਵਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੱਖ-ਵੱਖ ਪੁਰਾਤਨ ਹੱਥ ਲਿਖਤ ਬੀੜਾਂ ਦੇ ਪਰਸਪਰ ‘ਪਾਠ ਭੇਦਾਂ ਦੀ ਸੂਚੀ’ 860 ਪੰਨੇ ਦੀ ਇਕ ਲਿਖਤ ਤਿਆਰ ਕੀਤੀ ਸੀ । ਯਾਦ ਰਹੇ ਇਹ ਕਿਤਾਬ ਦਾ ਮੁਖ ਬੰਦ ਜਥੇਦਾਰ ਕਿਰਪਾਲ ਸਿੰਘ ਜੀ ਦਾ ਲਿਖਿਆ ਹੋਇਆ ਹੈ। ਦਮਦਮੀ ਟਕਸਾਲ ਨੇ ਲੱਗ ਭੱਗ 1500 ਪਾਠ ਭੇਦਾਂ ਦੀ ਸੂਚੀ ਬਣਾਈ ਹੋਈ ਹੈ।

ਵਿਰਦੀ ਜੀ, ਇਹ ਜਾਣਕਾਰੀ ਦਿਓ ਕਿ ਇਨ੍ਹਾਂ ਸਾਰੀਆਂ ਉਕਾਈਆਂ ਸਮੇਤ ਮੰਗਲ ਅੱਗੇ-ਪਿਛੇ ਲਿਖਣ, ਭਗਤ ਸੂਰਦਾਸ ਦੀ ਸਿਰਫ ਇਕ ਪੰਗਤੀ ‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ’(ਪੰਨਾ 1253) ਅਤੇ ਗੁਰੂ ਅਰਜਨ ਦੇਵ ਜੀ ਦਾ ਆਪਣਾ ਸ਼ਬਦ, ‘ਰਾਗੁ ਰਾਮਕਲੀ ਮਹਲਾ ੫ ॥ ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥ ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ’ ॥ (ਪੰਨਾ 927) ਭਾਵ ਦੋ ਅਧੂਰੇ ਸ਼ਬਦ, ਇਨ੍ਹਾਂ ਦੋਵਾਂ ਸ਼ਬਦਾਂ ਦਾ ਅੰਕ ਨਾ ਲਿਖਣ ਅਤੇ ਆਲਮ ਦੇ ਕਿੱਸੇ ‘ਮਾਧਵ ਨਲ ਕਾਮ ਕੰਦਲਾ’ `ਚੋ ਕੁਝ ਪੰਗਤੀਆਂ ‘ਰਾਗਮਾਲਾ’ ਦੇ ਨਾਮ ਹੇਠ, ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰਨ ਲਈ, ਤੁਹਾਡੀ ਖੋਜ ਮੁਤਾਬਕ ਜਿੰਮੇਵਾਰ ਕੋਣ ਹੈ, ਕਾਤਬ ਜਾਂ ਗੁਰੂ ਜੀ?

ਸਰਵਜੀਤ ਸਿੰਘ


(25/01/13)
ਜਸਵਿੰਦਰ ਸਿੰਘ “ਰੁਪਾਲ”

{ਤੇ ਫਿਰ ਮੈਂ ਬੋਲ ਨਾ ਸਕਿਆ …}
ਜਸਵਿੰਦਰ ਸਿੰਘ “ਰੁਪਾਲ”
9814715796
ਇਸ ਘਟਨਾ ਨੂੰ 25 ਸਾਲ ਦੇ ਕਰੀਬ ਹੋ ਚੱਲੇ ਹਨ। ਮੈਂ ਅਜੇ ਪ੍ਰਾਈਵੇਟ ਸਕੂਲ ਵਿੱਚ ਮੈਥ ਮਾਸਟਰ ਸਾਂ। ਅੱਜ ਸਰਕਾਰੀ ਸਕੂਲ ਵਿੱਚ ਲੈਕਚਰਰ ਹਾਂ, ਪਰ ਉਹ ਘਟਨਾ ਯਾਦ ਕਰਕੇ ਮੈਨੂੰ ਅੱਜ ਵੀ ਕਾਂਬਾ ਛਿੜ ਜਾਂਦਾ ਹੈ…। ਪੇਸ਼ ਹੈ ਆਪਣੀ ਯਾਦ ਦਾ ਇੱਕ ਪੰਨਾ … ….
ਨਰਿੰਦਰ ਨੇ ਅੱਜ ਫਿਰ ਕੰਮ ਨਹੀਂ ਸੀ ਕੀਤਾ। ਪੂਰਾ ਹਫ਼ਤਾ ਹੋ ਗਿਆ ਸੀ। ਰੋਜ਼ ਹੀ ਉਹ ਪ੍ਰਸ਼ਨ ਯਾਦ ਨਾ ਕਰਨ ਕਰਕੇ ਖੜ੍ਹਾ ਹੁੰਦਾ। ਲਿਖਣ ਦਾ ਕੰਮ ਤਾਂ ਉਹ ਕਰ ਲੈਂਦਾ ਸੀ, ਸ਼ਾਇਦ ਗਾਈਡ ਬਗੈਰਾ ਤੋਂ ਜਾਂ ਕਿਸੇ ਦੂਜੇ ਸਾਥੀ ਤੋਂ, ਪਰ ਯਾਦ ਕਰਨ ਦਾ ਕੰਮ ਜਾਂ ਆਪਣੇ ਕੋਲੋਂ ਪਾਇਆ ਇੱਕ ਵੀ ਪ੍ਰਸ਼ਨ ਉਹ ਹੱਲ ਨਾ ਕਰ ਸਕਦਾ। ਪੁੱਛੇ ਜਾਣ ਤੇ ਕੁੱਝ ਵੀ ਨਾ ਬੋਲਦਾ, ਚੁੱਪ ਅਤੇ ਖੁਸ਼ਕ ਅੱਖਾਂ ਨਾਲ ਖੜ੍ਹਾ ਰਹਿੰਦਾ। ਮੈਂਨੂੰ ਇਸ ਸਕੂਲ ਵਿੱਚ ਆਏ ਨੂੰ ਅਜੇ ਮਹੀਨਾ ਕੁ ਹੀ ਹੋਇਆ ਸੀ। ਅਤੇ ਪਬਲਿਕ ਸਕੂਲ ਹੋਣ ਕਾਰਨ, ਕੰਮ ਵਿੱਚ ਜਿਆਦਾ ਰੁੱਝਿਆ ਹੋਣ ਕਾਰਨ, ਮੈਂ ਇਸ ਵਿਦਿਆਰਥੀ ਬਾਰੇ ਕਿਸੇ ਹੋਰ ਅਧਿਆਪਕ ਨਾਲ ਵੀ ਗੱਲ ਨਹੀਂ ਸੀ ਕੀਤੀ। ਅੱਜ ਫੇਰ ਓਹੀ ਹਾਲ ਦੇਖ ਕੇ ਮੈਂ ਕੰਟਰੋਲ ਨਾ ਕਰ ਸਕਿਆ ਅਤੇ ਡੰਡਾ ਮੰਗਵਾ ਕੇ ਕੁਟਾਈ ਸੁਰੂ ਕਰ ਦਿੱਤੀ। 2-3 ਹੋਰ ਬੱਚਿਆਂ ਦੇ ਵੀ ਲੱਗੀਆਂ।
ਦੂਜੇ ਦਿਨ ਦੋ ਅਣਜਾਣ ਵਿਅਕਤੀ ਮੈਨੂੰ ਸਕੂਲ ਵਿੱਚ ਮਿਲਣ ਆਏ। ਉਹ ਮੈਨੂੰ ਮਿਲਣ ਲਈ ਪ੍ਰਿੰਸੀਪਲ ਮੈਡਮ ਤੋਂ ਇਜ਼ਾਜ਼ਤ ਲੈ ਕੇ ਆਏ ਸਨ। ਉਹ ਮੇਰੇ ਨਾਲ ਇਕਾਂਤ ਵਿੱਚ ਗੱਲ ਕਰਨੀ ਚਾਹੁੰਦੇ ਸਨ। ਪੀਰੀਅਡ ਫਰੀ ਹੋਣ ਕਾਰਨ ਮੈਂ ਬਾਹਰ ਧੁੱਪੇ ਹੀ ਕੁਰਸੀਆਂ ਲਵਾ ਲਈਆਂ। ਰਸਮੀ ਫਤਹਿ ਤੋਂ ਬਾਅਦ ਪਤਾ ਲੱਗਿਆ ਕਿ ਉਹ ਨਰਿੰਦਰ ਦੇ ਪਿਤਾ ਜੀ ਅਤੇ ਮਾਮਾ ਜੀ ਨੇ। ਉਨਾਂ ਨਰਮ ਭਾਸ਼ਾ ਵਿੱਚ ਹੀ (ਪੜ੍ਹੇ ਲਿਖੇ ਲਗਦੇ ਸਨ) ਮੇਰੇ ਨਰਿੰਦਰ ਦੇ ਕੁੱਟਣ ਦਾ ਉਲਾਂਭਾ ਦਿੱਤਾ।
ਮੈਂ ਉਨਾਂ ਨੂੰ ਮੁਖਾਤਿਬ ਹੋ ਕੇ ਬੋਲਣਾ ਸੁਰੂ ਕਰ ਦਿੱਤਾ, “ਦੇਖੋ ਭਾਈ ਸਾਹਿਬ, ਤੁਸੀਂ ਆਪਣੇ ਬੱਚੇ ਦੀ ਤਰਫ਼ਦਾਰੀ ਨਾ ਕਰੋ। ਮੈਂ ਉਸ ਨੂੰ ਬਿਨਾਂ ਕਾਰਨ ਨਹੀਂ ਸਜਾ ਦਿੱਤੀ। ਪੂਰੇ ਹਫ਼ਤੇ ਤੋਂ ਮੈਂ ਦੇਖ ਰਿਹਾ ਹਾਂ ਤੁਸੀਂ ਬਾਕੀ ਕਲਾਸ ਤੋਂ ਵੀ ਪੁੱਛ ਸਕਦੇ ਹੋ। ਬਾਕੀ ਬੱਚੇ ਕੰਮ ਕਰ ਰਹੇ ਹਨ। ਨਾਲਾਇਕ ਵਿਦਿਆਰਥੀ ਵੀ ਕੁੱਝ ਨਾ ਕੁੱਝ ਸੁਧਾਰ ਦਿਖਾ ਰਹੇ ਹਨ, ਪਰ ਇਹ ਟੱਸ ਤੋਂ ਮੱਸ ਨਹੀਂ ਹੋਇਆ। ਬੋਲਦਾ ਤੱਕ ਨਹੀਂ। ਕੱਲ੍ਹ ਨੂੰ ਅੱਠਵੀਂ ਦੇ ਬੋਰਡ ਦੇ ਪੇਪਰ ਆ ਰਹੇ ਹਨ” … …. ਮੈਂ ਬੋਲਦਾ ਹੀ ਗਿਆ।
ਉਹ ਬੜੇ ਸਹਿਜ ਨਾਲ ਪਰ ਗੰਭੀਰ ਹੋ ਕੇ ਬੋਲੇ, “ਅਸਲ ਵਿੱਚ ਇਹ ਦਿੱਲੀ ਤੋਂ ਆਏ ਹਨ। ਇਸ ਬੱਚੇ ਨੇ ਨਵੰਬਰ 84 ਦਾ ਕਤਲੇਆਮ ਆਪਣੀਆਂ ਅੱਖਾਂ ਨਾਲ ਹੁੰਦਾ ਦੇਖਿਆ ਹੈ। ਗਲ਼ਾਂ ਚ’ ਟਾਇਰ ਪਾ ਕੇ ਸਾੜੇ ਜਾਣ ਦੇ ਦ੍ਰਿਸ਼, ਚੀਕਾਂ, ਨਾਅਰੇ, ਖੂਨ ਆਦਿ ਨੇ ਇਸ ਨੂੰ ਅੰਦਰੋਂ ਥੋਥਾ ਕਰ ਦਿੱਤਾ ਹੈ। ਇਸ ਦੇ ਮਨ ਵਿੱਚ ਸਹਿਮ ਬੈਠਾ ਹੋਇਆ ਹੈ। ਲੱਗਭੱਗ 4 ਸਾਲ ਆਇਆਂ ਨੂੰ ਹੋ ਗਏ ਪਰ ਇਹ ਅਜੇ ਤੱਕ ਖੁੱਲ ਹੀ ਨਹੀਂ ਰਿਹਾ। ਅਸੀਂ ਪ੍ਰਿੰਸੀਪਲ ਮੈਡਮ ਨੂੰ ਦੱਸਿਆ ਹੋਇਆ ਏ ਅਤੇ ਸਾਰਾ ਸਟਾਫ ਜਾਣਦਾ ਹੈ।”
ਉਨਾਂ ਦੀ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਆਪਣੇ ਆਪ ਨੂੰ ਲਾਹਣਤਾਂ ਪਾਉਣ ਲੱਗਿਆ। ਮੇਰੀ ਬੋਲਤੀ ਬੰਦ ਹੋ ਗਈ। ਮੈਂ ਪਿੰਸੀਪਲ ਮੈਡਮ ਨੂੰ ਸ਼ਿਕਾਇਤ ਹੀ ਕਰ ਦਿੰਦਾ ਤਾਂ ਮੈਨੂੰ ਅਸਲੀ ਗੱਲ ਪਤਾ ਲੱਗ ਜਾਣੀ ਸੀ। ਮੇਰੀਆਂ ਅੱਖਾਂ ਨਮ ਹੋ ਗਈਆਂ ਤੇ ਮੈਥੋਂ ਮੁਆਫੀ ਦੇ ਦੋ ਸ਼ਬਦ ਵੀ ਨਾ ਬੋਲ ਹੋਏ। ਸਿਰਫ਼ ਹੱਥ ਜੋੜ ਦਿੱਤੇ ਅਤੇ ਨੀਵੀਂ ਪਾ ਲਈ। ਉਨਾਂ ਮੇਰੀ ਪਿੱਠ ਥਪਥਪਾਈ, ਸ਼ਾਇਦ ਉਨ੍ਹਾਂ ਮੇਰੀਆਂ ਗਿੱਲੀਆਂ ਅੱਖਾਂ ਦੇਖ ਲਈਆਂ ਸਨ। ਉਸ ਉਪਰੰਤ ਕੀ ਕੀ ਗੱਲ ਹੋਈ, ਮੈਨੂੰ ਨਹੀਂ ਪਤਾ। ਕਦੋਂ ਉਹ ਉਠ ਕੇ ਚਲੇ ਗਏ, ਮੈਨੂੰ ਕੋਈ ਯਾਦ ਨਹੀਂ। ਕਿੰਨਾ ਕੁ ਚਿਰ ਮੈਂ ਪਛਤਾਵੇ ਵਿੱਚ ਅਤੇ ਡੂੰਘੀਆਂ ਸੋਚਾਂ ਵਿੱਚ ਰਿਹਾ, ਮੈਨੂੰ ਇਹ ਵੀ ਯਾਦ ਨਹੀਂ। … ….
--------------------00000------------------------
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰਡਰੀ ਸਕੂਲ,
ਭੈਣੀ ਸਾਹਿਬ (ਲੁਧਿਆਣਾ) -141126


(25/01/13)
ਸਤਿੰਦਰ ਸਿੰਘ ਮੀਤ

ਦਿੱਲੀ ਗੁਰਦੁਆਰਾ ਚੋਣਾਂ
ਇਕ ਬੇਸੁਰਾ ਗਾਇਕ ਗਾ ਰਿਹਾ ਸੀ ਤੇ ਗਾਉਂਦਾ ਹੀ ਜਾ ਰਿਹਾ ਸੀ, ਇਹ ਵੇਖਕੇ ਇੱਕ ਬਜੁਰਗ ਕੋਲੋਂ ਰਿਹਾ ਨਾ ਗਿਆ ਉਹ ਡਾਂਗ ਲੈ ਕੇ ਸਟੇਜ ਸਾਹਮਣੇ ਵਾਰ ਵਾਰ ਇਧਰ ਉਧਰ ਜਾਣ ਲਗਾ, ਇਹ ਵੇਖ ਕੇ ਉਹ ਗਾਇਕ ਉਸ ਬਜੁਰਗ ਨੂੰ ਕਹਿਣ ਲਗਾ ਬਾਬਾ ਕੀ ਢੂੰਡ ਰਿਹਾ ਹੈਂ, ਬਾਬਾ ਕਹਿੰਦਾ ਤੂੰ ਲੱਗਾ ਰਹਿ ਮੈਂ ਉਸ ਨੂੰ ਲੱਭ ਰਿਹਾਂ ਜਿਸ ਨੇ ਤੈਨੂੰ ਸਟੇਜ ਤੇ ਚੜਾਇਆ ਹੈ।
ਇਹ ਘਟਨਾ ਅੱਜ ਹੋ ਰਹੇ ਦਿੱਲੀ ਗੁਰਦੁਆਰਾ ਚੋਣਾਂ ਤੇ ਫਿੱਟ ਬੈਠਦੀ ਹੈ, ਜੋ ਪ੍ਰਬੰਧ ਤੇ ਕਾਬਿਜ ਹੈ ਉਹ ਛੱਡਣ ਨੂੰ ਰਾਜੀ ਨਹੀਂ, ਜੋ ਬਾਹਰ ਹੈ ਉਹ ਕਬਜੇ ਲਈ ਕੁੱਝ ਵੀ ਕਰਣ ਨੂੰ ਤਿਆਰ ਹੈ। ਮੈਂ ਉਸ ਕੰਮਬਖਤ ਨੂੰ ਲੱਭ ਰਿਹਾਂ ਜਿਸ ਗੁਰਦੁਆਰਿਆਂ ਵਿੱਚ ਚੋਣਾਂ ਸ਼ੁਰੂ ਕਰਵਾ ਕੇ ਸਿੱਖੀ ਨੂੰ ਫਰਸ਼ ਤੇ ਲਿਆਉਣ ਦੀ ਹਿਮਾਕਤ ਕੀਤੀ।
ਗੁਰਦੁਆਰਾਂ ਚੋਣਾਂ ਦਾ ਡਗਾ ਵਜਦਿਆਂ ਹੀ ਕਿਵੇਂ ਲੋਕ ਮੈਦਾਨ ਵਿੱਚ ਆ ਵੜੇ, ਜਿਵੇਂ ਪੈਸਾ ਰੋਹੜਿਆ ਜਾ ਰਿਹਾ ਹੈ, ਵੋਟ ਲੈਣ ਲਈ ਨਸ਼ੇ ਕਿਵੇ ਵਰਤਾਏ ਜਾਂਦੇ ਰਹੇ ਨੇ, ਹੁਣ ਵੀ ਇਹੀ ਕੁੱਝ ਹੋਵੇਗਾ। ਉਸਤੋਂ ਅੰਦਾਜਾ ਲਾਉਣਾਂ ਅਉਖਾ ਨਹੀਂ ਕਿ ਇਹ ਲੋਕ ਕਿਵੇਂ ਦੀ ਸੇਵਾ ਕਰਨਗੇ। ਕੰਧਾਂ, ਕੋਠਿਆਂ ਅਤੇ ਖੰਬਿਆਂ ਉਤੇ ਪੋਸ਼ਟਰਾਂ, ਬੈਨਰਾਂ ਤੇ ਹੋਰਡਿਂਗਾ ਨੇ ਹਨੇਰੀ ਲਿਆਂਦੀ ਹੋਈ ਹੈ। ਦੂਜੇ ਫਿਰਕਿਆਂ ਦੇ ਲੋਕ ਵੀ ਹੈਰਾਨ ਨੇ ਕਿ ਕਿੰਨਾ ਚਾਅ ਹੈ ਇਨਾਂ ਲੋਕਾਂ ਚ ਸੇਵਾ ਦਾ, ਇਹ ਮਜ਼ਾਕ ਨਹੀਂ ਲਗਦਾ? ਕਿਉਂਕਿ ਲੋਕੀ ਅਕਸਰ ਹੀ ਵੇਖਦੇ ਰਹਿਂਦੇ ਨੇ ਤੇ ਪਿਛਲੇ ਦਿਨੀ ਵੀ ਵੇਖ ਚੁੱਕੇ ਨੇ ਕਿ ਕਿਵੇਂ ਰਕਾਬ ਗੰਜ ਸਾਹਿਬ, ਪੱਗਾਂ ਰੋਲੀਆਂ ਗਈਆਂ, ਕੇਸ ਖਿੱਲਰੇ, ਡਾਂਗਾਂ, ਕਿਰਪਾਨਾਂ ਚੱਲੀਆਂ, ਗਾਹਲਾਂ ਵਾਹੀਆਂ ਤੇ ਆਪਸ ਵਿੱਚ ਮਾਰਕੁਟਾਈ ਹੋਈ। ਕਿੰਨੀ ਬੇਸ਼ਰਮੀ ਤੇ ਬੇਹਯਾਈ ਵਾਲੀ ਗੱਲ ਹੈ ਕਿ ਸਾਨੂੰ ਸਿੱਖਾਂ ਨੂੰ ਅਜੇ ਤਕ ਇਹੀ ਪਤਾ ਨਹੀ ਲੱਗ ਸਕਿਆਂ ਕਿ ਇਹ ਜੋ ਤੁਸੀਂ ਪੱਗਾਂ ਰੋਲਦੇ ਹੋ ਇਹ ਗੁਰੂ ਦੀ ਪੱਗ ਹੈ। ਫਰਾਂਸ ਵਾਲਾ ਮਸਲਾ ਕਿਵੇਂ ਹੱਲ ਹੋਵੇਗਾ, ਦਸਤਾਰ ਦੀ ਕਦਰ ਅਹਮੀਅਤ ਤਾਂ ਸਾਨੂੰ ਅਜੇ ਤਕ ਖੁਦ ਨੂੰ ਪਤਾ ਨਹੀਂ ਲੱਗੀ।
ਪੁਰਾਣੇ ਸਮੇਂ ਵੀਂ ਗੁਰਦੁਆਰਾ ਪ੍ਰਬੰਧ ਚਲਦਾ ਸੀ, ਕੌਮ ਨੂੰ ਕੋਈ ਦੂਜਾ ਰਸਤਾ ਲੱਭਣਾ ਪਵੇਗਾ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਾਪਦਾ, ਜਦ ਸਾਡੇ ਗੁਰਦੁਆਰੇ ਸਰਕਾਰੀ ਪ੍ਰਬੰਧ ਹੇਠ ਹੋਣਗੇ, ਵੇਲਾ ਹੈ ਕੁੱਝ ਕਰਨ ਦਾ। ਮੇਰੇ ਅਕਾਲੀ ਵੀਰਾਂ ਤੇ ਜੱਥੇਦਾਰਾਂ ਨੂੰ ਵੀ ਖਾਕੀ ਨਿੱਕਰਾਂ ਉਤਾਰਣੀਆਂ ਪੈਣੀਆਂ ਨੇ ਪੰਥ ਦਾ ਤਦ ਹੀ ਕੁੱਝ ਸੰਵਰ ਸਕੇਗਾ। ਸਰਬਸੰਮਤੀ ਨਾਲ ਵੀ ਪ੍ਰਬੰਧ ਦੀ ਸੇਵਾ ਹੋ ਸਕਦੀ ਹੈ, ਕਦੀ ਸਿੱਖ, ਨਵਾਬੀ ਨੂੰ ਵੀ ਠੋਕਰ ਮਾਰ ਦਿਆ ਕਰਦੇ ਸਨ, ਨਵਾਬ ਕਪੂਰ ਜੀ ਦੀ ਉਦਾਹਰਣ ਸਾਡੇ ਸਾਹਮਣੇ ਹੈ ਜਿਨ੍ਹਾਂ ਪੰਥਕ ਵਲੋਂ ਜੋਰ ਦੇਣ ਤੇ ਪੰਜ ਪਿਆਰਿਆਂ ਦੇ ਜੋੜਿਆਂ ਨੂੰ ਛੁਹਾ ਕੇ ਇਸ ਸ਼ਰਤ ਤੇ ਨਵਾਬੀ ਦੀ ਖਿੱਲਤ ਕਬੂਲ ਕੀਤੀ ਕਿ ਉਨ੍ਹਾਂ ਨੂੰ ਗੁਰੂਘਰ ਦੇ ਘੋੜਿਆਂ ਦੀ ਸੇਵਾ ਇਸੇ ਤਰ੍ਹਾਂ ਹੀ ਕਰਨ ਦਿੱਤੀ ਜਾਵੇਗੀ। ਅੱਜ ਅਸੀਂ ਇਸ ਸੇਵਾ ਲਈ ਇੱਕ ਦੂਜੇ ਦਾ ਸਿਰ ਪਾੜਣ ਲਈ ਤਿਆਰ ਹਾਂ, ਕਿੱਥੇ ਖੜੇ ਹਾਂ ਅਸੀਂ।
ਸਾਰੇ ਦਾਵੇਦਾਰ, ਉਮੀਦਵਾਰ ਇਕੋ ਜਿਹੇ ਵੀ ਨਹੀਂ, ਸੇਵਾ ਭਾਵਨਾਂ ਵਾਲੇ ਵੀ ਬਹੁਤ ਹਨ ਇੱਥੇ ਗੱਲ ਉਨ੍ਹਾਂ ਦੀ ਹੋ ਰਹੀ ਹੈ ਜਿਨ੍ਹਾਂ ਨੂੰ ਗੁਰਮਰਿਯਾਦਾ, ਗੁਰਇਤਿਹਾਸ ਤੇ ਸਿੱਖ ਇਤਿਹਾਸ ਦਾ ਊੜਾ ਐੜਾ ਵੀ ਨਹੀਂ ਪਤਾ। ਕਿਵੇਂ ਦਾ ਹੋਵੇ ਉਮੀਦਵਾਰ? ਜਾਹਿਰ ਹੈ ਨਿਤਨੇਮੀ, ਅੰਮ੍ਰਿਤਧਾਰੀ, ਪੰਥਕ ਰਹਿਣੀ ਬਹਿਣੀ ਦਾ ਮਾਲਿਕ ਹੋਵੇ, ਦਾੜ੍ਹੀ ਕਾਲੀ ਨਾ ਕਰਦਾ ਹੋਵੇ, ਸ਼ਰਾਬ ਨਾ ਪੀਂਦਾ ਹੋਵੇ (ਇਹ ਲਿਖਦੇ ਹੋਏ ਸ਼ਰਮ ਆ ਰਹੀ ਹੈ ਕਿ ਸਾਡੇ ਪ੍ਰਬੰਧਕ ਵੀ ਸ਼ਰਾਬ ਪੀਂਦੇ ਤੇ ਪਿਆਂਉਦੇ ਹਨ) ਜਾਨ ਚਲੀ ਜਾਵੇ ਪਰ ਵਿਕੇ ਨਾ, ਜਿਸ ਤੇ ਕੋਈ ਠੱਗੀ ਫਰੇਬ ਦਾ ਕੇਸ ਨਾ ਚੱਲਦਾ ਹੋਵੇ।

ਅੱਜ ਬਹੁਤ ਲੋਕ ਇਸੇ ਰਸਤੇ ਹੀ ਰਾਜਨੀਤੀ ਚ ਦਾਖਿਲ ਹੁੰਦੇ ਹਨ, ਪਹਿਲਾਂ ਪੋਸ਼ਟਰ ਲਾ ਕੇ ਸੰਗਤ ਦਾ ਸਵਾਗਤ, ਅਗਲੀ ਵਾਰੀ ਸਮਾਜ ਸੇਵਕ, ਫਿਰ ਪ੍ਰਮੁਖ ਸਮਾਜ ਸੇਵਕ ਇਨੇ ਨੂੰ ਕਿਸੇ ਪਾਰਟੀ ਨਾਲ ਗੰਢਤੁੱਪ ਕਰ, ਜਾਂ ਆਜ਼ਾਦ ਹੀ, ਗੁਰਦੁਆਰਾ ਚੋਣਾਂ ਚ ਨਿੱਤਰ ਪੈਂਦੇ ਹਨ। ਪਤਾ ਹੁੰਦਾ ਹੈ ਕਿ ਇਹੀ ਰਸਤਾ ਕਦੇ, ਮੈਂਬਰੀ, ਚੇਅਰਮੈਨੀ, ਪ੍ਰਧਾਨਗੀ, ਦਾਅ ਵੱਜੇ ਤਾਂ ਨਿਗਮ ਚੋਂ ਹੁੰਦੇ ਹੋਏ ਵਿਧਾਇਕ ਤੇ ਸੰਸਦ ਨੂੰ ਵੀ ਲਿਜਾ ਸਕਦਾ ਹੈ।
ਬੁਧੀਜੀਵੀ ਵਰਗ ਅੱਗੇ ਨਹੀ ਆਉਂਦਾ ਸ਼ਾਇਦ ਉਹ ਜਾਣਦਾ ਹੈ ਕਿ ਮਿੰਟਾਂ ਵਿੱਚ ਲੱਥੀ ਲੁਹਾਈ ਕਰ ਦਿਤੀ ਜਾਂਦੀ ਹੈ। ਮੂੰਹ ਬੰਦ ਰੱਖਣ ਨੂੰ ਕਿਹਾ ਜਾਂਦਾ ਹੈ, ਸਤਿਕਾਰ ਨਹੀ ਮਿਲਦਾ ਜਿਸਦੇ ਉਹ ਹੱਕਦਾਰ ਨੇ। ਪਾਰਟੀਆਂ ਨੂੰ ਵੀ ਵੇਖਣਾਂ ਚਾਹੀਦਾ ਹੈ ਕਿ ਉਮੀਦਵਾਰ ਯੋਗ ਵੀ ਨੇ, ਪੰਥ ਪ੍ਰਤੀ ਕੀ ਯੋਗਦਾਨ ਹੈ, ਜੋ ਘਰ ਠੀਕ ਢੰਗ ਨਾਲ ਨਾ ਚਲਾ ਸਕੇ ਉਹ ਗੁਰਦੁਆਰੇ ਸਿੱਖੀ ਦੇ ਅਦਾਰੇ ਕਿਵੇਂ ਚਲਾਵੇਗਾ, ਉਂਗਲੀ ਨੂੰ ਲਹੂ ਲਗਾ ਕੇ ਸ਼ਹੀਦ ਨਹੀਂ ਅਖਵਾਇਆ ਜਾ ਸਕਦਾ, ਅੱਜ ਇਹ ਲੋਕ ਵੇਖੋ ਵੇਖੀ ਅੰਮ੍ਰਿਤ ਵੀ ਰਾਤੋ ਰਾਤ ਛੱਕ ਲੈਂਦੇ ਨੇ ਸ਼ਰਤ ਪੂਰੀ ਕਰਨ ਲਈ। ਇਤਿਹਾਸ ਤੋਂ ਕੋਰੇ ਸਿੱਖੀ ਤੇ ਭਾਸ਼ਣ ਵੀ ਝਾੜ ਲੈਂਦੇ ਨੇ ਪੁੱਠਾ ਸਿੱਧਾ ਬੋਲ ਕੇ। ਐਸੇ ਵੀ ਨੇ ਜਿਹਨਾਂ ਨਾਜਾਇਜ ਤਰੀਕੇ ਨਾਲ ਪੈਸਾ ਬਣਾਇਆ ਹੈ ਆਪਣਿਆਂ ਲੋਕਾਂ ਨੂੰ ਹੀ ਜ਼ਖਮ ਦਿੱਤੇ, ਇਹੀ ਵੇਖ ਪਿਛਲੇ ਦਿਨੀ ਮੈਂ ਵੀਰ ਜਸਜੀਤ ਸਿੰਘ ਟੋਨੀ (ਦਿੱਲੀ ਯੂ ਕੇ) ਹੁਰਾਂ ਨਾਲ ਗੱਲ ਕੀਤੀ ਕਿ ਉਮੀਦਵਾਰੀ ਲਈ ਤੁਹਾਡਾ ਪੈਮਾਨਾ ਕੀ ਹੈ, ਉਹਨਾਂ ਕਿਹਾ ਕਿ ਸੰਗਤ ਹੀ ਤੈਅ ਕਰਦੀ ਹੈ, ਮੇਰਾ ਅਗਲਾ ਪ੍ਰਸ਼ਨ ਸੀ ਕਿ ਅਸ਼ੋਕ ਨਗਰ (ਤਿਲਕ ਨਗਰ) ਤੋ ਤੁਹਾਡੀ ਪਾਰਟੀ ਦੇ ਅਹੁਦੇਦਾਰ ਤੇ ਆਉਣ ਵਾਲੇ ਉਮੀਦਵਾਰ ਬਾਰੇ ਰਾਇ ਦੇਣ ਵਾਲੀ ਸੰਗਤ ਕਿਹੜੀ ਹੈ? ਉਹ ਚੁੱਪ ਕਰ ਗਏ ਜਦ ਮੈਂ ਪੂਰੀ ਕਹਾਣੀ ਦੱਸੀ ਕਿ ਟਰਾਂਸਪਟਰ ਹੁੰਦੇ ਹੋਏ, ਤੁਹਾਡੇ ਅਹੁਦੇਦਾਰ ਨੇ ਲੋਕਾਂ ਨੂੰ ਕਿਵੇਂ ਚੂਨਾਂ ਲਾਇਆ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਂ ਵਿਚਾਰਾਂਗਾ, ਪਰ ਵਿਚਾਰਿਆ ਨਹੀਂ ਟੋਨੀ ਜੀ ਨੇ, ਸ਼ਾਇਦ ਉਸ ਤੋਂ ਤਕੜਾ (ਇਮਾਨਦਾਰ) ਕੋਈ ਮਿਲਿਆ ਹੀ ਨਹੀਂ। ਮੈਂ ਖੁਦ ਵੀ ਸ਼ਿਕਾਰ ਹੋਇਆ ਹਾਂ, ਪੂਰ ਵੇਰਵਾ ਮੈਥੋਂ ਲਿਆ ਜਾ ਸਕਦਾ ਹੈ, ਐਸੇ ਲੋਕ ਗੁਰਦੁਆਰਾ ਪ੍ਰਬੰਧ ਵਿੱਚ ਆ ਕੇ ਕੌਮ ਦਾ ਕੀ ਸਵਾਰਣਗੇ। ਕਿਹੜੀ ਰਸਾਤਲ ਚ ਧੱਕਣਗੇ। ਗੁਰੁ ਇਤਿਹਾਸ ਹੈ ਕਿਵੇਂ ਗੁਰੂ ਨਾਨਕ ਸਾਹਿਬ ਨੇ, ਭਾਈ ਲਾਲੋ ਜੀ ਦੀ ਰੋਟੀ ਦੁੱਧ ਵਰਗੀ ਪਵਿਤੱਰ ਤੇ ਮਲਿਕ ਭਾਗੋ ਦੀ ਰੋਟੀ ਲੋਕਾਂ ਦੇ ਲਹੂ ਨਾਲ ਭਿੱਜੀ ਹੋਈ ਦਿਖਾਈ ਸੀ। ਕਿੰਨਾ ਚੰਗਾ ਹੋਵੇ ਕੇ ਚਾਹਵਾਨ ਘੱਟੋ ਘੱਟ 5 ਸਾਲ ਗੁਰਦੁਆਰੇ ਝਾੜੂ ਲਾਵੇ, ਲੰਗਰ ਦੇ ਭਾਡੇ ਸਾਫ ਕਰੇ ਤੇ ਫਿਰ ਸੰਗਤ ਚਾਹੇ ਤਾਂ ਸੋਚੇ ਕਿ ਮੈਂ ਇਹ ਸੇਵਾ ਲਵਾਂ।
ਗੁਰਵਾਕ ਹੈ,
ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥

ਸਤਿੰਦਰ ਸਿੰਘ ਮੀਤ
9891340024


(24/01/13)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸਰਵਜੀਤ ਸਿੰਘ ਜੀ! ਆਪ ਜੀ ਦੇ 23-01-13 ਦੇ ਪੱਤਰ ਦੇ ਸੰਬੰਧ ਵਿੱਚ-
ਵੀਰ ਜੀ! ਜਦੋਂ ਤੁਹਾਡੇ ਕੋਲ ਗੱਲ ਦਾ ਜਵਾਬ ਨਹੀਂ ਹੁੰਦਾ ਤਾਂ ਤੁਸੀਂ ਹੋਰ ਹੋਰ ਗੱਲਾਂ ਕਰਨ ਲੱਗ ਜਾਂਦੇ ਹੋ। ਫੇਸ ਬੁਕ ਤੇ ਤੁਸੀਂ ਜਾਂ ਮੈਂ ਕੀ ਲਿਖ ਰਹੇ ਹਾਂ ਉਸ ਦਾ ਇਸ ਚਲਦੀ ਵਿਚਾਰ ਨਾਲ ਕੀ ਸੰਬੰਧ ਹੈ? ਫੇਸ ਬੁਕ ਤੇ ਮੈਂ ਕੁੱਝ ਗਲਤ ਲਿਖਿਆ ਹੈ ਤਾਂ ਤੁਸੀਂ ਉੱਥੇ ਉਸ ਬਾਰੇ ਆਪਣੇ ਕਮੈਂਟ ਦੇ ਦੇਵੋ। ਹਾਂ ਜੇ ਸਿੱਖ ਮਾਰਗ ਦੇ ਖਿਲਾਫ ਮੈਂ ਕੋਈ ਗੱਲ ਲਿਖੀ ਹੋਵੇ ਤਾਂ ਉਹ ਇੱਥੇ ਪਾਠਕਾਂ ਦੇ ਨੋਟਿਸ ਵਿੱਚ ਲਿਆ ਸਕਦੇ ਹੋ। ਇਥੇ ਚੱਲ ਰਹੀ ਵਿਚਾਰ ਨੂੰ ਵਿਸ਼ੇ ਤੋਂ ਖੁੰਝਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ?
ਮੁਖ ਮੁੱਦੇ ਤੇ ਵਾਪਸ ਆਵੋ ਜੀ। 22-01-13 ਦੇ ਆਪਣੇ ਪੱਤਰ ਵਿੱਚੋਂ ਕੁੱਝ ਅੰਸ਼ਾਂ ਦੀ ਕੌਪੀ ਪੇਸਟ ਫੇਰ ਲਗਾ ਰਿਹਾ ਹਾਂ- “ਮੇਰਾ ਕਹਿਣਾ ਇਹ ਹੈ ਕਿ ‘ਨਹੀਂ’ ਇਹ ਫਰਕ ਉਤਾਰੇ ਦੇ ਵਕਤ ਨਹੀਂ ਪਿਆ ਹੋ ਸਕਦਾ। ਕਿਉਂਕਿ ਜੇ ਉਤਾਰੇ ਦੇ ਵਕਤ ਗਲਤੀ ਹੋਈ ਹੁੰਦੀ ਤਾਂ ਇੱਕ ਜਾਂ ਦੋ ਥਾਵਾਂ ਤੇ ਹੋ ਸਕਦੀ ਸੀ। ਪਰ ਇੱਥੇ ਗੁਰੂ ਅਰਜਨ ਸਾਹਿਬ ਜੀ ਦੇ ਸਾਰੇ ਸ਼ਬਦਾਂ ਵਾਲਾ ਛੋਟਾ ਜੋੜ ਅਖੀਰਲੇ ‘172’ ਸ਼ਬਦਾਂ ਤੱਕ ਠੀਕ ਚਲਿਆ ਆ ਰਿਹਾ ਹੈ ਲੇਕਿਨ ਵਡੇ ਜੋੜ ਵਿੱਚ ਜੋ ਕਿ 105 ਸ਼ਬਦਾਂ ਤੱਕ ਅੰਕਿਤ ਹੈ, ਵਿੱਚ ਇੱਕ ਅੰਕ ਦਾ ਫਰਕ ਚਲਿਆ ਆ ਰਿਹਾ ਹੈ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਤਾਰਾ ਕਰਨ ਵਾਲੇ ਕਾਤਿਬ ਨੇ ਛੋਟੇ ਜੋੜ ਵਾਲੇ ਅੰਕਾਂ ਦਾ ਬਿਲਕੁਲ ਸਹੀ ਉਤਾਰਾ ਕਰ ਦਿੱਤਾ ਅਤੇ ਵੱਡਾ ਜੋੜ ਲਿਖਣ ਵੇਲੇ ਸ਼ੁਰੂ ਤੋਂ 105 ਸ਼ਬਦਾਂ ਤੱਕ ਸਾਰੇ ਦੇ ਸਾਰੇ ਅੰਕਾਂ ਦਾ ਗਲਤ ਉਤਾਰਾ ਕਰ ਦਿੱਤਾ। ਨੋਟ ਕਰਨ ਵਾਲੀ ਗੱਲ ਹੈ ਕਿ 105 ਸ਼ਬਦਾਂ ਤੱਕ ਫਰਕ ਤਰਤੀਬ ਵਿੱਚ ਇੱਕ ਅੰਕ ਦਾ ਹੀ ਚਲਿਆ ਆ ਰਿਹਾ ਹੈ, ਜੋ ਕਿ ਕਿਸੇ ਵੀ ਹਾਲਤ ਵਿੱਚ ਉਤਾਰੇ ਦਾ ਫਰਕ ਨਹੀਂ ਹੋ ਸਕਦਾ। ਅਤੇ ਉਤਾਰੇ ਦੀ ਗਲਤੀ ਇੱਕ ਵੱਰੀਂ ਹੋ ਸਕਦੀ ਹੈ, 105 ਵਾਰੀਂ ਨਹੀਂ”।
ਜਸਬੀਰ ਸਿੰਘ (ਕੈਲਗਰੀ) 24-01-13


(24/01/13)
ਸੁਰਜਨ ਸਿੰਘ

“ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਇਕੋ-ਇਕ ਸਦੀਵੀ ਗੁਰੂ ਹੈ”
ਪ੍ਰੋ. ਦਰਸ਼ਨ ਸਿੰਘ ਜੀ ਅੱਜਕਲ ਭਾਰਤ ਦੇ ਦੌਰੇ ਤੇ ਹਨ। ਉਹ ਜਗ੍ਹਾ-ਜਗ੍ਹਾ ਜਾਕੇ ਸਿੱਖਾਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ ਅਤੇ ਸਮਝਾ ਰਹੇ ਹਨ ਕਿ ਜੋ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦਾ ਹੈ ਉਹੀ ਸਿੱਖ ਹੈ। ਪ੍ਰੋ. ਸਾਹਿਬ ਦਾ ਇਹ ਫੁਰਮਾਉਣਾ ਬਿਲਕੁਲ ਦਰੁਸਤ ਹੈ। ਦਸਮ ਗ੍ਰੰਥ ਨੂੰ ਗੁਰੂ ਮੰਨੀ ਬੈਠਾ ਵੀ ਸਾਡੇ ਵਿੱਚ ਇੱਕ ਤਬਕਾ ਹੈ। ਸ੍ਰੀ ਕਲਗੀਧਰ ਜੀ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਦਸਮ ਗ੍ਰੰਥ ਸਾਡਾ ਗੁਰੂ ਨਹੀਂ ਹੈ। ਸਾਡੇ ਵਿੱਚ ਇੱਕ ਹੋਰ ਤਬਕਾ ਵੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ। ਇਹ ਤਬਕੇ ਆਪਣੇ ਆਪ ਨੂੰ ਸਿੱਖ ਆਖਦੇ ਹਨ। ਕੀ ਇਹ ਸਿੱਖ ਹਨ ਜਾਂ --- ਹਨ ਜੋ ਸਿੱਖਾਂ ਵਿੱਚ ਰਲ ਬੈਠੇ ਹਨ ਸਿੱਖੀ ਨੂੰ ਖ਼ਤਮ ਕਰਨ ਲਈ ਜਿਸਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਡੋਗਰੇ ਰਲ ਗਏ ਸੀ? ਪ੍ਰੋ. ਸਾਹਿਬ ਆਪਣੀ ਨਵੀਂ ਜੱਥੇਬੰਦੀ ਦੀ ਮੱਦ ਨੰਬਰ 7 ਵਿੱਚ ਜੱਥੇਬੰਦੀ ਦਾ ਇੱਕ ਕੰਮ ਇਹ ਵੀ ਲਿਖਦੇ ਹਨ “ਖ਼ਾਲਸੇ ਨੂੰ ਗੁਰਮੱਤੀ ਵਿਦਵਾਨਾਂ ਵਲੋਂ ਮਿਲ-ਬੈਠ ਕੇ ਪੰਥਕ ਜੁਗਤ ਨਾਲ ਸਿਰਜੀ ਰਹਿਤ ਮਰਿਯਾਦਾ ਵਿੱਚ ਪਰੋ ਕੇ ਰੱਖਣ ਲਈ ਸਮੇਂ-ਸਮੇਂ ਉਲੀਕੇ ਪ੍ਰੋਗਰਾਮਾਂ ਵਿੱਚ ਸਹਿਯੋਗ ਦੇਣਾ”। 1927 ਈ. ਵਿੱਚ ਰਹਿਤ ਮਰਯਾਦਾ ਤਿਆਰ ਕਰਨ ਲਈ ਕਮੇਟੀ ਬਣਾਈ ਗਈ। ਗੁਰਮੱਤੀ ਵਿਦਵਾਨਾਂ ਨੇ ਮਿਲ-ਬੈਠ ਕੇ ਪੰਥਕ ਜੁਗਤ ਨਾਲ ਵਿਚਾਰ ਵਿਮਰਸ਼ ਕੀਤਾ ਅਤੇ ਗੁਰਮੱਤੀ ਵਿਦਵਾਨਾਂ ਵਲੋਂ ਸਿਰਜੀ ਸਿੱਖ ਰਹਿਤ ਮਰਯਾਦਾ ਦਾ ਟ੍ਰੈਕਟ 1936 ਈ. ਵਿੱਚ ਛਾਪਿਆ ਗਿਆ ਹੈ। ਜਦ ਇਹ ਰਹਿਤ ਮਰਯਾਦਾ ਸਿਰਜੀ ਗਈ ਸੀ ਉਸ ਵਕ਼ਤ ਭਾਈ ਕਾਨ੍ਹ ਸਿੰਘ ਨਾਭਾ, ਭਾਈ ਵੀਰ ਸਿੰਘ ਜੀ, ਪ੍ਰੋ. ਸਾਹਿਬ ਸਿੰਘ ਜੀ, ਬਾਵਾ ਹਰਕਿਸ਼ਨ ਸਿੰਘ ਜੀ ਗੁਰਮੱਤੀ ਵਿਦਵਾਨ ਮੌਜੂਦ ਸਨ। ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਵਾਲੇ ਸਿੰਘ ਸੂਰਮੇਂ, ਸਿੰਘ ਸਭਾ ਲਹਿਰ ਦੇ ਮਰਜੀਵੜੇ ਅਤੇ ਕਈ ਹੋਰ ਬੁੱਧੀ ਜੀਵ ਸਿੱਖ ਮੌਜੂਦ ਸਨ। ਹਿੰਦੂਆਂ ਦਾ ਰਾਜ ਵੀ ਨਹੀਂ ਸੀ। ਨਾਂ ਆਰ. ਐਸ. ਐਸ. ਦਾ ਕੋਈ ਬੋਲ-ਬਾਲਾ ਸੀ। ਨਾਂ ਸ਼ਿਵ ਸੈਨਾ ਸੀ, ਨਾਂ ਬਜਰੰਗ ਦਲ ਸੀ। ਅਕਾਲੀ ਦਲ ਦਾ ਰਾਜ ਵੀ ਨਹੀਂ ਸੀ। ਸਿੰਘ ਸਭਾ ਲਹਿਰ ਸਿੱਖਾਂ ਨੂੰ ਕਰਮ-ਕਾਂਡ ਅਤੇ ਬ੍ਰਾਹਮਣਵਾਦ ਪ੍ਰਤੀ ਜਾਗਰੂਪ ਕਰ ਚੁੱਕੀ ਸੀ। ਇਸ ਜਾਗਰੂਪਤਾ ਦੇ ਕਾਰਣ ਹੀ ਸਿੱਖਾਂ ਨੇ ਮਹਿਸੂਸ ਕੀਤਾ ਕਿ ਸਿੱਖਾਂ ਦੀ ਜਾਣਕਾਰੀ ਲਈ ਸਿੱਖ ਰਹਿਤ ਮਰਯਾਦਾ ਦਾ ਟ੍ਰੈਕਟ ਛਾਪ ਦੇਣਾ ਚਾਹੀਦਾ ਹੈ ਅਤੇ ਇਸ ਕੰਮ ਲਈ ਕਮੇਟੀ ਨਿਯੁਕਤ ਕੀਤੀ ਗਈ। ਜ਼ਾਹਿਰ ਹੈ ਕਿ ਇਹ ਰਹਿਤ ਮਰਯਾਦਾ ਗੈਰ ਸਿੱਖਾਂ ਦੇ, ਸਿੱਖ ਵਿਰੋਧੀਆਂ ਦੇ ਜਾਂ ਬ੍ਰਾਹਮਣਾਂ ਦੇ ਦਬਾਅ ਥੱਲੇ ਨਹੀਂ ਸਿਰਜੀ ਗਈ ਹੈ। ਇਹ ਰਹਿਤ ਮਰਯਾਦਾ ਗੁਰਮੱਤੀ ਵਿਦਵਾਨਾਂ ਵਲੋਂ ਮਿਲ-ਬੈਠ ਕੇ ਪੰਥਕ ਜੁਗਤ ਨਾਲ ਸਿਰਜੀ ਰਹਿਤ ਮਰਯਾਦਾ ਹੈ। ਮੇਰੇ ਵਿਚਾਰ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਦਾ ਇਸ ਪੰਥਕ ਪ੍ਰਮਾਣਿਤ ‘ਸਿੱਖ ਰਹਿਤ ਮਰਯਾਦਾ’ ਦੇ ਖ਼ਿਲਾਫ਼ ਪ੍ਰਚਾਰ ਕਰਨਾ ਠੀਕ ਨਹੀਂ ਹੈ।
ਸੁਰਜਨ ਸਿੰਘ +919041409041


(24/01/13)
ਸਤਿਨਾਮ ਸਿੰਘ ਮੌਂਟਰੀਆਲ

ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ, ਕਾਲਾ ਹੋਆ ਸਿਆਹੁ ॥651॥
ਵਿਚਾਰ-
ਪਹਿਲਾਂ ਇਹ ਸਮਝਣਾ ਜਰੂਰੀ ਹੈ ਕਿ ਮਨ ਕੀ ਹੈ, ਮਨ ਇਕ ‘ਕਮਰਾ’(ਰੂਮ) ਹੈ, ਇਕ ਕੋਰਾ ‘ਕਾਗਜ’ ਹੈ, ਜਿਸ ਨੂੰ ਆਪਾ ‘ਦਿਮਾਗ’ ਕਹਿੰਦੇ ਹਾਂ, ਮਨ ਦਾ ਸਵੰਧ ਸਿਰਫ ਇਸ ਸਰੀਰ ਨਾਲ ਹੈ, ਗੁਰਬਾਣੀ ਦਾ ਫੁਰਮਾਣ-
॥ ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥ ਇਹੁ ਮਨੁ ਪੰਚ ਤਤੁ ਤੇ ਜਨਮਾ ॥415॥
ਮਾਤਾ ਦੇ ਗਰਭ ਵਿਚੋ ਜਨਮ ਲੈਣ ਵਾਲੇ ਬੱਚੇ ਦਾ ਮਨ ਬਿਲਕੁਲ ਸਾਫ ਹੁੰਦਾ ਹੈ, ਬਿਲਕੁਲ ਰੱਬ (ਸੱਚ) ਵਰਗਾ ਨਿਰਮਲ ਹੁੰਦਾ ਹੈ, ਕਿਸੇ ਵੀ ਬੱਚੇ ਨੂੰ ਇਹ ਨਹੀ ਕਿਹਾ ਜਾ ਸਕਦਾ ਕਿ ਇਸ ਬੱਚੇ ਦਾ ਮਨ ਕਾਲਾ ਹੈ,
ਉਪਰ ਸ਼ਬਦ ਵਿਚ ਕਿਹਾ ਗਿਆ ਹੈ ਕਿ- ਜਨਮ ਜਨਮ ਕੀ, ਇਸੁ ਮਨ ਕਉ, ਮਲੁ ਲਾਗੀ,
ਜਾਣੀ ਕੇ ਮਲੁ (ਮੈਲ੍ਹ) ਦਾ ਸਵੰਧ ਇਸ (ਐਸ) ਮਨ ਨਾਲ ਹੈ, ਇਸ ਦਾ ਮਤਲਬ ਜਨਮ ਇਸ ਮਨ ਦੇ ਅੰਦਰ ਹੋਏ ਹਨ, ਗੁਰੂ ਤੋਂ ਹੀ ਪੁਛਦੇ ਹਾਂ ਕਿ ਇਸ ਮਨ ਅੰਦਰ ਜਨਮ ਕੀ ਹਨ, ਅਤੇ ਸੱਭ ਤੋਂ ਪਹਿਲਾ ਜਨਮ ਕਿਸ ਦਾ ਹੋਇਆ ਹੈ,-
॥ ਪਹਿਲੈ ਪਿਆਰਿ ਲਗਾ ਥਣ ਦੁਧਿ ॥ ਦੂਜੈ ਮਾਇ ਬਾਪ ਕੀ ਸੁਧਿ ॥ ਤੀਜੈ ਭਯਾ ਭਾਭੀ ਬੇਬ ॥ ਚਉਥੈ ਪਿਆਰਿ ਉਪੰਨੀ ਖੇਡ ॥ ਪੰਜਵੈ ਖਾਣ ਪੀਅਣ ਕੀ ਧਾਤੁ ॥ ਛਿਵੈ ਕਾਮੁ ਨ ਪੁਛੈ ਜਾਤਿ ॥137॥
ਜਦੋਂ ਕੋਈ ਬੱਚਾ ਜਨਮ ਲੈਂਦਾ ਹੈ, ਉਸ ਦੇ ਮਨ ਅੰਦਰ ਸੱਭ ਤੋਂ ਪਹਿਲੀ ਸੋਚ (ਵਿਚਾਰ) ਦਾ ਜਨਮ ਹੁੰਦਾ ਹੈ ‘ਦੁਧਿ’ (ਖੁਰਾਕ ਦੀ ਚਾਹਤ) ਦਾ, ਦੂਜੀ ਸੋਚ (ਵਿਚਾਰ) ਦਾ ਜਨਮ ਹੈ ਮਾਂ ਬਾਪ ਦੀ ਪਹਿਚਾਣ ਦਾ…………
ਇਥੋਂ ਸਿਲਸਿਲਾ ਸੁਰੂ ਹੁੰਦਾ ਹੈ ਮਨ ਦੇ ਅੰਦਰ ਦੇ ਜਨਮਾਂ ਦਾ, ਜਿਉਂ ਜਿਉਂ ਬੱਚਾ ਵੱਡਾ ਹੁੰਦਾ ਜਾਂਦਾ ਹੈ ਸੋਚ (ਵਿਚਾਰਾਂ) ਦੇ ਜਨਮ ਵੱਧਦੇ ਜਾਂਦੇ ਹਨ, ਰੂਮ (ਦਿਮਾਗ) ਭੱਰਦਾ ਜਾਂਦਾ ਹੈ, ਪਰ ਆਪਾਂ ਵਿਚਾਰ ਕਰਨੀ ਹੈ ਮੈਲ੍ਹੇ ਜਨਮਾਂ ਦੀ, ਜਿਥੋਂ ਇਹ ਮਨ ਕਾਲਾ ਹੋਇਆ, ਮੱਨੁਖ ਤੁਰਿਆ ਜਾ ਰਿਹਾ ਹੈ, ਕਿਸੀ ਔਰਤ ਦਾ ਰੂਪ ਦੇਖ ਕੇ ਇਸ ਮਨ ਦੇ ਅੰਦਰ ਇਕ ਬੁਰਾਈ (ਮਾੜੀ ਸੋਚ) ਨੇ ਜਨਮ ਲੈ ਲਿਆ, ਹੋਗਿਆ ਨਾ ਮਨ ਕਾਲਾ? ਕਿਸੇ ਦੀ ਖੁਸ਼ੀ ਦੇਖ ਕੇ ਈਰਖਾ ਨੇ ਜਨਮ ਲੈ ਲਿਆ, ਹੋ ਗਿਆ ਨਾ ਮਨ ਕਾਲਾ?..........
ਜਿਉਂ ਜਿਉਂ ਇਸ ਮਨ ਅੰਦਰ ਮਾੜੀਆਂ ਸੋਚਾਂ ( ਬੁਰਾਈਆਂ) ਜਨਮ ਲੈਦੀਆਂ ਜਾਂਦੀਆਂ ਹਨ, ਇਹ ਮਨ ਕਾਲਾ ਹੁੰਦਾ ਜਾਂਦਾ ਹੈ, ਗੁਰੂ ਜੀ ਨੇ ਇਸ ਨੂੰ ਹੀ ਕਿਹਾ ਹੈ ਕਿ-
॥ ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ, ਕਾਲਾ ਹੋਆ ਸਿਆਹੁ ॥651॥
ਸਤਿਨਾਮ ਸਿੰਘ ਮੌਂਟਰੀਆਲ 514-219-2525


(24/01/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮੈਂ ਵੀ ਤੇਰੀ ਦਾਤ ਹਾਂ ਰੱਬਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮੈਂ ਵੀ ਤੇਰੀ ਦਾਤ ਹਾਂ ਰੱਬਾ, ਦਾਤ ਹੈ ਕੁੱਲ ਪਰਿਵਾਰ।
ਤੇਰੀਆਂ ਦਾਤਾਂ ਸਦਕਾ ਜੀਵਨ, ਹੋਇਆ ਹੈ ਸ਼ਰਸ਼ਾਰ।
ਭੁੱਲ ਗਿਆ ਔਕਾਤ ਮੈਂ ਅਪਣੀ, ਮਾਇਆ ਵਿੱਚ ਮਸ਼ਗੂਲ।
ਜੇ ਮੰਗੇ ਕੋਈ, ਦੇਵਾਂ ਕੁੱਝ ਨਾ, ਬੋਲਾਂ ਬੋਲ ਬਬੂਲ।
ਸ਼ੁਕਰ ਗੁਜ਼ਾਰਨ ਦੀ ਥਾਂ ਮੈਂ ਤਾਂ, ਕਰ ਬੈਠਾਂ ਹੰਕਾਰ।
ਮੈਂ ਵੀ ਤੇਰੀ ਦਾਤ ਹਾਂ ਰੱਬਾ, ਦਾਤ ਹੈ ਕੁੱਲ ਪਰਿਵਾਰ।
ਬਖਸ਼ ਦੇ ਦਾਤਾ, ਪਾਪ ਘਣੇਰੇ, ਮਾਇਆ ਦੇ ਚਾਅ ਕਰਦਾ।
ਪਾਪ ਕਰਾਂ, ਮੋਹ-ਮਾਇਆ ਫਸਿਆ, ਨਾ ਮੈ ਤੈਥੋਂ ਡਰਦਾ।
ਹਰ ਮਨਮੱਤੀ ਹਰਕਤ ਕਰਕੇ ਸਿਰ ਮੈਂ ਚਾੜ੍ਹਾਂ ਭਾਰ।
ਮੈਂ ਵੀ ਤੇਰੀ ਦਾਤ ਹਾਂ ਰੱਬਾ, ਦਾਤ ਹੈ ਕੁੱਲ ਪਰਿਵਾਰ।
ਤੂੰ ਹੀ ਬਖਸ਼ ਸਹਾਰਾ ਦਾਤਾ, ਹੋਰ ਨਾ ਮੇਰਾ ਕੋਈ।
ਸ਼ਰਨ `ਚ ਰੱਖ, ਮਨ ਸੋਧ ਦੇ ਮੇਰਾ, ਇਹ ਮੇਰੀ ਅਰਜ਼ੋਈ।
ਏਸ ਨਿਮਾਣੇ, ਕਿਸ ਦਾ ਮਾਣਾ, ਖੇਲ੍ਹ ਤੇਰਾ ਕਰਤਾਰ।
ਮੈਂ ਵੀ ਤੇਰੀ ਦਾਤ ਹਾਂ ਰੱਬਾ, ਦਾਤ ਹੈ ਕੁੱਲ ਪਰਿਵਾਰ।
ਸੇਵਕ ਦੀ ਅਰਦਾਸ ਹੇ ਮਾਲਿਕ, ਜਪ ਜੀਵਾਂ ਨਾ ਤੇਰਾ।
ਜਾਵਾਂ ਤਾਂ ਸਭ ਮੋੜਾਂ ਤੈਨੂੰ, ਕੀ ਇਸ ਵਿੱਚ ਏ ਮੇਰਾ।
ਭਟਕ ਭਟਕ ਤੇਰੀ ਸ਼ਰਨ `ਚ ਆਇਆਂ, ਜੋੜੀਂ ਖੁਦ ਸੰਗ ਤਾਰ।
ਮੈਂ ਵੀ ਤੇਰੀ ਦਾਤ ਹਾਂ ਰੱਬਾ, ਦਾਤ ਹੈ ਕੁੱਲ ਪਰਿਵਾਰ।


(24/01/13)
ਜਸਵੰਤ ਸਿੰਘ ‘ਅਜੀਤ’

ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਇਥੇ ਜਾਰੀ ਆਪਣੇ ਬਿਆਨ ਵਿੱਚ ਦਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਰਹੀਆਂ ਪਾਰਟੀਆਂ/ਦਲਾਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਵਲੋਂ ਆਪਣੇ ਹਕ ਵਿੱਚ ਚੋਣ ਪ੍ਰਚਾਰ ਕਰਦਿਆਂ ਆਪਣੀਆਂ ਸੇਵਾਵਾਂ, ਆਪਣੀ ਪਾਰਟੀ ਦੇ ਏਜੰਡੇ ਨਾਲ ਸਬੰਧਤ ਜਾਣਕਾਰੀ ਅਤੇ ਪਾਰਟੀ ਦਾ ਸੰਦੇਸ਼ ਮਤਦਾਤਾਵਾਂ ਤਕ ਪਹੁੰਚਾਣ ਲਈ ਆਪੋ-ਆਪਣੇ ਹਲਕੇ ਵਿੱਚ ਸੀਡੀਆਂ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਦਸਿਆ ਕਿ ਅਜਿਹੀ ਹੀ ਇੱਕ ਸੀਡੀ ਉਨ੍ਹਾਂ ਤਕ ਵੀ ਪੁਜੀ ਹੈ। ਸੀਡੀ ਦੇ ਕਵਰ ਤੇ ਦਿੱਤੀਆਂ ਗਈਆਂ ਹੋਈਆਂ ਸਬੰਧਤ ਪਾਰਟੀ ਦੇ ਨੇਤਾਵਾਂ ਅਤੇ ਉਨ੍ਹਾਂ ਦੇ ਨਾਲ ਸੀਡੀ ਵੰਡਣ ਵਾਲੇ ਉਮੀਦਵਾਰ ਦੀ ਫੋਟੋ ਵੇਖੀ ਤਾਂ ਉਹ ਸਾਰੀਆਂ ਫੋਟੋਆਂ ਹੀ ਆਪਣੇ ਮਿਤ੍ਰਾਂ ਅਤੇ ਚੰਗੇ ਬੰਦਿਆਂ ਦੀਆਂ ਸਨ। ਪਰ ਜਦੋਂ ਉਨ੍ਹਾਂ ਸੀਡੀ ਪਲੇਅਰ ਤੇ ਲਾ ਕੇ ਉਸ ਰਾਹੀਂ ਮਤਦਾਤਵਾਂ ਦੇ ਨਾਂ ਭੇਜੇ ਗਏ ਦਿੱਤੇ ਸੰਦੇਸ਼ ਨੂੰ ਸੁਣਨਾ ਚਾਹਿਆ ਤਾਂ ਆਵਾਜ਼ ਆਈ ‘ਨੋ ਡਿਸਕ ਪਲੇ’। ਮਤਲਬ ਇਹ ਕਿ ਉਹ ਸੀਡੀ ਪੂਰੀ ਤਰ੍ਹਾਂ ਖੋਖਲੀ ਸੀ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਅਚਾਨਕ ਹੀ ਉਸੇ ਸਮੇਂ ਖਿਆਲ ਆਇਆ ਕਿ ਜਦਕਿ ਇਨ੍ਹਾਂ ਪਾਰਟੀਆਂ, ਦਲਾਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਵਲੋਂ ਆਪਣਾ ਸੰਦੇਸ਼ ਮਤਦਾਤਾਵਾਂ ਤਕ ਪਹੁੰਚਾਣ ਵਾਲੀਆਂ ਸੀਡੀਆਂ ਹੀ ਖੋਖਲੀਆਂ ਹਨ ਤਾਂ ਫਿਰ ਉਨ੍ਹਾਂ ਦੇ ਚੋਣ ਵਾਇਦੇ ਵੀ ਤਾਂ ਉਨ੍ਹਾਂ ਦੀਆਂ ਸੀਡੀਆਂ ਵਾਂਗ ਖੋਖਲੇ ਹੀ ਹੋਣਗੇ, ਇਸ ਕਰਕੇ ਉਨ੍ਹਾਂ ਦਾ ਸੰਦੇਸ਼ ਸੁਣੇ ਬਿਨਾ ਹੀ ਸਮਝ ਲੈਣਾ ਚਾਹੀਦਾ ਹੈ, ਕਿ ਉਹ ਕੀ ਕਹਿਣਾਂ ਚਾਹੁੰਦੇ ਹਨ। ਜਸਟਿਸ ਸੋਢੀ ਨੇ ਹੋਰ ਦਸਿਆ ਕਿ ਉਹ ਦੋ ਦਿਨ ਪਹਿਲਾਂ ਹੀ ਚੰਡੀਗੜ੍ਹ ਤੋਂ ਪ੍ਰਕਾਸ਼ਤ ਇੱਕ ਅੰਗ੍ਰੇਜ਼ੀ ਦੈਨਿਕ ਪੜ੍ਹ ਰਹੇ ਸਨ, ਕਿ ਅਚਾਨਕ ਹੀ ਉਨ੍ਹਾਂ ਦੀਆਂ ਨਜ਼ਰਾਂ ਇੱਕ ਖਬਰ ਦੇ ਹੈਡਿੰਗ ਤੇ ਟਿੱਕ ਗਈਆਂ, ਲਿਖਿਆ ਹੋਇਆ ਸੀ ‘ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁਖ ਮੰਤਰੀ ਦੇ ਪੰਜਾਬ ਤੋਂ ਬਾਹਰ, ਦਿੱਲੀ ਗੁਰਦੁਆਰਾ ਚੋਣਾਂ ਦੇ ਮੱਦੇ-ਨਜ਼ਰ ਦਿੱਲੀ ਵਿੱਚ ਰੁਝਿਆਂ ਹੋਣ ਕਾਰਣ (ਪੰਜਾਬ ਵਿੱਚ) ਪੂਰੀ ਤਰ੍ਹਾਂ ਸ਼ਾਂਤੀ ਅਤੇ ਅਮਨ ਦਾ ਵਾਤਾਵਰਣ ਬਣਿਆ ਹੋਇਆ ਹੈ’। ਜਸਟਿਸ ਸੋਢੀ ਨੇ ਕਿਹਾ ਕਿ ਇਹ ਹੈਡਿੰਗ ਪੜ੍ਹ ਕੇ, ਉਹ ਮੁਸਕਰਾਏ ਬਿਨਾਂ ਨਾ ਰਹਿ ਸਕੇ। ਉਹ ਸੋਚਣ ਤੇ ਮਜਬੂਰ ਹੋ ਗਏ ਕਿ ਆਖਿਰ ਇਸ ਹੈਡਿੰਗ ਰਾਹੀਂ ਅਖਬਾਰ ਦਾ ਨਿਉਜ਼ ਐਡੀਟਰ ਕੀ ਸੰਦੇਸ਼ ਦੇਣਾ ਚਾਹੁੰਦਾ ਹੈ? ਕੀ ਉਹ ਇਹ ਦਸਣਾ ਚਾਹੁੰਦਾ ਹੈ ਕਿ ਪੰਜਾਬ ਵਿੱਚ ਜੋ ਕੁੱਝ ਵੀ ਮਾੜਾ-ਚੰਗਾ ਹੁੰਦਾ ਹੈ ਉਹ ਮੁਖ ਮੰਤਰੀ ਅਤੇ ਉਪ ਮੁਖ ਮੰਤਰੀ ਦੀ ਪੰਜਾਬ ਵਿੱਚ ਮੌਜੂਦਗੀ ਵਿੱਚ ਹੀ ਹੁੰਦਾ ਹੈ, ਜੇ ਇਹ ਪੰਜਾਬੋਂ ਬਾਹਰ ਹੋਣ ਤਾਂ ਪੰਜਾਬ ਵਿੱਚ ਪੂਰੀ ਤਰ੍ਹਾਂ ਅਮਨ-ਸ਼ਾਂਤੀ ਦਾ ਵਾਤਾਵਰਣ ਬਣਿਆ ਰਹਿੰਦਾ ਹੈ।

*************************************

ਕੀ ਅਸੀਂ ਫਿਰ ਕੁਰਾਹੇ ਪੈ ਭਟਕ ਨਹੀਂ ਗਏ?
ਕਾਫੀ ਸਮਾਂ ਹੋਇਐ ਸ੍ਰੀ ਅਕਾਲ ਤਖਤ ਦੇ ਜਥੇਦਾਰ ਵਲੋਂ ਇੱਕ ਬਿਆਨ ਜਾਰੀ ਕਰ, ਪੇਸ਼ਕਸ਼ ਕੀਤੀ ਗਈ ਸੀ ਕਿ ਜਿਸ ਪਿੰਡ ਵਿੱਚ ਇਕੋ-ਇਕ ਗੁਰਦੁਆਰਾ ਹੋਵੇਗਾ, ਉਸ ਪਿੰਡ ਦੇ ਮੁਖੀਆਂ ਨੂੰ ਸ੍ਰੀ ਅਕਾਲ ਤਖਤ `ਤੇ ਸਦ ਕੇ ਸਨਮਾਨਤ ਕੀਤਾ ਜਾਇਗਾ। ਪ੍ਰੰਤੂ ਕਾਫੀ ਸਮਾਂ ਬੀਤ ਜਾਣ ਤੇ ਵੀ ਉਨ੍ਹਾਂ ਵਲੋਂ ਕੀਤੀ ਗਈ ਪੇਸ਼ਕਸ਼ ਦਾ ਕਿਸੇ ਪਾਸੋਂ ਵੀ ਕੋਈ ਸਾਰਥਕ ਹੁੰਗਾਰਾ ਨਹੀਂ ਮਿਲਿਆ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਵਲੋਂ ਚੁਕਿਆ ਗਿਆ ਇਹ ਕਦਮ ਬਹੁਤ ਹੀ ਸ਼ਲਾਘਾ-ਯੋਗ ਅਤੇ ਸਿੱਖੀ ਦੇ ਵੱਡੇ ਹਿਤਾਂ ਵਿੱਚ ਸੀ। ਪ੍ਰੰਤੂ ਸੁਆਲ ਉਠਦਾ ਹੈ ਕਿ ਆਖਰ ਇਹ ਕਦਮ ਇਤਨੀ ਦੇਰ ਨਾਲ ਕਿਉਂ ਚੁਕਿਆ ਗਿਆ? ਇਹ ਕਦਮ ਉਸੇ ਸਮੇਂ ਕਿਉਂ ਨਹੀਂ ਚੁਕਿਆ ਗਿਆ, ਜਦੋਂ ਪੰਜਾਬ ਦੇ ਪਿੰਡਾਂ ਵਿੱਚ ਇੱਕ ਤੋਂ ਵੱਧ ਗੁਰਦੁਆਰੇ, ਅਤੇ ਉਹ ਵੀ ਜਾਤਾਂ-ਬਿਰਾਦਰੀਆਂ ਦੇ ਨਾਂ ਤੇ ਸਥਾਪਤ ਹੋਣ ਦਾ ਸਿਲਸਿਲਾ ਅਰੰਭ ਹੀ ਹੋਇਆ ਸੀ। ਉਸੇ ਸਮੇਂ ਹੀ ਇਹ ਜਾਂਚ-ਪੜਤਾਲ ਕਰਨ ਦੀ ਲੋੜ ਕਿਉਂ ਨਹੀਂ ਸਮਝੀ ਗਈ ਕਿ ਆਖਰ ਅਜਿਹੇ ਕਿਹੜੇ ਕਾਰਣ ਬਣ ਰਹੇ ਹਨ ਜਿਨ੍ਹਾਂ ਦੇ ਫਲਸਰੂਪ ਜਾਤਾਂ ਅਤੇ ਬਿਰਾਦਰੀਆਂ ਦੇ ਨਾਂ ਤੇ ਵਖੋ-ਵਖ ਗੁਰਦੁਆਰੇ ਕਾਇਮ ਹੋਣ ਲਗ ਪਏ ਹਨ।
ਜੇ ਉਸੇ ਸਮੇਂ ਇੱਕ ਪਿੰਡ ਵਿੱਚ ਇੱਕ ਤੋਂ ਵਧ ਗੁਰਦੁਆਰੇ ਬਣਨ ਦੇ ਕਾਰਣਾਂ ਦਾ ਪਤਾ ਲਾ ਕੇ ਉਨ੍ਹਾਂ ਦੀ ਗੰਭੀਰਤਾ ਨਾਲ ਘੋਖ ਕੀਤੀ ਜਾਂਦੀ ਅਤੇ ਉਨ੍ਹਾਂ ਨੂੰ ਦੂਰ ਕਰਕੇ ਇਸ ਬੀਮਾਰੀ ਦੇ ਫੈਲਣ ਤੋਂ ਰੋਕਣ ਲਈ ੳਪਰਾਲੇ ਕੀਤੇ ਜਾਂਦੇ ਤਾਂ ਸ਼ਾਇਦ ਅਜ ਵਾਲੀ ਸਥਿਤੀ ਕਦੀ ਵੀ ਸਾਹਮਣੇ ਨਾ ਆ ਪਾਂਦੀ।
ਅਜ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੀ ਨਹੀਂ, ਸਗੋਂ ਦੇਸ਼ ਅਤੇ ਵਿਦੇਸ਼ ਦੇ ਵਖ-ਵਖ ਹਿਸਿਆਂ ਵਿੱਚ ਵੀ ਜਾਤੀਆਂ ਅਤੇ ਬਿਰਾਦਰੀਆਂ ਦੇ ਨਾਂ ਤੇ ਹੀ ਨਹੀਂ, ਸਗੋਂ ਇਲਾਕਿਆਂ ਦੇ ਨਾਂ ਤੇ ਵੀ ਅਨੇਕਾਂ ਗੁਰਦੁਆਰੇ ਹੋਂਦ ਵਿੱਚ ਆ ਚੁਕੇ ਹੋਏ ਹਨ। ਜਿਨ੍ਹਾਂ ਦੇ ਮੁਖ ਦੁਆਰ ਤੇ ਬੜੇ ਹੀ ਸਜਾਵਟੀ ਤੇ ਸੁੰਦਰ ਅਖਰਾਂ ਵਿੱਚ ਲਿਖਿਆ ਨਜ਼ਰ ਆਉਂਦਾ ਹੈ, ‘ਗੁਰਦੁਆਰਾ ਰਾਮਗੜ੍ਹੀਆਂ’, ‘ਗੁਰਦੁਆਰਾ ਪੋਠੋਹਾਰੀਆਂ’, ‘ਗੁਰਦੁਆਰਾ ਪਿਸ਼ੋਰੀਆਂ’, ‘ਗੁਰਦੁਆਰਾ ਜਟਾਂ’, ‘ਗੁਰਦੁਆਰਾ ਭਾਪਿਆਂ’, ‘ਗੁਰਦੁਆਰਾ ਦਲਿਤਾਂ’, ‘ਗੁਰਦੁਆਰਾ ਰਾਮਦਾਸੀਆਂ’ ਆਦਿ। ਇਹ ਗੁਰਦੁਆਰੇ ਹੁਣ ‘ਗੁਰੂ ਦੇ ਦੁਆਰ’ ਨਾ ਰਹਿ ਕੇ ਜਾਤੀਆਂ ਅਤੇ ਬਿਰਾਦਰੀਆਂ ਦੇ ਬਣਦੇ ਜਾ ਰਹੇ ਹਨ। ਇਨ੍ਹਾਂ ਵਿਚੋਂ ਕਈ ਗੁਰਦੁਆਰਿਆਂ ਵਿੱਚ ਅੰਮ੍ਰਿਤਧਾਰੀ ਦਲਿਤਾਂ ਨੂੰ ਨਾ ਤਾਂ ਪ੍ਰਸ਼ਾਦ ਵੰਡਣ ਦਿਤਾ ਜਾਂਦਾ ਹੈ ਤੇ ਨਾ ਹੀ ਲੰਗਰ। ਇਥੋਂ ਤਕ ਕਿ ਉਨ੍ਹਾਂ ਲਈ ਲੰਗਰ ਛਕਣ ਵਾਸਤੇ ਪੰਗਤਾਂ ਵੀ ਵਖਰੀਆਂ ਲੁਆਈਆਂ ਜਾਂਦੀਆਂ ਹਨ। ਫਿਰ ਇਹ ਸਿਲਸਿਲਾ ਅਜੇ ਖਤਮ ਨਹੀਂ ਹੋਇਆ, ਸਗੋਂ ਲਗਾਤਾਰ ਵਧਦਾ ਹੀ ਜਾ ਰਿਹਾ ਹੈ।
ਇਸਦੇ ਨਾਲ ਹੀ ਵਰਨਣਯੋਗ ਗਲ ਇਹ ਵੀ ਹੈ ਕਿ ਇਸਤਰ੍ਹਾਂ ਵਖੋ-ਵਖ ਗੁਰਦੁਆਰੇ ਕੇਵਲ ਜਾਤਾਂ-ਬਿਰਾਦਰੀਆਂ ਅਤੇ ਇਲਾਕਿਆਂ ਦੇ ਨਾਂ ਤੇ ਹੀ ਸਥਾਪਤ ਨਹੀਂ ਕੀਤੇ ਗਏ ਹੋਏ ਜਾਂ ਕੀਤੇ ਨਹੀਂ ਜਾ ਰਹੇ, ਸਗੋਂ ਇਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧ ਪੁਰ ਕਬਜ਼ਾ ਕਰਨ ਲਈ ਡਾਂਗਾਂ-ਸੋਟੇ ਵੀ ਖੜਕਾਏ ਜਾਂਦੇ ਹਨ, ਕਿਰਪਾਨਾਂ ਵੀ ਲਹਿਰਾਇਆਂ ਜਾਂਦੀਆਂ ਹਨ ਅਤੇ ਗੋਲੀਆਂ ਚਲਾਣ ਤਕ ਤੋਂ ਵੀ ਕੋਈ ਸੰਕੋਚ ਨਹੀਂ ਕੀਤਾ ਜਾਂਦਾ।
ਦਿਲਚਸਪ ਗਲ ਤਾਂ ਇਹ ਵੀ ਹੈ ਕਿ ਇਨ੍ਹਾਂ ਸਾਰੇ ਗੁਰਦੁਆਰਿਆਂ, ਭਾਵੇਂ ਉਹ ਜਾਤੀਆਂ ਦੇ ਨਾਂ ਤੇ ਕਾਇਮ ਕੀਤੇ ਗਏ ਹੋਏ ਹਨ ਜਾਂ ਬਿਰਾਦਰੀਆਂ ਦੇ ਨਾਂ ਤੇ ਜਾਂ ਫਿਰ ਇਲਾਕਿਆਂ ਦੇ ਨਾਂ ਤੇ, ਵਿੱਚ ਸਰਬ-ਸਾਂਝੀਵਾਲਤਾ, ਸਦਭਾਵਨਾ, ਬਰਾਬਰਤਾ ਅਤੇ ਨਿਮਰਤਾ ਦੇ ਸੰਦੇਸ਼-ਵਾਹਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੁੰਦਾ ਹੈ ਅਤੇ ਉਨ੍ਹਾਂ ਦੀ ਹਜ਼ੂਰੀ ਵਿੱਚ ਹਰ-ਇਕ ਵਿੳਕਤੀ ਸ਼ਰਧਾ ਅਤੇ ਨਿਮਰਤਾ ਦੀ ਭਾਵਨਾ ਨਾਲ ਸਰਸ਼ਾਰ ਹੋ ਨਤ-ਮਸਤਕ ਹੁੰਦਾ ਹੈ। ਇਨ੍ਹਾਂ ਗੁਰਦੁਆਰਿਆਂ ਵਿੱਚ ਹੀ ਸਰਬ ਸਾਂਝੀਵਾਲਤਾ-
-ਨਾ ਕੋ ਬੈਰੀ ਨਾਹਿ ਬੈਗਾਨਾ, ਸਗਲ ਸੰਗਿ ਹਮ ਕੋ ਬਨ ਆਈ॥
-ਇਕੁ ਫਿਕਾ ਨਾ ਗਾਲਾਇ ਸਭਨਾ ਮੈ ਸਚਾ ਧਣੀ॥
-ਅਵਲਿ ਅਲਹੁ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ॥
-ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ॥
ਪਿਆਰ:- -ਮਿਠਤ ਨੀਵੀ ਨਾਨਕਾ, ਗੁਣ ਚੰਗਿਆਇਆ ਤੱਤ॥
ਨਿਮਰਤਾ:- -ਨਿਵਣ ਸੁ ਅਖਰ ਖਵਣ ਗੁਣ ਜਿਹਬਾ ਮਣੀਆ ਮੰਤੁ॥
ਏ ਤ੍ਰੈ ਭੈਣੇ ਵੇਸ ਕਰਿ ਤਾ ਵਸਿ ਆਵੀ ਕੰਤ
ਸਦਭਾਵਨਾ:- -ਜਾਤਿ ਵਰਨ ਤੇ ਭਏ ਅਤੀਤਾ॥
-ਮੰਦਾ ਕਿਸ ਨੋ ਆਖੀਐ ਜਾ ਤਿਸੁ ਬਿਨੁ ਕੋਇ ਨਾਹਿ॥
ਆਦਿ ਗੁਰ-ਸ਼ਬਦਾਂ ਦੀ ਵਿਆਖਿਆ ਵੀ ਕੀਤੀ ਜਾਂਦੀ ਹੈ, ਕੀਰਤਨ ਵੀ ਹੁੰਦਾ ਹੈ ਅਤੇ ਇਨ੍ਹਾਂ ਦੀ ਕਥਾ ਵੀ ਹੁੰਦੀ ਹੈ।
ਇਸ ਸਾਰੀ ਪ੍ਰਕ੍ਰਿਆ ਵਿੱਚ ਸਿੱਖ ਧਰਮ ਦੀਆਂ ਮਾਨਤਾਵਾਂ:-
-ਨੀਚਾ ਅੰਦਰ ਨੀਚ ਜਾਤਿ ਨੀਚੀ ਹੂੰ ਅਤਿ ਨੀਚ,
ਨਾਨਕ ਤਿਨ ਕੇ ਸੰਗ ਸਾਥ ਵਡਿਆ ਸਿਉਂ ਕਿਆ ਰੀਸ॥
ਆਦਰਸ਼ਾਂ:-
-ਜਗਤ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ
ਜਿਤ ਦੁਆਰੈ ਉਭਰੈ ਤਿਤੈ ਲੇਹੁ ਉਭਾਰ॥
ਸ਼ੁਭ ਅਮਲਾਂ:-
-ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ

ਦੀਆਂ ਪਰੰਪਰਾਵਾਂ ਅਤੇ ਮਰਿਆਦਾਵਾਂ ਦਾ ਸੰਦੇਸ਼ ਦਿਤਾ ਜਾਂਦਾ ਹੈ।
ਸਿਖ ਧਰਮ ਵਿੱਚ ਸਮਾਨਤਾ ਦੇ ਮਹਤਵਪੂਰਣ ਪ੍ਰਤੀਕ, ਲੰਗਰ ਦੀ ਪਰੰਪਰਾ ਹੈ, ਜਿਸਨੂੰ ਮਰਿਆਦਾ ਦੇ ਇੱਕ ਅਨਿਖੜ ਅੰਗ ਵਜੋਂ ਸਵੀਕਾਰਿਆ ਗਿਆ ਹੋਇਆ ਹੈ। ਇਸ ਮਰਿਆਦਾ ਅਨੁਸਾਰ ਸਾਰੇ ਗੁਰਦੁਆਰਿਆਂ, ਭਾਵੇਂ ਉਹ ਕਿਸੇ ਵੀ ਜਾਤ ਜਾਂ ਬਿਰਾਦਰੀ ਦੇ ਨਾਂ ਨਾਲ ਜਾਣੇ ਜਾਂਦੇ ਹਨ, ਵਿੱਚ ਪੰਗਤ ਵਿੱਚ ਬਰਾਬਰ ਬਿਠਾ ਕੇ ਲੰਗਰ ਛਕਾਇਆ ਜਾਂਦਾ ਹੈ। ਲੰਗਰ ਦੀ ਵਿਆਖਿਆ ਲਈ ਜੇ ਗੁਰ-ਇਤਿਹਾਸ ਵਾਚਿਆ ਜਾਏ ਤਾਂ ਇਸਦੇ ਕਈ ਪੱਖ ਉਭਰ ਕੇ ਸਾਹਮਣੇ ਆੳਂਦੇ ਹਨ। ਪਹਿਲਾ ਪੱਖ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ‘ਸੱਚਾ ਸੋਦਾ’ ਕੀਤੇ ਜਾਣ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ, ਉਸ ਬਾਰੇ ਇਹ ਸਮਝਣ ਲੈਣਾ ਜ਼ਰੂਰੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ‘ਸਚਾ ਸੌਦਾ’ ਕੀਤਾ ਸੀ, ਉਸਦਾ ਉਦੇਸ਼ ਕੇਵਲ ਭੁਖੇ-ਭਾਣੇ ਸਾਧੂਆਂ ਦੀ ਭੁਖ ਮਿਟਾਣਾ ਜਾਂ ਉਹਨਾਂ ਦੀ ਲੋੜ ਨੂੰ ਹੀ ਪੂਰਿਆਂ ਕਰਨਾ ਨਹੀਂ ਸੀ, ਸਗੋਂ ਉਨ੍ਹਾਂ ਨੂੰ ਇਹ ਸਮਝਾਣਾ ਵੀ ਸੀ ਕਿ ਘਰ-ਗ੍ਰਿਹਸਥੀ ਦਾ ਤਿਆਗ ਕਰ ਅਤੇ ਭੁਖੇ-ਨੰਗੇ ਰਹਿ ਕੇ ਸੰਸਾਰ ਵਿੱਚ ਆਉਣ ਦੇ ਮਨੋਰਥ ਨੂੰ ਪੂਰਿਆਂ ਨਹੀਂ ਕੀਤਾ ਜਾ ਸਕਦਾ। ਪਹਿਲਾਂ ਗ੍ਰਹਿਸਥ-ਜੀਵਨ ਤਿਆਗਣਾ, ਫਿਰ ਭੁਖ-ਨੰਗ ਮਿਟਾਣ ਲਈ, ਉਹਨਾਂ ਗ੍ਰਹਿਸਥੀਆਂ ਦੇ ਮੂੰਹ ਵਲ ਵੇਖਣਾ, ਜੋ ਮੇਹਨਤ-ਮਜ਼ਦੂਰੀ ਅਤੇ ਦਸਾਂ ਨਹੁੰਆਂ ਦੀ ਕਿਰਤ ਕਰਕੇ ਆਪਣੇ ਗ੍ਰਹਿਸਥ-ਜੀਵਨ ਦੀਆਂ ਜ਼ਿਮੇਂਦਾਰੀਆਂ ਨੂੰ ਪੂਰਿਆਂ ਕਰਦੇ ਹਨ, ਸ਼ੋਭਾ ਨਹੀਂ ਦਿੰਦਾ। ਇਸਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗ੍ਰਹਿਸਥ ਜੀਵਨ ਦਾ ਮੂਲ ਮਨੋਰਥ ਲੋਕਾਂ ਨੂੰ ਸਮਝਾਇਆ।
ਦੂਸਰੀ ਗਲ ਜੋ ਲੰਗਰ ਦੀ ਮਰਿਆਦਾ ਅਤੇ ਪਰੰਪਰਾ ਦੀ ਅਰੰਭਤਾ ਨਾਲ ਸਬੰਧਤ ਹੈ। ਇਹ ਗੁਰ-ਇਤਿਹਾਸ ਵਿਚੋਂ ਇਸ ਰੂਪ ਵਿੱਚ ਸਾਹਮਣੇ ਆਉਂਦੀ ਹੈ, ਕਿ ਗੁਰੂ ਸਾਹਿਬ ਨੇ ਇਹ ਮਰਿਆਦਾ ਕੇਵਲ ਗਰੀਬਾਂ ਅਤੇ ਭੁਖਿਆਂ ਦੀ ਲੋੜ ਨੂੰ ਪੂਰਿਆਂ ਕਰਨ ਲਈ ਹੀ ਨਹੀਂ ਅਰੰਭੀ। ਇਸਨੂੰ ਅਰੰਭ ਕਰਨ ਦਾ ਮੁਖ ਮਨੋਰਥ ਦੇਸ਼-ਵਾਸੀਆਂ ਵਿੱਚ ਖੜੀਆਂ ਕੀਤੀਆਂ ਗਈਆਂ ਊਚ-ਨੀਚ ਅਤੇ ਅਮੀਰ-ਗਰੀਬ ਦੀਆਂ ਦੀਵਾਰਾਂ ਨੂੰ ਢਾਹੁਣਾ ਅਤੇ ਬਰਾਬਰਤਾ ਨੂੰ ਸਥਾਪਤ ਕਰਨਾ ਹੈ।
ਇਹੀ ਕਾਰਣ ਸੀ ਗੁਰੂ-ਘਰ ਵਿੱਚ ਲੰਗਰ ਦੀ ਪਰੰਪਰਾ ਇਸ ਰੂਪ ਵਿੱਚ ਸਥਾਪਤ ਕੀਤੀ ਗਈ ਹੋਈ ਸੀ ਕਿ ਜਿਸਨੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹੋਣ, ਉਸਨੂੰ ਪਹਿਲਾਂ ਲੰਗਰ ਦੀ ਪੰਗਤ ਵਿਚ, ਭਾਵੇਂ ਉਹ ਉਚੀ ਜਾਤ ਦਾ ਹੋਵੇ ਤੇ ਭਾਂਵੇ ਛੋਟੀ ਜਾਤ ਦਾ, ਭਾਂਵੇ ਗਰੀਬ ਹੋਵੇ ਜਾਂ ਅਮੀਰ, ਇਕ-ਦੂਜੇ ਦੇ ਗੋਡੇ ਨਾਲ ਗੋਡਾ ਜੋੜ ਬੈਠ, ਲੰਗਰ ਛਕਣਾ ਹੁੰਦਾ ਸੀ। ਇਸਤਰ੍ਹਾਂ ਲੰਗਰ ਛਕਣ ਤੋਂ ਬਾਅਦ ਹੀ ਉਹ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦਾ ਸੀ। ਇਤਿਹਾਸ ਗੁਆਹ ਹੈ ਕਿ ਸ਼ਹਿਨਸ਼ਾਹ ਅਕਬਰ ਤਕ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਇਸ ਪਰੰਪਰਾ ਦਾ ਪਾਲਣ ਕਰਨਾ ਪਿਆ ਸੀ।
ਇਥੇ ਇਹ ਗਲ ਵੀ ਧਿਆਨ ਵਿੱਚ ਰਖਣ ਵਾਲੀ ਹੈ ਕਿ ਨਾਮ ਸਿਮਰਨ ਕਰਦਿਆਂ ਲੰਗਰ ਕਿਸੇ ਵੀ ਥਾਂ ਤੇ ਤਿਆਰ ਕੀਤਾ ਅਤੇ ਵਰਤਾਇਆ ਜਾ ਸਕਦਾ ਹੈ। ਇਸ ਉਦੇਸ਼ ਲਈ ਕੋਈ ਵਿਸ਼ੇਸ਼ ਥਾਂ ਨਿਸ਼ਚਿਤ ਨਹੀਂ ਕੀਤੀ ਗਈ ਹੋਈ। ਸ਼ਰਤ ਕੇਵਲ ਇਕੋ ਹੈ ਕਿ ਲੰਗਰ ਪੰਗਤ ਵਿੱਚ ਬੈਠ ਕੇ ਛਕਿਆ ਜਾਏ।
ਗੁਰੂ ਸਾਹਿਬਾਨ ਵਲੋਂ ਸਮਾਨਤਾ ਬਰਾਬਰਤ ਅਤੇ ਆਪਸੀ ਪਿਆਰ ਦੀ ਸਦਭਾਵਨਾ ਦ੍ਰਿੜ ਕਰਵਾਉਣ ਲਈ ਕੇਵਲ ਲੰਗਰ ਦੀ ਪਰੰਪਰਾ ਤੇ ਮਰਿਆਦਾ ਹੀ ਸਥਾਪਤ ਨਹੀਂ ਕੀਤੀ, ਸਗੋਂ ਇਸੇ ਕੜੀ ਦੀ ਅਰੰਭਤਾ ਸੰਗਤ ਦੇ ਰੂਪ ਵਿੱਚ ਕੀਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਦੌਰਾਨ ਸਿੱਖੀ ਦਾ ਪ੍ਰਚਾਰ ਕਰਨ ਲਈ ਜਿਥੇ ਵੀ ਗਏ ਉਥੇ ਹੀ ਉਨ੍ਹਾਂ ਸੰਗਤਾਂ ਕਾਇਮ ਕੀਤੀਆਂ। ਇਨ੍ਹਾਂ ਸੰਗਤਾਂ ਵਿੱਚ ਲੋਕੀ ਬਿਨਾਂ ਜਾਤ-ਪਾਤ ਜਾਂ ਊਚ-ਨੀਚ ਦੇ ਭੇਦ-ਭਾਵ ਦੇ ਇਕਠੇ ਹੁੰਦੇ, ਗੁਰ-ਉਪਦੇਸ਼ਾਂ ਸੰਬਧੀ ਵਿਚਾਰ ਕਰਦੇ ਅਤੇ ਉਨ੍ਹਾਂ ਉਪਦੇਸ਼ਾਂ ਦਾ ਸੁਨੇਹਾ ਘਰ-ਘਰ ਪਹੁੰਚਾਣ ਦਾ ਸੰਕਲਪ ਧਾਰਦੇ।
ਇਥੇ ਹੀ ਬਸ ਨਹੀਂ: ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦਸਵੇਂ ਜਾਮੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਖਾਲਸੇ--ਅਰਥਾਤ ਸੰਤ-ਸਿਪਾਹੀ ਦੀ ਸਿਰਜਨਾ ਨੂੰ ਸੰਪੂਰਨ ਕਰਦਿਆਂ, ਜੋ ਅਮ੍ਰਿਤ ਛਕਾਉਣ ਦੀ ਮਰਿਆਦਾ ਸਥਾਪਤ ਕੀਤੀ, ਉਸਦਾ ਉਦੇਸ਼ ਵੀ ਊਚ-ਨੀਚ ਦੀਆਂ ਦੀਵਾਰਾਂ ਤੋੜ ਸਾਰਿਆਂ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤ ਤੇ ਪ੍ਰਸ਼ਾਦ ਛਕਾ ਬਰਾਬਰ ਬਿਠਾਣਾ ਸੀ। ਗੁਰੂ ਸਾਹਿਬ ਨੇ ਇਸ ਪਰੰਪਰਾ ਰਾਹੀਂ ਇਹ ਗਲ ਦ੍ਰਿੜ ਕਰਵਾਈ:-
-ਸਬੇ ਸਾਂਝੀਵਾਲ ਸਦਾਇਨ ਕੋਇ ਨਾ ਦੀਸਹਿ ਬਾਹਰਾ ਜੀਉ॥
ਹੈਰਾਨੀ ਇਸ ਗਲ ਦੀ ਹੈ ਕਿ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦਾ ਪ੍ਰਚਾਰ-ਪਸਾਰ, ਇਸ ਦਾਅਵੇ ਦੇ ਨਾਲ ਕਰਦਿਆਂ ਕਿ ਸਿੱਖ ਧਰਮ ਵਰਗਾ ਕੋਈ ਵਿਲਖਣ ਧਰਮ ਨਹੀਂ। ਇਸ ਧਰਮ ਵਿੱਚ ਜਾਤ-ਪਾਤ, ਉਚ-ਨੀਚ ਦਾ ਕੋਈ ਵਿਤਕਰਾ ਨਹੀਂ, ਸਭ ਬਰਾਬਰ ਹਨ—ਫਿਰ ਵੀ ਜਾਤਾਂ, ਬਿਰਾਦਰੀਆਂ ਅਤੇ ਇਲਾਕਿਆਂ ਦੇ ਨਾਂ ਤੇ ਆਪਣੇ ਆਪ ਵਿੱਚ ਵੰਡੀਆਂ ਪਾ, ਵਿਤਕਰਿਆਂ ਤੇ ਨਫਰਤ ਦੀਆਂ ਦੀਵਾਰਾਂ ਖੜੀਆਂ ਕਰ ਲਈਆਂ ਹੋਈਆਂ ਹਨ। ਗੁਰੂ ਸਾਹਿਬਾਨ ਵਲੋਂ ਨਿਸ਼ਚਿਤ ਕੀਤੀ ਹੋਈ ਸਿਖ ਦੀ ਪ੍ਰੀਭਾਸ਼ਾ:-
-ਗੁਰ ਸਤਿਗੁਰ ਕਾ ਜੋ ਸਿਖ ਅਖਾਏ ਸੁ ਭਲਕੇ ਉਠਿ ਹਰਿ ਨਾਮ ਧਿਆਵੈ॥
-ਉਦਮ ਕਰੇ ਭਲਕੇ ਪਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਿ ਨਾਵੈ॥
ਨੂੰ ਬਿਲਕੁਲ ਹੀ ਅਣਗੋਲਿਆਂ ਕਰ ਦਿੱਤਾ ਹੋਇਆ ਹੈ। ਜਾਤਾਂ, ਬਿਰਾਦਰੀਆਂ ਅਤੇ ਇਲਾਕਿਆਂ ਆਦਿ ਦੇ ਨਾਂ `ਤੇ ਉਸੇ ਗੁਰੂ ਦੇ ਦੁਆਰੇ ਉਸਾਰ ਆਪੋ ਵੰਡ ਵਿੱਚ ਨਫਰਤ ਦੀਆਂ ਲਕੀਰਾਂ ਖਿਚ ਲਈਆਂ ਹੋਈਆਂ ਹਨ।
…ਅਤੇ ਅੰਤ ਵਿੱਚ: ਇਨ੍ਹਾਂ ਦਿਨਾਂ ਵਿੱਚ ਇੱਕ ਸਜਣ ਨਾਲ ਚਰਚਾ ਹੋਈ ਤਾਂ, ਉਨ੍ਹਾਂ ਦਸਿਆ ਕਿ ਅਜ ਦੇ ਇਨ੍ਹਾਂ ਸਿੱਖੀ ਦੇ ਠੇਕੇਦਾਰਾਂ ਨੇ ਕਦੀ ਵੀ ਦਿਲੋਂ ਸਿੱਖੀ ਦੇ ਸਿਧਾਂਤਾਂ ਨੂੰ ਸਵੀਕਾਰ ਨਹੀਂ ਕੀਤਾ। ਇਨ੍ਹਾਂ ਦੇ ਦਿਲ ਅਤੇ ਦਿਮਾਗ਼ ਪੁਰ ਉਨ੍ਹਾਂ ਪਹਾੜੀ ਰਾਜਿਆਂ ਦੀ ਸੋਚ ਭਾਰੂ ਚਲੀ ਆ ਰਹੀ ਹੈ, ਜਿਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਇਹ ਸ਼ਰਤ ਰਖੀ ਸੀ ਕਿ ਉਹ ਗੁਰੂ ਸਾਹਿਬ ਦੇ ਸਿੱਖ ਬਣਨ ਅਤੇ ਉਨ੍ਹਾਂ ਦੇ ਬਖਸ਼ੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਤਿਆਰ ਹਨ, ਜੇ ਉਨ੍ਹਾਂ ਨੂੰ ਨੀਵੀਆਂ ਜਾਤਾਂ ਦੇ ਬਰਾਬਰ ਬੈਠਣ ਅਤੇ ਉਨ੍ਹਾਂ ਨਾਲ ਬਰਾਬਰਤਾ ਦਾ ਵਰਤੋਂ-ਵਿਹਾਰ ਕਰਨ ਤੋਂ ਛੋਟ ਦੇ ਦਿਤੀ ਜਾਏ। ਗੁਰੂ ਸਾਹਿਬ ਨੇ ਤਾਂ ਉਨ੍ਹਾਂ ਨੂੰ ਇਹ ਛੋਟ ਦੇ ਕੇ ਸਿੱਖੀ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿਤਾ ਸੀ, ਪਰ ਅਜ ਸਿੱਖੀ ਦੇ ਆਪੇ ਬਣੇ ਠੇਕੇਦਾਰਾਂ ਨੇ ਆਪ ਹੀ ਆਪਣੇ ਲਈ ਇਹ ਛੋਟ ਰਾਖਵੀਂ ਕਰ ਲਈ ਹੋਈ ਹੈ।
ਉਨ੍ਹਾਂ ਇੱਕ ਹੋਰ ਘਟਨਾ ਦਾ ਜ਼ਿਕਰ ਕਰਦਿਆਂ ਦਸਿਆ ਕਿ ਕੁੱਝ ਸਮਾਂ ਹੋਇਐ, ਉਨ੍ਹਾਂ ਨੂੰ ਆਪਣੇ ਇੱਕ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋਣ ਲਈ, ਪਿੰਡ ਜਾਣ ਦਾ ਮੌਕਾ ਮਿਲਿਆ ਸੀ। ਉਥੇ ਉਨ੍ਹਾਂ ਇੱਕ ਗੁਰਦੁਆਰੇ ਵਿੱਚ ਬਹੁਤ ਹੀ ਸਹੁਣੀ ਕੇਸਰੀ ਦਸਤਾਰ ਸਜਾਈ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਵੇਖਿਆ। ਉਹ ਬਹੁਤ ਹੀ ਸ਼ੁਧ ਤੇ ਸਾਫ ਪਾਠ ਕਰ ਰਿਹਾ ਸੀ। ਉਸਨੂੰ ਵੇਖ ਅਤੇ ਉਸ ਵਲੋਂ ਕੀਤਾ ਜਾ ਰਿਹਾ ਪਾਠ ਸੁਣ ਕੇ ਉਨ੍ਹਾਂ ਦੇ ਮਨ ਨੂੰ ਬਹੁਤ ਹੀ ਸ਼ਾਂਤੀ ਅਤੇ ਪ੍ਰਸੰਨਤਾ ਹੋਈ। ਜਦੋਂ ਉਹ ਉਥੋਂ ਚਲਾ ਗਿਆ ਤਾਂ ਉਨ੍ਹਾਂ ਗੁਰਦੁਆਰੇ ਦੇ ਇੱਕ ਪ੍ਰਬੰਧਕ ਪਾਸੋਂ ਉਸ ਨੌਜਵਾਨ ਬਾਰੇ ਪੁਛਿਆ, ਤਾਂ ਉਸ ਮਾੜਾ ਜਿਹਾ ਮੂੰਹ ਬਣਾ ਕੇ ਕਿਹਾ ਕਿ ਛਡੋ ਜੀ, ਕਿਸ ਮੁੰਡੇ ਦੀ ਗਲ ਕਰਦੇ ਹੋ, ਉਹ ਤਾਂ ਚਮਾਰਾਂ ਦਾ ਮੁੰਡਾ ਹੈ। 000
Mobile : +91 98 68 91 77 31


(23/01/13)
ਚਰਨਜੀਤ ਸਿੰਘ ਬਰੈਂਮਪਟਨ

ਸਰਵਜੀਤ ਸਿੰਘ ਜੀ

ਜਿਸ ਬੀੜ ਵਿੱਚ ਸਿਰਫ ਮਹਲਾ 1 ਲਿਖਿਆ ਹੈ, ਉਸ ਦੇ ਲਿਖਾੜੀ ਨੇ ਭੁੱਲ ਕੀਤੀ ਹੈ। ਇਸ ਸੰਬੰਧੀ ਹੇਠਾਂ ਇੱਕ ਯੂ ਟਿਉਬ ਦਾ ਲਿੰਕ ਦੇ ਰਿਹਾ ਹਾਂ।

http://www.youtube.com/watch?v=dhjlmVh5AQs

http://www.youtube.com/watch?v=6mc6sVMuluw


ਇਸ ਵਿੱਚ ਬਾਣੀ ਦੀ ਬਣਤਰ ਅਤੇ ਇਸ ਨੂੰ ਸਮਝਣ ਦੀ ਵਿਧੀ ਤੇ ਵਿਚਾਰ ਪ੍ਰਗਟਾਏ ਹਨ। ਹਾਲਕਿ ਇਹ ਬਿਲਕੁਲ ਉਸ ਵਿਸ਼ੇ ਨੂੰ ਨਹੀਂ ਛੁੰਹਦਾ ਜੋ ਚਲ ਰਿਹਾ ਹੈ ਪਰ ਫਿਰ ਵੀ ਘਰ ਅਤੇ ਅੰਕਾਂ ਨੂੰ ਸਮਝਣ ਵਿੱਚ ਸਹਾਈ ਹੋਏਗਾ।
ਚਰਨਜੀਤ ਸਿੰਘ
ਬਰੈਂਮਪਟਨ


(23/01/13)
ਡਾ: ਇਕਬਾਲ ਸਿੰਘ ਢਿੱਲੋਂ

ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!

ਸ. ਜਸਬੀਰ ਸਿੰਘ ਕੈਲਗਿਰੀ ਜੀ ਦੇ ਮਿਤੀ 20. 01. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਪੱਤਰ ਦੇ ਆਰੰਭ ਵਿੱਚ ਹੇਠਾਂ ਦਿੱਤੇ ਅਨੁਸਾਰ ਲਿਖਿਆ ਹੋਇਆ ਹੈ:

“ਕੀ ਨੰਬਰਾਂ ਦਾ ਫਰਕ ਉਤਾਰੇ ਦੇ ਵਕਤ ਪਿਆ ਹੈ?”
ਮਾਨਯੋਗ ਸੰਪਾਦਕ ਜੀ, ਆਪ ਜੀ ਰਾਹੀਂ ਮੈਂ ਨਿਮਰਤਾ ਸਹਿਤ ਸ. ਜਸਬੀਰ ਸਿੰਘ ਕੈਲਗਿਰੀ ਜੀ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਉਪਰੋਕਤ ‘ਉਤਾਰੇ’ ਤੋਂ ਉਹਨਾਂ ਦਾ ਕੀ ਭਾਵ ਹੈ?

1. ‘ਆਦਿ ਗ੍ਰੰਥ’ (‘ਪੋਥੀ ਸਾਹਿਬ’) ਤੋਂ ਸਿੱਧਾ ਉਤਾਰਾ,
2. ਭਾਈ ਬੰਨੋਂ ਵਾਲੀ ਬੀੜ ਤੋਂ ਸਿੱਧਾ ਉਤਾਰਾ,
3. ਦਮਦਮੀ ਬੀੜ ਤੋਂ ਸਿੱਧਾ ਉਤਾਰਾ,
4. ਉਪਰੋਕਤ ਤਿੰਨਾਂ ਤੋਂ ਕਿਸੇ ਦਾ ਅੱਗੇ ਉਤਾਰਾ
ਜਾਂ
5. ਉਪਰੋਕਤ 4. ਤੋਂ ਅੱਗੇ ਉਤਾਰਾ?

