.


(29/09/13)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸਿੱਖ ਮਾਰਗ ਦੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਅੱਜ ਕੱਲ੍ਹ ਟੀਵੀ ਰਾਹੀਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਗੁਰਬਾਣੀ ਦਾ ਪ੍ਰੋਗਰਾਮ ਵਿਖਾਉਂਦੇ ਹਨ ਤਾਂ ਉਥੇ ਉਸ ਦਿਨ ਦਾ ਮੁੱਖਵਾਕ ਵੀ ਲਿਖਿਆ ਵਿਖਾਉਂਦੇ ਹਨ । ਗੁਰਬਾਣੀ ਦਾ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਕਿਥੇ ਹੈ ਇਹ ਦੱਸਣ ਲਈ ‘ਅੰਗ’ ਲਿਖਿਆ ਹੁੰਦਾ ਹੈ । ਸੋ, ਪਾਠਕਾਂ ਤੋਂ ਇਹ ਜਾਣਕਾਰੀ ਲੈਣਾ ਚਾਹੁੰਦਾ ਹਾਂ ਕਿ ਕੀ ‘ਸ਼ਬਦ ਗੁਰੂ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ‘ਅੰਗ’ ਲਿਖਣਾ ਠੀਕ ਹੈ ਜਾਂ ‘ਪੰਨਾ’ ?
ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ ।
ਸਤਿਕਾਰ ਸਹਿਤ,

ਗੁਰਸ਼ਰਨ ਸਿੰਘ ਕਸੇਲ


(29/09/13)
ਜਗਜੀਤ ਸਿੰਘ ‘ਖਾਲਸਾ’ ਲੁਧਿਆਣਾ

ਗਿਆਨ ਦਾ ਤੀਰ. ਜਗਜੀਤ ਸਿੰਘ ‘ਖਾਲਸਾ’ ਲੁਧਿਆਣਾ
098140-61699


ਜਿਨ ਹਰਿ ਹਿਰਦੈ ਨਾਮੁ ਨ ਬਸਿੳ ਤਿਨ ਮਾਤ ਕੀਜੈ ਹਰਿ ਬਾਂਝਾ॥
(ਦ੍ਰਿਸ਼:-ਇਕ ਪਿੰਡ ਦੇ ਗੁ:ਦਾ ਜਿੱਥੇ ਕੁਝ ਬੀਬੀਆਂ ਲੰਗਰ ਵਿੱਚ ਸੇਵਾ ਕਰ ਰਹੀਆਂ ਹਨ, ਜਿਨਾਂ ਵਿੱਚ ਬੇਬੇ ਬਸੰਤ ਕੌਰ ਤੇ ਗੁਰਮੱਤ ਤੋਂ ਜਾਣੂ ਬੀਬੀ ਹਰਪ੍ਰੀਤ ਕੌਰ ਵੀ ਸ਼ਾਮਲ ਹੈ )
ਬੇਬੇ ਬਸੰਤ ਕੌਰ ਜੀ:- ਬੀਬੀ ਹਰਪ੍ਰੀਤ ਕੌਰ ਜੀ ਹੁਣੇ ਜਿਹੜਾ ਮਸ਼ਹੂਰ ਕਥਾਕਾਰ ਆਪਣੇ ਗੁ:ਕਥਾ ਕਰਕੇ ਉਠਿਆ ਹੇ ਉਸ ਨੇ ਇਸ ਸ਼ਬਦ (ਜਿਨ ਹਰਿ ਹਿਰਦੈ ਨਾਮੁ ਨ ਬਸਿੳ ਤਿਨ ਮਾਤ ਕੀਜੈ ਹਰਿ ਬਾਂਝਾ) ਦੇ ਇਹ ਅਰਥ ਕੀਤੇ ਹਨ ਕੀ ਜਿਹੜਾ ਇਨਸਾਨ ਪ੍ਰਭੂ ਦਾ ਨਾਮ ਨਹੀਂ ਸਿਮਰ ਦਾ ਉਸ ਦੀ ਮਾਂ ਬਾਂਝ ਹੀ ਰਵੇ ਤੇ ਠੀਕ ਹੈ, ਏਹ ਗੱਲ ਮੈਨੂੰ ਸਮਝ ਨਹੀਂ ਆ ਰਹੀ ਕੀ ਅਗਰ ਕੋਈ ਇਨਸਾਨ ਗਲਤ ਸੰਗਤ ਵਿੱਚ ਪੈ ਗਿਆ ਤੇ ਵਿਚਾਰੀ ਉਸਦੀ ਮਾਂ ਦਾ ਕੀ ਕਸੂਰ ਨਾਲੇ ਕੌਣ ਮਾਂ ਚਾਹੇਗੀ ਕੀ ਉਸਦੇ ਬੱਚੇ ਗਲਤ ਨਿਕਲਣ.?
ਬੀਬੀ ਹਰਪ੍ਰੀਤ ਕੌਰ:-ਬਿਲਕੁਲ ਠੀਕ ਕਹਿ ਰਹੇ ਹੋ ਬੇਬੇ ਜੀ ਇਨਾਂ ਪ੍ਰਚਾਰਕਾਂ ਨੇ ਸੁਣੀ-ਸੁਣਾਈ ਮੱਖੀ ਤੇ ਮੱਖੀ ਹੀ ਮਾਰਨੀ ਹੁੰਦੀ ਹੈ ਕਦੇ ਆਪਣੇ ਦਿਮਾਗ ਦੀ ਵਰਤੋਂ ਵੀ ਇਨਾਂ ਨੂੰ ਕਰ ਲੈਣੀ ਚਾਹੀਦੀ ਹੈ ਜੇ ਸਿੱਖ ਇਤਹਾਸ ਵੱਲ ਝਾਤੀ ਮਾਰੀਏ ਤੇ ਸਤਿਕਾਰਯੋਗ ਮਾਤਾ ਭਾਨੀ ਜੀ ਰਿਸ਼ਤੇਦਾਰੀ ਵਜੋਂ ਅੱਠ ਗੁਰੂ ਸਾਹਿਬਾਨ ਜੀ ਨਾਲ ਸਬੰਧਤ ਸਨ ਤੇ ਉਨਾਂ ਦੇ ਸਪੁੱਤਰ ਗੁਰੂ ਅਰਜਨ ਸਾਹਿਬ ਜਿਨਾਂ ਨੇ ਕ੍ਰਾਂਤੀਕਾਰੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨਾ ਤੇ ਬਹੁਤ ਸਾਰੀ ਗੁਰਬਾਣੀ ਦੀ ਰਚਨਾ ਕੀਤੀ ਤੇ ਸੱਚ ਲਈ ਸ਼ਹੀਦ ਵੀ ਹੋਣਾ ਪਿਆ ਤੇ ਜੇ ਮਾਤਾ ਭਾਨੀ ਜੀ ਦੇ ਵੱਡੇ ਬੇਟੇ ਪ੍ਰਿਥੀ ਚੰਦ ਦੇ ਕਾਰਨਾਮਿਆਂ ਵੱਲ ਨਜ਼ਰ ਮਾਰੀਏ ਤੇ ਇਸ ਸ਼ਬਦ ਦੇ ਇਨ੍ਹਾਂ ਅਰਥਾਂ ਦਾ ਫੇਰ ਕੀ ਭਾਵ ਹੋਣਾ ਚਾਹੀਦਾ ਹੈ.?
ਬੇਬੇ ਬਸੰਤ ਕੌਰ ਜੀ:- ਫੇਰ ਬੀਬੀ ਹਰਪ੍ਰੀਤ ਕੌਰ ਜੀ ਇਨਾਂ ਤੁਕਾਂ ਦਾ ਗੁਰਮੱਤ ਅਨੁਸਾਰ ਕੀ ਭਾਵ ਹੈ.?
ਬੀਬੀ ਹਰਪ੍ਰੀਤ ਕੌਰ:- ਗੁਰਮੱਤ ਪੜ੍ਹ ਕੇ ਜੋ ਸਮਝ ਆਇਆ ਹੈ ਉਸ ਅਨੁਸਾਰ ਇਸਦਾ ਭਾਵ ਹੈ ਕੀ ਜੇ ਮੈਂ ਉਸ ਅਕਾਲ-ਪੁਰਖ ਜੀ ਦੇ ਦੱਸੇ ਰਸਤੇ ਤੇ ਨਹੀਂ ਚਲਦੀ ਤੇ ਸਮਝੋ ਮੈਂ ਮੱਤਹੀਣ ਹਾਂ ( ਅਕਲ ਤੋਂ ਬਿਨਾਂ ) ਯਾਨੀ ਪਾਗਲ ਵਿਅਕਤੀ ਦੀ ਤਰ੍ਹਾਂ ਹਾਂ, ਇੱਥੇ "ਆਪੇ ਬੀਜਿ ਆਪੇ ਹੀ ਖਾਇ" ਵਾਲੀ ਗੱਲ ਹੈ,
( ਗੁਰਮੱਤ ਅਨੁਸਾਰੀ ਗੁਰਬਾਣੀ ਦੇ ਏਹ ਅਰਥ ਸੁਣ ਕੇ ਨਾਲ ਦੀ ਸਾਰੀਆਂ ਬੀਬੀਆਂ ਹੈਰਾਨ ਹੋ ਗਈਆਂ )


(29/09/13)
ਜਸਵਿੰਦਰ ਸਿੰਘ ‘ਰੁਪਾਲ’

{ਦੁਆ ਕਰੀਏ, ਦੁਆ ਕਰੀਏ}
ਜਸਵਿੰਦਰ ਸਿੰਘ ‘ਰੁਪਾਲ’
9814715796
ਗੁਰੂ ਦੇ ਦਰ ਤੇ ਚਲ ਆਈਏ, ਦੁਆ ਕਰੀਏ, ਦੁਆ ਕਰੀਏ।
ਮੂੰਹੋ ਮੰਗੀਏ ਸੋਈ ਪਾਈਏ, ਦੁਆ ਕਰੀਏ, ਦੁਆ ਕਰੀਏ।
ਜੇ ਆਵੇ ਦੁੱਖ ਕਿਤੇ ਨੇੜੇ, ਜਾਂ ਚਿੰਤਾ ਮਨ ਨੂੰ ਆ ਘੇਰੇ,
ਜ਼ਰਾ ਵੀ ਢਿੱਲ ਨਾ ਲਾਈਏ, ਦੁਆ ਕਰੀਏ, ਦੁਆ ਕਰੀਏ।
ਬਿਮਾਰੀ ਇਹ ਕੇਹੀ ਆਈ, ਦਵਾ ਕੋਈ ਰਾਸ ਨਾ ਆਈ,
ਦੁਆ ਤਾਂਈਂ ਵੀ ਆਜਮਾਈਏ, ਦੁਆ ਕਰੀਏ, ਦੁਆ ਕਰੀਏ।
ਦੁਖੀਆਂ ਦੀ, ਗਰੀਬਾਂ ਦੀ, ਨਿਮਾਣਿਆਂ ਤੇ ਨਿਤਾਣਿਆਂ ਦੀ,
ਤੜਪ ਇਸ ਦਿਲ ਨੂੰ ਜੇ ਲਾਈਏ, ਦੁਆ ਕਰੀਏ, ਦੁਆ ਕਰੀਏ।
ਖੁਦਾ ਮਨਜ਼ੂਰ ਕਰਦਾ ਹੈ, ਦੁਆ ਜੋ ਦਿਲ ਤੋਂ ਹੁੰਦੀ ਹੈ,
ਦਿਲੋਂ ਡਰੀਏ ਨਾ ਘਬਰਾਈਏ, ਦੁਆ ਕਰੀਏ, ਦੁਆ ਕਰੀਏ।
ਹਰਕਿ ਵੇਲੇ, ਹਰਕਿ ਥਾਂ ਤੇ, ਹਰਕਿ ਬਿਧ ਨਾਲ, ਹਰ ਖਾਤਰ,
ਦੁਆ ਕਰਨੋ ਨਾ ਅਲਸਾਈਏ, ਦੁਆ ਕਰੀਏ, ਦੁਆ ਕਰੀਏ।
ਪ੍ਰਭੂ ਦਾ ਨਾਮ ਜੇ ਜਪੀਏ, ਕਦੇ ਜੀਵਨ ਚ’ ਨਾ ਖਪੀਏ,
ਕਿ ਅੰਮ੍ਰਿਤ-ਨਾਮ ਵਿੱਚ ਨ੍ਹਾਈਏ, ਦੁਆ ਕਰੀਏ, ਦੁਆ ਕਰੀਏ।
ਕਿ ਰੂਹ ਨੂੰ ਪਰੇਮ ਵਿੱਚ ਰੰਗਣਾ, ਭਲਾ ਸਰਬੱਤ ਦਾ ਮੰਗਣਾ,
ਨਾ ਸੁਪਨੇ ਵਿੱਚ ਵੀ ਭੁੱਲ ਜਾਈਏ, ਦੁਆ ਕਰੀਏ, ਦੁਆ ਕਰੀਏ।
ਬਚਾ ਕੇ ਲੋਭ ਤੋਂ ਆਪਾ, ਸਬਰ ਦਾ ਫੜ ਲਵੋ ਪੱਲਾ,
ਸੁਕਰ ਦੇ ਗੀਤ ਸਦ ਗਾਈਏ, ਦੁਆ ਕਰੀਏ, ਦੁਆ ਕਰੀਏ।
ਪਛਾਣੀ ਜੋਤ ਜਾਂ ਇੱਕੋ, ਚੁਤਰਫ਼ੀਂ ਫੈਲਣਾ ਚਾਨਣ,
‘ਰੁਪਾਲ’ ਆਪੇ ਨੂੰ ਰੁਸ਼ਨਾਈਏ, ਦੁਆ ਕਰੀਏ, ਦੁਆ ਕਰੀਏ।
---------------00000--------------------
ਸਰਕਾਰੀ ਸੀਨੀ. ਸੈਕੰ. ਸਕੂਲ,
ਭੈਣੀ ਸਾਹਿਬ (ਲੁਧਿਆਣਾ) -141126


(29/09/13)
ਚੰਨਪਾਲ ਸਿੰਘ

ਪੰਜਾਬੀ ਿਵਚ

ਉਪੱਰਲੀ ਸੱਬਜੈਕਟ ਲਾਈਨ ਸੱਚ ਤੇ ਨਹੀ ਪਰ ਜਦੋ ਸੁਨਣ ਨੂੰ ਿਮਲਦਾ ਹੈ ਕੇ,
"Huh? What does that mean? I don't know Punjabi." ਤਾ ਲਗਦਾ ਹੈ ਕੇ ੳਹ ਿਦਨ ਦੂਰ ਨਹੀ ਜਦੋ ਿੲਹ ਵੀ ਸੱਚ ਹੋਵੇ।

ਕੀ ਤੁਸੀ ਿੲਹ ਵਾਕ ਆਪਣੇ ਬਚਿਅ। ਜਾਂ ਮਿਤਰਾਂ ਕੋਲੋਂ ਸੁਿਣਆ ਹੈ? ਜੇ ਨਹੀ ਤਾਂ ਤੁਸੀ ਭਾਗਾਂ ਵਾਲੇ ਹੋ। ਉਂਝ ਪੂਰਬ ਤੋ ਪਛੱਮ ਤੱਕ ਗਹੁੁ ਨਾਲ ਵੇਖੀਏ ਤਾਂ ਬਹੁਤੇ ਸਿੱਖ ਮਾਂ ਬੋਲੀ ਤੋਂ ਦੂਰ ਜਾ ਚੁੱਕੇ ਹਨ। ਕਿਸੇ ਵਿਦਵਾਨ ਦੀ ਸੋਚ ਮੁਤਾਬਕ ਜੇ ਕਿਸੇ ਧਰਮ ਨੂੰ ਅਸਲੋਂ ਖਤਮ ਕਰਨਾ ਹੋਵੇ ਤਾਂ ਉਹਦੀ ਭਾਸ਼ਾ ਖੋਹ ਲਵੋ।

ਅਸੀਂ ਪੰਜਾਬੀ ਵੀ ਸਹਿਜੇ ਸਹਿਜੇ ਧਾਰਮਿਕ ਮੌਤ ਵਲ ਜਾ ਰਹੇ ਹਾਂ। ਸਾਡੇ ਬੱਚੇ ਪੰਜਾਬੀ ਬੋਲਣ ਤੋਂ ਜਾਂ ਝਿਝਕਦੇ ਹਨ ਜਾਂ ਸਮਝਦੇ ਹੀ ਨਹੀ਼। ਹੋਰ ਤੇ ਹੋਰ ਅਸੀਂ ਵੱਡੇ ਵੀ, ਘਰਾਂ ਿਵੱਚ ਜਾਂ ਆਪਸ ਿਵੱਚ ਅੰਗਰੇਜ਼ੀ (ਪਛੱਮੀ ਦੇਸਾਂ ਵਿਚ) ਤੇ ਭਾਰਤ, ਖਾਸ ਕਰਕੇ ਪੰਜਾਬ ਿਵੱਚ , ਹਿੰਦੀ ਬੋਲਣ ਿਵੱਚ ਮਾਣ ਸਮਝਦੇ ਹਾਂ।

ਪੰਜਾਬੀ ਭਾਸ਼ਾ ਨੂੰ ਜਿਊਦੇ ਰਖਣ ਦੀ ਕੋਸਿ਼ਸ਼ ਕਰਦੇ ਹੋਏ, ਿਸੱਖ ਬਚਿਆਂ ਦੀ ਮਦਦ ਲਈ, ਅਜੋਕੇ ਸਮੇ ਵਿਚ, ਟੈਬਲੇਟ
(tablet) ਜਾਂ ਆਈ ਪੈਡ (ipad) ਲਈ ਿੲਕ ਐਪ (application) ਤਿਆਰ ਕੀਤੀ ਗਈ ਹੈ ਜਿਸ ਰਾਹੀਂ ਬੱਚੇ ਫਾਨਿਕਸ (phonics) ਰਾਹੀਂ ਪੰਜਾਬੀ ਿਸਖ ਸਕਦੇ ਹਨ। ਅਗਲੇ ਕੁਝ ਹਫਤਿਆਂ ਿਵਚ ਅਸੀ ਆਪਨੂੰ ਏਸ ਬਾਰੇ ਤੇ launch ਦੀ ਤਾਰੀਖ ਬਾਰੇ ਸੂਿਚਤ ਕਰਾਂਗੇ। ਜੇ ਤੁਸੀ ਿੲਸਬਾਰੇ ਹੋਰ ਜਾਣਕਾਰੀ ਲੈਣਾ ਚਾਹੰੁਦੇ ਹੋ ਤਾਂ ਿਕਰਪਾ ਕਰਕੇ ਆਪਣਾ ਈਮੇਲ ਿਲਖਕੇ ਹੇਠਾਂ ਦਿਤੇ ਲਿੰਕ ਤੇ ਕਲਿਕ ਕਰੋ ਜੀ।
ਐਥੇ ਕਲਿਕ ਕਰੋ ਜੀ: ਮੈਨੂੰ ਜਾਣਕਾਰੀ ਭੇਜੋ ਜੀ


- Channpal Singh
SikhiApps.com
Our mailing address is:

Sikhi Apps
8511 Tujunga Valley St.
Sunland, CA 91040
(ਟਿੱਪਣੀ:- ਚੰਨਪਾਲ ਸਿੰਘ ਜੀ ਤੁਸੀਂ ਉਪਰਾਲਾ ਤਾਂ ਚੰਗਾ ਕਰ ਰਹੇ ਹੋ ਪਰ ਇਸ ਗੱਲ ਦਾ ਖਿਆਲ ਰਖਣਾ ਕਿ ਜਿਸ ਤਰ੍ਹਾਂ ਦੀਆਂ ਲਗਾਂ-ਮਾਤਰਾਂ ਵਾਲੀਆਂ ਗਲਤੀਆਂ ਤੁਸੀਂ ਇਸ ਚਿੱਠੀ ਵਿੱਚ ਕੀਤੀਆਂ ਹਨ ਉਸ ਤਰ੍ਹਾਂ ਦੀਆਂ ਨਹੀਂ ਹੋਣੀਆਂ ਚਾਹੀਦੀਆਂ। ਇਹ ਗੋਲ ਚੱਕਰ ਤਾਂ ਬਣਦੇ ਹਨ ਜਦੋਂ ਯੂਨੀਕੋਡ ਵਿੱਚ ਸਿੱਧਾ ਟਾਈਪ ਕਰਦੇ ਸਮੇਂ ਸਿਹਾਰੀ ਅਤੇ ਔਂਕੜ ਪਹਿਲਾਂ ਪਾਏ ਜਾਂਦੇ ਹਨ ਅਤੇ ਜਾਂ ਫਿਰ ਕੋਈ ਚੰਗਾ ਫੌਂਟਸ ਕਨਵਰਟਰ ਨਾ ਵਰਤਿਆ ਹੋਵੇ)


(29/09/13)
ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ

ਚੰਗੇ ਸਮਾਜ ਦੀ ਸਿਰਜਨਾ … (4)

ਭਾਵ: ਪਰਮਾਤਮਾ ਜਲ ਵਿੱਚ, ਖੁਸ਼ਕ ਧਰਤੀ ਵਿੱਚ, ਧਰਤ ਅਸਮਾਨ ਦੇ ਵਿਚਕਾਰ ਅਤੇ ਜੰਗਲਾਂ ਵਿੱਚ (ਭਾਵ, ਹਰ ਇੱਕ ਥਾਂ) ਭਰਪੂਰ ਹੈ। ਸਾਰੀ ਸ੍ਰਿਸ਼ਟੀ ਪ੍ਰਭੂ ਦੀ ਸੱਤਾ ਦੇ ਆਸਰੇ ਹੀ ਹੋਂਦ ਵਿੱਚ ਹੈ

ਆਪੇ ਰਸੀਆ, ਆਪਿ ਰਸੁ, ਆਪੇ ਰਾਵਣਹਾਰੁ।। ਆਪੇ ਹੋਵੈ ਚੋਲੜਾ, ਆਪੇ ਸੇਜ ਭਤਾਰੁ।। ੧।। ਰੰਗਿ ਰਤਾ ਮੇਰਾ ਸਾਹਿਬੁ, ਰਵਿ ਰਹਿਆ ਭਰਪੂਰਿ।। ੧।। ਰਹਾਉ।। ਆਪੇ ਮਾਛੀ ਮਛੁਲੀ, ਆਪੇ ਪਾਣੀ ਜਾਲੁ।। ਆਪੇ ਜਾਲ ਮਣਕੜਾ, ਆਪੇ ਅੰਦਰਿ ਲਾਲੁ।। ੨।। ਆਪੇ ਬਹੁ ਬਿਧਿ ਰੰਗੁਲਾ, ਸਖੀਏ ਮੇਰਾ ਲਾਲੁ।। ਨਿਤ ਰਵੈ ਸੋਹਾਗਣੀ, ਦੇਖੁ ਹਮਾਰਾ ਹਾਲੁ।। ੩।। ਪ੍ਰਣਵੈ ਨਾਨਕੁ ਬੇਨਤੀ, ਤੂ ਸਰਵਰੁ ਤੂੰ ਹੰਸੁ।। ਕਉਲੁ ਤੂ ਹੈ, ਕਵੀਆ ਤੂ ਹੈ, ਆਪੇ ਵੇਖਿ ਵਿਗਸੁ।। ੪।। (ਮ: ੧, ੨੩)

ਭਾਵ: ਮੇਰਾ ਮਾਲਿਕ ਪ੍ਰਭੂ, ਪਿਆਰ ਵਿੱਚ ਰੰਗਿਆ ਹੋਇਆ ਹੈ, ਉਹ (ਸਾਰੀ ਸ੍ਰਿਸ਼ਟੀ ਵਿੱਚ) ਪੂਰਨ ਤੌਰ `ਤੇ ਵਿਆਪਕ ਹੈ। ੧। ਰਹਾਉ।

ਪ੍ਰਭੂ ਆਪ ਹੀ ਰਸ-ਭਰਿਆ ਪਦਾਰਥ ਹੈ, ਆਪ ਹੀ (ਉਸ ਵਿੱਚ) ਰਸ ਹੈ, ਆਪ ਹੀ ਉਸ ਸੁਆਦ ਨੂੰ ਮਾਣਨ ਵਾਲਾ ਹੈ। ਪ੍ਰਭੂ ਆਪ ਹੀ ਜੀਵ-ਇਸਤਰੀ ਬਣਦਾ ਹੈ, ਆਪ ਹੀ ਸੇਜ ਅਤੇ ਆਪ ਹੀ (ਮਾਣਨ ਵਾਲਾ) ਪਤੀ-ਪਰਮੇਸ਼ਰ ਹੈ। ੧।

ਪ੍ਰਭੂ ਆਪ ਹੀ ਮੱਛੀਆਂ ਫੜਨ ਵਾਲਾ ਹੈ, ਆਪ ਹੀ ਮੱਛੀ ਹੈ, ਆਪ ਹੀ ਪਾਣੀ ਹੈ, (ਜਿਸ ਵਿੱਚ ਮੱਛੀ ਰਹਿੰਦੀ ਹੈ), ਆਪ ਹੀ ਜਾਲ ਹੈ (ਜਿਸ ਵਿੱਚ ਮੱਛੀ ਫੜੀਦੀ ਹੈ)। ਪ੍ਰਭੂ ਆਪ ਹੀ ਉਸ ਜਾਲ ਦੇ ਮਣਕੇ ਹੈ, ਆਪ ਹੀ ਉਸ ਜਾਲ ਵਿੱਚ ਮਾਸ ਦੀ ਬੋਟੀ ਹੈ, (ਜੋ ਮੱਛੀ ਨੂੰ ਜਾਲ ਵੱਲ ਪ੍ਰੇਰਦੀ ਹੈ)। ੨।

ਹੇ ਸਹੇਲੀਏ! ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ-ਤਮਾਸ਼ੇ ਕਰਨ ਵਾਲਾ ਹੈ। ਭਾਗਾਂ ਵਾਲੀਆਂ ਜੀਵ-ਇਸਤਰੀਆਂ ਨੂੰ ਉਹ ਪਤੀ-ਪਰਮੇਸ਼ਰ ਸਦਾ ਮਿਲਦਾ ਹੈ, ਪਰ ਮੇਰੇ ਵਰਗੀਆਂ ਦਾ ਹਾਲ ਵੇਖ (ਕਿ ਸਾਨੂੰ ਕਦੇ ਉਸ ਦਾ ਦੀਦਾਰ ਨਹੀਂ ਹੁੰਦਾ)। ੩।

ਹੇ ਪ੍ਰਭੂ! ਨਾਨਕ (ਤੇਰੇ ਦਰ `ਤੇ) ਅਰਦਾਸਿ ਕਰਦਾ ਹੈ (ਤੂੰ ਹਰ ਥਾਂ ਮੌਜੂਦ ਹੈਂ, ਮੈਨੂੰ ਵੀ ਦੀਦਾਰ ਦੇਹ), ਤੂੰ ਹੀ ਸਰੋਵਰ ਹੈਂ, ਤੂੰ ਹੀ ਸਰੋਵਰ `ਤੇ ਰਹਿਣ ਵਾਲਾ ਹੰਸ ਹੈਂ। ਸੂਰਜ ਦੀ ਰੌਸ਼ਨੀ ਵਿੱਚ ਖਿੜਨ ਵਾਲਾ ਕੌਲ-ਫੁੱਲ ਵੀ ਤੂੰ ਹੀ ਹੈਂ ਤੇ ਚੰਦ ਦੇ ਚਾਨਣ ਵਿੱਚ ਖਿੜਨ ਵਾਲੀ ਕੰਮੀ ਵੀ ਤੂੰ ਹੀ ਹੈਂ (ਆਪਣੇ ਜਮਾਲ ਨੂੰ ਤੇ ਆਪਣੇ ਜਲਾਲ ਨੂੰ) ਵੇਖ ਕੇ ਤੂੰ ਆਪ ਹੀ ਖ਼ੁਸ਼ ਹੋਣ ਵਾਲਾ ਹੈਂ। ੪।

6. ਸਰਬ-ਸਮਰੱਥ

ਪਰਮੇਸ਼ਰ ਸਾਰੀਆਂ ਸ਼ਕਤੀਆਂ ਦਾ ਮਾਲਿਕ ਹੈ। ਇੱਕ ਛਿੰਨ ਤੋਂ ਵੀ ਘੱਟ ਸਮੇਂ ਵਿੱਚ ਜੋ ਚਾਹੇ ਸੋ ਕਰ ਸਕਦਾ ਹੈ। ਸ਼ਬਦ-ਗੁਰੂ ਦਾ ਫ਼ੁਰਮਾਣੁ ਹੈ -

ਖਿਨ ਮਹਿ ਥਾਪਿ ਉਥਾਪਨਹਾਰਾ।। ਅੰਤ ਨਹੀਂ ਕਿਛੁ ਪਾਰਾਵਾਰਾ।। ਹੁਕਮੇ ਧਾਰਿ ਅਧਰ ਰਹਾਵੈ।। ਹੁਕਮੇ ਉਪਜੈ ਹੁਕਮਿ ਸਮਾਵੈ।। (ਮ: 5, 27)।।

ਭਾਵ: ਪਰਮੇਸ਼ਰ ਸਾਰੀ ਸ੍ਰਿਸ਼ਟੀ ਨੂੰ ਇੱਕ ਛਿੰਨ ਵਿੱਚ ਹੀ ਬਣਾ ਸਕਦਾ ਹੈ ਅਤੇ ਇੱਕ ਛਿੰਨ ਵਿੱਚ ਹੀ ਸਮਾਪਤ ਕਰ ਸਕਦਾ ਹੈ। ਉਸ ਮਾਲਿਕ ਪ੍ਰਭੂ ਦਾ ਕੋਈ ਉਰਲਾ ਜਾਂ ਪਰਲਾ ਬੰਨਾ ਨਹੀਂ ਲੱਭ ਸਕਦਾ। ਉਹ ਸ੍ਰਿਸ਼ਟੀ ਨੂੰ ਸਾਜ ਕੇ ਬਿਨਾਂ ਕਿਸੇ ਦਿਸਦੇ ਬਾਹਰੀ ਸਹਾਰੇ ਦੇ ਟਿਕਾ ਕੇ ਰਖਦਾ ਹੈ ਅਤੇ ਸਮੁੱਚੀ ਕਾਇਨਾਤ ਉਸ ਸਰਬ-ਸ਼ਕਤੀਮਾਨ ਪ੍ਰਭੂ ਦੇ ਹੁਕਮ ਅਨੁਸਾਰ ਹੀ ਹੋਂਦ ਵਿੱਚ ਆਉਂਦੀ ਹੈ ਅਤੇ ਉਸ ਦੇ ਹੁਕਮ ਅਨੁਸਾਰ ਹੀ, ਉਸ ਵਿੱਚ ਸਮਾ ਕੇ, ਅਲੋਪ ਹੋ ਜਾਂਦੀ ਹੈ।

7. ਬੇਅੰਤ ਗੁਣਾਂ ਦਾ ਮਾਲਿਕ

ਬੇਅੰਤ ਪ੍ਰਭੂ ਦੇ ਗੁਣਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ –

ਤੇਰੇ ਗੁਣ ਬਹੁਤੇ, ਮੈਂ ਏਕੁ ਨ ਜਾਣਿਆ, ਮੈਂ ਮੂਰਖ ਕਿਛੁ ਦੀਜੈ।। ਪ੍ਰਣਵਤਿ ਨਾਨਕ, ਸੁਣਿ ਮੇਰੇ ਸਾਹਿਬਾ, ਡੁਬਦਾ ਪਥਰੁ ਲੀਜੈ।। (ਮ: 1, 596)

ਭਾਵ: ਨਾਨਕ ਬੇਨਤੀ ਕਰਦਾ ਹੈ- ਹੇ ਪ੍ਰਭੂ! ਤੇਰੇ ਅਨੇਕਾਂ ਗੁਣ ਹਨ (ਜੋ ਗਿਣੇ ਨਹੀਂ ਜਾ ਸਕਦੇ), ਮੈਨੂੰ ਕਿਸੇ ਇੱਕ (ਗੁਣ) ਦੀ ਵੀ ਪੂਰੀ ਸਮਝ ਨਹੀਂ ਹੈ। ਹੇ ਮੇਰੇ ਮਾਲਿਕ! ਸੁਣ! ਮੈਨੂੰ ਮੂਰਖ ਨੂੰ ਕੋਈ ਚੰਗੀ ਅਕਲ ਦੇਹ, ਮੈਂ ਵਿਕਾਰਾਂ ਵਿੱਚ ਡੁੱਬ ਰਿਹਾ ਹਾਂ, ਜਿਵੇਂ ਪੱਥਰ ਪਾਣੀ ਵਿੱਚ ਡੁੱਬ ਜਾਂਦਾ ਹੈ। ਮੈਨੂੰ ਕੱਢ ਲੈ।

ਨੋਟ: ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਬਹੁਤ ਸਾਰੀਆਂ ਕਾਵਿ-ਸ਼ੈਲੀਆਂ (ਸਟਾਈਲਜ਼) ਦੀ ਵਰਤੋਂ ਕੀਤੀ ਮਿਲਦੀ ਹੈ - ਸੂਤਰਬੱਧ ਸ਼ੈਲੀ, ਵਿਅੰਗ-ਸ਼ੈਲੀ, ਅਲੰਕਾਰ ਸ਼ੈਲੀ, ਉਸ਼ਟ-ਲਸ਼ਟਿਕਾ ਸ਼ੈਲੀ, ਹਾਸਰਸ-ਸ਼ੈਲੀ ਆਦਿ। ਉੱਪਰ ਵਾਲੇ ਪਾਵਨ ਅੰਮ੍ਰਿਤ ਸ਼ਬਦ ਰਾਹੀਂ ਸਤਿਗੁਰੂ ਜੀ, ਗੱਲ ਭਾਵੇਂ ਆਪਣੇ ਉੱਪਰ ਘਟਾ ਕੇ ਦੱਸ ਰਹੇ ਹਨ, ਪਰੰਤੂ ਅਸਲ ਵਿੱਚ, ਉਹ ਸਾਡੇ ਵੱਲੋਂ ਪ੍ਰਭੂ-ਪਿਤਾ ਦੇ ਚਰਨ-ਕਮਲਾਂ ਵਿੱਚ ਬੇਨਤੀ ਕਰ ਰਹੇ ਹਨ।

8. ਇੱਕੋ-ਇੱਕ ਦਾਤਾ

ਮਾਲਿਕ-ਪ੍ਰਭੂ ਹੀ ਇੱਕੋ-ਇੱਕ ਦਾਤਾ ਹੈ, ਬਾਕੀ ਸਭ ਮੰਗਤੇ ਹਨ -

ਏਕੁ ਦਾਤਾਰੁ, ਸਗਲ ਹੈ ਜਾਚਿਕ, ਦੂਸਰ ਕੈ ਪਹਿ ਜਾਵਉਂ।। (ਮ: 5, 401)

ਭਾਵ: ਹੇ ਭਾਈ! ਸਮੁੱਚੀ ਸ੍ਰਿਸ਼ਟੀ ਵਿੱਚ ਕੇਵਲ ਅਤੇ ਕੇਵਲ ਪ੍ਰਭੂ-ਪਿਤਾ ਹੀ ਇੱਕੋ-ਇੱਕ ਦਾਤਾ ਹੈ, ਸਾਰੇ ਜੀਵ ਉਸ ਦੇ ਦਰ `ਤੇ ਦਾਤਾਂ ਮੰਗਣ ਵਾਲੇ ਮੰਗਤੇ ਹਨ। ਫਿਰ, ਮੈਂ ਉਸ ਮਾਲਿਕ ਦਾ ਦਰ ਛੱਡ ਕੇ, ਹੋਰ ਕਿਸੇ ਮੰਗਤੇ ਤੋਂ ਜਾ ਕੇ ਕੀ ਮੰਗਾਂ?

9. ਅਗਮ, ਅਗੋਚਰ, ਵੇ-ਪਰਵਾਹ, ਭਗਤਿ-ਵਛਲ, ਅਥਾਹਾ

ਸਤਿਗੁਰੁ ਸੇਵਹਿਂ, ਸੇ ਜਨ ਸਾਚੇ।। ਜੋ ਮਰਿ ਜੰਮਹਿਂ, ਕਾਚ ਨਿਕਾਚੇ।। ਅਗਮ ਅਗੋਚਰ ਵੇਪਰਵਾਹਾ, ਭਗਤਿ ਵਛਲੁ ਅਥਾਹਾ ਹੇ।। (ਮ: 3, 1044)

ਭਾਵ: ਜੋ ਜੀਵ, ਸ਼ਬਦ-ਗੁਰੂ ਦੇ ਦੱਸੇ ਰਾਹ `ਤੇ ਚੱਲ ਕੇ, ਅਮੋਲਕ ਮਨੁੱਖਾ ਜਨਮ ਨੂੰ ਸਫ਼ਲ ਕਰਦੇ ਹੋਏ, (ਵਿਕਾਰਾਂ ਤੋਂ ਮੁਕਤ ਹੋ ਕੇ) ਪ੍ਰਭੂ-ਪਿਤਾ ਵਿੱਚ ਲੀਨਤਾ ਹਾਸਿਲ ਕਰ ਲੈਂਦੇ ਹਨ, ਉਹ ਸਦੀਵੀ-ਆਤਮਿਕ ਜੀਵਨ ਦੀ ਪਦਵੀ ਪ੍ਰਾਪਤ ਕਰ ਲੈਂਦੇ ਹਨ। ਪਰ, ਜੋ ਮਨਮੁਖ (ਆਪ-ਹੁਦਰੇ) ਹੋ ਕੇ ਜੀਵਨ-ਬਤੀਤ ਕਰਦੇ ਹਨ, ਉਹ ਨਿਰੋਲ ਕੱਚੇ ਹਨ ਅਤੇ ਆਵਾ-ਗਵਣ ਦੇ ਚੱਕਰ ਵਿੱਚ ਪਏ ਦੁੱਖ ਭੋਗਦੇ ਰਹਿੰਦੇ ਹਨ। ਪਰਮਾਤਮਾ ਮਨੁੱਖ ਦੀ ਮੱਤ-ਬੁੱਧੀ ਦੀ ਪਹੁੰਚ ਤੋਂ ਪਰ੍ਹੇ, ਗਿਆਨ-ਇੰਦ੍ਰਿਆਂ ਦੀ ਪਕੜ ਤੋਂ ਦੂਰ, ਅਤਿ-ਡੂੰਘਾ (ਜਿਸ ਦੀ ਗਹਿਰਾਈ ਦੀ ਸੂਝ ਨਹੀਂ ਆ ਸਕਦੀ), ਅਤੇ ਵੇਪਰਵਾਹ ਹੈ। ਉਹ ਭਗਤੀ-ਭਾਵ ਨੂੰ ਪਿਆਰ ਕਰਨ ਵਾਲਾ ਹੈ।

10. ਅੰਤਰਜਾਮੀ

ਮਾਲਿਕ-ਪ੍ਰਭੂ ਸ੍ਰਿਸ਼ਟੀ ਦੇ ਕਣ-ਕਣ ਵਿੱਚ ਰਮਿਆ ਹੋਣ ਕਰ ਕੇ ਸਭਨਾਂ ਦੇ ਦਿਲਾਂ ਦੀਆਂ ਜਾਨਣਵਾਲਾ ਹੈ। ਉਸ ਤੋਂ, ਜੀਵ ਆਪਣੀ ਕੋਈ ਹਰਕਤ ਛੁਪਾ ਨਹੀਂ ਸਕਦਾ। ਉਹ ਪ੍ਰਭੂ ਹਰ ਇੱਕ ਜੀਵ ਦੇ ਫੁਰਨਿਆਂ ਨੂੰ ਵੀ ਜਾਣਦਾ ਹੈ।

ਏ ਮਨ, ਮਤ ਜਾਣਹਿਂ ਹਰਿ ਦੂਰਿ ਹੈ, ਸਦਾ ਵੇਖੁ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।। (ਮ: 3, 429)

ਭਾਵ: ਹੇ ਮੇਰੇ ਮਨ! ਕਿਤੇ ਇਹ ਨਾ ਸਮਝ ਲਈਂ ਕਿ ਪਰਮਾਤਮਾ (ਤੈਥੋਂ) ਦੂਰ ਵਸਦਾ ਹੈ, ਉਸ ਨੂੰ ਸਦਾ ਆਪਣੇ ਅੰਗ-ਸੰਗ ਵਸਦਾ ਵੇਖ। (ਜੋ ਕੁੱਝ ਤੂੰ ਬੋਲਦਾ ਹੈਂ ਉਸ ਨੂੰ ਉਹ) ਸਦਾ ਸੁਣ ਰਿਹਾ ਹੈ, (ਤੇਰੇ ਕੰਮਾਂ ਨੂੰ ਉਹ) ਸਦਾ ਵੇਖ ਰਿਹਾ ਹੈ। ਗੁਰੂ ਦੇ ਸ਼ਬਦ ਵਿੱਚ (ਜੁੜ, ਤੈਨੂੰ ਹਰ ਥਾਂ) ਵਿਆਪਕ ਦਿਸ ਪਏਗਾ।

11. ਸਦਾ ਸੰਗ

ਪ੍ਰਭੂ-ਪਿਤਾ ਆਪਣੀ ਰਚਨ੍ਹਾ ਵਿੱਚ (ਨਿਰਲੇਪ ਰਹਿ ਕੇ) ਸਮਾਇਆ ਹੋਣ ਕਰ ਕੇ ਜੀਵਾਂ ਦੇ ਅੰਗ-ਸੰਗ ਹੈ। ਪਰ ਉਸ ਮਾਲਿਕ ਨੇ ਸ੍ਰਿਸ਼ਟੀ ਰਚ ਕੇ, ਇੱਕ ਸੂਖਮ ਸ਼ਕਤੀ ਮਾਇਆ ਵੀ ਸਾਜ ਕੇ, ਜੀਵਾਂ ਨੂੰ ਆਪਣੀ ਯਾਦ ਭੁਲਾਈ ਹੋਈ ਹੈ।

ਗੁਰੁ ਮੇਰੈ ਸੰਗਿ, ਸਦਾ ਹੈ ਨਾਲੇ।। ਸਿਮਰਿ ਸਿਮਰਿ ਤਿਸੁ, ਸਦਾ ਸਮਾਲੇ।। 1. । ਰਹਾਉ।। (ਮ: 5, 394)

ਭਾਵ : (ਹੇ ਭਾਈ! ਮੇਰਾ) ਗੁਰੂ ਸਦਾ ਮੇਰੇ ਨਾਲ ਵਸਦਾ ਹੈ, ਮੇਰੇ ਅੰਗ-ਸੰਗ ਰਹਿੰਦਾ ਹੈ, ਗੁਰੂ ਦੀ ਕਿਰਪਾ ਨਾਲ ਮੈਂ ਉਸ ਪਰਮਾਤਮਾ ਨੂੰ ਸਦਾ ਸਿਮਰ ਕੇ, ਸਦਾ ਆਪਣੇ ਹਿਰਦੇ ਵਿੱਚ ਵਸਾਈ ਰਖਦਾ ਹਾਂ।

12. ਸਦਾ ਸਹਾਈ

ਹੁਕਮਿ ਰਜ਼ਾਈ ਚੱਲਣ ਵਾਲੇ ਜੀਵਾਂ ਦੀ ਮਾਲਿਕ-ਪ੍ਰਭੂ ਸਦਾ ਹੀ ਸਹਾਇਤਾ ਕਰਦਾ ਹੈ। ਭਾਵ ਕਿ, ਉਨ੍ਹਾਂ ਨੂੰ ਕਿਸੇ ਵੀ ਦੁੱਖ, ਸੰਕਟ ਜਾਂ ਬਿਪਤਾ ਦੇ ਸਮੇਂ ਡੋਲਣ ਨਹੀਂ ਦੇਂਦਾ। ਉਹ ਮਾਲਿਕ ਆਪ-ਹੁਦਰਿਆਂ ਦੀ ਸਹਾਇਤਾ ਨਹੀਂ ਕਰਦਾ, ਉਨ੍ਹਾਂ ਨੂੰ ਕੀਤੇ ਕੁ-ਕਰਮਾਂ ਦਾ ਫਲ ਭੁਗਤਾਉਂਣ ਲਈ ਆਵਾ-ਗਵਣ ਦੇ ਦੁਖਦਾਈ ਚੱਕਰ ਵਿੱਚ ਸੁੱਟ ਦੇਂਦਾ ਹੈ।

ਮੇਰਾ ਲਾਗੋ ਰਾਮ ਸਿਉਂ ਹੇਤੁ। ਸਤਿਗੁਰੁ ਮੇਰਾ ਸਦਾ ਸਹਾਈ, ਜਿਨਿ ਦੁਖ ਕਾ ਕਾਟਿਆ ਕੇਤੁ।। (ਮ: 5, 674)

ਭਾਵ : ਹੇ ਭਾਈ! ਜਿਸ ਗੁਰੂ ਨੇ (ਸਰਣਿ ਆਏ ਹਰੇਕ ਮਨੁੱਖ ਦਾ) ਬੋਦੀ ਵਾਲਾ ਤਾਰਾ ਹੀ ਸਦਾ ਲਈ ਕੱਟ ਦਿੱਤਾ ਹੈ (ਜੇਹੜਾ ਗੁਰੂ ਹਰੇਕ ਸਰਣਿ ਆਏ ਮਨੁੱਖ ਦੇ ਦੁੱਖਾਂ ਦੀ ਜੜ੍ਹ ਹੀ ਕੱਟ ਦੇਂਦਾ ਹੈ), ਉਹ ਗੁਰੂ ਮੇਰਾ ਵੀ ਮਦਦਗਾਰ ਬਣ ਗਿਆ ਹੈ (ਤੇ, ਉਸ ਦੀ ਕਿਰਪਾ ਨਾਲ) ਮੇਰਾ ਪਰਮਾਤਮਾ ਨਾਲ ਪਿਆਰ ਬਣ ਗਿਆ ਹੈ।

13. ਸਦਾ ਦਇਆਲ

ਸਦਾ ਸਦਾ ਸਦਾ ਦਇਆਲ।। ਸਿਮਰਿ ਸਿਮਰਿ, ਨਾਨਕ, ਭਏ ਨਿਹਾਲ।। (ਮ: 5, 275)

ਭਾਵ : ਪ੍ਰਭੂ-ਪਿਤਾ ਸਦਾ ਹੀ ਦਇਆਲੂ ਹੈ, ਸਦਾ ਹੀ ਦਇਆਲੂ ਹੈ, ਸਦਾ ਹੀ ਦਇਆਲੂ ਸੁਭਾਅ ਵਾਲਾ ਹੈ। ਹੇ ਨਾਨਕ! (ਜੀਵ ਉਸ ਦਾ) ਸਿਮਰਨ ਕਰ ਕਰ ਕੇ (ਉਸ ਦੀ ਯਾਦ ਨੂੰ ਹਿਰਦੇ ਵਿੱਚ ਸੰਭਾਲ ਕੇ ਸਦਾ ਹੀ) ਪ੍ਰਸੰਨ-ਚਿੱਤ ਰਹਿੰਦੇ ਹਨ (ਇਸ ਤਰ੍ਹਾਂ, ਪਰਮ ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ)।

14. ਸਦ-ਬਖਸ਼ਿੰਦ, ਸਦ ਮਿਹਰਵਾਨ

ਜੋ ਜੀਵ (ਪਿਛਲੇ ਸਮੇਂ `ਚ ਕੀਤੇ ਕਰਮਾਂ/ਗੁਨਾਹਾਂ ਦਾ ਸੱਚੇ ਦਿਲੋਂ ਪਛੁਤਾਵਾ ਕਰ ਕੇ) ਪਰਮੇਸ਼ਰ ਦੀ ਸਰਣ ਵਿੱਚ ਆ ਡਿਗਦਾ ਹੈ (ਭਾਵ ਕਿ, ਹੋਰ ਸਾਰੇ ਆਸਰੇ-ਪਰਨੇ ਛੱਡ ਕੇ ਇੱਕੋ-ਇੱਕ ਵਾਹਿਦ ਪ੍ਰਭੂ ਦੇ ਦਰ `ਤੇ ਢਹਿ ਪੈਂਦਾ ਹੈ, ਪਰਮੇਸ਼ਰ ਉਸ ਨੂੰ ਬਖਸ਼ ਕੇ (ਗੁਰਮਤਿ ਮਾਰਗ `ਤੇ ਚੱਲ ਕੇ) ਜੀਵਨ ਸਫ਼ਲ ਕਰਨ ਦਾ ਮੌਕਾ ਦੇ ਦਿੰਦਾ ਹੈ।

ਸਦ ਬਖਸਿੰਦੁ, ਸਦਾ ਮਿਹਰਵਾਨਾ, ਸਭਨਾ ਦੇਇ ਅਧਾਰੀ।। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖਿ ਲੇਹੁ ਇਹ ਬਾਰੀ।। (ਮ: 5, 713)

ਭਾਵ : ਹੇ ਭਾਈ! ਪਰਮਾਤਮਾ ਸਦਾ ਬਖਸ਼ਿਸ਼ ਕਰਨ ਵਾਲਾ ਹੈ, ਸਦਾ ਮਿਹਰ ਕਰਨ ਵਾਲਾ ਹੈ। ਉਹ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ। ਹੇ ਦਾਸ ਨਾਨਕ! (ਤੂੰ ਭੀ ਅਰਜ਼ੋਈ ਕਰ ਤੇ ਆਖ) ਮੈਂ ਗੁਰੂ (ਸ਼ਬਦ-ਗੁਰੂ) ਦੀ ਸ਼ਰਣ ਆਇਆ ਹਾਂ, ਮੈਨੂੰ ਇਸੇ ਜਨਮ ਵਿੱਚ ਹੀ ਮੁਕਤ ਕਰ ਦੇਹ (ਵਿਕਾਰਾਂ ਤੋਂ ਬਚਾ ਕੇ ਰੱਖ ਲੈ)।

15. ਅਕ੍ਰਿਤਘਣਾ ਦੀ ਭੀ ਪਾਲਣਾ ਕਰਦਾ ਹੈ

ਭਾਈ ਰੇ, ਮੀਤੁ ਕਰਹੁ ਪ੍ਰਭੁ ਸੋਇ।। ਮਾਇਆ ਮੋਹ ਪਰੀਤਿ ਧ੍ਰਿਗ, ਸੁਖੀ ਨ ਦੀਸੈ ਕੋਇ।। 1. । ਰਹਾਉ।।

ਦੇਖੈ, ਸੁਣੈ, ਹਦੂਰਿ ਸਦ, ਘਟਿ ਘਟਿ ਬ੍ਰਹਮ ਰਵਿੰਦੂ।। ਅਕਿਰਤਘਣਾ ਨੋ ਪਾਲਦਾ, ਪ੍ਰਭ, ਨਾਨਕ, ਸਦ ਬਖਸਿੰਦੁ।। (ਮ: 5, 47)

ਭਾਵ : ਹੇ ਭਾਈ! (ਸ਼ਬਦ-ਗੁਰੂ ਦੇ ਉਪਦੇਸਾਂ ਦੀ ਪਾਲਣਾ ਕਰ ਕੇ) ਇੱਕੋ-ਇੱਕ ਪ੍ਰਭੂ ਨੂੰ ਆਪਣਾ ਮਿੱਤਰ ਬਣਾ (ਪ੍ਰਭੂ-ਪਿਤਾ ਨਾਲ ਸੁਰਤਿ ਜੋੜ ਕੇ, ਉਸ ਨਾਲ ਪ੍ਰੇਮ ਦਾ ਰਿਸ਼ਤਾ ਬਣਾ ਤਾ ਕਿ ਤੇਰਾ ਇਹ ਦੁਰਲੱਭ ਮਨੁੱਖਾ ਜਨਮ ਸਫ਼ਲ ਹੋ ਜਾਵੇ)। ਮਾਇਆ ਮੋਹ (ਬਿਨਸਣਹਾਰ ਪਦਾਰਥਾਂ ਦਾ ਮੋਹ) ਦੀ ਪ੍ਰੀਤੀ ਲਾਹਨਤ ਪਾਣ ਜੋਗ ਹੈ, ਇਸ ਪ੍ਰੀਤੀ ਵਾਲਾ ਕੋਈ ਵੀ ਸੁਖੀ (ਆਤਮਿਕ ਤੌਰ `ਤੇ ਸੁਖੀ) ਨਹੀਂ ਦਿਸਦਾ। ਰਹਾਉ।

ਉਹ ਪਰਮਾਤਮਾ ਅੰਗ-ਸੰਗ ਰਹਿ ਕੇ (ਹਰੇਕ ਜੀਵ ਦੇ ਕੀਤੇ ਕਰਮਾਂ ਨੂੰ) ਵੇਖਦਾ ਹੈ (ਹਰੇਕ ਜੀਵ ਦੀਆਂ ਅਰਦਾਸਾਂ) ਸੁਣਦਾ ਹੈ, ਪਰਮਾਤਮਾ ਹਰੇਕ ਸਰੀਰ ਵਿੱਚ ਵਿਆਪਕ ਹੈ। … ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਤੂੰ ਉਨ੍ਹਾਂ ਨੂੰ ਵੀ ਪਾਲਦਾ ਹੈਂ, ਜੋ ਤੇਰੇ ਕੀਤੇ ਉਪਕਾਰਾਂ ਨੂੰ ਭੁਲਾ ਦੇਂਦੇ ਹਨ, ਤੂੰ ਸਦਾ ਹੀ (ਜੀਵਾਂ ਦੀਆਂ ਭੁੱਲਾਂ) ਬਖਸ਼ਣ ਵਾਲਾ ਹੈਂ।

ਚੰਗੇ ਸਮਾਜ ਦੀ ਸਿਰਜਨਾ … (5)

16. ਪਤਿਤ ਪਾਵਨ

ਪਤਿਤ ਪੁਨੀਤ ਅਸੰਖ ਹੋਹਿਂ, ਹਰਿ ਚਰਣੀ ਮਨੁ ਲਾਗ।। ਅਠਸਠਿ ਤੀਰਥ ਨਾਮ ਪ੍ਰਭ, ਜਿਸੁ ਨਾਨਕ ਮਸਤਕਿ ਭਾਗ।। (ਮ: 1, 990)

ਭਾਵ: ਹੇ ਭਾਈ! ਧਰਮ ਤੋਂ ਡਿੱਗੇ ਹੋਏ ਅਣਗਿਣਤ ਪਾਪੀ ਵੀ ਪਵਿੱਤਰ ਹੋ ਜਾਂਦੇ ਹਨ ਜੇਕਰ (ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰ ਕੇ ਉਨ੍ਹਾਂ ਦਾ ਮਨ) ਪ੍ਰਭੂ-ਚਰਨਾਂ ਵਿੱਚ ਜੁੜ ਜਾਵੇ (ਭਾਵ ਕਿ, ਪ੍ਰਭੂ-ਪਿਤਾ ਦੀ ਯਾਦ ਉਨ੍ਹਾਂ ਦੇ ਮਨਾਂ ਵਿੱਚ ਇੱਕ-ਰਸ ਟਿਕ ਜਾਵੇ)। ਉਨ੍ਹਾਂ ਵਾਸਤੇ, ਪ੍ਰਭੂ ਦਾ ਨਾਮ (ਯਾਦ, ਰੱਬੀ-ਗੁਣ, ਰੱਬੀ ਸਿਫਤਿ-ਸਾਲਾਹ) ਅਠਾਹਟ ਤੀਰਥਾਂ ਦਾ ਇਸ਼ਨਾਨ ਹੈ (ਉਨ੍ਹਾਂ ਨੂੰ ਅਠਾਹਟ ਤਰੀਥਾਂ ਦੇ ਕਰਮ-ਕਾਂਡੀ ਇਸ਼ਨਾਨ ਦੀ ਜਰੂਰਤ ਹੀ ਨਹੀਂ ਰਹਿੰਦੀ)। ਪਰ, ਇਹ ‘ਨਾਮ’ ਉਸ ਨੂੰ ਹੀ ਮਿਲਦਾ ਹੈ ਜਿਸ ਦੇ ਭਾਗਾਂ ਵਿੱਚ ਲਿਖਿਆ ਹੁੰਦਾ ਹੈ।

ਨੋਟ:

ਮਨੁੱਖ ਦੇ ਜਨਮ ਸਮੇਂ, ਉਸ ਵੱਲੋਂ ਪਿਛਲੇ ਜਨਮਾਂ `ਚ ਕੀਤੇ ਚੰਗੇ ਜਾਂ ਮੰਦੇ ਕਰਮਾਂ ਦੇ ਸੰਸਕਾਰ ਨਾਲ ਆਉਂਦੇ ਹਨ। ਇਨ੍ਹਾਂ ਨੂੰ ਮੱਥੇ `ਤੇ ਲਿਖੇ ਲੇਖ ਵੀ ਕਿਹਾ ਜਾ ਸਕਦਾ ਹੈ। ਇਹ ਲੇਖ ਮਿਟਦੇ ਨਹੀਂ ਹਨ। ਜਿਹੋ-ਜਿਹੇ ਕੰਮ ਮਨੁੱਖ ਮੌਜੂਦਾ ਜਨਮ ਵਿੱਚ ਕਰਦਾ ਹੈ, ਉਹੋ-ਜਿਹੇ ਲੇਖ (ਸੰਸਕਾਰਾਂ ਦੇ ਰੂਪ ਵਿੱਚ) ਉਸ ਦੇ ਭਾਗਾਂ ਵਿੱਚ ਜਮ੍ਹਾਂ ਹੁੰਦੇ ਰਹਿੰਦੇ ਹਨ। ਜਦੋਂ ਮਨੁੱਖ ਸ਼ਬਦ ਗੁਰੂ ਦੇ ਉਪਦੇਸ਼ਾਂ ਦੀ ਸੋਝੀ ਪ੍ਰਾਪਤ ਕਰ ਕੇ ‘ਹੁਕਮਿ ਰਜ਼ਾਈ’ ਚਲਣਾ ਅਰੰਭ ਕਰ ਦੇਂਦਾ ਹੈ, ਉਸ ਦੇ ਗੁਰੂ-ਅਨੁਸਾਰੀ ਹੋ ਕੇ ਚੱਲਣ ਕਰ ਕੇ, ਮਸਤਕ ਦੇ ਚੰਗੇ ਭਾਗ ਪੈਂਦੇ ਚਲੇ ਜਾਂਦੇ ਹਨ। ਮਾਲਿਕ-ਪ੍ਰਭੂ ਦੀ ਰਜ਼ਾ ਅਨੁਸਾਰ, ਉਸ ਵਾਸਤੇ ਕੋਈ ਅਜਿਹਾ ਢੋਅ ਢੁੱਕ ਪੈਂਦਾ ਹੈ ਕਿ ਉਹ ਪ੍ਰਭੂ ਦੀਆਂ ਨਜ਼ਰਾਂ ਵਿੱਚ ਪਰਵਾਨ ਹੋ ਜਾਂਦਾ ਹੈ। ਇਥੇ ਆ ਕੇ, ਪ੍ਰਭੂ-ਮਿਲਾਪ ਦਾ ਲੇਖ ਉਸ ਦੇ ਭਾਗਾਂ ਵਿੱਚ, ਧੁਰ-ਦਰਗਾਹੋਂ, ਲਿਖਿਆ ਜਾਂਦਾ ਹੈ। ਇਸੇ ਮੱਥੇ ਦੇ ਲੇਖ ਦੀ ਗੱਲ ਉੱਪਰ ਦਿੱਤੇ ਪਾਵਨ ਗੁਰ-ਬਚਨਾਂ ਵਿੱਚ ਕੀਤੀ ਗਈ ਹੈ।

17. ਸ਼ਰਣਿ-ਪਾਲਿਕ

ਜੋ ਜੀਵ, ਹੋਰ ਸਾਰੇ ਓਟ-ਆਸਰੇ ਛੱਡ ਕੇ, ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰਦਾ ਹੋਇਆ, ਵਾਹਿਦ ਪ੍ਰਭੂ ਦੀ ਸ਼ਰਣ ਵਿੱਚ ਆ ਡਿਗਦਾ ਹੈ, ਮਾਲਿਕ-ਪ੍ਰਭੂ (ਉਸ ਦੇ ਪਿਛਲੇ ਕੀਤੇ ਗੁਨਾਹਾਂ/ਔਗੁਣਾਂ ਨੂੰ ਨਾ ਚਿਤਾਰਦਾ ਹੋਇਆ) ਉਸ ਨੂੰ ਆਪਣੀ ਸ਼ਰਣ ਵਿੱਚ ਰੱਖ ਲੈਂਦਾ ਹੈ।

ਤਨੁ ਧਨੁ ਜੋਬਨੁ ਚਲਤ ਗਇਆ।। ਰਾਮੁ ਨਾਮੁ ਕਾ ਭਜਨੁ ਨ ਕੀਨੋ, ਕਰਤ ਬਿਕਾਰ ਨਿਸਿ ਭੋਰੁ ਭਇਆ।। 1. । ਰਹਾਉ।।

ਮਹਾ ਬਿਕਾਰ ਘੋਰ ਦੁਖ ਸਾਗਰ, ਤਿਸੁ ਮਹਿ ਪ੍ਰਾਣੀ ਗਲਤ ਪਇਆ।। ਸਰਨਿ ਪਰੇ ਨਾਨਕ ਸੁਆਮੀ ਕੀ, ਬਾਂਹ ਪਕਰਿ ਪ੍ਰਭਿ ਕਾਢਿ ਲਇਆ।। 2. । (ਮ: 5, 826)

ਭਾਵ : (ਹੇ ਭਾਈ!) ਮਨੁੱਖ ਦੀ ਸਾਰੀ ਉਮਰ ਵਿਕਾਰਾਂ ਵਿੱਚ ਹੀ ਬੀਤ ਗਈ, ਜਵਾਨੀ ਚਲੀ ਗਈ, ਸਰੀਰ ਦਾ ਬਲ ਵੀ ਚਲਾ ਗਿਆ, ਧਨ-ਪਦਾਰਥ ਵੀ ਚਲੇ ਗਏ। ਸਾਰੀ ਉਮਰ ਭਜਨ-ਬੰਦਗੀ ਤੋਂ ਬਿਨਾਂ ਹੀ ਬੀਤ ਗਈ, ਮਰਨ ਕਿਨਾਰੇ ਆ ਪਹੁੰਚਿਆ। ਰਹਾਉ।

(ਹੇ ਭਾਈ!) ਇਹ ਸੰਸਾਰ ਵੱਡੇ ਵਿਕਾਰਾਂ ਅਤੇ ਭਾਰੇ ਦੁੱਖਾਂ ਦਾ ਸਮੁੰਦਰ ਹੈ, (ਭਜਨ ਤੋਂ ਖੁੰਝਿਆ ਹੋਇਆ) ਮਨੁੱਖ ਇਸ (ਸਮੁੰਦਰ) ਵਿੱਚ ਡੁੱਬਿਆ ਰਹਿੰਦਾ ਹੈ। ਹੇ ਨਾਨਕ! ਜੇਹੜੇ ਮਨੁੱਖ ਮਾਲਿਕ-ਪ੍ਰਭੂ ਦੀ ਸਰਣਿ ਆ ਪਏ (ਸੱਚੇ-ਦਿਲੋਂ), ਉਨ੍ਹਾਂ ਨੂੰ ਪ੍ਰਭੂ ਨੇ ਬਾਂਹ ਫੜ ਕੇ (ਇਸ ਸਮੁੰਦਰ ਵਿੱਚੋਂ) ਕੱਢ ਲਿਆ।

18. ਬੇਅੰਤ ਵਡਿਆਈ ਦਾ ਮਾਲਿਕ

ਨਾਨਕ ਕਾਗਦ ਲਖ ਮਣਾ, ਪੜਿ ਪੜਿ ਕੀਚੈ ਭਾਉ।। ਮਸੂ ਤੋਟਿ ਨ ਆਵਈ, ਲੇਖਣਿ ਪਉਣ ਚਲਾਉ।। ਭੀ ਤੇਰੀ ਕੀਮਤਿ ਨ ਪਵੈ, ਹਉਂ ਕੇਵਡੁ ਆਖਾਂ ਨਾਉਂ।। (ਮ: 1, 15)

ਭਾਵ : ਹੇ ਨਾਨਕ! (ਆਖ-ਹੇ ਪ੍ਰਭੂ! ਜੇ ਮੇਰੇ ਪਾਸ ਤੇਰੀ ਵਡਿਆਈ ਨਾਲ ਭਰੇ ਹੋਏ) ਲੱਖਾਂ ਮਣਾਂ ਕਾਗਜ਼ ਹੋਣ, ਉਨ੍ਹਾਂ ਨੂੰ ਮੁੜ-ਮੁੜ ਕੇ ਵਿਚਾਰ (ਭੀ) ਕੀਤੀ ਜਾਵੇ ਜੇ (ਤੇਰੀ ਵਡਿਆਈ ਲਿਖਣ ਵਾਸਤੇ) ਮੈਂ ਹਵਾ ਨੂੰ ਕਲਮ ਬਣਾ ਲਵਾਂ (ਲਿਖਦਿਆਂ ਲਿਖਦਿਆਂ) ਸਿਆਹੀ ਦੀ ਵੀ ਕਦੇ ਤੋਟ ਨਾ ਆਵੇ, ਤਾਂ ਭੀ (ਹੇ ਪ੍ਰਭੂ!) ਮੈਂ ਤੇਰਾ ਮੁੱਲ ਨਹੀਂ ਪਾ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ।

19. ਸਾਰੇ ਦੁੱਖਾਂ, ਰੋਗਾਂ ਦਾ ਨਾਸ਼ ਕਰਨ ਵਾਲਾ ਅਤੇ ਸੁਖਾਂ ਦਾ ਖ਼ਜ਼ਾਨਾ

ਤੀਨੇ ਤਾਪ ਨਿਵਾਰਣਹਾਰਾ, ਦੁਖ ਹੰਤਾ, ਸੁਖ ਰਾਸਿ।। ਤਾ ਕਉ ਬਿਘਨੁ ਨ ਕੋਊ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸਿ।। (ਮ: 5, 714)

ਭਾਵ: ਹੇ ਭਾਈ! ਪਰਮਾਤਮਾ (ਦਾ ਨਾਮ ਮਨੁੱਖ ਦੇ ਅੰਦਰੋਂ ਆਧਿ, ਵਿਆਧਿ, ਉਪਾਧਿ) ਤਿੰਨੇ ਹੀ ਤਾਪ ਦੂਰ ਕਰਨ ਵਾਲਾ ਹੈ, ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਅਤੇ ਸੁਖਾਂ ਦਾ ਸਰਮਾਇਆ ਹੈ। ਜਿਸ ਮਨੁੱਖ ਦੀ ਅਰਦਾਸਿ ਸਦਾ ਪ੍ਰਭੂ ਦੇ ਦਰ `ਤੇ ਜਾਰੀ ਰਹਿੰਦੀ ਹੈ, ਉਸ ਦੇ ਜੀਵਨ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ।

20. ਵਿਰੋਧੀ ਸੁਭਾਅ ਵਾਲੀਆਂ ਚੀਜਾਂ ਨੂੰ ਵੀ ਇਕੱਠਿਆਂ ਰੱਖ ਸਕਦਾ ਹੈ

ੲੰੀਧਨ ਤੇ ਬੈਸੰਤਰੁ ਭਾਗੈ। ਮਾਟੀ ਕਉ ਜਲੁ ਦਹ ਦਿਸ ਤਿਆਗੈ।। ਊਪਰਿ ਚਰਨ, ਤਲੈ ਆਕਾਸੁ।। ਘਟ ਮਹਿ ਸਿੰਧੁ ਕੀਓ ਪਰਗਾਸੁ।। ਐਸਾ ਸੰਮ੍ਰਥੁ ਹਰਿ ਜੀਉ ਆਪਿ।। ਨਿਮਖ ਨ ਬਿਸਰੈ ਜੀਅ ਭਗਤਨ ਕੈ, ਆਠ ਪਹਰ ਮਨ ਤਾ ਕਉ ਜਾਪਿ।। 1. । ਰਹਾਉ।। (ਮ: 5, 900)

ਭਾਵ: ਹੇ ਮਨ! ਪਰਮਾਤਮਾ ਆਪ ਬੜੀਆਂ ਤਾਕਤਾਂ ਦਾ ਮਾਲਿਕ ਹੈ। ਉਹ ਪਰਮਾਤਮਾ ਆਪਣੇ ਭਗਤਾਂ ਦੇ ਮਨ ਤੋਂ ਅੱਖ ਝਮਕਣ ਜਿੰਨੇ ਸਮੇਂ ਲਈ ਵੀ ਨਹੀਂ ਵਿਸਰਦਾ। ਹੇ ਮਨ! ਤੂੰ ਵੀ ਉਸ ਨੂੰ ਅੱਠੇ ਪਹਿਰ (ਭਾਵ, ਹਰ ਵਕਤ) ਜਪਿਆ ਕਰ। ਰਹਾਉ।

(ਹੇ ਮਨ! ਵੇਖ ਉਸ ਅਦਭੁੱਤ ਪ੍ਰਭੂ ਦੇ ਅਦਭੁੱਤ ਚਮਤਕਾਰ!) ੲੰੀਧਨ (ਲੱਕੜੀ) ਦੇ ਅੰਦਰ ਅੱਗ ਹੁੰਦੀ ਹੈ, ਪਰ ਆਪਣਾ ਸੁਭਾਅ ਵਰਤਦੀ ਨਹੀਂ, ਭਾਵ ਲਕੜੀ ਨੂੰ ਸਾੜਦੀ ਨਹੀਂ। ਮਾਟੀ (ਧਰਤੀ) ਦੇ ਸਭ ਪਾਸੇ ਜਲ (ਸਮੁੰਦਰ) ਹੈ, ਪਰ ਮਿੱਟੀ ਨੂੰ ਖੋਰ ਕੇ ਧਰਤੀ ਨੂੰ ਡੋਬਦਾ ਨਹੀਂ।

ਬ੍ਰਹਮ-ਰੂਪ ਬ੍ਰਿਛ ਦੀ ਜੜ੍ਹ (ਮਾਇਆ) ਉੱਪਰ ਵੱਲ ਨੂੰ ਹੈ ਅਤੇ ਸ਼ਾਖਾਂ (ਮਾਇਆ ਦੇ ਤਿੰਨ ਗੁਣਾਂ ਦਾ ਪਸਾਰਾ) ਥੱਲੇ ਵੱਲ ਨੂੰ ਹੈ। ਘੜੇ ਵਿੱਚ (ਨਿੱਕੇ-ਨਿੱਕੇ ਸਰੀਰਾਂ ਵਿੱਚ) ਸਮੁੰਦਰ-ਰੂਪ ਪ੍ਰਭੂ ਆਪਣਾ ਆਪ ਪ੍ਰਕਾਸ਼ਦਾ ਹੈ।

21. ਪੂਰਾ ਗੁਰੂ (ਪਰਮੇਸ਼ਰ)

ਪਰਮੇਸ਼ਰ ਦੇ ਬੇਅੰਤ ਗੁਣਾਂ ਵਿੱਚ ਇੱਕ ਬਹੁਤ ਹੀ ਅਹਿਮ ਗੁਣ ਹੈ ਉਸ ਦਾ ‘ਗੁਰੂ’ ਗੁਣ। ਇਸੇ ‘ਗੁਰੂ’ ਗੁਣ ਨੂੰ ਹੀ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਅੰਦਰ ‘ਸ਼ਬਦ-ਗੁਰੂ’ ਕਹਿ ਕੇ ਬਿਆਨ ਕੀਤਾ ਮਿਲਦਾ ਹੈ। ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨਾਲ ਹੋਈ ਆਪਣੀ ਵਿਚਾਰ-ਚਰਚਾ ਨੂੰ, ਗੁਰੂ ਗ੍ਰੰਥ ਸਾਹਿਬ ਅੰਦਰ, (ਅੰਕ ਨੰਬਰ 938 ਤੋਂ 946 ਤੱਕ) ‘ਸਿਧ ਗੋਸ਼ਟਿ’ ਦੇ ਸਿਰਲੇਖ ਹੇਠ ਦਰਜ਼ ਕੀਤਾ ਹੈ। ਇਸ ਗੁਰਬਾਣੀ ਦੇ ਬੰਦ ਨੰਬਰ ‘43’ ਵਿੱਚ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਕੁੱਝ ਪ੍ਰਸ਼ਨ ਕੀਤੇ ਹਨ ਜਿਨ੍ਹਾਂ ਦਾ ਜੁਆਬ ਸਤਿਗੁਰਾਂ ਨੇ ਬੰਦ ਨੰਬਰ ‘44’ ਵਿੱਚ ਦਰਜ਼ ਕੀਤਾ ਹੈ।

ਸਿੱਧਾਂ ਦੇ ਪ੍ਰਸ਼ਨ

ਕਵਣ ਮੂਲੁ ਕਵਣ ਮਤਿ ਵੇਲਾ (?)।। ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ (?)।। ਕਵਣ ਕਥਾ ਲੇ ਰਹਹੁ ਨਿਰਾਲੇ (?)।। ਬੋਲੈ ਨਾਨਕੁ ਸੁਣਹੁ ਤੁਮ ਬਾਲੇ (?)।। ਏਸੁ ਕਥਾ ਕਾ ਦੇਇ ਬੀਚਾਰੁ।। ਭਵਜਲੁ ਸਬਦਿ ਲੰਘਾਵਣਹਾਰੁ (?)।। 43. । (ਮ: 1, 942-43)

ਭਾਵ : ਜੀਵਣ ਦਾ ਮੂਲ (ਅਰੰਭ) ਕਿੱਥੇ ਹੈ? ਕਿਹੜੀ ਸਿੱਖਿਆ ਲੈਣ ਦਾ (ਇਸ ਮਨੁੱਖਾ ਜਨਮ ਦਾ) ਸਮਾਂ ਹੈ? ਤੂੰ ਕਿਸ ਗੁਰੂ ਦਾ ਚੇਲਾ ਹੈਂ? ਕਿਹੜੀ ਜੁਗਤਿ ਨਾਲ ਤੂੰ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈਂ? ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ (ਜੋਗੀਆਂ ਨੇ ਕਿਹਾ) ਹੇ ਬਾਲਕ! (ਨਾਨਕ!) ਸੁਣ, (ਅਸਾਂ ਨੂੰ) ਇਸ ਗੱਲ ਦੀ ਵਿਚਾਰ ਦੱਸ (ਅਸਾਂ ਨੂੰ ਇਹ ਗੱਲ ਵੀ ਸਮਝਾਅ ਕਿ ਕਿਵੇਂ) ‘ਸ਼ਬਦ’ ਦੇ ਰਾਹੀਂ (ਗੁਰੁ-ਪਰਮੇਸ਼ਰ, ਜੀਵ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਕਰਨ ਦੇ ਸਮਰੱਥ ਹੈ?

ਗੁਰੂ ਨਾਨਕ ਸਾਹਿਬ ਦੇ ਉੱਤਰ

ਪ੍ਰਾਣ ਹੀ ਹਸਤੀ (ਜੀਵਨ) ਦਾ ਮੁੱਢ ਹਨ ਅਤੇ ਇਹ ਸਮਾਂ ਸਤਿਗੁਰੂ ਦੇ ਮੱਤ ਦਾ ਹੈ, ਸ਼ਬਦ (ਮੇਰਾ) ਗੁਰੂ ਹੈ। (ਗੁਰੂ ਪਰਮੇਸ਼ਰ ਦੇ ਬ੍ਰਹਮਗਿਆਨ ਦਾ ਪ੍ਰਕਾਸ਼ ਹੈ) ਅਤੇ ਸ਼ਬਦ ਵਿੱਚ ਮੇਰੀ ਸੁਰਤੀ ਦਾ ਲਗਾਤਾਰ ਟਿਕਾਉ ( ‘ਸ਼ਬਦ-ਗੁਰੂ’ ਦਾ) ਸਿੱਖ ਹੈ। ਉਸ ਅਕੱਥ ਹਰੀ ਦੀ, ਜੋ ਜੁੱਗਾਂ-ਜੁੱਗਾਂ ਵਿੱਚ (ਹਰ ਸਮੇਂ ਅੰਦਰ) ਹੈ, ਕਥਾ ਹਿਰਦੇ ਵਿੱਚ ਰੱਖ ਕੇ (ਪ੍ਰਭੂ ਦੀ ਸਿਫਤਿ-ਸਾਲਾਹ ਕਰ ਕੇ, ਰੱਬੀ-ਗੁਣਾਂ ਦਾ ਧਾਰਨੀ ਬਣ ਕੇ), ਮਾਇਆ ਤੋਂ ਨਿਰਲੇਪ ਰਹਿੰਦਾ ਹਾਂ।

ਪਵਨ ਅਰੰਭੁ ਸਤਿਗੁਰ ਮਤਿ ਵੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ।। ਅਕਥ ਕਥਾ ਲੇ ਰਹਉ ਨਿਰਾਲਾ।। ਨਾਨਕ ਜੁਗਿ ਜੁਗਿ ਗੁਰ ਗੋਪਾਲਾ।। ਏਕੁ ਸਬਦੁ ਜਿਤੁ ਕਥਾ ਵੀਚਾਰੀ।। ਗੁਰਮੁਖਿ ਹਉਮੈ ਅਗਨਿ ਨਿਵਾਰੀ।। 44. । (ਮ: 1, 943)

ਬਿਸਰੁ ਨਾਹੀ ਕਬਹੂ ਹੀਏ ਤੇ, ਇਹ ਬਿਧਿ ਮਨ ਮਹਿ ਪਾਵਹੁ।। ਗੁਰ ਪੂਰਾ ਭੇਟਿਓ ਵਡਭਾਗੀ, ਜਨ ਨਾਨਕ ਕਤਹਿ ਨ ਧਾਵਹੁ।। (ਮ: 5, 617)

ਭਾਵ: ਹੇ ਪ੍ਰਭੂ! ਮੇਰੇ ਮਨ ਵਿੱਚ ਤੂੰ ਇਹੋ ਜਿਹੀ ਸਿੱਖਿਆ ਪਾ ਦੇਹ ਕਿ ਮੇਰੇ ਹਿਰਦੇ ਤੋਂ ਤੂੰ ਕਦੇ ਵੀ ਨਾ ਵਿਸਰੇਂ। ਹੇ ਦਾਸ ਨਾਨਕ! ਤੈਨੂੰ ਵੱਡੇ ਭਾਗਾਂ ਨਾਲ ਪੂਰਾ ਗੁਰੂ (ਪਰਮੇਸ਼ਰ) ਮਿਲ ਪਿਆ ਹੈ, ਹੁਣ ਤੂੰ ਹੋਰ ਕਿਸੇ ਪਾਸੇ ਨਾ ਦੌੜਦਾ ਫਿਰ।

ਸਤਿਗੁਰੁ ਮੇਰਾ ਸਦਾ ਸਦਾ, ਨਾ ਆਵੈ ਨਾ ਜਾਇ।। ਓਹੁ ਅਬਿਨਾਸੀ ਪੁਰਖੁ ਹੈ, ਸਭ ਮਹਿ ਰਹਿਆ ਸਮਾਇ।। (ਮ: 4, 759)

ਭਾਵ : (ਹੇ ਭਾਈ!) ਸਤਿਗੁਰ (ਪਰਮੇਸ਼ਰ) ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਨਾ ਜੰਮਦਾ ਹੈ, ਨਾ ਮਰਦਾ ਹੈ। ਉਹ ਪੁਰਖੁ (ਸਰਬ-ਵਿਆਪਕ) ਪ੍ਰਭੂ ਕਦੇ ਨਾਸ਼ ਹੋਣ ਵਾਲਾ ਨਹੀਂ, ਉਹ ਸਭਨਾਂ ਵਿੱਚ ਮੌਜੂਦ ਹੈ।


(28/09/13)
ਸੁਰਿੰਦਰ ਸਿੰਘ “ਖਾਲਸਾ”

{ਪੁੱਛਾਂ ਦੇਣ ਵਾਲਾ ਬਾਬਾ}
ਔਝੜ ਸਿੰਹੁ’ ਦੇ ਘਰ ਚੋਰੀ ਹੋ ਗਈ, ਚੋਰ ਗਹਿਣਾ ਗੱਟਾ ਤੇ ਨੱਕਦੀ ਤੇ ਹੱਥ ਸਾਫ ਕਰ ਗਏ। ਔਝੜ ਸਿੰਹੁ ਪੁਲਿਸ ਥਾਣੇ ਜਾ ਰਿਪੋਰਟ ਕਰਵਾਉਣ ਦੀ ਬਜਾਏ ਕਿਸੇ ਪੁੱਛ ਪਵਾਉਣ ਵਾਲੇ ਕੋਲ ਚਲੇ ਗਏ ਜਿਸ ਦੀ ਦਸ ਵੀ ਉਸ ਸਾਧ ਦੇ ਚੇਲੇ ਨੇ ਉਨ੍ਹਾਂ ਨੂੰ ਪਾਈ ਸੀ।
ਉਨ੍ਹਾਂ ਬਾਬੇ ਕੋਲ ਜਾ ਕੇ ਉਸਨੂੰ ਅਪਣੀ ਵਿਥਿਆ ਸੁਣਾਈ? ‘ਬਾਬਾ’ ਅੱਖਾਂ ਮੀਟ {ਅੰਤਰ ਧਿਆਨ} ਹੋ ਕੇ ਥੁੜੀ ਦੇਰ ਬਾਅਦ ਬੋਲਿੱਆ।
ਬਾਬਾ =-ਤੁਹਾਡੇ ਘਰ ਚੋਰੀ ਤੁਹਾਡੇ ਸ਼ਰੀਕਾਂ ਨੇ ਕਰਵਾਈ ਐ, ਜੋ ਕਿ ਤੁਹਾਡੇ ਨਾਲ ਈਰਖਾ ਰੱਖਦੇ ਹਨ।
ਔਝੜ ਸਿੰਹੁ =- “ਬਾਬਾ ਜੀ” ਫੇਰ ਕਰੋ ਕੋਈ ਉਪਾਅ। ਸਾਡਾ ਤਾਂ ਘਰ ਲੁਟਿੱਆ ਗਿਆ। ਸਾਡਾ ਮਾਲ ਕਿਵੇਂ ਵਾਪਸ ਆਵੇ ਦੱਸੋ ਕੋਈ ਹੀਲਾ ਅਸੀਂ ਤੁਹਾਡਾ ਇਹ ਉਪਕਾਰ ਸਾਰੀ ਉਮਰ ਨਹੀਂ ਭੁੱਲਦੇ।
ਬਾਬਾ =-ਭਾਈ ਉਪਾਅ ਤਾਂ ਕਰ ਦਿੰਦੇ ਹਾਂ, ਥੋੜਾ ਖਰਚ ਆਵੇਗਾ, ਫੇਰ ਦੇਖਿਉ ਤੁਹਾਡਾ ਮਾਲ ਵੀ ਵਾਪਸ ਆਵੇਗਾ ਨਾਲੇ ਚੋਰੀ ਕਰਨ ਤੇ ਕਰਵਾਉਣ ਵਾਲਿਆਂ ਨੂੰ ਕਿਵੇਂ ਸਬਕ ਮਿਲਦਾ ਹੈ। ਤੁਹਾਡੀਆਂ ਮਿਨੰਤਾਂ ਕਰਕੇ ਮਾਫੀਆਂ ਮੰਗਣਗੇ ਤੇ ਅਪਣੇ ਹੱਥੀਂ ਮਾਲ ਵਾਪਸ ਦੇਕੇ ਜਾਣਗੇ ਅਗੇ ਤੋਂ ਤੌਬਾ ਕਰਣਗੇ। ਆਹ ਲਉ ਡੇਰੇ ਦੀ ‘ਭਭੂਤੀ’ {ਸਵਾਹ} ‘ਸਰੋਂ’ ਤੇ ਮੇਖਾਂ। ਭਭੂਤੀ ਤੇ ਸਰੋਂ ਮਿਲਾਕੇ ਸਾਰੇ ਘਰ ਵਿੱਚ ਛੱਟਾ ਦੇਣਾ, ਤੇ ਮੇਖਾਂ ਅਪਣੇ ਘਰ ਦੇ ਚੌਹਾਂ ਨੁਕਰਾਂ ਤੇ ਠੋਕ ਦੇਣੀਆਂ। ਇੱਕ ਘਰ ਦੇ ਮੇਨ ਦਰਵਾਜੇ ਦੀ ਦੇਹਲੀ `ਚ ਠੋਕ ਦੇਣੀ। ਫੇਰ ਵੇਖਿਉ ਬਾਬਿਆਂ ਦੇ ਮੰਤਰ ਦਾ ਅਸਰ ਹਫਤੇ ਦੇ ਵਿਚ-ਵਿਚ ਚੋਰ ਫੜਿਆ ਜਾਵੇਗਾ। ਮਾਲ ਵਾਪਸ ਕਰਵਾਉਣ, ਤੇ ਖਾਸ ਕਰਕੇ ਸ਼ਰੀਕਾਂ ਪਾਸੋਂ ਮਿਨੰਤਾਂ ਕਰਵਾਉਣ ਖਾਤਰ ਔਝੜ ਸਿੰਹੁ ਨੇ ਪੈਸੇ ਦੇ ਕੇ ਬਾਬੇ ਪਾਸੋਂ ਸਮਾਨ ਲੈ ਕੇ ਝੋਲੇ ਵਿੱਚ ਪਾਇਆ ਤੇ ਖੁਸ਼ੀ-ਖੁਸ਼ੀ ਡੇਰੇ ਤੋਂ ਬਾਹਰ ਆ ਗਏ। ਹਾਲੇ ਉਹ ਥੋੜੀ ਦੂਰ ਹੀ ਗਏ ਸਨ ਕਿ ਡੇਰੇ ਦੇ ਸਪੀਕਰ ਤੋਂ ਐਨਾਉਸਮੈਂਟ ਹੋਈ। ਐਨਾਉਸਮੈਂਟ ਵਾਲਾ ਕਹਿ ਰਿਹਾ ਸੀ ਕਿ ਬਾਬਿਆਂ ਦੀ ਗਡੀ ਵਿਚੋਂ ਕੋਈ ਪੈਸਿਆਂ ਵਾਲਾ ਬੈਗ ਉਠਾ ਕੇ ਲੈ ਗਿਆ ਹੈ। ਜਿਸ ਕਿਸੇ ਨੇ ਬੈਗ ਚੁਕਣ ਵਾਲੇ ਨੂੰ ਦੇਖਿਆ ਜਾਂ ਚੋਰ ਬਾਰੇ ਕੁੱਝ ਪਤਾ ਹੋਵੇ ਉਹ ਕ੍ਰਿਪਾ ਕਰਕੇ ਬਾਬਿਆਂ ਨੂੰ ਇਤਲਾਹ ਕਰਨ। ਜੇ ਕੋਈ ਚੋਰ ਬਾਰੇ ਜਾਣਕਾਰੀ ਦੇਵੇਗਾ ਉਸਨੂੰ ਬਾਬਿਆਂ ਵੱਲੋਂ ਧੰਨਵਾਦ ਸਹਿਤ ਈਨਾਮ ਵੀ ਦਿੱਤਾ ਜਾਵੇਗਾ। ਡੇਰੇ ਤੋਂ ਹੋਈ ਅਨਾਉਸਮੈਂਟ ਸੁਣਕੇ ਔਝੜ ਸਿੰਹੁ ਕਦੇ ਹੱਥ `ਚ ਫੜੇ ਝੋਲੇ ਵੱਲ ਦੇਖੇ ਤੇ ਕਦੇ ਡੇਰੇ ਵੱਲ? ? ਐਨਾਉਂਸਮੈਂਟ ਦੇ ਲਫਜ਼ ਉਸਨੂੰ ਕੁੱਝ ਸੋਚਣ ਲਈ ਮਜ਼ਬੂਰ ਕਰ ਰਹੇ ਸਨ ਪਰ ਫਿਰ ਵੀ ਉਹ ਝੋਲਾ ਚੁੱਕੀ ਘਰ ਨੂੰ ਹੋ ਤੁਰਿਆ? ? ? ? ? ?
ਸ੍ਰ; ਸੁਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ, {ਫਤਿਹਾਬਾਦ}
ਮੋਬਾਈਲ= 97287 43287, 94662 66708

*********************************************************

ਆ ਗਏ ਲੰਬੇ ਚੋਲਿਆਂ ਵਾਲੇ … … …
ਆ ਗਏ ਲੰਬੇ ਚੋਲਿਆਂ ਵਾਲੇ, ਰਹੀਂ ਬੱਚਕੇ ਭੋਲੀਏ ਸੰਗਤੇ ਜੀ,
ਚਿੱਟੇ ਚੋਲੇ ਤੇ ਦਿਲ ਦੇ ਕਾਲੇ, ਰਹੀਂ ਬੱਚ ਕੇ ਭੋਲੀਏ ਸੰਗਤੇ ਜੀ … … …
ਪਾਖੰਡ ਇਹ ਖੂਬ ਰਚਾਉਂਦੇ ਨੇ, ਭੋਲੇ ਲੋਕਾਂ ਨੂੰ ਇਉਂ ਭਰਮਾਉਂਦੇ ਨੇ,
ਚੋਗਾ ਸੁੱਟ ਕੇ ਜਾਲ ਖਿਲਾਰੇ, ਰਹੀਂ ਬੱਚ ਕੇ ਭੋਲੀਏ ਸੰਗਤੇ ਜੀ … … …
ਉਗਰਾਹੀ ਸੰਸਥਾ ਕਿਸੇ ਦੀ ਕਰਦੇ ਨੇ, ਪਰ ਖਰਚੇ ਤੋਰਦੇ ਘਰ ਦੇ ਨੇ,
ਬੰਨ੍ਹ-ਬੰਨ੍ਹ ਕੇ ਜਥੇ ਆਉਣ ਵਾਲੇ, ਰਹੀਂ ਬੱਚ ਕੇ ਭੋਲੀਏ ਸੰਗਤੇ ਜੀ … … …
ਕਈ ਕਾਰਸੇਵਾ ਦੇ ਨਾਂ ਤੇ ਠੱਗਦੇ ਨੇ, ਮਾੜੇ ਲੱਛਣ ਸਾਧਾਂ ਦੇ ਵੱਗ ਦੇ ਨੇ,
ਸਾਧ ਘੱਟ ਤੇ ਚੋਰ ਨੇ ਬਾਹਲੇ, ਰਹੀਂ ਬੱਚ ਕੇ ਭੋਲੀਏ ਸੰਗਤੇ ਜੀ … … …
ਕਈ ਜਲ ਸਮਾਧੀ ਲਾਉਂਦੇ ਨੇ, ਕਈ ਮੋਨਧਾਰੀ ਅਖਵਾਉਂਦੇ ਨੇ,
ਬੈਠੇ ਰੱਬ ਦੇ ਬਣ ਸਰਵਾਲੇ, ਰਹੀਂ ਬੱਚ ਕੇ ਭੋਲੀਏ ਸੰਗਤੇ ਜੀ … … …
ਇਹ ਲੋਕਾਂ ਨੂੰ ਦੋਹੀਂ ਹੱਥੀਂ ਲੁੱਟਦੇ ਨੇ, ਅੰਧਵਿਸ਼ਵਾਸ਼ ਦੀ ਖੱਡ ਵਿੱਚ ਸੁੱਟਦੇ ਨੇ,
ਸਾਧਾਂ ਫੜ੍ਹ ਲਏ ਪੁੱਠੇ ਚਾਲੇ, ਰਹੀਂ ਬੱਚ ਕੇ ਭੋਲੀਏ ਸੰਗਤੇ ਜੀ … … …
ਪੈਸਾ ਲੋਕਾਂ ਦਾ ਐਸ਼ ਬਾਬੇ ਕਰਦੇ ਨੇ, ਖੜੀਆਂ ਗੱਡੀਆਂ ਏ. ਸੀ. ਦਰ ਤੇ ਨੇ,
ਆਲੀਸ਼ਾਨ ਨੇ ਡੇਰੇ ਬਣਾ ਲਏ, ਰਹੀਂ ਬੱਚ ਕੇ ਭੋਲੀਏ ਸੰਗਤੇ ਜੀ … … …
ਇਨ੍ਹਾਂ ਭੇਖ ਸਿੱਖਾਂ ਦੇ ਧਾਰੇ ਨੇ, ਪਰ ਬਿੱਪਰਾਂ ਵਾਲੇ ਕਾਰੇ ਨੇ,
ਦਰਦੀ ਘੱਟ ਤੇ ਦੁਸ਼ਮਣ ਬਾਹਲੇ, ਰਹੀਂ ਬੱਚ ਕੇ ਭੋਲੀਏ ਸੰਗਤੇ ਜੀ … … …
ਡੇਰੇ ਆਈਆਂ ਤੇ ਨੀਤ ਮਾੜੀ ਰੱਖਦੇ ਨੇ, ਮਾਲ ਤਰਦਾ-ਤਰਦਾ ਚੱਖਦੇ ਨੇ,
ਦੁੱਧ ਸਣੇ ਮਲਾਈਆਂ ਖਾਣ ਵਾਲੇ, ਰਹੀਂ ਬੱਚ ਕੇ ਭੋਲੀਏ ਸੰਗਤੇ ਜੀ … … …
ਇਹ ਭੋਰਿਆਂ ਵਿੱਚ ਜਦ ਵੜਦੇ ਨੇ, ਰੱਬ ਜਾਣੇ ਕੀ-ਕੀ ਕਰਦੇ ਨੇ,
ਬਣ ਚੇਲੀਆਂ ਦੇ ਹਮ-ਪਿਆਲੇ, ਰਹੀਂ ਬੱਚ ਕੇ ਭੋਲੀਏ ਸੰਗਤੇ ਜੀ … … …
ਆ ਗਏ ਲੰਬੇ ਚੋਲਿਆਂ ਵਾਲੇ, ਰਹੀਂ ਬੱਚਕੇ ਭੋਲੀਏ ਸੰਗਤੇ ਜੀ।

ਸ੍ਰ; ਸੁਰਿੰਦਰ ਸਿੰਘ "ਖਾਲਸਾ" ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ=97287 43287, 94662 66708,

******************************************************

{ਜਿਹੜੀ ਹਵਾ ਕੌਮ ਨੂੰ ਦੁੱਖ ਦੇਵੇ}
ਸਰਮਾਇਆ ਕੌਮ ਦਾ ਨੌਂਜਵਾਨ ਤੂੰ ਹੈਂ, ਆਸਾਂ ਕੌਮ ਨੂੰ ਤੇਰੇ ਤੋਂ ਬਥੇਰੀਆਂ ਨੇ।
ਦੇਖੀਂ ਆਸ ਨਾ ਕੌਮ ਦੀ ਤੋੜ ਬੈਠੀਂ, ਮੰਜਿਲਾਂ ਤੇਰੀਆਂ ਲੰਬੀਆਂ ਉਚੇਰੀਆਂ ਨੇ।
‘ਪਰ’ ਲੱਗਦੈ ਅੱਜ ਤੂੰ ਕੁੱਝ ਭੱਟਕ ਗਿਐਂ, ਅਪਣੀ ਮੰਜਿਲ ਦੇ ਰਾਹ ਤੋਂ ਥਿੜਕਿਆ ਤੂੰ।
ਰੰਗ ਤਮਾਸ਼ਿਆਂ ਵਿੱਚ ਗਲਤਾਨ ਹੋਇਐਂ, ਮਕਸਦ ਆਪਣੇ ਤੋਂ ਅੱਜ ਖਿਸਕਿਆ ਤੂੰ।
ਰਾਤੀਂ ਲੇਟ ਸੌਣਾ ਸਵੇਰੇ ਲੇਟ ਉੱਠਣਾ, ਸ਼ਬਾਬ ਤੇ ਸ਼ਰਾਬ ਵੱਲ ਤੇਰੀਆਂ ਰਵਾਨੀਆਂ ਨੇ।
ਅੰਮ੍ਰਿਤ ਵੇੱਲਾ ਨਾ ਤੈਨੂੰ ਯਾਦ ਰਹਿਆ, ਮਹਿਫਲਾਂ ‘ਚ ਗਲ ਜਾਣਾ ਤੇਰੀਆਂ ਜਵਾਨੀਆਂ ਨੇ।
ਇਨ੍ਹਾਂ ਮਹਿਫਲਾਂ ‘ਚ ਕਈ ਰਾਜ ਡੁੱਬ ਗਏ, ਕੌਮਾਂ ਉਜਾੜੀਆਂ ਕਈ ਇਨ੍ਹਾਂ ਇਨ੍ਹਾਂ ਮਹਿਫਲਾਂ ਨੇ।
ਜ਼ਰਾ ਇਤਿਹਾਸ ਨੂੰ ਵੇਖ ਤਾਂ ਇੱਕ ਨਜ਼ਰੇ, ਕੀਹਨੂੰ-ਕੀਹਨੂੰ ਊਜਾੜਿਆ ਇਨ੍ਹਾਂ ਮਹਿਫਲਾਂ ਨੇ।
ਇਸ ਰਾਹ ਦਾ ਅੰਤ ਤਬਾਹੀ ਵਾਲਾ, ਰੱਖ ਯਾਦ ਕਿਉਂ ਤੂੰ ਭੁਲਦਾ ਏਂ।
ਜਵਾਨੀ ਗੁਜ਼ਰੇ ਜੋ ਰੰਗੀਨ ਮਹਿਫਲਾਂ ‘ਚ, ਹਸਪਤਾਲਾਂ ‘ਚ ਬੁਢਾਪਾ ਰੁਲੱਦਾ ਏ।
ਡਾ; ‘ਇਕਬਾਲ’ ਦੀ ਗੱਲ ਇੱਕ ਯਾਦ ਰੱਖੀਂ, ਖੱਚਤ ਹੋਵੀਂ ਨਾ ਰੰਗ ਤਮਾਸ਼ਿਆਂ ‘ਚ।
ਨੋਕ ਤਲਵਾਰ ਦੀ ਤੋਂ ਕੌਮਾਂ ਹੋਣ ਪੈਦਾ, ਗਰਕ ਜਾਂਦੀਆਂ ਸ਼ਬਾਬ ਤੇ ਗਲਾਸੀਆਂ ‘ਚ।
ਅਜੇ ਵਕਤ ਹੈ ਜ਼ਰਾ ਸੰਭਲ ਜਾ ਤੂੰ, ਸਮਾਂ ਲੰਘਿਆ ਫੇਰ ਨਾ ਹੱਥ ਆਉਣਾ।
ਚਿੜੀਆਂ ਚੁਗ ਲਿਆ ਜਦੋਂ ਖੇਤ ਸਾਰਾ, ਫੇਰ ਪਛਤਾਏਂਗਾ ਪੱਲੇ ਪਊ ਰੋਣਾ।
ਆ ਅਗਵਾਈ ਲੈ ‘ਗੁਰੂ ਗ੍ਰੰਥ’ ਪਾਸੋਂ, ਗੁਰਮਤਿ ਗੁਰਬਾਣੀ ‘ਚ ਜੀਵਨ ਢਾਲ ਲੈ ਤੂੰ।
ਬਾਣੀ’ ‘ਬਾਣੇ ਦੀ ਪੈਜ਼ ਸਾਹਾਂ ਨਾਲ ਨਿਭ ਜਾਏ, ਆਪਣੇ ਪਿਛੋਕੜ ਨੂੰ “ਸੁਰਿੰਦਰ” ਸੰਭਾਲ ਲੈ ਤੂੰ।
ਜਦੋਂ ਜਾਗੀਏ ਤਦੋਂ ਸਵੇਰ ਹੋਵੇ, ਉੱਠ ਕਾਲੀ ਰਾਤ ਨੂੰ ਪ੍ਰਭਾਤ ‘ਚ ਬਦਲਦੇ ਤੂੰ।
ਜਿਹੜੀ ਹਵਾ ਕੌਮ ਨੂੰ ਦੁੱਖ ਦੇਵੇ, ਉਸ ਹਵਾ ਦਾ ਰੁੱਖ ਹੀ ਬਦਲਦੇ ਤੂੰ।
ਕੌਮਾਂ ਖੰਡੇ ਦੀ ਧਾਰ ਤੌਂ ਪੈਦਾ ਹੁੰਦੀਆਂ ਹਨ।
ਅਤੇ ਸ਼ਬਾਬ ਤੇ ਸ਼ਰਾਬ ਦੀਆਂ ਮਜਲਸਾਂ ‘ਚ ਖਤਮ ਹੋ ਜਾਂਦੀਆਂ ਹਨ।
-ਡਾ; ਇਕਬਾਲ,
ਸ੍ਰ, ਸੁਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ, {ਫਤਿਹਾਬਾਦ}
ਮੋਬਾਈਲ= 97287 43287, 94662 66708,


(26/09/13)
ਬਲਦੇਵ ਸਿੰਘ ਫਿਰੋਜ਼ਪੁਰ

ਸਤਿਕਾਰ ਯੋਗ ਸ: ਗੁਰਸ਼ਰਨ ਸਿੰਘ ਕਸੇਲ ਜੀ।
ਗੁਰੂ ਫਤਹਿ ਬੁਲਾਈ ਪਰਵਾਨ ਕਰਨੀਂ ਜੀ।
ਵੀਰ ਜੀ ਜਿਸ ਗੱਲ ਨੂੰ ਮੈਂ ਸਪਸ਼ਟ ਰੂਪ ਵਿੱਚ ਲਿਖ ਹੀ ਚੁੱਕਾ ਹਾਂ, ਉਸ ਨੂੰ ਬਾਰ ਬਾਰ ਦੁਹਰਾਉਣਾਂ। ਅਤੇ ਤੁਹਾਡੇ ਤਰਕ ਵਿਤਰਕ ਦਾ ਤਰੀਕਾ ਜਾਂ ਸਿਧਾਂਤ ਮੇਰੀ ਤਾਂ ਸਮਝ ਤੋਂ ਬਾਹਰ ਹੈ। ਕਿਸੇ ਹੋਰ ਦੀ ਸਮਝ ਵਿੱਚ ਆ ਰਿਹਾ ਹੋਵੇ ਤਾਂ ਕਹਿ ਨਹੀਂ ਸਕਦਾ।
ਜਨਮ ਮਰਨ ਗਰਭ ਜੂਨਾਂ ਆਦੀ ਬਾਰੇ, ਮੇਰੇ ਵਿਚਾਰਾਂ ਨਾਲ ਸਹਿਮਤ ਹੋਣ ਵਾਸਤੇ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
ਆਦਰ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ।


(26/09/13)
ਜਗਜੀਤ ਸਿੰਘ ਖਾਲਸਾ

ਕੀ ਏਹ ਸਿੱਖੀ ਹੈ.?......ਜਗਜੀਤ ਸਿੰਘ ਖਾਲਸਾ ਲੁਧਿਆਣਾ,
ਮੇਰੇ ਇਕ ਜਾਣਕਾਰ ਦਾ ਰਾਤੀਂ ਫੋਨ ਆਇਆ ਕੀ ਸਵੇਰੇ ਮੇਰੀ ਬੇਟੀ ਦਾ ਜਨਮ ਦਿਨ ਹੈ ਤੇ ਅਸੀਂ ਅਮਿ੍ਤ ਵੇਲੇ ਸਵੇਰੇ 4 ਵਜ਼ੇ ਸ਼ਹਿਰ ਦੀ ਨਾਮੀ ਸਿਮਰਨ ਸਾਧਨਾ ਸੁਸਾਇਟੀ ਦਾ ਪ੍ਰੋਗਰਾਮ ਘਰ ਰੱਖਿਆ ਹੈ। ਮੈਂ ਉਸ ਨੂੰ ਬੇਟੀ ਦੇ ਜਨਮ-ਦਿਨ ਦੀ ਵਧਾਈ ਦਿੱਤੀ ਤੇ ਉਸ ਨੇ ਸਵੇਰੇ ਪ੍ਰੀਵਾਰ ਸਮੇਤ ਜਰੂਰ ਆਉਣ ਲਈ ਕਿਹਾ। ਭਾਈਚਾਰਕ ਸਾਂਝ ਦੇ ਵਜੋਂ ਮੈਂ ਪੂਰੇ 4 ਵਜੇ ਉਨਾਂ ਦੇ ਘਰ ਪੁੱਜ ਗਿਆ। ਘਰ ਦੇ ਅੰਦਰ ਦਾਖਲ ਹੋਇਆ ਤੇ ਅੰਦਰ ਸਾਰੀਆਂ ਲਾਈਟਾਂ ਬੰਦ ਕੀਤੀਆਂ ਹੋਈਆਂ ਸਨ ਸਿਰਫ ਇਕ ਮੱਧਮ ਦਿਹਾ ਬੱਲਬ ਜਿੱਥੇ ਗੁ੍ਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਲੱਗਿਆ ਹੋਇਆ ਸੀ। ਮੱਥਾ ਟੇਕ ਕੇ ਅੰਦਾਜ਼ੇ ਨਾਲ ਜਿੱਥੇ ਜਗਾ ਮਿਲੀ ਬੈਠ ਗਿਆ। ਰਾਗੀ ਜੱਥੇ ਵਲੋਂ ਕੀਰਤਨ ਦੀ ਜਗਾ ਬੜੀ ਜੋਰ ਦੀ ਤਬਲੇ ਦੀਆਂ ਅਵਾਜ਼ਾਂ ਨਾਲ ਗੁਰੂ ਗੁਰੂ ਦੀਆਂ ਚੀਕਾਂ ਜਿਹੀਆਂ ਮਾਰ ਰਹੇ ਸਨ। ਮੇਰੇ ਪਿਛੇ ਜਾਣਕਾਰ ਦਾ ਗਵਾਂਡੀ ਕੋਈ ਹਿੰਦੂ ਵੀਰ ਆਪਣੇ ਬੱਚੇ ਨਾਲ ਵੀ ਬੈਠਾ ਸੀ ਬੱਚਾ ਆਪਣੇ ਪਿਤਾ ਨੂੰ ਪੁੱਛਦਾ ਹੈ “ਪਾਪਾ ਯੇ ਕਿਆ ਕਰ ਰਹੇ ਹੈਂ? ਤੇ ਉਸ ਜਵਾਬ ਦਿਤਾ ਬੇਟਾ ਯੇ ਆਪਣੇ ਗੁਰੂ ਕੋ ਮਨਾ ਰਹੇ ਹੈ, (ਯਾਨੀ ਕੀ ਏਹ ਗੁਰਪੂਰਬ ਮਨਾ ਰਹੇ ਹਨ ਕਹਿਣਾ ਚਾਹੁੰਦਾ ਹੋਵੇਗਾ) ਤੇ ਅੱਗੋਂ ਬੱਚਾ ਬੋਲਿਆ ਕੀ ਗੁਰੂ ਕੋ ਮਨਾ ਰਹੇ ਨੇ ਯਾ ਗੁ੍ਰੂ ਕੋ ਡਰਾ ਰਹੇ ਹੈਂ”? ਮੈਨੂੰ ਹਾਸਾ ਆ ਗਿਆ ਮੈਂ ਆਸ ਪਾਸ ਦੇਖਣ ਦੀ ਕੋਸ਼ਿਸ਼ ਕੀਤੀ ਨਜ਼ਰ ਤੇ ਕੋਈ ਨਾ ਆਇਆ। ਪਰ ਦੋ ਵੀਰਾਂ ਦੀਆਂ ਘੁਰਾੜਿਆਂ ਦੀ ਅਵਾਜ਼ਾਂ ਜਰੂਰ ਸਣਾਈ ਦਿੱਤੀਆਂ, 10 ਮਿੰਟਾਂ ਬਾਦ ਪ੍ਰਬੰਧਕਾਂ ਨੇ ਸਾਉਂਡ ਹੋਰ ਉਚੀ ਕਰ ਦਿੱਤੀ ਜੋ ਮੇਰੇ ਹਿਸ਼ਾਬ ਨਾਲ ਇਨਾਸਾਨ ਦੀ ਸੁਣਨ ਸ਼ਕਤੀ ਦੇ ਡੈਸੀਬਲ ਖਤਰਨਾਕ ਹੱਦ ਤੋਂ ਜਿਆਦਾ ਸੀ। ਮੈਂ ਆਪਣੇ ਨਰਵਸ ਸਿਸਟਮ ਨੁੰ ਬਚਾਉਣ ਲਈ ਉੱਠ ਕੇ ਬਾਹਰ ਆ ਗਿਆ। ਘਰ ਦੇ ਨਾਲ ਖੁੱਲੇ ਵਿਹੜੇ ਵਿਚ ਹਲਵਾਈ ਵੱਡੀ ਸਾਰੀ ਤੇਲ ਦੀ ਕੜ੍ਹਾਈ ਵਿੱਚ ਬ੍ਰੈਡ-ਟੋਸਟ ਤਲ ਰਿਹਾ ਸੀ। ਏਨੇ ਨੂੰ ਮੇਰਾ ਜਾਣਕਾਰ ਇੰਤਜ਼ਾਮ ਦੇਖਣ ਉੱਥੇ ਪੁੰਹਚ ਗਿਆ ਕਹਿੰਦਾ ਭਾਜ਼ੀ ਕੀ ਗੱਲ ਅੰਦਰ ਨਹੀ ਬੈਠੇ। ਮੈਂ ਕਿਹਾ ਥੋੜੀ ਤਬਹੀਤ ਠੀਕ ਨਹੀਂ, ਤੇ ਉਹ ਆਪੇ ਹੀ ਦੱਸਣ ਲੱਗਿਆ ਭਾਜ਼ੀ ਪੂਰੀਆਂ ਮੌਜ਼ਾਂ ਨੇ ਹਰ ਰੋਜ਼ ਕਿਸੇ ਨਾ ਕਿਸੇ ਘਰ ਸਵੇਰੇ ਪ੍ਰੋਗਾਰਮ ਹੁੰਦਾ ਹੈ ਹਰ ਕੋਈ ਸੰਗਤਾਂ ਦੇ ਖਾਣ ਲਈ ਨਵੀਆਂ-ਨਵੀਆਂ ਆਈਟਮਾਂ ਬਣਾਉਂਦੇ ਨੇ ਕਦੇ ਪਕੌੜੇ ਕਦੇ ਪੂਰੀਆਂ ਛੋਲੇ ਤੇ ਚੀਜ਼ ਚਿੱਲੀ ਤੱਕ ਵੀ। ਮੈਂ ਕਿਹਾ ਭਾਜ਼ੀ ਕਿਸ ਖੁਸ਼ੀ ਵਿੱਚ? ਆਖਣ ਲੱਗਾ ਗੁਰਪੂਰਬ ਤੋਂ ਪਹਿਲਾਂ ਸਾਡੀ ਸਿਮਰਨ ਸਾਧਨਾ ਸੁਸਾਇਟੀ ਦੇ ਮਹਾਂਪੁਰਸ਼ ਸੰਗਤਾਂ ਦੇ ਘਰਾਂ ਵਿੱਚ 84 ਦਿਨ ਲਗਾਤਾਰ ਸਮਾਗਮ ਕਰਦੇ ਹਨ। ਮਹਾਂਪੁਰਸ਼ ਕਹਿੰਦੇ ਨੇ ਕੀ ਜਿਹੜਾ ਏਹ ਸਾਰੇ ਸਮਾਗਮ ਦੀ ਹਜ਼ਾਰੀ ਭਰੇਗਾ ਉਸ ਦੀ 84 ਕੱਟੀ ਜਾਵੇਗੀ। ਮੈਂ ਸੋਚਣ ਲੱਗ ਪਿਆ ਕੀ 84 ਦਾ ਤਾਂ ਪਤਾ ਨਹੀਂ ਪਰ ਲਗਾਤਾਰ ਏਹੋ ਜਿਹੇ ਖਾਣੇ ਖਾ ਕੇ ਬੱਲਡ-ਪ੍ਰੈਸ਼ਰ ਸੂਗਰ ਆਦਿ ਦੇ ਇਲਾਜ਼ ਲਈ ਡਾਕਟਰਾਂ ਕੋਲ ਸਾਇਦ 84 ਤੋਂ ਵੱਧ ਗੇੜੇ ਲੱਗ ਜਾਣ.?


