.


30/10/13)
ਸੁਖਜੀਤ ਸਿੰਘ, ਕਪੂਰਥਲਾ

ਸਤਿਕਾਰਯੋਗ ਵੀਰ ਜੀ
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।
ਸਨਿਮਰ ਬੇਨਤੀ ਹੈ ਕਿ ਦਾਸ ਵਲੋ ਭੇਜੇ ਗਏ ਗੁਰਮਤਿ ਆਰਟੀਕਲ ‘ਸਿਖ ਮਾਰਗ` ਉਪਰ ਪੋਸਟ ਕੀਤੇ ਜਾ ਰਹੇ ਹਨ। ਇਸ ਲਈ ਦਾਸ ਆਪ ਜੀ ਦਾ ਰਿਣੀ ਹੈ।
ਸਾਕਾ ਚਮਕੌਰ ਦੇ ਅਦੁੱਤੀ ਅਤੇ ਲਾਸਾਨੀ ਇਤਿਹਾਸਕ ਸਾਕੇ ਦੌਰਾਨ ਸੱਚ ਦੇ ਪ੍ਰਵਾਨਿਆ ਸਾਹਿਬਜਾਦਾ ਅਜੀਤ ਸਿੰਘ, ਸਾਹਿਬਜਾਦਾ ਜੁਝਾਰ ਸਿੰਘ, ਪੰਜ ਪਿਆਰਿਆ ਵਿੱਚੋ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਅਤੇ ਹੋਰ ਅਣਖੀਲੇ ਸਿੰਘਾ ਦੀਆ ਸ਼ਾਨਾਮੱਤੀਆਂ ਸ਼ਹਾਦਤਾਂ ਰਾਹੀ ਡੁੱਲੇ ਖੂਨ ਨਾਲ ਚਮਕੌਰ ਦੀ ਧਰਤੀ ਲਥ-ਪਥ/ ਗੜੁੱਚ ਹੋ ਗਈ। ਇਸੇ ਅਧਾਰ ਉਪਰ ਦਾਸ ਦੀ ਛਪਾਈ ਅਧੀਨ ਪੁਸਤਕ ਦਾ ਨਾਮ ਉਨ੍ਹਾਂ ਸ਼ਹੀਦਾ ਦੇ ਪਵਿੱਤਰ ਖੂਨ ਨੂੰ ਸਮਰਪਿਤ ਹੁੰਦੇ ਹੋਏ ‘ਲਹੂ-ਭਿੱਜੀ ਚਮਕੌਰ` ਰਖਿਆ ਗਿਆ ਹੈ।
ਇਸ ਪੁਸਤਕ ਵਿੱਚ ਹਕੀਮ ਜੋਗੀ ਅੱਲ੍ਹਾ ਯਾਰ ਖਾਂ ਰਚਿਤ ‘ਗੰਜਿ ਸ਼ਹੀਦਾ` ਨੂੰ ਅਧਾਰ ਬਣਾ ਕੇ ਕੇਵਲ ਸਾਕਾ ਚਮਕੌਰ ਦਾ ਇਤਿਹਾਸ ਹੀ ਨਹੀ ਦਿੱਤਾ ਗਿਆ ਸਗੋਂ ਸਾਕਾ ਚਮਕੌਰ ਅਤੇ ਅਜੋਕੇ ਹਾਲਾਤ ਨੂੰ ਗੁਰਮਤਿ ਦ੍ਰਿਸ਼ਟੀਕੋਣ ਤੋ ਪੇਸ਼ ਕਰਨ ਦਾ ਪੂਰਾ ਯਤਨ ਕੀਤਾ ਗਿਆ ਹੈ। ਇਤਿਹਾਸ ਰਚਣ ਵਾਲੇ ਸੂਰਮਿਆ ਨੇ ਤਾਂ ਅਕਾਲ ਪੁਰਖ, ਗੁਰੂ ਸਾਹਿਬ ਵਲੋ ਲਗਾਈ ਗਈ ਡਿਊਟੀ ਨੂੰ ਆਪਣੀਆ ਸ਼ਹਾਦਤਾ ਦੇ ਕੇ ਬਾਖੂਬੀ ਨਿਭਾ ਦਿੱਤਾ। ਬਸ ਲੋੜ ਤਾਂ ਇਹ ਹੈ ਕਿ ਅਸੀ ਆਪਾ ਪੜਚੋਲ ਕੇ ਵੇਖੀਏ ਕਿ ਅਸੀ ਕੀ ਕਰ ਰਹੇ ਹਾਂ, ਅਸੀ ਕਿਥੇ ਖੜੇ ਹਾਂ? ਇਸ ਪੁਸਤਕ ਦੀ ਤਿਆਰੀ ਵਿੱਚ ਇਸ ਪੱਖ ਨੂੰ ਮੁੱਖ ਤੌਰ ਤੇ ਸਾਹਮਣੇ ਰੱਖਿਆ ਗਿਆ ਹੈ ਅਤੇ ਨਾਲ ਨਾਲ ਗੁਰਬਾਣੀ-ਇਤਿਹਾਸ ਦੀ ਰੋਸ਼ਨੀ ਵਿੱਚ ਅਜੋਕੇ ਸਮੇ ਸਿੱਖ ਸਮਾਜ ਨੂੰ ਦਰਪੇਸ਼ ਸਮਸਿਆਵਾ ਦੇ ਹੱਲ ਦਸਣ ਦਾ ਯਤਨ ਵੀ ਕੀਤਾ ਗਿਆ ਹੈ। ਇਸ ਤਰ੍ਹਾ ਇਹ ਪੁਸਤਕ ਕੇਵਲ ਇਤਿਹਾਸਕ ਪੁਸਤਕ ਨਾ ਹੋ ਕੇ ਗੁਰਮਤਿ ਦੀ ਰਾਹ ਦਸੇਰਾ ਪੁਸਤਕ ਬਣੇਗੀ, ਐਸਾ ਦਾਸ ਦਾ ਵਿਸ਼ਵਾਸ ਹੈ।
ਦਾਸ ਦੀ ਇਛਾ ਹੈ ਕਿ ਇਸ ਪੁਸਤਕ ਦੇ 13 ਚੈਪਟਰਾਂ ਨੂੰ ਲੜੀਵਾਰ ਕਿਸ਼ਤਾਂ ਵਿੱਚ ‘ਸਿੱਖ ਮਾਰਗ` ਉਪਰ ਸਿੱਖ ਸੰਗਤ ਦੀ ਜਾਣਕਾਰੀ ਲਈ ਪੋਸਟ ਕੀਤਾ ਜਾਵੇ।
ਦਾਸ ਸਭ ਪਾਠਕਾਂ, ਗੁਰਮਤਿ ਦੀ ਜਾਣਕਾਰੀ ਲੈਣ ਦੀ ਇਛਾ ਨੂੰ ਜਗਦੀ ਰੱਖਣ ਵਾਲੀਆ ਗੁਰਮੁਖ ਰੂਹਾਂ ਤੋ ਆਸ ਕਰਦਾ ਹੈ ਕਿ ਉਹ ਇਸ ਪੁਸਤਕ ਨੂੰ ਆਪ ਪੜਣਗੇ, ਹੋਰਨਾ ਨੂੰ ਪੜਾਉਣਗੇ। ਇਸ ਪੁਸਤਕ ਵਿੱਚ ਦਿਤੀਆ ਗੁਰਮਤਿ ਪ੍ਰਤੀ ਚੇਤਨਤਾ ਭਰਪੂਰ ਸੇਧਾਂ ਦੇ ਅਧਾਰ ਉਪਰ ‘ਬੰਦੇ ਖੋਜੁ ਦਿਲ ਹਰ ਰੋਜ` ਅਨੁਸਾਰ ਆਪਾ ਪੜਚੋਲਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਵਲੋ ਪਾਏ ਪੂਰਨਿਆ ਉਪਰ ਸਾਹਿਬਜਾਦਿਆਂ, ਗੁਰੂ ਦੇ ਪਿਆਰਿਆਂ ਅਤੇ ਸਿੰਘ ਸੂਰਬੀਰਾਂ ਵਾਂਗ ਚਲਦੇ ਹੋਏ ਆਪਣੇ ਅਤੇ ਸਮੁੱਚੀ ਸਿੱਖ ਕੌਮ ਅੰਦਰ ਸਿੱਖੀ ਭਾਵਨਾ ਨੂੰ ਪ੍ਰਫੁਲਿਤ ਕਰਨ ਲਈ ਯਤਨਸ਼ੀਲ ਹੋਣਗੇ। ਦਾਸ ਵਲੋ ਅਕਾਲਪੁਰਖ ਦੇ ਚਰਨਾ ਵਿੱਚ ਇਹੀ ਅਰਦਾਸ ਹੈ।
ਬੇਨਤੀ ਹੈ ਕਿ ਇਸ ਛਪਾਈ ਅਧੀਨ ਪੁਸਤਕ ਨੂੰ ‘ਸਿੱਖ ਮਾਰਗ` ਉਪਰ ਲੜੀਵਾਰ ਕਿਸ਼ਤਾਂ ਵਿੱਚ ‘ਪੋਸਟ` ਕਰਨ ਦੀ ਪ੍ਰਵਾਨਗੀ (ਈ. ਮੇਲ ਰਾਹੀਂ) ਦਿੱਤੀ ਜਾਵੇ ਜੀ ਤਾਂ ਜੋ ਦਾਸ ਈ. ਮੇਲ ਰਾਹੀ ਕਿਸ਼ਤਾਂ ਭੇਜਣਾ ਆਰੰਭ ਕਰ ਸਕੇ।
ਆਪ ਜੀ ਦੇ ਉਤਸ਼ਾਹ ਭਰਪੂਰ ਹੁੰਗਾਰੇ ਅਤੇ ਪੂਰਨ ਸਹਿਯੋਗ ਦੀ ਆਸ ਵਿੱਚ।
ਦਾਸਰਾ
ਸੁਖਜੀਤ ਸਿੰਘ, ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
98720-76876, 01822-276876


30/10/13)
ਬਿਕਰਮਜੀਤ ਸਿੰਘ “ਜੀਤ”

ਮੰਜ਼ਿਲ ਸਭਦੀ ਇੱਕੋ
ਵਿਸਾਖੀ ਕ੍ਰਿਸਮਸ ਈਦ ਦਿਵਾਲੀ
ਵੱਖ ਵੱਖ ਧਰਮ ਪੁਰਬ ਨੇ ਵੱਖ ਵੱਖ
ਪਰਮੇਸ਼ਰ ਨੂੰ ਯਾਦ ਕਰਨ ਦੇ
ਤੌਰ ਤਰੀਕੇ ਸਭ ਦੇ ਵੱਖ ਵੱਖ

ਮੰਜ਼ਿਲ ਇੱਕੋ ਹੀ ਹੈ ਸਭ ਦੀ
ਓਹ ਸਰਬ ਵਿਆਪਕ ਸੱਚਾ ਸਾਈਂ
ਪੂਜਾ ਸਜਦਾ ਭਗਤੀ ਵੱਖ ਵੱਖ
ਪਰ ਮਲਿਕ ਸਭਦਾ ਇੱਕ ਗੁਸਾਈਂ
ਧਰਮ ਸਭੋ ਦੱਸਣ ਗਲ ਸੱਚ ਦੀ
ਪਿਆਰ ਦਯਾ ਸੇਵਾ ਸਿਖਲਾਵਣ
ਝੂਠ ਬੁਰਾਈ ਪਾਪ ਤੋਂ ਹੋੜਣ
ਮਾਨਵਤਾ ਦੀ ਰਾਹ ਦਿਖਲਾਵਣ
ਆਦਰ ਯੋਗ ਧਰਮ ਨੇਂ ਸਾਰੇ
ਨੇਂ ਮਹਾਨ ਸਾਰੇ ਤਿਓਹਾਰ
ਬੰਦੇ ਭਾਵੇਂ ਦਿੱਸਣ ਵੱਖ ਵੱਖ
ਸਭ ਅੰਦਰ ਇੱਕੋ ਨਿਰੰਕਾਰ

ਇਜ਼ਤ ਮਾਣ ਦਿਓ ਸਭਨਾਂ ਨੂੰ
ਨਿਰਾਦਰ ਮੂਲੇ ਕਰੋ ਨ੍ਹਾਂ ਭਾਈ
ਪਿਆਰ ਤੇ ਖੇੜੇ ਵੰਡੋ ਜਗ ਵਿਚ
ਅਮਨ ਸ਼ਾਂਤੀ ਵਰਤੇ ਹਰ ਥਾਈਂ
ਆਓ ਕਰੀਏ ਜਨਮ ਸੁਫ਼ੱਲਾ
ਅਪਣੀ ਅਪਣੀ ਰਾਹ ਅਪਨਾਈਏ
ਧਰਮ ਰਹਿਤ ਤੇ ਰਹੀਏ ਪੱਕੇ
ਅੰਤੇਹ”ਜੀਤ”ਮੰਜ਼ਿਲ ਨੂੰ ਪਾਈਏ
ਬਿਕਰਮਜੀਤ ਸਿੰਘ “ਜੀਤ”


30/10/13)
ਵਰਲਡ ਸਿੱਖ ਫੈਡਰੇਸ਼ਨ

ਫੈਸਲਾ ਤੁਹਾਡੇ ਹੱਥ ?

ਨਵੰਬਰ ੩ ਦਾ ਦਿਨ ਹੈ ਆਇਆ ਜਿਹਨੂੰ ਕਹੰਦੇ ਰੋਸ਼ਨੀ ਦਾ ਤਿਓਹਾਰ,
ਪਰ ਭੁੱਲ ਨਾ ਜਾਇਓ ੮੪ ਨੂੰ ਜਿਸ ਦਿਨ ਹੋਇਆ ਸੀ ਸਿੱਖੀ ਉੱਤੇ ਵਾਰ ,
ਓਹ ਵੀ ੩ ਨਵੰਬਰ ਦਾ ਦਿਨ ਸੀ ਜਦੋਂ ਦਿੱਲੀ ਵੀ ਹੋਈ ਸੀ ਸ਼ਰਮਸਾਰ,
ਗਲਾਂ ਵਿੱਚ ਟਾਇਰ ਪਾ ਕੇ ਅੱਗ ਲਾਈ ਤੇ ਦਿੱਤੇ ਅਨੇਕਾਂ ਹੀ ਸਿੱਖ ਮਾਰ,
ਬੱਚੇ ਅਤੇ ਬਜੁਰਗ ਵੀ ਮਾਰੇ ਤੇ ਧੀਆਂ ਭੈਣਾ ਦੀ ਇਜ਼ਤ ਕੀਤੀ ਤਾਰ ਤਾਰ,
ਇਸ ਤਿਓਹਾਰ ਦੀਆਂ ਖੁਸ਼ੀਆਂ ਵਿੱਚ ਕਿਤੇ ਪਾ ਨਾ ਲਿਓ ਆਪਣੀ ਆਤਮਾ ਉੱਤੇ ਭਾਰ,
ਨਾ ਭੁਲਿਓ, ਨਾ ਭੁਲਿਓ ਓਹਨਾ ਨੂੰ ਜਿਹਨਾ ਦਿੱਤੀ ਸਿੱਖੀ ਦੀ ਕੀਮਤ ਤਾਰ,
ਆਪੇ ਕਰ ਫੈਸਲਾ ਹੁਣ ਤੂੰ ਕੇ ਚਲਾਉਣੇ ਪਟਾਕੇ ਕੇ ਕਰਨਾ ਸ਼ਹੀਦਾਂ ਨੂੰ ਨਮਸਕਾਰ,
ਜੇ ਰੋਸ ਨਾ ਪਰਗਟ ਕੀਤਾ ਤਾਂ ਇਹ ਨਸਲਕੁਸ਼ੀ ਵਾਪਰੇਗੀ ਬਾਰ ਬਾਰ |
.......ਵਰਲਡ ਸਿੱਖ ਫੈਡਰੇਸ਼ਨ


29/10/13)
ਜਰਨੈਲ ਸਿੰਘ, ਸਿਡਨੀ ਅਸਟ੍ਰੇਲੀਆ

ਸਤਿਕਾਰ ਯੋਗ ਗੁਰਇੰਦਰ ਸਿੰਘ ਜੀ
ਗੁਰ ਫ਼ਤਿਹ ਪਰਿਵਾਨ ਕਰਨੀ!
ਆਪਦੀ ਮਿਤੀ 27/10/2013 ਦੀ ਚਿੱਠੀ ਲਈ ਆਪਦਾ ਧੰਨਵਾਦ।
ਸ਼ ਗੁਰਇੰਦਰ ਸਿੰਘ ਜੀ ਮੈਂ ਤੁਹਾਡੇ ਪੂਰੇ ਲੇਖ ਨੂੰ ਅੱਖੋਂ ਪਰੋਖੈ ਤਾਂ ਕਰਦਾ ਹੋਵਾਂ ਅਗਰ ਸਾਡੀ ਚਰਚਾ ਦਾ ਵਿਸ਼ਾ ਤੁਹਾਡੇ ਲੇਖ ਦਾ ਮੁਖ ਵਿਸ਼ਾ ਸੁਕ੍ਰਿਤ ਹੋਵੇ। ਪੰਜ ਤੱਤਾਂ ਦਾ ਸਿਧਾਂਤ ਤੁਹਾਡੇ ਲੇਖ ਦਾ ਸ਼ੁਰੂਆਤੀ ਵਚਨ ਹੈ। ਮੈਂ ਤਾਂ ਪੰਜ ਤੱਤਾਂ ਦੇ ਸਿਧਾਂਤ ਵਾਰੇ, ਜਿਸ ਨੂੰ ਤੁਸੀਂ ਗੁਰਮਿਤ ਸਿਧਾਂਤ ਮੰਨਦੇ ਹੋ, ਤੁਹਾਡੀ ਜਾਣਕਾਰੀ ਤੋਂ ਲਾਭ ਲੈਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਵੇਸੈ ਇਹ ਵੀ ਇੱਕ ਅਚੰਭਾ ਹੈ ਕਿ ਤੁਹਾਨੂੰ ਇਸ ਗਲ ਦਾ ਅਹਿਸਾਸ ਛੇ ਚਿਠੀਆਂ ਲਿਖਣ ਤੋਂ ਬਾਅਦ ਹੋਇਆ।
ਤਹਾਡੀ ਦੂਸਰੀ ਗਲ ਕਿ ਮੈਂ ਤੁਹਾਡੀ ਗਲ ਨਾਲ ਅਸਹਿਮਤ ਤਾਂ ਹੋ ਰਿਹਾ ਹਾਂ ਪਰ ਜਵਾਬ ਵਿੱਚ ਕੀ ਠੀਕ ਹੈ ਇਹ ਦੱਸਣ ਤੋਂ ਤਹਾਡੇ ਕਹਿਣ ਮੁਤਾਬਿਕ “ਪਿਠ ਦਿਖਾ” ਰਿਹਾ ਹਾਂ। ਸ ਗੁਰਇੰਦਰ ਸਿੰਘ ਜੀ ਇਹ ਗਲ ਤੁਸੀਂ ਤਾਂ ਕਹਿ ਸਕਦੇ ਹੋ ਅਗਰ ਮੈ ਇਹ ਦਾਅਵਾ ਕੀਤਾ ਹੋਵੇ ਕਿ ਪੰਜ ਤੱਤੀ ਸਿਧਾਂਤ ਗੁਰਮਤਿ ਹੈ ਅਤੇ ਮੇਨੂੰ ਇਸ ਦੀ ਪੂਰੀ ਜਾਣਕਾਰੀ ਹੈ। ਸ ਗੁਰਇੰਦਰ ਸਿੰਘ ਜੀ ਮੈਂ ਤੁਹਾਡੇ ਨਾਲ ਕੋਈ ਦਿਮਾਗੀ ਛਿੰਞ ਨਹੀ ਘੁਲ ਰਿਹਾ। ਬਲਕਿ ਮੈਂ ਤਾਂ ਇਸ ਸਵਾਲ ਦਾ ਜਵਾਬ ਲੱਭਣ ਲਈ ਤੁਹਾਡੇ ਅਗੇ ਸਵਾਲ ਪਾਇਆ ਸੀ। ਹਾਂ ਤੁਹਾਡੇ ਇੱਕ ਸਵਾਲ ਦੇ ਜਵਾਬ ਵਿੱਚ ਮੈਂ ਇਹ ਜ਼ਰੂਰ ਕਿਹਾ ਸੀ ਕਿ ਦੁਨੀਆਂ ਦੇ ਅੱਡ ਅੱਡ ਫਲਸਫਿਆਂ ਅੰਦਰ ਵਖਰੇ ਵਖਰੇ ਤੱਤਾਂ ਦਾ ਜ਼ਿਕਰ ਮਿਲਦਾ ਹੈ। ਮੇਰਾ ਖਿਆਲ ਹੈ ਕਿ ਇਹ ਸਿਧਾਂਤ ਗੁਰੁ ਨਾਨਕ ਸਾਹਿਬ ਤੋਂ ਕਈ ਹਜਾਰ ਸਾਲ ਪਹਿਲਾਂ ਹਿੰਦੋਸਤਾਨ ਵਿੱਚ ਵੀ ਪ੍ਰਚਲਤ ਸੀ। ਇਹ ਜਾਣਕਾਰੀ ਗੂਗਲ ਤੇ ਹਰ ਵਕਤ ਉਪਲਭਦ ਹੈ।
ਸ ਗੁਰਇੰਦਰ ਸਿੰਘ ਜੀ ਤੁਹਾਡਾ ਇਹ ਕਹਿਣਾ ਗਲਤ ਹੈ ਕਿ ਮੈ ਤੁਹਾਡੇ ਪਿਛਲੇ ਕਿਸੇ ਪਿਛਲੇ ਸਵਾਲ ਦਾ ਜਵਾਬ ਨਹੀ ਦਿਤਾ। ਤੁਹਾਡੇ ਪਿਛਲੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਜਾ ਚੁਕੇ ਹਨ। ਕਿੰਨਾ ਚੰਗਾ ਹੁੰਦਾ ਜੇ ਤੁਸੀਂ ਕੋਈ ਮਿਸਾਲ ਵੀ ਦਿੰਦੇ ਜਿਥੋਂ ਇਹ ਸਾਬਤ ਹੁੰਦਾ ਕਿ ਮੈ ਤੁਹਾਡੇ ਸਵਾਲ ਦਾ ਜਵਾਬ ਨਹੀ ਦਿਤਾ।
ਸ ਗੁਰਇੰਦਰ ਸਿੰਘ ਜੀ ਤੁਸੀਂ ਇਹ ਠੀਕ ਕਹਿੰਦੇ ਹੋ ਕਿ ਤੁਸੀ ਜੋ ਅਰਥ ਲਿਖੇ ਨੇ ਉਹਨਾਂ ਵਿੱਚ ਤੁਸੀਂ ਬਰਾਬਰ ਦਾ ਚਿੰਨ੍ਹ ਨਹੀਂ ਵਰਤਿਆ। ਪਰ ਅਗਰ ਤੁਸੀਂ ਮੇਰਾ ਪੱਤਰ ਧਿਆਨ ਨਾਲ ਪੜ੍ਹੌ ਤਾਂ ਤੁਸੀ ਦੇਖੋਗੇ ਕਿ ਮੈ ਵੀ ਇਹ ਗਲ ਕਿਤੇ ਨਹੀ ਕਹੀ ਅਤੇ ਮੈ ਬਰਾਬਰ ਦਾ ਚਿੰਨ੍ਹ ਇਸ ਲਈ ਵਰਤ ਰਿਹਾ ਹਾਂ ਕਿਉਂਕਿ ਮੈਂ ਗਣਿਤ ਦੇ ਤਰਕ ਦੀ ਗਲ ਕਰ ਰਿਹਾ ਹਾਂ ਜੋ ਗਣਿਤ ਦੀ ਬੋਲੀ ਵਿੱਚ ਹੀ ਢੁਕਵੀਂ ਲਗਦੀ ਹੈ। ਵੈਸੇ ਅਗਰ ਮੈ = ਦੀ ਜਗ੍ਹਾ: ਦੀ ਵਰਤੋਂ ਕਰਦਾ ਤਾਂ ਵੀ ਮੇਰੀ ਗਲ ਦਾ ਮਤਲਬ ਨਹੀ ਸੀ ਬਦਲਣਾ। ਤੁਸੀ ਮੇਰਾ ਮਤਲਬ ਸਮਝਣ ਦੀ ਬਜਾਏ ਬਿਲਾ ਵਜ੍ਹਾ ਚਿੰਨ੍ਹ ਦੇ ਚੱਕਰ ਵਿੱਚ ਪੈ ਗਏ ਹੋ। ਚਿੰਨ ਦੇ ਬਦਲਣ ਨਾਲ ਇਥੇ ਤਰਕ ਨਹੀ ਬਦਲ ਜਾਂਦਾ। ਗਣਿਤ ਦਾ ਤਰਕ ਹੈ ਕਿ ਅਗਰ ਕੱਕੇ ਦੀ ਕੀਮਤ 2 ਹੈ ਅਤੇ ਖੱਖੇ ਦੀ ਕੀਮਤ ਕੱਕੇ ਦੇ ਬਰਾਬਰ ਹੈ ਤਾਂ ਖੱਖੇ ਦੀ ਕੀਮਤ ਵੀ 2 ਹੈ। ਇਸੇ ਤਰਕ ਨਾਲ ਤੁਸੀਂ ਕਹਿ ਰਹੇ ਹੋ ਕਿ ਅਗਰ ਸਪੇਸ ਦਾ ਮਤਲਬ ਵਿਥ ਜਾਂ ਦੂਰੀ ਹੈ ਅਤੇ ਸਪੇਸ ਦਾ ਇੱਕ ਅਰਥ ਖ਼ਲਾਅ ਵੀ ਹੈ ਸੋ ਸਿਧ ਹੋਇਆ ਕਿ ਖ਼ਲਾਅ ਦਾ ਮਤਲਬ ਵੀ ਵਿਥ ਜਾਂ ਦੂਰੀ ਹੈ। ਸ ਗੁਰਇੰਦਰ ਸਿੰਘ ਜੀ ਮੈ ਕਈ ਮਿਸਾਲਾਂ ਦੇ ਕੇ ਇਹ ਸਿਧ ਕਰ ਚੁਕਾ ਹਾਂ ਕਿ ਇਹ ਤਰਕ ਭਾਸ਼ਾ ਵਿੱਚ ਨਹੀਂ ਚਲਦਾ। ਅਗਰ ਇਹ ਤਰਕ ਭਾਸ਼ਾ ਵਿੱਚ ਚਲਦਾ ਹੁੰਦਾ ਤਾਂ ਅਸੀਂ ਅੰਕੜੇ ਦੇ ਅਰਥ ਗੀਤ ਕਰ ਸਕਦੇ ਹੁੰਦੇ ਕਿੳਂਕਿ ਅੰਗਰੇਜ਼ੀ ਵਿੱਚ ਅੰਕੜੇ ਨੂੰ ਨੰਬਰ ਕਹਿੰਦੇ ਨੇ ਅਤੇ ਨੰਬਰ ਦਾ ਇੱਕ ਅਰਥ ਗੀਤ ਵੀ ਹੁੰਦਾ ਹੈ। ਇਸੇ ਤਰ੍ਹਾਂ ਅੰਗਰੇਜ਼ੀ ਵਿੱਚ
sky ਨੂੰ ਵਿਥ ਜਾਂ ਦੂਰੀ ਦੇ ਅਰਥਾਂ ਵਿੱਚ ਵਰਤਿਆ ਜਾਂਦਾ ਕਿਉਂਕਿ sky ਦਾ ਇੱਕ ਅਰਥ space ਵੀ ਹੈ। ਸ ਗੁਰਇੰਦਰ ਸਿੰਘ ਜੀ ਮੇਰਾ ਖਿਆਲ ਹੈ ਕਿ ਇਹ ਗਲ ਇਸ ਤੋਂ ਵਧ ਸਪਸ਼ਟ ਨਹੀ ਹੋ ਸਕਦੀ। ਤੁਸੀਂ ਆਪਣੀ ਗਲ ਸਾਬਤ ਕਰਨ ਲਈ ਗਣਿਤ ਦਾ ਤਰਕ ਭਾਸ਼ਾ ਤੇ ਠੋਸਣ ਲਈ ਬਜ਼ਿਦ ਹੋ। ਮੰਨਣਾ ਨ ਮੰਨਣਾ ਤੁਹਾਡੀ ਮਰਜ਼ੀ।
ਸ ਗੁਰਇੰਦਰ ਸਿੰਘ ਜੀ ਮੈਂ ਇਹ ਗਲ ਕਈ ਵਾਰ ਕਹਿ ਚੁਕਾਂ ਹੀ ਕਿ ਤੁਸੀਂ ਜਵਾਬ ਦਾਗਣ ਤੋਂ ਪਹਿਲਾਂ ਨਾ ਤਾਂ ਦੂਸਰੇ ਬੰਦੇ ਦੀ ਗਲ ਤੇ ਗੌਰ ਕਰਦੇ ਹੋ ਤੇ ਨਾ ਹੀ ਆਪਣੇ ਜਵਾਬ ਤੇ ਨਜ਼ਰ ਮਾਰਦੇ ਹੋ। ਤੁਹਾਡੀ ਸਤਵੀਂ ਚਿਠੀ ਇਸ ਦਾ ਇੱਕ ਹੋਰ ਸਬੂਤ ਹੈ। ਤੁਸੀ ਕਹਿ ਰਹੇ ਹੋ ਕਿ ਭਾਈ ਕਾਨ੍ਹ ਸਿੰਘ ਨੇ ਵੀ ਅੰਗਰੇਜ਼ੀ ਦੇ ਵਿਹੜੇ ਵਿੱਚ ਵੜਨ ਦੀ “ਭੁਲ” ਕੀਤੀ ਹੈ। ਸ ਗੁਰਇੰਦਰ ਸਿੰਘ ਜੀ ਇਹ ਲਿਖਣ ਤੋਂ ਪਹਿਲਾਂ ਜਰਾ ਧਿਆਨ ਨਾਲ ਦੇਖ ਤਾਂ ਲਉ ਕਿ ਭਾਈ ਕਾਨ੍ਹ ਸਿੰਘ ਕੀ ਕਰ ਰਹੇ ਨੇ ਅਤੇ ਤੁਸੀਂ ਕੀ ਕਰ ਰਹੇ ਹੋ। ਅਗਰ ਭਾਈ ਕਾਨ੍ਹ ਸਿੰਘ ਤੁਹਾਡੇ ਵਾਲੀ ਖੋਜ਼ ਵਿਧੀ ਅਪਣਾਉਂਦੇ ਹੁੰਦੇ ਤਾਂ ਉਹ ਪੁਲਾੜ ਦੇ ਅਰਥ ਵਿਥ ਜਾਂ ਦੂਰੀ ਵੀ ਲਿਖ ਦਿੰਦੇ ਕਿਉਂਕਿ ਸਪੇਸ ਦਾ ਇੱਕ ਅਰਥ ਵਸਤੂਆਂ ਵਿਚਲੀ ਵਿਥ ਜਾਂ ਦੂਰੀ ਵੀ ਹੁੰਦਾ ਹੈ। ਤੁਸੀਂ ਅੰਗਰੇਜ਼ੀ ਦੇ ਵਿਹੜੇ ਵੜ ਭਾਸ਼ਾ ਦੇ ਸਾਰੇ ਅਸੂਲ ਛਿੱਕੇ ਟੰਗ ਕੇ ਸਪੇਸ ਦੇ ਉਹ ਅਰਥ ਜੋ ਤਹਾਡੇ ਪੰਜ ਤੱਤਾਂ ਦੇ ਸਿਧਾਂਤ ਤੇ ਢੁਕਦੇ ਹਨ ਚੋਰੀ ਕਰਕੇ ਖ਼ਲਾਅ ਨਾਲ ਮੜ੍ਹ ਰਹੇ ਹੋ। ਇੰਝ ਕਰਦਿਆ ਤੁਸੀਂ ਇਸ ਗਲ ਦਾ ਜਰਾ ਵੀ ਧਿਆਨ ਨਹੀ ਰੱਖਿਆ ਕਿ ਇਹ ਅਰਥ ਖ਼ਲਾਅ ਦੇ ਪੰਜਾਬੀ ਭਾਸ਼ਾ ਮੁਤਾਬਿਕ ਹੈਨ ਵੀ ਜਾਂ ਨਹੀਂ। ਤੁਸੀ ਸਿਰਫ ਇਹ ਦੇਖਿਆ ਕਿ ਇਹ ਅਰਥ ਤੁਹਾਡੇ ਸਿਧਾਂਤ `ਚ ਫਿਟ ਬੈਠਦੇ ਨੇ ਜਾਂ ਨਹੀਂ। ਇਹ ਤੁਹਾਡੀ ਨਵੇਕਲੀ ਖੋਜ਼ ਵਿਧੀ ਹੈ ਜਿਸ ਦੇ ਬਲਿਹਾਰੇ ਜਾਣ ਨੂੰ ਜੀ ਕਰਦਾ ਹੈ। ਮੇਰਾ ਖਿਆਲ ਹੈ ਤੁਸੀਂ ਹੁਣ ਸਮਝ ਗਏ ਹੋਵੋਗੇ ਕਿ ਮੇਰਾ ਅਰਥ ਚੋਰੀ ਕਰਨ ਤੋਂ ਕੀ ਭਾਵ ਹੈ। ਸ ਗੁਰਇੰਦਰ ਸਿੰਘ ਜੀ ਲੇਖਕ ਆਪਣੀ ਰਚਨਾ ਵਿੱਚ ਦੂਜੀਆਂ ਬੋਲੀਆਂ ਦੇ ਸ਼ਬਦ ਇਸਤੇਮਾਲ ਕਰਦੇ ਆਏ ਹਨ ਅਤੇ ਕਰਦੇ ਰਹਿਣਗੇ। ਕਈ ਹਾਲਾਤਾਂ ਵਿੱਚ ਇਹ ਪਾਠਕਾਂ ਤਕ ਗਲ ਪਹੁੰਚਾਉਣ ਦਾ ਅੱਛਾ ਸਾਧਨ ਵੀ ਹੁੰਦਾ ਹੈ। ਪਰ ਉਹ ਇਹ ਸਭ ਭਾਸ਼ਾ ਦੇ ਅਸੂਲਾਂ ਅੰਦਰ ਰਹਿ ਕੇ ਕਰਦੇ ਨੇ। ਤੁਸੀਂ ਵੀ ਜਦੌਂ ਖ਼ਲਾਅ ਨੂੰ ਸਪੇਸ ਕਿਹਾ ਤਾਂ ਇਥੇ ਤਕ ਠੀਕ ਹੈ ਕਿੳਂਕਿ ਸਪੇਸ ਦਾ ਇੱਕ ਅਰਥ ਅਕਾਸ਼/ਪੁਲਾੜ/ਖਲਾਅ ਵੀ ਹੈ। ਪਰ ਜਦੋਂ ਤੁਸੀਂ ਸਪੇਸ ਦੇ ਬਾਕੀ ਅਰਥ (ਵਿਥ, ਦੂਰੀ) ਆਦਿ ਵੀ ਖ਼ਲਾਅ ਨਾਲ ਜੋੜਦੇ ਹੋ ਤਾਂ ਤੁਸੀਂ ਭਾਸ਼ਾ ਦੇ ਅਸੂਲ ਤੋੜਦੇ ਹੋ।
ਅਗੇ ਤੁਸੀ ਮੇਰੇ ਪਿਛਲੇ ਪੱਤਰ ਚੋਂ ਕੁੱਝ ਸਤਰਾਂ (ਸਿਖ ਮਾਰਗ ਦੇ ਪੰਨੇ …. ਪੂਰੇ ਦਾ ਪੂਰਾ ਲੇਖ ਲਿਖ ਛੱਡਿਆ) ਲਿਖ ਕੇ ਆਖਦੇ ਹੋ ਕਿ ਮੈਂ ਹੋਛੀਆਂ ਚਤਰਾਈਆਂ ਛਡ ਕੇ ਇਹ ਦਸਾਂ ਕਿ ਮੈ ਕੀ ਕਹਿਣਾ ਚਾਹੁੰਦਾ ਹਾਂ। ਤੁਸੀਂ ਆਪਣੇ ਪਿਛਲੇ ਪੱਤਰ ਵਿੱਚ ਕਿਹਾ ਸੀ ਕਿ ਅਗਰ ਮੈ ਪੰਜ ਤੱਤਾਂ ਨੂੰ ਗੁਰਮਿਤ ਹੀ ਨਹੀ ਮੰਨਦਾ ਤਾਂ ਮੇਰਾ ਪੰਜ ਤੱਤਾਂ ਵਾਰੇ ਸਵਾਲ ਕਰਨਾ ਹਾਸੋਹੀਣੀ ਗਲ ਹੈ। ਇਸ ਪੈਰੇ ਵਿੱਚ ਤੁਹਾਡੀ ਇਸ ਗਲ ਦਾ ਜਵਾਬ ਹੈ। ਅਗਰ ਤੁਸੀ ਆਪਣਾ ਪਿਛਲਾ ਖਤ ਧਿਆਨ ਨਾਲ ਪੜ੍ਹੋਗੇ ਅਤੇ ਇਹ ਪੈਰਾ ਪੜ੍ਹੋਗੇ ਤਾਂ ਤੁਹਾਨੂੰ ਇਸ ਸਵਾਲ ਦਾ ਜਵਾਬ ਮਿਲ ਜਾਏਗਾ।
ਸ ਗੁਰਇੰਦਰ ਸਿੰਘ ਜੀ ਤੁਸੀਂ ਆਪਣੇ ਖ਼ਤ ਵਿੱਚ ਇਸ ਗਲ ਦਾ ਇਕਬਾਲ ਕਰਦੇ ਹੋ ਕਿ ਜਦੋਂ ਮੈਂ ਤੁਹਾਡੇ ਲੇਖ ਦੇ ਮੁਖ ਵਿਸ਼ੇ ਨੂੰ ਛੱਡ ਕੇ ਖ਼ਲਾਅ ਵਾਰੇ ਸਵਾਲ ਕੀਤਾ ਉਦੋਂ ਹੀ ਤੁਹਾਨੂੰ ਮੇਰੇ ਤੇ ਸ਼ੱਕ ਹੋ ਗਿਆ ਸੀ। ਇੱਕ ਪਾਸੇ ਤਾਂ ਤੁਸੀਂ ਸੁਹਿਰਦਤਾ ਦੀ ਦੁਹਾਈ ਪਾ ਰਹੇ ਹੋ ਅਤੇ ਮੈਨੂੰ ਵਾਰ ਵਾਰ ਕਹਿ ਰਹੇ ਹੋ ਕਿ ਚਰਚਾ ਕਰਨ ਲਈ ਇਹ ਗੁਣ ਅਤਿਅੰਤ ਜਰੂਰੀ ਹੈ ਜਿਸ ਦੀ ਮੇਰੇ ਵਿੱਚ ਜ਼ੋਰਦਾਰ ਕਮੀ ਹੈ। ਦੂਜੇ ਪਾਸੇ ਤੁਸੀਂ ਆਪ ਸ਼ੱਕ ਦੇ ਵੀ ਮਰੀਜ਼ ਹੋ। ਇਹ ਇੱਕ ਕਰਾਮਾਤ ਤੋਂ ਘਟ ਨਹੀ ਕਿ ਤੁਸੀ ਸਵਾਲ ਜਵਾਬ ਸ਼ੱਕ ਨਾਲ ਕਰ ਰਹੇ ਹੋ ਅਤੇ ਸੁਹਿਰਦ ਹੋਣ ਦਾ ਦਾਅਵਾ ਵੀ ਕਰ ਰਹੇ ਹੋ।
ਸ ਗੁਰਇੰਦਰ ਸਿੰਘ ਜੀ ਮੈਨੂੰ ਇਹ ਚਰਚਾ ਅਗੇ ਤੋਰਨ ਵਿੱਚ ਕੋਈ ਇਤਰਾਜ਼ ਨਹੀ ਹੈ ਪਰ ਇਸ ਦਾ ਲਾਭ ਤਾਂ ਹੀ ਹੋ ਸਕਦਾ ਏ ਅਗਰ ਅਸੀਂ ਮੂਲ ਮੁੱਦੇ ਤੇ ਕੇਂਦਰਿਤ ਰਹੀਏ।
ਤੁਸੀ ਕਹਿੰਦੇ ਹੋ ਕਿ ਖ਼ਲਾਅ ਦੇ ਅਰਥ ਵਿਥ ਜਾਂ ਦੂਰੀ ਹੁੰਦੇ ਨੇ ਅਤੇ ਇਹ ਤੁਹਾਡੇ ਪੰਜ ਤੱਤਾਂ ਦੇ ਸਿਧਾਂਤ ਦੀ ਬੁਨਿਆਦ ਹੈ। ਇਸ ਲਈ ਨ ਤਾਂ ਤੁਸੀਂ ਕਿਸੇ ਸ਼ਬਦ ਕੋਸ਼ ਦਾ ਹਵਾਲਾ ਦਿਤਾ ਹੈ ਤੇ ਨ ਹੀ ਇਹਨਾ ਅਰਥਾਂ ਵਿੱਚ ਇਹ ਸ਼ਬਦ ਗੁਰੁ ਗਰੰਥ ਸਾਹਿਬ ਵਿੱਚ ਜਾਂ ਮਹਾਨ ਕੋਸ਼ ਵਿੱਚ ਮਿਲਦਾ ਹੈ। ਫਿਰ ਇਸ ਤਰਾਂ ਕਰਨ ਨਾਲ ਤੁਹਾਡਾ ਸਿਧਾਂਤ ਵੀ “ਮੂਲ ਤੱਤ” ਨੂੰ ਮਿਲਾ ਕੇ ਛੇ ਤੱਤਾਂ ਦਾ ਹੋ ਜਾਂਦਾ ਹੈ।
ਸ ਗੁਰਇੰਦਰ ਸ਼ਿੰਘ ਜੀ ਮੇਰੀ ਦਿਲਚਸਪੀ ਤੁਹਾਨੂੰ ਗਲਤ ਤੇ ਆਪਣੇ ਆਪ ਨੂੰ ਠੀਕ ਸਿਧ ਕਰਨ ਵਿੱਚ ਨਹੀ ਬਲਕਿ ਇਸ ਇਸ ਸਿਧਾਂਤ ਨੂੰ ਸਮਝਣ ਵਿੱਚ ਹੈ। ਜੋ ਕੁੱਝ ਵੀ ਤੁਸੀਂ ਹੁਣ ਤਕ ਲਿਖਿਆ ਉਸ ਨਾਲ ਮੇਰੇ ਪਹਿਲੇ ਸਵਾਲ ਦਾ ਜਵਾਬ ਮੈਨੂੰ ਨਹੀਂ ਮਿਲਿਆ। ਅਗਰ ਤੁਸੀ ਕੋਈ ਹੋਰ ਦਲੀਲ ਦੇ ਸਕਦੇ ਹੋ ਤਾਂ ਮੇਰਾ ਵਡਭਾਗ ਹੋਏਗਾ। ਮੈਨੂੰ ਇਸ ਤਰ੍ਹਾਂ ਕਹਿਣ ਦਾ ਹਕ ਹੈ ਜਿਵੇਂ ਤੁਹਾਨੂੰ ਆਪਣੇ ਵਿਚਾਰਾਂ ਤੇ ਕਾਇਮ ਰਹਿਣ ਦਾ ਹਕ ਹੈ।
ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ


29/10/13)
ਮੇਜਰ ਸਿੰਘ ‘ਬੁਢਲਾਡਾ’

‘ਸ਼ਕਤੀ ਹੁੰਦੀ ਇਹਨਾਂ ਦੇ ਕੰਮ ਆਉਂਦੀ’
ਸਾਧ ਆਸ਼ਾ ਰਾਮ ਭਗਵਾਨ ਅਖਵਾਂਵਦਾ ਸੀ,
ਅੱਜ ਵੇਖਲੋ ਉਸ ਦਾ ਹਾਲ ਲੋਕੋ!
ਪੁੱਤਰ ‘ਸਾਂਈ’ ਉਸਦਾ ਫਿਰੇ ਲੁਕਿਆ,
ਪੁਲਿਸ ਰਹੀ ਹੈ ਉਸਨੂੰ ਭਾਲ ਲੋਕੋ!
‘ਸ਼ਕਤੀ’ ਹੁੰਦੀ ਇਹਨਾਂ ਦੇ ਕੰਮ ਆਉਂਦੀ,
ਕੰਮ ਚਲਦਾ ਇਹ ਝੂਠ ਦੇ ਨਾਲ ਲੋਕੋ!
ਵਹਿਮਾਂ-ਭਰਮਾਂ ਦੇ ਵਿੱਚ ਫਸੇ ਤੁਸੀਂ,
ਸਮਝੇ ਅਜੇ ਨਾ ਗੱਲ ਕਮਾਲ ਲੋਕੋ!
ਬ੍ਰਾਹਮਣਵਾਦ ਦੀ ਹੈ ਇਹ ਦੇਣ ਸਾਰੀ,
ਮੇਜਰ ਤੁਸੀਂ ਵੇਖੋ ਕਰਕੇ ਖਿਆਲ ਲੋਕੋ!
*******************
ਮੇਜਰ ਸਿੰਘ ‘ਬੁਢਲਾਡਾ’
94176 42327
90414 06713


29/10/13)
ਕਰਮਜੀਤ ਸਿੰਘ ਖ਼ਾਲਸਾ/ਫੇਸਬੁੱਕ ਰਾਹੀਂ

ਗੁਰਬਾਣੀ ਨੂੰ ਗੁਰੂ ਕਹਿਣ ਵਾਲਿਓ ਜਰਾ ਇਸ ਪੰਕਤੀ ਨੂੰ ਸਮਝੋ, ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਿਤ ਨ ਹੋਵਈ ਜਿਚਰੁ ਸਬਿਦ ਨ ਕਰੇ ਵੀਚਾਰੁ ॥
ਕੀ ਆਪਾਂ ਸ਼ਬਦ ਦੀ ਵਿਚਾਰ ਵੀ ਕੀਤੀ ਹੈ ਕੇ ਸਿਰਫ ਪੜਣ ਤੱਕ ਹੀ ਸੀਮਤ ਰਹੈ ਹਾਂ?
ਜਦੋ ਤੋਂ ਗਰਬਾਣੀ ਨਾਲ ਜੁੜੇ ਓਦੋ ਤੋਂ ਹੀ ਨਾਮ ਦੀ ਮਹਿਮਾ ਸੁਣਦੇ ਆ ਰਹੇ ਹਾਂ ਕਿ ਨਾਮ ਜਪਨਾ ਹੈ, ਨਾਮ ਦੀ ਬੜੀ ਮਹਿਮਾ ਹੈ ਨਾਮ ਜਪਣ ਨਾਲ ਮਨੁਖ ਦੀ ਗਤੀ ਹੁੰਦੀ ਹੈ, ਗੁਰਬਾਣੀ ਵੀ ਨਾਮ ਦੀ ਗਲ ਕਰਦੀ, ਨਾਮ ਬਾਰੇ ਸਟੇਜਾਂ ਤੋ ਵੀ ਬੜਾ ਕੁਝ ਕਹਿਣ ਸੁਨਣ ਨੂੰ ਮਿਲਦਾ ਹੈ। ਚੌਹੀ ਪਾਸੇ ਨਾਮ ਬਾਰੇ ਸੁਣ ਸੁਣ ਕੇ ਮਨ ਵਿਚ ਨਾਮ ਬਾਰੇ ਜਾਣਨ ਦਾ ਖਿਆਲ ਜਾਗਿਆ ਕਿ ਨਾਮ ਆਖਰ ਹੈ ਕੀ? ਕਿਸੇ ਕਿਹਾ ਕਿ ਨਾਮ ਰਾਮ-ਰਾਮ ਹੈ, ਕਿਸੇ ਨੇ ਕਿਹਾ ਕਿ ਨਾਮ ਵਾਹਿਗੁਰੂ ਹੈ, ਕਿਸੇ ਨੇ ਕੁਝ ਕਿਸੇ ਨੇ ਕੁਝ ਕਿਹਾ ਪਰ ਜੋ ਡੇਰਿਆਂ ਨਾਲ ਜੁੜੇ ਹਨ ਓਨਾਂ ਦੇ ਆਪਣੇ-ਆਪਣੇ ਨਾਮ ਪਰ ਮਨ ਨੂੰ ਤਸੱਲੀ ਨਾ ਆਈ ਆਖਰ ਗੁਰਬਾਣੀ ਤੋਂ ਪੁਛਿਆ ਤਾਂ ਗੁਰਬਾਣੀ ਨੇ ਦੱਸਿਆ :
ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥ ਗੁਰਮੁਖਿ ਜਾਗੇ ਗੁਣ ਗਿਆਨ ਬੀਚਾਰਿ ॥ ਸੇ ਜਨ ਜਾਗੇ ਜਿਨ ਨਾਮ ਪਿਆਰਿ ॥੧॥(160)
ਮਨਮੁਖ ਸੁੱਤਾ ਹੋਇਆ ਹੈ ਮਾਇਆ ਤੇ ਮੋਹ ਦੇ ਪਿਆਰ ਵਿਚ, ਗੁਰਮੁਖ ਜਾਗ ਰਿਹਾ ਹੈ ਗੁਣਾਂ ਤੇ ਗਿਆਨ ਦੀ ਵਿਚਾਰ ਕਰ ਕੇ। ਜਾਗ ਕੌਣ ਰਿਹਾ ਹੈ ਜਿਸ ਨੂੰ ਨਾਮ ਨਾਲ ਪਿਆਰ ਹੈ ਤੇ ਜਾਗ ਕੌਣ ਰਿਹਾ ਹੈ ਗੁਰਮੁਖ, ਤੇ ਗੁਰਮੁਖ ਕਿਵੇ ਜਾਗ ਰਿਹਾ ਹੈ ਗੁਣਾਂ ਤੇ ਗਿਆਨ ਦੀ ਵਿਚਾਰ ਕਰਕੇ। ਭਾਵ; ਗੁਣਾਂ ਤੇ ਗਿਆਨ ਦੀ ਵਿਚਾਰ ਕਰਨਾ ਭਾਵ ਗੁਣਾਂ ਤੇ ਗਿਆਨ ਨੂੰ ਧਾਰਣ ਕਰਨਾ ਹੀ ਨਾਮ ਜਪਨਾ ਹੈ ।
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥
ਭਾਵ ਤੀਰਥ ਨਾਮ ਹੈ,ਤੀਰਥ ਸਬਦ ਵਿਚਾਰ ਹੈ, ਨਾਮ ਸਬਦ ਦੀ ਵਿਚਾਰ ਹੈ। ਗੁਰਬਾਣੀ ਵਿਚਾਰ ਸਾਨੂੰ ਗੁਣਾਂ ਤੇ ਗਿਆਨ ਨੂੰ ਧਾਰਣ ਕਰਨ ਦਾ ਓਪਦੇਸ ਦੇ ਰਹੀ ਹੈ।
ਕਰਮਜੀਤ ਸਿੰਘ ਖ਼ਾਲਸਾ


ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਸ਼ਿਆਟਲ ਵਿਖੇ 26 ਅਕਤੂਬਰ 2013 ਨੂੰ ਹੋਏ ਸੈਮੀਨਾਰ ਦੀ ਰਿਪੋਰਟ ਪੜ੍ਹਨ ਸੁਣਨ ਲਈ ਹੇਠ ਲਿਖੇ ਲਿੰਕਾਂ ਤੇ ਕਲਿਕ ਕਰ ਕੇ ਦੇਖ ਸਕਦੇ ਹੋ।

http://www.youtube.com/watch?v=PEZJCDgvfyc


http://www.rozanaspokesman.com/epaper/fullpage.aspx?edition=main&yview=2013&mview=Oct&dview=30&pview=7


28/10/13)
ਸਰਿੰਦਰ ਸਿੰਘ “ਖਾਲਸਾ”

ਦਿਵਾਲੀ ਦੀ ਰਾਤ ਤੇ ਲੱਛਮੀ ਦਾ ਗੇੜਾ
ਵੇ ਧਰਮਿਆ … … …. ਵੇ ਧਰਮਿਆ ਤੈਨੂੰ ਸੁਣਦਾ ਨਹੀਂ ਮਾਈ ਬਿਸ਼ਨੋ ਨੇ ਅਪਣੇ ਪੁਤੱਰ ਨੂੰ ਦੋ ਤਿੰਨ ਵਾਜਾਂ ਮਾਰੀਆਂ। ਆਉਨਾਂ ਬੇਬੇ ਕਹਿਕੇ ਧਰਮਾ ਫੇਰ ਦੂਸਰੇ ਬਚਿਆਂ ਨਾਲ ਖੇਡਣ ਅਤੇ ਪਟਾਕੇ ਵਜਾਉਣ ‘ਚ ਮਸ਼ਗੂਲ ਹੋ ਗਿਆ। ਇੱਕ ਵਾਰੀ ਫੇਰ ਜਦ ਮਾਈ ਬਿਸ਼ਨੋ ਨੇ ਗੁੱਸੇ ਨਾਲ ਵਾਜ਼ ਮਾਰੀ ਤਾਂ ਧਰਮਾ ‘ਅਣਚਾਹੇ ਜਿਹੇ ਮਨ ਨਾਲ ਅਪਣੀ ਬੇਬੇ ਕੋਲ ਆਇਆ, ਹਾਂ ਦੱਸ ਬੇਬੇ ਕੀ ਕੰਮ ਆ? ਆਂਹਦੇ ਐ ਦਿਵਾਲੀ ਦੀ ਰਾਤ ਨੂੰ “ਲੱਛਮੀ’ ਗੇੜਾ ਮਾਰਦੀ ਐ, ਤੇ ਅੱਜ ਦੀਵਾਲੀ ਐ ਆਹ ਲੈ ਦੀਵੇ, ਬੱਤੀਆਂ, ਤੇ ਤੇਲ ਵਾਲੀ ਸ਼ੀਸ਼ੀ, ਜਾਹ ਅਪਣੇ ਖੇਤ ਦੀਵੇ ਜਗਾ ਕੇ ਆ। ਦੀਵਲੀ’ ਦੀ ਸ਼ਾਮ ਨੂੰ ਮਾਈ ਬਿਸ਼ਨੋ ਨੇ ਅਪਣੇ ਪੁੱਤਰ ਧਰਮੇ ਨੂੰ ਕਿਹਾ। ਜਾਨਾਂ ਬੇਬੇ ਕਹਿਕੇ ਧਰਮੇ ਨੇ ਦੀਵਿਆਂ ਵਾਲਾ ਥੈਲਾ ਫੜ੍ਹਕੇ ‘ਸਾਈਕਲ ਨਾਲ ਟੰਗ ਕੇ ਤੁਰਣ ਲੱਗਾ ਤਾਂ ਮਾਈ ਬਿਸ਼ਨੋ ਨੇ ਉਸਨੂੰ ਸਮਝਾਉਂਦੇ ਹੋਏ ਕਿਹਾ, ਦੀਵਾ ਕਿਸੇ ਉਹਲ ‘ਚ ਲਗਾਕੇ ਆਵੀਂ, ‘ਮਤਾਂ ਕਿਤੇ ਥੋੜੀ ਜਿਹੀ ਹਵਾ ਚਲਣ ਨਾਲ ਬੁੱਝ ਨਾ ਜਾਵੇ। ‘ਅੱਛਾ ਬੇਬੇ ਕਹਿਕੇ ਧਰਮੇ ਨੇ ‘ਸਾਈਕਲ ਨੂੰ ਲੱਤ ਦਿੱਤੀ ਤੇ ਖੇਤ ਨੂੰ ਤੁਰ ਗਿਆ ਤੇ ਦੀਵੇ ਜਗਾਕੇ ਆ ਕੇ ਫੇਰ ਅਪਣੇ ਸ਼ਾਥੀਆਂ ਨਾਲ ਖੇਡੇ ਲੱਗ ਗਿਆ। ਹਾਲੇ ਥੋੜੀ ਦੇਰ ਹੀ ਹੋਈ ਸੀ, ਉਹਨਾਂ ਦੇ ਖੇਤ ਦੇ ਗਵਾਂਢੀ ਦਾ ਫੋਨ ਆ ਗਿਆ। ਪਟਾਕਿਆਂ ਦੇ ਖੜਾਕ ‘ਚ ਪਹਿਲਾਂ ਤਾਂ ਫੋਨ ਦੀ ਘੰਟੀ ਸੁਣੀ ਹੀ ਨਹੀਂ ਜਦ ਤੀਜੀ ਵਾਰ ਘੰਟੀ ਵੱਜੀ ਤਾਂ ਪਤਾ ਲੱਗਾ। ਉਹ ਕਹਿ ਰਹਿਆ ਸੀ, ਤੁਹਾਡੇ ਖੇਤ “ਛੱਲੀਆਂ’ ਦੇ ਖਲਵਾੜੇ ਨੂੰ ਅੱਗ ਲੱਗ ਗਈ ਐ। ਸਾਰੇ ‘ਕੰਮ ਛੱਡਕੇ” ਖੇਤ ਵੱਲ ਨੂੰ ਭੱਜ ਤੁਰੇ ਕੁੱਝ ਪਿੰਡ ਦੇ ਲੋਕਾਂ ਨੇ ਰਲਕੇ ਅੱਗ ਤੇ ਕਾਬੂ ਪਾ ਲਿਆ। ਪਰ ਫਿਰ ਵੀ ਅੱਧੇ ਤੋਂ ਜਿਆਦਾ ਮਕੱਈ ਦੀਆਂ ਛੱਲੀਆਂ ਸੜ ਗਈਆਂ ਸਨ।
‘ਅੱਗ’ ਲੱਗਣ ਦਾ ਕਾਰਨ? ਧਰਮੇ ਦੀ ਨਿਆਣੀ ਮੱਤ, ਉਹ ਛੱਲੀਆਂ ਦੇ ਟਾਂਡਿਆਂ ਦੇ ਪੂਲਿਆਂ ਦੀ ‘ਵਿਹਲ’ ‘ਚ ਰੱਖਕੇ ਦੀਵਾ ਜਗਾਕੇ ਆਇਆ, ਟਾਂਡਿਆਂ ਦੀ ਖੋਰੀ ਦਾ ਕੋਈ ਪੱਤਾ ਦੀਵੇ ਦੀ ਲੋ ਦੇ ਸੰਪਰਕ ‘ਚ ਆਕੇ ਅੱਗ ਲੱਗ ਗਈ, “ਲੱਛਮੀ” ਛੋਟੇ ਦੀਵੇ ਤੇ ਤਾਂ ਪ੍ਰਸਨ ਹੋਈ ਜਾਂ ਨਹੀਂ, ਹੁਣ ਐਡੇ ਵਡੇ ਦੀਵੇ ਦੀ ਲੋ ਤੇ ਜਰੂਰ ਪ੍ਰਸਨ ਹੋ ਗਈ ਹੋਵੇਗੀ। ਨਾਲੇ ਭੇਟਾ ਵੀ ਚੌਖੀ ਲੈ ਗਈ, “ਛੇ ਮਹੀਨਿਆਂ ਦੀ ਅੱਧੀ ਕਮਾਈ” ਸ਼ੁਕਰ ਐ ਵਿਗਿਆਨ ਦੀ ਕਾਢ “ਮੋਬਾਈਲ” ਨੇ ਅੱਧਾ ਤਾਂ ਬਚਾਉ ਕਰ ਦਿੱਤਾ ਨਹੀਂ ਤਾਂ ਅੰਧ ਵਿਸ਼ਵਾਸ ਦੀ ‘ਭੇਟਾ ਸਾਰੀ ਹੀ ਮੱਕਈ ਚੜ੍ਹ ਜਾਣੀ ਸੀ॥
ਸ੍ਰ ਸਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ {ਫਤਿਹਾਬਾਦ}
ਮੋਬਈਲ =-97287 43287, 94662 66708,

********************************************************

ਨਸ਼ਿਆਂ ਦੀ ਬਲੈਕ ਦਾ ਤਾਣਾ ਬਾਣਾ
ਨਸ਼ਿਆਂ ਦੇ ਵਪਾਰੀਆਂ ਨੂੰ ਪੁਲਿਸ ਨੇ ਫੜ੍ਹ ਡਕਿਆ, ਫੋਨ ਤੇ ਫੋਨ ਝੱਟ ਲੀਡਰਾਂ ਦੇ ਆਉਣ ਲੱਗ ਪਏ।
ਅਪਣੇ ‘ਬੰਦੇ ਹਨ “ਛੱਡ ਦਿਉ” ਹੁਣੇ ਇਨ੍ਹਾਂ ਨੂੰ, ਨਾਲ ਰੋਹਬ ਦੇ ‘ਹੁਕਮ’ ਸੁਣਾਉਣ ਲੱਗ ਪਏ।
ਤੁਹਾਡੀ “ਮੰਥਲੀ” ਤੁਹਾਡੇ ਘਰ ਪਹੰਚ ਜਾਵੇਗੀ, “ਨੇਤਾ ਦਲਾਲੀਆਂ” ਦਾ ਧੰਧਾ ਚਲਾਉਣ ਲੱਗ ਪਏ।
ਥਾਣੇਦਾਰ “ਈਮਾਨ’ ਦਾ ਕੁੱਝ ਪੱਕਾ ਹੈ ਸੀ, ਐਫ. ਆਈ. ਆਰ. ਦਰਜ ਤੇ ਚਾਰਜ ਲਗਾਉਣ ਲੱਗ ਪਏ।
ਉਸਨੇ ਪਰਵਾਹ ਨਾ ਕੀਤੀ “ਲੰਡੂ” ਲੀਡਰਾਂ ਦੀ, “ਲੰਬੇ’ ‘ਬਲੈਕੀਆਂ ਨੂੰ ਝੱਟ ਹੀ ਪਾਉਣ ਲੱਗ ਪਏ।
ਕੁਟਾਪਾ ਚਾੜ੍ਹ ਮਨਾ ਲਿਆ “ਬਹੁਤ ਕੁੱਝ” ਉਨ੍ਹਾਂ, “ਮਾਲ ਬਰਾਮਦੀ” ਦਾ ਹਿਸਾਬ ਲਗਾਉਣ ਲੱਗ ਪਏ।
ਲੀਡਰਾਂ ਦੇ ਆਉਂਦੇ ਨੂੰ “ਕੱਟ “ਚਲਾਨ” ਦਿੱਤਾ, ਕਰਕੇ ਤਿਆਰੀ “ਕੋਰਟ” ਪਹੁੰਚਾਉਣ ਲੱਗ ਪਏ।
ਦੇ ਕੇ “ਹੌਲਦਾਰ” ਦੇ ਹੱਥ “ਚਲਾਨ ਪਰਚਾ”, “ਜੱਜ” ਦੇ ਮੁਹਰੇ ਜਾ ਮੁਜਿਰਮਾਂ ਨੂੰ ਖੜ੍ਹਾਉਣ ਲੱਗ ਪਏ।
ਪਾਰਾ ਨੇਤਾ ਦਾ “ਸਤਵੇਂ ਅਸਮਾਨ” ਚੜ੍ਹ ਗਿਆ, ਝੱਟ “ਬਦਲੀ ਦਾ ਆਰਡਰ” ਸੁਨਾਉਣ ਲੱਗ ਪਏ।
ਲਿਆਕੇ “ਲਾਲਚੀ” ਤੇ “ਬਦ ਜੁਬਾਨ’ ਥਾਣੇਦਾਰ, ਉਸ ਦੀ ਕੁਰਸੀ ਤੇ ਇਸਨੂੰ ਬੈਠਾਉਣ ਲੱਗ ਪਏ।
ਜਿਸਨੇ ਆਉਦਿਆਂ ਹੀ ਚੁੱਕ ਲਏ ਪੰਜ ਸੱਤ ਨਸ਼ੇੜੀ, ਕੇਸ ਬਲੈਕੀਆਂ ਦਾ ਇਨ੍ਹਾਂ ਤੇ ਪਾਉਣ ਲੱਗ ਪਏ।
ਬਲੈਕੀਏ ਛੁਡਾਉਣ ਦੀ ਕਰੀ ਇਉਂ ਵਿਉਂਤ ਬੰਦੀ, ਮਿਲਕੇ ਗਵਾਹ ਨੂੰ ਫਿਰ ਮੁਕਰਾਉਣ ਲੱਗ ਪਏ।
ਗਵਾਹ ਬਿਨਾਂ ਅਦਾਲਤ ‘ਚੋਂ ਛੁੱਟ ਗਏ ਉਹ, ਲੀਡਰ’ ਦੀ ਸ਼ਹਿ ਪਾ ਦੋਬਾਰਾ ਨਸ਼ੇ ਲਿਆਉਣ ਲੱਗ ਪਏ।
ਬਿਨਾਂ ਪੈਸੇ ਤੋਂ “ਲੀਡਰ” ਦਾ ਪਾ ਹਿੱਸਾ, ਬਰਾਬਰ ਦਾ ‘ਹਿੱਸੇਦਾਰ’ ਉਸਨੂੰ ਬਣਾਉਣ ਲੱਗ ਪਏ।
ਥਾਣੇਦਾਰ ਦੀ ਬਦੌਲਤ ਧੰਧਾ ਵਧ ਫੁੱਲ ਰਿਹਾ ਏ, ਉਸਦਾ “ਹਿੱਸਾ” ਵੀ ਉਸਨੂੰ ਪਹੁੰਚਾਉਣ ਲੱਗ ਪਏ।
ਬਾਕੀ ਪੁਲਿਸ ਵਾਲੇ ਵੀ ਡਰਦੇ ਦੱੜ ਵੱਟ ਗਏ, ਅਪਣੇ ਫਰਜ਼ ਨੂੰ ਇਉਂ ‘ਪਿੱਠ’ ਦਿਖਾਉਣ ਲੱਗ ਪਏ।
ਨਸ਼ਈ ਕਰ ਦਿੱਤੀ ਇਲਾਕੇ ਦੀ ਨੌਂਜਵਾਨੀ, “ਲੀਡਰ” ਤੇ ‘ਬਲੈਕੀਏ’ ਰਲ ਨੋਟ ਕਮਾਉਣ ਲੱਗ ਪਏ।
ਜਿਹੜੇ ਲੋਕਾਂ ਨੇ ਚੁਣਿਆ ਸੀ ਨਾਲ ਵੋਟਾਂ, ਉਨ੍ਹਾਂ ਦੇ ਬਚਿਆਂ ਨੂੰ ਹੀ “ਜਹਿਰ” ਵਰਤਾਉਣ ਲੱਗ ਪਏ।
ਦੁੱਖਾਂ ਦੇ ਦਰਦੀ ਸਮਝਕੇ ਸੀ ਜਿਨ੍ਹਾਂ ਤੇ ਊਮੀਦ ਕੀਤੀ, ਉਲਟਾ ਉਹੀ ਦੁੱਖ ਦਰਦ ਵਧਾਉਣ ਲੱਗ ਪਏ।
“ਸੁਰਿੰਦਰ ਸਿੰਘਾ” ਇਸ ਦੇਸ਼ ਦਾ ਕੀ ਬਣੇਗਾ ਹੁਣ, “ਚੋਰ ਤੇ ਕੁੱਤੀ” ਰਲ ਭੱਠਾ ਬੈਠਾਉਣ ਲੱਗ ਪਏ।
ਸ੍ਰ; ਸੁਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ =097287 43287, 94662 66708,


28/10/13)
ਜਸਵੰਤ ਸਿੰਘ ‘ਅਜੀਤ’

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਯਾਦਗਾਰ ਦੇ ਘੇਰੇ ਵਿੱਚ ਉਨ੍ਹਾਂ ਦੇ ਨਾਲ ਸ਼ਹੀਦ ਹੋਣ ਵਾਲੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਇਆਲਾ ਜੀ ਦੀ ਯਾਦਗਾਰ ਕਿਉਂ ਨਹੀਂ ਬਣਾਈ ਗਈ?

ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਇਥੇ ਜਾਰੀ ਆਪਣੇ ਬਿਆਨ ਵਿੱਚ ਦਸਿਆ ਕਿ ਬੀਤੇ ਦਿਨ ਇੱਕ ਸਾਂਝੇ ਮਿਤ੍ਰ ਦੇ ਘਰ ਹੋਏ ਪਰਿਵਾਰਕ ਸਮਾਗਮ ਵਿੱਚ ਉਨ੍ਹਾਂ ਦੀ ਮੁਕਾਕਾਤ ਕੁੱਝ ਰਾਜਸੀ, ਸਮਾਜਕ ਅਤੇ ਧਾਰਮਕ ਖੇਤ੍ਰ ਦੇ ਸਿੱਖ ਮੁਖੀਆਂ ਨਾਲ ਹੋ ਗਈ। ਇਸ ਮੁਲਾਕਾਤ ਦੌਰਾਨ ਗਲਾਂ-ਬਾਤਾਂ ਦੌਰਾਨ ਜਦੋਂ ਗੁਰਦੁਆਰਾ ਰਕਾਬ ਗੰਜ ਕੰਪਲੈਕਸ ਵਿੱਚ ਉਸਾਰੀ ਜਾ ਰਹੀ ਨਵੰਬਰ-84 ਦੇ ਸ਼ਹੀਦਾਂ ਦੀ ਯਾਦਗਾਰ ਦੀ ਗਲ ਚਲੀ ਤਾਂ ਉਨ੍ਹਾਂ ਨੇ ਉਪ੍ਰੋਕਤ ਸੁਆਲ ਉਨ੍ਹਾਂ ਸਿੱਖ ਮੁਖੀਆਂ ਦੇ ਸਾਹਮਣੇ ਰਖਿਆ। ਜਸਟਿਸ ਸੋਢੀ ਨੇ ਦਸਿਆ ਕਿ ਜਦੋਂ ਉਨ੍ਹਾਂ ਵਿਚੋਂ ਕੋਈ ਵੀ ਇਸ ਸੁਆਲ ਦਾ ਜਵਾਬ ਨਾ ਦੇ ਸਕਿਆ ਤਾਂ ਉਨ੍ਹਾਂ ਆਪ ਹੀ ਜਵਾਬ ਦਿੰਦਆਂ ਕਿਹਾ ਕਿ ਅਜਿਹਾ ਇਸ ਕਰਕੇ ਕਿ ਦੋਹਾਂ ਦੀ ਹਸਤੀ ਅਲੱਗ-ਅਲੱਗ ਸੀ। ਜਿਥੇ ਗੁਰੂ ਸਾਹਿਬ ਨੇ ਸਮੁਚੀ ਮਾਨਵਤਾ ਦੇ ਧਾਰਮਕ ਵਿਸ਼ਵਾਸ ਦੀ ਆਜ਼ਾਦੀ ਲਈ ਆਪਣੀ ਸ਼ਹਾਦਤ ਦਿੱਤੀ, ਉਥੇ ਹੀ ਉਨ੍ਹਾਂ ਦੇ ਸਿੱਖਾਂ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਇਆਲਾ ਨੇ ਆਪਣੇ ਸਿੱਖੀ ਵਿਸ਼ਵਾਸ ਨੂੰ ਕਾਇਮ ਰਖਣ ਲਈ ਆਪਣੀ ਸ਼ਹਾਦਤ ਦਿੱਤੀ। ਜਸਟਿਸ ਸੋਢੀ ਨੇ ਆਪਣੇ ਬਿਆਨ ਵਿੱਚ ਦਸਿਆ ਕਿ ਉਨ੍ਹਾਂ ਪਤਵੰਤੇ ਸਿੱਖਾਂ ਤੋਂ ਪੁਛਿਆ ਕਿ ਕੀ ਗੁਰੂ ਤੇਗ ਬਹਾਦਰ ਜੀ ਦੀ ਸ਼ਖਸੀਅਤ ਅਤੇ ਨਵੰਬਰ-84 ਦੇ ਸਿੱਖ ਸ਼ਹੀਦਾਂ ਦੀ ਸ਼ਖਸੀਅਤ ਇੱਕ ਸਮਾਨ ਹੋ ਸਕਦੀ ਹੈ? ਇਸਦਾ ਜਵਾਬ ਕਿਸੇ ਪਾਸ ਵੀ ਨਹੀਂ ਸੀ।
ਜਸਟਿਸ ਸੋਢੀ ਨੇ ਦਸਿਆ ਕਿ ਉਨ੍ਹਾਂ ਪਤਵੰਤੇ ਸਿੱਖਾਂ ਨਾਲ ਆਪਣੇ ਵਿਚਾਰਾਂ ਨੂੰ ਸਾਂਝਿਆਂ ਕਰਦਿਆਂ ਕਿਹਾ ਕਿ ਨਵੰਬਰ-84 ਤੋਂ ਪਹਿਲਾਂ ਹੋਏ ਦੋ ਵਡੇ ਘਲੂਘਾਰਿਆਂ ਅਤੇ ਅਨੇਕਾਂ ਸਿੱਖਾਂ ਦੀਆਂ ਹੋਈਆਂ ਸ਼ਹਾਦਤਾਂ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਆਉਂਦਾ ਹੈ, ਉਨ੍ਹਾਂ ਵਿਚੋਂ ਕਿਸੇ ਇੱਕ ਦੀ ਵੀ ਯਾਦਗਾਰ ਗੁਰੂ ਸਾਹਿਬਾਨ ਨਾਲ ਸਬੰਧਤ ਕਿਸੇ ਇਤਿਹਾਸਕ ਗੁਰਦੁਆਰੇ ਦੇ ਕੰਪਲੈਕਸ ਵਿੱਚ ਕਾਇਮ ਨਹੀਂ ਕੀਤੀ ਗਈ ਹੋਈ, ਉਨ੍ਹਾਂ ਦੀ ਜੇ ਕੋਈ ਯਾਦਗਾਰ ਬਣੀ ਹੈ ਤਾਂ ਉਹ ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸਕ ਗੁਰਦੁਆਰਿਆਂ ਤੋਂ ਬਾਹਰ, ਵਖਰੇ ਅਸਥਾਨ ਤੇ। ਉਨ੍ਹਾਂ ਨੂੰ ਇਸ ਗਲ ਦੀ ਹੈਰਾਨੀ ਹੈ ਕਿ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਰਕਾਬ ਗੰਜ ਦੇ ਕੰਪਲੈਕਸ ਵਿੱਚ ਨਵੰਬਰ-84 ਦੇ ਸ਼ਹੀਦਾਂ ਅਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਨੀਲਾ ਤਾਰਾ ਸਾਕੇ ਦੇ ਸ਼ਹੀਦਾਂ ਦੀ ਯਾਦਗਾਰ ਬਣਾ, ਉਨ੍ਹਾਂ ਦੀ ਹਸਤੀ ਨੂੰ ਗੁਰੂ ਸਾਹਿਬ ਦੀ ਸ਼ਖਸੀਅਤ ਦੇ ਬਰਾਬਰ ਸਥਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਪੁਛਿਆ ਕੀ ਅਜਿਹਾ ਕੀਤਾ ਜਾਣਾ ਜਾਇਜ਼ ਹੈ? ਉਨ੍ਹਾਂ ਹੋਰ ਕਿਹਾ ਕਿ ਨਾ ਤਾਂ ਕੌਮ ਪਾਸ ਤੇ ਨਾ ਹੀ ਗੁਰਦੁਆਰਾ ਕਮੇਟੀਆਂ ਪਾਸ ਪੈਸੇ ਦੀ ਕੋਈ ਘਾਟ ਹੈ। ਜੇ ਉਹ ਚਾਹੁਣ ਤਾਂ ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸਕ ਗੁਰਧਾਮਾਂ ਤੋਂ ਬਾਹਰ ਕਈ ਏਕੜ ਜ਼ਮੀਨ ਖ੍ਰੀਦ ਕੇ, ਇਨ੍ਹਾਂ ਸ਼ਹੀਦਾਂ ਦੀਆਂ ਸ਼ਾਨਦਾਰ ਯਾਦਗਾਰਾਂ ਸਥਾਪਤ ਕੀਤੀਆਂ ਜਾ ਸਕਦੀਆਂ ਹਨ। ਜਸਟਿਸ ਸੋਢੀ ਨੇ ਆਪਣੇ ਬਿਆਨ ਵਿੱਚ ਦਸਿਆ ਕਿ ਉਨ੍ਹਾਂ ਦੀ ਗਲ ਨੂੰ ਪਤਵੰਤੇ ਸਿੱਖਾਂ ਬੜੇ ਹੀ ਧਿਆਨ ਨਾਲ ਸੁਣਨ ਅਤੇ ਸਮਝਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਇਸ ਪਹਿਲੂ ਤੋਂ ਕਦੀ ਸੋਚਿਆ ਹੀ ਨਹੀਂ। ਜਿਸਤੇ ਉਨ੍ਹਾਂ, ਜਸਟਿਸ ਸੋਢੀ ਨੇ ਕਿਹਾ ਕਿ ਜੇ ਪਹਿਲਾਂ ਨਹੀਂ ਸੀ ਸੋਚਿਆ ਤਾਂ ਹੁਣ ਸੋਚ ਲਉ।


28/10/13)
ਸੰਦੀਪ ਸਿੰਘ ਖਾਲੜਾ

ਸਿੱਖ ਕੌਮ ਦੇ ਮਹਾਨ ਸ਼ਹੀਦ ਅਤੇ ਮਨੁੱਖੀ ਹੱਕਾਂ ਦੀ ਖਾਤਿਰ ਅਪਣਾ ਆਪਾ ਕੁਰਬਾਨ ਕਰਨ ਵਾਲੇ ਸ਼ੇਰ ਮਰਦ ਸ਼ਹੀਦ ਸ੍ਰ:ਜਸਵੰਤ ਸਿੰਘ ਜੀ ਖਾਲੜਾ ਦੇ 18ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ ਸ਼ਹੀਦ ਜਸਵੰਤ ਸਿੰਘ ਖਾਲੜਾ ਹੈਰੀਟੇਜ ਟਰੱਸਟ ਵੱਲੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ (ਤਰਨ ਤਾਰਨ) ਦੇ ਸਹਿਯੋਗ ਨਾਲ ਰੋਜ ਗਾਰਡਨ ਪਬਲਿਕ ਸਕੂਲ ਖਾਲੜਾ ਵਿਖੇ 150 ਬੱਚਿਆਂ ਦੀ ਧਾਰਮਿਕ ਪ੍ਰੀਖਿਆ ਲਈ ਗਈ ਇਸ ਪ੍ਰੀਖਿਆ ਵਿਚ ਬੱਚਿਆਂ ਨੂੰ ਗੁਰਮਤਿ ਗਿਆਨ ਕਿਤਾਬਾਂ ਫ੍ਰੀ ਦਿਤੀਆਂ ਗਈਆਂ ਇਸ ਦੌਰਾਨ ਪੰਜਵੀਂ ਕਲਾਸ ਤੋਂ ਅਤੇ ਉਪਰਲੀਆਂ ਕਲਾਸਾਂ ਦੇ ਬੱਚਿਆਂ ਨੇ ਭਾਗ ਲਿਆ ਜਿਹਨਾਂ ਦੀ ਤਿਆਰੀ ਪ੍ਰਚਾਰਕ ਭਾਈ ਸੁਰਿੰਦਰ ਸਿੰਘ ਅਤੇ ਪ੍ਰਚਾਰਕ ਭਾਈ ਜਤਿੰਦਰ ਸਿੰਘ ਮਾਹਣੇ ਨੇ ਕਰਵਾਈ ਇਸ ਦੇ ਨਾਲ ਹੀ ਸਰਕਾਰੀ ਹਾਈ ਸਕੂਲ ਖਾਲੜਾ (ਲੜਕੇ) ਦੇ ਪੰਜਵੀਂ ਤੋਂ ਲੈ ਕੇ ਬਾਹਰਵੀਂ ਕਲਾਸ ਤੱਕ ਦੇ ਬੱਚਿਆਂ ਦੇ ਦਸਤਾਰ ਮੁਕਾਬਲੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਵਿਖੇ ਕਰਵਾਏ ਗਏ ਉਪਰੰਤ ਧਾਰਮਿਕ ਪ੍ਰੀਖਿਆ ਅਤੇ ਦਸਤਾਰ ਮੁਕਾਬਲਿਆਂ ਦੇ ਬੱਚਿਆਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਹੀਦ ਖਾਲੜਾ ਦੇ ਜੱਦੀ ਘਰ ਵਿਖੇ ਰੱਖੇ ਗਏ ਧਾਰਮਿਕ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ੍ਰ: ਗੁਰਜੀਤ ਸਿੰਘ ਰੋਜ ਗਾਰਡਨ ਪਬਲਿਕ ਸਕੂਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਸਮੇਂ ਭਾਈ ਜਗਜੀਤ ਸਿੰਘ ਜੀ ਚੀਮਾਂ ਜੀ ਨੇ ਗੁਰਬਾਣੀ ਵੀਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ੍ਰ: ਜਗਤਾਰ ਸਿੰਘ ਪੰਜਾਬ ਬੁੱਕ ਸਟਾਲ, ਸਤਨਾਮ ਸਿੰਘ ਅਮੀਸ਼ਾਹ, ਪ੍ਰਧਾਨ ਗੋਪਾਲ ਸਿੰਘ, ਗੁਰਪ੍ਰੀਤ ਸਿੰਘ ਸ਼ੈਡੀ, ਦਿਲਬਾਗ ਸਿੰਘ, ਜਸਬੀਰ ਸਿੰਘ ਪੱਧਰੀ,ਸੁਰਿੰਦਰ ਸਿੰਘ ਘਰਿਆਲਾ, ਸਤਨਾਮ ਸਿੰਘ ਮਨਾਵਾਂ, ਬਲਵਿੰਦਰ ਸਿੰਘ ਝਬਾਲ, ਪਰਮਪਾਲ ਸਿੰਘ ਸਭਰਾ, ਆਦਿ ਪਤਵੰਤੇ ਮੌਜੂਦ ਸਨ।

ਰਿਪੋਰਟ:-ਸੰਦੀਪ ਸਿੰਘ ਖਾਲੜਾ


27/10/13)
ਗੁਰਇੰਦਰ ਸਿੰਘ ਪਾਲ

ਸ: ਜਰਨੈਲ ਸਿੰਘ ਜੀ,

ਮੈਂ ‘ਸੁਕ੍ਰਿਤ’ ਦੇ ਸਿੱਧਾਂਤ ਨਾਲ ਸੰਬੰਧਿਤ ਇੱਕ ਲੇਖ ਲਿਖਿਆ। ਪੂਰੇ ਲੇਖ ਨੂੰ ਪਰੋਖੇ ਰੱਖ ਕੇ ਆਪ ਨੇ ਇੱਕ ਸ਼ਬਦ ‘ਖ਼ਲਾਅ’ ਬਾਰੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਮੈਂ ਆਪਣੀ ਸਮਝ ਮੁਤਾਬਿਕ ਉਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ। ਪਰੰਤੂ ਆਪ ਮੇਰੇ ਜਵਾਬਾਂ ਨਾਲ ਸਹਿਮਤ ਨਹੀਂ ਹੋ। ਤੁਹਾਡੀ ਅਸਹਿਮਤੀ ਦਾ ਮੈਨੂੰ ਕੋਈ ਗਿਲਾ ਨਹੀਂ, ਕਿਉਂਕਿ ਅਸਹਿਮਤੀ ਹਰ ਵਿਅਕਤੀ ਦਾ ਜਾਇਜ਼ ਅਧਿਕਾਰ ਹੈ! ਪਰੰਤੂ ਤੁਸੀਂ ਇਹ ਭੁੱਲ ਗਏ ਕਿ ਜਿੱਥੇ ਅਧਿਕਾਰ ਹੈ ਉਥੇ ਫ਼ਰਜ਼ ਵੀ ਆਵੱਸ਼ ਹੁੰਦਾ ਹੈ! ਜੇ ਆਪ ਮੇਰੇ ‘ਖ਼ਲਾਅ’ ਦੇ ਕੀਤੇ ਅਰਥ ਅਤੇ ਉਨ੍ਹਾਂ ਅਰਥਾਂ ਦੇ ਆਧਾਰ `ਤੇ ‘ਖ਼ਲਾਅ’ ਨੂੰ ਕਾਇਆ ਦੀ ਹੋਂਦ ਤੇ ਵਿਕਾਸ ਨਾਲ ਜੋੜਣ ਨੂੰ ਗ਼ਲਤ ਕਹਿੰਦੇ ਹੋ ਤਾਂ ਆਪ ਦਾ ਫ਼ਰਜ਼ ਬਣ ਜਾਂਦਾ ਹੈ ਕਿ ਆਪ ਦਲੀਲ ਨਾਲ ਇਹ ਸਪਸ਼ਟ ਕਰੋ ਕਿ ਠੀਕ ਕੀ ਹੈ! ਆਪ ਇਸ ਫ਼ਰਜ਼ ਨੂੰ ਪਿੱਠ ਦਿਖਾ ਗਏ ਹੋ! ਸੋ, ਮੇਰੀ ਬੇਨਤੀ ਹੈ ਕਿ ਆਪ ਆਪਣੇ ਸਵਾਲਾਂ ਦਾ ਸਿਲਸਿਲਾ ਅੱਗੇ ਤੋਰਨ ਤੋਂ ਪਹਿਲਾਂ ਆਪਣੇ ਫ਼ਰਜ਼ ਦਾ ਪਾਲਨ ਕਰਦੇ ਹੋਏ ਮੇਰੇ ਪਿਛਲੇਰੇ ਪੱਤਰਾਂ ਅਤੇ ਅੱਜ ਦੇ ਪੱਤਰ ਵਿੱਚ ਪੁੱਛੇ ਗਏ ਸਵਾਲਾਂ ਦਾ ਸੰਖੇਪ ਤੇ ਸਪਸ਼ਟ ਉੱਤਰ ਦੇਵੋ।

ਆਓ! ਹੁਣ ਥੋੜੀ ਵਿਚਾਰ ਆਪ ਦੇ 24 ਅਕਤੂਬਰ ਵਾਲੇ ਪੱਤਰ ਵਿੱਚ ਦਿੱਤੀਆਂ ਤੁਹਾਡੀਆਂ ‘ਦਲੀਲਾਂ’ ਦੀ ਵੀ ਕਰ ਲਈਏ:

ਆਪ ਨੇ ਬਿਨਾਂ ਸੋਚੇ ਸਮਝੇ ਕਈ ਪੈਰੇ ‘…ਗਣਿਤ ਦਾ ਤਰਕ ਭਾਸ਼ਾ ਉਪਰ ਠੋਸਣ…’ ਬਾਰੇ ਲਿਖ ਮਾਰੇ ਹਨ! ਜੇ ਤੁਸੀਂ ਮੇਰੇ ਲਿਖੇ ਨੂੰ ਨੇਕ ਨੀਯਤ ਤੇ ਧਿਆਨ ਨਾਲ ਵੇਖਿਆ/ਵਿਚਾਰਿਆ ਹੁੰਦਾ ਤਾਂ ਤੁਸੀਂ ਇਉਂ ਨਾ ਲਿਖਦੇ! ਸ਼: ਜਰਨੈਲ ਸਿੰਘ ਜੀ, ਮੈਂ ‘ਗਣਿਤ ਦਾ ਤਰਕ’ ਭਾਸ਼ਾ `ਤੇ ਨਹੀਂ ਠੋਸਿਆ, ਮੈਂ ਤਾਂ ‘ਮਹਾਨਕੋਸ਼’ ਵਿੱਚੋਂ ਅਕਾਸ਼ ਦੇ ਅਰਥਾਂ ਨਾਲ ਸੰਬੰਧਿਤ ਸ਼ਬਦਾਂ ਦੇ ਅਰਥ ਉਨ੍ਹਾਂ ਦੇ ਵਰਣ-ਕ੍ਰਮ ਅਨੁਸਾਰ ਲਿਖਣ ਦਾ ਯਤਨ ਕੀਤਾ ਹੈ। ਦੂਜਾ, ਆਪ ਮੈਨੂੰ ‘ਸਮਝਾਉਣ’ ਲਈ ਲਿਖਦੇ ਹੋ: ਖ਼ਲਾਅ=ਅਕਾਸ਼…, ਅਤੇ Sky=Space……ਵਗੈਰਾ ਵਗੈਰਾ! ਸ: ਜਰਨੈਲ ਸਿੰਘ ਜੀ, ਮੈਂ ਜੋ ਅਰਥ ਲਿਖੇ ਹਨ ਉਨ੍ਹਾਂ ਵਿੱਚ ‘= ‘(ਬਰਾਬਰ ਹੈ) ਦਾ ਚਿੰਨ੍ਹ ਮੈਂ ਕਿੱਥੇ ਵਰਤਿਆ ਹੈ? ?

ਆਪ ਕਹਿੰਦੇ ਹੋ: “……ਅੰਗਰੇਜ਼ੀ ਦੇ ਵਿਹੜੇ ਵਿੱਚ ਵੜ ਗਏ…”

ਸ: ਜਰਨੈਲ ਸਿੰਘ ਜੀ, ਮਹਾਨ ਕੋਸ਼ ਲਿਖਦਿਆਂ ਇਹ ‘ਭੁੱਲ’ ਭਾਈ ਕਾਨ੍ਹ ਸਿੰਘ ਜੀ ਨੇ ਅਨੇਕ ਵਾਰ ਕੀਤੀ ਹੈ! ਉਹ ਪੁਲਾੜ ਦੇ ਅਰਥ ਇਉਂ ਲਿਖਦੇ ਹਨ:- ਪੁਲਾੜ: ਪੋਲ, ਥੋਥ, ਸ਼ੂਨਯ Space, Vacuum. ਕੀ ਉਨ੍ਹਾਂ ਦਾ ਪੁਲਾੜ ਸ਼ਬਦ ਦੇ ਅਰਥ ਸਪਸ਼ਟ ਕਰਨ ਵਾਸਤੇ ਅੰਗਰੇਜ਼ੀ ਦੇ ‘ਵਿਹੜੇ ਵਿੱਚ ਵੜਨਾ’ ਗ਼ਲਤ ਹੈ?

ਆਪ ਆਪਣੇ 12/10 ਦੇ ਪੱਤਰ ਵਿੱਚ ਲਿਖਦੇ ਹੋ: “ਖ਼ਲਾਅ ਦੇ ਅੱਖਰੀ ਅਰਥ ਤਾਂ ਕਿਸੇ ਵੀ ਪਦਾਰਥ ਦੀ ਅਣਹੋਂਦ (Void or Vacuum) ਹੁੰਦੇ ਨੇ”। ਸ: ਜਰਨੈਲ ਸਿੰਘ ਜੀ, ਆਪ ਖ਼ਲਾਅ ਦੇ ਅਰਥ ਦੱਸਣ ਵਾਸਤੇ ‘ਅੰਗਰੇਜ਼ੀ ਦੇ ਵਿਹੜੇ ਵਿੱਚ ਕਿਉਂ ਵੜ ਗਏ’ ? ਦੂਸਰਾ, ਕੀ ਖ਼ਲਾਅ ਦੇ ਇਹ ਅਰਥ ਭਾਈ ਕਾਨ੍ਹ ਸਿੰਘ ਜੀ ਦੇ ‘ਮਹਾਨ ਕੋਸ਼’ ਵਿੱਚ ਮਿਲਦੇ ਹਨ? ਖ਼ਲਾਅ ਕਿਸ ਬੋਲੀ ਦਾ ਸ਼ਬਦ ਹੈ? ਅਤੇ ਆਪ ਦੇ ਦਿੱਤੇ ਉਕਤ ਅਰਥ ਆਪ ਨੇ ਕਿਸ ਬੋਲੀ ਦੇ ‘ਵਿਹੜੇ ਵਿੱਚ ਵੜ’ ਕੇ ਪ੍ਰਾਪਤ ਕੀਤੇ ਹਨ?

ਮੇਰੇ ਲੇਖ ਦਾ ਵਿਸ਼ਾ ਹੈ: ‘ਸੁਕ੍ਰਿਤ’। ਮੈਨੂੰ ਆਪ ਦੀ ਨੀਯਤ `ਤੇ ਸ਼ੱਕ ਓਦੋਂ ਹੀ ਹੋ ਗਿਆ ਸੀ ਜਦੋਂ ਆਪ ਨੇ ਇਸ ਵਿਸ਼ੇ ਨੂੰ ਬਿਲਕੁਲ ਨਜ਼ਰ-ਅੰਦਾਜ਼ ਕਰਦਿਆਂ ਕੇਵਲ ਇੱਕ ਲਫ਼ਜ਼ ‘ਖ਼ਲਾਅ’ ਨੂੰ ਉਛਾਲਣਾ ਸ਼ੁਰੂ ਕਰ ਦਿੱਤਾ! ਅਤੇ ਆਪਣੀਆਂ ਹਲਕੀਆਂ ਹੁੱਜਤਾਂ ਨਾਲ ਇਸ ਸਵਾਲ ਨੂੰ ਅੱਗੇ ਅੱਗੇ ਤੋਰੀ ਜਾ ਰਹੇ ਹੋ! ਆਪ ਦੇ ਨਿਮਨ ਲਿਖਤ ਪੈਰੇ ਨੇ ਮੇਰਾ ਸ਼ੱਕ ਯਕੀਨ ਵਿੱਚ ਬਦਲ ਦਿੱਤਾ ਹੈ! ਆਪ ਲਿਖਦੇ ਹੋ: “……ਸਿੱਖ ਮਾਰਗ ਦੇ ਪੰਨੇ ਇਹੋ ਜਿਹੇ ਲੇਖਾਂ ਨਾਲ ਭਰੇ ਪਏ ਨੇ ਜਿਹਨਾ ਦਾ ਵਿਸ਼ਾ ਵਸਤੂ ਗੁਰਮਤਿ ਦੇ ਸਰਬ ਪ੍ਰਮਾਣਿਤ ਸਿਧਾਂਤ ਨਹੀਂ ਹੈ। ਤੁਸੀਂ ਕੌੜੇ ਰੀਠਿਆਂ ਦਾ ਮਿੱਠੇ ਹੋਣਾ ਨਹੀਂ ਮੰਨਦੇ ਇਸ ਵਾਰੇ ਪਿਛੇ ਜਿਹੇ ਇੱਕ ਲੇਖ ਵੀ ਲਿਖਿਆ ਸੀ। ਮੈਂ ਅਗਰ ਇੱਕ ਸਵਾਲ ਪੁੱਛ ਲਿਆ ਤਾਂ ਹਾਸੋਹੀਣੀ ਗੱਲ ਹੋ ਗਈ। ਆਪ ਤੁਸਾਂ ਪੂਰੇ ਦਾ ਪੂਰਾ ਲੇਖ ਲਿਖ ਛੱਡਿਆ”।

ਸ: ਜਰਨੈਲ ਸਿੰਘ ਜੀ, ਹੋਛੀਆਂ ਚਤੁਰਾਈਆਂ ਛੱਡ ਕੇ ਆਪ ਇਹ ਸਪਸ਼ਟ ਕਰਨ ਦੀ ਖੇਚਲ ਕਰੋਗੇ ਕਿ ਆਪ ਉਕਤ ਪੈਰੇ ਵਿੱਚ ਕਹਿਣਾ ਕੀ ਚਾਹੁੰਦੇ ਹੋ? ‘ਸਰਬ ਪ੍ਰਮਾਣਿਤ ਸਿਧਾਂਤ’ ਕੀ ਹੁੰਦਾ ਹੈ? ਅਤੇ ਤੁਸੀਂ ਕਿਸ ਸਰਬ ਪ੍ਰਮਾਣਿਤ ਸਿਧਾਂਤ ਦੀ ਗੱਲ ਕਰ ਰਹੇ ਹੋ?

ਆਪ ਲਿਖਦੇ ਹੋ, “……ਪਰ ਤੁਸੀਂ ਸਪੇਸ ਦੇ ਅਰਥ ਚੋਰੀ ਕਰਕੇ ਖ਼ਲਾਅ ਨਾਲ ਮੜ੍ਹਨ ਦੀ ਜ਼ਿਦ ਕਰ ਰਹੇ ਹੋ”।

ਸ਼: ਜਰਨੈਲ ਸਿੰਘ ਜੀ, ਕਿਸੇ ਵੀ ਸ਼ਬਦਕੋਸ਼ ਵਿੱਚੋਂ ਕਿਸੇ ਸ਼ਬਦ ਦੇ ਅਰਥ ਵੇਖ/ਵਿਚਾਰ ਕੇ ਢੁੱਕਵੇਂ ਅਰਥ ਵਾਲੇ ਸ਼ਬਦ ਦਾ ਆਪਣੀ ਲਿਖਿਤ ਵਿੱਚ ਪ੍ਰਯੋਗ ਕਰਨਾ ਜੇ ਚੋਰੀ ਹੈ ਤਾਂ ਆਪ ਦਾ ਮੇਰੇ ਉੱਤੇ ਲਾਇਆ ਇਹ ਇਲਜ਼ਾਮ ਬਿਲਕੁਲ ਸਹੀ ਹੈ; ਮੈਂ ‘ਅਰਥ-ਚੋਰ’ ਹੋਣ ਦਾ ਆਪਣਾ ਗੁਨਾਹ ਕਬੂਲ ਕਰਦਾ ਹਾਂ! ਪਰ ਤੁਹਾਡੇ ਇਸ ਅਜੀਬ ਜਿਹੇ ਫ਼ਲਸਫ਼ੇ ਅਨੁਸਾਰ ਤਾਂ ਸੰਸਾਰ ਦਾ ਹਰ ਲੇਖਕ (ਤੁਹਾਡੇ ਸਮੇਤ) ਇਹ ਅਪਰਾਧ ਕਰਦਾ ਹੈ। ਭਾਈ ਕਾਨ੍ਹ ਸਿੰਘ ਜੀ ਨੇ ‘ਮਹਾਨ ਕੋਸ਼’ ਦੀ ਰਚਨਾ ਕਰਨ ਵਾਸਤੇ ਸੰਸਕ੍ਰਿਤ, ਅਰਬੀ/ਫ਼ਾਰਸੀ ਅਤੇ ਅੰਗਰੇਜ਼ੀ ਆਦਿ ਕੋਸ਼ਾਂ ਦਾ ਸਹਾਰਾ ਲਿਆ ਅਤੇ ਉਨ੍ਹਾਂ ਕੋਸ਼ਾਂ ਵਿੱਚੋਂ ਢੁੱਕਵੇਂ ਸ਼ਬਦ ਲੈ ਕੇ ‘ਮਹਾਨਕੋਸ਼’ ਵਿੱਚ ਅੰਕਿਤ ਕੀਤੇ। ਕੀ ਤੁਸੀਂ ਉਨ੍ਹਾਂ ਉੱਤੇ ਵੀ ਇਹ ਇਲਜ਼ਾਮ ਲਾਵੋਗੇ? ਕੋਈ ਵੱਡੀ ਗੱਲ ਨਹੀਂ, ਤੁਹਾਡੇ ਵਰਗਾ ‘ਪ੍ਰਤਿਭਾਸ਼ੀਲ’ ਵਿਅਕਤੀ ਕੁਛ ਭੀ ਕਹਿ/ਲਿਖ ਸਕਦਾ ਹੈ! ! !

ਆਪ ਨੇ ਵੀ ਖ਼ਲਾਅ ਦੇ ਅਰਥ ਦੱਸਦਿਆਂ ਲਿਖਿਆ ਹੈ: “ਖ਼ਲਾਅ ਦੇ ਅੱਖਰੀ ਅਰਥ ਤਾਂ ਕਿਸੇ ਵੀ ਪਦਾਰਥ ਦੀ ਅਣਹੋਂਦ (Void or Vacuum) ਹੁੰਦੇ ਨੇ”। ਸ: ਜਰਨੈਲ ਸਿੰਘ ਜੀ, ਇਹ ਦੱਸਣ ਦੀ ਕਿਰਪਾ ਕਰੋਗੇ ਕਿ ਆਪ ਨੇ ਇਹ ਅਰਥ ਕਿਸ ਬੋਲੀ ਦੇ ਸ਼ਬਦਕੋਸ਼ ਵਿੱਚੋਂ ਚੋਰੀ ਕੀਤੇ ਹਨ? ?

ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਜਿਸ ਨੂੰ ਤੁਸੀਂ ਆਪਣਾ ਤਰਕ ਤੇ ਦਲੀਲ ਕਹਿੰਦੇ ਹੋ ਦਰਅਸਲ, ਉਹ ਬੇਹੂਦਾ ਤੇ ਹੋਛੀਆਂ ਹੁੱਜਤਾਂ ਹਨ!

ਆਪ ਨੇ ਮੇਰੇ ਬਾਰੇ ਲਿਖਿਆ ਹੈ, “……ਤੁਹਾਡੇ ਬੋਲ ਨੇ ਤੇ ਤੁਹਾਨੂੰ ਹੀ ਉਜਾਗਰ ਕਰ ਰਹੇ ਨੇ”।

ਸ: ਜਰਨੈਲ ਸਿੰਘ ਜੀ, ਆਪ ਨੇ ਸੱਚ ਹੀ ਲਿਖਿਆ ਹੈ! ਪਰ ਇਹ ਲਿਖਣ ਤੋਂ ਪਹਿਲਾਂ ਆਪਣੇ ਲੱਛਣਾਂ ਉੱਤੇ ਸਰਸਰੀ ਜਿਹੀ ਨਿਗਾਹ ਮਾਰ ਲੈਂਦੇ ਤਾਂ ਕੀ ਹਰਜ ਸੀ? ਸ: ਜਰਨੈਲ ਸਿੰਘ ਜੀ, ਇਹ ਵੀ ਨਾ ਭੁੱਲੋ ਕਿ ਜਿਵੇਂ ਮੇਰੇ ਬੋਲ ਮੈਨੂੰ ਉਜਾਗਰ ਕਰ ਰਹੇ ਹਨ, ਤਿਵੇਂ ਆਪ ਦੇ ਬੋਲ, ਹੁੱਜਤਾਂ, ਗੋਲ-ਮੋਲ ਅਸਪਸ਼ਟ ਕਥਨ ਅਤੇ ਅਸੁਹਿਰਦਤਾ ਆਦਿ ਆਪ ਦੀ ‘ਪ੍ਰਤਿਭਾਸ਼ਾਲੀ’ ਸ਼ਖ਼ਸੀਅਤ ਨੂੰ ਵੀ ਉਜਾਗਰ ਕਰ ਰਹੇ ਹਨ!

ਗੁਰਇੰਦਰ ਸਿੰਘ ਪਾਲ

ਅਕਤੂਬਰ 27, 2013.


27/10/13)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਧੰਨ ਗੁਰੂ ਦੇ ਸਿੱਖ ਅਕਲ ਦੇ ਪੱਕੇ ਵੈਰੀ ....

ਵਾਹ ਸਿੱਖੋ ਜੱਗੋਂ ਅੱਡਰੀ ਕੌਮ ਹੋ ਤੁਸੀਂ ! ਅਗਲੇ ਤੁਹਾਨੂੰ ਘਰਾਂ ਵਿੱਚ ਵੜ ਕੇ ਸਾੜ ਗਏ, ਗਲਾਂ ਵਿੱਚ ਟਾਇਰ ਪਾ ਕੇ ਤੁਹਾਡੀ ਜਿਉਂਦੀ ਚਿਤਾ ਬਾਲੀ, ਧੀਆਂ-ਭੈਣਾਂ ਅੱਖਾਂ ਦੇ ਸਾਹਮਣੇ ਨੰਗੀਆਂ ਕਰ ਕੇ ਇਜ਼ਤਾਂ ਲੁੱਟੀਆਂ, ਹੋਰ ਤੇ ਹੋਰ ਬੁੱਢੇ ਤੇ ਬੱਚੇ ਵੀ ਨਹੀਂ ਛੱਡੇ ਕਾਤਲਾਂ ਨੇ, ਦੋੜ੍ਹਾ-੨ ਕੇ ਬਜ਼ਾਰਾਂ ਵਿੱਚ ਕਤਲ ਕੀਤਾ ਤੇ ਇੱਥੋਂ ਤਕ ਕਿ ਨਵਜੰਮੇ ਬੱਚਿਆਂ ਤੱਕ ਨੂੰ ਗੈਸ ਦੇ ਉੱਪਰ ਭੁੰਨਿਆ, ਪਰ ਮਜ਼ਾਲ ਹੈ ਤੁਹਾਨੂੰ ਰਤਾ ਵੀ ਸੇਕ ਲੱਗਿਆ ਹੋਵੇ !
ਇਹਤੋਂ ਵੀ ਉੱਤੇ ਧੰਨ ਹੈ ਤੁਹਾਡਾ ਸਬਰ ਕਿ ਅਗਲਿਆਂ ਨੇ ਤੀਹ ਸਾਲ ਇਨਸਾਫ਼ ਉਡੀਕਦਿਆਂ ਪੱਥਰ ਕਰ ਮਾਰਿਆ, ਕਚਹਿਰੀਆਂ ਵੀ ਢਹਿ ਗਈਆਂ ਬਣਾਵਟੀ ਤੇ ਬੇਨਤੀਜਾ ਸੁਣਵਾਈਆਂ ਕਰਦਿਆਂ, ਪਰ ਸਦਕੇ ਤੁਹਾਡੀ ਜ਼ਮੀਰ ਦੇ ਸੁੱਤੀ ਦੀ ਸੁੱਤੀ ਰਹੀ !
ਹੋਰ ਤੇ ਹੋਰ ਐਂਤਕੀ ਤੇ ਨਵੀਂ ਕਰਾਮਾਤ ਹੀ ਕਰਨ ਲੱਗੇ ਹੋ ਤੁਸੀਂ, ਜਿੱਦਣ ਅਗਲਿਆਂ ਨੇ ਤੁਹਾਡੀਆਂ ਲਾਸ਼ਾਂ ਦੇ ਢੇਰ ਲਾ ਕੇ ਕੁੱਤਿਆਂ ਦੇ ਢਿੱਡ ਭਰਨ ਦਾ ਇੰਤਜ਼ਾਮ ਕੀਤਾ ਸੀ, ਉੱਦਣ ਹੀ ਜਹਾਨ ਭਰ ਦੀਆਂ ਖੁਸ਼ੀਆਂ ਮਨਾਉਣ ਦੀਆਂ ਤਿਆਰੀਆਂ ਕਰੀ ਬੈਠੇ ਜੇ; ਵਾਹ ਚਲਾਓ, ਚਲਾਓ, ਆਤਸ਼ਬਾਜ਼ੀਆਂ ਚਲਾਓ, ਮਨਾਓ ਆਪਣੇ ਕਤਲਾਂ ਦੀਆਂ ਖੁਸ਼ੀਆਂ, ਅਖੇ ਬੜਾ ਚੰਗਾ ਹੋਇਆ ਸਾਨੂੰ ਕੋਹ ਕੋਹ ਕੇ ਮਾਰਿਆ, ਜਦ ਅਣਖ ਹੀ ਮਰ ਗਈ ਸਾਡੀ, ਹੁਣ ਅਸੀਂ ਹੈ ਵੀ ਇਸੇ ਦੇ ਲਾਇਕ !
ਅਖੇ ਦਿਓ ਸੱਦਾ ਅਗਲੇ ਨੂੰ ਕਿ ਪਿਛਲੀਂ ਵਾਰੀਂ ਤੇ ਤੁਸੀਂ ਰਤਾ ਘੱਟ ਕੀਤਾ ਸੀ, ਅਜੇ ਤਾਂ ਸਾਡੇ ਕੋਲ ਹੋਰ ਮਾਵਾਂ-ਭੈਣਾਂ ਹੈਗੀਆਂ ਨੇ ਤਿਆਰ-ਬਰ-ਤਿਆਰ ਅੱਗੇ ਪਰੋਸ ਕੇ ਰੱਖਣ ਨੂੰ, ਤੁਹਾਡੀ ਹਵਸ ਦੀ ਪਿਆਸ ਮਿਟਾਉਣ ਨੂੰ, ਸੋ ਦੇਰ ਨਾ ਲਾਓ, ਆਓ ਤੇ ਆ ਕੇ ਕਰੋ ਨੰਗਾ ਤੇ ਰੋਜ਼ਾਨਾ ਕਰੋ ਉਹਨਾਂ ਦੇ ਬਲਾਤਕਾਰ, ਅਸੀਂ ਸੀ ਵੀ ਨਹੀਂ ਕਰਾਂਗੇ ਬਲਕਿ ਤੁਹਾਡੇ ਨਾਲ ਮਿਲ ਕੇ ਪਟਾਖੇ ਚਲਾਵਾਂਗੇ, ਫੁਲਝੜੀਆਂ ਤੇ ਆਤਿਸ਼ਬਾਜ਼ੀਆਂ ਫੂਕਾਂਗੇ, ਤੇ ਫ਼ੇਰ ਵੀ ਜੇ ਤੁਹਾਡੀ ਪਿਆਸ ਨਾ ਬੁਝੇ ਤਾਂ ਮਨਾਓ ਆਪਣੇ ਤਿਉਹਾਰ ਸਾਡੀਆਂ ਜ਼ਿੰਦਾ ਲਾਸ਼ਾਂ ਨੂੰ ਬਜਾਰਾਂ ਵਿੱਚ ਸਾੜ ਕੇ, ਤੇ ਸਾਨੂੰ ਤੁਸੀਂ ਆਪਣੇ ਨਾਲ ਹੀ ਪਾਵੋਗੇ ਮਿਠਾਈਆਂ ਵੰਡਦੇ ਹੋਏ, ਹਰ ਵਾਰ, ਹਰ ਸਾਲ !!
ਲਾਹਨਤ ਹੈ ਸਿੱਖੋ ! ਤੁਹਾਡੀ ਹੋਂਦ ‘ਤੇ ਲਾਹਨਤ ਹੈ !!! ਜਿਹੀ ਬੇਗੈਰਤ ਤੁਹਾਡੀ ਹੋਂਦ ਹੈ ਤੁਸੀਂ ਮਿਟਦੇ ਹੀ ਭਲੇ ਹੋ !!
ਧੰਨ ਗੁਰੂ ਦੇ ਸਿੱਖ ਅਕਲ ਦੇ ਪੱਕੇ ਵੈਰੀ ....