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(23/01/13)
ਸਰਵਜੀਤ ਸਿੰਘ

ਸ. ਚਰਨਜੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਿ ਫ਼ਤਿਹ।
ਵੀਰ ਜੀ, ਆਪ ਨੇ ਆਪਣੇ ਪੱਤਰ ਵਿਚ ਤਿੰਨ ਲਿਖਤਾਂ ਦਾ ਜਿਕਰ ਕੀਤਾ ਹੈ। ‘ਪੁਰਾਤਨਿ ਬੀੜਾਂ ਤੇ ਵਿਚਾਰ’ ਲੇਖਕ ਹਰਿਨਾਮ ਦਾਸ ਉਦਾਸੀਨ ਦੀ ਲਿਖਤ ਸਬੰਧੀ ਬੇਨਤੀ ਹੈ ਕਿ ਮੇਰੇ ਖਿਆਲ ਅਨੁਸਾਰ ਉਸ ਨੇ ਵੱਖ-ਵੱਖ ਬੀੜਾਂ ਦਾ ਅਧਿਐਨ ਤਾਂ ਕੀਤਾ ਹੈ। ਪਰ ਬਹੁਤੀ ਬਰੀਕੀ ਨਾਲ ਪਾਠ ਭੇਦਾਂ ਦਾ ਜਾਂ ਕਿਸੇ ਹੋਰ ਉਕਾਈ ਦਾ ਜਿਕਰ ਆਪਣੀ ਲਿਖਤ ਵਿਚ ਨਹੀ ਕੀਤਾ। ‘ਕਰਤਾਰਪੁਰੀ ਬੀੜ ਦੇ ਦਰਸ਼ਨ’ ਵੀ, ਭਾਈ ਜੋਧ ਸਿੰਘ ਜੀ ਨੇ ਪੰਨਾ ਵਾਰ ਰਿਪੋਰਟ ਹੀ ਤਿਆਰ ਕੀਤੀ ਹੈ। ਪਰ ਇਕ ਗੱਲ ਪੱਕੀ ਹੈ ਕਿ ਜਿਸ ਉਕਾਈ ਸਬੰਧੀ ਆਪਾਂ ਵਿਚਾਰ ਕਰ ਰਹੇਗਾ ਇਹ ਕਰਤਾਰਪੁਰੀ ਬੀੜ ਵਿਚ ਵੀ ਹੈ। ਕਰਤਾਰਪੁਰੀ ਬੀੜ ਦੇ ਪੰਨਾ ੧੭੫/੧ ਉਪਰ “ਗੋਵਿੰਦ ਹਰਿ ਆਪਿ ਵਜਾਏ... ॥੪॥੨੦॥੧੮॥੩੨॥੭੦॥” ਤਾਂਈ ਬਾਣੀ ਦਰਜ ਹੈ ਅਤੇ ਪੰਨਾ ੧੭੫/੨ ਉਪਰ ‘ਮਹਲਾ ੫ ਰਾਗੁ ਗਉੜੀ ਗੁਆਰੇਰੀ ਚਉਪਦੇ... ਗੁਣ ਗਾਇ॥੪॥੩॥੭੨॥” ਤਾਂਈ ਬਾਣੀ ਦਰਜ ਹੈ। (ਕਰਤਾਰਪੁਰੀ ਬੀੜ ਦੇ ਦਰਸ਼ਨ ਪੰਨਾ ੫੬) ਇਸ ਤੋਂ ਸਪੱਸ਼ਟ ਹੈ ਕਿ ਪਹਿਲੇ ਸ਼ਬਦ ਦਾ ਅੰਕ ॥੧॥ ਕਰਤਾਰਪੁਰੀ ਬੀੜ ਵਿਚ ਵੀ ਨਹੀ ਹੈ।
‘ਪਾਠ ਭੇਦਾਂ ਦੀ ਸੂਚੀ’ ਵਿਚ ਇਸ ਉਕਾਈ ਦਾ ਜਿਕਰ ਨਾ ਹੋਣਾ ਹੈਰਾਨੀ ਜਨਕ ਹੈ। ਕਿਉਂਕਿ ਇਹ ਤਾ ਬਹੁਤ ਹੀ ਮਿਹਨਤ ਕਰਕੇ ਲਿਖੀ ਗਈ ਹੈ। ਖੈਰ! ਇਸ ਵਿਚ ਹੋਰ ਵੀ ਕਈ ਗੱਲਾਂ ਦਾ ਜਿਕਰ ਨਹੀ ਮਿਲਦਾ।
ਸਾਰੀ ਵਿਚਾਰ ਚਰਚਾ ਤੋਂ ਇਕ ਗੱਲ ਤਾ ਸਪੱਸ਼ਟ ਹੈ ਕਿ ਅੰਕਾਂ `ਚ ਉਕਾਈ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਦਾ ਜਿੰਮੇਵਾਰ ਕੋਣ ਹੈ?
ਜਸਵੀਰ ਸਿੰਘ ਵਿਰਦੀ, ਮੁਤਾਬਕ ਇਹ ਉਕਾਈ ਗੁਰੂ ਜੀ ਵੇਲੇ ਹੀ ਹੋਈ ਸੀ ਪਰ ਉਹ ਕੋਈ ਠੋਸ ਸਬੂਤ ਪੇਸ਼ ਨਹੀ ਕਰ ਸਕੇ।
ਮੇਰੇ ਖਿਆਲ ਮੁਤਾਬਕ ਇਹ ਅਤੇ ਅਜੇਹੀਆਂ ਹੋਰ ਕਈ ਉਕਾਈਆਂ ਉਤਾਰੇ ਕਰਨ ਵਾਲਿਆਂ ਨੇ ਕੀਤੀਆਂ ਹਨ। 1860 ਵਿਚ ਜਦੋਂ ਪਹਿਲੀ ਬੀੜ ਕੋਹਿਨੂਰ ਪ੍ਰੈਸ, ਲਾਹੌਰ ਵਿਖੇ ਛਪੀ ਸੀ ਉਸ ਵੇਲੇ ਇਸ ਪਾਸੇ ਕਿਸੇ ਨੇ ਵੀ ਧਿਆਨ ਨਹੀ ਦਿੱਤਾ। ਸ਼੍ਰੋਮਣੀ ਕਮੇਟੀ ਨੇ ਜਦੋਂ ਬੀੜਾਂ ਛਾਪਣੀਆਂ ਆਰੰਭ ਕੀਤੀਆਂ ਸਨ ਤਾ ਉਨ੍ਹਾਂ ਨੇ ਮੰਗਲਾਂ ਨੂੰ ਪ੍ਰਮੁਖਤਾ ਨਾਲ ਛਾਪਣ ਦਾ ਕੰਮ ਅਰੰਭਿਆ ਸੀ ਪਰ ਛੇਤੀ ਹੀ ਸਾਧਾਂ ਅੱਗੇ ਗੋਡੇ ਟੇਕ ਦਿੱਤੇ। ਸ਼੍ਰੋਮਣੀ ਕਮੇਟੀ ਨੇ 1977 ਵਿਚ ‘ਪਾਠ ਭੇਦਾਂ ਦੀ ਸੂਚੀ’ ਕਿਤਾਬ ਲਿਖਵਾ ਤਾ ਲਈ ਪਰ ਜਦੋਂ ਪਤਾ ਲੱਗਾ ਕਿ ਇਸ ਕਿਤਾਬ ਵਿਚ ਕੀ ਹੈ ਤਾ ਆਪ ਹੀ ਇਸ ਕਿਤਾਬ ਤੇ ਪਾਬੰਦੀ ਲਾ ਦਿੱਤੀ। ਅੱਗੇ ਜੋ ਹਾਲਤ ਉਥੇ ਬਣ ਰਹੇ ਹਨ, ਮੇਰਾ ਨਹੀ ਖਿਆਲ ਕਿ ਸਾਨੂੰ ਸ਼੍ਰੋਮਣੀ ਕਮੇਟੀ ਤੋਂ ਕੋਈ ਆਸ ਰੱਖਣੀ ਚਾਹੀਦੀ ਹੈ।
####################
ਜਸਵੀਰ ਸਿੰਘ ਵਿਰਦੀ ਜੀ,
‘ਸਿੱਖ ਮਾਰਗ’ ਤੇ ਚਲ ਰਹੀ ਵਿਚਾਰ ਚਰਚਾ ਸਬੰਧੀ,
Facebook ਤੇ ‘ਕਬਰ ਨਹੀ ਜੀਵਨ’ ਗਰੁਪ ਵਿਚ ਤੁਹਾਡੀ ਪੋਸਟ ਪੜ੍ਹ ਕੇ ਬਹੁਤ ਹੀ ਹੈਰਾਨੀ ਹੋਈ ਹੈ। ਵਿਰਦੀ ਜੀ, ਇਹ ਜਾਣਕਾਰੀ ਦਿਓ ਕਿ Facebook ਉਪਰ ਪੋਸਟ ਪਾ ਕੇ ਲੋਕਾਂ ਨੂੰ ਭੜਕਾਉਣ ਪਿੱਛੇ ਕੀ ਕਾਰਨ ਹੈ?
ਸਰਵਜੀਤ ਸਿੰਘ


(23/01/13)
ਅਵਤਾਰ ਸਿੰਘ ਮਿਸ਼ਨਰੀ

“ਪ੍ਰੋ. ਸਰਬਜੀਤ ਸਿੰਘ ਧੂੰਦਾ ਦੀ ਕੈਲੇਫੋਰਨੀਆਂ ਵਿਖੇ ਵਿਲੱਖਣ ਪ੍ਰਚਾਰ ਫੇਰੀ”

(ਗੁਰੂ ਸ਼ਬਦ ਦੀ ਨਿਰੋਲ ਕਥਾ, ਡੇਰਾਵਾਦੀ, ਪਾਖੰਡਵਾਦੀ ਅਤੇ ਮਰਯਾਦਾਹੀਣਾਂ ਤੇ ਸ਼ਬਦੀ-ਬਾਣ)

(ਅਵਤਾਰ ਸਿੰਘ ਮਿਸ਼ਨਰੀ) ਸਿੱਖ ਧਰਮ ਵਿੱਚ ਵੀ, ਅੱਜ ਜਿੱਥੇ ਅਨੇਕਾਂ ਪਾਖੰਡਵਾਦੀ ਡੇਰੇਦਾਰ, ਵਹਿਮਾਂ ਭਰਮਾਂ ਦਾ ਪ੍ਰਚਾਰ ਕਰ, ਭੋਲੀ ਭਾਲੀ ਜਨਤਾ ਨੂੰ ਲੁੱਟ ਕੇ, ਮਹਿਲਨੁਮਾਂ ਡੇਰੇ ਉਸਾਰ ਅਤੇ ਔਡੀਆਂ ਕਾਰਾਂ ਰੱਖ, ਭੇਖਧਾਰੀ, ਸੰਤ ਬਾਬਿਆਂ ਦੇ ਲਿਬਾਸ ਵਿੱਚ ਅਨੇਕਾਂ ਭਰਮ ਗਿਆਨੀ ਪੈਦਾ ਹੋ ਗਏ ਹਨ ਓਥੇ ਗੁਰੂ ਦਾ ਓਟ ਆਸਰਾ ਲੈ ਕੇ, ਸ਼ਬਦ ਗੁਰੂ ਗਿਆਨ, ਸਿੱਖ ਇਤਿਹਾਸ ਅਤੇ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਦਾ ਧੜੱਲੇ ਨਾਲ ਪ੍ਰਚਾਰ ਕਰਨ ਵਾਲੀਆਂ ਜਥੇਬੰਦੀਆਂ ਅਤੇ ਸਿੱਖ ਮਿਸ਼ਨਰੀ ਪ੍ਰਚਾਰਕ ਵੀ ਸਿੱਖੀ ਪ੍ਰਚਾਰ ਦੇ ਮੈਦਾਨ ਵਿੱਚ ਨਿੱਤਰ ਆਏ ਹਨ। ਇਨ੍ਹਾਂ ਸੁਲਝੇ ਹੋਏ ਪ੍ਰਚਾਰਕਾਂ ਵਿੱਚੋਂ ਹੀ ਨੌਜਵਾਨਾਂ ਦੇ ਦਿਲਾਂ ਦੀ ਧੜਕਨ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਦੇ ਸੂਝਵਾਨ ਵਿਦਵਾਂਨ ਪ੍ਰੋ. ਸਰਬਜੀਤ ਸਿੰਘ ਧੂੰਦਾ, ਇੱਕ ਸਿੱਖ ਮਿਸ਼ਨਰੀ ਪ੍ਰਚਾਰਕ ਹਨ। ਵਰਣਨਯੋਗ ਹੈ “ਸਿੱਖ ਮਿਸ਼ਨਰੀ ਕਾਲਜਾਂ” ਵਿੱਚੋਂ ਪਹਿਲੇ ਵੀ ਬਥੇਰੇ ਪ੍ਰਸਿੱਧ ਵਿਦਵਾਂਨ ਪ੍ਰਚਾਰਕ ਅਮਰੀਕਾ-ਕਨੇਡਾ ਆਦਿਕ ਵਿਦੇਸ਼ਾਂ ਵਿੱਚ ਆਏ ਅਤੇ ਕੁਝ ਨੂੰ ਛੱਡ ਕੇ, ਬਹੁਤੇ ਆਪਣੀ ਪਛਾਣ “ਸਿੱਖ ਮਿਸ਼ਨਰੀ” ਛੁਪਾ ਅਤੇ ਕੁਝ ਪ੍ਰਬੰਧਕਾਂ ਦੀ ਹਾਂ ਵਿੱਚ ਹਾਂ ਮਿਲਾ ਕੇ, ਕਥਾ ਕਰਦੇ ਰਹੇ ਅਤੇ ਇੱਕ ਦੋ ਸਿਰਕੱਢ ਪ੍ਰਚਾਰਕ ਤਾਂ ਡਾਲਰ ਅਤੇ ਪ੍ਰਭਤਾ ਦੇਖ, ਸੰਤਤਾਈ-ਸੰਪ੍ਰਦਾਈ ਰੰਗ ਵਿੱਚ ਬਦਲ, ਰਾਜਨੀਤਕਾਂ ਦੀ ਕਠਪੁਤਲੀ ਬਣ, ਗੰਗਾ ਗਏ ਗੰਗਾਰਾਮ ਅਤੇ ਜਮਨਾ ਗਏ ਜਮਨਾਦਾਸ, ਵਾਂਗ ਅਖੌਤੀ ਸੰਤਾਂ ਅਤੇ ਬ੍ਰਹਮਗਿਆਨੀਆਂ ਦੇ “ਗੁਰੂ ਗ੍ਰੰਥ ਸਾਹਿਬ” ਨਾਲੋਂ ਵੱਧ ਗੁਣ ਗਾ-ਗਾ ਅਤੇ ਮਿਥਹਾਸਕ ਕਹਾਣੀਆਂ ਸੁਣਾ-ਸੁਣਾ, ਮਿਲਗੋਭਾ ਪ੍ਰਚਾਰ ਕਰ, ਖੂਬ ਡਾਲਰ ਕਮਾ, ਵਿਦੇਸ਼ੀ ਸਿੱਖ ਸੰਗਤਾਂ ਨੂੰ ਸੰਪ੍ਰਦਾਈ ਰੰਗ ਵਿੱਚ ਰੰਗ ਗਏ ਪਰ ਕਦੇ ਵੀ “ਸਿੱਖ ਮਿਸ਼ਨਰੀ” ਹੋਣ ਦਾ ਪਤਾ ਨਾ ਲੱਗਣ ਦਿੱਤਾ।

ਭਾ. ਸਰਬਜੀਤ ਸਿੰਘ ਧੂੰਦਾ ਸ਼ਾਇਦ ਦਾਸ ਤੋਂ ਬਾਅਦ ਪਹਿਲੇ ਸਿੱਖ ਮਿਸ਼ਨਰੀ ਪ੍ਰਚਾਰਕ ਹਨ ਜਿਨ੍ਹਾਂ ਨੇ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਹੋਣ ਨੂੰ ਖੁੱਲ੍ਹ ਕੇ ਸੰਗਤਾਂ ਨੂੰ ਦੱਸਿਆ ਅਤੇ ਮਿਸ਼ਨਰੀ ਸਰਕਲਾਂ ਦਾ ਕਈ ਵਾਰ ਪ੍ਰਚਾਰ ਕਰਦੇ ਸਮੇਂ ਅਤੇ ਟਾਕਸ਼ੋਆਂ ਵਿੱਚ ਵੀ ਪ੍ਰਗਟਾਵਾ ਕੀਤਾ। ਇਹ ਤਾਂ ਭਲਾ ਹੋਵੇ “ਵਰਲਡ ਸਿੱਖ ਫੇਡਰੇਸ਼ਨ ਜਥੇਬੰਦੀ” ਦੇ ਵੀਰ ਭੈਣਾਂ ਦਾ ਜਿਨ੍ਹਾਂ ਨੇ ਰਾਤ ਦਿਨ ਇੱਕ ਕਰ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨਾਲ ਸੰਪਰਕ ਕਰਕੇ, ਗੁਰਮੱਤੀ ਵਿਦਵਾਂਨ ਭਾਈ ਸਰਬਜੀਤ ਸਿੰਘ ਧੂੰਦਾ “ਸਿੱਖ ਮਿਸ਼ਨਰੀ” ਦੇ ਸ਼ਬਦ ਗੁਰਬਾਣੀ ਕਥਾ ਵਿਚਾਰ ਦੇ ਪ੍ਰੋਗ੍ਰਾਮ ਬੁੱਕ ਕੀਤੇ। ਜਦੋਂ ਇਸ ਗੁਰਮਤਿ ਪ੍ਰਚਾਰ ਫੇਰੀ ਦੀ ਧੁਣਖ, ਸਿੱਖੀ ਭੇਖ ਵਿੱਚਲੇ ਡੇਰਾਵਾਦੀਆਂ ਨੂੰ ਪਈ ਤਾਂ ਉਨ੍ਹਾਂ ਨੇ ਅੱਡੀ ਚੋਟੀ ਦਾ ਜੋਰ ਲਾ ਕੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਨੂੰ ਭਾਈ ਧੂੰਦਾ ਜੀ ਬਾਰੇ ਗੁੰਮਰਾਹ ਕਰਨਾਂ ਸ਼ੁਰੂ ਕਰ ਦਿੱਤਾ, ਜਿਸ ਸਦਕਾ ਕੁਝ ਕਮੇਟੀਆਂ ਗੁੰਮਰਾਹ ਹੋ ਸ਼ਬਦ ਗੁਰੂ ਪ੍ਰਚਾਰ ਤੋਂ ਵਾਂਝੀਆਂ ਰਹਿ ਗਈਆਂ ਪਰ ਗੁਰਪ੍ਰੀਤ ਸਿੰਘ ਵਰਗੇ ਦਸਮ ਗ੍ਰੰਥੀ ਅਤੇ ਈਰਖਾਵਾਦੀ ਕਥਾਕਾਰ ਦੀ ਅਸਲੀਅਤ ਪਤਾ ਲੱਗਣ ਤੇ, ਗੁੰਮਰਾਹ ਹੋਏ ਵੀਰ ਫਰਿਜਨੋ ਵਿਖੇ ਭਾਈ ਧੂੰਦਾ ਜੀ ਨਾਲ ਵਿਚਾਰ ਵਿਟਾਂਦਰਾ ਕਰ, ਗਲਤੀ ਮੰਨਕੇ ਪਛਤਾਏ ਕਿ ਸਾਨੂੰ ਗਲਤ ਗਾਈਡ ਕੀਤਾ ਗਿਆ ਸੀ ਅਤੇ ਉਨ੍ਹਾਂ ਵਿੱਚੋਂ ਕੁਝ ਬਾਅਦ ਵਿੱਚ ਵੀ ਭਾਈ ਧੂੰਦਾ ਜੀ ਦੇ ਕਥਾ ਪ੍ਰੋਗ੍ਰਾਮਾਂ ਵਿੱਚ ਸ਼ਾਮਲ ਹੁੰਦੇ ਰਹੇ। ।

ਭਾਈ ਧੂੰਦਾ ਜੀ ਦੇ ਭਾਰਤ ਵਿੱਚ ਪਹਿਲਾਂ ਹੀ ਪ੍ਰਚਾਰ ਪ੍ਰੋਗ੍ਰਾਮ ਬੁੱਕ ਹੋਣ ਦੇ ਬਾਵਜੂਦ ਵੀ, ਕੈਲੇਫੋਰਨੀਆਂ ਦੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ, ਸ਼ਬਦ ਕਥਾ ਵਿਚਾਰ ਪ੍ਰੋਗ੍ਰਾਮ ਬੁੱਕ ਹੋ ਗਏ, ਜਿਵੇਂ ਐੱਲ.ਏ., ਸੈਲਮਾਂ, ਕ੍ਰਦਰਜ਼, ਫਰਜ਼ਿਨੋ, ਕਰਮਨ, ਟਰਲਕ, ਟਰੇਸੀ, ਸੈਕਰਾਮੈਂਟੋ, ਲੋਡਾਈ, ਬੇ-ਏਰੀਆ ਹੇਵਰਡ (ਸੈਨ ਫਰਾਂਸਿਸਕੋ), ਸਿਆਟਲ ਅਤੇ ਨਿਊਯਾਰਕ ਆਦਿਕ ਦੇ ਗੁਰਦੁਆਰਿਆਂ ਵਿੱਚ “ਸ਼ਬਦ ਗੁਰੂ ਪ੍ਰਚਾਰ” ਦਾ ਪ੍ਰਵਾਹ ਚੱਲਿਆ। ਜਿੱਥੇ ਜਿੱਥੇ ਵੀ ਸੰਗਤਾਂ ਨੂੰ ਅਖਬਾਰਾਂ, ਰੇਡੀਓ ਅਤੇ ਇੰਟ੍ਰਨੈੱਟ ਮੀਡੀਏ ਰਾਹੀਂ ਪਤਾ ਚੱਲਿਆ, ਸੰਗਤਾਂ ਹੁੰਮ-ਹੁਮਾ ਕੇ ਕਥਾ ਸੁਣਨ ਪਹੁੰਚੀਆਂ ਅਤੇ ਗੁਰਬਾਣੀ ਦੀ ਨਿਰੋਲ ਕਥਾ ਸੁਣ ਕੇ ਅੱਸ਼-ਅੱਸ਼ ਹੋ ਉੱਠੀਆਂ। ਭਾਈ ਸਾਹਿਬ ਕਥਾ ਕਰਦੇ ਜਿੱਥੇ ਗੁਰਬਾਣੀ ਦੀ ਨਿਰੋਲ ਵਿਆਖਿਆ ਕਰਦੇ ਓਥੇ ਅਖੌਤੀ ਸਾਧਾਂ-ਸੰਤਾਂ, ਡੇਰਵਾਦੀਆਂ ਅਤੇ ਝੋਲੀਚੁੱਕ ਪ੍ਰਚਾਰਕਾਂ ਦੇ ਫੈਲਾਏ ਕਰਮਕਾਂਡਾਂ, ਵਹਿਮਾਂ, ਭਰਮਾਂ ਅਤੇ ਪਖੰਡਾਂ ਦਾ ਪੜਦਾ ਵੀ ਫਾਸ਼ ਕਰਦੇ ਹੋਏ, ਘਰੇਲੂ ਅਤੇ ਸਮਾਜਿਕ ਉਦਾਹਰਣਾਂ ਦੇ ਦੇ ਕੇ, ਵਾਪਸ ਸ਼ਬਦ ਗੁਰੂ ਨਾਲ ਜੁੜਨ ਦਾ ਹੋਕਾ ਦਿੰਦੇ ਰਹੇ ਕਿ ਵਾਸਤਾ ਰੱਬ ਦਾ ਸਤਸੰਗੀਓ! ਬਚ ਜਉ ਇਨ੍ਹਾਂ ਡੇਰਵਾਦੀ ਲੁਟੇਰਿਆਂ ਤੋਂ ਜੋ ਧਰਮ ਦਾ ਬੁਰਕਾ ਪਾ ਕੇ ਤੁਹਾਨੂੰ ਲੁੱਟ-ਲੁੱਟ ਕੇ ਆਪ ਐਸ਼ ਕਰ ਰਹੇ ਹਨ।

ਭਾਈ ਸਾਹਿਬ ਜੀ ਨੇ ਖਾਸ ਕਰ “ਸਿੱਖ ਰਹਿਤ ਮਰਯਾਦਾ” ਦੀਆਂ ਧੱਜੀਆਂ ਉਡੌਣ ਵਾਲੇ, ਗਿਣਤੀਆਂ, ਮਿਣਤੀਆਂ ਦੇ ਇਕੋਤਰੀ ਪਾਠਾਂ, ਸਨਾਤਨੀ ਜਪਾਂ-ਤਪਾਂ, ਗਿਣਤੀ ਦੀਆਂ ਮਾਲਾ ਫੇਰਨੀਆਂ, ਧੂਪ, ਦੀਪ ਸਮੱਗਰੀਆਂ, ਹਵਨਾਂ, ਕੁੰਭ, ਨਾਰੀਅਲ, ਜੋਤਾਂ, ਮੌਲੀਆਂ ਅਤੇ ਇੱਕ ਥਾਂ ਤੇ ਕਈ-ਕਈ ਜੁੜਵੇਂ ਪਾਠਾਂ ਵਾਲੇ ਭਰਮ ਪਖੰਡਾਂ ਦਾ ਬਾਦਲੀਲ ਪੜਦਾ ਫਾਸ਼ ਕੀਤਾ। ਕਥਾ ਕਰਦੇ ਅਤੇ ਸੈਮੀਨਾਰ ਵਿਚਾਰ ਗੋਸ਼ਟੀਆਂ ਵਿੱਚ ਵੀ ਪੰਥ ਪ੍ਰਵਾਣਿਤ “ਸਿੱਖ ਰਹਿਤ ਮਰਯਾਦਾ” ਦੀ ਪਾਲਣਾ ਕਰਨ ਦੀ ਪ੍ਰੇਰਨਾਂ ਦਿੰਦੇ, ਬੜੇ ਵਿਅੰਗ ਨਾਲ ਕਿਹਾ ਕਿ “ਅਕਾਲ ਤਖਤ ਮਹਾਨ” ਦਾ ਪ੍ਰਚਾਰ ਕਰਨ ਵਾਲੇ ਪ੍ਰਬੰਧਕ, ਅਕਾਲ ਤਖਤ ਤੋਂ “ਪੰਥ ਪ੍ਰਵਾਣਿਤ” ਸਿੱਖ ਰਹਿਤ ਮਰਯਾਦਾ ਗੁਰਦੁਆਰਿਆਂ ਵਿੱਚ ਲਾਗੂ ਕਿਉਂ ਨਹੀਂ ਕਰਦੇ? ਉਨ੍ਹਾਂ ਨੂੰ ਕੀ ਬਜਬੂਰੀਆਂ ਹਨ? ਭਾਈ ਸਾਹਿਬ ਨੇ ਕਿਹਾ ਕਿ ਹਰੇਕ ਕਮੇਟੀ ਮੈਂਬਰ ਬਲਕਿ ਹਰੇਕ ਸਿੱਖ ਮਾਈ-ਭਾਈ ਨੂੰ “ਸਿੱਖ ਰਹਿਤ ਮਰਯਾਦਾ” ਦੀ ਕਾਪੀ ਪੜ੍ਹਨੀ ਅਤੇ ਕੋਲ ਰੱਖਣੀ ਚਾਹੀਦੀ ਹੈ। ਭਾਈ ਸਾਹਿਬ ਨੇ ਸਿੱਖੀ ਵਿੱਚ ਇੱਕਸਾਰਤਾ ਲਿਆਉਣ ਲਈ, ਇੱਕ ਗ੍ਰੰਥ, ਇੱਕ ਪੰਥ, ਇੱਕ ਨਿਸ਼ਾਨ, ਇਕ ਨਾਨਕਸ਼ਾਹੀ ਕੈਲੰਡਰ ਅਤੇ ਇੱਕ ਮਰਯਾਦਾ ਦਾ ਪਾਲਣ ਕਰਨ ਦੀ, ਜੋਰਦਾਰ ਸ਼ਬਦਾਂ ਵਿੱਚ ਵਕਾਲਤ ਕੀਤੀ। ਸੰਗਤਾਂ ਦੇ ਸ਼ੰਕਿਆਂ ਅਤੇ ਸਵਾਲਾਂ ਦੇ ਉੱਤਰ ਵੀ ਬਾਦਲੀਲ ਬੜੇ ਠਰੱਮੇ ਨਾਲ ਦਿੱਤੇ। ਭਾਈ ਸਾਹਿਬ ਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਕਈ ਸਿਰਕੱਢ ਸਿੱਖ ਆਗੂਆਂ ਨੇ ਕੇਸ ਦਾਹੜੀਆਂ ਰੱਖਣ ਅਤੇ ਦਸਤਾਰਾਂ ਸਜਾਉਣ ਦਾ ਪ੍ਰਣ ਵੀ ਕੀਤਾ। ਬਹੁਤ ਸਾਰੇ ਸੰਪ੍ਰਦਾਈ ਵੀਰ ਵੀ ਕਥਾ ਸੁਣਨ ਆਉਂਦੇ ਰਹੇ। ਭਾਈ ਸਰਬਜੀਤ ਸਿੰਘ ਧੂੰਦਾ ਨੇ ਸ਼ਰੇਆਮ ਐਲਾਨ ਕੀਤਾ ਕਿ ਸਿੱਖ ਡੇਰੇਦਾਰ ਕੋਈ ਸਾਡੇ ਦੁਸ਼ਮਣ ਨਹੀਂ, ਜੇ ਉਹ ਸਿੱਖ ਡੇਰਿਆਂ ਨੂੰ ਸਿੰਘ ਸਭਾਵਾਂ ਦਾ ਰੂਪ ਦੇ ਕੇ, ਓਥੇ “ਸਿੱਖ ਰਹਿਤ ਮਰਯਾਦਾ” ਲਾਗੂ ਕਰ ਦੇਣ ਅਤੇ ਮੱਸਿਆ, ਪੁੰਨਿਆਂ, ਸੰਗ੍ਰਾਦਾਂ, ਪੈਂਚਕਾ, ਸਾਧਾਂ ਦੀਆਂ ਬਰਸੀਆਂ, ਦਸਵੀਆਂ ਦੇ ਥਾਂ ਸਿੱਖ ਤਿਉਹਾਰ, ਗੁਰੂਆਂ-ਭਗਤਾਂ ਦੇ ਪੁਰਬ ਅਤੇ ਸ਼ਹੀਦੀ ਦਿਹਾੜੇ ਮਨਾਉਣ ਲੱਗ ਜਾਣ।

ਭਾਈ ਸਾਹਿਬ ਜੀ ਨੇ ਕਰੀਬ ਹਰੇਕ ਕਥਾ ਵਿੱਚ ਮਾਂ ਬਾਪ ਨੂੰ ਬੱਚਿਆਂ ਨਾਲ ਸਿਖਿਆ ਵਾਲਾ ਤਾਲਮੇਲ, ਬੱਚਿਆਂ ਤੇ ਜਵਾਨਾਂ ਨੂੰ ਬਜੁਰਗ ਮਾਤਾ ਪਿਤਾ ਦੀ ਸੇਵਾ ਸੰਭਾਲ ਅਤੇ ਸਤਿਕਾਰ ਕਰਨ ਦੀ ਸਿਖਿਆ ਦਿੱਤੀ। ਖਾਸ ਕਰਕੇ ਹਰੇਕ ਕਥਾ ਤੇ ਵਿਚਾਰ ਗੋਸ਼ਟੀ ਵਿੱਚ ਕਿਹਾ ਕਿ ਅਜੋਕਾ ਸਿੱਖ ਆਪਣੇ ਘਰ ਦੁਨਿਆਵੀ ਸਾਜੋ ਸਮਾਨ ਨਾਲ ਤਾਂ ਭਰ ਰਿਹਾ ਹੈ ਪਰ ਗੁਰਬਾਣੀ ਦੀਆਂ ਪੋਥੀਆਂ, ਗੁੱਟਕੇ, ਸਟੀਕਾਂ ਅਤੇ ਇਤਿਹਾਸਕ ਪੁਸਤਕਾਂ ਤੋਂ ਕੰਨੀ ਕਤਰਾਅ ਰਿਹਾ ਹੈ। ਉਨ੍ਹਾਂ ਬੜੇ ਵਿਅੰਗ ਨਾਲ ਕਿਹਾ ਕਿ ਜਦ ਤੁਸੀਂ ਕੀਮਤੀ ਸਮਾਨ ਦੀਆਂ ਅਟੈਚੀਆਂ ਭਰ ਕੇ, ਭਾਰਤ ਲੈ ਜਾਂਦੇ ਹੋ ਤਾਂ ਵਾਪਸ ਮੁੜਦੇ ਸਮੇਂ ਧਰਮ ਪੁਸਤਕਾਂ, ਸੀਡੀਆਂ ਆਦਿਕ ਸਿੱਖ ਸਹਿਤ ਦੇ ਝੋਲੇ ਭਰਕੇ ਵੀ ਲਿਆਇਆ ਕਰੋ ਬਲਕਿ ਆਪਣੇ ਘਰਾਂ ਵਿੱਚ ਮਿਨੀ ਲਾਇਬ੍ਰੇਰੀਆਂ ਬਣਾ ਕੇ, ਧਰਮ ਸਟੱਡੀ ਵੀ ਕਰਦੇ ਰਹੋ ਤਾਂ ਕਿ ਕੋਈ ਧਾਰਮਿਕ ਠੱਗ ਤੁਹਾਨੂੰ ਵਰਗਲਾ ਕੇ ਠੱਗ ਨਾਂ ਸੱਕੇ।

ਭਾਈ ਸਰਬਜੀਤ ਸਿੰਘ ਧੂੰਦਾ ਜੀ ਦੇ ਕਰੀਬ ਸਾਰੇ ਕਥਾ ਪ੍ਰੋਗ੍ਰਾਮਾਂ ਦਾ “ਰੇਡੀਓ ਚੜ੍ਹਦੀ ਕਲਾ” ਤੋਂ ਪ੍ਰਸਾਰਨ ਕੀਤਾ ਗਿਆ। ਇਹ ਰੇਡੀਓ ਪਹਿਲਾਂ ਤੋਂ ਵੀ ਭਾਈ ਧੂੰਦਾ ਦੀ ਕਥਾ ਪ੍ਰਸਾਰਨ ਕਰਦਾ ਆ ਰਿਹਾ ਹੈ। ਇਸ ਰੇਡੀਓ ਦੀ ਸਾਰੀ ਟੀਮ, ਵਿਸ਼ੇਸ਼ ਕਰਕੇ ਸ੍ਰ ਲਖਬੀਰ ਸਿੰਘ ਪਟਵਾਰੀ ਅਤੇ ਸ੍ਰ. ਗੁਰਚਰਨ ਸਿੰਘ ਮਾਨ ਸਿੱਖੀ ਪ੍ਰਚਾਰ ਵਿੱਚ ਜੁੱਟੇ ਰਹੇ। “ਪੰਜਾਬੀ ਰੇਡੀਓ” ਨੇ ਵੀ ਭਾਈ ਧੂੰਦਾ ਦੀ ਕਥਾ ਰੀਲੇਅ ਕੀਤੀ। ਹਰੇਕ ਗੁਰਦੁਆਰੇ ਦੀ ਕਮੇਟੀ ਅਤੇ ਸੰਗਤਾਂ ਨੇ ਭਾਈ ਸਾਹਿਬ ਨੂੰ ਸਨਮਾਣਿਤ ਕੀਤਾ। ਸ੍ਰ. ਅੰਮ੍ਰਿਤਪਾਲ ਸਿੰਘ , ਵਰਿੰਦਰ ਸਿੰਘ ਗੋਲਡੀ ਅਤੇ ਵਰਲਡ ਸਿੱਖ ਫੈਡਰੇਸ਼ਨ ਦੇ ਬਹੁਤ ਸਾਰੇ ਵੀਰ ਸ੍ਰ. ਅਜੈਬ ਸਿੰਘ ਸਿਆਟਲ, ਸ੍ਰ. ਬਲਰਾਜ ਸਿੰਘ ਸਪੋਕਨ ਅਤੇ ਰਛਪਾਲ ਸਿੰਘ ਫਰਿਜਨੋ ਆਦਿਕ ਆਪਣੇ ਜਥਿਆਂ ਸਮੇਤ ਦੂਰੋਂ-ਦੁਰੋਂ ਆ ਕੇ ਵੀ ਹਰ ਦਿਵਾਨ ਵਿੱਚ ਤਤਪਰ ਹਾਜਰ ਰਹੇ। ਵਰਣਨ ਕਰਨਾ ਬਣਦਾ ਹੈ ਕਿ ਮਿਲਪੀਟਸ ਸ਼ਹਿਰ ਦੇ ਮੇਅਰ ਨੇ ਪ੍ਰੋ ਸਰਬਜੀਤ ਸਿੰਘ.ਧੂੰਦਾ ਜੀ ਨੂੰ ਵਿਸ਼ੇਸ਼ ਗੈਸਟ ਸਵਾਗਤੀ ਸ਼ੀਲਡ ਭੇਂਟ ਕੀਤੀ। “ਵਰਲਡ ਸਿੱਖ ਫੇਡਰੇਸ਼ਨ” ਨੇ ਭਾਈ ਸਾਹਿਬ ਜੀ ਨੂੰ “ਪ੍ਰੋ. ਸਾਹਿਬ ਸਿੰਘ ਡੀ. ਲਿਟ” ਦੇ ਐਵਾਰਡ ਨਾਲ ਸਨਮਾਨਿਆਂ। “ਅਮਰੀਕਨ ਗੁਰਦੁਆਰਾ ਕਮੇਟੀ” ਦੇ ਡਾ. ਪ੍ਰਿਤਪਾਲ ਸਿੰਘ ਤੇ ਸ੍ਰ. ਜਸਵੰਤ ਸਿੰਘ ਹੋਠੀ, ਸਹਿਜੋਗੀਆਂ ਅਤੇ “ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ” ਦੇ ਆਗੂ ਸ੍ਰ. ਰੇਸ਼ਮ ਸਿੰਘ ਨੇ “ਵਿਚਾਰ ਗੋਸ਼ਟੀ” ਵਿੱਚ, ਪ੍ਰੋ. ਧੂੰਦਾ ਜੀ ਨੂੰ ਸਨਮਾਣਿਤ ਕੀਤਾ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੂੰ ਇੱਕ ਲੱਖ ਰੁਪਈਆ ਭੇਂਟ ਕੀਤਾ। ਸ੍ਰ. ਤ੍ਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਵੀ ਸਿੱਖ ਰਹਿਤ ਮਰਯਾਦਾ ਤੇ ਭਾਈ ਧੂੰਦੇ ਦੇ ਸਨਮਾਨ ਵਿੱਚ ਕੁੰਜੀਵਤ ਭਾਸ਼ਨ ਦਿੱਤਾ “ਇੰਟ੍ਰਨੈਸ਼ਨਲ ਸਿੱਖ ਯੂਥ ਆਫ ਅਮਰੀਕਾ” ਦੇ ਬਹੁਤੇ ਮੈਂਬਰ, ਉੱਚ ਕੋਟੀ ਦੇ ਕਵੀ ਅਤੇ ਵਿਦਵਾਂਨ ਲਿਖਾਰੀ, ਡਾ. ਗੁਰਮੀਤ ਸਿੰਘ ਬਰਸਾਲ, ਮਿਸ਼ਨਰੀ ਕਾਲਜ ਦੇ ਸਰਗਰਮ ਪ੍ਰਚਾਰਕ ਭਾਈ ਕੁਲਵੰਤ ਸਿੰਘ ਮਿਸ਼ਨਰੀ ਅਤੇ “ਸਿੰਘ ਸਭਾ ਇੰਟ੍ਰਨੈਸ਼ਨਲ” ਦੇ ਭਾਈ ਸਰਬਜੀਤ ਸਿੰਘ ਸੈਕਰਾਮੈਂਟੋ ਵੀ ਵਿਚਾਰ ਗੋਸ਼ਟੀ ਵਿੱਚ ਹਾਜਰ ਸਨ। ਜਿੱਥੇ ਬੇ-ਏਰੀਏ ਦੇ ਦੋ ਗੁਰਦੁਆਰੇ ਗੁੰਮਰਾਹ ਹੋ ਕੇ ਕਥਾ ਤੋਂ ਵਾਂਝੇ ਰਹੇ ਗਏ ਓਥੇ “ਗੁਰਦੁਆਰਾ ਸਾਹਿਬ ਹੇਵਰਡ” ਦੇ ਸੂਝਵਾਨ ਮੁੱਖ ਗ੍ਰੰਥੀ ਭਾਈ ਪ੍ਰਵੀਨ ਸਿੰਘ ਅਤੇ ਸਮੁੱਚੀ ਕਮੇਟੀ ਨੇ ਧੰਨਭਾਗ ਸਮਝ ਅਤੇ ਵਿਰੋਧੀਆਂ ਦੀ ਚੁਣੌਤੀ ਪ੍ਰਵਾਨ ਕਰਦੇ ਹੋਏ, ਦੋ ਦਿਨ ਸ਼ਬਦ ਗੁਰੂ ਵਿਚਾਰਾਂ ਦੇ ਪ੍ਰਵਾਹ ਚਲਾਏ, “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ. ਏ” ਨੇ ਗੁਰਮਤਿ ਲਿਟ੍ਰੇਚਰ ਦੀ ਸਟਾਲ ਵੀ ਲਗਾਈ। ਹੇਵਰਡ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਅਤੇ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ ਵੱਲੋਂ ਦਾਸ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਨੇ “ਗੁਰੂ ਦੀ ਬਖਸ਼ਿਸ਼ ਸਿਰੋਪੇ” ਭੇਂਟ ਕਰਕੇ ਭਾਈ ਧੂੰਦਾ ਜੀ ਦਾ ਸਨਮਾਨ ਕੀਤਾ। “ਬੇ ਏਰੀਆ ਸਿੱਖ ਅਲਾਇੰਸ” ਦੇ ਮੁੱਖੀ ਸ੍ਰ. ਅਵਤਾਰ ਸਿੰਘ ਧਾਮੀ, “ਦਲ ਖਾਲਸਾ ਅਲਾਇੰਸ” ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਦਾਖਾ ਅਤੇ “ਬੇ ਏਰੀਆ ਸਹਿਤ ਸਭਾ” ਦੇ ਪ੍ਰਧਾਨ ਸ੍ਰ. ਕੁਲਦੀਪ ਸਿੰਘ ਢੀਂਡਸਾ ਨੇ ਵੀ, ਪ੍ਰੋ ਧੂੰਦਾ ਦੇ ਪ੍ਰਚਾਰ ਦੀ ਜੋਰਦਾਰ ਸ਼ਬਦਾਂ ਵਿੱਚ ਸਰਾਹਣਾ ਕੀਤੀ।

ਸਿਆਟਲ ਸ਼ਹਿਰ ਵਿੱਚ ਤਾਂ ਸੰਗਤਾਂ ਦੀ ਮਾਨੋਂ ਕਾਂਗ ਹੀ ਫੁੱਟ ਪਈ, ਹਜਾਰਾਂ ਦੀ ਗਿਣਤੀ ਵਿੱਚ ਸਭ ਤਰ੍ਹਾਂ ਦੀ ਰਲੀ ਮਿਲੀ ਸੰਗਤ ਕਥਾ ਸੁਣਨ ਆਈ, ਜਿਸ ਵਿੱਚ ਟਕਸਾਲੀ ਅਤੇ ਮਿਸ਼ਨਰੀ ਮਿਕਸ ਸਨ। ਇੱਥੇ ਭਾਈ ਸਾਹਿਬ ਜੀ ਨੂੰ “ਸ਼ਹੀਦ ਭਾਈ ਮਨੀ ਸਿੰਘ ਗੋਲਡ ਮੈਡਲ” ਨਾਲ ਸਨਮਾਣਤ ਕੀਤਾ ਗਿਆ। ਇਸ ਸਾਰੇ ਦ੍ਰਿਸ਼ ਅਤੇ ਗੁਰਬਾਣੀ ਦੇ ਨਿਰੋਲ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ, ਸਮੁੱਚੇ ਅਮਰੀਕਾ ਦੀਆਂ ਸੰਗਤਾਂ ਭਾਈ ਸਰਬਜੀਤ ਸਿੰਘ ਧੂੰਦਾ ਤੋਂ ਨਿਰੋਲ “ਗੁਰੂ ਸ਼ਬਦ” ਦੀ ਕਥਾ ਆਪੋ ਆਪਣੇ ਇਲਾਕੇ ਦੇ ਗੁਰਦੁਆਰਿਆਂ ਵਿੱਚ ਕਰਾਉਣ ਲਈ ਸੰਪਰਕ ਕਰ ਰਹੀਆਂ ਹਨ ਪਰ ਹੁਣ ਭਾਈ ਸਾਹਿਬ ਜੀ ਪਾਸ ਸਮਾਂ ਨਹੀਂ ਹੈ। ਹੁਣ ਉਹ ਨਿਊਯਾਰਕ ਦੀਆਂ ਸੰਗਤਾਂ ਨਾਲ ਕੀਤੇ ਵਾਹਦੇ ਮੁਤਾਬਕ ਓਧਰ ਨੂੰ ਰਵਾਨਾਂ ਹੋ ਗਏ ਹਨ ਅਤੇ ਫਰਵਰੀ 2013 ਨੂੰ ਕਨੇਡਾ ਜਾ ਰਹੇ ਹਨ।.ਭਾਈ ਸਾਹਿਬ ਜੀ ਦੀਆਂ ਕਥਾ ਦੀਆਂ ਸੀਡੀਆਂ “ਵਰਲਡ ਸਿੱਖ ਫੇਡਰੇਸ਼ਨ” ਦੇ ਪ੍ਰਮੁੱਖ ਆਗੂ ਸ੍ਰ. ਹਰਬਖਸ਼ ਸਿੰਘ ਰਾਊਕੇ ਅਤੇ ਵਰਿੰਦਰ ਸਿੰਘ ਗੋਲਡੀ ਤੋਂ (4085806063, 8054326668) ਅਤੇ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ” ਦੀ ਸਟਾਲ ਤੋਂ (5104325827) ਨੰਬਰਾਂ ਤੇ ਸੰਪ੍ਰਕ ਕਰਕੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਪ੍ਰਚਾਰ ਫੇਰੀ ਵਿੱਚ ਭਾਈ ਸਰਬਜੀਤ ਸਿੰਘ ਧੂੰਦਾ ਨੇ ਡੇਰਾਵਾਦੀ, ਪਾਖੰਡਵਾਦੀ ਅਤੇ ਮਰਯਾਦਾਹੀਣਾਂ ਤੇ ਸ਼ਬਦੀ ਬਾਨਾਂ ਦੀ ਬੁਛਾੜ ਨਿਧੜਕ ਹੋ ਕੇ ਲਗਾਈ ਅਤੇ ਸ਼੍ਰੋਮਣੀ ਕਮੇਟੀ ਦੇ “ਕੁੰਭ ਮੇਲੇ” ਤੇ ਜਾਣ ਦਾ ਵੀ “ਕੁੰਭ ਜਉ ਕੇਦਾਰ ਨਾ੍ਹਈਐ” ਦੇ ਸ਼ਬਦ ਦੁਆਰਾ ਸਿਖਿਦਾਇਕ ਵਿਰੋਧ ਕੀਤਾ। ਅਖੀਰ ਤੇ ਭਾਈ ਸਾਹਿਬ ਨੇ ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੋਂ ਮੁਆਫੀ ਵੀ ਮੰਗੀ ਜਿੱਥੇ ਉਹ ਪ੍ਰਚਾਰ ਰੁਝੇਵਿਆਂ ਕਾਰਨ ਨਹੀਂ ਜਾ ਸੱਕੇ ਅਤੇ ਸਭ ਦਾ ਧੰਨਵਾਦ ਕਰਦੇ ਹੋਏ ਅਰਦਾਸ ਵੀ ਕੀਤੀ ਕਿ ਜਿਨ੍ਹਾਂ ਨੇ ਕੁਝ ਭੁਲੇਖਿਆਂ ਕਰਕੇ ਕਥਾ ਨਹੀਂ ਵੀ ਕਰਵਾਈ ਰੱਬ ਉਨ੍ਹਾਂ ਦਾ ਵੀ ਭਲਾ ਕਰਦਾ ਹੋਇਆ ਸੁਮੱਤਿ ਬਖਸ਼ੇ ਕਿ ਅਸੀਂ ਸਾਰੇ “ਏਕੁ ਪਿਤਾ ਏਕਸ ਕੇ ਹਮ ਬਾਰਿਕ” ਵਾਲੇ ਸਿਧਾਂਤ ਦੀ ਪਾਲਣਾ ਕਰਦੇ ਹੋਏ ਦੁਬਿਧਾ ਦੂਰ ਕਰ, ਇਕਜੁੱਟ ਹੋ ਕੇ, ਪੰਥ ਦੀ ਚੜ੍ਹਦੀ ਕਲਾ ਦੇ ਕਾਰਜ ਕਰਦੇ ਰਹੀਏ।


(23/01/13)
ਗੁਰਮਤਿ ਸੰਚਾਰ ਸਭਾ - ਜਰਮਨੀ

ਸਿੱਖ ਅਤੇ ਅਖੌਤੀ ਸਿੱਖ ਮੀਡੀਆ ਯੂਕੇ
ਜਾਣੇ ਅਣਜਾਣੇ ਵਿੱਚ ਸਿੱਖ ਸੰਸਥਾਵਾਂ ਦੇ ਪ੍ਰਬੰਧਕ ਅਤੇ ਗ੍ਰੰਥੀ ਸ਼੍ਰੇਣੀ ਵਲੋਂ ਸਿੱਖ ਜਗਤ ਵਿੱਚ ਭਾਵੇਂ ਹਰ ਰੋਜ਼ ਨਵੀਆਂ ਨਵੀਆਂ ਮਨੌਤਾਂ ਜਾਣ ਬੁਝ ਕੇ ਪੰਥ ਦੋਖੀਆਂ ਦੀ ਸ਼ੈਹ ਉੱਪਰ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਸਿੱਖੀ ਦੀਆਂ ਮੁੰਢਲੀਆਂ ਕਦਰਾਂ ਕੀਮਤਾਂ ਅਤੇ ਅਦਰਸ਼ ਅਸੂਲਾਂ ਨੂੰ ਨੇਸਤੋ-ਨਾਬੂਤ ਕੀਤਾ ਜਾ ਸਕੇ। ਇਹ ਵਰਤਾਰਾ ਹੋਰ ਭੀ ਦੁਖਦਾਈ ਮਹਿਸੂਸ ਹੁੰਦਾ ਹੈ ਜਦ ਇਸਦਾ ਸਿੱਧਾ ਸਬੰਧ ਸਿੱਖੀ ਦੇ ਰਹਿਬਰ ਗੁਰੂ ਗ੍ਰੰਥ ਸਹਿਬ ਜੀ ਨਾਲ ਹੋਵੇ। ਯੂਕੇ ਦਾ ਕਹਿਣ ਨੂੰ ਸਿੱਖ ਮੀਡੀਆ ਜੋ ਆਪਣੇ ਆਪ ਨੂੰ ਗੁਰੂ ਗ੍ਰੰਥ ਸਹਿਬ ਜੀ ਨੂੰ ਸਮਰਪਿਤ ਹੋਣ ਦਾ ਇਕਰਾਰ ਕਰਦਾ ਹੈ, ਜਦੋਂ ਉਹ ਹੀ ਗੁਰੂ ਗ੍ਰੰਥ ਸਹਿਬ ਜੀ ਨੂੰ ਨੀਵਾਂ ਵਿਖੌਣ ਵਾਲੀ ਕਿਸੇ ਭੀ ਹਰਕਤ ਦਾ ਪ੍ਰਚਾਰ ਕਰੇ ਤਾਂ ਕਿਸ ਮੂੰਹ ਨਾਲ ਇਸਨੂੰ ਸਿੱਖ ਮੀਡੀਆ ਕਿਹਾ ਜਾਵੇ? ਕੀ ਕਿਸੇ ਵੀ ਮੀਡੀਏ ਦਾ ਐਸਾ ਵਰਤਾਰਾ ਨੌਟੰਕੀ ਸਾਧ ਰਾਮ ਰਹੀਮ ਵਲੋਂ ਕੀਤੇ ਗੁਨਾਹ ਨਾਲੋਂ ਘੱਟ ਕਿਹਾ ਜਾ ਸਕਦਾ ਹੈ? ਗੁਰੂ ਗ੍ਰੰਥ ਸਹਿਬ ਜੀ ਦੀ ਤਰਜ਼ ਉੱਤੇ ਹੋਰ ਕਿਸੇ ਭੀ ਕਿਤਾਬ ਜਾਂ ਲਿਖਤ ਦਾ ਪਾਠ ਜਾਂ ਪ੍ਰਕਾਸ਼ ਕਰਨ ਦੀ ਪੰਥ ਇਜਾਜ਼ਤ ਨਹੀਂ ਦਿੰਦਾ, ਸਿੱਖ ਰਹਿਤ ਮਰਿਯਾਦਾ ਵਿੱਚ ਇਸ ਵਾਰੇ ਸਪਸ਼ਟ ਲਿਖਿਆ ਹੋਇਆ ਹੈ। ਫਿਰ ਗੁਰਬਾਣੀ ਦੇ ਪਾਠ ਦੀ ਤਰਜ਼ ਤੇ ਬਚਿੱਤਰ ਨਾਟਕ ਦੇ ਪਾਠ ਅਤੇ ਇਸਦੇ ਭੋਗ ਪੈਣ ਵਾਰੇ ਮਸ਼ਹੂਰੀ ਕਰਨ ਵਾਲੇ ਮੀਡੀਆ ਚੈਨਲ ਨੇ ਕੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਵੀ ਨਹੀਂ ਕੀਤੀ? ਕੀ ਇਸਨੇ ਇਹ ਕੁਕਰਮ ਕਰਨ ਦੀ ਸਿੱਖ ਪੰਥ ਤੋਂ ਮੁਆਫੀ ਮੰਗੀ ਹੈ? ਹਾਂ ਇਹ ਮਸ਼ਹੂਰੀ ਵਿਰੁਧ ਟਾਈਗਰ ਜਥਾ ਯੂਕੇ ਵਲੋਂ ਆਵਾਜ਼ ਉਠਾਉਣ ਉਪ੍ਰੰਤ ਚੁੱਪਚਪੀਤੇ ਮਸ਼ਹੂਰੀ ਕਰਨੀ ਬੰਦ ਜ਼ਰੂਰ ਕਰ ਦਿੱਤੀ ਗਈ ਸੀ।
ਨਿਮਰਤਾ ਸਹਿਤ ਸਮੁੰਹ ਸਿੱਖ ਮੀਡੀਏ ਨੂੰ ਅਪੀਲ ਕਰਦੇ ਹੋਏ ਆਸ ਕਰਦੇ ਹਾਂ ਕਿ ਇਸ ਹੋਈ ਭੁਲ ਤੋਂ ਸਬਕ ਸਿੱਖ ਕੇ ਅੱਗੋਂ ਭਵਿੱਖ ਵਿੱਚ ਸਾਰਾ ਹੀ ਸਿੱਖ ਮੀਡੀਆ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਹਿਬ ਜੀ ਦੀ ਪਵਿਤ੍ਰ ਬਾਣੀ, ਜਿਸਨੂੰ ਦਸਮ ਗੁਰੂ ਨਾਨਕ ਵਲੋਂ ਵਿਅਕਤੀ ਗੁਰਿਆਈ ਪ੍ਰਥਾ ਖਤਮ ਕਰਕੇ ਆਪ ਖ਼ੁਦ ਗੁਰਿਆਈ ਬਖਸ਼ੀ ਸੀ, ਦਾ ਪ੍ਰਚਾਰ ਕਰਨ ਵਾਲੇ ਪ੍ਰੋਗਰਾਮ ਹੀ ਨਸ਼ਰ ਕਰਨ ਦਾ ਪ੍ਰਣ ਲੈਣਗੇ। ਰੱਬ ਭਲੀ ਕਰੇ!
ਸਿੱਖ ਅਖੌਣ ਵਾਲੇ ਮੀਡੀਏ ਤੋਂ ਇਲਾਵਾ ਹੋਰ ਜਿੰਨੇ ਵੀ ਮੀਡੀਏ ਵਾਲੇ ਹਨ ਕੋਈ ਵੀ ਆਪਣੇ ਚੈਨਲਾਂ ਨੂੰ ਚਲਾਉਣ ਲਈ ਇਸ ਤਰਾਂ ਪੈਸੇ ਦੀ ਸਰੋਤਿਆਂ ਤੋਂ ਮੰਗ ਨਹੀਂ ਕਰਦਾ ਭਾਵੇਂ ਉਹ ਮੁਸਲਮਾਨਾਂ, ਹਿੰਦੂਆਂ ਜਾਂ ਕਿਸੇ ਹੋਰ ਦਾ ਹੋਵੇ। ਜਦ ਉਹ ਬਿਨ ਪੈਸੇ ਮੰਗਿਆਂ ਚੈਨਲ ਚਲਾ ਸਕਦੇ ਹਨ ਤਾਂ ਆਪਣੇ ਆਪਨੂੰ ਸਿੱਖ ਮੀਡੀਆ ਆਖਣ ਵਾਲੇ ਉਹਨਾਂ ਵਾਲੇ ਦਾਅ-ਪੇਚ ਅਪਣਾ ਕੇ ਕਿਉਂ ਨਹੀਂ ਚਲਾ ਸਕਦੇ? ਐਡਵਰਟਾਈਜ਼ਮੈਂਟਾਂ ਜਿਵੇਂ ਉਹ ਕਰਦੇ ਹਨ ਓਵੇਂ ਇਹ ਭੀ ਕਰਦੇ ਹਨ। ਸਾਫ ਜ਼ਾਹਿਰ ਹੈ ਕਿ ਅਖੌਤੀ ਸਿੱਖ ਮੀਡੀਏ ਵਾਲੇ ਮਾਇਕ ਲਾਲਚ ਵਿੱਚ ਕਿੰਨੇ ਗੜੁਚ ਹਨ।
ਸਿੱਖ ਟੀਵੀ ਮੀਡੀਆ ਦੇ ਕਰਿੰਦੇ ਕਿਤਨੇ ਅਵੇਸਲੇ ਹਨ ਇਹ ਉਹਨਾਂ ਦੇ ਪ੍ਰੋਗਰਾਮ ਦੇਖਣ ਤੋਂ ਪਤਾ ਲੱਗਦਾ ਹੈ। ਇਸ ਮੀਡੀਏ ਦੀ ਗੁਰੂ ਗ੍ਰੰਥ ਸਹਿਬ ਪ੍ਰਤੀ ਦਿਆਨਤਦਾਰੀ ਦਾ ਤਾਂ ਇਥੋਂ ਹੀ ਪਤਾ ਲੱਗ ਜਾਂਦਾ ਹੈ ਜਦ ਇਹ ਗੁਰਬਾਣੀ ਦੀ ਬਜਾਏ ਵ੍ਹੇਲੜ ਸਾਧਾਂ ਵਲੋਂ ਆਪੂ ਘੜੀਆਂ ਧਾਰਨਾ ਵਾਲੇ ਅਖੌਤੀ ਕੀਰਤਨ ਦੀਆਂ ਵੀਡੀਓ ਲਗਾਈ ਰੱਖਦੇ ਹਨ, ਜਿਸਤੋਂ ਸਿੱਖ ਰਹਿਤ ਮਰਿਯਾਦਾ ਵਰਜਦੀ ਹੈ। ਸਿੱਖ ਰਹਿਤ ਮਰਿਯਾਦਾ ਵਿੱਚ ਇਹ ਸਾਫ ਲਿਖਿਆ ਹੋਇਆ ਹੈ ਕਿ (੧) ਗੁਰੂ ਗ੍ਰੰਥ ਸਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ, ਇਸਦਾ ਮਤਲਬ ਹੋਇਆ ਕਿ ਕਿਸੇ ਪੁਸਤਕ ਦਾ (ਗੁਰੂ ਗ੍ਰੰਥ ਸਹਿਬ ਤੋਂ ਬਿਨਾਂ) ਪ੍ਰਚਾਰ ਭੀ ਨਹੀਂ ਹੋ ਸਕਦਾ, (੨) ਕੀਰਤਨ ਕੇਵਲ ਗੁਰਬਾਣੀ ਦਾ ਹੋਵੇ ਹਾਂ ਇਸਦੀ ਵਿਆਖਿਆ-ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਰਾਹੀਂ ਹੋ ਸਕਦੀ ਹੈ। ਏਨੀ ਸਪਸ਼ਟ ਅਗਵਾਈ ਦੇ ਖਿਲਾਫ ਜਿੱਥੇ ਜੋ ਕੁੱਝ ਭੀ ਇਸਦੇ ਉਲਟ ਹੋ ਰਿਹਾ ਹੈ, ਭਾਵੇਂ ਉਹ ਗੁਰਦੁਆਰਾ ਹੋਵੇ ਜਾਂ ਸਿੱਖ ਮੀਡੀਆ ਸਮਝੋ ਸਭ ਪੰਥ ਦੋਖੀਆਂ ਵਲੋਂ ਪੰਥ ਨੂੰ ਨੀਵਾਂ ਦਿਖਾਉਣ ਅਤੇ ਗੁਰੂ ਗ੍ਰੰਥ ਸਹਿਬ ਜੀ ਦਾ ਨਿਰਾਦਰ ਕਰਨ ਲਈ ਜਾਣਬੁਝ ਕੇ ਸਾਜ਼ਿਸ਼ ਤਹਿਤ ਹੋ ਰਿਹਾ ਹੈ। ਜਿਸ ਮੀਡੀਏ ਨੇ ਐਸੇ ਪ੍ਰੈਜ਼ੈਟਰ ਰੱਖੇ ਹੋਏ ਹੋਣ ਜਿਹਨਾਂ ਵਾਰੇ ਪ੍ਰੈਸ ਵਿੱਚ ਕਈ ਵੇਰ ਆ ਚੁੱਕਾ ਹੋਵੇ ਕਿ ਉਹ ਆਰ. ਐਸ. ਐਸ. ਦੇ ਕਾਰਜ ਕਰਤਾ ਹਨ, ਜਾਣੀ ਸਿੱਖੀ ਭੇਖ ਵਿੱਚ ਗੰਗੂ ਦੀ ਔਲਾਦ ਸਿੱਖੀ ਦਾ ਭੋਗ ਪਾਉਣ ਲਈ ਤੈਨਾਤ ਕੀਤੇ ਹੋਏ ਏਜੰਟ, ਤਾਂ ਸਮਝਣਾ ਚਾਹੀਦਾ ਹੈ ਕਿ ਦਾਲ ਵਿੱਚ ਕੁੱਝ ਕਾਲਾ ਜ਼ਰੂਰ ਹੈ। ਹੋ ਸਕਦਾ ਹੈ ਕਿ ਸਿੱਖ ਚੈਨਲ ਤੇ ਜੋ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਦੇ ਪਾਠ ਵਾਰੇ ਐਡ ਹੋਈ ਸੀ ਇਹਨਾਂ ਅੰਨਸਰਾਂ ਦੀ ਮਿਲੀਭੁਗਤ ਦਾ ਨਤੀਜਾ ਹੋਵੇ, ਜਿਸਦੇ ਜ਼ਿਆਦਾ ਆਸਾਰ ਹਨ! ਹਾਂ ਇਸ ਵਾਰੇ ਇਹਨਾਂ ਚੈਨਲਾਂ ਨਾਲ਼ ਸਬੰਧਤ ਸੁਹਿਰਦ ਗੁਰਸਿੱਖਾਂ (ਜੇ ਹੋਣ?) ਨੂੰ ਜ਼ਰੂਰ ਘੋਖ ਪੜਤਾਲ ਕਰਨੀ ਬਣਦੀ ਹੈ ਅਤੇ ਐਸੀ ਘੁਸਪੈਠ ਤੋਂ ਬਚਣ ਦਾ ਠੋਸ ਉਪਰਾਲਾ ਭੀ ਕਰਨਾ ਚਾਹੀਦਾ ਹੈ। ਕਿਉਂ ਕਿ ਇਹਨਾਂ ਦੀ ਮੌਜੂਦਗੀ ਕਰਕੇ ਇਹ ਚੈਨਲ ਕਈ ਐਸੇ ਪ੍ਰੋਗਰਾਮ ਪ੍ਰਸਾਰਤ ਕਰ ਜਾਂਦੇ ਹਨ ਜਿਸ ਨਾਲ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਹੋਣ ਨਾਲ - ਅਪਨੀ ਪਰਤੀਤਿ ਆਪ ਹੀ ਖੋਵੈ। ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ॥ (੨੬੮) ਵਾਲੀ ਸਥਿਤੀ ਬਣਨ ਤੋਂ ਬਚਿਆ ਜਾਏ।
ਕਾਸ਼ ਆਪਣੇ ਆਪ ਨੂੰ ਸਿੱਖ ਮੀਡੀਆ ਅਖਵੌਣ ਵਾਲੇ ਪ੍ਰੋਗਰਾਮ ਪ੍ਰਸਾਰਤ ਕਰਨ ਤੋਂ ਪਹਿਲਾਂ ਉਹਨਾਂ ਗੁਰਸਿੱਖਾਂ ਨੂੰ ਚੇਤੇ ਵਿੱਚ ਜ਼ਰੂਰ ਰੱਖਿਆ ਕਰਨ ਹਿਜਨਾਂ ਨੇ ਗੁਰੂ ਗ੍ਰੰਥ ਸਹਿਬ ਜੀ ਦਾ ਸਤਿਕਾਰ ਅਤੇ ਰਹਿਤ ਦੀ ਖਾਤਿਰ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਜਾਂ ਪੀਰ ਬੁਧੂ ਸ਼ਾਹ ਜੀ ਨੂੰ ਯਾਦ ਕਰ ਲਿਆ ਕਰਨ। ਜਿਹਨਾਂ ਮੁਸਲਮਾਨ ਹੁੰਦੇ ਹੋਏ ਭੀ ਆਪਣੇ ਪੁਤਰਾਂ ਅਤੇ ਮੁਰੀਦਾਂ ਨਾਲ ਗੁਰੂ ਦਸਮ ਪਿਤਾ ਜੀ ਦੀ ਈਰਖਾਲੂ ਹਿੰਦੂ ਰਾਜਿਆਂ ਨਾਲ ਲੜਾਈ ਵੇਲੇ ਆ ਮਦਦ ਕੀਤੀ ਅਤੇ ਸ਼ਹੀਦੀਆਂ ਵੀ ਪਾਈਆਂ। ਉਹ ਤਾਂ ਸਿਰਫ ਖ਼ੁਦਾ ਪ੍ਰਸਤ ਸਨ ਫਿਰ ਵੀ ਉਹਨਾਂ ਗੁਰੂ ਜੀ ਦੀ ਮਦਦ ਕੀਤੀ ਕਿਉਂ ਕਿ ਗੁਰੂ ਜੀ ਵੀ ਇੱਕ ਰੱਬ (ਅਕਾਲ) ਪ੍ਰਸਤ ਸਨ ਜਦ ਕਿ ਹਿੰਦੂ ਸਾਕਤ ਰਾਜੇ ਬੁੱਤ ਪ੍ਰਸਤ। ਪਰ ਇਹ ਮੀਡੀਏ ਵਾਲੇ ਤਾਂ ਸਿਰਫ ਮਾਇਆ ਪ੍ਰਸਤ ਲੱਗ ਰਹੇ ਹਨ ਪੰਥ ਪ੍ਰਸਤ ਨਹੀਂ। ਯਾਦ ਰਹੇ ਗੁਰਬਾਣੀ ਜਿਹਨਾਂ ਵਿਕਾਰਾਂ ਤੋਂ ਸਖ਼ਤੀ ਨਾਲ ਵਰਜਦੀ ਹੈ ਉਹਨਾਂ ਵਿੱਚ ਮਾਇਆ ਅਤੇ ਲਾਲਚ ਭੀ ਆਉਂਦੇ ਹਨ, ਕੀ ਪੂਰਾ ਸਿੱਖ ਮੀਡੀਆ ਇਸ ਵਲ ਧਿਆਨ ਦੇਵੇਗਾ? ਹਮ ਮਰਦ ਏ ਖ਼ਾਲਸਾ ਬੇਦਾਰ ਹਸਤੀ।
ਕਾਸ਼ ਸੂਝਵਾਨ ਸਿੱਖ ਖ਼ਾਲਸ ਸਿੱਖ ਮੀਡੀਆ ਕਾਇਮ ਕਰਨ ਲਈ ਉਦਮ ਕਰ ਸਕਣ ਜੋ ਮੁਸਲਮਾਨਾਂ ਦੇ ਪੀਸ ਟੀਵੀ ਵਾਂਗ ਗੁਰਮਤਿ ਵਾਰੇ ਦੁਨੀਆਂ ਨੂੰ ਜਾਣੂ ਕਰਾ ਸਕੇ!
ਗੁਰਮਤਿ ਸੰਚਾਰ ਸਭਾ - ਜਰਮਨੀ


(23/01/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੁੱਚ ਮਨ ਦੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੁੱਚ ਤਨ ਦੀ ਮਨ ਦੀ ਹੋਵੇ।
ਮਨ-ਮੈਲ ਅੰਦਰੂਨੀ ਧੋਵੇ।
ਮੰਨੇ ਜੋ ਮਨ ਦੀਆਂ, ਮਨਮੁੱਖ।
ਮੰਨੇ ਜੋ ਗੁਰ ਦੀਆਂ, ਗੁਰਮੁੱਖ।
ਬੇਮੁੱਖ ਹੋਵੇ ਗੁਰ ਸਨਮੁੱਖ।
ਮਨਮੁੱਖ ਤੋਂ ਬਣਦਾ ਗੁਰਮੁੱਖ।
ਇਸ ਮਨ ਦੀਆਂ ਮਾਰ ਵੀਚਾਰਾਂ।
ਕੱਟ ਮਾਇਆ ਮੋਹ ਦੀਆਂ ਤਾਰਾਂ।
‘ਮੈਂ ਮੈਂ’ ਛੱਡ ‘ਤੂੰ ਤੂੰ’ ਹੋਵੇ।
ਕਣ ਹੋਂਦ-ਭਰਮ-ਭਉ ਖੋਵੇ।
ਤਨ ਸੁੱਚਾ ਮਨ ਵੀ ਸੁੱਚਾ।
ਮਨ ਹੋਵੇ ਤਨ ਤੋਂ ਉੱਚਾ।
ਤਨ-ਮਨ ਜਦ ਸੁੱਚੇ ਹੋਏ।
ਪਿਰ ਪ੍ਰੀਤਮ ਦੇ ਵਿੱਚ ਖੋਏ।
ਇਕ ਸ਼ਬਦ ਸਹਾਰੇ ਵਸਣਾ।
ਰਹੇ ਸਿਮਰਨ ਕਰਦੀ ਰਸਨਾ।
ਗੁਰਮੁੱਖ ਸੱਚ ਵਿੱਚ ਮਿਲ ਪਾਏ।
ਜਿਉਂ ਜਲ ਵਿੱਚ ਜਲ ਸਮਾਏ।
ਸੱਚ ਪਾਈਏ ਨਾਮ ਧਿਆਈਏ।
ਖੁਦ ਮਿਟੀਏ ਤਾਂ ਸ਼ਹੁ ਪਾਈਏ।


(22/01/13)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਬਾਕੀ ਦੀਆਂ ਗੱਲਾਂ ਨੂੰ ਛੱਡ ਕੇ ਮੁੱਦੇ ਦੀ ਗੱਲ ਹੀ ਕਰ ਰਿਹਾ ਹਾਂ। ਮੁੱਖ ਮੁੱਦੇ ਦੀ ਗੱਲ ਇਹ ਹੈ ਕਿ “ਕੀ ਨੰਬਰਾਂ ਦਾ ਫਰਕ ਉਤਾਰੇ ਦੇ ਵਕਤ ਪਿਆ ਹੈ?”
ਮੇਰਾ ਕਹਿਣਾ ਇਹ ਹੈ ਕਿ ‘ਨਹੀਂ’ ਇਹ ਫਰਕ ਉਤਾਰੇ ਦੇ ਵਕਤ ਨਹੀਂ ਪਿਆ ਹੋ ਸਕਦਾ। ਕਿਉਂਕਿ ਜੇ ਉਤਾਰੇ ਦੇ ਵਕਤ ਗਲਤੀ ਹੋਈ ਹੁੰਦੀ ਤਾਂ ਇੱਕ ਜਾਂ ਦੋ ਥਾਵਾਂ ਤੇ ਹੋ ਸਕਦੀ ਸੀ। ਪਰ ਇੱਥੇ ਗੁਰੂ ਅਰਜਨ ਸਾਹਿਬ ਜੀ ਦੇ ਸਾਰੇ ਸ਼ਬਦਾਂ ਵਾਲਾ ਛੋਟਾ ਜੋੜ ਅਖੀਰਲੇ ‘172’ ਸ਼ਬਦਾਂ ਤੱਕ ਠੀਕ ਚਲਿਆ ਆ ਰਿਹਾ ਹੈ ਲੇਕਿਨ ਵਡੇ ਜੋੜ ਵਿੱਚ ਜੋ ਕਿ 105 ਸ਼ਬਦਾਂ ਤੱਕ ਅੰਕਿਤ ਹੈ, ਵਿੱਚ ਇੱਕ ਅੰਕ ਦਾ ਫਰਕ ਚਲਿਆ ਆ ਰਿਹਾ ਹੈ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਤਾਰਾ ਕਰਨ ਵਾਲੇ ਕਾਤਿਬ ਨੇ ਛੋਟੇ ਜੋੜ ਵਾਲੇ ਅੰਕਾਂ ਦਾ ਬਿਲਕੁਲ ਸਹੀ ਉਤਾਰਾ ਕਰ ਦਿੱਤਾ ਅਤੇ ਵੱਡਾ ਜੋੜ ਲਿਖਣ ਵੇਲੇ ਸ਼ੁਰੂ ਤੋਂ 105 ਸ਼ਬਦਾਂ ਤੱਕ ਸਾਰੇ ਦੇ ਸਾਰੇ ਅੰਕਾਂ ਦਾ ਗਲਤ ਉਤਾਰਾ ਕਰ ਦਿੱਤਾ। ਨੋਟ ਕਰਨ ਵਾਲੀ ਗੱਲ ਹੈ ਕਿ 105 ਸ਼ਬਦਾਂ ਤੱਕ ਫਰਕ ਤਰਤੀਬ ਵਿੱਚ ਇੱਕ ਅੰਕ ਦਾ ਹੀ ਚਲਿਆ ਆ ਰਿਹਾ ਹੈ, ਜੋ ਕਿ ਕਿਸੇ ਵੀ ਹਾਲਤ ਵਿੱਚ ਉਤਾਰੇ ਦਾ ਫਰਕ ਨਹੀਂ ਹੋ ਸਕਦਾ। ਅਤੇ ਉਤਾਰੇ ਦੀ ਗਲਤੀ ਇੱਕ ਵਾਰੀਂ ਹੋ ਸਕਦੀ ਹੈ, 105 ਵਾਰੀਂ ਨਹੀਂ।
ਨੋਟ:- ਆਪਣੇ 20-01-13 ਦੇ ਪੱਤਰ ਵਿੱਚ ਅੰਕਾਂ ਸੰਬੰਧੀ ਮੈਂ ਜੋ ਹਵਾਲੇ ਦਿੱਤੇ ਹਨ, ਮੇਰੇ ਕੋਲ ਪ੍ਰੋ: ਸਾਹਿਬ ਸਿੰਘ ਜੀ ਦਾ ਜੋ ਦਰਪਣ ਹੈ ਉਸ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਪਹਿਲੇ ਸ਼ਬਦ ਤੇ ਅਖੀਰ ਤੇ ਨੰਬਰ ਇਸ ਤਰ੍ਹਾਂ ਪਏ ਹਨ “॥ 1॥ ਰਹਾਉ ਦੂਜਾ॥ 1॥”। ਮੈਂ ਜੋ ਅੰਕਾਂ ਵਾਲੇ ਹਵਾਲੇ ਦਿੱਤੇ ਹਨ ਉਨ੍ਹਾਂ ਸੰਬੰਧੀ ਚਰਨਜੀਤ ਸਿੰਘ ਜੀ ਅਤੇ ਸਰਵਜੀਤ ਸਿੰਘ ਜੀ ਦੇ ਜੋ ਇਤਰਾਜ ਹਨ ਸ਼ਾਇਦ ਇਸੇ ਵਜ੍ਹਾ ਕਰਕੇ ਹਨ।
ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਅੰਕਾਂ ਦੀ ਸੋਧ ਕਰਨ ਸੰਬੰਧੀ- ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦਾਂ ਦੇ ਵਡੇ ਜੋੜ ਵਾਲੇ ਅੰਕਾਂ ਦਾ ਫਰਕ ‘105’ ਸ਼ਬਦਾਂ ਤੱਕ ਚਲਦਾ ਹੈ ਜਿੱਥੇ ਵਡਾ ਜੋੜ ‘174’ ਦਿੱਤਾ ਹੋਇਆ ਹੈ। ਇਸ ਹਿਸਾਬ ਨਾਲ ਗੁਰੂ ਅਰਜਨ ਸਾਹਿਬ ਜੀ ਦੇ 172 ਵੇਂ ਸ਼ਬਦ ਤੇ ਵਡਾ ਜੋੜ ‘241’ ਹੋਣਾ ਸੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨੌਂ ਸ਼ਬਦ ਮਿਲਾ ਕੇ ਵੱਡਾ ਜੋੜ ਇਸ ਹਿਸਾਬ ਨਾਲ 241+9= 250 ਬਣਨਾ ਸੀ। ਪਰ ਅਸਲ ਸ਼ਬਦਾਂ ਦੀ ਗਿਣਤੀ ਦੇ ਹਿਸਾਬ ਨਾਲ 70+172+9= ‘251’ ਹੋਣਾ ਚਾਹੀਦਾ ਹੈ, ਜੋ ਕਿ ਸੋਧ ਕਰਕੇ ਉਹੀ ਲਿਖ ਦਿੱਤਾ ਗਿਆ ਹੈ।
ਜਸਬੀਰ ਸਿੰਘ (ਕੈਲਗਰੀ) 22-10-13


(22/01/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੰਗਤ ਜਾਈਏ ਸਿੱਖ ਕੇ ਆਈਏ।
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੰਗਤ ਜਾਈਏ ਸਿੱਖਕੇ ਆਈਏ। ਲਿਵ ਕਿੰਜ ਨਾਮ ਦੇ ਨਾਲ ਟਿਕਾਈਏ।
ਹਉਮੈ ਮਮਤਾ ਤਜੀਏ ਕੀਕੂੰ। ਸਵਾਸ ਸਵਾਸ ਪ੍ਰਭ ਭਜੀਏ ਕੀਕੂੰ।
ਮਾਇਆ ਮੈਲ ਮਿਟੇ ਸੁੱਚ ਆਵੇ। ਸੁੰਨ ਸਮਾਧੀ ਕੀਕੂੰ ਪਾਵੇ।
ਨਿਰਮਲ ਨਾਮ ਰਿਦੇ ਵਿੱਚ ਪਾਣਾ। ਜਮ ਜੰਦਾਰ ਦਾ ਡਰ ਭਉ ਲਾਹਣਾ।
ਗੁਰ ਦੇ ਸਬਦ ਦੀ ਸੋਝੀ ਪਾਈਏ। ਸੱਚ ਵਿੱਚ ਅਪਣੀ ਸੁਰਤ ਟਿਕਾਈਏ।
ਗੁਰਮਤ ਪਾਈਏ ਦੁਰਮਤ ਢਾਈਏ। ਨਿਰੰਕਾਰ ਦਾ ਸਬਦ ਧਿਆਈਏ।
ਅਨਹਦ ਸਬਦ ਵਜੇ ਦਿਨ ਰਾਤੀ। ਅੰਮ੍ਰਿਤ ਵਰਸੇ ਬੂੰਦ ਸਵਾਤੀ।
ਘਰ ਅਪਣੇ ਮਨ ਜਦ ਟਿਕ ਜਾਏ। ਸਹਜ ਨਿਰੰਤਰ ਸਦਾ ਸਮਾਏ।
ਜੀਵਨ ਮੁਕਤੀ ਨਾਮ `ਚ ਹੋਵੇ। ਜੋਤੀ ਵਿੱਚ ਫਿਰ ਜੋਤ ਸਮੋਵੇ।
ਸੰਗਤ ਜਾਈਏ ਸਿੱਖਕੇ ਆਈਏ। ਲਿਵ ਕਿੰਜ ਨਾਮ ਦੇ ਨਾਲ ਟਿਕਾਈਏ।


(22/01/13)
ਜਸਵਿੰਦਰ ਸਿੰਘ

{ਭਾਲ਼}

ਜਸਵਿੰਦਰ ਸਿੰਘ

9814715796

ਕੁਝ ਦਿਨ ਹੋਏ ਇੱਕ ਐਡ (ਇਸ਼ਤਿਹਾਰ) ਦੇਖੀ ਸੀ,

ਜਿਸ ਚ` ਅੰਗਰੇਜੀ ਦੀ ਛੋਟੀ ਆਈ (i)

ਇੱਕ ਮੋਮਬੱਤੀ ਦੇ ਰੂਪ ਵਿੱਚ ਦਿਖਾਈ ਗਈ ਸੀ।

ਹੁਣ ਐਡ ਯਾਦ ਨਹੀਂ।

i ਦੇ ਬਿੰਦੂ ਨੂੰ ਇੱਕ ਲਾਟ

ਤੇ ਹੇਠਾਂ ਡਿਗਦੇ ਮੋਮ ਨੂੰ

ਪਰਛਾਵੇਂ ਦੇ ਰੂਪ ਵਿੱਚ ਦਿਖਾਇਆ ਗਿਆ ਸੀ। … … … … … … … … … … … … … … …

ਪਤਾ ਨਹੀਂ ਕਿਉਂ,

ਮੈਂ ਇਸ ਐਡ ਦਾ ਵਿਸ਼ਲੇਸ਼ਣ ਕਰਨ ਲੱਗਦਾ ਹਾਂ।

i ਦਾ ਅਰਥ ਤਾਂ ਮੈਂ ਹੁੰਦਾ ਹੈ-ਮੈਂ

ਹਾਂ, ਮੇਰਾ ਆਪਾ ਵੀ ਇਸ i ਵਾਂਗ ਹੀ ਹੈ

ਮੈਨੂੰ ਮੇਰੀ ਕਾਇਆ ਮੋਮਬੱਤੀ ਵਾਂਗ ਲੱਗੀ

ਅਤੇ ਇਸਦੀ ਲਾਟ, ਮੇਰੇ ਪ੍ਰਾਣ-ਮੇਰੀ ਜੋਤ ਲੱਗੇ।

i ਛੋਟੀ ਹੋ ਰਹੀ ਹੈ

ਮੋਮ ਡਿਗ ਰਿਹਾ ਹੈ,

ਪਰਛਾਵਾਂ ਵੱਡਾ ਹੋ ਰਿਹਾ ਹੈ … … …

i ਦਾ ਛੋਟਾ ਹੁੰਦਾ ਆਕਾਰ

ਇੱਕ ਬਿੰਦੂ ਤੇ ਆ ਜਾਂਦਾ ਹੈ

ਮੋਮਬੱਤੀ ਦਾ ਮੋਮ ਪਿਘਲ ਗਿਆ ਹੈ

ਕੁਝ ਖਤਮ ਹੋ ਗਿਆ ਹੈ

ਤੇ ਬਾਕੀ ਹੇਠਾਂ ਡਿਗ ਗਿਆ ਏ. .

ਲਾਟ ਅਜੇ ਜਗ ਰਹੀ ਹੈ …

ਮੇਰੀ ਦੇਹੀ ਖਤਮ ਹੋ ਰਹੀ ਹੈ

ਮੇਰੀ ਮੈਂ-ਹਉਮੈ ਕਾਰਨ ਹੀ ਤਾਂ ਸੀ ਮੇਰਾ ਜਨਮ-

ਇਹ ਮੈਂ ਵਿੱਚ ਹੀ ਖਤਮ ਹੋ ਰਿਹਾ ਹੈ ….

ਕੱਲ੍ਹ i ਨਹੀ ਹੋਵੇਗੀ

ਮੋਮਬੱਤੀ ਨਹੀਂ ਹੋਵੇਗੀ,

ਮੈਂ ਨਹੀਂ ਹੋਵਾਂਗਾ

ਪਰ ….

i ਦਾ ਬਿੰਦੂ

ਮੋਮਬੱਤੀ ਦੀ ਲਾਟ

ਤੇ ਮੇਰੀ ਜੋਤ

ਇਹ ਤਾਂ ਖਤਮ ਹੋਣ ਵਾਲੀਆਂ ਨਹੀਂ

ਇਹ ਤਾਂ ਅਮਰ ਹਨ, ਸ਼ਾਇਦ … …

ਕੀ ਮੈਂ ਇਸ ਬਿੰਦੂ ਨੂੰ ਲੱਭ ਸਕਾਂਗਾ?

ਲਾਟ ਨੂੰ ਪਕੜ ਸਕਾਂਗਾ?

ਜੋਤ ਨੂੰ ਪਹਿਚਾਣ ਸਕਾਂਗਾ?

ਕਿੱਥੇ ਗਿਆ ਛੋਟਾ ਬਿੰਦੂ?

ਮੇਰੀ i ?

ਮੇਰੀ ਲਾਟ?

ਮੇਰੀ ਜੋਤ?

ਕੀ ਖਤਮ ਹੋਇਆ ਹੈ?

ਕੀ ਨਵਾਂ ਆ ਰਿਹਾ ਹੈ?

ਕੀ ਮੈਂ ਇਸ ਆਣ ਵਾਲੇ, ਜਾਣ ਵਾਲੇ

ਅਤੇ ਥਿਰ ਰਹਿਣ ਵਾਲੇ ਨੂੰ ਜਾਣ ਸਕਾਂਗਾ?

ਮੈਂ ਭਾਲ਼ ਸੁਰੂ ਕਰਦਾ ਹਾਂ … … … … … … … ….

ਲੈਕਚਰਰ ਅਰਥ-ਸ਼ਾਸ਼ਤਰ,

ਸਰਕਾਰੀ ਸੀਨੀ. ਸੈਕੰ. ਸਕੂਲ

ਭੇਣੀ ਸਾਹਿਬ (ਲੁਧਿਆਣਾ) -141126 


(21/01/13)
ਗਿ: ਸੰਤੋਖ ਸਿੰਘ ਅਸਟ੍ਰੇਲੀਆ

ਗੁਰਮੁਖ ਪਿਆਰੇ ਸਿਰਦਾਰ ਸਾਹਿਬ ਸਿਰਦਾਰ ਗੁਰਤੇਜ ਸਿੰਘ ਜੀਓ
ਗੁਰੂਫ਼ਤਿਹ
ਹੁਣੇ ਹੀ ਸਿੱਖ ਮਾਰਗ ਦੇ ਚਿੱਠੀ ਪੱਤਰ ਵਾਲ਼ੇ ਪੰਨੇ ਉਪਰ ਤੁਹਾਡ ਵਿਸਥਾਰਤ ਲੇਖ ਪੜ੍ਹਿਆ ਹੈ। ਬਹੁਤ ਖ਼ੂਬ ਲਿਖਿਆ ਹੈ। ਅਜਿਹੇ ਵਿਚਾਰ ਸਦਾ ਹੀ ਪ੍ਰਗਟਾਉਂਦੇ ਰਿਹਾ ਕਰੋ।
ਸੰਤੋਖ ਸਿੰਘ


(21/01/13)
ਡਾ: ਇਕਬਾਲ ਸਿੰਘ ਢਿੱਲੋਂ

ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸ. ਜਸਬੀਰ ਸਿੰਘ ਕੈਲਗਿਰੀ ਜੀ ਨੇ ਮਿਤੀ 20. 01. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਮੇਰੇ 19. 01. 2013 ਨੂੰ ਪਾਏ ਗਏ ਪੱਤਰ ਸਬੰਧੀ ਆਪਣਾ ਪ੍ਰਤੀਕਰਮ ਦਿੱਤਾ ਹੈ। ਮੈਂ ਉਹਨਾਂ ਦਾ ਧੰਨਵਾਦੀ ਹਾਂ। ਕਿਉਂਕਿ ਉਹਨਾਂ ਨੂੰ ਮੇਰੇ ‘ਦਰਸ਼ਨ’ ਚੰਗੇ ਨਹੀਂ ਲੱਗੇ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਮੈਂ ਉਹਨਾਂ ਨਾਲ ਸਿੱਧੀ ਵਿਚਾਰ-ਚਰਚਾ ਇਸ ਕਰ ਕੇ ਬੰਦ ਕੀਤੀ ਸੀ ਕਿਉਂਕਿ ਉਹਨਾਂ ਦੀ ਭਾਸ਼ਾ ਅਣਸੁਖਾਵੀਂ ਹੋ ਜਾਂਦੀ ਸੀ, ਉਹ ਮੇਰੀਆਂ ਪੁਰਾਣੀਆਂ ਲਿਖਤਾਂ ਪ੍ਰਤੀ ਬਹਿਸ ਛੇੜ ਲੈਂਦੇ ਸਨ, ਉਹ ਜਾਤੀ ਟਿੱਪਣੀਆਂ ਕਰਨ ਲੱਗ ਪੈਂਦੇ ਸਨ ਅਤੇ ਉਹ ਝੂਠੀ ਦੂਸ਼ਣਬਾਜ਼ੀ ਤੇ ਉੱਤਰ ਆਉਂਦੇ ਸਨ (ਜਿਵੇਂ ਕਿ ਉਹਨਾਂ ਨੇ ਉਪਰੋਕਤ ਪੱਤਰ ਵਿੱਚ ਵੀ ਕੀਤਾ ਹੈ)। ਬਾਕੀ, ਸਿਖਮਾਰਗ ਵੈਬਸਾਈਟ ਤੇ ਆਈ ਕਿਸੇ ਰਚਨਾ ਸਬੰਧੀ ਆਪਣਾ ਪ੍ਰਤੀਕਰਮ ਭੇਜਣ ਦੇ ਮੇਰੇ ਹੱਕ ਬਾਰੇ ਫੈਸਲਾ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ ਨੇ ਹੀ ਕਰਨਾ ਹੈ, ਕਿਸੇ ਹੋਰ ਨੇ ਨਹੀਂ।
ਸ. ਜਸਬੀਰ ਸਿੰਘ ਕੈਲਗਿਰੀ ਜੀ ਜਾਣਦੇ ਹੀ ਹਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਆਦਿ ਗ੍ਰੰਥ ਦੇ ਸੰਕਲਨ-ਕਰਤਾ ਵੀ ਸਨ ਅਤੇ ਸੰਪਾਦਕ ਵੀ। ਕਿਸੇ ਗ੍ਰੰਥ ਦੇ ਪਾਠ ਵਿੱਚ ਉਕਾਈ ਰਹਿਣ ਦੀ ਸਿੱਧੀ ਜ਼ਿੰਮੇਵਾਰੀ ਸੰਕਲਨ-ਕਰਤਾ/ਸੰਪਾਦਕ ਦੀ ਹੁੰਦੀ ਹੈ ਨਾ ਕਿ ਲਿਖਾਰੀ ਜਾਂ ਪ੍ਰਿੰਟਰ ਦੀ। ਕੀ ਹੁਣ ਸ. ਕੈਲਗਿਰੀ ਜੀ ਆਪਣੇ ਉਪਰੋਕਤ ਪੱਤਰ ਵਿੱਚ ਇਹ ਕਹਿਣਾ ਚਾਹੁੰਦੇ ਹਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਬਦਾਂ ਦੇ ਨੰਬਰਾਂ ਸਬੰਧੀ ਲਿਖਾਰੀ ਵੱਲੋਂ ਕੀਤੀ ਗਈ ‘ਭੁੱਲ’ ਵੱਲ ਧਿਆਨ ਨਹੀਂ ਸੀ ਦਿੱਤਾ? ਕੀ ਅਜਿਹਾ ਦਾਵਾ ਕਰ ਕੇ ਉਹ ਗੁਰੂ ਜੀ ਵੱਲੋਂ ਸੰਕਲਨ-ਕਰਤਾ/ਸੰਪਾਦਕ ਦੇ ਤੌਰ ਤੇ ਨਿਭਾਈ ਗਈ ਯੋਗਤਾ ਉੱਤੇ ਉਂਗਲੀ ਨਹੀਂ ਉਠਾ ਰਹੇ?
ਇਸ ਤੋਂ ਅੱਗੇ, ਸ. ਕੈਲਗਿਰੀ ਜੀ ਨੂੰ ਸਨਿਮਰ ਬੇਨਤੀ ਹੈ ਕਿ ਉਹ ਇਹ ਦੱਸਣ ਦੀ ਖੇਚਲ ਕਰਨ ਕਿ ਪਰਚਲਤ ਬੀੜ ਵਿੱਚ ਸ਼ਾਮਲ ਕ੍ਰਿਸ਼ਨ-ਭਗਤ ਸੂਰਦਾਸ ਦੇ ਇੱਕ ਸਤਰੀ ਸ਼ਬਦ “ਛਾਡਿ ਮਨ ਹਰਿ ਬਿਮੁਖਨ ਕੋ ਸੰਗੁ” (ਪਵਿੱਤਰ ਗ੍ਰੰਥ ਪੰਨਾਂ 1253) ਦੀ ਚੋਣ ਅਤੇ ਉਸ ਨੂੰ ਕੋਈ ਨੰਬਰ ਨਾ ਲਗਾਉਣ ਲਈ ਕੌਣ ਜ਼ਿੰਮੇਵਾਰ ਹੈ, ਪੰਜਵੇਂ ਗੁਰੂ ਜੀ, ਭਾਈ ਗੁਰਦਾਸ ਜਾਂ ਕੋਈ ਹੋਰ (ਜਦੋਂ ਕਿ ਇਸ ਸੂਰਦਾਸ ਦੀ ਕੋਈ ਰਚਨਾ ‘ਆਦਿ ਗ੍ਰੰਥ’ ਵਿੱਚ ਸ਼ਾਮਲ ਹੀ ਨਹੀਂ ਸੀ)। ---- ‘ਰਾਗਮਾਲਾ’ ਬਾਰੇ ਗੱਲ ਫਿਰ ਸਹੀ!
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(21/01/13)
ਸਰਵਜੀਤ ਸਿੰਘ

ਜਸਬੀਰ ਸਿੰਘ (ਕੈਲਗਰੀ)
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।

ਆਪ ਜੀ ਆਪਣੇ 20 ਜਨਵਰੀ ਦੇ ਪੱਤਰ ਵਿੱਚ ਲਿਖਦੇ ਹੋ, “ਪਰ ਮੇਰੀ ਲਿਖਤ ਨੂੰ ਜਰਾ ਧਿਆਨ ਨਾਲ ਪੜ੍ਹੋ ਮੈਂ ਲਿਖਿਆ ਹੈ- “ਪ੍ਰੋ: ਸਾਹਿਬ ਸਿੰਘ ਜੀ ਮੁਤਾਬਕ- ਪੰਨਾ 175 ਤੱਕ ਸ਼ਬਦਾਂ ਦਾ ਕੁੱਲ ਜੋੜ ‘70’ ਦਿੱਤਾ ਗਿਆ ਹੈ”। ਮੇਰੀ ਇਸ ਪੰਗਤੀ ਤੋਂ ਸਾਫ ਜਾਹਰ ਹੈ ਕਿ ਮੈਂ ਪ੍ਰੋ: ਸਾਹਿਬ ਸਿੰਘ ਜੀ ਦੇ ਹੂ ਬ ਹੂ ਲਫਜ ਨਹੀਂ ਲਿਖੇ, ਬਲਕਿ ਪ੍ਰੋ: ਸਾਹਿਬ ਸਿੰਘ ਦੀ ਲਿਖਤ ਮੁਤਾਬਕ ਵਿਚਾਰ ਹਨ”।
ਜਸਬੀਰ ਸਿੰਘ ਜੀ, ਬੇਨਤੀ ਹੈ ਕਿ ਆਪਣੇ 17 ਜਨਵਰੀ ਦੇ ਪੱਤਰ ਨੂੰ ਧਿਆਨ ਪੜ੍ਹੋ। ਤੁਸੀਂ ਲਿਖਿਆ ਸੀ, “ਉਸ ਸੰਬੰਧੀ ਬੇਨਤੀ ਹੈ ਕਿ ਪ੍ਰੋ: ਸਾਹਿਬ ਸਿੰਘ ਜੀ ਮੁਤਾਬਕ- ਪੰਨਾ 175 ਤੱਕ ਸ਼ਬਦਾਂ ਦਾ ਕੁਲ ਜੋੜ ‘70’ ਦਿੱਤਾ ਗਿਆ ਹੈ... ਤੇ ਕੁਲ ਜੋੜ ਨੂੰ ਦਰੁੱਸਤ ਕਰਕੇ ਵੱਡਾ ਜੋੜ ਜੋ ਕਿ ਅਸਲ ਵਿੱਚ ‘251’ ਬਣਦਾ ਸੀ ਲਿਖ ਦਿੱਤਾ ਗਿਆ”। ਇਸ ਤੋਂ ਅੱਗੇ ਤੁਸੀਂ ਆਪਣੀ ਰਾਏ ਇਨ੍ਹਾਂ ਸ਼ਬਦਾਂ `ਚ ਲਿਖੀ ਸੀ, “ਸੋ ਇਹ -ਉਤਾਰੇ ਦੇ ਵਕਤ ਹੋਈ ਭੁੱਲ ਨਹੀਂ ਬਲਕਿ ਗੁਰੂ ਸਾਹਿਬਾਂ ਦੇ ਵਕਤ ਹੀ ਹੋਈ ਭੁੱਲ ਹੈ”।
ਇਸ ਦਾ ਭਾਵ ਹੈ ਕਿ ਤੁਸੀਂ ਉਪ੍ਰੋਕਤ ਸਾਰੇ ਵਿਚਾਰ ਪ੍ਰੋ: ਸਾਹਿਬ ਸਿੰਘ ਦੀ ਲਿਖਤ ਮੁਤਾਬਕ ਲਿਖੇ ਹਨ। ਜਿਹੜੇ ਕੌਮੇ ਤੁਸੀਂ 20 ਤਾਰੀਖ ਦੇ ਪੱਤਰ `ਚ ਲਾਏ ਹਨ ਉਹ ਤੁਹਾਡੇ 17 ਤਾਰੀਖ ਦੇ ਪੱਤਰ `ਚ ਨਹੀ ਹਨ।
ਤੁਸੀਂ 20 ਜਨਵਰੀ ਦੇ ਪੱਤਰ `ਚ ਲਿਖਦੇ ਹੋ, “ਕੀ ਭਾਈ ਗੁਰਦਾਸ ਜੀ ਕੋਲੋਂ ਗਲਤੀ ਨਹੀਂ ਸੀ ਹੋ ਸਕਦੀ”?
ਜਸਵੀਰ ਸਿੰਘ ਜੀ, ਤੁਹਾਡੇ ਮੁਤਾਬਕ ਇਹ ਭੁਲ ਲਈ ਭਾਈ ਗੁਰਦਾਸ ਜੀ ਜਿੰਮੇਵਾਰ ਹਨ। ਪਰ ਤੁਸੀਂ ਇਹ ਕਿਵੇਂ ਭੁਲ ਗਏ ਕਿ ਭਾਈ ਗੁਰਦਾਸ ਜੀ ਵੱਲੋਂ ਲਿਖੇ ਜਾਣ ਪਿਛੋਂ, ਗੁਰੂ ਜੀ ਖ਼ੁਦ ਪੜਤਾਲ ਕਰਕੇ ‘ਸੁਧੁ’ ਵੀ ਲਿਖਦੇ ਸਨ। ਪੰਨਾ ਨੰਬਰ 150 ਤੇ, ਜਿਥੇ ਰਾਗ ਮਾਝ ਸਮਾਪਤ ਹੁੰਦਾ ਹੈ ਉਥੇ ‘ਸੁਧੁ’ ਲਿਖਿਆ ਹੋਇਆ ਹੈ। ਇਸ ਸਬੰਧੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਪਿਛਲੀ ਲਿਖਤ ਦੀ ਪੜਤਾਲ ਕਰਕੇ ‘ਸੁਧੁ’ ਲਿਖ ਦਿੰਦੇ ਸਨ। ਰਾਗ ਗਉੜੀ ਪੰਨਾ 151 ਤੋਂ ਅਰੰਭ ਹੁੰਦਾ ਹੈ ਅਤੇ ਪੰਨਾ 346 ਤਾਂਈ ਚਲਦਾ ਹੈ। ਰਾਗ ਗਉੜੀ ਵਿਚ ਪੰਨਾ 318 ਤੇ ‘ਸੁਧੁ’ ਲਿਖਿਆ ਹੋਇਆ ਹੈ, ਅਤੇ ਪੰਨਾ 323 ਤੇ ‘ਸੁਧੁ ਕੀਚੇ’ ਲਿਖਿਆ ਹੋਇਆ ਹੈ। ਭਾਵ ਰਾਗ ਗਉੜੀ ਦੀ ਗੁਰੂ ਜੀ ਨੇ ਦੋ ਵਾਰੀ ਪੜਤਾਲ ਕੀਤੀ ਸੀ। ਹੁਣ ਤੁਸੀਂ ਦੱਸੋ ਕਿ ਅੰਕਾਂ `ਚ ਹੋਈ ਉਕਾਈ ਦਾ ਅਸਲ ਜਿੰਮੇਵਾਰ ਕੋਣ ਹੋਇਆ?
ਆਪ ਜੀ ਲਿਖਦੇ ਹੋ, “ਬੇਨਤੀ ਹੈ ਕਿ- 175 ਪੰਨੇ ਤੇ ਅੰਕਾਂ ਦੇ ਫਰਕ ਦਾ ਜੋ ਭੁਲੇਖਾ ਹੈ, ਇਸ ਨੂੰ ਪੰਨਾ 384 ਤੇ ਸ਼ਬਦ ਨਾਲ ਮਿਲਾਨ ਕਰਕੇ ਦੇਖੋ ਜੀ। ਪੰਨਾ-384 ਤੇ ਗੁਰੂ ਅਰਜਨ ਦੇਵ ਜੀ ਦੇ ਰਾਗੁ ਆਸਾ ਘਰੁ 7 ਦੇ ਸ਼ਬਦ ਦੇ ਅਖੀਰ ਤੇ ਅੰਕ ਲਿਖੇ ਹਨ “॥ 1॥ 52॥” ਇਸ ਤੋਂ ਅਗਲੇ ਸ਼ਬਦ ਦੇ ਅੰਕ ਲਿਖੇ ਹਨ- “॥ 4॥ 2॥ 53 ॥”
ਵਿਰਦੀ ਜੀ, ਪੰਨਾ 384 ਤੇ ਪਹਿਲੇ ਸ਼ਬਦ ਅਖੀਰ ਵਿਚ ॥4॥12॥51॥ ਦਰਜ ਹੈ ਜਿਸ ਦਾ ਭਾਵ ਹੈ ਇਸ ਸ਼ਬਦ ਦੇ 4 ਪਦੇ ਹਨ, ਇਸ ਪ੍ਰਕਰਣ ਦੇ ਕੁਲ 12 ਸ਼ਬਦ ਹਨ ਅਤੇ ਮਹਲਾ 5 ਦੇ ਕੁਲ 51 ਸ਼ਬਦ। ਇਸ ਸ਼ਬਦ ਇਸ ਤੋਂ ਅਗਲੇ ਸ਼ਬਦ ਦੇ ਅਖੀਰ ਤੇ ਅੰਕ “॥ 1॥ 52॥” ਦਰਜ ਹੈ। ਇਥੇ 1 ਦਾ ਭਾਵ ਹੈ ਨਵੇਂ ਪ੍ਰਕਰਣ ਦਾ ਪਹਿਲਾ ਸ਼ਬਦ ਹੈ ਅਤੇ 52 ਦਾ ਭਾਵ ਹੈ (51+1+52) ਕੁਲ 52 ਸ਼ਬਦ। ਇਸ ਤੋਂ ਅਗਲੇ ਸ਼ਬਦ ਦੇ ਅਖੀਰ ਤੇ “॥ 4॥ 2॥ 53॥“ ਦਰਜ ਹੈ। ਇਸ ਦਾ ਭਾਵ ਹੈ ਇਸ ਸ਼ਬਦ ਦੇ ਕੁਲ 4 ਪਦੇ ਹਨ ਇਸ ਪ੍ਰਕਰਣ ਦਾ 2 ਸ਼ਬਦ ਹੈ ਅਤੇ 53 ਦਾ ਭਾਵ ਹੈ ਕੁਲ 53 ਸ਼ਬਦ।
ਜਸਵੀਰ ਸਿੰਘ ਜੀ, ਜਿਸ ਸ਼ਬਦ ਦਾ ਤੁਸੀਂ ਜਿਕਰ ਕੀਤਾ ਹੈ ਕਿ ਇਸ ਦੇ ਅੰਤ ਤੇ ਹਨ “॥ 1॥ 52॥” ਨੂੰ ਧਿਆਨ ਨਾਲ ਵੇਖੋ;
ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਘਰੁ ੭ ਮਹਲਾ ੫ ॥ ਲਾਲੁ ਚੋਲਨਾ ਤੈ ਤਨਿ ਸੋਹਿਆ ॥ ਸੁਰਿਜਨ ਭਾਨੀ ਤਾਂ ਮਨੁ ਮੋਹਿਆ ॥੧॥ ਕਵਨ ਬਨੀ ਰੀ ਤੇਰੀ ਲਾਲੀ ॥ ਕਵਨ ਰੰਗਿ ਤੂੰ ਭਈ ਗੁਲਾਲੀ ॥੧॥ ਰਹਾਉ ॥ ਤੁਮ ਹੀ ਸੁੰਦਰਿ ਤੁਮਹਿ ਸੁਹਾਗੁ ॥ ਤੁਮ ਘਰਿ ਲਾਲਨੁ ਤੁਮ ਘਰਿ ਭਾਗੁ ॥੨॥ ਤੂੰ ਸਤਵੰਤੀ ਤੂੰ ਪਰਧਾਨਿ ॥ ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨਿ ॥੩॥ ਪ੍ਰੀਤਮ ਭਾਨੀ ਤਾਂ ਰੰਗਿ ਗੁਲਾਲ ॥ ਕਹੁ ਨਾਨਕ ਸੁਭ ਦ੍ਰਿਸਟਿ ਨਿਹਾਲ ॥੪॥ ਸੁਨਿ ਰੀ ਸਖੀ ਇਹ ਹਮਰੀ ਘਾਲ ॥ ਪ੍ਰਭ ਆਪਿ ਸੀਗਾਰਿ ਸਵਾਰਨਹਾਰ ॥੧॥ ਰਹਾਉ ਦੂਜਾ ॥੧॥੫੨॥
ਇਸ ਸ਼ਬਦ ਦੇ ਵੀ 4 ਪਦੇ ਹਨ (ਕਹੁ ਨਾਨਕ ਸੁਭ ਦ੍ਰਿਸਟਿ ਨਿਹਾਲ ॥੪॥) ਇਸ ਸ਼ਬਦ ਵਿਚ 2 ਰਹਾਉ ਹਨ। ਜੇ ਇਸ ਸ਼ਬਦ ਵਿਚ ਦੂਜਾ ਰਹਾਉ ਨਾ ਹੁੰਦਾ ਤਾਂ ਇਸ ਦਾ ਅੰਕ ‘ਕਹੁ ਨਾਨਕ ਸੁਭ ਦ੍ਰਿਸਟਿ ਨਿਹਾਲ ॥4॥1॥52॥‘ ਹੋਣਾ ਸੀ।
ਹੁਣ ਪੰਨਾ 176 ਵਾਲੇ ਸ਼ਬਦ ਨੂੰ ਵੇਖੋ;
ਮਹਲਾ ੫ ਰਾਗੁ ਗਉੜੀ ਗੁਆਰੇਰੀ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ ॥ ਕਿਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ॥ ਕੁਸਲੁ ਨ ਗ੍ਰਿਹਿ ਮੇਰੀ ਸਭ ਮਾਇਆ ॥ ਊਚੇ ਮੰਦਰ ਸੁੰਦਰ ਛਾਇਆ ॥ ਝੂਠੇ ਲਾਲਚਿ ਜਨਮੁ ਗਵਾਇਆ ॥੧॥ ਹਸਤੀ ਘੋੜੇ ਦੇਖਿ ਵਿਗਾਸਾ ॥ ਲਸਕਰ ਜੋੜੇ ਨੇਬ ਖਵਾਸਾ ॥ ਗਲਿ ਜੇਵੜੀ ਹਉਮੈ ਕੇ ਫਾਸਾ ॥੨॥ ਰਾਜੁ ਕਮਾਵੈ ਦਹ ਦਿਸ ਸਾਰੀ ॥ ਮਾਣੈ ਰੰਗ ਭੋਗ ਬਹੁ ਨਾਰੀ ॥ ਜਿਉ ਨਰਪਤਿ ਸੁਪਨੈ ਭੇਖਾਰੀ ॥੩॥ ਏਕੁ ਕੁਸਲੁ ਮੋ ਕਉ ਸਤਿਗੁਰੂ ਬਤਾਇਆ ॥ ਹਰਿ ਜੋ ਕਿਛੁ ਕਰੇ ਸੁ ਹਰਿ ਕਿਆ ਭਗਤਾ ਭਾਇਆ ॥ ਜਨ ਨਾਨਕ ਹਉਮੈ ਮਾਰਿ ਸਮਾਇਆ ॥੪॥ ਇਨਿ ਬਿਧਿ ਕੁਸਲ ਹੋਤ ਮੇਰੇ ਭਾਈ ॥ ਇਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ਦੂਜਾ ॥
ਇਸ ਸ਼ਬਦ ਦੇ ਵੀ 4 ਪਦੇ ਹਨ। (ਜਨ ਨਾਨਕ ਹਉਮੈ ਮਾਰਿ ਸਮਾਇਆ ॥੪॥) ਅਤੇ ਦੋ ਰਹਾਉ।
ਇਥੇ ਵੀ ਰਹਾਉ ਦੂਜਾ ਤੋਂ ਪਿਛੋਂ ਸ਼ਬਦ ਦਾ ਅੰਕ ॥1॥ ਹੋਣਾ ਚਾਹੀਦਾ ਸੀ ਜੋ ਨਹੀ ਹੈ।
ਅੱਗੇ ਆਪ ਜੀ ਲਿਖਦੇ ਹੋ, “ਹੁਣ ਜਰਾ ਵਿਚਾਰ ਅਧੀਨ 175 ਪੰਨੇ ਵਾਲੇ ਸ਼ਬਦਾਂ ਦੇ ਅੰਕਾਂ ਨਾਲ ਮਿਲਾਨ ਕਰਕੇ ਦੇਖੋ-
ਪਹਿਲੇ ਸ਼ਬਦ ਦੇ ਅਖੀਰ ਵਿੱਚ ਅੰਕ ਲਿਖੇ ਹਨ- “॥ 1॥”
ਅਗਲੇ ਸ਼ਬਦ ਦੇ ਅਖੀਰ ਤੇ ਅੰਕ ਲਿਖੇ ਹਨ- “॥ 4॥ 2॥ 71”
ਵਿਰਦੀ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਪਹਿਲੇ ਸ਼ਬਦ ਦੇ ਅਖੀਰ ਤੇ ਕੋਈ ਵੀ ਅੰਕ ਨਹੀ ਹੈ। ਆਪ ਨੇ ਜਿਸ (॥1॥) ਅੰਕ ਦਾ ਜਿਕਰ ਕੀਤਾ ਹੈ ਉਹ ਸ਼ਬਦ ਦਾ ਨਹੀ ਸਗੋਂ ਰਹਾਉ ਵਾਲੀ ਪੰਗਤੀ ਦਾ ਹੈ। “ਇਨਿ ਬਿਧਿ ਕੁਸਲ ਹੋਤ ਮੇਰੇ ਭਾਈ ॥ ਇਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ਦੂਜਾ ॥” ਇਸ ਸ਼ਬਦ ਦਾ ਅੰਕ ਤਾਂ ॥ਰਹਾਉ ਦੂਜਾ॥ ਤੋਂ ਪਿਛੋਂ ਹੋਣਾ ਚਾਹੀਦਾ ਸੀ ਜੋ ਨਹੀ ਹੈ।
ਮੈਂ ਫੇਰ ਸਪੱਸ਼ਟ ਕਰ ਦਿਆ ਕਿ ਇਹ ਅਤੇ ਅਜੇਹੀਆਂ ਹੋਰ ਉਕਾਇਆਂ ਉਤਾਰੇ ਕਰਨ ਵਾਲਿਆਂ ਨੇ ਜਾਣੇ-ਅਣਜਾਣੇ `ਚ ਕੀਤੀਆਂ ਹਨ।
ਵਿਰਦੀ ਜੀ, ਤੁਸੀਂ ਆਪਣੇ 17 ਜਨਵਰੀ ਦੇ ਪੱਤਰ `ਚ ਲਿਖਿਆ ਸੀ, “ ਇਸ ਦੇ ਨਾਲ ਹੀ ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਵੀ ਦਰਜ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਸ ਦੀ ਕਾਟਾ-ਪੀਟੀ ਨਹੀਂ ਕੀਤੀ ਬਲਕਿ ਆਪਣੇ ਵੱਲੋਂ ਅਖੀਰ ਤੇ ਸਹੀ ਨੰਬਰ ਪਾ ਕੇ ਭੁਲ ਦੀ ਸੋਧ ਕਰ ਦਿੱਤੀ ਗਈ ਸੀ”। ਬੇਨਤੀ ਹੈ ਕਿ ਆਪਣੀ ਜਾਣਕਾਰੀ ਦੇ ਵਸੀਲੇ ਦੀ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ।
###########
ਚਰਨਜੀਤ ਸਿੰਘ ਜੀ, ਆਪ ਜੀ ਲਿਖਦੇ ਹੋ, “ ਪੰਨਾ 23 ਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਦੂਜੇ ਵਿੱਚ ਸ਼ਬਦ ਸ਼ੁਰੂ ਹੁੰਦੇ ਹਨ ਤਾ ਪਹਿਲੇ ਸ਼ਬਦ ਦੇ ਅਰੰਭ ਵਿੱਚ ਦਰਜ ਹੈ
ਸਿਰੀਰਾਗੁ ਮਹਲਾ ੧ ਘਰੁ ੨ ॥
ਹੁਣ ਇਸ ਤੋਂ ਅਗਲੇ ਸ਼ਬਦ ਦਾ ਅਰੰਭ ਵੇਖੋ।
ਸਿਰੀਰਾਗੁ ਮਹਲਾ ੧ ਘਰੁ ਦੂਜਾ ੨
ਨੋਟ ਕਰੋ ਕਿ ਦੂਜੇ ਸ਼ਬਦ ਤੋਂ ਪਹਿਲਾ ਲ਼ਫਜ “ਦੂਜਾ” ਦਰਜ ਕੀਤਾ ਹੈ। ਇਹ ਇਸ ਕਰ ਕੇ ਨਹੀਂ ਲਿਖੀਆ ਹੋ ਸਕਦਾ ਕਿ ਅੰਕ 2 ਨੂੰ ਪੁਲਿਂਗ ਸਮਝ ਕੇ “ਦੂਜਾ” ਪੜਿਆ ਜਾਵੇ ਨਾ ਕਿ “ਦੂਜੀ”। ਜੇ ਐਸਾ ਹੁੰਦਾ ਤਾ “ਦੂਜਾ” ਲ਼ਫਜ ਪਹਿਲੇ ਸ਼ਬਦ ਦੇ ਅਰੰਭ ਵਿੱਚ ਲਿਖੀਆ ਜਾਣਾ ਸੀ। ਵੈਸੇ ਭੀ “ਘਰ” ਲ਼ਫਜ ਪੁਲਿੰਗ ਹੈ। ਇਸ ਨਾਲ 2 ਅੰਕ ਨੂੰ ਦੂਜਾ ਹੀ ਪੜਿਆ ਜਾ ਸਕਦਾ ਹੈ। ਇਸ ਤੋਂ ਸੇਧ ਮਿਲਦੀ ਹੈ ਕਿ ਪਹਿਲੇ ਸ਼ਬਦ ਦੀ ਸਮਾਪਤੀ ਤੇ ਗੱਲ ਸਮਾਪਤ ਨਹੀਂ ਹੋਈ। ਦੂਜਾ ਸ਼ਬਦ ਚਲ ਰਹੇ ਪ੍ਰਕਰਣ ਦਾ ਦੂਜਾ ਹਿੱਸਾ ਹੈ”।
ਵਿਰ ਜੀ, ਆਪ ਨੇ ਇਕ ਬਹੁਤ ਹੀ ਅਹਿਮ ਨੁਕਤੇ ਦਾ ਜਿਕਰ ਕੀਤਾ ਹੈ। ਇਸ ਸਬੰਧੀ ਬੇਨਤੀ ਹੈ ਕਿ ਮੈਂ ਹੱਥ ਲਿਖਤਾਂ `ਚ ਇਨ੍ਹਾਂ ਸ਼ਬਦਾਂ ਦੇ ਦਰਸ਼ਨ ਕਿਤੇ ਹਨ।


ਉਪਰਲੀ ਫ਼ੋਟੋ ਵਿਚ ਸ਼ਬਦ ਉਸ ਤਰ੍ਹਾਂ ਹੀ ਲਿਖਿਆ ਹੋਇਆ ਹੈ ਜਿਵੇ ਅੱਜ ਛਾਪੇ ਦੀਆ ਬੀੜਾ `ਚ ਦਰਜ ਹੈ । ਪਰ ਹੇਠਲੀ ਫ਼ੋਟੋ ਵਿਚ ਮਹਲਾ 1 ਹੀ ਹੈ ਇਥੇ ਘਰ ਦੂਜਾ ਵੀ ਨਹੀ ਹੈ । ਇਸ ਦਾ ਭਾਵ ਹੈ ਕਿ ਇਹ ਉਕਾਈ ਵੀ (ਦੂਜਾ ਤੋਂ ਪਿਛੋਂ 2 ਲਿਖਣਾ) ਉਤਾਰੇ ਕਰਨ ਵਾਲਿਆਂ ਵੱਲੋਂ ਹੀ ਕੀਤੀ ਹੋਈ ਹੋ ਸਕਦੀ ਹੈ।
ਧੰਨਵਾਦ ਸਹਿਤ
ਸਰਵਜੀਤ ਸਿੰਘ


(21/01/13)
ਚਰਨਜੀਤ ਸਿੰਘ ਬਰੈਂਮਪਟਨ

ਜਸਬਰਿ ਸਿੰਘ ਕੈਲਗਰੀ ਜੀ
ਪੰਨਾ 175 ਤੇ ਗੁਰੁ ਅਰਜਨ ਸਾਹਿਬ ਦੇ ਪਹਿਲੇ ਸ਼ਬਦ ਮਗਰ “1” ਨਹੀਂ ਲਿਖੀਆ ਹੋਇਆ। 28/12/12 ਨੂੰ ਸਰਵਜੀਤ ਸਿੰਘ ਜੀ ਇਸ ਬਾਰੇ ਵਿਚਾਰ ਦੇ ਚੁਕੇ ਹਨ। ਦੁਹਰਾੳ ਦੀ ਲੋੜ ਨਹੀਂ। ਸਮਝ ਨਹੀਂ ਪਈ ਕਿ ਪੰਨਾ 384 ਅਤੇ 830 ਦਾ ਚਲ ਰਹੀ ਵਿਚਾਰ ਨਾਲ ਕੀ ਸੰਬੰਧ ਹੈ?
ਚਰਨਜੀਤ ਸਿੰਘ
ਬਰੈਂਮਪਟਨ

****************************************

ਵੀਰ ਸਰਵਜੀਤ ਸਿੰਘ ਜੀ
ਮੈਂ ਤਿੰਨ ਪੁਸਤਕਾਂ ਵੇਖੀਆਂ ਹਨ।
ਪੁਰਾਤਨਿ ਬੀੜਾਂ ਤੇ ਵਿਚਾਰ, ਲੇਖਕ ਹਰਿਨਾਮ ਦਾਸ ਉਦਾਸੀਨ
ਕਰਤਾਰਪੁਰੀ ਬੀੜ ਦੇ ਦਰਸ਼ਨ, ਲੇਖਕ ਭਾਈ ਜੋਧ ਸਿੰਘ
ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਸੰਥਾ ਸੈਂਚੀਆਂ ਅਤੇ ਪੁਰਾਤਨ ਹੱਥ ਲਿਖਿਤ ਪਾਵਨ ਬੀੜਾਂ ਦੇ ਪਰਸਪਰ ਪਾਠ ਭੇਦਾਂ ਦੀ ਸੁਚੀ, ਲੇਖਕ ਸ: ਰਣਧੀਰ ਸਿੰਘ, ਗਿ: ਕੁੰਦਨ ਸਿੰਘ, ਭਾਈ ਗਿਆਨ ਸਿੰਘ ਨਿਹੰਗ।
ਇਹਨਾਂ ਵਿਚੋਂ ਕਿਸੇ ਵਿੱਚ ਵੀ ਇਸ ਫਰਕ ਨੂੰ ਨੋਟ ਨਹੀਂ ਕੀਤਾ ਗਿਆ।
ਪਾਠ ਭੇਦਾਂ ਦੀ ਸੁਚੀ ਦਾ ਸੰਬੰਧਤ ਪੰਨਾ ਪੇਸਟ ਕਰ ਰਿਹਾ ਹਾਂ।


ਤੁਸੀ ਜਿਹੜੀ ਬੀੜਾਂ ਦੇ ਚਿਤ੍ਰ ਪੇਸਟ ਕੀਤੇ ਹਨ, ਉਹਨਾਂ ਬਾਰੇ ਇਹ ਨਹੀਂ ਦਸਿਆ ਕਿ ਇਹ ਬੀੜਾਂ ਕਦੋਂ ਦੀਆਂ ਹਨ ਅਤੇ ਕਿਸ ਸ਼੍ਰਂਖਲਾ ਦੀਆਂ ਹਨ। ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ 1760-65 ਇਸਵੀ ਤੋਂ ਪਹਿਲਾਂ ਦੀਆਂ ਬੀੜਾਂ ਵਿੱਚ ਘੱਟ ਗਲਤੀਆਂ ਹਨ। ਉਸ ਤੋਂ ਬਾਅਦ ਜਿੳਂ ਜਿੳ ਸਿੱਖਾਂ ਦੀ ਤਾਕਤ ਵੱਧਦੀ ਰਹੀ, ਤਿੳ ਤਿੳ ਬੀੜਾਂ ਦੀ ਮੰਗ ਵੱਧਦੀ ਰਹੀ। ਜਿੳ ਜਿੳ ਬੀੜਾਂ ਦੀ ਮੰਗ ਵਧੀ, ਤਿੳ ਤਿੳ ਬੀੜਾਂ ਦਾ ਵਪਾਰੀਕਰਣ ਹੁੰਦਾ ਰਿਹਾ। ਜਿੳ ਜਿੳ ਬੀੜਾਂ ਦਾ ਵਪਾਰੀਕਰਣ ਹੋਇਆ, ਤਿਉਂ ਤਿਉਂ ਬੀੜਾਂ ਵਿੱਚ ਗਲਤੀਆਂ ਵਧਦੀਆਂ ਰਹੀਆਂ।
ਸੋ ਬੀੜਾਂ ਦੇ ਅਧਿਐਨ ਵਿੱਚ ਇਹ ਜਾਣਨਾ ਅਤਿ ਜਰੂਰੀ ਹੈ ਕਿ ਇਹ ਬੀੜ ਕਦੋਂ ਦੀ ਲਿਖੀ ਹੋਈ ਹੈ ਅਤੇ ਕਿਸ ਸ਼੍ਰਂਖਲਾ ਦੀ ਹੈ।
ਚਰਨਜੀਤ ਸਿੰਘ
ਬਰੈਂਮਪਟਨ


(20/01/13)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਚਰਨਜੀਤ ਸਿੰਘ ਬਰੈਂਪਟਨ ਜੀ! ਆਪ ਜੀ ਦੇ 18-01-13 ਦੇ ਪੱਤਰ ਦੇ ਸੰਬੰਧ ਵਿੱਚ-

ਬੇਨਤੀ ਹੈ ਕਿ- 175 ਪੰਨੇ ਤੇ ਅੰਕਾਂ ਦੇ ਫਰਕ ਦਾ ਜੋ ਭੁਲੇਖਾ ਹੈ, ਇਸ ਨੂੰ ਪੰਨਾ 384 ਤੇ ਸ਼ਬਦ ਨਾਲ ਮਿਲਾਨ ਕਰਕੇ ਦੇਖੋ ਜੀ।

ਪੰਨਾ-384 ਤੇ ਗੁਰੂ ਅਰਜਨ ਦੇਵ ਜੀ ਦੇ ਰਾਗੁ ਆਸਾ ਘਰੁ 7 ਦੇ ਸ਼ਬਦ ਦੇ ਅਖੀਰ ਤੇ ਅੰਕ ਲਿਖੇ ਹਨ

॥ 1॥ 52॥”

ਇਸ ਤੋਂ ਅਗਲੇ ਸ਼ਬਦ ਦੇ ਅੰਕ ਲਿਖੇ ਹਨ- “॥ 4॥ 2॥ 53॥

ਹੁਣ ਜਰਾ ਵਿਚਾਰ ਅਧੀਨ 175 ਪੰਨੇ ਵਾਲੇ ਸ਼ਬਦਾਂ ਦੇ ਅੰਕਾਂ ਨਾਲ ਮਿਲਾਨ ਕਰਕੇ ਦੇਖੋ-

ਪਹਿਲੇ ਸ਼ਬਦ ਦੇ ਅਖੀਰ ਵਿੱਚ ਅੰਕ ਲਿਖੇ ਹਨ- ॥ 1॥”

ਅਗਲੇ ਸ਼ਬਦ ਦੇ ਅਖੀਰ ਤੇ ਅੰਕ ਲਿਖੇ ਹਨ- “॥ 4॥ 2॥ 71”

ਇਸੇ ਤਰ੍ਹਾਂ ਪੰਨਾ 830 ਤੇ ਦੇਖੋ-

ਰਾਗੁ ਬਿਲਾਵਲੁ ਮ: 5 ਘਰੁ 13 ਪੜਤਾਲ ਅਖੀਰ ਵਿੱਚ ਅੰਕ ਹਨ: “॥ 1॥ 128॥”

ਇਸ ਤੋਂ ਅਗਲੇ ਸ਼ਬਦ ਦੇ ਅਖੀਰ ਵਿੱਚ ਅੰਕ ਹਨ- “॥ 2॥ 2॥ 129॥”

ਤੁਸੀਂ ਲਿਖਿਆ ਹੈ ਕਿ “ਬਿਲਕੁਲ ਇਸੇ ਤਰ੍ਹਾਂ ਪੰਨਾ 175 ਤੇ ਗੁਰੂ ਅਰਜਨ ਸਾਹਿਬ ਦੇ ਪਹਿਲੇ ਸ਼ਬਦ ਦੇ ਮਗਰ ਅੰਕ ਦਰਜ ਨਾ ਕਰਨਾ ਇਹ ਸੇਧ ਦਿੰਦਾ ਹੈ ਕਿ ਪਹਿਲੇ ਅਤੇ ਦੂਜੇ ਸ਼ਬਦ ਨੂੰ ਇਕੱਠਾ ਹੀ ਸਮਝਿਆ ਜਾਵੇ”

ਵਿਚਾਰ- ਵੀਰ ਜੀ! ਜੇ ਪਹਿਲੇ ਅਤੇ ਦੂਜੇ ਸ਼ਬਦ ਨੂੰ ਇੱਕ ਮੰਨ ਕੇ ਚੱਲੀਏ ਤਾਂ ਦੂਜੇ ਸ਼ਬਦ ਦੇ ਅਖੀਰ ਵਿੱਚ ਅੰਕ “॥ 2॥” ਨਹੀਂ “॥ 1॥” ਹੋਣਾ ਸੀ। ਅਤੇ ਇਸ ਤਰ੍ਹਾਂ ਮੰਨਣ ਨਾਲ ਗੁਰੂ ਅਰਜਨ ਸਾਹਿਬ ਜੀ ਦੇ ਇਸ ਸੰਗ੍ਰਹ ਵਿੱਚ ਜਿੰਨੇ ਵੀ ਸ਼ਬਦਾਂ ਦੇ ਅਖੀਰ ਵਿੱਚ ਛੋਟੇ ਜੋੜ ਵਾਲੇ ਅੰਕ ਪਾਏ ਹਨ ਸਾਰਿਆਂ ਵਿੱਚ ਇੱਕ ਇੱਕ ਅੰਕ ਦਾ ਫਰਕ ਪੈ ਜਾਂਦਾ ਹੈ ਅਤੇ ਪੰਨਾ 220 ਤੇ ਜੋੜ ‘251’ ਨਹੀਂ ‘250’ ਬਣਦਾ ਹੈ।

ਸਰਵਜੀਤ ਸਿੰਘ ਜੀ! ਆਪ ਜੀ ਦੇ 19-01-13 ਦੇ ਪੱਤਰ ਦੇ ਸੰਬੰਧ ਵਿੱਚ-

ਮੇਰੇ ਕੋਲ ਮਿਲਾਨ ਕਰਕੇ ਵਧੇਰੇ ਵਿਚਾਰ ਸਾਂਝੇ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਖ ਵੱਖ ਸਰੂਪ ਉਪਲਭਦ ਨਹੀਂ ਹਨ। ਮੇਰੇ ਕੋਲ ਪ੍ਰੋ: ਸਾਹਿਬ ਸਿੰਘ ਜੀ ਦਾ ਦਰਪਣ ਹੈ ਅਤੇ ਇਸੇ ਦੇ ਆਧਾਰ ਤੇ ਮੈਂ ਆਪਣੇ ਵਿਚਾਰ ਦਿੱਤੇ ਹਨ। ਤੁਸੀਂ ਸਿੱਖ ਮਾਰਗ ਦੇ ਪਾਠਕਾਂ ਤੇ ਇਹ ਪ੍ਰਭਾਵ ਪਾਣਾ ਚਾਹੰਦੇ ਹੋ ਜਿਵੇਂ ਕਿ ਮੈਂ ਪ੍ਰੋ: ਸਾਹਿਬ ਸਿੰਘ ਜੀ ਦੀ ਲਿਖਤ ਨੂੰ ਗਲਤ ਲਫਜ਼ਾਂ ਵਿੱਚ ਬਿਆਨ ਕੀਤਾ ਹੋਵੇ। ਪਰ ਮੇਰੀ ਲਿਖਤ ਨੂੰ ਜਰਾ ਧਿਆਨ ਨਾਲ ਪੜ੍ਹੋ ਮੈਂ ਲਿਖਿਆ ਹੈ- “ਪ੍ਰੋ: ਸਾਹਿਬ ਸਿੰਘ ਜੀ ਮੁਤਾਬਕ- ਪੰਨਾ 175 ਤੱਕ ਸ਼ਬਦਾਂ ਦਾ ਕੁੱਲ ਜੋੜ ‘70’ ਦਿੱਤਾ ਗਿਆ ਹੈ”। ਮੇਰੀ ਇਸ ਪੰਗਤੀ ਤੋਂ ਸਾਫ ਜਾਹਰ ਹੈ ਕਿ ਮੈਂ ਪ੍ਰੋ: ਸਾਹਿਬ ਸਿੰਘ ਜੀ ਦੇ ਹੂ ਬ ਹੂ ਲਫਜ ਨਹੀਂ ਲਿਖੇ, ਬਲਕਿ ਪ੍ਰੋ: ਸਾਹਿਬ ਸਿੰਘ ਦੀ ਲਿਖਤ ਮੁਤਾਬਕ ਵਿਚਾਰ ਹਨ। ਅਤੇ ਪ੍ਰੋ: ਸਾਹਿਬ ਸਿੰਘ ਜੀ ਦੀ ਲਿਖਤ ਤੇ ਆਧਾਰਿਤ ਇਸ ਲਈ ਕਿਹਾ ਜਾ ਸਕਦਾ ਹੈ, ਕਿਉਂਕਿ ਪ੍ਰੋ: ਸਾਹਿਬ ਨੇ ਲਿਖਿਆ ਹੈ “ਇਥੋਂ ਤੱਕ ਗੁਰੂ ਅਰਜਨ ਸਾਹਿਬ ਦੇ 106 ਸ਼ਬਦ ਹਨ। ਪਿਛਲਾ ਜੋੜ 70 ਸੀ। ਵਡਾ ਜੋੜ 176 ਬਣਦਾ ਹੈ, ਪਰ ਹੁਣ ਤੱਕ ਵਡੇ ਜੋੜ ਵਿੱਚ ਇੱਕ ਦੀ ਕਮੀ ਚਲੀ ਆ ਰਹੀ ਸੀ, ਇੱਥੇ ਪਹੁੰਚ ਕੇ ਉਹ ਕਮੀਂ ਦਿਸ ਪਈ। ਪਿਛਲੇ ਸਾਰੇ ਵਡੇ ਅੰਕ ਭੰਨਣੇ ਪੈਂਦੇ ਸਨ। ਇਸ ਦੇ ਥਾਂ ਅਗਾਂਹ ਵਡਾ ਅੰਕ ਲਿਖਣਾ ਬੰਦ ਕਰ ਦਿੱਤਾ ਗਿਆ ਹੈ” … “ਇੱਥੇ ਵੱਡਾ ਜੋੜ 72 ਚਾਹੀਦਾ ਸੀ। ਗੁਰੂ ਅਰਜਨ ਸਾਹਿਬ ਦੇ ਸ਼ਬਦ ਨੰ: 105 ਤਕ ਇਹੀ ਇੱਕ ਦੀ ਘਾਟ ਤੁਰੀ ਜਾਂਦੀ ਹੈ”

ਸਰਵਜੀਤ ਸਿੰਘ ਜੀ! ਦੱਸੋ ਮੈਂ ਕਿਹੜੀ ਗਲਤ ਬਿਆਨੀ ਕਰ ਦਿੱਤੀ ਹੈ?