(25/09/13)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸ੍ਰ. ਬਲਦੇਵ ਸਿੰਘ ਜੀ ਫਿਰੋਜ਼ਪੁਰ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਵੀਰ ਜੀ, ਲੱਗਦਾ ਹੈ ਕਿ ਤੁਹਾਨੂੰ ਮੇਰੇ ਵੱਲੋਂ ਕੀਤੇ ਸੰਖੇਪ ਸਵਾਲ ਦੀ ਸਮਝ ਨਹੀਂ ਪਈ । ਇਸ ਕਰਕੇ ਤੀਜੀ ਅਤੇ ਆਖਰੀ ਵਾਰ ਓਹੀ ਸਵਾਲ ਵਿਸਥਾਰ ਨਾਲ ਲਿਖ ਰਿਹਾ ਹਾਂ । ਆਸ ਹੈ ਕਿ ਹੁਣ ਤਾਂ ਸਮਝ ਆ ਜਾਵੇਗੀ ।
ਤੁਸੀਂ ਆਪਣੀ 12-09-13 ਵਾਲੀ ਚਿਠੀ ਵਿਚ ਲਿਖਿਆ ਹੈ, ਵੀਰ ਜੀ ਤੁਹਾਡੇ ਕਹਿਣ ਅਨੂਸਾਰ, ਜੇ ਕਰ ਲੱਖ ੮੪ ਮਾਤਰ ਇੱਕ ਵਹਿਮ ਹੈ, ਇੱਕ ਮੁਹਾਵਰਾ ਹੈ, ਉਹ ਵੀ ਸਿਰਫ ਇਸ ਕਾਰਨ, ਕਿਉਂ ਕੇ ਇਹ ਗੁਰੂਆਂ ਤੋਂ ਪਹਿਲੇ ਸੀ। ਤਾਂ ਬਾਕੀ ਹੋਰ ਸਭ ਗੱਲਾਂ ਜੋ ਗੁਰੂਆਂ ਤੋਂ ਪਹਿਲੇ ਸਨ, ਕੀ ਉਹ ਸਭ ਵੀ ਮੁਹਾਰੇ ਜਾਂ ਵਹਿਮ ਹਨ। ਇਸ ਤਰਾਂ ਦੀਆਂ ਸੈਂਕੜੇ ਉਧਾਰਨਾਂ ਦਿੱਤੀਆਂ ਜਾ ਸਕਦੀਆਂ ਹਨ । ਅਜੇਹਾ ਇੱਕ ਲਫਜ਼ ਹੈ (ਰਾਮ) ਜੋ ਗੁਰੂ ਸਾਹਿਬਾਂ ਤੋਂ ਪਹਿਲੇ ਵੀ ਮੌਜ਼ੂਦ ਸੀ। ਵੈਸੇ ਤਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਮ ਨਾਮ ਦੀਆਂ ਤਕਰੀਬਨ ਢਾਈ ਹਜ਼ਾਰ ਦੇ ਕਰੀਬ (ਜਾਂ ਇਸ ਤੋਂ ਵੀ ਵੱਧ) ਤੁਕਾਂ ਹਨ। ਪਰ ਵੀਰ ਜੀ ਅੱਗੇ ਲਿਖੀਆਂ ਸਿਰਫ ਪੰਜ ਸੱਤ ਤੁਕਾਂ ਦੇ ਅਰਥ ਦੱਸਦੇ ਹੋਇ, ਇਹਨਾਂ ਬਾਰੇ ਵੀ ਆਪਣੇਂ ਵਿਚਾਰ ਦੱਸਨ ਦੀ ਕ੍ਰਿਪਾਲਤਾ ਕਰਨੀਂ ਜੀ”।
ਸੋ, ਵੀਰ ਜੀ, ਜਿਵੇਂ ਤੁਸੀਂ ਆਖਦੇ ਹੋ ਕਿ, “ਅਜੇਹਾ ਇੱਕ ਲਫਜ਼ ਹੈ (ਰਾਮ) ਜੋ ਗੁਰੂ ਸਾਹਿਬਾਂ ਤੋਂ ਪਹਿਲੇ ਵੀ ਮੌਜ਼ੂਦ ਸੀ। ਵੈਸੇ ਤਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਮ ਨਾਮ ਦੀਆਂ ਤਕਰੀਬਨ ਢਾਈ ਹਜ਼ਾਰ ਦੇ ਕਰੀਬ (ਜਾਂ ਇਸ ਤੋਂ ਵੀ ਵੱਧ) ਤੁਕਾਂ ਹਨ”।
ਵੀਰ ਜੀ, ਜਿਵੇਂ ਤੁਸੀਂ ਲਿਖਿਆ ਹੈ ਕਿ “‘ਰਾਮ’ ਸ਼ਬਦ ਗੁਰੂ ਸਾਹਿਬਾਂ ਤੋਂ ਪਹਿਲੇ ਵੀ ਮੌਜੂਦ ਸੀ” ਅਤੇ ਗੁਰਬਾਣੀ ਦੇ ਜਿਹੜੇ ਸ਼ਬਦ ਤੁਸੀਂ ਲਿਖੇ ਹਨ, ਉਹਨਾ ਸਾਰਿਆਂ ਵਿਚ ‘ਰਾਮ’ ਸ਼ਬਦ ਅਕਾਲ ਪੁਰਖ ਲਈ ਹੀ ਵਰਤਿਆ ਹੈ । ਸੋ, ਆਪ ਜੀ ਤੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਗੁਰੂ ਸਾਹਿਬਾਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਪਹਿਲਾਂ ਕਿਸ ਨੇ ‘ਰਾਮ’ ਸ਼ਬਦ ਅਕਾਲ ਪੁਰਖ ਲਈ ਵਰਤਿਆ ਸੀ ?
ਇਹ ਹਨ ਗੁਰਬਾਣੀ ਦੇ ਸ਼ਬਦ ਜੋ ਤੁਸੀਂ ਲਿਖੇ ਹਨ : ਭਾਈ ਰੇ ਰਾਮੁ ਕਹਹੁ ਚਿਤੁ ਲਾਇ॥ ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ॥ ੧॥ ਰਹਾਉ॥
ਮਨ ਰੇ ਰਾਮ ਜਪਹੁ ਸੁਖੁ ਹੋਇ॥ ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ॥ ੧॥ ਰਹਾਉ॥ ੫੮-੧
ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ॥ ੧॥ ਰਹਾਉ॥ ੯੩
ਸੋਈ ਸਾਜਨ ਮੀਤੁ ਪਿਆਰਾ॥ ਰਾਮ ਨਾਮੁ ਸਾਧਸੰਗਿ ਬੀਚਾਰਾ॥ ੧੦੮
ਹਿਰਦੈ ਰਾਮੁ ਰਮਹੁ ਮੇਰੇ ਭਾਈ॥ ਗੁਰਮੁਖਿ ਰਸਨਾ ਹਰਿ ਰਸਨ ਰਸਾਈ॥ ੧॥ ਰਹਾਉ॥ ੧੫੯
ਸੁਣਿ ਮਨ ਮੇਰੇ ਸਬਦੁ ਵੀਚਾਰਿ॥ ਰਾਮ ਜਪਹੁ ਭਵਜਲੁ ਉਤਰਹੁ ਪਾਰਿ॥ ੧॥ ਰਹਾਉ॥ ੧੬੧

ਆਸ ਹੈ ਕਿ ਸਵਾਲ ਦੀ ਸਮਝ ਹੁਣ ਤਾਂ ਆ ਗਈ ਹੋਵੇਗੀ । ਬਾਕੀ ਮੇਰੇ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ । ਗੱਲ ਤੁਸੀਂ ਕਰ ਰਹੇ ਹੋ ? ‘ਰਾਮ’ ਸ਼ਬਦ ਦੀ ਗਿਣਤੀ ਤੁਸੀਂ ਕਰ ਰਹੇ ਹੋ? ਗੁਰੂ ਸਾਹਿਬਾਂ ਤੋਂ ਪਹਿਲੇ ਹੋਣ ਦੀ ਮੌਜੂਦਗੀ ਤੁਸੀਂ ਦੱਸ ਰਹੇ ਹੋ ? ਕਿੰਨੀ ਹਾਸੋਹੀਣੀ ਗੱਲ ਹੈ ਕਿ ਤੁਸੀਂ ਜਾਣਕਾਰੀ ਜਾਣਨ ਵਾਲੇ ਕੋਲੋ ਜਵਾਬ ਮੰਗ ਰਹੇ ਹੋ ?
ਵੀਰ ਜੀ, ਤੁਸੀਂ ਮੇਰੇ ਵੱਲੋਂ ਇਹ ਜਾਣਕਾਰੀ ਲੈਣ ਵਾਸਤੇ ਕਿ ਇਸ ਲਿਖਤ ਰਾਹੀਂ ਤੁਸੀਂ ਪਾਠਕਾਂ ਨੂੰ ਕੀ ਦੱਸਣਾ ਚਾਹੁੰਦੇ ਹੋ ? ਦੇ ਜਵਾਬ ਵਿਚ ਲਿਖਦੇ ਹੋ,“ ਉੱਤਰ:- ਵੀਰ ਜੀ ਬਹੁਤ ਹੀ ਸਧਾਰਨ ਉੱਤਰ ਹੈ, ਦਾਸ ਨੇਂ ਹਮੇਸ਼ਾਂ ਦੇ ਵਾਂਗ ਇਸ ਵਾਰ ਵੀ ਸਭ ਨੂੰ ਇਹ ਦੱਸਨ ਦੀ ਬੇਨਤੀ ਕੀਤੀ ਹੈ, ਕਿ ਗੁਰਬਾਣੀਂ ਨੂੰ ਮੰਨੋਂ”।
ਹੈਰਾਨੀ ਦੀ ਗੱਲ ਹੈ, ਕਿ ਤੁਸੀਂ ਏਨੇ ਰੁਝੇਵਿਆਂ ਭਰੇ ਜੀਵਨ ਵਿਚ ਆਪਣਾ ਕੀਮਤੀ ਸਮਾਂ ਗੁਰਬਾਣੀ ਵਿਚੋਂ “ਤਕਰੀਬਨ ਢਾਈ ਹਜ਼ਾਰ ਦੇ ਕਰੀਬ (ਜਾਂ ਇਸ ਤੋਂ ਵੀ ਵੱਧ”) ‘ਰਾਮ’ ਸ਼ਬਦ ਲੱਭਣ ਦੀ ਗਿਣਤੀ ਲਈ ਇਸ ਵਾਸਤੇ ਲਾ ਦਿਤਾ ਕਿ “ਗੁਰਬਾਣੀ ਨੂੰ ਮੰਨੋ”, ਕਿਉਂਕਿ ਇਸ ਵਿਚ ਏਨੀ ਵਾਰੀ ‘ਰਾਮ’ ਸ਼ਬਦ ਆਇਆ ਹੈ ?
ਵੀਰ ਜੀ, ਤੁਹਾਡਾ “ਮਨੁੱਖ ਦੇ ਜਿਉਂਦੇ ਹੋਏ ਗਰਭ ਜੂਨਾਂ” ਵਿਸ਼ੇ ਬਾਰੇ ਆਪਣੇ ਵੀਚਾਰ ਦੇਣ ਲਈ ਧੰਨਵਾਦ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(25/09/13)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਖਰ੍ਹਵੇ ਬੋਲ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ


ਲੁੱਟਣਹਾਰੇ ਅਸਮਤ ਦੇ ਸਜੇ ਨੇ ਰੱਬ ਜਿਹਨਾਂ ਦੇ
ਕਿਉਂ ਨਾ ਰੁਲਣ ਉਨ੍ਹਾਂ ਦੇ ਵਿਹੜੇ ਨਿੱਤ ਬ੍ਰਿੰਦਾਵਾਂ

ਕੋਈ ਸੰਤ ਕੋਈ ਬਾਪੂ ਕਦੇ ਕੋਈ ਦੇਵਤਾ ਲੁੱਟਦਾ
ਦੇਵਦਾਸੀਆਂ ਕਦ ਤਕ ਬਣਨ-ਗੀਆਂ ਅਬਲਾਵਾਂ

ਨਰਕ ਦੁਆਰੀ ਆਖ ਦੁਰਕਾਰੀ ਜਾਂਦੀ ਹੈ ਜੇ
ਕਿਉਂ ਸੁਰਗ ਭੋਗਣਾ ਲੋਚਣ ਆਖ ਅਪ-ਸਰਾਵਾਂ

ਅੱਗ ਵਿੱਚ ਸੱਟਣ ਕਦੇ ਸੰਗ ਗਰਭ ਜੰਗਲਾਂ ਧੱਕਣ
ਮਰਿਆਦਾ ਪੁਰਖ ਉਨ੍ਹਾਂ ਨੂੰ ਕਿੰਝ ਆਖ ਕੇ ਗਾਵਾਂ

ਲਿਫ਼ਾਫੇ ਵਾਂਗ ਬਦਲ ਕੇ ਹੰਢਾਉਂਦੇ ਰਹੇ ਜੋ ਹਜ਼ਾਰਾਂ
ਅਵਤਾਰੀ ਐਸੇ ਪੁਰਖ ਦੀਆਂ ਭੱਠ ਪੈਣ ਕਲਾਵਾਂ

ਨੰਗੇ ਬਦਨ ਨੇ ਜਿੱਥੇ ਬੇਸ਼ਰਮੀ ਨਾਚ ਘੜ੍ਹੇ ਨੱਚਦੇ
ਅਜਿਹੇ ਘਰ ਤੇ ਰੱਬ ਨੂੰ ਕਿਉਂ ਨਾ ਅੱਗ ਜਾ ਲਾਵਾਂ

ਜਿਹੋ ਜਿਹੀ ਸਭਿਅਤਾ ਅਸਰ ਵੀ ਓਹੀ ਰੱਖਦੀ ਹੈ
ਸੱਚੀ ਗੱਲ ਕੰਵਲ ਆਖਾਂ ਖਰ੍ਹਵੇ ਬੋਲ ਆ ਸੁਣਾਵਾਂ


(25/09/13)
ਹਰਬੰਸ ਸਿੰਘ ਔਜਲਾ

ਸਰਦਾਰ ਮਨਜੀਤ ਸਿੰਘ ਜੀ ਤੁਸੀ ਇਹ ਗੱਲ ਇੰਗਲੈਂਡ ਵਿਚ ਬੜੇ ਜੋਰ ਨਾਲ ਕਹੀ ਹੈ। ਮੈਂ ਹਿੰਦੂਸਤਾਨੀ ਹਾਂ।ਪਰ ਤੁਹਾਨੂੰ ਇਹ ਭੀ ਪੱਤਾ ਹੋਣਾਂ ਚਾਹੀਦਾ ਇਥੋਂ ਦੇ ਸਵੀਧਾਨ,ਕਨੂੰਨਾਂ ਤਹਿਤ ਤੁਸੀ ਸਿੱਖ ਲੋਕ ਗੁਲਾਮ ਹੋ।ਇਹ ਸਿੱਖ ਧਰਮ ਸਿੱਖ ਨਿਰਾਲੇ ਪੰਥ ਨੂੰ ਰੈਕਿੱਗਨਾਈਜ ਨਹੀਂ ਕਰਦਾ ਹੈ।ਸਿੱਖਾ ਨੂੰ ਜਬਰਦਸਤੀ ਹਿੰਦੂ ਕੋਡ,ਹਿੰਦੂ ਰਹਿਤ ਮਰੀਯਾਦਾ ਕਨੂੰਨਾ ਵਿਚ ਜਕੜਿਆ ਹੋਇਆ ਹੈ।ਇਹ ਸਿੱਖਾ ਲਈ ਤੁਹਾਡੇ ਹਿੰਦੋਸਤਾਨ ਵਿਚ ਗੁਲਾਮੀ ਨਹੀਂ ਤਾਂ ਹੋਰ ਕੀ ਹੈ।ਐਵੇਂ ਫੋਕੀਆਂ ਬੜਕਾਂ ਮਾਰਨ ਦੀ ਕੋਈ ਲੋੜ ਨਹੀਂ ਹੈ।ਜਿਤਨਾਂ ਤੀਕ ਤੁਸੀਂ ਧਾਰਾ 25 ਦੀ ਸੋਧ ਨਹੀਂ ਕਰਦੇ ਤੇ ਸਿੱਖਾਂ ਦੇ ਸਮਪੂਰਣ ਸਿੱਖ ਅਨੰਦ ਮੈਰਿਜ ਐਕਟ ਨੂੰ ਲਾਗੂੱ ਨਹੀਂ ਕਰਦੇ।ਨਹਿਰੂੱ ਗਾਂਧੀ ਦੇ ਡੰਗੇ ਹੋਏ ਸਿੱਖ ਲੀਡਰ ਹਾਲੇ ਭੀ ਸੈਹਿਕ ਰਹੇਂ ਹਨ।
ਅਸੀਂ ਆਪ ਸਭਨਾਂ ਦੇ ਧਿਆਨ ਵਿਚ ਇਕ ਬਹੁਤ ਅਹਿਮ ਵਿਸ਼ੇ ਉਪਰ ਜਾਣਕਾਰੀ ਤੇ ਸੂਚਤ ਕਰਨਾਂ ਚਾਹੁੰਦੇਂ ਹਾਂ।ਇਹ ਇਕ ਹਓੁ ਪਰੇ, ਛੱਡੋ, ਤਾਂ ਕੀ ਹੋਇਆ ਵਾਲੀ ਗੱਲ ਨਹੀਂ ਹੈ।ਇਹ ਸਿੱਖਾਂ ਤੇ ਸਿੱਖ ਧਰਮ ਦੀ ਸੁਤੰਤਰਾਂ ਤੇ ਅਜਾਦ ਹਸਤੀ ਜਿੰਦ ਜਾਨ ਦਾ ਮਸਲਾ ਹੈ। ਇਕ ਦਿਨ ਆਉਣ ਵਾਲੀਆਂ ਸਿੱਖ ਨਸਲਾਂ ਭੀ ਇਹ ਬੜੇ ਮਾਣ ਨਾਲ ਕਹਿ ਸਕਣ ਜੋ ਕੁੱਝ ਅਸੀਂ ਹਾਂ। ਉਹ ਸਿਰਫ ਅਸੀਂ ਆਪਣੇ ਸਿੱਖ ਵਿਰਸੇ ਦੀ ਬਦੌਲਤ ਹਾਂ।ਇਹ ਜੋ ਅਸੀਂ ਸਾਰਟੀਫਕੇਟ ਚੱਕੀ ਫਿਰਦੇ ਹਾਂ ਸਾਡੇ ਸਿੱਖੀ ਵਿਰਸੇ,ਸਿੱਖੀ ਰਹਿਤ ਮਰੀਯਾਦਾ ਦੀ ਇਸ ਉਪਰ ਸਾਡੀ ਮੋਹਰ ਲੱਗੀ ਹੋਈ ਹੈ।ਨਾਂ ਕਿਸੇ ਹੋਰ ਦੀ।ਜਦੋਂ ਅਸੀਂ ਸਿੱਖ ਧਰਮ ਦੀ ਅੱਡਰੀ ਅਜਾਦ ਹਸਤੀ ਨੂੰ ਹਿੰਦੂ ਕੋਡ ਧਾਰਾ 25 ਵਿਚੋਂ ਅਜਾਦ ਕਰਵਾਉਣ ਸੰਮਪੂਰਣ ਸਿੱਖ ਅਨੰਦ ਮੈਰਿਜ ਐਕਟ ਨੂੰ ਲਾਗੂੱ ਕਰਵਾਉਣ ਲਈ ਸਿਖ ਲੀਡਰਾਂ ਨੂੰ ਬੇਨਤੀ ਕਰਦੇ ਹਾਂ।ਉਹਨਾਂ ਵਿਚੋਂ ਕੁਝ ਖਾਕੀ ਨੀਕਰਾਂ ਵਾਲੇ ਸਿੱਖ ਲੀਡਰ ਇਹ ਕਹਿ ਕਿ ਪੱਲਾ ਝਾੜ ਦਿੰਦੇ ਹਨ ਅਸੀਂ ਇਹਨਾਂ ਵਿਚ ਰਹਿਣਾਂ ਹੈ। ਤਹਾਨੂੰ ਪੱਤਾ ਨਹੀ ਹੈ।ਗੱਲ ਨੂੰ ਗੋਲ ਮੋਲ ਕਰਕੇ ਆਪਣੀ ਛੋਟੀ ਸੋਚ ਦਾ ਪਰਗਟਾਵਾ ਜਾਹਰ ਕਰਦੇ ਹਨ।ਇਹਨਾਂ ਨੂੰ ਕੋਈ ਪੁਛਣ ਵਾਲਾ ਹੋਵੇ ਭਾਰਤ ਵਿਚ ਮੁਸਲਮਾਨ,ਇਸਾਈ,ਪਾਰਸੀ,ਜਾਹੂਦੀ ਆਪਣੀ,ਆਪਣੀ ਅਜਾਦ ਹਸਤੀ ਨਾਲ ਬਰਾਬਰ ਦੇ ਸ਼ਹਿਰੀ ਬਣ ਕਿ ਰਹਿੰਦੇ ਹਨ।ਉਹਨਾਂ ਉਪਰ ਤਾਂ ਹਿੰਦੂ ਕਨੂੰਨ ਲਾਗੂੱ ਨਹੀਂ ਹੁੰਦੇ।ਤਾਂ ਖਾਕੀ ਨੀਕਰਾਂ ਵਾਲੇ ਸਿੱਖ ਲੀਡਰਾਂ ਨੂੰ ਕੀ ਬੀਮਾਰੀ ਹੈ। ਇਹਨਾਂ ਸਿਖ ਧਰਮ ਤੇ ਸਿਖਾਂ ਨੂੰ ਹਿੰਦੂ ਕੋਡ ਹਿੰਦੂ ਰਹਿਤ ਮਰੀਯਾਦਾ ਕਨੂੰਨਾ ਅਧੀਨ ਗੁਲਾਮ ਬਣਾਂ ਕਿ ਕਿਉਂ ਰੱਖਿਆ ਹੋਇਆ ਹੈ।ਇਹ ਇਕ ਸਿੱਖ ਧਰਮ ਤੇ ਸਿੱਖਾਂ ਵਿਰੁੱਧ ਬਹੁਤ ਵੱਡਾ ਧੋਖਾ ਅਤੇ ਸਾਜਿਸ਼ ਕੀਤੀ ਜਾ ਰਹੀ ਹੈ। ਇਹਨਾਂ ਲੀਡਰਾਂ ਵਲੋਂ।

ਹੋਵੇ ਸਿੱਖ ਰਹਿਤ ਮਰੀਯਾਦਾ। ਮੋਹਰ ਉਸ ਉਪਰ ਲੱਗੇ ਹਿੰਦੂ ਰਹਿਤ ਮਰੀਯਾਦਾ ਕਨੂੰਨਾਂ ਦੀ।ਇਹ ਕਿਥੋਂ ਦੀ ਅਕਲਮੰਦੀ ਹੈ।ਤੁਸੀਂ ਹਿੰਦੂਆਂ ਨੂੰ ਪੁਛ ਕਿ ਦੇਖੋ ਕਿਆ ਉਹ ਆਪਣੇ ਵਿਰਸੇ ਆਪਣੀ ਰਹਿਤ ਮਰੀਯਾਦਾ ਨੂੰ ਨੀਚਾ ਕਰਕੇ ਆਪਣੇ ਬੱਚਿਆ ਦੀਆਂ ਵਿਆਹ ਸ਼ਾਦੀਆ ਜਾਂ ਹੋਰ ਕਾਰ ਵਿਹਾਰਾਂ ਉਪਰ ਮੁਸਲਮਾਨਾਂ ਦੇ
references।ਇਸਲਾਮਿਕ ਲਾਅ ਦੀ ਮੋਹਰ,ਸਟੰਪ ਲੂਆ ਲੈਣਗੇ। ਸਿੱਖਾਂ ਦੇ ਕਾਰਜ ਹੋਵਣ ਸਿੱਖ ਰਹਿਤ ਗੁਰ ਮਰੀਯਾਦਾ ਨਾਲ ।ਤੇ ਉਸ ਉਪਰ ਮੋਹਰ ਲੱਗੇ ਹਿੰਦੂ ਰਹਿਤ ਮਰੀਯਾਦਾ ਕਨੂੰਨਾਂ ਦੀ। ਸਿੱਖ ਲੀਡਰੋ ਕੀ ਤੁਹਾਡੇ ਦਿਮਾਗ ਤਾਂ ਕੁਝ ਠੀਕ ਹਨ।
ਇਹ ਹਿੰਦੂ ਮੋਹਰਾਂ ਹਨ।
ਇਹਨਾਂ ਵਿਚ ਕਿਤੇ ਭੀ ਸਿੱਖ ਇਥੋਜ਼ ਪਰਿਨਸੀਪਲ,ਸਿੱਖ ਰਹਿਤ ਮਰੀਯਾਦਾ ਦਾ ਸੇਕਸ਼ਨ,ਕਲਾਜ ਨਹੀਂ ਹੈ।

[1]ਆਰਟੀਕਲ 25।ਕਲਾਜ ਬੀ।ਐਕਸਪਲਾਨੇਸ਼ਨ 2
[2]ਹਿੰਦੂ ਮੈਰਿਜ ਐਕਟ 1955
[3]ਹਿੰਦੂ ਅਡੱਪਸ਼ਨ ਐਕਟ 1956
[4]ਹਿੰਦੂ ਮਿਨੋਰਟੀ ਐਂਡ ਗਾਰਡੀਅਨਸ਼ਿਪ ਐਕਟ 1956
[5]ਹਿੰਦੂ ਸਕਸੈਸ਼ਨ ਐਕਟ 1956

[6]ਹਿੰਦੂ ਅਨਡੀਵਾਈਡਿਡ ਫੈਮਲੀ ਟੈਕਸ ਲਾਅ 1955
[huf] ਇਸ ਟੈਕਸ ਲਾਅ ਅਧੀਨ ਟੈਕਸ ਫੈਦੇ ਲੈਣ ਲਈ ਤਾਂ ਸਿੱਖਾਂ ਨੂੰ ਟੈਕਸ ਫੌਰਮ ਉਪਰ ਆਪਣੇ ਸਾਈਨ ਕਰਕੇ ਕਹਿਣਾਂ ਪੈਂਦਾ ਹੈ ਕਿ ਅਸੀ ਹਿੰਦੂ ਹਾਂ।ਇਹ ਗੁਲਾਮੀ ਨਹੀਂ ਹੈ ਤਾਂ ਹੋਰ ਕੀ ਹੈ।

ਪੰਜਾਬੀ ਦੀ ਕਹਾਵਤ ਹੈ।ਜੇ ਖੇਤ ਦੀ ਬਾੜ ਹੀ ਖੇਤੀ ਨੂੰ ਖਾਣ ਲੱਗ ਜਾਵੇ ਤਾਂ ਵਿਚਾਰੀ ਖੇਤੀ ਕਿਆ ਕਰੇਗੀ।ਇਹ ਹਾਲਤ ਅੱਜ ਸਿੱਖ ਕੌਮ ਦੀ ਬਣੀ ਹੋਈ ਹੈ।ਸਿੱਖਾਂ ਦੇ ਅੰਦਰ ਇਹ ਚੀਜ ਘਰ ਕਰ ਗਈ ਹੈ ਕਿ ਸਿੱਖ ਭਾਰਤ ਅੰਦਰ ਇਸ ਵੇਲੇ ਭਾਰਤੀ ਸਵੀਧਾਨਿਕ,ਕਨੂੰਨੀ ਸਿਸਟਮ ਤਹਿਤ ਗੁਲਾਮ ਹਨ।ਅਸੀ ਇਹ ਹਮੇਸ਼ਾ ਸੁਣਦੇ ਅਤੇ ਕਹਿੰਦੇ ਆਏ ਹਾਂ ਕਿ ਸਿੱਖ ਇਕ ਨਿਆਰੀ,ਅੱਡਰੀ ਅਜਾਦ ਹਸਤੀ ਇਕ ਸੁਤੰਤਰ ਧਰਮ ਅਤੇ ਨਿਰਾਲਾ ਪੰਥ ਹੈ। ਬਾਬੇ ਨਾਨਕ ਨੇ ਭੀ ਲੋਕਾਂ ਨੂੰ ਇਹੋ ਹੀ ਉਪਦੇਸ਼ ਦਿੱਤਾ ਸੀ।ਜੇ ਤੁਸੀਂ ਮੇਰੀ ਗਲੀ ਆਉਣਾਂ ਹੈ ਤਾਂ ਆਪਣੀਆਂ ਜਾਤਾਂ ਪਾਤਾਂ,ਵਹਿਮਾਂ ਭਰਮਾਂ ਦਾ ਟਿੰਡ ਫੌੜੀਆ ਪਿਛੇ ਛੱਡ ਕਿ ਆਉਣਾਂ।ਇਹੋ ਹੀ 1924 ਵਾਲਾ ਗੁਰਦੁਆਰਾ ਐਕਟ ਕਹਿ ਰਿਹਾ ਹੈ।ਸਿੱਖ ਉਹ ਹੈ ਜੋ ਦੱਸਾਂ ਗੁਰੂਆਂ,ਸੀ੍ ਗੁਰੂ ਗਰੰਥ ਸਾਹਿਬ ਨੂੰ ਮੰਨਦਾ ਹੋਵੇ ਅਤੇ ਹੋਰ ਕਿਸੇ ਭੀ ਧਰਮ ਨੂੰ ਨਾਂ ਮੰਨਦਾ ਹੋਵੇ।ਜੋ ਇਨਸਾਨ ਆਪਣੀ ਕੰਨਵਰਸ਼ਨ
[conversion] ਦਾ ਇਹ ਕਲੇਮ ਕਰਦੇ ਹਨ।ਅਸੀ ਇਹਨਾਂ ਵਿਚੋਂ ਨਿਕਲੇ ਹਾਂ ਮੇਰੇ ਬਾਬੇ,ਪੜਦਾਦੇ ਦਾ ਨਾਮ ਛੱਲੀ ਰਾਮ ਜਾਂ ਤੋਤਾ ਰਾਮ ਸੀ।ਇਹ ਕਲੇਮ ਸਿੱਖੀ ਅਤੇ ਗੁਰੂ ਗਰੰਥ ਸਾਹਿਬ ਉਕਾ ਹੀ ਮੰਨਜੂਰ ਨਹੀਂ ਕਰਦਾ either you are a Sikh or no sikh। ਗੁਰੂ ਗਰੰਥ ਸਾਹਿਬ ਜੀ ਦਾ ਭੀ ਏਹੋ ਹੀ ਫੁਰਮਾਨ ਹੈ ਪਰ ਕਹਿਣਾਂ ਅਸੀਂ ਮੰਨਣਾਂ ਨਹੀਂ। ਕਿਤੇ ਸਿੱਖ ਧਰਮ ਅਜਾਦ ਨਾਂ ਹੋ ਜਾਵੇ। ।ਭੈਰਓ ਮਹਲਾ ੫। ਵਰਤ ਨ ਰਹਉ ਨ ਮਹ ਰਮਦਾਨਾ।ਤਿਸ ਸੇਵੀ ਜੋ ਰਖੈ ਨਿਦਾਨਾ।ਏਕ ਗੁਸਾਈ ਅਲਹੁ ਮੇਰਾ।ਹਿੰਦੂ ਤੁਰਕ ਦੁਹਾਂ ਨਬੇਰਾ।ਹੱਜ ਕਾਬੈ ਜਾਉ ਨ ਤੀਰਥ ਪੂਜਾ।ਏਕੁ ਸੇਵੀ ਅਵਰ ਨ ਦੂਜਾ।ਪੂਜਾ ਕਰਉ ਨ ਨਿਵਾਜ ਗੁਜਰਾਉ।ਏਕ ਨਿਰੰਕਰ ਲੇ ਰਿਦੇ ਨਮਸਕਾਰ। ਨਾਂ ਹਮ ਹਿੰਦੂ ਨਾ ਮੁਸਲਮਾਨ। ਜਿਸ ਨੂੰ ਇਕ ਸਾਜਿਸ਼ ਅਧੀਨ ਇਸ ਨਿਰਾਲੇ ਪੰਥ ਨੂੰ ਕਲਮ ਨਾਲ ਕਨੂੰਨ ਤਹਿੱਤ ਹਿੰਦੂ ਧਰਮ ਦਾ ਹਿੱਸਾ ਬਣਾਂਇਆ ਹੋਇਆ ਹੈ।ਉਹ ਹੈ ਭਾਰਤੀ ਸਵੀਧਾਨ ਦਾ ਆਰਟੀਕਲ 25। ਸੈਕਸ਼ਨ 2। ਕਲਾਜ਼ ਬੀ ।ਇਹ ਕਹਿ ਰਿਹਾ ਹੈ। ਕਿ ਹਿੰਦੂ ਧਰਮ ਦੀਆ ਸਾਰੀਆ ਕਲਾਸਾਂ ਅਤੇ ਸੈਕਸ਼ਨ ਜਿਸ ਦਾ ਇਸ਼ਾਰਾ ਸਿੱਖਾਂ ਉਪਰ ਭੀ ਜਾਂਦਾ ਹੈ।ਕਿ ਇਹ ਹਿੰਦੂ ਧਰਮ ਦੀ ਕਲਾਸ ਅਤੇ ਹਿੱਸਾ ਹੀ ਹਨ।ਇਸ ਕਲਾਜ਼ [ਬੀ] ਦੀ ਵਿਆਖਿਆ ਐਕਸਪਲਾਨੇਸਨ explanation 2 ਵਿਚ explain ਕੀਤੀ ਗਈ ਹੈ। ਕਿ ਕਲਾਜ਼ ਬੀ ਦੇ ਅਧਾਰ,ਦਾਇਰੇ ਤਹਿੱਤ ਹਿੰਦੂ references ਰੈਫਰਏਂਸ ਜਾਣੀ ਕਿ ਹਿੰਦੂ ਰਹਿੱਤ ਮਰੀਯਾਦਾ ਕਨੂੰਨ ਹਿੰਦੂ ਫੈਮਲੀ ਲਾਅ ਸਿੱਖਾਂ ਉਪਰ ਭੀ ਲੱਗਣਗੇ।ਜਿਸ ਨਾਲ ਸਿਖ ਧਰਮ ਦੀ ਅੱਡਰੀ ਅਜ਼ਾਦ ਹੱਸਤੀ ਦਾ ਇਹਨਾਂ ਭੋਗ ਪਾ ਦਿੱਤਾ।ਇਹ ਹਿੰਦੂ ਬਰਾਹਮਣ ਗੁਰੂ ਨਾਨਕ ਦੇ ਸਮੇ ਤੋ ਹੀ ਸਿੱਖੀ ਦਾ ਪਿੱਛਾ ਕਰ ਰਹੇ ਸੀ।ਸਿੱਖਾਂ ਦੀ ਬੇਸਮਝ ਲੀਡਰਸ਼ਿਪ ਇਹਨਾਂ ਦੇ 1947 ਵਿਚ ਹੱਥ ਆ ਗਈ।ਫਿਰ ਕੀ ਗੱਲ ਸੀ ਕਲਮ ਦੇ ਨਾਲ ਹੀ ਸਿੱਖੀ ਦੇ ਘਰ ਦੀ ਗੁੱਦਾਵਰੀ,ਇੰਤਕਾਲ ਹਿੰਦੂ ਧਰਮ ਦੇ ਨਾਂਮ ਕਰ ਦਿੱਤਾ।ਹੁਣ ਸਿੱਖੋ ਤੁਸੀਂ ਇੰਡੀਆਂ ਵਿਚ ਜੰਮ ਲਓੁ,ਮਰ ਲਵੋ,ਜਮੀਨਾਂ ਜਇਦਾਤਾਂ,ਵਿਰਾਸਤ ਆਦਿ ਬੱਚੇ ਗੋਦ ਲੈਣਾਂ,ਬੱਚਿਆ ਦੀਆਂ ਵਿਆਹ ਸ਼ਾਦੀਆਂ ਸਿੱਖੀ ਰਹਿਤ ਮਰੀਯਾਦਾ ਨਾਲ ਕਰ ਲਵੋ। ਪਰ ਮੋਹਰ ਉਸ ਉਪਰ ਹਿੰਦੂਵਾ ਦੀ ਹੀ ਲੱਗਣੀ ਹੈ। ਸਿੱਖੀ ਦੀ ਨਹੀਂ।ਸਿੱਖ ਧਰਮ ਦੀ ਅੱਡਰੀ ਅਜਾਦ ਹੱਸਤੀ ਦੀ ਕੱਲਗੀ ਇਹਨਾਂ ਤੁਹਾਡੈ ਕੋਲੋ ਜਬਰਦੱਸਤੀ ਖੋਹ ਲਈ ਹੈ।ਇਹਨਾਂ ਦਾ ਜੋ ਸੁਪਨਾਂ ਸੀ ਕਿ ਇਹਨਾਂ ਸੱਭ ਘੱਟ ਗਿਣਤੀਆਂ ਲੋਕਾਂ ਦੀ ਵੱਖਰੀ ਤੇ ਅੱਡਰੀ ਮਾਣਤਾ ਦਾ ਕੱਦੂ ਕੱਸ਼ ਕਰਕੇ ਇੰਡੀਆ ਨੂੰ ਇਕ ਹਿੰਦੂ ਰਾਸ਼ਟਰ ਬਣਾਉਣਾ ਹੈ।ਤਾਂ ਹੀ ਅੱਜ ਸਿੱਖਾਂ ਦੀ ਰਹਿਤ ਮਰੀਯਾਦਾ ਉਪਰ ਹਿੰਦੂ ਮੋਹਰ ਹੀ ਲੱਗਦੀ ਹੈ ਸਿੱਖੀ ਦੀ ਨਹੀਂ।ਇਹ ਸਿੱਖੀ ਤੇ ਸਿੱਖਾਂ ਦੇ ਗਲ ਵਿਚ ਗੁਲਾਮੀ ਦ ਸੰਗਲ ਹੈ।ਬਾਦਲ ਸਾਹਿਬ ਨੇ ਇਸ ਹਿੰਦੂ ਕੋਡ ਧਾਰਾ 25 ਨੂੰ ਦਿਲੀ ਵਿਚ 1984 ਨੂੰ ਅੱਗ ਲਾ ਕਿ ਸਾੜਿਆ ਸੀ। ਇਹ ਦੱਸਣ ਲਈ ਕਿ ਸਿੱਖ ਤੇ ਸਿੱਖ ਧਰਮ ਹਿੰਦੂ ਧਰਮ ਦਾ ਹਿੱਸਾ ਨਹੀਂ ਹੈ ਇਸ ਧਾਰਾ 25 ਦੀ ਸੋਧ ਕਰੋ।
ਸਰਕਾਰ ਨੇ ਸੰਨ 2002 ਵਿਚ c
onstitution review commission ਕੰਨਸਟੀਟੂਸ਼ਨ ਰੀਵੀਓ ਕੋਮੀਸ਼ਨ ਬਣਾਇਆ ਜਿਸ ਵਿਚ 11 ਸੁਪਰੀਮ ਕੋਰਟ ਦੇ ਜੱਜ ਵਿੰਨਕਟਚਾਲੀਆ ਭੀ ਸਨ। ਕਮਿਸ਼ਨ ਨੇ ਕਲਾਜ ਬੀ ਅਤੇ ਇਕਸਪਲਨੇਸਨ 2 ਦੀ ਘੋਖ ਪੜਤਾਲ ਕਰਕੇ ।ਕਮਿਸ਼ਨ ਨੇ ਕਲਾਜ਼ ਬੀ ਦੀ rewording ਰੀਵਰਡਿੰਗ ਕਰਨ ਲੈਈ। ਅਤੇ explanation 2 ਇਕਸਪਲਾਨੇਸ਼ਨ 2 ਨੂੰ ਖੱਤਮ ਕਰਨ ਲਈ ਸਰਕਾਰ ਨੂੰ ਹੁਕਮ,ਹਦਾਇਤਾਂ ਜਾਰੀ ਕੀਤੀਆਂ।ਕਿਹਾ ਕਿ ਸਿੱਖ,ਜੈਨ ਅਤੇ ਬੋਧੀ ਇੰਡਆ ਦੇ ਇਕ ਵਖਰੇ ਧਰਮ ਹਨ। ਇਹ ਹਿੰਦੂ ਧਰਮ ਦਾ ਹਿੱਸਾ ਨਹੀਂ ਹਨ।ਤੁਸੀਂ ਇਹਨਾਂ ਨੂੰ ਹਿੰਦੂ ਰੈਫਰੈਂਸ ਹਿੰਦੂ ਫੈਮਲੀ ਲਾਅ ਅਧੀਨ ਨਹੀਂ ਰੱਖ ਸਕਦੇ।12 ਸਾਲ ਹੋ ਗਏ ਹਨ। ਸਿੱਖਾਂ ਦੀ ਨਲਾਇਕ ਲੀਡਰਸ਼ਿਪ ਅੱਖਾਂ ਮੀਟ ਕੇ ਸੁਤੀ ਪਈ ਹੈ।ਹੁਣ ਪਤਾ ਨਹੀਂ ਬਾਦਲ ਸਾਹਿਬ ਇਤਨੇ ਸਿੱਖਾਂ ਦਾ ਘਾਣ ਕਰਵਾ ਕਿ ਸਿੱਖ ਧਰਮ ਨੂੰ ਨੂੱੜ ਕਿ ਹਿੰਦੂ ਧਰਮ ਅੱਗੇ ਗੁਲਾਮ ਕਿਉਂ ਸੁਟ ਰਿਹਾ ਹੈ।ਜੇ ਤੁਸੀ ਹਿੰਦੂ ਲੀਡਰਸ਼ਿਪ ਨੂੰ ਇਹ ਪੁਛੋ ਕਿ ਤੁਸੀਂ ਹਿੰਦੂਆਂ ਨੂੰ ਮੁਸਲਮਾਨਾਂ ਦੇ ਮੁਸਲਿਮ ਰੈਫਰੈਂਸ,ਮੁਸਲਿਮ ਕਨੂੰਨਾਂ ਅਧੀਨ ਕਰ ਸਕਦੇ ਹੋ।ਕਦੇ ਭੀ ਨਹੀਂ।ਇਹਨਾਂ ਨੂੰ ਆਪਣੀ ਅਜਾਦ ਹਸਤੀ ਪਿਆਰੀ ਹੈ ਗੁਲਾਮੀ ਨਹੀਂ। ਇਹਨਾਂ ਨੇ ਤਾਂ ਸਿੱਖਾਂ ਦਾ ਅਜ਼ਾਦ ਹੱਸਤੀ 1909 ਵਾਲਾ ਅਨੰਦ ਮੈਰਿਜ ਐਕਟ ਭੀ 2012 ਵਿਚ ਹਿੰਦੂ ਮੈਰਿਜ ਐਕਟ ਦੇ ਅਧੀਨ, ਮਹਿਤੈਤ ਲੂੱਲਾ ਲੰਗੜਾ
ਕਰਵਾ ਦਿੱਤਾ ਹੈ। ਇਹਨਾਂ ਉਸ ਵਿਚ ਰਜਿਸਟਰੇਸ਼ਨ ਸੈਕਸ਼ਨ 6 ਵਿਚ ਇਹ ਲਿਖਵਾ ਦਿਤਾ ਵਿਦਅਊਟ ਪਰੈਜੀਡਿਸ
[without prejudice] ਜਾਣੀ ਕਿ [without abandoning] ਦਾ ਮੱਤਲਬ ਹਿੰਦੂ ਮੈਰਿਜ ਐਕਟ ਨੂੰ ਛੱਡਣ ਤੋ ਵਗੈਰ ਇਹ ਐਕਟ ਸਿੱਖਾ ਉਪਰ ਲਾਗੂੱ ਹੀ ਰਹੇਗਾ।ਅਸੀਂ ਤਾਂ ਸਿੱਖ ਧਰਮ ਨੂੰ ਹਿੰਦੂ ਰਹਿਤ ਮਰੀਯਾਦਾ ਕਨੂੰਨਾਂ ਕੋਲੋ ਅਜਾਦ ਕਰਵਾਉਣਾਂ ਚਾਹੁੰਦੇ ਸੀ। ਪਰ ਇਹਨਾਂ ਸਿੱਖ ਲੀਡਰਾਂ ਨੇ ਉਸ ਦਿਨ ਬਹੁਤ ਭੰਗੜੇ ਪਾਏ ਸੀ।ਹੁਣ ਇਹਨਾਂ ਨੂੰ ਪੁਛੋ ਲੂਲਾ ਲੰਗੜਾ ਅਨੰਦ ਮੈਰਿਜ ਐਕਟ ਕਿਥੇ ਗਿਆ ਹੈ।ਕਿਆ ਸਿੱਖਾ ਦੀਆਂ ਵਿਆਹ ਸ਼ਾਦੀਆ ਅਨੰਦ ਮੈਰਿਜ ਐਕਟ ਅਧੀਨ ਰਜਿਸਟਰ ਹੋਣੀਆਂ ਸੁਰੂ ਹੋ ਗਈਆਂ ਹਨ। ਸਿੱਖ ਜਥੇਦਾਰੋ ਸਿੱਖ ਲੀਡਰੋ ਤੁਸੀਂ ਸਿੱਖ ਕੌਮ ਨੂੰ ਨੂੱੜ ਕੇ ਹਿੰਦੂ ਬਾਹਮਣਾਂ ਮੁਹਰੇ ਸੁੱਟ ਚਲੇ ਹੋ। ਸਿੱਖੀ ਦੇ ਘਰ ਉਪਰ ਲੱਗਾ ਹੋਇਆ ਸਿੱਖੀ ਦਾ ਸਾਈਨ ਬੋਰਡ ਨਹਿਰੂ,ਗਾਂਧੀ ਨੇ ਲਾਹ ਕਿ ਹਿੰਦੂ ਵਿਰਾਸਤ ਦਾ ਸਾਈਨ ਬੋਰਡ ਲਾ ਦਿੱਤਾ ਹੈ।ਤੇ ਇਹ ਕਿਹਾ ਅਸੀਂ ਨਹੀਂ ਮੰਨਦੇ ਤੁਹਾਡੀਆਂ ਅੱਡਰੀਆਂ ਉਡਰੀਆਂ ਅਜਾਦ ਹੱਸਤੀਆਂ ਨੂੰ ।ਤੁਸੀਂ ਜੋ ਕੁਝ ਭੀ ਹੋ ਹਿੰਦੂਪੁਣੇ ਦਾ ਇਕ ਹਿਸਾ ਹੀ ਹੈ।ਤੇ ਤੁਸੀਂ ਜ਼ੁਰਾਇਮ ਪੇਛਾ ਲੋਕ ਹੋ।ਜੇ ਤੁਸੀ ਇਸ ਹਿੰਦੂਸਤਾਨ ਘਰ ਵਿਚ ਰਹਿਣਾ ਹੈ। ਤਾਂ ਸਾਡੇ ਹਿੰਦੂ ਰਹਿੱਤ ਮਰੀਯਾਦਾ ਕਨੂੰਨਾਂ ਅਧੀਨ ਹੀ ਰਹਿਣਾ ਪਵੇਗਾ।ਨਹੀਂ ਤਾਂ ਛਿੱਤਰ ਪਰੇਡ। ਜੇ ਤੁਸੀਂ ਸਿੱਖ ਲੀਡਰੋ ਕੁਝ ਨਹੀਂ ਕਰਨਾਂ ਤਾਂ ਪੰਜਾਬੀ ਦੀ ਇਹ ਭੀ ਕਹਾਵਤ ਯਾਦ ਰੱਖਿਓ ਸੰਗਦੀਂ,ਸੰਗਦੀਂ ਨੇ ਢਿੱਡ ਕਰਵਾ ਲਿਆ ਸੀ।ਹੁਣ ਸਾਡੀ ਅਤੇ ਸਾਡੀ ਨਵੀਂ ਪੀੜੀ ਦੀ ਇਹ ਹਾਲਤ ਬਣ ਚੁੱਕੀ ਹੈ। ਇਤਨਾਂ ਸਹਿਮ ,ਨਿਘਾਰ ਆ ਚੁੱਕਾ ਹੈ। ਹਰ ਇਕ ਬੰਦਾ ਵਕਾਊ ਲੱਗਦਾ ਹੈ। ਹੁਣ ਸਿੱਖੋ ਤੁਸੀ ਬਾਹਮਣਾਂ ਦੇ ਹਿੰਦੂੱ ਰਾਸ਼ਟਰ ਲਈ ਫਾਰਮਰ ਤੇ ਸਰਹੱਦਾਂ ਉਪਰ ਚੌਕੀਦਾਰ ਹੀ ਬਣਕਿ ਰਹਿ ਗਏ ਹੋ। ਅਸੀਂ ਫਿਰ ਅੱਜ ਦੁਬਾਰਾ ਉਸ ਬਰਾਹਮਣ ਵਾਦੀ ਮੁਛਕੀ stinking ਚਿੱਕੜ,ਦਲਦਲ ਵਿਚ ਖੁਭੇ ਜਾ ਰਹੈਂ ਹਾਂ।ਜਿਸ ਵਿਚੋ ਸਾਡੇ ਗੁਰੂਆਂ ਨੇ ਆਪਣੇ ਪਰਵਾਰ ਤੇ ਸਿਰ ਵਾਰ ਕਿ ਸਾਨੂੰ ਬਾਹਰ ਕੱਢਿਆ ਸੀ।ਇਕ ਨਛੇੜੀ,ਅਮਲੀ ਬੰਦੇ ਨੇ ਥੋੜਾ,ਥੋੜਾ ਕਰਕੇ ਸਾਰੀ ਜਮੀਨ,ਘਰ ਬਾਰ ਵੇਚ ਦਿੱਤਾ ਸੀ।ਅੱਜ ਅਸੀਂ ਭੀ ਸਿੱਖੀ ਨੂੰ ਥੋੜਾ,ਥੋੜਾ ਕਰਕੇ ਵੇਚ ਤੇ ਗਹਿਣੇ compromise ਕਰ ਰਹੇਂ ਹਾਂ।ਧਾਰਾ 25 ਤੇ ਅਨੰਦ ਮੈਰਿਜ ਐਕਟ ਇਹਨਾਂ ਵਿਚੋ ਇਕ ਹੈ।ਜੋ ਤੁਸੀਂ ਹਿੰਦੂ ਕੋਡ,ਹਿੰਦੂ ਮੈਰਿਜ ਐਕਟ ਦੇ ਮਹਿਤੈਤ,ਅਧੀਨ ਸਿੱਖੀ ਨੂੰ ਵੇਚਿਆ ਹੋਇਆ ਹੈ। ਅੱਜ ਸਿੱਖੀ ਰਸਮੋ ਰਿਵਾਜਾਂ ਸਮੇ। ਤਿਲਕ ਲਾਉਣਾ ਤੇ ਹੋਰ ਬਰਾਹਮਣੀ ਊਟ ਪਤੰਗ ਘੁਸ ਪੈਟ ਕਰ ਚੁੱਕੇ ਹਨ।ਖਾਲਸਾ ਹੈਰੀਟੱਜ ਅਨੰਦਪੁਰ ਸਾਹਿਬ ਜਾ ਕਿ ਦੇਖੋ ਗੁਰੂ ਨਾਨਕ ਸਾਹਿਬ ਜੀ ਦੀ ਬੁਢਾਪੇ ਵਾਲੀ ਪੇਟਿੰਗ ਉਪਰ ਐਡਾ ਵੱਡਾ ਤਿਲਕ ਲਾ ਕਿ ਪਰਦਰਸ਼ਨੀ ਕੀਤੀ ਹੋਈ ਹੈ। ਸਿੱਖੀ ਸਿਰਫ ਨਾਂਮ ਦੀ ਹੀ ਰਹਿ ਗਈ ਹੈ।ਤੇ ਅਸੀਂ ਤਾਂ ਆਪਣੇ ਬਜੁਰਗਾਂ ਤੇ ਗੁਰੂਆਂ ਦਾ ਸਿਰਜਿਆ ਹੋਇਆ ਇਤਹਾਸ ਕੈਸ਼ ਕਰਕੇ ਖਾ ਰਹੇਂ ਹਾਂ। ਜੇ ਤੁਸੀਂ ਅੱਣਖ ਤੇ ਇਜਤ ਨਾਲ ਬਰਾਬਰ ਦੇ ਨਾਗਰਿਕ ਬਣ ਕਿ ਭਾਰਤ ਵਿਚ ਰਹਿਣਾ ਚਾਹੁੰਦੇ ਹੋ ਤਾਂ।ਸਿੱਖ ਧਰਮ ਸਿੱਖ ਵਿਰਾਸਤ ਨੂੰ ਅਜਾਦ ਕਰਵਾਉਣ ਲਈ ਇਸ ਧਾਰਾ 25 ਦੀ ਸੋਧ ਕਰਵਾਓ।। ਸਿੱਖ ਅਨੰਦ ਮੈਰਿਜ਼ ਐਕਟ ਨੂੰ ਸੰਮਪੂਰਨ ਐਕਟ ਬਣਾਂ ਕਿ ਲਾਗੂ ਕਰੋ। ਨਹੀਂ ਤਾਂ ਤੁਹਾਡੀਆ ਆਉਣ ਵਾਲੀਆ ਸਿੱਖ ਨਸਲਾਂ ਇਹਨਾਂ ਦੇ ਜੈਕਬੂੱਟ ਥੱਲੇ ਗੁਲਾਮ ਬਣ ਕਿ ਰਹਿ ਜਾਣਗੀਆਂ।ਅਤੇ ਸਿੱਖ ਇਤਹਾਸ ਸਿੱਖ ਕੌਮ ਤੁਹਾਨੂੰ ਕਦੇ ਭੀ ਮੁਆਫ ਨਹੀਂ ਕਰੇਗੀ।

ਸਿੱਖ ਪੰਥ ਦਰਦੀ

ਹਰਬੰਸ ਸਿੰਘ ਔਜਲਾ pakhar@hotmail.com


(24/09/13)
ਬਲਦੇਵ ਸਿੰਘ ਫਿਰੋਜ਼ਪੁਰ

ਸਤਿਕਾਰ ਯੋਗ ਸ: ਗੁਰਸ਼ਰਨ ਸਿੰਘ ਕਸੇਲ ਜੀ।

ਗੁਰੂ ਫਤਹਿ ਬੁਲਾਈ ਪਰਵਾਨ ਕਰਨੀਂ ਜੀ।

ਵੀਰ ਜੀ, ਮੈਂ ਅੱਜ ਵੀ ਆਪਣੇਂ ਉਸ ਵਿਚਾਰ ਤੇ ਕਾਇਮ ਹਾਂ। ਕਿਉਂ ਕਿ, ਜੋ ਵਿਸ਼ਾ ਤੁਸਾਂ ਨੇਂ ਉਠਾਇਆ ਹੈ, “ਕਿ ਗੁਰੂ ਸਹਿਬਾਨ ਤੋਂ ਪਹਿਲੇ ਅਕਾਲ ਪੁਰਖ ਬਾਰੇ ‘ਰਾਮ’ ਸ਼ਬਦ ਕਿਸ ਕਿਸ ਨੇਂ ਵਰਤਿਆ ਹੈ” ਇਹ ਵਿਸ਼ਾ ਤੁਹਾਡੇ ਤੋਂ ਪਹਿਲਾਂ, ਅੱਜ ਤੱਕ ਕਿਸੇ ਨੇਂ ਵੀ ਨਹੀਂ ਉਠਾਇਆ ਸੀ। ਬਾਕੀ ਸਭ ਤਰਾਂ ਦੀਆਂ ਗਿਨਤੀਆਂ ਮਿਨਤੀਆਂ ਅਤੇ ਵਿਚਾਰਾਂ ਤਾਂ ਪਹਿਲਾਂ ਵੀ ਚਲਦੀਆਂ ਹੀ ਰਹਿੰਦੀਆਂ ਸਨ/ਹਨ। ਆਸ ਕਰਦਾ ਹਾਂ, ਤੁਸੀਂ ਆਪਣੇਂ ਇਸ ਨਵੇਂ ਵਿਸ਼ੇ ਬਾਰੇ ਚਾਨਣਾਂ ਜਰੂਰ ਪਾਉ ਗੇ, ਜਿਵੇਂ ਕਿ ਦਾਸ ਆਪ ਜੀ ਨੂੰ, ਪਹਿਲੇ ਪੱਤਰ ਵਿੱਚ ਬੇਨਤੀ ਕਰ ਹੀ ਚੁਕਾ ਹੈ।

ਤੁਹਾਡਾ ਸਵਾਲ:- ਵੀਰ ਜੀ, ਇਹ ਦੱਸਣ ਦੀ ਖੇਚਲ ਕਰਨੀ ਕਿ ਤੁਸੀਂ ਆਪਣੀ ਇਸ ਲਿਖਤ ਰਾਹੀਂ ਪਾਠਕਾਂ ਨੂੰ ਕੀ ਦੱਸਣਾ ਚਾਹੁੰਦੇ ਹੋ ?

ਉੱਤਰ:- ਵੀਰ ਜੀ ਬਹੁਤ ਹੀ ਸਧਾਰਨ ਉੱਤਰ ਹੈ, ਦਾਸ ਨੇਂ ਹਮੇਸ਼ਾਂ ਦੇ ਵਾਂਗ ਇਸ ਵਾਰ ਵੀ ਸਭ ਨੂੰ ਇਹ ਦੱਸਨ ਦੀ ਬੇਨਤੀ ਕੀਤੀ ਹੈ, ਕਿ ਗੁਰਬਾਣੀਂ ਨੂੰ ਮੰਨੋਂ।

ਵੀਰ ਜੀ ਇਹ ਤਾਂ ਗੁਰਬਾਣੀਂ ਦੀ ਵਿਚਾਰ ਹੈ, ਇਹ ਵਿਚਾਰ ਕਰਨ ਦਾ ਤੁਹਾਨੂੰ ਵੀ ਉਨਾਂ ਹੀ ਹੱਕ ਹੈ, ਜਿਨਾਂ ਕਿ ਮੈਨੂੰ ਜਾਂ ਦੂਸਰਿਆਂ ਨੂੰ। ਦਾਸ ਨੇਂ, ਸਤਿਨਾਮ ਸਿੰਘ ਜੀ ਮਾਂਟਰੀਅਲ ਦੇ ਅੱਗੇ, ਵਿਚਾਰ ਵਾਸਤੇ ਗੁਰਬਾਣੀਂ ਦੀਆਂ ਕੁੱਝ ਪੰਕਤੀਆਂ ਰਖੀਆਂ ਸਨ। ਮੈਂ ਬੇਨਤੀ ਕਰਨਾਂ ਚਾਹੁੰਦਾ ਹਾਂ, ਕਿ ਉਹਨਾਂ ਪੰਕਤੀਆਂ ਬਾਰੇ ਆਪਣੇਂ ਵਿਚਾਰ ਵਿਅਕਤ ਕਰਨ ਦਾ, ਤੁਹਾਨੂੰ ਵੀ ਉਨਾਂ ਹੀ ਹੱਕ ਹੈ, ਸੋ ਰਾਮ ਨਾਮ ਦੀਆਂ ਉਹਨਾਂ ਪੰਕਤੀਆਂ ਬਾਰੇ, ਤੁਸੀਂ ਵੀ ਆਪਣੇਂ ਵਿਚਾਰ ਜਰੂਰ ਲਿਖੋ।

ਵੀਰ ਜੀ, ਫਿਰਿ ਵਾਲੇ ਜਨਮ ਬਾਰੇ ਆਪ ਜੀ ਨੇਂ ਆਪਣੇਂ ਵਿਚਾਰ ਅਨੂਸਾਰ ਲਿਖਿਆ ਹੈ, ਕਿ

ਜਦੋਂ ਉਹ ਮਨੁੱਖ ਕੋਈ ਇਸ ਤਰ੍ਹਾਂ ਦਾ ਕੰਮ ਕਰ ਬਹਿੰਦਾ ਹੈ ਜਿਸ ਨਾਲ ਉਹ ਦੁਨੀਆਂ ਦੀਆਂ ਨਜ਼ਰਾਂ ਵਿਚ ਗਿਰ ਜਾਂਦਾ ਹੈ । ਉਸ ਵੇਲੇ ਉਹ ਦੂਸਰੇ ਜਨਮ ਵਿਚ ਚਲਾ ਜਾਂਦਾ ਹੈ । ਇਥੇ ਤੁਸੀਂ ਉਦਾਹਰਣ ਦੇ ਤੌਰ ਤੇ ਕਿਸੇ ਉਸ ਮਨੁੱਖ ਨੂੰ ਲੈ ਲਵੋਂ ਜਿਸਨੂੰ ਲੋਕੀ ਬਹੁਤ ਧਾਰਮਿਕ, ਚੰਗਾ ਇਨਸਾਨ ਸਮਝਦੇ ਹੋਣ ਪਰ ਅਚਾਨਕ ਉਸ ‘ਤੇ ਬਲਾਤਕਾਰ, ਡਰਗ ਸਮਗਲਰ ਆਦਿ ਦੇ ਇਲਜਾਮ ਲੱਗ ਜਾਣ । ਉਸ ਸਮੇਂ ਉਹ ਵਿਅਕਤੀ ਦੀ ਆਤਮਿਕ ਮੌਤ ਹੋਣ ਕਾਰਨ ਦੂਬਾਰਾ ਜਨਮ ਹੁੰਦਾ ਹੈ ।

ਵੀਰ ਜੀ, ਜਦ ਕੋਈ ਮਨੁੱਖ ਆਤਮਕ ਮੌਤ ਮਰ ਜਾਂਦਾ ਹੈ, ਤਾਂ ਉਸ ਤੋਂ ਬਾਦ, ਉਸ ਮਨੁੱਖ ਨੂੰ ਜਿਹੜਾ ਜਨਮ ਮਿਲਦਾ ਹੈ, ਕੀ ਉਹ ਮਾਂ ਦੇ ਗਰਭ ਵਿਚੋਂ ਮਿਲਦਾ ਹੈ? ਕਿਉਂ ਕਿ ਸਤਨਾਮ ਸਿੰਘ ਜੀ ਮਾਂਟਰੀਅਲ ਜੀ ਨੇਂ ਵੀ ਅੱਗੇ ਜਿਸ ਪੰਕਤੀ ਦਾ ਹਵਾਲਾ ਦਿੱਤਾ ਹੈ।

ਵਡਭਾਗੀ ਹਰਿ ਸੰਤੁ ਮਿਲਾਇਆ॥ ਗੁਰਿ ਪੂਰੈ ਹਰਿਰਸੁ ਮੁਖਿ ਪਾਇਆ॥ ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖ ਗਰਭ ਜੂਨੀ ਨਿਤਿ ਪਉਦਾ ਜੀਉ॥ ੩॥ ੯੫॥

ਇਸ ਪੰਕਤੀ ਵਿੱਚ ਵੀ ਬਾਣੀਂ ਦਸ ਰਹੀ ਹੈ, ਐਸਾ ਮਨੁੱਖ ਨਿਤਿ ਹੀ (ਰੋਜ ਹੀ) ‘ਗਰਭ ਜੂਨੀ’ ਵਿੱਚ ਪੈਂਦਾ ਹੈ। ਸੋ ਵੀਰ ਜੀ ਮਨੁੱਖ ਨਿੱਤ ਗਰਭ ਜੋਨੀਂ ਵਿੱਚ ਕਿਵੇਂ ਪੈਂਦਾ ਹੈ ਜੀ।

ਵੀਰ ਜੀ, ਤੁਹਾਡੇ ਕਹਿਣ ਅਨੂਸਾਰ ਜੇ ਕਰ ਇਹ ਸਭ ਕੁੱਝ ਇਸੇ ਹੀ ਜਨਮ ਵਿੱਚ ਹੁੰਦਾ ਹੈ ਤਾਂ, ਗੁਰਬਾਣੀਂ ਜੋ ਅੱਗੇ ਦਸ ਰਹੀ ਹੈ, ਉਹ ਸਭ ਵੀ ਨਿੱਤ ਨਿੱਤ ਹੀ ਅਤੇ ਇਸੇ ਹੀ ਜਨਮ ਵਿੱਚ ਕਿਵੇਂ ਹੁੰਦਾ ਹੈ ਜੀ।

ਜਮਕਾਲੁ ਮਾਰੇ ਨਿਤ ਪਤਿ ਗਵਾਈ॥ ਸਤਿਗੁਰ ਸੇਵਾ ਜਮ ਕੀ ਕਾਣਿ ਚੁਕਾਈ। ੧੨੬੧

ਆਪ ਜੀ ਨੇਂ ਇਸੇ ਹੀ ਜਨਮ ਵਿੱਚ ਮੌਤ ਦੇ ਅਰਥ ਦਸੇ ਹਨ ਜੀ, ਅਗੇ ਇਹ ਜੋ ਬਾਣੀਂ ਦੱਸ ਰਹੀ ਹੈ, ਕਿ ਜਮ ਰੋਜ਼ (ਨਿਤ) ਮਾਰਦਾ ਹੈ, ਅਤੇ ਨਿੱਤ ਹੀ ਪਤ ਖਰਾਬ ਕਰਦਾ ਹੈ, ਸੋ ਜਮ ਨਿੱਤ ਹੀ ਇਹ ਕੰਮ ਕਿਵੇਂ ਕਰਦਾ ਹੈ। ਇਹ ਵੀ ਜਰੂਰ ਦਸਣਾਂ ਜੀ।

ਜਮ ਕਾ ਗਲਿ ਜੇਵੜਾ ਨਿਤ ਕਾਲੁ ਸੰਤਾਵੈ॥ 4॥ 231

ਇਹ ਕਾਲ ਵੀ ਨਿਤ ਹੀ (ਰੋਜ਼ ਹੀ) ਕਿਵੇਂ ਸਤਾਉੰਦਾ ਹੈ।

ਵੀਰ ਜੀ ਗੁਰਬਾਣੀਂ ਦੇ ਅਨੂਸਾਰ ਤਾਂ, ਨਿਤਿ ਨਿਤਿ ਅਤੇ ਫਿਰਿ ਫਿਰਿ, ਹੋਰ ਵੀ ਬਹੁਤ ਕੁੱਝ ਹੁੰਦਾ ਹੈ, ਜਿਵੇਂ ਕਿ;

ਵੀਰ ਜੀ, ਇੱਕ ਹੁੰਦਾ ਹੈ, ਫਿਰਿ ਫਿਰਿ ਮਰਨ ਅਤੇ ਫਿਰ ਜਨਮ; ਜਮਿ ਜਮਿ ਮਰੈ ਮਰੈ ਫਿਰਿ ਜੰਮੈ॥ ਬਹੁਤੁ ਸਜਾਇ ਪਇਆ ਦੇਸਿ ਲੰਮੈ 1020

ਦੂਜਾ ਹੂੰਦਾ, ਨਿਤਿ ਗਰਭ ਵਿੱਚ ਜਾਣਾਂ; ਮਨੁ ਰਤਾ ਕੁਟੰਬ ਸਿਉ ਨਿਤ ਗਰਬਿ ਫਿਰਾਮੀ॥ ੧੦੯੯

ਤੀਜੇ ਹੁੰਦਾ ਹੈ, ਫਿਰਿ ਫਿਰਿ ਜੋਨੀ ਵਿੱਚ ਜਾਣਾਂ; ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ॥ ਬਿਨੁ ਸਤਿਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ॥ ੩॥ ੨੬

ਚੌਥੇ ਹੁੰਦਾ ਹੈ, ਫਿਰਿ ਫਿਰਿ ਆਉਣਾਂ ਅਤੇ ਜਾਣਾਂ; ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ॥ ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ॥ ੬੮

ਪੰਜਵੇਂ ਹੁੰਦਾ ਹੈ, ਫਿਰਿ ਫਿਰ ਜੂਨਾਂ ਵਿੱਚ ਭਵਾਉਣਾਂ; ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ॥ ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ॥ ੩੨੧

ਛੇਵੇਂ ਹੁੰਦਾ ਹੈ, ਫਿਰਿ ਫਿਰਿ ਲਖ ਚੌਰਾਸੀਹ ਵਿੱਚ ਆਉਣਾਂ; ਲਖ ਚਉਰਾਸੀਹ ਫਿਰਿ ਫਿਰਿ ਆਵੈ ਬਿਰਥਾ ਜਨਮੁ ਗਵਾਇਆ॥ ੪॥ ੬੯

ਸਤਵੇਂ, ਜਮਰਾਜਾ ਮਨਮੁੱਖਾਂ ਨੂੰ ਨਿੱਤ ਨਿੱਤ ਹੀ ਘੇਰੀ ਫਿਰਦਾ ਹੈ; ਜਮਰਾਜੈ ਨਿਤ ਨਿਤ ਮਨਮੁਖ ਹੇਰਿਆ॥ 143

ਅਠਵੇਂ ਹੁੰਦਾ ਹੈ, ਫਿਰ ਘਿਰ ਕੇ ਆਪਣੇਂ ਘਰ (ਗ੍ਰਿਹ) ਆਉਣਾਂ; ਫਿਰਿ ਘਿਰਿ ਅਪੁਨੇ ਗ੍ਰਿਹ ਮਹਿ ਆਇਆ॥ ਜੋ ਲੋੜੀਦਾ ਸੋਈ ਪਾਇਆ॥ ਤ੍ਰਿਪਤਿ ਅਘਾਇ ਰਹਿਆ ਹੈ ਸੰਤਹੁ ਗੁਰਿ ‘ਅਨਭਉ ਪੁਰਖੁ’ ਦਿਖਾਰਿਆ ਜੀਉ॥ ੨॥ ੯੭

ਵੀਰ ਜੀ ਇਹ ਜੋ ਆਖਰੀ ਅਠਵੀਂ ਪੰਕਤੀ ਹੈ। ਇਹ ਬਾਕੀਆਂ ਸਭ ਪੰਕਤੀਆਂ ਨਾਲੋਂ ਭਿੰਨ ਹੈ। ਇਸ ਵਿੱਚ ਬਾਣੀਂ ਦੱਸ ਰਹੀ ਹੈ, ਫਿਰ ਫਿਰ ਕੇ ਜਾਂ ਫਿਰ ਘਿਰ ਕੇ ਆਖਰ ਆਪਣੇਂ ਗ੍ਰਿਹ ਆਇਆ, ਗੁਰੂ ਨੇਂ “ਨਿਰਭਯ ਪੁਰਖ” ਦੇ ਦਰਸ ਦਿਖਾ ਦਿੱਤੇ, ਜਿਸ ਨੂੰ ਵੇਖ ਕੇ ਸਾਡੀਆਂ ਸਾਰੀਆਂ ਭੁੱਖਾਂ ਦੂਰ ਹੋ ਗਈਆਂ, ਅਸੀਂ ਤ੍ਰਿਪਤ (ਰੱਜ ਗਏ) ਹੋ ਗਏ। ਵੀਰ ਜੀ ਅਠਵੀਂ ਪੰਕਤੀ ਦੇ ਜੋ ਅਰਥ ਦਾਸ ਨੇਂ ਕੀਤੇ ਹਨ, ਕੀ ਤੁਸੀਂ ਇਸ ਨਾਲ ਸਹਿਮਤ ਹੋ? ਜੇ ਨਹੀਂ ਤਾਂ ਜੋ ਅਰਥ ਤੁਹਾਡੇ ਹਿਸਾਬ ਨਾਲ ਸਹੀ ਹਨ, ਉਹ ਸਾਂਝੇ ਜਰੂਰ ਕਰਨਾਂ ਜੀ।

ਵੀਰ ਜੀ, ਕੁੱਝ ਘਰੇਲੂ ਰੁਝੇਵਿਆਂ ਕਾਰਨ, ਆਪ ਜੀ ਦੇ ਪੱਤਰ ਦਾ ਉੱਤਰ ਦੇਣ ਵਿੱਚ ਕੁੱਝ ਦੇਰੀ ਹੋ ਗਈ ਹੈ ਜੀ। ਸੋ ਮੁਆਫ ਕਰਨਾਂ ਜੀ।

ਆਦਰ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ।


(24/09/13)
ਮਨਦੀਪ ਸਿੰਘ ਵਰਨਨ

ਜਾਈਦਾ ਨੀ ਬੀਬਾ ਸਾਧਾਂ ਵਾਲੇ ਡੇਰੇ ਤੇ
ਜਾਈਦਾ ਨੀ ਬੀਬਾ ਵਿਹਲੜਾ ਦੇ ਡੇਰੇ ਤੇ


ਡੇਰੇ ਵਿੱਚ ਰਹਿੰਦੇ ਜਿੱਥੇ ਸਾਧ ਬੂਬਨੇ
ਧੂਣੇ ਦੇ ਦੁਆਲੇ ਜੁੜੇ ਰਹਿਣ ਬੂਬਨੇ
ਰਹਿੰਦੇ ਨਿੱਤ ਚੜੇ ਭਲਵਾਨੀ ਫੇਰੇ ਤੇ
ਜਾਈਦਾ ਨੀ ਬੀਬਾ ਸਾਧਾਂ ਵਾਲੇ ਡੇਰੇ ਤੇ
ਜਾਈਦਾ ਨੀ ਬੀਬਾ ਵਿਹਲੜਾ ਦੇ ਡੇਰੇ ਤੇ

ਮੱਲਾਂ ਵਾਂਗ ਪਲੇ ਸਰਕਾਰੀ ਸਾਨ੍ਹ ਨੇ
ਵੱਡੇ ਸਾਧ ਅੱਗੇ ਨੁੱਚੜੇ ਪਰਾਣ ਨੇ
ਪਲੇ ਮੁਸ਼ਟੰਡੇ ਪਿੰਡ ਦੇ ਚੁਫੇਰੇ ਤੇ
ਜਾਈਦਾ ਨੀ ਬੀਬਾ ਸਾਧਾਂ ਵਾਲੇ ਡੇਰੇ ਤੇ
ਜਾਈਦਾ ਨੀ ਬੀਬਾ ਵਿਹਲੜਾ ਦੇ ਡੇਰੇ ਤੇ

ਧਰਮੀ ਕਹਾਉਂਦੇ ਦੁਨੀਆਂ ਨੂੰ ਲੁੱਟਦੇ
ਜਿੱਥੇ ਵੜ੍ਹ ਜਾਣ ਉਹ ਘਰ ਪੁੱਟਦੇ
ਅੱਖਾਂ ਮੀਟ ਹੁੰਦੇ ਮਾਲਾ ਵਾਲੇ ਫੇਰੇ ਤੇ
ਜਾਈਦਾ ਨੀ ਬੀਬਾ ਸਾਧਾਂ ਵਾਲੇ ਡੇਰੇ ਤੇ
ਜਾਈਦਾ ਨੀ ਬੀਬਾ ਵਿਹਲੜਾ ਦੇ ਡੇਰੇ ਤੇ

ਮੱਥਾਂ ਨੇ ਟਿਕਾਉਂਦੇ ਟੇਕੀ ਜਾਣ ਬੀਬੀਆਂ
ਵਿਹਲੀਆਂ ਤੇ ਘਰੋਂ ਬੇਈਮਾਨ ਬੀਬੀਆਂ
ਹੁੰਦੀ ਕਰਤੂਤ ਡੇਰੇ 'ਚ ਹਨੇਰੇ ਤੇ
ਜਾਈਦਾ ਨੀ ਬੀਬਾ ਸਾਧਾਂ ਵਾਲੇ ਡੇਰੇ ਤੇ
ਜਾਈਦਾ ਨੀ ਬੀਬਾ ਵਿਹਲੜਾ ਦੇ ਡੇਰੇ ਤੇ

ਸਾਧ ਸੱਪ ਬਣੇ ਗੜਵਈ ਬੀਨ ਨੇ
ਨੰਗੇ ਪੈਂਰੀ ਰਹਿਣ ਅੱਤ ਦੇ ਮਲੀਨ ਨੇ
ਭੋਰੇ ਵਿੱਚ ਰਹਿੰਦੇ ਬਾਬੇ ਹੇਰੇ ਫੇਰੇ ਤੇ
ਜਾਈਦਾ ਨੀ ਬੀਬਾ ਸਾਧਾਂ ਵਾਲੇ ਡੇਰੇ ਤੇ
ਜਾਈਦਾ ਨੀ ਬੀਬਾ ਵਿਹਲੜਾ ਦੇ ਡੇਰੇ ਤੇ

ਲੁੱਟਦੇ ਨੇ ਪੱਤਾਂ ਕਹਿਣ ਨਾਮ ਜੱਪਦੇ
ਖਾਨਦਾਨ ਵੱਡੇ ਇਹਨਾ ਸਾਹਵੇਂ ਖੱਪਦੇ
ਬਣਦੇ ਤਿਆਗੀ ਛੱਡ ਤੇਰੇ ਮੇਰੇ ਦੇ
ਜਾਈਦਾ ਨੀ ਬੀਬਾ ਸਾਧਾਂ ਵਾਲੇ ਡੇਰੇ ਤੇ
ਜਾਈਦਾ ਨੀ ਬੀਬਾ ਵਿਹਲੜਾ ਦੇ ਡੇਰੇ ਤੇ

ਲੁੱਟ ਲਿਆ ਜੱਗ ਕੱਠੇ ਹੋਏ ਠੱਗ ਨੇ
ਪਰ ਅਕਲ ਗਵਾਈ ਜਾਪੇ ਸਾਰੇ ਜੱਗ ਨੇ
ਮੂਰਖਾਂ ਦੀ ਮਾਇਆ ਪਲਾਂ ਵਿੱਚ ਟੇਰੇ ਤੇ
ਜਾਈਦਾ ਨੀ ਬੀਬਾ ਸਾਧਾਂ ਵਾਲੇ ਡੇਰੇ ਤੇ
ਜਾਈਦਾ ਨੀ ਬੀਬਾ ਵਿਹਲੜਾ ਦੇ ਡੇਰੇ ਤੇ

ਪੈਸੇ ਦੀ ਹੀ ਖੇਡ ਤੇ ਤਮਾਸ਼ੇ ਲੱਗਦੇ
ਡੁੱਲਿਆ ਘਿਓ ਮਘ ਰਹੀ ਅੱਗ ਤੇ
ਨਾਗ ਪਾਇਆ ਜਾਲ ਅੱਜ ਦੇ ਸਪੇਰੇ ਤੇ
ਜਾਈਦਾ ਨੀ ਬੀਬਾ ਸਾਧਾਂ ਵਾਲੇ ਡੇਰੇ ਤੇ
ਜਾਈਦਾ ਨੀ ਬੀਬਾ ਵਿਹਲੜਾ ਦੇ ਡੇਰੇ ਤੇ

ਡੇਰੇ ਬੈਠਾ ਸਾਧ ਅਤੇ ਮੱਝ ਗਾਰੇ ਚੋਂ
ਕੱਢਣੇ ਨੇ ਔਖੇ ਖੜਕੇ ਕਿਨਾਰੇ ਤੋਂ
ਕਹੇ 'ਮਨਦੀਪ' ਕੱਢੋ ਬਣਕੇ ਦਲੇਰੇ ਤੇ
ਜਾਈਦਾ ਨੀ ਬੀਬਾ ਸਾਧਾਂ ਵਾਲੇ ਡੇਰੇ ਤੇ
ਜਾਈਦਾ ਨੀ ਬੀਬਾ ਵਿਹਲੜਾ ਦੇ ਡੇਰੇ ਤੇ


(24/09/13)
ਸੁਰਿੰਦਰ ਸਿੰਘ ‘ਖਾਲਸਾ’

{ਪੁਤੱਰ ਹੋਣ ਦੀ ਦਵਾਈ}
ਬਾਬਾ ਜੀ ਕੋਈ ਕਰੋ ਕ੍ਰਿਪਾ, ਸਾਡੇ ਘਰੇ ਵੀ ਕੋਈ ਵੰਸ਼ ਨੂੰ ਚਲਾਉਣ ਵਾਲਾ ਆਵੇ, ਅਸੀਂ ਬੜੀ ਥਾਂ ਧੱਕੇ ਖਾ ਕੇ ਅਤੇ ਤੁਹਾਡਾ ਬਹੁਤ ਜਸ਼ ਸੁਣ ਕੇ ਬੜੀ ਆਸ ਨਾਲ ਤੁਹਾਡੇ ਪਾਸ ਆਏ ਹਾਂ। ਇੱਕ ਜੋੜੇ ਨੇ ਡੇਰੇ ਆ ਕੇ ਬਾਬੇ ਕੋਲ ਫਰਿਆਦ ਕੀਤੀ?
ਬਾਬਾ-- ਆਉ ਭਾਗਾਂ ਵਾਲਿਉ ਬਿਲਕੁਲ ਠੀਕ ਥਾਂ ਤੇ ਆਏ ਹੋ। ਸਾਡੀ ਦਵਾਈ ਨਾਲ ਕਈਆਂ ਦੇ ਘਰੇ ਪੁਤੱਰ ਹੋਏ ਹਨ। ਤੁਹਾਡੀ ਆਸਾ ਵੀ ਏਥੋਂ ਹੀ ਪੂਰੀ ਹੋਵੇਗੀ॥ ਅਸੀਂ ਅਪਣੇ ਹਥੀਂ ‘ਕੁਸ਼ਤੇ ਮਾਰਕੇ {ਭਸਮ ਕਰਕੇ} ਦਵਾਈ ਤਿਆਰ ਕਰਦੇ ਹਾਂ। ਲਿਆ ਬਈ ਕਾਕਾ ਅੰਦਰੋਂ ਦਵਾਈ ਵਾਲਾ ਡੱਬਾ ਬਾਬੇ ਨੇ ਅਪਣੇ ਚੇਲੇ ਨੂੰ ਕਹਿਆ। ਚੇਲੇ ਨੇ ਦਵਾਈ ਲਿਆ ਕੇ ਬਾਬੇ ਨੂੰ ਡੱਬਾ ਦਿੱਤਾ, ਆਹ ਲਉ ਦਵਾਈ ਐਤਕੀਂ ਤੁਹਾਡੇ ਘਰੇ ਸ਼ਰਤੀਆ ਮੁੰਡਾ ਹੋਵੇਗਾ। ਭਾਵੇਂ ਲਿਖਵਾ ਲਉ। ਦਵਾਈ ਦੀ ਭੇਟਾ 5000/ ਰੁਪੈ ਹਨ। ਮੁੰਡਾ ਹੋਣ ਤੇ ਡੇਰੇ ਆ ਕੇ ਅਖੰਡ ਪਾਠ ਜਰੂਰ ਕਰਵਾਉਣਾ ਹੋਵੇਗਾ।
ਜੋੜੇ ਨੇ ਦਵਾਈ ਦੇ ਪੈਸੇ {ਪੰਜ ਹਜਾਰ ‘ਚ ਪੁਤੱਰ ਕੋਈ ਮਹਿਂਗਾ ਤਾਂ ਨਹੀਂ} 5000/ਰੁਪੈ ਦੇ ਕੇ ਦਵਾਈ ਝੋਲੇ ‘ਚ ਪਾਈ।
ਏਨੀਂ ਦੇਰ ਨੂੰ ਇੱਕ ਸੇਵਾ ਦਾਰ ਨੇ ਆ ਕੇ ਬਾਬੇ ਨੂੰ ਕਿਹਾ, …. ਬਾਬਾ ਜੀ ਤੁਹਾਡੇ ਪੁਤੱਰ ਦੇ ਘਰੇ ਚੌਥੀ ਕੁੜੀ ਹੋਈ ਐ।
“ਬਾਬੇ ਨੇ ਖਬਰ ਲਿਆਉਣ ਵਾਲੇ ਨੂੰ ਘੂਰਿਆ”} ਤਾਂ ਉਹ ਚੁੱਪ ਕਰ ਗਿਆ।
ਗਾਹਕ ਹੱਥੋਂ ਨਾ ਨਿਕਲ ਜਾਏ, ਗੱਲ ਬਣਾ ਕੇ ਕਹਿਣ ਲੱਗਾ ਮਾੜੀ ਕਿਸਮਤ ਇਸ ਮੁੰਡੇ ਦੀ ਦੁਨੀਆਂ ਦੇ ਘਰੀਂ ਸਾਡੀ “ਦਵਾਈ” ਨਾਲ ਮੁੰਡੇ ਹੁੰਦੇ ਹਨ। ਪਰ ਇਨ੍ਹਾਂ ਸਾਡੇ ਪਾਸੋਂ ਦਵਾਈ ਹੀ ਨਹੀਂ ਲਈ, ਅੱਜਕਲ ਦੀ ਔਲਾਦ ‘ਆਪ ਹੁਦਰੀ ਹੋਈ ਫਿਰਦੀ ਐ। ਇਨ੍ਹਾਂ ਲਈ “ਘਰ ਦਾ ਜੋਗੀ ਜੋਗੜਾ” “ਬਾਹਰ ਦਾ ਜੋਗੀ ਸਿੱਧ” ਇਨ੍ਹਾਂ ਨੂੰ ਸਾਡੇ ਤੇ ਵਿਸ਼ਵਾਸ ਹੀ ਨਹੀਂ? ਜਿਹੜਾ ਜੋੜਾ ਦਵਾਈ ਲੈਣ ਆਇਆ ਸੀ ਉਹ ਧੰਨ ਬਾਬਾ ਜੀ-ਧੰਨ ਬਾਬਾ ਜੀ, ਕਹਿੰਦਾ ਚਲਿਆ ਗਿਆ।{{ਬਾਬੇ ਦਾ ‘ਚੇਲਾ ਇੱਕ ਪਾਸੇ ਖੜਾ ਸੋਚ ਰਿਹਾ ਸੀ, ਦਵਾਈ ਤਾਂ ਬਾਬੇ ਪਾਸੋਂ ਉਸਦੇ “ਨੂੰਹ ਪੁਤੱਰ” ਨੇ ਵੀ ਹਰ ਬਾਰ ਖਾਧੀ ਸੀ ਇਨ੍ਹਾਂ ਦੇ ਮੁੰਡਾ ਕਿਉਂ ਨਹੀਂ ਹੋਇਆ? ? ?}} ਅੰਧਵਿਸ਼ਵਾਸੀ ਸ਼ਾਇਦ ਇਉਂ ਹੀ ਲੁੱਟੇ ਜਾਂਦੇ ਹਨ?
ਸ੍ਰ; ਸਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ=-94662 66708, 97287 43287,

********************************************************

{ਗੁਰਦੁਆਰੇ ਬਣਾ ਇੱਕ ਤੋਂ ਚਾਰ-ਚਾਰ ਦਿੱਤੇ।}
ਗੁਰਦੁਆਰਿਆਂ ਤੇ ਸਿੱਖਾਂ ਦਾ ਜ਼ੋਰ ਸਾਰਾ, ਬਾਬੇ ਨਾਨਕ’ ਦੇ ਸਿਧਾਂਤ ਨੂੰ ਵਿਸਾਰ ਦਿੱਤੈ।
ਕੇਸਰੀ ਨਿਸ਼ਾਨ ਨੇ ਝੂਲਦੇ ਬਹੁਤ ਉੱਚੇ, ਰੋਲ ਰਸਾਤਲ ‘ਚ ਸਿੱਖੀ ਕਿਰਦਾਰ ਦਿੱਤੈ।
ਰਾਜਸਥਾਨ ਤੋਂ ਢੋ ਲਿਆ ਬਹੁਤ ਪਥੱਰ, ਸੀਮਿੰਟ ਤੇ ਸਰੀਆ ‘ਲਾ ਬੇਸ਼ੁਮਾਰ ਦਿੱਤੈ।
ਯਾਦ ਰਹਿ ਗਈ ਸਿਰਫ ਕਾਰ ਸੇਵਾ, ਸਿੱਖੀ ਸੰਭਾਲ ਨੂੰ ਦਿਲੋਂ ਵਿਸਾਰ ਦਿੱਤੈ।
ਝੂਮਰ ਸੋਨੇ ਦੇ ਲੜੀਆਂ ‘ਬਿਜ਼ਲੀ ਦੀਆਂ, ਰੰਗ ਰੋਗਨ ਕਰ ਗੁਰੂ ਘਰ ਸ਼ਿੰਗਾਰ ਦਿੱਤੇ।
ਗੁਰੂ ਘਰਾਂ ‘ਚ ਅਮੀਰੀ ਨੇ ਪੈਰ ਪਾਏ, ਗਰੀਬ ਸਿੱਖ ਦਰ ਆਏ ਫਿੱਟਕਾਰ ਦਿਤੇ।
ਸਿੱਖ’ ਪਰਿਵਾਰਾਂ ‘ਚੋਂ ਸਿੱਖੀ ਗਵਾਚਦੀ ਜਾਏ, ਝੂਠੈ ਦਾਵਿਆਂ ਨਾਲ ਮਹਿਲ ਉਸਾਰ ਦਿੱਤੇ।
ਗੁਰੂ ਘਰਾਂ ਦੇ ਪਥੱਰ ਦਿੱਲ ਪ੍ਰਬੰਧਕਾਂ ਨੇ, ਪਥੱਰਾਂ ਥੱਲੇ ਦੱਬ ਸਿਧਾਂਤ ਸਾਰੇ ਮਾਰ ਦਿੱਤੇ।
ਪੈਸਾ ਗੋਲਕਾਂ ਦਾ ਅਡੰਬਰਾਂ ਤੇ ਉਡਾ ਰਹੇ ਨੇ, ਜਰੂਰਤ ਵੰਦਾਂ ਨੂੰ ਗੁਰੂ ਘਰੋਂ ਦੁੱਤਕਾਰ ਦਿਤੈ।
ਇਨ੍ਹਾਂ ਸ਼ਰਧਾ ‘ਚ ਐਸੀ ਜ਼ਹਿਰ ਘੋਲੀ, ਕਰ ਸ਼ਰਧਾਲੂਆਂ ਦਾ ਜ਼ੀਨਾ ਦੁਸ਼ਵਾਰ ਦਿੱਤੈ।
ਅਖਾੜੇ ਰਾਜਨੀਤੀ ਦੇ ਗੁਰਦੁਆਰੇ ਬਣਾ ਦਿਤੇ , ਸਿੱਖਾਂ ਨੂੰ ਆਪਸ ‘ਚ ਲੜਾ ਕਰ ਤਾਰ-ਤਾਰ ਦਿੱਤੈ।
ਜਿੱਥੇ ਚੌਧਰੀਆਂ ਦੇ ਆਪਸ ‘ਚ ਸਿੰਗ’ ਅੜ ਗਏ, ਉਥੇ ਗੁਰਦੁਆਰਾ ਅੱਡ ਹੋਰ ਉਸਾਰ ਦਿਤੈ।
ਹੰਕਾਰੀ ਤੇ ਚੌਧਰ ਦੇ ਭੁੱਖੇ ਲੀਡਰਾਂ ਨੇ, ਗੁਰਦੁਆਰੇ ਬਣਾ ਇੱਕ ਤੋਂ ਚਾਰ-ਚਾਰ ਦਿੱਤੇ।
ਸ੍ਰ; ਸੁਰਿੰਦਰ ਸਿੰਘ ‘ਖਾਲਸਾ’ ਮਿਉਂਦ ਕਲਾਂ {ਫਤਿਹਾਬਾਦ}
ਫੋਨ=97287 43287, 94662 66708,

********************************************************************

(ਸਲਾਹ ਸੰਗਤਾਂ ਦੀ ਦਰ ਕਿਨਾਰ ਕਰਕੇ …. .)
ਗੁਰਦੁਆਰਿਆਂ ਦੇ ਪ੍ਰਬੰਧਕ ਅੱਜ ਕੱਲ, ਵੇਖੋ ਕਿਹੋ ਜਿਹਾ ਪ੍ਰਬੰਧ ਚਲਾਉਣ ਲੱਗ ਪਏ।
ਗੁਰਦੁਆਰਿਆਂ ‘ਚ’ ਨਾ ਗੁਰੂ ਦੀ ਗੱਲ ਕੋਈ, ਰਲ ਮਿਲ ਗੁਰਮਤਿ ਨੂੰ ਦੂਰ ਭਜਾਉਣ’ ਲੱਗ ਪਏ।
ਅਡੰਬਰ ਪਾਠਾਂ ਜਲੂਸਾਂ ਦੇ ਬਹੁਤ ਕਰਦੇ, ਕੀਰਤਨ ਦਰਬਾਰ ਵੀ ਰੈਣ-ਸਬਾਈ ਕਰਵਾਉਣ ਲੱਗ ਪਏ।
ਆਗੂ ਗੁਰੂ ਘਰਾਂ ਦੇ ਵਾਪਾਰੀ ਬਣ ਬੈਠੇ, ਹਰ ਪ੍ਰੋਗਰਾਮ ‘ਚ’ ਮੁਨਾਫਾ ਬਚਾਉਣ ਲੱਗ ਪਏ।
ਨਗਰ ਕੀਰਤਨ ਜਾਂ ਕੀਰਤਨ ਦਰਬਾਰ ਪਿੱਛੋਂ, ਹਿਸਾਬ ਬੱਚਤ ਦਾ ਬਹਿ ਕੇ ਲਗਾਉਣ ਲੱਗ ਪਏ।
ਬੱਜ਼ਟ ਹੋ ਗਿਆ ਹਜਾਰਾਂ ਤੋ ਲੱਖਾਂ ਤੱਕ ਦਾ, ਬੱਜ਼ਟ ਵਧਾਉਣ ਦੀਆਂ ਸਕੀਮਾਂ ਹੋਰ ਬਣਾਉਣ ਲੱਗ ਪਏ।
ਫਿਰ ਅਪਣੀ ਚੌਧਰ ਚਮਕਾਉਣ ਖਾਤਰ, ਮਾਇਆ ਗੋਲਕਾਂ ਦੀ ਖੂਬ ਉਡਾਉਣ ਲੱਗ ਪਏ।
ਬਿੱਲੀ ਗਲ ਟੱਲੀ ਵਾਲੀ ਗੱਲ ਫੰਡਾਂ ਦਾ ਹਿਸਾਬ ਪੁੱਛਣਾ, ਗੋਲਕ ਚੋਰ ਉਲਟਾ ਅੱਖਾਂ ਦਿਖਾਉਂਣ ਲੱਗ ਪਏ।
ਸਿੱਖੀ ਪਵੇ ਢੱਠੇ ਖੂਹ ਦੇ ਵਿੱਚ, ਹੈਂਕੜ ਅਪਣੀ ਦੇ ਜਲਵੇ ਦਿਖਾਉਣ ਲੱਗ ਪਏ।
ਰਾਜਨੀਤੀ ਦੇ ਅਖਾੜੇ ਬਣਾ ਦਿੱਤੇ ਗੁਰੁ ਘਰ ਸਾਰੇ, ਘੜ੍ਹੰਮ ਚੌਧਰੀ ਚੌਧਰ ਚਮਕਾਉਣ ਲੱਗ ਪਏ।
ਕਬਜ਼ਾ ਇੱਕ ਵਾਰੀ ਜੋ ਕਰ ਕੇ ਬਹਿ ਜਾਂਦੇ, ਉਹ ਨਹੀ ਛੱਡਦੇ, ਲੋਕ ਖਿੱਚਕੇ ਲਾਹੁਣ ਲੱਗ ਪਏ।
ਹਰ ਪ੍ਰਧਾਨ ਬਾਹੂ ਬਲੀ ਬਣ ਬੈਠਾ, ਸਿੱਖ ਸੰਗਤਾਂ ਨੂੰ ਡਰਾ ਤੇ ਧਮਕਾਉਂਣ ਲੱਗ ਪਏ।
ਸਲਾਹ ਸੰਗਤਾਂ ਦੀ ਨੂੰ ਦਰ ਕਿਨਾਰ ਕਰਕੇ, ਕਮੇਟੀਆਂ ਵਾਲੇ ਚੰਮ ਦੀਆਂ ਚਲਾਉਣ ਲੱਗ ਪਏ।
‘ਗੁਰੂ ਗ੍ਰੰਥ ਜੀ’ ਦੀ ਬਾਣੀ ਜਿਥੋਂ ਰੋਕਦੀ ਏ, ਉਹੀ ਕਰਮ ਗੁਰਦੁਆਰਿਆਂ ‘ਚ ਫੈਲਾਉਣ ਲੱਗ ਪਏ।
ਜੇ ਗ੍ਰੰਥੀ ਕੋਈ ਹਿੰਮਤ ਕਰ ਟੋਕ ਬੈਠੇ, ਡੰਡਾ ਡੇਰਾ ਚੁੱਕਵਾਂ ਤੁਰੰਤ ਭਜਵਾਉਣ ਲੱਗ ਪਏ।
“ਹਜੂਰੀ” ਗੁਰੂ ਗ੍ਰੰਥ ਦੀ ਛੁਡਵਾ ਗ੍ਰੰਥੀ ਤੋਂ, “ਜੀ ਹਜੂਰੀ” ਖੁਦ ਦੀ ਕਰਵਾਉਣ ਲੱਗ ਪਏ।
ਜੋ ਪ੍ਰਚਾਰਕ ਕੋਈ ਗੁਰਮਤਿ ਤੇ ਦਏ ਪਹਿਰਾ, ਫੇਰ ਨਹੀਂ ਬੁਲਾਉਣਾ ਇਸ ਨੂੰ ਮਤੇ ਪਕਾਉਣ ‘ਲੱਗ ਪਏ।
ਰਾਗੀ’ ‘ਢਾਡੀ’ ਜੋ ਚਾਪਲੂਸ ਬਾਜ਼ ਹੋਵੇ, ਹਰ ਪ੍ਰੋਗਰਾਮ ਤੇ ਉਸੇ ਨੂੰ ਬੁਲਾਉਣ ਲੱਗ ਪਏ।
ਕਮੇਟੀਆਂ ਵਾਲੇ “ਸੁਰਿੰਦਰ ਸਿੰਘਾ” ਅੱਜ ਕੱਲ, ਆਪਣੇ ਆਪ ਨੂੰ “ਰੱਬ” ਅਖਵਾਉਣ ਲੱਗ ਪਏ॥
ਸ੍ਰ; ਸੁਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ =97287 43287, 94662 66708,


(22/09/13)
ਗੁਰਸ਼ਰਨ ਸਿੰਘ ਕਸੇਲ

ਸ੍ਰ. ਸਤਿਨਾਮ ਸਿੰਘ ਜੀ ਮਾਂਟਰੀਅਲ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥


ਵੀਰ ਜੀ, ਆਪ ਜੀ ਦੇ 19-09-13 ਵਾਲੇ ਪੱਤਰ ਦੇ ਸਿਰਲੇਖ “ਮਨਮੁਖਾ ਨੋ ਫਿਰਿ ਜਨਮੁ ਹੈ” ਨੂੰ ਪੜ੍ਹਿਆ ਚੰਗਾ ਲੱਗਾ ਕਿ ਸਿੱਖ ਵੀ ਗੁਰਬਾਣੀ ਨੂੰ ਪੜ੍ਹਨ ਤੇ ਵੀਚਾਰ ਕਰਨ ਦੇ ਆਦੀ ਹੋ ਰਹੇ ਹਨ; ਨਾਂਕਿ ਕਿਸੇ ਪ੍ਰਚਾਰਕ ਦੀਆਂ ਮਨਘੜਤ ਕਥਾ ਕਹਾਣੀਆਂ ਨੂੰ ਅੱਖਾਂ ਮੀਟ ਕੇ ਸਿਰਫ ਵਾਹਿਗੁਰੂ-ਵਾਹਿਗੁਰੂ ਹੀ ਕਰੀ ਜਾਣ ।

ਵੀਰ ਜੀ, ਤੁਸੀਂ ਸਿੱਖ ਮਾਰਗ ਦੇ ਪਾਠਕਾਂ ਤੋਂ ਵੀ ਇਸ ਵਿਸ਼ੇ ਬਾਰੇ ਜਾਣਨਾ ਚਾਹੁੰਦੇ ਹੋ, ਜਿਵੇਂ ਤੁਸੀਂ ਲਿਖਿਆ ਹੈ, “ਸਵਾਲ- ਜਿਹੜੇ ਲੋਕ ਅਗਲੀਆਂ ਪਿਛਲੀਆਂ ਜੂਨਾਂ ਨੂੰ ਮੰਨਦੇ ਹਨ ਉਨ੍ਹਾ ਲਈ ਹੈ, ਉਪਰ ਪੰਗਤੀਆਂ ਵਿੱਚ ਨਿਤਿ ਜੂਨਾਂ ਭੋਗਣ ਦੀ ਗੱਲ ਆਈ ਹੈ, ਇੱਕ ਮਨਮੁਖ ਮੱਨੁਖ 20 ਸਾਲ ਦਾ ਵੀ ਹੋ ਸਕਦਾ ਹੈ, 50 ਸਾਲ ਦਾ ਵੀ ਹੋ ਸਕਦਾ ਹੈ, ਕੀ ਉਹ ਦੱਸ ਸਕਦੇ ਹਨ ਕਿ ਮਨਮੁਖ ਨਿਤਿ ਗਰਭ ਜੂਨਾਂ ਵਿੱਚ ਕਿਵੇਂ ਪੈਂਦਾ ਹੋਵੇਗਾ” ।

ਵੀਰ ਜੀ, ਮਨੁੱਖ ਦੇ ਜਿਉਂਦੇ ਹੋਏ ਗਰਭ ਜੂਨਾਂ ਬਾਰੇ ਕੁਝ ਚਿਰ ਤੋਂ ਮੇਰੇ ਮਨ ਵਿਚ ਵੀ ਇਸ ਵਿਸ਼ੇ ਬਾਰੇ ਵਿਚਾਰ ਹਨ, ਚੰਗਾ ਹੋਇਆ ਤੁਹਾਡੀ ਇਸ ਲਿਖਤ ਨਾਲ ਮੈਂਨੂੰ ਵੀ ਆਪਣੇ ਵਿਚਾਰ ਪਾਠਕਾਂ ਨਾਲ ਸਾਂਝੇ ਕਰਨ ਦਾ ਮੌਕਾ ਮਿਲ ਗਿਆ ਹੈ ।

ਵੀਰ ਜੀ, ਜਿਵੇਂ ਹਰ ਮਨੁੱਖ ਦਾ ਆਪਣਾ ਇਕ ਜੀਵਨ ਪਧਰ
(Image) ਹੁੰਦਾ ਹੈ । ਜਿਸ ਅਨੁਸਾਰ ਉਸਨੂੰ ਉਸਦੇ ਜਾਣਨ ਵਾਲੇ ਜਾਣਦੇ ਹੁੰਦੇ ਹਨ ਕਿ ਇਹ ਮਨੁੱਖ ਇਹੋ ਜਿਹਾ ਹੈ; ਪਰ ਜਦੋਂ ਉਹ ਮਨੁੱਖ ਕੋਈ ਇਸ ਤਰ੍ਹਾਂ ਦਾ ਕੰਮ ਕਰ ਬਹਿੰਦਾ ਹੈ ਜਿਸ ਨਾਲ ਉਹ ਦੁਨੀਆਂ ਦੀਆਂ ਨਜ਼ਰਾਂ ਵਿਚ ਗਿਰ ਜਾਂਦਾ ਹੈ । ਉਸ ਵੇਲੇ ਉਹ ਦੂਸਰੇ ਜਨਮ ਵਿਚ ਚਲਾ ਜਾਂਦਾ ਹੈ । ਇਥੇ ਤੁਸੀਂ ਉਦਾਹਰਣ ਦੇ ਤੌਰ ਤੇ ਕਿਸੇ ਉਸ ਮਨੁੱਖ ਨੂੰ ਲੈ ਲਵੋਂ ਜਿਸਨੂੰ ਲੋਕੀ ਬਹੁਤ ਧਾਰਮਿਕ, ਚੰਗਾ ਇਨਸਾਨ ਸਮਝਦੇ ਹੋਣ ਪਰ ਅਚਾਨਕ ਉਸ ‘ਤੇ ਬਲਾਤਕਾਰ, ਡਰਗ ਸਮਗਲਰ ਆਦਿ ਦੇ ਇਲਜਾਮ ਲੱਗ ਜਾਣ । ਉਸ ਸਮੇਂ ਉਹ ਵਿਅਕਤੀ ਦੀ ਆਤਮਿਕ ਮੌਤ ਹੋਣ ਕਾਰਨ ਦੂਬਾਰਾ ਜਨਮ ਹੁੰਦਾ ਹੈ । ਫਿਰ ਉਸਨੂੰ ਦੁਨੀਆਂ ਦੀਆਂ ਨਜ਼ਰਾ ਵਿਚ ਆਪਣਾ ਓਹੀ ਸਥਾਨ ਵਾਪਸ ਪ੍ਰਾਪਤ ਕਰਨ ਲਈ ਕਾਫੀ ਸਮਾਂ ਲੱਗ ਜਾਂਦਾ ਹੈ; ਕਈ ਵਾਰ ਪਹਿਲਾਂ ਦੁਬਾਰਾਂ ਸਮਾਂ ਮਿਲਦਾ ਵੀ ਨਹੀਂ ।

ਜਿਵੇਂ ਦੁਨੀਆਵੀ ਪੈਸੇ ਧੇਲੇ ਦੇ ਕਾਰ-ਵਿਹਾਰ ਦੀ ਮਸਾਲ ਹੀ ਲੈ ਲਈਏ; ਤੁਸੀਂ ਜਾਣਦੇ ਹੋ ਕਨੇਡਾ ਵਿਚ ਜੇ ਕੋਈ ਵਿਅਕਤੀ
(Bankruptcy) ਆਪਣਾ ਦੁਆਲਾ ਕੱਢ ਲਵੇ ਤਾਂ ਜਾਂ ਆਪਣਾ (Credit) ਵਿਹਾਰ ਖਰਾਬ ਕਰ ਲਵੇ ਤਾਂ ਉਸਨੂੰ ਮੁੱਢ ਤੋਂ ਆਪਣਾ ਵਿਹਾਰ ਚੰਗਾ ਬਣਾਉ ਲਈ ਕਈ ਸਾਲ ਲੱਗ ਜਾਂਦੇ ਹਨ । ਸੋ, ਜਿਉਂਦੇ ਜੀਅ ਉਹ ਗਲਤੀ ਜਿਸ ਨਾਲ ਸਮਾਜ ਵਿਚ ਸਾਡੀ ਜੀਵਨ ਪਧਰ ਘੱਟ ਜਾਂਦੀ ਕੀ ਉਸਨੂੰ ਵੀ ਦੁਬਾਰਾ ਜਨਮ ਨਹੀਂ ਕਿਹਾ ਜਾ ਸਕਦਾ ?