25/10/13)
ਸਤਿਨਾਮ ਸਿੰਘ ਮਾਂਟਰੀਅਲ

ਜੀਵ ਤੇ ਜੂਨਾਂ
“ਜੀਵ” ਜਿਸ ਤੋਂ ਅੱਗੇ ਵਿਕਾਸ ਹੋ ਰਿਹਾ ਹੈ ਜਾ ਹੋ ਸਕਦਾ ਹੈ ਉਸ ਨੂੰ ‘ਜੀਵ’ ਕਿਹਾ ਜਾਂਦਾ ਹੈ, ‘ਪਸ਼ੂ ‘ਪੰਛੀ ‘ਦਰੱਖਤ ‘ਮੱਨੁਖ ‘ਕੀੜੇ ਆਦਿ… (ਮੱਨੁਖ ਦੇ ਰੱਖੇ ਹੋਇ ਨਾਮ) ਸੱਭ ‘ਜੀਵ’ ਹੀ ਹਨ, ਗੁਰਬਾਣੀ ਫੁਰਮਾਣ ਹੈ-
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ 472॥
ਇਥੇ ਇਹ ਵੀ ਸਮਝਣਾ ਜਰੂਰੀ ਹੈ ਕਿ ਸਾਰੇ ਜੀਵ ਇੱਕ ਹੀ ਹਨ ਸਿਰਫ ਅਕਾਰ (ਸਰੀਰ) ਵੱਖਰੇ ਵਖਰੇ ਹਨ, ਇੱਕ ਹੀ ਜੀਵ ਦਾ ਅੱਗੇ ਤੋ ਅੱਗੇ ਵਿਕਾਸ ਹੋਇਆ ਹੈ ਅਤੇ ਹੋ ਰਿਹਾ ਹੈ, ਜੀਵ ਕਦੇ ਵੀ ਜਮਦਾ ਮਰਦਾ ਨਹੀ ਹੈ, ਗੁਰਬਾਣੀ ਫੁਰਮਾਣ-
ਏਕਾ ਮਾਟੀ ਏਕਾ ਜੋਤਿ॥ ਏਕੋ ਪਵਨੁ ਕਹਾ ਕਉਨੁ ਰੋਤਿ॥ 2॥ ਮੇਰਾ ਮੇਰਾ ਕਰਿ ਬਿਲਲਾਹੀ॥ ਮਰਣਹਾਰੁ ਇਹੁ ਜੀਅਰਾ ਨਾਹੀ॥ 188॥
ਹਰ ਇੱਕ ਜੀਵਤ ਸਰੀਰ ਤੋਂ ਅੱਗੇ ਕਰੋੜਾਂ ਜੀਵਤ ਸਰੀਰ ਹੋਰ ਪੈਦਾ ਹੋ ਸਕਦੇ ਹਨ, ਮਿਸਾਲ ਦੇ ਤੌਰ ਜਿਵੇਂ ਇੱਕ ਮੋਮ ਬੱਤੀ ਤੋਂ ਅੱਗੇ ਕਰੋੜਾਂ (ਅਣਗਿਣਤ) ਮੋਮ ਬੱਤੀਆਂ ਜਗਾਈਆਂ ਜਾ ਸਕਦੀਆਂ ਹਨ, ਇਸੇ ਤਰਾਂ ਇੱਕ ਦਰੱਖਤ ਤੋਂ ਅੱਗੇ ਹੋਰ ਲੱਖਾਂ ਦਰੱਖਤ (ਜੀਵ) ਪੈਦਾ ਕੀਤੇ ਜਾ ਸਕਦੇ ਹਨ ਤੇ ਹੋ ਵੀ ਰਹੇ ਹਨ। ਇੱਕ ਮੱਨੁਖ ਤੋਂ ਅੱਗੇ ਵੀ ਹੋਰ ਮੱਨੁਖ (ਜੀਵ) ਪੈਦਾ ਹੋ ਸਕਦੇ ਹਨ ਤੇ ਪੈਦਾ ਹੋ ਵੀ ਰਹੇ ਹਨ, ਪਰ ਸੁਰੂਆਤ ਇੱਕ ਤੋਂ ਹੀ ਹੋਈ ਹੈ, ਸਾਰੇ ਬ੍ਰਹਿਮੰਡ ਵਿੱਚ ਇੱਕ (ੴ) ਦੀ ਖੇਡ ਚੱਲ ਰਹੀ ਹੈ।
ਐਸਾ ਕੁੱਝ ਵੀ ਨਹੀ ਹੈ ਕਿ ਕਿਸੇ ਇੱਕ ਸਰੀਰ ਦੇ ਖਤਮ ਹੋਣ (ਮਰਨ) ਤੋ ਬਾਦ ਹੀ ਜੀਵ ਕਿਸੇ ਹੋਰ ਸਰੀਰ ਵਿੱਚ ਜਾਂਦਾ ਹੋਵੇ। ਮਿਸਾਲ ਦੇ ਤੌਰ ਜਿਵੇ ਇੱਕ ਮੋਮਬੱਤੀ ਦੇ ਬੁਝਣ ਤੋਂ ਪਹਿਲਾਂ ਹੀ ਹੋਰ ਮੋਮਬੱਤੀਆਂ ਜਗ ਪੈਂਦੀਆਂ ਹਨ, ਅਤੇ ਬੁਝਣ ਬਾਲੀਆਂ ਮੋਮਬੱਤੀਆਂ ਦੀ ਅੱਗ ਬ੍ਰਹਿਮੰਡ ਵਿੱਚ ਸਮਾ ਜਾਂਦੀ ਹੈ, ਕਦੇ ਵੀ ਐਸਾ ਨਹੀ ਹੋਇਆ ਕਿ ਇੱਕ ਮੋਮਬੱਤੀ ਦੀ ਅੱਗ ਬੁਝਣ ਤੋਂ ਬਾਦ ਹੀ ਦੂਸਰੀ ਮੋਮਬੱਤੀ ਜਗੀ ਹੋਵੇ। ਇਸੇ ਤਰਾਂ ਇੱਕ ਜੀਵਤ ਸਰੀਰ ਦੇ ਖਤਮ ਹੋਣ ਤੋਂ ਪਹਿਲਾਂ ਹੀ ਹੋਰ ਜੀਵਤ ਸਰੀਰ ਪੈਦਾ ਹੋ ਜਾਂਦੇ ਹਨ, ਅਤੇ ਖਤਮ ਹੋਣ ਵਾਲੇ ਜੀਵ ਤੇ ਸਰੀਰ ਬ੍ਰਹਿਮੰਡ ਵਿੱਚ ਸਮਾ ਜਾਂਦੇ ਹਨ। ਸੱਭ ਕੁੱਝ ਇੱਕ ਤੋਂ ਹੀ ਅੱਗੇ ਅੱਗੇ ਵੱਧਦਾ ਜਾਂ ਰਿਹਾ ਹੈ ਅਤੇ ਪਿਛੇ ਪਿਛੇ ਇੱਕ ਵਿੱਚ ਹੀ ਸਮਾਈ ਜਾ ਰਿਹਾ ਹੈ, ਗੁਰਬਾਣੀ ਫੁਰਮਾਣੀ-
ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ॥ 131॥
“ਜੂਨਾਂ” ਵੱਖਰੇ ਵਖਰੇ ਸੁਭਾ ਦਾ ਨਾਮ ਹੈ, ਗੁਰਬਾਣੀ ਵਿਚੋ ਹੀ ਆਪਾਂ ਦੋ ਉਧਾਰਨਾਂ ਲੈਦੇ ਹਾਂ-
ਅੰਤਿ ਕਾਲਿ ਜੋ ਇਸਤ੍ਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥ ਬੇਸਵਾ ਜੋਨਿ ਵਲਿ ਵਲਿ ਅਉਤਰੈ॥ 526॥
ਬੇਸਵਾ ਕਿਸੇ ਮਾਂ ਦੇ ਗਰਭ ਵਿੱਚ ਪਲਣ ਵਾਲੇ ਬੱਚੇ ਨੂੰ ਤਾਂ ਕਿਹਾ ਨਹੀ ਜਾ ਸਕਦਾ, ਨਾਹੀ ਬਚਪਨ ਵਿੱਚ ਕੋਈ ਬੱਚਾ ਬੇਸਵਾ ਹੁੰਦਾ ਹੈ, ਬੇਸਵਾ ਇੱਕ ਮਾੜਾ ਸੁਭਾ (ਜੂਨ) ਹੈ ਜੋ ਮਾੜੀਆਂ ਸੋਚਾਂ ਵਿਚੋ ਜਨਮ ਲੈਂਦਾ ਹੈ, ਜਿਸ ਨੂੰ ਇਸੇ ਹੀ ਜਿੰਦਗੀ ਵਿੱਚ ਬਦਲਿਆ ਵੀ ਜਾ ਸਕਦਾ ਹੈ, ਗੁਰੂ ਜੀ ਨੇ ਮਾੜੇ ਸੁਭਾ ਦੀ ਗਿਣਤੀ ਜੂਨਾਂ ਵਿੱਚ ਕੀਤੀ ਹੈ। ਅਗਲੀ ਉਧਾਰਨ ਗੁਰਬਾਣੀ ਵਿਚੋ-
ਪਾਤੀ ਤੋਰੈ ਮਾਲਿਨੀ, ਪਾਤੀ ਪਾਤੀ ਜੀਉ॥ ਜਿਸੁ ਪਾਹਨ ਕਉ ਪਾਤੀ ਤੋਰੈ, ਸੋ ਪਾਹਨ ਨਿਰਜੀਉ॥ 479॥
ਗੁਰਬਾਣੀ ਨੇ ਪੱਥਰ ਨੂੰ ਨਿਰਜੀਵ ਮਨਿਆਂ ਹੈ, ਕਿਉਂਕੇ ਪੱਥਰ ਦਾ ਅੱਗੇ ਵਿਕਾਸ ਨਹੀ ਹੁੰਦਾ, ਪਰ ਜਦੋਂ ਗੁਰੂ ਜੀ ਨੇ ਮੱਨੁਖ ਨੂੰ ਸਮਝਾਣ ਦੇ ਲਈ ਉਧਾਰਨਾਂ ਵਰਤੀਆਂ ਹਨ ਤਾ ਉਥੇ ਪੱਥਰ ਦੀ ਗਿਣਤੀ ਜੂਨਾਂ ਵਿੱਚ ਕੀਤੀ ਹੋਈ ਹੈ। -
ਕਈ ਜਨਮ ਸੈਲ ਗਿਰਿ ਕਰਿਆ॥ 176॥
ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ॥ 802॥
ਗੁਰਬਾਣੀ ਮੁਤਾਬਕ’ ਪੱਥਰ ਕੋਈ ਜੀਵ ਨਹੀ ਹੈ, ਪੱਥਰ ਨਿਰਜੀਵ ਹੈ, ਅਤੇ ਬੇਸਵਾ ਇੱਕ ਮੱਨੁਖ ਦਾ ਮਾੜਾ ਕਿਰਦਾਰ ਹੈ, ਫਿਰ ਸਰੀਰਕ ਤੌਰ ਤੇ ਮਰਨ ਤੋਂ ਬਾਦ ਕਿਸੇ ਜੀਵ ਦਾ ਇਹਨਾਂ ਜੂਨਾਂ ਵਿੱਚ ਜਾਣ ਦਾ ਸਵਾਲ ਹੀ ਪੈਦਾ ਨਹੀ ਹੁੰਦਾਂ।
ਗੁਰੂ ਜੀ ਨੇ ਮੱਨੁਖੀ ਮਨ ਨੂੰ ਸਮਝਾਣ ਦੇ ਲਈ ਹੀ ਵੱਖਰੀਆਂ ਵੱਖਰੀਆਂ ਜੂਨਾਂ (ਸੁਭਾ) ਦੀ ਗੱਲ ਕੀਤੀ ਹੈ।
ਮਿਸਾਲ ਦੇ ਤੌਰ “ਕੁੱਤਾ” ਕੁੱਤਾ ਵੀ ਇੱਕ ਜੀਵ ਹੈ, ਰੱਬ ਨੇ ਕੁੱਤੇ ਦੇ ਗਲ੍ਹ ਵਿੱਚ ਫੱਟੀ ਪਾਕੇ ਨਹੀ ਭੇਜਿਆ ਕਿ ਤੇਰਾ ਨਾਮ ਕੁੱਤਾ ਹੈ, ਕੁੱਤਾ ਨਾਮ ਉਸ ਦੇ ਸੁਭਾ ਦਾ ਹੈ, ਇਹ ਨਾਮ ਵੀ ਉਸ ਦੇ ਲਾਲਚੀ ਸੁਭਾ ਨੂੰ ਦੇਖ ਕੇ ਮੱਨੁਖ ਨੇ ਹੀ ਦਿਤਾ ਹੈ, ਪਰ ਜਦੋਂ ਮੱਨੁਖ ਆਪ ਰੱਜਮੀ ਰੋਟੀ ਖਾਂਦਾ ਹੋਇਆ ਵੀ ਦੂਜਿਆਂ ਹੱਕ ਮਾਰਦਾ ਹੈ ਫਿਰ ਉਸ ਨੂੰ ਕੀ ਕਿਹਾ ਜਾਵੇ? ?
“ਹਾਥੀ” ਹਾਥੀ ਨੂੰ ਕਾਮੀਂ ਜਾਨਵਰ ਮਨਿਆਂ ਜਾਂਦਾ ਹੈ, ਪਰ ਜਦੋਂ ਮੱਨੁਖ ਆਪ 5-5 ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਦਾ ਹੈ ਫਿਰ ਉਸ ਨੂੰ ਕੀ ਕਿਹਾ ਜਾਵੇ? ਇਸ ਤਰਾਂ ਦੀਆਂ ਹਜਾਰਾਂ ਉਧਾਰਨਾਂ ਦਿਤੀਆਂ ਜਾਂ ਸਕਦੀਆਂ ਹਨ।
‘ਪਸ਼ੂ ‘ਪੰਛੀ ‘ਦਰੱਖਤ ‘ਮੱਨੁਖ ‘ਕੀੜੇ ਆਦਿ… (ਜਿਨ੍ਹਾ ਨੂੰ ਅਸੀਂ ਜੂਨਾਂ ਆਖਦੇ ਹਾਂ) ਨੂੰ ਰੱਬ ਵਲੋ ਕੋਈ ਸਜਾ ਨਹੀਂ ਦਿਤੀ ਹੋਈ, ਬਲਕੇ ਇਸ ਧਰਤੀ ਤੇ ਸੱਭ ਦੀ ਜਰੂਰਤ ਹੈ। ਮਿਸਾਲ ਦੇ ਤੌਰ ਤੇ ਦਰੱਖਤਾਂ ਤੋਂ ਬਿਨਾ ਅਸੀਂ ਇੱਕ ਸਾਹ ਵੀ ਨਹੀਂ ਲੈ ਸਕਦੇ, ਜੇ ਗੰਦਗੀ ਦੇ ਕੀੜੇ ਖਤਮ ਹੋ ਜਾਣ ਤਾਂ ਵੀ ਹਰ ਪਾਸੇ ਬਦਬੂ ਫੈਲ ਜਾਵੇਗੀ। ਇਸ ਧਰਤੀ ਤੇ ਹਰਇੱਕ ਜੀਵ ਦੀ ਕਿਸੇ ਦੂਸਰੇ ਜੀਵ ਨੂੰ ਜਰੂਰਤ ਹੈ।
ਨਿਚੋੜ ਇਹੀ ਹੈ ਕਿ ਮਰਨ ਤੋਂ ਬਾਦ ਕੋਈ ਜੀਵ ਕਿਸੇ ਸਰੀਰ ਵਿੱਚ ਨਹੀਂ ਜਾਂਦਾ, ਸਗੋਂ ਇੱਕ ਜੀਵ ਦੇ ਮਰਨ ਤੋਂ ਪਹਿਲਾਂ ਹੀ ਉਸ ਵਿਚੋਂ ਹੋਰ ਅਨੇਕਾਂ ਜੀਵ ਪੈਦਾ ਹੋ ਜਾਦੇ ਹਨ, ਅਗਲਾ ਪਿਛਲਾ ਜਨਮ ਪੁਜਾਰੀਆਂ ਦਾ ਪਾਇਆ ਹੋਇਆ ਭਰਮ ਹੈ, ਸਿੱਖ ਧਰਮ ਦਾ ਇਸ ਨਾਲ ਕੋਈ ਵਾਹ ਵਾਸਤਾ ਨਹੀ ਹੈ।
ਸਤਿਨਾਮ ਸਿੰਘ ਮਾਂਟਰੀਅਲ 514-219-2525


25/10/13)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ਸਤਿਕਾਰਯੋਗ ਵੀਰ ਜਸਵੰਤ ਸਿੰਘ ਜੀ ਅਜੀਤ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਕਈ ਵਾਰ ਅਪਜੀ ਦੇ ਲੇਖ “ਸਿੱਖ ਮਾਰਗ” ਵਿਬਸਾਈਟ `ਤੇ ਪੜ੍ਹਣ ਦਾ ਸੁਭਾਗ ਮਿਲਦਾ ਰਹਿੰਦਾ ਹੈ ਅਤੇ ਅੱਜ ਇੱਕ ਹੋਰ ਲੇਖ, ਅਕਾਲ ਤਖ਼ਤ ਦੇ ਜਥੇਦਾਰਾਂ ਬਾਰੇ ਵੀ ਪੜ੍ਹਿਆ।
ਮੇਰੀ ਤੁੱਸ਼-ਬੁੱਧੀ ਅਨੁਸਾਰ, ਇਹ ਸਾਰਾ ਝੁਮੇਲਾ ਕਿਸੇ ਅਗਿਆਤ ਲੇਖਕ ਨੇ ਪਾਇਆ ਹੋਇਆ ਹੈ, ਜਿਵੇਂ ਅਸੀਂ ਕਿਤਾਬ: “ਗੁਰ ਬਿਲਾਸ ਪਾਤਸ਼ਾਹੀ ੬” ਵਿਖੇ ਦੇਖ ਸਕਦੇ ਹਾਂ! ਗੁਰਬਾਣੀ ਅਨੁਸਾਰ ਐਸੇ ਪ੍ਰਸੰਗ ਉਪਰ ਵਿਸ਼ਵਾਸ਼ ਕਰਨਾ ਬਹੁਤ ਮੁਸ਼ਕਲ ਹੈ। ਇਸ ਪ੍ਰਥਾਏ ਮੇਰਾ ਖ਼ਿਆਲ ਹੈ ਕਿ ਆਪ ਜੀ ਨੇ ਡਾ. ਇਕਬਾਲ ਸਿੰਘ ਢਿੱਲੋਂ ਵਲੋਂ ਲਿਖੀ ਕਿਤਾਬ: “ਅਕਾਲ-ਤਖਤ: ਸੰਕਲਪ ਅਤੇ ਵਿਵਸਥਾ” ਜ਼ਰੂਰ ਪੜ੍ਹ ਲਈ ਹੋਵੇਗੀ।
ਇਕ ਹੋਰ ਲੇਖ ਦੀ ਕਾਪੀ ਵੀ ਪੜ੍ਹਣ ਦੀ ਕ੍ਰਿਪਾਲਤ ਕਰਨੀ ਤਾਂ ਜੋ ਆਪ ਹੋਰ ਜਾਣਕਾਰੀ ਦੇ ਸਕੋ। ਵੈਸੇ ਇਹ ਹਊਆ ਬਾਦਲ ਅਤੇ ਉਸ ਦੇ ਕਰਮਚਾਰੀਆਂ ਦੇ ਬੜਾ ਰਾਸ ਆਇਆ ਹੋਇਆ ਹੈ ਅਤੇ ਹੁਣ ਤਾਂ ਸਾਰੇ ਸਿੱਖ ਉਨ੍ਹਾਂ ਤੋਂ ਇੰਜ ਡਰਦੇ ਹਨ ਜਿਵੇਂ ਚੂਹੇ ਬਿੱਲੀ ਤੋਂ?
ਆਪਜੀ ਦਾ ਸ਼ੁੱਭ-ਚਿੰਤਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

(ਟਿੱਪਣੀ:- ਸ: ਗੁਰਮੀਤ ਸਿੰਘ ਜੀ, ਪੱਥਰ ਸੋਚ ਵਾਲੇ ਪੱਥਰਾਂ ਨੂੰ ਗੁਰਬਾਣੀ ਦੇ ਸੱਚ ਦੇ ਸਿਧਾਂਤ ਤੋਂ ਉਪਰ ਮੰਨਣ ਵਾਲੇ, ਆਪਣੇ ਹੀ ਝੂਠ ਦੇ ਫ਼ਲਸਫੇ ਬਣਾਉਣ ਵਾਲੇ ਹਿੰਦੂ ਨੁਮਾ ਸਿੱਖਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸਮਝਾਉਣੀਆਂ ਬਹੁਤ ਮੁਸ਼ਕਲ ਹਨ। ਸਿੱਧੇ ਅਤੇ ਅਸਿੱਧੇ ਤੌਰ ਤੇ ਸਿੱਖਾਂ ਦੀ ਮਾਨਸਿਕਤਾ ਬਾਦਲ ਅਤੇ ਆਰ. ਐੱਸ. ਐੱਸ ਦੀ ਗੁਲਾਮ ਬਣ ਚੁੱਕੀ ਹੈ। ਗੁਰਬਾਣੀ ਸਿਰਫ ਮੱਥੇ ਟੇਕਣ ਅਤੇ ਪੈਸੇ ਇਕੱਠੇ ਕਰਨ ਦਾ ਇੱਕ ਸਾਧਨ ਹੀ ਰਹਿ ਗਈ ਹੈ। ਜਿੱਥੇ ਆਵਾ ਹੀ ਊਤਿਆ ਹੋਵੇ ਉਥੇ ਕਿਸੇ ਇੱਕ ਅੱਧੇ ਬੰਦੇ ਤੇ ਆਸ ਰੱਖਣੀ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਹੈ। ਬੁਤ ਪੂਜਿ ਪੂਜਿ ਹਿੰਦੂ ਮੂਏ ਵਾਲੀ ਗੁਰਬਾਣੀ ਦੀ ਪੰਗਤੀ ਪੜ੍ਹ ਕੇ, ਇਨ੍ਹਾਂ ਤੇ ਢੁਕਾ ਕੇ ਆਪਣੇ ਮਨ ਨੂੰ ਧਰਵਾਸ ਦੇ ਲਿਆ ਕਰੋ-ਸੰਪਾਦਕ)


25/10/13)
ਗੁਰਮੀਤ ਸਿੰਘ ਪਲਾਹੀ

ਕਿਉਂ ਡੋਲ ਰਿਹਾ ਹੈ ਭਾਰਤੀ ਲੋਕਰਾਜ ਦਾ ਚਰਚਿਤ ਚੌਥਾ ਥੰਮ?
ਗੁਰਮੀਤ ਸਿੰਘ ਪਲਾਹੀ

ਇਸ ਵੇਲੇ ਭਾਰਤੀ ਮੀਡੀਏ ਦੀ ਭਰੋਸੇਯੋਗਤਾ ਦੀ ਚਰਚਾ ਸ਼ਰੇਆਮ ਹੋ ਰਹੀ ਹੈ। ਭਾਰਤੀ ਲੋਕਤੰਤਰ ਦਾ ਚੌਥਾ ਥੰਮ ਸਮਝੇ ਜਾਂਦੇ ਭਾਰਤੀ ਮੀਡੀਆ ਦੀ ਕਾਰਗੁਜ਼ਾਰੀ ਬਾਰੇ ਪ੍ਰਸ਼ਨ ਚਿੰਨ੍ਹ ਲੱਗਣਾ ਸਚਮੁੱਚ ਮੰਦਭਾਗਾ ਹੈ। ਮੀਡੀਆ ਦੇ ਕਿਸੇ ਵੀ ਤੰਤਰ ਦਾ ਮੌਜੂਦਾ ਸਰਕਾਰ ਦੇ ਹੱਕ ਜਾਂ ਵਿਰੋਧ ਵਿੱਚ ਭੁਗਤਣਾ ਇੱਕ ਵੱਖਰੀ ਗੱਲ ਹੈ, ਇਹ ਵੀ ਇੱਕ ਵੱਖਰਾ ਮਸਲਾ ਹੈ ਕਿ ਅਖ਼ਬਾਰ, ਟੀ. ਵੀ. ਚੈਨਲ ਜਾਂ ਇੰਟਰਨੈਟ ਅਖ਼ਬਾਰ ਨੂੰ ਚਲਾਉਣ ਲਈ ਮਾਇਆ ਕਿਥੋਂ ਤੇ ਕਿਵੇਂ ਪ੍ਰਾਪਤ ਕੀਤੀ ਜਾਵੇ ਅਤੇ ਉਸ ਲਈ ਕਿਹੜੇ ਸਾਧਨ ਅਤੇ ਢੰਗ ਵਰਤੇ ਜਾਣ, ਪਰ ਮੀਡੀਏ ਦਾ ਇੱਕ ਪਾਸੜ ਰੋਲ, ਬਿਨ੍ਹਾਂ ਤਰਕ, ਬਿਨ੍ਹਾਂ ਦਲੀਲ ਮਸਲਿਆਂ ਨੂੰ ਖਿੱਚਣਾ ਅਤੇ ਮੀਡੀਆ ਵੱਲੋਂ ਇੱਕ ਧਿਰ ਬਣ ਕੇ, ਇੱਕ ਪਾਸੜ ਹੋ ਕੇ, ਕੰਮ ਕਰਨਾ ਕੁੱਝ ਇਹੋ ਜਿਹੇ ਸਵਾਲ ਪੈਦਾ ਕਰ ਰਿਹਾ ਹੈ, ਜੋ ਉਸਦੇ ਕਿਰਦਾਰ ਨੂੰ ਕਲੰਕਤ ਤਾਂ ਕਰ ਹੀ ਰਹੇ ਹਨ, ਉਸਦੇ ਅਕਸ ਨੂੰ ਧੁੰਧਲਾ ਵੀ ਕਰ ਰਹੇ ਹਨ।
ਕਦੇ ਅਖ਼ਬਾਰ ਦਾ ਆਪਣਾ ਇੱਕ ਨਜ਼ਰੀਆ ਸੀ। ਇੱਕ ਸੇਧ ਲੈ ਕੇ ਲੋਕਤੰਤਰ ਦੇ ਨੇਮਾਂ ਦੀ ਪਾਲਣਾ ਕਰਦਿਆਂ ਅਖ਼ਬਾਰ ਆਪਣਾ ਧਰਮ ਨਿਭਾਉਂਦੇ ਸਨ। ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਉਨ੍ਹਾਂ `ਚ ਹਿੰਮਤ, ਜ਼ੁਰੱਅਤ ਅਤੇ ਸਮਰੱਥਾ ਸੀ। ਅਖ਼ਬਾਰਾਂ ਦੇ ਸੰਪਾਦਕਾਂ ਦੀ ਸੋਚ ਤੇ ਦਲੀਲਾਂ `ਚ ਕਿਸੇ ਵੀ ਮਸਲੇ ਨੂੰ ਲੈ ਕੇ ਲਿਖੇ ਸੰਪਾਦਕੀ ਲੋਕਾਂ ਦੇ ਮਸਲਿਆਂ ਦੀ ਬਾਖ਼ੂਬੀ ਤਰਜਮਾਨੀ ਕਰਦੇ ਸਨ। ਪਰ ਸਮੇਂ ਦੇ ਵਹਿਣ `ਚ ਵਹਿੰਦਿਆਂ ਅਖ਼ਬਾਰਾਂ ਤਾਂ ਇਸ਼ਤਿਹਾਰਾਂ ਦੀ ਭੇਂਟ ਚੜ੍ਹੀਆਂ ਹੀ, ਉਲਟਾ ਟੀ. ਵੀ. ਚੈਨਲ ਜਾਂ ਇੰਟਰਨੈਟ ਅਖ਼ਬਾਰਾਂ ਤਾਂ ਬੁਰੀ ਤਰ੍ਹਾਂ ਇਸ ਨਵੀਂ ਅਲਾਮਤ ਦਾ ਸ਼ਿਕਾਰ ਹੋਏ ਜਾਪਦੇ ਹਨ। ਇਹ ਠੀਕ ਹੈ ਕਿ ਕੋਈ ਵੀ ਕੰਮ, ਕੋਈ ਵੀ ਕਾਰੋਬਾਰ ਚਲਾਉਣ ਲਈ ਪੈਸੇ ਦੀ ਲੋੜ ਰਹਿੰਦੀ ਹੈ, ਪਰ ਕੀ ਪੈਸੇ ਖਾਤਰ ਆਦਰਸ਼ਾਂ ਦੀ ਬਲੀ ਦੇਣਾ ਵਾਜਬ ਹੈ?
ਭਾਰਤੀ ਅਖ਼ਬਾਰਾਂ ਕਿਸੇ ਰਾਜਨੀਤਕ ਪਾਰਟੀਆਂ ਦੀਆਂ ਸਨ ਜਾਂ ਕਿਸੇ ਸਮਾਜ ਸੁਧਾਰਕ ਗਰੁੱਪ ਦੀਆਂ ਜਾਂ ਕਿਸੇ ਨਿੱਜੀ ਵਿਅਕਤੀ ਵਿਸ਼ੇਸ਼ ਦੀਆਂ, ਉਨ੍ਹਾਂ ਸਾਹਮਣੇ ਕੁੱਝ ਨਿਯਮ ਤਹਿ ਸਨ। ਉਨ੍ਹਾਂ ਨਿਯਮਾਂ `ਚ, ਸਰਬੱਤ ਦੇ ਭਲੇ ਦੀ ਗੱਲ, ਲੋਕ ਹੱਕਾਂ ਦੀ, ਲੋਕ ਸੰਘਰਸ਼ਾਂ ਦੀ ਗੱਲ, ਲੋਕਾਂ ਦੀ ਗੁਰਬਤ, ਦੁੱਖ ਮੁਸੀਬਤਾਂ ਦਾ ਵਰਨਣ, ਲੋਕ ਮਸਲਿਆਂ ਦੀ ਤਰਜ਼ਮਾਨੀ ਅਤੇ ਝੂਠ ਸੱਚ ਦੇ ਨਿਤਾਰੇ ਦੀ ਗੱਲ ਅਹਿਮ ਸਨ। ਪਰ ਅੱਜ ਅਖ਼ਬਾਰਾਂ ਤੇ ਮੀਡੀਆ ਨੇਤਾਵਾਂ ਦੇ ਵੱਡੇ ਭਾਸ਼ਨਾਂ, ਉਨ੍ਹਾਂ ਦੇ ਫਜ਼ੂਲ ਵਿਚਾਰਾਂ, ਉਨ੍ਹਾਂ ਦੀ ਆਪਸੀ ਲੜਾਈ ਤੇ ਚੁੰਝ ਚਰਚਾ ਦੀ ਗੱਲ ਤੋਂ ਬਿਨਾਂ ਸਮਾਜਿਕ ਮਸਲਿਆਂ ਤੋਂ ਜਿਵੇਂ ਕੰਨੀਂ ਕਤਰਾਉਣ ਲੱਗਿਆ ਹੈ। ਕੀ ਇਹ ਜਾਇਜ਼ ਹੈ?
ਜਿਸ ਢੰਗ ਨਾਲ ਅਖ਼ਬਾਰਾਂ ਵਿੱਚ ਇਨ੍ਹਾਂ ਦਿਨਾਂ `ਚ “ਪੇਡ ਨਿਊਜ਼” (ਪੈਸੇ ਖਰਚ ਕੇ ਖ਼ਬਰਾਂ ਲੁਆਉਣਾ) ਦਾ ਰਿਵਾਜ਼ ਪੈ ਗਿਆ ਹੈ, ਕੀ ਉਹ ਭਾਰਤ ਦੇ ਚੌਥੇ ਥੰਮ ਨੂੰ ਕਲੰਕਤ ਨਹੀਂ ਕਰ ਰਿਹਾ? ਹਰ ਛੋਟੇ-ਵੱਡੇ ਸ਼ਹਿਰ `ਚ ਪੱਤਰਕਾਰੀ ਦੇ ਨਾਮ ਉਤੇ ਕਾਰੋਬਾਰ ਕਰਨ ਵਾਲੇ ਅਨਪੜ੍ਹ ਕਿਸਮ ਦੇ ਲੋਕ ਜਿਵੇਂ ਲੋਕਾਂ, ਕਾਰਬੋਰੀਆਂ, ਵਿਦਿਅਕ ਸੰਸਥਾਵਾਂ ਆਦਿ ਨੂੰ ਬਲੈਕਮੇਲ ਕਰਕੇ ਉਲਟ ਖ਼ਬਰਾਂ ਨਾ ਲਾਉਣ ਦਾ ਵਾਇਦਾ ਦੇ ਕੇ ਇਸ਼ਤਿਹਾਰ ਇਕੱਠੇ ਕਰ ਰਹੇ ਹਨ ਅਤੇ ਕੁੱਝ ਵਿਸ਼ੇਸ਼ ਅਖ਼ਬਾਰਾਂ ਵਾਲੇ ‘ਨੇਤਾਵਾਂ, ਰਾਜਨੀਤਕ ਪਾਰਟੀਆਂ’ ਦੀ ਖ਼ਬਰਾਂ ਲਾਉਣ ਲਈ, ਸਥਾਨਕ ਨੇਤਾਵਾਂ ਦਾ ਨਾਮ ਚਮਕਾਉਣ ਲਈ, ਜਿਸ ਤਰ੍ਹਾਂ ਦੀ ਖ਼ਬਰ ਉਹ ਚਾਹੁਣ ਲਗਾਉਣ ਲਈ ਉਨ੍ਹਾਂ ਤੋਂ ਧੰਨ ਬਟੋਰਦੇ ਹਨ ਅਤੇ ਅਖ਼ਬਾਰਾਂ ਦੇ ਡੈਸਕਾਂ `ਤੇ ਬੈਠੇ ਨਿਊਜ਼ ਸੰਪਾਦਕ, ਆਪਣੀ ਅਜ਼ਾਦ ਹੋਂਦ ਨੂੰ ਸਰਕਾਰੀ ਧੌਂਸ ਕਾਰਨ ਸੁੰਗੇੜ ਰਹੇ ਹਨ, ਅਸਲ ਅਰਥਾਂ ਵਿੱਚ ਉਹ ‘ਪ੍ਰੈਸ ਦੀ ਆਜ਼ਾਦੀ’ ਨੂੰ ਕੀ ਵੇਚਣ ਦਾ ਕੁਕਰਮ ਨਹੀਂ ਕਰ ਰਹੇ? ਸਰਕਾਰੀ ਇਸ਼ਤਿਹਾਰ, ਪ੍ਰਾਈਵੇਟ ਫਰਮਾਂ, ਵਿਦਿਅਕ ਸੰਸਥਾਵਾਂ, ਕਾਰੋਬਾਰੀਆਂ ਦੇ ਇਸ਼ਤਿਹਾਰ ਛਾਪਣਾ ਕੋਈ ਗੁਨਾਹ ਨਹੀਂ ਹੈ ਜੇਕਰ ਉਹ ਆਪਣੀ ਮਰਜ਼ੀ ਨਾਲ ਅਖ਼ਬਾਰਾਂ/ਚੈਨਲਾਂ ਵਿੱਚ ਆਪਣੇ ਵਪਾਰਕ ਵਾਧੇ ਲਈ ਦੇਣਾ ਚਾਹੁੰਣ, ਪਰ ਉਨ੍ਹਾਂ ਤੋਂ ਖਾਸ ਮੌਕਿਆਂ ਤੇ ਸ਼ਹਿਰਾਂ ਦੇ ਸਪਲੀਮੈਂਟ ਕੱਢਣ ਦੇ ਨਾਮ ਉਤੇ ਪੈਸੇ ਬਟੋਰਨਾ ਮਰਗ ਦੇ ਭੋਗਾਂ `ਤੇ ਇੱਕ ਸਾਧਾਰਨ ਵਿਅਕਤੀ ਦੇ ਲੱਖਾਂ ਰੁਪਏ ਦੇ ਇਸ਼ਤਿਹਾਰ ਛਾਪਣਾ ਅਤੇ ਵਿਅਕਤੀ ਵਿਸ਼ੇਸ਼ ਦੀਆਂ ਵੱਡੀਆਂ ਫੋਟੋ `ਤੇ ਉਨ੍ਹਾਂ ਦੀ ਸਿਫ਼ਤ ਵਿੱਚ ਲਿਖਤਾਂ ਲਿਖਣਾ ਆਜ਼ਾਦ ਪੱਤਰਕਾਰੀ ਨੂੰ ਕੀ ਸ਼ੋਭਾ ਦਿੰਦਾ ਹੈ। ਇਥੇ ਅਗਲੀ ਗੱਲ ਪਤਰਕਾਰਾਂ ਦਾ ਇੱਕ ਵਰਗ ਜਿਸ ਢੰਗ ਨਾਲ ‘ਇਕ ਖਾਸ ਵਰਗ (ਪਰਵਿਲਜਡ ਕਲਾਸ) ਦੇ ਤੌਰ `ਤੇ ਸਮਾਜ ਵਿੱਚ ਵਿਚਰ ਰਿਹਾ ਹੈ, ਆਪਣੀਆਂ ਗੱਡੀਆਂ, ਮੋਟਰਾਂ, ਵਹੀਕਲਾਂ ਉਤੇ ਪ੍ਰੈਸ ਲਿਖ ਕੇ ਸਥਾਨਕ ਪੁਲਿਸ, ਪ੍ਰਸ਼ਾਸ਼ਨ ਅਤੇ ਆਮ ਲੋਕਾਂ ਨੂੰ ਪ੍ਰਭਾਵਤ ਕਰਨ ਲਈ ਟੌਹਰ ਟੱਪਾ ਬਣਾ ਰਿਹਾ ਹੈ, ਲੋੜੋਂ ਵੱਧ ਸਹੂਲਤਾਂ ਪ੍ਰਾਪਤ ਕਰਨ ਦਾ ਆਦੀ ਬਣਦਾ ਜਾ ਰਿਹਾ ਹੈ, ਕੀ ਪੱਤਰਕਾਰੀ ਦੇ ਨਾਮ ਉਤੇ ਧੱਬਾ ਨਹੀਂ? ਇਹ ਠੀਕ ਹੈ ਕਿ ਅਖ਼ਬਾਰ ਦੇ ਖੋਜੀ ਪੱਤਰਕਾਰਾਂ ਦੀ ਗਿਣਤੀ ਵੀ ਕੋਈ ਘੱਟ ਨਹੀਂ ਜਿਹੜੇ ਕਿਸੇ ਦੀ ਈਨ ਮੰਨਣ ਦੀ ਬਜਾਏ ਪੱਤਰਕਾਰੀ ਦੇ ਕਿੱਤੇ ਕਾਰਨ ਆਈਆਂ ਸਮੱਸਿਆਵਾਂ ਨਾਲ ਦੋ-ਚਾਰ ਹੋਣ ਤੋਂ ਨਹੀਂ ਡਰਦੇ ਪਰ ਕਮੀ ਉਨ੍ਹਾਂ ਪੱਤਰਕਾਰਾਂ ਦੀ ਵੀ ਨਹੀਂ ਹੈ ਜਿਹੜੇ ਪੁਲਿਸ, ਪ੍ਰਸਾਸ਼ਨ ਦੇ ਢਹੇ ਚੜ੍ਹ ਕੇ ਘਟਨਾਵਾਂ ਦੀ ਖੋਜ਼ ਕਰਨ ਦੀ ਬਜਾਏ ਇਕੋ ਪੱਖ ਪੇਸ਼ ਕਰਕੇ ਆਪਣੇ ਆਪ ਨੂੰ ਸੁਰਖਰੂ ਹੋਇਆ ਸਮਝਦੇ ਹਨ।
ਉਂਜ ਕਿੰਨੀਆਂ ਕੁ ਭਾਰਤੀ ਅਖ਼ਬਾਰਾਂ, ਚੈਨਲ ਇਹੋ ਜਿਹੇ ਹਨ ਜਿਹੜੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ, ਔਖਿਆਈਆਂ ਔਕੜਾਂ ਦੀ ਖੋਜ ਖ਼ਬਰ ਲੈਂਦਿਆਂ ਆਪਣੀਆਂ ਅਖ਼ਬਾਰਾਂ ਵਿੱਚ ਛਾਪਦੇ ਹਨ? ਕਈ ਟੀ. ਵੀ. ਚੈਨਲਾਂ ਦਾ ਕਿੱਤਾ ਤਾਂ ਕੁੱਝ ਇਸ ਢੰਗ ਦਾ ਬਣਦਾ ਜਾ ਰਿਹਾ ਹੈ ਕਿ ਸਿਰਫ਼ ਇਕੋ ਖ਼ਬਰ ਨੂੰ ਦਰਜਨਾਂ ਬਾਰ ਦਿਖਾ ਕੇ ਜਿਵੇਂ ਉਸ ਖ਼ਬਰ ਦਾ ਕਚੂੰਮਰ ਹੀ ਕੱਢ ਦਿੰਦੇ ਹਨ ਜਾਂ ਉਸ ਰਾਸ਼ਟਰੀ ਖ਼ਬਰ ਬਾਰੇ ਫਜ਼ੂਲ ਦੀ ਚਰਚਾ ਆਪਣੇ ਗਿਣੇ ਚੁਣੇ ਲੋਕਾਂ ਤੋਂ ਕਰਵਾ ਕੇ ਉਸਦੀ ਖ਼ਬਰ ਜਾਂ ਵਿਅਕਤੀ ਵਿਸ਼ੇਸ਼ ਦੀ ਅਹਿਮੀਅਤ ਵਧਾਉਣ ਦਾ ਯਤਨ ਕਰਦੇ ਹਨ। ਇਸ ਕਿਸਮ ਦੀ ‘ਫੈਸ਼ਨੀ ਪੱਤਰਕਾਰੀ’ ਦਾ ਆਖ਼ਰ ਅਰਥ ਕੀ ਹੈ? ਪਖੰਡੀ ਸਾਧਾਂ ਸੰਤਾਂ ਦੇ ਬਿਆਨ, ਵਿਖਿਆਨ, ਉਨ੍ਹਾਂ ਦੀ ਉਪਮਾ ਨੇ ਅਖ਼ਬਾਰਾਂ, ਚੈਨਲਾਂ ਦੀ ਕਾਰਗੁਜ਼ਾਰੀ `ਤੇ ਸਵਾਲ ਖੜ੍ਹੇ ਕੀਤੇ ਹਨ ਕਿ ਇਹੋ ਜਿਹੇ ਲੋਕਾਂ ਨੂੰ ਉਤਸ਼ਾਹਤ ਕਰਨਾ ਕੀ ‘ਪੀਲੀ ਪੱਤਰਕਾਰੀ’ ਨਹੀਂ?
ਇਹ ਠੀਕ ਹੈ ਕਿ ਕਿਸੇ ਵੀ ਕਿਸਮ ਦੇ ਅੰਦੋਲਨ ਨੂੰ ਲੋਕਾਂ ਸਾਹਮਣੇ ਲਿਆਉਣਾ ਪੱਤਰਕਾਰੀ ਦਾ ਕਰਮ ਹੈ, ਪਰ ਵਿਅਕਤੀ ਵਿਸ਼ੇਸ਼ ਨੂੰ ਇੰਨਾ ਚਮਕਾਉਣਾ, ਜਿਸ ਦਾ ਉਹ ਹੱਕਦਾਰ ਹੀ ਨਾ ਹੋਵੇ, ਕਿਧਰ ਦੀ ਪੱਤਰਕਾਰੀ ਹੈ? ਅੰਨਾ ਹਜ਼ਾਰੇ ਦਾ ਅੰਦੋਲਨ ਜਿਸ ਢੰਗ ਨਾਲ ਮੀਡੀਆ ਨੇ ਉਜਾਗਰ ਕੀਤਾ, ਪ੍ਰਸਾਰਤ ਕੀਤਾ, ਕਦਮ ਕਦਮ ਉਤੇ ਇਸ ਅੰਦੋਲਨ ਦੀ ਪੈਰਵੀ ਕੀਤੀ, ਇੰਜ ਜਾਪਣ ਲੱਗਾ ਕਿ ਦੇਸ਼ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਅਰਾਜ਼ਕਤਾ ਦਾ ਸ਼ਿਕਾਰ ਹੋ ਗਿਆ ਹੈ, ਅੰਦੋਲਨ `ਚ ਸ਼ਾਮਲ ਲੋਕ ਕਿਸੇ ਵੀ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦੇ, ਦੇਸ਼ਵਾਸੀਆਂ ਸਾਹਮਣੇ ਕੁੱਝ ਖਾਸ ਚੈਨਲਾਂ ਪ੍ਰਤੀ ਲੋਕਾਂ ਲਈ ਸ਼ੰਕੇ ਪੈਦਾ ਕਰ ਗਏ, ਜਿਨ੍ਹਾਂ ਦਾ ਜਵਾਬ ਆਖ਼ੀਰ ਅਜ਼ਾਦ ਪ੍ਰੈਸ ਨੂੰ ਦੇਣਾ ਹੀ ਬਣਦਾ ਹੈ।
ਦੇਸ਼ ਦੀ ਇਸ ਵੇਲੇ ਦੀ ਜੋ ਹਾਲਤ ਹੈ, ਜਿਸ ਢੰਗ ਨਾਲ ਦੇਸ਼ ਦੇ ਹਾਕਮ ਇਸ ਉਤੇ ਰਾਜ ਕਰ ਰਹੇ ਹਨ, ਜਿਹੜੇ ਢੰਗ ਤਰੀਕੇ ਰਾਜਨੀਤਕ ਪਾਰਟੀਆਂ, ਨੇਤਾ ਲੋਕ, ਬਾਬੂਸ਼ਾਹੀ ਦੇਸ਼ ਦੇ ਰਾਜ ਪ੍ਰਬੰਧ ਨੂੰ ਚਲਾਉਣ ਲਈ ਵਰਤ ਰਹੀ ਹੈ, ਉਹ ਦੇਸ਼ ਦੇ ਦੋ ਥੰਮਾਂ ਨੂੰ ਘੁਣ ਵਾਂਗਰ ਖਾਧੀ ਨਜ਼ਰ ਆਉਣ ਲੱਗ ਪਈ ਹੈ। ਦੇਸ਼ ਦੀਆਂ ਲੋਕ ਸਭਾ ਨੂੰ, ਰਾਜ ਸਭਾ, ਵਿਧਾਨ ਸਭਾਵਾਂ ਆਪਣੇ ਕਾਨੂੰਨ ਬਨਾਉਣ ਦੇ ਕੰਮ ਤੋਂ ਅਵੇਸਲੀਆਂ ਹੋ ਕੇ, ਦਿਨ ਟਪਾਈ ਕਰਨ ਨੂੰ ਤਰਜੀਹ ਦੇ ਰਹੀਆਂ ਹਨ। ਰਾਜ ਪ੍ਰਬੰਧਕੀ ਥੰਮ ਦੀਆਂ ਚੂਲਾਂ ਢਿੱਲੀਆਂ ਪੈਂਦੀਆਂ ਜਾ ਰਹੀਆਂ ਹਨ ਅਤੇ ਤੀਜੇ ਥੰਮ ਨਿਆਂ ਪਾਲਕਾਂ ਦੇ ਕਈ ਮਾਨਯੋਗ ਜੱਜਾਂ ਦੇ ਵਰਤਾਰੇ ਉਤੇ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ, ਭਾਵੇਂ ਕਿ ਦੇਸ਼ ਦੀ ਸੁਪਰੀਮ ਕੋਰਟ/ਹਾਈ ਕੋਰਟਾਂ ਵੱਲੋਂ ਇਸ ਭ੍ਰਿਸ਼ਟ ਰਾਜਪ੍ਰਬੰਧ ਦੀ ਕਾਰਜਕੁਸ਼ਲਤਾ ਉਤੇ ਲਗਾਤਾਰ ਸਵਾਲ ਉਠਾਏ ਹਨ ਅਤੇ ਕਈ ਹਾਲਤਾਂ ਵਿੱਚ ਕੁੱਝ ਇਹੋ ਜਿਹੇ ਫੈਸਲੇ ਲਏ ਹਨ, ਜਿਨ੍ਹਾਂ ਨਾਲ ਭ੍ਰਿਸ਼ਟ ਸਿਆਸਤਦਾਨਾਂ ਦੇ ਨੱਕ ਨੂੰ ਨਕੇਲ ਤਾਂ ਪਾਈ ਹੀ ਹੈ, ਆਮ ਲੋਕਾਂ ਨੂੰ ਵੀ ਰਾਹਤ ਮਹਿਸੂਸ ਹੋਈ ਹੈ, ਪਰ ਆਮ ਲੋਕ ਵਰ੍ਹਿਆਂਬੱਧੀ ਆਪਣੇ ਨਾਲ ਹੋ ਰਹੇ ਅਨਿਆਂ ਲਈ ਕੋਰਟ ਕਚਿਹਰੀਆਂ ਦੇ ਚੱਕਰ ਕੱਟਦਿਆਂ ਅਤੇ ਉਥੇ ਫੈਲੇ ਭ੍ਰਿਸ਼ਟਾਚਾਰ ਤੋਂ ਔਖਿਆਈ ਮਹਿਸੂਸ ਕਰ ਰਹੇ ਹਨ।
ਲੋਕਤੰਤਰ ਦੇ ਚਰਚਿਤ ਚੌਥੇ ਥੰਮ ਤੋਂ ਜੋ ਆਸ ਦੇਸ਼ ਦੇ ਲੋਕ ਕਰ ਰਹੇ ਹਨ, ਉਸਦੇ ਕੁੱਝ ਹਿੱਸੇ ਦਾ ਭ੍ਰਿਸ਼ਟ ਕਾਰਵਾਈਆਂ `ਚ ਲਿਪਿਤ ਹੋਣਾ ਲੋਕਾਂ ਦੀ ਚਿੰਤਾ ਦਾ ਕਾਰਨ ਬਣਦਾ ਜਾ ਰਿਹਾ ਹੈ। ਹੈਰਾਨੀ ਹੋ ਰਹੀ ਹੈ ਕਿ ਵਿਸ਼ੇਸ਼ ਕਿਸਮ ਦੇ ਥੈਲੇ ਗਲਾਂ `ਚ ਲਟਕਾਈ ਲੋਕਾਂ ਦੀ ਖੋਜ ਖਬਰ ਲੈਣ ਵਾਲੇ ਪੱਤਰਕਾਰ ਕਿਵੇਂ ਰੋਟੀ ਰੋਜ਼ੀ ਦੀ ਖਾਤਰ ਵਿਕ ਕੇ ਸਰਕਾਰਾਂ ਦੇ ਸਲਾਹਕਾਰ ਬਣ ਕੇ ਸਮੁੱਚੀ ਪੱਤਰਕਾਰੀ ਦੇ ਪ੍ਰਤੀਬਿੰਬ ਨੂੰ ਵਿਗਾੜ ਰਹੇ ਹਨ। ਭਾਰਤੀ ਪ੍ਰੈਸ ਦੇਸ਼ `ਚ ਫੈਲੀ ਰਿਸ਼ਵਤਖੋਰੀ, ਮਿਲਾਵਟਖੋਰੀ, ਗੈਰ ਕਾਨੂੰਨੀ ਪ੍ਰਵਾਸ ਅਤੇ ਭਾਰਤੀ ਵਿਦੇਸ਼ੀ ਕੰਪਨੀਆਂ ਨੂੰ ਸੁੰਨੀਆਂ ਪਈਆਂ ਭਾਰਤੀ ਜਾਇਦਾਦਾਂ ਵੇਚਣ ਦਾ ਜੋ ਕਾਰੋਬਾਰ ਆਰੰਭਿਆ ਗਿਆ ਹੈ, ਉਸ ਪ੍ਰਤੀ ਸਾਜ਼ਿਸ਼ੀ ਚੁੱਪ ਕਿਉਂ ਧਾਰੀ ਬੈਠੀ ਹੈ?
ਭਾਰਤ ਦਾ ਮੀਡੀਆ (ਖਾਸ ਕਰਕੇ ਪੰਜਾਬ, ਗੁਜਰਾਤ ਦਾ ਮੀਡੀਆ) ਪੰਜਾਬ ਗੁਜਰਾਤ ਦੀ ਲਿਆਕਤ (ਟੇਲੈਂਟ) ਨੂੰ ਰੰਗੀਨ ਸਬਜ਼ਬਾਗ਼ ਦਿਖਾ ਕੇ ਵਿਦੇਸ਼ ਭੇਜਣ ਲਈ ਇਤਨਾ ਤਤਪਰ ਕਿਉਂ ਹੈ? ਥਾਂ-ਥਾਂ `ਤੇ ਖੁਲ੍ਹੇ ਇਮੀਗਰੇਸ਼ਨ ਕੰਪਨੀਆਂ ਦੇ ਅੱਡਿਆਂ ਦੇ ਮਾਲਕਾਂ ਦੇ ਵੱਡੇ-ਵੱਡੇ ਇਸ਼ਤਿਹਾਰ ਛਾਪਣੇ, ਇਲੈਕਟ੍ਰੋਨਿਕ ਮੀਡੀਏ ਵੱਲੋਂ ਲੋੜੋਂ ਵੱਧ ਇਹੋ ਜਿਹੇ ਵਿਅਕਤੀਆਂ ਦੇ ਕਾਰੋਬਾਰ ਦਾ ਪ੍ਰਚਾਰ ਕਰਨਾ, ਕੀ ਕਿਸੇ ਸਾਜ਼ਿਸ਼ ਦਾ ਹਿੱਸੇਦਾਰ ਬਨਣਾ ਨਹੀਂ? ਕੀ ਇੰਜ ਕਰਕੇ ਏਜੰਟਾਂ ਵੱਲੋਂ ਕੀਤੀ ਜਾ ਰਹੀ ਲੁੱਟ ਖਸੁੱਟ ਦਾ ਉਹ ਕਾਰਨ, ਸਾਧਨ ਨਹੀਂ ਬਣ ਰਹੇ।
ਕਦੇ ਸਮਾਂ ਸੀ ਕਿ ਭਾਰਤ ਖਾਸ ਕਰਕੇ ਪੰਜਾਬ ਦੀਆਂ ਅਖ਼ਬਾਰਾਂ ਦੇ ਮਾਲਕ/ਛਾਪਕ ਮੁਹਿੰਮਕਾਰੀ ਪੱਤਰਕਾਰੀ ਕਰਦੇ ਸਨ, ਪਰ ਇਹ ਗੱਲ ਸਮਝਣੀ ਔਖੀ ਹੈ ਕਿ ਉਨ੍ਹਾਂ ਦੀ ਅਗਲੀ ਪੀੜ੍ਹੀ ਵਪਾਰੀ ਹੀ ਕਿਉਂ ਬਣ ਗਈ ਹੈ? ਜਿਸ ਵੱਲੋਂ ਸਮਾਜਿਕ ਸਰੋਕਾਰਾਂ ਨੂੰ ਭੁਲ ਕੇ ਸਿਰਫ਼ ਤੇ ਸਿਰਫ਼ ਮੁਨਾਫ਼ੇ ਨੂੰ ਹੀ ਪਹਿਲ ਦੇਣੀ ਆਰੰਭੀ ਹੋਈ ਹੈ ਤਦੇ ਤਾਂ ਇਨ੍ਹਾਂ ਅਖ਼ਬਾਰਾਂ `ਚ ਤਾਕਤ ਦੇ ਦਵਾਖਾਨਿਆਂ, ਭਲਵਾਨ ਬਨਣ ਦੇ ਨੁਸਖਿਆਂ, ਵਿਦੇਸ਼ਾਂ `ਚ ਲੋਕਾਂ ਨੂੰ ਭੇਜਣ ਵਾਲੇ ਏਜੰਟਾਂ ਦੇ ਇਸ਼ਤਿਹਾਰ ਛਾਪਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ ਸਗੋਂ ਉਹ ਅਖ਼ਬਾਰਾਂ ਦੇ ਮੁੱਢਲੇ ਅਤੇ ਅਹਿਮ ਪੰਨਿਆਂ ਦਾ ਸ਼ਿੰਗਾਰ ਬਣਦੇ ਹਨ। ਅਖ਼ਬਾਰ ਵੇਚਣ ਦੀ ਆਖਰ ਐਡੀ ਕਿਹੜੀ ਮਜ਼ਬੂਰੀ ਬਣ ਗਈ ਹੈ ਕਿ ਔਰਤਾਂ ਦੀ ਨੰਗੇਜ ਭਰੀਆਂ ਤਸਵੀਰਾਂ ਛਾਪਣ ਲੱਗਿਆਂ, ਭਾਰਤੀ ਸਭਿਅਤਾ, ਪਰੰਪਰਾਵਾਂ ਨੂੰ ਅਣਡਿੱਠ ਕੀਤਾ ਜਾਣ ਲੱਗਿਆ ਹੈ।
ਆਖਰ ਕਿਉਂ ਨਹੀਂ ਅਖ਼ਬਾਰਾਂ ਤੇ ਇਲੈਕਟ੍ਰੋਨਿਕ ਮੀਡੀਆ ਕਿਸੇ ਤਹਿਸੀਲਦਾਰ ਵੱਲੋਂ ਜ਼ਮੀਨਾਂ ਦੀ ਸਰਕਾਰੇ ਦਰਬਾਰੇ ਮਾਲਕੀ ਰਜਿਸਟਰੀ ਕਰਾਉਣ ਵੇਲੇ ਖਰੀਦਣ ਵੇਚਣ ਵਾਲੇ ਤੋਂ ਜੋ ਰਿਸ਼ਵਤ ਲਈ ਜਾਂਦੀ ਹੈ, ਉਸ ਦੀ ਖ਼ਬਰ ਛਾਪਦਾ ਜਾਂ ਸਿਟਿੰਗ ਉਪਰੇਸ਼ਨ ਕਰਨ ਦਾ ਹੌਂਸਲਾ ਨਹੀਂ ਦਿਖਾਉਂਦਾ? ਆਖਰ ਕਿਉਂ ਨਹੀਂ ਇਲਾਕੇ ਦੇ ਥਾਣੇਦਾਰ ਵੱਲੋਂ ਮੁੱਢਲੀ ਰਿਪੋਰਟ (ਐਫ. ਆਈ. ਆਰ. .) ਦਰਜ ਕਰਨ ਦੇ ਨਾਮ ਉਤੇ ਜਾਂ ਰਿਪੋਰਟਾਂ ਦੀਆਂ ਧਾਰਾਵਾਂ ਬਦਲਣ ਦੇ ਨਾਮ ਉਤੇ ਲਈ ਜਾਂਦੀ ਰਿਸ਼ਵਤ ਨੂੰ ਅਖ਼ਬਾਰਾਂ ਦੀਆਂ ਸੁਰਖੀਆਂ ਬਨਾਉਣ ਦੀ ਬਜਾਏ ਇਹੋ ਜਿਹੇ ਅਫ਼ਸਰਾਂ ਦੇ ਪਾਲਨਹਾਰੇ ਨੇਤਾਵਾਂ ਦੀਆਂ ਖ਼ਬਰਾਂ ਨੂੰ ਹੀ ਵਿਸ਼ੇਸ਼ ਸਰਗਰਮੀਆਂ ਬਨਾਉਣ ਨੂੰ ਤਰਜੀਹ ਦੇਣ ਲੱਗ ਪਿਆ ਹੈ?
ਪੰਜਾਬ `ਚ ਕਈ ਤਹਿਸੀਲਾਂ ਇੱਕ ਕਰੋੜ ਤੱਕ ‘ਰਿਸ਼ਵਤ’ ਦੇ ਕੇ ਤਹਿਸੀਲਦਾਰ ਖਰੀਦਦੇ ਹਨ, ਪੰਜਾਬ `ਚ ਕਈ ਆਵਾਜਾਈ ਚੌਂਕਾਂ ਦੇ ਥਾਣੇਦਾਰ ਲੱਖਾਂ ਦੇ ‘ਸੌਦੇ’ ਕਰਕੇ ਚੌਂਕ ਖਰੀਦਦੇ ਹਨ। ਐਕਸਾਈਜ ਟੈਕਸੇਸ਼ਨ ਵਾਲੇ, ਮਿਊਂਸਪਲ ਕੌਂਸਲਾਂ ਵਾਲੇ, ਆਮਦਨ ਕਰ ਅਧਿਕਾਰੀ ਥਾਣਿਆਂ ਦੇ ਮੁਲਾਜ਼ਮ/ਅਫ਼ਸਰ ਜਦੋਂ ਗਲਤ ਕੰਮਾਂ ਨੂੰ ਲੁਕਾਉਣ ਦੇ ਇਵਜ਼ ਬਦਲੇ ਕਾਰਖਾਨੇਦਾਰਾਂ, ਵਿਉਪਾਰੀਆਂ, ਰੇੜ੍ਹੀਆਂ ਵਾਲਿਆਂ, ਦੁਕਾਨ ਵਾਲਿਆਂ ਤੋਂ ‘ਮਹੀਨਾ’ ਵਸੂਲਦੇ ਹਨ ਤਾਂ ਵਿਜਾਏ ਇਹੋ ਜਿਹੇ ਲੋਕਾਂ ਦਾ ਝੂਠ ਲੋਕਾਂ ਸਾਹਮਣੇ ਲਿਆਉਣ ਦੇ ਪੱਤਰਕਾਰ/ਅਖ਼ਬਾਰ/ਚੈਨਲ ਸਿਰਫ਼ ਗਰੀਬਾਂ ਨੂੰ ਅਨਾਜ ਵੰਡਣ, ਅੱਖਾਂ/ਕੰਨਾਂ ਦੇ ਸਮਾਜ ਸੇਵੀ ਲੋਕਾਂ ਵੱਲੋਂ ਉਪਰੇਸ਼ਨ ਦੀ ਸੇਵਾ ਕਰਨ, ਅਫ਼ਸਰਾਂ ਦੇ ਦੌਰਿਆਂ ਅਤੇ ਨੇਤਾਵਾਂ ਦੇ ਵੱਡੇ-ਵੱਡੇ ਭਾਸ਼ਨਾਂ ਨੂੰ ਹੀ ਮੁੱਖ ਪੰਨਿਆਂ ਦਾ ਸ਼ਿੰਗਾਰ ਬਣਾਉਂਦੇ ਹਨ।
ਬੇਸ਼ੱਕ ਉਨ੍ਹਾਂ ਪੱਤਰਕਾਰਾਂ/ਸੰਪਾਦਕਾਂ ਦੀ ਵੀ ਭਾਰਤੀ ਮੀਡੀਏ `ਚ ਕਮੀ ਨਹੀਂ ਹੈ, ਜਿਹੜੇ ਜੁਰੱਅਤ ਵਿਖਾਉਂਦੇ ਹਨ, ਕਾਰਪੋਰੇਟ ਜਗਤ ਦੇ ਗੁੱਸੇ ਦਾ ਸ਼ਿਕਾਰ ਹੁੰਦੇ ਹਨ, ਨੌਕਰੀਆਂ ਗੁਆਉਂਦੇ ਹਨ, ਭੁੱਖੇ ਮਰਦੇ ਹਨ, ਪਰ ਆਪਣੀ ਕਲਮ ਦੀ ਨੋਕ ਨਾਲ ਸੱਚ ਕਹਿਣ ਤੋਂ ਰਤਾ ਵੀ ਨਹੀਂ ਝਿਜਕਦੇ ਜਾਂ ਡਰਦੇ। ਪਰ ਦੂਜੇ ਪਾਸੇ ਬਹੁਤਾਤ ਅਖ਼ਬਾਰਾਂ ਦੇ ਉਨ੍ਹਾਂ ਮਾਲਕਾਂ ਦੀ ਹੋ ਰਹੀ ਹੈ, ਜਿਹੜੇ ਆਦਰਸ਼ਾਂ, ਅਸੂਲਾਂ ਨੂੰ ਛਿੱਕੇ ਟੰਗ ਕੇ, ਧੰਨ ਦੀ ਹਵਸ਼ ਮਿਟਾਉਣ ਨੂੰ ਹੀ ਤਰਜੀਹ ਦੇਂਦੇ ਹਨ।
ਭਾਰਤੀ ਅਖ਼ਬਾਰਾਂ/ਚੈਨਲਾਂ ਦੇ ਉਸਾਰੇ ਵੱਡੇ-ਵੱਡੇ ਦਫ਼ਤਰ, ਉਨ੍ਹਾਂ ਦਫ਼ਤਰਾਂ `ਚ ਬੈਠੇ ‘ਦਿਮਾਗ਼ੀ ਖਰਮਸਤੀਆਂ’ ਕਰਨ ਵਾਲੇ ਸੰਪਾਦਕ ਤੇ ਉਨ੍ਹਾਂ ਦੇ ਤਥਾ ਕਥਿਤ ਸਲਾਹਕਾਰ, ਜਿਹੜੇ ਭਾਰਤੀ ਲੋਕਤੰਤਰ ਨੂੰ ਬਚਾਉਣ ਲਈ ਆਪਣੇ ਆਪ ਨੂੰ `ਚੌਥਾ ਥੰਮ’ ਕਹਿਣ ਦਾ ਭਰਮ ਪਾਲ ਰਹੇ ਹਨ, ਕੀ ਰੇਤ ਦੇ ਮਹਿਲ ਨਹੀਂ ਉਸਾਰ ਰਹੇ? ਅੱਜ ਜਦੋਂ ਦੇਸ਼ ਦੇ ਲੋਕਤੰਤਰ ਨੂੰ ਰਿਸ਼ਵਤਖੋਰੀ, ਕੁਨਬਾਪਰਵਰੀ, ਮਿਲਾਵਟਖੋਰੀ ਦੀ ਸਿਊਂਕ ਖਾ ਰਹੀ ਹੈ, ਨਿੱਤ ਹੋ ਰਹੇ ਘਪਲੇ ਘੁਟਾਲੇ, ਦਾਗ਼ੀ ਸਿਆਸਤਦਾਨਾਂ ਦੇ ਗਲੇ ਦਾ ਹਾਰ ਬਣ ਰਹੇ ਹਨ ਅਤੇ ਭਾਰਤੀ ਸਮਾਜ ਵਿੱਚ ‘ਕਾਰਪੋਰੇਟ ਜਗਤ’ ਦੀ ਰਾਖੀ ਕਰਨ ਵਾਲੇ ਇੱਕ ਵਿਸ਼ੇਸ਼ ਵਰਗ ਪੈਦਾ ਹੋ ਰਿਹਾ ਹੈ, ਜੋ ਉਸਦੀਆਂ ਚਾਲਾਂ `ਚ ਆ ਕੇ ਆਪਣਾ ਹੀ ਢਿੱਡ ਪਾਲਣ ਦੀ ਖਾਤਰ ਦੇਸ਼ ਨੂੰ ਗਹਿਣੇ ਕਰਨ ਤੇ ਤੁਲਿਆ ਹੋਇਆ ਹੈ ਤਾਂ ਅਖ਼ਬਾਰਾਂ/ਇਲੈਕਟ੍ਰੋਨਿਕ ਮੀਡੀਆ ਵੀ ਉਸੇ ਵਹਿਣ ਵਿੱਚ ਨਾ ਵਹਿ ਕੇ ਆਪਣੇ ਜ਼ਿੰਮੇ ਲੱਗੇ ਫਰਜ਼ ਨੂੰ ਈਮਾਨਦਾਰੀ ਨਾਲ ਨਿਭਾਏ ਤਦੇ ਹੀ ਉਹ ਲੋਕਤੰਤਰ ਦਾ ਚੌਥਾ ਥੰਮ ਕਹਾਉਣ ਦਾ ਹੱਕਦਾਰ ਬਣਿਆ ਰਹਿ ਸਕੇਗਾ।
218 ਗੁਰੂ ਹਰਿਗੋਬਿੰਦ ਨਗਰ
ਫਗਵਾੜਾ।
ਮੋਬਾ-98158-02070


24/10/13)
ਜਰਨੈਲ ਸਿੰਘ, ਸਿਡਨੀ ਅਸਟ੍ਰੇਲੀਆ

ਸਤਿਕਾਰ ਯੋਗ ਗੁਰਇੰਦਰ ਸਿੰਘ ਜੀ

ਗੁਰ ਫ਼ਤਿਹ ਪਰਿਵਾਨ ਕਰਨੀ!

ਆਪਦੀ ਮਿਤੀ 22/10/2013 ਦੀ ਚਿੱਠੀ ਲਈ ਆਪਦਾ ਧੰਨਵਾਦ।

ਸ ਗੁਰਇੰਦਰ ਸਿੰਘ ਜੀ ਮੈਂ ਆਪਣੇ ਪਿਛਲੇ ਖ਼ਤ ਵਿੱਚ ਲਿਖਿਆ ਸੀ ਕਿ ਤੁਹਾਡੀਆਂ ਹੁਣ ਤਕ ਦੀਆਂ ਚਿਠੀਆਂ ਤੌਂ ਇਹ ਭਲੀ ਭਾਂਤ ਜ਼ਾਹਰ ਹੁੰਦਾ ਏ ਕਿ ਤੁਸੀਂ ਦੂਸਰੇ ਬੰਦੇ ਦੀ ਗਲ ਤੇ ਗੌਰ ਕੀਤੇ ਬਿਨਾ ਆਪਣਾ ਅੰਦਾਜ਼ਾ ਲਗਾ ਕੇ ਜ਼ਵਾਬ ਦਾਗ ਦਿੰਦੇ ਹੋ। ਤੁਹਾਡੀ ਛੇਵੀਂ ਚਿਠੀ ਤੋਂ ਤਾਂ ਇਹ ਲਗਦਾ ਹੈ ਕਿ ਤੁਸੀਂ ਆਪਣਾ ਲਿਖਿਆ ਵੀ ਗੌਰ ਨਾਲ ਨਹੀਂ ਪੜ੍ਹਦੇ। ਸਬੂਤ ਹੇਠਾਂ ਦੇ ਰਿਹਾ ਹਾਂ।

ਤੁਹਾਡਾ ਕਹਿਣਾ ਹੈ “ਮਹਾਨ ਕੋਸ਼ ਵਿੱਚੋਂ ਆਕਾਸ ਦੇ ਅਰਥ ਦੇਣ ਲੱਗਿਆਂ ਤੁਸੀਂ ਬੜੀ ਚਤੁਰਾਈ ਵਰਤੀ ਹੈ। ਤੁਸੀਂ ‘ਅਕਾਸ’ ਦੇ ਅਰਥ ਖੋਜ ਕੇ ਲਿਖਣ ਦਾ ਕਸ਼ਟ ਨਹੀਂ ਕੀਤਾ! ਬਾਕੀ ਪੰਜ ਅਰਥਾਂ ਵਿੱਚੋਂ ਉਹੀ ਅਰਥ ਲਿਖੇ ਹਨ ਜਿਨ੍ਹਾਂ ਨੂੰ ਤੱਤ ਕਹਿਣਾ ਔਖਾ ਹੈ! ਇਸ ਹਲਕੀ ਕਿਸਮ ਦੀ ਚਤਰਾਈ ਨੇ ਆਪ ਦੀ ਸੁਹਿਰਦਤਾ ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ!”

ਸ ਗੁਰਇੰਦਰ ਸਿੰਘ ਜੀ ਅਗਰ ਤੁਹਾਨੂੰ ਯਾਦ ਹੈ ਤੁਸੀਂ ਮੇਥੋਂ ਅਕਾਸ਼ ਦੇ ਅਰਥ ਪੁਛੇ ਸਨ ਜੋ ਮੈ ਹੇਠ ਲਿਖੇ ਅਨੁਸਾਰ ਦਿਤੇ: “ਆਕਾਸ ਦੇ ਅਰਥ ਆਮ ਬੋਲੀ ਵਿੱਚ ਤਾਂ ਅਸਮਾਨ, ਗਗਨ ਆਦਿ ਕੀਤੇ ਜਾਂਦੇ ਹਨ। ਭਾਈ ਕਾਨ੍ਹ ਸਿੰਘ ਨੇ ਇਸ ਦੇ ਭਾਵ ਅਰਥ ਵੀ ਦਿਤੇ ਨੇ ਜਿਵੇਂ ਪਾਰਬ੍ਰਹਮ, ਸੂਰਜ ਚੰਦ ਆਦਿ ਗ੍ਰਹਿ, ਹਉਮੇ- ਮੇਰਾ ਖਿਆਲ ਹੈ ਤੁਸੀ ਵੀ ਇਹ ਜਰੂਰ ਪੜ੍ਹੇ ਹੋਣਗੇ। “ਆਪਣੇ ਇਸ ਖਤ ਵਿੱਚ ਤੁਸੀਂ ਆਪ ਖੋਜ ਕਰਕੇ ਮਹਾਨ ਕੋਸ਼ ਚੌਂ ਉਹ ਅਰਥ ਲਭੇ ਨੇ (ਜੋ ਆਪ ਜੀ ਅਨੁਸਾਰ ਮੈ ਜਾਣ ਬੁਝ ਕੇ ਛਪਾਏ ਸਨ) ਤਾਂ ਜੋ ਮੇਰੀ ਚਤਰਾਈ ਜਗ ਜਾਹਰ ਹੋ ਜਾਏ। ਆਉ ਹੁਣ ਤਹਾਡੇ ਦਿਤੇ ਸਾਰੇ ਅਰਥਾਂ ਦੇ ਦਰਸ਼ਨ ਕਰੀਏ:

“ਅਕਾਸ: ਆਕਾਸ਼, ਆਸਮਾਨ, ਅੰਬਰ…

ਅੰਬਰ: ੨. ਆਕਾਸ਼, ਆਸਮਾਨ।

ਅਸਮਾਨ, ਆਸਮਾਨ: ਆਸ (ਚੱਕੀ) ਮਾਨ (ਮਾਨਿੰਦ)। (ਮਾਨਿੰਦ ਦੇ ਅਰਥ ‘ਵਾਂਗ’ ਜਾਂ ‘ਦੀ ਤਰ੍ਹਾਂ’ ਹੁੰਦੇ ਹਨ।)

. : ੨. ਆਕਾਸ਼। (ਨੋਟ:- ਹੋ ਸਕਦਾ ਹੈ ਕਿ ਖਲਾਅ ਇਸ ‘ਖ’ ਤੋਂ ਹੀ ਬਣਿਆ ਹੋਵੇ!)

ਗਗਨ: ੧. ਆਕਾਸ਼ ੩. ਸੁੰਨ ਥਾਂ, ਪੁਲਾੜ।

ਪੁਲਾੜ: ਪੋਲ, ਥੋਥ, ਸ਼ੂਨਯ Space, Vacuum.

ਉਪਰੋਕਤ ਸਾਰੇ ਅਰਥ ਭਾਈ ਕਾਨ੍ਹ ਸਿੰਘ ਜੀ ਦੇ ਕੋਸ਼ ਵਿੱਚੋਂ ਹਨ।“

ਸ਼ ਗੁਰਇੰਦਰ ਸਿੰਘ ਜੀ ਕੀ ਤੁਹਾਨੂੰ ਮੇਰੇ ਜਵਾਬ ਵਿੱਚ ਆਪ ਜੀ ਵਲੋਂ ਉਪਰ ਦਿਤੇ ਅਰਥਾਂ ਵਿਚੋਂ ਦੋ ਅਰਥ ਨਜ਼ਰ ਨਹੀਂ ਆਉਂਦੇ? ਆਪਣੇ ਜਵਾਬ ਵਿੱਚ ਮੈ ਇਹ ਵੀ ਸਪਸ਼ਟ ਕੀਤਾ ਸੀ ਕਿ ਮੈ ਭਾਈ ਕਾਨ੍ਹ ਸਿੰਘ ਦੇ ਕੀਤੇ ਭਾਵ ਅਰਥ ਦੇ ਰਿਹਾ ਹਾਂ। ਹੁਣ ਫ਼ੈਸਲਾ ਤੁਸੀਂ ਹੀ ਕਰ ਦਿਉ ਕਿ ਇਥੇ ਕੌਣ ਚਤਰਾਈ ਕਰ ਰਿਹਾ ਹੈ।

ਸ਼ ਗੁਰਇੰਦਰ ਸਿੰਘ ਜੀ ਮੇਰੇ ਖ਼ਲਾਅ ਦੇ ਅਰਥ (ਵਿਥ, ਦੂਰੀ) ਦਾ ਸਰੋਤ ਪੁਛਣ ਵਾਰੇ ਤੁਸੀ ਇਹ ਵੀ ਕਹਿ ਰਹੇ ਹੋ ਕਿ ਅਗਰ ਮੈ “ਭਾਈ ਕਾਨ੍ਹ ਸਿੰਘ ਜੀ ਦੇ ‘ਮਹਾਨ ਕੋਸ਼’ ਵਿੱਚੋਂ ਹੀ ਖੋਜਣ ਦਾ ਯਤਨ ਕੀਤਾ ਹੁੰਦਾ ਤਾਂ ਤੁਸੀਂ ਇਹ ਸਵਾਲ ਨਾ ਕਰਦੇ!”। ਸ ਗੁਰਇੰਦਰ ਸਿੰਘ ਜੀ ਜਰਾ ਆਪਣੇ ਵਲੋਂ ਮਹਾਨ ਕੌਸ਼ ਵਿਚੋਂ ਖੋਜ ਕੇ ਲਿਖੇ ਅਰਥਾਂ (ਜੋ ਮੈਂ ਉਪਰ ਦਿਤੇ ਨੇ) ਨੂੰ ਧਿਆਨ ਨਾਲ ਦਵਾਰਾ ਪੜ੍ਹੋ। ਕੀ ਤੁਹਾਨੂੰ ਇਥੇ ਕਿਤੇ ਵਿਥ ਜਾਂ ਦੂਰੀ ਨਜ਼ਰ ਆਉਂਦਾ ਹੈ?

ਸ ਗੁਰਇੰਦਰ ਸਿੰਘ ਜੀ ਖ਼ਲਾਅ ਦੇ ਅਰਥ ਵਿਥ ਜਾਂ ਦੂਰੀ ਕਰਨ ਲਈ ਤੁਸੀਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਫਿਰ ਅੰਗਰੇਜ਼ੀ ਦੇ ਵਿਹੜੇ ਵਿੱਚ ਵੜ ਗਏ ਅਤੇ ਅਗਲੀ ਸਤਰ ਵਿੱਚ ਅੰਗਰੇਜ਼ੀ ਪੰਜਾਬੀ ਸ਼ਬਦ ਕੋਸ਼ ਵਿਚੋਂ ਸਪੇਸ ਦੇ ਅਰਥ ਲਿਖ ਮਾਰੇ। ਮੈ ਤੁਹਾਨੂੰ ਆਪਣੇ ਪਿਛਲੇ ਖਤ ਵਿੱਚ ਵੀ ਲਿਖਿਆ ਸੀ ਕਿ ਮੈ ਤਾਂ ਵਾਰ ਵਾਰ ਇਹੋ ਕਹਿ ਰਿਹਾ ਹਾਂ ਕਿ ਸਪੇਸ ਜੋ ਕਿ ਅੰਗਰੇਜ਼ੀ ਦਾ ਸ਼ਬਦ ਹੈ ਉਸ ਦੇ ਇਹ ਅਰਥ ਜ਼ਰੂਰ ਹੂੰਦੇ ਨੇ ਪਰ ਇਹ ਜ਼ਰੂਰੀ ਨਹੀਂ ਕਿ ਇਹ ਅਰਥ ਖ਼ਲਾਅ ਦੇ ਵੀ ਹੋਣ ਜੋ ਕਿ ਪੰਜਾਬੀ ਵਿੱਚ ਸਪੇਸ ਦਾ ਕਈ ਹੋਰ ਅਰਥਾਂ `ਚੋਂ ਇੱਕ ਅਰਥ ਹੈ। ਮੈਂ ਤੁਹਾਨੂੰ ਆਪਣੇ 18/10/2013 ਦੇ ਪੱਤਰ ਵਿੱਚ ਅੰਗਰੇਜ਼ੀ ਦੇ ਕੁੱਝ ਹੋਰ ਸ਼ਬਦਾਂ ਦੀਆਂ ਉਦਾਰ੍ਹਣਾਂ ਵੀ ਆਪਣੀ ਗਲ ਸਮਝਾਉਣ ਹਿਤ ਦਿਤੀਆਂ। ਪਰ ਤੁਸੀ ਸਪੇਸ ਦੇ ਅਰਥ ਚੋਰੀ ਕਰਕੇ ਖ਼ਲਾਅ ਨਾਲ ਮੜ੍ਹਨ ਦੀ ਜ਼ਿਦ ਕਰੀ ਜਾ ਰਹੇ ਹੋ। ਚਲੌ ਇਸ ਵਾਰ ਮੈ ਆਪਣੀ ਗਲ ਸਮਝਾਉਣ ਲਈ ਇੱਕ ਹੋਰ ਤਰੀਕਾ ਵਰਤਦਾ ਹਾਂ। ਸ਼ ਗੁਰਇੰਦਰ ਸਿੰਘ ਜੀ ਤੁਹਾਡੀ ਦਲੀਲ ਜਿਸ ਲੀਹ ਤੇ ਚਲ ਰਹੀ ਹੈ ਉਹ ਕੁੱਝ ਇਸ ਤਰ੍ਹਾਂ ਹੈ:-

ਖ਼ਲਾਅ=ਅਕਾਸ਼

ਅਕਾਸ਼=ਸਪੇਸ (ਅੰਗਰੇਜ਼ੀ ਵਿਚ)

ਸਪੇਸ (ਅੰਗਰੇਜ਼ੀ ਵਿਚ) = ਵਸਤੂਆਂ ਵਿਚਲੀ ਵਿਥ ਜਾਂ ਦੂਰੀ

ਇਸ ਲਈ ਸਿਧ ਹੋਇਆ ਕਿ ਖ਼ਲਾਅ (ਪੰਜਾਬੀ ਵਿਚ) = ਵਸਤੂਆਂ ਵਿਚਲੀ ਵਿਥ ਜਾਂ ਦੂਰੀ

ਸ ਗੁਰਇੰਦਰ ਸਿੰਘ ਜੀ ਇਹ ਤਰਕ ਗਣਿਤ ਵਿੱਚ ਤਾਂ ਚਲਦਾ ਹੈ ਪਰ ਭਾਸ਼ਾ ਵਿੱਚ ਨਹੀਂ ਚਲਦਾ। ਫਿਰ ਇਹ ਤਰਕ ਤਾਂ ਕਿਸੇ ਇੱਕ ਭਾਸ਼ਾ ਵਿੱਚ ਵੀ ਠੀਕ ਨਹੀਂ ਬਹਿੰਦਾ ਤੁਸੀਂ ਤਾਂ ਦੋ ਦੋ ਭਾਸ਼ਾਵਾਂ ਨੂੰ ਮਿਲਾ ਕੇ ਇਸ ਨੂੰ ਵਰਤ ਰਹੇ ਹੋ। ਮੈ ਹੇਠਾਂ ਇੱਕ ਅੰਗਰੇਜ਼ੀ ਦੀ ਮਿਸਾਲ ਦੇ ਰਿਹਾ ਹਾਂ।

Sky=Space

Space=Distance between two objects

So Sky = Distance between two objects????

ਕੀ ਤੁਹਾਨੂੰ ੳਪੁਰ ਦਿਤਾ ਤਰਕ (ਅਰਥ) ਠੀਕ ਲਗਦਾ ਹੈ? ਕੀ ਤੁਸੀਂ ਕਿਤੇ SKY ਨੂੰ ਵਸਤੂਆਂ ਵਿਚਲੀ ਵਿਥ ਦੇ ਅਰਥਾਂ ਵਿੱਚ ਵਰਤਿਆ ਦੇਖਿਆ ਹੈ?

ਸ ਗੁਰਇੰਦਰ ਸਿੰਘ ਜੀ ਕਿਉਂਕਿ ਤੁਸੀਂ ਉਪਰ ਬਿਆਨ ਕੀਤਾ ਗਣਿਤ ਦਾ ਤਰਕ ਭਾਸ਼ਾ ਉਪਰ ਠੋਸ ਕੇ ਆਪਣੀ ਗਲ ਸਿਧ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਸੇ ਕਰਕੇ ਮੈ ਤੁਹਾਨੂੰ ਵਾਰ ਵਾਰ ਇਹ ਪੁਛ ਰਿਹਾ ਹਾਂ ਕੀ ਤੁਸੀਂ ਕੋਈ ਪੰਜਾਬੀ ਸ਼ਬਦ ਕੋਸ਼ (ਅੰਗਰੇਜ਼ੀ-ਪੰਜਾਬੀ ਨਹੀਂ) ਦਾ ਹਵਾਲਾ ਦੇ ਕੇ ਦਸ ਸਕਦੇ ਹੋ ਕਿ ਖ਼ਲਾਅ (ਸਪੇਸ ਨਹੀਂ) ਦੇ ਅਰਥ ਵਿਥ ਜਾਂ ਦੂਰੀ ਹੁੰਦੇ ਨੇ? ਜਾਂ ਕੀ ਇਹ ਅਰਥ ਮਹਾਨ ਕੋਸ਼ ਵਿੱਚ ਮਿਲਦੇ ਨੇ? ਜਾਂ ਕੀ ਖ਼ਲਾਅ ਵਿਥ ਜਾਂ ਦੂਰੀ ਦੇ ਅਰਥਾਂ ਵਿੱਚ ਗੁਰੁ ਗਰੰਥ ਸਾਹਿਬ ਵਿੱਚ ਕਿਧਰੇ ਮਿਲਦਾ ਹੈ? ਅਗਰ ਤੁਸੀਂ ਇਹ ਹਵਾਲਾ ਨਹੀਂ ਦੇ ਸਕਦੇ ਤਾਂ ਤੁਹਾਡੇ ਪੰਜ ਤੱਤਾਂ ਦੇ ਸਿਧਾਂਤ ਦੀ ਬੁਨਿਆਦ ਹੀ ਨਹੀਂ ਰਹਿੰਦੀ। ਤੁਹਾਡਾ ਇਸ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ ਤੁਹਾਡੀ ਮਰਜ਼ੀ।

ਅਗਲੀ ਗਲ ਜੋ ਮੈ ਵਾਰ ਵਾਰ ਕਹਿ ਰਿਹਾ ਹਾਂ ਕਿ ਤੁਸੀਂ ਜਿਸ ਨੂੰ ਪੰਜ ਤੱਤਾਂ ਦਾ ਸਿਧਾਂਤ ਕਹਿੰਦੇ ਹੋ ਉਹ ਦਰਅਸਲ ਤੁਹਾਡੀ ਆਪਣੀ ਵਿਆਖਿਆ ਮੁਤਾਬਿਕ ਛੇ ਤੱਤਾਂ ਦਾ ਸਿਧਾਂਤ ਬਣਦਾ ਹੈ। ਤੁਹਾਡੇ ਆਪਣੇ ਕਹਿਣ ਅਨੁਸਾਰ ਪੰਜ “ਪੰਜਭੂਤਿਕ ਤੱਤ” ਅਤੇ ਇੱਕ “ਮੂਲ ਤੱਤ” ਜਿਸ ਨੂੰ ਤੁਸੀਂ ਆਤਮਾਂ ਕਹਿੰਦੇ ਹੋ। ਕੋਈ ਵੀ ਸਰੀਰ ਆਤਮਾ ਜਾਂ ਜੋਤ ਤੋਂ ਬਿਨਾ ਸਜੀਵ ਨਹੀਂ ਰਹਿ ਸਕਦਾ। ਤੁਹਾਡੇ ਇਸ ਛੇ ਤੱਤੀ ਸਿਧਾਂਤ ਨਾਲ ਅਗੇ ਹੋਰ ਕਈ ਸਵਾਲ ਖੜੇ ਹੋ ਜਾਂਦੇ ਨੇ। ਮਸਲਨ ਅਗਰ ਇਹ ਸ੍ਰਿਸ਼ਟੀ ਪੰਜ ਤੱਤਾਂ ਤੋਂ ਬਣੀ ਹੈ ਅਤੇ ਅਕਾਲ ਪੁਰਖ ਤੁਹਾਡੇ ਸਿਧਾਂਤ ਮੁਤਾਬਿਕ ਇਹਨਾਂ ਤੱਤਾਂ ਤੋਂ ਬਾਹਰਾ ਇੱਕ ਹੋਰ ਮੂਲ਼ ਤੱਤ ਹੈ। ਕੀ ਇਹ ਸਚ ਹੈ? ਜਾਂ ਇਹ ਕਹਿਣਾ ਸਚ ਹੈ ਕਿ ਸਾਰੀ ਸ੍ਰਿਸ਼ਟੀ ਉਸ ਮਾਲਕ ਦਾ ਹੀ ਸਰਗੁਣ ਸਰੂਪ ਹੈ? ਤੁਹਾਡੀ ਇਹ ਤੱਤਾਂ ਦੀ ਨਵੀਂ ਵੰਡ (ਪੰਜਭੂਤਿਕ ਤੱਤ ਅਤੇ ਮੂਲ ਤੱਤ) ਅਤੇ ਛੇ ਤੱਤੀ ਨਵੀਂ ਵਿਆਖਿਆ ਹੋਰ ਵੀ ਬੇਅੰਤ ਸਵਾਲ ਖੜੇ ਕਰਦੀ ਹੈ। ਸ ਗੁਰਇੰਦਰ ਸਿੰਘ ਜੀ ਤੁਹਾਡੀ ਇਸ ਵਿਆਖਿਆ ਨਾਲ ਮਿਲਦੀ ਜੁਲਦੀ ਵਿਆਖਿਆ ਡੇਰਿਆਂ ਤੇ ਵੀ ਕੀਤੀ ਜਾਂਦੀ ਹੈ। ਉਹ ਸਾਡੀਆਂ ਨਾਸਾਂ, ਕੰਨ ਅਤੇ ਉਂਗਲਾਂ ਆਦਿ ਵਿੱਚ ਜੋ ਵਿਰਲ ਹੈ ਉਸ ਨੂੰ ਪੰਜਵਾਂ ਤੱਤ ਕਹਿੰਦੇ ਨੇ।

ਸ ਗੁਰਇੰਦਰ ਸਿੰਘ ਜੀ ਚਾਰ ਚਿਠੀਆਂ ਦੀ ਹਿਚਕਚਾਹਟ ਤੋਂ ਉਪਰੰਤ ਤੁਸੀਂ ਇਹ ਦਸਿਆ ਹੈ ਕਿ ਤੁਸੀ ਪੰਜ ਤੱਤਾਂ ਦੇ ਸਿਧਾਂਤ ਨੂੰ ਗੁਰਮਤਿ ਮੰਨਦੇ ਹੋ। ਇਸ ਜਾਣਕਾਰੀ ਲਈ ਤੁਹਾਡਾ ਧੰਨਵਾਦ। ਤੁਸੀਂ ਅਗੇ ਲਿਖਦੇ ਹੋ “ਸ: ਜਰਨੈਲ ਸਿੰਘ ਜੀ, ਤੁਸੀਂ ਇਹ ਕਿਤਨੀ ਹਾਸੋਹੀਣੀ ਤੇ ਹੋਛੀ ਗੱਲ ਕੀਤੀ ਹੈ! ਜੇ ਤੁਸੀਂ ਪੰਜ ਤੱਤਾਂ ਨੂੰ ਗੁਰਮਤਿ ਹੀ ਨਹੀਂ ਮੰਨਦੇ ਤਾਂ ਤੁਹਾਨੂੰ ਤੱਤਾਂ ਨਾਲ ਸੰਬੰਧਿਤ ਸਵਾਲ ਜਵਾਬ ਕਰਨ ਦੀ ਕੀ ਲੋੜ ਪਈ ਸੀ?” ਸ ਗੁਰਇੰਦਰ ਸਿੰਘ ਜੀ ਆਪਣੇ ਲਿਖੇ ਨੂੰ ਜਰਾ ਧਿਆਨ ਨਾਲ ਪੜ੍ਹੋ ਸ਼ਾਇਦ ਤੁਹਾਨੂੰ ਦਿਸ ਪਏ ਕਿ ਹਾਸੋਹੀਣੀ ਤੇ ਹੋਛੀ ਗਲ ਕੌਣ ਕਰ ਰਿਹਾ ਹੈ। ਸਿਖ ਮਾਰਗ ਦੇ ਪੰਨੇ ਇਹੋ ਜਿਹੇ ਲੇਖਾਂ ਤੇ ਪੱਤਰਾਂ ਨਾਲ ਭਰੇ ਪਏ ਨੇ ਜਿਹਨਾ ਦਾ ਵਿਸ਼ਾ ਵਸਤੂ ਗੁਰਮਤਿ ਦੇ ਸਰਬ ਪ੍ਰਮਾਣਿਤ ਸਿਧਾਂਤ ਨਹੀ ਹੈ। ਤੁਸੀਂ ਕੋੜੇ ਰੀਠਿਆਂ ਦਾ ਮਿਠਾ ਹੋਣਾ ਗੁਰਮਤਿ ਨਹੀਂ ਮੰਨਦੇ ਅਤੇ ਇਸ ਵਾਰੇ ਪਿਛੇ ਜਿਹੇ ਇੱਕ ਲੇਖ ਵੀ ਲਿਖਿਆ ਸੀ। ਮੈਂ ਅਗਰ ਇੱਕ ਸਵਾਲ ਪੁਛ ਲਿਆ ਤਾ ਹਾਸੋਹੀਣੀ ਗਲ ਹੋ ਗਈ। ਆਪ ਤੁਸਾਂ ਪੂਰੇ ਦਾ ਪੂਰਾ ਲੇਖ ਲਿਖ ਛੱਡਿਆ।

ਸ ਗੁਰਇੰਦਰ ਸਿੰਘ ਜੀ ਤੁਸੀ ਮੈਨੂੰ ਜੋ ਵੀ ਵਿਸ਼ੇਸਣ ਦਿਤੇ ਨੇ ਉਹ ਸਾਰੇ ਸਿਰ ਮੱਥੇ। ਮੈਨੂੰ ਤੁਹਾਡੀ ਕੋਈ ਗਲ ਕੌੜੀ ਨਹੀਂ ਲਗਦੀ। ਵੈਸੇ ਵੀ ਇਹ ਤਾਂ ਤੁਹਾਡੇ ਬੋਲ ਨੇ ਤੇ ਤੁਹਾਨੂੰ ਹੀ ਉਜਾਗਰ ਕਰ ਰਹੇ ਨੇ।

ਸ ਗੁਰਇੰਦਰ ਸਿੰਘ ਜੀ ਤੁਸੀ ਜੋ ਅਸਮਾਨ ਸ਼ਬਦ ਦੀ ਵਿਆਖਿਆ ਕੀਤੀ ਹੈ ਉਹ ਬਹੁਤ ਹੀ ਵਧੀਆ ਹੈ ਤੇ ਦਾਦ ਦੇਣੀ ਬਣਦੀ ਹੈ। ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

ਧੰਨਵਾਦ ਸਹਿਤ

ਜਰਨੈਲ ਸਿੰਘ

ਸਿਡਨੀ ਅਸਟ੍ਰੇਲੀਆ

*************************************

ਸਤਿਕਾਰ ਯੋਗ ਇਕਬਾਲ ਸਿੰਘ ਜੀ

ਗੁਰ ਫ਼ਤਿਹ ਪਰਿਵਾਨ ਕਰਨੀ!

ਆਪਦੀ ਮਿਤੀ 22/10/2013 ਦੀ ਚਿੱਠੀ ਲਈ ਆਪਦਾ ਧੰਨਵਾਦ।

ਸ਼ ਇਕਬਾਲ ਸਿੰਘ ਜੀ ਜੋਤ ਸਾਡੇ ਸਰੀਰ ਵਿੱਚ ਮੌਜੂਦ ਹੈ ਇਸ ਦਾ ਜ਼ਿਕਰ ਗੁਰੁ ਗਰੰਥ ਸਾਹਿਬ ਵਿੱਚ ਬਹੁਤ ਵਾਰੀ ਆਇਆ ਹੈ। ਮਸਲਨ “ਏ ਸਰੀਰਾ ਮੇਰਿਆ ਹਰਿ ਤਮੁ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥” ਪੰਨਾ 921 ਅਤੇ “ਸਭ ਮਹਿ ਜੋਤਿ ਜੋਤਿ ਹੈ ਸੋਇ॥” ਪੰਨਾ 13. ਤੁਹਾਡੀ ਅਗਲੀ ਗਲ ਕਿ ਜੋਤ ਤੋ ਮੇਰਾ ਕੀ ਭਾਵ ਹੈ- ਇਹ ਇੱਕ ਬਹੁਤ ਹੀ ਵਧੀਆ ਸਵਾਲ ਹੈ। ਇਸ ਸਵਾਲ ਵਾਰੇ ਮੈਂ ਅਕਸਰ ਸੋਚਦਾ ਜਰੂਰ ਹਾਂ ਪਰ ਮੇਰੇ ਕੋਲ ਇਸ ਦਾ ਕੋਈ ਵਿਸਤਰਤ ਜਵਾਬ ਨਹੀ ਹੈ। ਸ ਇਕਬਾਲ ਸਿੰਘ ਜੀ ਮੈ ਤਾਂ ਸਿਖਮਾਰਗ ਦਾ ਇੱਕ ਨਿਗੂਣਾ ਜਿਹਾ ਪਾਠਕ ਹਾਂ ਜੋ ਕਦੀ ਕਦਾਈੰ ਆਪਣੇ ਬਚਕਾਨਾ ਸਵਾਲ ਲੈ ਕਿ ਸਿਖਮਾਰਗ ਦੇ ਵਿਦਵਾਨਾ ਦੇ ਦਰਬਾਰ ਵਿੱਚ ਹਾਜ਼ਰ ਹੋ ਜਾਂਦਾ ਹਾਂ। ਇਹੋ ਜਿਹੇ ਸੰਜੀਦਾ ਸਵਾਲ ਬਹੁਤ ਗਹਿਰਾ ਅਧਿਐਨ ਮੰਗਦੇ ਨੇ। ਵੈਸੇ ਮੇਰੀ ਹੁਣ ਤਕ ਦੀ ਸਮਝ ਤਾਂ ਇਹ ਹੀ ਕਹਿੰਦੀ ਹੈ ਕਿ ਜੋਤ ਅਕਾਲ ਪੁਰਖ ਦਾ ਹੀ ਦੂਸਰਾ ਨਾਮ ਹੈ।

ਅਗਰ ਮੈ ਆਪਣੇ ਇਸ ਜਵਾਬ ਨਾਲ ਤੁਹਾਨੂੰ ਨਿਰਾਸ਼ ਕੀਤਾ ਹੈ ਤਾਂ ਖਿਮਾ ਦਾ ਜਾਚਕ ਹਾਂ।

ਧੰਨਵਾਦ ਸਹਿਤ

ਜਰਨੈਲ ਸਿੰਘ

ਸਿਡਨੀ ਅਸਟ੍ਰੇਲੀਆ


24/10/13)
ਬਲਦੇਵ ਸਿੰਘ ਫਿਰੋਜ਼ਪੁਰ

ਸਤਿਕਾਰ ਯੋਗ ਸੰਪਾਦਕ, ਸਰਦਾਰ ਮੱਖਣ ਸਿੰਘ ਪੁਰੇਵਾਲ ਜੀ, ਅਤੇ ਪਾਠਕ ਜਨ ਜੀਓ,

ਗੁਰੂ ਫਤਹਿ ਬੁਲਾਈ ਪਰਵਾਨ ਕਰਨੀਂ ਜੀ।

ਬੇਨਤੀ ਹੈ ਜੀ ਕਿ ਕਿਸੇ ਕੰਮ ਦੇ ਸਿਲਸਲੇ ਵਿਚ, ਦਾਸ ੨ ਅਕਤੂਬਰ ਨੂੰ ਆਪਨੇਂ ਸ਼ਹਿਰੋਂ ਬਾਹਰ ਗਿਆ ਹੋਇਆ ਸੀ, ਅੱਜ ਹੀ ਸੁਬਹਾ ੬ ਬਜੇ ਪੰਜਾਬ ਮੇਲ ਤੇ ਘਰ ਵਾਪਸ ਆਇਆ ਹਾਂ। ਅਤੇ ਅਜ ਹੀ ਰਾਤ ੯-੪੫ ਤੇ ਪੰਜਾਬ ਮੇਲ ਰਾਹੀਂ ਫਿਰ ਵਾਪਸ ਜਾਣਾਂ ਹੈ।

ਘਰ ਆਕੇ ਸਾਈਟ ਖੋਲੀ:

ਸਰਦਾਰ ਗੁਰਇੰਦਰ ਸਿੰਘ ਜੀ ਪਾਲ, ਅਤੇ ਸਰਦਾਰ ਜਰਨੈਲ ਸਿੰਘ ਜੀ ਸਿਡਨੀ, ਦੀ ਖਲਾਅ (space) ਅਤੇ ਤੱਤਾਂ ਬਾਰੇ, ਗੋਸ਼ਟੀ ਪੜ੍ਹੀ ਜੀ। ਪੜ੍ਹੀ ਨਹੀਂ, ਬਸ ਐਵੇਂ ਇੱਕ ਨਿਗਾਹ ਜਿਹੀ ਮਾਰੀ ਹੈ। ਇਸ ਗੋਸਟੀ ਦੀ ਸਹੀ ਸਹੀ ਸਮੀਖਿਆ ਕਰਨ ਵਾਸਤੇ ਮੈਂ, ਇਹਨਾਂ ਦੋਹਾਂ ਵੀਰਾਂ ਦੇ ਸਾਰੇ ਪੱਤਰ ਪੜ੍ਹਨੇਂ ਚਾਹੇ। ਪਰ ਏਨਾਂ ਵਕਤ ਨਹੀਂ ਸੀ, ਸੋ ਇਸ ਗੋਸਟੀ ਦਾ ਮੋਟਾ ਸੋਟਾ ਜਿਹਾ ਭਾਵ ਜਾਣ ਕੇ ਹੀ ਇਹ ਪੱਤਰ ਲਿਖ ਰਿਹਾ ਹਾਂ। ਜੇ ਕੋਈ ਗਲਤੀ ਹੋ ਜਾਵੇ ਖਿਮਾਂ ਮੰਗ ਕੇ ਅਪਨੀਂ ਗਲਤੀ ਦਾ ਸੁਧਾਰ ਕਰਨਾਂ ਚਾਹਾਂ ਗਾ।

ਕਿਉਂ ਕੇ ਅੱਜ ਰਾਤ ਨੂੰ ਹੀ ਮੈਂ ਫਿਰ ਵਾਪਸ ਜਾਣਾਂ ਹੈ। ਇਸ ਵਾਸਤੇ ਆਪ ਸਭ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ, ਕਿ ਮੈਂ ਕਿਨੀ ਜਲਦੀ ਵਿੱਚ ਹੋਵਾਂ ਗਾ, ਉਸ ਕੰਮ ਨੂੰ ਨਿਪਟਾਉਣ ਵਿਚ, ਜਿਸ ਦੀ ਖਾਤਰ ਮੈਂ ਸੈਕੜੇ ਮੀਲਾਂ ਦਾ ਸਫਰ ਕਰ ਕੇ ਸਿਰਫ ਇੱਕ ਦਿਨ ਵਾਸਤੇ ਹੀ ਘਰ ਆਇਆ ਸੀ। ਚਰਚਾ ਦਿਲਚਸਪ ਲੱਗੀ, ਇਸ ਵਾਸਤੇ ਆਪਣੇਂ ਆਪ ਨੂੰ ਲਿਖਣ ਤੋਂ ਰੋਕ ਨਾਂ ਸਕਿਆ। ਇਹ ਗੋਸ਼ਟੀ ਹੋਰ ਕਿਨੀਂ ਲੰਬੀ ਚਲਦੀ ਹੈ, ਇਹ ਦੇਖਨ ਵਾਸਤੇ ਹੋਰ ਜਿਆਦਾ ਦਿਨ ਰੁਕ ਵੀ ਨਹੀਂ ਸਕਦਾ ਸੀ। ਸੋ ਇਸ ਵਾਸਤੇ ਜਲਦੀ ਜਲਦੀ ਆਪਣੇਂ ਵਿਚਾਰ ਲਿਖ ਕੇ ਭੇਜ ਰਿਹਾ ਹਾਂ ਜੀ।

ਆਪ ਸਭ ਜਾਣਦੇ ਹੀ ਹੋ ਕਿ ਇਹ ਪੰਜ ਤੱਤ ਹਨ।

(੧) ਮਿੱਟੀ (੨) ਜਲ, (੩) ਅਗਨੀ, (੪) ਹਵਾ, (੫) ਆਕਾਸ਼।

ਸਰਦਾਰ ਗੁਰਇੰਦਰ ਸਿੰਘ ਜੀ ਪਾਲ ਜੀ ਦੇ ਇਸ ਤਰਕ ਨਾਲ ਮੈਂ ਸਹਿਮਤ ਨਹੀਂ ਹਾਂ, ਕਿ ਕਿਸੇ ਇੱਕ ਵੀ ਤੱਤ ਤੋਂ ਬਿਨਾਂ ਸਰੀਰ ਦੀ ਹੋਂਦ ਸੰਭਵ ਨਹੀਂ। ਜਿਵੇਂ ਕੇ ਇਹਨਾਂ ਨੇਂ ਲਿਖਿਆ ਹੈ।

ਤੁਹਾਡਾ ਪਹਿਲਾ ਸਵਾਲ ਸੀ: “…ਇਹ (ਖ਼ਲਾਅ) ਸਾਡੇ ਸਰੀਰ ਦਾ ਹਿੱਸਾ ਕਿਵੇਂ ਬਣਦਾ ਹੈ?”

ਮੇਰਾ ਸੰਖੇਪ ਤੇ ਸਪਸ਼ਟ ਜਵਾਬ ਸੀ: “ਕਿਸੇ ਇੱਕ ਵੀ ਤੱਤ {ਖ਼ਲਾਅ (space) ਸਮੇਤ} ਬਿਨਾਂ ਸਰੀਰ ਦੀ ਹੋਂਦ ਸੰਭਵ ਨਹੀਂ”।

ਇਸ ਚਰਚਾ ਦਾ ਮੁਖ ਵਿਸ਼ਾ ਜਾਂ ਕੇਂਦਰ ਹੈ ਆਕਾਸ਼ (ਖਲਾਅ) ਆਕਾਸ਼ ਤੱਤ ਸਮੇਤ ਬਾਕੀ ਸਾਰੇ ਤੱਤ ਕੀ ਹਨ, ਇਹ ਜਾਨਣਾਂ ਬਹੁਤ ਜਰੂਰੀ ਹੈ।

ਆਪ ਸਭ ਵੀਰਾਂ ਪਾਠਕਾਂ ਦੇ ਖਲਾਅ ਜਾਂ ਤੱਤਾਂ ਨੂੰ ਸਮਝਣ ਵਾਸਤੇ, ਦਾਸ ਆਪਣੀਂ ਸਮਝ ਅਨੂਂਸਾਰ ਇੱਕ ਫਾਰਮੂਲਾ ਆਪ ਸੱਭ ਦੇ ਸਾਹਮਣੇ ਰੱਖਦਾ ਹੈ। ਵਿਚਾਰ ਕਰਨੀਂ ਜੀ।

ਸਾਰੀ ਸ੍ਰਿਸਟੀ ਪੰਜਾਂ ਤੱਤਾਂ ਦੁਆਰਾ ਹੋਂਦ ਵਿੱਚ ਆਈ ਹੈ। ਸਾਰੀ ਸ੍ਰਿਸਟੀ ਚਾਰ ਖਾਣੀਆਂ ਵਿੱਚ ਵੰਡੀ ਹੋਈ ਹੈ। ਇਹ ਚਾਰ ਖਾਣੀਆਂ ਹਨ, ਅੰਡਜ਼, ਜੇਰਜ, ਸੇਤਜ, ਅਤੇ ਉਖਮਜ਼ ਜਾਂ ਉਤਭੁਜ। ਇਹਨਾਂ ਚਾਰਾਂ ਖਾਣੀਆਂ ਵਿੱਚ ਪੰਜੇ ਤੱਤ ਬਰਾਬਰ ਨਹੀਂ ਹੁੰਦੇ।

(1) ਬਨਾਸਪਤੀ ਵਿੱਚ ਸਿਰਫ ਇੱਕ ਤੱਤ ਪ੍ਰਧਾਨ ਹੁੰਦਾ ਹੈ, ਬਾਕੀ ਸਭ ਨਾਂ ਮਾਤਰ ਹੁੰਦੇ ਹਨ।

(2) ਕੀੜੇ ਮਕੌੜਿਆਂ ਵਿੱਚ ਸਿਰਫ ਦੋ ਮੁੱਖ ਤੱਤ ਹੁੰਦੇ ਹਨ। ਇਹਨਾਂ ਵਿੱਚ ਵੀ ਬਾਕੀ ਨਾਂ ਮਾਤਰ ਹੀ ਹੁੰਦੇ ਹਨ।

(3) ਇਸੇ ਤਰਾਂ ਪੰਖੀਆਂ ਵਿੱਚ ਤਿੰਨ ਤੱਤ ਹੁੰਦੇ ਹਨ।

(4) ਪਸੂਆਂ ਵਿੱਚ ਚਾਰ ਤੱਤ ਹੁੰਦੇ ਹਨ।

(5) ਅਤੇ ਸਿਰਫ ਮਨੁੱਖਾਂ ਵਿੱਚ ਪੰਜ ਤੱਤ ਹੁੰਦੇ ਹਨ।

ਇਹ ਆਕਾਸ਼ (ਖਲਾਅ) ਸਾਡੇ ਸਰੀਰ ਦਾ ਹਿਸਾ ਕਿਵੇਂ ਬਣਦਾ ਹੈ। ਇਹ ਜਾਨਣ ਵਾਸਤੇ ਇਹ ਜਾਨਣਾਂ ਬਹੁਤ ਜਰੂਰੀ ਹੈ, ਕਿ ਅਸਲ ਵਿੱਚ ਇਹ ਆਕਾਸ਼ ਤੱਤ ਕੀ ਚੀਜ ਹੈ।

ਕਿਸੇ ਵੀ ਤੱਤ ਦੀ ਕਮੀ ਦੇ ਕਾਰਣ, ਕਿਸੇ ਖਾਣੀਂ ਜਾਂ ਸਰੀਰ ਵਿੱਚ ਕੀ ਘਾਟ ਹੁੰਦੀ ਹੈ, ਜੇ ਕਰ ਇਹ ਪਤਾ ਲੱਗ ਜਾਵੇ ਤਾਂ ਉਸ ਤੱਤ ਬਾਰੇ ਆਸਾਨੀ ਨਾਲ ਜਾਣਿਆਂ ਜਾ ਸਕਦਾ ਹੈ, ਕਿ ਅਸਲ ਵਿੱਚ ਉਹ ਤੱਤ ਕੀ ਹੈ।

ਪੰਜਵਾਂ ਤੱਤ ਆਕਸ਼ ਸਿਰਫ ਮਨੁੱਖਾਂ ਵਿੱਚ ਹੁੰਦਾ ਹੈ। ਸੋ ਮਨੁੱਖ ਨਾਲ ਬਾਕੀ ਜੀਵਾਂ ਦਾ ਮੁਕਾਬਲਾ ਕਰ ਕੇ ਵੇਖ ਲਵੋ। ਮਨੁੱਖ ਦੇ ਮੁਕਾਬਲੇ ਬਾਕੀ ਜੀਵਾਂ ਵਿੱਚ ਕੀ ਕਮੀਂ ਹੈ, ਜਾਂ ਮਨੁੱਖ ਦਾ ਬਾਕੀ ਜੀਵਾਂ (ਪਸੂਆਂ) ਨਾਲੋਂ ਕੀ ਵਾਧਾ ਹੈ, ਇਹ ਵਾਧਾ ਜਾਂ ਫਰਕ ਆਕਾਸ਼ ਤੱਤ ਦੇ ਕਾਰਨ ਹੈ। ਸੋ ਇਹ ਹੈ ਆਕਾਸ਼ ਤੱਤ।

ਇਸ ਵਾਸਤੇ ਸਰਦਾਰ ਗੁਰਇੰਦਰ ਸਿੰਘ ਜੀ ਪਾਲ ਜੀ ਨੇਂ ਸ਼ਬਦਕੋਸ਼ ਵਿਚੋਂ ਆਕਾਸ਼ ਤੱਤ ਦੇ ਜਿਨ੍ਹਾਂ ਅਰਥਾਂ ਦਾ ਹਵਾਲਾ ਦਿੱਤਾ ਹੈ, ਅਸਲ ਵਿੱਚ ਇਹ ਆਕਾਸ਼ ਹੋਰ ਹੈ। ਅਤੇ ਜਿਹੜਾ ਪੰਜਵਾਂ ਆਕਾਸ਼ ਤੱਤ ਮਨੁੱਖ ਦੇ ਅੰਦਰ ਹੁੰਦਾ ਹੈ। ਉਹ ਹੋਰ ਹੈ। ਵੈਸੇ ਵੀ ਵੈਕਿਯੂਮ ਦਾ ਅਰਥ ਖਾਲੀਪਨ ਹੁੰਦਾ ਹੈ, ਜੇ ਪੰਜਵਾਂ ਆਕਾਸ਼ ਤੱਤ ਖਾਲੀ ਹੀ ਹੋਵੇ, ਤਾਂ ਬਾਕੀ ਤਾਂ ਫਿਰ ਚਾਰ ਤੱਤ ਹੀ ਬਚਦੇ ਹਨ। ਸੋ ਇਹ ਵੀ ਗਲਤ ਹੈ।

ਹੁਣ ਤੁਸੀਂ ‘ਸ਼ਬਦਕੋਸ਼’ ਦਾ ਨਾਮ ਪੁੱਛਿਆ ਹੈ। ਸ: ਜਰਨੈਲ ਸਿੰਘ ਜੀ, ਜਿਸ ਸ਼ਬਦਕੋਸ਼ ਵਿੱਚੋਂ ਤੁਸੀਂ ਵੈਕੱਮ (vacuum) ਦੇ ਅਰਥ ਖ਼ਲਾਅ ਦੇਖੇ ਹਨ, ਉਸੇ ਵਿੱਚ ਸਪੇਸ(space) ਦੇ ਅਰਥ ਵੇਖਣਾ, ਉੱਥੇ ਤੁਸੀਂ ਖ਼ਲਾਅ, ਪੁਲਾੜ, ਆਕਾਸ਼, ਆਸਮਾਨ, ਗਗਨ, ਅੰਬਰ, ਖ਼ਾਲੀ ਥਾਂ, ਦੂਰੀ ਤੇ ਵਿੱਥ ਆਦਿ ਵੀ ਦੇਖੋਗੇ; ਜ਼ਰਾ ਧਿਆਨ ਤੇ ਨੇਕ ਨੀਯਤ ਨਾਲ ਵੇਖਣ ਦੀ ਲੋੜ ਹੈ!

ਸਰਦਾਰ ਜਰਨੈਲ ਸਿੰਘ ਜੀ ਦਾ ਇਹ ਅਸਲ ਸਵਾਲ

“…ਇਹ (ਖ਼ਲਾਅ) ਸਾਡੇ ਸਰੀਰ ਦਾ ਹਿੱਸਾ ਕਿਵੇਂ ਬਣਦਾ ਹੈ?”

ਇਹ ਤਾਂ ਅਜੇ ਜਿਉਂ ਦਾ ਤਿਉਂ ਬਰਕਾਰ ਹੈ। ਸੋ ਪਹਿਲੇ ਤਾਂ ਆਕਾਸ਼ ਤੱਤ ਬਾਰੇ ਜਾਣਕਾਰੀ ਹੋਣੀਂ ਜਰੂਰੀ ਹੈ। ਫਿਰ ਹੀ ਅਸੀਂ ਕਿਸੇ ਨਤੀਜੇ ਤੇ ਪਹੁੰਚ ਸਕਦੇ ਹਾਂ। ਦਾਸ ਨੇਂ ਆਕਾਸ਼ ਤੱਤ ਦੀ ਨਿਸ਼ਾਨੀ ਆਪ ਸੱਭ ਜੀ ਨੂੰ ਦੱਸ ਦਿੱਤੀ ਹੈ, ਸੋ ਹੁਣ ਆਪ ਸਭ ਵਿਚਾਰ ਕਰੋ।

ਆਦਰ ਸਹਿਤ, ਬਲਦੇਵ ਸਿੰਘ ਫਿਰੋਜ਼ਪੁਰ।


24/10/13)
ਜਸਵੰਤ ਸਿੰਘ ‘ਅਜੀਤ’

ਸ੍ਰੀ ਅਕਾਲ ਤਖਤ ਨੂੰ ਭੈਅ ਤੇ ਆਤੰਕ ਦਾ ਪ੍ਰਤੀਕ ਨਾ ਬਣਾਉ!
ਬੀਤੇ ਕਾਫੀ ਸਮੇਂ ਤੋਂ ਸਿੱਖ ਜਗਤ ਵਿੱਚ ਇਹ ਚਰਚਾ ਆਮ ਸੁਣਨ ਨੂੰ ਮਿਲ ਰਹੀ ਹੈ ਕਿ ਆਏ ਦਿਨ ਅਕਾਲ ਤਖਤ ਦੀ ਮਰਿਆਦਾ, ਪਰੰਪਰਾ ਅਤੇ ਨਿਰਪਖਤਾ ਨੂੰ ਅਣਗੋਲਿਆਂ ਕਰ, ਆਪਣੇ ਵਿਰੋਧੀਆਂ ਨੂੰ ਚਿਤ ਕਰਨ ਦੇ ਉਦੇਸ਼ ਨਾਲ, ਉਨ੍ਹਾਂ ਵਿਰੁਧ ਆਧਾਰਹੀਨ ਸ਼ਿਕਾਇਤਾਂ ਕਰ ਅਕਾਲ ਤਖਤ ਪੁਰ ਸੰਮਨ ਕਰਨ ਦੀ ਨਾ ਕੇਵਲ ਮੰਗ ਕਰਨ, ਸਗੋਂ ਉਨ੍ਹਾਂ ਦੀ ਸਜ਼ਾ ਵੀ ਆਪ ਹੀ ਨਿਸ਼ਚਿਤ ਕਰ ਅਕਾਲ ਤਖਤ ਦੇ ਜਥੇਦਾਰ ਦੇ ਨਾਂ ਆਦੇਸ਼ ਜਾਰੀ ਕਰ, ਨਿਜੀ ਰਾਜਸੀ ਸੁਆਰਥ ਅਧਾਰਤ ਹਿੱਤਾਂ ਨੂੰ ਪੂਰਿਆਂ ਕਰਨ ਲਈ ਅਕਾਲ ਤਖਤ ਨੂੰ ਵਰਤਣ ਦੀ ਜੋ ਪਰੰਪਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਮੁਖੀਆਂ ਵਲੋਂ ਅਪਨਾਈ ਗਈ ਹੋਈ ਹੈ, ਉਸਦੇ ਫਲਸਰੂਪ ਅਕਾਲ ਤਖਤ ਦੇ ਮਾਣ-ਸਨਮਾਨ ਤੇ ਨਿਰਪਖਤਾ ਪੁਰ ਭਾਰੀ ਸੱਟ ਵੱਜ ਰਹੀ ਹੈ।
ਇਹ ਗਲ ਧਿਆਨ ਵਿੱਚ ਰਖਣ ਵਾਲੀ ਹੈ ਕਿ ਸਿੱਖ ਇਤਿਹਾਸ ਦੀਆਂ ਮਾਨਤਾਵਾਂ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੀਆਂ ਮਹਾਨ ਸ਼ਖਸੀਅਤਾਂ ਦੇ ਸਹਿਯੋਗ ਨਾਲ, ਅਕਾਲ ਤਖਤ ਦੀ ਸਿਰਜਣਾ, ਇਸ ਉਦੇਸ਼ ਅਤੇ ਆਸ਼ੇ ਦੇ ਨਾਲ ਆਪਣੇ ਕਰ-ਕਮਲਾਂ ਨਾਲ ਕੀਤੀ ਸੀ, ਕਿ ਇਥੋਂ ਮਿਲਣ ਵਾਲਾ ਸੰਦੇਸ਼, ਦੇਸ-ਵਾਸੀਆਂ ਵਿੱਚ ਆਤਮ-ਵਿਸ਼ਵਾਸ ਤੇ ਆਤਮ-ਸਨਮਾਨ ਦੀ ਭਾਵਨਾ ਪੈਦਾ ਕਰ, ਉਨ੍ਹਾਂ ਨੂੰ ਆਤਮ-ਰਖਿਆ ਕਰਨ ਲਈ, ਜ਼ਾਲਮ ਹਕੂਮਤ ਵਲੋਂ ਕੀਤੇ ਜਾ ਰਹੇ ਜਬਰ-ਜ਼ੁਲਮ ਦਾ ਦ੍ਰਿੜ੍ਹਤਾ ਨਾਲ ਵਿਰੋਧ ਕਰ ਸਕਣ ਦੇ ਜਜ਼ਬੇ ਦੇ ਨਾਲ ਸਰਸ਼ਾਰ ਕਰਨ ਵਿੱਚ ਸਹਾਇਕ ਹੋ ਸਕੇਗਾ।
ਸਿੱਖ ਧਰਮ ਵਿੱਚ ਅਕਾਲ ਤਖ਼ਤ ਨੂੰ ਹੀ ਇਹ ਮਾਨਤਾ ਪ੍ਰਾਪਤ ਹੈ ਕਿ ਇਹ ਗੁਰੂ ਦਾ ਉਹ ਦਰ ਹੈ, ਜਿਥੇ ਹਰ ਕੋਈ ਸਹਿਮਿਆ-ਡਰਿਆ ਨਹੀਂ, ਸਗੋਂ ਇਸ ਵਿਸ਼ਵਾਸ ਨਾਲ ਆਉਂਦਾ ਹੈ ਕਿ ਉਸ ਪਾਸੋਂ ਜੇ ਜਾਣੇ-ਅਨਜਾਣੇ ਕੋਈ ਭੁਲ ਹੋ ਗਈ ਹੈ ਤਾਂ ਉਹ ਇਥੋਂ ਤੁਰੰਤ ਹੀ ਬਖ਼ਸ਼ੀ ਜਾਇਗੀ। ਸਤਿਗੁਰ ਬਖ਼ਸ਼ਣਹਾਰ ਹੈ, ਗੁਰੂ ਘਰ ਤੋਂ ਦੋਸ਼ ਨਹੀਂ ਲਗਦੇ, ਸਜ਼ਾ ਨਹੀਂ ਮਿਲਦੀ। ਗੁਰੂ ਦੇ ਦਰ ਤੇ ਇਕੋ-ਇਕ ਇਹੀ ਸਿਧਾਂਤ ਕੰਮ ਕਰਦਾ ਹੈ: ‘ਨਾਨਕ ਬਖਸੇ ਪੂਛ ਨ ਹੋਇ’। ਹੋਰ: ‘ਪਿਛਲੇ ਅਉਗਣ ਬਖਸਿ ਲਏ, ਪ੍ਰਭੁ ਆਗੈ ਮਾਰਗਿ ਪਾਵੈ’। ਗੁਰੂ ਸਾਹਿਬ ਦੇ ਇਹ ਬਚਨ ਇਸ ਗਲ ਦੇ ਸਾਖੀ ਹਨ ਕਿ ਗੁਰੂ ਅਤੇ ਗੁਰੂ ਦਾ ਦਰ ਸਦਾ ਹੀ ਬਖਸ਼ਣਹਾਰ ਹੈ, ਜੇ ਕੋਈ ਗੁਰੂ ਦਾ ਨਾਂ ਲੈ ਕੇ ਕਿਸੇ ਨੂੰ ਦੋਸ਼ੀ ਠਹਿਰਾ, ਉਸਨੂੰ ਸਜ਼ਾ ਦਿੰਦਾ ਹੈ, ਤਾਂ ਉਹ ਗੁਰੂ ਸਾਹਿਬਾਂ ਵਲੋਂ ਸਥਾਪਤ ਸਿਧਾਂਤਾਂ ਅਤੇ ਆਦਰਸ਼ਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਹੈ।
ਸਿੱਖ ਧਰਮ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਆਪਣੇ ਕਰ-ਕਮਲਾਂ ਰਾਹੀਂ ਸਿਰਜੇ ਅਕਾਲ ਤਖ਼ਤ, ਨੂੰ ਹੀ ਇਹ ਮਾਨਤਾ ਪ੍ਰਾਪਤ ਹੈ, ਕਿ ਇਹ ਇੱਕ ਅਜਿਹੀ ਧਾਰਮਕ ਸੰਸਥਾ ਹੈ, ਜਿਸਦਾ ਉਦੇਸ਼ ਨਾ ਤਾਂ ਕਿਸੇ ਪਾਸੋਂ ਬਦਲਾ ਲੈਣ ਅਤੇ ਨਾ ਹੀ ਕਿਸੇ ਨੂੰ ਉਸਦੇ ਅਧਿਕਾਰ ਤੋਂ ਵੰਚਿਤ ਕਰਨ ਜਾਂ ਜ਼ਲੀਲ ਕਰਨ ਦਾ ਆਦੇਸ਼ ਜਾਰੀ ਕਰਨਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾ ਜਾਣ ਤੋਂ ਬਾਅਦ, ਸਮੇਂ-ਸਮੇਂ ਸਿੱਖਾਂ ਦੇ ਇਕੱਠ ਅਕਾਲ ਤਖਤ ਸਾਹਿਬ `ਤੇ ਹੁੰਦੇ ਰਹਿੰਦੇ ਸਨ, ਜਿਨ੍ਹਾਂ ਵਿੱਚ ਪੰਥਕ ਹਿਤਾਂ ਦੀ ਰਖਿਆ, ਗ਼ਰੀਬ-ਮਜ਼ਲੂਮਾਂ ਦੀ ਹਿਫਾਜ਼ਤ ਅਤੇ ਜ਼ੁਲਮ ਦਾ ਨਾਸ਼ ਕਰਨ ਲਈ ਵਿਉਂਤਾਂ ਸੋਚੀਆਂ ਅਤੇ ਰਣਨੀਤੀਆਂ ਬਣਾਈਆਂ ਜਾਂਦੀਆਂ ਸਨ। ਭਵਿਖ ਦੇ ਸਾਂਝੇ ਪ੍ਰੋਗਰਾਮਾਂ ਲਈ ਗੁਰਮਤੇ ਵੀ ਕੀਤੇ ਜਾਂਦੇ ਸਨ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਅਤੇ ੳਨ੍ਹਾਂ ਤੋਂ ਬਾਅਦ ਗੁਰੂ ਮਹਿਲਾਂ ਵਲੋਂ ਜੋ ਹੁਕਮਨਾਮੇ ਜਾਰੀ ਹੁੰਦੇ ਸਨ, ਉਨ੍ਹਾਂ ਵਿੱਚ ਮੁਖ ਰੂਪ ਵਿੱਚ ਗੁਰਸਿਖਾਂ ਅਤੇ ਸੰਗਤਾਂ ਲਈ ਆਸ਼ੀਰਵਾਦ, ਸਿੱਖੀ ਦੇ ਪ੍ਰਚਾਰ ਲਈ ਪ੍ਰੇਰਣਾ, ਸਹਿਯੋਗ ਦੇਣ ਅਤੇ ਦਸਵੰਧ ਭੇਂਟ ਕਰਨ ਦਾ ਹੀ ਜ਼ਿਕਰ ਹੁੰਦਾ ਸੀ ਜਾਂ ਫਿਰ ਕਿਸੇ ਲੋੜਵੰਦ ਦੀ ਸਹਾਇਤਾ ਕਰਨ ਲਈ ਆਦੇਸ਼ ਦਿਤਾ ਗਿਆ ਹੁੰਦਾ ਸੀ। ਗੁਰੂ ਘਰ ਬਖਸ਼ਸ਼ਾਂ ਦਾ ਦਰ ਮੰਨਿਆ ਗਿਆ ਹੈ। ਗੁਰੂ ਸਾਹਿਬਾਂ ਤੋਂ ਬਾਅਦ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਖਾਲਸਾ ਰਾਜ ਦੀ ਸਥਾਪਨਾ ਤਕ ਦੇ ਸਮੇਂ ਦੌਰਾਨ ਕਿਸੇ ਵੀ ਵਿਅਕਤੀ ਵਿਰੁਧ ਕੋਈ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਨਹੀਂ ਮਿਲਦਾ।
ਮਹਾਰਾਜਾ ਰਣਜੀਤ ਸਿੰਘ ਦੇ ਸੱਤਾ-ਕਾਲ ਸਮੇਂ ਪਹਿਲੀ ਵਾਰ ਅਕਾਲੀ ਬਾਬਾ ਫੂਲਾ ਸਿੰਘ ਨੇ ਅਕਾਲ ਤਖਤ ਦੇ ਜਥੇਦਾਰ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਧਾਰਮਿਕ ਪਰੰਪਰਾ ਦੇ ਪਾਲਣ ਵਿੱਚ ਕੀਤੀ ਗਈ ਕੁਤਾਹੀ ਦੇ ਕਾਰਣ ਤਨਖਾਹ ਲਾਈ ਸੀ। ਜਿਸਨੂੰ ਰਣਜੀਤ ਸਿੰਘ ਨੇ ਇੱਕ ਸਿੱਖ ਵਜੋਂ ਤਾਂ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਸਵੀਕਾਰ ਕਰ ਲਿਆ ਪਰ ਇੱਕ ਸੱਤਾਧਾਰੀ ਮਹਾਰਾਜਾ ਹੋਣ ਵਜੋਂ ਉਹ ਇਸ ਨੂੰ ਸਵੀਕਾਰ ਨਾ ਕਰ ਸਕਿਆ। ਉਸਨੇ ਮੌਕਾ ਮਿਲਦਿਆਂ ਹੀ ਅਕਾਲੀ ਬਾਬਾ ਫੂਲਾ ਸਿੰਘ ਨੂੰ ਯੁੱਧਾਂ ਵਿੱਚ ਅਜਿਹਾ ਉਲਝਾਇਆ ਕਿ ਉਹ ਅੰਤ ਸਮੇਂ ਤਕ ਸ੍ਰੀ ਅਕਾਲ ਤਖਤ ਤੇ ਮੁੜ ਨਾ ਆ ਸਕੇ।
ਸ੍ਰੀ ਅਕਾਲ ਤਖ਼ਤ ਅਤੇ ਸੱਤਾਧਾਰੀ: ਬੀਤ ਲੰਮੇ ਸਮੇਂ ਤੋਂ ਇਹ ਗਲ ਪ੍ਰਤਖ ਰੂਪ ਵਿੱਚ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਸ੍ਰੀ ਅਕਾਲ ਤਖ਼ਤ ਤੋਂ ਜਥੇਦਾਰ ਵਲੋਂ ਜਾਰੀ ਕੀਤੇ ਜਾਣ ਵਾਲੇ ਆਦੇਸ਼, ਜਿਨ੍ਹਾਂ ਨੂੰ ਸਿੱਖ ਧਰਮ ਦੀਆਂ ਮਾਨਤਾਵਾਂ ਅਨੁਸਾਰ ‘ਹੁਕਮਨਾਮੇ’ ਕਿਹਾ ਜਾਂਦਾ ਚਲਿਆ ਆ ਰਿਹਾ ਹੈ, ਸੱਤਾਧਾਰੀਆਂ ਦੇ ਹਿਤਾਂ ਨੂੰ ਮੁਖ ਰਖ ਕੇ, ਉਨ੍ਹਾਂ ਦਾ ਪੱਖ ਪੂਰਨ ਵਾਲੇ ਹੀ ਜਾਰੀ ਕੀਤੇ ਜਾਂਦੇ ਹਨ। ਜਿਨ੍ਹਾਂ ਮੁੱਦਿਆਂ ਪੁਰ ਵਿਚਾਰ ਕਰ, ਆਦੇਸ਼ ਜਾਰੀ ਕਰਨ ਨਾਲ ਸੱਤਾਧਾਰੀਆਂ ਦੇ ਹਿਤ ਪ੍ਰਭਾਵਤ ਹੁੰਦੇ ਹੋਣ, ਉਹ ਠੰਡੇ ਬਸਤੇ ਵਿੱਚ ਪਾ ਕੇ ਠੱਪ ਦਿਤੇ ਜਾਂਦੇ ਹਨ। ਹੈਰਾਨੀ ਦੀ ਗਲ ਹੈ ਕਿ ਇਥੋਂ ਤਕ ਕਿ ਸੱਤਾਧਾਰੀ ਲਾਉ ਲਸ਼ਕਰ ਲੈ ਅਕਾਲ ਤਖਤ ਦੇ ਜਥੇਦਾਰ ਤੇ ਹਮਲਾ ਕਰਨ ਆਉਂਦੇ ਹਨ, ਉਸਨੂੰ ਆਪਣੇ ਕਮਰੇ ਵਿੱਚ ਦੁਬਕ ਕੇ ਜਾਨ ਬਚਾਣ ਤੇ ਮਜਬੂਰ ਹੋਣਾ ਪੈਂਦਾ ਹੈ, ਉਸਦੇ ਕਮਰੇ ਦੇ ਬੰਦ ਦਰਵਾਜ਼ੇ ਤੇ ਲੱਤਾਂ-ਪੈਰਾਂ ਨਾਲ ਠੋਕਰਾਂ ਮਾਰੀਆਂ ਜਾਂਦੀਆਂ ਹਨ, ਉਸਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਅਕਾਲ ਤਖਤ ਤੋਂ ਜਾਰੀ ਆਦੇਸ਼ਾਂ ਨੂੰ ਟਿੱਚ ਸਮਝਿਆ ਜਾਂਦਾ ਹੈ, ਪਰ ਅਕਾਲ ਤਖਤ ਦੇ ਜਥੇਦਾਰ ਵਲੋਂ ਉਨ੍ਹਾਂ ਵਿਰੁਧ ਕਾਰਵਈ ਕਰਨਾ ਤਾਂ ਦੂਰ ਰਿਹਾ ਉਨ੍ਹਾਂ ਨੂੰ ਸੰਮਨ ਕਰ ਜਵਾਬ-ਤਲਬੀ ਤੱਕ ਕਰਨ ਦੀ ਦਲੇਰੀ ਨਹੀਂ ਵਿਖਾਈ ਜਾਂਦੀ, ਜਦਕਿ ਉਨ੍ਹਾਂ ਵਲੋਂ ਆਪਣੇ ਵਿਰੋਧੀ ਵਿਰੁਧ ਲਾਏ ਕਥਤ ਆਧਾਰਹੀਨ ਲਾਏ ਦੋਸ਼ਾਂ ਤੇ ਉਸਨੂੰ ਝਟ ਜਵਾਬ-ਤਲਬੀ ਕਰਨ ਲਈ ਸੰਮਨ ਕਰ ਲਿਆ ਜਾਂਦਾ ਹੈ। ਪਿਛਲੇ ਕੁੱਝ ਦਿਨਾਂ ਵਿੱਚ ਸੱਤਾਧਾਰੀਆਂ ਵਲੋਂ ਨਿਜੀ ਵਿਰੋਧ ਦੀ ਕਿੜ ਕਢਣ ਲਈ ਆਪਣੇ ਵਿਰੋਧੀ ਇੱਕ ਅਕਾਲੀ ਆਗੂ ਨੂੰ ਨੌਂ (9) ਵਾਰ ਅਕਾਲ ਤਖਤ ਤੇ ਤਲਬ ਕਰਵਾਇਆ ਗਿਆ।
ਜਨਰਲ ਡਾਇਰ ਦੀ ਉਦਾਹਰਣ ਸਾਡੇ ਸਾਹਮਣੇ ਹੈ, ਜਲਿਆਂਵਾਲਾ ਕਾਂਡ ਦੇ ਇਸ ਦੋਸ਼ੀ ਨੂੰ ਸੱਤਾ-ਸ਼ਕਤੀ ਦੇ ਬਲਬੂਤੇ, ਸ੍ਰੀ ਅਕਾਲ ਤਖ਼ਤ ਤੋਂ ਸਿਰੋਪਾ ਦੇ ਕੇ, ਪੰਥਕ ਮਾਨਤਾਵਾਂ ਤੇ ਭਾਰੀ ਸੱਟ ਮਾਰੀ ਸੀ। 1978 ਦੀ ਵਸਾਖੀ ਵਾਲੇ ਦਿਨ ਹੋਏ ਕਾਂਡ ਦੇ ਮੱਦੇ-ਨਜ਼ਰ ਨਕਲੀ ਨਿਰੰਕਾਰੀਆਂ ਦੇ ਬਾਈਕਾਟ ਦਾ ਹੁਕਮਨਾਮਾ ਜਾਰੀ ਹੋਇਆ, ਜਿਸ ਪੁਰ ਅਰੰਭ ਵਿੱਚ ਤਾਂ ਬੜੀ ਦ੍ਰਿੜ੍ਹਤਾ ਨਾਲ ਅਮਲ ਹੋਇਆ। ਪਰ ਰਾਜਸੀ ਸੁਆਰਥ ਦੇ ਚਲਦਿਆਂ ਛੇਤੀ ਹੀ ਇਸਦਾ ਪ੍ਰਭਾਵ ਲਗਭਗ ਖਤਮ ਕਰਕੇ ਹੀ ਰਖ ਦਿਤਾ ਗਿਆ।
ਪ੍ਰੋਫੇਸਰ ਦਰਸ਼ਨ ਸਿੰਘ ਨੇ ਅਕਾਲ ਤਖ਼ਤ ਦੇ ਜਥੇਦਾਰ ਦੇ ਰੂਪ ਵਿੱਚ, ਸਮੇਂ ਦੇ ਹਾਕਮ, ਜਿਸ ਉਨ੍ਹਾਂ ਨੂੰ ਇਸ ਪਦਵੀ ਤੇ ਨਿਯੁਕਤ ਕਰਵਾਇਆ ਤੇ ਜਿਸਨੇ ਕੀਤਾ, ਦੇ ਪਾਰਟੀ-ਹਿਤਾਂ ਲਈ ਕਈ ਹੁਕਮਨਾਮੇ ਜਾਰੀ ਕੀਤੇ, ਜੋ ਉਸ ਸਮੇਂ ਚਰਚਾ ਦਾ ਵਿਸ਼ੇ ਬਣਦੇ ਰਹੇ। ਉਨ੍ਹਾਂ ਵਲੋਂ ਸ. ਸੁਰਜੀਤ ਸਿੰਘ ਬਰਨਾਲਾ ਨੂੰ ਰੱਸੀਆਂ ਨਾਲ ਬੰਨ੍ਹ ਗਲ ਵਿੱਚ ਤਖ਼ਤੀ ਲਟਕਾਏ ਜਾਣ ਦਿਤੀ ਗਈ ਸਜ਼ਾ ਨੂੰ ਵੀ ਸਿੱਖ ਬੁਧੀਜੀਵੀਆਂ ਵਲੋਂ ਤਿੱਖਾਂ ਵਿਰੋਧ ਕਰਦਿਆਂ ਅਣਉਚਿਤ ਕਰਾਰ ਦਿਤਾ ਗਿਆ। ਪ੍ਰੋਫੈਸਰ ਮਨਜੀਤ ਸਿੰਘ ਨੂੰ ਵੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵਜੋਂ ਕਈ ਫੈਸਲੇ ਸੱਤਾਧਾਰੀਆਂ ਦੇ ਦਬਾਉ ਹੇਠ ਕਰਨੇ ਪਏ। ਇੱਕ ਜਥੇਦਾਰ ਪੁਰ ਤਾਂ ਇਹ ਦੋਸ਼ ਖੁਲ੍ਹੇ ਆਮ ਲਗਦੇ ਰਹੇ ਕਿ ਉਸਨੇ ਅਕਾਲ ਤਖ਼ਤ ਨੂੰ ‘ਪੁਲਿਸ ਚੋਕੀ’ ਬਣਾ ਕੇ ਰਖ ਦਿਤਾ ਹੈ, ਜਿਥੇ ਸਨਮਾਨਤ ਸਿੱਖਾਂ ਦੀਆਂ ਪਗੜੀਆਂ ਉਤਾਰੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਕੁਟਾਪਾ ਵੀ ਚਾੜ੍ਹਿਆ ਜਾਂਦਾ ਹੈ। ਕਈ ਸਿੱਖ ਮੁਖੀਆਂ ਨੂੰ ਨਿਜੀ ਕਿੜ ਕਢਣ ਲਈ ਅਕਾਲ ਤਖ਼ਤ ਤੇ ਤਲਬ ਕਰ, ਉਨ੍ਹਾਂ ਦਾ ਭਵਿਖ ਅੰਧਕਾਰਪੂਰਣ ਬਣਾ ਦਿਤਾ ਗਿਆ ਅਤੇ ਕਈਆਂ ਨੂੰ ਆਪਣਾ ਭਵਿਖ ਬਚਾਣ ਲਈੇ ਸੌਦੇ ਕਰਨ ਤਕ ਲਈ ਮਜਬੂਰ ਹੋਣਾ ਪਿਆ।
ਜਿਉਂ-ਜਿਉਂ ਅਕਾਲ ਤਖ਼ਤ ਤੋਂ ਜਾਰੀ ਆਦੇਸ਼ਾਂ ਦੇ ਸਬੰਧ ਵਿੱਚ ਵਿਵਾਦ ਉਭਰਦੇ ਚਲੇ ਜਾ ਰਹੇ ਹਨ, ਤਿਉਂ-ਤਿਉਂ ਆਮ ਸਿੱਖਾਂ ਵਿੱਚ ਲਗਾਤਾਰ ਇਹ ਧਾਰਣਾ ਦ੍ਰਿੜ੍ਹ ਹੁੰਦੀ ਚਲੀ ਜਾ ਰਹੀ ਹੈ ਕਿ ਅਕਾਲ ਤਖ਼ਤ ਪੁਰ ਵਿਵਾਦਤ ਮੁੱਦਿਆਂ ਪੁਰ ਵਿਚਾਰ ਕੀਤੀ ਜਾਣੀ ਹੋਵੇ ਤਾਂ ਉਸ ਲਈ ਦੋਹਾਂ ਧਿਰਾਂ ਦੇ ਪ੍ਰਵਾਨਤ ਪੰਜ ਪਿਆਰੇ ਹੋਣੇ ਚਾਹੀਦੇ ਹਨ। ਇੱਕ ਵਿਚਾਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਅਕਾਲ ਤਖ਼ਤ ਪੁਰ ਰਾਜਸੀ ਮੁੱਦਿਆਂ ਅਧਾਰਤ ਸ਼ਿਕਾਇਤਾਂ ਬਿਲਕੁਲ ਹੀ ਨਹੀਂ ਸੁਣੀਆਂ ਜਾਂ ਵਿਚਾਰੀਆਂ ਜਾਣੀਆਂ ਚਾਹੀਦੀਆਂ, ਕੇਵਲ ਧਾਰਮਕ ਮੁੱਦੇ ਹੀ ਵਿਚਾਰ-ਅਧੀਨ ਲਿਆਏ ਜਾਣੇ ਚਾਹੀਦੇ ਹਨ। ਇਸਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਕਾਲ ਤਖ਼ਤ ਦੇ ਨਾਲ ਇੱਕ ਸਕ੍ਰੀਨਿੰਗ ਕਮੇਟੀ ਹੋਣੀ ਚਾਹੀਦੀ ਹੈ, ਜੋ ਅਕਾਲ ਤਖ਼ਤ ਪੁਰ ਵਿਚਾਰ ਲਈ ਆਉਣ ਵਾਲੇ ਮੁੱਦਿਆਂ ਬਾਰੇ ਪੁਣ-ਛਾਣ ਕਰ, ਬਹੁਤ ਮਹਤਵਪੁਰਣ ਮੁੱਦੇ ਹੀ ਸਿੰਘ ਸਾਹਿਬਾਨ ਸਾਹਮਣੇ ਵਿਚਾਰ ਲਈ ਪੇਸ਼ ਕਰੇ। ਜਿਨ੍ਹਾਂ ਦਾ ਆਧਾਰ ਜਾਤੀ ਵਿਰੋਧ ਜਾਂ ਰਾਜਨੀਤੀ ਹੋਵੇ ਉਨ੍ਹਾਂ ਨੂੰ ਹੇਠਲੀ ਪੱਧਰ ਤੇ ਹੀ ਰੱਦ ਕਰ ਦਿਤਾ ਜਾਏ।
…ਅਤੇ ਅੰਤ ਵਿੱਚ: ਆਖਿਰ ਇਸ ਗਲ ਨੂੰ ਭੁਲਾ ਕਿਉਂ ਦਿੱਤਾ ਜਾਂਦਾ ਹੈ ਕਿ ਵਿਰੋਧੀ ਨੂੰ ਆਤੰਕਿਤ ਕਰਨ ਅਤੇ ਉਸਦੇ ਵਿਰੁਧ ਆਮ ਸਿੱਖਾਂ ਦੀਆਂ ਭਾਵਨਾਵਾਂ ਉਭਾਰਨ ਲਈ ਅਕਾਲ ਤਖਤ ਦਾ ਸਹਾਰਾ ਲਿਆ ਜਾਣਾ, ਇੱਕ ਤਾਂ ਗੁਰੂ ਸਾਹਿਬਾਂ ਵਲੋਂ ਸਥਾਪਤ ਮਾਨਤਾਵਾਂ ਤੇ ਅਕਾਲ ਤਖਤ ਦੀ ਸਿਰਜਨਾ ਦੇ ਉਦੇਸ਼ ਨੂੰ ਨਜ਼ਰ-ਅੰਦਾਜ਼ ਕਰਨਾ ਹੈ ਅਤੇ ਦੂਸਰਾ ਇਹ ਸੰਦੇਸ਼ ਦੇਣਾ ਵੀ ਹੈ ਕਿ ਉਨ੍ਹਾਂ ਦਾ ਵਿਰੋਧੀ ਇਤਨਾ ਸ਼ਕਤੀਸ਼ਾਲੀ ਹੈ ਕਿ ਉਸਨੂੰ ਸਿੱਧੇ ਜਾਂ ਸਿਧਾਂਤ ਅਧਾਰਤ ਮੁਕਾਬਿਲੇ ਵਿੱਚ ਚਿਤ ਕਰ ਪਾਣਾ ਸੱਤਾਧਾਰੀਆਂ ਲਈ ਸੰਭਵ ਨਹੀਂ। 000
Mobile : +91 98 68 91 77 31 & +91 95 82 71 98 90


23/10/13)
ਸੁਖਜੀਤ ਸਿੰਘ ਕਪੂਰਥਲਾ

ਸ੍ਰ. ਮੇਜਰ ਸਿੰਘ ‘ਬੁਢਲਾਢਾ` ਜੀ

ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।

ਆਪ ਜੀ ਵਲੋਂ ‘ਸਿੱਖ ਮਾਰਗ`ਉਪਰ ਪੱਤਰ (21/10/13) ਰਾਹੀ ਅਜੋਕੇ ਸਮੇਂ ਬਹੁਤ ਸਾਰੇ ਸਾਧ ਸੰਤ ਜੋ ਆਪਣੇ ਨਾਮ ਨਾਲ 108 ਅਤੇ 1008 ਲਾਉਂਦੇ ਹਨ ਬਾਰੇ ਜਾਣਕਾਰੀ ਲੈਣ ਦੀ ਇੱਛਾ ਪ੍ਰਗਟ ਕੀਤੀ ਹੈ। ਇਸ ਸਬੰਧੀ ਪੂਰੀ ਜਾਣਕਾਰੀ ਦਾ ਦਾਸ ਦਾਅਵਾ ਤਾਂ ਨਹੀਂ ਕਰਦਾ ਪਰ ਆਪਣੀ ਤੁੱਛ ਬੁੱਧੀ ਅਨੁਸਾਰ ਕੁੱਝ ਦੱਸਣ ਦਾ ਯਤਨ ਜਰੂਰ ਕਰ ਰਿਹਾ ਹੈ।

ਜੋ ਮਨੁੱਖ ਆਪਣੇ ਨਾਂਵਾਂ ਦੇ ਨਾਲ 108 ਦੀ ਗਿਣਤੀ ਲਾ ਲੈਂਦੇ ਹਨ, ਕਦੀ ਉਨ੍ਹਾਂ ਨੂੰ ਪੁੱਛ ਕੇ ਦੇਖਣਾ ਕਿ 108 ਦਾ ਕੀ ਮਤਲਬ ਹੁੰਦਾ ਹੈ? ਸ਼ਾਇਦ ਉਹਨਾਂ ਦੇ ਨਾਲ-ਨਾਲ ਸਾਡੇ ਵਿੱਚੋਂ ਵੀ 90% ਨੂੰ ਵੀ 108 ਦੇ ਮਤਲਬ ਦਾ ਨਹੀਂ ਪਤਾ। ਪਰ ਉਹਨਾਂ ਲੋਕਾਂ ਦੀ ਤਸੱਲੀ 108 ਦੇ ਨਾਲ ਨਹੀਂ ਹੁੰਦੀ ਤੇ ਉਹ ਆਪਣੇ ਨਾਂਵਾਂ ਦੇ ਨਾਲ 1008 (ਇਕ ਹਜ਼ਾਰ ਅੱਠ) ਲਗਾਉਣ ਲਗ ਪਏ ਹਨ। ਮੈਨੂੰ ਲਗਦਾ ਹੈ ਕਿ ਹੁਣ ਭਵਿੱਖ ਵਿੱਚ ਉਹ ਇਹ ਗਿਣਤੀ ਵਧਾ ਕੇ 100008 (ਇਕ ਲਖ ਅੱਠ) ਕਰ ਕੇ ਆਪਣੇ ਨਾਮ ਦੇ ਨਾਲ ਲਗਾਉਣਗੇ। ਪਰ ਇਹਨਾਂ ਨੂੰ ਵੀ ਨਹੀਂ ਪਤਾ ਕਿ 108 ਦਾ ਮਤਲਬ ਕੀ ਹੈ?