ਬਾਕੀ ਅੰਕਾਂ ਦੇ ਫਰਕ ਬਾਰੇ ਆਪਣੀ ਸਮਝ ਮੁਤਾਬਕ ਚਰਨਜੀਤ ਸਿੰਘ ਬਰੈਂਪਟਨ ਜੀ ਦੇ ਨਾਮ ਪੱਤਰ ਵਿੱਚ ਵਿਚਾਰ ਦੇ ਦਿੱਤੀ ਗਈ ਹੈ। ਜਿਸ ਮੁਤਾਬਕ ਇਹ ਉਤਾਰੇ ਦੇ ਵਕਤ ਹੋਈ ਭੁੱਲ ਨਹੀਂ, ਬਲਕਿ ਗੁਰੂ ਅਰਜਨ ਸਾਹਿਬ ਜੀ ਦੇ ਵਕਤ ਹੀ ਅੰਕਾਂ ਦਾ ਪਿਆ ਫਰਕ ਹੈ।

ਜੇ ਉਤਾਰੇ ਦੇ ਵਕਤ ਪਿਆ ਫਰਕ ਹੁੰਦਾ ਤਾਂ ਇਹ ਗਲਤੀ ਇੱਕ ਥਾਂ ਹੋ ਸਕਦੀ ਸੀ, 172 ਥਾਵਾਂ ਤੇ ਨਹੀਂ, ਜਾਂ 105 ਥਾਵਾਂ ਤੇ ਨਹੀਂ ਜਿਸ ਸ਼ਬਦ ਤੋਂ ਅੱਗੇ ਵੱਡਾ ਜੋੜ ਲਿਖਣਾ ਬੰਦ ਕਾਰ ਦਿੱਤਾ ਗਿਆ ਹੈ। ਮਿਸਾਲ ਦੇ ਤੌਰ ਤੇ ਗੁਰੂ ਅਰਜਨ ਸਾਹਿਬ ਜੀ ਦੇ 172 ਸ਼ਬਦਾਂ ਦਾ (ਛੋਟੇ ਜੋੜ ਵਾਲਾ) ਨੰਬਰ ਸਹੀ ਚਲੀ ਆ ਰਿਹਾ ਹੈ, ਫਰਕ ਵੱਡੇ ਜੋੜ ਵਾਲੇਂ ਅੰਕਾਂ ਦਾ ਹੈ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਤਾਰਾ ਕਰਨ ਵਾਲਾ ਕਾਤਿਬ ਛੋਟੇ ਅੰਕਾਂ ਦਾ ਤਾਂ ਦੇਖ ਦੇਖ ਕੇ ਉਤਾਰਾ ਸਹੀ ਕਰੀ ਜਾ ਰਿਹਾ ਸੀ ਅਤੇ ਵੱਡੇ ਅੰਕਾਂ ਨੂੰ ਅਸਲੀ ਬੀੜ ਦੇ ਨੰਬਰਾਂ ਨੂੰ ਦੇਖੇ ਬਿਨਾ, ਅਪਣੇ ਕੀਤੇ ਉਤਾਰੇ ਦੇ ਆਧਾਰ ਤੇ ਇੱਕ ਇੱਕ ਅੰਕ ਵਧਾ ਕੇ ਪਾਈ ਜਾ ਰਿਹਾ ਸੀ? ਕਿਉਂਕਿ ਜੇ ਉਤਾਰੇ ਵੇਲੇ ਹੋਈ ਗਲਤੀ ਹੁੰਦੀ ਤਾਂ ਜਿਵੇਂ ਛੋਟੇ ਅੰਕ ਇੱਕ ਇੱਕ ਕਰਕੇ ਵਧ ਰਹੇ ਸਨ ਤਾਂ ਵਡੇ ਅੰਕ ਵੀ ਇੱਕ ਇੱਕ ਕਰਕੇ ਵਧ ਰਹੇ ਹੋਣੇ ਸੀ ਅਤੇ ਇਹ ਸਾਰੇ ਦੇ ਸਾਰੇ 172 ਵਾਰੀਂ (ਜਾਂ 105 ਜਿੱਥੇ ਤੱਕ ਵਡੇ ਜੋੜ ਵਾਲੇ ਅੰਕ ਲਿਖੇ ਗਏ ਹਨ) ਅਸਲੀ ਅਤੇ ਉਤਾਰੇ ਦੀ ਬੀੜ ਵਿੱਚ ਫਰਕ ਹੋਣਾ ਸੀ। ਅਤੇ 105 ਸ਼ਬਦਾਂ ਵਿੱਚ ਉਤਾਰੇ ਵੇਲੇ ਗਲਤੀ ਹੋਣੀ ਕੋਈ ਤਰਕ ਸੰਗਤ ਗੱਲ ਨਹੀਂ ਕਹੀ ਜਾ ਸਕਦੀ।

ਸੋ ਕਿਸੇ ਵੀ ਹਾਲਤ ਵਿੱਚ ਇਸ ਫਰਕ ਨੂੰ ਉਤਾਰੇ ਦੇ ਵਕਤ ਪਿਆ ਫਰਕ ਨਹੀਂ ਕਿਹਾ ਜਾ ਸਕਦਾ।

(ਨੋਟ- ਤੁਹਾਡੇ ਵੱਲੋਂ ਪੀ ਡੀ ਐਫ ਫੌਰਮੇਟ ਵਿੱਚ ਪਾਈਆਂ ਗਈਆਂ ਫੋਟੋਆਂ ਮੈਨੂੰ ਖੋਲ੍ਹਣੀਆਂ ਨਹੀਂ ਆਉਂਦੀਆਂ ਇਸ ਲਈ ਦੇਖ ਨਹੀਂ ਸਕਿਆ)

ਇਕਬਾਲ ਸਿੰਘ ਢਿਲੋਂ ਜੀ! ਆਪ ਜੀ ਦੇ 19-01-13 ਦੇ ਪੱਤਰ ਦੇ ਸੰਬੰਧ ਵਿੱਚ-

ਤੁਹਾਡੀਆਂ ਲਿਖਤਾਂ ਦੇ ਆਧਾਰ ਤੇ ਮੈਂ ਤੁਹਾਨੂੰ ਕਈ ਸਵਾਲ ਪੁੱਛੇ ਸਨ, ਉਨਾਂ ਦਾ ਜਵਾਬ ਦੇਣ ਦੇ ਵਕਤ ਤਾਂ ਤੁਹਾਡਾ ਕਹਿਣਾ ਹੈ ਕਿ ਤੁਸੀਂ ਮੇਰੇ ਨਾਲ ਵਿਚਾਰ ਵਟਾਂਦਰਾ ਕਰਨਾ ਨਹੀਂ ਚਾਹੁੰਦੇ। ਪਰ ਹੁਣ ਜਦੋਂ ਤੁਹਾਨੂੰ ਲੱਗਿਆ ਕਿ ਸਿੱਖ ਮਾਰਗ ਦੇ ਪਾਠਕਾਂ ਨੂੰ ਮੇਰੇ ਖਿਲਾਫ ਭੜਕਾਇਆ ਜਾ ਸਕਦਾ ਹੈ ਤਾਂ ਤੁਸੀਂ ਕਿੰਨੀਂ ਛੇਤੀ ਆ ਦਰਸ਼ਨ ਦਿੱਤੇ ਹਨ। ਪੱਤਰ ਬੇਸ਼ੱਕ ਸਿਧਾ ਮੇਰੇ ਨਾਮ ਨਹੀਂ ਹੈ, ਪਰ ਜਿਸ ਮਕਸਦ ਨਾਲ ਤੁਸੀਂ ਪੱਤਰ ਲਿਖਿਆ ਹੈ ਇਸ ਦੇ ਮਕਸਦ ਵਿੱਚ ਕੋਈ ਫਰਕ ਨਹੀਂ ਹੈ।

ਇਕਬਾਲ ਸਿੰਘ ਜੀ!

ਤੁਸੀਂ ਦੱਸ ਸਕਦੇ ਹੋ, ਮੈਂ ਕਿੱਥੇ ਲਿਖਿਆ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਭੁੱਲ ਕੀਤੀ ਹੈ?

ਕੀ ਭਾਈ ਗੁਰਦਾਸ ਜੀ, ਗੁਰੂ ਸਾਹਿਬਾਂ ਦੇ ਵਕਤ ਨਹੀਂ ਹੋਏ?

ਕੀ ਗੁਰੂ ਗ੍ਰੰਥ ਸਾਹਿਬ ਜੀ ਲਿਖਾਈ ਭਾਈ ਗੁਰਦਾਸ ਜੀ ਨੇ ਨਹੀਂ ਕੀਤੀ?

ਕੀ ਭਾਈ ਗੁਰਦਾਸ ਜੀ ਕੋਲੋਂ ਗਲਤੀ ਨਹੀਂ ਸੀ ਹੋ ਸਕਦੀ?

ਜਸਬੀਰ ਸਿੰਘ (ਕੈਲਗਰੀ) 20-01-13

(ਨੋਟ:- ਜੇ ਕਰ ਜਸਵੀਰ ਸਿੰਘ ਕੈਲਗਿਰੀ ਦੀ ਤਰ੍ਹਾਂ ਹੋਰ ਵੀ ਕਿਸੇ ਪਾਠਕ ਨੂੰ ਪੀ. ਡੀ. ਐੱਫ. ਫੌਰਮੇਟ ਵਾਲੀ ਫਾਈਲ ਖੋਲਣ ਦੀ ਦਿੱਕਤ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਸ ਦੇ ਕੰਪਿਊਟਰ ਵਿੱਚ ਇਸ ਨੂੰ ਖੋਲ ਕੇ ਪੜ੍ਹਨ ਵਾਲਾ ਪ੍ਰੋਗਰਾਮ (PDF READER) ਨਹੀਂ ਹੈ। ਇਹ ਪ੍ਰੋਗਰਾਮ ਆਮ ਹੀ ਮੁਫਤ ਵਿੱਚ ਇੰਟਰਨੈੱਟ ਤੇ ਉਪਲਵੱਧ ਹਨ। ਇਸ ਦਾ ਇੱਕ ਲਿੰਕ ਹੇਠਾਂ ਦਿੱਤਾ ਜਾ ਰਿਹਾ ਹੈ, ਪਾਠਕ ਉਥੇ ਜਾ ਕੇ ਇਸ ਨੂੰ ਮੁਫਤ ਡਾਊਨਲੋਡ ਕਰਕੇ ਆਪਣੇ ਕੰਪਿਊਟਰ ਵਿੱਚ ਪਾ ਸਕਦੇ ਹਨ-ਸੰਪਾਦਕ)
http://get.adobe.com/reader/


(20/01/13)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਸੁਰਜਨ ਸਿੰਘ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
05. 01. 2013 ਅਤੇ 14. 01. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਮੇਰੇ ਪੱਤਰਾਂ ਵਿੱਚ ਮੈਂ ਆਪ ਜੀ ਅੱਗੇ ਆਪ ਜੀ ਦੀਆਂ ਇੱਸੇ ਵੈਬਸਾਈਟ ਤੇ ਆਈਆਂ ਟਿੱਪਣੀਆਂ ਸਬੰਧੀ ਦੋ ਸਵਾਲ ਰੱਖੇ ਸਨ ਪਰੰਤੂ ਹਾਲੇ ਤਕ ਆਪ ਜੀ ਵੱਲੋਂ ਇਹਨਾ ਦੋ ਸਵਾਲਾਂ ਦਾ ਉੱਤਰ ਸਿਖਮਾਰਗ ਵੈਬਸਾਈਟ ਉੱਤੇ ਨਹੀਂ ਭੇਜਿਆ ਗਿਆ। ਆਪ ਜੀ ਵੱਲੋਂ ਧਾਰੀ ਚੁੱਪ ਤੋਂ ਇਉਂ ਮਹਿਸੂਸ ਹੁੰਦਾ ਹੈ ਕਿ ਆਪ ਜੀ ਇਹਨਾਂ ਸਵਾਲਾਂ ਦੇ ਉੱਤਰ ਦੇਣ ਤੋਂ ਟਾਲਾ ਵੱਟ ਗਏ ਹੋ।
ਸ. ਸੁਰਜਨ ਸਿੰਘ ਜੀ, ਆਪ ਜੀ ਨੇ ਸਿਖਮਾਰਗ ਵੈਬਸਾਈਟ ਉੱਤੇ 26. 12. 2012 ਨੂੰ ਪਾਏ ਗਏ ਆਪ ਜੀ ਦੇ ਪੱਤਰ ਵਿੱਚ ਹੇਠਾਂ ਦਿੱਤੇ ਅਨੁਸਾਰ ਲਿਖਿਆ ਹੋਇਆ ਹੈ:
“ਸਿਖਾਂ ਲਈ ਅੜਾਉਣੀਆਂ, ਰਮਜ਼ਾਂ ਜਾਂ ਗੁੰਝਲਾਂ ਪਾਉਣਾ ਗੁਰੂ ਆਸ਼ੇ ਦੇ ਅਨੁਕੂਲ ਨਹੀਂ।”
ਕੀ ਸਿਖ ਗੁਰੂਆਂ ਦੇ ਸਬੰਧ ਵਿੱਚ ਗੈਰ-ਵਿਗਿਆਨਕ ਅਤੇ ਮਨਮੱਤੀ ਧਾਰਨਾਵਾਂ ਪੇਸ਼ ਕਰ ਕੇ ਆਪ ਜੀ ਖੁਦ ਹੀ ਗੁਰੂ ਆਸ਼ੇ ਦੇ ਉਲਟ ਨਹੀਂ ਜਾ ਰਹੇ? ਇਸ ਸਥਿਤੀ ਵਿੱਚ ਆਪ ਜੀ ਦੇ ਪਾਸ ਇਹ ਹੱਕ ਨਹੀਂ ਰਹਿੰਦਾ ਕਿ ਆਪ ਜੀ ਦੂਸਰਿਆਂ ਨੂੰ ਗੁਰਮੱਤ ਦਾ ਪਾਠ ਪੜ੍ਹਾਵੋ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(20/01/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਪ ਨਾਮ ਸੱਚ ਅਪਣਾਈਐ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੁੱਚ ਹੋਵੇ ਤਾਂ ਸੱਚੁ ਪਾਈਐ। ਸੁੱਚ ਕੀਕੂੰ ਫਿਰ ਅਪਨਾਈਐ।
ਸੁੱਚ ਤਨ ਦੀ, ਮਨ ਦੀ, ਰੂਹ ਦੀ। ਸੁੱਚ ਹੋਵੇ ਧੁਰ ਅੰਦਰ ਦੀ।
ਕੋਈ ਮੈਲ ਕਿਤੇ ਨਾ ਹੋਵੇ। ਹਰ ਅੰਗ ਰਗੜ ਕੇ ਧੋਵੇ।
ਜਿਉਂ ਦੁੱਧ ਲਈ ਬਰਤਨ ਮਾਂਜੇ। ਮਨ ਤਨ ਕਰ ਮੈਲੋਂ ਵਾਂਝੇ।
ਜਿਉਂ ਰਗੜ ਕੇ ਭਾਂਡਾ ਮਲੀਏ। ਤਿਉਂ ਅੰਦਰ ਦੀ ਮਲ ਧੋਈਏ।
ਇਹ ਤਨ ਪੰਜ ਤੱਤ ਸੰਗ ਰਚਿਆ। ਪੰਜ ਤੱਤਾਂ ਨਾਲ ਹੀ ਚਲਿਆ।
ਇਹ ਪਾਣੀ, ਪੌਣ ਤੇ ਖਾਣਾ। ਇਸ ਬਿਨ ਕਿੰਜ ਬਦਨ ਚਲਾਣਾ।
ਅਸੀਂ ਤਨ ਰੋਜ਼ਾਨਾ ਭਰਦੇ। ਫਿਰ ਰੋਜ਼ ਹੀ ਖਾਲੀ ਕਰਦੇ।
ਜੋ ਪਾਇਆ ਸੋ ਨਾ ਟਿਕਦਾ। ਮਲ ਬਣ ਫਿਰ ਭੋਇਂ ਮਿਲਦਾ।
ਨਿਤ ਤਾਕਤ ਇਸ ਤੋਂ ਭਰਦੇ। ਫਿਰ ਦੁਨਿਆਵੀ ਕੰਮ ਕਰਦੇ।
ਭੁਲ ਜਾਂਦੇ ਅਸਲੀ ਸ਼ਕਤੀ। ਜੋ ਨਾਮ ਤੋਂ ਸਾਨੂੰ ਮਿਲਦੀ।
ਜਦ ਨਾਮ ਨਾਲ ਜੁੜ ਜਾਈਏ। ਸ਼ਕਤੀ ਦਾ ਸਾਗਰ ਪਾਈਏ।
ਕੀ ਖਾਣਾ, ਪੀਣਾ ਪਾਣਾ। ਸਭ ਪਿਛੇ ਹੀ ਰਹਿ ਜਾਣਾ।
ਇਹ ਸ਼ਕਤੀ ਸਾਥ ਲੰਬੇਰਾ। ਜੋ ਪਾਰ ਲਗਾਵੇ ਤੇਰਾ।
ਨਿਤ ਨਿਤ ਦਾ ਜੰਮਣਾ ਮਰਨਾ। ਇਸ ਸ਼ਕਤੀ ਸੰਗ ਸਭ ਮਿਟਣਾ।
ਕੰਧ ਕੂੜ ਦੀ ਪਲ ਵਿੱਚ ਢਹਿੰਦੀ। ਸੁੱਚ ਅੰਦਰ ਦੀ ਸਦ ਰਹਿੰਦੀ।
ਸੁੱਚ ਹੋਵੇ ਤਾਂ ਸੱਚ ਪਾਈਐ। ਜਪ ਨਾਮ ਸੱਚ ਅਪਣਾਈਐ।


(19/01/13)
ਡਾ: ਇਕਬਾਲ ਸਿੰਘ ਢਿੱਲੋਂ

ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਮਿਤੀ 17. 01. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਆਪਣੇ ਪੱਤਰ ਵਿੱਚ ਸ. ਜਸਬੀਰ ਸਿੰਘ ਕੈਲਗਿਰੀ ਜੀ ਸਿਖ ਮੱਤ ਦੇ ਪਵਿੱਤਰ ਗ੍ਰੰਥ ਦੀ ਪਰਚਲਤ ਬੀੜ ਦੇ ਪਾਠ
(text) ਵਿੱਚ ਸ਼ਬਦਾਂ ਦੇ ਨੰਬਰਾਂ ਪ੍ਰਤੀ ਨਜ਼ਰ ਆਉਂਦੀ ‘ਭੁੱਲ’ ਨੂੰ ਸਵੀਕਾਰਦੇ ਹੋਏ ਇਸ ਦੀ ਜ਼ਿੰਮੇਵਾਰੀ ਗ੍ਰੰਥ ਦੇ ਸੰਕਲਿਤ-ਕਰਤਾ ਸ੍ਰੀ ਗੁਰੂ ਅਰਜਨ ਦੇਵ ਜੀ ਉੱਤੇ ਸੁੱਟਦੇ ਹਨ। ਸਪਸ਼ਟ ਹੈ ਕਿ ਅਜਿਹਾ ਕਰ ਕੇ ਸ. ਕੈਲਗਿਰੀ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ‘ਭੁੱਲਣਹਾਰ’ ਸਾਬਤ ਕਰ ਰਹੇ ਹਨ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ


(19/01/13)
ਸਰਵਜੀਤ ਸਿੰਘ

(ਨੋਟ:- ਇਸ ਪੱਤਰ ਨਾਲ ਕਈ ਫੋਟੋਆਂ ਸਨ ਜਿਹੜੀਆਂ ਕਿ ਜਰੂਰੀ ਸਨ ਪਰ ਉਹਨਾ ਸਾਰੀਆਂ ਨੂੰ ਪਉਣ ਨਾਲ ਇਹ ਪੰਨਾ ਦੇਖਣ ਲਈ ਧੀਮੀ ਇੰਟਰਨੈੱਟ ਦੀ ਸਪੀਡ ਵਾਲਿਆਂ ਲਈ ਕੁੱਝ ਦੇਰੀ ਨਾਲ ਲੋਡ ਹੋਣ ਦਾ ਖਦਸ਼ਾ ਹੋਣ ਦੇ ਕਾਰਨ, ਫੋਟੋਆਂ/ਇਮਜ਼ ਨੂੰ ਚੰਗੀ ਤਰ੍ਹਾਂ ਦੇਖਣ/ਪੜ੍ਹਣ ਲਈ ਅਤੇ ਆਪਣਾ ਕੁੱਝ ਸਮਾ ਬਚਾਉਣ ਲਈ, ਇਸ ਪੱਤਰ ਦੀ ਅਤੇ ਫੋਟੋਆਂ ਦੀ ਵੱਖਰੀ ਫਾਈਲ ਪੀ. ਡੀ. ਐੱਫ. ਫੌਰਮੇਟ ਵਿੱਚ ਪਾਈ ਜਾ ਰਹੀ ਹੈ। ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਉਹ ਜ਼ਰੂਰ ਪੜ੍ਹਨ ਅਤੇ ਦੇਖਣ। ਇਸ ਫਾਈਲ ਨੂੰ ਦੇਖਣ ਲਈ ਇੱਥੇ ਕਲਿਕ ਕਰੋ-ਸੰਪਾਦਕ)

ਸ. ਕੁਲਵਿੰਦਰ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਸ. ਕੁਲਵਿੰਦਰ ਸਿੰਘ ਜੀ, ਆਪ ਨੇ ਆਪਣੇ ਲੇਖ ‘ਮੁਕਤਸਰ ਵਿੱਚ ਸ਼ਹੀਦ ਹੋਣ ਵਾਲੇ 40 ਮੁਕਤੇ’ ਦੇ ਆਰੰਭ ਵਿਚ ਚਮਕੌਰ ਦੀ ਧਰਤੀ ਤੇ ਹੋਈ ਇਤਿਹਾਸਿਕ ਜੰਗ ਦੀ ਤਾਰੀਖ਼ 7 ਤੇ 8 ਦਸੰਬਰ 1705 ਲਿਖੀ ਹੈ। ਮੈਂ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਵੇਖ ਰਿਹਾ ਸੀ ਉਥੇ ਵੀ ਇਹ ਘਟਨਾ 1705 ਦੀ ਹੀ ਦਰਜ ਹੈ।
“At last, the town was evacuated during the night of Poh suds 1, 1762 sk/ 5-6 December 1705”। ਪਰ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਪ੍ਰੋ: ਕਰਤਾਰ ਸਿੰਘ ਦੀ ਲਿਖਤ ‘ਸਿੱਖ ਇਤਿਹਾਸ ਭਾਗ ਪਹਿਲਾ’ ਵਿਚ 6 ਪੋਹ ਸੰਮਤ 1761 ਭਾਵ 1704 ਦਰਜ ਹੈ। ਇਤਿਹਾਸ ਵਿਚ ਇਹ ਦੋਵੇਂ ਸਾਲ ਹੀ ਭਾਵ 1704 ਅਤੇ 1705 ਤਾਰੀਖਾਂ ਹੀ ਮਿਲਦੀਆਂ ਹਨ।
ਜ਼ਫਰਨਾਮੇ ਵਿਚ ਹੇਠ ਲਿਖੀਆਂ ਪੰਗਤੀਆਂ ਦਰਜ ਹੈ,
ਚਰਾਗਿ ਜਹਾਂ ਚੂੰ ਸ਼ੁਦਹ ਬੁਰਕਹ ਪੋਸ਼। ਸ਼ਹੇ ਸ਼ਬ ਬਰਾਮਦ ਹਮਹ ਜਲਵਹ ਜੋਸ਼। 42।
ਡਾ ਰਤਨ ਸਿੰਘ ਜੱਗੀ ਨੇ ਇਨ੍ਹਾਂ ਦਾ ਤਰਜਮਾ ਇਸ ਤਰ੍ਹਾਂ ਕੀਤਾ ਹੈ, “ਜਦ ਸੰਸਾਰ ਦਾ ਦੀਪਕ (ਸੂਰਜ) ਪਰਦੇ ਵਿਚ ਆ ਗਿਆ (ਭਾਵ ਡੁਬ ਗਿਆ) (ਤਦ) ਰਾਤ ਦਾ ਸੁਆਮੀ (ਚੰਦ੍ਰਮਾ) ਬਹੁਤ ਪ੍ਰਕਾਸ਼ ਨਾਲ ਨਿਕਲ ਆਇਆ”
ਸ. ਕੁਲਵਿੰਦਰ ਸਿੰਘ ਜੀ, ਗੁਰੂ ਜੀ ਵੱਲੋਂ ਅਨੰਦਪੁਰ ਦੇ ਕਿਲੇ ਨੂੰ ਛੱਡਣ ਜਾਂ ਚਮਕੌਰ ਦੀ ਗੜ੍ਹੀ `ਚ ਨਿਕਲਣ ਦੀ ਤਾਰੀਖ ਬਾਰੇ ਕੋਈ ਮਤਭੇਦ ਨਹੀਂ ਹਨ। ਹੁਣ ਜੇ ਅਸੀਂ ਇਹ ਮੰਨੀਏ ਕਿ ਇਹ ਘਟਨਾ 1705 ਈ: (ਬਿਕ੍ਰਮੀ 1762) ਦੀ ਹੈ ਤਾਂ 7 ਦਸੰਬਰ/ 8 ਪੋਹ ਦਿਨ ਸ਼ੁੱਕਰਵਾਰ ਨੂੰ ਚੰਦ ਦੇ ਕੈਲੰਡਰ ਦੀ ਤਾਰੀਖ ਪੋਹ ਸੁਦੀ ਦੂਜ ਸੀ। ਭਾਵ ਮੱਸਿਆ ਤੋਂ ਪਿਛੋਂ ਦੂਜਾ ਦਿਨ। ਸੁਦੀ ਦੂਜ ਦਾ ਚੰਦ ਬਹੁਤ ਹੀ ਥੋੜੇ ਸਮੇ ਲਈ ਦਿਸਦਾ ਹੈ ਜਦੋਂ ਕਿ ਗੁਰੂ ਜੀ ਜਫਰਨਾਮੇ `ਚ ‘ਜਲਵਹ ਜੋਸ਼’ ਭਾਵ “(ਤਦ) ਰਾਤ ਦਾ ਸੁਆਮੀ (ਚੰਦ੍ਰਮਾ) ਬਹੁਤ ਪ੍ਰਕਾਸ਼ ਨਾਲ ਨਿਕਲ ਆਇਆ” ਲਿਖ ਰਹੇ ਹਨ।


ਜੇ ਅਸੀਂ ਇਸ ਇਤਿਹਾਸਿਕ ਘਟਨਾ ਨੂੰ 1704 ਈ (1761 ਬਿਕ੍ਰਮੀ) ਦੀ ਮੰਨੀਏ ਤਾਂ 7 ਦਸੰਬਰ/ 8 ਪੋਹ ਦਿਨ ਵੀਰਵਾਰ ਨੂੰ ਚੰਦ ਦੇ ਕੈਲੰਡਰ ਦੀ ਤਾਰੀਖ ਪੋਹ ਵਦੀ 7 ਸੀ। ਪੁੰਨਿਆ ਨੂੰ ਚੰਦ ਪੂਰੇ ਜੋਵਨ ਤੇ ਹੁੰਦਾ ਹੈ ਅਤੇ ਅਗਲੇ ਦਿਨਾਂ `ਚ ਰਾਤ ਨੂੰ ਥੋੜਾ-ਥੋੜਾ ਲੇਟ ਚੜਦਾ ਹੈ ਪਰ ਚਮਕ ਪੂਰੀ ਹੁੰਦੀ ਹੈ। ਜਿਸ ਦੀ ਰੋਸ਼ਨੀ ਬਹੁਤ ਹੁੰਦੀ ਹੈ। ਜ਼ਫਰਨਾਮੇ `ਚ ਲਿਖੇ ਸ਼ਬਦ ‘ਜਲਵਹ ਜੋਸ਼’ ਦੇ ਮੁਤਾਬਕ ਤਾਂ 1704 ਈ:/ ਬਿਕ੍ਰਮੀ 1761 ਦੀ ਤਾਰੀਖ ਵਧੇਰੇ ਸਹੀ ਜਾਪਦੀ ਹੈ।
ਆਪ ਜੀ ਤੋਂ ਉਸਾਰੂ ਸੇਧ ਦੀ ਉਡੀਕ ਵਿਚ
ਸਰਵਜੀਤ ਸਿੰਘ
##################################
ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਬੇਨਤੀ ਹੈ ਕਿ ਜਿਵੇ ਆਪ ਜੀ ਜਾਣਦੇ ਹੀ ਹੋ ਕਿ ਮੇਰੇ 14 ਜਨਵਰੀ ਦੇ ਪੱਤਰ ਦੇ ਸਬੰਧ ਵਿਚ ਵੀਰ ਕੁਲਵਿੰਦਰ ਸਿੰਘ ਜੀ ਨੇ ਆਪਣੇ 15 ਜਨਵਰੀ ਦੇ ਪੱਤਰ `ਚ ਇਹ ਲਿਖ ਕੇ , “ਮੇਰਾ ਵਿਚਾਰ ਹੈ ਕਿ ਅਸੀਂ ਇਸ ਕੈਲੰਡਰ ਬਾਰੇ ਹੋਰ ਚਰਚਾ ਨਹੀਂ ਕਰਨਾ ਚਾਹੁੰਦੇ। ਤੁਹਾਨੂੰ ਪਸੰਦ ਨਹੀਂ ਤਾਂ ਤੁਹਾਡੀ ਮਰਜ਼ੀ ਤੁਸੀਂ ਕੋਈ ਹੋਰ ਕੈਲੰਡਰ ਵਰਤੋ ਜਾਂ ਉਸ ਦਾ ਪ੍ਰੋਤਸਾਹਨ ਕਰੋ” ਵਿਚਾਰ ਚਰਚਾ ਕਰਨ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ ਪਰ ਕੁਝ ਨੁਕਤੇ ਮੈਂ ਪਾਠਕਾਂ ਦੇ ਧਿਆਨ `ਚ ਲਿਆਉਣੇ ਜਰੂਰੀ ਸਮਝਦਾ ਹਾਂ।
(1) ਆਪਣੇ 12 ਜਨਵਰੀ ਦੇ ਪੱਤਰ ਵਿਚ ਵੀਰ ਕੁਲਵਿੰਦਰ ਸਿੰਘ ਜੀ ਲਿਖਦੇ ਹਨ, “ਕੈਲੰਡਰ ਵਿਚ ਕੌਮ ਦੇ ਮਹਾਨ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੀਆਂ ਤਸਵੀਰਾਂ ਹੇਠ ਕੁਝ ‘ਗੁਰਮਤਿ ਸਹਿਯੋਗੀਆਂ’ ਦੇ ਨਾਂ ਛਪੇ ਹਨ”। ਇਸ ਸਬੰਧੀ ਬੇਨਤੀ ਹੈ ਕਿ ਕੈਲੰਡਰ ਵਿੱਚ ਜਿਨ੍ਹਾਂ 15 ਮਹਾਨ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਹਨ ਅੱਜ ਉਨ੍ਹਾਂ `ਚ ਅਸੀਂ ਸਿਰਫ 3 ਵਿਦਵਾਨਾਂ ਨਾਲ ਹੀ ਸੰਪਰਕ ਕਰ ਸਕਦੇ ਹਾਂ। ਡਾ ਦਿਲਗੀਰ ਜੀ ਇਸ ਕੈਲੰਡਰ ਦੇ ਨਿਰਮਾਤਾ ਹਨ ਉਨ੍ਹਾਂ ਦੀ ਸਹਿਮਤੀ ਬਾਰੇ ਪੜਤਾਲ ਕਰਨ ਦੀ ਲੋੜ ਨਹੀਂ ਹੈ। ਪ੍ਰੋ: ਦਰਸ਼ਨ ਸਿੰਘ ਜੀ ਨੇ ਆਪਣੀ ਅਸਹਿਮਤੀ ਲਿਖਤੀ ਰੂਪ ਵਿਚ ਪ੍ਰਗਟ ਕਰ ਦਿੱਤੀ ਹੈ। ਗੁਰਬਖਸ਼ ਸਿੰਘ ਜੀ ਨਾਲ ਮੈਂ ਖ਼ੁਦ ਸੰਪਰਕ ਕੀਤਾ ਸੀ। ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀ ਸੀ। ਗਿਆਨੀ ਜਗਤਾਰ ਸਿੰਘ ਜਾਚਕ ਅਤੇ ਰਘਵੀਰ ਸਿੰਘ ਸਮੱਘ ਨਾਲ ਸੰਪਰਕ ਕਰਨ ਤੇ, ਉਨ੍ਹਾਂ ਨੇ ਵੀ ਅਗਿਆਨਤਾ ਹੀ ਪ੍ਰਗਟ ਕੀਤੀ ਸੀ। ਸਤਨਾਮ ਸਿੰਘ ਜੌਹਲ ,ਡਾ ਪੂਰਨ ਸਿੰਘ ਗਿੱਲ, ਬਖ਼ਸ਼ੀਸ਼ ਸਿੰਘ, ਇੰਦਰਜੀਤ ਸਿੰਘ ਕਾਨਪੁਰੀ, ਕਿਰਪਾਲ ਸਿੰਘ ਬਠਿੰਡਾ, ਪ੍ਰੋ: ਕਵਲਦੀਪ ਸਿੰਘ ਆਦਿ ਦੇ ਸਪੱਸ਼ਟੀਕਰਨ ਵੀ ਪੜ੍ਹੇ ਹਨ। ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ ਗੁਰਮਤਿ ਟਕਸਾਲ ਨੂੰ ਬਿਨਾ ਕਿਸੇ ਦੀ ਸਹਿਮਤੀ ਤੋਂ ਆਪਣੇ ਕੈਲੰਡਰ ਵਿਚ ਵਿਦਵਾਨਾਂ ਦੀਆ ਫ਼ੋਟੋ ਛਾਪਣ ਅਤੇ ਹੋਰ ਬਹੁਤ ਸਾਰੇ ਸੱਜਣਾ ਨੂੰ ਆਪਣੇ ਸਹਿਯੋਗੀ ਲਿਖਣ ਦੀ ਲੋੜ ਕਿਉਂ ਮਹਿਸੂਸ ਹੋਈ।?
(2) ਕੁਲਵਿੰਦਰ ਸਿੰਘ ਜੀ ਆਪਣੇ 12 ਜਨਵਰੀ ਦੇ ਪੱਤਰ `ਚ ਲਿਖਦੇ ਹਨ, “ਗੁਰਮਤਿ ਟਕਸਾਲ ਪਾਲ ਸਿੰਘ ਪੁਰੇਵਾਲ ਦੇ ਕੈਲੰਡਰ ਨੂੰ ਪ੍ਰਵਾਨ ਨਹੀਂ ਕਰਦੀ ਕਿਉਂਕਿ ਇਸ ਵਿਚ ਬਿਪਰਨ ਸੰਗਰਾਂਦਾਂ, ਮੱਸਿਆ ਅਤੇ ਪੂਰਨਮਾਸ਼ੀਆਂ ਦਾ ਜ਼ਿਕਰ ਹੈ”। ਪਾਠਕਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਪਾਲ ਸਿੰਘ ਪੁਰੇਵਾਲ ਵੱਲੋਂ ਨਹੀ ਸਗੋਂ ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆ ਜਾਂਦਾ ਹੈ। ਜੇ ਅੱਜ ਗੁਰਮਤਿ ਟਕਸਾਲ ਨੇ ਬਿਨਾ ਕਿਸੇ ਦੀ ਇਜਾਜ਼ਤ ਲਏ ਕਿਸੇ ਦੀ ਫ਼ੋਟੋ ਜਾਂ ਨਾਮ ਆਪਣੇ ਕੈਲੰਡਰ ਵਿਚ ਛਾਪ ਦਿੱਤੇ ਹਨ ਤਾਂ ਇਸ ਲਈ ਡਾ ਦਿਲਗੀਰ ਜੀ ਨੂੰ ਦੋਸ਼ੀ ਨਹੀ ਕਿਹਾ ਜਾ ਸਕਦਾ। ਹਾਂ! ਤਾਰੀਖ਼ਾਂ ਲਈ ਡਾ ਦਿਲਗੀਰ ਜੀ ਦੀ ਜਿੰਮੇਵਾਰੀ ਮੰਨੀ ਜਾ ਸਕਦੀ ਹੈ। ਮੱਸਿਆ ਅਤੇ ਪੁੰਨਿਆ ਤਾਂ ਕਰਤੇ ਦੇ ਨਿਯਮ ਅਨੁਸਾਰ ਆਉਂਦੀਆਂ ਹਨ। ਕੈਲੰਡਰ `ਚ ਦਰਜ ਕਰਨ ਜਾਂ ਨਾ ਕਰਨ ਨਾਲ ਇਨ੍ਹਾਂ ਨੂੰ ਕੋਈ ਫਰਕ ਨਹੀ ਪੈਂਦਾ। ਕੈਲੰਡਰ `ਚ ਇਹ ਕਿਤੇ ਵੀ ਨਹੀ ਲਿਖਿਆ ਗਿਆ ਕਿ ਇਨ੍ਹਾਂ ਨੂੰ ਮਨਾਉਣਾ ਚਾਹੀਦਾ ਹੈ। ਦੁਨੀਆਂ `ਚ ਪ੍ਰਚੱਲਤ ਤਕਰੀਬਨ ਸਾਰੇ ਕੈਲੰਡਰਾਂ `ਚ ਇਹ ਜਾਣਕਾਰੀ ਦਰਜ ਹੁੰਦੀ ਹੈ। ਜੇ ਨਾਨਕਸ਼ਾਹੀ ਕੈਲੰਡਰ `ਚ ਇਹ ਨਾ ਵੀ ਦਰਜ ਹੋਵੇ ਤਾਂ ਡੇਰੇਦਾਰ ਕਿਸੇ ਹੋਰ ਕੈਲੰਡਰ ਦੀ ਵਰਤੋ ਕਰ ਲੈਣਗੇ ਜਿਵੇ, ਕੁਲਵਿੰਦਰ ਸਿੰਘ ਜੀ ਨੇ ਮੇਰੇ ਸਵਾਲ ਦੇ ਜਵਾਬ `ਚ ਲਿਖਿਆ ਸੀ, “ਤੁਹਾਡੀ ਮਰਜ਼ੀ ਹੈ ਜਿਹੜੀ ਜੰਤਰੀ ਤੁਸੀਂ ਮਰਜ਼ੀ ਵੇਖ ਲਿਓ ਅਸੀਂ ਤਾਂ ਜੋ ਦੇ ਸਕਦੇ ਸੀ ਦਿੱਤਾ ਹੈ”।
ਸੰਗਰਾਂਦ ਉਸ ਦਿਨ ਨੂੰ ਕਹਿੰਦੇ ਹਨ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ `ਚ ਪ੍ਰਵੇਸ਼ ਕਰਦਾ ਹੈ। ਨਾਨਕ ਸ਼ਾਹੀ ਕੈਲੰਡਰ ਦੇ ਮਹੀਨੇ ਦਾ ਅਰੰਭ ਰਾਸ਼ੀ ਪ੍ਰਵੇਸ਼ ਨਾਲ ਨਹੀ ਹੈ। ਇਸ ਲਈ ਇਥੇ ਪ੍ਰਚੱਲਤ ਨਾਮ (ਸੰਗਰਾਂਦ) ਤੋਂ ਭਾਵ ਹੈ ਮਹੀਨੇ ਦਾ ਅਰੰਭ। ਪਰ! ਕਿੰਨੀ ਹੈਰਾਨੀ ਦੀ ਗੱਲ ਹੈ ਕਿ ਡਾ ਦਿਲਗੀਰ ਜੀ ਵੱਲੋਂ ਬਣਾਏ ਅਤੇ ਗੁਰਮਤਿ ਟਕਸਾਲ ਵੱਲੋਂ ਛਾਪੇ ਗਏ ਕੈਲੰਡਰ ਦੇ ਮਹੀਨੇ ਦਾ ਅਰੰਭ ਉਸ ਦਿਨ ਹੀ ਹੁੰਦਾ ਹੈ ਜਿਸ ਦਿਨ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ `ਚ ਪਰਵੇਸ਼ ਕਰਦਾ ਹੈ। ਕੀ ਇਹ ਬਿਪਰ ਵਾਦੀ ਸੋਚ ਨਹੀਂ ਹੈ?

ਉਪ੍ਰੋਕਤ ਫ਼ੋਟੋ ਨੂੰ ਵੇਖ ਕੇ ਪਾਠਕ ਖ਼ੁਦ ਫੈਸਲਾ ਕਰਨ ਕਿ ਕਿਸ ਕੈਲੰਡਰ ਦੇ ਮਹੀਨੇ ਦਾ ਅਰੰਭ ਸੂਰਜ ਦੇ ਨਵੀਂ ਰਾਸ਼ੀ `ਚ ਪ੍ਰਵੇਸ਼ ਹੋਣ ਨਾਲ ਹੁੰਦਾ ਹੈ? ਨਾਨਕ ਸ਼ਾਹੀ ਕੈਲੰਡਰ ਦੇ ਮਹੀਨੇ ਦਾ ਅਰੰਭ 2013 ਵਿਚ ਜਿਨ੍ਹਾਂ ਤਾਰੀਖਾਂ ਨੂੰ ਹੈ, 3013 ਵਿਚ ਵੀ ਇਨ੍ਹਾਂ ਤਾਰੀਖਾਂ ਨੂੰ ਹੀ ਹੋਵੇਗਾ। ਗੁਰਮਤਿ ਟਕਸਾਲ ਦੇ ਕੈਲੰਡਰ `ਚ ਮਹੀਨੇ ਦਾ ਅਰੰਭ 2014 ਵਿਚ ਹੀ 5-6 ਮਹੀਨਿਆਂ ਦੇ ਅਰੰਭ ਦੀ ਤਾਰੀਖ ਬਦਲ ਜਾਵੇਗੀ ਕਿਉਂਕਿ ਇਥੇ ਮਹੀਨੇ ਦਾ ਅਰੰਭ ਰਾਸੀ ਪ੍ਰਵੇਸ਼ ਨਾਲ ਜੁੜਿਆ ਹੋਇਆ ਹੈ?
(3) ਕੁਲਵਿੰਦਰ ਸਿੰਘ ਦੇ ਲਿਖੇ ਸ਼ਬਦਾਂ, “ਇਹ ਉਹ ਹਨ ਜਿਹੜੀਆਂ ਸ਼੍ਰੋਮਣੀ ਕਮੇਟੀ ਨੇ ਰਲੀਜ਼ ਕੀਤੀਆਂ ਹਨ। ਅਸੀਂ ਕਮੇਟੀ ਦੀਆਂ ਤਾਰੀਖਾਂ ਹੀ ਪ੍ਰਵਾਨ ਕਰਦੇ ਹਾਂ” ਸਬੰਧੀ ਬੇਨਤੀ ਹੈ ਕਿ 2003 ਵਿਚ, 3 ਤਾਰੀਖਾਂ (ਗੁਰੂ ਨਾਨਕ ਜੀ ਦਾ ਪ੍ਰਕਾਸ਼, ਹੋਲਾਂ ਮਹੱਲਾ ਅਤੇ ਬੰਦੀ ਛੋੜ ਦਿਵਸ) ਸਬੰਧੀ ਕੋਈ ਫੈਸਲਾ ਨਾ ਹੋਣ ਕਾਰਨ ਇਹ ਤਰੀਖਾਂ 2020 ਤਾਈ ਚੰਦ ਦੇ ਕੈਲੰਡਰ ਮੁਤਾਬਕ ਹੀ ਰੱਖ ਲਈਆਂ ਗਈਆਂ ਸਨ। ਤਾਂ ਜੋ ਹੋਰ ਵਿਚਾਰ ਚਰਚਾ ਕਰਕੇ ਕਿਸੇ ਨਤੀਜੇ ਤੇ ਪੁੱਜਿਆ ਸਕੇ। ਪਰ ਹੋਇਆ ਇਸ ਦੇ ਉਲਟ ਹੈ। 2010 ਵਿਚ ਸ਼ਰੋਮਣੀ ਕਮੇਟੀ ਨੇ ਕੁਝ ਹੋਰ ਦਿਹਾੜੇ (ਗੁਰ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼, ਜੋਤੀ ਜੋਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ) ਨੂੰ ਸੂਰਜੀ ਕੈਲੰਡਰ ਤੋਂ ਬਦਲ ਕੇ ਚੰਦ ਦੇ ਕੈਲੰਡਰ ਮੁਤਾਬਕ ਕਰ ਦਿੱਤਾ। ਬਾਕੀ ਸਾਰੀਆਂ ਤਾਰੀਖਾਂ ਨਾਨਕਸ਼ਾਹੀ ਕੈਲੰਡਰ ਵਾਲੀਆਂ ਹੀ ਰੱਖੀਆਂ ਹਨ ਪਰ ਮਹੀਨੇ ਦੇ ਆਰੰਭ ਦੀ ਤਾਰੀਖ (ਸੰਗਰਾਦ) ਨੂੰ ਨਾਨਕਸ਼ਾਹੀ ਤੋਂ ਬਦਲ ਕੇ ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ) ਮੁਤਾਬਕ ਭਾਵ ਸੂਰਜ ਦੇ ਨਵੀ ਰਾਸ਼ੀ `ਚ ਪ੍ਰਵੇਸ਼ ਮੁਤਾਬਕ ਕਰ ਦਿੱਤੀਆਂ ਹਨ। ਇਨ੍ਹਾਂ ਤਾਰੀਖਾਂ ਤੇ ਗੁਰਮਤਿ ਟਕਸਾਲ ਨੂੰ ਕੋਈ ਇਤਰਾਜ਼ ਨਹੀ ਹੈ ਸਗੋਂ ਆਪਣਾ ਕੈਲੰਡਰ ਵੀ ਇਸੇ ਮੁਤਾਬਕ ਹੀ ਛਾਪਿਆ ਹੈ।
ਸ਼੍ਰੋਮਣੀ ਕਮੇਟੀ ਦਾ ਕੈਲੰਡਰ ਭਾਵੇਂ ਅਜੇ ਨਹੀ ਆਇਆ ਪਰ ਹੋਰ ਜੰਤਰੀਆਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ 2012-13 ਦੇ ਕੈਲੰਡਰ ਦੇ ਆਸਰੇ ਅਸੀਂ ਗੁਰਮਤਿ ਟਕਸਾਲ ਦੇ ਕੈਲੰਡਰ ਅਤੇ ਭਾਈ ਕੁਲਵਿੰਦਰ ਸਿੰਘ ਦੇ ਲਿਖੇ ਸ਼ਬਦਾਂ, “ਇਹ ਉਹ ਹਨ ਜਿਹੜੀਆਂ ਸ਼੍ਰੋਮਣੀ ਕਮੇਟੀ ਨੇ ਰਲੀਜ਼ ਕੀਤੀਆਂ ਹਨ। ਅਸੀਂ ਕਮੇਟੀ ਦੀਆਂ ਤਾਰੀਖਾਂ ਹੀ ਪ੍ਰਵਾਨ ਕਰਦੇ ਹਾਂ” ਦੀ ਪੜਤਾਲ ਕਰ ਸਕਦੇ ਹਾਂ।


ਉਪ੍ਰੋਕਤ ਤੋਂ ਸਪੱਸ਼ਟ ਹੈ ਕਿ ਗੁਰਮਤਿ ਟਕਸਾਲ ਵੱਲੋਂ ਜਾਰੀ ਕੀਤੇ ਗਏ 2013 ਦੇ ਕੈਲੰਡਰ `ਚ ਦਰਜ 33 ਤਾਰੀਖਾਂ `ਚ, ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਜਾਣ ਵਾਲੇ 2013-14 ਦੇ ਕੈਲੰਡਰ ਦੀਆਂ ਤਾਰੀਖਾਂ ਨਾਲ ਸਿਰਫ 5 ਤਾਰੀਖਾਂ ਹੀ ਮੇਲ ਖਾਦੀਆਂ ਹਨ। (ਹੋ ਸਕਦਾ ਹੈ ਮੇਰੇ ਵੱਲੋਂ ਕੀਤੀ ਗਿਣਤ `ਚ ਇਕ–ਅੱਧੀ ਗਲਤੀ ਵੀ ਹੋਵੇ) ਕੈਲਡਰ ਨੂੰ ਬਣਾਉਣ ਵਾਲੇ ਅਤੇ ਛਾਪ ਕੇ ਵੰਡਣ ਵਾਲੇ ਬਾਨ ਦੇ ਰਹੇ ਹਨ, “ ਅਸੀਂ ਕਮੇਟੀ ਦੀਆਂ ਤਾਰੀਖਾਂ ਹੀ ਪ੍ਰਵਾਨ ਕਰਦੇ ਹਾਂ” ।
ਸਤਿਕਾਰ ਯੋਗ ਪਾਠਕੋ, ਭਾਈ ਕੁਲਵਿੰਦਰ ਸਿੰਘ ਦੇ ਬਿਆਨ ਨਾਲ ਸਬੰਧਿਤ ਕੁਝ ਖਾਸ ਨੁਕਤੇ, ਮੈਂ ਆਪ ਜੀ ਦੇ ਧਿਆਨ `ਚ ਲਿਆਉਣੇ ਜਰੂਰੀ ਸਮਝਦਾ ਸੀ। ਅੱਗੋਂ ਜੇ ਕੋਈ ਹੋਰ ਨਵੀਂ ਖੋਜ ਸਾਹਮਣੇ ਆਈ ਤਾਂ ਉਸ ਤੇ ਵੀ ਵਿਚਾਰ ਕੀਤੀ ਜਾਵੇਗੀ।
ਧੰਨਵਾਦ ਸਹਿਤ
ਸਰਵਜੀਤ ਸਿੰਘ
######################
ਜਸਬੀਰ ਸਿੰਘ ਵਿਰਦੀ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

ਆਪ ਜੀ ਆਪਣੇ ਪੱਤਰ ਵਿਚ ਲਿਖਦੇ ਹੋ ਕਿ ਅੰਕਾਂ ਦੀ ਭੁਲ ਗੁਰੂ ਸਾਹਿਬ ਵੇਲੇ ਹੀ ਹੋ ਗਈ ਸੀ। ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸ ਨੂੰ ਦਰੁਸਤ ਨਹੀ ਕੀਤਾ। ਆਪ ਜੀ ਦੇ ਬਚਨ, “ਪ੍ਰੋ: ਸਾਹਿਬ ਸਿੰਘ ਜੀ ਮੁਤਾਬਕ... ਜੋ ਕਿ ਕਿਸੇ ਤਰ੍ਹਾਂ ਨੰਬਰ ‘71’ ਪੈਣੋਂ ਛੁੱਟ ਗਿਆ ਅਤੇ ਮ:-5 ਦੇ ਇਸ ਤੋਂ ਅਗਲੇ ਸ਼ਬਦ ਨੰ: 2 ਤੇ (ਗੁਰੂ ਸਾਹਿਬ ਦੇ ਵਕਤ ਹੀ) ਨੰ: ‘71’ ਪੈ ਗਿਆ ਹੈ।... ਇਸ ਹੋਈ ਭੁੱਲ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਦੇ ਵਕਤ ਵੀ ਅਹਿਸਾਸ ਸੀ। ... ਇਸ ਦੇ ਨਾਲ ਹੀ ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਵੀ ਦਰਜ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਸ ਦੀ ਕਾਟਾ-ਪੀਟੀ ਨਹੀਂ ਕੀਤੀ ਬਲਕਿ ਆਪਣੇ ਵੱਲੋਂ ਅਖੀਰ ਤੇ ਸਹੀ ਨੰਬਰ ਪਾ ਕੇ ਭੁਲ ਦੀ ਸੋਧ ਕਰ ਦਿੱਤੀ ਗਈ ਸੀ”।
ਵਿਰਦੀ ਜੀ, ਬੇਨਤੀ ਹੈ ਕਿ ਪੋ: ਸਾਹਿਬ ਸਿੰਘ ਜੀ ਨੇ ਤਾਂ ਅਜੇਹਾ ਕੁਝ ਨਹੀ ਲਿਖਿਆ ਜਿਵੇ ਆਪ ਜੀ ਲਿਖਦੇ ਹੋ। ਆਓ! ਪੋ: ਸਾਹਿਬ ਸਿੰਘ ਜੀ ਦੀ ਲਿਖਤ ਦੇ ਦਰਸ਼ਨ ਕਰ ਲਈਏ, “ ਨੋਟ:- ਗੁਰੂ ਅਰਜਨ ਸਾਹਿਬ ਦਾ ਗਉੜੀ ਰਾਗ ਵਿਚ ਇਹ ਦੂਜਾ ਸ਼ਬਦ ਹੈ । ਪਹਿਲੇ ਸਾਰੇ ਸ਼ਬਦਾਂ ਦਾ ਜੋੜ ੭੦ ਹੈ । ਇਥੇ ਵੱਡਾ ਜੋੜ ੭੨ ਚਾਹੀਦਾ ਸੀ । ਗੁਰੂ ਅਰਜਨ ਸਾਹਿਬ ਦੇ ਸ਼ਬਦ ਨੰ: ੧੦੫ ਤਕ ਇਹੀ ਇੱਕ ਦੀ ਘਾਟ ਤੁਰੀ ਜਾਂਦੀ ਹੈ । ਸ਼ਬਦ ਨੰ: ੧੦੬ ਤੋਂ ਵੱਡਾ ਅੰਕ ਦਰਜ ਕਰਨਾ ਹੀ ਬੰਦ ਕਰ ਦਿੱਤਾ ਗਿਆ ਹੈ”। (ਪੋਥੀ ਦੂਜੀ ਪੰਨਾ 127)
ਮੈਂ ਕੁਝ ਹੱਥ ਲਿਖਤਾਂ ਦੇ ਦਰਸ਼ਨ ਕੀਤੇ ਹਨ ਉਨ੍ਹਾਂ ਮੁਤਾਬਕ ਵਿਚਾਰ ਅਧੀਨ ਸ਼ਬਦ ਦੇ ਪਿਛੇ ਉਸ ਦਾ ਅੰਕ 1 ਲੱਗਾ ਹੋਇਆ ਹੈ ਅਤੇ ਅਗਲੇ ਸ਼ਬਦ ਦੇ ਅਖੀਰ ਤੇ ਅੰਕ 2 ਵੀ ਲੱਗਾ ਹੋਇਆ ਹੈ। ਜਿਸ ਅਧਾਰ ਤੇ ਮੈਂ ਦਾਵੇ ਨਾਲ ਕਹਿ ਸਕਦਾ ਹਾਂ ਕਿ ਇਹ ਉਕਾਈ ਉਤਾਰੇ ਕਰਨ ਵਾਲਿਆਂ ਨੇ ਕੀਤੀ ਹੈ ਨਾ ਕੇ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਹੋਈ ਹੈ ਜਿਵੇ ਕਿ ਤੁਸੀਂ ਲਿਖਿਆ ਹੈ।

ਸਭ ਤੋਂ ਪਹਿਲੀ ਫ਼ੋਟੋ ਨੂੰ ਵੇਖੋ, ਉਥੇ ਪਹਿਲੇ ਸ਼ਬਦ ਦਾ ਅੰਕ 1 ਅਤੇ ਦੂਜੇ ਸ਼ਬਦ ਦਾ ਅੰਕ 2 ਲਿਖਿਆ ਹੋਇਆ ਹੈ। ਪਰ ਦੁਜੇ ਸ਼ਬਦ ਦੇ ਅਖੀਰ ਤੇ ਕੁਲ ਜੋੜ 71 ਨਹੀ ਲਿਖਿਆ ਹੋਇਆ। ਇਸ ਫ਼ੋਟੋ ਤੋਂ ਇਹ ਸਾਬਤ ਹੁੰਦਾ ਹੈ ਕਿ ਪਹਿਲੇ ਸ਼ਬਦ ਦਾ ਤੇ ਅੰਕ 1 ਲੱਗਾ ਹੋਇਆ ਹੈ ਜੋ ਅੱਜ ਛਾਪੇ ਦੀਆ ਬੀੜਾਂ `ਚ ਨਹੀਂ ਹੈ। ਦੂਜੀ ਫ਼ੋਟੋ ਵਿਚ ਪਹਿਲੇ ਸ਼ਬਦ ਦਾ ਅੰਕ 1 ਅਤੇ ਦੂਜੇ ਸ਼ਬਦ ਦਾ ਅੰਕ 2 ਦੇ ਨਾਲ ਹੀ ਦੂਜੇ ਸ਼ਬਦ ਦੇ ਅਖੀਰ ਤੇ ਕੁਲ ਜੋੜ 71 ਵੀ ਹੈ। ਇਸ ਤੋਂ ਸਪੱਸ਼ਟ ਹੈ ਕਿ ਉਕਾਈ ਜਾਣੇ-ਅਣਜਾਣੇ ਉਤਾਰੇ ਕਰਨ ਵਾਲਿਆਂ ਵੱਲੋਂ ਕੀਤੀ ਗਈ ਹੈ।
ਵਿਰਦੀ ਜੀ, ਮੈਂ ਆਪ ਦੀ ਖੋਜ, “ਗੁਰੂ ਸਾਹਿਬ ਦੇ ਵਕਤ ਹੀ ਨੰ: ‘71’ ਪੈ ਗਿਆ ਹੈ” ਨਾਲ ਸਹਿਮਤ ਨਹੀ ਹਾਂ।
ਸਰਵਜੀਤ ਸਿੰਘ


(19/01/13)
ਸੁਰਜਨ ਸਿੰਘ

‘ਜੁਦਾ ਹੋ ਦੀਂ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜ਼ੀ’
‘ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ। ਜੁਦਾ ਹੋ ਦੀਂ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜ਼ੀ।’ ਜਲਾਲੇ ਪਾਤਸ਼ਾਹੀ=
dictatorship, ਜਮਹੂਰੀ ਤਮਾਸ਼ਾ =democracy , ਦੀਂ= ਧਰਮ, ਚੰਗੇਜ਼ੀ=ਜ਼ੁਲਮ (ਚੰਗੇਜ਼ ਖ਼ਾਂ ਬੜਾ ਜ਼ਾਲਿਮ ਬਾਦਸ਼ਾਹ ਸੀ, ਉਸ ਤੋਂ ਲਫ਼ਜ਼ ਚੰਗੇਜ਼ੀ ਬਣਿਆ ਹੈ)। ਤੁਸੀਂ ਆਖੋਗੇ ਕਿ ਮੁਗ਼ਲ ਬਾਦਸ਼ਾਹਾਂ ਨੇ ਤਾਂ ਇਸਲਾਮ ਨੂੰ ਨਾਲ ਰੱਖਿਆ ਹੋਇਆ ਸੀ ਪਰ ਫਿਰ ਵੀ ਜ਼ੁਲਮ ਬਹੁਤ ਕੀਤੇ, ਇਸਲਾਮ ਜ਼ੁਲਮ ਕਰਨ ਦੀ ਖੁਲ ਨਹੀਂ ਦੇਂਦਾ, ਪਰ ਉਹਨਾਂ ਨੇ ਜ਼ੁਲਮ ਕੀਤੇ। ਉਹਨਾਂ ਨੇ ਅੱਜਕਲ ਦੀਆਂ ਸਿਆਸੀ ਪਾਰਟੀਆਂ ਵਾਲਾ ਕੰਮ ਕੀਤਾ। ਅਕਾਲੀ ਦਲ ਤੇ ਕਾਬਿਜ਼ ਬੰਦੇ ਹੋਕਾ ਦੇ ਰਹੇ ਹਨ ਕਿ ਅਕਾਲੀ ਦਲ ਨੂੰ ਧਰਮ ਨਿਰਪੱਖ ਬਨਾਉਣਾ ਹੈ, ਪਰ ਜਿਸ ਬੀ. ਜੇ. ਪੀ (B.J.P) ਨਾਲ ਅਕਾਲੀ ਦਲ ਦਾ ਗੱਠ ਜੋੜ ਹੈ, ਕੀ ਉਹ ਧਰਮ ਨਿਰਪੱਖ ਹੈ? ਕੁਰਸੀ ਕਾਇਮ ਰੱਖਣ ਲਈ ਜਾਂ ਨਿਜੀ ਸਵਾਰਥਾਂ ਲਈ ਕੀ ਇਹ ਬੰਦੇ ਧਰਮ ਨੂੰ ਵਰਤਣ ਤੋਂ ਗ਼ੁਰੇਜ਼ ਕਰਦੇ ਹਨ? ਕਾਂਗਰਸ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਆਖਦੀ ਹੈ ਪਰ ਸਿੱਖ ਧਰਮ ਤੇ ਕਿੰਨੇ ਜ਼ੁਲਮ ਕੀਤੇ 1984 ਵਿੱਚ। ਛੇਵੇਂ ਪਾਤਸ਼ਾਹ ਨੇ ਸਿੱਖ ਕੌਮ ਨੂੰ ਮੀਰੀ-ਪੀਰੀ ਦਾ ਸਿਧਾਂਤ ਬਖ਼ਸ਼ਿਆ, ਸਿਆਸਤ ਤੇ ਧਰਮ ਦਾ ਅੰਕੁਸ਼ ਲਾਇਆ। ਸ੍ਰੀ ਦਰਬਾਰ ਸਾਹਿਬ ਦੋ ਨਿਸ਼ਾਨ ਸਾਹਿਬ ਨਾਲ-ਨਾਲ ਝੂਲਦੇ ਹਨ, ਦਰਬਾਰ ਸਾਹਿਬ ਵਲ ਦਾ ਨਿਸ਼ਾਨ ਸਾਹਿਬ ਅਕਾਲ ਤਖ਼ਤ ਸਾਹਿਬ ਵਾਲੇ ਨਿਸ਼ਾਨ ਸਾਹਿਬ ਨਾਲੋਂ ਉੱਚਾ ਹੈ, ਭਾਵ ਸਿਆਸਤ ਤੇ ਧਰਮ ਦਾ ਕੁੰਡਾ ਹੈ। ਪਰ ਅੱਜਕਲ ਤਾਂ ਸਿਆਸਤ ਨੇ ਧਰਮ ਤੇ ਕਬਜ਼ਾ ਕੀਤਾ ਹੋਇਆ ਹੈ। ਸਿੱਖ ਕੌਮ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਜੁਗਤਿ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰੇ, ਸਿੱਖ ਸਿਆਸਤ ਸਿੱਖੀ ਦੇ ਮੂਲ ਸਿਧਾਂਤਾਂ ਦੀ ਉਲੰਘਣਾ ਨਾਂ ਕਰੇ, ਇਹ ਜ਼ਿੰਮੇਵਾਰੀ ਅਕਾਲ ਤਖ਼ਤ ਸਾਹਿਬ ਨੂੰ ਬਖ਼ਸ਼ੀ ਗਈ ਹੈ। ਜਦ ਸੱਤਾ ਵਿੱਚ ਕਾਇਮ ਰਹਿਣ ਲਈ ਸਿਆਸੀ ਪਾਰਟੀਆਂ ਨੂੰ ‘ਧਰਮ ਅਤੇ ਸਿਆਸਤ ਅਲਗ ਨਹੀਂ ਹੋ ਸਕਦੇ’ ਨਾਅਰੇ ਦੀ ਲੋੜ ਭਾਸਦੀ ਹੈ ਤਾਂ ਇਹ ਇਸ ਦਾ ਹੋਕਾ ਦੇਣਾ ਸ਼ੁਰੂ ਕਰ ਦੇਂਦੀਆਂ ਹਨ। ਜਦ ਇਹ ਸਮਝਦੀਆਂ ਹਨ ਕਿ ਸੱਤਾ ਵਿੱਚ ਤਾਂ ਹੀ ਬਣੇ ਰਹਿ ਸਕਦੀਆਂ ਹਨ ਜੇ ਆਖਣ ਕਿ ‘ਧਰਮ ਨੂੰ ਸਿਆਸਤ ਤੋਂ ਅਲਗ ਰਖਣਾ ਚਾਹੀਦਾ ਹੈ’ ਤਾਂ ਫਿਰ ਇਸ ਪਾਸੇ ਨੂੰ ਤੁਰ ਪੈਂਦੀਆਂ ਹਨ। ਸਿੱਖ ਜੱਥੇਬੰਦੀਆਂ ਵੀ ਮੀਰੀ-ਪੀਰੀ ਦਾ ਸਿਧਾਂਤ ਉਹਨਾਂ ਅਰਥਾਂ ਵਿੱਚ ਲਾਗੂ ਨਹੀਂ ਕਰਦੀਆਂ ਜਿਨ੍ਹਾਂ ਅਰਥਾਂ ਵਿੱਚ ਗੁਰੂ ਜੀ ਨੇ ਸਾਨੂੰ ਇਹ ਬਖ਼ਸ਼ਿਆ ਹੈ। ਸਿੱਖਾਂ ਦੇ ਕੀ ਮਸਲੇ ਹਨ? ਸਿੱਖਾਂ ਦੀਆਂ ਕੀ ਮੁਸ਼ਕਲਾਂ ਹਨ? ਸਿੱਖਾਂ ਦੀ ਕੀ ਮੰਜ਼ਲ ਹੈ? ਇਸ ਪਾਸੇ ਦਿਲਚਸਪੀ ਲੈਣ ਦੀ ਬਜਾਏ ਅਸੀਂ ਨਿਜੀ ਰੰਜਸ਼ਾਂ ਕੱਢਣ ਲਈ (to settle personal scores) ਸਿੱਖੀ ਦੇ ਮੂਲ, ਰਹਿਤ ਮਰਿਯਾਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੁਹਰਾ ਬਨਾਉਣ ਤੋਂ ਵੀ ਗ਼ੁਰੇਜ਼ ਨਹੀਂ ਕਰਦੇ। ਗੁਰੂ ਸਾਹਿਬਾਨ ਨੇ ਬ੍ਰਾਹਮਣਵਾਦ ਦਾ ਖੰਡਨ ਕੀਤਾ, ਅਸੀਂ ਉਹਨਾਂ ਨੂੰ ਹੀ ਗੁਰੂ ਕਹਿਣਾ ਬ੍ਰਾਹਮਣਵਾਦ ਆਖਦੇ ਹਾਂ। ਗੁਰੂ ਗ੍ਰੰਥ ਇੱਕ ਕਿਤਾਬ ਹੈ, ਗੁਰੂ ਗ੍ਰੰਥ ਇੱਕ ਰਸਤਾ ਹੈ, ਅਸੀਂ ਆਖਦੇ ਹਾਂ। ਗੁਰੂ ਗ੍ਰੰਥ ਇੱਕ ਰਸਤਾ ਹੈ ਕਿ ਰਸਤਾ ਵਿਖਾਉਣ ਵਾਲਾ ਗੁਰੂ ਹੈ? ਅਖੇ ਸਿੱਖ ਦੀ ਪਰਿਭਾਸ਼ਾ ਬਦਲ ਦਿਉ, ਰਹਿਤ ਮਰਿਯਾਦਾ ਬਦਲ ਦਿਉ, ਸਿੱਖੀ ਮਰਨ ਤੋਂ ਬੱਚ ਜਾਏਗੀ। ਸੰਸ਼ੋਧਨ ਕੀਤਾ ਜਾ ਸਕਦਾ ਹੈ ਜੇ ਇਸ ਦੀ ਲੋੜ ਹੈ। ਪਰ ਸੰਸ਼ੋਧਨ ਤਾਂ ਸਰਬੱਤ ਖ਼ਾਲਸਾ ਹੀ ਕਰ ਸਕਦਾ ਹੈ। ਇੱਕ ਜੱਥੇਬੰਦੀ ਨੇ ਸਿੱਖ ਦੀ ਪਰਿਭਾਸ਼ਾ ਅਤੇ ਰਹਿਤ ਮਰਿਯਾਦਾ ਵੀ ਬਦਲ ਲਈ ਹੈ, ਕੀ ਇਸ ਨਾਲ ਸਿੱਖੀ ਦੀ ਅਧੋਗਤਿ ਖ਼ਤਮ ਹੋ ਗਈ ਹੈ? ਅਕਾਲ ਤਖ਼ਤ ਦਾ ਸਿਧਾਂਤ ਨਿਕਾਰਿਆ ਨਹੀਂ ਜਾ ਸਕਦਾ। ਜੇ ਮੁਕਰੱਰ ਜੱਥੇਦਾਰ ਸਿੱਖ ਮਰਿਯਾਦਾ ਦੇ ਵਿਰੁੱਧ ਫ਼ੈਸਲੇ ਦੇ ਰਿਹਾ ਹੈ ਤਾਂ ਉਸ ਨੂੰ ਬਦਲਿਆ ਜਾ ਸਕਦਾ ਹੈ ਵਿਧਾਨ ਅਨੁਸਾਰ। ਇੱਕ ਆਮ ਕਹਾਵਤ ਹੈ, 11 ਪੂਰਬੀਏ 13 ਚੁੱਲੇ। ਸਾਡੀ ਗਿਣਤੀ ਤਾਂ ਘੱਟ ਹੈ ਪਰ ਧੱੜੇ ਰੂਪੀ ਚੁੱਲੇ ਬਹੁਤ ਬਣ ਗਏ ਹਨ, ਸੇਕੀ ਜਾ ਰਹੇ ਹਾਂ ਨਿਜੀ ਸਵਾਰਥ ਦੀਆਂ ਰੋਟੀਆਂ। ਜਾਣੇ- ਅਨਜਾਣੇ, ਅਸੀਂ ਕਿਤੇ ਸਿੱਖ ਵਿਰੋਧੀ ਤਾਕਤਾਂ ਜੋ ਸਿੱਖੀ ਨੂੰ ਖ਼ਤਮ ਕਰਨ ਤੇ ਤੁਲੀਆਂ ਹੋਈਆਂ ਹਨ ਦੇ ਹੱਥ ਠੋਕੇ ਤਾਂ ਨਹੀਂ ਬਣ ਗਏ? ਸਾਡੀ ਜਵਾਨ ਪੀੜੀ ਸਿੱਖੀ ਨੂੰ ਤਿਆਗੀ ਜਾ ਰਹੀ ਹੈ। ਜੰਗ ਜਿੱਤਣ ਲਈ ਨਿਸ਼ਚਿਤ ਫ਼ੌਜ, ਰਾਜ ਭਾਗ, ਪੈਸਾ ਚਾਹੀਦਾ ਹੈ। ਕਲਗੀਧਰ ਜੀ ਨੇ ਸਾਨੂੰ ਚੱੜਦੀ ਕਲਾ ਬਖ਼ਸ਼ੀ, ਆਪਣਾ ਸਰੂਪ ਬਖ਼ਸ਼ਿਆ, ਅਸਾਂ ਉਪਰੋਕਤ ਸਭ ਕੁੱਝ ਨਾਂ ਹੋਣ ਦੇ ਬਾਵਜੂਦ ਭੰਗਾਣੀ ਦੇ ਯੁੱਧ ਤੋਂ ਲੈਕੇ ਖ਼ਾਲਸਾ ਰਾਜ ਕਾਇਮ ਕਰਨ ਤੱਕ ਸਾਰੀਆਂ ਜੰਗਾਂ ਜਿੱਤੀਆਂ। ਖ਼ਾਲਸਾ ਰਾਜ ਅਸਾਂ ਗਵਾ ਵੀ ਲਿਆ ਹੈ ਸਿੱਖ ਵਿਰੋਧੀਆਂ ਦੇ ਹੱਥ ਠੋਕੇ ਬਣਕੇ, ਹੁਣ ਕਿਧਰੇ ਸਿੱਖੀ ਵੀ ਨਾਂ ਗਵਾ ਲਈਏ। ਕੀ ਸਾਡੀ ਜਵਾਨ ਪੀੜੀ ਇਸ ਕਰਕੇ ਪਤੱਤ ਹੋ ਰਹੀ ਹੈ ਕਿ ਅਸੀਂ ਨਾਨਕ ਨੂੰ ਗੁਰੂ ਆਖਦੇ ਹਾਂ, ਬਾਬਾ ਨਹੀਂ ਆਖਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਆਖਦੇ ਹਾਂ, ਕਿਤਾਬ ਨਹੀਂ ਆਖਦੇ। ਸਿੱਖ ਦੀ ਪਰਿਭਾਸ਼ਾ ਨਹੀਂ ਬਦਲਦੇ, ਰਹਿਤ ਮਰਿਯਾਦਾ ਨਹੀਂ ਬਦਲਦੇ? ਸਾਡੇ ਨੌਜਵਾਨਾਂ ਵਿੱਚੋਂ ਬਹੁਤਿਆਂ ਨੂੰ ਸਿੱਖ ਰਹਿਤ ਮਰਿਯਾਦਾ ਦਾ ਗਿਆਨ ਵੀ ਨਹੀਂ ਹੋਣਾ। ਜੇ ਉਹਨਾਂ ਨੇ ਸਿੱਖ ਦੀ ਪਰਿਭਾਸ਼ਾ, ਅਤੇ “ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ, ਖ਼ਾਲਸਾ ਜੀ! ਬੋਲੋ ਜੀ ਵਾਹਿਗੁਰੂ!” ਦਾ ਗਿਆਨ ਹੁੰਦਾ ਤਾਂ ਸ਼ਾਇਦ ਉਹ ਸਿਰ ਮੂੰਹ ਮੁੰਨਣ ਤੋਂ ਗ਼ੁਰੇਜ਼ ਕਰਦੇ। ਕੰਨਾਂ ਵਿੱਚ ਵਾਲੀਆਂ, ਨੱਕ ਵਿੱਚ ਛੱਲੇ, ਸਿਰ ਮੁੰਨ ਕੇ ਸਿਰ ਉੱਤੇ ਅਜੀਬ ਜਿਹੇ ਚੀਰ ਨਾਂ ਕੱਢੀ ਫਿਰਦੇ। ਸ੍ਰੀ ਕਲਗੀਧਰ ਜੀ ਦਾ ਬਖ਼ਸ਼ਿਆ ਸਰੂਪ ਛੱਡ ਕੇ ਸਿੱਖ ਵਿਰੋਧੀਆਂ ਦੀ ਸਿੱਖੀ ਖ਼ਿਲਾਫ਼ ਛੇੜੀ ਜੰਗ ਨਹੀਂ ਜਿੱਤੀ ਜਾ ਸਕਦੀ। ਆਉ ਸਾਰੇ ਮਿਲ ਕੇ ਹੰਭਲਾ ਮਾਰੀਏ ਅਤੇ ਗਿਆਨੀ ਦਿੱਤ ਸਿੰਘ ਜੀ ਵਾਲਾ ਢੰਗ (approach) ਅਪਨਾਈਏ, ਸਿੰਘ ਸਭਾ ਲਹਿਰ ਵਾਲੀ ਘਾਲਣਾ ਘਾਲੀਏ। ਜਿਨ੍ਹਾਂ ਕਾਰਣਾਂ ਕਰਕੇ ਸਿੱਖੀ ਦਾ ਪਤਨ ਹੋ ਰਿਹਾ ਹੈ ਉਹ ਦੂਰ ਕਰਕੇ ਸਿੱਖੀ ਨੂੰ ਮਰਨ ਤੋਂ ਬਚਾਈਏ।

ਸੁਰਜਨ ਸਿੰਘ +919041409041


(19/01/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੀਉ ਏਕੁ ਅਰੁ ਸਗਲ ਸਰੀਰਾ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੀਉ ਏਕੁ ਅਰੁ ਸਗਲ ਸਰੀਰਾ।
ਸਭਨਾਂ ਵਿੱਚ ਵੱਖ ਵੱਖ ਵਰਤੀਰਾ।
ਵੱਖਰੇ ਵੱਖਰੇ ਗੁਣ ਹਰ ਇੱਕ ਵਿਚ।
ਪਾਏ ਗੁਣ ਅਪਣੇ ਨੇ ਸਭ ਵਿਚ।
ਸਭ ਦੀ ਚਾਲ ਹੈ ਵੱਖਰੀ ਵੱਖਰੀ।
ਕਿਧਰੇ ਸਹਿਜ ਤੇ ਕਿਧਰੇ ਅੱਖਰੀ।
ਸਭ ਦੇ ਵੱਖਰੇ ਵੱਖਰੇ ਬੋਲ।
ਇਕੋ ਪਵਨ ਕਰਾਵੇ ਝੋਲ।
ਭਾਂਡੇ ਵੱਖਰੇ ਵਸਤ ਹੈ ਇੱਕ ਹੀ।
ਭਿੰਨ ਭਿੰਨ ਸਭ ਰੂਹ ਹੈ ਸਾਂਝੀ।
ਅੱਡ ਅੱਡ ਅੰਗ ਅੱਡ ਕਾਰ ਨਿਭਾਵਣ।
ਬੋਲਣ, ਸੁਨਣ, ਸੁੰਘਣ ਤੇ ਖਾਵਣ।
ਪਰ ਸਭ ਇੱਕ ਤਨ ਦੇ ਹਿੱਸੇ।
ਤਨ ਤੋਂ ਵੱਖ ਕਦੇ ਨਾ ਦਿੱਸੇ।
ਇਵੇਂ ਹੈ ਹਰ ਕੋਈ ਵੱਖਰਾ ਵੱਖਰਾ।
ਜੀਉ ਏਕੁ ਅਰੁ ਸਗਲ ਸਰੀਰਾ।


(19/01/13)
ਗੁਰਤੇਜ ਸਿੰਘ

ਭਾਰਤੀ ਸੱਭਿਅਤਾ ਦੀ ਬਲਾਤਕਾਰੀ ਰੁਚੀ ਪ੍ਰਤੀ ਖ਼ਾਲਸਾਈ ਪਹੁੰਚ
ਗੁਰਤੇਜ ਸਿੰਘ
ਮੋਬਾਇਲ ਨੰ: 9417871742

ਦਿੱਲੀ ਵਿੱਚ ਇੱਕ ਬੇਸਹਾਰਾ ਲੜਕੀ ਦਾ ਜ਼ਾਲਮਾਨਾ ਬਲਾਤਕਾਰ, ਜੋ ਆਖ਼ਰ ਜਾਨਲੇਵਾ ਸਾਬਤ ਹੋਇਆ, ਨੇ ਏਸ ਵਿਆਪਕ ਮਹਾਂਮਾਰੀ ਵੱਲ ਮੀਡੀਆ ਦਾ ਅਤੇ ਲੋਕਾਂ ਦਾ ਧਿਆਨ ਖਿੱਚਿਆ ਹੈ। ਇਹ ਅਹਿਸਾਸ ਹੁਣ ਆਮ ਹੋ ਗਿਆ ਹੈ ਕਿ ਹਿੰਦੀ ਸਭਿਆਤਾ ਜਿਸ ਦੀ ਪੁਰਾਤਨਤਾ ਉੱਤੇ ਹਰ ਹਿੰਦੀ ਨੂੰ ਨਾਜ਼ ਹੈ, ਦੀ ਜੜ ਵਿੱਚ ਇੱਕ ਸ਼ਰਮਨਾਕ ਪਹਿਲੂ ਵੀ ਆਪਣਾ ਕਾਲਾ ਮੂੰਹ ਲੁਕਾਈ ਬੈਠਾ ਹੈ। ਉਸ ਦਾ ਸਾਰਾ ਦਾਰੋਮਦਾਰ ਕੇਵਲ ਗੁੰਮਨਾਮੀ ਦੇ ਪਰਦੇ ਅਤੇ ਬੇ-ਸ਼ਰਮੀ ਦੀ ਢਾਲ ਉੱਤੇ ਹੈ। ਜਾਪਦਾ ਹੈ ਕਿ ਇਸ ਵਰਤਾਰੇ ਦੀ ਪੁਰਾਤਨਤਾ ਭਾਰਤੀ ਸੰਸਕ੍ਰਿਤੀ ਦੇ ਹਾਣ ਦੀ ਹੈ। ਭਾਰਤ ਦੇ ਪੁਰਾਤਨ ਸਾਹਿਤ, ਜਿਸ ਨੂੰ ਲੱਖਾਂ ਸਾਲ ਪੁਰਾਨਾ ਦੱਸੀਦਾ ਹੈ, ਵਿੱਚ ਰਿਸ਼ੀਆਂ-ਮੁਨੀਆਂ ਅਤੇ ਅਵਤਾਰਾਂ ਆਦਿ ਦੇ ਅੱਤ ਦੇ ਕਾਮੁਕ ਕਾਰਨਾਮੇ ਦਰਜ ਹਨ। ਚੰਦ੍ਰਮਾ ਦਾ ਅਹਿੱਲਿਆ ਨਾਲ ਕੁਕਰਮ, ਬ੍ਰਹਮਾ ਦੀ ਆਪਣੀ ਪੁੱਤਰੀ ਪ੍ਰਤੀ ਖਿੱਚ ਅਤੇ ਸ਼ਿਵ ਦਾ ਕਾਨਨ ਬਨ ਦਾ ਵਿਵਹਾਰ ਕੇਵਲ ਦੇਗ਼ ਦੇ ਦਾਣੇ ਹੀ ਹਨ ਅਤੇ ਸਮਾਜ ਵਿੱਚ ਇਸ ਨਖਿੱਧ ਵਰਤਾਰੇ ਦੇ ਹਰ ਪੱਧਰ ਉੱਤੇ ਪ੍ਰਚੱਲਤ ਹੋਣ ਵੱਲ ਇਸ਼ਾਰਾ ਕਰਦੇ ਹਨ। ਜੇ ਅਜਿਹਾ ਨਾ ਹੁੰਦਾ ਤਾਂ ਅਜਿਹੀਆਂ ਅਸ਼ਲੀਲ ਕਹਾਣੀਆਂ ਘੜ ਕੇ ਦੇਵੀ-ਦੇਵਤਿਆਂ ਦੇ ਨਾਂਅ ਮੜ੍ਹਨਾ ਸਮਾਜ ਕਦੇ ਵੀ ਬਰਦਾਸ਼ਤ ਨਾ ਕਰਦਾ।
ਜੇ ਹੋਰ ਪੁਰਾਤਨ ਧਰਮਾਂ ਦੇ ਧਰਮ-ਗ੍ਰੰਥਾਂ ਵੱਲ ਨਜ਼ਰ ਮਾਰੀਏ ਤਾਂ ਬਲਾਤਕਾਰ ਦੀ ਪ੍ਰਵਿਰਤੀ ਦੀ ਭਰਮਾਰ ਪਾਈ ਜਾਂਦੀ ਹੈ। ਯਹੂਦੀ ਮੱਤ ਅਤੇ ਇਸਾਈ ਮੱਤ ਦੇ ਧਰਮ-ਗ੍ਰੰਥਾਂ ਵਿੱਚ ਤਾਂ ਕਈ ਵਾਰ ਪ੍ਰਮਾਤਮਾ ਨੂੰ ਬਲਾਤਕਾਰੀਆਂ ਨੂੰ ਹੱਲਾ ਸ਼ੇਰੀ ਦਿੰਦਾ ਅਤੇ ਆਪਣੀ ਉੱਮਤ ਨੂੰ ਅਜਿਹੇ ਕੁਕਰਮ ਲਈ ਸਪਸ਼ਟ ਹੁਕਮ ਦਿੰਦਾ ਵਖਾਇਆ ਗਿਆ ਹੈ। ਇਹ ਧਰਮ-ਗ੍ਰੰਥ ਉਹਨਾਂ ਸਮਿਆਂ ਵਿੱਚ ਲਿਖੇ ਗਏ ਸਨ ਜਦੋਂ ਕਿ ਆਪਣੇ ਕਬੀਲੇ, ਆਪਣੀ ਉੱਮਤ ਦਾ ਹਰ ਹੀਲੇ ਵਾਧਾ ਕਰਨਾ ਆਪਣੀ ਹੋਂਦ ਨੂੰ ਯਕੀਨੀ ਬਣਾਉਣਾ ਸੀ। ਅਜਿਹਾ ਨਾ ਕਰਨਾ ਆਪਣੀ, ਕਬੀਲੇ ਦੀ, ਆਪਣੇ ਇਸ਼ਟ ਦੀ ਹੋਂਦ ਨੂੰ ਖ਼ਤਰੇ ਵਿੱਚ ਪਾਉਣਾ ਸੀ। ਅਜਿਹੇ ਬਹਾਨੇ ਘੜ ਕੇ ਬਲਾਤਕਾਰ ਦੇ ਘਿਨਾਉਣੇ ਕਰਮ ਨੂੰ ਅਹਿਮ ਮਨੁੱਖੀ ਲੋੜ ਪ੍ਰਗਟ ਕਰਨਾ ਸੀ।
ਬਲਾਤਕਾਰ ਦੀ ਮਾਨਸਿਕਤਾ ਪਿੱਛੇ ਮੁੱਢਲਾ ਪ੍ਰਬਲ ਅਹਿਸਾਸ ਬੇਗ਼ਾਨਗੀ ਦੀ ਭਾਵਨਾ ਸੀ। ਕੁੱਝ ਲੋਕ ਆਪਣੇ ਸਨ; ਬਾਕੀ ਪਰਾਏ। ਪਰਾਇਆਂ ਨੂੰ ਪ੍ਰਾਜਤ ਕਰਨਾ, ਉਹਨਾਂ ਦੀ ਗਿਣਤੀ ਘਟਾਉਣਾ, ਉਹਨਾਂ ਨੂੰ ਆਰਥਿਕ ਤੌਰ ਉੱਤੇ ਤਬਾਹ ਕਰ ਕੇ ਸਦਾ ਲਈ ਗ਼ੁਲਾਮ ਬਣਾ ਲੈਣਾ, ਉਹਨਾਂ ਦੀਆਂ ਔਰਤਾਂ ਨੂੰ ਆਪਣੇ ਘਰੀਂ ਪਾ ਕੇ ਸਦਾ ਲਈ ਉਹਨਾਂ ਦਾ ਮੂਲ ਵਾਧੇ ਦਾ ਸੋਮਾ ਖ਼ਤਮ ਕਰ ਦੇਣਾ ਅਤੇ ਉਹਨਾਂ ਨੂੰ ਅਣਖ-ਰਹਿਤ ਹੀਣ ਭਾਵਨਾ ਦੀ ਡੂੰਘੀ ਖਾਈ ਵਿੱਚ ਸੁੱਟ ਦੇਣਾ ਹੀ ਪਰਮੋਧਰਮ ਸੀ। ਯੂਰਪ ਵਿੱਚ ਇਹ ਵਿਚਾਰ ਘਟੋ-ਘੱਟ 1945 ਤੱਕ ਪੂਰਾ ਜੋਬਨ ਹੰਢਾਉਂਦਾ ਰਿਹਾ। ਜਰਮਨੀ ਉੱਤੇ ਕਬਜ਼ਾ ਕਰਨ ਵੇਲੇ ਕੇਵਲ ਬਰਲਨ ਵਿੱਚ ਸੋਵੀਅਤ ਫ਼ੌਜਾਂ ਨੇ ਦੱਸ ਲੱਖ ਬਲਾਤਕਾਰ ਕੀਤੇ ਜਿਨ੍ਹਾਂ ਵਿੱਚੋਂ ਘਟੋ-ਘੱਟ ਇੱਕ ਲੱਖ ਅਭਾਗੀਆਂ ਔਰਤਾਂ ਨੇ ਖੁਦਕੁਸ਼ੀ ਕਰ ਕੇ ਆਪਣੇ ਗ੍ਰਹਿਣੇ ਇਸਤ੍ਰੀ ਜਾਮੇ ਤੋਂ ਮੁਕਤੀ ਪ੍ਰਾਪਤ ਕੀਤੀ। ਅਜੋਕੇ ਸਮਿਆਂ ਵਿੱਚ ਕੁੱਝ ਤਬਦੀਲੀ ਆਈ ਹੈ ਪਰ ਇਰਾਕ ਹਮਲੇ ਦੌਰਾਨ ਅਮਰੀਕੀ ਅਤੇ ਯੂਰਪੀ ਫ਼ੌਜਾਂ ਦੀ ਦਰਿੰਦਗੀ ਦੀਆਂ ਕਈ ਮਿਸਾਲਾਂ ਸਾਹਮਣੇ ਆਈਆਂ ਸਨ।
ਜਨਵਰੀ 2013 ਵਿੱਚ ਸਾਉਦੀ ਅਰਬ ਦੇ ਇੱਕ ਮੌਲਾਣੇ ਦੇ ਨਾਂਅ ਉੱਤੇ ਫ਼ਤਵਾ ਨਸ਼ਰ ਹੋਇਆ ਕਿ ਸੀਰੀਆ ਦੀਆਂ ਔਰਤਾਂ ਨਾਲ ਅਜਿਹਾ ਵਤੀਰਾ ਅਖ਼ਤਿਆਰ ਕਰਨਾ ਜਾਇਜ਼ ਹੈ। ਏਸ ਖ਼ਬਰ ਨੇ ਧਰਮ ਨੂੰ ਮੰਨਣ ਵਾਲ ਸਾਰੇ ਲੋਕਾਂ ਨੂੰ ਸੁੰਨ ਕਰ ਦਿੱਤਾ। ਭਲਾ ਹੋਇਆ ਕਿ ਤੀਜੇ ਕੁ ਦਿਨ ਇਹ ਆਖ ਦਿੱਤਾ ਗਿਆ ਕਿ ਇਹ ਫ਼ਤਵਾ ਜਾਅਲੀ ਸੀ।
ਕਈ ਹੋਰ ਸੱਭਿਆਤਾਵਾਂ ਨੇ ਵੀ ਵੱਖ-ਵੱਖ ਸਮਿਆਂ ਉੱਤੇ ਬਲਾਤਕਾਰ ਸਬੰਧੀ ਭਾਰਤੀ ਸੱਭਿਅਤਾ ਵਾਲੀ ਹੀ ਨੀਤੀ ਅਖ਼ਤਿਆਰ ਕੀਤੀ। ਸਪਸ਼ਟ ਹੈ ਕਿ ਇਹ ਮਸਲਾ ਧਰਮ ਜਾਂ ਸੰਸਕ੍ਰਿਤੀ ਨਾਲ ਸਬੰਧਤ ਨਹੀਂ ਬਲਕਿ ਇਸ ਦੀ ਉਪਜ ਮਨੁੱਖ ਦੀ ਸੱਤਾ ਦੀ ਉਹ ਅਸੀਮ ਲਾਲਸਾ ਹੈ ਜੋ ਆਪਣੀ ਹੋਂਦ ਦਾ ਸਬੂਤ ਲੱਭਣ ਲਈ ਦੂਜਿਆਂ ਨੂੰ ਗ਼ੁਲਾਮ ਬਣਾ ਕੇ ਰੱਖਣਾ ਚਾਹੁੰਦੀ ਹੈ। ਆਪਣੀ ਉੱਤਮਤਾਈ ਦਾ ਏਹੋ ਸਬੂਤ ਕਈ ਸੱਭਿਆਤਾਵਾਂ ਨੂੰ ਕਾਫ਼ੀ ਜਾਪਦਾ ਹੈ। ਗੁਰੂ ਗ੍ਰੰਥ ਦਾ ਹਲੇਮੀ ਰਾਜ ਦਾ ਸੰਕਲਪ ਇਸ ਵਿਚਾਰਧਾਰਾ ਦੇ ਵੱਡੇ ਪੁਜਾਰੀ ਨੀਟਸ਼ੇ ਦੇ ਐਨ ਵਿਰੋਧ ਵਿੱਚ ਆ ਖੜ੍ਹਾ ਹੁੰਦਾ ਹੈ। ਗੁਰੂ ਗ੍ਰੰਥ ਅਨੁਸਾਰ ਤੱਦੀ ਨਹੀਂ, ਦਿਲ਼ੀ ਪਿਆਰ ਹੀ ਉੱਤਮਤਾਈ ਦਾ ਸਬੂਤ ਹੈ। ਝਗੜੇ ਦੇ ਮੂਲ ਕਾਮ ਨੂੰ ਪਰਾਜਿਤ ਕਰਕੇ ਹੀ ਆਤਮਕ ਉੱਨਤੀ ਸੰਭਵ ਹੈ। ਹਰਿਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰੁ ਪਾਈਐ॥ (ਫੁਨਹੇ ਮ: 5) ਪੰਜਵੇਂ ਪਾਤਸ਼ਾਹ ਫੁਰਮਾਉਂਦੇ ਹਨ ‘ਇਕ ਪਲ ਦੇ ਪ੍ਰੇਮ ਲਈ’ ਮੈਂ “ਵਾਰ-ਵਾਰ ਦਿਉਂ ਸਰਬ’। ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰੁ ਗਰਬ॥ ਮੂਸਨ ਨਿਮਖਕ ਪ੍ਰੇਮ ਪਰਿ ਵਾਰਿ ਵਾਰਿ ਦੇਂਉ ਸਰਬ॥ ਚਉਬੋਲੇ ਮ: 5॥ ਇਹੋ ਤਰੀਕਾ ਪ੍ਰਮਾਤਮਾ ਨੂੰ ਰਿਝਾਉਣ ਦਾ ਹੈ, “ਗੋਬਿੰਦ ਭਾਉ ਭਗਤ ਕਾ ਭੂਖਾ।”
ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਨ ਸਿਮਰਤ ਅੰਗ॥
ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ॥ ਚਉਬੋਲੇ ਮ: 5॥


ਸਿੱਖ ਸੱਭਿਅਤਾ ਦੀ ਇਸ ਕੁਕਰਮ ਪ੍ਰਤੀ ਪਹੁੰਚ ਬਿਲਕੁਲ ਵਿਲੱਖਣ ਹੈ। ਜਗਤ-ਜਨਨੀ ਦੀ ਪਤ ਢੱਕਣ ਦਾ ਪਹਿਲਾ ਯਤਨ ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖਤਾ ਉੱਤੇ ਅਸੀਮ ਰਹਿਮਤ ਕਰਦਿਆਂ ਬਾਬਰਬਾਣੀ ਰਾਹੀਂ ਕੀਤਾ। ਬਾਬਰ ਦੀਆਂ ਫ਼ੌਜਾਂ ਵੱਲੋਂ ਕੀਤੀ ਔਰਤਾਂ ਦੀ ਦੁਰਗਤ ਨੂੰ ਵੇਖ ਕੇ ਸਾਹਿਬਾਂ ਦਾ ਕੋਮਲ ਦਿਲ ਛਾਨਣੀ-ਛਾਨਣੀ ਹੋ ਗਿਆ। ਪਾਲਕੀਆਂ ਤੋਂ ਪੈਰ ਥੱਲੇ ਨਾ ਲਾਹੁਣ ਵਾਲੀਆਂ, ਗਰੀ-ਛੁਹਾਰੇ ਖਾਣ ਵਾਲੀਆਂ, ਮੋਤੀਆਂ ਦੀ ਮਾਲਾ ਪਹਿਨਣ ਵਾਲੀਆਂ, ਵੱਡੇ ਸੂਰਬੀਰਾਂ ਨਾਲ ਵਿਆਹੀਆਂ ਹੋਈਆਂ ਦਾ ਵੀ ਬੁਰਾ ਹਾਲ ਹੁੰਦਾ ਹਜ਼ੂਰ ਨੇ ਵੇਖਿਆ। ਬਾਕੀ ਜਨਤਾ, ਜਿਸ ਉਦਾਲੇ ਕੋਈ ਸੁਰੱਖਿਆ ਘੇਰਾ ਨਾ ਸੀ, ਦਾ ਤਾਂ ਬਣਨਾ ਹੀ ਕੀ ਸੀ। ਸਾਹਿਬਾਂ ਦੀ ਸੱਚੇ ਦੇ ਦਰ ਉੱਤੇ ਓਸ ਵੇਲੇ ਕੀਤੀ ‘ਤੈਂ ਕੀ ਦਰਦ ਨ ਆਇਆ’ ਦੀ ਪੁਕਾਰ ਨੇ ਮਾਨਵਤਾ ਦੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ। ‘ਮਤ ਪੱਤ ਦਾ ਰਾਖਾ ਆਪ ਵਾਹਿਗੁਰੂ’ ਖਾਲਸੇ ਦੀ ਖੜਗ ਲੈ ਕੇ ਸੰਸਾਰ ਦੇ ਇਤਿਹਾਸ ਵਿੱਚ ਉੱਤਰਿਆ; ਗੁਰੂ ਪ੍ਰਮੇਸਰ ਸਦਾ ਲਈ ‘ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ’ ਦਾ ਜਾਮਾ ਧਾਰ ਪ੍ਰਗਟ ਹੋਇਆ। ਓਸ ਪੈਗੰਬਰ ਨੇ ਮਾਂ ਦੇ ਦੁੱਧ ਦਾ ਬਦਲਾ ਚੁਕਾਇਆ ਜੋ ਜਨਮ ਸਾਖੀ ਅਨੁਸਾਰ, ‘ਪੁਤਰ ਮੈਂ ਉਹਨਾਂ ਰਾਹਾਂ ਤੋਂ ਵਾਰੀ ਜਿਨ੍ਹਾਂ ਰਾਹਾਂ ਤੋਂ ਚਲ ਕੇ ਤੂੰ ਆਇਆ ਹੈ----’ ਆਖਦੀ ਮਾਤਾ ਤ੍ਰਿਪਤਾ ਦੇ ਚਰਨਾ ਉੱਤੇ ਸਿਰ ਰੱਖ ਕੇ ‘ਬਹੁਤ ਰੋਇਆ, ਬਹੁਤ ਰੋਇਆ, ਬਹੁਤ ਰੋਇਆ’ ਸੀ। ਇਉਂ ਸੰਸਾਰ ਦੇ ਭਾਗ ਜਾਗੇ; ਇਉਂ ਜਮਾਨੇ ਨੇ ਕਰਵਟ ਲਈ; ਇਉਂ ਸੁੱਤੀਆਂ ਸਦੀਆਂ ਦੇ ਮੂੰਹਾਂ ਦੀ ਕਾਲਖ ਨੂੰ ਪੰਜਾਬ ਦੇ ਪਾਣੀ ਨੇ ਧੋਇਆ। ਇਉਂ ਅਸੀਂ ਨਾਨਕ ਨੂੰ ਗੁਰੂ ਮੰਨਣ ਵਾਲੇ, ਕਬਰਾਂ ਵਿੱਚੋਂ ਨਿਕਲ ਕੇ, ਜਿਉਂਦਿਆਂ, ਸੰਵੇਦਨਸ਼ੀਲ, ਮਨੁੱਖਤਾ ਨੂੰ ਪ੍ਰਣਾਏ ਬੰਦਿਆਂ ਵਿੱਚ ਸ਼ਾਮਲ ਹੋਏ।
ਇਸ ਕ੍ਰਿਸ਼ਮੇ ਦੀ ਉਪਜ ਉਹਨਾਂ ਨਿੱਗਰ ਸਿਧਾਂਤਾਂ ਵਿੱਚੋਂ ਹੋਈ ਸੀ ਜੋ ਕਿ ਗੁਰੂ ਨਾਨਕ ਦੇ ਪ੍ਰਚਾਰ ਦਾ ਧੁਰਾ ਸਨ, ਸਿੱਖੀ ਦਾ ਦਾਰੋਮਦਾਰ ਹਨ। ਅਕਾਲ ਪੁਰਖ ਨੇ ਆਪਣੇ-ਆਪ ਨੂੰ ਪ੍ਰਗਟ ਕਰਨ ਲਈ ਬ੍ਰਹਮੰਡ ਦੀ ਰਚਨਾ ਕੀਤੀ ਅਤੇ ਕਣ-ਕਣ ਦੇ ਵਿੱਚ ਸਮਾ ਕੇ ਆਕਾਰ ਬਣਾਏ। ਇਸ ਅਨੁਸਾਰ ‘ਸਭਨਾ ਦਾ ਮਾਂ ਪਿਓ ਏਕ’ ਹੋ ਗਿਆ ਅਤੇ ‘ਨਾ ਕੋ ਬੈਰੀ ਰਹਿਆ ਨਾ ਬੇਗਾਨਾ’ ; ਸਭ ਭਰਾ ਹੋ ਗਏ। ਹੁਣ ਕਿਸੇ ਨੇ ਕਿਸੇ ਉੱਤੇ ਕੀ ਜਿੱਤ ਹਾਸਲ ਕਰਨੀ ਸੀ, ਕਿਸੇ ਨੇ ਕਿਸੇ ਨੂੰ ਗੁਲਾਮ ਬਣਾਉਣ ਵਾਸਤੇ ਕੀ ਯਤਨ ਕਰਨਾ ਸੀ, ਹੁਣ ਤਾਂ ਯੁੱਧ ਕੇਵਲ ਬਦੀ ਵਿਰੁੱਧ ਰਹਿ ਗਿਆ ਸੀ ਜਿਹੜਾ ਕਿ ਪਰਮ ਪਾਕੀਜ਼ਗੀ ਦੀ ਸੰਜੋਅ ਪਾ ਕੇ ਹੀ, ਨੇਕੀ ਦੀ ਕ੍ਰਿਪਾਨ ਲੈ ਕੇ ਹੀ ਲੜਿਆ ਜਾਣਾ ਸੀ। ਗੁਰੂ ਦੀ ਅਸੀਮ ਰਹਿਮਤ ਦਾ ਬੱਦਲ ਬਰਸਿਆ, ਯੋਧਿਆਂ ਦੇ ਕਿਰਦਾਰ ਬਦਲ ਗਏ, ਯੁੱਧਾਂ ਦੇ ਮਿਆਰ ਬਦਲ ਗਏ, ਮਾਨਵਤਾ ਦੇ ਆਧਾਰ ਬਦਲ ਗਏ। ਜ਼ਮਾਨੇ ਦੀ ਰੌਂਅ, ਆਉਣ ਵਾਲੇ ਸਮਿਆਂ ਦਾ ਸਿੰਘਨਾਦ ਬਣ ਗਿਆ ਕਿਸੇ ਫ਼ਕੀਰ ਦਾ ਬਚਨ, ‘ਵੇਖ ਪਰਾਈਆਂ ਚੰਗੀਆਂ ਮਾਵਾਂ, ਧੀਆਂ, ਭੈਣਾਂ ਜਾਣੇ।’
ਸਰਹੰਦ ਦੀ ਫ਼ਤਹਿ ਤੋਂ ਬਾਅਦ ਓਥੇ ਰਾਜ ਕਰਦੇ ਕਬੀਲੇ ਦੀਆਂ ਬੇਗ਼ਮਾ ਨੂੰ ਪੁੱਛਿਆ ਗਿਆ ਕਿ ਉਹ ਕਿੱਥੇ ਜਾਣਾ ਚਾਹੁੰਦੀਆਂ ਹਨ। ਖ਼ਾਲਸੇ ਦੀ ਸੁਰੱਖਿਆ-ਛਤਰੀ ਅਧੀਨ ਉਹਨਾਂ ਨੂੰ ਕਸ਼ਮੀਰ ਵਿੱਚ ਰਾਜ ਕਰਦੇ ਉਹਨਾਂ ਦੇ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ ਗਿਆ। ਅਹਿਮਦ ਸ਼ਾਹ ਅਬਦਾਲੀ ਕੋਲੋਂ ਖੋਹੀਆਂ ਮਰਾਠਾ ਔਰਤਾਂ ਨੂੰ ਗੁਰੂ ਦੇ ਬਚਨ ਪਾਲਣ ਲਈ ਮਹਾਂਰਾਸ਼ਟਰ ਵਿੱਚ ਘਰ-ਘਰ ਪੁਚਾਇਆ ਗਿਆ। ਇਹ ਏਨਾਂ ਵੱਡਾ ਕਾਰਨਾਮਾ ਸੀ ਕਿ ਨਾ ਪਹਿਲਾਂ ਨਾ ਪਿੱਛੋਂ, ਸੰਸਾਰ ਦੇ ਤਖ਼ਤੇ ਉੱਤੇ ਕਦੇ ਵੀ ਨਾ ਵਾਪਰਿਆ। ਮਹਾਂਰਾਸ਼ਟਰ ਦੇ ਘਰਾਂ ਦੇ ਸਾਹਮਣੇ ਖੜ੍ਹੇ ਆਪਣੀਆਂ ਨਵੀਆਂ ਬਣਾਈਆਂ ਭੈਣਾਂ-ਧੀਆਂ ਨੂੰ ਵਿਦਾ ਕਰਨ ਲਈ ਖੀਸੇ ਫਰੋਲਦੇ ਸਿੰਘ ਮਾਨਵਤਾ ਦੀ ਸਾਕਾਰ ਮੂਰਤ ਹੋ ਨਿੱਬੜੇ।
ਇਸ ਪਾਵੇ ਨੂੰ ਪਹੁੰਚਾਣ ਲਈ ਗੁਰੂ-ਸਰੂਪਾਂ ਨੇ, ਗੁਰੂ ਸਰੂਪ ਖ਼ਾਲਸਾ ਪੰਥ ਨੇ ਅਨੇਕਾਂ ਘਾਲਣਾਵਾਂ ਘਾਲੀਆਂ, ਅਨੇਕਾਂ ਦ੍ਰਿਸ਼ਟਾਂਤਾਂ ਰਾਹੀਂ, ਪ੍ਰਵਚਨਾਂ ਰਾਹੀਂ, ਕਰਨੀਆਂ ਰਾਹੀਂ ਇਸ ਸੱਚ ਨੂੰ ਦ੍ਰਿਢ ਕਰਵਾਇਆ ਗਿਆ ਕਿ ਜਗਤ-ਜਨਨੀ ਦਾ ਅਪਮਾਨ ਹਰ ਹਾਲਤ ਵਿੱਚ ਅਸਹਿ ਹੈ। ਜਦੋਂ ਬਜਰੂੜ ਦੇ ਰੰਘੜਾਂ ਨੇ ਆਨੰਦਪੁਰ ਸਾਹਿਬ ਨੂੰ ਆ ਰਹੀ ਸੰਗਤ ਨੂੰ ਲੁੱਟਿਆ ਅਤੇ ਬੀਬੀਆਂ ਦੀ ਬੇਪਤੀ ਕੀਤੀ ਤਾਂ ਗੁਰੂ-ਨਿਆਂ ਤੁਰੰਤ ਹਰਕਤ ਵਿੱਚ ਆਇਆ। ਓਸੇ ਰਾਤ ਕਲਗੀਧਰ ਨੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਅਗਵਾਈ ਵਿੱਚ ਤੀਹ ਜਾਂਬਾਜ਼ਾਂ ਦਾ ਜਥਾ ਬਣਾਇਆ। ਅਗਲੀ ਸਵੇਰ ਪਹੁ ਫੁੱਟਣ ਤੋਂ ਪਹਿਲਾਂ ਇਹ ਜਥਾ ਬਜਰੂੜ ਦੀ ਜੂਹ ਵਿੱਚ ਸੀ। ਰੰਘੜਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਅਤੇ ਸੂਰਜ ਢਲਣ ਤੱਕ ਬਜਰੂੜ ਸਦੀਆਂ ਲਈ ਥੇਹ ਬਣ ਚੁੱਕਾ ਸੀ।
ਆਸਾ ਰਾਮ ਅਤੇ ਸੰਘ ਪਰਿਵਾਰ ਵਾਲੇ ਸੁਆਲਾਂ, ਘੁਣਤਰਾਂ ਦੇ ਘੇਰੇ ਵਿੱਚ ਵੱਸਦੇ ਲੋਕ ਉਸ ਵੇਲੇ ਅੱਜ ਨਾਲੋਂ ਵੀ ਵੱਧ ਸਨ। ਕਈ ਸ਼ੰਕਾਂਵਾ ਗੁਰੂ ਸਾਹਿਬਾਨ ਨੇ ਨਿਵਿਰਤ ਕੀਤੀਆਂ। ਬਾਣੀ ਵਿੱਚ ਬਾਰ-ਬਾਰ ਜ਼ਿਕਰ ਆਉਂਦਾ ਹੈ, “ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ।’ ਗੁਰੂ ਨਾਨਕ ਦੇ ਸਮੇਂ ਤੋਂ ਹੀ ਨਾਰੀ-ਸਤਿਕਾਰ ਸਿੱਖ-ਰਹਿਤ ਦਾ ਹਿੱਸਾ ਬਣ ਗਿਆ। ਦਸਵੇਂ ਜਾਮੇ ਵਿੱਚ ਜਦੋਂ ਨਾਨਕ ਨੇ ਖ਼ਾਲਸਾ ਪੰਥ ਸਾਜਿਆ ਤਾਂ ਔਰਤ-ਅਪਮਾਨ ਨੂੰ ਬੱਜਰ ਕੁਰਹਿਤ ਦੱਸਿਆ ਗਿਆ ਜੋ ਇਕੱਲਾ ਹੀ ਸਾਬਤ ਸੂਰਤ, ਸਾਬਤ ਸੀਰਤ ਸਿੱਖ ਨੂੰ ਗੁਰੂ ਤੋਂ ਬੇ-ਮੁਖ ਕਰਨ ਲਈ ਕਾਫ਼ੀ ਹੈ। ਇਸ ਪੱਖੋਂ ਆਖ਼ਰੀ ਸ਼ੰਕੇ ਨੂੰ ਸਾਹਿਬਾਂ ਨੇ ਖ਼ਾਲਸਾ ਦੇ ਦਰਬਾਰ ਵਿੱਚ ਅਤੇ ਖ਼ਾਲਸੇ ਦੀ ਮਾਨਸਿਕਤਾ ਵਿੱਚ ਸਦਾ ਲਈ ਦਫ਼ਨ ਕੀਤਾ। ਭਾਈ ਸੰਤੋਖ ਸਿੰਘ ਲਿਖਦੇ ਹਨ:
ਸਬ ਸਿਖਨ ਮਿਲ ਪੁਛਣ ਗੁਣਖਾਨੀ
ਸਗਲ ਤੁਰਕ ਭੁਗਵੈਂ ਹਿੰਦਵਾਨੀ,
ਸਿੱਖ ਬਦਲਾ ਲੈ ਭਲਾ ਜਨਾਵੈਂ
ਗੁਰ-ਸ਼ਾਸ਼ਤ੍ਰ ਕਿਉਂ ਵਰਜ ਹਟਾਵੈਂ?