ਇਕ ਦਿਨ ਗੁਰਦੁਆਰੇ ਗਏ ਉਥੇ ਕੀਰਤਨ ਹੋ ਰਿਹਾ ਸੀ । ਕੀਰਤਨ ਕਰਨ ਵਾਲੇ ਕਬੀਰ ਜੀ ਦੇ ਸ਼ਬਦ ਦੀਆਂ ਜਦੋਂ ਇਹ ਪੰਗਤੀਆਂ ਪੜ੍ਹਈਆਂ, “ਅਬ ਕੀ ਬਾਰ ਬਖਸਿ ਬੰਦੇ ਕਉ, ਬਹੁਰਿ ਨ ਭਉਜਲਿ ਫੇਰਾ ॥(ਪੰਨਾ ੧੧੦੪) ਤਾਂ ਮੇਰ ਦਿਲ ਵਿਚ ਹੇਠ ਲਿਖੇ ਵਿਚਾਰ ਆਏ ਸਨ, ਜੋ ਤੁਹਾਡੇ ਸੱਭ ਨਾਲ ਸਾਂਝੇ ਕਰ ਰਿਹਾ ਹਾਂ । ਇੰਝ ਲੱਗਾ ਜਿਵੇਂ ਕਬੀਰ ਜੀ,ਅਕਾਲ ਪੁਰਖ ਅੱਗੇ ਅਰਦਾਸ ਕਰ ਰਹੇ ਹੋਣ ਕਿ ਮਰਨ ਤੋਂ ਬਾਅਦ ਨਹੀਂ, ਸਗੋਂ ਇਸੇ ਹੀ ਜੀਵਨ ਵਿਚ ਉਹ ਜਿਸ ਮੁਕਾਮ ਤੇ ਪਹੁੰਚੇ ਹੋਏ ਹਨ, ਕਿਤੇ ਕਿਸੇ ਗਲਤੀ ਕਾਰਨ ਆਪਣੀ ਜੀਵਨ ਜਾਚ ਵਾਲੀ ਉਚੀ ਸੁੱਚੀ ਅਵਸਥਾ ਤੋਂ ਹੇਠਾਂ ਨਾ ਹੋ ਜਾਣ ਤਾਂ ਕਿ ਦੁਬਾਰਾ ਮੁੱਢ ਤੋਂ ਫਿਰ ਇਸ ਅਵਸਥਾ ਵਾਲਾ ਜੀਵਨ ਨਾ ਬਣਾਉਣਾ ਪਵੇ ।

ਇਸ ਬਾਰੇ ਜੇ ਪਾਠਕ ਆਪਣੇ ਵਿਚਾਰ ਸਾਂਝੇ ਕਰਨਗੇ ਤਾਂ ਬਹੁਤ ਧੰਨਵਾਦੀ ਹੋਵਾਂਗਾ ।

ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(22/09/13)
ਅਮ੍ਰਿਤਪਾਲ ਸਿੰਘ ਕੈਲਗਰੀ

ਵਾਹਿਗੁਰੂ ਜੀ ਕਾ ਖ਼ਾਲਸਾ |
ਵਾਹਿਗੁਰੂ ਜੀ ਕੀ ਫ਼ਤਿਹ ||


ਪਰਮ ਸਤਿਕਾਰ ਜੋਗ ‍‌‍ਖ਼ਾਲਸਾ ਜੀਓ,
ਸ਼ਾਯਦ ਆਪਜੀ ਨੂ ਪਤਾ ਹੋਵੇ ਕੇ ਕਨੇਡਾ ਦੇ ਸੂਬੇ ਕੁਬੇਕ ਵਿੱਚ ਇਕ ਨਵਾਂ ਕਾਨੂੰਨ ਬਣਾਉਣ ਦੀ ਤਜਵੀਜ ਚਲ ਰਹੀ ਹੈ | ਕਿਰਪਾ ਕਰਕੇ ਹੇਠਲੇ ਲਿੰਕ ਨੂੰ ਕਲਿਕ ਕਰਕੇ ਆਪ ਵੇਖੋ ਅਤੇ ਜੇ ਦੁਰੁਸਤ ਸਮਝੋ ਤੇਹ ਵੇਬਸਾਇਟ ਤੇਹ ਵੀ ਪਾ ਦੇਓ ਜੀ |

http://www.change.org/en-CA/petitions/we-condemn-the-discriminatory-quebec-charter-of-values

ਬੇਨਤੀਕਾਰ,
ਅਮ੍ਰਿਤਪਾਲ ਸਿੰਘ ਕੈਲਗਰੀ
ਕੈਨੇਡਾ


(22/09/13)
ਬਲਦੀਪ ਸਿੰਘ ਖਾਲਸਾ-ਫੇਸਬੁੱਕ ਰਾਹੀਂ

ਗੁਰੂ ਗੋਬਿੰਦ ਸਿੰਘ ਜੀ ਦੇ ਸਮੇ ਇਕ ਸਿਖ ਹੋਇਆ ਸੁਜਾਨ ਰਾਏ ਜੋ ਰੋਪੜ ਦੇ ਇਲਾਕੇ ਚ ਹਕੀਮੀ ਕਰਦਾ ਸੀ ਉਹ ਲੋਕਾਂ ਦਾ ਤਨੋ ਮਨੋ ਇਲਾਜ ਕਰਦਾ ਸੀ ਲੋਕ ਉਸ ਦੇ ਕਿਰਦਾਰ ਤੋ ਪ੍ਰਭਾਵਿਤ ਹੋ ਕਿ ਕਿਹਾ ਕਰਦੇ ਸੀ ਜੋ ਸਿਖ ਇਹਨਾ ਮਹਾਨ ਹੈ ਤਾਂ ਇਸ ਦਾ ਗੁਰੂ ਕਿਨ੍ਹਾ ਮਹਾਨ ਹੋਵੇਗਾ!
ਇਕ ਦਿਨ ਗੁਰੂ ਜੀ ਉਸ ਕੋਲ ਰੋਪੜ ਉਸ ਦੇ ਘਰ ਆਏ ਉਹ ਬੜਾ ਖੁਸ਼ ਕਿ ਗੁਰੂ ਮੇਰੇ ਘਰ ਆਇਆ ਪਰ ੳਸੇ ਵਕਤ ਇਕ ਬਿਰਧ ਮਾਈ ਨੇ ਉਸ ਦੇ ਕੋਲ ਆ ਕਿ ਅਰਜ਼ ਕੀਤੀ ਕਿ ਮੇਰਾ ਪੁਤ ਬਹੁਤ ਬਿਮਾਰ ਹੈ ਉਸ ਨੂੰ ਚਲ ਕਿ ਦੇਖੋ ਸੁਜਾਨ ਰਾਏ ਤੁਰੰਤ ਉਸ ਮਾਈ ਨਾਲ ਤੁਰ ਪਿਆ ਕਾਫੀ ਸਮੇ ਬਾਅਦ ਜਦ ਵਾਪਿਸ ਆਇਆ ਤਾ ਕਿਸੇ ਨੇ ਕਿਹਾ ਕਿ ਤੂੰ ਗੁਰੂ ਦੀ ਸੇਵਾ ਕਰਨ ਨਾਲੋ ਅਜ ਵੀ ਮਰੀਜ਼ ਦੇਖਦਾ ਪਿਆਂ ਤੈਨੂੰ ਸ਼ਰਮ ਨਹੀ ਆਉਦੀ ਤਾ ਸੁਜਾਨ ਰਾਏ ਗੁਰੂ ਦੀ ਹਜੂਰੀ ਚ ਖੜ੍ਹ ਕਿ ਕਹਿੰਦਾ ਕਿ ਮੇਰਾ ਗੁਰੂ ਹਰ ਹਿਰਦੇ ਚ ਵਸਦਾ ਮੇਰੇ ਗੁਰੂ ਨੇ ਸਿਖਾਇਆ ਕਿ ਵਿਚਿ ਦੁਨੀਆ ਸੇਵ ਕਮਾਈਐ ਤਾਂ ਦਰਗਹ ਬੈਸਣ ਪਾਈਏ ....ਮਨੁਖਤਾ ਦੀ ਸੇਵਾ ਹੀ ਗੁਰੂ ਦੀ ਅਸਲ ਸੇਵਾ ਹੈ .....ਗੁਰੂ ਜੀ ਨੇ ਸੁਜਾਨ ਰਾਏ ਨੂੰ ਘੁਟ ਕਿ ਛਾਤੀ ਨਾਲ ਲਾ ਲਿਆ ਤੇ ਆਖਿਆ ਤੈਨੂੰ ਸੇਵਾ ਦੀ ਸਮਝ ਲਗ ਗਈ ਅਸੀ ਤੇਰੇ ਤੇ ਨਿਹਾਲ ਹੋਏ .....
ਪਰ ਅਜ ਅਸੀ ਸੇਵਾ ਨੌ ਗੁਰਦੁਆਰਿਆ ਤਕ ਸੀਮਤ ਕਰਤਾ ਜੋ ਕਿ ਗਲਤ ਹੈ ਉਥੋ ਸੇਵਾ ਦੀ ਸਿਖਿਆ ਲੈ ਕਿ ਸਮਾਜ ਚ ਉਸ ਦੀ ਵਰਤੋ ਕਰਨੀ ਸੀ ਅਜ ਗੁਰੂ ਘਰਾਂ ਚ ਸੰਗਮਰਮਰ ਸੋਨਾ ਆਲੀਸਾਨ ਬਿਲਡਿੰਗ ਮਹਿਗੇ ਲਖਾ ਰੁਪਏ ਵਾਲੇ ਰੁਮਾਲੇ ਚੰਦੋਏ ਏ ਸੀ ਕਈ ਤਰਾ ਦੇ ਲੰਗਰ ਪਰ ਸਿਖੀ ਕਿਥੇ ਆ ਕੁਝ ਸਵਾਲ ਨੇ ਇਹਨਾ ਸੇਵਾ ਦੇ ਠੇਕੇਦਾਰਾਂ ਨੂੰ ....
੧.ਜੋ ਸਿਰੋ ਪੈਰੋ ਨੰਗੇ ਨੇ ਉਹਨਾ ਲਈ ਕੀ ਕੀਤਾ?
੨.ਜੋ ਇਲਾਜ ਨਹੀ ਕਰਵਾ ਸਕਦੇ ਆਰਥਿਕ ਤੌਰ ਤੇ ਕਮਜੋਰ ਨੇ ਉਹਨਾ ਲਈ ਕਿ ਕੀਤਾ?
੩.੮੪ਦੇਸ਼ਹੀਦਾ ਤੇ ਧਰਮੀ ਫੋਜੀਆ ਲਈ ਕੀ ਕੀਤਾ?
੪.ਜਿਨਾ ਪੈਸਾ ਅਜ ਬਿਲਡਿੰਗਾ ਤ ਬਰਬਾਦ ਕੀਤਾ ਕੀ ਉਸ ਨਾਲ ਕੌਮ ਦਾ ਭਵਿਖ ਨਹੀ ਸਵਾਰਿਆ ਜਾ ਸਕਦਾ ਸੋ?
੫.ਥਾਂ ਥਾ ਤੇ ਲੰਗਰ ਲਾਉਣੇ ਕੀ ਇਹ ਸੇਵਾ ਹੈ ਜਾਂ ਕੌਮੀ ਧਨ ਦੀ ਬਰਬਾਦੀ?
੬.ਕੋਮ ਦੀ ਨੋਜਵਾਨੀ ਨੂੰ ਗਿਆਨ ਵਾਨ ਕਿਤਾਮੁਖੀ ਬਨਾਉਣ ਲਈ ਕੀ ਕੀਤਾ?
੭.ਗੁਰੂ ਘਰਾਂ ਤੇ ਬਾਬਿਆ ਦੀ ਬੜੀ ਸੇਵਾ ਕੀਤਿ ਜਾਦੀ ਹੈ ਪਰ ਮਾਬਾਪ ਨੂੰ ਧਕੇ ਮਾਰੇ ਜਾਦੇ ਨੇ?
ਸਵਾਲ ਤਾਂ ਬੜੇ ਨੇ ਕਦੇ ਨਹੀ ਮੁਕਣਗੇ ਹਲ ਇਕੋ ਸੇਵਾ ਉਹ ਜੋ ਮਨੁਖਤਾ ਦਾ ਭਲਾ ਕਰੇ ਅਕਲ ਨੂੰ ਹਥ ਮਾਰੋ ਰਬ ਬਿਲਡਿੰਗ ਚ ਨਹੀ ਲੋਕਾ ਚ ਵਸਦਾ .....ਅਗੇ ਤੁਸੀ ਮੇਰੇ ਤੋ ਸਿਆਣੇ ਹੋ ..
ਬਲਦੀਪ ਸਿੰਘ


ਨਾਨਕਸ਼ਾਹੀ ਕੈਲੰਡਰ ਸਬੰਧੀ ਸੈਮੀਨਾਰ 27 ਨੂੰ
ਬਠਿੰਡਾ, 22 ਸਤੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਜ਼-1, ਵਿਖੇ 27 ਸਤੰਬਰ ਦਿਨ ਸੁੱਕਰਵਾਰ ਨੂੰ ਬਠਿੰਡਾ ਸ਼ਹਿਰ ਦੇ ਸਮੂਹ ਗੁਰਦੁਆਰਿਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਨਾਨਕਸ਼ਾਹੀ ਕੈਲੰਡਰ ਸਬੰਧੀ ਸੈਮੀਨਾਰ ਕੀਤਾ ਜਾ ਰਿਹਾ ਹੈ ਜਿਸ ਦੇ ਮੁੱਖ ਬੁਲਾਰੇ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਭਾਈ ਪਾਲ ਸਿੰਘ ਪੁਰੇਵਾਲ ਕੈਨੇਡਾ ਵਾਲੇ ਹੋਣਗੇ, ਇਸ ਦੀ ਜਾਣਕਾਰੀ ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਤੋਂ ਇਲਾਵਾ ਉੱਚ ਕੋਟੀ ਦੇ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ, ਜਨਰਲ ਕਰਤਾਰ ਸਿੰਘ ਗਿੱਲ, ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਸਮੇਤ ਹੋਰ ਬਹੁਤ ਸਾਰੇ ਵਿਦਵਾਨ ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਦੀ ਬਣਤਰ ਵਿੱਚ ਆਪਣਾ ਹਿੱਸਾ ਪਾਇਆ ਸੀ ਵੀ ਸ਼ਿਰਕਤ ਕਰਨਗੇ | ਇਸ ਵਿਵਾਦ ਦਾ ਪੱਕਾ ਹੱਲ ਲੱਭਣ ਲਈ ਹੀ ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਬਠਿੰਡਾ ਵੱਲੋਂ ਇਹ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਤਾ ਕਿ ਕੈਲੰਡਰ ਵਿਵਾਦ ਦਾ ਕੋਈ ਪੱਕਾ ਹੱਲ ਲੱਭਿਆ ਜਾ ਸਕੇ | ਸ: ਪਾਲ ਸਿੰਘ ਪੁਰੇਵਾਲ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਉਹ ਕੰਪਿਊਟਰ ਤੇ ਪ੍ਰੋਜੈਕਟਰ ਦੀ ਸਹਾਇਤਾ ਨਾਲ ਕੈਲੰਡਰ ਸਬੰਧੀ ਸਾਰੇ ਤੱਥ ਸਕਰੀਨ 'ਤੇ ਵਿਖਾ ਕੇ ਸ੍ਰੋਤਿਆਂ ਨੂੰ ਵਡਮੁੱਲੀ ਜਾਣਕਾਰੀ ਮੁਹੱਈਆ ਕਰਵਾਉਣਗੇ ਅਤੇ ਉਨ੍ਹਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਸਬੰਧੀ ਪੁੱਛੇ ਗਏ ਹਰ ਸਵਾਲ ਦਾ ਜਵਾਬ ਤੱਥਾਂ ਦੇ ਅਧਾਰ 'ਤੇ ਦਿੱਤਾ ਜਾਵੇਗਾ|
(ਅਜੀਤ ਜਲੰਧਰ ਵਿਚੋਂ ਧੰਨਵਾਦ ਸਹਿਤ)


(20/09/13)
ਜਸਵਿੰਦਰ ਸਿੰਘ ‘ਰੁਪਾਲ’

{ਗ਼ਜ਼ਲ}
ਜਸਵਿੰਦਰ ਸਿੰਘ ‘ਰੁਪਾਲ”
9814715796

ਐ ਮਨਾ! ਮਾਲਿਕ ਤੇ ਰੱਖ ਵਿਸ਼ਵਾਸ਼ ਤੂੰ।
ਹਰ ਘੜੀ ਹਰ ਪਲ ਕਰੀਂ ਅਰਦਾਸ ਤੂੰ।
ਜਾਲ਼ ਮੋਹ ਮਾਇਆ ਦੇ ਅੰਦਰ ਫਸ ਗਿਐਂ,
ਭੁੱਲ ਆਪਣੀ ਦਾ ਕਰੀਂ ਅਹਿਸਾਸ ਤੂੰ।
ਭਾਲ਼ਦੈ ਓਹ ਸਾਫ਼ ਹਿਰਦਾ, ਸੁਭ ਅਮਲ,
ਛੱਡ ਦੇ ਹਰ ਭਰਮ, ਭੇਖ, ਲਿਬਾਸ ਤੂੰ।
“ਇੱਕ ਬਾਣੀ ਇੱਕ ਗੁਰ” ਦਾ ਧਿਆਨ ਧਰ,
ਰੱਖ ਗੁਰੂ-ਚਰਨਾਂ ਦੇ ਵਿੱਚ ਨਿਵਾਸ ਤੂੰ।
ਇੱਕ ਦਾ ਬਣ ਕੇ ਤੂੰ ਇੱਕ ਤੇ ਟੇਕ ਰੱਖ,
ਪਾ ਲਵੇਂਗਾ ਸਹਿਜ ਤੇ ਧਰਵਾਸ ਤੂੰ।
ਮਨ, ਬਚਨ, ਕਰਮਾਂ ਚ’ ਉਸ ਨੂੰ ਸਾਂਭ ਰੱਖ,
ਸਫ਼ਲ ਕਰ ਜਾਵੇਂਗਾ ਹਰ ਇੱਕ ਸਵਾਸ ਤੂੰ।
ਸ਼ਬਦ ਕੱਟੇ ਮੈਲ਼ ਜਨਮਾਂ ਦੀ ਤੇਰੀ,
‘ਗੁਨਹ-ਭਰਿਆ’ ਖਤਮ ਕਰ ਇਤਿਹਾਸ ਤੂੰ।
ਹੋ ਅਮਰ ਜਾਵੇਂਗਾ ਅੰਮ੍ਰਿਤ-ਨਾਮ ਪੀ,
ਕਿਉਂ ਜਗਾਈ ਹੀ ਨਹੀਂ ਇੱਕ ਪਿਆਸ ਤੂੰ?
ਬੋਲਣਾ, ਸੁਣਨਾ ਤੇ ਪੜ੍ਹਨਾ ਲਿਖਣ ਸਭ,
ਨਾਮ ਬਾਝੋਂ ਜਾਣ ਲੈ ਨਹੀਂ ਚੰਗਾ ਇੱਕ ਇਨਸਾਨ ਤੂੰ।
---------------000---------------
ਸਰਕਾਰੀ. ਸੀਨੀ. ਸੈਕੰ. ਸਕੂਲ,
ਭੈਣੀ ਸਾਹਿਬ (ਲੁਧਿਆਣਾ) -141126


(20/09/13)
ਅਵਤਾਰ ਸਿੰਘ ਮਿਸ਼ਨਰੀ

“ਅਕਾਲੀ ਦਲ ਦਿੱਲੀ ਸ਼ਰਨਾਂ ਧੜੇ ਦੀ ਸਤੰਬਰ 2013 ਦੀ ਕਨਵੈਨਸ਼ਨ ਬਾਰੇ”
ਘੱਟ ਤੋਂ ਘੱਟ ਇਸ ਕਨਵੈਨਸ਼ਨ ਵਿੱਚ ਭੁੱਕੀਆਂ ਅਤੇ ਸ਼ਰਾਬਾਂ ਆਦਿਕ ਨਸ਼ੇ ਤਾਂ ਨਹੀਂ ਵੰਡੇ ਗਏ, ਇਸ ਲਈ ਇਸ ਨੂੰ ਕਾਂਗਰਸੀ ਜਾਂ ਭਾਜਪਾ ਕੰਨਵੈਨਸ਼ਨ ਨਹੀਂ ਕਿਹਾ ਜਾ ਸਕਦਾ। ਬਾਬਾ ਦਾਦੂਵਾਲ ਅਤੇ ਜਾਚਕ ਜੀ ਤਾਂ ਕਾਂਗਰਸੀ ਨਹੀਂ ਹਨ। ਹਾਂ ਸਰਨਿਆਂ ਦੀ ਰਣਨੀਤਕ ਕਨਵੈਨਸ਼ਨ ਤਾਂ ਹੋ ਸਕਦੀ ਹੈ ਕਿਉਂਕਿ ਸਰਨੇ ਧੜੇ ਨੇ ਬਾਦਲੀ ਸਰਕਾਰ ਅਤੇ ਭਾਜਪਾ ਨਾਲ ਘਿਉ ਖਿਚੜੀ ਅਕਾਲੀਆਂ ਤੋਂ ਚੋਣਾਂ ਵਿੱਚ ਕਾਫੀ ਮਾਰ ਖਾਧੀ ਹੈ। ਸਰਨਾ ਧੜਾ ਰਹਿਤ ਮਰਯਾਦਾ ਦੇ ਮਾਮਲੇ ਵਿੱਚ ਤਾਂ ਕਾਬਜ ਧੜੇ ਨਾਲੋਂ ਬਿਹਤਰ ਸੀ। ਰਾਜਨੀਤੀ ਵਿੱਚ ਆ ਕੇ ਮਾਰ ਖਾ ਗਿਆ ਜੇ ਕਿਤੇ ਤਨੋਂ ਮਨੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਸ਼੍ਰੇਸ਼ਟ ਅਤੇ ਸਰਬਸਾਂਝੀ ਵਿਚਾਰਧਾਰਾ ਨੂੰ ਸਮਰਪਿਤ ਹੁੰਦਾ ਅਤੇ ਬਾਦਲਾਂ ਦਾ ਟਾਕਰਾ ਕਰਨ ਲਈ ਬਾਕੀ ਸਾਰੀਆਂ ਜਥੇਬੰਧੀਆਂ, ਪ੍ਰੋ. ਦਰਸ਼ਨ ਸਿੰਘ, ਭਾ. ਪੰਥਪ੍ਰੀਤ ਸਿੰਘ, ਸਰਬਜੀਤ ਸਿੰਘ ਧੂੰਦਾ, ਗਿ. ਜਗਤਾਰ ਸਿੰਘ ਜਾਚਕ ਜੀ ਵਰਗੇ ਵਿਦਵਾਨਾਂ, ਦਿੱਲੀ ਕਮੇਟੀ ਦੇ ਸਮੂੰਹ ਮੁਲਾਜਮਾਂ ਅਤੇ ਮਿਸ਼ਨਰੀਆਂ ਨੂੰ ਨਾਲ ਲੈ ਕੇ, ਜੰਗੀ ਪੱਧਰ ਤੇ ਚੋਣ ਮੈਦਾਨ ਵਿੱਚ ਨਿਤਰਦਾ ਅਤੇ ਪੁਜਾਰੀਆਂ ਅੱਗੇ ਗੋਡੇ ਨਾਂ ਟੇਕਦਾ ਤਾਂ ਕਦੇ ਨਾਂ ਹਾਰਦਾ। ਹੁਣ ਵੀ ਸਭ ਨੂੰ ਨਾਲ ਲੈ ਕੇ ਜੰਗੀ ਪੱਧਰ ਤੇ ਅਧੁਨਿਕ ਸਾਧਨਾਂ ਦੀ ਵਰਤੋਂ ਕਰਕੇ ਸਿੱਖੀ ਦਾ ਪ੍ਰਚਾਰ ਆਰੰਭ ਕਰ ਦੇਵੇ ਤਾਂ ਅਗਲੀਆਂ ਚੋਣਾਂ ਵਿੱਚ ਪਲਟਾ ਪਲਟ ਸਕਦਾ ਹੈ। ਮੋਦੀ ਅਤੇ ਆਰ.ਐੱਸ.ਐੱਸ ਵਰਗੇ ਭਾਜਪਾਈ ਅਤੇ ਉਨ੍ਹਾਂ ਦੇ ਭਾਈਵਾਲ ਅਕਾਲੀ ਜਿਨ੍ਹਾਂ ਨੇ ਸਿੱਖ ਪੰਥ ਨੂੰ ਬ੍ਰਾਹਮਣ, ਸਾਧਮਤ ਅਤੇ ਕਰਮਕਾਂਡੀ ਮਿਲਗੋਭਾ ਪੰਥ ਬਣਾ ਦਿੱਤਾ ਅਤੇ ਪੰਜਾਬ ਵਿੱਚ ਨਸ਼ਿਆਂ ਦੇ ਦਰਿਆ ਚਲਾ ਦਿੱਤੇ ਹਨ ਉਨ੍ਹਾਂ ਨਾਲੋਂ ਤਾਂ ਦਿੱਲੀ ਅਕਾਲੀ ਦਲ (ਸਰਨਾ ਧੜਾ) ਚੰਗਾ ਹੈ। ਸਾਡੀ ਸਰਨਾਂ ਭਰਾਵਾਂ ਅਤੇ ਸਾਥੀਆਂ ਨੂੰ ਇਹੋ ਸਲਾਹ ਹੈ ਕਿ ਧੜੇਬੰਦੀਆਂ ਅਤੇ ਸੌੜੀ ਰਾਜਨੀਤੀ ਤੋਂ ਉਪਰ ਉੱਠ ਕੇ ਤਨੋਂ ਮਨੋਂ ਪੰਥ ਨੂੰ ਸਮਰਪਿਤ ਹੋ ਕੇ ਅਤੇ ਪੰਥ ਦੇ ਜੁਮੇਵਾਰ ਆਗੂ ਬਣ ਕੇ ਚਲੋ ਤਾਂ ਗੁ੍ਰੂ ਭਲੀ ਕਰੇਗਾ। ਪਲੀਜ਼ ਬਾਰ ਬਾਰ ਪੁਜਾਰੀਆਂ ਅੱਗੇ ਗੋਡੇ ਨਾਂ ਟੇਕੋ ਕਿਉਂਕਿ ਇਹ ਪੁਜਾਰੀ ਅਕਾਲੀ ਫੂਲਾ ਸਿੰਘ ਦੇ ਵਾਰਸ ਨਹੀਂ ਸਗੋਂ ਡੇਰੇਦਾਰ ਸਾਧਾਂ ਅਤੇ ਮੌਕੇ ਦੇ ਰਾਜਨੀਤਕ ਲੀਡਰਾਂ ਦੇ ਤਾਬਿਆਦਾਰ ਹਨ।
Guru Granth Parchar Mission of USA ਦੇ ਸਮੂੰਹ ਸੇਵਕ ਅਤੇ ਦਾਸ
ਅਵਤਾਰ ਸਿੰਘ ਮਿਸ਼ਨਰੀ (510-432-5827)


(19/09/13)
ਗੁਰਇੰਦਰ ਸਿੰਘ ਪਾਲ

ਸ: ਹਾਕਮ ਸਿੰਘ ਦੇ ਲੇਖ ‘ਸਿੱਖ ਦੀ ਪਛਾਣ’ ਬਾਰੇ:
‘ਸਿੱਖ ਦੀ ਪਛਾਣ’ ਲੇਖ ਵਿੱਚ ਸ: ਹਾਕਮ ਸਿੰਘ ਨੇ ਇੱਕ ਬੜੇ ਹੀ ਮਹੱਤਵ-ਪੂਰਨ ਵਿਸ਼ੇ ਉੱਤੇ ਆਪਣੇ ਤਰਕ-ਪੂਰਨ ਵਿਚਾਰ ਦਿੱਤੇ ਹਨ ਜੋ ਕਿ ਹਰ ਪਾਠਕ/ਲੇਖਕ ਨੂੰ ਵਿਚਾਰਨੇ ਚਾਹੀਦੇ ਹਨ। ਲੇਖ ਦੇ ਉੱਪਰ ਦਿੱਤੀ ਸੰਪਾਦਕੀ ਟਿੱਪਣੀ ਵੀ ਧਿਆਨ ਮੰਗਦੀ ਹੈ।
ਜੇ ਅਸੀਂ ਅੰਧਵਿਸ਼ਵਾਸ ਦੇ ਅੰਧਕਾਰ ਵਿੱਚੋਂ ਬਾਹਰ ਨਿਕਲ ਕੇ ਵਿਚਾਰੀਏ ਤਾਂ ਸਹਿਲ ਹੀ ਸਪਸ਼ਟ ਹੋ ਜਾਵੇ ਗਾ ਕਿ ਗੁਰਮਤਿ ਦੇ ਸਿੱਧਾਂਤਾਂ ਅਤੇ ‘ਸਿੱਖ ਰਹਿਤ ਮਰਯਾਦਾ’ ਦੇ ਨਿਯਮਾਂ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ। ‘ਸਿੱਖ ਰਹਿਤ ਮਰਯਾਦਾ’ ਵਿੱਚ ਇੱਕ ਵੀ ਮਦ ਨਜ਼ਰ ਨਹੀਂ ਆਉਂਦੀ ਜੋ ਪੂਰੇ ਤੌਰ `ਤੇ ਗੁਰਬਾਣੀ ਦੀ ਕਸੌਟੀ `ਤੇ ਪੂਰੀ ਉਤਰਦੀ ਹੋਵੇ। ਗੁਰਮਤਿ ਸਾਨੂੰ ਮਾਨਵ-ਜੀਵਨ-ਮਨੋਰਥ ਬਾਰੇ ਸੁਚੇਤ ਕਰਦੀ ਤੇ ਇਸ ਦੀ ਪ੍ਰਾਪਤੀ ਵਾਸਤੇ ਯਤਨਸ਼ੀਲ ਹੋਣ ਵਾਸਤੇ ਪ੍ਰੇਰਿਤ ਕਰਦੀ ਹੈ ਪਰ ਇਸ ਦੇ ਉਲਟ, ਮਰਯਾਦਾ ਸਾਨੂੰ ਕਰਮ-ਕਾਂਡਾਂ ਵਿੱਚ ਉਲਝਾ ਕੇ ਗੁਰਮਤਿ ਗਾਡੀ ਰਾਹ ਤੋਂ ਅਵੇਸਲਾ ਕਰਕੇ ਕੁਰਾਹਾਂ ਉੱਤੇ ਭਟਕਨ ਲਈ ਮਜਬੂਰ ਕਰਦੀ ਹੈ।
‘ਸਿੱਖ ਦੀ ਪਛਾਣ’ ਲੇਖ ਅਤੇ ਇਸ ਉੱਪਰ ਦਿੱਤੀ ਸੰਪਾਦਕੀ ਟਿੱਪਣੀ ਵਿੱਚ ਦਿੱਤੇ ਬਿਬੇਕ-ਪੂਰਨ ਵਿਚਾਰਾਂ ਨਾਲ ਮੇਰੀ ਪੂਰੀ ਸਹਿਮਤੀ ਹੈ। ਇਸੇ ਵਿਸ਼ੇ ਨਾਲ ਮਿਲਦੇ ਜੁਲਦੇ ਕੁੱਝ ਲੇਖ ਦਾਸ ਨੇ ਵੀ ਲਿਖੇ ਹਨ ਜਿਨ੍ਹਾਂ ਵਿੱਚੋਂ ਵਿਸ਼ੇਸ਼ ਹਨ: ‘ਗੁਰੂ (ਗ੍ਰੰਥ) ਦਾ ਸਿੱਖ’, ‘ਪਹਚਾਨ’ ਤੇ ‘ਪਤਿਤ’। ਸਤੰਬਰ 11, 2009 ਨੂੰ ‘ਸਿੱਖ ਮਾਰਗ’ `ਤੇ ਛਪੇ ਮੇਰੇ ਇੱਕ ਪੱਤਰ ਵਿੱਚ ਦਾਸ ਨੇ ‘ਸਿੱਖ ਦੀ ਪਰਿਭਾਸ਼ਾ’ ਬਾਰੇ ਵਿਚਾਰ ਦਿੱਤੇ ਸਨ ਜੋ ਕਿ ਹੇਠਾਂ ਕੌਪੀ ਪੇਸਟ ਹਨ:-
……… “ਸਿੱਖ ਹੋਣ ਲਈ ‘ਅੰਮ੍ਰਿਤ ਛਕਣ’ ਜਾਂ ‘ਖੰਡੇ ਦੀ ਪਹੁਲ’ ਦੀ ਪਾਬੰਦੀ, ਗੁਰਮੱਤ ਅਨੁਸਾਰੀ ਨਹੀਂ ਲਗਦੀ! 1699 ਦੀ ਵੈਸਾਖੀ ਵਾਲੇ ਦਿਨ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਸਾਜ ਕੇ ਖ਼ਾਲਸਾ ਫ਼ੌਜ ਦਾ ਸੰਗਠਨ ਕੀਤਾ, ਓਦੋਂ ਹਜ਼ਾਰਾਂ ਦੇ ਇਕੱਠ ਵਿੱਚੋਂ ਕੁੱਝ ਗਿਣਤੀ ਦੇ ਸ਼੍ਰੱਧਾਲੂ ਹੀ ਨਿੱਤਰੇ ਸਨ ਜੋ ਪੂਰੀ ਨਿਸ਼ਕਾਮਤਾ ਨਾਲ ਮਜ਼ਲੂਮਾਂ ਦੀ ਰੱਖਿਆ ਲਈ ਅਪਣਾ ਆਪਾ ਵਾਰਨ ਲਈ ਤਿਆਰ ਤੇ ਤਤਪਰ ਹੋਏ ਸਨ। ਜੇ ਦਾਸ ਗ਼ਲਤ ਨਹੀਂ ਤਾਂ, ਗੁ: ਗੋਬਿੰਦ ਸਿੰਘ ਜੀ ਨੇ ਗੁਰੁ-ਘਰ ਦੇ ਬਾਕੀ ਦੇ ਹਜ਼ਾਰਾਂ ਸੇਵਕਾਂ, ਜਿਨ੍ਹਾਂ ਨੇ ‘ਪਾਹੁਲ’ ਨਹੀਂ ਸੀ ਲਈ, ਨੂੰ ਸਿੱਖੀ/ਸੇਵਕੀ ਵਿੱਚੋਂ ਬੇ-ਦਖ਼ਲ ਨਹੀਂ ਸੀ ਕੀਤਾ! ! ਅਤੇ, ਨਾਂ ਹੀ ਉਨ੍ਹਾਂ ਨੂੰ ਪਤਿਤ ਹੋਣ ਦੀ ਘ੍ਰਿਣਿਤ ਪਦਵੀ ਦਿੱਤੀ ਸੀ! ! ! ! !
ਗੁਰੂ ਗੋਬਿੰਦ ਸਿੰਘ ਜੀ ਦੁਅਰਾ ਆਰੰਭੀ ਗਈ ਸਾਹਿਤ-ਸੇਵਾ ਕਰਨ ਵਾਲੇ 52 ਵਿਦਵਾਨ/ਕਵੀ ਕਹੇ ਜਾਂਦੇ ਹਨ। ਉਨ੍ਹਾਂ ਵਿੱਚੋਂ ਕੇਵਲ 9 ਅੰਮ੍ਰਿਤ ਧਾਰੀ ਸਨ! ਅਤੇ ਉਹ ਯੁੱਧਾਂ ਵਿੱਚ ਵੀ ਹਿੱਸਾ ਲੈਂਦੇ ਸਨ। ਬਾਕੀ ਦੇ 43 ਅੰਮ੍ਰਿਤ ਧਾਰੀ ਨਹੀਂ ਸਨ। ਉਨ੍ਹਾਂ ਨੂੰ ਗੁਰੂ ਜੀ ਨੇ ਸਿੱਖੀ-ਸੇਵਕੀ ਵਿੱਚੋਂ ਨਹੀਂ ਸੀ ਛੇਕਿਆ; ਅਤੇ ਨਾ ਹੀ ਉਨ੍ਹਾਂ `ਤੇ ਪਤਿਤ ਹੋਣ ਦੀ ਅਪਮਾਨਿਤ ਪਦਵੀ ਹੀ ਥੋਪੀ ਸੀ! ! ਉਲਟਾ, ਉਨ੍ਹਾਂ ਨੂੰ ਆਪਣੇ ਅਸਲੇ ਦੇ ਸਭਿਆਚਾਰਕ ਜੀਵਨ ਜੀਉਣ ਦੀ ਪੂਰੀ ਖੁਲ੍ਹ ਸੀ।
ਗੁਰੂ ਜੀ ਦੇ ਚਹੇਤੇ ਵਿਦਵਾਨ ਭਾਈ ਨੰਦ ਲਾਲ ਜੀ ਗੋਯਾ ਨੇ ਅੰਮ੍ਰਿਤ ਛੱਕਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਨ੍ਹਾਂ ਭਾਈ ਜੀ ਦੇ ਹੱਥ ਕਲਮ ਥਮ੍ਹਾ ਕੇ ਕਿਹਾ ਕਿ ਇਹ ਤੁਹਾਡੀ ਤਲਵਾਰ ਹੈ ਤੁਸੀਂ ਇਹ ਚਲਾਓ! ਇਸੇ ਤਰ੍ਹਾਂ, ਭਾਈ ਘਨ੍ਹਈਆ ਜੀ ਨੂੰ ਘਨ੍ਹਈਆ ਸਿੰਘ, ਭਾਈ ਨਾਢੇ ਨੂੰ ਨਾਢਾ ਸਿੰਘ ਬਣਨ ਲਈ ਮਜਬੂਰ ਨਹੀਂ ਸੀ ਕੀਤਾ, ਅਤੇ ਹੋਰ ਅਨੇਕ ਸੇਵਕਾਂ ਨਾਲ ਅੰਮ੍ਰਿਤ ਛਕਣ/ਛਕਾਉਣ ਦੀ ਜ਼ਬਰਦਸਤੀ ਨਹੀਂ ਕੀਤੀ। ਅਤੇ ਨਾ ਹੀ ਆਪਣਾ ਅਸਲੀ ਇਲਾਕਾਈ ਸਭਿਆਚਾਰਕ ਜੀਵਨ ਜੀ ਰਹੇ ਲੱਖਾਂ ਸੇਵਕਾਂ ਨੂੰ ਪਤਿਤ ਕਹਿ ਕੇ ਜ਼ਲੀਲ ਹੀ ਕੀਤਾ! ! ! ! !
ਉਪਰੋਕਤ ਤੱਥਾਂ ਦੀ ਰੌਸ਼ਣੀ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸਿੱਖ ਹੋਣ ਲਈ ‘ਖੰਡੇ ਦੀ ਪਹੁਲ’ ਦੀ ਸ਼ਰਤ ਜ਼ਬਰਦਸਤੀ ਹੈ, ਤਰਕ-ਰਹਿਤ ਹੈ ਅਤੇ ਗੁਰਮੱਤ ਨਹੀਂ! ! ! ! !
ਦਾਸ ਦੀ ਤੁੱਛ ਬੁੱਧਿ ਅਨੁਸਾਰ ਸਿੱਖ ਦੀ ਪਰਿਭਾਸ਼ਾ:-
“ਜੋ ਮਨੁੱਖ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨਿਯਮਾਂ/ਸਿਧਾਂਤਾਂ ਅਨੁਸਾਰ ਆਪਣਾ ਜੀਵਨ ਢਾਲਣ ਲਈ ਯਤਨ-ਸ਼ੀਲ ਹੈ, ਉਹ ਸਿੱਖ ਹੈ! ! ! ! !”
ਗੁਰਇੰਦਰ ਸਿੰਘ ਪਾਲ
ਸਤੰਬਰ 19, 2013.


(19/09/13)
ਸਤਿਨਾਮ ਸਿੰਘ ਮਾਂਟਰੀਅਲ

ਮਨਮੁਖਾ ਨੋ ਫਿਰਿ ਜਨਮੁ ਹੈ॥
ਗੁਰਬਾਣੀ ਵਿੱਚ ਆਏ ਕਿਸੇ ਵੀ ਵਿਸ਼ੇ ਦੀ ਵਿਚਾਰ ਕਰਨ ਤੋਂ ਪਹਿਲਾਂ ਇਹ ਪਤਾ ਹੋਣਾ ਬਹੁਤ ਜਰੂਰੀ ਹੈ ਕਿ ਗੁਰਮਤਿ ਦਾ ਉਸ ਵਿਸ਼ੇ ਬਾਰੇ ਸਿਧਾਂਤ ਕੀ ਹੈ, ਭਾਵੇਂ ਉਹ ਵਿਸ਼ਾ ਨਾਮ ਸਿਮਰਨ ਦਾ ਹੋਵੇ, ਭਾਵੇਂ ਉਹ ਵਿਸ਼ਾ ਜਮਣ ਮਰਣ ਦਾ ਹੋਵੇ।
ਜਿਸ ਸ਼ਬਦ ਦੀ ਮੈ ਵਿਚਾਰ ਕਰਨ ਲੱਗਾਂ ਹਾਂ ਉਹ ਵਿਸ਼ਾ ਹੈ ਜੰਮਣ ਮਰਣੁ ਦਾ, ਜਿਥੇ ਦੁਨੀਆਂ ਨੇ ਜੰਮਣੁ ਮਰਣਾਂ ਸਰੀਰਾਂ ਦੀ ਅਦਲਾ ਬਦਲੀ ਮਨਿਆ ਹੈ, ਇੱਕ ਸਰੀਰ ਨੂੰ ਛੱਡਕੇ ਹੋਰ ਸਰੀਰ ਨੂੰ ਧਾਰਨ ਕਰਨ ਮਨਿਆ ਹੈ, ੳੇੁਥੇ ਗੁਰਮਤਿ ਸਿਧਾਂਤ ਬਿਲਕੁਲ ਅਲੱਗ ਹੈ।
ਕਾਇਆ ਅੰਦਰਿ ਹਉਮੈ ਮੇਰਾ॥ ਜੰਮਣ ਮਰਣੁ ਨ ਚੂਕੈ ਫੇਰਾ॥ ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ॥ 126॥
ਗੁਰਮਤਿ ਨੇ ਬਿਲਕੁਲ ਅਲੱਗ ਕਾਇਆ (ਸਰੀਰ) ਦੇ ਅੰਦਰ ਹੀ ਵਿਕਾਰਾਂ (ਬੁਰਾਈਆਂ’ ਅਵਗੁਣਾਂ) ਨੂੰ ਹੀ ਜੰਮਣ ਮਰਣ ਮਨਿਆ ਹੈ, ਜਿਸ ਨੂੰ ਅਸੀਂ ਮਨ ਦੀਆਂ ਭਟਕਣਾਂ ਵੀ ਕਹਿ ਸਕਦੇ ਹਾਂ।
ਮੈ ਵਿਚਾਰ ਕਰਨ ਜਾ ਰਿਹਾ ਹਾਂ ਮਨਮੁਖਾ ਨੂੰ ਫਿਰਿ ਜਨਮੁ ਦੀ, ਇਸ ਤੋ ਪਹਿਲਾਂ ਗੁਰਮੁਖ ਤੇ ਮਨਮੁਖ ਦੀ ਪ੍ਰਭਾਸ਼ਾ ਨੂੰ ਸਮਜਣਾ ਵੀ ਬਹੁਤ ਜਰੂਰੀ ਹੈ।
ਗੁਰਮੁਖ – ਜੋ ਗੁਰੂ ਦੀ ਸਿਖਿਆ ਨੂੰ ਸੁਣਕੇ ਗੁਰ ਦੀ ਦਿਤੀ ਹੋਈ ਮਤਿ ਦੇ ਅਨਸਾਰ ਜੀਵਨ ਵਤੀਤ ਕਰੇ।
ਮਨਮੁਖ – ਜੋ ਗੁਰੂ ਦੀ ਸਿਖਿਆ ਨੂੰ ਸੁਣਕੇ ਵੀ ਆਪਣੇ ਮਨ ਦੀ ਮਤਿ ਅਨਸਾਰ ਹੀ ਜੀਵਨ ਵਿਤਾਵੇ।
ਨੋਟ- ਗੁਰਬਾਣੀ ਦਾ ਗਿਆਨ ਉਸ ਲਈ ਹੀ ਹੈ ਜਿਹੜਾ ਵੀ ਆਪ ਗੁਰਬਾਣੀ ਨੂੰ ਪੜ੍ਹੇ ਸੁਣੇ ਤੇ ਵਿਚਾਰੇ।
ਆਸਾ ਮਹਲਾ 4॥ ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ॥ ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ॥ ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ॥ ਜਨ ਨਾਨਕ ਨਾਮੁ ਆਰਾਧਿਆ ਆਰਾਧਿ ਹਰਿ ਮਿਲਿਆ॥ 1॥ ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ॥ ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ॥ ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ॥ ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ॥ 2]450]
ਇਹ ਸ਼ਬਦ ਦੇ ਦੋ ਪਦੇ ਹਨ, ਪਹਿਲੇ ਪਦੇ ਵਿੱਚ ਗੁਰੂ ਜੀ ਨੇ ਉਨ੍ਹਾਂ ਮੱਨਖਾਂ ਦੀ ਗੱਲ ਕੀਤੀ ਹੈ, ਜਿਨ੍ਹਾ ਨੇ ਗੁਰੂ ਨੂੰ ਮਿਲਕੇ ਗੁਰ ਤੋਂ ਗੁਰਮਤਿ ਸਮਝ ਕੇ ਆਪਣਾ ਆਪ ਸਵਾਰ ਲਿਆ।
ਅਰਥ: — (ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਮੱਥੇ (ਦਿਮਾਗ, ਮਨ) ਉਤੇ ਧੁਰ (ਜਨਮ) ਤੋਂ ਹੀ ਹਰਿ (ਸੱਚ, ਸੁਭਗੁਣ) ਲਿਖਿਆ (ਚੰਗੇ ਵਿਚਾਰ ਮਿਲਣੇ) ਹੈ, ਉਹਨਾਂ ਨੂੰ ਸੱਚਾ ਗੁਰੂ ਮਿਲ ਪੈਂਦਾ ਹੈ (ਉਹਨਾਂ ਦੇ ਮਨ ਵਿਚੋਂ, ਗੁਰੂ ਦੀ ਮੇਹਰ ਨਾਲ) ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ, ਤੇ, ਉਹਨਾਂ ਦੇ ਹਿਰਦੇ ਵਿੱਚ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ ਚਮਕ ਪੈਂਦੀ ਹੈ। ਉਹਨਾਂ ਨੂੰ ਪਰਮਾਤਮਾ ਦਾ ਨਾਮ ਕੀਮਤੀ ਰਤਨ ਲੱਭ ਪੈਂਦਾ ਹੈ ਜੇਹੜਾ ਮੁੜ (ਉਹਨਾਂ ਪਾਸੋਂ ਕਦੇ) ਗੁਆਚਦਾ ਨਹੀਂ। ਹੇ ਦਾਸ ਨਾਨਕ! (ਆਖ—ਹੇ ਭਾਈ!) ਗੁਰੂ ਦੀ ਸਰਨ ਪੈ ਕੇ ਜੇਹੜੇ ਮਨੁੱਖ ਪਰਮਾਤਮਾ ਦਾ ਨਾਮ (ਗੁਰਮਤਿ) ਸਿਮਰਦੇ (ਯਾਦ ਰਖਦੇ) ਹਨ, ਨਾਮ ਸਿਮਰ ਕੇ ਉਹ ਹਰਿ (ਸੱਚ, ਸੁਭਗੁਣ) ਵਿੱਚ ਹੀ ਲੀਨ ਹੋ ਜਾਂਦੇ ਹਨ। 1.
ਦੂਜੇ ਪਦੇ ਵਿੱਚ ਗੁਰੂ ਜੀ ਨੇ ਉਨ੍ਹਾ ਮੱਨੁਖਾਂ ਦੀ ਗੱਲ ਕੀਤੀ ਹੈ, ਜਿਨ੍ਹਾ ਗੁਰੂ ਕੋਲ ਜਾਕੇ ਗੁਰਮਤਿ ਨੂੰ ਸੁਣਿਆਂ ਵੀ ਪਰ ਚਿਤ (ਸੋਚ) ਵਿੱਚ ਨਹੀ ਵਸਾਇਆ।
ਅਰਥ: — (ਹੇ ਭਾਈ! ਆਤਮਕ ਜੀਵਨ ਦੀ ਸੂਝ ਦੇਣ ਵਾਲਾ) ਅਜੇਹਾ ਕੀਮਤੀ ਨਾਮ ਜਿਨ੍ਹਾਂ ਮਨੁੱਖਾਂ ਨੇ ਨਹੀਂ ਸਿਮਰਿਆ, ਉਹ ਜਗਤ ਵਿੱਚ ਕਾਹਦੇ ਲਈ ਜੰਮੇ? । ਇਹ ਮਾਣਸ ਜਨਮ (ਜੋ ਗੁਰੂ ਜੀ ਨੇ ਪਹਿਲੇ ਪਦੇ ਦਸਿਆ ਹੈ) ਬੜੀ ਮੁਸ਼ਕਲ ਨਾਲ ਮਿਲਦਾ ਹੈ, (ਪਰ) ਨਾਮ (ਗੁਰਮਤਿ) ਸਿਮਰਨ (ਯਾਦ ਰਖਣ) ਤੋਂ ਬਿਨਾ ਸਾਰੇ ਦਾ ਸਾਰਾ ਵਿਅਰਥ ਚਲਾ ਜਾਂਦਾ ਹੈ। (ਹੇ ਭਾਈ! ਜੇਹੜਾ ਕਿਸਾਨ ਵੱਤਰ ਵੇਲੇ ਪੈਲੀ ਨਹੀਂ ਬੀਜਦਾ ਉਹ ਵੇਲਾ ਬੀਤ ਜਾਣ ਤੇ ਭੁੱਖਾ ਮਰਦਾ ਹੈ, (ਤਿਵੇਂ ਹੀ) ਜੇਹੜਾ ਮਨੁੱਖ ਢੁਕਵੇਂ ਸਮੇ (ਗੁਰੂ ਕੋਲ ਜਾਕੇ ਵੀ ਆਪਣੇ ਹਿਰਦੇ ਦੀ ਖੇਤੀ ਵਿਚ) ਪਰਮਾਤਮਾ ਦਾ ਨਾਮ ਨਹੀਂ ਬੀਜਦਾ, ਉਹ ਆਣ ਵਾਲੇ ਸਮੇਂ (ਸਮਾਂ ਲੱਘ ਜਾਣ ਤੋਂ ਬਾਦ) ਕੇਹੜੀ ਖ਼ੁਰਾਕ ਵਰਤੇਗਾ ਜਦੋਂ ਆਤਮਕ ਜੀਵਨ ਦੇ ਪਲ੍ਹਰਨ ਵਾਸਤੇ ਨਾਮ-ਭੋਜਨ ਦੀ ਲੋੜ ਪਏਗੀ? ਹੇ ਨਾਨਕ! (ਆਖ—) ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਮੁੜ ਮੁੜ ਕੇ (ਅਵਗੁਣਾਂ ਦੇ) ਜਨਮਾਂ ਦਾ ਚੱਕਰ ਮਿਲਦਾ ਹੈ (ਉਹਨਾਂ ਵਾਸਤੇ) ਪਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ। 2.
ਆਓ ਗੁਰਬਾਣੀ ਵਿਚੋ ਹੀ ਦੋ ਪ੍ਰਮਾਣ ਲੈਦੇ ਹਾਂ,
ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ॥ ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਿਉ ਪ੍ਰੀਤਿ ਨ ਪਿਆਰੁ॥ ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ॥ 1418]
ਅਰਥ: — ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਮਹਾ ਪੁਰਖ ਦੀ ਸਰਨ ਨਹੀਂ ਫੜੀ, ਜਿਨ੍ਹਾਂ ਨੇ ਵਿਚਾਰ ਨਾਲ ਆਪਣਾ ਮਨ ਨਹੀਂ ਜੋੜਿਆ, ਉਹ ਬੰਦੇ ਮਨੁੱਖਾ ਜੂਨ ਵਿੱਚ ਆਏ ਨਹੀਂ ਕਹੇ ਜਾ ਸਕਦੇ, ਉਹ ਤਾਂ ਪਸ਼ੂ ਹਨ, ਉਹ ਤਾਂ ਮਰੇ ਹੋਏ ਪਸ਼ੂ ਹਨ ਉਹ ਮਹਾਂ ਮੂਰਖ ਹਨ। ਉਹਨਾਂ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਨਹੀਂ ਹੈ, ਉਹਨਾਂ ਦੇ ਅੰਦਰ ਪ੍ਰਭੂ-ਚਰਨਾਂ ਦੀ ਲਗਨ ਨਹੀਂ ਹੈ, ਪ੍ਰਭੂ ਨਾਲ ਉਹਨਾਂ ਦਾ ਪ੍ਰੇਮ-ਪਿਆਰ ਨਹੀਂ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ ਵਿਕਾਰਾਂ ਵਿੱਚ ਹੀ ਆਤਮਕ ਮੌਤ ਸਹੇੜੀ ਰੱਖਦੇ ਹਨ ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ।
ਅਗਲੀਆਂ ਪੰਦਤੀਆਂ ਪ੍ਰਮਾਣ ਵੀ ਹੈ ਅਤੇ ਜਿਹੜੇ ਲੋਕ ਅਗਲੇ ਪਿਛਲੇ ਜਨਮਾਂ ਨੂੰ ਮੰਨਦੇ ਹਨ ਉਨ੍ਹਾ ਨੂੰ ਇੱਕ ਸਵਾਲ ਵੀ ਹੈ,
ਵਡਭਾਗੀ ਹਰਿ ਸੰਤੁ ਮਿਲਾਇਆ॥ ਗੁਰਿ ਪੂਰੈ ਹਰਿਰਸੁ ਮੁਖਿ ਪਾਇਆ॥ ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖ ਗਰਭ ਜੂਨੀ ਨਿਤਿ ਪਉਦਾ ਜੀਉ॥ 3॥ 95]
ਅਰਥ: — ਹੇ ਭਾਈ! ਮੇਰੇ ਵੱਡੇ ਭਾਗਾਂ ਨਾਲ ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ, ਤੇ (ਉਸ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ-ਰਸ ਮੇਰੇ ਮੂੰਹ ਵਿੱਚ ਪਾ ਦਿੱਤਾ ਹੈ। ਨਿਭਾਗੇ ਬੰਦਿਆਂ ਨੂੰ ਹੀ ਸਤਿਗੁਰੂ ਨਹੀਂ ਮਿਲਦਾ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ, ਉਹ (ਆਪਣੇ ਅੰਦਰ ਹੀ) ਨਿਤਿ ਜੂਨਾਂ ਦੇ ਗੇੜ ਵਿੱਚ ਪਿਆ ਰਹਿੰਦਾ ਹੈ॥ 95॥
ਸਵਾਲ- ਜਿਹੜੇ ਲੋਕ ਅਗਲੀਆਂ ਪਿਛਲੀਆਂ ਜੂਨਾਂ ਨੂੰ ਮੰਨਦੇ ਹਨ ਉਨ੍ਹਾ ਲਈ ਹੈ, ਉਪਰ ਪੰਗਤੀਆਂ ਵਿੱਚ ਨਿਤਿ ਜੂਨਾਂ ਭੋਗਣ ਦੀ ਗੱਲ ਆਈ ਹੈ, ਇੱਕ ਮਨਮੁਖ ਮੱਨੁਖ 20 ਸਾਲ ਦਾ ਵੀ ਹੋ ਸਕਦਾ ਹੈ, 50 ਸਾਲ ਦਾ ਵੀ ਹੋ ਸਕਦਾ ਹੈ, ਕੀ ਉਹ ਦੱਸ ਸਕਦੇ ਹਨ ਕਿ ਮਨਮੁਖ ਨਿਤਿ ਗਰਭ ਜੂਨਾਂ ਵਿੱਚ ਕਿਵੇਂ ਪੈਂਦਾ ਹੋਵੇਗਾ?
ਸਤਿਨਾਮ ਸਿੰਘ ਮਾਂਟਰੀਅਲ


ਗੁਰਦੁਆਰਾ ਸਿੱਖ ਲਹਿਰ ਬਰੈਂਪਟਨ ਵਿਖੇ ਢਾਡੀ ਦਰਬਾਰ 21 ਸਤੰਬਰ 2013 ਨੂੰ ਸ਼ਾਮ ਦੇ 6-9 ਵਜੇ ਤੱਕ ਹੋ ਰਿਹਾ ਹੈ। ਹੋਰ ਜਾਣਕਾਰੀ ਲਈ ਫੂਨ ਕਰੋ: 905-451-3335


(19/09/13)
ਦਲੇਰ ਸਿੰਘ ਜੋਸ਼

“ਧਨ ਸ਼ਬਦ ਦੀ ਸਮੀਖਿਆ”
ਬਾਣੀ ਅੰਦਰ ਬਹੁਤ ਸਾਰੇ ਐਸੇ ਸ਼ਬਦ ਭੀ ਹਨ ਜਿਨ੍ਹਾਂ ਦਾ ਬਾਹਰੀ ਸਰੂਪ ਤਾਂ ਇੱਕ ਹੀ ਹੋਵੇਗਾ ਪਰ ਅਰਥ ਵਖਰੇ ਵਖਰੇ ਹੋਣਗੇ। ਜਿਵੇਂ ਅਸੀ ਇੱਕ ਸ਼ਬਦ ਕਪ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਸੀ ਕਿ ਕਪਿ ਦਾ ਅਰਥ ਬੰਦਰ ਭੀ ਹੈ ਕਪਿ ਦਾ ਭਾਵ ਅਰਥ ਬਲਦ ਭੀ ਹੈ। ਇਸੇ ਤਰ੍ਹਾਂ ਅੱਜ ਦਾ ਸ਼ਬਦ ਧਨ ਜਿਸ ਦੀ ਵਿਚਾਰ ਆਪ ਜੀ ਨਾਲ ਵਿਚਾਰਨ ਦਾ ਮਨ ਬਨਾਇਆ ਹੈ। ਬਾਣੀ ਨੂੰ ਸਮਝਨ ਲਈ ਇਸ ਦਾ ਪਾਠ, ਕੀਰਤਨ ਅਤੇ ਕਥਾ ਬੜੇ ਧਿਆਨ ਨਾਲ ਸੁਣਨੀ ਪਵੇਗੀ। ਤਾਂ ਹੀ ਕੁੱਝ ਪਲੇ ਪੈ ਸਕੇਗਾ ਨਹੀ ਤਾਂ ਧਾਰਮਿਕ ਅਸਥਾਨ ਤੇ ਜੋ ਭੀ ਤੁਹਾਡਾ ਦਿਤਾ ਟਾਈਮ ਸਫਲ ਨਹੀ ਹੋ ਸਕੇਗਾ। ਕਿਉਕਿ ਜੀਵਨ ਦਾ ਮਨੋਰਥ ਹੈ, ਆਇਓ ਸੁਨਨ ਪੜ੍ਹਨ ਕਉ ਬਾਣੀ॥ ਨਾਮ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ॥ ਰਾਗ ਸਾਰੰਗ ਮ: 5॥ 1219॥ ਸੋ ਜਦੋਂ ਭੀ ਕਿਤੇ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੁੰਦਾਂ ਹੈ ਜੀਵ ਨੂੰ ਇੱਕ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਦੂਸਰਾ ਉਸ ਸਮੇਂ ਦਾ ਫਾਇਦਾ ਉਠਾੳਣਾ ਚਾਹੀਦਾ ਹੈ। ਭਾਵ ਕਿ ਚਲ ਰਹੇ ਪ੍ਰੋਗਰਾਮ ਨੂੰ ਸ੍ਰਵਨ ਕਰਨ ਦਾ।
ਸਾਨੂੰ ਭਾਈ ਸੁਥਰੇ ਦੀ ਸਾਖੀ ਚੇਤੇ ਹੋਵੇਗੀ ਕਿ ਦੀਵਾਨ ਵਿੱਚ ਕੁੱਝ ਬੈਠੇ ਸਜਨ ਆਪਸ ਵਿੱਚ ਗਲਾਂ ਕਰੀ ਜਾ ਰਹੇ ਸਨ ਜਦੋਂ ਭਾਈ ਸੁਥਰੇ ਸ਼ਾਹ ਨੇ ਉਹਨਾਂ ਨੂੰ ਇਸ਼ਾਰੇ ਨਾਲ ਚੁਪ ਕਰਨ ਲਈ ਕਹਿਆ ਤਾਂ ਉਹਨਾਂ ਤੇ ਕੋਈ ਅਸਰ ਨਾ ਹੋਇਆ ਉਹ ਨਿਰੰਤਰ ਅਪਣੀਆ ਗੱਲਾਂ ਵਿੱਚ ਮਸਤ ਰਹੇ। ਸੁਥਰਾ ਗੁਰੁ ਘਰ ਦਾ ਪ੍ਰਚਾਰਕ ਸੀ ਉਸਨੇ ਦੁਬਾਰਾ ਜਤਨ ਕੀਤਾ ਕਿ ਹੁਣ ਹੀ ਚੁਪ ਕਰ ਜਾਣ। ਪਰ ਉਹਨਾਂ ਨੇ ਫਿਰ ਭੀ ਲਾਪਰਵਾਹੀ ਹੀ ਜਾਹਰ ਕੀਤੀ। ਭਾਈ ਸੁਥਰਾ ਜੀ ਉਹਨਾਂ ਨੁੰ ਕੋਈ ਐਸੀ ਗੱਲ ਕਹਿ ਕੇ ਸੰਗਤ ਵਿਚੋਂ ਉਠ ਕੇ ਦੋੜ ਗਏ। ਉਹਨਾ ਫੱੜਨ ਦਾ ਜਤਨ ਕੀਤਾ ਪਰ ਉਹ ਹੱਥ ਨਾ ਆਏ। ਹਫਤੇ ਦੇ ਸਮੇਂ ਬਾਅਦ ਸੁਥਰਾ ਜੀ ਉਹਨਾਂ ਨੂੰ ਮਿਲ ਪਏ। ਤੇ ਪਕੜ ਕੇ ਗੁਰੁ ਗੋਬਿੰਦ ਸਿੰਘ ਜੀ ਕੋਲ ਲੈ ਗਏ। ਕਹਿਣ ਲਗੇ ਮਹਾਰਾਜ ਆਹ ਆਪ ਜੀ ਨੇ ਪ੍ਰਚਾਰਕ ਰਖਿਆ ਹੋਇਆ ਹੈ? ਜਿਹੜਾ ਸੰਗਤਾਂ ਨੂੰ ਗਾਲੀਆਂ ਦੇਦਾਂ ਰਹਿੰਦਾ ਹੈ। ਗੁਰੁ ਸਾਹਿਬ ਜੀ ਕਹਿਣ ਲਗੇ ਦਸ ਭਾਈ ਸੁਥਰਿਆ ਤੇਰੇ ਬਾਰੇ ਇਹ ਲੋਕ ਕੀ ਸ਼ਕਾਇਤ ਲਗਾ ਰਹੇ ਹਨ। ਕਹਿੰਦਾਂ ਜੀ ਗਾਲੀਆਂ; ਤੇ ਉਹ ਭੀ ਮੈਂ ਇਨ੍ਹਾਂ ਨੂੰ ਕਢੀਆਂ? ਮਹਾਰਾਜ ਇਨ੍ਹਾਂ ਨੂੰ ਪੁਛੋ ਕਿ ਇਹ ਗੱਲ ਕਿਸ ਦਿਨ ਦੀ ਹੈ? ਉਹ ਸਹੀ ਦਿਨ ਬਿਆਨ ਨਾ ਕਰ ਸੱਕੇ ਫਿਰ ਭਾਈ ਸੁਥਰੇ ਨੇ ਕਿਹਾ ਜੀ ਇਹ ਦਸ ਦੇਨ ਕਿ ਉਸ ਵਕਤ ਰਾਗੀ ਕੀਰਤਨ ਕਰ ਰਹੇ ਸਨ ਕਿ ਆਪ ਜੀ ਬਾਣੀ ਦੀ ਵਿਚਾਰ ਸੰਗਤਾਂ ਨੂੰ ਸ਼੍ਰਵਨ ਕਰਵਾ ਰਹੇ ਸੀ। ਉਹ ਇਸ ਸਬੰਧੀ ਭੀ ਫੈਸਲਾ ਨਾ ਕੱਰ ਸਕੇ ਕਿ ਕੀਰਤਨ ਹੋ ਰਿਹਾ ਸੀ ਕਿ ਕਥਾ ਹੋ ਰਹੀ ਸੀ? ਸੁਥਰਾ ਜੀ ਪੁਛਨ ਲਗੇ ਕਿ ਇਹਨਾਂ ਨੂੰ ਇਹ ਪੁਛੋ ਕਿ ਮੈ ਕਿਹੜੀਆਂ 2 ਗਾਲਾਂ ਕੱਢੀਆਂ ਸਨ? ਤਾਂ ਉਹਨਾਂ ਸਾਰੀਆ ਗਾਲਾਂ ਸੁਣਾ ਦਿਤੀਆਂ ਤਾਂ ਸੁਥਰਾ ਜੀ ਕਹਿਣ ਲਗੇ ਪਾਤਸ਼ਾਹ ਖਿਮਾਂ ਕਰਨਾ ਇਹ ਤੇਰੇ ਸਿੱਖ ਨਹੀ ਇਹ ਮੇਰੇ ਸਿੱਖ ਹਨ ਜਿਨ੍ਹਾਂ ਨੂੰ ਤੇਰਾ ਉਪਦੇਸ਼ ਤਾਂ ਚੇਤੇ ਨਹੀ ਮੇਰੇ ਮਾੜੇ ਬੋਲੇ ਬੋਲ ਚੇਤੇ ਹਨ।
ਇਹ ਸਾਖੀ ਸਾਨੂੰ ਜਾਂਚ ਸਿਖਾਉਦੀ ਹੈ ਕਿ ਸੰਗਤ ਵਿੱਚ ਬਹਿਣਾ ਕਿਵੇਂ ਹੈ? ਭਾਵ ਧਿਆਨ ਨਾਲ ਬਾਣੀ ਸ਼੍ਰਵਨ ਕਰਨੀ। ਸੋ ਧਿਆਨ ਨਾਲ ਪੜੀ ਸੁਣੀ ਬਾਣੀ ਸਾਨੂੰ ਗਿਆਨ ਬਖਸ਼ਦੀ ਹੈ। ਅੱਜ ਦਾ ਸ਼ਬਦ ਹੈ “ਧਨ” ਇਹ ਸ਼ਬਦ ਬਾਣੀ ਵਿੱਚ ਕਿਤਨੇ ਅਰਥਾਂ ਵਿੱਚ ਆਇਆ ਹੈ? ਇਹ ਜਾਣ ਕੇ ਆਪ ਜੀ ਹੈਰਾਨ ਹੋਵੋਗੇ। ਧਨ-ਦਾ ਅਰਥ ਅਸੀ ਮਾਇਆ ਤਾਂ ਕਰਦੇ ਹਾਂ ਜੀ ਤੇ ਪੜਦੇ ਭੀ ਹਾਂ ਜੀ।
(1) ਕਾਚਾ ਧਨੁ ਸੰਚਹਿ ਮੂਰਖੁ ਗਾਵਾਰ॥ ਗੁਰੁ ਅਮਰਦਾਸ ਜੀ ਰਾਗ ਧਨਾਸਰੀ (663)
(2) ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਜਾਨਿ॥
ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ॥ ਮ: 9॥ 1426॥
(3) ਧਨੁ ਖਟੈ ਆਸਾ ਕਰੈ ਮਾਇਆ ਮੋਹ ਵਧਾਵੈ॥ ਰਾਗ ਗਾਉੜੀ ਮ: 4॥ 166॥
(4) ਧਨ ਗਇਆ ਤਾ ਜਾਣ ਦੇਹਿ ਜੇ ਰਾਚਹਿ ਰੰਗਿ ਏਕ॥ ਰਾਗ ਰਾਮਕਲੀ ਮ: 1॥ 929॥

ਸ਼ਾਬਸ਼ ਵਾਸਤੇ ਤੇ ਆਇਆ ਧਨ ਸ਼ਬਦ ਜਿਵੇਂ ਸੁਖਮਨੀ ਸਾਹਿਬ ਵਿੱਚ ਪੜਦੇ ਹਾਂ।
(1) ਧੰਨ ਧੰਨ ਧੰਨ ਜਨੁ ਆਇਆ॥
ਜਿਸ ਪ੍ਰਸਾਦਿ ਸਭੁ ਜਗਤ ਤਰਾਇਆ॥ ਸਖਮਨੀ ਸਾਹਿਬ॥ 294॥
ਉਹ ਦਿਨ ਕਿਤਨਾ ਭਾਗਾ ਵਾਲਾ ਹੈ ਜਿਸ ਦਿਨ ਅਸੀ ਗੁਰੁ ਦੇ ਦਰਸ਼ਨ ਦਿਦਾਰੇ ਕੀਤੇ ਹਨ। ਉਹ ਵੇਲਾ ਧਨ ਹੈ ਉਹ ਘੜੀ ਧਨ ਹੈ ਉਹ ਪਲ ਭੀ ਸੁਹਾਵਣਾ ਹੈ।
(2) ਧੰਨ ਸੁ ਵੇਲਾ ਘੜੀ ਧੰਨ, ਧੰਨ ਮੂਰਤ ਪਲੁ ਸਾਰ॥
ਧੰਨ ਸੁ ਦਿਨਸੁ ਸੰਜੋਗੜਾ ਜਿਤ ਡਿਠਾ ਗੁਰ ਦਰਸਾਰੁ॥
(3) ਧਨ ਜਨਨੀ ਜਿਨ ਜਾਇਆ ਧੰਨ ਪਿਤਾ ਪਰਧਾਨੁ॥
ਸ਼ਤਗੁਰੁ ਸੇਵਿ ਸੁਖ ਪਾਇਆ ਵਿਚਹੁ ਗਇਆ ਗੁਮਾਨ॥ ਸਿਰੀ ਰਾਗ ਮ: 3॥ 32॥
(4) ਧਨ ਧਨ ਸੁਹਾਵਾ ਸੋ ਸਰੀਰ ਥਾਨੁ, ਜਿਥੈ ਮੇਰਾ ਗੁਰੁ ਧਰੇ ਵਿਖਾ॥ ਰਾਗ ਬਿਹਾ: ਮ: 3॥
(5) ਧੰਨ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ॥ ਰਾਗ ਸੋਰਠਿ ਮ: 3 650

ਇਸਤ੍ਰੀ ਵਾਸਤੇ –ਰਾਗ ਸੂਹੀ ਵਿੱਚ ਗੁਰੁ ਅਰਜਨ ਦੇਵ ਜੀ ਫੁਰਮਾਨ ਕਰਦੇ ਹਨ ਕਿ ਜੀਵ ਆਤਮਾ ਰੂਪੀ ਇਸਤ੍ਰੀ ਗਫ਼ਲਤ ਦੀ ਨੀਦ ਵਿੱਚ ਸੁਤੀ ਪਈ ਹੈ, ਪਰ ਪ੍ਰਭੂ ਪਰਮਾਤਮਾ ਸਦਾ ਹੀ ਜਾਗਦਾ ਰਹਿੰਦਾ ਹੈ।
ਧਨੁ ਸੂਤੀ ਪਿਰ ਸਦ ਜਾਗੰਤਾ॥ ਸੂਹੀ ਮ: 5॥ 737॥
ਧਨੁ ਕਹੈ ਤੂੰ ਵਸਿ ਮੈ ਨਾਲੇ॥ ਮਾਰੂ ਮ: 5॥ 1073॥
ਧਨੁ ਜਾਗੈ ਜੇ ਪਿਰ ਬੋਲੰਤਾਂ॥ ਸੂਹੀ ਮ: 5॥ 737॥

ਧਨ ਪਿਰ ਇਹ ਨ ਆਖੀਅਨ ਬਹਿਨ ਇਕਠੇ ਹੋਇ॥ ਵਾਰ ਸੂਹੀ ਮ: 3॥ 788॥
ਧਨੁ ਬਿਨਉ ਕਰੇਦੀ ਗੁਨ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ॥ ਤੁਖਾਰੀ ਮ: 1॥ 1108॥

ਸਰੀਰ ਵਾਸਤੇ-ਬਾਬਾ ਫਰੀਦ ਜੀ ਅਪਣੇ ਸਲੋਕਾ ਦੀ ਅਰੰਭਤਾ ਵਿੱਚ ਇਸ ਸਰੀਰ ਦੀ ਬਣਤਰ ਦੀ ਸਚਾਈ ਇਸਤਰਾਂ ਬਿਆਨ ਕਰਦੇ ਹਨ।
(1) ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ॥
ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ॥ ਸਲੋਕ ਸ਼ੇਖ ਫ਼ਰੀਦ ਜੀ॥ 1377॥
(2) ਜਾ ਸਾਥੀ ਉਠੀ ਚਲਿਆ ਤਾ ਧਨੁ ਖਾਕੂ ਰਾਲ॥
ਰੂਹ ਵਾਸਤੇ- ਢਾਹਿ ਮੜੋਲੀ ਲੁਟਿਆ ਦੇਹੁਰਾ ਸਾ ਧਨੁ ਪਕੜੀ ਏਕ ਜਨਾ॥ ਮ: 1 155 ਰਾਗ ਗਾਉੜੀ॥
ਇਹ ਸਾਰੇ ਰੂਪ ਧਨ ਦੇ ਹਨ ਜੀ ਆਪ ਜੀ ਨੇ ਵੇਖਿਆ ਹੈ ਕਿਸੇ ਥਾਂ ਇਹ ਮਾਇਆ ਦੇ ਨਾਮ ਥਲੇ ਆਇਆ ਹੈ। ਕਿਸੇ ਥਾਂ ਸ਼ਾਬਾਸ਼ ਦੇ ਨਾਮ ਨਾਲ ਪੁਕਾਰਿਆ ਜਾਦਾਂ ਹੈ ਕਿਸੇ ਥਾਂ ਇਸਤਰੀ ਦੇ ਰੂਪ ਵਿੱਚ ਕਿਸੇ ਥਾਂ ਸਰੀਰ ਦੇ ਰੂਪ ਵਿੱਚ ਫਿਰ ਰੂਹ ਦੇ ਰੂਪ ਵਿਚ। ਸ਼ਬਦ ਇੱਕ ਹੀ ਹੈ ਪਰ ਅਰਥ ਅਨੇਕ ਹਨ। ਗੁਰੁ ਕਿਰਪਾ ਕਰਨ ਤਾ ਕਿ ਅਸੀ ਅਰਸ਼ੀ ਬਾਣੀ ਨੂੰ ਸਮਝਨ ਵਾਲੇ ਬਣ ਸਕੀਐ।


(17/09/13)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸ੍ਰ. ਬਲਦੇਵ ਸਿੰਘ ਜੀ ਫਿਰੋਜ਼ਪੁਰ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਵੀਰ ਜੀ, ਤੁਸੀਂ ਆਪਣੀ 16-09-13 ਵਾਲੀ ਚਿੱਠੀ ਵਿਚ ਲਿਖਿਆ ਹੈ ਕਿ, “ਵੀਰ ਜੀ, ਸਚਮੁਚ ਹੀ ਅੱਜ ਤੱਕ ਮੈਂ ਇਸ ਗੱਲ ਦੀ ਕਦੇ ਵਿਚਾਰ ਹੀ ਨਹੀਂ ਸੀ ਕੀਤੀ, ਕਿ ਮੈਂ ਇਸ ਦੀ ਸਹੀ ਸਹੀ ਗਿਣਤੀ ਕਰਾਂ, ਕਿ ਗੁਰੂ ਸਹਿਬਾਨ ਤੋਂ ਪਹਿਲੇ ਅਕਾਲ ਪੁਰਖ ਬਾਰੇ ‘ਰਾਮ’ ਸ਼ਬਦ ਕਿਸ ਕਿਸ ਨੇਂ ਵਰਤਿਆ ਹੈ। ਕਿਉਂ ਕੇ ਮੈਨੂੰ ਇਹ ਜਾਨਣ ਦੀ ਕਦੇ ਲੋੜ ਹੀ ਮਹਿਸੂਸ ਨਹੀਂ ਸੀ ਹੋਈ, ਅਤੇ ਇਹ ਜਾਨਣ ਦੀ ਮੈਂ ਅੱਜ ਵੀ ਕੋਈ ਖਾਸ ਜਰੂਰਤ ਨਹੀਂ ਸਮਝਦਾ ਹਾਂ”।
ਵੀਰ ਜੀ, ਫਿਰ ਆਪ ਨੂੰ ਹੁਣ ‘ਰਾਮ’ ਸ਼ਬਦ ਦੀ ਗਿਣਤੀ ਕਰਨ ਦੀ ਕਿਉਂ ਲੋੜ ਪੈ ਗਈ ?
ਵੀਰ ਜੀ, ਕੀ ਇਹ 12-09-13 ਵਾਲੀ ਤੁਹਾਡੀ ਲਿਖਤ ਤੁਹਾਡੀ ਨਹੀਂ ਹੈ ? ਜੇਕਰ ਇਹ ਲਿਖਤ ਤੁਹਾਡੀ ਹੈ ਤਾਂ ਕੀ ਇਸ ਵਿਚ ਤੁਸੀਂ ਗਿਣਤੀ ਮਿਣਤੀ ਨਹੀਂ ਕੀਤੀ ? ਪੁੱਛ ਤੁਸੀਂ ਮੈਂਨੂੰ ਅਤੇ ਸਿੱਖ ਮਾਰਗ ਦੇ ਪਾਠਕਾਂ ਕੋਲੋ ਰਹੇ ਹੋ ?
ਤੁਸੀਂ ਲਿਖਿਆ ਹੈ, “ਵੀਰ ਜੀ ਤੁਹਾਡੇ ਕਹਿਣ ਅਨੂਸਾਰ, ਜੇ ਕਰ ਲੱਖ ੮੪ ਮਾਤਰ ਇੱਕ ਵਹਿਮ ਹੈ, ਇੱਕ ਮੁਹਾਵਰਾ ਹੈ, ਉਹ ਵੀ ਸਿਰਫ ਇਸ ਕਾਰਨ, ਕਿਉਂ ਕੇ ਇਹ ਗੁਰੂਆਂ ਤੋਂ ਪਹਿਲੇ ਸੀ। ਤਾਂ ਬਾਕੀ ਹੋਰ ਸਭ ਗੱਲਾਂ ਜੋ ਗੁਰੂਆਂ ਤੋਂ ਪਹਿਲੇ ਸਨ, ਕੀ ਉਹ ਸਭ ਵੀ ਮੁਹਾਰੇ ਜਾਂ ਵਹਿਮ ਹਨ। ਇਸ ਤਰਾਂ ਦੀਆਂ ਸੈਂਕੜੇ ਉਧਾਰਨਾਂ ਦਿੱਤੀਆਂ ਜਾ ਸਕਦੀਆਂ ਹਨ । ਅਜੇਹਾ ਇੱਕ ਲਫਜ਼ ਹੈ (ਰਾਮ) ਜੋ ਗੁਰੂ ਸਾਹਿਬਾਂ ਤੋਂ ਪਹਿਲੇ ਵੀ ਮੌਜ਼ੂਦ ਸੀ। ਵੈਸੇ ਤਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਮ ਨਾਮ ਦੀਆਂ ਤਕਰੀਬਨ ਢਾਈ ਹਜ਼ਾਰ ਦੇ ਕਰੀਬ (ਜਾਂ ਇਸ ਤੋਂ ਵੀ ਵੱਧ) ਤੁਕਾਂ ਹਨ। ਪਰ ਵੀਰ ਜੀ ਅੱਗੇ ਲਿਖੀਆਂ ਸਿਰਫ ਪੰਜ ਸੱਤ ਤੁਕਾਂ ਦੇ ਅਰਥ ਦੱਸਦੇ ਹੋਇ, ਇਹਨਾਂ ਬਾਰੇ ਵੀ ਆਪਣੇਂ ਵਿਚਾਰ ਦੱਸਨ ਦੀ ਕ੍ਰਿਪਾਲਤਾ ਕਰਨੀਂ ਜੀ”।
“ਭਾਈ ਰੇ ਰਾਮੁ ਕਹਹੁ ਚਿਤੁ ਲਾਇ॥ ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ॥ ੧॥ ਰਹਾਉ॥
ਮਨ ਰੇ ਰਾਮ ਜਪਹੁ ਸੁਖੁ ਹੋਇ॥ ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ॥ ੧॥ ਰਹਾਉ॥ ੫੮-੧
ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ॥ ੧॥ ਰਹਾਉ॥ ੯੩
ਸੋਈ ਸਾਜਨ ਮੀਤੁ ਪਿਆਰਾ॥ ਰਾਮ ਨਾਮੁ ਸਾਧਸੰਗਿ ਬੀਚਾਰਾ॥ ੧੦੮
ਹਿਰਦੈ ਰਾਮੁ ਰਮਹੁ ਮੇਰੇ ਭਾਈ॥ ਗੁਰਮੁਖਿ ਰਸਨਾ ਹਰਿ ਰਸਨ ਰਸਾਈ॥ ੧॥ ਰਹਾਉ॥ ੧੫੯
ਸੁਣਿ ਮਨ ਮੇਰੇ ਸਬਦੁ ਵੀਚਾਰਿ॥ ਰਾਮ ਜਪਹੁ ਭਵਜਲੁ ਉਤਰਹੁ ਪਾਰਿ॥ ੧॥ ਰਹਾਉ॥ ੧੬੧

ਸਤਿਕਾਰ ਸਹਿਤ, ਬਲਦੇਵ ਸਿੰਘ ਫਿਰੋਜ਼ਪੁਰ”

ਵੀਰ ਜੀ, ਇਹ ਦੱਸਣ ਦੀ ਖੇਚਲ ਕਰਨੀ ਕਿ ਤੁਸੀਂ ਆਪਣੀ ਇਸ ਲਿਖਤ ਰਾਹੀਂ ਪਾਠਕਾਂ ਨੂੰ ਕੀ ਦੱਸਣਾ ਚਾਹੁੰਦੇ ਹੋ ? ਹੋ ਸਕਦਾ ਮੇਰੇ ਵਾਂਗਰ ਹੋਰ ਪਾਠਕ ਵੀ ਆਪ ਦਾ ਅਸਲ ਮਕਸਦ ਨਾਂ ਸਮਝ ਸਕੇ ਹੋਣ । ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(17/09/13)
ਦਲੇਰ ਸਿੰਘ ਜੋਸ਼

“ਸਮੀਖਿਆ ਸਬਦ ਦੀ ਸਮੀਖਿਆ”
Daler singhjosh. . 9888151686
ਦਾਸ ਨੂੰ ਇਸ ਗੱਲ ਦੀ ਖੁਸ਼ੀ ਹੈ ਮੇਰੀਆਂ ਤਿੰਨ ਬੇਟੀਆਂ ਤੇ ਇੱਕ ਬੇਟਾ ਹੈ। ਗੁਰੁ ਦੀ ਕਿਰਪਾ ਸਦਕਾ ਚਾਰੇ ਬੱਚੇ ਅੰਮ੍ਰਿਤਧਾਰੀ ਗੁਰਮਤਿ ਰਹਿਣੀ ਵਿੱਚ ਪਰਪੱਕ ਹਨ। ਬੇਟਾ ਪ੍ਰਭਜੋਤ ਸਿੰਘ ਜੋ ਖੁਦ ਇੱਕ ਸੂਝਵਾਨ ਵਿਚਾਰਕ, ਸਟੇਜ਼ ਦਾ ਸਿਆਣਾ ਬੁਲਾਰਾ, ਤੇ ਕਥਾਵਾਚਕ ਹੈ। ਗੁਰੁ ਦੀ ਕਿਰਪਾ ਸਦਕਾ ਮੈ ਜੋ ਭੀ ਪ੍ਰਕਰਣ ਲਿਖਦਾ ਹਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਲੇਖ ਉਸਨੂੰ ਪਹਿਲਾਂ ਪੜ੍ਹਾਂ ਲਵਾਂ। ਜੇ ਕਰ ਉਸ ਕੋਲ ਸਮਾਂ ਹੋਵੇ ਤਾਂ ਉਹ ਨਾਹ ਨਹੀ ਕਰਦਾ ਸਮੇਂ 2 ਅਪਣੀ ਰਾਇ ਭੀ ਮੈਨੂੰ ਦੇਦਾਂ ਰਹਿਦਾਂ ਹੈ। ਇੱਕ ਦਿਨ ਬੈਠੇ ਬੈਠੇ ਮੈਨੂੰ ਕਹਿਣ ਲਗਾ ਡੈਡੀ ਜੀ ਸਮੀਖਿਆ ਸ਼ਬਦ ਦੀ ਸਮੀਖਿਆ ਲਿਖੋ। ਇਹ ਪ੍ਰਕਰਣ ਉਸਦੀ ਦਿਤੀ ਰਾਇ ਦੇ ਅਧਾਰ ਤੇ ਲਿਖਣ ਦਾ ਪ੍ਰੋਗਰਾਮ ਬਣਾਇਆ ਗਿਆ।
ਇਹ ਸੱਚ ਹੈ ਕਿ ਕਈ ਵਾਰ ਅਸੀ ਸਬਦ ਚੋਣ ਤਾਂ ਕਰ ਲੈਦੇ ਹਾਂ ਪਰ ਸਾਨੂੰ ਸਬਦ ਦੇ ਅਰਥ ਭਾਵ ਦਾ ਪਤਾ ਨਹੀ ਹੁੰਦਾਂ। ਪਿਛੇ ਜਨਮਅਸ਼ਟਮੀ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਜੀ ਤੋ ਇੱਕ ਰਾਗੀ ਸਿੰਘ, ਜਿਸ ਜਿਸ ਸਬਦ ਵਿੱਚ ਸ੍ਰੀ ਕ੍ਰਿਸਨ ਜੀ ਦਾ ਨਾਮ ਆਉਦਾਂ ਸੀ, ਉਹ ਉਹ ਸਬਦ ਉਸਨੇ ਕੀਰਤਨ ਸਮੇ ਪੜ੍ਹੇ। ਅਗਲੇ ਦਿਨ ਅਖਬਾਰਾ ਵਿੱਚ ਇਸ ਗੱਲ ਦੀ ਚਰਚਾ ਚੱਲ ਪਈ ਤੇ ਕੁੱਝ ਵਿਦਵਾਨ ਸੱਜਨਾਂ ਨੇ ਇਤਰਾਜ਼ ਭੀ ਕੀਤਾ ਕਿ ਅਰਥ ਭਾਵ ਨੂੰ ਮੁਖ ਨਹੀ ਰਖਿਆ ਗਿਆ। ਹਾਂ ਜੇ ਕਿਤੇ ਰਹਾਉ ਦੀਆਂ ਪੰਕਤੀਆਂ ਨੂੰ ਹੀ ਮੁਖ ਰੱਖ ਕੇ ਕੀਰਤਨ ਕਰਦਾ ਤਾਂ ਕਿਸੇ ਭੀ ਨੁਕਤਾ ਚੀਨੀ ਨਹੀ ਸੀ ਕਰਨੀ।
ਸੋ ਅੱਜ ਦੇ ਇਸ ਸਬਦ ਸਬੰਧੀ ਆਪ ਜੀ ਨਾਲ ਕੁੱਝ ਵੀਚਾਰਾਂ ਦੀ ਸਾਂਝ ਪਾਈ ਜਾਵੇ। ਸਮੀਖਿਆ ਸਬਦ ਦਾ ਅਰਥ ਜਾਣਨ ਲਈ ਸਾਨੂੰ ਇਸਦਾ ਮੂਲ ਲੱਭਨਾ ਪਵੇਗਾ ਕਿ ਇਹ ਸਬਦ ਕਿਥੋਂ ਅਤੇ ਕਿਸ ਭਾਸ਼ਾ ਵਿੱਚੋ ਆਇਆ ਹੈ। ਜਿਵੇ ਅਸੀ ਬਾਣੀ ਵਿੱਚ ਇੱਕ ਸਬਦ “ਅਚਰਜ” ਪੜਦੇ ਹਾਂ ਪਰ ਇਹ ਸ਼ਬਦ ਸਾਡੀ ਗਰੁਮੁਖੀ ਤੇ ਪੰਜਾਬੀ ਭਾਸ਼ਾ ਦਾ ਨਹੀ ਹੈ। ਇਸ ਦਾ ਮੂਲ ਅਸਥਾਨ ਹਿੰਦੀ ਭਾਸ਼ਾ ਹੈ। ਓਥੇ ਇਸ ਦਾ ਸਹੀ ਰੂਪ ਅਸ਼ਚਰਜ ਹੈ। ਜਿਸਦਾ ਅਰਥ ਹੈ ਹੈਰਾਨ ਵਿਸਮਾਦ ਹੋ ਜਾਣਾ। ਗੁਰਮੁਖੀ ਵਿੱਚ ਇਹ ਬਣ ਗਿਆ ਅਚਰਜ। ਅਰਥ ਭਾਵ ਉਹੋ ਹੀ ਰਿਹਾ। ਇੱਕ ਹੋਰ ਸਬਦ ਦੁਸ਼ਤਰ ਜਿਸਦਾ ਮੂਲ ਅਸਥਾਨ ਭੀ ਹਿੰਦੀ ਹੈ। ਇਸਦਾ ਅਰਥ ਹੈ ਨਾ ਤਰਿਆ ਜਾਣ ਵਾਲਾ। ਗੁਰਮੁਖੀ ਵਿੱਚ ਬਣ ਗਿਆ ਦੁਤਰ। ਇਸਦਾ ਅਰਥ ਉਹੋ ਹੀ ਹੈ ਕਿ ਨਾ ਤਰਿਆ ਜਾ ਸਕਣ ਵਾਲਾ।
ਕਿਉਕਰਿ ਦੁਤਰੁ ਤਰਿਆ ਜਾਇ॥ ਗਾਉੜੀ ਮ: 3॥ ਹੋਰ ਭੀ ਬਹੁਤ ਪੰਕਤੀਆਂ ਹਨ ਜੀ।
ਸਮੀਖਿਆ ਸ਼ਬਦ ਦਾ ਮੂਲ ਰੂਪ ਭਾਲਨ ਤੇ ਮਹਾਨ ਕੋਸ਼ ਵਿਚੋਂ ਸਮੀਛਾ ਸਬਦ ਸਾਹਮਣੇ ਆਉਦਾਂ ਹੈ। ਜੋ ਹਿੰਦੀ ਭਾਸ਼ਾ ਦਾ ਹੀ ਰੂਪ ਭਾਸਦਾ ਹੈ। ਹਿੰਦੀ ਵਿੱਚ ਇਸ ਦਾ ਉਚਾਰਨ ਸਮੀਕਸ਼ਾ ਹੈ, ਜਿਸਦੇ ਅਰਥ ਭ: ਕਾਨ੍ਹ ਸਿੰਘ ਜੀ ਇਹ ਲਿਖਦੇ ਹਨ। (1) ਵਿਚਾਰ ਦ੍ਰਿਸ਼ਟੀ (2) ਰਾਇ ਸੰਮਤੀ (3) ਨਿਰਣਾ।
1. ਇਹ ਤਿੰਨ ਅਰਥ ਸਾਹਮਣੇ ਆਉਦੇ ਹਨ। ਜਿਸ ਦੇ ਅਧਾਰ ਤੇ ਅਸੀ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਕਿਸੇ ਵਸਤੂ ਸਬੰਧੀ , ਜਾਂ ਸਬਦ ਸਬੰਧੀ , ਵਿਚਾਰ ਭਾਵਨਾ ਰਖਨੀ ਕਿ ਇਹ ਵਸਤੂ ਕੀ ਹੈ , ਇਹ ਕਿਵੇਂ ਬਣੀ ਹੈ , ਇਸਦਾ ਕਰਤਾ ਕੌਣ , ਹੈ ਇਹ ਕਿਥੇ ਬਣੀ ਹੈ ਭਾਵ ਜਾਣਕਾਰੀ ਇਕੱਤਰ ਕਰਨੀ।
ਵਿਚਾਰ ਦ੍ਰਿਸ਼ਟੀ ਮਨੁਖ ਦੀ ਜਿਤਨੀ ਤੇਜ਼ ਹੋਵੇਗੀ ਉਤਨਾ ਹੀ ਮਨੁਖ ਅਪਣੇ ਨਫੇ ਨੁਕਸਾਨ ਦਾ ਅੰਦਾਜਾ ਲਗਾ ਸਕੇਗਾ। ਜਾਂ ਚੰਗੀ ਵਿਚਾਰ ਦਾ ਸਦਕਾ ਅਪਣਿਆਂ ਬਚਿਆ ਦੀ ਠੀਕ ਅਗਵਾਈ ਕਰ ਸਕੇਗਾ। ਜਾਂ ਕਿਸੇ ਸਭਾ ਸੁਸਾਇਟੀ ਵਿੱਚ ਕਿਸੇ ਵਿਚਾਰੇ ਜਾ ਰਹੇ ਮਸਲੇ ਦੇ ਹਾਣ ਲਾਭ ਨੂੰ ਸਮਝ ਕੇ ਅਪਣੇ ਸਾਥੀਆਂ ਨੂੰ ਜਾਗਰੂਕ ਕਰ ਸਕੇਗਾ। ਤੇਜ਼ ਤਰਾਰ ਦ੍ਰਿਸ਼ਟੀ ਵਾਲੇ ਹੀ ਮਨੁਖ ਰਾਜਿਆਂ ਮਹਾਂਰਾਜਿਆਂ ਦੇ ਸਲਾਹਕਾਰ ਮੰਤ੍ਰੀ ਬਣਦੇ ਆਏ ਹਨ। ਵਿਚਾਰ ਦ੍ਰਿਸ਼ਟੀ ਵਾਲੇ ਹੀ ਜੀਵ ਅਪਣੇ ਧਰਮ, ਕੌਮ, ਦੇਸ਼ ਨੂੰ ਚੰਗੀ ਤਰਕੀ ਵਾਲੇ ਪਾਸੇ ਲੈ ਜਾਦੇਂ ਹਨ।
(2) ਰਾਇ ਸੰਮਤੀ-ਉਸ ਵਸਤੂ ਜਾਂ ਸ਼ਬਦ ਸਬੰਦੀ ਅਪਣੀ ਰਾਇ ਦੇਣੀ, ਜਾਂ ਹੋਰਨਾਂ ਦੀ ਰਾਇ ਇਕਠੀ ਕਰਣੀ, ਭਾਵ ਚੰਗੀ ਤਰ੍ਹਾਂ ਘੋਖਣ ਦਾ ਜਤਨ ਕਰਨਾਂ। ਅਸੀ ਕਿਸੇ ਬਚੇ ਬਚੀ ਦਾ ਰਿਸ਼ਤਾ ਕਰਨ ਲਗੇ ਹਾਂ ਤਾਂ ਪ੍ਰਵਾਰ ਦੇ ਜੀਅ ਜਾਂ ਰਿਸ਼ਤੇਦਾਰ ਇਕਠੇ ਹੋ ਕਿ ਇਸ ਮਸਲੇ ਸਬੰਧੀ ਸਾਰਿਆਂ ਦੀ ਰੈਅ ਜਾਣਦੇ ਹਾਂ ਜੁੜ ਰਹੇ ਨਵੇ ਪ੍ਰਵਾਰ ਸਬੰਧੀ ਸਾਰੀ ਜਾਣਕਾਰੀ ਇਕਠੀ ਕਰਦੇ ਹਾਂ ਬਚੇ ਬਚੀ ਬਾਰੇ ਪੂਰੀ ਤਰ੍ਹਾਂ ਪੁਛ ਪੜਤਾਲ ਕੀਤੀ ਜਾਦੀਂ ਹੈ। ਨਗਰ ਵਿੱਚ ਕੋਈ ਸਕੂਲ਼ ਖੋਲਨ ਦੀ ਗੱਲ ਜਾਂ ਕੋਈ ਡਿਸਪੈਸਰੀ ਬਣਾਉਨ ਦੀ ਗੱਲ ਹੋਵੇ ਤਾਂ ਪੰਚਾਇਤਾਂ ਸੁਸਾਇਟੀਆਂ ਬੈਠਦੀਆਂ ਹਨ ਨਗਰ ਦੇ ਹੋਰ ਭੀ ਸਿਆਂਣੇ ਲੋਕ ਇਸ ਵਿਸ਼ੇ ਤੇ ਅਪਣੀ ਅਪਣੀ ਰੈਅ ਦੇਦੇ ਹਨ। ਇਹ ਸਾਡਾ ਇੱਕ ਸੁਭਾਉ ਹੈ ਕਿ ਕੋਈ ਭੀ ਕੰਮ ਕਰਨਾਂ ਹੈ ਤਾਂ ਕਿਸੇ ਹੋਰ ਦੀ ਸਲਾਹ ਜਰੂਰ ਲੈ ਲਵੋ। ਇਸ ਨੂੰ ਹੀ ਰਾਇ ਸੰਮਤੀ ਕਹਿਆ ਗਿਆ ਹੈ। ਜਿਵੇ ਕਿ ਇਹ ਲੇਖ ਹੀ ਜਿਸ ਵਕਤ ਮੈ ਦੋ ਪੇਜ਼ ਦਾ ਲਿਖ ਕੇ ਪ੍ਰਭਜੋਤ ਸਿੰਘ ਨੂੰ ਪੜਾਇਆ ਤਾਂ ਕਹਿਣ ਲਗਾ ਡੈਡੀ ਜੀ ਇਸਦਾ ਕੁੱਝ ਹੋਰ ਵਿਸਥਾਰ ਕਰੋ।
(3) ਉਸ ਵਸਤੂ ਸਬੰਧੀ ਅਪਣੇ ਤੇ ਹੋਰਣਾ ਦੇ ਵਿਚਾਰ ਇਕੱਤਰ ਕਰਕੇ ਕੋਈ ਫੈਸਲਾ ਕਰਣਾ।
ਜਿਵੇਂ ਸਿੱਖ ਧਰਮ ਅੰਦਰ ਕੋਈ ਨਵੀ ਗੱਲ ਲਾਗੂ ਕਰਨੀ ਹੋਵੇ ਤਾ ਉਸ ਸਬੰਧੀ ਪਹਿਲਾਂ ਲੋਕ ਰਾਇ ਇਕਠੀ ਕੀਤੀ ਜਾਦੀ ਹੈ। ਵੱਖ ਵੱਖ ਵਿਚਾਰ ਇਕਤਰ ਕਰਨ ਤੋ ਬਾਅਦ ਫਿਰ ਪੰਜ ਪਿਆਰੇ ਬੈਠਦੇ ਹਨ ਫਿਰ ਉਹ ਗੁਰਮਤਾ ਕਰਦੇ ਹਨ। ਕੀਤਾ ਹੋਇਆ ਗੁਰਮਤਾ ਫਿਰ ਸੰਗਤਾਂ ਵਿੱਚ ਪੱੜ੍ਹ ਕੇ ਸਣੁਾਇਆ ਜਾਦਾਂ ਹੈ। ਕੁੱਝ ਮਸਲੇ ਐਸੇ ਹੁੰਦੇ ਹਨ ਜੋ ਸਾਂਝੇ ਇਕੱਠ ਵਿੱਚ ਸਾਂਝੇ ਤੋਰ ਤੇ ਹੀ ਵਿਚਾਰ ਕੇ ਲਾਗੂ ਕਰ ਲਏ ਜਾਂਦੇ ਹਨ ਇਹਨਾਂ ਫੈਸਲਿਆਂ ਨ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਫੈਸਲਾ ਆਖਿਆ ਜਾਦਾਂ ਹੈ।
ਦਾਸ ਵਲੋਂ ਇਨ੍ਹਾਂ ਤਿੰਨ੍ਹਾਂ ਗੱਲਾਂ ਵਿੱਚੋਂ ਰਾਇ ਸੰਮਤੀ ਵਾਲੀ ਗੱਲ ਨੂੰ ਮੁਖ ਰੱਖ ਕੇ, ਕਿ ਇਸ ਸ਼ਬਦ ਦਾ ਸਰੂਪ ਕੀ ਹੈ, ਇਸਦਾ ਮੂਲ ਕੀ ਹੈ ਇਸ ਦਾ ਅਰਥ ਕੀ ਹੈ, ਇਸਦਾ ਉਚਾਰਨ ਕੀ ਹੈ। ਆਦਿ ਆਦਿ ਸੰਗਤਾਂ ਨਾਲ ਸਾਂਝਾ ਕੀਤਾ ਜਾ ਸਕੇ। ਸਿੱਖ ਧਰਮ ਅੰਦਰ ਫੈਸਲਾ (ਨਿਰਣਾ) ਤਾਂ ਪੰਥ ਕਰਦਾ ਹੈ, ਜਾਂ ਸਭਾ ਸੁਸਾਇਟੀਆਂ ਕਰਦੀਆ ਹਨ। ਇੱਕ ਨੂੰ ਫੇਸਲਾ ਕਰਨ ਦਾ ਕੋਈ ਅਧਿਕਾਰ ਨਹੀ। ਸੋ ਰਾਇ ਦੇਣ ਤੋਂ ਕੋਈ ਮਨਾਹੀ ਨਹੀ। ਸੋ ਦਾਸ ਇਸ ਗੱਲ ਨੂੰ ਮੁਖ ਰੱਖ ਕੇ ਸ਼ਬਦ ਸਮੀਖਿਆ ਲਿਖਣ ਦਾ ਪ੍ਰੋਗਰਾਮ ਉਲੀਕਿਆ। ਇਸ ਗੱਲ ਸਬੰਧੀ ਗਿਆਨੀ ਅਵਤਾਰ ਸਿੰਘ ਜੀ ਮਿਸ਼ਨਰੀ ਜੋ ਮੇਰੇ ਪ੍ਰੇਰਨਾਂ ਸਰੋਤ ਬਣੇ। ਜਿਨ੍ਹਾਂ ਨੇ ਬਾਰ ਬਾਰ ਮੈਨੂੰ ਲਿਖਣ ਲਈ ਉਤਸ਼ਾਹ ਦਿਤਾ। ਮੇਰੇ ਵਲੋਂ ਲਿਖੇ ਲੇਖਾਂ ਨੂੰ ਪੱੜ੍ਹ ਕੇ ਹੋਸਲਾ ਅਫਜਾਈ ਭੀ ਕਰਦੇ ਰਹੇ ਤੇ ਕਰ ਰਹੇ ਹਨ। ਐਸਾ ਹੀ ਪਿਆਰ ਗੁਰੁ ਦੀਆ ਸੰਗਤਾਂ ਤੇ ਪਿਆਰੇ ਪਾਠਕ ਬਖਸ਼ ਰਹੇ ਹਨ। ਗੁਰੁ ਕਿਰਪਾ ਕਰੇ ਅਪਣੀ ਸੇਵਾ ਆਪ ਬਿਬੇਕ ਬੂਧ ਬਖਸ਼ ਕੇ ਲੈਦੇ ਰਹਿਣ। ਇਹ ਦਿਲੀ ਅਰਦਾਸ ਹੈ।


(17/09/13)
ਹਰਲਾਜ ਸਿੰਘ ਬਹਾਦਰਪੁਰ

ਕਿਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਨਾਮ ਹੇਠ ਭਰਮ ਤਾਂ ਨਹੀਂ ਫੈਲਾ ਰਹੇ?
ਸ਼੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਕਰਨ ਲਈ ਲਿਆਂਦੇ ਫੁੱਲਾਂ ਵਿੱਚੋਂ ਨਿਕਲੀ ਸਿਗਰਟ
ਸ਼੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਕਰਨ ਲਈ ਲਿਆਂਦੇ ਫੁੱਲਾਂ ਵਿੱਚੋਂ ਨਿਕਲੀ ਸਿਗਰਟ, ਉਪਰੋਕਤ ਲਾਇਨ 8 ਸਤੰਬਰ 2013 ਦੇ ਰੋਜਾਨਾ ਪਹਿਰੇਦਾਰ ਅਖਬਾਰ ਦੇ ਪੰਨਾ ਨੰ: 6 ਉੱਤੇ ਜੰਡਿਆਲਾ ਗੁਰੂ ਤੋਂ ਲੱਗੀ ਖਬਰ ਦਾ ਸਿਰਲੇਖ ਹੈ। ਇਸ ਖਬਰ ਵਿੱਚ ਦੱਸਿਆ ਗਿਆ ਹੈ ਕਿ ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਵਿਖੇ, ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਸਮਾਗਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਫੁੱਲਾਂ ਦੀ ਵਰਖਾ ਕਰਨ ਲਈ ਫੁੱਲ ਮੰਗਵਾਏ ਗਏ ਸਨ। ਇੰਨ੍ਹਾਂ ਫੁੱਲਾਂ ਵਿੱਚੋਂ ਬੀੜੀਆਂ ਨਿਕਲ ਆਈਆਂ, ਇਸ ਮੌਕੇ ਪਹੁੰਚੇ ਹੋਏ ਸਤਿਕਾਰ ਕਮੇਟੀ ਦੇ ਆਗੂਆਂ ਨੇ ਇਸਦਾ ਭਾਰੀ ਵਿਰੋਧ ਕੀਤਾ ਅਤੇ ਕਿਹਾ ਕਿ ਸਾਨੂੰ ਅਜਿਹੇ ਕੰਮਾਂ ਲਈ ਗੁਰਸਿੱਖਾਂ ਜਾਂ ਸਾਫ ਸੁਥਰੇ ਅਕਸ ਵਾਲੇ ਦੁਕਾਨਦਾਰਾਂ ਕੋਲੋਂ ਫੁੱਲ ਖਰੀਦਣੇ ਚਾਹੀਦੇ ਹਨ। ਬਾਅਦ ਵਿੱਚ ਸਤਿਕਾਰ ਕਮੇਟੀ ਵਾਲੇ ਸਿੰਘ ਇੰਨ੍ਹਾਂ ਫੁੱਲਾਂ ਨੂੰ ਨਹਿਰ ਵਿੱਚ ਜਲ ਪ੍ਰਵਾਹ ਕਰਨ ਲਈ ਚੁੱਕ ਕੇ ਲੈ ਗਏ। ਚੰਗੀ ਗੱਲ ਹੈ ਕਿ ਸਤਿਕਾਰ ਕਮੇਟੀ ਦੇ ਆਗੂ ਵੀਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਉਪਰਾਲੇ ਕਰਦੇ ਹਨ। ਪਰ ਇਹ ਵੀ ਖਿਆਲ ਰੱਖਣ ਦੀ ਲੋੜ ਹੈ ਕਿ ਕਿਤੇ ਅਸੀਂ ਅਣਜਾਣੇ ਵਿੱਚ ਬ੍ਰਾਹਮਣਵਾਦੀ ਕਰਮਕਾਂਡਾਂ ਵਿੱਚ ਹੀ ਉਲਝ ਕੇ ਨਾ ਰਹਿ ਜਾਈਏ। ਜਿਵੇਂਕਿ ਅਖਬਾਰ ਵਿੱਚ ਲਿਖਿਆ ਹੈ ਕਿ ਫੁੱਲਾਂ ਨੂੰ ਜਲਪ੍ਰਵਾਹ ਕਰਨ ਲਈ ਸਿੰਘ ਚੁੱਕ ਕੇ ਲੈ ਗਏ। ਫੁੱਲਾਂ ਨੂੰ ਜਲਪ੍ਰਵਾਹ ਕਰਨਾ ਕਿਹੜੀ ਗੁਰਮਤਿ ਹੈ। ਫਿਰ ਫੁੱਲ ਵੀ ਉਹ ਅਪਵਿੱਤਰ ਫੁੱਲ ਸਨ ਜਿਹਨਾਂ ਵਿੱਚੋਂ ਬੀੜੀਆਂ ਨਿਕਲੀਆਂ ਸਨ। ਫੁੱਲ ਗੁਰਸਿੱਖ ਦੀ ਦੁਕਾਨ ਤੋਂ ਤਾਂ ਖਰੀਦੇ ਜਾ ਸਕਦੇ ਹਨ, ਪਰ ਇਹਨਾਂ ਦੀ ਖੇਤੀ ਤਾਂ ਕਿਤੇ ਹੋਰ ਹੁੰਦੀ ਹੈ। ਉਹ ਖੇਤੀ ਕਰਨ ਵਾਲੇ ਬੀੜੀਆਂ ਪੀਣ ਵਾਲੇ ਵੀ ਹੋ ਸਕਦੇ ਹਨ। ਜੇ ਗੁਰਸਿੱਖ ਦੀ ਦੁਕਾਨ ਤੇ ਆਏ ਫੁੱਲਾਂ ਵਿੱਚ ਵੀ ਬੀੜੀਆਂ ਆ ਜਾਣ ਤਾਂ ਫਿਰ ਕੀ ਮਹਿੰਗੇ ਭਾਅ ਦੇ ਖਰੀਦੇ ਇਹਨਾਂ ਫੁੱਲਾਂ ਨੂੰ ਉਹ ਗੁਰਸਿੱਖ ਦੁਕਾਨਦਾਰ ਸੁੱਟ ਦੇਵੇਗਾ ਜਾਂ ਵਿੱਚੋਂ ਬੀੜੀਆਂ ਕੱਢ ਕੇ ਅੱਗੇ ਵੇਚ ਦੇਵੇਗਾ ਜਾਂ ਕੀ ਅਜਿਹੇ ਫੁੱਲ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਵਰਸਾਉਣੇ ਜਰੂਰੀ ਹਨ? ਮੂਰਤੀਆਂ ਨੂੰ ਫੁੱਲਾਂ ਦੇ ਹਾਰ ਪਾਉਣੇ ਜਾਂ ਮੂਰਤੀਆਂ ਉੱਪਰ ਫੁੱਲਾਂ ਦੀ ਵਰਖਾ ਕਰਨੀ ਮੇਰੇ ਖਿਆਲ ਵਿੱਚ ਤਾਂ ਇਹ ਬ੍ਰਾਹਮਣਵਾਦੀ ਕਰਮਕਾਂਢ ਹੈ, ਜਿਸਨੂੰ ਅਸੀਂ ਮੰਦਰਾਂ ਵਿੱਚੋਂ ਨਕਲ ਕਰਕੇ ਗੁਰੂ ਘਰਾਂ ਵਿੱਚ ਵਾੜ ਰਹੇ ਹਾਂ। ਹੋ ਸਕਦੈ ਮੈਂ ਗਲਤ ਹੋਵਾਂ ਪਰ ਮੇਰੇ ਖਿਆਲ ਵਿੱਚ ਤਾਂ ਗੁਰਹੁਕਮਾਂ (ਗੁਰਬਾਣੀ) ਨੂੰ ਮੰਨਣਾ ਜਾਂ ਗੁਰਬਾਣੀ ਨੂੰ ਪੜ੍ਹ-ਬੁੱਝ ਕੇ ਮਨ ਵਿੱਚ ਵਸਾਉਣਾ ਹੀ ਗੁਰੂ ਦਾ ਸਤਿਕਾਰ ਹੈ। ਜਿਵੇਂ ਕਿ ਗੁਰਵਾਕ ਹਨ:-
“ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ॥ (ਪੰਨਾ ਨੰ: 127) ਅਤੇ, ਤੁਧਨੋ ਨਿਵਣੁ ਮੰਨਣੁ ਤੇਰਾ ਨਾਉ॥ (ਪੰਨਾ ਨੰ: 878)”
ਮੇਰਾ ਇੱਥੇ ਇਹ ਲਿਖਣ ਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਹਰੀ ਸਤਿਕਾਰ ਨਹੀਂ ਕਰਨਾ। ਸਤਿਕਾਰ ਕਰਨਾ ਸਾਡਾ ਫਰਜ ਹੈ ਪਰ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਕਿਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਨਾਮ ਹੇਠ ਭਰਮ ਤਾਂ ਨਹੀਂ ਫੈਲਾ ਰਹੇ? ਕਿਉਂਕਿ ਗੁਰਹੁਕਮਾਂ ਜਾਂ ਗੁਰਮਤਿ ਦੇ ਸਿਧਾਂਤਾਂ ਨੂੰ ਅੱਖੋਂ ਓਹਲੇ ਕਰਕੇ ਕੀਤਾ ਸਤਿਕਾਰ, ਸਤਿਕਾਰ ਦੀ ਥਾਂ ਨਿਰਾਦਰ ਹੀ ਹੁੰਦਾ ਹੈ। ਬਾਹਰੀ ਸਤਿਕਾਰ/ਪੂਜਾ ਸਬੰਧੀ ਗੁਰਬਾਣੀ ਦਾ ਹੁਕਮ ਹੈ ਕਿ ਗੋਬਿੰਦ ਦੀ ਪੂਜਾ ਸੁੱਚੇ ਫੁੱਲਾਂ, ਦੁੱਧ, ਪਾਣੀ, ਧੂਪ ਆਦਿ ਨਾਲ ਨਹੀਂ ਹੋ ਸਕਦੀ। ਜਿਵੇਂ ਕਿ ਗੁਰਵਾਕ ਹੈ:-
“ਦੂਧੁ ਤ ਬਛਰੈ ਥਨਹੁ ਬਿਟਾਰਿਓ॥ ਫੂਲੁ ਭਵਰਿ, ਜਲੁ ਮੀਨਿ ਬਿਗਾਰਿਓ॥ ੧॥ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ॥ ਅਵਰੁ ਨ ਫੂਲੁ ਅਨੂਪੁ ਨ ਪਾਵਉ॥ ੧॥ ਰਹਾਉ॥ ਮੈਲਾਗਰ ਬੇਰ੍ਹੇ ਹੈ ਭੁਇਅੰਗਾ॥ ਬਿਖੁ ਅੰਮ੍ਰਿਤੁ ਬਸਹਿ ਇੱਕ ਸੰਗਾ॥ ੨॥ ਧੂਪ ਦੀਪ ਨਈਬੇਦਹਿ ਬਾਸਾ॥ ਕੈਸੇ ਪੂਜ ਕਰਹਿ ਤੇਰੀ ਦਾਸਾ॥ ੩॥ ਤਨੁ ਮਨੁ ਅਰਪਉ ਪੂਜ ਚਰਾਵਉ॥ ਗੁਰੁ ਪਰਸਾਦਿ ਨਿਰੰਜਨੁ ਪਾਵਉ॥ ੪॥ ਪੂਜਾ ਅਰਚਾ ਆਹਿ ਨ ਤੋਰੀ॥ ਕਹਿ ਰਵਿਦਾਸ ਕਵਨ ਗਤਿ ਮੋਰੀ॥ ੫॥ ੧॥” (ਪੰਨਾ ਨੰ: 525)
ਅਰਥ:- ਦੁੱਧ ਤਾਂ ਥਣਾਂ ਤੋਂ ਹੀ ਵੱਛੇ ਨੇ ਜੂਠਾ ਕਰ ਦਿੱਤਾ ਹੈ, ਫੁੱਲ ਭੌਰੇ ਨੇ (ਸੁੰਘ ਕੇ) ਤੇ ਪਾਣੀ ਮੱਛੀ ਨੇ ਖਰਾਬ ਕਰ ਦਿੱਤਾ ਹੈ। (ਸੋ ਦੁੱਧ, ਫੁੱਲ, ਪਾਣੀ ਇਹ ਤਿੰਨੇ ਹੀ ਜੂਠੇ ਹੋ ਜਾਣ ਕਰਕੇ ਪ੍ਰਭੂ ਅੱਗੇ ਭੇਟ ਕਰਨ ਜੋਗੇ ਨਾਹ ਰਹਿ ਗਏ)। ੧। ਹੇ ਮਾਂ, ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿੱਥੋਂ ਕੋਈ ਚੀਜ ਲੈ ਕੇ ਭੇਟ ਕਰਾਂ? ਕੋਈ ਹੋਰ (ਸੁੱਚਾ) ਫੁੱਲ (ਆਦਿਕ ਮਿਲ) ਨਹੀਂ (ਸਕਦਾ)। ਕੀ ਮੈਂ (ਇਸ ਘਾਟ ਕਰਕੇ) ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ? । ੧। ਰਹਾਉ। ਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਹਨ (ਤੇ ਉਹਨਾਂ ਨੇ ਚੰਦਨ ਨੂੰ ਜੂਠਾ ਕਰ ਦਿੱਤਾ ਹੈ), ਜਹਿਰ ਤੇ ਅੰਮ੍ਰਿਤ (ਭੀ ਸੰਮੁਦਰ ਵਿੱਚ) ਇਕੱਠੇ ਹੀ ਵਸਦੇ ਹਨ। ੨। ਸੁਗੰਧੀਆਂ ਆ ਜਾਣ ਕਰਕੇ ਧੂਪ ਦੀਪ ਤੇ ਨੈਵੇਦ ਭੀ (ਜੂਠੇ ਹੋ ਜਾਂਦੇ ਹਨ), (ਫਿਰ ਹੇ, ਪ੍ਰਭੂ! ਜੇ ਤੇਰੀ ਪੂਜਾ ਇਹਨਾਂ ਚੀਜਾਂ ਨਾਲ ਹੀ ਹੋ ਸਕਦੀ ਹੋਵੇ, ਤਾਂ ਇਹ ਜੂਠੀਆਂ ਚੀਜਾਂ ਤੇਰੇ ਅੱਗੇ ਰੱਖ ਕੇ) ਤੇਰੇ ਭਗਤ ਕਿਸ ਤਰ੍ਹਾਂ ਪੂਜਾ ਕਰਨ? । ੩। (ਹੇ ਪ੍ਰਭੁ!) ਮੈਂ ਆਪਣਾ ਤਨ ਤੇ ਮਨ ਅਰਪਣ ਕਰਦਾ ਹਾਂ, ਤੇਰੀ ਪੂਜਾ ਵੱਜੋਂ ਭੇਟ ਕਰਦਾ ਹਾਂ, (ਇਸੇ ਭੇਟਾ ਨਾਲ ਹੀ) ਸਤਿਗੁਰ ਦੀ ਮਿਹਰ ਦੀ ਬਰਕਤਿ ਨਾਲ ਤੈਨੂੰ ਮਾਇਆ-ਰਹਿਤ ਨੂੰ ਲੱਭ ਸਕਦਾ ਹਾਂ। ੪। ਰਵਿਦਾਸ ਆਖਦਾ ਹੈ (ਹੇ ਪ੍ਰਭੂ! ਜੇ ਸੁੱਚੇ ਦੁੱਧ, ਫੁੱਲ, ਧੂਪ, ਚੰਦਨ ਤੇ ਨੈਵੇਦ ਆਦਿਕ ਭੇਟਾ ਨਾਲ ਹੀ ਤੇਰੀ ਪੂਜਾ ਹੋ ਸਕਦੀ ਤਾਂ ਕਿਤੇ ਵੀ ਇਹ ਸ਼ੈਆਂ ਸੁੱਚੀਆਂ ਨਾ ਮਿਲਣ ਕਰਕੇ) ਮੈਥੋਂ ਤੇਰੀ ਪੂਜਾ ਤੇ ਤੇਰੀ ਭਗਤੀ ਹੋ ਹੀ ਨਾਂਹ ਸਕਦੀ, ਤਾਂ ਫਿਰ (ਹੇ ਪ੍ਰਭੂ!) ਮੇਰਾ ਕੀ ਹਾਲ ਹੁੰਦਾ? । ੫। ੧।
ਭਾਵ:- ਲੋਕ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਆਪਣੇ ਵੱਲੋਂ ਸੁੱਚੇ ਜਲ, ਫੁੱਲ ਤੇ ਦੁੱਧ ਆਦਿਕ ਨਾਲ ਪ੍ਰਸੰਨ ਕਰਨ ਦਾ ਜਤਨ ਕਰਦੇ ਹਨ। ਪਰ ਇਹ ਚੀਜਾਂ ਤਾਂ ਪਹਿਲਾਂ ਹੀ ਜੂਠੀਆਂ ਹੋ ਜਾਂਦੀਆਂ ਹਨ। ਪ੍ਰਮਾਤਮਾ ਅਜਿਹੀਆਂ ਚੀਜਾਂ ਦੀ ਭੇਟਾ ਨਾਲ ਖੁਸ਼ ਨਹੀਂ ਹੁੰਦਾ, ਉਹ ਤਾਂ ਤਨ, ਮਨ ਦੀ ਭੇਟ ਮੰਗਦਾ ਹੈ। (ਪੋਥੀ ਚੌਥੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਪਣ ਪੰਨਾ ਨੰ: 175-176)
“ਪਾਤੀ ਤੋਰੈ ਮਾਲਿਨੀ, ਪਾਤੀ ਪਾਤੀ ਜੀਉ॥ ਜਿਸੁ ਪਾਹਨ ਕਉੇ ਪਾਤੀ ਤੋਰੈ, ਸੋ ਪਾਹਨ ਨਿਰਜੀਉ॥ ੧॥ ਭੂਲੀ ਮਾਲਿਨੀ ਹੈ ਏਉ॥ ਸਤਿਗੁਰੁ ਜਾਗਤਾ ਹੈ ਦੇਉ॥ ੧॥ ਰਹਾਉ॥ ਬ੍ਰਹਮੁ ਪਾਤੀ, ਬਿਸਨੁ ਡਾਰੀ, ਫੂਲ ਸੰਕਰਦੇਉ॥ ਤੀਨਿ ਦੇਵ ਪ੍ਰਤਖਿ ਤੋਰਹਿ, ਕਰਹਿ ਕਿਸ ਕੀ ਸੇਉ॥ ੨॥ ਪਾਖਾਨ ਗਢਿ ਕੈ ਮੂਰਤਿ ਕੀਨੀ ਦੇ ਕੈ ਛਾਤੀ ਪਾਉ॥ ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ॥ ੩॥ ਭਾਤੁ ਪਹਿਤਿ ਅਰੁ ਲਾਪਸੀ, ਕਰਕਰਾ ਕਾਸਾਰੁ॥ ਭੋਗਨਹਾਰੇ ਭੋਗਿਆ, ਇਸੁ ਮੂਰਤਿ ਕੇ ਮੁਖ ਛਾਰੁ॥ ੪॥ ਮਾਲਿਨਿ ਭੂਲੀ ਜਗੁ ਭੁਲਾਨਾ, ਹਮ ਭੁਲਾਨੇ ਨਾਹਿ॥ ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ॥ ੫॥ ੧॥ ੧੪॥” (ਪੰਨਾ ਨੰ: 479)
ਅਰਥ:- (ਮੂਰਤੀ ਅੱਗੇ ਭੇਂਟ ਧਰਨ ਲਈ) ਮਾਲਣ ਪੱਤਰ ਤੋੜਦੀ ਹੈ, (ਪਰ ਇਹ ਨਹੀਂ ਜਾਣਦੀ ਕਿ) ਹਰੇਕ ਪੱਤਰ ਵਿੱਚ ਜਿੰਦ ਹੈ। ਜਿਸ ਪੱਥਰ (ਦੀ ਮੂਰਤੀ) ਦੀ ਖਾਤਰ (ਮਾਲਣ) ਪੱਤਰ ਤੋੜਦੀ ਹੈ ਉਹ ਪੱਥਰ (ਦੀ ਮੂਰਤੀ) ਨਿਰਜਿੰਦ ਹੈ। ੧। (ਇੱਕ ਨਿਰਜਿੰਦ ਮੂਰਤੀ ਦੀ ਸੇਵਾ ਕਰਕੇ) ਇਸ ਤਰ੍ਹਾਂ (ਇਹ) ਮਾਲਣ ਭੁੱਲ ਰਹੀ ਹੈ, (ਅਸਲੀ ਇਸ਼ਟ) ਸਤਿਗੁਰੂ ਤਾਂ (ਜੀਉਂਦਾ) ਜਾਗਦਾ ਦੇਵਤਾ ਹੈ। ੧। ਰਹਾਉ। (ਹੇ ਮਾਲਣ), ਪੱਤਰ ਬ੍ਰਹਮਾ ਰੂਪ ਹਨ, ਡਾਲੀ ਵਿਸ਼ਨੂੰ ਰੂਪ ਅਤੇ ਫੁੱਲ ਸ਼ਿਵ ਰੂਪ। ਇਹਨਾਂ ਤਿੰਨ ਦੇਵਤਿਆਂ ਨੂੰ ਤਾਂ ਤੂੰ ਆਪਣੇ ਸਾਹਮਣੇ ਨਾਸ਼ ਕਰ ਰਹੀ ਹੈਂ, (ਫਿਰ) ਸੇਵਾ ਕਿਸਦੀ ਕਰਦੀ ਹੈਂ॥ ੨॥ (ਮੂਰਤੀ ਘੜਨ ਵਾਲੇ ਨੇ) ਪੱਥਰ ਘੜ ਕੇ, ਤੇ (ਘੜਨ ਵੇਲੇ ਮੂਰਤੀ ਦੀ) ਛਾਤੀ ਉੱਤੇ ਪੈਰ ਰੱਖ ਕੇ ਮੂਰਤੀ ਤਿਆਰ ਕੀਤੀ ਹੈ। ਜੇ ਇਹ ਮੂਰਤੀ ਹੀ ਅਸਲੀ ਦੇਵਤਾ ਹੈ ਤਾਂ (ਇਸ ਨਿਰਾਦਰੀ ਦੇ ਕਾਰਨ) ਘੜਨ ਵਾਲੇ ਨੂੰ ਹੀ ਖਾ ਜਾਂਦੀ। ੩। ਭੱਤ, ਦਾਲ, ਲੱਪੀ ਅਤੇ ਮੁਰਕਣੀ ਪੰਜੀਰੀ ਤਾਂ ਛਕਣ ਵਾਲਾ (ਪੁਜਾਰੀ ਹੀ) ਛਕ ਜਾਂਦਾ ਹੈ, ਇਸ ਮੂਰਤੀ ਦੇ ਮੂੰਹ ਵਿੱਚ ਕੁੱਝ ਭੀ ਨਹੀਂ ਪੈਂਦਾ। (ਕਿਉਂਕਿ ਇਹ ਤਾਂ ਨਿਰਜਿੰਦ ਹੈ, ਖਾਵੇ ਕਿਵੇਂ?)। ੪। ਹੇ ਕਬੀਰ! ਆਖ-ਮਾਲਣ (ਮੂਰਤੀ ਪੂਜਣ ਦੇ) ਭੁਲੇਖੇ ਵਿੱਚ ਪਈ ਹੈ, ਜਗਤ ਭੀ ਇਹੀ ਟਪਲਾ ਖਾ ਰਿਹਾ ਹੈ, ਪਰ ਅਸਾਂ ਇਹ ਗਲਤੀ ਨਹੀਂ ਖਾਧੀ, ਕਿਉਂਕਿ ਪ੍ਰਮਾਤਮਾ ਨੇ ਆਪਣੀ ਮਿਹਰ ਕਰਕੇ ਸਾਨੂੰ ਇਸ ਭੁਲੇਖੇ ਤੋਂ ਬਚਾ ਲਿਆ ਹੈ।
ਨੋਟ:- ਕੁੱਝ ਸੱਜਣ ਅੱਜ ਕੱਲ੍ਹ ਇਹ ਨਵੀਂ ਰੀਤ ਚਲਾ ਰਹੇ ਹਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਰੋਟੀ ਦਾ ਥਾਲ ਲਿਆ ਕੇ ਰੱਖਦੇ ਹਨ ਤੇ ਭੋਗ ਲਾਉਂਦੇ ਹਨ। ਕੀ ਇਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੂਰਤੀ ਦਾ ਦਰਜਾ ਦੇ ਕੇ ਨਿਰਾਦਰੀ ਨਹੀਂ ਕੀਤੀ ਜਾ ਰਹੀ? ਪੰਥ ਨੂੰ ਸੁਚੇਤ ਰਹਿਣ ਦੀ ਲੋੜ ਹੈ। (ਪੋਥੀ ਤੀਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪੰਨਾ ਨੰ: 718)
ਕੀ ਇਹ ਗੁਰਵਾਕ ਸਿਰਫ ਬ੍ਰਾਹਮਣ ਪੁਜਾਰੀਆਂ ਜਾਂ ਮਾਲਣ ਲਈ ਹੀ ਹਨ? ਕੀ ਇਹ ਸਾਡੇ ਲਈ ਨਹੀਂ ਹਨ? ਗੁਰਬਾਣੀ ਦੀ ਸੇਧ ਤਾਂ ਸਮੁੱਚੀ ਮਨੁੱਖਤਾ ਲਈ ਹੈ। ਜਿਵੇਂ ਕਿ ਗੁਰਵਾਕ ਹੈ:-“ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥” (ਪੰਨਾ ਨੰ: 647)
ਅਰਥ:- ਮਹਾਂ ਪੁਰਖ ਕਿਸੇ ਦੇ ਸਬੰਧ ਵਿੱਚ ਸਿੱਖਿਆ ਦਾ ਵਚਨ ਬੋਲਦੇ ਹਨ (ਪਰ ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ।
ਇਸ ਲਈ ਸਾਨੂੰ ਬਾਹਰੀ ਕਰਮ ਕਾਂਡਾਂ ਦੀ ਥਾਂ ਗੁਰਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ। ਸਾਨੂੰ ਗੁਰਬਾਣੀ ਦੇ ਸ਼ਬਦਾਂ ਨੂੰ ਪੜ੍ਹ ਕੇ ਸਮਝਣਾ ਚਾਹੀਦਾ ਹੈ ਕਿ ਇਹ ਸ਼ਬਦ ਸਿਰਫ ਮਾਲਣ ਜਾਂ ਮੂਰਤੀਆਂ ਦੀ ਪੂਜਾ ਕਰਨ ਵਾਲਿਆਂ ਲਈ ਹੀ ਨਹੀਂ ਹਨ। ਜਿੰਨ੍ਹਾਂ ਨੂੰ ਸੰਬੋਧਨ ਕਰਦਿਆਂ ਇਹ ਸ਼ਬਦ ਉਚਾਰਣ ਕੀਤੇ ਗਏ ਹਨ, ਇਹ ਉਨ੍ਹਾਂ ਲਈ ਵੀ ਅਤੇ ਸਾਡੇ (ਸਿੱਖਾਂ) ਲਈ ਵੀ ਇਹਨਾਂ ਸ਼ਬਦਾਂ ਦੀ ਸਿੱਖਿਆ ਉਹੀ (ਇੱਕੋ) ਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਉੱਪਰ ਫੁੱਲ ਬਰਸਾਉਣੇ ਜਾਂ ਫੁੱਲ ਜਲਪ੍ਰਵਾਹ ਕਰਨੇ, ਗੁਰੂ ਗ੍ਰੰਥ ਸਾਹਿਬ ਜੀ ਲਈ ਏ. ਸੀ. ਆਦਿ ਲਾਉਣੇ ਜਾਂ ਭੋਗ ਲਵਾਉਣੇ ਆਦਿ ਕਰਮਕਾਂਡ ਗੁਰਮਤਿ ਵਿਰੋਧੀ ਹਨ। ਇਹਨਾਂ ਨਾਲ ਮਨਮੱਤਾਂ ਹੀ ਫੈਲਦੀਆਂ ਹਨ। ਸਾਨੂੰ ਅਜਿਹੇ ਵਿਖਾਵੇ ਦੇ ਕਰਮਕਾਂਡਾਂ ਤੋਂ ਸੁਚੇਤ ਰਹਿੰਦਿਆਂ ਗੁਰਬਾਣੀ ਦੀ ਸੋਚ (ਸਿਧਾਂਤਾਂ) ਤੇ ਪਹਿਰਾ ਦੇਣਾ ਚਾਹੀਦਾ ਹੈ, ਇਸ ਵਿੱਚ ਹੀ ਗੁਰੂ ਦਾ ਸਤਿਕਾਰ ਹੈ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911