ਵੈਸੇ ਸਾਡੇ ਦੇਸ਼ ਵਿੱਚ ਕੁੱਝ ਜਾਤਾਂ, ਬਰਾਦਰੀਆਂ ਵੀ ਦਿਖਾਈ ਦਿੰਦੀਆਂ ਨੇ, ਜਿਨ੍ਹਾਂ ਵਿੱਚ ਬੇਦੀ ਹੈ, ਦਵੇਦੀ ਹੈ, ਤ੍ਰਿਵੇਦੀ ਹੈ, ਚਤੁਰਵੇਦੀ ਹੈ। ਇਸ ਦਾ ਭਾਵ ਹੈ ਕਿ ਹਿੰਦੂ ਧਰਮ ਦੇ ਚਾਰ ਵੇਦ ਹਨ। ਜਿਹੜਾ ਵੀ ਕੋਈ ਗਿਆਨਵਾਨ ਇੱਕ ਵੇਦ ਦਾ ਗਿਆਤਾ ਹੈ ਉਹ ‘ਬੇਦੀ` ਹੈ, ਜਿਹੜਾ ਦੋ ਵੇਦਾ ਦਾ ਗਿਆਤਾ ਹੈ ਉਸਨੂੰ ‘ਦਵੇਦੀ` ਨਾਲ ਨਿਵਾਜਿਆ ਜਾਂਦਾ ਹੈ। ਜਿਸਨੂੰ ਤਿੰਨ ਵੇਦਾਂ ਦਾ ਗਿਆਨ ਹੈ ਉਹ ‘ਤ੍ਰਿਵੇਦੀ`ਹੈ, ਇਸੇ ਤਰਾ ਨਾਲ ਜਿਸਨੂੰ ਚਾਰੇ ਵੇਦਾਂ ਦਾ ਗਿਆਨ ਹੈ, ਉਸਨੂੰ `ਚਤੁਰਵੇਦੀ` (ਪੰਡਿਤ) ਦੀ ਪਦਵੀ ਨਾਲ ਨਿਵਾਜਿਆ ਜਾਂਦਾ ਹੈ। ਇਹ ਪਦਵੀਆਂ ਗਿਆਨ ਦੀਆ ਪਦਵੀਆਂ ਹਨ। ਇਹ ਵੱਖਰੀ ਗਲ ਹੈ ਕਿ ਇਹਨਾਂ ਨੂੰ ਅਸੀਂ ਜਾਤਾਂ ਬਰਾਦਰੀਆਂ ਵਿੱਚ ਵੰਡ ਕੇ ਰੱਖੀ ਬੈਠੇ ਹਾਂ।

108 ਦੀ ਪਦਵੀ ਦਾ ਮਤਲਬ ਕੀ ਹੈ ? ਇਸ 108 ਦੀ ਪਦਵੀ ਦਾ ਸਿੱਖ ਧਰਮ/ਗੁਰਮਤਿ ਨਾਲ ਕਿਸੇ ਤਰਾ ਦਾ ਸਿੱਧਾ ਜਾ ਅਸਿੱਧਾ ਸਬੰਧ ਵੀ ਨਹੀਂ ਹੈ, ਇਹ ਹਿੰਦੂ ਧਰਮ ਨਾਲ ਸਬੰਧਿਤ ਗਿਆਨ ਦੀ ਗਲ ਹੈ, ਜੋ ਹਿੰਦੂ ਧਰਮ ਦੇ 108 ਗਿਆਨ ਦੇ ਗ੍ਰੰਥਾਂ ਦਾ ਗਿਆਤਾ ਹੈ, ਉਸਨੂੰ 108 ਦੀ ਪਦਵੀ ਦਿੱਤੀ ਜਾਂਦੀ ਹੈ। ਉਹ ਗਿਆਨ ਦੇ 108 ਗ੍ਰੰਥ ਕਿਹੜੇ ਹਨ?

ਚਾਰ -4-ਵੇਦ

ਛੇ-6-ਸ਼ਾਸਤਰ

ਅਠਾਰਾਂ-18-ਪੁਰਾਣ

ਸਤਾਈ-27-ਸਿਮ੍ਰਤੀਆ

ਬਵੰਜਾ-52- ਉਪਨਿਸ਼ਦ

ਇਕ-1-ਗਾਇਤਰੀ ਮੰਤ੍ਰ

ਇਹਨਾਂ ਦੀ ਕੁਲ ਗਿਣਤੀ 108 ਬਣਦੀ ਹੈ ਜੋ ਕਿ ਗਿਆਨ ਨਾਲ ਸਬੰਧਿਤ ਧਾਰਮਿਕ ਗ੍ਰੰਥ ਹਨ। ਸੋ ਜੋ ਇਹਨਾਂ 108 ਧਾਰਮਿਕ ਗ੍ਰੰਥਾਂ ਦਾ ਗਿਆਤਾ ਹੁੰਦਾ ਹੈ, ਉਸਨੂੰ ਹਿੰਦੂ ਧਰਮ ਵਿੱਚ 108 ਦੀ ਪਦਵੀ ਦਿੱਤੀ ਜਾਂਦੀ ਹੈ।

ਹੁਣ ਫੈਸਲਾ ਅਸੀਂ ਆਪ ਕਰ ਲਈਏ ਕਿ ਗੁਰਮਤਿ/ਸਿੱਖ ਧਰਮ ਨਾਲ 108 ਦਾ ਕੀ ਸਬੰਧ ਹੈ? ਬਸ ਅਸੀਂ ਕਦੀ ਇਹ ਵਿਚਾਰਨਾ ਹੀ ਨਹੀਂ ਹੈ ਤੇ ਨਾ ਕਦੀ ਵਿਚਾਰਨ ਦੀ ਜਰੂਰਤ ਸਮਝੀ ਹੈ, ਬਸ! ਲੋਕ ਬਾਬਾ ਜੀ 108, ਬਾਬਾ ਜੀ 108 ਦੀ ਰਟ ਲਾਈ ਜਾਂਦੇ ਨੇ ਤੇ ਬਾਬਾ ਜੀ ਆਪਣੇ ਨਾਮ ਦੇ ਨਾਲ 108 ਲਾ ਕੇ ਹੀ ਭੋਲੇ ਭਾਲੇ ਲੋਕਾਂ/ਸਿੱਖਾਂ ਨੂੰ ਆਪਣੇ ਪਿਛੇ ਲਾਈ ਫਿਰਦੇ ਨੇ।

ਇਸ ਸਬੰਧ ਵਿੱਚ ਹੈਰਾਨਗੀ ਉਦੋਂ ਹੁੰਦੀ ਹੈ ਜਦੋਂ ਸਿੱਖ ਸਮਾਜ ਅੰਦਰ ਵੀ ਦੇਖਾ ਦੇਖੀ ਐਸਾ ਹੀ ਪ੍ਰਚਲਣ ਆਮ ਦਿਖਾਈ ਦਿੰਦਾ ਹੈ, ਜੋ ਸਾਡੀ ਗੁਰਮਤਿ ਸਿਧਾਂਤਾਂ/ ਗੁਰਬਾਣੀ ਗਿਆਨ ਪ੍ਰਤੀ ਪ੍ਰਤੱਖ ਰੂਪ ਵਿੱਚ ਅਗਿਆਨਤਾ ਦਾ ਸਬੂਤ ਹੈ। ਗਿਆਨ ਦੇ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਮੁਬਾਰਕ/ਹੋਰ ਗੱਲ ਹੈ, ਪ੍ਰੰਤੂ ਅਸਲ ਪ੍ਰਾਪਤੀ ਸ਼ਬਦ ਗੁਰੂ ਦੇ ਗਿਆਨ ਨੂੰ ਸਮਝਣ ਉਪਰੰਤ ਜੀਵਨ ਵਿੱਚ ਅਪਨਾਉਣ ਦੀ ਹੈ।

ਅੱਜ ਕੱਲ੍ਹ ਇੱਕ ਹੋਰ ਰਿਵਾਜ ਵੀ ਚਲ ਪਿਆ ਹੈ ਕਿ ਬਾਬਿਆਂ ਦੇ ਸ਼ਰਧਾਲੂ ਅਕਸਰ ਕਹਿੰਦੇ ਸੁਣੇ ਜਾਂਦੇ ਹਨ ਕਿ ਸਾਡੇ ਬਾਬਾ ਜੀ ਜਤੀ-ਸਤੀ ਨੇ, ਬਾਬਾ ਜੀ ਨੇ ਵਿਆਹ ਨਹੀਂ ਕਰਵਾਇਆ। ਪਰ ਉਹ ਇਹ ਗੱਲ ਕਿਉਂ ਭੁੱਲ ਜਾਂਦੇ ਨੇ ਕਿ ਭਗਤ ਕਬੀਰ ਜੀ ਸਾਨੂੰ ਬੜੇ ਵਧੀਆ ਢੰਗ ਨਾਲ ਸਮਝਾ ਰਹੇ ਨੇ-

ਬਿੰਦੁ ਰਾਖਿ ਜੋ ਤਰੀਐ ਭਾਈ।।

ਖੁਸਰੈ ਕਿਉ ਨ ਪਰਮ ਗਤਿ ਪਾਈ।। (ਗਉੜੀ ਕਬੀਰ ਜੀ-੩੨੪)

ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ! ਜੇਕਰ ਜਤੀ ਸਤੀ ਹੋਣ ਨਾਲ ਹੀ ਰੱਬ ਮਿਲਦਾ ਹੈ ਤਾਂ ਖੁਸਰੇ ਨੂੰ ਅਕਾਲ ਪੁਰਖ ਨੇ ਜਤੀ-ਸਤੀ ਹੀ ਪੈਦਾ ਕੀਤਾ ਹੈ। ਫਿਰ ਉਹ ਤਾਂ ਵੱਡਾ ਸੰਤ ਹੋਣਾ ਚਾਹੀਦਾ ਹੈ ਤੇ ਉਸਨੂੰ ਪਰਮਗਤੀ ਦੀ ਪ੍ਰਾਪਤੀ ਵੀ ਅਵੱਸ਼ ਹੋ ਜਾਣੀ ਚਾਹੀਦੀ ਹੈ।

ਕਈ ਹੋਰ ਵੀਰ ਇਹ ਗਲ ਵੀ ਕਹਿੰਦੇ ਨੇ ਕਿ ਸਾਡੇ ਬਾਬਾ ਜੀ ਰੂੰਡ-ਮੂੰਡ ਸਾਧੂ ਨੇ। ਪਰ ਭਗਤ ਕਬੀਰ ਜੀ ਨੇ ਲਿਹਾਜ ਇਥੇ ਵੀ ਨਹੀਂ ਕੀਤਾ, ਉਹ ਕਹਿੰਦੇ ਨੇ ਕਿ:-

ਮੂੰਡ ਮੁੰਡਾਏ ਜੋ ਸਿਧ ਪਾਈ।।

ਮੁਕਤੀ ਭੇਡ ਨ ਗਈਆ ਕਾਈ।। (ਗਉੜੀ ਕਬੀਰ ਜੀ-੩੨੪)

ਭਗਤ ਜੀ ਸਮਝਾਉਂਦੇ ਨੇ ਕਿ ਭਾਈ! ਭੇਡ ਤਾਂ ਜਿੰਦਗੀ ਵਿੱਚ ਪਤਾ ਨਹੀਂ ਕਿੰਨੀ ਵਾਰ ਮੁੰਨੀ ਜਾਂਦੀ ਹੈ ਤਾਂ ਤੇ ਭੇਡ ਨੂੰ ਰੱਬ ਪਹਿਲਾ ਮਿਲ ਜਾਣਾ ਚਾਹੀਦਾ ਹੈ।

ਇਨ੍ਹਾਂ ਗੁਰਬਾਣੀ ਦੀਆ ਗੱਲਾਂ ਅਨੁਸਾਰ ਪੂਰੀ ਤਰਾਂ ਕਸਵੱਟੀ ਤੇ ਲਾ ਕੇ ਪਰਖ ਕੇ ਵਿਚਾਰਨ ਦੀ ਜਰੂਰਤ ਹੈ ਪਰ ਅਫਸੋਸ ਕਿ ਅਸੀਂ ਨਾਸਮਝ ਬਣ ਕੇ ਹੀ ਰਹਿਣਾ ਚੰਗਾ ਸਮਝਦੇ ਹਾਂ ਤੇ ਵਿਚਾਰਨ ਦਾ ਯਤਨ ਹੀ ਨਹੀਂ ਕਰਦੇ।

ਇਹ ਵੱਖਰੀ ਬਾਤ ਹੈ ਕਿ ਗੁਰੂ ਸਾਹਿਬਾਨ ਦਾ ਸਵਾਂਗ ਰਚਣ ਵਾਲੇ ਅੱਜ ਕੱਲ੍ਹ ਬਹੁਤ ਤੁਰੇ ਫਿਰਦੇ ਹਨ, ਬਹੁਤ ਲੋਕ ਮਿਲ ਜਾਣਗੇ ਜੋ ਉਹਨਾਂ ਦੇ ਨਾਮ ਦੀਆਂ ਖੱਟੀਆਂ ਖਾਂਦੇ ਤੁਰੇ ਫਿਰਦੇ ਹਨ। ਇਹ ਲੋਕ ਸਿਰਫ਼ ਨਾਟਕ ਚੇਟਕ ਹੀ ਕਰ ਸਕਦੇ ਹਨ, ਜੋ ਲੋਕ ਬਲਾਤਕਾਰਾਂ/ਕਤਲਾਂ ਆਦਿ ਦੇ ਕੇਸਾਂ ਵਿੱਚ ਪੇਸ਼ੀਆਂ ਭੁਗਤਦੇ ਤੁਰੇ ਫਿਰਦੇ ਨੇ ਉਹ ਕਾਹਦੇ ਸਾਧ ਨੇ, ਕਾਹਦੇ ਗੁਰੂ ਨੇ ?

ਅਸੀਂ ਅੱਜ ਸਿਰਫ਼ ਪਹਿਰਾਵੇ ਤੇ ਹੀ ਰੁਕ ਜਾਂਦੇ ਹਾਂ ਤੇ ਉਨ੍ਹਾਂ ਨੂੰ ਗੁਰੂ ਸਮਝ ਕੇ ਬੈਠ ਜਾਂਦੇ ਹਾਂ ਕਿ ਲੰਮਾ ਚੋਲ਼ਾ ਪਾਇਆ ਹੈ, ਪਜਾਮਾ ਪਾਉਣ ਤੋਂ ਪਰਹੇਜ਼ ਕਰਦਾ ਹੈ ਤੇ ਅਸੀਂ ਉਸਨੂੰ ਸਾਧ ਸਮਝ ਲੈਂਦੇ ਹਾਂ ਪਰ ਗੁਰੂ ਨਾਨਕ ਦੇ ਘਰ ਅੰਦਰ ਪਹਿਰਾਵਾ ਸਾਧ ਨਹੀਂ ਮੰਨਿਆ ਗਿਆ। ਫਿਰ ਸਾਧ ਕੌਣ ਹੈ ? ਜਿਸਦੇ ਕਰਮ ਨਿਰਮਲ ਨੇ, ਉਹੀ ਸਾਧ ਹੈ। ਗੁਰੂ ਸਾਹਿਬ ਆਪਣੇ ਪਾਵਨ ਬਚਨਾਂ ਰਾਹੀ ਸਾਨੂੰ ਸਮਝਾਉਣਾ ਕਰਦੇ ਹਨ-

ਸਾਧ ਨਾਮ ਨਿਰਮਲ ਤਾ ਕੇ ਕਰਮ।। (ਗਉੜੀ ਸੁਖਮਨੀ ਮਹਲਾ ੫-੨੯੬)

ਇੱਕ ਰਿਕਸ਼ਾ ਚਲਾ ਕੇ ਪੇਟ ਪਾਲਣ ਵਾਲਾ ਵੀ ਸਾਧ ਹੋ ਸਕਦਾ ਹੈ, ਰੋਜ਼ਾਨਾ ਦਿਹਾੜੀ ਕਰਨ ਵਾਲਾ ਵੀ ਸਾਧ ਹੋ ਸਕਦਾ ਹੈ, ਜੇ ਉਸਨੇ ਆਪਣੇ ਜੀਵਨ ਨੂੰ ਸਹੀ ਅਰਥਾਂ ਵਿੱਚ ਸਾਧਿਆ ਹੋਵੇ ਤਾਂ। ਇਹ ਜਰੂਰੀ ਨਹੀਂ ਕਿ ਡੇਰੇ ਵਿੱਚ ਬੈਠ ਕੇ ਸਾਧ ਬਣ ਜਾਈਦਾ ਹੈ, ਇਹ ਪਾਖੰਡ ਵੀ ਹੋ ਸਕਦਾ ਹੈ।

ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਡੇਰੇਦਾਰਾਂ ਨੂੰ ਅੰਦਰੋਂ ਦੇਖਿਆ ਸੀ, ਪਰ ਅਸੀਂ ਇਹਨਾਂ ਨੂੰ ਬਾਹਰੋਂ-ਬਾਹਰੋਂ ਹੀ ਤੱਕਦੇ ਹਾਂ। ਗੁਰੂ ਸਾਹਿਬ ਨੇ ਇਹਨਾਂ ਨੂੰ ਅੰਦਰੋਂ ਤੱਕ ਕੇ ਕਿਹਾ ਸੀ ਕਿ ਇਹ ਪਤਾ ਕੌਣ ਨੇ:-

ਪੂੰਅਰ ਤਾਪ ਗੇਰੀ ਕੇ ਬਸਤ੍ਰਾ।।

ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ।। (ਪ੍ਰਭਾਤੀ ਮਹਲਾ ੫-੧੩੪੮)

ਇਹ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਤੇ ਭੱਜੇ ਹੋਏ ਭਗੌੜੇ ਮਨੁੱਖ ਨੇ। ਇਹ ਉਹ ਲੋਕ ਨੇ ਜੋ ਬਿਪਤਾ ਦੇ ਮਾਰੇ ਹੋਏ, ਆਪਣੀਆਂ ਪਰਿਵਾਰਿਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰ ਸਕਦੇ ਤੇ ਇਹਨਾਂ ਡਰਾਂ ਕਾਰਨ ਘਰੋਂ ਭੱਜ ਜਾਂਦੇ ਹਨ, ਪਰ ਇਹਨਾਂ ਨੂੰ ਕੋਈ ਪੁੱਛੇ ਕਿ:-

ਦੇਸੁ ਛੋਡਿ ਪਰਦੇਸਹਿ ਧਾਇਆ।।

ਪੰਚ ਚੰਡਾਲ ਨਾਲੇ ਲੈ ਆਇਆ।। (ਪ੍ਰਭਾਤੀ ਮਹਲਾ ੫-੧੩੪੮)

ਗੁਰੂ ਸਾਹਿਬ ਬਚਨ ਕਰਦੇ ਹਨ ਕਿ ਕੀ ਹੋਇਆ ਜੇਕਰ ਘਰ ਛੱਡ ਦਿੱਤਾ ਹੈ ਪਰ ਇਹ ਫਿਰ ਵੀ ਪੰਜ ਚੋਰ ਨਾਲੇ ਹੀ ਲੈ ਕੇ ਆਇਆ ਹੈ। ਜੋ ਛੱਡਣਾ ਚਾਹੀਦਾ ਸੀ ਉਹ ਛੱਡ ਨਹੀਂ ਸਕਿਆ ਤੇ ਜੋ ਨਹੀਂ ਸੀ ਛੱਡਣਾ ਚਾਹੀਦਾ ਉਹ ਛੱਡ ਆਇਆ ਹੈ।

ਡੇਰਿਆਂ ਵਿੱਚ ਆਪਾ ਨੂੰ ਬਹੁਤ ਖ਼ਤਰੇ ਦਿਖਾਈ ਦਿੰਦੇ ਹਨ, ਅਸੀਂ ਬਹੁਤ ਸਾਰੇ ਡੇਰਿਆਂ ਨਾਲ ਸਬੰਧਿਤ ਖ਼ਬਰਾਂ ਆਮ ਹੀ ਦੇਖਦੇ, ਸੁਣਦੇ ਹਾਂ। ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵਿੱਚ ਕਿਸੇ ਨੂੰ ਕੋਈ ਖਤਰਾ ਨਹੀਂ ਹੈ। ਗੁਰੂ ਸਾਹਿਬ ਨੇ ਸਾਡੇ ਤੇ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ। ਪਰ ਅਸੀਂ ਮੰਨਣ ਲਈ ਤਿਆਰ ਨਹੀਂ ਹਾਂ, ਬੱਸ ਅਸੀਂ ਸਰੀਰ ਹੀ ਲੱਭੀ ਜਾ ਰਹੇ ਹਾਂ। ਪਰ ਗੁਰੂ ਨਾਨਕ ਦੇ ਘਰ ਅੰਦਰ ਸਰੀਰ ਗੁਰੂ ਨਹੀਂ ਹੈ। ਜੇਕਰ ਸਰੀਰ ਗੁਰੂ ਹੁੰਦਾ ਤਾਂ ਭਾਈ ਲਹਿਣਾ ਵੀ ਗੁਰੂ ਹੋਣਾ ਚਾਹੀਦਾ ਸੀ ਕਿਉਂਕਿ ਭਾਈ ਲਹਿਣਾ ਅਤੇ ਗੁਰੂ ਅੰਗਦ ਦੇਵ ਜੀ ਦਾ ਸਰੀਰ ਇਕੋ ਹੈ। ਬਾਬਾ ਅਮਰਦਾਸ ਅਤੇ ਗੁਰੂ ਅਮਰਦਾਸ ਜੀ ਦਾ ਸਰੀਰ ਵੀ ਇੱਕ ਹੈ। ਇਸੇ ਤਰਾਂ ਭਾਈ ਜੇਠਾ ਅਤੇ ਸ੍ਰੀ ਗੁਰੂ ਰਾਮਦਾਸ ਜੀ ਦਾ ਸਰੀਰ ਵੀ ਇੱਕ ਹੈ।

ਖਿਆਲ ਕਰਨਾ ਸਰੀਰ ਸਾਡਾ ਗੁਰੂ ਨਹੀਂ ਹੈ, ਸਾਡੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਨੇ ਤੇ ਉਹ ਵੀ ਉਦੋਂ ਗੁਰੂ ਨੇ ਜਦੋਂ ਉਹਨਾਂ ਦੇ ਸਰੀਰ ਅੰਦਰ ਗੁਰੂ ਜੋਤ ਪ੍ਰਵੇਸ਼ ਕੀਤੀ। ਜਦ ਤਕ ਉਹਨਾਂ ਅੰਦਰ ਗੁਰੂ-ਜੋਤ ਪ੍ਰਵੇਸ਼ ਨਹੀਂ ਕੀਤੀ, ਉਹ ਉਨ੍ਹਾਂ ਚਿਰ ਭਾਈ ਲਹਿਣਾ ਜੀ, ਬਾਬਾ ਅਮਰਦਾਸ ਜੀ, ਅਤੇ ਭਾਈ ਜੇਠਾ ਜੀ ਨੇ, ਸਤਿਕਾਰਯੋਗ ਜਰੂਰ ਨੇ ਪਰ ਗੁਰੂ ਨਹੀਂ। ਪਰ ਜਦੋਂ ਜੋਤ ਪ੍ਰਵੇਸ਼ ਕਰਦੀ ਹੈ ਤਾਂ ਉਹ ਗੁਰੂ ਬਣ ਜਾਂਦੇ ਨੇ। ਫਿਰ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਵੀ ਇਹ ਕਹਿੰਦੇ ਨੇ

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।

ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ।।

ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਆ।।

ਅਟਲੁ ਅਥਾਹੁ ਅਤੋਲ ਤੂ ਤੇਰਾ ਅੰਤ ਨ ਪਾਰਾਵਾਰਿਆ।। (ਰਾਮਕਲੀ-ਸਤੇ ਬਲਵੰਡ ਕੀ ਵਾਰ-੯੬੮)

ਅਜੋਕੇ ਪਖੰਡੀ ਡੇਰੇਦਾਰਾ ਦੇ ਕਿਰਦਾਰ ਵਲ ਵੇਖ ਕੇ ਭਾਈ ਗੁਰਦਾਸ ਜੀ ਦੇ ਬਚਨ ਚੇਤੇ ਆਉਂਦੇ ਹਨ:-

ਸਤਿਗੁਰੁ ਸਾਹਿਬ ਛਡ ਕੇ, ਮਨਮੁਖ ਹੋਏ ਬੰਦੇ ਕਾ ਬੰਦਾ।।

ਭਾਈ ਸਾਹਿਬ ਕਹਿੰਦੇ ਹਨ ਕਿ ਜੋ ਸੱਚੇ ਸਤਿਗੁਰੂ ਨੂੰ ਛੱਡ ਕੇ ਬੰਦਿਆ ਦਾ ਬੰਦਾ ਬਣਦਾ ਹੈ ਉਹ ਮਨਮੁਖ ਹੈ। ਜਰਾ ਅੱਜ ਕਲ ਦੇ ਪਖੰਡੀ ਗੁਰੂਆਂ/ਚੇਲਿਆ ਨੂੰ ਭਾਈ ਗੁਰਦਾਸ ਜੀ ਦੀ ਦੱਸੀ ਕਸਵੱਟੀ ਤੇ ਪਰਖ ਕੇ ਵੇਖਣਾ ਪਵੇਗਾ ਕਿ ਕਿਤੇ ਅੱਜ ਅਸੀਂ ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਧਰੇ ਬੰਦਿਆ ਦੇ ਬੰਦੇ ਤੇ ਨਹੀਂ ਬਣ ਰਹੇ ਸੁਚੇਤ ਹੋਣ ਦੀ ਲੋੜ ਹੈ।

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201/6 ਸੰਤਪੁਰਾ ਕਪੂਰਥਲਾ

098720-76876


23/10/13)
ਵਰਿੰਦਰ ਸਿੰਘ (ਗੋਲਡੀ)

ਅਕਾਲ-ਪੁਰਖ

ਭਾਈ ਕਾਹਨ ਸਿੰਘ ਨਾਭਾ ‘ਮਹਾਨਕੋਸ਼’ ਵਿੱਚ ਅਕਾਲ-ਪੁਰਖ ਦੀ ਪ੍ਰੀਭਾਸ਼ਾ ਦਿੰਦੇ ਹੋਏ ਲਿਖਦੇ ਹਨ: ਉਹ ਹਸਤੀ, ਜਿਸ ਦਾ ਕਦੇ ਕਾਲ ਨਹੀਂ , ਅਵਿਨਾਸੀ ਸੱਤਾ.”ਤੂ ਅਕਾਲਪੁਰਖ ਨਾਹੀ ਸਿਰਿ ਕਾਲਾ”(ਮਾਰੂ ਸੋਹਲੇ ਮ: ੧)। ਅਸੀਂ ਆਪਣੀ ਮੱਤ ਮੁਤਾਬਿਕ ਅਕਾਲ-ਪੁਰਖ ਨੂੰ ਕਈ ਨਾਵਾਂ ਨਾਲ ਜਾਣਦੇ ਹਾਂ ਜਿਵੇਂ ਰਾਮ, ਰਹੀਮ, ਅੱਲਾ, ਪ੍ਰਮਾਤਮਾ, ਮੋਹਨ, ਦਮੋਦਰ, ਗੋਬਿੰਦ, ਗੌਡ, ਵਾਹਿਗੁਰੂ ਅਤੇ ਹੋਰ ਬਹੁਤ ਸਾਰੇ ਨਾਮ। ਇਹ ਸਾਰੇ ਨਾਮ ਉਸ ਅਕਾਲ-ਪੁਰਖ ਦੇ ਗੁਣਾਂ ਨੂੰ ਦੇਖ ਕੇ ਰੱਖੇ ਗਏ ਹਨ। ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਨੇ ਉਸ ਦੇ ਗੁਣਾਂ ਦੀ ਹੀ ਪੂਜਾ ਸ਼ੁਰੂ ਕਰ ਦਿੱਤੀ। ਕੋਈ ਅਗਨੀ ਦੀ ਪੂਜਾ ਕਰਨ ਲੱਗ ਪਿਆ, ਕੋਈ ਹਵਾ ਦੀ , ਕੋਈ ਅਕਾਸ਼ ਦੀ ‘ਤੇ ਕੋਈ ਸੂਰਜ ਜਾਂ ਚੰਦ੍ਰਮਾ ਦੀ। ਹਰ ਇਨਸਾਨ ਨੇ ਅਕਾਲਪੁਰਖ ਨੂੰ ਆਪਣੇ-ਆਪਣੇ ਹਿਸਾਬ ਨਾਲ ਜਾਣ ਕੇ ਪੂਜਣਾ ਸ਼ੁਰੂ ਕਰ ਦਿੱਤਾ। ਜਿਸ ਚੀਜ਼ ਵਿੱਚ ਵੀ ਉਸ ਦੇ ਰੱਬੀ ਗੁਣਾਂ ਦਾ ਅਹਿਸਾਸ ਹੋਇਆ, ਉਸ ਨੂੰ ਲੋਕਾਂ ਨੇ ਰੱਬ ਸਮਝ ਕੇ ਪੂਜਿਆ, ਉਹ ਭਾਵੇਂ ਕੋਈ ਇਨਸਾਨ ਸੀ ‘ਤੇ ਭਾਵੇਂ ਸਮਝ ਵਿੱਚ ਨਾ ਆ ਸਕਣ ਵਾਲੀ ਕੋਈ ਹੋਰ ਚੀਜ਼। ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਭਾਰਤ ਵਿੱਚ ਦੋ ਧਰਮ ਜ਼ਿਆਦਾ ਪ੍ਰਚੱਲਿਤ ਸਨ ਇੱਕ ਹਿੰਦੂ ਅਤੇ ਦੂਸਰਾ ਮੁਸਲਮਾਨ। ਹਿੰਦੂ ਰੱਬ ਨੂੰ ਮੂਰਤੀ ਵਿੱਚ ਸਮਝਦਾ ਸੀ ਅਤੇ ਮੁਸਲਮਾਨ ਮਸੀਤ ਵਿੱਚ। ਦੋਵਾਂ ਨੇ ਆਪਣੇ-ਆਪਣੇ ਹਿਸਾਬ ਨਾਲ ਸਵਰਗ ‘ਤੇ ਨਰਕ ਦਾ ਸੰਕਲਪ ਬਣਾਇਆ ਹੋਇਆ ਸੀ। ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਗਿਆਨ ਦੇ ਕੇ ਉਸ ਅਕਾਲ-ਪੁਰਖ ਦੇ ਗੁਣਾਂ ਨਾਲ ਸਾਂਝ ਪਾਉਣੀ ਸਿਖਾਈ ਅਤੇ ਗੁਰਬਾਣੀ ਦੀ ਸ਼ੁਰੁਆਤ ਹੀ ਉਸ ਦੇ ਗੁਣਾਂ ਤੋਂ ਕੀਤੀ। ਗੁਰੂ ਨਾਨਕ ਸਾਹਿਬ ਮਾਨਵਤਾ ਨੂੰ ਦੱਸਿਆ:

“ੴਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥”

ਇਹ 8 ਗੁਣ ਜਿਹੜੇ ਗੁਰੂ ਸਾਹਿਬ ਨੇ ਮੂਲ ਮੰਤਰ ਵਿੱਚ ਦੱਸੇ ਹਨ ਅਤੇ ਇਹ ਵੀ ਦੱਸਿਆ ਹੈ ਕਿ ਗੁਰਪ੍ਰਸਾਦਿ ਦੁਆਰਾ ਭਾਵ ਗੁਰੂ ਦੇ ਦਿੱਤੇ ਗਿਆਨ ਦੁਆਰਾ ਹੀ ਤੁਸੀਂ ਉਹਨਾਂ ਨਾਲ ਸਾਂਝ ਪਾ ਸਕਦੇ ਹੋ। ਉਸ ਦੇ ਗੁਣਾਂ ਦੇ ਧਾਰਨੀ ਬਣ ਕੇ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ। ਉਸ ਦੀ ਕੋਈ ਮੂਰਤ ਨਹੀਂ, ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਉਸ ਨੂੰ ਬਣਾ ਨਹੀਂ ਸਕਦਾ:

“ਥਾਪਿਆ ਨਾ ਜਾਇ, ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥”

ਫਿਰ ਉਸ ਦੀ ਪੂਜਾ ਕਿਵੇਂ ਹੋ ਸਕਦੀ ਹੈ? ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੇ ਸਦੀਆਂ ਤੋਂ ਰੱਬ ਦੇ ਨਾਮ ‘ਤੇ ਹੋ ਰਹੇ ਪਾਖੰਡ ਅਤੇ ਕਰਮਕਾਂਡਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਉਹਨਾਂ ਦੁਨੀਆਂ ਨੂੰ ਦੱਸ ਦਿੱਤਾ ਕਿ “ਹੁਕਮ ਰਜਾਈ ਚਲਨਾ” ਹੀ ਉਸ ਰੱਬ ਨਾਲ ਇੱਕ-ਮਿੱਕ ਹੋਣ ਦਾ ਇੱਕੋ-ਇੱਕ ਤਰੀਕਾ ਹੈ। ਲੋਕ ਜਿੰਨ੍ਹਾਂ ਨੂੰ ਰੱਬ ਦੇ ਅਵਤਾਰ ਸਮਝ ਕੇ ਉਹਨਾਂ ਦੀ ਪੂਜਾ ਕਰਦੇ ਸਨ, ਉਸ ਦਾ ਗੁਰੂ ਸਾਹਿਬ ਨੇ “ਅਜੂਨੀ” ਕਹਿ ਕੇ ਖੰਡਨ ਕਰ ਦਿੱਤਾ ਅਤੇ ਕਿਹਾ ਕਿ:

“ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥

ਜਿਹੜੇ ਲੋਕ ਰੱਬ ਦੀ ਭਾਲ ਵਿੱਚ ਜੰਗਲਾਂ, ਪਹਾੜਾਂ, ਤੀਰਥਾਂ ਅਤੇ ਦਰਿਆਵਾਂ ‘ਤੇ ਜਾਂਦੇ ਸਨ, ਉਹਨਾਂ ਨੂੰ ਵੀ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਕਿ ਰੱਬ ਇਹਨਾਂ ਅਸਥਾਨਾਂ ‘ਤੇ ਨਹੀਂ ਹੈ, ਉਹ ਤਾਂ ਤੇਰੇ ਅੰਦਰ ਹੈ, ਬੱਸ ਰੱਬੀ ਗੁਣ ਧਾਰ ਕੇ ਪ੍ਰਗਟ ਕਰਨਾ ਹੈ। ਗੁਰੂ ਸਾਹਿਬ ਨੇ ਲੋਕਾਂ ਨੂੰ ਕਿਹਾ ਕਿ ਉਹ ਇੱਕ ਹੀ ਹੈ ਅਤੇ ਉਸੇ ਨੂੰ ਸਿਮਰਨ ਕਰਨ ਦਾ ਉਪਦੇਸ਼ ਦਿੱਤਾ:

“ਹਜ ਕਾਬੈ ਜਾਉ ਨ ਤੀਰਥ ਪੂਜਾ॥ ਏਕੋ ਸੇਵੀ ਅਵਰੁ ਨ ਦੂਜਾ॥”

ਗੁਰੂ ਸਾਹਿਬ ਨੇ ਮਾਨਵਤਾ ਨੂੰ ਉਪਦੇਸ਼ ਦਿੱਤਾ ਕਿ ਸਦਾ ਉਸ ਸਰਬ-ਵਿਆਪਕ, ਸਦਾਥਿਰ ਪ੍ਰਮਾਤਮਾ ਨੂੰ ਯਾਦ ਕਰੋ, ਉਸਦੇ ਗੁਣਾਂ ਨੂੰ ਯਾਦ ਕਰੋ, ਉਸਦੇ ਗੁਣਾਂ ਨੂੰ ਧਾਰਨ ਕਰਨ ਲਈ ਕਿਹਾ ਅਤੇ ਕਿਸੇ ਦੂਸਰੇ ਨੂੰ ਪੂਜਣ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਭਾਵ ਕਿ ਉਸ ਇੱਕ ਦੇ ਹੁੰਦਿਆਂ ਕਿਸੇ ਦੂਸਰੇ ਨੂੰ ਸਿਮਰਨ ਦਾ ਕੀ ਅਰਥ:

“ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥”

ਸਮੇਂ ਦੀ ਰਫਤਾਰ ਦੇ ਨਾਲ-ਨਾਲ ਸਿੱਖ ਹੌਲੀ-ਹੌਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਹੁੰਦਾ ਗਿਆ। ਨਿਰਮਲੇ ਅਤੇ ਉਦਾਸੀ ਸੰਤ ਸਿੱਖੀ ਵਿੱਚ ਬੁਰੀ ਤਰ੍ਹਾਂ ਘੁਸਪੈਠ ਕਰ ਗਏ। ਗੁਰਦਵਾਰਿਆਂ ਦਾ ਪ੍ਰਬੰਧ ਬਹੁਤ ਦੇਰ ਤੱਕ ਇਹਨਾਂ ਬ੍ਰਾਹਮਣੀ ਸੋਚ ਵਾਲੇ ਮਸੰਦਾਂ ਦੇ ਹੱਥਾਂ ਵਿੱਚ ਰਿਹਾ, ਗੁਰਦਵਾਰਿਆਂ ਵਿੱਚ ਮੂਰਤੀਆਂ ਤੱਕ ਸਥਾਪਿਤ ਕਰ ਦਿੱਤੀਆਂ ਗਈਆਂ। ‘ਗੁਰਦਵਾਰਾ ਸੁਧਾਰ’ ਲਹਿਰ ਚੱਲੀ, ਸਿੱਖਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦੇ ਕੇ ਗੁਰਦਵਾਰੇ ਤਾਂ ਅਜ਼ਾਦ ਕਰਵਾ ਲਏ ਪਰ ਮਾਨਸਿਕ ਤੌਰ ‘ਤੇ ਪੂਰੀ ਅਜ਼ਾਦੀ ਕਦੇ ਵੀ ਨਾ ਪਾ ਸਕੇ। ਸਿੱਖ ਧਰਮ ਦੇ ਨਿਆਰੇਪਣ ਨੂੰ ਖਤਮ ਕਰਨ ਲਈ ਅਨੇਕਾਂ ਡੇਰੇ ਅਤੇ ਬਹੁਤ ਸਾਰੇ ਅਨਮਤੀ ਗ੍ਰੰਥ ਇਸ ਸਮੇਂ ਦੌਰਾਨ ਸਿੱਖੀ ਵਿੱਚ ਵਾੜ ਦਿੱਤੇ ਗਏ, ਜਿਹਨਾਂ ਦੀ ਵਿਚਾਰਧਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਲਕੁੱਲ ਵੱਖਰੀ ਹੈ। ਗੁਰੂ ਨਾਨਕ ਦਾ ਸਿੱਖ ਵੀ ਇੱਕ ਮੂਰਤੀ ਪੂਜਕ ਅਤੇ ਤੀਰਥਾਂ ‘ਤੇ ਜਾਣ ਵਾਲਾ ਬਣ ਕੇ ਰਹਿ ਗਿਆ।

ਅੱਜ ਜਰੂਰਤ ਹੈ ਇੱਕ ਹੋਰ ਸੁਧਾਰ ਲਹਰ ਦੀ ਜਿਹੜੀ ਗੁਰਬਾਣੀ ਨਾਲੋਂ ਟੁੱਟੇ ਹੋਏ ਸਿੱਖ ਨੂੰ ਦੋਬਾਰਾ ਗੁਰਬਾਣੀ ਨਾਲ ਜੋੜੇ। ਬਹੁਤ ਸਾਰੇ ਪ੍ਰਚਾਰਕ ਅਤੇ ਸੰਸਥਾਵਾਂ ਇਸ ਪਾਸੇ ਲਗੀਆਂ ਹੋਈਆਂ ਹਨ ਕੇ ਸਿੱਖ ਨੂੰ ਦੋਬਾਰਾ ਉਸ ਦੇ ਮੂਲ ਨਾਲ ਜੋੜਿਆ ਜਾ ਸਕੇ ਅਤੇ ਬ੍ਰਾਹਮਿਨ ਦੇ ਬਨਾਏ ਅਕਾਲਪੁਰਖ ਦੇ ਸੰਕਲਪ ਵਿਚੋਂ ਨਿਕਲ ਕੇ ਗੁਰਮੱਤ ਦੇ ਅਕਾਲਪੁਰਖ ਨੂੰ ਸਮਝਿਆ ਜਾ ਸਕੇ। ਗੁਰਮੱਤ ਦਾ ਅਕਾਲਪੁਰਖ ਜਿਹੜਾ ਨਾ ਜੂਨਾ ਵਿੱਚ ਆਉਂਦਾ ਹੈ, ਨਾ ਉਸ ਦਾ ਕੋਈ ਰੂਪ ਹੈ, ਨਾ ਓਹ ਕਿੱਸੇ ਖਾਸ ਥਾਂ ਦਾ ਮੁਹਤਾਜ ਹੈ ਨੂੰ ਸਮਝਨਾ ਹਰ ਸਿੱਖ ਵਾਸਤੇ ਬਹੁਤ ਜਰੂਰੀ ਹੈ। ਅੱਜ ਬ੍ਰਾਹਮਿਨ ਦਾ ਸਿਰਜਿਆ ਹੋਇਆ ਰੱਬ ਸਾਡੇ ਦਿਲੋ ਦਿਮਾਗ ਵਿੱਚ ਇਸ ਕਦਰ ਘਰ ਕਰ ਚੁੱਕਾ ਹੈ ਕੇ ਅਸੀਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਵਿਆਖਿਆ ਵੀ ਉਸੇ ਹਿਸਾਬ ਨਾਲ ਕਰ ਰਹੇ ਹਾਂ। ਜਾਗੋ ਸਿੱਖੋ ਇਹ ਖਜਾਨਾ ਜੋ ਗੁਰੂ ਸਾਹਿਬ ਸਾਨੂੰ ਦੇ ਕੇ ਗਏ ਹਨ ਉਸ ਨੂੰ ਆਪ ਪੜੋ ਤੇ ਵਿਚਾਰੋ। ਹਰ ਸਵਾਲ ਦਾ ਜਵਾਬ ਉਸੇ ਵਿਚੋਂ ਮਿਲੇਗਾ ਬੱਸ ਗੁਰੂ ਨਾਲ ਸਾਂਝ ਪਾਓ।

“ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥”

.......ਭੁੱਲ ਚੁੱਕ ਦੀ ਖਿਮਾ ਵਰਿੰਦਰ ਸਿੰਘ (ਗੋਲਡੀ)


22/10/13)
ਗੁਰਇੰਦਰ ਸਿੰਘ ਪਾਲ

ਸ: ਜਰਨੈਲ ਸਿੰਘ ਜੀ,

ਤੁਹਾਨੂੰ ਮੈਂ ਆਪਣੇ ਅਕਤੂਬਰ 13 ਦੇ ਪੱਤਰ ਵਿੱਚ ਬਿਨਤੀ ਕੀਤੀ ਸੀ, “ਸ਼ੰਕੇ ਨਿਵਿਰਤ ਕਰਨ ਵਾਸਤੇ ਸਵਾਲ ਕਰਨਾ ਜ਼ਰੂਰੀ ਹੈ, ਪਰੰਤੂ ਸਵਾਲ ਕਰਨ ਤੋਂ ਪਹਿਲਾਂ ਥੋੜੀ ਖੋਜ/ਵਿਚਾਰ ਕਰ ਲੈਣੀ ਵੀ ਲਾਜ਼ਮੀ ਤੇ ਲਾਹੇਵੰਦ ਹੁੰਦੀ ਹੈ”। ਪਰੰਤੂ ਅਫ਼ਸੋਸ ਹੈ ਕਿ ਆਪ ਨੇ ਇਸ ਸੁਝਾਅ ਵੱਲ ਜ਼ਰਾ ਵੀ ਧਿਆਨ ਨਹੀਂ ਦਿੱਤਾ!

ਆਪ ਲਿਖਦੇ ਹੋ ਕਿ “……ਮੈਂ ਤਾਂ ਉਸ ਨਾਲ ਆਪਣੀ ਅਸਿਹਮਤੀ ਹੇਠ ਦਿੱਤੇ ਤਰਕ ਦੇ ਕੇ ਜ਼ਾਹਰ ਕੀਤੀ ਸੀ……ਮੇਰੀਆਂ ਇਨ੍ਹਾਂ ਦਲੀਲਾਂ ਦਾ…”।

ਸ: ਜਰਨੈਲ ਸਿੰਘ ਜੀ, ਸੱਚ ਤਾਂ ਇਹ ਹੈ ਕਿ ਆਪ ਦੇ ਪੱਤਰਾਂ ਵਿੱਚ ਨਾ ਤਾਂ ਤਰਕ ਹੈ ਤੇ ਨਾ ਹੀ ਕੋਈ ਦਲੀਲ! ਸਿਰਫ਼ ਹੁੱਜਤਾਂ ਹੀ ਹੁੱਜਤਾਂ ਹਨ! ਤੁਸੀਂ ਆਪਣਾ ਦਿਲ ਬਹਿਲਾਉਣ ਵਾਸਤੇ ਜੋ ਮਰਜ਼ੀ ਕਹੀ/ਲਿਖੀ ਜਾਵੋ!

ਸਿਆਣਿਆਂ ਦਾ ਕਥਨ ਹੈ ਕਿ ਵਿਚਾਰ-ਚਰਚਾ ਕਰਨ ਸਮੇਂ ਸੁਹਿਰਦਤਾ ਦੀ ਲੋੜ ਹੈ। ਤੁਹਾਡੇ ਪੱਤਰਾਂ ਵਿੱਚ ਇਹ ਗੁਣ ਨਜ਼ਰ ਨਹੀਂ ਆਉਂਦਾ!

ਸ: ਜਰਨੈਲ ਸਿੰਘ ਜੀ, ਤੁਹਾਨੂੰ ਮੇਰੇ ਉਕਤ ਬਿਆਨ ਕੌੜੇ ਤਾਂ ਲੱਗਣ ਗੇ ਪਰ ਹੈਣ ਇਹ ਸੱਚ। ਇਨ੍ਹਾਂ ਬਿਆਨਾਂ ਦੀ ਪੁਸ਼ਟੀ ਨਿਮਨ ਲਿਖਿਤ ਤੋਂ ਹੁੰਦੀ ਹੈ:

ਤੁਹਾਡਾ ਪਹਿਲਾ ਸਵਾਲ ਸੀ: “…ਇਹ (ਖ਼ਲਾਅ) ਸਾਡੇ ਸਰੀਰ ਦਾ ਹਿੱਸਾ ਕਿਵੇਂ ਬਣਦਾ ਹੈ?”

ਮੇਰਾ ਸੰਖੇਪ ਤੇ ਸਪਸ਼ਟ ਜਵਾਬ ਸੀ: “ਕਿਸੇ ਇੱਕ ਵੀ ਤੱਤ {ਖ਼ਲਾਅ (space) ਸਮੇਤ} ਬਿਨਾਂ ਸਰੀਰ ਦੀ ਹੋਂਦ ਸੰਭਵ ਨਹੀਂ”।

ਸ: ਜਰਨੈਲ ਸਿੰਘ ਜੀ, ਖ਼ਲਾਅ ਦੇ ਅਰਥਾਂ ਦੀ ਖੋਜ ਕੀਤੇ ਬਿਨਾਂ ਹੀ ਆਪ ਨੇ ਆਪਣਾ ਅਗਲਾ ਗਿਆਨ-ਬਾਨ ਛੱਡ ਦਿੱਤਾ:

“…ਜਿਸ ਪਿੰਡ ਅੰਦਰ ਖ਼ਲਾਅ ਹੋਵੇ ਕੀ ਉਹ ਪਿੰਡ ਸਾਬਤ ਰਹਿ ਸਕਦਾ ਹੈ? ਅਗਰ ਖ਼ਲਾਅ ਸਾਡੇ ਸਰੀਰ ਦਾ ਹਿੱਸਾ ਹੀ ਨਹੀਂ ਬਣ ਸਕਦਾ ਤਾਂ ਇਹ ਸਰੀਰ ਦੀ ਹੋਂਦ ਦਾ ਤੱਤ ਕਿਵੇਂ ਬਣ ਸਕਦਾ ਹੈ”।

ਤੁਹਾਡੇ ਇਸ ‘ਵਿਦਵਤਾ-ਪੂਰਨ’ ਪਰ ਅਜੀਬ ਜਿਹੇ ਸਵਾਲ ਦਾ ਜਵਾਬ ਦੇਣ ਵਾਸਤੇ ਮੈਂ ਇਹ ਜਾਣ ਲੈਣਾ ਮੁਨਾਸਿਬ ਸਮਝਿਆ ਕਿ ਆਪ ਖ਼ਲਾਅ ਦੇ ਕੀ ਅਰਥ ਸਮਝਦੇ ਹੋ! ਆਪ ਦਾ ਜਵਾਬ ਸੀ, “…ਖ਼ਲਾਅ ਦੇ ਅੱਖਰੀ ਅਰਥ ਤਾਂ ਕਿਸੇ ਵੀ ਪਦਾਰਥ ਦੀ ਅਣਹੋਂਦ (Void or Vacuum) ਹੁੰਦੇ ਨੇ”।

ਮੇਰਾ ਕਹਿਣਾ ਸੀ: “……ਖ਼ਲਾਅ (space) ਦੇ ਜੋ ਅਰਥ ਤੁਸੀਂ ਕਰਦੇ ਹੋ, ਉਹ ਤੱਤਾਂ ਦੇ ਪ੍ਰਸੰਗ ਵਿੱਚ ਸਹੀ ਨਹੀਂ ਹਨ। ……ਵਸਤੂਆਂ ਵਿਚਲੀ ਵਿੱਥ ਨੂੰ ਵੀ ਖ਼ਲਾਅ ਕਿਹਾ ਜਾਂਦਾ ਹੈ। ਇਸ ਵਿੱਥ ਤੋਂ ਬਿਨਾਂ ਕੋਈ ਵੀ ਸਰੀਰ ਪੁੰਗਰ ਕੇ ਵਿਕਸਤ ਨਹੀਂ ਹੋ ਸਕਦਾ ਅਤੇ ਨਾ ਹੀ ਜਿਉਂਦਾ ਰਹਿ ਸਕਦਾ ਹੈ। ……”

ਅਤੇ “ਸਰੀਰ ਪੰਜਾਂ ਤੱਤਾਂ ਦੀ ਮਿੱਸ ਨਹੀਂ ਸਗੋਂ ਸਰੀਰ ਨੂੰ ਹੋਂਦ ਵਿੱਚ ਲਿਆ ਕੇ ਸਜੀਵ ਰੱਖਣ ਵਾਸਤੇ ਇਹ ਸਾਰੇ ਤੱਤ ਜ਼ਰੂਰੀ ਹਨ। ਕਿਸੇ ਇੱਕ ਦੀ ਅਣਹੋਂਦ ਸਰੀਰ ਨੂੰ ਲੋਥ ਵਿੱਚ ਬਦਲ ਦਿੰਦੀ ਹੈ ਅਤੇ ਬਾਕੀ ਦੇ ਤੱਤ ਵੀ ਬਿਖਰ ਜਾਂਦੇ ਹਨ”। ਸ: ਜਰਨੈਲ ਸਿੰਘ ਜੀ, ਜੇ ਆਪ ਨੇ ਸੁਹਿਰਦਤਾ ਨਾਲ ਮੇਰੇ ਇਨ੍ਹਾਂ ਸ਼ਬਦਾਂ ਨੂੰ ਵਿਚਾਰਿਆ ਹੁੰਦਾ ਤਾਂ ਆਪਣੇ ਸਵਾਲ ਨੂੰ ਨਾ ਦੁਹਰਾਉਂਦੇ!

ਮੇਰੇ ਇਸ ਕਥਨ ਦੇ ਜਵਾਬ ਵਿੱਚ, ਬਿਨਾਂ ਕੋਈ ਖੋਜ ਜਾਂ ਵਿਚਾਰ ਕੀਤੇ, ਤੁਸੀਂ ਇੱਕ ਥੋਥਾ ਜਿਹਾ ਸਵਾਲ ਹੋਰ ਦਾਗ ਦਿੱਤਾ: “…ਕਿਰਪਾ ਕਰਕੇ ਉਹ ਸ਼ਬਦਕੋਸ਼ ਦੱਸੋਗੇ ਜਿੱਥੇ ਇਹ ਅਰਥ ਮਿਲਦੇ ਨੇ”।

ਸ: ਜਰਨੈਲ ਸਿੰਘ ਜੀ, ਜੇ ਤੁਸੀਂ ਭਾਈ ਕਾਨ੍ਹ ਸਿੰਘ ਜੀ ਦੇ ‘ਮਹਾਨ ਕੋਸ਼’ ਵਿੱਚੋਂ ਹੀ ਖੋਜਣ ਦਾ ਯਤਨ ਕੀਤਾ ਹੁੰਦਾ ਤਾਂ ਤੁਸੀਂ ਇਹ ਸਵਾਲ ਨਾ ਕਰਦੇ! ਇਸ ਕੋਸ਼ ਵਿੱਚ ਆਕਾਸ਼, ਇਸ ਦੇ ਸਮਾਨਾਰਥਕ ਸ਼ਬਦ ਅਤੇ ਉਨ੍ਹਾਂ ਦੇ ਅਰਥ ਹੇਠਾਂ ਲਿਖੇ ਅਨੁਸਾਰ ਹਨ:

ਆਕਾਸ: ਦੇਖੋ ਅਕਾਸ…… (ਨੋਟ:- ‘ਦੇਖੋ ਅਕਾਸ’ ਤੋਂ ਬਿਨਾਂ ਪੰਜ ਅਰਥ ਹੋਰ ਹਨ! ਸ: ਜਰਨੈਲ ਸਿੰਘ ਜੀ, ਮਹਾਨ ਕੋਸ਼ ਵਿੱਚੋਂ ਆਕਾਸ ਦੇ ਅਰਥ ਦੇਣ ਲੱਗਿਆਂ ਤੁਸੀਂ ਬੜੀ ਚਤੁਰਾਈ ਵਰਤੀ ਹੈ। ਤੁਸੀਂ ‘ਅਕਾਸ’ ਦੇ ਅਰਥ ਖੋਜ ਕੇ ਲਿਖਣ ਦਾ ਕਸ਼ਟ ਨਹੀਂ ਕੀਤਾ! ਬਾਕੀ ਪੰਜ ਅਰਥਾਂ ਵਿੱਚੋਂ ਉਹੀ ਅਰਥ ਲਿਖੇ ਹਨ ਜਿਨ੍ਹਾਂ ਨੂੰ ਤੱਤ ਕਹਿਣਾ ਔਖਾ ਹੈ! ਇਸ ਹਲਕੀ ਕਿਸਮ ਦੀ ਚਤਰਾਈ ਨੇ ਆਪ ਦੀ ਸੁਹਿਰਦਤਾ `ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ!)

ਅਕਾਸ: ਆਕਾਸ਼, ਆਸਮਾਨ, ਅੰਬਰ…

ਅੰਬਰ: ੨. ਆਕਾਸ਼, ਆਸਮਾਨ।

ਅਸਮਾਨ, ਆਸਮਾਨ: ਆਸ (ਚੱਕੀ) ਮਾਨ (ਮਾਨਿੰਦ)। (ਮਾਨਿੰਦ ਦੇ ਅਰਥ ‘ਵਾਂਗ’ ਜਾਂ ‘ਦੀ ਤਰ੍ਹਾਂ’ ਹੁੰਦੇ ਹਨ।) (ਨੋਟ:-ਦਰਅਸਲ, ‘ਆਸਮਾਨ’ ਫ਼ਾਰਸੀ ਦਾ ਲਫ਼ਜ਼ ਹੈ। ਇਹ ਲਫ਼ਜ਼ ਓਦੋਂ ਪ੍ਰਚੱਲਿਤ ਹੋਇਆ ਜਦੋਂ ਧਰਤੀ ਨੂੰ ਟਿਕੀ ਹੋਈ/ਅਹਿੱਲ (stationary) ਅਤੇ ਸੂਰਜ ਨੂੰ ਘੁੰਮਦਾ/ਚੱਕਰ ਕੱਢਦਾ ਸਮਝਿਆ ਜਾਂਦਾ ਸੀ। ਇਸ ਅੰਧਵਿਸ਼ਵਾਸ ਦੇ ਪ੍ਰਭਾਵ ਹੇਠ ਧਰਤੀ ਤੇ ਆਕਾਸ਼ ਦੀ ਤੁਲਣਾ ਚੱਕੀ ਦੇ ਪੁੜਾਂ ਨਾਲ ਕਰਕੇ ਆਕਾਸ਼ ਨੂੰ ਆਸਮਾਨ ਕਿਹਾ ਜਾਣ ਲੱਗਾ। ਚੱਕੀ ਦਾ ਹੇਠਲਾ ਪੁੜ ਸਥਿਰ ਹੁੰਦਾ ਹੈ ਅਤੇ ਉਪਰਲਾ ਘੁੰਮਦਾ ਅਰਥਾਤ ਗੇੜੇ ਕੱਢਦਾ ਹੈ।)

. : ੨. ਆਕਾਸ਼। (ਨੋਟ:- ਹੋ ਸਕਦਾ ਹੈ ਕਿ ਖਲਾਅ ਇਸ ‘ਖ’ ਤੋਂ ਹੀ ਬਣਿਆ ਹੋਵੇ!)

ਗਗਨ: ੧. ਆਕਾਸ਼ ੩. ਸੁੰਨ ਥਾਂ, ਪੁਲਾੜ।

ਪੁਲਾੜ: ਪੋਲ, ਥੋਥ, ਸ਼ੂਨਯ Space, Vacuum.

ਉਪਰੋਕਤ ਸਾਰੇ ਅਰਥ ਭਾਈ ਕਾਨ੍ਹ ਸਿੰਘ ਜੀ ਦੇ ਕੋਸ਼ ਵਿੱਚੋਂ ਹਨ।

ਅੰਗਰੇਜ਼ੀ-ਪੰਜਾਬੀ ਅਤੇ ਅੰਗਰੇਜ਼ੀ-ਹਿੰਦੀ ਕੋਸ਼ਾਂ ਵਿੱਚ Space ਦੇ ਅਰਥ ਇਉਂ ਲਿਖੇ ਹਨ:

Space: ਖ਼ਾਲੀ ਥਾਂ, ਵਿੱਥ, ਥਾਂ, ਪੁਲਾੜ, ਆਕਾਸ਼, ਖ਼ਲਾਅ; …

ਸ: ਜਰਨੈਲ ਸਿੰਘ ਜੀ, ਹੁਣ ਤੁਸੀਂ ਆਪ ਫ਼ੈਸਲਾ ਕਰਨਾ ਹੈ ਕਿ ਤੁਹਾਡੀ ‘ਸਮਝ’ (ਜੋ ਪਤਾ ਨਹੀਂ ਤੁਸੀਂ ਕਿਹੜੇ ਗਿਆਨ-ਗ੍ਰੰਥ ਵਿੱਚੋਂ ਪ੍ਰਾਪਤ ਕੀਤੀ ਹੈ!) ਸਹੀ ਹੈ ਕਿ ਉਕਤ ਅਰਥ! !

ਤੁਹਾਡਾ ਦੂਜਾ ਸਵਾਲ ਸੀ: “ਕੀ ਤੁਸੀਂ ਸਮਝਦੇ ਹੋ ਕਿ ਪੰਜ ਤੱਤਾਂ ਵਾਲਾ ਸਿਧਾਂਤ ਗੁਰਮਤਿ ਹੈ?”

ਸ: ਜਰਨੈਲ ਸਿੰਘ ਜੀ, ਮੇਰੇ ਲੇਖ ਨੂੰ ਜੇ ਤੁਸੀਂ ਧਿਆਨ ਨਾਲ ਪੜ੍ਹਿਆ ਹੁੰਦਾ ਤਾਂ ਤੁਸੀਂ ਇਹ ਬੇਹੂਦਾ ਸਵਾਲ ਨਾ ਕਰਦੇ! ਮੇਰੇ ਲੇਖ ਤੋਂ ਸਪਸਟ ਹੈ ਕਿ ਮੈਂ ਪੰਜ ਤੱਤਾਂ ਦੇ ਸਿਧਾਂਤ ਨੂੰ ਗੁਰਮਤਿ ਸਮਝਦਾ ਹਾਂ। ਦੂਜਾ, ਆਪ ਨੇ ਸਾਹਿਬ ਸਿੰਘ ਜੀ ਦਾ ਹਵਾਲਾ ਦੇ ਕੇ ਇੱਕ ਤੁਕ ਦੇ ਅਰਥ ਇਉਂ ਲਿਖੇ ਹਨ: “ਹੇ ਪ੍ਰਭੂ! ਤੂੰ ਪੰਜ ਤੱਤ ਬਣਾ ਕੇ ਸਾਰੀ ਦੁਨੀਆਂ ਪੈਦਾ ਕੀਤੀ ਹੈ”। ਕੀ ਇਨ੍ਹਾਂ ਅਰਥਾਂ ਤੋਂ ਸਪਸ਼ਟ ਨਹੀਂ ਕਿ ਪੰਜ ਤੱਤਾਂ ਦਾ ਸਿਧਾਂਤ ਗੁਰਮਤਿ ਹੈ?

ਤੁਹਾਡਾ ਅਗਲਾ ਸਵਾਲ ਸੀ, “…ਅਗਰ ਇਹ ਪੰਜ ਤੱਤ ਹੀ ਸਰੀਰ ਹਨ ਤਾਂ ਕੀ ਜੋਤ ਸਾਡੇ ਸਰੀਰ ਦਾ ਹਿੱਸਾ ਨਹੀਂ ਹੈ ਜਾਂ ਫਿਰ ਇਹ ਛੇਵਾਂ ਤੱਤ ਹੈ”।

ਮੇਰਾ ਜਵਾਬ ਸੀ, “ਤੁਹਾਡੇ ਇਸ ਸਵਾਲ ਦਾ ਜਵਾਬ ਵੀ ਆਪ ਦੇ ਉਪਰੋਕਤ ਜਵਾਬ ਅਤੇ ਮੇਰੇ ਲੇਖ ਵਿੱਚ ਸਪਸ਼ਟ ਵੇਖਿਆ ਜਾ ਸਕਦਾ ਹੈ”। (ਵਿਸਥਾਰ ਵਾਸਤੇ ਮੇਰਾ 13/10 ਦਾ ਪੱਤਰ ਪੜ੍ਹ ਲਵੋ।)

ਸ: ਜਰਨੈਲ ਸਿੰਘ ਜੀ, ਜੇ ਤੁਸੀਂ ਮੇਰੇ ਲੇਖ ਦਾ ਪਹਿਲਾ ਪੈਰਾ ਹੀ ਧਿਆਨ ਨਾਲ ਪੜ੍ਹਿਆ ਹੁੰਦਾ, ਅਤੇ ਸ਼ਬਦ ਵਿੱਚ ਆਈ ਇਹ ਤੁਕ, ਹੰਸੁ ਚਲਿਆ ਤੂੰ ਪਿਛੈ ਰਹੀਏਹਿ ਛੁਟੜਿ ਹੋਈਅਹਿ ਨਾਰੀ॥ ਨੂੰ ਵਿਚਾਰਿਆ ਹੁੰਦਾ ਤਾਂ ਤੁਸੀਂ ਇਹ ਬੇਹੂਦਾ ਸਵਾਲ ਨਾ ਕਰਦੇ!

ਆਪ ਨੇ ਲਿਖਿਆ ਹੈ, “ਮੈਂ ਤਾਂ ਇਹ ਕਿਧਰੇ ਨਹੀਂ ਕਿਹਾ ਕਿ ਪੰਜ ਤੱਤ ਗੁਰਮਤਿ ਦਾ ਸਿਧਾਂਤ ਹਨ”। ਸ: ਜਰਨੈਲ ਸਿੰਘ ਜੀ, ਤੁਸੀਂ ਇਹ ਕਿਤਨੀ ਹਾਸੋਹੀਣੀ ਤੇ ਹੋਛੀ ਗੱਲ ਕੀਤੀ ਹੈ! ਜੇ ਤੁਸੀਂ ਪੰਜ ਤੱਤਾਂ ਨੂੰ ਗੁਰਮਤਿ ਹੀ ਨਹੀਂ ਮੰਨਦੇ ਤਾਂ ਤੁਹਾਨੂੰ ਤੱਤਾਂ ਨਾਲ ਸੰਬੰਧਿਤ ਸਵਾਲ ਜਵਾਬ ਕਰਨ ਦੀ ਕੀ ਲੋੜ ਪਈ ਸੀ?

ਤੁਸੀਂ ਆਪਣੇ ਪੱਤਰਾਂ ਨੂੰ `ਚਰਚਾ’ ਕਹਿੰਦੇ ਹੋ! ਪਰੰਤੂ ਮੇਰੀ ਸਮਝ ਮੁਤਾਬਿਕ ਆਪ ਦੀ `ਚਰਚਾ’ ਨਿਰਾਰਥਕ ਹੁੱਜਤਬਾਜ਼ੀ ਤੋਂ ਵੱਧ ਕੁੱਝ ਨਹੀਂ!

ਤੁਸੀਂ ਲਿਖਦੇ ਹੋ, “…ਮੈਨੂੰ ਆਪਣੇ ਸਵਾਲਾਂ ਦਾ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ”। ਸ: ਜਰਨੈਲ ਸਿੰਘ ਜੀ, ਤੁਹਾਡੇ ਵਰਗੇ ਵਿਦਵਾਨ ਦੀ ਤਸੱਲੀ ਤਾਂ ਕੋਈ ਹੁੱਜਤਬਾਜ਼ ਹੀ ਕਰਵਾ ਸਕਦਾ ਹੈ!

ਆਪ ਲਿਖਦੇ ਹੋ, “…ਹੋ ਸਕਦਾ ਹੈ ਗੁਰੂ ਗਰੰਥ ਵਿੱਚ ਪੰਜ ਤੱਤ ਦਾ ਸ਼ਬਦ ਜੁੱਟ ਪ੍ਰਾਚੀਨ ਪ੍ਰਚਲਤ ਮੁਹਾਵਰੇ ਦੇ ਤੌਰ ਤੇ ਵਰਤਿਆ ਗਿਆ ਹੋਵੇ ਮੇਰਾ ਖਿਆਲ ਹੈ ਕਿ ਸਾਨੂੰ ਇਸ ਉਤੇ ਵੀ ਗੰਭੀਰਤਾ ਨਾਲ ਗੌਰ ਕਰਨਾ ਚਾਹੀਦਾ ਹੈ”।

ਇਸ ਸੰਬੰਧ ਵਿੱਚ ਮੈਂ ਸਿਰਫ਼ ਇਤਨਾ ਹੀ ਕਹਾਂਗਾ: ਸ: ਜਰਨੈਲ ਸਿੰਘ ਜੀ, ਜੇ ਆਪ ਨੇ ਪੰਜ ਤੱਤਾਂ ਨਾਲ ਸੰਬੰਧਿਤ ਗੁਰਬਾਣੀ ਦੀਆਂ ਤੁਕਾਂ ਨੂੰ ਵਿਚਾਰਿਆ ਹੁੰਦਾ ਤਾਂ ਤੁਸੀਂ ਅਜਿਹਾ ਨਾ ਲਿਖਦੇ! (ਸ: ਗੁਰਮੀਤ ਸਿੰਘ ਜੀ (ਸਿਡਨੀ) ਨੇ ਤੁਹਾਡੀ ਸਹੂਲਤ ਵਾਸਤੇ ਇਸ ਹਫ਼ਤੇ ਦੇ ਆਪਣੇ ਲੇਖ ‘ਪੰਜ ਤੱਤ’ ਵਿੱਚ ਕਈ ਤੁਕਾਂ ਦਿੱਤੀਆਂ ਹਨ।) ਦੂਸਰਾ, ‘ਗੰਭੀਰਤਾ ਨਾਲ ਗੌਰ’ ਤਾਂ ਤੁਹਾਡੇ ਵਰਗਾ ਸੁਲਝਿਆ ਹੋਇਆ ਖੋਜੀ ਤੇ ਵਿਚਾਰਕ ਹੀ ਕਰ ਸਕਦਾ ਹੈ। ਆਪ ਨੂੰ ਸਨਿਮਰ ਬੇਨਤੀ ਹੈ ਕਿ ਆਪ ਪੰਜ ਤੱਤਾਂ ਉੱਤੇ ਗੰਭੀਰਤਾ ਨਾਲ ਗੌਰ ਕਰਨ ਦੀ ਖੇਚਲ ਕਰੋ, ਅਤੇ ਤੁਹਾਡੀ ਖੋਜ ਦਾ ਜੋ ਪਰਿਣਾਮ ਨਿਕਲੇ ਉਹ ਪਾਠਕਾਂ ਨਾਲ ਸਾਂਝਾ ਕਰਨ ਦੀ ਕ੍ਰਿਪਾ ਕਰੋ!

ਗੁਰਇੰਦਰ ਸਿੰਘ ਪਾਲ

ਅਕਤੂਬਰ 22, 2013.


22/10/13)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਜਰਨੈਲ ਸਿੰਘ ਸਿਡਨੀ ਜੀ, ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸਿਖਮਾਰਗ ਵੈਬਸਾਈਟ ਉੱਤੇ 21. 10. 2013 ਨੂੰ ਪਾਏ ਗਏ ਆਪਣੇ ਪੱਤਰ ਵਿੱਚ ਆਪ ਜੀ ਲਿਖਦੇ ਹੋ, “…. . ਜੋਤ ਜੋ ਗੁਰਮਤਿ ਅਨੁਸਾਰ ਸਾਡੇ ਸਰੀਰ ਵਿੱਚ ਮੌਜੂਦ ਹੈ ਨੂੰ ਮਿਲਾ ਕੇ ਤੱਤਾਂ ਦੀ ਗਿਣਤੀ ਛੇ ਹੋ ਜਾਂਦੀ ਹੈ। ….”
ਸ. ਜਰਨੈਲ ਸਿੰਘ ਜੀ, ਇਹ ਦੱਸਣ ਦੀ ਕਿਰਪਾਲਤਾ ਕਰਨੀ ਕਿ ਆਪ ਜੀ ‘ਜੋਤ’ ਤੋਂ ਕੀ ਭਾਵ ਲੈਂਦੇ ਹੋ ਅਤੇ ਗੁਰਬਾਣੀ ਵਿੱਚ ਇਸ ਨੂੰ ਕਿੱਥੇ-ਕਿੱਥੇ ਦਰਸਾਇਆ ਗਿਆ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


22/10/13)
ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ

ਜਪੁ ਬਾਣੀ ੫੪੩
ਕਰਨਲ ਮਨਮੋਹਨ ਸਿੰਘ ਸਕਾਊਟ ( ੦੯੧-੮੨੮੩੮੨੪੮੨੫ ) ਦੁਆਰਾ ਲਿਖਿਆ ਜਪੁਜੀ ਸਾਹਿਬ ਦਾ ਟੀਕਾ ਨਿਵੇਕਲਾ ਅਤੇ ਪ੍ਰਭਾਵਸਾਲੀ ਲੱਗਿਆ । ਇਸ ਟੀਕੇ ਦੇ ਕੁੱਲ ੧੭੨ ਪੇਜ਼ ਹਨ, ਜਿਸ ਵਿੱਚ ਲੇਖਕ ਨੇ ਪਹਿਲੇ ੪੩ ਪੇਜਾਂ ਵਿੱਚ ਟੀਕੇ ਦੀ ਭੂਮਿਕਾ ਬੜੇ ਸੁਚੱਜੇ ਢੰਗ ਨਾਲ਼ ਬੰਨੀ ਹੈ । ਇਹ ਟੀਕਾ ਉਹਨਾਂ ਦੋ ਭਾਸਾਵਾਂ ਪੰਜਾਬੀ, ਅੰਗਰੇਜੀ ਵਿੱਚ ਕੀਤਾ ਹੈ । ਉਹਨਾਂ ਆਪਣੇ ਟੀਕੇ ਵਿੱਚ ਗੁਰਬਾਣੀ ਦੇ ਨਿਵੇਕਲੇ ਅਰਥ ਕੀਤੇ ਹਨ ਜਿਹਨਾਂ ਨੂੰ ਧਿਆਨ ਨਾਲ਼ ਪੜ੍ਹਨ ਤੇ ਸਮਝਣ ਦੀ ਲੋੜ ਹੈ । ਲੇਖਕ ਨੇ ਆਪਣੇ ਟੀਕੇ ਵਿੱਚ ੴ ਨੂੰ ਦਾ ਉਚਾਰਨ ਏਕਅੰਕਾਰ ਕਿਹਾ ਹੈ ਜਿਸ ਦੀ ਉਹ ਗੁਰੁ ਗ੍ਰੰਥ ਸਾਹਿਬ ਵਿੱਚੋਂ ਹੀ ਉਦਾਹਰਣ ਵੀ ਦਿੰਦੇ ਹਨ ॥ ਸਾਹੇ ਊਪਰਿ ਏਕੰਕਾਰ ॥ ਮ:੧,੮੦੪॥ ਹੋ ਸਕਦਾ ਕਈ ਵੀਰ ਇਸ ਦੇ ਨਿਵੇਕਲੇ ਅਰਥਾਂ ਨੂੰ ਦੇਖ ਕੇ ਕਿਤਾਬ ਨੂੰ ਅੱਗੇ ਪੜ੍ਹਨ ਹੀ ਨਾਂ, ਜਿਹੜੀ ਕਿ ਕਿਤਾਬ ਨਾਲ਼ ਬੇਇੰਨਸਾਫੀ ਹੋਵੇਗੀ ਕਿਉਂਕਿ ਲੇਖਕ ਨੇ ਬਹੁਤ ਜਿਆਦਾ ਮਿਹਨਤ ਕੀਤੀ ਹੈ ਅਤੇ ਮੇਰੀ ਜਾਂਚੇ ਸਾਇਦ ਉਹਨਾਂ ਆਪਣਾ ਪੂਰਾ ਜੀਵਨ ਹੀ ਇਹ ਟੀਕਾ ਲਿਖਣ ਤੇ ਲਗਾ ਦਿਤਾ ਹੈ । ਉਹਨਾਂ ਮੂਲ ਮੰਤਰ ਦੇ ਵੀ ਬਹੁਤ ਨਿਵੇਲਕੇ ਆਰਥ ਕੀਤੇ ਹਨ ਜਿਵੇਂ :-
ਸਤਿ = ਸੱਚੇ ਇਲਾਹੀ, ਨਾਮੁ = ਨੇਮ, ਕਰਤਾ = ਘੜਦੇ ਹਨ, ਪੁਰਖੁ = ਇੱਕ ਸਚਿਆਰਾ (ਜੋ) , ਨਿਰਭਉ = ਨਿਡਰ, ਨਿਰਵੈਰ = ਅਤੇ ਨਿਰਪੇਖ, ਅਕਾਲ = ਰੱਬ, ਮੂਰਤਿ = ਰੂਪੀ, ਅਜੂਨੀ = ਹੋਰ ਜਨਮ ਲਏ ਬਗੈਰ, ਸੈਭੰ = ਪਰਕਾਸ਼ਵਾਨ ਹੋ ਕੇ, ਗੁਰ = ਸ਼ਬਦ ਗੁਰੁ ਦੇ, ਪ੍ਰਸਾਦਿ = ਯਾਨੀ ਗੁਰਮਤਿ , ਜਪੁ = ਅਨੁਸਾਰ ਢਲਣ ਦੇ ਨਾਲ਼ (ਬਣਦਾ ਹੈ ) ਅੱਗੇ ਸ਼ਬਦਾਂ ਦੇ ਅਰਥ ਕਰਦਾ ਲੇਖਕ ਲਿਖਦਾ ਹੈ ਕਿ ਏਕੰਕਾਰ ਜਾਂ ਰੱਬ ਦੀ ਹਸਤੀ ਅਤੇ ਰੂਹਾਨੀ ਸੋਚ ਮੁੱਢੋ ਆਦਿ ਤੋਂ ਹੀ ਵਿਆਪਕ ਸੀ । ਮਨੁੱਖ ਦੇ ਭੂਤਕਾਲ ਦੇ ਮਿਥਿਹਾਸਿਕ ਚਾਰੇ ਜੁੱਗਾਂ ਵਿੱਚ ਸਚ ਅਤੇ ਸਚਾਈ ਦੀ ਹਮੇਸ਼ਾਂ ਅੰਤਮ ਜਿੱਤ ਰਹੀ ਹੈ । ਵਰਤਮਾਨ ਵਿੱਚ ਅਸੀਂ ਜੋ ਵੀ ਦੇਖ ਰਹੇ ਹਾਂ, ਉਹ ਕੋਈ ਸੁਪਨਾ ਜਾਂ ਮਾਯਾ ਨਹੀਂ ਹੈ, ਸਗੋਂ ਇਕ ਠੋਸ ਰੂਹਾਨੀ ਸਚਾਈ ਹੈ । ਨਾਨਕ ਵਿਚਾਰਧਾਰਾ ਦੇ ਗੁਰਬਾਣੀ ਵਿੱਚ ਦਰਸਾਏ, ਜੀਵਨ ਮੁਕਤੀ ਦੇ ਸਿਧਾਂਤ ਭਵਿੱਖ ਵਿੱਚ ਹਮੇਸ਼ਾਂ ਲਈ ਢੁਕਵੇਂ ਹਨ ।
ਲੇਖਕ ਨੇ ਆਪਣੇ ਟੀਕੇ ਵਿੱਚ ਇਸ ਗੱਲ ਨੂੰ ਉਭਾਰਿਆ ਹੈ ਕਿ ਹੁਣ ਤੱਕ ਦੇ ਟੀਕੇ ਬ੍ਰਾਹਮਣਵਾਦ ਨੂੰ ਉਭਾਰਦੇ ਹਨ । ਇੰਝ ਲੱਗਦਾ ਹੈ ਕਿ ਇਸ ਨਿਵੇਕਲੇ ਟੀਕੇ ਵਿੱਚ ਲੇਖਕ ਨੇ ਪੁਰਾਣੇ ਸਾਰੇ ਟੀਕਾ ਕਾਰਾਂ ਨੂੰ ਨਕਾਰਿਆਂ ਹੈ ਜੋ ਕਿ ਆਪਣੇ ਆਪ ਨੂੰ ਪੂਰਨ ਕਹਿਣਾ ਸਿਆਣਪ ਨਹੀਂ ਹੈ । ਲੇਖਕ ਨੇ ਆਪਣੀ ਵੈਬ ਸਾਈਟ ਤੇ ਮਿਸਟਰ ਐਮ ਏ. ਮੈਕਾਲਫ ਦੀ ੧੯੦੯ ਦੀ ਅੰਗਰੇਜੀ ਦੀ ਟ੍ਰਾਸਲੇਸ਼ਨ ਅਤੇ ਪ੍ਰੋ. ਸ਼ਾਹਿਬ ਸਿੰਘ ਦੀ ੧੯੩੧ ਦੀ ਪੰਜਾਬੀ ਟ੍ਰਾਸਲੇਸਨ ਵੀ ਦਿੱਤੀ ਹੈ ਤਾਂ ਜੋ ਦੋਨਾਂ ਦਾ ਅਧਿਐਨ ਕੀਤਾ ਜਾ ਸਕੇ । ਸੋਚ ਦੀ ਡੀਵੈਲਪਮੈਂਟ ਚੱਲਦੀ ਰਹਿੰਦੀ ਹੈ ਜੋ ਕਿ ਲਗਾਤਾਰ ਨਿਰੰਤਰ ਅਗਾਹ ਵੀ ਜਾਰੀ ਹੈ , ਕਿਸੇ ਚੀਜ ਤੇ ਆ ਕੇ ਫੁੱਲ ਸਟਾਪ ਮੁਰਦਿਆਂ ਦੀ ਨਿਸਾਨੀ ਹੈ ।
ਲੇਖਕ ਦੀ ਉਮਰ ਲੱਗਭੱਗ ੭੦ ਸਾਲ ਦੇ ਕਰੀਬ ਹੈ । ਲੇਖਕ ਨੇ ਫੌਜ ਦੀ ਉੱਚ ਅਹੁਦੇ ਵਾਲੀ (ਕਰਨਲ) ਨੌਕਰੀ ਕੀਤੀ ਹੈ । ਉਹਨਾਂ ਦੀ ਪੰਜਾਬੀ ਭਾਸ਼ਾ ਦੇ ਨਾਲ਼ ਨਾਲ਼ ਅੰਗਰੇਜੀ ਭਾਸ਼ਾ ਤੇ ਪਕੜ ਵੀ ਚੰਗੀ ਹੈ । ਉਹਨਾਂ ਦਾ ਸ਼ੌਕ ਗਰੀਬ ਸਿੱਖ ਬੱਚਿਆਂ ਨੂੰ ਸਰਕਾਰ ਤੋਂ ਸਕਾਲਰਸਿਪ ਦਿਲਵਾਉਣ ਦਾ ਹੈ ਤਾਂ ਜੋ ਉਹ ਨਿਰਵਿਘਨ ਆਪਣੀ ਵਿਦਿਆ ਜਾਰੀ ਰੱਖ ਸਕਣ । ਇਸ ਕੰਮ ਲਈ ਲੇਖਕ ਦਿਨ ਮਿਹਨਤ ਕਰਦਾ ਹੈ ਨਾਲ਼ ਨਾਲ਼ ਗੁਰਬਾਣੀ ਦੀ ਵੀ ਡੂੰਘੀ ਸਮਝ ਰੱਖਦਾ ਹੈ । ਇਸ ਟੀਕੇ ਵਿੱਚ ਅਗਰ ਕਿਸੇ ਨੂੰ ਕੋਈ ਗੱਲ ਗੁਰਮਤਿ ਤੋਂ ਉਲਟ ਲੱਗੇ ਤਾਂ ਉਹ ਸਿੱਧਾ ਲੇਖਕ ਨਾਲ਼ ਸੰਪਰਕ ਕਰ ਸਕਦਾ ਹੈ ਅਤੇ ਨਿਰਸੰਕੋਚ ਉਹਨਾਂ ਨਾਲ਼ ਵਾਰਤਾਲਾਪ ਕਰ ਸਕਦਾ ਹੈ ਕਿਉਂਕਿ ਲੇਖਕ ਖੁੱਲੇ ਵਿਚਾਰਾਂ ਵਾਲ਼ਾ ਹੈ ਜਿੱਦੀ ਨਹੀਂ ਹੈ । ਸੋ ਸਾਨੂੰ ਇਸ ਟੀਕੇ ਨੂੰ ਜਰੂਰ ਪੜਨਾ ਚਾਹੀਦਾ ਹੈ ਤਾਂ ਜੋ ਲੇਖਕ ਦਾ ਹੋਰ ਲਿਖਣ ਦਾ ਹੌਸਲਾ ਬਣਿਆ ਰਹੇ ਅਤੇ ਅਗਲਾ ਐਡੀਸ਼ਨ ਪਾਠਕਾਂ ਦੀ ਕੋਪਰੇਸ਼ਨ ਨਾਲ਼ ਹੋਰ ਸਪੱਸ਼ਟਤਾ ਨਾਲ਼ ਸਾਹਮਣੇ ਆਵੇ ।ਇਸ ਕਿਤਾਬ ਨੂੰ ਪੜਨ ਲਈ ਵੈਬ ਸਾਈਟ
http://www.jappbani543.info/home ਤੇ ਜਾ ਸਕਦੇ ਹੋ ।
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ :9872099100


☬ ੴਸ੍ਰੀ ਵਾਹਿਗੁਰੂ ਜੀ ਕੀ ਫਤਹਿ ।। ☬
ਅਖੰਡ ਕੀਰਤਨੀ ਜਥਾ ਯੂ ਕੇ
AKHAND KRITANEE JATHA U.K.
ADDRESS: SINGH SABHA GRUDWARA, 1 PRINCESS STREET, DERBY, DE23 8TN (UK)
TEL: 01332 372 851 Fax: 01332 372 833 Email:purewalpti@gmail.com Website:www.akjuk.org
Date: 21 - 10 - 2013 Charity Reg. No. 272456 Serial No:.................................

ਅਖੰਡ ਕੀਰਤਨੀ ਜਥਾ ਯੂ ਕੇ (ਯੂਰਪ) ਅਤੇ ਸਹਿਯੋਗੀ ਸੰਸਥਾਵਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਬਾਰੇ ਅਮਰੀਕਾ/ਕੈਨੇਡਾ ਦੀਆਂ ਸੰਸਥਾਵਾਂ ਦੇ ਸਟੈਂਡ ਦੀ ਸ਼ਲਾਘਾ।
ਮੂਲ ਨਾਨਕਸ਼ਾਹੀ ਕਲੈਡੰਰ ਦੀ ਮੁੜ ਬਹਾਲੀ ਲਈ ਸਿਆਟਲ ਵਿਖੇ 26 ਅਕਤੂਬਰ ਨੂੰ ਕੀਤੇ ਜਾ ਰਹੇ ਕੌਮਾਂਤਰੀ ਸੈਮੀਨਾਰ ਵਿੱਚ ਸ਼ਾਮਿਲ ਸੰਸਥਾਵਾਂ ਅਤੇ ਸੰਗਤਾਂ ਨੂੰ ਅਖੰਡ ਕੀਰਤਨੀ ਜਥਾ ਯੂ: ਕੇ ਦੇ ਜਨਰਲ ਸਕੱਤਰ ਸ: ਰਾਜਿਦੰਰ ਸਿੰਘ ਪੁਰੇਵਾਲ ਪੁਲਿਟੀਕਲ ਸਕੱਤਰ ਭਾਈ ਜੋਗਾ ਸਿੰਘ ਅਤੇ ਸਹਿਯੋਗੀ ਸੰਸਥਾਵਾਂ ਵੱਲੋਂ ਸੁਨੇਹਾ ।
ਗੁਰੂ ਪਿਆਰੇ, ਗੁਰੂ ਸਵਾਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। ਵਰਲਡ ਸਿੱਖ ਫਡੈਰਸ਼ੇਨ ਅਤੇ ਸਹਿਯੋਗੀ ਸੰਸਥਾਵਾਂ ਵਲੋਂ ਸਿਆਟਲ ਵਿਖੇ 26 ਅਕਤੂਬਰ 2014 ਨੂੰ ਕੀਤੇ ਜਾ ਰਹੇ ਕੌਮਾਂਤਰੀ ਸੈਮੀਨਾਰ ਵਿੱਚ ਸ਼ਾਮਿਲ ਸਿੱਖ ਸੰਸਥਾਵਾਂ ਅਤੇ ਸਮੂਹ ਸਿੱਖ ਸੰਗਤਾਂ ਦੇ ਇਸ ਉੱਦਮ ਦੀ ਅਸੀਂ ਭਰਪੂਰ ਸ਼ਲਾਘਾ ਕਰਦੇ ਹਾਂ ਕਿ ਇਸ ਪੰਥਕ ਇਕੱਠ ਵੱਲੋਂ ਨਾਨਕਸ਼ਾਹੀ (ਮੂਲ 2003) ਵਿੱਚ ਲਾਗੂ ਕੀਤੇ ਗਏ ਕੈਲੰਡਰ ਸਬੰਧੀ ਆਪਣਾ ਸਟੈਂਡ ਦ੍ਰਿੜ੍ਹਤਾ ਨਾਲ ਲਿਆ ਗਿਆ ਹੈ। ਜਿਹੜੀਆਂ ਵੀ ਸੰਸਥਾਵਾਂ, ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਇਸ ਨਾਨਕਸ਼ਾਹੀ ਕੈਲੰਡਰ ਦੇ ਮੂਲ ਰੂਪ ਵਿੱਚ ਬਰਕਰਾਰ ਰੱਖ ਕੇ ਇਸ ਅਨੁਸਾਰ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਮਨਾਉਂਦੀਆਂ ਚਲੀਆਂ ਆ ਰਹੀਆਂ ਹਨ, ਅਸੀਂ ਉਹਨਾਂ ਦੀ ਵੀ ਸ਼ਲਾਘਾ ਕਰਦੇ ਹਾਂ ਤੇ ਨਾਲ ਹੀ ਸਮੁੱਚੇ ਪੰਥ ਨੂੰ ਬੇਨਤੀ ਕਰਦੇ ਹਾਂ ਕਿ ਇਹੀ ਨਾਨਕਸ਼ਾਹੀ ਕਲੈਡੰਰ ਪੰਥ ਤੇ ਸਮੁੱਚੀ ਕੌਮ ਦੇ ਹਿਤ ਵਿੱਚ ਹੈ ਇਸ ਨੂੰ ਪੂਰਨ ਰੂਪ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਹ ਜ਼ਿਕਰ ਯੋਗ ਹੈ ਕਿ ਯੂ ਕੇ ਵਿੱਚ ਅਖੰਡ ਕੀਰਤਨੀ ਜਥਾ ਯੂ ਕੇ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਵੈਂਟਰੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡਰਬੀ ਅਤੇ ਸਹਿਯੋਗੀ ਸੰਸਥਾਵਾਂ, ਕਾਰਸੇਵਾ ਕਮੇਟੀ ਸਿੱਖ ਗੁਰਧਾਮ ਪਾਕਿਸਤਾਨ, ਬ੍ਰਿਟਿਸ਼ ਸਿੱਖ ਕੌਂਸਲ, ਸਿੱਖ ਸੇਵਕ ਸੁਸਾਇਟੀ ਅਤੇ ਖਾਲਸਾ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਅਗਲੇ ਸਾਲ 2014 ਲਈ 20 ਸਫ਼ਿਆਂ ਦਾ ਇੱਕ ਵਿਸ਼ੇਸ਼ ਕੈਲੰਡਰ ਵੱਡੀ ਗਿਣਤੀ ਵਿੱਚ ਛਾਪਿਆ ਜਾ ਰਿਹਾ ਹੈ। ਨਵਬੰਰ 2013 ਨੂੰ ਪਹਿਲਾ ਐਡੀਸ਼ਨ 10 ਹਜ਼ਾਰ, ਇਸ ਪਿਛੋਂ ਦੂਜਾ ਅਡੈਸ਼ਨ ਸੰਗਤਾਂ ਦੀ ਮੰਗ ਨੂੰ ਦੇਖ ਕੇ ਦਸੰਬਰ ਮਹੀਨੇ ਵਿੱਚ ਛਾਪਿਆ ਜਾਵੇਗਾ। ਇਸ ਮੂਲ ਨਾਨਕਸ਼ਾਹੀ ਕੈਲੰਡਰ ਉੱਤੇ ਅਖੰਡ ਕੀਰਤਨੀ ਜਥੇ ਦੀਆਂ ਯੂਰਪ ਵਿੱਚ ਤਕਰੀਬਨ 20 ਦੇਸ਼ਾਂ ਦੀਆਂ ਬ੍ਰਾਂਚਾਂ ਵੀ ਪਹਿਰਾ ਦੇ ਰਹੀਆਂ ਹਨ। ਪਿਛੇ ਜਿਹੇ ਅਖੰਡ ਕੀਰਤਨੀ ਜਥਾ (ਇੰਡੀਆ) ਦੇ ਮੁਖੀ ਜਥੇਦਾਰ ਬਖਸ਼ੀਸ਼ ਸਿੰਘ ਜੀ ਵਲੋਂ ਮੂਲ ਨਾਨਕਸ਼ਾਹੀ ਕਲੈਡੰਰ ਦੇ ਕਰਤਾ ਭਾਈ ਪਾਲ ਸਿੰਘ ਪੁਰੇਵਾਲ ਨੂੰ ਸਿਰੋਪਾ ਦੇਣ ਸਮੇਂ ਇਹ ਕਿਹਾ ਗਿਆ ਸੀ ਕਿ ਅਸੀਂ ਇੰਡੀਆ ਵਿੱਚ ਇਸ ਕੈਲੰਡਰ ਉੱਤੇ ਦ੍ਰਿੜ੍ਹਤਾ ਨਾਲ ਪਹਿਰਾ ਦੇ ਰਹੇ ਹਾਂ ਅਤੇ ਅੱਗੇ ਤੋਂ ਵੀ ਦਿੰਦੇ ਰਹਾਂਗੇ। ਅਸੀਂ ਸਮੂਹ ਸਿੱਖ ਸੰਸਥਾਵਾਂ ਵੱਲੋਂ ਸਿਆਟਲ ਵਿਖੇ 26 ਅਕਤੂਬਰ ਦੇ ਇਸ ਕੌਮਾਂਤਰੀ ਸੈਮੀਨਾਰ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਹੋਏ ਸਮੁੱਚੇ ਸਿਖ ਪੰਥ ਦੇ ਭਲੇ ਲਈ ਸਮੂਹ ਸੰਗਤਾਂ ਨੂੰ ਨਾਨਕਸ਼ਾਹੀ ਕਲੈਡੰਰ (2003) ਉੱਤੇ ਪਹਿਰਾ ਦੇਣ ਅਤੇ ਸਾਰੇ ਗੁਰ ਪੁਰਬ ਇਸ ਮੁਤਾਬਕ ਮਨਾਉਣ ਦੀ ਬੇਨਤੀ ਕਰਦੇ ਹਾਂ ਅਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪਬ੍ਰਧੰਕ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਪਹਿਲੇ ਨਾਨਕਸ਼ਾਹੀ ਕਲੈਡੰਰ ਨੂੰ ਲਾਗੂ ਕਰਨ ਲਈ ਸਮੁੱਚੇ ਪੰਥ ਨਾਲ ਵਿਚਾਰ ਕਰਕੇ ਵੱਖ ਵੱਖ ਕੈਲੰਡਰਾਂ ਦੀ ਦੁਬਿਧਾ ਸੰਗਤਾਂ ਵਿਚੋਂ ਦੂਰ ਕਰਨ ਲਈ ਉਪਰਾਲੇ ਕਰਨ।

ਗੁਰੂ ਪੰਥ ਦੇ ਦਾਸ: ਭਾਈ ਰਾਜਿੰਦਰ ਸਿੰਘ ਪੁਰੇਵਾਲ ਜਨਰਲ ਸਕੱਤਰ, ਭਾਈ ਜੋਗਾ ਸਿੰਘ ਪੁਲਿਟੀਕਲ ਸਕੱਤਰ
ਬੇਨਤੀ ਕਰਤਾ : ਅਖੰਡ ਕੀਰਤਨੀ ਜਥਾ ਯੂ ਕੇ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਵੈਂਟਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡਰਬੀ ਅਤੇ ਸਮੂਹ ਸਿੱਖ ਸੰਗਤਾਂ।
ਕਾਰ ਸੇਵਾ ਕਮੇਟੀ ਸਿੱਖ ਗੁਰਧਾਮ ਪਾਕਿਸਤਾਨ, ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਬ੍ਰਿਟਿਸ਼ ਸਿੱਖ ਕੌਂਸਲ, ਨੈਸ਼ਨਲ ਹੈਰੀਟੇਜ ਅਤੇ ਘੱਲੂਘਾਰਾ ਅਜਾਇਬਘਰ ਡਰਬੀ ਅਤੇ ਖਾਲਸਾ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ।


21/10/13)
ਜਰਨੈਲ ਸਿੰਘ, ਸਿਡਨੀ ਅਸਟ੍ਰੇਲੀਆ

ਸਤਿਕਾਰ ਯੋਗ ਗੁਰਇੰਦਰ ਸਿੰਘ ਜੀ
ਗੁਰ ਫ਼ਤਿਹ ਪਰਿਵਾਨ ਕਰਨੀ!
ਆਪਦੀ ਮਿਤੀ 19/10/2013 ਦੀ ਚਿੱਠੀ ਲਈ ਆਪਦਾ ਧੰਨਵਾਦ।

ਸ ਗੁਰਇੰਦਰ ਸਿੰਘ ਜੀ ਮੈਂ ਆਪਣੇ ਪਿਛਲੇ ਖ਼ਤ ਵਿੱਚ ਲਿਖਿਆ ਸੀ ਕਿ ਤੁਹਾਡੀਆਂ ਹੁਣ ਤਕ ਦੀਆਂ ਚਿਠੀਆਂ ਤੋਂ ਇਹ ਭਲੀ ਭਾਂਤ ਜ਼ਾਹਰ ਹੁੰਦਾ ਏ ਕਿ ਤੁਸੀਂ ਦੂਸਰੇ ਬੰਦੇ ਦੀ ਗਲ ਤੇ ਗੌਰ ਕੀਤੇ ਬਿਨਾ ਆਪਣਾ ਅੰਦਾਜ਼ਾ ਲਗਾ ਕੇ ਜ਼ਵਾਬ ਦਾਗ ਦਿੰਦੇ ਹੋ। ਤੁਹਾਡੀ ਪੰਜਵੀਂ ਚਿੱਠੀ ਇਸ ਦਾ ਇੱਕ ਹੋਰ ਸਬੂਤ ਹੈ।
ਸ ਗੁਰਇੰਦਰ ਸਿੰਘ ਜੀ ਜੋ ਸਿਧਾਂਤ ਤੁਸੀਂ ਪੰਜ ਤੱਤਾਂ ਵਾਰੇ ਦਿਤਾ ਸੀ ਉਸ ਦਾ ਤੁਸੀਂ ਆਪਣੀ ਪੰਜਵੀਂ ਚਿਠੀ ਵਿੱਚ ਮੁੜ ਜ਼ਿਕਰ ਕੀਤਾ ਹੈ। ਤੁਹਾਡਾ ਕਹਿਣਾ ਹੈ ਕਿ ਮੈ ਇਸ ਨੂੰ ਨਜ਼ਰ ਅੰਦਾਜ਼ ਕੀਤਾ ਹੈ। ਸ ਗੁਰਇੰਦਰ ਸਿੰਘ ਜੀ ਇਹ ਦਰੁਸਤ ਨਹੀ ਹੈ ਬਲਕਿ ਮੈਂ ਤਾਂ ਉਸ ਨਾਲ ਆਪਣੀ ਅਸਿਹਮਤੀ ਹੇਠ ਦਿਤੇ ਤਰਕ ਦੇ ਕੇ ਜ਼ਾਹਰ ਕੀਤੀ ਸੀ ਪਰ ਤੁਸੀਂ ਅਜ ਤਕ ਮੇਰੀਆਂ ਇਹਨਾਂ ਦਲੀਲਾਂ ਦਾ ਕੋਈ ਤਸੱਲੀਬਖ਼ਸ਼ ਜ਼ਵਾਬ ਨਹੀਂ ਦਿਤਾ।
1. ਤੁਹਾਡੇ ਸਿਧਾਂਤ ਦੀ ਬੁਨਿਆਦ ਖ਼ਲਾਅ ਸ਼ਬਦ ਦੇ ਅਰਥ ਵਿਥ ਜਾਂ ਦੂਰੀ ਹੋਣਾ ਹੈ। ਮੇਰੀ ਜਾਣਕਾਰੀ ਮੁਤਾਬਿਕ ਇਹ ਅਰਥ ਨਹੀ ਹੋ ਸਕਦੇ ਅਤੇ ਮੈਂ ਤੁਹਾਡੇ ਕੋਲੋਂ ਉਸ ਪੰਜਾਬੀ ਸ਼ਬਦ ਕੋਸ਼ ਦਾ ਵੇਰਵਾ ਮੰਗਿਆ ਜਿਥੇ ਇਹ ਅਰਥ ਮਿਲਦੇ ਹੋਣ। ਮੈਂ ਇਸ ਸ਼ਬਦ ਦੀ ਇਹਨਾਂ ਅਰਥਾਂ ਵਿੱਚ ਆਈ ਵਰਤੋਂ ਗੁਰੂ ਗਰੰਥ ਸਾਹਿਬ ਵਿੱਚ ਵੀ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਮੈਨੂੰ ਨਹੀਂ ਮਿਲੀ ਤਾਂ ਮੈਂ ਤੁਹਾਨੂੰ ਇਸ ਵਾਰੇ ਅਰਜ਼ ਕੀਤੀ। ਤੁਸੀਂ ਉਲਟਾ ਇਸ ਗਲ ਦਾ ਗਿਲਾ ਕੀਤਾ ਕਿ ਹੁਣ ਮੈ ਤੁਹਡੇ ਕੋਲੋਂ ਸ਼ਬਦ ਕੋਸ਼ ਦਾ ਨਾਮ ਪੁਛ ਰਿਹਾ ਹਾਂ। ਤੁਸੀ ਮੈਨੂੰ ਇਹ ਬੇਤੁਕਾ ਸਵਾਲ ਵੀ ਕਰ ਮਾਰਿਆ ਕਿ ਕੀ ਗੁਰਮਤਿ ਦੀ ਗਲ ਕੇਵਲ ਗੁਰੁ ਗਰੰਥ ਸਾਹਿਬ ਦੀ ਸ਼ਬਦਾਵਲੀ ਵਿੱਚ ਹੀ ਹੋ ਸਕਦੀ ਹੈ?
2. ਤੁਸੀਂ ਇੱਕ ਤੋਂ ਵਧ ਵਾਰ ਇਹ ਲਿਖ ਚੁਕੇ ਹੋ ਕਿ ਸਪੇਸ ਦੇ ਅਰਥ ਵਿਥ ਜਾਂ ਦੂਰੀ ਹੁੰਦੇ ਨੇ। ਮੈ ਤੁਹਾਨੂੰ ਵਾਰ ਵਾਰ ਇਹ ਕਹਿ ਰਿਹਾ ਹਾਂ ਕਿ ਜੀ ਹਾਂ ਸਪੇਸ ਜੋ ਕਿ ਅੰਗਰੇਜ਼ੀ ਦਾ ਸ਼ਬਦ ਹੈ ਉਸ ਦੇ ਇਹ ਅਰਥ ਜ਼ਰੂਰ ਹੂੰਦੇ ਨੇ ਪਰ ਇਹ ਜ਼ਰੂਰੀ ਨਹੀਂ ਕਿ ਇਹ ਅਰਥ ਖ਼ਲਾਅ ਦੇ ਵੀ ਹੋਣ ਜੋ ਕਿ ਪੰਜਾਬੀ ਵਿੱਚ ਸਪੇਸ ਦਾ ਕਈ ਹੋਰ ਅਰਥਾਂ `ਚੋਂ ਇੱਕ ਅਰਥ ਹੈ। ਮੈਂ ਤੁਹਾਨੂੰ ਅੰਗਰੇਜ਼ੀ ਦੇ ਕੁੱਝ ਹੋਰ ਸ਼ਬਦਾਂ ਦੀਆਂ ਉਦਾਰ੍ਹਣਾਂ ਵੀ ਆਪਣੀ ਗਲ ਸਮਝਾਉਣ ਹਿਤ ਦਿਤੀਆਂ। ਤੁਸੀਂ ਇਸ ਸਭ ਨੂੰ ਨਜ਼ਰ ਅੰਦਾਜ਼ ਕਰਕੇ ਆਪਣੀ ਗਲ ਤੇ ਬਜ਼ਿਦ ਹੋ।
3. ਜੋ ਵੇਰਵਾ ਤੁਸੀਂ ਆਪਣੇ ਸਿਧਾਂਤ ਦਾ ਦਿਤਾ ਸੀ ਉਸ ਮੁਤਾਬਿਕ ਖ਼ਲਾਅ ਸਾਡੇ ਸਰੀਰ ਦਾ ਹਿਸਾ ਤਾਂ ਨਹੀਂ ਬਣਦਾ ਪਰ ਇਸ ਬਿਨਾ ਸਾਡਾ ਸਰੀਰ ਪੁੰਗਰ ਕੇ ਵਿਕਸਤ ਵੀ ਨਹੀਂ ਹੋ ਸਕਦਾ। ਮੈਨੂੰ ਇਹ ਗਲ ਤੁਹਾਡੇ ਆਪਣੇ ਲੇਖ ਜਿਥੇ ਤੁਸੀ ਸਰੀਰ ਨੂੰ ਪੰਜ ਤੱਤਾ ਦਾ ਸਮੂਹ ਕਹਿੰਦੇ ਹੋ ਨਾਲ ਮੇਲ ਖਾਂਦੀ ਨਹੀ ਲਗੀ ਅਤੇ ਮੈਂ ਤੁਹਾਡੇ ਕੋਲੋਂ ਇਹ ਪੁਛਿਆ ਕਿ ਕੀ ਖ਼ਲਾਅ ਇੱਕ ਸ਼ਹਾਇਕ ਤੱਤ ਹੈ। ਤੁਸੀਂ ਉਲਟੇ ਮੈਨੂੰ ਸਵਾਲ ਕਰ ਮਾਰੇ ਕਿ ਸਹਾਇਕ ਤੱਤ ਦੀ ਪ੍ਰੀਭਾਸ਼ਾ ਕੀ ਹੈ? ਸਹਾਇਕ ਤੱਤ ਗੁਰੁ ਗਰੰਥ ਸਾਹਿਬ ਵਿੱਚ ਕਿਥੇ ਆਉਂਦਾ ਹੈ?
4. ਅਗਰ ਖ਼ਲਾਅ ਵਿਥ ਜਾਂ ਦੂਰੀ ਦੇ ਤੌਰ ਤੇ ਪੰਜਵਾਂ ਤੱਤ ਹੈ ਤਾਂ ਜੋਤ ਜੋ ਗੁਰਮਤਿ ਅਨੁਸਾਰ ਸਾਡੇ ਸਰੀਰ ਵਿੱਚ ਮੌਜੂਦ ਹੈ ਨੂੰ ਮਿਲਾ ਕੇ ਤੱਤਾਂ ਦੀ ਗਿਣਤੀ ਛੇ ਹੋ ਜਾਂਦੀ ਹੈ। ਇਸ ਤਰ੍ਹਾਂ ਨਾਲ ਇਹ ਸਿਧਾਂਤ ਪੰਜ ਤੱਤਾਂ ਦਾ ਤਾਂ ਰਹਿੰਦਾ ਹੀ ਨਹੀ। ਤੁਸੀਂ ਇਸ ਦਲੀਲ ਦਾ ਕੋਈ ਉਤਰ ਨਹੀ ਦਿਤਾ।
ਸ ਗੁਰਇੰਦਰ ਸਿੰਘ ਜੀ ਮੇਰੇ ਕੀਤੇ ਕਿੰਤੂ ਪਰੰਤੂ ਤੇ ਤੁਸੀਂ ਖੁਦ ਅਨੇਕਾਂ ਸਵਾਲ ਕਰ ਚੁਕੇ ਹੋ ਫਿਰ ਵੀ ਮੈਨੂੰ ਕਹਿੰਦੇ ਹੋ ਕਿ ਮੈ ਕੋਈ ਕਿੰਤੂ ਪਰੰਤੂ ਨਹੀਂ ਕੀਤਾ।
ਅਗੇ ਆਪਣੀ ਆਦਤ ਤੋਂ ਮਜਬੂਰ ਤੁਸੀਂ ਇੱਕ ਵਾਰ ਫਿਰ ਮੇਰੇ ਲਿਖੇ ਤੇ ਗੌਰ ਕੀਤੇ ਬਿਨਾ ਮੇਰੇ ਵਾਰੇ ਅੰਦਾਜ਼ਾ ਲਾ ਲਿਆ ਕਿ ਮੈ ਇਸ ਗਲ ਨਾਲ ਸਹਿਮਤ ਹਾਂ ਕਿ ਗੁਰਮਤਿ ਅੁਨਸਾਰ ਅਕਾਸ਼ ਪੰਜਾਂ ਤੱਤਾਂ ਵਿਚੋਂ ਇੱਕ ਹੈ। ਫਿਰ ਤੁਸੀਂ ਮੇਰੇ ਤੇ ਸਵਾਲ ਠੋਕ ਤਾ ਕਿ ਮੈ ਇਹ ਦੱਸਾਂ ਕਿ ਭਾਈ ਕਾਨ੍ਹ ਸਿੰਘ ਦੁਆਰਾ ਆਕਾਸ਼ ਦੇ ਕੀਤੇ ਭਾਵ ਅਰਥ (ਪਾਰਬ੍ਰਹਮ ਇਤਆਦਿ) ਕਿਵੇਂ ਤੱਤ ਹਨ ਅਤੇ ਇਹਨਾ ਦਾ ਸਾਡੇ ਸਰੀਰ ਦੀ ਬਣਤਰ ਨਾਲ ਕੀ ਸਬੰਧ ਹੈ? ਗੁਰਇੰਦਰ ਸਿੰਘ ਜੀ ਤੁਸੀਂ ਮੇਥੋਂ ਅਕਾਸ਼ ਦੇ ਅਰਥ ਪੁੱਛੇ ਤੇ ਮੈ ਆਪਣੀ ਸਮਝ ਅਨੁਸਾਰ ਦਸ ਦਿਤੇ। ਮੈ ਤਾਂ ਇਹ ਕਿਧਰੇ ਵੀ ਨਹੀ ਕਿਹਾ ਕਿ ਪੰਜ ਤੱਤ ਗੁਰਮਤਿ ਦਾ ਸਿਧਾਂਤ ਹਨ। ਇਹ ਸਵਾਲ ਤਾਂ ਮੈ ਤੁਹਾਡੇ ਕੋਲੋਂ ਪੁਛਿਆ ਸੀ ਜਿਸ ਦਾ ਸਾਫ ਲਫ਼ਜਾਂ ਵਿੱਚ ਕੋਈ ਜਵਾਬ ਅਜ ਤਕ ਨਹੀ ਆਇਆ। ਇਹ ਗਲ ਮੈ ਆਪਣੀ ਪਿਛਲੀ ਚਿੱਠੀ ਵਿੱਚ ਤੁਹਾਡੇ ਸਵਾਲ ਨੰਬਰ 1 ਦੇ ਉਤਰ ਦਿੰਦਿਆਂ ਵੀ ਕਹੀ ਸੀ।
ਸ ਗੁਰਇੰਦਰ ਸਿੰਘ ਜੀ ਅਗਰ ਤੁਸੀਂ ਧਿਆਨ ਨਾਲ ਮੇਰੀ ਪਿਛਲੀ ਚਿਠੀ ਪੜ੍ਹੋ ਤਾਂ ਤੁਹਾਨੂੰ ਅਕਾਸ ਬਾਬਤ ਤੁਹਾਡੇ ਕੀਤੇ ਸਾਰੇ ਸਵਾਲਾਂ ਦੇ ਮੇਰੇ ਜਵਾਬ ਮਿਲ ਸਕਦੇ ਨੇ। ਹਾਂ ਸ਼ਾਇਦ ਉਹ ਜਵਾਬ ਨਾ ਮਿਲੇ ਜਿਸ ਦਾ ਤੁਸੀਂ ਆਪਣੀ ਆਦਤ ਬਸ ਕਿਆਸ ਕਰੀ ਬੈਠੇ ਹੋ।
ਸ ਗੁਰਇੰਦਰ ਸਿੰਘ ਜੀ ਮੇਰੇ ਖਿਆਲ ਵਿੱਚ ਇਹ ਚਰਚਾ ਹੁਣ ਉਸ ਮੋੜ ਤੇ ਪੁਹੁੰਚ ਗਈ ਹੈ ਜਿਥੋਂ ਅਗੇ ਕੋਈ ਰਸਤਾ ਨਹੀਂ ਖੁਲਦਾ। ਤੁਸੀਂ ਆਪਣੀ ਗਲ ਤੇ ਬਜ਼ਿਦ ਹੋ ਜਿਸ ਦਾ ਤੁਹਾਨੂੰ ਪੂਰਾ ਪੂਰਾ ਹੱਕ ਹੈ। ਮੈਨੂੰ ਵੀ ਤੁਹਾਡੇ ਨਾਲ ਅਸਹਿਮਤ ਹੋਣ ਦਾ ਪੂਰਾ ਹੱਕ ਹੈ ਕਿੳਂਕਿ ਮੈਨੂੰ ਆਪਣੇ ਸਵਾਲ ਦਾ ਕੋਈ ਤਸੱਲੀਬਖ਼ਸ਼ ਜਵਾਬ ਨਹੀ ਮਿਲਿਆ। ਅੰਤ ਵਿੱਚ ਮੈ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਡਾ: ਬਰਸਾਲ ਵਲੋਂ ਕੀਤੇ ਸਵਾਲ ਵਿੱਚ ਜਿਹੜਾ ਸੁਝਾਅ ਹੈ ਕਿ ਹੋ ਸਕਦਾ ਹੈ ਗੁਰੁ ਗਰੰਥ ਵਿੱਚ ਪੰਜ ਤੱਤ ਦਾ ਸ਼ਬਦ ਜੁਟ ਪ੍ਰਾਚੀਨ ਪ੍ਰਚਲਤ ਮੁਹਾਵਰੇ ਦੇ ਤੌਰ ਤੇ ਵਰਤਿਆ ਗਿਆ ਹੋਵੇ। ਮੇਰਾ ਖਿਆਲ ਹੈ ਕਿ ਸਾਨੂੰ ਇਸ ਉਤੇ ਵੀ ਗੰਭੀਰਤਾ ਨਾਲ ਗੌਰ ਕਰਨਾ ਚਾਹੀਦਾ ਹੈ।
ਚਰਚਾ ਦੋਰਾਨ ਅਗਰ ਕੋਈ ਠੰਡਾ ਤੱਤਾ ਬੋਲਿਆ ਗਿਆ ਹੋਵੇ ਉਸ ਲਈ ਖਿਮਾ ਦਾ ਜਾਚਕ ਹਾਂ।
ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ


21/10/13)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਡਾ. ਗੁਰਮੀਤ ਸਿੰਘ ਬਰਸਾਲ ਜੀ, ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸਿਖਮਾਰਗ ਵੈਬਸਾਈਟ ਉੱਤੇ ਪਾਏਗਏ ਮੇਰੇ 19. 10. 2013 ਦੇ ਪੱਤਰ ਦੇ ਸਬੰਧ ਵਿੱਚ 20. 10. 2013 ਦੇ ਆਪਣੇ ਪੱਤਰ ਵਿੱਚ ਆਪ ਜੀ ਠੀਕ ਹੀ ਲਿਖਦੇ ਹੋ:
“………ਗੁਰੂ ਗ੍ਰੰਥ ਸਾਹਿਬ ਜੀ ਦੇ ਅਣਗਿਣਤ ਸ਼ਬਦ ਹੀ, ਗੁਰੂ/ਗਿਆਨ/ਉਪਦੇਸ਼ ਦੇ ਗੁਰੂ ਹੋਣ ਦੀ ਪੁਸ਼ਟੀ ਥਾਂ ਥਾਂ ਆਪ ਹੀ ਕਰਦੇ ਹਨ।”
ਸਪਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੰਤਲੇਪਲਾਂ ਉੱਤੇ ਕੁਝ ਇਹੋ ਜਿਹੇ ਬਚਨ ਹੀ ਉਚਾਰੇ ਹੋਣਗੇ ਜਦੋਂ ਸਿੱਖਾਂ ਨੇ ਉਹਨਾਂ ਨੂੰ ਅਗਲੇ ਗੁਰੂ ਜੀ ਬਾਰੇ ਸਵਾਲ ਕੀਤਾ ਹੋਵੇਗਾ। ਦੱਸਵੇਂ ਗੁਰੂ ਜੀ ਵੱਲੋਂ ਉੱਪਰ ਦਿੱਤੇ ਆਦੇਸ਼ ਰਾਹੀਂ ਸਿਖ-ਲਹਿਰ ਦੇ ਦੇਹਧਾਰੀ ਰਹਿਬਰ (ਗੁਰੂ) ਦੀ ਪਰੰਪਰਾ ਨੂੰ ਸਮਾਪਤ ਕਰਨ ਦਾ ਫੈਸਲਾ ਬਹੁਤ ਹੀ ਸ਼ਲਾਘਾਯੋਗ ਸੀ ਭਾਵੇਂ ਕਿ ਬ੍ਰਾਹਮਣਵਾਦ ਦੇ ਪਰਭਾਵ ਥੱਲੇ ਆਉਣ ਕਰਕੇ ਸਿੱਖ ਲੋਕ ਗੁਰੂ ਜੀ ਦੇ ਇਸ ਆਦੇਸ਼ ਦੀ ਅਣਦੇਖੀ ਕਰਦੇ ਹੋਏ ਸਿੱਖੀ ਦੀ ਲਹਿਰ ਨੂੰ ਇੱਕ ਧਰਮ ਦਾ ਰੂਪ ਦੇ ਬੈਠੇ ਹਨ। ਸ਼ਾਇਦ ਇਹ ਹੀ ਉਹਨਾਂ ਦੇ ਸਾਰੇ ਕਸ਼ਟਾਂ ਦਾ ਕਾਰਨ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


21/10/13)
ਮੇਜਰ ਸਿੰਘ ‘ਬੁਢਲਾਡਾ’

ਸਰਦਾਰ ਮੱਖਣ ਸਿੰਘ ਜੀ,
ਸਤਿ ਸ੍ਰੀ ਅਕਾਲ!