ਆਪਣੇ ਅਕਾਲ ਰੂਪ ਵਿੱਚ ਟਿਕਾਣਾ ਕਰਕੇ ਮਾਨਵਤਾ ਦੀ ਅਗਵਾਈ ਕਰਦਿਆਂ ਹਜ਼ੂਰ ਨੇ ਫੁਰਮਾਇਆ:
ਹਮ ਲੇ ਜਾਣੋਂ ਪੰਥ ਉਚੇਰੇ
ਅਧੋਗਤੀ ਕੋ ਨਹੀਂ ਪਹੁੰਚਾਵਹਿਂ।

ਔਰਤ ਦਾ ਅਪਮਾਨ ਅਧਿਆਤਮਕ ਅਧੋਗਤੀ ਨੂੰ ਪਹੁੰਚੇ ਪਿਸ਼ਾਚਾਂ ਦਾ ਕਰਮ ਹੈ। ਖ਼ਾਲਸੇ ਨੇ ਮਨੁੱਖੀ ਆਤਮਕ ਗੌਰਵ ਦੀਆਂ ਅਨੇਕਾਂ ਟੀਸੀਆਂ ਸਰ ਕਰਨੀਆਂ ਹਨ। ਅਜਿਹੇ ਨੀਚ ਕਰਮਾਂ ਵਿੱਚ ਰੁਚੀ ਮਨੁੱਖ ਨੂੰ ਹੈਵਾਨਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੰਦੀ ਹੈ। ਗੁਰੂ ਨੂੰ ਇਹ ਸਿੱਖੀ ਦਾ ਨਿਰੋਧ ਦਿੱਸ ਆਇਆ।
ਇਸ ਵਾਰਤਾਲਾਪ ਤੋਂ ਬਾਅਦ ਨਾ ਕਦੇ ਖ਼ਾਲਸੇ ਨੇ ਮੁੜ ਕੇ ਵੇਖਿਆ ਨਾ ਗੁਰੂ ਨੂੰ ਦੁਬਾਰਾ ਕੁੱਝ ਆਖਣ ਦੀ ਲੋੜ ਰਹੀ। ਬਾਕੀ ਸਦੀਆਂ ਦਾ ਇਤਿਹਾਸ ਸਾਹਿਬਾਂ ਦੇ ਬਚਨਾਂ ਉੱਤੇ ਅਮਲ ਦੀ ਕਹਾਣੀ ਕਹਿੰਦਾ ਹੈ। ਇੱਕ ਅਬਲਾ ਦੀ ਪੱਤ ਬਚਾਉਣ ਲਈ ਪੰਜ ਮਿਸਲਾਂ ਤਖ਼ਤ ਉੱਤੋਂ ਹੁਕਮ ਲੈ ਕੇ ਕਸੂਰ ਦੀਆਂ ਉਹਨਾਂ ਬਾਈ ਗੜ੍ਹੀਆਂ ਉੱਤੇ ਹਮਲਾ ਕਰ ਰਹੀਆਂ ਹਨ ਜਿਨ੍ਹਾਂ ਕੋਲੋਂ ਅਹਿਮਦਸ਼ਾਹ ਅਬਦਾਲੀ ਵੀ ਨਜ਼ਰ ਬਚਾ ਕੇ ਨਿਕਲ ਜਾਂਦਾ ਹੁੰਦਾ ਸੀ। ਰਾਜਧਾਨੀ ਦਿੱਲੀ ਦੀ ਜੜ੍ਹ ਵਿੱਚ ਵੱਸਦੀ ਲੁਹਾਰੀ ਦੇ ਹਾਕਮ ਨੂੰ ਕੁਕਰਮ ਦੀ ਸਜ਼ਾ ਦੇਣ ਲਈ ਤਿੰਨ ਮਿਸਲਾਂ ਚੜ੍ਹਦੀਆਂ ਹਨ। ਚਾਰ ਦਰਿਆ ਪਾਰ ਕਰੇ ਲੁਹਾਰੀ ਪਹੁੰਚਦੀਆਂ ਹਨ। ਜ਼ਾਲਮ ਨੂੰ ਮੰਜੇ ਨਾਲ ਬੰਨ੍ਹ ਕੇ ਜਿਉਂਦਾ ਸਾੜਿਆ ਜਾਂਦਾ ਹੈ। ਪਰ ਦੁਖਾਂਤ ਦਾ ਅੰਤ ਅਜੇ ਨਹੀਂ ਹੁੰਦਾ ਕਿਉਂਕਿ ਅਬਲਾ ਦਾ ਘਰਵਾਲਾ ਉਸ ਨੂੰ ਘਰ ਰੱਖਣ ਲਈ ਤਿਆਰ ਨਹੀਂ, ਉਹ ਮੁਸਲਮਾਨਾਂ ਦੇ ਰਹਿ ਆਈ ਹੈ। ਜਿਵੇਂ ਖ਼ਾਲਸੇ ਦਾ ਕਹਿਰ ਲੁਹਾਰੀ ਦੇ ਨਵਾਬ ਉੱਤੇ ਟੁੱਟਿਆ ਸੀ ਓਵੇਂ ਖ਼ਾਲਸੇ ਦੀ ਮਿਹਰ ਹੁਣ ਫ਼ਰਾਖ਼ਦਿਲੀ ਵਿੱਚ ਵੱਟ ਕੇ ਪੀੜਤ ਲੜਕੀ ਉੱਤੇ ਰੁਮਕੇ-ਰੁਮਕੇ ਬਰਸਦੀ ਹੈ। ਲੜਕੀ ਨੂੰ ਖ਼ਾਲਸੇ ਦੀ ਬੇਟੀ ਦਾ ਖ਼ਿਤਾਬ ਬਖ਼ਸ਼ਿਆ ਜਾਂਦਾ ਹੈ ਅਤੇ ਪਰ੍ਹੇ ਵਿੱਚ ਚਾਦਰ ਵਿਛਾ ਕੇ ਬੇਟੀ ਨੂੰ ਵਿਦਾ ਕਰਨ ਦਾ ਸਗਨ ਪਾਇਆ ਜਾਂਦਾ ਹੈ। ਜਿਉਂ-ਜਿਉਂ ਇਹ ਸੋਨੇ, ਚਾਂਦੀ ਦਾ ਬੋਹਲ ਉੱਚਾ ਹੁੰਦਾ ਜਾਂਦਾ ਹੈ ਓਵੇਂ-ਓਵੇਂ ਪਰਿਵਾਰ ਦਾ ਵਿਰੋਧ ਘਟਦਾ ਜਾਂਦਾ ਹੈ। ਆਖ਼ਰ ਖ਼ਾਲਸੇ ਦੇ ਪਿਆਰ ਦੀ ਚਾਦਰ ਵਿੱਚ ਲਪੇਟੀ ਅਬਲਾ ਲਕਸ਼ਮੀ ਦਾ ਸਰੂਪ ਬਣ ਜਾਂਦੀ ਹੈ ਜਿਸ ਨੂੰ ਘਰ ਰੱਖਣ ਤੋਂ ਕੋਈ ਇਨਕਾਰ ਨਹੀਂ ਸੀ ਕਰ ਸਕਦਾ। ਉਹ ਦਿਨ ਵੀ ਕਿਹਾ ਦਿਨ ਸੀ! ਉਸ ਦਿਨ ਚੰਦ, ਸੂਰਜ ਅਤੇ ਤਾਰੇ, ਸਾਰੇ ਦੇ ਸਾਰੇ, ਦਿਲ ਵਿੱਚ ਖ਼ਾਲਸੇ ਦੀ ਦਸਤਾਰ ਵਿੱਚ ਜੜੇ ਜਾਣ ਦੇ ਕੁਆਰੇ ਅਰਮਾਨ ਲੈ ਕੇ, ਅਲ੍ਹੜ ਮੁਟਿਆਰਾਂ ਦੇ ਜਜ਼ਰਿਆਂ ਵਾਂਗ ਮਚਲ ਰਹੇ ਸਨ।
ਅਨੇਕਾਂ ਐਸੀਆਂ ਮਿਸਾਲਾਂ ਹਨ ਜੋ ਸਿੱਖ ਇਤਿਹਾਸ ਦੇ ਹਰ ਮੋੜ ਉੱਤੇ ਚਾਨਣ ਮੁਨਾਰਿਆਂ ਵਾਂਗ ਰੌਸ਼ਨੀ ਵੰਡ ਰਹੀਆਂ ਹਨ। ਮਨੁੱਖਤਾ ਨੂੰ ਪਿਆਰ ਕਰਨ ਵਾਲਾ, ਸੱਭਿਅਤਾ ਨੂੰ ਚਰਮ-ਸੀਮਾ ਉੱਤੇ ਵੇਖਣ ਦਾ ਹਰ ਚਾਹਵਾਨ, ਮਨੁੱਖੀ ਕਿਰਦਾਰ ਨੂੰ ਸੱਚ ਦੇ ਐਨ ਨੇੜੇ ਵਿਚਰਦਾ ਵੇਖਣ ਵਾਲਾ ਹਰ ਮਨੁੱਖ ਖ਼ਾਲਸੇ ਦੇ ਅਜਿਹੇ ਕਾਰਨਾਮਿਆਂ ਉੱਤੇ ਮਾਣ ਕਰ ਸਕਦਾ ਹੈ। ਗੁਰੂ ਦੇ ਆਤਮਕ ਜਲਾਲ ਦੇ ਵਿਰਾਟ ਦਰਸ਼ਨ ਕਰਵਾਉਣ ਦੀ ਚਾਹ ਰੱਖਣ ਵਾਲੇ ਸਿੱਖ ਦਾ ਅੱਜ ਵੀ ਇਹੋ ਕਰਮ ਹੋਣਾ ਚਾਹੀਦਾ ਹੈ। ਖ਼ਾਲਸਾ ਐਸੀ ਛਬੀ ਬਣਾ ਕੇ ਰੱਖੇ ਕਿ ਸੰਕਟ ਗ੍ਰਸਤ ਹਰ ਤੀਵੀਂ, ਮਨੁੱਖ ਉਸ ਕੋਲੋਂ ਰਾਹਤ ਦੀ ਉਮੀਦ ਰੱਖ ਸਕੇ। ਉਹ ਗੁਰੂ ਬਚਨਾਂ ਉੱਤੇ ਯਥਾਸ਼ਕਤ ਪਹਿਰਾ ਦੇਵੇ ਅਤੇ ਆਪਣਾ ਬਲ ਨਾ ਹਾਰਨ ਦੀ ਹੱਦ ਤੱਕ ਗੁਰੂ-ਮਾਰਗ ਉੱਤੇ ਚਲਦਾ ਰਹੇ।
ਸਰਕਾਰ ਦੀ ਮਦਦ ਨਾਲ 1984 ਤੋਂ 1994 ਤੱਕ ਹੋਏ ਜ਼ੁਲਮ ਸਾਨੂੰ ਯਾਦ ਹਨ ਅਤੇ ਸਦਾ ਰਹਿਣੇ ਚਾਹੀਦੇ ਹਨ। ਦਿੱਲੀ ਦੀ ਦਰਿੰਦਗੀ, ਗੁਰੂ-ਦਰਬਾਰ ਵਿੱਚ ਕੀਤੀਆਂ ਨੀਚ ਹਰਕਤਾਂ, ਪਟੌਦੀ ਦੇ ਚੁਰਸਤਿਆਂ ਦੀ ਗਾਥਾ ਸਭ ਯਾਦ ਹਨ। ਇਹ ਯਾਦ ਕਰਨ ਮਾਤਰ ਨਾਲ ਹੀ ਕਾਲਜੇ ਨੂੰ ਵਿੰਨ੍ਹ ਜਾਂਦੀਆਂ ਹਨ। ਇਹ ਰਿਸਦੇ ਜ਼ਖ਼ਮਾਂ ਦੀ ਕਸਕ ਹੈ ਜਿਸ ਨੂੰ ਅਕ੍ਰਿਤਘਣਤਾ ਨੇ ਹੋਰ ਦੁੱਖਦਾਈ ਬਣਾ ਦਿੱਤਾ ਹੈ। ਕਦੇ ਸਾਊਪਣੇ ਦੀ ਚਰਮ-ਸੀਮਾ ਨੂੰ ਛੂਹ ਕੇ ਅਸੀਂ ਵੀ ਇਸ ਦਾ ਬਦਲਾ ਲਵਾਂਗੇ।
ਪਰ ਓਦੋਂ ਤੱਕ ਅਸੀਂ ਹਰ ਹਾਲ ਗੁਰੂ ਗ੍ਰੰਥ ਦਾ, ਗੁਰੂ ਖ਼ਾਲਸੇ ਦਾ ਬਿਰਦ ਪਾਲਣਾ ਹੈ। ਸਾਡੀ ਦਸਤਾਰ ਸੰਸਾਰ ਦੀਆਂ ਅਬਲਾਵਾਂ ਦੀ ਸੁਰੱਖਿਆ-ਛਤਰੀ ਹੈ। ਸਾਡੇ ਲਈ ਕੋਈ ਬੇਗਾਨਾ ਨਹੀਂ। ਹਰ ਮਾਂ, ਭੈਣ, ਧੀ ਖ਼ਾਲਸੇ ਦੀ ਮਾਂ, ਭੈਣ, ਧੀ ਹੈ। ਜਗਤ-ਜਨਨੀ ਦਾ ਸਨਮਾਨ ਹਰ ਹੀਲੇ, ਹਰ ਹਾਲ ਕਾਇਮ ਰਹਿਣਾ ਚਾਹੀਦਾ ਹੈ। ਬਲਾਤਕਾਰੀ ਮਨਸੂਬੇ ਰੱਖਦੀ ਬਹੁਗਿਣਤੀ ਦੇ ਆਸਾ ਰਾਮਾਂ ਦੀਆਂ ਆਸ਼ਾਵਾਂ ਉੱਤੇ ਪਾਣੀ ਫਿਰਨਾ ਜ਼ਰੂਰੀ ਹੈ। ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਜਿ॥ (ਫੁਨਹੇ ਮ: 5) ਔਰਤ ਦਾ ਮਾਨ-ਸਨਮਾਨ ਬਹਾਲ ਕਰਨ ਦੇ ਮਹਾਂ-ਮੰਥਨ ਵਿੱਚ ਖਾਲਸੇ ਦਾ ਅਹਿਮ ਰੋਲ ਹੋਣਾ ਚਾਹੀਦਾ ਹੈ। ਅਸੀਂ ਹਰ ਹਾਲ ਮੂੰਹ ਗੁਰੂ ਵੱਲ, ਗੁਰ ਇਤਿਹਾਸ ਵੱਲ ਰੱਖਣਾ ਹੈ। ਸਾਢੇ ਪੰਜ ਸਦੀਆਂ ਦੀਆਂ ਘਾਲਣਾਵਾਂ ਸਾਡਾ ਮਾਰਗ ਦਰਸ਼ਨ ਕਰਨ, ਗੁਰ-ਆਸ਼ੇ ਅਨੁਸਾਰ ਸਾਡੀ ਇਹੋ ਅਰਦਾਸ ਹੈ।
ਵਾਹਣ ਸਿੰਗਾਰੇ ਰਹੈਂ ਬਾਜਤ ਨਗਾਰੇ ਰਹੈਂ,
… … … … … … … … ….
ਲਾਗਤ ਦੀਵਾਨ ਰਹੈਂ, ਗਾਵਤੇ ਸੁਜਾਨ ਰਹੈਂ,
ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ।

ਭਾਰਤੀ ਸੰਸਕ੍ਰਿਤੀ ਦੇ ਵੱਡੇ ਠੇਕੇਦਾਰ ਅੱਜ ਵਿੰਗੇ-ਟੇਢੇ ਤਰੀਕੇ ਨਾਲ ਔਰਤ-ਅਪਮਾਨ ਦੀਆਂ ਰੁਚੀਆਂ ਨੂੰ ਜਾਇਜ਼ ਦੱਸ ਰਹੇ ਹਨ। ਭਾਰਤ ਦੀ ਮੂਲ ਸੱਭਿਅਤਾ ਨੂੰ ਖ਼ਤਮ ਕਰਨ ਲਈ ਅਤੇ ਏਥੋਂ ਦੇ ਮੂਲ ਵਾਸੀਆਂ ਨੂੰ ਸਦਾ ਗ਼ੁਲਾਮ ਰੱਖਣ ਲਈ, ਜ਼ਬਰ ਦਾ ਦੌਰ ਸਦੀਆਂ ਚੱਲਦਾ ਰਿਹਾ। ਦਲਿਤ ਲੋਕਾਂ ਦੀ ਅਣਖ ਖ਼ਤਮ ਕਰਨ ਲਈ ਬਲਾਤਕਾਰ ਦਾ ਪ੍ਰਯੋਗ ਹੋਇਆ ਜੋ ਕਿ ਅੱਜ ਤੱਕ ਜਾਰੀ ਹੈ। ਨਾਗਾਲੈਂਡ, ਅਸਾਮ, ਮਨੀਪੁਰ, ਪੰਜਾਬ ਸਭ ਇਸ ਬਿਰਤੀ ਦਾ ਸੰਤਾਪ ਹੰਢਾ ਚੁੱਕੇ ਹਨ; ਕਸ਼ਮੀਰ ਅਤੇ ਝਾਰਖੰਡ ਅੱਜ ਵੀ ਹੰਢਾ ਰਹੇ ਹਨ। ਇੱਕ ਦਿਨ ਫਲਕ ਨੇ ਉਹ ਵੀ ਵੇਖਿਆ ਜਦੋਂ ਫ਼ੌਜੀ ਛਾਉਣੀ ਦੇ ਸਾਹਮਣੇ ਨਿਰਵਸਤ੍ਰ ਹੋਕੇ ਮਨੀਪੁਰ ਦੀਆਂ ਮਾਵਾਂ ਨੇ ਧੀਆਂ ਦੇ ਬਲਾਤਕਾਰ ਵਿਰੁੱਧ ਨਾਅਰੇ ਲਾਏ ਸਨ, ‘ਭਾਰਤੀ ਫ਼ੌਜੀਓ ਸਾਡੇ ਨਾਲ ਬਲਾਤਕਾਰ ਕਰੋ’। 2004 ਦਾ ਇਹ ਦਿਨ ਕਾਇਆਨਾਤ ਦਾ ਸਭ ਤੋਂ ਕਾਲਾ ਦਿਨ ਸੀ। ਕਾਲਸ ਅੰਬਰ ਤੱਕ ਫੈਲ ਗਈ ਸੀ। ਪਸਾਰਿਆ ਹੱਥ ਨਜ਼ਰ ਨਹੀਂ ਸੀ ਆ ਰਿਹਾ। ਮਨੁੱਖਤਾ ਸ਼ਰਮਸਾਰ ਹੋਈ ਸੀ। ਸਾਊਪੁਣੇ ਦੀ ਕਮਰ ਟੁੱਟਣ ਦੀ ਹੱਦ ਤੱਕ ਝੁਕ ਗਈ ਸੀ। ਹੁਣ ਇਸ ਕੁਕਰਮ ਦੇ ਸਿਰਫ਼ ਸਮੀਕਰਣ ਬਦਲੇ ਹਨ। ਅੱਜ ਧਨਾਢ ਸ਼੍ਰੇਣੀ, ਜੋ ਬਹੁਗਿਣਤੀ ਨੂੰ ਆਪਣੇ ਹਾਲ ਉੱਤੇ ਛੱਡ ਕੇ, ਆਪਣੇ ਨਵੇਂ ਆਏ ਧਨ ਨੂੰ ਮਾਣਨਾ ਚਾਹੁੰਦੀ ਹੈ, ਉਸੇ ਪੁਰਾਣੇ ਵਰਤਾਰੇ ਰਾਹੀਂ ਆਪਣੀ ਪ੍ਰਭੂਸੱਤਾ ਕਾਇਮ ਕਰਨ ਦੇ ਰਾਹ ਤੁਰ ਪਈ ਜਾਪਦੀ ਹੈ। ਖ਼ਾਲਸਾ ਸਿਧਾਂਤ ਅਨੁਸਾਰ ਰਾਜਸੀ ਸੱਤਾ ਸੱਚ ਦੇ ਅਧੀਨ ਸਰਬੱਤ ਦੇ ਭਲੇ ਲਈ ਵਰਤਣੀ ਜਾਇਜ਼ ਹੈ। ਏਸ ਦੀ ਦੁਰਵਰਤੋਂ ਕਰ ਕੇ ਖਾਸ ਵਰਗ ਦਾ ਦਬਦਬਾ ਕਾਇਮ ਕਰਨ ਦੀ ਪ੍ਰਵਿਰਤੀ ਨੂੰ ਠੱਲ੍ਹ ਪਾਉਣ ਲਈ ਖ਼ਾਲਸੇ ਦਾ ਬਾਕੀ ਪੀੜਤ ਲੋਕਾਂ ਨੂੰ ਨਾਲ ਲੈ ਕੇ ਜੱਦੋ-ਜਹਿਦ ਕਰਨਾ ਅੱਜ ਦੇ ਯੁੱਗ ਦਾ ਧਰਮ ਹੈ।


(18/01/13)
ਗੁਰਮਤਿ ਸੰਚਾਰ ਸਭਾ - ਜਰਮਨੀ

ਗੁਰਬਾਣੀ ਦੀ ਵਿਆਖਿਆ ਸਰਲ ਅਤੇ ਸਮੇਂ ਮੁਤਾਬਿਕ ਹੋਵੇ
ਅਖੌਤੀ ਦੇਵ (ਸੰਸਕ੍ਰਿਤ) ਬੋਲੀ ਦੇ ਨਾਮ ਉੱਪਰ ਮਨੁੱਖਤਾ ਦੀ ਲੁੱਟ ਪੰਡਤ ਵਲੋਂ ਰੱਜ ਕੇ ਹੋਈ ਹੈ। ਜਿਮੀਦਾਰਾਂ ਦੀ ਲੁੱਟ ਅਤੇ ਸਰਕਾਰ ਨਾਲ ਧੋਖਾ ਬਾਣੀਏਂ ਮੁਨੀਮ ਲੰਡਿਆਂ ਦੀ ਲਿਖਤ ਰਾਹੀਂ ਕਰਦੇ ਰਹੇ। ਇਸੇ ਤਰਾਂ ਨਿਰਮਲੇ ਅਤੇ ਉਦਾਸੀ ਸਾਧੂ ਗੁਰਦੁਆਰਿਆਂ ਰਾਹੀਂ ਸਿੱਖਾਂ ਨਾਲ ਧੋਖਾ ਕਰਕੇ ਸਨਾਤਨੀ ਅਤੇ ਵੈਦਕ ਸੋਚ ਦੇ ਧਾਰਨੀ ਬਣਾਉਦੇ ਰਹੇ। ਸਿੰਘ ਸਭਾ ਲਹਿਰ ਦੇ ਉਦਮ ਨਾਲ ਸਿੱਖ ਜਾਗਰਿਤ ਹੋਏ ਜਿਸ ਸਦਕਾ ਕੁੱਝ ਹੱਦ ਤਿਕਰ ਸਿੱਖਾਂ ਨੇ ਹਿੰਦੂਤਵੀ ਜੰਜਾਲ ਤੋਂ ਖਲਾਸੀ ਪਾਈ। ਪਰ ਪਿਛਲੀਆਂ ਤਿੰਨ ਦਹਾਕਿਆਂ ਤੋਂ ਹਿੰਦੂਤਵੀ ਸੰਗਠਨਾ ਨੇ ਅਕਾਲੀਆਂ ਰਾਹੀਂ ਸਿੱਖਾਂ ਵਿੱਚ ਘੁਸਪੈਠ ਕਰਕੇ ਆਈ ਜਾਗਰਤੀ ਨੂੰ ਪੁੱਠਾ ਗੇੜ ਦੇ ਦਿੱਤਾ ਹੈ। ਅੱਜ ਸਿੱਖਾਂ ਦੇ ਗੁਰੂ, ਗੁਰੂ ਗ੍ਰੰਥ ਜੀ ਦੇ ਸਰੀਕ ਵਜੋਂ ਬਚਿਤ੍ਰਨਾਟਕ ਨੂੰ ਅਖੌਤੀ ਦਸਮ ਗ੍ਰੰਥ ਦੇ ਨਾਮ ਹੇਠ, ਜੋ ਸਾਕਤ ਮਤੀਆਂ ਦੀ ਬ੍ਰਾਹਮਣੀ ਲਿਖਤ ਹੈ ਨੂੰ, ਅਕਾਲੀਆਂ ਵਿੱਚ ਕੀਤੀ ਹੋਈ ਘੁਸਪੈਠ ਦੁਆਰਾ ਉਭਾਰਿਆ ਜਾ ਰਿਹਾ ਹੈ। ਸਿੱਖ ਧਰਮ ਵਿੱਚ ਅਗਰ ਗੁਰਮਤਿ ਨੂੰ ਪ੍ਰਣਾਏ ਹੋਏ ਸੁਚੇਤ ਪ੍ਰਚਾਰਕ ਹੋਣਗੇ ਤਾਂ ਸਿੰਘ ਸਭਾ ਲਹਿਰ ਵਾਂਗ ਹੁਣ ਭੀ ਸਿੱਖੀ ਵਿੱਚ ਆਈ ਗਿਰਾਵਟ ਨੂੰ ਦੂਰ ਕਰਕੇ ਗੁਰਮਤੀ ਸੋਚ ਦਾ ਬੋਲ-ਬਾਲਾ ਕੀਤਾ ਜਾ ਸਕਦਾ ਹੈ। ਇੱਕ ਸਕੂਲ ਦੀ ਉਦਾਹਰਨ ਲੈਂਦੇ ਹਾਂ: ਸਾਡੇ ਸਕੂਲ ਦਾ ਹੈਡਮਾਸਟਰ ਧਰਮਪਾਲ ਜੀ ਬਹੁਤ ਵਧੀਆ ਸਰਲ ਤੇ ਸੰਖੇਪ ਤਰੀਕੇ ਨਾਲ ਮੇਹਨਤ ਨਾਲ ਆਪ ਅਤੇ ਸਾਰੇ ਮਾਸਟਰਾਂ ਰਾਹੀਂ ਸਾਨੂੰ ਸਮਝਾਇਆ ਕਰਦੇ ਸਨ ਜਿਸ ਕਰਕੇ ਨਤੀਜਾ ਹਮੇਸ਼ਾਂ ਸੌ ਪ੍ਰਤੀਸ਼ਤ ਆਉਂਦਾ ਸੀ। ਫਿਰ ਉਹਨਾਂ ਦੀ ਜਗ੍ਹਾ ਦੂਸਰੇ ਹੈਡਮਾਸਟਰ ਜੀ ਆ ਗਏ ਜਿਹਨਾਂ ਨੇ ਪਹਿਲੇ ਹੈਡਮਾਸਟਰ ਜੀ ਵਾਂਗੂੰ ਲਗਨ ਨਾਲ ਬਚਿੱਆਂ ਨੂੰ ਨਹੀਂ ਪੜ੍ਹਾਇਆ ਜਿਸ ਕਰਕੇ ਨਤੀਜਾ ਬਿਲਕੁਲ ਉਲਟ ਨਿਕਲਿਆ। ਇਸੇ ਤਰਾਂ ਅਗਰ ਪ੍ਰਚਾਰਕ ਆਮ ਬੋਲੀ, ਜੋ ਆਸਾਨੀ ਨਾਲ ਹਰੇਕ ਦੇ ਸਮਝ ਆਵੇ, ਵਿੱਚ ਵਾਪਰ ਰਹੀਆਂ ਘਟਨਾਵਾਂ ਉੱਪਰ ਢੁਕਾ ਕੇ ਪ੍ਰਚਾਰ ਨਹੀਂ ਕਰਨਗੇ ਤਾਂ ਸਿੱਖਾਂ ਨੂੰ ਗੁਰਮਤਿ ਕਿਵੇਂ ਸਮਝ ਆ ਸਕਦੀ ਹੈ? ਗੁਰੂ ਨਾਨਕ ਜੋਤ ਨੇ ਮਨੁੱਖਤਾ ਨਾਲ ਉਸ ਲਹਿਜੇ ਵਿੱਚ ਹੀ ਗਲ ਕੀਤੀ ਜੋ ਸਰਲਤਾ ਨਾਲ ਸਮਝ ਆ ਸਕੇ। ਡੇਰੇਦਾਰ ਸਾਧ ਭੀ ਐਸਾ ਹੀ ਟਕਨੀਕ ਵਰਤਦੇ ਹੋਏ ਗੁਰਬਾਣੀ ਤੋਂ ਪਾਸੇ ਹਟਕੇ ਸਿੱਧੀਆਂ ਧਾਰਨਾ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਇਹ ਵੇਹਲੜ ਲਾਣਾ ਸਮਾਜਕ ਬੁਰਿਆਈਆਂ ਵਾਰੇ ਕਦੀ ਵੀ ਨਹੀਂ ਬੋਲਦਾ। ਉੱਚ ਵਰਗੀ ਚਾਹੁੰਦੇ ਹਨ ਕਿ ਜਨਤਾ ਅੰਨ੍ਹੇਵਿਸ਼ਵਾਸਾਂ ਅਤੇ ਭਰਮਾਂ ਵਿੱਚ ਫਸ ਅਨਪੜ੍ਹ ਬਣੀ ਰਹੇ, ਮੱਸਿਆ, ਪੁੰਨਿਆ, ਸੰਗਰਾਂਦਾਂ ਅਤੇ ਕੁੰਭ ਦੇ ਮੇਲੇ ਵਰਗੀਆਂ ਝੂਠੀਆਂ ਰੀਤਾਂ ਵਿੱਚ ਰੁਝੀ ਰਹੇ, ਭੇਡਾਂ ਦੀ ਗਿਣਤੀ ਵਧਦੀ ਰਹੇ। ਐਸੀਆਂ ਭੇਡਾਂ ਨੂੰ ਪਿੱਛੇ ਲਗਾਉਣ ਲਈ ਆਪਣੀ ਸਹੂਲਤ ਵਾਸਤੇ ਕਈ ਤਰਾਂ ਦੇ ਅਖੌਤੀ ਦਸਮ ਗ੍ਰੰਥ ਹੋਂਦ ਵਿੱਚ ਲਿਆਂਦੇ ਜਾਣਗੇ। ਜਿਹੜੇ ਪ੍ਰਚਾਰਕ ਗੁਰਮਤਿ ਨੂੰ ਸਰਲ ਅਤੇ ਦੁਨਿਆਵੀ ਵਾਪਰ ਰਹੇ ਹਾਲਾਤਾਂ ਦੇ ਪ੍ਰੀਪੇਖ ਵਿੱਚ ਸਮਝਾਉਣਗੇ ਉਹ ਸੰਗਤ ਵਿੱਚ ਜਲਦੀ ਜਾਗਰੂਕਤਾ ਲਿਆ ਸਕਣਗੇ ਜਿਵੇਂ ਸ਼ਿਵਦੇਵ ਸਿੰਘ, ਸਰਬਜੀਤ ਸਿੰਘ ਧੁੰਦਾ, ਪੰਥਪ੍ਰੀਤ ਸਿੰਘ, ਹਰਜਿੰਦਰ ਸਿੰਘ ਸਭਰਾਅ … … …. . । ਐਸੇ ਪ੍ਰਚਾਰਕ ਸਾਧ ਲਾਣੇ, ਜਿਹਨਾਂ ਨੂੰ ਸਿਆਸੀ ਸਰਪ੍ਰਸਤੀ ਹਾਸਿਲ ਹੈ, ਅਤੇ ਉਹਨਾਂ ਦੇ ਪਿਛਲਗਾਂ ਨੂੰ ਕਿਵੇਂ ਰਾਸ ਆਉਣਗੇ? ਇਸ ਤਰਾਂ ਸਾਧਾਂ, ਸੰਤਾਂ, ਡੇਰੇਦਾਰਾਂ, ਮੱਠਾਂ ਵਾਲਿਆਂ, ਪਖੰਡਵਾਦ ਫੈਲਾਉਣ ਵਾਲਿਆਂ ਅਤੇ ਸਿਆਸੀ ਲੋਟੂ ਟੋਲੇ ਨੂੰ ਅਰੁਨਾਧੁਤੀ ਰਾਏ ਵਰਗੀ ਸੱਚ ਲਿਖਣ ਅਤੇ ਮਨੁੱਖੀ ਦਰਦ ਰੱਖਣ ਵਾਲੀ ਦਲੇਰ ਔਰਤ ਕਿਉਂ ਪਸੰਦ ਆਏਗੀ!
ਜ਼ਾਤਪਾਤ ਵਿੱਚ ਗ੍ਰਸਿਆ ਸਾਡਾ ਇੱਕ ਮਾਸਟਰ ਕਿਹਾ ਕਰਦਾ ਸੀ ਕਿ ਇਹਨਾਂ ਮਜ੍ਹਵੀਆਂ ਦੇ ਮੁੰਡਿਆਂ ਨੇ ਪੜ੍ਹ ਕੇ ਕੀ ਕਰਨਾ ਹੈ? ਇਹ ਤਾਂ ਸਾਡੀਆਂ ਸੇਪਾਂ ਕਰਨ ਲਈ ਹਨ। ਭਾਵੇਂ ਅੱਜ ਕਲ ਨਵੀਂ ਤਕਨੀਕ ਦੇ ਮਾਧਿਅਮ ਰਾਹੀਂ ਸਮਝਣ ਅਤੇ ਸਮਝਾਉਣ ਦੇ ਅਸਾਰ ਜ਼ਿਆਦਾ ਹਨ, ਪਰ ਇਸਦੀ ਸੁਚੱਜੀ ਵਰਤੋਂ ਕਰਨ ਵਾਲੇ ਪ੍ਰਚਾਰਕ ਵੀ ਹੋਣੇ ਚਾਹੀਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰਾਂ ਦਾ ਕੋਈ ਠੋਸ ਉਦਮ ਨਹੀਂ ਕੀਤਾ, ਏਥੇ ਵੀ ਜ਼ਾਤ ਪਾਤ ਦੇ ਕ੍ਹੋੜ ਦਾ ਬੋਲ-ਬਾਲਾ ਹੈ। ਏਥੇ ਹੀ ਬਸ ਨਹੀਂ ਇਹ ਬੀਮਾਰੀ ਯੂਨੀਵਰਸਟੀਆਂ ਵਿੱਚ ਭੀ ਬਰਕਰਾਰ ਹੈ। ਪੰਜਾਬ ਯੁਨੀਵਰਸਟੀ ਪਟਿਆਲਾ ਵਿੱਚ ਇੱਕ ਪ੍ਰੋਫੈਸਰ ਹੈ ਪੰਨੂ ਜੀ ਜੋ ਸਰੂਪ ਤੋਂ ਤਾਂ ਸਿੱਖ ਹੈ ਪਰ ਇਸਨੂੰ ਗੁਰੂ ਗੋਬਿੰਦ ਸਿੰਘ ਜੀ ਵਲੋਂ ਆਖੀ ਗਈ ਨਿੱਕੀ ਜੇਹੀ ਗਲ, ਗੁਰੂ ਮਾਨਿਓ ਗ੍ਰੰਥ, ਸਮਝ ਨਹੀਂ ਆਈ ਇਸੇ ਭੁਲੇਖੇ ਇਹ ਬਚਿਤਰ ਨਾਟਕ ਨੂੰ ਦਸਮ ਸ੍ਰੀ ਗੁਰੂ ਗ੍ਰੰਥ ਆਖ ਰਿਹਾ ਹੈ ਅਤੇ ਇਸ ਲਿਖਤ ਨੂੰ ਉਭਾਰਨ ਦਾ ਹਰ ਹੀਲਾ ਕਰਦਾ ਹੈ। ਸ਼ਾਇਦ ਇਸਨੇ ਇਸੇ ਯੁਨੀਵਰਸਟੀ ਦੇ ਪ੍ਰੋਫੈਸਰ ਜੱਗੀ ਵਲੋਂ ਇਸ ਨਾਟਕ ਵਾਰੇ ਲਿਖੀ ਥਸਿਸ ਨਹੀਂ ਪੜ੍ਹੀ। ਕੀ ਕਰਨਾ ਇਸ ਵਿਚਾਰੇ ਪ੍ਰੋਫੈਸਰ ਨੂੰ - ਭਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਗਾਲ਼ੇ - ਜਿਸਦਾ ਮਕਸਦ ਲੋਕਾਂ ਨੂੰ ਗੁਮਰਾਹ ਕਰਨਾ ਹੀ ਹੋਵੇ। ਆਪਣੀ ਇਸ ਹਰਕਤ ਨਾਲ ਤਾਂ ਇਹ ਉਹਨਾਂ ਅਨਪੜ੍ਹ ਸਾਧਾਂ ਅਤੇ ਮੂੜ੍ਹ ਮਤ ਵਾਲਿਆਂ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ ਹੈ ਜਿਹਨਾਂ ਦਾ ਦਾਲ਼ ਫੁਲਕਾ ਅਖੌਤੀ ਦਸਮ ਗ੍ਰੰਥ ਦੇ ਮੁੱਦੇ ਤੇ ਹੀ ਨਿਰਭਰ ਹੈ। ਇਸ ਵਿਚਾਰੇ ਨੂੰ ਇੱਕ ਹੋਰ ਇਤਰਾਜ਼ ਹੈ ਕਿ ਇੱਕ ਧਾਰਮਿਕ ਕਾਲਜ ਵਿੱਚ ਪੜ੍ਹਾਉਣ ਵਾਲਾ ਪ੍ਰੋਫੈਸਰ ਕਿਵੇਂ ਕਹਿਲਾ ਸਕਦਾ ਹੈ, ਜਾਣੀ ਸਰਵਜੀਤ ਸਿੰਘ ਧੁੰਦਾ ਪ੍ਰੋਫੈਸਰ ਕਿਵੇਂ ਹੋ ਗਿਆ? ਵਿਚਾਰੇ ਪ੍ਰੋਫੈਸਰ ਪੰਨੂ ਜੀ ਸ਼ਾਇਦ ਇਹ ਨਹੀਂ ਜਾਣਦੇ ਕਿ ਧੁੰਦਾ ਜੀ ਲਗਪਗ ਪਿਛਲੇ ਅੱਠ ਦਸ ਕੁ ਸਾਲ ਤੋਂ ਗੁਰਮਤਿ ਗਿਆਨ ਕਾਲਜ ਲੁਧਿਆਣਾ ਵਿੱਚ ਪੜ੍ਹਾਅ ਰਹੇ ਹਨ। ਇਸ ਲੰਬੇ ਤਜਰਬੇ ਕਾਰਨ ਉਹ ਪ੍ਰੋਫੈਸਰ ਦੇ ਟਾਈਟਲ ਦੇ ਹੱਕਦਾਰ ਬਣ ਜਾਂਦੇ ਹਨ। ਕਾਲਜਾਂ ਵਿੱਚ ਪੜ੍ਹਾਉਣ ਵਾਲਿਆਂ ਵਾਰੇ ਕਾਨੂੰਨ ਤੋਂ ਤਾਂ ਪ੍ਰੋਫੈਸਰ ਪੰਨੂ ਜੀ ਸ਼ਾਇਦ ਵਾਕਿਫ ਹੋਣਗੇ! ਮੇਰਾ ਇੱਕ ਹਮਜਮਾਤੀ ਸੀ ਇੰਜਨੀਅਰਿੰਗ ਕਾਲਜ ਵਿੱਚ ਅਨੰਦਪੁਰ ਸਾਹਬ ਦਾ ਜੰਮਿਆ ਪਲਿਆ ਨਹੰਗਾਂ ਦੀ ਛੌਣੀ ਵਿੱਚ ਜਾ ਕੇ ਖੇਲਣ ਅਤੇ ਛਕਣ-ਛਕੌਣ ਵਾਲਾ, ਬੜੀਆਂ ਬਹਾਦਰੀ ਦੀਆਂ ਡੀਂਗਾਂ ਮਾਰਨ ਵਾਲਾ। ਅਸੀਂ ਇਕੱਠੇ ਸ਼ਿਕਾਰ ਖੇਡਣ ਵੀ ਜਾਂਦੇ ਰਹੇ ਸਾਂ। ਪੜ੍ਹਾਈ ਛਡਣ ਬਾਅਦ ਰਾਧਾ ਸੁਆਮੀ ਜਾ ਬਣਿਆ ਅਖੇ ਜੋਤ ਦੇ ਦਰਸ਼ਨ ਕਰਾਉਂਦੇ ਹਨ। ਇੱਕੋ ਫਟ ਵਿੱਚ ਸਾਧ ਨੇ ਕਰਤਾ ਬੇਅਣਖਾ, ਬੈਠਾ ਰਹਿੰਦਾ ਅੱਖਾਂ ਬੰਦ ਕਰਕੇ ਜੋਤ ਦੇ ਦਰਸ਼ਨ ਕਰਨ ਲਈ, ਬਾਹਰ ਦੀਆਂ ਜੋਤਾਂ ਤੋਂ ਬੇਖਬਰ! ਇੱਕ ਸੀ ਸਾਡਾ ਰਿਸ਼ਤੇਦਾਰ ਰੋਜ਼ ਨੰਗੇ ਪੈਰੀਂ ਦਰਬਾਰ ਸਾਹਬ ਜਾਇਆ ਕਰੇ, ਮੈਂ ਕਿਹਾ ਭਾਈਆ ਕਿਉਂ ਗਵਾਰਾਂ ਵਾਲਾ ਪਖੰਡ ਕਰਦਾਂ। ਕਦੇ ਗੁਰਬਾਣੀ ਦੇ ਅਰਥ ਸਮਝਣ ਦੀ ਕੋਸ਼ਿਸ਼ ਕੀਤੀ? ਅਖੇ ਨਹੀਂ।
ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ॥ ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ॥ (੮੫੫) ਮੰਦਾ ਮਨ ਹੈ ਸਜ਼ਾ ਸ੍ਰੀਰ ਨੂੰ ਦਿੰਦੇ ਹੋ। ਉਸ ਗੁਰਮਤਿ ਪ੍ਰਚਾਰਿਕ ਦਾ ਕੀ ਕਸੂਰ ਜੋ ਬਾਣੀ ਤੋਂ ਸੇਧ ਲੈ ਕੇ ਸਾਡੀਆਂ ਕੁਰਹਿਤਾਂ, ਕਮੀਆਂ ਅਤੇ ਸਮਾਜਿਕ ਬੁਰਿਆਈਆਂ ਵਲ ਸਾਡਾ ਧਿਆਨ ਦਿਵਾਉਂਦਾ ਹੈ, ਪਰ ਅਸੀਂ ਗੁਰੂ ਦੀ ਸਿੱਖਿਆ ਜਾਂ ਗੁਰ ਉਪਦੇਸ਼, ਜੋ ਜੀਵਨ ਸੁਆਰਨ ਦੇ ਸਮਰੱਥ ਹੈ, ਸੁਣ ਕੇ ਵੀ ਉਸ ਉੱਪਰ ਅਮਲ ਨਹੀਂ ਕਰਦੇ। ਰੱਬ ਵਲੋਂ ਸਾਨੂੰ ਇਹ ਜੋ ਇੰਨਸਾਨੀ ਜੀਵਨ ਮਿਲਿਆ ਹੈ ਅਤੇ ਅਸੀਂ ਅੱਜ, ਇਸੀ ਵਕਤ ਔਰ ਇਸੇ ਜੀਵਨ ਵਿੱਚ ਉੱਤਮ ਕੰਮ ਕਰਕੇ ਇਸਨੂੰ ਸੰਵਾਰਨਾ ਹੈ, ਇਸ ਦਾ ਪਿਛਲੇ ਅਗਲੇ ਜਨਮ ਨਾਲ ਕੋਈ ਲੈਣਾ ਦੇਣਾ ਨਹੀਂ, ਇਸਦਾ ਡਰਾਵਾ ਦੇ ਕੇ ਹੀ ਪੁਜਾਰੀ ਸ਼੍ਰੇਣੀ ਨੇ ਲੁਟ ਦਾ ਪ੍ਰਬੰਧ ਕੀਤਾ ਹੋਇਆ ਹੈ। ਗੁਰੂ ਨਾਨਕ ਜੀ ਦਾ ਵੀ ਕਥਨ ਹੈ -ਕਿਥੈ ਜਾਇ ਸਮਾਇ (੬੪੮) - ਮੌਤ ਤੋਂ ਬਾਅਦ ਕਿਥੇ ਖਪ ਜਾਂਦਾ ਹੈ ਇਸ ਵਾਰੇ ਕੁੱਝ ਨਹੀਂ ਪਤਾ। ਅਗਰ ਅਸੀਂ ਇਸ ਚੱਕਰ ਵਿੱਚ ਫਸ ਗਏ ਤਾਂ ਕੁੱਝ ਵੀ ਸੌਰਨੇ ਵਾਲਾ ਨਹੀਂ। ਮਨੁੱਖੀ ਜੀਵਨ ਦਾ ਮਕਸਦ ਰੱਬ ਨਾਲ ਮਿਲਾਪ ਹੈ ਜਿਸ ਵਾਸਤੇ ਸਾਨੂੰ ਗੁਰੂ ਜੀ ਦੀ ਸਿੱਖਿਆ ਉੱਪਰ ਦਿਖਾਵੇ ਵਜੋਂ ਨਹੀਂ ਬਲਕਿ ਸੱਚੇ ਦਿਲੋਂ ਅਮਲ ਕਰਨਾ ਪਵੇਗਾ। ਕਿਸੇ ਦੇ ਬਹਿਕਾਵੇ ਵਿੱਚ ਆ ਕੇ ਨੱਕ, ਕੰਨ, ਅੱਖਾਂ ਬੰਦ ਕਰਕੇ ਨਹੀਂ ਨਾ ਮਾਲਾ ਦੇ ਮਣਕੇ ਘੁਮਾ ਕੇ ਕੁੱਝ ਹੱਥ ਪੱਲੇ ਪੈਣ ਵਾਲਾ ਹੈ, ਬੰਦ ਕਰਨਾ ਹੈ ਤਾਂ ਮਨ ਵਿੱਚ ਚਲ ਰਹੇ ਵਿਸ਼ੇ ਵਿਕਾਰਾਂ ਵਾਲੇ ਵਿਚਾਰਾਂ ਨੂੰ ਬੰਦ ਕਰੋ।
ਮਲਕੀਅਤ ਸਿੰਘ
ਗੁਰਮਤਿ ਸੰਚਾਰ ਸਭਾ - ਜਰਮਨੀ


(18/01/13)
ਚਰਨਜੀਤ ਸਿੰਘ ਬਰੈਂਮਪਟਨ

ਜਸਬੀਰ ਸਿੰਘ ਕੈਲਗਰੀ ਜੀ

ਮੇਰਾ ਮੰਣਨਾ ਹੈ ਕਿ ਇਹ ਕੋਈ ਭੁੱਲ ਨਹੀਂ ਹੈ। ਸਿੱਧੀ ਗਿਣਤੀ ਚਲ ਰਹੀ ਹੈ। ਜੇ ਪੰਨਾ 175 ਤੇ ਗੁਰੂ ਰਾਮਦਾਸ ਸਾਹਿਬ ਦੇ ਅਖੀਰਲੇ ਸ਼ਬਦ ਤੇ ਝਾਤੀ ਮਾਰੀ ਜਾਵੇ ਤੇ ਇਹ ਅੰਕ ਲਿਖੇ ਮਿਲਦੇ ਹਨ।

॥੪॥੬॥੨੦॥੧੮॥੩੨॥੭੦॥

ਜੇ ਪਹਿਲਾ ਅੰਕ ਸ਼ਬਦ ਦਾ ਅਖੀਰਲੇ ਬੰਦ ਦੇ ਹੋਣ ਦਾ ਸੂਚਕ ਮੰਨ ਕੇ ਇਸ ਨੂੰ ਛੱਡ ਦਿੱਤਾ ਜਾਵੇ ਤਾ ਵੀ 5 ਅੰਕ ਬਚਦੇ ਹਨ।

ਇਸੇ ਤਰਾਂ ਮਹਲਾ ਪੰਜਵੇ ਦੇ ਦੂਜੇ ਸ਼ਬਦ ਮਗਰ ਤਿੱਨ ਅੰਕ ਮਿਲਦੇ ਹਨ।

॥੪॥੨॥੭੧॥

ਜੇ ਪਹਿਲੇ ਅੰਕ ਨੂੰ ਸ਼ਬਦ ਦੇ ਅਖੀਰਲੇ ਬੰਦ ਦਾ ਸੂਚਕ ਮੰਨ ਕੇ ਛੱਡ ਦਿੱਤਾ ਜਾਵੇ ਤਾਂ ਦੋ ਅੰਕ ਬਚਦੇ ਹਨ।

ਜੇ ਸਿਰਫ ਇੱਕ ਅੰਕ ਰਹਿ ਗਿਆ ਹੁੰਦਾ ਤਾ ਮੰਨਿਆ ਜਾ ਸਕਦਾ ਸੀ ਕਿ ਭੁੱਲ ਹੋ ਗਈ ਹੋਣੀ ਹੈ। ਪਰ ਦੋ ਅੰਕ ਸਵਾਰੇ ਹੀ ਛੱਡ ਦਿੱਤੇ ਗਏ ਹੋਣ (1 ਅਤੇ 71) ਤਾ ਭੁੱਲ ਦੀ ਸੰਭਾਵਨਾ ਘੱਟ ਜਾਂਦੀ ਹੈ।

ਬਾਣੀ ਵਿੱਚ ਪਾਠਕ ਦਾ ਵਿਸ਼ੇਸ਼ ਧਿਆਨ ਖਿਚਣ ਵਾਸਤੇ ਜਾਂ ਕੋਈ ਹੋਰ ਸੇਧ ਦੇਣ ਵਾਸਤੇ ਰਹਾਉ ਤੋਂ ਇਲਾਵਾ ਵੀ ਕਈ ਹੋਰ ਤਰੀਕੇ ਵਰਤੇ ਗਏ ਹਨ। ਇਸ ਨੂੰ ਇੱਕ ਤਰਾਂ ਦੀ flagging ਕਹਿ ਸਕਦੇ ਹਾਂ। ਤਿੱਨ ਉਦਾਹਰਣ ਵੇਖੋ:

1. ਪੰਨਾ 23 ਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਦੂਜੇ ਵਿੱਚ ਸ਼ਬਦ ਸ਼ੁਰੂ ਹੁੰਦੇ ਹਨ ਤਾ ਪਹਿਲੇ ਸ਼ਬਦ ਦੇ ਅਰੰਭ ਵਿੱਚ ਦਰਜ ਹੈ

ਸਿਰੀਰਾਗੁ ਮਹਲਾ ੧ ਘਰੁ ੨ ॥

ਹੁਣ ਇਸ ਤੋਂ ਅਗਲੇ ਸ਼ਬਦ ਦਾ ਅਰੰਭ ਵੇਖੋ।

ਸਿਰੀਰਾਗੁ ਮਹਲਾ ੧ ਘਰੁ ਦੂਜਾ ੨

ਨੋਟ ਕਰੋ ਕਿ ਦੂਜੇ ਸ਼ਬਦ ਤੋਂ ਪਹਿਲਾ ਲ਼ਫਜ “ਦੂਜਾ” ਦਰਜ ਕੀਤਾ ਹੈ। ਇਹ ਇਸ ਕਰ ਕੇ ਨਹੀਂ ਲਿਖੀਆ ਹੋ ਸਕਦਾ ਕਿ ਅੰਕ 2 ਨੂੰ ਪੁਲਿਂਗ ਸਮਝ ਕੇ “ਦੂਜਾ” ਪੜਿਆ ਜਾਵੇ ਨਾ ਕਿ “ਦੂਜੀ”। ਜੇ ਐਸਾ ਹੁੰਦਾ ਤਾ “ਦੂਜਾ” ਲ਼ਫਜ ਪਹਿਲੇ ਸ਼ਬਦ ਦੇ ਅਰੰਭ ਵਿੱਚ ਲਿਖੀਆ ਜਾਣਾ ਸੀ। ਵੈਸੇ ਭੀ “ਘਰ” ਲ਼ਫਜ ਪੁਲਿੰਗ ਹੈ। ਇਸ ਨਾਲ 2 ਅੰਕ ਨੂੰ ਦੂਜਾ ਹੀ ਪੜਿਆ ਜਾ ਸਕਦਾ ਹੈ। ਇਸ ਤੋਂ ਸੇਧ ਮਿਲਦੀ ਹੈ ਕਿ ਪਹਿਲੇ ਸ਼ਬਦ ਦੀ ਸਮਾਪਤੀ ਤੇ ਗੱਲ ਸਮਾਪਤ ਨਹੀਂ ਹੋਈ। ਦੂਜਾ ਸ਼ਬਦ ਚਲ ਰਹੇ ਪ੍ਰਕਰਣ ਦਾ ਦੂਜਾ ਹਿੱਸਾ ਹੈ।

2. ਪੰਨਾ 92 ਤੇ ਜਦੋਂ ਕਬੀਰ ਸਾਹਿਬ ਦੇ ਸ਼ਬਦ ਸ਼ੁਰੂ ਹੁੰਦੇ ਹਨ ਤਾ ਦਰਜ ਕੀਤਾ ਹੋਈਆ ਹੈ” ਏਕੁ ਸੁਆਨੁ ਕੈ ਘਰਿ ਗਾਵਣਾ” ਜੋ ਕਿ ਸੇਧ ਦਿੰਦਾ ਹੈ ਕਿ ਇਸ ਨੂੰ ਗੁਰੂ ਨਾਨਕ ਸਾਹਿਬ ਦੇ ਪੰਨਾ 24 ਤੇ ਦਰਜ ਸ਼ਬਦ” ਏਕੁ ਸੁਆਨੁ ਦੁਇ ਸੁਆਨੀ ਨਾਲਿ ॥ ਭਲਕੇ ਭਉਕਹਿ ਸਦਾ ਬਇਆਲਿ ॥” ਨਾਲ ਰਲਾ ਕੇ ਸਮਝਨਾ ਹੈ।

3. ਪੰਨਾ 874 ਤੇ ਗੋਡ ਰਾਗ ਵਿੱਚ ਭਗਤ ਨਾਮਦੇਵ ਜੀ ਦੇ 7ਵੇਂ ਸ਼ਬਦ ਵਿੱਚ ਇੱਕ ਪੰਕਤੀ ਹੈ

ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ ॥

ਸਵਾਲ ਪੈਦਾ ਹੁੰਦਾ ਹੈ ਕਿ ਭਗਤ ਨਾਮਦੇਵ ਜੀ ਨੇ ਹਿੰਦੂ ਦੇ ਅੰਨੇ ਹੋਣ ਦੀ ਗੱਲ ਤੇ ਰਾਗ ਗੋਡ ਵਿੱਚ ਕੀਤੀ ਹੈ ਪਰ ਤੁਰਕ ਦੀ ਤੇ ਕੋਈ ਗੱਲ ਹੀ ਨਹੀਂ ਕੀਤੀ। ਫਿਰ ਅਚਾਨਕ ਹੀ ਤੁਰਕ ਨੂੰ ਕਾਣਾ ਕਿਉਂ ਕਹਿ ਦਿੱਤਾ। ਇਸੇ ਦੀ ਸੇਧ ਦੇਣ ਲਈ ਗੁਰੂ ਸਾਹਿਬ ਨੇ ਸ਼ਬਦ ਤੋ ਪਹਿਲਾ ਸਿਰਫ ਗੋਡ ਦੇ ਬਜਾਏ ਬਿਲਾਵਲੁ ਗੋਡ ਦਰਜ ਕੀਤਾ ਹੋਇਆ ਹੈ। ਬਿਲਾਵਲੁ ਦਾ ਅਰਥ ਹੁੰਦਾ ਹੈ, ਬਿਲੌਉਣਾ, ਰਿਕੜਨਾ, mix ਕਰਨਾ। ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਹੈ ਕਿ ਭਾਵੇਂ ਚਲਦੇ ਪ੍ਰਕਰਣ ਵਿੱਚ ਤੁਰਕ ਦੀ ਕੋਈ ਗੱਲ ਨਹੀਂ ਹੈ ਪਰ ਹੋਰ ਰਾਗਾਂ ਵਿੱਚ ਭਗਤ ਨਾਮਦੇਵ ਜੀ ਨੇ ਤੁਰਕਾਂ ਦਾ ਜਿਕਰ ਕੀਤਾ ਹੈ। ਸੋ ਇਸ ਸ਼ਬਦ ਦੀ ਵਿਚਾਰ ਲਈ ਉਹਨਾਂ ਸ਼ਬਦਾਂ ਨੂੰ ਵੀ ਸਾਹਮਣੇ ਰੱਖ ਲਿਆ ਜਾਵੇ ਜਿਹਨਾਂ ਵਿੱਚ ਤੁਰਕਾਂ ਦਾ ਜਿਕਰ ਹੈ, ਜਿਵੇਂ ਕਿ ਰਾਗ ਭਰਉ ਵਿਚ। ਇਸ ਦਾ ਇੱਕ ਹੋਰ ਕਾਰਣ ਭੀ ਹੋ ਸਕਦਾ ਹੈ। ਰਾਗ ਬਿਲਾਵਲੁ ਵਚ ਭਗਤ ਨਾਮਦੇਵ ਜੀ ਦਾ ਇਕੋ ਹੀ ਸ਼ਬਦ ਹੈ।

ਸਫਲ ਜਨਮੁ ਮੋ ਕਉ ਗੁਰ ਕੀਨਾ ॥ ਦੁਖ ਬਿਸਾਰਿ ਸੁਖ ਅੰਤਰਿ ਲੀਨਾ ॥੧॥ ਗਿਆਨ ਅੰਜਨੁ ਮੋ ਕਉ ਗੁਰਿ ਦੀਨਾ ॥ ਰਾਮ ਨਾਮ ਬਿਨੁ ਜੀਵਨੁ ਮਨ ਹੀਨਾ ॥੧॥ ਰਹਾਉ ॥ਨਾਮਦੇਇ ਸਿਮਰਨੁ ਕਰਿ ਜਾਨਾਂ ॥ ਜਗਜੀਵਨ ਸਿਉ ਜੀਉ ਸਮਾਨਾਂ ॥੨॥੧॥ {ਪੰਨਾ 857-858}

ਗੋਡ ਰਾਗ ਵਿੱਚ ਜੋ ਭਗਤ ਨਾਮਦੇਵ ਜੀ ਕਹਿ ਰਹੇ ਹਨ ਕਿ “ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ”। ਗੁਰੂ ਸਾਹਿਬ ਨੇ ਸੇਧ ਦਿੱਤੀ ਹੋ ਸਕਦੀ ਹੈ ਕਿ “ਗਿਆਨ ਅੰਜਨੁ ਮੋ ਕਉ ਗੁਰਿ ਦੀਨਾ” ਕਰ ਕੇ ਹੀ ਨਾਮਦੇਵ ਜੀ ਨੇ ਬਿਠਲੁ ਦੇਖਿਆ ਹੈ। ਗੋਡ ਵਿੱਚ ਨਾਮਦੇਵ ਜੀ ਨੇ ਨਾਮ ਤੇ ਜੋਰ ਦਿੱਤਾ ਹੈ। ਬਿਲਾਵਲੁ ਵਿੱਚ ਨਾਮਦੇਵ ਜੀ ਨੇ ਗਿਆਨ ਤੇ ਜੋਰ ਦਿੱਤਾ ਹੈ। ਗੁਰੂ ਸਾਹਿਬ ਦੋਵੇਂ ਨਾਮ ਅਤੇ ਗਿਆਨ ਨੂੰ ਗੰਡਨਾ (ਗੋਡ) ਚਾਹੁੰਦੇ ਹਨ

ਬਿਲਕੁਲ ਇਸੇ ਤਰਾਂ ਪੰਨਾ 175 ਤੇ ਗੁਰੂ ਅਰਜਨ ਸਾਹਿਬ ਦੇ ਪਹਿਲੇ ਸ਼ਬਦ ਦੇ ਮਗਰ ਅੰਕ ਦਰਜ ਨਾ ਕਰਨਾ ਇਹ ਸੇਧ ਦਿੰਦਾ ਹੈ ਕਿ ਪਹਿਲੇ ਅਤੇ ਦੂਜੇ ਸ਼ਬਦ ਨੂੰ ਇਕੱਠਾ ਹੀ ਸਮਝਿਆ ਜਾਵੇ।

ਚਰਨਜੀਤ ਸਿੰਘ

ਬਰੈਂਮਪਟਨ


(18/01/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅੱਜ ਮੈਂ ਸੁਪਨੇ ਦੇ ਵਿੱਚ ਤਕਿਆ, ਅਪਣਾ ਹੀ ਸਸਕਾਰ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅੱਜ ਮੈਂ ਸੁਪਨੇ ਦੇ ਵਿੱਚ ਤਕਿਆ, ਅਪਣਾ ਹੀ ਸਸਕਾਰ।
ਅਪਣੀ ਦੇਹੀ ਜਲਦੀ ਤੱਕੀ, ਲੱਕੜੀਆਂ ਵਿਚਕਾਰ।
ਨੌਂ ਬਰ ਨੌਂ ਸਾਂ, ਰੋਗ ਨਾ ਕੋਈ, ਇਸ ਸਰਦੀ ਦੀ ਰੁਤੇ।
ਖਾ ਪੀ ਕੇ ਮੈਂ ਸ਼ਾਮੀਂ ਸੁੱਤਾ, ਅਪਣੇ ਪਲੰਘ ਦੇ ਉਤੇ।
ਦਿਨ ਚੜ੍ਹਿਆ ਤਾਂ ਸਾਹ ਨਾ ਮੇਰੇ, ਲੋਥ ਹੋ ਗਿਆ ਭਾਰ।
ਅੱਜ ਮੈਂ ਸੁਪਨੇ ਦੇ ਵਿੱਚ ਤਕਿਆ, ਅਪਣਾ ਹੀ ਸਸਕਾਰ।
ਸੱਭ ਤੋਂ ਪਹਿਲਾਂ ਪਤਨੀ ਤੱਕਿਆ, ਉਠਦਾ ਨਹੀਂ ਉਠਾਇਆ।
ਨਬਜ਼ਾਂ ਮੁੜੀਆਂ ਤੱਕਕੇ ਉਸਨੇ, ਡਾਕਟਰ ਝੱਟ ਬੁਲਾਇਆ।
ਡਾਕਟਰ ਨੇ ਚੈਕ ਕਰਕੇ ਪੂਰਾ, ਕਰ ਦਿਤਾ ਇਨਕਾਰ।
ਅੱਜ ਮੈਂ ਸੁਪਨੇ ਦੇ ਵਿੱਚ ਤਕਿਆ, ਅਪਣਾ ਹੀ ਸਸਕਾਰ।
ਪਤਨੀ ਭੁੱਬਾਂ ਮਾਰਨ ਲੱਗੀ, ਆ ਗਏ ਸੱਭ ਗਵਾਂਢੀ।
ਪੁਤਰਾਂ ਨੂੰ ਮੋਬਾਈਲ ਕੀਤੇ, ਰਹੀ ਵੈਣ ਵੀ ਪਾਂਦੀ।
ਭਾਈ, ਭੈਣਾਂ, ਦੋਸਤ, ਮਿੱਤਰ, ਸੱਦੇ ਰਿਸ਼ਤੇਦਾਰ।
ਅੱਜ ਮੈਂ ਸੁਪਨੇ ਦੇ ਵਿੱਚ ਤੱਕਿਆ, ਅਪਣਾ ਹੀ ਸਸਕਾਰ।
ਬੇਟੇ ਨੂੰਹਾਂ ਬਚਿਆਂ ਦੇ ਸੰਗ, ਪਹੁੰਚੇ ਨੇ ਬਿਨ ਦੇਰੀ।
ਰਿਸ਼ਤੇਦਾਰ ਵੀ ਹੋਏ ਕੱਠੇ, ਦੇਖਣ ਆਖਰ ਵੇਰੀ।
ਚੰਗਾ ਸੀ, ਪਰਿਵਾਰ ਸੁਖੀ ਸੀ, ਤੁਰਿਆ ਕਿਉਂ ਮੰਝਧਾਰ।
ਅੱਜ ਮੈਂ ਸੁਪਨੇ ਦੇ ਵਿੱਚ ਤਕਿਆ, ਅਪਣਾ ਹੀ ਸਸਕਾਰ।
ਸ਼ਾਮਾ ਢਲੀਆਂ `ਚੁਕ ਲਉ’, `ਚੁਕ ਲਉ”, ਕਰਵਾਇਆ ਇਸ਼ਨਾਨ।
ਨਾਲੇ ਟੇਕਣ ਮੱਥੇ, ਮਾਇਆ ਪੈਰੀਂ ਰਖਦੇ ਜਾਣ।
ਫਿਰ ਫੂਹੜੀ ਤੇ ਪਾਇਆ ਪੁੱਤਾਂ, ਚੱਲਣ ਲਈ ਤੈਯਾਰ।
ਅੱਜ ਮੈਂ ਸੁਪਨੇ ਦੇ ਵਿੱਚ ਤੱਕਿਆ, ਅਪਣਾ ਹੀ ਸਸਕਾਰ।
ਗੱਡੀ ਲੈ ਗਈ ਸਿਵਿਆਂ ਦੇ ਵਿਚ, ਕਾਨ੍ਹੀਂ ਪੁੱਤਰ ਭਾਈ।
ਪਤਨੀ ਰੋਂਦੀ ਵੈਣ ਨਾ ਮੁਕਦੇ, ਕਿਊਂ ਨਾ ਸਿਰੇ ਲਗਾਈ।
ਮੈਂ ਸੋਚਾਂ ਕੀ ਵੱਸ ਹੈ ਮੇਰਾ, ਜੋ ਭਾਵੇ ਕਰਤਾਰ।
ਅੱਜ ਮੈਂ ਸੁਪਨੇ ਦੇ ਵਿੱਚ ਤਕਿਆ, ਅਪਣਾ ਹੀ ਸਸਕਾਰ।
ਚਿਣ ਚਿਣ ਲਕੜਾਂ ਚਿਤਾ ਸਜਾਈ ਉਪਰ ਜਾ ਲਿਟਾਇਆ।
ਘਿਉ ਚੰਦਨ ਤੇ ਹੋਰ ਪਤਾ ਨਾ, ਕੀ ਕੁੱਝ ਉਤੇ ਪਾਇਆ।
ਆਖਰ ਸਭ ਨੂੰ ਮੁੱਖ ਦਿਖਾਕੇ, ਢਕਿਆ ਖੁੰਢ ਦਾ ਭਾਰ।
ਅੱਜ ਮੈਂ ਸੁਪਨੇ ਦੇ ਵਿੱਚ ਤੱਕਿਆ, ਅਪਣਾ ਹੀ ਸਸਕਾਰ।
ਵਿਛੜੀ ਰੂਹ ਦੀ ਸ਼ਾਂਤੀ ਖਾਤਰ, ਭਾਈ ਪੜ੍ਹੀ ਅਰਦਾਸ।
ਸੱਭ ਨੇ ਡੱਕੇ ਸੁੱਟ ਚਿਤਾ ਤੇ ਖੜ੍ਹ ਗਏ ਆਸ ਤੇ ਪਾਸ।
ਵਿਦਾ ਕਰਨ ਲਈ ਜੱਗ ਤੋਂ ਮੈਨੂੰ, ਸੱਭ ਨੇ ਲੀਤੀ ਧਾਰ।
ਅੱਜ ਮੈਂ ਸੁਪਨੇ ਦੇ ਵਿੱਚ ਤਕਿਆ, ਅਪਣਾ ਹੀ ਸਸਕਾਰ।
ਵੱਡੇ ਪੁੱਤਰ ਲੈ ਸਰਕੰਡਾ, ਅੱਗ ਚਿਤਾ ਨੂੰ ਲਾਈ।
ਅੱਗ ਫੜੀ ਜਦ ਚਿਤਾ ਨੇ, ਮੇਰਾ ਸੋਹਿਲਾ ਪੜ੍ਹਦਾ ਭਾਈ।
ਸੋਹਿਲਾ ਪੜ੍ਹ ਅਰਦਾਸ ਕਰੀ, ਫਿਰ ਤੁਰ ਪਏ ਸਭ ਪਰਿਵਾਰ।
ਅੱਜ ਮੈਂ ਸੁਪਨੇ ਦੇ ਵਿੱਚ ਤੱਕਿਆ, ਅਪਣਾ ਹੀ ਸਸਕਾਰ।
ਜਗ ਤੋਂ ਨਾਤਾ ਛੁੱਟਿਆ ਮੇਰਾ, ਕਹੀ ਅਲਵਿਦਾ ਦਿਲ ਮਨ।
ਨਾ ਮੋਹ ਮਾਇਆ, ਨਾ ਕੋਈ ਝੰਝਟ, ਰੂਹ ਵਿਚਰੇ ਬਿਨ ਬੰਧਨ।
ਕੀਤਾ ਸ਼ੁਕਰ ਵਾਹਿਗੁਰੂ ਦਾ ਮੈਂ, ਨਿਭ ਗਈ ਆਖਰ ਵਾਰ।
ਅੱਜ ਮੈਂ ਸੁਪਨੇ ਦੇ ਵਿੱਚ ਤਕਿਆ, ਅਪਣਾ ਹੀ ਸਸਕਾਰ।
ਮੇਰਾ ਹੁਣ ਕੁੱਝ ਨਹੀਂ ਹੈ ਰੱਬਾ, ਜੋ ਕੁੱਝ ਹੈ ਸਭ ਤੇਰਾ।
ਤੇਰਾ ਤੈਨੂੰ ਸੌਪ ਹੈ ਦਿਤਾ, ਦੱਸ ਗਿਆ ਕੀ ਮੇਰਾ।
ਤੈਥੋਂ ਉਪਜਿਆ ਤੁੱਧ ਵਿੱਚ ਮਿਲਿਆ, ਤੂੰ ਹੀ ਤੂੰ ਕਰਤਾਰ।
ਜਿਤ ਵਲ ਦੇਖਾਂ ਜੋਤ ਏ ਤੇਰੀ, ਸਭਨਾਂ ਵਿੱਚ ਤੂੰ ਵਸਦਾ।
ਜੋਤਾਂ ਦੇ ਮੇਲੇ ਦੀ ਰੌਣਕ, ਰੂਹ ਸੰਗ ਉੱਡਦਾ ਨੱਸਦਾ।
ਅੱਗੇ ਕੀ ਹੈ, ਮੈਂ ਕੀ ਜਾਣਾ, ਕੀ ਕੋਈ ਕਿਰਦਾਰ।
ਅੱਜ ਮੈਂ ਸੁਪਨੇ ਦੇ ਵਿੱਚ ਤੱਕਿਆ, ਅਪਣਾ ਹੀ ਸਸਕਾਰ।
ਉਠੋ ਉਠੋ ਲੇਟ ਹੋ ਗਏ, ਦਫਤਰ ਨੂੰ ਹੈ ਜਾਣਾ।
ਪਤਨੀ ਦਵੇ ਹਲੂਣਾ, ਜਗਿਆ, ਇਹ ਕੀ ਹੋਇਆ ਭਾਣਾ।
ਫਿਰ ਜਗ ਦੇ ਚੱਕਰ ਵਿੱਚ ਫਸਿਆ, ਬੀਤਿਆ, ਸਭ ਬੇਕਾਰ।
ਅੱਜ ਮੈਂ ਸੁਪਨੇ ਦੇ ਵਿੱਚ ਤਕਿਆ, ਅਪਣਾ ਹੀ ਸਸਕਾਰ।


(17/01/13)
ਜਸਬੀਰ ਸਿੰਘ (ਕੈਲਗਰੀ)

ਜਰਨੈਲ ਸਿੰਘ ਅਸਟ੍ਰੇਲੀਆ ਜੀ ਨੇ 11-01-13 ਦੇ ਆਪਣੇ ਪੱਤਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ਼ਬਦਾਂ ਦੇ ਅੰਕਾਂ ਦੇ ਫਰਕ ਬਾਰੇ ਜਾਣਕਾਰੀ ਦਿੱਤੀ ਹੈ। ਉਸ ਸੰਬੰਧੀ ਬੇਨਤੀ ਹੈ ਕਿ ਪ੍ਰੋ: ਸਾਹਿਬ ਸਿੰਘ ਜੀ ਮੁਤਾਬਕ- ਪੰਨਾ 175 ਤੱਕ ਸ਼ਬਦਾਂ ਦਾ ਕੁਲ ਜੋੜ ‘70’ ਦਿੱਤਾ ਗਿਆ ਹੈ। ਇਸ ਤੋਂ ਅੱਗੇ ਇਸੇ ਰਾਗ ਦੇ ਗੁਰੂ ਅਰਜਨ ਦੇਵ ਜੀ ਦੇ ਪਹਿਲੇ ਸ਼ਬਦ ਤੇ ਨੰਬਰ ‘1’ ਪਾ ਕੇ ਵੱਡਾ ਜੋੜ 70+1= 71 ਹੋਣਾ ਚਾਹੀਦਾ ਸੀ, ਜੋ ਕਿ ਕਿਸੇ ਤਰ੍ਹਾਂ ਨੰਬਰ ‘71’ ਪੈਣੋਂ ਛੁੱਟ ਗਿਆ ਅਤੇ ਮ:-5 ਦੇ ਇਸ ਤੋਂ ਅਗਲੇ ਸ਼ਬਦ ਨੰ: 2 ਤੇ (ਗੁਰੂ ਸਾਹਿਬ ਦੇ ਵਕਤ ਹੀ) ਨੰ: ‘71’ ਪੈ ਗਿਆ ਹੈ। ਵੱਡੇ ਜੋੜ ਵਿੱਚ ਇਹ ਇੱਕ ਨੰਬਰ ਦਾ ਫਰਕ ਜੋ ਕਿ ਮ: 5 ਦੇ ਇਸ ਸੰਗ੍ਰਿਹ ਦੇ ਪਹਿਲੇ ਸ਼ਬਦ ਤੇ ਰਹਿ ਗਿਆ ਇਹ ਫਰਕ ਪੰਨਾ 200, ਗੁਰੂ ਅਰਜਨ ਦੇਵ ਜੀ ਦੇ ਸ਼ਬਦ 105 ਤੱਕ ਚੱਲਦਾ ਰਿਹਾ। ਇਸ ਤੋਂ ਬਾਅਦ ਮ: 5 ਦੇ 106 ਵੇਂ ਸ਼ਬਦ ਤੇ ਜਾ ਕੇ ਭੁੱਲ ਦਾ ਅਹਿਸਾਸ ਹੋ ਜਾਣ ਤੇ ਵੱਡਾ ਜੋੜ ਲਿਖਣਾ ਬੰਦ ਕਰ ਦਿੱਤਾ ਗਿਆ। ਇਸ ਹੋਈ ਭੁੱਲ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਦੇ ਵਕਤ ਵੀ ਅਹਿਸਾਸ ਸੀ। ਲੇਕਿਨ ਪਹਿਲੀ ਲਿਖਤ ਵਿੱਚ ਕੋਈ ਛੇੜ-ਛਾੜ ਨਾ ਕਰਕੇ ਗੁਰੂ ਤੇਗ ਬਹਾਦਰ ਜੀ ਦੇ ਇਸ ਪ੍ਰਕਰਣ ਦੇ ਅਖੀਰਲੇ ਨੌਵੇਂ ਸ਼ਬਦ ਪੰ: 220 ਤੇ ਕੁਲ ਜੋੜ ਨੂੰ ਦਰੁੱਸਤ ਕਰਕੇ ਵੱਡਾ ਜੋੜ ਜੋ ਕਿ ਅਸਲ ਵਿੱਚ ‘251’ ਬਣਦਾ ਸੀ ਲਿਖ ਦਿੱਤਾ ਗਿਆ।

ਸੋ ਇਹ -ਉਤਾਰੇ ਦੇ ਵਕਤ ਹੋਈ ਭੁੱਲ ਨਹੀਂ ਬਲਕਿ ਗੁਰੂ ਸਾਹਿਬਾਂ ਦੇ ਵਕਤ ਹੀ ਹੋਈ ਭੁੱਲ ਹੈ।

ਇਸ ਦੇ ਨਾਲ ਹੀ ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਵੀ ਦਰਜ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਸ ਦੀ ਕਾਟਾ-ਪੀਟੀ ਨਹੀਂ ਕੀਤੀ ਬਲਕਿ ਆਪਣੇ ਵੱਲੋਂ ਅਖੀਰ ਤੇ ਸਹੀ ਨੰਬਰ ਪਾ ਕੇ ਭੁਲ ਦੀ ਸੋਧ ਕਰ ਦਿੱਤੀ ਗਈ ਸੀ।

ਜਸਬੀਰ ਸਿੰਘ (ਕੈਲਗਰੀ) 17-01-13


(17/01/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਦ, ਕਿੱਥੇ, ਕੀ ਹੋਣੈ,
ਦਲਵਿੰਦਰ ਸਿੰਘ
ਕਦ, ਕਿੱਥੇ, ਕੀ ਹੋਣੈ, ਕੁੱਝ ਵੀ ਪਤਾ ਨਹੀਂ।
ਜੋ ਕਰਨੈਂ, ਉਹ ਕਰਦੈ, ਉਸ ਬਿਨ ਰਤਾ ਨਹੀਂ।
ਜੋ ਉਹ ਚਾਹੇ ਸਭ ਕੁੱਝ ਉਹ ਹੀ ਹੋਣਾ ਹੈ,
ਉਸਦੇ ਬਿਨ ਬੰਦੇ ਵਿਚ, ਕੁੱਝ ਨਾ ਸਤਾ ਨਹੀਂ।
ਜਦ ਚੰਗਾ ਹੋ ਜਾਵੇ, ਆਖੇ ਮੈਂ ਕੀਤਾ,
ਮੰਦਾ ਹੋਵੇ, ਆਖੇ, ਮੇਰੀ ਖਤਾ ਨਹੀਂ।
ਕਰਦਾ ਢੇਰ ਕਮਾਈਆਂ, ਮਾਇਆ ਮੋਹਿਆ ਏ,
ਨੰਗੇ ਜਾਣਾ ਆਖਰ, ਲੀੜਾ ਲਤਾ ਨਹੀਂ।
ਸਭਨਾਂ ਦੇ ਵਿੱਚ ਵਸਦਾ, ਸਭ ਕੁੱਝ ਤਕਦਾ ਹੈ,
ਉਹ ਕਰਦਾ ਹੈ ਸਭਦੀ, ਆਪੂੰ-ਮਤਾ ਨਹੀਂ।
ਲੋਕਾਂ ਦਾ ਕਰ ਭਲਾ, ਭਲਾ ਹੋ ਜਾਏਗਾ,
ਸੇਵਾ ਕਰ, ਪਰ ਅਪਣੀ ਹੋਂਦ ਨੂੰ ਜਤਾ ਨਹੀਂ।
ਕਦ, ਕਿੱਥੇ, ਕੀ ਹੋਣੈ, ਕੁੱਝ ਵੀ ਪਤਾ ਨਹੀਂ।
ਜੋ ਕਰਨੈਂ, ਉਹ ਕਰਦੈ, ਉਸ ਬਿਨ ਰਤਾ ਨਹੀਂ।


(17/01/13)
ਗੁਰਚਰਨ ਪੱਖੋਕਲਾਂ

ਸਿੱਖ ਵਿਦਿਾਰਥੀਆਂ ਦੀ ਘੱਟ ਗਿਣਤੀ ਵਜੀਫਾ ਸਕੀਮ ਦਾ ਬੁਰਾ ਹਾਲ ਕਿਉਂ
ਪੰਜਾਬ ਸਰਕਾਰ ,ਪੰਥਕ ਸਰਕਾਰ ,ਅਤੇ ਸਰੋਮਣੀ ਕਮੇਟੀ ਦੇ ਰਾਜ ਵਿੱਚ ਸਿੱਖ ਵਿਦਿਆਰਥੀਆ ਨੂੰ ਸੈਂਟਰ ਸਰਕਾਰ ਵੱਲੋਂ ਦਿੱਤੇ ਜਾਂਦੇ ਵਜੀਫਿਆਂ ਦਾ ਜੋ ਬੁਰਾ ਹਾਲ ਪੰਜਾਬ ਦੇ ਘੱਟ ਗਿਣਤੀ ਨਾਲ ਸਬੰਧਤ ਸਮਾਜਿਕ ਵੈਲਫੇਅਰ ਡੀਪਾਰਟਮੈਂਟ ਪੰਜਾਬ ਵੱਲੋਂ ਕੀਤਾ ਜਾ ਰਿਹਾ ਹੈ ਅਤਿ ਮਾੜਾ ਹੈ। ਜਦ ਵੀ ਇਸ ਮਹਿਕਮੇ ਦੇ ਕਿਸੇ ਅਧਿਕਾਰੀ ਨਾਲ ਗੱਲ ਕਰੋ ਤਾਂ ਉਹ ਸਾਰੀ ਜੁੰਮੇਵਾਰੀ ਪੰਜਾਬ ਸਰਕਾਰ ਦੇ ਸਿਰ ਪਾ ਦਿਦੇ ਹਨ ਕਿ ਸਰਕਾਰ ਵੱਲਂ ਸਮੇਂ ਸਿਰ ਸੈਂਟਰ ਸਰਕਾਰ ਵੱਲੋਂ ਭੇਜੀ ਰਾਸੀ ਜਾਰੀ ਨਹੀਂ ਕੀਤੀ ਜਾਂਦੀ । ਸੈਂਟਰ ਸਰਕਾਰ ਦੁਆਰਾ ਸਮੁੱਚੇ ਭਾਰਤ ਦੇ ਘੱਟ ਗਿਣਤੀ ਕੌਮਾਂ ਦੇ ਵਿਦਿਆਰਥੀਆਂ ਨੂੰ ਜਿੰਹਨਾਂ ਦੀ ਆਮਦਨ ਘੱਟ ਹੈ ਲਈ ਇੱਕ ਹਜਾਰ ਤੋਂ ਲੈਕੇ 30000 ਤੱਕ ਦੀ ਸਲਾਨਾ ਸਹਾਇਤਾ ਦਿੱਤੀ ਜਾਂਦੀ ਹੈ। ਇਹ ਇੱਕ ਬਹੁਤ ਹੀ ਵੱਡਾ ਉਪਰਾਲਾ ਅਤੇ ਵਧੀਆ ਸਕੀਮ ਹੈ ਪਰ ਪੰਜਾਬ ਸਰਕਾਰ ਵੱਲੋਂ ਇਸ ਵੱਲ ਬਹੁਤ ਹੀ ਘੱਟ ਧਿਆਨ ਦਿੱਤਾ ਜਾਂਦਾਂ ਹੈ। ਸਰਕਾਰ ਵੱਲੋਂ ਸਮੇਂ ਸਿਰ ਇਸ ਦੀ ਰਕਮ ਜਾਰੀ ਨਹੀਂ ਕੀਤੀ ਜਾਂਦੀ ਜਿਸ ਨਾਲ ਗਰੀਬ ਵਿਦਿਆਰਥੀਆਂ ਦਾ ਬਹੁਤ ਹੀ ਨੁਕਸਾਨ ਹੋ ਜਾਂਦਾਂ ਹੈ। ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਕਿਸੇ ਵੀ ਸਕਾਇਤ ਵੱਲ ਕਈ ਗੌਰ ਨਹੀਂ ਕਰਦੇ ਕਿਉਕਿ ਸਾਇਦ ਉਹ ਆਪ ਹੁਣ ਗਰੀਬਾਂ ਦੀ ਲਿਸਟ ਵਿੱਚ ਨਹੀਂ ਆਉਂਦੇ । 2012 ਦੇ ਸਾਲ ਵਾਲੇ ਵਿਦਿਆਰਥੀਆਂ ਦਾ ਵਜੀਫਾ ਜੋ ਅਕਤੂਬਰ 2012 ਤੱਕ ਜਾਰੀ ਕੀਤਾ ਜਾਣਾਂ ਚਾਹੀਦਾ ਸੀ ਆਖਰੀ ਤਾਰੀਖ 31 ਦਸੰਬਰ 2012 ਤੋਂ ਬਾਅਦ ਜਾਰੀ ਕੀਤੇ ਗਏ ਜਿਸ ਨਾਲ ਵਿਦਿਾਰਥੀ ਆਪਣੇ ਵਜੀਫੇ ਰਨਿਊ ਕਰਵਾਉਣ ਤੋਂ ਵਾਂਝੇ ਰਹਿ ਗਏ ਹਨ ਅਤੇ ਨਾਂ ਹੀ ਕਿਸੇ ਤਰਾਂ ਦਾ ਹੋਰ ਪਰਬੰਧ ਕੀਤਾ ਗਿਆ ਹੈ ਕਿ ਜਦ ਉਹਨਾਂ ਨੂੰ ਵਜੀਫੇ ਹੀ ਬਾਦ ਵਿੱਚ ਜਾਰੀ ਕੀਤੇ ਹਨ ਤਾਂ ਉਹਨਾਂ ਨੂੰ ਕਿਸੇ ਤਰਾਂ ਦਾ ਹੋਰ ਪਰਬੰਧ ਕੀਤਾ ਜਾਂਦਾਂ।
ਇਸ ਸਕੀਮ ਦੇ ਪਰੋਫੇਸਨਲ ਮਹਿੰਗੇ ਕੋਰਸਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਅਰਥੀਆਂ ਲਈ ਔਨਲਾਈਨ ਰਜਿਸਟਰੇਸਨ ਸਿਸਟਮ ਹੈ ਜਿਸ ਤੇ ਅਪਲਾਈ ਕਰਨ ਦੀ ਆਖਰੀ ਤਾਰੀਖ 31 ਅਕਤੂਬਰ 2012 ਸੀ ਜੋ ਬਾਦ ਵਿੱਚ ਵਧਾਕੇ 31 ਦਸੰਬਰ 2012 ਕਰ ਦਿੱਤੀ ਗਈ ਇਸ ਸਕੀਮ ਤੇ ਰਨਿਊ ਕਰਨ ਲਈ ਪਿੱਛਲੇ ਸਾਲ ਦਾ ਵਜੀਫਾ ਮਿਲਿਆ ਹੋਣਾਂ ਜਰੂਰੀ ਸੀ ਪਰ ਇਹ ਵਜੀਫਿਆਂ ਦੀ ਵੱਡੀ ਗਿਣਤੀ ਸਰਕਾਰ ਵੱਲੋ ਅਤੇ ਇਸ ਨਾਲ ਸਬੰਧਤ ਵਿਭਾਗ ਵੱਲੋਂ ਸਮੇਂ ਸਿਰ ਜਾਰੀ ਨਹੀਂ ਕੀਤੀ ਗਈ । ਇਹ ਵਜੀਫੇ ਜਨਵਰੀ 2013 ਵਿੱਚ ਜਾਰੀ ਕੀਤੇ ਗਏ ਇਸ ਤਰਾਂ ਹਜਾਰਾਂ ਵਿਦਿਆਰਥੀ ਜਿੰਹਨਾਂ ਨੂੰ ਇਹ ਵਜੀਫਾ ਜਨਵਰੀ 2013 ਵਿੱਚ ਮਿਲਿਆ ਸਾਰੇ ਅਗਲੇ ਸਾਲ ਲਈ ਆਪਣੇ ਵਜੀਫੇ ਰਨਿਊ ਨਹੀਂ ਕਰਵਾ ਸਕੇ ਪਰ ਜਦ ਵਿਭਾਗ ਦੇ ਅਧਿਕਾਰੀਆਂ ਨਾਲ ਫੋਨ ਤੇ ਗੱਲ ਕਰੋ ਤਦ ਉਹ ਕੋਈ ਜਵਾਬ ਨਹੀਂ ਦਿੰਦੇ ਅਤੇ ਨਾਂ ਹੀ ਮੈਨੂਅਲ ਤੌਰ ਤੇ ਰਨਿਊ ਕਰਵਾਉਣ ਦਾ ਕੋਈ ਭਰੋਸਾ ਦਿੰਦੇ ਹਨ ਜਦੋਂ ਕਿ ਗਲਤੀ ਵਿਭਾਗ ਅਤੇ ਸਰਕਾਰ ਦੀ ਹੈ। ਇਹਨਾਂ ਕੋਰਸਾਂ ਵਿੱਚ ਵਜੀਫੇ ਦੀ ਰਕਮ ਵੀ ਸਭ ਤੋਂ ਵੱਧ 30 000 ਤੱਕ ਹੈ ਜੋ ਕਿ ਗਰੀਬ ਵਿਦਿਆਰਥੀਆਂ ਲਈ ਬਹੁਤ ਹੀ ਵੱਡੀ ਸਹਾਇਤਾ ਹੈ। ਕੀ ਸਰਕਾਰ ਕੋਈ ਧਿਆਨ ਦੇਵੇਗੀ ? ਕੀ ਸਰੋਮਣੀ ਕਮੇਟੀ ਅਤੇ ਜਥੇਦਾਰਾਂ ਦਾ ਫਰਜ ਨਹੀਂ ਬਣਦਾ ਕਿ ਸਿੱਖਾਂ ਲਈ ਚੱਲ ਰਹੀਆਂ ਸਕੀਮਾਂ ਨੂੰ ਲਾਗੂ ਕਰਵਾਉਣ ਲਈ ਵਿਸੇਸ ਧਿਆਨ ਦੇਵੇ ਇੱਕ ਪਾਸੇ ਧਾਰਮਿਕ ਆਗੂ ਸੈਂਟਰ ਸਰਕਾਰ ਨੂੰ ਗਾਲਾਂ ਕੱਢਦੇ ਹਨ ਕਿ ਉਹ ਘੱਟ ਗਿਣਤੀਆਂ ਨਾਲ ਬੇਇਨਸਾਫੀ ਕਰਦੀ ਹੈ ਪਰ ਦੂਸਰੇ ਪਾਸੇ ਏਡੀ ਵੱਡੀ ਸਕੀਮ ਚੱਲ ਰਹੀ ਹੈ ਸਿਖ ਵਿਦਿਾਰਥੀਆਂ ਲਈ ਜੋ ਕਿ ਪੰਥਕ ਸਰਕਾਰ ਵੱਲੋਂ ਸਹੀ ਤਰੀਕੇ ਨਾਲ ਲਾਗੂ ਹੀ ਨਹੀਂ ਕੀਤੀ ਜਾ ਰਹੀ ਹੈ। ਜਿਹੜੇ ਹਜਾਰਾਂ ਵਿਦਿਆਰਥੀ ਅਗਲੇ ਸਾਲ ਇਸ ਸਕੀਮ ਤੋਂ ਸਰਕਾਰ ਦੀ ਗਲਤੀ ਕਾਰਨ ਅਪਲਾਈ ਕਰਨ ਤੋਂ ਵਾਝੇਂ ਰਹਿ ਗਏ ਹਨ ਨੂੰ ਅਪਲਾਈ ਕਰਨ ਦਾ ਮੌਕਾ ਨਹੀਂ ਦਿੱਤਾ ਜਾਣਾਂ ਚਾਹੀਦਾ। ਸਰਕਾਰ ਅਤੇ ਇਸ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਨੂੰ ਆਪਣੀ ਗਲਤੀ ਦਾ ਖਮਿਆਜਾ ਗਰੀਬ ਹੁਸਿਆਰ ਸਿੱਖ ਵਿਦਿਆਰਥੀਆਂ ਸਿਰ ਨਹੀਂ ਸੁੱਟਣਾਂ ਚਾਹੀਦਾ ਸਗੋਂ ਇਹਨਾਂ ਵਿਦਿਆਰਥੀਆਂ ਦੀ ਮੱਦਦ ਕਰਨੀਂ ਚਾਹੀਦੀ ਹੈ। ਘੱਟ ਆਮਦਨ ਵਾਲੇ ਪਰੀਵਾਰਾਂ ਲਈ ਇਹ ਸਕੀਮ ਬਹੁਤ ਹੀ ਵੱਡੀ ਮੱਦਦ ਹੈ ਸੈਂਟਰ ਸਰਕਾਰ ਦੀ ਜਿਸ ਵਿੱਚ ਪੰਜਾਬ ਸਰਕਾਰ ਨੂੰ ਆਪਣੀ ਬਣਦੀ ਜੁੰਮੇਵਾਰੀ ਨਿਭਾਕੇ ਲਾਹਾ ਖੱਟਣਾਂ ਚਾਹਦਾ ਹੈ ਅਤੇ ਸਿੱਖ ਪਰੀਵਾਰਾਂ ਦਾ ਭਲਾ ਵੀ ਹੋਵੇਗਾ। ਕੀ ਪੰਜਾਬ ਸਰਕਾਰ ਇਸ ਦੇ ਵੱਲ ਧਿਆਨ ਦੇਵੇਗੀ ? ਕੀ ਸਰੋਮਣੀ ਕਮੇਟੀ ਇਹ ਸਿੱਖ ਵਿਦਿਆਰਥੀਆਂ ਦਾ ਮਸਲਾ ਸਰਕਾਰ ਕੋਲ ਉਠਾਵੇਗੀ ? ਕੀ ਜਥੇਦਾਰ ਸਿੱਖ ਵਿਦਿਆਰਥੀਆਂ ਨਾਲ ਹੋ ਰਹੀ ਬੇਇਨਸਾਫੀ ਨੂੰ ਰੁਕਵਾਉਣਗੇ? ਸਾਇਦ.......................।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ)


(16/01/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਚੁ ਪੁਰਾਣਾ ਹੋਵੈ ਨਾਹੀ (ਚੌਥੀ ਉਦਾਸੀ ਗੁਰੂ ਨਾਨਕ)
ਲੇਖਕ: ਸੋਹਣ ਲਾਲ ਚੌਹਾਨ ਪ੍ਰਕਾਸ਼ਕ: ਗੁਰੂ ਨਾਨਕ ਸ਼ਬਦ ਪ੍ਰੀਤ ਸੰਗੀਤ ਅਕੈਡਮੀ, ਚੰਡੀਗੜ੍ਹ
ਪੰਨੇ 40, ਤਸਵੀਰਾਂ- 12 ਕੀਮਤ- 50 ਰੁਪਏ
ਰਿਵਿਊਕਾਰ- ਡਾ ਦਲਵਿੰਦਰ ਸਿੰਘ ਗ੍ਰੇਵਾਲ

ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਸੰਦੇਸ਼ ਦੇਣ ਲਈ ਚਹੁੰ ਖੰਡਾਂ ਦੀ ਯਾਤਰਾ ਕੀਤੀ।
ਚਹੁੰ ਖੰਡ ਪ੍ਰਿਥਮੀ ਸੱਚਾ ਢੋਆ। (ਭਾਈ ਗੁਰਦਾਸ ਵਾਰ 1)
ਚਹੁੰ ਖੰਡਾਂ ਦਾ ਇਹ ਸਫਰ ਚਾਰ ਉਦਾਸੀਆਂ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ:
ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ।
ਬਾਝੁ ਗੁਰੂ ਗੁਬਾਰੁ ਹੈ, ਹੈ ਹੈ ਕਰਦੀ ਸੁਣੀ ਲੁਕਾਈ।
ਬਾਬੇ ਭੇਖ ਬਣਾਇਆ ੳਦਾਸੀ ਕੀ ਰੀਤ ਚਲਾਈ
ਚੜ੍ਹਿਆ ਸੋਧਣਿ ਧਰਤਿ ਲੁਕਾਈ। (ਭਾਈ ਗੁਰਦਾਸ ਵਾਰ: 1)