(17/09/13)
ਕੁੱਲਵੰਤ ਸਿੰਘ ਢੇਸੀ

ਨਾ ਚੋਰਾਂ ਕੋਲੋਂ ਤੇ ਨਾ ਹਥਿਆਰਾਂ ਤੋਂ ਡਰ ਲਗਦਾ ਹੈ, ਏਥੋਂ ਦੇ ਲੋਕਾਂ ਨੂੰ ਪਹਿਰੇਦਾਰਾਂ ਤੋਂ ਡਰ ਲਗਦਾ ਹੈ
ਜਾਗ ਮਨ ਜਾਗਣ ਦਾ ਵੇਲਾ
ਸਾਧ ਰਲ ਗਏ ਚੋਰਾਂ ਨਾਲ ਤੇ ਕੁੱਤੀ ਵੀ ਰਲ ਗਈ
ਇੰਡੀਆ ਸ਼ਾਈਨ ਦਾ ਨ੍ਹੇਰਾ ਜੱਗ ਜਾਹਰ ਹੋਣ ਲੱਗਾ
ਆਓ ਦੋਸਤੋ ਗਿਆਨ ਦੀ ਮਿਸ਼ਾਲ ਬਾਲੀਏ


ਹਿੰਦੋਸਤਾਨ ਦਾ ਇੱਕ ਮਹਾਨ ‘ਧਰਮ ਉਪਦੇਸ਼ਕ’ ਬਾਪੂ ਆਸਾ ਰਾਮ ਕਾਨੂੰਨ ਦੇ ਸ਼ਿਕੰਜੇ ਵਿਚ ਫਸਦਾ ਨਜ਼ਰ ਆ ਰਿਹਾ ਹੈ ਪਰ ਅਜੇ ਵੀ ਕੁੱਤੀ ਦਾ ਚੋਰਾਂ ਨਾਲ ਰਲ ਜਾਣ ਦਾ ਸੰਦੇਹ ਬਰਾਬਰ ਬਣਿਆ ਹੋਇਆ ਹੈ। ਭਾਰਤ ਵਰਗੇ ਦੇਸ਼ ਵਿਚ ਜਿਸ ਵੀ ਵਿਅਕਤੀ ਕੋਲ ਅੰਨ੍ਹਾ ਪੈਸਾ ਅਤੇ ਚਾਰ ਲੱਠ ਮਾਰ ਹਨ ਉਹਨਾਂ ਦੇ ਚਰਨਾਂ ਤੇ ਰਾਜਨੀਤੀ ਅਤੇ ਪੁਲਸ ਪ੍ਰਸ਼ਾਂਸਨ ਸਲਾਮਾਂ ਕਰਨ ਲੱਗ ਪੈਂਦਾ ਹੈ। ਆਸਾ ਰਾਮ ਜੋ ਕਦੀ ਅਜਮੇਰ ਦੇ ਸਟੇਸ਼ਨ ਤੇ ਟਾਂਗਾ ਚਲਾਉਂਦਾ ਸੀ ਅੱਜ ਉਸ ਦੇ 400 ਆਸ਼ਰਮ ਦੇਸ਼ ਭਰ ਵਿਚ ਹਨ ਅਤੇ ਉਸ ਨੇ ਅਰਬਾਂ ਦੀ ਜਾਇਦਾਦ ਜਬਰੀ ਮੱਲੀ ਹੋਈ ਦੱਸੀ ਜਾਂਦੀ ਹੈ। ਅੋਰਤਾਂ ਦੇ ਸ਼ਰੀਰਕ ਸ਼ੋਸ਼ਣ ਦੇ ਨਾਲ ਨਾਲ ਇੱਕ ਤੋਂ ਬਾਅਦ ਇੱਕ ਉਸ ਦੇ ਸਕੈਂਡਲਾਂ ਦੀਆਂ ਨਿੱਤ ਸੁਰਖੀਆਂ ਭਾਰਤੀ ਅਖਬਾਰਾਂ ਵਿਚ ਚਮਕਦੀਆਂ ਹਨ। ਆਸਾ ਰਾਮ ਵਰਗੇ ਸਾਧਾਂ ਦੇ ਜ਼ੁਲਮਾਂ ਦਾ ਸ਼ਿਕਾਰ ਅਕਸਰ ਹੀ ਉਹਨਾਂ ਦੇ ਆਪਣੇ ਅੰਨ੍ਹੇ ਭਗਤਾਂ ਦੇ ਪਰਿਵਾਰ ਹੀ ਹੁੰਦੇ ਹਨ। ਹੁਣ ਵੀ ਜਿਸ ਸੋਲਾਂ ਸਾਲਾਂ ਦੀ ਬੱਚੀ ਦੇ ਪਰਿਵਾਰ ਨੇ ਆਸਾ ਰਾਮ ਤੇ ਯੌਨ ਸ਼ੋਸ਼ਣ ਦੇ ਦੋਸ਼ ਲਾਏ ਹਨ ਉਹ ਵੀ ਆਸਾ ਰਾਮ ਦਾ ਭਗਤ ਪਰਿਵਾਰ ਹੀ ਸੀ। ਇਸ ਬੱਚੀ ਦੀ ਆਪ ਬੀਤੀ ਬਾਰੇ ਜੋ ਬਿਆਨ ਅਖਬਾਰਾਂ ਵਿਚ ਛਪੇ ਹਨ ਉਹਨਾਂ ਵਿਚੋਂ ਟੂਕ ਮਾਤਰ ਹੀ ਅਸੀਂ ਇਥੇ ਦੇ ਰਹੇ ਹਾਂ ਤਾਂ ਕਿ ਪਾਠਕਾਂ ਨੂੰ ਪੀੜਤ ਬੱਚੀ ਦੇ ਦੁਖਾਂਤ ਦਾ ਕੁਝ ਅਹਿਸਾਸ ਹੋ ਸਕੇ—

-----ਮੈਨੂੰ ਉਸ ਦੇ ਕਮਰੇ ਦੇ ਮਗਰਲੇ ਦਰਵਾਜ਼ੇ ਰਾਹੀਂ ਅੰਦਰ ਵਾੜ ਕੇ ਰੌਸ਼ਨੀ ਬੁਝਾ ਦਿੱਤੀ ਗਈ---ਅੰਦਰੋਂ ਕੁੰਡੀ ਲਾ ਕੇ ਉਸ ਨੇ ਮੇਰੇ ਸ਼ਰੀਰ ਨਾਲ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ----ਜਦੋਂ ਮੈਂ ਵਧੇਰੇ ਰੌਲਾ ਪਾਇਆ ਤਾਂ ਉਸ ਨੇ ਮੇਰੇ ਪਿਤਾ ਜੀ ਅਤੇ ਪਰਿਵਾਰ ਨੂੰ ਕਤਲ ਕਰਨ ਦਾ ਡਰਾਵਾ ਦੇ ਕੇ ਮੇਰਾ ਮੂੰਹ ਬੰਦ ਕਰ ਦਿੱਤਾ। ਉਸ ਨੇ ਮੇਰੇ ਸ਼ਰੀਰ ਨਾਲ ਦੁਸ਼ਟ ਕਰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਮੈਨੂੰ ਓਰਲ ਸੈਕਸ (ਮੂੰਹ ਨਾਲ ਸੈਕਸ) ਕਰਨ ਲਈ ਕਹਿਣ ਲੱਗਾ----ਉਹ ਖੁਦ ਨਿਰਵਸਤਰ ਸੀ ਅਤੇ ਮੈਨੂੰ ਵੀ ਜ਼ਬਰਦਸਤੀ ਨਿਰਵਸਤਰ ਕਰਨ ਲੱਗ ਪਿਆ---ਮੈਂ ਚੀਕਦੀ ਕੁਰਲਾਂਦੀ ਰਹੀ ਅਤੇ ਉਸ ਨੇ ਮੇਰਾ ਮੂੰਹ ਜਬਰੀ ਬੰਦ ਕਰ ਦਿੱਤਾ----ਜਦੋਂ ਮੈਂ ਕਮਰੇ ਵਿਚੋਂ ਬਾਹਰ ਆ ਰਹੀ ਸਾਂ ਤਾਂ ਉਸ ਨੇ ਮੈਨੂੰ ਫਿਰ ਧਮਕੀ ਦਿੱਤੀ ਕਿ ਜੇਕਰ ਮੈਂ ਇਹ ਗੱਲ ਕਿਸੇ ਨੂੰ ਦੱਸੀ ਤਾ ਨਤੀਜੇ ਭੁਗਤਣ ਲਈ ਤਿਆਰ ਰਹਾਂ -----
ਇਹ ਇੱਕ ਬੱਚੀ ਤੇ ਹੋਏ ਜ਼ੁਲਮ ਦੀ ਅਧੂਰੀ ਕਹਾਣੀ ਹੈ ਪਰ ਆਸਾ ਰਾਮ ਅਤੇ ਉਸ ਦੇ ਚੇਲਿਆਂ ਨੇ ਕਿੰਨੀਆਂ ਮਾਸੂਮ ਜਿੰਦਾਂ ਨਾਲ ਖੇਡ ਕੇ ਉਹਨਾਂ ਦੀਆਂ ਜ਼ੁਬਾਨਾਂ ਧਮਕੀਆਂ ਅਤੇ ਲਾਲਚਾਂ ਨਾਲ ਬੰਦ ਕੀਤੀਆਂ ਹੋਣਗੀਆਂ ਉਹਨਾਂ ਦਾ ਅੰਦਾਜ਼ਾ ਲਗਾਉਣਾਂ ਮੁਸ਼ਕਲ ਹੈ। ਉਸ ਦੇ ਇੱਕ ਸਾਬਕਾ ਮੈਨੇਜਰ ਨੇ ਹਜ਼ਾਰ ਔਰਤਾਂ ਨਾਲ ਆਸਾ ਰਾਮ ਦੇ ਸਬੰਧਾਂ ਬਾਰੇ ਪੁਲਸ ਨੂੰ ਬਿਆਨ ਦਿੱਤੇ ਹਨ ਜਿਸ ਦੇ ਸਬੂਤ ਵਜੋਂ ਉਸ ਨੇ ਕਿਸੇ ਸੀ ਡੀ ਦਾ ਜ਼ਿਕਰ ਵੀ ਕੀਤਾ ਹੈ। ਆਸਾ ਰਾਮ ਨੇ ਬਹੁਤੇ ਡੇਰਿਆਂ ਅਤੇ ਜਮੀਨਾਂ ਤੇ ਜਬਰੀ ਕਬਜੇ ਕੀਤੇ ਹੋਏ ਹਨ ਹਨ ਜਿਹਨਾਂ ਬਾਰੇ ਰੋਜ਼ਾਨਾਂ ਖਬਰਾਂ ਲੱਗਦੀਆਂ ਹਨ। ਕਿਹਾ ਜਾਂਦਾ ਹੈ ਕਿ ਮੱਧ ਪ੍ਰਦੇਸ਼ ਦੇ ਇੱਕ ਡੇਰੇ ਵਿਚ ਉਸ ਨੇ 700 ਕਰੋੜ ਰੁਪਏ ਦੀ ਜਾਇਦਾਦ ਹੜੱਪ ਕੀਤੀ ਹੋਈ ਹੈ।

ਭਾਰਤ ਦੇ ਲੋਕ ਅਜੇਹੇ ਸੰਤਾਂ ਨੂੰ ਪ੍ਰਮਾਤਮਾਂ ਦੇ ਸਾਖਸ਼ਾਤ ਰੂਪ ਵਜੋਂ ਪੂਜਦੇ ਹਨ ਅਤੇ ਰਾਜਨੀਤਕ ਆਗੂ ਅਤੇ ਪੁਲਸ ਪ੍ਰਸ਼ਾਂਸਨ ਤਾਂ ਇਹਨਾਂ ਦੇ ਕਦਮਾਂ ਤੇ ਲਿਟਦੇ ਹਨ। ਇਹ ਹੀ ਕਾਰਨ ਹੈ ਕਿ ਹਾਰੀ ਸਾਰੀ ਇਹਨਾਂ ਨੂੰ ਨੱਥ ਨਹੀਂ ਪਾ ਸਕਦੀ। ਵੱਡੇ ਸਿੱਤਮ ਦੀ ਗੱਲ ਇਹ ਹੈ ਕਿ ਆਪਣੇ ਵੋਟ ਬੈਂਕ ਦੀ ਪੂਰਤੀ ਲਈ ਰਾਜਨੀਤਕ ਪਾਰਟੀਆਂ ਅਜੇਹੇ ਸਾਧਾਂ ਨੂੰ ਬੋਚਣ ਲਈ ਸ਼ਹਿ ਲਾਈ ਰੱਖਦੀਆਂ ਹਨ ਅਤੇ ਜਦੋਂ ਕਿਧਰੇ ਕਿਸੇ ਅਜੇਹੇ ਸਾਧ ਦਾ ਕੋਈ ਪਾਪ ਜੱਗ ਜਾਹਰ ਹੋ ਜਾਵੇ ਤਾਂ ਪੁਲਸ, ਪ੍ਰਸ਼ਾਸਨ ਅਤੇ ਆਗੂ ਲੋਕ ਉਸ ਦੀ ਰੱਖਿਆ ਤੇ ਆ ਖੜ੍ਹਦੇ ਹਨ।
ਆਸਾ ਰਾਮ ਦੀਆਂ ਸੁਰਖੀਆਂ ਦੇ ਨਾਲ ਨਾਲ ਹੀ ਭਾਰਤੀ ਰੁਪਏ ਦੇ ਚੌਫਾਲ ਪਤਾਲ ਤਕ ਜਾ ਡਿੱਗਣ ਦੀਆਂ ਖਬਰਾਂ ਨੇ ਵੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਅਜੇ ਦੋ ਵਰੇ ਪਹਿਲਾਂ ਹੀ ਭਾਰਤੀ ਅਰਥ ਸ਼ਾਸਤਰੀ ਦੋ ਅੰਕੜਿਆਂ ਦੀ ਆਰਥਕ ਬੜੌਤਰੀ ਬਾਰੇ ਉਚੀ ਸੁਰ ਵਿਚ ਬੋਲ ਰਹੇ ਸਨ ਅਤੇ ਭਾਰਤ ਦੇ ਆਰਥਕ ਕਰਿਸ਼ਮੇ ਅਤੇ ਚਮਕ ਦਮਕ ਦੀਆਂ ਫੜਾਂ ਮਾਰੀਆਂ ਜਾ ਰਹੀਆਂ ਸਨ, ਪਰ ਅਚਾਨਕ ਹੀ ਸਭ ਗੜਬੜ ਹੋ ਗਿਆ। ਕਈ ਵਿਚਾਰਵਾਨ ਇਸ ਗਿਰਾਵਟ ਨੂੰ ਡਾ: ਮਨਮੋਹਨ ਸਿੰਘ ਦੀਆਂ 1991 ਵਾਲੀਆਂ ਸੰਸਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਦਾ ਨਤੀਜਾ ਦਸਦੇ ਸਨ ਜਦ ਕਿ ਕੁਝ ਹੋਰ ਲੋਕ ਭਾਰਤੀ ਆਰਥਕ ਗਿਰਾਵਟ ਨੂੰ ਦੇਸ਼ ਦੇ ਭ੍ਰਿਸ਼ਟਾਚਾਰ ਨਾਲ ਜੋੜਦੇ ਹਨ। ਇਹ ਸਮਝਿਆ ਜਾ ਰਿਹਾ ਹੈ ਕਿ ਦਿਨੋ ਦਿਨ ਵਧਦੇ ਭ੍ਰਿਸ਼ਟਾਚਾਰ ਕਾਰਨ ਭਾਰਤ ਵਿਕਾਸ ਦੇ ਟੀਚਿਆਂ ਤੋਂ ਪਛੜਦਾ ਜਾ ਰਿਹਾ ਹੋਣ ਕਾਰਨ ਬਾਹਰਲੇ ਨਿਵੇਸ਼ਕਾਂ ਨੇ ਆਪਣੇ ਆਪ ਨੂੰ ਸੰਕੋਚ ਲਿਆ ਹੈ ਅਤੇ ਹੁਣ ਕੋਈ ਵੀ ਭਾਰਤੀ ਅਰਥਚਾਰੇ ਨਾਲ ਆਪਣੀ ਕਿਸਮਤ ਨੂੰ ਜੋੜ ਕੇ ਖਤਰੇ ਵਿਚ ਨਹੀਂ ਪੈਣਾਂ ਚਾਹੁੰਦਾ। ਕਾਰਨ ਕੁਝ ਵੀ ਹੋਣ ਜਦੋਂ ਵੀ ਕਿਸੇ ਦੇਸ ਵਿਚ ਭ੍ਰਿਸ਼ਟਾਚਾਰ ਅਤੇ ਮੰਦਵਾੜਾ ਵਧਦਾ ਹੈ ਤਾਂ ਉਸ ਦੇ ਨਾਲ ਹੀ ਅਮਨ ਕਾਨੂੰਨ ਅਤੇ ਫਿਰਕੂ ਅਮਲ ਵੀ ਪ੍ਰਭਾਵਤ ਹੋਣ ਲੱਗਦੇ ਹਨ ਅਤੇ ਇਹਨਾ ਅਮਲਾਂ ਨੇ ਘੱਟ ਗਿਣਤੀਆਂ ਤੇ ਵਧੇਰੇ ਅਸਰ ਅੰਦਾਜ਼ ਹੋਣਾਂ ਹੁੰਦਾ ਹੈ।
ਡੇਰਾਵਾਦ, ਭ੍ਰਿਸ਼ਟਾਚਾਰ ਅਤੇ ਫਿਰਕਾਪ੍ਰਸਤੀ ਭਾਰਤ ਵਰਗੇ ਦੇਸ਼ ਦੇ ਲੋਕਾਂ ਦੇ ਜਨ ਜੀਵਨ ਦਾ ਨਾਸੂਰ ਬਣ ਕੇ ਰਹਿ ਗਏ ਹਨ ਅਤੇ ਘੱਟ ਗਿਣਤੀ ਸਿੱਖਾਂ, ਮੁਸਲਮਾਨਾਂ, ਇਸਾਈਆਂ, ਦਲਿਤਾਂ ਅਤੇ ਗਰੀਬਾਂ ਨੂੰ ਇਹਨਾਂ ਦੇ ਵਧੇਰੇ ਡੰਗ ਵੱਜਦੇ ਹਨ। ਜਿਥੋਂ ਤਕ ਡੇਰਾਵਾਦ ਦਾ ਸਵਾਲ ਹੈ ਉਸ ਦੇ ਸਬੰਧ ਵਿਚ ਇਸ ਸਚਾਈ ਤੋਂ ਅਸੀਂ ਸਾਰੇ ਹੀ ਵਾਕਿਫ ਹਾਂ ਕਿ ਇੱਕ ਨਹੀਂ ਸਗੋਂ ਅਨੇਕਾਂ ਸਾਧਾਂ ਦੇ ਸੈਕਸ ਅਤੇ ਮਾਰਧਾੜ ਦੇ ਸਕੈਂਡਲ ਸਮੇਂ ਸਮੇਂ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ ਪਰ ਅਫਸਰਸ਼ਾਹੀ ਅਤੇ ਪੁਲਸ ਪ੍ਰਸ਼ਾਸਨ ਇਹਨਾਂ ਅਖੋਤੀ ਸਾਧਾਂ ਦਾ ਪਾਣੀ ਭਰਦੇ ਹੋਣ ਕਾਰਨ ਇਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ। ਫਿਰਕਾਪ੍ਰਸਤੀ ਅਤੇ ਭ੍ਰਿਸ਼ਟਾਚਾਰ ਤਾਂ ਵੈਸੇ ਵੀ ਜੀਵਨ ਨੂੰ ਬੁਰੀ ਤਰਾਂ ਪ੍ਰਦੂਸ਼ਤ ਅਤੇ ਅਪਾਹਜ ਕਰਦੇ ਹੋਣ ਕਾਰਨ ਇਹਨਾ ਤੋਂ ਸਮਾਜ ਨੂੰ ਬਚਾਉਣਾਂ ਹੀ ਸਰਬਤ ਦਾ ਭਲਾ ਹੈ। ਹਰ ਸਿੱਖ ਆਪਣੇ ਦੋ ਵੇਲੇ ਦੀ ਅਰਦਾਸ ਵਿਚ ਸਰਬਤ ਦਾ ਭਲਾ ਮੰਗਦਾ ਹੈ ਇਸ ਕਾਰਨ ਹਰ ਇੱਕ ਸਿੱਖ ਦਾ ਇਹ ਆਹਲਾ ਫਰਜ਼ ਬਣਦਾ ਹੈ ਕਿ ਹਨੇਰੇ ਨਾਲ ਲੜਨ ਲਈ ਗਿਆਨ ਦੀ ਮਿਸ਼ਾਲ ਬਾਲ ਕੇ ਆਪਣੇ ਚੌਫੇਰੇ ਨੂੰ ਰੌਸ਼ਨ ਕਰਨ ਲਈ ਆਪਣਾਂ ਯੋਗਦਾਨ ਪਾਵੇ।


(16/09/13)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਦਲੇਰ ਸਿੰਘ ਜੋਸ਼ ਜੀ, ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸਿਖਮਾਰਗ ਵੈਬਸਾਈਟ ਉੱਤੇ 15. 09. 2013 ਨੂੰ ਪਾਏ ਗਏ ਆਪ ਜੀ ਦੇ ਪੱਤਰ ਵਿੱਚ ਆਪ ਜੀ ਨੇ ‘ਅਲਹ’ ਸ਼ਬਦ ਦੀ ਵਿਆਖਿਆ ਪੇਸ਼ ਕੀਤੀ ਹੈ। ਇਸ ਸਬੰਧੀ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਪਹਿਲਾਂ ਤਾਂ ਇਹ ਸ਼ਬਦ ਅਰਬੀ ਭਾਸ਼ਾ ਤੋਂ ਆਇਆ ਹੈ ਅਤੇ ਇਸ ਦਾ ਅਸਲੀ ਰੂਪ ‘ਅੱਲਹ’ ਹੈ (‘ਲ’ ਦੀ ਧੁਨੀ ਵੀ ਦੁੱਗਣੀ ਦੀ ਜਗਹ ਤੇ ਤਿੱਗਣੀ ਹੈ ਭਾਵੇਂ ਕਿ ਅਜਿਹਾ ਉਚਾਰਨ ਪੰਜਾਬੀ ਵਿੱਚ ਸੰਭਵ ਨਾ ਹੋਣ ਕਰਕੇ ਅਸੀਂ ਇਸ ਨੂੰ ‘ਅਲ+ਲਹ’ ਕਰਕੇ ਹੀ ਉਚਾਰ ਸਕਾਂਗੇ। ਦੂਸਰੇ ਪਾਸੇ ‘ਅੱਲਹ’ ਦਾ ਸ਼ਬਦੀ
(literal) ਭਾਵ ਜਾਂ ਅਰਥ ‘ਰੱਬ’ ਜਾਂ ‘ਪ੍ਰਭੂ’ ਤੋਂ ਹੀ ਹੈ ਅਤੇ ‘ਸ਼ਕਤੀ, ਪਾਵਰ, ਨੂਰ, ਨਾ ਪਕੜ ਵਿੱਚ ਆਉਣ ਵਾਲਾ, ਜੋ ਦੇਖਿਆ ਨਾ ਜਾਵੇ’ ਕੇਵਲ ਪ੍ਰਭੂ ਦੇ ਗੁਣਾਂ ਵਿੱਚ ਹੀ ਸ਼ਾਮਲ ਕੀਤੇ ਜਾ ਸਕਦੇ ਹਨ।
ਸ. ਜੋਸ਼ ਜੀ, ਆਪ ਜੀ ਨੇ ‘ਅੱਲਹ’ ਦੇ ਜੋ ਸ਼ਬਦੀ ਅਰਥ “ਜੋ ਦੇਖਿਆ ਨਾ ਜਾਵੇ” ਕੀਤੇ ਹਨ ਉਹ ਸਹੀ ਨਹੀਂ। ਅਰਬੀ ਭਾਸ਼ਾ ਦੇ ਸ਼ਬਦ ‘ਅੱਲਹ’ ਦਾ ਸੰਧੀ-ਸ਼ੇਦ ‘ਅ+ਲਹ’ ਕੀਤਾ ਹੀ ਨਹੀਂ ਜਾ ਸਕਦਾ। ਇੱਥੇ ਪਹਿਲਾਂ ਤਾਂ ਅਰਬੀ ਵਿੱਚ ‘ਅ’ ਅਗੇਤਰ
(prefix) ਅਰਥ-ਨਿਸ਼ੇਧ ਦੇ ਤੌਰ ਤੇ ਵਰਤੋਂ ਵਿੱਚ ਨਹੀਂ ਆਉਂਦਾ ਅਤੇ ਦੂਸਰਾ ਅਰਬੀ ਵਿੱਚ ‘ਜੋ ਦੇਖਿਆ ਨਾ ਜਾਵੇ’ ਦੇ ਅਰਥਾਂ ਵਾਲਾ ਸ਼ਬਦ ‘ਲਹ’ ਮੌਜੂਦ ਹੀ ਨਹੀਂ। ਇੱਥੋਂ ਤਕ ਕਿ ਪੰਜਾਬੀ ਵਿੱਚ ਵੀ “ਜੋ ਦੇਖਿਆ ਨਾ ਜਾਵੇ” ਦੇ ਅਰਥਾਂ ਵਾਲਾ ਸ਼ਬਦ ‘ਲਹ’ ਮੌਜੂਦ ਨਹੀਂ। ਪੰਜਾਬੀ ਵਿੱਚ ਇੱਕ ਸ਼ਬਦ ‘ਲਖ’ ਮੌਜੂਦ ਹੈ ਜਿਸ ਦਾ ਅਰਥ ਹੈ ‘ਕਿਸੇ ਚੀਜ਼ ਨੂੰ ਵੇਖਣਾ ਜਾਂ ਉਸ ਬਾਰੇ ਅੰਦਾਜ਼ਾ ਲਗਾਉਣਾ’ ਅਤੇ ‘ਅਲਖ’ ਸ਼ਬਦ ਇੱਸੇ ‘ਲਖ’ ਤੋਂ ਹੀ ਬਣਿਆਂ ਹੈ ਜੋ ਸੰਤ/ਫਕੀਰਾਂ ਦੇ ਬੋਲੇ “ਅਲਖ ਨਿਰੰਜਨ!” ਵਿੱਚ ਵਰਤਿਆ ਜਾਂਦਾ ਹੈ। ਇੰਜ ਲਗਦਾ ਹੈ ਕਿ ਆਪ ਜੀ ਇੱਸੇ ‘ਲਖ’ ਨੂੰ ਹੀ ਗਲਤੀ ਨਾਲ ‘ਲਹ’ ਦਰਸਾਉਂਦੇ ਹੋਏ ‘ਅਲਹ’ ਦੇ ਅਰਥ “ਜੋ ਦੇਖਿਆ ਨਾ ਜਾਵੇ” ਦੇ ਤੌਰ ਤੇ ਕਰ ਰਹੇ ਹੋ ਜੋ ਬਿਲਕੁਲ ਵੀ ਸਹੀ ਨਹੀਂ।
ਸ. ਜੋਸ਼ ਜੀ, ਗੁਰਬਾਣੀ ਵਿੱਚ ‘ਅਲਹੁ’ ਵਿੱਚ ਅੱਖਰ ‘ਹ’ ਨੂੰ ਲਗਾ ਹੋਇਆ ਔਂਕੜ ਇਹ ਦਰਸਾਉਣ ਲਈ ਹੈ ਕਿ ‘ਹ’ ਦੀ ਧੁਨੀ ਦਾ ਉਚਾਰਨ ਪੂਰੇ ਦਬਾ ਨਾਲ ਕਰਨਾ ਹੈ ਤਾਂ ਕਿ ਇਸ ਧੁਨੀ ਉੱਤੇ ਹਲੰਤ ਨਾ ਆ ਜਾਵੇ ਅਤੇ ਅੱਖਰ ‘ਲ’ ਦੀ ਧੁਨੀ ਵੀ ਆਪਣੇ-ਆਪ ਹੀ ਦੁੱਗਣੀ ਹੋ ਜਾਵੇ। ਲਗਦਾ ਇਹ ਹੈ ਕਿ ਆਪ ਜੀ ਨੂੰ ਪੰਜਾਬੀ ਦੀ ਧੁਨੀ-ਵਿਉਂਤ
(Phonology) ਸਬੰਧੀ ਲੋੜੀਂਦੀ ਜਾਣਕਾਰੀ ਹਾਸਲ ਨਹੀਂ ਜਿਸ ਕਰਕੇ ਆਪ ਜੀ ਨੇ ਅਟਕਲਪੱਚੂ ਲਗਾਉਂਦੇ ਹੋਏ ‘ਅਲਹ/ਅਲਹੁ’ ਦੇ ਅਰਥਾਂ ਸਬੰਧੀ ਭੰਬਲਭੂਸਾ ਪੈਦਾ ਕਰ ਦਿੱਤਾ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(16/09/13)
ਬਲਦੇਵ ਸਿੰਘ ਫਿਰੋਜ਼ਪੁਰ

ਸਰਦਾਰ ਗੁਰਸ਼ਰਨ ਸਿੰਘ ਕਸੇਲ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਵੀਰ ਜੀ, ਸਚਮੁਚ ਹੀ ਅੱਜ ਤੱਕ ਮੈਂ ਇਸ ਗੱਲ ਦੀ ਕਦੇ ਵਿਚਾਰ ਹੀ ਨਹੀਂ ਸੀ ਕੀਤੀ, ਕਿ ਮੈਂ ਇਸ ਦੀ ਸਹੀ ਸਹੀ ਗਿਣਤੀ ਕਰਾਂ, ਕਿ ਗੁਰੂ ਸਹਿਬਾਨ ਤੋਂ ਪਹਿਲੇ ਅਕਾਲ ਪੁਰਖ ਬਾਰੇ ‘ਰਾਮ’ ਸ਼ਬਦ ਕਿਸ ਕਿਸ ਨੇਂ ਵਰਤਿਆ ਹੈ। ਕਿਉਂ ਕੇ ਮੈਨੂੰ ਇਹ ਜਾਨਣ ਦੀ ਕਦੇ ਲੋੜ ਹੀ ਮਹਿਸੂਸ ਨਹੀਂ ਸੀ ਹੋਈ, ਅਤੇ ਇਹ ਜਾਨਣ ਦੀ ਮੈਂ ਅੱਜ ਵੀ ਕੋਈ ਖਾਸ ਜਰੂਰਤ ਨਹੀਂ ਸਮਝਦਾ ਹਾਂ। ਫਿਰ ਵੀ ਅਗਰ ਤੁਸੀਂ ਇਸ ਦੀ ਜਰੂਰਤ ਸਮਝਦੇ ਹੋ ਤਾਂ, ਆਪ ਜੀ ਇਹ ਗਿਨਤੀ ਜਰੂਰ ਦੱਸੋ ਜੀ। ਇਹ ਜਾਣਕਾਰੀ ਦੇਣ ਵਾਸਤੇ ਮੈਂ ਆਪ ਜੀ ਦਾ ਧੰਨਵਾਦੀ ਹੋਵਾਂ ਗਾ ਜੀ। ਅਗਰ ਤੁਹਾਨੂੰ ਵੀ ਸਚਮੁਚ ਹੀ ਇਸ ਗਿਣਤੀ ਦਾ ਨਹੀਂ ਪਤਾ, ਤਾਂ ਮੈਂ ਸਿੱਖ ਮਾਰਗ ਦੇ ਪਾਠਕਾਂ ਨੂੰ ਬੇਨਤੀ ਕਰਦਾ ਹਾਂ ਜੀ, ਕਿ ਕੋਈ ਵੀਰ, ਜਿਸ ਨੂੰ ਇਸ ਦੀ ਜਾਣਕਾਰੀ ਹੋਵੇ, ਕਿਰਪਾ ਕਰ ਕੇ, ਉਹ ਇਹ ਜਾਣਕਾਰੀ ਸਭ ਨਾਲ ਸਾਂਝੀ ਕਰਨ ਦੀ ਕਿਰਪਾਲਤਾ ਜਰੂਰ ਕਰੇ ਜੀ।
ਆਦਰ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ।


(16/09/13)
ਵਰਿੰਦਰ ਸਿੰਘ ਗੋਲਡੀ

ਗੁਰਮੱਤ
ਗੁਰਮੱਤ ਗੁਰਮੱਤ ਹਰ ਕੋਈ ਆਖੇ ਪਰ ਗੁਰੂ ਦੀ ਮੱਤ ਕੋਈ ਲੈਂਦਾ ਨਾ,
ਜੇ ਤੂੰ ਗੁਰੂ ਦੇ ਰਸਤੇ ਚੱਲ ਪਿਆ ਤਾਂ ਦੁੱਖ ਕਦੇ ਵੀ ਸਹੰਦਾ ਨਾ|

ਗੁਰਬਾਣੀ ਨੂੰ ਮੰਤਰ ਸਮਝ ਕੇ ਕਿੰਨੇ ਪਾਠ ਕਰਾਏ,
ਰੱਬ ਦੀਆਂ ਖੁਸ਼ੀਆਂ ਪਾਉਣ ਵਾਸਤੇ ਲੰਗਰ ਕਈ ਲਵਾਏ,
ਦੁਖਾਂ ਤੋਂ ਛੁਟਕਾਰਾ ਪਾਉਣ ਲਈ ਦੀਵੇ ਵੀ ਕਈ ਜਗਾਏ,
ਹਰ ਸਾਧ ਦੇ ਡੇਰੇ ਜਾ ਕੇ ਮੱਥੇ ਬੜੇ ਘਸਾਏ,
ਗੁਰਮੱਤ ਜੇ ਤੂੰ ਸਿੱਖੀ ਹੁੰਦੀ ਤਾਂ ਇਹਨਾ ਚੱਕਰਾਂ ਵਿੱਚ ਕਦੇ ਪੈਂਦਾ ਨਾ,
ਜੇ ਤੂੰ ਗੁਰੂ ਦੇ ਰਸਤੇ ਚੱਲ ਪਿਆ ਤਾਂ ਦੁੱਖ ਕਦੇ ਵੀ ਸਹੰਦਾ ਨਾ|

ਗੁਰਬਾਣੀ ਦਾ ਹਰ ਇੱਕ ਅੱਖਰ ਜੀਵਨ ਜਾਚ ਸਿਖਾਏ,
ਇਸ ਨੂੰ ਸਮਝ ਕੇ ਹਰ ਇੱਕ ਬੰਦਾ ਚੰਗਾ ਜੀਵਨ ਬਤਾਏ,
ਤੇਰ ਮੇਰ ਦੇ ਫਰਕ ਨੂੰ ਭੁੱਲ ਕੇ ਸਭਨਾ ਨੂੰ ਅਪਨਾਏ,
ਤਾਂ ਹੀ ਬੰਦਾ ਇਸ ਦੁਨੀਆ ਤੇ ਆਉਣਾ ਸਫਲ ਬਨਾਏ ,
ਗੁਰਮੱਤ ਜੇ ਤੂੰ ਸਿੱਖੀ ਹੁੰਦੀ ਤਾਂ ਕਿੱਸੇ ਨੂੰ ਮਾੜਾ ਕਹੰਦਾ ਨਾ,
ਜੇ ਤੂੰ ਗੁਰੂ ਦੇ ਰਸਤੇ ਚੱਲ ਪਿਆ ਤਾਂ ਦੁੱਖ ਕਦੇ ਵੀ ਸਹੰਦਾ ਨਾ|

੩੫ ਮਹਾਪੁਰਸ਼ਾਂ ਨੇ ਰੱਲ ਕੇ ਇਹ ਅਮ੍ਰਿਤ ਬਣਾਇਆ,
ਜੀਂਦਗੀ ਜਿਉਣ ਦਾ ਹਰ ਇੱਕ ਨੁਸਕਾ ਇਸ ਦੇ ਵਿੱਚ ਹੈ ਪਾਇਆ,
ਪਰ ਇਸ ਅਮ੍ਰਿਤ ਰੂਪੀ ਬਾਣੀ ਨੂੰ ਕਿਸੇ ਅੰਦਰ ਨਾ ਵਸਾਇਆ,
ਬੱਸ ਪੜਿਆ ਤੇ ਹੋਰ ਪੜਿਆ ਤੇ ਸੀਸ ਝੁਕਾਇਆ,
ਸ਼ਬਦ ਦੀ ਵਿਚਾਰ ਕਰਨ ਨੂੰ ਕਦੇ ਸਮਾ ਨਾ ਲਾਇਆ,
‘ਗੋਲਡੀ’ ਜੇ ਇਸ ਨੂੰ ਸਮਝਿਆ ਹੁੰਦਾ ਤਾਂ ਗੁਰਮੱਤ ਤੋਂ ਬਿਨਾ ਕੋਈ ਰਹੰਦਾ ਨਾ,
ਜੇ ਤੂੰ ਗੁਰੂ ਦੇ ਰਸਤੇ ਚੱਲ ਪਿਆ ਤਾਂ ਦੁੱਖ ਕਦੇ ਵੀ ਸਹੰਦਾ ਨਾ|


(15/09/13)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸ੍ਰ. ਬਲਦੇਵ ਸਿੰਘ ਜੀ ਫਿਰੋਜ਼ਪੁਰ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥


ਵੀਰ ਜੀ, ਆਪਨੇ ਆਪਣੀ 12-09-13 ਵਾਲੀ ਚਿੱਠੀ ਵਿਚ “ਰਾਮ” ਸ਼ਬਦ ਬਾਰੇ ਗੱਲ ਲਿਖੀ ਹੈ । ਵੀਰ ਜੀ, ਕੀ ਆਪ ਇਹ ਦੱਸਣ ਦੀ ਖੇਚਲ ਕਰੋਗੇ ਕਿ ਗੁਰੂ ਸਾਹਿਬਾਨ ਤੋਂ ਪਹਿਲਾਂ ਅਕਾਲ ਪੁਰਖ ਬਾਰੇ “ਰਾਮ” ਸ਼ਬਦ ਕਿਸ-ਕਿਸ ਨੇ ਵਰਤਿਆ ਹੈ ? ਜਾਣਕਾਰੀ ਦੇਣ ਲਈ ਆਪ ਦਾ ਧੰਨਵਾਦੀ ਹੋਵਾਂਗਾ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(15/09/13)
ਦਲੇਰ ਸਿੰਘ ਜੋਸ਼

ਅਲਹ ਸ਼ਬਦ ਦੀ ਸਮੀਖਿਆ
ਪੰਜਾਬੀ ਭਾਸ਼ਾ ਵਿਚ ਸ਼ਬਦਾਂ ਦੇ ਉਚਾਰਨ ਕਰਨ ਵਿਚ ਬਹੁਤ ਫਰਕ ਹੈ। ਇਹ ਫਰਕ ਕੁਝ ਥਾਂਵਾ ਦੇ ਫਰਕ ਦੇ ਅਧਾਰ ਤੇ ਕੁਝ ਬੋਲੀ ਦੇ ਅਧਾਰ 'ਤੇ ਕੁਝ ਉਚਾਰਨ ਦੇ ਅਧਾਰ 'ਤੇ ਅਤੇ ਕੁਝ ਬਣੇ ਸੁਭਾਅ ਦੇ ਸਦਕਾ ਮਿਲਦਾ ਹੈ। ਪਰ ਸ਼ਬਦ ਜਦੋਂ ਲਿਖਤ ਦੇ ਰੂਪ ਵਿਚ ਆਵੇ ਤਾਂ ਉਸਦੇ ਮੂਲ ਰੂਪ ਨੂੰ ਮੁਖ ਰੱਖ ਕੇ ਹੀ ਉਚਾਰਨ ਕਰਨਾ ਸਹੀ ਤਾਰੀਕਾ ਹੈ।
ਜਦੋ ਅਸੀਂ ਗੁਰਬਾਣੀ ਦਾ ਪਾਠ ਪਠਨ ਕਰਦੇ ਹਾਂ ਜਾਂ ਕੀਰਤਨ ਕਥਾ ਕਰਦੇ ਹਾਂ ਉਸ ਵਕਤ ਤਾਂ ਇਸ ਗਲ ਦਾ ਬਹੁਤ ਹੀ ਧਿਆਨ ਰਖਨ ਦੀ ਲੋੜ ਹੈ। ਜਿਵੇਂ ਸ਼ਬਦ “ਅਲਹ” ਹੈ, ਜਿਸ ਦੇ ਅਰਥ ਹਨ ਪ੍ਰਮਾਤਮਾ, ਵਾਹਿਗੁਰੂ, ਰਬ, ਗਾਢ। ਅਗੋਂ ਇਸਦਾ ਫਿਰ ਇਹ ਭਾਵ ਹੈ-ਸ਼ਕਤੀ, ਪਾਵਰ, ਨੂਰ, ਨਾ ਪਕੜ ਵਿਚ ਆਉਣ ਵਾਲਾ।
ਇਸਲਾਮ ਦੇ ਅੰਦਰ ਇਸ ਦਾ ਨਾਮ “ਅਲਹ” ਰਖਿਆ ਗਿਆ। “ਅਲਹ” ਦਾ ਅਰਥ “ਜੋ ਦੇਖਿਆ ਨਾ ਜਾਵੇ”। ਸਮਝਣ ਲਈ ਇਸਨੂੰ ਭੀ ਸੰਧੀ ਸ਼ੇਧ ਕਰਨਾ ਪਵੇਗਾ।ਜੋ ਇਸ ਤਰ੍ਹਾਂ ਬਣੇਗਾ ਅ+ਲਹ ਪੰਜਾਬੀ ਭਾਸ਼ਾ ਵਿਚ ਬਹੁਤ ਵਾਰ ਇਹ ਵੇਖਣ ਵਿਚ ਆਇਆ ਹੈ, ਜਿਸ ਸ਼ਬਦ ਦੇ ਅੱਗੇ ਅ-ਅਖਰ ਆ ਜਾਵੇ ਉਸ ਸਬਦ ਦਾ ਅਰਥ ਨਿਸ਼ੇਦ ਹੋ ਜਾਦਾਂ ਹੈ। ਜਿਵੇਂ ਸ਼ਬਦ ਗਿਆਨ ਹੈ, ਜਿਸ ਦਾ ਭਾਵ ਹੈ ਜਾਣਕਾਰੀ ਸਮਝ ਸੋਝੀ ਆਦਿ। ਪਰ ਜਦੋ ਹੀ ਗਿਆਨ ਦੇ ਅਗੇ “ਅ” ਆ ਲਗਦਾ ਹੈ ਤਾਂ ਉਹ ਹੀ ਸ਼ਬਦ ਨਿਸ਼ੇਦ ਹੋ ਗਿਆ। ਸ਼ਬਦ ਬਣ ਗਿਆ ਅਗਿਆਨ ਭਾਵ ਬੇ ਸਮਝ ਅਨਜਾਣ, ਨਾ ਜਾਣਕਾਰੀ। ਇਥੇ “ਲਹ” ਦਾ ਅਰਥ ਹੈ “ਦੇਖਨਾ” ਜੇ ਲਹ ਦੇ ਅਗੇ “ਅ” ਲਗ ਗਿਆ ਹੈ ਤਾਂ ਅਰਥ ਬਣ ਜਾਵੇਗਾ ਜੋ ਦੇਖਿਆ ਨਾ ਜਾਵੇ। ਰਬ ਹੈ ਹੀ ਐਸਾ ਜੋ ਵੇਖਿਆ ਨਹੀ ਜਾਂਦਾ। ਜੋ ਪਕੜ ਵਿਚ ਨਹੀਂ ਆਉਂਦਾ। ਜਿਸਦਾ ਕੋਈ ਰੰਗ ਰੂਪ ਨਹੀਂ, ਜੋ ਉਤਮ ਪੁਰਖ ਹੈ। ਇਸੇ ਤਰ੍ਹਾਂ ਕੁਝ ਹੋਰ ਭੀ ਸ਼ਬਦ ਹਨ ਜਿਵੇਂ ਅਕਾਲ, ਕਾਲ ਦਾ ਅਰਥ ਮੌਤ, ਅਕਾਲ ਜੋ ਮਰਦਾ ਨਹੀਂ। ਅਧਰਮੀ ਜਿਸਦਾ ਕੋਈ ਧਰਮ ਨਾ ਹੋਵੇ, ਧਰਮੀ ਧਰਮ ਨੂੰ ਧਾਰਨ ਕਰਨ ਵਾਲਾ। ਨੀਤ ਤੇ ਅਨੀਤ, ਨੀਤ ਨੀਤੀਵਾਨ, ਅਨੀਤ ਜਿਹੜਾ ਨੀਤੀ ਨਾ ਜਾਣਦਾ ਹੋਵੇ।
ਸ਼ਬਦ ਅਲਹ ਜਿਸਦੇ ਸਬੰਧ ਵਿਚ ਮੈਂ ਅੱਜ ਆਪ ਸਭ ਨਾਲ ਵਿਚਾਰ ਕਰਨੀ ਚਾਹੁੰਦਾਂ ਹਾਂ। ਗੁਰਬਾਣੀ ਵਿਚ ਇਹ ਸ਼ਬਦ ਪ੍ਰਮਾਤਮਾਂ ਦੇ ਸਬੰਧ ਵਿਚ ਬਹੁਤ ਵਾਰ ਆਇਆ ਹੈ ਔਰ ਤਿੰਨ ਰੂਪਾਂ ਵਿਚ ਆਇਆ ਹੈ। ਅਲਹ, ਅਲਹੁ ਅਲਹਿ। ਇਹ ਤਿਨਾਂ ਰੂਪਾਂ ਵਿਚ ਉਤਮ ਪੁਰਖ ਅਲ੍ਹਾ ਹੀ ਰਹਿਣਾ ਹੈ, ਇਸ ਨੂੰ ਅਲੋ ਜਾਂ ਅਲੇ ਨਹੀਂ ਪੜਿਆ ਜਾ ਸਕਦਾ।
ਜਿਵੇਂ ਗੁਰਬਾਣੀ ਵਿਚ ਹੀ ਅਸੀ ਸ਼ਬਦ ਨਾਨਕ ਪੜਦੇ ਹਾਂ, ਤੇ ਨਾਨਕ ਦੇ ਭੀ ਤਿਨੰ ਰੂਪ ਹਨ, ਪਹਿਲਾ ਨਾਨਕ, ਨਾਨਕੁ, ਫਿਰ ਨਾਨਕਿ ਇਨਾਂ ਤਿਨ੍ਹਾਂ ਹੀ ਰੂਪਾ ਵਿਚ ਅਸੀਂ ਸਾਰੇ ਇਸ ਸ਼ਬਦ ਨੂੰ ਨਾਨਕ ਹੀ ਪੜਦੇ ਹਾਂ। ਔਂਕੜ ਵਾਲੇ “ਨਾਨਕੁ” ਨੂੰ ਅਜ ਤੱਕ ਕਿਸੇ ਨੇ ਭੀ “ਨਾਨਕੋ” ਨਹੀਂ ਪੜਿਆ ਤੇ ਨਾ ਹੀ ਸਿਹਾਰੀ ਵਾਲੇ “ਨਾਨਕਿ” ਸ਼ਬਦ ਨੂੰ ਕਿਸੇ ਨੇ “ਨਾਨਕੇ” ਪੜਿਆ ਹੈ। ਪਰ ਔਂਕੜ ਵਾਲੇ “ਅਲਹੁ” ਸ਼ਬਦ ਨੂੰ ਅਲੋ ਤੇ ਸਿਹਾਰੀ ਵਾਲੇ “ਅਲਹਿ” ਸ਼ਬਦ ਨੂੰ ਅਲੇ ਕਿਉਂ ਪੜਿਆ ਜਾਂਦਾ ਹੈ?
ਕਿਉਂਕਿ ਵਾਹਿਗੁਰੂ ਜੀ ਉੱਤਮ ਪੁਰਖ ਹਨ। ਕਰਤਾ ਪੁਰਖ ਹਨ। ਸਭ ਤੋਂ ਵਡੇ ਹਨ। ਹਰ ਪਖੋਂ ਸਤਿਕਾਰ ਯੋਗ ਹਨ। ਇਸ ਕਰਕੇ ਕਾਵਿ ਰੂਪ ਵਿਚ ਆਏ ਉਸ ਦੇ “ਅਲਹੁ” ਸਰੂਪ ਨੂੰ “ਅਲੋ” ਪੜੀਐ ਜਾਂ “ਅਲਹਿ” ਵਾਲੇ ਸਰੂਪ “ਅਲੇ” ਪੜੀਐ, ਇਹ ਠੀਕ ਨਹੀਂ। ਪੰਜਾਬੀ ਵਿਆਕਰਣ ਨਾਲੋਂ ਗੁਰਬਾਣੀ ਵਿਆਕਰਣ ਵਖਰਾ ਹੈ। ਗੁਰਬਾਣੀ ਕਾਵਿ ਰੂਪ ਹੋਣ ਕਰਕੇ ਇਸਦੀਆਂ ਲਗਾਂ ਮਾਤਰਾਂ ਨੂੰ ਸਮਝਣਾ ਪਵੇਗਾ ਤਾਂ ਹੀ ਅਸੀ ਸ਼ੁਧ ਪਾਠ ਕਰ ਸਕਾਗੇ।
ਗੁਰਬਾਣੀ ਅੰਦਰ ਇਸੇ ਸਰੂਪ ਦੇ ਕੁਝ ਪ੍ਰਮਾਨ ਮੈਂ ਆਪ ਜੀ ਨਾਲ ਸਾਂਝੇ ਕਰਾਂ। ਜਿਸ ਵਕਤ ਆਪ ਜੀ ਧਿਆਨ ਦੇ ਕੇ ਇੰਨਾਂ ਪੰਕਤੀਆਂ ਨੂੰ –ਅਲਹਾ- ੳਚਾਰਨ ਕਰਕੇ ਪਾਠ ਕਰੋਗੇ ਤੇ ਆਪ ਜੀ ਨੂੰ ਭੀ ਇਕ ਵੱਖਰਾ ਲੁਤਫ ਆਵੇਗਾ।
ਬਾਬਾ ਅਲਹੁ ਅਗਮ ਅਪਾਰ॥ 53॥
ਕਲਿ ਮਹਿ ਬੇਦੁ ਅਥਰਬਣ ਹੋਆ, ਨਾਉ ਖੁਦਾਈ ਅਲਹੁ ਭਇਆ।॥470॥ ਆਸਾ ਜੀ ਦੀ ਵਾਰ॥
ਰੋਜ਼ਾ ਧਰੈ ਮਨਾਵੈ ਅਲਹੁ, ਸੁਆਦਤਿ ਜੀਅ ਸੰਘਾਰੈ॥ ਕਬੀਰ ਜੀ 483॥ਆਸਾ॥
ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ॥ ਫਰੀਦ ਜੀ 794॥ ਰਾਗ ਸੂਹੀ॥
ਕਹੁ ਨਾਨਕ ਗੁਰ ਖੋਇ ਭਰਮ॥ ਏਕੋ ਅਲਹੁ ਪਾਰਬ੍ਰਹਮ॥ 897॥ਰਾਮਕਲੀ ਰਾਗ॥
ਏਕ ਗੁਸਾਈ ਅਲਹੁ ਮੇਰਾ॥ 1136 ਭੈਰਉ॥
ਅਲਹੁ ਨ ਵਿਸਰੈ ਦਿਲ ਜੀਅ ਪਰਾਨ॥1138॥ ਭੈਰਉ॥
ਆਦਿ ਪੁਰਖ ਕਉ ਅਲਹੁ ਕਹੀਐ, ਸੇਖਾਂ ਆਈ ਵਾਰੀ॥1192॥
ਅਲਹੁ ਏਕ ਮਸੀਤਿ ਬਸਤੁ ਹੈ, ਅਵਰ ਮੁਲਖ ਕਿਸ ਕੇਰਾ॥1350

ਗੁਰੂ ਸਭ ਨੂੰ ਸੁਮਤ ਬਖਸ਼ਨ ਜੀ। ਆਪ ਜੀ ਅਪਣੇ ਵੀਚਾਰ ਭੀ ਦਸਣ ਦੀ ਕਿਰਪਾ ਕਰਨੀ ਜੀ। ਬਹੁਤ ਧੰਨਵਾਦੀ ਹੋਵਾਂਗਾ ਜੀ।
ਦਾਸਰਾ ਦਲੇਰ ਸਿੰਘ ਜੋਸ਼ (ਲੁਧਿ)
ਫੋਨ ਦੇਸ਼-੦੯੧੯੮੮੮੧੫੧੬੮੬
ਯੂ; ਕੇ ੦੦੪੪੭੪੪੮੦੬੮੧੦੧ ਅਤੇ ੦੭੮੦੨੪੧੧੩੮੭


(14/09/13)
ਬਲਦੇਵ ਸਿੰਘ ਫਿਰੋਜ਼ਪੁਰ

ਸਤਿਕਾਰ ਯੋਗ ਸੰਪਾਦਕ, ਸਰਦਾਰ ਮੱਖਣ ਸਿੰਘ ਪੁਰੇਵਾਲ ਜੀ, ਅਤੇ ਪਾਠਕ ਜਨ ਜੀਓ,

ਗੁਰੂ ਫਤਹਿ ਬੁਲਾਈ ਪਰਵਾਨ ਕਰਨੀਂ ਜੀ।

ਸਰਦਾਰ ਇਕਬਾਲ ਸਿੰਘ ਢਿਲੋਂ ਜੀ ਨੇਂ, ਸ: ਦਲੇਰ ਸਿੰਘ ਜੀ ਜੋਸ਼ ਜੀ ਦੇ ਸਵਾਲ,

“ਜੇਕਰ ਸਾਨੂੰ ਸਿੱਖ ਧਰਮ ਨਾਲ ਸਬੰਧ ਰਖਨ ਵਾਲਿਆਂ ਨੂੰ ਕੋਈ ਇਹ ਪੁਛੇ ਕਿ ਆਪ ਜੀ ਦੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਇਹ ਵਜ਼ੀਰ ਵਾਲਾ ਲਕਬ ਕਿਸ ਨੇ ਕਦੋਂ ਅਤੇ ਕਿਥੇ ਦਿਤਾ ਤਾਂ ਇਸ ਦਾ ਉਤਰ ਕੀ ਦੇ ਸਕਦੇ ਹਾਂ?

ਦੇ ਉੱਤਰ ਵਿੱਚ ਆਪਣੇਂ ਬਹੁਤ ਹੀ ਕੀਮਤੀ ਵਿਚਾਰ ਦੇ ਕੇ ਸਾਡੀ ਜਾਣਕਾਰੀ ਵਿੱਚ ਵਾਧਾ ਕੀਤਾ ਹੈ। ਉਹਨਾਂ ਦਾ ਬਹੁਤ ਬਹੁਤ ਧੰਨਵਾਦ।।

ਇਸ ਤੋਂ ਇਲਾਵਾ, ਸ: ਦਲੇਰ ਸਿੰਘ ਜੀ ਜੋਸ਼ ਜੀ ਨੇਂ, ਆਪਣੇਂ ਹੋਰ ਵੀ ਬਹੁਤ ਸਾਰੇ ਕੀਮਤੀ ਵਿਚਾਰ ਸਾਡੇ ਸਾਹਮਣੇਂ ਪੇਸ਼ ਕੀਤੇ ਹਨ, ਜੋ ਆਪ ਸਭ ਨੇਂ ਵੀ ਪੜ੍ਹੇ ਹਨ। ਉਹਨਾਂ ਨੇਂ ਵਜ਼ੀਰ ਸ਼ਬਦ ਦੀ ਸਮੀਖਿਆ ਕਰ ਕੇ ਸਾਨੂੰ ਬਹੁਤ ਜਾਣਕਾਰੀ ਦਿੱਤੀ ਹੈ।

ਦਾਸ ਵੀ ਆਪਣੇਂ ਕੁੱਝ ਵਿਚਾਰ ਆਪ ਸਭ ਨਾਲ ਸਾਂਝੇ ਕਰਨਾਂ ਚਾਹੁੰਦਾ ਹੈ।

ਇਹ ਸਚ ਵੀ ਹੈ ਅਤੇ ਅਸੀਂ ਸਾਰੇ ਜਾਣਦੇ ਵੀ ਹਾਂ, ਕਿ ਹਰ ਰਾਜਾ ਮਹਾਂਰਾਜਾ, ਸਲਾਹ ਕਾਰ ਦੇ ਰੂਪ ਵਿਚ, ਇੱਕ ਦੋ ਵਜ਼ੀਰ ਅਤੇ ਚਾਰ ਪੰਜ ਜਾਂ ਇਸ ਤੋਂ ਵੀ ਵੱਧ ਮੰਤਰੀ ਰੱਖਦਾ ਹੁੰਦਾ ਸੀ। ਪਰ ਐਸਾ ਨਹੀਂ ਹੁੰਦਾ ਸੀ, ਕਿ ਜੋ ਵੀ ਕਿਸੇ ਵਜ਼ੀਰ ਜਾਂ ਮੰਤਰੀ ਨੇਂ ਕਹਿ ਦਿੱਤਾ, ਰਾਜਾ ਉਹ ਮੰਨਣ ਵਾਸਤੇ ਮਜ਼ਬੂਰ ਹੋਵੇ। ਅਤੇ ਕਿਸੇ ਰਾਜੇ ਜਾਂ ਮਹਾਂਰਾਜੇ ਨੂੰ ਉਹੋ ਹੀ ਕਰਨਾਂ ਪਵੇ, ਜੋ ਉਸ ਦਾ ਕੋਈ ਵਜ਼ੀਰ ਜਾਂ ਮੰਤਰੀ ਚਾਹੁੰਦਾ ਹੋਵੇ। ਪਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਦੱਸ ਰਹੇ ਹਨ। ਜੋ ਹਰੀ ਦੇ ਪਿਆਰੇ ਹੁੰਦੇ ਹਨ, ਜੋ ਉਹਨਾਂ ਨੂੰ ਭਾਉਂਦਾ ਹੈ, ਹਰਿ ਉਹਨਾਂ ਦੀ ਗੱਲ ਮੋੜ (ਟਾਲ, ਫੇਰਬਦਲ) ਨਹੀਂ ਸਕਦਾ।

ਹਰਿ ਜਨ ਕਾ ਰਾਖਾ ਏਕੁ ਹੈ ਕਿਆ ਮਾਣਸ ਹਉਮੈ ਰੋਇ॥ ਜੋ ਹਰਿ ਜਨ ਭਾਵੈ ਸੋ ਕਰੇ ਦਰਿ ਫੇਰੁ ਨ ਪਾਵੈ ਕੋਇ॥ ਨਾਨਕ ਰਤਾ ਰੰਗਿ ਹਰਿ ਸਭ ਜਗ ਮਹਿ ਚਾਨਣੁ ਹੋਇ॥ ੪॥

ਇਸੇ ਹੀ ਤਰਾਂ ਅਗਲੀਆਂ ਪੰਕਤੀਆਂ ਵਿੱਚ ਵੀ, ਗੁਰੂ ਅਰਜਨ ਦੇਵ ਜੀ ਮਹਾਂਰਾਜ ਦੱਸ ਰਹੇ ਹਨ। ਕਿ ਉਹ ਹਰੀ (ਠਾਕੁਰੁ) ਕਿਸੇ ਦੇ ਵੀ ਅਧੀਨ ਨਹੀਂ ਹੈ, ਉਸ ਨੂੰ ਕਿਸੇ ਤਰਾਂ ਵੀ ਆਪਣੇਂ ਵੱਸ ਵਿੱਚ ਨਹੀਂ ਕੀਤਾ ਜਾ ਸੱਕਦਾ। ਪਰ! ਹਰੀ ਦੇ ਸੰਤਾਂ ਨੂੰ ਜੋ ਚੰਗਾ ਲੱਗਦਾ ਹੈ। ਹਰੀ ਦੇ ਸੰਤ ਜੋ ਚਾਹੁੰਦੇ ਹਨ, ਹਰੀ ਉਹੋ ਹੀ ਕਰਦਾ ਹੈ। ਹਰੀ ਦੇ ਸੰਤ ਜੋ ਵੀ ਕਰਨਾਂ ਚਾਹੁੰਦੇ ਹਨ, ਜਾਂ ਜੋ ਵੀ ਕਰਨਾਂ ਲੋੜਦੇ ਹਨ, ਹਰੀ ਨੂੰ ਉਹ ਕਰਨਾਂ ਹੀ ਪੈਂਦਾ ਹੈ, ਹਰੀ ਉਹਨਾਂ ਦਾ ਕਿਹਾ ਮੋੜ ਨਹੀਂ ਸਕਦਾ।

ਰੂੜੋ ਠਾਕੁਰੁ ਕਿਤੈ ਵਸਿ ਨ ਆਵੈ॥ ਹਰਿ ਸੋ ਕਿਛੁ ਕਰੇ ਜਿ ਹਰਿ ਕਿਆ ਸੰਤਾ ਭਾਵੈ॥ ਕੀਤਾ ਲੋੜਨਿ ਸੋਈ ਕਰਾਇਨਿ ਦਰਿ ਫੇਰੁ ਨ ਕੋਈ ਪਾਇਦਾ॥ ੧੦॥ ੧੦੭੫

ਅਗਲੀ ਤੁਕ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੱਸਦੇ ਹਨ, ਪ੍ਰਭੂ ਨੇਂ/ ਹਰੀ ਨੇਂ, ਸਾਰੇ ਸੰਸਾਰ ਨੂੰ ਪੈਦਾ ਕਰ ਕੇ, ਆਪਣੇਂ ਵੱਸ ਵਿੱਚ ਕੀਤਾ ਹੋਇਆ ਹੈ। ਸਾਰਾ ਸੰਸਾਰ ਉਸ ਦੇ ਹੁਕਮ ਵਿੱਚ ਬੱਧਾ ਹੋਇਆ ਹੈ।

ਅਤੇ ਨਾਲ ਹੀ ਅਗਲੀਆਂ ਤੁਕਾਂ ਵਿਚ, ਸ੍ਰੀ ਗੁਰੂ ਰਾਮ ਦਾਸ ਜੀ ਮਹਾਂਰਾਜ ਦੱਸਦੇ ਹਨ, ਕੇ ਉਹੀ ਹਰੀ ਆਪਣੇਂ ਦਾਸਾਂ (ਭਗਤਾਂ) ਦੇ ਇਸ ਤਰਾਂ ਵੱਸ ਵਿੱਚ ਹੈ, ਜਿਵੇਂ ਕੋਈ ਵਾਜਾ ਜਾਂ ਸਾਜ, ਕਿਸੇ ਵਜੰਤ੍ਰੀ ਦੇ ਹਥ ਵਿੱਚ ਹੁੰਦਾ ਹੈ। ਵਜੰਤ੍ਰੀ ਜਿਵੇਂ ਚਾਹੁੰਦਾ ਹੈ ਉਸ ਨੂੰ ਵਜਾਉਂਦਾ ਹੈ।

ਪਉੜੀ॥ ਪ੍ਰਭਿ ਸੰਸਾਰੁ ਉਪਾਇ ਕੈ ਵਸਿ ਆਪਣੈ ਕੀਤਾ॥ ੫੧੦

ਸਲੋਕੁ ਮਃ ੪॥ ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ॥ ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ॥ ੬੫੨

ਸੋ ਮੇਰੇ ਵਿਚਾਰ ਵਿੱਚ ਇਹ ਰਾਜੇ ਵਜ਼ੀਰ ਵਾਲਾ ਸਿਧਾਂਤ ਹਰਿ, (ਪਰਮਾਤਮਾਂ) ਤੇ ਲਾਗੁ ਨਹੀਂ ਹੁੰਦਾ।

ਜੇ ਹਰੀ ਵਾਜੇ ਦੀ ਤਰਾਂ ਭਗਤਾਂ ਦੇ ਹਥ ਵਿੱਚ ਵੱਜ ਸਕਦਾ ਹੈ, ਭਾਵ ਭਗਤਾਂ ਦੇ ਇਸ਼ਾਰੇ ਤੇ ਚਲ ਸਕਦਾ ਹੈ, ਤਾਂ ਮੇਰੇ ਵਿਚਾਰ ਵਿੱਚ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਭਾਈਆਂ, ਜਾਂ ਗ੍ਰੰਥੀਆਂ ਦੇ ਰਿਸਤੇ ਨੂੰ ਵੀ, ਨਫਰਤ ਜਾਂ ਈਰਖਾ ਦੇ ਤਰਾਜੂ ਤੇ ਨਹੀਂ ਤੋਲਣਾਂ ਚਾਹੀਦਾ। ਇੱਕ ਸਿਧਾਂਤ ਜਾਂ ਤਰਕ ਦੇ ਆਧਾਰ ਤੇ ਵੇਖਣਾਂ/ਤੋਲਣਾਂ ਚਾਹੀਦਾ ਹੈ।

ਕੀ ਸਾਨੂੰ ਇਸ ਤਰਾਂ ਨਹੀਂ ਲੱਗਦਾ, ਕਿ ਗ੍ਰੰਥੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਵੇਂ ਚਾਹੁਣ ਉਵੇਂ ਹੀ ਬੁਲਾਉਂਦੇ ਹਨ। ਸਿਰਫ ਗਰੰਥੀ ਹੀ ਨਹੀਂ, ਹੋਰ ਵੀ ਸਾਰੇ ਹੀ। ਇਹ ਗਲ ਅਲੱਗ ਹੈ, ਕਿ ਹਰੀ ਤਾਂ ਭਗਤੀ ਅਤੇ ਪ੍ਰੇਮ ਦੇ ਵਸ ਇਸ ਤਰਾਂ ਕਰਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸਾਂ ਸਾਰਿਆਂ ਨੇਂ ਕਿਸ ਤਰੀਕੇ ਆਪਣੇਂ ਵਸ ਵਿੱਚ ਕੀਤਾ ਹੋਇਆ ਹੈ, ਇਹ ਦਸਣ ਦੀ ਲੋੜ ਨਹੀਂ ਹੈ। ਸੋ ਵਜ਼ੀਰ ਦੇ ਲਕਬ ਦੀ ਕੋਈ ਹੋਰ ਵੀਰ ਵੀ ਜੇ ਸਮੀਖਿਆ ਕਰ ਸਕਦਾ ਹੈ ਤਾਂ ਜਰੂਰ ਕਰੇ ਜੀ।

ਕਿਸੇ ਵੀ ਭੁੱਲ ਦੀ ਖਿਮਾਂ ਮੰਗਦਾ ਹਾਂ।

ਸਰਦਾਰ ਸਤਨਾਮ ਸਿੰਘ ਮਾਂਟਰੀਅਲ ਜੀ,

ਆਪ ਜੀ ਦੀ ਲਿਖੀ ਕਵੀਤਾ (ਈਗੋ) ਬਹੁਤ ਹੀ ਸਲਾਹੁਣ ਯੋਗ ਹੈ। ਮੈਂ ਤੁਹਾਡੇ ਵਿਚਾਰਾਂ ਨਾਲ ਪੂਰੀ ਤਰਾਂ ਸਹਿਮਤ ਹਾਂ। ਹੋ ਸਕੇ ਤਾਂ ਈਗੋ (ਹੰਕਾਰ) ਦੇ ਬਾਰੇ ਇਹ ਵੀ ਚਾਨਣਾਂ ਪਾਉ, ਕੇ ਇਸ ਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਹੈ।

ਆਦਰ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ।


(14/09/13)
ਜਸਪ੍ਰੀਤ ਕੌਰ ਫਰੀਦਾਬਾਦ/ਜਤਿੰਦਰ ਸਿੰਘ

ਪੰਜਾਬ ਤੇ ਸਿੱਖ ਕੌਮ ਦੇ ਲੀਡਰ ਪੰਜਾਬ ਨੂੰ ਨਸ਼ਿਆਂ ਮੁਕਤ ਬਣਾਉਣ ਦਾ ਜੋ ਸਪਨਾ ਵੇਖ ਰਹੇ ਹਨ ਉਹ ਕਿਦਾਂ ਸਾਕਾਰ ਹੋ ਸਕਦਾ ਹੈ? ਕਿਉਂਕਿ ਨਸ਼ਿਆਂ ਦੀ ਪ੍ਰੌੜਤਾ ਕਰਨ ਵਾਲੇ ਗ੍ਰੰਥ ਨੂੰ ਤਾਂ ਸਿੱਖ ਕੌਮ ਦੀ ਪੁਜਾਰੀ ਸ਼੍ਰੇਣੀ ਨੇ ਦੂਜਾ ਗੁਰੂ ਬਣਾ ਦਿੱਤਾ। : ਸ. ਜਤਿੰਦਰ ਸਿੰਘ
ਚਰਿਤਰੋਪਖਿਆਨ ਦੀ ਇਸ਼ਕ-ਮੁਸ਼ਕ ਵਾਲੀਆਂ ਕਹਾਣੀਆਂ ਅੱਗੇ ਮੱਥੇ ਟਿਕਵਾਉਣਾ, ਕੀ ਸਿੱਖਾਂ ਦਾ ਸੱਭਿਆਚਾਰ ਹੈ? : ਸ. ਜਤਿੰਦਰ ਸਿੰਘ ਫਰੀਦਾਬਾਦ
ਅਖੌਤੀ ਦਸਮ ਗ੍ਰੰਥ ਦੀ ਰਚਨਾ ਚਰਿਤਰੋਪਖਿਆਨ ਦੀਆਂ ਕਹਾਣੀਆਂ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?

(ਜਸਪ੍ਰੀਤ ਕੌਰ ਫਰੀਦਾਬਾਦ; ੧੩ ਸਤੰਬਰ ੨੦੧੩)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੰਗ ਸਿੱਖ ਐਸੋਸਿਏਸ਼ਨ ਦੇ ਜਨਰਲ ਸਕੱਤਰ ਸ. ਜਤਿੰਦਰ ਸਿੰਘ ਫਰੀਦਾਬਾਦ ਨੇ ਕਾਲਾ ਦਿਵਸ ਮੌਕੇ ਕਹੇ। ਉਨ੍ਹਾਂ ਕਿਹਾ ਕਿ ੯੦% ਸਿੱਖ ਕੌਮ ਨੂੰ ਇਹ ਜਾਨਕਾਰੀ ਹੀ ਨਹੀਂ ਕਿ ਗੁਰਦੁਆਰਿਆਂ ਦੀ ਸਟੇਜਾਂ `ਤੇ ਬੈਠਣ ਵਾਲੇ ਰਾਗੀ, ਕੀਰਤਨੀਏ, ਕਥਾਵਾਚਕ ਉਨ੍ਹਾਂ ਨੂੰ ਗੁਰਮਤਿ ਸੁਣਾ ਰਹੇ ਹਨ ਜਾਂ ਕੱਚ ਘਰੜ ਰਚਨਾਵਾਂ। ਜਿਸ ਦਾ ਉਦਾਹਰਣ ਦਿੰਦਿਆਂ ਹੋਇਆ ਉਨ੍ਹਾਂ ਦਸਿਆ ਕਿ ਸਿੱਖਾਂ ਦੇ ਅਨੰਦ ਕਾਰਜ ਮੌਕੇ ਅਕਸਰ ਕਈ ਰਾਗੀ ਵਿਆਹੁਤਾ ਜੋੜੀ ਲਈ “ਦੇਹਿ ਅਸੀਸ ਕਹੈਂ ਜਗਦੀਸ” ਵਾਲੀ ਪੰਗਤੀਆਂ ਗਾਇਨ ਕਰਦੇ ਹਨ ਪਰ ਕਿਸੇ ਨੂੰ ਵੀ ਇਸ ਬਾਰੇ ਜਾਨਕਾਰੀ ਨਹੀਂ ਕਿ ਇਹ ਪੰਗਤੀਆਂ ਕਿਥੋਂ ਲਈਆਂ ਗਈਆਂ? ਉਨ੍ਹਾਂ ਸੰਗਤਾਂ ਨੂੰ ਦਸਿਆ ਕਿ ਦਸਮ ਗ੍ਰੰਥ ਦੀ ਸਭ ਤੋਂ ਅਸ਼ਲੀਲ ਰਚਨਾ ਚਰਿਤਰੋਪਖਿਆਨ ਵਿਚੋਂ ੧੦੮ ਚਰਿਤ੍ਰ ਤੇ ਸੱਸੀ-ਪੁੰਨੂੰ ਦੀ ਕਹਾਣੀ ਜਿਸ ਵਿੱਚ ਸੱਸੀ ਦੇ ਪਿੰਡ ਦੀਆਂ ਕੁੜੀਆਂ ਨੇ ਪੁੰਨੂੰ ਦੇ ਹੁਸਨ ਬਾਰੇ ਬਿਆਨ ਕਰਦਿਆਂ ਸ਼ਗਨਾਂ ਦੇ ਗੀਤ ਗਾਏ “ਦੇਹਿ ਅਸੀਸ ਕਹੈਂ ਜਗਦੀਸ ਇਹ ਜੋਰੀ ਜਿਯੋ ਜੁਗ ਚਾਰਿ ਤਿਹਾਰੀ” ਅਤੇ ਇਸੇ ਪੰਗਤੀ ਨੂੰ ਸਿੱਖਾਂ ਦੇ ਅਨੰਦ ਕਾਰਜ ਮੌਕੇ ਬੜੀ ਸ਼ਾਨ ਨਾਲ ਰਾਗੀਆਂ ਪਾਸੋਂ ਸੁਣਿਆ ਜਾ ਸਕਦਾ ਹੈ ਇਸੇ ਕਹਾਣੀ ਦੇ ਅਗਲੇ ਹਿੱਸੇ ਚਰਿਤ੍ਰ ੧੦੯ ਵਿੱਚ ਪਾਨ ਤੇ ਬੀੜੀ ਖਾਣ ਨੂੰ ਹੱਲਾਸ਼ੇਰੀ ਦਿਤੀ ਗਈ ਹੈ ਜਦ ਕਿ ਸਿੱਖ ਧਰਮ ਵਿੱਚ ਪਾਨ ਤੇ ਹੋਰ ਨਸ਼ੇ ਕਰਨ ਦੀ ਸਖਤ ਮਨਾਹੀ ਹੈ। ਹੀਰ-ਰਾਂਝਾ, ਸੋਹਣੀ-ਮਹੀਵਾਲ ਵਰਗੇ ਪਾਤਰਾਂ ਦੀ ਆੜ ਲੇ ਕੇ ਬੜੇ ਹੀ ਭੱਦੇ ਢੰਗ ਨਾਲ ਇਸ਼ਕ ਮੁਸ਼ਕ ਦੀਆਂ ਅਨੇਕਾਂ ਗੰਦੀਆ ਕਹਾਣੀਆਂ ਜਿਸ ਵਿੱਚ ਮਾਂ ਪਿਉਂ ਨੂੰ ਧੋਖਾ ਦੇ ਕੇ, ਉਨ੍ਹਾਂ ਦਾ ਕਤਲ ਕਰਕੇ ਧੀਆਂ ਭੈਣਾਂ ਨੂੰ ਘਰੋਂ ਭੱਜਣ ਦੀ ਸਿੱਖਿਆ, ਕੇਸ ਕਤਲ, ਪੋਸਤ, ਭਾਂਗ, ਅਫੀਮ, ਸ਼ਰਾਬ ਤੇ ਪਾਨ ਬੀੜੀ ਦੇ ਨਸ਼ੇ ਕਰਨ ਦੀ ਖੁੱਲ੍ਹੀ ਛੁੱਟ ਕਵੀ ਸਿਆਮ ਅਪਣੀ ਕਲਮ ਤੋਂ ਦੇ ਰਿਹਾ ਹੈ ਪਰ ਚਲਾਕ ਬਿੱਪਰ ਨੇ ਅਸ਼ਲੀਲ ਰਚਨਾ ਚਰਿਤਰੋਪਖਿਆਨ ਦੇ ਲਿਖਾਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਬਣਾ ਦਿੱਤਾ ਅਤੇ ਇੰਨ੍ਹਾਂ ਅਸ਼ਲੀਲ ਰਚਨਾਵਾਂ ਅੱਗੇ ਸਿੱਖ ਕੌਮ ਤੋਂ ਮੱਥੇ ਟਿਕਵਾਏ ਜਾ ਰਹੇ ਹਨ। ਸ. ਜਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਤੇ ਸਿੱਖ ਕੌਮ ਦੇ ਲੀਡਰ ਪੰਜਾਬ ਨੂੰ ਨਸ਼ਿਆਂ ਮੁਕਤ ਬਣਾਉਣ ਦਾ ਜੋ ਸਪਨਾ ਵੇਖ ਰਹੇ ਹਨ ਉਹ ਕਿਦਾਂ ਸਾਕਾਰ ਹੋ ਸਕਦਾ ਹੈ? ਕਿਉਂਕਿ ਨਸ਼ਿਆਂ ਦੀ ਪ੍ਰੌੜਤਾ ਕਰਨ ਵਾਲੇ ਗ੍ਰੰਥ ਨੂੰ ਤਾਂ ਸਿੱਖ ਕੌਮ ਦੀ ਪੁਜਾਰੀ ਸ਼੍ਰੇਣੀ ਨੇ ਦੂਜਾ ਗੁਰੂ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਜੇ ਅਸੀਂ ਸਿੱਖਾਂ ਦੇ ਸਭਿਆਚਾਰ ਤੇ ਵਿਰਾਸਤ ਨੂੰ ਸਹੀ ਤਰੀਕੇ ਨਾਲ ਸਾਂਭਣਾ ਹੈ ਤਾਂ ਸਭ ਤੋਂ ਪਹਿਲਾਂ ਸਿੱਖ ਕੌਮ ਦੇ ਵਿਹੜੇ ਵਿਚੋਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਗੰਧਲਾ ਕਰਨ ਵਾਲੀ ਇਸ ਪੁਸਤਕ ਨੂੰ ਪਾਸੇ ਕਰਣਾ ਪਵੇਗਾ। ਇਸ ਸਮੇਂ ਸਿੱਖ ਸੰਗਤਾਂ ਵਿੱਚ ਅਖੌਤੀ ਦਸਮ ਗ੍ਰੰਥ ਦਾ ਪਾਜ ਉਘੇੜਦਾ ਇਸ਼ਤਿਹਾਰ ਵੀ ਵੰਡਿਆ ਗਿਆ। ਇਸ ਮੌਕੇ ਸ਼੍ਰੌਮਣੀ ਸਿੱਖ ਸਮਾਜ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ ਫਰੀਦਾਬਾਦ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਦੁਰਮਤਿ ਸੋਧਕ ਗੁਰਮਤਿ ਲਹਿਰ ਗੁਰਮਤਿ ਪ੍ਰਚਾਰ ਜੱਥਾ ਦਿੱਲੀ ਆਦਿ ਜੱਥੇਬੰਦੀਆਂ ਦੇ ਨੁੰਮਾਇਦੇ ਵੀ ਹਾਜ਼ਰ ਸਨ।


(14/09/13)
ਹਰਲਾਜ ਸਿੰਘ ਬਹਾਦਰਪੁਰ

ਕੀ ਗੁਰਬਾਣੀ ਦੇ ਹੁਕਮਾਂ ਅਨੁਸਾਰ ਹੀ ਸੁਖਬੀਰ ਸਿੰਘ ਬਾਦਲ ਨੂੰ ਇਹ ਪਦਵੀਆਂ ਮਿਲੀਆਂ ਹਨ?
ਕੀ ਸਪੋਕਸਮੈਨ ਸਚ ਸੁਣਾਇਸੀ ਸਚ ਕੀ ਬੇਲਾ ਤੇ ਪਹਿਰਾ ਦੇ ਰਿਹਾ ਹੈ?
7 ਸਤੰਬਰ ਦਿਨ ਸ਼ਨੀਵਾਰ ਨੂੰ ਮੈਂ ਇੱਕ ਦੁਕਾਨ ਤੇ ਬੈਠਾ ਸੀ, ਉੱਥੇ ਰੋਜਾਨਾ ਸਪੋਕਸਮੈਨ ਅਖਬਾਰ ਵੀ ਪਿਆ ਸੀ। ਮੈਂ ਅਖਬਾਰ ਚੁੱਕ ਕੇ ਪੜ੍ਹਣ ਲੱਗਾ ਤਾਂ ਮੁੱਖ ਪੰਨੇ ਤੇ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋ: ਅਕਾਲੀ ਦਲ (ਬਾਦਲ) ਦਾ ਮੁੜ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ ਵਿੱਚ ਵਧਾਈ ਦਾ ਇਸ਼ਤਿਹਾਰ ਲੱਗਾ ਹੋਇਆ ਸੀ। ਇਸ ਇਸ਼ਤਿਹਾਰ ਦੇ ਉਪਰ ਗੁਰਬਾਣੀ ਦੀਆਂ ਚਾਰ ਪੰਕਤੀਆਂ ਲਿਖੀਆਂ ਹੋਈਆਂ ਸਨ, ਜੋ ਹੇਠ ਲਿਖੇ ਅਨੁਸਾਰ ਹਨ:- "ਸੇਵਕ ਕਉ ਸੇਵਾ ਬਨਿ ਆਈ॥ ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ॥ ਜਿਸੁ ਹੋਵਹਿ ਆਪਿ ਦਇਆਲੁ ਤਿਸੁ ਸਤਿਗੁਰ ਸੇਵਾ ਲਾਵਹੀ॥ ਆਪੇ ਸੇਵ ਕਰਾਇਦਾ ਪਿਆਰਾ ਆਪਿ ਦਿਵਾਵੈ ਮਾਣੁ॥ "
ਇਹ ਚਾਰੇ ਪੰਕਤੀਆਂ ਗੁਰੁ ਗ੍ਰੰਥ ਸਾਹਿਬ ਜੀ ਦੇ ਵੱਖ-ਵੱਖ ਪੰਨਿਆਂ ਤੋਂ ਚਾਰ ਵੱਖ-ਵੱਖ ਸ਼ਬਦਾਂ ਵਿੱਚੋਂ ਲੈ ਕੇ ਇਕੱਠੀਆਂ ਹੀ ਲਿਖੀਆਂ ਹੋਈਆਂ ਸਨ। ਪਰ ਇੱਕੋ ਥਾਂ ਇਕੱਠੀਆਂ ਲਿਖਣ ਨਾਲ ਇਉਂ ਲੱਗ ਰਹੀਆਂ ਸਨ ਜਿਵੇਂ ਇੱਕੋ ਸ਼ਬਦ ਲਿਖਿਆ ਹੋਵੇ। ਸੁਖਬੀਰ ਸਿੰਘ ਬਾਦਲ ਆਪਣੇ ਦਲ ਦਾ ਪ੍ਰਧਾਨ ਚੁਣਿਆ ਗਿਆ ਹੈ, ਚੰਗੀ ਗੱਲ ਹੈ ਵਧਾਈਆਂ ਦੇਣ ਦਾ ਵੀ ਹੱਕ ਹੈ ਪਰ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਵਾਲੇ ਮਨੁੱਖ ਲਈ ਗੁਰਬਾਣੀ ਦੀਆਂ ਪੰਕਤੀਆਂ ਨੂੰ ਵਰਤਣਾ ਜਾਇਜ ਨਹੀਂ ਹੈ। ਕਿਉਂਕਿ ਗੁਰਬਾਣੀ ਦੇ ਸ਼ਬਦ ਗੁਰੂਆਂ ਨੇ ਸੁਖਬੀਰ ਸਿੰਘ ਬਾਦਲ ਲਈ ਉਚਾਰਨ ਨਹੀਂ ਸਨ ਕੀਤੇ। ਗੁਰਬਾਣੀ ਦੀਆਂ ਉਕਤ ਚਾਰੇ ਪੰਕਤੀਆਂ ਦੇ ਪੂਰੇ ਪਦੇ ਮੈਂ ਘਰ ਆ ਕੇ ਅਰਥਾਂ ਸਮੇਤ ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਵਿੱਚੋਂ ਪੜ੍ਹੇ ਜੋ ਇਸ ਪ੍ਰਕਾਰ ਹਨ:-
… ….॥ ੩॥ ਜਨੁ ਲਾਗਾ ਹਰਿ ਏਕੈ ਨਾਇ॥ ਤਿਸ ਕੀ ਆਸ ਨ ਬਿਰਥੀ ਜਾਇ॥ ਸੇਵਕ ਕਉ ਸੇਵਾ ਬਨਿ ਆਈ॥ ਹੁਕਮੁ ਬੂਝਿ ਪਰਮ ਪਦੁ ਪਾਈ॥ ਇਸ ਤੇ ਊਪਰ ਨਹੀ ਬੀਚਾਰ॥ ਜਾ ਕੈ ਮਨਿ ਬਸਿਆ ਨਿਰੰਕਾਰੁ॥ ਬੰਧਨ ਤੋਰਿ ਭਏ ਨਿਰਵੈਰ॥ ਅਨਦਿਨੁ ਪੂਜਹਿ ਗੁਰ ਕੇ ਪੈਰ॥ ਇਹ ਲੋਕ ਸੁਖੀਏ ਪਰਲੋਕ ਸੁਹੇਲੇ॥ ਨਾਨਕ ਹਰਿ ਪ੍ਰਭਿ ਆਪਹਿ ਮੇਲੇ॥ ੪॥ (ਪੰਨਾ ਨੰ: 292-293)
ਅਰਥ:- (ਜੋ) ਸੇਵਕ ਇੱਕ ਪ੍ਰਭੂ ਦੇ ਨਾਮ ਵਿੱਚ ਟਿਕਿਆ ਹੋਇਆ ਹੈ, ਉਸਦੀ ਆਸ ਕਦੇ ਖਾਲੀ ਨਹੀਂ ਜਾਂਦੀ। ਸੇਵਕ ਨੂੰ ਇਹ ਫੱਬਦਾ ਹੈ ਕਿ ਸਭ ਦੀ ਸੇਵਾ ਕਰੇ। ਪ੍ਰਭੂ ਦੀ ਰਜਾ ਸਮਝ ਕੇ ਉਸਨੂੰ ਊਚਾ ਦਰਜਾ ਮਿਲ ਜਾਂਦਾ ਹੈ। ਜਿੰਨ੍ਹਾਂ ਦੇ ਮਨ ਵਿੱਚ ਅਕਾਲ-ਪੁਰਖ ਵੱਸਦਾ ਹੈ ਉਹਨਾਂ ਨੂੰ ਇਸ (ਨਾਮ ਸਿਮਰਨ) ਤੋਂ ਵੱਡਾ ਹੋਰ ਕੋਈ ਵਿਚਾਰ ਨਹੀਂ ਸੁੱਝਦਾ। (ਮਾਇਆ ਦੇ) ਬੰਧਨ ਤੋੜ ਕੇ ਉਹ ਨਿਰਵੈਰ ਹੋ ਜਾਂਦੇ ਹਨ ਤੇ ਹਰ ਵੇਲੇ ਸਤਗੁਰੂ ਦੇ ਚਰਨ ਪੂਜਦੇ ਹਨ। ਉਹ ਮਨੁੱਖ ਇਸ ਜਨਮ ਵਿੱਚ ਸੁਖੀ ਹਨ ਤੇ ਪਰਲੋਕ ਵਿੱਚ ਭੀ ਸੋਖੇ ਹੁੰਦੇ ਹਨ ਕਿਉਂਕਿ ਹੇ ਨਾਨਕ! ਪ੍ਰਭੂ ਨੇ ਆਪ ਉਹਨਾਂ ਨੂੰ (ਆਪਣੇ ਨਾਲ) ਮਿਲਾ ਲਿਆ ਹੈ। ੪।
… … … ….॥ ੩॥ ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ॥ ਤਾ ਕੀ ਪੂਰਨ ਆਸ ਜਿਨ ਸਾਧਸੰਗੁ ਪਾਇਆ॥ ਸਾਧਸੰਗੁ ਹਰਿ ਕੈ ਰੰਗਿ ਗੋਬਿੰਦ ਸਿਮਰਣ ਲਾਗਿਆ॥ ਭਰਮੁ ਮੋਹੁ ਵਿਕਾਰੁ ਦੂਜਾ ਸਗਲ ਤਿਨਹਿ ਤਿਆਗਿਆ॥ ਮਨਿ ਸਾਂਤਿ ਸਹਜੁ ਸੁਭਾਉ ਵੂਠਾ ਅਨਦ ਮੰਗਲ ਗੁਣ ਗਾਇਆ॥ ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ॥ ੪॥ (ਪੰਨਾ ਨੰ: 457)
ਅਰਥ:- ਹੇ ਭਾਈ ਜਿੰਨ੍ਹਾਂ ਦੇ ਮੱਥੇ ਉੱਤੇ ਭਾਗ ਜਾਗਦੇ ਹਨ ਉਹਨਾਂ ਨੂੰ (ਗੁਰੂ ਪ੍ਰਮਾਤਮਾ ਦੀ) ਸੇਵਾ ਭਗਤੀ ਵਿੱਚ ਜੋੜਦਾ ਹੈ। ਜਿੰਨ੍ਹਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ, ਉਨ੍ਹਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ। ਸਾਧ ਸੰਗਤਿ ਦੀ ਬਰਕਤਿ ਨਾਲ ਪ੍ਰਮਾਤਮਾ ਦੇ ਪ੍ਰੇਮ ਵਿੱਚ ਜੁੜ ਕੇ ਉਹ ਪ੍ਰਮਾਤਮਾ ਦਾ ਸਿਮਰਨ ਕਰਨ ਲੱਗ ਪੈਂਦੇ ਹਨ। ਮਾਇਆ ਦੀ ਖਾਤਰ ਭਟਕਣਾ, ਦੁਨੀਆਂ ਦਾ ਮੋਹ, ਵਿਕਾਰ, ਮੇਰ-ਤੇਰ ਇਹ ਸਾਰੇ ਔਗਣ ਉਹ ਤਿਆਗ ਦਿੰਦੇ ਹਨ। ਉਹਨਾਂ ਦੇ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਆ ਜਾਂਦੀ ਹੈ, ਪ੍ਰੇਮ ਪੈਦਾ ਹੋ ਜਾਂਦਾ ਹੈ, ਉਹ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਂਦੇ ਹਨ ਤੇ ਆਤਮਕ ਅਨੰਦ ਮਾਣਦੇ ਹਨ। ਨਾਨਕ ਆਖਦਾ ਹੈ – ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ। ਜਿੰਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਭਾਗ ਜਾਗਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਦੀ ਸੇਵਾ-ਭਗਤੀ ਸੇਵਾ ਵਿੱਚ ਜੋੜਦਾ ਹੈ। ੪।
… …. .॥ ਪਉੜੀ॥ ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ॥ ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ॥ ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ॥ ਤੂ ਸਭ ਮਹਿ ਵਰਤਹਿ ਆਪਿ ਕੁਦਰਤਿ ਦੇਖਾਵਹੀ॥ ਤੇਰੀ ਭਗਤਿ ਭਰੇ ਭੰਡਾਰਿ ਤੋਟਿ ਨ ਆਵਹੀ॥ ਏਹਿ ਰਤਨ ਜਵੇਹਰ ਲਾਲ ਕੀਮ ਨ ਪਾਵਹੀ॥ ਜਿਸੁ ਹੋਵਹਿ ਆਪਿ ਦਇਆਲੁ ਤਿਸੁ ਸਤਿਗੁਰ ਸੇਵਾ ਲਾਵਹੀ॥ ਤਿਸੁ ਕਦੇ ਨ ਆਵੇ ਤੋਟਿ ਜੋ ਹਰਿ ਗੁਣ ਗਾਵਹੀ॥ ੩॥ (ਪੰਨਾ ਨੰ: 1095)
ਅਰਥ:-ਹੇ ਪ੍ਰਭੂ! ਤੂੰ ਪਾਰਬ੍ਰਹਮ ਹੈਂ, ਸਭ ਤੋਂ ਵੱਡਾ ਮਾਲਕ ਹੈਂ, ਤੂੰ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਤੂੰ ਆਪਣੇ ਹੁਕਮ ਨਾਲ ਜਗਤ ਪੈਦਾ ਕਰਦਾ ਹੈਂ (ਜਗਤ) ਪੈਦਾ ਕਰਕੇ (ਇਸ ਵਿੱਚ) ਵਿਆਪਕ ਹੈ। ਤੇਰਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਫਿਰ ਜੀਵ ਤੇਰਾ ਧਿਆਨ ਕਿਸ ਤਰੀਕੇ ਨਾਲ ਧਰਨ? ਹੇ, ਪ੍ਰਭੂ! ਤੂੰ ਸਭ ਜੀਵਾਂ ਵਿੱਚ ਆਪ ਮੌਜੂਦ ਹੈ, (ਸਭ ਵਿੱਚ) ਆਪਣੀ ਤਾਕਤ ਵਿਖਾ ਰਿਹਾ ਹੈਂ। (ਤੇਰੇ ਪਾਸ) ਤੇਰੀ ਭਗਤੀ ਦੇ ਖਜਾਨੇ ਭਰੇ ਪਏ ਹਨ, ਜੋ ਕਦੇ ਮੁੱਕ ਨਹੀਂ ਸਕਦੇ, ਤੇਰੇ ਗੁਣਾਂ ਦੇ ਖਜਾਨੇ ਐਸੇ ਰਤਨ ਜਵਾਹਰ ਤੇ ਲਾਲ ਹਨ ਜਿੰਨਾਂ ਦਾ ਮੁੱਲ ਨਹੀਂ ਪੈ ਸਕਦਾ (ਜਗਤ ਵਿੱਚ ਐਸੀ ਕੋਈ ਚੀਜ ਨਹੀਂ ਜਿਸ ਦੇ ਇਵਜ ਵਿੱਚ ਗੁਣਾਂ ਦੇ ਖਜਾਨੇ ਮਿਲ ਸਕਣ)। ਜਿਸ ਜੀਵ ਉੱਤੇ ਤੂੰ ਦਇਆ ਕਰਦਾ ਹੈਂ, ਉਸ ਨੂੰ ਸਤਿਗੁਰੂ ਦੀ ਸੇਵਾ ਵਿੱਚ ਜੋੜਦਾ ਹੈ। (ਗੁਰੂ ਦੀ ਸ਼ਰਨ ਆ ਕੇ) ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ, ਉਨ੍ਹਾਂ ਨੂੰ ਕਿਸੇ ਕਿਸਮ ਦੀ ਥੁੜ ਨਹੀਂ ਰਹਿੰਦੀ॥ ੩॥
… … … ….॥ ੨॥ ਆਪੇ ਭਗਤਿ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣੁ॥ ਆਪੇ ਸੇਵ ਕਰਾਇਦਾ ਪਿਆਰਾ ਆਪਿ ਦਿਵਾਵੈ ਮਾਣੁ। ਆਪੇ ਤਾੜੀ ਲਾਇਦਾ ਪਿਆਰਾ ਆਪੇ ਗੁਣੀ ਨਿਧਾਨੁ॥ ੩॥ (ਪੰਨਾ ਨੰ: 606)
ਅਰਥ:- ਹੇ ਭਾਈ! ਉਹ ਪਿਆਰਾ ਪ੍ਰਭੂ (ਆਪਣੀ) ਭਗਤੀ ਦੇ ਖਜਾਨਿਆ ਵਾਲਾ ਹੈ, ਆਪ ਹੀ (ਜੀਵਾਂ ਨੂੰ ਆਪਣੀ ਭਗਤੀ ਦੀ) ਦਾਤ ਦਿੰਦਾ ਹੈ। ਪ੍ਰਭੂ ਆਪ ਹੀ (ਜੀਵਾਂ ਪਾਸੋਂ) ਸੇਵਾ ਭਗਤੀ ਕਰਾਂਦਾ ਹੈ ਤੇ ਆਪ ਹੀ (ਸੇਵਾ ਭਗਤੀ ਕਰਨ ਵਾਲਿਆਂ ਨੂੰ ਜਗਤ ਪਾਸੋਂ) ਇੱਜਤ ਦਿਵਾਂਦਾ ਹੈ। ਉਹ ਪ੍ਰਭੂ ਆਪ ਹੀ ਗੁਣਾਂ ਦਾ ਖਜਾਨਾ ਹੈ ਤੇ ਆਪ ਹੀ (ਆਪਣੇ ਗੁਣਾਂ ਵਿੱਚ) ਸਮਾਧੀ ਲਾਂਦਾ ਹੈ। ੩।
ਕੀ ਉਪਰੋਕਤ ਪੰਕਤੀਆਂ ਸੁਖਬੀਰ ਸਿੰਘ ਬਾਦਲ ਤੇ ਢੁੱਕਦੀਆਂ ਹਨ? ਜਾਂ ਕੀ ਗੁਰਬਾਣੀ ਦੇ ਹੁਕਮਾਂ ਅਨੁਸਾਰ ਹੀ ਸੁਖਬੀਰ ਸਿੰਘ ਬਾਦਲ ਨੂੰ ਇਹ ਪਦਵੀਆਂ ਮਿਲੀਆਂ ਹਨ? ਨਹੀਂ, ਜੇ ਨਹੀਂ ਤਾਂ ਫਿਰ ਇਹ ਪੰਕਤੀਆਂ ਸੁਖਬੀਰ ਸਿੰਘ ਬਾਦਲ ਲਈ ਕਿਉਂ ਵਰਤੀਆਂ ਗਈਆਂ। ਕੀ ਜਿਸ ਤਰ੍ਹਾਂ ਸ੍ਰ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਤਨਖਾਹਦਾਰ ਪੁਜਾਰੀਆਂ ਤੋਂ ਆਪਣੇ ਲਈ ਪੰਥ ਰਤਨ- ਫਖਰ-ਏ-ਕੌਮ ਦਾ ਖਿਤਾਬ ਲੈ ਕੇ ਆਪਣੇ ਆਪ ਨੂੰ ਸਿੱਖ ਕੌਮ ਦਾ ਸਭ ਤੋਂ ਊਚਾ ਤੇ ਮਹਾਨ ਪੰਥਕ ਆਗੂ ਹੋਣ ਦਾ ਭੁਲੇਖਾ ਪਾੳੇੁਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਤੇ ਉਸੇ ਤਰ੍ਹਾਂ ਹੁਣ ਸ੍ਰ: ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਉਤੇ ਗੁਰਬਾਣੀ ਦੀ ਮੋਹਰ ਤਾ ਨਹੀਂ ਲਗਵਾਉਣੀ ਚਾਹੁੰਦਾ। ਤਾਂ ਕਿ ਸਿੱਖ ਸਮਝਣ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਗੁਰ ਹੁਕਮਾਂ ਅਨੁਸਾਰ ਹੀ ਹੈ। ਗੁਰਬਾਣੀ ਦੀਆਂ ਤੁਕਾਂ ਵੀ ਇਸਦੀ ਪੁਸ਼ਟੀ ਕਰਦੀਆਂ ਹਨ। ਇਸ ਲਈ ਰੱਬੀ ਹੁਕਮਾਂ ਅਨੁਸਾਰ ਹੀ ਸੁਖਬੀਰ ਸਿੰਘ ਬਾਦਲ ਸਾਡਾ ਪ੍ਰਧਾਨ ਬਣ ਕੇ ਪੰਜਾਬ ਅਤੇ ਸਿੱਖ ਕੌਮ ਦੀ ਸੇਵਾ ਕਰ ਰਿਹਾ ਹੈ। ਆਪੂੰ ਬਣੇ ਸਾਧ ਸੰਤ ਵੀ ਸਾਧ ਸੰਤ ਸ਼ਬਦ ਦੀ ਵਡਿਆਈ ਵਾਲੀਆਂ ਤੁਕਾਂ ਆਪਣੇ ਨਾਮਾਂ ਨਾਲ ਜਾਂ ਆਪਣੇ ਸਮਾਗਮਾਂ ਦੇ ਇਸ਼ਤਿਹਾਰਾਂ ਵਿੱਚ ਲਿਖਕੇ ਗੁਰਬਾਣੀ ਦੀਆਂ ਤੁਕਾਂ ਦੀ ਦੁਰਵਰਤੋਂ ਕਰਦੇ ਹਨ ਜੋ ਬਹੁਤ ਹੀ ਮਾੜਾ ਰੁਝਾਨ ਹੈ। ਗੁਰੂ ਘਰਾਂ ਵਿੱਚ ਰਹਿ ਰਹੇ ਆਮ ਗ੍ਰੰਥੀ ਜਾਂ ਕੀਰਤਨੀਏ ਜੋ ਚਾਪਲੂਸ, ਖੁਸ਼ਾਮਦੀ ਹੁੰਦੇ ਹਨ (ਸਾਰੇ ਨਹੀਂ) ਜਿਸ ਤਰ੍ਹਾਂ ਉਹ ਕੁੱਝ ਪੈਸੇ ਲੈ ਕੇ ਮਾੜੇ ਬੰਦਿਆਂ ਨੂੰ ਵੀ ਗੁਰਮੁੱਖ ਦੀ ਪਦਵੀ ਦੇ ਦਿੰਦੇ ਹਨ, ਉਸੇ ਤਰ੍ਹਾਂ ਆਪਣੇ ਆਪ ਨੂੰ ਸੱਚ ਸੁਣਾਇਸੀ ਸਚ ਕੀ ਬੇਲਾ ਦਾ ਪਹਿਰੇਦਾਰ ਕਹਾਉਣ ਵਾਲਾ ਸਪੋਕਸਮੈਨ ਵੀ ਕੁੱਝ ਕੁ ਪੈਸਿਆਂ ਦਾ ਇਸ਼ਤਿਹਾਰ ਲੈ ਕੇ ਜਦੋਂ ਗੁਰਬਾਣੀ ਦੇ ਸ਼ਬਦਾਂ ਦੀ ਦੁਰਵਰਤੋਂ ਕਰਦਾ ਹੈ, ਫਿਰ (ਸਪੋਕਸਮੈਨ ਦੇ ਪਾਠਕਾਂ ਨੂੰ) ਸਮਝ ਆ ਜਾਣੀ ਚਾਹੀਦੀ ਹੈ ਕਿ ਸਪੋਕਸਮੈਨ ਸਚ ਸੁਣਾਇਸੀ ਸਚ ਕੀ ਬੇਲਾ ਤੇ ਪਹਿਰਾ ਦੇ ਰਿਹਾ ਹੈ ਜਾਂ ਆਮ ਗ੍ਰੰਥੀਆਂ, ਪੁਜਾਰੀਆਂ ਵਾਂਗ ਹੀ ਭਾੜੇ ਦੀ ਚਾਪਲੂਸੀ ਕਰਦਾ ਹੈ। ਕਿਉਂਕਿ ਸਪੋਕਸਮੈਨ ਵਾਲਿਆਂ ਨੂੰ ਤਾਂ ਗੁਰਬਾਣੀ ਦੀ ਵੀ ਬਹੁਤ ਸਮਝ ਹੈ ਕਿ ਗੁਰਬਾਣੀ ਵਿੱਚ ਅਜਿਹੇ ਸੰਸਾਰੀ ਰਾਜਿਆਂ/ਚੌਧਰੀਆਂ (ਸੁਖਬੀਰ ਸਿੰਘ ਬਾਦਲ ਵਰਗਿਆਂ) ਦੀ ਵਡਿਆਈ ਦੀ ਥਾਂ ਇਹਨਾਂ ਨੂੰ ਝੂਠੇ ਤੇ ਨਾਸ਼ਵੰਤ ਹੀ ਲਿਖਿਆ ਹੋਇਆ ਹੈ:- ਜਿਵੇਂਕਿ ਗੁਰਵਾਕ ਹਨ:- ਬਿਲਾਵਲੁ॥ ਕੋਊ ਹਰਿ ਸਮਾਨਿ ਨਹੀਂ ਰਾਜਾ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥ ੧॥ (ਪੰਨਾ ਨੰ: 856)
ਅਰਥ:- ਹੇ ਭਾਈ, ਜਗਤ ਵਿੱਚ ਕੋਈ ਵੀ ਜੀਵ ਪ੍ਰਮਾਤਮਾ ਦੇ ਬਰਾਬਰ ਦਾ ਰਾਜਾ ਨਹੀਂ ਹੈ। ਇਹ ਦੁਨੀਆਂ ਦੇ ਸਭ ਰਾਜੇ ਚਾਰ ਦਿਨਾਂ ਦੇ ਰਾਜੇ ਹੁੰਦੇ ਹਨ। (ਇਹ ਲੋਕ ਆਪਣੇ ਰਾਜ ਪ੍ਰਤਾਪ ਦੇ) ਝੂਠੇ ਵਿਖਾਵੇ ਕਰਦੇ ਹਨ। ੧।
ਗੋਂਡ ਮਹਲਾ ੪॥ ਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ ਸਭ ਮਿਥਿਆ ਝੂਠੁ ਭਾਉ ਦੂਜਾ ਜਾਣੁ॥ ਹਰਿ ਅਬਿਨਾਸੀ ਸਦਾ ਥਿਰੁ ਨਿਹਚਲੁ ਤਿਸੁ ਮੇਰੇ ਮਨ ਭਜੁ ਪਰਵਾਣੁ॥ ੧॥ (ਪੰਨਾ ਨੰ: 861)
ਅਰਥ:- ਹੇ ਮਨ! (ਜਗਤ ਵਿੱਚ) ਜਿਤਨੇ ਭੀ ਸ਼ਾਹ, ਬਾਦਸ਼ਾਹ ਅਮੀਰ ਸਰਦਾਰ ਚੌਧਰੀ (ਦਿਸਦੇ ਹਨ) ਇਹ ਸਾਰੇ ਨਾਸ਼ਵੰਤ ਹਨ, (ਇਹੋ ਜਿਹੇ) ਮਾਇਆ ਦੇ ਪਿਆਰ ਨੂੰ ਝੂਠਾ ਸਮਝ। ਸਿਰਫ ਪ੍ਰਮਾਤਮਾ ਹੀ ਨਾਸ਼ ਰਹਿਤ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ। ਹੇ ਮੇਰੇ ਮਨ! ਉਸ ਪ੍ਰਮਾਤਮਾ ਦਾ ਨਾਮ ਜਪਿਆ ਕਰ, ਤਾਹੀਏਂ ਕਬੂਲ ਹੋਵੇਂਗਾ। ੧। ਗੁਰਬਾਣੀ ਸੱਚ ਹੈ, ਸੱਚ ਚਾਪਲੂਸ ਨਹੀਂ ਹੁੰਦਾ, ਸੱਚ ਹਮੇਸ਼ਾ ਨਿਰਭਉ ਤੇ ਨਿਰਵੈਰੁ ਹੁੰਦਾ ਹੈ। ਪਰ ਕੁੱਝ ਝੂਠੇ ਲੋਕ ਸੱਚ ਨੂੰ ਵੀ ਆਪਣਾ ਚਾਪਲੂਸ ਬਣਾਉਣ ਦਾ ਅਸਫਲ ਯਤਨ ਕਰਦੇ ਹਨ। ਜਿਸਨੂੰ ਚੰਗਾ ਨਹੀਂ ਕਿਹਾ ਜਾ ਸਕਦਾ। ਗੁਰਬਾਣੀ ਸਾਡਾ ਗੁਰੂ ਹੈ, ਗੁਰਬਾਣੀ ਤੋਂ ਸੇਧ ਲੈ ਕੇ ਕੋਈ ਵੀ ਮਨੁੱਖ ਗੁਰਬਾਣੀ ਅਨੁਸਾਰ ਆਪਣਾ ਜੀਵਨ ਢਾਲ ਸਕਦਾ ਹੈ। ਇਹ ਸਭ ਦਾ ਹੱਕ ਹੈ, ਗੁਰਬਾਣੀ ਨੂੰ ਆਪਣੇ ਅਨੁਸਾਰ ਢਾਲਣ ਦਾ ਕਿਸੇ ਨੂੰ ਹੱਕ ਨਹੀਂ ਹੈ। ਹਾਂ ਜੇ ਕੋਈ ਗੁਰੂ ਕਾ ਪਿਆਰਾ ਗੁਰੂ ਕੇ ਰੰਗ ਵਿੱਚ ਰੰਗਿਆ ਹੋਇਆ ਹੈ, ਜਿਸਦਾ ਜੀਵਨ ਹੀ ਗੁਰਬਾਣੀ ਹੈ ਉਸ ਨੂੰ ਇਹ ਤੁਕਾਂ ਲਿਖਣ ਦੀ ਵੀ ਲੋੜ ਨਹੀਂ ਪੈਂਦੀ ਕਿਉਂਕਿ ਉਸ ਉਤੇ ਤਾਂ ਗੁਰਬਾਣੀ ਦੀਆਂ ਤੁਕਾਂ ਆਪਣੇ ਆਪ ਹੀ ਢੁਕਣਗੀਆਂ। ਪਰ ਜੋ ਖੁਸ਼ੀ, ਗਮੀ ਦੇ ਮਾਰੇ, ਲੀਡਰ, ਸਾਧ, ਸੰਤ ਆਦਿ ਵਿਅਕਤੀ ਜੋ ਲੋਕਾਂ ਨਾਲ ਹੇਰਾ ਫੇਰੀ ਕਰਦੇ ਹਨ, ਲੋਕਾਂ ਦੀ ਕਮਾਈ ਤੇ ਪਲਦੇ ਹਨ ਆਪਣੇ ਡੇਰੇ ਚਲਾਉਂਦੇ ਹਨ, ਈਰਖਾ, ਨਫਰਤ ਫੈਲਾਉਂਦੇ ਹਨ, ਕੁਰਸੀਆਂ ਲਈ ਇਨਸਾਨੀਅਤ ਦਾ ਕਤਲ ਕਰਦੇ ਹਨ, ਭ੍ਰਿਸ਼ਟਾਚਾਰ ਫੈਲਾਉਂਦੇ ਹਨ, ਧੀਆਂ ਭੈਣਾਂ ਦੀਆਂ ਇੱਜਤਾਂ ਲੁੱਟਦੇ ਹਨ, ਹੱਥੀਂ ਕਿਰਤ ਨਹੀਂ ਕਰਦੇ, ਅਜਿਹੇ ਵਿਅਕਤੀ ਹੋਰ ਤਾਂ ਜੋ ਮਰਜੀ ਕਰਨ ਪਰ ਆਪਣੇ ਆਪ ਨੂੰ ਗੁਰਬਾਣੀ ਅਨੁਸਾਰੀ ਹੋਣ ਦਾ ਵਿਖਾਵਾ ਕਰਨ ਲਈ ਗੁਰਬਾਣੀ ਦੀਆਂ ਤੁਕਾਂ ਨੂੰ ਆਪਣੇ ਉੱਪਰ ਨਾ ਢੁਕਾਉਣ। ਕਿਉਂਕਿ ਗੁਰਬਾਣੀ ਕਿਸੇ ਦੀ ਚਾਪਲੂਸ ਨਹੀਂ ਹੈ। ਇਹ ਇੱਕ ਸਦੀਵੀ ਸੱਚ ਹੈ ਜੋ ਗੁਰ ਨਾਨਕ ਜੀ ਦੇ ਆਗਮਨ ਤੋਂ ਪਹਿਲਾਂ ਵੀ ਸੀ ਤੇ ਸੁਖਬੀਰ ਸਿੰਘ ਬਾਦਲ ਵਰਗੇ ਨਾਸ਼ਵੰਤ ਪ੍ਰਧਾਨਾਂ ਦੇ ਚਲੇ ਜਾਣ, ਖਤਮ ਹੋ ਜਾਣ ਤੋਂ ਬਾਅਦ ਵੀ ਰਹੇਗਾ। ਇਸ ਲਈ ਇਸ਼ਤਿਹਾਰ ਦੇਣ ਅਤੇ ਛਾਪਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਖੁਸ਼ੀ ਖੁਸ਼ੀ ਜਿੱਡੇ-ਜਿੱਡੇ ਮਰਜੀ ਇਸ਼ਤਿਹਾਰ ਦੇਣ ਅਤੇ ਛਾਪਣ, ਪਰ ਗੁਰਬਾਣੀ ਦੀਆਂ ਤੁਕਾਂ ਦੀ ਦੁਰਵਰਤੋਂ ਨਾ ਕਰਨ ਕਿਉਂਕਿ ਨਾ ਤਾਂ ਅਸੀਂ ਗੁਰਬਾਣੀ ਅਨੁਸਾਰ ਹਾਂ ਅਤੇ ਨਾ ਹੀ ਗੁਰਬਾਣੀ ਸਾਡੇ ਅਨੁਸਾਰ ਹੈ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911