ਬਹੁਤ ਸਾਰੇ ਸਾਧ-ਸੰਤ ਆਪਣੇ ਨਾਮ ਨਾਲ 108 ਅਤੇ 1008 ਲਾਉਂਦੇ ਹਨ। ਮੈਂ ਇਹ ਜਾਣਕਾਰੀ ਚਾਹੁੰਦਾ ਹਾਂ ਕਿ ਇਹ (108-1008) ਕਿਸ ਨੇ ਕਦੋਂ ਸ਼ੁਰੂ ਕੀਤਾ, ਇਸ ਅਸਲ ਅਰਥ ਕੀ ਹਨ? ਜਿਸ ਸੱਜਣ ਨੂੰ ਇਹ ਪੂਰੀ ਜਾਣਕਾਰੀ ਹੋਵੇ ਤਾਂ ਉਹ ਇਹ ਜਾਣਕਾਰੀ ‘ਸਿੱਖ ਮਾਰਗ’ ਤੇ ਦੇਣ ਦੀ ਖੇਚਲ ਕਰਨ ਜੀ। ਮੈਂ ਆਪ ਸਭ ਦਾ ਅਤੀ ਧੰਨਵਾਦੀ ਹੋਵਾਂਗਾ।
ਮੇਜਰ ਸਿੰਘ ‘ਬੁਢਲਾਡਾ’
ਮੋਬਾ: 94176 42327
90414 06713

***************************
ਚਰਚਾ ਕਰਵਾ ਗਿਆ……. . ।
ਸਾਧਾਂ ਮਗਰ ਆਮ ਲੋਕ ਆਏ ਲੱਗਦੇ,
ਹੁਣ ਲੱਗ ਗਈ ਸਾਡੀ ਸਰਕਾਰ ਲੋਕੋ!
ਸੋਨਾ ਭਾਲਦੀ ਫਿਰਦੀ ਵਿੱਚ ਖੰਡਰਾਂ,
ਸਾਧ ਸੁਪਨੇ ਤੇ ਕਰ ਇਤਵਾਰ ਲੋਕੋ!
ਐਸੇ ਸੁਪਨੇ ਕਦੇ ਨਾ ਹੋਣ ਸੱਚੇ,
ਸੱਚ ਕਹਿੰਦੇ ਨੇ ਸਮਝਦਾਰ ਲੋਕੋ!
ਕੁਝ ਮਿਲੇ ਨਾ ਮਿਲੇ ਕਿਸੇ ਤਾਂਈ,
ਚਰਚਾ ਕਰਵਾ ਗਿਆ ਸੋਭਨ ਸਰਕਾਰ ਲੋਕੋ!
***************************
ਮੇਜਰ ਸਿੰਘ ‘ਬੁਢਲਾਡਾ’
94176 42327
90414 06713


ਗੁਰਦਵਾਰਾ ਕਮੇਟੀਆਂ ਦੇ ਮੈਂਬਰ ਸਾਹਿਬਾਨ ਦੇ ਧਿਆਨ ਹਿਤ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ!!
ਸਤਿਕਾਰਯੋਗ ਖਾਲਸਾ ਜੀਓ,

ਸਿੱਖਾਂ ਦੀ ਵੱਖਰੀ ਅਤੇ ਨਿਆਰੀ ਹੋਂਦ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਦੁਨੀਆਂ ਦੇ ਤਮਾਮ ਗੁਰਦਵਾਰਾ ਸਾਹਿਬਾਨ ਵਿੱਚ ਲਾਗੂ ਕਰਨ/ਕਰਵਾਉਣ ਦੀ ਚਾਹਤ ਅਤੇ ਪੰਥਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਗੁਰਦਵਾਰਾ ਸਾਹਿਬ ਸੱਚਾ ਮਾਰਗ (ਸਿਆਟਲ) ਵਿਖੇ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਭਾਈ ਪੰਥਪਰੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ 26 ਅਕਤੂਬਰ 2013 ਨੂੰ
12 PM ਤੋਂ 6 PM ਤਕੱ ਇਕ ਸੈਮੀਨਾਰ ਆਯੋਜਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਥਾਨਕ ਅਤੇ ਦੂਰੋਂ ਦੂਰੋਂ ਆਏ ਵਿਦਵਾਨ ਨਾਨਕ ਸ਼ਾਹੀ ਕੈਲੰਡਰ ਦੇ ਵੱਖ ਵੱਖ ਪਹਿਲੂਆਂ ਅਤੇ ਪੰਥਕ ਸਮੱਸਿਆਵਾਂ ਅਤੇ ਉਹਨਾਂ ਦੇ ਸੰਭਾਵਿਤ ਹੱਲਾਂ ਤੇ ਵਿਚਾਰਾਂ ਕਰਨਗੇ।
ਆਪ ਜੀ ਨੂੰ ਜਿੱਥੇ ਇਸ ਸੈਮੀਨਾਰ ਵਿੱਚ ਆਪਣੇ ਸਾਥੀਆਂ ਸਮੇਤ ਪੁੱਜਕੇ ਆਪਣੇ ਵਿਚਾਰ ਸ਼ਾਮਿਲ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਉੱਥੇ ਆਪ ਜੀ ਤੋਂ ਆਪ ਨਾਲ ਸਬੰਧਿਤ ਗੁਰਦਵਾਰਾ ਸਾਹਿਬ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਦਿਨ-ਤਿਉਹਾਰ ਮਨਾਏ ਜਾਣ ਦੀ ਪਰਵਾਨਗੀ ਦੀ ਮੰਗ ਕੀਤੀ ਜਾਂਦੀ ਹੈ।
ਜਵਾਬ ਦੀ ਉਡੀਕ ਵਿੱਚ
ਨਾਨਕਸ਼ਾਹੀ ਕੈਲੰਡਰ ਸੈਮੀਨਾਰ ਕਮੇਟੀ ਅਤੇ ਨਾਨਕਸ਼ਾਹੀ ਕੈਲੰਡਰ ਸਪੋਰਟ ਕਮੇਟੀ
nanakshaheecalender@gmail.com
ਪਰਵਾਨਗੀ,
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ!!
ਅਸੀਂ ਗੁਰਦਵਾਰਾ ਕਮੇਟੀ ਦੇ ਸੇਵਾਦਾਰ ਆਪ ਜੀ ਨੂੰ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਕੌਮ ਦੀ ਆਜਾਦ ਹਸਤੀ ਅਤੇ ਵਿਲੱਖਣਤਾ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਬੰਧਤ ਗੁਰਦਵਾਰਾ ਸਾਹਿਬ ਵਿੱਚ ਦਿਨ-ਤਿਓਹਾਰ ਮਨਾਉਣ ਲਈ ਸਹਿਮਤ ਹਾਂ ਜੀ।
ਗੁਰਦਵਾਰਾ/ਸੰਸਥਾ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਫੋਨ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਪਤਾ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਦਸਖ਼ਤ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,


ਮੂਲ਼ ਨਾਨਕਸ਼ਾਹੀ ਕੈਲੰਡਰ ਦੀ ਮਹੱਤਤਾ ਅਤੇ ਮੁੜ ਬਹਾਲੀ ਸਬੰਧੀ ਕੌਮਾਂਤਰੀ ਸੈਮੀਨਾਰ ਸਿਆਟਲ ਵਿੱਚ 26 ਅਕਤੂਬਰ ਨੂੰ!! ਭਾਈ ਪੰਥਪ੍ਰੀਤ ਸਿੰਘ ਜੀ ਹੋਣਗੇ ਮੁੱਖ ਬੁਲਾਰੇ !!
ਸੈਨਹੋਜ਼ੇ () ਪੰਥਕ ਜੁਗਤਿ ਅਨੁਸਾਰ ਸੰਨ 2003 ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਸੱਤਾਂ ਸਾਲਾਂ ਬਾਅਦ ਬੇਸ਼ੱਕ ਪੰਥ ਦੀਆਂ ਕੇਂਦਰੀ ਸੰਸਥਾਵਾਂ ਵਲੋਂ ਸਿਆਸੀ ਗੁਲਾਮੀ ਦੇ ਪ੍ਰਛਾਵਿਆਂ ਅਧੀਨ ਭਗਵੇਂ ਮੱਟ ਵਿੱਚ ਡੋਬ ਦਿੱਤਾ ਗਿਆ| ਪ੍ਰੰਤੂ ਦੇਸ਼-ਵਿਦੇਸ਼ ਦੀਆਂ ਜਾਗਰੂਕ ਸ਼ਰਧਾਲੂ ਸੰਗਤਾਂ ਅਤੇ ਕੌਮੀ ਫਰਜ਼ਾਂ ਨੂੰ ਸਮਰਪਿਤ ਸਿੱਖ ਜਥੇ-ਬੰਦੀਆਂ 'ਮਿਲ਼-ਗੋਭਾ ਕੈਲੰਡਰ' ਨੂੰ ਅਪ੍ਰਵਾਨ ਕਰਕੇ, ਮੂਲ਼ ਨਾਨਕਸ਼ਾਹੀ ਕੈਲੰਡਰ ਦੀ ਮੁੜ ਬਹਾਲੀ ਵਾਸਤੇ ਜੋਰ ਸ਼ੋਰ ਨਾਲ ਡਟੀਆਂ ਹੋਈਆਂ ਹਨ| ਕੁਛ ਹਫਤੇ ਪਹਿਲਾਂ ਬਠਿੰਡੇ ਹੋਏ ਵਿਸ਼ਾਲ ਇਕੱਠ ਤੋਂ ਬਾਅਦ ਹੁਣ ਸਿਆਟਲ ਵਸ਼ਿੰਗਟਨ ਵਿਖੇ 26 ਅਕਤੂਬਰ ਦਿਨ ਸ਼ਨੀਵਾਰ ਨੂੰ ਇੱਕ ਅੰਤਰ ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ| ਸਿਆਟਲ ਦੇ ਗੁਰਦੁਆਰਾ ਸੱਚਾ ਮਾਰਗ ਐਬਰਨ ਵਿਖੇ ਹੋਣ ਜਾ ਰਹੇ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਭਾਈ ਪੰਥਪ੍ਰੀਤ ਸਿੰਘ ਜੀ ਹੋਣਗੇ|
ਗੁਰਮਤਿ ਪ੍ਰਚਾਰ ਨੂੰ ਪ੍ਰਣਾਈ ਹੋਈ ਸਿੱਖ ਜਥੇਬੰਦੀ ਵਰਲਡ ਸਿੱਖ ਫੈਡਰੇਸ਼ਨ ਅਤੇ ਇਸ ਦੀਆਂ ਸਹਿਯੋਗੀ ਜਥੇਬੰਦੀਆਂ ਦੇ ਭਰਵੇਂ ਮਿਲਵਰਤਨ ਸਦਕਾ ਕਰਵਾਏ ਜਾ ਰਹੇ ਇਸ ਇਤਿਹਾਸਕ ਸੈਮੀਨਾਰ ਬਾਬਤ ਪ੍ਰੈੱਸ ਨੋਟ ਜਾਰ੍ਹੀ ਕਰਦੇ ਹੋਏ ਇਸ ਜਥੇਬੰਦੀ ਦੇ ਪ੍ਰਮੁੱਖ ਬੁਲਾਰੇ ਭਾਈ ਅਜੈਬ ਸਿੰਘ ਨੇ ਦੱਸਿਆ ਕਿ ਅਮਰੀਕਾ-ਕੈਨੇਡਾ ਦੀਆਂ ਨਾਮੀ ਸੰਸਥਾਵਾਂ ਦੇ ਪ੍ਰਮੁੱਖ ਆਗੂਆਂ ਦੇ ਨਾਲ ਨਾਲ ਇਸ ਸੈਮੀਨਾਰ ਨੂੰ ਸੰਬੋਧਨ ਕਰਨ ਵਾਸਤੇ ਪਹੁੰਚ ਰਹੇ ਹਨ- ਭਾਈ ਜਸਵੰਤ ਸਿੰਘ ਹੋਠੀ ਪ੍ਰਧਾਨ ਏ. ਜੀ. ਪੀ. ਸੀ., ਭਾਈ ਰੇਸ਼ਮ ਸਿੰਘ ਅੰਮ੍ਰਿਤਸਰ ਅਕਾਲੀ ਦਲ, ਅਜੀਤ ਸਿੰਘ 'ਰਾਹੀ' ਆਸਟ੍ਰੇਲੀਆ, ਸੰਤੋਖ ਸਿੰਘ ਡੈਲਸ ਸਿੱਖ ਯੂਥ ਆਫ਼ ਅਮਰੀਕਾ, ਗਿਆਨ ਸਿੰਘ ਗਿੱਲ ਪ੍ਰਧਾਨ ਗੁਰਦਆਰਾ ਸ੍ਰੀ ਦਸਮੇਸ਼ ਦਰਬਾਰ ਸਰ੍ਹੀ, ਸਰਵਜੀਤ ਸਿੰਘ ਸੈਕਰਾਮੈਂਟੋ, ਡਾ ਗੁਰਮਤਿ ਸਿੰਘ ਬਰਸਾਲ, ਕੁਲਦੀਪ ਸਿੰਘ ਰੇਡੀਉ ਸ਼ੇਰੇ ਪੰਜਾਬ ਕੈਨੇਡਾ, ਗੁਰਦੇਵ ਸਿੰਘ ਸੱਧੇਵਾਲ਼ੀਆ, ਡਾ ਪੂਰਨ ਸਿੰਘ ਕੈਨੇਡਾ, ਅਜੀਤ ਸਿੰਘ ਆਲੋ ਆਰਖ, ਕੁਲਦੀਪ ਸਿੰਘ 'ਜਾਗੋ ਖਾਲਸਾ' ਨਿਊਯਾਰਕ, ਧਰਮ ਸਿੰਘ ਫਿਲਾਡੈਲਫੀਆ, ਮਲਕੀਤ ਸਿੰਘ ਬਾਲਟੀਮੋਰ, ਤਰਲੋਚਨ ਸਿੰਘ ਸਾਬਕਾ ਮੈਂਬਰ ਐਸ. ਜੀ. ਪੀ. ਸੀ. ਅਤੇ ਸਥਾਨਕ ਸਿੱਖ ਆਗੂ| ਇਸ ਮੌਕੇ 'ਮੂਲ਼ ਨਾਨਕਸ਼ਾਹੀ ਕੈਲੰਡਰ 2014' ਵੱਡੀ ਗਿਣਤੀ ਵਿੱਚ ਵੰਡਿਆ ਜਾਵੇਗਾ| ਪ੍ਰਬੰਧਕਾਂ ਅਨੁਸਾਰ ਸੈਮੀਨਾਰ ਦੀ ਸਮਾਪਤੀ ਉਪਰੰਤ ਜਿੱਥੇ ਨਾਨਕਸ਼ਾਹੀ ਕੈਲੰਡਰ ਦੀ ਮੁੜ ਬਹਾਲੀ ਲਈ ਮਤੇ ਪਾਸ ਕੀਤੇ ਜਾਣਗੇ, ਉੱਥੇ ਅਮਰੀਕਾ-ਕੈਨੇਡਾ ਦੇ ਬਹੁਤ ਸਾਰੇ ਗੁਰਦੁਆਰਾ ਪ੍ਰਬੰਧਕਾਂ ਅਤੇ ਸਿੱਖ ਸਭਾ ਸੋਸਾਇਟੀਆਂ ਵਲੋਂ ਇਹ ਪ੍ਰਣ-ਪੱਤਰ ਵੀ ਭਰੇ ਜਾਣਗੇ ਕਿ ਉਹ ਸਾਰੇ ਇਤਿਹਾਸਕ ਦਿਹਾੜੇ ਅਤੇ ਗੁਰਪੁਰਬ ਆਦਿਕ ਮੂਲ਼ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਉਣ ਲਈ ਪ੍ਰਤੀਬੱਧ ਰਹਿਣਗੇ|


20/10/13)
ਡਾ: ਗੁਰਮੀਤ ਸਿੰਘ ਬਰਸਾਲ

ਗੁਰੂ ਮਾਨਿਓਂ ਗ੍ਰੰਥ
ਡਾ ਇਕਬਾਲ ਸਿੰਘ ਜੀ ਦੇ ਕਹਿਣ ਮੁਤਾਬਕ ਗਿਆਨੀ ਗਿਆਨ ਸਿੰਘ ਜੀ ਦਾ ਗੁਰੂ ਮਾਨਿਓ ਗ੍ਰੰਥ ਵਾਲਾ ਦੋਹਾ ਹੀ ਇਕਮਾਤਰ ਗੁਰੂ ਗ੍ਰੰਥ ਸਾਹਿਬ ਦੀ ਗਰੁਤਾ ਦਾ ਸਬੂਤ ਬਣਿਆ ਹੋਇਆ ਹੈ ਜਿਸ ਵਿੱਚ ਅੰਕਿਤ ਪ੍ਰਗਟ ਗੁਰਾਂ ਦੀ ਦੇਹ ਤੋਂ ਦੇਹਪੂਜਕ ਆਪਣੇ ਅਰਥ ਕਰਕੇ ਸੰਗਤ ਨੂੰ ਗੁਮਰਾਹ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ।
ਵੈਸੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਚਾਰ ਕੇ ਪੜਨ ਲਗ ਜਾਦੇ ਹਾਂ ਤਾਂ ਕਿਸੇ ਅਜਿਹੇ ਦੋਹੇ ਤੇ ਨਿਰਭਰ ਹੋਣ ਦੀ ਲੋੜ ਹੀ ਨਹੀਂ ਰਹਿੰਦੀ । ਗੁਰੂ ਗ੍ਰੰਥ ਸਾਹਿਬ ਜੀ ਦੇ ਅਣਗਿਣਤ ਸ਼ਬਦ ਹੀ, ਗੁਰੂ ਗਿਆਨ/ਉਪਦੇਸ਼ ਦੇ ਗੁਰੂ ਹੋਣ ਦੀ ਪੁਸ਼ਟੀ ਥਾਂ ਥਾਂ ਤੇ ਆਪ ਹੀ ਕਰਦੇ ਹਨ।

ਗੁਰੂ ਗ੍ਰੰਥ ਜੀ ਦੇ ਗੁਰੂ ਹੋਣ ਵਾਲੇ,
ਜਿਹੜਾ ਬਾਹਰੋਂ ਸਬੂਤਾਂ ਦੀ ਝਾਕ ਕਰਦਾ ।
ਸ਼ਬਦ ਗੁਰੂ ਦੇ ਵੱਲ ਉਹ ਪਿੱਠ ਕਰਕੇ,
ਗੁਰੂ ਗਿਆਨ ਦਾ ਗਲਤ ਹੀ ਮਾਪ ਕਰਦਾ ।
ਗੁਰੂ ਗ੍ਰੰਥ ਜੀ ਨੂੰ ਸਮਝ ਪੜ੍ਹੇ ਜਿਹੜਾ,
ਗੁਰੂ ਸ਼ਬਦਾਂ ਵਿੱਚ ਗੁਰੂ ਦੇ ਕਰੇ ਦਰਸ਼ਣ :
ਗੁਰੂ ਗ੍ਰੰਥ ਵਿੱਚ ਗੁਰੂ ਗਿਆਨ ਸਾਰਾ,
ਗੁਰੂ ਹੋਣ ਦੀ ਪੁਸ਼ਟੀ ਹੀ ਆਪ ਕਰਦਾ ।।

(ਗੁਰਮੀਤ ਸਿੰਘ ਬਰਸਾਲ)


20/10/13)
ਸਰਬਜੋਤ ਸਿੰਘ ਦਿੱਲੀ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ


ਸਿਖੀ ਅਵੇਅਰਨੈਸ ਏੰਡ ਵੈਲਫੇਅਰ ਸੋਸਾਇਟੀ ਵੱਲੋਂ ਇਕ ਨਵੇਕਲੇ ਉਪਰਾਲੇ ਦੀ ਸ਼ੁਰੂਆਤ ਕੀਤੀ ਗਈ ਹੈ ਜਿਸਨੂੰ ਨਾਮ ਦਿੱਤਾ ਗਿਆ ਹੈ ਪ੍ਰੋਜੇਕਟ “ਘਰ ਘਰ ਅੰਦਰਿ ਧਰਮਸਾਲ” ਜਿਸਦੇ ਤਹਿਤ ਹਰ ਹਫਤੇ ਵਖ ਵਖ ਥਾਂ ਤੇ ਵਖ ਵਖ ਘਰ ‘ਚ ਗੁਰਮਤਿ ਕਲਾਸ ਲਗਾਈ ਜਾਵੇਗੀ, ਐਸਾ ਨਹੀਂ ਹੈ ਕਿ ਅੱਗੇ ਗੁਰਮਤਿ ਕਲਾਸਾਂ ਨਹੀਂ ਲਗ ਰਹੀਆਂ ਪ੍ਰੰਤੂ ਜਿਥੇ ਵੀ ਗੁਰਮਤਿ ਕਲਾਸਾਂ ਲਗਦੀਆਂ ਹਨ ਉਥੇ ਗਿਣਤੀ ਦੇ ਉਹੀ ਕਲਾਸ ਲੈਣ ਆਉਣ ਵਾਲਿਆਂ ਦੀ ਗਿਣਤੀ ਜਾਂ ਤੇ ਉੰਨੀ ਹੀ ਰਹਿੰਦੀ ਹੈ ਜਾਂ ਫਿਰ ਘਟ ਹੀ ਹੁੰਦੀ ਹੈ ਵਧਦੀ ਨਹੀਂ, ਇਸ ਪ੍ਰਕਾਰ ਬਦਲ ਬਦਲ ਕੇ ਵਖ ਵਖ ਥਾਂ ਤੇ ਕਲਾਸ ਲਾਈ ਜਾਣ ਨਾਲ ਜਿਥੇ ਵੀ ਕਲਾਸ ਲਈ ਜਾਵੇਗੀ ਓਹ ਆਪਣੇ ਨਿਕਟਵਰਤੀ ਲੋਗਾਂ ਅਤੇ ਆਪਣੇ ਗੁਆਂਡੀਆਂ ਨੂੰ ਸੱਦਾ ਦੇਣਗੇ ਜਿਸ ਨਾਲ ਕਲਾਸ ਵਿਚ ਆਉਣ ਵਾਲੇ ਲੋਗਾਂ ਦੀ ਗਿਣਤੀ ਬ=ਵਧਦੀ ਰਹੇਗੀ।

ਸੋਸਾਇਟੀ ਦਾ ਟੀਚਾ ਇਸ ਕਾਰਜ ਲਈ ਹਰ ਸ਼ਹਿਰ ਚ ਛੋਟੇ ਛੋਟੇ ਸਰਕਲ ਬਣਾਉਣ ਦਾ ਹੈ ਜਿਸ ਨਾਲ ਇਕੋ ਸਮੇ ਤੇ ਵਖ ਵਖ ਥਾਂਵਾਂ ਤੇ ਇਨ੍ਹਾਂ ਕਲਾਸਾਂ ਦਾ ਪ੍ਰਬੰਧ ਕੀਤਾ ਜਾ ਸਕੇ, ਅਤੇ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਨੂੰ ਸੌਖੇ ਸ਼ਬਦਾਂ ਚ ਲੁਕਾਈ ਤਕ ਪਹੁੰਚਾਉਣ ਲਈ ਸੋਸਾਇਟੀ ਗੁਰਸਿਖੀ ਚ ਸਟਡੀ ਕੀਤੇ ਸੂਝਵਾਨ ਪ੍ਰਚਾਰਕਾਂ ਦੀ ਵੀ ਸਹਾਇਤਾ ਲਵੇਗੀ, ਅਤੇ ਇਨ੍ਹਾਂ ਕਲਾਸਾਂ ਚ ਸਮੇ ਸਮੇ ਤੇ ਵਖ ਵਖ ਖੇਤਰਾਂ ਦੇ ਮਾਹਿਰਾਂ ਨੂੰ ਵੀ ਬੁਲਾਇਆ ਜਾਵੇਗਾ ਜਿਸ ਨਾਲ ਇਸ ਕਲਾਸ ਚ ਸ਼ਾਮਿਲ ਹੋਣ ਵਾਲੇ ਬਚੇ ਅਤੇ ਉਨ੍ਹਾਂ ਦੇ ਮਾਤਾ ਪਿਤਾ ਆਪਣੇ ਬਚਿਆਂ ਲਈ ਰੂਹਾਨੀ ਪਖ ਗੁਰਮਤਿ ਤੋਂ ਪੂਰਦੇ ਹੋਏ ਆਪਣੀ ਉਚੀ ਸਿਖਿਆ ਲਈ ਅਤੇ ਆਪਣੇ ਅਗਾਂਹ ਵਾਧੂ ਵਿਕਾਸ ਲਈ ਵੀ ਜਾਣਕਾਰੀ ਲਈ ਪਾਉਣਗੇ ।

ਇਸੇ ਕੜੀ ਚ ਦਿੱਲੀ ਦੇ ਮਾਨਸਰੋਵਰ ਗਾਰਡਨ / ਕੀਰਤੀ ਨਗਰ /ਰਮੇਸ਼ ਨਗਰ / ਮੋਤੀ ਨਗਰ ਸਰਕਲ ਦੀ ਬਣਤਰ ਤਿਆਰ ਕਰਕੇ ਪਹਿਲੀ ਕਲਾਸ ਸ਼ਨੀਵਾਰ 19 ਅਕਤੂਬਰ 2013 ਵੀਰ ਮਨਜੀਤ ਸਿੰਘ ਅਤੇ ਭੈਣ ਮਨਦੀਪ ਕੌਰ ਦੇ ਉਪਰਾਲੇ ਸਦਕਾ ਉਨ੍ਹਾਂ ਦੇ ਘਰ ਮਾਨਸਰੋਵਰ ਗਾਰਡਨ ਵਿਖੇ ਕੀਤੀ ਗਈ ਜਿਸ ਵਿਚ ਤਕਰੀਬਨ 30 ਤੋਂ 35 ਸ਼ਰੀਰ ਸ਼ਾਮਿਲ ਸਨ ਜਿਨ੍ਹਾਂ ਵਿਚ ਛੋਟੇ ਬਚੇ, ਨੌਜਵਾਨ ਅਤੇ ਬੁਜੁਰਗ ਵੀ ਸ਼ਾਮਿਲ ਸਨ, ਇਸ ਕਲਾਸ ਵਿਚ ਸਬ ਨੇ ਬਹੁਤ ਧਿਆਨ ਨਾਲ ਗੁਰਮਤਿ ਦੀਆਂ ਗੱਲਾਂ ਸੁਣੀਆਂ ਅਤੇ ਬਹੁਤ ਸ਼ਾਂਤੀ ਨਹੀ ਸੁਆਲ ਜੁਆਬ ਵੀ ਕੀਤੇ ਅਤੇ ਫਿਰ ਮੁੜ ਅਗਲੀਆਂ ਕਲਾਸਾਂ ਚ ਆਂ ਦਾ ਹੁੰਗਾਰਾ ਵੀ ਭਰਿਆ ।

ਸੋਸਾਇਟੀ ਵੱਲੋਂ ਹੋਰ ਵੀ ਸੰਸਥਾਵਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਵੀ ਇੱਸੇ ਪ੍ਰਕਾਰ ਦੀਆਂ ਕਲਾਸਾਂ ਆਪਣੇ ਆਪਣੇ ਇਲਾਕਿਆਂ ਚ ਸ਼ੁਰੂ ਕਰਨ ਅਤੇ ਘਰ ਘਰ ਅੰਦਰ ਧਰਮਸਾਲ ਦਾ ਵਿਚਾਰ ਲਾਗੂ ਕਰਨ ਤਾਂ ਜੋ ਆਮ ਲੁਕਾਈ ਦੇ ਮਨਾਂ ਚੋਂ ਬਾਬਾਵਾਦ, ਡੇਰਾਵਾਦ ਅਤੇ ਅਖੌਤੀ ਨਾਟਕਾਂ ਅਤੇ ਝੂਠੇ ਗ੍ਰੰਥਾਂ ਦੇ ਪ੍ਰਚਾਰ ਨੂੰ ਠਲ ਪਾਈ ਜਾ ਸਕੇ।

ਸਰਬਜੋਤ ਸਿੰਘ ਦਿੱਲੀ
+919212660333


ਸਪੋਕਸਮੈਨ ਵਚੋਂ ਇਕ ਖ਼ਬਰ ਜੋ ਸੋਚਣ ਲਈ ਮਜ਼ਬੂਰ ਕਰਦੀ ਹੈ ਕਿ ਖੁੱਲੀਆਂ ਦਾੜ੍ਹੀਆਂ ਅਤੇ ਪੱਗਾਂ ਵਾਲੇ ਲੋਕ ਕਿਸ ਪਾਸੇ ਨੂੰ ਤੁਰ ਪਏ ਹਨ!

ਛੇਤੀ ਅਮੀਰ ਹੋਣ ਦੇ ਲਾਲਚ ਵਿਚ ਨਸ਼ਿਆਂ ਦੇ ਤਸਕਰ ਬਣਦੇ ਜਾ ਰਹੇ ਨੇ ਕੈਨੇਡਾ ਵਿਚਲੇ ਪੰਜਾਬੀ ਟਰੱਕ ਡਰਾਈਵਰ-

ਟੋਰਾਂਟੋ, 19 ਅਕਤੂਬਰ : ਕੈਨੇਡਾ ਵਿਚ ਕੁੱਝ ਸਾਲ ਪਹਿਲਾਂ ਤਕ, ਜੁਰਮ ਦੇ ਰਾਹ ਪਏ ਪੰਜਾਬੀ ਮੂਲ ਦੇ ਨੌਜਵਾਨਾਂ ਵਲੋਂ ਹੀ ਨਸ਼ਿਆਂ ਦੀ ਤਸਕਰੀ ਕਰਨ ਦੀਆਂ ਰੀਪੋਰਟਾਂ ਆਉਂਦੀਆਂ ਸਨ ਪਰ ਹੁਣ ਟਰੱਕ ਡਰਾਈਵਰ ਵਜੋਂ ਕੰਮ ਕਰਨ ਵਾਲੇ ਪੰਜਾਬੀ ਵੀ ਬਗ਼ੈਰ ਮਿਹਨਤ ਪੈਸਾ ਕਮਾਉਣ ਦੇ ਲਾਲਚ ਵਿਚ, ਨਸ਼ੀਲੀਆਂ ਵਸਤਾਂ ਦੀ ਤਸਕਰੀ ਕਰਨ ਲੱਗ ਪਏ ਹਨ।
'ਦ ਸਟਾਰ' ਵਿਚ ਪ੍ਰਕਾਸ਼ਤ ਰੀਪੋਰਟ ਮੁਤਾਬਕ ਉਨਟਾਰੀਓ ਸੂਬੇ ਵਿਚ 60 ਫ਼ੀ ਸਦੀ ਟਰੱਕ ਡਰਾਈਵਰ ਪੰਜਾਬੀ ਮੂਲ ਦੇ ਹਨ ਅਤੇ ਸਮਾਨ ਲੱਦ ਕੇ ਇਹ ਕੈਨੇਡਾ ਤੋਂ ਅਮਰੀਕਾ ਤੇ ਫਿਰ ਅਮਰੀਕਾ ਤੋਂ ਕੈਨੇਡਾ ਦਾ ਗੇੜਾ ਲਗਾਉਂਦੇ ਰਹਿੰਦੇ ਹਨ। ਟ੍ਰਾਂਸਪੋਰਟ ਦੇ ਪੇਸ਼ੇ ਵਿਚ ਕਾਫ਼ੀ ਪੈਸਾ ਹੋਣ ਦੇ ਬਾਵਜੂਦ, ਛੇਤੀ ਅਮੀਰ ਹੋਣ ਦੀ ਲਾਲਸਾ ਕਈਆਂ ਨੂੰ ਨਸ਼ਿਆਂ ਦੀ ਤਸਕਰੀ ਵਲ ਆਕਰਸ਼ਤ ਕਰ ਰਹੀ ਹੈ। ਉਨਟਾਰੀਓ ਸੂਬੇ ਵਿਚ ਹਰ ਸਾਲ ਟਰੱਕਾਂ ਵਿਚੋਂ ਹੋਣ ਵਾਲੀਆਂ ਨਸ਼ਿਆਂ ਦੀਆਂ ਬਰਾਮਦਗੀਆਂ ਦੀ ਘੋਖ ਕਰਨ 'ਤੇ ਸਾਹਮਣੇ ਆਇਆ ਕਿ 70 ਫ਼ੀ ਸਦੀ ਮਾਮਲਿਆਂ ਵਿਚ ਡਰਾਈਵਰ ਪੰਜਾਬੀ ਮੂਲ ਦੇ ਸਨ।
ਦੱਸਣਯੋਗ ਹੈ ਕਿ ਬੀਤੇ ਮਹੀਨੇ ਬਰੈਂਪਟਨ ਦੇ ਟਰੱਕ ਡਰਾਈਵਰ ਕਰਮਜੀਤ ਸਿੰਘ ਗਰੇਵਾਲ ਵਿਰੁਧ ਮੁਕੱਦਮਾ ਸ਼ੁਰੂ ਹੋ ਗਿਆ ਜਿਸ ਉਪਰ ਸਰਹੱਦ ਪਾਰੋਂ 82 ਕਿਲੋਗ੍ਰਾਮ ਕੋਕੀਨ ਲਿਆਉਣ ਦਾ ਦੋਸ਼ ਹੈ। ਇਸੇ ਤਰ੍ਹਾਂ ਇਕ ਹੋਰ ਟਰੱਕ ਡਰਾਈਵਰ ਕੁਲਦੀਪ ਸਿੰਘ ਧਾਰਨੀ ਦੇ ਟਰੱਕ ਵਿਚੋਂ ਕਥਿਤ ਤੌਰ 'ਤੇ 117 ਕਿਲੋ ਕੋਕੀਨ ਬਰਾਮਦ ਹੋਈ ਸੀ। ਕੈਨੇਡਾ ਦੇ ਬਾਰਡਰ ਅਧਿਕਾਰੀਆਂ ਨੂੰ ਲਗਭਗ 6 ਸਾਲ ਪਹਿਲਾਂ ਮਹਿਸੂਸ ਹੋਇਆ ਸੀ ਕਿ ਵਿੰਡਸਰ-ਡੈਟਰਾਇਟ ਸਰਹੱਦੀ ਲਾਂਘੇ ਰਾਹੀਂ ਸੱਭ ਤੋਂ ਵੱਧ ਤਸਕਰੀ ਹੋ ਰਹੀ ਹੈ। ਇਸ ਲਾਂਘੇ ਤੋਂ ਰੋਜ਼ਾਨਾ 7 ਹਜ਼ਾਰ ਟਰੱਕ ਅਮਰੀਕਾ ਤੋਂ ਕੈਨੇਡਾ ਅਤੇ ਕੈਨੇਡਾ ਤੋਂ ਅਮਰੀਕਾ ਵਿਚ ਦਾਖ਼ਲ ਹੁੰਦੇ ਹਨ। ਐਨੀ ਜ਼ਿਆਦਾ ਗਿਣਤੀ ਨੂੰ ਵੇਖਦਿਆਂ ਹਰ ਟਰੱਕ ਦੀ ਬਾਰੀਕੀ ਨਾਲ ਤਲਾਸ਼ੀ ਲੈਣੀ ਸੰਭਵ ਨਹੀਂ ਪਰ ਫਿਰ ਵੀ 200 ਟਰੱਕਾਂ ਦੇ ਹਰ ਹਿੱਸੇ ਦੀ ਤਲਾਸ਼ੀ ਲਈ ਜਾਂਦੀ ਹੈ।
ਕੈਨੇਡਾ ਦੀ ਬਾਰਡਰ ਏਜੰਸੀ ਦੀ ਹੈਰਾਨੀ ਦਾ ਉਸ ਵੇਲੇ ਟਿਕਾਣਾ ਨਾ ਰਿਹਾ ਜਦ ਇਹ ਗੱਲ ਸਾਹਮਣੇ ਆਈ ਕਿ ਕੈਨੇਡੀਅਨ ਟਰੱਕ ਡਰਾਈਵਰ ਇਧਰੋਂ ਗਾਂਜਾ ਲੱਦ ਕੇ ਲੈ ਜਾਂਦੇ ਹਨ ਅਤੇ ਅਮਰੀਕਾ ਤੋਂ ਆਉਂਦੇ ਸਮੇਂ ਇਨ੍ਹਾਂ ਕੋਲ ਕੋਕੀਨ ਹੁੰਦੀ ਹੈ। ਪੁਲਿਸ ਮੁਤਾਬਕ ਇਕ ਵਾਰ ਤਸਕਰੀ ਵਿਚ ਸਫ਼ਲ ਹੋ ਜਾਣ 'ਤੇ ਡਰਾਈਵਰਾਂ ਦੇ ਮਨ ਵਿਚੋਂ ਡਰ ਖ਼ਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਇਕ ਪੰਜਾਬੀ ਟਰੱਕ ਡਰਾਈਵਰ ਨੇ ਨਾਂ ਨਾ ਛਾਪੇ ਜਾਣ ਦੀ ਸ਼ਰਤ 'ਤੇ ਦਸਿਆ ਕਿ ਸ਼ੁਰੂ ਵਿਚ ਉਸ ਦਾ ਮਾਲਕ ਸਧਾਰਣ ਵਸਤਾਂ ਲੱਦ ਕੇ ਅਮਰੀਕਾ ਭੇਜਦਾ ਸੀ ਪਰ ਇਕ ਦਿਨ ਉਸ ਨੇ ਇਕ ਗੇੜੇ ਵਿਚ 8 ਹਜ਼ਾਰ
ਡਾਲਰ ਕਮਾਉਣ ਦਾ ਲਾਲਚ ਦਿਤਾ ਤਾਂ ਉਹ (ਡਰਾਈਵਰ) ਇਸ ਪੇਸ਼ਕਸ਼ ਨੂੰ ਠੁਕਰਾ ਨਾ ਸਕਿਆ। ਇਸ ਡਰਾਈਵਰ ਨੇ ਮੰਨਿਆ ਕਿ ਉਹ ਹੁਣ ਤਕ ਪੰਜ ਵਾਰ ਨਸ਼ਿਆਂ ਦੀ ਖੇਪ ਅਮਰੀਕਾ ਪਹੁੰਚਾ ਚੁਕਾ ਹੈ। ਹਰ ਡਰਾਈਵਰ ਇਸ ਵਰਗਾ ਖੁਸ਼ਕਿਸਮਤ ਨਹੀਂ ਹੁੰਦਾ ਅਤੇ 37 ਕਿਲੋ ਕੋਕੀਨ ਦੀ ਤਸਕਰੀ ਦੇ ਦੋਸ਼ ਹੇਠ ਗੁਰਮਿੰਦਰ ਰਿਆੜ ਤੇ ਜਸਵਿੰਦਰ ਔਜਲਾ ਨੂੰ ਕ੍ਰਮਵਾਰ 14 ਸਾਲ ਅਤੇ 16 ਸਾਲ ਦੀ ਸਜ਼ਾ ਹੋ ਚੁਕੀ ਹੈ। ਸਜ਼ਾ ਪੂਰੀ ਹੋ ਜਾਣ 'ਤੇ ਇਨ੍ਹਾਂ ਨੂੰ ਕੈਨੇਡਾ 'ਚੋਂ ਕੱਢ ਵੀ ਦਿਤਾ ਜਾਵੇਗਾ।


20/10/13)
ਸੁਖਜੀਤ ਸਿੰਘ ਕਪੂਰਥਲਾ

ਸੰਗਤ-ਪ੍ਰਬੰਧਕ-ਗ੍ਰੰਥੀ

ਅਜ ਅਸੀ ਜਦੋ ਸਿੱਖੀ ਦੀ ਨਿਘਰ ਰਹੀ ਹਾਲਤ ਬਾਰੇ ਕਿਤੇ ਵੀ ਆਪਸ ਵਿੱਚ ਚਰਚਾ ਕਰਦੇ ਹਾਂ ਤਾਂ ਸਾਡੀ ਵਿਚਾਰ ਚਰਚਾ ਅਜੋਕੇ ਗ੍ਰੰਥੀ/ਪਾਠੀ ਸਿੰਘਾ ਦੀ “ਰੋਟੀਆ ਕਾਰਣਿ ਪੂਰਹਿ ਤਾਲ” (465) ਵਾਲੀ ਗਲ ਤੇ ਆ ਕੇ ਖਤਮ ਹੋ ਜਾਂਦੀ ਹੈ। ਅਸੀ ਗ੍ਰੰਥੀ/ਪਾਠੀ ਸਿੰਘਾ ਨੂੰ ਦੋਸ਼ੀ ਠਹਿਰਾ ਕੇ ਆਪ ਸੁਰਖਰੂ ਹੋਣ ਦਾ ਯਤਨ ਕਰਦੇ ਹਾਂ। ਪਰ ਇਹ ਤਸਵੀਰ ਦਾ ਕੇਵਲ ਇੱਕ ਪਾਸਾ ਹੈ।

ਇਸ ਤਸਵੀਰ ਦੇ ਦੂਜੇ ਪਾਸੇ ਗੁਰਦੁਆਰਾ ਪ੍ਰਬੰਧਕ ਸ਼੍ਰੇਣੀ ਹੈ, ਜੋ ਕਿ ਗ੍ਰੰਥੀ/ਪਾਠੀ ਸਿੰਘਾ ਨਾਲੋ ਬੇਹੱਦ ਤਾਕਤਵਰ ਹਨ। ਅਜ ਹਾਲਤ ਇਹ ਹੈ ਕਿ ਗ੍ਰੰਥੀ ਸਿੰਘ ਪ੍ਰਬੰਧਕ ਨਹੀ ਬਦਲ ਸਕਦਾ, ਪ੍ਰਬੰਧਕ ਗ੍ਰੰਥੀ ਨੂੰ ਬਦਲਣ ਦੀ ਹਿੰਮਤ ਜਰੂਰ ਰੱਖਦੇ ਹਨ। ਜਿਥੇ ਅਜੋਕੇ ਗ੍ਰੰਥੀ (ਸਾਰੇ ਨਹੀ) ਗੁਰਮਤਿ ਦੀ ਸੂਝ-ਬੂਝ ਤੋ ਕੋਰੇ ਹਨ। ਇਸ ਲਈ ਮੁੱਖ ਦੋਸ਼ੀ ਧਿਰ ਪ੍ਰਬੰਧਕ ਹਨ, ਜੋ ਆਪ ਗੁਰਮਤਿ ਤੋ ਕੋਰੇ ਹੋਣ ਕਰਕੇ, ਜੇ ਗ੍ਰੰਥੀ ਗੁਰਮਤਿ ਦੀ ਜਾਣਕਾਰੀ ਵਾਲਾ ਵੀ ਹੋਵੇ ਤਾਂ ਉਸਨੂੰ ਗੁਰਮਤਿ ਤੇ ਪਹਿਰੇਦਾਰੀ ਕਰਨ ਨਹੀ ਦਿੰਦੇ। ਅਜ ਦੇ ਬਹੁਗਿਣਤੀ ਪ੍ਰਬੰਧਕ ਜਦੋ ਗ੍ਰੰਥੀ ਸਿੰਘ ਦੀ ਨਿਯੁਕਤੀ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਦਿੰਦੇ ਹਨ ਤਾਂ ਪਾਠੀ, ਕਥਾਵਾਚਕ, ਕੀਰਤਨੀਆ, ਪਰਿਵਾਰ ਸਮੇਤ ਗੁਰਦੁਆਰੇ ਰਿਹਾਇਸ਼ ਰੱਖ ਕੇ ਚੌਕੀਦਾਰਾ ਕਰਨ ਵਾਲਾ ਭਾਵ ‘ਫੋਰ ਇਨ ਵਨ` ਭਾਲਦੇ ਹਨ। ਪ੍ਰੰਤੂ ਸਭ ਤੋ ਅਹਿਮ ਗੁਰਮਤਿ ਸਿਧਾਂਤਾ ਦੀ ਜਾਣਕਾਰੀ ਲਈ ਕੋਈ ਵੀ ਸ਼ਰਤ ਨਹੀ ਹੁੰਦੀ। ਪ੍ਰਬੰਧਕਾ ਵਲੋ ਗ੍ਰੰਥੀ ਸਿੰਘ ਨੂੰ ਇਸ ਸਾਰੇ ਬਦਲੇ ਜੋ ਤਨਖਾਹ ਦਿੱਤੀ ਜਾਂਦੀ ਹੈ, ਉਹ ਅਜ ਦੇ ਮਹਿੰਗਾਈ ਦੇ ਜਮਾਨੇ ਵਿੱਚ ਕਿਸੇ ਵੀ ਤਰ੍ਹਾ ਵਾਜਬ ਨਹੀ ਹੈ।

ਅਜ ਆਮ ਤੌਰ ਤੇ ਦੇਖਣ ਵਿੱਚ ਆਉਦਾ ਹੈ ਕਿ ਬਹੁਗਿਣਤੀ ਸੰਗਤ ਅਜ ਗੁਰਦੁਆਰਾ ਪ੍ਰਬੰਧ ਪ੍ਰਤੀ ਇਸ ਕੰਮ ਨੂੰ ਝੰਜਟ ਸਮਝਦੀ ਹੋਈ ‘ਸਾਨੂੰ ਕੀ` ਆਖ ਕੇ ਪਾਸੇ ਰਹਿਣ ਦਾ ਯਤਨ ਕਰਦੀ ਹੈ। ਜੇ ਪੁਛਿਆ ਜਾਏ ਤਾਂ ਉਤਰ ਮਿਲਦਾ ਹੈ- “ਕੀ ਕਰਨਾ ਗੁਰਦੁਆਰਾ ਜਾ ਕੇ ਉਥੇ ਤਾਂ ਬਹੁਗਿਣਤੀ ਪ੍ਰਬੰਧਕ ਸੇਵਾ ਦੇ ਨਾਮ ਹੇਠ ਲੜਦੇ ਹੀ ਰਹਿੰਦੇ ਹਨ। “ਐਸਾ ਜਵਾਬ ਸੁਣ ਕੇ ਭਾਈ ਗੁਰਦਾਸ ਜੀ ਦਾ ਬਚਨ “ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੈ ਤਹਾ ਜੋ ਮਾਇਆ ਬਿਆਪੈ ਕਤ ਠਹਿਰਾਈਐ” ਯਾਦ ਆਉਦਾ ਹੈ। ਲਗਦਾ ਹੈ ਕਿ ਜਿਵੇ ਭਾਈ ਗੁਰਦਾਸ ਜੀ ਚਾਹੁੰਦੇ ਹੋਣ ਕਿ ਗੁਰਦੁਆਰਾ ਪ੍ਰਬੰਧਕ ਇੱਕ ਦਿਨ ਐਸੇ ਨਾ ਬਣ ਜਾਵਣ, ਅਗਾਊ ਹੀ ਸੁਚੇਤ ਕਰਨ ਦੀ ਜਿੰਮੇਵਾਰੀ ਨੂੰ ਉਹਨਾ ਨੇ ਪੂਰਾ ਕਰ ਲਿਆ। ਪਰੰਤੂ ਸੋਚਣ ਦਾ ਵਿਸ਼ਾ ਹੈ-ਕੀ ਅਸੀ ਸੁਚੇਤ ਹੋਏ? ਗੁਰਮਤਿ ਕਸਵੱਟੀ ਤੇ ਪਰਖ ਕੇ ਵੇਖੀਏ ਤਾਂ ਸਪਸ਼ਟ ਹੈ ਕਿ ਸੇਵਾ ਦੇ ਨਾਮ ਉਪਰ ਤਾਂ ਕਦੀ ਲੜਾਈ-ਝਗੜਾ-ਵਿਰੋਧ ਨਹੀ ਹੋ ਸਕਦਾ। ਇਥੇ ਗਲ ਕੁੱਝ ਹੋਰ ਹੈ?

ਇਸ ਵਿਸ਼ੇ ਤੇ ਇੱਕ ਛੋਟੇ ਜਿਹੇ ਬੱਚੇ ਦੇ ਕਹੇ ਹੋਏ ਅਨਭੋਲ ਸ਼ਬਦ ਦਾਸ ਨੂੰ ਨਹੀ ਭੁਲਦੇ। ਆਪਣੇ ਰਿਸ਼ਤੇਦਾਰਾ ਦੇ ਪਿੰਡ ਦੇ ਗੁਰਦੁਆਰੇ ਆਏ ਬੱਚੇ ਨੇ ਪ੍ਰਬੰਧਕਾ ਨੂੰ ਝਗੜਾ ਕਰਦੇ ਵੇਖ ਕੇ ਹੈਰਾਨੀ ਪ੍ਰਗਟ ਕੀਤੀ ਤਾਂ ਕਿਸੇ ਨੇ ਬੱਚੇ ਨੂੰ ਪੁਛਿਆ “ਕੀ ਬੇਟਾ ਤੁਹਾਡੇ ਪਿੰਡ ਕਦੀ ਇਸ ਤਰਾ ਲੜਾਈ ਝਗੜਾ ਨਹੀ ਹੁੰਦਾ”? ਬੱਚੇ ਦਾ ਜਵਾਬ ਸੀ “ਸਾਡੇ ਪਿੰਡ ਗੁਰਦੁਆਰਾ ਹੀ ਕੋਈ ਨਹੀ”। ਜਰਾ ਸੋਚੀਏ! ਸੁਚੇਤ ਸੰਗਤਾ ਦੀ ਗੁਰਦੁਆਰੇ ਦੀ ਹਾਜਰੀ ਪ੍ਰਤੀ ਨਿਰਾਸ਼ਤਾ ਲਈ ਅਜ ਜਿੰਮੇਵਾਰ ਕੌਣ ਹੈ? ਜਿਸ ਗੁਰਦੁਆਰੇ ਦੇ ਵਿੱਚੋ ਪਰਾਇਆ ਹੱਕ ਨਾਂ ਖਾਣ ਦਾ, “ਚੋਰ ਕੀ ਹਾਮਾ ਭਰੇ ਨਾ ਕੋਇ” (662) ਦਾ ਸੰਦੇਸ਼ ਮਿਲਣਾ ਹੈ, ਉਥੇ ਅਜ ਹਰ ਗੁਰਦੁਆਰੇ ਵਿੱਚ ਗੋਲਕਾਂ ਨੂੰ ਲਗੇ ਵਡੇ-ਵਡੇ ਜਿੰਦਰੇ ਕੁੱਝ ਹੋਰ ਹੀ ਸੋਚਣ ਤੇ ਮਜਬੂਰ ਕਰਦੇ ਹਨ।

ਦਾਸ ਇੱਕ ਗੁਰਦੁਆਰੇ ਵਿੱਚ ਕਥਾ ਕਰਨ ਤੋ ਬਾਦ ਸਮਾਪਤੀ ਉਪਰ ਪ੍ਰਬੰਧਕਾ ਨਾਲ ਬੈਠਾ ਸੀ ਤਾਂ ਗ੍ਰੰਥੀ ਸਿੰਘ ਨੇ ਆਪਣੇ ਬੱਚਿਆ ਦੀ ਪੜਾਈ, ਕਿਤਾਬਾ, ਫੀਸਾਂ ਆਦਿ ਦੇ ਖਰਚੇ ਦਾ ਵਾਸਤਾ ਪਾ ਕੇ ਪ੍ਰਬੰਧਕਾ ਨੂੰ ਤਨਖਾਹ ਵਧਾਉਣ ਦੀ ਬੇਨਤੀ ਕੀਤੀ। ਪ੍ਰਬੰਧਕਾ ਦਾ ਜਵਾਬ ਸੀ “ਬਾਬਾ ਤੈਨੂੰ ਕੌਣ ਕਹਿੰਦਾ ਬੱਚੇ ਅੰਗਰੇਜੀ ਸਕੂਲ ਵਿੱਚ ਪੜ੍ਹਾ, ਸਰਕਾਰੀ ਸਕੂਲ ਵਿੱਚ ਪੜ੍ਹਾ ਲੈ”। ਦਾਸ ਕੋਲੋ ਪ੍ਰਬੰਧਕਾ ਦਾ ਐਸਾ ਜੁਆਬ ਸੁਣ ਕੇ ਰਿਹਾ ਨਾ ਗਿਆ। ਦਾਸ ਨੇ ਉਨ੍ਹਾ ਨੂੰ ਮੁਖਾਤਬ ਹੋ ਕੇ ਕਿਹਾ “ਭਾਈ ਸਾਹਿਬ, ਤੁਸੀ ਇਸਨੂੰ ਕੇਵਲ ਗ੍ਰੰਥੀ ਰੂਪ ਵਿੱਚ ਹੀ ਕਿਉ ਵੇਖਦੇ ਹੋ, ਇਹ ਇੱਕ ਬਾਪ ਵੀ ਹੈ, ਜੇ ਇਸ ਬਾਪ ਦੀ ਇਛਾ ਵੀ ਸਾਡੇ ਵਾਂਗ ਆਪਣੇ ਬੱਚਿਆ ਨੂੰ ਚੰਗੇ ਸਕੂਲਾਂ ਵਿੱਚ ਪੜ੍ਹਾ ਕੇ ਚੰਗੀ ਵਿਦਿਆ ਦੇਣ ਦੀ ਹੈ ਤਾਂ ਇਸ ਵਿੱਚ ਕੀ ਹਰਜ ਹੈ। ਤੁਸੀ ਤਨਖਾਹ ਵਧਾਉਣੀ ਹੈ ਜਾਂ ਨਹੀ ਇਹ ਤਾਂ ਬਾਅਦ ਦਾ ਵਿਸ਼ਾ ਹੈ, ਘਟੋ ਘਟ ਇੱਕ ਬਾਪ ਦੀਆ ਆਪਣੇ ਬੱਚਿਆ ਦੇ ਚੰਗੇਰੇ ਭਵਿੱਖ ਦੀ ਕਾਮਨਾ ਲਈ ਇਛਾਵਾ ਦਾ ਤ੍ਰਿਸਕਾਰ ਤਾਂ ਨਾ ਕਰੋ”।

ਸੋ ਸਪਸ਼ਟ ਹੈ ਕਿ ਅਜੋਕੇ ਸਮੇ ਦੇ ਗ੍ਰੰਥੀ/ਪਾਠੀ ਸਿੰਘਾ ਦੇ ਹਾਲ ਲਈ ਦੋਸ਼ ਕੇਵਲ ਇੱਕ ਧਿਰ ਨੂੰ ਦੇਣਾ ਕਿਸੇ ਤਰ੍ਹਾ ਵਾਜਬ ਨਹੀ ਹੈ। ਮਹਿੰਗਾਈ ਤਾਂ ਮਹਿੰਗਾਈ ਹੈ ਜੋ ਕਿਸੇ ਦਾ ਲਿਹਾਜ ਨਹੀ ਕਰਦੀ

ਜੇਕਰ ਅਸੀ ਗ੍ਰੰਥੀ ਸਿੰਘਾ ਦੀ ਚੋਣ ਲਈ ਇਤਿਹਾਸਿਕ ਪੱਖ ਦੇਖਣਾ ਹੋਵੇ ਤਾਂ ਸਾਨੂੰ ਅਗਵਾਈ ਮਿਲਦੀ ਹੈ ਕਿ ਜੇ ਪ੍ਰਬੰਧਕ ਗੁਰੂ ਅਰਜਨ ਸਾਹਿਬ ਦੀ ਉਚੀ-ਸੁਚੀ ਸੋਚ ਵਾਲੇ ਹੋਣਗੇ ਤਾਂ ਹੀ ਬਾਬਾ ਬੁੱਢਾ ਜੀ ਵਰਗੇ ਗੁਰੂ ਕੇ ਵਜੀਰ ਦੀ ਚੋਣ ਹੋ ਸਕਦੀ ਹੈ। ਪਰ ਅੱਜ ਦੇ ਸਮੇ ਨਾ ਬਹੁਗਿਣਤੀ ਪ੍ਰਬੰਧਕ ਗੁਰੂ ਅਰਜਨ ਸਾਹਿਬ ਵਰਗੇ, ਨਾ ਗ੍ਰੰਥੀ ਬਾਬਾ ਬੁੱਢਾ ਜੀ ਵਰਗੇ। ਕਹਿਣ ਨੂੰ ਅਸੀ ਗ੍ਰੰਥੀ ਸਿੰਘ ਨੂੰ ‘ਗੁਰੂ ਕਾ ਵਜੀਰ` ਆਖਦੇ ਹਾਂ। ਪਰ ਕੀ ਮੰਨਦੇ ਵੀ ਹਾਂ? ਪੁਰਾਤਨ ਇਤਿਹਾਸਕ ਗ੍ਰੰਥਾ ਵਿੱਚੋ ਹਵਾਲੇ ਮਿਲਦੇ ਹਨ ਕਿ ਪਹਿਲੇ ਪ੍ਰਕਾਸ਼ ਦਿਹਾੜੇ (1604 ਈਸਵੀ) ਸਮੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਿਠਾ ਕੇ ਕਿਹਾ “ਬੁਢਾ ਸਾਹਿਬ ਖੋਲੋ ਗ੍ਰੰਥ। ਲਈ ਅਵਾਜ ਸੁਨੈ ਸਭ ਪੰਥ। “ ਬਾਬਾ ਜੀ ਨੇ ਪਹਿਲਾ ਹੁਕਮਨਾਮਾ ਲਿਆ। ਸਮਾਪਤੀ ਉਪਰ ਬਾਬਾ ਜੀ ਨੇ ਆਪਣੇ ਮਨ ਦੀ ਬਾਤ ਰੱਖੀ- “ਸਤਿਗੁਰੂ ਜੀ, ਮੈ ਤਾਂ ਆਪ ਦਾ ਨਿਮਾਣਾ ਜਿਹਾ ਸੇਵਕ ਹਾਂ, ਤੁਸੀ ਮੈਨੂੰ ਸਾਹਿਬ ਆਖ ਕੇ ਕਿਉ ਸੰਬੋਧਨ ਕੀਤਾ ਹੈ?ਪੰਚਮ ਪਾਤਸ਼ਾਹ ਨੇ ਜੁਆਬ ਦਿੱਤਾ “ਬਾਬਾ ਜੀ ਤੁਸੀ ਮੇਰੇ ਤੋ ਵੀ ਵੱਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਗਏ ਤਾਂ ਤੁਸੀ ਮੇਰੇ ਵੀ ਸਾਹਿਬ ਹੋ ਗਏ”। ਅਜੋਕੇ ਬਹੁਗਿਣਤੀ ਪ੍ਰਬੰਧਕ ਜਿਹੜੇ ਗ੍ਰੰਥੀ ਸਿੰਘ ਨੂੰ ਕਹਿੰਦੇ ਤਾਂ ਗੁਰੂ ਕੇ ਵਜੀਰ ਹਨ, ਪਰ ਮੰਨਦੇ ਨਹੀ, ਇਸ ਇਤਿਹਾਸਕ ਘਟਨਾ ਦੇ ਸੰਦਰਭ ਵਿੱਚ ਪੜਚੋਲ ਕਰਨ ਦੀ ਲੋੜ ਹੈ।

ਅਜੋਕੇ ਸਮੇ ਅੰਦਰ ਜਦੋ ਅਸੀ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਕੇਵਲ ਪ੍ਰਬੰਧਕ ਜਾਂ ਗ੍ਰੰਥੀ ਹੀ ਐਸੀ ਦੁਰਦਸ਼ਾ ਲਈ ਜਿੰਮੇਵਾਰ ਨਹੀ, ਇੱਕ ਹਦ ਤਕ ਸੰਗਤ ਵੀ ਜਿੰਮੇਵਾਰ ਹੈ। ਪਾਠ ਅਰੰਭ ਕਰਨ ਸਮੇ ਅਤੇ ਸਮਾਪਤੀ ਸਮੇ ਤਾਂ ਘਰ ਦੇ ਚਾਰ ਸਰੀਰ ਭਾਵੇ ਹਾਜਰ ਹੋਣ ਬਾਕੀ ਸਮਾਂ ਪ੍ਰਵਾਰਕ ਮੈਬਰ ਹਾਜਰੀ ਸਬੰਧੀ ਕੋਈ ਜਿੰਮੇਵਾਰੀ ਨਹੀ ਸਮਝਦੇ। ਅਜ ਪਾਠ ਅਰੰਭ ਕਰਨ ਤੋ ਪਹਿਲਾ ਪਾਠੀ ਸਿੰਘਾ ਨੂੰ ਹਦਾਇਤਾਂ ਦਿੰਦੇ ਹਾਂ “ਬਾਬਾ ਜੀ, ਪਾਠ ਧਿਆਨ ਕਰਿਓ, ਨਹੀ ਤਾਂ ਪਾਪ ਲੱਗੂ”। ਕੋਈ ਪਾਠੀ ਗੁਰਮਤਿ ਤੋ ਜਾਣੂ ਹੋਵੇ ਤਾਂ ਸਵਾਲ ਕਰੇ “ਜੇ ਪਾਠ ਧਿਆਨ ਨਾਲ ਨਾ ਕਰਾਂ ਤਾਂ ਪਾਪ ਕਿਸਨੂੰ ਲੱਗੂ, ਜੇ ਧਿਆਨ ਨਾਲ ਕਰਾ ਤਾਂ ਪੁੰਨ ਕਿਸਨੂੰ ਲੱਗੂ”, ਪ੍ਰਵਾਰ ਦਾ ਜਵਾਬ ਹੁੰਦਾ “ਬਾਬਾ ਜੀ ਪਾਪ ਤੁਹਾਨੂੰ ਲੱਗੂ ਅਤੇ ਪੁੰਨ ਪ੍ਰਵਾਰ ਨੂੰ ਲੱਗੂ। “ ਸੋਚਣ ਦਾ ਵਿਸ਼ਾ ਹੈ ਕਿ ਜੇ ਮੰਨ ਲਿਆ ਜਾਵੇ ਤਾਂ ਪਾਪ ਵੀ ਪਾਠੀ ਨੂੰ ਅਤੇ ਪੁੰਨ ਵੀ ਪਾਠੀ ਨੂੰ ਹੀ ਲੱਗੇਗਾ।

ਅਜ ਸਾਡੇ ਬਹੁਗਿਣਤੀ ਘਰਾਂ ਵਿੱਚ ਅਖੰਡ ਪਾਠ ਦੇ ਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਪ੍ਰਤੀ ਲਾਪ੍ਰਵਾਹੀ ਸਬੰਧੀ ਸ੍ਰ. ਜਸਵੰਤ ਸਿੰਘ ਖਡੂਰ ਸਾਹਿਬ ਦੀ ਕਵਿਤਾ ‘ਬਾਬਾ ਜੀ ਕੱਲੇ` ਪੜਣਯੋਗ ਹੈ। ਇਸ ਕਵਿਤਾ ਦੀਆ ਚਾਰ ਲਾਈਨਾ ਪੇਸ਼ ਹਨ-

ਪੂਰੇ ਸਤਿਗੁਰੂ ਮੇਹਰ ਜਾਂ ਕੀਤੀ, ਸ਼ਾਦੀ ਦਾ ਦਿਨ ਆਇਆ।

ਸਤਿਗੁਰੂ ਦੇ ਧੰਨਵਾਦ ਵਾਸਤੇ, ਅਖੰਡ ਪਾਠ ਰਖਵਾਇਆ।

ਅਖੰਡ ਪਾਠ ਦੇ ਕਮਰੇ ਲਾਗੇ, ਟੈਲੀਵੀਜਨ ਚੱਲੇ।

ਸਾਰਾ ਟੱਬਰ ਟੀ. ਵੀ. ਅੱਗੇ, ਬਾਬਾ ਜੀ ਨੇ ਕੱਲੇ।

ਇਨ੍ਹਾ ਸਾਰੀਆ ਕਮਜੋਰੀਆ ਤੋ ਨਿਜਾਤ ਪਾਉਣ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਨੂੰ ਕਾਇਮ ਰੱਖਣ ਲਈ, ਸਿਖ ਪ੍ਰੰਪਰਾਵਾ ਦੇ ਸ਼ਾਨਾਮੱਤੇ ਇਤਿਹਾਸਕ ਵਿਰਸੇ ਨੂੰ ਮੁੜ ਉਜਾਗਰ ਕਰਨ ਲਈ ਜਿਥੇ ‘ਖਾਲਸਾ ਨਿਊਜ਼` ਆਪਣੀ ਜਿੰਮੇਵਾਰੀ ਨਿਭਾ ਰਿਹਾ ਹੈ। , ਉਸ ਦੇ ਨਾਲ-ਨਾਲ ਮੁੱਖ ਲੋੜ ਹੈ ਕਿ ਸਭ ਤੋ ਪਹਿਲਾ ਅਸੀ ਆਪ ਸੰਗਤ ਰੂਪ ਵਿੱਚ ਗੁਰਮਤਿ ਸਿਧਾਂਤਾਂ ਪ੍ਰਤੀ ਜਾਗਰੂਕ ਹੋ ਕੇ ਆਪਣੀਆ-2 ਜਿੰਮੇਵਾਰੀਆ ਦੀ ਪਛਾਣ ਕਰੀਏ। ਜੇ ਸੰਗਤਾਂ ਸੁਚੇਤ ਹੋਣਗੀਆ ਤਾਂ ਸੰਗਤਾਂ ਵਿਚੋ ਹੀ ਸਹੀ ਪ੍ਰਬੰਧਕਾ ਦੀ ਚੋਣ ਹੋਵੇਗੀ। ਚੰਗੇ ਪ੍ਰਬੰਧਕਾ ਰਾਹੀ ਸਹੀ-ਸੁਚੱਜੀ ਜੀਵਨ ਜਾਚ ਭਰਪੂਰ, ਗੁਰਮਤਿ ਸੋਝੀ ਵਾਲੇ ਗ੍ਰੰਥੀ ਸਿੰਘਾ ਦੀ ਨਿਯੁਕਤੀ ਹੋਵੇਗੀ। ਸੁਚੱਜੇ ਗ੍ਰੰਥੀ ਸਿੰਘਾ ਦੇ ਰਾਹੀ ਕੀਤੇ ਜਾਣ ਵਾਲੇ ਗੁਰਮਤਿ ਪਰਚਾਰ ਰਾਹੀ ਗੁਰਦੁਆਰੇ ਸਹੀ ਅਰਥਾਂ ਵਿੱਚ ਗੁਰਮਤਿ ਪ੍ਰਚਾਰ ਕੇਂਦਰ ਵਜੋ ਸਾਹਮਣੇ ਆਉਣਗੇ।

ਸਿੱਖੀ ਦੇ ਪ੍ਰਚਾਰ ਦਾ ਅਸਰ ਤਾਂ ਹੀ ਦਿਖਾਈ ਦੇਵੇਗਾ ਜੇਕਰ ‘ਸੰਗਤ-ਪ੍ਰਬੰਧਕ-ਗ੍ਰੰਥੀ` ਰੂਪੀ ਤਿਕੜੀ ਸਹੀ ਰੂਪ ਵਿੱਚ ਸਿਖੀ ਨੂੰ ਸਮਰਪਿਤ ਹੋ ਕੇ ਚਲੇਗੀ। ਆਉ ਸਿਖ ਕੌਮ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਇਸ ਸਹੀ ਤਿਕੜੀ ਦੀ ਕਾਇਮੀ ਲਈ ਅਸੀ ਆਪਣੇ ਨਿਜ ਤੋ ਯਤਨ ਆਰੰਭ ਕਰੀਏ। ‘ਸਾਨੂੰ ਕੀ` ਵਾਲੇ ਨਿਰਾਸ਼ਤਾ ਭਰੇ ਪੱਖ ਨੂੰ ਆਪਣੇ ਜੀਵਨ ਵਿੱਚੋ ਬਾਹਰ ਕੱਢ ਦਈਏ। ਐਸਾ ਅਮਲੀ ਰੂਪ ਵਿੱਚ ਹੋਣ ਨਾਲ ਹੀ ਸਿੱਖ ਕੌਮ ਨੂੰ ਦਰਪੇਸ਼ ਸਮੱਸਿਆਵਾ ਦੇ ਸਾਰਥਕ ਹੱਲ ਨਿਕਲ ਸਕਣਗੇ।

ਸੁਖਜੀਤ ਸਿੰਘ ਕਪੂਰਥਲਾ

ਗਰਮਤਿ ਪ੍ਰਚਾਰਕ/ਕਥਾਵਾਚਕ

201/6, ਸੰਤਪੁਰਾ, ਕਪੂਰਥਲਾ

98720-76876


19/10/13)
ਗੁਰਇੰਦਰ ਸਿੰਘ ਪਾਲ

ਸ: ਜਰਨੈਲ ਸਿੰਘ ਜੀ,

ਮੈਂ ਆਪਣੀ ਸਮਝ ਮੁਤਾਬਿਕ ਆਪ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ, ਪਰੰਤੂ ਮੇਰੇ ਜਵਾਬਾਂ ਨੂੰ ਸਹੀ ਜਾਂ ਗ਼ਲਤ ਕਹਿਣ ਦੀ ਬਜਾਏ ਤੁਸੀਂ ਉਨ੍ਹਾਂ ਨੂੰ ਜਾਣ ਬੁਝ ਕੇ ਨਜ਼ਰ-ਅੰਦਾਜ਼ ਕਰਦੇ ਰਹੇ ਹੋ; ਕਿਉਂਕਿ ਆਪ ਨੂੰ ‘ਸਵਾਲ ਅੱਗੇ ਤੋਰਨ’ ਦਾ ਝੱਸ ਜਿਹਾ ਹੈ! (ਜਾਂ ਕੋਈ ਹੋਰ ਕਾਰਣ ਵੀ ਹੋ ਸਕਦਾ ਹੈ! ! !) ਆਪ ਦਾ ਪਹਿਲਾ ਸਵਾਲ ਸੀ, “ਇਹ (ਖ਼ਲਾਅ) ਸਾਡੇ ਸਰੀਰ ਦਾ ਕਿਵੇਂ ਹਿੱਸਾ ਬਣਦਾ ਹੈ” ? ਤੁਸੀਂ ਇਸ ਸਵਾਲ ਨੂੰ ਅੱਗੇ ਤੋਰਦਿਆਂ ਤੋਰਦਿਆਂ ਕਈ ਹੋਰ ਬੇ-ਤੁਕੇ ਜਿਹੇ ਸਵਾਲ ਕਰੀ ਜਾ ਰਹੇ ਹੋ! ਤੁਸੀਂ ਆਪਣੇ 18 ਅਕਤੂਬਰ ਵਾਲੇ ਪੱਤਰ ਵਿੱਚ ਲਿਖਦੇ ਹੋ, “……ਤੁਹਾਡੇ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ”।

ਸ: ਜਰਨੈਲ ਸਿੰਘ ਜੀ, ਜੇ ਆਪ ਨੂੰ ਪਤਾ ਹੈ ਕਿ ਮੇਰੇ ਕੋਲ ਕੋਈ ਜਵਾਬ ਨਹੀਂ ਤਾਂ ਕਿਉਂ ਨਹੀਂ ਆਪ ਆਪਣੀ ਅਦੁੱਤੀ ਵਿਦਵਤਾ ਨਾਲ ਇਸ ਸਵਾਲ ਦਾ ਜਵਾਬ ਦੇ ਕੇ ਮੇਰੇ ਵਰਗੇ ਮੂੜ੍ਹ ਲੇਖਕਾਂ/ਪਾਠਕਾਂ ਨੂੰ ਕਿਰਤਾਰਥ ਕਰਦੇ?

ਸ: ਜਰਨੈਲ ਸਿੰਘ ਜੀ, ਮੈਂ ਆਪਣੇ ਚਾਰ ਪੱਤਰਾਂ ਵਿੱਚੋਂ ਕੁੱਝ ਸਤਰਾਂ ਹੇਠਾਂ ਦੇ ਰਿਹਾ ਹਾਂ, ਤੁਸੀਂ ਪਹਿਲਾਂ ਪੜ੍ਹੀਆਂ ਹੀ ਹੋਣਗੀਆਂ! ਇਨ੍ਹਾਂ ਨੂੰ ਇੱਕ ਵਾਰ ਫੇਰ ਪੜ੍ਹਨ ਦੀ ਖੇਚਲ ਕਰਨਾ:

“ਕਿਸੇ ਇੱਕ ਵੀ ਤੱਤ {ਖ਼ਲਾ (space) ਸਮੇਤ} ਬਿਨਾਂ ਸਰੀਰ ਦੀ ਹੋਂਦ ਸੰਭਵ ਨਹੀਂ। ਇਹ ਇੱਕ ਅਟਲ ਸੱਚਾਈ ਹੈ”।

“ਸਰੀਰ ਪੰਜਾਂ ਤੱਤਾਂ ਦੀ ਮਿੱਸ ਨਹੀਂ ਸਗੋਂ ਸਰੀਰ ਨੂੰ ਹੋਂਦ ਵਿੱਚ ਲਿਆ ਕੇ ਸਜੀਵ ਰੱਖਣ ਵਾਸਤੇ ਇਹ ਸਾਰੇ ਤੱਤ ਜ਼ਰੂਰੀ ਹਨ। ਕਿਸੇ ਇੱਕ ਵੀ ਤੱਤ ਦੀ ਅਣਹੋਂਦ ਸਰੀਰ ਨੂੰ ਲੋਥ ਵਿੱਚ ਬਦਲ ਦਿੰਦੀ ਹੈ ਅਤੇ ਬਾਕੀ ਦੇ ਤੱਤ ਵੀ ਬਿਖਰ ਜਾਂਦੇ ਹਨ”।

“ਖ਼ਲਾ (space) ਦੇ ਜੋ ਅਰਥ ਤੁਸੀਂ ਕਰਦੇ ਹੋ, ਉਹ ਤੱਤਾਂ ਦੇ ਪ੍ਰਸੰਗ ਵਿੱਚ ਸਹੀ ਨਹੀਂ ਹਨ। ਸ: ਜਰਨੈਲ ਸਿੰਘ ਜੀ, ਵਸਤੂਆਂ ਵਿਚਲੀ ਵਿੱਥ (space) ਨੂੰ ਵੀ ਖ਼ਲਾਅ ਕਿਹਾ ਜਾਂਦਾ ਹੈ। ਇਸ ਵਿੱਥ ਤੋਂ ਬਿਨਾਂ ਕੋਈ ਵੀ ਸ਼ਰੀਰ ਪੁੰਗਰ ਕੇ ਵਿਕਸਤ ਨਹੀਂ ਹੋ ਸਕਦਾ ਅਤੇ ਨਾ ਹੀ ਜਿਉਂਦਾ ਰਹਿ ਸਕਦਾ ਹੈ। ਮੀਂਹ, ਮੌਸਮ ਤੇ ਰੁੱਤਾਂ ਆਦਿ ਵੀ ਇਸ ਤੱਤ ਦੇ ਮੁਹਤਾਜ ਹਨ। ਦਰਅਸਲ, ਸਾਰੀ ਕਾਇਨਾਤ (ਧਰਤੀਆਂ, ਗ੍ਰਹਿ, ਸੂਰਜ-ਮੰਡਲ, ਗਲੈਕਸੀਆਂ ਆਦਿ) ਦੀ ਹੋਂਦ ਤੇ ਹਰਕਤ ਦਾ ਕਾਰਣ ਵੀ ਖ਼ਲਾ ਅਰਥਾਤ ਇਨ੍ਹਾਂ ਵਿਚਲੀ ਦੂਰੀ ਹੀ ਹੈ”।

ਸ: ਜਰਨੈਲ ਸਿੰਘ ਜੀ, ਉਕਤ ਸਤਰਾਂ ਮੇਰੇ ਜਵਾਬ ਹਨ। ਹੋ ਸਕਦਾ ਹੈ ਕਿ ਮੇਰਾ ਜਵਾਬ ਸਹੀ ਨਾ ਹੋਵੇ ਤੇ ਤੁਹਾਡੇ ਵਰਗੇ ਵਿਦਵਾਨ ਵਾਸਤੇ ਇਸ ਜਵਾਬ ਨੂੰ ਹਜ਼ਮ ਕਰਨਾ ਔਖਾ ਹੋਵੇ! ਪਰ ਕੀ ਕਾਰਣ ਹੈ ਕਿ ਆਪ ਨੇ ਆਪਣੇ ਪੱਤਰਾਂ ਵਿੱਚ ਇਨ੍ਹਾਂ ਸਤਰਾਂ ਦਾ ਕੋਈ ਵੀ ਜ਼ਿਕਰ ਤਕ ਨਹੀਂ ਕੀਤਾ? ਇਨ੍ਹਾਂ ਉੱਤੇ ਕੋਈ ਕਿੰਤੂ-ਪਰੰਤੂ ਕਿਉਂ ਨਹੀਂ ਕੀਤਾ? ?

ਸ: ਜਰਨੈਲ ਸਿੰਘ ਜੀ, ਆਪ ਗੁਰਮਤਿ ਦੇ ਇਸ ਸਿੱਧਾਂਤ ਨਾਲ ਤਾਂ ਸਹਿਮਤ ਹੀ ਹੋ ਕਿ ਆਕਾਸ ਕੁਦਰਤ ਦੇ ਪੰਜ ਤੱਤਾਂ (Five Elements of Nature) ਵਿੱਚੋਂ ਇੱਕ ਤੱਤ ਹੈ! ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਹਵਾਲੇ ਨਾਲ ਆਪ ਆਕਾਸ਼ ਦੇ ਅਰਥ ਲਿਖਦੇ ਹੋ: ਪਾਰਬ੍ਰਹਮ, ਸੂਰਜ, ਚੰਦ ਆਦਿ ਗ੍ਰਹਿ, ਹਉਮੇ—।

ਸ: ਜਰਨੈਲ ਸਿੰਘ ਜੀ, ਆਪ “ਪਾਰਬ੍ਰਹਮ, ਸੂਰਜ, ਚੰਦ ਆਦਿ ਗ੍ਰਹਿ, ਹਉਮੇ…” ਨੂੰ ਕਿਸ ਆਧਾਰ `ਤੇ ਤੱਤ ਕਹੋ ਗੇ? ਇਨ੍ਹਾਂ ਸਾਰਿਆਂ ਦਾ ਸਰੀਰ ਦੀ ਬਣਤਰ ਨਾਲ ਕੀ ਸੰਬੰਧ ਹੈ?

ਮੇਰੀ ਸਮਝ ਮੁਤਾਬਿਕ ਆਕਾਸ਼, ਖ਼ਲਾਅ, ਆਸਮਾਨ ਅਤੇ ਪੁਲਾੜ ਆਦਿ ਸਾਮਾਨਾਰਥਕ ਸ਼ਬਦ ਹਨ; ਅਤੇ ਵਿੱਥ, ਦੂਰੀ ਤੇ ਖ਼ਾਲੀ ਥਾਂ ਆਦਿ ਇਨ੍ਹਾਂ ਦੇ ਅਰਥ ਹਨ। ਪਰੰਤੂ ਆਪ ਮੇਰੀ ਇਸ ਸਮਝ ਨਾਲ ਸਹਿਮਤ ਨਹੀਂ ਹੋ! ਇਸੇ ਵਾਸਤੇ ਮੈਂ ਆਪ ਨੂੰ ‘ਆਕਾਸ਼’ ਦੇ ਅਰਥ ਤੇ ਇਸ ਨਾਲ ਸੰਬੰਧਿਤ ਸਵਾਲ ਕੀਤੇ ਹਨ। ਪਰੰਤੂ ਆਪ ਆਨੇ ਬਹਾਨੇ ਜਵਾਬ ਦੇਣ ਤੋਂ ਕੰਨੀ ਕਤਰਾ ਰਹੇ ਹੋ।

ਸ: ਜਰਨੈਲ ਸਿੰਘ ਜੀ, ਆਪ ਨੂੰ ਮੇਰੀ ਇੱਕ ਵਾਰ ਫਿਰ ਬੇਨਤੀ ਹੈ ਕਿ ਆਪ ‘ਆਕਾਸਾ’ ਨਾਲ ਸੰਬੰਧਿਤ ਪੁੱਛੇ ਗਏ ਮੇਰੇ ਸਵਾਲਾਂ ਦਾ ਸੰਖੇਪ ਤੇ ਸਪਸ਼ਟ ਜਵਾਬ ਦੇ ਕੇ ਆਪਣੀ ਸੁਹਿਰਦਤਾ ਦਾ ਸਬੂਤ ਦੇਵੋ। ਉਮੀਦ ਹੈ ਨਿਰਾਸ਼ ਨਹੀਂ ਕਰੋਗੇ! !

ਗੁਰਇੰਦਰ ਸਿੰਘ ਪਾਲ

ਅਕਤੂਬਰ 19, 2013.


19/10/13)
ਡਾ: ਇਕਬਾਲ ਸਿੰਘ ਢਿੱਲੋਂ

ਸਿਖਮਾਰਗ ਦੇ ਮਾਨਯੋਗ ਸੰਪਾਦਕ ਜੀ ਅਤੇ ਇਸ ਵੈਬਸਾਈਟ ਦੇ ਸਤਿਕਾਰਯੋਗ ਪਾਠਕ ਸੱਜਣੋ,
ਆਪ ਜੀ ਸਭ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!

16. 10. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਮੇਰਾ ਇੱਕ ਪੱਤਰ ਪਾਇਆ ਗਿਆ ਸੀ ਜਿਸ ਵਿੱਚ ਮੈਂ ਸ. ਗੁਰਮੀਤ ਸਿੰਘ ਸਿਡਨੀ ਜੀ ਤੋਂ ਉਹਨਾਂ ਦੇ ਲੇਖ “ਦੁਬਿਧਾ” ਦੇ ਹਵਾਲੇ ਨਾਲ ਹੇਠਾਂ ਦਿੱਤੀ ਬੇਨਤੀ ਕੀਤੀ ਸੀ:
“ਆਪ ਜੀ ਇਹ ਜਾਣਕਾਰੀ ਦੇਣ ਦੀ ਖੇਚਲ ਕਰੋ ਕਿ ਦੱਸਵੇਂ ਗੁਰੂ ਜੀ ਵੱਲੋਂ ਉਚਾਰੀ ਹੋਈ ਇਹ ਸਤਰ ( “ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ” ) ਕਿੱਥੇ ਉਪਲਭਦ ਹੈ।”
ਇਸ ਸਬੰਧ ਵਿੱਚ ਸ. ਗੁਰਮੀਤ ਸਿੰਘ ਸਿਡਨੀ ਜੀ ਵੱਲੋਂ ਹਾਲੇ ਤੱਕ ਕੋਈ ਉੱਤਰ ਸਿਖਮਾਰਗ ਵੈਬਸਾਈਟ ਉੱਤੇ ਤਾਂ ਨਹੀਂ ਮਿਲਿਆ, ਉਂਜ ਉਹਨਾਂ ਨੇ 17. 10. 2013 ਨੁੰ ਈ-ਮੇਲ ਰਾਹੀਂ ਸੰਪਾਦਕ ਸਿਖਮਾਰਗ ਨੂੰ ਅੰਗਰੇਜ਼ੀ ਵਿੱਚ ਇੱਕ ਪੱਤਰ ਭੇਜਿਆ ਹੈ ਜਿਸ ਵਿੱਚ ਉਹ ਹੇਠਾਂ ਦਿੱਤੇ ਅਨੁਸਾਰ ਲਿਖਦੇ ਹਨ:
“…. . ……ਦੱਸਵੇਂ ਗੁਰੂ ਜੀ ਦਾ ਆਦੇਸ਼ ( “ਗੁਰੂ ਮਾਨਿਓ ਗ੍ਰੰਥ” ਵਾਲਾ) ਅੱਡ-ਅੱਡ ਲੇਖਕਾਂ ਨੇ ਆਪਣੀਆਂ ਰਚਨਾਵਾਂ ਵਿੱਚ ਦਰਜ ਕੀਤਾ ਹੋਇਆ ਹੈ। ………… ਡਾ. ਢਿੱਲੋਂ ਨੂੰ ਚਾਹੀਦਾ ਹੈ ਕਿ ਉਹ ਇਸ (ਉੱਪਰ ਲਾਲ ਅੱਖਰਾਂ ਵਿੱਚ ਦਿੱਤੀ ਹੋਈ) ਸਤਰ ਦੇ ਮੌਲਿਕ ਸ੍ਰੋਤ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਪਤਾ ਕਰਨ (ਕਿਉਂਕਿ ਉੱਪਰ ਲਾਲ ਅੱਖਰਾਂ ਵਿੱਚ ਦਿੱਤੀ ਸਤਰ ਸ਼੍ਰੋਮਣੀ ਕਮੇਟੀ ਵੱਲੋਂ ਪਰਵਾਨਿਤ ‘ਅਰਦਾਸ’ ਵਿੱਚ ਸ਼ਾਮਲ ਹੈ)।”

ਇੱਥੇ ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਉੱਪਰ (ਲਾਲ ਅੱਖਰਾਂ ਵਿੱਚ ਦਿੱਤੀ ਹੋਈ) ਦਿੱਤੀ ਸਤਰ ਬਾਰੇ ਸ. ਗੁਰਮੀਤ ਸਿੰਘ ਸਿਡਨੀ ਜੀ ਪਾਸੋਂ ਜਾਣਕਾਰੀ ਮੰਗਣ ਪਿੱਛੇ ਮੇਰਾ ਮਨਸ਼ਾ ਦੱਸਵੇਂ ਗੁਰੂ ਜੀ ਦੇ ਆਦੇਸ਼ ਉੱਤੇ ਕਿੰਤੂ ਕਰਨ ਦਾ ਨਹੀਂ ਸੀ ਸਗੋਂ ਆਪਣੇ ਗਿਆਨ ਵਿੱਚ ਵਾਧਾ ਕਰਨ ਦਾ ਸੀ। ਦੂਸਰਾ, ਗੁਰਮੱਤ ਨੂੰ ਸਾਹਮਣੇ ਰੱਖਦੇ ਹੋਏ ਮੇਰੇ ਇਸ ਵਿਚਾਰ-ਅਧੀਨ ਸਤਰ ਬਾਰੇ ਕੁੱਝ ਤੌਖਲੇ ਜ਼ਰੂਰ ਹਨ ਜੋ ਕਿ ਮੈਂ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਇਹ ਤੌਖਲੇ ਹੇਠਾਂ ਦਿੱਤੇ ਅਨੁਸਾਰ ਹਨ:
1. ਵਿਚਾਰ-ਅਧੀਨ ਸਤਰ ਅਤੇ ‘ਅਰਦਾਸ’ ਵਿੱਚ ‘ਦੋਹਿਰਾ’ ਦੇ ਸਿਰਲੇਖ ਵਿੱਚ ਇਸ ਸਤਰ ਤੋਂ ਪਿੱਛੋਂ ਆਉਂਦੀਆਂ ਤਿੰਨ ਸਤਰਾਂ ਮੁੱਖ ਤੌਰ ਤੇ ਗਿਆਨੀ ਗਿਆਨ ਸਿੰਘ ਰਚਿਤ ‘ਪੰਥ ਪ੍ਰਕਾਸ਼’ ਵਿੱਚ ਸ਼ਾਮਲ ‘ਤਥਾ ਮੁਖਵਾਕ – ਦੋਹਿਰਾ’ (10 ਸਤਰਾਂ) ਤੇ ਅਧਾਰਿਤ ਹਨ।
2. ਸਾਡੇ ਕੋਲ ਹੋਰ ਕੋਈ ਵੀ ਪੁਖਤਾ ਸਬੂਤ ਨਹੀਂ ਕਿ ਵਿਚਾਰ-ਅਧੀਨ ਸਤਰ ਹੂਬਹੂ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਦੇ ਮੁਖਾਰਬਿੰਦ ਵਿੱਚੋਂ ਉਚਾਰੀ ਗਈ ਹੋਈ ਹੈ।
3. ਇਸ ਕਰਕੇ ਹੋ ਸਕਦਾ ਹੈ ਕਿ ਗੁਰੂ ਜੀ ਦੇ ਆਪਣੇ ਅਸਲੀ ਆਦੇਸ਼ ਦੀ ਸ਼ਬਦਾਵਲੀ ਕੋਈ ਹੋਰ ਹੋਵੇ ਜਿਸ ਨੂੰ ਲੇਖਕਾਂ ਨੇ ਜਾਣੇ-ਅਣਜਾਣੇ ਵਿਗਾੜ ਕੇ ਪੇਸ਼ ਕਰ ਦਿੱਤਾ ਹੋਇਆ ਹੈ (ਗਿਆਨੀ ਗਿਆਨ ਸਿੰਘ ਦੀ ਲਿਖਤ ਬਾਰੇ ਤਾਂ ਵਿਦਵਾਨਾਂ ਦੀ ਰਾਇ ਪੂਰੀ ਤਰ੍ਹਾਂ ਨਾਂਹ-ਪੱਖੀ ਬਣੀ ਹੋਈ ਹੈ)।
4. ਇਹ ਤਾਂ ਪਰਤੱਖ ਹੈ ਕਿ ਦੱਸਵੇਂ ਗੁਰੂ ਜੀ ਨੇ ਗੁਰਬਾਣੀ ਦੇ ਸੰਦੇਸ਼/ਉਪਦੇਸ਼ ਨੂੰ ਹੀ ਆਪਣੇ ਤੋਂ ਅਗਲਾ ਗੁਰੂ ਥਾਪਿਆ ਸੀ। ਪਰੰਤੂ ਜਦੋਂ ਅਸੀਂ “ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ/ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ” ਉਚਾਰਦੇ ਹਾਂ ਤਾਂ ਸਿੱਧੇ ਤੌਰ ਤੇ ਅਸੀਂ ਗ੍ਰੰਥ ਦੇ ਪੁਸਤਕ ਰੂਪ ਨੂੰ ਮੂਰਤੀ ਦੇ ਤੌਰ ਤੇ ਕਿਆਸ ਰਹੇ ਹੁੰਦੇ ਹਾਂ।
5. ਦੱਸਵੇਂ ਗੁਰੂ ਜੀ ਦਾ ਆਦੇਸ਼ ਗ੍ਰੰਥ ਨੂੰ ਮੂਰਤੀ ਦੇ ਤੌਰ ਤੇ ਮਾਨਤਾ ਦੇਣ ਦਾ ਹੋ ਹੀ ਨਹੀਂ ਸਕਦਾ। ਪਰੰਤੂ ਅਸੀਂ ਵਿਚਾਰ-ਅਧੀਨ ਸਤਰ ਨੂੰ ਪੇਸ਼ ਕਰਦੇ ਹੋਏ ਅਸਲ ਵਿੱਚ ਮੂਰਤੀ ਪੂਜਾ ਨੂੰ ਹੀ ਮਾਨਤਾ ਦੇ ਰਹੇ ਹੁੰਦੇ ਹਾਂ (ਅੱਜ ਤਕਰੀਬਨ ਸਾਰੇ ਹੀ ‘ਸਿਖ’ ਗ੍ਰੰਥ ਨੂੰ ਮੂਰਤੀ ਦੇ ਤੌਰ ਤੇ ਕਿਆਸ ਕੇ ਕਰਮ-ਕਾਂਡ ਨਿਭਾਉਣ ਵਿੱਚ ਲੱਗੇ ਹੋਏ ਹਨ)।

ਉੱਪਰ ਪੇਸ਼ ਕੀਤੇ ਆਪਣੇ ਤੌਖਲਿਆਂ ਦੇ ਮੱਦਿਨਜ਼ਰ ਮੇਰਾ ਤਾਂ ਵਿਚਾਰ ਇਹ ਹੈ ਕਿ ਚੰਗਾ ਹੋਵੇਗਾ ਕਿ ਅਸੀਂ ਵਿਚਾਰ-ਅਧੀਨ ਸਤਰ (“ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ”) ਨੂੰ ਤਿਲਾਂਜਲੀ ਦਿੰਦੇ ਹੋਏ ਗੁਰਬਾਣੀ ਦੇ ਸੰਦੇਸ਼/ਉਪਦੇਸ਼ ਨੂੰ ਹੀ ਆਪਣਾ ਗਿਆਰ੍ਹਵਾਂ ਅਤੇ ਸਦੀਵੀ ਗੁਰੂ ਮੰਨੀਏ ਅਤੇ ਗ੍ਰੰਥ ਦੇ ਪੁਸਤਕ ਰੂਪ ਨੂੰ ਵੱਖਰੇ ਤੌਰ ਤੇ ਮਾਨਤਾ ਦੇਈਏ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ


19/10/13)
ਮੇਜਰ ਸਿੰਘ ‘ਬੁਢਲਾਡਾ’

‘ਤੁਸੀਂ ਕਦੇ ਨਾ ਸੋਚ-ਵਿਚਾਰ ਕੀਤੀ’
ਭਾਵੇਂ ਪੰਜੇ ਉਗਲਾਂ ਨਾ ਇਕਸਾਰ ਹੋਵਣ,
ਫਿਰ ਵੀ ਬਹੁਤੇ ਨੇ ਪਖੰਡੀ ਸਾਧ ਲੋਕੋ!
ਪਹਿਨਣ-ਖਾਣ ਲਈ ਇਹਨਾਂ ਨੂੰ ਦੇਵੋਂ ਤੁਸੀਂ,
ਮੰਨਤ ਪੂਰੀ ਹੋਣ ਦਾ ਲੈਕੇ ਖ਼ੁਆਬ ਲੋਕੋ!
ਤੁਹਾਡੇ ਸਹਾਰੇ `ਤੇ ਆਪ ਪਲਣ ਜਿਹੜੇ,
ਕਿਵੇਂ ਕਰਨਗੇ ਪੂਰੀ ਫਰਿਆਦ ਲੋਕੋ?
ਤੁਸੀਂ ਕਦੇ ਨਾ ਸੋਚ-ਵਿਚਾਰ ਕੀਤੀ,
ਲਾਇਆ ਇਸ ਪਾਸੇ ਨਾ ਦਿਮਾਗ ਲੋਕੋ!
ਇਜ਼ਤ ਰੋਲ਼ੀ ਜਦੋ ਵੀ ਹਮਲਾਵਰਾ ਨੇ,
ਇਹਨਾਂ ਕੀਹਦੀ ਰੱਖੀ ਦੱਸੋ ਲਾਜ਼ ਲੋਕੋ?
ਮੇਜਰ ਹੁਣ ਤਾਂ ਅਕਲ ਤੋਂ ਕੰਮ ਲੈ ਲਓ,
ਵੇਖ ਕਿਵੇਂ ਖੁੱਲੀ ਜਾਂਦੇ ਇਹਨਾਂ ਦੇ ਪਾਜ ਲੋਕੋ!
***********************************
ਮੇਜਰ ਸਿੰਘ ‘ਬੁਢਲਾਡਾ’
ਮੋਬਾ: 94176 42327
90414 06713


“ਗੁਰਮੁਖੀ ਫੋਨਿਕਸ” ਐਪ ਦੀ ਸ਼ੁਰੁਆਤੀ ਘੋਸ਼ਣਾ ਤੇ ਆਪ ਸਭ ਵਲੋਂ ਮਿਲੇ ਸਨੇਹ ਅਤੇ ਪਿਆਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ | ਆਪ ਸਭ ਨਾਲ ਕੀਤੇ ਹੋਏ ਵਾਅਦੇ ਮੁਤਾਬਿਕ, ਮੈ ਆਪ ਸਭ ਨੂੰ ਐਪ ਅਤੇ ਇਸਦੀ ਜਾਰੀ ਕਰਨ ਦੀ ਤਾਰੀਕ ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹਾ |

ਇਹ ਐਪ ਕਿਸ ਬਾਬਤ ਹੈ:
“ਗੁਰਮੁਖੀ ਫੋਨਿਕਸ” 3 – 12 ਸਾਲ ਦੇ ਬੱਚਿਆਂ ਲਈ ਬਣਾਈ ਗਈ ਹੈ ਜੋ ਕੀ ਪੰਜਾਬੀ ਜਾ ਗੁਰਬਾਣੀ ਸਿੱਖ ਰਹੇ ਹਨ | ਇਸ ਐਪ ਨੂੰ ਸ੍ਵ੍ਰਾਤ੍ਮ੍ਕ ਤਰੀਕੇ ਨਾਲ ਸਿੱਖਿਆ ਦੇਣ ਲਈ ਤਿਆਰ ਕੀਤਾ ਗਿਆ ਹੈ | ਬੱਚੇ ਕੇਵਲ ਅੱਖਰਾਂ ਦੀ ਬਣਤਰ ਹੀ ਨਹੀ ਸਿੱਖਦੇ ਸਗੋ ਉਹਨਾਂ ਦਾ ਉਚਾਰਨ ਵੀ ਸਿੱਖਦੇ ਹਨ | ਮਾਹਿਰਾ ਵਲੋਂ ਕੀਤੀ ਖੋਜ ਇਹ ਸਿੱਧ ਕਰਦੀ ਹੈ ਕੇ ਬੱਚਿਆਂ ਨੂੰ ਅੱਖਰਾਂ ਦੀ ਬਣਤਰ ਦੇ ਨਾਲ ਨਾਲ ਉਹਨਾਂ ਦੀ ਉਚਾਰਨ ਸੇਧ ਦੇਣਾ ਉਹਨਾਂ ਨੂੰ ਸਿੱਖਿਆ ਦੇਣ ਦਾ ਜਿਆਦਾ ਵਧੀਆ ਤੇ ਸਰਲ ਤਰੀਕਾ ਹੈ ਨਾ ਕੇਵਲ ਅੱਖਰੀ ਬਣਤਰ ਦਾ ਗਿਆਨ ਦੇਣ ਨਾਲੋਂ | ਬੱਚੇ ਇਸ ਤਰੀਕੇ ਨਾਲ ਦਿੱਤੀ ਹੋਈ ਸਿੱਖਿਆ ਨੂੰ ਵਧੇਰੇ ਸਮਜਦੇ ਹਨ ਅਤੇ ਲੰਬੇ ਸਮੇ ਤੱਕ ਇਸ ਗਿਆਨ ਨੂੰ ਸਾਂਭੀ ਰੱਖਦੇ ਹਨ | ਇਹ ਐਪ ਇਸੇ ਸਿਧਾਂਤ ਤੇ ਇਕ ਨਿਮਾਣਾ ਜਿਹਾ ਯਤਨ ਹੈ | ਇਹੀ ਇਕ ਵਿਧੀ ਹੈ ਜਿਸਨੂੰ ਕੇ ਅਸੀਂ ਆਪਣੇ ਬੱਚਿਆਂ ਤੇ ਇਸਤੇਮਾਲ ਕੀਤਾ ਹੈ ਅਤੇ ਇਸੇ ਵਿਧੀ ਨੂੰ ਇਸਤੇਮਾਲ ਕਰਕੇ ਅਸੀਂ ਸਾਲਾਂ ਤੋ ਸਕੂਲਾਂ ਵਿੱਚ ਪੰਜਾਬੀ ਸਿਖਾ ਰਹੇ ਹਾ | ਅਸਲ ਵਿੱਚ ਇਸੇ ਵਿਧੀ ਨੂੰ ਇਸਤੇਮਾਲ ਕਰਕੇ ਅੱਜਕਲ ਬੱਚੇ ਸਕੂਲਾਂ ਵਿੱਚ ਅੰਗ੍ਰੇਜੀ ਸਿੱਖ ਰਹੇ ਹਨ |

ਇਹ ਐਪ ਇਹੋ ਹੀ ਕਰਦੀ ਹੈ। ਬੱਚਿਆਂ ਨੂੰ ਅੱਖਰ ਨੂੰ ਸੁਣਾ ਕੇ ਉਸ ਨੂੰ ਉਚਾਰਨ ਨੂੰ ਕਹਿੰਦੀ ਹੈ ਅਤੇ ਫਿਰ ਉਸੇ ਅੱਖਰ ਨੂੰ ਲਿਖਣ ਨੂੰ ਕਹਿੰਦੀ ਹੈ | ਅੰਤ ਵਿੱਚ ਇਹ ਐਪ ਪੜਤਾਲ ਕਰਦੀ ਹੈ ਕੀ ਬੱਚੇ ਦੁਆਰਾ ਕੀਤਾ ਗਿਆ ਉਚਾਰਨ ਅਤੇ ਉਸ ਦੁਆਰਾ ਲਿਖਿਆ ਗਿਆ ਅੱਖਰ ਠੀਕ ਹੈ ਜਾ ਨਹੀ |
ਅਸੀਂ ਇਸਨੂੰ ਇੱਕ ਬਹੁਤ ਹੀ ਫਾਇਦੇਮੰਦ ਔਜਾਰ ਵਜੋਂ ਵੇਖਦੇ ਹਾ | ਅਸੀਂ ਇਸ ਵਖਤ ਇਸ ਐਪ ਦੀ ਆਪਣੇ ਪਰਿਵਾਰ ਅਤੇ ਦੋਸਤਾਂ ਮਿਤਰਾਂ ਦੁਆਰਾ ਪੜਤਾਲ ਕਰ ਰਹੇ ਹਾ ਅਤੇ ਆਪ ਸਭ ਨੂੰ ਬਹੁਤ ਜਲਦੀ ਹੀ ਇਸ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰਾਂਗੇ |

ਜਾਰੀ ਕਰਨ ਦੀ ਮਿਤੀ: 4 ਨਵੰਬਰ 2013

ਇਹ ਨਿਰਭਰ ਕਰਦਾ ਹੈ ਕਿ ਐਪਲ ਕਪਨੀ ਕਦੋਂ ਇਸ ਨੂੰ ਮੰਜੂਰ ਕਰਦੀ ਹੈ, ਅਸੀਂ ਆਸ ਕਰਦੇ ਹਾਂ ਕੇ ਨਵੰਬਰ 4, 2013 ਤੱਕ ਅਸੀਂ ਇਸਨੂੰ ਜਾਰੀ ਕਰ ਦਿਆਗੇ |
ਜੇ ਤੁਸੀਂ ਐਪ ਦੇ ਜਾਰੀ ਹੋਣ ਤੋ ਪਹਿਲਾਂ ਉਸ ਬਾਰੇ ਹੋਰ ਜਾਣਕਾਰੀ ਚਾਹੁਦੇ ਹੋ ਤਾ ਹੇਠਲੇ ਲਿੰਕ ਤੇ ਕਲਿੱਕ ਕਰੋ ਅਤੇ ਆਪਣਾ ਈਮੇਲ ਐਡ੍ਰੈਸ ਸਾਨੂੰ ਦੇਵੋ ਅਤੇ ਸਾਡੀ ਵੀ ਆਈ ਪੀ ਲਿਸਟ ਦਾ ਹਿੱਸਾ ਬਣੋ |

ਇਥੇ ਕਲਿੱਕ ਕਰੋ: “ਮੈਨੂੰ ਸੂਚਨਾ ਦਿੰਦੇ ਰਹੋ”


18/10/13)
ਜਰਨੈਲ ਸਿੰਘ, ਸਿਡਨੀ ਅਸਟ੍ਰੇਲੀਆ

ਸਤਿਕਾਰ ਯੋਗ ਗੁਰਇੰਦਰ ਸਿੰਘ ਜੀ
ਗੁਰ ਫ਼ਤਿਹ ਪਰਿਵਾਨ ਕਰਨੀ!
ਆਪ ਦੀ ਮਿਤੀ 17/10/2013 ਦੀ ਚਿੱਠੀ ਲਈ ਆਪ ਦਾ ਧੰਨਵਾਦ।
ਸ ਗੁਰਇੰਦਰ ਸਿੰਘ ਜੀ ਮੈਂ ਤੁਹਾਨੂੰ ਮਿਤੀ 08/10/2013 ਨੂੰ ਇੱਕ ਛੋਟਾ ਜਿਹਾ ਸਵਾਲ ਕੀਤਾ ਸੀ। ਤੁਸੀਂ ਅਜ ਤਕ ਚਾਰ ਚਿਠੀਆਂ ਲਿਖਣ ਦੇ ਬਾਵਜੂਦ ਉਹਦਾ ਸਾਫ ਲਫ਼ਜਾਂ ਵਿੱਚ ਕੋਈ ਜਵਾਬ ਨਹੀਂ ਦਿਤਾ ਫਿਰ ਉਲਟਾ ਮੇਰੇ ਤੇ ਸਵਾਲ ਨੁੰ ਅਗੇ ਅਗੇ ਤੋਰਨ ਦਾ ਦੋਸ਼ ਮੜ੍ਹ ਰਹੇ ਹੋ।
ਸ ਗੁਰਇੰਦਰ ਸਿੰਘ ਜੀ ਮੈ ਇਹ ਕਦੋਂ ਕਿਹਾ ਹੈ ਕਿ ਸਪੇਸ ਦੇ ਅਰਥ ਵਿਥ ਜਾਂ ਦੂਰੀ ਨਹੀਂ ਹੁੰਦੇ। ਤੁਸੀਂ ਮੇਥੌਂ ਖਲਾਅ ਦੇ ਅਰਥ ਪੁਛੇ ਜਿਹੜੇ ਮੈਂ ਤੁਹਾਨੂੰ ਦਸ ਦਿਤੇ ਸਨ। ਬਾਕੀ ਇਥੇ ਗਲ ਖ਼ਲ਼ਾਅ ਦੀ ਹੋ ਰਹੀ ਹੈ ਨਾ ਕਿ ਅੰਗਰੇਜ਼ੀ ਦੇ ਲਫ਼ਜ ਸਪੇਸ ਦੀ। ਸਪੇਸ ਦਾ ਅਰਥ ਖ਼ਲਾਅ ਜ਼ਰੂਰ ਹੁੰਦਾ ਹੈ ਪਰ ਇਸ ਦਾ ਮਤਲਬ ਇਹ ਨਹੀ ਕਿ ਸਪੇਸ ਦੇ ਸਾਰੇ ਅਰਥ ਖ਼ਲਾਅ ਦੇ ਵੀ ਅਰਥ ਹੋਣ। ਮਿਸਾਲ ਦੇ ਤੌਰ ਤੇ ਅੰਗਰੇਜ਼ੀ ਦਾ ਇੱਕ ਲਫ਼ਜ ਨੰਬਰ
(Number) ਹੈ ਜਿਸ ਨੂੰ ਅਸੀਂ ਪੰਜਾਬੀ ਵਿੱਚ ਗਿਣਤੀ ਜਾਂ ਅੰਕੜਾ ਵੀ ਕਹਿੰਦੇ ਹਾਂ। ਪਰ ਅੰਗਰੇਜ਼ੀ ਦੇ ਇਸ ਸ਼ਬਦ ਦੇ ਅਰਥ ਗੀਤ ਅਤੇ ਔਰਤਾਂ ਦਾ ਕੱਪੜਾ ਵੀ ਹੁੰਦੇ ਨੇ। ਕੀ ਅਸੀ ਪੰਜਾਬੀ ਲਫ਼ਜ ਅੰਕੜੇ ਦੇ ਇਹ ਅਰਥ ਕਰ ਸਕਦੇ ਹਾਂ। ਇਸੇ ਤਰਾਂ ਅੰਗਰੇਜ਼ੀ ਦੇ ਲਫ਼ਜ (goat) ਦਾ ਇੱਕ ਅਰਥ ਲੱਚਰ ਬੁੜ੍ਹਾ ਵੀ ਹੁੰਦਾ ਹੈ। ਕੀ ਅਸੀਂ ਬੱਕਰੀ ਦਾ ਇਹ ਅਰਥ ਕਰ ਸਕਦੇ ਹਾਂ। ਸ ਗੁਰਇੰਦਰ ਸਿੰਘ ਜੀ ਲੇਖ ਤੁਸੀਂ ਪੰਜਾਬੀ ਵਿੱਚ ਲਿਖ ਰਹੇ ਹੋ, ਸ਼ਬਦ ਤੁਸੀਂ ਪੰਜਾਬੀ ਦੇ ਵਰਤ ਰਹੇ ਹੋ ਪਰ ਅਰਥ ਅੰਗਰੇਜ਼ੀ ਦੇ ਲੈ ਰਹੇ ਹੋ। ਇਹ ਨਿਵੇਕਲੀ ਖੋਜ਼ ਵਿਧੀ ਅਜ ਤਕ ਤਾਂ ਮੈ ਦੇਖੀ ਸੁਣੀ ਨਹੀ। ਖੈਰ ਮੇਰੀ ਜਾਣਕਾਰੀ ਗਲਤ ਵੀ ਹੋ ਸਕਦੀ ਹੈ।
ਸ ਗੁਰਇੰਦਰ ਸਿੰਘ ਜੀ ਤੁਹਾਡੀਆਂ ਹੁਣ ਤਕ ਦੀਆਂ ਚਿਠੀਆਂ ਤੋਂ ਇਹ ਭਲੀ ਭਾਂਤ ਜ਼ਾਹਰ ਹੁੰਦਾ ਏ ਕਿ ਤੁਸੀਂ ਦੂਸਰੇ ਬੰਦੇ ਦੀ ਗਲ ਤੇ ਗੌਰ ਕੀਤੇ ਬਿਨਾ ਆਪਣਾ ਅੰਦਾਜ਼ਾ ਲਗਾ ਕੇ ਜ਼ਵਾਬ ਦਾਗ ਦਿੰਦੇ ਹੋ। ਮੈਂ ਇਹ ਕਿਥੇ ਲਿਖਿਆ ਕਿ ਮੈਨੂੰ ਖਲਾਅ ਸ਼ਬਦ ਤੇ ਇਤਰਾਜ਼ ਹੈ? ਮੈਂ ਇਹ ਕਿਥੇ ਲਿਖਿਆ ਕਿ ਗੁਰਮਤਿ ਦੀ ਗਲ ਸਿਰਫ ਗੁਰੂ ਗਰੰਥ ਸਾਹਿਬ ਦੀ ਸ਼ਬਦਾਵਲੀ ਵਿੱਚ ਹੀ ਹੋ ਸਕਦੀ ਹੈ? ਜਿਵੇਂ ਮੈ ਪਹਿਲਾਂ ਵੀ ਕਿਹਾ ਹੈ ਕਿ ਹੁਣ ਤਕ ਮੈ ਇਹ ਹੀ ਸਮਝਦਾ ਰਿਹਾ ਸਾਂ ਕਿ ਤੁਸੀਂ ਖਲਾਅ ਨੂੰ ਅਕਾਸ਼ ਦੇ ਸਮਾਨਾਰਥਕ ਲਫ਼ਜ ਦੇ ਤੌਰ ਤੇ ਵਰਤ ਰਹੇ ਹੋ। ਪਰ ਜਦੋਂ ਤੁਸੀਂ ਖਲਾਅ ਦੇ ਅਰਥ ਵਿਥ ਜਾਂ ਦੂਰੀ ਕੀਤੇ ਤਾਂ ਮੈ ਇਹ ਸ਼ਬਦ ਗੁਰੂ ਗਰੰਥ ਸਾਹਿਬ ਵਿੱਚ ਲੱਭਣਾ ਸ਼ੁਰੂ ਕੀਤਾ। ਜਦੋਂ ਮੈਨੂੰ ਨਹੀਂ ਮਿਲਿਆ ਤਾਂ ਮੈਂ ਤੁਹਾਤੋਂ ਪੁਛ ਲਿਆ। ਤੁਸੀਂ ਇਸ ਦਾ ਜਵਾਬ ਦੇਣ ਦੀ ਬਜਾਏ ਉਲਟਾ ਮੇਨੂੰ ਇਸ ਵਾਰੇ ਸਵਾਲ ਕਰ ਦਿਤਾ। ਫਿਰ ਦੋਸ਼ ਤੁਸੀਂ ਮੇਰੇ ਤੇ ਲਾੳਂਦੇ ਹੋ ਕਿ ਮੈਂ ਸਵਾਲ ਨੂੰ ਅਗੇ ਅਗੇ ਤੋਰੀ ਜਾ ਰਿਹਾ ਹਾਂ।
ਸ ਗੁਰਇੰਦਰ ਸਿੰਘ ਜੀ ਅਗੇ ਤੁਸੀਂ ਮੈਨੂੰ ਸੱਤ ਹੋਰ ਸਵਾਲ ਪੁੱਛੇ ਨੇ।
1. ਮੇਰੇ ਵਲੋਂ ਗੁਰਬਾਣੀ ਦੀਆਂ ਤੁਕਾਂ ਦੇ ਹਵਾਲੇ ਦੇਣ ਤੇ ਤੁਸੀਂ ਪੁਛਦੇ ਹੋ ਕਿ ਕੀ ਇਥੇ ਆਏ ਪੰਜ ਤੱਤ ਅਤੇ ਉਨ੍ਹਾ ਦਾ ਨਾਮ ਸਿਰਫ ਜ਼ਿਕਰ ਹੈ ਜਾਂ ਫਿਰ ਗੁਰਮਤਿ ਦਾ ਸਿਧਾਂਤ? ਸ਼ ਗੁਰਇੰਦਰ ਸਿੰਘ ਜੀ ਮੈਂ ਇਹਨਾਂ ਤੁਕਾਂ ਦਾ ਹਵਾਲਾ ਸਿਰਫ ਇਹ ਦੱਸਣ ਲਈ ਦਿਤਾ ਸੀ ਕਿ ਗੁਰੂ ਗਰੰਥ ਸਾਹਿਬ ਵਿੱਚ ਖਲਾਅ ਦੀ ਜਗ੍ਹਾ (ਪੰਜ ਤੱਤਾਂ ਦੇ ਸੰਧਰਭ ਵਿਚ) ਆਕਾਸ ਜਰੂਰ ਮਿਲਦਾ ਹੈ। ਕੀ ਇਹ ਗੁਰਮਤਿ ਸਿਧਾਂਤ ਹੈ? ਇਹ ਸਵਾਲ ਤਾਂ ਮੈਂ ਤੁਹਾਤੋਂ ਪੁਛ ਰਿਹਾ ਹਾਂ ਜਿਸ ਦਾ ਉਤਰ ਤੁਸੀਂ ਹੁਣ ਤਕ ਨਹੀਂ ਦਿਤਾ।
2. ਆਕਾਸ ਦੇ ਅਰਥ ਆਮ ਬੋਲੀ ਵਿੱਚ ਤਾਂ ਅਸਮਾਨ, ਗਗਨ ਆਦਿ ਕੀਤੇ ਜਾਂਦੇ ਹਨ। ਭਾਈ ਕਾਨ੍ਹ ਸਿੰਘ ਨੇ ਇਸ ਦੇ ਭਾਵ ਅਰਥ ਵੀ ਦਿਤੇ ਨੇ ਜਿਵੇਂ ਪਾਰਬ੍ਰਹਮ, ਸੂਰਜ ਚੰਦ ਆਦਿ ਗ੍ਰਹਿ, ਹਉਮੇ- ਮੇਰਾ ਖਿਆਲ ਹੈ ਤੁਸੀ ਵੀ ਇਹ ਜਰੂਰ ਪੜ੍ਹੇ ਹੋਣਗੇ।
3. ਕੀ ਅਕਾਸ਼ ਖ਼ਲਾਅ ਦਾ ਸਮਾਨਾਰਥਕ ਨਹੀ ਹੈ? - ਮੇਰਾ ਖਿਆਲ ਹੈ ਮੈ ਇਹ ਗਲ ਇੱਕ ਤੋਂ ਵਧ ਵਾਰ ਲਿਖ ਚੁਕਾਂ ਹਾਂ। ਫਿਰ ਇਹ ਸਵਾਲ ਕਿਉਂ?
4. ਆਕਾਸ ਸਾਡੇ ਸਰੀਰ ਦਾ ਹਿਸਾ ਕਿਵੇ ਬਣਦਾ ਹੈ? ਸ਼ ਗੁਰਇੰਦਰ ਸਿੰਘ ਜੀ ਇਹੀ ਸਵਾਲ ਤਾਂ ਮੈ ਤੁਹਾਡੇ ਕੋਲੋਂ ਮਿਤੀ 8/10/2013 ਤੋਂ ਪੁਛ ਰਿਹਾ ਹਾਂ। ਤੁਸੀਂ ਮੋੜ ਕੇ ਮੈਨੂੰ ਪੁੱਛੀ ਜਾ ਰਹੇ ਹੋ।
5. ਸ਼ ਗੁਰਇੰਦਰ ਸਿੰਘ ਜੀ ਮੈਂ ਸ਼ਬਦ ਜੁਟ “ਸਹਾਇਕ ਤੱਤ” ਤੁਹਾਡੀ ਕਹੀ ਗਲ ਨੂੰ ਸਮਝਣ ਹਿਤ ਵਰਤਿਆ ਸੀ। ਮੈਂ ਇਹ ਵੀ ਲਿਖਿਆ ਸੀ ਕਿ ਅਗਰ ਮੈਂ ਠੀਕ ਹਾਂ? ਅਗਰ ਇਹ ਸ਼ਬਦ ਜੁਟ ਠੀਕ ਨਹੀ ਤਾਂ ਕ੍ਰਿਪਾ ਕਰਕੇ ਦਸੋ ਉਸ ਤੱਤ ਨੂੰ ਕੀ ਕਿਹਾ ਜਾਵੇ ਜੋ ਤੁਹਾਡੇ ਕਹਿਣ ਅਨੁਸਾਰ ਸਾਡੇ ਸਰੀਰ ਦਾ ਹਿਸਾ ਤਾਂ ਨਹੀਂ ਪਰ ਸਰੀਰ ਇਸ ਤੋਂ ਬਿਨਾ ਪੁੰਗਰ ਕੇ ਵਿਕਸਤ ਵੀ ਨਹੀਂ ਹੋ ਸਕਦਾ।
6. ਕੀ ਤੁਸੀਂ ਆਕਾਸ਼ ਤੇ ਜੋਤ ਨੂੰ ਇੱਕ ਹੀ ਸਮਝਦੇ ਹੋ? ਸ ਗੁਰਇੰਦਰ ਸਿੰਘ ਜੀ ਅਗਰ ਮੇਰੇ ਕੋਲ ਇਸ ਸਵਾਲ ਦਾ ਜਵਾਬ ਹੁੰਦਾ ਤਾਂ ਮੈਂ ਤੁਹਾਨੂੰ ਕੋਈ ਸਵਾਲ ਨਹੀਂ ਸੀ ਕਰਨਾ।
7. ਮੇਰੇ ਵਲੋਂ ਹਵਾਲੇ ਦੇ ਤੌਰ ਤੇ ਦਿਤੀ ਜਿਸ ਤੁਕ ਦੇ ਤੁਸੀਂ ਅਰਥ ਕਰਨ ਨੂੰ ਕਿਹਾ ਹੈ ਉਸਦੇ ਪ੍ਰੋ: ਸਾਹਿਬ ਸਿੰਘ ਨੇ ਇਸ ਤਰ੍ਹਾਂ ਅਰਥ ਕੀਤੇ ਨੇ- “ਹੇ ਪ੍ਰਭੂ! ਤੂੰ ਪੰਜ ਤੱਤ ਬਣਾ ਕੇ ਸਾਰੀ ਦੁਨੀਆਂ ਪੈਦਾ ਕੀਤੀ ਹੈ। ਜੈ (ਤੈਥੋਂ ਬਾਹਰਾ) ਜੀਵ ਪਾਸੌਂ ਕੁੱਝ ਹੋ ਸਕਦਾ ਹੋਵੇ ਤਾਂ ਉਹ ਬੇਸ਼ੱਕ ਛੇਵਾਂ ਤੱਤ ਬਣਾ ਕੇ ਦਿਖਾ ਦੇਵੇ।”
ਸ ਗੁਰਇੰਦਰ ਸਿੰਘ ਜੀ ਮੇਰੇ ਇੱਕ ਸਵਾਲ (ਜਿਸ ਨੂੰ ਮੈਂ ਵਾਰ ਵਾਰ ਸਪਸ਼ਟ ਕਰ ਚੁਕਾ ਹਾਂ) ਦੇ ਜਵਾਬ ਵਿੱਚ ਤੁਸੀਂ ਮੈਥੋਂ ਦਸ ਤੋਂ ਵੀ ਵਧ ਸਵਾਲ ਪੁੱਛ ਚੁਕੇ ਹੋ। ਤੁਹਾਡੇ ਉਪਰ ਦਿਤੇ ਸਵਾਲਾਂ ਤੋਂ ਇਹ ਲਗਦਾ ਹੈ ਕਿ ਤੁਹਾਡੇ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਹੈ। ਤੁਸੀ ਆਪਣਾ ਸਿਧਾਂਤ ਸਿਧ ਕਰਨ ਲਈ ਖ਼ਲਾਅ ਲਫ਼ਜ ਨਾਲ ਧੱਕੇ ਨਾਲ ਅੰਗਰੇਜ਼ੀ ਲਫ਼ਜ ਸਪੇਸ ਦੇ ਅਰਥ ਵਿਥ/ਦੂਰੀ ਮੜ੍ਹ ਰਹੇ ਹੋ। ਜੋ ਸਵਾਲ਼ ਮੈਂ ਤੁਹਾਡੇ ਕੋਲੋਂ ਪੁਛਿਆ ਸੀ ਉਹੀ ਸਵਾਲ ਤੁਸੀਂ ਮੋੜ ਕੇ ਮੈਨੂੰ ਕਰੀ ਜਾ ਰਹੇ ਹੋ।
ਸ ਗੁਰਇੰਦਰ ਸਿੰਘ ਜੀ ਜਿਹੜੇ ਸਵਾਲ ਡਾ: ਬਰਸਾਲ ਨੇ ਆਪਣੀ ਚਿਠੀ ਵਿੱਚ ਉਠਾਏ ਨੇ ਉਹ ਸਵਾਲ ਮੇਰੇ ਜ਼ਿਹਨ ਵਿੱਚ ਵੀ ਕਾਫ਼ੀ ਦੇਰ ਤੋਂ ਘੁੰਮ ਰਹੇ ਨੇ। ਤੁਹਾਡੇ ਲੇਖ ਦਾ ਸ਼ੁਰੂਆਤੀ ਵਚਨ ਤੱਤਾਂ ਵਾਰੇ ਸੀ। ਇਸ ਵਚਨ ਨਾਲ ਤੁਹਾਡਾ ਲੇਖ ਅੱਖ ਖੋਲਦਾ ਹੈ। ਮੈਂ ਇਹ ਸਮਝਿਆ ਸੀ ਕਿ ਤੁਸੀਂ ਇਸ ਵਾਰੇ ਕਾਫੀ ਖ਼ੋਜ ਵਿਚਾਰ ਕੀਤੀ ਹੋਈ ਹੋਵੇਗੀ। ਇਸੇ ਕਰਕੇ ਤੁਹਾਨੂੰ ਇਹ ਸਵਾਲ ਕੀਤਾ ਸੀ। ਪਰ ਮੇਰੀ ਇਹ ਗਲਤ ਫਹਿਮੀ ਸੀ।
ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ


18/10/13)
ਹਰਲਾਜ ਸਿੰਘ ਬਹਾਦਰਪੁਰ

ਨਾਨਕਸ਼ਾਹੀ ਕੈਲੰਡਰ ਅਨੁਸਾਰ 20 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਤੇ ਵਿਸ਼ੇਸ਼
ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰ ਗੱਦੀ ਦਿਵਸ ਮਨਾਉਣ ਦੇ ਵਿਖਾਵੇ ਤਾਂ ਵੱਡੀ ਪੱਧਰ ਉੱਪਰ ਕਰ ਰਹੇ ਹਾਂ, ਪਰ ਅਸਲ ਵਿੱਚ ਅਸੀਂ ਬਹੁਤ ਸਾਰੇ ਗ੍ਰੰਥਾਂ (ਪੁਸਤਕਾਂ) ਅਤੇ ਆਪੋ-ਆਪਣੇ ਡੇਰਿਆਂ, ਟਕਸਾਲਾਂ, ਠਾਠਾਂ, ਜੱਥਿਆਂ ਦੇ ਮੁਖੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੀ ਉੱਤਮ ਮੰਨ ਰਹੇ ਹਾਂ।
ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਸਿੱਖ ਕੌਮ ਵੱਲੋਂ ਹਰ ਸਾਲ ਦੇਸ਼ ਅਤੇ ਵਿਦੇਸ਼ਾਂ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂਆਂ ਤੋਂ ਪ੍ਰਾਪਤ ਹੋਈ ਬਾਣੀ ਨੂੰ ਇੱਕ ਪੋਥੀ (ਗ੍ਰੰਥ) ਵਿੱਚ ਇੱਕਠਾ ਕਰਨ ਲਈ ਗੁਰਦੁਆਰਾ ਰਾਮਸਰ (ਅੰਮ੍ਰਿਤਸਰ) ਦੇ ਸਥਾਨ ਉੱਤੇ ਇੱਕ ਜੇਠ 1660 ਬਿਕ੍ਰਮੀ ਨੂੰ ਇਸ ਕਾਰਜ ਦੀ ਆਰੰਭਤਾ ਕੀਤੀ ਅਤੇ ਭਾਦੋਂ ਦੀ ਮੱਸਿਆ 1661 ਵਿੱਚ ਇਹ ਕਾਰਜ ਸੰਪੂਰਨ ਹੋਇਆ। ਭਾਦੋਂ ਦੀ ਏਕਮ ਵਾਲੇ ਦਿਨ ਇਸ ਪੋਥੀ (ਗ੍ਰੰਥ) ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪੋਥੀ (ਗ੍ਰੰਥ) ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਦਰਜ ਕਰਨ ਤੋਂ ਬਾਅਦ ਨਾਂਦੇੜ (ਮਹਾਂਰਾਸ਼ਟਰ) ਵਿਖੇ 7 ਅਕਤੂਬਰ 1708 ਨੂੰ ਇਸੇ ਗ੍ਰੰਥ ਨੂੰ ਗੁਰਗੱਦੀ ਬਖਸ਼ ਕੇ ਸਿੱਖ ਕੌਮ ਨੂੰ ਇਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ । ਹੁਣ ਸਿੱਖ ਕੌਮ ਵਾਸਤੇ ਉੱਚੀ ਸੁੱਚੀ ਜੀਵਨ ਜਾਂਚ ਲਈ ਮਾਰਗ ਦਰਸ਼ਕ, ਸਰਬ ਪ੍ਰਮਾਣਿਤ ਅਤੇ ਸਰਬੋਤਮ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਹੋਰ ਗ੍ਰੰਥਾਂ, ਰਹਿਤ ਨਾਮਿਆਂ ਨੂੰ ਗੁਰਬਾਣੀ ਦੇ ਬਰਾਬਰ ਮਾਨਤਾ ਦੇਣੀ ਸਾਡੀ ਬੇਸਮਝੀ ਤੋਂ ਵੱਧ ਕੁੱਝ ਵੀ ਨਹੀਂ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਪੜ੍ਹ ਵਿਚਾਰ ਕੇ ਆਪਣੇ ਮਨ ਵਿੱਚ ਵਸਾਈਏ, ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲਦਿਆਂ ਗੁਰੂ ਵਾਲੇ ਬਣਕੇ ਗੁਰਮਤਿ ਦੇ ਰਾਹ ਚੱਲਦੇ ਹੋਏ ਆਪਣਾ ਜੀਵਨ ਸਫਲ ਬਣਾਈਏ। ਜਿਵੇਂ ਕਿ ਗੁਰਬਾਣੀ ਦਾ ਫੁਰਮਾਨ ਹੈ:- ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ॥ (ਪੰਨਾ ਨੰ: 127) ਅਤੇ ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ॥ (ਪੰਨਾ ਨੰ: 667) ਸਿੱਖ ਕੌਮ ਵਿੱਚ ਅੱਜ ਕਾਫੀ ਮਤਭੇਦ ਹਨ। ਪਰ ਮੱਤ ਭੇਦ ਹੋਣ ਦੇ ਬਾਵਜੂਦ ਸਮੁੱਚੀ ਸਿੱਖ ਕੌਮ ਇਸ ਗੱਲ ਉੱਪਰ ਇੱਕ ਮੱਤ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਇਸੇ ਸੋਚ ਅਧੀਨ ਸਿੱਖ ਕੌਮ ਹੋਰ ਮੱਤਾਂ ਹਿੰਦੂ, ਮੁਸਲਿਮ, ਇਸਾਈ, ਜੈਨੀ, ਬੋਧੀ ਆਦਿ ਦੀ ਕਿਸੇ ਪੁਸਤਕ ਨੂੰ ਮਹੱਤਤਾ ਨਹੀਂ ਦਿੰਦੀ ਕਿ ਸਾਡੇ ਕੋਲ ਸਰਬੋਤਮ ਗੁਰੂ ਗ੍ਰੰਥ ਸਾਹਿਬ ਜੀ ਹਨ ਜੋ ਧਾਰਮਿਕ, ਸਮਾਜਿਕ, ਰਾਜਨੀਤਿਕ ਆਦਿ ਹਰ ਸਵਾਲ ਦਾ ਜਵਾਬ ਅਤੇ ਹਰ ਚੰਗੀ ਮਾੜੀ ਗੱਲ ਦੀ ਸਾਨੂੰ ਸੋਝੀ ਬਖਸ਼ ਰਹੇ ਹਨ। ਭਾਵ ਕਿ ਹਰ ਖੇਤਰ ਵਿੱਚ ਸਾਡੀ ਅਗਵਾਈ ਕਰ ਰਹੇ ਹਨ। ਪਿਛਲਾ ਬੀਤ ਚੁੱਕਿਆ ਸਮਾਂ ਤਾਂ ਕੀ ਅਸੀਂ ਤਾਂ ਆਉਣ ਵਾਲੀਆਂ ਵਿਗਿਆਨਕ ਕਾਢਾਂ ਨੂੰ ਵੀ ਗੁਰਬਾਣੀ ਤੋਂ ਪਿੱਛੇ ਮੰਨਦੇ ਹਾਂ ਅਤੇ ਇਹ ਸੱਚ ਵੀ ਹੈ। ਕਿਉਂਕਿ ਕਈ ਵਿਗਿਆਨਕ ਖੋਜਾਂ ਜੋ ਹੁਣ ਸਾਹਮਣੇ ਆ ਰਹੀਆਂ ਹਨ, ਗੁਰਬਾਣੀ ਵਿੱਚ ਇਹ ਪਹਿਲਾਂ ਹੀ ਦਰਜ ਹਨ। ਪਰ ਦੁੱਖ ਦੀ ਗੱਲ ਹੈ ਕਿ ਅਸੀਂ ਸਵੇਰ ਸ਼ਾਮ ਗੁਰੂ ਮਾਨਿਓ ਗ੍ਰੰਥ ਦੇ ਰੱਟੇ ਲਾਉਣ ਵਾਲਿਆਂ ਨੇ ਨਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਗੁਰੂ ਮੰਨਿਆ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰਨ ਸੇਧ ਲਈ ਹੈ। ਅੰਦਰੂਨੀ ਤੌਰ ਤੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਹੋਰ ਬਹੁਤ ਸਾਰੀਆਂ ਕੱਚੀਆਂ ਬਾਣੀਆਂ ਨੂੰ ਉੱਤਮ ਮੰਨਦੇ ਹੀ ਰਹੇ ਹਾਂ, ਪਰ ਹੁਣ ਤਾਂ ਬਾਹਰੀ ਤੌਰ ਤੇ ਵੀ ਇੱਕ ਹੋਰ ਗ੍ਰੰਥ (ਬਚਿੱਤਰ ਨਾਟਕ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਚਵਰ ਤਖਤ ਦੀ ਮਾਲਕੀ ਨੂੰ ਵੀ ਖਤਮ ਕਰ ਚੁੱਕੇ ਹਾਂ। ਅੱਜ ਅਸੀਂ ਕਹਿਣ ਨੂੰ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਕਹਾਉਂਦੇ ਹਾਂ ਪਰ ਸਾਡੇ ਸਿੱਖਿਆ ਦਾਤੇ (ਹੋਰ ਗ੍ਰੰਥ) ਵੱਡੀ ਗਿਣਤੀ ਵਿੱਚ ਹੋਰ ਹੀ ਹਨ, ਜਿੰਨਾਂ ਉੱਪਰ ਅਸੀਂ ਗੁਰਬਾਣੀ ਨਾਲੋਂ ਵੀ ਵੱਧ ਭਰੋਸਾ ਕਰਦੇ ਹਾਂ। ਜਿਵੇਂਕਿ ਬਾਣੀ ਭਾਈ ਗੁਰਦਾਸ ਜੀ, ਬਚਿੱਤਰ ਨਾਟਕ (ਅਖੌਤੀ ਦਸ਼ਮ ਗ੍ਰੰਥ), ਬਾਣੀ ਭਾਈ ਨੰਦ ਲਾਲ ਜੀ, ਜਨਮ ਸਾਖੀ ਭਾਈ ਬਾਲੇ ਵਾਲੀ, ਗਯਾਨ ਰਤਨਾਵਲੀ, ਭਗਤ ਰਤਨਾਵਲੀ, ਸਰਬ ਲੋਹ ਗ੍ਰੰਥ, ਰਤਨ ਮਾਲ (ਸੌ ਸਾਖੀ), ਤਨਖਾਹ ਨਾਮਾ, ਰਹਿਤਨਾਮਾ ਦਯਾ ਸਿੰਘ, ਰਹਿਤ ਨਾਮਾ ਚੌਪਾ ਸਿੰਘ, ਰਹਿਤਨਾਮਾ ਪ੍ਰਹਿਲਾਦ ਸਿੰਘ, ਰਹਿਤਨਾਮਾ ਦੇਸਾ ਸਿੰਘ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੁਰਬਿਲਾਸ ਪਾਤਸ਼ਾਹੀ ਦਸਵੀਂ, ਪੰਥ ਪ੍ਰਕਾਸ਼, ਗੁਰ ਪ੍ਰਤਾਪ ਸੂਰਯ, ਨਾਨਕ ਪ੍ਰਕਾਸ਼, ਮੁਕਤ ਨਾਮਾ ਆਦਿ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਅਸੀਂ ਉਪਰੋਕਤ ਲਿਖੇ ਗ੍ਰੰਥਾਂ (ਪੁਸਤਕਾਂ) ਵਿੱਚੋਂ ਕਈਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੀ ਉੱਪਰ ਸਮਝਣ ਲੱਗ ਪੈਂਦੇ ਹਾਂ, ਜਿਵੇਂਕਿ ਕੁੱਝ ਵੀਰ ਭਾਈ ਗੁਰਦਾਸ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਪ੍ਰਚਾਰ ਰਹੇ ਹੁੰਦੇ ਹਨ, ਕੋਈ ਜਥੇਦਾਰ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਕਥਾ ਹਰੇਕ ਗੁਰੂ ਘਰ ਵਿੱਚ ਕਰਨ ਦੀ ਹਦਾਇਤ ਦੇ ਰਿਹਾ ਹੁੰਦਾ ਹੈ, ਕੋਈ ਸੌ ਸਾਖੀ ਨੂੰ ਪੂਰਨ ਸੱਚ ਮੰਨੀ ਬੈਠਾ ਹੈ। ਕੋਈ ਮਹਾਂਕਵੀ ਸੰਤੋਖ ਸਿੰਘ ਦੀ ਰਚਨਾ ਦੀ ਕਥਾ ਕਰਨ ਨੂੰ ਹੀ ਪਹਿਲ ਦਿੰਦਾ ਹੈ, ਕੋਈ ਕਿਸੇ ਰਹਿਤਨਾਮੇ ਅਨੁਸਾਰ ਚੱਲਣ ਲਈ ਪ੍ਰੇਰ ਰਿਹਾ ਹੁੰਦਾ ਹੈ, ਕੋਈ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ ਨੰ: 473) ਦੇ ਸ਼ਬਦਾਂ ਰਾਹੀਂ ਇਸਤਰੀ ਜਾਤੀ ਦੇ ਹੱਕ ਵਿੱਚ ਨਾਅਰਾ ਮਾਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧ ਵਿੱਚ ਸਾਰੇ ਹੱਦਾਂ ਬੰਨੇ ਪਾਰ ਕਰਦਿਆਂ ਇਸਤਰੀ ਜਾਤੀ ਦੇ ਬੇਇੱਜਤੀ ਕਰਨ ਵਾਲੇ ਬਚਿੱਤਰ ਨਾਟਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਰਿਹਾ ਹੈ। ਮੰਨ ਲਉ ਕਿ ਜਿੰਨੇ ਹੋਰ ਗ੍ਰੰਥ (ਪੁਸਤਕਾਂ) ਸਿੱਖ ਮੱਤ ਵਿੱਚ ਆ ਗਏ ਅਸੀਂ ਵਗੈਰ ਸੋਚੇ ਸਮਝੇ ਉਨ੍ਹਾਂ ਨੂੰ ਪੂਰਾ ਸੱਚ ਮੰਨ ਲਿਆ ਹੈ ਅਤੇ ਉਨ੍ਹਾਂ ਨੂੰ ਸਿੱਖ ਕੌਮ ਦੇ ਮਹਾਨ ਗ੍ਰੰਥ ਮੰਨ ਕੇ ਉਨ੍ਹਾਂ ਤੋਂ ਸੇਧ ਲੈਣ ਦਾ ਪ੍ਰਚਾਰ ਕਰਨ ਲੱਗ ਗਏ। ਮੇਰਾ ਇੱਥੇ ਇਹ ਲਿਖਣ ਦਾ ਮਤਲਬ ਇਹ ਨਹੀਂ ਕਿ ਉਪਰੋਕਤ ਲਿਖੀਆਂ ਸਾਰੀਆਂ ਪੁਸਤਕਾਂ ਹੀ ਮਾੜੀਆਂ ਹਨ ਜਾਂ ਕਿਸੇ ਵਿੱਚ ਕੋਈ ਵੀ ਗੱਲ ਚੰਗੀ ਨਹੀਂ ਹੈ। ਮੇਰਾ ਮਤਲਬ ਤਾਂ ਇਹ ਹੈ ਕਿ ਸਿੱਖਾਂ ਲਈ ਸਰਵੋਤਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ। ਗੁਰਬਾਣੀ ਤੋਂ ਬਾਹਰੀ ਹੋਰ ਕੋਈ ਵੀ ਪੁਸਤਕ ਭਾਵੇਂ ਉਹ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ, ਉਹ ਗੁਰਬਾਣੀ ਦੀ ਥਾਂ ਨਹੀਂ ਲੈ ਸਕਦੀ। ਸਾਨੂੰ ਗੁਰੂ ਦਾ ਹੁਕਮ ਵੀ ਹੈ ਕਿ:- ਆਵਹੁ ਸਿਖ ਸਤਿਗੁਰ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆਂ ਸਿਰਿ ਬਾਣੀ॥ … … … … …. . ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ॥ (ਪੰਨਾ ਨੰ: 920) ਇਸ ਲਈ ਸਾਨੂੰ ਗੁਰਬਾਣੀ ਦੀ ਵਿਚਾਰ ਹੀ ਹਿਰਦੇ ਵਿੱਚ ਵਸਾਉਣੀ ਚਾਹੀਂਦੀ ਹੈ, ਹਾਂ ਜੋ ਗ੍ਰੰਥ (ਪੁਸਤਕਾਂ) ਗੁਰਬਾਣੀ ਅਨੁਸਾਰ ਗੁਰਮਤਿ ਦੀ ਸਹੀ ਜਾਣਕਾਰੀ ਦਿੰਦੇ ਹੋਣ ਉਹ ਪੜ ਲੈਣੇ ਕੋਈ ਮਾੜੀ ਗੱਲ ਵੀ ਨਹੀਂ ਹੈ। ਕਈ ਗ੍ਰੰਥਾਂ ਵਿੱਚ ਕੁੱਝ ਗੱਲਾਂ ਗੁਰਮਤਿ ਅਨੁਸਾਰੀ ਅਤੇ ਕੁੱਝ ਗੁਰਮਤਿ ਵਿਰੋਧੀ ਵੀ ਹੁੰਦੀਆਂ ਹਨ ਪਰ ਅਸੀਂ ਜਾਣਦੇ ਹੋਏ ਵੀ ਅਜਿਹੀਆਂ ਗੁਰਮਤਿ ਵਿਰੋਧੀ ਗੱਲਾਂ ਨੂੰ ਉਸ ਗ੍ਰੰਥ ਵਿੱਚੋਂ ਹਟਾਉਣ ਦੀ ਥਾਂ ਉਸ ਨੂੰ ਸਾਰੇ ਦੇ ਸਾਰੇ ਨੂੰ ਹੀ (ਠੀਕ ਗਲਤ ਸਮੇਤ) ਕਾਇਮ ਰੱਖਣ ਦੇ ਹਮਾਇਤੀ ਬਣ ਜਾਂਦੇ ਹਾਂ। ਇਸਨੂੰ ਚੰਗੀ ਸੋਚ ਨਹੀਂ ਕਿਹਾ ਜਾ ਸਕਦਾ। ਸਾਡੇ ਲਈ ਪਹਿਲ ਦੇ ਅਧਾਰ ਉੱਪਰ ਗੁਰਬਾਣੀ ਦੀ ਵਿਚਾਰ ਹੀ ਹੋਣੀ ਚਾਹੀਂਦੀ ਹੈ। ਦੂਜੇ ਥਾਂ ਤੇ ਉਹ ਪੁਸਤਕਾਂ ਜੋ ਗੁਰਮਤਿ ਅਨੁਸਾਰੀ ਹੋਣ ਦੀ ਵਿਚਾਰ ਵੀ ਕੀਤੀ ਜਾ ਸਕਦੀ ਹੈ, ਪਰ ਅੰਤਿਮ ਫੈਸਲਾ ਗੁਰਬਾਣੀ ਅਨੁਸਾਰ ਹੀ ਹੋਵੇ ਅਤੇ ਅਸੀਂ ਪਹਿਰਾ ਵੀ ਗੁਰਬਾਣੀ ਦੀ ਸੇਧ ਉੱਪਰ ਹੀ ਦੇਈਏ। ਜੇ ਕਿਸੇ ਗੁਰਸਿੱਖ ਜਾਂ ਵਿਦਵਾਨ ਨੇ ਕੁੱਝ ਚੰਗਾ ਲਿਖਿਆ ਹੈ ਉਹ ਪੜ੍ਹ ਵਿਚਾਰ ਲੈਣਾ ਚਾਹੀਦਾ ਹੈ। ਉਸ ਵਿੱਚੋਂ ਕੋਈ ਚੰਗੀ ਗੱਲ ਮਿਲੇ ਤਾਂ ਉਸ ਨੂੰ ਗ੍ਰਹਿਣ ਵੀ ਕਰ ਲੈਣਾ ਚਾਹੀਦਾ ਹੈ ਪਰ ਉਸਨੂੰ ਅੰਤਿਮ ਸੱਚ ਮੰਨ ਕੇ ਉਸੇ ਅਨੁਸਾਰ ਜੀਵਨ ਜਿਉਣ ਤੱਕ ਨਹੀਂ ਪਹੁੰਚ ਜਾਣਾ ਚਾਹੀਦਾ, ਕਿਉਂਕਿ ਉਸ ਵਿੱਚ ਵੀ ਕੋਈ ਭੁੱਲ ਹੋ ਸਕਦੀ ਹੈ, ਹਰ ਕੋਈ ਵਿਦਵਾਨ ਤੇ ਲੇਖਕ ਵੀ ਭੁੱਲਣ ਹਾਰ ਹੋ ਸਕਦਾ ਹੈ। ਜਿਵੇਂਕਿ ਗੁਰਵਾਕ ਹੈ:- ਭੁਲਣ ਅੰਦਰਿ ਸਭੁ ਕੋ ॥ ਅਭੁਲੁ ਗੁਰੂ ਕਰਤਾਰੁ ॥ (ਪੰਨਾ ਨੰ: 61)
ਉਹ ਕਿਹੜਾ ਉੱਤਰ ਹੈ ਜਾਂ ਉਹ ਕਿਹੜੀ ਸੇਧ ਹੈ ਜੋ ਸਾਨੂੰ ਗੁਰਬਾਣੀ ਵਿੱਚੋਂ ਨਹੀਂ ਮਿਲਦੀ, ਜਦੋਂ ਸਾਨੂੰ ਗੁਰਬਾਣੀ ਹਰ ਪੱਖ ਤੋਂ ਅਗਵਾਈ ਦੇ ਰਹੀ ਹੈ ਫਿਰ ਸਾਨੂੰ ਹੋਰ ਪੁਸਤਕਾਂ ਅਤੇ ਮਨੁੱਖਾਂ ਪਿੱਛੇ ਭੱਜਣ ਦੀ ਕੀ ਲੋੜ ਹੈ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਿਆਂ, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰ ਗੱਦੀ ਦਿਵਸ ਮਨਾਉਣ ਦੇ ਵਿਖਾਵੇ ਤਾਂ ਵੱਡੀ ਪੱਧਰ ਉੱਪਰ ਕਰ ਰਹੇ ਹਾਂ, ਪਰ ਅਸਲ ਵਿੱਚ ਅਸੀਂ ਬਹੁਤ ਸਾਰੇ ਗ੍ਰੰਥਾਂ (ਪੁਸਤਕਾਂ) ਅਤੇ ਆਪੋ-ਆਪਣੇ ਡੇਰਿਆਂ, ਟਕਸਾਲਾਂ, ਠਾਠਾਂ, ਜੱਥਿਆਂ ਦੇ ਮੁਖੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੀ ਉੱਤਮ ਮੰਨ ਰਹੇ ਹਾਂ। ਉਂਝ ਭਾਵੇਂ ਅਸੀਂ ਹਰ ਰੋਜ ਸੁਭਾ-ਸ਼ਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਪੜ੍ਹਨ ਸੁਣਨ ਦਾ ਪਖੰਡ ਤਾਂ ਬਹੁਤ ਕਰਦੇ ਹਾਂ ਪਰ ਹੁਕਮਨਾਮੇ ਆਰ. ਐਸ. ਐਸ. ਨੂੰ ਵਿਕੇ ਹੋਏ ਅਖੌਤੀ ਜਥੇਦਾਰਾਂ ਦੇ ਮੰਨਦੇ ਹਾਂ। ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਨੂੰ ਨਾ ਮੰਨਣ ਵਾਲੇ ਅਤੇ ਗੁਰ ਹੁਕਮਾਂ ਦੀਆਂ ਧੱਜੀਆਂ ਉਡਾਉਣ ਵਾਲੇ, ਅਖੌਤੀ ਜਥੇਦਾਰਾਂ ਦੇ ਜੀ ਹਜੂਰੀਏ ਬਣ ਕੇ ਪੰਥ ਰਤਨ ਦੀਆਂ ਪਦਵੀਆਂ ਪਾ ਲੈਂਦੇ ਹਨ। ਅਖੌਤੀ ਜਥੇਦਾਰਾਂ ਦੇ ਹੁਕਮਨਾਮਿਆਂ ਨੂੰ ਨਾ ਮੰਨਣ ਵਾਲੇ, ਗੁਰਹੁਕਮਾਂ ਅਨੁਸਾਰ ਜਿਉਂਦਿਆਂ ਹੋਇਆਂ ਨੂੰ ਵੀ ਪੰਥ ਵਿੱਚੋਂ ਛੇਕਿਆ ਜਾਂਦਾ ਹੈ। ਜਿਸ ਦਾ ਸਬੂਤ ਇਹ ਹੈ ਕਿ ਹਰ ਇੱਕ ਡੇਰੇ, ਜਥੇ, ਟਕਸਾਲ, ਠਾਠ ਦੀ ਆਪੋ-ਆਪਣੀ ਵੱਖੋ-ਵੱਖਰੀ ਰਹਿਤ ਮਰਯਾਦਾ ਹੈ, ਹਰ ਇੱਕ ਦੇ ਆਪੋ-ਆਪਣੇ ਵੱਖੋ-ਵੱਖਰੇ ਮਹਾਂਪੁਰਸ਼, ਬ੍ਰਹਮ ਗਿਆਨੀ, ਸੰਤ, ਅਤੇ ਜਥੇਦਾਰ ਹਨ। ਸਭ ਦੇ ਮੁਖੀਆਂ ਦੇ ਆਪੋ-ਆਪਣੇ ਵਚਨ ਤੇ ਪ੍ਰਵਚਨ ਹਨ। ਮੰਨ ਲਉ ਕਿ ਜੇ ਕਿਸੇ ਗੁਰਸਿੱਖ ਨੇ ਸੱਚਾ ਜੀਵਨ ਜੀਵਿਆ ਹੈ ਅਤੇ ਲਿਖਿਆ ਵੀ ਸੋਹਣਾ ਹੈ ਤਾਂ ਇਹ ਵੀ ਸੱਚ ਹੈ ਕਿ ਉਸ ਨੂੰ ਇਹ ਸੋਝੀ (ਗੁਰਮਤਿ) ਗੁਰਬਾਣੀ ਤੋਂ ਹੀ ਮਿਲੀ ਹੈ। ਇਸ ਲਈ ਅਜਿਹੇ ਗੁਰਸਿੱਖ ਦੇ ਜੀਵਨ ਨੂੰ ਵੇਖ ਕੇ ਅਤੇ ਉਸਦੀ ਲਿਖਤ ਨੂੰ ਪੜ੍ਹ ਕੇ ਉਸ ਨਾਲ ਜੁੜਨ ਦੀ ਵਜਾਇ ਸਾਨੂੰ ਗੁਰਬਾਣੀ ਨਾਲ ਹੀ ਜੁੜਨਾ ਚਾਹੀਂਦਾ ਹੈ। ਇਹ ਨਹੀਂ ਹੋਣਾ ਚਾਹੀਂਦਾ ਕਿ ਅਸੀਂ ਉਸ ਗੁਰਸਿੱਖ ਦੇ ਚੇਲੇ ਬਣਕੇ ਉਸਨੂੰ ਗੁਰੂਆਂ ਦੇ ਸ਼ਰੀਕ ਵੱਜੋਂ ਸਥਾਪਿਤ ਕਰਕੇ ਆਪਣਾ ਰਾਹ ਦਸੇਰਾ ਪ੍ਰਚਾਰਨ ਲੱਗ ਜਾਈਏ। ਜਿਸ ਗੁਰਬਾਣੀ ਨੂੰ ਪੜ੍ਹ ਕੇ ਉਹ ਚੰਗਾ ਬਣਿਆ ਹੈ, ਸਾਨੂੰ ਵੀ ਉਸੇ ਗੁਰਬਾਣੀ ਤੋਂ ਸੇਧ ਲੈਣੀ ਚਾਹੀਂਦੀ ਹੈ। ਫਿਰ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਅਤੇ ਇੱਕ ਮੱਤ ਦੇ ਧਾਰਨੀ ਕਹਾ ਸਕਦੇ ਹਾਂ। ਪਰ ਅੱਜ ਤਾਂ ਸਾਡੀਆਂ ਮੱਤਾਂ ਵਿੱਚ ਬੜੇ ਮਤਭੇਦ ਹਨ, ਕੀ ਇੱਕ ਗੁਰੂ ਦੇ ਸਿੱਖਾਂ ਦੀਆਂ ਮੱਤਾਂ ਵਿੱਚ ਇੰਨੇ ਵਖਰੇਵੇਂ ਹੋ ਸਕਦੇ ਹਨ? ਨਹੀਂ, ਇੱਕ ਗੁਰੂ ਨੂੰ ਮੰਨਣ ਵਾਲਿਆਂ ਦੀਆਂ ਮੱਤਾਂ ਵਿੱਚ ਏਨੇ ਵਖਰੇਵੇਂ ਨਹੀਂ ਹੋਇਆ ਕਰਦੇ, ਅਸਲ ਗੱਲ ਤਾਂ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਵਿੱਚ ਛੁਪੇ ਹੋਏ ਵੱਖ ਵੱਖ ਮੱਤਾਂ ਦੇ ਮੁਖੀਆਂ ਅਤੇ ਵੱਖਰੇ-ਵੱਖਰੇ ਗ੍ਰੰਥਾਂ (ਪੁਸਤਕਾਂ) ਦੇ ਚੇਲੇ ਹਾਂ । ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰਨ ਸੇਧ ਨਾ ਲੈਣ ਦੀਆਂ ਹੋਰ ਮਿਸਾਲਾਂ ਵੀ ਸਾਡੇ ਸਾਹਮਣੇ ਪਰਤੱਖ ਹਨ। ਜਿਵੇਂਕਿ ਸਿੱਖ ਮੱਤ ਦੇ ਤਿੰਨ ਮੁੱਢਲੇ ਅਸੂਲ (ਨੇਮ) ਹਨ, ਨਿਤਨੇਮ ਕਰਨਾ, ਅਰਦਾਸ ਕਰਨੀ ਅਤੇ ਖੰਡੇ ਦੀ ਪਹੁਲ ਲੈਣੀ। ਇੰਨ੍ਹਾਂ ਤਿੰਨਾਂ ਨੇਮਾਂ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਹੋਰ ਰਚਨਾਵਾਂ/ ਬਾਹਰੀ ਬਾਣੀਆਂ ਨੂੰ ਵੱਧ ਉੱਤਮ ਮੰਨਦੇ ਹਾਂ। ਜਿਵੇਂ ਕਿ ਨਿੱਤਨੇਮ ਕਰਨ ਲਈ ਵੀ ਸਾਨੂੰ ਪੰਜ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਮਿਲਦੀਆਂ। ਜਿਸ ਕਾਰਨ ਅਸੀਂ ਜਿਸ ਗ੍ਰੰਥ ਨੂੰ ਗੁਰੂ ਮੰਨਦੇ ਹਾਂ, ਉਸ ਵਿੱਚੋਂ ਸਿਰਫ ਦੋ ਬਾਣੀਆਂ ਪੜ੍ਹਦੇ ਹਾਂ, ਬਾਹਰਲੇ ਹੋਰ ਗ੍ਰੰਥਾਂ (ਬਚਿੱਤਰ ਨਾਟਕ) ਵਿੱਚੋਂ ਤਿੰਨ ਬਾਣੀਆਂ ਪੜ੍ਹਦੇ ਹਾਂ। ਸਾਡੀ ਨਿੱਤ ਦੀ ਅਰਦਾਸ ਵਿੱਚ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਜਾਂ ਗੁਰਬਾਣੀ ਦਾ ਹੋਰ ਕੋਈ ਸ਼ਬਦ ਹੀ ਨਹੀਂ ਹੈ। ਜਦਕਿ ਤੂ ਠਾਕੁਰੁ ਤੁਮ ਪਹਿ ਅਰਦਾਸਿ॥ (ਪੰਨਾ ਨੰ: 268) ਜਿਹੇ ਅਰਦਾਸ ਨਾਲ ਸੰਬੰਧਿਤ ਸ਼ਬਦ ਗੁਰਬਾਣੀ ਵਿੱਚ ਮੌਜੂਦ ਹਨ, ਪਰ ਪਤਾ ਨਹੀਂ ਅਜਿਹੇ ਸ਼ਬਦ ਸਾਨੂੰ ਕਿਉਂ ਚੰਗੇ ਨਹੀਂ ਲੱਗੇ ਜਿਸ ਕਾਰਨ ਅਰਦਾਸ ਦੀ ਸਾਰੀ ਸ਼ਬਦਾਵਲੀ ਸਾਨੂੰ ਬਾਹਰੋਂ ਹੀ ਲੈਣੀ ਪਈ । ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ (ਪੰਨਾ ਨੰ: 982) ਦਾ ਪਾਠ ਪੜ੍ਹਨ ਵਾਲਿਆਂ ਸਾਨੂੰ ਖੰਡੇ ਦੀ ਪਾਹੁਲ ਤਿਆਰ ਕਰਨ ਲਈ ਵੀ ਸਾਰੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਮਿਲੀਆਂ, ਇਸ ਵਾਸਤੇ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਦੋ ਬਾਣੀਆਂ ਹੀ ਮਿਲੀਆਂ ਹਨ ਬਾਕੀ ਦੀਆਂ ਤਿੰਨੇ ਬਾਣੀਆਂ ਬਚਿੱਤਰ ਨਾਟਕ ਵਿੱਚੋਂ ਲੈਣੀਆਂ ਪਈਆਂ। ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਬਾਹਰ ਦੀਆਂ ਰਚਨਾਵਾਂ ਲੈ ਕੇ ਕਾਰਜ ਕਰਨ ਦੀ ਸੋਚ ਵੇਖ ਮਹਿਸੂਸ ਹੁੰਦਾ ਹੈ ਕਿ ਸਾਡਾ ਗੁਰੂ ਅਧੂਰਾ ਹੈ, ਕਿਉਂਕਿ ਇਸ ਵਿੱਚ ਨਾ ਤਾਂ ਨਿਤਨੇਮ ਲਈ ਬਾਣੀਆਂ ਪੂਰੀਆਂ ਹਨ, ਨਾ ਅਰਦਾਸ ਲਈ ਕੋਈ ਸ਼ਬਦ ਹੈ ਅਤੇ ਨਾ ਹੀ ਖੰਡੇ ਦੀ ਪਹੁਲ ਤਿਆਰ ਕਰਨ ਲਈ ਪੂਰੀਆਂ ਬਾਣੀਆਂ ਇਸ ਵਿੱਚੋਂ ਮਿਲਦੀਆਂ ਹਨ, ਰਹਿਤਾਂ ਅਤੇ ਕੁਰਹਿਤਾਂ ਦੱਸਣ ਲਈ ਵੀ ਸਾਨੂੰ ਹੋਰ ਗ੍ਰੰਥਾਂ ਅਤੇ ਰਹਿਤਨਾਮਿਆਂ ਉੱਪਰ ਨਿਰਭਰ ਹੋਣਾ ਪੈਂਦਾ ਹੈ। ਸਾਡੀ ਅਜਿਹੀ ਸੋਚ ਕਾਰਨ ਗੁਰੂ ਗੋਬਿੰਦ ਸਿੰਘ ਜੀ ਉੱਪਰ ਵੀ ਕਿੰਤੂ ਪ੍ਰੰਤੂ ਹੋਵੇਗਾ ਕਿ ਉਨ੍ਹਾਂ ਨੇ ਸਾਨੂੰ ਅਧੂਰੇ ਗੁਰੂ ਦੇ ਲੜ ਲਾਇਆ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਨ ਉਪਰੰਤ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਕੇ 7 ਅਕਤੂਬਰ 1708 ਵਿੱਚ ਨੰਦੇੜ ਵਿਖੇ ਗੁਰਗੱਦੀ ਦੇ ਕੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ। ਅੱਜ ਅਸੀਂ ਨਿਤਨੇਮ, ਅਰਦਾਸ ਅਤੇ ਖੰਡੇ ਦੀ ਪਹੁਲ ਤਿਆਰ ਕਰਨ ਲਈ ਜੋ ਰਚਨਾਵਾਂ ਬਚਿੱਤਰ ਨਾਟਕ ਵਿੱਚੋਂ ਲੈ ਰਹੇ ਹਾਂ ਕੀ ਗੁਰੂ ਗੋਬਿੰਦ ਸਿੰਘ ਜੀ ਇੰਨ੍ਹਾਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਸਨ ਕਰ ਸਕਦੇ? ਜੇ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨਾ ਠੀਕ ਨਹੀਂ ਸਮਝਿਆ ਤਾਂ ਫਿਰ ਸਾਨੂੰ ਇਨ੍ਹਾਂ ਦੀ ਕੀ ਲੋੜ ਪੈ ਗਈ ਸੀ ਜਾਂ ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਵੱਧ ਸਿਆਣੇ ਹੋ ਗਏ ਹਾਂ? ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਜਿਸ ਗੁਰਬਾਣੀ ਦੇ ਲੜ ਲਾਇਆ ਸਾਡੀ ਉਸ ਨਾਲ ਤਸੱਲੀ ਕਿਉਂ ਨਹੀਂ ਹੁੰਦੀ, ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਝ ਘਾਟ ਰਹਿ ਗਈ ਸੀ? ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥ (ਪੰਨਾ ਨੰ: 470) ਵਾਲਾ ਸ਼ਬਦ ਸਾਡੇ ਵਰਗੇ ਸਿੱਖਾਂ ਜੋ ਆਪਣੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਦੂਜਿਆਂ (ਹੋਰ ਗ੍ਰੰਥਾਂ) ਪਿੱਛੇ ਲੱਗੇ ਫਿਰਦੇ ਹਾਂ ਉੱਪਰ ਪੂਰੀ ਤਰ੍ਹਾਂ ਢੁੱਕਦਾ ਹੈ। ਇੱਕ ਪਾਸੇ ਤਾਂ ਜਦ ਸਿਰਸੇ ਡੇਰੇ ਦੇ ਸੌਦਾ ਸਾਧ ਨੇ ਆਪਣੇ ਡੇਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੀ ਗਲਤੀ ਕੀਤੀ ਤਾਂ ਅਸੀਂ ਮਰਨ ਮਾਰਨ ਉੱਤੇ ਉਤਰ ਆਏ, ਦੂਜੇ ਪਾਸੇ ਅਸੀਂ ਗੁਰੂ ਕੇ ਸਿੱਖ ਅਖਵਾਉਣ ਵਾਲਿਆਂ ਨੇ ਗੁਰੁ ਗ੍ਰੰਥ ਸਾਹਿਬ ਜੀ ਦੀ ਨਕਲ ਕਰਦਿਆਂ ਇੱਕ ਘਟੀਆ ਦਰਜੇ ਦੀ ਰਚਨਾ ਨੂੰ 1428 ਪੰਨਿਆਂ ਵਿੱਚ ਲਿਖ ਕੇ ਗ੍ਰੰਥ ਤਿਆਰ ਕਰਕੇ ਉਸਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਮੰਜੀ ਸਾਹਿਬ ਉੱਪਰ ਪ੍ਰਕਾਸ਼ ਕਰਕੇ, ਉੱਪਰ ਚੰਦੋਆ (ਚਾਨਣੀ) ਸਜਾ ਕੇ ਉਸ ਉੱਪਰ ਚੌਰ ਕਰ ਰਹੇ ਹਾਂ ਤਾਂ ਸਾਨੂੰ ਕੌਣ ਕਹੇ ਰਾਣੀਏ ਅੱਗਾ ਢੱਕ। ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾ ਰਹੇ ਹਾਂ ਤਾਂ ਅਸੀਂ ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪੈਦਾ ਕੀਤੀ ਬਚਿੱਤਰ ਨਾਟਕ ਦੀ ਗੱਦੀ ਬਾਰੇ ਕਿਸੇ ਨੂੰ ਕੀ ਜਵਾਬ ਦੇਵਾਂਗੇ ? ਕੀ ਸਿੱਖਾਂ ਦੇ ਦੋ ਗ੍ਰੰਥ ਗੁਰੂ ਹਨ? ਜੇ ਨਹੀਂ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਦਾ ਪ੍ਰਕਾਸ਼ ਹੂ-ਬ-ਹੂ ਉਸੇ ਤਰ੍ਹਾਂ ਕਿਉਂ ਕਰ ਰਹੇ ਹਾਂ? ਜਦੋਂ ਕਿ ਕਿਸੇ ਚੰਗੀ ਤੋਂ ਚੰਗੀ ਰਚਨਾ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ ਗਲਤ ਹੈ। ਪਰ ਅਸੀਂ ਤਾਂ ਉਸ ਅਸ਼ਲੀਲ ਰਚਨਾ ਨੂੰ ਗੁਰੂ ਸਾਹਿਬ ਜੀ ਵਾਂਗ ਸਤਿਕਾਰ ਦੇ ਰਹੇ ਹਾਂ, ਜਿਸ ਨੂੰ ਸੰਗਤਾਂ ਵਿੱਚ ਤਾਂ ਕੀ, ਇੱਕਲਾ ਬੰਦਾ ਪੜ੍ਹਦਾ ਹੋਇਆ ਵੀ ਸ਼ਰਮਾਉਂਦਾ ਹੈ, ਬੀਬੀਆਂ ਵਿੱਚ ਤਾਂ ਇਸਦੀ ਗੱਲ ਕਰਨੀ ਵੀ ਸੰਭਵ ਨਹੀਂ ਹੈ। ਜੇ ਕਿਸੇ ਨੂੰ ਬਚਿੱਤਰ ਨਾਟਕ ਚੰਗਾ ਲੱਗਦਾ ਹੈ, ਉਹ ਜੀਅ ਸਦਕੇ ਇਸਨੂੰ ਪੜ੍ਹੇ ਅਤੇ ਆਪਣੇ ਪਰਿਵਾਰ ਨੂੰ ਪੜ੍ਹ ਕੇ ਸੁਣਾਵੇ ਕਿਸੇ ਨੂੰ ਕੋਈ ਇਤਰਾਜ ਨਹੀਂ ਹੋਵੇਗਾ, ਪਰ ਆਪਣੀ ਜਾਂ ਕਿਸੇ ਦੀ ਚੰਗੀ ਮੰਦੀ ਪਸੰਦ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਰੁਤਬਾ ਦੇਣਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਹੈ, ਉੱਥੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ੀ ਗੁਰਗੱਦੀ ਨੂੰ ਵੀ ਇੱਕ ਚੁਣੌਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਕੋਈ ਥੋੜੇ ਸਮੇਂ ਵਿੱਚ ਹੀ ਤਿਆਰ ਨਹੀਂ ਸੀ ਹੋ ਗਈ, ਦਸਾਂ ਪਾਤਸ਼ਾਹੀਆਂ ਦੇ ਸਮੇਂ ਵਿੱਚ ਇਸ ਨੂੰ ਸੰਪੂਰਨਤਾ ਮਿਲੀ ਸੀ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਇਸ ਦਾ ਮੁੱਢ ਬੰਨਿਆ ਸੀ ਅਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਸੰਪੂਰਨ ਕਰਕੇ ਗੁਰਗੱਦੀ ਬਖਸ਼ੀ ਸੀ । ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂਆਂ ਤੋਂ ਪ੍ਰਾਪਤ ਹੋਈ ਬਾਣੀ ਅਤੇ ਆਪਣੀ ਬਾਣੀ ਨੂੰ ਇੱਕ ਥਾਂ ਇੱਕਠਾ ਕਰਨ ਦਾ ਕਾਰਜ ਪਹਿਲੀ ਜੇਠ 1660 ਬਿਕ੍ਰਮੀ ਨੂੰ ਗੁਰਦੁਆਰਾ ਰਾਮਦਾਸ ਦੇ ਸਥਾਨ (ਅੰਮ੍ਰਿਤਸਰ) ਵਿਖੇ ਸ਼ੁਰੂ ਕੀਤਾ ਅਤੇ ਭਾਦੋਂ ਵਦੀ ਅਮਾਵਸ 1661 ਬਿਕ੍ਰਮੀ ਨੂੰ ਇਹ ਕਾਰਜ ਸੰਪੂਰਨ ਹੋਣ ਉਪਰੰਤ ਅਤੇ ਇਸ ਤਿਆਰ ਕੀਤੇ ਗ੍ਰੰਥ ਦਾ ਭਾਦੋਂ ਸੁਦੀ ਏਕਮ ਵਾਲੇ ਦਿਨ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਗਿਆ ਸੀ । ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਇਸੇ ਗ੍ਰੰਥ ਵਿੱਚ ਦਰਜ ਕਰਕੇ 7 ਅਕਤੂਬਰ 1708 ਨੂੰ ਨਾਂਦੇੜ (ਮਹਾਂਰਾਸ਼ਟਰ) ਵਿਖੇ ਇਸੇ ਗ੍ਰੰਥ ਨੂੰ ਗੁਰਗੱਦੀ ਬਖਸ਼ ਕੇ ਸਿੱਖ ਕੌਮ ਨੂੰ ਇਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ। ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕੀਤੇ ਬਚਿੱਤਰ ਨਾਟਕ ਨੂੰ ਪਤਾ ਨੀ ਕਿਸ ਨੇ ਕਦੋਂ ਲਿਖਵਾਉਣਾ ਸ਼ੁਰੂ ਕੀਤਾ, ਕਦੋਂ ਇਹ ਸੰਪੂਰਨ ਹੋਇਆ, ਕਿਸਨੇ ਇਸਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਂਗ ਪ੍ਰਕਾਸ਼ ਕਰਨ ਦਾ ਹੁਕਮ ਦਿੱਤਾ, ਕੋਈ ਪਤਾ ਨਹੀਂ। ਪਰ ਕਿਸੇ ਨੇ ਬੜੀ ਫੁਰਤੀ ਨਾਲ ਗੁਰੂਆਂ ਦੀ ਨਕਲ ਕਰਦਿਆਂ ਇੱਧਰ ਉੱਧਰ ਦੀਆਂ ਰਚਨਾਵਾਂ ਇੱਕਠੀਆਂ ਕਰਕੇ ਆਪ ਹੀ ਇਸ ਬਚਿੱਤਰ ਨਾਟਕ ਨੂੰ ਗੱਦੀ ਬਖਸ਼ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ, ਗੁਰੂਆਂ ਦੇ ਸ਼ਰੀਕ ਵੱਜੋਂ ਇਸਨੂੰ ਸਥਾਪਿਤ ਕਰ ਦਿੱਤਾ, ਜੋ ਇੱਕ ਘੋਰ ਅਪਰਾਧ ਅਤੇ ਨਾ ਬਖਸ਼ਿਆ ਜਾਣ ਵਾਲਾ ਗੁਨਾਹ ਹੈ। ਜੇ ਅਸੀਂ ਇਸ ਹੋਈ ਭੁੱਲ ਨੂੰ ਬਖਸ਼ਾਉਣਾ ਚਾਹੁੰਦੇ ਹਾਂ, ਸੱਚ ਮੁੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਸਹੀ ਅਰਥਾਂ ਵਿੱਚ ਮਨਾਉਣਾ ਚਾਹੁੰਦੇ ਹਾਂ, ਤਾਂ ਸੱਚੇ ਮਨ ਨਾਲ ਗੁਰਬਾਣੀ ਦੇ ਇਹ ਸ਼ਬਦ:- ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ (ਪੰਨਾ ਨੰ: 350), ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ॥ ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥ ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ॥ ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ॥ ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ ॥ (ਪੰਨਾ ਨੰ: 590) ਗਾਉਂਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾਈਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਪੈਦਾ ਕਰਨ ਦੀ ਥਾਂ ਆਉ ਅੱਜ ਆਪਾਂ ਸਾਰੇ ਮਿਲ ਕੇ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਦੇ ਹੁਕਮਾਂ ਉੱਪਰ ਪਹਿਰਾ ਦਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪੂਰਨ ਸੇਧ ਲਈਏ, ਕਿਸੇ ਹੋਰ ਗ੍ਰੰਥ ਜਾਂ ਮਨੁੱਖ ਉੱਪਰ ਟੇਕ ਨਾ ਰੱਖਣ ਦਾ ਪ੍ਰਣ ਕਰੀਏ।
ਨੋਟ:- ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਇੱਕ ਪਾਸੇ ਗੁਰ ਸਿੱਖਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ 20 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਦੂਜੇ ਪਾਸੇ ਆਰ. ਐਸ. ਐਸ. ਦੇ ਸਿੱਖਾਂ ਵੱਲੋਂ ਆਰ. ਐਸ. ਐਸ. ਦੇ ਹੁਕਮਾਂ ਅਨੁਸਾਰ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਇਹ ਗੁਰਪੁਰਬ 2011 ਵਿੱਚ 28 ਅਕਤੂਬਰ ਸੀ, 2012 ਵਿੱਚ 15 ਨਵੰਬਰ ਸੀ, ਇਸ ਵਾਰ 5 ਨਵੰਬਰ ਨੂੰ ਹੈ ਅਤੇ ਅਗਲੇ ਸਾਲ ਇਸਦੀ ਕੋਈ ਹੋਰ ਤਾਰੀਖ ਹੋਵੇਗੀ। ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਉਲਟ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ ਕਵਿਤਾ ਨੂੰ ਪ੍ਰਕਾਸ਼ ਕਰਨ ਵਾਲੇ, 2003 ਵਿੱਚ ਅਕਾਲ ਤਖਤ ਤੋਂ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਵਾਲੇ ਆਰ. ਐਸ. ਐਸ. ਦੇ ਏਜੰਟ ਇਹਨਾਂ ਗੱਲਾਂ ਦਾ ਜਵਾਬ ਦੇਣਗੇ ਕਿ ਉਹ ਅਸ਼ਲੀਲ਼ ਕਵਿਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸ ਅਧਾਰ ਤੇ ਪ੍ਰਕਾਸ਼ ਕਰ ਰਹੇ ਹਨ ਅਤੇ ਹਰ ਸਾਲ ਗੁਰਪੁਰਬਾਂ ਦੀਆਂ ਤਰੀਕਾਂ 10-15 ਦਿਨ ਅੱਗੇ ਪਿੱਛੇ ਕਿਉਂ ਹੋ ਜਾਂਦੀਆਂ ਹਨ?
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911


17/10/13)
ਗੁਰਇੰਦਰ ਸਿੰਘ ਪਾਲ

ਸ: ਜਰਨੈਲ ਸਿੰਘ ਜੀ,

ਮੈਂ ਆਪਣੀ ‘ਜਾਣਕਾਰੀ ਮੁਤਾਬਿਕ’ ਆਪ ਦੇ ਸਵਾਲਾਂ ਦੇ ਜਵਾਬ ਦੇ ਦਿੱਤੇ ਹਨ; ਪਰੰਤੂ ਆਪ ਮੇਰੇ ਜਵਾਬਾਂ ਨੂੰ ਜਾਣ ਬੁਝ ਕੇ ਨਜ਼ਰ-ਅੰਦਾਜ਼ ਕਰਦੇ ਹੋਏ ਸਵਾਲ ਨੂੰ ਹੋਰ ਹੋਰ ਅੱਗੇ ਤੋਰੀ ਜਾ ਰਹੇ ਹੋ। ਕਿਉਂ? ਇਹ ਤਾਂ ਤੁਸੀਂ ਹੀ ਬਿਹਤਰ ਜਾਣਦੇ ਹੋ! !

ਹੁਣ ਤੁਸੀਂ ‘ਸ਼ਬਦਕੋਸ਼’ ਦਾ ਨਾਮ ਪੁੱਛਿਆ ਹੈ। ਸ: ਜਰਨੈਲ ਸਿੰਘ ਜੀ, ਜਿਸ ਸ਼ਬਦਕੋਸ਼ ਵਿੱਚੋਂ ਤੁਸੀਂ ਵੈਕੱਮ (vacuum) ਦੇ ਅਰਥ ਖ਼ਲਾਅ ਦੇਖੇ ਹਨ, ਉਸੇ ਵਿੱਚ ਸਪੇਸ (space) ਦੇ ਅਰਥ ਵੇਖਣਾ, ਉੱਥੇ ਤੁਸੀਂ ਖ਼ਲਾਅ, ਪੁਲਾੜ, ਆਕਾਸ਼, ਆਸਮਾਨ, ਗਗਨ, ਅੰਬਰ, ਖ਼ਾਲੀ ਥਾਂ, ਦੂਰੀ ਤੇ ਵਿੱਥ ਆਦਿ ਵੀ ਦੇਖੋਗੇ; ਜ਼ਰਾ ਧਿਆਨ ਤੇ ਨੇਕ ਨੀਯਤ ਨਾਲ ਵੇਖਣ ਦੀ ਲੋੜ ਹੈ!

ਤੁਸੀਂ ਲਿਖਿਆ ਹੈ ਕਿ ‘ਖ਼ਲਾਅ’ ਸ਼ਬਦ ਗੁਰੂ ਗ੍ਰੰਥ ਵਿੱਚ ਨਹੀਂ ਹੈ! ਸ: ਜਰਨੈਲ ਸਿੰਘ ਜੀ, ਕੀ ਗੁਰਮਤਿ ਦੀ ਗੱਲ ਕਰਨ ਵਾਸਤੇ ਸਿਰਫ਼ ਗੁਰਬਾਣੀ ਵਿਚਲੀ ਸ਼ਬਦਾਵਲੀ ਹੀ ਵਰਤਨੀ ਚਾਹੀਦੀ ਹੈ?

ਮੈਂ ਆਪਣੇ ਲੇਖ ਵਿੱਚ ਪੰਜ ਤੱਤਾਂ ਦੇ ਨਾਮ ਲਿਖੇ ਸਨ: ਮਿੱਟੀ, ਹਵਾ, ਅੱਗ, ਪਾਣੀ ਤੇ ਖ਼ਲਾਅ। ਤੁਹਾਨੂੰ ‘ਖ਼ਲਾਅ’ `ਤੇ ਇਤਰਾਜ਼ ਹੈ! ਪਰੰਤੂ ਤੁਸੀਂ ਆਪਣੇ ਪੱਤਰ ਵਿੱਚ ਲਿਖਿਆ ਹੈ, “ਗੁਰੂ ਗਰੰਥ ਸਾਹਿਬ ਵਿੱਚ ਜਿਹੜੇ ਪੰਜ ਤੱਤਾਂ ਦਾ ਜ਼ਿਕਰ ਆਇਆ ਹੈ ਉਹ ਉਹੀ ਹਨ ਜੋ ਤੁਸੀਂ ਆਪਣੇ ਲੇਖ ਵਿੱਚ ਦੱਸੇ ਹਨ”। ਸ: ਜਰਨੈਲ ਸਿੰਘ ਜੀ, ਇਹ ਵਿਰੋਧਾਭਾਸ਼ ਕਿਉਂ?

ਆਪ ਲਿਖਦੇ ਹੋ “ਗੁਰੂ ਗਰੰਥ ਸਾਹਿਬ ਵਿੱਚ ਵੀ ਇਹ ਜ਼ਿਕਰ ਆਉਂਦਾ ਹੈ ਕਿ ਸਾਡੇ ਸਰੀਰ ਦਾ ਅਕਾਰ ਪੰਜ ਤੱਤਾਂ ਨੂੰ ਮਿਲਾ ਕੇ ਬਣਦਾ ਹੈ”। ਇਸ ਕਥਨ ਦੀ ਪੁਸ਼ਟੀ ਲਈ ਆਪ ਨੇ ਨਿਮਨ ਲਿਖਿਤ ਅੱਧੀ ਤੁਕ ਦਾ ਹਵਾਲਾ ਦਿੱਤਾ ਹੈ:

ਪੰਚ ਤਤੁ ਮਿਲਿ ਦੇਹੀ ਕਾ ਆਕਾਰਾ॥ ਮ: ੩

ਨਿਮਨ ਲਿਖਿਤ ਦੋ ਹੋਰ ਅਧੀਆਂ ਅਧੂਰੀਆਂ ਤੁਕਾਂ ਦਾ ਹਵਾਲਾ ਦੇ ਕੇ ਆਪ ਪੰਜਾਂ ਤੱਤਾਂ ਦੇ ਨਾਮ ਦੱਸਦੇ ਹੋ:

ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ॥ ਕਬੀਰ ਜੀ

ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ॥ ਮ: ੧

ਸ: ਜਰਨੈਲ ਸਿੰਘ ਜੀ, ਕ੍ਰਿਪਾ ਕਰਕੇ ਇਨ੍ਹਾਂ ਤੁਕਾਂ ਦੇ ਅਰਥ ਦਸਦੇ ਹੋਏ ਇਹ ਸਪਸ਼ਟ ਕਰਨਾ ਕਿ:

1. ਇਨ੍ਹਾਂ ਤੁਕਾਂ ਵਿੱਚ ਆਏ ਪੰਜ ਤੱਤ ਅਤੇ ਉਨ੍ਹਾਂ ਦੇ ਨਾਮ ਸਿਰਫ਼ ‘ਜ਼ਿਕਰ’ ਹੈ ਜਾਂ ਫ਼ਿਰ ‘ਗੁਰਮਤਿ ਦਾ ਸਿਧਾਂਤ’ ਹਨ?

2.’ਤੁਹਾਡੀ ਜਾਣਕਾਰੀ ਮੁਤਾਬਿਕ’ ‘ਆਕਾਸਾ’ ਦੇ ਕੀ ਅਰਥ ਹਨ?

3. ਕੀ ਆਕਾਸ਼ ਖ਼ਲਾਅ ਦਾ ਸਮਾਨਾਰਥਕ ਨਹੀਂ ਹੈ?

4.’ਆਕਾਸਾ’ ਸਾਡੇ ਸਰੀਰ ਦਾ ਹਿੱਸਾ ਕਿਵੇਂ ਬਣਦਾ ਹੈ?

5. ਇਹ ਦੱਸਣ ਦਾ ਕਸ਼ਟ ਵੀ ਕਰਨਾ ਕਿ ‘ਸਹਾਇਕ ਤੱਤ’ ਕੀ ਹੁੰਦਾ ਹੈ? ਗੁਰੂ ਗ੍ਰੰਥ ਵਿੱਚ ਇਸ ਸਹਾਇਕ ਤੱਤ ਦਾ ਜ਼ਿਕਰ ਕਿੱਥੇ ਹੈ? ਅਤੇ ਆਪ ਦੀ ਜਾਣਕਾਰੀ ਮੁਤਾਬਿਕ, ਕੀ ‘ਆਕਾਸਾ’ ਕੋਈ ‘ਸਹਾਇਕ ਤੱਤ’ ਹੈ?

6. ਕੀ ਤੁਸੀਂ ਆਕਾਸ ਤੇ ਜੋਤ ਨੂੰ ਇੱਕ ਹੀ ਸਮਝਦੇ ਹੋ?

ਹੇਠਾਂ ਲਿਖੀ ਇੱਕ ਹੋਰ ਅਧੂਰੀ ਤੁਕ ਦਾ ਹਵਾਲਾ ਆਪ ਨੇ ਦਿੱਤਾ ਹੈ:

ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੇ॥ ਮ: ੪

ਸ: ਜਰਨੈਲ ਸਿੰਘ ਜੀ, ਆਪਣੀ ਜਾਣਕਾਰੀ ਮੁਤਾਬਿਕ ਇਸ ਤੁਕ ਦੇ ਅਰਥ ਕਰਨ ਦੀ ਖੇਚਲ ਵੀ ਕਰਨੀ! ਆਪ ਦੀ ਬੜੀ ਕ੍ਰਿਪਾ ਹੋਵੇਗੀ!

ਗੁਰਇੰਦਰ ਸਿੰਘ ਪਾਲ

ਅਕਤੂਬਰ 17, 2013.


17/10/13)
ਡਾ: ਗੁਰਮੀਤ ਸਿੰਘ ਬਰਸਾਲ

ਪੰਜਾਂ ਤੱਤਾਂ ਸਬੰਧੀ
ਪਿਛਲੇ ਕੁਝ ਕੁ ਦਿਨਾਂ ਤੋਂ ਇਕ ਵਿਚਾਰ ਚਲ ਰਹੀ ਹੈ ਕਿ ਅਕਾਸ਼/ਖਲਾਅ/ਸਪੇਸ ਤੱਤ ਕਿੰਝ ਹੈ?
---------ਵਿਗਿਆਨ ਨੇ ਸੌ ਤੋਂ ਉੱਪਰ ਤੱਤ ਲਭੇ ਹੋਏ ਹਨ ਅਤੇ ਇਹਨਾਂ ਦੀ ਗਿਣਤੀ ਵਧ ਰਹੀ ਹੈ। ਕੀ ਪੰਜ ਤੱਤਾਂ ਦੇ ਨਾਮ ਹੇਠ ਆਏ ਇਕੱਲੇ ਇਕੱਲੇ ਤੱਤ ਆਪਣੇ ਆਪ ਵਿੱਚ ਆਜਾਦ ਤੱਤ ਹਨ ਜਾਂ ਤੱਤਾਂ ਦੇ ਸਮੂਹ?
---------ਕੀ ਪਾਣੀ ਇੱਕ ਤੱਤ ਹੈ? ਪਾਣੀ ਹਾਈਡਰੋਜਨ ਅਤੇ ਆਕਸੀਜਨ ਨਾਮਕ ਤੱਤਾਂ ਤੋਂ ਮਿਲਕੇ ਬਣਿਆਂ ਹੈ। ਫਿਲਾਸਫੀਕਲ ਵਿਚਾਰ ਨਾਲ ਪਾਣੀ ਅੰਦਰ ਅੱਗ ਹਾਈਡਰੋਜਨ ਦੇ ਰੂਪ ਵਿੱਚ ਸਮਾਈ ਹੈ।
---------ਕੀ ਅੱਗ ਤੱਤ ਹੈ ਜਾਂ ਰਸਾਇਣਿਕ ਕਿਰਿਆ?
---------ਕੀ ਪ੍ਰਿਥਵੀ ਤੱਤ ਹੈ ਜਾਂ ਤੱਤਾਂ ਦਾ ਵੱਡਾ ਸਮੂਹ?
---------ਕੀ,ਹਵਾ ਵੀ ਤੱਤ ਸਮੂਹ ਹੈ?
---------ਕੀ ਕਿਸੇ ਅਕਾਰ ਕਾਰਣ ਰੋਕਿਆ ਗਿਆ ਸਪੇਸ ਅਕਾਰ ਦਾ ਹਿੱਸਾ ਬਣਦਾ ਹੈ?
---------ਕੀ ਗੁਰਬਾਣੀ ਰਚਨਾ ਤੋਂ ਪਹਿਲਾਂ ਵੀ ਪੰਜਾਂ ਤੱਤਾਂ ਦਾ ਜਿਕਰ ਸੀ?
---------ਕੀ ਇਹ ਗੁਰਬਾਣੀ ਦਾ ਸਿਧਾਂਤ ਹੈ ਜਾਂ ਪਰਾਚੀਨ ਪਰਚਲਤ ਵਿਚਾਰ ਨੂੰ ਮੁਹਾਵਰੇ ਵਜੋਂ ਵਰਤਿਆ ਹੈ?
---------ਜਿਸ ਤਰਾਂ ਗੁਰਮਤਿ ਮਨੁੱਖ ਅਤੇ ਬ੍ਰਹਿਮੰਡ ਦੀ ਬਣਤਰ ਵਾਰੇ ਕਰਤੇ ਦੀ ਬੇਅੰਤਤਾਈ ਤੇ ਛੱਡਕੇ ਮਿਲੇ ਜੀਵਨ ਨੂੰ ਸਾਰਥਿਕ/ਸਫਲ ਬਣਾਉਣ ਲਈ ਆਂਖਦੀ ਹੈ ਨਾਂ ਕਿ ਬ੍ਰਹਿਮੰਡ ਜਾਂ ਸ਼ਰੀਰ ਦੀ ਕੈਮੀਕਲ ਬਣਤਰ ਲੱਭਣ ਦੀ ਗਲ ਕਰਦੀ ਹੈ। ਉਸੇ ਤਰਾਂ ਪੰਜ ਤੱਤ ਵੀ ਇਕ ਮੋਟੇ ਤੌਰ ਤੇ ਲੰਬੇ ਸਮੇ ਤੋਂ ਚਲਿਆ ਆ ਰਿਹਾ ਵਰਗੀਕਰਣ ਤਾਂ ਨਹੀਂ??
ਗੁਰਮੀਤ ਸਿੰਘ ਬਰਸਾਲ


17/10/13)
ਗੁਰਸ਼ਰਨ ਸਿੰਘ ਕਸੇਲ

ਲੈਫ਼ ਕਰਨਲ (ਰਿਟਾ) ਸ੍ਰ. ਗੁਰਦੀਪ ਸਿੰਘ ਜੀ,
ਸਤਿ ਸ੍ਰੀ ਅਕਾਲ ।

ਕਰਨਲ ਸਾਹਿਬ, ਆਪ ਜੀ ਦੀ ਚਿੱਠੀ 06-10-13 ਵਾਲੀ ਵਿਚ ਆਪ ਨੇ ਜਪੁ ਜੀ ਸਾਹਿਬ ਦੀ 22ਵੀਂ ਪਾਉੜੀ ਦੀ ਇਹ ਪੰਗਤੀ ਵਰਤੀ ਹੈ: “ਪਾਤਾਲਾਂ ਪਾਤਾਲ, ਲਖ ਆਗਾਸਾਂ ਆਗਾਸ।। (ਮ: 1, 5)” । ਕੀ ਇਹ ਪੰਗਤੀ ਵਾਲੇ “ਲਖ ਆਗਾਸਾਂ ਅਗਾਸ” ਗੁਰੂ ਜੀ ਹਿੰਦੂ ਧਰਮ ਦੇ ਮੰਨਣ ਅਨੁਸਾਰ ਦੀ ਗੱਲ ਨਹੀਂ ਕਰ ਰਹੇ ? ਜਾਂ ਕਿ ਗੁਰੂ ਜੀ ਦੇ ਆਪਣੇ ਵਿਚਾਰ ਹਨ ? ਸਾਰੀ ਪਾਉੜੀ ਇੰਜ਼ ਹੈ: ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥ ੨੨॥

ਇਸ ਬਾਰੇ ਆਪਣੇ ਵੀਚਾਰ ਦੇਣੇ ਜੀ ।
ਦੂਸਰੀ ਗੱਲ: ਕਰਨਲ ਸਾਹਿਬ, ਆਪ ਜਦੋਂ ਵੀ ਗੁਰਬਾਣੀ ਦੀਆਂ ਪੰਗਤੀਆਂ ਲਿਖਦੇ ਹੋ ਉਹਨਾ ਨਾਲ ਸਿਰਫ ਮ: ਅਤੇ ਨੰਬਰ ਹੀ ਹੁੰਦੇ ਹਨ; ਇਹ ਕਿਉਂ ? ਇਸ ਬਾਰੇ ਆਪ ਜੀ ਨੂੰ ਸ੍ਰ ਸਰਵਜੀਤ ਸਿੰਘ ਹੁਰਾਂ ਨੇ ਵੀ 12-10-13 ਨੂੰ ਹੇਠ ਦਿਤੀ ਇਹ ਚਿੱਠੀ ਲਿਖੀ ਸੀ ਸ਼ਾਇਦ ਕਿਸੇ ਕਾਰਨ ਤੁਸੀਂ ਪੜ੍ਹ ਨਾ ਸਕੇ ਹੋਵੋਂ । ਉਸ ਦੀ ਦੁਬਾਰਾ ਹੇਠਾਂ ਕਾਪੀ ਪੇਸਟ ਕੀਤੀ ਜਾ ਰਹੀ ਹੈ।
{ ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ ਅਤੇ ਗਿਆਨੀ ਦਲੇਰ ਸਿੰਘ ਜੋਸ਼ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਿ ਫ਼ਤਿਹ। ਸਤਿਕਾਰ ਯੋਗ ਸੱਜਣੋ, ਆਪ ਜੀ ਨੂੰ ਯਾਦ ਹੋਵੇਗਾ ਕਿ ਸ. ਗੁਰਸ਼ਰਨ ਸਿੰਘ ਦੇ ਸਵਾਲ (29 ਸਤੰਬਰ ) “ਕੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਅੰਗ ਲਿਖਣਾ ਠੀਕ ਹੈ ਜਾਂ ਪੰਨਾ ?” ਦੇ ਸਬੰਧ `ਚ ਸਿੱਖ ਮਾਰਗ ਤੇ ਕਾਫੀ ਵਿਚਾਰ ਚਰਚਾ ਹੋਈ ਸੀ। ਉਸ ਤੋਂ ਪਿਛੋਂ ਆਪ ਦੋਵੇਂ ਸੱਜਣ, ਜਦੋਂ ਵੀ ਆਪਣੀ ਲਿਖਤ `ਚ ਪਾਵਨ ਪੰਗਤੀ ਦਾ ਹਵਾਲਾ ਦਿੰਦੇ ਹੋ ਤਾਂ ਉਸ ਪੰਗਤੀ ਦੇ ਆਖੀਰ `ਚ ਸਿਰਫ 611, 97, 314 ਆਦਿ ਹੀ ਲਿਖਦੇ ਹੋ। ਇਸ ਦੇ ਨਾਲ ਪੰਨਾ ਜਾਂ ਅੰਗ ਨਹੀ ਲਿਖਦੇ । ਅਜੇਹਾ ਕਿਓ? ਮੈਨੂੰ ਪੂਰੀ ਆਸ ਹੈ ਕਿ ਆਪ ਜੀ, ਆਪਣੀ ਕੀਮਤੀ ਰਾਏ ਸਿੱਖ ਮਾਰਗ ਦੇ ਪਾਠਕਾਂ ਨਾਲ ਜਰੂਰ ਸਾਂਝੀ ਕਰੋਂਗੇ। }
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ

******************************************************
ਸ੍ਰ. ਮੱਖਣ ਸਿੰਘ ਜੀ,
ਸਤਿ ਸ੍ਰੀ ਅਕਾਲ ।
ਆਪ ਜੀ ਨੂੰ ਇਕ ਸੁਝਾਅ ਦੇਣਾ ਹੈ ਕਿ ਜਿਹੜਾ ਵੀ ਲਿਖਣ ਵਾਲਾ ਵਿਅਕਤੀ ਆਪਣੀ ਕਿਸੇ ਲਿਖਤ ਬਾਰੇ ਪਾਠਕ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਜਿੰਨਾਂ ਚਿਰ ਨਹੀਂ ਦੇਂਦਾ, ਉਹਨਾਂ ਚਿਰ ਉਸਦੀ ਕੋਈ ਹੋਰ ਲਿਖਤ ਪਾਠਕਾਂ ਦੇ ਪੜ੍ਹਨ ਲਈ ਨਾ ਪਾਈ ਜਾਵੇ । ਇਸ ਬੇਨਤੀ ਵੱਲ ਧਿਆਨ ਦੇਣ ਲਈ ਧੰਨਵਾਦੀ ਹੋਵਾਂਗਾ ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ


17/10/13)
ਜਸਵੰਤ ਸਿੰਘ ‘ਅਜੀਤ’

1984 ਦੇ ਘਲੂਘਾਰਿਆਂ ਦੇ ਵਾਪਰਣ ਸਬੰਧੀ ਪ੍ਰਵਾਨਤ ਦਸਤਾਵੇਜ਼

ਜਦੋਂ ਵੀ ਜੂਨ ਅਤੇ ਨਵੰਬਰ ਦੇ ਮਹੀਨੇ ਆਉਂਦੇ ਹਨ, 1984 ਦੇ ਇਨ੍ਹਾਂ ਮਹੀਨਿਆਂ ਵਿੱਚ ਵਾਪਰੇ ਘਲੂਘਾਰਿਆਂ ਦੀ ਯਾਦ ਤਾਜ਼ਾ ਹੋਣ ਲਗਦੀ ਹੈ। ਇਨ੍ਹਾਂ ਦੋਹਾਂ ਦੁਖਦਾਈ ਘਲੂਘਾਰਿਆਂ ਦੇ ਸੰਬੰਧ ਵਿੱਚ ਸਮੇਂ-ਸਮੇਂ ਲੋਕਾਂ ਵਲੋਂ ਵੱਖ-ਵੱਖ ਵਿਚਾਰ ਪ੍ਰਗਟ ਕੀਤੇ ਜਾਂਦੇ ਚਲੇ ਆ ਰਹੇ ਹਨ। ਭਾਰਤ ਦੇ ਇੱਕ ਪ੍ਰਮੁਖ ਸਮਾਚਾਰ-ਗਰੁਪ ‘ਇੰਡੀਆ ਟੂਡੇ’ ਵਲੋਂ ਸੰਨ 1991 ਦੇ ਅਗਸਤ ਵਿੱਚ ਇਨ੍ਹਾਂ ਘਲੂਘਾਰਿਆਂ ਦੇ ਸੰਬੰਧ ਵਿੱਚ ਇੱਕ ਵਿਚਾਰ-ਗੋਸ਼ਟੀ ਦਾ ਆਯੋਜਨ ਕੀਤਾ ਗਿਆ ਸੀ। ਜਿਸ ਵਿੱਚ ਕਾਂਗ੍ਰਸੀ ਨੇਤਾ ਵਸੰਤ ਸਾਠੇ, ਅੰਗ੍ਰੇਜ਼ੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਪ੍ਰੇਮ ਭਾਟੀਆ, ਕਾਲਮਨਵੀਸ ਕੁਲਦੀਪ ਨੱਈਅਰ, ਚੀਫ਼ ਖਾਲਸਾ ਦੀਵਾਨ ਦੇ ਦਲਬੀਰ ਸਿੰਘ, ਨਾਰਵੇ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਹਰਿੰਦਰ ਸਿੰਘ ਖਾਲਸਾ, ਪੰਜਾਬ ਦੇ ਮਾਰਕਸਵਾਦੀ ਨੇਤਾ ਸਤਪਾਲ ਡਾਂਗ, ਸਜਪਾ ਸਰਕਾਰ ਵਿੱਚ ਰਹੇ ਕੇਂਦਰੀ ਗ੍ਰਹਿ ਰਾਜ ਮੰਤਰੀ ਸੁਬੋਧਕਾਂਤ ਸਹਾਇ, ਭਾਰਤੀ ਜਨਤਾ ਪਾਰਟੀ ਦੇ ਉਸ ਸਮੇਂ ਦੇ ਕੌਮੀ ਜਨਰਲ ਸਕਤ੍ਰ ਗੋਵਿੰਦਾਚਾਰੀਆ ਅਤੇ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਦਰਬਾਰ ਸਾਹਿਬ ਤੇ ਹੋਈ ਫੌਜੀ ਕਾਰਵਾਈ ਦੇ ਵਿਰੁਧ ਕਾਂਗ੍ਰਸ ਪਾਰਟੀ ਤੋਂ ਅਸਤੀਫਾ ਦੇ ਦਿਤਾ ਸੀ, ਸ਼ਾਮਲ ਸਨ। ਇਸ ਵਿਚਾਰ-ਗੋਸ਼ਟੀ ਦੀ ਪ੍ਰਧਾਨਗੀ ਉਸ ਸਮੇਂ ਦੇ ਇੰਡੀਆ ਟੂਡੇ ਦੇ ਫੀਚਰ ਸੰਪਾਦਕ ਸ਼ੇਖਰ ਗੁਪਤਾ ਨੇ ਕੀਤੀ ਸੀ। ਇਸ ਗੋਸ਼ਟੀ ਵਿੱਚ ਰਾਜਸੀ ਪਾਰਟੀਆਂ ਦੇ ਇਨ੍ਹਾਂ ਨੇਤਾਵਾਂ ਅਤੇ ਪਤ੍ਰਕਾਰਾਂ ਵਲੋਂ ਆਪੋ-ਆਪਣੀ ਸੋਚ ਅਨੁਸਾਰ ਪ੍ਰਗਟ ਕੀਤੇ ਗਏ ਵਿਚਾਰਾਂ ਦੇ ਉਹ ਅੰਸ਼ ਇਥੇ ਦਿਤੇ ਜਾ ਰਹੇ ਹਨ, ਜੋ ਆਪਣੇ ਆਪ ਵਿੱਚ ਇਤਿਹਾਸਿਕ ਦਸਤਾਵੇਜ਼ ਹੋਣ ਦੀ ਮਹੱਤਤਾ ਰਖਦੇ ਹਨ:

ਪ੍ਰੇਮ ਭਾਟੀਆ ਨੇ ਦਸਿਆ ਕਿ ਉਨ੍ਹਾਂ ਇੱਕ ਵਾਰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਕਿਹਾ ਸੀ ਕਿ ਸਿੱਖ ਭਾਈਚਾਰੇ ਦੀਆਂ ਸ਼ਿਕਾਇਤਾਂ ਅਜੇ ਇੱਕ ਛੋਟੀ ਜਿਹੀ ਪੋਟਲੀ ਵਾਂਗ ਹਨ। ਮੇਰਾ ਵਿਚਾਰ ਹੈ ਕਿ ਤੁਸੀਂ ਇਸ ਪੋਟਲੀ ਨੂੰ ਖੋਲ੍ਹ ਦਿਉ ਅਤੇ ਇਨ੍ਹਾਂ ਤੇ ਵਿਚਾਰ ਲਈ ਇੱਕ ਕਮਸ਼ਿਨ ਬਿਠਾ ਦਿਉ। ਜੇ ਸੰਭਵ ਹੋਵੇ ਤਾਂ ਇਨ੍ਹਾਂ ਸ਼ਿਕਾਇਤਾਂ ਨੂੰ ਤੁਰੰਤ ਨਿਪਟਾ ਵੀ ਦਿਉ। ਜੇ ਤੁਸੀਂ ਇਸ ਪੋਟਲੀ ਨੂੰ ਖੋਲ੍ਹਦੇ ਨਹੀਂ ਤਾਂ ਇਹ ਹੋਰ ਵੱਡੀ ਹੁੰਦੀ ਜਾਇਗੀ। ਸ਼੍ਰੀ ਭਾਟੀਆ ਨੇ ਕਿਹਾ ਕਿ ਆਖਿਰ, ਅਜਿਹਾ ਹੀ ਹੋਇਆ। ਕਦੀ ਖੁਲ੍ਹੇ ਦਿਲ ਨਾਲ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਹਲ ਕਰਨ ਪ੍ਰਤੀ ਕੋਸ਼ਿਸ਼ਾਂ ਹੋਈਆਂ ਹੀ ਨਹੀਂ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਵਾਲ ਸਿੱਖ-ਮਾਨਸਿਕਤਾ ਨੂੰ ਸਮਝਣ ਦਾ ਹੈ। ਸਿੱਖ ਆਪਣੀ ਅਲਗ ਪਛਾਣ ਕਾਇਮ ਰਖਣ ਪ੍ਰਤੀ ਵਿਸ਼ਵਾਸ ਰਖਣ ਲਗੇ ਹਨ। ਬਦਕਿਸਮਤੀ ਨਾਲ 1980 ਤੋਂ 1984 ਤਕ ਸਰਕਾਰ ਦਾ ਕੁੱਝ ਨਾ ਕਰਨ ਦਾ ਸਖ਼ਤ ਰਵੱਈਆ ਹੀ ਨਰਮਪੰਥੀਆਂ ਨੂੰ ਨਿਰਾਸ਼ ਕਰ ਗਿਆ। 1978 ਦੇ ਅਨੰਦਪੁਰ ਸਾਹਿਬ ਦੇ ਮੱਤੇ ਨੂੰ ਰਾਸ਼ਟਰ-ਵਿਰੋਧੀ ਕਹਿ ਕੇ ਠੁਕਰਾ ਦਿਤਾ ਗਿਆ। ਹਾਲਾਂਕਿ ਉਸ ਵਿੱਚ ਉਠਾਏ ਗਏ ਮੁੱਦੇ ਆਰਥਕ ਹੀ ਸਨ।

ਉਨ੍ਹਾਂ ਹੋਰ ਕਿਹਾ ਕਿ ਕੁੱਝ ਦੂਜੀਆਂ ਗਲਾਂ ਵਲ ਵੀ ਧਿਆਨ ਦਿਤੇ ਜਾਣ ਦੀ ਲੋੜ ਹੈ। ਜਿਵੇਂ ਸਮਝੌਤੇ ਦੀ ਗਲ ਹੀ ਲੈ ਲਉ, ਅਜ ਤੁਸੀਂ ਕਿਸੇ ਨਾਲ ਵੀ ਗਲ ਨਹੀਂ ਕਰ ਸਕਦੇ। ਸੱਚਾਈ ਇਹ ਹੈ ਕਿ ਇਸ ਸਮੇਂ ਪੰਜਾਬ ਵਿੱਚ ਚਾਰ ਅਕਾਲੀ ਦਲ, ਤਿੰਨ ਸਿੱਖ ਸਟੂਡੈਂਟਸ ਫੈਡਰੇਸ਼ਨਾਂ, ਤਿੰਨ ਪੰਥਕ ਕਮੇਟੀਆਂ ਅਤੇ ਢੇਰ ਸਾਰੇ ਅੱਤਵਾਦੀ ਸੰਗਠਨ ਹਨ। ਗਲਬਾਤ ਕਰਨ ਦੀਆਂ ਹਵਾਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਸਤੀਸ਼ ਸ਼ਰਮਾ ਪੰਜਾਬ ਬਾਰੇ ਕੁੱਝ ਨਹੀਂ ਜਾਣਦੇ, ਉਨ੍ਹਾਂ ਨੂੰ ਪੰਜਾਬ-ਮਾਮਲਿਆਂ ਦਾ ਇੰਚਾਰਜ ਬਣਾ ਦਿਤਾ ਗਿਆ ਹੈ। ਵੀ ਪੀ ਸਰਕਾਰ ਨੇ ਅਤਿੰਦਰਪਾਲ ਸਿੰਘ ਤੇ ਦਾਅ ਚਲਿਆ, ਜੋ ਕਦੀ ਪੰਜਾਬ ਵਿੱਚ ਨਹੀਂ ਰਿਹਾ। ਉਹ ਕਾਨਪੁਰ ਜਾਂ ਭੋਪਾਲ ਵਿੱਚ ਹੀ ਰਿਹਾ। ਦਿੱਲੀ ਦਰਬਾਰ ਦੇ ਨਜ਼ਰੀਏ ਅਤੇ ਪੰਜਾਬ ਦੀਆਂ ਜ਼ਮੀਨੀ ਸਚਾਈਆਂ ਵਿੱਚ ਬਹੁਤ ਫਰਕ ਹੈ। ਸਰਕਾਰ ਨੂੰ ਸੂਚਨਾ ਦੇਣ ਵਾਲੀਆਂ ਏਜੰਸੀਆਂ ਅਤੇ ਖੁਫੀਆ ਬਿਊਰੋ ਇਨ੍ਹਾਂ ਸਚਾਈਆਂ ਤੋਂ ਪੂਰੀ ਤਰ੍ਹਾਂ ਕਟੇ ਹੋਏ ਹਨ। ਸਰਕਾਰ ਵੀ ਉਨ੍ਹਾਂ ਸਿੱਖਾਂ ਤੇ ਨਿਰਭਰ ਹੈ, ਜੋ ਪੰਜਾਬ ਤੋਂ ਬਾਹਰ ਦੇ ਹਨ ਅਤੇ ਜਿਨ੍ਹਾਂ ਦਾ ਦਾਅਵਾ ਹੈ ਕਿ ਉਹ ਪੰਜਾਬ ਵਿੱਚ ਹੋਣ ਵਾਲੀ ਹਰ ਗਲ ਦੀ ਜਾਣਕਾਰੀ ਰਖਦੇ ਹਨ। ਮੇਰਾ ਮਤਲਬ ਜਨਰਲ ਅਰੋੜਾ ਅਤੇ ਜਸਟਿਸ ਨਰੂਲਾ ਜਿਹੇ ਲੋਕਾਂ ਤੋਂ ਹੈ।

ਸਤਪਾਲ ਡਾਂਗ ਦਾ ਕਹਿਣਾ ਸੀ ਕਿ ਨਦੀਆਂ ਦੇ ਪਾਣੀ, ਭਾਸ਼ਾ ਅਤੇ ਪੰਜਾਬ ਦੇ ਹਰ ਮਸਲੇ ਨੂੰ ਫਿਰਕੂ ਬਣਾ ਦਿਤਾ ਜਾਂਦਾ ਹੈ। ਫਿਰ ਵੋਟ-ਬੈਂਕ ਦੀ ਰਾਜਨੀਤੀ ਵੀ ਗੁਲ ਖਿਲਾਂਦੀ ਹੈ। ਇੰਕਾ ਨੇ ਭਿੰਡਰਾਂਵਾਲੇ ਨੂੰ ਰਾਜਨੀਤੀ ਵਿੱਚ ਉਤਾਰਿਆ ਅਤੇ ਅਕਾਲੀਆਂ ਨੇ ਉਸ ਨੂੰ ਅਕਾਲ ਤਖ਼ਤ ਦੇ ਦਿਤਾ। ਦੋਵੇਂ ਹੀ ਧਿਰਾਂ ਭਿੰਡਰਾਂਵਾਲੇ ਦਾ ਇਸਤੇਮਾਲ ਇਕ-ਦੂਜੇ ਦੇ ਵਿਰੁਧ ਕਰਨਾ ਚਾਹੁੰਦੀਆਂ ਸਨ। ਪਰ ਲਾਭ ਅੱਤਵਾਦੀਆਂ ਨੇ ਉਠਾਇਆ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਿੱਖ-ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਤੇ ਜਾਣ ਦੇ ਹਾਮੀ ਹਨ। ਅਜੇ ਤਕ ਕੁੱਝ ਸਾਧਾਰਣ ਵਿਅਕਤੀਆਂ ਨੂੰ ਹੀ ਸਜ਼ਾ ਹੋਈ ਹੈ।

ਸੁਬੋਧਕਾਂਤ ਸਹਾਇ ਨੇ ਕਿਹਾ ਕਿ ਘਟਗਿਣਤੀ ਵੋਟਾਂ ਨੂੰ ਪ੍ਰਭਾਵਤ ਕਰਨਾ ਸਾਡੀ ਚੋਣ-ਰਣਨੀਤੀ ਦਾ ਹਿਸਾ ਰਿਹਾ ਹੈ। ਮੇਰਾ ਮੰਨਣਾ ਹੈ ਕਿ ਸਿੱਖ ਜੋ ਸਵਾਲ ਉਠਾ ਰਹੇ ਹਨ, ਉਹ ਜੰਮੂ-ਕਸ਼ਮੀਰ ਦੇ ਮੌਜੂਦਾ ਹਾਲਾਤ ਜਿਹੇ ਹਨ। ਉਥੇ ਮੁਸਲਮਾਣਾਂ ਤੇ ਪਾਕਿਸਤਾਨੀ ਹੋਣ ਦਾ ਠੱਪਾ ਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਭਾਰਤ ਲਈ ਆਪਣੇ ਪ੍ਰਾਣ ਨਿਛਾਵਰ ਕਰਨ ਵਿੱਚ ਸਿੱਖ ਸਭ ਤੋਂ ਅਗੇ ਰਹੇ, ਉਨ੍ਹਾਂ ਦੀ ਭਰੋਸੇਯੋਗਤਾ ਸ਼ਕੀ ਬਣਾ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਸਾਡੀ ਲੜਾਈ ਕੇਵਲ ਅੱਤਵਾਦੀਆਂ ਨਾਲ ਹੀ ਨਹੀਂ, ਸਗੋਂ ਉਨ੍ਹਾਂ ਸਫੇਦਪੋਸ਼ ਨੌਕਰ-ਸ਼ਾਹਾਂ ਨਾਲ ਵੀ ਹੈ, ਜੋ ਪੰਜਾਬ ਦੇ ਸੰਘਰਸ਼ ਨੂੰ ਦਿੱਲੀ ਵਿੱਚ ਭੁਨਾਣ ਦੀ ਕੋਸ਼ਿਸ਼ ਕਰ ਰਹੇ ਹਨ। ਬਦ-ਕਿਸਮਤੀ ਨਾਲ ਸਮੁਚੀ ਪ੍ਰਕ੍ਰਿਆ ਮੁੜ ਚੌਰਾਸੀ ਦੀ ਸਥਿਤੀ ਵਿੱਚ ਪਹੁੰਚਾ ਦਿਤੀ ਗਈ ਹੈ। ਕਿਉਂ? ਇਹ ਕਿਹਾ ਜਾ ਰਿਹਾ ਹੈ ਕਿ ਜੇ ਕੁੱਝ ਸਿੱਖ ਜਿਤ ਕੇ ਵਿਧਾਨ ਸਭਾ ਵਿੱਚ ਪੁਜ ਗਏ ਤਾਂ ਉਹ ਖਾਲਿਸਤਾਨ ਦਾ ਐਲਾਨ ਕਰ ਦੇਣਗੇ? ਜੋ ਵੀ ਅਜਿਹਾ ਸੋਚ ਰਿਹਾ ਹੈ, ਉਹ ਸਿੱਖਾਂ ਨੂੰ ਕੌਮੀ ਮੁਖਧਾਰਾ ਨਾਲੋਂ ਕਟਣ ਦੀ ਸਾਜਿਸ਼ ਵਿੱਚ ਸ਼ਾਮਲ ਹੈ।

ਦਲਬੀਰ ਸਿੰਘ ਨੇ ਕਿਹਾ ਕਿ ਸਾਡੇ ਨਾਲ ਦਿੱਲੀ ਵਿੱਚ ਜੋ ਕੁੱਝ ਬੀਤਿਆ, ਉਸਨੂੰ ਅਸੀਂ ਕਦੀ ਨਹੀਂ ਭੁਲਾ ਸਕਦੇ। ਸਾਨੂੰ ਕਿਹਾ ਜਾਂਦਾ ਹੈ ਕਿ ਵੱਖਵਾਦੀ ਅੰਦੋਲਣ 1947 ਦੇ ਬਾਅਦ ਇੱਕ ਸਿੱਖ ਨੇ ਸ਼ੁਰੂ ਕੀਤਾ, ਪਰ ਸੱਚਾਈ ਇਹ ਹੈ ਕਿ ਇਹ ਵੱਖਵਾਦ ਦਾ ਅੰਦੋਲਣ ਆਰੀਆ ਸਮਾਜ ਨੇ 1873 ਵਿੱਚ ਲਾਹੋਰ ਦੀ ਚੂਨਾ ਮੰਡੀ ਤੋਂ ਸ਼ੁਧੀ ਅੰਦੋਲਣ ਰਾਹੀਂ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਤੁਸੀਂ ਕਿਸਨੂੰ ਦੋਸ਼ੀ ਠਹਿਰਾਂਦੇ ਹੋ? ਮੈਂਨੂੰ ਤਾਂ ਕੋਈ ਵੀ ਪੂਰੀ ਤਰ੍ਹਾਂ ਨਿਰਦੋਸ਼ ਵਿਖਾਈ ਨਹੀਂ ਦਿੰਦਾ। ਨਾ ਕਾਂਗ੍ਰਸ ਤੇ ਨਾ ਅਕਾਲੀ ਲੀਡਰਸ਼ਿਪ!

ਸੁਖਜਿੰਦਰ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਅਲਗ-ਥਲਗ ਕਰਨ ਲਈ ਪੰਜਾਬੀ ਹਿੰਦੂਆਂ ਨੇ ਬੜੀ ਸੋਚੀ-ਸਮਝੀ ਨੀਤੀ ਨੂੰ ਮੁਖ ਰਖ ਕੇ ਆਪਣੀ ਮਾਤ-ਭਾਸ਼ਾ ਪੰਜਾਬੀ ਨੂੰ ਤਿਆਗ ਦਿਤਾ, ਦੂਜੇ ਪਾਸੇ ਜਦੋਂ ਹਿੰਦੀ ਨੂੰ ਰਾਜਭਾਸ਼ਾ ਬਣਾਣ ਦੇ ਮੱਤੇ ਤੇ ਮਤਦਾਨ ਕਰਨ ਦਾ ਸਮਾਂ ਆਇਆ ਤਾਂ ਸਿੱਖਾਂ ਹੀ ਹਿੰਦੀ ਦੇ ਹਕ ਵਿੱਚ ਮਤਦਾਨ ਕਰ, ਉਸਨੂੰ ਰਾਜਭਾਸ਼ਾ ਬਣਨ ਦਾ ਮਾਣ ਦੁਆਇਆ।

ਕੁਲਦੀਪ ਨੱਈਅਰ ਨੇ ਕਿਹਾ ਕਿ ਜੇ ਮੇਰੀ ਯਾਦਾਸ਼ਤ ਠੀਕ ਕੰਮ ਕਰ ਰਹੀ ਹੈ ਤਾਂ ਸਿੱਖ ਨੇਤਾ ਪੰਜਾਬੀ ਭਾਸ਼ਾ ਦੀ ਲਿੱਪੀ ਦੇ ਮੁੱਦੇ ਤੇ ਸਮਝੌਤਾ ਕਰਨ ਲਈ ਤਿਆਰ ਸਨ, ਜੇ ਹਿੰਦੂ ਵੀ ਇਸਨੂੰ ਸਵੀਕਾਰ ਕਰਨ ਲਈ ਤਿਆਰ ਹੋਣ। ਪਰ ਆਰੀਆ ਸਮਾਜ ਨੇ ਇਸਨੂੰ ਸਵੀਕਾਰ ਨਹੀਂ ਕੀਤਾ ਤੇ ਨਾ ਹੀ ਉਨ੍ਹਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਹਿੰਦੂਆਂ ਨੇ। ਕੁਲਦੀਪ ਨੱਈਅਰ ਨੇ ਇਹ ਵੀ ਕਿਹਾ ਕਿ ਚੌਰਾਸੀ ਦੇ ਸਿੱਖ-ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਅਤੇ ਰਾਜੀਵ-ਲੌਂਗੋਵਾਲ ਸਮਝੌਤੇ ਪੁਰ ਤੁਰੰਤ ਅਤੇ ਇਕ-ਤਰਫ਼ਾ ਅਮਲ ਹੋਣਾ ਚਾਹੀਦਾ ਹੈ।

ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਉਹ ਉਸ ਸਮੇਂ ਨਾਰਵੇ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਸਨ, ਜਦੋਂ ਹਰਿਮੰਦਿਰ ਸਾਹਿਬ ਪੁਰ ਹਮਲਾ ਹੋਇਆ। ਉਨ੍ਹਾਂ ਪੁਰ ਨਜ਼ਰ ਰਖਣ ਲਈ ਗੁਆਂਢੀ ਦੇਸ਼ ਵਿੱਚ ਤੈਨਾਤ ਭਾਰਤੀ ਰਾਜਦੂਤ ਉਥੇ ਆ ਗਏ। ਮੈਂ ਸਮਝਦਾ ਹਾਂ ਕਿ ਉਨ੍ਹਾਂ ਨੂੰ ਸਰਕਾਰ ਨੇ ਭੇਜਿਆ ਸੀ, ਕਿਉਂਕਿ ਉਹ ਇਹ ਮੰਨ ਕੇ ਚਲ ਰਹੀ ਸੀ ਕਿ ਮੈਂ ਸਿੱਖ ਹਾਂ ਇਸ ਲਈ ਦੇਸ਼-ਧ੍ਰੋਹ ਦਾ ਫਿਤੂਰ ਮੇਰੇ ਦਿਮਾਗ਼ ਵਿੱਚ ਆ ਸਕਦਾ ਹੈ। ਉਸ ਸਮੇਂ ਮੇਰੇ ਬੇਟੇ ਨੇ ਕਿਹਾ ਕਿ ਇੰਦਰਾ ਗਾਂਧੀ ਸਾਡੇ ਹਰਿਮੰਦਿਰ ਨੂੰ ਜਲਿਆਂਵਾਲਾ ਬਾਗ਼ ਬਨਾਣ ਦੀ ਕੌਸ਼ਿਸ਼ ਕਰ ਰਹੀ ਹੈ। ਉਹ ਰਾਜਦੂਤ ਪੰਜਾਬੀ ਸਨ, ਉਨ੍ਹਾਂ ਬੇਟੇ ਨੂੰ ਕਿਹਾ ਕਿ ਚਿੰਤਾ ਨਾ ਕਰ, (ਹਰਿ) ਮੰਦਿਰ ਦੀ ਚੋਟੀ ਤੇ ਹੀ ਸੋਨੇ ਦੀ ਪਤਰੀ ਲਗੀ ਹੈ। ਅਸੀਂ ਤੁਹਾਨੂੰ ਚਾਰ-ਪੰਜ ਕਿਲੋ ਸੋਨਾ ਦੇ ਦਿਆਂਗੇ ਤੇ ਸਭ-ਕੁਝ ਠੀਕ ਹੋ ਜਾਇਗਾ।

ਬਾਅਦ ਵਿੱਚ ਉਸ ਸਮੇਂ ਦੇ ਪਰਿਆਵਰਣ ਰਾਜ ਮੰਤਰੀ ਦਿਗਵਿਜੈ ਸਿੰਘ ਗੰਗਾ-ਸਫਾਈ ਯੋਜਨਾ ਲਈ ਪੰਜਤਾਲੀ ਕਰੋੜ ਰੁਪਿਆਂ ਦੀ ਸਹਾਇਤਾ ਮੰਗਣ ਲਈ ਨਾਰਵੇ ਪੁਜੇ। ਉਨ੍ਹਾਂ ਨਾਰਵੇ ਦੀ ਪਰਿਆਵਰਣ ਮੰਤਰੀ ਨੂੰ ਬੜੀ ਸ਼ਰਧਾ ਭਾਵਨਾ ਨਾਲ ਦਸਿਆ ਕਿ ਇਸ ਰਕਮ ਦੀ ਵਰਤੋਂ ਹਿੰਦੂਆਂ ਦੀਆਂ ਧਾਰਮਕ ਭਾਵਨਾਵਾਂ ਨੂੰ ਸੰਤੁਸ਼ਟ ਕਰਨ ਲਈ ਕੀਤੀ ਜਾਇਗੀ। ਇਸਤੇ ਨਾਰਵੇ ਦੀ ਮੰਤਰੀ ਨੇ ਪੁਛਿਆ ਕਿ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਬਾਰੇ ਭਾਰਤ ਵਿੱਚ ਕੀ ਹੋ ਰਿਹਾ ਹੈ? ਇਸ ਸੁਆਲ ਦਾ ਉਹ ਕੋਈ ਜਵਾਬ ਨਾ ਦੇ ਸਕੇ।

ਵਸੰਤ ਸਾਠੇ ਨੇ ਆਪਣੀ ਗਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਪਸ਼ਟ ਕਰ ਦਿਤਾ ਕਿ ਉਹ ਇੰਕਾ ਵਲੋਂ ਨਹੀਂ, ਸਗੋਂ ਨਿਜੀ ਹੈਸੀਅਤ ਵਿੱਚ ਗਲ ਕਰ ਰਹੇ ਹਨ। ਉਨ੍ਹਾਂ ਦਸਿਆ ਕਿ 1980 ਵਿੱਚ ਜਦੋਂ ਉਹ ਸੂਚਨਾ ਅਤੇ ਪ੍ਰਸਾਰਣ ਮੰਤਰੀ ਸਨ, ਭਿੰਡਰਾਂਵਾਲੇ ਅਜੇ ਚਰਚਾ ਵਿੱਚ ਆਏ ਹੀ ਸਨ, ਜਾਂ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਜਾਣ-ਬੁਝ ਕੇ ਚਰਚਾ ਵਿੱਚ ਲਿਆਂਦਾ ਜਾ ਰਿਹਾ ਸੀ। ਮੈਂ ਇੰਦਰਾ ਜੀ ਪਾਸ ਗਿਆ ਤੇ ਉਨ੍ਹਾਂ ਨੂੰ ਕਿਹਾ ਕਿ ਮੈਂ ਭਿੰਡਰਾਂਵਾਲਿਆਂ ਨੂੰ ਦੂਰਦਰਸ਼ਨ ਤੇ ਬੁਲਾਂਦਾ ਹਾਂ, ਉਨ੍ਹਾਂ ਨੂੰ ਸਾਰੇ ਦੇਸ਼ ਦੇ ਸਾਹਮਣੇ ਗਲ ਰਖਣ ਦਿਉ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਆਪਣੇ ਸਾਥੀਆਂ ਨਾਲ ਗਲ ਕਰਨ। ਜਦੋਂ ਸਾਥੀਆਂ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵਿਅਕਤੀ ਨੂੰ ਇਤਨੀ ਮਹੱਤਤਾ ਨਾ ਦਿਉ। ਉਹ ਸਾਡਾ ਆਪਣਾ ਹੀ ਬੰਦਾ ਹੈ। ਅਸਾਂ ਉਸ ਨੂੰ ਅਕਾਲੀਆਂ ਨੂੰ ਤੋੜਨ ਵਾਸਤੇ ਉਭਾਰਿਆ ਹੈ। ਜਦੋਂ ਚਾਹਵਾਂਗੇ ਠੀਕ ਕਰ ਲਵਾਂਗੇ। ਤੁਸੀਂ ਆਪਣਾ ਮਹਾਰਾਸ਼ਟਰ ਸੰਭਾਲੋ, ਪੰਜਾਬ ਸਾਡੇ ਲਈ ਛੱਡ ਦਿਉ। ਫਿਰ ਜਦੋਂ ਨਾਸੂਰ ਬਣ ਗਿਆ ਤਾਂ ਅਸੀਂ ਸਿਰ ਧੁੰਨ੍ਹਣ ਲਗੇ। ਅਸਾਂ ਅੰਗ੍ਰੇਜ਼ਾਂ ਤੋਂ ਇਕੋ-ਇਕ ਇਹੀ ਗਲ ਸਿਖੀ ਹੈ ਕਿ ਜੇ ਤੁਸੀਂ ਕਿਸੇ ਸਮੱਸਿਆ ਦਾ ਹਲ ਨਾ ਕਢ ਸਕੋ ਤਾਂ ਉਸਨੂੰ ਲਟਕਣ ਦਿਉ। ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਬਾਰੇ ਸਾਡਾ ਦ੍ਰਿਸ਼ਟੀਕੋਣ ਇਹੀ ਰਿਹਾ ਹੈ।

ਗੋਵਿੰਦਾਚਾਰੀਆ ਨੇ ਕਿਹਾ ਕਿ ਸਿੱਖਾਂ ਨੂੰ ਹਿੰਦੂ ਸਮਾਜ ਦਾ ਅੰਗ ਮੰਨਣ ਵਿੱਚ ਹੀ ਸਿਆਣਪ ਹੈ, ਕਿਉਂਕਿ ਉਨ੍ਹਾਂ ਨਾਲ ਮਿਲਕੇ ਹੀ ਰਾਸ਼ਟਰ ਬਣਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਭਿਆ ਨਾਗਰਿਕ ਇਸ ਗਲ ਤੋਂ ਇਨਕਾਰ ਨਹੀਂ ਕਰੇਗਾ ਕਿ ਸਿੱਖ-ਕਤਲੇਆਮ ਦੀ ਨਿੰਦਿਆ ਕੀਤੀ ਅਤੇ ਦੋਸ਼ੀਆਂ ਨੂੰ ਸਜ਼ਾ ਦਿਤੀ ਜਾਣੀ ਚਾਹੀਦੀ ਹੈ।

…ਅਤੇ ਅੰਤ ਵਿਚ: ਸਿੱਖ ਇਤਿਹਾਸ ਵਿੱਚ 1984 ਵਿੱਚ ਵਾਪਰੇ ਘਲੂਘਾਰਿਆਂ ਦੇ ਸੰਬੰਧ ਵਿੱਚ ਇਹ ਵਿਚਾਰ, ਦੇਸ਼ ਦੀਆਂ ਮੰਨੀਆਂ-ਪ੍ਰਮੰਨੀਆਂ ਰਾਜਸੀ ਸ਼ਖਸੀਅਤਾਂ ਤੇ ਸਰਬ-ਪ੍ਰਵਾਨਤ ਪਤ੍ਰਕਾਰਾਂ ਦੇ ਹਨ, ਜੋ ਸਿੱਖ ਇਤਿਹਾਸ ਦਾ ਦਸਤਾਵੇਜ਼ ਬਣ ਗਏ ਹਨ। ਇਹ ਸਾਬਤ ਕਰਦੇ ਹਨ ਕਿ 1984 ਦੇ ਦੋਹਾਂ ਘਲੂਘਾਰਿਆਂ ਲਈ ਉਹੀ ਸਾਜ਼ਿਸ਼ਾਂ ਜ਼ਿਮੇਂਦਾਰ ਹਨ, ਜੋ ਸਿੱਖਾਂ ਨੂੰ ਇਨਸਾਫ ਦੇਣ ਦੀ ਬਜਾਏ ਉਨ੍ਹਾਂ ਦੀਆਂ ਸੰਵਿਧਾਨਕ ਮੰਗਾਂ ਨੂੰ ਠੁਕਰਾਣ ਅਤੇ ਸਥਾਪਤ ਸਿੱਖ ਲੀਡਰਸ਼ਿਪ ਨੂੰ ਬੋਨਿਆਂ ਕਰਨ ਲਈ ਰਚੀਆਂ ਜਾਂਦੀਆਂ ਰਹੀਆਂ ਹਨ।

Mobile : +91 98 68 91 77 31 / +91 95 82 71 98 90


16/10/13)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਗੁਰਮੀਤ ਸਿੰਘ ਸਿਡਨੀ ਜੀ ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਆਪ ਜੀ ਦੇ ਸਿਖਮਾਰਗ ਵੈਬਸਾਈਟ ਉੱਤੇ ਇਸ ਹਫਤੇ ਪਾਏ ਗਏ ਲੇਖ “ਦੁਬਿਧਾ” ਵਿੱਚ ਆਪ ਜੀ ਲਿਖਦੇ ਹੋ ਕਿ ਸਿਖਾਂ ਦੇ ਦੱਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਹੇਠਾਂ ਦਿੱਤੇ ਅਨੁਸਾਰ ਆਦੇਸ਼ ਦਿੱਤਾ ਸੀ:
“ਸੱਭ ਸਿੱਖਨ ਕਉ ਹੁਕਮ ਹੈ, ਗੁਰੁ ਮਾਨਿਓ ਗਰੰਥ”
ਸ. ਗੁਰਮੀਤ ਸਿੰਘ ਸਿਡਨੀ ਜੀ, ਆਪ ਜੀ ਨੇ ਉੱਪਰ ਦਿੱਤੀ ਸਤਰ ਪੁੱਠੇ ਕੌਮਿਆਂ ਵਿੱਚ ਪੇਸ਼ ਕੀਤੀ ਹੈ ਜਿਸ ਦਾ ਅਰਥ ਹੈ ਕਿ ਇਹ ਸ਼ਬਦ ਹੂ-ਬ-ਹੂ ਗੁਰੂ ਗੋਬਿੰਦ ਸਿੰਘ ਦੇ ਮੁਖਾਰਬਿੰਦ ਵਿੱਚੋਂ ਨਿਕਲੇ ਹੋਏ ਹਨ। ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਇਹ ਜਾਣਕਾਰੀ ਦੇਣ ਦੀ ਖੇਚਲ ਕਰੋ ਕਿ ਦੱਸਵੇਂ ਗੁਰੂ ਜੀ ਵੱਲੋਂ ਉਚਾਰੀ ਹੋਈ ਇਹ ਸਤਰ ਕਿੱਥੇ ਉਪਲਭਦ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


16/10/13)
ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ

ਚੰਗੇ ਸਮਾਜ ਦੀ ਸਿਰਜਨਾ … … … … (8)

ਭਾਵ: (ਹੇ ਭਾਈ!) ਹਠ-ਜੋਗ ਵਾਲੇ ਜਪੁ, ਤਪੁ, ਕਰਮ-ਕਾਂਡ ਅਤੇ ਇੰਦ੍ਰਿਆਂ ਨੂੰ ਵੱਸ ਕਰਨ ਦੇ ਯਤਨਾਂ ਰਾਹੀਂ ਪ੍ਰਭੂ-ਪਿਤਾ ਦਾ ਮਿਲਾਪ ਨਹੀਂ ਹੁੰਦਾ, ਭਾਵੇਂ ਕੋਈ ਸਾਰੀ ਉਮਰ ਹੀ ਅਜਿਹੇ ਹਠ-ਜੋਗ ਦੇ ਕੰਮ ਕਰਦਾ ਰਹੇ। ਜਗਤ ਦੇ ਜੀਵਨ ਦਾ ਆਧਾਰ (ਪਰਮਾਤਮਾ) ਸਹਿਜ-ਸੁਭਾ ਹੀ ਮਿਲ ਪੈਂਦਾ ਹੈ ਜੇਕਰ ਮਨੁੱਖ ਸਤਿਗੁਰੂ ਪਾਸੋਂ ਗਿਆਨ ਹਾਸਿਲ ਕਰ ਕੇ ਗੁਰ-ਉਪਦੇਸ਼ਾਂ ਦੀ ਪਾਲਣਾ ਕਰੇ।

ਹਠ-ਜੋਗ, ਅਸਲ ਵਿੱਚ, ‘ਜੋਗ-ਮੱਤ’ ਦੀ ਵੀਚਾਰਧਾਰਾ ਦਾ ਹੀ ਅੰਸ਼ ਹੈ ਅਤੇ ‘ਜੋਗ-ਮੱਤ’ ਦੇ ਫ਼ਲਸਫ਼ੇ ਨੂੰ ਗੁਰੂ-ਨਾਨਕ ਸਾਹਿਬ ਦੁਆਰਾ ਪ੍ਰਗਟ ‘ਜਪੁ’ ਬਾਣੀ ਦੀਆਂ ਚਾਰ ਪਉੜੀਆਂ (ਪਉੜੀ 28 ਤੋਂ 31 ਤੱਕ) ਮੁੱਢੋਂ ਹੀ ਰੱਦ ਕਰਦੀਆਂ ਹਨ। ਯੱਗ, ਹਵਨ, ਦਾਨ, ਤੀਰਥ-ਇਸ਼ਨਾਨ, ਪੁੰਨ-ਕਰਮ, ਵਰਤ, ਜਾਦੂ-ਮੰਤਰ, ਜੰਤਰ-ਮੰਤਰ ਆਦਿ ਕਰਮ-ਕਾਂਡ ਵੇਦਾਂ ਅਤੇ ਸਿੰਮ੍ਰਿਤੀਆਂ (ਖਾਸ ਕਰ ਕੇ ਮਨੂੰ-ਸਿੰਮ੍ਰਿਤਿ) ਵਿੱਚੋਂ ਆਏ ਹਨ। ਗੁਰਮਤਿ ਫ਼ਲਸਫ਼ਾ ਇਨ੍ਹਾਂ ਕਰਮ-ਕਾਂਡਾਂ ਨੂੰ ਮੁਕੰਮਲ ਤੌਰ `ਤੇ ਰੱਦ ਕਰਦਾ ਹੈ।

ਜਗਨ ਹੋਮ ਪੁੰਨ ਤਪ ਪੂਜਾ, ਦੇਹ ਦੁਖੀ ਨਿਤ ਦੂਖ ਸਹੈ।। ਰਾਮ ਨਾਮ ਬਿਨੁ ਮੁਕਤਿ ਨ ਪਾਵਸਿ, ਮੁਕਤਿ ਨਾਮਿ ਗੁਰਮੁਖਿ ਲਹੈ।। (ਮ: 1, 1127)

ਭਾਵ: (ਵਿਕਾਰਾਂ ਤੋਂ ਅਤੇ ਵਿਕਾਰਾਂ ਤੋਂ ਪੈਦਾ ਹੋਏ ਦੁੱਖਾਂ ਤੋਂ) ਖ਼ਲਾਸੀ ਕੋਈ ਮਨੁੱਖ ਪ੍ਰਭੂ ਦਾ ਨਾਮ-ਸਿਮਰਨ ਕਰਨ (ਹੁਕਮਿ ਰਜ਼ਾਈ ਚੱਲਣ) ਤੋਂ ਬਿਨਾਂ ਨਹੀਂ ਪ੍ਰਾਪਤ ਕਰ ਸਕਦਾ, ਇਹ ਖਲਾਸੀ ਪ੍ਰਭੂ ਦੀ ਸ਼ਰਣ ਵਿੱਚ ਆ ਕੇ, ਗੁਰੂ-ਅਨੁਸਾਰੀ ਚੱਲ ਕੇ ਹੀ ਮਿਲਦੀ ਹੈ। ਯੱਗ, ਹਵਨ, ਦਾਨ-ਪੁੰਨ, ਤਪ ਆਦਿਕ ਕਰਮ-ਕਾਂਡ ਕੀਤਿਆਂ ਖ਼ਲਾਸੀ ਨਹੀਂ ਮਿਲ ਸਕਦੀ, ਸਰੀਰ ਫਿਰ ਵੀ ਦੁੱਖ ਹੀ ਸਹਾਰਦਾ ਹੈ।

16. ਲੋਕਾਚਾਰੀ (ਲੋਕ-ਲਾਜ) ਦਾ ਖੰਡਨ

ਹਰ ਇੱਕ ਸਮਾਜਕ ਵਰਗ ਦੇ ਆਪੋ-ਆਪਣੇ ਰਸਮੋਂ-ਰਿਵਾਜ, ਰੀਤਾਂ, ਪਰੰਪਰਾਵਾਂ, ਸਮਾਜਕ ਅਸੂਲ ਹੁੰਦੇ ਹਨ ਜਿਨ੍ਹਾਂ ਦਾ ਅਰੰਭ ਤਾਂ ਅਤੀਤ (ਬੀਤ ਚੁੱਕੇ ਪੁਰਾਤਨ ਸਮੇਂ) ਦੀ ਕੁੱਖ ਵਿੱਚੋਂ ਹੋਇਆ ਹੁੰਦਾ ਹੈ, ਪਰ, ਜਿਉਂ-ਜਿਉਂ ਸਮਾਜ ਵਿਕਾਸ ਕਰਦਾ ਜਾਂਦਾ ਹੈ, ਇਹ ਰਸਮੋ-ਰਿਵਾਜ, ਮਨੌਤਾਂ ਆਦਿ ਵੀ ਆਪਣਾ ਰੂਪ ਬਦਲਦੇ ਰਹਿੰਦੇ ਹਨ। ਇਨ੍ਹਾਂ ਵਿੱਚੋਂ ਕੁੱਝ ਕੁ ਕਾਦਿਰੁ ਦੀ ਕੁਦਰਤਿ ਦੇ ਨਿਯਮਾਂ ਦੇ ਅਨੁਕੂਲ ਹੋਣ ਕਰ ਕੇ ਸਮਾਜ ਲਈ ਲਾਭਦਾਇਕ ਵੀ ਹੋ ਸਕਦੇ ਹਨ। ਪਰ, ਜਿਹੜੇ ਰਸਮੋਂ-ਰਿਵਾਜ ਗ਼ੈਰ-ਕੁਦਰਤੀ (ਕੁਦਰਤਿ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ) ਸਾਬਤ ਹੋ ਜਾਣ ਜਾਂ ਮਨੁੱਖਤਾ ਲਈ ਹਾਨੀਕਾਰਕ ਸਿੱਧ ਹੋ ਜਾਣ, ਉਨ੍ਹਾਂ ਨੂੰ ਛੱਡ ਦੇਣ ਵਿੱਚ ਹੀ ਸਮਾਜ ਦੀ ਭਲਾਈ ਹੁੰਦੀ ਹੈ। ਗ਼ੈਰ-ਕੁਦਰਤੀ ਜਾਂ ਬੇਲੋੜੇ ਰਸਮੋਂ-ਰਿਵਾਜਾਂ ਨੂੰ ਸਿਰਫ਼ ਇਸ ਕਰ ਕੇ ਚਾਲੂ ਰੱਖਣਾ ਕਿ ਪੁਰਾਤਨ ਸਮੇਂ ਤੋਂ ਹੀ ਅਜਿਹਾ ਵਰਤਾਰਾ ਵਰਤਦਾ ਆ ਰਿਹਾ ਹੈ, ਸਮਝਦਾਰੀ ਵਾਲੀ ਗੱਲ ਨਹੀਂ ਕਹੀ ਜਾ ਸਕਦੀ। ‘ਪੁਰਾਤਨਤਾ’ ਦੀ ਦਲੀਲ ਵਿੱਚ ਕੋਈ ਵਜ਼ਨ ਨਹੀਂ ਹੁੰਦਾ, ਇਹ ਤਾਂ ‘ਲਕੀਰ ਦੇ ਫ਼ਕੀਰ’ ਬਣੇ ਰਹਿਣ ਵਾਲੀ ਪਿੱਛਾਂ-ਖਿੱਚੂ ਰੁਚੀ ਹੀ ਹੁੰਦੀ ਹੈ, ਜੋ ਕਿ ਤਿਆਗਣਜੋਗ ਹੈ।

ਗੱਲ ਨੂੰ ਸਪੱਸ਼ਟ ਕਰਨ ਲਈ ਵਿਆਹ ਦੀ ਰਸਮ ਦੀ ਉਦਾਹਰਣ ਹੀ ਲੈ ਲੈਂਦੇ ਹਾਂ। ਪੁਰਾਤਨ ਸਮੇਂ (ਤਕਰੀਬਨ ਅਠਾਰ੍ਹਵੀਂ ਸਦੀ ਤੋਂ ਪਹਿਲਾਂ) ਆਵਾਜਾਈ ਦੇ ਸਾਧਨ ਜਾਨਵਰਾਂ ਦੀ ਅਸਵਾਰੀ, ਗੱਡੇ, ਰੱਥ ਆਦਿ ਹੀ ਹੁੰਦੇ ਸਨ। ਆਬਾਦੀ ਘੱਟ ਹੁੰਦੀ ਸੀ ਅਤੇ ਧਰਤੀ ਦਾ ਬਹੁਤਾ ਹਿੱਸਾ ਜੰਗਲ-ਬੀਆਵਾਨ ਹੋਣ ਕਰ ਕੇ ਰਸਤੇ ਸੁੰਨ-ਸਰਾਂ ਵਾਲੇ ਹੁੰਦੇ ਸਨ। ਸਮਾਜ-ਵਿਰੋਧੀ ਅਨਸਰ ਜਾਂ ਐਸ਼-ਪ੍ਰਸਤ ਰਜਵਾੜਾਸ਼ਾਹੀ ਅਜਿਹੇ ਹਾਲਾਤਾਂ ਦਾ ਲਾਭ ਉਠਾ ਕੇ ਨਵ-ਵਿਆਹੇ ਜੋੜਿਆਂ ਨੂੰ ਰਸਤਿਆਂ ਵਿੱਚ ਹੀ ਲੁੱਟ ਲੈਂਦੇ ਸਨ ਜਾਂ ਨਵ-ਵਿਆਹੀਆਂ ਮੁਟਿਆਰਾਂ ਦੇ ਡੋਲੇ ਖੋਹ ਕੇ ਬੀਬੀਆਂ ਦੀ ਬੇ-ਪਤੀ ਕਰਦੇ ਸਨ, ਉਨ੍ਹਾਂ ਨੂੰ ਜ਼ਬਰਦਸਤੀ ਆਪਣੇ ਘਰੀਂ ਵਸਾ ਲੈਂਦੇ ਸਨ। ਅਜਿਹੇ ਹਾਲਾਤਾਂ ਦਾ ਟਾਕਰਾ ਕਰਨ ਲਈ, ਵਿਆਹ ਵੇਲੇ, ਕੁੱਝ ਰਿਸ਼ਤੇਦਾਰ, ਸ਼ਰੀਕ ਅਤੇ ਸੱਜਣ-ਮਿੱਤਰ ਇਕੱਠੇ ਅਤੇ ਹਥਿਆਰਬੰਦ ਹੋ ਕੇ ਜੰਝ ਦੀ ਸ਼ਕਲ ਵਿੱਚ, ਨਵ-ਵਿਆਹੇ ਜੋੜਿਆਂ ਦੀ ਹਿਫ਼ਾਜ਼ਤ ਲਈ ਜਾਇਆ ਕਰਦੇ ਸਨ। ਵਿਆਹ ਦੀਆਂ ਰਸਮਾਂ ਸਾਦੀਆਂ ਤੇ ਘੱਟ ਖਰਚੇ ਵਾਲੀਆਂ ਹੋਇਆ ਕਰਦੀਆਂ ਸਨ। ਸਮਾਜ ਦੇ ਵਿਕਾਸ ਅਤੇ ਸਮੇਂ ਦੀ ਤਬਦੀਲੀ ਦੇ ਆਧਾਰ `ਤੇ ਚਾਹੀਦਾ ਤਾਂ ਇਹ ਸੀ ਕਿ ਅੱਜ ਜੰਝ (ਬਰਾਤ) ਦੀਆਂ ਰਸਮਾਂ ਵਿੱਚ ਸੋਧਾਂ ਕਰ ਕੇ ਇਨ੍ਹਾਂ ਨੂੰ ਸਾਦਾ ਤੇ ਘੱਟ-ਖਰਚ ਵਾਲਾ ਬਣਾਇਆ ਜਾਂਦਾ, ਪਰ ਹੋ ਗਿਆ ਇਸ ਦੇ ਐਨ ਉਲਟ-ਵੱਧ ਤੋਂ ਵੱਧ ਗਿਣਤੀ ਵਿੱਚ ਲੋਕਾਂ ਨੂੰ ਬਰਾਤ ਵਿੱਚ ਸ਼ਾਮਿਲ ਕਰਨਾ, ਨਸ਼ਿਆਂ-ਪੱਤਿਆਂ, ਮਿਠਿਆਈਆਂ, ਤੇ ਤਰ੍ਹਾਂ-ਤਰ੍ਹਾਂ ਦੇ ਮਹਿੰਗੇ ਪਕਵਾਨਾਂ `ਤੇ ਫ਼ਜੂਲ ਖਰਚਾ ਕਰਨਾ, ਵੱਡੀ ਗਿਣਤੀ ਵਿੱਚ ਬੱਸਾਂ-ਕਾਰਾਂ ਦਾ ਕਾਫ਼ਲਾ ਬਣਾ ਕੇ ਚੱਲਣਾ, ਮੈਰਿਜ਼-ਪੈਲੇਸਾਂ ਦੀ ਫ਼ਜੂਲ-ਖਰਚੀ ਤੇ ਲੱਚਰਤਾ ਵਾਲਾ ਮਾਹੌਲ ਪੈਦਾ ਕਰਨਾ, ਡੀ. ਜੇ. ਦੇ ਕੰਨ-ਪਾੜਵੇਂ ਅਸ਼ਲੀਲਤਾ-ਭਰਪੂਰ ਗਾਣੇ-ਵਜਾਣੇ ਦਾ ਵਿਖਾਵਾ ਕਰਨਾ, ਲੜਕੀ ਵਾਲੇ ਪਰਿਵਾਰ ਨੂੰ ਬੇਲੋੜਾ (ਬੇ-ਤਹਾਸ਼ਾ ਵੀ) ਦਾਜ ਦੇਣ ਲਈ ਮਜ਼ਬੂਰ ਕਰਨਾ ਆਦਿ ਮਨੁੱਖੀ ਸਮਾਜ ਦੇ ਸਭਿਆਚਾਰਕ ਵਿਕਾਸ ਦੀਆਂ ਨਹੀਂ ਵਿਨਾਸ਼ ਦੀਆਂ ਨਿਸ਼ਾਨੀਆਂ ਹਨ। ਗ਼ਰੀਬ ਅਤੇ ਮੱਧ-ਵਰਗੀ ਸਮਾਜ, ‘ਅਜਿਹੀਆਂ ਫ਼ੋਕੀਆਂ ਲੋਕ-ਲਾਜਾਂ’ ਦਾ ਮਾਰਿਆ ਹੋਇਆ, ਕਰਜ਼ੇ ਚੁੱਕ ਕੇ ਵੀ ਇਨ੍ਹਾਂ ਨਾਕਿਸ ਰਸਮਾਂ ਨੂੰ ਨਿਭਾਉਂਣ ਲਈ ਅੱਜ ਮਜ਼ਬੂਰ ਹੋਇਆ ਨਜ਼ਰ ਆ ਰਿਹਾ ਹੈ। ਗੁਰਮਤਿ ਫ਼ਲਸਫ਼ਾ ਅਜਿਹੀ ਲੋਕ-ਲਾਜ’ ਦਾ ਸਖਤੀ ਨਾਲ ਖੰਡਨ ਕਰਦਾ ਹੈ -

ਪ੍ਰਥਮੇ ਤਿਆਗੀ ਹਉਮੈ ਪ੍ਰੀਤਿ।। ਦੁਤੀਆ ਤਿਆਗੀ ਲੋਗਾ ਰੀਤਿ।। (ਮ: 5, 370)

ਭਾਵ: (ਹੇ ਭਾਈ!) ਪਹਿਲੀ ਗੱਲ, ਮੈਂ ਆਪਣੀ ‘ਮੈਂ-ਮੇਰੀ’ ਨੂੰ ਪਿਆਰ ਕਰਨਾ ਛੱਡ ਦਿੱਤਾ ਹੈ ਅਤੇ ਦੂਜੀ ਗੱਲ, ਮੈਂ ‘ਲੋਕਾਚਾਰੀ’ ਦਾ ਸੁਭਾਅ ਛੱਡ ਦਿੱਤਾ ਹੈ।

17. ਭੇਡ-ਚਾਲ ਦਾ ਖੰਡਨ

ਭੇਡ ਦਾ ਕੁਦਰਤੀ ਸੁਭਾਅ ਅੱਗੇ ਚੱਲ ਰਹੀ ਭੇਡ ਦੇ ਪਿੱਛੇ-ਪਿੱਛੇ ਚੱਲਣਾ ਹੀ ਹੁੰਦਾ ਹੈ। ਜੇਕਰ ਅੱਗੇ ਚੱਲ ਰਹੀ ਭੇਡ, ਅਨਭੋਲ ਹੀ, ਕਿਸੇ ਖੂਹ-ਖਾਤੇ ਵਿੱਚ ਡਿੱਗ ਪਵੇ ਤਾਂ ਉਸ ਦੇ ਪਿੱਛੇ ਆ ਰਹੀ ਭੇਡਾਂ ਦੀ ਵਹੀਰ ਵੀ ਉਸੇ ਖੂਹ-ਖਾਤੇ ਵਿੱਚ ਡਿੱਗ ਪਵੇਗੀ। ਆਮ ਮਨੁੱਖੀ ਸੁਭਾਅ ਵੀ ਕੁੱਝ ਕੁ ਏਦਾਂ ਦਾ ਹੀ ਹੈ-ਜਿਹੜਾ ਕੰਮ ਇੱਕ ਮਨੁੱਖ ਕਰਦਾ ਹੈ, ਉਸ ਦੀ ਰੀਸੋ-ਰੀਸ (ਬਿਨਾਂ ਨਫ਼ਾ-ਨੁਕਸਾਨ ਸਮਝਣ-ਪਰਖਣ ਤੋਂ) ਉਹੀ ਕੰਮ ਉਸ ਸਮਾਜਿਕ ਵਰਗ ਦੇ ਬਹੁਤੇ ਮਨੁੱਖ ਵੀ ਕਰਨ ਲੱਗ ਪੈਂਦੇ ਹਨ। ਇਸੇ ਮਨੁੱਖੀ ਸੁਭਾਅ ਦਾ ਨਾਮ ਹੈ ‘ਭੇਡਚਾਲ’। ਗੁਰਮਤਿ ਫ਼ਲਸਫ਼ਾ ਇਸ ਭੇਡਚਾਲੀ ਰੁਚੀ ਦਾ ਇੰਜ ਖੰਡਨ ਕਰਦਾ ਹੈ -

ਦੇਖਾ ਦੇਖੀ ਸਭ ਕਰੇ, ਮਨਮੁਖਿ ਬੂਝ ਨ ਪਾਇ।। (ਮ: 3, 27)

ਭਾਵ: ਆਪ-ਹੁਦਰਾ ਮਨੁੱਖ (ਬਹੁਤੇ ਕੰਮ) ਦੂਜਿਆਂ ਦੀ ਰੀਸੋ-ਰੀਸ ਹੀ ਕਰਦਾ ਹੈ, ਆਪਣਾ ਨਫ਼ਾ-ਨੁਕਸਾਨ ਸਮਝ ਕੇ ਨਹੀਂ। ਖਾਸ ਕਰ ਕੇ ਧਾਰਮਿਕ ਖੇਤਰ ਵਿੱਚ ਇਹ ਭੇਡ-ਚਾਲੀ ਸੁਭਾਅ ਅਕਸਰ ਹੀ ਵੇਖਣ ਵਿੱਚ ਆਉਂਦਾ ਹੈ। ਗੁਰਮਤਿ-ਵਿਹੂਣੇ (ਗੁਰਮਤਿ ਸਿਧਾਂਤਾਂ ਦੀ ਸਮਝ ਤੋਂ ਸੱਖਣੇ) ਮਨੁੱਖ, ‘ਸੇਵਾ’ ਅਤੇ ‘ਸਿਮਰਨ’ ਵੀ ਕੁੱਝ ਕੁ ਪਾਖੰਡੀ ਸੰਤ-ਬਾਬਿਆਂ ਜਾਂ ਡੇਰੇਦਾਰਾਂ ਦੀਆਂ ਪ੍ਰਚੱਲਤ ਕੀਤੀਆਂ ਗੁਰਮਤਿ-ਵਿਰੋਧੀ ਵਿਧੀਆਂ ਅਨੁਸਾਰ ਹੀ ਕਰੀ ਜਾਂਦੇ ਰਹਿੰਦੇ ਹਨ। ਸਿੱਖ ਕੌਮ ਦਾ ਇੱਹ ਇੱਕ ਵੱਡਾ ਦੁਖਾਂਤ ਹੈ ਅੱਜ। ਭਗਤ ਕਬੀਰ ਜੀ ਦੀ ਮੁਬਾਰਕ ਰਸਨਾ ਦੁਆਰਾ ਪ੍ਰਗਟ ਹੋਏ ਬ੍ਰਹਮ-ਗਿਆਨ ਦੇ ਬਚਨ ਇਸ ਦੁਖਦਾਈ ਜਗਤ ਵਰਤਾਰੇ ਦਾ ਇੰਜ ਖੁਲਾਸਾ ਕਰਦੇ ਹਨ-

ਕਬੀਰ (!) ਜਿਹ ਮਾਰਗਿ ਪੰਡਿਤ ਗਏ, ਪਾਛੈ ਪਰੀ ਬਹੀਰ।। ਇੱਕ ਅਵਘਟ ਘਾਟੀ ਰਾਮ ਕੀ, ਤਿਹ ਚੜਿ ਰਹਿਓ ਕਬੀਰ।। 165. । (ਕਬੀਰ ਜੀ, 1373)

ਪਦ-ਅਰਥ: ਪੰਡਿਤ-ਗੁਰਮਤਿ-ਵਿਹੂਣੇ ਧਾਰਮਿਕ ਆਗੂ, ਵਿਦਵਾਨ। ਬਹੀਰ-ਪਿੱਛ-ਲੱਗ (ਅੰਧ-ਵਿਸ਼ਵਾਸੀ) ਲੋਕਾਂ ਦੀ ਭੀੜ। ਅਵਘਟ-ਔਖੀ। ਘਾਟੀ-ਰਾਹ।

ਭਾਵ: ਹੇ ਕਬੀਰ! (ਗਿਆਨ ਤੋਂ ਸੱਖਣੀ) ਲੋਕਾਈ (ਆਮ ਤੌਰ `ਤੇ) ਕੇਵਲ, ਧਾਰਮਿਕ ਪਹਿਰਾਵੇ (ਭੇਖ) ਦੇ ਆਧਾਰ `ਤੇ ਸਥਾਪਤ ਹੋ ਚੁੱਕੇ ਜਾਂ ਚਿਕੜੀਆਂ-ਚੋਪੜੀਆਂ ਦਿਲਚਸਪ (ਮਨੋਂ-ਕਲਪਿਤ) ਕਥਾ-ਕਹਾਣੀਆਂ ਸੁਣਾ-ਸੁਣਾ ਕੇ ਲੋਕਾਂ ਨੂੰ ਆਪਣੇ ਪਿੱਛੇ ਲਾਉਂਣ ਵਾਲੇ (ਗਿਆਨ-ਵਿਹੂਣੇ) ਧਾਰਮਿਕ ਆਗੂਆਂ ਦੇ ਦੱਸੇ ਰਾਹ `ਤੇ ਹੀ ਚਲਦੀ ਹੈ ਤੇ (ਅੰਤ ਨੂੰ) ਖ਼ੁਆਰ ਹੀ ਹੁੰਦੀ ਹੈ (ਪ੍ਰਭੂ-ਪਿਤਾ ਨਾਲ ਮਿਲਾਪ ਨਹੀਂ ਹਾਸਿਲ ਕਰ ਸਕਦੀ)। ਪਰ, ਮੈਂ ਤਾਂ ਪ੍ਰਭੂ-ਪਿਤਾ ਵੱਲੋਂ ਦੱਸੇ ਰਾਹ `ਤੇ ਤੁਰ ਕੇ ਹੀ ਮਾਲਿਕ-ਪ੍ਰਭੂ ਨਾਲ ਮਿਲਾਪ ਹਾਸਿਲ ਕੀਤਾ ਹੈ, ਭਾਵੇਂ ਇਹ ਰਾਹ ਕੁੱਝ ਔਖਾ ਜਰੂਰ ਹੈ।

18. ਤੀਰਥ-ਇਸ਼ਨਾਨ ਦਾ ਖੰਡਨ

ਤੀਰਥ ਨ੍ਹਾਇ ਨਾ ਉਤਰਸਿ ਮੈਲੁ।। ਕਰਮ ਧਰਮ ਸਭਿ ਹਉਮੈ ਫੈਲੁ। ਲੋਕ ਪਚਾਰੈ ਗਤਿ ਨਹੀਂ ਹੋਇ।। ਨਾਮ ਬਿਹੂਣੇ ਚਲਸਹਿਂ ਰੋਇ।। ()

ਭਾਵ: (ਹੇ ਭਾਈ! ਮਾਇਆ ਦੇ ਮੋਹ ਦੀ ਜਾਂ ਕੀਤੇ ਪਾਪਾਂ ਦੀ ਇਹ) ਮੈਲ ਤੀਰਥਾਂ ਉੱਤੇ ਇਸ਼ਨਾਨ ਕਰਨ ਨਾਲ ਨਹੀਂ ਉਤਰੇਗੀ। (ਤੀਰਥ ਇਸ਼ਨਾਨ ਆਦਿਕ) ਇਹ ਸਾਰੇ (ਮਿਥੇ ਹੋਏ) ਧਾਰਮਿਕ ਕੰਮ ਹਉਮੈਂ ਦਾ ਖਿਲਾਰਾ ਹੀ ਹੈ (ਤੀਰਥ ਇਸ਼ਨਾਨ ਆਦਿਕ ਕਰਮਾਂ ਦੀ ਰਾਹੀਂ ਆਪਣੇ ਧਾਰਮਿਕ ਹੋਣ ਬਾਰੇ) ਲੋਕਾਂ ਦੀ ਤਸੱਲੀ ਕਰਾਇਆਂ ਉੱਚੀ ਆਤਮਿਕ ਅਵੱਸਥਾ ਪ੍ਰਾਪਤ ਨਹੀਂ ਹੋ ਸਕਦੀ। ਪਰਮਾਤਮਾ ਦੇ ਨਾਮ ਤੋਂ ਸੱਖਣੇ ਸਭ ਜੀਵ (ਇਥੋਂ) ਰੋ-ਰੋ ਕੇ ਹੀ ਜਾਣਗੇ।

ਪੂਜਹੁ ਰਾਮੁ ਏਕੁ ਹੀ ਦੇਵਾ।। ਸਾਚਾ ਨਾਵਣੁ ਗੁਰ ਕੀ ਸੇਵਾ।। 1. । ਰਹਾਉ।।

ਜਲ ਕੈ ਮਜਨਿ ਜੇ ਗਤਿ ਹੋਵੈ, ਨਿਤ ਨਿਤ ਮੇਂਡੁਕ ਨਾਵਹਿਂ।। ਜੈਸ ਮੇਂਡੁਕ ਤੈਸੇ ਓਇ ਨਰ, ਫਿਰ ਫਿਰ ਜੋਨੀ ਆਵਹਿਂ।। (ਕਬੀਰ ਜੀ, 484)

ਭਾਵ: (ਹੇ ਭਾਈ!) ਇੱਕੋ-ਇੱਕ ਪ੍ਰਕਾਸ਼-ਸਰੂਪ ਪਰਮਾਤਮਾ ਦੀ ਹੀ ਪੂਜਾ ਕਰੋ, (ਭਾਵ, ਕਾਦਿਰੁ ਦੀ ਸਾਜੀ ਕੁਦਰਤਿ ਦੇ ਨਿਯਮਾਂ ਅਨੁਸਾਰ ਜੀਵਨ ਬਤੀਤ ਕਰੋ)। ਅਸਲ ਵਿੱਚ ਸੱਚਾ ਨਾਵਣ ਸ਼ਬਦ-ਗੁਰੂ ਦੇ ਦੱਸੇ ਰਾਹ `ਤੇ ਚੱਲਣਾ ਹੀ ਹੈ। 1. ਰਹਾਉ।

ਜੇ ਪਾਣੀ ਵਿੱਚ ਡੁਬਕੀਆਂ ਲਗਾ ਕੇ ਮੁਕਤੀ ਮਿਲ ਸਕਦੀ ਹੋਵੇ, ਤਾਂ ਡੱਡੂ ਸਦਾ ਹੀ ਨਹਾਉਂਦੇ ਹਨ। ਜਿਵੇਂ ਉਹ ਡੱਡੂ ਹਨ, ਤਿਵੇਂ ਹੀ ਉਹ ਮਨੁੱਖ (ਤੀਰਥ-ਇਸ਼ਨਾਨੀ) ਸਮਝੋ (ਪਰ ਨਾਮ ਤੋਂ ਬਿਨਾਂ, ਭਾਵ ਹੁਕਮਿ ਰਜਾਈ ਚੱਲਣ ਤੋਂ ਬਿਨਾ, ਉਹ) ਸਦਾ ਜੂਨਾਂ ਵਿੱਚ (ਆਵਾ-ਗਵਣ ਦੇ ਗੇੜ ਵਿੱਚ) ਪਏ ਰਹਿੰਦੇ ਹਨ।

ਹਰਿ ਜਲੁ ਨਿਰਮਲੁ ਮਨੁ ਇਸਨਾਨੀ, ਮਜਨੁ ਸਤਿਗੁਰੁ ਭਾਈ।। ਪੁਨਰਪਿ ਜਨਮੁ ਨਾਹੀ ਜਨ ਸੰਗਤਿ, ਜੋਤੀ ਜੋਤਿ ਮਿਲਾਈ।। (ਮ: 1, 504-05)

ਭਾਵ: (ਹੇ ਭਾਈ!) ਪਰਮਾਤਮਾ (ਮਾਨੋਂ) ਪਵਿੱਤਰ ਜਲ ਹੈ (ਜੇਹੜਾ ਮਨੁੱਖ ਪਰਮੇਸ਼ਰ ਦੀ ਸ਼ਰਣ ਪੈਂਦਾ ਹੈ, ਉਸ ਦਾ) ਮਨ (ਇਸ ਪਵਿੱਤਰ ਜਲ ਵਿੱਚ) ਇਸ਼ਨਾਨ ਕਰਨ ਜੋਗਾ ਬਣ ਜਾਂਦਾ ਹੈ। ਜਿਸ ਮਨੁੱਖ ਨੂੰ ਆਪਣੇ ਮਨ ਵਿੱਚ ਪ੍ਰਭੂ ਪਿਆਰਾ ਲਗਦਾ ਹੈ, ਉਸ ਦਾ ਮਨ (ਇਸ ਪਵਿੱਤਰ ਜਲ ਵਿੱਚ) ਚੁੱਭੀ ਲਾਂਦਾ ਹੈ। ਸਾਧ ਸੰਗਤਿ ਵਿੱਚ ਰਹਿ ਕੇ ਉਸ ਨੂੰ ਮੁੜ-ਮੁੜ ਜਨਮ ਨਹੀਂ ਹੁੰਦਾ, (ਕਿਉਂਕਿ ਗੁਰੂ ਉਸ ਦੀ ਜੋਤਿ ਪ੍ਰਭੂ ਦੀ ਜੋਤਿ ਵਿੱਚ ਮਿਲਾ ਦੇਂਦਾ ਹੈ)।

19. ਜ਼ੋਰ-ਜ਼ੁਲਮ (ਬੇ-ਇਨਸਾਫ਼ੀ) ਦਾ ਖੰਡਨ

।। ਸਲੋਕੁ।। ਜੋਰ ਜੁਲਮ ਫੂਲਹਿਂ ਘਨੋਂ, ਕਾਚੀ ਦੇਹ ਬਿਕਾਰ।। ਅਹੰਬੁਧਿ ਬੰਧਨ ਪਰੇ, ਨਾਨਕ, ਨਾਮ ਛੁਟਾਰ।। (ਮ: 5, 255)

ਭਾਵ: ਜਿਹੜੇ ਮਨੁੱਖ ਦੂਜਿਆ ਉੱਤੇ ਜ਼ੁਲਮ ਕਰ ਕੇ ਬੜਾ ਮਾਨ ਕਰਦੇ ਹਨ, (ਸਰੀਰ ਤਾਂ ਉਨ੍ਹਾਂ ਦਾ ਵੀ ਨਾਸ਼ਵੰਤ ਹੈ), ਉਨ੍ਹਾਂ ਦਾ ਨਾਸ਼ਵੰਤ ਸਰੀਰ ਵਿਅਰਥ ਚਲਾ ਜਾਂਦਾ ਹੈ (ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਜਾਂਦੇ ਹਨ)। ਉਹ, “ਮੈਂ ਵੱਡਾ” ਮੈਂ ਵੱਡਾ” ਕਰਨ ਵਾਲੀ ਹੋਛੀ ਮੱਤ ਦੇ ਬੰਧਨਾਂ ਵਿੱਚ ਜਕੜੇ ਜਾਂਦੇ ਹਨ। ਹੇ ਨਾਨਕ! ਇਨ੍ਹਾਂ ਬੰਧਨਾਂ ਤੋਂ ਪ੍ਰਭੂ ਦਾ ਨਾਮ ਹੀ ਛੁਡਾ ਸਕਦਾ ਹੈ।