ਇਨ੍ਹਾਂ ਚਾਰ ਉਦਾਸੀਆਂ (ਪੂਰਬ, ਦੱਖਣ, ਉਤਰ ਤੇ ਪੱਛਮ) ਦੇ ਸਬੂਤ ਕਾਇਮ ਹਨ ਜਿਨ੍ਹਾਂ ਵਿਚੋਂ ਕੁੱਝ ਸੰਭਾਲੇ ਗਏ ਤੇ ਕੁੱਝ ਸਮੇਂ ਦੀ ਬੁਕਲ ਵਿੱਚ ਖੋ ਗਏ ਖਾਸ ਕਰਕੇ ਗੁਰੂ ਜੀ ਦੀਆਂ ਭਾਰਤ ਤੋਂ ਬਾਹਰ ਦੀਆਂ ਦੋ ਉਦਾਸੀਆਂ ਸੁਮੇਰ ਉਦਾਸੀ ਤੇ ਪੱਛਮ ਉਦਾਸੀ ਦੇ। ਇਸ ਦਾ ਅਨੁਭਵ ਦਾਸ ਨੂੰ ਹਿਮਾਲਿਆ ਪਹਾੜੀਆਂ ਦੀ ਸੈਨਾ ਤੈਨਾਤੀ ਸਮੇਂ ਹੋਇਆ ਜਦੋਂ ਉਸ ਨੂੰ ਗੁਰੂ ਨਾਨਕ ਦੇਵ ਜੀ ਦੇ ਅਰੁਣਾਚਲ, ਆਸਾਮ, ਮੇਘਾਲਿਆ, ਮਨੀਪੁਰ, ਬਰ੍ਹਮਾ, ਚੀਨ, ਤਿਬਤ, ਭੁਟਾਨ, ਨੇਪਾਲ, ਉਤਰਾਂਚਲ, ਹਿਮਾਚਲ, ਲੇਹ-ਲਦਾਖ ਤੇ ਕਸ਼ਮੀਰ ਦੀ ਯਾਤਰਾ ਸਬੰਧੀ ਬੜੇ ਹੀ ਰੌਚਿਕ ਤੱਥ ਪ੍ਰਾਪਤ ਹੋਏ ਜਿਸ ਨੂੰ ਦਾਸ ਨੇ ਤਿੰਨ ਕਿਤਾਬਾਂ ‘ਅਮੇਜ਼ਿੰਗ ਟ੍ਰੈਵਲਜ਼ ਆਫ ਗੁਰੂ ਨਾਨਕ’, ‘ਗੁਰੂ ਨਾਨਕ ਟ੍ਰੈਵਲਜ਼ ਟੂ ਹਿਮਾਲਿਆਜ਼ ਐਡ ਫਾਰ ਈਸਟ’ ਤੇ ‘ਸੋ ਥਾਨ ਸੁਹਾਵਾ’ ਤੇ ਕਈ ਲੇਖ ਲੜੀਆਂ ਰਾਹੀਂ ਪਾਠਕਾਂ ਸਾਹਮਣੇ ਲਿਆਂਦਾ।
ਚੌਥੀ ਉਦਾਸੀ ਪੱਛਮ ਜਾਂ ਅਰਬ ਦੇਸ਼ਾਂ ਦੀ ਵੀ ਡੂੰਘੀ ਖੋਜ ਦੀ ਮੁਥਾਜ ਹੈ। ਇਸ ਬਾਰੇ ਭਾਈ ਗੁਰਦਾਸ, ਪੰਡਿਤ ਤਾਰਾ ਸਿੰਘ ਨਰੋਤਮ, ਗਿਆਨੀ ਗਿਆਨ ਸਿੰਘ, ਆਦਿ ਦੀ ਮੌਲਿਕ ਖੋਜ ਨੂੰ ਭਾਈ ਕਾਹਨ ਸਿੰਘ ਨਾਭਾ, ਡਾ: ਗੰਡਾ ਸਿੰਘ, ਭਾਈ ਸ਼ੇਰ ਸਿੰਘ ਕਸ਼ਮੀਰ, ਸ: ਕਰਮ ਸਿੰਘ ਹਿਸਟੋਰੀਅਨ, ਭਗਤ ਲਛਮਣ ਸਿੰਘ, ਗਿਆਨੀ ਲਾਲ ਸਿੰਘ ਸੰਗਰੂਰ ਤੇ ਡਾ: ਸੁਰਿੰਦਰ ਸਿੰਘ ਕੋਹਲੀ ਦੀ ਖੋਜ ਨੇ ਚੰਗੇ ਜਾਮੇ ਵਿੱਚ ਪੇਸ਼ ਕੀਤਾ ਪਰ ਪੂਰੀ ਯਾਤਰਾ ਦੀ ਤਸਵੀਰ ਧੁੰਦਲੀ ਹੀ ਰਹੀ। ਖਾਸ ਕਰਕੇ ਇਹ ਸਵਾਲ (1) ਕਿ ਗੁਰੂ ਜੀ ਨੇ ਚੌਥੀ ਉਦਾਸੀ ਕਿਥੋਂ ਤੇ ਕਦ ਸ਼ੁਰੂ ਕੀਤੀ (2) ਉਨ੍ਹਾਂ ਦਾ ਮੱਕੇ ਜਾਣ ਦਾ ਰਾਹ ਤੇ ਜ਼ਰੀਆ ਕੀ ਸੀ? ਮੱਕੇ ਤੋਂ ਅੱਗੇ ਉਹ ਕਿਸ ਕਿਸ ਥਾਂ ਗਏ ਤੇ ਕਿਸ ਕਿਸ ਨੂੰ ਮਿਲੇ? (3) ਉਨ੍ਹਾਂ ਦੀ ਵਾਪਸੀ ਦਾ ਰਾਹ ਕੀ ਸੀ? (4) ਇਸ ਯਾਤਰਾ ਦੀਆਂ ਖਾਸ ਖਾਸ ਘਟਨਾਵਾਂ ਕੀ ਸਨ? ਅੰਗ੍ਰੇਜ਼ ਖੋਜੀ ਮਕਲੋਡ ਨੇ ਤਾਂ ਗੁਰੂ ਨਾਨਕ ਉਪਰ ਖੋਜ ਕਰਦਿਆਂ ਇਹ ਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਗੁਰੂ ਨਾਨਕ ਦੀ ਅਰਬ ਯਾਤਰਾ ਦੇ ਪੁਖਤਾ ਸਬੂਤ ਨਹੀਂ ਮਿਲਦੇ ਸੋ ਇਸ ਉਦਾਸੀ ਨੂੰ ਮੰਨਣਾ ਠੀਕ ਨਹੀਂ।
ਇਸ ਸਾਰੀ ਸ਼ਾਹਦੀ ਨੂੰ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ: ਹਿੰਮਤ ਸਿੰਘ ਨੇ ਅਪਣੇ ਪੇਪਰ “ਗੁਰੂ ਨਾਨਕ- ਵਿਅਕਤਿਤਵ: ਅਤਿਪ੍ਰਮਾਣਿਕ ਪੁਨਰਾਵਲੋਕਨ” ਵਿੱਚ ਹੇਠ ਲਿਖੇ ਸ੍ਰੋਤਾਂ ਅਨੁਸਾਰ ਨਵੀਂ ਸੋਚ ਦਿਤੀ ਹੈ:
1. ਸੱਯਾਹਤੇ ਬਾਬਾ ਨਾਨਕ ਫਕੀਰ: (1509 ਈ: ਅਣਛਪਿਆ) ਲਿਖਿਤ ਤਾਜੁਦੀਨ ਨਕਸ਼ਬੰਦੀ, ਇੰਦਲਾਸ, ਈਰਾਨ-ਈਰਾਕ ਦਾ ਨਿਵਾਸੀ: ਪਹਿਲਾ ਪੰਜਾਬੀ ਅਨੁਵਾਦ (ਅਣਛਪਿਆ) -ਸੱਯਦ ਪ੍ਰਿਥੀਪਾਲ ਸਿੰਘ।
2. ਤਵਾਰੀਖੇ ਅਰਬ (ਖਵਾਜਾ ਗ਼ੈਨ-ਉਲ-ਆਬਿਦਨਿ 1505-06 ਈ: )
3. ਗੁਨੀਆਤੁਸਾਲੇਹੀਨ: (ਅਬਦੁਲ ਰਹਮਾਨ 1506-07 ਈ: )
4. ਤਵਾਰੀਖਿ ਰਾਸ਼ਿਦੀ: (ਹੈਦਰ ਤੁਗਲੁਕ 1541-46)
ਸੱਯਾਹਤੇ ਬਾਬਾ ਨਾਨਕ ਫਕੀਰ ਦਾ ਲੇਖਕ ਤਾਜੁਦੀਨ ਨਕਸ਼ਬੰਦੀ, ਇੰਦਲਾਸ ਅਪਣੇ ਆਪ ਨੂੰ ਗੁਰੂ ਨਾਨਕ ਦੇਵ ਤੇ ਮਰਦਾਨੇ ਦਾ ਹਮਸਫਰੀ ਬਿਆਨਦਾ ਹੈ ਤੇ ਸਾਰੇ ਹਾਲਾਤ ਹਮਸਫਰੀ ਭਾਵ ਅੱਖੀਂ ਦੇਖੇ ਦਿਤੇ ਹਨ ਜਿਸ ਦਾ ਖਰੜਾ ਸੱਯਦ ਪ੍ਰਿਥੀਪਾਲ ਸਿੰਘ ਨੂੰ ਮਦੀਨੇ ਦੀ ਲਾਇਬ੍ਰੇਰੀ ਵਿਚੋਂ ਮਿਲਿਆ ਸੀ।
ਤਵਾਰੀਖੇ ਅਰਬ (ਖਵਾਜਾ ਜ਼ੈਨ-ਉਲ-ਆਬਿਦੀਨ) ਦਾ ਉਰਦੂ ਤਰਜਮਾ ਮੁਹੰਮਦ ਇਕਬਾਲ ਦੇ ਵਾਲਿਦ ਨੇ ਕੀਤਾ।
ਗੁਨੀਆਤੁਸਾਲੇਹੀਨ ਦਾ ਲੇਖਕ ਅਬਦੁਲ ਰਹਮਾਨ ਰਾਜਾ ਖਲੀਫ ਬਕਰ ਦੀ ਗੱਦੀ ਦਾ ਪੰਜਵਾਂ ਜਾਂਨਿਸ਼ੀਨ ਸੀ ਜਿਸ ਨੂੰ ਬਗਦਾਦ ਦੇ ਅਮੀਰ ਨੇ ਗੁਰੂ ਨਾਨਕ ਦੀ ਭਾਲ ਵਿੱਚ ਭੇਜਿਆ ਸੀ ਤੇ ਜਿਸ ਨੇ ਗੁਰੂ ਨਾਨਕ ਨਾਲ ਹੋਈ ਰੂਬਰੂ ਮੁਲਾਕਾਤ ਨੂੰ ਕਲਮ ਬੰਦ ਕੀਤਾ ਹੈ।
ਤਵਾਰੀਖੇ ਰਾਸ਼ਿਦੀ ਦਾ ਲੇਖਕ ਹੈਦਰ ਤੁਗਲਕ ਬਾਬਰ ਦਾ ਮਸੇਰਾ ਭਰਾ ਸੀ ਜੋ ਕਸ਼ਮੀਰ-ਪੰਜਾਬ ਦਾ ਹਾਕਮ ਵੀ ਰਿਹਾ ਸੀ।
ਇਨ੍ਹਾਂ ਸਭ ਪੁਸਤਕਾਂ ਵਿੱਚ ਗੁਰੂ ਨਾਨਕ ਦੇਵ ਦਾ ਮੱਕੇ ਤੇ ਮਦੀਨਾ ਜਾਣਾ ਲਿਖਿਆ ਹੈ। ਮਦੀਨੇ ਵਿੱਚ ਰੁਕਨਦੀਨ ਤੇ ਉਸ ਦੇ ਕਬੀਲੇ ਦਾ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਬਣ ਜਾਣਾ, ਜਿਸ ਦੇ ਬਦਲੇ ਰੁਕਨਦੀਨ ਨੂੰ ਸੰਗਸਾਰ (ਪੱਥਰ ਮਾਰਮਾਰ ਕੇ) ਸ਼ਹੀਦ ਕੀਤਾ ਗਿਆ ਤੇ ਇਸਦੇ ਸਿਬੀ ਅਤੇ ਬੁਧੁ ਕਬੀਲੇ ਅਰਬ ਦੇਸ਼ ਤੋਂ ਦਰਬਦਰ ਕਰ ਦਿਤੇ ਗਏ ਜਿਨ੍ਹਾਂ ਨੂੰ ਅਫਗਾਨਿਸਤਾਨ ਦੇ ਇਨਸਾਫਪਸੰਦਾ ਨੇ ‘ਤੀਰਾਹ’ ਅਤੇ “ਲਵਾੜਗੀਰ’ ਵਿੱਚ ਪਨਾਹ ਦਿਤੀ।। ਗੁਰੂ ਨਾਨਕ ਦੇ ਪਿਛੇ ਵੀ ਅਬਦੁਲ ਰਹਮਾਨ ਨੂੰ ਭੇਜਿਆ ਗਿਆ; ਜਿਸ ਦੇ ਸ਼ਬਦਾਂ ਵਿੱਚ “ਜਦ ਮੈ ਬੜੀ ਤੇਜ਼ੀ ਤੇ ਕਾਹਲੀ ਨਾਲ ਘੋੜੇ ਨੂੰ ਦੌੜਾਈ ਜਾ ਰਿਹਾ ਸੀ ਤਾਂ ਅਚਾਨਕ ਮੇਰਾ ਘੋੜਾ ਖੜ੍ਹ ਗਿਆ, ਚਲਾਉਣ ਦੀ ਕੋਸ਼ਿਸ਼ ਕੀਤੀ, ਅੱਡੀ, ਚਾਬਕ ਬੇਕਾਰ। ਘੋੜਾ ਨਾ ਤੁਰਿਆ ਤਾਂ ੳਤਾਂਹ ਕਰਕੇ ਵੇਖਿਆ ਤਾਂ ਸਿਰਫ ਸੌ ਗਜ਼ ਦੀ ਦੂਰੀ ਤੇ ਫਕੀਰ ਬੈਠੇ ਸਨ ਜਿਨ੍ਹਾਂ ਵਿਚਕਾਰ ਜੋ ਬਜ਼ੁਰਗ ਬੈਠੇ ਸਨ ਉਨ੍ਹਾਂ ਦਾ ਨੂਰ ਇਉਂ ਜਾਪਿਆ ਜਿਉਂ ਲੱਖਾਂ ਸੂਰਜਾਂ ਦੀ ਚਮਕ। ਇਸ ਨੂਰਾਨੀ ਜਲਵੇ ਨੇ ਮੇਰੀਆਂ ਅੱਖਾਂ ਬੰਦ ਕਰ ਦਿਤੀਆਂ ਤੇ ਆਕਾਸ਼ ਬਾਣੀ ਹੋਈ … ਤੇ ਮੈਨੂੰ ਲਾਹਨਤਾਂ ਪਈਆਂ “ਤੇਰੇ ਨਾਲੋਂ ਤਾਂ ਇਹ ਹੈਵਾਨ ਚੰਗਾ ਹੈ ਜਿਸ ਨੇ ਚਾਬਕ ਖਾ ਕੇ ਵੀ ਤੈਨੂੰ ਬੇਅਦਬੀ ਦੇ ਘੇਰੇ ਵਿੱਚ ਨਾ ਜਾਣ ਦਿਤਾ। ਜਿਸ ਨੂੰ ਕਾਫਰ ਜਾਣਕੇ ਮਾਰਨ ਦੀ ਨੀਅਤ ਨਾਲ ਆਇਆ ਸੈਂ ਸੱਚਾ ਪੀਰ ਉਹ ਹੀ ਹੈ ਜਿਸ ਦੀਆ ਪਰਿਕ੍ਰਮਾ ਖਾਨਾ-ਏ-ਕਾਅਬਾ ਨੇ ਕੀਤੀਆਂ, ਸਾਹ ਸ਼ਰਫ ਵਰਗੀਆਂ ਸ਼ਖਸ਼ੀਅਤਾਂ ਅਤੇ ਕਾਜ਼ੀ ਰੁਕਨਦੀਨ ਸਾਰੀ ਦੁਨੀਆਂ ਦੇ ਫਤਵਾਐਲ ਨੇ ਚਰਨ ਛੋਹ ਪ੍ਰਾਪਤ ਕਰ ਨਜਾਤ ਹਾਸਲ ਕੀਤਾ, ਸਮੁਚੇ ਅਰਬ ਨੂੰ ‘ਜਾਮੇ-ਵਹਾਦਤ’ ਪਿਲਾ ਕੇ ਹੁਣ ਤੇਰੇ ਸਾਹਮਣੇ ਬੈਠਾ ਹੈ, ਸੁਰਤ ਕਰ. .” “ਮੈਨੂੰ ਸੁਰਤ ਆ ਗਈ, ਘੋੜਾ ਵੀ ਛੋੜ ਦਿਤਾ. . ਪੈਰਾਂ ਦਾ ਜੋੜਾ ਵੀ ਛੁੱਡਾ ਦਿਤਾ”।
ਉਪਰੋਕਤ ਪੁਸਤਕਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ ਵਿੱਚ ਮੱਕਾ ਮਦੀਨਾ ਜਾਣਾ ਤਾਂ ਪ੍ਰਮਣਿਤ ਹੁੰਦਾ ਹੈ ਪਰ ਬਾਕੀ ਸਵਾਲਾਂ ਦੇ ਜਵਾਬ ਨਹੀ ਮਿਲਦੇ।
ਸੋਹਣ ਲਾਲ ਚੌਹਾਨ ਦੀ ਪੁਸਤਕ ‘ਸੱਚ ਪੁਰਾਣਾ ਹੋਵੇ ਨਾਹੀਂ’ ਬਾਕੀ ਪ੍ਰਸ਼ਨਾਂ ਦੇ ਉਤਰ ਲੱਭਣ ਦਾ ਅਨੂਠਾ ਯਤਨ ਹੈ। ਯਾਤਰਾ ਸਮਾਂ 1519-1521 ਦਿਤਾ ਹੈ, ਮੱਕੇ ਜਾਣ ਦਾ ਮਾਰਗ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕਰਕੇ ਪਾਕਪਟਨ, ਮੁਲਤਾਨ, ਉੱਚ, ਲੱਖਪਤ, ਹਿੰਗਲਾਜ ਤੇ ਸੋਨ-ਮਿਆਨੀ ਬੰਦਰਗਾਹ ਤੋਂ ਸਮੁੰਦਰੀ ਜ਼ਹਾਜ਼ ਰਾਹੀਂ ਮੱਕੇ ਜਾਣਾ ਲਿਖਿਆ ਹੈ। ਮੱਕੇ ਜਾਣ ਦੀ ਗਵਾਹੀ ਆਲਮਮੀਰ ਜਨੈਲੁਦੀਨ (ਜੈਨਉਲ ਆਬਦੀਨ) ਦੇ ਸਤਾਰਵੀਂ ਸਦੀ ਦੇ ਇਨਸਾਈਕਲੋਪੀਡੀਆ ਦੀ ਦਿਤੀ ਹੈ। ਹੱਜ ਯਾਤਰਾ ਵੇਲੇ ਗੁਰੂ ਜੀ ਨੇ ਇਰਹਾਮ (ਹਾਜੀਆਂ ਵਾਲਾ ਨੀਲਾ ਲਿਬਾਸ) ਧਾਰਨ ਕੀਤਾ। ਮੱਕੇ ਅੰਦਰ ਗੁਰੂ ਜੀ ਦੀਆਂ ਖੜਾਵਾਂ ਯਾਦ ਵਜੋਂ ਸਾਂਭੀਆ ਹੋਈਆਂ ਹਨ ਜੋ ਭਾਈ ਗੁਰਦਾਸ ਦੀ ਲਿਖਤ ਅਨੁਸਾਰ ਹੈ।
ਧਰੀ ਨਿਸਾਨੀ ਕਉਸਿ ਦੀ ਮਕੇ ਅੰਦਰ ਪੂਜ ਕਰਾਈ (ਭਾਈ ਗੁਰਦਾਸ ਵਾਰ 1)
ਮੱਕੇ ਤੋਂ ਮਦੀਨੇ 400 ਮੀਲ ਦਾ ਸਫਰ ਪੈਦਲ ਤਹਿ ਕੀਤਾ। ਬਗਦਾਦ ਦੀ ਗਵਾਹੀ ਪੀਰ ਬਹਿਲੋਲ (ਦਸਤਗੀਰ) ਵਲੋਂ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਥੜੇ ਤੇ ਸ਼ਿਲਾਲੇਖ ਦੀ ਫੋਟੋ, ਬਗਦਾਦ ਗੁਰ ਸਥਾਨ ਦੀ ਫੋਟੋ, ਗੁਰ ਸਥਾਨ ਦੇ ਬਾਹਰ ਲੱਗੇ ਸ਼ਿਲਾਲੇਖ ਤੇ ਸੰਤ ਮਸਕੀਨ ਦੀ ਗੁਰ ਸਥਾਨ ਅੱਗੇ ਖਿਚੀਆਂ ਫੋਟੋਆਂ ਹਨ ਜੋ ਪਹਿਲਾਂ ਦੇ ਖੋਜੀਆਂ ਵਲੋਂ ਵੀ ਪੇਸ਼ ਹੋ ਚੁਕੀਆਂ ਹਨ। ਲਿਖਾਰੀ ਦੀ ਦਾਸ ਨਾਲ ਹੋਈ ਗੱਲ ਬਾਤ ਅਨੁਸਾਰ ਲਿਖਾਰੀ ਨੇ ਅਪਣੀ ਨੌਕਰੀ ਦੌਰਾਨ ਇਨ੍ਹਾਂ ਸਥਾਨਾਂ ਦੇ ਖੁਦ ਦਰਸ਼ਨ ਕੀਤੇ। ਬਗਦਾਦ ਵਿੱਚ ਗੁਰੂ ਜੀ ਦੀ ਮੁਲਾਕਾਤ ਪੀਰ ਬਹਿਲੋਲ, ਪੀਰ ਅਬਦੁਲ ਕਾਦਿਰ ਜੀਲਾਨੀ ਨਾਲ ਹੋਈ ਜਿਸ ਦਾ ਸਬੂਤ ਨਸੀਹਤਨਾਮਾ ਮੰਨਦਾ ਹੈ। ਲਿਖਾਰੀ ਰੁਕਨਦੀਨ ਦਾ ਨਾਮ ਅਰਬੀ ਨਹੀਂ ਮੰਨਦਾ ਪਰ ਉਸਦੇ ਕਬੀਲੇ ਸਿਬੀਆ ਬਾਰੇ ਜ਼ਰੂਰ ਲਿਖਦਾ ਹੈ ਕਿ ਉਹ ਸੁਨਿਆਰ ਜਾਤੀ ਦੇ ਹਨ ਜਿਨ੍ਹਾਂ ਕੋਲ ਗੁਰੂ ਜੀ ਦੇ ਸ਼ਬਦ ਹਨ।
ਮਦੀਨੇ ਤੋਂ ਅਗਲਾ ਸਫਰ ਤੁਰਕੀ ਦੇ ਉਸ ਵੇਲੇ ਅਧੀਨ ਇਲਾਕੇ ਫਲਸਤੀਨ ਦਾ ਹੈ। ਯੈਰੂਸ਼ਲਮ, ਡਿਮਾਸਕਸ ਅਤੇ ਅਲੈਪੋ ਜਾਣ ਦਾ ਵੀ ਜ਼ਿਕਰ ਕੀਤਾ ਹੈ। ਗੁਰੂ ਜੀ ਅਲੈਪੋ ਵਿਖੇ ਧਾਰਮਿਕ ਆਗੂ ਪੀਰ ਮਹੀਉਦੀਨ ਦੇ ਰੂਬਰੂ ਹੋਏ। ਇਸਲਾਮ ਵਿੱਚ ਸੰਗੀਤ ਉਤੇ ਪਾਬੰਦੀ ਹੋਣ ਦੇ ਬਾਵਜੂਦ ਰਬਾਬ ਦੇ ਸੰਗੀਤ ਨਾਲ ਸ਼ਬਦ ਉਚਾਰਿਆ ਜਿਸ ਤੇ ਪੀਰ ਮਹੀਉਦੀਨ ਵਜਦ ਵਿੱਚ ਆ ਗਏ। ਸਥਾਨਕ ਅਧਿਕਾਰੀ ਨੂੰ ਪਤਾ ਲੱਗਾ ਤਾਂ ਉਸ ਨੇ ਅਪਣੇ ਅਧਿਕਾਰੀ ਅਬਦੁਲ ਰਹਿਮਾਨ ਰੂਮੀ ਨੂੰ ਭੇਜਿਆ। ਅਲੈਪੋ ਵਿੱਚ ਗੁਰੂ ਜੀ ਦੀ ਯਾਦ ਵਿੱਚ ਮਸਜਿਦ ਵਲੀ ਹਿੰਦ ਮੌਜੂਦ ਹੈ ਜੋ ਮਸਜਿਦ ਸ਼ੇਖ ਫਰੀਦ ਦੇ ਪਾਸ ਹੈ।
ਇਸ ਤੋਂ ਅਗਲਾ ਜ਼ਿਕਰ ਇਸਤੰਬੋਲ ਦੇ ਬੌਸਪੋਰਸ ਇਲਾਕੇ ਦਾ ਹੈ ਜਿਥੇ ਪੁਰਾਤਨ ਸ਼ਿਲਾਲੇਖ ਤੇ ਹੇਠ ਲਿਖੀ ਇਬਾਰਤ ਮਿਲੀ ਹੈ ਜਿਸ ਦਾ ਜ਼ਿਕਰ ਡਾ: ਦਵਿੰਦਰ ਸਿੰਘ ਗਿਲ ਨੇ ਵੀ ਅਪਣੇ ਪਰਚੇ ਵਿੱਚ ਕੀਤਾ ਹੈ।
ਜਹਾਂਗੀਰ ਜ਼ਮਾਂ ਹਿੰਦਲਤ ਅਬਦ ਅਲਮਜੀਦ ਨਾਨਕ
ਜ਼ਮਾਨੇ ਦਾ ਮਾਲਿਕ ਹਿੰਦ ਦਾ ਬੰਦਾ ਰੱਬ ਦਾ ਨਾਨਕ
ਤੁਰਕੀ ਰਾਜ ਵਿੱਚ ਗੁਰੂ ਜੀ ਕਾਫੀ ਸਮਾਂ ਰਹੇ। ਉਸ ਸਮੇਂ ਤੁਰਕੀ ਦਾ ਸ਼ਾਸ਼ਕ ਸਾਲਿਮ ਦਸਿਆ ਗਿਆ ਹੈ ਤੇ ਉਸ ਦਾ ਰਾਜ ਯੂਰਪ ਤਕ ਫੈਲਿਆ ਸੀ। ਉਸ ਨੂੰ ਗੁਰੂ ਨਾਨਕ ਦੇਵ ਜੀ ਦਾ ਪੱਕਾ ਪੈਰੋਕਾਰ ਸਿੱਧ ਕੀਤਾ ਹੈ। ਗ੍ਰੀਸ ਵੀ ਉਨ੍ਹੀ ਦਿਨੀ ਤੁਰਕੀ ਦੇ ਅਧੀਨ ਸੀ। ਗੁਰੂ ਨਾਨਕ ਦੇਵ ਜੀ ਗ੍ਰੀਸ ਵੀ ਗਏ ਜਿਥੇ ਥਾਸੋਸ ਟਾਪੂ ਤੇ ਗੁਰੂ ਨਾਨਕ ਦੇਵ ਜੀ ੳਪਦੇਸ਼ ਦਿੰਦੇ ਰਹੇ। ਇਥੇ ਸੁਲਤਾਨ ਸਲਿਮ ਨੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ‘ਇਲਾਹੀ ਨੂਰ ਮਸਜਿਦ’ ਬਣਵਾਈ। ਗੁਰੂ ਨਾਨਕ ਦੇਵ ਜੀ ਗ੍ਰੀਸ ਤੋਂ ਮਾਊਂਟ ਉਲੰਪਸ, ਆਰਤਾ, ਕਸਟੋਰੀਆ ਹੁੰਦੇ ਹੋਏ ਅਲਬਾਨੀਆਂ ਪਹੁੰਚੇ। ਅਲਬਾਨੀਆ ਦੀ ਵਿਲੌਰ ਬੰਦਰਗਾਹ ਤੋਂ ਮਰਦਾਨੇ ਨਾਲ ਇਟਲੀ ਦੀ ਬੰਦਰਗਾਹ ਬਾਰੀ ਤਕ ਪਹੁੰਚੇ। ਉਥੋਂ ਮਾਰਟਿਨ ਲੂਥਰ ਦੇ ਨਾਲ ਰੋਮ ਚਲੇ ਗਏ। ਇਨ੍ਹਾਂ ਫੇਰੀਆਂ ਦੀ ਗਵਾਹੀ ਲਿਖਾਰੀ ਨੇ ਸੁਜਾਨ ਰਾਏ ਭੰਡਾਰੀ ਦੀਆਂ ਫਾਰਸੀ ਹੱਥ ਲਿਖਤਾਂ ਤੇ ਮਾਰਟਿਨ ਲੂਥਰ ਦੀਆ ਲਿਖਤਾਂ ਤੋਂ ਲਈ ਦੱਸੀ ਹੈ।
ਤੁਰਕੀ ਤੋਂ ਬਾਕੂ ਅਜਰਬਾਇਜਾਨ ਦੀ ਯਾਤਰਾ ਡਾ ਕੋਹਲੀ ਦੀ ਪੁਸਤਕ ਤੇ ਆਧਾਰਿਤ ਹੈ ਜਿਥੇ ਗੁਰੂ ਨਾਨਕ ਹੱਥ ਲਿਖਤ ਮੂਲ ਮੰਤਰ ਮੌਜੂਦ ਹੈ। ਆਜਰਬਾਏਜਾਨ ਤੋਂ ਗੁਰੂ ਜੀ ਈਰਾਨ ਦਾਖਲ ਹੋਏ। ਨਾਜ਼ਿਕ ਤੋਂ ਖਵੋਏ ਤਬਰੇਜ਼ ਪਹੁੰਚਣ ਤੋਂ ਪਹਿਲਾਂ ਸੰਤ ਸ਼ਿਰਾਜ਼ ਨੂੰ ਉਪਦੇਸ਼ ਦਿਤਾ ਜਿੱਥੇ ਅਜ ਵੀ ਗੁਰੂ ਨਾਨਕ ਨੂੰ ਵਲੀ ਅਲਹਿੰਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤਬਰੇਜ਼ ਤੋਂ ਤਹਿਰਾਨ ਹੁੰਦੇ ਹੋਏ ਗੁਰੂ ਜੀ ਇਸਫਾਹਾਨ ਪਹੁੰਚੇ ਜਿਥੇ ਸੂਫੀ ਸੰਤਾਂ ਨੂੰ ਉਪਦੇਸ਼ ਦਿਤਾ। ਏਥੋਂ ਅੱਗੇ ਮਸ਼ਹਦ ਪਹੁੰਚੇ ਜਿਸ ਦੇ ਜ਼ਿਕਰ ਦਾ ਆਧਾਰ ਭਾਈ ਮਨੀ ਸਿੰਘ ਵਾਲੀ ਸਾਖੀ ਨੂੰ ਲਿਆ ਗਿਆ ਹੈ। ਅੱਗੇ ਤੁਰਕਮੇਨਿਸਤਾਨ ਰਾਹੀਂ ਉਗਰੈਂਚ ਵਾਇਆ ਖੀਵਾ ਪਹੁੰਚੇ ਤੇ ਅਮੂ ਦਰਿਆ ਦੇ ਨਾਲ ਨਾਲ ਬੁਖਾਰਾ ਤਕ ਪਹੁੰਚੇ ਜਿਥੇ ਚਸ਼ਮਾ ਖੁਦਵਾਇਆ ਤੇ ਧਰਮਸਾਲਾ ਸਥਾਪਿਤ ਹੋਈ। ਅੱਗਲਾ ਪੜਾ ਸਮਰਕੰਦ ਕਰਕੇ ਵਾਕੰਦ (ਬੁਖਾਰਾ ਤੋਂ 12 ਮੀਲ) ਪਹੁੰਚੇ ਜਿਥੇ ਪੀਰ ਬਹਾਉਦੀਨ ਗੁਰੂ ਜੀ ਦਾ ਸ਼ਰਧਾਲੂ ਬਣਿਆ ਤੇ ਮੂਲ ਮੰਤਰ ਦਾ ਪਾਠ ਰੋਜ਼ ਹੋਣ ਲੱਗ ਪਿਆ। ਗੁਰੂ ਜੀ ਨੇ ਇੱਕ ਦਰਖਤ ਵੀ ਲਾਇਆ ਜੋ ਅੱਜ ਵੀ ਮੌਜੂਦ ਹੈ। ਅੱਗੇ ਕਾਰਮੀਨ ਗਏ ਜਿਥੇ ਗੁਰੂ ਜੀ ਵਲੀ ਅਲਹਿੰਦ ਦੇ ਨਾਮ ਨਾਲ ਜਾਣੇ ਜਾਂਦੇ ਹਨ। ਕਾਰਮੀਨ ਤੋਂ ਕਾਰਸ਼ੀ ਗਏ ਜਿਥੇ ਨਾਨਕ-ਕਲੰਦਰ (ਕਲੰਦਰ ਭਾਵ ਮੋਢੀ) ਦੇ ਨਾਮ ਨਾਲ ਸਥਾਨ ਹੈ। ਕਾਰਸ਼ੀ ਤੋਂ ਸਮਰਕੰਦ ਵਾਪਿਸ ਹੁੰਦੇ ਹੋਏ ਸਬਜ਼ ਪਹੁੰਚੇ ਤੇ ਅਰਗਜ਼, ਕਾਟਾ, ਕਰਗਨ, ਪੰਜਸ਼ੇਬਾ ਆਦਿ ਵਿੱਚ ਪ੍ਰਚਾਰ ਕੀਤਾ। ਨਰਾਟਾ ਦਾ ਚਸ਼ਮਾ ਵਲੀ ਹਿੰਦ ਗੁਰੂ ਦੀ ਯਾਦ ਦਿਵਾਂਦਾ ਹੈ। ਨਰਾਟਾ ਤੋਂ ਊਰਾ ਤਾਈਊਬ, ਕੋਕੰਡ, ਮਰਜੀਲੋਨ, ਫਰਗਾਨਾ, ਔਸ਼ ਅਤੇ ਤਾਸ਼ਕੰਦ ਤਕ ਉਪਦੇਸ਼ ਦਿਤਾ ਜਿੱਥੇ ਨਾਨਕ ਵਲੀ ਹਿੰਦ ਦਾ ਜਾਪ ਅੱਜ ਵੀ ਹੁੰਦਾ ਹੈ।
ਉਜ਼ਬੇਕਿਸਥਾਨ ਤੋਂ ਗੁਰੂ ਜੀ ਅਫਗਾਨਿਸਤਾਨ ਦੇ ਬਲਖ ਇਲਾਕੇ ਵਿੱਚ ਦਾਖਿਲ ਹੋਏ ਤੇ ਮਜ਼ਾਰੇ ਸ਼ਰੀਫ ਪਹੁੰਚੇ ਜਿਥੇ ਪੀਰ ਰਜ਼ਾਬ ਸ਼ਾਹ ਤੇ ਪੀਰ ਬਾਲਗਦਾਂ ਗੁਰੂ ਜੀ ਦੇ ਮੁਰੀਦ ਬਣੇ। ਬੜੇ ਕਾਜ਼ੀਆ ਤੇ ਮੁਲਾਣਿਆ ਨੂੰ ਵੀ ਉਪਦੇਸ਼ ਦਿਤਾ। ਮਜ਼ਾਰੇ ਸ਼ਰੀਫ ਤੋਂ ਮਇਮਨਾਹ ਸ਼ਹਿਰ ਪਹੁੰਚੇ ਜਿਥੋਂ ਅੱਗੇ ਅਬਦੂ ਹੁੰਦੇ ਹੋਏ ਖੁਲਾਮ ਰੁਕੇ ਜਿੱਥੇ ਪੀਰ ਰੋਸ਼ਨ ਜ਼ਮੀਰ ਨੂੰ ਉਪਦੇਸ਼ ਦਿਤਾ। ਖੁਲਾਸ ਤੋਂ ਖਟਬਾਮੀਆਂ ਰਾਹੀਂ ਕਾਬੁਲ ਪਹੁੰਚੇ। ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਥੜਾ ਮੌਜੂਦ ਹੈ। ਏਥੇ ਬਾਬਰ ਵੀ ਗੁਰੂ ਦਰਸ਼ਨ ਲਈ ਆਇਆ। ਸ਼ਹਿਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਦਵਾਰਾ ਹੈ। ਕਾਬਲ ਤੋਂ ਅੱਗੇ ਲਿਬਲਸ, ਲੁਕਮਾਨ, ਸੁਲਤਾਨਪੁਰ ਜਾ ਖੁਦ ਵਿਕ ਕੇ ਦਾਸ ਪ੍ਰਥਾ ਖਤਮ ਕੀਤੀ। ਅੱਗੇ ਅੱਕ ਸਰਾਏ (ਗੁਰਦਵਾਰਾ ਹੈ) ਗਏ ਤਾਂ ਸੰਗਤ ਨੂੰ ਪੋਥੀ ਭੇਟ ਕੀਤੀ ਜੋ ਅੱਜ ਵੀ ਮੌਜੂਦ ਹੈ। ਇਥੇ ਪਹਾੜੀ ਤੇ ਸੰਤ ਘੜੂਕਾ ਦਾ ਗੁੰਗਾਪਣ ਦੂਰ ਕੀਤਾ। ਏਥੇ ਗੁਰੁ ਨਾਨਕ ਦੇ ਸ਼ਰਧਾਲੂ ਮੁਰੀਦ ਨਾਨਕੀ ਨਾਮ ਨਾਲ ਜਾਣੇ ਜਾਂਦੇ ਹਨ। ਘੜੂਕਾ ਤੋਂ ਫਰਹਾ, ਸੁਲਤਾਨਪੁਰ ਹੁੰਦੇ ਜਲਾਲਾਬਾਦ ਪਹੁੰਚੇ ਜਿਥੇ ਤਿੰਨ ਪਾਣੀ ਦੇ ਚਸ਼ਮੇ ਜ਼ਾਹਿਰ ਕੀਤੇ ਤੇ ਪੀਰ ਅਬਦੁਲ ਗੌਸ ਨੂੰ ਉਪਦੇਸ਼ ਦਿਤਾ। ਜਲਾਲਾਬਾਦ ਤੋਂ ਕੰਧਾਰ ਗਜ਼ਨੀ ਤੇ ਫਿਰ ਕਾਬਲ ਦਾ ਜ਼ਿਕਰ ਹੈ। ਭਾਈ ਮਰਦਾਨਾ ਕੁਰਮ ਦਰਿਆ ਕੰਢੇ ਸਵਰਗਵਾਸ ਹੋਏ। ਜਿਥੋਂ ਬੇਸੁਧ, ਲਾਲਪੁਰਾ, ਡਾਕਾ ਹੁੰਦੇ ਹੋਏ ਦਰਾ ਖੈਬਰ ਰਾਹੀਂ ਜਮਰੌਦ ਤੇ ਗੋਰਖ ਹਟੜੀ ਪੇਸਾਵਰ ਪਹੁੰਚੇ ਜਿਥੇ ਮੁਹੱਲਾ ਗੰਜ ਵਿਖੇ ਪਦਚਿਨ੍ਹ ਹੈ। ਅੱਗੇ ਨੌਸ਼ਹਿਰਾ (ਧਰਮਸਾਲਾ ਹਰੀ ਸਿੰਘ) ਹੋਤੀ ਮਰਦਾਨ ਤੇ ਬਾਲਕੋਟ ਗਏ। ਹੋਤੀ ਮਰਦਾਨ ਵਿੱਚ ਭਾਈ ਮਰਦਾਨਾ ਦੀ ਯਾਦ ਵਿੱਚ ਚਸ਼ਮਾ ਖੁਦਵਾਇਆ ਜਿਸ ਦਾ ਪਾਣੀ ਦਵਾਈ ਤੇ ਕੋਹੜ ਰੋਗ ਦੂਰ ਕਰਨ ਵਾਲਾ ਮੰਨਿਆ ਜਾਂਦਾ ਹੈ।
ਬਾਲਾਕੋਟ ਤੋਂ ਨੂਰ ਸ਼ਹਿਰ, ਖੈਰਾਬਾਦ, ਅਟਕ ਤੇ ਫਿਰ ਹਸਨ ਅਬਦਾਲ ਪਹੁੰਚੇ ਜਿਥੇ ਵਲੀ ਕੰਧਾਰੀ ਦਾ ਹੰਕਾਰ ਤੋੜਿਆ। ਅਗੇ ਬਾਲਗੁਦਾਈ, ਸਯਦਪੁਰ (ਏਮਨਾਬਾਦ) ਹੁੰਦੇ ਹੋਏ ਵਾਪਸ ਕਰਤਾਰ ਪੁਰ ਪਹੁੰਚੇ। ਲੇਖਕ ਨੇ ਮੰਨਿਆ ਹੈ ਕਿ ਹੋਰ ਖੋਜ ਦੀ ਜ਼ਰੂਰਤ ਹੈ ਪ੍ਰੰਤੂ ਇਹ ਨਹੀਂ ਦਸਿਆ ਕਿ ਲੇਖਕ ਆਪ ਕਿਸ ਕਿਸ ਥਾਂ ਪਹੁੰਚੇ ਤੇ ਸ਼ਾਹਦੀ ਇਕਠੀ ਕੀਤੀ। ਏਨੇ ਵਿਸ਼ਾਲ ਇਲਾਕੇ ਦੀ ਖੋਜ ਖਾਲਾ ਜੀ ਦਾ ਵਾੜਾ ਨਹੀਂ। ਇਹ ਤਾਂ ਖੋਜੀ ਸੰਸਥਾਵਾਂ (ਯੂਨੀਵਰਸਿਟੀਆਂ) ਹੀ ਸਹੀ ਤਰ੍ਹਾਂ ਕਰ ਸਕਦੀਆਂ ਹਨ ਜਿਸ ਲਈ ਫੰਡ ਵੀ ਬੜੇ ਲੋੜੀਂਦੇ ਹਨ ਜੋ ਸਰਕਾਰ ਹੀ ਦੇ ਸਕਦੀ ਹੈ। ਪਰ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਸੋਹਣ ਲਾਲ ਚੌਹਾਨ ਨੇ ਬੜਾ ਮਹਾਨ ਉਦਮ ਕੀਤਾ ਹੈ ਜਿਸ ਦੀ ਦਾਦ ਦੇਣੀ ਬਣਦੀ ਹੈ। ਖੋਜੀ ਸੰਸਥਾਵਾਂ ਨੂੰ ਬੇਨਤੀ ਹੈ ਕਿ ਉਦਾਸੀਆਂ ਦੀ ਖੋਜ ਵੱਡੇ ਪੱਧਰ ਤੇ ਕਰਵਾਉਣ ਤੇ ਸੋਹਣ ਲਾਲ ਜੀ ਵਰਗੇ ਸਿਰੜੀ-ਸਿਦਕੀ ਵੀਰਾਂ ਦੀ ਸੇਧ ਤੇ ਮਦਦ ਲੈਣ।


(16/01/13)
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਸਾਰੇ ਜਹਾਂ ਸੇ ਅੱਛਾ,,,,,,,,,,?
ਹੁਣ ਤੇ ਲੋਕੀਂ ਜਾਣ ਰਹੇ ਨੇ।
ਮੁਜਰਮ ਨੂੰ ਪਹਿਚਾਣ ਰਹੇ ਨੇ।
ਗੁੰਡੀ ਰੰਨ ਪ੍ਰਧਾਨਾਂ ਵਾਲੇ,
ਲੋਕ-ਤੰਤਰ ਨੂੰ ਮਾਣ ਰਹੇ ਨੇ।
ਪੱਥਰਾਂ ਦੇ ਪੱਥਰ ਦਿਲ ਕੋਲੇ,
ਕੇਹਾ ਰਹਿਮ ਵਿਚਾਰਾ।
ਸਾਰੇ ਜਹਾਂ ਸੇ ਅੱਛਾ,ਹਿੰਦੋਸਤਾਨ ਹਮਾਰਾ।।
ਨਸ਼ਿਆਂ ਦੇ ਦਰਿਆ ਨੇ ਜਿੱਥੇ।
ਲੱਚਰ ਗੀਤ ਦੁਆ ਨੇ ਜਿੱਥੇ।
ਨੈਤਿਕਤਾ ਨੂੰ ਮਰਦੀ ਤੱਕਕੇ,
ਲੋਕੀਂ ਬੇ-ਪ੍ਰਵਾਹ ਨੇ ਜਿੱਥੇ।
ਜਾਤਾਂ, ਮਜ਼ਹਬਾਂ, ਵਰਗਾਂ ਜਿੱਥੇ,
ਵੰਡ ਦਿੱਤਾ ਭਾਈਚਾਰਾ।
ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।
ਰਿਸ਼ਵਤ ਖੋਰੀ ਭ੍ਰਿਸ਼ਟਾਚਾਰੀ।
ਚੋਰੀ ਠੱਗੀ ਕੂੜ ਬਿਮਾਰੀ।
ਦੁਨੀਆਂ ਦੇ ਹਰ ਜੁਰਮ ਨੂੰ ਜਿੱਥੇ,
ਮਿਲੀ ਮਾਨਤਾ ਹੈ ਸਰਕਾਰੀ।
ਬੇ-ਗੁਨਾਹ ਤਾਂ ਸਜਾ ਭੋਗਦੇ,
ਬੇ-ਦੋਸ਼ਾ ਹਤਿਆਰਾ।
ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।
ਲੀਡਰ ਲਾਰੇ ਗੱਪਾਂ ਛੱਡਣ।
ਸੰਸਦ ਅੰਦਰ ਗਾਲਾਂ ਕੱਢਣ।
ਲੋੜਬੰਦਾਂ ਤੇ ਮਜਲੂਮਾਂ ਦੀ
ਮੱਦਦ ਨਾਲੋਂ ਫਸਤੇ ਵੱਢਣ।
ਜਿਸ ਹਲਕੇ ਤੋਂ ਜਿੱਤ ਕੇ ਜਾਦੇ,
ਮੁੜ ਨਾ ਆਉਣ ਦੁਬਾਰਾ।
ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।
ਜਦ ਵੀ ਨੇਤਾ ਘੁੰਮਣ ਜਾਂਦੇ।
ਸਰਕਾਰੀ ਕੋਈ ਪੱਜ ਬਣਾਂਦੇ।
ਆਪਣੇ ਵਤਨੀ ਪੈਸਾ ਲਾਓ,
ਮਿਹਨਤ-ਕਸ਼ਾਂ ਨੂੰ ਫੁਰਮਾਂਦੇ।
ਜਿਹੜਾ ਗੱਲਾਂ ਵਿੱਚ ਭਰਮਦਾ,
ਧੋਖਾ ਖਾਂਦਾ ਭਾਰਾ।
ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।
ਘੱਟ ਗਿਣਤੀ ਮਹਿਫੂਜ਼ ਨਾਂ ਜਿੱਥੇ।
ਚੰਗੀ ਕੋਈ ਨਿਊਜ਼ ਨਾਂ ਜਿੱਥੇ।
ਜਿਊਂਦੇ ਦੀ ਕੋਈ ਕਦਰ ਨਾ ਕਰਦਾ,
ਲੋਕੀਂ ਪੱਥਰ ਪੂਜ ਨੇ ਜਿੱਥੇ।
ਔਰਤ ਦੀ ਦੁਰਦਸ਼ਾ ਸਦਾ ਤੋਂ,
ਭਰਦੀ ਜਿੱਥੇ ਹੁੰਗਾਰਾ।
ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।
ਧੀਆਂ ਭੈਣਾਂ ਸੇਫ ਨਾਂ ਜਿੱਥੇ।
ਬੱਸਾਂ ਅੰਦਰ ਰੇਪ ਨੇ ਜਿੱਥੇ।
ਜੇ ਕੋਈ ਧੀ ਦਾ ਬਾਬਲ ਰੋਕੇ,
ਗੋਲੀਆਂ ਦੇਵਣ ਸੇਕ ਨੇ ਜਿੱਥੇ।
ਕਿਸ ਮੂੰਹ ਨਾਲ ਉਥੋਂ ਦੇ ਲੀਡਰ,
ਲਾਉਂਦੇ ਮੁੜ ਮੁੜ ਨਾਅਰਾ।
ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।
ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


(16/01/13)
ਗੁਰਚਰਨ ਪੱਖੋਕਲਾਂ

ਇਨਸਾਫ ਦੇ ਮੰਦਰਾਂ ਵਿੱਚ ਇਨਸਾਫ ਦੇਣ ਦੇ ਦੋਹਰੇ ਮਾਪਦੰਡ
ਦੇਸ ਵਿੱਚ ਇਨਸਾਫ ਦੇ ਨਾਂ ਤੇ ਜੋ ਬੇਇਨਸਾਫੀ ਕੀਤੀ ਜਾਂਦੀ ਹੈ ਨੂੰ ਦੇਖਕੇ ਲੋਕ ਇਨਸਾਫ ਦੇ ਮੰਦਰਾਂ ਭਾਵ ਅਦਾਲਤਾਂ ਵਿੱਚ ਜਾਣ ਤੋਂ ਹੀ ਡਰਦੇ ਹਨ। ਇਹਨਾਂ ਅਦਾਲਤਾਂ ਦੇ ਵਿੱਚ ਜਾਣ ਵਾਲਿਆਂ ਨੂੰ ਜਲਾਲਤ ਅਤੇ ਪਰੇਸਾਨੀਆਂ ਦਾ ਜੋ ਸਾਹਮਣਾਂ ਕਰਨਾਂ ਪੈਂਦਾਂ ਹੈ ਅਤਿ ਬੁਰਾ ਹੈ । ਇਹ ਹੀ ਇੱਕ ਕਾਰਨ ਹੈ ਕਿ ਲੋਕ ਇੱਥੇ ਇਨਸਾਫ ਮੰਗਣ ਤੋਂ ਵੀ ਡਰਦੇ ਹਨ। ਦੇਸ ਦਾ ਅਦਲਤੀ ਢਾਚਾਂ ਇਨਾਂ ਨਿਕੰਮਾਂ ਹੈ ਕਿ ਇਸ ਵਿੱਚ ਇਨਸਾਫ ਮੰਗਣ ਵਾਲਿਆਂ ਦੀਆਂ ਕਈ ਪੀੜੀਆਂ ਮਰ ਮੁੱਕ ਜਾਂਦੀਆਂ ਹਨ ਪਰ ਫੈਸਲੇ ਨਹੀਂ ਹੁੰਦੇ । ਜੇ ਇਹਨਾਂ ਅਦਾਲਤਾਂ ਦੇ ਕੰਮਾਂ ਕਾਰਾਂ ਦੀ ਅਲੋਚਨਾਂ ਕਰੋ ਜਾਂ ਜੱਜਾਂ ਬਾਰੇ ਉਹਨਾਂ ਦੇ ਚਰਿੱਤਰ ਬਾਰੇ ਉਗਲੀ ਉਠਾਉ ਤਦ ਜਰੂਰ ਇਹ ਅਦਾਲਤਾਂ ਸਰਗਰਮ ਹੋ ਜਾਂਦੀਆਂ ਹਨ ਅਤੇ ਅਦਾਲਤੀ ਮਾਣਹਾਨੀ ਦੇ ਕੇਸ ਬਣਵਾ ਧਰਦੀਆਂ ਹਨ। ਅਸਲ ਵਿੱਚ ਦੇਸ ਦੇ ਅਦਾਲਤੀ ਸਿਸਟਮ ਦਾ ਵੱਡਾ ਹਿੱਸਾ ਤਾਂ ਇਨਸਾਫ ਦੇਣ ਦੀ ਥਾਂ ਇੱਕ ਨਾਟਕ ਦਾ ਰੂਪ ਹੀ ਹੈ ਜਿਸ ਵਿੱਚ ਅਸਲੀਅਤ ਨਹੀਂ ਹੁੰਦੀ ਸਗੋ ਭਰਮਜਾਲ ਪੈਦਾ ਕਰਨ ਦਾ ਸਾਧਨ ਮਾਤਰ ਹੁੰਦਾਂ ਹੈ। ਸਰਕਾਰਾਂ ਵੀ ਇਸ ਤਰਾਂ ਲੋਕਾਂ ਨੂੰ ਇਨਸਾਫ ਦੇਣ ਦਾ ਨਾਟਕ ਮਾਤਰ ਹੀ ਕਰ ਰਹੀਆਂ ਹਨ ਪਰ ਅਸਲੀ ਉਦੇਸ ਆਪਣੇ ਅਕਾਵਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਲੋਕਾਂ ਨੰ ਕਿਵੇਂ ਵੀ ਗੁਲਾਮ ਰੱਖਣਾਂ ਹੈ ,ਕਰਨ ਤੱਕ ਸੀਮਤ ਹੀ ਹੁੰਦਾਂ ਹੈ। ਦੇਸ ਵਿੱਚ ਜਿਸ ਤਰਾਂ ਕੁੱਝ ਸਰੇਆਮ ਗੁੰਡਾਗਰਦੀ ਦੇ ਅਤਿ ਘਨਾਉਣੇ ਕੇਸ ਹੁੰਦੇ ਹਨ ਉਹਨਾਂ ਕੇਸਾਂ ਵਿੱਚ ਵੀ ਕਾਨੂੰਨੀ ਦਾਅ ਪੇਚ ਲੜਾਉਣ ਦੀ ਖੁੱਲ ਦੇਕੇ ਅਦਾਲਤਾਂ ਦਾ ਸਮਾਂ ਬਰਬਾਦ ਕੀਤਾ ਜਾਂਦਾਂ ਹੈ ਅਤੇ ਇਨਸਾਫ ਮੰਗਣ ਵਾਲਿਆਂ ਨੂੰ ਜਲੀਲ । ਪਿੱਛਲੇ ਦਿਨੀ ਹੋਏ ਦਿੱਲੀ ਵਿੱਚ ਇੱਕ ਕੁੜੀ ਦਾ ਗੈਂਗਰੇਪ ਜਿਸ ਵਿੱਚ ਫੜੇ ਗਏ ਕੁੱਝ ਦੋਸੀਆਂ ਨੇ ਇਕਬਾਲ ਵੀ ਕਰ ਲਿਆ ਹੈ ਪਰ ਸਰਕਾਰਾਂ ਅਤੇ ਅਦਾਲਤਾਂ ਇਹੋ ਜਿਹੇ ਹਲਾਤਾਂ ਵਿੱਚ ਵੀ ਫੈਸਲਾ ਨਹੀਂ ਦੇ ਰਹੀਆਂ ਸਗੋਂ ਉਹੀ ਅਦਾਲਤੀ ਡਰਾਮਬਾਜੀ ਕਰਨ ਤੇ ਬਜਿੱਦ ਹਨ । ਜਿਸ ਤਰਾਂ ਇੱਕ ਕੇਲੇ ਵੇਚਣ ਵਾਲੇ ਦੀ ਕਹਾਣੀ ਅਨੁਸਾਰ ਕਿ ਉਸਨੇ ਸਾਰੇ ਕੇਲੇ ਇੱਕੋਵਾਰ ਵੇਚਣ ਤੋਂ ਇਹ ਕਹਿਕੇ ਇਨਕਾਰ ਕਰ ਦਿੱਤਾ ਕਿ ਜੇ ਉਸਨੇ ਸਾਰੇ ਕੇਲੇ ਇੱਕ ਵਿਅਕਤੀ ਨੂੰ ਵੇਚ ਦਿੱਤੇ ਤਾਂ ਬਾਕੀ ਸਾਰਾ ਦਿਨ ਕੀ ਕਰੇਗਾ।
ਅਦਾਲਤਾਂ ਅਤੇ ਸਰਕਾਰਾਂ ਵੀ ਇਸ ਕੇਲੇ ਵੇਚਣ ਵਾਲੇ ਵਾਂਗ ਕਰ ਰਹੀਆਂ ਹਨ ਕਿ ਜੇ ਅਸੀਂ ਮੁਜਰਮਾਂ ਵੱਲੋਂ ਦੋਸ ਕਬੂਲ ਕਰ ਲਣ ਤੇ ਫੈਸਲੇ ਦੇਣ ਦਾ ਕੰਮ ਸੁਰੂ ਕਰ ਲਿਆ ਤਾਂ ਅਦਾਲਤੀ ਡਰਾਮਾਂ ਕਿਵੇਂ ਕਰਾਂਗੀਆਂ। ਅਦਾਲਤੀ ਚੱਕਰਾਂ ਵਿੱਚ ਲੋਕ ਨੂੰ ਉਲਝਾ ਕੇ ਰੱਖਣਾਂ ਅਤੇ ਅਪਣਾਂ ਟਾਈਮਪਾਸ ਕਰਨਾਂ ਹੀ ਤਾਂ ਰਾਜ ਕਰਨਾ ਹੈ । ਇਹਨਾਂ ਸੁਗਲਾਂ ਵਿੱਚ ਲੋਕਾਂ ਨੂੰ ਮੂਰਖ ਬਣਾਉਣਾਂ ਅਦਾਲਤਾਂ ਅਤੇ ਸਰਕਾਰਾਂ ਦਾ ਉਦੇਸ ਬਣ ਕੇ ਰਹਿ ਗਿਆ ਹੈ। ਦੇਸ ਵਿੱਚ ਅਨੇਕਾਂ ਘਟਨਾਵਾਂ ਵੱਡੀਆਂ ਛੋਟੀਆਂ ਦਾ ਵੇਰਵਾ ਹੈ ਜਿਹਨਾਂ ਵਿੱਚ ਸਚਾਈ ਨੰਗੇ ਚਿੱਟੇ ਦਿਨ ਵਾਂਗ ਸਾਫ ਹੈ ਪਰ ਅਦਾਲਤੀ ਡਰਾਮੇਬਾਜੀ ਅੱਜ ਤੱਕ ਜਾਰੀ ਹੈ ਵਕੀਲਾਂ ਦੀਆਂ ਦਲੀਲਾ ਚੱਲੀ ਜਾ ਰਹੀਆਂ ਹਨ ਅਤੇ ਕਮਾਈ ਵੀ ਜਾਰੀ ਹੈ ਜੱਜ ਅਤੇ ਸਰਕਾਰਾਂ ਮਸਤ ਹੋਕੇ ਕੁਰਸੀਆਂ ਤੇ ਡਟੇ ਹੋਏ ਲੋਕਾਂ ਦਾ ਟੈਕਸ ਰੂਪੀ ਪੈਸਾ ਅਤੇ ਸਮਾਂ ਬਰਬਾਦ ਕਰੀ ਜਾ ਰਹੇ ਹਨ। ਗੁਜਰਾਤ ਦੇ ਅਤੇ 84 ਦੇ ਦਿੱਲੀ ਦੰਗੇ ਦੀ ਸਚਾਈ ਤੋਂ ਕੌਣ ਵਾਕਫ ਨਹੀਂ ਗੁਜਰਾਤ ਵੱਚ ਨਰਿੰਦਰ ਮੋਦੀ ਦੀ ਬੀਜੇਪੀ ਅਤੇ ਦਿਲੀ ਵਿਚ ਕਾਂਗਰਸ ਦੀ ਕੁਰਸੀ ਪੱਕੀ ਹੋਈ ਪਈ ਹੈ। ਇਨਸਾਫ ਮੰਗਣ ਵਾਲੇ ਜਲੀਲ ਹੋਈ ਜਾ ਰਹੇ ਹਨ ਅਦਾਲਤਾਂ ਸੁਣਵਾਈ ਕਰੀ ਜਾ ਰਹੀਆਂ ਹਨ ਫੈਸਲਾ ਦੇਣ ਦੀ ਲੋੜ ਕੋਈ ਨਹੀਂ ਡਰਾਮਾ ਜਾਰੀ ਹੈ। ਸਰਸੇ ਵਾਲੇ ਗੁਰਮੀਤ ਸਿੰਘ ਦੇ ਕੇਸ ਦਾ ਡਰਾਮਾ ਜਾਰੀ ਹੈ ਇਨਸਾਫ ਮੰਗਣ ਵਾਲੇ ਨਿੱਤ ਦਿਨ ਅਦਾਲਤਾਂ ਵਿੱਚ ਘੁੰਮੀ ਜਾ ਰਹੇ ਹਨ ਇਸ ਕੇਸ ਦੇ ਸਹਿ ਦੋਸੀ ਕਮਜੋਰ ਲੋਕ ਜੇਲ ਭੁਗਤੀ ਜਾ ਰਹੇ ਹਨ ਪਰ ਅਸਲ ਦੋਸੀ ਬਣਾਇਆਂ ਅਤੇ ਮੰਨਿਆਂ ਜਾ ਰਿਹਾ ਗੁਰਮੀਤ ਸਿੰਘ ਪੇਸੀ ਵੀ ਆਪਣੇ ਘਰੋਂ ਹੀ ਵੀਡੀਉ ਤੇ ਹੀਂ ਭਗਤ ਲੈਂਦਾਂ ਹੈ। ਜ਼ੈਡ ਪਲੱਸ ਸਕਿਉਰਟੀ ਹੈ ਦੱਸੋ ਹੋਰ ਕੀ ਹੋਊ ਇਨਸਾਫ ਦਾ ਜਨਾਜਾ। ਦੇਸ ਦੇ ਵਿੱਚ ਰੇਲ ਗੱਡੀ ਵਿੱਚੋਂ ਫੜਕੇ ਇੱਕ ਆਮ ਯਾਤਰੀ ਨੂੰ ਪਾਕਿਸਤਤਾਨੀ ਜਸੂਸ ਬਣਾਕੇ ਅੱਠ ਸਾਲ ਜੇਲ ਕਟਾ ਦਿੱਤੀ ਗਈ ਠਾਣੇਦਾਰ ਸਾਹਿਬ ਰਿਟਾਇਰ ਹੋਕੇ ਵਿਦੇਾਸਾਂ ਵਿੱਚ ਮੌਜ ਕਰ ਰਹੇ ਹਨ। ਇੱਕ ਹੋਰ ਪਾਕਿਸਤਾਨੀ ਡਾਕਟਰ ਚਿਸਤੀ ਸਾਹਿਬ ਜੀ ਦਿੱਲੀ ਰਿਸਤੇਦਾਰਾਂ ਨੂੰ ਮਿਲਣ ਆਏ ਘਰੇਲੂ ਝਗੜੇ ਦੇ ਵਿੱਚ ਲਪੇਟ ਕੇ ਪੰਦਰਾਂ ਸਾਲ ਦੀ ਨਜਰਬੰਦੀ ਵਾਲੀ ਜੇਲ ਕਟਾ ਦਿੱਤੀ ਗਈ ਪੰਦਰਾਂ ਸਾਲ ਬਅਦ ਬਰੀ ਕਰ ਦਿੱਤੇ ਗਏ ਇਹ ਹੈ ਸਾਡਾ ਇਨਸਾਫ । ਪਰਚਾਰ ਮੀਡੀਏ ਤੇ ਬਰੀ ਕਰਨ ਦਾ ਖੂਬ ਰੌਲਾ ਪਾਇਆ ਗਿਆ ਪਰ ਉਸਦੀ ਪੰਦਰਾਂ ਸਾਲ ਹੋਈ ਨਜਰਬੰਦੀ ਅਤੇ ਖੱਜਲਖੁਆਰੀ ਦੀ ਗੱਲ ਕਿਧਰੇ ਵੀ ਉੱਠਣ ਨਹੀਂ ਦਿੱਤੀ ਗਈ।
1978 ਤੋਂ 1992 ਤੱਕ ਪੰਜਾਬ ਦੇ ਦੋ ਲੱਖ ਲੋਕ ਮਰਵਾ ਦਿੱਤੇ ਗਏ ਕੋਈ ਜਾਂਚ ਨਹੀ ਪੜਤਾਲ ਨਹੀਂ ਅਦਾਲਤਾਂ ਦੇ ਜੱਜ ਅੱਜ ਤੱਕ ਅਰਾਮ ਨਾਲ ਸੌਂ ਰਹੇ ਹਨ ਸਰਕਾਰਾਂ ਕੁਰਸੀ ਤੇ ਬਿਰਾਜਮਾਨ ਹਨ ਕਿਸਨੇ ਕਰਵਾਇਆ ਕਿਉਂ ਹੋਇਆ ਪੰਜਾਬ ਦੇ ਲੋਕ ਦਹਾਕਿਆਂ ਲਈ ਪਿਛੜ ਗਏ ਕਿਸੇ ਦਾ ਕੋਈ ਦੋਸ ਨਹੀ ਕਹਿਕੇ ਸਾਰ ਦਿੱਤਾ ਗਿਆ । ਕਿਸੇ ਵੀ ਖੇਤਰ ਬਾਰੇ ਨਿਗਾਹ ਮਾਰ ਕੇ ਦੇਖ ਲਉ ਸਰੇਆਮ ਇਨਸਾਫ ਦੀ ਲੁੱਟ ਹੋਈ ਜਾ ਰਹੀ ਹੈ । ਸਰਕਾਰਾਂ ਅਤੇ ਅਫਸਰਸਾਹ ਕੰਮ ਤੋਂ ਮੁਨਕਰ ਹੋਕੇ ਤਨਖਾਹਾਂ ਲੈਣ ਤੱਕ ਮਤਲਬ ਬਣਾਈ ਬੈਠੇ ਹਨ ਪਰ ਇਨਸਾਫ ਦੇ ਮੰਦਰਾਂ ਲਈ ਇਹ ਕੋਈ ਮਸਲਾ ਨਹੀਂ। ਸਾਇਦ ਤਨਖਾਹਾਂ ਲੈਕੇ ਕੰਮ ਕਰਨਾਂ ਹੀ ਗੁਨਾਹ ਹੋਣਾਂ ਇੱਥੋਂ ਦੇ ਕਨੂੰਨ ਵਿੱਚ। ਵਿਦਵਾਨ ਲੋਕ ਕਾਨੂੰਨ ਦਾ ਰਾਜ ਹੈ ਦਾ ਰੌਲਾ ਪਾਕੇ ਲਗਾਤਰ ਸਰਕਾਰਾਂ ਦੀ ਚਾਪਲੂਸੀ ਕਰੀ ਜਾ ਰਹੇ ਹਨ। ਆਮ ਲੋਕਾਂ ਵੇਲੇ ਇਹ ਅਦਾਲਤਾਂ ਸਜਾ ਦੇਣ ਲਈ ਬਹੁਤ ਛੇਤੀ ਹੀ ਸਜਾ ਸੁਣਾਂ ਦਿੰਦੀਆ ਹਨ ਪਰ ਰਾਜਨੀਤਕਾਂ ਵੇਲੇ ਇਹਨਾਂ ਕੋਲ ਟਾਈਮ ਦੀ ਕਮੀ ਹੋ ਜਾਂਦੀ ਹੈ। ਨਵਜੋਤ ਸਿੱਧੂ ਕਤਲ ਕੇਸ ਵਿਚੋਂ ਜਮਾਨਤ ਤੇ ਹੈ ,ਐੱਨ ਡੀ ਤਿਵਾੜੀ ਪਿਉ ਹੋਣ ਤੋਂ ਮੁਕਰਿਆ ਬੈਠਾ ਹੈ,ਲਾਲੂ ਦੇ ਚਾਰਾ ਘੋਟਾਲੇ ਦਾ ਕੋਈ ਫੈਸਲਾ ਨਹੀਂ, ਫੌਜੀਆਂ ਦੇ ਕੱਫਨਾਂ ਦੇ ਕੇਸ ਦੀ ਤਹਿਕੀਕਾਤ ਜਾਰੀ ਹੈ, ਬੋਫਰਜ ਦਾ ਭੂਤ ਬੋਤਲ ਵਿੱਚ ਬੰਦ ਹੈ, ਬੰਗਾਲ ਵਿੱਚ ਹਥਿਆਰ ਸਿੱਟਣ ਵਾਲੇ ਫਰਾਰ ਕਰਵਾ ਦਿੱਤੇ ਗਏ, ਨਰਸਿੰਮਹਾਂ ਰਾਉ ਦਾ ਪੁੱਤ ਯੁਰੀਆ ਘੋਟਾਲੇ ਦਾ 133 ਕਰੋੜ ਡਕਾਰ ਗਿਆ ਹੈ ਮਾਇਆਵਤੀ ਅਰਬਾਪਤੀ ਬਣਗੀ ਹੈ ਅਤੇ ਕਿਵੇਂ ਉਸਦੇ ਅਨੇਕਾਂ ਕੇਸਾਂ ਦੀ ਤਫਤੀਸ ਜਾਰੀ ਹੈ ਫੈਸਲੇ ਨਹੀਂ ਹੋਣਗੇ ਅਦਾਲਤਾਂ ਚੁੱਪ ਰਹਿਣਗੀਆਂ ਕਿਉਂਕਿ ਇਹਨਾਂ ਲੋਕਾਂ ਨੇ ਦੇਸ ਦੀ ਸੇਵਾ ਕੀਤੀ ਹੈ । ਆਮ ਲੋਕਾਂ ਨੇ ਕਿਰਤ ਕਰਕੇ ਦੇਸ ਨੂੰ ਅੰਨ ਪੈਦਾ ਕਰਕੇ ਮੰਗਤੇ ਤੋ ਦਾਤਾ ਬਣਾਕੇ ਕੋਈ ਗਨਾਹ ਕੀਤਾ ਹੈ ਇਸ ਲਈ ਉਸਨੂੰ ਬੇਈਮਾਨ ਅਤੇ ਚੋਰ ਬਣਾਉਣ ਲਈ ਘਸਿਆਰੇ ਬਣਾਉਣ ਦੀ ਖੇਡ ਜਾਰੀ ਹੈ ਅਤੇ ਇਸ ਲਈ ਉਹਨਾਂ ਨੂੰ ਸਜਾ ਦੇਣ ਵੇਲੇ ਵੀ ਕੋਈ ਵਕਤ ਨਹੀਂ ਲੱਗਦਾ ਭਾਵੇਂ ਉਹ ਬੇਗੁਨਾਹ ਵੀ ਕਿਉਂ ਨਾਂ ਹੋਵੇ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ)


(15/01/13)
ਕੁਲਵਿੰਦਰ ਸਿੰਘ

ਸਤਿਕਾਰਯੋਗ ਸਰਬਜੀਤ ਸਿੰਘ ਜੀ,
ਸਿੱਖ ਮਾਰਗ ਵਿਚ ਤੁਹਾਡਾ ਪੱਤਰ ਪੜ੍ਹਨ ਨੂੰ ਮਿਲਿਆ ਹੈ। ਪਹਿਲਾਂ ਤਾਂ ਇਕ ਸੁਧਾਈ ਕਰਨੀ ਚਾਹਵਾਂਗਾ ਕਿ ਤੁਹਾਡਾ ਇਹ ਕਹਿਣਾ ਗਲਤ ਹੈ ਗੁਰਮਤਿ ਟਕਸਾਲ ਵਲੋਂ ਮੇਰੇ ਨਾਂ ਹੇਠ ਕੈਲੰਡਰ ਨਹੀਂ ਛਾਪਿਆ ਗਿਆ ਹੈ। ਮੈਂ ਗੁਰਮਤਿ ਟਕਸਾਲ ਦਾ ਕਨਵੀਨਰ ਹਾਂ ਤੇ ਉਹ ਮੈਂ ਆਪ ਖੁਦ ਛਾਪਿਆ ਹੈ ਨਾ ਕਿ ਮੇਰੇ ਨਾਂ ਤੇ ਛਾਪਿਆ ਗਿਆ ਹੈ।
2. ਤੁਸੀਂ ਕਹਿੰਦੇ ਹੋ ਕਿ ਡਾ ਸੇਖੋਂ ਜੀ ਨੇ ਪਹਿਲੀ ਵਾਰ 1998 ਵਿਚ ਇਹ ਕੈਲੰਡਰ ਛਾਪਿਆ ਸੀ ਨਾ ਕਿ 1991 ਵਿਚ। ਸ੍ਰੀ ਮਾਨ ਜੀ ਤੁਸੀਂ 1998 ਵਾਲਾ ਵੇਖਿਆ ਹੋਵੇਗਾ। ਮੇਰੇ ਕੋਲ ਤਾਂ 1996 ਵਾਲਾ ਵੀ ਮੌਜੂਦ ਹੈ। ਇਸ ਤੋਂ ਪਹਿਲੇ ਸਾਲਾਂ ਵਿਚੋਂ ਕੁਝ ਬੈਲਜੀਅਮ ਵਿਚ ਪਏ ਹੋਏ ਸਨ ਉਦੋਂ ਮੈਂ ਉਥੇ ਰਹਿੰਦਾ ਸੀ। ਪਰ ਤੁਸੀਂ ਜੇ 1998 ਵੀ ਸਮਝਣਾ ਹੈ ਤਾਂ ਵੀ ਕੋਈ ਫਰਕ ਨਹੀਂ ਪੈਂਦਾ।
3. ਤੁਸੀਂ ਪੁੱਛਿਆ ਹੈ ਕਿ ਇਤਿਹਾਸ ਅਨੁਸਾਰ ਹੋਰ ਤਾਰੀਖ਼ਾਂ ਹਨ ਤੇ 2013 ਵਿਚ ਮਨਾਉਣ ਵਾਸਤੇ ਹੋਰ ਤਰੀਕਾਂ ਹਨ। ਤੁਸੀਂ ਸ਼ਾਇਦ ਜਾਣਦੇ ਨਹੀਂ ਕਿ ਇਤਿਹਾਸ ਵਿਚ ਤਾਰੀਖ਼ਾਂ ਬਿਕਰਮੀ ਤੋਂ ਇੰਟਰਨੈਸ਼ਨਲ ਕੈਲੰਡਰ ਮੁਤਾਬਕ ਦਿੱਤੀਆਂ ਹਨ ਤੇ 2013 ਵਿਚ ਉਹ ਬਿਕਰਮੀ ਜਿਵੇਂ ਚਾਲੂ ਕੈਲੰਡਰ ਵਿਚ ਆਉਣਗੀਆਂ ਉਹ ਦਿੱਤੀਆਂ ਹਨ ਤੇ ਇਹ ਉਹ ਹਨ ਜਿਹੜੀਆਂ ਸ਼੍ਰੋਮਣੀ ਕਮੇਟੀ ਨੇ ਰਲੀਜ਼ ਕੀਤੀਆਂ ਹਨ। ਅਸੀਂ ਕਮੇਟੀ ਦੀਆਂ ਤਾਰੀਖਾਂ ਹੀ ਪ੍ਰਵਾਨ ਕਰਦੇ ਹਾਂ।
4 ਤੁਸੀਂ ਕਿਹਾ ਹੈ ਕਿ ਬਾਕੀ ਇਤਿਹਾਸਕ ਤਾਰੀਖਾਂ ਵਾਸਤੇ ਹੋਰ ਜੰਤਰੀਆਂ ਕੈਲੰਡਰ ਵੇਖਣੇ ਪੈਣਗੇ ਅਸੀਂ ਉਹ ਕਿਉਂ ਨਹੀਂ ਦਿੱਤੇ। ਤੁਹਾਡੀ ਮਰਜ਼ੀ ਹੈ ਜਿਹੜੀ ਜੰਤਰੀ ਤੁਸੀਂ ਮਰਜੀ ਵੇਖ ਲਿਓ ਅਸੀਂ ਤਾਂ ਜੋ ਦੇ ਦਕਸੇ ਸੀ ਦਿੱਤਾ ਹੈ। ਕਿਸ ਕੈਲੰਡਰ ਵਿਚ ਕੀ ਹੈ ਤੇ ਕੀ ਘਟ ਹੈ ਉਸ ਨਾਲ ਕੋਈ ਫਰਕ ਨਹੀਂ ਪੈਂਦਾ ਜੀ।
5. ਸਾਡਾ ਮੰਤਵ ਵਿਦਵਾਨਾਂ ਦਾ ਕੈਲੰਡਰ ਛਾਪਣਾ ਸੀ ਤੇ ਉਹ ਅਸੀਂ ਛਾਪਿਆ ਹੈ। ਜਿਸ ਨੂੰ ਪਸੰਦ ਹੈ ਉਹ ਰੱਖੇ ਤੇ ਜਿਸ ਨੂੰ ਚੰਗਾ ਨਹੀਂ ਲਗਦਾ ਉਹ ਘਰ ਵਿਚ ਨਾ ਰੱਖੇ। ਅਸੀਂ ਕੇਵਲ 3000 ਛਾਪਿਆ ਸੀ ਪਰ ਸਾਡੇ ਕੋਲ 10000 ਦੀ ਹੋਰ ਮੰਗ ਹੈ ਜੋ ਅਸੀਂ ਪੂਰੀ ਨਹੀਂ ਕਰ ਸਕਦੇ ਕਿਉਂ ਕਿ 10 ਰੁਪੈ ਦਾ ਇਕ ਕੈਲੰਡਰ ਘਰ ਪੈਂਦਾ ਹੈ।
6. ਤੁਸੀਂ ਅਖੀਰ ਵਿਚ ਲਿਖਿਆ ਹੈ ਕਿ ਇਸ ਕੈਲੰਡਰ ਬਾਰੇ ਵਿਚਾਰ ਚਰਚਾ ਨੂੰ ਉਸਾਰੂ ਤਰੀਕੇ ਨਾਲ ਅਗੇ ਤੋਰਿਆ ਜਾ ਸਕੇ। ਮੇਰਾ ਵਿਚਾਰ ਹੈ ਕਿ ਅਸੀਂ ਇਸ ਕੈਲੰਡਰ ਬਾਰੇ ਹੋਰ ਚਰਚਾ ਨਹੀਂ ਕਰਨਾ ਚਾਹੁੰਦੇ। ਤੁਹਾਨੂੰ ਪਸੰਦ ਨਹੀਂ ਤਾਂ ਤੁਹਾਡੀ ਮਰਜ਼ੀ ਤੁਸੀਂ ਕੋਈ ਹੋਰ ਕੈਲੰਡਰ ਵਰਤੋ ਜਾਂ ਉਸ ਦਾ ਪ੍ਰੋਤਸਾਹਨ ਕਰੋ। ਅਸੀ ਜੋ ਕਰ ਸਕਦੇ ਸੀ ਉਹ ਕਰ ਦਿਤਾ ਹੈ ਬਾਕੀ ਕੋਈ ਤੁਹਾਨੂੰ ਵਧੀਆ ਕੰਮ ਜਾਪਦਾ ਹੈ ਤਾਂ ਉਹ ਤੁਸੀਂ ਕਰ ਲਓ।
ਦਾਸ
ਕੁਲਵਿੰਦਰ ਸਿੰਘ


(15/01/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮਹਾਂ ਅਨੰਦ ਉਸ ਪਾਉਣਾ
ਦਲਵਿੰਦਰ ਸਿੰਘ
ਕੀ ਉਹ ਖਾਣਾ, ਕੀ ਉਹ ਪੀਣਾ, ਜਿਸ ਮਨ ਦੀ ਵਾ ਬਿਗੜੇ।
ਸਿਰਜਣਹਾਰਾ ਯਾਦ ਨਾ ਆਵੇ, ਝੂਠ ਪਾਪ ਦੇ ਝਗੜੇ।
ਕੀ ਉਹ ਪਹਿਨਣ, ਕੀ ਉਹ ਪਚਰਨ, ਜੋ ਨਾ ਰੂਪ ਨਿਖਾਰੇ।
ਰੂਪ ਨਾ ਨਿਖਰੇ, ਕੰਤ ਨਾ ਪਰਚੇ, ਪਲ ਵੀ ਨਹੀਂ ਨਿਹਾਰੇ।
ਹੁਕਮ ਨਾ ਚਲਣਾ, ਕੀ ਉਹ ਕਰਨਾ, ਮਰਜ਼ੀ ਮਨ ਦੀ ਕਰਨੀ।
ਮਨ ਦੀ ਮੰਨ ਕੇ, ਗੁਰ ਮਤ ਛਡਣੀ, ਬੱਧੀ ਚੱਟੀ ਭਰਨੀ।
ਪਹਿਨਣ ਪਚਰਨ ਜੋ ਉਸ ਖਿੱਚੇ, ਭੋਜਨ ਸੰਜਮ ਕਰਨਾ।
ਉਸ ਸੰਗ ਲਾਉਣਾ, ਮੀਤ ਮਨਾਉਣਾ, ਹੁਕਮ `ਚ ਸਾਗਰ ਤਰਨਾ।
ਮਾਇਆ ਮੋਹ ਤਾਂ ਭਰਮ `ਚ ਪਾਉਣਾ, ਰਸਤੇ ਤੋਂ ਭਟਕਾਉਣਾ।
ਜੇਕਰ ਉਸ ਵਿੱਚ ਮਿਲਣਾ, ਤਾਂ ਪਊ, ਜਗ ਦਾ ਭਾਉ ਮਿਟਾਉਣਾ।
ਚੇਤੇ ਰੱਖਣਾ, ਪਲ ਪਲ ਜਪਣਾ, ਉਸ ਵਿੱਚ ਧਿਆਨ ਲਗਾਉਣਾ।
ਉਸ ਨੂੰ ਮਿਲਣ ਦਾ ਚਾਉ ਅਨੂਠਾ, ਮਹਾਂ ਅਨੰਦ ਉਸ ਪਾਉਣਾ।


(14/01/13)
ਸਰਵਜੀਤ ਸਿੰਘ

ਜਰਨੈਲ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਆਪ ਨੇ ਬਹੁਤ ਹੀ ਕੀਮਤੀ ਜਾਣਕਾਰੀ ਸਾਂਝੀ ਕੀਤੀ ਹੈ । ਮੈਂ, 70+105=174 ਤਾਈ ਹੀ ਵੇਖਿਆ ਸੀ। ਆਪ ਜੀ ਨੇ ਪੂਰੇ ਸ਼ਬਦਾਂ ਦੀ ਗਿਣਤੀ ਕਰਕੇ ਸਹੀ ਜਾਣਕਾਰੀ ਦਿੱਤੀ ਹੈ। ਇਸ ਵਿਚਾਰ ਚਰਚਾ `ਚ ਇਕ ਗੱਲ ਤਾ ਸਪੱਸ਼ਟ ਸਾਹਮਣੇ ਆਈ ਹੈ ਕਿ ਉਤਾਰੇ ਕਰਨ ਵਾਲਿਆਂ ਨੇ ਜਾਣੇ-ਅਣਜਾਣੇ `ਚ ਉਕਾਈਆਂ ਕੀਤੀਆਂ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਉਤਾਰੇ ਕਰਨ ਵਾਲਿਆਂ ਵੱਲੋਂ ਗਲਤੀਆਂ ਕੀਤੀਆਂ ਗਈਆਂ ਹਨ ਤਾਂ ਫਿਰ ਉਹਨਾ ਨੂੰ ਦੁਰੁਸਤ ਕੌਣ ਕਰੇ? ਬਹੁਤਿਆਂ ਨੂੰ ਤਾਂ ਹਾਲੇ ਇਹ ਗੱਲਾਂ ਵੀ ਹਾਜ਼ਮ ਕਰਨੀਆਂ ਔਖੀਆਂ ਹਨ ਕਿ ਕਾਤਬਾਂ ਨੇ ਗਲਤੀਆਂ ਕੀਤੀਆਂ ਹਨ। ਇਹ ਵੀ ਤੁਹਾਡੇ ਵਰਗਾ ਕੋਈ ਵਿਰਲਾ-ਵਿਰਲਾ ਹੀ ਸਮਝਦਾ ਹੈ। ਕਦੇ ਤਾਂ ਸਿੱਖਾਂ ਨੂੰ ਸਚਾਈ ਦਾ ਸਾਹਮਣਾ ਕਰਕੇ ਇਸ ਦਾ ਹੱਲ ਕਰਨਾ ਹੀ ਪੈਣਾ ਹੈ।
ਸਤਿਕਾਰ ਸਹਿਤ
ਸਰਵਜੀਤ ਸਿੰਘ

****************************************

ਸ. ਕੁਲਵਿੰਦਰ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਸ. ਕੁਲਵਿੰਦਰ ਸਿੰਘ ਜੀ, ਆਪ ਜੀ ਦੇ ਨਾਮ ਹੇਠ ‘ਗੁਰਮਤਿ ਟਕਸਾਲ’ ਵੱਲੋਂ ਜਾਰੀ ਕੀਤੇ ਗਏ ‘ਗੁਰਮਤਿ ਟਕਸਾਲ ਸਿੱਖ ਕੈਲੰਡਰ’ ਸਬੰਧੀ ਬੇਨਤੀ ਹੈ ਕਿ ਇਕ ਕੈਲੰਡਰ ਵਿਚ ਸਿਰਫ ਗੁਰੂ ਸਾਹਿਬ ਜੀ ਦੇ ਪ੍ਰਕਾਸ਼, ਗੁਰਗੱਦੀ ਦਿਵਸ ਅਤੇ ਜੋਤੀ ਜੋਤ ਸਮਾਉਣ ਦੀਆਂ ਤਰੀਖਾਂ ਹੀ ਦਰਜ ਹਨ। ਸਿੱਖ ਇਤਿਹਾਸ ਨਾਲ ਸਬੰਧਿਤ ਹੋਰ ਦਿਹਾੜਿਆਂ ਬਾਰੇ ‘ਗੁਰਮਤਿ ਟਕਸਾਲ ਦੇ ਸਿੱਖ ਕੈਲੰਡਰ’ ਵਿਚ ਕੋਈ ਜਾਣਕਾਰੀ ਨਹੀ ਹੈ। ਇਹ ਤਾਰੀਖਾਂ ਦੀ ਜਾਣਕਾਰੀ ਲਈ ਤਾਂ ਫੇਰ ਸਿੱਖਾਂ ਨਾਨਕਸ਼ਾਹੀ, ਧੁਮੱਕੜਸ਼ਾਹੀ, ਖਾਲਸਾ ਹੀਰਾ ਜੰਤਰੀ, ਅਸਲੀ ਤਿਥ ਪਤ੍ਰਿਕਾ ਜਾਂ ਬਿਕ੍ਰਮੀ ਤਿਥ ਪਤ੍ਰਿਕਾ ਹੀ ਵੇਖਣੀ ਪਵੇਗੀ। ਵੀਰ ਜੀ, ਇਹ ਜਾਣਕਾਰੀ ਦਿਓ ਕਿ ‘ਗੁਰਮਤਿ ਟਕਸਾਲ’ ਵੱਲੋਂ ਜਾਰੀ ਕੀਤੇ ਗਏ ‘ਸਿੱਖ ਕੈਲੰਡਰ’ ਵਿਚ ਸਿੱਖ ਇਤਿਹਾਸਕ ਦਿਹਾੜਿਆਂ ਬਾਰੇ ਜਾਣਕਾਰੀ ਨਾ ਦੇਣ ਕੀ ਕਾਰਨ ਹੈ?
‘ਗੁਰਮਤਿ ਟਕਸਾਲ’ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਵਿਚ ਗੁਰੂ ਸਾਹਿਬ ਜੀ ਦੇ ਗੁਰਪੁਰਬਾਂ ਨਾਲ ਸਬੰਧਿਤ ਦਿਹਾੜਿਆਂ ਦੀਆਂ ਤਾਰੀਖਾਂ, ਤਵਾਰੀਖ਼ ਮੁਤਾਬਿਕ ਹੋਰ ਤਰੀਖਾਂ ਹਨ ਅਤੇ 2013 ਵਿਚ ਮਨਾਉਣ ਬਾਰੇ ਹੋਰ ਤਾਰੀਖਾਂ ਹਨ। ਅਜੇਹਾ ਕਿਓ?

ਅੱਗੇ ਆਪ ਜੀ ਲਿਖਦੇ ਹੋ, “ਇਸ ਕੈਲੰਡਰ ਦਾ ਇਕ ਰੂਪ (ਜੋ ਡਾ ਹਰਜਿੰਦਰ ਸਿੰਘ ਦਿਲਗੀਰ ਨੇ ਤਿਆਰ ਕੀਤਾ ਸੀ) ਡਾ ਅਵਤਾਰ ਸਿੰਘ ਸੇਖੋਂ ਐਡਮੰਟਨ ਕਨੇਡਾ ਤੋਂ 1991 ਤੋਂ 2008 ਤਕ ਲਗਾਤਾਰ ਛਾਪਦੇ ਰਹੇ ਹਨ। ਹੁਣ ਵਾਲਾ ਕੈਲੰਡਰ ਵੀ ਉਸੇ ਦਾ ਹੀ ਵਿਸਤਰਤ ਰੂਪ ਹੈ”। ਵੀਰ ਜੀ, ਜੇ ਮੈਂ ਗਲਤ ਨਾ ਹੋਵਾਂ ਤਾਂ ਡਾ ਅਵਤਾਰ ਸਿੰਘ ਜੀ ਕੈਲੰਡਰ ਪਹਿਲੀ ਵਾਰ 1991 `ਚ ਨਹੀ, 1998 ਵਿਚ ਛਾਪਿਆ ਸੀ। 1991 ਵਿਚ ਤਾਂ ਸ਼ਾਇਦ ਡਾ: ਦਿਲਗੀਰ ਜੀ ਕੈਲੰਡਰ ਬਣਾਇਆ ਹੀ ਨਹੀ ਹੋਵੇਗਾ। ਡਾ ਸੇਖੋਂ ਜੀ ਵੱਲੋਂ 2008 ਤਾਂਈ ਹੀ ਨਹੀ ਸਗੋਂ 2013 ਵਿਚ ਵੀ ਛਾਪਿਆ ਹੈ ; ਖੈਰ! ਬੇਨਤੀ ਹੈ ਕਿ ਗੁਰਮਤਿ ਟਕਸਾਲ ਵੱਲੋਂ ਤੁਹਾਡੇ ਨਾਮ ਥੱਲੇ ਰਲੀਜ਼ ਕੀਤੇ ਗਏ ‘ਗੁਰਮਤਿ ਟਕਸਾਲ ਸਿੱਖ ਕੈਲੰਡਰ’ ਦੀਆਂ ਤਾਰੀਖਾਂ, ਡਾ ਅਵਤਾਰ ਸਿੰਘ ਸੇਖੋਂ ਜੀ ਵੱਲੋਂ ਜਾਰੀ 2013 ਦੇ ‘ਸਿੱਖ ਇਤਿਹਾਸਕ ਕੈਲੰਡਰ’ ਨਾਲ ਮੇਲ ਨਹੀ ਖਾਂਦੀਆਂ।

ਸ. ਕੁਲਵਿੰਦਰ ਸਿੰਘ ਜੀ, ਜੇ ਤੁਹਾਡੇ ਵੱਲੋਂ ਜਾਰੀ ਕੈਲੰਡਰ ਅਤੇ ਡਾ ਸੇਖੋਂ ਜੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ, ਡਾ ਦਿਲਗੀਰ ਜੀ ਵੱਲੋਂ ਬਣਾਏ ਕੈਲੰਡਰ ਦਾ ਹੀ ਰੂਪ ਹੈ ਤਾ ਤਾਰੀਖਾਂ `ਚ ਫਰਕ ਕਿਓ?
ਵੀਰ ਜੀ, ਇਹ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ ਤਾ ਜੋ ਇਸ ਵਿਚਾਰ ਚਰਚਾ ਨੂੰ ਉਸਾਰੂ ਤਰੀਕੇ ਨਾਲ ਅੱਗੇ ਤੋਰਿਆ ਜਾਂ ਸਕੇ।
ਆਪ ਦੇ ਪੱਤਰ ਦੀ ਉਡੀਕ `ਚ
ਸਰਵਜੀਤ ਸਿੰਘ


(14/01/13)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਸੁਰਜਨ ਸਿੰਘ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
05. 01. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਮੇਰੇ ਪੱਤਰ ਵਿੱਚ ਆਪ ਜੀ ਅੱਗੇ ਮੇਰੇ ਵੱਲੋਂ ਦੋ ਸਵਾਲ ਰੱਖੇ ਗਏ ਸਨ ਜੋ ਹੇਠਾਂ ਦਿੱਤੇ ਅਨੁਸਾਰ ਹਨ:
1. ਜਦੋਂ ਗੁਰੂ ਨਾਨਕ ਅਤੇ ਭਾਈ ਲਹਿਣਾ ਕਾਫੀ ਸਮਾ ਆਪਣੀ ਵੱਖ-ਵੱਖ ਕਾਇਆ ਵਿੱਚ ਸਮਕਾਲੀ ਦੇ ਤੌਰ ਤੇ ਵਿਚਰਦੇ ਰਹੇ, ਫਿਰ ਗੁਰੂ ਨਾਨਕ ਵੱਲੋਂ ਭਾਈ ਲਹਿਣਾ ਨੂੰ ਗੁਰਗੱਦੀ ਦਿੱਤੇ ਜਾਣ ਤੋਂ ਬਾਦ ਵੀ ਕੁੱਝ ਸਮਾ ਉਹਨਾਂ ਦੋਵਾਂ ਦੀ ਵੱਖ-ਵੱਖ ਕਾਇਆ ਬਰਕਰਾਰ ਰਹੀ ਅਤੇ ਆਖਰ ਗੁਰੂ ਨਾਨਕ ਦੀ ਸੰਸਾਰਕ ਯਾਤਰਾ ਪੂਰੀ ਹੋਣ ਤੇ ਉਹਨਾ ਦੀ ਕਾਇਆ ਦਾ ਸਸਕਾਰ ਹੋ ਜਾਣ ਪਿੱਛੋਂ ਗੁਰੂ ਅੰਗਦ ਦੀ ਭਾਈ ਲਹਿਣਾ ਵਾਲੀ ਹੀ ਕਾਇਆ ਕਾਇਮ ਰਹੀ ਤਾਂ ਅਜਿਹੀ ਸਾਰੀ ਸਥਿਤੀ ਵਿੱਚ ਜੀਵ-ਵਿਗਿਆਨ ਪੱਖੋਂ
( biologically ) ਕਾਇਆ ਦਾ ਪਲਟ ਜਾਣਾ ਕਿਸ ਤਰ੍ਹਾਂ ਸੰਭਵ ਹੈ?
2. ਸਿਖ ਮੱਤ ਦੀ ਅਧਿਆਤਮਿਕਤਾ
( theology ) ਵਿੱਚ ‘ਆਤਮਾ’ ਨੂੰ ਰੂਹ ( soul ) ਦੇ ਅਰਥਾਂ ਵਿੱਚ ਕੋਈ ਮਾਨਤਾ ਪਰਾਪਤ ਨਹੀਂ, ਫਿਰ ਸਿਖ ਗੁਰੂਆਂ ਦੇ ਸਬੰਧ ਵਿੱਚ ‘ਰੂਹਾਨੀ/ਆਤਮਿਕ ਰੋਸ਼ਨੀ’ ਦੇ ਕੀ ਅਰਥ ਬਣਦੇ ਹਨ?
ਸ. ਸੁਰਜਨ ਸਿੰਘ ਜੀ, ਆਪ ਜੀ ਵੱਲੋਂ ਉਪਰੋਕਤ ਸਵਾਲਾਂ ਦੇ ਉੱਤਰ ਹਾਲੇ ਤਕ ਪਰਾਪਤ ਨਹੀਂ ਹੋਏ। ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਜਲਦੀ ਹੀ ਆਪਣੇ ਉੱਤਰ ਸਿਖਮਾਰਗ ਵੈਬਸਾਈਟ ਉੱਤੇ ਭੇਜਣ ਦੀ ਖੇਚਲ ਕਰੋ ਜੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(14/01/13)
ਗੁਰਮਤਿ ਸੰਚਾਰ ਸਭਾ - ਜਰਮਨੀ

ਪੱਲੇ ਨਹੀਂ ਧੇਲਾ, ਕਰਦੀ ਮੇਲਾ ਮੇਲਾ (ਧਰਮ ਅਤੇ ਅਧਰਮ)

ਜੇ ਧਰਮ ਦੇ ਰਹਿਬਰ ਤੋਂ ਬਗੈਰ ਧਰਮ ਦੀ ਕੀਤੀ ਹਰ ਗਲ ਹੀ ਅਧਰਮ ਹੁੰਦੀ ਹੈ - ਅਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ॥ (ਗੁ: ਗ੍ਰੰ: ਸਾ: ਪੰਨਾ ੧੧੦੩) ਇਹ ਕੁੱਝ ਇਸ ਤਰਾਂ ਹੈ, ਜਿਵੇਂ ਕਿ ਜਦੋਂ ਗੁਰੂ ਅਰਜਨ ਸਾਹਬ ਪਾਤਸ਼ਾਹ ਦੀ ਸ਼ਹਾਦਤ ਤੋਂ ਪਹਿਲਾਂ ਮਹੌਲ ਕੁੱਝ ਜਿਸ ਤਰਾਂ ਦਾ ਬਣ ਗਿਆ ਸੀ ਉਸਨੂੰ ਗੁਰੂ ਸਾਹਬ ਜੀ ਨੇ ਭਾਂਪ ਲਿਆ ਸੀ। ਆਪਣੇ ਨਜ਼ਦੀਕੀ ਸਿੱਖਾਂ ਨੂੰ ਅਪਣੀ ਸ਼ਹਾਦਤ ਤੋਂ ਪਹਿਲਾਂ ਇਹ ਗਲ ਸਮਝਾ ਦਿੱਤੀ ਸੀ ਕਿ, ਸਾਨੂੰ ਰਾਜਨੀਤਕ ਕਰਿੰਦਿਆਂ ਦੀ ਨੀਅਤ ਠੀਕ ਨਹੀਂ ਲਗਦੀ। ਕਿਉਂ ਕਿ ਉਹ ਸਿੱਖਾਂ ਅਤੇ ਸਿੱਖੀ ਪ੍ਰਤੀ ਰਵਈਆ ਠੀਕ ਨਹੀਂ ਰੱਖਦੇ। ਇਸ ਲਈ - ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ - ਵਾਸਤੇ ਨਵੇਂ ਪੈਂਤੜੈ ਅਤੇ ਕਾਰਜ ਉਲੀਕਣ ਦੀ ਅਤਿਅੰਤ ਲੋੜ ਹੈ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਦੀ ਸ਼ਹੀਦੀ ਉਪ੍ਰੰਤ ਜੋ ਤਬਦੀਲੀ ਗੁਰੂ ਹਰਗੋਬਿੰਦ ਸਾਹਬ ਨੇ ਲਿਆਂਦੀ ਉਹ ਅਪਣੇ ਆਪ ਵਿੱਚ ਬੇਮਿਸਾਲ ਹੈ। ਜਦੋਂ ਅੱਜ ਦੇ ਹਾਲਾਤ ਦਾ ਜਾਇਜ਼ਾ ਲੈਂਦੇ ਹਾਂ ਤਾਂ ਅੱਜ ਗੁਰੂ ਅਤੇ ਗੁਰੂ ਕੀ ਸਿੱਖੀ ਦੋਵੇਂ ਖਤਰੇ ਤੋਂ ਖਾਲੀ ਨਹੀਂ। ਸ਼ਰਾਰਤੀ ਅਨਸਰਾਂ ਦੀ ਗਲ ਤਾਂ ਸਮਝ ਆਉਂਦੀ ਹੈ, ਪਰ ਜਿਹੜੇ ਹੂੜ੍ਹਮਤ ਵਿੱਚ ਉਹਨਾਂ ਦੀ ਇਮਦਾਦ ਤੇ ਉਤਰੇ ਹੋਏ ਹਨ ਉਹਨਾਂ ਦਾ ਕੀ ਹੋਵੇ! ਇਹ ਲੋਕ ਤਾਂ ਸਿੱਖਾਂ ਦਾ ਗੁਰੂ ਹੀ ਬਦਲਣਾ ਚਾਹੁੰਦੇ ਹਨ। ਇਹਨਾਂ ਹੂੜ੍ਹਮਤ ਲੋਕਾਂ ਨੂੰ ਇਹ ਤਾਂ ਸਮਝਣਾ ਚਾਹੀਦਾ ਹੈ ਕਿ ਜਿਹਨਾਂ ਸ਼ਰਾਰਤੀ ਅਨਸਰਾਂ ਦੇ ਪਿਛਲਗ ਇਹ ਬਣੇ ਹੋਏ ਹਨ ਉਹਨਾਂ ਨੇ ਹੀ ਦਿਲੀ ਵਿੱਚ ਗੁਰੂ ਗ੍ਰੰਥ ਸਾਹਬ ਜੀ ਦੇ ਸਰੂਪ ਸਾੜੇ ਸਨ ਅਖੌਤੀ ਦਸਮ ਗ੍ਰੰਥ ਦੇ ਨਹੀਂ। ਕੀ ਇਹਨਾਂ ਨੂੰ ਇਸਦਾ ਭੇਦ ਸਮਝ ਨਹੀਂ ਆਇਆ? ਇਹ ਤਾਂ ਦਸਮ ਨਾਨਕ ਦੇ ਹੁਕਮ ਕਿ ਸਿੱਖਾਂ ਦਾ ਇੱਕੋ-ਇੱਕ ਰਹਿਬਰ ਗੁਰੂ ਗ੍ਰੰਥ ਸਾਹਬ ਹੈ ਨੂੰ ਨਹੀਂ ਸਮਝ ਸਕੇ। ਦਇਆ ਕਪਾਹ ਸੰਤੋਖੁ ਸੂਤ ਜਾਂ ਇਹੁ ਜਨੇਊ ਜੀਅ ਕਾ (ਗੁ: ਗ੍ਰੰ: ਸਾ: ਪੰਨਾ ੪੭੧) ਕਿਸ ਗ੍ਰੰਥ ਵਿੱਚ ਲਿਖਿਆ ਹੋਇਆ ਹੈ? ਝੂਠ ਨ ਬੋਲਿ ਪਾਡੇ ਸਚੁ ਕਹੀਐ (ਗੁ: ਗ੍ਰੰ: ਸਾ: ਪੰਨਾ ੯੦੪) ਦੀ ਕਰਾਰੀ ਚੋਟ ਵੀ ਇਸੇ ਗ੍ਰੰਥ ਵਿੱਚ ਲਿਖੀ ਹੋਈ ਹੈ। ਹਿੰਦੂ ਅੰਨ੍ਹਾ (ਗੁ: ਗ੍ਰੰ: ਸਾ: ਪੰਨਾ ੮੭੫) ਅਤੇ ਹਿੰਦੂ ਮੂਲੇ ਭੁਲੇ (ਗੁ: ਗ੍ਰੰ: ਸਾ: ਪੰਨਾ ੫੫੬) ਦਾ ਸੰਦੇਸ ਵੀ ਇਸੇ ਵਿੱਚ ਹੈ। ਜਿਹੜੇ ਅਪਣੇ ਹੋ ਕੇ ਵੀ ਪਰਾਇਆਂ ਦੀ ਸਭਾ ਵਿੱਚ ਸ਼ਾਮਲ ਹਨ ਹੋਰ ਵੀ ਬੁਰੇ ਹਨ। ਦੁਸ਼ਮਨ ਤਾਂ ਹਮੇਸ਼ਾਂ ਬੁਰਾ ਚਿਤਵਦਾ ਹੈ ਪਰ ਇਹ ਅਖੌਤੀ ਸਿੱਖ ਦੁਸ਼ਮਨ ਦੀ ਚੁੱਕ ਵਿੱਚ ਆ ਕੇ ਹੋਰ ਭੀ ਬੁਰਾ ਕਰ ਰਹੇ ਹਨ। ਦੁਸ਼ਮਨ ਚਤੁਰ ਹੈ ਪਰ ਹੈ ਸ਼ੈਤਾਨ। ਪਿਛਲਗਾਂ ਦੇ ਪੱਲੇ ਕੀ ਹੈ? ਧੇਲਾ ਵੀ ਨਹੀਂ, ਨਾ ਵਿਦਿਆ, ਨਾ ਯੋਗਤਾ, ਨਾ ਸਿਆਣਪ, ਨਾ ਦੂਰਅੰਦੇਸ਼ੀ ਸਿਰਫ ਇੱਕੀ ਸਾਲ ਝੂਠ ਬੋਲਣ ਵਾਲੇ ਦੀ ਮੂੜ੍ਹਮਤ ਅਖੇ ਦਸਮ ਗ੍ਰੰਥ, ਦਸਮ ਗੁਰੂ ਦੀ ਬਾਣੀ ਹੈ। ਦਸਮ ਗ੍ਰੰਥ ਹੈ ਕੀ? ਇਹ ਤਾਂ ਇਵੇਂ ਹੈ ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾਨਾਮੁ ਨ ਬੂਝਹਿ ਭਰਮਿ ਭੁਲਾਨਾ॥ (ਗੁ: ਗ੍ਰੰ: ਸਾ: ਪੰਨਾ ੧੦੩੨) ਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ ਨਾ ਉਰਵਾਰਿ ਨ ਪਾਰੇ॥ (੭੯੭)। ਇਹਨਾਂ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੋਝੀ ਨਹੀਂ। ਅਖੇ ਪੁਰਾਣੀ ਮਰਯਾਦਾ ਕਿਉਂ ਬਦਲ ਦਿਤੀ ਗਈ। ਇਹ ਗੁਰੂ ਪੰਥ ਦੇ ਅਧਿਕਾਰ ਖੇਤਰ ਵਿੱਚ ਹੈ ਕਿ, ਉਸਨੇ ਸਿੱਖੀ ਫਲਸਫੇ ਅਨੁਸਾਰ ਮੁਨਾਸਬ ਤਬਦੀਲੀ ਕਿਹੜੀ ਅਤੇ ਕਦੋਂ ਕਰਨੀ ਹੈ। ਇਹ ਅਧਿਕਾਰ ਪੰਜ (ਅਖੌਤੀ) ਜਥੇਦਾਰਾਂ ਪਾਸ ਵੀ ਨਹੀਂ, ਸਿਰਫ ਤੇ ਸਿਰਫ ਖਾਲਸਾ ਪੰਥ ਕੋਲ ਹੈ। ਗੁਰੂ ਕਾ ਸਿੱਖ ਆਮ ਜਾਣਕਾਰੀ ਲਈ ਕੋਈ ਵੀ ਸਾਹਿਤ ਪੜ੍ਹ ਸਕਦਾ ਹੈ ਪਰ ਗੁਰੂ ਕੇ ਸਿੱਖ ਦੇ ਜੀਵਨ ਦਾ ਆਧਾਰ ਗੁਰੂ ਗ੍ਰੰਥ ਸਾਹਬ ਦੀ ਸਿੱਖਿਆ ਹੀ ਹੋਣੀ ਚਾਹੀਦੀ ਹੈ।

ਭਾਰਤ ਦਾ ਅਖੌਤੀ ਉੱਚ ਵਰਗ ਇਹ ਗੀਤ ਹਰ ਰੋਜ਼ ਗਾਉਂਦਾ ਹੈ ਕਿ, ਰਘੂ-ਪਤੀ ਰੀਤ ਬਣੀ ਚਲੀ ਆਈ, ਪ੍ਰਾਨ ਜਾਏ ਪਰ ਵਚਨ ਨਾ ਜਾਈ। ਕੀ ਇਹ ਰਾਗ ਗੌਣ ਵਾਲਿਆਂ ਕਦੀ ਕੋਈ ਕੀਤਾ ਹੋਇਆ ਵਚਨ ਨਿਭਾਇਆ ਵੀ ਹੈ? ਇਹ ਲੋਕ ਹਮੇਸ਼ਾਂ ਵਚਨ ਤੋਂ ਮੁਕਰੇ ਹਨ। ਹੁਣ ਤੁਸੀ ਦਸੋ ਕਿ ਜਦੋਂ ਤੁਸੀਂ ਹਰ ਰੋਜ਼ ਆਪਣੇ ਰਹਿਬਰ ਦੇ ਸਨਮੁਖ ਇਹ ਅਰਜੋਈ ਕਰਦੇ ਹੋ ਨਾ ਕਿ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਬ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪਰ ਇਸਦੇ ਵਾਬਜੂਦ ਕਿਸੇ ਹੋਰ ਗ੍ਰੰਥ ਨੂੰ ਵੀ ਮਾਣਤਾ ਦਿੰਦੇ ਹੋ। ਕੀ ਇਹ ਉਪ੍ਰੋਕਤ ਰਘੂ ਪਤੀਆਂ ਵਾਲਾ ਵਰਤਾਰਾ ਨਹੀਂ? ਕਹਿਣੀ ਹੋਰ ਅਤੇ ਕਰਨੀ ਹੋਰ! ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ (ਗੁ: ਗ੍ਰੰ: ਸਾ: ਪੰਨਾ ੪੮੮)॥ ਕਿੰਨੀ ਦੇਰ ਤਿੱਕਰ ਸ਼ੈਤਾਨੀ ਦਾ ਸਾਥ ਹੋਰ ਦਿਓਗੇ? ਦੁਨੀਆਂ ਦੇ ਮੋਹਤਬਰ ਵਿਦਵਾਨ ਵੀ ਗੁਰੂ ਗ੍ਰੰਥ ਸਾਹਬ ਵਿਚਲੀ ਸਿੱਖਿਆ ਨੂੰ ਮਨੁੱਖਤਾ ਦੀ ਭਲਾਈ ਦੇ ਆਖਰੀ ਸੋਮੇ ਵਜੋਂ ਮੰਨਦੇ ਹਨ, ਫਿਰ ਤੁਸੀਂ ਕਿਉਂ ਦਸਮ ਬਾਣੀ ਦੀ ਵੱਖਰੀ ਡਫਲੀ ਵਜਾ ਕੇ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਰੁਕਾਵਟਾਂ ਪਾ ਰਹੇ ਹੋ? ਗੁਰੂ ਗ੍ਰੰਥ ਸਾਹਬ ਜੀ ਦੀ ਤੁਲਨਾ ਕਿਸੇ ਭੀ ਹੋਰ ਧਾਰਮਿਕ ਗ੍ਰੰਥ ਨਾਲ ਕਰਨੀ ਗ਼ਲਤ ਹੈ, ਕਿਉਂ ਕਿ ਇਸ ਵਿੱਚ ਸਿਰਫ ਤੇ ਸਿਰਫ ਇੱਕ ਪਰਮੇਸ਼ਰ ਦੀ ਉਪਮਾ ਹੈ। ਇਸੇ ਕਰਕੇ ਇਸ ਨਿਆਰੇ ਗ੍ਰੰਥ ਦਾ ਨਿਰਾਲਾ ਹੀ ਪੰਥ ਹੈ ਜੋ ਦੂਸਰੇ ਮੱਤਾਂ ਨੂੰ ਮੰਨਣ ਵਾਲਿਆਂ ਦਾ ਬਣਦਾ ਸਤਿਕਾਰ ਕਰਦਾ ਹੈ ਬ-ਸ਼ਰਤਾ ਕਿ ਉਹ ਆਪਣੇ ਅਕੀਦੇ ਵਿੱਚ ਪ੍ਰਪੱਕ ਹੋਣ। ਪਰ ਅਫਸੋਸ ਕਿ ਜਿਹੜੇ ਵੀਰ ਦਸਮ ਗ੍ਰੰਥ ਨੂੰ ਮੁੱਦਾ ਬਣਾ ਕੇ ਗੁਰਦੁਆਰਿਆਂ ਵਿੱਚ ਖ਼ਰੂਦ ਪਾ ਕੇ ਇਸ ਤਰਾਂ ਕੌਮ ਵਿੱਚ ਬਖੇੜਾ ਪਾਉਣ ਦਾ ਕੋਝਾ ਯਤਨ ਕਰ ਰਹੇ ਹਨ, ਉਹ ਕਤਈ ਗੁਰੂ ਜੀ ਦੇ ਸ਼ਰਧਾਲੂ ਨਹੀਂ ਹੋ ਸਕਦੇ, ਹਾਂ ਜਾਣੇ-ਅਣਜਾਣੇ ਵਿੱਚ ਰਘੂ-ਪਤੀਆਂ ਦੇ ਜ਼ਰੂਰ ਹਨ। ਇਹਨਾਂ ਦਾ ਤਾਂ ਉਹ ਹਾਲ ਹੈ ਕਿ - ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥ (ਗੁ: ਗ੍ਰੰ: ਸਾ: ਪੰਨਾ ੪੭੦)।

ਖਾਲਸਾ ਪੰਥ ਵਿੱਚ ਜਾਗਰਤੀ ਆ ਰਹੀ ਹੈ, ਆਮ ਸਿੱਖ ਦੇ ਗਿਆਨ ਵਿੱਚ ਵਾਧਾ ਹੋ ਰਿਹਾ ਹੈ, ਖਾਲਸੇ ਦੇ ਕਦਮ ਖਾਲਸੇ ਜੀ ਕੇ ਬੋਲ-ਬਾਲੇ ਵਲ ਵਧ ਰਹੇ ਹਨ। ਇਤਹਾਸ ਵਿੱਚ ਐਸੀ ਸਥਿਤੀ ਕਈ ਵਾਰੀ ਪੈਦਾ ਹੁੰਦੀ ਆਈ ਹੈ। ਦੇਰ ਭਰ ਬਾਰਸ਼ ਨਾ ਹੋਵੇ ਤਾਂ ਅਕਸਰ ਕੂੜਾ-ਕਰਕਟ ਜ਼ਿਆਦਾ ਹੀ ਇੱਕਠਾ ਹੋ ਜਾਂਦਾ ਹੈ, ਪਰ ਮੋਹਲੇਧਾਰ ਬਾਰਸ਼ ਪੈ ਜਾਵੇ ਤਾਂ ਕੂੜਾ-ਕਰਕਟ ਅਪਣੇ ਆਪ ਸਮੇਟਿਆ ਜਾਂਦਾ ਹੈ। ਖਾਲਸਾ ਪੰਥ ਦੇ ਵੇਹੜੇ ਵਿੱਚ ਭੀ ਕੱਟੜ ਬਿੱਪਰ ਵਲੋਂ ਖਿਲਾਰਿਆ ਹੋਇਆ ਅਖੌਤੀ ਦਸਮ ਬਾਣੀ ਦਾ ਕੂੜਾ-ਕਰਕਟ ਜਾਣੀ ਦਲਿਦ੍ਰ ਗੁਰਮਤਿ ਦੇ ਤੱਤ ਪ੍ਰਚਾਰ ਰਾਹੀਂ ਹੀ ਸਾਫ ਕੀਤਾ ਜਾ ਸਕਦਾ ਹੈ। ਇਸ ਲਈ ਖਾਲਸਾ ਪੰਥ ਨੂੰ ਉਦਮ ਕਰਨ ਲਈ ਉਪਰਾਲਾ ਕਰਨ ਦੀ ਜ਼ਰੂਰਤ ਹੈ ਬਖਸ਼ਿਸ਼ ਅਕਾਲ ਪੁਰਖ ਆਪੇ ਕਰਨਗੇ।

ਗੁਰਮਤਿ ਸੰਚਾਰ ਸਭਾ - ਜਰਮਨੀ


(14/01/13)
ਹਰਦੇਵ ਸਿੰਘ-ਜੰਮੂ

ਸਤਿਕਾਰ ਯੋ ਗਿਆਨੀ ਸੰਤੋਖ ਸਿੰਘ ਜੀਉ,

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫ਼ਤਿਹ

ਆਪ ਜੀ ਦੇ ਪੱਤਰ ਲਈ ਆਪ ਜੀ ਦਾ ਧਨਵਾਦ!

ਮੇਰੇ ਪਾਸ ‘ਦਬਿਸਤਾਨ-ਏ-ਮੁਜ਼ਾਹਿਬ’ ਦਾ ਅਨੁਵਾਦ ਨਹੀਂ ਹੈ। ਮੇਰੇ ਵਲੋਂ ਵਰਤਿਆ ਹਵਾਲਾ ਕੁੱਝ ਪੁਸਤਕਾਂ ਵਿੱਚ ਦਬਿਸਤਾਨ ਨੂੰ ਕੋਟ ਕਰਦੇ ਦਿੱਤਾ ਗਿਆ ਹੈ। ਦਬਿਸਤਾਨ ਦਾ ਪਰਸ਼ੀਅਨ ਭਾਸ਼ਾ ਤੋਂ ਅੰਗ੍ਰਜ਼ੀ ਅਨੁਵਾਦ 1789 ਵਿੱਚ ਹੋਇਆ ਸੀ ਅਤੇ ਜਰਮਨ ਭਾਸ਼ਾ ਅਨੁਵਾਦ ਸਨ 1809 ਵਿਚ। ਦਬਿਸਤਾਨ ਦਾ ਭਰੋਸੇ ਯੋਗ ਸੰਸਕਰਨ ਪਹਿਲੀ ਵਾਰ ਕਲਕੱਤੇ ਸਨ 1809 ਵਿੱਚ ਛੱਪਿਆ ਸੀ ਜਿਸਦੇ ਪ੍ਰਕਾਸ਼ਕ ਨਜ਼ਰ ਅਸ਼ਰਫ਼ ਜੀ ਸਨ।

ਆਪ ਜੀ ਦਾ ਸੋਚਣਾ ਦਰੁਸਤ ਹੈ ਕਿ ਬਿਨਾਂ ਹਵਾਲੇ ਦੇ, ਸਨ 1600 ਦੇ ਆਸਪਾਸ, ਸਿੱਖਾਂ ਦੀ ਗਿਣਤੀ ਦਾ ਆਂਕੜਾ ਦੇਣਾਂ ਵਾਜਬ ਨਹੀਂ। ਮੇਰੀ ਜਾਣਕਾਰੀ ਅਨੁਸਾਰ ਦਬਿਸਤਾਨ ਵਿੱਚ ਯਕੀਨਨ ਇਸ ਗਲ ਦਾ ਜ਼ਿਕਰ ਹੈ ਕਿ ਹਰ ਇੱਕ ਗੁਰੂ ਵਿਅਕਤੀ ਸਮੇਂ ਸਿੱਖਾਂ ਦੀ ਗਿਣਤੀ ਵੱਧਦੀ ਗਈ ਅਤੇ ਗੁਰੂ ਅਰਜਨ ਜੀ ਦੇ ਸਮੇਂ ਤੱਕ ਉਹ ਬਹੁ-ਮਾਤਰਾ ਵਿੱਚ ਪਾਏ ਜਾਣ ਲੱਗ ਪਏ ਸੀ। ਫ਼ਾਨੀ ਨੇ ਲਿਖਿਆ ਹੈ ਆਬਾਦ ਖੇਤਰਾਂ ਵਿੱਚ ਐਸੇ ਸ਼ਹਿਰ ਬਹੁਤੇ ਨਹੀਂ ਸਨ ਜਿੱਥੇ ਸਿੱਖ ਨਾ ਮਿਲਦੇ ਹੋਂਣ। ਇਸ ਗਲ ਦਾ ਜ਼ਿਕਰ ਗੰਡਾ ਸਿੰਘ ਜੀ ਵਲੋਂ ਸੰਕਲਤ ਅਤੇ ਸੰਪਾਦਤ ਪੁਸਤਕ ‘ਮਾਖਜ਼-ਏ ਤਵਾਰੀਖ-ਏ ਸਿੱਖਾਂ’ ਦੇ ਪੰਨਾ ਨੰ: 33 ਤੇ ਦਰਜ ਹੈ। ਇਹ ਨਿਸ਼ਚਤ ਰੂਪ ਵਿਚ, ਦਬਿਸਤਾਨ ਬਾਰੇ ਇੱਕ ਭਰੋਸੇ ਯੋਗ ਸਰੋਤ ਸਮਝਿਆ ਜਾਂਦਾ ਹੈ।

ਜਿਥੋਂ ਤਕ ਗਿਣਤੀ ਦਾ ਸਵਾਲ ਹੈ ਤਾਂ ਮੈਂਨੂੰ ਆਪ ਜੀ ਵਲੋਂ ਪੜੇ ‘ਨੌ ਮਿਲੀਅਨ’ ਅਤੇ ‘ਛੇ ਮਿਲੀਅਤ’ ਦੇ ਆਂਕੜੇ ਬਾਰੇ ਸੰਦੇਹ ਜਾਪਦਾ ਹੈ। ਕਿਉਂਕਿ ਸਨ 1600 ਦੇ ਆਸਪਾਸ, ਸਨ 1900 ਦੇ ਮੁਕਾਬਲ, ਮੁਗ਼ਲ ਪ੍ਰਸ਼ਾਸਤ ਭਾਰਤ ਦੀ ਆਬਾਦੀ 90-100 ਮਿਲੀਅਨ ਦੇ ਆਸਪਾਸ ਕਰਕੇ ਅਨੁਮਾਨਤ ਕੀਤੀ ਗਈ ਹੈ। ਇਸ ਅਨੁਮਾਨ ਦਾ ਅਧਾਰ ‘ਆਈਨ-ਏ-ਅਕਬਰੀ’ ਮੁਤਾਬਕ ਵਿੱਚ ਦਿੱਤੇ ‘ਅਰਾਜ਼ੀ’ ਦੇ ਆਂਕੜੇ ਦੇ ਅਧਾਰ ਤੇ ਲਗਾਇਆ ਗਿਆ ਹੈ। ‘ਅਰਾਜ਼ੀ’ ਉਹ ਖੇਤਰ ਹੁੰਦਾ ਸੀ, ਜੋ ਮਹਿਕਮਾ-ਏ-ਮਾਲ ਵਲੋਂ ਇੰਤਜ਼ਾਮਿਆ ਦੇ ਸਭ ਤੋਂ ਛੋਟੇ ਯੁਨਿਟ ‘ਪਰਾਗਨਾ’ ਵਿਚ, ਲਗਾਨ ਵਸੂਲੀ ਲਈ ਨਿਰਧਾਰਤ ਹੁੰਦਾ ਸੀ।

ਵਿਚਾਰਨ ਯੋਗ ਗਲ ਇਹ ਹੈ ਕਿ ਇਸ 90-100 ਮਿਲੀਅਨ ਵਿਚੋਂ ‘ਮੁਲਤਾਨ ਤੋਂ ਬਿਹਾਰ’ ਤਕ ਦੀ ਅਨੁਮਾਨਤ ਆਬਾਦੀ 30-40 ਮਿਲੀਅਨ ਸੀ ਅਤੇ ਬਾਕੀ ਦੀ ਦੱਖਨ ਆਦਿ ਇਲਾਕਿਆਂ ਦੀ। ਹੋ ਸਕਦਾ ਹੈ ਮੋਹਸਿਨ ਫ਼ਾਨੀ ਵਲੋਂ ਬਹੁ-ਮਾਤਰਾ ਦਾ ਭਾਵ, ਪੁਰੇ ਮੁਗ਼ਲ ਭਾਰਤ ਦਾ ਨਾ ਹੋ ਕੇ, ਉਸ ਖੇਤਰ ਦੀ ਆਬਾਦੀ ਤੋਂ ਹੋਵੇ ਜੋ ਗੁਰੂ ਸਾਹਿਬਾਨ ਦਾ ਮੁੱਖ ਪ੍ਰਭਾਵ ਖੇਤਰ (ਪੰਜਾਬ) ਸੀ। ਇਹ ਤਾਂ ਉਸ ਦੇ ਵਲੋਂ ਦਿੱਤੇ ਬਿਰਤਾਂਤ ਦੇ ਕਿਸੇ ਅਨੁਵਾਦ ਨੂੰ ਪੜ ਕੇ ਹੀ ਪਤਾ ਚਲ ਸਕਦਾ ਹੈ।

ਮੈਂ ਯਤਨ ਕਰਾਂਗਾ ਕਿ ਇਸ ਬਾਬਤ ਵਧੇਰੇ ਜਾਣਕਾਰੀ ਪ੍ਰਾਪਤ ਕਰਕੇ ਆਪ ਜੀ ਨਾਲ ਸਾਂਝੀ ਕਰਾਂ।

ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ

ਹਰਦੇਵ ਸਿੰਘ-ਜੰਮੂ-14. 1. 2013


(14/01/13)
ਡਾ: ਗੁਰਮੀਤ ਸਿੰਘ ਬਰਸਾਲ

ਭਾਈ ਸਰਬਜੀਤ ਸਿੰਘ ਧੂੰਦਾ ਨੇ ਪੰਥ ਪਰਵਾਣਿਤ ਰਹਿਤ ਮਰਿਆਦਾ ਦੇ ਉਲਟ ਪਰਬੰਧਕਾਂ ਦੀਆਂ ਸ਼ਰਤਾਂ ਤਹਿਤ ਪ੍ਰੋਗਰਾਮ ਕਰਨੋ ਕੀਤਾ ਇਨਕਾਰ |
ਭਾਈ ਸਰਬਜੀਤ ਸਿੰਘ ਜੀ ਧੂੰਦਾ ਜਿਨਾ ਦਾ ਪ੍ਰੋਗਰਾਮ ਅਨੇਕਾਂ ਗੁਰਦਵਾਰਿਆਂ ਵਿੱਚ ਚਲ ਰਹੇ ਪਰੋਗਰਗਮਾ ਦੀ ਲੜੀ ਤਹਿਤ ੧੪ ਅਤੇ ੧੫ ਜਨਵਰੀ ੨੦੧੩ ਨੂੰ ਸਟੋਕਟਨ, ਕੈਲੀਫੋਰਨੀਆ ਗੁਰਦਵਾਰੇ ਵੀ ਰਖਿਆ ਗਿਆ ਸੀ| ਪ੍ਰੋਗਰਾਮ ਤੋਂ ਪਹਿਲਾਂ ਭਾਈ ਸਾਹਿਬ ਨਾਲ ਮੁਲਾਕਾਤ ਕਰਵਾਉਣ ਵਾਸਤੇ ਸਟੋਕਟਨ, ਟਰਲਕ, ਟਰੇਸੀ, ਅਤੇ ਲੋਡਾਈ ਗੁਰਦਵਾਰਾ ਸਾਹਿਬ ਦੀਆਂ ਕਮੇਟੀਆਂ ਨਾਲ ਇਕ ਮੀਟਿੰਗ ਬੁਲਾਈ ਗਈ| ਭਾਈ ਸਰਬਜੀਤ ਸਿੰਘ ਧੂੰਦਾ ਨੇ ਇਸ ਮੀਟਿੰਗ ਵਿਚ ਕਿਹਾ ਕੇ ਓਹ ਸਿਰਫ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਧਾਰ ਤੇ ਹੀ ਕਥਾ ਕਰਦੇ ਹਨ ਜਿਸ ਤੇ ਸਾਰੇ ਗੁਰਦਵਾਰਿਆਂ ਦੀਆਂ ਕਮੇਟੀਆਂ ਨੇ ਸਹਿਮਤੀ ਪਰਗਟ ਕੀਤੀ ਪਰ ਸਟੋਕਟਨ ਗੁਰਦਵਾਰੇ ਦੀ ਕਮੇਟੀ ਦੇ ਕੁਝ ਮੈਂਬਰ ਭਾਈ ਸਾਹਿਬ ਨੂੰ ਕੁਝ ਸ਼ਰਤਾਂ ਅਧੀਨ ਕਥਾ ਕਰਨ ਨੂੰ ਕਹਿਣ ਲਗੇ ਪਰ ਭਾਈ ਸਾਹਿਬ ਨੇ ਕਮੇਟੀ ਦੀਆਂ ਸ਼ਰਤਾਂ ਤਹਿਤ ਪ੍ਰੋਗਰਾਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ|ਐਥੇ ਇਹ ਵੀ ਵਰਣਨਯੋਗ ਹੈ ਕੇ ਕਮੇਟੀ ਦੇ ਬਹੁਤੇ ਮੈਂਬਰ ਸਰਬਜੀਤ ਸਿੰਘ ਧੂੰਦਾ ਨਾਲ ਸਹਿਮਤ ਸਨ ਪਰ ਕੋਈ ਵਾਦ ਵਿਵਾਦ ਨਾ ਹੋਵੇ ਇਸੇ ਵਾਸਤੇ ਸਟੋਕਟਨ ਵਾਲਾ ਪ੍ਰੋਗਰਾਮ ਕੈਸਲ ਕਰ ਦਿੱਤਾ ਗਿਆ| ਭਾਈ ਸਾਹਿਬ ਹਮੇਸ਼ਾ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਦਾਇਰੇ ਵਿੱਚ ਰਹਿ ਕੇ ਹੀ ਕਥਾ ਕਰਦੇ ਹਨ| ਦੋ ਚਾਰ ਬੰਦਿਆਂ ਕਾਰਨ ਪ੍ਰੋਗਰਾਮ ਰੱਦ ਹੋਣ ਕਰਕੇ ਸੰਗਤਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ ਜਿਸ ਦਾ ਪਤਾ ਲੋਡਾਈ ਵਿਖੇ ਭਾਈ ਸਰਵਜੀਤ ਸਿੰਘ ਜੀ ਦੀ ਕਥਾ ਨੂੰ ਸਰਵਣ ਕਰਨ ਆਈਆਂ ਸਟੋਕਟਨ ਦੀਆਂ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਤੋਂ ਲਗਾ|

ਐਥੇ ਇਹ ਵੀ ਵਰਣਨਯੋਗ ਹੈ ਕਿ ਸ਼ਨੀਵਾਰ ਰਾਤ ਜਦੋਂ ਭਾਈ ਸਾਹਿਬ ਟ੍ਰੇਸੀ ਗੁਰਦਵਾਰੇ ਵਿੱਚ ਕਥਾ ਕਰਨ ਗਏ ਤਾਂ ਓਹਨਾਂ ਦੇ ਮੇਨ ਹਾਲ ਵਿੱਚ ਅਖੰਡ ਪਾਠ ਸਾਹਿਬ ਚਲ ਰਹੇ ਸਨ ਅਤੇ ਨਾਲ ਹੀ ਕੀਰਤਨ ਹੋ ਰਿਹਾ ਸੀ | ਉਸੇ ਹਾਲ ਵਿਚ ਹੀ ਭਾਈ ਸਾਹਿਬ ਦਾ ਕਥਾ ਦਾ ਪ੍ਰੋਗਰਾਮ ਸੀ ਪਰ ਭਾਈ ਸਾਹਿਬ ਨੇ ਕਿਹਾ ਕੇ ਇਹ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਹੈ ਇੱਕ ਸਮੇ ਤੇ ਸਿਰਫ ਇੱਕ ਕਮ ਹੀ ਹੋ ਸਕਦਾ ਹੈ ਜਾਂ ਪਾਠ ਤੇ ਜਾਂ ਕਥਾ | ਗੁਰਦਵਾਰਾ ਪ੍ਰਬੰਧਕਾਂ ਨੇ ਉਸੇ ਸਮੇ ਦੂਸਰੇ ਹਾਲ ਵਿੱਚ ਕਥਾ ਕਰਨ ਦਾ ਪ੍ਰਬੰਧ ਕੀਤਾ ਅਤੇ ਦੱਸਿਆ ਕੇ ਓਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਕਈ ਨਾਮੀ ਪ੍ਰਚਾਰਕ ਆਏ ਅਤੇ ਇਸੇ ਤਰਾਂ ਕਥਾ ਕਰ ਕੇ ਚਲੇ ਗਏ |


(14/01/13)
ਸੁਖਜੀਤ ਪਾਲ ਸਿੰਘ

‘ਨਾਨਕ’ ਸਰੂਪਾਂ ਨੂੰ ‘ਗੁਰੂ’ ਕਹਿਣ ਦਾ ਵੱਲ ਗੁਰਬਾਣੀ ਖੁਦ ਆਪ ਸਿਖਾਉਂਦੀ ਹੈ। ਭਾਗ-ਦੂਜਾ

ਸੁਖਜੀਤ ਪਾਲ ਸਿੰਘ ਨੇੜੇ ਸਿੰਘ ਸਭਾ ਗੁਰਦੁਆਰਾ ਭੁੱਚੋ ਮੰਡੀ (ਬਠਿੰਡਾ) ਮੋਬਾ: 98724-86992, ਫੋਨ: 0164-5009492

‘ਗੁਰੂ’ ਪਦ ਤੇ ਚਲ ਰਹੀ ਚਰਚਾ ‘ਤੇ ਮੇਰੇ ਵੱਲੋਂ ਲੇਖ ਲਿਖਿਆ ਗਿਆ ਸੀ, ‘ਬਾਬੇ ਨਾਨਕ ਨੂੰ ਗੁਰੂ ਕਹਿਣ ਵਾਲੇ ਪ੍ਰਮਾਣ ਗੁਰਬਾਣੀ ਵਿੱਚ ਹੀ ਮੌਜੂਦ ਹਨ’ ਲਿੰਕ: http://www.sikhmarg.com/2009/1011-baba-nanak-guru.html ਉਸ ਲੇਖ ਅੰਦਰ ਮਹਲੇ ਚੋਥੇ ‘ਤੇ ਪੰਜਵੇਂ ਦੀ ਬਾਣੀ ‘ਚ ਆਈਆਂ ‘ਗੁਰੁ ਨਾਨਕੁ’ ਨਾਲ ਸਬੰਧਤ ਪੰਗਤੀਆ ਦੇ ਪ੍ਰਮਾਣ ਦਿੱਤੇ ਗਏ ਸਨ। ਤਾਂ ਕਿ ਨਾਨਕ ਸਰੂਪਾਂ ਨੂੰ ਗੁਰੂ ਕਹਿਣ ‘ਚ ਕੋਈ ਸ਼ੰਕਾ ਨਾ ਰਹੇ, ਉਸ ਪ੍ਰਮਾਣਾਂ ਦੇ ਜਵਾਬ ਵਿਚ ਆਪ ਜੀ (ਤੱਤ ਗੁਰਮਤਿ ਪਰਿਵਾਰ) ਨੇ ਲਿਖਿਆ :-

1.ਨਾਨਕ ਸਰੂਪਾਂ ਦੇ ਜਿਆਦਾਤਰ ਸ਼ਬਦਾਂ ਵਿੱਚ ‘ਨਾਨਕ’ ਛਾਪ ਮਿਲਦੀ ਹੈ। ਉੱਥੇ ਇਸਦਾ ਅਰਥ ‘ਨਾਨਕ ਕਹਿੰਦਾ ਹੈ’ ਵਾਂਗੂੰ ਬਣਦੇ ਹਨ। ਪੰਨਾ-30, ਵਾਪਸੀ ਦਾ ਸਫ਼ਰ (ਭਾਗ-੧), ਤੱਤ ਗੁਰਮਤਿ ਪਰਿਵਾਰ।

ਲਿੰਕ:- http://www.sikhmarg.com/2009/1227-guru-pad.html

ਜਵਾਬ :- ਇਹ ਗੱਲ ਬਿਲਕੁੱਲ ਠੀਕ ਹੈ ਕਿ ਗੁਰੂ ਸਾਹਿਬਾਨਾਂ ਜੀ ਦੇ ਸ਼ਬਦਾਂ ਦੀਆਂ ਅੰਤਲੀਆਂ ਤੁੱਕਾਂ ‘ਚ ਜਿਆਦਾਤਰ ਆਇਆ ‘ਨਾਨਕ’ ਸ਼ਬਦ ਛਾਪ ਵੱਜੋਂ ਵਰਤਿਆ ਗਿਆ ਹੈ। 2. ਇੱਥੇ ਲੋੜ ਹੈ ‘ਗੁਰੂ’ ਅਤੇ ‘ਨਾਨਕ’ ਨੂੰ ਅਲਗ ਅਲਗ ਅਰਥਾਉਣ ਦੀ। ਪੰਨਾ-30, ਵਾਪਸੀ ਦਾ ਸਫ਼ਰ (ਭਾਗ-੧), ਤੱਤ ਗੁਰਮਤਿ ਪਰਿਵਾਰ। ਜਵਾਬ :- ਜਿੱਥੇ ਗੁਰਬਾਣੀ ਵਿਆਖਿਆ ਅਨੁਸਾਰ ‘ਗੁਰੂ’ ਅਤੇ ‘ਨਾਨਕ’ ਨੂੰ ਅਲਗ-ਅਲਗ ਅਰਥਾਉਣ ਦੀ ਲੋੜ ਹੈ, ਉੱਥੇ ਗੁਰਬਾਣੀ ਵਿਆਖਿਆ ਅਨੁਸਾਰ ‘ਗੁਰ ਨਾਨਕ’ ਸ਼ਬਦ ਨੂੰ ਇਕੱਠਿਆਂ ਅਰਥਾਉਣ ਦੀ ਵੀ ਲੋੜ ਹੈ, ਦੇਖੋ ਗੁਰਬਾਣੀ ਪ੍ਰਮਾਣ :- ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ ll ਸੂਹੀ ਮਹਲਾ ੫ ਗੁਣਵੰਤੀ ll (ਗੁਰੂ ਗ੍ਰੰਥ ਸਾਹਿਬ, ਪੰਨਾ : ੭੬੩)

ਇਸ ਸ਼ਬਦ ਦੇ ਅਰਥ ‘ਗੁਰਿ’ ‘ਤੇ ‘ਨਾਨਕਿ’ ਨੂੰ ਅਲੱਗ ਕਰਕੇ ਨਹੀ ਕੀਤੇ ਜਾ ਸਕਦੇ ਹਨ। ਇਸ ਤਰਾਂ ਦੇ ਹੋਰ ਪ੍ਰਮਾਣ ਵੀ ਬਹੁਤ ਹਨ ਜੋ ਕਿ ਅੱਗੇ ਚੱਲਕੇ ਵਿਚਾਰਾਂਗੇ। 3.ਐਸੀਆਂ ਲਗਭਗ ਸਾਰੀਆਂ ਤੁੱਕਾਂ, ਸ਼ਬਦ ਦੀਆਂ ਅੰਤਲੀਆਂ ਹਨ ਜੋ ਇਹ ਸਾਬਿਤ ਕਰਦੀਆਂ ਹਨ ਕਿ ਉੱਥੇ ‘ਨਾਨਕ’ ਛਾਪ ਵਜੋਂ ਵਰਤਿਆ ਗਿਆ ਹੈ। ਪੰਨਾ-30, ਵਾਪਸੀ ਦਾ ਸਫ਼ਰ (ਭਾਗ-੧), ਤੱਤ ਗੁਰਮਤਿ ਪਰਿਵਾਰ।

ਜਵਾਬ:- ਆਪ ਜੀ ਵੱਲੋਂ ‘ਨਾਨਕ’ ਛਾਪ ਦਾ ਇਹ ਇੱਕ ਪੱਖ ਦੱਸਿਆ ਗਿਆ ਹੈ, ਦੂਜਾ ਪੱਖ ਆਪਾਂ ਵਿਚਾਰਦੇ ਹਾਂ:-

ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ll ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ll੪ll੨ll ਆਸਾ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ : ੪੮੮) ਦੇਖੋ ਇਹ ਸ਼ਬਦ ਮਹਲੇ ਪੰਜਵੇਂ ਦਾ ਹੈ, ਪਰ ਛਾਪ ਅੰਦਰ ਭਗਤ ‘ਧੰਨਾ’ ਜੀ ਦਾ ਨਾਮ ਲਿਆ ਗਿਆ ਹੈ। ਕਹੁ ਕਬੀਰ ਇਹੁ ਕੀਆ ਵਖਾਨਾ ll ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ll੫ll੩ll ਭੈਰਉ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੧੩੬)

ਇਹ ਸ਼ਬਦ ਵੀ ਮਹਲੇ ਪੰਜਵੇਂ ਦਾ ਹੈ, ਪਰ ਛਾਪ ਅੰਦਰ ਭਗਤ ‘ਕਬੀਰ’ ਜੀ ਦਾ ਨਾਮ ਲਿਆ ਗਿਆ ਹੈ।

ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕੁਸਟੀ ਤਨਿ ਜੋਕ ll ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ ll੨ll੧ll੮ll ਸਾਰੰਗ ਮਹਲਾ ੫ ਸੂਰਦਾਸ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੨੫੩)

ਇਹ ਸ਼ਬਦ ਵੀ ਮਹਲੇ ਪੰਜਵੇਂ ਦਾ ਹੈ, ਪਰ ਛਾਪ ਅੰਦਰ ਭਗਤ ‘ਸੂਰਦਾਸ’ ਜੀ ਦਾ ਨਾਮ ਲਿਆ ਗਿਆ ਹੈ।

ਮਹਲਾ ੫ ll ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ ll ਕਰਮੀ ਸਤਿਗੁਰੁ ਪਾਇਆ ਜਿਨਿ ਹਉ ਲੀਆ ਛਡਾਇ ll੨੦੯ll ਸਲੋਕ ਭਗਤ ਕਬੀਰ ਜੀਉ ਕੇ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੩੭੫ )

ਮਹਲਾ ੫ ll ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ll ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ll੨੧੦ll ਸਲੋਕ ਭਗਤ ਕਬੀਰ ਜੀਉ ਕੇ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੩੭੫ )

ਮਹਲਾ ੫ ll ਕਬੀਰ ਚਾਵਲ ਕਾਰਨੇ ਤੁਖ ਕਉ ਮੁਹਲੀ ਲਾਇ ll ਸੰਗਿ ਕੁਸੰਗੀ ਬੈਸਤੇ ਤਬ ਪੂਛੈ ਧਰਮ ਰਾਇ ll੨੧੧ll ਸਲੋਕ ਭਗਤ ਕਬੀਰ ਜੀਉ ਕੇ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੩੭੫ )

ਮਹਲਾ ੫ ll ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ll ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ll੨੧੪ll ਸਲੋਕ ਭਗਤ ਕਬੀਰ ਜੀਉ ਕੇ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੩੭੬)

ਮਹਲਾ ੫ ll ਕਬੀਰ ਰਾਮੁ ਨ ਚੇਤਿਓ ਫਿਰਿਆ ਲਾਲਚ ਮਾਹਿ ll ਪਾਪ ਕਰੰਤਾ ਮਰਿ ਗਇਆ ਅਉਧ ਪੁਨੀ ਖਿਨ ਮਾਹਿ ll੨੨੧ll ਸਲੋਕ ਭਗਤ ਕਬੀਰ ਜੀਉ ਕੇ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੩੭੬)

ਦੇਖੋ ਇਹ ਸਾਰੇ ਸਲੋਕ ਮਹਲੇ ਪੰਜਵੇਂ ਦੇ ਹਨ, ਪਰ ਛਾਪ ਅੰਦਰ ਭਗਤ ‘ਕਬੀਰ’ ਜੀ ਦਾ ਨਾਮ ਲਿਆ ਗਿਆ ਹੈ।

ਮ: ੩ ll ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ll ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ ll ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ll੧੩ll ਸਲੋਕ ਸੇਖ ਫਰੀਦ ਕੇ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੩੭੮) ਦੇਖੋ ਇਹ ਸਲੋਕ ਮਹਲੇ ਤੀਜੇ ਦਾ ਹੈ, ਪਰ ਛਾਪ ਅੰਦਰ ਸ਼ੇਖ ‘ਫਰੀਦ’ ਜੀ ਦਾ ਨਾਮ ਲਿਆ ਗਿਆ ਹੈ।

ਮਹਲਾ ੫ ll ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ll ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ll੭੫ll ਸਲੋਕ ਸੇਖ ਫਰੀਦ ਕੇ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੩੮੧ ) ਮਹਲਾ ੫ ll ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ll ਜੋ ਜਨਪੀਰਿ ਨਿਵਾਜਿਆ ਤਿੰਨ੍ਰਾ ਅੰਚ ਨ ਲਾਗ ll੮੨ll ਸਲੋਕ ਸੇਖ ਫਰੀਦ ਕੇ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੩੮੨) ਮਹਲਾ ੫ ll ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ll ਵਿਰਲੇ ਕੇਈ ਪਾਈਅਨਿ ਜਿੰਨ੍ਰਾ ਪਿਆਰੇ ਨੇਹ ll੮੩ll ਸਲੋਕ ਸੇਖ ਫਰੀਦ ਕੇ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੩੮੨) ਮ: ੫ ll ਫਰੀਦਾ ਗਰਬੁ ਜਿਨ੍ਰਾ ਵਡਿਆਈਆ ਧਨਿ ਜੋਬਨਿ ਆਗਾਹ ll ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ll੧੦੫ll ਸਲੋਕ ਸੇਖ ਫਰੀਦ ਕੇ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੩੮੩ ) ਮ: ੫ ll ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ll ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ll੧੦੮ll ਸਲੋਕ ਸੇਖ ਫਰੀਦ ਕੇ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੩੮੩ ) ਮ: ੫ ll ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ll ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ll੧੦੯ll ਸਲੋਕ ਸੇਖ ਫਰੀਦ ਕੇ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੩੮੩ ) ਮ: ੫ ll ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ll ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ll੧੧੦ll ਸਲੋਕ ਸੇਖ ਫਰੀਦ ਕੇ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੩੮੩ ) ਮ: ੫ ll ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ ll ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ll੧੧੧ll ਸਲੋਕ ਸੇਖ ਫਰੀਦ ਕੇ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੩੮੪) ਇਹ ਸਾਰੇ ਸਲੋਕ ਮਹਲੇ ਪੰਜਵੇਂ ਦੇ ਹਨ, ਪਰ ਛਾਪ ਅੰਦਰ ਭਗਤ ‘ਫਰੀਦ’ ਜੀ ਦਾ ਨਾਮ ਲਿਆ ਗਿਆ ਹੈ।

ਇਸ ਤਰਾਂ ਦੇ ਗੁਰੂ ਸਾਹਿਬਾਨਾਂ ਜੀ ਹੋਰ ਵੀ ਸ਼ਬਦ ‘ਤੇ ਸਲੋਕ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਹੋ ਸਕਦੇ ਹਨ ਜਿਸ ਤੋਂ ਕਿ ਇਨਕਾਰ ਨਹੀ ਕੀਤਾ ਜਾ ਸਕਦਾ ਹੈ। ਖੈਰ ਹੁਣ ਅਸਲ ਮੁੱਦੇ ਤੇ ਅਉਂਦੇ ਹਾਂ, ਜੇਕਰ ਉੱਪਰ ਆਏ ਗੁਰੂ ਸਾਹਿਬਾਨਾਂ ਜੀ ਦੇ ਇਨਾਂ ਸ਼ਬਦ ਜਾਂ ਸਲੋਕਾਂ ਦੇ ਅੰਦਰ ਛਾਪ ਵੱਜੋਂ ਭਗਤ ਧੰਨਾ, ਕਬੀਰ, ਸੂਰਦਾਸ ‘ਤੇ ਫਰੀਦ ਜੀ ਦਾ ਨਾਮ ਆ ਸਕਦਾ ਹੈ ਤਾਂ ਛਾਪ ਵੱਜੋਂ ‘ਗੁਰੂ ਨਾਨਕ’ ਦੇਵ ਜੀ ਦਾ ਨਾਮ ਕਿਉਂ ਨਹੀ ਆ ਸਕਦਾ ਹੈ? ਬਲਕਿ ਸੱਚ ਤਾਂ ਇਹ ਹੈ ਕਿ ਗੁਰੂ ਸਾਹਿਬਾਨਾਂ ਜੀ ਦੇ ਸ਼ਬਦਾਂ ਅੰਦਰ ਅਨੇਕਾਂ ਵਾਰ ‘ਗੁਰੂ ਨਾਨਕ’ ਦੇਵ ਜੀ ਦਾ ਨਾਮ ਆਇਆ ਹੈ ਦੇਖੋ ਪ੍ਰਮਾਣ :-

ਸਲੋਕੁ ਮ: ੨ ll ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ll ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ll੧ll ਵਾਰ ਮਾਝ ਕੀ ਮਹਲਾ ੧ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੫੦) ਭਾਵ :- (ਜਿਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ) ਸਿੱਖਿਆ ਸੁਣਾ ਕੇ ਸਮਝਾਇਆ (ਭਾਵ ਸੱਚ ਦਾ ਗਿਆਨ ਦਿੱਤਾ, ਉਹ ਸਦਾ ਰੱਬ ਜੀ ਦੀ) ਸੱਚੀ ਸਿਫਤ-ਸਲਾਹ ਅੰਦਰ ਲੀਨ ਰਹਿੰਦੇ ਹਨ ll ਜਿੰਨਾਂ ਨੂੰ ਗੁਰੂ ਨਾਨਕ ਦੇਵ (ਜੀ ਨੇ ਉਪਦੇਸ਼ ਦਿੱਤਾ ਹੈ) ਉਹਨਾਂ ਨੂੰ ਹੋਰ ਕੋਈ ਕੀ ਉਪਦੇਸ਼ ਦੇ ਸਕਦਾ ਹੈ ll

ਇਹ ਸਲੋਕ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਉਸਤਤਿ ‘ਚ ਉਚਾਰਿਆ ਹੈ, ਥੋੜਾ ਗੁਹ ਨਾਲ ਵਿਚਾਰੋ ‘ਦੀਖਿਆ ਆਖਿ ਬੁਝਾਇਆ’ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਗਿਆਨ ਮੂੰਹੋ ਬੋਲ ਕੇ ਦਿੱਤਾ ਹੈ। ਕੀ ਗੁਰੂ (ਅਕਾਲ ਪੁਰਖ) ਆਪਣੀ ਜੁਬਾਨ ਤੋਂ ਸਿੱਖਿਆ ਦੇ ਸਕਦੇ ਹਨ?