(14/09/13)
ਪਰਵਿੰਦਰ ਸਿੰਘ ਖਾਲਸਾ

ਸ਼੍ਰੋਮਣੀ ਕਮੇਟੀ ਦੇ ਨਿਵਾਸ ਅਸਥਾਨਾਂ ਤੇ ਕਮਰੇ ਲੈਣ ਸਬੰਧੀ ਟੈਲੀਫੋਨ ਤੇ ਸਿਫਾਰਸ਼ਾਂ ਦਾ ਸਿਲਸਿਲਾ ਬੰਦ ਕੀਤਾ ਜਾਵੇ - ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ

ਕਮਰੇ ਲੈਣ ਵੇਲੇ ਮੌਕੇ ਤੇ ਫੋਟੋ ਵਾਲੇ ਆਈ.ਡੀ. ਪਰੂਫ ਤੋਂ ਬਿਨਾ ਕਮਰੇ ਅਲਾਟ ਕਰਨ ਕਰਕੇ ਸਿੱਖੀ ਨੂੰ ਬਦਨਾਮ ਕਰਨ ਵਾਲੇ ਲੋਕ ਕਮਰਿਆਂ ਦੀ ਦੁਰਵਰਤੋਂ ਕਰ ਰਹੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਧੀਨ ਅੰਮ੍ਰਿਤਸਰ ਅਤੇ ਹੋਰ ਗੁਰਦੁਆਰਿਆਂ ਅੰਦਰ ਬਣੀਆਂ ਸਰਾਵਾਂ ਰੈਸਟ ਹਾਊਸ,ਤੇ ਨਿਵਾਸ ਅਸਥਾਨਾਂ ਜਿੱਥੇ ਸਿੱਖ ਸੰਗਤਾਂ ਨੂੰ ਰਹਾਇਸ਼ ਲਈ ਕਮਰੇ ਦਿੱਤੇ ਜਾਂਦੇ ਹਨ।
ਇਨ੍ਹਾਂ ਸਾਰਿਆਂ ਗੁਰਦੁਆਰਿਆਂ ਵਿੱਚ ਰਹਾਇਸ਼ ਲਈ ਕਮਰੇ ਲੈਣ ਵੇਲੇ ਮੌਕੇ ਤੇ ਫੋਟੋ ਵਾਲੇ ਆਈ.ਡੀ. ਪਰੂਫ ਤੋਂ ਬਿਨਾ ਕਮਰੇ ਅਲਾਟ ਕਰਨ ਕਰਕੇ ਸਿੱਖੀ ਨੂੰ ਬਦਨਾਮ ਕਰਨ ਵਾਲੇ ਲੋਕ ਕਮਰਿਆਂ ਦੀ ਦੁਰਵਰਤੋਂ ਕਰ ਰਹੇ ਹਨ । ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਲਿਖੇ ਪੱਤਰ ਵਿੱਚ ਪ੍ਰਿੰ: ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਨਿਵਾਸ ਅਸਥਾਨਾਂ ਤੇ ਕਮਰੇ ਲੈਣ ਸਬੰਧੀ ਟੈਲੀਫੋਨ ਤੇ ਸਿਫਾਰਸ਼ਾਂ ਦਾ ਸਿਲਸਿਲਾ ਬੰਦ ਕੀਤਾ ਜਾਵੇ । ਤਾਂ ਜੋ ਸਮਾਜ ਵਿਰੋਧੀ ਅੰਸਰ ਕਿਸੇ ਸਿਆਸੀ ਲੀਡਰ ਦੀ ਆੜ ਹੇਠ ਗੁਰਦੁਆਰਿਆਂ ਦੀਆਂ ਸਰਾਂਵਾਂ ਵਿੱਚ ਰਹਾਇਸ਼ੀ ਕਮਰੇ ਲੈ ਕੇ ਸਮਾਜ ਵਿਰੋਧੀ ਕਾਰੇ ਨਾ ਕਰ ਸਕਣ ।

ਪ੍ਰਿੰ: ਖਾਲਸਾ ਨੇ ਸ਼੍ਰੌਮਣੀ ਕਮੇਟੀ ਦੀਆਂ ਸਾਰੀਆਂ ਸਰਾਵਾਂ ਅੰਦਰ ਸੀ.ਟੀ. ਕੈਮਰੇ ਲਗਾਉਣ ਦੀ ਮੰਗ ਕਰਦਿਆਂ ਕਿਹਾ ਕਿ ਇੱਥੇ ਰਹਾਇਸ਼ ਰੱਖਣ ਵਾਲੇ ਹਰੇਕ ਯਾਤਰੂ ਨੂੰ ਸਰਾਵਾਂ ਅੰਦਰ ਆਉਂਦਿਆਂ ਤੇ ਜਾਦਿਆਂ ਦਾ ਰੋਜਾਨਾ ਰਿਕਾਰਡ ਰੱਖਿਆ ਜਾਵੇ । ਸ਼੍ਰੌਮਣੀ ਕਮੇਟੀ ਜੇ ਅਜਿਹਾ ਕਦਮ ਨਹੀਂ ਚੁੱਕਦੀ ਤਾਂ ਗੁਰਦੁਆਰਿਆਂ ਅੰਦਰ ਰਹਾਇਸ਼ੀ ਅਸਥਾਨਾਂ ਤੇ ਸਮਾਜ ਵਿਰੋਧੀ ਅੰਸਰਾਂ ਨੂੰ ਮਾੜੇ ਕੰਮ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ । ਉਨ੍ਹਾਂ ਕਿਹਾ ਕਿ ਸਰਾਵਾਂ ਅੰਦਰ ਹੋ ਰਹੇ ਦੁਰਕਰਮਾਂ ਦੀਆਂ ਕਹਾਣੀਆਂ ਹੁਣ ਅਖਬਾਰਾਂ ਦੀਆਂ ਸੁਰਖੀਆਂ ਬਣਕੇ ਸਿੱਖੀ ਨੂੰ ਢਾਅ ਲਗ ਰਹੀ ਹੈ ।

ਸਰਾਵਾਂ ਅੰਦਰ ਕਮਰਿਆਂ ਦੀ ਅਲਾਟਮੈਂਟ ਸਬੰਧੀ ਮੌਕੇ ਤੇ ਪੁੱਜੀਆਂ ਸੰਗਤਾਂ ਨੂੰ ਹੀ ਪਹਿਲ ਦੇ ਅਧਾਰ ਤੇ ਕਮਰੇ ਦਿੱਤੇ ਜਾਣ ਭਾਵੇਂ ਇਸ ਸਾਰੇ ਸਿਲਸਿਲੇ ਨੂੰ ਸਹੀ ਰੱਖਣ ਲਈ ਮੌਕੇ ਤੇ ਹਰੇਕ ਰੋਜ ਕਿਸੇ ਇੱਕ ਸ਼੍ਰੌਮਣੀ ਕਮੇਟੀ ਮੈਂਬਰ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ । ਸਰਾਵਾਂ ਦੇ ਇੰਚਾਰਜਾਂ ਤੇ ਮੁਲਾਜਮਾਂ ਨੂੰ ਕਮਰੇ ਦੇਣ ਸਬੰਧੀ ਸਿਆਸੀ ਲੀਡਰਾਂ ਦੀਆਂ ਹਿਦਾਇਤਾਂ ਤੋਂ ਮੁਕਤ ਕੀਤਾ ਜਾਵੇ । ਮੌਕੇ ਤੇ ਨਿਯੁਕਤ ਸ਼੍ਰੌਮਣੀ ਕਮੇਟੀ ਮੈਂਬਰ ਦੀ ਪੂਰੀ ਜਿੰਮੇਵਾਰੀ ਹੋਵੇ ਕਿ ਉਹ ਕਮਰਾ ਲੈਣ ਵਾਲੇ ਦੀ ਪੂਰੀ ਛਾਣ-ਬੀਣ ਕਰਕੇ ਹੀ ਕਮਰਾ ਅਲਾਟ ਕਰਨ ਦੀ ਹਿਦਾਇਤ ਕਰੇ ।


(13/09/13)
ਡਾ: ਇਕਬਾਲ ਸਿੰਘ ਢਿੱਲੋਂ

ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ ਅਤੇ ਵੈਬਸਾਈਟ ਦੇ ਸਤਿਕਾਰਯੋਗ ਪਾਠਕ ਸੱਜਣੋਂ, ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਪਿਛਲੇ ਦਿਨੀ ਦਲੇਰ ਸਿੰਘ ਜੋਸ਼ ਨਾਮੀ ਇੱਕ ਸੱਜਣ ਨੇ ਕੁੱਝ ਹੋਰ ਵੈਬਸਾਈਟਾਂ ਤੇ ਸਿਖ ਭਾਈਚਾਰੇ ਵਿੱਚ ਗੁਰਦੁਆਰੇ ਦੇ ‘ਗ੍ਰੰਥੀ’ ਲਈ ਵਰਤੇ ਜਾਂਦੇ ਲਕਬ ‘ਵਜ਼ੀਰ’ ਸਬੰਧੀ ਹੇਠਾਂ ਦਿੱਤੇ ਅਨੁਸਾਰ ਸਵਾਲ ਪੇਸ਼ ਕੀਤਾ ਹੈ:
“ਜੇਕਰ ਸਾਨੂੰ ਸਿੱਖ ਧਰਮ ਨਾਲ ਸਬੰਧ ਰਖਨ ਵਾਲਿਆਂ ਨੂੰ ਕੋਈ ਇਹ ਪੁਛੇ ਕਿ ਆਪ ਜੀ ਦੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਇਹ ਵਜ਼ੀਰ ਵਾਲਾ ਲਕਬ ਕਿਸ ਨੇ ਕਦੋਂ ਅਤੇ ਕਿਥੇ ਦਿਤਾ ਤਾਂ ਇਸ ਦਾ ਉਤਰ ਕੀ ਦੇ ਸਕਦੇ ਹਾਂ?”
ਕਿਉਂਕਿ ਉੱਪਰ ਪੇਸ਼ ਕੀਤਾ ਗਿਆ ਸਵਾਲ ਬਹੁਤ ਮਹੱਤਵਪੂਰਨ ਹੈ, ਇਸ ਸਵਾਲ ਦਾ ਉੱਤਰ ਸਿਖਮਾਰਗ ਵੈਬਸਾਈਟ ਰਾਹੀਂ ਹੇਠਾਂ ਦਿੱਤੇ ਵਿਸਥਾਰ ਦੇ ਰੂਪ ਵਿੱਚ ਦਿੱਤਾ ਜਾ ਰਿਹਾ ਹੈ।
‘ਵਜ਼ੀਰ’ ਫਾਰਸੀ ਭਾਸ਼ਾ ਦਾ ਸ਼ਬਦ ਹੈ ਅਤੇ ਇਹ ਅੰਗਰੇਜ਼ੀ ਭਾਸ਼ਾ ਦੇ
‘minister’ ਦਾ ਸਮਾਨਾਰਥਕ ਸ਼ਬਦ ਹੈ। ਅੰਗਰੇਜ਼ੀ ਵਿੱਚ ‘minister’ ਦਾ ਮੁੱਢਲਾ ਅਰਥ ਹੈ ਉਹ ਵਿਅਕਤੀ ਜਿਸ ਨੂੰ ਕਿਸੇ ਵਿਸ਼ੇਸ਼ ਧਰਮ ਦੀਆਂ ਪੂਜਾ-ਰਸਮਾਂ ਅਤੇ ਬਾਕੀ ਧਾਰਮਿਕ ਰਹੁ-ਰੀਤਾਂ ਨੂੰ ਨਿਭਾਉਣ ਦਾ ਹੱਕ ਪਰਾਪਤ ਹੋਵੇ। ਸਾਦੇ ਸ਼ਬਦਾਂ ਵਿੱਚ ‘minister’ ਦਾ ਮੁੱਢਲਾ ਅਰਥ ਹੈ ਕਿਸੇ ਧਰਮ ਦਾ ‘ਮਾਨਤਾ-ਪਰਾਪਤ ਪੁਜਾਰੀ’। ਇਸਾਈ ਲੋਕ ਚਰਚਾਂ ਵਿੱਚ ਨਿਯੁਕਤ ਪਰੀਸਟ (priest), ਕਲਰਜੀਮੈਨ (clergyman), ਪੈਸਟਰ (pastor) ਅਤੇ ਬਿਸ਼ਪ (bishop) ਦੇ ਲਕਬਾਂ ਨਾਲ ਜਾਣੇ ਜਾਂਦੇ ਸਾਰੇ ਪੁਜਾਰੀਆਂ ਲਈ ‘minister’ ਸ਼ਬਦ ਦੀ ਵਰਤੋਂ ਕਰਦੇ ਆਏ ਹਨ।
ਦੂਸਰੇ ਪਾਸੇ ਅਸੀਂ ਆਮ ਹੀ ਵੇਖ ਸਕਦੇ ਹਾਂ ਕਿ ਕਿਸੇ ਸ਼ਬਦ ਦੇ ਇੱਕ ਤੋਂ ਵਧ ਅਰਥ ਵੀ ਹੋ ਸਕਦੇ ਹਨ (ਕਈ ਵਾਰੀ ਅਜਿਹੇ ਅਰਥ ਇਕ-ਦੂਜੇ ਦੇ ਉਲਟ ਵੀ ਹੋ ਜਾਂਦੇ ਹਨ ਜਿਵੇਂ ਕਿ ਵਿਸ਼ੇਸ਼ ਕਰ ਕੇ ਫਾਰਸੀ ਭਾਸ਼ਾ ਵਿਚ)। ਇਸ ਸਬੰਧੀ ਸਥਿਤੀ ਨੂੰ ਸਮਝਣ ਲਈ ਕੁੱਝ ਸ਼ਬਦ-ਕੋਸ਼ਾਂ ਨੂੰ ਵਾਚਿਆ ਜਾ ਸਕਦਾ ਹੈ। ਅਜਿਹੀ ਹੀ ਸਥਿਤੀ ਵਿੱਚ ਅੰਗਰੇਜ਼ੀ ਦੇ ਸ਼ਬਦ
‘minister’ ਦਾ ਇੱਕ ਹੋਰ ਅਰਥ ਵੀ ਮੌਜੂਦ ਹੈ ਅਤੇ ਉਹ ਹੈ ‘ਕਿਸੇ ਉੱਚ ਸਰਕਾਰੀ ਅਹੁਦੇ ਤੇ ਨਿਯੁਕਤ ਵਿਅਕਤੀ’ ਭਾਵ ਉਹ ਉੱਚ ਅਧਿਕਾਰੀ ਜਿਸ ਨੂੰ ਸਰਕਾਰੀ ਤੌਰ ਤੇ ਕੁੱਝ ਵਿਸ਼ੇਸ਼ ਸ਼ਕਤੀਆਂ ਮਿਲੀਆਂ ਹੋਈਆਂ ਹੋਣ। ਇਸ ਤਰ੍ਹਾਂ ਅੰਗਰੇਜ਼ੀ ਵਿੱਚ ਹੀ ਇੱਕੋ ਸ਼ਬਦ ‘minister’ ਦੇ ਦੋ ਵੱਖਰੇ ਅਰਥ ਨਿਕਲਦੇ ਹਨ ਇੱਕ ‘ਪੁਜਾਰੀ’ ਤੋਂ ਅਤੇ ਦੂਸਰਾ ‘ਉੱਚ ਸਰਕਾਰੀ ਅਧਿਕਾਰੀ’ ਤੋਂ ਪਰੰਤੂ ਇਹ ਦੂਸਰੀ ਕਿਸਮ ਦਾ ਅਰਥ (‘ਉੱਚ ਸਰਕਾਰੀ ਅਧਿਕਾਰੀ’) ਯੂਰਪ ਵਿੱਚ ਬਹੁਤ ਦੇਰ ਬਾਦ ਪਰਚਲਤ ਹੋਇਆ ਅਤੇ ਇੱਧਰ ਭਾਰਤੀ ਖਿੱਤੇ ਵਿੱਚ ਇਸ ਦੂਸਰੀ ਕਿਸਮ ਦੇ ਅਰਥ (‘ਉੱਚ ਸਰਕਾਰੀ ਅਧਿਕਾਰੀ’) ਲਈ ਫਾਰਸੀ ਦਾ ਸਬਦ ‘ਵਜ਼ੀਰ’ ਵਰਤਣ ਦਾ ਰਿਵਾਜ ਪੈ ਗਿਆ (ਉਂਜ ਫਾਰਸੀ ਵਿੱਚ ‘ਵਜ਼ੀਰ’ ਦਾ ਮੁੱਢਲਾ ਅਰਥ ‘ਭਾਰ ਚੁੱਕਣ ਵਾਲਾ’ ਤੋਂ ਬਣਦਾ ਹੈ ਅਤੇ ਇਸ ਤੋਂ ਹੀ ਸਰਕਾਰੀ ਕੰਮ-ਕਾਜ ਦਾ ਭਾਰ ਵੰਡਾਉਣ ਵਾਲੇ ਅਧਿਕਾਰੀ ਲਈ ‘ਵਜ਼ੀਰ’ ਸ਼ਬਦ ਦਾ ਪਰਯੋਗ ਸ਼ੁਰੂ ਹੋਇਆ)।
ਹੁਣ ਇਹ ਵੇਖਣਾ ਬਣਦਾ ਹੈ ਕਿ ਸਿਖ ਮੱਤ ਵਿੱਚ ਸ਼ਬਦ ‘ਗ੍ਰੰਥੀ’ ਕਿਵੇਂ ਪਰਚਲਤ ਹੋਇਆ ਅਤੇ ਸਿੱਖਾਂ ਨੇ ‘ਵਜ਼ੀਰ’ ਨੂੰ ‘ਗ੍ਰੰਥੀ’ ਦਾ ਪਰਿਆਇਵਾਚੀ (ਸਮਾਨਾਰਥਕ) ਕਿਵੇਂ ਬਣਾ ਲਿਆ। ਕਹਾਣੀ ਬੜੀ ਦਿਲਚਸਪ ਪਰੰਤੂ ਦੁਖਦਾਈ ਹੈ। ਹੋਇਆ ਇੰਜ ਕਿ ਵੀਹਵੀਂ ਸਦੀ ਦੇ ਅਰੰਭ ਵਿੱਚ ਅੰਗਰੇਜ਼ ਹਕੂਮਤ ਵੇਲੇ ਗੁਰਦੁਆਰਾ ਲਹਿਰ ਚੱਲੀ ਅਤੇ ਵੱਡੀਆਂ ਕੁਰਬਾਨੀਆਂ ਦੇਣ ਪਿੱਛੋਂ ਅੰਗਰੇਜ਼ ਸਰਕਾਰ ਦੀ ਸਰਪਰਸਤੀ ਹੇਠ ਗੁਰਦੁਆਰਿਆਂ ਦੇ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਅਜ਼ਾਦ ਕਰਵਾ ਲਿਆ ਗਿਆ। ਪਰੰਤੂ ਅੰਗਰੇਜ਼ ਸਰਕਾਰ ਨੇ ਚਲਾਕੀ ਵਰਤਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਉਸ ਵੇਲੇ ਦੇ ਪੰਜਾਬ ਵਿਚਲੇ ਇਤਿਹਾਸਕ ਗੁਰਦੁਆਰਿਆਂ ਲਈ ਇੱਕ ਵੱਡਾ ਮਹੰਤ ਥਾਪ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਸਿਖ ਗੁਰਦੁਆਰਾਜ਼ ਐਕਟ 1925 ਰਾਹੀਂ ਹੋਇਆ। ਇਸ ਐਕਟ ਦੀ ਇਬਾਰਤ ਅੰਗਰੇਜ਼ ਸਰਕਾਰ ਦੀ ਦੇਖ-ਰੇਖ ਹੇਠ ਅੰਗਰੇਜ਼ੀ ਭਾਸ਼ਾ ਵਿੱਚ ਤਿਆਰ ਕੀਤੀ ਗਈ। ਹੁਣ ਤਕ ਦਰਬਾਰ ਸਾਹਿਬ, ਅੰਮ੍ਰਿਤਸਰ ਸਮੇਤ ਗੁਰਦੁਆਰਿਆਂ ਵਿੱਚ ਧਾਰਮਿਕ ਰਸਮਾਂ ਨਿਭਾਉਣ ਵਾਲੇ ਵਿਅਕਤੀ ਨੂੰ ‘ਪੁਜਾਰੀ’ ਹੀ ਕਿਹਾ ਜਾਂਦਾ ਸੀ (ਦੂਸਰਾ ਸ਼ਬਦ ‘ਭਾਈ ਜੀ’ ਸੀ ਜੋ ਸ਼ਾਇਦ ਐਕਟ ਦੀ ਇਬਾਰਤ ਤਿਆਰ ਕਰਨ ਵਾਲਿਆਂ ਨੂੰ ਪਸੰਦ ਨਹੀਂ ਆਇਆ ਸੀ)। ਇਸ ਲਈ ਸਿਖ ਗੁਰਦੁਆਰਾਜ਼ ਐਕਟ 1925 ਵਿੱਚ ਗੁਰਦੁਆਰੇ ਦੇ ਪੁਜਾਰੀ ਲਈ ਅੰਗਰੇਜ਼ੀ ਪਰਿਆਇਵਾਚੀ ਸ਼ਬਦ
‘minister’ ਨੂੰ ਹੀ ਪਰਯੋਗ ਵਿੱਚ ਲੈ ਆਂਦਾ ਗਿਆ। ਉੱਧਰ ਅੰਗਰੇਜ਼ੀ ਦੇ ਇਸ ਸ਼ਬਦ ਦਾ ਪੰਜਾਬੀ ਵਿੱਚ ਸਮਾਨਾਰਥਕ ਸ਼ਬਦ ‘ਗ੍ਰੰਥੀ’ ਘੜ ਲਿਆ ਗਿਆ (ਕਿਉਂਕਿ ਭਾਈ ਜੀ ਦਾ ਮੁੱਖ ਧਾਰਮਿਕ ਕਾਰਜ ਪਵਿੱਤਰ ਗ੍ਰੰਥ ਦੀ ਤਾਬਿਆ ਬੈਠਣਾ ਸਮਝਿਆ ਜਾਂਦਾ ਸੀ)।
ਉਂਜ ਸ਼ਬਦ ‘ਗ੍ਰੰਥੀ’ ਨੂੰ ‘ਪੁਜਾਰੀ’ ਦੇ ਸਮਾਨਾਰਥਕ ਦੇ ਤੌਰ ਤੇ ਨਹੀਂ ਲਿਆ ਜਾ ਸਕਦਾ ਕਿਉਂਕਿ ਸਿਖ ਮੱਤ ਵਿੱਚ ‘ਪੂਜਾ’ ਅਤੇ ਕਰਮ-ਕਾਂਡ ਨੂੰ ਮਾਨਤਾ ਪਰਾਪਤ ਨਹੀਂ। ਗੁਰਦੁਆਰੇ ਵਿੱਚ ਤਾਂ ਕੇਵਲ ਸੇਵਾ ਹੀ ਹੋ ਸਕਦੀ ਹੈ, ਜਾਂ ਪਵਿੱਤਰ ਗ੍ਰੰਥ ਦੀ ਜਾਂ ਸੰਗਤ ਦੀ। ਨਾ ਹੀ ਗੁਰਦੁਆਰੇ ਦੇ ਸੇਵਾਦਾਰ ਦਾ ਕੰਮ ਕੇਵਲ ਪਵਿੱਤਰ ਗ੍ਰੰਥ ਤਾਬਿਆ ਬੈਠਣਾ ਹੁੰਦਾ ਹੈ ਅਤੇ ਨਾ ਹੀ ਕਿਸੇ ਸਿਖ ਗੁਰੂ ਨੇ ‘ਗ੍ਰੰਥੀ’ ਦਾ ਕੋਈ ਅਹੁਦਾ ਸਥਾਪਤ ਕੀਤਾ ਸੀ। ਕੁੱਝ ਲੋਕ ਇਹ ਗਲਤ ਪਰਚਾਰ ਕਰਦੇ ਵੇਖੇ ਜਾ ਸਕਦੇ ਹਨ ਕਿ ਬਾਬਾ ਬੁੱਢਾ ਜਾਂ ਭਾਈ ਗੁਰਦਾਸ ਪਹਿਲੇ ਸਮਿਆਂ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਗ੍ਰੰਥੀ ਥਾਪੇ ਗਏ ਸਨ। ਅਸਲ ਵਿੱਚ ਸਿਖ ਮੱਤ ਵਿੱਚ ਸਿਵਾਏ ਗੁਰੂ ਦੇ ਕੋਈ ਅਹੁਦਾ ਮੌਜੂਦ ਨਹੀਂ ਰਿਹਾ ਅਤੇ ਇਸ ਮੱਤ ਵਿੱਚ ਕਿਸੇ ਦਰਜਾਬੰਦੀ
(hierarchy) ਨੂੰ ਮਾਨਤਾ ਪਰਾਪਤ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ। ਸਿਖ ਮੱਤ ਵਿੱਚ ਗੁਰੂ ਗ੍ਰੰਥ ਦੇ ਸਾਹਮਣੇ ਸਾਰੇ ਹੀ ਬਰਾਬਰ ਹਨ ਅਤੇ ਸਾਰੇ ਹੀ ਸੇਵਾਦਾਰ ਹਨ (ਗੁਰੂ ਨਾਨਕ ਤਾਂ ‘ਗੁਰੂ’ ਰਹਿਣ ਪਿੱਛੋਂ ਵੀ ਗੁਰਗੱਦੀ ਲਹਿਣਾ ਜੀ ਨੂੰ ਸੌਂਪ ਕੇ ਖੁਦ ਸੇਵਾਦਾਰ ਬਣ ਗਏ ਸਨ)।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਪਹਿਲਾ ਨਾਮ ਸਿਖ ਗੁਰਦੁਆਰਾਜ਼ ਬੋਰਡ) ਬਣਨ ਵੇਲੇ ਹੋਇਆ ਇਹ ਕਿ ਕੁੱਝ ਮੌਕਾਪ੍ਰਸਤ ਅਤੇ ਸਵਾਰਥੀ ਕਿਸਮ ਦੇ ਸਿਖ ਆਗੂਆਂ ਨੇ ਪਹਿਲਾਂ ਤਾਂ ‘ਗ੍ਰੰਥੀ’ ਦਾ ਲਕਬ ਕੱਢ ਮਾਰਿਆ ਅਤੇ ਫਿਰ ‘ਮੁੱਖ-ਗ੍ਰੰਥੀ’ ਅਹੁਦਾ ਕਾਇਮ ਕਰਵਾ ਲਿਆ। ਇੱਥੇ ਹੀ ਬਸ ਨਹੀਂ, ਫਿਰ ਜਾਲ੍ਹੀ ਤੌਰ ਤੇ ਤਖਤਾਂ ਦੇ ਜੱਥੇਦਾਰ ਥਾਪ ਲਏ ਗਏ (ਕਿਉਂਕਿ ਇਹਨਾਂ ਨਿਯੁਕਤੀਆਂ ਲਈ ਸਿਖ ਗੁਰਦੁਆਰਾਜ਼ ਐਕਟ 1925 ਵਿੱਚ ਕੋਈ ਨਿਯਮ ਸ਼ਾਮਲ ਨਹੀਂ)। ਇਸ ਤੋਂ ਅੱਗੇ ਇਹਨਾਂ ਮੌਕਾਪ੍ਰਸਤ ਅਤੇ ਸਵਾਰਥੀ ਤੱਤਾਂ ਨੇ ਗ੍ਰੰਥੀ/ਮੁੱਖ-ਗ੍ਰੰਥੀ/ਜੱਥੇਦਾਰ ਨੂੰ ‘ਉੱਚ ਸਰਕਾਰੀ ਅਧਿਕਾਰੀ’ ਵਾਲੇ ਗਲਤ ਅਰਥ ਦਿੰਦੇ ਹੋਏ ਇਹਨਾਂ ‘ਅਹੁਦਿਆਂ’ ਨੂੰ ਸਰਕਾਰੀ ਮਨਿਸਟਰ ਜਾਂ ਵਜ਼ੀਰ ਦੇ ਤੌਰ ਤੇ ਪਰਚਾਰਨਾ ਸ਼ੁਰੂ ਕਰ ਦਿੱਤਾ। ਇੱਥੋਂ ਤਕ ਕਿ ਅਖੌਤੀ ਅਕਾਲ-ਤਖਤ ਦੇ ਅਖੌਤੀ ਜੱਥੇਦਾਰ ਅਤੇ ਬਾਕੀ ਅਜਿਹੇ ਜੱਥੇਦਾਰਾਂ ਨੇ ਤਾਂ ਆਪਣੇ-ਆਪ ਨੂੰ ਉੱਚ-ਅਧਿਕਾਰੀ ਦਰਸਾਉਂਦੇ ਹੋਏ ਵਿਸ਼ੇਸ਼ ਤਨਖਾਹਾਂ ਅਤੇ ਹੋਰ ਸਹੂਲਤਾਂ ਵੀ ਮਨਜ਼ੂਰ ਕਰਵਾ ਰੱਖੀਆਂ ਹਨ। ਇਹ ਸਾਰੀਆਂ ਮੰਦਭਾਗੀਆਂ ਘਟਨਾਵਾਂ ਸੰਨ 1920 ਈਸਵੀ ਤੋਂ ਬਾਦ ਦੀਆਂ ਹਨ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(13/09/13)
ਦਲੇਰ ਸਿੰਘ ਜੋਸ਼

(ਨੋਟ:- ਦਲੇਰ ਸਿੰਘ ਜੋਸ਼ ਦਾ ਇਹ ਲੇਖ ਸਾਨੂੰ ਅੱਜ ਹੀ ਜ਼ੀ-ਮੇਲ ਵਾਲੇ ਐਡਰੈੱਸ ਤੇ ਮਿਲਿਆ ਸੀ। ‘ਸਿੱਖ ਮਾਰਗ’ ਦਾ ਈ-ਮੇਲ ਮੁੱਖ ਪੰਨੇ ਦੇ ਹੇਠਾਂ ਲਿਖਿਆ ਹੋਇਆ ਹੈ ਅਤੇ ਅਸੀਂ ਪਾਠਕਾਂ/ਲੇਖਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਮੁੱਖ ਤੌਰ ਤੇ ਇਸ ਦੀ ਵਰਤੋਂ ਹੀ ਕਰਨ। ਇਸ ਦਾ ਕਾਰਨ ਇਹ ਹੈ ਕਿ ਅਸੀਂ ਅੱਪਡੇਟ ਕਰਨ ਵੇਲੇ ਇਸ ਨੂੰ ਕਈ ਵਾਰੀ ਚੈੱਕ ਕਰ ਲੈਂਦੇ ਹਾਂ। ‘ਸਿੱਖ ਮਾਰਗ’ ਦੀ ਪਾਲਿਸੀ ਅਨੁਸਾਰ ਪਹਿਲਾਂ ਛਪੇ ਹੋਏ ਜਾਂ ਇਕੱਠੇ ਛਪਣ ਲਈ ਭੇਜੇ ਲੇਖ, ਕਿਸੇ ਖਾਸ ਲੇਖ ਤੋਂ ਬਿਨਾਂ ਪਾਠਕਾਂ ਦੇ ਪੰਨੇ ਤੇ ਸਾਂਝੇ ਕੀਤੇ ਜਾਂਦੇ ਹਨ ਅਤੇ ਇਸ ਨੂੰ ਵੀ ਕਰ ਰਹੇ ਹਾਂ-ਸੰਪਾਦਕ।)
ਵਜ਼ੀਰ ਸ਼ਬਦ ਦੀ ਸਮੀਖਿਆ
ਸਿੱਖ ਧਰਮ ਵਿੱਚ ਗੁਰਦੁਆਰੇ ਦੇ ਵਿੱਚ ਗ੍ਰੰਥੀ ਦੀ ਸੇਵਾ ਕਰਨ ਵਾਲੇ ਸਜਨ ਨੂੰ ਆਮ ਕਰਕੇ ਕਈ ਮੇਰੇ ਵੀਰ ਸਤਿਕਾਰ ਦੇਣ ਲਈ ਵਜ਼ੀਰ ਦਾ ਰੁਤਬਾ ਦੇ ਕੇ ਬੁਲਾਦੇਂ ਹਨ। ਕਿਸੇ ਨੂੰ ਅਦਬ ਦੇਣਾ ਜਾਂ ਸਤਿਕਾਰ ਦੇਣਾ ਬਹੁਤ ਚੰਗੀ ਗਲ ਹੈ। ਸਿੱਖ ਧਰਮ ਹਰ ਇੱਕ ਦਾ ਅਦਬ ਕਰਨਾ ਤੇ ਪਿਆਰ ਦੇਣਾ ਸਿਖਾਉਂਦਾ ਹੈ। ਪਰ ਇੱਕ ਗਲ ਜਰੂਰ ਚੇਤੇ ਵਿੱਚ ਰਖਨੀ ਚਾਹਦਿੀ ਹੈ ਕਿ ਇੱਕ ਦਾ ਸਤਿਕਾਰ ਕਰਦਿਆਂ ਕਿਤੇ ਅਸੀ ਦੁਸਰੇ ਦੀ ਨਿੰਦਾਂ ਤਾਂ ਨਹੀ ਕਰੀ ਜਾ ਰਹੇ। ਇਸ ਗਲ ਦਾ ਸਾਨੂੰ ਜਰੂਰ ਧਿਆਨ ਰਖਨਾ ਪਵੇਗਾ। ਅੱਜ ਦਾ ਸ਼ਬਦ ਮੈ ਆਪ ਜੀ ਨਾਲ ਜੋ ਸਾਂਝਾਂ ਕਰਨਾ ਚਾਹੁੰਦਾਂ ਹਾਂ ਉਹ ਸ਼ਬਦ ਵਜ਼ੀਰ ਸ਼ਬਦ ਹੈ। ਹੁਣ ਅਸਾਂ ਇਹ ਵਿਚਾਰਨਾਂ ਹ ਕਿ ਵਜ਼ੀਰ ਸਬਦ ਦੇ ਅਰਥ ਕੀ ਹਨ। ਕਿਸੇ ਰਾਜੇ ਦੇ ਸਲਾਹਕਾਰ ਨੂੰ ਸਿਆਣੇ ਲੋਕ ਵਜੀਰ ਕਿਹਾ ਕਰਦੇ ਸਨ ਜੋ ਰਾਜੇ ਨੂੰ ਸਮੇਂ 2 ਸਲਾਹ ਮਸ਼ਵਰਾ ਦਿਆ ਕਰਦਾ ਸੀ ਇਸ ਨੂੰ ਇੱਕ ਹੋਰ ਭੀ ਨਾਮ ਦਿਤਾ ਜਾਦਾਂ ਸੀ ਉਹ ਨਾਮ ਮੰਤ੍ਰੀ ਸੀ। ਇਹ ਸਲਾਹ ਦੇਣ ਵਾਲੇ ਇੱਕ ਨਹੀ ਸਗੋਂ ਇਨ੍ਹਾਂ ਦੀ ਗਿਣਤੀ ਚਾਰ ਜਾਂ ਪੰਜ ਭੀ ਹੋਇਆ ਕਰਦੀ ਸੀ। ਰਾਜਾ ਜਾਂ ਬਾਦਸ਼ਾਹ ਇੱਕ ਦੀ ਸਲਾਹ ਤੇ ਨਹੀ ਸੀ ਰਹਿੰਦਾਂ ਬਹੁਤੇ ਮੰਤ੍ਰੀਆਂ ਦੀ ਸਲਾਹ ਲੈ ਕੇ ਹੀ ਕੋਈ ਫੈਸਲਾ ਕਰਿਆ ਕਰਦਾ ਸੀ। ਆਪ ਅਪਣਾ ਦਿਮਾਗ ਘਟ ਹੀ ਵਰਤਦਾ ਸੀ। ਜਾਂ ਰਾਜੇ ਨੂੰ ਰਾਜ ਭਾਗ ਚਲਾਉਣ ਲਈ ਵਜੀਰਾਂ ਮੰਤ੍ਰੀਆਂ ਦੇ ਸਹਾਰੇ ਦੀ ਲੋੜ ਸੀ। ਕਈਆਂ ਰਾਜਿਆਂ ਦੇ ਰਾਜ ਸਿਆਣੇ ਵਜੀਰਾਂ ਦੀ ਘਾਟ ਦਾ ਸਦਕਾ ਜਿਆਦਾ ਸਮਾਂ ਨਾ ਚਲ ਸਕੇ। ਜਾਂ ਓਨ੍ਹਾਂ ਦੀ ਪਰਜਾ ਸੰਤੁਸ਼ਟੀ ਅਪਣੇ ਰਾਜੇ ਕੋਲੋ ਨਹੀ ਸੀ ਹੁੰਦੀ। ਇਸ ਲਈ ਰਾਜ ਭਾਗ ਅੰਦਰ ਬਗਾਵਤਾਂ ਲੜਾਈ ਝਗੜੇ ਆਦਿ ਹੁੰਦੇ ਰਹਿੰਦੇ ਸਨ। ਇਸੇ ਲਈ ਰਾਜਿਆਂ ਨੂੰ ਸਿਆਣੇ 2 ਵਜ਼ੀਰਾਂ ਦੀ ਲੋੜ ਪਈ ਹੀ ਰਹਿੰਦੀ ਸੀ। ਅਕਬਰ ਦੇ ਸਮੇਂ ਵਿਚ ਬੀਰਬਲ ਦਾ ਨਾਮ ਜਹਾਂਗੀਰ ਸ਼ਾਹਜਹਾਂ ਦੇ ਵੇਲੇ ਵਜ਼ੀਰ, ਵਜ਼ੀਰਖਾਨ ਦਾ ਨਾਮ ਕਾਫੀ ਪ੍ਰਚਲਤ ਰਿਹਾ ਹੈ। ਹੁਣ ਅਸੀ ਇਹ ਸੋਚੀਏ ਕਿ, ਕੀ ਸਾਡੇ ਗੁਰੁ ਸਾਹਿਬਾਨਾ ਨੂੰ ਭੀ ਕਦੇ ਕਿਸੇ ਮਸ਼ਵਰੇ ਲਈ ਕਿਸੇ ਮੰਤ੍ਰੀ ਜਾਂ ਵਜ਼ੀਰ ਦੀ ਕਦੇ ਲੋੜ ਪਈ ਹੈ, ? ਜਾਂ ਕਿਤੇ ਇਤਿਹਾਸ ਵਿੱਚ ਜਿਕਰ ਆਉਦਾਂ ਹੈ ਕਿ ਇਹ ਇਹ ਸਿਖ ਗੁਰੁ ਘਰ ਵਿੱਚ ਸਮੇਂ 2 ਵਜ਼ੀਰ ਜਾਂ ਮੰਤਰੀ ਰਹੇ ਹਨ? ਨਹੀ ਐਸਾ ਕਿਤੇ ਭੀ ਲਿਖਤ ਜਾਂ ਸੁਨਣ ਪੜ੍ਹਨ ਵਿੱਚ ਨਹੀ ਆਉਦਾਂ।
ਜਦੋਂ ਅਸੀ ਪ੍ਰਮਾਤਮਾਂ ਬਾਰੇ ਬਾਣੀ ਵਿੱਚ ਇਹ ਪੜਦੇ ਹਾਂ ਕਿ ਪ੍ਰਭੂ ਦੇ ਕੰਮ ਅਪਣੇ ਕੰਮ ਹਨ ਉਹ ਅਪਣੇ ਕੰਮਾਂ ਲਈ ਕਦੀ ਭੀ ਕਿਸੇ ਪਾਸੋਂ ਸਲਾਹ ਨਹੀ ਪੁਛਦਾ ਜੋ ਕੁੱਝ ਭੀ ਕਰਦਾ ਹੈ ਅਪਣੀ ਮਰਜੀ ਨਾਲ ਕਰਦਾ ਹੈ । ਪ੍ਰਮਾਣ ਹਾਜ਼ਰ ਹੈ।
ਬੀਓ ਪੂਛਿ ਨ ਮਸਲਤਿ ਧਰੈ। ਜੋ ਕਿਛੁ ਕਰੈ ਸੁ ਆਪਹਿ ਕਰੈ। ਗੋਂਡ ਮ; 5 (863)
ਅਤੇ ਇਹ ਭੀ ਪੜਦੇ ਹਾਂ ਕਿ ਉਹ ਮਾਲਕ ਭੀ ਆਪ ਹੀ ਹੈ ਤੇ ਵਜ਼ੀਰ ਭੀ ਆਪ ਹੈ। ਇਸ ਸਬੰਧੀ ਇਹ ਪਾਵਨ ਪੰਗਤੀ ਸਭ ਨੂੰ ਚੇਤੇ ਹੋਵੇਗੀ।
ਆਪੇ ਸਾਹਿਬੁ ਆਪਿ ਵਜੀਰੁ॥ ਨਾਨਕ, ਸੇਵਿ ਸਦਾ ਹਰਿ ਗੁਣੀ ਗਹੀਰੁ॥ . . ਗਾੳੜੀ ਮ: 3॥
ਰਾਗ ਸੋਰਿਠ ਵਿੱਚ ਗੁਰੂ ਅਰਜਨ ਸਾਹਿਬ ਜੀ ਫੁਰਮਾਨ ਕਰਦੇ ਹਨ ਹੇ ਪ੍ਰਭੂ ਤੂੰ ਅਪਣਾ ਆਪ ਹੀ ਸਲਾਹਕਾਰ ਹੈਂ। ਹਰੇਕ ਜੀਵ ਨੂੰ ਦਾਤਾ ਦੇਣ ਵਾਲਾ ਹੈਂ। ਤੂੰ ਆਪ ਹੀ ਸਭ ਜੀਵਾਂ ਵਿੱਚ ਬੈਠਾ ਪਦਾਰਥਾ ਨੂੰ ਭੋਗਣ ਵਾਲਾ ਹੈ। ਇਸ ਜੀਵ ਦੀ ਕੋਈ ਪਾਇਆ ਨਹੀ। ਪੰਨਾਂ 625 ਤੇ ਕਿਤਨਾ ਸੁੰਦਰ ਲਿਖਿਆ ਮਿਲਦਾ ਹੈ।
ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭ ਕਿਛੁ ਕਰਣੈਹਾਰਾ॥
ਤੂ ਆਪੇ ਦਾਤਾ ਆਪੇ ਭੁਗਤਾ ਕਿਆ ਇਹੁ ਜੰਤੁ ਵਿਚਾਰਾ॥

ਪਿਛੇ ਜਿਹੇ ਇੱਕ ਸਕੂਲ ਪੜ੍ਹਦੀ ਬਚੀ ਨੇ ਇਹ ਸਵਾਲ ਪੈਦਾ ਕੀਤਾ ਸੀ ਕਿ ਮਹਾਤਮਾਂ ਗਾਂਧੀ ਨੂੰ ਰਾਸ਼ਟਰ ਪਿਤਾ ਦਾ ਖਿਤਾਬ ਕਦੋਂ ਦਿਤਾ ਗਿਆ, ਕਿਥੇ ਦਿਤਾ ਗਿਆ, ਕਿਸ ਨੇ ਦਿਤਾ ਇਸਦਾ ਉਤਰ ਉਸ ਬਚੀ ਨੂੰ ਨਹੀ ਮਿਲ ਸਕਿਆ। ਜੇਕਰ ਸਾਨੂੰ ਸਿਖ ਧਰਮ ਨਾਲ ਸਬੰਧ ਰਖਨ ਵਾਲਿਆਂ ਨੂੰ ਕੋਈ ਇਹ ਪੁਛੇ ਕਿ ਆਪ ਜੀ ਦੇ ਗੁਰੂ ਘਰ ਦੇ ਗ੍ਰੰਥੀ ਸਿਘ ਨੂੰ ਇਹ ਵਜ਼ੀਰ ਵਾਲਾ ਲਕਬ ਕਿਸ ਨੇ, ਕਦੋਂ ਅਤੇ ਕਿਥੇ ਦਿਤਾ ਤਾਂ ਇਸ ਦਾ ਉਤਰ ਕੀ ਦੇ ਸਕਦੇ ਹਾਂ?
ਅਸਲ ਵਿੱਚ ਪ੍ਰਭੂ ਪ੍ਰਮਾਤਮਾਂ ਇੱਕ ਐਸੀ ਹਸਤੀ ਹੈ ਜਿਸ ਨੂੰ ਕਿਸੇ ਮੰਤ੍ਰੀ ਜਾਂ ਵਜ਼ੀਰ ਦੀ ਕੋਈ ਲੋੜ ਨਹੀ। ਅਸੀ ਸਾਰੇ ਗੁਰੁ ਘਰ ਦੇ ਸੇਵਾਦਾਰ ਹਾਂ ਗ੍ਰੰਥੀ ਹਾਂ ਪ੍ਰਚਾਰਕ ਜਾਂ ਰਾਗੀ ਕੀਰਤਨੀਏ ਹਾਂ। ਮੇਰਾ ਸਾਹਿਬ ਬਹੁਤ ਵਡਾ ਹੈ ਜਿਸ ਦੀ ਵਡਿਤੱਨ ਬਾਰੇ ਕੋਈ ਭੀ ਨਹੀ ਜਾਣ ਸਕਦਾ ਉਸਦਾ ਵਜ਼ੀਰ ਕੋਣ ਬਣੇਗਾ। ਫਿਰ ਸਾਡੇ ਗੁਰੁ ਸ਼ਬਦ ਗੁਰੁ ਗ੍ਰੰਥ ਸਾਹਿਬ ਜੀ ਹਨ ਜੋ ਉਸ ਨਿੰਰਕਾਰ ਦਾ ਹੀ ਰੂਪ ਹਨ ਤੇ ਬਾਣੀ ਭੀ ਇਹੋ ਹੀ ਕਹਿੰਦੀ ਹੈ ਗੁਰੁ ਤੇ ਪ੍ਰਮੇਸ਼ਰ ਵਿਚ ਕੋਈ ਅੰਤਰ ਨਹੀ ਫਰਮਾਣ ਹੈ॥
ਗੁਰੁ ਪ੍ਰਮੇਸ਼ਰੁ ਏਕੋ ਜਾਣੁ॥ ਜੋ ਤਿਸੁ ਭਾਵੈ ਸੋ ਪਰਵਾਣੁ॥ ਗੋਂਡ ਮ; 5 (864) ਫਿਰ ਪ੍ਰਮੇਸ਼ਰ ਦਾ ਕੋਈ ਵਜ਼ੀਰ ਨਹੀ ਹੋ ਸਕਦਾ ਤਾਂ ਗੁਰੁ ਗ੍ਰੰਥ ਦਾ ਭੀ ਕੋਈ ਵਜ਼ੀਰ ਨਹੀ ਹੋ ਸਕਦਾ। ਭਾਈ ਬਣੋ, ਸੇਵਾਦਾਰ ਬਣੋ। ਅਤੇ ਗੁਰੁ ਦੀਆਂ ਖੁਸ਼ੀਆਂ ਪ੍ਰਾਪਤ ਕਰੋ॥ ਮਨ ਦੇ ਖਿਆਲ ਆਏ ਲਿਖ ਦਿਤੇ ਹਨ। ਭੁਲ ਚੁਕ ਖਿਮਾਂ ਕਰ ਦੇਣੀ ਅਪਣੀ ਰਾਏ ਜਰੂਰ ਲਿਖਣੀ ਜੀ॥
ਦਾਸਰਾ ਦਲੇਰ ਸਿੰਘ ਜੋਸ਼
ਦੇਸ਼ 9888151686 9888 370 115


(13/09/13)
ਸਤਿਨਾਮ ਸਿੰਘ ਮਾਂਟਰੀਅਲ

ਈਗੋ
ਮੈ ਜ਼ਮੀਰ ਦੇ ਸੁਤੇ ਵੀ ਦੇਖੇ, ਮੈ ਜ਼ਮੀਰ ਦੇ ਜਾਗਦੇ ਵੀ ਦੇਖੇ,
ਮੈ ਮਾਇਆ ਧਾਰੀ ਵੀ ਦੇਖੇ, ਮੈ ਮਾਇਆ ਤਿਆਗਦੇ ਵੀ ਦੇਖੇ,
ਈਗੋ ਸਾਰਿਆਂ ਦੇ ਅੰਦਰ ਹੀ ਮਚਦੀ ਏ …. .
ਮੈ ਅੱਜ ਦੇ ਗੁਰੂ ਵੀ ਦੇਖੇ, ਮੈ ਅੱਜ ਦੇ ਚੇਲੇ ਵੀ ਦੇਖੇ,
ਮੈ ਨਗਰ ਕੀਰਤਨ ਵੀ ਦੇਖੇ, ਮੈ ਲਗਦੇ ਮੇਲੇ ਵੀ ਦੇਖੇ,
ਈਗੋ ਸਾਰਿਆਂ ਦੇ ਅੰਦਰ ਹੀ ਮਚਦੀ ਏ …. .
ਮੈ ਕਥਾਵਾਚਕ ਵੀ ਦੇਖੇ, ਮੈ ਰਾਗੀ ਢਾਡੀ ਵੀ ਦੇਖੇ,
ਮੈ ਕੌਮੀਂ ਜੇਤੂ ਵੀ ਦੇਖੇ, ਮੈ ਕੌਮੀਂ ਫਾਡੀ ਵੀ ਦੇਖੇ,
ਈਗੋ ਸਾਰਿਆਂ ਦੇ ਅੰਦਰ ਹੀ ਮਚਦੀ ਏ …. .
ਮੈ ਮਸ਼ਹੂਰ ਲੋਕ ਵੀ ਦੇਖੇ, ਮੈ ਗੁਮਨਾਮ ਵੀ ਦੇਖੇ,
ਮੈ ਲੋਕੀ ਖਾਸ ਵੀ ਦੇਖੇ, ਮੈ ਬੰਦੇ ਆਮ ਵੀ ਦੇਖੇ,
ਈਗੋ ਸਾਰਿਆਂ ਦੇ ਅੰਦਰ ਹੀ ਮਚਦੀ ਏ …. .
ਮੈ ਹੱਥ ਜੋੜਦੇ ਵੀ ਦੇਖੇ, ਮੈ ਡਾਂਗਾਂ ਮਾਰਦੇ ਵੀ ਦੇਖੇ,
ਮੈ ਰੋਟੀ ਖੋਹੰਦੇ ਵੀ ਦੇਖੇ, ਮੈ ਡੰਗ ਸਾਰਦੇ ਵੀ ਦੇਖੇ,
ਈਗੋ ਸਾਰਿਆਂ ਦੇ ਅੰਦਰ ਹੀ ਮਚਦੀ ਏ …. .
ਮੈ ਕ੍ਰਿਸਚਨ ਵੀ ਦੇਖੇ, ਮੈ ਮੁਸਲਮਾਂਨ ਵੀ ਦੇਖੇ,
ਮੈ ਮਾੜੇ ਲੋਕ ਵੀ ਦੇਖੇ, ਮੈ ਚੰਗੇ ਇਨਸਾਂਨ ਵੀ ਦੇਖੇ,
ਈਗੋ ਸਾਰਿਆਂ ਦੇ ਅੰਦਰ ਹੀ ਮਚਦੀ ਏ …. .
ਮੈ ਬ੍ਰਹੰਮ ਗਿਆਨੀ ਵੀ ਦੇਖੇ, ਮੈ ਵੱਡੇ ਵੱਡੇ ਡੇਰੇ ਵੀ ਦੇਖੇ,
ਮੈ ਇੱਕ ਨੂੰ ਮੰਨਦੇ ਵੀ ਦੇਖੇ, ਮੈ ਮੰਨਦੇ ਬਥੇਰੇ ਵੀ ਦੇਖੇ,
ਈਗੋ ਸਾਰਿਆਂ ਦੇ ਅੰਦਰ ਹੀ ਮਚਦੀ ਏ …. .
ਮੈ ਕੌਮੀਂ ਲੀਡਰ ਵੀ ਦੇਖੇ, ਮੈ ਕੌਮੀਂ ਜਥੇਦਾਰ ਵੀ ਦੇਖੇ,
ਮੈ ਆਪਾ ਵਾਰਨ ਵਾਲੇ ਵੀ ਦੇਖੇ, ਮੈ ਕੌਮੀ ਗਦਾਰ ਵੀ ਦੇਖੇ,
ਈਗੋ ਸਾਰਿਆਂ ਦੇ ਅੰਦਰ ਹੀ ਮਚਦੀ ਏ …. .
ਮੈ ਹਾਕਮ ਰਾਜੇ ਵੀ ਦੇਖੇ, ਮੈ ਗਰੀਬ ਗੁਲ਼ਾਂਮ ਵੀ ਦੇਖੇ,
ਮੈ ਭਲੇ ਮਾਣਸ ਵੀ ਦੇਖੇ, ਮੈ ਲੋਕੀ ਸ਼ੈਤਾਂਨ ਵੀ ਦੇਖੇ
ਈਗੋ ਸਾਰਿਆਂ ਦੇ ਅੰਦਰ ਹੀ ਮਚਦੀ ਏ …. .
ਮੈ ਬਿਗਾਨੇ ਵੀ ਦੇਖੇ, ਮੈ ਆਪਣਾ ਆਪ ਵੀ ਦੇਖਿਆ,
ਸਤਿਨਾਮ ਸਿੰਘ ਈਗੋ ਦਾ, ਹਢਾਂਦਾ ਸੰਤਾਪ ਵੀ ਦੇਖਿਆ,
ਈਗੋ ਸਾਰਿਆਂ ਦੇ ਅੰਦਰ ਹੀ ਮਚਦੀ ਏ …. .
ਈਗੋ ਸਾਰਿਆਂ ਦੇ ਅੰਦਰ ਹੀ ਮਚਦੀ ਏ …. .
ਸਤਿਨਾਮ ਸਿੰਘ ਮਾਂਟਰੀਅਲ


(12/09/13)
ਮੇਜਰ ਸਿੰਘ ‘ਬੁਢਲਾਡਾ’

‘ਦੇਵੀ-ਦੇਵਤਿਆਂ ਨੂੰ ਮੰਨਣ ਵਾਲਿਓ ਹਿੰਦੂ ਗਰੰਥ ਜਰੂਰ ਪੜ੍ਹੋ!’
‘ਹਿੰਦੂ ਧਰਮ’ ਦੇ ਨਾਲ ਸਬੰਧਤ ਬਹੁਗਿਣਤੀ ਲੋਕਾਂ ਨੂੰ ਆਪਣੇ ਧਰਮ ਦੇ ਗਰੰਥ ਪੜ੍ਹਨ ਲਈ ਇਸ ਕਰਕੇ ਆਦਤ ਨਹੀਂ, ਕਿਉਂ ਕਿ ਹਿੰਦੂ ਧਰਮ ਦੇ ਗਰੰਥਾਂ ਨੂੰ ‘ਬ੍ਰਾਹਮਣ’ ਤੋਂ ਬਿਨਾਂ ਪੜ੍ਹਨ-ਪੜ੍ਹਾਉਣ ਤੇ ਬੜਾ ਲੰਮਾ ਸਮਾਂ (ਕਈ ਸਦੀਆਂ ਤੱਕ) ਪਬੰਦੀ ਰਹੀ ਹੈ। ਜਿਸ ਕਰਕੇ ਬਹੁਗਿਣਤੀ ਹਿੰਦੂਆਂ ਨੂੰ ਕੁੱਝ ਪਤਾ ਨਹੀਂ ਹੈ, ਕਿ ਇਹਨਾਂ ਦੇ ਆਪਣੇ ਗਰੰਥਾਂ ਅੰਦਰ ਕੀ ਕੁੱਝ ਲਿਖਿਆ ਹੈ। ਇਹਨਾਂ ਨੂੰ ਬ੍ਰਾਹਮਣ ਪੂਜਾਰੀ ਨੇ ਜੋ ਸੁਣਾਤਾ, ਉਹ ਇਸ ਧਰਮ ਦੇ ਲੋਕਾਂ ਨੇ ਸੱਚ ਕਰਕੇ ਮੰਨ ਲਿਆ। ਸਦੀਆਂ ਬੀਤ ਜਾਣ ਦੇ ਬਾਵਜੂਦ ਅੱਜ ਵਿਗਿਆਨ ਦੇ ਯੁੱਗ ਵਿੱਚ ਵੀ ਜਦੋ ਕਿ ਇਹਨਾਂ ਗਰੰਥਾਂ ਨੂੰ ਪੜ੍ਹਨ ਤੇ ਕੋਈ ਪਬੰਦੀ ਨਹੀਂ ਤਾਂ ਵੀ ਹਿੰਦੂ ਧਰਮ ਦੇ ਬਹੁਗਿਣਤੀ ਲੋਕਾਂ ਨੇ ਆਪਣੇ ਗਰੰਥ ਨਾ ਪੜ੍ਹੇ ਹਨ ਅਤੇ ਨਾ ਹੀ ਪੰਡਤਾਂ ਵਲੋਂ ਸੁਣਾਈਆਂ ਕਹਾਣੀਆਂ ਵਿਚਾਰੀਆਂ ਹਨ। ਕਿਉਂ ਕਿ ਇਹਨਾਂ ਲੋਕਾਂ ਦੀ ਸੋਚ ਹੀ ਐਸੀ ਬਣ ਗਈ ਹੈ। ਇਹੋ ਹੀ ਬ੍ਰਾਹਮਣ ਪੁਜਾਰੀ ਵਰਗ ਚਾਹੁੰਦਾ ਸੀ। ਜੇਕਰ ਇਹ ਲੋਕ ਆਪਣੇ ਗਰੰਥਾਂ ਨੂੰ ਇੱਕ ਵਾਰ ਪੜ੍ਹ ਲੈਣ ਤਾਂ ਮੇਰੇ ਖਿਆਲ ਮੁਤਾਬਕ ਇਹ ਕਦੇ ਵੀ ਪ੍ਰੋ: ਇੰਦਰ ਸਿੰਘ ‘ਘੱਗੇ’ ਜਿਹੇ ਅਨੇਕਾਂ ਹੋਰ ਸੱਚ ਲਿਖਣ ਵਾਲੇ ਲੇਖਕਾਂ ਦੇ ਮਗਰ ਨਾ ਪੈਣ। ਕਿਉਂ ਕਿ ਜਿਹਨਾਂ ਨੇ ਇਹ ਗਰੰਥ ਪੜ੍ਹੇ ਤੇ ਵਿਚਾਰੇ ਹਨ, ਜਾਂ ਇਹਨਾਂ (ਬ੍ਰਾਹਮਣ ਪੁਜਾਰੀਆਂ) ਦੀਆਂ ਕਹੀਆਂ ਗੱਲਾਂ ਤੇ ਜਿਹਨਾਂ ਨੇ ਵਿਚਾਰ ਕੀਤਾ ਉਹ ਜਾਣਦੇ ਹਨ, ਕਿ ਇਹਨਾਂ ਗਰੰਥਾਂ ਵਿੱਚ ਅਤੇ ਪੰਡਤਾਂ ਦੀਆਂ ਸੁਣਾਈਆਂ ਕਹਾਣੀਆਂ ਵਿੱਚ ਕੋਈ ਸਚਾਈ ਨਹੀਂ ਹੈ, ਸਭ ਮਨਘੜਤ ਹੈ। ਇਹ ਜਾਣਕੇ ਬ੍ਰਾਹਮਣਵਾਦੀ ਲੋਕ ਹਮੇਸਾ ਇਹੀ ਕੋਸਿਸ਼ ਕਰਦੇ ਰਹਿੰਦੇ ਹਨ ਕਿ ਬ੍ਰਾਹਮਣ ਤੋਂ ਬਿਨਾਂ ਕੋਈ ਵੀ ਇਹਨਾਂ ਗਰੰਥਾਂ ਨੂੰ ਨਾ ਪੜ੍ਹੇ। ਕਿਉਂ ਕਿ ਇਹ (ਹਿੰਦੂ) ਗਰੰਥ ਪੜ੍ਹਨ ਨਾਲ ਬ੍ਰਾਹਮਣਾਂ ਅਤੇ ਇਹਨਾਂ ਦੇ ਦੇਵੀ-ਦੇਵਤਿਆਂ ਦੀ ਅਸਲੀਅਤ ਸਾਹਮਣੇ ਆ ਜਾਂਦੀਂ ਹੈ ਅਤੇ ਫਿਰ ਉਹ ਅੱਗੇ ਹੋਰ ਲੋਕਾਂ ਵਿੱਚ ਵੀ ਪ੍ਰਚਾਰ ਕਰਨ ਲਗ ਪੈਂਦੇ ਹਨ, ਜਿਸ ਨਾਲ ਹਿੰਦੂ ਧਰਮ ਨੂੰ ਖਾਸ ਕਰਕੇ ਬ੍ਰਾਹਮਣਵਾਦ ਨੂੰ ਖਤਰਾ ਪੈਦਾ ਹੋ ਜਾਂਦਾ ਹੈ। ਇਸ ਲਈ ਜਦੋਂ ਵੀ ਕੋਈ ਇਹਨਾਂ ਗਰੰਥਾਂ ਵਿਚਲੀ ਸਚਾਈ ਲੋਕਾਂ ਸਾਹਮਣੇ ਲਿਆਉਦਾਂ ਹੈ ਤਾਂ ਬ੍ਰਹਮਣਵਾਦੀਆਂ ਵਲੋਂ ਧਾਰਮਿਕ ਭਾਵਨਾਂਵਾ ਨੂੰ ਠੇਸ ਪਹਚਾਉਣ ਦੇ ਬਹਾਨੇ ਬਣਾਕੇ ਬੇ-ਸਮਝ ਲੋਕਾਂ ਨੂੰ ਭੜਕਾਅ ਕੇ ਸਚਾਈ ਸਾਹਮਣੇ ਲਿਆਉਣ ਵਾਲੇ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾਂਦਾ ਹੈ। ਇਹਨਾਂ ਦੇਵੀ-ਦੇਵਤੇ ਅਤੇ ਹਿੰਦੂ ਧਰਮ ਦੇ ਭਗਵਾਨਾਂ ਵਾਰੇ ਜਿਹਨਾਂ ਨੇ ਵੀ ਸੋਚ ਵਿਚਾਰ (ਇਮਾਨਦਾਰੀ ਨਾਲ) ਕੀਤੀ ਫਿਰ ਭਾਂਵੇ ਉਹ ਬ੍ਰਾਹਮਣ ਹੀ ਕਿਉਂ ਨਾ ਹੋਵੇ ਉਸ ਨੇ ਇਹਨਾਂ ਹਿੰਦੂ ਭਗਵਾਨਾਂ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਉਣ ਤੋਂ ਗੁਰੇਜ ਨਹੀਂ ਕੀਤਾ, ਮੇਰੇ ਮੁਤਾਬਕ ਦਲਿਤ ਮਹਾਂਪੁਰਸ਼ ਨਾਮਦੇਵ ਜੀ, ਕਬੀਰ ਜੀ, ਰਵਿਦਾਸ ਜੀ, ਆਦਿ ਤੋਂ ਇਲਾਵਾ ਇਸ ਹੀ ਸਮੇ ਅੰਦਰ ਪੈਦਾ ਹੋਏ ਭਗਤ ਤ੍ਰਿਲੋਚਨ ਜੀ, ਜੋ ਕਿ ਖੁਦ ਬ੍ਰਾਹਮਣ ਜਾਤੀ ਨਾਲ ਸਬੰਧਤ ਸੀ। ਜਿਹਨਾਂ ਦੀ ਬਾਣੀ ਗੁਰੂ ਗਰੰਥ ਸਹਿਬ ਵਿੱਚ ਦਰਜ ਹੈ, ਇਸ ਮਹਾਂਪੁਰਸ਼ ਨੇ ਹਿੰਦੂ ਭਗਵਾਨਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ ਅਤੇ ਇਹਨਾਂ ਤੋਂ ਬਾਅਦ ਸਾਡੇ ਗੁਰੂ ਸਹਿਬਾਨ ਜਿਹੜੇ ਪਹਿਲਾਂ ਖੁਦ੍ਹ ਹਿੰਦੂ ਧਰਮ ਨਾਲ ਸਬੰਧ ਰਖਦੇ ਸਨ ਇਹਨਾਂ ਨੇ ਵੀ ਇਹਨਾਂ ਬ੍ਰਹਮਣਾ ਦੀ ਅਤੇ ਇਹਨਾਂ ਹਿੰਦੂ ਭਗਵਨਾਂ ਦੀ ਅਸਲੀਅਤ ਲੋਕਾਂ ਸਹਮਣੇ ਲਿਆਂਦੀ, ਜਿਹੜੀ ਕਿ ਸਦਾ ਵਾਸਤੇ ਗੁਰੂ ਗਰੰਥ ਸਹਿਬ ਵਿੱਚ ਮੌਜੂਦ ਰਹੇਗੀ। ਇਸ ਲਈ ਜਿਹਨਾਂ ਚਿਰ ਹਿੰਦੂ ਧਰਮ ਦੇ ਗਰੰਥ ਅਤੇ ਗੁਰੂ ਗਰੰਥ ਸਹਿਬ ਮਜੂਦ ਹੈ, ਇਹਨਾਂ ਦੇਵੀ-ਦੇਵਤਿਆਂ ਵਾਰੇ ਸੱਚ ਬਾਹਰ ਲਿਖਿਆ-ਬੋਲਿਆ ਜਾਂਦਾ ਰਹੇਗਾ। ਇਸ ਲਈ ਹਿੰਦੂ ਧਰਮ ਦੇ ਲੋਕਾਂ ਨੂੰ ਚਾਹੀਂਦਾ ਹੈ, ਕਿ ਉਹ ਜਦੋਂ ਵੀ ਕਿਸ ਦੇਵੀ-ਦੇਵਤੇ ਦੇ ਵਾਰੇ ਵਿੱਚ ਕਿਸੇ ਲੇਖਕ ਦੇ ਲਿਖੇ ਵਿਚਾਰ ਪੜਦੇ-ਸੁਣਦੇ ਹਨ ਤਾਂ ਉਹ ਭੜਕਣ ਤੋਂ ਪਹਿਲਾਂ ਆਪਣੇ ਧਾਰਮਿਕ ਗਰੰਥਾਂ ਨੂੰ ਪੜ੍ਹਨ ਅਤੇ ਵਿਚਾਰ ਕਰਨ। ਤਾਂ ਜੋ ਸਚਾਈ ਦਾ ਪਤਾ ਲੱਗ ਸਕੇ।
******************************************************
ਮੇਜਰ ਸਿੰਘ ‘ਬੁਢਲਾਡਾ’
94176 42327
90417 06713


(12/09/13)
ਬਲਦੇਵ ਸਿੰਘ ਫਿਰੋਜ਼ਪੁਰ

ੴਸਤਿਨਾਮ
ਸਤਿਕਾਰ ਯੋਗ ਸੰਪਾਦਕ ਸਾਹਿਬ, ਸਰਦਾਰ ਮੱਖਣ ਸਿੰਘ ਪੁਰੇਵਾਲ ਜੀ, ਸਾਰੇ ਹੀ ਸਤਿਕਾਰ ਯੋਗ ਵਿਦਵਾਨ ਲਿਖਾਰੀ ਅਤੇ ਸਤਿਕਾਰ ਯੋਗ ਪਾਠਕ ਸਹਿਬਾਨ ਜੀੳ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।

ਦਾਸ ਦਾ ਸਿੱਖ ਮਾਰਗ ਨਾਲ ਬਹੁਤ ਪੁਰਾਣਾਂ ਰਿਸਤਾ ਹੈ। ਸਾਲ ਤੋਂ ਵੀ ਸ਼ਾਇਦ ਜਿਆਦਾ ਸਮਾਂ ਹੋ ਗਿਆ ਹੈ, ਮੈਂ ਆਪ ਸੱਭ ਤੋਂ ਦੂਰ ਰਿਹਾ ਹਾਂ। ਪਰ ਵਿੱਚ ਵਿੱਚ ਦੋ ਜਾਂ ਤਿਨ ਮਹੀਨੇਂ ਬਾਦ ਕਦੇ ਕਦੇ, ਸਾਈਟ ਖੋਲ ਕੇ ਪੜ੍ਹ ਵੀ ਲੈਂਦਾ ਸੀ।
ਇਸ ਵਾਰ (ਪਿਛਲੀ ਵਾਰ) ਮੈਂ ਥੱਕ ਹਾਰ ਕੇ ਲਿਖਨਾਂ ਬੰਦ ਕੀਤਾ ਸੀ, ਇੱਕ ਤਰਾਂ ਨਾਲ ਜਿਵੇਂ ਕੋਈ, ਲੱਮੀਂ ਨੌਕਰੀ ਤੋਂ ਬਾਦ ਰਿਟਾਇਰਮੈਂਟ ਲੈ ਕੇ ਸਕੂਨ ਮਹਿਸੂਸ ਕਰਦਾ ਹੈ, ਠੀਕ ਉਸੇ ਤਰਾਂ ਮੈਂ ਵੀ ਲਿਖਣ ਲਿਖਾੳਣ ਦੀਆਂ ਸਭ ਤਰਾਂ ਦੀਆਂ ਜਿਮੇਂਵਾਰੀਆਂ ਤੋਂ, ਆਪਨੇਂ ਆਪ ਨੂੰ ਮੁਕਤ ਕਰ ਕੇ, ਸ਼ਾਤੀ ਨਾਲ ਰਹਿਣ ਲਗਾ ਸੀ। ਅਤੇ ਅੱਜ ਵੀ ਮੇਰੀ ਸੋਚ ਇਹੀ ਹੈ।
ਮੈਂ ਲਿਖਾਂ ਜਾਂ ਨਾਂ ਲਿਖਾਂ, ਫਿਰ ਵੀ ਸਿੱਖ ਮਾਰਗ ਨਾਲ, ਮੇਰਾ ਬਹੁਤ ਢੂੰਘਾ ਰਿਸ਼ਤਾ ਹੈ। ਅਤੇ ਇਹ ਰਿਸ਼ਤਾ ਆਜਵੀਨ ਰਹੇਗਾ। ਸਿੱਖਮਾਰਗ ਤੋਂ ਬਿਨਾਂ ਕਿਸੇ ਹੋਰ ਸਾਈਟ ਤੇ, ਮੈਂ ਅੱਜ ਤੱਕ ਕਦੇ ਵੀ ਨਹੀਂ ਲਿਖਿਆ। ਕਿਉਂ ਕੇ ਨਾਂ ਤੇ ਮੈਂ ਕੋਈ ਵਿਦਵਾਨ ਹਾਂ, ਨਾਂ ਲਿਖਾਰੀ, ਨਾਂ ਹੀ ਕੋਈ ਪ੍ਰਚਾਰਕ, ਜਾਂ ਸਮਾਜ ਸੁਧਾਰਕ। ਅਤੇ ਨਾ ਹੀ ਮੈਂ ਕੋਈ ਇੱਜ਼ਤ ਸ਼ੋਹਰਤ ਜਾਂ ਕੋਈ ਨਿੱਜੀ ਲਾਭ ਹਾਸਲ ਕਰਨਾਂ ਚਾਹੁੰਦਾ ਹਾਂ। ਇਸੇ ਵਾਸਤੇ ਹੀ ਗੁਰਬਾਣੀਂ ਦੀ ਵਿਚਾਰ ਤੋਂ ਬਿਨਾਂ, ਮੈਂ ਕਿਸੇ ਸਮਾਜਿਕ ਜਾਂ ਧਾਰਮਿਕ ਮਸਲੇ ਤੇ ਕਦੇ ਵੀ ਨਹੀਂ ਲਿਖਿਆ। ਝਗੜੇ ਜਾਂ ਮਸਲੇ ਤਾਂ ਗੁਰਬਾਣੀਂ ਦੇ ਖੇਤਰ ਵਿੱਚ ਹੀ ਬਹੁਤ ਹਨ। ਮੈਂ ਗੁਰਬਾਣੀਂ ਦੇ ਝਗੜੇ ਨੂੰ ਸਭ ਤੋਂ ਊਪਰ ਮੰਨਦਾ ਹਾਂ।
ਗੁਰਬਾਣੀਂ ਸਭਿ ਧਰਮਾਂ ਕਰਮਾਂ ਤੋਂ ਪਹਿਲੇ ਨਾਜ਼ਿਲ ਹੋਈ ਸੀ। ਬਾਕੀ ਸਭਿ ਝਗੜੇ ਗੁਰਬਾਣੀਂ ਤੋਂ ਬਾਦ ਪੈਦਾ ਹੋਏ ਹਨ। ਸੋ ਮੁੱਢ ਗੁਰਬਾਣੀਂ ਹੈ, ਬਾਕੀ ਸਭ ਸ਼ਾਖਾਂ ਹਨ। ਜਿਸ ਨੇਂ ਮੁੱਢ ਨੂੰ ਫੜ ਲਿਆ, ਬਾਕੀ ਸੱਭ ਸ਼ਾਖਾਂ ਆਪਣੇਂ ਆਪ ਹੀ ਉਸ ਦੇ ਹੱਥ ਆ ਜਾਂਦੀਆਂ ਹਨ। ਮੈਂ ਇਸੇ ਵਾਸਤੇ ਹੀ ਬਾਰ ਬਾਰ ਕਹਿੰਦਾ ਹਾਂ ਗੁਰਬਾਣੀਂ ਨੂੰ ਮੰਨੋਂ। ਜਿਹੜਾ ਗੁਰਬਾਣੀਂ ਨੂੰ ਮੰਨੇਂ ਗਾ, ਉਸ ਵਾਸਤੇ ਕੋਈ ਝਗੜਾ ਨਹੀਂ ਹੈ। ਗੁਰਬਾਣੀਂ ਨੂੰ ਮੰਨਨ ਵਾਲਿਆਂ ਨੇਂ ਅੱਜ ਤਕ ਕਦੇ ਵੀ ਕਿਸੇ ਨਾਲ ਝਗੜਾ ਨਹੀਂ ਕੀਤਾ। ਜਿਹੜੇ ਗੁਰਬਾਣੀਂ ਨੂੰ ਨਹੀਂ ਮੰਨਦੇ, ਉਹ ਹੀ ਝਗੜਦੇ ਹਨ। ਅਤੇ ਉਹਨਾਂ ਨੇਂ ਹੀ ਸਦਾ ਗੁਰਮੁਖਾਂ (ਗੁਰਬਾਣੀਂ ਨੂੰ ਮੰਨਨ ਵਾਲਿਆਂ) ਨਾਲ ਝਗੜਾ ਕੀਤਾ ਹੈ। ਜਿਸ ਸਮੇਂ ਤੋਂ ਗੁਰਬਾਣੀਂ ਨਾਜ਼ਿਲ ਹੋਈ ਹੈ, ਉਸੇ ਦਿਨ ਤੋਂ ਝਗੜਾ ਇਸ (ਗੁਰਬਾਣੀਂ) ਦੇ ਪਿੱਛੇ ਪਿਆ ਹੋਇਆ ਹੈ। ਗੁਰਬਾਣੀਂ ਤੇ ਵੀ ਹਮਲੇ ਹੋਏ, ਅਤੇ ਗੁਰਬਾਣੀਂ ਨੂੰ ਮੰਨਣ ਵਾਲਿਆਂ ਤੇ ਵੀ।
ਗੁਰਬਾਣੀਂ ਦਾ ਇਹ ਝਗੜਾ ਹੱਲ ਕਰਨ ਦੀ, ਹੁਣ ਮੈਂ ਆਪਣੇਂ ਵੱਲੋਂ ਕੋਈ ਵੀ ਕੋਸ਼ਿਸ਼ ਨਹੀਂ ਕਰਨਾਂ ਚਾਹਵਾਂ ਗਾ। ਪਰ ਮੈਂ ਇਹ ਜਰੂਰ ਚਾਹਵਾਂ ਗਾ, ਤੁਸੀਂ ਸਾਰੇ ਵਿਦਵਾਨ, ਲਿਖਾਰੀ ਅਤੇ ਪਾਠਕ ਵੀਰ, ਮਿਲ ਕੇ ਇਸ ਵਲ ਜਰੂਰ ਧਿਆਨ ਦੇਵੋ। ਬਾਕੀ ਝਗੜੇ ਤਾਂ ਸਾਡੇ ਉੱਤੇ ਬਾਹਰਲੇ ਦੋਖੀ ਥੋਪ ਰਹੇ ਹਨ, ਜਿਸ ਦਾ ਕੇ ਅਸੀਂ ਮੁਕਾਬਲਾ ਕਰਨਾਂ ਹੈ। ਪਰ ਗੁਰਬਾਣੀਂ ਦਾ ਝਗੜਾ ਤਾਂ ਸਾਡਾ ਅੰਦਰੂਨੀਂ ਝਗੜਾ ਹੈ। ਜਦ ਦੋ ਲਿਖਾਰੀ ਜਾਂ ਵਿਦਵਾਨ ਗੁਰਬਾਣੀਂ ਦੀ ਕਿਸੇ ਇੱਕ ਤੁਕ ਨੂੰ ਲੈ ਕੇ ਝਗੜਦੇ ਹਨ ਤਾਂ, ਇਹਨਾਂ ਵਿਚੋਂ ਕੋਈ ਵੀ ਬਾਹਰਲਾ ਨਹੀਂ ਹੁੰਦਾ। ਜੇ ਸਾਡੇ ਆਪਨੇਂ ਹੀ ਘਰ ਵਿੱਚ ਫੁੱਟ, ਝਗੜਾ ਜਾਂ ਬੇ ਇਤਫਾਕੀ ਹੈ ਤਾਂ ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ।
ਕਈ ਮਹੀਨੇਂ ਬਾਦ ਅੱਜ ੧੨ ਸਿਤੰਬਰ ੨੦੧੩ ਨੂੰ ਦਾਸ ਨੇਂ ਇਹ ਸਾਈਟ ਖੋਲੀ। ਹਫਤਾ ਕੂ ਪਿਛੇ ਦੀਆਂ ਚਿੱਠੀਆਂ ਤੇ ਇੱਕ ਤਰਦੀ ਜਿਹੀ ਨਿਗਾਹ ਮਾਰੀ।
ਸਰਦਾਰ ਜਰਨੈਲ ਸਿੰਘ ਜੀ ਸਿਡਨੀਂ ਦੇ ਸਵਾਲ ਬਹੁਤ ਹੀ ਸੁਹਣੇਂ ਅਤੇ ਜਗਿਆਸਾ ਭਰੇ ਹਨ। ਅਤੇ ਇਹ ਸਵਾਲ ਮੇਰੇ ਵਾਸਤੇ ਵੀ ਨਵੇਂ ਹਨ।
ਸਰਦਾਰ ਸੁਰਿੰਦਰ ਸਿੰਘ ਖਾਲਸਾ ਜੀ ਨੇਂ ਇੱਕ ਸੱਚੀ ਕਹਾਣੀਂ ਸੁਨਾਈ ਹੈ। ਪਰ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਵਾਂ ਗਾ, ਕੇ ਉਹ ਇਸ ਅਧੂਰੀ ਯਥਾਰਥ ਵਾਦੀ ਕਹਾਣੀਂ ਨੂੰ ਪੂਰਾ ਕਰਨ।
ਸਤਨਾਮ ਸਿੰਘ ਜੀ ਮਾਂਟਰੀਅਲ ਜੀ ਦਾ ਵੀ ਪੱਤਰ ਪੜ੍ਹਿਆ, ਇਸ ਵਿੱਚ ਵੀ ਗੁਰਬਾਣੀਂ ਨੂੰ ਲੈ ਕੇ ਇੱਕ ਛੋਟਾ ਜਿਹਾ ਝਗੜਾ ਸਾਹਮਣੇਂ ਆਉਂਦਾ ਹੈ। ਸ: ਸਤਨਾਮ ਸਿੰਘ ਜੀ. ਤੁਸਾਂ ਨੇਂ ਆਪਣੇਂ ਪੱਤਰ ਵਿੱਚ ਇੱਕ ਦੋਸ਼ ਲਾਇਆ ਹੈ, ਕੇ ਕਿਸੇ ਵਿਦਵਾਨ ਵੀਰ ਨੇਂ, ਤੁਹਾਡੇ ਲੱਖ ੮੪ ਜੂਨਾਂ ਬਾਰੇ ਲਿਖੇ ਇੱਕ ਲੇਖ ਤੇ ਬੁਰਾ ਮਨਾਇਆ ਹੈ। ਅਤੇ ਉਹ ਵਿਦਵਾਨ ਫਿਰ ਖੁਦ ਵੀ, ੮੪ ਲੱਖ ਦੀ ਗਿਨਤੀ ਦਾ ਖੰਡਨ ਕਰਦਾ ਹੈ।
ਵੀਰ ਜੀ ਤੁਹਾਡੇ ਕਹਿਣ ਅਨੂਸਾਰ, ਜੇ ਕਰ ਲੱਖ ੮੪ ਮਾਤਰ ਇੱਕ ਵਹਿਮ ਹੈ, ਇੱਕ ਮੁਹਾਵਰਾ ਹੈ, ਉਹ ਵੀ ਸਿਰਫ ਇਸ ਕਾਰਨ, ਕਿਉਂ ਕੇ ਇਹ ਗੁਰੂਆਂ ਤੋਂ ਪਹਿਲੇ ਸੀ। ਤਾਂ ਬਾਕੀ ਹੋਰ ਸਭ ਗੱਲਾਂ ਜੋ ਗੁਰੂਆਂ ਤੋਂ ਪਹਿਲੇ ਸਨ, ਕੀ ਉਹ ਸਭ ਵੀ ਮੁਹਾਰੇ ਜਾਂ ਵਹਿਮ ਹਨ। ਇਸ ਤਰਾਂ ਦੀਆਂ ਸੈਂਕੜੇ ਉਧਾਰਨਾਂ ਦਿੱਤੀਆਂ ਜਾ ਸਕਦੀਆਂ ਹਨ।
ਅਜੇਹਾ ਇੱਕ ਲਫਜ਼ ਹੈ (ਰਾਮ) ਜੋ ਗੁਰੂ ਸਾਹਿਬਾਂ ਤੋਂ ਪਹਿਲੇ ਵੀ ਮੌਜ਼ੂਦ ਸੀ।
ਵੈਸੇ ਤਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਮ ਨਾਮ ਦੀਆਂ ਤਕਰੀਬਨ ਢਾਈ ਹਜ਼ਾਰ ਦੇ ਕਰੀਬ (ਜਾਂ ਇਸ ਤੋਂ ਵੀ ਵੱਧ) ਤੁਕਾਂ ਹਨ। ਪਰ ਵੀਰ ਜੀ ਅੱਗੇ ਲਿਖੀਆਂ ਸਿਰਫ ਪੰਜ ਸੱਤ ਤੁਕਾਂ ਦੇ ਅਰਥ ਦੱਸਦੇ ਹੋਇ, ਇਹਨਾਂ ਬਾਰੇ ਵੀ ਆਪਣੇਂ ਵਿਚਾਰ ਦੱਸਨ ਦੀ ਕ੍ਰਿਪਾਲਤਾ ਕਰਨੀਂ ਜੀ।
ਭਾਈ ਰੇ ਰਾਮੁ ਕਹਹੁ ਚਿਤੁ ਲਾਇ॥ ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ॥ ੧॥ ਰਹਾਉ॥
ਮਨ ਰੇ ਰਾਮ ਜਪਹੁ ਸੁਖੁ ਹੋਇ॥ ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ॥ ੧॥ ਰਹਾਉ॥ ੫੮-੧
ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ॥ ੧॥ ਰਹਾਉ॥ ੯੩
ਸੋਈ ਸਾਜਨ ਮੀਤੁ ਪਿਆਰਾ॥ ਰਾਮ ਨਾਮੁ ਸਾਧਸੰਗਿ ਬੀਚਾਰਾ॥ ੧੦੮
ਹਿਰਦੈ ਰਾਮੁ ਰਮਹੁ ਮੇਰੇ ਭਾਈ॥ ਗੁਰਮੁਖਿ ਰਸਨਾ ਹਰਿ ਰਸਨ ਰਸਾਈ॥ ੧॥ ਰਹਾਉ॥ ੧੫੯
ਸੁਣਿ ਮਨ ਮੇਰੇ ਸਬਦੁ ਵੀਚਾਰਿ॥ ਰਾਮ ਜਪਹੁ ਭਵਜਲੁ ਉਤਰਹੁ ਪਾਰਿ॥ ੧॥ ਰਹਾਉ॥ ੧੬੧

ਸਤਿਕਾਰ ਸਹਿਤ, ਬਲਦੇਵ ਸਿੰਘ ਫਿਰੋਜ਼ਪੁਰ


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


(11/09/13)
ਜਰਨੈਲ ਸਿੰਘ ਸਿਡਨੀ ਅਸਟ੍ਰੇਲੀਆ

ਸਤਿਕਾਰ ਯੋਗ ਸੰਪਾਦਿਕ ਸਾਹਿਬ ਅਤੇ ਸਿਖ ਮਾਰਗ ਦੇ ਪਾਠਕ ਸਹਿਬਾਨ
ਗੁਰ ਫ਼ਤਿਹ ਪਰਿਵਾਨ ਕਰਨੀ!

ਮੇਰੇ ਮਨ `ਚ ਕੁੱਝ ਸਵਾਲ ਨੇ ਜੋ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾਂ ਹਾ। ਆਸ ਹੈ ਤੁਸੀਂ ਮੇਰੀ ਜਵਾਬ ਲੱਭਣ `ਚ ਮਦਦ ਕਰੋਗੇ।
1. ਅਸੀਂ ਸਭ ਜਾਣਦੇ ਹਾਂ ਕਿ ਅਰਥਾਂ ਦੀ ਸੇਧ ਦੇਣ ਲਈ ਗੁਰੂ ਗਰੰਥ ਸਾਹਿਬ ਵਿੱਚ ਰਹਾਓ ਦੀ ਵਰਤੋਂ ਕੀਤੀ ਗਈ ਹੈ। ਕੀ ਇਹ ਵਿਧੀ ਗੁਰੂ ਗਰੰਥ ਸਾਹਿਬ ਦੀ ਸੰਪਾਦਕੀ ਵਿਲੱਖਣਤਾ ਹੈ ਜਾਂ ਇਹ ਵਿਧੀ ਉਸ ਵੇਲੇ ਦੇ ਸਮਕਾਲੀ ਸਾਹਿਤ ਵਿੱਚ ਆਮ ਪ੍ਰਚਲਤ ਸੀ? ਮੇਰਾ ਆਪਣਾ ਖ਼ਿਆਲ ਹੈ ਕਿ ਇਹ ਗੁਰੂ ਸਾਹਿਬ ਵਲੋਂ ਵਰਤੀ ਅਨੂਠੀ ਸੰਪਾਦਕੀ ਸੇਧ ਹੈ। ਹੋ ਸਕਦਾ ਹੈ ਇਹ ਕਾਢ ਗੁਰੁ ਨਾਨਕ ਸਾਹਿਬ ਦੀ ਹੋਵੇ ਕਿਉਂਕਿ ਭਗਤਾਂ ਦੀ ਬਾਣੀ ਇਕੱਠੀ ਉਹਨਾਂ ਕੀਤੀ ਸੀ ਅਤੇ ਇਸ ਵਿਧੀ ਰਾਂਹੀ ਉਹਨਾਂ ਭਗਤ ਬਾਣੀ ਦੇ ਭਾਵ ਅਰਥ ਸੰਭਾਲੇ ਹੋਣ।
2. ਕੀ ਗੁਰੁ ਗਰੰਥ ਸਾਹਿਬ ਵਿੱਚ ਸ਼ਾਮਿਲ ਦੂਸਰੀਆਂ ਭਾਸ਼ਾਵਾਂ ਦੀਆਂ ਰਚਨਾਵਾਂ ਤਰਜਮਾਂ ਹਨ ਜਾਂ ਪੰਜਾਬੀ ਲਿਪਾਂਤਰਨ ਹੈ। ਮਿਸਾਲ ਦੇ ਤੌਰ ਤੇ ਕੀ ਨਾਮਦੇਵ ਦੀਆਂ ਰਚਨਾਵਾ ਜੋ ਗੁਰੂ ਗਰੰਥ ਸਾਹਿਬ ਵਿੱਚ ਹਨ ਉਹ ਇਨ ਬਿਨ ਮਰਾਠੀ ਵਿੱਚ ਹਨ ਜਾਂ ਵੱਖਰੀਆਂ ਹਨ। ਅਗਰ ਇਹ ਰਚਨਾਵਾਂ ਮਰਾਠੀ ਵਿੱਚ ਗੁਰੂ ਗਰੰਥ ਸਾਹਿਬ ਨਾਲੋਂ ਭਿੰਨ ਹਨ ਤਾਂ ਕੀ ਗੁਰੁ ਨਾਨਕ ਸਾਹਿਬ ਪੰਜਾਬੀ ਦੇ ਸਭ ਤੋਂ ਪਹਿਲੇ ਉਲਥਾਕਾਰ ਹਨ। ਮੇਰਾ ਇਹ ਮੰਨਣਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਇਹਨਾਂ ਰਚਨਾਵਾਂ ਦੀ ਮੌਲਿਕਤਾ ਬਰਕਰਾਰ ਰੱਖਦਿਆਂ ਲੋੜ ਉਨਸਾਰ ਉਲਥਾ ਵੀ ਕੀਤਾ ਹੈ।
ਧੰਨਵਾਦ ਸਹਿਤ ਆਪ ਦੇ ਵਿਚਾਰਾਂ ਦੀ ਉਡੀਕ ਵਿਚ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ


(11/09/13)
ਸੁਰਿੰਦਰ ਸਿੰਘ ‘ਖਾਲਸਾ’

{ਜਦੋਂ ਇੱਕ ਮੱਝ ਨੇ ਪੇੜਾ ਕਰਨ ਵਾਲੇ ਦੀ ਇੱਕ ਨਾ ਚਲਨ ਦਿੱਤੀ}
ਸਾਡੇ ਪ੍ਰਚਾਰਕ, ਕਥਾਵਾਚਕ ਤੇ ਹੋਰ ਚਿੰਤਕ ਯਥਾ ਯੋਗ ‘ਗੁਰਮਤਿ ਦੇ ਪ੍ਰਚਾਰ ਵਿੱਚ ਅਪਣੇ ਹਿਸੇ ਆਉਂਦੇ ਫਰਜ਼ ਨਿਭਾਉਂਦੇ ਹਨ। ਪਰ ਕੁੱਝ ਪੁਜ਼ਾਰੀ ਵਿਰਤੀ ਵਾਲੇ ਲੋਕ ਅਪਣਾ ਹਲਵਾ ਮੰਡਾ ਚਲਦਾ ਰਖਣ ਲਈ ਲੋਕਾਂ ਨੂੰ ਅੰਧ ਵਿਸ਼ਵਾਸ ਦੀ ਖੱਡ `ਚ ਡੇਗਣ ਤੋਂਵੀ ਗੁਰੇਜ਼ ਨਹੀਂ ਕਰਦੇ, ਤੇ ਲਗਦੇ ਦਾਅ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦੇ ਭਾਵੇਂ ਕਈ ਵਾਰ ਪਾਸਾ ਉਲਟਾ ਵੀ ਪੈ ਜਾਂਦਾ ਹੈ। ਇਸੇਤਰਾਂ ਇੱਕ ਘਟਣਾ ਸਾਡੇ ਸਾਹਮਣੇ ਹੋਈ। ਜੋ ਆਪਜੀ ਨਾਲ ਸਾਂਝੀ ਕਰ ਰਿਹਾ ਹਾਂ। ਗੱਲ ਇਸ ਤਰ੍ਹਾਂ ਹੋਈ ਦਾਸ ਤੇ ਇੱਕ ਸਾਥੀ ਕਿਸੇ ਨਗਰ ਅਖੰਡਪਾਠ ਦੀ ਡਿਊਟੀ ਨਿਭਾਉਣ ਗਏ। ਸਾਨੂੰ ਘਰ ਲਭਣ ਵਿੱਚ ਕੋਈ ਦਿੱਕਤ ਨਹੀ ਹੋਈ ਕਿੳਂਕਿ ਪਾਠ ਵਾਲੇ ਘਰੇ ਲਾਉਡਸਪੀਕਰ ਲੱਗਾ ਹੋਇਆ ਸੀ। ਪਾਠੀਆਂ ਦੇ ਆਸਣ ਉਨ੍ਹਾਂ ਘਰ ਦੇ ਰੌਲੇ ਗੌਲੇ ਤੋਂ ਅੱਡਰੇ ਕਮਰੇ `ਚ ਲਗਾਏ ਸਨ। ਪਾਠੀ ਡਿਊਟੀ ਲਗਾ ਕੇ ਕਮਰੇ ਵਿੱਚ ਆ ਕੇ ਅਰਾਮ ਕਰਦੇ। ਪਰਿਵਾਰ ਵੱਲੋਂ ਪਾਠੀਆਂ ਦੀ ਲੰਗਰ ਪਾਣੀ ਦੀ ਸੇਵਾ ਦਾ ਉਸੇ ਕਮਰੇ `ਚ ਪ੍ਰਬੰਧ ਸੀ।
ਸ਼ਾਮ ਨੂੰ ਘਰ ਵਾਲਾ ਆਇਆ ਤੇ ਸਾਰੇ ਪਾਠੀਆਂ ਨੂੰ ਸੰਬੋਧਨ ਹੋ ਕੇ ਬੋਲਿਆ “ਬਾਬਾ ਜੀ” ਪਤਾ ਨਹੀਂ ਕੀ ਗੱਲ ‘ਮੱਝ’ ਨਹੀਂ ਮਿਲ ਰਹੀ (ਦੁਧ ਨਹੀਂ ਚੋਣ ਦੇ ਰਹੀ) ਕੋਈ ਕਰੋ ਕ੍ਰਿਪਾ। … ….
ਹੁਣੇ ਕਰ ਦਿੰਦੇ ਹਾਂ ਉਥੇ ਬੈਠਾ ਅੱਧਖੜ ਤੇ ਚੋਲਾਧਾਰੀ ਪਾਠੀ ਝੱਟ ਬੋਲਿਆ. . (ਮੈਂ ਉਸਨੂੰ ਟੋਕਣ ਲਗਾ ਸੀ ਪਰ ਮੇਰੇ ਸਾਥੀ ਨੇ ਮੈਨੂੰ ਰੋਕ ਦਿੱਤਾ।) ਉਸਨੇ ਘਰ ਵਾਲੇ ਤੋਂ ਆਟੇ ਦਾ ‘ਪੇੜਾ’ ਮੰਗਾਇਆ ਤੇ ਹੱਥ `ਚ ਫੜ੍ਹ, ਫੂਕਾਂ ਮਾਰ-ਮਾਰ ਕੇ ਗੁਰਬਾਣੀ ਦੇ ਸ਼ਬਦ ਪੜ੍ਹਕੇ ਉਸ ਨੂੰ ਦੇ ਕੇ ਕਿਹਾ ਜਾਉ ਮੱਝ ਨੂੰ ਖਵਾਉ ਹੁਣੇ ਸ਼ਰਤੀਆ ਮਿਲੇਗੀ। ‘ਪਰ’ ਮੱਝ ਨਾ ਮਿਲੀ ਘਰ ਵਾਲਾ ਫੇਰ ਆ ਗਿਆ। ਉਸਨੇ ਹੋਰ ਆਟੇ ਦਾ ‘ਪੇੜਾ’ ਮੰਗਾਇਆ ਫੇਰ ਉਹੀ ਕਿਰਿਆ ਦੁਹਰਾਈ। ਦੋ ਤਿੰਨ ਵਾਰੀ ਇਸ ਤਰਾਂ ਕੀਤਾ, ਪਰ ਰਿਜ਼ਲਟ ‘ਵਹੀ ਢਾਕ ਕੇ ਤੀਨ ਪਾਟ’ ਵਾਲਾ ਮੱਝ ਨਾ ਮਿਲੀ। ਉਸ ਪਾਠੀ ਦੀ ਹਾਲਤ ਹੁਣ ਦੇਖਣ ਵਾਲੀ ਸੀ। ਤੇਰੇ ‘ਮੰਤਰ’ ਫ੍ਹੇਲ ਹੋ ਗਏ ਹਨ ਤਾਂ ਅਸੀਂ ਕੁੱਝ ਕਰੀਏ ‘ਦਾਸ ਬੋਲਿੱਆ’, ਘਰ ਵਾਲਾ ਵੀ ਕਾਹਲਾ ਪਇਆ ਹੋਇਆ ਸੀ। ਤੇ ਉਹ ਪਾਠੀ ਵੀ ਛਿੱਥਾ ਜਿਹਾ ਬੋਲਿੱਆ ਤੁਸੀਂ ਵੀ ਅਪਣਾ ਜ਼ੋਰ ਲਾਕੇ ਦੇਖ ਲਉ।
ਦਾਸ ਨੇ ਘਰ ਵਾਲੇ ਨੂੰ ਕਿਹਾ ਜਾਉ ਸਪੀਕਰ ਬੰਦ ਕਰਵਾਉ ਸਤਿਗੁਰੂ ਭਲੀ ਕਰੇਗਾ … ਸਪੀਕਰ ਬੰਦ ਹੋਣ ਤੋਂ ਥੋੜੀ ਦੇਰ ਬਾਅਦ ਮੱਝ ਮਿਲ ਗਈ। ਦਰਅਸਲ ਮੱਝ ਸਪੀਕਰ ਦੀ ਅਵਾਜ਼ ਤੋਂ ਡਰ ਰਹੀ ਸੀ।
ਹੁਣ ਉਸ ਪਾਠੀ ਦੀ ਬੋਲਤੀ ਬੰਦ ਹੋ ਗਈ। ਤੇ ਸਿਰ ਨੀਂਵਾਂ ਸੁੱਟੀ ਕੁੱਝ ਸੋਚ ਰਿਹਾ ਸੀ ਸ਼ਾਇਦ ਇਸ ਘਟਣਾ ਤੋਂ ਸਿਖਿਆ ਲੈਣ ਲਈ, ਜਾਂ ਅਗੇ ਤੋਂ ਹੁਸ਼ਿਆਰ ਹੋਣ ਲਈ … ….
ਏਥੇ ਇੱਕ ਸਵਾਲ ਹੋਰ ਧਿਆਨ ਮੰਗਦਾ ਹੈ। ਜੇਕਰ ਸਪੀਕਰ ਦੀ ਅਵਾਜ ਇੱਕ ‘ਪਸ਼ੂ (ਮੱਝ) ਉੱਤੇ ਬੁਰਾ ਅਸਰ ਕਰ ਸਕਦੀ ਹੈ ਤਾਂ ਜਿਹੜੇ ਅਸੀਂ ਉੱਚੀ ਅਵਾਜ ਕਰਕੇ ਧੱਕੇ ਨਾਲ ਲੋਕਾਂ ਦੇ ਕੰਨਾਂ `ਚ ‘ਗੁਰਬਾਣੀ’ ਸੁਣਾਉਣ ਦੀ ਕੋਸ਼ਿਸ਼ (ਬੇਅਦਬੀ) ਕਰਦੇ ਹਾਂ, ਬੇਸ਼ੱਕ ਅਗਲਾ ਕਿਨਾਂ ਡਿਸਟਰਬ ਹੋਵੇ। ਸਾਡੇ ਤੇ ਸ਼ੋਰ ਪ੍ਰਦੂਸ਼ਣ ਦਾ ਕੀ ਅਸਰ ਹੁੰਦਾ ਹੋਵੇਗਾ. ? ? ?
ਸ੍ਰ. ਸੁਰਿੰਦਰ ਸਿੰਘ ‘ਖਾਲਸਾ’ ਮਿਉਂਦ ਕਲਾਂ (ਫਤਿਹਾਬਾਦ). ਮੋਬਾਇਲ=94662-66708, 97287-43287,