20. ਹਰ ਪਰਕਾਰ ਦੇ ਨਸ਼ਿਆਂ ਦਾ ਖੰਡਨ

ਜਿਤੁ ਪੀਤੈ ਮਤਿ ਦੂਰਿ ਹੋਇ, ਬਰਲ ਪਵੈ ਵਿਚਿ ਆਇ।। ਆਪਣਾ ਪਰਾਇਆ ਨ ਪਛਾਣਈ, ਖਸਮਹੁ ਧਕੇ ਖਾਇ।। ਜਿਤੁ ਪੀਤੈ ਖਸਮੁ ਵਿਸਰੈ, ਦਰਗਹ ਮਿਲੈ ਸਜਾਇ।। ਝੂਠਾ ਮਦੁ ਮੂਲਿ ਨ ਪੀਚਈ, ਜੇਕਾ ਪਾਰਿ ਵਸਾਇ।। (ਮ: 3, 554)

ਭਾਵ: ਜਿਸ ਦੇ ਪੀਤਿਆਂ (ਵਰਤਿਆਂ) ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ, ਆਪਣੇ-ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਿਕ-ਪ੍ਰਭੂ ਵੱਲੋਂ ਧੱਕੇ ਪੈਂਦੇ ਹਨ। ਜਿਸ ਦੇ ਪੀਤਿਆਂ ਮਾਲਿਕ-ਪ੍ਰਭੂ ਵਿਸਰਦਾ ਹੈ ਤੇ ਦਰਗਾਹ ਵਿੱਚ ਸਜ਼ਾ ਮਿਲਦੀ ਹੈ, ਐਸਾ ਚੰਦਰਾ ਨਸ਼ਾ (ਸ਼ਰਾਬ ਆਦਿ), ਜਿੱਥੋਂ ਤੱਕ ਵੱਸ ਚੱਲੇ ਕਦੇ ਨਹੀਂ ਪੀਣਾ ਚਾਹੀਦਾ।

21. ਦੁਬਿਧਾ (ਮਾਇਆ ਦਾ ਮੋਹ, ਦੂਜਾ ਭਾਉ) ਦਾ ਖੰਡਨ

ਇੱਕੋ-ਇੱਕ ਪ੍ਰਭੂ-ਪਿਤਾ ਦੀ ਓਟ ਛੱਡ ਕੇ ਬਿਨਸਣਹਾਰ ਦਾ ਆਸਰਾ ਤੱਕਣਾ ਵੀ, ਮਨੁੱਖੀ ਸਮਾਜ ਵਿੱਚ ਵੰਡੀਆਂ ਪੈਣ ਅਤੇ ਅਨੇਕਾਂ ਝਗੜਿਆਂ-ਝਮੇਲਿਆਂ ਦੇ ਪੈਦਾ ਹੋਣ ਦਾ ਕਾਰਨ ਹੈ। ਇਸ ਬਾਰੇ ਗੁਰਮਤਿ ਫ਼ਲਸਫ਼ਾ ਮਨੁੱਖਤਾ ਨੂੰ ਇੰਜ ਖ਼ਬਰਦਾਰ ਕਰਦਾ ਹੈ -

ਦੁਬਿਧਾ ਨ ਪੜਉ, ਹਰਿ ਬਿਨੁ ਹੋਰੁ ਨ ਪੂਜਉਂ, ਮੜੈ ਮਸਾਣਿ ਨ ਜਾਈ।। ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾਂ, ਤ੍ਰਿਸਨਾ ਨਾਮਿ ਬੁਝਾਈ।। (ਮ: 1, 634)

ਭਾਵ: (ਹੇ ਭਾਈ!) ਮੈਂ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਵਿੱਚ ਨਹੀਂ ਪੈਂਦਾ, ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਪੂਜਦਾ, ਮੈਂ ਕਿਤੇ ਸਮਾਧਾਂ (ਕਬਰਾਂ) ਤੇ ਮਸਾਣਾਂ (ਸ਼ਮਸ਼ਾਨ-ਘਾਟ) ਵਿੱਚ ਵੀ ਨਹੀਂ ਜਾਂਦਾ, ਮਾਇਕ ਪਦਾਰਥਾਂ ਦੀ ਤ੍ਰਿਸ਼ਨਾਂ ਵਿੱਚ ਫਸ ਕੇ (ਪਰਮੇਸ਼ਰ ਦੇ ਦਰ ਤੋਂ ਬਿਨਾਂ) ਕਿਸੇ ਹੋਰ ਘਰ (ਮੱਤ) ਵਿੱਚ ਨਹੀਂ ਜਾਂਦਾ, ਮੇਰੀ ਮਾਇਕ ਪਦਾਰਥਾਂ (ਮਾਇਕ-ਸੁਖਾਂ) ਦੀ ਭੁੱਖ ਪਰਮੇਸ਼ਰ ਦੇ ਨਾਮ (ਰੱਬੀ-ਗੁਣਾਂ ਦੀ ਪ੍ਰਾਪਤੀ) ਨੇ ਮਿਟਾ ਦਿੱਤੀ ਹੈ।

22. ਮਨਮੱਤਿ ਦਾ ਖੰਡਨ

ਤਿਆਗੇਂ ਮਨ ਕੀ ਮਤੜੀ, ਵਿਸਾਰੇਂ ਦੂਜਾ ਭਾਉ ਜੀਉ।। ਇਉਂ ਪਾਵਹਿਂ ਹਰਿ ਦਰਸਾਵੜਾ, ਨਹ ਲਗੈ ਤਤੀ ਵਾਉ ਜੀਉ।। (ਮ: 1, 763)

ਭਾਵ: (ਹੇ ਭਾਈ!) ਜੇ ਤੂੰ ਆਪਣੇ ਮਨ ਦੀ ਕੋਝੀ ਮੱਤ ਛੱਡ ਦੇਵੇਂ, ਜੇ ਤੂੰ ਪ੍ਰਭੂ ਤੋਂ ਬਿਨਾਂ ਹੋਰ (ਮਾਇਆ ਆਦਿਕ) ਦਾ ਪਿਆਰ ਭੁਲਾ ਦੇਵੇਂ ਤਾਂ ਇਸ ਤਰ੍ਹਾਂ ਤੂੰ ਪ੍ਰਭੂ ਦਾ ਸੋਹਣਾ ਦਰਸ਼ਨ ਕਰ ਲਵੇਂਗਾ, ਤੈਨੂੰ ਕੋਈ ਦੁੱਖ-ਕਲੇਸ਼ ਨਹੀਂ ਵਿਆਪੇਗਾ (ਭਾਵ, ਤੇਰੇ ਉੱਪਰ ਕੋਈ ਦੁੱਖ-ਕਲੇਸ਼ ਹਾਵੀ ਨਹੀਂ ਹੋਵੇਗਾ)।

23. ਚੰਚਲਤਾ ਦਾ ਖੰਡਨ

ਮਨਮੁਖ ਚੰਚਲ ਮਤਿ ਹੈ, ਅੰਤਰਿ ਬਹੁਤੁ ਚਤੁਰਾਈ।। ਕੀਤਾ ਕਰਤਿਆ ਬਿਰਥਾ ਗਇਆ, ਇਕੁ ਤਿਲੁ ਥਾਇ ਨ ਪਾਈ।। (ਸਲੋਕ ਵਾਰਾਂ ਤੇ ਵਧੀਕ, ਮ: 3, 1414)

ਭਾਵ: (ਹੇ ਭਾਈ!) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੀ ਮਤਿ ਹਰ ਵੇਲੇ ਭਟਕਦੀ ਰਹਿੰਦੀ ਹੈ, ਉਨ੍ਹਾਂ ਦੇ ਅੰਦਰ (ਆਪਣੀ ਮਤਿ ਦੀ) ਚਤੁਰਾਈ (ਦਾ) ਬਹੁਤ (ਮਾਣ) ਹੁੰਦਾ ਹੈ। (ਆਪਣੀ ਅਕਲ ਦੇ ਆਸਰੇ ਪੁੰਨ-ਦਾਨ ਆਦਿਕ ਦਾ) ਕੀਤਾ ਹੋਇਆ (ਉਨ੍ਹਾਂ ਦਾ) ਸਾਰਾ ਉੱਦਮ ਵਿਅਰਥ ਜਾਂਦਾ ਹੈ, (ਉਨ੍ਹਾਂ ਦਾ ਇਹ ਉੱਦਮ ਪਰਮਾਤਮਾ ਦੀ ਹਜ਼ੂਰੀ ਵਿੱਚ) ਪਰਵਾਨ ਨਹੀਂ ਹੁੰਦਾ।

ਉੱਪਰ ਹੋ ਚੁੱਕੀ ਸੰਖੇਪ ਵਿਚਾਰ ਵਿੱਚ ਕੁੱਝ ਕੁ ਬਹੁਤ ਹੀ ਅਹਿਮ ਤੇ ਬੁਨਿਆਦੀ ਅਸਮਾਜਿਕ ਮਨੁੱਖੀ ਰੁਚੀਆਂ ਅਤੇ ਵਿਕਾਰਾਂ ਦੇ ਤਿਆਗ ਦੀ ਗੱਲ ਕੀਤੀ ਗਈ ਹੈ। ਜਦੋਂ ਕਿਸੇ ਭਾਂਡੇ ਵਿੱਚ ਕੋਈ ਪਵਿੱਤਰ ਜਾਂ ਨਵੀਂ ਵਸਤੁ ਪਾਉਣੀ ਹੋਵੇ, ਤਾਂ ਉਸ ਵਿੱਚ ਪਹਿਲਾਂ ਤੋਂ ਪਈ ਹੋਈ ਵਸਤੂ ਨੂੰ ਉਸ ਭਾਂਡੇ ਵਿੱਚੋਂ ਬਾਹਰ ਕੱਢਣਾ ਲਾਜ਼ਮੀ ਹੁੰਦਾ ਹੈ। ਇਸੇ ਤਰ੍ਹਾਂ ਹੀ, ਮਨੁੱਖੀ ਮਨ ਵਿੱਚ ਰੱਬੀ-ਗੁਣਾਂ ਦਾ ਵਾਸਾ ਕਰਾਉਂਣ ਲਈ ਮਨ ਦੀ ਆਪਣੀ ਮਤਿ (ਮੱਤੜੀ) ਨੂੰ ਤਿਆਗਣਾ ਨਿਹਾਇਤ ਹੀ ਜਰੂਰੀ ਹੈ। ਗੁਰਮਤਿ ਫ਼ਲਸਫ਼ੇ ਦਾ ਫ਼ੁਰਮਾਣੁ ਹੈ -

ਵਸਤੂ ਅੰਦਰਿ ਵਸਤੁ ਸਮਾਵੈ, ਦੂਜੀ ਹੋਵੈ ਪਾਸਿ (ਮ: 1, 474)

ਭਾਵ: ਕਿਸੇ ਭਾਂਡੇ ਆਦਿਕ ਵਿੱਚ ਕੋਈ ਹੋਰ ਵਸਤੂ ਤਾਂ ਹੀ ਸਮਾ ਸਕਦੀ ਹੈ, ਜੇ ਉਸ ਭਾਂਡੇ ਵਿੱਚੋਂ, ਪਹਿਲੇ ਪਈ ਹੋਈ ਚੀਜ਼, ਲਾਂਭੇ (ਪਾਸੇ) ਕਰ ਲਈ ਜਾਵੇ।

ਔਗੁਣਾਂ ਦਾ ਖੰਡਨ (ਤਿਆਗ) ਕਰਨ ਦੀ ਗੁਰਮਤਿ-ਵਿਧੀ

ਇਸ ਗੁਰਮਤਿ ਵਿਧੀ ਨੂੰ ਸਪੱਸ਼ਟ ਕਰਨ ਲਈ ਇੱਕ ਉਦਾਹਰਣ ਸਹਾਈ ਹੋ ਸਕਦੀ ਹੈ। ਜਦੋਂ ਲਗਾਤਾਰ ਵਾਰਸ਼ ਹੋ ਰਹੀ ਹੋਵੇ ਤਾਂ ਬਾਹਰ ਵਿਹੜੇ ਵਿੱਚ ਇੱਕ ਗੰਧਲੇ (ਮਿਟੀ ਨਾਲ ਮੈਲੇ ਹੋ ਚੁੱਕੇ) ਪਾਣੀ ਦਾ ਭਰਿਆ ਹੋਇਆ ਖੁੱਲ੍ਹੇ ਤੇ ਚੌੜੇ ਮੂੰਹ ਵਾਲਾ ਬਰਤਣ ਰੱਖ ਦਿਓ। ਹੌਲੀ-ਹੌਲੀ, ਉਸ ਬਰਤਨ ਵਿੱਚ ਉਪਰੋਂ ਪੈ ਰਹੀਆਂ ਸਾਫ ਮੀਂਹ ਦੇ ਪਾਣੀ ਦੀਆਂ ਕਣੀਆਂ (ਬੂੰਦਾਂ) ਮੈਲੇ ਪਾਣੀ ਨੂੰ ਬਾਹਰ ਕੱਢਦੀਆਂ ਜਾਣਗੀਆਂ ਅਤੇ ਉਸ ਦੀ ਜਗ੍ਹਾ ਸਾਫ਼ ਪਾਣੀ ਬਰਤਨ ਵਿੱਚ ਭਰਦਾ ਜਾਵੇਗਾ। ਕੁੱਝ ਅਰਸੇ ਬਾਅਦ, ਉਸ ਬਰਤਨ ਵਿੱਚੋਂ ਗੰਧਲਾ ਪਾਣੀ ਪੂਰੀ ਤਰ੍ਹਾਂ ਬਾਹਰ ਨਿਕਲ ਜਾਵੇਗਾ ਤੇ ਉਸ ਦੀ ਜਗ੍ਹਾ ਮੀਂਹ ਦਾ ਸਵੱਛ ਪਾਣੀ ਹੀ ਬਰਤਨ ਵਿੱਚ ਰਹਿ ਜਾਵੇਗਾ। ਇਹ ਤਜ਼ਰਬਾ ਕੋਈ ਮਨੁੱਖ ਵੀ ਖ਼ੁਦ ਕਰ ਕੇ ਵੇਖ ਸਕਦਾ ਹੈ। ਜਿਵੇਂ ਅਸਮਾਨ ਵਿੱਚੋਂ ਜ਼ੋਰ ਨਾਲ ਗੰਧਲੇ ਪਾਣੀ ਦੇ ਬਰਤਨ ਵਿੱਚ ਡਿੱਗ ਰਹੀਆਂ ਕਣੀਆਂ ਨੇ ਗੰਧਲੇ ਪਾਣੀ ਨੂੰ ਬਾਹਰ ਕੱਢ ਕੇ ਸੁੱਟ ਦਿੱਤਾ, ਠੀਕ ਇਸੇ ਤਰ੍ਹਾਂ ਹੀ ਮਨੁੱਖੀ ਮਨ ਦੀਆਂ ਮਨੌਤਾਂ ਵਿੱਚ ਫਸੀ ਹੋਈ ਗ਼ੈਰ-ਕੁਦਰਤੀ (ਔਗੁਣਾਂ ਤੇ ਵਿਕਾਰਾਂ ਦੀ) ਮੈਲ ਨੂੰ ਵੀ ਪ੍ਰਭੂ-ਪਿਤਾ ਦੀ ਰੱਬੀ-ਗੁਣਾਂ ਨਾਲ ਭਰਪੂਰ ਸਿਫ਼ਤਿ-ਸਾਲਾਹ ਦੀ ਬਾਣੀ ਦੀਆਂ ਬੂੰਦਾਂ ਨਾਲ ਧੋ ਕੇ ਸਾਫ-ਸੁਥਰਾ ਕੀਤਾ ਜਾ ਸਕਦਾ ਹੈ। ਇਸ ਪਰਥਾਇ ਗੁਰਮਤਿ ਫ਼ਲਸਫ਼ੇ ਦਾ ਫ਼ੁਰਮਾਣੁ ਹੈ-

ਭਰੀਐ ਹਥੁ ਪੈਰੁ ਤਨੁ ਦੇਹ।। ਪਾਣੀ ਧੋਤੈ ਉਤਰਸੁ ਖੇਹ।। ਮੂਤ ਪਲੀਤੀ ਕਪੜੁ ਹੋਇ।। ਦੇ ਸਾਬੂਣੁ ਲਈਐ ਓਹੁ ਧੋਇ।। ਭਰੀਐ ਮਤਿ ਪਾਪਾਂ ਕੈ ਸੰਗਿ।। ਓਹੁ ਧੋਪੈ ਨਾਵੈ ਕੈ ਰੰਗਿ।। (ਮ: 1, 4)

ਭਾਵ: (ਜੇ ਕਿਸੇ ਦਾ) ਹੱਥ, ਪੈਰ ਸਰੀਰ ਦਾ ਕੋਈ ਅੰਗ ਜਾਂ ਸਰੀਰ (ਮਿੱਟੀ-ਗਾਰੇ ਜਾਂ ਕਿਸੇ ਹੋਰ ਅਜਿਹੀ ਚੀਜ਼ ਨਾਲ) ਲਿੱਬੜ ਜਾਏ (ਤਾਂ) ਪਾਣੀ ਨਾਲ ਧੋਤਿਆਂ ਉਹ ਮਿੱਟੀ ਲਹਿ ਜਾਂਦੀ ਹੈ। (ਇਸੇ ਤਰ੍ਹਾਂ ਜੇ ਕੋਈ) ਕੱਪੜਾ ਮਲ-ਮੂਤ੍ਰ ਦੀ ਅਪਵਿਤ੍ਰਤਾ ਵਾਲਾ ਹੋਵੇ (ਤਾਂ) ਸਾਬਣ ਲਾ ਕੇ (ਉਹ ਕੱਪੜਾ) ਧੋ ਲਈਦਾ ਹੈ। (ਇਸੇ ਤਰ੍ਹਾਂ ਜਦੋਂ) ਪਾਪਾਂ (ਔਗੁਣਾਂ ਤੇ ਵਿਕਾਰਾਂ) ਦੀ ਸੰਗਤ ਕਰ ਕੇ ਬੁਧੀ (ਮਲੀਨ) ਹੋ ਜਾਏ (ਤਾਂ) ਉਹ ਭਰਮ (ਗ਼ੈਰ-ਕੁਦਰਤੀ ਮਨੌਤਾਂ) ਵਾਲੀ ਬੁੱਧੀ ਨਾਮ (ਰੱਬੀ ਸਿਫ਼ਤਿ-ਸਾਲਾਹ) ਦੇ ਰੰਗਿ (ਪਿਆਰ) ਵਿੱਚ ਧੋਤੀ ਜਾਂਦੀ ਹੈ।

ਨੋਟ: ਜਿਵੇਂ-ਜਿਵੇਂ ਮਨੁੱਖ ਕਾਦਿਰੁ ਦੀ ਕੁਦਰਤਿ ਦੇ ਅਟੱਲ ਨਿਯਮਾਂ ਅਨੁਸਾਰ ਆਪਣਾ ਨਿਤ ਦਾ ਵਰਤੋਂ-ਵਿਹਾਰ ਬਣਾਂਦਾ ਜਾਵੇਗਾ, ਉਸ ਦੇ ਮਨ ਵਿੱਚ ਫ਼ਸੀ ਗ਼ੈਰ-ਕੁਦਰਤੀ ਮਨੌਤਾਂ ਤੇ ਵਿਕਾਰਾਂ ਦੀ ਮੈਲ ਨਿਕਲਦੀ ਚਲੀ ਜਾਵੇਗੀ। ਹੌਲੀ-ਹੌਲੀ ਉਸ ਦਾ ਮਨ ਇਨ੍ਹਾਂ ਨਾਂਹ-ਪੱਖੀ ਅਲਾਮਤਾਂ ਨੂੰ ਛਡਦਾ-ਛਡਦਾ, ਰੱਬੀ-ਗੁਣਾਂ ਦਾ ਧਾਰਨੀ ਬਣਦਾ ਹੋਇਆ, ਨਿਰਮਲਤਾ ਵਾਲੀ ਅਵੱਸਥਾ ਵੱਲ ਨੂੰ ਵਧਦਾ ਚਲਾ ਜਾਵੇਗਾ ਅਤੇ ਅੰਤ ਨੂੰ ਮੁਕੰਮਲ ਤੌਰ `ਤੇ ਨਿਰਮਲ ਹੋ ਜਾਵੇਗਾ।

ਸ਼ੁਰੂਆਤ ਕਿਥੋਂ ਤੇ ਕਿਵੇਂ ਕੀਤੀ ਜਾਵੇ?

ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸਮੁੱਚਾ ਗੁਰਮਤਿ ਫ਼ਲਸਫ਼ਾ ਗੁਰਬਾਣੀ ਦੀਆਂ ਹੇਠ ਲਿਖੀਆਂ ਦੋ ਤੁਕਾਂ ਦਾ ਹੀ ਵਿਸਥਾਰ-ਪੂਰਬਕ ਖ਼ੁਲਾਸਾ ਕਰਦਾ ਹੈ -

ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ।। ਹੁਕਮਿ ਰਜਾਈ ਚਲਣਾ, ਨਾਨਕ, ਲਿਖਿਆ ਨਾਲਿ।। (ਮ: 1, 1)

ਭਾਵ: ਸਚਿਆਰ ਕਿਵੇਂ ਹੋ ਸਕੀਦਾ ਹੈ ਅਤੇ (ਆਤਮਾ ਤੇ ਪਰਮਾਤਮਾ ਵਿਚਕਾਰ ਬਣਿਆ) ਕੂੜ ਦਾ ਪੜਦਾ ਕਿਵੇਂ ਟੁੱਟ ਸਕਦਾ ਹੈ?

ਉੱਤਰ: ਰਜ਼ਾ ਦੇ ਮਾਲਿਕ ਪ੍ਰਭੂ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ ਅਤੇ ਇਹ ਰੱਬੀ-ਹੁਕਮ, ਸ੍ਰਿਸ਼ਟੀ ਦੀ ਸਾਜਨਾ ਦੇ ਵਕਤ ਤੋਂ ਹੀ, ਸਿਰਜਣਹਾਰ ਪ੍ਰਭੂ ਵੱਲੋਂ ਸਿਰਜ ਕੇ ਲਾਗੂ ਕੀਤਾ ਹੋਇਆ ਹੈ।

‘ਹੁਕਮਿ ਰਜਾਈ ਚੱਲਣ’ ਲਈ ਜਰੂਰੀ ਹੈ ਕਿ ਸਭ ਤੋਂ ਪਹਿਲਾਂ ਆਪਣੇ ਮਨ ਦੀ ਮੱਤ (ਸਿਆਣਪ, ਚਤੁਰਾਈ) ਨੂੰ ਇੱਕ ਪਾਸੇ ਰੱਖ ਕੇ ਪ੍ਰਭੂ-ਪਿਤਾ ਦੀ ਸੱਚੇ ਦਿਲੋਂ ਸਰਣ ਲਈ ਜਾਵੇ ਭਾਵ ਕਿ, ਹੋਰ ਸਾਰੇ ਆਸਰੇ (ਅਵਤਾਰਾਂ, ਦੇਵੀ-ਦੇਵਤਿਆਂ, ਅਖੌਤੀ ਸੰਤ-ਬਾਬਿਆਂ, ਗ਼ੈਬੀ-ਸ਼ਕਤੀਆਂ ਆਦਿ ਦੇ ਸਹਾਰੇ) ਛੱਡ ਕੇ ਹੇਠ ਲਿਖੇ ਅਨੁਸਾਰ ਕਾਰਵਾਈ ਸ਼ੁਰੂ ਕੀਤੀ ਜਾਵੇ:-

(ੳ) ਸੁਣਨਾ: ਪ੍ਰਭੂ ਦੇ ਹੁਕਮ ਨੂੰ ਸ਼ਬਦ-ਗੁਰੂ ਦੇ ਉਪਦੇਸ਼ਾਂ ਰਾਹੀਂ ਸੁਣਨਾ।

(ਅ) ਸਮਝਣਾ: ਇਨ੍ਹਾਂ ਉਪਦੇਸ਼ਾਂ ਦੀ ਵਿਚਾਰ ਕਰ ਕੇ ਇਨ੍ਹਾਂ ਦੇ ਭਾਵ-ਅਰਥਾਂ ਨੂੰ ਸਮਝਣਾ।

(ੲ) ਸਵੀਕਾਰਨਾ: ਇਨ੍ਹਾਂ ਉਪਦੇਸ਼ਾਂ ਨੂੰ ਮਨ ਕਰ ਕੇ ਸਵੀਕਾਰ ਕਰਨਾ।

(ਸ) ਸਮਰਪਤ ਹੋਣਾ: ਇਨ੍ਹਾਂ ਉਪਦੇਸ਼ਾਂ ਨੂੰ ਜੀਵਨ-ਜੁਗਤਿ ਦਾ ਆਧਾਰ ਬਣਾ ਕੇ ਜੀਵਨ ਜਿਊਣਾ ਅਰੰਭ ਕਰ ਦੇਣਾ।

ਇੰਜ ਕਰਨ ਨਾਲ, ‘ਹੁਕਮਿ ਰਜਾਈ ਚੱਲਣ’ ਦੀ ਕਿਰਿਆ ਅਰੰਭ ਹੋ ਜਾਵੇਗੀ, ਸਫ਼ਲ ਜੀਵਨ ਜਿਉਣ ਦਾ ਅਮਲ ਸ਼ੁਰੂ ਹੋ ਜਾਵੇਗਾ। ਅੱਗੇ, ਜੋ ਭਾਵੇ ਕਰਤਾਰ!

ਖੰਡਨ (ਤਿਆਗ) ਕਰਨ ਜੋਗ ਮਾਨਸਿਕ ਰੁਚੀਆਂ ਦਾ ਤਿਆਗ ਕਰ ਕੇ ਹੀ ਮੰਡਨ (ਅਪਣਾਉਣਯੋਗ) ਕਰਨ ਜੋਗ ਰੁਚੀਆਂ ਦੀ ਗੱਲ ਕਰਨੀ ਠੀਕ ਹੋਵੇਗੀ। ਹੁਣ ਅੱਗੇ, ਮੰਡਨ ਕਰਨ ਯੋਗ ਰੁਚੀਆਂ ਦੀ ਸੰਖੇਪ ਵਿਚਾਰ ਕੀਤੀ ਜਾ ਰਹੀ ਹੈ ਤਾ ਕਿ ਨੈਤਿਕ ਕਦਰਾਂ-ਕੀਮਤਾਂ ਦੇ ਅਸੂਲਾਂ ਦੀ ਪਾਲਣਾ ਕਰ ਕੇ ਇੱਕ ਵਿਸ਼ਵ-ਪੱਧਰੀ ਵਧੀਆ ਸਮਾਜ ਦੀ ਸਿਰਜਨਾ ਵੱਲ ਵਧਿਆ ਜਾ ਸਕੇ।


15/10/13)
ਜਰਨੈਲ ਸਿੰਘ, ਸਿਡਨੀ ਅਸਟ੍ਰੇਲੀਆ

ਸਤਿਕਾਰ ਯੋਗ ਗੁਰਇੰਦਰ ਸਿੰਘ ਜੀ
ਗੁਰ ਫ਼ਤਿਹ ਪਰਿਵਾਨ ਕਰਨੀ!
ਆਪ ਦੀ ਮਿਤੀ 13/10/2013 ਦੀ ਚਿੱਠੀ ਲਈ ਆਪਦਾ ਧੰਨਵਾਦ।
ਸ ਗੁਰਇੰਦਰ ਸਿੰਘ ਜੀ ਇਹ ਪੜ੍ਹ ਕੇ ਖੁਸ਼ੀ ਹੋਈ ਕਿ ਮੇਰੀ ਜਾਣਕਾਰੀ ਦਾ ਤੁਹਾਨੂੰ ਦੋਹਰਾ ਲਾਭ ਹੋਇਆ। ਯਕੀਨ ਜਾਣੋ ਮੈਨੂੰ ਵੀ ਇਸ ਵਾਰਤਾਲਾਪ ਦਾ ਬਹੁਤ ਲਾਭ ਹੋ ਰਿਹਾ ਹੈ।
ਸ ਗੁਰਇੰਦਰ ਸਿੰਘ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਇਹ ਗਲ ਬਿਲਕੁਲ ਬੇਮਾਇਨਾ ਹੈ ਕਿ ਮੇਰੇ ਮੁਤਾਬਿਕ ਖਲਾਅ ਦੇ ਕੀ ਅਰਥ ਨੇ। ਮੈਂ ਤਾਂ ਤੁਹਾਡੇ ਕੋਲੋਂ ਇਹ ਪੁਛ ਰਿਹਾ ਸਾਂ ਕਿ ਜਿਸ ਨੂੰ ਤੁਸੀਂ ਖ਼ਲਾਅ ਕਹਿੰਦੇ ਹੋ ਉਹ ਸਾਡੇ ਸਰੀਰ ਦਾ ਹਿੱਸਾ ਕਿਵੇਂ ਬਣਦਾ ਹੈ। ਫਿਰ ਮੈ ਇਹ ਕਿਤੇ ਵੀ ਨਹੀਂ ਪੁਛਿਆ ਕਿ ਖਲਾਅ ਸਾਡੇ ਜੀਵਨ ਦਾ ਕਿਵੇਂ ਹਿੱਸਾ ਬਣਦਾ ਹੈ। ਤੁਸੀਂ ਆਪਣੇ ਉਤਰ ਮੁਤਾਬਿਕ ਮੇਰਾ ਸਵਾਲ ਹੀ ਬਦਲ ਦਿਤਾ।
ਮੈ ਹੁਣ ਤਕ ਇਹ ਹੀ ਸਮਝਦਾ ਰਿਹਾ ਹਾਂ ਕਿ ਤੁਸੀਂ ਖਲਾਅ ਨੂੰ ਅਕਾਸ਼ ਦੇ ਸਮਾਨਾਰਥਕ ਲਫ਼ਜ ਦੇ ਤੌਰ ਤੇ ਵਰਤ ਰਹੇ ਹੋ। ਤੁਸੀਂ ਖਲਾਅ ਦੇ ਅਰਥ ਵਿਥ ਜਾਂ ਦੂਰੀ ਕੀਤੇ ਨੇ। ਮੇਰੀ ਜਾਣਕਾਰੀ ਮੁਤਾਬਿਕ ਇਹ ਅਰਥ ਅੰਗਰੇਜ਼ੀ ਲਫ਼ਜ ਸਪੇਸ ਦੇ ਤਾਂ ਹਨ ਪਰ ਪੰਜਾਬੀ ਲਫ਼ਜ ਖਲਾਅ ਦੇ ਨਹੀ ਹਨ। ਖੈਰ ਹੋ ਸਕਦਾ ਮੈ ਗਲਤ ਹੋਵਾਂ। ਕਿਰਪਾ ਕਰਕੇ ਉਹ ਸ਼ਬਦਕੋਸ਼ ਦੱਸੋਗੇ ਜਿਥੇ ਇਹ ਅਰਥ ਮਿਲਦੇ ਨੇ? ਮੈਨੂੰ ਗੁਰੂ ਗਰੰਥ ਸਾਹਿਬ ਵਿੱਚ ਵੀ ਖਲਾਅ ਲਫ਼ਜ ਕਿਧਰੇ ਨਹੀ ਮਿਲਿਆ। ਕਿਰਪਾ ਕਰਕੇ ਗੁਰੂ ਗਰੰਥ ਸਾਹਿਬ ਦਾ ਉਹ ਪੰਨਾ ਦੱਸੋਗੇ ਜਿਥੇ ਖਲਾਅ ਲਫਜ਼ ਪੰਜ ਤੱਤਾਂ ਦੇ ਪ੍ਰਸੰਗ ਵਿੱਚ ਆਉਂਦਾ ਹੈ? ਪਰ ਖਲਾਅ ਦੀ ਜਗ੍ਹਾ (ਪੰਜ ਤੱਤਾਂ ਦੇ ਸੰਧਰਭ ਵਿਚ) ਆਕਾਸ ਜਰੂਰ ਮਿਲਦਾ ਹੈ। ਮੈ ਇਹ ਗਲ ਆਪਣੇ ਪਿਛਲੇ ਪੱਤਰ ਵਿੱਚ ਵੀ ਕਹੀ ਸੀ। ਮਿਸਾਲ ਦੇ ਤੌਰ ਤੇ – “ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ॥” ਕਬੀਰ ਸਾਹਿਬ ਪੰਨਾ 327 ਅਤੇ “ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ॥” ਗੁਰੁ ਨਾਨਕ ਸਾਹਿਬ ਪੰਨਾ 1031. ਕੀ ਤੁਹਾਡੀ ਜਾਣਕਾਰੀ ਮੁਤਾਬਿਕ ਆਕਾਸ ਦੇ ਅਰਥ ਵੀ ਪੰਜਾਬੀ ਵਿੱਚ ਵਿਥ ਜਾ ਦੂਰੀ ਕੀਤੇ ਜਾ ਸਕਦੇ ਨੇ?
ਅਗਰ ਮੈਂ ਤੁਹਾਡੀ ਗਲ ਸਹੀ ਸਮਝਿਆਂ ਹਾਂ ਤੁਹਾਡੇ ਅੁਨਸਾਰ ਖਲਾਅ (ਜਿਸ ਨੂੰ ਤੁਸੀਂ ਵਿਥ ਜਾਂ ਦੂਰੀ ਕਹਿੰਦੇ ਹੋ) ਇੱਕ ਤਰਾਂ ਨਾਲ ਸਹਾਇਕ ਤੱਤ ਹੈ ਪਰ ਸਾਡੇ ਸਰੀਰ ਦਾ ਹਿੱਸਾ ਨਹੀਂ ਹੈ। ਤੁਸੀਂ ਆਪਣੇ ਲੇਖ ਵਿੱਚ ਤਾਂ ਸਰੀਰ ਨੂੰ ਪੰਜ ਤੱਤਾਂ ਦਾ ਸਮੂਹ ਲਿਖਿਆ ਹੈ। ਗੁਰੂ ਗਰੰਥ ਸਾਹਿਬ ਵਿੱਚ ਵੀ ਇਹ ਜ਼ਿਕਰ ਆਉਂਦਾ ਹੈ ਕਿ ਸਾਡੇ ਸਰੀਰ ਦਾ ਅਕਾਰ ਪੰਜਾਂ ਤੱਤਾਂ ਨੂੰ ਮਿਲਾ ਕੇ ਬਣਦਾ ਹੈ। “ਪੰਜ ਤਤੁ ਮਿਲਿ ਦੇਹੀ ਕਾ ਆਕਾਰਾ॥” ਪੰਨਾ 1128.
ਕੀ ਇਹ ਪੰਜ ਤੱਤਾਂ ਦਾ ਸਿਧਾਂਤ ਗੁਰਮਤਿ ਹੈ? - ਮੇਰੇ ਇਸ ਸਵਾਲ ਦਾ ਜਵਾਬ ਦਿੰਦਿਆ ਤੁਸੀ ਲਿਖਿਆ ਹੈ ਕਿ ਇਸ ਦਾ ਉਤਰ ਮੈਂ ਖੁਦ ਦੇ ਚੁਕਾਂ ਹਾਂ। ਗੁਰਇੰਦਰ ਸਿੰਘ ਜੀ ਮੈ ਤਾਂ ਸਿਰਫ ਇਹ ਲਿਖਿਆ ਸੀ ਕਿ ਗੁਰੂ ਗਰੰਥ ਸਾਹਿਬ ਵਿੱਚ ਜਿਹੜੇ ਪੰਜਾਂ ਤੱਤਾਂ ਦਾ ਜ਼ਿਕਰ ਆਇਆ ਹੈ ਉਹ ਉਹੀ ਹਨ ਜੋ ਤੁਸੀਂ ਆਪਣੇ ਲੇਖ ਵਿੱਚ ਦੱਸੇ ਹਨ। ਮੇਰੀ ਸਮਝ ਅੁਨਸਾਰ ਗੁਰੂ ਗਰੰਥ ਸਾਹਿਬ ਵਿੱਚ ਜ਼ਿਕਰ ਕੀਤੀ ਗਈ ਹਰ ਗਲ ਗੁਰਮਤਿ ਦਾ ਸਿਧਾਂਤ ਨਹੀ ਹੈ। ਇਸੇ ਲਈ ਮੈ ਤੁਹਾਡੀ ਖੋਜ਼ ਦਾ ਲਾਭ ਲੈਣ ਹਿਤ ਤੁਹਾਨੂੰ ਇਹ ਸਵਾਲ ਕੀਤਾ ਸੀ। ਕੀ ਤੁਸੀਂ ਦੱਸਣ ਦੀ ਕਿਰਪਾਲਤਾ ਕਰੋਗੇ?
ਅਗਰ ਮੈ ਤੁਹਾਨੂੰ ਠੀਕ ਸਮਝਿਆ ਹਾਂ ਤਾਂ ਤੁਹਾਡੀ ਕੀਤੀ ਵਿਆਖਿਆ ਅਨੁਸਾਰ ਖਲਾਅ ਜੋਤ ਤੋਂ ਭਿੰਨ੍ਹ ਹੈ। ਇਸ ਹਿਸਾਬ ਨਾਲ ਤੱਤਾਂ ਦੀ ਗਿਣਤੀ ਛੇ ਹੋ ਜਾਂਦੀ ਹੈ। ਕਿਉਂਕਿ ਜੋਤ ਸਰੀਰ ਦੇ ਅੰਦਰ ਹੈ ਅਤੇ ਇਸ ਤੋਂ ਬਿਨਾ ਸਰੀਰ ਹੋਂਦ ਵਿੱਚ ਹੀ ਨਹੀ ਆ ਸਕਦਾ। ਪਰ ਗੁਰੂ ਸਾਹਿਬ ਤਾਂ ਇਹ ਵੀ ਕਹਿੰਦੇ ਨੇ ਕਿ ਛੇਵਾਂ ਤੱਤ ਹੋ ਹੀ ਨਹੀ ਸਕਦਾ। “ਪੰਚ ਤੱਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੇ॥” ਪੰਨਾ 736. ਤੁਹਾਡੀ ਖੋਜ਼ ਮੁਤਾਬਿਕ ਇਸ ਵਿਰੋਧਾਭਾਸ ਦਾ ਕੀ ਹਲ ਹੈ?
ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ


15/10/13)
ਜਗਜੀਤ ਸਿੰਘ ‘ਖਾਲਸਾ’ ਲੁਧਿਆਣਾ

ਕਹਾਣੀ ਜੋ ਇਕ ਦਿਨ ਸੱਚ ਹੋਵੇਗੀ
ਜਗਜੀਤ ਸਿੰਘ ‘ਖਾਲਸਾ’ ਲੁਧਿਆਣਾ
098140-61699

ਗੁਰਚੇਤਨ ਸਿੰਘ ਨੌਜ਼ਵਾਨ ਵੀਰ ਗੁਰਬਾਣੀ ਪੜ੍ਹਨ ਦੇ ਨਾਲ-ਨਾਲ ਸਮਝਣ ਵਿੱਚ ਵੀ ਬੜੀ ਰੁਚੀ ਰੱਖਦਾ ਹੈ ਇੱਕ ਦਿਨ ਇਲਾਕੇ ਦੇ ਗੁ: ਸਾਹਿਬ ਦਾ ਭਾਈ ਸਾਹਿਬ ਮਿਲਣ ਆਏ ਗੱਲਾਂ ਕਰਦੇ ਉਨਾਂ ਆਖਿਆ ਕੀ ਇਸ ਵਾਰ ਗੁਰਪੂਰਬ ਤੇ ਸਹਿਜ-ਪਾਠ ਤੇ ਪਾਠੀ ਸਿੰਘ ਨਹੀਂ ਮਿਲ ਰਹੇ ਬੜੀ ਦਿੱਕਤ ਹੋ ਰਹੀ ਹੈ ਜੇ ਹੋ ਸਕੇ ਤੇ ਤੁਸੀਂ ਡਿਊਟੀ ਦੇ ਦੇਣੀ। ਗੁਰਚੇਤਨ ਸਿੰਘ ਨੂੰ ਹੋਰ ਕੀ ਚਾਹੀਦਾ ਸੀ ਕਹਿਣ ਲੱਗੇ ਭਾਈ ਸਾਹਿਬ ਮੈਂ ਤੇ ਪਾਠ ਬਹੁਤ ਹੋਲੀ ਯਾਨੀ ਸਹਿਜ਼ ਵਿਚ ਕਰਦਾ ਹਾਂ ਭਾਈ ਸਾਹਿਬ ਕਿਹਾ ਕੋਈ ਗੱਲ ਨਹੀ ਜਿਸ ਤਰ੍ਹਾਂ ਠੀਕ ਸਮਝੋ ਕਰ ਲੈਣਾ। ਗੁਰਚੇਤਨ ਸਿੰਘ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਸੰਗਤ ਵਿੱਚ ਗੁਰਬਾਣੀ ਪੜ੍ਹਨ ਦੀ ਉਸ ਦੀ ਇੱਛਾ ਪੂਰੀ ਹੋਣ ਜਾ ਰਹੀ ਸੀ।
ਮਿੱਥੇ ਸਮੇਂ ਤੇ ਗੁਰਚੇਤਨ ਸਿੰਘ ਗੁ: ਸਾਹਿਬ ਪੁੰਹਚ ਗਿਆ ਆਪਣੀ ਵਾਰੀ ਆਣ ਤੇ ਉਨਾਂ ਪਾਠ ਕਰਨਾ ਸ਼ੁਰੂ ਕੀਤਾ ਬੜੀ ਹੀ ਮਿੱਠੀ ਅਵਾਜ਼ ਇੱਕ ਇੱਕ ਅੱਖਰ ਸਮਝ ਆ ਰਿਹਾ ਸੀ। ਸੰਗਤ ਜੋ ਅਨਮਨੇਂ ਢੰਗ ਨਾਲ ਵੀ ਬੈਠੀ ਸੀ ਸਾਵਧਾਨ ਹੋ ਕੇ ਪਾਠ ਸੁਣਨ ਲੱਗ ਪਈ। ਆਪਣੀ ਵਾਰੀ ਦੀ ਸਮਾਪਤੀ ਤੋਂ ਬਾਦ ਜਦੋਂ ਗੁਰਚੇਤਨ ਸਿੰਘ ਬਾਹਰ ਆਏ ਭਾਈ ਸਾਹਿਬ ਤੇ ਬਾਕੀ ਪ੍ਰੰਬਧਕਾਂ ਗੁਰਚੇਤਨ ਸਿੰਘ ਨੂੰ ਸਾਬਸ਼ ਦਿੱਤੀ ਤੇ ਅਗਲੇ ਦਿਨ ਵੀ ਸਮੇਂ ਸਿਰ ਆਉਣ ਲਈ ਕਿਹਾ।
ਅਗਲੇ ਦਿਨ ਵੀ ਗੁਰਚੇਤਨ ਸਿੰਘ ਵੀਰ ਨੇ ਸਮੇਂ ਸਿਰ ਪੁੱਜ ਕੇ ਪਾਠ ਆਰੰਭ ਕੀਤਾ ਸੰਗਤ ਪਹਿਲਾਂ ਤੋਂ ਜਿਆਦਾ ਜੁੜੀ ਸੀ ਸਭ ਬੜੇ ਧਿਆਨ ਨਾਲ ਪਾਠ ਸੁਣ ਰਹੇ ਸਨ। ਕੀ ਏਨੇ ਨੂੰ ਇਕ ਸਾਧ ਆਪਣੇ ਚੇਲਿਆਂ ਨਾਲ ਗੁ: ਸਾਹਿਬ ਅੰਦਰ ਦਾਖਲ ਹੋਇਆ ਮੱਥਾ ਟੇਕ ਕੇ ਬਾਬੇ ਨੇ ਕਿਸੇ ਦੀ ਪ੍ਰਵਾਹ ਕੀਤਾ ਬਿਨਾਂ ਪਾਸੇ ਪਿਆ ਵਾਜਾ ਚੱਕਿਆ ਤੇ ਸਟੇਜ਼ ਤੇ ਰੱਖ ਕੇ ਬੈਠ ਗਿਆ। ਉਚੀ-ਉਚੀ ਕੱਚੀ ਰਚਨਾਵਾਂ ਦੀਆਂ ਧਾਰਨਾ ਪੜ੍ਹਨ। ਏਕ ਪਾਸੇ ਪਾਠ ਹੋ ਰਿਹਾ ਸੀ ਨਾਲ ਹੀ ਬਾਬੇ ਦਾ ਸੰਗੀਤ ਪ੍ਰੋਗਾਰਮ। ਸੰਗਤ ਦੇ ਨਾਲ-ਨਾਲ ਗੁਰਚੇਤਨ ਸਿੰਘ ਵੀ ਪ੍ਰੇਸ਼ਾਨ ਹੋ ਗਿਆ ਕੀ ਏਹ ਕੀ ਬਣ ਗਿਆ.? ਪਰ ਸਮਝ ਕਿਸੇ ਦੇ ਕੁਝ ਵੀ ਨਾ ਆਵੇ। ਗੁਰਚੇਤਨ ਸਿੰਘ ਨੇ ਕੋਲ ਬੈਠੇ ਇਕ ਨੌਜਵਾਨ ਨੂੰ ਇਸ਼ਾਰੇ ਨਾਲ ਸੱਦਿਆ ਤੇ ਆਪਣੀ ਜਗਾ ਬੈਠਾ ਕੇ ਆਪ ਬਾਹਰ ਆ ਗਿਆ। ਬਾਹਰ ਆ ਕੇ ਭਾਈ ਸਾਹਿਬ ਨੂੰ ਪੁਛਿਆ ਏਹ ਕੀ ਚੱਕਰ ਹੈ.? ਭਾਈ ਸਾਹਿਬ ਜੀ ਨੇ ਆਪਣੀ ਮਜ਼ਬੂਰੀ ਪ੍ਰਗਟ ਕੀਤੀ ਕੀ ਏਹ ਬਾਬਾ ਕਿਸੇ ਪ੍ਰੰਬਧਕ ਦਾ ਖਾਸ਼ ਹੈ ਇਸ ਲਈ ਇਸ ਨੂੰ ਕੁਝ ਨਹੀਂ ਕਿਹਾ ਜਾ ਸਕਦਾ। ਪ੍ਰੇਸ਼ਾਨੀ ਵਿਚ ਗੁਰਚੇਤਨ ਸਿੰਘ ਨਾਲ ਲੱਗਦੇ ਲੰਗਰ ਹਾਲ ਵਿਚ ਜਿੱਥੇ ਇਲਾਕੇ ਦੇ ਨੌਜ਼ਵਾਨ ਸੇਵਾ ਕਰ ਰਿਹੇ ਸਨ ਕੋਲ ਪੁੰਹਚ ਕੇ ਅੰਦਰ ਹੋਈ ਸਾਰੀ ਘਟਨ ਦੱਸੀ ਤੇ ਨੌਜ਼ਵਾਨਾਂ ਨੇ ਰੱਲ ਕੇ ਫੈਸਲਾ ਕੀਤਾ ਕੀ ਬਾਬੇ ਨੂੰ ਸਬਕ ਜਰੂਰ ਸਿਖਾਣਾ ਚਾਹੀਦਾ ਹੈ। ਥੋੜੀ ਦੇਰ ਬਾਦ ਬਾਬਾ ਆਪਣੀ ਸੈਨਾ ਨਾਲ ਲੰਗਰ ਹਾਲ ਵਿੱਚ ਪੁੱਜ ਗਿਆ ਜਿੱਥੇ ਪ੍ਰੰਬਧਕਾਂ ਨੇ ਉਸ ਵਾਸਤੇ ਸਪੈਸਲ ਲੰਗਰ ਦਾ ਪ੍ਰੰਬਧ ਕੀਤਾ ਸੀ। ਸਭ ਪੰਗਤਾਂ ਵਿਚ ਬੈਠ ਗਏ ਸਭ ਨੂੰ ਥਾਲੀਆਂ ਵਰਤਾਈਆਂ ਗਈਆਂ ਦਾਲ ਵਰਤਾਣ ਵਾਲੇ ਤੋਂ ਬਾਦ ਸਬਜ਼ੀ ਵਰਤਾਉਣ ਵਾਲੇ ਨੌਜ਼ਵਾਨ ਨੇ ਬਾਬੇ ਕੋਲ ਪੁੰਹਚ ਕੇ ਦਾਲ ਵਾਲੇ ਖਾਨੇ ਵਿਚ ਹੀ ਸਬਜ਼ੀ ਪਾ ਦਿੱਤੀ। ਬਾਬੇ ਨੇ ਹੈਰਾਨੀ ਨਾਲ ਉਸ ਵੱਲ ਦੇਖਿਆ ਪਰ ਬੋਲਿਆ ਕੁਝ ਨਾ ਉਸ ਨੂੰ ਲੱਗਿਆ ਸਾਇਦ ਸੇਵਾ ਕਰਨ ਵਾਲੇ ਕੋਲੋਂ ਗਲਤੀ ਹੋ ਗਈ ਹੈ। ਮਗਰੋਂ ਹੀ ਅਚਾਰ ਤੇ ਸਲਾਦ ਵਾਲੇ ਨੇ ਉਸੇ ਖਾਨੇ ਵਿਚ ਸਮਾਨ ਪਾ ਦਿੱਤਾ ਤੇ ਅੱਗੇ ਹੋ ਗਿਆ। ਹੁਣ ਬਾਬੇ ਨੂੰ ਗੁੱਸਾ ਚੜਨਾ ਸ਼ੁਰੂ ਹੋ ਗਿਆ ਸੀ। ਏਨੇ ਨੂੰ ਇਕ ਨੌਜ਼ਵਾਨ ਦੀ ਖੀਰ ਖੀਰ ਦੀ ਅਵਾਜ਼ ਸੁਣਾਈ ਦਿੱਤੀ ਬਾਬੇ ਨੇ ਥਾਲੀ ਦਾ ਵੱਡਾ ਪਾਸਾ ਅੱਗੇ ਕਰ ਲਿਆ ਤਾਂ ਜੋ ਖੀਰ ਖੁੱਲੀ ਪੈ ਜਾਵੇ। ਪਰ ਉਸ ਨੌਜ਼ਵਾਨ ਨੇ ਵੀ ਖੀਰ ਉਸੇ ਖਾਨੇ ਵਿਚ ਪਾ ਦਿੱਤੀ ਜਿੱਥੇ ਪਹਿਲੇ ਨੌਜ਼ਵਾਨਾਂ ਨੇ ਸਮਾਨ ਪਾਇਆ ਸੀ। ਹੁਣ ਤੇ ਬਾਬੇ ਦਾ ਗੁੱਸਾ ਕੰਟਰੋਲ ਤੋਂ ਬਾਹਰ ਹੋ ਗਿਆ। ਲਗਿਆ ਅਵਾ ਤਵਾ ਬੋਲਣ ਸੰਗਤ ਤੇ ਸੇਵਾ ਕਰਨ ਵਾਲੇ ਸਾਰੇ ਨੌਜ਼ਵਾਨ ਬਾਬੇ ਕੋਲ ਇੱਕਠੇ ਹੋ ਗਏ। ਬਾਬਾ ਨੌਜ਼ਵਾਨਾਂ ਨੂੰ ਬੋਲਿਆ ਤੁਹਾਨੁੰ ਲੰਗਰ ਵਰਤਾਉਣ ਦੀ ਅਕਲ ਨਹੀਂ ਸਾਰਾ ਮਿੱਠਾ-ਸਲੂਣਾ ਮਿਕਸ ਕਰਤਾ। ਏਨੇ ਨੂੰ ਗੁਰਚੇਤਨ ਸਿੰਘ ਬੋਲਿਆ ਬਾਬਾ ਜੀ ਚਲੋ ਬੱਚਿਆਂ ਤੋਂ ਗਲਤੀ ਹੋ ਗਈ ਮਾਫ ਕਰ ਦਿਉ, ਤੇ ਜਦੋਂ ਤੁਸੀਂ ਚਲਦੇ ਪਾਠ ਵਿਚ ਆਪਣਾ ਗੀਤ-ਸੰਗੀਤ ਮਿਕਸ ਕਰਕੇ ਏਨੀ ਸੰਗਤ ਨੂੰ ਪ੍ਰੇਸ਼ਾਨ ਕੀਤਾ ਉਸਦੀ ਕੀ ਸਜ਼ਾ ਲਗਾਈ ਜਾਵੇ? ਹੁਣ ਬਾਬੇ ਕੋਲ ਕੋਈ ਜਵਾਬ ਨਹੀਂ ਸੀ?


15/10/13)
ਮੇਜਰ ਸਿੰਘ ‘ਬੁਢਲਾਡਾ’

‘ਬੋਲੀਆਂ’

ਮਾਇਆ…ਮਾਇਆ…ਮਇਆ
ਬੂਰੀ ਤਰਾਂ ਅਸੀਂ ਫਸਗੇ,
ਜੋ ਸੀ ਭਰਮਾ ਦਾ ਜ਼ਾਲ ਵਿਛਾਇਆ।
ਨਿਕਲਣ ਨੂੰ ਅਸੀਂ ਤਿਆਰ ਨਾਂ,
ਐਸਾ ਵਿੱਚ ਭਰਮਾ ਦੇ ਪਾਇਆ।
ਲੋਕੋ ਸਾਨੂੰ ‘ਮਨੂੰਵਾਦ’ ਨੇ,
ਰੱਜਕੇ ਮੂਰਖ ਬਣਾਇਆ।

ਮਾਇਆ…ਮਾਇਆ…ਮਾਇਆ,
ਉਂਜ ਅਸੀ ਗੂਰੁਆਂ ਨੂੰ ਮੰਨੀਏ,
ਪਰ ਮੰਨੀਏ ਨਾ ਜੋ ਸਮਝਾਇਆ।
ਵਹਿਮਾਂ ਚੋ ਕੱਢਣ ਲਈ,
ਉਹਨਾ ਜੋਰ ਵਧੇਰਾ ਲਾਇਆ।
ਭਰਮਾ ਦੇ ਵਿੱਚ ਫਸਿਆ,
ਮਨੁੱਖ ਸਮਝੇ ਨਾ ਸਮਝਾਇਆ
ਭਰਮਾ ਦੇ ਵਿੱਚ………. . ।

ਆਰੀ…ਆਂਰੀ…ਆਰੀ,
ਹੋਣਾ ਬਰਬਾਦ ਓਸਨੇ,
ਜੀਹਦੀ ਨਾਲ ਨਸ਼ਿਆਂ ਦੇ ਜਾਰੀ।
ਘੁੱਣ ਵਾਂਗ ਖਾ ਜਾਣਗੇ,
ਲਾ ਦੇਣਗੇ ਚੰਦਰੀ ਬਿਮਾਰੀ।
ਨਸ਼ਿਆਂ ਤੋਂ ਰਹੀਂ ਬਚਕੇ,
ਨਾ ਲਾਈ ਨਸ਼ਿਆ ਨਾਲ ਯਾਰੀ।
ਨਸ਼ਿਆ ਤੋ ਰਹੀ ਸ਼………. ।

ਊਰੀ…ਊਰੀ…ਊਰੀ,
ਯੁੱਗ ਆਇਆ ਵਿਗਿਆਨ ਦਾ,
ਹਰ ਇੱਕ ਲਈ ਵਿਦਿਆ ਜਰੂਰੀ।
ਵਿਦਿਆ ਦੇ ਬਾਝ ਸਾਥੀਓ!
ਪੈਣੀ ਕਦੇ ਨਾ ਪੂਰੀ।
ਹੋ ਜਾਵੇ ਭਾਵੇਂ ਕੁੱਝ ਵੀ,
ਕਦੇ ਵਿਦਿਆ ਤੋ ਰਖੀਏ ਨਾ ਦੂਰੀ।
ਹੋ ਜਾਵੇ ਭਾਵੇਂ…………. . ।

ਅੜਿਆ…ਅੜਿਆ…ਅੜਿਆ,
ਮੜੀਆਂ ਨੂੰ ਫਿਰੇ ਪੂਜਦਾ,
ਤੂੰ ਕਾਹਦਾ ਲਿਖਿਆ-ਪੜ੍ਹਿਆ।
ਭੂਤਾਂ-ਭਾਤਾਂ ਦੀ ਹੌਂਦ ਕੋਈ ਨਾ,
ਐਵੇਂ ਨਾ ਰਿਹਾ ਕਰ ਡਰਿਆ।
ਸਾਧ ਪਖੰਡੀਆਂ ਕੋਲ,
ਕੁੱਝ ਨੀ ‘ਮੇਜਰਾ’ ਧਰਿਆ।
ਸਾਧ ਪਖੰਡੀਆਂ………. . ।
------
ਮੇਜਰ ਸਿੰਘ ‘ਬੁਢਲਾਡਾ’
ਮੋਬਾ: 94176-42327
90414-06713


15/10/13)
ਸੁਰਿੰਦਰ ਸਿੰਘ “ਖਾਲਸਾ”

(ਔਰਤ ਦੀ ਤ੍ਰਾਸਦੀ)
ਔਰਤ ਦੀ ਇਹ ਤ੍ਰਾਸਦੀ ਹੈ, ਦੁਸ਼ਮਨੀ ਔਰਤ ਨਾਲ ਔਰਤ ਨਿਭਾਉਂਦੀ ਹੈ।
ਮਾਂ ਦੇ ਰੂਪ ‘ਚ ਮਮਤਾ ਦੀ ਦੇਵੀ ਜੇ, ਸੱਸ ਦੇ ਰੂਪ ‘ਚ ਡਾਇਨ ਕਹਾਉਂਦੀ ਹੈ।
ਦਾਜ ਦੀ ਮੰਗ ਵੀ ਔਰਤ ਕਰਦੀ ਐ, ਤੇ ਸਜ਼ਾ ਵੀ ਔਰਤ ਹੰਡਾਂਉਂਦੀ ਹੈ।
ਧੀ ਅਪਣੀ ਨੂੰਹ ਬੇਗਾਨੀ ਹੈ, ਇਉਂ ਖੁਦ ਨੂੰ ਇਹ ਭਰਮਾਉਂਦੀ ਹੈ।
ਕਿਤੇ ਬਣ ਕੇ ਨਨਾਣ ਜਾਂ ਸੱਸ ਜ਼ਾਲਿਮ, ਜੁਲਮ ਅਪਣੀ ਹੀ ਨਸਲ ਤੇ ਢਾਉਂਦੀ ਹੈ।
ਕਿਤੇ ਨੂੰਹ ਚੰਦਰੀ ਸੱਸ ਭਲਮਾਣਸ ਨੂੰ, ਦਿਨ ਵਿੱਚ ਹੀ ਤਾਰੇ ਦਿਖਾਉਂਦੀ ਹੈ।
ਸੱਸ ਮਰੇ (ਫਸੇ) ਭਾਵੇਂ ਨੂੰਹ ਸੜੇ, ਸਜ਼ਾ ਤਾਂ ਔਰਤ ਹੀ ਪਾਉਂਦੀ ਹੈ।
ਗਰਭ ‘ਚ’ ਵੀ ਕੁੜੀਆਂ ਮਰਵਾਉਣ ਲਈ, ਸਭ ਤੋਂ ਅੱਗੇ ਏਹੀ ਆਉਂਦੀ ਹੈ।
ਪਤਾ ਲੈਣ ਲਈ ਗਰਭ ‘ਚ’ ਕੁੜੀ ਤਾਂ ਨਹੀਂ, ਖੁਦ ਟੈਸਟ ‘ਭਰੂਣ’ ਕਰਵਾਂਉਦੀ ਹੈ।
ਡਾਕਟਰ ਦੇ ਰੂਪ ‘ਚ’ ਵੀ ਔਰਤ ਹੀ, ਅਬੌਰਸ਼ਨ ਦਾ ਪਾਪ ਕਮਾਉਂਦੀ ਹੈ।
‘ਨਾਨੀ/ਦਾਦੀ’, ਦੋਹਤੀ, ਪੋਤੀ ਨੂੰ, ਪੱਥਰ ਕਹਿ ਕੁੱਖ ‘ਚ’ ਹੀ ਮਰਵਾਉਂਦੀ ਹੈ।
ਜਦ ਰਿਸ਼ਤਾ ਮੁੰਡੇ (ਪੁੱਤਰ) ਨੂੰ ਜੁੜਦਾ ਨਹੀਂ, ਫਿਰ ਤਰਲੇ ‘ਸੁਰਿੰਦਰ’ ਦੇ ਪਾਉਂਦੀ ਹੈ।
ਜਦ ਨੂੰਹ ਨੇ ਘਰ ਵਿੱਚ ਪੈਰ ਪਾਏ, ਫਿਰ ਉਹੀ ਇਤਿਹਾਸ ਦੁਹਰਾਉਂਦੀ ਹੈ।
ਸ੍ਰ; ਸੁਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ {ਫਤਿਹਾਬਾਦ}
ਫੋਨ=97287 43287, 94662 66708,

********************************************************

(ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਣਾ ਦਾਸ ਸੰਗਤੇ)
ਗੁਰੂ ਘਰ ਦੇ ਗ੍ਰੰਥੀਆਂ ਦੀ ਸੁਣੋ ਗਾਥਾ, ਜੋ ਬੈਠੇ ਗੁਰਦੁਆਰਿਆਂ ‘ਚ’ ਆਮ ਸੰਗਤੇ।
ਗੁਰੂ ਦੇ ਵਜ਼ੀਰ ਅਖਵਾ ਕੇ ਖੁਸ਼ ਹੁੰਦੇ, ਕਰਦੇ ਮਨਮਤ ਦੇ ਫੁਰਮਾਨ ਸੰਗਤੇ।
ਗੁਰੂ ਘਰਾਂ ‘ਚ ਨਾ ਗੁਰਮਤਿ ਦੀ ਗੱਲ ਕੋਈ, ਸਾਡੇ ਐਸੇ ਨੇ ਗ੍ਰੰਥੀ ਵਿਦਵਾਨ ਸੰਗਤੇ।
ਰੀਤਾਂ ਅਪਣੀਆਂ ਹੀ ਇਨ੍ਹਾਂ ਚਲਾ ਰਖੀਆਂ, ਰਹਿਤ ਮਰਿਯਾਦਾ ਕਰ ਦਿੱਤੀ ਗੁਮਨਾਮ ਸੰਗਤੇ।
ਗੁਰਬਾਣੀ ਦੇ ਅਰਥ ਵਿਰਲੇ ‘ਗ੍ਰੰਥੀ’ ਜਾਣਦੇ ਨੇ, ਪਚਾਂਨਵੇਂ ਪ੍ਰਸੈਂਟ ਗ੍ਰੰਥੀ ਰੱਟੇਦਾਰ ਸੰਗਤੇ।
ਇਕ ਪੜਾਈ ਵਲੋਂ ਜ਼ੀਰੋ ਦੂਜਾ ਰਹੇ ਵਿਹਲੜ, ਕੰਮ ਹੋਰ ਕੋਈ ਇਨ੍ਹਾਂ ਦੇ ਵਸੋਂ ਬਾਹਰ ਸੰਗਤੇ।
ਵਿਚ ਡੇਰਿਆਂ ਦੇ ਇਹ ਪਾਠ ਸਿੱਖੇ, ਨਾਲ ਸਿੱਖ ਆਏ ਉਥੋਂ ਦਾ ਵਿਧਾਨ ਸੰਗਤੇ।
ਗੁਰੂ ਘਰਾਂ ‘ਚ’ ਵੀ ਉਹੀ ਪ੍ਰਚਲਤ ਕੀਤਾ, ਏਜੰਟ ਡੇਰਿਆ ਦੇ ਬੜੇ ਸੁਜਾਨ ਸੰਗਤੇ।
ਨਿੱਤਨੇਮ ਬੱਧਾ ਚੱਟੀ ਕਰ ਲੈਂਦੇ, ਬਾਣੀ ਮਰਜ਼ੀ ਦੀ ਪੜ੍ਹਦੇ ਸੁਬ੍ਹਾ ਸ਼ਾਮ ਸੰਗਤੇ।
ਰਹਿਰਾਸ ਵੀ ਇਨ੍ਹਾਂ ਦੀ ਅਲੱਗ- ਅਲੱਗ ਹੈ, ਕੋਈ ਪੜ੍ਹਦਾ ਵਿਸ਼ੇਸ਼ ਕੋਈ ਆਮ ਸੰਗਤੇ।
ਬਾਰਾਂ ਪੂਰਬੀਏ ਚੁਲ੍ਹੇ ਤੇਂਰਾ ਵਾਲੀ ਕਹਾਵਤ, ਢੁਕਦੀ ਇਥੇ ਹੈ ਸ਼ਰੇਆਮ ਸੰਗਤੇ।
ਕੋਈ ਨਹੀ ਪੁਛਦਾ ਗੁਰਦੁਆਰਿਆਂ ‘ਚ’ ਕੀ ਹੁੰਦਾ, ਜੋ ਮਰਜ਼ੀ ਕਰੀ ਜਾਣ ਧਰਮ ਦੇ ਨਾਮ ਸੰਗਤੇ।
ਅਖੰਡ ਪਾਠਾਂ ਨਾਲ ਰੱਟਾ ਜਪੁਜੀ ਦਾ, ਕਰਦੇ ਨੇ ਇਕੋ ‘ਥਾਂ ਕਈ ਕਈ ਪ੍ਰਕਾਸ਼ ਸੰਗਤੇ।
ਜੋਤਾਂ, ਨਾਰੀਅਲ ਤੇ ਕੁੰਭ ਵੀ ਰੱਖਦੇ ਨੇ (ਹਨ), ਕਰ ਦਿੰਦੇ ਕਬਰਾਂ ਤੇ ਵੀ ਪ੍ਰਕਾਸ਼ ਸੰਗਤੇ।
ਮਾਇਆ ਪਿੱਛੇ ਜ਼ਮੀਰ ਵੇਚ ਦਿੰਦੇ, ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਣਾ ਦਾਸ ਸੰਗਤੇ।
ਨਾਈਆਂ ਕਸਾਈਆਂ ਦੇ ਮਹੂਰੱਤ ਵੀ ਕਰ ਦਿੰਦੇ, ਗੁਰੂ ਗ੍ਰੰਥ ਦੇ ਹਜ਼ੂਰ ਕਰ ਅਰਦਾਸ ਸੰਗਤੇ।
ਫੂਕਾਂ ਮਾਰ ਕੇ ਪੇੜੇ ਕਰੀ ਜਾਂਦੇ, ਦੇਣ ‘ਹਥੌਲੇ (ਹੱਥ ਹੋਲੇ) ਕਰ ਰੋਗਾਂ ਤੋ ਆਰਾਮ ਸੰਗਤੇ।
ਧਾਗੇ -ਤਵੀਤ ਵੀ, ਕਈ ਕਰਦੇ ਨੇ, “ਨਾਲੇ ਆਖਦੇ”, ਸਭੇ ਦੁੱਖਾਂ ਦਾ ਦਾਰੂ ਨਾਮ ਸੰਗਤੇ।
‘ਸੁਰਿੰਦਰ ਸਿੰਘ’ ਵੀ ਖੁਦ ਇੱਕ ਪਾਠੀ ਹੈ, ਨੇੜਿਉਂ ਤੱਕੇ ਨੇ ਨਾਲ ਰਹਿ ਇਹ ਇਨਸਾਨ ਸੰਗਤੇ।
ਜਿਸ ਨੂੰ ਟੋਕਦੇ ਹਾਂ ਉਹੋ ਸੱਦਣ ਤੋਂ ਹਟ ਜਾਂਦੈ, ਐਸੇ ਹਨ ਇਹ ਮੌਕੇ ਦੇ ਭਗਵਾਨ ਸੰਗਤੇ॥
ਸ੍ਰ; ਸੁਰਿੰਦਰ ਸਿੰਘ “ਖਾਲਸਾ’ ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ= 97287 43287, 94662 66708,


15/10/13)
ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ

ਚੰਗੇ ਸਮਾਜ ਦੀ ਸਿਰਜਨਾ … (7)

ਕਿਸੇ ਵੀ ਬੀਮਾਰੀ ਨੂੰ ਜੜ੍ਹੋਂ ਤਾਂ ਹੀ ਖਤਮ ਕੀਤਾ ਜਾ ਸਕਦਾ ਹੈ ਜੇਕਰ ਉਸ ਬੀਮਾਰੀ ਦੇ ਕਾਰਨਾਂ ਨੂੰ ਖਤਮ ਕਰ ਦਿੱਤਾ ਜਾਵੇ। ਅੰਧ-ਵਿਸ਼ਵਾਸ, ਨਿਰਸੰਦੇਹ, ਇੱਕ ਮਾਨਸਿਕ ਬੀਮਾਰੀ ਹੈ ਜੋ ਅਗਿਆਨਤਾ ਦੇ ਅੰਧੇਰੇ ਵਿੱਚੋਂ ਜਨਮ ਲੈਂਦੀ ਹੈ। ਇਹ ਇੱਕ ਇਤਿਹਾਸਕ ਸੱਚਾਈ ਹੈ ਕਿ ਪੁਜਾਰੀ ਸ਼੍ਰੇਣੀ (ਉਹ ਅਖੌਤੀ ਧਾਰਮਿਕ ਆਗੂ ਜਿਹੜਾ ਇਹ ਪ੍ਰਚਾਰ ਕਰਦਾ ਹੈ ਕਿ ਉਸ ਨੂੰ ਫ਼ਤਵੇ, ਹੁਕਮਨਾਮੇ, ਆਦੇਸ਼ ਜਾਰੀ ਕਰਨ ਦਾ ਰੱਬੀ-ਅਧਿਕਾਰ ਪ੍ਰਾਪਤ ਹੈ ਅਤੇ ਉਸ ਦੇ ‘ਹੁਕਮ’, ਸਬੰਧਤ ਸਮਾਜਿਕ ਵਰਗ ਲਈ, ਰੱਬੀ-ਹੁਕਮ ਹਨ ਜਿਨ੍ਹਾਂ ਨੂੰ ਚੈਲਿੰਜ ਨਹੀਂ ਕੀਤਾ ਜਾ ਸਕਦਾ; ਚੈਲਿੰਜ ਕਰਨ ਵਾਲੇ ਨੂੰ ਉਸ ਸਮਾਜ ਵਿੱਚੋਂ ਖ਼ਾਰਜ ਕੀਤਾ ਜਾ ਸਕਦਾ ਹੈ।) ਹੀ ਸਮਾਜ ਅੰਦਰ ਅਗਿਆਨਤਾ ਬਣਾਈ ਰੱਖਣ ਲਈ ਸਭ ਤੋਂ ਵੱਧ ਦੋਸ਼ੀ ਹੈ ਕਿਉਂਕਿ ਪੁਜਾਰੀ ਜਮਾਤ ਦੀ ਸਿਰਦਾਰੀ ਬਣਾਈ ਰੱਖਣ ਲਈ ਮਨੁੱਖੀ ਸਮਾਜ ਦਾ ਅਗਿਆਨੀ ਹੋਣਾ ਅਤੀ ਜਰੂਰੀ ਹੈ ਤਾਕਿ ਜੋ ‘ਫ਼ੁਰਮਾਣ’ ਪੁਜਾਰੀ ਜਾਰੀ ਕਰੇ, ਸੰਬੰਧਤ ਸਮਾਜ, ਧੌਂਣ ਨੀਵੀਂ ਕਰ ਕੇ, ਉਸ ਨੂੰ ਮੰਨ ਲਵੇ, ਕੋਈ ਚੂੰ-ਚਰਾਂ ਨਾ ਕਰੇ। ਪੁਜਾਰੀ ਸ਼੍ਰੇਣੀ ਆਪ ਵੀ ਰੱਬੀ-ਗਿਆਨ ਵੱਲੋਂ ਅੰਨ੍ਹੀ ਹੁੰਦੀ ਹੈ। ਜੇਕਰ ਅੰਨ੍ਹੀ ਨਾ ਹੋਵੇ ਤਾਂ ਰੱਬ ਦੀ ਸ਼ਰੀਕ ਬਣ ਕੇ ਅਜਿਹੀਆਂ ਹਾਸੋ-ਹੀਣੀਆਂ ਹਰਕਤਾਂ ਨਾ ਕਰੇ। ਇਸ ਪ੍ਰਥਾਇ ਗੁਰੂ ਗ੍ਰੰਥ ਸਾਹਿਬ ਦਾ ਫ਼ੁਰਮਾਣੁ ਹੈ -
ਖਸਮੈ ਕਰੇ ਬਰਾਬਰੀ, ਫਿਰਿ ਗੈਰਤਿ ਅੰਦਰਿ ਪਾਇ।। ਵਜਹੁ ਗਵਾਏ ਅਗਲਾ, ਮੁਹੇ ਮੁਹਿ ਪਾਣਾ ਖਾਇ।। (ਮ: 1, 474)
ਪਦ-ਅਰਥ: ਗੈਰਤਿ-ਸ਼ਰਮਿੰਦਗੀ। ਵਜਹੁ-ਤਨਖਾਹ, ਵਜ਼ੀਫ਼ਾ। ਅਗਲਾ-ਪਹਿਲਾ, ਜੋ ਪਹਿਲਾਂ ਮਿਲਦਾ ਸੀ। ਮੁਹਿ-ਮੂੰਹ ਉੱਤੇ। ਪਾਣਾ-ਜੁੱਤੀਆਂ।
ਜਿਹੜਾ ਮਨੁੱਖ ਆਪਣੇ ਮਾਲਿਕ-ਪ੍ਰਭੂ ਦੀ ਬਰਾਬਰੀ ਕਰਨ ਦੀ ਗੁਸਤਾਖ਼ੀ ਕਰੇ, ਉਹ ਆਪਣੇ ਮਨ ਵਿੱਚ ਸ਼ਰਮਿੰਦਗੀ ਹੀ ਉਠਾਂਦਾ ਹੈ। ਅਜਿਹਾ ਗੁਸਤਾਖ਼ ਤੇ ਹੰਕਾਰੀ ਮਨੁੱਖ, ਆਪਣੀ ਪਹਿਲੀ ਸੇਵਾ ਦਾ ਇਵਜ਼ਾਨਾ ਜਾਂ ਵਜ਼ੀਫ਼ਾ (ਬਖਸ਼ਿਸ਼) ਵੀ ਗਵਾ ਲੈਂਦਾ ਹੈ ਅਤੇ ਆਤਮਿਕ ਮਾਰਗ `ਤੇ ਚਲਣ ਸਮੇਂ ਸਦਾ ਆਪਣੇ ਮੂੰਹ ਤੇ ਜੁੱਤੀਆਂ ਖਾਂਦਾ ਹੈ।
ਅਜਿਹੇ ਅੰਨ੍ਹੇ ਧਾਰਮਿਕ ਆਗੂਆਂ ਦੇ ਹੁਕਮਾਂ ਦੀ ਪਾਲਣਾ ਵੀ ਕੇਵਲ ਅੰਨ੍ਹੇ ਮਨੁੱਖ ਹੀ ਕਰਦੇ ਹਨ ਅਤੇ ਦਰਗਾਹ ਅੰਦਰ ਖੱਜਲ-ਖ਼ੁਆਰ ਹੀ ਹੁੰਦੇ ਹਨ -
ਅੰਧੇ ਕੈ ਰਾਹਿ ਦਸਿਐ, ਅੰਧਾ ਹੋਇ ਸੁ ਜਾਇ।। ਹੋਇ ਸੁਜਾਖਾ ਨਾਨਕਾ, ਸੋ ਕਿਉਂ ਉਝੜਿ ਪਾਇ।। ਅੰਧੇ ਏਹਿ ਨ ਆਖੀਅਨਿ, ਜਿਨ ਮੁਖਿ ਲੋਇਣ ਨਾਹਿਂ।। ਅੰਧੇ ਸੇਈ ਨਾਨਕਾ, ਖਸਮਹੁ ਘੁਥੇ ਜਾਹਿ।। (ਮ: 2, 954)
ਭਾਵ: ਜੇ ਕੋਈ ਅੰਨ੍ਹਾ (ਅਗਿਆਨੀ) ਮਨੁੱਖ (ਕਿਸੇ ਹੋਰ ਨੂੰ) ਰਾਹ (ਜੀਵਨ ਜਿਉਂਣ ਦਾ ਸਹੀ ਢੰਗ) ਦੱਸੇ ਤਾਂ (ਉਸ ਰਾਹ `ਤੇ) ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ। ਹੇ ਨਾਨਕ! ਸੁਜਾਖਾ (ਗਿਆਨਵਾਨ) ਮਨੁੱਖ (ਅੰਨ੍ਹੇ ਦੇ ਆਖੇ) ਕੁਰਾਹੇ ਨਹੀਂ ਪੈਂਦਾ (ਪਰ ਆਤਮਿਕ ਜੀਵਨ ਵਿੱਚ) ਇਹੋ ਜਿਹੇ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਉੱਤੇ ਅੱਖਾਂ (ਦੀ ਰੌਸ਼ਨੀ) ਨਹੀਂ। ਹੇ ਨਾਨਕ! ਅਸਲ ਵਿੱਚ ਅੰਨ੍ਹੇ ਉਹੀ ਹਨ ਜੋ ਮਾਲਿਕ-ਪ੍ਰਭੂ ਤੋਂ ਖੁੰਝੇ ਹੋਏ (ਗੁਰਮਤਿ ਸਿਧਾਂਤਾਂ ਤੋਂ ਟੁੱਟੇ ਹੋਏ) ਹਨ, ਜੋ ਆਪ-ਹੁਦਰੇ ਹੋ ਕੇ ਚਲਦੇ ਹਨ।
ਸੁਣਿ ਮੁੰਧੇ ਹਰਣਾਖੀਏ, ਗੂੜਾ ਵੈਣੁ ਅਪਾਰੁ।। ਪਹਿਲਾਂ ਵਸਤੁ ਸਿਞਾਣਿ ਕੈ, ਤਾਂ ਕੀਚੈ ਵਾਪਾਰੁ।। (ਮ: 1, 1410)
ਭਾਵ: ਹੇ (ਹਰਣ ਦੇ ਨੇਤਰਾਂ ਵਰਗੇ) ਸੁੰਦਰ ਨੇਤਰਾਂ ਵਾਲੀਏ ਭੋਲੀਏ ਜਵਾਨ ਇਸਤਰੀਏ! (ਭਾਵ, ਹੇ ਜਗਤ ਰਚਨਾਂ ਵਿੱਚੋਂ ਸਭ ਤੋਂ ਸੋਹਣੀ ਜੀਵ-ਇਸਤਰੀਏ!) ਮੇਰੀ ਇੱਕ ਡੂੰਘੀ ਭੇਤ ਦੀ ਗੱਲ ਸੁਣ! (ਜਦੋਂ ਕੋਈ ਚੀਜ਼ ਖ੍ਰੀਦਣ ਲੱਗੀਏ, ਤਾਂ) ਪਹਿਲਾਂ (ਉਸ) ਚੀਜ਼ ਨੂੰ ਚੰਗੀ ਤਰ੍ਹਾਂ ਪਰਖ਼ ਕੇ ਤਦੋਂ ਹੀ ਉਸ ਦਾ ਵਾਪਾਰ ਕਰਨਾ ਚਾਹੀਦਾ ਹੈ (ਤਦੋਂ ਹੀ ਉਹ ਖ੍ਰੀਦਣੀ ਚਾਹੀਦੀ ਹੈ)।
ਅਗਿਆਨਤਾ ਦਾ ਹਨੇਰਾ ਦੂਰ ਕਰਨ ਲਈ ਸ਼ਬਦ-ਗੁਰੂ ਦਾ ਫ਼ੁਰਮਾਣੁ ਹੈ -
ਸਲੋਕ।। ਗਿਆਨ ਅੰਜਨੁ ਗੁਰਿ ਦੀਆ, ਅਗਿਆਨ ਅੰਧੇਰ ਬਿਨਾਸੁ।। ਹਰਿ ਕਿਰਪਾ ਤੇ ਸੰਤ ਭੇਟਿਆ, ਨਾਨਕ, ਮਨਿ ਪਰਗਾਸੁ।। (ਮ: 5, 293)
ਭਾਵ: (ਹੇ ਭਾਈ!) ਪਰਮਾਤਮਾ ਦੀ ਕਿਰਪਾ ਨਾਲ ਗੁਰੂ (ਸ਼ਬਦ-ਗੁਰੂ) ਨਾਲ ਮਨੁੱਖ ਦਾ ਮਿਲਾਪ ਹੋਇਆ, ਗੁਰੂ ਨੇ ਮਨੁੱਖ ਦੀਆ ਅੱਖਾਂ (ਸੁਰਤਿ ਰੂਪੀ ਅੱਖਾਂ) ਵਿੱਚ ਰੱਬੀ-ਗਿਆਨ ਦਾ ਸੁਰਮਾ ਪਾ ਦਿੱਤਾ। ਇਸ ਤਰ੍ਹਾਂ, ਹੇ ਨਾਨਕ! ਮਨੁੱਖ ਦੇ ਮਨ ਵਿੱਚ ਰੱਬੀ-ਗਿਆਨ ਦਾ ਪ੍ਰਕਾਸ਼ ਹੋਣ ਨਾਲ ਉਸ ਦੀ ਅਗਿਆਨਤਾ ਦਾ ਹਨੇਰਾ ਮਿਟ ਗਿਆ, ਨਾਸ਼ ਹੋ ਗਿਆ।
ਨੋਟ: ਪ੍ਰਭੂ ਦਾ ਹੁਕਮ, ਯਾਨੀ ਕਿ ਸ਼ਬਦ-ਗੁਰੂ ਦਾ ਉਪਦੇਸ਼ ਹੀ ਰੱਬੀ-ਗਿਆਨ ਦਾ ਸੁਰਮਾ ਹੈ। ਜਿਹੜੇ ਪ੍ਰਾਣੀ ਸ਼ਬਦ-ਗੁਰੂ ਦੇ ਬਚਨਾਂ ਦੀ ਮਨ, ਬਚਨ ਤੇ ਕਰਮ ਕਰ ਕੇ ਪਾਲਣਾ ਕਰਦੇ ਹਨ, ਉਨ੍ਹਾਂ ਦੇ ਮਨਾਂ ਅੰਦਰ ਰੱਬੀ-ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।
9. ਆਵਤਾਰਵਾਦ ਦਾ ਖੰਡਨ
ਪਰਮਾਤਮਾ ਅਵਤਾਰ ਧਾਰ ਕੇ (ਭਾਵ ਜਨਮ ਲੈ ਕੇ) ਜੂਨਾਂ ਵਿੱਚ ਨਹੀਂ ਆਉਂਦਾ। ਉੱਪਰ ਗੁਰਮਤਿ ਫ਼ਲਸਫ਼ੇ ਦੇ ਮੁੱਢਲੇ ਸਿਧਾਂਤ ਵਿੱਚ ਜ਼ਿਕਰ ਕੀਤਾ ਜਾ ਚੁਕਾ ਹੈ ਕਿ ਰੱਬ ‘ਅਜੂਨੀ’ ਹੈ।
ਸਗਲ, ਪਰਾਧ, ਦੇਹਿਂ ਲੋਰੋਨੀ।। ਸੋ ਮੁਖੁ ਜਲਉ, ਜਿਤੁ ਕਹਹਿਂ ਠਾਕੁਰੁ ਜੋਨੀ।। (ਮ: 5, 1136)
ਭਾਵ: (ਹੇ ਭਾਈ!) ਤੂੰ (ਕ੍ਰਿਸ਼ਨ-ਮੂਰਤੀ ਨੂੰ) ਲੋਰੀ ਦੇਂਦਾ ਹੈਂ (ਆਪਣੇ ਵੱਲੋਂ ਤੂੰ ਪਰਮਾਤਮਾ ਨੂੰ ਲੋਰੀ ਦੇਂਦਾ ਹੈਂ, ਤੇਰਾ ਇਹ ਕੰਮ) ਸਾਰੇ ਅਪ੍ਰਾਧਾਂ (ਦਾ ਮੂਲ ਹੈ)। ਸੜ ਜਾਏ (ਤੇਰਾ) ਉਹ ਮੂੰਹ ਜਿਸ ਦੀ ਰਾਹੀ ਤੂੰ ਆਖਦਾ ਹੈਂ ਕਿ ਮਾਲਿਕ-ਪ੍ਰਭੂ ਜੂਨਾਂ ਵਿੱਚ ਆਉਂਦਾ ਹੈ।
10. ਦੇਵੀ-ਦੇਵਤਿਆਂ ਦੀ ਪੂਜਾ ਦਾ ਖੰਡਨ
ਸ਼ਾਤਰ ਪੁਜਾਰੀ ਵਰਗ ਦੇ ਇੱਕ ਹਿੱਸੇ ਨੇ, ਧਰਮ ਦੇ ਨਾਂਅ `ਤੇ ਮਨੁੱਖਤਾ ਨੂੰ ਵਹਿਮਾਂ-ਭਰਮਾਂ ਵਿੱਚ ਉਲਝਾ ਕੇ ਆਪਣੀ ਸਿਰਦਾਰੀ ਸਥਾਪਤ ਕਰਨ ਲਈ, ਕ੍ਰੋੜਾਂ ਹੀ ਮਨੋਂ-ਕਲਪਿਤ ਦੇਵੀ-ਦੇਵਤੇ ਪੈਦਾ ਕਰ ਲਏ ਹੋਏ ਹਨ ਅਤੇ ਉਨ੍ਹਾਂ ਦੀਆਂ ਮੂਰਤੀਆਂ ਬਣਾ ਕੇ ਲੋਕਾਂ ਨੂੰ ਉਨ੍ਹਾਂ ਦੀ ਪੂਜਾ ਵਿੱਚ ਲਾ ਰੱਖਿਆ ਹੈ। ਗੁਰਮਤਿ ਫ਼ਲਸਫ਼ਾ ਅਜਿਹੇ ਕਰਮ-ਕਾਂਡਾਂ ਨੂੰ ਮੁੱਢੋਂ ਹੀ ਰੱਦ ਕਰਦਾ ਹੈ।
ਦੇਵੀ ਦੇਵਾ ਪੂਜੀਐ ਭਾਈ, ਕਿਆ ਮਾਗਉਂ, ਕਿਆ ਦੇਹਿਂ।। (ਮ: 1, 637)
ਭਾਵ: ਹੇ ਭਾਈ! ਜੇ ਦੇਵੀ-ਦੇਵਤਿਆਂ ਦੀਆਂ ਪੱਥਰ ਆਦਿਕ ਦੀਆਂ ਮੂਰਤੀਆਂ ਦੀ ਪੂਜਾ ਕਰੀਏ, ਤਾਂ ਇਹ ਕੁੱਝ ਵੀ ਨਹੀਂ ਦੇ ਸਕਦੇ, ਮੈਂ ਇਨ੍ਹਾਂ ਪਾਸੋਂ ਕੁੱਝ ਵੀ ਨਹੀਂ ਮੰਗਦਾ।
ਨੋਟ: ਗੁਰੂ ਸਾਹਿਬਾਨ ਦੀਆਂ ਮਨੋਂ-ਕਲਪਿਤ ਤਸਵੀਰਾਂ ਨੂੰ ਫੁੱਲਾਂ ਦੀਆਂ ਮਾਲਾਵਾਂ ਪਾ ਕੇ, ਧੂਪ-ਬੱਤੀਆਂ ਕਰਨੀਆਂ ਵੀ ਮੂਰਤੀ-ਪੂਜਾ ਹੀ ਹਨ, ਤਸਵੀਰਾਂ ਅੱਗੇ ਦੀਵੇ (ਜੋਤਾਂ ਜਗਾਉਣੀਆਂ) ਜਗਾਉਂਣੇ ਵੀ ਮੂਰਤੀ-ਪੂਜਾ ਹੀ ਹਨ।
11. ਸੁੱਚ-ਭਿੱਟ (ਛੂਤ-ਛਾਤ) ਦਾ ਖੰਡਨ
ਗੁਰਮਤਿ ਫ਼ਲਸਫ਼ਾ, ਵਰਨ-ਆਸ਼ਰਮ ਵਿਚਾਰਧਾਰਾ ਵੱਲੋਂ ਪ੍ਰਚੱਲਤ ਕੀਤੇ, ਗ਼ੈਰ-ਕੁਦਰਤੀ ਸੁੱਚ-ਭਿੱਟ ਦੇ ਵਿਚਾਰ ਨੂੰ ਮੁਕੰਮਲ ਤੌਰ `ਤੇ ਰੱਦ ਕਰਦਾ ਹੈ। ਸੁੱਚਮ ਨਹੀਂ, ਸਫਾਈ ਰੱਖਣੀ ਚਾਹੀਦੀ ਹੈ।
ਸੂਚੇ ਏਹਿ ਨ ਆਖੀਅਹਿਂ, ਬਹਨਿ ਜਿ ਪਿੰਡਾ ਧੋਇ।। ਸੂਚੇ ਸੇਈ ਨਾਨਕਾ, ਜਿਨਿ ਮਨਿ ਵਸਿਆ ਸੋਇ।। (ਮ: 1, 472)
ਭਾਵ: (ਹੇ ਭਾਈ) ਅਜਿਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਹੀ ਧੋ ਕੇ (ਆਪਣੇ ਵੱਲੋਂ ਪਵਿੱਤਰ ਬਣ ਕੇ) ਬੈਠ ਜਾਂਦੇ ਹਨ। ਹੇ ਨਾਨਕ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ (ਪ੍ਰਭੂ ਦੀ ਯਾਦ) ਵਸਦਾ ਹੈ।
12. ਸਭ ਕਿਸਮ ਦੇ ਕਰਮ-ਕਾਂਡਾਂ ਦਾ ਖੰਡਨ
ਸ਼ਾਤਰ ਪੁਜਾਰੀ ਸ਼੍ਰੇਣੀ ਵੱਲੋਂ, ਆਪਣੇ ਸੁਆਰਥ ਹਿੱਤ, ਧਰਮ ਦੇ ਨਾਂਅ `ਤੇ ਬਹੁਤ ਸਾਰੇ ਕਰਮ-ਕਾਂਡ ਪ੍ਰਚੱਲਤ ਕੀਤੇ ਜਾ ਚੁੱਕੇ ਹਨ ਤਾਕਿ ਮਨੁੱਖੀ ਸਮਾਜ ਨੂੰ ਅਜਿਹੇ ਫ਼ੋਕਟ ਧਰਮ-ਕਰਮਾਂ ਵਿੱਚ ਉਲਝਾ ਕੇ ਆਰਥਿਕ ਲੁੱਟ-ਖਸੁੱਟ ਕੀਤੀ ਜਾ ਸਕੇ ਅਤੇ ਸਰੀਰਕ ਸ਼ੋਸ਼ਣ ਵੀ ਕੀਤਾ ਜਾ ਸਕੇ। ਗੁਰਮਤਿ ਫ਼ਲਸਫ਼ਾ ਹਰ ਪ੍ਰਕਾਰ ਦੇ ਕਰਮ-ਕਾਂਡ ਨੂੰ ਮੁੱਢੋਂ ਹੀ ਰੱਦ ਕਰਦਾ ਹੈ -
ਕਿਰਿਆਚਾਰ ਕਰਹਿਂ ਖਟੁ ਕਰਮਾ, ਇਤੁ ਰਾਤੇ ਸੰਸਾਰੀ।। ਅੰਤਰਿ ਮੈਲੁ ਨ ਉਤਰੈ ਹਉਮੈ, ਬਿਨੁ ਗੁਰ ਬਾਜੀ ਹਾਰੀ।। (ਮ: 5, 495)
ਪਦ-ਅਰਥ: ਕਿਰਿਆਚਾਰ-ਕਰਮ-ਕਾਂਡ (ਪੂਜਾ, ਤਿਲਕ, ਯਾਤਰਾ ਆਦਿ)। ਖਟੁ ਕਰਮਾ-ਮਨੂੰਵਾਦੀ ਸ਼ਾਸਤਰਾਂ ਦੇ ਮਿਥੇ ਹੋਏ ਛੇ ਧਰਮ-ਕਰਮ (ਵਿਦਿਆ ਪੜ੍ਹਨੀ, ਪੜ੍ਹਾਉਣੀ, ਯੱਗ ਕਰਨਾ, ਕਰਾਉਣਾ, ਦਾਨ ਦੇਣਾ, ਲੈਣਾ)। ਰਾਤੇ-ਲੱਗੇ ਹੋਏ ਹਨ।
ਭਾਵ: (ਹੇ ਭਾਈ!) ਸੰਸਾਰੀ ਲੋਕ ਸ਼ਾਸਤਰਾਂ ਵੱਲੋਂ ਮਿਥੇ ਹੋਏ ਅਤੇ ਹੋਰ ਅਖੌਤੀ ਧਰਮ-ਕਰਮ ਆਦਿ ਕਰਮ-ਕਾਂਡਾਂ ਵਿੱਚ ਲੱਗੇ ਰਹਿੰਦੇ ਹਨ। ਪਰ ਗੁਰੂ ਤੋਂ ਬਿਨਾ (ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰਨ ਤੋਂ ਬਿਨਾ) ਅਜਿਹੇ ਕਰਮ-ਕਾਂਡ ਕਰਨ ਨਾਲ ਹਉਮੈ ਦੀ ਮੈਲ ਨਹੀਂ ਉਤਰਦੀ ਅਤੇ ਮਨੁੱਖ ਜੀਵਨ ਦੀ ਬਾਜ਼ੀ ਹਾਰ ਕੇ ਚਲਾ ਜਾਂਦਾ ਹੈ।
ਕਰਮ ਕਾਂਡ ਬਹੁ ਕਰਹਿਂ ਅਗਵਚਾਰ।। ਬਿਨੁ ਨਾਵੈ, ਧ੍ਰਿਗੁ ਧ੍ਰਿਗੁ ਅਹੰਕਾਰ।। (ਮ: 3, 162)
ਭਾਵ: ਜਿਹੜੇ ਮਨੁੱਖ (ਜਨਮ, ਜਨੇਊ, ਵਿਆਹ, ਮਰਨ-ਕਿਰਿਆ ਆਦਿਕ ਸਮੇਂ, ਸ਼ਾਸਤਰਾਂ ਅਨੁਸਾਰ ਮਿਥੇ ਹੋਏ) ਧਾਰਮਿਕ ਕਰਮ ਕਰਦੇ ਹਨ ਤੇ ਹੋਰ ਅਨੇਕਾਂ (ਵਿਖਾਵੇ ਦੀਆਂ) ਧਾਰਮਿਕ ਰਸਮਾਂ (ਅਖੰਡ-ਪਾਠ ਆਦਿ) ਕਰਦੇ ਹਨ, ਪਰ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿੰਦੇ ਹਨ (ਇਹ ਕਰਮ-ਕਾਂਡ ਉਨ੍ਹਾਂ ਦੇ ਅੰਦਰ) ਅਹੰਕਾਰ (ਪੈਦਾ ਕਰਦਾ ਹੈ ਤੇ ਉਨ੍ਹਾਂ ਦਾ ਜੀਵਨ) ਫਿਟਕਾਰਯੋਗ ਹੀ ਰਹਿੰਦਾ ਹੈ।
ਨੋਟ: ਧਾਰਮਿਕ ਗ੍ਰੰਥਾਂ ਦੇ ਗਿਣਤੀ-ਮਿਣਤੀ ਦੇ ਤੋਤਾ-ਰਟਨੀ ਪਾਠ ਵੀ ਕਰਮ-ਕਾਂਡੀ ਕਾਰਵਾਈਆਂ ਹੀ ਹਨ।
13. ਭੇਖ (ਧਾਰਮਿਕ ਪਹਿਰਾਵਾ) ਤੇ ਪਾਖੰਡਵਾਦ ਦਾ ਖੰਡਨ
ਕੇਵਲ ਧਾਰਮਿਕ ਪਹਿਰਾਵਾ ਧਾਰਨ ਕਰਨ ਨਾਲ ਹੀ ਕੋਈ ਧਰਮੀ ਨਹੀਂ ਬਣ ਜਾਂਦਾ। ਧਰਮੀ ਬਨਣ ਲਈ ਧਰਮ (ਇਨਸਾਨੀਅਤ) ਦੇ ਗੁਣਾਂ ਦਾ ਧਾਰਨੀ ਹੋਣਾ ਲਾਜ਼ਮੀ ਹੈ। ਕੁੱਝ ਚਾਲਾਕ, ਵਡਿਆਈ-ਖ਼ੋਰੇ ਤੇ ਸਿੱਧੜ ਮਨੁੱਖ ਲੋਕਾਂ ਨੂੰ ਪ੍ਰਭਾਵਤ ਕਰਨ ਲਈ (ਅਤੇ ਉਨ੍ਹਾਂ ਦਾ ਹਰ ਪੱਖ ਤੋਂ ਸ਼ੋਸ਼ਣ ਕਰਨ ਲਈ) ਧਾਰਮਿਕ ਲਿਬਾਸ ਧਾਰਨ ਕਰ ਕੇ ਧਰਮੀ ਹੋਣ ਦਾ ਪਾਖੰਡ ਕਰਦੇ ਹਨ। ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੀ ਲੋਕਾਈ ਉਨ੍ਹਾਂ ਪਾਖੰਡੀਆਂ ਨੂੰ ਧਰਮੀ ਤੇ ਮਹਾਂਪੁਰਖ ਸਮਝ ਕੇ ਉਨ੍ਹਾਂ ਦੇ ਪਿੱਛੇ ਲੱਗ ਤੁਰਦੀ ਹੈ ਅਤੇ ਖ਼ੁਆਰ ਹੁੰਦੀ ਹੈ, ਇੱਥੋਂ ਤੱਕ ਕਿ ਇਨ੍ਹਾਂ ਪਾਖੰਡੀਆਂ ਤੇ ਨਕਲੀ ਮਹਾਂਪੁਰਖਾਂ ਹੱਥੋਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਵੀ ਲੁਟਾ ਬੈਠਦੀ ਹੈ। ਗੁਰਮਤਿ ਫ਼ਲਸਫ਼ਾ ਅਜਿਹੇ ਪਾਖੰਡੀਆਂ ਪ੍ਰਤੀ ਮਨੁੱਖੀ ਸਮਾਜ ਨੂੰ ਇੰਜ ਖ਼ਬਰਦਾਰ (ਸੁਚੇਤ) ਕਰਦਾ ਹੈ -
ਬਹੁ ਭੇਖ ਕਰਿ ਭਰਮਾਈਐ, ਮਨਿ ਹਿਰਦੈ ਕਪਟੁ ਕਮਾਇ।। ਹਰਿ ਕਾ ਮਹਲੁ ਨ ਪਾਵਈ, ਮਰਿ ਵਿਸਟਾ ਮਾਹਿ ਸਮਾਇ।। 1. । ਮਨ ਰੇ ਗ੍ਰਿਹ ਹੀ ਮਾਹਿ ਉਦਾਸੁ।। ਸਚੁ ਸੰਜਮੁ ਕਰਣੀ ਸੋ ਕਰੇ, ਗੁਰਮੁਖਿ ਹੋਇ ਪਰਗਾਸੁ।। 1. । ਰਹਾਉ।। (ਮ: 3, 26)
ਭਾਵ: ਬਹੁਤੇ ਭੇਖ ਧਾਰ ਕੇ (ਭਾਵ, ਭੇਖਧਾਰੀ ਮਨੁੱਖ) ਭਟਕਣਾ ਵਿੱਚ ਪਿਆ ਰਹਿੰਦਾ ਹੈ, ਮਨ (ਅਤੇ) ਹਿਰਦੇ ਵਿੱਚ ਕਪਟ ਕਮਾਉਂਦਾ ਹੈ। (ਅਜਿਹਾ ਮਨੁੱਖ) ਪਰਮਾਤਮਾ ਦਾ ਸਰੂਪ (ਦਰਬਾਰ) ਨਹੀਂ (ਪ੍ਰਾਪਤ ਕਰ ਸਕਦਾ, ਸਗੋਂ) ਮਰ ਕੇ ਗੰਦਗੀ ਵਿੱਚ ਹੀ ਜਾ ਮਿਲਦਾ ਹੈ (ਭਾਵ, ਚੌਰਾਸੀ ਦੇ ਗੇੜ ਵਿੱਚ ਜਾ ਪੈਂਦਾ ਹੈ)।। 1. ।
ਹੇ ਮਨ! (ਬਹੁਤੇ ਭੇਖ ਕਰਨ ਦੀ ਥਾਂ) ਗ੍ਰਿਹਸਥੀ (ਜੀਵਨ) ਵਿੱਚ ਹੀ ਵਿਚਰਦਿਆਂ (ਮਾਇਆ ਦੇ ਮੋਹ ਵੱਲੋਂ) ਉਪਰਾਮ ਹੋ ਰਹੁ। (ਪਰ ਇਸ ਬਿਰਤੀ ਨੂੰ ਪ੍ਰਾਪਤ ਕਰਨ ਲਈ) ਸੱਚ (ਬੋਲਣ ਦਾ ਅਭਿਆਸ ਅਤੇ) ਇੰਦ੍ਰਿਆਂ ਨੂੰ ਕੁਕਰਮਾਂ ਵੱਲੋਂ ਬੰਧੇਜ ਵਿੱਚ ਰੱਖਣ ਵਾਲੀ ਕਿਰਿਆ ਉਹ (ਮਨੁੱਖ ਹੀ) ਕਰ ਸਕਦਾ ਹੈ (ਜਿਸ ਦੇ ਹਿਰਦੇ ਵਿੱਚ) ਗੁਰੂ ਦੁਆਰਾ (ਨਾਮ ਰੂਪੀ) ਚਾਨਣ ਹੁੰਦਾ ਹੈ। ਰਹਾਉ।
ਭਾਈ ਰੇ! ਇਸੁ ਮਨ ਕਉ ਸਮਝਾਇ।। ਏ ਮਨ! ਆਲਸੁ ਕਿਆ ਕਰਹਿਂ, ਗੁਰਮੁਖਿ ਨਾਮ ਧਿਆਇ।। 1. । ਰਹਾਉ।।
ਹਰਿ ਭਗਤਿ ਹਰਿ ਕਾ ਪਿਆਰੁ ਹੈ, ਜੇ ਗੁਰਮੁਖਿ ਕਰੇ ਬੀਚਾਰਿ।। ਪਾਖੰਡਿ ਭਗਤਿ ਨ ਹੋਵਈ, ਦੁਬਿਧਾ ਬੋਲੁ ਖੁਆਰੁ।। ਸੋ ਜਨੁ ਰਲਾਇਆ ਨ ਰਲੈ, ਜਿਸੁ ਅੰਤਰਿ ਬਿਬੇਕ ਬੀਚਾਰੁ।। 2. । (ਮ: 3, 28)
ਭਾਵ: ਹੇ ਭਾਈ! (ਤੂੰ ਵੀ ਆਪਣੇ) ਇਸ ਮਨ ਨੂੰ ਸਮਝਾਉਣਾ ਕਰ ਕਿ ਹੇ ਮਨ! (ਤੂੰ) ਕਿਉਂ ਆਲਸ ਕਰਦਾ ਹੈਂ, ਗੁਰੂ-ਅਨੁਸਾਰੀ ਹੋ ਕੇ ਹਰੀ-ਨਾਮ ਨੂੰ ਸਿਮਰ। 1. ਰਹਾਉ।।
ਜੇ ਗੁਰੂ (ਦੀ ਸਿਖਿਆ) ਦੁਆਰਾ (ਕੋਈ ਮਨੁੱਖ) ਇਹ ਵੀਚਾਰ ਕਰੇ (ਕਿ ਹਰੀ ਦੀ ਭਗਤੀ ਕੀ ਹੈ? ਤਾਂ ਉਸ ਦਾ ਉੱਤਰ ਇਹ ਹੈ ਕਿ) ਪ੍ਰਭੂ ਦੀ ਭਗਤੀ ਪ੍ਰਭੂ ਦਾ (ਪ੍ਰੇਮ) ਪਿਆਰ ਹੀ ਹੈ (ਭਾਵ, ਪ੍ਰਭੂ ਦੇ ਚਰਨਾਂ ਨਾਲ ਤਨੋਂ ਮਨੋਂ ਪਿਆਰ ਕਰਨਾ ਹੀ ਪ੍ਰਭੂ-ਭਗਤੀ ਹੈ)। (ਹੋਰ) ਪਾਖੰਡ (ਵਾਲੇ ਕਰਮਾਂ) ਨਾਲ (ਪ੍ਰਭੂ ਦੀ) ਭਗਤੀ ਨਹੀਂ ਹੋ ਸਕਦੀ (ਕਿਉਂਕਿ ਪਾਖੰਡ ਅਥਵਾ) ਦੁਬਿਧਾ ਵਾਲੇ ਬੋਲ (ਬੋਲਣ ਵਾਲਾ) ਖੁਆਰ (ਹੀ ਹੁੰਦਾ ਹੈ)। (ਪਰ) ਜਿਸ (ਮਨੁੱਖ ਦੇ ਹਿਰਦੇ, ਅੰਦਰ ਗਿਆਨ ਵਾਲਾ ਵੀਚਾਰ ਹੁੰਦਾ ਹੈ, ਉਹ (ਪ੍ਰਭੂ ਦਾ) ਦਾਸ (ਕਿਸੇ ਵਿੱਚ) ਰਲਾਇਆ ਵੀ ਨਹੀਂ ਰਲ ਸਕਦਾ (ਭਾਵ, ਉਸ ਦੀ ਰਹਿਣੀ-ਬਹਿਣੀ, ਬੋਲ-ਚਾਲ ਆਦਿ ਪਾਖੰਡੀਆਂ ਨਾਲੋਂ ਵੱਖਰੀ ਹੁੰਦੀ ਹੈ)। 2.
14. ਨਿੰਦਿਆ-ਚੁਗਲੀ ਤੇ ਚਾ-ਪਲੂਸੀ ਦਾ ਖੰਡਨ
ਨਿੰਦਾ ਭਲੀ ਕਿਸੈ ਕੀ ਨਾਹੀਂ, ਮਨਮੁਖ ਮੁਗਧ ਕਰੰਨਿ।। ਮੁਹ ਕਾਲੇ ਤਿਨ ਨਿੰਦਕਾਂ, ਨਰਕੇ ਘੋਰਿ ਪਵੰਨਿ।। (ਮ: 3, 755)
ਭਾਵ: ਹੇ ਭਾਈ! ਕਿਸੇ ਦੀ ਵੀ ਨਿੰਦਿਆ ਕਰਨੀ ਚੰਗੀ ਨਹੀਂ ਹੁੰਦੀ, ਆਪ-ਹੁਦਰੇ ਤੇ ਮੂਰਖ ਮਨੁੱਖ ਹੀ ਨਿੰਦਿਆ ਕਰਦੇ ਹਨ। ਅਜਿਹੇ ਨਾ-ਸਮਝ ਬੰਦੇ (ਔਗੁਣਾਂ, ਵਿਕਾਰਾਂ ਦੇ ਵੱਸ ਪੈ ਕੇ) ਕਰੜੇ ਦੁੱਖਾਂ ਦੇ ਭਾਗੀ ਬਣਦੇ ਹਨ।
ਨੋਟ: ਸੱਚੀ ਗੱਲ ਕਰਨੀ ਨਿੰਦਿਆ ਨਹੀਂ ਹੁੰਦੀ। ਇਸੇ ਤਰ੍ਹਾਂ ਹੀ, ਸੱਚੀ ਗੱਲ ਕਰਨੀ ਚਾ-ਪਲੂਸੀ ਵੀ ਨਹੀਂ ਹੁੰਦੀ। ਮਿਸਾਲ ਦੇ ਤੌਰ `ਤੇ, ਸ਼ੇਰ ਨੂੰ ਕੁੱਤਾ ਕਹਿਣਾ ਸ਼ੇਰ ਦੀ ਨਿੰਦਿਆ ਹੈ ਤੇ ਕੁੱਤੇ ਨੂੰ ਸ਼ੇਰ ਕਹਿਣਾ ਕੁੱਤੇ ਦੀ ਚਾ-ਪਲੂਸੀ ਹੈ।
ਜਿਸੁ ਅੰਦਰਿ ਚੁਗਲੀ, ਚੁਗਲੋ ਵਜੈ, ਕੀਤਾ ਕਰਤਿਆ ਓਸ ਦਾ ਸਭੁ ਗਇਆ।। ਨਿਤ ਚੁਗਲੀ ਕਰੇ ਅਣਹੋਂਦੀ ਪਰਾਈ, ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ।। (ਮ: 4, 308)
ਭਾਵ: ਜਿਸ ਮਨੁੱਖ ਦੇ ਹਿਰਦੇ ਵਿੱਚ ਚੁਗਲੀ ਹੁੰਦੀ ਹੈ, ਉਹ ਚੁਗਲ (ਦੇ ਨਾਮ ਨਾਲ) ਹੀ ਮਸ਼ਹੂਰ ਹੋ ਜਾਂਦਾ ਹੈ, ਝੂਠੀ ਚੁਗਲੀ ਕਰਨ ਕਰ ਕੇ ਉਸ ਦੀ ਪਿਛਲੀ ਕੀਤੀ ਨੇਕ ਕੰਮਾਂ ਦੀ ਕਮਾਈ (ਫ਼ਲ) ਵਿਅਰਥ ਚਲੀ ਜਾਂਦੀ ਹੈ। ਉਹ ਏਥੇ ਤੇ ਅੱਗੇ (ਰੱਬੀ-ਦਰਗਾਹ ਅੰਦਰ) ਸ਼ਰਮ ਦੇ ਕਾਰਨ ਮੂੰਹ ਦਿਖਾਉਂਣ ਜੋਗਾ ਨਹੀਂ ਰਹਿੰਦਾ।
ਉਸਤਤਿ ਨਿੰਦਾ ਦੋਊ ਤਿਆਗੈ, ਖੋਜੈ ਪਦੁ ਨਿਰਬਾਨਾ।। ਜਨ ਨਾਨਕ, ਇਹੁ ਖੇਲੁ ਕਠਨੁ ਹੈ, ਕਿਨਹੂੰ ਗੁਰਮੁਖਿ ਜਾਨਾ।। (ਮ: 8, 219)
ਭਾਵ: (ਹੇ ਭਾਈ! ਉਸ ਮਨੁੱਖ ਨੇ ਅਸਲੀਅਤ ਲੱਭ ਲਈ ਹੈ ਜੇਹੜਾ) ਨਾ ਕਿਸੇ ਦੀ ਖੁਸ਼ਾਮਦ ਕਰਦਾ ਹੈ, ਨਾ ਕਿਸੇ ਦੀ ਨਿੰਦਾ, ਤੇ ਜੋ ਉਸ ਆਤਮਿਕ ਅਵੱਸਥਾ ਦੀ ਸਦਾ ਭਾਲ ਕਰਦਾ ਹੈ ਜਿੱਥੇ ਕੋਈ ਦੁਨਿਆਵੀ ਦੁਖ-ਸੁਖ, ਮਾਨ-ਅਪਮਾਨ ਤੇ ਵਾਸ਼ਨਾ (ਵਿਕਾਰਾਂ ਦੀ ਤ੍ਰਿਸ਼ਨਾ) ਪੋਹ ਨਹੀਂ ਸਕਦੀ। ਹੇ ਨਾਨਕ! ਇਹ ਕੰਮ ਹੈ ਤਾਂ ਬੜਾ ਔਖਾ, ਪਰ, ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰ ਕੇ (ਪ੍ਰਭੂ ਮਿਹਰ ਨਾਲ) ਇਸ ਨੂੰ ਅਵੱਸ਼ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
15. ਹਠ-ਜੋਗ ਦਾ ਖੰਡਨ
ਸਰੀਰ ਨੂੰ ਕਈ ਕਿਸਮ ਦੇ ਕਸ਼ਟ ਦੇ ਕੇ (ਗਰਮੀ ਦੀ ਰੁੱਤ ਧੂੰਣੀਆਂ ਤਾਪਣੀਆਂ, ਸਰਦੀਆਂ ਵਿੱਚ ਠੰਢੇ ਪਾਣੀ `ਚ ਬੈਠਣਾ ਆਦਿ) ਪ੍ਰਭੂ-ਮਿਲਾਪ ਹਾਸਿਲ ਨਹੀਂ ਹੋ ਸਕਦਾ। ਭੋਰਿਆਂ `ਚ ਬੈਠ ਕੇ ਮਾਲਾ ਫੇਰਨੀ, ਨੰਗੇ ਪੈਰੀਂ ਰਹਿਣਾ, ਨੰਗੇ ਤੁਰੇ ਫਿਰਨਾ, ਚਾਲੀਹੇ ਕੱਟਣੇ, ਸਮਾਧੀਆਂ ਲਾ ਕੇ ਬੈਠੇ ਰਹਿਣਾ, ਮੋਨ ਧਾਰਨ ਕਰਨੇ, ਲੰਮੇ ਸਮੇਂ ਲਈ ਵਰਤ ਰੱਖਣੇ, ਸਰੀਰ `ਤੇ ਸੁਆਹ ਮਲ ਲੈਣੀ, ਜਟਾਂ ਵਧਾ ਲੈਣੀਆਂ ਆਦਿ ਕਿਰਿਆਵਾਂ ਦਾ ਗੁਰਮਤਿ ਫ਼ਲਸਫ਼ਾ ਸਖਤੀ ਨਾਲ ਖੰਡਨ ਕਰਦਾ ਹੈ।
ਜਪੁ ਤਪੁ ਕਰਿ ਕਰਿ ਸੰਜਮ ਥਾਕੀ, ਹਠਿ ਨਿਗ੍ਰਹਿ ਨਹੀਂ ਪਾਈਐ।। ਨਾਨਕ, ਸਹਜਿ ਮਿਲੇ ਜਗਜੀਵਨ, ਸਤਿਗੁਰ ਬੂਝ ਬੁਝਾਈਐ।। (ਮ: 1, 436)