ਸਲੋਕ ਮ: ੫ ll ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ ll ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰੁ ਤੁਠਾ ll੧ll ਗਉੜੀ ਕੀ ਵਾਰ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ : ੩੨੨)

ਭਾਵ :- ਜਿਸ ‘ਤੇ ਗੁਰੂ ਨਾਨਕ ਸਤਿਗੁਰੂ ਪ੍ਰਸੰਨ ਹੁੰਦਾ ਹੈ, ਉਸ ਮਨੁੱਖ ਦੇ ਸਾਰੇ ਕੰਮ ਸੋਖੇ ਹੋ ਜਾਂਦੇ ਹਨ। ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ll ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ ll ਸੂਹੀ ਮਹਲਾ ੫ ਗੁਣਵੰਤੀ ll (ਗੁਰੂ ਗ੍ਰੰਥ ਸਾਹਿਬ, ਪੰਨਾ : ੭੬੩)

ਭਾਵ :- ਮੈਂ ਆਪ ਬੋਲਣ ਨਹੀ ਜਾਣਦਾ (ਮੈਂ ਗੁਰੂ ਨਾਨਕ ਦੇਵ ਜੀ ਦੇ) ਹੁਕਮ ਅਨੁਸਾਰ ਹੀ ਦੱਸਿਆ ਹੈl (ਕਿਉਂਕਿ) ਰੱਬ ਜੀ ਨੇ ਭਗਤੀ ਦਾ ਖਜਾਨਾ ਗੁਰੂ ਨਾਨਕ (ਦੇਵ ਜੀ ਨੂੰ) ਬਖਸ਼ਿਆ ਹੈ ਤੇ ਉਹਨਾਂ ਨੇ ਇਸ ਖਜਾਨੇ (ਦਾ ਸਾਰੇ ਜਗਤ ਅੰਦਰ) ਪਸਾਰ ਕੀਤਾ ਹੈ l ਕਬੀਰਿ ਧਿਆਇਓ ਏਕ ਰੰਗ ll ਨਾਮਦੇਵ ਹਰਿ ਜੀਉ ਬਸਹਿ ਸੰਗਿ ll ਰਵਿਦਾਸ ਧਿਆਏ ਪ੍ਰਭ ਅਨੂਪ ll ਗੁਰ ਨਾਨਕ ਦੇਵ ਗੋਵਿੰਦ ਰੂਪ ll੮ll੧ll ਬਸੰਤੁ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੧੯੨)

ਭਾਵ :- ਗੁਰੂ ਨਾਨਕ ਦੇਵ ਜੀ ਰੱਬ ਜੀ ਦਾ ਰੂਪ ਹਨ l

ਆਪਾਂ ਇਸ ਪੰਗਤੀ ਨੂੰ ਗੁਰਬਾਣੀ ਵਿਆਕਰਣ ਦੀ ਜਗਾ ਗੁਰਬਾਣੀ ਸਿਧਾਂਤ ਅਨੁਸਾਰ ਵਿਚਾਰਣ ਦੀ ਕੋਸ਼ਿਸ ਕਰਦੇ ਹਾਂ। ਗੁਰਬਾਣੀ ਸਿਧਾਂਤ ਅਨੁਸਾਰ ‘ਗੋਵਿੰਦ ਰੂਪ’ ਰੱਬ ਜੀ ਦਾ ਰੂਪ ਸਰਗੁਣ ਹੀ ਹੋ ਸਕਦਾ ਹੈ, ਆਪਾਂ ਇਸੇ ਲੇਖ ਦੇ ਪਹਿਲੇ ਭਾਗ ਅੰਦਰ ਰੱਬ ਜੀ ਦੇ ਅਨੇਕ ਰੂਪਾਂ ਬਾਰੇ ‘ਗੁਰੁ ਗੁਰੁ ਏਕੋ ਵੇਸ ਅਨੇਕ’ ਆਪਾਂ ਗੁਰਬਾਣੀ ਸਿਧਾਂਤ ਦਾ ਵਿਚਾਰ ਆਏ ਹਾਂ। ਆਓ ਹੁਣ ਇਸ ਸ਼ਬਦ ਦੀ ਰਹਾਉ ਵਾਲੀ ਪੰਗਤੀ ਦੀ ਵਿਚਾਰ ਕਰਦੇ ਹਾਂ :- ਤੇਰਿਆ ਸੰਤਾ ਜਾਚਉ ਚਰਨ ਰੇਨ ll ਲੇ ਮਸਤਕਿ ਲਾਵਉ ਕਰਿ ਕ੍ਰਿਪਾ ਦੇਨ ll੧ll ਰਹਾਉ ll ਭਾਵ :- ਹੇ ਪ੍ਰਭੂ! ਮੈਂ ਤੇਰੇ ਸੰਤਾਂ ਦੀ ਚਰਨ ਧੂੜ ਮੰਗਦਾ ਹਾਂ, (ਤੂੰ ਆਪਣੇ ਸੰਤ ਜਨਾਂ ਦੀ ਚਰਨ ਧੂੜ) ਦੇਣ ਦੀ ਕ੍ਰਿਪਾ ਕਰਦੇ, ਮੈਂ ਉਸ ਚਰਨ ਧੂੜ ਨੂੰ ਆਪਣੇ ਮੱਥੇ ਤੇ ਲਾ ਲਵਾਂ ll ਠਹਿਰ ਜਾਉ ll

ਇਸ ਰਹਾਉ ਵਾਲੀ ਪੰਗਤੀ ਅੰਦਰ ਗੁਰੂ ਅਰਜੁਨ ਦੇਵ ਜੀ, ਰੱਬ ਜੀ ਤੋਂ ਉਹਨਾਂ ਦੇ ਸੰਤਾਂ ਦੀ ਚਰਨ ਧੂੜ ਮੰਗ ਰਹੇ ਹਨ। ਇਸ ਸ਼ਬਦ ਅੰਦਰ ਗੁਰੂ ਅਰਜੁਨ ਦੇਵ ਜੀ, ਰੱਬ ਜੀ ਦੇ ਸੰਤਾਂ (ਭਗਤਾਂ) ਦੀ ਉਸਤਤਿ ਕਰਦੇ ਹੋਏ ਉਹਨਾਂ ਦਾ ਨਾਮ ਵੀ ਲੈਂਦੇ ਹਨ ‘ਤੇ ਆਖੀਰ ‘ਚ ਗੁਰੂ ਨਾਨਕ ਦੇਵ ਜੀ ਨੂੰ ਰੱਬ ਜੀ ਦਾ ਸੰਤ ਜਾਣਦੇ ਹੋਏ ਉਹਨਾਂ ਨੂੰ ਰੱਬ ਜੀ ਦਾ ਰੂਪ ਆਖ ਰਹੇ ਹਨ। ਕੀ ਆਪਾਂ ਨਾਨਕ ਜੀ ਦੇ ਗੁਰੂ ਰੱਬ ਜੀ ਨੂੰ ਹੀ ਰੱਬ ਜੀ ਦਾ ਰੂਪ ਆਖ ਸਕਦੇ ਹਾਂ? ਜਵਾਬ ਨਹੀ ਹੋਵੇਗਾ, ਕਿਉਂਕਿ ਰੱਬ ਜੀ ਤਾਂ ਆਪ ਖੁਦ ਹੀ ਗੁਰੂ ਹਨ, ਉਹਨਾਂ ਦਾ (ਸਰਗੁਣ) ਰੂਪ ਗੁਰੂ ਨਾਨਕ ਦੇਵ ਜੀ ਹਨ ।

‘ਗੁਰ ਨਾਨਕ ਦੇਵ ਗੋਵਿੰਦ ਰੂਪ’ ਇਸ ਪੰਗਤੀ ਨੂੰ ਹੋਰ ਡੁੰਘਾਈ ਨਾਲ ਸਮਝਣ ਲਈ ਇਹਨਾਂ ਪ੍ਰਮਾਣਾਂ ਤੇ ਵਿਚਾਰ ਕੀਤੀ ਜਾ ਸਕਦੀ ਹੈ:-

ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ll੬ll੩ll ਰਾਮਕਲੀ ਭਗਤ ਕਬੀਰ ਜੀ ll (ਗੁਰੂ ਗ੍ਰੰਥ ਸਾਹਿਬ, ਪੰਨਾ : ੯੬੯)

ਨਾਮੇ ਨਾਰਾਇਨ ਨਾਹੀ ਭੇਦੁ ll੨੮ll੧ll੧੦ll ਭੈਰਉ ਭਗਤ ਨਾਮਦੇਵ ਜੀ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੧੬੬)

ਨੋਟ :- ਕਈ ਅਗਾਂਹਵਧੂ ਵਿਦਵਾਨ ਕਹਿੰਦੇ ਹਨ ਕਿ ਗੁਰੂ ਬਾਬੇ ਨੂੰ ਗੁਰ ਨਾਨਕ ਦੇਵ ਜੀ ਨਾ ਕਹੋ, ਗੁਰੂ ਨਾਨਕ ਸਾਹਿਬ ਆਖਿਆ ਕਰੋ ਗੁਰੂ ਬਾਬੇ ਦੇ ਨਾਮ ਨਾਲ ‘ਦੇਵ’ ਲਉਣਾ ਬ੍ਰਾਹਮਣਵਾਦ ਹੈ; ਇਹ ਗੱਲ ਠੀਕ ਨਹੀ ਜਾਪਦੀ ਹੈ। ਉੱਪਰ ਆਏ ਪ੍ਰਮਾਣ ‘ਗੁਰ ਨਾਨਕ ਦੇਵ ਗੋਵਿੰਦ ਰੂਪ’ ਅਨੁਸਾਰ ਗੁਰੂ ਬਾਬੇ ਨੂੰ ਗੁਰ ਨਾਨਕ ਦੇਵ ਜੀ ਕਹਿਣਾ ਗੁਰਮਤਿ ਹੈ। ਆਪ ਜੀ ਭਾਵੇ ਨਾ ਮੰਨੋ ਪਰ ਮਹਲੇ ਚੋਥੇ ਦੀ ਬਾਣੀ ‘ਚ ਬਾਬੇ ਨਾਨਕ ਨੂੰ ਜਗਤ ਗੁਰੂ ਨਾਨਕ ਕਿਹਾ ਹੈ :-

ਜਿਸੁ ਘਰਿ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛਿ ਕਰਹੁ ਬੀਚਾਰਾ ll ਚਹੁ ਪੀੜੀ ਆਦਿ ਜੁਗਾਦਿ ਬਖੀਲੀ ਕਿਨੈ ਨ ਪਾਇਓ ਹਰਿ ਸੇਵਕ ਭਾਇ ਨਿਸਤਾਰਾ ll੪ll੨ll੯ll ਸੂਹੀ ਮਹਲਾ ੪ ll (ਗੁਰੂ ਗ੍ਰੰਥ ਸਾਹਿਬ, ਪੰਨਾ : ੭੩੩ )

ਹੇ ਭਾਈ! (ਉਂਞ ਤਾਂ ਆਪਣੇ ਅੰਦਰ ਦੀ ਫਿਟਕਾਰ ਨੂੰ) ਉਹੀ ਮਨੁੱਖ ਜਾਣਦਾ ਹੈ ਜਿਸ ਦੇ ਹਿਰਦੇ ਵਿਚ ਇਹ ਬਖ਼ੀਲੀ ਵਾਲੀ ਦਸ਼ਾ) ਵਾਪਰਦੀ ਹੈ । (ਪਰ) ਤੁਸੀ ਜਗਤ ਦੇ ਗੁਰੂ ਨਾਨਕ (ਪਾਤਸ਼ਾਹ) ਨੂੰ ਭੀ ਪੁੱਛ ਕੇ ਵਿਚਾਰ ਕਰ ਵੇਖੋ (ਇਹ ਯਕੀਨ ਜਾਣੋ ਕਿ) ਜਗਤ ਦੇ ਸ਼ੁਰੂ ਤੋਂ ਲੈ ਕੇ ਯੁਗਾਂ ਦੇ ਸ਼ੁਰੂ ਤੋਂ ਲੈ ਕੇ, ਕਦੇ ਵੀ ਕਿਸੇ ਮਨੁੱਖ ਨੇ (ਮਹਾ ਪੁਰਖਾਂ ਨਾਲ) ਈਰਖਾ ਦੀ ਰਾਹੀਂ (ਆਤਮਕ ਜੀਵਨ ਦਾ ਧਨ) ਨਹੀਂ ਲੱਭਾ । (ਮਹਾਂ ਪੁਰਖਾਂ ਨਾਲ) ਸੇਵਕ-ਭਾਵਨਾ ਰੱਖਿਆਂ ਹੀ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੁੰਦਾ ਹੈ।੪।੨।੯। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ।

ਅਨਦੁ ਕਰਹੁ ਮਿਲਿ ਸੁੰਦਰ ਨਾਰੀ ll ਗੁਰਿ ਨਾਨਕਿ ਮੇਰੀ ਪੈਜ ਸਵਾਰੀ ll੨ll੩ll੨੧ll ਬਿਲਾਵਲੁ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ : ੮੦੬)

(ਨਾਮ ਦੀ ਬਰਕਤਿ ਨਾਲ) ਸੋਹਣੇ (ਬਣ ਚੁਕੇ) ਹੇ ਮੇਰੇ ਗਿਆਨ-ਇੰਦ੍ਰਿਓ! ਤੁਸੀਂ ਹੁਣ ਰਲ ਕੇ (ਸਤਸੰਗ ਮਨਾ ਕੇ ਆਪਣੇ ਅੰਦਰ) ਆਤਮਕ ਆਨੰਦ ਪੈਦਾ ਕਰੋ। ਗੁਰੂ ਨਾਨਕ ਨੇ (ਮੈਨੂੰ ਤਾਪ ਪਾਪ ਸੰਤਾਪ ਤੋਂ ਬਚਾ ਕੇ) ਮੇਰੀ ਇੱਜ਼ਤ ਰੱਖ ਲਈ ਹੈ l੨l ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ।

ਹਰਿ ਕਾ ਚਿਹਨੁ ਸੋਈ ਹਰਿ ਜਨ ਕਾ ਹਰਿ ਆਪੇ ਜਨ ਮਹਿ ਆਪੁ ਰਖਾਂਤਿ ll ਧਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ll੪ll੫ll ਮਲਾਰ ਮਹਲਾ ੪ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੨੬੪)

ਸਭ ਜੀਵਾਂ ਵਿਚ ਇਕੋ ਹਰੀ ਦੀ ਜੋਤ ਵੇਖਣ ਵਾਲਾ ਗੁਰੂ ਨਾਨਕ (ਹਰ ਵੇਲੇ) ਸਲੁਹਣ-ਜੋਗ ਹੈ, ਜਿਸ ਨੇ ਆਪ ਨਿੰਦਾ ਤੇ ਖ਼ੁਸ਼ਾਮਦ (ਦੀ ਨਦੀ) ਪਾਰ ਕਰ ਲਈ ਹੈ ਅਤੇ ਹੋਰਨਾਂ ਨੂੰ ਇਸ ਵਿਚੋਂ ਪਾਰ ਲੰਘਾ ਦੇਂਦਾ ਹੈ। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ। ਨਿਰੰਕਾਰੁ ਆਕਾਰ ਅਛਲ ਪੂਰਨ ਅਬਿਨਾਸੀ ll ਹਰਖਵੰਤ ਆਨੰਤ ਰੂਪ ਨਿਰਮਲ ਬਿਗਾਸੀ ll ਗੁਣ ਗਾਵਹਿ ਬੇਅੰਤ ਅੰਤੁ ਇਕੁ ਤਿਲੁ ਨਹੀ ਪਾਸੀ ll ਜਾ ਕਉ ਹੋਂਹਿ ਕ੍ਰਿਪਾਲ ਸੁ ਜਨੁ ਪ੍ਰਭ ਤੁਮਹਿ ਮਿਲਾਸੀ ll ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲੁ ਹਰਿ ਹਰਿ ਭਯਉ ll ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ ll੫ll ਸਵਈਏ ਸ੍ਰੀ ਮੁਖਬਾਕ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੩੮੬)

ਪਰਸਿਅਉ :- ਸਪਰਸ਼ ਕਰਨਾ, ਛੁਹਣਾ, ਭੇਟਣਾ, ਮਿਲਣਾ।

ਜਿਨਾਂ ਮਨੁੱਖਾਂ ਨੇ (ਉਪਰੋਤਕ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਨੂੰ ਪਰਸਿਆ ਹੈ, ਉਹ ਜਨਮ ਮਰਨ ਦੋਹਾਂ ਤੋਂ ਬਚ ਰਹੇ ਹਨ। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ। ਸਤਿ ਸਤਿ ਹਰਿ ਸਤਿ ਸਤਿ ਸਤੇ ਸਤਿ ਭਣੀਐ ll ਦੂਸਰ ਆਨ ਨ ਅਵਰੁ ਪੁਰਖੁ ਪਊਰਾਤਨੁ ਸੁਣੀਐ ll ਅੰਮ੍ਰਿਤੁ ਹਰਿ ਕੋ ਨਾਮੁ ਲੈਤ ਮਨਿ ਸਭ ਸੁਖ ਪਾਏ ll ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਘਾਏ ll ਜਿਹ ਠਾਕੁਰੁ ਸੁਪ੍ਰਸੰਨੁ ਭਯੋ ਸਤਸੰਗਤਿ ਤਿਹ ਪਿਆਰੁ ll ਹਰਿ ਗੁਰੁ ਨਾਨਕੁ ਜਿਨ੍ਰ ਪਰਸਿਓ ਤਿਨ੍ਰ ਸਭ ਕੁਲ ਕੀਓ ਉਧਾਰੁ ll੬ll ਸਵਈਏ ਸ੍ਰੀ ਮੁਖਬਾਕ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੩੮੬)

(ਇਹੋ ਜਿਹੇ) ਹਰੀ-ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨਾਂ ਨੇ ਪਰਸਿਆ ਹੈ, ਉਹਨਾਂ ਮਨੁੱਖਾਂ ਨੇ ਆਪਣੀ ਸਾਰੀ ਕੁੱਲ ਦਾ ਬੇੜਾ ਪਾਰ ਕਰ ਲਿਆ ਹੈ। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ।

ਸਚੁ ਸਭਾ ਦੀਬਾਣੁ ਸਚੁ ਸਚੇ ਪਹਿ ਧਰਿਓ ll ਸਚੈ ਤਖਤਿ ਨਿਵਾਸੁ ਸਚੁ ਤਪਾਵਸੁ ਕਰਿਓ ll ਸਚਿ ਸਿਰਜਿਉ ਸੰਸਾਰੁ ਆਪਿ ਆਭੁਲੁ ਨ ਭੁਲਉ ll ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ ll ਜਿਹ ਕ੍ਰਿਪਾਲੁ ਹੋਯਉ ਗੋਬਿੰਦੁ ਸਰਬ ਸੁਖ ਤਿਨਹੂ ਪਾਏ ll ਹਰਿ ਗੁਰੁ ਨਾਨਕੁ ਜਿਨ੍ਰ ਪਰਸਿਓ ਤੇ ਬਹੁੜਿ ਫਿਰਿ ਜੋਨਿ ਨ ਆਏ ll੭ll ਸਵਈਏ ਸ੍ਰੀ ਮੁਖਬਾਕ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੩੮੬)

(ਅਜਿਹੇ ਗੁਣਾਂ ਵਾਲੇ) ਅਕਾਲ ਪੁਰਖ ਦੇ ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨਾਂ ਨੇ ਪਰਸਿਆ ਹੈ, ਉਹ ਫਿਰ ਪਰਤ ਕੇ ਜਨਮ (ਮਰਨ) ਵਿਚ ਨਹੀ ਆਉਂਦੇ। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ।

ਜਿਹ ਕਾਟੀ ਸਿਲਕ ਦਯਾਲ ਪ੍ਰਭਿ ਸੇਇ ਜਨ ਲਗੇ ਭਗਤੇ ll ਹਰਿ ਗੁਰੁ ਨਾਨਕੁ ਜਿਨ੍ ਪਰਸਿਓ ਤੇ ਇਤ ਉਤ ਸਦਾ ਮੁਕਤੇ ll੮ll ਸਵਈਏ ਸ੍ਰੀ ਮੁਖਬਾਕ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ : ੧੩੮੬ )

(ਇਹੇ ਜਿਹੇ ਉਪਰੋਤਕ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਨੂੰ ਜਿਨਾਂ ਨੇ ਪਰਸਿਆ ਹੈ, ਉਹ ਜੀਵ ਲੋਕ ਪਰਲੋਕ ਵਿਚ ਮਾਇਆ ਦੇ ਬੰਧਨਾਂ ਤੋਂ ਬਚੇ ਹੋਏ ਹਨ। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ।

ਨੋਟ :- ‘ਗੁਰੂ ਨਾਨਕ’ ਨਾਲ ਸਬੰਧਤ ਹੋਰ ਪ੍ਰਮਾਣ ਮੇਰੇ ਪਹਿਲੇ ਲੇਖ ‘ਬਾਬੇ ਨਾਨਕ ਨੂੰ ਗੁਰੂ ਕਹਿਣ ਵਾਲੇ ਪ੍ਰਮਾਣ ਗੁਰਬਾਣੀ ਵਿੱਚ ਹੀ ਮੌਜੂਦ ਹਨ’ ਅੰਦਰ ਦੇਖੇ ਜਾ ਸਕਦੇ ਹਨ। ਲਿੰਕ:- http://www.sikhmarg.com/2009/1011-baba-nanak-guru.html

ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਨੂੰ ‘ਸਤਿਗੁਰ ਨਾਨਕ’ ਆਖਦੇ ਕੁੱਝ ਪ੍ਰਮਾਣ :- ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ll ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ll੪ll੧੦ll੫੭ll ਸੂਹੀ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ : ੭੫੦)

ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ll ਗੁਰਸਿਖੀ ਸੋ ਥਾਨੁਭਾਲਿਆ ਲੈ ਧੂਰਿ ਮੁਖਿ ਲਾਵਾ ll ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ll ਜਿਨ੍ਰ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ll੨ll ਆਸਾ ਮਹਲਾ ੪ ll (ਗੁਰੂ ਗ੍ਰੰਥ ਸਾਹਿਬ, ਪੰਨਾ : ੪੫੦)

ਜਿਨੀ ਗੁਰਮੁਖਿ ਨਾਮੁ ਧਿਆਇਆ ਤਿਨਾ ਫਿਰਿ ਬਿਘਨੁ ਨ ਹੋਈ ਰਾਮ ਰਾਜੇ ll ਜਿਨੀ ਸਤਿਗੁਰੁ ਪੁਰਖੁ ਮਨਾਇਆ ਤਿਨ ਪੂਜੇ ਸਭੁ ਕੋਈ ll ਜਿਨ੍ਰੀ ਸਤਿਗੁਰੁ ਪਿਆਰਾ ਸੇਵਿਆ ਤਿਨ੍ਰਾ ਸੁਖੁ ਸਦ ਹੋਈ ll ਜਿਨ੍ਰਾ ਨਾਨਕੁ ਸਤਿਗੁਰੁ ਭੇਟਿਆ ਤਿਨ੍ਰਾ ਮਿਲਿਆ ਹਰਿ ਸੋਈ ll੨ll ਆਸਾ ਮਹਲਾ ੪ ll (ਗੁਰੂ ਗ੍ਰੰਥ ਸਾਹਿਬ, ਪੰਨਾ : ੪੫੧)

ਇਹਨੇ ਗੁਰਬਾਣੀ ਪ੍ਰਮਾਣ ਹੁੰਦਿਆ ਹੋਇਆਂ ਵੀ ਜੇ ਆਪਾਂ ਬਾਬੇ ਨਾਨਕ ਨੂੰ ਗੁਰੂ ਨਾਨਕ ਨਾ ਕਹੀਏ ਤਾਂ ਸਾਡੀ ਬੇਸਮਝੀ ਹੀ ਹੋ ਸਕਦੀ ਹੈ।

‘ਗੁਰੂ ਨਾਨਕ’ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ 50 ਵਾਰੀ ਨਾਨਕ ਬਾਣੀ ‘ਚ ਅਤੇ ਲਗਭਗ 12 ਵਾਰੀ ਭੱਟਾਂ ਦੀ ਬਾਣੀ ‘ਚ ਆਇਆ ਹੈ, ਕੁੱਲ 50+12= 62 ਵਾਰੀ। ਨਾਨਕ ਬਾਣੀ ਅੰਦਰ ‘ਗੁਰ ਨਾਨਕ’ ਇਕੱਠਾ ਲਗਭਗ 50 ਵਾਰੀ ਆਇਆ ਹੈ। ਪੰਨਾ ਨੰਬਰ ਦਾ ਵੇਰਵਾ :- 150, 167, 186, 296, 317, 322, 375, 377, 394, 396, 396, 451, 452, 452, 496, 497, 500, 539, 611, 612, 612, 617, 619, 698, 710, 732, 733, 747, 747, 763, 806, 820, 821, 822, 1001, 1098, 1152, 1178, 1192, 1210, 1226, 1264, 1297, 1335, 1341, 1386, 1386, 1386, 1386, 1424, ਭੱਟਾਂ ਦੀ ਬਾਣੀ ਅੰਦਰ ‘ਗੁਰ ਨਾਨਕ’ ਇਕੱਠਾ ਲਗਭਗ 12 ਵਾਰੀ ਆਇਆ ਹੈ। ਪੰਨਾ ਨੰਬਰ ਦਾ ਵੇਰਵਾ :- 1389, 1389, 1389, 1390, 1390, 1390, 1398, 1401, 1407, 1407, 1407, 1408,

ਹੁਣ ਵਾਰੀ ਤੱਤ ਗੁਰਮਤਿ ਦੇ ਵੀਰਾਂ ਤੋਂ ਕੁੱਝ ਸਵਾਲ ਪੁੱਛਣ ਦੀ :-

10. ਜੇਕਰ ਗੁਰੂ ਸਾਹਿਬਾਨਾਂ ਜੀ ਦੇ ਸ਼ਬਦਾਂ ਜਾਂ ਸਲੋਕਾਂ ਦੇ ਅੰਦਰ ਛਾਪ ਵੱਜੋਂ ਭਗਤ ਧੰਨਾ, ਕਬੀਰ, ਸੂਰਦਾਸ ‘ਤੇ ਫਰੀਦ ਜੀ ਦਾ ਨਾਮ ਆ ਸਕਦਾ ਹੈ ਤਾਂ ਛਾਪ ਵੱਜੋਂ ‘ਗੁਰੂ ਨਾਨਕ’ ਦੇਵ ਜੀ ਦਾ ਨਾਮ ਕਿਉਂ ਨਹੀ ਆ ਸਕਦਾ ਹੈ?

11. ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ 62 ਵਾਰੀ ‘ਗੁਰ ਨਾਨਕ’ ਸ਼ਬਦ ਇਕੱਠਾ ਆਇਆ ਹੈ, ਇਹਨਾਂ ‘ਚੋਂ ਬੁਹਤ ਜਗਾ ‘ਤੇ ਬਾਬੇ ਨਾਨਕ ਨੂੰ ‘ਗੁਰ ਨਾਨਕ’ ਵੀ ਕਿਹਾ ਗਿਆ ਹੈ। ਮੇਰਾ ਸਵਾਲ ਇਹ ਹੈ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਨਾਨਕ ਅੱਗੇ ਗੁਰੂ ਸ਼ਬਦ ਵਰਤ ਸਕਦੇ ਹਨ ਤਾਂ ਆਪ ਜੀ ਨਾਨਕ ਅੱਗੇ ਗੁਰੂ ਸ਼ਬਦ ਕਿਉਂ ਨਹੀ ਵਰਤ ਸਕਦੇ? ਚਲਦਾ .......


(14/01/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਾਂਭ ਲੈ ਆਪੇ ਸਿਰਜਣਹਾਰਾ
ਦਲਵਿੰਦਰ ਸਿੰਘ
ਸੋਚੀਂ ਖੋਏ, ਭੰਵਰ ਸਮੋਏ।
ਮਨ ਮਾਰੇ ਬਿਨ ਭਰਮ ਨਾ ਮੋਏ।
ਭਰਮ ਨਾ ਮੋਏ, ਸੱਚ ਨਾ ਦਿਸਦਾ।
ਕੂੜੀ ਚੱਕੀ, ਜੀਅੜਾ ਪਿਸਦਾ।
ਖੁਦੀ ਜੁੜੀ ਤਾਂ ਦੂਰ ਖੁਦਾਈ।
ਨੇੜ ਮਿਲੇ ਤਾਂ ‘ਮੈਂ’ ਮਰ ਜਾਈ।
ਮੋਹ ਮਾਇਆ ਦਾ ਚੱਕਰ ਭਾਰਾ।
ਨਾਮ ਬਿਨਾ ਕਿੱਥੇ ਛੁਟਕਾਰਾ।
ਆਪ ਗੁਆਚੇ ਘੁੰਮੀ ਜਾਈਏ।
ਆਪ ਗੁਆਈਏ ਤਾਂ ਸ਼ਹੁ ਪਾਈਏ।
ਭਟਕ ਭਟਕ ਆਏ ਦਰ ਤੇਰੇ।
ਲੜ ਲਾ ਆਪੇ ਸੱਜਣ ਮੇਰੇ।
ਦਿਆਲ ਪੁਰਖ ਬਖਸ਼ੰਦ ਸੁਆਮੀ।
ਮਿਹਰ ਕਰੋ ਹੇ ਅੰਤਰਜਾਮੀ।
ਆਪੇ ਬਹੁੜ ਹੇ ਗ਼ਰੀਬ ਨਿਵਾਜਾ।
ਸਗਲ ਭਵਨ ਕਾ ਤੂੰ ਹੀ ਰਾਜਾ।
ਸ਼ਬਦ ਸਮਾਦੇ, ਨਾਮ ਜਪਾਦੇ।
ਜੱਗ ਬੰਧਨ ਤੋਂ ਮੁਕਤ ਕਰਾਦੇ।
ਤੂੰ ਹੀ ਤੂੰ ਹੈਂ ਅੰਤ ਸਹਾਰਾ।
ਸਾਂਭ ਲੈ ਆਪੇ ਸਿਰਜਣਹਾਰਾ।


(13/01/13)
ਗੁਰਮਤਿ ਸੰਚਾਰ ਸਭਾ - ਜਰਮਨੀ

ਗੁਰਸਿੱਖੋ ਆਪਣਾ ਫਰਜ਼ ਪਛਾਣੋਗੇ!
ਹਰ ਸਿੱਖ ਨੂੰ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਅਨੁਸਾਰ ਗੁਰੂ ਗ੍ਰੰਥ ਜੀ ਵਿਚਲੀ ਬਾਣੀ ਦਾ ਸਹਿਜ ਪਾਠ ਜਾਰੀ ਰੱਖਣ ਦੀ ਹਦਾਇਤ ਦਿੱਤੀ ਹੋਈ ਹੈ। ਜੋ ਆਪ ਬਾਣੀ ਦਾ ਪਾਠ ਨਹੀਂ ਕਰ ਸਕਦਾ ਉਹ ਕਿਸੇ ਕੋਲੋਂ ਪਾਠ ਕਰਾ ਕੇ ਸੁਣ ਵੀ ਸਕਦਾ ਹੈ। ਇਸ ਸੇਧ ਦੇ ਮੱਦੇਨਜ਼ਰ ਸਿੱਖ ਰਹਿਤ ਮਰਯਾਦਾ ਵਿੱਚ ਸਹਿਜ ਜਾਂ ਅਖੰਡ ਪਾਠ ਕਰਾਉਣ ਦੀ ਸਹੂਲਤ ਵੀ ਦਰਜ਼ ਕਰ ਦਿੱਤੀ ਗਈ ਸੀ, ਪਰ ਇਸ ਰੀਤ ਨੇ (ੳ) ਸਿੱਖ ਨੂੰ ਗੁਰਬਾਣੀ ਨਾਲੋਂ ਤੋੜ ਕੇ ਰੱਖ ਦਿੱਤਾ ਹੈ। (ਅ) ਪਾਠ ਕਰਨ ਦੀ ਰੀਤ ਨੂੰ ਪੁਜਾਰੀ ਜਮਾਤ ਨੇ ਪੈਸੇ ਕਮਾਉਣ ਦਾ ਸਾਧਨ ਬਣਾ ਦਿੱਤਾ ਹੈ।
ਪਾਠ ਕਰਾਉਣ ਦੀ ਰੀਸੇ ਟਿਵੀਡੇਲ ਦੇ ਇੱਕ (ਸਿੱਖ?) ਗੁਰਦੁਆਰੇ ਵਿੱਚ ਆਰ. ਐਸ. ਐਸ. ਸੰਸਥਾ (ਜਿਸਨੇ ਕੁੱਝ ਸਾਲ ਪਹਿਲਾਂ ਕਿਹਾ ਸੀ ਕਿ ਉਹ ਹਰ ਸਿੱਖ ਗਰੁਦੁਆਰੇ ਵਿੱਚ ਅਖੌਤੀ ਦਸਮ ਗੰਥ ਦਾ ਪ੍ਰਕਾਸ਼ ਕਰਾ ਕੇ ਰਹਿਣਗੇ) ਦੀ ਸ਼ੈਹ ਉੱਪਰ ਬਾਣੀ ਗੁਰੂ ਗੁਰੂ ਹੈ ਬਾਣੀ (ਗੁਰੂ ਗ੍ਰੰਥ ਸਾਹਬ) ਅਤੇ ਦਸਮ ਗੁਰੂ ਸਾਹਬ ਕਲਗੀਧਰ ਪਾਤਸ਼ਾਹ ਜੀ ਦੇ ਹੁਕਮ - ਗੁਰੂ ਮਾਨਿਓ ਗ੍ਰੰਥ - ਨੂੰ ਦਰਕਿਨਾਰ ਕਰਦੇ ਹੋਏ ਅਖੌਤੀ ਦਸਮ ਗ੍ਰੰਥ ਦੇ ਪਾਠ ਅਤੇ ਇਸਦੇ ਭੋਗ, ੧੯ ਜਨਵਰੀ ਨੂੰ ਅਖੌਤੀ ਸਿੱਖ ਚੈਨਲ ਉੱਤੇ ਲਾਈਵ ਦਿਖਾਇਆ ਜਾਵੇਗਾ। ਜਿਸਦੀ ਦੀ ਇਸ ਵਲੋਂ ਐਡ ਕੀਤੀ ਜਾ ਰਹੀ ਹੈ। ਜੋ ਕਿ ਗੁਰੂ ਗ੍ਰੰਥ ਜੀ, ਸਿੱਖੀ ਅਤੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਦੀ ਸਰਾਸਰ ਘੋਰ ਉਲੰਘਣਾ ਅਤੇ ਗੁਰੂ ਸਾਹਬ ਜੀ ਦਾ ਸਰੀਕ ਪੈਦਾ ਕਰਨ ਦੀ ਸਾਜ਼ਿਸ਼ ਹੈ।
ਅਸੀਂ ਯੂਕੇ ਦੀ ਸਮੂਹ ਸਿੱਖ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਜਿਸ ਜਗ੍ਹਾ ਇਹ ਉਪਦ੍ਰ ਕਰਨ ਦੀ ਵਿਉਂਤ ਬਣਾਈ ਗਈ ਹੈ, ਉਸਦਾ ਪੁਰ-ਅਮਨ ਘਿਰਾਓ ਕੀਤਾ ਜਾਵੇ, ਪਰ ਇਸ ਤੋਂ ਪਹਿਲਾਂ ਕਾਨੂੰਨ ਦਾ ਸਹਾਰਾ ਲੈਂਦੇ ਹੋਏ ਇਸ ਉੱਪਰ ਪਾਬੰਦੀ ਲਗਾਉਣ ਦੀ ਕੋਸਿਸ਼ ਕੀਤੀ ਜਾਵੇ। ਇਸਦੇ ਨਾਲ ਹੀ ਇਸ ਚੈਨਲ ਦਾ ਬਾਈਕਾਟ ਕਰਦੇ ਹੋਏ ਇਸਨੂੰ ਦਿੱਤੀ ਜਾ ਰਹੀ ਮਾਇਕ ਸਹਾਇਤਾ ਤੁਰੰਤ ਬੰਦ ਕੀਤੀ ਜਾਣੀ ਚਾਹੀਦਾ ਹੈ। ਇਹ ਮਾਮਲਾ ਕਿਸੇ ਇੱਕ ਸਿੱਖ ਜਾਂ ਜਥੇਬੰਦੀ ਦਾ ਨਹੀਂ ਬਲਕਿ ਪੂਰੇ ਨਾਨਕ ਨਾਮਲੇਵਾ ਜਗਤ ਦਾ ਹੈ ਜਿਹੜੇ ਵੀ ਗੁਰੂ ਗ੍ਰੰਥ ਜੀ ਨੂੰ ਆਪਣਾ ਗੁਰੂ ਮੰਨਦੇ ਹਨ।
ਗੁਰਮਤਿ ਸੰਚਾਰ ਸਭਾ - ਜਰਮਨੀ


(13/01/13)
ਸਤਨਾਮ ਕੌਰ ਫਰੀਦਾਬਾਦ

ਕਾਲਾ ਦਿਵਸ ਮੌਕੇ ਫਰੀਦਾਬਾਦ ਦੀਆਂ ਵੱਖ ਵੱਖ ਜਾਗਰੂਕ ਸਿੱਖ ਜੱਥੇਬੰਦੀਆਂ ਨੇ ਟਿਵੀਡੇਲ ਦੇ ਗੁਰਦੁਆਰੇ ਵਿੱਚ ੧੯ ਜਨਵਰੀ ਨੂੰ ਹੋਣ ਵਾਲੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਪੁਰਜ਼ੋਰ ਵਿਰੋਧ ਕੀਤਾ।
ਅਖੌਤੀ ਦਸਮ ਗ੍ਰੰਥ ਗੰਦਗੀ ਦਾ ਢੇਰ ਜਿਸਨੂੰ ਫਰੋਲਣ `ਤੇ ਗੰਦਗੀ ਤੇ ਬੀਮਾਰੀਆਂ ਹੀ ਫੈਲਣਗੀਆਂ
(੧੩ ਜਨਵਰੀ ੨੦੧੩, ਸਤਨਾਮ ਕੌਰ ਫਰੀਦਾਬਾਦ)
ਪਿਛਲੇਂ ਦਿਨੀਂ ਟਾਈਗਰ ਜੱਥਾ ਯੂ. ਕੇ. ਵਲੋਂ ਇੰਟਰਨੈਟ ਰਾਹੀਂ ਜਾਨਕਾਰੀ ਦਿੱਤੀ ਗਈ ਕਿ ਇੰਗਲੈਂਡ ਦੇ ਇੱਕ ਗੁਰਦੁਆਰੇ ਗੁਰੁ ਹਰਿਗੋਬਿੰਦ ਸਾਹਿਬ ਟਿਵੀਡੇਲ ਦੇ ਵਿੱਚ ਕੁੱਝ ਅਗਿਆਨੀ ਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ ੧੯ ਜਨਵਰੀ ੨੦੧੩ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦੇ ਸਹਿਜ ਪਾਠ ਦੇ ਭੋਗ ਪਾਉਣਗੇ ਅਤੇ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਯੂ. ਕੇ. ਦੇ ਇੱਕ ਅਖੌਤੀ ਸਿੱਖ ਚੈਨਲ ਵੱਲੋਂ ਕੀਤਾ ਜਾਵੇਗਾ। ਟਾਈਗਰ ਜੱਥਾ ਨੇ ਖੁਲਾਸਾ ਕੀਤਾ ਕਿ ਇਹ ਚੈਨਲ ਜੋ ਅਪਣੇ ਆਪ ਨੂੰ ਸਿੱਖਾਂ ਦਾ ਚੈਨਲ ਦੱਸਦਾ ਹੈ ਡੇਰਾਵਾਦ ਦਾ ਤਾਂ ਪ੍ਰਚਾਰ ਕਰ ਹੀ ਰਿਹਾ ਸੀ ਪਰ ਹੁਣ ਇਸਨੇ ਅਖੌਤੀ ਦਸਮ ਗ੍ਰੰਥ ਦੇ ਸਹਿਜ ਪਾਠ ਵਾਲੇ ਪ੍ਰੋਗਰਾਮ ਦਾ ਪ੍ਰਸਾਰਣ ਵਿਖਾਉਣ ਦਾ ਠੇਕਾ ਲੈ ਕੇ ਅਪਣਾ ਅਸਲ ਚਿਹਰਾ ਵਿਖਾ ਦਿੱਤਾ ਉਨ੍ਹਾਂ ਸਮੁੱਚੇ ਸਿੱਖ ਜਗਤ ਨੂੰ ਬੇਨਤੀ ਕੀਤੀ ਹੈ ਕਿ ਜਿੱਥੇ ਟਿਵੀਡੇਲ ਦੇ ਗੁਰਦੁਆਰੇ ਵਿੱਚ ਇਸ ਪ੍ਰੋਗਰਾਮ ਦਾ ਜਾਗਰੂਕ ਸਿੱਖਾਂ ਵੱਲੋਂ ਖੁਲ੍ਹ ਕੇ ਵਿਰੋਧ ਹੋਣਾ ਚਾਹੀਦਾ ਹੈ ਉਥੇ ਅਖੌਤੀ ਸਿੱਖ ਚੈਨਲ ਦਾ ਵੀ ਬਾਈਕਾਟ ਕੀਤਾ ਜਾਵੇ। ਇਸੇ ਸੰਦਰਭ ਵਿੱਚ ਨਵੰਬਰ ੨੦੦੬ ਤੋਂ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿੱਚ ਹਰ ਮਹੀਨੇ ਦੀ ੧੩ ਨੂੰ ਮਨਾਏ ਜਾਣ ਵਾਲੇ ਕਾਲਾ ਦਿਵਸ ਮੌਕੇ ਫਰੀਦਾਬਾਦ ਦੀਆਂ ਵੱਖ ਵੱਖ ਜਾਗਰੂਕ ਸਿੱਖ ਜੱਥੇਬੰਦੀਆਂ ਇਕੱਤਰ ਹੋਈਆਂ ਅਤੇ ਉਨ੍ਹਾਂ ਨੇ ਟਿਵੀਡੇਲ ਦੇ ਗੁਰਦੁਆਰੇ ਵਿੱਚ ੧੯ ਜਨਵਰੀ ਨੂੰ ਹੋਣ ਵਾਲੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਪੁਰਜ਼ੋਰ ਵਿਰੋਧ ਕੀਤਾ। ਇਸ ਮੌਕੇ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਦਾ ਸਹਿਜ ਪਾਠ ਕਰਨਾ ਗੰਦਗੀ ਦੇ ਢੇਰ ਵਿੱਚ ਹੱਥ ਪਾਉਣਾ ਹੈ ਜਿੱਥੇ ਬਦਬੂ ਤੇ ਬੀਮਾਰੀਆਂ ਤੋਂ ਸਿਵਾ ਕੁੱਝ ਹਾਸਲ ਨਹੀਂ ਹੋਣਾ। ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕਿਹਾ ਕਿ ਯੂਕੇ ਦੇ ਸਿੱਖ ਚੈਨਲ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕਰਨਾ ਸ਼ਰਮਨਾਕ ਹੈ ਉਨ੍ਹਾਂ ਕਿਹਾ ਕਿ ਸਾਨੂੰ ਜਿੱਥੇ ਇਹੋ ਜਿਹੇ ਸਿੱਖ ਵਿਰੋਧੀ ਚੈਨਲਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਹੁਣ ਸਿੱਖਾਂ ਨੂੰ ਇਹੋ ਜਿਹੇ ਚੈਨਲ ਦੀ ਲੋੜ ਹੈ ਜਿਸ `ਤੇ ਸਿਰਫ ਸੱਚ ਦਾ ਪ੍ਰਚਾਰ ਵਿਖਾਇਆ ਜਾਵੇ। ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਜਿਸ ਗ੍ਰੰਥ ਨੂੰ ਇਹ ਲੋਕ ਗੁਰੂ ਗੋਬਿੰਦ ਸਿੰਘ ਜੀ ਦਾ ਸਾਬਤ ਕਰਨਾ ਚਾਹੁੰਦੇ ਹਨ। ਅਸਲ ਵਿੱਚ ਉਹ ਸਾਕਤ ਮਤੀਏ ਕਵੀ ਰਾਮ ਸਿਆਮ ਦੀਆਂ ਰਚਨਾਵਾਂ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀਆਂ। ਇਹ ਗ੍ਰੰਥ ਦੇਵੀ ਦੇਵਤਾਵਾਂ ਅਤੇ ਅਵਤਾਰਵਾਰ ਨੂੰ ਮੰਨਦਾ ਹੈ। ਹਰ ਪ੍ਰਕਾਰ ਦੇ ਨਸ਼ੇ ਮਦਿਰਾ, ਭੰਗ, ਬੀਰੀ, ਅਫੀਮ, ਪੋਸਤ ਪੀਣ ਦੀ ਇਜ਼ਾਜ਼ਤ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਜੋ ਨਸ਼ੇ ਨਹੀਂ ਕਰੇਗਾ ਉਹ ਕੁੱਤੇ ਦੀ ਮੌਤ ਮਰੇਗਾ। ਕਵੀ ਭੁਲਣਹਾਰ ਹੈ, ਉਹ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਦਸਦਾ ਹੈ, ਸਿੱਖ ਇਤਿਹਾਸ ਦੀਆਂ ਮਹਤਵਪੂਰਨ ਘਟਨਾਵਾਂ ਦਾ ਜ਼ਿਕਰ ਕਰਨਾ ਵੀ ਭੁੱਲ ਗਿਆ ਅਤੇ ਇਤਿਹਾਸ ਦੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦਾ ਹੈ। ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਚੋਰ, ਪੱਗਾਂ ਵੇਚਣ ਵਾਲਾ ਲੁਟੇਰਾ ਅਤੇ ਗਰੀਬਾਂ ਦਾ ਖੂਨ ਚੁਸਣ ਵਾਲਾ ਲਿਖਦਾ ਹੈ। ਗੁਰੂ ਤੇਗ ਬਹਾਦਰ ਸੇਵਾ ਸੁਸਇਟੀ ਅਬੋਹਰ ਦੇ ਸ. ਗੁਰਪ੍ਰੀਤ ਸਿੰਘ ਅਬੋਹਰ ਨੇ ਵੀ ਟਿਵੀਡੇਲ ਦੇ ਗੁਰਦੁਆਰੇ ਵਿੱਚ ਅਖੌਤੀ ਦਸਮ ਗ੍ਰੰਥ ਦੇ ਸਹਿਜ ਪਾਠ ਦੇ ਭੋਗ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਜੋ ਲੋਕ ਇਸ ਦਾ ਸਹਿਜ ਪਾਠ ਕਰ ਰਹੇ ਹਨ ਉਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਸ ਗ੍ਰੰਥ ਦੇ ਇਸ਼ਟ ਸਰਬ ਕਾਲ/ਮਹਾਕਾਲ ਅਤੇ ਦੇਵੀ ਕਾਲਕਾ (ਸ਼ਿਵਾ, ਭਗੌਤੀ) ਹਨ। ਜੋ ਮਦਿਰਾ ਮਾਂਸ ਦਾ ਸੇਵਨ ਕਰਦੇ ਹਨ। ਖਾਲਸਾ ਨਾਰੀ ਮੰਚ ਤੋਂ ਬੀਬੀ ਹਰਬੰਸ ਕੌਰ ਨੇ ਕਿਹਾ ਕਿ ਇਸ ਗ੍ਰੰਥ ਦੀ ਵੱਡ-ਆਕਾਰੀ ਰਚਨਾ ਚਰਿਤਰੋਪਖਿਆਨ ਧੀਆਂ-ਭੈਣਾਂ ਦਾ ਅਪਮਾਨ ਕਰਦੀ ਹੈ ਉਸ ਵਿੱਚ ਇੰਨ੍ਹੀ ਅਸ਼ਲੀਲਤਾ ਭਰੀ ਹੈ ਕਿ ਇਸਨੂੰ ਕੱਲੇ ਬਹਿ ਕੇ ਵੀ ਨਹੀਂ ਪੜਿਆ ਜਾ ਸਕਦਾ। ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਸ. ਰਣਜੀਤ ਸਿੰਘ ਨੇ ਕਿਹਾ ਕਿ ਸ਼ਾਬਾਸ਼ੇ ਉਨ੍ਹਾਂ ਬੇ-ਸ਼ਰਮਾਂ ਨੂੰ ਜੋ ਇਸ ਦਾ ਸਹਿਜ ਪਾਠ ਕਰਨਗੇ ਅਤੇ ਜੋ ਇਸਦਾ ਸਿੱਧਾ ਪ੍ਰਸਾਰਣ ਅਪਣੇ ਅਖੌਤੀ ਸਿੱਖ ਚੈਨਲ `ਤੇ ਵਿਖਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਘਰ-ਘਰ ਵਿੱਚ ਅਪਮਾਨਤ ਕਰ ਕੇ ਗੁਰੂ ਦੋਖੀਆਂ ਤੋਂ ਗੱਫੇ ਲੈਣਗੇ।


(13/01/13)
ਗਿ: ਸੰਤੋਖ ਸਿੰਘ

ਸਤਿਕਾਰ ਯੋਗ ਵਿਦਵਾਨ ਸ. ਹਰਦੇਵ ਸਿੰਘ ਜੰਮੂ ਜੀਓ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ

ਅਕਸਰ ਤੁਹਾਡੇ ਲੇਖਾਂ ਉਪਰ ਝਾਤੀ ਮਾਰਨ ਦਾ ਅਵਸਰ ‘ਸਿੱਖ ਮਾਰਗ’ ਤੋਂ ਪਰਾਪਤ ਹੋ ਜਾਂਦਾ ਹੈ।
ਹੁਣੇ ਹੀ ਤੁਹਾਡਾ ਲੇਖ ਵਾਚਿਆ। ਉਸ ਵਿੱਚ ਤੁਸੀਂ ਮੁਹਸਨ ਫ਼ਾਨੀ ਦੀ ਕਿਤਾਬ ‘ਦਬਿਸਤਾਨਿ ਮੁਜ਼ਾਹਬ’ ਵਿਚੋਂ ਹਵਾਲਾ ਦਿਤਾ ਹੈ। ਮੈਂ ਇਸ ਕਿਤਾਬ ਦੀ ਪੰਜਾਬੀ ਐਡੀਸ਼ਨ ਨੂੰ 1953 ਵਿੱਚ ਵੇਖਿਆ ਸੀ ਪਰ ਯਾਦ ਨਹੀਂ ਕਿ ਉਸ ਵਿਚੋਂ ਕੀ ਪੜ੍ਹਿਆ ਸੀ। ਹੁਣ ਮੈਂ ਕੁੱਝ ਸਾਲਾਂ ਤੋਂ ਇਸ ਕਿਤਾਬ ਨੂੰ ਲਭ ਰਿਹਾ ਹਾਂ। ਪਟਿਆਲੇ ਦੀ ਇੱਕ ਅਤੇ ਅੰਮ੍ਰਿਤਸਰ ਦੀਆਂ ਪੰਜ ਲਾਇਬ੍ਰੇਰੀਆਂ ਵਿੱਚ ਟੱਕਰਾਂ ਮਾਰਨ ਤੇ ਵੀ ਇਸ ਦਾ ਕੋਈ ਖੁਰਾ ਖੋਜ ਨਹੀਂ ਲਭਿਆ ਜਾ ਸਕਿਆ। ਇਸ ਨੂੰ ਲੱਭਣ ਦਾ ਕਾਰਨ ਇਹ ਹੈ ਕਿ ਕੁੱਝ ਸਾਲ ਪਹਿਲਾਂ ਇੱਕ ਵਿਦਵਾਨ ਲੇਖਕ ਨੇ ਆਪਣੇ ਲੇਖ ਵਿੱਚ ਇਹ ਗੱਲ ਲਿਖੀ ਸੀ ਕਿ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਮੇ, ਹਿੰਦੁਸਤਾਨ ਦੀ ਕੁੱਲ ਆਬਾਦੀ ਨੌ ਮਿਲੀਅਨ ਵਿਚੋਂ ਛੇ ਮਿਲੀਅਨ ਸਿੱਖ ਬਣ ਗਏ ਸਨ। ਹਰੇਕ ਸਿੱਖ ਵਾਸਤੇ ਇਹ ਬੜੀ ਖ਼ੁਸ਼ੀ ਭਰੀ ਗੱਲ ਹੈ ਪਰ ਦੂਜਿਆਂ ਨਾਲ਼ ਇਹ ਗਿਆਨ ਸਾਂਝਾ ਕਰਨ ਤੋਂ ਪਹਿਲਾ ਮੈਂ ਉਸ ਲਿਖਤ ਦੇ ਦਰਸ਼ਨ ਖ਼ੁਦ ਕਰਨੇ ਚਾਹੁੰਦਾ ਸਾਂ ਜਿਸ ਵਿੱਚ ਇਹ ਜਾਣਕਾਰੀ ਦਰਜ ਹੋਵੇ ਪਰ ਹੁਣ ਤੱਕ ਸਫ਼ਲ ਨਹੀਂ ਹੋ ਸਕਿਆ। ਇਹ ਏਨੀ ਹੌਸਲਾ ਵਧਾਊ ਜਾਣਕਾਰੀ ਮੇਰੇ ਵਾਸਤੇ ਹੈ ਕਿ ਮੈਂ ਵੀ ਇਹ ਆਪਣੇ ਲੇਖਾਂ ਤੇ ਲੈਕਚਰਾਂ ਰਾਹੀਂ ਦੂਸਰਿਆਂ ਤੱਕ ਪੁਚਾਉਣੀ ਚਾਹੁੰਦਾ ਹਾਂ ਪਰ ਇਸ ਗੱਲ ਤੋਂ ਡਰਦਾ ਹਾਂ ਕਿ ਜੇਕਰ ਕਿਸੇ ਸੱਜਣ ਨੇ ਪੁੱਛ ਲਿਆ ਕਿ ਇਹ ਜਾਣਕਾਰੀ ਮੈਨੂੰ ਕਿੱਥੋਂ ਪਰਾਪਤ ਹੋਈ ਹੈ ਤਾਂ ਮੈਂ ਦੱਸ ਨਹੀਂ ਸਕਾਂਗਾ।
ਅੱਗੇ ਇੱਕ ਵਾਰੀਂ ਮੇਰੇ ਨਾਲ਼ ਅਜਿਹਾ ਹੋ ਚੁਕਿਆ ਹੈ। ਮੈਂ ਇੱਕ ਚੰਗੇ ਵਿਦਵਾਨ ਦੇ ਲੇਖ ਵਿਚੋਂ ਇਹ ਗੱਲ ਪੜ੍ਹ ਲਈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇ ਤਿੰਨ ਕਰੋੜ ਸਿੱਖਾਂ ਦੀ ਅਬਾਦੀ ਹੋ ਗਈ ਸੀ। ਬੜੀ ਹੁੱਬ ਨਾਲ਼ ਮੈਂ ਇਹ ਆਪਣੇ ਵਿਖਿਆਨਾਂ ਵਿੱਚ ਜਾਣਕਾਰੀ ਸੰਗਤਾਂ ਨੂੰ ਸੁਣਾਉਣੀ ਸ਼ੁਰੂ ਕਰ ਦਿਤੀ ਪਰ ਇੱਕ ਦਿਨ ਸੱਜਣ ਨੇ ਇਸ ਜਾਣਕਾਰੀ ਦਾ ਵਸੀਲਾ ਪੁੱਛ ਲਿਆ ਤਾਂ ਮੇਰੇ ਕੋਲ਼ ਇਸ ਦਾ ਕੋਈ ਜਵਾਬ ਨਹੀਂ ਸੀ।
ਆਪ ਜੀ ਦੇ ਲੇਖ ਤੋਂ ਜਾਪਦਾ ਹੈ ਕਿ ਆਪ ਜੀ ਪਾਸ ਇਹ ਕਿਤਾਬ ਹੈ। ਮੈਨੂੰ ਵਿਦਵਾਨ ਸੱਜਣ ਵੱਲੋਂ ਦੱਸਿਆ ਗਿਆ ਸੀ ਕਿ ਅਜਿਹੀ ਜਾਣਕਾਰੀ ਇਸ ਕਿਤਾਬ ਵਿੱਚ ਅੰਕਤ ਹੈ। ਜੇਕਰ ਹੋ ਸਕੇ ਤਾਂ ਇਸ ਕਿਤਾਬ ਦਾ ਉਹ ਪੰਨਾ, ਜਿਸ ਵਿੱਚ ਨੌ ਤੇ ਛੇ ਮਿਲੀਅਨ ਵਾਲ਼ੀ ਜਾਣਕਾਰੀ ਹੈ, ਸਕੈਨ ਕਰਕੇ, ਸਿੱਖ ਮਾਰਗ ਉਪਰ ਛਪਣ ਵਾਸਤੇ ਭੇਜ ਦਿਓ ਅਤੇ ਉਸ ਦੀ ਕਾਪੀ ਮੈਨੂੰ ਵੀ ਭੇਜ ਦਿਓ।
ਮੈਂ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ ਜੀ।
ਸ਼ੁਭਚਿੰਤਕ
ਸੰਤੋਖ ਸਿੰਘ

gianisantokhsingh@yahoo.com.au
+61 435 060 970


(13/01/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਵਿਤਾ ਉਹ, ਜੋ ਅੰਦਰੋਂ ਆਵੇ
ਦਲਵਿੰਦਰ ਸਿੰਘ
ਕਵਿਤਾ ਉਹ, ਜੋ ਅੰਦਰੋਂ ਆਵੇ।
ਕਵਿਤਾ, ਜੋ ਪਾਠਕ ਨੂੰ ਭਾਵੇ।
ਕਵਿਤਾ ਨ੍ਹੇਰਾ ਦੂਰ ਹਟਾਵੇ।
ਕਵਿਤਾ ਉਹ, ਜੋ ਨੂਰ ਖਿੰਡਾਵੇ।
ਕਵਿਤਾ, ਜੋ ਆਨੰਦ ਲਿਆਵੇ।
ਕਵਿਤਾ ਉਹ, ਜੋ ਯੁਗ ਪਲਟਾਵੇ।
ਕਵਿਤਾ ਉਹ, ਜੋ ਸੁਹਜ ਸੁਹੱਪਣ।
ਕਵਿਤਾ, ਇੱਕ ਆਦਰਸ਼ ਵਡੱਪਣ।
ਕਵਿਤਾ, ਸੁੱਚੇ ਮੋਤੀ ਮਾਲਾ।
ਹਰ ਮੋਤੀ ਏ ਸ਼ਬਦ ਨਿਰਾਲਾ।
ਪੁਸਤਕ ਜਾਮੇ ਜਗੇ ਜਵਾਲਾ।
ਜੂਠ ਭਰਮ ਦਾ ਤੋੜੇ ਤਾਲਾ।
ਕਵਿਤਾ ਹੁੰਦੀ ਝੂਠ ਦੀ ਕਾਤੀ।
ਕਵਿਤਾ ਹੁੰਦੀ ਸੱਚ ਸਵਾਤੀ।
ਕਵਿਤਾ ਲਾਵੇ ਚਿਣਗ ਚੁਆਤੀ।
ਕਵਿਤਾ ਹੁੰਦੀ ਜੀਵਨ ਦਾਤੀ।
ਕਵਿਤਾ ਉਹ, ਜੋ ਅੰਦਰੋਂ ਆਵੇ।
ਕਵਿਤਾ, ਜੋ ਪਾਠਕ ਨੂੰ ਭਾਵੇ।


(13/01/13)
ਬਿਕਰਮਜੀਤ ਸਿੰਘ “ਜੀਤ”

ਟੋਟੇ ਸਾਡੇ ਬੇਦਾਵਿਆਂ ਦੇ ਕਰੇ ਬਾਬਾ
ਪਿਤਾ ਆਖਦੇ ਹਾਂ ਗੁਰੂ ਗੋਬਿੰਦ ਸਿੰਘ ਨੂੰ, ਪਰ ਹੁਕਮ ਉਦ੍ਹਾ ਇੱਕਵੀ ਮੰਨਦੇ ਨਹੀਂ
ਲਿੱਖ ਲਿੱਖ ਬੇਦਾਵੇ ਹਾਂ ਰੋਜ਼ ਦੇਂਦੇ, ਕਰਨੋਂ ਮਨਮੱਤ ਅਸੀਂ ਕਦੇ ਵੀ ਟੱਲਦੇ ਨਹੀਂ
ਬਿਪਰਨ ਰੀਤ ਹੈ ਧੱਸ ਗਈ ਅੰਦਰ ਸਾਡੇ, ਸਿੱਖੀ ਵਿਰਸੇ ਨੂੰ ਭੁੱਲਦੇ ਜਾਂਵਦੇ ਹਾਂ
ਗੁਰਮੱਤ ਅਸਾਂ ਹੈ ਮੂਲੋਂ ਵਿਸਾਰ ਦਿੱਤੀ, ਦੀਵੇ ਮੜ੍ਹੀਆਂ ਮਸਾਣਾਂ’ਚ ਜਾ ਬਾਲਦੇ ਹਾਂ
ਸੱਚੇ ਸ਼ਬਦ-ਗੁਰੂ ਦਾ ਹੁਣ ਛੱਡ ਪੱਲਾ, ਝੂਠੇ ਸਾਧਾਂ ਦੇ ਚੱਕਰਾਂ’ਚ ਰੁਲ ਰਹੇ ਹਾਂ
ਖੁੰਝਿਐ ਪਾਠ ਤੇ ਛੁੱਟੀ ਹੈ ਸਾਧਸੰਗਤ, ਅਸੀਂ ਫ਼ਤਹਿ ਬੁਲਾਣੀਂ ਵੀ ਭੁੱਲ ਗਏ ਹਾਂ
ਖੰਡੇ ਬਾਟੇ ਦਾ ਅਮ੍ਰਿਤ ਨਹੀਂ ਪਾਨ ਕੀਤਾ, ਸਿੱਖ ਫ਼ੇਰ ਵੀ ਅਸੀਂ ਅਖਵਾ ਰਹੇ ਹਾਂ
ਪੰਜ ਕਕਾਰਾਂ ਦੀ ਸਾਂਭ ਗਈ ਭੁੱਲ ਸਾਨੂੰ, ਕੁਰਹਿਤਾਂ ਡੱਟ ਕੇ ਕਰਦੇ ਜਾ ਰਹੇ ਹਾਂ
ਭੁੱਲੇ ਗੁਰੂਆਂ ਦੀਆਂ ਅਸੀਂ ਕੁਰਬਾਨੀਆਂ ਨੂੰ, ਸ਼ਹੀਦ ਪੰਥ ਦੇ ਅਸਾਂ ਵਿਸਾਰੇ ਸਾਰੇ
ਸਾਡੇ ਲਈ ਸਨ ਦਿੱਤੀਆਂ ਜਿਨ੍ਹਾਂ ਜਾਨਾਂ, ਕੀਤੇ ਯਾਦ ਨ੍ਹਾਂ ਕਦੀ ਉਹ ਲਾਲ ਚਾਰੇ
ਡੁਲ੍ਹੇ ਬੇਰਾਂ ਦਾ ਵਿਗੜਿਆ ਅਜੇ ਕੁੱਝ ਨਹੀਂ, ਸਮਾਂ ਹੋਰ ਨ੍ਹਾਂ ਸੁਤਿਆਂ ਵੰਜਾਈਏ ਜੀ
ਛੱਕੀਏ ਅਮ੍ਰਿਤ ਤੇ ਆਓ ਬਣੀਂਏ ਗੁਰੂ ਵਾਲੇ, ਖ਼ਾਲਸਾ ਪੰਥ ਦੀ ਸ਼ਾਨ ਵਧਾਈਏ ਜੀ
ਪਿਤਾ ਦਸ਼ਮੇਸ਼ ਦੇ ਚਰਨਾਂ’ਚ ਜੋਦੜੀ ਇਹ, ਬਖ਼ਸ਼ੀਂ ਸਦਮੱਤ ਤੇ ਸਾਨੂੰ ਤਾਣ ਦੇਵੀਂ
ਖੰਡੇਧਾਰ ਇਸ ਮਾਰਗ ਤੇ ਚੱਲਣ ਦੇ ਲਈ, ਜੋਸ਼ ਜੁਗਤ ਤੇ ਨਾਲੇ ਗਿਆਨ ਦੇਵੀਂ
ਸ਼ੁੱਭ ਕਰਮ ਹੋਵਣ ਸਾਡੇ ਜੱਗ ਅੰਦਰ, ਸਿਮਰਨ ਕੀਰਤਨ ਦੀ ਸਦਾ ਭੁੱਖ ਹੋਵੇ
ਲੋਚੀਏ ਭੱਲਾ ਸਭ ਦਾ ਤੇ ਦਸਵੰਦ ਕਢੀਏ, ਦੁਖੀਆਂ ਵਾਸਤੇ ਸੇਵਾ ਦੀ ਧੁੱਖ ਹੋਵੇ
ਗੁਰੂ ਮਿਹਰ ਕਰਕੇ ਸਾਰੇ ਗੁਨਾਹ ਬਖਸ਼ੇ, ਟੋਟੇ ਸਾਡੇ ਬੇਦਾਵਿਆਂ ਦੇ ਕਰੇ ਬਾਬਾ
ਹੋਈਏ ਸੁਰਖ਼ੁਰੂ ਅਸੀਂ ਮਹਾਂ ਸਿੰਘ ਵਾਕਣ, “ਜੀਤ” ਕੌਤਕ ਐਸਾ ਕੋਈ ਕਰੇ ਬਾਬਾ
ਬਿਕਰਮਜੀਤ ਸਿੰਘ “ਜੀਤ”


(13/01/13)
ਗੁਰਚਰਨ ਪੱਖੋਕਲਾਂ

ਆਖੂ ਕੌਣ ਸਿੰਘ ਅਸਾਨੂੰ

ਰੰਗਲਾ ਪੰਜਾਬ ਨਾਂ ਰਹਿ ਗਿਆ

ਸਿੱਖੀ ਦਾ ਬਾਗ ਨਾਂ ਰਹਿ ਗਿਆਂ

ਮੱਥੇ ਦਾ ਭਾਗ ਨਾਂ ਰਹਿ ਗਿਆ

ਚਿਹਰੇ ਮੁਰਝਾਏ ਆ

ਆਖੂ ਕੌਣ ਸਿੰਘ ਅਸਾਨੂੰ ਕੇਸ ਕਟਵਾਏ ਆ।

ਸਿਰ ਤੇ ਦਸਤਾਰ ਨਹੀਂ

ਦਿਲਾਂ ਵਿੱਚ ਪਿਆਰ ਨਹੀ

ਦੁੱਖੀਆਂ ਦੇ ਯਾਰ ਨਹੀਂ

ਕਰਦੇ ਬਰਬਾਦੀ ਹਾਂ

ਆਖੂ ਕੌਣ ਸਿੰਘ ਅਸਾਨੂੰ ਨਸਿਆਂ ਦੇ ਆਦੀ ਹਾਂ

ਧੀਆਂ ਨੂੰ ਮਾਰਦੇ ਹਾਂ

ਦੁਨੀਆਂ ਨੂੰ ਚਾਰਦੇ ਹਾਂ

ਮਤਲਬ ਨੂੰ ਯਾਰ ਦੇ ਹਾਂ

ਕਰਦੇ ਹਾਂ ਗੁੱਤਾ ਨੂੰ

ਆਖੂ ਕੌਣ ਸਿੰਘ ਅਸਾਨੂੰ ਜੱਟਾਂ ਦੇ ਪੁੱਤਾਂ ਨੂੰ

ਜੂੜਾ ਹੈ ਲੱਗਦਾ ਭਾਰਾ

ਊੜਾ ਹੈ ਲੱਗਦਾ ਮਾੜਾ

ਦੂਜਿਆਂ ਨਾਲ ਕਰਨਾਂ ਸਾੜਾ

ਸੱਚ ਤੋਂ ਹਾਂ ਦੂਰ ਹੋਏ

ਆਖੂ ਕੌਣ ਸਿੰਘ ਅਸਾਨੂੰ ਨਸਿਆਂ ਵਿੱਚ ਚੂਰ ਹੋਏ

ਪੱਖੋ ਨਾਂ ਲੱਗੇ ਪਿਆਰੀ

ਵਿਦੇਸਾਂ ਨੂੰ ਮਾਰ ਉਡਾਰੀ

ਅੰਗਰੇਜੀ ਨਾਲ ਪਾਈਏ ਯਾਰੀ

ਮਨ ਲਲਚਾਉਂਦੇ ਹਾਂ

ਆਖੂ ਕੌਣ ਸਿੰਘ ਅਸਾਨੂੰ ਇੱਥੋਂ ਭੱਜਣਾਂ ਜੋ ਚਾਹੁੰਦੇ ਹਾਂ।

ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ)


(12/01/13)
ਕੁਲਵਿੰਦਰ ਸਿੰਘ ਸਪੇਨ

ਗੁਰਮਤਿ ਟਕਸਾਲ ਦਾ ਕੈਲੰਡਰ

ਸਿੱਖ ਮਾਰਗ ਤੇ ਪੱਤਰਾਂ ਵਿਚ ਮਾਨਯੋਗ ਸ. ਸਤਨਾਮ ਸਿੰਘ ਜੌਹਲ ਜੀ ਤੇ ਸ. ਪੂਰਨ ਸਿੰਘ ਗਿੱਲ ਜੀ ਦਾ ‘ਸਪਸ਼ਟੀਕਰਨ’ ਛਪਿਆ ਹੈ। ਉਹ ਲਿਖਦੇ ਹਨ ਕਿ “ਹੈਰਾਨੀ ਇਸ ਗੱਲ ਦੀ ਹੈ ਕਿ ਇਸ ਕੈਲੰਡਰ ਦੀ ਰੂਪ ਰੇਖਾ ਦੇ ਘਾੜਿਆਂ ਵਾਰੇ ਕਿਸੇ ਨੂੰ ਕੋਈ ਉਘ ਸੁਘ ਨਹੀਂ ਅਤੇ ਚੁਪ ਚੁਪੀਤੇ ਕੈਲੰਡਰ ਛਾਪਕੇ ਵੰਡ ਦਿੱਤਾ ਗਿਆ ਹੈ। ਕੀ ਇਹ ਕੋਈ ਸਾਜਸ਼ ਹੈ ਜਾਂ ਕੌਮ ਨੂੰ ਵੰਡਣ ਵਾਸਤੇ ਕੋਝਾ ਯਤਨ ਹੈ? ਦੂਸਰੀ ਹੈਰਾਨੀ ਇਸ ਗੱਲ ਦੀ ਹੋਈ ਕਿ ਇਸ ਵਿੱਚ ਕਈ ਵਿਅਕਤੀਆਂ ਦੇ ਨਾਮ ਸਹਿਮਤੀ ਵਿੱਚ ਸ਼ਾਮਿਲ ਕਰ ਦਿੱਤੇ ਗਏ, ਸ਼ਾਇਦ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਇਸ ਦੀ ਰੂਪ ਰੇਖਾ ਬਣਾਉਣ ਵਾਸਤੇ ਪਤਾ ਹੈ ਜਾਂ ਨਹੀ, ਪਰ ਸਾਨੂੰ ਇਸ ਦੀ ਕੋਈ ਭਿਨਕ ਨਹੀ ਪਈ ਅਤੇ ਨਾ ਹੀ ਸਾਡੀ ਇਸ ਕੈਲੰਡਰ ਨਾਲ ਕੋਈ ਸਹਿਮਤੀ ਹੈ।”
ਮੈਨੂੰ ਇਹ ‘ਸਪਸ਼ਟੀਕਰਨ’ ਪੜ੍ਹ ਕੇ ਹੈਰਾਨੀ ਹੋਈ ਹੈ। ਇਹ ਕੈਲੰਡਰ ਅਸੀਂ ਗੁਰਮਤਿ ਟਕਸਾਲ ਵੱਲੋਂ ਛਾਪਿਆ ਹੈ।
1. ਇਸ ਨੂੰ ਅਸੀਂ ਚੁਪ ਚੁਪੀਤੇ ਛਾਪ ਕੇ ਨਹੀਂ ਵੰਡਿਆ ਅਤੇ ਪੂਰੀ ਤਰ੍ਹਾਂ ਰਲੀਜ਼ ਕਰ ਕੇ ਵੰਡਿਆ ਹੈ ਤੇ ਬਹੁਤ ਜਗਹ ਇਸ ਦੀ ਰਲੀਜ਼ ਦੀਆਂ ਖ਼ਬਰਾਂ ਵੀ ਲੱਗੀਆਂ ਹੋਈਆਂ ਹਨ।
2. ਵੀ ਸ. ਸਤਨਾਮ ਸਿੰਘ ਜੀ ਨੂੰ ‘ਕੋਝਾ ਯਤਨ’ ਸ਼ਬਦ ਦੀ ਵਰਤੋਂ ਕਰਨ ਸਮੇਂ ਸੂਝ ਤੋਂ ਕੰਮ ਲੈਣਾ ਚਾਹੀਦਾ ਸੀ। ਜੇ ਇਹ ਗੱਲ ਹੈ ਤਾਂ ਦੂਜੇ ਲੋਕ ਵੀ ਉਨ੍ਹਾਂ ਦੀ ਹਰ ਕਾਰਵਾਈ ਨੂੰ ‘ਕੋਝਾ’ ਕਹਿ ਸਕਦੇ ਹਨ। ਸ਼ਬਦ ਦੀ ਵਰਤੋਂ ਕਰਨ ਲੱਗਿਆਂ ਸ਼ਿਸ਼ਟਾਚਾਰ ਤੇ ਸੂਝ ਤੋਂ ਕੰਮ ਲੈਣਾ ਚਾਹੀਦਾ ਹੈ।
3. ਇਸ ਵਿਚ ਕਿਸੇ ਦੇ ਨਾਂ ਸਾਡੀ ਜਥੇਬੰਦੀ ਨਾਲ ਸਬੰਧਤ ਸੇਵਾਦਾਰਾਂ ਵਿਚ ਸ਼ਾਮਿਲ ਨਹੀਂ ਕੀਤੇ ਗਏ। ਕੈਲੰਡਰ ਵਿਚ ਕੌਮ ਦੇ ਮਹਾਨ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੀਆਂ ਤਸਵੀਰਾਂ ਹੇਠ ਕੁਝ ‘ਗੁਮਤਿ ਸਹਿਯੋਗੀਆਂ’ ਦੇ ਨਾਂ ਛਪੇ ਹਨ। ਗੁਰਮਤਿ ਟਕਸਾਲ ਵੱਲੋਂ ਕੇਵਲ ਇਕ ਨਾਂ ਮੇਰਾ (ਰਲੀਜ਼ ਕਰਤਾ ਕੁਲਵਿੰਦਰ ਸਿੰਘ ਸਪੇਨ) ਛਪਿਆ ਹੈ।
3. ਗੁਰਮਤਿ ਟਕਸਾਲ ਪਾਲ ਸਿੰਘ ਪੁਰੇਵਾਲ ਦੇ ਕੈਲੰਡਰ ਨੂੰ ਪ੍ਰਵਾਨ ਨਹੀਂ ਕਰਦੀ ਕਿਉਂਕਿ ਇਸ ਵਿਚ ਬਿਪਰਨ ਸੰਗਰਾਂਦਾਂ, ਮੱਸਿਆ ਅਤੇ ਪੂਰਨਮਾਸ਼ੀਆਂ ਦਾ ਜ਼ਿਕਰ ਹੈ ਜੋ ਕਿ ਸਿੱਖ ਰਹਿਤ ਮਰਿਆਦਾ ਦੇ ਉਲਟ ਹਨ। ਅਸੀਂ ਸਿੱਖ ਰਹਿਤ ਮਰਿਆਦਾ ਵਿਰੋਧੀ ਕੈਲੰਡਰ ਨੂੰ ਪਰਵਾਨ ਨਹੀਂ ਕਰਦੇ। ਇਸ ਕੈਲੰਡਰ ਦਾ ਇਕ ਰੂਪ (ਜੋ ਡਾ ਹਰਜਿੰਦਰ ਸਿੰਘ ਦਿਲਗੀਰ ਨੇ ਤਿਆਰ ਕੀਤਾ ਸੀ) ਡਾ ਅਵਤਾਰ ਸਿੰਘ ਸੇਖੋਂ ਐਡਮੰਟਨ ਕਨੇਡਾ ਤੋਂ 1991 ਤੋਂ 2008 ਤਕ ਲਗਾਤਾਰ ਛਾਪਦੇ ਰਹੇ ਹਨ। ਹੁਣ ਵਾਲਾ ਕੈਲੰਡਰ ਵੀ ਉਸੇ ਦਾ ਹੀ ਵਿਸਤਰਤ ਰੂਪ ਹੈ।
4. ਕੈਨੇਡੀਅਨ ਸਿੱਖ ਟੀਚਿੰਗ ਸੁਸਾਇਟੀ ਇਕ ਸੁਤੰਤਰ ਸੰਸਥਾ ਹੈ, ਉਨ੍ਹਾਂ ਨੂੰ ਆਪਣੀ ਸੋਚ ਰੱਖਣ ਦਾ ਪੂਰਾ ਹੱਕ ਹੈ ਤੇ ਸਾਨੂੰ ਵੀ ਆਪਣੀ ਵਿਚਾਰਧਾਰਾ ਦਾ ਪੂਰਾ ਹੱਕ ਹੈ। ਉਨ੍ਹਾਂ ਨੂੰ ਉਨ੍ਹਾਂ ਦੀ ਸੰਸਥਾ, ਵਿਚਾਰਧਾਰਾ ਤੇ ਪੁਰੇਵਾਲ ਜੀ ਦਾ ਕੈਲੰਡਰ ਮੁਬਾਰਕ ਤੇ ਸਾਨੂੰ ਆਪਣੀ ਵਿਚਾਰਧਾਰਾ ਦੀ ਪੂਰੀ ਆਜ਼ਾਦੀ ਹੈ।
5. ਕੈਲੰਡਰ ਦੀਆਂ ਤਸਵੀਰਾਂ ਸਬੰਧੀ ਇਕ ਸਪਸ਼ਟੀਕਰਨ ਦੇਣਾ ਚਾਹੁੰਦਾ ਹਾਂ ਕਿ ਇਹ ਕੈਲੰਡਰ ਕੌਮ ਦੇ ਮਹਾਨ ਇਤਿਹਾਸਕਾਰਾਂ ਅਤੇ ਵਿਦਵਾਨਾਂ ਨੂੰ ਉਭਾਰਨ ਵਾਸਤੇ ਛਾਪਿਆ ਗਿਆ ਸੀ। ਕੇਵਲ ਰਾਗੀ ਦਰਸ਼ਨ ਸਿੰਘ ਜੀ ਦੀ ਤਸਵੀਰ ਵਿਦਵਾਨਾਂ ਤੋਂ ਬਾਹਰੀ ਸੀ ਤੇ ਉਹ ਵੀ ਡਾ ਦਲਗੀਰ ਦੇ ਜ਼ੋਰ ਦੇਣ ਤੇ ਛਾਪੀ ਸੀ ਨਹੀਂ ਤਾਂ ਅਸੀ ਕੇਵਲ ਵਿਦਵਾਨਾਂ ਦਾ ਕੈਲੰਡਰ ਛਾਪਣਾ ਸੀ, ਰਾਗੀਆਂ ਦਾ ਵਖਰਾ ਛਾਪਣਾ ਸੀ। ਅਗਲੀ ਵਾਰ ਉਹ ਤਸਵੀਰ ਕੱਢ ਦਿੱਤੀ ਜਾਵੇਗੀ।

Kulwinder Singh Jadla Spain


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


(11/01/13)
ਜਰਨੈਲ ਸਿੰਘ ਅਸਟ੍ਰੇਲੀਆ

ਸਰਦਾਰ ਮੱਖਣ ਸਿੰਘ ਜੀ
ਗੁਰ ਫ਼ਤਿਹ ਪਰਿਵਾਨ ਕਰਨੀ,
ਕੁਝ ਹਫ਼ਤੇ ਪਹਿਲਾਂ ਸ ਸਰਵਜੀਤ ਸਿੰਘ ਨੇ ਗੁਰੁ ਗਰੰਥ ਸਾਹਿਬ ਦੇ ਪੰਨਾ 176 ਤੇ ਅੰਕਾਂ ਦੀ ਗਿਣਤੀ ਵਾਰੇ ਸਵਾਲ ਉਠਾਇਆ ਸੀ। ਇਸ ਸਬੰਧ `ਚ ਅਰਜ ਹੈ ਕਿ ਅੰਕਾਂ ਦੀ ਗਿਣਤੀ ਵਿੱਚ ਵਾਧਾ ਘਾਟਾ ਪੰਨਾ 200 ਤਕ ਚਲਦਾ ਹੈ। ਪੰਨਾ 200 ਉਪਰ ਅੰਕਾ ਦਾ ਕੁਲ ਜੋੜ 174 ਹੈ, ਜਦ ਕਿ ਚਲਦੇ ਸੰਗਰਿਹ ਦੇ 105 ਸ਼ਬਦਾਂ ਵਿੱਚ ਪਿਛਲੇ ਸੰਗਰਿਹ ਦੇ 70 ਸ਼ਬਦ ਜੋੜ ਕੇ ਕੁਲ ਜੋੜ 175 ਹੋਣਾ ਚਾਹੀਦਾ ਹੈ। ਪੰਨਾ 200 ਤੋ ਬਾਅਦ ਕੁਲ ਜੋੜ ਲਿਖਣਾ ਬੰਦ ਕਰ ਦਿਤਾ। ਜਦੋ ਪੰਨਾ 220 ਤੇ ਚਲਦੇ ਸੰਗਰਿਹ ਦੇ ਅਖੀਰ `ਚ ਕੁਲ ਜੋੜ ਦਿਤਾ ਤਾਂ ਅੰਕਾਂ ਦੀ ਗਿਣਤੀ ਸਹੀ ਕਰ ਦਿਤੀ ਹੈ। ਪੰਨਾ 218 ਤਕ ਮਹਲੇ 5 ਦੇ 172 ਸ਼ਬਦਾਂ ਅਤੇ ਪੰਨਾ 220 ਤਕ ਮਹਲੇ 9 ਦੇ 9 ਸ਼ਬਦਾਂ ਵਿੱਚ ਪਹਲੇ ਸੰਗਰਿਹ ਦੇ 70 ਸਬਦਾਂ ਨੂੰ ਜੋੜ ਕੇ ਕੁਲ ਗਿਣਤੀ 251 ਹੀ ਬਣਦੀ ਹੈ।
ਸ਼ਤਿਕਾਰ ਸਹਿਤ
ਜਰਨੈਲ ਸਿੰਘ
ਅਸਟਰੇਲੀਆ


(11/01/13)
ਸੁਰਜਨ ਸਿੰਘ

‘ਗੁਰੂ ਗ੍ਰੰਥ ਦਾ ਖ਼ਾਲਸਾ ਪੰਥ’ ਬਾਰੇ
ਇਸ ਸੰਬੰਧ ਵਿੱਚ ਇੱਕ ਵੈਬ ਸਾਈਟ ਤੇ 10-1-2013 ਨੂੰ ਸ: ਮਨਜੀਤ ਸਿੰਘ ਜੀ ਮੋਹਾਲੀ ਦਾ ਛਪਿਆ ਲੇਖ, ਮੈਂ ਪੜ੍ਹਿਆ ਹੈ। ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਦਾ ਸਿੱਖੀ ਨੂੰ ਮਰਣ ਤੋਂ ਬਚਾਉਣ ਲਈ ਚੁੱਕਿਆ ਬੀੜਾ ਸਲਾਘਾ ਯੋਗ ਹੈ। ਸ: ਮਨਜੀਤ ਸਿੰਘ ਜੀ ਨੇ ਦਸਿਆ ਹੈ ਕਿ ਇਸ ਜੱਥੇਬੰਦੀ ਦਾ ਨਾਮ ‘ਗੁਰੂ ਗ੍ਰੰਥ ਦਾ ਖ਼ਾਲਸਾ ਪੰਥ’ ਇਸ ਲਈ ਰਖਿਆ ਹੈ ਕਿਉਂਕਿ ਸ੍ਰੀ ਦਸ਼ਮੇਸ਼ ਜੀ ਨੇ ‘ਖ਼ਾਲਸਾ ਪੰਥ’ ਸਾਜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਹੈ। ਉਹਨਾਂ ਨੇ ਲੇਖ ਦੇ ਨਾਲ ਜੱਥੇਬੰਦੀ ਦਾ ਏਜੰਡਾ ਵੀ ਨੱਥੀ ਕੀਤਾ ਹੈ। ਇਹ ਵੀ ਆਖਿਆ ਹੈ ਕਿ ਜਿਹੜੀ ਵੀ ਸੰਸਥਾ ਜਾਂ ਵਿਅਕਤੀ ਇਸ ਜੱਥੇਬੰਦੀ ਦੇ ਮੈਂਬਰ ਬਣਨਾ ਚਾਹੁਣ, ਉਹ ਇਸ ਏਜੰਡੇ ਨੂੰ ਡਾਉਨਲੋਡ ਕਰਕੇ ਉਸ ਤੇ ਦਸਤਖ਼ਤ ਕਰਕੇ ਜੱਥੇਬੰਦੀ ਦੇ ਦਫ਼ਤਰ ਭੇਜ ਸਕਦੇ ਹਨ। ਕੀ ਸ੍ਰੀ ਦਸ਼ਮੇਸ਼ ਜੀ ਦੇ ਸਾਜੇ ‘ਖ਼ਾਲਸਾ ਪੰਥ’ ਦਾ ਮੈਂਬਰ ਕਿਸੇ ਏਜੰਡੇ ਤੇ ਦਸਤਖ਼ਤ ਕਰਕੇ ਬਣਿਆ ਜਾ ਸਕਦਾ ਹੈ? ਸ੍ਰੀ ਦਸ਼ਮੇਸ਼ ਜੀ ਦੇ ਸਾਜੇ ‘ਖ਼ਾਲਸਾ ਪੰਥ’ ਦਾ ਮੈਂਬਰ ਬਣਨ ਲਈ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਛੱਕਣਾ ਪੈਂਦਾ ਹੈ। ਭਾਈ ਡੱਲਾ ਨੇ ਸ੍ਰੀ ਦਸ਼ਮੇਸ਼ ਜੀ ਦੇ ‘ਖ਼ਾਲਸਾ ਪੰਥ’ ਦਾ ਮੈਂਬਰ ਬਣਨ ਲਈ ਅੰਮ੍ਰਿਤ ਛਕਿਆ। ਏਜੰਡੇ ਦੀ ਧਾਰਾ ੮ ਵਿੱਚ ‘ਖੰਡੇ ਬਾਟੇ ਦੇ ਅੰਮ੍ਰਿਤ ਲਈ ਜਾਗ੍ਰਿਤ ਕਰਨਾ’ ਜੱਥੇਬੰਦੀ ਦਾ ਇੱਕ ਕੰਮ ਦਸਿਆ ਹੈ। ਕੀ ਜੱਥੇਬੰਦੀ ਨੇ ਸਿਰਫ ਜਾਗ੍ਰਿਤ ਹੀ ਕਰਨਾ ਹੈ ਜਾਂ ਪ੍ਰੇਰਤ ਕਰਕੇ ਅੰਮ੍ਰਿਤ ਵੀ ਛੱਕਾਣਾ ਹੈ? ਜਿਸ ਜੱਥੇਬੰਦੀ ਨੇ ਅੰਮ੍ਰਿਤ ਛੱਕਣ ਲਈ ਜਾਗ੍ਰਿਤ ਕਰਨਾ ਹੈ, ਕੀ ਉਸ ਦੇ ਮੈਂਬਰਾਂ ਲਈ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਨਹੀਂ? ਕੀ ਸ੍ਰੀ ਦਸ਼ਮੇਸ਼ ਜੀ ਦਾ ਸਾਜਿਆ ਖ਼ਾਲਸਾ ਪੰਥ/ ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਇੱਕ ਜੱਥੇਬੰਦੀ ਹੈ? ਨਹੀਂ। ਸ੍ਰੀ ਦਸ਼ਮੇਸ਼ ਜੀ ਦਾ ਸਾਜਿਆ ਖ਼ਾਲਸਾ ਪੰਥ/ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਤਾਂ ‘ਖ਼ਾਲਸਾ ਅਕਾਲ ਪੁਰਖ ਕੀ ਫ਼ੌਜ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ॥’ ਹੈ, ਕਿਸੇ ਜੱਥੇਬੰਦੀ ਦਾ ਨਾਮ ਨਹੀਂ ਹੋ ਸਕਦਾ।
ਸੁਰਜਨ ਸਿੰਘ +9041409041


(11/01/13)
ਸਤਨਾਮ ਸਿੰਘ ਜੌਹਲ

ਗੁਰਮਤਿ ਟਕਸਾਲ ਕੈਲੰਡਰ
ਸਤਨਾਮ ਸਿੰਘ ਜੌਹਲ ਅਤੇ ਪੂਰਨ ਸਿੰਘ ਗਿੱਲ ਵੱਲੋਂ ਸਪਸ਼ਟੀ ਕਰਨ:
ਇਹ ਨਵਾਂ ਕੈਲੰਡਰ ਗੁਰਮਤਿ ਟਕਸਾਲ ਵੱਲੋਂ ਜਾਰੀ ਕੀਤਾ ਦੱਸਿਆ ਗਿਆ ਹੈ ਜਿਸ ਨੂੰ ਸਿੱਖ ਕੈਲੰਡਰ ਦਾ ਨਾਮ ਦਿੱਤਾ ਗਿਆ ਹੈ ਇਸ ਦੀਆਂ ਸਮੂੰਹ ਤਰੀਕਾਂ ਅਤੇ ਮਿਤੀਆਂ ਬਿਕ੍ਰਮੀ ਕੈਲੰਡਰ ਅਨੁਸਾਰ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਕੈਲੰਡਰ ਦੀ ਰੂਪ ਰੇਖਾ ਦੇ ਘਾੜਿਆਂ ਵਾਰੇ ਕਿਸੇ ਨੂੰ ਕੋਈ ਉਘ ਸੁਘ ਨਹੀਂ ਅਤੇੁ ਚੁਪ ਚੁਪੀਤੇ ਕੈਲੰਡਰ ਛਾਪਕੇ ਵੰਡ ਦਿੱਤਾ ਗਿਆ ਹੈ। ਕੀ ਇਹ ਕੋਈ ਸਾਜਸ਼ ਹੈ ਜਾਂ ਕੌਮ ਨੂੰ ਵੰਡਣ ਵਾਸਤੇ ਕੋਝਾ ਯਤਨ ਹੈ? ਦੂਸਰੀ ਹੈਰਾਨੀ ਇਸ ਗੱਲ ਦੀ ਹੋਈ ਕਿ ਇਸ ਵਿੱਚ ਕਈ ਵਿਅਕਤੀਆਂ ਦੇ ਨਾਮ ਸਹਿਮਤੀ ਵਿੱਚ ਸ਼ਾਮਿਲ ਕਰ ਦਿੱਤੇ ਗਏ, ਸ਼ਾਇਦ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਇਸ ਦੀ ਰੂਪ ਰੇਖਾ ਬਣਾਉਣ ਵਾਸਤੇ ਪਤਾ ਹੈ ਜਾਂ ਨਹੀ, ਪਰ ਸਾਨੂੰ ਇਸ ਦੀ ਕੋਈ ਭਿਨਕ ਨਹੀ ਪਈ ਅਤੇ ਨਾ ਹੀ ਸਾਡੀ ਇਸ ਕੈਲੰਡਰ ਨਾਲ ਕੋਈ ਸਹਿਮਤੀ ਹੈ। ਅਸੀਂ ਤਾਂ ਮੂਲ ਨਾਨਕ ਸ਼ਾਹੀ ਕੈਲੰਡਰ ਜਿਸ ਨੂੰ ਅਕਾਲ ਤਖ਼ਤ ਵਲੋਂ 2003 ਵਿੱਚ ਲਾਗੂ ਕੀਤਾ ਗਿਆ ਸੀ ਉਸ ਨੂੰ ਹੀ ਮੰਨਦੇ ਹਾਂ। ਅਜੋਕੇ ਸਮੇ ਦੇਸ ਵਿਦੇਸ ਦੀਆਂ ਬਹੁ ਗਿਣਤੀ ਸਿੱਖ ਸੰਸਥਾਂਵਾਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਪ੍ਰਵਾਨ ਕਰਦੀਆਂ ਅਤੇ ਸਾਰੇ ਗੁਰਪੁਰਬ ਤੇ ਸ਼ਹੀਦੀ ਦਿਹਾੜੇ ਇਸ ਅਨੁਸਾਰ ਮਨਾਉਂਦੀਆਂ ਹਨ। ਅਸੀ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਗੁਰਮਤਿ ਟਕਸਾਲ ਕੈਲੰਡਰ ਜਾਰੀ ਕਰਨ ਵਿੱਚ ਸਾਡੀ ਕੋਈ ਸਹਿਮਤੀ ਨਹੀ।