*********************************************************

(ਅਖੰਡ ਪਾਠੀ ਸ਼ਰਧਾਲੂ ਨੂੰ)
ਅਸੀਂ ਪਾਠੀ ਹਾਂ ਅਖੰਡ “ਪਾਠਾਂ” ਦੇ, ਕੋਈ ਬੁਲਾਵੇ ਤਾਂ ਰਹਿੰਦੇ ਤਿਆਰ ਬੀਬਾ।
ਪਾਠੀ ਕਿਰਾਏ ਦੇ ਹਾਂ ਕੰਮ ਪਾਠ ਕਰਨਾ, ਫਿਰ ਕਾਹਦੇ ਤੋਂ ਕਰੀਏ ਇਨਕਾਰ ਬੀਬਾ।
ਡਿਊਟੀ ਬਣਦੀ ਏ ਦੋ ਘੰਟਿਆਂ ਦੀ, ਸੂਈ ਹੋਣ ਦਈਏ ਨਾ ਆਰ -ਪਾਰ ਬੀਬਾ।
ਸ਼ਰਧਾ ਤੁਹਾਡੀ ਭਾਵੇਂ ਲੱਖ ਹੋਵੇ, ਸਾਡਾ ਤਾਂ ਹੈ ਇਹ ਰੋਜ਼ਗਾਰ ਬੀਬਾ।
ਸਬਰ ਸਾਨੂੰ ਨਾ ਇੱਕ ਥਾਂ ਪਾਠ ਦੇ ਨਾਲ, ਡਿਊਟੀਆਂ ਤਿੰਨ-ਤਿੰਨ ਥਾਂ ਲਈਏ ਭੁਗਤਾ ਬੀਬਾ।
ਭੱਜ-ਦੌੜ ਕੇ ਰੌਲਾਂ ਹਾਂ ਲਾ ਦਿੰਦੇ, ਇਉਂ ਪਾਠ “ਭੁਗਤਾ” ਪਈਏ ਰਾਹ ਬੀਬਾ।
ਕਰਕੇ ਮੁਖੀ ਦੀ ਕੁੱਝ ਚਾਪਲੂਸੀ, ਡਿਊਟੀਆਂ ਲਾ ਲਈਏ ਦੋ ਦੀਆਂ ਚਾਰ ਬੀਬਾ।
ਗੁਰਬਾਣੀ ਦੇ ਅਰਥਾਂ ਦਾ ਭੇਦ ਨਾ ਪੁੱਛੋ ਸਾਨੂੰ, ਪਾਠ ਸਿੱਖੇ ਹਾਂ ਅਸੀਂ ਰੱਟੇਦਾਰ ਬੀਬਾ।
ਈਰਖਾ ਟਕਸਾਲੀ ਮਿਸ਼ਨਰੀਆਂ ਨਾਲ ਕਰਦੇ, ਮਿਸ਼ਨਰੀ ਕਰਦੇ ਟਕਸਾਲੀਆਂ ਨਾਲ ਬੀਬਾ।
ਵਿਵਾਦ ਸੁਲਝਾਂਦੇ ਨਾ ਕਦੇ ਹੋ ਇਕੱਠੇ, ਐਸਾ ‘ਪਸਰਿਆ ਹੰਕਾਰ ਦਾ ਜਾਲ ਬੀਬਾ।
ਸ਼ਬਦ ਦੀ ਵੀਚਾਰ ਕਦੇ ਨਾ ਮੂਲ ਕੀਤੀ, ਕੀ ਕਹਿ ਗਏ ਨੇ “ਰਚਨਹਾਰ” ਬੀਬਾ।
ਫਟਕਣ ਦਿੱਤੀ ਨਾ ਗੁਰੂ ਦੀ ਗੱਲ ਨੇੜੇ, “ਪਾਠ” ਕਰ ਦਿੱਤੇ ਭਾਵੇਂ ਬੇ-ਸ਼ੁਮਾਰ ਬੀਬਾ।
ਕਾਮ’ ਕ੍ਰੋਧ’ ਮੋਹ’ ਲੋਭ’ ਦੇ ਅਸੀਂ ਮਾਰੇ, ਹਾਵੀ ਸਾਡੇ ਤੇ ਹੋਇਆ “ਹੰਕਾਰ” ਬੀਬਾ।
ਤੂੰ ਪਾਠ ਕਰਵਾ ਸੁੱਖ ਲਾਹ ਅਪਣੀ, ਜਿਹੜਾ ਕੀਤਾ ਗੁਰੂ ਨਾਲ ਵਿਊਪਾਰ ਬੀਬਾ।
ਸ਼ਰਧਾ ਤੁਹਾਡੀ ਵੀ ਸੁੱਖ ਲਾਹੁਣ ਤੱਕ ਹੀ ਹੈ, ਫਿਰ ਕਿਵੇਂ ਹੋਵੇ ਗੁਰੂ ਦਾ ਸਤਿਕਾਰ ਬੀਬਾ।
ਬਾਣੀ ਸੁਣਦਾ ਨਾ, ਕਰਨ ਤੇ ਕਰਵਾਉਣ ਵਾਲਾ, ਪੱਲੇ ਕੀ ਪਊ ਤੂੰ ਆਪੇ ਸਮਝਦਾਰ ਬੀਬਾ।
ਬੱਧਾ ਚੱਟੀ ਤੂੰ ਪਾਠ ਕਰਵਾਏ ਘਰ ਵਿੱਚ, ਲਾਹਵੇਂ ਸਿਰ ਤੋਂ ਸੁੱਖ ਦਾ ਭਾਰ ਬੀਬਾ।
ਜਿਹੋ ਜਿਹੇ ਕਰਾਉਣ ਵਾਲੇ ਉਹੋ ਜਿਹੇ ਕਰਨ ਵਾਲੇ, ਤਾਲੀ ਵੱਜਦੀ ਏ ਦੋਹਾਂ ਹੱਥਾਂ ਨਾਲ ਬੀਬਾ।
ਕਹੇ “ਸੁਰਿੰਦਰ ਸਿੰਘ” ਗੁਰਬਾਣੀ ਵੀਚਾਰ ਬਾਝੋਂ, ਜੀਵਨ ਹੋਵੇਗਾ ਕਿਵੇਂ ਖੁਸ਼ਹਾਲ ਬੀਬਾ॥
ਸ੍ਰ; ਸੁਰਿੰਦਰ ਸਿੰਘ ‘ਖਾਲਸਾ’ ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ = 97287 43287, = 94662 66708,


(11/09/13)
ਹਰਲਾਜ ਸਿੰਘ ਬਹਾਦਰਪੁਰ

ਮਸਲਾ ਪ੍ਰੋ: ਇੰਦਰ ਸਿੰਘ ਘੱਗਾ ਜੀ ਵਿਰੁੱਧ ਘਟੀਆ ਪ੍ਰਚਾਰ ਕਰਨ ਦਾ।
ਧਾਰਮਿਕ ਭਾਵਨਾਵਾਂ ਦੇ ਨਾਮ ਤੇ ਸ਼ਾਂਤ ਮਾਹੌਲ ਨੂੰ ਵਿਗਾੜਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਕਿਉਂਕਿ ਵਿਗੜੇ ਹੋਏ ਅਸ਼ਾਂਤ ਮਾਹੌਲ ਦਾ ਲਾਭ ਤਾਂ ਕਿਸੇ ਨੂੰ ਵੀ ਨਹੀਂ ਹੁੰਦਾ, ਪਰ ਇਸ ਦਾ ਨੁਕਸਾਨ ਹਰੇਕ ਨੂੰ ਹੀ ਹੁੰਦਾ ਹੈ।
ਸਿੱਖ ਵਿਦਵਾਨ ਪ੍ਰੋ: ਇੰਦਰ ਸਿੰਘ ਘੱਗਾ ਜੀ ਵੱਲੋਂ ਰੱਖੜੀ ਵਿਸ਼ੇ ਤੇ ਇੱਕ ਲੇਖ ਲਿਖਿਆ ਗਿਆ ਸੀ, ਇਹ ਲੇਖ ਮਈ 2010 ਵਿੱਚ ਲਿਖੀ ਉਨ੍ਹਾਂ ਦੀ ਕਿਤਾਬ ਬੇਗਾਨੀ ਧੀ, ਪਰਾਇਆ ਧਨ … …. . ? ਵਿੱਚ ਛਪਿਆ ਹੋਇਆ ਹੈ। ਇਹੀ ਲੇਖ ਰੱਖੜੀ ਦੇ ਦਿਨ੍ਹਾਂ ਵਿੱਚ ਬਾਘਾਪੁਰਾਣਾ (ਮੋਗਾ) ਤੋਂ ਛਪਦੇ ਮਾਲਵਾ ਮੇਲ ਅਖਬਾਰ ਵਿੱਚ ਛਪ ਗਿਆ। ਇਸ ਲੇਖ ਦੇ ਛਪਣ ਨਾਲ ਹਿੰਦੂ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਗਈ। ਜਿਸ ਕਾਰਨ ਉਨ੍ਹਾਂ ਨੇ ਅਖਬਾਰ ਦੇ ਸੰਪਾਦਕ ਫੂਲ ਮਿੱਤਲ ਅਤੇ ਲੇਖ ਦੇ ਲੇਖਕ ਪ੍ਰੋ: ਇੰਦਰ ਸਿੰਘ ਘੱਗਾ ਵਿਰੁੱਧ ਧਰਨੇ ਮੁਜਾਹਰੇ ਕੀਤੇ। ਅਖਬਾਰ ਦੇ ਦਫਤਰ ਦੀ ਭੰਨ ਤੋੜ ਕੀਤੀ। ਪੁਲਿਸ ਨੇ ਅਖਬਾਰ ਦੇ ਸੰਪਾਦਕ ਫੂਲ ਚੰਦ ਮਿੱਤਲ ਅਤੇ ਪ੍ਰੋ: ਇੰਦਰ ਸਿੰਘ ਘੱਗਾ ਵਿਰੁੱਧ ਧਾਰਮਿਕ ਭਾਵਨਾ ਭੜਕਾਉਣ ਦੇ ਦੋਸ਼ ਅਧੀਨ ਪਰਚਾ ਦਰਜ ਕਰਕੇ 20 ਅਗਸਤ ਨੂੰ ਇੰਦਰ ਸਿੰਘ ਘੱਗਾ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਘੱਗਾ ਜੀ 24 ਅਗਸਤ ਨੂੰ ਰਿਹਾ ਵੀ ਹੋ ਗਏ ਸਨ। ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ। ਪਰ ਕੁੱਝ ਘਟੀਆ ਸੋਚ ਦੇ ਮਾਲਕ ਵਿਅਕਤੀ ਹੁਣ ਵੀ ਨੀਚ ਹਰਕਤਾਂ ਕਰਨੋਂ ਨਹੀਂ ਹਟਦੇ। ਉਹ ਕਦੇ ਪ੍ਰੋ: ਘੱਗਾ ਨੂੰ ਫੋਨ ਤੇ ਧਮਕੀਆਂ ਦਿੰਦੇ ਹਨ, ਕਦੀ ਪ੍ਰੋ: ਘੱਗੇ ਦੀ ਤਸਵੀਰ ਨਾਲ ਛੇੜ-ਛਾੜ ਕਰਕੇ ਇੱਕ ਕੁੱਤੇ ਦੀ ਫੋਟੋ ਉੱਪਰ ਪ੍ਰੋ: ਘੱਗੇ ਦੀ ਫੋਟੋ ਲਗਾ ਕੇ ਆਪਣੀ ਨੀਚ ਸੋਚ ਦਾ ਪ੍ਰਗਟਾਵਾ ਕਰਦੇ ਹਨ। ਕੀ ਅਜਿਹੇ ਵਿਅਕਤੀ ਧਾਰਮਿਕ ਭਾਵਨਾਵਾਂ ਵਾਲੇ ਹਨ ਜਾਂ ਧਰਮ ਦੇ ਨਾਂ ਤੇ ਗੁੰਡਾਗਰਦੀ ਕਰਨ ਵਾਲੇ ਹਨ? ਮੇਰੀ ਸਮਝ ਅਨੁਸਾਰ ਤਾਂ ਅਜਿਹੇ ਲੋਕ ਕਿਸੇ ਵੀ ਧਰਮ ਨਾਲ ਸਬੰਧਤ ਹੋਣ ਉਹ ਧਰਮੀ ਇਨਸਾਨ ਹੋਣ ਦੀ ਥਾਂ ਧਰਮ ਦੀ ਓਟ ਵਿੱਚ ਵਿਚਰ ਰਹੇ ਗੁੰਡੇ ਹੀ ਹੁੰਦੇ ਹਨ। ਅਜਿਹੇ ਲੋਕਾਂ ਦਾ ਨਾ ਕੋਈ ਧਰਮ ਹੁੰਦਾ ਹੈ ਅਤੇ ਨਾ ਕੋਈ ਧਾਰਮਿਕ ਭਾਵਨਾ। ਕਿਉਂਕਿ ਸਾਰੇ ਧਰਮ ਰੱਬ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਰੱਬ ਨੂੰ ਹਰ ਇੱਕ ਦੇ ਅੰਦਰ ਵਸਦਾ ਮੰਨਦੇ ਹਨ। ਜਦੋਂ ਸਾਰਿਆਂ ਦਾ ਰੱਬ ਇੱਕ ਹੈ ਤਾਂ ਫਿਰ ਇੱਕ ਰੱਬ ਨੂੰ ਮੰਨਣ ਵਾਲਿਆਂ ਦੀਆਂ ਧਾਰਮਿਕ ਭਾਵਨਾਵਾਂ ਵੱਖ-ਵੱਖ ਕਿਵੇਂ ਹੋ ਸਕਦੀਆਂ ਹਨ। ਜੇ ਅਸੀਂ ਸੱਚਮੁੱਚ ਹੀ ਇੱਕ ਰੱਬ ਨੂੰ ਮੰਨਣ ਵਾਲੇ ਧਾਰਮਿਕ ਇਨਸਾਨ ਹੋਈਏ ਤਾਂ ਅਸੀਂ ਨਫਰਤ ਦੀ ਥਾਂ ਹਰ ਇੱਕ ਨੂੰ ਸਿਰਫ ਪਿਆਰ ਹੀ ਕਰਾਂਗੇ। ਆਪਣੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਰ ਪਾਉਣ ਵਾਲੇ ਵੀਰੋ, ਕੀ ਤੁਸੀਂ ਪ੍ਰੋ: ਇੰਦਰ ਸਿੰਘ ਘੱਗਾ ਅਤੇ ਸੰਪਾਦਕ ਫੂਲ ਚੰਦ ਮਿੱਤਲ ਜਾਂ ਇਹਨਾਂ ਦੀਆਂ ਸਮਰਥਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾ ਰਹੇ? ਕੀ ਤੁਹਾਨੂੰ ਇਹ ਖੁੱਲ੍ਹ ਹੈ ਕਿ ਤੁਸੀਂ ਜੋ ਮਰਜੀ ਕਹੀਂ/ਕਰੀ ਜਾਓ? ਨਹੀਂ ਧਾਰਮਿਕ ਭਾਵਨਾਵਾਂ ਸਭ ਦੀਆਂ ਹੀ ਬਰਾਬਰ ਹੁੰਦੀਆਂ ਹਨ। ਇਸ ਲਈ ਸਾਨੂੰ ਆਪਣੀਆਂ ਭਾਵਨਾਵਾਂ ਦੇ ਨਾਲ ਨਾਲ ਦੂਜਿਆਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਜੇ ਕਿਸੇ ਗੱਲ ਤੇ ਵਿਵਾਦ ਵੀ ਹੋ ਜਾਵੇ ਤਾਂ ਵੀ ਸਾਨੂੰ ਕਾਨੂੰਨੀ ਦਾਇਰੇ ਅੰਦਰ ਰਹਿ ਕੇ ਸ਼ਾਂਤਮਈ ਢੰਗ ਨਾਲ ਆਪਣਾ ਪੱਖ ਰੱਖਣਾ ਚਾਹੀਦਾ ਹੈ ਅਤੇ ਦੂਜੇ ਦਾ ਪੱਖ ਸੁਣਨਾ ਚਾਹੀਦਾ ਹੈ। ਅਸਲ ਵਿੱਚ ਗੱਲ ਤਾਂ ਇਹ ਹੈ ਕਿ ਅਸੀਂ ਰੱਬ ਨੂੰ ਮੰਨਣ ਵਾਲੇ ਅਤੇ ਧਾਰਮਿਕ ਕਹਾਉਣ ਵਾਲੇ ਲੋਕ ਰੱਬ ਨੂੰ ਨਹੀਂ ਮੰਨਦੇ, ਰੱਬ ਦੇ ਨਾਮ ਤੇ ਆਪਣੀ ਮੱਤ ਨੂੰ ਹੀ ਉੱਤਮ ਮੰਨਦੇ ਹਾਂ। ਜਦੋਂ ਕਿਸੇ ਹੋਰ ਵਿਅਕਤੀ ਦੀ ਗੱਲ ਸਾਡੀ ਆਪਣੀ ਮੱਤ ਤੋਂ ਉਲਟ ਹੁੰਦੀ ਹੈ ਤਾਂ ਅਸੀਂ ਉਸਨੂੰ ਆਪਣੀ ਨਿੱਜ ਮੱਤ ਦਾ ਵਿਰੋਧੀ ਮੰਨਣ ਦੀ ਥਾਂ ਆਪਣੀਆਂ ਧਾਰਮਿਕ ਭਾਵਨਾਵਾਂ ਦਾ ਵਿਰੋਧੀ ਪ੍ਰਚਾਰਕੇ ਆਪਣੇ ਧਰਮ ਪੱਖੀਆਂ ਨੂੰ ਇਕੱਠਾ ਕਰ ਲੈਂਦੇ ਹਾਂ ਅਤੇ ਇਹ ਸ਼ੋਰ ਪਾਉਣ ਲੱਗ ਜਾਂਦੇ ਹਾਂ ਕਿ ਫਲਾਣਾ ਵਿਅਕਤੀ ਸਾਡੇ ਧਰਮ ਦਾ ਵਿਰੋਧੀ ਹੈ। ਉਸਨੂੰ ਮਾਰੋ ਜਾਂ ਫਾਹੇ ਲਾਓ। ਵਿਚਾਰਣ ਯੋਗ ਗੱਲ ਇਹ ਹੈ ਕਿ ਆਪਣੇ ਆਪ ਨੂੰ ਧਾਰਮਿਕ ਕਹਾਉਣ ਵਾਲੇ ਹੀ ਪੁੰਨਦਾਨ ਅਤੇ ਇਨਸਾਨੀਆਂ ਦੇ ਭਲੇ ਦੀਆਂ ਗੱਲਾਂ ਕਰਦੇ ਹਨ ਅਤੇ ਇਨਸਾਨੀਅਤ ਦੇ ਕਾਤਿਲ ਵੀ ਅਜਿਹੇ ਅਖੌਤੀ ਧਾਰਮਿਕ ਲੋਕ ਹੀ ਹੁੰਦੇ ਹਨ। ਇਸਦਾ ਮੁੱਖ ਕਾਰਣ ਇਹ ਹੁੰਦਾ ਹੈ ਕਿ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਆਪਣੇ ਧਰਮ ਦੇ ਗ੍ਰੰਥਾਂ ਦੇ ਗਿਆਨ ਤੋਂ ਕੋਰੇ ਹੁੰਦੇ ਹਨ। ਹਰ ਧਰਮ ਦੇ 99% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਕੀ ਲਿਖਿਆ ਹੋਇਆ ਹੈ। ਕਿਉਂਕਿ ਹਰ ਇੱਕ ਧਰਮ ਨੂੰ ਮੰਨਣ ਵਾਲਿਆਂ ਨੇ ਆਪਣੇ ਗ੍ਰੰਥਾਂ ਨੂੰ ਆਪ ਪੜ੍ਹਣ ਦੀ ਥਾਂ ਭਾੜੇ ਦੇ ਪੁਜਾਰੀ ਰੱਖੇ ਹੁੰਦੇ ਹਨ। ਉਨ੍ਹਾਂ ਤੋਂ ਧਾਰਮਿਕ ਗ੍ਰੰਥਾਂ ਦਾ ਪਾਠ ਕਰਵਾ ਕੇ ਜਾਂ ਉਨ੍ਹਾਂ ਵੱਲੋਂ ਫੈਲਾਏ ਗਏ ਝੂਠ ਪਾਖੰਡ ਨੂੰ ਬਿਨ੍ਹਾਂ ਸੋਚੇ ਵਿਚਾਰੇ ਹੀ ਮੰਨ ਕੇ ਅਸੀਂ ਧਾਰਮਿਕ ਹੋਣ ਦਾ ਭਰਮ ਪਾਲ ਬੈਠਦੇ ਹਾਂ ਜਿਸ ਕਾਰਨ ਆਪਣੇ ਵੱਲੋਂ ਅਪਣਾਏ ਧਰਮ ਮੱਤ ਨੂੰ ਸਭ ਤੋਂ ਉੱਤਮ ਅਤੇ ਦੂਜੇ ਧਰਮ ਮੱਤਾਂ ਨੂੰ ਨੀਵਾਂ ਸਮਝਣਾ ਹੀ ਸਾਡੀ ਧਾਰਮਿਕਤਾ ਹੁੰਦੀ ਹੈ। ਆਪਣੇ ਧਰਮ ਦੀ ਅਸਲੀਅਤ ਦਾ ਗਿਆਨ ਨਾ ਹੋਣ ਕਾਰਨ ਜਦੋਂ ਕੋਈ ਸਿਆਣਾ ਵਿਅਕਤੀ (ਉਹ ਭਾਵੇਂ ਸਾਡੀ ਮੱਤ ਦਾ ਹੋਵੇ ਜਾਂ ਕਿਸੇ ਹੋਰ ਮੱਤ ਦਾ ਹੋਵੇ) ਸਾਨੂੰ ਸਾਡੇ ਧਰਮ ਜਾਂ ਧਰਮ ਗ੍ਰੰਥਾਂ ਵਿਚਲੀਆਂ ਕਮਜੋਰੀਆਂ (ਉਣਤਾਈਆਂ) ਨੂੰ ਸਾਡੇ ਸਾਹਮਣੇ ਨੰਗੀਆਂ ਕਰਦਾ ਹੈ। ਫਿਰ ਉਸ ਸਮੇਂ ਸਾਡੇ ਕੋਲ ਨਾ ਤਾਂ ਆਪਣੇ ਧਰਮ ਦੀ ਸਹੀ ਜਾਣਕਾਰੀ ਹੁੰਦੀ ਹੈ, ਨਾ ਹੀ ਵਿਚਾਰ ਕਰਨ ਦੀ ਯੋਗਤਾ ਅਤੇ ਨਾ ਹੀ ਸੱਚ ਸੁਨਣ ਦੀ ਸਮੱਰਥਾ ਹੁੰਦੀ ਹੈ। ਬੱਸ ਫਿਰ ਉਸੇ ਸਮੇਂ ਸਾਡੀਆਂ ਭਾਵਨਾਵਾਂ (ਝੂਠੀਆਂ ਮੱਤਾਂ) ਨੂੰ ਠੇਸ ਪਹੁੰਚ ਜਾਂਦੀ ਹੈ। ਜਿਸ ਕਾਰਨ ਅਸੀਂ ਸੱਚ ਨੂੰ ਸੁਣ ਕੇ ਆਪਣੀਆਂ ਕਮਜੋਰੀਆਂ ਨੂੰ ਦੂਰ ਕਰਨ ਦੀ ਥਾਂ ਸੱਚ ਬੋਲਣ (ਸਾਡੀਆਂ ਕਮਜੋਰੀਆਂ ਨੂੰ ਨੰਗੀਆਂ ਕਰਨ) ਵਾਲੇ ਦੇ ਵਿਰੁੱਧ ਭੜਕ ਜਾਂਦੇ ਹਾਂ ਤੇ ਉਸਨੂੰ ਮਾਰਨ ਤੇ ਉਤਰ ਆਉਂਦੇ ਹਾਂ। ਪ੍ਰੋ: ਇੰਦਰ ਸਿੰਘ ਘੱਗਾ ਦਾ ਵਿਰੋਧ ਕਰਨ ਵਾਲੇ ਹਿੰਦੂ ਵੀਰ ਜੇਕਰ ਆਪਣੇ ਦੇਵੀ ਦੇਵਤਿਆਂ ਬਾਰੇ ਆਪਣੇ ਹੀ ਧਰਮ ਗ੍ਰੰਥਾਂ ਵਿੱਚ ਲਿਖਿਆ ਪੜ੍ਹ ਲੈਣ ਤਾਂ ਉਨ੍ਹਾਂ ਨੂੰ ਪਤਾ ਲੱਗ ਜਾਏਗਾ ਕਿ ਇਸ ਲੇਖ ਵਿੱਚ ਤਾਂ ਕੁੱਝ ਵੀ ਗਲਤ ਨਹੀਂ ਹੈ। ਸਾਡੇ ਧਰਮ ਬਾਰੇ ਤਾਂ ਸਾਡੇ ਆਪਣੇ ਹੀ ਗ੍ਰੰਥਾਂ ਵਿੱਚ ਬਹੁਤ ਕੁੱਝ ਮਾੜਾ ਲਿਖਿਆ ਹੋਇਆ ਹੈ। ਜੇ ਅਜਿਹੀਆਂ ਲਿਖਤਾਂ ਨੂੰ ਭਾਵਨਾਵਾਂ ਦੇ ਭਰਮ ਤੋਂ ਉੱਚਾ ਉੱਠ ਕੇ ਪੜ੍ਹਿਆ ਵਿਚਾਰਿਆ ਜਾਵੇ ਤਾਂ ਹਿੰਦੂ ਵੀਰਾਂ ਨੂੰ ਆਪਣੇ ਧਰਮ ਦੀ ਅਸਲੀਅਤ ਬਾਰੇ ਪਤਾ ਲੱਗ ਜਾਵੇਗਾ ਕਿ ਕਮੀ ਕਿੱਥੇ ਹੈ ਤੇ ਭਾਵਨਾਵਾਂ ਕੀ ਹਨ ਤੇ ਕੌਣ ਇਨ੍ਹਾਂ ਨੂੰ ਠੇਸ ਪਹੁੰਚਾਉਂਦਾ ਹੈ। ਪਰ ਜੇਕਰ ਬਿਨ੍ਹਾਂ ਸੋਚੇ ਵਿਚਾਰੇ ਇਸੇ ਤਰ੍ਹਾਂ ਹੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਸ਼ੋਰ ਪਾਉਣਾ ਹੈ ਤਾਂ ਆਮ ਲੇਖਕਾਂ ਜਾਂ ਸੰਪਾਦਕਾਂ ਦੀ ਥਾਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੇ ਸਮੂਹ ਰਚਨਹਾਰਿਆਂ (ਗੁਰੂਆਂ/ਭਗਤਾਂ) ਉੱਪਰ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰਵਾ ਦੇਣਾ ਚਾਹੀਦਾ ਹੈ ਕਿਉਂਕਿ ਮੇਰੀ ਸੋਚ ਮੁਤਾਬਿਕ ਦੁਨੀਆਂ ਦਾ ਸਭ ਤੋਂ ਵੱਡਾ ਸੱਚ ਗੁਰਬਾਣੀ ਵਿੱਚ ਹੀ ਦਰਜ ਹੈ। ਗੁਰਬਾਣੀ ਵਿੱਚ ਤਾਂ ਹੋਰ ਵੀ ਬਹੁਤ ਕੁੱਝ ਲਿਖਿਆ ਹੈ ਪਰ ਸਿਰਫ ਟੂਕ ਮਾਤਰ ਉਦਹਾਰਣ ਲਈ ਸਿਰਫ ਇੱਕ ਸ਼ਬਦ ਲਿਖ ਰਿਹਾ ਹਾਂ ਜਿਵੇਂ ਕਿ ਗੁਰਵਾਕ ਹੈ:-
ਬਿਲਾਵਲੁ ਗੋਂਡ॥ ਆਜੁ ਨਾਮੇ ਬੀਠਲੁ ਦੇਖਿਆ, ਮੂਰਖ ਕੋ ਸਮਝਾਊ ਰੇ॥ ਰਹਾਉ॥ ਪਾਂਡੇ ਤੁਮਰੀ ਗਾਇਤ੍ਰੀ, ਲੋਧੇ ਕਾ ਖੇਤੁ ਖਾਤੀ ਥੀ॥ ਲੈ ਕਰਿ ਠੇਗਾ ਟਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ॥ ੧॥ ਪਾਂਡੇ ਤੁਮਰਾ ਮਹਾਂਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ॥ ਮੋਦੀ ਕੇ ਘਰ ਖਾਣਾ ਪਾਕਾ, ਵਾ ਕਾ ਲੜਕਾ ਮਾਰਿਆ ਥਾ॥ ੨॥ ਪਾਂਡੇ ਤੁਮਰਾ ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਇ ਗਵਾਈ ਥੀ॥ ੩॥ ਹਿੰਦੂ ਅੰਨਾ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥ ੪॥ ੩॥ ੭॥ (ਪੰਨਾ ਨੰ: ੮੭੪)
ਪ੍ਰੋ: ਸਾਹਿਬ ਜੀ ਨੇ ਇਸ ਦੇ ਅਰਥ ਹੇਠ ਲਿਖੇ ਅਨੁਸਾਰ ਕੀਤੇ ਹਨ:-
ਅਰਥ:- ਹੇ ਪਾਂਡੇ, ਮੈ ਤਾਂ ਇਸ ਜਨਮ ਵਿੱਚ ਪ੍ਰਮਾਤਮਾ ਦਾ ਦਰਸ਼ਨ ਕਰ ਲਿਆ ਹੈ (ਪਰ ਤੂੰ ਮੂਰਖ ਹੀ ਰਹਿਓਂ ਤੈਨੂੰ ਦਰਸ਼ਨ ਨਹੀਂ ਹੋਇਆ, ਆ) ਮੈਂ (ਤੈਨੂੰ) ਮੂਰਖ ਨੂੰ ਸਮਝਾਵਾਂ ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ। ੧। ਰਹਾਉ॥ ਹੇ ਪਾਂਡੇ, (ਪਹਿਲਾਂ ਤਾਂ ਜਿਸ ਗਾਇਤ੍ਰੀ ਦਾ ਤੂੰ ਪਾਠ ਕਰਦਾ ਹੈ ਉਸ ਉੱਤੇ ਤੇਰੀ ਸ਼ਰਧਾ ਨਹੀਂ ਬਣ ਸਕਦੀ, ਕਿਉਂਕਿ) ਤੇਰੀ ਗਾਇਤ੍ਰੀ (ਉਹ ਹੈ ਜਿਸ ਬਾਰੇ ਤੂੰ ਆਪ ਹੀ ਆਖਦਾ ਹੈਂ ਕਿ ਇੱਕ ਵਾਰੀ ਸ਼ਰਾਪ ਦੇ ਕਾਰਨ ਗਊ ਦੀ ਜੂਨ ਵਿੱਚ ਆਕੇ ਇਹ) ਇੱਕ ਲੋਧੇ ਜੱਟ ਦੀ ਪੈਲੀ ਖਾਣ ਜਾ ਪਈ, ਉਸਨੇ ਸੋਟਾ ਲੈ ਕੇ ਲੱਤ ਤੋੜ ਦਿੱਤੀ ਤਾਂ (ਵਿਚਾਰੀ) ਲੰਗੜਾ-ਲੰਗੜਾ ਕੇ ਤੁਰਨ ਲੱਗੀ। ੧। ਹੇ ਪਾਂਡੇ (ਫਿਰ ਤੂੰ ਜਿਸ ਸ਼ਿਵਜੀ ਦੀ ਅਰਾਧਨਾ ਕਰਦਾ ਹੈਂ, ਉਸਨੂੰ ਤੂੰ ਬੜਾ ਕ੍ਰੋਧੀ ਸਮਝਦਾ ਹੈਂ ਤੇ ਆਖਦਾ ਹੈਂ ਕਿ ਗੁੱਸੇ ਵਿੱਚ ਆ ਕੇ ਉਹ ਸ਼ਰਾਪ ਦੇ ਦਿੰਦਾ ਹੈ, ਭਸਮ ਕਰ ਦਿੰਦਾ ਹੈਂ। ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈਂ?) ਤੇਰਾ ਸ਼ਿਵ (ਤਾਂ ਉਹ ਹੈ ਜਿਸ ਵਾਰੇ ਤੂੰ ਆਖਦਾ ਹੈਂ) ਕਿਸੇ ਭੰਡਾਰੀ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ, ਸ਼ਿਵ ਨੂੰ ਚਿੱਟੇ ਬਲਦ ਉੱਤੇ ਜਾਂਦਾ ਵੇਖਿਆ, (ਭਾਵ ਤੂੰ ਦੱਸਦਾ ਹੈਂ ਕਿ ਸ਼ਿਵਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ) (ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ, ਸ਼ਿਵ ਨੇ ਸ਼ਰਾਪ ਦੇ ਕੇ) ਉਸਦਾ ਮੁੰਡਾ ਮਾਰ ਦਿੱਤਾ। ੨॥ ਹੇ ਪਾਂਡੇ, ਤੇਰੇ ਸ਼੍ਰੀ ਰਾਮ ਚੰਦਰ ਜੀ ਵੀ ਆਉਂਦੇ ਵੇਖੇ ਹਨ (ਭਾਵ ਜਿਸ ਰਾਮ ਚੰਦਰ ਜੀ ਦੀ ਤੂੰ ਉਪਾਸਨਾ ਕਰਦਾ ਹੈਂ ਉਹਨਾਂ ਦੀ ਬਾਬਤ ਭੀ ਤੈਥੋਂ ਅਸਾਂ ਇਹੀ ਕੁੱਝ ਸੁਣਿਆ ਹੈ ਕਿ) ਰਾਵਣ ਨਾਲ ਉਨ੍ਹਾਂ ਦੀ ਲੜਾਈ ਹੋ ਪਈ, ਕਿਉਂਕਿ ਉਹ ਵਹੁਟੀ (ਸੀਤਾ ਜੀ) ਗਵਾ ਬੈਠੇ ਸਨ। ੩। ਸੋ ਹਿੰਦੂ ਦੋਵੇਂ ਅੱਖਾਂ ਗਵਾ ਬੈਠਾ ਹੈ ਪਰ ਮੁਸਲਮਾਨ ਦੀ ਇੱਕ ਅੱਖ ਹੀ ਖਰਾਬ ਹੋਈ ਹੈ। ਇਹਨਾਂ ਦੋਹਾਂ ਨਾਲੋਂ ਸਿਆਣਾ ਉਹ ਬੰਦਾ ਹੈ ਜਿਸਨੂੰ (ਪ੍ਰਭੂ ਦੀ ਹਸਤੀ ਦਾ ਸਹੀ) ਗਿਆਨ ਹੋ ਗਿਆ ਹੈ। (ਹਿੰਦੂ ਨੇ ਇੱਕ ਅੱਖ ਤਾਂ ਤਦੋਂ ਗਵਾਈ ਜਦੋਂ ਉਹ ਆਪਣੇ ਇਸ਼ਟ ਬਾਰੇ ਸ਼ਰਧਾ ਹੀਣ ਕਹਾਣੀਆਂ ਘੜਨ ਲਗ ਪਿਆ ਅਤੇ ਦੂਜੀ ਗਵਾਈ ਜਦੋਂ ਉਹ ਪ੍ਰਮਾਤਮਾ ਨੂੰ ਨਿਰਾ ਮੰਦਰਾਂ ਵਿੱਚ ਬੈਠਾ ਸਮਝ ਕੇ) ਮੰਦਰਾਂ ਨੂੰ ਪੂਜਣ ਲੱਗ ਪਿਆ। ਮੁਸਲਮਾਨ (ਦੀ ਹਜਰਤ ਮੁਹੰਮਦ ਸਾਹਿਬ ਵਿੱਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸਾਬਤ ਹੈ ਪਰ ਦੂਜੀ ਗਵਾ ਬੈਠਾ ਹੈ ਕਿਉਂਕਿ ਰੱਬ ਨੂੰ ਨਿਰਾ ਮਸਜਿਦ ਵਿੱਚ ਜਾਣ ਕੇ) ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਰਿਹਾ ਹੈ। ਮੈਂ ਨਾਮਦੇਵ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸਦਾ ਨਾ ਕੋਈ ਖਾਸ ਮੰਦਰ ਹੈ ਤੇ ਨਾ ਮਸਜਿਦ॥ ੪॥ ੩॥ ੭॥
ਸਾਡੀ ਮੱਤ ਅਨੁਸਾਰ ਤਾਂ ਇਸ ਸ਼ਬਦ ਦੇ ਰਚਨਹਾਰੇ ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਵਾਲੇ ਗੁਰੂ ਅਰਜਨ ਦੇਵ ਜੀ ਵਿਰੁੱਧ ਧਾਰਮਿਕ ਭਾਵਨਾ ਨੂੰ ਭੜਕਾਉਣ ਦਾ ਮਾਮਲਾ ਦਰਜ ਹੋ ਸਕਦਾ ਹੈ। ਕਿਉਂਕਿ ਇਸ ਸ਼ਬਦ ਵਿੱਚ ਹਿੰਦੂਆਂ ਦੇ ਸਤਿਕਾਰਤ ਅਵਤਾਰਾਂ ਬਾਰੇ ਕੀ ਕੁੱਝ ਲਿਖਿਆ ਹੈ। ਪਰ ਨਹੀਂ, ਭਗਤ ਨਾਮਦੇਵ ਜੀ ਨੇ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਈ ਕਿਉਂਕਿ ਉਸਨੇ ਤਾਂ ਉਹੀ ਕੁੱਝ ਨੰਗਾ ਕੀਤਾ ਹੈ, ਜੋ ਕੁੱਝ ਹਿੰਦੂ ਧਰਮ ਗ੍ਰੰਥਾਂ ਵਿੱਚ ਇਹਨਾਂ ਅਵਤਾਰਾਂ ਬਾਰੇ ਲਿਖਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਿੰਦੂ ਦੇਵੀ ਦੇਵਤਿਆਂ ਬਾਰੇ ਹੋਰ ਵੀ ਬਹੁਤ ਕੁੱਝ ਲਿਖਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਛੱਡੋ, ਹਿੰਦੂ ਗ੍ਰੰਥਾਂ ਵਿੱਚ ਵੀ ਬਹੁਤ ਕੁੱਝ ਅਜਿਹਾ ਲਿਖਿਆ ਹੋਇਆ ਹੈ। ਉਦਹਾਰਣ ਤੌਰ ਤੇ ਜਿਵੇਂ ਭਗਵਾਨ ਰਾਮ ਚੰਦਰ ਜੀ ਵੱਲੋਂ ਸੀਤਾ ਮਾਤਾ ਨੂੰ ਘਰੋਂ ਕੱਢ ਦੇਣਾ, ਸ਼ੰਭੂਕ ਰਿਸ਼ੀ ਦਾ ਕਤਲ ਕਰ ਦੇਣਾ, ਪਾਂਡਵਾਂ ਵੱਲੋਂ ਜੂਆ ਖੇਡਦੇ ਸਮੇਂ ਆਪਣੀ ਧਰਮ ਪਤਨੀ ਦਰੋਪਦਾਂ ਜੀ ਨੂੰ ਜੂਏ ਵਿੱਚ ਹਾਰ ਜਾਣਾ, ਕ੍ਰਿਸ਼ਨ ਭਗਵਾਨ ਜੀ ਵੱਲੋਂ ਨਹਾਉਂਦੀਆਂ ਕੁੜੀਆਂ ਦੇ ਕੱਪੜੇ ਚੁੱਕ ਕੇ ਉਨ੍ਹਾਂ ਨੂੰ ਨੰਗੀਆਂ ਹੀ ਪਾਣੀ ਵਿੱਚੋਂ ਬਾਹਰ ਆਉਣ ਲਈ ਕਹਿਣਾ, ਦੇਵੀਆਂ ਦੇ ਮੰਦਰਾਂ ਵਿੱਚ ਸ਼ਰਾਬ ਦਾ ਚੜ੍ਹਾਵਾ ਚੜ੍ਹਣਾ ਆਦਿ। ਕੀ ਇਹੀ ਕੁੱਝ ਧਰਮ ਹੈ? ਮੈਂ ਤਾਂ ਹਿੰਦੂ ਵੀਰਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਵੀਰੋ ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਸ਼ਾਂਤ ਰੱਖਿਆ ਕਰੋ, ਸਹਿਣਸ਼ੀਲਤਾ ਦਾ ਪੱਲਾ ਨਾ ਛੱਡਿਆ ਕਰੋ। ਤੁਹਾਡਾ ਧਰਮ ਸ਼ਾਇਦ ਸਭ ਤੋਂ ਪੁਰਾਣਾ ਧਰਮ ਹੈ। ਇਸ ਦੇ ਗ੍ਰੰਥਾਂ ਵਿੱਚ ਬਹੁਤ ਕੁੱਝ ਅਜਿਹਾ ਹੈ, ਜੋ ਇਨਸਾਨੀਅਤ ਦੇ ਪੱਧਰ ਤੋਂ ਬੁਹਤ ਨੀਵਾਂ ਹੈ। ਜਦੋਂ ਅਸੀਂ ਅਜਿਹੇ ਗ੍ਰੰਥਾਂ ਦੇ ਪੈਰੋਕਾਰ ਕਹਾਵਾਂਗੇ ਤਾਂ ਜਿੱਥੇ ਅਜਿਹੇ ਗ੍ਰੰਥਾਂ ਵਿਚਲੀਆਂ ਚੰਗੀਆਂ ਗੱਲਾਂ (ਕਥਾ ਕਹਾਣੀਆਂ ਨਾਲ) ਸਾਡਾ ਸਿਰ ਉੱਚਾ ਹੋਵੇਗਾ, ਉੱਥੇ ਇਨ੍ਹਾਂ ਵਿਚਲੀਆਂ ਨੀਵੇਂ ਪੱਧਰ ਦੀਆਂ ਕਥਾ ਕਹਾਣੀਆਂ ਨਾਲ ਸਿਰ ਨੀਵਾਂ ਵੀ ਸਾਡਾ ਹੀ ਹੋਵੇਗਾ। ਤੁਹਾਨੂੰ ਤਾਂ ਕੀ ਦੋਸ਼ ਹੈ ਕਿਉਂਕਿ ਤੁਹਾਡਾ ਧਰਮ ਤਾਂ ਲੱਖਾਂ ਸਾਲ ਪੁਰਾਣਾ ਹੈ, ਉਦੋਂ ਦਾ ਪੁਜਾਰੀਆਂ ਦੇ ਹੱਥਾਂ ਵਿੱਚ ਹੈ ਜਿਸਦੀ ਤੁਹਾਨੂੰ ਨਾਮੋਸ਼ੀ ਝੱਲਣੀ ਪੈ ਰਹੀ ਹੈ। ਤੁਸੀਂ ਸਾਡੇ (ਸਿੱਖਾਂ) ਵੱਲ ਵੇਖੋ ਸਾਡਾ ਧਰਮ ਮੱਤ ਪੰਜ ਕੁ ਸੌ ਸਾਲ ਪੁਰਾਣਾ ਹੀ ਹੈ, ਨਾਲੇ ਇਸ ਵਿੱਚ ਪੁਜਾਰੀਆਂ ਲਈ ਵੀ ਕੋਈ ਥਾਂ ਨਹੀਂ ਹੈ। ਫਿਰ ਵੀ ਪੁਜਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ (ਰਾਗ ਮਾਲਾ ਤੋਂ ਬਗੈਰ) ਇਸਦੇ ਇਤਿਹਾਸ ਅਤੇ ਹੋਰ ਗ੍ਰੰਥਾਂ ਵਿੱਚ ਇੰਨੀ ਮਿਲਾਵਟ ਕਰ ਦਿੱਤੀ ਜਾਂ ਪੂਰੇ ਦੇ ਪੂਰੇ ਗ੍ਰੰਥ ਹੀ ਅਜਿਹੇ ਤਿਆਰ ਕਰ ਦਿੱਤੇ ਜੋ ਤੁਹਾਡੇ ਗ੍ਰੰਥਾਂ ਨਾਲੋਂ ਵੀ ਵੱਧ ਮਾੜੇ ਹਨ। ਜਿਵੇਂ ਕਿ ਅਖੌਤੀ ਦਸ਼ਮ ਗ੍ਰੰਥ ਹੈ। ਇਸ ਅਖੌਤੀ ਦਸ਼ਮ ਗ੍ਰੰਥ ਵਿੱਚ ਇਨੀ ਅਸ਼ਲੀਲਤਾ ਹੈ ਕਿ ਤੁਸੀਂ ਸੋਚ ਵੀ ਨਹੀਂ ਸਕੋਗੇ। ਪਰ ਸਾਡੇ ਧਰਮ ਦੇ ਪੁਜਾਰੀ, ਠੇਕੇਦਾਰ ਹੀ ਇਸ ਅਸ਼ਲੀਲ ਗ੍ਰੰਥ ਨੂੰ ਸਿੱਖ ਕੌਮ ਅਤੇ ਗੁਰੂ ਗੋਬਿੰਦ ਸਿੰਘ ਦੇ ਗਲ ਮੜ੍ਹਣ ਲਈ ਤਰਲੋ ਮੱਛੀ ਹੋ ਰਹੇ ਹਨ। ਪਰ ਸਾਡੇ ਕੁੱਝ ਜਾਗਰੂਕ ਸਿੱਖ ਇਸਦਾ ਵਿਰੋਧ ਕਰ ਰਹੇ ਹਨ। ਹੋ ਸਕਦੈ ਉਨ੍ਹਾਂ ਦੀ ਮਿਹਨਤ ਸਦਕਾ ਸਿੱਖ ਕੌਮ ਦਾ ਇਸ ਅਸ਼ਲੀਲ ਗ੍ਰੰਥ ਤੋਂ ਖਹਿੜਾ ਛੁੱਟ ਜਾਵੇ। ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਵਾਂਗ ਸਾਡੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਠੇਸਾਂ ਪਹੁੰਚਿਆ ਕਰਨਗੀਆਂ। ਇਹ ਵੀ ਫਿਰ ਸੱਚ ਲਿਖਣ ਤੇ ਬੋਲਣ ਵਾਲਿਆਂ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਕਰਵਾਇਆ ਕਰਨਗੇ। ਹੁਣ ਅੱਖਾਂ ਮੀਟ ਕੇ ਉਸ ਅਸ਼ਲੀਲ ਗ੍ਰੰਥ ਨੂੰ ਮੱਥੇ ਟੇਕ ਰਹੇ ਹਨ। ਫਿਰ ਅਸੀਂ ਵੀ ਤੁਹਾਡੇ ਨਾਲ ਹੀ ਰਲ ਜਾਵਾਂਗੇ। ਫਿਰ ਅਸੀਂ (ਸਿੱਖ) ਤੇ ਤੁਸੀਂ (ਹਿੰਦੂ) ਇਕੱਠੇ ਹੋ ਕੇ ਸੱਚ ਬੋਲਣ ਵਾਲਿਆਂ ਵਿਰੁੱਧ ਕੇਸ ਦਰਜ ਕਰਵਾਇਆ ਕਰਾਂਗੇ। ਪਰ ਸੱਚ ਤਾਂ ਇਹ ਹੈ ਕਿ ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਵੱਜਣ ਦਾ ਰੌਲਾ ਪਾਉਂਦੇ ਹਨ, ਅਸਲ ਵਿੱਚ ਨਾ ਤਾਂ ਉਹ ਧਰਮੀ ਹੁੰਦੇ ਹਨ ਅਤੇ ਨਾ ਹੀ ੳਨ੍ਹਾਂ ਦੀਆਂ ਕੋਈ ਭਾਵਨਾਵਾਂ ਹੁੰਦੀਆਂ ਹਨ। ਕਿਉਂਕਿ ਧਰਮੀ ਅਤੇ ਜਿਉਂਦੀਆਂ ਭਾਵਨਾਵਾਂ ਵਾਲੇ ਇਨਸਾਨ ਸਾਡੇ ਵਾਂਗ ਇਨਸਾਨੀਅਤ ਤੋਂ ਗਿਰੀਆਂ ਗੱਲਾਂ (ਕਥਾ/ਕਹਾਣੀਆਂ) ਦੇ ਪੈਰੋਕਾਰ ਨਹੀਂ ਹੁੰਦੇ। ਜੋ ਇਨਸਾਨ ਇਨਸਾਨੀਅਤ ਤੇ ਪੈਹਰਾ ਦਿੰਦੇ ਹੋਏ ਸੱਚ ਬੋਲਦੇ ਜਾਂ ਸੱਚ ਲਿਖਦੇ ਹਨ ਅਸਲ ਵਿੱਚ ਉਹੀ ਧਾਰਮਿਕ ਭਾਵਨਾਵਾਂ ਵਾਲੇ ਹੁੰਦੇ ਹਨ। ਪਰ ਇਸਦੇ ਉਲਟ ਅਸੀਂ ਅਖੌਤੀ ਧਾਰਮਿਕ ਭਾਵਨਾਵਾਂ ਵਾਲੇ ਆਪਣੇ ਆਪ ਨੂੰ ਧਰਮੀ ਹੋਣ ਦਾ ਸ਼ੋਰ ਪਾ ਕੇ (ਚੋਰ ਮਚਾਵੇ ਸ਼ੋਰ ਦੀ ਕਹਾਵਤ ਅਨੁਸਾਰ) ਸੱਚੇ ਧਰਮੀਆਂ ਨੂੰ ਦੋਸ਼ੀ ਸਿੱਧ ਕਰਕੇ ਉਨ੍ਹਾਂ ਉੱਤੇ ਪਰਚੇ ਦਰਜ ਕਰਵਾ ਦਿੰਦੇ ਹਾਂ, ਜਾਂ ਉਨ੍ਹਾਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੰਦੇ ਹਾਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਥੇ ਅਖੌਤੀ ਧਰਮੀ, ਝੂਠੇ ਲੋਕ ਵੱਧ ਗਿਣਤੀ ਵਿੱਚ ਹੋਣ ਕਰਕੇ ਝੂਠ ਨੂੰ ਨੰਗਾ ਨਹੀਂ ਹੋਣ ਦਿੰਦੇ ਅਤੇ ਸੱਚ ਨੂੰ ਛੁਪਾ ਕੇ ਰੱਖਦੇ ਹਨ ਉਥੇ ਅਸਲੀ ਧਰਮੀ ਸੱਚੇ ਲੋਕ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਸੱਚ ਨੂੰ ਪ੍ਰਗਟ ਕਰਕੇ ਝੂਠ ਨੂੰ ਨੰਗਾ ਕਰ ਹੀ ਜਾਂਦੇ ਹਨ। ਮੈਂ ਤਾਂ ਅਖੀਰ ਵਿੱਚ ਇਹੀ ਕਹਾਂਗਾ ਕਿ ਸਾਨੂੰ ਆਪਣੀਆਂ ਝੂਠੀਆਂ ਭਾਵਨਾਵਾਂ ਵਾਲਿਆਂ ਨੂੰ ਦੂਜਿਆਂ ਦੀਆਂ ਸੱਚਿਆਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਦਾ ਕਤਲ ਨਹੀਂ ਕਰਨਾ ਚਾਹੀਦਾ। ਉਂਝ ਭਾਵਨਾਵਾਂ ਤਾਂ ਠੱਗਾਂ, ਚੋਰਾਂ, ਲੁਟੇਰਿਆਂ, ਬਲਾਤਕਾਰੀਆਂ, ਕਾਤਲਾਂ ਆਦਿ ਸਭ ਦੀਆਂ ਹੀ ਹੁੰਦੀਆਂ ਹਨ। ਜਦੋਂ ਕੋਈ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ ਤਾਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ। ਜਿਵੇਂ ਕਿ ਹੁਣ ਆਸ਼ਾਰਾਮ ਜਾਂ ਆਸ਼ਾਰਾਮ ਦੇ ਸਮਰਥਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚ ਰਹੀ ਹੈ। ਇਸ ਲਈ ਸਾਨੂੰ ਅਜਿਹੇ ਮਸਲਿਆਂ ਉੱਪਰ ਮਿਲ ਬੈਠ ਕੇ ਵਿਚਾਰ ਕਰ ਲੈਣੀ ਚਾਹੀਂਦੀ ਹੈ। ਧਾਰਮਿਕ ਭਾਵਨਾਵਾਂ ਦੇ ਨਾਮ ਤੇ ਸ਼ਾਂਤ ਮਾਹੌਲ ਨੂੰ ਵਿਗਾੜਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਕਿਉਂਕਿ ਵਿਗੜੇ ਹੋਏ ਅਸ਼ਾਂਤ ਮਾਹੌਲ ਦਾ ਲਾਭ ਤਾਂ ਕਿਸੇ ਨੂੰ ਵੀ ਨਹੀਂ ਹੁੰਦਾ, ਪਰ ਇਸ ਦਾ ਨੁਕਸਾਨ ਹਰੇਕ ਨੂੰ ਹੀ ਹੁੰਦਾ ਹੈ। ਜੇਕਰ ਇਸ ਲੇਖ ਨਾਲ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਤਾਂ ਕ੍ਰਿਪਾ ਕਰਕੇ ਆਪਣੀ ਬਿਮਾਰ ਭਾਵਨਾ ਦਾ ਇਲਾਜ ਕਰਵਾ ਲੈਣਾ, ਕਿਉਂਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੈਂ ਆਪਣੀ ਭਾਵਨਾ ਅਨੁਸਾਰ ਕੁੱਝ ਵੀ ਗਲਤ ਨਹੀਂ ਲਿਖਿਆ ਹੈ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911


WSO's interviews on the PQ's proposed charter


(11/09/13)
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਚਾਨਣ ਦਾ ਆਗ਼ਾਜ਼!!
ਜਦ ਵੀ ਉੱਗ ਰਹੇ ਚਾਨਣ ਦਾ ਕੋਈ ਅਹਿਸਾਸ ਹੋਇਆ ਹੈ ।
ਹਨੇਰੇ ਘੁੱਟੀਆਂ ਅੱਖਾਂ ,ਅਤੇ ਬੂਹਾ ਹੀ ਢੋਇਆ ਹੈ ।।
ਜੁਗਨੂੰ ਦੇਖਕੇ ਵੀ ਓਸਦੀ ਤ੍ਰਾਹ ਨਿਕਲ ਹੈ ਜਾਂਦੀ,
ਮੱਧਮ ਰੋਸ਼ਨੀ ਵੀ ਓਸਦਾ ਮੁੜ੍ਹਕਾ ਹੀ ਚੋਇਆ ਹੈ ।।
ਟਿਕੀ ਰਾਤ ਨੂੰ ਉਠੀਆਂ ਮਿਸ਼ਾਲਾਂ ਵਧਦੀਆਂ ਤੱਕਕੇ,
ਕੰਬੀ ਜਾ ਰਿਹੈ ,ਲਗਦਾ ਜਿਵੇਂ ਉਸ ਹੋਸ਼ ਖੋਇਆ ਹੈ ।।
ਜਦ ਜਦ ਵੀ ਦੀਵਿਆਂ ਨੇ ਭਾਂਬੜ ਬਨਣ ਦੀ ਸੋਚੀ,
ਕਾਲਖ ਦੀ ਨੀਤੀਆਂ ਨੇ, ਤਪਸ਼ ਨੂੰ ਲਕੋਇਆ ਹੈ ।।
ਹਨੇਰੇ ਨੂੰ ਹਨੇਰੇ ਦਾ ਜੋ ਹਰਦਮ ਸਬਕ ਦਿੰਦਾ ਸੀ,
ਡਰਦਾ ਚਾਨਣੋਂ , ਭੁੱਲਕੇ ਨਾ ਸਾਹਵੇਂ ਹੀ ਖਲੋਇਆ ਹੈ ।।
ਰੋਣਾ ਚੀਕਣਾ ਵੀ ਓਸ ਤੱਕ ਨਹੀਂ ਪਹੁੰਚ ਸੀ ਸਕਦਾ,
ਸੱਚ ਨੂੰ ਬੇਚਕੇ ਉਹ ਲਗਦਾ ਸੀ ਬੇਫਿਕਰ ਸੋਇਆ ਹੈ ।।
ਉਹ ਜਾਣੇ, ਖੰਡਰਾਂ ਪਿੱਛੇ ਜੁੱਗਾਂ ਦਾ ਵਸੇਬਾ ਵੀ,
ਬਾਰੀ ਖੁਲਦਿਆਂ ਪ੍ਰਕਾਸ਼ ਸਾਹਵੇਂ ਝੱਟ ਮੋਇਆ ਹੈ ।।
ਹਰ ਇੱਕ ਝੌਂਪੜੀ 'ਚ ਰੋਸ਼ਨੀ ਹੁਣ ਵਧਣ ਲੱਗੀ ਹੈ,
ਸੀਮਿਤ ਤੇਲ ਦਾ ਹੁਣ ਦੀਵਿਆਂ ਇਲਜਾਮ ਧੋਇਆ ਹੈ ।।
ਦੀਪਕ ਰਾਗ ਨੇ ਤਾਂ ਦੀਵਿਆਂ ਨੂੰ ਕੀ ਜਗਾਣਾ ਹੈ,
ਚਾਨਣ ਵਾਸਤੇ ਸੰਗੀਤ ਨੇ ਬਾਰੂਦ ਛੋਇਆ ਹੈ।।
ਹਰ ਇੱਕ ਚੀਜ ਅੰਦਰ ਚਮਕਦੀ ਜਿਹੀ ਚਿਣਗ ਦਿਖਦੀ ਏ,
ਲਗਦਾ ਚਾਨਣਾ ਉੱਗਿਆ ,ਜੋ ਸੂਰਜ ਕੱਲ ਬੋਇਆ ਹੈ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


(11/09/13)
ਕੁਲਵੰਤ ਸਿੰਘ ਢੇਸੀ

ਮੁਸਲਮਾਨਾਂ ਵਲੋਂ ਸਿੱਖ ਧੀਆਂ ਤੇ ਕੀਤੇ ਜਾ ਰਹੇ ਹਮਲਿਆਂ ਦਾ ਸਕੈਂਡਲ ਬੀ ਬੀ ਸੀ ਵਲੋਂ ਜੱਗ ਜਾਹਰ ਕਰ ਦਿੱਤਾ ਗਿਆ

ਕੁਲਵੰਤ ਸਿੰਘ ਢੇਸੀ

ਕੌਮਾਂਤਰੀ ਪ੍ਰਸਿੱਧੀ ਵਾਲੇ ਮੀਡੀਏ ਬੀ ਬੀ ਸੀ ਵਲੋਂ ਤਿੰਨ ਸਤੰਬਰ ਨੂੰ ਆਪਣੇ ਪ੍ਰੋਗ੍ਰਾਮ ‘ਇਨਸਾਈਡ ਆਊਟ’ ਵਿਚ ਇੱਕ ਸਨਸਨੀ ਖੇਜ਼ ਡਾਕੂਮੈਂਟਰੀ ਜਾਰੀ ਕੀਤੀ ਗਈ, ਜਿਸ ਵਿਚ ਬਰਤਾਨੀਆਂ ਵਿਚ ਕੁਝ ਮੁਸਲਮਾਨ ਲੜਕਿਆਂ ਵਲੋਂ ਮਾਸੂਮ ਸਿੱਖ ਲੜਕੀਆਂ ਦੇ ਜਿਸਮਾਨੀ ਸੋਸ਼ਣ ਦਾ ਬੜਾ ਹੀ ਵਹਿਸ਼ੀ ਕੇਸ ਸਾਹਮਣੇ ਆਇਆ ਹੈ। ਇਸ ਰਿਪੋਰਟ ਦੀ ਪਿੱਠਭੂਮੀ ਵਿਚ ਸਿੱਖ ਅਵੇਅਰਨੈਸ ਸੁਸਾਇਟੀ ਦੇ ਆਗੂ ਸ: ਮੋਹਣ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ਸਿੱਖ ਅਵੇਅਰਨੈਸ ਸੁਸਾਇਟੀ ਵਲੋਂ ਪਿਛਲੇ ਇੱਕ ਦਹਾਕੇ ਤੋਂ ਕਰੜੀ ਮਿਹਨਤ ਕੀਤੀ ਗਈ ਹੈ ਕਿ ਉਹ ਦੁਨੀਆਂ ਦੇ ਸਾਹਮਣੇ ਇਨਸਾਨੀਅਤ ਤੋਂ ਗਿਰੇ ਹੋਏ ਉਹਨਾਂ ਕਮੀਨੇ ਅਤੇ ਦਰਿੰਦੇ ਲੋਕਾਂ ਦੀ ਸੱਚਾਈ ਲਿਆ ਸਕਣ ਜੋ ਕਿ ਮਾਸੂਮ ਸਿੱਖ ਬੱਚੀਆਂ ਨੂੰ ਧੋਖੇ ਨਾਲ ਆਪਣੇ ਜਾਲ ਵਿਚ ਫਸਾਉਂਦੇ ਹਨ ਅਤੇ ਫਿਰ ਉਹਨਾਂ ਨੂੰ ਬਲੈਕ ਮੇਲ ਕਰਕੇ ਦੇਹ ਵਪਾਰ ਕਰਵਾਉਂਦੇ ਹਨ। ਇਸ ਤਰਾਂ ਦਾ ਸ਼ੋਸ਼ਣ ਭਾਵੇਂ ਹੋਰ ਪੱਧਰ ਤੇ ਵੀ ਹੋ ਰਿਹਾ ਹੈ ਪਰ ਪਾਕਿਤਾਨੀ ਮੁਸਲਮਾਨ ਮੁੰਡੇ ਸਿੱਖ ਬੱਚੀਆਂ ਵਿਸ਼ੇਸ਼ ਕਰਕੇ ਆਪਣਾਂ ਨਿਸ਼ਾਨਾਂ ਬਣਾਉਂਦੇ ਹਨ।

ਬੀ ਬੀ ਸੀ ਵਲੋਂ ਚਾਰ ਕੇਸਾਂ ਦਾ ਖੁਲਾਸਾ ਕਲਪਿਤ ਨਾਮ ਦੇ ਕੇ ਦਿੱਤਾ ਗਿਆ ਹੈ—
ਇਸ ਭਿਅੰਕਰ ਸਾਜਸ਼ ਵਿਚ ਰਾਖਸ਼ੀ ਬਿਰਤੀ ਦੇ ਲੋਕ ਨੌਂ ਤੋਂ ਸੋਲਾਂ ਸਾਲ ਦੀਆਂ ਨਬਾਲਗ ਬੱਚੀਆਂ ਨੂੰ ਆਪਣਾ ਨਿਸ਼ਾਨਾਂ ਬਣਾਉਂਦੇ ਹਨ।
ਪਹਿਲਾ ਕੇਸ ਜਸਵਿੰਦਰ ਨਾਮ ਦੀ ਲੜਕੀ ਦਾ ਦਿੱਤਾ ਗਿਆ ਜਿਸ ਨੂੰ ਕਿ ਇੱਕ ਮੁਸਲਮਾਨ ਮੁੰਡਾ ਆਪਣੇ ਜਾਅਲੀ ਪਿਆਰ ਦੇ ਜਾਲ ਵਿਚ ਫਸਾ ਲੈਂਦਾ ਹੈ। ਇਹ ਮੁੰਡਾ ਕੜਾ ਅਤੇ ਖੰਡਾ ਪਹਿਨਦਾ ਸੀ ਤਾਂ ਕਿ ਕੁੜੀ ਨੂੰ ਸਿੱਖ ਹੋਣ ਦਾ ਭੁਲੇਖਾ ਦਿੱਤਾ ਜਾ ਸਕੇ। ਇਸ ਲੜਕੀ ਨੂੰ ਆਪਣੇ ਜਾਲ ਵਿਚ ਫਸਾ ਕੇ ਉਹ ਮਹਿੰਗੇ ਤੋਹਫੇ ਦੇਣ ਲੱਗਦਾ ਹੈ। ਉਸ ਨੇ ਕੁੜੀ ਨੂੰ ਫੋਨ ਵੀ ਲੈ ਕੇ ਦਿੱਤਾ ਤਾਂ ਕਿ ਲਗਾਤਾਰ ਉਸ ਨੂੰ ਗੁਮਰਾਹ ਕਰ ਸਕੇ। ਉਸ ਦੇ ਜਾਲ ਵਿਚ ਫਸ ਕੇ ਇਹ ਕੁੜੀ ਸਕੂਲੋਂ ਬਾਹਰ ਰਹਿਣ ਲੱਗ ਪਈ ਅਤੇ ਮਾਨਸਕ ਤੌਰ ਤੇ ਉਸ ਦੀ ਪਰਿਵਾਰ ਤੋਂ ਵੀ ਦੂਰੀ ਵਧਦੀ ਗਈ। ਫਿਰ ਇੱਕ ਦਿਨ ਮੁੰਡੇ ਨੇ ਕੁੜੀ ਨੂੰ ਹੋਟਲ ਵਿਚ ਲਿਜਾ ਕੇ ਡਰਿੰਕ ਵਿਚ ਕੋਈ ਐਸੀ ਦਵਾ ਪਿਲਾ ਦਿੱਤੀ ਕਿ ਪੀਂਦਿਆਂ ਸਾਰ ਹੀ ਉਹ ਬੇਹੋਸ਼ ਹੋ ਗਈ। ਅਗਲੀ ਸਵੇਰ ਜਦੋਂ ਕੁੜੀ ਨੂੰ ਜਾਗ ਆਈ ਤਾਂ ਉਹ ਨਿਰਵਸਤਰ ਸੀ। ਕੁੜੀ ਨੂੰ ਬੇਹੋਸ਼ ਕਰਕੇ ਉਸ ਦੀਆਂ ਗੰਦੀਆਂ ਤਸਵੀਰਾਂ ਲਈਆਂ ਗਈਆਂ ਅਤੇ ਉਸ ਨੂੰ ਕਈ ਬੰਦਿਆਂ ਨਾਲ ਸੈਕਸ ਕਰਦੀ ਦਿਖਾਇਆ ਗਿਆ। ਹੁਣ ਉਸ ਨੇ ਕੁੜੀ ਨੂੰ ਇਹਨਾਂ ਤਸਵੀਰਾਂ ਦੇ ਅਧਾਰ ਤੇ ਬਲੈਕ ਮੇਲ ਕਰਨਾਂ ਸ਼ੁਰੂ ਕਰ ਦਿੱਤਾ ਅਤੇ ਉਹ ਮਾਸੂਮ ਕੁੜੀ ਉਸ ਕਮੀਨੇ ਦੇ ਇਸ਼ਾਰਿਆਂ ਤੇ ਚੱਲਣ ਲਈ ਮਜ਼ਬੂਰ ਹੋ ਗਈ। ਉਹ ਕੁੜੀ ਨੂੰ ਧਮਕੀਆਂ ਦਿੰਦਾ ਸੀ ਕਿ ਜੇਕਰ ਉਸ ਨੇ ਬਗਾਵਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਦੀਆਂ ਗੰਦੀਆਂ ਤਸਵੀਰਾਂ ਉਸ ਦੇ ਬਾਪ ਨੂੰ ਦਿਖਾ ਦਵੇਗਾ। ਕਰੀਬ ਡੇੜ ਸਾਲ ਡਰਦੀ ਹੋਈ ਕੁੜੀ ਨਰਕ ਭੋਗਣ ਲਈ ਮਜ਼ਬੂਰ ਹੋ ਗਈ। ਵਧੇਰੇ ਦੁੱਖ ਵਾਲੀ ਗੱਲ ਇਹ ਸੀ ਕਿ ਉਹ ਆਪਣਾਂ ਦੁੱਖ ਆਪਣੇ ਮਾਪਿਆਂ ਨਾਲ ਵੀ ਸਾਂਝਾ ਕਰਨ ਤੋਂ ਮਜ਼ਬੂਰ ਸੀ ਕਿਓਂਕਿ ਰਾਜ਼ ਦੇ ਖੁਲਦਿਆਂ ਹੀ ਉਹਨਾਂ ਨੇ ਕੁੜੀ ਤੇ ਦੋਸ਼ ਲਾਉਣਾਂ ਸੀ ਕਿ ਸਾਰਾ ਕਸੂਰ ਹੀ ਉਸ ਦਾ ਹੈ ਜੋ ਕਿ ਉਸ ਨੇ ਆਪਣੇ ਸਬੰਧ ਕਿਸੇ ਮੁੰਡੇ ਨਾਲ ਬਣਾਏ ਸਨ। ਇਸ ਡਰ ਕਾਰਨ ਹੀ ਜਸਵਿੰਦਰ ਨੇ ਆਪਣਾ ਰਾਜ਼ ਆਪਣੇ ਸੀਨੇ ਵਿਚ ਦਫਨ ਕਰ ਲਿਆ ਅਤੇ ਉਹ ਨਰਕ ਵਿਚ ਫਸੀ ਹੋਈ ਹਰ ਰੋਝ ਹੀ ਤਿਲ ਤਿਲ ਕਰਕੇ ਮਰਨ ਲੱਗੀ। ਇਸ ਸਬੰਧ ਵਿਚ ਅਹਿਮ ਗੱਲ ਹੈ ਕਿ ਜਿਹਨਾਂ ਪਰਿਵਾਰਾਂ ਵਿਚ ਮਾਪੇ ਸਖਤ ਸੁਭਾਅ ਦੇ ਹੁੰਦੇ ਹਨ ਉਹਨਾਂ ਵਿਚ ਬੱਚੇ ਆਪਣੀਆਂ ਕਮਜ਼ੋਰੀਆਂ ਅਤੇ ਦੁੱਖਾਂ ਨੂੰ ਸਾਂਝਿਆਂ ਕਰਨ ਤੋਂ ਬਹੁਤ ਡਰਦੇ ਹਨ ਅਤੇ ਜਦੋਂ ਐਸੇ ਰਾਜ਼ ਖੁਲ੍ਹਦੇ ਵੀ ਹਨ ਤਾਂ ਸਾਡੇ ਲੋਕ ਖਾਨਦਾਨ ਦੀ ਇਜ਼ਤ ਦੇ ਮਖੌਟੇ ਕਾਰਨ ਪੁਲਿਸ ਦੀ ਮੱਦਤ ਲੈ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਹਿੰਮਤ ਨਹੀਂ ਕਰਦੇ ਅਤੇ ਨਾਂ ਹੀ ਬੱਚਿਆਂ ਦਾ ਲੋੜੀਂਦਾ ਸਾਥ ਦਿੰਦੇ ਹਨ ਸੋ ਇਸ ਬਿਪਤਾ ਵਿਚ ਫਸੀਆਂ ਬੱਚੀਆਂ ਨੂੰ ਬੇਹੱਦ ਜ਼ੁਲਮ ਸਹਾਰਦਿਆਂ ਘੁੱਟ ਘੁੱਟ ਕੇ ਮਰਨਾਂ ਪੈਂਦਾ ਹੈ। ਪਰਿਵਾਰ ਅਤੇ ਖਾਨਦਾਨ ਦੀ ਇੱਜ਼ਤ ਦੇ ਮਖੌਟੇ ਵਿਚ ਸੰਗੀਨ ਦੋਸ਼ੀ ਬਚ ਕੇ ਨਿਕਲ ਜਾਂਦੇ ਹਨ। ਕਈ ਵੇਰਾਂ ਤਾਂ ਮਾਸੂਮ ਬੱਚੀਆਂ ਹਮੇਸ਼ਾਂ ਹਮੇਸ਼ਾਂ ਲਈ ਆਪਣੇ ਮਾਪਿਆਂ ਤੋਂ ਵਿਛੜ ਜਾਂਦੀਆਂ ਹਨ।
ਅਗਲਾ ਕੇਸ ਪ੍ਰੀਤ ਨਾਮ ਦੀ ਬੱਚੀ ਦਾ ਹੈ। ਪ੍ਰੀਤ ਨੂੰ ਇੱਕ ਮੁਸਲਮਾਨ ਮੁੰਡਾ ਨਗਰ ਕੀਰਤਨ ਵਿਚ ਮਿਲਦਾ ਹੈ ਅਤੇ ਹੱਥ ਵਿਚ ਪਹਿਨੇ ਹੋਏ ਕੜੇ ਅਤੇ ਸਿਮਰਨੇ ਕਾਰਨ ਉਹ ਕੁੜੀ ਨੂੰ ਸਿੱਖ ਹੋਣ ਦਾ ਧੋਖਾ ਦੇਣ ਵਿਚ ਸਫਲ ਹੋ ਜਾਂਦਾ ਹੈ। ਪਿਆਰ ਦਾ ਢੋਂਗ ਰਚਾਉਣ ਮਗਰੋਂ ਇਹ ਵੀ ਕੁੜੀ ਨੂੰ ਮਹਿੰਗੇ ਤੋਹਫੇ ਦੇਣ ਲੱਗਦਾ ਹੈ। ਇਸ ਨੇ ਵੀ ਆਪਣੇ ਪਿਆਰ ਦੇ ਜਾਲ ਵਿਚ ਫਸਾ ਕੇ ਕੁੜੀ ਦੀਆਂ ਐਸੀਆਂ ਤਸਵੀਰਾਂ ਖਿੱਚ ਲਈਆਂ ਜੋ ਕਿ ਉਸ ਨੂੰ ਬਲੈਕ ਮੇਲ ਕਰਨ ਵਿਚ ਸਹਾਈ ਹੋ ਸਕਣ। ਇਸ ਮੁਸਲਮਾਨ ਦੀ ਵਹਿਸ਼ਤ ਦਾ ਸਿਖਰ ਉਦੋਂ ਹੋ ਗਿਆ ਜਦੋਂ ਉਸ ਨੇ ਕੁੜੀ ਨੂੰ ਮਜ਼ਬੂਰ ਕਰਕੇ ਵੇਸਵਾਗਿਰੀ ਦਾ ਧੰਦਾ ਕਰਵਾਉਣਾਂ ਸ਼ੁਰੂ ਕਰ ਦਿੱਤਾ। ਹਰ ਵੇਰ ਉਹ ਕੁੜੀ ਨੂੰ ਕਹਿੰਦਾ ਕਿ ਉਹ ਬਸ ਇੱਕ ਹੋਰ ਗਾਹਕ ਭੁਗਤਾ ਦੇਵੇ ਤਾਂ ਉਹ ਉਸ ਨੂੰ ਆਪਣੇ ਜਾਲ ਵਿਚੋਂ ਅਜ਼ਾਦ ਕਰ ਦੇਵੇਗਾ। ਇਸ ਤਰਾਂ ਇਹ ਬਦਨਸੀਬ ਬੱਚੀ ਇਸ ਪਾਪੀ ਬਿਰਤੀ ਦੇ ਜਾਲ ਵਿਚ ਫਸ ਕੇ ਹੀ ਰਹਿ ਗਈ।

ਇੱਕ ਹੋਰ ਲੜਕੀ ਜੋ ਲੰਡਨ ਦੀ ਰਹਿਣ ਵਾਲੀ ਸੀ ਜਦੋਂ ਉਸ ਦੇ ਮਾਪਿਆਂ ਨੂੰ ਉਸ ਦੇ ਦੁਖਾਂਤ ਦਾ ਪਤਾ ਲੱਗਾ ਤਾਂ ਉਹਨਾਂ ਨੇ ਲੰਡਨ ਤੋਂ 120 ਮੀਲ ਦੂਰ ਉੱਤਰ ਵਿਚ ਰਹਿਣਾਂ ਸ਼ੁਰੂ ਕਰ ਦਿੱਤਾ ਪਰ ਕਮੀਨਿਆਂ ਲੋਕਾਂ ਨੇ ਉਹਨਾਂ ਦਾ ਪਿੱਛਾ ਨਾ ਛੱਡਿਆ। ਉਹ ਬੱਚੀ ਦੀ ਪਛਾਣ ਤੋਂ ਉਸ ਦਾ ਪਿੱਛਾ ਕਰਦੇ ਰਹੇ। ਮਾਪਿਆਂ ਨੇ ਪੁਲਿਸ ਕੋਲ ਇਸ ਕੇਸ ਦੀ ਸ਼ਿਕਾਇਤ ਵੀ ਕੀਤੀ ਪਰ ਪੁਲਿਸ ਨੇ ਕੱਖ ਵੀ ਨਾਂ ਕੀਤਾ। 16 ਸਾਲਾ ਕੁਲਵੰਤ ਨਾਮ ਦੀ ਲੜਕੀ ਦੇ ਸਬੰਧ ਵਿਚ ਤਾਂ ਸਿੱਖ ਅਵੇਅਰਨੈਸ ਸੁਸਾਇਟੀ ਨੇ ਪੁਲਿਸ ਨੂੰ ਮੁਜ਼ਰਮ ਦਾ ਨਾਮ, ਕਾਰ ਰਜਿਸਟਰੇਸ਼ਨ ਅਤੇ ਘਰ ਦਾ ਐਡਰਸ ਵਗੈਰਾ ਖੁਦ ਮਿਹਨਤ ਕਰਕੇ ਦਿੱਤਾ ਤਾਂ ਜਾ ਕੇ ਪੁਲਿਸ ਕੁਝ ਹਰਕਤ ਵਿਚ ਆਈ। ਕਿਹਾ ਜਾਂਦਾ ਹੈ ਕਿ ਭਾਈਚਾਰਕ ਤਣਾਓ ਨੂੰ ਦੇਖਦਿਆਂ ਹੋਇਆਂ ਪੁਲਿਸ ਕੁਝ ਵੀ ਨਹੀਂ ਕਰਦੀ ਅਤੇ ਇਹਨਾਂ ਕੇਸਾਂ ਦੀ ਸੱਚਾਈ ਅਤੇ ਜ਼ੁਲਮ ਦੀ ਇੰਤਹਾ ਨੂੰ ਦੇਖ ਜਾਣ ਕੇ ਵੀ ਮੂਕ ਦਰਸ਼ਕ ਬਣੀ ਰਹਿੰਦੀ ਹੈ।

ਅੇਸੇ ਹੀ ਇੱਕ ਹੋਰ ਕੇਸ ਵਿਚ ਇੱਕ ਐਸੀ ਲੜਕੀ ਨੂੰ ਦਿਖਾਇਆ ਗਿਆ ਜੋ ਕਿ ਨਰਕੀ ਯਾਦਾਂ ਤੋਂ ਦੂਰ ਜਾ ਕੇ ਅਮਰੀਕਾ ਵਿਚ ਰਹਿ ਰਹੀ ਸੀ। ਬੇਹੱਦ ਪੀੜਾ ਸਮੇਂ ਲੋੜ ਹੁੰਦੀ ਹੈ ਕਿ ਬੱਚਿਆਂ ਨੂੰ ਮਾਂ ਬਾਪ ਅਤੇ ਪਰਿਵਾਰ ਦੀ ਹਿਮਾਇਤ ਅਤੇ ਪਿਆਰ ਮਿਲੇ ਜਦ ਕਿ ਆਪਣੇ ਘਰ ਪਰਿਵਾਰ ਤੋਂ ਦੂਰ ਉਹ ਆਪਣੇ ਪਿਛੋਕੜ ਤੋਂ ਖਹਿੜਾ ਛੁਡਾਊਣ ਲਈ ਇਕੱਲੇ ਇਕਹਿਰੇ ਜੱਦੋ ਜਹਿਦ ਕਰਦੇ ਰਹਿੰਦੇ ਹਨ। ਇਹ ਕੁਕਰਮ ਕਰਨ ਵਾਲੇ ਮੁਸਲਮਾਨ ਮੁੰਡਿਆਂ ਦੀਆਂ ਸਾਜਸ਼ਾਂ ਕਰੀਬ ਇੱਕੋ ਜਹੀਆਂ ਹੀ ਹਨ। ਪਹਿਲਾਂ ਉਹ ਝੂਠੇ ਭੇਖ ਨਾਲ ਕੁੜੀਆਂ ਨੂੰ ਆਪਣੇ ਜਾਲ ਵਿਚ ਫਸਾਉਂਦੇ ਹਨ ਅਤੇ ਫਿਰ ਉਹ ਉਹਨਾਂ ਦੀਆਂ ਗਲਤ ਤਸਵੀਰਾਂ ਖਿੱਚ ਕੇ ਉਹਨਾਂ ਨੂੰ ਹਰ ਤਰਾਂ ਦਾ ਕੁਕਰਮ ਕਰਨ ਲਈ ਮਜ਼ਬੂਰ ਕਰਦੇ ਬਲੈਕ ਮੇਲ ਕਰਨ ਲੱਗਦੇ ਹਨ।
ਇਸ ਡਾਕੂਮੈਂਟਰੀ ਵਿਚ ਮੁਸਲਮ ਕਾਊਂਸਲ ਆਫ ਗਰੇਟ ਬ੍ਰਿਟੇਨ ਦੇ ਆਗੂ ਇਬਰਾਹਿਮ ਮੋਗਰਾ ਨੇ ਬੇਸ਼ੱਕ ਇਸ ਕੁਕਰਮ ਨੂੰ ਭੰਡਿਆ ਹੈ ਪਰ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੈ ਕਿ ਇਸ ਕੁਕਰਮ ਵਿਚ ਪਾਕਿਸਤਾਨੀ ਪਿਛੋਕੜ ਦੇ ਮੁਸਲਮਾਨ ਮੁੰਡੇ ਪ੍ਰਮੁਖ ਤੌਰ ਤੇ ਸਰਗਰਮ ਹਨ। ਮੋਗਰਾ ਮੁਤਾਬਿਕ ਇਹ ਕੇਸ ਦੋਸ਼ਾਂ ਤੇ ਅਧਾਰਤ ਹਨ ਜਿਹਨਾਂ ਦਾ ਕੋਈ ਸਬੂਤ ਨਹੀਂ ਹੈ।

ਇੱਕ ਪਾਕਿਸਤਾਨੀ ਮੁਸਲਮਾਨ ਮੁਜ਼ਰਮ (ਉਸ ਮੁਤਾਬਕ ਹੁਣ ਉਸ ਨੇ ਇਹ ਪਾਪ ਕਰਨਾਂ ਛੱਡ ਦਿੱਤਾ ਹੈ) ਨੇ ਲਾਪਰਵਾਹੀ ਦੀ ਸੁਰ ਵਿਚ ਮੰਨਿਆਂ ਹੈ ਕਿ ਉਹ ਜਾਣ ਬੁੱਝ ਕੇ ਸਿਰਫ ਸਿੱਖ ਕੁੜੀਆਂ ਨੂੰ ਹੀ ਨਿਸ਼ਾਨਾਂ ਬਣਾਉਂਦੇ ਹਨ ਕਿਓਂਕਿ ਉਹ ਮਾਪਿਆਂ ਨੂੰ ਨਹੀਂ ਦੱਸਦੀਆਂ ।
ਇਸ ਸਾਜਸ਼ ਵਿਚ ਫਸੀਆਂ ਬੱਚੀਆਂ ਆਪਣੇ ਆਪ ਨੂੰ ਨਫਰਤ ਕਰਨ ਲੱਗ ਪੈਂਦੀਆਂ ਹਨ ਅਤੇ ਆਤਮਘਾਤ ਕਰਨ ਬਾਰੇ ਸੋਚਣ ਲੱਗਦੀਆਂ ਹਨ। ਬੇਸ਼ਕ ਇਸ ਭਿਅੰਕਰ ਕੇਸ ਬਾਰੇ ਅਜੇ ਕੋਈ ਅੰਕੜੇ ਹਾਸਲ ਨਹੀਂ ਹਨ ਪਰ ਸਿੱਖ ਅਵੇਅਰਨੈਸ ਸੁਸਾਇਟੀ ਦੇ ਸ: ਮੋਹਣ ਸਿੰਘ ਮੁਤਾਬਕ ਬੱਚੀਆਂ ਅਤੇ ਮਾਪੇ ਲਗਾਤਾਰ ਫੂਨ ਕਰ ਰਹੇ ਹਨ ਜਿਹਨਾਂ ਨੂੰ ਕਿ ਇਸ ਮਹਾਂਮਾਰੀ ਤੋਂ ਬਚਾਉਣ ਦੀ ਤਤਕਾਲ ਲੋੜ ਹੈ। ਇਸ ਦੇ ਨਾਲ ਹੀ ਗੱਲ ਬਹੁਤ ਮਹੱਤਵ ਪੂਰਨ ਹੈ ਕਿ ਧੀਆਂ ਭੈਣਾਂ ਦੀ ਇੱਜ਼ਤ ਦੇ ਸਵਾਲ ਤੇ ਪੰਜਾਬੀਆਂ ਦਾ ਲੱਜ ਪਾਲ ਇਤਹਾਸ ਅਨੇਕਾਂ ਭਾਈਚਾਰਕ ਵਿਸਫੋਟ ਆਪਣੀ ਹਿੱਕ ਵਿਚ ਸਾਂਭੀ ਬੈਠਾਂ ਹੈ। ਅੱਜ ਵੀ ਉਸ ਧਾਰਨਾਂ ਦੇ ਪੰਜਾਬੀਆਂ ਦੀ ਸਾਡੇ ਸਮਾਜ ਵਿਚ ਘਾਟ ਨਹੀਂ ਹੈ। ਸਿੱਖਾਂ ਦਾ ਸੁਨਹਿਰੀ ਇਤਹਾਸ ਹੈ ਕਿ ਉਹਨਾਂ ਨੇ ਜਰਵਾਣਿਆਂ ਵਲੋਂ ਕਮਜ਼ੋਰ ਹਿੰਦੂਆਂ ਦੀ ਰੋਲੀ ਜਾ ਰਹੀ ਪਤੱ ਨੂੰ ਬਚਾਇਆ ਅਤੇ ਅਠਾਰਵੀਂ ਸਦੀ ਵਿਚ ਹਜ਼ਾਰਾਂ ਹਿੰਦੂ ਧੀਆਂ ਦੀ ਰਖਿਆ ਕਰਕੇ ਉਹਨਾਂ ਨੂੰ ਘਰੋ ਘਰੀ ਪਹੁੰਚਾਇਆ । ਗੁਰੂ ਦੇ ਇਹਨਾਂ ਮਹਾਨ ਸਿੱਖਾਂ ਨੇ ਅੱਤ ਟਕਰਾਓ ਦੇ ਸਮੇਂ ਵੀ ਜਰਵਾਣਿਆਂ ਦੀਆਂ ਅਬਲਾਵਾਂ ਨੂੰ ਆਪਣਾਂ ਨਿਸ਼ਾਨਾਂ ਨਹੀਂ ਬਣਾਇਆ ਸਗੋਂ ਆਪਣੀਆਂ ਹੀ ਧੀਆਂ ਭੈਣਾਂ ਵਾਂਗ ਉਹਨਾਂ ਦੀ ਇੱਜ਼ਤ ਕਰਦੇ ਰਹੇ। ਅੱਜ ਜਦ ਕਿ ਸਿਰ ਫਿਰੇ ਮੁਸਲਮਾਨ ਲੋਕ ਸਿੱਖਾਂ ਦੀ ਅਸਮਤ ਤੇ ਹਮਲੇ ਕਰ ਰਹੇ ਹਨ ਤਾਂ ਸਾਡੇ ਨੌਜਵਾਨਾਂ ਦੇ ਵੀ ਲਹੂ ਖੌਲ ਰਹੇ ਹਨ । ਇਸ ਸਾਲ ਦੇ ਸ਼ੁਰੂ ਵਿਚ ਲੈਸਟਰ ਦੇ ਕਰੀ ਰੈਸਟੋਰੈਂਟ ਤੇ ਵੀ ਕਥਿਤ ਤੌਰ ਤੇ ਇਸੇ ਕਰਕੇ ਹਮਲਾ ਕੀਤਾ ਗਿਆ ਸੀ ਕਿਓਂਕਿ ਇਸ ਰੈਸਟੋਰੈਂਟ ਦੇ ਫਲੈਟ ਵਿਚ ਇੱਕ ਸੋਲਾਂ ਸਾਲਾਂ ਦੀ ਸਿੱਖ ਬੱਚੀ ਦੀ ਇੱਜ਼ਤ ਤੇ ਹਮਲਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਕਿ ਸਾਡੇ ਸਮਾਜ ਵਿਚ ਅੰਦਰੋਂ ਅੰਦਰੀ ਖੌਲਦੀ ਬਦਲੇ ਦੀ ਅੱਗ ਭਾਂਬੜ ਬਣ ਕੇ ਬਾਹਰ ਆਵੇ ਤਾਂ ਮੁਸਲਮ ਭਾਈਚਾਰੇ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਬੀ ਬੀ ਸੀ ਵਲੋਂ ਲੋਕਾਂ ਰੂਬਰੂ ਲਿਆਂਦੇ ਸੱਚ ਤੋਂ ਮੁਨਕਰ ਨਾਂ ਹੋਣ ਅਤੇ ਆਪਣੇ ਸਿਰ ਫਿਰੇ ਅਨਸਰਾਂ ਨੂੰ ਨੱਥ ਪਾਉਣ। ਸਿੱਖ ਭਾਈਚਾਰੇ ਨੂੰ ਸਿੱਖ ਵੈਲਫੇਅਰ ਸੁਸਾਇਟੀ ਅਤੇ ਉਹਨਾਂ ਸਾਰੇ ਨੌਜਵਾਨਾਂ ਦੇ ਮਗਰ ਢਾਲ ਬਣ ਕੇ ਖੜ੍ਹੇ ਹੋ ਜਾਣਾਂ ਚਾਹੀਦਾ ਹੈ ਜੋ ਕਿ ਆਪਣੀਆਂ ਧੀਆਂ ਦੀ ਰਾਖੀ ਲਈ ਸਿਰ ਤਲੀ ਤੇ ਰੱਖ ਕੇ ਦਿਨ ਰਾਤ ਇੱਕ ਕਰ ਰਹੇ ਹਨ।


(09/09/13)
ਸਤਿਨਾਮ ਸਿੰਘ ਮਾਂਟਰੀਅਲ

ਲਖ ਚਉਰਾਸੀਹ
ਕੁਝ ਦਿਨ ਪਹਿਲਾਂ ਮੈ ਸਿਖ ਮਾਰਗ ਤੇ 84 ਲੱਖ ਜੂਨਾਂ ਦੇ ਸਵੰਧ ਵਿੱਚ ਇੱਕ ਲੇਖ ਲਿਖਿਆ ਸੀ, ਪਰ ਇੱਕ ਵਿਦਵਾਨ ਪੁਰਖ ਜੀ ਨੇ ਬੁਰਾ ਮਨਾਇਆ ਹੈ:
ਇਹ ਹੈ ਮੇਰੇ ਉਸ ਲੇਖ ਦੀ ਕਾਪੀ ਪੇਸਟ-
ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ॥ 1॥ ਰੇ ਮੂੜੇ ਤੂ ਹੋਛੈ ਰਸਿ ਲਪਟਾਇਓ॥ 1017॥
ਵਿਚਾਰ- ਪਹਿਲਾਂ ਇਹ ਸਮਝਣਾ ਜਰੂਰੀ ਹੈ ਕਿ ‘ਲਖ 84’ (ਇਕ ਬਹਿਮ, ਜੋ ਕਿ ਇੱਕ ਮੁਹਾਵਰਾ ਬਣ ਚੁਕਾ ਸੀ) ਲਫਜ ਗੁਰੂਆਂ ਤੋਂ ਪਹਿਲਾਂ ਸੀ?
ਜੀ ਹਾਂ ਇਹ ਲਫਜ਼ ਬ੍ਰਹੰਮਣਾ ਦੇ ਗਰੰਥਾਂ ਵਿੱਚ ਹੈ, ਅਤੇ ਇਹ ਇੱਕ ਮੁਹਾਵਰਾ ਬਣਕੇ ਲੋਕਾਂ ਦੇ ਖੂਨ ਵਿੱਚ ਰਚਿਆ ਹੋਇਆ ਸੀ, ਜੋ ਬਿਮਾਰੀ (ਰੋਗ’ ਬਹਿਮ) ਖੂਨ ਵਿੱਚ ਰਚੀ ਹੁੰਦੀ ਹੈ, ਉਸ ਦਾ ਇਲਾਜ ਅਸਾਂਨ ਨਹੀ ਹੁੰਦਾ।
ਗੁਰੂ ਜੀ ਨੇ ਇਹ ਕਿਤੇ ਵੀ ਨਹੀ ਕਿਹਾ ਕਿ ‘ੴ’ (ਇਕੋ) ਦਾ ਪਸਾਰਾ ਕਿਸੇ ਗਿਣਤੀ ਮਿਣਤੀ ਵਿੱਚ ਹੈ, ਪਰ ਗੁਰੂ ਜੀ ਨੇ ਜਦੋਂ ਮੱਨੁਖ ਨੂੰ ‘ਸਚਿਆਰ ਮੱਨੁਖ’ ਬਣਾਉਣ ਦੇ ਲਈ, ਗੁਰਮਤਿ ਸਮਝਾਈ ਤਾਂ ਇਸ (ਲੱਖ 84) ਮੁਹਾਵਰੇ ਨੂੰ ਆਪਣੇ ਤਰੀਕੇ ਨਾਲ ਗੁਰਬਾਣੀ ਵਿੱਚ ਵਰਤਿਆ ਹੈ।
ਮੇਰੇ ਇਸ ਲੇਖ ਬਾਰੇ ਜੋ ਵਿਦਵਾਨ ਜੀ ਨੇ ਵਿਚਾਰ ਪੇਸ਼ ਕੀਤੇ ਹਨ ਇਹ ਹੈ ਉਸ ਦੀ ਕਾਪੀ ਪੇਸਟ-
ਵਿਚਾਰ- ਵਿਆਖਿਆਕਾਰ ਜੀ ਇੱਥੇ ਇਹ ਕਹਿਣਾ ਚਾਹੁੰਦੇ ਹਨ ਕਿ “ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ ॥” ਇਹ ਪੰਗਤੀ ਅਸਲ ਵਿੱਚ ਬ੍ਰਹਮਣੀ ਵਿਚਾਰਧਾਰਾ ਹੈ, ਗੁਰੂ ਸਾਹਿਬ ਨੇ ਇਹ ‘ਪੰਗਤੀ/ ਵਿਚਾਰਧਾਰਾ’ ਆਪਣੀ ਗੁਰਮਤਿ ਸਮਝਾਣ ਲਈ ਸਿਰਫ ਮੁਹਾਵਰੇ ਵਜੋਂ ਵਰਤੀ ਹੈ । ਵਾਰੇ ਵਾਰੇ ਜਾਈਏ ਐਸੇ ਗੁਰਬਾਣੀ ਵਿਆਖਿਆਕਾਰ ਪ੍ਰਚਾਰਕਾਂ ਦੇ, ਜਿਹੜੇ ਇਹ ਦੱਸ ਰਹੇ ਹਨ ਕਿ ਜਿਸ ਸਿਧਾਂਤ ਨੂੰ ਗੁਰੂ ਸਾਹਿਬ ਖੁਦ ਨਹੀਂ ਮੰਨਦੇ ਅਨਮਤੀਆਂ ਦੇ ਉਸ ਸਿਧਾਂਤ ਦਾ ਪ੍ਰਯੋਗ ਕਰਕੇ ਉਹ ਲੋਕਾਂ ਨੂੰ ਆਪਣੀ ਗੁਰਮਤਿ ਸਮਝਾ ਰਹੇ ਹਨ । ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਜੇ ਇਸ ਤਰ੍ਹਾਂ ਦਾ ਗੁਰਮਤਿ ਪ੍ਰਚਾਰ ਸਿੱਖਾਂ ਵਿੱਚ ਹਾਵੀ ਹੋ ਗਿਆ (ਜੋ ਕਿ ਸਾਡੀ ਅਣਗਹਿਲੀ ਕਰਕੇ ਹੁੰਦਾ ਵੀ ਜਾ ਰਿਹਾ ਹੈ) ਤਾਂ ਗੁਰਮਤਿ ਦੀ ਕੀ ਦੁਰਦਸ਼ਾ ਹੋਵੇਗੀ ਅਤੇ ਹੋ ਰਹੀ ਹੈ।
ਹੁਣ ਜੇ ਤਾਂ ਮੈ ਇਹ ਲਿਖ ਦਿਤਾ ਕਿ ਰੱਬ ਦਾ ਪਸਾਰਾ ਕਿਸੇ ਗਿਣਤੀ ਮਿਣਤੀ ਵਿੱਚ ਨਹੀ ਹੈ, ਗੁਰਬਾਣੀ ਵਿੱਚ 84 ਲੱਖ ਇੱਕ ਪ੍ਰਚਲਤ ਮੁਹਾਵਰੇ ਦੇ ਰੂਪ ਵਿੱਚ ਵਰਤਿਆ ਹੋਇਆ ਹੈ, ਫਿਰ ਵਿਦਵਾਨ ਜੀ ਨੇ ਬਹੁਤ ਬੁਰਾ ਮਨਾਇਆ ਅਤੇ ਇਹ ਉਪਰ ਲਿਖੇ ਵਿਚਾਰ ਪੇਸ਼ ਕੀਤੇ ਹਨ।
ਪਰ ਉਸੇ ਹੀ ਲੇਖ ਵਿੱਚ ਵਿਦਵਾਨ ਜੀ ਜਦੋਂ ਆਪਣੇ ਵਿਚਾਰ ਦਿੰਦੇ ਹਨ ਤਾਂ ਕੁੱਝ ਇਸ ਤਰਾਂ ਹੈ ਉਸ ਦੀ ਕਾਪੀ ਪੇਸਟ-
ਨੋਟ 1- ਮੇਰੇ ਵਿਚਾਰਾਂ ਅਨੁਸਾਰ ਗੁਰਬਾਣੀ 84 ਲੱਖ ਜੂਨਾਂ ਦੀ ‘ਗਿਣਤੀ’ ਦਾ ਖੰਡਣ ਕਰਦੀ ਹੈ, ਜਿਸ ਦਾ ਸਬੂਤ ਇਹ ਹੈ ਕਿ ਗੁਰਬਾਣੀ ਵਿੱਚ ਕੋਟਿ ਜਨਮ, ਅਨਿਕ ਜਨਮ, ਬਹੁ ਜੋਨੀ ਆਦਿ ਲਫਜ਼ ਆਏ ਹਨ ਇਸ ਤੋਂ ਸਿੱਧ ਹੈ ਕਿ ਗੁਰਬਾਣੀ ਜੂਨਾਂ ਦੀ ਕਿਸੇ ਖਾਸ ‘ਗਿਣਤੀ’ ਨੂੰ ਮਾਨਤਾ ਨਹੀਂ ਦਿੰਦੀ ।
ਲਓ ਜੀ ਕੀ ਕੀਤਾ ਜਾਵੇ ਇਹੋ ਜਿਹੇ ਵਿਦਵਾਨਾਂ ਦਾ? ਜੇ ਤਾਂ ਮੈ ਲਿਖਿਆ ਕਿ 84 ਲੱਖ ਜੂਨਾਂ ਦੀ ਕੋਈ ਗਿਣਤੀ ਨਹੀ ਹੈ, ਫਿਰ ਤਾਂ ਲਿਖਦਾ ਹੈ ਕਿ ‘ਵਾਰੇ ਵਾਰੇ ਜਾਈਏ ਐਸੇ ਗੁਰਬਾਣੀ ਵਿਆਖਿਆਕਾਰ ਪ੍ਰਚਾਰਕਾਂ ਦੇ’।
ਪਰ ਆਪਣੇ ਉਸੇ ਹੀ ਲੇਖ ਵਿੱਚ ਮੰਨੀ ਵੀ ਜਾ ਰਿਹਾ ਹੈ ਕਿ 84 ਲੱਖ ਜੂਨਾਂ ਦੀ ਕੋਈ ਗਿਣਤੀ ਨਹੀ ਹੈ।
ਇਹ ਤਾਂ ਉਹ ਗੱਲ ਹੋਈ ਕਿ ‘ਤੁਸੀਂ ਮਾਰੋ ਤਾਂ ਪੋਲੇ, ਅਸੀਂ ਮਾਰੀਏ ਤਾਂ ਠੋਲੇ।
ਨੋਟ-ਇਹ ਵਿਦਵਾਨ ਜੀ ਇਸ ਧਰਤੀ ਦੇ ਉਤੇ ਮੱਨੁਖ ਤੋਂ ਵਗੈਰ ਹੋਰ ਜੀਵ ਜੰਤੂਆਂ ਨੂੰ ਰੱਬ ਵਲੋ ਦਿਤੀ ਹੋਈ ਮਾੜੇ ਕਰਮਾਂ ਦੀ ਸਜਾ ਮੰਨ ਰਿਹਾ ਹੈ।
ਪਰ ਕਿਨੀ ਨਾ ਸਮਝ ਤੇ ਅਕ੍ਰਿਤਘਣ ਸੋਚ ਹੈ, ਜਿਨ੍ਹਾ ਜੀਵ ਜੰਤੂਆਂ ਤੋਂ ਬਗੈਰ ਮੱਨੁਖ ਇੱਕ ਸਾਹ ਵੀ ਨਹੀ ਲੈ ਸਕਦਾ, ਫਿਰ ਉਹ ਜੀਵ ਜੰਤ ਮੁਜ਼ਰਿਮ ਕਿਵੇਂ ਹੋਏ? ?
ਜਿਹੜੇ ਧਰਤੀ ਤੇ ਸੱਭ ਤੋਂ ਪਹਿਲਾਂ ਜੀਵ ਜੰਤ ਪੈਦਾ ਹੋਇ, ਉਨ੍ਹਾਂ ਨੂੰ ਫਿਰ ਕਿਹੜੇ ਕਰਮਾਂ ਦੀ ਸਜਾ ਮਿਲੀ? ?
ਇਸ ਦਾ ਖੁਲਾਸਾ ਕਬੀਰ ਜੀ ਨੇ ਬਾਣੀ ਵਿੱਚ ਬਹੁਤ ਖੂਬਸੂਰਤ ਕੀਤਾ ਹੋਇਆ ਹੈ-
ਗੋਂਡ॥ ਆਕਾਸਿ ਗਗਨੁ, ਪਾਤਾਲਿ ਗਗਨੁ ਹੈ, ਚਹੁ ਦਿਸਿ ਗਗਨੁ ਰਹਾਇਲੇ॥ ਆਨਦ ਮੂਲੁ ਸਦਾ ਪੁਰਖੋਤਮੁ, ਘਟੁ ਬਿਨਸੈ ਗਗਨੁ ਨ ਜਾਇਲੇ॥ 1॥ ਮੋਹਿ ਬੈਰਾਗੁ ਭਇਓ॥ ਇਹੁ ਜੀਉ ਆਇ ਕਹਾ ਗਇਓ॥ 1॥ ਰਹਾਉ॥ ਪੰਚ ਤਤੁ ਮਿਲਿ ਕਾਇਆ ਕੀਨੀ, ਤਤੁ ਕਹਾ ਤੇ ਕੀਨੁ ਰੇ॥ ਕਰਮ ਬਧ ਤੁਮ ਜੀਉ ਕਹਤ ਹੌ, ਕਰਮਹਿ ਕਿਨਿ ਜੀਉ ਦੀਨੁ ਰੇ॥ 2॥ ਹਰਿ ਮਹਿ ਤਨੁ ਹੈ, ਤਨ ਮਹਿ ਹਰਿ ਹੈ, ਸਰਬ ਨਿਰੰਤਰਿ ਸੋਇ ਰੇ॥ ਕਹਿ ਕਬੀਰ, ਰਾਮ ਨਾਮੁ ਨ ਛੋਡਉ, ਸਹਜੇ ਹੋਇ ਸੁ ਹੋਇ ਰੇ॥ 3॥ 3॥ {ਪੰਨਾ 870}
ਸਤਿਨਾਮ ਸਿੰਘ ਮਾਂਟਰੀਅਲ


(ਸੰਪਾਦਕੀ ਨੋਟ)

ਗਿਆਨੀ ਜਸਬੀਰ ਸਿੰਘ ਵੈਨਕੂਵਰ ਜੀ ਦੇ ਲੇਖ ਤਕਰੀਬਨ ਹਰ ਹਫਤੇ ਛਪਦੇ ਹਨ ਪਰ ਕੱਲ ਛਪਣ ਵਾਲਾ ਲੇਖ, ‘ਸਤਰਿ ਕਾ ਮਤਿਹੀਣੁ’ ਦਾ ਤੀਜਾ ਭਾਗ ਲੇਟ ਮਿਲਿਆ ਸੀ ਇਸ ਕਰਕੇ ਪਾਇਆ ਨਹੀਂ ਜਾ ਸਕਿਆ। ਉਸ ਨੂੰ ਅੱਜ ਪਾਇਆ ਹੈ। ਸਾਰੇ ਪਾਠਕਾਂ/ਲੇਖਕਾਂ ਨੂੰ ਬੇਨਤੀ ਹੈ ਕਿ ਆਪਣੀ ਲਿਖਤ ਕਨੇਡਾ ਦੇ ਪੱਛਮੀਂ ਟਾਈਮ ਦੇ 4 ਵਜੇ ਤੱਕ ਜਰੂਰ ਭੇਜ ਦਿਆ ਕਰਨ, ਖਾਸ ਕਰਕੇ ਐਤਵਾਰ ਵਾਲੇ ਦਿਨ, ਕਿਉਂਕਿ ਉਸ ਦਿਨ ਮੈਂ ਰਾਤ ਨੂੰ ਕੰਮ ਤੇ ਕੁੱਝ ਸਮਾ ਪਹਿਲਾਂ ਲੱਗਣਾ ਹੁੰਦਾ ਹੈ ਇਸ ਲਈ ਛੇਤੀਂ ਹੀ ਅੱਪਡੇਟ ਕਰਕੇ ਸੌਂ ਜਾਂਦਾ ਹਾਂ।
ਫੇਸਬੁੱਕ ਵਰਤਣ ਵਾਲਿਆਂ ਨੂੰ ਬੇਨਤੀ ਹੈ ਕਿ ਜਦੋਂ ਉਹ ਕੋਈ ਲਿਖਤ ‘ਸਿੱਖ ਮਾਰਗ’ ਤੋਂ ਲੈ ਕੇ ਫੇਸਬੁੱਕ ਤੇ ਸਾਂਝੀ ਕਰਦੇ ਹਨ ਅਤੇ ਜਾਂ ਫਿਰ ਅਗਾਂਹ ਕਿਸੇ ਹੋਰ ਥਾਂ ਤੇ ਛਪਣ ਲਈ ਭੇਜਦੇ ਹਨ ਤਾਂ ਜੇ ਕਰ ਕਿਸੇ ਕਾਰਨ ਸਿੱਖ ਮਾਰਗ ਦਾ ਹਵਾਲਾ ਨਹੀਂ ਵੀ ਦੇਣਾ ਚਾਹੁੰਦੇ ਤਾਂ ਘੱਟੋ-ਘੱਟ ਲੇਖਕ ਦਾ ਨਾਮ ਤਾਂ ਨਾਲ ਲਿਖਿਆ ਰਹਿਣ ਦਿਆ ਕਰਨ ਤਾਂ ਕਿ ਕਿਸੇ ਦੀ ਲਿਖਤ ਨਾਲ ਕੋਈ ਅਨਿਆਂ ਨਾ ਹੋਵੇ। ਹੋਰ ਬਹੁਤਿਆਂ ਵਾਂਗ ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਇੱਥੋਂ ‘ਸਿੱਖ ਮਾਰਗ’ ਤੋਂ, ਬਿਨਾ ਆਗਿਆ ਕੋਈ ਵੀ ਲਿਖਤ ਨਾ ਛਾਪੀ ਜਾਵੇ ਕਿਉਂਕਿ ਸਾਡਾ ਮੁੱਖ ਮਨੋਰਥ ਸਚਾਈ ਨੂੰ ਲੋਕਾਈ ਤੱਕ ਪਹੁੰਚਾਣਾਂ ਹੈ ਅਤੇ ਇਸ ਤਰ੍ਹਾਂ ਕਰਨਾ ਅਸੀਂ ਗਲਤ ਨਹੀਂ ਸਮਝਦੇ ਪਰ ਲੇਖਕ ਦੀ ਕੀਤੀ ਮਿਹਨਤ ਦਾ ਮਾਣ ਤਾਂ ਕਾਇਮ ਰਹਿਣਾ ਚਾਹੀਦਾ ਹੈ। ਮਿਸਾਲ ਦੇ ਤੌਰ ਤੇ 6 ਸਤੰਬਰ ਅਤੇ 9 ਸਤੰਬਰ 2013 ਨੂੰ ਖ਼ਾਲਸਾ ਨਿਊਜ਼ ਤੇ ਦੋ ਲੇਖ ਛਪੇ ਸਨ, (ਮੂਲ-ਮੰਤਰ ਦਾ ਸਰੂਪ ਅਤੇ ਸਥਾਨ-ਜਦੋਂ ਦਲ ਖ਼ਾਲਸਾ ਨੇ ਧੀਰਮਲੀਏ ਵਡਭਾਗ ਸਿੰਘ ਨੂੰ ਸੋਧਣ ਦਾ ਫੈਸਲਾ ਕੀਤਾ!) ਅਤੇ ਦੋਹਾਂ ਵਿੱਚ ਹੀ ਲੇਖਕਾਂ ਦੇ ਨਾਮ ਨਹੀਂ ਹਨ। ਇਹ ਦੋਵੇਂ ਲੇਖ ‘ਸਿੱਖ ਮਾਰਗ’ ਤੇ 2008 ਅਤੇ 2009 ਵਿੱਚ ਛਪੇ ਸਨ। ਇੱਕ ਲੇਖ ਗਿਆਨੀ ਹਰਿਭਜਨ ਜੀ ਦਾ ਹੈ ਅਤੇ ਦੂਸਰਾ ਗਿ: ਜਗਤਾਰ ਸਿੰਘ ਜਾਚਕ ਦਾ। ਉਮੀਦ ਹੈ ਕਿ ਫੇਸਬੁੱਕ ਵਰਤਣ ਵਾਲੇ ਅਗਾਂਹ ਨੂੰ ਇਸ ਗੱਲ ਨੂੰ ਧਿਆਨ ਵਿੱਚ ਰੱਖਣਗੇ।


(09/09/13)
ਮੇਜਰ ਸਿੰਘ ‘ਬੁਢਲਾਡਾ’

‘ਕਬਜਾ ਮਨੂੰਵਾਦੀਆਂ ਦਾ’
ਕਬਜਾ ਭਾਰਤ ਉਤੇ ਮਨੂੰਵਾਦੀਆ ਦਾ,
ਵੇਖੋ ਲੰਮੀ ਮਾਰ ਨਿਗ੍ਹਾ ਲੋਕੋ!
ਮਾੜੇ ਕੰਮਾ ਵਿੱਚ ਵੀ ਇਹ ਬਰੀ,
ਗੈਰਾਂ ਨੂੰ ਸੱਚ ਬੋਲਣ ਤੇ ਮਿਲੈ ਸਜਾ ਲੋਕੋ!
ਇਹ ਕੁੱਝ ਬੋਲਣ-ਲਿਖਣ, ਨਾ ਰੋਕ ਕੋਈ,
ਇਹਨਾਂ ਦੇ ਰਹੇ ਗਰੰਥ ਦਰਸਾ ਲੋਕੋ!
ਇਥੇ ਗੈਰ ਨੀ ਸੱਚ ਲਿਖ ਬੋਲ ਸਕਦੇ,
ਇਹ ਬੇ-ਸਮਝਾ ਨੂੰ ਦਿੰਦੇ ਮਗਰ ਪਾ ਲੋਕੋ!
295ਏ ਦਾ ਕੇਸ ਪਵਾ ਦਿੰਦੇ,
ਪਰੇਸ਼ਾਨ ਕਰਦੇ ਨੇ ਬਿਨਾਂ ਵਜਾ ਲੋਕੋ!
ਮੇਜਰ ਕਈ ਵਾਰ ਜੇ ਇਹਨਾਂ ਦੇ ਲੋਟ ਆਜੇ,
ਇਹ ਦਿੰਦੇ ਨੇ ਮਾਰ-ਮੁਕਾਅ ਲੋਕੋ!
**********************
ਮੇਜਰ ਸਿੰਘ ‘ਬੁਢਲਾਡਾ’
94176 42327
90414 06713


(09/09/13)
ਜਸਵਿੰਦਰ ਸਿੰਘ “ਰੁਪਾਲ”

{ਨਸ਼ੇ ਕਰੀਏ, ਨਸ਼ੇ ਕਰੀਏ}
ਜਸਵਿੰਦਰ ਸਿੰਘ “ਰੁਪਾਲ”
9814715796

ਜ਼ਰਾ ਅਜ ਝੂਮ ਕੇ ਗਾਈਏ, ਨਸ਼ੇ ਕਰੀਏ, ਨਸ਼ੇ ਕਰੀਏ।
ਨਸ਼ੇ ਵਿੱਚ ਜਿੰਦਗੀ ਲਾਈਏ, ਨਸ਼ੇ ਕਰੀਏ, ਨਸ਼ੇ ਕਰੀਏ।
ਭਲਾ ਉਹ ਕੀ ਨਸ਼ਾ ਹੋਇਆ, ਭਲਕ ਉਤਰੇ ਅੱਜ ਕਰਿਆਂ,
ਭਰਨ ਲੰਮੇ ਜਿਹੜੇ ਦਾਈਏ, ਨਸ਼ੇ ਕਰੀਏ, ਨਸ਼ੇ ਕਰੀਏ।
ਨਸ਼ੇ ਦੱਸਾਂ, ਜੋ ਮਾੜਾ ਅਸਰ, ਸਾਡੀ ਦੇਹ ਤੇ ਨਾ ਪਾਵਣ,
ਕਿ ਇਸ ਦੇਹੀ ਨੂੰ ਚਮਕਾਈਏ, ਨਸ਼ੇ ਕਰੀਏ, ਨਸ਼ੇ ਕਰੀਏ।
ਜ਼ਰਾ ਵੀ ਖਰਚ ਨਾ ਹੋਵੇ, ਇਨ੍ਹਾਂ ਨਸ਼ਿਆਂ ਤੇ ਐ ਯਾਰੋ,
ਨਸ਼ੇ ਅੱਜ ਮੁਫ਼ਤ ਵਿੱਚ ਪਾਈਏ, ਨਸ਼ੇ ਕਰੀਏ, ਨਸ਼ੇ ਕਰੀਏ।
ਨਸ਼ਾ ਆਹ ‘ਕਿਰਤ’ ਦਾ ਐਸਾ, ਹੁਲਾਰਾ ਰੂਹ ਨੂੰ ਜੋ ਦਿੰਦਾ,
ਇਹਦੇ ਵਿੱਚ ਗੱਚ ਹੋ ਜਾਈਏ, ਨਸ਼ੇ ਕਰੀਏ, ਨਸ਼ੇ ਕਰੀਏ।
ਖੁਸ਼ੀ ਮਨ ਨੂੰ ਬੜੀ ਦੇਵੇ, ਨਸ਼ਾ ‘ਸੇਵਾ’ ਦਾ ਇੱਕ ਐਸਾ,
ਗਲ਼ੇ ਡਿੱਗਿਆਂ ਤਾਂਈਂ ਲਾਈਏ, ਨਸ਼ੇ ਕਰੀਏ, ਨਸ਼ੇ ਕਰੀਏ।
ਭਲਾ ਬਣਨਾ, ਭਲਾ ਕਹਿਣਾ, ਤੇ ਭਲਿਆਂ ਕੋਲ ਜਾ ਬਹਿਣਾ,
ਨਸ਼ੇ ਇਹ ਵੀ ਤਾਂ ਅਜ਼ਮਾਈਏ, ਨਸ਼ੇ ਕਰੀਏ, ਨਸ਼ੇ ਕਰੀਏ।
ਖੁਮਾਰੀ ‘ਨਾਮ’ ਦੀ ਐਸੀ, ਚੜ੍ਹੀ ਦਿਨ ਰਾਤ ਜੋ ਰਹਿੰਦੀ,
‘ਨਾਮ’ ਵੱਲ ਸੁਰਤ ਨੂੰ ਧਾਈਏ, ਨਸ਼ੇ ਕਰੀਏ, ਨਸ਼ੇ ਕਰੀਏ।
ਇਲਮ ਅੰਦਰ, ਅਮਲ ਅੰਦਰ, ਲੁਕਾਈ ਦੇ ਦਰਦ ਅੰਦਰ,
“ਰੁਪਾਲ’ ਇਸ ਰੂਹ ਨੂੰ ਨਸ਼ਿਆਈਏ, ਨਸ਼ੇ ਕਰੀਏ, ਨਸ਼ੇ ਕਰੀਏ।
------------------00000-------------------
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰ. ਸਕੂਲ,
ਭੈਣੀ ਸਾਹਿਬ (ਲੁਧਿਆਣਾ) -141126