15/10/13)
ਬੀ. ਐੱਸ. ਢਿੱਲੋਂ, ਐਡਵੋਕੇਟ

ਲੋਕਤੰਤਰ ਜੋ ਬਣ ਗਿਆ ਹੈ ਵੋਟਤੰਤਰ।
ਬੀ. ਐੱਸ. ਢਿੱਲੋਂ, ਐਡਵੋਕੇਟ

ਜਦੋਂ ਇਬਰਾਹਿਮ ਲਿੰਕਨ ਨੇ ਲੋਕਤੰਤਰ ਨੂੰ ਲੋਕਾਂ ਦਵਾਰਾ, ਲੋਕਾਂ ਦੀ ਅਤੇ ਲੋਕਾਂ ਵਾਸਤੇ ਚੁਣੀ ਗਈ ਸਰਕਾਰ ਕਿਹਾ ਸੀ ਤਾਂ ਉਹਦਾ ਇਹ ਮਤਲਬ ਹਰਗਿਜ ਨਹੀਂ ਸੀ ਕਿ ਲੋਕ ਸਿਰਫ ਵੋਟਾਂ ਪਾਉਣ ਦਾ ਹੀ ਕੰਮ ਕਰਦੇ ਰਹਿਣਗੇ। ਸਾਡੇ ਦੇਸ਼ ਵਿੱਚ ਲੋਕਤੰਤਰ ਨੂੰ ਵੋਟਤੰਤਰ ਵਿੱਚ ਅਜਿਹਾ ਬਦਲਿਆ ਕਿ ਹੁਣ ਮੁਹੱਲਿਆਂ ਵਿੱਚ ਵੀ ਵੋਟਾਂ ਪੈਂਦੀਆਂ ਹਨ। ਵੋਟਾਂ ਦੇ ਚਸਕੇ ਨੇ ਨਾਂ ਦੀ ਭੁੱਖ ਇੰਨੀ ਜਿਆਦਾ ਵਧਾ ਦਿੱਤੀ ਹੈ ਕਿ ਚੋਣ ਕਿਸੇ ਪਰਵਾਸੀ ਪੰਜਾਬੀ ਵੱਲੋਂ, ਵਿਦੇਸ਼ ਵਿੱਚ ਮੁਹੱਲੇ ਦੀ ਛੋਟੀ ਮੋਟੀ ਮੈਂਬਰੀ ਦੀ ਲੜੀ ਜਾ ਰਹੀ ਹੁੰਦੀ ਹੈ। ਪਰ ‘ਵੋਟ ਜਰੁਰ ਪਾਇਉ’ ਦੇ ਫੋਟੋਆਂ ਅਤੇ ਦਰਜਨਾਂ ਨਾਵਾਂ ਵਾਲੇ ਇਸ਼ਤਿਹਾਰ ਪੰਜਾਬ ਵਿੱਚ ਲੱਗ ਰਹੇ ਹੁੰਦੇ ਹਨ। ਇੱਥੇ ਸਾਲ ਵਿੱਚ ਦੋ ਤਿੰਨ ਕਿਸਮ ਦੀਆਂ ਚੋਣਾਂ ਹੁੰਦੀਆਂ ਹਨ। ਲੋਕਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਲੋਕਤੰਤਰ ਦੇ ਨਾਂ ਤੇ ਉਨ੍ਹਾਂ ਨੂੰ ਕੰਮ ਲਾਇਆ ਗਿਆ ਹੈ। ਕਿਉਂ ਕਿ ਵਿਹਲੇ ਲੋਕ ਸਰਕਾਰ ਨੂੰ ਕੰਮ ਲਾ ਦਿੰਦੇ ਹਨ। ਇਸ ਵੋਟਤੰਤਰ ਨੇ ਕਿਰਤ ਸੱਭਿਆਚਾਰ ਹੀ ਖਤਮ ਕਰ ਦਿੱਤਾ ਹੈ। ਜਿੱਥੇ ਨਾ ਕਿਰਤ ਦੀ ਕਦਰ ਹੈ ਨਾ ਕਿਰਤੀ ਦੀ।
ਹਰੇ ਇਨਕਲਾਬ ਪਿੱਛੋਂ, ਪਿਛਲੇ ਤਿੰਨ ਦਹਾਕਿਆਂ ਦੌਰਾਂਨ ਵਧੀ ਫੁੱਲੀ ਇਹ 40 ਕੁ ਲੱਖ ਦੇ ਕਰੀਬ ਵਿਹਲਿਆਂ ਦੀ ਧਾੜ ਰੋਜਾਨਾਂ ਸਵੇਰੇ ਕਚਹਿਰੀਆਂ, ਬਜਾਰਾਂ, ਸੱਥਾਂ, ਡੇਰਿਆਂ ਅਤੇ ਧਾਰਮਿਕ ਸਥਾਂਨਾਂ ਤੇ ਤੋਰੇ ਫੇਰੇ ਲਈ ਘਰੋਂ ਨਿੱਕਲਦੇ ਹਨ। ਇੰਨੇ ਕੁ ਹੀ ਪ੍ਰਵਾਸੀ ਮਜਦੂਰ ਸਾਡੇ ਖੇਤਾਂ, ਘਰਾਂ, ਕਾਰਖਾਨਿਆਂ ਅਤੇ ਦੁਕਾਂਨਾਂ ਤੇ ਇਨ੍ਹਾਂ ਦੀ ਥਾਂ ਕੰਮ ਕਰਦੇ ਹਨ। ਪੰਜਾਬ ਵਿੱਚ ਲੱਗੇ ਵੱਡੇ ਉਦਯੋਗਾਂ ਵਿੱਚ ਵੀ ਪਰਵਾਸੀ ਮਜਦੂਰ ਹੀ ਕੰਮ ਕਰ ਰਹੇ ਹਨ। ਵਿਹਲੇ ਤੇ ਬੇਰੋਜਗਾਰ ਲੋਕ ਹੀ ਵੋਟਤੰਤਰ ਦਾ ਚਾਰਾ ਹਨ। ਜਦੋਂ ਗਲੀਆਂ ਪੁੱਟੀਆਂ ਜਾ ਰਹੀਆਂ ਹੋਣ ਤਾਂ ਲੋਕ ਸਮਝ ਜਾਂਦੇ ਹਨ ਕਿ ਹੁਣ ਸੀਵਰੇਜ ਪਵੇਗਾ, ਪਰ ਜਦੋਂ ਸਵੇਰ ਵੇਲੇ ਨੌਜਵਾਂਨ ਸੱਥਾਂ ਵਿੱਚ ਤਾਸ਼ ਖੇਢਣ ਲੱਗ ਪੈਣ ਤਾਂ ਸਮਝ ਲੈਣਾ ਚਾਹੀਦਾ ਗੜੇਮਾਰੀ ਹੋਣ ਵਾਲੀ ਹੈ। ਭਾਰਤੀ ਸੰਵਿਧਾਂਨ ਦੇ ਮੁੱਖ ਬੰਧ ਵਿੱਚ ਭਾਰਤ ਨੂੰ ਇੱਕ ਅਜਾਦ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰ, ਗਣਤੰਤਰ ਦੇਸ਼ ਕਿਹਾ ਗਿਆ ਹੈ। ਜਿਸ ਵਿੱਚ ਦੇਸ਼, ਸੂਬੇ ਅਤੇ ਪਿੰਡ/ਸ਼ਹਿਰ ਤੇ ਅਧਾਰਤ ਤਿੰਨ ਪੜਾਵੀ ਯਾਣੀ ਕਿ ਪਾਰਲੀਮੈਂਟ, ਵਿਧਾਂਨ ਸਭਾ ਅਤੇ ਪੰਚਾਇਤੀ ਚੋਣਾਂ ਹੋਣਗੀਆਂ। ਪਰ ਹੁਣ ਵੀਹ ਕਿਸਮ ਦੀਆਂ ਤਾਂ ਸਰਕਾਰੀ ਚੋਣਾਂ ਹਨ ਅਤੇ ਗੈਰ ਸਰਕਾਰੀ ਚੋਣਾਂ ਦੀ ਤਾਂ ਗਿਣਤੀ ਹੀ ਨਹੀਂ।
ਦੇਸ਼ ਨੂੰ ਗਣਤੰਤਰ ਲਿਖਣ ਵਾਲਿਆਂ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਅਸਲ ਵਿੱਚ ਲਫਜਾਂ ਦੇ ਹੇਰ ਫੇਰ ਨਾਲ ਇਹ ਰਾਜ ਰਹੇਗਾ ਪਿਤਾ ਪੁਰਖੀ ਹੀ। ਲੋਕ ਵੀ ਚਾਅ ਨਾਲ ਵੋਟਾਂ ਦੇ ਦਿਨ ਉਡੀਕਦੇ ਹਨ। ਅਜਿਹੇ ਉਮੀਦਵਾਰ ਤਾਂ ਰੱਬ ਦੇਵੇ। ਇੱਕ ਹਾਈ ਕੋਰਟ ਦੇ ਰਿਟਾਇਰ ਜੱਜ ਜਦੋਂ ਐੱਮ. ਐੱਲ. ਏ. ਬਣਕੇ ਹਈਕੋਰਟ ਵਿੱਚ ਵਕੀਲਾਂ ਤੇ ਜੱਜਾਂ ਦੇ ਡਿੱਨਰ ਤੇ ਆਏ ਤਾਂ ਵਕੀਲਾਂ ਤੇ ਜੱਜਾਂ ਨੇ ਮਖੌਲ ਕੀਤਾ ਕੇ ‘ਤੈਨੂੰ ਸਰਪੰਚੀ ਦੀ ਚੋਣ ਲੜਣੀ ਚਾਹੀਦੀ ਸੀ’। ਜਦੋਂ ਕਿ ਇਹ ਉਮਰ ਅਨਾਂ ਹਜਾਰੇ ਵਰਗਿਆਂ ਦੀ ਤਰਾਂ ਸਮਾਜ ਸੇਵਾ ਕਰਨ ਦੀ ਹੁੰਦੀ ਹੈ। ਇਸ ਵੋਟਤੰਤਰ ਨੇ ਲੋਕਾਂ ਨੂੰ ਵੋਟਾਂ ਦਾ ਅਜਿਹਾ ਨਸ਼ਾ ਲਾ ਦਿੱਤਾ ਹੈ ਕਿ ਉਹ ਆਪਣੇ ਸਾਰੇ ਦਿਨ ਵਿੱਚ ਅੱਧਿਉਂ ਬਹੁਤਾ ਸਮਾਂ ਵੋਟਾਂ ਤੇ ਲੀਡਰਾਂ ਦੀਆਂ ਹੀ ਗੱਲਾਂ ਕਰਦੇ ਹਨ। ਅਜੀਬ ਲੋਕਤੰਤਰ ਹੈ ਜਿੱਥੇ ਕਰੋੜਾਂ ਦੇ ਬੱਜਟ ਵਾਲੇ ਮੰਡੀ ਬੋਰਡ ਦਾ ਚੇਅਰਮੈਨ ਤਾਂ ਸਰਕਾਰ ਲਾ ਦਿੰਦੀ ਹੈ ਪਰ ਪਿੰਡ ਦੀ ਛੋਟੀ ਮੋਟੀ ਸਹਿਕਾਰੀ ਸਭਾ ਲਈ ਲੋਕ ਲੜ ਲੜ ਮਰਦੇ ਹਨ। ਗਵਰਨਰਾਂ, ਰਾਜ ਸਭਾ, ਕੇਂਦਰੀ ਤੇ ਸੂਬਾਈ ਪਬਲਿਕ ਸਰਵਿਸ ਕਮਿਸ਼ਨਾਂ ਦੇ ਚੇਅਰਮੈਨਾਂ, ਮੈਂਬਰਾਂ ਅਤੇ ਵੱਡੇ ਵੱਡੇ ਜਨਤਕ ਅਦਾਰਿਆਂ, ਬੋਰਡਾਂ ਦੇ ਮੈਂਬਰਾਂ ਅਤੇ ਚੇਅਰਮੈਨਾਂ ਦੀਆਂ ਨਾਮਜ਼ਦਗੀਆਂ ਹੁੰਦੀਆਂ ਹਨ। ਪਰ ਸਰਪੰਚੀ ਦੀ ਜ਼ਿਮਨੀ ਚੋਣ ਲਈ ਪਿੰਡ ਲੜਾਈ ਦੇ ਅਖਾੜੇ ਬਣ ਜਾਂਦੇ ਹਨ। ਸਰਪੰਚ ਨੇ ਕਿਹੜਾ ਪ੍ਰਮਾਣੂੰ ਸਮਝੌਤੇ ਤੇ ਦਸਤਖਤ ਕਰਨੇ ਹੁੰਦੇ ਹਨ। ਉਝ ਵੀ ਜਿਮਨੀ ਚੋਣਾਂ ਵਿੱਚ ਪਹਿਲੇ ਉਮੀਦਵਾਰਾਂ ਦੇ ਪਰਿਵਾਰਾਂ ਨੂੰ ਹੀ ਟਿਕਟਾਂ ਮਿਲਦੀਆਂ ਹਨ। ਫਿਰ ਕਿਉਂ ਨਾ ਪਿਛਲੇ ਉਮੀਦਵਾਰ ਦੇ ਕਵਰਿੰਗ ਉਮੀਦਵਾਰ ਜੋ ਅਕਸਰ ਉਸਦਾ ਪ੍ਰੀਵਾਰਕ ਮੈੰਬਰ ਹੀ ਹੁੰਦਾ ਨੂੰ ਰਹਿੰਦੇ ਸਮੇਂ ਲਈ ਚੁਣ ਲਿਆ ਜਾਵੇ ਜਾਂ ਦੂਜੇ ਨੰਬਰ ਤੇ ਘੱਟ ਵੋਟਾਂ ਲਿਜਾਣ ਵਾਲੇ ਨੂੰ ਚੁਣ ਲਿਆ ਜਾਵੇ। ਜੇ ਦੋ ਦੋ ਵਾਰ ਹਾਰੇ ਅਤੇ ਵੋਟਰਾਂ ਵੱਲੋਂ ਰੱਦ ਕੀਤੇ ਗਏ ਉਮੀਦਵਾਰਾਂ ਨੂੰ ਅਰਬਾਂ ਦੇ ਬੱਜਟ ਵਾਲੇ ਬੋਰਡਾਂ ਦੇ ਚੇਅਰਮੈਨ, ਗਵਰਨਰ ਜਾਂ ਰਾਜ ਸਭਾ ਲਈ ਨਾਂਮਜ਼ਦ ਕੀਤਾ ਜਾ ਸਕਦਾ ਹੈ। ਤਾਂ ਵਿਧਾਇਕ ਦੀ ਜ਼ਿਮਨੀ ਚੋਣ ਨਾਲ ਲੋਕਰਾਜ ਮਜਬੂਤ ਨਹੀਂ ਹੁੰਦਾ। ਇੱਥੇ ਵੀ ਹਾਰਿਆ ਯਾਣੀਂ ਪਿਛਲੀ ਚੋਣ ਸਮੇਂ ਦੂਸਰੇ ਸਥਾਂਨ ਤੇ ਰਹੇ ਉਮੀਦਵਾਰ ਨੂੰ ਬਾਕੀ ਰਹਿੰਦੇ ਸਮੇਂ ਲਈ ਨਾਂਮਜਦ ਕਰਨ ਦੀ ਵਿਵਸਥਾ ਕੀਤੀ ਜਾ ਸਕਦੀ ਹੈ।
ਅਮਰੀਕਾ ਵਿੱਚ ਰਾਸ਼ਟਰਪਤੀ ਦੇ ਮਰ ਜਾਣ ਤੇ ਉੱਪ ਰਾਸ਼ਟਰਪਤੀ ਹੀ ਰਾਸ਼ਟਰਪਤੀ ਬਣ ਜਾਂਦਾ ਹੈ। ਜਿਮਨੀਂ ਚੋਣ ਨਹੀਂ ਹੁੰਦੀ। ਜਦੋਂ ਰਾਸ਼ਟਰਪਤੀ ਬਰਾਕ ਓਬਾਂਮਾਂ ਦੀ ਚੋਣ ਹੋਈ ਓਦੋਂ ਮੈਂ ਅਮਰੀਕਾ ਵਿੱਚ ਸੀ। ਉਸ ਸਮੇਂ ਮੈਨੂੰ ਦੱਸਿਆ ਗਿਆ ਸੀ ਕਿ ਸਹੂੰ ਚੁੱਕਣ ਪਿੱਛੋਂ ਅਮਰੀਕਨ ਰਾਸ਼ਟਰਪਤੀ ਉੱਪਰ ਤੋਂ ਲੈ ਕੇ ਹੇਠਾਂ ਤੱਕ ਹਜਾਰਾਂ ਛੋਟੇ ਵੱਡੇ ਅਹੁਦਿਆਂ ਤੇ ਨਾਂਮਜ਼ਦਗੀ ਕਰ ਕੇ ਆਪਣੇ ਬੰਦੇ ਲਗਾ ਦਿੰਦੇ ਹਨ। ਇੰਜ ਸਰਕਾਰੀ ਅਮਲ ਵਿੱਚ ਵਿਰੋਧੀ ਲੋਕ ਰੋਕ ਨਹੀਂ ਪਾ ਸਕਦੇ। ਸਾਡੀ ਸੰਸਦ ਵਿੱਚ ਬਹਿਸ, ਵਿਚਾਰ ਕਰਣ ਦੀ ਥਾਂ ਹੱਲਾ ਗੁੱਲਾ ਕਰਦੇ ਮੈਂਬਰਾਂ ਤੋਂ ਦੁਖੀ ਹੋਏ ਪ੍ਰਧਾਂਨ ਮੰਤਰੀ ਨੂੰ ਕਹਿਣਾ ਪਿਆ ਕਿ ਕੀ ਤੁਸੀਂ ਅਜਿਹਾ ਕੋਈ ਹੋਰ ਵੀ ਦੇਸ਼ ਵੇਖਿਆ ਹੈ ਜਿੱਥੇ ਸੰਸਦ ਇੰਜ ਚੱਲਦੀ ਹੋਵੇ? ਅਮਰੀਕਾ ਵਿੱਚ ਦੋ ਵਾਰ ਤੋਂ ਵੱਧ ਕੋਈ ਵਿਅਕਤੀ ਰਾਸ਼ਟਰਪਤੀ ਨਹੀਂ ਬਣ ਸਕਦਾ ਸਾਡੇ ਦੋ ਵਾਰ ਚੋਣਾਂ ਹਾਰਿਆ ਵਿਅਕਤੀ ਹਲਕਾ ਇੰਚਾਰਜ ਬਣਕੇ ਰਾਸ਼ਨ ਕਾਰਡ ਵੰਡਦਾ ਹੈ। ਆਂਮ ਅਮਰੀਕਨ ਸਿੱਧੇ ਤੇ ਫੱਕਰ ਕਿਸਮ ਦੇ ਲੋਕ ਹਨ। ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਅਮਰੀਕਾ ਤੋਂ ਵਗੈਰ ਹੋਰ ਵੀ ਦੇਸ਼ ਹਨ। ਸਾਡੇ ਹਰ ਤੀਜਾ ਆਦਮੀਂ ਸਿਆਸਤਦਾਂਨ ਹੈ। ਜੇ ਪੈਸੇ ਦਾ ਪ੍ਰਬੰਧ ਹੋ ਜਾਵੇ ਉਹ ਚੋਣ ਲੜਣ ਲਈ ਤਿਆਰ ਹੈ। ਇਸਦਾ ਕਾਰਣ ਹੈ ਕਿ ਅਮਰੀਕੀ ਘਾਗ ਸਿਆਸਤਦਾਂਨਾਂ ਨੇ ਸਧਾਰਣ ਜਨਤਾ ਵਿੱਚ ਸਿਆਸਤ ਜਾਣ ਹੀ ਨਹੀਂ ਦਿੱਤੀ ਤੇ ਸਾਡੇ ਅੱਧਪੜ੍ਹ ਲੀਡਰਾਂ ਨੇ ਘਰਾਂ ਵਿੱਚ ਵੀ ਵੋਟਾਂ ਪੈਣ ਲਾ ਦਿੱਤੀਆਂ ਹਨ। ਇਸ ਰੁਝਾਂਣ ਨੂੰ ਬਦਲਣ ਦੀ ਲੋੜ ਹੈ। ਹੁਣ ਮੰਗ ਉੱਠਣ ਲੱਗੀ ਹੈ ਕਿ ਬੇਲੋੜੀਆਂ ਚੋਣਾਂ ਤੋਂ ਬਚਣ ਲਈ ਅਮਰੀਕਾ ਵਾਂਗ ਪ੍ਰਧਾਂਨਗੀ ਢਾਂਚਾ ਅਪਣਾਇਆ ਜਾਵੇ।
ਅਮਰੀਕਾ ਵਿੱਚ ਰਾਸ਼ਟਰਪਤੀ ਦਾ ਉਮੀਦਵਾਰ ਬਨਣ ਲਈ ਉਮੀਦਵਾਰ ਪਾਰਟੀ ਡੈਲੀਗੇਟਾਂ ਤੋਂ ਵੋਟਾਂ ਮੰਗਦੇ ਹਨ। ਇੰਜ ਉਮੀਦਵਾਰ ਸਾਰੀ ਪਾਰਟੀ ਦਾ ਪਸੰਦੀਦਾ ਵਿਅਕਤੀ ਹੁੰਦਾ ਹੈ। ਪਰ ਭਾਰਤ ਵਿੱਚ ਸਿਆਸੀ ਪਾਰਟੀਆਂ ਦੇ ਪ੍ਰਧਾਂਨ ਇਕੱਠੀ ਲਿਸਟ ਕੱਢਦੇ ਹਨ। ਮਜਬੂਰਨ ਲੋਕਾਂ ਨੂੰ ਨਾਲਾਇਕ ਉਮੀਦਵਾਰ ਵੀ ਝੱਲਣੇ ਪੈਂਦੇ ਹਨ। ਬਹੁਤੇ ਸੰਸਦ ਮੈਂਬਰਾਂ ਨੂੰ ਯੂ. ਐੱਨ. ਓ. ਤੇ ਯੁਨੈੱਸਕੋ ਦੇ ਫਰਕ ਦਾ ਨਹੀਂ ਪਤਾ। ਇਸੇ ਕਰਕੇ ਸੁਪਰੀਮ ਕੋਰਟ ਨੂੰ ਵਾਰ ਵਾਰ ਦਖਲ ਦੇਣਾ ਪੈ ਰਿਹਾ ਹੈ। ਪੰਜਾਬ ਵਿੱਚ ਕਦੀ ਜ਼ਿਮਨੀਂ ਚੋਣ, ਕਦੀ ਕੋਈ ਸਭਾ ਸੁਸਾਇਟੀ, ਕਦੀ ਬੈਂਕਾਂ ਦੀ ਡਾਇਰੈਕਟਰੀ, ਕਦੀ ਮਿਲਕਫੈੱਡ ਤੇ ਕਦੀ ਮਾਰਕਫੈੱਡ, ਕਦੀ ਪੰਚਾਇਤ ਚੋਣਾਂ, ਕਦੀ ਬਲਾਕ ਸੰਮਤੀ ਤੇ ਕਦੀ ਜ਼ਿਲਾ ਪ੍ਰੀਸ਼ਦ, ਮਿਉਂਸਿਪਲ ਕਮੇਟੀਆਂ, ਮਿਉਂਸਿਪਲ ਕਰਪੋਰੇਸ਼ਨਾਂ, ਕੋਈ ਨਾ ਕੋਈ ਚੋਣ ਆਈ ਹੀ ਰਹਿੰਦੀ ਹੈ। ਇਸ ਨੂੰ ਲੋਕਤੰਤਰ ਨਹੀਂ ਕਹਿ ਸਕਦੇ ਬਲਕਿ ਸਮੇਂ ਦੀ ਬਰਬਾਦੀ ਹੈ। ਪਿੰਡਾਂ ਦੀਆਂ ਪੰਚਾਇਤੀ ਚੋਣਾਂ ਨੇ ਸਦੀਆਂ ਪੁਰਾਣਾ ਭਾਈਚਾਰਾ ਖਤਮ ਕਰਕੇ ਸ਼ਰੀਕੇ ਕਬੀਲੇ ਨੂੰ ਵੀ ਧੜਿਆਂ ਵਿੱਚ ਵੰਡ ਦਿੱਤਾ ਹੈ। ਜੋ ਵਿਕਾਸ ਦੀ ਥਾਂ ਵਿਰੋਧੀਆਂ ਦੇ ਵਿਨਾਸ਼ ਤੇ ਵੱਧ ਜੋਰ ਲਾਉਂਦੇ ਹਨ। ਪੰਚ ਹਰ ਸਮੇਂ ਇਹੀ ਸੋਚਦੇ ਰਹਿੰਦੇ ਹਨ ਕਿ ਸਰਪੰਚ ਨੂੰ ਕਿਵੇਂ ਹਟਾਇਆ ਜਾਵੇ। ਪੇਂਡੂ ਚੋਣਾਂ ਨੇ ਸੰਵਾਰਿਆ ਘੱਟ ਤੇ ਵਿਗਾੜਿਆ ਬਹੁਤਾ ਹੈ। ਅੱਸੀ ਲੱਖ ਲਾ ਕੇ ਸਰਪੰਚ ਬਣਿਆ ਵਿਅਕਤੀ ਅੱਠ ਲੱਖ ਵੀ ਨਹੀਂ ਖਾ ਸਕਦਾ। ਤਿੰਨ ਮੁੱਖ ਮੰਤਰੀ ਜੇਲ੍ਹ `ਚ ਬੈਠੇ ਹਨ। ਸਿਰਫ ਫੋਕੀ ਹਉਮੇਂ ਤੇ ਸ਼ਰੀਕੇ ਕਾਰਨ ਲੋਕ ਘਰ ਫੂਕ ਕੇ ਤਮਾਸ਼ਾ ਵੇਖ ਰਹੇ ਹਨ।
ਪੰਚਾਇਤਾਂ ਚੋਣਾਂ ਰਾਹੀਂ ਨਹੀਂ ਬਲਕਿ ਸਰਬ ਸੰਮਤੀ ਜਾਂ ਨਾਮਜ਼ਦਗੀ ਨਾਲ ਬਨਣੀਆਂ ਚਾਹੀਦੀਆਂ ਹਨ। ਇੰਨੀਆਂ ਚੋਣਾਂ ਬਾਅਦ ਦੀ ਕਾਢ ਹਨ। ਲੋਕ ਹੋਰ ਕੁੱਝ ਸੋਚ ਹੀ ਨਹੀਂ ਸਕਦੇ। ਸੱਤਰਵਿਆਂ ਤੋਂ ਬਾਅਦ ਲੋਕਤੰਤਰ, ਵੋਟਤੰਤਰ ਵਿੱਚ ਬਦਲਿਆ ਤੇ ਹੁਣ ਨੋਟਤੰਤਰ ਬਣ ਗਿਆ ਹੈ। ਯਾਨੀ ਭੁੱਕੀ, ਸ਼ਰਾਬ ਅਤੇ ਪੈਸੇ ਨਾਲ ਵੋਟਾਂ ਪੈਂਦੀਆਂ ਹਨ। ਪੰਜਾਬ ਵਿੱਚ ਨਸ਼ਿਆਂ ਦੇ ਰੁਝਾਂਣ ਲਈ ਸੱਭ ਤੋਂ ਵੱਧ ਜਿੰਮੇਵਾਰ ਵੋਟਤੰਤਰ ਹੈ। ਜੇ ਕਿਸੇ ਵੀ ਪਿੰਡ ਦੀ ਸੱਥ ਵਿੱਚ ਬੱਸ ਜਾਂ ਟਰੱਕ ਖੜਾਂ ਕਰਕੇ ਵਿੱਚ ਦਾਰੂ ਦਾ ਡੱਬਾ ਤੇ ਭੁੱਕੀ ਦੀ ਬੋਰੀ ਰੱਖ ਦੇਵੋ ਤਾਂ ਕਿਤੇ ਵੀ ਜਾਣ ਲਈ ਸਾਰੇ ਚੜ੍ਹ ਜਾਣਗੇ। ਇਸ ਗੱਲ ਵਿੱਚ ਉਨ੍ਹਾਂ ਨੂੰ ਕੋਈ ਦਿਲਚਸਪੀ ਨਹੀਂ ਕਿ ਜਾਣ ਦਾ ਮਕਸਦ ਕੀ ਹੈ ਅਤੇ ਲਿਜਾਣ ਵਾਲਾ ਕੌਣ ਹੈ। ਇਹ ਲੋਕ ਭਗਤ ਸਿੰਘ ਦੇ ਬੁੱਤ ਨੂੰ ਵੇਖਕੇ ਵੀ ‘ਇਨਕਲਾਬ ਜਿੰਦਾਬਾਦ’ ਕਹਿ ਦਿੰਦੇ ਹਨ ਤੇ ਗਾਂਧੀ ਦੇ ਬੁੱਤ ਨੂੰ ਵੇਖਕੇ ਵੀ। ਵੋਟਾਂ ਵੇਲੇ ਅਖਬਾਰਾਂ ਦੇ ਮੁੱਖ ਪੰਨਿਆਂ ਤੇ ਪੇਂਡੂ ਸਰਕਾਰੀ ਸਕੂਲਾਂ, ਡਿਸਪੈਂਸਰੀਆਂ ਅਤੇ ਖੇਤਾਂ ਵਿੱਚ ਚੱਲ ਰਹੀਆਂ ਦੇਸੀ ਸ਼ਰਾਬ ਦੀਆਂ ਭੱਠੀਆਂ ਦੀਆਂ ਤਸਵੀਰਾਂ ਤੁਸੀਂ ਸਾਰੇ ਦੇਖਦੇ ਹੋ। ਇਹ ਸਿਰਫ ਵੋਟਾਂ ਵੇਲੇ ਹੀ ਚੱਲਦੀਆਂ ਹਨ। ਨਸ਼ੇ ਤੇ ਪੈਸੇ ਨਾ ਵੰਡਣ ਵਾਲਿਆਂ ਨੂੰ ਲੋਕ ਵੋਟਾਂ ਨਹੀਂ ਪਾਉਂਦੇ। ਇਸੇ ਲਈ ਲੋਕ ਸਭਾ ਚੋਣਾਂ ਵਿੱਚ ਦਿੱਲੀ ਤੋਂ ਡਾ. ਮਨਮੋਹਨ ਸਿੰਘ ਹਾਰ ਗਏ ਸਨ ਤੇ ਯੂ. ਪੀ. ਤੋਂ ਡਾਕੂ ਫੂਲਣ ਦੇਵੀ ਚੋਣ ਜਿੱਤ ਗਈ ਸੀ। ਦੇਸ਼ ਲੋਕਤੰਤਰ ਦੇ ਨਾਂ ਹੇਠ ਚੋਣਵਾਦ ਦਾ ਸ਼ਿਕਾਰ ਹੋ ਚੁੱਕਾ ਹੈ। ਸਰਕਾਰ ਜਾਂ ਪ੍ਰਸ਼ਾਸਨ ਦਾ ਹੀ ਨਹੀਂ ਆਂਮ ਲੋਕਾਂ ਦਾ ਵੀ ਸਮਾਂ ਬਰਬਾਦ ਹੁੰਦਾ ਹੈ। ਉਪਰੋਂ ਕੰਮ ਵੀ ਰੁਕ ਜਾਂਦੇ ਹਨ। ਪੰਜਾਬ ਵਿੱਚ ਨਸ਼ਿਆਂ ਦੇ ਦਰਿਆ ਲਈ ਇਹ ਨਿੱਤ ਦਿਨ ਹੁੰਦੀਆਂ ਚੋਣਾਂ ਹੀ ਜਿੰਮੇਵਾਰ ਹਨ। ਬਾਰ ਬਾਰ ਹੁੰਦੀਆਂ ਅਨੇਕਾਂ ਚੋਣਾਂ ਦੋਰਾਨ ਉਮੀਦਵਾਰਾਂ ਨੇ, ਲੋਕਾਂ ਲਈ ਸ਼ਰਾਬ ਤੇ ਭੁੱਕੀ ਦੇ ਲੰਗਰ ਲਾਉਣੇ ਸ਼ੁਰੂ ਕੀਤੇ। ਸਾਡੇ ਸੰਵਿਧਾਂਨ ਦੇ ਤਿੰਨ ਪੜਾਵੀ ਲੋਕਤੰਤਰ ਲਈ ਸਿਰਫ ਪਾਰਲੀਮੈਂਟ, ਅਸੈਂਬਲੀ, ਪੰਚਾਇਤਾਂ ਅਤੇ ਮਿਉਂਸਿਪਲ ਕਮੇਟੀਆਂ ਦੀਆਂ ਚੋਣਾਂ ਹੀ ਹੋਣ। ਉਹ ਵੀ ਪੰਜਾਂ ਸਾਲਾਂ ਵਿੱਚ ਇੱਕ ਵਾਰ ਤੇ ਹੋਇਆ ਵੀ ਸਾਰੀਆਂ ਇਕੱਠੀਆਂ ਤੇ ਇੱਕੋ ਮਹੀਨੇ `ਚ ਹੀ ਹੋਣ। ਸੱਤਰਵਿਆਂ ਤੋਂ ਪਹਿਲਾਂ ਸੰਸਦ ਅਤੇ ਵਿਧਾਂਨ ਸਭਾਵਾਂ ਦੀਆਂ ਚੋਣਾਂ ਇਕੱਠੀਆਂ ਹੀ ਹੋਇਆ ਕਰਦੀਆਂ ਸਨ। ਬਾਕੀ ਸੱਭ ਸੰਸਥਾਵਾਂ, ਅਦਾਰਿਆਂ ਦੇ ਪ੍ਰਬੰਧ ਲਈ ਨਾਮਜਦਗੀਆਂ ਹੀ ਕੀਤੀਆਂ ਜਾਣ। ਇਸ ਤਰ੍ਹਾਂ ਚਾਰ ਲਾਭ ਹੋਣਗੇ। ਪਹਿਲਾ, ਪੰਜਾਂ ਸਾਲਾਂ ਲਈ ਸੱਤਾਧਾਰੀ ਪਾਰਟੀ ਜਾਂ ਗੱਠਜੋੜ ਨੂੰ ਵਿਕਾਸ ਕਰਨ ਲਈ ਪੂਰਾ ਸਮਾਂ ਮਿਲੇਗਾ। ਦੂਜਾ ਨਸ਼ਿਆਂ ਦੇ ਰੁਝਾਂਨ ਨੂੰ ਠੱਲ੍ਹ ਪਵੇਗੀ। ਤੀਜਾ ਲੋਕ ਵੀ ਕਿਸੇ ਕਿੱਤੇ ਅਤੇ ਹੱਥੀਂ ਕੰਮ ਕਰਨ ਲੱਗ ਜਾਣਗੇ। ਚੌਥਾ ਵੋਟਾਂ ਦੀ ਖਰੀਦੋ ਫਰੋਖਤ ਬੰਦ ਹੋਣ ਨਾਲ ਭ੍ਰਿਸ਼ਟਾਚਾਰ ਨੂੰ ਵੀ ਠੱਲ੍ਹ ਪਵੇਗੀ। ਹੁਣ ਜਦੋਂ ਭਾਰਤੀ ਕਾਨੂੰਨ ਮੰਤਰੀ ਅਤੇ ਭਾਰਤੀ ਚੋਣ ਕਮਿਸ਼ਨ ਸਾਡੇ ਚੋਣ ਅਮਲ ਨੂੰ ਨੁਕਸਦਾਰ ਕਹਿੰਦੇ ਹੋਏ ਵੱਡੇ ਚੋਣ ਸੁਧਾਰਾਂ ਦੀ ਲੋੜ ਕਹਿ ਰਹੇ ਹਨ। ਤਾਂ ਆਸ ਕਰਦੇ ਹਾਂ ਕਿ ਸਾਡੇ ਇਨ੍ਹਾਂ ਸੁਝਾਵਾਂ ਤੇ ਵੀ ਗੌਰ ਹੋਵੇਗੀ।
‘ਗੈਰਮੁਮਕਿਨ ਹੈ ਕਿ ਹਾਲਾਤ ਕੀ ਗੁੱਥੀ ਸੁਲਝੇ,
ਅਹਿਲੇ-ਦਾਨਿਸ਼ ਨੇ ਬਹੁਤ ਸੋਚ ਕਰ ਉਲਝਾਈ ਹੈ।
ਬੀ. ਐਸ. ਢਿੱਲੋਂ, ਐਡਵੋਕੇਟ # 146, ਸੈਕਟਰ 49-ਏ. ਚੰਡੀਗੜ੍ਹ – 160047
ਮੋਬਾਇਲ: 9988091463


13/10/13)
ਗੁਰਇੰਦਰ ਸਿੰਘ ਪਾਲ

ਸ: ਜਰਨੈਲ ਸਿੰਘ ਜੀ,

ਆਪ ਦੇ ਅਕਤੂਬਰ 12, 2013 ਦੇ ਪੱਤਰ ਲਈ ਬਹੁਤ ਬਹੁਤ ਧੰਨਵਾਦ!

ਆਪ ਦੇ ਇਸ ਪੱਤਰ ਵਿੱਚ ਦਿੱਤੀ ਗਈ ਜਾਣਕਾਰੀ ਦਾ ਦੋਹਰਾ ਫ਼ਾਇਦਾ ਹੋਇਆ ਹੈ: ਪਹਿਲਾ, ਇਹ ਸਾਬਤ ਹੋ ਗਿਆ ਕਿ ਤੁਹਾਡੇ ਸਾਰੇ ਸਵਾਲ ਬੇਲੋੜੇ ਹਨ! ਦੂਜਾ, ਮੇਰੇ ਵਾਸਤੇ ਤੁਹਾਡੇ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਸੌਖਾ ਹੋ ਗਿਆ ਹੈ। ਆਓ! ਮੇਰੇ ਇਸ ਬਿਆਨ ਨੂੰ ਵਿਸਥਾਰ ਨਾਲ ਵਿਚਾਰੀਏ:-

ਖ਼ਲਾ (space) ਦੇ ਜੋ ਅਰਥ ਤੁਸੀਂ ਕਰਦੇ ਹੋ, ਉਹ ਤੱਤਾਂ ਦੇ ਪ੍ਰਸੰਗ ਵਿੱਚ ਸਹੀ ਨਹੀਂ ਹਨ। ਸ: ਜਰਨੈਲ ਸਿੰਘ ਜੀ, ਵਸਤੂਆਂ ਵਿਚਲੀ ਵਿੱਥ (space) ਨੂੰ ਵੀ ਖ਼ਲਾਅ ਕਿਹਾ ਜਾਂਦਾ ਹੈ। ਇਸ ਵਿੱਥ ਤੋਂ ਬਿਨਾਂ ਕੋਈ ਵੀ ਸ਼ਰੀਰ ਪੁੰਗਰ ਕੇ ਵਿਕਸਤ ਨਹੀਂ ਹੋ ਸਕਦਾ ਅਤੇ ਨਾ ਹੀ ਜਿਉਂਦਾ ਰਹਿ ਸਕਦਾ ਹੈ। ਮੀਂਹ, ਮੌਸਮ ਤੇ ਰੁੱਤਾਂ ਆਦਿ ਵੀ ਇਸ ਤੱਤ ਦੇ ਮੁਹਤਾਜ ਹਨ। ਦਰਅਸਲ, ਸਾਰੀ ਕਾਇਨਾਤ (ਧਰਤੀਆਂ, ਗ੍ਰਹਿ, ਸੂਰਜ-ਮੰਡਲ, ਗਲੈਕਸੀਆਂ ਆਦਿ) ਦੀ ਹੋਂਦ ਤੇ ਹਰਕਤ ਦਾ ਕਾਰਣ ਵੀ ਖ਼ਲਾ ਅਰਥਾਤ ਇਨ੍ਹਾਂ ਵਿਚਲੀ ਦੂਰੀ ਹੀ ਹੈ। ਇਹ ਤੱਤ ਵੈਗਿਆਨਕ ਸੱਚ ਵੀ ਹੈ। ਸੋ, ‘ਖ਼ਲਾ’ ਨਾਲ ਸੰਬੰਧਿਤ ਤੁਹਾਡੇ ਸਾਰੇ ਸਵਾਲ ਬੇਲੋੜੇ ਸਾਬਤ ਹੋਏ।

ਤੁਸੀਂ ਆਪਣੇ ਅਕਤੂਬਰ 8 ਵਾਲੇ ਪੱਤਰ `ਚ ਸਵਾਲ ਕੀਤਾ ਸੀ ਕਿ, “ਖ਼ਲਾ ਸਾਡੇ ਜੀਵਨ ਦਾ ਹਿੱਸਾ ਕਿਵੇਂ ਬਣਦਾ ਹੈ” ? 9 ਅਕਤੂਬਰ ਵਾਲੇ ਆਪਣੇ ਪੱਤਰ ਵਿੱਚ ਮੈਂ ਇਸ ਦਾ ਸਰਲ ਤੇ ਸੰਖੇਪ ਜਿਹਾ ਜਵਾਬ ਲਿਖਿਆ ਸੀ ਕਿ, “…ਕਿਸੇ ਇੱਕ ਵੀ ਤੱਤ {ਖ਼ਲਾ (space) ਸਮੇਤ} ਬਿਨਾਂ ਜੀਵਨ ਦੀ ਹੋਂਦ ਸੰਭਵ ਨਹੀਂ”। ਤੁਸੀਂ ਮੇਰੇ ਇਸ ਸਪਸ਼ਟ ਜਵਾਬ ਨੂੰ ਵਿਚਾਰੇ ਬਿਨਾਂ ਨਜ਼ਰ-ਅੰਦਾਜ਼ ਕਰਕੇ ਲਿਖ ਦਿੱਤਾ ਕਿ, “… ਪਰ ਤੁਸਾਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ”।

ਸ: ਜਰਨੈਲ ਸਿੰਘ ਜੀ, ਮੈਂ ਆਪਣੇ ਉਕਤ ਜਵਾਬ ਨੂੰ ਥੋੜਾ ਵਿਸਥਾਰ ਨਾਲ ਲਿਖਣ ਦਾ ਯਤਨ ਕਰਦਾ ਹਾਂ:-

ਸਰੀਰ ਪੰਜਾਂ ਤੱਤਾਂ ਦੀ ਮਿੱਸ ਨਹੀਂ ਸਗੋਂ ਸਰੀਰ ਨੂੰ ਹੋਂਦ ਵਿੱਚ ਲਿਆ ਕੇ ਸਜੀਵ ਰੱਖਣ ਵਾਸਤੇ ਇਹ ਸਾਰੇ ਤੱਤ ਜ਼ਰੂਰੀ ਹਨ। ਕਿਸੇ ਇੱਕ ਵੀ ਤੱਤ ਦੀ ਅਣਹੋਂਦ ਸਰੀਰ ਨੂੰ ਲੋਥ ਵਿੱਚ ਬਦਲ ਦਿੰਦੀ ਹੈ ਅਤੇ ਬਾਕੀ ਦੇ ਤੱਤ ਵੀ ਬਿਖਰ ਜਾਂਦੇ ਹਨ।

ਆਪ ਦਾ ਇੱਕ ਸਵਾਲ ਇਹ ਸੀ: “ਕੀ ਤੁਸੀਂ ਸਮਝਦੇ ਹੋ ਕਿ ਇਹ ਪੰਜਾਂ ਤੱਤਾਂ ਵਾਲਾ ਸਿਧਾਂਤ ਗੁਰਮਤਿ ਹੈ” ? ਇਸ ਦਾ ਜਵਾਬ ਆਪ ਨੇ ਆਪਣੇ 12 ਅਕਤੂਬਰ ਵਾਲੇ ਪੱਤਰ ਵਿੱਚ ਖ਼ੁਦ ਹੀ ਦੇ ਦਿੱਤਾ ਹੈ। ਤੁਸੀਂ ਲਿਖਦੇ ਹੋ: “ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਪੰਜ ਤੱਤਾਂ ਦਾ ਜ਼ਿਕਰ ਆਇਆ ਹੈ ਉਹ ਉਹੀ ਹਨ ਜੋ ਤੁਸੀਂ ਆਪਣੇ ਲੇਖ ਵਿੱਚ ਦੱਸੇ ਹਨ”। ! ! ! ! !

ਆਪ ਦਾ ਅਗਲਾ ਸਵਾਲ ਸੀ: “ਅਗਰ ਇਹ ਪੰਜ ਤੱਤ ਹੀ ਸਰੀਰ ਹਨ ਤਾਂ ਕੀ ਜੋਤ ਸਾਡੇ ਸਰੀਰ ਦਾ ਹਿੱਸਾ ਨਹੀਂ ਹੈ ਜਾਂ ਫਿਰ ਇਹ ਛੇਵਾਂ ਤੱਤ ਹੈ”। ਤੁਹਾਡੇ ਇਸ ਸਵਾਲ ਦਾ ਜਵਾਬ ਵੀ ਆਪ ਦੇ ਉਪਰੋਕਤ ਜਵਾਬ ਅਤੇ ਮੇਰੇ ਲੇਖ ਵਿੱਚ ਸਪਸ਼ਟ ਵੇਖਿਆ ਜਾ ਸਕਦਾ ਹੈ!

ਸ: ਜਰਨੈਲ ਸਿੰਘ ਜੀ, ਸ਼ੰਕੇ ਨਿਵਿਰਤ ਕਰਨ ਵਾਸਤੇ ਸਵਾਲ ਕਰਨਾ ਜ਼ਰੂਰੀ ਹੈ, ਪਰੰਤੂ ਸਵਾਲ ਕਰਨ ਤੋਂ ਪਹਿਲਾਂ ਥੋੜੀ ਖੋਜ/ਵਿਚਾਰ ਕਰ ਲੈਣੀ ਵੀ ਲਾਜ਼ਮੀ ਤੇ ਲਾਹੇਵੰਦ ਹੁੰਦੀ ਹੈ।

ਗੁਰਇੰਦਰ ਸਿੰਘ ਪਾਲ

ਅਕਤੂਬਰ 13, 2013.


13/10/13)
ਜਸਪ੍ਰੀਤ ਕੌਰ ਫਰੀਦਾਬਾਦ

• ਜੇ ਦਸਮ ਗ੍ਰੰਥ ਦੀ ਮੰਨੀਏ ਤਾਂ ਸਿੱਖਾਂ ਨੂੰ ਦੁਰਗਾ ਪੂਜਾ ਅਤੇ ਦੁਸਿਹਰਾ ਗੁਰਪੂਰਬਾਂ ਵਾਂਗ ਮਨਾਉਣੇ ਪੈਣਗੇ: ਸੁਰਿੰਦਰ ਸਿੰਘ ਫਰੀਦਾਬਾਦ
• ਦੇਵੀ ਉਸਤਤਿ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਾਬਤ ਕਰਣ ਦੀ ਜਿਦ ਸਿੱਖ ਕੌਮ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣੀ ਪੈਣੀ ਹੈ। : ਉਪਕਾਰ ਸਿੰਘ ਫਰੀਦਾਬਾਦ
(ਜਸਪ੍ਰੀਤ ਕੌਰ ਫਰੀਦਾਬਾਦ ੧੩ ਅਕਤੂਬਰ ੨੦੧੩)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰ ਮਹੀਨੇ ਦੀ ੧੩ ਨੂੰ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਦੇ ਵਿਰੋਧ ਵਿੱਚ ਮਨਾਏ ਜਾਣ ਵਾਲੇ ਕਾਲੇ ਦਿਵਸ ਮੌਕੇ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਜੇ ਗਿਆਨੀ ਗੁਰਬਚਨ ਸਿੰਘ ਦੇ ਆਖੇ ਲਗ ਕੇ ਸਾਰੀ ਸਿੱਖ ਕੌਮ ਵੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਸਤਿਕਾਰਤ ਮੰਨ ਲਵੇ ਤਾਂ ਦੁਰਗਾ ਪੂਜਾ ਅਤੇ ਦਸ਼ਹਿਰਾ ਵਰਗੇ ਤਿਉਹਾਰਾਂ ਨੂੰ ਵੀ ਗੁਰਪੁਰਬਾਂ ਦੀ ਤਰ੍ਹਾਂ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਜਿਥੇ ਰਾਮਚੰਦਰ ਨੂੰ ਰੱਬ ਮੰਨਣ ਤੋਂ ਇਨਕਾਰੀ ਹੈ ਅਤੇ ਇਹ ਪ੍ਰਗਟਾਵਾ ਕਰਦੀ ਹੈ ਕਿ ਇਸਤਰੀ ਤੋਂ ਜਨਮ ਲੈਣ ਵਾਲਾ ਮਨੁੱਖ, ਅਪਣੀ ਔਰਤ ਤੇ ਭਰਾ ਦੇ ਵਿਛੁਣਨ ਉਤੇ ਰੋਣ ਵਾਲਾ, ਅਤੇ ਰਾਵਣ ਨੂੰ ਧੋਖੇ ਨਾਲ ਮਾਰਣ ਵਾਲਾ ਵੱਡਾ ਕਿਵੇਂ ਹੋ ਸਕਦਾ ਹੈ? ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਰਾਮ ਤਾਂ ਅਜੂਨੀ, ਸੈਭੰ, ਨਿਰਭਉ, ਨਿਰਵੈਰ ਵਰਗੇ ਗੁਣਾਂ ਦਾ ਮਾਲਕ ਸ਼੍ਰਿਸ਼ਟੀ ਦਾ ਕਰਤਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਵਿਰੋਧੀ ਗ੍ਰੰਥ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ੨੪ ਅਵਤਾਰ ਦੀ ਰਚਨਾ ਰਾਮਅਵਤਾਰ ਵਿੱਚ ਰਾਮਚੰਦਰ ਦੀ ਕਥਾ ਨੂੰ ਜੁਗੋ ਜੁਗ ਅਟਲ ਆਖਦਾ ਹੈ ਅਤੇ ਜਿਹੜਾ ਕੋਈ ਇਹ ਕਥਾ ਨੂੰ ਸੁਨੇ ਅਤੇ ਗਾਵੇਗਾ ਦੁਖ ਪਾਪ ਉਸ ਦੇ ਨੇੜੇ ਨਹੀਂ ਆਉਣਗੇ। ਬਚਿੱਤਰ ਨਾਟਕ ਦਾ ਲਿਖਾਰੀ ਦੋਗਲਾ ਵੀ ਹੈ ਉਹ ਇੱਕ ਪਾਸੇ ਰਾਮ ਦੀ ਕਥਾ ਨੂੰ ਜੁਗੋ ਜੁਗ ਅਟਲ ਕਹਿੰਦਾ ਹੈ ਦੂਜੇ ਪਾਸੇ ਕਹਿੰਦਾ ਹੈ ਮੈਂ ਰਾਮ ਰਹੀਮ ਪੁਰਾਨ ਕੁਰਾਨ ਨੂੰ ਨਹੀਂ ਮੰਨਦਾ ਮੇਰਾ ਇਸ਼ਟ ਸ਼੍ਰੀ ਅਸਿਪਾਨ (ਮੁੰਡ ਕੀ ਮਾਲਾ ਪਾਉਣ ਵਾਲਾ ਕਾਲ) ਹੈ ਜਦ ਰਾਮ ਨੂੰ ਮੰਨਦਾ ਹੀ ਨਹੀਂ ਹੈ ਤਾਂ ਉਸ ਦੀ ਉਸਤਤਿ ਵਿੱਚ ਰਾਮਅਵਤਾਰ ਦੇ ੬੭ ਸਫੇ ਲਿਖਣ ਦੀ ਕੀ ਲੋੜ ਸੀ?
ਉਨ੍ਹਾਂ ਕਿਹਾ ਕਿ ਕਵੀ ਸਿਆਮ ਵਾਲੀ ਗੱਲ ਤਾਂ ਸਮਝ ਪੈਂਦੀ ਹੈ ਕਿ ਉਹ ਆਪਣੇ ਇਸ਼ਟ ਕਾਲ ਪ੍ਰਤੀ ਸਮਰਪੱਤ ਹੈ ਪਰ ਅਜਿਹੀ ਰਚਨਾ ਵਿਚੋਂ ਸਿੱਖ ਕੌਮ ਕਿਸ ਕਿਸਮ ਦਾ ਗੁਰਮਤਿ ਉਪਦੇਸ਼ ਲੱਭ ਰਹੀ ਹੈ? ਜਿਸ ਨੂੰ ਬਿਨਾਂ ਸੋਚ -ਵਿਚਾਰੇ ਨਿਤਨੇਮ ਹੇਠ ਨਿਤ ਪੜ੍ਹੀ ਜਾ ਰਹੀ ਹੈ। ਇਸ ਮੌਕੇ ਸ਼੍ਰੌਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕਿਹਾ ਕਿ ਦੇਵੀ ਉਸਤਤਿ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਾਬਤ ਕਰਣ ਦੀ ਜਿਦ ਸਿੱਖ ਕੌਮ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣੀ ਪੈਣੀ ਹੈ। ਉਨ੍ਹਾਂ ਕਿਹਾ ਕਿ ਕੋਲਕਤਾ ਵਿਖੇ ਦੁਰਗਾ ਉਤਸਵ ੨੦੦੯ ਦੇ ਸਬੰਧ ਵਿੱਚ ਲਾਈ ਇੱਕ ਪ੍ਰਦਰਸ਼ਨੀ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਚੰਡੀ ਦੇਵੀ ਤੋਂ ਅਸੀਸ ਲੈਂਦਿਆਂ ਵਿਖਾਇਆ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਜਿਸ ਭਗੌਤੀ ਦੀ ਵਾਰ ਨੂੰ ਸਿੱਖ ਸਮਾਜ ਵਿੱਚ ਅਰਦਾਸ ਦਾ ਨਾਂ ਦੇ ਕੇ ਪੜਿਆ ਜਾ ਰਿਹਾ ਹੈ ਅਸਲ ਵਿੱਚ ਉਹ ਅਰਦਾਸ ਅਕਾਲਪੁਰਖ ਅੱਗੇ ਨਹੀਂ ਸਗੋਂ ਭਗੌਤੀ ਨਾਂ ਦੀ ਦੇਵੀ ਅੱਗੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਵਿੱਚ ਵਾਰ ਭਗੌਤੀ ਦੀਆਂ ਸਾਰੀਆਂ ਪਉੜੀਆਂ ਦੁਰਗਾ ਪਾਠ ਦੀਆਂ ਹਨ ਕੇਵਲ ਪਹਿਲੀ ਪਉੜੀ ਵਿੱਚ ਬੜੀ ਚਲਾਕੀ ਨਾਲ ਕਵੀ ਨੇ ਸਿੱਖਾਂ ਨੂੰ ਗੁਮਰਾਹ ਕਰਣ ਲਈ ਪਹਿਲੇ ਨੌਂ ਗੁਰੂ ਸਾਹਿਬਾਨਾਂ ਦਾ ਨਾਂ ਲੈ ਕੇ ਵਿਚਿ ਬਾਣੀ ਅੰਮ੍ਰਿਤ ਸਾਰੇ ਤੋਂ ਦੂਰ ਕਰਨ ਦੀ ਚਲਾਕੀ ਰਚੀ ਹੈ ਜੋ ਕਿ ਵਾਰ ਭਗੌਤੀ ਦੀ ੫੫ਵੀਂ ਪਉੜੀ “ਦੁਰਗਾ ਪਾਠ ਬਣਾਇਆ ਸਭੇ ਪਉੜੀਆ ਫਿਰਿ ਨਾ ਜੂਨੀ ਆਇਆ ਜਿਨਿ ਇਹ ਗਾਇਆ’ ਵਿਚੋਂ ਸਾਫ ਝਲਕਦੀਆਂ ਹਨ। ਇਸ ਰਚਨਾ ਦਾ ਰਚੈਤਾ ਕਵੀ ਸਿਆਮ ਹੈ ਉਹ ਸਪਸ਼ਟ ਲਿਖਦਾ ਹੈ ਕਿ ਹੇ ਦੇਵੀ ਦੁਰਗਾ ਮੈਨੂੰ ਤਾਂ ਤੇਰਾ ਆਸਰਾ ਹੈ (ਤੇਰਾ ਸਾਮ ਤਕਾਈ ਦੇਵੀ ਦੁਰਗਸ਼ਾਹ)। ਵਾਰ ਭਗੌਤੀ ਦੀ ਸਾਰੀ ਵਾਰ ਵਿੱਚ ਦੇਵੀ ਤੇ ਦੈਂਤਾਂ ਦੇ ਜੁੱਧ ਦਾ ਵਰਣਨ ਹੈ ਜਿਸ ਵਿੱਚ ਕਦੇ ਉਹ ਗੁੱਸਾ ਖਾਂਦੀ ਹੈ, ਕਦੇ ਮੱਥਾ ਫੋੜ ਕੇ ਕਾਲਕਾ ਨੂੰ ਪ੍ਰਗਟ ਕਰ ਕੇ ਦੈਂਤਾਂ ਦਾ ਖੁਨ ਪੀਂਦੀ ਹੈ ਇੰਨ੍ਹਾਂ ਸਪਸ਼ਟ ਹੋਣ ਅਤੇ ਕਵੀ ਛਾਪ ਲਿਖੇ ਹੋਣ ਦੇ ਬਾਵਜੂਦ ਵੀ ਜੇ ਕੋਈ ਸਿਆਮ ਕਵੀ ਦੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸਾਬਤ ਕਰਣ ਲਈ ਬਜਿਦ ਹੈ ਤਾਂ ਉਹ ਅਪਣੇ ਆਪ ਨੂੰ ਸ਼ਬਦ ਗੁਰੂ ਦਾ ਸਿੱਖ ਅਖਵਾਉਣ ਦਾ ਹਕਦਾਰ ਨਹੀਂ ਕਿਉਂਕਿ ਸ਼ਬਦ ਗੁਰੂ ਅਨੁਸਾਰ ਦੇਵੀ ਦੇਵਤਾਵਾਂ ਨੂੰ ਕੋਈ ਮਾਨਤਾ ਨਹੀਂ।


12/10/13)
ਜਰਨੈਲ ਸਿੰਘ, ਸਿਡਨੀ ਅਸਟ੍ਰੇਲੀਆ

ਸਤਿਕਾਰ ਯੋਗ ਗੁਰਇੰਦਰ ਸਿੰਘ ਜੀ
ਗੁਰ ਫ਼ਤਿਹ ਪਰਿਵਾਨ ਕਰਨੀ!
ਆਪਦੀ ਮਿਤੀ 11/10/2013 ਦੀ ਚਿੱਠੀ ਲਈ ਆਪਦਾ ਧੰਨਵਾਦ।

ਸ ਗੁਰਇੰਦਰ ਸਿੰਘ ਜੀ ਮੇਰਾ ਸਵਾਲ ਨੂੰ ਅਗੇ ਤੋਰਨ ਦਾ ਮਕਸਦ ਆਪਣੇ ਸਵਾਲ ਨੂੰ ਸਪਸ਼ਟ ਕਰਨਾ ਸੀ। ਇਸੇ ਕਰਕੇ ਮੈਂ ਹੋਰ ਸਵਾਲ ਕੀਤੇ ਤਾਂ ਜੋ ਕੋਈ ਅਸਪਸ਼ਟਤਾ ਨਾ ਰਹੇ। ਜੋ ਤੁਸੀਂ ਮੇਰੇ ਕੋਲੋਂ ਜਾਣਕਾਰੀ ਮੰਗੀ ਹੈ ਉਹ ਮੈਂ ਹੇਠਾਂ ਦੇ ਰਿਹਾ ਹਾਂ।
1. ਖਲਾਅ ਦੇ ਅੱਖਰੀ ਅਰਥ ਤਾਂ ਕਿਸੇ ਵੀ ਪਦਾਰਥ ਦੀ ਅਣਹੋਂਦ
(Void or Vacuum) ਹੁੰਦੇ ਨੇ। ਤੁਸੀਂ ਇਸ ਨੂੰ ਸਪੇਸ ਕਰਕੇ ਵੀ ਲਿਖਿਆ ਹੈ। ਵੈਸੇ ਇਥੇ ਇਹ ਗਲ ਬਿਲਕੁਲ ਬੇਮਾਇਨਾ ਹੈ ਕਿ ਮੇਰੇ ਮੁਤਾਬਿਕ ਖਲਾਅ ਦੇ ਕੀ ਅਰਥ ਨੇ। ਮੈਂ ਤਾਂ ਤੁਹਾਡੇ ਕੋਲੋਂ ਇਹ ਪੁਛ ਰਿਹਾ ਹਾਂ ਕਿ ਜਿਸ ਨੂੰ ਤੁਸੀਂ ਖ਼ਲਾਅ ਕਹਿੰਦੇ ਹੋ ਉਹ ਸਾਡੇ ਸਰੀਰ ਦਾ ਹਿੱਸਾ ਕਿਵੇਂ ਬਣਦਾ ਹੈ।
2. ਤੁਹਾਡੇ ਦੂਸਰੇ ਸਵਾਲ ਦਾ ਵੀ ਮੈਨੂੰ ਜੋ ਸਵਾਲ ਮੈ ਤੁਹਾਨੂੰ ਕੀਤਾ ਹੈ ਨਾਲ ਕੋਈ ਸਬੰਧ ਨਜ਼ਰ ਨਹੀਂ ਆਉਂਦਾ। ਵਿਗਿਆਨ ਦੇ ਨਜ਼ਰੀਏ ਤੋਂ ਤਾਂ ਇਹਨਾਂ ਪੰਜਾਂ ਚੋਂ ਕੋਈ ਵੀ ਤੱਤ ਨਹੀਂ ਹੈ। ਵੈਸੇ ਦੁਨੀਆਂ ਦੇ ਅੱਡ ਅੱਡ ਫਲਸਫਿਆਂ ਅੰਦਰ ਵਖਰੇ ਵਖਰੇ ਤੱਤਾਂ ਦਾ ਜ਼ਿਕਰ ਮਿਲਦਾ ਹੈ। ਮਿਸਾਲ ਦੇ ਤੌਰ ਤੇ ਚੀਨ ਵਿੱਚ ਲੱਕੜ, ਮਿੱਟੀ, ਅੱਗ, ਧਾਤ ਤੇ ਪਾਣੀ ਨੂੰ ਪੰਜਾਂ ਤੱਤਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਗੁਰੂ ਗਰੰਥ ਸਾਹਿਬ ਵਿੱਚ ਜਿਹੜੇ ਪੰਜਾਂ ਤੱਤਾਂ ਦਾ ਜ਼ਿਕਰ ਆਇਆ ਹੈ ਉਹ ਉਹੀ ਹਨ ਜੋ ਤੁਸੀਂ ਆਪਣੇ ਲੇਖ ਵਿੱਚ ਦੱਸੇ ਹਨ। ਜੇ ਮੈਂ ਗਲਤ ਨਹੀਂ ਤਾਂ ਖ਼ਲਾਅ ਦੀ ਜਗ੍ਹਾ ਕਿਤੇ ਕਿਤੇ ਅਕਾਸ ਵੀ ਹੈ।
3. ਮੇਰੀ ਤੁਛ ਬੁਧੀ ਅੁਨਸਾਰ ਗੁਰਬਾਣੀ ਵਿੱਚ ਪ੍ਰਗਟਾਏ ਸਾਰੇ ਸਿਧਾਂਤ ਗੁਰਮਤਿ ਨਹੀ ਹਨ। ਕਈ ਸਿਧਾਂਤ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬ ਆਪਣੀ ਗਲ ਲੋਕ ਮੁਹਾਵਰੇ ਵਿੱਚ ਕਰਣ ਹਿਤ ਪ੍ਰਗਟਾਉਂਦੇ ਨੇ। ਮਿਸਾਲ ਦੇ ਤੌਰ ਤੇ ਸ਼ਬਦ “ਸੋ ਦਰੁ ਕੇਹਾ ਸੋ ਘਰੁ ਕੇਹਾ” ਵਿੱਚ ਗੁਰੂ ਸਾਹਿਬ ਪਹਿਲਾਂ ਪ੍ਰਚਲਤ ਸਿਧਾਂਤ ਦੱਸਦੇ ਨੇ ਤੇ ਆਖਰ ਵਿੱਚ ਆਪਣਾ ਸਿਧਾਂਤ ਦਿੰਦੇ ਨੇ।
ਮੇਰਾ ਖਿਆਲ ਹੈ ਹੁਣ ਤੁਹਾਨੂੰ ਮੇਰੇ ਸਵਾਲ ਵਾਰੇ ਕੋਈ ਅਸਪਸ਼ਟਤਾ ਨਹੀ ਹੈ।
ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ


12/10/13)
ਸਰਵਜੀਤ ਸਿੰਘ

ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ ਅਤੇ ਗਿਆਨੀ ਦਲੇਰ ਸਿੰਘ ਜੋਸ਼ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਿ ਫ਼ਤਿਹ।
ਸਤਿਕਾਰ ਯੋਗ ਸੱਜਣੋ, ਆਪ ਜੀ ਨੂੰ ਯਾਦ ਹੋਵੇਗਾ ਕਿ ਸ. ਗੁਰਸ਼ਰਨ ਸਿੰਘ ਦੇ ਸਵਾਲ (29 ਸਤੰਬਰ ) “ਕੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਅੰਗ ਲਿਖਣਾ ਠੀਕ ਹੈ ਜਾਂ ਪੰਨਾ ?” ਦੇ ਸਬੰਧ `ਚ ਸਿੱਖ ਮਾਰਗ ਤੇ ਕਾਫੀ ਵਿਚਾਰ ਚਰਚਾ ਹੋਈ ਸੀ। ਉਸ ਤੋਂ ਪਿਛੋਂ ਆਪ ਦੋਵੇਂ ਸੱਜਣ, ਜਦੋਂ ਵੀ ਆਪਣੀ ਲਿਖਤ `ਚ ਪਾਵਨ ਪੰਗਤੀ ਦਾ ਹਵਾਲਾ ਦਿੰਦੇ ਹੋ ਤਾਂ ਉਸ ਪੰਗਤੀ ਦੇ ਆਖੀਰ `ਚ ਸਿਰਫ 611, 97, 314 ਆਦਿ ਹੀ ਲਿਖਦੇ ਹੋ। ਇਸ ਦੇ ਨਾਲ ਪੰਨਾ ਜਾਂ ਅੰਗ ਨਹੀ ਲਿਖਦੇ । ਅਜੇਹਾ ਕਿਓ?
ਮੈਨੂੰ ਪੂਰੀ ਆਸ ਹੈ ਕਿ ਆਪ ਜੀ, ਆਪਣੀ ਕੀਮਤੀ ਰਾਏ ਸਿੱਖ ਮਾਰਗ ਦੇ ਪਾਠਕਾਂ ਨਾਲ ਜਰੂਰ ਸਾਂਝੀ ਕਰੋਗੇ।
ਸਤਿਕਾਰ ਸਹਿਤ
ਸਰਵਜੀਤ ਸਿੰਘ


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


11/10/13)
ਗੁਰਇੰਦਰ ਸਿੰਘ ਪਾਲ

ਸ: ਜਰਨੈਲ ਸਿੰਘ ਜੀ,
ਆਪ ਨੇ ਲਿਖਿਆ ਹੈ, “ਪਰ ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ”। ਇਸ ਗੁਸਤਾਖ਼ੀ ਲਈ ਖਿਮਾ ਦਾ ਜਾਚਕ ਹਾਂ। ਫਿਰ ਆਪ ਲਿਖਦੇ ਹੋ, “ਇਸ ਸਵਾਲ ਨੂੰ ਕੁੱਝ ਅਗੇ ਤੋਰਦੇ ਹਾਂ”। ਇਹ ਲਿਖ ਕੇ ਆਪ ਨੇ ਛੇ ਸਵਾਲ ਹੋਰ ਪੁੱਛ ਲਏ ਹਨ, ਜਿਨ੍ਹਾਂ ਵਿੱਚੋਂ ਚਾਰ ਦਾ ਸੰਬੰਧ ‘ਖ਼ਲਾ’
(space) ਨਾਲ ਹੀ ਹੈ।
ਸ: ਜਰਨੈਲ ਸਿੰਘ ਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਇਨ੍ਹਾਂ ਛੇ ਸਵਾਲਾਂ ਦਾ ਜਵਾਬ ਦੇਵਾਂ ਤੇ ਤੁਸੀਂ ‘ਇਸ ਸਵਾਲ ਨੂੰ ਹੋਰ ਹੋਰ ਅੱਗੇ ਤੋਰੀ’ ਜਾਓ, ਤੁਹਾਨੂੰ ਨਿਮਨ ਲਿਖਿਤ ਜਾਣਕਾਰੀ ਦੇਣੀ ਹੋਵੇਗੀ:
1. ‘ਤੁਹਾਡੇ ਖ਼ਿਆਲ ਮੁਤਾਬਿਕ’ ‘ਖ਼ਲਾ’ ਦੇ ਕੀ ਅਰਥ ਹਨ?
2. ਤੁਹਾਡੇ ਖ਼ਿਆਲ ਮੁਤਾਬਿਕ ਪੰਜ ਤੱਤ ਕਿਹੜੇ ਹਨ?
3. ‘ਕੀ ਤੁਸੀਂ ਸਮਝਦੇ ਹੋ ਕਿ’ ਗੁਰਬਾਣੀ ਵਿੱਚ ਪ੍ਰਗਟਾਏ ਸਿੱਧਾਂਤ ਹੀ ਗੁਰਮਤਿ ਹਨ? ਜਾਂ ਨਹੀਂ?
ਆਪ ਵੱਲੋਂ ਉਪਰੋਕਤ ਦਾ ਸਪਸ਼ਟੀਕਰਣ ਦਿੱਤੇ ਜਾਣ `ਤੇ ਹੀ ਮੈਂ ਆਪ ਦੇ ਸਵਾਲਾਂ ਦਾ ਜਵਾਬ ਦੇ ਸਕਾਂਗਾ!

ਗੁਰਇੰਦਰ ਸਿੰਘ ਪਾਲ
ਅਕਤੂਬਰ 11, 2013.


11/10/13)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਜਸਵੰਤ ਸਿੰਘ ਅਜੀਤ ਜੀ, ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਆਪ ਜੀ ਨੇ 10. 10. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਆਪਣੇ ਪੱਤਰ ਵਿੱਚ ਸਿੱਖੀ ਵਿੱਚ ‘ਰਾਜਨੀਤੀ’ ਦੇ ਭਾਰੂ ਹੋਣ ਤੇ ਇਤਰਾਜ਼ ਕਰਦਿਆਂ ਸਿਖ ਇਤਹਾਸ ਬਾਰੇ ਕੁੱਝ ਸਥਿਤੀਆਂ ਪੇਸ਼ ਕੀਤੀਆਂ ਹਨ ਜੋ ਹੇਠਾਂ ਦਿੱਤੇ ਅਨੁਸਾਰ ਹਨ:
ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਵੱਲੋਂ ਅਕਾਲ ਤਖਤ ਦੀ ਸਥਾਪਨਾ।
ਗੁਰੂ ਹਰਿਗੋਬਿੰਦ ਵੱਲੋਂ ਮੀਰੀ-ਪੀਰੀ ਦੀਆਂ ਕਿਰਪਾਨਾਂ ਧਾਰਨ ਕਰਨਾ।
ਸਿੱਖਾਂ ਦੇ ਦੱਸਵੇਂ ਗੁਰੂ ਗੋਬਿੰਦ ਸਿੰਘ ਵੱਲੋਂ ਸੰਤ ਸਿਪਾਹੀ ਦੇ ਰੂਪ ਵਿੱਚ ਖਾਲਸੇ ਨੂੰ ਸੰਪੂਰਨਤਾ ਦਿੱਤਾ ਜਾਣਾ।
ਗੁਰੂ ਗੋਬਿੰਦ ਸਿੰਘ ਵੱਲੋਂ ਮੀਰੀ-ਪੀਰੀ ਦੀਆਂ ਕਿਰਪਾਨਾਂ ਨੂੰ ਦੋ-ਧਾਰੀ ਖੰਡੇ ਦਾ ਰੂਪ ਦੇਣਾ।
ਉਪਰੋਕਤ ਸਥਿਤੀਆਂ ਦਾ ‘ਭਗਤੀ ਅਤੇ ਸ਼ਕਤੀ ਵਿੱਚ ਸੁਮੇਲ ਕਾਇਮ ਕਰਨ ਦੇ ਪ੍ਰਤੀਕ’ ਹੋਣਾ।
ਸ. ਜਸਵੰਤ ਸਿੰਘ ਅਜੀਤ ਜੀ ਮੈਂ ਇਸ ਪੱਤਰ ਰਾਹੀਂ ਆਪ ਜੀ ਨੂੰ ਇਹ ਦੱਸਣਾਂ ਚਾਹੁੰਦਾ ਹਾਂ ਕਿ ਆਪ ਜੀ ਵੱਲੋਂ ਆਪ ਜੀ ਦੇ ਵਿਚਾਰ-ਅਧੀਨ ਪੱਤਰ ਵਿੱਚ ਉੱਪਰ ਦਰਸਾਈਆਂ ਗਈਆਂ ਸਥਿਤੀਆਂ ਪ੍ਰਤੀ ਦਿੱਤੀ ਗਈ ਜਾਣਕਾਰੀ ਸਹੀ ਨਹੀਂ। ਸਹੀ ਜਾਣਕਾਰੀ ਪਰਾਪਤ ਕਰਨ ਲਈ ਆਪ ਜੀ ਇੱਸੇ ਹਫਤੇ ਹੀ ਸਿਖਮਾਰਗ ਵੈਬਸਾਈਟ ਉੱਤੇ ਪਾਇਆ ਗਿਆ ਮੇਰਾ ਲੇਖ ‘ਸਿਖ ਦੀ ਪਛਾਣ ਦਾ ਮਸਲਾ’ ਅਤੇ ਮੇਰੀ ਪਹਿਲਾਂ ਛਪੀ ਪੁਸਤਕ ‘ਅਕਾਲ ਤਖਤ: ਸੰਕਲਪ ਅਤੇ ਵਿਵਸਥਾ’ ਪੜ੍ਹ ਸਕਦੇ ਹੋ।
ਸ. ਜਸਵੰਤ ਸਿੰਘ ਅਜੀਤ ਜੀ ਆਪ ਜੀ ਪਾਸ ਸਨਿਮਰ ਬੇਨਤੀ ਹੈ ਕਿ ਆਪ ਜੀ ਸਹੀ ਜਾਣਕਾਰੀ ਪਰਾਪਤ ਕਰਨ ਉਪਰੰਤ ਹੀ ਸਿਖ ਜੀਵਨ-ਜਾਚ ਬਾਰੇ ਟਿੱਪਣੀਆਂ ਕਰਨ ਦੀ ਖੇਚਲ ਕਰਿਆ ਕਰੋ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


10/10/13)
ਜਰਨੈਲ ਸਿੰਘ, ਸਿਡਨੀ ਅਸਟ੍ਰੇਲੀਆ

ਸਤਿਕਾਰ ਯੋਗ ਗੁਰਇੰਦਰ ਸਿੰਘ ਜੀ
ਗੁਰ ਫ਼ਤਿਹ ਪਰਿਵਾਨ ਕਰਨੀ!
ਆਪਦੀ ਮਿਤੀ 09/10/2013 ਦੀ ਚਿੱਠੀ ਲਈ ਆਪਦਾ ਧੰਨਵਾਦ। ਪਰ ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿਤਾ। ਮੇਰਾ ਸਵਾਲ ਤਾਂ ਇਹ ਹੈ ਕਿ ਜਿਸ ਨੂੰ ਤੁਸੀਂ ਖ਼ਲਾਅ ਜਾਂ ਸਪੇਸ ਜਾਂ ਆਕਾਸ਼ ਕਹਿੰਦੇ ਹੋ ਉਹ ਤੁਹਾਡੇ ਖਿਆਲ ਮੁਤਾਬਿਕ ਸਰੀਰ ਦਾ ਹਿਸਾ ਕਿਵੇਂ ਬਣਦਾ ਹੈ? ਇਸ ਸਵਾਲ ਨੂੰ ਕੁੱਝ ਅਗੇ ਤੋਰਦੇ ਹਾਂ। ਜਿਸ ਪਿੰਡ ਅੰਦਰ ਖਲਾਅ ਹੋਵੇ ਕੀ ਉਹ ਪਿੰਡ ਸਾਬਤ ਰਹਿ ਸਕਦਾ ਹੈ? ਕੀ ਖ਼ਲਾਅ ਅੰਦਰ ਕੋਈ ਸਰੀਰ ਸਾਬਤ ਰਹਿ ਸਕਦਾ ਹੈ? ਅਗਰ ਖ਼ਲਾਅ ਸਾਡੇ ਸਰੀਰ ਦਾ ਹਿਸਾ ਹੀ ਨਹੀ ਬਣ ਸਕਦਾ ਤਾਂ ਇਹ ਸਰੀਰ ਦੀ ਹੋਂਦ ਦਾ ਤੱਤ ਕਿਵੇਂ ਬਣ ਸਕਦਾ ਹੈ? ਕੀ ਤੁਸੀਂ ਸਮਝਦੇ ਹੋ ਕਿ ਇਹ ਪੰਜ ਤੱਤਾਂ ਵਾਲਾ ਸਿਧਾਂਤ ਗੁਰਮਤਿ ਹੈ? ਅਗਰ ਇਹ ਪੰਜ ਤੱਤ ਹੀ ਸਰੀਰ ਹਨ ਤਾਂ ਕੀ ਜੋਤ ਸਾਡੇ ਸਰੀਰ ਦਾ ਹਿਸਾ ਨਹੀ ਹੈ ਜਾਂ ਫਿਰ ਇਹ ਛੇਵਾਂ ਤੱਤ ਹੈ।
ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ


10/10/13)
ਜਸਵੰਤ ਸਿੰਘ ‘ਅਜੀਤ’

ਸਿੱਖ ਧਰਮ ਅਤੇ ਰਾਜਨੀਤੀ ਵਿੱਚ ਸਾਂਝ ਦੀ ਸਾਰਥਕਤਾ?
ਕਾਫੀ ਸਮੇਂ ਤੋਂ ਵੇਖਣ ਅਤੇ ਸੁਣਨ ਵਿੱਚ ਆ ਰਿਹਾ ਹੈ ਕਿ ਸੱਤਾ ਸੁਖ ਮਾਨਣ ਲਈ ‘ਰਾਜ ਬਿਨਾ ਨਹਿ ਧਰਮ ਚਲੇ ਹੈਂ’ ਦਾ ਨਾਹਰਾ ਲਾ ਕੇ ਸਿੱਖੀ ਵਿੱਚ ‘ਧਰਮ ਤੇ ਰਾਜਨੀਤੀ’ ਦੀ ਸਾਂਝ ਨੂੰ ਇਤਨਾ ਪ੍ਰਚਾਰਤ ਕਰ ਦਿਤਾ ਗਿਆ ਹੈ ਕਿ ਕੋਈ ਵੀ ਇਨ੍ਹਾਂ ਦੀ ਸਾਂਝ ਪੁਰ ਸੁਆਲ ਖੜੇ ਕੀਤੇ ਜਾਣ ਦੀ ਗਲ ਨੂੰ ਸੁਣਨ ਤਕ ਲਈ ਵੀ ਤਿਆਰ ਨਹੀਂ ਹੁੰਦਾ। ਇਥੋਂ ਤਕ ਕਿ ਇਸ ਸਾਂਝ ਦੇ ਸਬੰਧ ਵਿੱਚ ਜੇ ਕਿਸੇ ਵਲੋਂ ਕਿੰਤੂ ਕੀਤਾ ਜਾਂਦਾ ਹੈ ਤਾਂ ਝਟ ਹੀ ਉਸ ਵਿਰੁਧ ਸਿੱਖੀ ਮਾਨਤਾਵਾਂ ਦਾ ਵਿਰੋਧੀ ਹੋਣ ਦਾ ਫਤਵਾ ਜਾਰੀ ਕਰ ਦਿੱਤਾ ਜਾਂਦਾ ਹੈ।
ਜੇ ਸਿੱਖ ਧਰਮ ਦੀਆਂ ਮਾਨਤਾਵਾਂ ਅਤੇ ਸਿੱਖ ਇਤਿਹਾਸ ਦੀ ਗੰਭੀਰਤਾ ਨਾਲ ਘੋਖ ਕੀਤੀ ਹਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਦਾ ਅਕਾਲ ਤਖਤ ਦੀ ਸਥਾਪਨਾ ਅਤੇ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕਰਨਾ, ਗੁਰੂ ਗਬਿੰਦ ਸਿੰਘ ਜੀ ਵਲੋਂ ਸੰਤ-ਸਿਪਾਹੀ ਦੇ ਰੂਪ ਵਿੱਚ ਖਾਲਸੇ ਦੀ ਸਿਰਜਨਾ ਨੂੰ ਸੰਪੂਰਨਤਾ ਦਿੱਤਾ ਜਾਣਾ ਅਤੇ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਨੂੰ ਦੋਧਾਰੀ ਖੰਡੇ ਦਾ ਰੂਪ ਦੇਣਾ, ਆਦਿ ਕਾਰਜ ਧਰਮ ਅਤੇ ਰਾਜਨੀਤੀ ਵਿੱਚ ਸਾਂਝ ਦੇ ਨਹੀਂ, ਸਗੋਂ ਭਗਤੀ ਤੇ ਸ਼ਕਤੀ ਵਿੱਚ ਸੁਮੇਲ ਕਾਇਮ ਕਰਨ ਦੇ ਪ੍ਰਤੀਕ ਹਨ। ਇਹ ਸੁਮੇਲ ਨਾ ਤਾਂ ਅਕਾਲ ਤਖਤ ਦੀ ਸਥਾਪਨਾ ਤੋਂ, ਨਾ ਹੀ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ-ਪੀਰੀ ਦੀਆਂ ਕਿਰਪਾਨਾਂ ਧਾਰਨ ਕਰਨ, ਨਾ ਦੋਧਾਰੀ ਖੰਡੇ ਦੀ ਰਚਨਾ ਅਤੇ ਨਾ ਹੀ ਖਾਲਸੇ ਦੀ ਸਿਰਜਨਾ ਸੰਪੂਰਨ ਕੀਤੇ ਜਾਣ ਦੇ ਸਮੇਂ ਤੋਂ ਅਰੰਭ ਹੋਇਆ, ਸਗੋਂ ਇਹ ਸੁਮੇਲ ਤਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਤੋਂ ਹੀ ਅਰੰਭ ਹੋ ਗਿਆ ਸੀ। ਗੁਰੂ ਨਾਨਕ ਦੇਵ ਜੀ ਦਾ ਬਾਬਰ ਨੂੰ ਦ੍ਰਿੜ੍ਹਤਾ ਨਾਲ ‘ਜਾਬਰ’ ਆਖਣਾ ਅਤੇ ਆਪਣੀ ਬਾਣੀ ਵਿੱਚ ਅਨਿਆਇ, ਜਬਰ ਤੇ ਜ਼ੁਲਮ ਦੇ ਵਿਰੁਧ ਆਵਾਜ਼ ਉਠਾਂਦਿਆਂ ਫੁਰਮਾਉਣਾ: ‘ਰਾਜੇ ਸੀਂਹ ਮੁਕਦਮ ਕੁਤੇ’। ਹੋਰ— ‘ਕਾਦੀ ਕੂੜੁ ਬੋਲਿ ਮਲੁ ਖਾਇ। ਬ੍ਰਾਹਮਣ ਨਾਵੈ ਜੀਆ ਘਾਇ। ਜੋਗੀ ਜੁਗਤਿ ਨਾ ਜਾਣੈ ਅੰਧੁ ਤੀਨੇ ਓਜਾੜੈ ਕਾ ਬੰਧ’। ਆਦਿ ਸ਼ਬਦ, ਭਗਤੀ ਤੇ ਸ਼ਕਤੀ ਦੇ ਸੁਮੇਲ ਦੇ ਪ੍ਰਤੀਕ ਹਨ। ਰਾਜਨੀਤੀ ਵਿੱਚ ਇਤਨੀ ਦ੍ਰਿੜ੍ਹਤਾ ਅਤੇ ਦਲੇਰੀ ਦੇ ਨਾਲ ਅਜਿਹਾ ਕੁੱਝ ਕਹਿ ਪਾਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ। ਇਸਦੇ ਨਾਲ ਸਿੱਖੀ ਦਾ ਮਾਰਗ ਅਪਨਾਣ ਲਈ ਗੁਰੂ ਸਹਿਬ ਨੇ ‘ਇਤੁ ਮਾਰਗ ਪੈਰ ਧਰੀਜੇ ਸਿਰੁ ਦੀਜੈ ਕਾਣ ਨਾ ਕੀਜੈ’, ‘ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ’, ‘ਸਿਰ ਧਰ ਤਲੀ ਗਲੀ ਮੇਰੀ ਆਉ’, ਆਦਿ ਦੀਆਂ ਜੋ ਸ਼ਰਤਾਂ ਨਿਸ਼ਚਿਤ ਕੀਤੀਆਂ, ਉਹ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਿਰਜਨਾ ਨੂੰ ਸੰਪੂਰਨ ਕਰਨ ਲਈ ‘ਸੀਸ-ਭੇਂਟ’ ਕਰਨ ਦੀ ਜੋ ਸ਼ਰਤ ਰਖੀ, ਕੀ ਉਹ ਰਾਜਨੀਤੀ ਵਿੱਚ ਸਵੀਕਾਰਨ-ਯੋਗ ਹਨ?
ਜਦੋਂ ਰਾਜ-ਸੱਤਾ ਆਉਂਦੀ ਹੈ: ਕਾਫੀ ਸਮਾਂ ਪਹਿਲਾਂ ਦੀ ਗਲ ਹੈ ਕਿ ਸ. ਅਜਮੇਰ ਸਿੰਘ ਲਿਖਤ ਪੁਸਤਕ ‘ਕਿਸ ਬਿਧ ਰੁਲੀ ਪਾਤਸ਼ਾਹੀ’ ਪੜ੍ਹ ਰਿਹਾ ਸਾਂ, ਉਸ ਵਿੱਚ ਇੱਕ ਥਾਂ ਉਨ੍ਹਾਂ, ਸੱਤਾ ਵਿੱਚ ਆਉਣ ਤੇ ਮਨੁਖ ਦੀ ਕੀ ਦਸ਼ਾ ਹੁੰਦੀ ਹੈ, ਉਸਦਾ ਬਿਆਨ ਕਰਦਿਆਂ ਲਿਖਿਆ ਹੈ, ‘ਜਦੋਂ ਕੋਈ ਸਮਾਜ ਵਿੱਚ ਵਿਸ਼ੇਸ਼ ਦਰਜਾ ਪ੍ਰਾਪਤ ਕਰ ਲੈਂਦਾ ਹੈ ਅਤੇ ਇਸਦੇ ਫਲਸਰੂਪ ਵਿਸ਼ੇਸ਼ ਅਧਿਕਾਰਾਂ ਤੇ ਸੁੱਖ-ਸਹੂਲਤਾਂ ਦਾ ਅਨੰਦ ਭੋਗਣ ਲਗਦਾ ਹੈ ਤਾਂ ਉਸਦੇ ਅੰਦਰੋਂ ਆਹਿਸਤਾ-ਆਹਿਸਤਾ ਕੌਮੀ ਭਾਈਚਾਰੇ ਦੀ ਸਪਿਰਟ ਦੰਮ ਤੋੜਨ ਲਗਦੀ ਹੈ। ਉਹ ਕੌਮੀ ਹਿਤਾਂ ਨਾਲੋਂ ਆਪਣੇ ਨਿਜੀ ਹਿਤਾਂ ਨੂੰ ਪ੍ਰਮੁਖਤਾ ਦੇਣ ਦੀ ਕਰੁਚੀ ਦਾ ਸ਼ਿਕਾਰ ਹੋ ਜਾਂਦਾ ਹੈ’। ਸੱਤਾ ਦੀ ਲਾਲਸਾ ਨੇ ਉਨ੍ਹਾਂ (ਸਿੱਖਾਂ) ਨੂੰ ਕਿਥੋਂ ਦਾ ਕਿਥੇ ਪਹੁੰਚਾ ਦਿੱਤਾ, ਇਸਦਾ ਜ਼ਿਕਰ ਕਰਦਿਆਂ, ਉਨ੍ਹਾਂ ਲਿਖਿਆ, ਕਿ ‘ਖਾਲਸੇ ਅੰਦਰ ਆਪਸੀ ਪਿਆਰ ਤੇ ਮਿਲਵਰਤਣ ਦੀ ਭਾਵਨਾ ਕਮਜ਼ੋਰ ਪੈ ਗਈ, ਇਸਦੀ ਜਗ੍ਹਾ ਆਪਸੀ ਵਿਰੋਧਾਂ, ਸ਼ੰਕਿਆਂ ਤੇ ਸਾੜਿਆਂ ਨੇ ਲੈ ਲਈ। ਖਾਲਸੇ ਦੀ ਸੰਗਠਿਤ ਭਾਵਨਾ ਨਿਜਵਾਦ ਤੇ ਹਊਮੈ ਨੇ ਨਿਗਲ ਲਈ। ਸਮੂਹ ਰਜ਼ਾ ਦੀ ਥਾਂਵੇਂ ਆਪ-ਹੁਦਰਾਪਨ ਹਾਵੀ ਹੋ ਗਿਆ’।
ਇਸੇ ਤਰ੍ਹਾਂ ਪ੍ਰਿੰ. ਸਤਿਬੀਰ ਸਿੰਘ ਨੇ ‘ਸਿੱਖ ਰਾਜ ਕਿਵੇਂ ਗਿਆ’ ? ਸੁਆਲ ਦਾ ਜਵਾਬ ਦਿੰਦਿਆਂ ਲਿਖਿਆ ਹੈ ਕਿ ਇੱਕ ਤਾਂ ‘ਜਿਨ੍ਹਾਂ ਹੱਥ ਵਾਗਡੋਰ ਆਈ ਜਾਂ ਤਾਂ ਉਹ ਖਰੀਦੇ ਗਏ ਜਾਂ ਇਤਨੀ ਨਦਰ ਵਾਲੇ ਨਾ ਰਹੇ ਕਿ ਵਿੱਚਲੀ ਗਲ ਜਾਣ ਸਕਣ’, ਦੂਜਾ, ‘ਲੋਕੀ ਖੁਸ਼ਹਾਲੀ ਕਾਰਣ ਨਿਸਲ ਤੇ ਅਵੇਸਲੇ ਹੋ ਗਏ’, ਤੀਜਾ, ‘ਸਿੱਖ, ਸਿੱਖ ਦਾ ਵੈਰੀ ਹੋ ਗਿਆ’, ਚੌਥਾ, ‘ਗੁਰਮੱਤਾ ਕਰਨ ਵਾਲੀ ਸੰਸਥਾ ਅਲੋਪ ਹੋ ਗਈ, ਆਈ ਬਿਪਤ ਵੇਲੇ ਇਕੱਠਾ ਕਰਨ ਵਾਲੀ ਕੋਈ ਸੰਸਥਾ ਨਾ ਰਹੀ’।
ਇਹ ਗਲਾਂ ਉਨ੍ਹਾਂ ਵਿਦਵਾਨਾਂ ਦੀਆਂ ਹਨ, ਜੋ ਧਰਮ ਤੇ ਰਾਜਨੀਤੀ ਦੀ ਆਪਸੀ ਸਾਂਝ ਵਿੱਚ ਵਿਸ਼ਵਾਸ ਰਖਦੇ ਹਨ ਅਤੇ ਆਜ਼ਾਦ ਸਿੱਖ-ਸੱਤਾ ਦੀ ਕਾਇਮੀ ਦੇ ਸਮਰਥਕ ਮੰਨੇ ਜਾਂਦੇ ਹਨ। ਹੈਰਾਨੀ ਦੀ ਗਲ ਇਹ ਹੈ ਕਿ ਇਹ ਵਿਦਵਾਨ ਸਵੀਕਾਰਦੇ ਹਨ ਕਿ ਰਾਜਸੱਤਾ ਆਉਣ ਨਾਲ ਸਿੱਖ ਸ਼ਕਤੀ ਵਿੱਚ ਨਿਘਾਰ ਆ ਜਾਂਦਾ ਹੈ, ਫਿਰ ਵੀ ਉਹ ਰਾਜਸੱਤਾ ਦੀ ਪ੍ਰਾਪਤੀ ਨੂੰ ਹੀ ਸਿੱਖ ਧਰਮ ਦਾ ਇੱਕ ਜ਼ਰੁਰੀ ਨਿਸ਼ਨਾ ਸਮਝਦੇ ਹਨ। ਨਾ ਤਾਂ ਪ੍ਰਿੰ. ਸਤਿਬੀਰ ਸਿੰਘ ਨੇ ਆਪਣੇ ਜੀਵਨ-ਕਾਲ ਵਿੱਚ ਇਹ ਸਵੀਕਾਰ ਕੀਤਾ ਕਿ ਰਾਜਸੱਤਾ ਨੂੰ ਸਿੱਖੀ ਵਿੱਚ ਮਾਨਤਾ ਪ੍ਰਾਪਤ ਨਹੀਂ ਅਤੇ ਨਾ ਸ. ਅਜਮੇਰ ਸਿੰਘ ਇਸ ਗਲ ਨੂੰ ਸਵੀਕਾਰ ਕਰਦੇ ਜਾਪਦੇ ਹਨ।
ਵਿਦਵਾਨਾਂ ਨੇ ਖਾਲਸੇ ਦੀ ਜੋ ਪ੍ਰੀਭਾਸ਼ਾ ਕੀਤੀ ਹੈ, ਉਸ ਅਨੁਸਾਰ ‘ਖਾਲਸਾ’ ਰੂਹਾਨੀਅਤ ਤੇ ਸੰਸਾਰਕ ਵਿਹਾਰ ਦਾ ਸੰਗਮ ਹੈ, ਜਿਥੇ ਵਾਹਿਗੁਰੂ ਨੇ ਆਪਣਾ ਚਮਤਕਾਰ ਦਿਖਾਉਣਾ ਹੁੰਦਾ ਹੈ, ਉਥੇ ਉਹ ਆਪਣਾ ਰੂਪ ‘ਖਾਲਸਾ’ ਭੇਜ ਦਿੰਦਾ ਹੈ। ਇੱਕ ਵਿਦਵਾਨ ਨੇ ‘ਖਾਲਸਾ’ ਸ਼ਬਦ ਨੂੰ ਫਾਰਸੀ ਦਾ ਸ਼ਬਦ ਸਵੀਕਾਰਦਿਆ ਕਿਹਾ ਹੈ ‘ਖਾਲਸਾ ਉਹ ਜ਼ਮੀਨ ਬਾਦਸ਼ਾਹੀ ਜੋ ਕਿਸੀ ਕੀ ਜਾਗੀਰ ਨਾ ਹੋ’। ਇਨ੍ਹਾਂ ਵਿੱਚੋਂ ਕੋਈ ਵੀ ਪ੍ਰੀਭਾਸ਼ਾ ਅਜਿਹੀ ਨਹੀਂ ਜਾਪਦੀ ਜਿਸਦੇ ਆਧਾਰ ਤੇ ਧਰਮ ਦੀ ਰਾਜਨੀਤੀ ਨਾਲ ਸਾਂਝ ਬਿਠਾਈ ਜਾ ਸਕਦੀ ਹੋਵੇ।
ਜਿਵੇਂ ਕਿ ਅਰੰਭ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਭਗਤੀ ਅਤੇ ਸ਼ਕਤੀ ਦਾ ਸੁਮੇਲ ਸਥਾਪਤ ਕਰਨ ਦੀ ਪ੍ਰਕਿਰਿਆ ਅਰੰਭ ਹੋ ਗਈ ਹੋਈ ਸੀ। ਇਹ ਭਗਤੀ ਦਿਖਾਵੇ ਦੀ ਨਹੀਂ, ਅੰਤਰ-ਆਤਮਾ ਦੀ ਸੀ, ਜੋ ਮਨੁਖ ਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ। ਜਦੋਂ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਸ਼ਹਾਦਤਾਂ ਹੁੰਦੀਆਂ ਹਨ ਤਾਂ ਸਿੱਖ ਉਨ੍ਹਾਂ ਦੇ ਦਰ ਤੋਂ ਪ੍ਰਾਪਤ ਕੀਤੀ ਸ਼ਕਤੀ ਦੇ ਸਹਾਰੇ, ਦਿੱਲੀ ਤੇ ਲਾਹੌਰ ਨੂੰ ਟਕਰਾ ਕੇ ਫਨਾਹ ਕਰ ਦੇਣ ਦੀ ਸਮਰਥਾ ਦਾ ਵਿਖਾਵਾ ਕਰਨਾ ਚਾਹੁੰਦੇ ਹਨ, ਪਰ ਗੁਰੂ ਸਾਹਿਬ ਉਨ੍ਹਾਂ ਨੂੰ ਸਮਝਾਂਦੇ ਹਨ ਕਿ ਅਕਾਲ ਪੁਰਖ ਤੋਂ ਪ੍ਰਾਪਤ ਆਤਮਕ-ਸ਼ਕਤੀ ਦਾ ਅਹਿਸਾਸ ਦੁਨੀਆਂ ਨੂੰ ਤਬਾਹ ਕਰਕੇ ਨਹੀਂ, ਸਗੋਂ ਸਹਿਣਸ਼ੀਲ ਬਣੇ ਰਹਿ ਕੇ ਕਰਵਾਇਆ ਜਾਣਾ ਚਾਹੀਦਾ ਹੈ।
ਗੁਰੂ ਅਰਜਨ ਦੇਵ ਜੀ ਨੂੰ ਉਬਲਦੀਆਂ ਦੇਗ਼ਾਂ ਵਿੱਚ ਉਬਾਲਿਆ ਜਾਂਦਾ ਹੈ, ਤਤੀਆਂ ਤਵੀਆਂ ਤੇ ਬਿਠਾਕੇ ਉਨ੍ਹਾਂ ਦੇ ਸ਼ਰੀਰ ਤੇ ਗਰਮ ਰੇਤਾ ਪਾਇਆ ਜਾਂਦਾ ਹੈ, ਪਰ ਉਹ ਅਡੋਲ ਰਹਿੰਦਿਆਂ--ਅਕਾਲ ਪੁਰਖ ਦਾ ਭਾਣਾ ਮਿਠਾ ਕਰਕੇ ਮੰਨਦੇ ਹਨ। ਇਸੇਤਰ੍ਹਾਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਅਤੇ ਭਾਈ ਦਿਆਲਾ ਜੀ ਦਾ ਦੇਗ਼ ਵਿੱਚ ਉਬਲਣਾ, ਭਾਈ ਮਤੀਦਾਸ ਜੀ ਦਾ ਆਰੇ ਨਾਲ ਚੀਰਿਆਂ ਜਾਣਾ, ਭਾਈ ਸਤੀਦਾਸ ਜੀ ਦਾ ਰੂੰ ਵਿੱਚ ਲਪੇਟ ਕੇ ਸਾੜਿਆਂ ਜਾਣਾ ਅਤੇ ਉਨ੍ਹਾਂ ਦਾ ਇਸ ਜ਼ੁਲਮ ਨੂੰ ਦ੍ਰਿੜ੍ਹਤਾ ਦੇ ਨਾਲ ਸਹਿ ਜਾਣਾ, ਛੋਟੇ ਸਾਹਿਬਜ਼ਾਦਿਆਂ ਦਾ ਨੀਹਾਂ ਵਿੱਚ ਚਿਣਿਆਂ ਜਾਣਾ, ਭਾਈ ਮਨੀ ਸਿੰਘ ਜੀ ਦਾ ਅੰਗ-ਅੰਗ ਕਟਵਾਣਾ, ਭਾਈ ਤਾਰੂ ਸਿੰਘ ਜੀ ਦਾ ਖੋਪਰੀ ਉਤਰਵਾ ਲੈਣਾ ਆਦਿ ਘਟਨਾਵਾਂ ਭਗਤੀ ਰਾਹੀਂ ਪ੍ਰਾਪਤ ਆਤਮਕ-ਸ਼ਕਤੀ ਦੀਆਂ ਪ੍ਰਤੀਕ ਸਨ।
ਅਸੀਂ ਅਰਦਾਸ ਕਰਦਿਆਂ ਹਰ ਰੋਜ਼ ਸ਼ਹੀਦ ਹੋਏ ਸਿੱਖਾਂ ਦੇ ਨਾਲ, ਉਨ੍ਹਾਂ ਬੀਬੀਆਂ ਨੂੰ ਵੀ ਯਾਦ ਕਰਕੇ ਉਨ੍ਹਾਂ ਦੀ ਕੁਰਬਾਨੀ ਦੇ ਸਾਹਮਣੇ ਆਪਣਾ ਸੀਸ ਝੁਕਾਂਦੇ ਹਾਂ, ਜਿਨ੍ਹਾਂ ਸਵਾ-ਸਵਾ ਮਣ ਪੀਸਣ ਪੀਸਿਆ, ਆਪਣੇ ਬਚਿਆਂ ਨੂੰ ਟੋਟੇ-ਟੋਟੇ ਕਰਵਾ ਝੋਲੀਆਂ ਵਿੱਚ ਪਵਾਇਆ---ਉਨ੍ਹਾਂ ਸਾਰਿਆਂ ਦੇ ਪਿਛੇ ਭਗਤੀ, ਸ਼ਰਧਾ ਅਤੇ ਸਮਰਪਣ ਰਾਹੀਂ ਪ੍ਰਾਪਤ ਕੀਤੀ ਸ਼ਕਤੀ ਹੀ ਸੀ, ਨਹੀਂ ਤਾਂ ਜੋ ਇਨਸਾਨ ਜ਼ਰਾ ਜਿਹਾ ਅੱਗ ਦੇ ਸੇਕ ਨਾਲ ਤੜਪ ਉਠਦਾ ਹੈ, ਉਹ ਆਪਣੇ ਸਰੀਰ ਤੇ ਇਤਨਾ ਜ਼ੁਲਮ ਸਹਿੰਦਿਆਂ, ਕਿਵੇਂ ਸਹਿਣਸ਼ੀਲ ਤੇ ਅਡੋਲ ਬਣਿਆ ਰਿਹਾ, ਜੋ ਮਾਂਵਾਂ ਬਚਿਆਂ ਨੂੰ ਜ਼ਰਾ ਜਿੰਨੀ ਚੋਟ ਲਗਣ ਤੇ ਬੇਚੈਨ ਹੋ ਤੜਪ ਉਠਦੀਆਂ ਹਨ, ਉਨ੍ਹਾਂ ਦਾ ਆਪਣੀਆਂ ਅੱਖਾਂ ਸਾਹਮਣੇ ਆਪਣੇ ਬਚਿਆਂ ਨੂੰ ਟੁਕੜੇ-ਟੁਕੜੇ ਹੁੰਦਿਆਂ ਵੇਖਣਾ ਅਤੇ ਉਨ੍ਹਾਂ ਦੇ ਟੁਕੜਿਆਂ ਨੂੰ ਝੋਲੀ ਵਿੱਚ ਪੁਆ ਲੈਣਾ, ਉਨ੍ਹਾਂ ਦੀ ਭਗਤੀ ਰਾਹੀਂ ਪ੍ਰਾਪਤ ਕੀਤੀ ਹੋਈ ਸ਼ਕਤੀ ਦਾ ਹੀ ਪ੍ਰਤਾਪ ਸੀ।
ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਸੰਤ-ਸਿਪਾਹੀ, ਖਾਲਸੇ ਦੀ ਸਿਰਜਨਾ ਕੀਤੀ, ਉਹ ਵੀ ਭਗਤੀ ਤੇ ਸ਼ਕਤੀ ਦੇ ਸੁਮੇਲ ਦਾ ਪ੍ਰਤੀਕ ਹੈ। ਸੰਤ, ਪ੍ਰਭੂ-ਭਗਤੀ ਵਿੱਚ ਲੀਨ ਰਹਿੰਦਾ ਹੈ, ਜੀਵਨ ਦੀ ਪਵਿਤ੍ਰਤਾ ਨੂੰ ਕਾਇਮ ਰਖਦਾ ਹੈ, ਮਨੁਖਤਾ ਦੀ ਸੇਵਾ ਵਿੱਚ ਆਪਣੇ-ਆਪਨੂੰ ਸਮਰਪਿਤ ਕਰ ਦਿੰਦਾ ਹੈ, ਉਸਦੀ ਭਲਾਈ ਲਈ ਆਪਾ ਤਕ ਕੁਰਬਾਨ ਕਰ ਦੇਣ ਤੋਂ ਵੀ ਸੰਕੋਚ ਨਹੀਂ ਕਰਦਾ। ਜਦੋਂ ਭਗਤੀ ਰਾਹੀਂ ਸੰਤ ਵਿੱਚ ਇਹ ਗੁਣ ਆ ਜਾਂਦੇ ਹਨ ਤਾਂ ਉਹ ਸੰਤ-ਸਿਪਾਹੀ ਬਣ ਜਾਂਦਾ ਹੈ। ਜ਼ੁਲਮ ਤੇ ਅਨਿਆਇ ਉਸਤੋਂ ਬਰਦਾਸ਼ਤ ਨਹੀਂ ਹੋ ਪਾਂਦੇ। ਜਿਥੇ-ਕਿਥੇ ਵੀ ਉਹ ਜ਼ੁਲਮ ਹੁੰਦਾ ਅਤੇ ਅਨਿਆਇ ਨੂੰ ਪੈਰ ਪਸਾਰਦਿਆਂ ਵੇਖਦਾ ਹੈ ਤਾਂ ਉਹ ਉਨ੍ਹਾਂ ਦਾ ਵਿਰੋਧ ਕਰਨ ਲਈ ਬੇਚੈਨ ਹੋ ਉਠਦਾ ਹੈ। ਇਸਤਰ੍ਹਾਂ ਸੰਤ ਤੇ ਸਿਪਾਹੀ ਦੇ ਸੁਮੇਲ ਨਾਲ, ਇੱਕ ਅਜਿਹੇ ਇਨਸਾਨ ਦਾ ਜਨਮ ਹੁੰਦਾ ਹੈ, ਜੋ ਇਨਸਾਨੀਅਤ ਦੀਆਂ ਮਾਨਤਾਵਾਂ ਦੀ ਰਖਿਆ ਲਈ ਸਭ ਕੁੱਝ ਕੁਰਬਾਨ ਕਰਨ ਵਾਸਤੇ ਸਦਾ ਤਤਪਰ ਰਹਿੰਦਾ ਹੈ।
ਜਿਥੋਂ ਤਕ ਰਾਜਨੀਤੀ ਦਾ ਸੰਬੰਧ ਹੈ, ਉਹ ਇੱਕ ਅਜਿਹਾ ਫਰੇਬ ਹੈ, ਜੋ ਸੱਤਾ ਹਾਸਲ ਕਰਨ ਅਤੇ ਉਸਨੂੰ ਕਾਇਮ ਰਖਣ ਲਈ ਵਰਤਿਆ ਜਾਂਦਾ ਹੈ। ਰਾਜਨੀਤੀ ਵਿੱਚ ਵੀ ਹਰ ਹਥਕੰਡਾ ਵਰਤਿਆ ਜਾਣਾ ਜਾਇਜ਼ ਮੰਨਿਆ ਜਾਂਦਾ ਹੈ।
…ਅਤੇ ਅੰਤ ਵਿੱਚ: ਕੀ ਗੁਰੂ ਸਾਹਿਬ ਨੇ ਇਸੇ ਰਾਜਨੀਤੀ ਨੂੰ, ਜਿਸਦੀਆਂ ਮਾਨਤਾਵਾਂ ਤੇ ਪ੍ਰੀਭਾਸ਼ਵਾਂ, ਧਰਮ ਦੀਆਂ ਮਾਨਤਾਵਾਂ ਤੇ ਪ੍ਰੀਭਾਸ਼ਾਵਾਂ ਦੇ ਬਿਲਕੁਲ ਉਲਟ ਹਨ, ਧਰਮ ਨਾਲ ਸੰਬੰਧਿਤ ਕੀਤਾ ਹੈ? ਜੇ ਇਹ ‘ਮੇਲ’ ਗੁਰੂ ਸਾਹਿਬ ਨੇ ਕਰਵਾਇਆ ਹੈ, ਤਾਂ ਫਿਰ ਸਾਡੇ ਵਲੋਂ ਧਾਰਮਕ ਮਾਮਲਿਆਂ ਵਿੱਚ ਰਾਜਨੈਤਿਕ ਦਖਲ ਦਾ ਵਿਰੋਧ ਕਿਉਂ ਕੀਤਾ ਜਾਂਦਾ ਹੈ? ਜਦੋਂ ਵੀ ਸਥਾਪਤ ਧਾਰਮਿਕ ਮਰਿਆਦਾਵਾਂ ਪੁਰ ਹਮਲੇ ਹੁੰਦੇ ਹਨ ਤਾਂ ਸਾਡੇ ਹਿਰਦੇ ਤੜਪ ਕਿਉਂ ਉਠਦੇ ਹਨ, ਭਾਵੇਂ ਸਾਡਾ ਰਾਜਨੈਤਿਕ ਵਿਸ਼ਵਾਸ ਕੁੱਝ ਵੀ ਹੁੰਦਾ ਹੈ?
ਸਿਰਫ ਇਸਲਈ ਨਾ, ਕਿ ਅਸੀਂ ਧਰਮ ਤੇ ਰਾਜਨੀਤੀ ਦੀ ਸਾਂਝ ਦੀ ਗਲ ਤਾਂ ਕਰਦੇ ਹਾਂ, ਪਰ ਧਾਰਮਿਕ ਮਾਨਤਾਵਾਂ ਦਾ ਉਲੰਘਣ ਸਾਡੇ ਪਾਸੋਂ ਸਹਿਣ ਨਹੀਂ ਹੋ ਪਾਂਦਾ। ਧਰਮ ਦੀ ਪਵਿਤ੍ਰਤਾ ਭੰਗ ਹੁੰਦੀ ਵੇਖ, ਅਸੀਂ ਸਹਿ ਨਹੀਂ ਸਕਦੇ। ਜਦੋਂ ਧਰਮ ਅਸਥਾਨਾਂ ਦੀ ਪਵਿਤ੍ਰਤਾ ਭੰਗ ਹੁੰਦੀ, ਹੈ ਤਾਂ ਸਮੁਚਾ ਪੰਥ ਕੁਰਬਾਨੀ ਕਰਨ ਦੇ ਲਈ ਤਿਆਰ ਹੋ ਜਾਂਦਾ ਹੈ।
Mobile : + 91 98 68 91 77 31 / +91 95 82 71 98 90


(09/10/13)
ਗੁਰਇੰਦਰ ਸਿੰਘ ਪਾਲ

ਸ: ਜਰਨੈਲ ਸਿੰਘ ਜੀ,
ਆਪ ਦੇ ਅਕਤੂਬਰ 08, 2013 ਦੇ ਪੱਤਰ ਵਾਸਤੇ ਧੰਨਵਾਦ!
ਆਪ ਨੇ ਮੇਰੇ ਲੇਖ ਦੀ ਇੱਕ ਸਤਰ: ‘ਸਰੀਰ ਪੰਜ ਤੱਤਾਂ (ਮਿੱਟੀ, ਹਵਾ, ਅੱਗ, ਪਾਣੀ ਤੇ ਖ਼ਲਾਅ) ਦਾ ਸਮੂਹ ਹੈ’। ਨੂੰ ਮੁੱਖ ਰੱਖ ਕੇ ਸਵਾਲ ਕੀਤਾ ਹੈ ਕਿ, “……ਇਹ (ਖ਼ਲਾਅ) ਸਾਡੇ ਸਰੀਰ ਦਾ ਕਿਵੇਂ ਹਿੱਸਾ ਬਣਦਾ ਹੈ?”
ਜੇ ਮੈਂ ਇਹ ਲਿਖਿਆ ਹੁੰਦਾ, ‘ਸਰੀਰ ਪੰਜ ਤੱਤਾਂ ਦਾ ਪੁਤਲਾ ਹੈ’ ਤਾਂ ਸ਼ਾਇਦ, ਤੁਸੀਂ ਇਹ ਸਵਾਲ ਨਾ ਕਰਦੇ!
ਦੋਹਾਂ ਸਤਰਾਂ ਦਾ ਭਾਵ ਇੱਕੋ ਹੀ ਹੈ। ਕਿਸੇ ਇੱਕ ਵੀ ਤੱਤ, {ਖ਼ਲਾ
(space) ਸਮੇਤ} ਬਿਨਾਂ ਸਰੀਰ ਦੀ ਹੋਂਦ ਸੰਭਵ ਨਹੀਂ। ਇਹ ਇੱਕ ਅਟਲ ਸੱਚਾਈ ਹੈ। ਗੁਰਬਾਣੀ ਵਿੱਚ ਇਸ ਤੱਥ ਦਾ ਜ਼ਿਕਰ ਕਈ ਵਾਰ ਕੀਤਾ ਗਿਆ ਹੈ:-
ਪੰਚ ਤਤੁ ਮਿਲਿ ਕਾਇਆ ਕੀਨੀ॥ ਤਿਸੁ ਮਹਿ ਰਾਮ ਰਤਨੁ ਲੈ ਚੀਨੀ॥
ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ॥
ਮਾਰੂ ਸੋਲਹੇ ਮ: ੧
ਪੰਚ ਤਤੁ ਮਿਲਿ ਦੇਹੀ ਕਾ ਆਕਾਰਾ॥
ਘਟਿ ਵਧਿ ਕੋ ਕਰੈ ਬੀਚਾਰਾ॥ ਰਾਗੁ ਭੈਰਓ ਮ: ੩

ਗੁਰਇੰਦਰ ਸਿੰਘ ਪਾਲ
ਅਕਤੂਬਰ 09, 2013.


(09/10/13)
ਦਲੇਰ ਸਿੰਘ ਜੋਸ਼

ਧੰਨੁ ਧੰਨੁ ਗੁਰੂ ਰਾਮਦਾਸ ਜੀ ਦੇ ਆਗਮਨ ਗੁਰਪੁਰਬ ਦੀ ਸੱਭ ਸੰਗਤਾਂ ਨੂੰ ਦਲੇਰ ਸਿੰਘ ਜੋਸ਼ ਤੇ ਪ੍ਰਵਾਰ ਵਲੋਂ ਲੱਖ 2 ਵਧਾਈ ਹੋਵੇ ਜੀ।
ਗੁਰੂ ਸਾਹਿਬ ਜੀ ਸਮੁਚੇ ਸੰਸਾਰ ਵਿੱਚ ਸੁਖ ਸਾਂਤੀ ਤੇ ਨਾਮ ਦੀਆਂ ਦਾਤਾ ਪ੍ਰਦਾਨ ਕਰਨ ਜੀ।
ਸਤਿਕਾਰਯੋਗ ਸ: ਮੱਖਣ ਸਿੰਘ ਜੀ ਜੋ ਸਿੱਖ ਮਾਰਗ ਰਾਹੀ ਸਿੱਖੀ ਦਾ ਪ੍ਰਚਾਰ ਨਿਰੋਲ ਗੁਰਬਾਣੀ ਰਾਹੀ ਕਰ ਰਹੇ ਹਨ ਗੁਰੂ ਸਾਹਿਬ ਜੀ ਇਨ੍ਹਾਂ ਨੂੰ ਅਪਣੇ ਮਿਸ਼ਨ ਵਿੱਚ ਕਾਮਯਾਬੀ ਦੇਹ ਅਰੋਗਤਾ ਤੇ ਚੜਦੀ ਕਲਾ ਬਖਸ਼ਨ ਜੀ।
ਦਲੇਰ ਸਿੰਘ ਜੋਸ਼ 9888151686 ਲੁਧਿਆਨਾ ਪੰਜਾਬ


(09/10/13)
ਸਪੋਕਸਮੈਨ ਦੀ ਅਕਤੂਬਰ 10/2013 ਦੀ ਸੰਪਾਦਕੀ

ਮੋਦੀ ਦੇ ਗੁਜਰਾਤ ਚੋਂ ਸੁਨੇਹਾ : “ਸਿੱਖ ਕਿਸਾਨੋ! ਚਲੇ ਜਾਉ ਏਥੋਂ”
ਨਰਿੰਦਰ ਮੋਦੀ, ਭਾਜਪਾ ਵਲੋਂ, ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਹੈ। ਉਸ ਬਾਰੇ ਘੱਟ-ਗਿਣਤੀਆਂ ਦੇ ਮਨਾਂ ਵਿਚ ਇਹੀ ਤੌਖਲਾ ਹੈ ਕਿ ਉਹ ਘੱਟ-ਗਿਣਤੀਆਂ ਨੂੰ ਮਾਰਨ ਅਤੇ ਮਾਰ ਕੇ ਫ਼ਖ਼ਰ ਕਰਨ ਵਿਚ ਵਿਸ਼ਵਾਸ ਰਖਦਾ ਹੈ ਤੇ ਬਾਅਦ ਵਿਚ ਰਸਮੀ ਤੌਰ ਤੇ, ਮਾਫ਼ੀ ਦਾ ਇਕ ਸ਼ਬਦ ਕਹਿਣ ਲਈ ਵੀ ਤਿਆਰ ਨਹੀਂ ਹੁੰਦਾ। ਘੱਟ-ਗਿਣਤੀਆਂ ਨਹੀਂ ਸਨ ਚਾਹੁੰਦੀਆਂ ਕਿ ਬੀਜੇਪੀ, ਇਹੋ ਜਹੇ ਬੰਦੇ ਨੂੰ ਉਚ ਅਹੁਦੇ ਲਈ ਅਪਣਾ ਉਮੀਦਵਾਰ ਬਣਾਏ। ਪਰ ਇਸ ਵਾਰ ਉਮੀਦਵਾਰ ਦੀ ਚੋਣ, ਪਾਰਟੀ ਨੇ ਨਹੀਂ, ਆਰ ਐਸ ਐਸ ਨੇ ਕੀਤੀ ਹੈ ਹਾਲਾਂਕਿ 1949 ਵਿਚ ਆਰ ਐਸ ਐਸ ਨੇ ਸਰਦਾਰ ਪਟੇਲ ਨਾਲ ਇਸ ਮਾਮਲੇ ਬਾਰੇ ਸਮਝੌਤਾ ਕੀਤਾ ਸੀ ਕਿ ਉਹ ਸਰਗਰਮ ਰਾਜਨੀਤੀ ਵਿਚ ਆਪ ਕਦੇ ਨਹੀਂ ਕੁੱਦੇਗੀ। ਹੁਣ ਉਸ ਸਮਝੌਤੇ ਨੂੰ ਤੋੜ ਕੇ, ਇਸ ਨੇ ਬੀਜੇਪੀ ਰਾਹੀਂ ਅਪਣਾ ਉਮੀਦਵਾਰ ਖੜਾ ਕੀਤਾ ਹੈ। ਆਰ ਐਸ ਐਸ ਦੀ ਨਜ਼ਰ ਵਿਚ, ਮੋਦੀ ਦੀ ਖ਼ੂਬੀ ਹੀ ਇਹ ਹੈ ਕਿ ਉਹ ਘੱਟ-ਗਿਣਤੀਆਂ ਨੂੰ ਖ਼ੂਬ ਕੁਟਦਾ ਹੈ ਅਤੇ ਕੁੱਟਣ ਮਗਰੋਂ 'ਸੌਰੀ' ਵੀ ਨਹੀਂ ਕਹਿੰਦਾ। ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਵਜੋਂ, ਮੋਦੀ ਲਈ ਜ਼ਰੂਰੀ ਵੀ ਬਣ ਗਿਆ ਸੀ ਕਿ ਵਿਖਾਵੇ ਵਜੋਂ ਹੀ ਉਹ ਕੁੱਝ ਝੁਕ ਜਾਏ ਪਰ ਨਹੀਂ, ਆਰ ਐਸ ਐਸ ਦਾ ਉਮੀਦਵਾਰ, ਵਿਖਾਵੇ ਲਈ ਵੀ ਘੱਟ-ਗਿਣਤੀਆਂ ਸਾਹਮਣੇ ਝੁਕ ਨਹੀਂ ਸਕਦਾ।
ਕੁੱਟਣ ਵਾਲਾ ਮਾਮਲਾ ਮੁਸਲਮਾਨਾਂ ਨਾਲ ਸਬੰਧਤ ਸੀ ਜਿਨ੍ਹਾਂ ਨੂੰ 2002 ਵਿਚ 'ਗਾਂਧੀ ਦੇ ਸੂਬੇ' ਅਤੇ 'ਮੋਦੀ ਦੇ ਪ੍ਰਾਂਤ' ਵਿਚ ਬੜੀ ਬੇਰਹਿਮੀ ਨਾਲ ਮਾਰਿਆ ਗਿਆ। ਪਰ ਘੱਟ-ਗਿਣਤੀਆਂ ਨਾਲ ਸਬੰਧਤ ਅਗਲਾ ਮਾਮਲਾ ਸਿੱਖਾਂ ਦਾ ਮਾਮਲਾ ਸੀ। ਉਮੀਦ ਸੀ ਕਿ ਇਥੇ ਤਾਂ ਮੋਦੀ ਥੋੜਾ ਜਿਹਾ ਝੁਕ ਜਾਏਗਾ ਕਿਉਂਕਿ ਅਕਾਲੀ ਦਲ, ਐਨ ਡੀ ਏ ਦਾ ਇਕੋ ਇਕ ਭਾਈਵਾਲ ਰਹਿ ਗਿਆ ਸੀ ਤੇ ਭਾਈਵਾਲ ਨੂੰ ਤਾਂ ਨਾਰਾਜ਼ ਕਰਨਾ ਸੰਭਵ ਹੀ ਨਹੀਂ ਹੁੰਦਾ। ਪਰ ਮੋਦੀ ਲਈ ਤੇ ਆਰ ਐਸ ਐਸ ਲਈ, ਸਾਰੀਆਂ ਹੀ ਘੱਟ ਗਿਣਤੀਆਂ ਇਕ ਬਰਾਬਰ ਸਨ ਤੇ ਕਿਸੇ ਨੂੰ ਵੀ ਕੋਈ ਰਿਆਇਤ ਦੇਣੀ ਆਰ ਐਸ ਐਸ ਦੇ ਅਸੂਲਾਂ ਦੇ ਹੀ ਉਲਟ ਸੀ--- ਬੇਸ਼ੱਕ ਸਿਆਸੀ ਤੌਰ ਤੇ ਉਹ ਭਾਈਵਾਲ ਹੀ ਕਿਉਂ ਨਾ ਹੋਣ। ਗੁਜਰਾਤ ਵਿਚ ਰਹਿੰਦੇ 500 ਸਿੱਖ ਕਿਸਾਨਾਂ ਦੇ ਪਟੇ ਰੱਦ ਕਰਨ ਦਾ ਕੇਸ, ਹਾਈ ਕੋਰਟ ਨੇ ਸਿੱਖਾਂ ਦੇ ਹੱਕ ਵਿਚ ਕਰ ਦਿਤਾ ਸੀ ਪਰ ਮੋਦੀ ਨੇ ਇਸ ਵਿਰੁਧ ਸੁਪ੍ਰੀਮ ਕੋਰਟ ਵਿਚ ਅਪੀਲ ਕਰ ਦਿਤੀ ਸੀ। ਸਿੱਖਾਂ ਦੀ ਮੰਗ ਕੇਵਲ ਏਨੀ ਹੀ ਸੀ ਕਿ ਹਾਈ ਕੋਰਟ ਦੇ ਫ਼ੈਸਲੇ ਨੂੰ ਮੰਨ ਲਿਆ ਜਾਏ ਤੇ ਅਪੀਲ ਵਾਪਸ ਲੈ ਲਈ ਜਾਵੇ। ਮੋਦੀ ਏਨੀ ਗੱਲ ਵੀ ਨਾ ਮੰਨਿਆ ਤੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪ ਜਦ ਮੋਦੀ ਕੋਲ ਇਹ ਸਵਾਲ ਚੁਕਿਆ ਤਾਂ ਮੋਦੀ ਨੇ ਗੋਲ ਮੋਲ ਜਵਾਬ ਦੇ ਦਿਤਾ ਕਿ ਕਿਸੇ ਵੀ ਸਿੱਖ ਨੂੰ ਗੁਜਰਾਤ ਵਿਚੋਂ ਨਹੀਂ ਕਢਿਆ ਜਾਵੇਗਾ। ਬਾਦਲ ਸਾਹਿਬ ਨੇ ਵੀ ਕਹਿ ਦਿਤਾ ਕਿ ਮੋਦੀ ਸਾਹਿਬ ਦੀ ਯਕੀਨ-ਦਹਾਨੀ ਨਾਲ ਉਨ੍ਹਾਂ ਦੀ ਤਸੱਲੀ ਹੋ ਗਈ ਹੈ। ਪਰ ਹੁਣ ਖ਼ਬਰ ਆਈ ਹੈ ਕਿ ਭੁੱਜ ਜ਼ਿਲ੍ਹੇ ਵਿਚ 25-30 ਗੁਜਰਾਤੀਆਂ ਨੇ ਹਥਿਆਰਬੰਦ ਹੋ ਕੇ, ਇਕ ਖੇਤ ਵਿਚ ਕੰਮ ਕਰ ਰਹੇ ਸਿੱਖਾਂ ਉਤੇ ਹਮਲਾ ਕਰ ਦਿਤਾ ਤੇ ਉਨ੍ਹਾਂ ਨੂੰ ਕਿਹਾ ਕਿ ਉਹ ਖੇਤ ਛੱਡ ਕੇ ਪੰਜਾਬ ਚਲੇ ਜਾਣ। ਸਿੱਖ ਕਿਸਾਨਾਂ ਨੇ ਬੜੀਆਂ ਦਲੀਲਾਂ ਦਿਤੀਆਂ ਤੇ ਪਟੇ ਦੇ ਕਾਗ਼ਜ਼ ਵਿਖਾਏ ਪਰ ਹਮਲਾਵਰ ਉਨ੍ਹਾਂ ਨੂੰ ਮਾਰਨ ਕੁੱਟਣ ਨੂੰ ਪਏ। ਚਾਰ ਸਿੱਖ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਤੇ ਹੁਣ ਹਸਪਤਾਲ ਵਿਚ ਹਨ।
ਇਸ ਤਰ੍ਹਾਂ ਮੋਦੀ ਦੇ ਬੰਦਿਆਂ ਨੇ ਹਥਿਆਰਾਂ ਦੀ ਗੜਗੜਾਹਟ ਨਾਲ, ਸਿੱਖਾਂ ਨੂੰ ਸੁਨੇਹਾ ਦੇ ਦਿਤਾ ਹੈ ਕਿ ਉਹ ਸਿੱਖਾਂ ਨੂੰ ਗੁਜਰਾਤ 'ਚੋਂ ਕੱਢ ਕੇ ਹੀ ਸਾਹ ਲੈਣਗੇ। ਜੇ ਪੱਕਾ ਪਟਾ, ਹਰਿਆਣੇ ਵਾਂਗ, ਅਗਲੇ 99 ਸਾਲ ਲਈ ਉਨ੍ਹਾਂ ਨੂੰ ਮਿਲ ਜਾਂਦਾ ਹੈ, ਫਿਰ ਤਾਂ ਧੱਕਾ ਕਰਨ ਵਾਲੇ ਦਾ ਵੀ ਟਾਕਰਾ ਕੀਤਾ ਜਾ ਸਕਦਾ ਹੈ ਪਰ ਨਿਰੀਆਂ ਪੁਰੀਆਂ ਮੋਦੀ ਦੀਆਂ ਯਕੀਨ-ਦਹਾਨੀਆਂ ਨਾਲ ਤਾਂ ਕੁੱਝ ਵੀ ਨਹੀਂ ਹੋ ਸਕਦਾ ਤੇ ਕਲ ਵਾਲੀ ਭੁੱਜ ਦੀ ਵਾਰਦਾਤ ਥਾਂ ਥਾਂ ਦੁਹਰਾਈ ਜਾਂਦੀ ਰਹੇਗੀ। ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਭਾਜਪਾ ਲਈ ਜਵਾਬ ਦੇਣ ਦਾ ਮੌਕਾ ਹੈ ਕਿ ਉਨ੍ਹਾਂ ਦੀ ਭਾਈਵਾਲੀ ਦਾ ਸਿੱਖਾਂ ਨੂੰ ਨੁਕਸਾਨ ਹੀ ਨੁਕਸਾਨ ਹੋਣਾ ਹੈ ਜਾਂ ਕੁੱਝ ਲਾਭ ਵੀ ਹੋ ਸਕਦਾ ਹੈ? ਜੇ ਨਿਰਾ ਨੁਕਸਾਨ ਹੀ ਨੁਕਸਾਨ ਚਲਦਾ ਰਹਿਣਾ ਹੈ ਤਾਂ ਸਿੱਖ, ਮੋਦੀ ਨੂੰ ਹਰਾਉਣ ਲਈ ਡੱਟ ਜਾਣੇ ਚਾਹੀਦੇ ਹਨ ਤੇ ਮੋਦੀ ਦਾ ਜਿਹੜਾ ਵੀ ਵਿਰੋਧੀ ਜਿੱਤ ਸਕਦਾ ਹੈ, ਉਸ ਨੂੰ ਮਦਦ ਦੇ ਦੇਣੀ ਚਾਹੀਦੀ ਹੈ। ਪਰ ਸਾਰੀ ਗੱਲ ਦਾ ਫ਼ੈਸਲਾ, ਪੰਜਾਬ ਦੇ ਅਕਾਲੀਆਂ ਤੇ ਪੰਜਾਬ ਭਾਜਪਾ ਦੇ ਜਵਾਬ ਉਤੇ ਨਿਰਭਰ ਕਰਦਾ ਹੈ।


(08/10/13)
ਜਰਨੈਲ ਸਿੰਘ, ਸਿਡਨੀ ਅਸਟ੍ਰੇਲੀਆ

ਸਤਿਕਾਰ ਯੋਗ ਗੁਰਇੰਦਰ ਸਿੰਘ ਜੀ
ਗੁਰ ਫ਼ਤਿਹ ਪਰਿਵਾਨ ਕਰਨੀ!
ਤੁਸੀਂ ਆਪਣੇ ਲੇਖ “ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ” ਵਿੱਚ ਆਖਦੇ ਹੋ ਕਿ ਸਰੀਰ ਪੰਜ ਤੱਤਾਂ (ਮਿੱਟੀ, ਹਵਾ, ਅੱਗ, ਪਾਣੀ ਤੇ ਖਲਾਅ) ਦਾ ਸਮੂਹ ਹੈ। ਕਿਰਪਾ ਕਰਕੇ ਕੀ ਤੁਸੀਂ ਖਲਾਅ ਵਾਰੇ ਹੋਰ ਚਾਨਣਾ ਪਾਉਗੇ ਕਿ ਇਹ ਸਾਡੇ ਸਰੀਰ ਦਾ ਕਿਵੇਂ ਹਿਸਾ ਬਣਦਾ ਹੈ?
ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ


(08/10/13)
ਸਰਬਜੋਤ ਸਿੰਘ ਦਿੱਲੀ

ਆਓ ਗੁਰੂ ਰਾਮਦਾਸ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਉਨ੍ਹਾਂ ਵੱਲੋਂ ਦਿਖਾਏ ਰਾਹ ਤੇ ਚਲ ਕੇ ਮਨਾਈਏ : ਸਰਬਜੋਤ ਸਿੰਘ ਦਿੱਲੀ
ਪੂਰੀ ਦੁਨੀਆ ਚ ਵੱਸਦੇ ਸਮੂਹ ਨਾਨਕ ਨਾਮ ਲੇਵਾ ਭਰਾਵਾਂ ਅਤੇ ਭੈਣਾ ਨੂੰ ਗੁਰੂ ਨਾਨਕ ਦੀ ਜੋਤ ਦੇ ਚੌਥੇ ਜਾਮੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਅਨਗਿਨਤ ਵਧਾਈਆਂ।
ਗੁਰਦੁਆਰਿਆਂ ਚ ਰਖੇ ਜਾਂਦੇ ਅਖੰਡ ਪਾਠਾਂ ਤੋਂ, ਗੁਰਪੁਰਬ ਵਾਲੇ ਦਿਨ ਗੁਰਦੁਆਰੇ ਦੀ ਵਧੀ ਹੋਈ ਚਹਲ ਪਹਲ ਤੋਂ ਤੇ ਗੁਰਦੁਆਰੇ ਚ ਗੁਰਪੁਰਬ ਵਾਲੇ ਦਿਨ ਹੋ ਰਹੇ ਮਸ਼ਹੂਰ ਰਾਗੀ ਕੀਰਤਨੀਆਂ ਅਤੇ ਢਾਡੀ, ਕਵੀਸ਼ਰਾਂ ਵੱਲੋਂ ਪੜ੍ਹੀਆਂ ਜਾਂਦੀਆਂ ਰਚਨਾਵਾਂ ਦੇ ਲਾਊਡ ਸਪੀਕਰ ਰਾਹੀਂ ਆ ਰਹੀ ਆਵਾਜ ਤੋਂ ਗੁਰਪੁਰਬ ਦੀ ਆਮਦ ਦਾ ਪਤਾ ਚਲਦਾ ਹੈ ਹਰ ਕੋਈ ਸਵੇਰੇ ਤੋਂ ਲੈ ਕੇ ਰਾਤ ਤਕ ਗੁਰਦੁਆਰੇ ਜਾ ਕੇ ਆਪਣੀ ਹਾਜਰੀ ਲੁਆਨਾ ਚਾਹੁੰਦਾ ਹੈ ਕੇ ਕਿਤੇ ਮੇਰੇ ਵੱਲੋਂ ਗੁਰੂ ਸਾਹਿਬ ਨੂੰ ਪ੍ਰਕਾਸ਼ ਪੁਰਬ ਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨੇ ਰਹਿ ਨਾ ਜਾਣ। ਉਹ ਲੋਗ ਵੀ ਜੋ ਕਦੀ ਗੁਰਦੁਆਰੇ ਆ ਕੇ ਨਹੀਂ ਵੇਖਦੇ ਅਤੇ ਜਿਨ੍ਹਾਂ ਨੇ ਕਦੀ ਮੂਲਮੰਤਰ ਤੋਂ ਜਿਆਦਾ ਗੁਰਬਾਣੀ ਨਹੀਂ ਪੜ੍ਹੀ ਹੁੰਦੀ ਓਹ ਵੀ ਸ਼ਰਧਾ ਵੱਸ ਹਾਜਰੀ ਲਾਉਣ ਲਈ ਗੁਰਦੁਆਰੇ ਪਹੁੰਚਦੇ ਨੇ।
ਸਿਆਸੀ ਲੋਗਾਂ ਨੂੰ ਤੇ ਹਮੇਸ਼ਾ ਤੋਂ ਹੀ ਗੱਲ ਕਰਣ ਨੂੰ ਤੇ ਆਪਣੇ ਮੁੰਹ ਆਪਣੀ ਵਡਾਈ ਕਰਣ ਨੂੰ ਸਾਹਮਣੇ ਬੈਠੇ ਭੋਲੇ ਭਲੇ ਅਨਜਾਨ ਲੋਗ ਚਾਹੀਦੇ ਹੁੰਦੇ ਨੇ ਤੇ ਉਹ ਇਹੋ ਜੇਹੇ ਮੌਕਿਆਂ ਦੀ ਸਦਾ ਹੀ ਭਾਲ ਚ ਰਹਿੰਦੇ ਨੇ ਤੇ ਉਹ ਆਪਣੇ ਆਪਣੇ ਪ੍ਰਭਾਵ ਹੇਠ ਆਉਣ ਵਾਲਿਆਂ ਗੁਰਦੁਆਰਾ ਕਮੇਟੀਆਂ ਨੂੰ ਕਹਿ ਕੇ ਆਪਣੇ ਲਈ ਸਮਾ ਵੀ ਰਾਖਵਾਂ ਕਰਵਾ ਲੈਂਦੇ ਨੇ ਭਾਸ਼ਣ ਲਈ।
ਹੁਣ ਸੋਚਣ ਦੀ ਗੱਲ ਇਹ ਹੈ ਕਿ, ਕੀ ਗੁਰੂ ਸਾਹਿਬ ਇੱਦਾਂ ਹੀ ਖੁਸ਼ ਹੋਣਗੇ ਅਤੇ ਕੀ ਸਾਡਾ ਪ੍ਰਕਾਸ਼ ਪੁਰਬ ਮਨਾਇਆ ਇੱਦਾਂ ਹੀ ਸਫਲ ਹੈ ਯਾ ਅਸੀਂ ਹੋਰ ਵੀ ਕੁਛ ਕਰ ਸਕਦੇ ਹਾਂ ਇਸ ਬਾਰੇ????
ਕਿਉਂ ਨਾ ਅਸੀਂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਉੱਦਾਂ ਮਨਾਈਏ ਜਿਵੇਂ ਉਨ੍ਹਾਂ ਨੇ ਆਪਣੇ ਜੀਵਨ ਤੋਂ ਸਿਖਿਆ ਦਿੱਤੀ ਹੈ !!!
ਗੁਰੂ ਰਾਮਦਾਸ ਜੀ ਨੇ ਗੁਰੂ ਨਾਨਕ ਦੇ ਘਰ ਦੀ ਸਿਖਿਆ ਨੂੰ ਅੱਗੇ ਵਧਾਉਂਦੇ ਹੋਏ ਗੁਰੂ ਅਮਰਦਾਸ ਜੀ ਦੀ ਪ੍ਰੇਰਣਾ ਸਦਕਾ ਇਕ ਨਵਾਂ ਨਗਰ ਵਸਾਉਣ ਦਾ ਜੋ ਉਪਰਾਲਾ ਸ਼ੁਰੂ ਕੀਤਾ ਸੀ ਉਹ ਗੁਰੂ ਕਾ ਚਕ (ਅੱਗੇ ਜਾ ਕੇ ਚੱਕ ਰਾਮਦਾਸਪੁਰ ਅਤੇ ਹੁਣ ਅੰਮ੍ਰਿਤਸਰ ਸ਼ਹਿਰ) ਕੋਈ ਇਕੱਲਾ ਪੂਜਾ ਦਾ ਕੇਂਦਰ ਨਹੀਂ ਸੀ ਬਣਾਇਆ। ਸਗੋਂ ਉਨ੍ਹਾਂ ਨੇ ਉਸ ਨਗਰ ਨੂੰ ਵਪਾਰ ਦਾ ਇਕ ਬਹੁਤ ਵੱਡਾ ਕੇਂਦਰ ਵੀ ਬਣਾਇਆ ਸੀ ਜਿਸਦੇ ਵਿਚ ਸੰਸਾਰ ਭਰ ਤੋਂ 52 ਕਿਸਮ ਦੇ ਵਿਓਪਾਰ ਲਿਆ ਕੇ ਬਹੁਤ ਤਰਤੀਬ ਨਾਲ ਵਖ ਵਖ ਮੰਡੀਆਂ ਦੀ ਬਣਤਰ ਸ਼ਹਿਰ ਚ ਬਣਾਈ। ਆਪਜੀ ਵੀ ਜਦ ਦਰਬਾਰ ਸਾਹਿਬ ਅੰਮ੍ਰਿਤਸਰ ਜਾਓ ਤੇ ਗੌਰ ਕਰਨਾ ਕੀ ਦਰਬਾਰ ਸਾਹਿਬ ਦੇ ਚਾਰੋ ਤਰਫ਼ ਵਖ ਵਖ ਮੰਡੀਆਂ ਨੇ ਜਿਵੇਂ ਆਟਾ ਮੰਡੀ, ਘਿਓ ਮੰਡੀ, ਲੂਣ ਮੰਡੀ, ਕਪੜਾ ਮੰਡੀ, ਮਜੀਠ ਮੰਡੀ ਅਤੇ ਹੋਰ ਵੀ ਬਹੁਤ ਸਾਰੀਆਂ ਮੰਡੀਆਂ ਹਨ। ਇਹ ਸਾਰੇ ਵਿਓਪਾਰ ਇਥੇ ਲਿਆ ਕੇ ਉਨ੍ਹਾਂ ਨੂੰ ਜਗਾਂ ਦੇ ਨਾਲ ਨਾਲ ਸੁਵਿਧਾਵਾਂ ਵੀ ਦਿੱਤੀਆਂ ਗਾਈਆਂ। ਇਸ ਦੇ ਪਿਛੇ ਇਕ ਦੂਰਦਰਸ਼ੀ ਕਾਰਣ ਇਹ ਵੀ ਸੀ ਕਿ ਇਹ ਸਥਾਨ ਪੁਰਾਤਨ ਵਿਓਪਾਰਕ ਮਾਰਗ ਜੋ ਕੀ ਪੁਰਬ ਵੱਲ ਚੀਨ ਅਤੇ ਅਸਾਮ ਅਤੇ ਬੰਗਾਲ ਦਿੱਲੀ ਹੁੰਦਾ ਹੋਇਆ ਅੱਗੇ ਪਛਮ ਵੱਲ ਅਫਗਾਨਿਸਤਾਨ ਹੁੰਦਾ ਹੋਇਆ ਹੋਰ ਪਛਮੀ ਮੁਲਕਾਂ ਵੱਲ ਨੂ ਜਾਂਦਾ ਸੀ ਅਤੇ ਇਥੇ ਵਿਓਪਾਰ ਨੂੰ ਵਧਾਵਾ ਚੰਗਾ ਮਿਲ ਸਕਦਾ ਸੀ। ਇਹ ਨਗਰ ਵਸਾ ਕਿ ਜਿਥੇ ਗੁਰੂ ਰਾਮਦਾਸ ਜੀ ਨੇ ਜਿਥੇ ਆਪਣੀ ਦੂਰਦਰਸ਼ੀ ਸੋਚ ਦਾ ਪ੍ਰਗਟਾਵਾ ਕੀਤਾ ਉਥੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਵਿਓਪਾਰੀਆਂ ਨੂੰ ਦਸਵੰਧ ਗੁਰੂ ਘਰ ਚ ਪਾਉਣ ਲਈ ਵੀ ਪ੍ਰੇਰਿਆ। ਅਤੇ ਉਹ ਦਸਵੰਧ ਪ੍ਰਥਾ ਅੱਜ ਵਾਂਗ ਕਿਤੇ ਕੋਈ ਸਿਰਫ ਲੰਗਰ ਲਾਉਣ ਜਾਂ ਕੀਰਤਨ ਦਰਬਾਰ ਕਰਵਾਉਣ ਲਈ ਜਾਂ ਛਬੀਲਾਂ ਲਾਉਣ ਲਈ ਨਹੀ ਸੀ ਸ਼ੁਰੂ ਕੀਤੀ ਗਈ, ਸਗੋਂ ਉਹ ਦਸਵੰਧ ਦੀ ਵਰਤੋਂ ਕਿਸੇ ਲੋੜ੍ਹਵੰਧ ਨੂੰ ਕੋਈ ਕਾਰੋਬਾਰ ਵਿਉਪਾਰ ਸ਼ੁਰੂ ਕਰਾਉਣ ਚ ਮਦਦ ਕਰ ਕੇ ਕੀਤੀ ਜਾਂਦੀ ਸੀ, ਜਿਸ ਨਾਲ ਅੱਗੇ ਉਹ ਵੀ ਆਪਣਾ ਕਾਰੋਬਾਰ ਅਤੇ ਵਿਉਪਾਰ ਸ਼ੁਰੂ ਕਰ ਕੇ ਆਪਣੀ ਕਮਾਈ ਚੋਂ ਬਣਦਾ ਦਸਵੰਧ ਗੁਰੂ ਘਰ ਚ ਪਾ ਸਕੇ ਜਿਸ ਨਾਲ ਹੋਰ ਵੀ ਲੋਕਾਂ ਦੀ ਮਦਦ ਕੀਤੀ ਜਾ ਸਕੇ।
ਕੀ ਅਸੀਂ ਵੀ ਗੁਰੂ ਵੱਲੋਂ ਸਿਖਾਏ ਸਿਧਾਂਤ ਵੰਡ ਛਕੋ ਨੂੰ ਸਿਰਫ ਰੋਟੀ ਵੰਡ ਕੇ ਖਾਣ ਤਕ ਯਾ ਲੰਗਰ ਬਣਾ ਕੇ ਵਰਤਾਉਣ ਤਕ ਹੀ ਸੀਮਿਤ ਰਖ ਕੇ ਖੁਸ਼ ਹਾਂ???? ਕਿਉਂ ਨਾ ਅਸੀਂ ਵੀ ਸਾਰੇ ਰਲ ਕੇ ਸਿਰਫ ਇਕ ਵੇਲੇ ਦੀ ਰੋਟੀ ਦੇ ਕੇ ਇਕ ਵੇਲੇ ਦਾ ਪੇਟ ਭਰਣ ਦੀ ਥਾਂ ਕਿਸੇ ਲੋੜਵੰਧ ਨੂੰ ਵਿਉਪਾਰ ਜਾਂ ਕਾਰੋਬਾਰ ਸ਼ੁਰੂ ਕਰਾਉਣ ਚ ਆਪਣੇ ਪੈਸੇ ਅਤੇ ਗਿਆਨ ਨੂੰ ਵੰਡ ਕੇ ਉਸਦੇ ਅਤੇ ਉਸਦੇ ਪਰਿਵਾਰ ਦੇ ਪੂਰੀ ਜ਼ਿੰਦਗੀ ਪੇਟ ਭਰਣ ਲਈ ਉਸਨੂੰ ਆਪਣੇ ਪੈਰਾਂ ਤੇ ਖੜੇ ਹੋਣ ਚ ਮਦਦ ਕਰਦੇ? ਕਿਉਂ ਨਹੀਂ ਅਸੀਂ ਕਿਸੇ ਕਾਬਿਲ ਨੌਜੁਆਨ ਨੂੰ ਉਤਲੀ ਸਿਖਿਆ ਲਈ ਮਾਲੀ ਮਦਦ ਦੇ ਕੇ ਆਪਣੇ ਪੈਰਾਂ ਤੇ ਖੜੇ ਹੋਣ ਚ ਮਦਦ ਕਰਦੇ ਇਸ ਸ਼ਰਤ ਨਾਲ ਕਿ ਉਹ ਆਪਣੇ ਪੈਰਾਂ ਤੇ ਖੜਾ ਹੋ ਕੇ ਆਪਣੇ ਵਰਗੇ ਹੋਰ ਨੌਜੁਆਨਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਚ ਮਦਦ ਕਰੇਗਾ।
ਸਾਨੂੰ ਇਹ ਸੋਚਣਾ ਪਵੇਗਾ ਕੀ ਕਦ ਤਕ ਅਸੀਂ ਆਪਣੇ ਹਕ ਹਲਾਲ ਦੀ ਕਮਾਈ ਆਪਣੇ ਹਥਾਂ ਨਾਲ ਲੁਟਾਉਂਦੇ ਰਹਾਂਗੇ ਉਨ੍ਹਾਂ ਵਿਹਲੜ ਸਾਧਾਂ ਦੇ ਡੇਰਿਆਂ ਤੇ ਜੋ ਆਪਜੀ ਦੀ ਹਕ ਹਲਾਲ ਦੀ ਕਮਾਈ ਤੇ ਵੇਹਲੇ ਪਲਦੇ ਨੇ, ਕਦ ਤਕ ਆਪਜੀ ਆਪਣੀ ਹੱਡਤੋੜ ਮਿਹਨਤ ਨਾਲ ਕਮਾਈ ਇਕ ਇਕ ਪਾਈ ਨੂੰ ਆਪਣੀਆਂ ਆਖਾਂ ਸਾਮਣੇ ਲੰਗਰ ਦੇ ਨਾਮ ਤੇ ਸੜਕਾਂ ਤੇ ਲੁਟਾਉਂਦੇ ਰਹੋਗੇ।
ਵੀਰਜੀ, ਭੈਣਜੀ ਜਾਗੋ ਕਿਤੇ ਬਹੁਤ ਦੇਰ ਨਾ ਹੋ ਜਾਵੇ ਅੱਗੇ ਹੀ ਅਸੀਂ ਆਪਣੇ ਸਾਧਨਾ ਦਾ ਦੁਰ-ਉਪਯੋਗ ਕਰਕੇ ਆਪਣੀ 70 ਫੀਸਦੀ ਜੁਆਨੀ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਚ ਰੋਲ ਦਿੱਤੀ ਹੈ, ਇਹ ਜਹਿਰ ਕਿਤੇ ਸਾਡੀਆਂ ਜੜਾਂ ਨੂੰ ਸੁਕਾ ਕੇ ਗੁਰੂਆਂ ਵੱਲੋਂ ਲਾਏ ਸਿਖੀ ਦੇ ਬੂਟੇ ਨੂੰ ਸੁਕਾ ਹੀ ਨਾ ਸਾੜੇ।
ਜਾਗੋ ਗੁਰੂ ਨਾਨਕ ਦਿਉ ਵੰਸ਼ਜੋ ਜਾਗੋ ਆਓ ਰਲ ਮਿਲ ਕੇ ਗੁਰਪੁਰਬ ਨਵੇਂ ਤਰੀਕੇ ਨਾਲ ਮਣਾਈਏ ਤੇ ਗੁਰੂ ਦੀਆਂ ਸਚੀਆਂ ਖੁਸ਼ੀਆਂ ਪ੍ਰਾਪਤ ਕਰੀਏ।
ਗੁਰੂ ਗ੍ਰੰਥ ਦਾ ਵਿਦਿਆਰਥੀ
ਸਰਬਜੋਤ ਸਿੰਘ ਦਿੱਲੀ
ਸਿਖੀ ਸੇਵਾਦਾਰ (ਚੇਅਰਮੈਨ)
ਸਿੱਖੀ ਅਵੇਅਰਨੈਸ ਐਂਡ ਵੈਲਫੇਅਰ ਸੋਸਾਇਟੀ
+919212660333