(11/01/13)
ਕੁਲਵਿੰਦਰ ਸਿੰਘ ਜਾਡਲਾ, ਸਪੇਨ

ਮੁਕਤਸਰ ਵਿੱਚ ਸ਼ਹੀਦ ਹੋਣ ਵਾਲੇ 40 ਮੁਕਤੇ
ਕੁਲਵਿੰਦਰ ਸਿੰਘ ਜਾਡਲਾ, ਸਪੇਨ

7 ਤੇ 8 ਦਸੰਬਰ 1705 ਦੀ ਰਾਤ ਤੱਕ ਚਮਕੌਰ ਦੀ ਗੜ੍ਹੀ ਵਿੱਚ ਮੌਜੁਦ 44-45 ਸਿੱਖਾਂ ਤੇ ਦੋ ਵੱਡੇ ਸਾਹਿਬਜ਼ਾਦਿਆਂ ਵਿਚੋਂ ਸਿਰਫ਼ ਛੇ-ਸੱਤ ਸਿੱਖ ਹੀ ਬਚੇ ਸਨ। ਇਸ ਵੇਲੇ ਤੱਕ ਅਜੀਤ ਸਿੰਘ ਤੇ ਜੁਝਾਰ ਸਿੰਘ ਦੋਵੇਂ ਸਾਹਿਬਜ਼ਾਦੇ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ ਤਿੰਨ ਪਿਆਰਰਿਆਂ ਸਣੇ ਬਾਕੀ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸਨ।
ਇਸ ਘੇਰੇ ਦੀ ਖ਼ਬਰ ਸੁਣਦਿਆਂ ਹੀ ਕੋਟ ਪਠਾਣਾਂ ਦੇ ਭਾਈ ਨਿਹੰਗ ਖਾਂ ਦੀ ਭੈਣ ਬੀਬੀ ਉਮਰੀ ਦੇ ਦੋਵੇਂ ਪੁੱਤਰ, ਭਾਈ ਨਬੀ ਖਾਂ ਅਤੇ ਛੋਟਾ ਭਾਈ ਗ਼ਨੀ ਖਾਂ, ਅੱਧੀ ਰਾਤ ਵੇਲੇ ਗੁਰੂ ਸਾਹਿਬ ਨੂੰ ਗੜ੍ਹੀ ਤੋਂ ਕੱਢ ਕੇ ਲੈ ਜਾਣ ਵਾਸਤੇ ਉੱਥੇ ਪਹੁੰਚ ਗਏ। ਦੋਵੇਂ ਭਰਾ ਰੋਪੜ ਦੇ ਨਵਾਬ ਮਲੇਰਕੋਟਲੇ ਦੀ ਫ਼ੌਜ ਦੇ ਸਿਪਾਹੀ ਸਨ। ਅੱਧੀ ਰਾਤ ਵੇਲੇ ਦੋਵੇਂ ਭਰਾ ਮੁਗ਼ਲ ਸਿਪਾਹੀਆਂ ਵਾਲੇ ਕਪੜੇ ਲੈ ਕੇ ਗੜ੍ਹੀ ਦੇ ਬਾਹਰ ਪੁੱਜ ਗਏ। ਉਸ ਵੇਲੇ ਮੁਗ਼ਲ ਫ਼ੌਜ ਨੇ ਘੇਰਾ ਪਾਇਆ ਹੋਇਆ ਸੀ ਪਰ ਉਹ ਗੜ੍ਹੀ ਤੋਂ ਕੁੱਝ ਦੂਰੀ `ਤੇ ਸਨ। ਦੋਵੇਂ ਮੁਸਲਮਾਨ ਸਿਪਾਹੀ ਹੋਣ ਕਰ ਕੇ ਬੜੀ ਅਸਾਨੀ ਨਾਲ ਗੜ੍ਹੀ ਤਕ ਪਹੁੰਚ ਗਏ। ਉਨ੍ਹਾਂ ਗੁਰੂ ਸਾਹਿਬ ਨੂੰ ਆਵਾਜ਼ ਦੇ ਕੇ ਕਪੜੇ ਫੜਾਏ। ਗੁਰੂ ਸਾਹਿਬ ਇਹ ਕਪੜੇ ਪਾ ਕੇ ਸੱਤ ਵਿਚੋਂ ਦੋ ਸਿੰਘ ਉੱਥੇ ਛੱਡ ਕੇ ਬਾਹਰ ਨਿਕਲ ਗਏ। ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਅਨੁਸਾਰ ਗੁਰੂ ਸਾਹਿਬ ਦੇ ਮਗਰੋਂ ਚਮਕੌਰ ਦੀ ਗੜ੍ਹੀ `ਚੋਂ ਨਿਕਲਣ ਵਾਲੇ ਪੰਜ ਸਿੰਘ ਸਨ: ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਦਇਆ ਸਿੰਘ ਪੁਰੋਹਿਤ, ਭਾਈ ਮਾਨ ਸਿੰਘ ਨਿਸ਼ਾਨਚੀ ਅਤੇ ਭਾਈ ਰਾਮ ਸਿੰਘ (ਪੁੱਤਰ ਭਾਈ ਬਚਿਤਰ ਸਿੰਘ ਤੇ ਪੋਤਾ ਭਾਈ ਮਨੀ ਸਿੰਘ)।
ਚਮਕੌਰ ਦੀ ਗੜ੍ਹੀ ਵਿਚੋਂ ਨਿਕਲਣ ਤੋਂ ਮਗਰੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਾਛੀਵਾੜਾ ਪੁੱਜੇ ਤੇ ਤਿੰਨ ਦਿਨ ਭਾਈ ਜੀਵਨ ਸਿੰਘ ਦੇ ਚੁਬਾਰੇ ਵਿੱਚ ਰਹੇ। ਫਿਰ ਪੰਜ ਮੁਸਲਮਾਨ ਮੁਰੀਦਾਂ ਨਾਲ ਮੁਸਲਮਾਨੀ ਲਿਬਾਸ ਵਿੱਚ ਮਾਛੀਵਾੜਾ ਤੋਂ ਚਲ ਪਏ। ਆਪ ਉਥੋਂ ਚਲ ਕੇ ਕਿੜੀ ਪਠਾਣਾਂ, ਘੁੰਘਰਾਲੀ, ਮਾਨੂੰਪੁਰ ਹੁੰਦੇ ਹੋਏ ਅਜਨੇਰ ਪੁੱਜ ਕੇ ਹਾਜੀ ਚਰਾਗ਼ ਸ਼ਾਹ ਦੇ ਡੇਰੇ `ਤੇ ਰਹੇ। ਅਗਲੇ ਦਿਨ ਆਪ ਨੇ ਮਲਕਪੁਰ, ਲੱਲਾਂ, ਕਟਾਣਾ, ਰਾਮਪੁਰ ਤੋਂ ਹੁੰਦੇ ਹੋਏ ਰਾਤ ਦੋਰਾਹੇ ਕੱਟੀ। ਦੋਰਾਹਾ ਤੋਂ ਕਨੇਚ ਤੇ ਆਲਮਗੀਰ ਹੁੰਦੇ ਹੋਏ ਹੇਹਰ ਪੁੱਜੇ। ਹੇਹਰ ਤੋਂ ਆਪ ਲੰਮੇ ਜਟਪੁਰੇ ਪੁੱਜੇ ਤੇ ਇਥੇ ਭਾਈ ਰਾਏ ਕਲ੍ਹਾ ਨਾਲ ਮੇਲ ਹੋਇਆ। ਇਸ ਤੋਂ ਬਾਅਦ ਆਪ ਤਖ਼ਤੂਪੁਰ, ਮਧੇਅ ਅਤੇ ਭਦੌੜ ਹੁੰਦੇ ਹੋਏ ਦੀਨਾ ਪੁੱਜੇ ਜਿਥੇ ਆਪ ਨੇ ‘ਜ਼ਫਰਨਾਮਾ’ ਲਿਖਿਆ। ਦੀਨਾ ਕਾਂਗੜ ਤੋਂ ਚਲ ਕੇ ਆਪ ਕਈ ਪਿੰਡਾਂ, ਸਣੇ ਰੁਖਾਲਾ, ਭਗਤਾ, ਵਾਂਦਰ, ਬਰਗਾੜੀ, ਬਹਿਬਲ, ਸਰਾਵਾਂ ਤੋਂ ਹੁੰਦੇ ਹੋਏ ਢਿਲਵਾਂ ਕਲਾਂ ਪੁੱਜ ਗਏ। ਇਸ ਵੇਲੇ ਤੱਕ ਆਪ ਨਾਲ ਕੁੱਝ ਹੋਰ ਸਿੱਖ ਆ ਚੁੱਕੇ ਸਨ। ਇਨ੍ਹਾਂ ਵਿਚੋਂ ਪੰਜ ਗੁਰੂ ਸਾਹਿਬ ਦੇ ਨਾਲ ਚਮਕੌਰ ਤੋਂ ਆਏ ਸਨ ਅਤੇ ਪੰਜ ਦੀਨੇ ਵਗ਼ੈਰਾ ਤੋਂ ਰਲੇ ਸਨ। ਢਿਲਵਾਂ ਵਿੱਚ ਗੁਰੂ ਸਾਹਿਬ ਨੇ ਮੁਸਲਮਾਨੀ ਲਿਬਾਸੇ ਉਤਾਰ ਦਿੱਤ। ਇਥੇ ਰਾਤ ਰਹਿਣ ਮਗਰੋਂ ਆਪ ਸੁਿਨਆਰ ਪਿੰਡ ਤੇ ਫਿਰ ਕੋਟ ਕਪੂਰਾ ਗਏ। ਕੋਟ ਕਪੂਰੇ ਤੋਂ ਆਪ ਨੇ ਤਲਵੰਡੀ ਸਾਬੋ ਜਾਣ ਦੀ ਤਿਆਰੀ ਕਰ ਲਈ। 29 ਦਸੰਬਰ 1705 ਦੇ ਦਿਨ ਆਪ ਪਿੰਡ ਰੂਪੇਆਣਾ ਦੇ ਬਾਹਰ ਰੋਹੀ ਕੋਲ ਜਾ ਰਹੇ ਸਨ ਤਾਂ ਮਾਝੇ ਤੋਂ ਆ ਰਿਹਾ ਸਿੰਘਾਂ ਦਾ ਇੱਕ ਜੱਥਾ ਆਪ ਨੂੰ ਮਿਲ ਗਿਆ। (ਇਸ ਥਾਂ `ਤੇ ਅੱਜ ਕਲ ਪਿੰਡ ਮਲ੍ਹਣ ਸੋਢੀਆਂ ਵਸ ਚੁੱਕਾ ਹੈ) ਇਹ ਸਿੰਘ ਪੱਟੀ (ਉਦੋਂ ਜ਼ਿਲ੍ਹਾ ਲਾਹੌਰ, ਹੁਣ ਜ਼ਿਲ੍ਹਾ ਅੰਮ੍ਰਿਤਸਰ) ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ `ਚੋਂ ਆਏ ਸਨ।
ਤਕਰੀਬਨ ਉਨ੍ਹਾਂ ਦਿਨਾਂ ਵਿੱਚ ਹੀ ਪੱਟੀ ਨਗਰ ਵਿੱਚ ਦੇਸ ਰਾਜ ਵੜੈਚ ਦੀ ਮੌਤ ਦੇ ਸਬੰਧ ਵਿੱਚ ਪਾਏ ਗਏ ਭੋਗ ਦੇ ਮੌਕੇ `ਤੇ ਇਲਾਕੇ ਦੇ ਬਹੁਤ ਸਾਰੇ ਸਿੱਖ ਪੁੱਜੇ ਸਨ ਤੇ ਉੱਥੇ ਕਿਸੇ ਸਿੰਘ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਅਨੰਦਪੁਰ ਛੱਡਣ, ਮਾਤਾ ਜੀ, ਚੌਹਾਂ ਸਾਹਿਜ਼ਾਦਿਆਂ ਅਤੇ ਸਿੱਖਾਂ ਦੀਆਂ ਸ਼ਹੀਦੀਆਂ ਬਾਰੇ ਦੱਸਿਆ। ਇਸ ਵਾਰਤਾ ਨੂੰ ਸੁਣ ਕੇ ਇਲਾਕੇ ਦੇ ਲੋਕਾਂ ਨੇ ਅਫ਼ਸੋਸ ਜ਼ਾਹਿਰ ਕੀਤਾ ਕਿ ਸਾਨੂੰ ਅਨੰਦਪੁਰ ਸਾਹਿਬ ਦੇ ਹਾਲਾਤ ਪਤਾ ਨਹੀਂ ਸਨ। ਵਰਨਾ ਅਸੀਂ ਜਾ ਕੇ ਗੁਰੂ ਜੀ ਦਾ ਸਾਥ ਦੇਂਦੇ। ਉੱਥੇ ਇਹ ਜ਼ਿਕਰ ਵੀ ਹੋਇਆ ਕਿ ਪਹਿਲਾਂ ਵੀ ਮਾਝੇ ਦੇ ਲੋਕਾਂ ਨੇ ਗੁਰੂ ਸਾਹਿਬ ਨੂੰ ਪਿੱਠ ਦਿਖਾ ਕੇ ਇਲਾਕੇ ਦੀ ਹੇਠੀ ਕਰਵਾਈ ਸੀ ਜਦੋਂ ਲੜਾਈ ਵੇਲੇ 31 ਅਗਸਤ 1700 ਦੀ ਰਾਤ ਨੂੰ ਸ਼ਰਾਬੀ ਹਾਥੀ ਦਾ ਮੁਕਾਬਲਾ ਕਰਨ ਤੋਂ ਡਰਦਾ ਦੁਨੀ ਚੰਦ ਮਸੰਦ ਆਪਣੇ ਨਾਲ ਚਾਰ ਪੰਜ ਸਾਥੀ ਲੈ ਕੇ ਅਨੰਦਪੁਰ ਸਾਹਿਬ ਤੋਂ ਭੱਜ ਆਇਆ ਸੀ ਤੇ ਮਗਰੋਂ ਉਸ ਦੇ ਪੋਤਿਆਂ ਭਾਈ ਅਨੂਪ ਸਿੰਘ ਅਤੇ ਸਰੂਪ ਸਿੰਘ ਨੇ ਉਸ ਦੀ ਬੁਜ਼ਦਿਲੀ ਦਾ ਧੋਣਾ ਧੋਣ ਵਾਸਤੇ ਨਿਰਮੋਹਗੜ੍ਹ ਦੀ ਲੜਾਈ ਵਿੱਚ 8 ਅਕਤੂਬਰ 1700 ਦੇ ਦਿਨ ਸ਼ਹੀਦੀਆਂ ਪਾਈਆਂ ਸਨ। ਇਲਾਕੇ ਦੇ ਲੋਕਾਂ ਨੇ ਵਿਚਾਰ ਕੀਤਾ ਕਿ ਗੁਰੂ ਸਾਹਿਬ ਉਸ ਵੇਲੇ (ਦਸੰਬਰ 1705 ਦੇ ਆਖ਼ਰੀ ਹਫ਼ਤੇ) ਮਾਲਵੇ ਦੇ ਇਲਾਕੇ ਵਿੱਚ ਪਿੰਡਾਂ ਦੀਨਾ-ਕਾਂਗੜ ਦੇ ਨੇੜੇ-ਤੇੜੇ ਦੇ ਇਲਾਕੇ ਵਿੱਚ ਸਨ, ਸਾਨੂੰ ਜਾ ਕੇ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਸਾਨੂੰ ਜਾ ਕੇ ਉਨ੍ਹਾਂ ਨੂੰ ਮਾਝੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਵਿਚਾਰ ਕੀਤੀ ਕਿ ਝਬਾਲ ਦੇ ਭਾਗ ਸਿੰਘ, ਜੋ ਉੱਥੇ ਪੁੱਜੇ ਹੋਏ ਸਨ, ਦੇ ਲਾਹੌਰ ਦਰਬਾਰ ਨਾਲ ਚੰਗੇਰੇ ਸਬੰਧ ਹਨ ਉਨ੍ਹਾਂ ਰਾਹੀਂ ਗੁਰੂ ਸਾਹਿਬ ਦਾ ਦਿਲੀ ਦਰਬਾਰ ਨਾਲ ਸਮਝੌਤਾ ਕਰਵਾਇਆ ਜਾ ਸਕਦਾ ਹੈ।
ਇਹ ਸਾਰਾ ਕੁੱਝ ਵਿਚਾਰ ਕਰ ਕੇ ਭਾਈ ਭਾਗ ਸਿੰਘ, ਭਾਈ ਸੁਲਤਾਨ ਸਿੰਘ, ਭਾਈ ਨਿਧਾਨ ਸਿੰਘ ਵੜੈਚ (ਪਤੀ ਭਾਗ ਕੌਰ), 37 ਹੋਰ ਸਿੰਘ ਅਤੇ ਭਾਗ ਕੌਰ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਮਾਲਵੇ ਵਲ ਚਲ ਪਏ। ਇਹ ਸਾਰੇ ਸਿੰਘ ਪੱਟੀ ਤੋਂ ਚਲ ਕੇ ਮਖੂ ਤੇ ਜ਼ੀਰਾ ਤੋਂ ਹੁੰਦੇ ਹੋਏ ਦੀਨਾ-ਕਾਂਗੜ ਜਾਣ ਵਾਸਤੇ ਮੋਗਾ ਵਲ ਚਲੇ ਗਏ। ਮੋਗਾ ਦੇ ਨੇੜੇ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਦੀਨਾ-ਕਾਂਗੜ ਤੋਂ ਜਾ ਚੁੱਕੇ ਹਨ ਤੇ ਉਸ ਵੇਲੇ ਰਾਮੇਆਣਾ ਤੋਂ ਰੂਪੇਆਣਾ ਵਲ ਜਾ ਰਹੇ ਸਨ। ਇਸ ਮਗਰੋਂ ਇਹ ਚਾਲੀ ਸਿੰਘ ਤੇ ਮਾਈ ਭਾਗ ਕੌਰ ਨੇ ਰੂਪੇਆਣਾ ਵਲ ਮੂੰਹ ਕਰ ਲਿਆ। ਰੂਪੇਆਣਾ ਪਿੰਡ ਦੀ ਰੋਹੀ ਵਿੱਚ (ਜਿੱਥੇ ਅਜ ਕਲ੍ਹ ਪਿੰਡ ਮਲ੍ਹਣ ਸੋਢੀਆਂ ਹੈ) ਗੁਰੂ ਸਾਹਿਬ ਅਤੇ ਇਸ ਜਥੇ ਦਾ ਮੇਲ ਹੋ ਗਿਆ ਗੁਰੂ ਸਾਹਿਬ ਉਨ੍ਹਾਂ ਨੂੰ ਆਉਂਦਿਆਂ ਵੇਖ ਕੇ ਉੱਥੇ ਹੀ ਰੁਕ ਗਏ ਅਤੇ ਚਾਦਰਾਂ ਵਿਛਾ ਕੇ ਬੈਠ ਗਏ। ਭਾਈ ਭਾਗ ਸਿੰਘ ਨੇ ਗੁਰੂ ਜੀ ਨਾਲ ਮਾਤਾ ਜੀ, ਚੌਹਾਂ ਸਾਹਿਬਜ਼ਾਦਿਆਂ ਅਤੇ ਸਾਰੇ ਸਿੰਘਾਂ ਦੀਆਂ ਸ਼ਹੀਦੀਆਂ ਬਾਰੇ ਰਸਮੀ ਚਰਚਾ ਕੀਤੀ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਮਝਾਇਆ ਕਿ ਇਹ ਸਭ ਵਾਹਿਗੁਰੂ ਦੀ ਲੀਲ੍ਹਾ ਹੈ। ਮਰਨਾ ਜਾਂ ਸ਼ਹੀਦ ਹੋਣਾ ਦੁਖ ਜਾਂ ਅਫ਼ਸੋਸ ਵਾਲੀ ਗੱਲ ਨਹੀਂ ਹੁੰਦੀ। ਸਾਨੂੰ ਹਰ ਹਾਲਤ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ।
‘ਗੁਰੁ ਕੀਆਂ ਸਾਖੀਆਂ’ ਅਨੁਸਾਰ ਕੁੱਝ ਚਿਰ ਮਗਰੋਂ ਭਾਈ ਭਾਗ ਸਿੰਘ ਝਬਾਲੀਏ ਨੇ ਗੁਰੂ ਸਾਹਿਬ ਨੂੰ ਆਖਿਆ ਕਿ ਮੇਰੀ ਲਾਹੌਰ ਦਰਬਾਰ ਨਾਲ ਕਾਫ਼ੀ ਨੇੜਤਾ ਹੈ ਅਤੇ ਮੈਂ ਕਿਸੇ ਰਸੂਖ ਵਾਲੇ ਦਰਬਾਰੀ ਜਾਂ ਅਹਿਲਕਾਰ ਰਾਹੀਂ ਦਿੱਲੀ ਸਰਕਾਰ ਨਾਲ ਤੁਹਾਡਾ ਸਮਝੌਤਾ ਕਰਵਾ ਦੇਂਦਾ ਹਾਂ। ਉਸ ਦੀ ਗੱਲ ਸੁਣ ਕੇ ਗੁਰੂ ਸਾਹਿਬ ਨੇ ਜਵਾਬ ਦਿੱਤਾ: “ਤੁਸੀਂ ਹੁਣ ਸਰਕਾਰ ਨਾਲ ਸਮਝੌਤੇ ਦੀ ਗੱਲ ਕਰਦੇ ਹੋ! ਤੁਸੀਂ ਜਾਂ ਤੁਹਾਡੇ ਵਡੇਰੇ ਉਦੋਂ ਕਿੱਥੇ ਸਨ ਜਦੋਂ ਪੰਜਵੇਂ ਪਾਤਿਸ਼ਾਹ ਨੂੰ ਸ਼ਹੀਦ ਕੀਤਾ ਗਿਆ ਸੀ ਜਾਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਰਖਿਆ ਸੀ, ਜਦੋਂ ਨੌਵੇਂ ਨਾਨਕ ਨੂੰ ਦਿੱਲੀ ਵਿੱਚ ਲਿਜਾ ਕੇ ਸ਼ਹੀਦ ਕੀਤਾ ਸੀ। ਉਸ ਵੇਲੇ ਤਾਂ ਕਿਸੇ ਸਿੱਖ ਨੇ ਸਰਕਾਰੇ-ਦਰਬਾਰੇ ਪਹੁੰਚ ਦਾ ਨਾਂ ਨਹੀਂ ਸੀ ਲਿਆ। ਫਿਰ ਅਨੰਦਪੁਰ ਸਾਹਿਬ ਵਿੱਚ ਕਈ ਮਹੀਨੇ ਘੇਰਾ ਪਿਆ ਰਿਹਾ ਤਾਂ ਵੀ ਤੁਸੀਂ ਨਹੀਂ ਆਏ। ਤੁਸੀਂ ਹੁਣ ਕੀ ਲੈਣ ਆਏ ਹੋ? ਤੁਹਾਨੂੰ ਅਜਿਹੀਆਂ ਗੱਲਾਂ ਕਰਨ ਲੱਗਿਆਂ ਸੰਗ ਨਹੀਂ ਆਉਂਦੀ?”
ਗੁਰੂ ਸਾਹਿਬ ਦਾ ਇਹ ਜਵਾਬ ਸੁਣ ਕੇ ਚੌਧਰੀ ਭਾਗ ਸਿੰਘ ਨੇ ਕਿਹਾ: “ਗੁਰੁ ਜੀ ਜੇ ਤੁਸੀਂ ਇੰਜ ਹੀ ਰਹਿਣਾ ਹੈ ਤਾਂ ਤੁਹਾਡੀ-ਸਾਡੀ ਨਿਭ ਨਹੀਂ ਸਕਦੀ। ਸਾਥੋਂ ਇਹੋ ਜਿਹੀ ਸਿੱਖੀ ਨਹੀਂ ਨਿਭਣੀ। ਫਿਰ ਅਸੀਂ ਵਾਪਿਸ ਚਲੇ ਜਾਂਦੇ ਹਾਂ।” ਗੁਰੂ ਜੀ ਭਾਗ ਸਿੰਘ ਦੇ ਬੋਲ ਸੁਣ ਕੇ ਆਖਿਆ: “ਅਸੀਂ ਤੁਹਾਨੂੰ ਮਦਦ ਵਾਸਤੇ ਤਾਂ ਨਹੀਂ ਬੁਲਾਇਆ। ਤੁਸੀਂ ਆਪੇ ਹੀ ਆਏ ਹੋ। ਪਰ, ਹਾਂ, ਜੇ ਤੁਹਾਡੇ ਤੋਂ ਸਿੱਖੀ ਨਹੀਂ ਨਿਭ ਸਕਦੀ ਤਾਂ ਠੀਕ ਹੈ! ਲਓ, ਕਾਗ਼ਜ਼ ਤੇ ਲਿਖ ਦਿਓ ਕਿ ਸਾਡਾ ਇਲਾਕਾ ਅੱਜ ਤੋਂ ਗੁਰੂ ਦਾ ਸਿੱਖ ਨਹੀਂ ਰਿਹਾ।” ਗੁਰੂ ਸਾਹਿਬ ਦੇ ਬੋਲ ਸੁਣ ਕੇ ਭਾਈ ਮਾਨ ਸਿੰਘ ਨਿਸ਼ਾਨਚੀ ਨੇ ਕਾਗ਼ਜ਼, ਕਲਮ ਤੇ ਦਵਾਤ ਕੱਢ ਕੇ ਚੌਧਰੀ ਭਾਗ ਸਿੰਘ ਦੇ ਅੱਗੇ ਰੱਖ ਦਿੱਤੀ। ਇਹ ਦੇਖ ਕੇ, ਜੋਸ਼ ਤੇ ਉਬਾਲ ਵਿੱਚ ਆਏ ਭਾਗ ਸਿੰਘ ਨੇ ਕਾਗ਼ਜ਼ `ਤੇ ਬੇਦਾਵਾ ਲਿਖ ਦਿੱਤਾ ਤੇ ਹੇਠਾਂ ਆਪਣੇ ਦਸਤਖ਼ਤ ਕਰ ਦਿੱਤੇ। ਇਸ ਮਗਰੋਂ ਦਿਲਬਾਗ ਸਿੰਘ, ਘਰਬਾਰਾ ਸਿੰਘ, ਗੰਡਾ ਸਿੰਘ ਨੇ ਵੀ ਦਸਤਖ਼ਤ ਕਰ ਦਿੱਤੇ ਪਰ ਬਾਕੀ ਸਿੰਘਾਂ ਨੇ ਦਸਤਖ਼ਤ ਨਹੀਂ ਕੀਤੇ।
ਗੁਰੁ ਜੀ ਅਤੇ ਮਝੈਲ ਸਿੱਖਾਂ ਵਿੱਚ ਅਜੇ ਇਹ ਗੱਲਾਂ ਚਲ ਹੀ ਰਹੀਆਂ ਸਨ ਕਿ ਇੱਕ ਸੂਹੀਏ ਸਿੱਖ ਨੇ ਖ਼ਬਰ ਲਿਆ ਦਿੱਤੀ ਕਿ ਸਰਹੰਦ ਦੇ ਨਵਾਬ ਵਜ਼ੀਰ ਖ਼ਾਂ ਦੀ ਵ ਡੀ ਫ਼ੌਜ ਇਸ ਇਲਾਕੇ ਦੇ ਨੇੜੇ ਹੀ ਆ ਪੁੱਜੀ ਹੈ। ਇਸ `ਤੇ ਗੁਰੂ ਸਾਹਿਬ ਨੇ ਸਿੰਘਾਂ ਨੂੰ ਘੋੜਿਆਂ `ਤੇ ਸਵਾਰ ਹੋ ਕੇ ਅੱਗੇ ਕੂਚ ਕਰਨ ਦਾ ਹੁਕਮ ਦਿੱਤਾ। ਗੁਰੂ ਸਾਹਿਬ ਨੇ ਇਨ੍ਹਾਂ ਝਬਾਲੀਆਂ ਦਾ ਬੇਦਾਵਾ ਸੰਭਾਲ ਕੇ ਜੇਬ ਵਿੱਚ ਪਾਇਆ ਅਤੇ ਨਾਲ ਚਲ ਰਹੇ ਸਾਥੀ ਸਿੰਘ ਨੂੰ ਨਾਲ ਲੈ ਕੇ ਉਥੋਂ ਚਲ ਪਏ।
ਪਿੱਛੋਂ ਗੁਰੂ ਜੀ ਦੇ ਜਾਣ ਮਗਰੋਂ ਮਾਈ ਭਾਗ ਕੌਰ, ਜੋ ਭਾਗ ਸਿੰਘ ਤੇ ਦਿਲਬਾਗ ਸਿੰਘ ਦੀ ਵੱਡੀ ਭੈਣ ਸੀ ਨੇ ਇਨ੍ਹਾਂ ਚਾਲੀ ਸਿੰਘਾਂ ਵੱਲ ਮੂੰਹ ਕਰ ਕੇ ਆਖਿਆ: “ਓਏ ਅਜੇ ਤਾਂ ਦੁਨੀ ਚੰਦ ਧਾਲੀਾਵਾਲ ਅਤੇ ਉਸ ਦੇ ਸਾਥੀ ਮਝੈਲ ਸਿੰਘਾਂ ਵੱਲੋਂ ਅਨੰਦਗੜ੍ਹ ਕਿਲ੍ਹੇ `ਚੋਂ ਰੱਸਾ ਬੰਨ੍ਹ ਕੇ ਭੱਜਣ ਦਾ ਕਲੰਕ ਸਾਡੇ ਮੱਥੇ ਤੋਂ ਨਹੀਂ ਲੱਥਾ। ਅੱਗੋਂ ਅੱਜ ਤੁਸੀਂ ਗੁੱਸੇ ਵਿੱਚ ਆ ਕੇ ਗੁਰੂ ਸਾਹਿਬ ਨੂੰ ਬੇਦਾਵਾ ਵੀ ਲਿਖ ਦਿੱਤਾ ਹੈ। ਹੁਣ ਅਸੀਂ ਕਿਹੜਾ ਮੂੰਹ ਲੈ ਕੇ ਵਾਪਿਸ ਵਤਨਾਂ ਨੂੰ ਜਾਵਾਂਗੇ। ਤੁਹਾਨੂੰ ਘਰ ਗਿਆਂ ਨੂੰ ਘਰ-ਵਾਲੀਆਂ ਕੀ ਆਖਣਗੀਆਂ ਕਿ ਸਤਿਗੁਰਾਂ ਦੇ ਆਹ ਦਰਸ਼ਨ ਪਾ ਕੇ ਆਏ ਹੋ? ਲੋਕ ਲਾਹਨਤਾਂ ਪਾਉਣਗੇ। ਕਿਹੜਾ ਮੂੰਹ ਲੈ ਕੇ ਬਾਹਰ ਫਿਰੋਗੇ? ਉੱਠੋ ਸ਼ੇਰੋ! ਹੰਭਲਾ ਮਾਰੋ! ਗੁਰੂ ਜੀ ਬਖ਼ਸ਼ਿੰਦ ਹਨ। ਉਹ ਜ਼ਰੂਰ ਮੁਆਫ਼ ਕਰ ਦੇਣਗੇ। ਚਲੋ ਚਲੀਏ। “ਮਾਈ ਦੇ ਬੋਲਾਂ ਨੇ ਉਸ ਦੇ ਛੋਟੇ ਭਰਾ ਭਾਗ ਸਿੰਘ ਨੂੰ ਵੀ ਟੁੰਬਿਆ ਅਤੇ ਉਸ ਨੇ ਵੀ ਬਾਕੀਆਂ ਨੂੰ ਗੁਰੂ ਜੀ ਦੇ ਪਿੱਛੇ ਜਾਣ ਵਾਸਤੇ ਆਖਿਆ। ਸਾਰੇ ਸਿੱਖ ਜੈਕਾਰਾ ਛੱਡ ਕੇ ਉਸੇ ਪਾਸੇ ਵਲ ਚਲ ਪਏ ਜਿਧਰ ਗੁਰੂ ਸਾਹਿਬ ਗਏ ਸਨ।
ਗੁਰੁ ਜੀ ਨੂੰ ਲਭਦੇ-ਲਭਦੇ ਉਹ ਚਾਲ੍ਹੀ ਸਿੱਖ ਚਲਦੇ-ਚਲਦੇ ਖਿਦਰਾਣੇ ਦੀ ਢਾਬ ਦੇ ਕੰਢੇ `ਤੇ ਜਾ ਰੁਕੇ। ਉਧਰ ਕੁੱਝ ਹੀ ਚਿਰ ਮਗਰੋਂ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਂ ਦੀ ਫ਼ੌਜ ਢਾਬ ਦੇ ਕੰਢੇ `ਤੇ ਆ ਪੁੱਜੀ। ਚਾਲ੍ਹੀ ਮਝੈਲ ਸਿੰਘ ਵੀ ਉਸ ਵੇਲੇ ਉੱਥੇ ਹੀ ਹਾਜ਼ਿਰ ਸਨ। ਵੇਖਦਿਆਂ-ਵੇਖਦਿਆਂ ਹੀ ਦੋਹਾਂ ਪਾਸਿਆਂ ਤੋਂ ਗੋਲੀਆਂ ਅਤੇ ਤੀਰਾਂ ਦਾ ਮੀਂਹ ਵਰ੍ਹਨਾ ਸ਼ੁਰੂ ਹੋ ਗਿਆ। 2 ਘੜੀਆਂ (ਲਗਭਗ ਪੌਣੇ ਘੰਟੇ) ਮਗਰੋਂ ਜਦੋਂ ਸਿੰਘਾਂ ਕੋਲ ਤੀਰ ਤੇ ਗੋਲੀਆਂ ਮੁਕ ਗਈਆਂ ਤਾਂ ਉਨ੍ਹਾਂ ਨੇ ਤਲਵਾਰਾਂ ਧੂਹ ਲਈਆਂ ਅਤੇ ਦੁਸ਼ਮਣ ਦੀ ਫ਼ੌਜ `ਤੇ ਟੁੱਟ ਪਏ। ਦੋਹੀਂ ਤਰਫ਼ੀਂ ਲੋਹੇ ਨਾਲ ਲੋਹਾ ਖੜਕਿਆ। ਚਾਲ੍ਹੀ ਸਿੰਘਾਂ ਨੇ ਸਰਹਿੰਦੀ ਫ਼ੌਜ ਦੀ ਅਜਿਹੀ ਵੱਢ-ਟੁੱਕ ਕੀਤੀ ਕਿ ਉਨ੍ਹਾਂ ਨੂੰ ਅਲ੍ਹਾ ਚੇਤੇ ਕਰਵਾ ਦਿੱਤਾ। ਇਹ ਲੜਾਈ ਕਾਫ਼ੀ ਦੇਰ ਤੱਕ ਚਲਦੀ ਰਹੀ। ਦੋਹਾਂ ਧਿਰਾਂ ਨੇ ਕੋਈ ਕਸਰ ਨਾ ਛੱਡੀ।
ਅਖ਼ੀਰ ਸੈਂਕੜੇ ਮੁਗ਼ਲ ਸਿਪਾਹੀਆਂ ਨੂੰ ਮਾਰਨ ਮਗਰੋਂ ਚਾਲ੍ਹੀਆਂ ਵਿੱਚੋਂ ਸੈਂਤੀ ਸਿੰਘ ਸ਼ਹੀਦ ਹੋ ਗਏ ਅਤੇ ਬਾਕੀ ਦੇ ਤਿੰਨ ਸਿੰਘ ਤੇ ਮਾਈ ਭਾਗ ਕੌਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਦੋਂ ਵਜ਼ੀਰ ਖਾਂ ਨੇ ਵੇਖਿਆ ਕਿ ਸਾਰੇ ਸਿੰਘ ਸ਼ਹੀਦ ਹੋ ਗਏ ਹਨ ਤੇ ਕੋਈ ਲੜਨ ਵਾਲਾ ਨਹੀਂ ਰਿਹਾ ਤਾਂ ਉਸ ਨੇ ਫ਼ੌਜ ਨੂੰ ਪਿੱਛੇ ਹਟਣ ਦਾ ਹੁਕਮ ਦੇ ਦਿੱਤਾ। ਉਸ ਨੂੰ ਇਹ ਵੀ ਦੱਸਿਆ ਜਾ ਚੁੱਕਾ ਸੀ ਕਿ ਉਸ ਨੂੰ ਇਸ ਤੋਂ ਅੱਗੇ ਕਿਤੇ ਪਾਣੀ ਨਹੀਂ ਮਿਲ ਸਕਣਾ ਅਤੇ ਫ਼ੌਜ ਪਿਆਸ ਨਾਲ ਮਰ ਜਾਵੇਗੀ। ਨਾਲ ਹੀ ਹੁਣ ਸਾਰੇ ਸਿੱਖ, ਉਸ ਦੇ ਖਿਆਲ ਵਿਚ, “ਖ਼ਤਮ” ਹੋ ਚੁੱਕੇ ਸਨ ਇਸ ਕਰ ਕੇ ਉਸ ਨੇ ਫ਼ੌਜਾਂ ਪਿੱਛੇ ਮੋੜ ਲਈਆਂ। ਸ਼ਾਮ ਪੈਣ ਤੋਂ ਪਹਿਲਾਂ-ਪਹਿਲਾਂ ਸਰਹਿੰਦ ਦੀਆਂ ਫ਼ੌਜਾਂ ਉੱਥੋਂ ਕਾਫ਼ੀ ਦੂਰ ਨਿਕਲ ਚੁੱਕੀਆਂ ਸਨ।
ਇਸ ਦੇ ਥੋੜ੍ਹੀ ਦੇਰ ਮਗਰੋਂ ਹੀ ਗੁਰੂ ਸਾਹਿਬ ਵੀ ਖਿਦਰਾਣੇ ਦੀ ਢਾਬ (ਜਿਸ ਨੂੰ ਉਦੋਂ ਈਸ਼ਰਸਰ ਢਾਬ ਵੀ ਕਹਿੰਦੇ ਸਨ) ਦੇ ਕੰਢੇ `ਤੇ ਆਏ। ਉਸ ਵੇਲੇ ਤਕ 37 ਸਿੰਘ ਸ਼ਹੀਦ ਹੋ ਚੁੱਕੇ ਸਨ ਅਤੇ ਸਿਰਫ਼ ਭਾਈ ਰਾਏ ਸਿੰਘ ਮੁਲਤਾਨੀ (ਭਰਾ ਭਾਈ ਮਨੀ ਸਿੰਘ) ਉਸ ਦਾ ਪੁੱਤਰ ਭਾਈ ਮਹਾਂ ਸਿੰਘ, ਭਾਈ ਸੁੰਦਰ ਸਿੰਘ ਬ੍ਰਾਹਮਣ ਝੱਲੀਆਂ ਵਾਲਾ ਅਤੇ ਮਾਈ ਭਾਗ ਕੌਰ ਸਿਸਕ ਰਹੇ ਸਨ। ਗੁਰੂ ਸਾਹਿਬ ਨੇ ਭਾਈ ਮਾਨ ਸਿੰਘ ਨਿਸ਼ਾਨਚੀ ਨੂੰ ਸ਼ਹੀਦ ਹੋਏ 37 ਸਿੰਘਾਂ ਦੀਆਂ ਲਾਸ਼ਾਂ ਇਕੱਠੀਆਂ ਕਰਨ ਦੀ ਸੇਵਾ ਬਖ਼ਸ਼ੀ ਅਤੇ ਆਪ ਸਹਿਕ ਰਹੇ ਸਿੱਖਾਂ ਕੋਲ ਬੈਠ ਗਏ। ਗੁਰੂ ਸਾਹਿਬ ਨੇ ਇਨ੍ਹਾਂ ਤਿੰਨਾਂ ਅਤੇ ਮਾਈ ਭਾਗ ਕੌਰ ਦੇ ਮੂੰਹ ਵਿੱਚ ਪਾਣੀ ਪਾਇਆ ਪਰ ਇਨ੍ਹਾਂ ਦੇ ਜ਼ਖ਼ਮ ਬੜੇ ਡੂੰਘ ਸਨ। ਇਨ੍ਹਾਂ ਦੇ ਬਚਣ ਦੀ ਕੋਈ ਆਸ ਨਹੀਂ ਸੀ। ਮਾਈ ਭਾਗ ਕੌਰ ਨੂੰ ਖੱਬੇ ਪੱਟ ਵਿੱਚ ਗੋਲੀ ਲੱਗੀ ਹੋਈ ਸੀ ਪਰ ਬਾਕੀ ਤਿੰਨੇ ਬੜੇ ਨਿਢਾਲ ਹੋ ਚੁੱਕੇ ਸਨ। ਗੁਰੂ ਸਾਹਿਬ ਨੇ ਸ਼ਹੀਦ ਹੋਏ ਸਾਰੇ ਸਿੱਖਾਂ ਨੂੰ “ਦਸ ਹਜ਼ਾਰੀ”, “ਵੀਹ ਹਜ਼ਾਰੀ”, ਪੰਜਾਹ ਹਜ਼ਾਰੀ” ਆਖ ਕੇ “ਮਨਸਬ” ਦਿੱਤੇ।
ਇਸ ਮਗਰੋਂ ਗੁਰੂ ਸਾਹਿਬ ਨੇ ਸਹਿਕ ਰਹੇ ਤਿੰਨਾਂ ਸਿੰਘਾਂ ਨੂੰ ਪੁੱਛਿਆ ਕਿ ਤੁਹਾਨੂੰ ਕਿੰਨਾ ਮਨਸਬ ਜਾਂ ਕਿੱਥੋਂ ਦਾ ਰਾਜ ਚਾਹੀਦਾ ਹੈ। ਆਪਣੇ ਮੂੰਹੋਂ ਮੰਗ ਲਓ। ਇਸ ਤੇ ਭਾਈ ਰਾਏ ਸਿੰਘ ਬੋਲਿਆ “ਗੁਰੂ ਜੀ ਜੇ ਆਪ ਤਰੁਠੇ ਹੀ ਹੋ ਤਾਂ ਤੁਸੀਂ ਭਾਈ ਭਾਗ ਸਿੰਘ ਦਾ ਲਿਖਿਆ ਸਿੱਖੀ ਤੋਂ ਪੰਚਾਇਤੀ ਬੇਦਾਵਾ ਫਾੜ ਕੇ ਸਾਨੂੰ ਸਿੱਖੀ ਦਾਨ ਬਖ਼ਸ਼ ਦਿਓ।” ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ “ਧੰਨ ਸਿੱਖੀ! ਧੰਨ ਸਿੱਖੀ ! ! ਧੰਨ ਸਿੱਖੀ! ! !” ਆਖਿਆ ਅਤੇ ਆਪਣੀ ਜੇਬ ਵਿਚੋਂ ਬੇਦਾਵੇ ਵਾਲਾ ਕਾਗ਼ਜ਼ ਕੱਢ ਕੇ ਫਾੜ ਦਿੱਤਾ। ਡਾਕਟਰ ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ ਕਿ ਕੁੱਝ ਲੇਖਕਾਂ ਨੇ ਇਹ ਬੋਲ ਰਾਏ ਸਿੰਘ ਦੇ ਪੁੱਤਰ ਮਹਾਂ ਸਿੰਘ ਤੋਂ ਅਖਵਾਏ ਹਨ। ਦਰਅਸਲ ਮਹਾਂ ਸਿੰਘ ਨੇ ਸਭ ਤੋਂ ਅਖ਼ੀਰ `ਤੇ ਸੁਆਸ ਛੱਡੇ ਸੀ ਇਸ ਕਰ ਕੇ ਇਨ੍ਹਾਂ ਲੇਖਕਾਂ ਨੇ ਉਸ ਦਾ ਨਾਂ ਲਿਖ ਦਿੱਤਾ ਹੈ।
ਇਸ ਸਮੇਂ ਗੁਰੂ ਸਾਹਿਬ ਨੇ ਇੰਨਾਂ ਸਿੰਘਾਂ ਦੀ ਮਰਹਮ-ਪੱਟੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਫ਼ਰਕ ਨਾ ਪਿਆ। ਗੁਰੂ ਜੀ ਸਾਰੀ ਰਾਤ ਇਨ੍ਹਾਂ ਨਾਲ ਗੱਲਾਂ ਕਰਦੇ ਰਹੇ। ਅੱਧੀ ਰਾਤ ਵੇਲੇ ਭਾਈ ਸੁੰਦਰ ਸਿੰਘ ਝੱਲੀਆਂ ਵਾਲਾ ਵੀ ਸਾਹ ਛੱਡ ਗਿਆ। ਇਸ ਮਗਰੋਂ ਭਾਈ ਰਾਏ ਸਿੰਘ ਤੇ ਕੁੱਝ ਚਿਰ ਮਗਰੋਂ ਚਾਲ੍ਹੀਵਾਂ ਸਿੰਘ ਭਾਈ ਮਹਾਂ ਸਿੰਘ ਵੀ ਵਾਹਿਗੁਰੂ ਦੇ ਕਦਮਾਂ ਵਿੱਚ ਜਾ ਪੁੱਜਾ। ਅਗਲੀ ਸਵੇਰ, ਮਾਘ ਦੀ ਪਹਿਲੀ ਨੂੰ, 30 ਦਸੰਬਰ 1705 ਦੇ ਦਿਨ, ਗੁਰੂ ਸਾਹਿਬ ਨੇ ਇਨ੍ਹਾਂ ਚਾਲ੍ਹੀ ਸਿੰਘਾਂ ਵਾਸਤੇ ਆਸਾ ਦੀ ਵਾਰ ਦਾ ਪਾਠ ਕਰ ਕੇ ਭੋਗ ਪਾਇਆ। ਕੁੱਝ ਚਿਰ ਮਗਰੋਂ ਭਾਈ ਦਾਨ ਸਿੰਘ ਖਿਦਰਾਣਾ ਪਿੰਡ ਵਿਚੋਂ ਤ੍ਰਿਹਾਵਲ (ਘਿਓ, ਮੈਦਾ, ਖੰਡ) ਲੈ ਆਇਆ। ਗੁਰੂ ਸਾਹਿਬ ਨੇ ਆਪ ਪਾਠ ਕਰ ਕੇ ਦੇਗ਼ ਤਿਆਰ ਕਰਵਾਈ। ਸ਼ਹੀਦ ਸਿੰਘਾਂ ਨੂੰ ਇਸ਼ਨਾਨ ਕਰਵਾ ਕੇ ਲਕੜੀਆਂ ਦੇ ਢੇਰ `ਤੇ ਇਕੱਠਿਆਂ ਹੀ ਰੱਖ ਦਿੱਤਾ ਗਿਆ । ਗੁਰੂ ਸਾਹਿਬ ਨੇ ਆਪ ਸੋਹਿਲਾ ਦਾ ਪਾਠ ਕੀਤਾ ਤੇ ਫਿਰ ਆਪਣੇ ਹੱਥੀਂ ਹੀ ਇਨ੍ਹਾਂ ਦੀ ਚਿਖਾ ਨੂੰ ਅੱਗ ਲਾਈ। ਇਸ ਮਗਰੋਂ ਕੜ੍ਹਾਹ ਪ੍ਰਸ਼ਾਦ ਦੀ ਦੇਗ਼ ਵਰਤਾਈ ਗਈ। ਸਸਕਾਰ ਮਗਰੋਂ ਗੁਰੂ ਸਾਹਿਬ ਨੇ ਹਾਜ਼ਿਰ ਸਿੰਘਾਂ ਨੂੰ ਮੁਖ਼ਾਤਿਬ ਹੁੰਦਿਆਂ ਆਖਿਆ ਕਿ ਇਨ੍ਹਾਂ ਚਾਲ੍ਹੀ ਸਿੰਘਾਂ ਨੇ ਧਰਮ ਹੇਤ ਸੀਸ ਦਿੱਤੇ ਹਨ। ਇਨ੍ਹਾਂ ਨੂੰ ਵੀ `ਚਾਲੀ ਮੁਕਤੇ’ ਆਖ ਕੇ ਚੇਤੇ ਕੀਤਾ ਜਾਇਆ ਕਰੇਗਾ।
ਗੁਰੂ ਸਾਹਿਬ 30 ਅਤੇ 31 ਦਸੰਬਰ ਦਾ ਦਿਨ ਉੱਥੇ ਹੀ ਰਹੇ ਅਤੇ ਜਦੋਂ ਚਿਖਾ ਪੂਰੀ ਤਰ੍ਹਾਂ ਸੜ ਗਈ ਤਾਂ ਗੁਰੂ ਸਾਹਿਬ ਨੇ ਅੰਗੀਠੇ ਤੇ ਮਿੱਟੀ ਪੁਆ ਦਿੱਤੀ। 31 ਦਸੰਬਰ ਦੀ ਰਾਤ ਨੂੰ ਖਿਦਰਾਣੇ ਦੇ ਵਾਸੀ ਗੁਰੂ ਸਾਹਿਬ ਨੂੰ ਪਿੰਡ ਲੈ ਗਏ ਅਤੇ ਸੇਵਾ ਕੀਤੀ। ਰਾਤ ਗੁਰੂ ਸਾਹਿਬ ਖਿਦਰਾਣੇ ਰਹੇ ਅਤੇ ਪਹਿਲੀ ਜਨਵਰੀ 1706 ਨੂੰ ਖਿਦਰਾਣੇ ਤੋਂ ਤਲਵੰਡੀ ਸਾਬੋ ਵਲ ਚਲ ਪਏ। ਇਸ ਤੋਂ ਕੁੱਝ ਸਾਲ ਮਗਰੋਂ ਪਿੰਡ ਹਰੀਕੇ ਕਲਾਂ ਦੇ ਭਾਈ ਲੰਗਰ ਸਿੰਘ ਨੇ ਇਸ ਥਾਂ `ਤੇ ਸ਼ਹੀਦਾਂ ਦੀ ਯਾਦ ਵਿੱਚ ਥੜ੍ਹਾ ਬਣਾਇਆ ਤੇ ਸ਼ਹੀਦ ਗੰਜ ਪਰਗਟ ਕੀਤਾ। ਉਸ ਦਿਨ (29 ਦਸੰਬਰ 1725) ਤੋਂ ਮੁਕਤਸਰ ਵਿੱਚ ਸ਼ਹੀਦਾਂ ਦੇ ਪਰਿਵਾਰ ਅਤੇ ਹੋਰ ਸਿੰਘ ਅਰਦਾਸ ਕਰਨ ਵਾਸਤੇ ਪੁੱਜਣ ਲਗ ਪਏ। ਹੌਲੀ-ਹੌਲੀ ਇਸ ਥਾਂ `ਤੇ ਵੱਡਾ ਮੇਲਾ ਲੱਗਣ ਲੱਗ ਪਿਆ।
ਇਹ ਸ਼ਹੀਦੀਆਂ 28 ਦਸੰਬਰ 1705 ਦੀਆਂ ਹਨ ਪਰ ਗਿਆਨੀ ਗਿਆਨ ਸਿੰਘ ਨੇ “ਪਾਣੀ ਦੀ ਤੋਟ” ਦਾ ਭੁਲੇਖਾ ਖਾ ਕੇ ਇਸ ਘਟਨਾ ਨੂੰ ਗਰਮੀਆਂ ਵਿੱਚ ਲੈ ਆਂਦਾ ਜਿਸ ਨਾਲ ਕੁੱਝ ਭੋਲੇ ਲੋਕਾਂ ਨੇ ਭੁਲੇਖਾ ਖਾ ਕੇ ਇਸ ਗ਼ਲਤੀ ਨੂੰ ਸੱਚ ਸਮਝ ਕੇ ਅਪਰੈਲ ਵਿੱਚ ਵੀ ਮੇਲਾ ਲਾਉਣਾ ਸ਼ੁਰੂ ਕਰ ਦਿੱਤਾ।
ਇਸ ਸਬੰਧ ਵਿੱਚ ਦੂਜਾ ਭੁਲੇਖਾ ਬੇਦਾਵਾ ਪੜਵਾਉਣ ਵਾਲੇ ਸ਼ਖ਼ਸ ਬਾਰੇ ਹੈ। ਭੱਟ ਵਹੀਆਂ ਮੁਤਾਬਿਕ ਇਹ ਬੇਦਾਵਾ ਪਾੜਨ ਵਾਸਤੇ ਭਾਈ ਰਾਏ ਸਿੰਘ ਨੇ ਅਰਜ਼ ਕੀਤੀ ਸੀ ਪਰ ਇਕ-ਅੱਧ ਲੇਖਕ ਨੇ ਬੇਦਾਵਾ ਪੜਵਾਉਣ ਦਾ ਸਿਹਰਾ ਆਖ਼ਰੀ ਸਾਹ ਲੈਣ ਵਾਲੇ (ਰਾਏ ਸਿੰਘ ਦੇ ਪੁੱਤਰ) ਭਾਈ ਮਹਾਂ ਸਿੰਘ ਨੂੰ ਦੇ ਦਿੱਤਾ। ਇਸ ਲੜਾਈ ਦੇ ਖ਼ਤਮ ਹੋਣ ਮਗਰੋਂ ਭਾਈ ਸੀਤਲ ਸਿੰਘ, ਰਾਏ ਸਿੰਘ ਤੇ ਮਹਾਂ ਸਿੰਘ ਹੀ ਸਿਸਕ ਰਹੇ ਸਨ ਤੇ ਬਾਕੀ ਸ਼ਹੀਦ ਹੋ ਚੁੱਕੇ ਸਨ। ਰਾਏ ਸਿੰਘ ਨੇ ਬੇਦਾਵਾ ਪੜਵਾਇਆ ਸੀ, ਸੀਤਲ ਸਿੰਘ ਨੇ ਤਿੰਨਾਂ `ਚੋਂ ਸਭ ਤੋਂ ਪਹਿਲਾਂ ਸਾਹ ਛੱਡੇ ਸਨ ਅਤੇ ਭਾਈ ਮਹਾਂ ਸਿੰਘ ਨੇ ਸਭ ਤੋਂ ਅਖ਼ੀਰ `ਤੇ।
ਇਸ ਸਬੰਧੀ ਤੀਜਾ ਭੁਲੇਖਾ ਬੇਦਾਵਾ ਲਿਖਣ ਦੀ ਥਾਂ ਦਾ ਹੈ। ਇੱਕ ਲੇਖਕ ਨੇ ਇਹ ਬੇਦਾਵਾ ਅਨੰਦਪੁਰ ਸਾਹਿਬ ਵਿੱਚ ਲਿਖਿਆ ਆਖਿਆ ਸੀ। (ਬਾਕੀਆਂ ਨੇ ਮੱਖੀ ਤੇ ਮੱਖੀ ਮਾਰ ਦਿੱਤੀ)। ਅਨੰਦਪੁਰ ਸਾਹਿਬ ਦੇ ਬੇਦਾਵਾ ਲਿਖਣ ਦੀ ਗੱਲ ਬੇਦਲੀਲੀ ਹੈ। ਸਵਾਲ ਹੈ ਕਿ ਜੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਸੀ ਤਾਂ ਇਹ 40 ਸਿੱਖ ਬੇਦਾਵਾ ਲਿਖ ਕੇ ਉੱਥੋਂ ਬਚ ਕੇ ਨਿਕਲ ਕਿਵੇਂ ਆਏ? ਕੀ ਉਹ ਪਹਾੜੀ ਜਾਂ ਮੁਗ਼ਲ ਫ਼ੌਜਾਂ ਨਾਲ ਸਮਝੌਤਾ ਕਰ ਕੇ ਜਾਂ ਰਿਸ਼ਵਤ ਦੇ ਕੇ ਆਏ ਸਨ ਜਾਂ ਕੇਸ ਕਟੱਵਾ ਕੇ, ਮੋਨੇ (ਹਿੰਦੂ) ਬਣ ਕੇ, ਨਿਕਲੇ ਸਨ? ਫਿਰ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਤੋਂ ਚਲਣ ਲੱਗਿਆਂ ਖ਼ਾਸ ਕਰ ਕੇ ਇਹ “ਬੇਦਾਵਾ” ਹੀ ਆਪਣੀ ਜੇਬ੍ਹ ਵਿੱਚ ਪਾਇਆ ਹੋਇਆ ਸੀ ! ਇਹ ਨੁਕਤਾ ਬੇਦਲੀਲਾ ਹੈ। ਇਸ ਕਰ ਕੇ ਰੂਪੇਆਣਾ ਦੀ ਜੂਹ (ਮਲ੍ਹਣ ਸੋਢੀਆਂ) ਵਿੱਚ ਬੇਦਾਵਾ ਲਿਖਣ ਦੀ ਗੱਲ ਸਹੀ ਹੈ ਕਿਉਂਕਿ ਉਸ ਤੋਂ ਕੁੱਝ ਘੰਟੇ ਮਗਰੋਂ ਹੀ ਉਹ ਬੇਦਾਵਾ ਪਾੜ ਦਿੱਤਾ ਗਿਆ ਸੀ। ਏਨਾ ਚਿਰ ਗੁਰੂ ਸਾਹਿਬ ਕੋਲ ਕਾਗ਼ਜ਼ ਰਹਿ ਸਕਣਾ ਮੁਮਕਿਨ ਜਾਪਦਾ ਹੈ।
ਮੁਕਤਸਰ ਵਿੱਚ ਸ਼ਹੀਦ ਹੋਣ ਵਾਲੇ 40 ਮੁਕਤਿਆਂ ਦੇ ਨਾਂ ਵੀ ਵੱਖ-ਵੱਖ ਲੇਖਕਾਂ ਨੇ ਵੱਖ-ਵੱਖ ਹੀ ਦਿੱਤੇ ਹਨ। ਹੋ ਸਕਦਾ ਹੈ ਕਿ ਇਹ ਨਾਂ ਸੁਣੇ-ਸੁਣਾਏ ਸੋਮਿਆਂ ਤੋਂ ਲਏ ਗਏ ਹੋਣ। ਪਰ, ਭੱਟ ਵਹੀਆਂ ਅਤੇ ਕੁਰਸੀਨਾਮਿਆਂ ਤੋਂ ਕੁੱਝ ਨਾਂ ਸਹੀ ਤੌਰ `ਤੇ ਮਿਲ ਜਾਂਦੇ ਹਨ। ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਇਹ ਨਾਂ ਹੇਠ ਲੱਭੇ ਹਨ:
1. ਭਾਈ ਰਾਏ ਸਿੰਘ ਮੁਲਤਾਨੀ (ਭਰਾ ਭਾਈ ਮਨੀ ਸਿੰਘ) ਪਿੰਡ ਮਰ੍ਹਲ-ਮਾੜੀ
2. ਭਾਈ ਮਹਾਂ ਸਿੰਘ (ਪੁੱਤਰ ਭਾਈ ਰਾਏ ਸਿੰਘ)
3. ਭਾਈ ਸੀਤਲ ਸਿੰਘ (ਪੁੱਤਰ ਭਾਈ ਰਾਏ ਸਿੰਘ)
4. ਭਾਈ ਸੁੰਦਰ ਸਿੰਘ ਬ੍ਰਾਹਮਣ (ਪਿੰਡ ਝੱਲੀਆਂ ਵਾਲਾ)
5. ਭਾਈ ਬੂੜ ਸਿੰਘ (ਪਿਤਾ ਭਾਈ ਸੁੰਦਰ ਸਿੰਘ)
6. ਭਾਈ ਭਾਗ ਸਿੰਘ ਢਿੱਲੋਂ (ਝਬਾਲ ਵਾਸੀ)
7. ਬਾਈ ਦਿਲਬਾਗ ਸਿੰਘ (ਭਰਾ ਭਾਈ ਭਾਗ ਸਿੰਘ)
8. ਭਾਈ ਘਰਬਾਰਾ ਸਿੰਘ (ਝਬਾਲ ਵਾਸੀ) ਸ਼ਾਇਦ ਭਾਗ ਸਿੰਘ ਦਾ ਭਰਾ ਸੀ,
9. ਭਾਈ ਗੰਡਾ ਸਿੰਘ (ਝਬਾਲ ਵਾਸੀ) ਸ਼ਾਇਦ ਭਾਗ ਸਿੰਘ ਦਾ ਭਰਾ ਸੀ,
10. ਭਾਈ ਸੁਲਤਾਨ ਸਿੰਘ ਵੜੈਚ (ਪੁੱਤਰ ਭਾਈ ਦੇਸ ਰਾਜ ਵੜੈਚ)
11. ਭਾਈ ਨਿਧਾਨ ਸਿੰਘ ਵੜੈਚ (ਪਤੀ ਮਾਈ ਭਾਗ ਕੌਰ ਅਤੇ ਪੁੱਤਰ ਭਾਈ ਦੇਸ ਰਾਜ ਵੜੈਚ)
12. ਭਾਈ ਖੁਸ਼ਹਾਲ ਸਿੰਘ (ਗੁਰੂ ਅਮਰ ਦਾਸ ਸਾਹਿਬ ਤੋਂ ਅਠਵੀਂ ਪੀੜ੍ਹੀ)
13. ਭਾਈ ਦਰਬਾਰੀ ਸਿੰਘ (ਪੁੱਤਰ ਭਾਈ ਖੁਸ਼ਹਾਲ ਸਿੰਘ, ਗੁਰੂ ਅਮਰ ਦਾਸ ਸਾਹਿਬ ਤੋਂ ਨੌਵੀਂ ਪੀੜ੍ਹੀ)
14. ਭਾਈ ਘਰਬਾਰੀ ਸਿੰਘ (ਪੁੱਤਰ ਭਾਈ ਖੁਸ਼ਹਾਲ ਸਿੰਘ, ਗੁਰੂ ਅਮਰ ਦਾਸ ਸਾਹਿਬ ਤੋਂ ਨੌਵੀਂ ਪੀੜ੍ਹੀ)
ਉਪਰਲੇ ਨਾਂ ਉਹ ਹਨ ਜਿਨ੍ਹਾਂ ਬਾਰੇ ਕੋਈ ਭੁਲੇਖਾ ਨਹੀਂ ਹੈ ਪਰ ਸੰਤੋਖ ਸਿੰਘ ਅਤੇ ਇੱਕ ਅੱਧ ਹੋਰ ਲੇਖਕ ਨੇ ਜੋ 40 ਨਾਂ ਦਿੱਤੇ ਹਨ ਉਸ ਸੂਚੀ ਵਿੱਚ ਇਨ੍ਹਾਂ ਵਿਚੋਂ ਕਈ ਨਾਂ ਨਹੀਂ ਮਿਲਦੇ। ਇਸ ਦਾ ਮਤਲਬ ਸਾਫ਼ ਹੈ ਕਿ ਸੰਤੋਖ ਸਿੰਘ ਜਾਂ ਉਸ ਦੇ ਅਧਾਰ `ਤੇ 40 ਮੁਕਤਿਆਂ ਦੇ ਨਾਂਵਾਂ ਵਿਚੋਂ ਕੁੱਝ ਨਾਂ ਯਕੀਨਨ ਗ਼ਲਤ ਹਨ। ਉਨ੍ਹਾਂ ਵਿਚੋਂ ਕਿਹੜੇ ਨਾਂ ਗ਼ਲਤ ਹਨ, ਇਸ ਬਾਰੇ, ਅਜੇ, ਦਾਅਵੇ ਨਾਲ ਕੁੱਝ ਨਹੀਂ ਕਿਹਾ ਜਾ ਸਕਦਾ। ਪਰ ਇਸ ਬਾਰੇ ਸਾਰੇ ਸਹਿਮਤ ਹਨ ਕਿ ਸ਼ਹੀਦ ਹੋਣ ਵਾਲਿਆਂ ਦੀ ਗਿਣਤੀ 40 ਸੀ।


(11/01/13)
ਗੁਰਚਰਨ ਪੱਖੋਕਲਾਂ

ਆਮ ਲੋਕਾਂ ਨਾਲੋਂ ਨੇਤਾ ਅਤੇ ਅਮੀਰ ਲੋਕ ਵੱਧ ਵਿਕਾਊ
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ)
ਦੇਸ ਦੇ ਲੋਕਤੰਤਰ ਬਾਰੇ ਵਿਚਾਰ ਕਰਦਿਆ ਜਦ ਆਮ ਲੋਕਾਂ ਨੂੰ ਨਸਿਆਂ ਨਾਲ ਜਾਂ ਕੁੱਝ ਸੌ ਦੇ ਨੋਟਾਂ ਬਦਲੇ ਵੋਟ ਪਾਉਣ ਤੇ ਜਦ ਵਿਕਾਊ ਵੋਟਰ ਹੋਣ ਦਾ ਖਿਤਾਬ ਦੇ ਦਿੱਤਾ ਜਾਂਦਾ ਹੈ ਤਦ ਅਸੀਂ ਭੁੱਲ ਜਾਂਦੇ ਹਾਂ ਕਿ ਗਰੀਬ ਲੋਕ ਕਦੇ ਵਿਕਾਊ ਮਾਲ ਨਹੀਂ ਹੁੰਦੇ । ਗਰੀਬ ਲੋਕ ਥੁੱੜਾਂ ਦੇ ਮਾਰੇ ਹੋਏ ਜਰੂਰ ਹੁੰਦੇ ਹਨ ਜਿਸ ਕਾਰਨ ਉਹਨਾਂ ਦੀਆਂ ਮਜਬੂਰੀਆਂ ਹੀ ਉਹਨਾਂ ਨੂੰ ਬੇਬੱਸ ਕਰ ਦਿੰਦੀਆਂ ਹਨ । ਗਰੀਬਾਂ ਨਾਲੋਂ ਅਮੀਰ ਲੋਕ ਵੱਧ ਵਿਕਾਊ ਅਤੇ ਬੇਗੈਰਤ ਇਨਸਾਨ ਹੁੰਦੇ ਹਨ ਜੋ ਕੁਦਰਤ ਜਾਂ ਰੱਬ ਵੱਲੋਂ ਸਭ ਕੁੱਝ ਦਿੱਤੇ ਹੋਣ ਦੇ ਬਾਵਜੂਦ ਵੀ ਵਿਕਾਊ ਬਣੇ ਰਹਿੰਦੇ ਹਨ । ਕੋਈ ਵੀ ਅਮੀਰ ਅਤੇ ਚੌਧਰੀ ਕਿਸਮ ਦੇ ਲੋਕ ਆਪਣੀ ਕੀਮਤ ਹਮੇਸਾ ਉੱਚੀ ਹੀ ਰੱਖਦੇ ਹਨ ਅਤੇ ਅਪਣੇ ਆਪ ਨੂੰ ਭਲਾਮਾਣਸ ਅਖਵਾਉਣ ਤੋਂ ਵੀ ਗੁਰੇਜ ਨਹੀਂ ਕਰਦੇ ।ਆਉ ਇਹਨਾਂ ਅਮੀਰਾਂ ਦੀ ਕੀਮਤ ਦੇਖੀਏ ਜੋ ਜਮੀਰ ਵੇਚਕੇ ਕਰੋੜਾਂ ਅਰਬਾਂ ਵਿੱਚ ਆਪਣੀ ਵੋਟ ਵੇਚਦੇ ਹਨ। ਗੱਲ ਵੱਡਿਆਂ ਤੋਂ ਸੁਰੂ ਕਰੋ ਜਿਵੇਂ ਕਿਸੇ ਸੂਬੇ ਦਾ ਮੁੱਖ ਮੰਤਰੀ ਜਾਂ ਪਾਰਟੀ ਪਰਧਾਨ ਆਪਣੇ ਸੂਬਿਆਂ ਵਿੱਚ ਲੋਕਾਂ ਦੀਆਂ ਵੋਟਾਂ ਦੇ ਪ੍ਰਤੀਨਿਧ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਦਾ ਸੌਦਾ ਅਰਬਾਂ ਦੀ ਕਮਾਈ ਵਾਲੇ ਸੂਬੇ ਦੇ ਉੱਚ ਅਹੁਦੇ ਦੀ ਪਰਾਪਤੀ ਦੇ ਨਾਲ ਕਰਦਾ ਹੈ। ਇਸ ਤੋਂ ਬਿਨਾਂ ਆਪਣੇ ਅਣਗਿਣਤ ਜੁਰਮਾਂ ਦੀ ਅਦਾਲਤੀ ਛੋਟ ਦੀ ਗਰੰਟੀ ਵੀ ਮੰਗਦਾ ਹੈ ।ਕੀ ਏਡੀ ਵੱਡੀ ਮਹਿੰਗੀ ਮੰਗ ਆਮ ਲੋਕਾਂ ਦੀ ਵੀ ਹੁੰਦੀ ਹੈ? ਇਸ ਤੋਂ ਬਾਅਦ ਕਿਸੇ ਜਿਲੇ ਦੇ ਆਗੂ ਜਾਂ ਅਮੀਰ ਬੰਦੇ ਦੀ ਗੱਲ ਕਰੋ ਜੋ ਸੂਬੇ ਦੇ ਆਗੂ ਅੱਗੇ ਆਪਣੇ ਜਿਲੇ ਦੀਆਂ ਲੋਕਾਂ ਦੇ ਵੋਟ ਦੀਆਂ ਗਰੰਟੀਆਂ ਤੇ ਉੱਚ ਲੁੱਟ ਵਾਲੇ ਅਹੁਦੇ ਅਤੇ ਮੈਬਰ ਪਾਰਲੀਮਂਟ ਤੱਕ ਦੀਆਂ ਟਿਕਟਾਂ ਜਾਂ ਜਿੱਤ ਦੇ ਸੌਦੇ ਕਰਦਾ ਹੈ ਅਤੇ ਕੁੱਝ ਹੀ ਸਮੇਂ ਵਿੱਚ ਹਜਾਰਾਂ ਤੋਂ ਕਰੋੜਾ ਤੱਕ ਦਾ ਸਫਰ ਤੈਅ ਕਰ ਲੈਂਦਾਂ ਹੈ। ਕੀ ਇਹ ਆਗੂ ਵਿਕਾਊ ਨਹੀਂ ਹਨ? ਇਹਨਾਂ ਤੋਂ ਥੱਲੇ ਵਿਧਾਨ ਸਭਾ ਦੇ ਹਲਕਿਆਂ ਦੇ ਚੌਧਰੀ ਲੋਕ ਆਪੀ ਬੋਲੀ ਲਵਾਉਂਦੇ ਹਨ ਜਿਸ ਵਿੱਚ ਉਹਨਾਂ ਦੀ ਕੀਮਤ ਵੀ ਲੱਖਾ ਕਰੋੜਾ ਦੀ ਕਮਾਈ ਨਾਲ ਹੀ ਸੁਰੂ ਹੁੰਦੀ ਹੈ । ਇਹਨਾਂ ਤੋਂ ਥੱਲੇ ਪਿੰਡਾਂ ਸਹਿਰਾਂ ਦੇ ਚੌਧਰੀ ਅਖਵਾਉਣ ਵਾਲੇ ਅਖੌਤੀ ਅਮੀਰ ਲੋਕ ਪਰ ਅਸਲੋਂ ਭੁੱਖੇ ਅਤੇ ਨੰਗ ਆਪਣੀ ਕੀਮਤ ਪਵਾਉਂਦੇ ਹਨ । ਹਰ ਇੱਕ ਦੀ ਕੋਈ ਨਾਂ ਕੋਈ ਕੀਮਤ ਹੁੰਦੀ ਹੈ। ਇਹਨਾਂ ਲੋਕਾਂ ਤੋਂ ਬਿਨਾਂ ਵੱਡੇ ਰਾਜਸੱਤਾ ਦੇ ਮਾਲਕ ਲੋਕਾਂ ਅਗੇ ਅਨੇਕਾਂ ਹੋਰ ਰਸਤਿਆਂ ਰਾਂਹੀਂ ਬਣੇ ਆਗੂ ਜਿੰਹਨਾਂ ਵਿੱਚ ਬਨਾਰਸ ਦੇ ਠੱਗ ਕਿਸਮ ਦੇ ਸੰਤ ਲੋਕ , ਧਾਰਮਿਕ ਪਰਚਾਰਕ ,ਅਖੌਤੀ ਲੱਚਰ ਗਾਇਕ ,ਅਖੌਤੀ ਲੁਟਰੇ ਸਮਾਜ ਸੇਵੀ ਕਿਸਮ ਦੇ ਵਪਾਰੀ ਲੋਕ ,ਆਮ ਲੋਕਾਂ ਨੂੰ ਲੁੱਟਣ ਵਾਲੇ ਮੋਟੇ ਢਿੱਡਾਂ ਵਲੇ ਕਾਰਖਾਨੇਦਾਰ ਲੋਕ ਵੀ ਵੋਟਾਂ ਜਾਂ ਨੋਟਾਂ ਦਾ ਹਿੱਸਾ ਦੇਕੇ ਆਪਣੇ ਆਪ ਨੂੰ ਰਾਜਸੱਤਾ ਅਗੇ ਵੇਚਦੇ ਹਨ। ਜਦ ਇਸ ਤਰਾਂ ਸਮਾਜ ਦੇ ਸਰਕਾਰਾਂ ਦੁਆਰ ਪੈਦਾ ਕੀਤੇ ਲੋਕ ਆਪਣੇ ਆਪ ਨੂੰ ਵਿਕਾਊ ਮਾਲ ਬਣਾ ਸਕਦੇ ਹਨ ਤਦ ਜੇ ਗਰੀਬੀ ਦੀ ਮਾਰ ਹੇਠ ਆਏ ਆਮ ਲੋਕ ਆਪਣੀ ਵੋਟ ਵੇਚ ਦੇਣ ਤਾਂ ਉਹ ਗਨਾਹਗਾਰ ਕਿਉਂ ਬਣਾ ਦਿੱਤੇ ਜਾਂਦੇ ਹਨ? ਵੱਡੇ ਅਮੀਰ ਅਤੇ ਚੌਧਰੀ ਕਿਸਮ ਦੇ ਲੋਕਾਂ ਦਾ ਵਿਕਣਾਂ ਤਾਂ ਵਿਦਵਾਨ ਲੋਕਾਂ ਨੂੰ ਦਿਖਾਈ ਨਹੀਂ ਦਿੰਦਾਂ ਕਿਉਕਿ ਵਿਦਵਾਨ ਤਬਕਾ ਵੀ ਮੱਧ ਵਰਗ ਅਤੇ ਉੱਚ ਸਰੇਣੀ ਵਿੱਚੋਂ ਹੀ ਪੈਦਾ ਹੁੰਦਾ ਹੈ। ਰਾਜਸੱਤਾ ਆਪਣੇ ਆਪ ਨੂੰ ਸਥਾਪਤ ਰੱਖਣ ਵਾਸਤੇ ਲਕਾਂ ਨੂੰ ਗੁੰਮਰਾਹ ਕਰਦੇ ਰਹਿਣ ਲਈ ਇੱਕ ਵਿਦਵਾਨ ਕਿਸਮ ਦੀ ਚਾਪਲੂਸ ਫੌਜ ਵੀ ਰੱਖਦੀ ਹੈ ਜਿਸਦਾ ਕੰਮ ਲੋਕਾਂ ਨੂੰ ਗੁੰਮਰਾਹ ਕਰਨਾਂ ਹੀ ਹੁੰਦਾਂ ਹੈ । ਇਹ ਜਮਾਤ ਰਾਜਸੱਤਾ ਦੇ ਜੋਟੀਦਾਰਾਂ ਨੂੰ ਬਚਾਉਣ ਅਤੇ ਲੁਕਾਉਣ ਦਾ ਪਰਚਾਰ ਯੁੱਧ ਚਲਾਉਂਦੀ ਰਹਿੰਦੀ ਹੈ। ਅਮੀਰ ਵਰਗ ਅਤੇ ਰਾਜਸੱਤਾ ਦੇ ਐਬ ਇਹ ਫੌਜ ਨਾਂ ਕਦੇ ਦੇਖਦੀ ਹੈ ਅਤੇ ਨਾਂ ਹੀ ਅੱਗੇ ਦੱਸਦੀ ਹੈ ਪਰ ਆਮ ਲੋਕਾਂ ਦੇ ਜੋ ਦੋਸ ਹੁੰਦੇ ਹੀ ਨਹੀਂ ਸਗੋਂ ਮਜਬੂਰੀਆਂ ਵਿੱਚੋਂ ਪੈਦਾ ਹੋਈਆਂ ਲੋੜਾ ਨੂੰ ਵੀ ਦੋਸ ਅਤੇ ਐਬ ਬਣਾਂ ਧਰਦੀ ਹੈ। ਆਮ ਲੋਕਾਂ ਦੇ ਨਿੱਤ ਨਵੇਂ ਕਸੂਰ ਬਣਾਕੇ ਉਹਨਾਂ ਵਿੱਚ ਹੀਣ ਭਾਵਨਾਂ ਅਤੇ ਘਸਿਆਂਰੇ ਬਣਾਉਣ ਦੀ ਹਰ ਸੰਭਵ ਕੋਸਿਸ ਕਰਦੀ ਰਹਿੰਦੀ ਹੈ । ਇਹ ਪਰਚਾਰ ਯੁੱਧ ਆਮ ਲੋਕਾਂ ਦੀ ਸੋਚ ਨੂੰ ਕਦੇ ਵੀ ਅਸਲੀਅਤ ਵੱਲ ਮੂੰਹ ਨਹੀਂ ਕਰਨ ਦਿੰਦਾਂ । ਇਸ ਦੇ ਨਾਲ ਆਮ ਲੋਕ ਆਪਣੇ ਆਪ ਨੂੰ ਆਪਣੀਆਂ ਨਜਰਾਂ ਵਿਚ ਹੀ ਨੀਵਾਂ ਸਮਝਣ ਲੱਗ ਜਾਂਦੇ ਹਨ।ਜਦ ਤੱਕ ਮਨੁੱਖ ਆਪਣੀ ਜਮੀਰ ਦੇ ਅੱਗੇ ਖੜਨ ਦੇ ਯੋਗ ਨਹੀਂ ਹੁੰਦਾ ਤਦ ਤੱਕ ਉਹ ਰਾਜਸੱਤਾ ਦੇ ਕਸੂਰਾਂ ਵੱਲ ਵੀ ਨਿਗਾਹ ਮਾਰਨ ਦੀ ਤਾਕਤ ਖੋਹ ਬੈਠਦਾ ਹੈ। ਇਸ ਤਰਾਂ ਦੇ ਲੋਕ ਰਾਜਸੱਤਾ ਬਹੁਤ ਹੀ ਸਸਤੇ ਮੁੱਲ ਖਰੀਦਣ ਦੇ ਯੋਗ ਹੋ ਜਾਂਦੀ ਹੈ।
ਸਮੇਂ ਨੇ ਏਨੀ ਤੇਜੀ ਨਾਲ ਤਬਦੀਲੀ ਕੀਤੀ ਹੈ ਜਿੱਥੇ ਇਨਸਾਨੀ ਸੋਚ ਮਰ ਚੁੱਕੀ ਹੈ ਅਤੇ ਪੈਸੇ ਵਾਲੀ ਸੋਚ ਭਾਰੂ ਹੋ ਗਈ ਹੈ। ਹੁਣ ਦੇਸ ਦੇ ਨਵੇਂ ਬਣੇ ਅਮੀਰਾਂ ਨੂੰ ਦੇਖੋ ਕਿਸ ਤਰਾਂ ਬਜਾਰਾਂ ਵਿੱਚ ਸਰੇਆਮ ਬੋਲੀ ਲਗਵਾ ਰਹੇ ਹਨ । ਕਿਸੇ ਵੀ ਖੇਤਰ ਵਿੱਚ ਦੇਖ ਲਉ ਉਸ ਖੇਤਰ ਦੇ ਭਗਵਾਨ ਵੀ ਵਿਕਾਊ ਮਾਲ ਬਣਕੇ ਖੁਸ ਹੋ ਰਹੇ ਹਨ ਕਿਉਂ ਜੋ ਜਮੀਰ ਦਾ ਕਤਲ ਹਰ ਕੋਈ ਕਰੀ ਜਾ ਰਿਹਾ ਹੈ । ਕਿ੍ਰਕਟ ਦਾ ਭਗਵਾਨ ਸਚਿਨ ਤੇਦੂਲਕਰ ਅਤੇ ਉਸ ਵਰਗੇ ਹੋਰ ਸਰੇਆਮ ਬੇਸਰਮੀ ਦੇ ਬਜਾਰੂ ਕੋਠੇ ਤੇ ਆਪਣੀ ਬੋਲੀ ਲਗਵਾਉਂਦੇ ਹਨ। ਫਿਲਮਾਂ ਦਾ ਭਗਵਾਨ ਅਮਿਤਾਬ ਨੂੰ ਕੋਈ ਵੀ ਜਾ ਖਰੀਦ ਸਕਦਾ ਹੈ ਬੱਸ ਪੈਸਾ ਜਰੂਰ ਹੋਵੇ ਕਰੋੜਾਂ ਵਿੱਚ ਖਰੀਦਣ ਵਾਲੇ ਕੋਲ। ਪੈਸਾ ਦੇ ਕੇ ਭਾਵੇਂ ਇਸ ਤੋਂ ਨਸਿਆਂ ਦੀ ਮਸਹੂਰੀ ਕਰਵਾ ਲਵੋ ਜਾਂ ਕਿਸੇ ਕੰਜਰਖਨੇ ਵਾਲੇ ਕਾਰੋਬਾਰ ਦੀ। ਰਾਜਨੀਤਕ ਭਗਵਾਨ ਬਣੇ ਨੇਤਾ ਲੋਕ ਤਾਂ ਹੁੰਦੇ ਹੀ ਵਿਕਾਊ ਹਨ। ਅਮੀਰ ਲੋਕਾਂ ਦੀਆਂ ਬਹੂ ਬੇਟੀਆਂ ਜਿਸ ਤਰਾਂ ਬਾਲੀਵੁੱਡ ਸਮੇਤ ਦੇਸ ਦੇ ਹਰ ਕੋਨੇ ਵਿੱਚ ਪੈਸੇ ਅਤੇ ਸੋਹਰਤ ਲਈ ਨਿਰਵਸਤਰ ਹੋਣ ਨੂੰ ਪਲ ਵੀ ਨਹੀਂ ਲਾਉਦੀਆਂ ਤਦ ਗਰੀਬ ਲੋਕ ਰੋਟੀ ਲਈ ਵਿਕਣ ਤੋਂ ਕਿਉਂ ਸਰਮ ਕਰੇ? ਦੇਸ ਦੇ ਵਿਦਵਾਨ ਅਖਵਾਉਂਦਾਂ ਤਬਕਾ ਤਾਂ ਸਰੇਆਂਮ ਲੋਕ ਹਿੱਤ ਛੱਡਕੇ ਸਰਕਾਰਾਂ ਦੀ ਚਾਪਲੂਸੀ ਕਰਨ ਨੂੰ ਹੀ ਪਹਿਲ ਦੇ ਰਿਹਾ ਹੈ ਅਤੇ ਇਸ ਤਬਕੇ ਦਾ ਵੱਡਾ ਹਿੱਸਾ ਸਰਕਾਰੀ ਮੁਲਾਜਮ ਵਰਗ ਵਿੱਚੋਂ ਹੀ ਆ ਰਿਹਾ ਹੈ ਜਦੋਂ ਕਿ ਅਸਲ ਵਿਦਵਾਨ ਵਿਅਕਤੀ ਕਿਸੇ ਵੀ ਲੋੜ ਅਤੇ ਸਰਕਾਰ ਦਾ ਗੁਲਾਮ ਨਹੀਂ ਹੁੰਦਾਂ। ਗੁਲਾਮੀਆਂ ਵਿੱਚ ਰਹਿਣ ਵਾਲੇ ਲੋਕ ਵਿਦਵਾਨ ਨਹੀਂ ਹੁੰਦੇ ਪਰ ਜਦ ਕੋਈ ਵਿਦਵਾਨ ਗੁਲਾਮੀ ਦੀ ਜੰਜੀਰ ਨਹੀਂ ਤੋੜ ਸਕਦਾ ਉਹ ਸੱਚ ਦੀ ਪੈਰਵਾਈ ਵੀ ਨਹੀਂ ਕਰ ਸਕਦਾ। ਅਸਲੋਂ ਵਿਦਵਤਾ ਤੋਂ ਕੋਹਾਂ ਦੂਰ ਤਬਕੇ ਨੇ ਆਮ ਲੋਕਾਂ ਨੂੰ ਵਿਕਾਊ ਬਣੇ ਹੋਣ ਦਾ ਪਰਚਾਰ ਕਰਕੇ ਉਹਨਾਂ ਨੂੰ ਘਸਿਆਰੇ ਅਤੇ ਨਿਪੁੰਸਕ ਬਣਾਉਣ ਦਾ ਹੀ ਕੰਮ ਤੋਰਿਆ ਹੋਇਆਂ ਹੈ। ਆਮ ਲੋਕਾਂ ਨੂੰ ਉਹਨਾਂ ਦੀਆਂ ਆਪਣੀਆਂ ਨਿਗਾਹਾਂ ਵਿੱਚ ਹੀ ਗਿਰਾਉਣ ਦਾ ਜੋ ਪਰਚਾਰ ਯੁੱਧ ਚਲਾਇਆ ਹੋਇਆ ਹੈ ਜਿਸ ਨਾਲ ਉਹਨਾਂ ਦੀ ਰਾਜਸੱਤਾ ਖਿਲਾਫ ਜੂਝਣ ਦੀ ਇੱਛਾ ਸਕਤੀ ਖਤਮ ਹੋਣੀ ਸੁਰੂ ਹੋ ਜਾਂਦੀ ਹੈ। ਲੁਟੇਰੀ ਰਾਜਸੱਤਾ ਹਮੇਸਾਂ ਅਮੀਰ ਤਬਕੇ ਨੂੰ ਹੀ ਬਚਾਉਂਦੀ ਹੈ ਪਰ ਸਮਾਜ ਅਸ਼ਲੀ ਧੌਲ ਰੂਪੀ ਗਰੀਬ ਅਤੇ ਆਮ ਲੋਕਾਂ ਨੂੰ ਦਬਾਉਣ ਅਤੇ ਗੁਲਾਮ ਬਣਾਉਦੀ ਹੈ। ਗੁਲਾਮ ਬਣਾਉਣ ਦੇ ਲਈ ਆਮ ਲੋਕਾਂ ਨੂੰ ਵਿਕਾਊ ਹੋਣ ਦਾ ਅਹਿਸਾਸ ਵਿਦਵਾਨ ਅਤੇ ਮੀਡੀਆਂ ਦੇ ਰਾਂਹੀ ਕੀਤਾ ਜਾਂਦਾਂ ਹੈ। ਅਸਲ ਵਿੱਚ ਆਮ ਲੋਕ ਕਦੇ ਵੀ ਵਿਕਾਊ ਨਹੀਂ ਹੁੰਦੇ।


(09/01/13)
ਤੱਤ ਗੁਰਮਤਿ ਪਰਿਵਾਰ

ਨੁਕਤਿਆਂ ਨੂੰ ਛੱਡ ਕੇ ਸਿਰਫ ਵਿਰੋਧ ਲਈ ਊਲ ਜਲੂਲ ਲਿਖਣ ਨਾਲ ਕੁਝ ਹਾਸਿਲ ਨਹੀਂ ਹੋਣਾ
‘ਕੁਝ ਪੰਥਕ ਧਿਰਾਂ ਪੱਤਰਕਾਰਤਾ ਦੀ ਨੀਵਾਣਾਂ ਛੂਹਨ ਲਈ ਕਾਹਲੀਆਂ ਕਿਉਂ ਹਨ?
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਧਰਮ ਦੇ ਖੇਤਰ ਵਿਚ ਜਦੋਂ ਵੀ ਕਿਸੇ ਇਨਕਲਾਬੀ ਸ਼ਖਸੀਅਤ ਜਾਂ ਧਿਰ ਵਲੋਂ ਗਲਤ ਪ੍ਰਚਲਿਤ ਮਾਨਤਾਵਾਂ ਨੂੰ ਰੱਦ ਕਰਕੇ ਸੁਧਾਰ ਦਾ ਹੋਕਾ ਦੇਂਦਾ ਪ੍ਰਚਾਰ ਕੀਤਾ ਗਿਆ ਹੈ ਤਾਂ ਸਥਾਪਤੀ ਦੀਆਂ ਹਿਮਾੲਤੀ ਰੂੜੀਵਾਦੀ, ਸੰਪਰਦਾਈ, ਪੁਜਾਰੀਵਾਦੀ ਧਿਰਾਂ ਨੇ ਵਿਰੋਧ ਲਈ ਤੂਫਾਨ ਖੜਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਸਿੱਖ ਸਮਾਜ ਵੀ ‘ਇਨਕਲਾਬੀ ਗੁਰਬਾਣੀ’ ਦਾ ਪੈਰੋਕਾਰ ਹੋਣ ਦੇ ਦਾਅਵੇ ਦੇ ਬਾਵਜੂਦ ਇਸ ਗਲਤ ਪਹੁੰਚ ਤੋਂ ਅਛੂਤਾ ਨਹੀਂ। ਸਿੰਘ ਸਭਾ ਲਹਿਰ ਦੇ ਮੋਢੀਆਂ ਦਾ ਇਨ੍ਹਾਂ ਤਾਕਤਾਂ ਵਲੋਂ ਵਿਰੋਧ ਇਸ ਦੀ ਇਕ ਮਿਸਾਲ ਹੈ। ਮੌਜੂਦਾ ਸਮੇਂ ਵਿਚ ਇਹ ਵਰਤਾਰਾ ਸਿੱਖ ਸਮਾਜ ਵਿਚ ਆਮ ਵੇਖਿਆ ਜਾ ਸਕਦਾ ਹੈ। ਵੱਡੇ ਅਫਸੋਸ ਦੀ ਗੱਲ ਇਹ ਹੈ ਕਿ ਇਹ ਸੰਪਰਦਾਈ ਪਹੁੰਚ ਸੁਚੇਤ ਪੰਥ ਦਾ ਹਿੱਸਾ ਮੰਨੀਆਂ ਜਾਂਦੀਆਂ ਕੁਝ ਧਿਰਾਂ/ਸੱਜਣਾਂ ਨੇ ਵੀ ਆਪਣਾ ਲਈ ਹੈ। ਹਰ ਕਿੰਤੂ/ਪ੍ਰੰਤੂ ਨੂੰ ਸਹਿਜਤਾ ਨਾਲ ਵਿਚਾਰਨਾ ਸੁਚੇਤ ਹੋਣ ਦੀ ਇਕ ਮੁੱਢਲੀ ਨਿਸ਼ਾਨੀ ਹੈ।
ਤੱਤ ਗੁਰਮਤਿ ਪਰਿਵਾਰ ਵਲੋਂ ਉਠਾਏ ਗਏ ਕੁਝ ਨੁਕਤਿਆਂ ਕਾਰਨ ਜਾਗਰੂਕ ਮੰਨੇ ਜਾਂਦੇ ਕੁਝ ਸੱਜਣ ਵੀ ਬੌਖਲਾਹਟ ਵਿਚ ਆ ਕੇ ਲਿਖਣ ਲਗ ਪਏ ਹਨ। ਕਿਸੇ ਨੁਕਤੇ ਤੇ ਅਸਹਿਮਤੀ ਜਾਂ ਵਿਰੋਧ ਵਿਚ ਕੋਈ ਹਰਜ ਨਹੀਂ ਹੈ। ਪਰ ਇਸ ਅਸਹਿਮਤੀ ਨੂੰ ਆਮ ਵਿਰੋਧ ਬਣਾ ਕੇ ਬਦਨਾਮ ਕਰਨ ਦੀ ਮੰਸ਼ਾ ਨਾਲ ਊਲ-ਜਲੂਲ ਲਿਖੀ ਜਾਣਾ ਸੁਹਿਰਦਤਾ ਨਹੀਂ ਕਿਹਾ ਜਾ ਸਕਦਾ ਨੁਕਤਿਆਂ ਦੇ ਤੇ ਆਧਾਰ ਵਿਚਾਰ ਕਰਕੇ ਅਸਹਿਮਤੀ ਜਤਾਉਣ ਦਾ ਅਸੀਂ ਹਮੇਸ਼ਾਂ ਸੁਆਗਤ ਕੀਤਾ ਹੈ ਅਤੇ ਕਰਾਂਗੇ।
(ਸੰਪਾਦਕੀ ਨੋਟ:- ਤੱਤ ਗੁਰਮਤਿ ਵਾਲਿਆਂ ਦੀ ਲਿਖਤ ਦਾ ਅਸੀਂ ਕੁੱਝ ਹਿੱਸਾ ਹੀ ਛਾਪਿਆ ਹੈ ਬਾਕੀ ਹਿੱਸਾ ਉਹਨਾ ਦੀ ਵੈੱਬ ਸਾਈਟ ਤੇ ਪੜ੍ਹਿਆ ਜਾ ਸਕਦਾ ਹੈ। ਕਿਉਂਕਿ ਅਸੀਂ ਹੋਰ ਸਾਈਟਾਂ ਅਤੇ ਫੇਸਬੁੱਕ ਤੇ ਹੁੰਦੀ ਤੋਹਮਤ ਬਾਜ਼ੀ ਨੂੰ ਇੱਥੇ ਨਹੀਂ ਲਿਆਉਣਾ ਚਾਹੁੰਦੇ। ਵਿਚਾਰ ਕਰਨਾ ਅਤੇ ਸਹਿਮਤੀ ਜਾਂ ਅਸਹਿਮਤੀ ਦਰਸਾਉਣੀ ਹੋਰ ਗੱਲ ਹੈ ਪਰ ਦੂਸ਼ਣਬਾਜ਼ੀ ਕਰਕੇ ਦੂਸਰੇ ਨੂੰ ਨੀਵਾਂ ਦਿਖਾਉਣਾਂ ਕੋਈ ਚੰਗੀ ਗੱਲ ਨਹੀਂ ਹੈ। ਇੱਕ ਪਾਸੇ ਮਿਲ ਕੇ ਚੱਲਣ ਲਈ ਕਹਿਣਾ ਅਤੇ ਦੂਜੇ ਪਾਸੇ ਦੂਰੀਆਂ ਵਧਾਉਣ ਲਈ ਤੋਹਮਤ ਬਾਜ਼ੀ ਜਾਰੀ ਰੱਖਣੀ ਕੋਈ ਚੰਗੀ ਗੱਲ ਨਹੀਂ ਹੈ। ਸਾਰਿਆਂ ਨੂੰ ਹੀ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਅਸੀਂ ਕੀ ਕਰ ਰਹੇ ਹਾਂ)

http://www.tattgurmatparivar.com/BindParticularEditorial.aspx?LekhID=171


(09/01/13)
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

ਬਿਹਤਰ ਇਨਸਾਫ?
‘ਮੇਰੇ ਦੇਸ਼ ਮਹਾਨ’ ਦੇ ਸ਼ਾਸਕਾਂ ਨੂੰ,
ਸਾਰਾ ਜੱਗ ਅੱਜ ਬੈਠਾ ਨਿਹਾਰਦਾ ਏ।
ਲੋਕ ਰਾਜ ਦੀ ਆੜ ਦੇ ਹੇਠ ਕਿੱਦਾਂ,
ਗੁੰਡਾ ਰਾਜ ਫੁੰਕਾਰੇ ਪਿਆ ਮਾਰਦਾ ਏ।
ਹਰ ਚੋਰੀ ਚਕਾਰੀ ਤੇ ਲੁੱਟ ਅੰਦਰ,
ਹਿੱਸਾ ਹੋਂਵਦਾ ਕਾਹਤੋਂ ਸਰਕਾਰ ਦਾ ਏ ।
ਕਾਹਤੋਂ ਮਿਲਦੀ ਪਨਾਹ ਹੈ ਕਾਤਲਾਂ ਨੂੰ,
ਭਾਵੇਂ ਦੋਸ਼ੀ ਕੋਈ ਬਲਾਤਕਾਰ ਦਾ ਏ।
ਵੱਧ ਗਿਣਤੀਆਂ ਵਾਲਾ ਇਨਸਾਫ ਜਿੱਥੇ,
ਘੱਟ ਗਿਣਤੀਆਂ ਸਦਾ ਵਿਸਾਰਦਾ ਏ।
ਵੋਟਾਂ ਨੋਟਾਂ ਨੂੰ ਦੇਖ ਇਨਸਾਫ ਝੁਕਦਾ,
ਸੱਚ ਝੂਠ ਨੂੰ ਕੌਣ ਵਿਚਾਰਦਾ ਏ।
ਜਿੱਥੇ ਬੇਹਤਰ ਇਲਾਜ ਲਈ 'ਦਾਮਨੀ' ਨੂੰ,
ਸਿੰਘਾਪੁਰ ਪੁਚਾਇਆ ਵੀ ਜਾ ਸਕਦਾ ।।
ਉੱਥੇ ਬਿਹਤਰ ਇਨਸਾਫ ਲਈ ਦੋਸ਼ੀਆਂ ਨੂੰ,
ਅਰਬ ਦੇਸ਼ ਭਿਜਵਾਇਆ ਨਹੀਂ ਜਾ ਸਕਦਾ?।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)


(09/01/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਹੱਸ ਖੇਡ ਤੇ ਰਜ਼ਾ `ਚ ਚੱਲੀ ਚੱਲ ਸੱਜਣਾ।
ਦਲਵਿੰਦਰ ਸਿੰਘ

ਹੱਸ ਖੇਡ ਤੇ ਰਜ਼ਾ `ਚ ਚੱਲੀ ਚੱਲ ਸੱਜਣਾ।
ਐਵੇਂ ਰੋ ਰੋ ਕੇ ਨਾ ਲੁਹਾਈ ਚੱਲ ਖੱਲ ਸੱਜਣਾ।
ਤੈਨੂੰ ਮਿਲੇ ਹੋਏ ਨੇ ਗਿਣਵੇਂ ਹੀ ਸਾਹ ਭੋਲਿਆ।
ਇਨ੍ਹਾਂ ਸਾਹਾਂ ਵਿੱਚ ਬਾਜ਼ੀ ਨੂੰ ਪੁਗਾ ਭੋਲਿਆ।
ਐਵੇਂ ਭਟਕ ਕੇ ਗੁਆ ਨਾ ਕੋਈ ਪਲ ਸੱਜਣਾ।
ਹੱਸ ਖੇਡ ਤੇ ਰਜ਼ਾ `ਚ ਚੱਲੀ ਚੱਲ ਸੱਜਣਾ।
ਠੀਕ ਹੋਈ ਜਾਊ ਸਭ ਰਹੇਂ ਰਜ਼ਾ ਵਿੱਚ ਤਦ।
ਆਉਣ ਔਕੜਾਂ ਰਜ਼ਾ ਤੋਂ ਲਾਂਭੇ ਹੋਵੇਂਗਾ ਤੂੰ ਜਦ।
ਨਿਯਮ ਕੁਦਰਤ ਦਾ ਏਹੋ ਏ ਅਟੱਲ ਸੱਜਣਾ।
ਹੱਸ ਖੇਡ ਤੇ ਰਜ਼ਾ `ਚ ਚੱਲੀ ਚੱਲ ਸੱਜਣਾ।
ਜੋ ਵੀ ਉਸ ਨੇ ਹੈ ਚਾਹੁਣਾ, ਉਹਨੇ ਊਹੋ ਕਰਵਾਉਣਾ।
ਉਹਦੀ ਇੱਛਾ ਵਿੱਚ ਭੁੱਲ ਕੇ ਵੀ ਟੰਗ ਨਾ ਅੜਾਉਣਾ।
ਐਵੇਂ ਟੰਗਾਂ ਨਾ ਭੰਨਾ ਲਈਂ ਪੁੱਠੇ ਵੱਲ ਸੱਜਣਾ।
ਹੱਸ ਖੇਡ ਤੇ ਰਜ਼ਾ `ਚ ਚੱਲੀ ਚੱਲ ਸੱਜਣਾ।
ਹੱਥੀਂ ਕਾਰ ਕਰ ਮੁੱਖੋਂ ਕਰਤਾਰ ਕਰੀ ਚੱਲ।
ਖੱਟ ਖਾਈ ਜਾ ਵੰਡਾਈ ਜਾ ਪਿਆਰ ਕਰੀ ਚੱਲ।
ਦਿੰਦਾ ਸਭਨਾਂ ਨੂੰ ਮਿਹਨਤਾਂ ਦਾ ਫੱਲ ਸੱਜਣਾ।
ਹੱਸ ਖੇਡ ਤੇ ਰਜ਼ਾ `ਚ ਚੱਲੀ ਚੱਲ ਸੱਜਣਾ।


(08/01/13)
ਸੁਰਜਨ ਸਿੰਘ

‘ਗੁਰੂ ਗ੍ਰੰਥ ਦਾ ਖ਼ਾਲਸਾ ਪੰਥ’ ਬਾਰੇ
ਮੈਂ 8. 1. 2013 ਨੂੰ ‘ਖ਼ਾਲਸਾ ਨਿਊਜ਼ ਵੈਬ ਸਾਈਟ’ ਤੇ ਪੜ੍ਹਿਆ ਹੈ ਕਿ ‘ਗੁਰੂ ਗ੍ਰੰਥ ਦਾ ਖ਼ਾਲਸਾ ਪੰਥ’ ਨਾਮ ਦੀ ਜਥੇਬੰਦੀ ਪੰਥਕ ਜਥੇਬੰਦੀ ਦੇ ਤੌਰ ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਨੇ ਸਥਾਪਤ ਕੀਤੀ ਹੈ। ਖ਼ਾਲਸਾ ਪੰਥ? ਇਹ ਨਾਮ ਸੁਣਦਿਆਂ ਹੀ ਸਿੱਖ ਦੀਆਂ ਅੱਖਾਂ ਸਾਹਮਣੇ ਆ ਜਾਂਦੇ ਹਨ, ਆਨੰਦਪੁਰ ਸਾਹਿਬ, 1699 ਦੀ ਵਿਸਾਖੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਖ਼ਾਲਸਾ ਪੰਥ ਦੀ ਸਿਰਜਨਾ। ‘ਖ਼ਾਲਸਾ ਪੰਥ’ ਆਪਣੇ ਆਪ ਵਿੱਚ ਮੁਕੰਮਲ ਨਾਮ ਹੈ, ਸ੍ਰੀ ਕਲਗੀਧਰ ਜੀ ਦਾ ਸਿਰਜਿਆ ‘ਖ਼ਾਲਸਾ ਪੰਥ’। ਕੀ ਇਸ ਨਾਲ ਕੋਈ ਹੋਰ ਸ਼ਬਦ/ਵਿਸ਼ੇਸ਼ਣ ਲਾਉਣ ਦੀ ਲੋੜ ਹੈ? ਅੱਗੇ ਵੀ ਗੁਰਮਤਿ ਨਾਲ ‘ਤੱਤ’ ਵਿਸ਼ੇਸ਼ਣ ਲਾਕੇ ਇੱਕ ਸੰਸਥਾ ਨੇ ਆਪਣਾ ਨਾਮ ‘ਤੱਤ ਗੁਰਮਤਿ’ ਰਖਿਆ ਹੋਇਆ ਹੈ, ਜਿਸ ਤੋਂ ਭੁਲੇਖਾ ਪੈਂਦਾ ਹੈ ਕਿ ਸ਼ਾਇਦ ‘ਗੁਰਮਤਿ’ ਦੀਆਂ ਕਈ ਕਿਸਮਾਂ ਹਨ। ਇਸੇ ਤਰ੍ਹਾਂ ‘ਖ਼ਾਲਸਾ ਪੰਥ’ ਨਾਲ ‘ਗੁਰੂ ਗ੍ਰੰਥ ਦਾ’ ਸ਼ਬਦ ਲਾਉਣ ਨਾਲ ਸੰਭਾਵਨਾ ਉਤਪੰਨ ਹੁੰਦੀ ਹੈ ਕਿ ਸ਼ਾਇਦ ‘ਖ਼ਾਲਸਾ ਪੰਥ’ ਦੀਆਂ ਵੀ ਕਈ ਕਿਸਮਾਂ ਹਨ। ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਇੱਕ ਉੱਚੇ ਕੱਦ ਤੇ ਉੱਚੀ ਸ਼ਖ਼ਸੀਅਤ ਦੇ ਮਾਲਿਕ ਹਨ। ਉਹਨਾਂ ਦਾ ਇਹ ਵਿਚਾਰ ਬਿਲਕੁਲ ਦਰੁਸਤ ਹੈ ਕਿ ਸਾਡੀ ਖੇਤੀ ਵਿੱਚ ਬੜਾ ਨਦੀਨ (ਘਾਹ ਫੂਸ) ਪੈਦਾ ਹੋ ਗਿਆ ਹੈ ਅਤੇ ਇਸ ਨੂੰ ਕੱਢਣਾ ਬਹੁਤ ਜ਼ਰੂਰੀ ਹੈ। ਸਾਕਾ ਨੀਲਾ ਤਾਰਾ ਦੇ ਉਪਰੰਤ ਸਿੱਖਾਂ ਵਿੱਚ ਸਿੱਖੀ ਜਜ਼ਬਾ ਪੈਦਾ ਕਰਨ ਦੀ ਪ੍ਰੋ. ਸਾਹਿਬ ਦੀ ਘਾਲਣਾ ਬਹੁਤ ਹੀ ਸਲਾਘਾ ਯੋਗ ਹੈ। ਪ੍ਰੋ. ਸਾਹਿਬ ਸਿੱਖ ਖੇਤੀ ਵਿੱਚ ਪੈਦਾ ਹੋ ਆਏ ਨਦੀਨ ਨੂੰ ਬਖ਼ੂਬੀ ਕੱਢ ਸਕਦੇ ਹਨ, ਗਿਆਨੀ ਦਿੱਤ ਸਿੰਘ ਜੀ ਵਾਲਾ ਕਿਰਦਾਰ ਨਿਭਾ ਕੇ।
ਸੁਰਜਨ ਸਿੰਘ +919041409041


(08/01/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਘੇਰਾ ਕੂੜ ਨੇ ਬਥੇਰਾ ਤੈਨੂੰ ਪਾਉਣਾ, ਸੱਚ ਨਾਲ ਜੁੜ ਕੇ ਰਹੀਂ।
ਦਲਵਿੰਦਰ ਸਿੰਘ
ਘੇਰਾ ਕੂੜ ਨੇ ਬਥੇਰਾ ਤੈਨੂੰ ਪਾਉਣਾ, ਸੱਚ ਨਾਲ ਜੁੜ ਕੇ ਰਹੀਂ।
ਮਾਇਆ ਮੋਹਿਣੀ ਨੇ ਬੜਾ ਭਰਮਾਉਣਾ, ਸੱਚ ਨਾਲ ਜੁੜ ਕੇ ਰਹੀਂ।
ਰੱਖੀਂ ਤੂੰ ਨਿਸ਼ਾਨਾ ਇੱਕ ਸੱਚੋ-ਸੱਚ ਪਾਉਣ ਦਾ।
ਹੋਰ ਸੱਭ ਭੁਲ ਇੱਕ ਸੱਚੇ ਨੂੰ ਧਿਆਉਣ ਦਾ।
ਸਦਾ ਨਾਮ ਨਾਲ ਮਨ-ਚਿੱਤ ਲਾਉਣਾ, ਸੱਚ ਨਾਲ ਜੁੜ ਕੇ ਰਹੀਂ।
ਘੇਰਾ ਕੂੜ ਨੇ ਬਥੇਰਾ ਤੈਨੂੰ ਪਾਉਣਾ, ਸੱਚ ਨਾਲ ਜੁੜ ਕੇ ਰਹੀਂ।
ਸਿਖਿਆ ਗੁਰੂ ਦੀ ਨਾਲ ਆਪਾ ਸਦਾ ਜੋੜਣਾ।
ਮੰਨ ਕੇ ਹੁਕਮ ਕੰਧ ਕੂੜ ਦੀ ਨੂੰ ਤੋੜਣਾ।
ਹਉਮੈਂ ਲਾਲਚ ਤੋਂ ਆਪੇ ਨੂੰ ਬਚਾਉਣਾ, ਸੱਚ ਨਾਲ ਜੁੜ ਕੇ ਰਹੀਂ।
ਘੇਰਾ ਕੂੜ ਨੇ ਬਥੇਰਾ ਤੈਨੂੰ ਪਾਉਣਾ, ਸੱਚ ਨਾਲ ਜੁੜ ਕੇ ਰਹੀਂ।
ਮੰਨੀ ਨਾਂ ਤੂੰ ਜੱਗ ਦੀਆ ਵਲ-ਪਾਊ ਰੀਤੀਆਂ।
ਰੱਖੀਂ ਤੂੰ ਧਿਆਨ ਵਿੱਚ ਗੁਰੂ ਦੀਆਂ ਨੀਤੀਆਂ।
ਸੱਚਾ ਮਾਰਗ ਹੈ ਏਹੋ ਅਪਣਾਉਣਾ, ਸੱਚ ਨਾਲ ਜੁੜ ਕੇ ਰਹੀਂ।
ਘੇਰਾ ਕੂੜ ਨੇ ਬਥੇਰਾ ਤੈਨੂੰ ਪਾਉਣਾ, ਸੱਚ ਨਾਲ ਜੁੜ ਕੇ ਰਹੀਂ।
ਕਿੰਤੂ ਤੇ ਪ੍ਰੰਤੂ ਹੁੰਦਾ ਹੁਕਮ ਅਦੂਲੀ ਏ।
ਸੱਚਾ ਵਿਸ਼ਵਾਸ਼ ਖੇਡ ਉਹਦੀ ਜੇ ਕਬੂਲੀ ਏ।
ਉਹਦੇ ਹੁਕਮ `ਚ ਆਪਾ ਏ ਚਲਾਉਣਾ, ਸੱਚ ਨਾਲ ਜੁੜ ਕੇ ਰਹੀਂ।
ਘੇਰਾ ਕੂੜ ਨੇ ਬਥੇਰਾ ਤੈਨੂੰ ਪਾਉਣਾ, ਸੱਚ ਨਾਲ ਜੁੜ ਕੇ ਰਹੀਂ।


ਸਾਉਥ ਕੈਲੀਫੋਰਨੀਆ ਦੀਆਂ ਸੰਗਤਾਂ ਵਲੋਂ ਭਾਈ ਸਰਬਜੀਤ ਸਿੰਘ ਧੂੰਦਾ ਦਾ ਭਾਰੀ ਸਨਮਾਨ
ਕਲ ਜਨਵਰੀ 6 ਐਤਵਾਰ ਨੂੰ ਸਾਉਥ ਕੈਲੀਫੋਰਨੀਆ ਦੀਆਂ ਸੰਗਤਾਂ ਵਲੋਂ ਭਾਈ ਸਰਬਜੀਤ ਸਿੰਘ ਧੂੰਦਾ ਦਾ ਭਾਰੀ ਸਨਮਾਨ ਕੀਤਾ ਗਿਆ | ਇਸ ਮੌਕੇ ਤੇ ਗੁਰਦਵਾਰਾ ਸਰਬ ਸਾਂਝਾ ਦਰਬਾਰ (ਖਾਲਸਾ ਕੇਅਰ ਫੌਂਡੇਸ਼ਨ}ਵਿਖੇ ਠਾਠਾਂ ਮਾਰਦੇ ਸੰਗਤਾਂ ਦੇ ਸਮੁੰਦਰ ਨੇ ਭਾਈ ਸਰਬਜੀਤ ਸਿੰਘ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਭਾਈ ਸਰਬਜੀਤ ਸਿੰਘ ਧੂੰਦਾ ਨੂ ਸਨਮਾਨਿਤ ਕੀਤਾ ਗਿਆ|ਗੁਰਦਵਾਰਾ ਬੁਏਨਾ ਪਾਰਕ ਵਲੋਂ ਭਾਈ ਸਾਹਿਬ ਨੂ ਸਰੋਪਾ ਦਿੱਤਾ ਗਿਆ ਅਤੇ ਓਰੇਂਜ ਕਾਉਂਟੀ ਦੀਆਂ ਸੰਗਤਾਂ ਵਲੋਂ ਭਾਈ ਸਾਹਿਬ ਜੀ ਨੂ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ| ਗੁਰਦਵਾਰਾ ਸਰਬਸਾਂਝਾ ਦਰਬਾਰ ਵਲੋਂ ਭਾਈ ਸਾਹਿਬ ਜੀ ਨੂ ਓਹਨਾ ਦੀ ਕੌਮ ਪ੍ਰਤੀ ਸੇਵਾ ਵਾਸਤੇ ਪਲੈਕ ਦਿੱਤਾ ਗਿਆ| ਇਸੇ ਤਰਾਂ ਸਾਉਥ ਕੈਲੀਫੋਰਨੀਆ ਦੀਆਂ ਸਮੂਹ ਸੰਗਤਾਂ ਵਲੋਂ ਵੀ ਭਾਈ ਸਾਹਿਬ ਜੀ ਨੂ ਪਲੈਕ ਦਿੱਤਾ ਗਿਆ| ਇਹ ਪਹਲਾ ਮੌਕਾ ਹੈ ਕੇ ਕਿਸੇ ਪ੍ਰਚਾਰਕ ਦਾ ਸੰਗਤਾਂ ਵਲੋਂ ਐਨਾ ਸਨਮਾਨ ਕੀਤਾ ਗਿਆ| ਬਹੁਤ ਸਾਰੀ ਸੰਗਤ ਵਲੋਂ ਭਾਈ ਸਾਹਿਬ ਜੀ ਨੂੰ ਜਲਦੀ ਤੋਂ ਜਲਦੀ ਦੋਬਾਰਾ ਲੋਸ ਏਂਜਲਸ ਵਿੱਚ ਆਉਣ ਵਾਸਤੇ ਬੇਨਤੀ ਕੀਤੀ ਗਈ| ਭਾਈ ਸਰਬਜੀਤ ਸਿੰਘ ਧੂੰਦਾ ਜਿਸ ਤਰਾਂ ਸਿਧੇ ਅਤੇ ਸ਼ਰਲ ਤਰੀਕੇ ਨਾਲ ਸਿੱਖ ਕੌਮ ਵਿੱਚ ਫੈਲ ਚੁੱਕੇ ਕਰਮਕਾਂਡ ਅਤੇ ਡੇਰਾਵਾਦ ਬਾਰੇ ਸੰਗਤਾਂ ਨੂ ਜਾਗਰੁਕ ਕਰਦੇ ਹਨ ਉਸ ਨੂੰ ਨੋਜਵਾਨ ਪੀੜੀ ਬਹੁਤ ਪਸੰਦ ਕਰਦੀ ਹੈ| ਇਸ ਮੌਕੇ ਤੇ ਨੋਜਵਾਨਾ ਦਾ ਉਤਸ਼ਾਹ ਦੇਖਣ ਯੋਗ ਸੀ| ਜਿਹੜੇ ਲੋਕ ਇਹ ਕਹੰਦੇ ਹਨ ਕੇ ਨੋਜਵਾਨ ਗੁਰਦਵਾਰਿਆਂ ਵਿੱਚ ਆਉਣਾ ਪਸੰਦ ਨਹੀਂ ਕਰਦੇ ਓਹ ਭਾਈ ਸਾਹਿਬ ਦੇ ਸਮਾਗਮਾ ਵਿੱਚ ਆ ਕੇ ਵੇਖਣ| ਭਾਈ ਸਰਬਜੀਤ ਸਿੰਘ ਧੂੰਦਾ ਇਕ ਮਹੀਨੇ ਦੀ ਅਮਰੀਕਾ ਫੇਰੀ ਉਤੇ ਹਨ ਅਤੇ ਲੋਸ ਏਂਜਲਸ ਵਿੱਚ ਓਹਨਾ ਦਾ ਇਕ ਹਫਤੇ ਦਾ ਪ੍ਰੋਗਰਾਮ ਸੀ ਜੋ ਐਤਵਾਰ ਨੂੰ ਖਤਮ ਹੋਇਆ ਇਸ ਤੋਂ ਬਾਹਦ ਫਰਿਜਨੋ, ਟਰਲਕ, ਲੋਡਾਈ, ਟ੍ਰੇਸੀ, ਸ੍ਕ੍ਰਾਮੇਂਟੋ,ਸਟੋਕਟਨ,ਬੇ ਏਰੀਆ, ਸਿਆਟਲ, ਅਤੇ ਨਯੂਯਾਰਕ ਪ੍ਰੋਗਰਾਮ ਹੋਣਗੇ| ਉਸ ਤੋਂ ਬਾਹਦ ਦੋ ਹਫਤੇ ਵਾਸਤੇ ਭਾਈ ਸਾਹਿਬ ਜੀ ਕਨੇਡਾ ਦੀ ਫੇਰੀ ਤੇ ਜਾਣਗੇ|


(07/01/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮੈਨੂੰ ਚਾਰੇ ਪਾਸੇ ਲਗਦਾ ਏਂ ਤੂੰ
ਦਲਵਿੰਦਰ ਸਿੰਘ

ਮੈਨੂੰ ਚਾਰੇ ਪਾਸੇ ਲਗਦਾ ਏਂ ਤੂੰ, ਤੇ ਹੋਰ ਕੋਈ ਦਿਸਦਾ ਈ ਨਈਂ।
ਬੁਰਾ-ਭਲਾ ਦਸ ਮੰਨਾਂ ਕਿਸ ਨੂੰ, ਤੇ ਹੋਰ ਕੋਈ ਲਗਦਾ ਈ ਨਈਂ।
ਅੰਦਰ ਵੀ ਵੇਖਾਂ ਮੈਨੂੰ ਤੂੰਹੀ ਤੂੰ ਏਂ ਦਿਸਦਾ।
ਬਾਹਰ ਵੀ ਤੱਕਾਂ ਏ ਪਸਾਰਾ ਤੇਰਾ ਵਸਦਾ।
ਮੈਨੂੰ ਚਾਰੇ ਪਾਸੇ ਲਗਦਾ ਏਂ ਤੂੰ, ਤੇ ਹੋਰ ਕੋਈ ਦਿਸਦਾ ਈ ਨਈਂ।
ਤੂੰ ਤਾਂ ਵਸਦਾ ਏਂ ਦਾਤਿਆ ਲੂੰ ਲੂੰ, ਤੇ ਹੋਰ ਕੋਈ ਦਿਸਦਾ ਈ ਨਈਂ।
ਸਾਰਿਆ ਲਈ ਹਿੱਕ ਵਿਚੋਂ ਉਠਦਾ ਪਿਆਰ ਏ।
ਸਭਨਾਂ ਦੇ ਲਈ ਚਿੱਤ ਵਧੀਆ ਵਿਚਾਰ ਏ।
ਕਾਹਦਾ ਰੋਬ੍ਹ ਕਰਾਂ ਕਾਹਦੀ ਏ ਫੂੰ ਫੂੰ, ਤੇ ਹੋਰ ਕੋਈ ਦਿਸਦਾ ਈ ਨਈਂ।
ਮੈਨੂੰ ਚਾਰੇ ਪਾਸੇ ਲਗਦਾ ਏਂ ਤੂੰ, ਤੇ ਹੋਰ ਕੋਈ ਦਿਸਦਾ ਈ ਨਈਂ।
ਕਿਣਕਾ ਹਾਂ ਭਾਵੇਂ ਪਰ ਤੇਰਾ ਹੀ ਤਾਂ ਅੰਗ ਹਾਂ।
ਸਾਰਿਆਂ ਦੇ ਵਾਂਗੂੰ ਮੈਂ ਵੀ ਲੱਗਾ ਤੇਰੇ ਸੰਗ ਹਾਂ।
ਜਿਵੇਂ ਬੀਜ ਜਾ ਕੇ ਛੁਪਿਆ ਏ ਰੂੰ, ਤੇ ਹੋਰ ਕੋਈ ਦਿਸਦਾ ਈ ਨਈਂ।
ਮੈਨੂੰ ਚਾਰੇ ਪਾਸੇ ਲਗਦਾ ਏਂ ਤੂੰ, ਤੇ ਹੋਰ ਕੋਈ ਦਿਸਦਾ ਈ ਨਈਂ।


(06/01/13)
ਭਾਈ ਲਖਵਿੰਦਰ ਸਿੰਘ ਗੰਭੀਰ (ਕਥਾਵਾਚਕ)

ਸਿੱਖ ਕਿਸਦਾ ਉਪਾਸ਼ਕ ਹੈ ਅਕਾਲ ਦਾ ਜਾਂ ਮਹਾਂਕਾਲ ਦਾ?

ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਤੋਂ ਪਹਿਲਾਂ ਦੁਨੀਆਂ ਵਿੱਚ ਕਈ ਤਰ੍ਹਾਂ ਦੀ ਪੂਜਾ ਲੋਕਾਈ ਕਰਿਆ ਕਰਦੀ ਸੀ, (ਅੱਜ ਵੀ ਕਰ ਰਹੀ ਹੈ) ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇਂ ਕੇਵਲ ਇੱਕ ਨਿਰੰਕਾਰ ਦੀ ਪੂਜਾ ਦਾ ਹੀ ਸਬਕ ਪੜ੍ਹਾਇਆ ਹੈ, ੴਸਤਿਨਾਮੁ ਦੀ ਵਡਿਆਈ ਦੇ ਨਾਲ ਦੁਨੀਆਂ ਨੂੰ ਜੋੜ੍ਹਨ ਦਾ ਉਪਰਾਲਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੀ ਸਿਖਾਇਆ ਹੈ, ਹੋਰ ਕਿਸੇ ਨੇਂ ਨਹੀ, ਦੁਨੀਆਂ ਨੂੰ ਸੱਚ ਦਾ ਮਾਰਗ ਦਿਖਾਉਂਦਿਆਂ ਇਹ ਪਾਵਨ ਬਚਨ ਉਚਾਰਨ ਕੀਤੇ-

ਏਕਮ ਏਕੰਕਾਰੁ ਨਿਰਾਲਾ॥ ਅਮਰੁ ਅਜੋਨੀ ਜਾਤਿ ਨ ਜਾਲਾ॥

ਅਗਮ ਅਗੋਚਰੁ ਰੂਪੁ ਨ ਰੇਖਿਆ॥ ਖੋਜਤ ਖੋਜਤ ਘਟਿ ਘਟਿ ਦੇਖਿਆ॥ (39)

ਸੰਸਾਰ ਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ, ਤੇ ਮਾਰਨ ਵਾਲਾ, ਕੇਵਲ ਇੱਕ ਪ੍ਰਮਾਤਮਾਂ ਹੀ ਹੈ, ਕੋਈ ਬ੍ਰਹਮਾਂ, ਵਿਸ਼ਨੂੰ, ਜਾਂ ਸ਼ਿਵ ਨਹੀ ਹੈ। ਸਾਹਿਬ ਦੇ ਬਚਨ ਹਨ-

ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ॥

ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥

ਦਾਤਾ ਕਰਤਾ ਆਪ ਤੂੰ ਤੁਸਿ ਦੇਵਹਿ ਕਰਹਿ ਪਸਾਉ॥

ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥

ਕਰਿ ਆਸਣੁ ਡਿਠੋ ਚਾਉ॥ (463)

ਕਈ ਸੱਜਣ ਜਦੋਂ ਸੰਸਾਰ ਵਿੱਚ ਪਾਪ ਜਾਂ ਬੁਰਾਈ ਵੇਖਦੇ ਹਨ, ਤਾਂ ਸੰਸੇ ਵਿੱਚ ਪੈ ਜਾਂਦੇ ਹਨ, ਕਈ ਪੁਰਾਨੇ ਮੱਤਾਂ ਨੇ ਨੇਕੀ ਤੇ ਬਦੀ ਦੇ ਦੋ ਰੱਬ ਵੀ ਮੰਨੇ ਹਨ। ਕਈ ਈਸ਼ਵਰ ਤੋਂ ਅੱਡ ਸ਼ੈਤਾਨ ਦੀ ਹਸਤੀ ਵੀ ਮੰਨਦੇ ਹਨ, ਜੋ ਮਨੁੱਖਾਂ ਨੂੰ ਬੁਰਾਈ ਵੱਲ ਪ੍ਰੇਰਦਾ ਹੈ। ਪਰ ਸਤਿਗੁਰੂ ਜੀ ਫੁਰਮਾਉਂਦੇ ਹਨ ਕਿ ਭਲੇ ਜਾਂ ਬੁਰੇ ਪਾਸੇ ਜਾਣ ਵਾਲੀ ਜੋ ਵੀ ਸ਼੍ਰਿਸ਼ਟੀ ਨਜਰ ਪੈਦੀ ਹੈ ਸਭ ਉਸ ਇੱਕ ਦੀ ਹੀ ਪੈਦਾਇਸ਼ ਹੈ-

ਕਈ ਕੋਟਿ ਹੋਇ ਪੂਜਾਰੀ॥ ਕਈ ਕੋਟਿ ਆਚਾਰ ਬਿਉਹਾਰੀ॥

ਕਈ ਕੋਟਿ ਭਏ ਤੀਰਥ ਵਾਸੀ॥ ਕਈ ਕੋਟਿ ਬਨ ਭ੍ਰਮਹਿ ਉਦਾਸੀ॥ …

ਆਦਿਕ ਬਚਨ ਕਰਕੇ ਸਾਰੇ ਸ਼ੰਕੇ ਹੀ ਦੂਰ ਕਰ ਦਿੱਤੇ ਹਨ, ਫਿਰ ਇਹ ਵੀ ਕਹਿ ਦਿੱਤਾ ਕਿ ਉਸਨੂੰ ਸੰਸਾਰ ਦਾ ਪ੍ਰਬੰਧ ਚਲਾਉਣ ਵਕਤ ਕਿਸੇ ਹੋਰ ਦੇਵੀ ਦੇਵਤੇ ਜਾਂ ਕਿਸੇ ਵੀ ਹੋਰ ਸ਼ਕਤੀ ਦੀ ਸਾਲਾਹ ਲੈਣ ਦੀ ਜਰੂਰਤ ਨਹੀ ਪੈਂਦੀ ਹੈ-

ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ॥

ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ॥ (276)

ਉਹ ਆਪਣੇ ਆਪ ਤੋਂ ਖੁਦ ਹੀ ਪੈਦਾ ਹੋਇਆ ਹੈ, ਉਹ ਸਰਬਕਲਾਂ ਸਮਰੱਥ ਹੈ, ਨਾਂ ਉਸਦੀ ਕੋਈ ਮਾਂ ਹੈ ਨਾਂ ਪਿਉ। ਨਾਂ ਉਹ ਕੋਈ ਪੱਥਰ ਦੀ ਮੂਰਤ ਹੈ, ਤੇ ਨਾਂ ਹੀ ਕੋਈ ਖਾਸ ਕਿਸੇ ਦਾ ਮਿਥਿਆ ਹੋਇਆ ਦੇਵਤਾ। ਇਹ ਸਭ ਬਚਨ ਕਰਕੇ ਗੁਰੂ ਨਾਨਕ ਸਾਹਿਬ ਜੀ ਨੇਂ ਸਾਰੇ ਸੰਸਾਰ ਨੂੰ ਸਿੱਧਾ ਪ੍ਰਮਾਤਮਾਂ ਦੇ ਨਾਲ ਜੋੜ੍ਹ ਦਿੱਤਾ, ਤੇ ਹਰ ਪ੍ਰਕਾਰ ਦੀ ਧਾਰਮਿਕ ਗੁਲਾਮੀਂ ਤੋਂ ਆਜਾਦ ਕਰਵਾ ਦਿੱਤਾ। ਉਸ ਅਕਾਲ ਪੁਰਖ ਨੇ ਹੀ ਸਮਾਂ ਪੈਦਾ ਕੀਤਾ ਹੈ, ਪਰ ਉਹ ਆਪ ਸਮੇਂ ਤੇ ਕਾਲ ਦੀਆਂ ਹੱਦਾਂ ਤੋਂ ਬਹੁਤ ਪਰੇ ਹੈ। ਸਾਰਾ ਸੰਸਾਰ ਸਮੇਂ ਕਾਲ ਦੀਆਂ ਹੱਦਾਂ ਦੇ ਅੰਦਰ ਹੀ ਜੰਮਦਾ ਤੇ ਮਰਦਾ ਹੈ, ਪਰ ਅਕਾਲ ਪੁਰਖ ਇਸ ਤੋਂ ਬਹੁਤ ਪਰ੍ਹੇ ਹੈ। ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਹਰ ਪ੍ਰਕਾਰ ਦੀ ਅਖੌਤੀ ਦੈਵੀ ਸ਼ਕਤੀ ਤੋਂ ਤੋੜ੍ਹ ਕੇ ਸਿੱਧਾ ਪ੍ਰਮਾਤਮਾਂ ਦੇ ਨਾਲ ਜੋੜ੍ਹਦੇ ਹਨ। ਪਰ ਅਜੋਕੇ ਦੌਰ ਵਿੱਚ ਸਿੱਖ ਧਰਮ ਨੂੰ ਤੇ ਸਿੱਖ ਦੀ ਸੋਚ ਨੂੰ ਬਦਲ ਦੇਣ ਦੇ ਕੋਝੇ ਉਪਰਾਲੇ ਬੜ੍ਹੀ ਤੇਜੀ ਦੇ ਨਾਲ ਕੀਤੇ ਜਾ ਰਹੇ ਹਨ, ਇਹਨਾਂ ਉਪਰਾਲਿਆਂ ਵਿੱਚ ਸਭ ਤੋਂ ਵੱਡਾ ਉਪਰਾਲਾ ਹੈ ਦਸਮ ਗ੍ਰੰਥ ਵਿੱਚ ਵਰਤੇ ਸ਼ਿਵ ਜੀ ਦੇ ਇੱਕ ਨਾਮ ਮਹਾਂਕਾਲ ਦਾ, ਜਿਸਨੂੰ ਅਕਾਲ ਪੁਰਖ ਵਾਚਕ ਮੰਨ ਕੇ ਦੁਬਿਧਾ ਖੜ੍ਹੀ ਕਰ ਦਿਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਅਕਾਲ ਪੁਰਖ ਦੀ ਹੀ ਵਡਿਆਈ ਦਾ ਸ਼ੰਦੇਸ਼ ਦਿੱਤਾ ਗਿਆ ਹੈ ਨਾਂ ਕਿ ਮਹਾਂਕਾਲ ਦਾ।

ਇਸ ਸਮੇਂ ਸਿੱਖ ਕੌਮ ਵਿੱਚ ਅਸੀਂ ਤਿੰਨ ਪ੍ਰਕਾਰ ਦੇ ਸਿੱਖਾਂ ਦਾ ਜਿਕਰ ਕਰ ਸਕਦੇ ਹਾਂ-

1-ਜੋ ਦਸਮ ਗ੍ਰੰਥ ਵਿੱਚ ਵਰਤੇ ਅਖੌਤੀ ਨਾਮ ਮਹਾਂਕਾਲ ਨੂੰ ਅਕਾਲ ਪੁਰਖ ਵਾਚਕ ਨਹੀਂ ਮੰਨਦੇ।

2-ਦੂਸਰੇ ਉਹ ਹਨ, ਜੋ ਕਿਸੇ ਵੀ ਪ੍ਰਕਾਰ ਦੀ ਵੀਚਾਰ, ਦਲੀਲ, ਜਾਂ ਬਹਿਸ ਨੂੰ ਮਾਨਤਾ ਨਾਂ ਦੇਂਦੇ ਹੋਏ ਦਸਮ ਗ੍ਰੰਥ ਵਿੱਚ ਵਰਤੇ ਮਹਾਂਕਾਲ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪ੍ਰਮਾਤਮਾਂ ਦਾ ਵਰਤਿਆ ਨਾਂ ਹੀ ਮੰਨਦੇ ਹਨ।

3-ਤੀਜੇ ਉਹ ਹਨ, ਜੋ ਇਹਨਾਂ ਚੱਕਰਾਂ ਵਿੱਚ ਪੈਣਾਂ ਹੀ ਨਹੀ ਚਾਹੁੰਦੇ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਕੋਈ ਵੀ ਜਾਣਕਾਰੀ ਨਹੀ ਰੱਖਦੇ ਹਨ।

ਆਉ ਪਹਿਲਾਂ ਇਹ ਜਾਣੀਏਂ ਕਿ ਮਹਾਂਕਾਲ ਕੀ ਹੈ?

ਮਹਾਂਕਾਲ ਦਾ ਅਰਥ ਹੈ, ਵੱਡਾ ਕਾਲ, ਵਿਨਾਸ਼ਕਾਰੀ ਰੂਪ ਵਿੱਚ ਸ਼ਿਵ ਜੀ ਦਾ ਇੱਕ ਨਾਂ।

ਐਲੀਫੈਂਟਾ (ਬੰਬਈ) ਦੀਆਂ ਗੁਫਾਵਾਂ ਵਿੱਚ ਸ਼ਿਵ ਜੀ ਦੇ ਮਹਾਂਕਾਲ ਸਰੂਪ ਦਾ ਅੱਠ ਬਾਹਾਂ ਨਾਲ ਨਿਰੂਪਣ ਕੀਤਾ ਗਿਆ ਹੈ। ਉਸਦੇ ਇੱਕ ਹੱਥ ਵਿੱਚ ਮਨੁੱਖੀ ਆਕਾਰ ਹੈ, ਦੂਜੇ ਵਿੱਚ ਤਲਵਾਰ ਜਾਂ ਬਲੀ ਦੇਣ ਵਾਲਾ ਕੁਹਾੜ੍ਹਾ, ਚੌਥੇ ਵਿੱਚ ਪੂਜਾ ਦਾ ਟੱਲ, ਦੋ ਹੱਥਾਂ ਨਾਲ ਉਹ ਆਪਣੇ ਵੱਲ ਪੜ੍ਹਦਾ ਖਿੱਚ ਰਿਹਾ ਹੈ, ਜਿਹੜ੍ਹਾ ਸੂਰਜ ਨੂੰ ਨੰਗਾ ਕਰ ਦਿੰਦਾ ਹੈ, ਅਤੇ ਬਾਕੀ ਦੇ ਹੱਥ ਟੁੱਟੇ ਹੋਏ ਹਨ।

ਜੌਨ ਡੌਸਨ ਦਾ ਲਿਖਿਆ ਹਿੰਦੂ ਮਿਥਿਹਾਸ ਕੋਸ਼ ਕਹਿੰਦਾ ਹੈ-ਮਹਾਂਕਾਲ, ਗਣਾਂ ਜਾਂ ਸ਼ਿਵ ਜੀ ਦੇ ਸੇਵਾਦਾਰਾਂ ਦਾ ਮੁਖੀ ਹੈ। (ਅਕਾਲ ਪੁਰਖ ਨਹੀ)

ਸ਼ਿਵ ਦੇ ਪ੍ਰਾਪਤ ਸ਼ਕਤੀਆਂ ਦੀ ਭਿੰਨਤਾ ਕਾਰਨ 1008 ਨਾਂ ਹਨ, ਜਿੰਨ੍ਹਾਂ ਵਿੱਚੋਂ ਕੁੱਝ ਕੁ ਪ੍ਰਸਿੱਧ ਨਾਮ ਇਸ ਪ੍ਰਕਾਰ ਹਨ-ਅਘੋਰ, ਭਿਆਨਕ, ਬਭਰੂ, ਭਗਵਤ, ਦੇਵ, ਚੰਦਰਸ਼ੇਖਰ, ਗੰਗਾਧਰ, ਚੰਨ ਦੇ ਤਾਜ ਵਾਲਾ, ਗਿਰੀਸ਼, ਹਰਿ, ਈਸ਼ਾਨ, ਜਟਾਧਰ, ਜਲਮੂਰਤੀ, ਸਮਾਂ, ਮਹਾਂ ਸਮਾਂ, ਕਾਲ, ਮਹਾਂਕਾਲ, ਉਗਰ, ਭੈਰਵ, ਵਿਸ਼ਵਨਾਥ, ਕੈਲਾਸ਼-ਪਤੀ, ਆਦਿਕ … ….

ਹਿੰਦੂ ਮਿਥਿਹਾਸ ਕੋਸ਼ ਦੀ ਅਕੱਟ ਗਵਾਹੀ ਦੇ ਆਧਾਰ ਤੇ ਉਪਰ ਲਿਖੇ ਨੋਟ ਦੁਆਰਾ ਇਹ ਸ਼ਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਮਹਾਂਕਾਲ ਸ਼ਿਵ ਦਾ ਹੀ ਇੱਕ ਲਕਬ ਹੈ। ਇਹਨਾਂ ਰਚਨਾਵਾਂ ਨੂੰ ਮੁਦਾ ਬਣਾਕੇ ਅੱਜ ਬਹੁਤ ਉਚ ਪੱਧਰ ਤੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵੀ ਸ਼ਿਵ ਭਾਵ ਮਹਾਂਕਾਲ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਹਨ-

ਮਹਾਂਕਾਲ ਰਖਵਾਰ ਹਮਾਰੋ। ਮਹਾਂ ਲੋਹ ਮੈ ਕਿੰਕਰ ਥਾਰੋ।

ਆਦਿਕ ਕੱਚੀਆਂ ਪਿੱਲੀਆਂ ਰਚਨਾਵਾਂ ਨੂੰ ਐਵੇਂ ਹੀ ਧੱਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ੍ਹਿਆ ਜਾ ਰਿਹਾ ਹੈ ਜੋ ਕਿ ਬਿਲਕੁਲ ਨਿਰਮੂਲ ਹੈ-ਮਹਾਂਕਾਲ ਸੰਬੰਧੀ ਹੋਰ ਜਾਣਕਾਰੀ-

ਦੈਂਤ ਸਵਾਸ ਬੀਜ ਤੋਂ ਬਚਣ ਲਈ ਸਾਰੇ ਦੇਵਤੇ ਮਹਾਂਕਾਲ ਦੇ ਚਰਣਾਂ ਵਿੱਚ ਇਵੇਂ ਅਰਦਾਸਾਂ ਕਰਦੇ ਹਨ,

ਡਗ ਮਗ ਲੋਕ ਚਤੁਰ ਦਸ ਭਏ। ਅਸੁਰਨ ਸਾਥ ਸਕਲ ਭਰ ਗਏ।

ਬ੍ਰਹਮਾਂ ਬਿਸਨ ਸਭੈ ਡਰ ਪਾਨੇ। ਮਹਾਂਕਾਲ ਕੀ ਸ਼ਰਨ ਸਿਧਾਨੇ।

ਮਹਾਂਕਾਲ ਖਿੜ੍ਹ ਖਿੜ੍ਹਾ ਕੇ ਹੱਸਿਆ ਤੇ ਸਵਾਸ ਬੀਜ ਨੂੰ ਮਾਰਨ ਲਈ ਯੁੱਧ ਵਿੱਚ ਕੁੱਦ ਪਿਆ। ਚੌਂਹ ਤੀਰਾਂ ਨਾਲ ਉਸਦੇ ਝੰਡੇ, ਰਥ ਘੋੜ੍ਹਿਆ ਨੂੰ ਧਰਤੀ ਉਤੇ ਡੇਗਕੇ ਉਸ ਦਾ ਸਿਰ ਤਲਵਾਰ ਨਾਲ ਵੱਡ ਦਿੱਤਾ।

ਪੁਨਿ ਰਾਛਸ ਕਾ ਕਾਟਾ ਸੀਸਾ। ਸ਼੍ਰੀ ਅਸਿਕੇਤ ਜਗਤ ਕੇ ਈਸਾ।

ਭਾਵ-ਮਹਾਂਕਾਲ ਜੋ ਜਗਤ ਦਾ ਈਸ਼ਵਰ ਹੈ ਅਤੇ ਜਿਸਦੇ ਝੰਡੇ ਵਿੱਚ ਤਲਵਾਰ ਦਾ ਨਿਸ਼ਾਨ ਹੈ, ਨੇ ਸਵਾਸਬੀਜ ਦਾ ਸਿਰ ਵੱਡ ਦਿੱਤਾ।

ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਇੱਕ ਜਗ੍ਹਾ ਲਿਖਦੇ ਹਨ, ਕਾਲਕਾ ਪੁਰਾਨ ਅਨੁਸਾਰ ਸ਼ਿਵ ਦੇ ਇੱਕ ਪੁਤਰ ਦਾ ਨਾਮ ਵੀ ਮਹਾਂਕਾਲ ਹੈ, ਇੱਕ ਵਾਰ ਸ਼ਿਵ ਨੇ ਆਪਣਾਂ ਵੀਰਯ ਅਗਨੀ ਵਿੱਚ ਅਸਥਾਪਨ ਕੀਤਾ, ਉਸ ਵੇਲੇ ਦੋ ਬੂੰਦਾਂ ਬਾਹਰ ਡਿੱਗ ਪਈਆਂ ਇੱਕ ਬੂੰਦ ਤੋਂ ਮਹਾਂਕਾਲ ਤੇ ਦੂਜੀ ਤੋਂ ਭਰਿੰਗੀ ਪੈਦਾ ਹੋਇਆ।

ਪ੍ਰਿੰ: ਹਰਭਜਨ ਸਿੰਘ ਜੀ ਲਿਖਦੇ ਹਨ ਕਿ ਮਹਾਂਕਾਲ ਸ਼ਿਵ ਦਾ ਹੀ ਇੱਕ ਨਾਮ ਹੈ। ਸ਼ਿਵ ਭਾਵ ਮਹਾਂਕਾਲ ਦਾ ਵੇਦਾਂ ਵਿੱਚ ਕੋਈ ਵੀ ਜਿਕਰ ਨਹੀ ਹੈ। ਇਹਨਾਂ ਦਾ ਵਰਨਣ ਪੁਰਾਣਾਂ ਵਿੱਚ ਹੈ। ਜੋ ਮਿਥਿਹਾਸਕ ਹਨ, ਕਲਪਨਾਂ ਮਾਤ੍ਰ ਹਨ।

ਮਹਾਂਕਾਲ ਵਾਮ-ਮਾਰਗੀਆਂ ਦਾ ਭਗਵਾਨ ਹੈ, ਸਿੱਖਾਂ ਦਾ ਨਹੀ। ਦਸਮ ਗ੍ਰੰਥ ਵਿੱਚ ਮਹਾਂਕਾਲ ਦੇ 37 ਵੱਖ ਵੱਖ ਨਾਮ ਹਨ। ਦਸਮ ਗ੍ਰੰਥ ਵਿੱਚ ਹੀ ਮਹਾਂਕਾਲ ਦੀ ਸ਼ਕਤੀ ਕਾਲੀ ਦੇਵੀ ਦੇ ਤਕਰੀਬਨ 41 ਵੱਖ ਵੱਖ ਨਾਮਾਂ ਦਾ ਜਿਕਰ ਹੈ। ਮੇਰੇ ਵੀਚਾਰਵਾਨ ਵਿਦਵਾਨ ਵੀਰ ਦੱਸਣ ਕਿ ਕੀ ਮਹਾਂਕਾਲ ਅਥਵਾ ਉਸਦੀ ਸ਼ਕਤੀ ਦੇਵੀ ਦੇ ਵੱਖ ਵੱਖ ਕਲਪਿਤ ਰੂਪਾਂ ਅੱਗੇ ਅਕਾਲ ਪੁਰਖ ਵਾਹਿਗੁਰੂ ਦੀ ਜਾਗਤ ਜੋਤ ਛੱਡਕੇ ਅਰਜੋਈਆਂ ਕਰਨ ਵਾਲਾ ਕਦੀ ਗੁਰੂ ਨਾਨਕ ਦੇਵ ਜੀ ਦੀ ਦਸਵੀ ਜੋਤ ਦਾ ਮਾਲਕ ਹੋ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਸ਼ਬਦੴ ਤੇ ਉਸਤੋਂ ਬਾਅਦ ਦਾ ਦੂਸਰਾ ਸ਼ਬਦ ਆਉਂਦਾ ਹੈ ਸਤਿਨਾਮੁ, ਸਤਿ ਸ਼ਬਦ ਦੇ ਅਰਥ ਹਨ-ਹੋਂਦ ਵਾਲਾ, ਹਸਤੀ ਵਾਲਾ, ਉਹ ਜੋ ਹੈ। ਕੇਵਲ ਕਲਪਨਾਂ ਮਾਤ੍ਰ ਜਾਂ ਮਿਥ ਨਹੀ ਹੈ। ਅਸੀਂ ਇਹ ਵੀਚਾਰ ਕਰ ਆਏ ਹਾਂ ਕਿ ਮਹਾਂਕਾਲ ਪੁਰਾਣਾਂ ਦੀ ਇੱਕ ਕਲਪਨਾਂ ਹੈ। ਕੀ ਸਿੱਖ ਕਲਪਨਾਂ ਦਾ ਪੂਜਾਰੀ ਹੈ ਜਾਂ ਸਤਿਨਾਮੁ ਦਾ?

ਕਿੱਡੀ ਅਜੀਬ ਜਿਹੀ ਗੱਲ ਹੈ ਕਿ ਅਹਿੰਸਾ ਦੇ ਪੂਜਾਰੀ ਲੋਕ ਵੀ ਜੋ ਮੱਛੀ, ਮਾਸ ਦਾ ਨਾਂ ਲੈਣਾਂ ਜਾਂ ਸੁਣਨਾਂ ਵੀ ਪਾਪ ਸਮਝਦੇ ਹਨ। ਪਰ ਮਹਾਂਕਾਲ ਨੂੰ ਕਿਸੇ ਨਾਂ ਕਿਸੇ ਰੂਪ ਵਿੱਚ ਅਕਾਲ ਪੁਰਖ ਮੰਨੀ ਬੈਠੇ ਹਨ। ਮਹਾਂਕਾਲ ਦੀ ਪੂਜਾ ਵਾਸਤੇ ਪੰਜ ਚੀਜਾਂ ਬਹੁਤ ਜਰੂਰੀ ਹਨ, ਸ਼ਰਾਬ, ਮਾਸ, ਮੱਛੀ, ਮੁਦ੍ਰਾ (ਭੁਜੇ ਹੋਏ ਚਿੜ੍ਹਵੇ ਤੇ ਕਣਕ ਦਾ ਬੇਰੜ੍ਹਾ) ਮੈਥਨ (ਜਿਨਸੀ ਮਿਲਾਪ) ਜਿਸ ਵਿੱਚ ਮਾਂ ਆਪਣੇਂ ਪੁੱਤ ਨਾਲ, ਭੈਣ ਭਰਾ ਨਾਲ, ਪਿਉ ਆਪਣੀਂ ਧੀਅ ਦੇ ਨਾਲ ਵੀ ਕਰ ਸਕਦਾ ਹੈ। ਐਸੇ ਮਹਾਂਕਾਲ ਦੀ ਅਖੌਤੀ ਪੂਜਾ ਸਿੱਖ ਨਾਂ ਤਾਂ ਕਰਦਾ ਹੈ ਤੇ ਨਾਂ ਹੀ ਕਦੀ ਕਰ ਹੀ ਸਕਦਾ ਹੈ। ਕਈ ਵੀਰ ਇਹ ਕਹਿ ਦਿੰਦੇ ਹਨ ਕਿ ਅਸੀਂ ਉਸ ਮਹਾਂਕਾਲ ਦੀ ਪੂਜਾ ਹੀ ਨਹੀ ਕਰਦੇ ਜੋ ਵਾਮ ਮਾਰਗੀਆਂ ਦਾ ਹੈ, ਅਸੀ ਜੇਕਰ ਮਹਾਂਕਾਲ ਨੂੰ ਅਕਾਲ ਪੁਰਖ ਵਾਚਕ ਮੰਨਕੇ ਪੂਜੀ ਜਾਈਏ ਤਾਂ ਕੀ ਮਾੜ੍ਹੀ ਗੱਲ ਹੈ। ਮੈਂ ਏਥੇ ਉਹਨਾਂ ਨੂੰ ਗਿਆਨੀ ਭਾਗ ਸਿੰਘ ਦੀ ਇੱਕ ਉਦਾਹਰਨ ਦਿਆਂਗਾ ਜੋ ਉਹਨਾਂ ਨੇਂ ਇੱਕ ਵਾਰ ਇੱਕ ਰਾਗੀ ਸਿੰਘ ਨੂੰ ਦਿੱਤੀ ਸੀ, ਕਿ ਜੇਕਰ ਕੋਈ ਬੰਦਾ ਸਾਬਣ ਦੇ ਝੱਗ ਵਾਲੇ ਪਾਣੀਂ ਨੂੰ ਇਹ ਕਹਿਕੇ ਕਿ ਜੇਕਰ ਮੈਂ ਇਸਨੂੰ ਦੁੱਧ ਸਮਝ ਕੇ ਪੀ ਲਵਾਂ ਤਾਂ ਕੀ ਹਰਜ ਹੈ? ਦਿੱਤੀ ਸੀ। ਹੁਣ ਦੱਸੋ ਕਿ ਜੇਕਰ ਕੋਈ ਸਾਬਣ ਵਾਲੇ ਪਾਣੀਂ ਨੂੰ ਹੀ ਦੁੱਧ ਕਹਕੇ ਪੀਣ ਦੀ ਜਿਦ ਕਰੇਗਾ ਤਾਂ ਫਿਰ ਅਸੀਂ ਕਰ ਵੀ ਕੀ ਸਕਦੇ ਹਾਂ? ਜੇਕਰ ਮੇਰੇ ਕੁੱਝ ਵੀਰ ਧੱਕੇ ਦੇ ਨਾਲ ਹੀ ਮਹਾਂਕਾਲ ਨੂੰ ਰੱਬ ਸਮਝ ਕੇ ਪੂਜੀ ਜਾਣ ਤਾਂ ਕੋਈ ਦੂਸਰਾ ਕਰ ਵੀ ਕੀ ਸਕਦਾ ਹੈ?

ਕੁਝ ਕੁ ਵੀਰ ਜੋ ਮਹਾਂਕਾਲ ਸਾਹਬ ਦੇ ਬੜ੍ਹੇ ਆਸ਼ਕ ਨੇਂ ਉਹਨਾਂ ਦੀ ਬੇਤੁਕਵੀ ਜਿਹੀ ਦਲੀਲ ਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਹਾਂਕਾਲ ਦਾ ਜਿਕਰ ਕੀਤਾ ਗਿਆ ਹੈ, ਆਉ ਜਰ੍ਹਾ ਉਸ ਸ਼ਬਦ ਦੀ ਰੌਸ਼ਨੀ ਲਈਏ-

ਜਪਿ ਗੋਬਿੰਦ ਗੁਪਾਲ ਲਾਲੁ॥

ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ॥ ਰਹਾਉ}

ਅਰਥ-ਹੇ ਭਾਈ ਗੋਬਿੰਦ ਦਾ ਨਾਮ ਜਪਿਆ ਕਰ, ਸੋਹਣੇ ਗੋਪਾਲ ਦਾ ਨਾਮ ਜਪਿਆ ਕਰ। ਹੇ ਭਾਈ ਪ੍ਰਮਾਤਮਾਂ ਦਾ ਨਾਮ ਸਿਮਰਿਆ ਕਰ (ਜਿਉਂ ਜਿਉਂ ਪ੍ਰਮਾਤਮਾਂ ਦਾ ਨਾਮ ਸਿਮਰੇਂਗਾ) ਤੈਨੂੰ ਉਚਾ ਆਤਮਕ ਜੀਵਨ ਮਿਲਿਆ ਰਹੇਗਾ। ਭਿਆਨਕ ਆਤਮਕ ਮੌਤ (ਤੇਰੇ ਆਤਮਕ ਜੀਵਨ ਨੂੰ) ਫਿਰ ਕਦੇ ਮੁਕਾ ਨਹੀ ਸਕੇਗੀ। (885)

ਏਥੇ ਤਾਂ ਮਹਾਂ ਕਾਲ ਦਾ ਅਰਥ ਭਿਆਨਕ ਆਤਮਕ ਮੌਤ ਕੀਤਾ ਗਿਆ ਹੈ। ਕੀ ਹੁਣ ਪ੍ਰਮਾਤਮਾਂ ਵੀ ਕਦੇ ਭਿਆਨਕ ਹੁੰਦਾ ਹੈ। ਪ੍ਰਮਾਤਮਾਂ ਭਿਆਨਕ ਆਤਮਕ ਮੌਤ ਨਹੀ ਸੋਹਣਾਂ ਜਿਹਾ ਆਤਮਕ ਜੀਵਨ ਹੈ।

ਦਸਮ ਗ੍ਰੰਥ ਵਿੱਚ ਵਰਤੇ ਗਏ ਦੇਵੀ ਦੇਵਤਿਆਂ ਦੇ ਨਾਮ ਜਾਂ ਮਹਾਂਕਾਲ ਆਦਿਕਾਂ ਦੇ ਨਾਮ ਨੂੰ ਐਵੇਂ ਹੀ ਧੱਕੇ ਦੇ ਨਾਲ ਪ੍ਰਮਾਤਮਾਂ ਸਿੱਧ ਨਹੀ ਕੀਤਾ ਜਾ ਸਕਦਾ। ਇਹ ਤਾਂ ਉਹ ਗੱਲ ਹੈ ਕਿ ਅੱਕਾਂ ਦੀਆਂ ਖਖੜ੍ਹੀਆਂ ਨੂੰ ਅੰਬ ਸਮਝ ਕੇ ਖਾ ਲੈਣਾਂ। ਪਰ ਅੰਬ ਵਰਗਾ ਸੁਆਦ ਨਹੀ ਮਿਲ ਸਕਦਾ। ਇਹਦੇ ਵਿੱਚ ਕੋਈ ਸ਼ੱਕ ਨਹੀ ਹੈ ਕਿ ਸਾਧ ਬਾਬੇ ਮਹਾਂਕਾਲ ਦੇ ਪੂਜਾਰੀ ਹਨ। ਸ਼ਾਇਦ ਇਹੋ ਕਾਰਨ ਹੈ ਕਿ ਉਹ ਖੁਲੇ ਆਮ ਬਲਾਤਕਾਰ ਕਰਦੇ ਨੇਂ ਵਾਮਮਾਰਗੀਆਂ ਵਾਲੇ ਸਾਰੇ ਕੰਮ ਕਰਦੇ ਹਨ। ਸ਼ਾਇਦ ਇਹ ਮਹਾਂਕਾਲ ਦੀ ਹੀ ਉਹਨਾਂ ਉਤੇ ਫੁਲ ਕਿਰਪਾ ਹੈ।

ਸਿੱਖ ਅਕਾਲ ਦਾ ਪੂਜਾਰੀ ਹੈ ਮਹਾਂਕਾਲ ਦਾ ਨਹੀ। ਅਖੀਰ ਵਿੱਚ ਮੈਂ ਇਹੋ ਹੀ ਬੇਨਤੀ ਕਰਨਾਂ ਚਾਹਾਂਗਾ ਕਿ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸਮਝ ਲਵੋ ਫਿਰਿ ਮਹਾਂਕਾਲ ਵਰਗੇ ਕਿਸੇ ਦੇਵਤੇ ਦੇ ਅੱਗੇ ਹੱਥ ਨਹੀ ਜੋੜ੍ਹਨੇ ਪੈਣਗੇ। ਸਿੱਖ ਅਕਾਲ ਦਾ ਪੂਜਾਰੀ ਹੈ ਮਹਾਂਕਾਲ ਦਾ ਨਹੀ।

ਜਿਨੂੰ ਕਹਿੰਦੇ ਓ ਬਾਣੀ ਗੁਰ ਦਸਵੇਂ ਦੀ,

ਉਸੇ ਗੁਰੂ ਨੂੰ ਕਰੇ ਬਦਨਾਮ ਸਿੱਖੋ।

ਮਹਾਂਕਾਲ ਜੇ ਪੰਥ ਚੋਂ ਕੱਢਿਆ ਨਾਂ,

ਪੈ ਜਾਏਗੀ ਸਿੱਖੀ ਦੀ ਸ਼ਾਮ ਸਿੱਖੋ।

ਨਾਹੀਂ ਰਹਿਣੇ ਪੰਥ ਦੇ ਬੋਲ ਬਾਲੇ;

ਨਾਹੀਂ ਰਹੇਗਾ ਤਖਤ ਅਕਾਲ ਵੀਰੋ।

ਪੱਗਾਂ ਸਾਂਭ ਲਓ ਪਗੜੀਆਂ ਵਾਲਿਓ ਉਏ,

ਪਾ ਦੂ ਕਾਲ ਆਕੇ ਮਹਾਂ ਕਾਲ ਵੀਰੋ।

ਭਾਈ ਲਖਵਿੰਦਰ ਸਿੰਘ ਗੰਭੀਰ (ਕਥਾਵਾਚਕ)

ਮੋ: 098721-18848

095921-96002


(06/01/13)
ਸਤਨਾਮ ਕੌਰ ਫਰੀਦਾਬਾਦ/ਲੁਧਿਆਣਾ

• ਗੋਲਕ ਵਿੱਚ ਰੁਪਏ ਪਾਉਣ ਤੋਂ ਪਹਿਲਾਂ ਸੋਚੋ ਕੀ ਇਹ ਗੋਲਕ ਗਰੀਬ ਦਾ ਮੁੰਹ ਹੈ
• ਗੁਰਪੁਰਬ ਇੰਜ ਵੀ ਮਨਾਏ ਜਾ ਸਕਦੇ ਹਨ
• ਨਾਨਕ ਵਿਚਾਰਧਾਰਾ ਨੂੰ ਸਮਰਪੱਤ ਦਸਵੇਂ ਨਾਨਕ ਦਾ ਪ੍ਰਕਾਸ਼ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਪਿੰਡ ਲੋਹਗੜ੍ਹ ਵਿਖੇ ਮਨਾਇਆ
੫ ਜਨਵਰੀ ੨੦੧੩: ਸਤਨਾਮ ਕੌਰ ਫਰੀਦਾਬਾਦ/ਲੁਧਿਆਣਾ
ਦਸਵੇਂ ਨਾਨਕ ਦਾ ਪ੍ਰਕਾਸ਼ ਦਿਹਾੜਾ ਨਾਨਕ ਵਿਚਾਰਧਾਰਾ ਨੂੰ ਸਮਰਪੱਤ ਹੋ ਕੇ ਲੁਧਿਆਣੇ ਜਿਲ੍ਹੇ ਦੇ ਪਿੰਡ ਲੋਹਗੜ੍ਹ ਵਿਖੇ ਮੂਲ ਨਾਨਕਸ਼ਾਹੀ ਕਲੈੰਡਰ ਮੁਤਾਬਕ ਮਨਾਇਆ ਗਿਆ। ਗੁਰਪੁਰਬ ਮਨਾਉਣ ਦੇ ਇਸ ਵਿਲਖਣ ਢੰਗ ਵਿੱਚ ਨਾ ਹੀ ਵੱਡੇ ਵੱਡੇ ਦੀਵਾਨ ਲੱਗੇ ਅਤੇ ਨਾ ਹੀ ਭਾਂਤਿ ਭਾਂਤਿ ਦੇ ਲੰਗਰ ਤਿਆਰ ਹੋਏ ਸਗੋਂ ਜਾਗਰੂਕ ਸਿੱਖਾਂ ਵੱਲੋਂ ਦਸਵੇਂ ਨਾਨਕ ਦੇ ਆਗਮਨ ਪੁਰਬ ਲਈ ਹਫਤਾ ਪਹਿਲਾ ਮੀਟਿੰਗ ਰਾਹੀਂ ਬਾਬੇ ਨਾਨਾਕ ਦੇ ‘ਅਕਲੀ ਸਾਹਿਬ ਸੇਵੀਐ’ ਸਿਧਾਂਤ ਮੁਤਾਬਕ ਅਤੇ ਰੱਜਿਆਂ ਨੂੰ ਹੋਰ ਰਜਾਉਣ ਵਾਲੀਆਂ ਪੁਰਾਣੀਆਂ ਰਵਾਇਤਾਂ ਨੂੰ ਤੋੜਦਿਆਂ ਨਿਵੇਕਲੇ ਰੂਪ ਵਿੱਚ ਸਿੱਖ ਕੌਮ ਦੇ ਅਹਿਮ ਅੰਗ ਦਲਿਤ ਪ੍ਰਵਾਰਾਂ ਨਾਲ ਉਹਨਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਗੁਰਪੁਰਬ ਮਨਾਉਣ ਦਾ ਫੈਸਲਾ ਲਿਆ। ਇਸ ਦੇ ਲਈ ਜਾਗਰੂਕ ਵੀਰਾਂ ਵੱਲੋਂ ਲੁਧਿਆਨੇ ਜਿਲੇ ਦੇ ਕੁੱਝ ਪਿੰਡਾਂ ਦਾ ਹਫਤਾ ਪਹਿਲਾਂ ਦੋਰਾ ਕੀਤਾ ਜਿਸ ਵਿੱਚ ਲੁਧਿਆਣਾ ਜਿਲ੍ਹੇ ਦੇ ਪਿੰਡ ਲੋਹਗੜ ਵਿਖੇ ਭਗਤ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ ਦੀ ਚੌਣ ਕਰਦਿਆਂ ਪ੍ਰੰਬਧਕ ਵੀਰਾਂ ਦੀ ਸਹਾਇਤਾ ਨਾਲ ਪਿੰਡ ਦੇ ਲੋੜਵੰਦ ਪਰਵਾਰਾਂ ਦੀ ਸੂਚੀ ਤਿਆਰ ਕੀਤੀ। ਜਿਆਦਾ ਠੰਢ ਦੇ ਚਲਦਿਆਂ ਲੋੜਵੰਦ ਪਰਵਾਰਾਂ ਲਈ ਕੋਟੀਆਂ, ਸਵੈਟਰਾਂ ਆਦਿ ਦਾ ਪ੍ਰਬੰਧ ਪਹਿਲੋਂ ਹੀ ਕਰ ਲਿਆ ਗਿਆ ਜਿਨ੍ਹਾਂ ਦੀ ਸੇਵਾ ਸਾਰੇ ਕਿਰਤੀ ਜਾਗਰੂਕ ਸਜਣਾਂ ਨੇ ਆਪਣੀ ਸਮਰੱਥਾ ਅਨੂਸਾਰ ਕੀਤੀ। ਪਹਿਲਾਂ ਤੋਂ ਨੀਯਤ ਪ੍ਰੋਗਰਾਮ ਮੁਤਾਬਕ ਮਿਤੀ ੫ ਜਨਵਰੀ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪਿੰਡ ਲੋਹਗੜ ਵਿਖੇ ਜਿੱਥੇ ਲੋੜਵੰਦਾਂ ਦੀਆਂ ਲੋੜਾਂ ਨੂੰ ਪੂਰਾ ਕਰਦਿਆਂ ਸਵੇਟਰਾਂ ਤੇ ਕੋਟੀਆਂ ਵੰਡਣ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਕੀਤਾ ਉਥੇ ਇਸ ਮੌਕੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਯੂ. ਐਸ. ਏ. ਤੋਂ ਪੁੱਜੇ ਸ. ਰੇਸ਼ਮ ਸਿੰਘ ਇੰਡੀਆਨਾ ਨੇ ਕਿਹਾ ਕਿ ਗੁਰੁ ਸਾਹਿਬਾਨਾਂ ਵੱਲੋਂ ਸਾਨੂੰ ਜਾਤ-ਪਾਤ ਦੇ ਚੁੰਗਲ ਤੋਂ ਅਜ਼ਾਦ ਕਰਾਇਆ ਸੀ ਪਰ ਅਫਸੋਸ ਕਿ ਅਸੀਂ ਗੁਰਬਾਣੀ ਨੂੰ ਨਾ ਸਮਝਣ ਕਰ ਕੇ ਜਾਤ-ਪਾਤ ਦੇ ਕੋਹੜ ਤੋਂ ਅਜ਼ਾਦ ਨਹੀਂ ਹੋ ਸਕੇ। ਸ. ਗੁਰਸੇਵਕ ਸਿੰਘ ਮਦਰੱਸਾ ਨੇ ਗੁਰੁ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿਧਾਂਤਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਗੁਰਪੁਰਬ ਤੇ ਸ਼ਹੀਦੀ ਪੁਰਬਾਂ ਤੇ ਅਨੇਕਾਂ ਤਰ੍ਹਾਂ ਦੇ ਲੰਗਰ ਅਤੇ ਆਤਿਸ਼ਬਾਜ਼ੀਆਂ ਆਦਿ ਉਤੇ ਵਿਅਰਥ ਪੈਸਾ ਗਵਾਇਆ ਜਾ ਰਿਹਾ ਹੈ ਜੇ ਅਸੀਂ ਗੁਰਬਾਣੀ ਨੂੰ ਜੀਵਨ ਵਿੱਚ ਅਪਣਾਉਦਿਆਂ ਅਕਲੀ ਕੀਚੈ ਦਾਨ ਦੀ ਮਹੱਤਤਾ ਨੂੰ ਸਮਝ ਕੇ ਪੈਸਾ ਦੀ ਸਹੀ ਵਰਤੋਂ ਕਰਦਿਆਂ ਗਰੀਬ ਦਲਿਤ ਵਰਗ ਉਤੇ ਲਾ ਦੇਈਏ ਤਾਂ ਅਸੀਂ ਬਾਬੇ ਨਾਨਕ ਦੇ ਸਿਧਾਂਤ ਉਤੇ ਸਹੀ ਮਾਇਨੇ ਉਪਰ ਚਲਾਂਗੇ। ਉਨ੍ਹਾਂ ਕਿਹਾ ਕਿ ਗੋਲਕ ਵਿੱਚ ਰੁਪਏ ਪਾਉਣ ਤੋਂ ਪਹਿਲਾਂ ਸੋਚੋ ਕੀ ਇਹ ਗੋਲਕ ਗਰੀਬ ਦਾ ਮੁੰਹ ਹੈ ਇਸ ਮੌਕੇ ਦੁਰਮਤਿ ਸੋਧਕ ਗੁਰਮਤਿ ਲਹਿਰ ਤੋਂ ਸ. ਹਰਮਿੰਦਰ ਸਿੰਘ ਲੁਧਿਆਣਾ, ਸ਼ੌਕੀਨ ਸਿੰਘ ਚੁੱਪਕੀਤੀ (ਕਨੇਡਾ), ਗੁਰਮਤਿ ਪ੍ਰਚਾਰ ਕੌਂਸਿਲ ਦੇ ਸ. ਜਗਜੀਤ ਸਿੰਘ ਲੁਧਿਆਣਾ, ਏਕਮ ਸਿੰਘ ਚੁੱਪਕੀਤੀ (ਮੋਗਾ), ਭੁਪਿੰਦਰ ਸਿੰਘ ਨਵਾਂ ਸ਼ਹਿਰ, ਤਨਵੀਰ ਸਿੰਘ ਖਾਲਸਾ, ਮਨਦੀਪ ਸਿੰਘ ਅਤੇ ਗੁਰਦੁਆਰਾ ਭਗਤ ਰਵਿਦਾਸ ਲੋਹਗੜ੍ਹ ਦੇ ਪ੍ਰਬੰਧਕ ਸੱਜਣ ਹਾਜ਼ਰ ਸਨ।


(06/01/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਦੋਂ ਹੁੰਦਾ ਏ ਧਿਆਨ ਤੈਥੋਂ ਪਾਸੇ ਮੇਰੇ ਰੱਬਾ।
ਦਲਵਿੰਦਰ ਸਿੰਘ
ਜਦੋਂ ਹੁੰਦਾ ਏ ਧਿਆਨ ਤੈਥੋਂ ਪਾਸੇ ਮੇਰੇ ਰੱਬਾ।
ਉਦੋਂ ਹੋਈਦਾ ਏ ਬੜੇ ਈ ਉਦਾਸੇ ਮੇਰੇ ਰੱਬਾ।
ਨਾ ਵੀ ਚਾਹੁੰਦੇ ਹੋਏ ਮਾਇਆ ਦਿਆਂ ਚੱਕਰਾਂ `ਚ ਆਈਏ।
ਜਿਹੜੇ ਰਾਹ ਤੇ ਚੱਲੇ ਹੋਏ ਉਹਤੋਂ ਭਟਕ ਜੇ ਜਾਈਏ।
ਭੁੱਲ ਤੈਥੋਂ ਬਖਸ਼ਾਈਏ ਹੋ ਰੁਆਂਸੇ ਮੇਰੇ ਰੱਬਾ।
ਜਦੋਂ ਨਾਤਿਆਂ-ਪ੍ਰੇਮੀਆਂ ਦਾ ਖਿਚਦਾ ਪਿਆਰ।
ਉਦੋਂ ਨਾਮ ਦੀ ਕਮਾਈ ਨਹੀਓਂ ਹੁੰਦੀ ਲਗਾਤਾਰ।
ਸਭ ਖੱਟਿਆ ਗੁਆਇਆ ਏਦਾਂ ਭਾਸੇ ਮੇਰੇ ਰੱਬਾ।
ਜਦੋਂ ਹੁੰਦਾ ਏ ਧਿਆਨ ਤੈਥੋਂ ਪਾਸੇ ਮੇਰੇ ਰੱਬਾ।
ਕੰਮਾਂ ਕਾਰਾਂ ਵਿੱਚ ਜਦੋਂ ਤੈਨੂੰ ਕਰੀਦਾ ਨਈ ਯਾਦ।
ਸਾਰਾ ਖੇੜਾ ਮੁਕ ਜਾਂਦਾ ਟੁੱਟ ਜਾਂਦਾ ਉਨਮਾਦ।
ਹੋਸ਼ ਆਉਂਦੀ ਉਦੋਂ ਲੱਗੀਦੈ ਨਿਰਾਸੇ ਮੇਰੇ ਰੱਬਾ।
ਜਦੋਂ ਹੁੰਦਾ ਏ ਧਿਆਨ ਤੈਥੋਂ ਪਾਸੇ ਮੇਰੇ ਰੱਬਾ।
ਜਦੋਂ ਦੇਨਾ ਏਂ ਤੂੰ ਬਹੁਤਾ ਹੋਣ ਲੱਗ ਪਏ ਗੁਮਾਨ।
ਤੇਰੀ ਦਾਤ ਵਲ ਮੁੜ ਜਾਏ ਤੈਥੋਂ ਜੇ ਧਿਆਨ।
ਔਖਾ ਜੋੜ ਮੁੜ ਲੱਗੇ ਤੇਰੇ ਪਾਸੇ ਮੇਰੇ ਰੱਬਾ।
ਮੇਰੀ ਏਹੀ ਅਰਜ਼ੋਈ ਸਦਾ ਜੋੜੀ ਰੱਖ।
ਤੇਰੇ ਵੱਲ ਖੁਲ੍ਹੀ ਰਹੇ, ਮਾਇਆ ਵੱਲ ਬੰਦ ਅੱਖ।
ਸੰਗ ਤੇਰੇ ਜੁੜੀ ਰੂਹ ਹੀ ਤਾਂ ਵਿਗਾਸੇ ਮੇਰੇ ਰੱਬਾ।
ਜਦੋਂ ਹੁੰਦਾ ਏ ਧਿਆਨ ਤੈਥੋਂ ਪਾਸੇ ਮੇਰੇ ਰੱਬਾ।


(05/01/13)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਸੁਰਜਨ ਸਿੰਘ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਪਿਛਲੇ ਕੁੱਝ ਦਿਨਾਂ ਵਿੱਚ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਆਪ ਜੀ ਦੇ ਪੱਤਰਾਂ ਵਿੱਚ ਆਪ ਜੀ ਨੇ ਸਿਖ ਗੁਰੂਆਂ ਦੇ ਸਬੰਧ ਵਿੱਚ ‘ਕਾਇਆ’ ਅਤੇ ‘ਜੋਤ’ ਦੀ ਗੱਲ ਕੀਤੀ ਹੈ। ਇਸ ਸੰਦਰਭ ਵਿੱਚ ਮੈਂ ਆਪ ਜੀ ਨੂੰ ਨਿਮਰਤਾ ਸਾਹਿਬ ਹੇਠਾਂ ਦਿੱਤੇ ਦੋ ਸਵਾਲ ਪੁੱਛਣਾ ਚਾਹੁੰਦਾ ਹਾਂ:
1. ਜਦੋਂ ਗੁਰੂ ਨਾਨਕ ਅਤੇ ਭਾਈ ਲਹਿਣਾ ਕਾਫੀ ਸਮਾ ਆਪਣੀ ਵੱਖ-ਵੱਖ ਕਾਇਆ ਵਿੱਚ ਸਮਕਾਲੀ ਦੇ ਤੌਰ ਤੇ ਵਿਚਰਦੇ ਰਹੇ, ਫਿਰ ਗੁਰੂ ਨਾਨਕ ਵੱਲੋਂ ਭਾਈ ਲਹਿਣਾ ਨੂੰ ਗੁਰਗੱਦੀ ਦਿੱਤੇ ਜਾਣ ਤੋਂ ਬਾਦ ਵੀ ਕੁੱਝ ਸਮਾ ਉਹਨਾਂ ਦੋਵਾਂ ਦੀ ਵੱਖ-ਵੱਖ ਕਾਇਆ ਬਰਕਰਾਰ ਰਹੀ ਅਤੇ ਆਖਰ ਗੁਰੂ ਨਾਨਕ ਦੀ ਸੰਸਾਰਕ ਯਾਤਰਾ ਪੂਰੀ ਹੋਣ ਤੇ ਉਹਨਾ ਦੀ ਕਾਇਆ ਦਾ ਸਸਕਾਰ ਹੋ ਜਾਣ ਪਿੱਛੋਂ ਗੁਰੂ ਅੰਗਦ ਦੀ ਭਾਈ ਲਹਿਣਾ ਵਾਲੀ ਹੀ ਕਾਇਆ ਕਾਇਮ ਰਹੀ ਤਾਂ ਅਜਿਹੀ ਸਾਰੀ ਸਥਿਤੀ ਵਿੱਚ ਜੀਵ-ਵਿਗਿਆਨ ਪੱਖੋਂ
(biologically) ਕਾਇਆ ਦਾ ਪਲਟ ਜਾਣਾ ਕਿਸ ਤਰ੍ਹਾਂ ਸੰਭਵ ਹੈ?
2. ਸਿਖ ਮੱਤ ਦੀ ਅਧਿਆਤਮਿਕਤਾ
(theology) ਵਿੱਚ ‘ਆਤਮਾ’ ਨੂੰ ਰੂਹ (soul) ਦੇ ਅਰਥਾਂ ਵਿੱਚ ਕੋਈ ਮਾਨਤਾ ਪਰਾਪਤ ਨਹੀਂ, ਫਿਰ ਸਿਖ ਗੁਰੂਆਂ ਦੇ ਸਬੰਧ ਵਿੱਚ ‘ਰੂਹਾਨੀ/ਆਤਮਿਕ ਰੋਸ਼ਨੀ’ ਦੇ ਕੀ ਅਰਥ ਬਣਦੇ ਹਨ?
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ


(05/01/13)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ੴ ਸਤਿਗੁਰ ਪ੍ਰਸਾਦਿ॥
ਗੁਰਬਾਣੀ ਵੀਚਾਰ

ਵੀਰ ਸੁਰਜਨ ਸਿੰਘ ਜੀ ਨੇ ਆਪਣੇ ਵੀਚਾਰ ਸਾਂਝੇ ਕੀਤੇ ਹਨ ਕਿ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਇਹ ਨਹੀਂ ਮਿਲਦਾ ਕਿ ਕਿਸੇ ਗੁਰੂ ਸਰੂਪ ਨੂੰ ਇਹ ਲਗਿਆ ਹੋਵੇ ਕਿ ਮੈਂ ਕਿਸੇ ਪਿਛਲੇ ਸਰੂਪ ਵਿੱਚ ਜੋ ਸਲੋਕ ਉਚਾਰ ਆਇਆ ਹਾਂ ਉਹ ਸਪਸ਼ਟ ਨਹੀਂ, ਉਸ ਨੂੰ ਸਪਸ਼ਟ ਕਰਨ ਲਈ ਪਹਿਲੇ ਉਚਾਰੇ ਸਲੋਕ ਥੱਲੇ ਹੋਰ ਸਲੋਕ ਉਚਾਰ ਕੇ ਲਿਖਾਂ। ਕੀ ਇਹ ਗੱਲ ਮੰਨਣ ਯੋਗ ਹੈ? ਕਿ ਗੁਰੂ ਜੀ ਨੂੰ ਆਪਣੀ ਉਚਾਰੀ ਬਾਣੀ ਤੇ ਹੀ ਸ਼ੱਕ ਹੋ ਗਿਆ ਕਿ ਮੇਰੀ ਉਚਾਰੀ ਹੋਈ ਬਾਣੀ ਸਪਸ਼ਟ ਨਹੀਂ। ਇਹ ਗੱਲ ਕਿਸੇ ਲਿਹਾਜ ਨਾਲ ਵੀ ਠੀਕ ਨਹੀਂ ਲਗਦੀ [
ਪਰ, ਕਈ ਵਾਰ ਗੁਰੂ ਸਾਹਿਬਾਨ ਨੇ ਵੀ ਆਪਣੇ ਵੀਚਾਰ ਪ੍ਰਗਟ ਕੀਤੇ ਹੋਏ ਹਨ ਜਿਵੇਂ:
ਗੁਰੂ ਗਰੰਥ ਸਾਹਿਬ - ਪੰਨਾ ੧॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥
ਪੰਨਾ ੨੮੫॥ ਗਉੜੀ ਸੁਖਮਨੀ ਮ: ੫॥ ਸਲੋਕੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ॥
॥ ਜਪੁ॥ ਪੰਨਾ ੮॥ ਸਲੋਕੁ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਦਿਵਸੁ ਰਾਤਿ ਦੋਇ ਦਾਈ ਦਾਇਆ ਖੇਲੈ ਸਗਲ ਜਗਤੁ॥ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥
ਪੰਨਾ ੧੪੬॥ ਮ: ੨॥ ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ॥
ਪੰਨੇ ੧੧੦੭-੧੧੧੦॥ ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ॥ (੧੭ ਪਦੇ)॥
ਪੰਨੇ ੧੩੩-੧੩੬॥ ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪॥ (੧੪ ਪਦੇ)॥
ਪੰਨਾ ੬੪੫॥ ਸਲੋਕੁ ਮ: ੩॥ ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ॥ ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ॥ ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ॥ ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ॥ ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ॥ ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ॥
ਪੰਨਾ ੧੪੨੯॥ ਮੁੰਦਾਵਣੀ ਮਹਲਾ ੫॥ ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥ ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ॥ ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ॥
ਇਸ ਤਰ੍ਹਾਂ ਹੋਰ ਵੀ ਕਈ ਰਲਦੇ-ਮਿਲਦੇ ਸ਼ਬਦ ਹੋ ਸਕਦੇ ਹਨ।
ਖਿਮਾ ਦਾ ਜਾਚਿਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)


(05/01/13)
ਮੇਜਰ ਸਿੰਘ ‘ਬੁਢਲਾਡਾ’

ਸਤਿਕਾਰ ਯੋਗ ਸੰਪਾਦਕ ‘ਸਿੱਖ ਮਾਰਗ’ ਜੀਓ,
ਸਤਿ ਸ੍ਰੀ ਅਕਾਲ!
ਸ੍ਰੀ ਮਾਨ ਜੀ, 26 ਦਸੰਬਰ ਨੂੰ ਸਿੱਖ ਮਾਰਗ ਤੇ ਦਾਸ ਦੀ ਰਚਨਾਂ ਛਾਪਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ! ਉਮੀਦ ਹੈ ਅੱਗੇ ਤੋਂ ਵੀ ਇਸੇ ਤਰਾਂ ਭੇਜੀਆ ਗਈਆਂ ਰਚਨਾਵਾਂ ਨੂੰ ਛਾਪਣ ਦੀ ਕਿਰਪਾਲਤਾ ਕਰਦੇ ਰਹੋਂਗੇ।
ਤੁਹਾਡਾ ਸ਼ੁਭਚਿੰਤਕ:-
ਮੇਜਰ ਸਿੰਘ ‘ਬੁਢਲਾਡਾ’
ਜਿਲਾ-ਮਾਨਸਾ (ਪੰਜਾਬ) ਭਾਰਤ
ਮੋਬਾ: 94176-43237
90414-06713


(05/01/13)
ਸੁਖਜੀਤ ਪਾਲ ਸਿੰਘ

‘ਨਾਨਕ’ ਸਰੂਪਾਂ ਨੂੰ ਗੁਰੂ ਕਹਿਣ ਦਾ ਵੱਲ ਗੁਰਬਾਣੀ ਖੁਦ ਆਪ ਸਿਖਾਉਂਦੀ ਹੈ।

ਸੁਖਜੀਤ ਪਾਲ ਸਿੰਘ ਨੇੜੇ ਸਿੰਘ ਸਭਾ ਗੁਰਦੁਆਰਾ

ਭੁੱਚੋ ਮੰਡੀ (ਬਠਿੰਡਾ)

ਮੋਬਾ: 98724-86992, ਫੋਨ: 0164-5009492

ਧਨੁ ਧੰਨੁ ਗੁਰੂ ਕਾ ਪਿਤਾ ਮਾਤਾ ll (ਗੁਰੂ ਗ੍ਰੰਥ ਸਾਹਿਬ, ਪੰਨਾ: ੫੯੨) ਜੇ ਸਾਡਾ ਗੁਰੂ ਕੇਵਲ ਅਕਾਲਪੁਰਖ਼ ਅਤੇ ਉਸ ਦਾ ਗਿਆਨ ਹੀ ਹੈ ਤਾਂ ਉਹ ਕਿਹੜੇ ਮਾਤਾ ਪਿਤਾ ਹਨ ਜੋ ਧੰਨ ਹਨ, ਕਿਉਂਕਿ ਅਕਾਲਪੁਰਖ਼ ਦੇ ਤਾਂ ਕੋਈ ਮਾਤਾ ਪਿਤਾ ਹੈ ਹੀ ਨਹੀਂ ਹਨ।

‘ਗੁਰੂ’ ਪਦ ਨਾਨਕ ਸਰੂਪਾਂ ਨਾਲ ਨਾ ਵਰਤਿਆਂ ਜਾਣਾ ਤੱਤ ਗੁਰਮਤਿ ਪਰਿਵਾਰ ‘ਤੇ ਸਪੋਕਮੈਨ ਵੱਲੋਂ ਵੱਡੀ ਖੋਜ ਸਮਝੀ ਜਾ ਰਹੀ ਹੈ। ਇਹ ਵੀਰ ਨਾਨਕ ਸਰੂਪਾਂ ਨਾਲ ਗੁਰੂ ਸ਼ਬਦ ਵਰਤਣ ਨੂੰ ਬ੍ਰਾਹਮਣੀ ਸੋਚ ਸਮਝਦੇ ਹਨ। ਇਹ ਵੀਰ ਅਣਜਾਣੇ ਅੰਦਰ ਗੁਰਬਾਣੀ ਸਿਧਾਂਤ ਨੂੰ ਪੂਰੀ ਤਰਾਂ ਨਾਲ ਨਾ ਸਮਝਣ ਕਰ ਕੇ ਗੁਰਬਾਣੀ ਦੇ ਗਲਤ ਅਰਥ ਕਰ ਰਹੇ ਹਨ। ਜਿਸ ਨਾਲ ਪੰਥ ਅੰਦਰ ਵਿਵਾਦ ਦੁਬਿਧਾ ‘ਤੇ ਦੁਚਿੱਤੀ ਬਣੀ ਹੋਈ ਹੈ, ਜੋ ਕਿ ਡੂੰਘੀ ਚਿੰਤਾ ਦਾ ਵਿਸ਼ਾ ਬਣ ਕੇ ਰਿਹ ਗਿਆ ਹੈ। ਹੋਰ ਮੁਦਿਆਂ ਦੇ ਨਾਲ ਨਾਲ ਇਸ ਮੁੱਦੇ ‘ਤੇ ਵੀ ਪੰਥ ਦੋਫਾੜ ਹੋ ਰਿਹਾ ਹੈ, ਇਹ ਬਹੁਤ ਹੀ ਚਿੰਤਾਜਨਕ ਹੈ ਜੋ ਪੰਥ ਵਾਸਤੇ ਚੰਗੀ ਗੱਲ ਨਹੀ ਹੈ। ਇਸ ਮਸਲੇ ‘ਤੇ ਮੇਰੇ ਵੱਲੋਂ ਲਗਭਗ ਤਿੰਨ ਸਾਲ ਪਹਿਲਾਂ ਇੱਕ ਲੇਖ ‘ਬਾਬੇ ਨਾਨਕ ਨੂੰ ਗੁਰੂ ਕਹਿਣ ਵਾਲੇ ਪ੍ਰਮਾਣ ਗੁਰਬਾਣੀ ਵਿੱਚ ਹੀ ਮੌਜੂਦ ਹਨ’ ਲਿੰਕ:- http://www.sikhmarg.com/2009/1011-baba-nanak-guru.html ਲਿਖਿਆ ਗਿਆ ਸੀ, ਇਹ ਲੇਖ ਮੇਰੇ ਵੱਲੋਂ ਭਾਈ ਗੁਰਬਖਸ਼ ਸਿੰਘ (ਲੁਧਿਆਣਾ) ਜੀ ਦੇ ਇੱਕ ਲੇਖ ‘ਸ਼ਬਦ ਗੁਰੂ ਜੁਗ ਚਾਰੇ ਅਉਧੂ’ ਜੋ ਕਿ ਬੁਹਰੰਗੀ ਸਪੋਕਸਮੈਨ ਦੇ ਮੁੱਖ ਪੰਨੇ ‘ਤੇ 23 ਸਤੰਬਰ 2009 ਨੂੰ ਛਪਿਆ ਸੀ, ਦੇ ਸੰਦਰਭ ‘ਚ ਲਿਖਿਆ ਗਿਆ ਸੀ ਇਸ ਦਾ ਜਵਾਬ ਵੀਰ ਜੀ ਨੇ ਨਹੀ ਦਿੱਤਾ, ਪਰ ਤੱਤ ਗੁਰਮਤਿ ਪਰਿਵਾਰ ਦੇ ਵੀਰਾਂ ਨੇ ਕੁੱਝ ਹਿੱਸੇ ਦਾ ਜਵਾਬ ਦਿੱਤਾ ਜੋ ਕਿ ‘ਨਾਨਕ’ ਪਦ ਦੇ ਅੱਗੇ ਆਏ ‘ਗੁਰ’ ਸ਼ਬਦ ਨਾਲ ਆਈਆਂ ਪੰਗਤੀਆਂ ਨਾਲ ਸਬੰਧਤ ਸੀ ਜੋ ਕਿ ਗੁਰੂ ਆਸ਼ੇ ਅਨੁਸਾਰ ਠੀਕ ਨਹੀ ਸੀ, ਇਸ ਬਾਰੇ ਅੱਗੇ ਚੱਲ ਕੇ ਗੱਲ ਕਰਾਂਗੇ। ਪਰ ਉੱਸ ਵਕਤ ਮੇਰੇ ਵੱਲੋਂ ਇੱਕ ਜਰੂਰੀ ਵਿਸ਼ਾ ਵਿਚਾਰਿਆ ਗਿਆ ਸੀ ਜੋ ਕਿ ਮੇਰੇ ਲੇਖ ‘ਚੋਂ ਹੂਬਹੂ ਹਾਜਰ ਹੈ:- “ਇਹ ਗੱਲ ਸਾਫ ਹੋ ਜਾਣੀ ਚਾਹੀਦੀ ਹੈ ਕਿ ਨਿਰਗੁਣ ਸਰੂਪ ਵਿੱਚ ਤਾਂ ਗੱਦੀ ਹਮੇਸਾਂ ਹੀ ਸ਼ਬਦ ਗੁਰੂ ਦੀ ਹੈ। ਪਰ ਸ਼ਬਦ ਗੁਰੂ ਦਾ ਸਿਧਾਂਤ ਲਾਗੂ ਕਰਨ ਲਈ ਗੁਰੂ ਸਾਹਿਬ ਨੇ ਸ਼ਰੀਰਕ ਰੂਪ ਵਿੱਚ ਦਸ ਜਾਮੇ ਧਾਰਨ ਕੀਤੇ। ਜਿਸ ਸਮੇਂ ਸ਼ਬਦ ਗੁਰੂ ਦਾ ਸਿਧਾਂਤ ਦ੍ਰਿੜਤਾ ਨਾਲ ਲਾਗੂ ਹੋ ਗਿਆ, ਉਸ ਸਮੇਂ ਹੀ ਸਿਖਾਂ ਨੂੰ ਸਰਗੁਣ ਰੂਪ ਵਿੱਚ ਵੀ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਦੇਹਧਾਰੀ ਗੁਰੂ ਪ੍ਰੰਪਰਾ ਦਾ ਖਾਤਮਾ ਕਰ ਦਿੱਤਾ।” ਇੱਥੇ ਮੇਰੇ ਵੱਲੋਂ ‘ਗੁਰੂ’ ਦੇ ਨਿਰਗੁਣ ‘ਤੇ ਸਰਗੁਣ ਸਰੂਪਾਂ ਬਾਰੇ ਜਿਕਰ ਕੀਤਾ ਗਿਆ ਹੈ। ਜਿਸ ਦਾ ਤੱਤ ਗੁਰਮਤਿ ਪਰਿਵਾਰ ਜਾਂ ਇਹਨਾਂ ਦੀ ਵਿਚਾਰਧਾਰਾ ਨਾਲ ਸਬੰਧਤ ਕਿਸੇ ਵੀ ਵੀਰ ਨੇ ਹੁਣ ਤੱਕ ਇਸ ਵਿਸ਼ੇ ਨੂੰ ਨਹੀ ਛੂਹਿਆ ਹੈ, ਬਸ ਜੇਕਰ ਇਹ ਵੀਰ ਇਸ ਵਿਸ਼ੇ ਨੂੰ ਵਿਚਾਰ ਲੈਣ ਤਾਂ ਇਹ ਸਾਰਾ ਵਿਵਾਦ ਖਤਮ ਹੋ ਜਾਵੇਗਾ। ਇਸ ਵਿਸ਼ੇ ਨੂੰ ਅੱਗੇ ਤੋਰਦੇ ਹੋਏ ਪਹਿਲਾਂ ਤੱਤ ਗੁਰਮਤਿ ਪਰਿਵਾਰ ਦਾ ਪੱਖ ਵਿਚਾਰ ਦੇ ਹਾਂ :-

ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ll ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ll ਸੂਹੀ ਮਹਲਾ ੪ ll (ਪੰਨਾ: 759)

ਇਹ ਗੁਰਵਾਕ ਸਪਸ਼ਟ ਕਰਦਾ ਹੈ ਕਿ ਗੁਰਮਤਿ ਅਨੁਸਾਰ ‘ਗੁਰੂ’ ਪਦ ਸਿਰਫ ‘ਅਕਾਲ ਪੁਰਖ’ ਜਾਂ ਉਸਦੇ (ਪ੍ਰਕਟ ਸਰੂਪ) ‘ਸੱਚ ਦਾ ਗਿਆਨ’ ਲਈ ਹੀ ਢੁੱਕਵਾਂ ਹੈ, ਕਿਸੇ ਦੇਹਧਾਰੀ ਲਈ ਨਹੀ। ਕੋਈ ਵੀ ਦੇਹਧਾਰੀ ‘ਸਦਾ ਸਦਾ ਰਹਿਣ ਵਾਲਾ’ ਨਹੀਂ ਹੋ ਸਕਦਾ। ਇਹੀ ਗੱਲ ਨਾਨਕ ਸਰੂਪਾਂ ਤੇ ਵੀ ਪੂਰੀ ਢੁੱਕਦੀ ਹੈ। ਕੀ ਨਾਨਕ ਸਰੂਪਾਂ ਲਈ ‘ਗੁਰੂ’ ਪਦ ਵਰਤਣਾ ਇਸ ਗੁਰਮਤਿ ਕਸਵੱਟੀ ਤੇ ਖਰਾ ਸਾਬਿਤ ਹੁੰਦਾ ਹੈ? ਕੀ ਨਾਨਕ ਪਾਤਸ਼ਾਹ ਜੀ 1469 ਵਿਚ ਪੈਦਾ ਨਹੀ ਹੋਏ ਅਤੇ 1539 ਵਿਚ ਇਸ ਫਾਨੀ ਸੰਸਾਰ ਤੋਂ ਕੂਚ ਨਹੀ ਕਰ ਗਏ? ਫਿਰ ਉਹਨਾਂ ਲਈ ‘ਗੁਰੂ’ ਪਦ ਵਰਤਨਾ ਉਹਨਾਂ ਵੱਲੋਂ ਸਮਝਾਏ ਗੁਰਮਤਿ ਸਿਧਾਤਾਂ ਦੀ ਉਲੰਘਣਾ ਨਹੀ ਹੈ? ਕੀ 1469 ਤੋਂ ਪਹਿਲਾਂ ‘ਗੁਰੂ’ ਨਹੀ ਸੀ? ਜੇ ਨਹੀਂ ਸੀ ਤਾਂ ਫਿਰ ਗੁਰਮਤਿ ਦਾ ਇਹ ਸਿਧਾਂਤ ‘ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ’ ਗਲਤ ਸਾਬਿਤ ਨਹੀ ਹੋ ਜਾਂਦਾ? ਹੁਣ ਅਸੀ ਫੈਸਲਾ ਆਪ ਹੀ ਕਰਨਾ ਹੈ ਕਿ ਗੁਰਮਤਿ ਸਿਧਾਂਤ ਠੀਕ ਹਨ ਜਾਂ (ਅੰਨੀ) ਸ਼ਰਧਾ ਅਧੀਨ ਬਣਾਏ ਗਏ ਸਾਡੇ ਅਪਣੇ ਵੀਚਾਰ? ਪੰਨਾ ਨੰ: 14, ਵਾਪਸੀ ਦਾ ਸਫਰ (ਭਾਗ-੧)।

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ll੨ll ਸੋਰਠਿ ਕੀ ਵਾਰ (ਮ: ੩) (ਪੰਨਾ: 646)

ਭਾਵ: ਸਾਰੀ ਕੁਦਰਤ ਦਾ ਰਚਨਹਾਰਾ ਇਕੋ ਹੈ, ਸਾਰੀ ਸ੍ਰਿਸ਼ਟੀ ਦਾ ਗੁਰੂ ਇਕੋ ਹੈ ਅਤੇ ਉਸ ਦੀ ਸਿਖਿਆ ਵੀ ਇਕਸਾਰ ਹੈ।

ਇਸ ਗੁਰਵਾਕ ਤੋਂ ਸਪਸ਼ਟ ਹੈ ਕਿ ਗੁਰੂ ਇਕ ਹੀ ਹੈ। ਕੀ ਇਸ ਕਸਵੱਟੀ ਉਤੇ ‘ਦਸ ਗੁਰੂ ਸਾਹਿਬਾਨ’, ਦੂਜੇ ਗੁਰੂ, ਤੀਜੇ ਗੁਰੂ, ਆਦਿ ਸਾਡੇ ਆਪੂੰ ਬਣਾਏ ਲਕਬ ਰੱਦ ਨਹੀ ਹੋ ਜਾਂਦੇ? ਪੰਨਾ ਨੰ: 15, ਵਾਪਸੀ ਦਾ ਸਫਰ (ਭਾਗ-੧)।

ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ll ਸਿਮਰਿ ਸਿਮਰਿ ਤਿਸੁ ਸਦਾ ਸਮ੍ਰਾਲੇ ll੧ll ਰਹਾਉ ll ਆਸਾ ਮਹਲਾ ੫ ll (ਪੰਨਾ: 394)

ਕੀ ਕੋਈ ਦੇਹਧਾਰੀ (ਸਮੇਤ ਨਾਨਕ ਸਰੂਪਾਂ) ਜਾਂ ਕੋਈ ਗ੍ਰੰਥ ਹਮੇਸਾਂ ਸਾਡੇ ਅੰਗ ਸੰਗ ਰਹਿ ਸਕਦਾ ਹੈ? ਗਿਆਨ ਹੀ ਹਮੇਸਾ ਨਾਲ ਰਹਿ ਸਕਦਾ ਹੈ, ਸੋ ਸਪਸ਼ਟ ਹੈ ‘ਗੁਰੂ ਗਿਆਨ ਹੈ’ ਕੋਈ ਗ੍ਰੰਥ ਜਾਂ ਦੇਹ ਨਹੀ। 6-12-12, http://www.sikhmarg.com/your-view91.html ਅਤੇ ਤੱਤ ਗੁਰਮਤਿ ਪਰਿਵਾਰ ਵੱਲੋਂ ਇਸ ਨਾਲ ਮਿਲਦੇ ਕੁੱਝ ਗੁਰਬਾਣੀ ਪ੍ਰਮਾਣ ਦਿੱਤੇ ਗਏ ਹਨ:-

ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ ll ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ ll੫ll੧੧ll (ਪੰਨਾ 599 ਮਹਲਾ 1)

ਮਨ ਰੇ ਹਉਮੈ ਛੋਡਿ ਗੁਮਾਨੁ ll ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ll੧ll ਰਹਾਉ ll (ਪੰਨਾ 21 ਮਹਲਾ 1)

ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ ll ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ll੮ll (ਪੰਨਾ 432 ਮਹਲਾ 1)

ਆਪੇ ਸਤਿਗੁਰੁ ਆਪਿ ਹਰਿ ਆਪੇ ਮੇਲਿ ਮਿਲਾਇ ll (ਪੰਨਾ 41 ਮਹਲਾ 4)

ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦੀਨਾ ਜੀਉ ll ੪ ll ੧੪ll੨੧ll ਮਾਝ (ਪੰਨਾ 100 ਮਹਲਾ 5)

ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ll (ਪੰਨਾ 749 ਮਹਲਾ 5)

ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ll ਆਠ ਪਹਰ ਨਾਨਕ ਗੁਰ ਜਾਪਿ ll੪ll੧੬ll੬੭ll (ਪੰਨਾ 387 ਮਹਲਾ 5)

ਇਹ ਸੀ ਤੱਤ ਗੁਰਮਤਿ ਪਰਿਵਾਰ ਦੇ ਵੀਚਾਰ ਜਿਸ ਸਦਕਾ ਉਹ ‘ਨਾਨਕ’ ਸਰੂਪਾਂ ਨੂੰ ‘ਗੁਰੂ’ ਕਹਿਣ ਤੋਂ ਆਕੀ ਹੋ ਗਏ ਹਨ।

ਹੁਣ ਆਪਾਂ ਗੁਰਬਾਣੀ ਆਸ਼ੇ ਦੇ ਅਨੁਸਾਰ ਇਸ ਵਿਸ਼ੇ ਤੇ ਵਿਚਾਰ ਕਰਦੇ ਹਾਂ :- ਤੱਤ ਗੁਰਮਤਿ ਪਰਿਵਾਰ ਵੱਲੋਂ ਜਿਹੜੇ ਜਿਹੜੇ ਗੁਰਬਾਣੀ ਦੇ ਪ੍ਰਮਾਣ ਦਿੱਤੇ ਗਏ ਹਨ ਇਹ ਸਾਰੇ ਗੁਰਬਾਣੀ ਪ੍ਰਮਾਣਾਂ ਅੰਦਰ ਨਿਰਗੁਣ ਸਰੂਪ ‘ਗੁਰੂ’ (ਅਕਾਲ ਪੁਰਖ) ਦੀ ਵਡਿਆਈ ਹੈ ਨਾ ਕਿ ਸਰਗੁਣ ਸਰੂਪ (ਦਸ ਗੁਰੂ ਸਹਿਬਾਨ ਜੀ) ਦੀ, ਜਦੋਂ ਸਰਗੁਣ ਸਰੂਪ ਗੁਰੂ ਸਾਹਿਬਾਨ ਜੀ ਦੀ ਗੱਲ ਕਰਨੀ ਹੈ ਤਾਂ ਪ੍ਰਮਾਣ ਵੀ ਸਰਗੁਣ ਸਰੂਪ ਵਾਲੇ ਹੋਣੇ ਚਾਹੀਦੇ ਹਨ, ਠੀਕ ਹੈ ਨਾ ਜੀ। ਪਹਿਲਾਂ ਆਪਾਂ ‘ਗੁਰੂ’ ਦੇ ਨਿਰਗੁਣ ‘ਤੇ ਸਰਗੁਣ ਸਰੂਪ ਦਾ ਮਤਲਬ ਸਮਝਣ ਲਈ ਇੱਕ ਗੁਰਬਾਣੀ ਦੇ ਪ੍ਰਮਾਣ ਨੂੰ ਸਮਝਦੇ ਹਾਂ :-

ਛਿਅ ਘਰ ਛਿਅ ਗੁਰ ਛਿਅ ਉਪਦੇਸ ll ਗੁਰੁ ਗੁਰੁ ਏਕੋ ਵੇਸ ਅਨੇਕ ll੧ll ਆਸਾ ਮਹਲਾ ੧ ll (ਗੁਰੂ ਗ੍ਰੰਥ ਸਾਹਿਬ, ਪੰਨਾ: ੧੨)

ਅਰਥ :- ਛੀ ਸ਼ਾਸਤਰ (ਸਾਂਖ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਯੋਗ ‘ਤੇ ਵੇਦਾਂਤ) ਹਨ, ਛੀ ਹੀ ਇਹਨਾਂ ਦੇ ਚਲਾਣ ਵਾਲੇ (ਕਪਲ, ਗੋਤਮ, ਕਣਾਦ, ਪਤੰਜਲੀ, ਜੈਮਨੀ, ਵਿਆਸ) ‘ਤੇ ਛੀ ਹੀ ਇਹਨਾਂ ਦੇ ਸਿਧਾਂਤ ਹਨ; ਪਰ ਇਹਨਾਂ ਸਾਰਿਆ ਗੁਰੂਆਂ ਦਾ ਮੂਲ ਗੁਰੂ (ਵਾਹਿਗੁਰੂ) ਇੱਕੋ ਹੈ, ਕੇਵਲ ਉਸ ਨੇ ਆਪਣੇ ਭਾਵਾਂ ਦਾ ਪ੍ਰਕਾਸ਼ ਕਈ ਰੂਪਾਂ ‘ਚ ਕੀਤਾ ਹੋਇਆ ਹੈ। ਸ਼ਬਦਾਰਥ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅਮ੍ਰਿਤਸਰ ਸਾਹਿਬ।

ਅਰਥ :- (ਹੇ ਭਾਈ!) ਛੇ ਸ਼ਾਸਤਰ ਹਨ, ਛੇ ਹੀ (ਇਹਨਾਂ ਸ਼ਾਸਤਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿਧਾਂਤ ਹਨ। ਪਰ ਇਹਨਾਂ ਸਾਰਿਆਂ ਦਾ ਮੂਲ- ਗੁਰੂ (ਪਰਮਾਤਮਾ) ਇੱਕ ਹੈ। (ਇਹ ਸਾਰੇ ਸਿਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪ੍ਰਕਾਸ਼ ਦੇ ਰੂਪ ਹਨ)।੧। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ।

ਇਸ ਸਿਧਾਂਤ ਨੂੰ ਸਮਝਾਉਣ ਲਈ ਇਸ ਸ਼ਬਦ ਦਾ ਹਵਾਲਾ ਭਾਈ ਗੁਰਦਾਸ ਜੀ ਨੇ ਵੀ ਅਪਣੀ ਵਾਰਾਂ ‘ਚ ਵੀ ਕੀਤਾ ਹੈ :-

ਛਿਅ ਘਰਿ ਛਿਅ ਗੁਰ ਆਖੀਅਨਿ ਛਿਅ ਉਪਦੇਸ ਭੇਸ ਅਭਿਆਸੀ ll ਛਿਅ ਰੁਤਿ ਬਾਰਹ ਮਾਹ ਕਰਿ ਸੂਰਜ ਇਕੋ ਬਾਰਹ ਰਾਸੀ ll ਗੁਰਾ ਗੂਰੂ ਸਤਿਗੁਰ ਅਬਿਨਾਸੀ ll੧੩ll ਭਾਈ ਗੁਰਦਾਸ ਜੀ (ਵਾਰ ੮ ਪਉੜੀ ੧੩)

ਅਰਥ :- ਛੀ ਸ਼ਾਸਤਰਾਂ ਦੇ ਛੇ ਆਚਾਰਯ ਨੇ ਛੀ ਉਪਦੇਸ਼ ਭੇਸ ਤੇ ਅਭਿਆਸ (ਭਿੰਨ ਭਿੰਨ) ਕੀਤੇ ਆਖਦੇ ਹਨ। ਸੂਰਜ ਇਕੋ ਹੈ, ਪ੍ਰਰੰਤੂ ਬਾਰਾਂ ਰਾਸਾਂ, ਬਾਰਾਂ ਮਹੀਨੇ ਤੇ ਛੀ ਰੁੱਤਾਂ ਹਨ। ਗੁਰਆਂ ਦਾ ਗੁਰੂ (ਅਕਾਲ ਪੁਰਖ) ਸਤਿਗੁਰੂ ਸਦਾ ਅਬਿਨਾਸ਼ੀ ਹੈ। ਸਤਿਕਾਰਯੋਗ ਗਿਆਨੀ ਹਜਾਰਾ ਸਿੰਘ ਜੀ।

ਆਪਾਂ ਸਾਰਿਆਂ ਨੂੰ ਸਮਝ ਆ ਹੀ ਗਈ ਹੋਵੇਗੀ ਕਿ (ਨਿਰਗੁਣ ਸਰੂਪ) ‘ਚ ਤਾਂ ‘ਗੁਰੂ’ ਇੱਕ ਅਕਾਲ ਪੁਰਖ ਹੀ, ਪਰ ਉਸ ਦੇ (ਸਰਗੁਣ ਸਰੂਪਾਂ ਵਿੱਚ) ਅਨੇਕ ਵੇਸ (ਰੂਪ) ਹਨ। ਇਸ ਵਿਸ਼ੇ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਨਿਰਗੁਣ ‘ਤੇ ਸੁਰਗੁਣ ਸਰੂਪ ਕੀ ਹਨ ਆਪਾਂ ਗੁਰਬਾਣੀ ਪ੍ਰਮਾਣਾਂ ਰਾਹੀਂ ਸਮਝਦੇ ਹਾਂ :-

ਸਲੋਕੁ ll ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ll ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ll੧ll ਗਉੜੀ ਸੁਖਮਨੀ ਮ: ੫ ll (ਗੁਰੂ ਗ੍ਰੰਥ ਸਾਹਿਬ, ਪੰਨਾ: ੨੮੩)

ਇਹ ਰੱਬ ਜੀ ਦਾ ਨਿਰਗੁਣ ਸਰੂਪ ਹੈ। ਇਸ ਸਰੂਪ ਨੂੰ ਅੱਖਾਂ ਨਾਲ ਦੇਖਿਆ ਨਹੀ ਜਾ ਸਕਦਾ, ਇਸ ਨੂੰ ਗੁਰਬਾਣੀ ਉਪਦੇਸ਼ ਰਾਹੀਂ ਅਨੁਭਵ ਕੀਤਾ ਜਾ ਸਕਦਾ ਹੈ। ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ll ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ll੧ll ਰਹਾਉ ll ਆਸਾ ਭਗਤ ਨਾਮਦੇਵ ਜੀ ll (ਗੁਰੂ ਗ੍ਰੰਥ ਸਾਹਿਬ, ਪੰਨਾ: ੪੮੫)

ਪਉੜੀ ll ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ ll ਆਪਿ ਪਕਾਵੈ ਆਪਿ ਭਾਂਡੇ ਦੇਇ ਪਰੋਸੈ ਆਪੇ ਹੀ ਬਹਿ ਖਾਵੈ ll ਆਪੇ ਜਲੁ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੈ ll ਆਪੇ ਸੰਗਤਿ ਸਦਿ ਬਹਾਲੈ ਆਪੇ ਵਿਦਾ ਕਰਾਵੈ ll ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ ਤਿਸ ਨੋ ਹੁਕਮੁ ਮਨਾਵੈ ll੬ll ਬਿਹਾਗੜੇ ਕੀ ਵਾਰ ਮਹਲਾ ੪ ll (ਗੁਰੂ ਗ੍ਰੰਥ ਸਾਹਿਬ, ਪੰਨਾ: ੫੫੦, ੫੫੧)

ਇਹ ਰੱਬ ਜੀ ਦਾ ਸਰਗੁਣ ਸਰੂਪ ਹੈ। ਇਸ ਸਰੂਪ ਨੂੰ ਆਪਾਂ ਹੁਣ ਗੁਰਬਾਣੀ ਉਪਦੇਸ਼ ਰਾਹੀਂ ਅੱਖਾਂ ਨਾਲ ਦੇਖ ਸਕਦੇ ਹਾਂ।

ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ ll ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ll੨੨ll੨ll ਤਿਲੰਗ ਮਹਲਾ ੪ll (ਗੁਰੂ ਗ੍ਰੰਥ ਸਾਹਿਬ, ਪੰਨਾ: ੭੨੬)

ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ll ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ll੧ll ਗਉੜੀ ਸੁਖਮਨੀ ਮ: ੫ ll (ਗੁਰੂ ਗ੍ਰੰਥ ਸਾਹਿਬ, ਪੰਨਾ: ੨੯੦) ਇਹ ਰੱਬ ਜੀ ਦੇ ਨਿਰਗੁਣ ਤੇ ਸਰਗੁਣ ਦੋਨੋਂ ਸਰੂਪ ਹਨ।

ਆਓ ਹੁਣ ‘ਗੁਰੂ’ ਦੇ ਨਿਰਗੁਣ ਤੇ ਸਰਗੁਣ ਦੋਨੋਂ ਸਰੂਪਾਂ ਨੂੰ ਗੁਰਬਾਣੀ ਪ੍ਰਮਾਣਾਂ ਰਾਹੀ ਸਮਝਦੇ ਹਾਂ :-

ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ll ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ ll੨ll ਸਿਰੀਰਾਗੁ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ: ੪੯)

ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ll ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ll੩ll ਸਿਰੀਰਾਗੁ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ: ੫੨)

ਚਲਾ ਚਲਾ ਜੇ ਕਰੀ ਜਾਣਾ ਚਲਣਹਾਰੁ ll ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ ll ਭੀ ਸਚਾ ਸਾਲਾਹਣਾ ਸਚੈ ਥਾਨਿ ਪਿਆਰੁ ll੨ll੧੬ll ਸਿਰੀਰਾਗੁ ਮਹਲਾ ੧ ll (ਗੁਰੂ ਗ੍ਰੰਥ ਸਾਹਿਬ, ਪੰਨਾ: ੬੩)

ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ ll ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ ll੩ll ਆਸਾ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ: ੩੯੭) ਜਪ ਤਪ ਸੰਜਮ ਕਰਮ ਨ ਜਾਨਾ ਨਾਮੁ ਜਪੀ ਪ੍ਰਭ ਤੇਰਾ ll ਗੁਰੁ ਪਰਮੇਸਰੁ ਨਾਨਕ ਭੇਟਿਓ ਸਾਚੈ ਸਬਦਿ ਨਿਬੇਰਾ ll੩ll੬ll ਰਾਮਕਲੀ ਮਹਲਾ ੧ ll (ਗੁਰੂ ਗ੍ਰੰਥ ਸਾਹਿਬ, ਪੰਨਾ: ੮੭੮)

ਇਹ ‘ਗੁਰੂ’ (ਰੱਬ ਜੀ) ਦਾ ਨਿਰਗੁਣ ਸਰੂਪ ਹੈ। ਇਸ ‘ਗੁਰੂ’ (ਅਕਾਲ ਪੁਰਖ) ਸਰੂਪ ਨੂੰ ਅੱਖਾਂ ਨਾਲ ਦੇਖਿਆ ਨਹੀ ਜਾ ਸਕਦਾ, ਇਸ ‘ਗੁਰੂ’ (ਅਕਾਲ ਪੁਰਖ) ਤੋਂ ਆਪਾਂ ਸਿੱਧੇ ਤੋਰ ਤੇ ਕੋਈ ਉਪਦੇਸ਼ ਨਹੀ ਲੈ ਸਕਦੇ, ਇਸ ‘ਗੁਰੂ’ (ਅਕਾਲ ਪੁਰਖ) ਦਾ ਉਪਦੇਸ਼ ਸਿਰਫ ਗੁਰਬਾਣੀ ਰਾਹੀਂ ਲੈ ਸਕਦੇ ਹਾਂ।

ਤੱਤ ਗੁਰਮਤਿ ਪਰਿਵਾਰ ਦੇ ਵੀਰ ‘ਗੁਰੂ’ ਦੇ ਨਿਰਗੁਣ ਸਰੂਪਾਂ ਵਾਲੇ ਇਹੋ ਜਿਹੇ ਗੁਰਬਾਣੀ ਪ੍ਰਮਾਣਾਂ ਨੂੰ ਨਾਨਕ ਸਰੂਪਾਂ (ਦਸ ਗੁਰੂ ਸਾਹਿਬਾਨਾਂ) ਤੇ ਢੁੱਕਾ ਰਹੇ ਹਨ, ਜੋ ਕਿ ਗੁਰਮਤ ਸਿਧਾਂਤ ਦੇ ਉੱਲਟ ਹੈ, ਜਿਸ ਕਰਕੇ ਮਸਲਾ ਹਲ ਨਹੀ ਹੋ ਰਿਹਾ; ਭਾਵ ਕਿ ਵਿਵਾਦ ਖਤਮ ਨਹੀ ਹੋ ਰਿਹਾ ਹੈ।

ਹੁਣ ਆਪਾਂ ‘ਗੁਰੂ’ ਦੇ ਸਰਗੁਣ ਸਰੂਪ (ਨਾਨਕ ਸਰੂਪਾਂ ਨੂੰ ‘ਗੁਰੂ’ ‘ਸਤਿਗੁਰੂ’ ਕਹਿਣ) ਵਾਲੇ ਗੁਰਬਾਣੀ ਪ੍ਰਮਾਣਾਂ ਦੀ ਵਿਚਾਰ ਕਰਦੇ ਹਾਂ ਜਿਸ ਨਾਲ ਸਾਰਾ ਮਸਲਾ ਹੱਲ ਹੋ ਜਾਵੇਗਾ :- ਮ: ੪ ll ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ll ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ll ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ll ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਇ ll ਹਰਿ ਸਤਿਗੁਰੁ ਮੇਲਹੁ ਦਇਆ ਕਰਿ ਜਨੁ ਨਾਨਕੁ ਧੋਵੈ ਪਾਇ ll੨ll ਗਉੜੀ ਕੀ ਵਾਰ ਮਹਲਾ ੪ ll (ਗੁਰੂ ਗ੍ਰੰਥ ਸਾਹਿਬ, ਪੰਨਾ: ੩੧੦)

ਧੰਨ ਧੰਨ ਹਨ ਪਿਤਾ ਕਲਿਆਣ ਦਾਸ ਮਹਿਤਾ ਜੀ, ਧੰਨ ਧੰਨ ਹੈ ਉਹਨਾਂ ਦੀ ਕੁਲ ‘ਤੇ ਧੰਨ ਧੰਨ ਹਨ ਮਾਤਾ ਤ੍ਰਿਪਤਾ ਜੀ ਜਿਨਾਂ ਨੇ ਗੁਰੂ (ਨਾਨਕ ਦੇਵ ਜੀ) ਨੂੰ ਜਨਮ ਦਿੱਤਾ। ਨੋਟ :- ਤੱਤ ਗੁਰਮਤਿ ਪਰਿਵਾਰ ਦੀ ਗੁਰਬਾਣੀ ਵਿਆਖਿਆ ਅਨਸਾਰ ‘ਗੁਰੂ’ ਜਨਮ ਨਹੀ ਲੈਂਦਾ ‘ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ’ ।

ਹਰਿ ਨਾਮੁ ਦੀਆ ਗੁਰਿ ਪਰਉਪਕਾਰੀ ਧਨੁ ਧੰਨੁ ਗੁਰੂ ਕਾ ਪਿਤਾ ਮਾਤਾ ll ਹੰਉ ਸਤਿਗੁਰ ਅਪੁਣੇ ਕੰਉ ਸਦਾ ਨਮਸਕਾਰੀ ਜਿਤੁ ਮਿਲਿਐ ਹਰਿ ਨਾਮੁ ਮੈ ਜਾਤਾ ll੧੬ll ਵਡਹੰਸ ਕੀ ਵਾਰ ਮਹਲਾ ੪ll (ਗੁਰੂ ਗ੍ਰੰਥ ਸਾਹਿਬ, ਪੰਨਾ: ੫੯੨)

ਧੰਨ ਹਨ ਧੰਨ ਹਨ ਗੁਰੂ (ਨਾਨਕ ਦੇਵ ਜੀ) ਦੇ ਮਾਤਾ ਪਿਤਾ ਜੀ।

ਤਿਸੁ ਮਿਲੀਐ ਸਤਿਗੁਰ ਸਜਣੈ ਜਿਸੁ ਅੰਤਰਿ ਹਰਿ ਗੁਣਕਾਰੀ ll ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ ll ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ ਜਿਨਿ ਹਰਿ ਉਪਦੇਸੁ ਦੇ ਸਭ ਸ੍ਰਿਸਿਟ ਸਵਾਰੀ ll ਨਿਤ ਜਪਿਅਹੁ ਸੰਤਹੁ ਰਾਮ ਨਾਮੁ ਭਉਜਲ ਬਿਖੁ ਤਾਰੀ ll ਗੁਰਿ ਪੂਰੈ ਹਰਿ ਉਪਦੇਸਿਆ ਗੁਰ ਵਿਟੜਿਅਹੁ ਹੰਉ ਸਦ ਵਾਰੀ ll੨ll ਵਡਹੰਸ ਕੀ ਵਾਰ ਵਾਰ ਮਹਲਾ ੪ ll (ਗੁਰੂ ਗ੍ਰੰਥ ਸਾਹਿਬ, ਪੰਨਾ: ੫੮੬) ਜਿੰਨਾਂ ਨੇ ਰੱਬ ਜੀ ਦਾ ਉਪਦੇਸ਼ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਸੁਧਾਰ ਦਿੱਤਾ, ਉਹ ਪੂਰੇ ਸਤਿਗੁਰੂ (ਨਾਨਕ ਦੇਵ ਜੀ) ਧੰਨ ਹਨ ਧੰਨ ਹਨ।

ਨਾਨਕ ਗੁਰ ਤੇ ਗੁਰੁ ਹੋਇਆ ਵੇਖਹੁ ਤਿਸ ਕੀ ਰਜਾਇ ll ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ ll੪ll੩ll੫ll ਗੂਜਰੀ ਮਹਲਾ ੩ll (ਗੁਰੂ ਗ੍ਰੰਥ ਸਾਹਿਬ, ਪੰਨਾ: ੪੯੦) ਗੁਰੂ ਨਾਨਕ ਦੇਵ ਜੀ ਦੀ ਰਹਿਮਤ ਸਦਕਾ ਭਾਈ ਲਹਿਣਾ ਜੀ ਗੁਰੂ ਅੰਗਦ ਹੋ ਗਏ। ਪਉੜੀ ll ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ll ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ll ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ll ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ll ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ll੧੪ll ਰਾਗੁ ਸੋਰਠਿ ਵਾਰ ਮਹਲੇ ੪ ਕੀ ll (ਗੁਰੂ ਗ੍ਰੰਥ ਸਾਹਿਬ, ਪੰਨਾ: ੬੪੮)

ਗੁਰੂ ਆਪਣੇ ਸਿਖਾਂ, ਪੁਤਰਾਂ, ਭਾਈਆਂ ‘ਤੇ ਮਿਤਰਾਂ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ। ਤੁਖਾਰੀ ਮਹਲਾ ੪ ll ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ll ਦੁਰਮਤਿ ਮੈਲੁ ਹਰੀ ਅਗਿਆਨੁ ਅੰਧੇਰੁ ਗਇਆ ll ਗੁਰ ਦਰਸੁ ਪਾਇਆ ਅਗਿਆਨੁ ਗਵਾਇਆ ਅੰਤਰਿ ਜੋਤਿ ਪ੍ਰਗਾਸੀ ll ਜਨਮ ਮਰਣ ਦੁਖ ਖਿਨ ਮਹਿ ਬਿਨਸੇ ਹਰਿ ਪਾਇਆ ਪ੍ਰਭੁ ਅਬਿਨਾਸੀ ll ਹਰਿ ਆਪਿ ਕਰਤੈ ਪੁਰਬੁ ਕੀਆ ਸਤਿਗੁਰੂ ਕੁਲਖੇਤਿ ਨਾਵਣਿ ਗਇਆ ll ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ll੧ll ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ll ਅਨਦਿਨੁ ਭਗਤਿ ਬਣੀ ਖਿਨੁ ਖਿਨੁ ਨਿਮਖ ਵਿਖਾ ll ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ ਸਭੁ ਲੋਕੁ ਵੇਖਣਿ ਆਇਆ ll ਜਿਨ ਦਰਸੁ ਸਤਿਗੁਰ ਗੁਰੂ ਕੀਆ ਤਿਨ ਆਪਿ ਹਰਿ ਮੇਲਾਇਆ ll ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ll ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ll੨ll ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ll ਖਬਰਿ ਭਈ ਸੰਸਾਰਿ ਆਏ ਤ੍ਰੈ ਲੋਆ ll ਦੇਖਣਿ ਆਏ ਤੀਨਿ ਲੋਕ ਸੁਰਿ ਨਰ ਮੁਨਿ ਜਨ ਸਭਿ ਆਇਆ ll ਜਿਨ ਪਰਸਿਆ ਗੁਰੁ ਸਤਿਗੁਰੂ ਪੂਰਾ ਤਿਨ ਕੇ ਕਿਲਵਿਖ ਨਾਸ ਗਵਾਇਆ ll ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ ਕਰਿ ਗਏ ਗੋਸਟਿ ਢੋਆ ll ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ll੩ll ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ll ਜਾਗਾਤੀ ਮਿਲੇ ਦੇ ਭੇਟ ਗੁਰ ਪਿਛੈ ਲੰਘਾਇ ਦੀਆ ll ਸਭ ਛੁਟੀ ਸਤਿਗੁਰੂ ਪਿਛੈ ਜਿਨਿ ਹਰਿ ਹਰਿ ਨਾਮੁ ਧਿਆਇਆ ll ਗੁਰ ਬਚਨਿ ਮਾਰਗਿ ਜੋ ਪੰਥਿ ਚਾਲੇ ਤਿਨ ਜਮੁ ਜਾਗਾਤੀ ਨੇੜਿ ਨ ਆਇਆ ll ਸਭ ਗੁਰੂ ਗੁਰੂ ਜਗਤੁ ਬੋਲੈ ਗੁਰ ਕੈ ਨਾਇ ਲਇਐ ਸਭਿ ਛੁਟਕਿ ਗਇਆ ll ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ll੪ll ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ll ਸਭ ਮੋਹੀ ਦੇਖਿ ਦਰਸਨੁ ਗੁਰ ਸੰਤ ਕਿਨੈ ਆਢੁ ਨ ਦਾਮੁ ਲਇਆ ll ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ ll ਭਾਈ ਹਮ ਕਰਹ ਕਿਆ ਕਿਸੁ ਪਾਸਿ ਮਾਂਗਹ ਸਭ ਭਾਗਿ ਸਤਿਗੁਰ ਪਿਛੈ ਪਈ ll ਜਾਗਾਤੀਆ ਉਪਾਵ ਸਿਆਣਪ ਕਰਿ ਵੀਚਾਰੁ ਡਿਠਾ ਭੰਨਿ ਬੋਲਕਾ ਸਭਿ ਉਠਿ ਗਇਆ ll ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ll੫ll ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ll ਗੁਰੁ ਸਤਿਗੁਰੁ ਗੁਰੁ ਗੋਵਿਦੁ ਪੁਛਿ ਸਿਮ੍ਰਿਤਿ ਕੀਤਾ ਸਹੀ ll ਸਿਮ੍ਰਿਤਿ ਸਾਸਤ੍ਰ ਸਭਨੀ ਸਹੀ ਕੀਤਾ ਸੁਕਿ ਪ੍ਰਹਿਲਾਦਿ ਸ੍ਰੀਰਾਮਿ ਕਰਿ ਗੁਰ ਗੋਵਿਦੁ ਧਿਆਇਆ ll ਦੇਹੀ ਨਗਰਿ ਕੋਟਿ ਪੰਚ ਚੋਰ ਵਟਵਾਰੇ ਤਿਨ ਕਾ ਥਾਉ ਥੇਹੁ ਗਵਾਇਆ ll ਕੀਰਤਨ ਪੁਰਾਣ ਨਿਤ ਪੁੰਨ ਹੋਵਹਿ ਗੁਰ ਬਚਨਿ ਨਾਨਕਿ ਹਰਿ ਭਗਤਿ ਲਹੀ ll ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ll੬ll੪ll੧੦ll (ਗੁਰੂ ਗ੍ਰੰਥ ਸਾਹਿਬ, ਪੰਨਾ: ੧੧੧੭)

ਸਤਿਗੁਰ (ਅਮਰਦਾਸ ਜੀ) ਨੇ ਲੋਕਾਈ ਦਾ ਉਧਾਰ ਕਰਨ ਲਈ ਤੀਰਥ (ਕੁਰਕਸ਼ੇਤਰ ਦੀ ਧਰਤੀ) ‘ਤੇ ਜਾਣ ਦਾ ਉੱਦਮ ਕੀਤਾ।

ਨੋਟ :- ਇਹ ਸ਼ਬਦ ਸਤਿਗੁਰੂ ਅਮਰਦਾਸ ਜੀ ਦੇ ਇਤਹਾਸ ਨਾਲ ਸਬੰਧਤ ਹੈ।

ਸਲੋਕ ਮ: ੪ ll ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ ll ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ ਪਿਛੋ ਦੇ ਪਛੁਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ ll ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ ll ਜਿਥੈ ਥੋੜਾ ਧਨੁ ਵੇਖੈ ਤਿਥੈ ਤਪਾ ਭਿਟੈ ਨਾਹੀ ਧਨਿ ਬਹੁਤੈ ਡਿਠੈ ਤਪੈ ਧਰਮੁ ਹਾਰਿਆ ll ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ll ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ ਦਯਿ ਮਾਰਿਆ ll ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ ਘਾਲਿਆ ll ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ ll ਅੰਦਰਿ ਬਹੈ ਤਪਾ ਪਾਪ ਕਮਾਏ ll ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ll ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ll ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ ll ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ll ਸੋ ਬੂਝੈ ਜੁ ਦਯਿ ਸਵਾਰਿਆ ll੧ll ਗਉੜੀ ਕੀ ਵਾਰ ਮਹਲਾ ੪ ll (ਗੁਰੂ ਗ੍ਰੰਥ ਸਾਹਿਬ, ਪੰਨਾ: ੩੧੫, ੩੧੬)

ਮੁੜ ਇਸ ਤਪੇ ਦੇ ਮੂੰਹ ਕੋਈ ਵੀ ਲੱਗੇ ਨਾ, ਇਹ ਸਤਿਗੁਰ (ਅਮਰਦਾਸ ਜੀ) ਦਾ ਫਿਟਕਾਰਿਆ ਹੋਇਆ ਹੈ।

ਨੋਟ :- ਇਹ ਸ਼ਬਦ ਸਤਿਗੁਰੂ ਅਮਰਦਾਸ ਜੀ ਦੇ ਇਤਹਾਸ ਨਾਲ ਸਬੰਧਤ ਹੈ। ਗੁਰੂ ਅਮਰਦਾਸ ਜੀ ਨੇ ਬਾਉਲੀ ਸਾਹਿਬ ਸੰਪੂਰਨ ਹੋਣ ਤੇ ਜੱਗ ਕੀਤਾ। ਤਪੇ ਨੂੰ ਵੀ ਸੱਦਿਆ ਉਸ ਨੇ ਨਾਹ ਕਰ ਦਿੱਤੀ। ਪਿੱਛੋਂ ਜਦ ਪਤਾ ਲੱਗਾ ਉੱਥੇ ਮਾਇਆ ਦੇ ਗੱਫੇ ਵੀ ਮਿਲਣੇ ਹਨ ਤਾਂ ਝੱਟ ਪੁੱਤ ਨੂੰ ਭੇਜ ਦਿੱਤਾ। ਉਸ ਪ੍ਰਥਾਇ ਫੁਰਮਾਇਆ ਹੈ। ਸ਼ਬਦਾਰਥ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅਮ੍ਰਿਤਸਰ ਸਾਹਿਬ। ਧਨਾਸਰੀ ਮਹਲਾ ੪ ll ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ ll ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ll੧ll (ਗੁਰੂ ਗ੍ਰੰਥ ਸਾਹਿਬ, ਪੰਨਾ: ੬੬੭)

ਹੇ ਭਾਈ! ਗੁਰੂ ਮਹਾਂ ਪੁਰਖ ਹੈ, ਗੁਰੂ ਪਰਮਾਤਮਾ ਦਾ ਸੰਤ ਹੈ, ਜੇਹੜਾ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਉਚਾਰਦਾ ਹੈ। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ।

ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ ਧੁਰਹੁ ਹੁਕਮੁ ਬੁਝਿ ਨੀਸਾਣੁ ll ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ ਅਭਿਮਾਨੁ ll੧੦ll ਬਿਲਾਵਲੁ ਕੀ ਵਾਰ ਮਹਲਾ ੪ ll (ਗੁਰੂ ਗ੍ਰੰਥ ਸਾਹਿਬ, ਪੰਨਾ: ੮੫੩) ਜਿਹੜੀ ਗੁਰ ਅਮਰਦਾਸ ਜੀ ਦੀ ਵਡਿਆਈ ਹੈ, ਉਹ ਗੁਰੂ ਅੰਗਦ ਜੀ ਨੇ ਧੁਰੋਂ ਹੀ ਵਾਹਿਗੁਰੂ ਵੱਲੋਂ ਵਡਿਆਈ ਦਾ ਨਿਸ਼ਾਨ ਦੇਖ ਕੇ ਦਾਤ ਦਿੱਤੀ ਸੀ। ਪੁੱਤਰਾਂ, ਭਤੀਜਿਆਂ, ਜਵਾਈਆਂ, ਸਕਿਆਂ ਸਾਕਾਂ ਅਤੇ ਹੋਰ ਅੱਗੋਂ ਪਿੱਛੋਂ ਦੇ ਸਬੰਧੀਆਂ ਨੂੰ ਪਰਖ ਕੇ ਦੇਖ ਲਿਆ ਅਤੇ ਸਾਰਿਆਂ ਦੇ ਦਿਲ ਦਾ ਹੰਕਾਰ (ਕਿ ਅਸੀਂ ਗੁਰਗੱਦੀ ਦੇ ਲਾਇਕ ਹਾਂ) ਦੂਰ ਕੀਤਾ, ਕੋਈ ਪੂਰਾ ਨਾ ਉਤਰਿਆ। ਸ਼ਬਦਾਰਥ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅਮ੍ਰਿਤਸਰ ਸਾਹਿਬ।

ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ll ਆਸਾ ਮਹਲਾ ੪ ll (ਗੁਰੂ ਗ੍ਰੰਥ ਸਾਹਿਬ, ਪੰਨਾ: ੪੫੦)

ਜਿਸ ਥਾਂ ਤੇ ਪਿਆਰਾ ਗੁਰੂ ਜਾ ਬੈਠਦਾ ਹੈ (ਗੁਰ-ਸਿਖਾਂ ਵਾਸਤੇ) ਉਹ ਥਾਂ ਸੋਹਣਾ ਬਣ ਜਾਂਦਾ ਹੈ। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ। ਇਹ ਹੈ ‘ਗੁਰੂ’ ਦਾ ਸਰਗੁਣ ਸਰੂਪ, ਇਸ ਸਰੂਪ ਨੂੰ ਦਸ ਗੁਰੂ ਸਾਹਿਬਾਨਾਂ ਦੇ ਰੂਪ ਵਿੱਚ ਪੁਰਾਤਨ ਸਿੱਖਾਂ ਨੇ ਦੇਖਿਆ, ਸੁਣਿਆ, ਮੰਨਿਆ ਤੇ ਮੰਨ ਕੇ ਆਪਣਾ ਜੀਵਨ ਸਫਲਾ ਕੀਤਾ।

ਨੋਟ :- ਵਡਹੰਸ ਕੀ ਵਾਰ ਮਹਲਾ ੪ ll ਪੰਨਾ ੫੮੫, ਪੂਰੀ ਵਾਰ ਅੰਦਰ ‘ਗੁਰੂ’ ‘ਸਤਿਗੁਰੂ’ ਦੀ ਉਸਤਤਿ ਕੀਤੀ ਗਈ ਹੈ, ਇਸ ਤੇ ਵੀ ਡੂੰਘੀ ਵਿਚਾਰ ਕਰ ਲਈ ਜਾਵੇ ਤਾਂ ਚੰਗਾ ਹੋਵੇਗਾ। ਇਸ ਵਿਸ਼ੇ ਨਾਲ ਸਬੰਧਤ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅਨੇਕਾਂ ਹੋਰ ਵੀ ਪ੍ਰਮਾਣ ਹਨ, ਬੱਸ ਲੋੜ ਹੈ ਸ਼ੁੱਧ ਹਿਰਦੇ ਨਾਲ ਵਿਚਾਰ ਕਰਨ ਦੀ। ਹੁਣ ਤੱਤ ਗੁਰਮਤਿ ਪਰਿਵਾਰ ਦੇ ਵੀਰਾਂ ਤੋਂ ਕੁੱਝ ਸਵਾਲ ਪੁੱਛਣ ਦੀ ਵਾਰੀ ਹੈ :- 1. ਕੀ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਅਧਿਐਨ ਕਰਨ ਤੋਂ ਬਾਅਦ ਹੀ ‘ਨਾਨਕ’ ਸਰੂਪਾਂ ਨੂੰ ‘ਗੁਰੂ’ ਨਾ ਕਹਿਣ ਦਾ ਫੈਸਲਾ ਲਇਆ ਹੈ ਜਾਂ ਦੱਬੀ ਸੁਰ ‘ਚ ‘ਨਾਨਕ’ ਸਰੂਪਾਂ ਨੂੰ ‘ਗੁਰੂ’ ਨਾ ਕਹਿਣ ਵਾਲੇ ਵਿਦਵਾਨ ਵੀਰ ਦੇ ਕਹਿਣ ਤੇ ਫੈਸਲਾ ਲਿਆ ਹੈ?

2.’ਗੁਰੁ ਗੁਰੁ ਏਕੋ ਵੇਸ ਅਨੇਕ’ ਕੀ ਆਪ ਜੀ ‘ਗੁਰੂ’ (ਅਕਾਲ ਪੁਰਖ) ਦੇ ਅਨੇਕਾਂ ਰੂਪਾਂ ਨੂੰ ਮੰਨਦੇ ਹੋ?

3. ‘ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ’ ਆਪ ਜੀ ਇਹ ਦੱਸਣ ਦੀ ਕ੍ਰਿਪਾਲਤਾ ਕਰਨਾ ਕਿ ਇਹ ਕਿਹੜੇ ਸਤਿਗੁਰੂ ਹਨ ਜਿਹੜੇ ਇੱਕ ਥਾਂ ਤੋਂ ਜਾ ਕੇ ਦੂਸਰੀ ਥਾਂ ਉੱਪਰ ਬੈਠਦੇ ਹਨ, ਕਿਉਂਕਿ ਆਪ ਜੀ ਦੀ ਕੱਸਵਟੀ ਅਨੁਸਾਰ ਤਾਂ ‘ਸਤਿਗੁਰੂ’ ‘ਸਭ ਮਹਿ ਰਹਿਆ ਸਮਾਇ’ ਹਰ ਜਗਾ ਤੇ ਸਮਾਇਆ ਹੋਇਆ ਹੈ ਕਿਤੇ ਆਉਂਦਾ ਜਾਂਦਾ ਨਹੀ?

4.’ਨਾਨਕ ਗੁਰ ਤੇ ਗੁਰੁ ਹੋਇਆ’ ਆਪ ਜੀ ਦੀ ਕੱਸਵਟੀ ਅਨੁਸਾਰ ਤਾਂ ‘ਗੁਰੂ’ (ਅਕਾਲ ਪੁਰਖ) ਇੱਕੋ ਹੀ ਹੈ ਫਿਰ ਇਹ ‘ਗੁਰੂ’ ਤੋਂ ‘ਗੁਰੂ’ ਕਿਵੇਂ ਹੋ ਗਿਆ ਹੈ? 5.ਆਪ ਜੀ ਦੀ ਕੱਸਵਟੀ ਅਨੁਸਾਰ ਤਾਂ ‘ਗੁਰੂ’ ਜੰਮਦਾ ਹੀ ਨਹੀ ਫਿਰ ਇਹ ਕਿਹੜੇ ‘ਗੁਰੂ’ ਸਾਹਿਬਾਨ ਨੇ ਮਾਂ ਦੇ ਪੇਟ ‘ਚੋਂ ‘ਜਿਨਿ ਗੁਰੂ ਜਣਿਆ ਮਾਇ’ ਜਨਮ ਲਿਆ ਹੈ? 6. ‘ਧਨੁ ਧੰਨੁ ਗੁਰੂ ਕਾ ਪਿਤਾ ਮਾਤਾ’ ਇਹ ਕਿਹੜੇ ਗੁਰੂ ਸਾਹਿਬਾਨ ਦੇ ਮਾਤਾ ਪਿਤਾ ਧੰਨ ਹਨ?

7. ‘ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ’ ਇਹ ਗੁਰੂ ਸਾਹਿਬਾਨ ਕਿਹੜੇ ਹਨ ਜਿਸ ਦੇ ਸਿੱਖ, ਮਿਤਰ, ਪੁੱਤਰ ‘ਤੇ ਭਾਈ ਹਨ ਜਿਹੜੇ ਸਾਰਿਆ ਨੂੰ ਇੱਕੋ ਜਿਹਾ ਪਿਆਰ ਕਰਦੇ ਹਨ?

8. ‘ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ’ ਇਹ ਗੁਰੂ ਸਾਹਿਬਾਨ ਕਿਹੜੇ ਹਨ ਜਿਨਾਂ ਨੇ ਲੋਕਾਈ ਦੇ ਉਧਾਰ ਲਈ ਤੀਰਥ (ਕਰੂਕਸ਼ੇਤਰ ਦੀ ਧਰਤੀ) ‘ਤੇ ਜਾਣ ਦਾ ਉੱਦਮ ਕੀਤਾ?

9. ਕੀ ਅਸੀਂ ਲਗਭਗ ਸਾਢੇ ਚਾਰ ਸਾਲ ਪਹਿਲਾਂ ਬਣੀ ਤੱਤ ਗੁਰਮਤਿ ਪਰਿਵਾਰ ਨਾਮੀ ਜੱਥੇਬੰਦੀ ਜੋ ਕਿ ਦੱਬੀ ਸੁਰ ਵਾਲੇ ਵਿਦਵਾਨ ਦੇ ਕਹਿਣ ਉੱਤੇ ਗੁਰੂ ਸਾਹਿਬਾਨਾਂ ਨੂੰ ਗੁਰੂ ਕਹਿਣ ਤੋਂ ਆਕੀ ਹੋ ਗਈ ਹੈ ਦੀ ਗੱਲ ਮੰਨੀਐ ਜਾਂ ਲਗਭਗ ਸਾਢੇ ਚਾਰ ਸੋ ਸਾਲ ਪਹਿਲਾਂ ਹੋਏ ਤਿੰਨ ਗੁਰੂ ਸਾਹਿਬਾਨਾਂ ਦੇ ਸਮਕਾਲੀ, ਕੌਮ ਦੀ ਮਹਾਨ ਸ਼ਖਸ਼ੀਅਤ ਭਾਈ ਗੁਰਦਾਸ ਜੀ ਦੀ ਗੱਲ ਮੰਨੀਐ ਜਿਹੜੇ ਗੁਰੂ ਦੇ ਸਿਧਾਂਤ ‘ਗੁਰੁ ਗੁਰੁ ਏਕੋ ਵੇਸ ਅਨੇਕ’ ਦੀ ਹਾਮੀ ਆਪਣੀ ਵਾਰਾਂ ‘ਚ ‘ਗੁਰਾ ਗੂਰੂ ਸਤਿਗੁਰ ਅਬਿਨਾਸੀ’ ਦਾ ਜਿਕਰ ਕਰਕੇ ਭਰਦੇ ਹਨ?

ਚਲਦਾ .......{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.