(07/09/13)
ਗੁਰਿੰਦਰ ਸਿੰਘ ਕੋਟਕਪੂਰਾ

ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਸਿਰਫ਼ ਸਿੱਖਾਂ ਨੂੰ ਹੀ ਕਿਉਂ ਬਣਾਇਆ ਜਾਂਦੈ ਨਿਸ਼ਾਨਾ?
ਪਿਛਲੇ ਲੰਮੇ ਸਮੇਂ ਤੋਂ ਸਿੱਖ ਇਤਿਹਾਸ ਨੂੰ ਗੰਧਲਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ! !
ਕੋਟਕਪੂਰਾ, 7 ਸਤੰਬਰ (ਗੁਰਿੰਦਰ ਸਿੰਘ) :- ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ, ਗੁਰਬਖਸ਼ ਸਿੰਘ ਕਾਲਾ-ਅਫਗਾਨਾ, ਪ੍ਰੋ. ਦਰਸ਼ਨ ਸਿੰਘ ਖਾਲਸਾ, ਪ੍ਰੋ. ਇੰਦਰ ਸਿੰਘ ਘੱਗਾ, ਪ੍ਰੋ. ਸਰਬਜੀਤ ਸਿੰਘ ਧੁੰਦਾ ਆਦਿਕ ਪੰਥਕ ਵਿਦਵਾਨਾਂ ਨੂੰ ਗੁਰਮਤਿ ਸਿਧਾਂਤ ਸਮਝਾਉਣ ਲਈ ਕੀਤੇ ਪ੍ਰਵਚਨਾਂ ਜਾਂ ਲਿਖਤਾਂ ਦੇ ਬਦਲੇ ਜਾਂ ਤਾਂ ਅਕਾਲ ਤਖ਼ਤ `ਤੇ ਤਲਬ ਕੀਤਾ ਜਾਂਦਾ ਹੈ ਤੇ ਜਾਂ ਉਨਾਂ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਝੂਠਾ ਦੋਸ਼ ਲਾ ਕੇ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ। ਇਹ ਹੈ ਸਾਡੇ ਦੇਸ਼ ਦਾ ਕਾਨੂੰਨ, ਜਿਸ `ਚ ਸੱਚੀ ਗੱਲ ਕਹਿਣ ਵਾਲਿਆਂ ਨੂੰ ਜ਼ਲੀਲ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਜਾਂਦਾ ਤੇ ਦੂਜੇ ਪਾਸੇ ਝੂਠੀਆਂ ਕਹਾਣੀਆਂ, ਗੁੰਮਰਾਹਕੁੰਨ ਦਿਲਾਸੇ, ਕਰਮਕਾਂਡ, ਅੰਧਵਿਸ਼ਵਾਸ਼, ਵਹਿਮ-ਭਰਮ ਆਦਿਕ ਫੈਲਾਉਣ ਵਾਲਿਆਂ ਨੂੰ ਇਹ ਕਾਨੂੰਨ ਕੁੱਝ ਨਹੀਂ ਕਹਿੰਦਾ ਤੇ ਸਿੱਖਾਂ ਦੀਆਂ ਭਾਵਨਾਵਾਂ ਸ਼ਾਇਦ ਲੋਹੇ, ਪੱਥਰ ਜਾਂ ਕਿਸੇ ਹੋਰ ਸਖ਼ਤ ਚੀਜ਼ ਦੀਆਂ ਬਣੀਆਂ ਹਨ, ਜੋ ਭੜਕਦੀਆਂ ਹੀ ਨਹੀਂ। ਹਾਲ ਹੀ `ਚ ਪ੍ਰੋ. ਇੰਦਰ ਸਿੰਘ ਘੱਗਾ ਖਿਲਾਫ ਦਰਜ ਹੋਇਆ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਧਾਰਾਵਾਂ ਵਾਲਾ ਮਾਮਲਾ ਵਿਚਾਰ-ਅਧੀਨ ਹੈ। ਭਾਵੇਂ ਪ੍ਰੋ. ਘੱਗਾ ਦੀ 3 ਸਾਲ ਪਹਿਲਾਂ ਛਪੀ ਪੁਸਤਕ ਤੋਂ ਇਲਾਵਾ ਉਕਤ ਰੱਖੜੀ ਸਬੰਧੀ ਲੇਖ ਵੱਖ-ਵੱਖ ਮੈਗਜ਼ੀਨਾਂ ਅਤੇ ਵੈਬਸਾਈਟਾਂ `ਤੇ ਵੀ ਪ੍ਰਕਾਸ਼ਤ ਹੋ ਚੁੱਕਾ ਹੈ ਪਰ ਕੁੱਝ ਫਿਰਕਾਪ੍ਰਸਤ ਲੋਕ ਇਸਨੂੰ ਮੁੱਦਾ ਬਣਾ ਕੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ `ਚ ਹਨ। ਪਿਛਲੇ ਲੰਮੇ ਸਮੇਂ ਤੋਂ ਆਰ. ਐਸ. ਐਸ. ਸਮੇਤ ਹੋਰ ਸਿੱਖ ਵਿਰੋਧੀ ਤਾਕਤਾਂ ਵੱਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਅਰਥਾਤ ਕਿਤਾਬਾਂ ਤੇ ਰਸਾਲਿਆਂ `ਚ ਸਿੱਖ ਇਤਿਹਾਸ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਕਿਸੇ ਖਿਲਾਫ ਵੀ ਅਜੇ ਤੱਕ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਨਹੀਂ ਹੋਇਆ।
ਪੰਥ ਵਿਰੋਧੀ ਤਾਕਤਾਂ ਪਿਛਲੇ ਲੰਮੇ ਸਮੇਂ ਤੋਂ ਸਿੱਖ ਇਤਿਹਾਸ ਨੂੰ ਗੰਧਲਾ ਕਰਨ ਲਈ ਯਤਨਸ਼ੀਲ ਹਨ। ਐਮ. ਬੀ. ਡੀ. ਵਾਲੇ ਬੜੀ ਦੇਰ ਤੋਂ ਆਪਣੀਆਂ ਪੁਸਤਕਾਂ `ਚ ਬੱਚਿਆਂ ਨੂੰ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਬਾਰੇ ਗਲਤ ਤੇ ਚੁਟਕਲਿਆਂ ਵਰਗੀ ਜਾਣਕਾਰੀ ਦੇਣ ਦੇ ਯਤਨ ਕਰਦੇ ਆ ਰਹੇ ਹਨ। ਜਦੋਂ ਸਿੱਖ ਗੁੱਸਾ ਕਰਦੇ ਹਨ ਤਾਂ ਇਹ ਕਹਿ ਛੱਡਦੇ ਹਨ ਕਿ ਇਨਾਂ ਦੀ ਤਾਂ ਸਿੱਖਾਂ ਦਾ ਦਿਲ ਦੁਖਾਉਣ ਦੀ ਕੋਈ ਮਨਸ਼ਾ ਨਹੀਂ ਸੀ ਤੇ ਉਸ ਗਲਤੀ ਨੂੰ ਸੁਧਾਰ ਲਿਆ ਜਾਂਦਾ ਹੈ ਪਰ ਫਿਰ ਥੋੜੇ ਸਮੇਂ ਬਾਅਦ ਫਿਰ ਉਹੀ ਸ਼ੁਗਲ ਸ਼ੁਰੂ ਹੋ ਜਾਂਦਾ ਹੈ। ਅੱਠਵੇਂ ਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਐਮ. ਬੀ. ਡੀ. ਪੁਸਤਕ ਵਾਲੇ ਲਿਖਦੇ ਹਨ ਕਿ ਜਦੋਂ ਦਿੱਲੀ ਵਿਖੇ ਗੁਰੂ ਜੀ ਦੇ ਪਹੁੰਚਣ `ਤੇ ਔਰੰਗਜ਼ੇਬ ਨੇ ਉਨਾਂ ਦੇ ਦੋਵੇਂ ਹੱਥ ਫੜ ਕੇ ਉਨਾਂ ਨੂੰ ਪ੍ਰਸ਼ਨ ਕੀਤਾ ਕਿ ਜੇ ਮੈਂ ਤੇਰੇ ਚਪੇੜ ਮਾਰ ਦਿਆਂ ਤਾਂ ਤੂੰ ਕੀ ਕਰੇਗਾ? ਅੱਗੋਂ ਗੁਰੂ ਜੀ ਨੇ ਬਹੁਤ ਹੀ ਨਿਮਰਤਾ ਨਾਲ ਉੱਤਰ ਦਿੱਤਾ ਕਿ ਬਾਦਸ਼ਾਹ ਤੂੰ ਜਿਸ ਦਾ ਇੱਕ ਵੀ ਹੱਥ ਫੜ ਲਵੇਂ, ਉਸਨੂੰ ਤਾਂ ਕਿਸੇ ਕਿਸਮ ਦਾ ਡਰ ਨਹੀਂ ਰਹਿੰਦਾ, ਮੇਰੇ ਤਾਂ ਤੂੰ ਦੋਵੇ ਹੱਥ ਫੜ ਰੱਖੇ ਹਨ, ਫਿਰ ਭਲਾ ਮੈਨੂੰ ਕੀ ਖਤਰਾ ਹੋ ਸਕਦਾ ਹੈ? ਜਦੋਂਕਿ ਸਿੱਖ ਇਤਿਹਾਸ ਅਨੁਸਾਰ ਅੱਠਵੇਂ ਗੁਰੂ ਕਦੇ ਔਰੰਗਜ਼ੇਬ ਨੂੰ ਮਿਲੇ ਹੀ ਨਹੀਂ ਸਨ। ਦਿੱਲੀ ਦੇ ਸਕੂਲਾਂ `ਚ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਪੜ੍ਹਾਈ ਜਾਣ ਵਾਲੀ ਹਿੰਦੀ ਦੀ ਕਿਤਾਬ `ਚ ਲਿਖਿਆ ਹੈ ਕਿ ਔਰੰਗਜ਼ੇਬ ਹਿੰਦੂਆਂ ਦਾ ਨਹੀਂ ਬਲਕਿ ਸਿੱਖਾਂ ਦਾ ਧਰਮ ਪਰਿਵਰਤਨ ਕਰਾਉਣਾ ਚਾਹੁੰਦਾ ਸੀ, ਜਿਸ ਕਰਕੇ ਗੁਰੂ ਤੇਗ ਬਹਾਦਰ ਨੇ ਸ਼ਹੀਦੀ ਦਿੱਤੀ। ਆਰ. ਐਸ. ਐਸ ਵੱਲੋਂ ਆਪਣੇ ਹਿੰਦੀ ਕਿਤਾਬਚਿਆਂ `ਚ ਸਿੱਖ ਗੁਰੂਆਂ ਨੂੰ ਹਿੰਦੂ ਦਰਸਾਉਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਆਰ. ਐਸ. ਐਸ. ਦੇ ਰਸਾਲਿਆਂ `ਚ ਅਕਸਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕੁਸ਼ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਲਵ ਦੀ ਵੰਸ਼ `ਚੋਂ ਦੱਸਿਆ ਜਾਂਦਾ ਹੈ।
ਖਾਲਸਾ ਸਿਰਜਣ ਦਿਵਸ ਦੀ ਤੀਜੀ ਸ਼ਤਾਬਦੀ ਮੌਕੇ 1999 `ਚ ਆਰ. ਐਸ. ਐਸ. ਵੱਲੋਂ ਲੱਖਾਂ ਦੀ ਗਿਣਤੀ `ਚ ਅਜਿਹੇ ਕੈਲੰਡਰ ਵੰਡੇ ਗਏ, ਜਿਨਾਂ ਉੱਪਰ ਰਾਮ ਤੇ ਗੁਰੂ ਨਾਨਕ ਵੱਲੋਂ ਨੀਹਾਂ `ਚ ਖੜੇ ਸਾਹਿਬਜ਼ਾਦਿਆਂ ਨੂੰ ਅਸ਼ੀਰਵਾਦ ਦਿੰਦਾ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਦਸਾਂ ਗੁਰੂਆਂ ਨੂੰ ਗਊ ਪੂਜਕ ਦਰਸਾਉਣ ਵਾਲੇ ਇਸ਼ਤਿਹਾਰ ਤੇ ਪਰਚੇ ਵੀ ਵੰਡੇ ਗਏ। ਇਸ ਕੱਟੜ ਜੱਥੇਬੰਦੀ ਦੇ ਰਸਾਲਿਆਂ ਵਿੱਚ ਦਸਾਂ ਗੁਰੂਆਂ ਦੀਆਂ ਤਸਵੀਰਾਂ ਦੇ ਵਿਚਕਾਰ ੴ ਦੀ ਬਜਾਇ ਓਮ ਸ਼ਬਦ ਉੱਕਰਿਆ ਹੁੰਦਾ ਹੈ। ਇੱਕ ਰਸਾਲੇ `ਚ ਪ੍ਰਿਥੀਪਾਲ ਸਿੰਘ ਕਪੂਰ ਵੱਲੋਂ ਇਤਿਹਾਸ ਨੂੰ ਵਿਗਾੜਨ ਵਾਲੇ ਲੇਖ ਦਾ ਟਾਈਟਲ “ਸ਼੍ਰੀ ਗੁਰੂ ਮਤੀ ਦਾ ਸ਼ਰਮਾ” ਲਿਖਿਆ ਗਿਆ ਹੈ। ਆਰ. ਐਸ. ਐਸ. ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੱਟੜ ਹਿੰਦੂ ਦਰਸਾਉਣ ਵਾਲੀ ਪੁਸਤਕ ਵੀ ਵੱਡੀ ਤਦਾਦ `ਚ ਵੇਚੀ ਗਈ। ਖਾਲਸੇ ਦੀ ਤੀਜੀ ਸ਼ਤਾਬਦੀ ਮੌਕੇ ਆਰ. ਐਸ. ਐਸ. ਨੇ. ਖਾਲਸਾ ਸਿਰਜਣਾ 300 ਸਾਲਾ ਸਮਾਰੋਹ ਸਮਿਤੀ, ਪੰਜਾਬ ਬਣਾ ਕੇ ਆਪਣੇ ਵੱਲੋਂ ਖੂਬ ਕਿਤਾਬਾਂ ਤੇ ਪਰਚੇ ਵੰਡੇ। ਉਸ ਸਮੇਂ ਆਰ. ਐਸ. ਐਸ. ਦੇ ਵਰਕਰਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਨਾਲ ਸਬੰਧਤ ਪ੍ਰਸ਼ਨ-ਉੱਤਰ ਵਾਲੀ ਪ੍ਰੀਖਿਆ ਪੰਜਾਬ ਭਰ ਦੇ ਸਕੂਲਾਂ `ਚ ਲਈ, ਜਿਸ `ਚ 100 ਪ੍ਰਸ਼ਨਾਂ ਦੇ ਉੱਤਰਾਂ ਵਿਚੋਂ ਕੁੱਝ ਕੁ ਸਵਾਲ-ਜਵਾਬ ਅਜਿਹੇ ਸਨ, ਜੋ ਸਿੱਖ ਇਤਿਹਾਸ ਨੂੰ ਪੂਰੀ ਤਰ੍ਹਾਂ ਝੁਠਲਾਉਣ `ਚ ਸਹਾਈ ਹੋ ਰਹੇ ਸਨ ਪਰ ਕਿਸੇ ਵੀ ਸਕੂਲ ਪ੍ਰਬੰਧਕ ਜਾਂ ਸਿੱਖ ਜੱਥੇਬੰਦੀ ਨੇ ਇਸਦੀ ਵਿਰੋਧਤਾ ਕਰਨ ਦੀ ਜੁਰਅੱਤ ਨਾ ਦਿਖਾਈ। ਸਿੱਖ ਕੌਮ ਦੇ ਮਹਾਨ ਜਰਨੈਲ ਬੰਦਾ ਸਿੰਘ ਬਹਾਦਰ ਨੂੰ ਵੀਰ ਬੰਦਾ ਬੈਰਾਗੀ ਦਰਸਾਉਣ ਲਈ ਆਰ. ਐਸ. ਐਸ. ਦੇ ਇੱਕ ਮੈਗਜ਼ੀਨ `ਚ ਸੁਖਪ੍ਰੀਤ ਸਿੰਘ ਰੰਧਾਵਾ ਦਾ ਲੇਖ ਦੇਖੋ। ਭਾਸ਼ਾ ਵਿਭਾਗ ਦੀਆਂ ਪੁਸਤਕਾਂ `ਚ ਸਿੱਖ ਗੁਰੂਆਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਦਾ ਸਮੇਂ-ਸਮੇਂ ਵਿਰੋਧ ਹੋਇਆ ਪਰ ਅਪਮਾਨਜਨਕ ਟਿੱਪਣੀਆਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ ਤੇ ਕਿਸੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ `ਚ ਮਾਮਲਾ ਦਰਜ ਨਹੀਂ ਹੋਇਆ।
ਆਰ. ਐਸ. ਐਸ. ਦੇ ਇੱਕ ਮੈਗਜ਼ੀਨ ਰਵਾਨੀ ਦੇ ਪਹਿਲੇ ਪੰਨੇ `ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਹੈ ਤੇ ਇਸ ਮੈਗਜ਼ੀਨ `ਚ ਪ੍ਰੇਰਕ ਪ੍ਰਸੰਗ ਵਜੋਂ ਆਰ. ਐਸ. ਐਸ. ਦੱਸਦੀ ਹੈ ਕਿ ਅਬਦਾਲੀ ਵੱਲੋਂ ਦਰਬਾਰ ਸਾਹਿਬ ਢਾਹ ਦਿੱਤੇ ਜਾਣ ਤੋਂ ਬਾਅਦ ਜਦੋਂ ਇਸ ਦੀ ਮੁੜ ਉਸਾਰੀ ਹੋ ਗਈ ਤਾਂ ਗੁਰੂ ਘਰ ਦੀ ਸੇਵਾ ਸੰਭਾਲ ਲਈ ਕਿਸੇ ਯੋਗ ਸੇਵਾਦਾਰ ਦੀ ਭਾਲ ਹੋਣ ਲੱਗੀ। ਕਈ ਵਿਅਕਤੀਆਂ ਨੂੰ ਪਰਖਿਆ ਗਿਆ ਪਰ ਸਿਰਫ ਭਾਈ ਚੰਚਲ ਸਿੰਘ ਨਾਂਅ ਦਾ ਇੱਕ ਸਿੱਖ ਹੀ ਯੋਗ ਸਾਬਤ ਹੋਇਆ। ਭਾਈ ਚੰਚਲ ਸਿੰਘ ਜੀ ਕਿੱਤੇ ਵਜੋਂ ਨਾਈ ਸਨ। ਉਨਾਂ ਨੂੰ ਗੁਰਬਾਣੀ ਪੜ੍ਹਨ ਦਾ ਚੰਗਾ ਅਭਿਆਸ ਸੀ ਤੇ ਕਾਫੀ ਵਿਦਵਾਨ ਵੀ ਸਨ। ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਬਣਨ ਤੋਂ ਬਾਅਦ ਵੀ ਉਨਾਂ ਆਪਣਾ ਇਹ ਕੰਮ ਨਾ ਛੱਡਿਆ। ਸਾਬਤ-ਸੂਰਤ ਦਸਤਾਰ ਸਿਰਾ ਕਹਿਣ ਵਾਲੇ ਮੁੱਖ ਗ੍ਰੰਥੀ ਤੋਂ ਆਰ. ਐਸ. ਐਸ. ਵੱਲੋਂ ਨਾਈਪੁਣੇ ਦਾ ਕੰਮ ਕਰਾਉਣ ਵਾਲੀਆਂ ਗੱਲਾਂ ਉਸਦੇ ਰਸਾਲਿਆਂ `ਚ ਲਿਖਣੀਆਂ ਕਿਥੋਂ ਤੱਕ ਠੀਕ ਹਨ? ਆਰ. ਐਸ. ਐਸ. ਵੱਲੋਂ ਸਿੱਖਾਂ ਦੇ ਮੂੰਹੋਂ ਖੁਦ ਨੂੰ ਹਿੰਦੂ ਅਖਵਾਉਣ ਦੀਆਂ ਗੱਲਾਂ ਇੱਕ ਤਸਵੀਰ `ਚ ਡਾ. ਕਰਮ ਸਿੰਘ ਨਾਂਅ ਦਾ ਸਿੱਖ ਸ਼ਕਲ ਵਾਲਾ ਵਿਅਕਤੀ ਲੇਖ ਲਿਖ ਰਿਹਾ ਹੈ ਕਿ ਗਰਵ ਸੇ ਕਹਿਤਾ ਹੂੰ ਕਿ ਮੈਂ ਹਿੰਦੂ ਹੂੰ। ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਆਰ. ਐਸ. ਐਸ. ਦੇ ਇੱਕ ਮੈਗਜ਼ੀਨ `ਚ ਲਿਖਿਐ ਕਿ “ਹਿੰਦੂ ਹੀ ਸਨ ਪੰਜ ਪਿਆਰੇ।” ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਮੌਕੇ ਇੱਕ ਰਸਾਲੇ `ਚ ਸ਼੍ਰੀ ਗੁਰੂ ਨਾਨਕ ਦੇਵ ਜੀ-ਇਕ ਰਾਸ਼ਟਰਵਾਦੀ ਸੰਤ ਸਨ ਦਾ ਲੇਖ ਲਿਖਿਆ ਗਿਆ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਲੱਖਾਂ ਦੀ ਗਿਣਤੀ `ਚ ਸਿੱਖ ਇਤਿਹਾਸ ਨਾਂਅ ਦੀ ਅਜਿਹੀ ਪੁਸਤਕ ਪ੍ਰਕਾਸ਼ਤ ਕੀਤੀ ਗਈ, ਜੋ ਆਰ. ਐਸ. ਐਸ. ਦੇ ਮੁੱਖ ਦਫ਼ਤਰ ਨਾਗਪੁਰ ਤੋਂ ਲੱਖਾਂ ਦੀ ਗਿਣਤੀ `ਚ ਪੰਜਾਬ ਤੋਂ ਬਿਨਾਂ ਹੋਰ ਸਾਰੇ ਰਾਜਾਂ `ਚ ਮੁਫ਼ਤ ਦੇ ਭਾਅ ਪਹੁੰਚਾਈ ਗਈ। ਉਕਤ ਪੁਸਤਕ `ਚ ਸਿੱਖ ਗੁਰੂਆਂ ਬਾਰੇ ਅਪਮਾਨਜਨਕ ਸ਼ਬਦਾਵਲੀ ਲਿਖਣ ਦੇ ਨਾਲ-ਨਾਲ ਸਿੱਖ ਇਤਿਹਾਸ ਨੂੰ ਗੰਧਲਾ ਤੇ ਕਲੰਕਿਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਇਸ ਪੁਸਤਕ `ਚ ਸਿੱਖ ਗੁਰੂਆਂ ਬਾਰੇ ਐਨੀ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ ਹੈ, ਜਿਸ ਨੂੰ ਦੁਹਰਾਉਣਾ ਵੀ ਬੜਾ ਮੁਸ਼ਕਲ ਜਾਪਦਾ ਹੈ। ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀਨ ਜੱਥੇਦਾਰ ਜੋਗਿੰਦਰ ਸਿੰਘ ਵੇਂਦਾਤੀ ਵੱਲੋਂ ਰਿਲੀਜ਼ ਕੀਤੀ ਗਈ ਪੁਸਤਕ ‘ਗੁਰਬਿਲਾਸ ਪਾਤਸ਼ਾਹੀਂ ਛੇਵੀਂ’ ਵੀ ਸਿੱਖ ਇਤਿਹਾਸ ਨੂੰ ਕਲੰਕਿਤ ਕਰਨ ਦੇ ਨਾਲ-ਨਾਲ ਸਿੱਖ ਗੁਰੂਆਂ ਦਾ ਕਿਰਦਾਰ ਵੀ ਸ਼ੱਕੀ ਕਰਦੀ ਹੈ। ਪੰਥ ਦਰਦੀਆਂ ਤੇ ਸਿੱਖ ਚਿੰਤਕਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਸਿੱਖ ਇਤਿਹਾਸ ਕਿਤਾਬ ਜਾਂ ਗੁਰਬਿਲਾਸ ਪਾਤਸ਼ਾਹੀਂ ਛੇਵੀਂ ਨੂੰ ਪ੍ਰਕਾਸ਼ਿਤ ਕਰਨ ਵਾਲਿਆਂ ਖਿਲਾਫ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਮਾਮਲਾ ਦਰਜ ਨਾ ਹੋਇਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀਂ ਦਸਵੀਂ ਜਿਨਾਂ ਨੂੰ ਅਸੀਂ ਸਰਬੰਸਦਾਨੀ ਕਹਿ ਕੇ ਮਾਣ ਕਰਦੇ ਹਾਂ ਉਸ ਮਨੁੱਖਤਾ ਪਿੱਛੇ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦਾ ਕਿਰਦਾਰ ਸ਼ੱਕੀ ਕਰਨ `ਚ ਵੀ ਦੁਸ਼ਮਣਾਂ ਤਾਕਤਾਂ ਨੇ ਕੋਈ ਕਸਰ ਨਹੀਂ ਛੱਡੀ। ਉਕਤ ਪੀੜਾ ਉਸ ਸਮੇਂ ਅਸਹਿ ਹੋ ਜਾਂਦੀ ਹੈ, ਜਦੋਂ ਗੁਰੂ ਜੀ ਦਾ ਜੀਵਨ ਸ਼ੱਕੀ ਕਰਨ ਵਾਲੀਆਂ ਦੁਸ਼ਮਣ ਤਾਕਤਾਂ ਦਾ ਸਾਥ ਸਾਡੇ ਪੰਜਾਂ ਤਖ਼ਤਾਂ ਦੇ ਜੱਥੇਦਾਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਦਿੰਦੀ ਹੈ। ਇਸ ਬਾਰੇ ਸਾਰੀ ਕੌਮ ਭਲੀ-ਭਾਂਤ ਜਾਣੂ ਹੈ ਕਿ ਉਦਾਸੀ ਸੰਪਰਦਾ ਦੇ ਡੇਰੇਦਾਰਾਂ, ਨਿਰਮਲੇ, ਨਾਨਕਸਰੀਏ ਸਮੇਤ ਕਈ ਦਰਜਨਾਂ ਅਜਿਹੀਆਂ ਵੱਖ-ਵੱਖ ਜੱਥੇਬੰਦੀਆਂ ਹੋਂਦ `ਚ ਆਈਆਂ ਹਨ, ਜੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਮੰਨਣ ਤੋਂ ਇਨਕਾਰੀ ਹਨ।
A. ਪੰਥਕ ਵਿਦਵਾਨ ਤੇਜ਼ਾ ਸਿੰਘ ਭਸੌੜ ਵਾਲਿਆਂ ਨੂੰ 1928 `ਚ ਇਹ ਦੋਸ਼ ਲਾ ਕੇ ਪੰਥ `ਚੋਂ ਛੇਕ ਦਿੱਤਾ ਗਿਆ ਕਿ ਉਸਨੇ ਦੂਜਾ ਵਿਆਹ ਕਿਉਂ ਕਰਵਾਇਆ, ਜਦਕਿ ਉਸਨੂੰ ਛੇਕਣ ਵਾਲੇ ਪਟਿਆਲੇ ਦੇ ਰਾਜੇ ਦੀਆਂ 365 ਰਾਣੀਆਂ ਸਨ। ਅਸਲ `ਚ ਉਕਤ ਵਿਦਵਾਨ ਨੇ ਕੁੱਝ ਅਖੌਤੀ ਸਾਧਾਂ-ਸੰਤਾਂ ਦੇ ਪਰਦੇਫਾਸ਼ ਵੀ ਕੀਤੇ ਸਨ।
B. ਪੰਥਕ ਵਿਦਵਾਨ ਤੇ ਸਿੱਖ ਚਿੰਤਕ ਗਿਆਨੀ ਭਾਗ ਸਿੰਘ ਅੰਬਾਲਾ ਨੂੰ 1970 `ਚ ‘ਦਸਮ ਗ੍ਰੰਥ ਨਿਰਣੈ’ ਪੁਸਤਕ ਲਿਖਣ ਦੇ ਦੋਸ਼ `ਚ ਪੰਥ `ਚੋਂ ਛੇਕਿਆ ਗਿਆ।
C. ਭਾਈ ਕਾਹਨ ਸਿੰਘ ਨਾਭਾ ਨੂੰ ‘ਹਮ ਹਿੰਦੂ ਨਹੀਂ’ ਪੁਸਤਕ ਲਿਖਣ ਦੇ ਦੋਸ਼ `ਚ ਲੰਮਾ ਸਮਾਂ ਲੁਕ-ਲੁਕ ਕੇ ਜੀਵਨ ਬਤੀਤ ਕਰਨਾ ਪਿਆ।
D. ਗਿਆਨੀ ਦਿੱਤ ਸਿੰਘ ਤੇ ਪ੍ਰੋ. ਗੁਰਮੁੱਖ ਸਿੰਘ ਨੂੰ ਵੀ ਸੰਗਤਾਂ ਨੂੰ ਜਾਗਰੂਕ ਕਰਨ ਦੇ ਦੋਸ਼ ਹੇਠ ਪੰਥ `ਚੋਂ ਛੇਕਿਆ ਗਿਆ।
E.
ਹੁਣ ਤੱਕ ਵੀ ਅਖੌਤੀ ਜੱਥੇਦਾਰਾਂ ਵੱਲੋਂ ਪੰਥਕ ਵਿਦਵਾਨਾਂ ਤੇ ਸਿੱਖ ਚਿੰਤਕਾਂ ਨੂੰ ਪੰਥ `ਚੋਂ ਛੇਕਣ ਅਤੇ ਜਲੀਲ ਕਰਨ ਦਾ ਸਿਲਸਿਲਾ ਜਾਰੀ ਹੈ।
ਆਪਣੇ ਰਸਾਲਿਆਂ `ਚ ਆਰ. ਐਸ. ਐਸ. ਵੱਲੋਂ ਭਾਈ ਮਤੀ ਦਾਸ ਨੂੰ ਸ਼੍ਰੀ ਗੁਰੂ ਮਤੀ ਦਾਸ ਸ਼ਰਮਾ ਲਿਖਣਾ, ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂ ਸਾਬਤ ਕਰਨਾ, ਸਿੱਖਾਂ ਦੇ ਦਿਲ ਦੁਖਾਉਣ ਲਈ ਕਲਮਾਂ ਦੀ ਵਰਤੋਂ ਤੇਜ਼, ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਬਾਰੇ ਸਵਾਲ/ਜਵਾਬ, ਐਡਵੋਕੇਟ ਮਲਕੀਤ ਸਿੰਘ ਰਾਹੀਂ ਵੱਲੋਂ ਵਿਗਾੜੇ ਜਾ ਰਹੇ ਸਿੱਖ ਇਤਿਹਾਸ ਦੀ ਕਹਾਣੀ ਦਰਸਾਉਂਦੀ ਕਿਤਾਬ ਲਿਖਣਾ, ਆਰ. ਐਸ. ਐਸ. ਦੇ ਪੰਜਾਬ `ਚ 35 ਹਿੰਦੀ, ਪੰਜਾਬੀ ਮਾਸਿਕ ਮੈਗਜ਼ੀਨਾਂ `ਚ ਹਰ ਮਹੀਨੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼, ਸਰਵ ਸਿੱਖਿਆ ਅਭਿਆਨ ਦੀ ਪ੍ਰਾਇਮਰੀ ਦੇ ਬੱਚਿਆਂ ਨੂੰ ਪੜ੍ਹਾਈ ਜਾਣ ਵਾਲੀ ਪੁਸਤਕ ਬਾਲੂ ਦੇ ਵਾਲ, ਗੁਰਦਵਾਰਿਆਂ `ਚ ਹਵਨ ਜਾਂ ਜਗਰਾਤੇ ਅਤੇ ਮੰਦਰਾਂ `ਚ ਅਖੰਡ ਪਾਠ ਕਰਨ ਦੀਆਂ ਗੱਲਾਂ। ਆਰ. ਐਸ. ਐਸ. ਵੱਲੋਂ ਛਾਪੇ ਜਾਂਦੇ ਲਿਟਰੇਚਰ ਅਤੇ ਆਰ. ਐਸ. ਐਸ. ਦੀ ਵੈਬਸਾਈਟ ਰਾਹੀਂ ਉਹ ਖੁਦ ਮੰਨਦੀ ਹੈ ਕਿ ਉਹ ਦੁਨੀਆਂ ਦੀ ਸਭ ਤੋਂ ਵੱਡੀ ਜੱਥੇਬੰਦੀ ਹੈ ਤੇ 125 ਸੰਸਥਾਵਾਂ ਦੀ ਉਹ ਅਗਵਾਈ ਕਰਦੀ ਹੈ। ਸਿੱਖਾਂ ਦੀ ਇੱਕ ਵੀ ਸੰਸਥਾ ਇਕਮੱਤ ਨਹੀਂ। ਜੇਕਰ ਕੋਈ ਸੰਸਥਾ ਮਾਣਮੱਤਾ ਜਾਂ ਜ਼ਿਕਰਯੋਗ ਕੰਮ ਕਰਨ ਲੱਗਦੀ ਹੈ ਤਾਂ ਦੁਸ਼ਮਣ ਤਾਕਤਾਂ ਦੀ ਘੁਸਪੈਠ ਤੁਰਤ ਉਸਨੂੰ ਦੋ ਫਾੜ ਕਰ ਦਿੰਦੀ ਹੈ। ਆਰ. ਐਸ. ਐਸ. ਦੇ ਰਵਾਨੀ ਮੈਗਜ਼ੀਨ `ਚ ਆਰ. ਐਸ. ਐਸ. ਵੱਲੋਂ ਗੁਪਤ ਹਦਾਇਤਾਂ ਦਾ ਵਰਨਣ ਕੀਤਾ ਗਿਆ ਹੈ। ਜਿਸ `ਚ ਹਰ ਇਤਿਹਾਸਕ ਗੁਰਦਵਾਰਿਆਂ ਦੇ ਨਾਲ-ਨਾਲ ਹਿੰਦੂ ਮੂਰਤੀਆਂ ਸਥਾਪਤ ਕਰਨ ਸਮੇਤ ਘੱਟ ਗਿਣਤੀਆਂ ਖਿਲਾਫ ਜ਼ਹਿਰ ਭਰਨ ਦਾ ਜ਼ਿਕਰ ਹੈ। ਆਰ. ਐਸ. ਐਸ. ਦੀ ਅਗਵਾਈ ਵਾਲੀ ਇੱਕ ਸੰਸਥਾ ਸਰਵ ਹਿੱਤਕਾਰੀ ਸਭਾ ਵੱਲੋਂ ਲੱਖਾਂ ਦੀ ਗਿਣਤੀ `ਚ ਪੋਸਟਰ ਛਾਪ ਕੇ ਵੰਡੇ ਜਾ ਰਹੇ ਹਨ, ਜਿਸ `ਚ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਨੂੰ ਗਊ ਰੱਖਿਅਕ, ਛੋਟੇ ਸ਼ਾਹਿਬਜ਼ਾਦਿਆਂ ਨੂੰ ਲਵ-ਕੁਸ਼ ਤੋਂ ਅਸ਼ੀਰਵਾਦ ਦਿਵਾਉਣ ਆਦਿ ਦੀਆਂ ਤਸਵੀਰਾਂ ਹਨ। ਐਨ. ਸੀ. ਈ. ਆਰ. ਟੀ. ਦੀ ਕਿਤਾਬ `ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹੈ ਕਿ ਗੁਰੂ ਗੋਬਿੰਦ ਸਿੰਘ ਨੇ ਅਖੀਰ `ਚ ਹਾਰ ਮੰਨ ਲਈ ਸੀ। ਇੱਕ ਵਕੀਲ ਮਲਕੀਤ ਸਿੰਘ ਰਾਹੀ ਦੇ ਬੇਟੇ ਨੇ ਰੋਸ ਕੀਤਾ ਕਿ ਮੇਰਾ ਗੁਰੂ ਕਦੇ ਵੀ ਹਾਰ ਨਹੀਂ ਮੰਨ ਸਕਦਾ। ਕਈ ਕਿਤਾਬਾਂ `ਚ ਲਿਖਿਐ ਕਿ ਗੁਰੂ ਗੋਬਿੰਦ ਸਿੰਘ ਅੱਤਵਾਦੀ ਸਨ। ਇਹ ਗੱਲਾਂ ਸਿਰਫ਼ ਸੰਕੇਤ ਮਾਤਰ ਹੀ ਹਨ, ਜੇਕਰ ਆਰ. ਐਸ. ਐਸ. ਜਾਂ ਸਿੱਖ ਵਿਰੋਧੀ ਤਾਕਤਾਂ ਦੇ ਮਨਸੂਬੇ ਉਜਾਗਰ ਕਰਨੇ ਹੋਣ ਤਾਂ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਪੰਨੇ ਭਰੇ ਜਾ ਸਕਦੇ ਹਨ। ਕੀ ਤਸਵੀਰਾਂ ਸਮੇਤ ਦਰਸਾਏ ਗਏ ਉਕਤ ਸਬੂਤਾਂ ਦੇ ਮੱਦੇਨਜ਼ਰ ਸਾਡੇ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਕੋਈ ਸਿੱਖ ਸੰਸਥਾ ਜਾਂ ਜੱਥੇਬੰਦੀ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ `ਚ ਮਾਮਲਾ ਦਰਜ ਕਰਾਉਣ ਦੀ ਜੁਰਅੱਤ ਦਿਖਾਵੇਗੀ?


(07/09/13)
ਜੱਸੀ ਸਿੰਘ-ਫੇਸਬੁੱਕ ਰਾਹੀਂ

ਇਨਸਾਨ ਦੀ ਮਾਨਸਿਕਤਾ ਨੂੰ ਕਮਜੋਰ ਕਰਨ ਲਈ ਬ੍ਰਾਹਮਣ-ਵਾਦ ਜੁਮੇਵਾਰ ਹੈ। ਬ੍ਰਾਹਮਣ-ਵਾਦ ਤੋ ਭਾਵ ਹਿੰਦੂ ਧਰਮ ਨਹੀ ਇਹ ਇੱਕ ਪੁਜਾਰੀ ਵਾਦੀ ਸੋਚ ਹੈ ਮੰਨੂ ਵਾਦ ਪਖੰਡ ਵਾਦ ਅਤੇ ਜਿਸ ਨੂੰ ਕਰਮ ਕਾਂਡ ਵੀ ਕਿਹਾ ਜਾ ਸਕਦਾ ਹੈ ਮਤਲਬ ਕਿ ਮਨੁਖ ਦੀ ਸੋਚ ਨੂੰ ਗੁਲਾਮ ਬਣਾ ਦੇਣਾਂ। ਗੁਰੂ ਨਾਨਕ ਸਾਹਿਬ ਨੇ ਇਨਸਾਨ ਦੀ ਮਾਨਸਿਕਤਾ ਨੂੰ ਅਜਾਦੀ ਦੁਆਈ ਫੋਕੇ ਪਖੰਡ ਕਰਮਕਾਂਡਾ ਚੋ ਕੱਡੇਆ। ਇੱਕ ਅਕਾਲ ਪੁਰਖ ਨਾਲ ਜੋੜੇਆਂ ਤੇ ਅਵਤਾਰ ਵਾਦ ਭਾਵ ਅਖੌਤੀ ਤੋਰ ਤੇ ਬਣੇ ਰੱਬਾ ਦੀ ਅਸਲੀਅਤ ਜੱਗ ਜਾਹਰ ਕੀਤੀ। ਪਰ ਪੁਜਾਰੀ ਵਾਦ ਨੂੰ ਇਹ ਮਨਜੂਰ ਨਹੀ ਕੇ ਉਸ ਦੀ ਦੁਕਾਦਾਰੀ ਬੰਦ ਹੋਵੇ। ਧਰਮ ਦੇ ਨਾਂ ਤੇ ਇਨਸਾਨ ਨੂੰ ਇਨਸਾਨ ਨੇ ਲੁੱਟੇਆ ਵਹਿਮਾ ਭਰਮਾ ਚੇ ਪਾਏਆ ਤੇ ਅਰਬਾਂ ਖਰਬਾਂ ਦੀ ਦੌਲਤ ਅਤੇ ਜਮੀਨ (ਡੇਰੇ ਵਗਲ ਕੇ) ਧਰਮ ਦੇ ਬਰਵਾਦ ਕੀਤੀ ਜੋ ਕਿਸੇ ਕੰਮ ਅਰਥ ਨਹੀ। ਇੱਕਲੇ ਇੰਡੀਆ ਦੇ ਹੀ ਸਾਰੇ ਧਰਮ ਅਸਥਾਨਾ ਦਾ ਅੱਧਾ ਪੈਸਾ ਹੀ ਸਾਰੇ ਇੰਡੀਆ ਖੁਸ਼ਹਾਲ ਕਰ ਸਕਦਾ ਹੈ ਤੇ ਗੁਰੀਬਾ ਨੂੰ ਅਮੀਰ ਬਣਾ ਸਕਦਾ ਹੈ ਪਰ ਧਰਮ ਦੇ ਠੇਕੇਦਾਰ ਇਹ ਨਹੀ ਚਉਦੇ ਖੈਰ। ਮਨੁਖ ਦੀ ਆਪਣੀ ਸੋਚ ਜੇ ਅਜਾਦ ਨਹੀ ਤਾਂ ਪੋਜਟਿਵ ਨਹੀ ਸੋਚ ਸਕਦਾ। ਇਹ ਆਪਣੇ ਆਪ ਨੂੰ ਲੱਗਦਾ ਹੈ ਸਕਦਾ ਕਿ ਸੋਚ ਸਕਦੇ ਹਾ ਪਰ ਸੱਚ ਇਹ ਹੈ ਕਿ ਨਹੀ ਸੋਚ ਸਕਦੈ। ਗੁਰੂ ਨਾਨਕ ਸਾਹਿਬ ਵਾਲੋ ਦਿੱਤੀ ਤਰਕ ਬੁੱਧੀ ਦੀ ਕੱਸਵੱਟੀ ਜਰੂਰ ਲਾਓ ਤੇ ਫੇਰ ਸੋਚੋ ਕਿ ਸੱਚ ਕੀ ਆ ਅੰਧਵਸ਼ਵਾਸ਼ੀ ਨਾ ਬਣੋ। ਅਖੌਤੀ ਦਸਮ ਗ੍ਰੰਥ ਅਤੇ ਅਖੌਤੀ ਸਾਧ ਸੰਤਾਂ ਵਾਰੇ ਜਾਗਰੁਕ ਕਰਨਾ ਜਰੂਰੀ ਹੈ ਇਹ ਇਨਸਾਨ ਨੂੰ ਇਨਸਾਨੀਅਤ ਤੋ ਗਿਰਾ ਰਹੇ ਨੇ ਭਰਮ ਭੁਲੇਖੇ ਪਾ ਰਹੇ ਨੇ ਜਾਗੋ ਸਿੱਖੋ ਪਖੰਡ ਤਿਆਗੋ ਸਿੱਖੋ। ਇਹ ਸੱਚ ਦੀ ਸੇਵਾ ਹੈ ਕਰਮਕਾਂਡਾ ਤੋ ਹੱਟਣਾਂ ਤੇ ਹੋਰਾ ਨੂੰ ਹਟਾਉਣਾ ਸੱਚ ਦੇ ਲੜ ਲੱਗਣਾ ਅਤੇ ਹੋਰਾ ਨੂੰ ਲਾਉਣਾ। ਆਖਰੀ ਸਾਹ ਤੱਕ ਅਕਾਲ ਪੁਰਖ ਵਾਹਿਗੁਰੂ ਆਪ ਹੀ ਕ੍ਰਿਪਾ ਕਰਕੇ ਇਹ ਸੇਵਾ ਦਾ ਬੱਲ ਦਾਸ ਨੂੰ ਬਖਸ਼ਦਾ ਰਹੇ। (ਜੱਸੀ ਸਿੰਘ)


(07/09/13)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਖ਼ਾਸ ਖ਼ਬਰ - ਸੰਗਤਾਂ ਜਾਗ੍ਰਿਤ ਹੋਣ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
"ਸੁਆਮੀ ਰਾਮਤੀਰਥ ਦੰਡੀ ਸੰਨਿਆਸੀ" ਦੀ ਸ਼ਾਹਕਾਰ ਅਤੇ ਬਜ਼ੁਰਗੀ ਦੇ ਦਿਨਾਂ ਵਿੱਚ ਹੋਏ ਮਨ ਪਰਿਵਰਤਨ ਤੋਂ ਬਾਅਦ ਲਿਖੀ ਆਖ਼ਰੀ ਰਚਨਾ "ਸਰਵੋਤਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਅਤੇ ਸਰਵੋਤਮ ਧਰਮ ਖ਼ਾਲਸਾ ਪੰਥ", ਜੋ ਉਹਨਾਂ ਨੇ ਆਪਣੀ ਜੀਵਨ ਭਰ ਦੀ ਵੇਦਾਂ, ਉਪਨਿਸ਼ਦਾਂ ਤੇ ਪੁਰਾਣਾਂ ਦੀ ਸਿੱਖਿਆ, ਤਜ਼ੁਰਬੇ ਅਤੇ ਉਹਨਾਂ ਅਧਾਰਿਤ ਆਹਲਾ ਦਰਜੇ ਦੀਆਂ ਕਈ ਵਿਆਖਿਆਮਈ ਕਿਤਾਬਾਂ ਲਿਖਣ ਦੇ ਮਗਰੋਂ ਗੁਰਬਾਣੀ ਅਤੇ ਸਿੱਖ ਪੰਥ ਦਾ ਅਧਿਐਨ ਕਰਨ ਦੇ ਬਾਅਦ ਲਿਖੀ ਸੀ ਅਤੇ ਜਿਸ ਵਿੱਚ ਉਹਨਾਂ ਨੇ ਤੁਲਨਾਤਮਕ ਦ੍ਰਿਸ਼ਟੀਕੋਣ ਲੈ ਕੇ ਆਪਣੇ ਪੁਰਾਣੇ ਵਿਚਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਸਾਹਮਣੇ ਨਿਗੂਣਾ ਸਾਬਿਤ ਕਰ ਕੇ ਸੰਪੂਰਨ ਤੌਰ 'ਤੇ ਰੱਦ ਕਰਦਿਆਂ ਸ਼ਬਦ ਗੁਰੂ ਦੇ ਸਿਧਾਂਤ ਦੀ ਸਰਵਉੱਚਤਾ ਨੂੰ ਨਮਨ ਕੀਤਾ ਸੀ (ਅਤੇ ਇਸਨੂੰ ਲਿਖਣ ਤੋਂ ਬਾਅਦ ਸੁਆਮੀ ਜੀ ਬਾਕਾਇਦਾ ਅੰਮ੍ਰਿਤਧਾਰੀ ਸਿੰਘ ਸਜ ਗਏ ਸਨ), ਜਿਸਨੂੰ ਹੁਣ ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭੇਟਾ-ਰਹਿਤ ਛਾਪ ਕੇ ਵੰਡ ਰਹੀ ਸੀ, ਉਸਦੀ ਨਵੀਂ ਛਪਾਈ ਖ਼ਾਕੀ ਨਿੱਕਰਾਂ ਨਾਲ ਹੋਏ ਅੰਦਰਖਾਤੇ ਸਮਝੌਤੇ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਨੇ ਚੁੱਪ-ਚੁਪੀਤੇ ਬੰਦ ਕਰਵਾ ਦਿੱਤੀ ਹੈ ਅਤੇ ਪੁਰਾਣੇ ਟ੍ਰੈਕਟ ਜਿੱਥੇ-ਕਿਤੇ ਬਚੇ ਹਨ ਉਹਨਾਂ ਨੂੰ ਚੁੱਕ-ਚੁਕਾ ਕੇ ਲਾਂਭੇ ਕੀਤਾ ਜਾ ਰਿਹਾ ਹੈ ਤਾਂ ਕਿ ਇੱਕ ਉੱਤਮ ਤੇ ਅਕੱਟ ਰਚਨਾ ਨੂੰ ਤਾਰੀਖ਼ ਵਿੱਚੋਂ ਗਾਇਬ ਕਰ ਨਾਗਪੁਰ ਵਸਦੇ ਇਹਨਾਂ ਦੇ ਅਸਲ ਮਾਲਕਾਂ ਦਾ ਹੁਕਮ ਨੂੰ ਵਜਾਇਆ ਜਾ ਸਕੇ; ਸੰਗਤਾਂ ਜਾਗ੍ਰਿਤ ਹੋਣ !

******************************************************

ਧਰਮੀ ਲੁੱਟ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਲੁੱਟ ਖੋਹ ਧਰਮ ਕਿਸੇ ਦਾ ਕਿਸੇ ਧਰਮ ਨੂੰ ਲੁੱਟ ਬਣਾਇਆ
ਕਾਲੇ ਕੱਛੇ ਕੁਝ ਚਿੱਟੇ ਚੋਲੇ ਸਭ ਵੱਢ ਲੋਕਾਈ ਖਾਈ ਜਾਂਦੇ

ਹੱਕ ਇਨਸਾਫ਼ ਦਾ ਲੈ ਕੇ ਨਾਂ ਚੱਲੇ ਖ਼ੂਬ ਇਲਜ਼ਾਮਤਰਾਸ਼ੀ
ਜਾਮੇ ਪਲੀਤ ਨੇ ਸਭਨੀਂ ਪਾਸੀਂ ਆਪਣੇ ਦਾਗ ਲੁਕਾਈ ਜਾਂਦੇ

ਅੰਕੜਿਆਂ ਉੱਤੇ ਅੰਕੜੇ ਲਿਖਦੇ ਲਾਲ ਰੱਤ ਦੀ ਲੈ ਸਿਆਹੀ
ਉਸ ਸੌ ਵੱਢੇ ਇਸ ਡੂਢ ਮਾਰੇ ਰਾਜਨੀਤ ਚਮਕਾਈ ਜਾਂਦੇ

ਨਿਆ ਤਰਾਜੂ ਅੰਧੁਲੇ ਚੁੱਕਿਆ ਮਾਇਆ ਵਾਲਾ ਪੱਲੜਾ ਭਾਰੀ
ਕਿਹਨੂੰ ਜਾ ਹੁਣ ਪੀੜ ਸੁਣਾਵਾਂ ਕੁੱਤੀ ਚੋਰ ਰਲ ਖਾਈ ਜਾਂਦੇ

ਬਾਰਾਂ ਪੁਜਾਰੀ ਛੱਤੀ ਇਸ਼ਟ ਬਹੱਤਰ ਅੱਗੇ ਗੋਲਕਾਂ ਧਰੀਆਂ
ਨਿੱਤ ਨਵੇਂ ਮਜ਼ਹਬਾਂ ਦੇ ਦਫ਼ਤਰ ਨਵੇਂ ਰੱਬ ਬਣਾਈ ਜਾਂਦੇ

ਸ਼ੋਸ਼ਿਆਂ ਦੂਣੇ ਛੱਡ ਕੇ ਸ਼ੋਸ਼ੇ ਨਿੱਤ ਨਵੀਂ ਕਲਾ ਵਰਤਾਵਣ
ਲੁੱਚੇ ਦਰ ਬਹਿ ਬਾਬੇ ਠੱਗੂ ਝੂਠ ਦੁਕਾਨ ਚਮਕਾਈ ਜਾਂਦੇ

ਸੱਤਾ ਧਰਮ ਸਿਆਸਤ ਮਰਿਆਦਾ ਲਗ ਰਹੀ ਮਨੁੱਖੀ ਬੋਲੀ
ਮੁਫ਼ਾਦਾਂ ਦੀ ਮੰਡੀ ਵਿੱਚ ਸਾਰੇ ਆਪਣਾ ਮੁੱਲ ਪਵਾਈ ਜਾਂਦੇ


(07/09/13)
ਜਸਵੰਤ ਸਿੰਘ ‘ਅਜੀਤ’

ਸਿੱਖ ਧਰਮ ਦੀ ਸੰਸਕ੍ਰਿਤੀ ਪੁਰ ਹਮਲਾ: ਚੰਡੀਗੜ੍ਹ ਸਥਿਤ ਪੰਜਾਬ ਸਰਕਾਰ ਦੇ ਸਕਤ੍ਰੇਤ ਦੇ ਗਲਿਆਰਿਆਂ ਵਿੱਚ ਬੀਤੇ ਕੁੱਝ ਸਮੇਂ ਤੋਂ ਚਲ ਰਹੀ ਚਰਚਾ ਤੋਂ ਇਉਂ ਜਾਪਦਾ ਹੈ, ਜਿਵੇਂ ਕੁੱਝ ਧਨਾਢ ਪੰਜਾਬੀ ਪ੍ਰਵਾਸੀਆਂ ਵਲੋਂ ਪੰਜਾਬ ਦੇ ਉਪ-ਮੁੱਖ ਮੰਤ੍ਰੀ ਸ. ਸੁਖਬੀਰ ਸਿੰਘ ਬਾਦਲ ਨੂੰ ਭਰਮਾ ਕੇ, ਉਨ੍ਹਾਂ ਦੀ ਕੁੱਝ ਨਵਾਂ ਕਰਨ ਦੀ ਸੋਚ ਦਾ ਸ਼ੋਸ਼ਣ ਕਰਨ ਲਈ ਜਾਲ ਵਿਛਾਇਆ ਜਾ ਰਿਹਾ ਹੈ। ਦਸਿਆ ਜਾਂਦਾ ਹੈ ਕਿ ਇਹ ਪ੍ਰਵਾਸੀ ਪੰਜਾਬੀ ਸ. ਸੁਖਬੀਰ ਸਿੰਘ ਬਾਦਲ ਨੂੰ ਭਰਮਾ ਕੇ ਆਨੰਦਪੁਰ ਸਾਹਿਬ ਵਿਖੇ ਸਿੱਖ ਧਰਮ ਦੀਆਂ ਸਥਾਪਤ ਪਰੰਪਰਾਵਾਂ ਕਾਇਮ ਰਖੀ ਚਲੇ ਆ ਰਹੇ ‘ਹੋਲਾ ਮਹਲਾ’ ਦੀ ਮੂਲ ਪਰੰਪਰਾ ਵਿੱਚ ਬਦਲਾਉ ਲਿਆਣ ਲਈ ਨਿਹੰਗ ਸਿੰਘਾਂ ਅਤੇ ਹੋਰ ਸ਼ਸਤ੍ਰ ਵਿਦਿਆ ਦੀਆਂ ਜਥੇਬੰਦੀਆਂ ਵਲੋਂ ਜੋ ਬੀਰ-ਰਸੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਚਲਿਆ ਆ ਰਿਹਾ ਹੈ ਉਸਨੂੰ ਬੰਦ ਕਰਵਾ, ਉਸਦੀ ਥਾਂ ਪੋਲੋ ਮੈਚਾਂ ਦਾ ਆਯੋਜਨ ਕੀਤੇ ਜਾਣ ਦੀ ਪਰੰਪਰਾ ਅਪਨਾਏ ਜਾਣ ਲਈ ਉਨ੍ਹਾਂ ਪੁਰ ਦਬਾਉ ਬਨਾਣਾ ਚਾਹੂੰਦੇ ਹਨ। ਇਸ ਸਬੰਧ ਵਿੱਚ ਵਿਸਥਾਰਥ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ, ਜੋ ਮਿਲਦਿਆਂ ਹੀ ਪੇਸ਼ ਕਰ ਦਿੱਤੀ ਜਾਇਗੀ।
ਕੀ ਸਾਡੇ ਪਾਸ ਹਨ ਅਜਿਹੇ ਸਮਰਪਿਤ ਭਾਵਨਾ ਵਾਲੇ ਨੌਜਵਾਨ: ਆਮ ਤੋਰ ਤੇ ਇਹ ਵੇਖਣ ਨੂੰ ਮਿਲਦਾ ਹੈ ਕਿ ਜਦੋਂ ਸਿੱਖ ਜਥੇਬੰਧੀਆਂ ਵਲੋਂ ਗੁਰੁ ਸਾਹਿਬਾਨ ਦਾ ਕੋਈ ਪੁਰਬ ਮਨਾਇਆ ਜਾਂਦਾ ਹੈ ਤਾਂ ਉਹ ਪੁਰਬ ਹੁੰਦਾ ਤਾਂ ਗੁਰੂ ਸਾਹਿਬਾਂ ਦਾ, ਪਰ ਉਸ ਮੌਕੇ ਤੇ ਹੋ ਰਹੇ ਵਾਲੇ ਦੀਵਾਨ-ਸਮਾਗਮਾਂ ਤੋਂ ਬਾਹਰ ਅਤੇ ਨਗਰ ਕੀਰਤਨਾਂ ਦੇ ਸਮੇਂ ਜੁੜੀ ਭੀੜ ਵਿਚ, ਇਸਾਈ ਮਤ ਦੇ ਪ੍ਰਚਾਰਕ ਗਲੇ ਵਿੱਚ ਥੈਲੇ ਲਟਕਾਈ ਆਪਣੇ ਧਰਮ-ਸਾਹਿਤ ਦੀਆਂ ਅਜਿਹੀਆਂ ਚਵਰਕੀਆਂ ਵੰਡ ਰਹੇ ਹੁੰਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੇ ਇਸ਼ਟ (ਯੀਸੂ) ਦੇ ਜੀਵਨ ਨਾਲ ਸੰਬੰਧਤ ਦੰਦ-ਕਥਾਵਾਂ ਦੀਆਂ ਛੋਟੀਆਂ-ਛੋਟੀਆਂ ਕਹਾਣੀਆਂ ਦਰਜ ਹੁੰਦੀਆਂ ਹਨ, ਜਿਨ੍ਹਾਂ ਨੂੰ ਕੋਈ ਵੀ ਵਿਅਕਤੀ ਰਾਹ ਚਲਦਾ ਪੜ੍ਹ ਸਕਦਾ ਹੈ। ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਇਨ੍ਹਾਂ ਚਵਰਕੀਆਂ ਦੀ ਭਾਰੀ ਗਿਣਤੀ ਪੈਰਾਂ ਵਿੱਚ ਰੁਲ ਰਹੀ ਹੁੰਦੀ ਹੈ, ਕਿਉਂਕਿ ਬਹੁਤੇ ਸਜਣ ਇਨ੍ਹਾਂ ਨੂੰ ਫੜ ਤਾਂ ਲੈਂਦੇ ਹਨ, ਪਰ ਪੜ੍ਹਨ ਵਿੱਚ ਰੁਚੀ ਨਾ ਹੋਣ ਕਾਰਣ, ਪੈਰਾਂ ਵਿੱਚ ਹੀ ਸੁਟ ਦਿੰਦੇ ਹਨ। ਇਨ੍ਹਾਂ ਚਵਰਕੀਆਂ ਨੂੰ ਪੈਰਾਂ ਵਿੱਚ ਸੁਟਣ ਵਾਲਿਆਂ ਵਿੱਚ ਕੁੱਝ ਕਟੜ ਸੋਚ ਵਾਲੇ ਸਿੱਖ ਵੀ ਹੁੰਦੇ ਹਨ, ਜੋ ਵਿਰੋਧੀ-ਭਾਵਨਾ ਅਧੀਨ ਇਨ੍ਹਾਂ ਚਵਰਕੀਆਂ ਨੂੰ ਬੁਰੀ ਤਰ੍ਹਾਂ ਮਰੋੜ ਕੇ, ਚਵਰਕੀ ਦੇਣ ਵਾਲੇ ਦੇ ਸਾਹਮਣੇ ਹੀ ਸੁਟ ਪਾਂਦੇ ਹਨ। ਇਸਾਈ ਧਰਮ ਦੇ ਪ੍ਰਚਾਰਕ, ਜੋ ਇਹ ਚਵਰਕੀਆਂ ਵੰਡ ਰਹੇ ਹੁੰਦੇ ਹਨ, ਇਹ ਸਭ-ਕੁਝ ਆਪਣੀਆਂ ਅੱਖਾਂ ਨਾਲ ਵੇਖਦੇ ਹਨ. ਪਰ ਉਹ ਨਾ ਤਾਂ ਉਤੇਜਿਤ ਹੁੰਦੇ ਹਨ ਤੇ ਨਾ ਹੀ ਅਜਿਹਾ ਕਰਨ ਵਾਲਿਆਂ ਪ੍ਰਤੀ ਉਨ੍ਹਾਂ ਦੇ ਦਿਲ ਵਿੱਚ ਕੋਈ ਰੋਸ ਜਾਂ ਗੁੱਸਾ ਪੈਦਾ ਹੁੰਦਾ ਹੈ। ਇਹ ਸਭ ਕੁੱਝ ਵੇਖਦੇ ਹੋਏ ਵੀ, ਉਹ ਸ਼ਾਂਤ-ਚਿਤ ਆਪਣਾ, ਧਾਰਮਕ ਸਾਹਿਤ ਵੰਡਣ ਦਾ, ਕੰਮ ਕਰਦੇ ਰਹਿੰਦੇ ਹਨ।
ਜਿਨ੍ਹਾਂ ਵਿੱਚ ਉਹ ਆਪਣਾ ਧਾਰਮਕ ਸਾਹਿਤ ਵੰਡ ਰਹੇ ਹੁੰਦੇ ਹਨ, ਉਨ੍ਹਾਂ ਵਿਚੋਂ ਕਈ ਤਾਂ ਪ੍ਰਸ਼ਾਦ ਜਾਂ ਲੰਗਰ ਪਾ ਕੇ ਇਨ੍ਹਾਂ ਚਵਰਕੀਆਂ ਨੂੰ ਘਰ ਲੈ ਜਾਂਦੇ ਹਨ ਅਤੇ ਕਈ ਅਜਿਹੇ ਹੁੰਦੇ ਹਨ, ਜੋ ਪੜ੍ਹਨ ਵਿੱਚ ਰੁਚੀ ਜਾਂ ਇੱਛਾ ਅਧੀਨ, ਇਨ੍ਹਾਂ ਚਵਰਕੀਆਂ ਨੂੰ ਜੇਬ੍ਹ ਵਿੱਚ ਪਾ, ਲੈ ਜਾਂਦੇ ਹਨ। ਭਾਵੇਂ ਇਨ੍ਹਾਂ ਦੀ ਗਿਣਤੀ ਇੱਕ ਪ੍ਰਤੀਸ਼ਤ ਤੋਂ ਵੀ ਕਿਤੇ ਬਹੁਤ ਘਟ ਹੁੰਦੀ ਹੈ, ਪਰ ਅਜਿਹੇ ਸਜਣ ਹੁੰਦੇ ਜ਼ਰੂਰ ਹਨ, ਜੋ ਇਹ ਜਾਣਨਾ ਚਾਹੁੰਦੇ ਹਨ ਕਿ ਇਨ੍ਹਾਂ ਵਿੱਚ ਲਿਖਿਆ ਕੀ ਹੋਇਆ ਹੈ? ਇਨ੍ਹਾਂ ਚਵਰਕੀਆਂ ਨੂੰ ਜੇਬ੍ਹ ਵਿੱਚ ਪਾ ਘਰ ਲੈ ਜਾਣ ਵਾਲਿਆਂ ਵਿੱਚ ਵੀ ਕੁੱਝ ਅਜਿਹੇ ਹੁੰਦੇ ਹਨ, ਜੋ ਇਨ੍ਹਾਂ ਨੂੰ ਜੇਬ੍ਹ ਵਿਚੋਂ ਕਢ ਘਰ ਦੇ ਕਿਸੇ ਕੋਨੇ ਵਿੱਚ ਰਖ, ਭੁਲ ਜਾਂਦੇ ਹਨ, ਪ੍ਰੰਤੂ ਇਸ ਗਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹਜ਼ਾਰਾਂ ਵਿਚੋਂ ਕੁਝ-ਕੁ ਸਜਣ ਤਾਂ ਜ਼ਰੂਰ ਅਜਿਹੇ ਹੁੰਦੇ ਹਨ, ਜੋ ਇਨ੍ਹਾਂ ਚਵਰਕੀਆਂ ਨੂੰ ਪੜ੍ਹਦੇ ਹਨ। ਜੇ ਇਨ੍ਹਾਂ ਚਵਰਕੀਆਂ ਨੂੰ ਪੜ੍ਹਨ ਵਾਲਿਆਂ ਵਿਚੋਂ ਇੱਕ ਵੀ ਇਸਾਈ ਮਤ ਬਾਰੇ ਹੋਰ ਵਧੇਰੇ ਜਾਣਨ ਲਈ ਪ੍ਰੇਰਿਤ ਤੇ ਉਤਸੁਕ ਹੋ ਜਾਂਦਾ ਹੈ ਤਾਂ ਇਹ ਵੀ ਉਨ੍ਹਾਂ ਦੀ ਸਭ ਤੋਂ ਵਡੀ ਪ੍ਰਾਪਤੀ ਹੋ ਨਿਬੜਦੀ ਹੈ।
…ਅਤੇ ਅੰਤ ਵਿੱਚ: ਸਾਡੇ ਸਿੱਖ ਆਗੂਆਂ ਪਾਸ ਇਸ ਬਾਰੇ ਸੋਚਣ ਤੇ ਸਮਝਣ ਵਾਸਤੇ ਸਮਾਂ ਹੀ ਕਿਥੇ ਹੈ? ਅਜ ਸਿੱਖਾਂ ਪਾਸ ਅਜਿਹੇ ਸਮਰਪਿਤ, ਸ਼ਾਂਤ ਚਿਤ ਤੇ ਨਿਸ਼ਕਾਮ ਨੌਜਵਾਨ ਕਿਥੇ ਹਨ, ਜੋ ਇਸਤਰ੍ਹਾਂ ਗੁਰੂ ਸਾਹਿਬਾਨ ਅਤੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੇ ਜੀਵਨ ਨਾਲ ਸੰਬੰਧਤ ਸਾਖੀਆਂ ਦੀਆਂ ਚਵਰਕੀਆਂ ਛਪਵਾ ਕੇ ਆਮ ਲੋਕਾਂ ਵਿੱਚ ਵੰਡਣ ਦੀ ਜ਼ਿਮੇਂਦਾਰੀ ਨਿਸ਼ਠਾ ਨਾਲ ਨਿਭਾ ਸਕਣ? ਸਾਡੇ ਗੁਰਧਾਮਾਂ ਦੇ ਤਨਖਾਹਦਾਰ ਮੁਲਾਜ਼ਮ ਤਕ ਅਜਿਹੀ ਸੇਵਾ ਨਿਭਾਉਣਾ ਆਪਣੀ ‘ਹੇਠੀ’ ਸਮਝਦੇ ਹਨ, ਭਾਵੇਂ ਉਹ ਵੇਹਲਿਆਂ ਬੈਠ ਸਾਰਾ-ਸਾਰਾ ਦਿਨ ਰੋਟੀਆਂ ਤੋੜਦੇ ਰਹਿਣ।


(04/09/13)
ਸੁਰਿੰਦਰ ਸਿੰਘ ਫਰੀਦਾਬਾਦ/ਜਸਪ੍ਰੀਤ ਕੌਰ ਫਰੀਦਾਬਾਦ

ਕੀ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦਸਮ ਗ੍ਰੰਥ ਵਿੱਚ ਦਰਜ ਇੰਨ੍ਹਾਂ ਕਥਿਤ ਆਸ਼ਕਾਂ ਦੀਆਂ ਕਹਾਣੀਆਂ ਦੀ ਸੱਚਾਈ ਬਾਰੇ ਵੀ ਸੰਗਤਾਂ ਨੂੰ ਜਾਗਰੂਕ ਕਰਣ ਦਾ ਬਲ ਵਿਖਾਉਣਗੇ? : ਸ. ਸੁਰਿੰਦਰ ਸਿੰਘ ਫਰੀਦਾਬਾਦ
* ਵਿਰਾਸਤ-ਏ-ਖਾਲਸਾ ਨੂੰ ਸਿੱਖਾਂ ਦੀ ਵਿਰਾਸਤ ਨਹੀਂ ਮੰਨਿਆ ਜਾ ਸਕਦਾ ਪਰ ਅਖੌਤੀ ਦਸਮ ਗ੍ਰੰਥ ਦਾ ਕੀ ਕਰਾਂਗੇ?
* ਸੋਹਣੀ-ਮਹੀਵਾਲ, ਹੀਰ ਰਾਂਝਾ, ਸੱਸੀ-ਪੁੰਨੂ ਦਾ ਜ਼ਿਕਰ ਅਤੇ ਧੀਆਂ-ਭੈਣਾਂ ਨੂੰ ਘਰੋਂ ਭੱਜਣ ਦੀ ਟ੍ਰੇਨਿੰਗ ਤਾਂ ਬਚਿੱਤਰ ਨਾਟਕ /ਅਖੌਤੀ ਦਸਮ ਗ੍ਰੰਥ ਵੀ ਦਿੰਦਾ ਹੈ
(ਜਸਪ੍ਰੀਤ ਕੌਰ ਫਰੀਦਾਬਾਦ; ੪ ਸਤੰਬਰ ੨੦੧੩)
ਬੀਤੇ ਦਿਨੀਂ ਸਪੋਕਸਮੈਨ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਦੇ ਬਿਆਨ ‘ਅਨੰਦਪੁਰ ਸਾਹਿਬ ਵਿਖੇ ਸਿੱਖਾਂ ਦੀ ਵਿਰਾਸਤ ਦਰਸਾਉਣ ਵਾਲੇ “ਵਿਰਾਸਤ-ਏ-ਖਾਲਸਾ ਨੂੰ ਸਿੱਖਾਂ ਦੀ ਵਿਰਾਸਤ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਉਸ ਮਿਉਜ਼ਿਮ ਵਿੱਚ ਸੋਹਣੀ-ਮਹੀਵਾਲ, ਸੱਸੀ-ਪੁਨੂੰ ਵਰਗੇ ਕਥਿਤ ਆਸ਼ਕਾਂ ਦੀਆਂ ਤਸਵੀਰਾਂ ਗਲਤ ਸੁਨੇਹਾ ਦੇ ਰਹੀਆਂ ਹਨ’ ਦੀ ਭਰਪੂਰ ਸ਼ਲਾਘਾ ਸ. ਸੁਰਿੰਦਰ ਸਿੰਘ ਕੋਆਰਡੀਨੇਟਰ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਨੇ ਕੀਤੀ। ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਨੇ ਜਿੰਨ੍ਹਾਂ ਕਥਿਤ ਆਸ਼ਕਾਂ ਸੋਹਣੀ-ਮਹੀਵਾਲ, ਹੀਰ ਰਾਂਝਾ, ਸੱਸੀ-ਪੁੰਨੂ ਦਾ ਜ਼ਿਕਰ ਕੀਤਾ ਹੈ ਅਸਲ ਵਿੱਚ ਉਨ੍ਹਾਂ ਦੇ ਪ੍ਰੇਮ ਪ੍ਰਸੰਗਾਂ ਦਾ ਵਰਣਨ ਬਚਿਤਰ ਨਾਟਕ/ਅਖੌਤੀ ਦਸਮ ਗ੍ਰੰਥ ਵਿੱਚ ਅਨੇਕਾਂ ਵਾਰ ਮਿਲਦਾ ਹੈ ਅਤੇ ਅਜਿਹੇ ਅਨੇਕਾਂ ਪ੍ਰਸੰਗਾਂ ਵਿੱਚ ਗੁਰਮਤਿ ਤੋਂ ਉਲਟ ਸਿੱਖਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਰਾਸਤ-ਏ-ਖਾਲਸਾ ਵਿੱਚ ਲਾਈਆਂ ਤਸਵੀਰਾਂ ਅਖੌਤੀ ਦਸਮ ਗ੍ਰੰਥ ਦੀ ਤਰਜ `ਤੇ ਹੀ ਹਨ ਕਿਉਂਕਿ ਦਸਮ ਗ੍ਰੰਥ ਦੇ ਪੰਨਾ ਨੰ. ੯੪੨ ਚਰਿਤ੍ਰ ੯੮ ਵਿੱਚ ਹੀਰ-ਰਾਂਝੇ ਦੀ ਕਹਾਣੀ. ਚਰਿਤ੍ਰ ਨੰ. ੧੦੧ ਵਿੱਚ ਸੋਹਣੀ-ਮਹੀਵਾਲ ਦੇ ਇਸ਼ਕ ਦਾ ਕਿੱਸਾ, ੧੦੮ ਚਰਿਤ੍ਰ ਤੇ ਸੱਸੀ-ਪੁੰਨੂੰ ਦੀ ਕਹਾਣੀ ਜਿਸ ਵਿੱਚ ਸੱਸੀ ਦੇ ਪਿੰਡ ਦੀਆਂ ਕੁੜੀਆਂ ਨੇ ਪੁੰਨੂੰ ਦੇ ਹੁਸਨ ਬਾਰੇ ਬਿਆਨ ਕਰਦਿਆਂ ਸ਼ਗਨਾਂ ਦੇ ਗੀਤ ਗਾਏ “ਦੇਹਿ ਅਸੀਸ ਕਹੈਂ ਜਗਦੀਸ ਇਹ ਜੋਰੀ ਜਿਯੋ ਜੁਗ ਚਾਰਿ ਤਿਹਾਰੀ” ਅਤੇ ਇਸੇ ਪੰਗਤੀ ਨੂੰ ਸਿੱਖਾਂ ਦੇ ਅਨੰਦ ਕਾਰਜ ਮੌਕੇ ਬੜੀ ਸ਼ਾਨ ਨਾਲ ਰਾਗੀਆਂ ਪਾਸੋਂ ਸੁਣਿਆ ਜਾ ਸਕਦਾ ਹੈ, ਇਸੇ ਕਹਾਣੀ ਦੇ ਅਗਲੇ ਹਿੱਸੇ ਚਰਿਤ੍ਰ ੧੦੯ ਵਿੱਚ ਪਾਨ ਤੇ ਬੀੜੀ ਖਾਣ ਨੂੰ ਹੱਲਾਸ਼ੇਰੀ ਦਿਤੀ ਗਈ ਹੈ ਜਦ ਕਿ ਸਿੱਖ ਧਰਮ ਵਿੱਚ ਪਾਨ ਤੇ ਹੋਰ ਨਸ਼ੇ ਕਰਨ ਦੀ ਸਖਤ ਮਨਾਹੀ ਹੈ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਇਹ ਤਾਂ ਉਨ੍ਹਾਂ ਕਥਿਤ ਆਸ਼ਕਾਂ ਦਾ ਜ਼ਿਕਰ ਹੈ ਜਿਸ ਦਾ ਵਰਣਨ ਭਾਈ ਰਣਜੀਤ ਸਿੰਘ ਨੇ ਵੀਡੀਉ ਵਿੱਚ ਕੀਤਾ ਹੈ ਜਦਕਿ ਬਚਿਤਰ ਨਾਟਕ ਦਸਮ ਗ੍ਰੰਥ ਤਾਂ ਅਜਿਹੀਆਂ ਕਿੰਨੀਆਂ ਹੀ ਕਹਾਣੀਆਂ ਨਾਲ ਭਰਿਆ ਪਿਆ ਹੈ ਜਿਸ ਨੂੰ ਧੀਆਂ-ਭੈਣਾਂ ਸਾਹਮਣੇ ਬੈਠ ਕੇ ਵੀ ਨਹੀਂ ਪੜਿਆ ਜਾ ਸਕਦਾ ਪਰ ਸ਼ਾਬਾਸ਼ ਉਨ੍ਹਾਂ ਮਰੀਆਂ ਹੋਈਆਂ ਜ਼ਮੀਰਾਂ ਵਾਲਿਆਂ `ਤੇ ਜੋ ਭੋਲੀ ਭਾਲੀ ਸਿੱਖ ਸੰਗਤਾਂ ਵਿੱਚ ਇੰਨ੍ਹਾਂ ਅਸ਼ਲੀਲ ਕਹਾਣੀਆਂ ਦਾ ਰਚੈਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਦੇ ਸ਼ਬਦ “ਜੇ ਸਾਡੀ ਕੋਈ ਧੀ ਹੀਰ ਬਣੇ ਅਤੇ ਸਾਡਾ ਪੁੱਤਰ ਰਾਂਝੇ ਵਾਲੇ ਕੰਮ ਕਰੇ ਤਾਂ ਅਸੀਂ ਤੜਫਦੇ ਕਿਉਂ ਹਾਂ? ਅਤੇ ਹੋਰ ਸੂਬਿਆਂ ਤੇ ਗੈਰ ਸਿੱਖ ਸ਼ਰਧਾਲੂ ਵਿਰਾਸਤ-ਏ-ਖਾਲਸਾ ਤੋਂ ਸਿੱਖ ਵਿਰਾਸਤ ਬਾਰੇ ਕੀ ਜਾਣਕਾਰੀ ਹਾਸਲ ਕਰੇਗਾ”? ਇੱਕ ਦਮ ਦਲੀਲ ਨਾਲ ਭਰਪੂਰ ਗੱਲ ਹੈ ਪਰ ਕੀ ਭਾਈ ਜੀ ਦੀ ਇਹ ਦਲੀਲ ਅਤੇ ਪ੍ਰਚਾਰ ਕੇਵਲ ਵਿਰਾਸਤ-ਏ-ਖਾਲਸਾ ਮਿਉਜ਼ਿਮ ਪ੍ਰਤੀ ਹੀ ਹੈ? ਬਚਿਤਰ ਨਾਟਕ/ ਅਖੌਤੀ ਦਸਮ ਗ੍ਰੰਥ ਵਿੱਚ ਦਰਜ ਅਸ਼ਲੀਲ ਕਹਾਣੀਆਂ ਜੋ ਮਾਂ-ਪਿਉ ਨੂੰ ਧੋਖਾ ਦੇ ਕੇ ਧੀਆਂ-ਭੈਣਾਂ ਨੂੰ ਘਰੋਂ ਭੱਜਣ ਦੀ ਸਿੱਖਿਆ ਅਤੇ ਹੀਰ-ਰਾਂਝੇ, ਸੱਸੀ-ਪੁੰਨੂੰ, ਸੋਹਣੀ-ਮਹੀਵਾਲ ਵਰਗੇ ਕਥਿਤ ਆਸ਼ਕ ਬਣਨ ਦੀਆਂ ਸਿੱਖਿਆਵਾਂ ਕੀ ਸੁਨੇਹਾ ਦੇ ਰਹੀਆਂ ਹਨ ਅਤੇ ਪੰਜਾਬ ਤੋਂ ਬਾਹਰਲੇ ਤਖ਼ਤਾਂ `ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇਸ ਗ੍ਰੰਥ ਦਾ ਪ੍ਰਕਾਸ਼ ਕਰ ਕੇ ਕੀ ਸੁਨੇਹਾ ਦਿੱਤਾ ਜਾ ਰਿਹਾ ਹੈ। ਜੇ ਆਸ਼ਕਾਂ ਦੀਆਂ ਤਸਵੀਰਾਂ ਨਵੀਂ ਪੀੜੀ ਨੂੰ ਕੁਰਾਹੇ ਪਾ ਸਕਦੀਆਂ ਹਨ ਤਾਂ ਇਸ ਗ੍ਰੰਥ ਵਿੱਚ ਦਰਜ ਅਨੇਕਾਂ ਕਹਾਣੀਆਂ ਦਾ ਨਵੀਂ ਪੀੜੀ `ਤੇ ਕੀ ਅਸਰ ਪਵੇਗਾ? ਕੀ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦਸਮ ਗ੍ਰੰਥ ਵਿੱਚ ਦਰਜ ਇੰਨ੍ਹਾਂ ਕਥਿਤ ਆਸ਼ਕਾਂ ਦੀਆਂ ਕਹਾਣੀਆਂ ਦੀ ਸੱਚਾਈ ਬਾਰੇ ਵੀ ਸੰਗਤਾਂ ਨੂੰ ਜਾਗਰੂਕ ਕਰਣ ਦੀ ਹਿੰਮਤ ਵਿਖਾਉਣਗੇ?


(04/09/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਨਦੀਏ ਤੇਰੀ ਤਾਂਘ ਨਿਰਾਲੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਦੀਏ ਤੇਰੀ ਤਾਂਘ ਨਿਰਾਲੀ।
ਵਧਦੀ ਜਾਏਂ, ਭਜਦੀ ਜਾਏਂ, ਪਿਰ ਵਲ ਛਾਲੋ-ਛਾਲੀ।
ਟਿੱਬੇ ਟੱਪੇਂ, ਟੋਏ ਟੱਪੇਂ, ਟੱਪੇਂ ਪੱਥਰ ਰੋੜੇ,
ਇਕੋ ਸੇਧ ਫੜੀ ਸਾਗਰ ਵਲ, ਕਿਹੜਾ ਪਾਵੇ ਮੋੜੇ,
ਰੁਕਣਾ ਨਾ ਏਂ, ਥੱਕਣਾ ਨਾ ਏਂ, ਪ੍ਰੀਤ ਅਨੋਖੀ ਪਾਲੀ।
ਨਦੀਏ ਤੇਰੀ ਤਾਂਘ ਨਿਰਾਲੀ।
ਬੱਦਲ ਤੈਨੂੰ ਪਾਣੀ ਦੇਵੇ, ਪਰਬਤ ਦਵੇ ਰਵਾਨੀ,
ਪੱਥਰ ਤੈਨੂੰ ਤਾਕਤ ਦੇਂਦੇ, ਵਾਦੀ ਦਵੇ ਜਵਾਨੀ,
ਸਾਗਰ ਦੇ ਗਲ ਲਗਣਾ ਛੇਤੀ, ਫੜੀ ਹੈ ਤਾਂਹੀਓਂ ਕਾਹਲੀ।
ਨਦੀਏ ਤੇਰੀ ਤਾਂਘ ਨਿਰਾਲੀ।
ਅੱਖੀਂ ਤੇਰੇ ਸ਼ਹੁ ਵਸਦਾ ਹੈ, ਤਨ ਮਨ ਦੇ ਵਿੱਚ ਸੋਈ,
ਪੀਆ ਨੂੰ ਪਾਉਣਾ ਹੈ ਇਸ ਬਿਨ, ਚਿੱਤ ਵਿੱਚ ਸੋਚ ਨਾ ਕੋਈ,
ਮੰਜ਼ਿਲ ਉਸ ਦਾ ਪਾਉਣਾ ਨਿਸ਼ਚਿਤ, ਜਿਸ ਨੇ ਧੁਰ ਤਕ ਪਾਲੀ।
ਨਦੀਏ ਤੇਰੀ ਤਾਂਘ ਨਿਰਾਲੀ।
ਸਦਾ ਧਿਆਉਂਦੇ, ਸਫਰ ਮੁਕਾਉਣਾ, ਚਿੱਤ ਓਸੇ ਵਿੱਚ ਲਾਉਣਾ
ਇੱਕੋ ਰੀਝ, ਪੀਆ ਨੂੰ ਪਾਉਣਾ, ਉਸ ਵਿੱਚ ਅੰਤ ਸਮਾੳਣਾ,
ਹੋਂਦ ਮਿਟਾਈਏ, ਤਾਂ ਸ਼ਹੁ ਪਾਈਏ, ਹੋਵੇ ਆਪ ਸਵਾਲੀ।
ਨਦੀਏ ਤੇਰੀ ਤਾਂਘ ਨਿਰਾਲੀ।


(04/09/13)
ਮਝੈਲ ਸਿੰਘ ਸਰਾਂ

ਗੁਰੂ ਗ੍ਰੰਥ ਸਾਹਿਬ ਦੀ ਸਰਬਉਚਤਾ ਅਤੇ ਸਿੱਖ ਏਕੇ `ਤੇ ਹਮਲਾ!
ਮਝੈਲ ਸਿੰਘ ਸਰਾਂ
ਅਸੀਂ ਸਿੱਖ ਬੜੇ ਕਲਪਦੇ ਆਂ ਕਿ ਸਾਡੇ ਨਾਲ ਵਕਤ ਦੀ ਹਰ ਹਕੂਮਤ ਅਤੇ ਬਹੁ ਗਿਣਤੀ ਸਮਾਜ ਨੇ ਸਦਾ ਦੁਹਾਂਡ ਹੀ ਨਹੀਂ ਕੀਤਾ, ਸਗੋਂ ਸਾਡੇ ਗੁਰੂ ਵੱਲੋਂ ਬਖ਼ਸ਼ੀ ਵੱਖਰੀ ਤੇ ਵਿਲੱਖਣ ਹੈਸੀਅਤ ਤੇ ਸੋਚ ਨੂੰ ਹਰ ਹਰਬਾ ਵਰਤ ਕੇ ਖੋਰਾ ਲਾਉਣ ਦੀਆਂ ਕੁਚਾਲਾਂ ਕੀਤੀਆਂ। ਤ੍ਰਾਸਦੀ ਇਹ ਹੈ ਕਿ ਇਨ੍ਹਾਂ ਕੁਚਾਲਾਂ ਨੂੰ ਅੰਜ਼ਾਮ ਦੇਣ ਲਈ ਅਸੀਂ ਖੁਦ ਸਿੱਖ ਹੀ ਮੋਹਰੇ ਹੁੰਦੇ ਹਾਂ। ਸਿੱਧਾ ਸਾਦਾ ਸ਼ਰਧਾਵਾਨ ਗੁਰੂ ਦਾ ਸਿੱਖ ਇਨ੍ਹਾਂ ਕੁਚਾਲਾਂ ਦੇ ਗੇੜ `ਚ ਫਸ ਕੇ ਮੁੜ ਉਸੇ ਬਿਪਰ ਜਾਲ `ਚ ਉਲਝ ਜਾਂਦਾ ਹੈ ਜਿਸ ਤੋਂ ਬਾਬਾ ਨਾਨਕ ਖਹਿੜਾ ਛੁਡਾ ਗਿਆ ਸੀ। ਬਾਬਾ ਜੋ ਵੀ ਉਪਦੇਸ਼ ਦਿੰਦਾ ਸੀ, ਉਹ ਸਿੱਧਾ ਤੇ ਸਪੱਸ਼ਟ ਸੀ ਜੋ ਸੁਣਨ ਵਾਲੇ ਦੇ ਧੁਰ ਅੰਦਰ ਤਕ ਅਸਰ ਕਰਦਾ। ਨਾਲ ਹੀ ਬਾਬਾ ਆਉਣ ਵਾਲੇ ਅਨੰਤ ਕਾਲ ਲਈ ਗੁਰਬਾਣੀ ਉਚਾਰ ਕੇ ਆਪਣੇ ਗੁਰਗੱਦੀ ਨਸ਼ੀਨ ਗੁਰੂ ਦੇ ਹਵਾਲੇ ਕਰ ਗਿਆ ਤਾਂ ਕਿ ਜਿਹੜੀ ਜੋਤ ਅਕਾਲ ਪੁਰਖ ਨੇ ਉਹਦੇ ਰਾਹੀਂ ਜਗਾਈ ਹੈ, ਉਹਦਾ ਪ੍ਰਕਾਸ਼ ਸਦਾ ਲਈ ਰਹੇ।
ਬਾਬੇ ਨਾਨਕ ਨੂੰ ਤਾਂ ਬਿਪਰਵਾਦ ਨੇ ਬਾਲ ਉਮਰੇ ਹੀ ਆਪਣੇ ਰਾਹ ਦਾ ਰੋੜਾ ਮੰਨ ਲਿਆ ਸੀ ਜਦੋਂ 7 ਸਾਲ ਦੀ ਉਮਰ `ਚ ਨਾਨਕ ਨੇ ਕਿਹਾ ਕਿ ਪਾਂਡੇ! ਲਿਆ ਪਾ ਮੇਰੇ ਗਲ ਵਿੱਚ ਜਨੇਊ, ਜਿਹੜਾ ਗਲਦਾ ਸੜਦਾ ਨਾ ਹੋਵੇ; ਸਬਰ ਸੰਤੋਖ ਦੀਆਂ ਗੰਢਾਂ ਵਾਲਾ ਹੋਵੇ; ਕਦੇ ਪਰਾਏ ਹੱਕ ਵੱਲ ਝਾਕਣ ਨਾ ਦੇਵੇ; ਜਿਸ ਸਰੀਰ `ਤੇ ਇਹ ਪਵੇ, ਉਹ ਇੰਨਾ ਪਵਿੱਤਰ ਹੋ ਜਾਵੇ ਕਿ ਕਿਸੇ ਦੀ ਸੁਨੱਖੀ ਧੀ-ਭੈਣ ਦੀ ਪਵਿੱਤਰਤਾ ਭੰਗ ਨਾ ਕਰੇ। ਇਹ ਗੱਲਾਂ ਬਾਬੇ ਨੇ ਪਾਂਡੇ ਨੂੰ ਜ਼ਰੂਰ ਪੁੱਛੀਆਂ ਹੋਣੀਆਂ, ਕਿਉਂਕਿ ਗੁਰਬਾਣੀ ਵਿੱਚ ਬਾਬੇ ਨਾਨਕ ਦਾ ਆਇਆ ਸ਼ਬਦ “ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ” ਤਾਂ ਬਾਅਦ ਵਿੱਚ ਉਚਾਰਿਆ ਗਿਆ। ਇਹਦਾ ਮਤਲਬ, ਬਾਬੇ ਨਾਨਕ ਨੇ ਜਨੇਊ ਪਾਉਣ ਤੋਂ ਨਾਂਹ ਨਹੀਂ ਕੀਤੀ, ਪਰ ਜਿਹੜਾ ਜਨੇਊ ਬਾਬਾ ਕਹਿੰਦਾ ਸੀ ਪਾ, ਉਹ ਪਾਂਡੇ ਦੇ ਵੱਸ ਵਿੱਚ ਨਹੀਂ ਸੀ; ਤੇ 7 ਸਾਲ ਦੇ ਨਿਆਣੇ ਕੋਲੋਂ ਇਹੋ ਜਿਹੀਆਂ ਖਰੀਆਂ ਗੱਲਾਂ ਸੁਣ ਕੇ ਪਾਂਡੇ ਦਾ ਤਾਂ ਮੂੰਹ ਅੱਡਿਆ ਰਹਿ ਗਿਆ ਹੋਣਾ। ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹ ਬਿਪਰਵਾਦ ਗੁਰੂ, ਗੁਰੂ ਦੀ ਬਾਣੀ, ਗੁਰਸਿੱਖੀ ਨੂੰ ਆਪਣਾ ਦੁਸ਼ਮਣ ਮੰਨ ਕੇ ਚਲਿਆ ਹੋਇਆ ਤੇ ਜਦੋਂ ਦਾਅ ਲੱਗਦਾ, ਆਪਣਾ ਵਾਰ ਕਰੀ ਜਾਂਦਾ ਹੈ।
ਬਾਬੇ ਨਾਨਕ ਦੇ ਨਿਰਮਲ ਪੰਥ ਨੂੰ ਢਾਹ ਲਾਉਣ ਲਈ ਉਨ੍ਹਾਂ ਦੇ ਹੀ ਪੁੱਤਰ ਨੂੰ ਥਾਪੜਾ ਦੇ ਦਿੱਤਾ। ਵੱਡੇ ਭਰਾ ਦਾ ਫਰਜ਼ ਨਿਭਾਉਣ ਦੀ ਥਾਂ ਪ੍ਰਿਥੀ ਚੰਦ ਨੇ ਗੁਰੂ ਅਰਜਨ ਤੇ ਗੁਰੂ ਘਰ ਵਿਰੁਧ ਹਕੂਮਤ ਨਾਲ ਮਿਲ ਕੇ ਸਾਜ਼ਿਸ਼ਾਂ ਰਚੀਆਂ। ਇੰਨਾ ਹੀ ਨਹੀਂ, ਗੁਰਬਾਣੀ ਦੀ ਨਕਲ ਕਰ ਕੇ ਆਪਣੇ ਹੀ ਪੁੱਤਰ ਮਿਹਰਵਾਨ ਵੱਲੋਂ ਨਾਨਕ ਨਾਮ ਹੇਠ ਕਵਿਤਾਵਾਂ ਵੀ ਲਿਖਵਾਈਆਂ ਤਾਂ ਕਿ ਧੁਰ ਕੀ ਬਾਣੀ ਵਿੱਚ ਮਿਲਾਵਟ ਕੀਤੀ ਜਾ ਸਕੇ। ਇਹ ਗੁਰਬਾਣੀ `ਤੇ ਪਹਿਲਾ ਹਮਲਾ ਸੀ ਜਿਸ ਨੂੰ ਸਿੱਖ ਜਗਤ ਨੇ ਉਦੋਂ ਹੀ ਨਕਾਰ ਦਿੱਤਾ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ `ਤੇ ਅਗਲਾ ਹਮਲਾ ਹੋਇਆ ਉਨ੍ਹਾਂ ਹਿੰਦੂ ਸਾਧਾਂ-ਸੰਤਾਂ ਵੱਲੋਂ ਜਿਹੜੇ ਬਿਪਰਵਾਦ ਨਾਲ ਹੱਥ ਮਿਲਾ ਕੇ ਚਲਦੇ ਸਨ। ਜਦੋਂ ਗੁਰੂ ਅਰਜਨ ਦੇਵ ਭਾਈ ਗੁਰਦਾਸ ਪਾਸੋਂ ਗ੍ਰੰਥ ਸਾਹਿਬ ਲਿਖਵਾ ਰਹੇ ਸਨ ਤਾਂ ਉਹ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ-ਨਾਲ ਹੋਰ ਸੰਤ-ਮਹਾਤਮਾਵਾਂ ਦੀਆਂ ਰੱਬੀ ਪ੍ਰੇਮ ਵਿੱਚ ਰਚੀਆਂ ਰਚਨਾਵਾਂ ਨੂੰ ਵੀ ਉਸੇ ਗ੍ਰੰਥ ਵਿੱਚ ਬਰਾਬਰ ਦਾ ਰੁਤਬਾ ਦੇ ਰਹੇ ਸਨ। ਉਦੋਂ ਕੁੱਝ ਉਹ ਸੰਤ-ਸਾਧ ਵੀ ਆਪਣੀ ਰਚਨਾ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਰਵਾ ਕੇ ਉਹਨੂੰ ਰੱਬੀ ਬਾਣੀ ਦਾ ਸਤਿਕਾਰ ਦਿਵਾਉਣਾ ਚਾਹੁੰਦੇ ਸਨ, ਪਰ ਗੁਰੂ ਅਰਜਨ ਦੇਵ ਨੂੰ ਉਹ ਖਸਮ ਦੀ ਬਾਣੀ ਨਹੀਂ ਸੀ ਦਿਸਦੀ, ਤੇ ਗੁਰੂ ਜੀ ਨੇ ਉਹ ਰਚਨਾਵਾਂ ਉਨ੍ਹਾਂ ਸੰਤਾਂ ਨੂੰ ਵਾਪਸ ਕਰ ਦਿੱਤੀਆਂ। ਇਸ `ਤੇ ਕਿੜ ਖਾ ਕੇ ਉਨ੍ਹਾਂ ਨੇ ਲਾਹੌਰ ਦੇ ਅਮੀਰ ਸੇਠ ਚੰਦੂ ਨਾਲ ਗੰਢ-ਤੁਪ ਕਰ ਕੇ ਦਿੱਲੀ ਵਿੱਚ ਵਜ਼ੀਰ ਬੀਰਬਲ ਰਾਹੀਂ ਅਕਬਰ ਕੋਲ ਸ਼ਿਕਾਇਤ ਕੀਤੀ ਕਿ ਸਿੱਖਾਂ ਦੇ ਗੁਰੂ ਅਰਜਨ ਦੇਵ ਨੇ ਗ੍ਰੰਥ ਲਿਖਾਇਆ ਹੈ ਜਿਸ ਨੂੰ ਉਹ ਅਤੇ ਉਹਦੇ ਸਿੱਖ ‘ਰੱਬੀ ਬਾਣੀ` ਕਹਿੰਦੇ ਹਨ, ਪਰ ਉਸ ਵਿੱਚ ਇਸਲਾਮ ਬਾਰੇ ਬਹੁਤ ਗਲਤ ਲਿਖਿਆ ਹੋਇਆ ਹੈ; ਇਸ ਕਰ ਕੇ ਇਹ ਗ੍ਰੰਥ ਜ਼ਬਤ ਕਰ ਕੇ ਪਾਬੰਦੀ ਲਾਈ ਜਾਵੇ ਤੇ ਇਸਲਾਮ ਵਿਰੋਧੀ ਲਿਖਣ `ਤੇ (ਗੁਰੂ) ਅਰਜਨ ਨੂੰ ਸਜ਼ਾ ਦਿੱਤੀ ਜਾਵੇ।
ਅਕਬਰ ਵਿੱਚ ਮੁਗਲ ਸਮਰਾਟਾਂ ਵਰਗੀ ਧਾਰਮਿਕ ਕੱਟੜਤਾ ਨਹੀਂ ਸੀ। ਉਸ ਨੇ ਕਿਹਾ ਕਿ ਉਹ ਖੁਦ ਉਸ ਗ੍ਰੰਥ ਨੂੰ ਦੇਖ ਕੇ ਫੈਸਲਾ ਕਰੇਗਾ। ਉਸ ਨੇ ਅੰਮ੍ਰਿਤਸਰ ਗੁਰੂ ਅਰਜਨ ਨੂੰ ਸੁਨੇਹਾ ਭਿਜਵਾਇਆ ਕਿ ਆਪਣਾ ਪਵਿੱਤਰ ਗ੍ਰੰਥ ਲੈ ਕੇ ਕਲਾਨੌਰ (ਗੁਰਦਾਸਪੁਰ) ਪੁੱਜੋ, ਉਹ ਖੁਦ ਉਥੇ ਆ ਰਿਹਾ ਹੈ। ਇਹ ਉਹੋ ਕਲਾਨੌਰ ਹੈ ਜਿਥੇ ਅਕਬਰ ਦੀ ਭਾਰਤ ਦੇ ਸਮਰਾਟ ਵਜੋਂ ਤਾਜਪੋਸ਼ੀ ਬੈਰਮ ਖਾਨ ਨੇ ਹਮਾਯੂੰ ਦੀ ਮੌਤ ਪਿਛੋਂ ਕੀਤੀ ਸੀ। ਗੁਰੂ ਅਰਜਨ ਦੇਵ ਨੇ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਨੂੰ ਗ੍ਰੰਥ ਸਾਹਿਬ ਦੀ ਬੀੜ ਦੇ ਕੇ ਅਕਬਰ ਪਾਸ ਕਲਾਨੌਰ ਭੇਜ ਦਿੱਤਾ। ਜਦੋਂ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਅਕਬਰ ਦੇ ਦਰਬਾਰ ਵਿੱਚ ਗ੍ਰੰਥ ਸਾਹਿਬ ਲਿਆਏ, ਤਾਂ ਅਕਬਰ ਨੇ ਕਿਹਾ ਕਿ ਖੋਲ੍ਹ ਕੇ ਪੜ੍ਹੋ ਕੀ ਲਿਖਿਆ ਹੈ। ਜਦੋਂ ਬਾਬਾ ਬੁੱਢਾ ਸਾਹਿਬ ਨੇ ਪੱਤਰਾ ਖੋਲ੍ਹ ਕੇ ਪੜ੍ਹਿਆ ਤਾਂ ਉਸ ਵਿੱਚ ਖੁਦਾ ਦੀ ਸਿਫ਼ਤ ਸੀ ਤੇ ਉਹਦੀ ਬਣਾਈ ਕਾਇਨਾਤ ਦੀ ਗੱਲ ਸੀ। ਅਕਬਰ ਸੁਣ ਕੇ ਹੈਰਾਨ ਹੋ ਗਿਆ। ਉਹਨੇ ਕਿਹਾ ਕਿ ਕਿਸੇ ਹੋਰ ਥਾਂ ਤੋਂ ਵੀ ਖੋਲ੍ਹ ਕੇ ਪੜ੍ਹੋ, ਤਾਂ ਸ਼ਾਇਦ ਇਹ ਸ਼ਬਦ ਆਇਆ- ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ, ਤੇ ਉਸ ਪੱਤਰੇ ਵਿੱਚ ਵੀ ਅੱਲਾ ਦੀ ਬਖ਼ਸ਼ਿੰਦਗੀ ਦੇ ਬੋਲ ਸਨ। ਜਦੋਂ ਦੋ ਵਾਰ ਇਸਲਾਮ ਦੇ ਵਿਰੁਧ ਕੋਈ ਗੱਲ ਨਾ ਮਿਲੀ ਤਾਂ ਚੰਦੂ ਕਹਿੰਦਾ ਕਿ ਲੱਗਦਾ, ਬਾਬਾ ਬੁੱਢਾ ਜੀ ਆਪਣੇ ਵੱਲੋਂ ਇਸਲਾਮ ਦੇ ਹੱਕ ਵਿੱਚ ਬੋਲ ਰਹੇ ਸਨ। ਇਸ ਕਰ ਕੇ ਕਿਸੇ ਸਰਕਾਰੀ ਸਿੱਖ ਤੋਂ ਇਹ ਗ੍ਰੰਥ ਪੜ੍ਹਾਓ। ਤੀਜੀ ਵਾਰੀ ਵੀ ਅਜਿਹਾ ਕੀਤਾ ਤਾਂ ਖੁਦਾ ਦੀ ਰਹਿਮਤ ਦੀ ਗੱਲ ਨਿਕਲੀ। ਇਸ `ਤੇ ਅਕਬਰ ਨੇ ਆਪ 51 ਮੋਹਰਾਂ ਰੱਖ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਤੇ ਗੁਰਸਿੱਖਾਂ ਨੂੰ ਸਤਿਕਾਰ ਸਹਿਤ ਅੰਮ੍ਰਿਤਸਰ ਵਾਪਸ ਵਿਦਾ ਕਰਦਿਆਂ ਕਿਹਾ ਕਿ ਗੁਰੂ ਨੂੰ ਕਿਹੋ, ਇਸ ਗ੍ਰੰਥ ਦੀ ਬਾਣੀ ਸਹੀ ਹੀ ਰੱਬੀ ਬਾਣੀ ਹੈ ਤੇ ਇਸੇ ਦਾ ਹੀ ਵੱਧ ਤੋਂ ਵੱਧ ਪ੍ਰਚਾਰ ਕਰਿਓ।
ਜਦੋਂ ਹਕੂਮਤ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਮਾਨਤਾ ਮਿਲ ਗਈ ਤਾਂ ਗੁਰੂ ਦੋਖੀਆਂ ਨੇ ਅਗਲਾ ਹਮਲਾ ਕੀਤਾ ਕਿ ਇਸ ਗ੍ਰੰਥ ਨੂੰ ਕਬਜ਼ੇ ਵਿੱਚ ਕਰ ਲਓ, ਸਿੱਖ ਆਪੇ ਗੁਰੂ ਨਾਲੋਂ ਟੁੱਟ ਜਾਣਗੇ। ਜਿਸ ਕੋਲ ਇਹ ਗ੍ਰੰਥ ਹੋਵੇਗਾ, ਉਹਦੀ ਮਾਨਤਾ ਕਰਨ ਲੱਗ ਪੈਣਗੇ। ਫਿਰ ਗੁਰੂ ਪਰਿਵਾਰਾਂ `ਚੋਂ ਹੀ ਧੀਰਮੱਲੀਏ ਇਹਨੂੰ ਆਪਣੀ ਵਿਰਾਸਤ ਸਮਝ ਕੇ ਨਿੱਜੀ ਹੱਕ ਜਤਲਾਉਣ ਲੱਗ ਪਏ। ਇਸੇ ਦਾ ਨਤੀਜਾ ਸੀ ਕਿ ਗੁਰੂ ਤੇਗ ਬਹਾਦਰ ਨੂੰ ਸ੍ਰੀ ਦਰਬਾਰ ਸਾਹਿਬ ਆਉਣ ਤੋਂ ਰੋਕ ਦਿੱਤਾ ਗਿਆ। ਹੋਰ ਤਾਂ ਹੋਰ, ਉਸ ਗ੍ਰੰਥ ਨੂੰ ਸ੍ਰੀ ਹਰਿਮੰਦਰ ਸਾਹਿਬ ਵਰਗੀ ਪਵਿੱਤਰ ਜਗ੍ਹਾ ਤੋਂ ਚੁੱਕ ਕੇ ਆਪਣੇ ਸੁਆਰਥ ਹਿੱਤ ਆਪਣੇ ਟਿਕਾਣੇ ਕਰਤਾਰਪੁਰ ਲੈ ਗਏ ਤੇ ਸਿੱਖ ਸੰਗਤਾਂ ਨੂੰ ਦਰਸ਼ਨ ਕਰਵਾਉਣੇ ਵੀ ਬੰਦ ਕਰ ਦਿੱਤੇ। ਉਸ ਵਕਤ ਸਿੱਖਾਂ ਕੋਲ ਬਾਣੀ ਦੇ ਸੋਮੇ, ਗੁਰੂ ਸਾਹਿਬ ਸਰੀਰਕ ਤੌਰ `ਤੇ ਮੌਜੂਦ ਸਨ ਜੋ ਸਿੱਖ ਸੰਗਤਾਂ ਨੂੰ ਗੁਰੂ ਦੀ ਬਾਣੀ ਦ੍ਰਿੜ ਕਰਵਾਉਂਦੇ ਰਹੇ ਤੇ ਸਿੱਖ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੇ ਰਹੇ।
ਸ੍ਰੀ ਗੁਰੂ ਗੋਬਿੰਦ ਸਿੰਘ ਦੇ ਗੁਰਗੱਦੀ `ਤੇ ਬਿਰਾਜਮਾਨ ਹੋਣ ਵਕਤ ਸਿੱਖ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੜੇ ਪਰਪੱਕ ਹੋ ਚੁੱਕੇ ਸਨ। ਦਸਵੇਂ ਪਾਤਿਸ਼ਾਹ ਆਪ ਬਾਣੀ ਦੇ ਰਸੀਏ ਸਨ। ਉਨ੍ਹਾਂ ਦੀਵਾਨ ਲਾ ਕੇ ਸਵੇਰੇ ਸ਼ਾਮ ਆਸਾ ਦੀ ਵਾਰ ਤੇ ਰਹਿਰਾਸ ਸਾਹਿਬ ਦੇ ਪਾਠ ਕੀਰਤਨ ਕਰਨੇ ਸ਼ੁਰੂ ਕੀਤੇ ਤਾਂ ਕਿ ਸਿੱਖਾਂ ਦੇ ਹਿਰਦਿਆਂ ਵਿੱਚ ਗੁਰਬਾਣੀ ਸਥਾਈ ਸਥਾਨ ਬਣਾ ਲਵੇ। ਇਹ ਗੱਲ ਧਿਆਨ ਰੱਖਣ ਵਾਲੀ ਹੈ ਕਿ ਦਸਵੇਂ ਪਾਤਿਸ਼ਾਹ ਨੇ ਗ੍ਰੰਥ ਸਾਹਿਬ ਨੂੰ ਗੁਰਗੱਦੀ ਇਸ ਕਰ ਕੇ ਨਹੀਂ ਦਿੱਤੀ ਕਿ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ ਤੇ ਉਨ੍ਹਾਂ ਦਾ ਜਾਨਸ਼ੀਨ ਕੋਈ ਨਹੀਂ ਸੀ ਰਿਹਾ। ਉਨ੍ਹਾਂ ਦਾ ਇਹ ਫੈਸਲਾ ਚਾਣਚੱਕ ਨਹੀਂ ਸੀ; ਸਗੋਂ ਇਹ ਤਾਂ ਉਨ੍ਹਾਂ ਨੇ ਗ੍ਰੰਥ ਸਾਹਿਬ ਦੀ ਬਾਣੀ ਦੀ ਉਚਤਾ ਤੇ ਪਵਿੱਤਰਤਾ ਸਮਝ ਕੇ ਪਹਿਲਾਂ ਹੀ ਕਰ ਲਿਆ ਹੋਣਾ ਕਿ ਅੱਗੇ ਤੋਂ ਸਿੱਖ ਜਗਤ ਇਸੇ ਦੀ ਹੀ ਛਤਰ ਛਾਇਆ ਹੇਠ ਬੁਲੰਦੀਆਂ ਛੂਹ ਸਕੇਗਾ ਤੇ ਜ਼ੁਲਮ ਜਬਰ ਦਾ ਟਾਕਰਾ ਇਹਦੀ ਸੇਧ ਵਿੱਚ ਰਹਿ ਕੇ ਕਰਨ ਦੇ ਕਾਬਿਲ ਹੋਵੇਗਾ।
ਅਨੰਦਪੁਰ ਸਾਹਿਬ ਛੱਡਣ ਤੋਂ ਲੈ ਕੇ ਦਮਦਮਾ ਸਾਹਿਬ ਪੁੱਜਣ ਤੱਕ ਬਹੁਤ ਕੁੱਝ ਵਾਪਰ ਗਿਆ। ਗੁਰੂ ਪਰਿਵਾਰ ਖੇਰੂੰ ਖੇਰੂੰ ਹੀ ਨਹੀਂ ਹੋਇਆ, ਸ਼ਹਾਦਤ ਦਾ ਜਾਮ ਵੀ ਪੀ ਗਿਆ। ਧਰਮ ਦੇ ਨਾਂ `ਤੇ ਗਊ ਮਾਤਾ ਦੀਆਂ ਸਹੁੰਆਂ ਖਾਣ ਵਾਲਿਆਂ ਦਾ ਕਰੂਪ ਚਿਹਰਾ ਵੀ ਨੰਗਾ ਹੋਇਆ, ਹਾਅ ਦਾ ਨਾਅਰਾ ਮਾਰਨ ਵਾਲਿਆਂ ਦੀ ਵੀ ਪਛਾਣ ਹੋਈ, ਗੁਰੂ `ਤੇ ਭਰੋਸਾ ਅਤੇ ਗੁਰਬਾਣੀ `ਤੇ ਪਹਿਰਾ ਦੇਣ ਵਾਲੇ ਸਿੱਖਾਂ ਦੀ ਪਰਖ ਵੀ ਚਮਕੌਰ ਦੀ ਗੜ੍ਹੀ ਵਿੱਚ ਹੋ ਗਈ। ਧਰਮ ਯੁੱਧ ਲਈ ਸਿੱਖਾਂ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ ਸ਼ਹਾਦਤ ਲਈ ਤੋਰਨ ਦਾ ਕਰਮ ਵੀ ਇਸੇ ਸਮੇਂ ਦੁਨੀਆਂ ਨੂੰ ਦੇਖਣ ਨੂੰ ਮਿਲਿਆ। ਇਸੇ ਸਮੇਂ ਵਿੱਚ ਵੱਖਰੇ ਮਜ਼ਹਬ ਦੇ ਗੁਰੂ ਨੂੰ ਆਪਣੇ ਮਜ਼ਹਬ ਦਾ ‘ਉਚ ਦਾ ਪੀਰ’ ਦਰਸਾ ਕੇ ਆਪਣੀ ਜਾਨ ਦਾਅ `ਤੇ ਲਾ ਕੇ ਦੁਸ਼ਮਣਾਂ ਦੇ ਘੇਰੇ ਵਿਚੋਂ ਸਹੀ ਸਲਾਮਤ ਕੱਢਣ ਦਾ ਕੌਤਕ ਵੀ ਹੋਇਆ। ਇਸੇ ਸਮੇਂ ਦੌਰਾਨ ਗੁਰੂ ਨੇ ਖੁਆਰ ਹੋਇਆਂ ਨੂੰ ਮੇਲ ਕੇ ਟੁੱਟੀ ਗੰਢੀ ਅਤੇ ਮੁਕਤਿਆਂ ਦਾ ਖਿਤਾਬ ਬਖਸ਼ਿਆ।
ਦਮਦਮਾ ਸਾਹਿਬ ਪਹੁੰਚ ਕੇ ਗੁਰੂ ਸਾਹਿਬ ਨੂੰ ਸਿੱਖਾਂ ਦਾ ਸਦੀਵੀ ਕਾਲ ਗੁਰੂ ਬਣਾਉਣ ਦਾ ਸਮਾਂ ਨੇੜੇ ਆਉਂਦਾ ਜਾਣ ਕੇ ਆਪਣੇ ਹੀ ਸਕੇਸਬੰਧੀਆਂ ਪਾਸੋਂ ਗ੍ਰੰਥ ਸਾਹਿਬ ਦੀ ਬੀੜ ਲੈਣ ਲਈ ਬੇਨਤੀ ਕਰਨੀ ਪਈ ਜਿਹੜੀ ਗੁਰੂ-ਡੰਮੀਆਂ ਨੇ ਨਾ-ਮਨਜ਼ੂਰ ਕਰ ਕੇ ਮਿਹਣਾ ਵੀ ਮਾਰਿਆ ਕਿ ਜੇ ਗੁਰੂ ਗੋਬਿੰਦ ਸਿੰਘ ਵਾਕਿਆ ਹੀ ਪਹਿਲੇ ਨੌਂ ਗੁਰੂਆਂ ਦੀ ਜੋਤ ਹੈ ਤਾਂ ਉਨ੍ਹਾਂ ਦੀ ਬਾਣੀ ਉਨ੍ਹਾਂ ਨੂੰ ਯਾਦ ਹੋਣੀ ਹੈ, ਆਪੇ ਹੀ ਲਿਖ ਲਵੇ ਨਵਾਂ ਗ੍ਰੰਥ ਤੇ ਗੁਰੂ ਗੋਬਿੰਦ ਸਿੰਘ ਨੇ ਇਹ ਸੱਚ ਕਰ ਦਿਖਾਇਆ। ਉਨ੍ਹਾਂ ਗੁਰੂ ਤੇਗ ਬਹਾਦਰ ਦੀ ਬਾਣੀ ਸ਼ਾਮਿਲ ਕਰ ਕੇ ਭਾਈ ਮਨੀ ਸਿੰਘ ਤੋਂ ਗ੍ਰੰਥ ਸਾਹਿਬ ਲਿਖਵਾ ਲਿਆ ਤੇ ਉਸੇ ਗ੍ਰੰਥ ਸਾਹਿਬ ਨੂੰ ਨਾਂਦੇੜ ਪਹੁੰਚ ਕੇ ਆਪਣਾ ਸਰੀਰਕ ਚੋਲਾ ਬਦਲਣ ਵਕਤ ਸਦੀਵੀ ਗੁਰੂ ਥਾਪ ਦਿੱਤਾ। ਇਹ ਸੀ ਗ੍ਰੰਥ ਸਾਹਿਬ ਨੂੰ ਗੁਰੂ ਦਾ ਰੁਤਬਾ ਮਿਲਣ ਤੱਕ ਦਾ ਸਫ਼ਰ ਅਤੇ ਉਸ ਉਤੇ ਬਿਪਰਵਾਦ ਤੇ ਗੁਰੂਡੰਮੀਆਂ ਵੱਲੋਂ ਕੀਤੇ ਹਮਲਿਆਂ ਦਾ ਸੰਖੇਪ ਜਿਹਾ ਵਰਣਨ।
ਬਿਪਰਵਾਦ ਤੇ ਗੁਰੂ-ਡੰਮ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਗੁਰਗੱਦੀ ਬੜੀ ਚੁਭਣ ਲੱਗ ਪਈ ਅਤੇ ਇਹਨੂੰ ਚੁਣੌਤੀ ਦੇਣ ਦੀਆਂ ਗੋਂਦਾਂ ਗੁੰਦਣੀਆਂ ਸ਼ੁਰੂ ਹੋ ਗਈਆਂ। ਰਾਹ ਵੀ ਲੱਭ ਲਿਆ ਗਿਆ ਕਿ ਉਸੇ ਗੁਰੂ ਦਾ ਨਾਂ ਵਰਤੋ ਜਿਹਦੇ ਬੋਲਾਂ `ਤੇ ਸਿੱਖ ਪਹਿਰਾ ਦੇ ਕੇ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ, … ਤੇ ਕਿਤੋਂ ਕੱਢ ਮਾਰਿਆ ਇੱਕ ਹੋਰ ਗ੍ਰੰਥ ਜਿਹਦਾ ਨਾਂ ਜੋੜ ਦਿੱਤਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਨਾਲ ਕਿ ਇਹ ਉਨ੍ਹਾਂ ਆਪਣੇ ਮੁਖਾਰਬਿੰਦ ਤੋਂ ਉਚਾਰੀ ਹੈ, ਤੇ ਸਿੱਖਾਂ ਨੂੰ ਗੁਮਰਾਹ ਕਰਨਾ ਸ਼ੁਰੂ ਕਰ ਦਿੱਤਾ ਕਿ ਇਸ ਗ੍ਰੰਥ ਨੂੰ ਵੀ ਗੁਰਬਾਣੀ ਦਾ ਦਰਜਾ ਦੇ ਕੇ ਅਦਬ ਸਤਿਕਾਰ ਕਰੋ; ਜੇ ਅਜਿਹਾ ਨਹੀਂ ਕਰਦੇ ਤਾਂ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਨਿਰਾਦਰ ਹੋਵੇਗਾ। ਗੁਰੂ ਪ੍ਰਤੀ ਸ਼ਰਧਾਵੱਸ ਸ਼ਾਇਦ ਸਿੱਖ ਵੀ ਇਸ ਗ੍ਰੰਥ ਨੂੰ ਸਤਿਕਾਰ ਦੇਣ ਲੱਗ ਪੈਂਦੇ, ਪਰ ਜਦ ਉਨ੍ਹਾਂ ਨੇ ਇਸ ਵਿਚਲੀ ਲੇਖਣੀ ਨੂੰ ਸੁਣਿਆ ਦੇਖਿਆ ਤਾਂ ਸ਼ਰਮਸ਼ਾਰ ਹੋ ਗਏ, ਕਿ ਅਜਿਹੀ ਲਿਖਤ ਗੁਰਬਾਣੀ ਕਿੱਦਾਂ ਹੋ ਗਈ ਜਿਹਨੂੰ ਘਰ ਵਿੱਚ ਬੈਠ ਕੇ ਧੀਆਂ ਭੈਣਾਂ ਸਾਹਮਣੇ ਪੜ੍ਹਿਆ ਨਾ ਜਾ ਸਕੇ? ਹੁਣ ਤਾਂ ਇਸ ਮੁਹਿੰਮ ਪਿੱਛੇ ਲੁਕਿਆ ਮਕਸਦ ਵੀ ਸਪਸ਼ਟ ਹੋ ਗਿਆ ਹੈ। ਮਕਸਦ ਬੜਾ ਸਿੱਧਾ ਹੈ- ਸਿੱਖ ਧਰਮ ਨੂੰ ਹਿੰਦੂਮਤ ਦਾ ਹੀ ਅੰਗ ਬਣਾ ਕੇ ਪੇਸ਼ ਕਰਨਾ।
ਸਿੱਖਾਂ ਦੇ ਆਪਸੀ ਵਖਰੇਵੇਂ ਭਾਵੇਂ ਲੱਖ ਹੋਣ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਵਾਸਤਾ ਪਾਇਆ ਜਾਂਦਾ ਹੈ ਤਾਂ ਉਹ ਇਕੱਠੇ ਹੋ ਜਾਂਦੇ ਹਨ ਤੇ ਇਹ ਇਕਜੁਟਤਾ ਬਿਪਰਵਾਦੀਆਂ ਨੂੰ ਕਤੱਈ ਨਹੀਂ ਭਾਉਂਦੀ। ਇਸ ਏਕਤਾ ਨੂੰ ਤੋੜਨ ਲਈ ਹੀ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਖੜ੍ਹਾ ਕਰ ਕੇ ਸਿੱਖਾਂ ਵਿੱਚ ਪਾੜਾ ਪਾਉਣ ਦੀ ਕੁਚਾਲ ਕੀਤੀ ਗਈ। ਸਿੱਖ ਧਰਮ ਨੂੰ ਢਾਹ ਲਾਉਣ ਦੀਆਂ ਬਹੁਤੀਆਂ ਬਿਪਰਵਾਦੀ ਚਾਲਾਂ ਤਾਂ ਕਾਮਯਾਬ ਨਹੀਂ ਹੋਈਆਂ, ਪਰ ਆਹ ਜਿਹੜੀ ਅੱਜਕੱਲ੍ਹ ਜ਼ੋਰ ਫੜ ਰਹੀ ਆ, ਇਹ ਜ਼ਿਆਦਾ ਮਾਰੂ ਹੈ।
ਮੁਸਲਮਾਨਾਂ ਦਾ ਕਿਸੇ ਹੋਰ ਮਤ ਵਾਲਿਆਂ ਨੇ ਐਨਾ ਨੁਕਸਾਨ ਨਹੀਂ ਕੀਤਾ ਜਿੰਨਾ ਉਨ੍ਹਾਂ ਖੁਦ ਸ਼ੀਆ-ਸੁੰਨੀ ਦਾ ਵਖਰੇਵਾਂ ਕਰਕੇ ਆਪ ਕੀਤਾ। ਹਜ਼ਰਤ ਮੁਹੰਮਦ ਸਾਹਿਬ ਅਤੇ ਪਵਿੱਤਰ ਕੁਰਾਨ ਸ਼ਰੀਫ `ਤੇ ਕਿਸੇ ਨੂੰ ਕੋਈ ਕਿੰਤੂ ਨਹੀਂ, ਫਿਰ ਵੀ ਇਕ-ਦੂਜੇ ਦੀਆਂ ਮਸਜਿਦਾਂ ਵਿੱਚ ਬੰਬ ਚਲਾਏ ਜਾਂਦੇ ਹਨ ਜਿਥੇ ਕੁਰਾਨ ਸ਼ਰੀਫ਼ ਪਈ ਹੁੰਦੀ ਹੈ। ਸਾਨੂੰ ਸਿੱਖਾਂ ਨੂੰ ਤਾਂ ਵੰਡਣ ਹੀ ਗ੍ਰੰਥਾਂ ਦੇ ਆਧਾਰ `ਤੇ ਲੱਗੇ ਆ। ਜਿਹੜੇ ਸਿੱਖ ਵਿਦਵਾਨਾਂ ਨੇ ਦਸਮ ਗ੍ਰੰਥ ਬਾਰੇ ਖੋਜ ਕਰ ਕੇ ਇਹਨੂੰ ਗੁਰੂ ਗੋਬਿੰਦ ਸਿੰਘ ਨਾਲ ਜੋੜਿਆ ਹੈ, ਉਨ੍ਹਾਂ ਦਾ ਖੋਜ ਥੀਸਿਸ ਉਨ੍ਹਾਂ ਨੂੰ ਮੁਬਾਰਕ! ਇਹ ਕਿਉਂ ਤੀਂਘੜ-ਤੀਂਘੜ ਕੇ ਇਹਨੂੰ ਗੁਰਬਾਣੀ ਦਾ ਦਰਜਾ ਦੇਣ ਲਈ ਅੱਡੀਆਂ ਚੁੱਕ ਕੇ ਗੁਰਦੁਆਰਿਆਂ ਵਿੱਚ ਸੈਮੀਨਾਰ ਕਰਦੇ ਫਿਰਦੇ ਆ? ਕਿਉਂ ਥੋਥੀਆਂ ਦਲੀਲਾਂ ਦੇ ਕੇ ਗੁਰੂ ਗ੍ਰੰਥ ਸਾਹਿਬ ਦੀ ਸਰਬਉਚਤਾ ਨੂੰ ਚੁਣੌਤੀ ਦੇਣ ਡਹੇ ਆ? ਇਹ ਇਹਦੇ ਨਾਲ ਸਿੱਖੀ ਨੂੰ ਹੋਰ ਕਿੰਨੀ ਕੁ ਪੱਕੀ ਕਰ ਰਹੇ ਆ ਜਿਹੜੀ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਨਹੀਂ ਹੋਈ? ਇਹ ਆਪਣੇ ਅੰਦਰ ਝਾਤੀ ਮਾਰ ਕੇ ਦੇਖਣ ਤੇ ਦੱਸਣ ਕਿ ਉਹ ਇਸ ਦਸਮ ਗ੍ਰੰਥ ਨੂੰ ਗੁਰਬਾਣੀ ਮੰਨ ਕੇ ਦੂਜੇ ਸਿੱਖਾਂ ਨਾਲੋਂ ਕਿਵੇਂ ਚੰਗੇ ਆ? ਪਤਾ ਤਾਂ ਲੱਗੇ ਫਰਕ ਦਾ ਤੇ ਗੁਣਾਂ ਦਾ! ਜੇ ਇਹਦਾ ਪਾਠ ਕਰ ਕੇ ਉਨ੍ਹਾਂ ਦਾ ਜੀਵਨ ਸਫ਼ਲ ਹੋ ਰਿਹਾ ਹੈ ਤਾਂ ਕਰੀ ਜਾਣ ਆਪਣੇ ਘਰਾਂ ਵਿੱਚ ਦਿਨ ਰਾਤ ਇਹਦਾ ਪਾਠ, ਪਰ ਗੁਰੂ ਦੀ ਹੁਕਮ-ਅਦੂਲੀ ਤਾਂ ਨਾ ਕਰਨ। ਇਹ ਝੂਠੀ ਵਕਾਲਤ ਤਾਂ ਨਾ ਕਰਨ ਕਿ ਕਿਸੇ ਵੇਲੇ ਇਸ ਗ੍ਰੰਥ ਦਾ ਪ੍ਰਕਾਸ਼ ਵੀ ਗੁਰਦੁਆਰਿਆਂ ਵਿੱਚ ਹੁੰਦਾ ਰਿਹਾ ਹੈ।
ਪਿਛੇ ਜਿਹੇ ਕੈਲੀਫੋਰਨੀਆ ਦੇ ਇੱਕ ਗੁਰਦੁਆਰੇ ਵਿੱਚ ‘ਅੰਮ੍ਰਿਤ ਬਾਣੀ’ ਨਾਮ ਹੇਠ ਸੈਮੀਨਾਰ ਕਰਵਾਇਆ ਗਿਆ। ਹੁਣ ਤੱਕ ਤਾਂ ਇਹਦੇ ਬਾਰੇ ਕਾਫ਼ੀ ਕੁੱਝ ਇੰਟਰਨੈਟ, ਫੇਸਬੁੱਕ ਤੇ ਅਖ਼ਬਾਰਾਂ ਵਿੱਚ ਆ ਚੁੱਕਿਆ ਹੈ। ਇਸ ਇਕੱਠ ਨੂੰ ਪ੍ਰਬੰਧਕਾਂ ਨੇ ਬਹੁਤ ਵੱਡਾ ਪੰਥਕ ਇਕੱਠ ਦੱਸ ਕੇ ਪ੍ਰਚਾਰਿਆ ਤੇ ਸਫ਼ਲ ਕਰਾਰ ਦਿੱਤਾ। ਹੁਣ ਇਨ੍ਹਾਂ ਵਿਦਵਾਨਾਂ ਦੀਆਂ ਕਹੀਆਂ ਦੋ ਕੁ ਗੱਲਾਂ `ਤੇ ਝਾਤ ਪਾ ਲਈਏ। ਡਾ. ਹਰਭਜਨ ਸਿੰਘ ਨੇ ਇਸ ਪੰਥਕ ਇਕੱਠ ਵਿੱਚ ਬੋਲਦਿਆਂ ਕਿਹਾ ਕਿ `ਚਰਿਤਰੋ ਪਾਖਿਆਨ’ ਜਿਸ ਦੀਆਂ ਸਤਰਾਂ ਲਿਖਣ ਤੋਂ ਅਖ਼ਬਾਰ ਨੇ ਵੀ ਗੁਰੇਜ਼ ਕੀਤਾ, ਸਮੇਤ ਸਮੁੱਚਾ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ। ਉਨ੍ਹਾਂ ਦੀ ਦਲੀਲ ਸੀ ਕਿ ਇਹਦੇ ਵਿੱਚ ਕੌਤਕ ਹਨ ਗੁਰੂ ਸਾਹਿਬ ਦੇ। ਸਵਾਲ ਹੈ ਕਿ ਕੀ ਦਸਮ ਗ੍ਰੰਥ ਦੇ ਉਪਾਸ਼ਕ ਆਪਣੇ ਘਰ ਵਿੱਚ ਆਪਣੀ ਧੀ ਨੂੰ ਅਜਿਹੇ ਕੌਤਕ ਕਰਨ ਦੀ ਇਜਾਜ਼ਤ ਦੇਣਗੇ? ਜੇ ਜੁਆਬ ਨਾਂਹ ਵਿੱਚ ਹੈ ਤਾਂ ਸਮਝੋ ਇਹ ਗੁਰੂ ਕ੍ਰਿਤ ਨਹੀਂ, ਕਿਉਂਕਿ ਜਿਸ ਗੁਰੂ ਨੇ ਖਾਲਸਾ ਸਿਰਜਣ ਸਮੇਂ ਖਾਲਸੇ ਨੂੰ ਇਹੋ ਜਿਹੀ ਹਰਕਤ ਨੂੰ ਬਜਰ ਕੁਰਹਿਤ ਵਿੱਚ ਰੱਖ ਕੇ ਪੂਰੀ ਤਰ੍ਹਾਂ ਵਰਜ ਦਿੱਤਾ, ਉਹ ਕਿਵੇਂ ਇਹੋ ਜਿਹਾ ਲਿਖ ਸਕਦਾ ਹੈ। ਗੁਰੂ ਜੀ ਨੇ ਜਦੋਂ ਤੰਬਾਕੂ ਪੀਣ ਵਾਲੇ ਨੂੰ ਵਰਜਿਆ ਤੇ ਮਿਸਾਲ ਇਹ ਵੀ ਦਿੱਤੀ ਕਿ ਉਨ੍ਹਾਂ ਦਾ ਘੋੜਾ ਤੰਬਾਕੂ ਦੇ ਖੇਤ `ਚੋਂ ਨਿਕਲਣ ਤੋਂ ਇਨਕਾਰੀ ਹੋ ਗਿਆ, ਫਿਰ ਉਹੋ ਗੁਰੂ ਇਹੋ ਜਿਹਾ ਗ੍ਰੰਥ ਕਿਉਂ ਲਿਖੂ ਜਿਸ ਵਿੱਚ ਗਾਂਜਾ, ਭੰਗ, ਚਰਸ ਖਾ ਕੇ ਕੌਤਕ ਕਰਨ ਵਾਸਤੇ ਉਕਸਾਇਆ ਗਿਆ ਹੋਵੇ? ਗੁਰੂ ਗੋਬਿੰਦ ਸਿੰਘ ਨੂੰ ਕਿਹੜੀ ਮਜਬੂਰੀ ਸੀ ਕਿ ਇੰਨਾ ਸੋਹਣਾ ਨਾਮ ਬਦਲ ਕੇ ਆਪਣੇ ਆਪ ਨੂੰ ਰਾਮ ਸ਼ਿਆਮ ਕਹਿਣਾ ਪਿਆ? ਕਿੱਡੀ ਵੱਡੀ ਸਾਜ਼ਿਸ਼ ਹੈ! ਇਸ ਵਿਦਵਾਨ ਨੇ ਇਹ ਵੀ ਕਿਹਾ, ਗੁਰੂ ਗ੍ਰੰਥ ਸਾਹਿਬ ਵੱਡਾ ਭਰਾ ਹੈ ਤੇ ਦਸਮ ਗ੍ਰੰਥ ਉਹਦਾ ਹੀ ਛੋਟਾ ਭਰਾ! ਕੀ ਅਹਿਮਕਪੁਣਾ ਫੜ ਲਿਆ ਅਜਿਹੇ ਸਿੱਖ ਵਿਦਵਾਨਾਂ ਨੇ?
ਇਸ ਵਿਦਵਾਨ ਨੇ ਸੈਮੀਨਾਰ ਕਰਾਉਣ ਵਾਲਿਆਂ ਦੀ ਮਨਸ਼ਾ ਇਹ ਕਹਿ ਕੇ ਪੂਰੀ ਕਰ ਦਿੱਤੀ ਕਿ ਸਾਰੇ ਗ੍ਰੰਥ ਹੀ ਅਦਬ ਸਤਿਕਾਰ ਦੇ ਹੱਕਦਾਰ ਹਨ। ਉਨ੍ਹਾਂ ਗੁਰਸਿੱਖਾਂ ਦੀ ਆਲੋਚਨਾ ਕੀਤੀ ਜਿਹੜੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰਬਾਣੀ ਦਾ ਇਕੋ ਇੱਕ ਸੋਮਾ ਮੰਨਦੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਮਹਾਂ ਵਿਨਾਸ਼ਕਾਰੀ ਕਰਾਰ ਦੇ ਦਿੱਤਾ। ਵਿਦਵਾਨ ਦੇ ਲਫ਼ਜ਼ ਹਨ, “ਆਹ ਜਿਹੜੇ ਇਕੋ ਗ੍ਰੰਥ ਇਕੋ ਗ੍ਰੰਥ ਦੀ ਰਟ ਲਾਈ ਜਾਂਦੇ ਹਨ, ਇਹ ਗ੍ਰੰਥ ਨਿੰਦਕ ਹਨ ਤੇ ਉਹ ਗ੍ਰੰਥ ਵੀ ਮਹਾਂ ਵਿਨਾਸ਼ਕਾਰੀ ਹੈ ਜਿਹੜਾ ਅੱਗਿਉਂ ਹੋਰ ਗ੍ਰੰਥ ਲਿਖਣੇ ਬੰਦ ਕਰਵਾ ਦੇਵੇ, ਘਰ ਘਰ ਵਿੱਚ ਗ੍ਰੰਥ ਲਿਖ ਹੋਣੇ ਚਾਹੀਦੇ ਹਨ।”
ਇਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਹ ਸੈਮੀਨਾਰ ਉਸੇ ਗੁਰਦੁਆਰੇ ਵਿੱਚ ਹੋਇਆ ਜਿਥੇ 2-3 ਕੁ ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੋ ਹੋਰ ਪਾਲਕੀਆਂ ਰੱਖ ਕੇ ਉਨ੍ਹਾਂ ਵਿੱਚ ਰੁਮਾਲਿਆਂ `ਚ ਸਜਾ ਕੇ ਦੋ ਗ੍ਰੰਥ ਰੱਖ ਕੇ ਦੋ ਗੁਰਸਿੱਖਾਂ ਨੂੰ ਚੌਰ ਦੇ ਕੇ ਉਨ੍ਹਾਂ ਦੀ ਤਾਬਿਆ ਬਿਠਾ ਕੇ ਸਿੱਖ ਸੰਗਤ ਤੋਂ ਇਹ ਕਹਿ ਕੇ ਮੱਥੇ ਟਿਕਵਾਏ ਕਿ ਇਨ੍ਹਾਂ ਵਿਚੋਂ ਇੱਕ ਵਿੱਚ ਬਹੁਤ ਦੁਰਲੱਭ ਭਾਈ ਬੰਨੋ ਵਾਲੀ ਗ੍ਰੰਥ ਸਾਹਿਬ ਦੀ ਬੀੜ ਹੈ ਤੇ ਦੂਜੇ ਵਿੱਚ ਦਸਮ ਗ੍ਰੰਥ। ਇਹ ਤਾਂ ਉਨ੍ਹਾਂ ਦੋਵਾਂ ਗੁਰਸਿੱਖਾਂ ਦਾ ਭਲਾ ਹੋਵੇ ਜਿਨ੍ਹਾਂ ਨੇ ਉਹ ਗ੍ਰੰਥ ਖੋਲ੍ਹ ਕੇ ਦੇਖੇ ਜਿਨ੍ਹਾਂ ਵਿੱਚ ਕ੍ਰਿਸ਼ਨ ਯੁਧਿਸ਼ਟਰ ਦੀਆਂ ਕਹਾਣੀਆਂ ਲਿਖੀਆਂ ਹਨ ਤੇ ਇੱਕ ਵੀ ਗੁਰਬਾਣੀ ਦਾ ਸ਼ਬਦ ਨਹੀਂ ਲੱਭਾ। ਜਦੋਂ ਰੌਲਾ ਪਿਆ ਤਾਂ ਪ੍ਰਬੰਧਕ ਕਹਿੰਦੇ, ਗਲਤੀ ਨਾਲ ‘ਮਹਾਂਭਾਰਤ ਗ੍ਰੰਥ ‘ਰੱਖਿਆ ਗਿਆ।
ਦਸਮ ਗ੍ਰੰਥ ਦੀ ਵਾਜਬੀਅਤ ਲਈ ਇਹ ਦਲੀਲ ਦਿੱਤੀ ਗਈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ਾਂਤੀ ਦਾ ਪੈਗਾਮ ਦਿੰਦੀ ਹੈ ਜਦੋਂਕਿ ਦਸਮ ਗ੍ਰੰਥ ਦੀ ਬਾਣੀ ਪੜ੍ਹ ਕੇ ਬੰਦਾ ਜੋਸ਼ ਨਾਲ ਭਰ ਜਾਂਦਾ ਹੈ ਤੇ ਦੁਸ਼ਮਣ ਨਾਲ ਦੋ ਹੱਥ ਕਰਨ ਲਈ ਅੱਗੇ ਵਧ ਕੇ ਲੜਦਾ ਹੈ। ਇਨ੍ਹਾਂ ਹੀ ਵਿਦਵਾਨਾਂ ਨੇ ਦੱਸਿਆ ਕਿ ਦਸਮ ਗ੍ਰੰਥ 1696 ਵਿੱਚ ਲਿਖਿਆ ਗਿਆ, ਪਰ ਗੁਰੂ ਗੋਬਿੰਦ ਸਿੰਘ ਦੀ ਪਹਿਲੀ ਲੜਾਈ ਪਹਾੜੀ ਰਾਜਿਆਂ ਨਾਲ 1688 ਵਿੱਚ ਭੰਗਾਣੀ `ਚ ਹੋਈ; ਉਸ ਵਕਤ ਗੁਰੂ ਜੀ ਵੱਲੋਂ ਲੜਨ ਵਾਲੇ ਕੋਈ ਟਰੇਂਡ ਯੋਧੇ ਤੇ ਵਧੀਆ ਹਥਿਆਰਾਂ ਵਾਲੇ ਨਹੀਂ ਸੀ। ਉਹ ਹੀ ਸਨ ਜਿਹੜੇ ਜਪੁਜੀ ਸਾਹਿਬ, ਅਨੰਦ ਸਾਹਿਬ, ਸੁਖਮਨੀ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਦਾ ਪਾਠ ਪੜ੍ਹਨ, ਸੁਣਨ ਵਾਲੇ ਸਨ, ਫਿਰ ਉਨ੍ਹਾਂ ਵਿੱਚ ਜੋਸ਼ ਕਿੱਥੋਂ ਆ ਗਿਆ ਕਿ ਪਹਾੜੀਆਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ? ਉਦੋਂ ਤਾਂ ਇਹ ਜੋਸ਼ੀਲਾ ਗ੍ਰੰਥ ਲਿਖਿਆ ਵੀ ਨਹੀਂ ਸੀ ਗਿਆ।
ਉਦਾਂ ਤਾਂ ਗੁਰੂ ਸਾਹਿਬ ਤੋਂ ਬਾਅਦ ਦਾ ਸਮਾਂ ਸਿੱਖਾਂ ਲਈ ਜੰਗਾਂ-ਯੁੱਧਾਂ ਵਾਲਾ ਹੀ ਸੀ, ਪਰ ਮਹਾਰਾਜਾ ਰਣਜੀਤ ਸਿੰਘ ਦੀਆਂ ਮੁਹਿੰਮਾਂ ਦਾ ਇਤਿਹਾਸ ਮਿਲਦਾ ਹੈ। ਮਹਾਰਾਜੇ ਦੇ ਜਰਨੈਲ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈ ਕੇ ਅਰਦਾਸ ਕਰ ਕੇ ਯੁੱਧਾਂ ਵਿੱਚ ਜਾਂਦੇ ਤੇ ਜਿੱਤਾਂ ਵੀ ਪ੍ਰਾਪਤ ਹੁੰਦੀਆਂ। ਤੀਜੀ ਗੱਲ, 1849 `ਚ ਅੰਗਰੇਜ਼ਾਂ ਨੇ ਜਦੋਂ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕੀਤਾ ਤਾਂ ਉਹ ਭਲੀ ਪ੍ਰਕਾਰ ਸਿੱਖ ਸਿਪਾਹੀਆਂ ਦੇ ਲੜਨ ਮਰਨ ਦੇ ਜਜ਼ਬੇ ਤੋਂ ਜਾਣੂ ਹੋ ਗਏ ਸਨ, ਕਿਉਂਕਿ ਸਭਰਾਵਾਂ ਤੇ ਚਿੱਲਿਆਂ ਵਾਲਾ ਦੀਆਂ ਲੜਾਈਆਂ ਵਿੱਚ ਅੰਗਰੇਜ਼ਾਂ ਦੀ ਜਿੱਤ ਗੱਦਾਰਾਂ ਨੇ ਕਰਵਾਈ ਸੀ। ਅੰਗਰੇਜ਼ ਬੜਾ ਤੇਜ਼ ਦਿਮਾਗ ਸੀ, ਉਹਨੇ ਸਿੱਖ ਰਜਮੈਂਟ ਜਦੋਂ ਬਣਾਈ ਤਾਂ ਉਹੋ ਸਿਪਾਹੀ ਰਣਜੀਤ ਸਿੰਘ ਵਾਲੇ ਭਰਤੀ ਕੀਤੇ ਤੇ ਨਾਲ ਹੀ ਗੁਰਦੁਆਰਾ ਬਣਾ ਕੇ ਗੁਰੂ ਗ੍ਰੰਥ ਸਾਹਿਬ ਰੱਖ ਦਿੱਤਾ ਤੇ ਸਿੱਖ ਸਿਪਾਹੀਆਂ ਨੂੰ ਸਾਬਤ ਸੂਰਤ ਰਹਿਣ ਦਾ ਹੁਕਮ ਕੀਤਾ। ਉਹ ਇਹ ਬਾਖੂਬੀ ਜਾਣਦਾ ਸੀ ਕਿ ਸਿੱਖਾਂ ਦਾ ਇਹ ਪੱਕਾ ਭਰੋਸਾ ਹੈ ਕਿ ਜਿੰਨੀ ਦੇਰ ਗੁਰੂ ਗ੍ਰੰਥ ਸਾਹਿਬ ਉਨ੍ਹਾਂ ਦੇ ਨਾਲ ਹੈ, ਕੋਈ ਮਾਈ ਦਾ ਲਾਲ ਹਰਾ ਨਹੀਂ ਸਕਦਾ। ਇਹਦਾ ਵੱਡਾ ਸਬੂਤ ਉਹ ਫੋਟੋ ਹੈ ਜਿਹੜੀ ਲੰਡਨ ਮਿਊਜੀਅਮ ਵਿੱਚ ਪਈ ਹੈ ਜਿਸ ਵਿੱਚ ਪਹਿਲੀ ਸੰਸਾਰ ਜੰਗ ਵਿੱਚ ਸਿੱਖ ਫੌਜੀ ਮੈਸੋਪਟਾਮੀਆ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਮਾਰਚ ਕਰਦੇ ਹਨ। ਚੌਥੀ ਗੱਲ, ਕੀ ਇਹ ਵਿਦਵਾਨ ਦੱਸਣਗੇ ਕਿ 31 ਅਕਤੂਬਰ 1984 ਨੂੰ ਸ. ਬੇਅੰਤ ਸਿੰਘ ਤੇ ਸ. ਸਤਵੰਤ ਸਿੰਘ ਨੇ ਕਿਹੜੇ ਚਰਿਤਰੋ ਪਾਖਿਆਨ ਦਾ ਨਿਤਨੇਮ ਕੀਤਾ ਸੀ ਕਿ ਉਨ੍ਹਾਂ ਵਿੱਚ ਇੰਨਾ ਜੋਸ਼ ਭਰ ਗਿਆ?
ਦਸਮ ਗ੍ਰੰਥ ਦੇ ਸਮਰਥਕ ਇਨ੍ਹਾਂ ਵਿਦਵਾਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਇਸ ਗ੍ਰੰਥ ਦਾ ਅੱਖਰ ਅੱਖਰ ਗੁਰੂ ਸਾਹਿਬ ਦੀ ਰਚਨਾ ਹੈ। ਇਸੇ ਕਰ ਕੇ ਇਹ ਕਹਿੰਦੇ ਕਿ ਚਰਿਤਰੋ ਪਾਖਿਆਨ ਤੋਂ ਬਗੈਰ ਤਾਂ ਅੰਮ੍ਰਿਤ ਤੇ ਨਿਤਨੇਮ ਦੀਆਂ ਬਾਣੀਆਂ ਵੀ ਅਧੂਰੀਆਂ ਹਨ। ਮਕਸਦ ਇਹ ਹੈ ਕਿ ਇਸ ਚਰਿਤਰੋ ਪਾਖਿਆਨ ਦੇ ਗੰਦਮੰਦ ਨੂੰ ਵੀ ਨਿਤਨੇਮ ਦੀਆਂ ਬਾਣੀਆਂ ਨਾਲ ਜੋੜੋ ਤਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਕਰਨ ਵਾਲੇ ਆਪਣੇ ਮੂੰਹੋਂ ਖੁਦ ਕਹਿਣ ਕਿ ਇਹ ਬਾਣੀਆਂ ਵੀ ਝੂਠੀਆਂ ਹਨ! ਮੈਂ ਤਾਂ ਉਨ੍ਹਾਂ ਗੁਰਸਿੱਖਾਂ ਨੂੰ ਵੀ ਇਹ ਅਰਜ਼ ਕਰਦਾਂ ਕਿ ਜਦ ਤੱਕ ਸਮੂਹ ਸਿੱਖ ਜਗਤ ਕੋਈ ਅਗਲਾ ਫੈਸਲਾ ਨਹੀਂ ਕਰਦਾ, ਉਨੀ ਦੇਰ ਪਹਿਲਾਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਮੁਤਾਬਿਕ ਨਿਤਨੇਮ ਤੇ ਅੰਮ੍ਰਿਤ ਦੀਆਂ ਬਾਣੀਆਂ `ਤੇ ਕਿੰਤੂ ਜਾਂ ਉਜ਼ਰ ਕਰਨਾ ਵੀ ਉਨਾ ਹੀ ਗੁਨਾਹ ਹੋਵੇਗਾ ਜਿੰਨਾ ਦਸਮ ਗ੍ਰੰਥ ਨੂੰ ਸਿਰ `ਤੇ ਚੜ੍ਹਾਉਣਾ।
ਬੜਾ ਸੰਜੀਦਾ ਮਸਲਾ ਅਗਲਿਆਂ ਨੇ ਖੜ੍ਹਾ ਕੀਤਾ ਹੋਇਆ ਹੈ, ਸਿਆਣਪ ਨਾਲ ਤੇ ਗੁਰੂ ਦੀ ਮਤ ਮੁਤਾਬਿਕ ਹੱਲ ਹੋਣਾ ਹੈ। ਕਿਤੇ ਆਹ ਦਸਮ ਗ੍ਰੰਥ ਵਾਲਾ ਛਲੇਡਾ ਸਿੱਖ ਜਗਤ ਨੂੰ ਦੋਫਾੜ ਨਾ ਕਰ ਜਾਵੇ। ਜਿਸ ਸ਼ੈਤਾਨ ਨੇ ਇਹ ਤੀਲ ਬਾਲ ਕੇ ਸਿੱਖਾਂ ਦੇ ਵਿਹੜੇ ਵਿੱਚ ਸੁੱਟੀ ਆ, ਉਹ ਤਾਂ ਕਦੋਂ ਦਾ ਕਚੀਚੀਆਂ ਲੈ ਰਿਹਾ ਹੈ ਕਿ ਇਹ ਅਜੇ ਤੱਕ ਭਾਂਬੜ ਕਿਉਂ ਨਹੀਂ ਬਣਿਆ। ਸ਼ੀਆ ਸੁੰਨੀ ਮਸਜਿਦਾਂ ਵਾਂਗੂ ਅਜੇ ਤੱਕ ਗੁਰਦੁਆਰੇ ਦੋ ਫਿਰਕਿਆਂ `ਚ ਲੀਕ ਖਿੱਚ ਕੇ ਵੰਡੇ ਕਿਉਂ ਨਹੀਂ ਗਏ? ਕਿਉਂ ਨਹੀਂ ਅਜੇ ਤੱਕ ਇੱਕ ਗੁਰਦੁਆਰੇ ਦੇ ਸਿੱਖਾਂ ਨੇ ਦੂਜੇ ਗੁਰਦੁਆਰੇ ਉਤੇ ਹਮਲਾ ਕੀਤਾ? ਕਿਉਂ ਨਹੀਂ ਇੱਕ ਗ੍ਰੰਥ ਵਾਲਿਆਂ ਨੇ ਦੂਜੇ ਨੂੰ ਚੁੱਕ ਕੇ ਬਾਹਰ ਸੁੱਟਿਆ? ਮਸਲੇ ਤਾਂ ਸਿੱਖਾਂ ਦੇ ਹੋਰ ਬੜੇ ਹਨ ਜਿਨ੍ਹਾਂ ਬਾਰੇ ਵਿਦਵਾਨਾਂ ਨੇ ਗੁਰਮਤਿ ਦੀ ਰੌਸ਼ਨੀ ਵਿੱਚ ਸਿੱਖਾਂ ਨੂੰ ਸੇਧ ਦੇਣੀ ਹੈ, ਪਰ ਆਹ ਦਸਮ ਗ੍ਰੰਥ ਨੇ ਤੁਹਾਨੂੰ ਫੜ ਕੇ ਬਹਿ ਜਾਣਾ ਹੈ! ਚੇਤੇ ਰੱਖਿਓ, ਭਵਿੱਖ ਨੇ ਤੁਹਾਡੇ ਕੋਲੋਂ ਜੁਆਬ ਮੰਗਣਾ! !
‘ਗੱਲ ਸਹੇ ਦੀ ਨਹੀਂ, ਪਹੇ ਦੀ ਹੈ।’ ਇਸ ਕਹਾਵਤ ਤੋਂ ਸਬਕ ਲੈ ਕੇ ਆਪਾਂ ਉਸ ਸਿੱਖੀ ਨੂੰ ਟੋਟੇ ਹੋਣ ਤੋਂ ਬਚਾਉਣਾ ਹੈ ਜਿਹਨੂੰ ਸਾਡੇ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਤੇ ਨਿੱਕੇ ਨਿੱਕੇ ਬੱਚਿਆਂ, ਭੈਣਾਂ, ਮਾਤਾਵਾਂ ਤੇ ਗੁਰਸਿੱਖਾਂ ਨੇ ਸ਼ਹਾਦਤਾਂ ਦੇ ਕੇ ਵੱਡਾ ਕੀਤਾ। (ਧੰਨਵਾਦ ਸਹਿਤ ਪੰਜਾਬ ਟਾਈਮਜ਼ ਵਿਚੋਂ)


(03/09/13)
ਗੁਰਮੀਤ ਸਿੰਘ (ਸਿੱਡਨੀ)

ਮਾਨਯੋਗ ਖ਼ਾਲਸਾ ਮੱਖਣ ਸਿੰਘ ਜੀ, ਸਿੱਖ ਮਾਰਗ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
ਸਰਦਾਰ ਨਿਰੰਜਨ ਸਿੰਘ ਕਪੂਰ ਜੀ ਨੂੰ ਬੇਨਤੀ ਹੈ ਕਿ ਵਿਬਸਾਈਟ ਸਿੱਖ ਮਾਰਗ ਵਿਖੇ ਦਸਮ ਗ੍ਰੰਥ ਬਾਰੇ ਬਹੁਤ ਲੇਖ ਸਾਂਝੇ ਕੀਤੇ ਹੋਏ ਹਨ। “ਮਿਤ੍ਰ ਪਿਆਰੇ ਨੂੰ …” ਲੇਖ ਵੀ ਉਸ ਲੜੀ ਵਿੱਚ ਹੈ, ਜਿਸ ਦੀ ਕਾਪੀ ਕਰਕੇ ਉਸ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ! ਸ਼ਾਇਦ ਉਹ ਗੁਰਬਾਣੀ ਅਤੇ ਲੋਕ-ਗੀਤ ਦਾ ਅੰਤਰ ਸਮਝ ਸਕਣ।
ਧੰਨਵਾਦ,
ਗੁਰਮੀਤ ਸਿੰਘ (ਸਿੱਡਨੀ)


(03/09/13)
ਤੱਤ ਗੁਰਮਤਿ ਪਰਿਵਾਰ

ਸਮੂਹ ਬਾਣੀ ਰਚਨਹਾਰਿਆਂ ਨੂੰ ਸਮਰਪਿਤ ‘ਸ਼ਬਦ ਗੁਰੂ ਗ੍ਰੰਥ ਸਾਹਿਬ ਸਥਾਪਨਾ ਪੁਰਬ’ ਸੈਮੀਨਾਰ ਦੇ ਰੂਪ ਵਿੱਚ ਜੰਮੂ ਵਿਖੇ ਮਨਾਇਆ ਗਿਆ।

ਕਰਮਕਾਂਡ ਰਹਿਤ ਆਨੰਦ ਕਾਰਜ ਕਰਨ ਵਾਲੇ ਨੌਜਵਾਨ ਜੋੜੇ ਨੂੰ ਸਨਮਾਨਤ ਕੀਤਾ ਗਿਆ।

ਨਾਨਕ ਵਿਚਾਰਧਾਰਾ ਦੇ ਅਸਲ ਤੱਤ ਨੂੰ ਸ਼ੁੱਧ ਅਤੇ ਸਪਸ਼ਟ ਰੂਪ ਵਿੱਚ ਸੰਸਾਰ ਤੱਕ ਪਹੁੰਚਾਉਣ ਦੇ ਉਪਰਾਲੇ ਨੂੰ ਜਾਰੀ ਰੱਖਦੇ ਹੋਏ, ਗੁਰਮਤਿ ਦੀ ਰੋਸ਼ਨੀ ਵਿੱਚ ਤਿਆਰ ਕੀਤੇ ਗਏ ਇਤਿਹਾਸਕ ਦਸਤਾਵੇਜ਼ ‘ਗੁਰਮਤਿ ਜੀਵਨ ਸੇਧਾਂ: ਮੁੱਖ ਨੁਕਤੇ’ ਮੁਤਾਬਕ ਪਹਿਲਾ ‘ਸ਼ਬਦ ਗੁਰੂ ਗ੍ਰੰਥ ਸਾਹਿਬ ਸਥਾਪਨਾ ਪੁਰਬ’ ਫਿਉਚਰ ਪੈਕ ਹਾਈਅਰ ਸੈਕੰਡਰੀ ਸਕੂਲ, ਜੰਮੂ ਵਿਖੇ ਇੱਕ ਸੈਮੀਨਾਰ ਦੇ ਰੂਪ ਵਿੱਚ 01 ਸਤੰਬਰ 2013 ਨੂੰ ਮਨਾਇਆ ਗਿਆ। ਗੁਰਮਤਿ ਨੂੰ ਪੁਜਾਰੀ ਸ਼੍ਰੇਣੀ ਵਲੋਂ ਕਰਮਕਾਂਡੀ ਰੂਪ ਦੇ ਕੇ ਸਾਰੇ ਸੰਸਾਰ ਨੂੰ ਜ਼ਾਤ-ਪਾਤ, ਊਚ-ਨੀਚ, ਅਮੀਰ-ਗਰੀਬ ਆਦਿ ਵਖਰੇਵੇਂ ਵਿਚੋਂ ਕੱਢਣ ਦੀ ਸਮਰੱਥਾ ਰੱਖਣ ਵਾਲੀ ਇਸ ਵਿਲੱਖਣ ਸੋਚ ਅਤੇ ਪਹੁੰਚ ਤੋਂ ਮਨੁੱਖਤਾ ਨੂੰ ਦੂਰ ਰੱਖਣ ਦੇ ਕੋਝੇ ਮਨਸੂਬਿਆਂ ਨੂੰ ਧਿਆਨ ਵਿੱਚ ਰੱਖਦਿਆਂ, ਵੱਖ-ਵੱਖ ਵਿਸ਼ਿਆਂ `ਤੇ ਮਜ਼ਬੂਤ ਪਕੜ ਰੱਖਣ ਵਾਲੇ ਵਿਦਵਾਨਾਂ ਨੂੰ ਸੰਗਤ ਦੇ ਰੂਹ-ਬ-ਰੂਹ ਕੀਤਾ ਗਿਆ।

ਡਾ. ਇਕਬਾਲ ਸਿੰਘ ਜੀ ਚੰਡੀਗੜ੍ਹ ਨੇ ਬਹੁਤ ਹੀ ਮਹੱਤਵਪੂਰਨ ਵਿਸ਼ੇ ‘ਬਾਬਾ ਨਾਨਕ ਦੇ ਸੰਦੇਸ਼ ਦਾ ਆਧਾਰ: ਮਾਨਵਵਾਦ’ `ਤੇ ਵੱਡੇ ਭਾਵਪੂਰਤ ਅਤੇ ਸਪਸ਼ਟ ਸ਼ਬਦਾਂ ਵਿੱਚ ਸਰੋਤਿਆਂ ਨੂੰ ਬਾ-ਕਮਾਲ ਜਾਣਕਾਰੀਆਂ ਰਾਹੀਂ ਚੇਤੰਨ ਕੀਤਾ। ਉਨ੍ਹਾਂ ਕਿਹਾ, ‘ਮਾਨਵਵਾਦ’ ਸ਼ਬਦ-ਰੂਪ ਪਹਿਲਾਂ-ਪਹਿਲ ਯੂਰਪ ਵਿੱਚ ਤੇਰ੍ਹਵੀਂ ਸਦੀ ਤੋਂ ਲੈ ਕੇ ਆਈ ਪੁਨਰਜਾਗ੍ਰਿਤੀ (Renaissance) ਦੌਰਾਨ ਵਰਤੋਂ ਵਿੱਚ ਆਉਂਦਾ ਰਿਹਾ। ਉਸ ਸੰਦਰਭ ਵਿੱਚ ਇਸ ਸ਼ਬਦ ਦੇ ਅਰਥ ਪੁਰਾਣੇ ਯੂਨਾਨੀ ਅਤੇ ਲਾਤੀਨੀ ਗ੍ਰੰਥਾਂ ਦੇ ਅਧਿਐਨ ਕਰਨ ਤਕ ਸੀਮਤ ਸਨ। ਇਸ ਅਧਿਐਨ ਨੂੰ ਅੱਗੇ ਕਾਵਿ, ਇਤਹਾਸ, ਵਿਆਕਰਣ, ਨੈਤਿਕ ਫਲਸਫਾ ਅਤੇ ਭਾਸ਼ਣਕਾਰੀ ਵਿੱਚ ਵੰਡਿਆ ਗਿਆ ਹੋਇਆ ਸੀ ਅਤੇ ਇਸ ਦਾ ਮੁੱਖ ਨਿਸ਼ਾਨਾ ਮਨੁੱਖ ਨੂੰ ਵਧੇਰੇ ਗਿਆਨਵਾਨ ਬਨਾਉਣਾ ਅਤੇ ਉਸ ਦੀ ਬੁੱਧੀ ਦਾ ਵਿਕਾਸ ਕਰਨਾ ਸੀ। ਅਗਲੀਆਂ ਚਾਰ ਸਦੀਆਂ ਤੋਂ ਵੱਧ ਦੇ ਸਮੇਂ ਤੋਂ ਬਾਅਦ (ਸੰਨ 1798 ਈਸਵੀ ਵਿੱਚ ਆਏ ਫਰਾਂਸੀਸੀ ਇਨਕਲਾਬ ਦੇ ਸਮੇਂ ਤੋਂ ਲੈ ਕੇ) ਇਸ ਸ਼ਬਦ ਦੇ ਅਰਥ ਬਦਲ ਗਏ। ਹੁਣ ਇਸ ਸ਼ਬਦ ਦਾ ਪ੍ਰਯੋਗ ਐਸੇ ਧਰਮ-ਨਿਰਪੇਖ ਫਲਸਫੇ ਲਈ ਹੋਣ ਲੱਗਾ, ਜੋ ਕਰਾਮਾਤ ਅਤੇ ਧਾਰਮਿਕ ਹਠ-ਧਰਮੀ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਹੋਇਆਂ ਕੇਵਲ ਤਰਕ, ਨੈਤਕਿਤਾ ਅਤੇ ਨਿਆਂ ਦੀ ਪ੍ਰੋੜਤਾ ਕਰਦਾ ਸੀ। ਮਾਨਵਵਾਦ ਦੀ ਇਸ ਆਧੁਨਿਕ ਪ੍ਰੀਭਾਸ਼ਾ ਦੇ ਤਿੰਨ ਪ੍ਰਮੁੱਖ ਅੰਗ ਇਹ ਮੰਨੇ ਗਏ ਹਨ: ਮਨੁੱਖ ਦੇ ਹਿਤ, ਕਦਰਾਂ-ਕੀਮਤਾਂ ਅਤੇ ਮਨੁੱਖੀ ਵਕਾਰ (Dignity)। ਬਾਬਾ ਨਾਨਕ ਜੀ ਨੇ ਹੂਬਹੂ ਇਸੇ ਫਲਸਫੇ ਦਾ ਹੀ ਪਰਚਾਰ ਅਰੰਭਿਆ, ਸਾਰੀ ਉਮਰ ਇਸ ਨੂੰ ਸਮਰਪਤ ਰਹੇ, ਆਪਣੀਆਂ ਰਚਨਾਵਾਂ ਵਿੱਚ ਇਸ ਦੀ ਵਿਆਖਿਆ ਅਤੇ ਸਿਖਿਆ ਦਿੱਤੀ ਅਤੇ ਜੀਂਦੇ-ਜੀ ਆਪਣਾ ਉਤੱਰ-ਅਧਿਕਾਰੀ ਥਾਪ ਕੇ ਇਸ ਫਲਸਫੇ ਦੇ ਪਰਚਾਰ ਦੇ ਕਾਰਜ ਨੂੰ ਅੱਗੇ ਤੋਰ ਦਿੱਤਾ। ਜੁਗਰਾਫੀਆਈ ਕਾਰਨਾਂ ਕਰ ਕੇ ਯੂਰਪ ਨਾਲ ਉਹਨਾਂ ਦਾ ਕੋਈ ਸੰਪਰਕ ਨਹੀਂ ਸੀ ਅਤੇ ਭਾਰਤ ਦੇ ਅੰਦਰ ਅਤੇ ਉਦਾਸੀਆਂ ਦੌਰਾਨ ਸੰਸਾਰ ਦੇ ਜਿਹੜੇ ਭਾਗਾਂ ਵਿੱਚ ਉਹ ਗਏ ਉੱਥੋਂ ਦੀਆਂ ਪ੍ਰਚਲਤ ਧਾਰਮਿਕ ਅਤੇ ਸਮਾਜਿਕ ਮਾਨਤਾਵਾਂ ਵਿੱਚ ਉਹਨਾਂ ਨੂੰ ਮਾਨਵਵਾਦ ਦੀ ਘਾਟ ਹੀ ਨਜ਼ਰੀਂ ਪਈ। ਨਿਰਸੰਦੇਹ ‘ਮਾਨਵਵਾਦ’ ਦਾ ਨਵੀਨ ਸੰਕਲਪ ਉਨ੍ਹਾਂ ਦਾ ਮੌਲਿਕ ਫਲਸਫਾ ਸੀ ਅਤੇ ਉਨ੍ਹਾਂ ਨੇ ਇਹ ਸੰਕਲਪ ਯੂਰਪ ਦੇ ਵਿਦਵਾਨਾਂ ਤੋਂ ਘਟੋ-ਘਟ ਤਿੰਨ ਸਦੀਆਂ ਪਹਿਲਾਂ ਸੰਸਾਰ ਨੂੰ ਦੇ ਦਿੱਤਾ ਸੀ। ਇਸ ਲਈ ਬਾਬਾ ਨਾਨਕ ਜੀ ਨੂੰ ‘ਮਾਨਵਵਾਦ ਦਾ ਪੈਗੰਬਰ’ ਕਹਿਣਾ ਉਚਿਤ ਹੋਵੇਗਾ।

ਸ੍ਰ. ਬਲਦੇਵ ਸਿੰਘ ਜੀ ਦਿਲੀ ਨੇ ‘ਦਸਮ ਗ੍ਰੰਥ ਦੀ ਪ੍ਰਮਾਣਿਕਤਾ ਦੀ ਪੜਚੋਲ’ ਵਿਸ਼ੇ `ਤੇ ਬੋਲਦਿਆਂ ਇਸ ਕੂੜ-ਕਿਤਾਬ ਦੇ ਪਾਜ ਬਾ-ਦਲੀਲ ਢੰਗ ਨਾਲ ਉਘਾੜੇ ਅਤੇ ਸਰੋਤਿਆਂ ਨੂੰ ਬਚਿਤ੍ਰ ਨਾਟਕ ਰਾਹੀਂ ਸਿੱਖੀ ਸਿਧਾਂਤਾਂ ਨੂੰ ਬਿਪਰੀ ਸੋਚ ਨਾਲ ਰਲਗੱਡ ਕਰਕੇ ਗੁਰਮਤਿ ਨੂੰ ਗੰਧਲਾ ਕਰਨ ਦੀ ਨਾਪਾਕ ਸਾਜਸ਼ ਤੋਂ ਜਾਣੂ ਕਰਵਾਉਂਦਿਆਂ ਸੁਚੇਤ ਕੀਤਾ।

ਮੋਹਨ ਸਿੰਘ ਜੀ ਡੇਰਾਬੱਸੀ, ਜੋ ਇੱਕ ਨਿਸ਼ਕਾਮ ਅਤੇ ਕਿਰਤੀ ਵਿਦਵਾਨ ਹਨ, ਨੇ ਗੁਰਬਾਣੀ ਦੇ ਆਧਾਰ `ਤੇ “ਸ਼ਬਦ ਗੁਰੂ ਦਾ ਸੰਕਲਪ” ਸਪਸ਼ਟ ਕੀਤਾ। ਉਨ੍ਹਾਂ ਮੁਤਾਬਕ ਬਾਬਾ ਨਾਨਕ ਦੇ ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਪੰਨਾ 943) ‘ਦੀ ਰੋਸ਼ਨੀ ਵਿੱਚ ਕੋਈ ਵੀ ਸ਼ਰੀਰ ‘ਗੁਰੂ ਜਾਂ ਚੇਲਾ’ ਨਹੀਂ ਹੁੰਦਾ ਬਲਕਿ ਸ਼ਰੀਰ, ਗੁਰੂ ਅਤੇ ਚੇਲੇ ਦੇ ਸੁਮੇਲ ਦਾ ਮਾਧਿਅਮ ਹੁੰਦਾ ਹੈ। ਉਨ੍ਹਾਂ ਕਿਹਾ, ‘ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ (ਪੰਨਾ 759) ਅਤੇ ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+॥ (ਪੰਨਾ 793) ਵਰਗੇ ਸਪਸ਼ਟ ਸੰਦੇਸ਼ਾਂ ਦੇ ਹੁੰਦਿਆਂ ਸਾਨੂੰ ‘ਗੁਰੂ’ ਦੇ ਸੰਕਲਪ ਬਾਰੇ ਕੋਈ ਭਰਮ ਨਹੀਂ ਰਹਿ ਜਾਣਾ ਚਾਹੀਦਾ।

ਸ੍ਰ. ਰਵਿੰਦਰ ਸਿੰਘ ਪਿੰਜੌਰ ਨੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚਲੀ ਰਾਗਮਾਲਾ ਦੀ ਪੁਣਛਾਣ’ ਵਿਸ਼ੇ `ਤੇ ਬੜੀਆਂ ਮਜ਼ਬੂਤ ਦਲੀਲਾਂ ਰਾਹੀਂ ਸਰੋਤਿਆਂ ਨੂੰ ਰਾਗਮਾਲਾ ਦੇ ਗੁਰਬਾਣੀ ਨਾ ਹੋਣ ਅਤੇ ਇਸ ਵਿਚਲੀ ਸਾਮੱਗਰੀ ਦੀ ਨਿਰਾਰਥਕ ਅਤੇ ਨਾਂਹ-ਪੱਖੀ ਪਹੁੰਚ ਨੂੰ ਨਕਾਰਦੇ ਹੋਏ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਰਾਗਮਾਲਾ ਦੀ ਹੋਂਦ ਮਿਲਾਵਟ ਹੈ।

ਚੇਤੇ ਰਹੇ, ਤੱਤ ਗੁਰਮਤਿ ਪਰਿਵਾਰ ਨੇ ਪੰਥਕ ਵਿਦਵਾਨਾਂ, ਸੁਹਿਰਦ ਅਤੇ ਜਾਗਰੂਕ ਸ਼ਖਸੀਅਤਾਂ ਦੇ ਸਾਂਝੇ ਉਪਰਾਲੇ ਰਾਹੀਂ ਤਿਆਰ ਕੀਤੇ ਦਸਤਾਵੇਜ਼ ‘ਗੁਰਮਤਿ ਜੀਵਨ ਸੇਧਾਂ: ਮੁੱਖ ਨੁਕਤੇ’ ਦੇ ਆਧਾਰ `ਤੇ ਸਾਲ ਵਿੱਚ ਤਿੰਨ ਪੁਰਬ ਮਨਾਉਣ ਦੇ ਸਾਂਝੇ ਫੈਸਲੇ ਨੂੰ ਅਮਲੀ ਰੂਪ ਦਿੰਦਿਆਂ ਪਹਿਲਾ ‘ਗੁਰਮਤਿ ਇਨਕਲਾਬ ਪੁਰਬ’ 14 ਅਪ੍ਰੈਲ 2013 ਨੂੰ ਖਰੜ ਵਿਖੇ ਮਨਾਇਆ ਸੀ। ਜਿਸ ਵਿੱਚ ਗੁਰਪ੍ਰੀਤ ਸਿੰਘ ਅਬੋਹਰ ਅਤੇ ਬੀਬੀ ਗੁਰਵਿੰਦਰ ਕੌਰ ਨੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਹਜ਼ੂਰੀ ਵਿੱਚ ਕਰਮਕਾਂਡ ਰਹਿਤ ਪਹਿਲਾ ਆਨੰਦ ਕਾਰਜ ਕਰਵਾ ਕੇ ਆਉਂਦੀਆਂ ਨਸਲਾਂ ਲਈ ‘ਗੁਰਮਤਿ ਦੇ ਤੱਤ’ ਨੂੰ ਸਮਝ ਕੇ ਵਿਵਹਾਰਿਕ ਰੂਪ ਵਿੱਚ ਨਿਭਾਉਣ ਦੀ ਪ੍ਰੇਰਣਾ ਦਿੰਦਿਆ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਸੀ। ਇਸ ਲਈ ਨੌਜਵਾਨ ਜੋੜੀ ਨੂੰ ਸ਼ਲਾਘਾਯੋਗ ਕਦਮ ਲਈ ‘ਪ੍ਰਸ਼ੰਸਾ ਪੱਤਰ’ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਕੜੀ ਵਿੱਚ ਸਾਲਾਨਾ ਤੀਜਾ ਸਮਾਗਮ ਸਮੂਹ ਸ਼ਹੀਦਾਂ ਨੂੰ ਸਮਰਪਿਤ ‘ਸ਼ਹੀਦੀ ਪੁਰਬ’ ਦਸੰਬਰ 2013 ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਵਾਲੇ ਦਿਨ ਮਨਾਇਆ ਜਾਵੇਗਾ। ਇਸ ਸਮਾਗਮ ਵਿੱਚ ਨੌਜਵਾਨਾਂ ਦੀ ਸ਼ਿਰਕਤ ਅਤੇ ਉਤਸਾਹ ਵੇਖਣਯੋਗ ਸੀ, ਜਿਨ੍ਹਾਂ ਨੇ ਬਾਅਦ ਵਿੱਚ ਵਿਦਵਾਨਾਂ ਨਾਲ ਨਿੱਜੀ ਮੁਲਾਕਾਤ ਰਾਹੀਂ, ਗੁਰਮਤਿ ਸਿਧਾਂਤਾਂ ਦੀ ਸਪਸ਼ਟਤਾ ਦੀ ਤਾਂਘ ਰੱਖਦਿਆ, ਬਹੁਤ ਸਾਰੇ ਸਵਾਲ ਪੁੱਛੇ ਅਤੇ ਸੈਮੀਨਾਰ ਦੀ ਪ੍ਰਸ਼ੰਸਾ ਕੀਤੀ।

ਇਸ ਸਮਾਗਮ ਵਿੱਚ ਮੰਚ ਦਾ ਸੰਚਾਲਨ ਤੱਤ ਗੁਰਮਤਿ ਪਰਿਵਾਰ ਦੇ ਬੁਲਾਰੇ ਪ੍ਰਿੰ. ਨਰਿੰਦਰ ਸਿੰਘ ਜੰਮੂ ਨੇ ਗੁਰਮਤਿ ਪ੍ਰਤੀ ਸੁਚੇਤ ਕਰਦੀਆਂ ਕਾਵਿ-ਸਤਰਾਂ ਅਤੇ ਵਿਸ਼ਿਆਂ ਨਾਲ ਸੰਬੰਧਿਤ ਕੁੱਝ ਟਿੱਪਣੀਆਂ ਅਤੇ ਵਿਚਾਰਾਂ ਬੜੇ ਰੋਚਕ ਅਤੇ ਅਨੁਸ਼ਾਸ਼ਤ ਢੰਗ ਨਾਲ ਕੀਤਾ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ 

3-9-2013


(03/09/13)
ਵਰਡ ਸਿੱਖ ਫੈਡਰੇਸ਼ਨ /ਡਾ: ਗੁਰਮੀਤ ਸਿੰਘ ਬਰਸਾਲ

ਜਦੋਂ ਜੱਥੇਦਾਰ ਵਿਚਾਰ ਵਟਾਂਦਰੇ ਤੋਂ ਡਰਦੇ ਪਿਛਲੇ ਦਰਵਾਜੇ ਰਾਹੀਂ ਖਿਸਕ ਗਏ!!
ਸਿੱਖ ਕੌਮ ਦੇ ਜੱਥੇਦਾਰਾਂ ਦੁਆਰਾ ਬੇਸ਼ਰਮੀ ਦੀ ਉਦੋਂ ਹੱਦ ਹੋ ਗਈ ਜਦੋਂ ਉਹ ਸੰਗਤ ਨਾਲ ਵਿਚਾਰਾਂ ਕਰਨ ਦਾ ਵਾਅਦਾ ਕਰਕੇ ਠਾਠ ਨੁਮਾ ਗੁਰਦਵਾਰੇ ਦੇ ਪਿਛਲੇ ਦਰਵਾਜੇ ਰਾਹੀਂ ਚੋਰਾਂ ਵਾਂਗ ਪੱਤਰਾ ਵਾਚ ਗਏ। ਹੋਇਆ ਇੰਝ ਕਿ ਪੰਥ ਦੇ ਆਗੂ ਅਖਵਾਉਣ ਵਾਲੇ ਅਖੌਤੀ ਜੱਥੇਦਾਰ ਗੁਰਬਚਨ ਸਿੰਘ ਅਤੇ ਪਟਨੇ ਸਾਹਿਬ ਵਾਲਾ ਅਖੌਤੀ ਜੱਥੇਦਾਰ ਇਕਬਾਲ ਸਿੰਘ, ਅਖੌਤੀ ਸਾਧ ਬਲਵਿੰਦਰ ਸਿੰਘ ਕੁਰਾਲੀ ਦੇ ਅੰਧਵਿਸ਼ਵਾਸੀ ਸੰਗਤਾਂ ਦੇ ਪੈਸੇ ਨਾਲ ਬਣਾਈ ਜਾ ਰਹੀ ਨਾਨਕਸਰ ਠਾਠ ਦਾ ਉਦਘਾਟਨ ਕਰਨ ਲਈ ਪੁੱਜੇ ਸਨ । ਬੀਬੀ ਕਮਲਜੀਤ ਕੌਰ ਲੈਥਰੋਪ ਦੀ ਅਗਵਾਈ ਹੇਠ ਵਰਡ ਸਿੱਖ ਫੈਡਰੇਸ਼ਨ ਦੇ ਕੁਝ ਸੇਵਾਦਾਰਾਂ ਨੇ ਹੋਰ ਸੰਗਤਾਂ ਨੂੰ ਨਾਲ ਲੈਕੇ ਜੱਥੇਦਾਰਾਂ ਨਾਲ ਵਿਚਾਰਾਂ ਕਰਨ ਦੀ ਨੀਅਤ ਨਾਲ ਦਰਬਾਰ ਹਾਲ ਵਿੱਚ ਬੈਠੇ ਜੱਥੇਦਾਰਾਂ ਨੂੰ ਵਿਚਾਰਾਂ ਦੀ ਇੱਛਾ ਦੱਸੀ ਤਾਂ ਜੱਥੇਦਾਰਾਂ ਨੇ ਦੀਵਾਨ ਦੀ ਸਮਾਪਤੀ ਤੇ ਵਿਚਾਰ ਕਰਨ ਦੀ ਸਹਿਮਤੀ ਦੇ ਦਿੱਤੀ ।ਵਰਡ ਸਿੱਖ ਫੈਡਰੇਸ਼ਨ ਦੇ ਸੇਵਾਦਾਰ ਅਤੇ ਸੰਗਤਾਂ ਇਸ ਉਮੀਦ ਵਿੱਚ ਬੈਠੇ ਉਡੀਕ ਕਰਦੇ ਰਹੇ ਕਿ ਜੱਥੇਦਾਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਵਾਅਦਾ ਕੀਤਾ ਹੋਇਆ ਹੈ ।ਪਰ ਇਹਨਾਂ ਕੌਮ ਦੇ ਜੱਥੇਦਾਰ ਅਖਵਾਉਣ ਵਾਲਿਆਂ ਦੀ ਬੇਸ਼ਰਮੀ ਦੀ ਹੱਦ ਹੋ ਗਈ ਜਦੋਂ ਉਹ ਦੱਬੇ ਪੈਰੀਂ ਸਾਧ ਦੇ ਚਾਟੜਿਆਂ ਨਾਲ ਪਿਛਲੇ ਦਰਵਾਜੇ ਥਾਈਂ ਰਫੂ-ਚੱਕਰ ਹੋ ਗਏ । ਜਦੋਂ ਸੰਗਤਾਂ ਨੂੰ ਜੱਥੇਦਾਰਾਂ ਦੀ ਕਰਤੂਤ ਦਾ ਪਤਾ ਲੱਗਾ ਤਾਂ ਉਥੇ ਕਾਫੀ ਹੰਗਾਮਾ ਹੋ ਗਿਆ ।ਜੱਥੇਦਾਰਾਂ ਖਿਲਾਫ ਨਾਅਰੇ ਬਾਜੀ ਵੀ ਹੋਈ ।
ਰਾਤ ਨੂੰ ਤਕਰੀਬਨ ਨੌਂ ਵਜੇ ਇਸੇ ਸਬੰਧ ਵਿੱਚ ਕੈਲੇਫੋਰਨੀਆਂ ਦੇ ਮਸ਼ਹੂਰ ਰੇਡੀਓ ਸਟੇਸ਼ਨ ਚੜਦੀਕਲਾ ਤੇ ਸੰਗਤਾਂ ਦੇ ਗੁੱਸੇ ਦਾ ਪ੍ਰਤੀਕ ਇਕ ਟਾਕ ਸ਼ੋ ਹੋਇਆ ।ਅਸਲ ਵਿੱਚ ਟਾਕ ਸ਼ੋ ਜੱਥੇਦਾਰਾਂ ਨਾਲ ਵਿਚਾਰਾਂ ਲਈ ਰੱਖਿਆ ਗਿਆ ਸੀ ।ਜੱਥੇਦਾਰਾਂ ਅਤੇ ਸਾਧਾਂ ਦੇ ਚੇਲਿਆਂ ਨੇ ਇਹ ਕਹਿਕੇ ਖਹਿੜਾ ਛੁਡਾ ਲਿਆ ਕਿ ਜੱਥੇਦਾਰ ਤਾਂ ਨਿਊਯਾਰਕ ਦੀ ਫਲਾਈਟ ਵਿੱਚ ਹਨ ਜਦ ਕਿ ਕੁਝ ਸੰਗਤਾਂ ਦੇ ਦੱਸਣ ਤੇ ਪਤਾ ਚਲਿਆ ਕਿ ਜੱਥੇਦਾਰ ਟਾਕਸ਼ੋ ਦੇ ਸਮੇ ਅਤੇ ਬਾਅਦ ਵਿੱਚ ਸੈਨਹੋਜੇ ਵਿੱਚ ਹੀ ਛੁਪੇ ਹੋਏ ਸੰਨ ।ਬੀਬੀ ਕਮਲਦੀਪ ਕੌਰ ਨੇ ਦੱਸਿਆ ਕਿ ਕਿੰਝ ਸੰਗਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਜੱਥੇਦਾਰ ਨੇ ਵਿਚਾਰਾਂ ਦਾ ਵਾਅਦਾ ਕੀਤਾ ਸੀ । ਟਾਕ ਸ਼ੋ ਵਿੱਚ ਕੁਝ ਨਵੇਂ ਯੂਨੀਵਰਸਟੀਆਂ ਦੇ ਵਿਦਿਆਰਥੀਆਂ ਨੇ ਅੱਖੀਂ ਡਿੱਠਾ ਹਾਲ ਸੁਣਾਉਦਿਆਂ ਜੱਥਾਦਾਰਾਂ ਦੇ ਵਾਅਦਾ ਕਰਕੇ ਭੱਜਣ ਨੂੰ ਮੰਦਭਾਗਾ ਦੱਸਿਆ। ਕਈ ਫੈਡਰੇਸ਼ਨ ਵੀਰਾਂ ਨੇ ਦੱਸਿਆ ਕਿ ਸਾਡਾ ਇਰਾਦਾ ਸ਼ਾਂਤਮਈ ਢੰਗ ਨਾਲ ਵਿਚਾਰ ਕਰਨੀ ਸੀ ।ਕਈਆਂ ਨੇ ਫੋਨ ਕਰਕੇ ਕਿਹਾ ਕਿ ਉਹ ਉਹ ਤਾਂ ਜੱਥੇਦਾਰਾਂ ਨੂੰ ਵੈੱਬਸਾਈਟਾਂ ਤੇ ਛਪੇ ਸਵਾਲਾਂ ਦੇ ਜਵਾਬ ਹੀ ਪੁੱਛਣਾ ਚਾਹੁੰਦੇ ਸਨ ।ਸੰਗਤਾਂ ਪੁੱਛ ਰਹੀਆਂ ਸਨ ਕਿ ਜੇਕਰ ਜੱਥੇਦਾਰ ਹੀ ਡੇਰੇ/ਠਾਠਾਂ ਦੇ ਉਦਘਾਟਨ ਕਰਨ ਲਗ ਪਏ ਹਨ ਤਾਂ ਕੀ ਗੁਰਦਵਾਰੇ ਬੰਦ ਕਰ ਦੇਣੇ ਚਾਹੀਦੇ ਹਨ ।ਪੰਥ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਬਰਸੀ ਛੱਡਕੇ ਕੀ ਇਹ ਜੱਥੇਦਾਰ ਪੰਥ ਵਿਰੋਧੀ ਸਾਧਾਂ ਕੋਲ ਜਾਣਾ ਜਿਆਦਾ ਜਰੂਰੀ ਸਮਝਦੇ ਹਨ ।ਕਈ ਸੰਗਤਾਂ ਦੀ ਸੁਰ ਬਹੁਤ ਤਿੱਖੀ ਸੀ ਉਹ ਕਹਿ ਰਹੇ ਸੰਨ ਕਿ ਇਹਨਾਂ ਜੱਥੇਦਾਰਾਂ ਨੂੰ ਅਗਾਂਹ ਤੋਂ ਸਵਾਲ ਪੁੱਛਣ ਜਾਣ ਦੀ ਕੋਈ ਲੋੜ ਨਹੀਂ ਇਹਨਾਂ ਦਾ ਘੇਰਾਓ ਕਰਨਾ ਚਾਹੀਦਾ ਹੈ ਅਤੇ ਇਹਨਾਂ ਦੀ ਵਿਰੋਧਤਾ ਕਾਲੇ ਝਡਿਆਂ ,ਵਿਰੋਧੀ ਨ੍ਹਾਰੇਆਂ ਅਤੇ ਹਰ ਉਸ ਤਰੀਕੇ ਨਾਲ ਕਰਨੀ ਚਾਹੀਦੀ ਹੈ ਜਿਸਦੇ ਇਹ ਯੋਗ ਹਨ ।


(03/09/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੁੜਿਆ ਰਹਿ ਸੱਚ ਨਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੁੜਿਆ ਰਹਿ ਸੱਚ ਨਾਲ, ਓਸ ਦਾ ਹੋ ਜਾਏਂਗਾ।
ਝੂਠ ਦੀ ਟੁੱਟੂ ਪਾਲ, ਓਸ ਦਾ ਹੋ ਜਾਏਂਗਾ।
ਮਾਇਆ ਮੋਹ ਦਾ ਪਰਦਾ ਭਾਰਾ, ਜੱਗ ਦਾ ਖੇਲ੍ਹ ਬਣਾਇਆ ਸਾਰਾ।
ਭਰਮ ਨਾ ਰਹੇ ਰਵਾਲ, ਓਸ ਦਾ ਹੋ ਜਾਏਂਗਾ।
ਕਾਮ, ਕ੍ਰੋਧ, ਮੋਹ, ਲੋਭ, ਹੰਕਾਰ, ਰਜ, ਸਤ, ਤਮ ਦਾ ਇਹ ਸੰਸਾਰ,
ਪਾਰ ਕਰ ਨਾਮ ਦੇ ਨਾਲ, ਓਸ ਦਾ ਹੋ ਜਾਏਂਗਾ।
ਅਪਣਾ ਆਪ ਪਛਾਣ ਲਵੇਂਗਾ, ਉਸ ਨੂੰ ਵੀ ਤੂੰ ਜਾਣ ਲਵੇਂਗਾ,
ਅੰਦਰ ਦੀ ਕਰ ਭਾਲ, ਓਸ ਦਾ ਹੋ ਜਾਵੇਂਗਾ।
ਜੁੜਿਆ ਰਹਿ ਸੱਚ ਨਾਲ, ਓਸ ਦਾ ਹੋ ਜਾਏਂਗਾ।
ਇਕੋ ਇੱਕ ਨਿਸ਼ਾਨਾ ਓਹ ਹੀ, ਰੋਮੋ ਰੋਮ ਵਸਾਣਾ ਓਹ ਹੀ,
ਉਸ ਵਿੱਚ ਖੁਦ ਨੂੰ ਢਾਲ, ਓਸ ਦਾ ਹੋ ਜਾਏਂਗਾ।
ਜੁੜਿਆ ਰਹਿ ਸੱਚ ਨਾਲ, ਓਸ ਦਾ ਹੋ ਜਾਏਂਗਾ।
ਓਸ ਦਾ ਹੋਣਾ ਇਹੋ ਪੜਾ ਹੈ, ਏਸ ਵਿਚਾਲੇ ਜੱਗ ਖੜਾ ਹੈ,
ਰਚ ਜਾ ਉਸਦੇ ਤਾਲ, ਓਸ ਦਾ ਹੋ ਜਾਏਂਗਾ।
ਜੁੜਿਆ ਰਹਿ ਸੱਚ ਨਾਲ, ਓਸ ਦਾ ਹੋ ਜਾਏਂਗਾ।
ਓਹ ਹੀ, ਓਹ ਹੀ, ਹਰ ਥਾਂ ਓਹ ਹੀ, ਮੁੱਕੀ ਮੈਂ, ‘ਮੈਂ-ਮੇਰੀ’ ਖੋਹੀ
ਸਦਾ ਦੀ ਮੁੱਕੀ ਭਾਲ, ਓਸ ਦਾ ਹੋ ਜਾਏਂਗਾ।
ਜੁੜਿਆ ਰਹਿ ਸੱਚ ਨਾਲ, ਓਸ ਦਾ ਹੋ ਜਾਏਂਗਾ।
ਹੋਂਦ ਨਹੀਂ, ਕੋਈ ਫਿਕਰ ਨਹੀਂ ਹੈ, ਉਸ ਬਿਨ ਹੋਰ ਦਾ ਜ਼ਿਕਰ ਨਹੀਂ ਹੈ
ਮੁੱਕ ਗਏ ਸੱਭ ਸਵਾਲ, ਓਸ ਦਾ ਹੋ ਜਾਏਂਗਾ।
ਜੁੜਿਆ ਰਹਿ ਸੱਚ ਨਾਲ, ਓਸ ਦਾ ਹੋ ਜਾਏਂਗਾ।


(02/09/13)
ਨਿਰੰਜਨ ਸਿੰਘ ਕਪੂਰ-ਫੇਸਬੁੱਕ ਰਾਹੀਂ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ॥
ਕਲ ਬੀਤੇ ਐਤਵਾਰ ਸਮੁੱਚੇ ਸੰਸਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ ਤੇ ਸੰਗਤਾਂ ਨੇ ਸਾਰਾ ਦਿਨ ਮੀਡੀਆ ਰਾਹੀਂ ਇਕ ਦੂਜੇ ਨੂੰ ਵਧਾਈਆਂ ਵੀ ਦਿੱਤੀਆ, ਮੁਬਾਰਕ ਹੋਵੇ । ਇਸ ਪਵਿੱਤ੍ਰ ਦਿਹਾੜੇ ਨੂੰ ਮੁਖ ਰੱਖਦਿਆਂ ਦਾਸ ਨੇ ਭੀ ਗੁਰੂ ਘਰ ਵਿਖੇ ਹਾਜ਼ਰੀ ਭਰਨ ਦਾ ਮਨ ਬਣਾਇਆ, ਸ਼ਬਦ ਗੁਰਬਾਣੀ ਦਾ ਕੀਰਤਨ ਸ੍ਰੱਵਨ ਕਰਨ ਲਈ ਦੁਪਹਿਰ ਬਾਦ ਚਾਰ ਵੱਜੇ, ਜਦ ਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸੱਭਾ ਪਾਰਕ ਅਵੈਨਿਊ ਸਾਊਥਾਲ ਪਹੁੰਚਿਆ ਤਾਂ ਉਥੇ ਬਹੁਤ ਹੀ ਉੱਚੀ ਉੱਚੀ ਆਵਾਜ਼ ਵਿਚ ਗਾਇਆ ਜਾ ਰਿਹਾ ਸੀ “ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ” ਦਾਸ ਨੂੰ ਸ਼ੱਕ ਹੋ ਗਿਆ ਕਿ ਕੀ ਅਸੀ ਅੱਜ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ? ਸੋ ਦਾਸ ਨੇ ਉਸੇ ਵੇਲੇ ਜੋੜਾ ਘਰ ਦੇ ਨਾਲ ਬਣੇ ਹੋਇ ਦਫ਼ਤਰ ਵਿਚ ਪ੍ਰਬੰਧਕਾਂ ਨਾਲ ਸੰਪਰਕ ਕਰਕੇ ਗੱਲ ਬਾਤ ਕੀਤੀ ਪਰ ਸੀਨੀਅਰ ਪ੍ਰਬੰਧਕ ਜਨ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਦੇ ਸਕੇ, ਸ਼ਬਦ ਗੁਰੂ ਦੀ ਬਾਣੀ ਸੁਣੇ ਬਿਨਾਂ ਹੀ ਮਾਯੂਸੀ ਦੀ ਹਾਲਤ ਵਿਚ ਦਾਸ ਨੂੰ ਘਰ ਦਾ ਰੱਸਤਾ ਪੱਕੜਨਾ ਪਿਆ ।


(02/09/13)
ਸਤਿਨਾਮ ਸਿੰਘ ਮਾਂਟਰੀਅਲ

ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ॥ 1॥ ਰੇ ਮੂੜੇ ਤੂ ਹੋਛੈ ਰਸਿ ਲਪਟਾਇਓ॥ 1017॥
ਵਿਚਾਰ-
ਪਹਿਲਾਂ ਇਹ ਸਮਝਣਾ ਜਰੂਰੀ ਹੈ ਕਿ ‘ਲਖ 84’ (ਇਕ ਵਹਿਮ, ਜੋ ਕਿ ਇੱਕ ਮੁਹਾਵਰਾ ਬਣ ਚੁਕਾ ਸੀ) ਲਫਜ ਗੁਰੂਆਂ ਤੋਂ ਪਹਿਲਾਂ ਸੀ?
ਜੀ ਹਾਂ ਇਹ ਲਫਜ਼ ਬ੍ਰਹਮਣਾ ਦੇ ਗਰੰਥਾਂ ਵਿੱਚ ਹੈ, ਅਤੇ ਇਹ ਇੱਕ ਮੁਹਾਵਰਾ ਬਣਕੇ ਲੋਕਾਂ ਦੇ ਖੂਨ ਵਿੱਚ ਰਚਿਆ ਹੋਇਆ ਸੀ, ਜੋ ਬਿਮਾਰੀ (ਰੋਗ’ ਵਹਿਮ) ਖੂਨ ਵਿੱਚ ਰਚੀ ਹੁੰਦੀ ਹੈ, ਉਸ ਦਾ ਇਲਾਜ ਅਸਾਂਨ ਨਹੀ ਹੁੰਦਾ,
ਗੁਰੂ ਜੀ ਨੇ ਇਹ ਕਿਤੇ ਵੀ ਨਹੀ ਕਿਹਾ ਕਿ ‘ੴ’ (ਇਕੋ) ਦਾ ਪਸਾਰਾ ਕਿਸੇ ਗਿਣਤੀ ਮਿਣਤੀ ਵਿੱਚ ਹੈ, ਪਰ ਗੁਰੂ ਜੀ ਨੇ ਜਦੋਂ ਮੱਨੁਖ ਨੂੰ ‘ਸਚਿਆਰ ਮੱਨੁਖ’ ਬਣਾਉਣ ਦੇ ਲਈ, ਗੁਰਮਤਿ ਸਮਝਾਈ ਤਾਂ ਇਸ (ਲੱਖ 84) ਮੁਹਾਵਰੇ ਨੂੰ ਆਪਣੇ ਤਰੀਕੇ ਨਾਲ ਗੁਰਬਾਣੀ ਵਿੱਚ ਵਰਤਿਆ ਹੈ ਜਿਵੇਂ ਕਿ-
ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ॥ 1॥
-ਐਥੋਂ ਤੱਕ ਗੁਰੂ ਜੀ ਇਸ ਪੰਗਤੀ ਵਿੱਚ ਲੋਕ ਬੋਲੀ ਵਰਤਦੇ ਹਨ, ਜੋ ਕਿ ਲੋਕ (ਬ੍ਰਹਮਣ ਦੇ ਭਰਮ ਨੂੰ) ਆਮ ਕਰਕੇ ਮੰਨਦੇ ਸੀ ਕਿ ਮਨੁੱਖਾ (ਅਖੌਤੀ ਮੱਨੁਖ) ਜਨਮ ਬਹੁਤ ਦੁਰਲਭ (ਕੀਮਤੀ) ਹੈ ਜੋ ਕਿ 84 ਲੱਖ ਜੂਨਾਂ ਭੋਗਣ ਤੋਂ ਬਾਦ ਸਾਨੂੰ ਮਿਲਿਆ ਹੈ, ਇਸੇ ਹੀ ਪੰਗਤੀ ਦੇ ਅਗਲੇ ਹਿਸੇ ਵਿੱਚ ਗੁਰੂ ਜੀ ਮਨੁੱਖ ਨੂੰ ਹਲੂਣਾ ਦਿੰਦੇ ਹੋਏ ਸਵਾਲ ਖੜਾ ਕਰਦੇ ਹਨ ਕਿ-
ਰੇ ਮੂੜੇ ਤੂ ਹੋਛੈ ਰਸਿ ਲਪਟਾਇਓ॥
-ਐ ਮੂਰਖ (ਜਦੋਂ ਤੈਨੂੰ ਇਹ ਪਤਾ ਹੈ ਕਿ ਇਹ ਜਨਮ ਕੀਮਤੀ ਹੈ 84ਲੱਖ ਜੂਨਾਂ ਤੋਂ ਬਾਦ ਮਿਲਿਆ ਹੈ) ਫਿਰ ਵੀ ਤੂੰ ਆਪਣੇ ਆਪ ਨੂੰ ‘ਝੂਠੇ’ ‘ਬੇਲੋੜੇ’ ‘ਮਾੜੇ’ ……ਰਸਾਂ ਵਿੱਚ ਲਪਟਾਇਆ ਹੋਇਆ ਹੈ? ਫਿਰ ਤੂੰ ਚੰਗੇ ਕੰਮ ਕਿਉਂ ਨਹੀ ਕਰਦਾ? ਸੱਚ ਨਾਲ ਕਿਉਂ ਨਹੀ ਜੁੜਦਾ?
ਗੁਰੂ ਜੀ, ਨੇ 84ਲੱਖ ਮੁਹਵਰੇ ਨੂੰ ਬਦਲਮੇਂ ਤਰੀਕੇ ਨਾਲ ਵੀ ਵਰਤਿਆ ਹੈ,
ਜਿਹੜਾ ਮਨੁੱਖ ਸੱਚ ਨਾਲ਼ੋ ਟੁਟ ਚੁਕਾ ਹੁੰਦਾ ਹੈ, ਉਸ ਦਾ ਮਨ ਕਦੇ ਟਿਕਾ ਵਿੱਚ ਨਹੀ ਆ ਸਕਦਾ, ਉਸ ਮਨ ਅੰਦਰ ਵਿਚਾਰ ਜੰਮਦੇ ਤੇ ਮਰਦੇ ਰਹਿੰਦੇ ਹਨ, ਗੁਰੂ ਜੀ, ਜਦੋਂ ਕਿਸੇ ਵਹਿਮਾਂ ਭਰਮਾਂ ਵਿੱਚ ਭਟਕੇ ਹੋਇ, ਪਸ਼ੂ ਸੁਭਾ ਬਣ ਚੁਕੇ, 84ਦੇ ਚੱਕਰਾਂ (ਨੋਟ- 84 ਦਾ ਚੱਕਰ ਇੱਕ ਲੋਕ ਮੁਹਾਵਰਾ ਹੈ) ਵਿੱਚ ਪਏ ਹੋਇ ਮੱਨੁਖ ਨੂੰ ‘ਗਿਆਨ ਦਿੰਦੇ ਹਨ, ਗੁਰਮਤਿ ਸਮਝਾਉਂਦੇ ਹਨ, ਸੱਚ ਨਾਲ ਜੋੜ ਕੇ ਇੱਕ ਨਵਾਂ ਜੀਵਨ, ਬਖਸ਼ਦੇ ਹਨ, ਉਦੋਂ ਵੀ ਗੁਰੂ ਜੀ ਇਹ ਮੁਹਾਵਰਾ ਵਰਤਦੇ ਹਨ ਕਿ-
ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ॥ 1॥
ਅਗਲੀ ਪੰਗਤੀ ਵਿੱਚ ਗੁਰੂ ਜੀ ਦੱਸਦੇ ਹਨ ਕਿ ਐ ਜੀਵ ਪਹਿਲਾਂ ਤਾਂ ਤੂੰ ਮੂਰਖ ਬਣਕੇ ਆਪਣੇ ਆਪ ਨੂੰ ਹੋਛੇ (ਬੇ ਲੋੜੇ) ਰਸਾਂ ਵਿੱਚ ਹੀ ਲਪਟਾਇਆ ਹੋਇਆ ਸੀ-
ਰੇ ਮੂੜੇ ਤੂ ਹੋਛੈ ਰਸਿ ਲਪਟਾਇਓ॥
ਨੋਟ- ਗੁਰੂ ਜੀ ਨੇ ਮੱਨੁਖ ਨੂੰ ਗੁਰਮਤਿ ਸਮਝਾਣ (ਸਚਿਆਰ ਬਣਾਉਣ) ਦੇ ਲਈ, ਲੋਕ ਬੋਲੀ ਵਰਤੀ ਹੋਈ ਹੈ।
ਸਤਿਨਾਮ ਸਿੰਘ ਮਾਂਟਰੀਅਲ


(02/09/13)
ਹਰਨੇਕ ਸਿੰਘ

ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸਾਹਿਬ ਸ਼ਰਲੀ ਰੋਡ ਵਿਖੇ ਰਿਵਾਇਤੀ ਸ਼ਰਧਾ ਨਾਲ ਮਨਾਇਆ ਗਿਆ
ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀ 409ਵੀਂ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਰਲੀ ਰੋਡ ਦੀ ਦਸਵੀਂ ਵਰ੍ਹੇਗੰਡ ਦੇ ਸਮਾਗਮ ਐਤਵਾਰ 1 ਸਿਤੰਬਰ ਨੂੰ ਰਿਵਾਇਤੀ ਸ਼ਰਧਾ ਅਤੇ ਕੌਮੀ ਉਤਸ਼ਾਹਾਂ ਨਾਲ ਮਨਾਏ ਗਏ। ਬੱਚਿਆਂ ਦੇ ਜਥੇ ਅਤੇ ਗੁਰਦੁਆਰਾ ਸਹਿਬ ਦੇ ਹਜੂਰੀ ਰਾਗੀ ਭਾਈ ਜਗਤਾਰ ਸਿੰਘ ਜੀ ਦੇ ਜਥੇ ਦੇ ਕੀਰਤਨ ਉਪਰੰਤ ਪੰਥ ਦੇ ਨਿਧੜਕ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ। ਗੁਰਮਤਿ ਵਿਚਾਰਾਂ ਕਰਦਿਆਂ ਧੂੰਦਾ ਜੀ ਨੇ ਦੱਸਿਆ ਕਿ ਅੱਜ ਪੰਥ ਵਿੱਚ ਦਿਖ ਰਹੇ ਨਿਘਾਰ ਦਾ ਮੁੱਖ ਕਾਰਨ ਸਿੱਖ ਸੰਗਤ ਦੀ ਅਗਿਆਨਤਾ ਹੈ। ਉਹਨਾਂ ਨੇ ਸੰਗਤ ਨੂੰ ਵਧੀਆ ਲੇਖਕਾਂ ਦੀਆਂ ਕਿਤਾਬਾਂ ਘਰਾਂ ਵਿੱਚ ਰੱਖਣ ਅਤੇ ਪੜ੍ਹਣ ਦਾ ਸ਼ੌਂਕ ਪਾਲਣ ਦੀ ਪ੍ਰੇਰਨਾ ਦਿੰਦਿਆਂ, ਭਾਈ ਗੁਰਦਾਸ ਜੀ ਦੇ ਇੱਕ ਕਬਿੱਤ ਦਾ ਹਵਾਲਾ ਦਿੱਤਾ ਕਿ ਇੱਕ ਕਿਰਸਾਨ 40 ਕਿੱਲੋ ਬੀਜ ਨੂੰ ਆਪਣੇ ਘਰ ਵਿੱਚ ਪਿਆ ਰਹਿਣ ਦੀ ਬਜਾਇ ਵੱਤਰ-ਯੋਗ ਭੂਮੀ ਵਿੱਚ ਬੀਜ ਕੇ ਲੋੜੀਂਦਾ ਖਾਦ-ਪਾਣੀ ਦੇ ਕੇ, ਸਹਿਜੇ ਹੀ ਉਸ 40 ਕਿਲੋ ਤੋਂ 25 ਕਵਿੰਟਲ ਦੀ ਫਸਲ ਪ੍ਰਾਪਤ ਕਰ ਲੈਂਦਾ ਹੈ। ਇਸ ਤਰ੍ਹਾਂ ਅੱਜ ਸਾਨੂੰ ਜਿੱਥੇ ਕਿਤਾਬਾਂ ਖਰੀਦਣ ਦੀ ਜਰੂਰਤ ਹੈ ਉੱਥੇ ਨਾਲ ਹੀ ਨਾਲ ਸਾਨੂੰ ਉਹਨਾਂ ਨੂੰ ਪੜ੍ਹ ਕੇ, ਗਿਆਨ ਵਿੱਚ ਵਾਧਾ ਕਰਕੇ ਵਹਿਮਾਂ ਭਰਮਾਂ ਤੋਂ ਛੁਟਕਾਰਾ ਪਾਉਣ ਦੀ ਜਰੂਰਤ ਹੈ। ਸਿੱਖ ਕੌਮ ਨੂੰ ਘੁਣ ਵਾਂਗ ਲੱਗੇ ਹੋਏ ਸਾਧਾਂ ਅਤੇ ਡੇਰੇਦਾਰਾਂ ਦੀ ਕਾਰਗੁਜਾਰੀ ਤੇ ਕਰਾਰੀ ਸੱਟ ਮਾਰਦਿਆਂ ਭਾਈ ਗੁਰਦਾਸ ਜੀ ਦੀ ਇੱਕ ਪਉੜੀ ਦੇ ਹਵਾਲੇ ਨਾਲ ਧੂੰਦਾ ਜੀ ਨੇ ਕਿਹਾ ਕਿ ਬੱਚੇ ਖੇਡਦੇ ਸਮੇਂ ਕੋਈ ਰਾਜਾ, ਕੋਈ ਪਰਜਾ, ਕੋਈ ਪੁਲਿਸ ਅਤੇ ਕੋਈ ਚੋਰ ਬਣ ਜਾਂਦਾ ਹੈ (ਭਾਵੇਂ ਕਿ ਉਹਨਾਂ ਵਿਚੋਂ ਕੋਈ ਵੀ ਰਾਜਾ ਜਾਂ ਪੁਲਿਸ ਹੁੰਦਾ ਨਹੀਂ), ਉਸੇ ਤਰ੍ਹਾਂ ਹੀ ਅੱਜ ਦੇ ਬਾਬੇ ਵੀ ਬੱਚਿਆਂ ਦੀ ਤਰਜ ਤੇ ਹੀ ਕੋਈ ਗੁਰੂ ਅਤੇ ਕੋਈ ਰੱਬ ਬਣਨ ਦੀ ਖੇਡ ਖੇਡਦੇ ਦਿਖਦੇ ਹਨ।
ਸਟੇਜ ਸਕੱਤਰ ਸਰਦਾਰ ਨਾਨਕ ਸਿੰਘ ਹੋਰਾਂ ਨੇ ਧੂੰਦਾ ਜੀ ਦਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਜਿਸ ਉਪ੍ਰੰਤ ਸਮਾਗਮਾਂ ਦੀ ਸਮਾਪਤੀ ਹੋਈ।
ਧੂੰਦਾ ਜੀ ਦੀ ਕਥਾ ਦੇ ਪ੍ਰਵਾਹ ਸੋਮਵਾਰ ਤੋਂ ਸਨਿਚਰਵਾਰ ਸ਼ਾਮ 7 ਵਜੇ ਤੋਂ 8 ਵਜੇ ਤੱਕ ਅਤੇ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ 22 ਸਿਤੰਬਰ ਤੱਕ ਗੁਰਦੁਆਰਾ ਸਾਹਿਬ ਸ਼ਰਲੀ ਰੋਡ ਵਿਖੇ ਚਲਣਗੇ।


(02/09/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

‘ਤੂੰ ਹੀ, ਤੂੰ ਹੀ’
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇੱਕ ਨਿੱਕੀ ਜਹੀ,
ਇੱਕ ਪਿੱਦੀ ਜਹੀ,
ਚਿੜੀ ਫੁਦਕਦੀ,
‘ਤੂੰ ਹੀ, ਤੂੰ ਹੀ’
ਰੱਟ ਲਗਾਈ,
ਪਲ ਨਾ ਰੁਕਦੀ,
‘ਤੂੰ ਹੀ, ਤੂੰ ਹੀ’
ਰਟਦੀ, ਰਟਦੀ,
ਟਾਹਣੀ ਟਾਹਣੀ,
ਟਪਦੀ, ਚੁਹਕਦੀ,
ਮੈਂ ਹੈਰਾਨ ਹਾਂ,
ਬਿਨਾ ਰੁਕੇ ਕਿੰਜ
‘ਤੂੰ ਹੀ, ਤੂੰ ਹੀ’
ਕਰਦੀ ਰਹਿੰਦੀ,
ਟਿਕ ਨ ਬਹਿੰਦੀ,
ਉਡਦੀ ਰਹਿੰਦੀ,
ਕਾਰਜ ਅਪਣਾ
ਕਰਦੀ ਰਹਿੰਦੀ,
ਮੈਥੋਂ ਕਿਉਂ ਨਾ,
ਹੋਵੇ ਏਦਾਂ,
ਨਾਮ ਤੇਰੇ ਦਾ
ਜਾਪ ਵਾਹਿਗੁਰੂ,
‘ਤੂੰ ਹੀ, ਤੂੰ ਹੀ’
ਹੋਵੇ ਕਿਉਂ ਨਾ?
ਸਾਹ ਸਾਹ ਵਿਚੋਂ,
ਤੂੰ ਹੀ ਤੂੰ ਹੀ,
ਨਿਕਲੇ ਕਿਉੇਂ ਨਾ?
ਕੁਝ ਕਰ ਦਾਤਾ,
ਨਾਮ ਤੇਰੇ ਬਿਨ,
ਰਹਿ ਨਾ ਹੁੰਦਾ,
ਫਿਰ ਵੀ ਇਹ ਕਿਉਂ?
ਲੈ ਨਾ ਹੁੰਦਾ?
ਕਹਿ ਨਾ ਹੁੰਦਾ
ਤੂੰ ਹੀ ਤੂੰ ਹੀ
ਤੂੰ ਹੀ ਤੂੰ ਹੀ
ਤੂੰ ਹੀ ਤੂੰ ਹੀ
ਤੂੰ ਹੀ ਤੂੰ ਹੀ
ਵਾਂਗ ਚਿੜੀ ਦੇ,
ਸਾਸ ਸਾਸ ਕਿਉਂ
ਜਪ ਨਾ ਹੁੰਦਾ,
ਰੋਮ ਰੋਮ ਕਿਉਂ?
ਨਾਮ ਨਾ ਰਚਦਾ?
ਮੈਂ ਕਿਊਂ ਨਾ?
ਕੰਮ ਕਰਦਾ ਕਰਦਾ,
ਨਾਮ ਤੇਰਾ ਇਉਂ,
ਰਹਿੰਦਾ ਜਪਦਾ,
ਹੱਥ ਕਾਰ ਵਲ
ਚਿੱਤ ਯਾਰ ਵਲ,
ਕਿਉਂ ਨਾ ਰਖਦਾ,
ਸਿਮਰਨ ਕਰਦਾ,
ਧਿਆਨ ਲਗਾਂਦਾ
ਜਗ ਭੁਲ ਜਾਂਦਾ।
ਮਿਹਰ ਤੇਰੀ ਕਦ
ਪਾਵਾਂ ਦਾਤਾ,
ਨਾਮ ਤੇਰਾ ਜਦ,
ਰੋਮ ਰੋਮ ਵਿਚ
ਸਾਸ ਸਾਸ ਵਿਚ,
ਗਾਵਾਂ ਦਾਤਾ।


(01/09/13)
ਗੁਰਸ਼ਰਨ ਸਿੰਘ ਕਸੇਲ

ਇੰਜ ਦਰਸਨ ਸਿੰਘ ਖਾਲਸਾ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥


ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੋ ਆਪਨੇ ਬਹੁਤ ਹੀ ਵਿਸਥਾਰ ਨਾਲ “ਪੱਥਰ ਨਿਰਜੀਵ ਹੈ” ਬਾਰੇ ਆਪਣੇ ਵਿਚਾਰ ਦਿਤੇ ਹਨ । ਇਸ ਤੋਂ ਇਹ ਵੀ ਲੱਗਦਾ ਹੈ ਕਿ ਜਿਹੜੇ ਪ੍ਰਚਾਰਕ ਇਹ ਪ੍ਰਚਾਰਦੇ ਹਨ ਕਿ ਮਨੁੱਖਾ ਜਨਮ ਲੈਣ ਤੋਂ ਪਹਿਲਾਂ ਮਨੁੱਖ ਕਈ ਜੂਨਾ ਵਿਚ ਭਟਕਦਾ ਰਿਹਾ ਹੈ ਅਤੇ ਗੁਰਬਾਣੀ ਦੇ ਇਸ ਸ਼ਬਦ ਦਾ ਹਵਾਲਾ ਦੇਂਦੇ ਹਨ, ਉਹ ਪ੍ਰਚਾਰਕ ਗੁਰਮਤਿ ਦੇ ਇਸ ਵਿਸ਼ੇ ਬਾਰੇ ਅਣਜਾਣ ਹਨ: ॥ ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥ ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥ (ਮ:5, ਪੰਨਾ 176)
ਵਿਚਾਰ ਚਰਚਾ ਵਿਚ ਹਿੱਸਾ ਲੈਣ ਲਈ ਇਕ ਵਾਰ ਫਿਰ ਆਪ ਜੀ ਦਾ ਧੰਨਵਾਦ ।

ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(01/09/13)
ਗੁਰਮੀਤ ਸਿੰਘ (ਸਿੱਡਨੀ)

ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।


ਜਿਵੇਂ ਸੱਭ ਪਾਠਕਾਂ ਨੇ ਰੋਜ਼ਾਨਾ ਸਪੋਕਸਮੈਨ, ਸ਼ੁੱਕਰਵਾਰ, ੩੦ ਅਗਸਤ ੨੦੧੩ ਦਾ ਪੰਨਾ ੬ ਪੜ੍ਹ ਲਿਆ ਹੋਵੇਗਾ, ਜਿਸ ਦਾ ਸਿਰਲੇਖ ਹੈ: “ਅੱਜਕਲ ਦੇ ਬਾਬੇ ਹੈਲੋ-ਹੈਲੋ ਕਰਦੇ ਨੇ ੪੬ ਕਰੋੜ ਦੇ ਮੋਬਾਈਲ `ਤੇ” ! ਇਸ ਦੇ ਲੇਖਕ ਦਾ ਨਾਂ ਵੀ ਲਿਖਿਆ ਹੋਇਆ ਹੈ: ਜਸਵੀਰ ਸੋਨੀ, ਬੁਢਲਾਡਾ, ਮੋਬਾਈਲ: ੯੪੭੮੭ - ੭੬੯੩੮
ਜੇ ਉਸ ਨੇ ਕੋਈ ਗ਼ਲਤ ਬਿਆਨੀ ਕੀਤੀ ਹੋਈ ਹੈ, ਤਾਂ ਐਸੇ ਬਾਬੇ ਨੂੰ ਉਸ ਦੇ ਖਿਲਾਫ਼ ਪੋਲੀਸ ਵਿੱਚ ਰਿਪੋਰਟ ਕਰ ਦੇਣੀ ਚਾਹੀਦੀ ਹੈ ਤਾਂ ਜੋ ਕਚਿਹਰੀ ਦੁਆਰਾ ਉਸ ਨੂੰ ਸਜ਼ਾਅ ਦਿੱਤੀ ਜਾ ਸਕੇ! ਆਪਣੇ ਸ਼ਰਧਾਲੂਆਂ ਦੇ ਸਾਮਣ੍ਹੇ ਸਫਾਈ ਦੇਣ ਦਾ ਕੋਈ ਫਾਇਦਾ ਨਹੀਂ! ਇੰਝ ਕੇਸ ਚਲਨ ਸਮੇਂ ਜੱਜ ਇਹ ਵੀ ਪਤਾ ਕਰੇ ਕਿ ਪਿਛਲੇ ਕਈ ਸਾਲਾਂ ਵਿੱਚ ਬਾਹਰ ਦੀਆਂ ਫੇਰੀਆਂ ਸਮੇਂ ਕਿੰਨੇ ਕਿੰਨੇ ਡਾਲਰ/ਪੌਂਡ ਲੈ ਕੇ ਆਇਆ ਸੀ? ਸ਼ਾਇਦ ਆਸਾਰਾਮ ਵਾਂਗ ਪੰਜਾਬ/ਹਰਿਆਣਾ ਵਿਖੇ ਐਸੇ ਬਾਬਿਆਂ ਨੂੰ ਵੀ ਜੇਲ ਭੇਜ ਦੇਣਾ ਚਾਹੀਦਾ ਹੈ ਅਤੇ ਇੰਡੀਅਨ ਇੰਨਕਮ ਟੈਕਸ ਵੀ ਜਾਂਚ ਕਰੇ!

ਗੁਰਮੀਤ ਸਿੰਘ (ਸਿੱਡਨੀ)


(01/09/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਿਉਂ ਕਰਦੈਂ ਜਾਭਾਂ ਦਾ ਭੇੜ?
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਆਖਰ ਸੱਚ ਨਿਬੇੜ, ਝੂਠਿਆ ਛੱਡ ਜਾਭਾਂ ਦਾ ਭੇੜ।
ਉਸ ਤੋਂ ਸਿੱਖ ਗਿਆਨ ਜੋ ਦੇਵੇ, ਸੱਚੋ ਸੱਚ ਨਿਖੇੜ।
ਜੂਠ ਦੇ ਚਿੱਕੜ ਲਿੱਬੜ ਲਿੱਬੜ, ਛਿੱਟੇ ਸੱਭ ਤੇ ਪਾਵੇਂ।
ਆਪ ਵੀ ਗੰਦਾ ਹੋਰਾਂ ਤੇ ਵੀ, ਚਿੱਕੜ ਪਾਈ ਜਾਵੇਂ।
ਸੁੱਚਾ ਹੋ ਤੇ ਸੋਚ ਸ਼ਾਂਤ ਹੋ, ਹੋ ਕੇ ਸੱਚ ਦੇ ਨੇੜ।
ਆਖਰ ਸੱਚ ਨਿਬੇੜ, ਝੂਠਿਆ ਛੱਡ ਜਾਭਾਂ ਦਾ ਭੇੜ।
ਮਾਇਆ ਦੇ ਸੰਗ ਝੂਠ ਪਸਰਿਆ, ਚਕਾ-ਚੌਂਧ ਚਮਕਾਵੇ।
ਮਾੜੇ ਦਿਲ ਤੇ ਮਾੜੀਆਂ ਨਜ਼ਰਾਂ ਨੂੰ ਖਿੱਚ ਪਾਈ ਜਾਵੇ।
ਚਾਰ ਦਿਨਾਂ ਦੀ ਖਿਚ ਤੋਂ ਪਿੱਛੋਂ, ਸੱਚ ਦਾ ਆਉਂਦਾ ਗੇੜ।
ਆਖਰ ਸੱਚ ਨਿਬੇੜ, ਝੂਠਿਆ ਛੱਡ ਜਾਭਾਂ ਦਾ ਭੇੜ।
ਮਿੱਠਾ ਝੂਠ ਤੇ ਕੌੜਾ ਸੱਚ ਹੈ, ਕਹਿੰਦੇ ਇਹੋ ਸਿਆਣੇ।
ਮਿੱਠਾ ਹੁੰਦਾ ਨਿਰੀ ਬਿਮਾਰੀ, ਸੱਚਾ ਸੱਚ ਰਸ ਮਾਣੇ।
ਸੱਚ ਆਉਲਾ ਤਾਂ ਦਿੰਦਾ ਸਾਰੇ, ਗਹਿਰੇ ਰੋਗ ਉਖੇੜ।
ਆਖਰ ਸੱਚ ਨਿਬੇੜ, ਝੂਠਿਆ ਛੱਡ ਜਾਭਾਂ ਦਾ ਭੇੜ।
ਝੂਠ ਭਜਾ ਦੇ ਸੱਚ ਲੜ ਲਾ ਦੇ, ਮਨ ਦੀ ਸੇਧ ਬਣਾ ਦੇ।
ਸੁੱਚੇ ਤੋਂ ਸੱਚ, ਸੱਚ ਤੋਂ ਸੱਚਾ, ਸੱਚੇ ਸੰਗ ਮਨ ਲਾ ਦੇ।
ਝੂਠਾ ਹਾਰੇ, ਸੱਚਾ ਜਿੱਤੇ, ਆਖਰ ਸੱਚ ਨਿਬੇੜ।
ਆਖਰ ਸੱਚ ਨਿਬੇੜ, ਝੂਠਿਆ ਛੱਡ ਜਾਭਾਂ ਦਾ ਭੇੜ।


(01/09/13)
ਅਵਤਾਰ ਸਿੰਘ ਮਿਸ਼ਨਰੀ

“ਜਾਗਰੂਕ ਧਿਰਾਂ ਦੀ ਏਕਤਾ ਬਾਰੇ ਸੁਝਾਉ”
ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥(766) ਔਗੁਣਾਂ ਨੂੰ ਛੱਡ ਕੇ, ਗੁਣਾਂ ਦੇ ਅਧਾਰ ਤੇ ਤਾਂ ਇਕੱਠੇ ਹੋ ਹੀ ਸਕਦੇ ਹਾਂ। ਹਰ ਵੇਲੇ ਕਰੱਖਤਪੁਣਾ ਧਾਰਨ ਕਰੀ ਰੱਖਣਾ ਵੀ ਸਿਆਣਪ ਨਹੀਂ। ਜਰੂਰੀ ਨਹੀਂ ਕਿ ਸਭ ਦੇ ਵਿਚਾਰ ਇਨ ਬਿਨ ਮਿਲਦੇ ਹੋਣ। ਭੈਣ ਭਰਾਵਾਂ ਦੇ ਵਿਚਾਰ ਵੀ ਆਪਸ ਵਿੱਚ ਨਹੀਂ ਮਿਲਦੇ, ਕੀ ਮਾਂ ਬਾਪ ਉਨ੍ਹਾਂ ਨੂੰ ਘਰੋਂ ਕੱਢ ਦਿੰਦੇ ਹਨ? ਮੁੱਦਿਆਂ ਤੇ ਇਕੱਠੇ ਹੋਵੋ, ਸੌਂਕਣਾਂ ਵਾਲੀ ਲੜਾਈ ਛੱਡੋ। ਆਪਣੇ ਭੈਣ ਭਰਾਵਾਂ ਅਤੇ ਦੋਸਤਾਂ ਮਿਤਰਾਂ ਲਈ ਦਰਵਾਜੇ ਸਦਾ ਖੁੱਲ੍ਹੇ ਰੱਖੋ। ਦੇਖੋ ਬ੍ਰਾਹਮਣਵਾਦੀ ਸਾਧ-ਸੰਤ, ਸੰਪ੍ਰਦਾਈ ਅਤੇ ਰਾਜਨੀਤਕ ਲੀਡਰ ਅਨੇਕਾਂ ਮਤਭੇਦ ਹੋਣ ਦੇ ਬਾਵਜੂਦ ਵੀ ਮੌਕੇ ਮੁਤਾਬਿਕ ਇਕੱਠੇ ਹੋ ਜਾਂਦੇ ਹਨ। ਫਿਰ ਜਾਗਰੂਕ ਧਿਰਾਂ ਵਿੱਚੋਂ ਸ਼ਹਿਨਸ਼ੀਲਤਾ ਕਿਉਂ ਖਤਮ ਹੁੰਦੀ ਜਾ ਰਹੀ ਹੈ? ਬ੍ਰਾਹਮਣਵਾਦ, ਪਾਖੰਡਵਾਦ, ਅੰਧਵਿਸ਼ਵਾਸ਼ ਅਤੇ ਡੇਰਾ-ਸੰਪ੍ਰਦਾਵਾਦ ਦੇ ਚੱਕ੍ਰਵਿਊ ਵਿੱਚੋਂ ਸਾਨੂੰ ਵੀ ਕਈ ਤਰ੍ਹਾਂ ਦੇ ਢੰਗ-ਤਰੀਕੇ ਅਪਣਾਅ ਅਤੇ ਡੂੰਘੀ ਸੋਚ ਵਿਚਾਰ ਨਾਲ ਹੀ ਨਿਕਲਣਾ ਪੈਣਾਂ ਹੈ ਨਾਂ ਕਿ ਛੋਟੇ ਮੋਟੇ ਮਤ-ਭੇਦਾਂ ਕਾਰਨ ਇੱਕ ਦੂਜੇ ਦੀਆਂ ਲੱਤਾਂ ਖਿੱਚ ਜਾਂ ਬਖਤੋਈਆਂ ਕਰਕੇ। ਗੁਣਾਂ ਦੀ ਸਾਂਝ ਹੀ ਸਾਨੂੰ ਇੱਕ ਪਲੇਟ ਫਾਰਮ ਤੇ ਇਕੱਠਾ ਕਰ ਸਕਦੀ ਹੈ। ਅਸੀਂ ਹਰ ਉਸ ਜਥੇਬੰਦੀ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੋ ਮੌਕੇ ਦੀ ਨਜ਼ਾਕਤ ਨੂੰ ਸਮਝ ਕੇ ਪੰਥਕ ਮੁੱਦਿਆਂ ਤੇ ਇਕੱਠੇ ਹੋਣ ਦਾ ਉਪਰਾਲਾ ਕਰਦੀ ਹੋਈ “ਗੁਰੂ ਗ੍ਰੰਥ ਸਾਹਿਬ” ਜੀ ਦੇਸੁਨਹਿਰੀ ਸਿਧਾਂਤਾਂ ਨੂੰ ਪ੍ਰਨਾਈ ਹੋਈ ਹੈ। ਇਸ ਸਬੰਧ ਵਿੱਚ ਆਪ ਸਭਨਾਂ ਦੇ ਸ਼ੁਭਚਿੰਤਕ-
ਅਵਤਾਰ ਸਿੰਘ ਮਿਸ਼ਨਰੀ/ਹਰਸਿਮਰਤ ਕੌਰ ਖਾਲਸਾ (510-432-5827)
ਡਾ. ਗੁਰਮੀਤ ਸਿੰਘ ਬਰਸਾਲ (408-209-7072)
Guru Granth Parchar Mission of USA (Inc.)
PO BOX 2621, Fremont CA 94536{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.