(08/10/13)
ਅਵਤਾਰ ਸਿੰਘ, ਸਰੀ

ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕੇ ਸਰੀ ਦੇ ਖਾਲਸਾ ਸਕੂਲ ਵਿੱਚ ਵੀ ਯੋਗਾ ਆ ਵੜਿਆ ਹੈ।
ਲੋਕੀਂ ਅਪਣੇ ਬਚਿਆਂ ਨੂੰ ਸਿੱਖੀ ਦੀ ਸਿਖਿਆ ਦੇਣ ਖਾਤਿਰ ਸਰਕਾਰੀ ਸਕੂਲਾਂ ਨੂੰ ਛਡ ਕੇ (ਜਿਥੇ ਕੋਈ ਫੀਸ ਵੀ ਨਹੀਂ) ਖਾਲਸਾ ਸਕੂਲ ਵਿੱਚ ਫੀਸ ਦੇ ਕੇ ਆਪਦੇ ਬਚਿਆਂ ਨੂੰ ਪੜ੍ਹਾਂਦੇ ਹਨ ਤਾਂ ਕਿ ਗੁਰਮਤ ਸਿਖ ਸਕਣ, ਪਰ ਇਹ ਹੋਰ ਹੀ ਗੁਰਮਤ ਵਿਰੋਧੀ ਕੰਮ ਕਰਨ ਲਗੇ ਹਨ। ਬਚਿਆਂ ਨੂੰ ਗਤਕਾ ਸਿਖੌਣਾ ਛਡਕੇ (ਜੋ ਕੇ ਖਾਲਸਾਈ ਕਰਤਬ ਹੈ) ਯੋਗਾ ਸਿਖਾ ਕੇ ਯੋਗੀ ਬਨੌਣ ਲਗੇ ਹਨ। ਜੇਕਰ ਇਹ ਬਚਿਆਂ ਨੂੰ ਯੋਗਾ ਸਿਖਣਾ ਲਾਜ਼ਮੀ ਕਰਾਰ ਨਾ ਦੇਂਦੇ ਤਾਂ ਹੋਰ ਗਲ ਸੀ, ਪਰ ਏਹਨਾਂ ਸਕੂਲ ਵਾਲੇਆਂ ਨੇ ਬਚਿਆਂ ਨੂੰ ਯੋਗਾ ਸਿਖਣਾ ਲਾਜ਼ਮੀ ਕਰਾਰ ਦੇ ਦਿਤਾ ਹੈ। ਮੈਂ ਉਹ ਪੇਪਰ (ਲੈਟਰ) ਵੀ ਨਾਲ ਘਲ ਰਿਹਾ ਹਾਂ।

ਅਵਤਾਰ ਸਿੰਘ, ਸਰੀ


(07/10/13)
ਹਰਨੇਕ ਸਿੰਘ ਨਿਉਜੀਲੈਂਡ

ਸਤਿਕਾਰ ਯੋਗ ਸੰਪਾਦਕ ਜੀ,
ਬਾਦਲਾਂ ਦੇ ਜਥੇਦਾਰ ਨਿਉਜੀਲੈਂਡ ਆ ਰਹੇ ਹਨ, ਜਿਸ ਦੀ ਜਾਣਕਾਰੀ ਸੰਗਤ ਨੂੰ ਦੇਣ ਹਿੱਤ ਇੱਕ ਪੋਸਟਰ ਬਣਾਇਆ ਗਿਆ ਸੀ, ਇਹ ਸੋਚ ਕੇ ਕਿ ਪੰਜਾਬ ਤੋਂ ਛਪਦੇ ਕਿਸੇ ਪੰਥਕ ਅਖਬਾਰ ਵਿਚ ਦਿਆਂਗੇ। ਪਰ ਲਗਦਾ ਹੈ ਕਿ ਬਾਦਲਾਂ ਨੇ ਪੰਜਾਬ ਨੂੰ ਪੂਰੀ ਤਰਾਂ ਕਬਜੇ 'ਚ ਕਰਨ ਤੋਂ ਬਾਅਦ, ਬਾਹਰਲੇ ਮੁਲਕਾਂ ਨੂੰ ਵੀ "ਬਾਦਲਾਂ ਦਾ ਪੰਜਾਬ" ਬਣਾਉਣ ਦੀ ਮਨਸਾ ਨਾਲ, ਇਨਾਂ ਮੁਲਕਾਂ ਵਿਚ ਬਾਦਲਾਂ ਦੇ ਕਿਸੇ ਵੀ ਝੋਲੀਚੁੱਕ ਜਾਂ ਆਉਣ ਵਾਲੇ ਸਮੇਂ 'ਚ, ਉਨਾਂ ਦੀ ਬਣਾਈ ਜਾ ਸਕਣ ਵਾਲੀ ਠਾਹਰ ਦੇ ਖਿਲਾਫ਼ ਲੱਗਣ ਵਾਲੇ ਇਸ਼ਤਿਹਾਰਾਂ ਨੂੰ ਰੋਕਣ ਦਾ ਪੂਰਾ ਪੂਰਾ ਬੰਦੋਬਸਤ ਕੀਤਾ ਹੋਇਆ ਹੈ।
ਪੰਜਾਬ ਵਿਚ ਹਰ ਕੋਸ਼ਿਸ਼ ਕਰਨ ਤੋਂ ਬਾਅਦ ਹੁਣ ਅਸੀਂ ਸੋਚਿਆ ਕਿ ਬਾਹਰਲੇ ਮੁਲਕਾਂ 'ਚ ਬੈਠੇ ਜਾਗਰੂਕ ਵੀਰਾਂ ਨੂੰ ਪੰਥਕ ਜਾਣਕਾਰੀਆਂ ਦੇ ਦਿੱਤੀਆਂ ਜਾਣ। ਇਸ ਮਕਸਦ ਵਾਸਤੇ ਅਸੀਂ ਨਿਉਜੀਲੈਂਡ ਲਈ ਤਾਂ ਆਪਣਾ ਪੰਜਾਬੀ ਅਖਬਾਰ ਛਪਵਾਉਣ ਲੱਗੇ ਹਾਂ। ਇਹ ਅਖਬਾਰ ਤਿੰਨ ਕੁ ਦਿਨ ਤੱਕ ਸਾਰੇ ਨਿਉਜੀਲੈਂਡ ਵਿਚ ਵੰਡ ਦਿੱਤਾ ਜਾਵੇਗਾ। ਨਾਲ ਨਾਲ ਆਪ ਜੀ ਨੂੰ ਬੇਨਤੀ ਹੈ ਕਿ ਇਹ ਇਸ਼ਤਿਹਾਰ ਆਪਣੀ ਸਾਈਟ 'ਤੇ ਲਗਾ ਕੇ ਧੰਨਵਾਦੀ ਬਣਾਉਣਾ ਜੀ ਤੇ ਨਿਉਜੀਲੈਂਡ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਨੂੰ ਕੌਮ ਤੇ ਹੋ ਰਹੇ ਹਮਲਿਆਂ ਤੋਂ ਆਗਾਹ ਕਰਨਾ ਜੀ।
ਜਥੇਦਾਰਾਂ ਨੂੰ ਨਿਉਜੀਲੈਂਡ ਬੁਲਾਉਣ ਦਾ ਜਾਹਰਾ ਕਾਰਨ ਕੋਈ ਵੀ ਦੱਸਿਆ ਜਾ ਸਕਦਾ ਹੈ ਪਰ ਅਸਲ ਕਾਰਣ, ਬਾਦਲਾਂ ਦੇ ਤਲਵੇ ਚੱਟਣ ਵਾਲੇ ਹਰ ਪ੍ਰਚਾਰਕ, ਜਥੇਦਾਰ, ਅਰਦਾਸੀਏ, ਜਾਂ ਸਿਆਸੀ ਆਗੂ ਨੂੰ ਨਿਉਜੀਲੈਂਡ ਵਿਚ ਸੱਦ ਕੇ ਬੋਲਣ ਦੀ ਸਟੇਜ ਦਾ ਪਰਬੰਧ ਕਰਨ ਵਾਲੇ ਇੱਕ ਪ੍ਰੋਮੋਟਰ 'ਦਲਜੀਤ ਸਿੰਘ' ਦੇ ਖਿਲਾਫ਼, ਔਕਲੈਂਡ ਦੀ ਹਾਈ ਕੋਰਟ ਵਿਚ, ੧੪ ਅਕਤੂਬਰ ਤੋਂ ਸ਼ੁਰੂ ਹੋ ਕੇ ੬-੮ ਹਫਤਿਆਂ ਤੱਕ ਚਲਣ ਵਾਲੇ ਕੇਸ ਵਿਚ, ਦਲਜੀਤ ਸਿੰਘ ਦੇ ਖਿਲਾਫ਼ ਭੁਗਤ ਰਹੇ ਗਵਾਹਾਂ 'ਤੇ ਨੈਤਿਕ ਦਬਾਅ ਪਾਉਣਾ ਹੀ ਹੈ।
ਦਲਜੀਤ ਸਿੰਘ ਪਿਛਲੇ ੨੪ ਕੁ ਸਾਲ ਤੋਂ ਨਿਉਜੀਲੈਂਡ ਵਿਚ ਰਹਿ ਰਿਹਾ ਹੈ, ਜਿਸਨੇ ੧੯੮੪ ਦੇ ਘਲੂਘਾਰੇ ਦਾ ਰੱਜ ਕੇ ਲਾਹਾ ਲਿਆ, ਰਿਫਉਜੀ ਪੱਕਾ ਹੋ ਕੇ, ਸਿਖ ਸੰਘਰਸ਼ ਅਤੇ ਖਾਲਿਸਤਾਨ ਦੇ ਨਾਮ 'ਤੇ ਲੀਡਰੀ ਚਮਕਾਉਣ, ਗੁਰਦਵਾਰਾ ਸਾਹਿਬ ਦੀਆਂ ਸਪੌਂਸਰਾਂ ਦਾ ਦੁਰਉਪਯੋਗ ਕਰਨ, ਸ਼ਹੀਦਾਂ ਦੇ ਪਰਿਵਾਰਾਂ ਦਾ ਨਾਮ ਵਰਤ ਕੇ ਆਪਣੇ ਸਕੇ-ਸਬੰਧੀਆਂ ਨੂੰ ਨਿਉਜੀਲੈਂਡ ਸਮਗਲ ਕਰਨ, ਪਾਲ ਸਿੰਘ ਪੁਰੇਵਾਲ ਤੋਂ ਨਾਨਕਸ਼ਾਹੀ ਕੈਲੰਡਰ ਨਿਉਜੀਲੈਂਡ ਵਿਚ ਪਹਿਲਾਂ ਲਾਗੂ ਕਰਵਾਉਣ ਤੇ ਫਿਰ ਬਾਦਲਾਂ ਦਾ ਆਗਿਆਕਾਰੀ ਬਣ ਕੇ ਵਿਕਾਊ ਜਥੇਦਾਰਾਂ ਹਥੋਂ, ਸਾਧਾਂ ਦੇ ਕੈਲੰਡਰ ਨੂੰ ਜਾਰੀ ਕਰਵਾਉਣ ਤੱਕ ਹਰ ਕੁਕਰਮ ਕਰ ਚੁੱਕਾ ਹੈ। ਹੁਣ ਇਹੀ ਸ਼ਖਸ, ਸੰਨ ੨੦੧੦ ਵਿਚ ਇਥੇ ਲੋਕਲ ਬੋਰਡ ਦੀ ਚੋਣ ਸਮੇਂ, ਔਕਲੈਂਡ ਤੋਂ ਬਾਹਰ ਵਸਦੇ ਪੰਜਾਬੀਆਂ ਦੀਆਂ ਵੋਟਾਂ, (ਕੁਝ ਇੱਕ ਦੀ ਸਹਿਮਤੀ ਨਾਲ ਅਤੇ ਕੁਝ ਇੱਕ ਦਾ ਸੰਸਥਾ ਕੋਲ ਪਿਆ ਰਿਕਾਰਡ ਵਰਤ ਕੇ ਤੇ ਜਾਲੀ ਦਸਤਖਤ ਕਰਕੇ) ਔਕਲੈਂਡ ਵਿਚ ਬਣਾਉਣ ਤੋਂ ਬਾਅਦ, ਸਬੂਤਾਂ ਸਮੇਤ ਫੜੇ ਜਾਣ 'ਤੇ, ਪਿਛਲੇ ਤਿੰਨ ਸਾਲ ਤੋਂ ਤਰੀਕਾਂ ਭੁਗਤ ਰਿਹਾ ਹੈ।
ਮੇਰਾ ਮੰਨਣਾ ਹੈ ਕਿ ਦਲਜੀਤ ਸਿੰਘ ਨੇ, ਹਰ ਤਰਾਂ ਦੀ ਸੰਗ ਸ਼ਰਮ ਲਾਹ ਕੇ, ਜਿਹੜੀ ਵਫਾਦਾਰੀ, ਬਾਦਲਾਂ ਪ੍ਰਤੀ ਦਿਖਾਈ ਹੈ, ਹੁਣ ਉਨਾਂ ਵਲੋਂ ਉਸ ਦੀ ਕੀਮਤ ਅਦਾ ਕਰਨ ਦੀ ਵਾਰੀ ਹੈ, ਜਿਸ ਤਹਿਤ ਕੁਝ ਮਹੀਨੇ ਪਹਿਲਾਂ, ਪਿੰਦਰਪਾਲ ਸਿੰਘ ਆਪਨੇ ਆਕਾਵਾਂ ਦੀ ਤੈਅ ਕੀਤੀ ਮਰਿਆਦਾ ਅਨੁਸਾਰ, ਸੰਗਤ ਨੂੰ ਇਹ ਅਪੀਲ ਕਰਕੇ ਕਿ ਹਰ ਹੀਲੇ ਦਲਜੀਤ ਸਿੰਘ ਦਾ ਸਾਥ ਦਿੱਤਾ ਜਾਵੇ, ਆਪਦਾ ਨੇਮ ਨਿਭਾ ਗਿਆ ਹੈ ਅਤੇ ਹੁਣ ਜਥੇਦਾਰਾਂ ਦੀ ਵਾਰੀ ਹੈ। ਸਾਨੂੰ ਪੂਰੀ ਆਸ ਹੈ ਕਿ ਉਹ ਵੀ, "ਧਰਮ 'ਤੇ ਆਉਣ ਵਾਲੇ ਸੰਕਟ ਨੂੰ ਅਗਾਉਂ ਭਾਂਪ ਕੇ ਜਿਹਾਦ ਖੜਾ ਕਰਨ ਦਾ" ਆਪਣਾ ਫਰਜ ਇਮਾਨਦਾਰੀ ਨਾਲ ਨਿਭਾਉਣਗੇ।
ਸਾਨੂੰ ਲਗਦਾ ਹੈ ਕਿ ਬੇਸ਼ੱਕ ਇਹ ਮਸਲਾ ਸਥਾਨਕ ਹੈ ਪਰ ਫਿਰ ਵੀ ਦਲਜੀਤ ਸਿੰਘ ਵਰਗੇ 'ਬਾਦਲਾਂ ਦੇ ਜੁਤੀਚੱਟ', ਸਾਰੇ ਹੀ ਮੁਲਕਾਂ ਵਿਚ ਹੋਣ ਦੀ ਜਾਂ ਭਵਿਖ ਵਿਚ ਬਣਨ ਦੀ ਸੰਭਾਵਨਾ ਹੈ, ਜਿਸ ਕਰਕੇ ਇਹ ਲਿਖਤ ਅਤੇ ਇਸ਼ਤਿਹਾਰ, ਤੁਹਾਡੀ ਵੈੱਬਸਾਈਟ ਤੋਂ ਪ੍ਰਕਾਸ਼ਿਤ ਹੋਣ ਦੀ ਆਸ ਕਰਦੇ ਹਾਂ।

ਹਰਨੇਕ ਸਿੰਘ ਨਿਉਜੀਲੈਂਡ
੦੦੬੪੨੭੨੩੧੬੩੮੧


(07/10/13)
ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ

ਚੰਗੇ ਸਮਾਜ ਦੀ ਸਿਰਜਨਾ … (6)
ਆਦਰਸ਼ਕ ਸਮਾਜ ਦੀ ਸਿਰਜਨਾ ਲਈ ਆਲਮਗੀਰੀ ਗੁਰਮਤਿ ਫ਼ਲਸਫ਼ਾ

ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਰੱਬੀ-ਗਿਆਨ ਮਨੁੱਖਤਾ ਲਈ ਸਰਬ-ਸਾਂਝਾ ਫ਼ਲਸਫ਼ਾ ਹੈ ਜਿਸ ੳਪੱਰ ਅਮਲ ਕਰ ਕੇ ਇੱਕ ਆਦਰਸ਼ਕ ਭਾਈਚਾਰਕ ਸਾਂਝਾਂ ਵਾਲਾ ਵਿਸ਼ਵ-ਪੱਧਰੀ ਸਮਾਜ ਸਿਰਜਿਆ ਜਾ ਸਕਦਾ ਹੈ - ਇੱਕ ਅਜਿਹਾ ਪ੍ਰਸਪਰ ਸੁੱਚੀਆਂ ਪ੍ਰੇਮ-ਭਾਵਨਾਵਾਂ ਦਾ ਧਾਰਨੀ ਸਮਾਜ ਜਿਸ ਵਿੱਚ ਮਨੁੱਖਾਂ ਦੀ ਹਰ ਪੱਖ ਤੋਂ ਬਰਾਬਰਤਾ ਦੇ ਆਧਾਰ `ਤੇ ਹੱਕ, ਸੱਚ ਤੇ ਇਨਸਾਫ਼ ਦੇ ਅਮਲੀ ਵਰਤਾਰੇ ਨੂੰ ਯਕੀਨੀ ਬਣਾਇਆ ਜਾ ਸਕੇ, ਮਨੁੱਖੀ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ ਜਾ ਸਕੇ ਅਤੇ ਸਮਾਜ-ਵਿਰੋਧੀ ਸੰਗਠਨਾਂ/ਅਨਸਰਾਂ ਦੀਆਂ ਮਾਨਵ-ਵਿਰੋਧੀ ਰੁਚੀਆਂ ਨੂੰ ਕਰੜੇ ਹੱਥੀਂ ਲਿਆ ਜਾ ਸਕੇ। ਇਸ ਗੁਰਮਤਿ ਫ਼ਲਸਫ਼ੇ ਦੇ ਆਲਮਗੀਰੀ ਸਿਧਾਂਤ ਅੱਗੇ ਦਰਜ਼ ਕੀਤੇ ਜਾ ਰਹੇ ਹਨ।
1. ਅਧਿਆਤਮਕ ਪੱਖ ਤੋਂ ਸਭ ਭੈਣ-ਭਰਾ ਹਨ
ਸਮੁੱਚੀ ਮਨੁੱਖਤਾ ਇੱਕੋ-ਇੱਕ ਵਾਹਿਦ ਪ੍ਰਭੂ-ਪਿਤਾ ਦੀ ‘ਨਾਦੀ ਸੰਤਾਨ’ ਹੋਣ ਦੇ ਨਾਤੇ ਆਪਸ ਵਿੱਚ, ਅਧਿਆਤਮਿਕ ਪੱਖ ਤੋਂ, ਭੈਣ-ਭਰਾ ਹਨ। ਪਰ, ਮਨੁੱਖੀ ਸਮਾਜ ਦੇ ਵਿਕਾਸ ਲਈ ਇਸਤਰੀ-ਪੁਰਸ਼ ਲਈ ਪਤਨੀ-ਪਤੀ ਦਾ ਪਵਿੱਤਰ ਰਿਸ਼ਤਾ ਵੀ ਅਤਿ ਜਰੂਰੀ ਹੈ।
ਏਕੁ ਪਿਤਾ, ਏਕਸ ਕੇ ਹਮ ਬਾਰਿਕ, ਤੂ ਮੇਰਾ ਗੁਰਹਾਈ।। (ਮ: 5, 611) ਤੂੰ ਸਾਂਝਾ ਸਾਹਿਬ ਬਾਪੁ ਹਮਾਰਾ।। (ਮ: 5, 97)
ਪਤੀ-ਪਤਨੀ ਦੇ ਪਵਿੱਤਰ ਦੁਨਿਆਵੀ ਰਿਸ਼ਤਿਆਂ ਦੁਆਰਾ ਪਰਿਵਾਰ ਹੋਂਦ ਵਿੱਚ ਆਉਂਦੇ ਹਨ। ਸਥਾਨਕ ਪਰਿਵਾਰਾਂ ਤੋਂ ਅਰੰਭ ਹੋ ਕੇ ਸਮੁੱਚਾ ਸੰਸਾਰ ਹੋਂਦ ਵਿੱਚ ਆਉਂਦਾ ਹੈ। ਮਨੁੱਖੀ ਰਿਸ਼ਤਿਆਂ ਦਰਮਿਆਨ, ਗੁਰਮਤਿ ਫ਼ਲਸਫ਼ੇ (ਰੱਬੀ-ਗਿਆਨ ਦਾ ਅਮਲੀ ਵਰਤਾਰਾ) `ਤੇ ਆਧਾਰਤ ਨੈਤਿਕ ਕਦਰਾਂ-ਕੀਮਤਾਂ ਦਾ ਪਾਲਣ ਕਰਨ ਨਾਲ, ਆਦਰਸ਼ਕ ਮਨੁੱਖੀ ਸਮਾਜ ਹੋਂਦ ਵਿੱਚ ਆਉਂਦਾ ਹੈ। ਯਾਨੀ ਕਿ, ਮਨੁੱਖ ਇਨਸਾਨੀਅਤ ਦੇ ਅਸੂਲਾਂ ਦਾ ਧਾਰਨੀ ਬਣ ਕੇ ਜੀਵਨ ਜਿਊਂਦਾ ਹੈ। ਪਰਿਵਾਰਕ ਮੈਂਬਰਾਂ ਦਰਮਿਆਨ ਝਗੜੇ, ਕਲੇਸ਼, ਨਫ਼ਰਤ, ਵੈਰ-ਵਿਰੋਧ, ਵਲ-ਛਲ ਆਦਿ ਗ਼ੈਰ-ਮਨੁੱਖੀ ਕਿਰਦਾਰ ਦਾ ਇੱਕੋ-ਇੱਕ ਕਾਰਨ ਇਨਸਾਨੀਅਤ ਦੀ ਅਣਹੋਂਦ ਹੀ ਤਾਂ ਹੈ। ਜਦੋਂ ਸਮੁੱਚੀ ਮਨੁੱਖਤਾ ਪ੍ਰਭੂ-ਪਿਤਾ ਦੀ ਸੰਤਾਨ ਬਣ ਕੇ ਵਿਚਰਨ ਲੱਗੇਗੀ ਤਾਂ ਅਜਿਹੀਆਂ ਗ਼ੈਰ-ਮਨੁੱਖੀ ਕਾਰਵਾਈਆਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ।
ਖੰਡਨਯੋਗ (ਗ਼ੈਰ-ਕੁਦਰਤੀ) ਮਨੌਤਾਂ-ਔਗੁਣ
2. ਜਾਤਿ-ਪਾਤ ਤੇ ਊਚ-ਨੀਚ ਦਾ ਖੰਡਨ
ਜਦੋਂ ਮਨੁੱਖੀ ਸਮਾਜ ਨੂੰ ਇਹ ਸਮਝ ਆ ਗਈ ਕਿ ਅਸੀ ਸਾਰੇ ਇੱਕੋ ਹੀ ਪ੍ਰਭੂ-ਪਿਤਾ ਦੇ ਬੱਚੇ/ਬੱਚੀਆਂ ਹਾਂ ਤਾਂ ਜਾਤਿ-ਪਾਤ ਤੇ ਊਚ-ਨੀਚ ਦੀ ਗ਼ੈਰ-ਕੁਦਰਤੀ ਭਾਵਨਾ ਦਾ ਆਪਣੇ ਆਪ ਹੀ ਅਭਾਵ ਹੋ ਜਾਵੇਗਾ। ਕੀ ਕਦੀ, ਇੱਕ ਮਾਂ-ਬਾਪ ਦੀ ਸੰਤਾਨ ਵਿੱਚੋਂ, ਕੋਈ ਉੱਚੀ ਜਾਂ ਨੀਵੀਂ ਜਾਤ ਵਾਲਾ ਵੀ ਹੋ ਸਕਦਾ ਹੈ? ਜੇਕਰ ਫਿਰ ਵੀ ਕੋਈ ਅਜਿਹੀ ਸੋਚ ਦਾ ਇਜ਼ਹਾਰ ਕਰਦਾ ਹੈ ਤਾਂ ਉਹ ਮਹਾਂ-ਮੂਰਖ ਪਰਲੇ ਦਰਜੇ ਦਾ ਤੁਅੱਸਬੀ ਜਾਂ ਮਾਨਸਿਕ ਰੋਗੀ ਹੀ ਹੋ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਫ਼ੁਰਮਾਣੁ ਹੈ -
ਜਾਤਿ ਕਾ ਗਰਬੁ ਨ ਕਰੀਅਹੁ ਕੋਈ।। ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ।। 11. । ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ।। ਇਸੁ ਗਰਬ ਤੇ ਚਲਹਿਂ ਬਹੁਤੁ ਵਿਕਾਰਾ।। 1. । ਰਹਾਉ।। ਚਾਰੇ ਵਰਨ ਆਖੈ ਸਭੁ ਕੋਈ।। ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ।। 2. । ਮਾਟੀ ਏਕ ਸਗਲ ਸੰਸਾਰਾ। ਬਹੁ ਬਿਧਿ ਭਾਂਡੇ ਘੜੇ ਕੁਮਾਰ੍ਹਾ।। 3. । ਪੰਚ ਤਤੁ ਮਿਲਿ ਦੇਹੀ ਕਾ ਆਕਾਰਾ।। ਘਟਿ ਵਧਿ ਹੋ ਕਰੈ ਬੀਚਾਰਾ।। 4. । ਕਹਤੁ ਨਾਨਕ ਇਹੁ ਜੀਉ ਕਰਮ ਬੰਧ ਹੋਈ।। ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ।। 5. । (ਮ: 3, 1128)
ਭਾਵ: ਹੇ ਮੂਰਖ! ਗਵਾਰ! ਆਪਣੀ ਅਖੌਤੀ ਉੱਚੀ ਜਾਤ ਦਾ ਹੰਕਾਰ ਨਾ ਕਰ। ਇਸ ਹੰਕਾਰ ਤੋਂ ਸਮਾਜਕ ਜੀਵਨ ਵਿੱਚ ਬਹੁਤ ਸਾਰੀਆਂ ਬੁਰਿਆਈਆਂ ਪੈਦਾ ਹੋ ਜਾਂਦੀਆਂ ਹਨ। ਰਹਾਉ।
ਹੇ ਭਾਈ! ਕੋਈ ਵੀ ਆਪਣੀ ਅਖੌਤੀ ਉੱਚੀ ਜਾਤਿ ਦਾ ਹੰਕਾਰ ਨਾ ਕਰੋ। ਜੋ ਪ੍ਰਾਣੀ ਪਰਮੇਸ਼ਰ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਉਹ ਹੀ ਅਸਲ ਵਿੱਚ ਸ੍ਰੇਸ਼ਟ ਮਨੁੱਖ (ਬ੍ਰਾਹਮਣ) ਹੈ। 1.
ਸਭ ਕੋਈ ਆਖਦਾ ਹੈ ਕਿ ਮਨੁੱਖੀ ਸਮਾਜ ਦੇ ਚਾਰ ਵਰਨ (ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ) ਹਨ, ਪਰ ਅਸਲੀਅਤ ਇਹ ਹੈ ਕਿ ਬ੍ਰਹਮ (ਪਰਮੇਸ਼ਰ) ਦੇ ਬੀਜ (ਜੋਤਿ) ਤੋਂ (ਬ੍ਰਹਮ-ਬੂੰਦ ਤੋਂ) ਹੀ ਸਭ ਪੈਦਾ ਹੋਏ ਹਨ। ਭਾਵ, ਸਭ ਪਰਮੇਸ਼ਰ ਦੀ ਅੰਸ਼ ਹਨ (ਇਲਾਹੀ ਅਸਲੇ ਤੋਂ ਪੈਦਾ ਹੁੰਦੇ ਹਨ)। ਇਸ ਲਈ ਸਾਰੇ ਹੀ ਇੱਕ ਪਿਤਾ ਦੀ ਸੰਤਾਨ ਹੋਣ ਕਰ ਕੇ ਊਚ-ਨੀਚ ਜਾਤਿ ਵਾਲੇ ਨਹੀਂ ਹੋ ਸਕਦੇ। 2.
ਜਿਵੇਂ ਘੁਮਿਆਰ ਇੱਕ ਹੀ ਮਿੱਟੀ ਤੋਂ ਅਲੱਗ-ਅਲੱਗ ਸ਼ਕਲਾਂ ਤੇ ਆਕਾਰ ਵਾਲੇ ਭਾਂੜੇ ਘੜ ਕੇ ਤਿਆਰ ਕਰ ਲੈਂਦਾ ਹੈ, ਇਵੇਂ ਹੀ ਮਾਲਿਕ-ਪ੍ਰਭੂ ਨੇ ਇੱਕ ਹੀ ਅਸਲੇ ਤੋਂ ਅਲੱਗ-ਅਲੱਗ ਸ਼ਕਲਾਂ-ਸੂਰਤਾਂ, ਆਕਾਰਾਂ ਅਤੇ ਸੁਭਾਵਾਂ ਵਾਲੇ ਜੀਵ ਪੈਦਾ ਕੀਤੇ ਹਨ। 3.
ਹੇ ਭਾਈ! ਮਨੁੱਖੀ ਸਰੀਰ ਪੰਜ ਤੱਤਾਂ (ਆਕਾਸ਼, ਹਵਾ, ਅੱਗ ਪਾਣੀ ਤੇ ਮਿੱਟੀ) ਤੋਂ ਬਣਿਆ ਹੋਇਆ ਹੈ। ਕੋਈ ਇਹ ਵਿਚਾਰ ਕਰ ਕੇ ਵੇਖ ਲਵੇ ਕਿ ਕਿਸੇ ਅਖੌਤੀ ਉੱਚੀ ਜਾਤਿ ਵਾਲੇ ਦਾ ਸਰੀਰ ਅਤੇ ਆਖੇ ਜਾਂਦੇ ਨੀਵੀਆਂ ਜਾਂਤਾਂ ਵਾਲੇ ਮਨੁੱਖਾਂ ਦੇ ਸਰੀਰ ਵੀ ਇਨ੍ਹਾਂ ਪੰਜਾਂ ਤੱਤਾਂ ਦੇ ਸੁਮੇਲ ਤੋਂ ਹੀ ਬਣੇ ਹੋਏ ਹਨ। ਫਿਰ, ਉੱਚੀਆਂ ਤੇ ਨੀਵੀਆਂ ਜਾਤਾਂ ਕਿੱਥੋਂ ਆ ਗਈਆਂ? ਕੌਣ ਕਹਿ ਸਕਦਾ ਹੈ ਕਿ ਕਿਸੇ ਵਿੱਚ ਕੋਈ ਤੱਤ ਘੱਟ ਜਾਂ ਵੱਧ ਹੈ? । 4.
ਹੇ ਨਾਨਕ! (ਆਖ-ਕਿ) ਇਹ ਜੀਵ (ਪੂਰਬਲੇ ਕੀਤੇ) ਕਰਮਾਂ (ਦੇ ਸੰਸਕਾਰਾਂ) ਦਾ ਬੱਧਾ ਹੋਇਆ ਹੈ ਅਤੇ ਜਦੋਂ ਤੱਕ ਇਹ ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਅਮਲੀ ਤੌਰ `ਤੇ ਪਾਲਣਾ ਨਹੀਂ ਕਰਦਾ (ਹੁਕਮਿ ਰਜ਼ਾਈ ਨਹੀਂ ਚਲਦਾ), ਆਵਾ-ਗਵਣ ਦੇ ਚੱਕਰ `ਚੋਂ (ਵਿਸ਼ੇ ਵਿਕਾਰਾਂ ਤੇ ਮੈਂ-ਮੇਰੀ ਤੋਂ) ਮੁਕਤ ਨਹੀਂ ਹੋ ਸਕਦਾ।
ਉੱਪਰ ਵਾਲੇ ਗੁਰ-ਫ਼ੁਰਮਾਣੁ ਤੋਂ ਗੱਲ ਪੂਰੀ ਤਰ੍ਹਾਂ ਸਾਫ ਹੋ ਗਈ ਹੈ ਕਿ ਜਨਮ ਕਰ ਕੇ ਕੋਈ ਉੱਚੀ ਜਾਤ ਨਹੀਂ ਹੁੰਦੀ। ਜਾਤ-ਪਾਤ ਦਾ ਸ਼ੋਸ਼ਾ, ਨਿਰਸੰਦੇਹ, ਮਾਨਵ-ਵਿਰੋਧੀ ਸੰਗਠਤ ਧਿਰਾਂ ਵੱਲੋਂ ਮਨੁੱਖੀ ਸਮਾਜ ਦੇ ਕੁੱਝ ਹਿੱਸਿਆਂ ਵਿੱਚ, ਧਰਮ ਦੇ ਨਾਂਅ `ਤੇ ਸਮਾਜ ਵਿੱਚ ਵੰਡੀਆਂ ਪਾ ਕੇ, ਆਪਣੀ ਨਕਲੀ ਸ੍ਰੇਸ਼ਟਤਾ ਸਥਾਪਤ ਕਰਨ ਲਈ ਹੀ ਛੱਡਿਆ ਗਿਆ ਸੀ। ਸੰਸਾਰ ਦੇ ਸੂਝਵਾਨ ਦੇਸ਼ਾਂ ਨੇ ਤਾਂ ਇਸ ਸਮਾਜਕ-ਕਲੰਕ ਤੋਂ ਛੁਟਕਾਰਾ ਪਾ ਲਿਆ ਹੈ। ਪਰ ਜਿਨ੍ਹਾਂ ਦੇਸ਼ਾਂ ਜਾਂ ਸੂਬਿਆਂ ਅੰਦਰ ਧਰਮ ਦੇ ਨਾਂਅ `ਤੇ ਜਾਤ-ਪਾਤ, ਪਾਖੰਡਵਾਦ, ਅੰਧ੍ਹ-ਵਿਸ਼ਵਾਸ, ਪੁਜਾਰੀਵਾਦ, ਬਾਬਾਵਾਦ, ਡੇਰਾਵਾਦ ਆਦਿ ਅਜੇ ਤੱਕ ਖਤਮ ਨਹੀਂ ਕੀਤਾ ਜਾ ਸਕਿਆ, ਉਥੇ ਮਨੁੱਖਤਾ ਦੀ ਲੁੱਟ-ਖਸੁੱਟ ਜਾਰੀ ਹੈ ਅਤੇ ਆਦਰਸ਼ਕ ਮਨੁੱਖੀ ਸਮਾਜ-ਪ੍ਰਬੰਧ ਦੀ ਸਿਰਜਨਾ ਦੇ ਰਾਹ ਵਿੱਚ ਇਹ ਇੱਕ ਬਹੁਤ ਵੱਡੀ ਚੁਣੌਤੀ ਹੈ।
3. ਦੁਨਿਆਵੀ ਧੜੇਬੰਦੀਆਂ ਦਾ ਖੰਡਨ
ਜਿੱਥੇ ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ ਸਮਾਜਕ ਸੰਸਥਾਵਾਂ ਤੇ ਜਥੇ-ਬੰਦੀਆਂ ਦੀ ਸਥਾਪਨਾ ਕਰਨੀ ਜਰੂਰੀ ਹੈ, ਉੱਥੇ ਖ਼ੁਦ-ਗਰਜ਼ ਰੁਚੀਆਂ ਨੂੰ ਸਾਕਾਰ ਕਰਨ ਲਈ ਸਮਾਜ ਨੂੰ ਧਾਰਮਿਕ, ਰਾਜਨੀਤਕ, ਸਮਾਜਿਕ, ਆਰਥਿਕ ਆਦਿ ਲੀਹਾਂ ਤੇ ਵੰਡਣ ਲਈ ਜਥੇਬੰਦੀਆਂ/ਸੰਸਥਾਵਾਂ ਦੀ ਉਸਾਰੀ ਕਰਨਾ ਨਿੰਦਣਯੋਗ ਕਾਰਵਾਈਆਂ ਹਨ। ਗੁਰਮਤਿ ਫ਼ਲਸਫ਼ਾ, ਇਸ ਪੱਖ ਤੋਂ, ਇੰਜ ਸੇਧ ਬਖਸ਼ਿਸ਼ ਕਰਦਾ ਹੈ -
ਏ ਸਭਿ ਧੜੇ, ਮਾਇਆ ਮੋਹ ਪਸਾਰੀ।। ਮਾਇਆ ਕਉ ਲੂਝਹਿਂ ਗਾਵਾਰੀ।। ਜਨਮਿ ਮਰਹਿ, ਜੂਐ ਬਾਜੀ ਹਾਰੀ।। ਹਮਰੈ ਹਰਿ ਧੜਾ, ਜਿ ਹਲਤੁ ਪਲਤੁ ਸਭੁ ਸਵਾਰੀ।। (ਮ: 4, 366)
ਭਾਵ : (ਹੇ ਭਾਈ! ਦੁਨੀਆਂ ਦੇ) ਇਹ ਸਾਰੇ ਧੜੇ ਮਾਇਆ ਦਾ ਹੀ ਖਿਲਾਰਾ ਹਨ, ਮੋਹ ਦਾ ਖਿਲਾਰਾ ਹਨ। (ਧੜੇ ਬਣਾਉਣ ਵਾਲੇ) ਮੂਰਖ ਲੋਕ ਮਾਇਆ (ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ, ਦੁਨਿਆਵੀ ਸ਼ੁਹਰਤ ਦੀ ਪ੍ਰਾਪਤੀ, ਦੁਸਰਿਆਂ ਨੂੰ ਗ਼ੁਲਾਮ ਬਣਾ ਕੇ ਰੱਖਣ ਦੀ ਖ਼ੋਟੀ ਇੱਛਾ ਆਦਿ) ਦੀ ਖਾਤਰ ਹੀ (ਆਪੋ-ਵਿਚ) ਲੜਦੇ ਰਹਿੰਦੇ ਹਨ (ਇਸ ਕਾਰਨ ਉਹ ਮੁੜ-ਮੁੜ) ਜੰਮਦੇ ਹਨ ਮਰਦੇ ਹਨ, ਉਹ (ਮਾਨੋਂ) ਜੂਏ ਵਿੱਚ ਹੀ (ਦੁਰਲੱਭ ਮਨੁੱਖਾ ਜੀਵਨ ਦੀ) ਬਾਜ਼ੀ ਹਾਰ ਕੇ ਚਲੇ ਜਾਂਦੇ ਹਨ (ਜਿਸ ਵਿੱਚੋਂ ਹਾਸਿਲ ਕੁੱਝ ਵੀ ਨਹੀਂ ਹੁੰਦਾ)। ਪਰ, ਮੇਰੇ ਨਾਲ ਤਾਂ ਸਾਥੀ ਹੈ (ਮੇਰਾ ਧੜਾ ਹੈ) ਪਰਮਾਤਮਾ, ਜੋ ਮੇਰਾ ਇਹ ਲੋਕ ਤੇ ਪਰਲੋਕ ਸਭ ਕੁੱਝ ਸਵਾਰਨ ਵਾਲਾ ਹੈ।
4. ਈਰਖਾ ਤੇ ਵੈਰ-ਵਿਰੋਧ ਦਾ ਖੰਡਨ
ਜਿਸ ਸਮਾਜ ਅੰਦਰ ਧੜੇਬੰਦਕ ਰੁਚੀਆਂ ਦੀ ਪ੍ਰਧਾਨਤਾ ਹੋਵੇਗੀ, ਉਥੇ ਈਰਖਾ ਤੇ ਵਿਰੋਧਤਾ ਦੀ ਬੀਮਾਰੀ ਵੀ ਜੜ੍ਹਾਂ ਪਕੜੇਗੀ ਅਤੇ ਈਰਖਾ ਤੇ ਵਿਰੋਧਤਾ ਦੀ ਅਲਾਮਤ ਵੱਧਦੀ-ਵੱਧਦੀ ਵੈਰ ਤੱਕ ਵੀ ਚਲੀ ਜਾਵੇਗੀ। ਅਜਿਹੇ ਸਮਾਜ ਨੂੰ ਕਿਸੇ ਨੁਕਤਾ-ਨਿਗਾਹ ਤੋਂ ਵੀ, ਇੱਕ ਚੰਗਾ ਸਮਾਜ ਨਹੀਂ ਕਿਹਾ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਦਾ ਲਾਸਾਨੀ ਫ਼ਲਸਫ਼ਾ ਈਰਖਾ ਤੇ ਵੈਰ-ਵਿਰੋਧ ਦਾ ਮੁੱਢੋਂ ਹੀ ਖੰਡਨ ਕਰਦਾ ਹੈ -
ਬਿਸਰਿ ਗਈ ਸਭ ਤਾਤਿ ਪਰਾਈ।। ਜਬ ਤੇ ਸਾਧਸੰਗਤਿ ਮੋਹਿ ਪਾਈ।। 1. । ਰਹਾਉ।। ਨਾ ਕੋ ਬੈਰੀ, ਨਹੀਂ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ।। 1. । ਜੋ ਪ੍ਰਭ ਕੀਨੋਂ, ਸੋ ਭਲ ਮਾਨਿਓ, ਏਹ ਸੁਮਤਿ ਸਾਧੂ ਤੇ ਪਾਈ।। 2. । ਸਭ ਮਹਿ ਰਵਿ-ਹਰਿਆ ਪ੍ਰਭੁ ਏਕੈ, ਪੇਖਿ ਪੇਖਿ, ਨਾਨਕ ਬਿਗਸਾਈ।। 3. । (ਮ: 5, 1299)
ਭਾਵ: (ਹੇ ਭਾਈ!) ਜਦੋਂ ਤੋਂ ਮੈਨੂੰ ਸਾਧਸੰਗਤਿ (ਸ਼ਬਦ-ਗੁਰੂ ਦੀ ਸੰਗਤਿ) ਮਿਲੀ ਹੈ। ਮੇਰੇ ਅੰਦਰੋਂ ਈਰਖਾ ਤੇ ਸਾੜਾ ਮੁਕੰਮਲ ਤੌਰ `ਤੇ ਮਿਟ ਗਿਆ ਹੈ। ਰਹਾਉ।
(ਹੇ ਭਾਈ!) ਹੁਣ ਮੈਨੂੰ ਕੋਈ ਵੈਰੀ ਨਹੀਂ ਦਿਸਦਾ, ਕੋਈ ਓਪਰਾ ਨਹੀਂ ਦਿਸਦਾ, ਸਭਨਾਂ ਨਾਲ ਮੇਰਾ ਭਰਾਤਰੀ-ਭਾਵ ਵਾਲਾ ਪਿਆਰ ਬਣਿਆ ਹੋਇਆ ਹੈ। 1.
(ਹੇ ਭਾਈ!) ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰ ਕੇ ਮੈਨੂੰ ਸਭਨਾਂ ਵਿੱਚ ਪ੍ਰਭੂ-ਪਿਤਾ ਦੀ ਇਲਾਹੀ ਜੋਤਿ ਹੀ ਵਰਤ ਰਹੀ ਨਜ਼ਰੀ ਪੈਂਦੀ ਹੈ ਅਤੇ ਮੇਰਾ ਮਨ ਉਸ ਮਾਲਿਕ ਪ੍ਰਭੂ ਨੂੰ ਕਣ-ਕਣ ਅੰਦਰ ਰਵਿਆ ਦੇਖ ਕੇ ਇਕ ਅਲੌਕਿਕ ਇਲਾਹੀ ਅਨੰਦ (ਵਿਗਾਸ) ਮਹਿਸੂਸ ਕਰਦਾ ਹੈ। 3. ।
5. ਚੋਰੀ ਤੇ ਵਿਭਚਾਰੀ ਦਾ ਖੰਡਨ
ਚੋਰੀ
ਚੋਰ ਕੀ ਹਾਮਾ ਭਰੇ ਨ ਕੋਇ।। ਚੋਰੁ ਕੀਆ ਚੰਗਾ ਕਿਉਂ ਹੋਇ।। (ਮ: 1, 662)
ਭਾਵ : (ਹੇ ਭਾਈ!) ਚੋਰੀ ਕਰਨੀ ਚੰਗੀ ਗੱਲ ਨਹੀਂ। ਕੋਈ ਵੀ ਸਮਝਦਾਰ ਮਨੁੱਖ ਚੋਰ ਦੀ ਕਦੇ ਹਮਾਇਤ ਨਹੀਂ ਕਰਦਾ।
ਵਿਭਚਾਰ
ਸਮਾਜ ਦਾ ਵਿਕਾਸ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਦੁਆਰਾ ਹੀ ਹੁੰਦਾ ਹੈ। ਪਤੀ-ਪਤਨੀ ਇੱਕ-ਦੂਜੇ ਦੇ ਸੱਚੇ-ਸੁੱਚੇ ਮਿੱਤਰ ਤੇ ਜੀਵਨ-ਸਾਥੀ ਹੁੰਦੇ ਹਨ। ਸੁੱਚੀ ਮਿੱਤਰਤਾਈ ਵਿੱਚ ਖ਼ੁਦਗਰਜੀ ਲਈ ਕੋਈ ਜਗ੍ਹਾ ਨਹੀਂ ਹੋ ਸਕਦੀ। ਜਿੱਥੇ ਕਿਸੇ ਕਿਸਮ ਦੀ ਕੋਈ ਖ਼ੁਦਗਰਜ਼ੀ ਜਾਂ ਛਲ-ਕਪਟ ਹੋਵੇ ਉਸ ਨੂੰ ਸੱਜਣਤਾਈ ਜਾਂ ਮਿੱਤਰਤਾ ਦਾ ਨਾਮ ਨਹੀਂ ਦਿੱਤਾ ਜਾ ਸਕਦਾ। ਸੱਜਣਤਾਈ, ਕਬਜ਼ਾ ਨਹੀਂ, ਕੁਰਬਾਨੀ ਦੀ ਮੰਗ ਕਰਦੀ ਹੈ, ਹਰ ਦੁਖ-ਸੁਖ ਦੇ ਸਮੇਂ ਇੱਕ-ਦੂਜੇ ਨਾਲ ਦ੍ਰਿੜਤਾ ਨਾਲ ਖੜ੍ਹੇ ਹੋਣ ਦੀ ਮੰਗ ਕਰਦੀ ਹੈ। ਇੱਕ ਚੰਗੇ ਸਮਾਜ ਅੰਦਰ ਸਰੀਰਕ-ਸੰਬੰਧ (ਜਿਨਸੀ ਸੰਬੰਧ) ਕੇਵਲ, ਅਤੇ ਕੇਵਲ ਪਤੀ-ਪਤਨੀ ਵਿਚਕਾਰ ਹੀ ਹੋ ਸਕਦੇ ਹਨ - ਬਾਕੀ ਸਾਰੇ ਮਨੁੱਖ (ਮਰਦ ਤੇ ਇਸਤਰੀ), ਦਰਜਾ-ਬਦਰਜਾ, (ਉਮਰ ਦੇ ਹਿਸਾਬ ਨਾਲ) ਮਾਂ, ਬਾਪ, ਭੈਣ, ਭਰਾ, ਧੀ, ਪੁੱਤਰ, ਦਾਦਾ-ਦਾਦੀ ਦੇ ਪਿਆਰ ਤੇ ਸਤਿਕਾਰ ਦੇ ਹੱਕਦਾਰ ਹਨ। ਇਨ੍ਹਾਂ ਸੁੱਚੀਆਂ ਨੈਤਿਕ ਕਦਰਾਂ-ਕੀਮਤਾਂ ਦੇ ਕਾਰਨ ਹੀ ਮਨੁੱਖੀ ਸਾਮਜ ਪਸ਼ੂਆਂ ਦੀ ਸ਼੍ਰੇਣੀ ਤੋਂ ਉੱਪਰ ਉੱਠ ਕੇ ਸਭਿਅਕ ਸਮਾਜ ਦਾ ਦਰਜਾ ਹਾਸਿਲ ਕਰਦਾ ਹੈ। ਗੁਰਮਤਿ ਫ਼ਲਸਫ਼ਾ ਇਸ ਆਲਮਗੀਰੀ ਸਿਧਾਂਤ ਬਾਰੇ ਇੰਜ ਸੇਧ ਬਖਸ਼ਿਸ ਕਰਦਾ ਹੈ -
ਸਾਚੀ ਸੁਰਤਿ ਨਾਮਿ ਨਹੀਂ ਤ੍ਰਿਪਤੇ, ਹਉਮੈ ਕਰਤ ਗਵਾਇਆ।। ਪਰ ਧਨ ਪਰ ਨਾਰੀ ਰਤੁ ਨਿੰਦਾ, ਬਿਖੁ ਖਾਈ ਦੁਖੁ ਪਾਇਆ।। (ਮ: 1, 1255)
ਭਾਵ: ਜਿਨ੍ਹਾਂ ਦੀ ਸੁਰਤਿ ਅਡੋਲ ਹੋ ਕੇ ਪ੍ਰਭੂ ਦੇ ਨਾਮ ਵਿੱਚ ਨਹੀਂ ਜੁੜੀ, ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਪਰਤ ਨਹੀਂ ਸਕੇ, “ਮੈਂ ਵੱਡਾ ਬਣ ਜਾਵਾਂ, ਮੈਂ ਵੱਡਾ ਬਣ ਜਾਵਾਂ” - ਇਹ ਆਖ-ਆਖ ਕੇ, ਉਨ੍ਹਾਂ ਆਪਣਾ ਕੀਮਤੀ ਮਨੁੱਖਾ ਜੀਵਨ ਗਵਾ ਲਿਆ। ਉਨ੍ਹਾਂ ਦਾ ਮਨ ਪਰਾਏ ਧਨ, ਪਰਾਈ ਇਸਤਰੀ ਤੇ ਪਰਾਈ ਨਿੰਦਾ ਵਿੱਚ ਮਸਤ ਰਿਹਾ, ਉਹ (ਸਦਾ ਪਰ-ਧਨ, ਪਰ-ਨਾਰੀ ਤੇ ਪਰ-ਨਿੰਦਾ ਦੀ) ਜ਼ਹਿਰ ਖਾਂਦੇ ਰਹੇ (ਇਸ ਜ਼ਹਿਰ ਨੂੰ ਆਤਮਿਕ ਖੁਰਾਕ ਬਣਾਈ ਰੱਖਿਆ) ਤੇ ਇਸ ਤਰ੍ਹਾਂ ਦੁੱਖ ਹੀ ਸਹੇੜਦੇ ਰਹੇ।
ਢੂਢੇਦੀਏ ਸੁਹਾਗ ਕੂ, ਤਉ ਤਨਿ ਕਾਈ ਕੋਰ।। ਜਿਨ੍ਹਾਂ ਨਾਉਂ ਸੁਹਾਗਣੀ, ਤਿਨ੍ਹਾਂ ਝਾਕ ਨ ਹੋਰ।। (ਫ਼ਰੀਦ ਜੀ, 1384)
ਭਾਵ: ਸੁਹਾਗ (ਪਰਮਾਤਮਾ) ਨੂੰ ਭਾਲਣ ਵਾਲੀਏ (ਹੇ ਜੀਵ ਇਸਤਰੀਏ! ਤੂੰ ਅੰਮ੍ਰਿਤ ਵੇਲੇ ਉੱਠ ਕੇ ਪਤੀ-ਪਰਮਾਤਮਾ ਨੂੰ ਮਿਲਣ ਲਈ ਬੰਦਗੀ ਕਰਦੀ ਹੈਂ, ਤੈਨੂੰ ਅਜੇ ਵੀ ਨਹੀਂ ਮਿਲਿਆ) ਤੇਰੇ ਆਪਣੇ ਅੰਦਰ ਹੀ ਕੋਈ ਕਸਰ ਹੈ। ਜਿਨ੍ਹਾਂ ਦਾ ਨਾਮ ‘ਸੁਹਾਗਣਾਂ’ ਹੈ ਉਨ੍ਹਾਂ ਦੇ ਅੰਦਰ ਕੋਈ ਹੋਰ ਟੇਕ ਨਹੀਂ ਹੁੰਦੀ।
ਆਦਰਸ਼ਕ ਜੀਵਨ-ਸਾਥੀ (ਪਤੀ-ਪਤਨੀ)
ਉਹ ਜੋੜਾ (ਪਤੀ-ਪਤਨੀ) ਹੀ ਭਾਗਾਂ ਵਾਲਾ ਕਿਹਾ ਜਾ ਸਕਦਾ ਹੈ ਜਿਨ੍ਹਾਂ ਵਿੱਚ ਮਨੁੱਖੀ ਜੀਵਨ ਜਿਉਂਣ ਬਾਰੇ ਵਿਚਾਰਾਂ ਦੀ ਸਾਂਝ ਹੋਵੇ। ਜਿੱਥੇ ਵਿਚਾਰਾਂ ਦੀ ਸਾਂਝ ਨਹੀਂ, ਉਹ ਜੋੜਾ ਦੁਨਿਆਵੀ ਤੌਰ `ਤੇ ਭਾਵੇਂ ਜਿਨਾ ਮਰਜ਼ੀ ਵਿਦਵਾਨ ਜਾਂ ਸਿਆਣਾ ਹੋਵੇ, ਉਨ੍ਹਾਂ ਦਾ ਪਰਿਵਾਰਕ ਜੀਵਨ ਕਦੇ ਵੀ ਸੁਖਾਵਾਂ ਨਹੀਂ ਹੋ ਸਕਦਾ। ਹੁਣ ਸੁਭਾਵਕ ਹੀ ਸੁਆਲ ਪੈਦਾ ਹੋ ਸਕਦਾ ਹੈ ਕਿ ਆਪਸੀ ਵਿਚਾਰਾਂ ਦੀ ਸਾਂਝ ਦਾ ਆਧਾਰ ਕੀ ਹੋਵੇ? ਕੀ ਪਤਨੀ ਆਪਣੇ ਵਿਚਾਰਾਂ ਵਿੱਚ ਤਬਦੀਲੀ ਕਰ ਕੇ ਆਪਣੇ ਜੀਵਨਸਾਥੀ ਦੇ ਵਿਚਾਰਾਂ ਨੂੰ ਹੀ ਮਕੰਮਲ ਤੌਰ `ਤੇ ਅਪਣਾ ਲਵੇ ਜਾਂ ਪਤੀ ਆਪਣੇ ਵਿਚਾਰਾਂ ਵਿੱਚ ਸੋਧ ਕਰ ਕੇ ਆਪਣੇ ਸਾਥੀ ਦੇ ਵਿਚਾਰਾਂ ਅਨੁਸਾਰ ਹੀ ਚੱਲਣ ਲਈ ਯਤਨ ਕਰੇ? ਨਹੀਂ। ਜੇਕਰ ਦੋਨੋਂ ਹੀ ਆਪਣੇ-ਆਪਣੇ ਵਿਚਾਰਾਂ ਅੰਦਰ ਕੁੱਝ ਕੁ ਸੁਧਾਰ ਕਰ ਲੈਣ, ਤਾਕਿ ਪਰਿਵਾਰਕ ਜੀਵਨ ਸੁਖਾਵਾਂ ਬਣਾਇਆ ਜਾ ਸਕੇ, ਤਾਂ ਇਹ ਇੱਕ ਚੰਗੀ ਸ਼ੁਰੂਆਤ ਹੋਵੇਗੀ। ਪਰ, ਜੇਕਰ ਪਰਿਵਾਰਕ ਜੀਵਨ ਨੂੰ ਬਹੁਤ ਹੀ ਸੁਖਾਵਾਂ ਬਣਾਉਣਾ ਹੈ ਤਾਂ, ਨਿਰਸੰਦੇਹ, ਦੋਨਾਂ ਨੂੰ ਹੀ ਆਪੋ-ਆਪਣੇ ਵਿਚਾਰਾਂ ਨੂੰ ਸ਼ਬਦ-ਗੁਰੂ ਦੀ ਸਿੱਖਿਆ ਦੇ ਵੱਧ ਤੋਂ ਵੱਧ ਅਨੁਕੂਲ ਕਰਨ ਲਈ ਸੁਹਿਰਦ ਯਤਨ ਕਰਨੇ ਪੈਣਗੇ। ਮਨੁੱਖ ਕਿਉਂਕਿ ਭੁੱਲਣਹਾਰ ਹੈ ਉਸ ਦੇ ਵਿਚਾਰ, ਉਸ ਦੀਆ ਮਨੌਤਾਂ ਗ਼ਲਤ ਹੋ ਸਕਦੀਆਂ ਹਨ, ਪਰ ਨਿਰੰਕਾਰ ਸਰੂਪ ਸ਼ਬਦ-ਗੁਰੂ ਦੇ ਬਚਨ ਸਦੀਵਕਾਲ ਲਈ ਸੱਚ ਹਨ। ਇਨ੍ਹਾਂ ਵਿੱਚ ਕੋਈ ਉਕਾਈ ਨਹੀਂ ਹੋ ਸਕਦੀ। ਸ਼ਬਦ-ਗੁਰੂ ਦਾ ਫ਼ੁਰਮਾਣੁ ਹੈ -
ਧਨ ਪਿਰੁ ਏਹਿ ਨ ਆਖੀਅਨਿ, ਬਹਨਿ ਇਕਠੇ ਹੋਇ।। ਏਕ ਜੋਤਿ ਦੁਇ ਮੂਰਤੀ, ਧਨ ਪਿਰੁ ਕਹੀਐ ਸੋਇ।। (ਮ: 3, 788)
ਭਾਵ: ਜੋ ਸਿਰਫ਼ (ਸਰੀਰਕ ਤੌਰ `ਤੇ) ਰਲ ਕੇ ਬਹਿਣ, ਉਨ੍ਹਾਂ ਨੂੰ ਅਸਲ ਵਿੱਚ ਜੀਵਨਸਾਥੀ ਨਹੀਂ ਆਖੀਦਾ। ਪਰ ਜਿਨ੍ਹਾਂ ਦੇ ਸਰੀਰ ਤਾਂ ਭਾਵੇਂ ਦੋ ਹਨ (ਅਲੱਗ-ਅਲੱਗ ਹਨ) ਪਰ ਉਨ੍ਹਾਂ ਦਾ ਆਚਾਰ ਤੇ ਵਿਹਾਰ, ਸ਼ਬਦ-ਗੁਰੂ ਦੇ ਉਪਦੇਸ਼ਾਂ ਅਨੁਸਾਰ, ਇੱਕਸਾਰ ਹੋ ਜਾਏ, ਉਹ ਹੀ ਅਸਲ ਵਿੱਚ ਪਤੀ ਤੇ ਪਤਨੀ ਕਹੇ ਜਾ ਸਕਦੇ ਹਨ।
6. ਭ੍ਰਿਸ਼ਟਾਚਾਰ (ਵੱਢੀ-ਖ਼ੋਰੀ) ਦਾ ਖੰਡਨ
ਆਪਣੀ ਇਮਾਨਦਾਰੀ ਨਾਲ ਕੀਤੀ ਕਮਾਈ ਨੂੰ ਛੱਡ ਕੇ, ਦੂਸਰਿਆਂ ਦੀ ਕਿਸੇ ਮਜ਼ਬੂਰੀ ਦਾ ਨਾਜ਼ਾਇਜ਼ ਫਾਇਦਾ ਉਠਾ ਕੇ, ਆਪਣਾ ਸੁਆਰਥ ਪੂਰਾ ਕਰਨਾ, ਦੂਸਰਿਆਂ ਦਾ ਹੱਕ ਮਾਰਨਾ, ਕਿਸੇ ਨੂੰ ਨਾਜਾਇਜ਼ ਫਾਇਦਾ ਪਹੁੰਚਾਉਂਣਾ, ਵੱਢੀ-ਖ਼ੋਰੀ ਦੀ ਪ੍ਰੀਭਾਸ਼ਾ ਵਿੱਚ ਹੀ ਸ਼ਾਮਿਲ ਹਨ। ਭ੍ਰਿਸ਼ਟਾਚਾਰ (ਮਾੜਾ-ਆਚਰਣ) ਸਭਿਅਕ ਮਨੁੱਖੀ ਸਮਾਜ ਦੇ ਚਿਹਰੇ `ਤੇ ਲੱਗਿਆ ਕਲੰਕ ਹੈ।
ਹਕੁ ਪਰਾਇਆ ਨਾਨਕਾ, ਉਸੁ ਸੂਅਰ, ਉਸੁ ਗਾਇ।। ਗੁਰੁ ਪੀਰੁ ਹਾਮਾ ਤਾਂ ਭਰੇ, ਜਾਂ ਮੁਰਦਾਰੁ ਨ ਖਾਇ।। (ਮ: 1, 141)
ਭਾਵ : ਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ (ਦੇ ਮਾਸ ਖਾਣ ਬਰਾਬਰ) ਹੈ। ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਵਰਤਣ ਦੀ ਝਾਕ ਨਾ ਰੱਖੇ।
7. ਵਲ-ਛਲ, ਕੂੜ-ਕਪਟ ਦਾ ਖੰਡਨ
ਗੁਰਮਤਿ ਫਲਸਫ਼ਾ ਮਨੁੱਖ ਨੂੰ ਸੱਚੀ-ਸੁੱਚੀ ਨੇਕ ਕਮਾਈ ਕਰਨ ਦੀ ਪ੍ਰੇਰਨਾ ਕਰਦਾ ਹੈ ਅਤੇ ਠੱਗੀ-ਠੋਰੀ, ਵਲ-ਛਲ, ਕੂੜ-ਕਪਟ ਦੇ ਗ਼ੈਰ-ਕੁਦਰਤੀ, ਮਾਨਵ-ਵਿਰੋਧੀ ਵਰਤਾਰੇ ਤੋਂ ਸਖਤੀ ਨਾਲ ਵਰਜਦਾ ਹੈ।
ਇਕਿ ਵਲੁ ਛਲੁ ਕਰਿ ਕੈ ਖਾਂਵਦੇ, ਮਹੁਹੁ ਕੂੜੁ ਕੁਸਤੁ ਤਿਨੀ ਢਾਹਿਆ।। (ਮ: 4, 85)
ਭਾਵ : (ਹੇ ਹਰੀ! ਤੂੰ ਸਾਰੇ ਸੰਸਾਰ ਨੂੰ ਰਿਜ਼ਕ ਅਪੜਾ ਰਿਹਾ ਹੈ, ਫਿਰ ਵੀ) ਕਈ ਜੀਵ (ਹੇ ਪ੍ਰਭੂ-ਪਿਤਾ! ਤੈਨੂੰ ਰਾਜ਼ਕ ਨਾ ਸਮਝਦੇ ਹੋਏ) ਵਲ-ਛਲ (ਝੂਠ ਤੇ ਚਤੁਰਾਈ ਦਾ ਸਹਾਰਾ ਲੈ ਕੇ) ਕਰ ਕੇ ਢਿਡ ਭਰਦੇ ਹਨ ਤੇ ਮੂੰਹੋਂ ਕੂੜ-ਕੁਸੱਤ ਬੋਲਦੇ ਹਨ।
8. ਅੰਧ-ਵਿਸ਼ਵਾਸ ਤੇ ਪੁਜਾਰੀਵਾਦ ਦਾ ਖੰਡਨ
ਕਿਸੇ ਗੱਲ ਨੂੰ ਬਿਨਾ ਸਮਝੇ-ਪੁਰਖੇ, ਮੰਨ ਲੈਣ ਨੂੰ ਅੰਧ-ਵਿਸ਼ਵਾਸ ਕਿਹਾ ਜਾ ਸਕਦਾ ਹੈ। ਵਹਿਮ-ਭਰਮ, ਟੂਣੇ-ਟਾਮਣ, ਜੰਤਰ-ਮੰਤਰ, ਕਰਮ-ਕਾਂਡ ਆਦਿ ਗ਼ੈਰ-ਮਾਨਵੀ ਕਾਰਵਾਈਆਂ ਦੇ ਪੌਦੇ ਅੰਧ੍ਹ-ਵਿਸ਼ਵਾਸ ਦੇ ਬੀਜ ਤੋਂ ਹੀ ਪੈਦਾ ਹੋ ਕੇ ਮਨੁੱਖੀ ਸਮਾਜ ਅੰਦਰ ਅਨੇਕਾਂ ਝਗੜਿਆਂ, ਕਲੇਸ਼ਾਂ, ਨਫ਼ਰਤਾਂ, ਦੁੱਖਾਂ-ਤਕਲੀਫ਼ਾਂ, ਲੁੱਟਾ-ਖਸੁੱਟਾਂ ਦਾ ਕਾਰਨ ਬਣਦੇ ਹਨ। ਅੰਧ੍ਹ-ਵਿਸ਼ਵਾਸਾਂ ਦਾ ਖਾਤਮਾ ਕਰ ਕੇ ਹੀ ਚੰਗੇ ਮਨੁੱਖੀ ਸਮਾਜ ਦੀ ਸਿਰਜਨਾ ਵੱਲ ਵਧਿਆ ਜਾ ਸਕਦਾ ਹੈ। ਗੁਰਮਤਿ ਫ਼ਲਸਫ਼ਾ ਅੰਧ੍ਹ-ਵਿਸ਼ਵਾਸ ਨੂੰ ਜੜ੍ਹੋਂ ਹੀ ਖਤਮ ਕਰਨ ਦੀ ਸਮਰੱਥਾ ਰਖਦਾ ਹੈ।


(06/10/13)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਗੁਰਇੰਦਰ ਸਿੰਘ ਪਾਲ ਜੀ,
ਆਪ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਆਪ ਜੀ ਦੇ ਸਿਖਮਾਰਗ ਵੈਬਸਾਈਟ ਉੱਤੇ 03. 10. 2013 ਨੂੰ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ। ਆਪ ਜੀ ਨੂੰ ਮੇਰੇ ਵਿਚਾਰਾਂ ਨਾਲ ਅਸਹਿਮਤ ਹੋਣ ਦਾ ਪੂਰਾ-ਪੂਰਾ ਹੱਕ ਹੈ ਜੀ। ਇਸ ਲਈ ਆਪ ਜੀ ਨੂੰ ‘ਤੁੱਛ ਜਿਹੀ ਸੀਮਤ ਸੋਚ ਜਾਂ ਸਮਝ’ ਦਾ ਬਹਾਨਾ ਬਣਾਉਣ ਦੀ ਕੋਈ ਲੋੜ ਨਹੀਂ।
ਕੁਝ ਸਮਾਂ ਪਹਿਲਾਂ ਵਿਚਾਰ-ਅਧੀਨ ਵਿਸ਼ੇ ਸਬੰਧੀ ਸਿਖਮਾਰਗ ਵੈਬਸਾਈਟ ਉੱਤੇ ਕਾਫੀ ਲਾਹੇਵੰਦ ਵਿਚਾਰ-ਚਰਚਾ ਹੋਈ ਸੀ। ਹੋ ਸਕੇ ਤਾਂ ਉਸ ਨੂੰ ਵੀ ਪੜ੍ਹ ਲੈਣਾ ਜੀ।
ਆਪ ਜੀ ਆਪਣੇ ਵਿਚਾਰ-ਅਧੀਨ ਪੱਤਰ ਵਿਚ ਲਿਖਦੇ ਹੋ ਕਿ “ਆਤਮਾ ਦਾ ਅਤੇ ਪਰਮਾਤਮਾ ਦਾ ਬੜਾ ਗੂੜ੍ਹ ਅਤੇ ਮਹੱਤਵਪੂਰਨ ਵਿਸ਼ਾ ਹੈ”। ਇੱਥੇ ਮੇਰਾ ਵਿਚਾਰ ਹੈ ਕਿ ਇਹ ਵਿਸ਼ਾ ਮਹੱਤਵਪੂਰਨ ਤਾਂ ਜ਼ਰੂਰ ਹੈ ਪਰੰਤੂ ‘ਗੂੜ੍ਹ’ ਨਹੀਂ। ਗੁਰਬਾਣੀ ਵਿੱਚ ਇਸ ਨੂੰ ਬਹੁਤ ਹੀ ਸਰਲ ਬਣਾ ਕੇ ਪੇਸ਼ ਕੀਤਾ ਹੋਇਆ ਹੈ। ਅਸੀਂ ਬ੍ਰਾਹਮਣਵਾਦੀ ਵਿਆਖਿਆਵਾਂ ਦੇ ਕੇ ਹੀ ਉਸ ਨੂੰ ਗੂੜ੍ਹ ੳਤੇ ਗੁੰਝਲਦਾਰ ਬਣਾ ਰਹੇ ਹਾਂ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(06/10/13)
ਜਗਜੀਤ ਸਿੰਘ ‘ਖਾਲਸਾ’ ਲੁਧਿਆਣਾ

“ਮਨ ਤੂੰ ਜੋਤਿ ਸਰੂਪੁ ਹੈ”
ਗਿਆਨ ਦਾ ਤੀਰ------->
ਜਗਜੀਤ ਸਿੰਘ ‘ਖਾਲਸਾ’ ਲੁਧਿਆਣਾ,
09814061699

(ਦ੍ਰਿਸ਼:- ਇਕ ਬਜ਼ਾਰ ਵਿਖੇ ਕਰਿਆਨੇ ਦੀ ਦੁਕਾਨ ਦਾ ਜਿੱਥੇ ਕੁਝ ਜਾਣਕਾਰ ਬੀਬੀਆਂ ਮਿਲਦੀਆਂ ਹਨ ਜਿਨਾਂ ਵਿੱਚ ਬੀਬੀ ਕੁਲਵੰਤ ਕੌਰ ਤੇ ਬੀਬੀ ਸੁਖਜੀਤ ਕੌਰ ਸਾਮਲ ਹਨ )
ਬੀਬੀ ਸੁਖਜੀਤ ਕੌਰ:- ਭੈਣ ਜੀ ਕੀ ਖ੍ਰੀਦ ਰਹੇ ਹੋ.?
ਬੀਬੀ ਕੁਲਵੰਤ ਕੌਰ:- ਕੀ ਦੱਸਾਂ ਤੁਹਾਨੂੰ ਸਰਦਾਰ ਜੀ ਦਾ ਕੰਮ ਅੱਜ-ਕਲ ਬਹੁਤ ਮੰਦਾ ਚਲ ਰਿਆ ਹੈ, ਕਲ ਇਕ ਮਹਾਂਪੁਰਸ਼ ਕੋਲ ਗਏ ਸੀ ਉਸ ਕਿਹਾ ਕੀ ਘਰ ਵਿੱਚ ਬੜੀਆਂ ਮਾੜੀਆਂ ਰੂਹਾਂ ਦਾ ਵਾਸਾ ਹੈ, ਇਸ ਲਈ ਘਰ ਵਿੱਚ ਸ਼ਹੀਦਾਂ ਦੇ ਨਾਮ ਦੀ ਅਖੰਡ ਜੋਤ ਜਗਾ ਕੇ ਰੱਖੋ ਕੰਮ ਰੁੜ ਪਏ ਗਾ ਨਾਲੇ ਉਸ ਕਿਹਾ ਜੋਤ ਬੰਦ ਨਹੀਂ ਹੋਣੀ ਚਾਹੀਦੀ ਨਹੀਂ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ, ਜੋਤ ਵਾਸਤੇ ਸਪਸ਼ੈਲ ਦੇਸੀ ਘਿਉ 400/- ਕਿਲੋ ਸਿਰ ਏਸੇ ਹੀ ਦੁਕਾਨ ਤੋਂ ਮਿਲਦਾ ਹੈ।
ਸੁਖਜੀਤ ਕੌਰ:- ਭੈਣ ਜੀ ਤੁਸੀਂ ਪੜ੍ਹੇ ਲਿਖੇ ਹੋ ਕੇ ਵੀ ਕਿਹੜੇ ਪੰਖਡੀਆਂ ਦੇ ਚੱਕਰਾਂ ਵਿੱਚ ਪੈ ਗਏ। ਮੰਦਾ ਤੇ ਇਸ ਵਕਤ ਹਰ ਕੰਮ ਦਾ ਚੱਲ ਰਿਹਾ ਹੈ। ਘਰੇ ਚਾਹੇ ਬੁਜ਼ਰਗਾਂ ਨੂੰ ਰੋਟੀਆਂ ਸੁਕੀਆਂ ਹੀ ਖਵਾਈ ਜਾਉ। ਪਰ ਤੁਸੀਂ ਪਾਖੰਡ ਦੇ ਨਾਮ ਤੇ ਹਜ਼ਾਰਾਂ ਰੂਪੈ ਦਾ ਦੇਸੀ ਘਿਉ ਜਰੂਰ ਸਾੜਨਾ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਇਨਾਂ ਪਾਖੰਡਾਂ ਵਿਚੋਂ ਬਾਹਰ ਕੱਢਿਆ ਸੀ। ਗੁਰਬਾਣੀ ਕਹੀੰਦੀ ਹੈ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗ ਮਾਣੁ’॥ ਸੋ ਗੁਰਬਾਣੀ ਦੇ ਲੜ੍ਹ ਲਗੋ ਆਪੇ ਕਰਤਾਰ ਭਲੀ ਕਰੇਗਾ।!
ਬੀਬੀ ਕੁਲਵੰਤ ਕੌਰ:- ਭੈਣ ਸੁਖਜੀਤ ਕੌਰ ਤੁਸੀਂ ਤੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਅਸੀਂ ਕਿਨੇ ਭਟਕ ਚੁਕੇ ਹਾਂ ਥੋੜਾ ਜਿਹਾ ਕੰਮ ਵਿੱਚ ਮੰਦਾ ਆਉਣ ਤੇ ਅਸੀਂ ਅਕਾਲ-ਪੁਰਖ ਤੇ ਭਰੋਸਾ ਰੱਖਣ ਦੀ ਜਗਾ ਇੰਨਾ ਪੰਖਾਡੀਆਂ ਮਗਰ ਲੱਗ ਕੇ ਆਪਣੇ ਜੀਵਨ ਦੀਆਂ ਅਨਮੋਲ ਘੜੀਆਂ ਖਰਾਬ ਕਰ ਲੈਂਦੇ ਹਾਂ, ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।
(ਇਨਾਂ ਦੀਆਂ ਗੱਲਾਂ ਸੁਣ ਕੇ ਦੁਕਾਨਦਾਰ ਸੋਚਣ ਲੱਗਾ ਕੀ ਜੇ ਲੋਕ ਇਦਾਂ ਹੀ ਜਾਗਰੂਕ ਹੋਣ ਲੱਗ ਪਏ ਇਨਾਂ ਦਾ ਤਾਂ ਪਤਾ ਨਹੀਂ ਮੇਰਾ ਮੰਦਾ ਜਰੂਰ ਪੈ ਜਾਉਗਾ)


(06/10/13)
ਦਲੇਰ ਸਿੰਘ ਜੋਸ਼

“ਗੁਰ ਰਾਮਦਾਸ ਤੇਰੀ ਸਰਨ”
ਗੁਰੂ ਨਾਨਕ ਦੇਵ ਜੀ ਦੀ ਗੁਰ ਪ੍ਰਨਾਲੀ ਦੇ ਚਾਉਥੇ ਵਾਰਸ ਗੁਰੂ ਰਾਮਦਾਸ ਸਾਹਿਬ ਜੀ ਬਣੇ ਜਿਨ੍ਹਾਂ ਦੀ ਉਪਮਾਂ ਦੇ ਵਿੱਚ ਸਤੇ ਬਲਵੰਡ ਨੇ ਅਪਰਣੀ ਵਾਰ ਦੀ ਇੱਕ ਪਾਉੜੀ ਰਾਹੀ ਇਸ ਢੰਗ ਨਾਲ ਵਡਿਆਈ ਕੀਤੀ ਜਿਸ ਦੀ ਵਿਚਾਰ ਥਲੇ ਦਿਤੀ ਗਈ ਹੈ।
ਪਦਅਰਥ:- ਜਿਨਿ—ਜਿਸ (ਪ੍ਰਭੂ) ਨੇ। ਸਿਰਿਆ—ਪੈਦਾ ਕੀਤਾ। ਸਿਖੀ—ਸਿੱਖੀਂ, ਸਿੱਖਾਂ ਨੇ। ਅਤੈ—ਤੇ।
ਅਰਥ:- ਗੁਰੂ ਰਾਮਦਾਸ ਧੰਨ ਹੈ ਧੰਨ ਹੈ! ਜਿਸ ਅਕਾਲ ਪੁਰਖ ਨੇ (ਗੁਰੂ ਰਾਮਦਾਸ ਨੂੰ) ਪੈਦਾ ਕੀਤਾ ਉਸੇ ਨੇ ਉਸ ਨੂੰ ਸੋਹਣਾ ਭੀ ਬਣਾਇਆ। ਇਹ ਇੱਕ ਮੁਕੰਮਲ ਕਰਾਮਾਤਿ ਹੋਈ ਹੈ ਕਿ ਸਿਰਜਣਹਾਰ ਨੇ ਖ਼ੁਦ (ਆਪਣੇ ਆਪ ਨੂੰ ਉਸ ਵਿਚ) ਟਿਕਾਇਆ ਹੈ। ਸਭ ਸਿੱਖਾਂ ਨੇ ਤੇ ਸੰਗਤਾਂ ਨੇ ਉਸ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਬੰਦਨਾ ਕੀਤੀ ਹੈ।
ਪਦਅਰਥ:- ਅਥਾਹੁ—ਜਿਸ ਦੀ ਥਾਹ ਨ ਪਾਈ ਜਾ ਸਕੇ, ਬੜਾ ਗੰਭੀਰ। ਪਾਰਾਵਾਰਿਆ—ਪਾਰ-ਅਵਾਰ,
ਪਾਰਲਾ ਤੇ ਉਰਲਾ ਬੰਨਾ। ਤੂ—ਤੈਨੂੰ। ਭਾਉ—ਪ੍ਰੇਮ। ਤੁਧੁ—ਤੂੰ। ਸਪਰਵਾਰਿਆ— (ਬਾਕੀ ਵਿਕਾਰਾਂ-ਰੂਪ) ਪਰਵਾਰ ਸਮੇਤ। ਪੈਸਕਾਰਿਆ—ਪੇਸ਼ਕਾਰਾ ਕਿਸੇ ਵੱਡੇ ਆਦਮੀ ਦੇ ਆਉਣ ਤੇ ਜੋ ਰੌਣਕ ਉਸ ਦੇ ਸੁਆਗਤ ਲਈ ਕੀਤੀ ਜਾਂਦੀ ਹੈ, ਸੰਗਤਿ-ਰੂਪ ਪਸਾਰਾ।
ਅਰਥ:- (ਹੇ ਗੁਰੂ ਰਾਮਦਾਸ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ (ਭਾਵ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ; ਤੂੰ ਇੱਕ ਐਸਾ ਸਮੁੰਦਰ ਹੈਂ ਜਿਸ ਦੀ) ਹਾਥ ਨਹੀਂ ਪੈ ਸਕਦੀ, ਪਾਰਲੇ ਤੇ ਉਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ। ਜਿਨ੍ਹਾਂ ਬੰਦਿਆਂ ਨੇ ਪਿਆਰ ਨਾਲ ਤੇਰਾ ਹੁਕਮ ਮੰਨਿਆ ਹੈ ਤੂੰ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ, ਉਹਨਾਂ ਦੇ ਅੰਦਰੋਂ ਤੂੰ ਲੱਬ, ਲੋਭ, ਕਾਮ, ਕ੍ਰੋਧ, ਮੋਹ ਤੇ ਹੋਰ ਸਾਰੇ ਵਿਕਾਰ ਮਾਰ ਕੇ ਕੱਢ ਦਿੱਤੇ ਹਨ। (ਹੇ ਗੁਰੂ ਰਾਮਦਾਸ!) ਮੈਂ ਸਦਕੇ ਹਾਂ ਉਸ ਥਾਂ ਤੋਂ ਜਿਥੇ ਤੂੰ ਵੱਸਿਆ। ਤੇਰੀ ਸੰਗਤਿ ਸਦਾ ਅਟੱਲ ਹੈ।
ਪਦਅਰਥ:- ਵੀਚਾਰਿਆ—ਮੈਂ ਸਮਝਿਆ ਹੈ। ਸਾਧਾਰਿਆ—ਟਿਕਾਣੇ ਆਇਆ। ਤੂ—ਤੈਨੂੰ।
ਅਰਥ:- (ਹੇ ਗੁਰੂ ਰਾਮਦਾਸ ਜੀ!) ਤੂੰ ਹੀ ਗੁਰੂ ਨਾਨਕ ਹੈਂ, ਤੂੰ ਹੀ ਬਾਬਾ ਲਹਣਾ ਹੈਂ, ਮੈਂ ਤੈਨੂੰ ਹੀ ਗੁਰੂ
ਅਮਰਦਾਸ ਸਮਝਿਆ ਹੈ। (ਜਿਸ ਕਿਸੇ ਨੇ) ਗੁਰੂ (ਰਾਮਦਾਸ) ਦਾ ਦੀਦਾਰ ਕੀਤਾ ਹੈ ਉਸੇ ਦਾ ਮਨ ਤਦੋਂ ਟਿਕਾਣੇ ਆ ਗਿਆ ਹੈ। 7.
ਪਾਉੜੀ ਦਾ ਮੂਲ ਪਾਠ ਇਸ ਤਰ੍ਹਾਂ ਹੈ ਜੀ।
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥
ਸਿਖੀ ਅਤੇ ਸੰਗਤੀ ਪਾਰਬ੍ਰਹਮ ਕਰਿ ਨਮਸਕਾਰਿਆ
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤ ਨ ਪਾਰਾਵਾਰਿਆ॥
ਜਿਨੀ ਤੂ ਸੇਵਿਆ ਭਾਉ ਕਰਿ ਸੇ ਤੁਧ ਪਾਰਿ ਉਤਾਰਿਆ॥
ਲਭੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ॥
ਧੰਨ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ
ਨਾਨਕੁ ਤੂ ਲਹਣਾ ਤੂ ਹੈ ਗੁਰੁ ਅਮਰੁ ਤੂ ਵੀਚਾਰਿਆ॥
ਗੁਰੁ ਡਿਠਾ ਤਾ ਮਨੁ ਸਾਧਾਰਿਆ॥ ਪਾਉੜੀ 7॥ 968॥
ਬਚਨ ਬਹੁਤ ਪਿਆਰੇ ਹਨ ਕਿ ਹੇ ਗੁਰੂ ਸਾਹਿਬ ਜੀ ਜਿਸ ਨੇ ਭੀ ਆਪ ਜੀ ਦੇ ਦੀਦਾਰ ਕੀਤੇ ਉਸਦਾ ਹੀ ਮਨ ਟਿਕਾਨੇ ਵਿੱਚ ਆ ਗਿਆ। ਇਤਿਹਾਸ ਗਵਾਹ ਹੈ ਕਿ ਭਾਈ ਅਦਲੀ ਜੀ ਇੱਕ ਵਾਰ ਹੀ ਗੁਰੂ ਦਰਸਨ ਕਰ ਰਹੇ ਹਨ ਤਾਂ ਮਨ ਨੂੰ ਕਿਤਨਾਂ ਧੀਰਜ਼ ਪਰਾਪਤ ਹੋਇਆ ਹੈ ਕਿ ਮੁੜ ਮਾੜੇ ਕੰਮਾਂ ਵੱਲ ਕਦੀ ਸੁਰਤ ਹੀ ਨਹੀ ਗਈ। ਗੁਰੂ ਦੀ ਸ਼ਰਨ ਹੀ ਐਸੀ ਹੈ ਜਿਵੇ ਮਾਂ ਦੀ ਗੋਦ ਹੋਵੇ। ਇਹ ਉਸ ਜੀਵ ਦੀ ਹੀ ਅਵਸਥਾ ਬਣੇਗੀ ਜਿਸ ਨੇ ਗੁਰੂ ਦੇ ਉਪਦੇਸ਼ ਨੂੰ ਅਪਣੀ ਟਿਕੀ ਹੋਈ ਸੁਰਤ ਨਾਲ ਸੁਣ ਕੇ ਮਨ ਵਿੱਚ ਮੰਨ ਲਿਆ ਹੈ ਗੁਰੂ ਅਮਰਦਾਸ ਜੀ ਦੇ ਬਚਨਾਂ ਅਨੁਸਾਰ।
ਉਪਦੇਸ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ॥ ਗਾਉੜੀ ਮ: 3॥ 314॥
ਬਾਬਾ ਸ੍ਰੀ ਚੰਦ ਜੀ ਅੱਜ ਲਮੇ ਸਮੇਂ ਬਾਅਦ ਗੁਰੂ ਘੱਰ ਵਿਚ ਆਏ ਜਦੋ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਗੁਰੂ ਸਾਹਿਬ ਜੀ ਵਲੋਂ ਸੰਗਤਾਂ ਦੇ ਕਲਿਆਣ ਵਾਸਤੇ ਅਰੰਭੇ ਕਾਰਜ਼ ਵੇਖ ਹੋ ਬਹੁਤ ਖੁਸ਼ ਹੋਏ। ਵੇਖਿਆ ਕਿ ਸੰਗਤਾਂ ਦੀ ਲੋੜ ਨੂੰ ਮੁਖ ਰਖਦਿਆਂ ਇੱਕ ਸਰੋਵਰ ਦੀ ਸਥਾਪਨਾ ਭੀ ਕੀਤੀ ਜਾ ਰਹੀ ਹੈ, ਨਵੇ ਨਗਰ ਦੀ ਉਸਾਰੀ ਅਰੰਭ ਹੈ, ਲੋਕਾਂ ਨੂੰ ਰਹਿਣ ਲਈ ਘਰ ਬਣਾ ਕੇ ਦਿਤੇ ਜਾਣਗੇ ਇਹ ਸਾਰਾ ਕੁੱਝ ਵੇਖ ਕੇ ਜੋ ਬਚਨ ਬਾਬਾ ਸ੍ਰੀ ਚੰਦ ਜੀ ਨੇ ਕੀਤੇ ਭਾਈ ਸੰਤੋਖ ਸਿੰਘ ਜੀ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਅੰਕਿਤ ਕੀਤੇ ਹਨ।
ਤੁਮਰੀ ਮਹਿਮਾ ਅਧਿਕ ਹੈ ਕਯਾ ਕੋ ਕਹੈ ਬਣਾਇ।
ਤੁਮਰੇ ਸਰ ਮੇਂ ਜੋ ਮਜੇ ਪਾਪੀ ਭੀ ਗਤਿ ਪਾਏ।
ਗਲਾਂ 2 ਵਿੱਚ ਬਾਬਾ ਸ੍ਰੀ ਚੰਦ ਗੁਰੂ ਸਾਹਿਬ ਜੀ ਨੂੰ ਪੁਛ ਬੈਠੇ ਕਿ ਆਪ ਜੀ ਨੇ ਇਤਨਾਂ ਲੰਮਾਂ ਦਾਹੜਾ ਕਿਉ ਵਧਾਇਆ ਹੋਇਆਂ ਹੈ? ਹੁਣ ਇਹ ਤਾਂ ਕੁਦਰਤ ਦੇ ਹੱਥ ਹੈ ਕਿ ਕਿਸੇ ਨੂੰ ਕੀ ਦੇਣਾ ਹੈ ਕਿਸੇ ਨੂੰ ਕੀਹ ਨਹੀ ਦੇਣਾ ਕਈਆਂ ਨੂੰ ਸਿਰ ਦੇ ਕੇਸ਼ ਇਤਨੇ ਲੰਬੇ ਦੇ ਦੇਦਾਂ ਹੈ ਤੇ ਦਾਹੜੀ ਛੋਟੀ ਹੁੰਦੀ ਹੈ। ਕਈਆ ਦੀ ਦਾਹੜੀ ਵੱਡੀ ਹੁੰਦੀ ਹੈ ਪਰ ਮੁਛਾਂ ਹੁੰਦੀਆਂ ਹੀ ਨਹੀ। ਬਾਬਾ ਸ੍ਰੀ ਚੰਦ ਜਿਨ੍ਹਾਂ ਦੇ ਦਾਹੜੀ ਦੇ ਕੇਸ ਨਹੀ ਸਨ ਇਹ ਸਵਾਲ ਕਰ ਦਿਤਾ। ਹੁਣ ਗੁਰੂ ਸਾਹਿਬ ਜੀਦਾ ਉਤਰ ਤੇ ਨਿਮਰਤਾ ਵੇਖੋ ਬੜੇ ਪਿਆਰ ਵਿੱਚ ਆਕੇ ਕਹਿਣ ਲਗੇ ਆਪ ਜੀ ਵਰਗੇ ਸਾਧੂਆਂ ਦਾ ਚਰਨ ਸਾਫ ਕਰਨ ਲਈ। ਅੰਦਾਜ਼ਾ ਲਾ ਸਕਦੇ ਹੋ ਕਿ ਕਿਤਨੀ ਨਿਮਰਤਾ ਦੇ ਮਾਲਕ ਹਨ ਗੁਰੂ ਰਾਮਦਾਸ ਜੀ।
ਸਰੋਵਰ ਦੀ ਅਤੇ ਨਵੀ ਨਗਰੀ ਗੁਰੂ ਕਾ ਚੱਕ ਦੀ ਕਾਰ ਸੇਵਾ ਅਰੰਭ ਹੈ ਸ਼ਾਮ ਦਾ ਸਮਾਂ ਹੈ ਗੁਰੂ ਸਾਹਿਬ ਜੀ ਅੱਜ ਇੱਕ ਛੋਟੇ ਜਿਹੇ ਦੁਕਾਨਦਾਰ ਦੀ ਦੁਕਾਨ ਅਗੇ ਜਾ ਕੇ ਖੜੇ ਹੋ ਗਏ ਤੇ ਬੜੇ ਪਿਆਰ ਵਿੱਚ ਕਹਿਆ ਸੋਮਿਆ ਗੁਰੂ ਘੱਰ ਦੀਸੇਵਾ ਵਾਸਤੇ ਕੀ ਦੇਦਾਂ ਹੈ। ਤਾ ਉਸ ਦਾ ਪ੍ਰੇਮ ਭੀ ਵੇਖੋ ਜਿਸ ਨੇ ਸਾਰੀ ਦੀਸਾਰੀ ਅੱਜ ਦੀ ਵੱਟਕ ਗੁਰੂ ਅਗੇ ਢੇਰੀ ਕਰ ਦਿਤੀ ਤੇ ਕਿਹਾ ਦਾਤਿਆ ਇਹ ਸੱਭ ਕੁਛ ਤੇਰਾ ਹੀ ਹੈ। ਗੁਰੂ ਕਿਨ੍ਹੇ ਪਿਆਰ ਵਿੱਚ ਆਇਆ ਤੇ ਕਿਹਾ ਸੋਮਾਂ ਸ਼ਾਹ, ਵੇਪਰਵਾਹ, ਗੁਰੂ ਦਾ ਸ਼ਾਹ।
ਐਸੇ ਸਤਿਗੁਰੂ ਜੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਗਦੀ ਤੇ ਸੱਤ ਸਾਲ ਬੈਠ ਕੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ। ਛੋਟੀ ਅਵਸਥਾ ਵਿੱਚ ਹੀ ਜਿਨ੍ਹਾਂ ਦੇ ਸਿਰ ਤੋਂ ਮਾਤਾਮਪਿਤਾ ਦਾ ਸਾਇਆ ਉਠ ਗਿਆ ਸੀ ਤੇ ਕੋਈ ਭੀ ਸੋਢੀ ਗੁਰੂ ਜੀ ਦੀ ਬਾਹ ਪਕੜਨ ਵਾਲਾ ਨਾ ਬਣਿਆ ਪਰ ਕੁਦਰਤ ਨੇ ਜੀਵਨ ਵਿੱਚ ਕੈਸਾ ਰੰਗ ਲਿਆਦਾਂ ਕਿ ਆਪ ਜਗਤ ਦੇ ਸਹਾਰਾ ਬਣ ਗਏ ਜਗਤ ਦੇ ਜੀਵਾ ਨੇ ਆਪ ਜੀ ਨੂੰ ਪਾਤਸ਼ਾਹ ਕਹਿ ਕੇ ਮਾਣ ਦਿਤਾ ਇਸ ਗੱਲ ਦੀ ਗਵਾਹੀ ਭਾਈ ਗੁਰਦਾਸ ਜੀ ਦੀ ਰਚਨਾਂ ਵਾਰਾਂ ਵਿੱਚੋਂ ਪਰਾਪਤ ਹੂੰਦੀ ਹੈ।
ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ॥
ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ॥
ਐਸੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਜੋ ਭੀ ਆ ਗਿਆ ਉਹ ਹੀ ਗੁਰੂ ਜੀ ਦੀ ਰਹਿਮਤ ਦਾ ਪਾਤਰ ਬਣ ਗਿਆ।
ਤੂ ਸਤਿਗੁਰੁ ਚਹੁ ਜੁਗੀ ਆਪਿ ਆਪੇ ਪਰਮੇਸਰ॥
ਸੁਰਿ ਨਰ ਸਾਧਿਕ ਸਿਧ ਸਿਖ ਸੇਵੰਤ ਧੁਰਹੁ ਧੁਰ॥
ਆਦਿ ਜੁਗਾਦਿ ਅਨਾਦਿ ਕਲਾ ਧਾਰੀ ਤਿਓਹੁ ਲੋਅਹ॥
ਅਗਮ ਨਿਗਮ ਉਧਰਣ ਜਰਾ ਜੰਮਿਹਿ ਆਰੋਅਹ॥
ਘਰਿ ਅਮਰਦਾਸਿ ਥਿਰੁ ਥਪਿਅਉ ਪਰਗਾਮੀ ਤਾਰਣ ਤਰਣ॥
ਅਘ ਅੰਤਕ ਬਦੈ ਨ ਸਲ੍ਹ ਕਵਿ ਗੁਰ ਰਾਮਦਾਸ ਤੇਰੀ ਸਰਣ॥
ਆਪ ਸੱਭ ਨੂੰ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਆਗਮਨ ਗਰੁਪੁਰਬ ਦੀ ਦਾਸ, ਤੇ ਦਾਸ ਦੇ ਪ੍ਰੀਵਾਰ ਵਲੋਂ ਲੱਖ ਲੱਖ ਵਧਾਈ ਹੋਵੇ ਜੀ॥
(ਸੰਪਾਦਕੀ ਟਿੱਪਣੀ:- ਸ: ਦਲੇਰ ਸਿੰਘ ਜੋਸ਼ ਜੀ, ਤੁਹਾਡੀਆਂ ਲਿਖਤਾਂ ਵਿੱਚ ਗਿਆਨ ਨਾਲੋਂ ਅੰਨੀ ਸ਼ਰਧਾ ਜ਼ਿਆਦਾ ਝਲਕਦੀ ਹੈ। ਇਸ ਅੰਨੀ ਸ਼ਰਧਾ ਵਿੱਚ ਤੁਸੀਂ ਗੁਰੂ ਤੋਂ ਇੱਕ ਮਲੰਗ ਜਿਹੇ ਵਿਆਕਤੀ, ਜਿਨ੍ਹਾਂ ਨੂੰ ਗੁਰਬਾਣੀ ਵਿੱਚ ਖੋਟੇ ਮਨਾ ਵਾਲੇ ਆਕੀ ਕਿਹਾ ਗਿਆ ਹੈ, ਦੇ ਪੈਰ ਆਪਣੀ ਦਾੜੀ ਨਾਲ ਸਾਫ ਕਰਵਾਈ ਜਾਂਦੇ ਹੋ। ਪੰਜਾਬ ਦੀ ਬਾਦਲ ਸਰਕਾਰ ਵੀ ਸਾਧਾਂ ਦੇ ਮਗਰ ਲੱਗ ਕੇ ਇਨ੍ਹਾਂ ਨੂੰ ਉਚੇ ਦਰਸਾ ਰਹੀ ਹੈ ਅਤੇ ਇਨ੍ਹਾਂ ਦੇ ਨਾਮ ਤੇ ਛੁੱਟੀਆਂ ਵੀ ਕਰ ਰਹੀ ਹੈ। ਪੰਨਾ ਜਾਂ ਅੰਕ ਦੀ ਥਾਂ ਤੇ ਤੁਸੀਂ ਹਾਲੇ ਵੀ ਕਈ ਵਾਰੀ ਅੰਗ ਹੀ ਲਿਖ ਰਹੇ ਹੋ। ਕਿਰਪਾ ਕਰਕੇ ਇਸ ਅੰਨੀ ਸ਼ਰਧਾ ਤੋਂ ਕੁੱਝ ਬਾਹਰ ਨਿੱਕਲਣ ਦੀ ਕੋਸ਼ਿਸ਼ ਕਰੋ)

*****************************************************

“ਚੂੰਨੀ ਮੰਡੀ ਸ਼ਬਦ ਦੀ ਸਮੀਖਿਆ”
ਧੰਨ ਧੰਨ ਰਾਮ ਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ॥
ਇਹ ਪਾਵਨ ਬਚਨ ਸਤੇ ਬਲਵੰਡ ਦੀ ਵਾਰ ਵਿੱਚ ਗੁਰੂ ਰਾਮ ਦਾਸ ਸਾਹਿਬ ਜੀ ਦੀ ਉਪਮਾ ਸਬੰਧੀ ਉਚਾਰਨ ਕੀਤੇ ਹੋਏ ਹਨ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 968 ਤੇ ਸ਼ਸ਼ੋਬਿਤ ਹਨ। ਗੁਰੂ ਰਾਮ ਦਾਸ ਜੀ ਗੁਰ ਪ੍ਰਨਾਲੀ ਵਿੱਚ ਚਾਉਥੇ ਥਾਂ ਤੇ ਆਉਦੇ ਹਨ। ਜਿਨ੍ਹਾਂ ਦਾ ਆਗਮਨ ਬਾਬਾ ਹਰਦਾਸ ਜੀ ਅਤੇ ਮਾਤਾ ਦਯਾ ਕੌਰ ਦੀ ਕੁਖੋਂ ਬਿਕਰਮੀ ਸੰਮਤ 1591 ਈ: ਸੰਨ 1534 ਨੂੰ ਲਹੋਰ ਸ਼ਹਿਰ ਦੇ ਚੂੰਨੀ ਮੰਡੀ ਬਜ਼ਾਰ ਵਿੱਚ ਹੋਇਆ।
ਇਸ ਚੂੰਨੀ ਮੰਡੀ ਜਿਥੇ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਆਗਮਨ ਹੋਇਆ ਨੂੰ ਮੇਰੇ ਪਿਆਰੇ ਲੇਖਕਾਂ ਨੇ ਚੂੰਨਾਂ ਮੰਡੀ ਲਹੋਰ ਲਿਖਿਆ ਹੈ। ਜੋ ਕਿ ਇੱਕ ਬਹੁਤ ਵੱਡੀ ਇਤਿਹਾਸਕਿ ਗਲਤੀ ਹੈ। ਜਿਸ ਨੂੰ ਸੁਧਾਰਨ ਦਾ ਕਿਸੇ ਨੇ ਯਤਨ ਹੀ ਨਹੀ ਕੀਤਾ। ਮੇਰ ਪਿਆਰੇ ਪ੍ਰਚਾਰਕਾਂ ਕਥਾਵਾਚਕਾ ਨੇ ਭੀ ਇਸੇ ਹੀ ਗੱਲ ਨੂੰ ਪ੍ਰਚਾਰਿਆ ਤੇ ਪਰਸਾਰਿਆ ਹੈ। ਹੁਣ ਤੱਕ ਇਹੋ ਹੀ ਬਚਨ ਸੰਗਤਾਂ ਵਿੱਚ ਪ੍ਰਚਲਤ ਕੀਤਾ ਹੋਇਆ ਹੈ। ਪਰ ਸਹੀ ਨਾਮ ਨੂੰ ਸੰਗਤਾਂ ਵਿੱਚ ਪ੍ਰਚਾਰਨ ਦਾ ਕਿਸੇ ਨੇ ਯਤਨ ਹੀ ਨਹੀ ਕੀਤਾ। ਜਦੋਂ ਕਿ ਮੁਹਲੇ ਦਾ ਸਹੀ ਤੇ ਠੀਕ ਨਾਮ ਚੂਨੀ ਮੰਡੀ ਹੈ। ਇਸ ਸਬੰਧੀ ਅੱਜ ਆਪ ਜੀ ਨਾਲ ਵਿਚਾਰ ਸਾਝੇ ਕਰਨੇ ਹਨ।
ਪ੍ਰਸਿਧ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਜਿਨ੍ਹਾਂ ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾਗ੍ਰੰਥ ਲਿਖੇ ਹਨ। ਤਿੰਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਜਨਮ ਅਸਥਾਨ ਦਾ ਨਾਮ ਅਪਣੇ ਗ੍ਰੰਥਾਂ ਵਿੱਚ ਚੂੰਨੀ ਮੰਡੀ ਹੀ ਲਿਖਿਆ ਹੀ ਤਵਾਰੀਖ ਦੇ ਲਿਖੇ ਹੋਏ ਸ਼ਬਦ, ਏਹ ਗੁਰੂ {ਪਾ: 4 ਅਵਤਾਰ ਤੇ ਮਾਤਾ ਪਿਤਾ) ਵੀਹ ਕਤਕ ਵਦੀ 2 ਸੰਮਤ 1591 ਅਤੇ 1534 ਈਸਵੀ ਅਤੇ 67 ਨਾਨਕ ਸ਼ਾਹੀ ਵਿੱਚ ਵੀਰਵਾਰ ਚਾਰ ਘੜੀ ਦਿਨ ਚੜ੍ਹੇ ਹਿਮਾਯੂੰ ਬਾਦਸ਼ਾਹ ਦੇ ਵਕਤ ਹਰਦਾਸ ਮਲ ਸੋਢੀ ਦੇ ਘਰ ਮਾਈ ਦਯਾ ਕੌਰ ਦੀ ਕੁਖੌਂ ਲਹੋਰ ਚੂੰਨੀ ਮੰਡੀ ਵਿਖੇ ਪ੍ਰਗਟੇ ਤਵਾਰੀਖ ਪੰਨਾਂ 1 ਗੁਰੂ ਰਾਮਦਾਸ ਜੀ ਦਾ ਜੀਵਨ।
ਇਸ ਤੋਂ ਅਗੇ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਵਿਚੋਂ ਗੁਰੂ ਰਾਮ ਦਾਸ ਜੀ ਸਬੰਧੀ ਇਸ ਤਰ੍ਹਾ ਲਿਖਦੇ ਹਨ।
ਚੂਨੀ ਮੰਡੀ:-ਲਹੋਰ ਦਾ ਇੱਕ ਬਜ਼ਾਰ, ਜਿਸ ਵਿੱਚ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ। ਦੇਖੋ ਲਹੋਰ। ਲਹੋਰ 3782 ਪੇਜ਼ ਤੇ ਹੈ ਇਸਤਰ੍ਹਾਂ ਸ਼ਬਦ ਲਿਖੇ ਹਨ; -ਚੂਨੀ ਮੰਡੀ ਵਿੱਚ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ ਦਰਬਾਰ ਸੁੰਦਰ ਬਣਿਆ ਹੋਇਆ ਹੈ ਨਾਲ ਅੱਠ ਦੁਕਾਨਾ ਹਨ ਪੁਜਾਰੀ ਹੈ।
ਜੇਕਰ ਆਪ ਜੀ ਮਹਾਨ ਕੋਸ਼ ਵਿੱਚ ਲਹੋਰ ਦਾ ਨਕਸ਼ਾ ਭੀ ਵੇਖੋਗੇ ਤਾਂ ਉਥੇ ਭੀ ਨਿਸ਼ਾਨ ਦੇਹੀ ਵਾਲੀ ਥਾਂ ਚੂਨੀ ਮੰਡੀ ਹੀ ਲਿਖੇ ਹੋਏ ਮਿਲਨਗੇ।
ਪ੍ਰਿੰਸੀਪਲ ਸਤਬੀਰ ਸਿੰਘ ਜਿਨ੍ਹਾਂ ਨੇ ਦਸ ਗੁਰ ਸਾਹਿਬਾਨਾਂ ਦਾ ਜੀਵਨ ਗੁਰਬਾਣੀ ਦੀਆਂ ਪੰਕਤੀਆਂ ਦੇ ਅਧਾਰ ਤੇ ਪੁਸਤਕਾਂ ਦੇ ਨਾਮ ਰੱਖੇ ਉਹ ਗੁਰੂ ਰਾਮਦਾਸ ਜੀ ਦੇ ਜੀਵਨ ਨਾਲ ਸਬੰਧਤ ਪੁਸਤਕ ਪੂਰੀ ਹੋਈ ਕਰਾਮਾਤ ਵਿੱਚ ਪਹਿਲਾ ਪ੍ਰਕਰਣ ਹੀ ਇਥੋਂ ਸ਼ੁਰੂ ਕਰਦੇ ਹਨ।
ਚੂੰਨੀ ਮੰਡੀ ਲਹੋਰ: _ {ਪਹਿਲੀਆਂ ਐਡੀਸ਼ਨਾਂ ਵਿੱਚ} ਬਾਅਦ ਵਿੱਚ ਪਤਾ ਨਹੀ ਕਿ ਪਬਲੀਸ਼ਰਾਂ ਨੇ ਤਬਦੀਲੀ ਕੀਤੀ ਹੋਵੇ? ਇਹ ਅਸੀ ਨਹੀ ਜਾਣਦੇ।
2008 ਦੀ ਗੱਲ ਹੈ ਜਦੋਂ ਕੌਮ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਸ਼ਤਾਬਦੀ ਦਿਵਸ ਬੜੇ ਜੋਰਾਂ ਸ਼ੋਰਾਂ ਨਾਲ ਮਨਾਂ ਰਹੀ ਸੀ ਠੀਕ ਗੁਰਪੁਰਬ ਦੀ ਉਹ ਰਾਤ ਜਿਸ ਦਿਨ ਸਵੇਰੇ ਗੁਰਪੁਰਬ ਸੀ ਵਕਤ ਦੇ ਅਕਾਲ ਤੱਖਤ ਦੇ ਜਥੇਦਾਰ ਜੀ ਨੇ ਰਾਤ 12 ਵਜੇ ਅਰਦਾਸੀਏ ਸ਼ਪੈਸ਼ਲ ਫੋਨ ਤੇ ਇਹ ਹਦਾਇਤ ਕੀਤੀ ਕਿ ਸਵੇਰ ਦੀ ਅਰਦਾਸ ਵਿੱਚ ਗੁਰਪੁਰਬ ਸਬੰਧੀ ਗੁਰੂ ਸਾਹਿਬ ਜੀ ਦਾ ਆਗਮਨ ਚੂੰਨੀ ਮੰਡੀ ਲਹੋਰ ਕਹਿਣਾ ਹੈ ਚੂਨਾ ਮੰਡੀ ਨਹੀ ਕਹਿਣਾ। ਵੇਖੋ ਅਗਲੇ ਦਿਨ ਦੀ ਪੰਜਾਬੀ ਅਖਬਾਰ ਸਪੋਕਸਮੈਨ।
ਚੂਨਾ ਮੰਡੀ ਤੇ ਚੂੰਨੀ ਮੰਡੀ ਵਿੱਚ ਫਰਕ ਕੀ ਹੈ?
ਆਮ ਕਰਕੇ ਸ਼ਹਿਰਾਂ ਜਾਂ ਵਡੇ ਨਗਰਾਂ ਵਿੱਚ ਮੁਹਲਿਆ ਦੇ ਨਾਮ ਬਾਜ਼ਾਰਾਂ ਦੇ ਨਾਮ, ਕਿਰਤ ਦੇ ਅਧਾਰ ਤੇ ਜਾਂ ਜਿਨਸ ਦੇ ਅਧਾਰ ਤੇ ਪੈ ਜਾਦੇ ਹਨ। ਕਸੇਰਿਆ ਬਜ਼ਾਰ, ਬਜ਼ਾਰ ਸ਼ਰਾਫਾ, ਬਾਜ਼ਾਰ ਬਾਂਸਾ, ਸਾਬਣ ਬਾਜ਼ਾਰ, ਦਾਣਾ ਮੰਡੀ, ਆਟਾ ਮੰਡੀ ਇਹ ਨਾਮ ਜਿਣਸਾਂ ਦੇ ਨਾਮ ਤੇ ਬਾਜ਼ਾਰਾਂ ਦੇ ਨਾਮ ਪੈ ਗਏ। ਚੂਨਾਂ ਮੰਡੀ ਕੀ ਹੈ? ਚੂਨਾ ਖਿਲ ਕੀਤੇ ਪੱਥਰ ਨੂੰ ਕਹਿੰਦੇ ਹਨ ਜਿਸਨੂੰ ਅਸੀ ਅਪਣੀ ਬੋਲੀ ਵਿੱਚ ਕਲੀਚੂਨਾ ਕਹਿ ਦੇਦਾਂ ਹਾਂ। ਜੋ ਦਵਿਾਰਾਂ ਤੇ ਸਫੈਦੀ ਕਰਨ ਦੇ ਕੰਮ ਆਉਦਾਂ ਹੈ। ਦੂਸਰਾ ਅਰਥ ਚੂਨੇ ਦਾ ਬਾਣੀ ਦੇ ਬਿਨਾਂ ਤੇ ਆਟਾ ਕੀਤਾ ਗਿਆ। ਦੋਇ ਸੇਰ ਮਾਗਉ ਚੂਨਾ। ਪਾਉ ਘੀਓ ਸੰਗਿ ਲੂਨਾ। ਅਤੇ ਬਸੰਤ ਰਾਗ ਵਿੱਚ ਚਾਕੀ ਚਾਟਹਿ ਚੂਨ ਖਾਹਿ॥ ਭਗਤ ਕਬੀਰ ਜੀ. ਚੂਨ ਚਿਹਨ ਨ ਰਹਾਇ॥ ਇਹ ਚੂਨ ਸ਼ਬਦ ਆਟੇ ਵਾਸਤੇ ਆਇਆ ਹੈ। ਹੁਣ ਵੇਖਨ ਵਾਲੀ ਇਹ ਗੱਲ ਹੈ ਕਿ ਇਸ ਬਾਜ਼ਾਰ ਵਿੱਚ ਜਿਸ ਨੂੰ ਚੂਨਾਂ ਬਾਜ਼ਾਰ ਆਖਿਆ ਜਾਦਾ ਹੈ ਇਥੇ ਕੋਈ ਚੂਨੇ ਕਲੀ ਦੀ ਦੁਕਾਨ ਨਹੀ ਤੇ ਨਾ ਹੀ ਰੰਗ ਰੋਗਨ ਦੀ ਹੈ ਅਤੇ ਨਾ ਹੀ ਕੋਈ ਆਟੇ ਦੀ ਮਾਰਕੀਟ ਹੈ ਨਾ ਆਟੇ ਦੀ ਕੋਈ ਚਕੀ ਹੈ। ਜਿਸਦੇ ਬਿਨਾਂ ਤੇ ਇਸਦਾ ਨਾਮ ਚੂਨਾਂ ਬਾਜ਼ਾਰ ਪੈ ਜਾਦਾਂ। ਦਾਸ ਖੁਦ ਤਿੰਨ ਵਾਰ ਦਰਸ਼ਨ ਕਰ ਆਇਆ ਹੈ ਕਪੜੇ ਦੀ ਬਹੁਤ ਵਡੀ ਮਾਰਕੀਟ ਹੈ ਬਾਜ਼ਾਰ ਬੜਾ ਸੁੰਦਰ ਹੈ। ਜਨਮ ਅਸਥਾਨ ਭੀ ਬਹੁਤ ਸੁੰਦਰ ਹੁਣ ਤਿਆਰ ਕੀਤਾ ਹੈ।
ਫਿਰ ਸਹੀ ਨਾਮ ਕੀ ਹੈ? ਚੂੰਨੀ ਬਾਜ਼ਾਰ। ਚੂੰਨੀ ਕਿਸਨੂੰ ਕਹਿੰਦੇ ਹਨ? ਚੂੰਨੀ ਹੀਰੇ ਦੀਆਂ ਕਣੀਆਂ ਨੂੰ ਆਖਿਆ ਜਾਦਾਂ ਹੈ ਜੋ ਹੀਰੇ ਨੂੰ ਕੱਟਣ ਤੋ ਬਾਅਦ ਨਿਕੇ ਨਿਕੇ ਟੁਕੜੇ ਬੱਚ ਜਾਦੇ ਸਨ ਉਹ ਛੋਟੇ ਵਾਪਾਰੀ ਖਰੀਦ ਕੇ ਅਪਣੇ ਕੋਲ ਰੱਖ ਲੈਦੇ ਸਨ। ਲੋੜਵੰਦ ਉਹਨਾਂ ਕੋਲੋ ਖਰੀਦ ਕੇ ਅਪਣੀ ਲੋੜ ਪੂਰੀ ਕਰ ਲੈਦੇ ਸਨ। ਗੁਰੂ ਕਾਲ ਵੇਲੇ ਇਹ ਕੰਮ ਭੀ ਬਹੁਤਾ ਸੋਢੀ ਬੇਦੀ ਹੀ ਕਰਦੇ ਸਨ। ਜਿਥੇ ਕੁੱਝ ਇਵੇ ਦਾ ਸਾਮਾਨ ਵਿਕਦਾ ਹੋਵੇ ਉਸ ਬਾਜ਼ਾਰ ਨੂੰ ਜਾਂ ਤਾਂ ਡਬੀ ਬਾਜ਼ਾਰ ਕਿਹਾ ਜਾਦਾ ਸੀ ਜਾਂ ਫਿਰ ਚੂੰਨੀ ਬਾਜ਼ਾਰ ਕਿਹਾ ਜਾਦਾਂ ਸੀ ਸੋ ਇਹ ਬਾਜ਼ਾਰ ਦਾ ਨਾਮ ਚੂੰਨੀ ਮੰਡੀ ਦੇ ਨਾਮ ਨਾਲ ਜਾਣਿਆ ਜਾਦਾ ਸੀ ਜੋ ਅੱਜ ਚੂਨਾ ਮੰਡੀ ਆਖਦੇ ਹਨ। ਸੋ ਕਿਰਪਾ ਕਰਕੇ ਸਹੀ ਖੋਜ ਕਰਕੇ ਇਤਿਹਾਸ ਵਿਚਾਰਨ ਦੀ ਸੇਵਾ ਕਰੋ ਜੀ ਧੰਨ ਗੁਰੂ ਰਾਮਦਾਸ ਜੀ ਸਾਡੇ ਸਾਰਿਆ ਤੇ ਬਖਸ਼ਸ਼ ਕਰਨ। ਸਤਿਗੁਰਾਂ ਦੇ ਆਗਮਨ ਪੁਰਬ ਦੀ ਆਪ ਸਭ ਸੂਗਤਾਂ ਨੂੰ ਦਾਸ ਵਲੋਂ ਤੇ ਦਾਸ ਦੇ ਸਮੂੰਹ ਪ੍ਰਵਾਰ ਵਲੋਂ ਲੱਖ ਲੱਖ ਵਧਾਈ ਹੋਵੇ ਜੀ।


(06/10/13)
ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ

ਕੁਦਰਤਿ (ਪਰਮੇਸ਼ਰ ਦੀ ਰਚਨਾ, ਸ੍ਰਿਸ਼ਟੀ) ਵੀ ਬੇਅੰਤ ਹੈ
ਬੇਅੰਤ ਪ੍ਰਭੂ ਦੀ ਸਾਜੀ ਵਿਸਮਾਦੀ ਰਚਨਾ ਵੀ ਬੇਅੰਤ ਹੈ -
ਪਾਤਾਲਾਂ ਪਾਤਾਲ, ਲਖ ਆਗਾਸਾਂ ਆਗਾਸ।। (ਮ: 1, 5)
ਭਾਵ : ਪਰਮੇਸ਼ਰ ਦੀ ਰਚਨਾ ਅੰਦਰ ਅਣ-ਗਿਣਤ ਪਾਤਾਲ ਤੇ ਅਣ-ਗਿਣਤ ਹੀ ਆਕਾਸ਼ ਹਨ, ਇਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅੱਜ ਸਾਇੰਸਦਾਨਾਂ ਨੇ ਇਤਨੀ ਸ਼ਕਤੀਸ਼ਾਲੀ ਦੂਰ-ਬੀਨ ਤਿਆਰ ਕਰ ਲਈ ਹੈ ਕਿ ਉਸ ਰਾਹੀਂ ਕਈ ਗਲੈਕਸੀਜ਼ ਵੇਖ ਲਈਆਂ ਹਨ। ਇੱਕ ਗਲੈਕਸੀ ਅੰਦਰ ਕਈ-ਕਈ ਧਰਤੀਆਂ ਹਨ।
ਵਿਸਮਾਦੀ ਕੁਦਰਤਿ
ਸਲੋਕ ਮ: 1. । ਵਿਸਮਾਦੁ ਨਾਦ, ਵਿਸਮਾਦੁ ਵੇਦ।। ਵਿਸਮਾਦੁ ਜੀਅ, ਵਿਸਮਾਦ ਭੇਦ।। ਵਿਸਮਾਦੁ ਰੂਪ, ਵਿਸਮਾਦੁ ਰੰਗ।। ਵਿਸਮਾਦੁ ਨਾਗੇ ਫਿਰਹਿਂ ਜੰਤ।। ਵਿਸਮਾਦੁ ਪਉਣ, ਵਿਸਮਾਦੁ ਪਾਣੀ, ।। ਵਿਸਮਾਦੁ ਅਗਨੀ, ਖੇਡਹਿਂ ਵਿਡਾਣੀ।। ਵਿਸਮਾਦੁ ਧਰਤੀ, ਵਿਸਮਾਦੁ ਖਾਣੀ।। ਵਿਸਮਾਦੁ ਸਾਦਿ ਲਗਹਿਂ ਪਰਾਣੀ।। ਵਿਸਮਾਦੁ ਸੰਜੋਗੁ, ਵਿਸਮਾਦੁ ਵਿਜੋਗੁ।। ਵਿਸਮਾਦੁ ਭੁਖ, ਵਿਸਮਾਦੁ ਭੋਗੁ।। ਵਿਸਮਾਦੁ ਸਿਫਤਿ, ਵਿਸਮਾਦੁ ਸਾਲਾਹ।। ਵਿਸਮਾਦੁ ਉਝੜ, ਵਿਸਮਾਦੁ ਰਾਹ।। ਵਿਸਮਾਦੁ ਨੇੜੈ, ਵਿਸਮਾਦੁ ਦੂਰਿ।। ਵਿਸਮਾਦੁ ਦੇਖੈ ਹਾਜਰਾ ਹਜੂਰਿ।। ਵੇਖਿ ਵਿਡਾਣੁ ਰਹਿਆ ਵਿਸਮਾਦੁ।। ਨਾਨਕ, ਬੁਝਣੁ ਪੂਰੇ ਭਾਗਿ।। (ਮ: 1 463-464)
ਪਦ-ਅਰਥ : ਵਿਸਮਾਦੁ-ਅਦਭੁੱਤ ਰਸ ਪੈਦਾ ਹੋਣ ਦੀ ਅਵੱਸਥਾ, ਅਸਚਰਜਤਾ। ਨਾਦ-ਅਵਾਜ਼। ਵੇਦ-ਗਿਆਨ। ਭੇਦ-ਕਿਸਮਾਂ। ਜੰਤ-ਜੀਵ। ਅਗਨੀ-ਅਗਨੀਆਂ। ਖੇਡਹਿਂ-ਖੇਡਦੀਆਂ ਹਨ। ਵਿਡਾਣ-ਅਸਚਰਜ ਖੇਡਾਂ। ਖਾਣੀ-ਜੀਵਾਂ ਦੀ ਉਤਪਤੀ ਦੇ ਢੰਗ। ਸਾਦਿ-ਸੁਆਦ ਵਿੱਚ। ਸੰਜੋਗ-ਜੀਵ ਦਾ ਮੇਲ। ਵਿਜੋਗ-ਵਿਛੋੜਾ। ਭੋਗੁ-ਪਦਾਰਥਾਂ ਦਾ ਵਰਤਣਾ। ਸਾਲਾਹ-ਸ਼ਲਾਘਾ। ਉਝੜ-ਕੁਰਾਹ। ਰਾਹ-ਸਿੱਧਾ ਰਾਹ। ਵਿਡਾਣੁ-ਕੌਤਕ। ਵੇਖਿ-ਵੇਖ ਕੇ। ਰਹਿਆ ਵਿਸਮਾਦ-ਵਿਸਮਾਦ ਪੈਦਾ ਹੋ ਰਿਹਾ ਹੈ। ਬੁਝਣੁ-ਗਿਆਨ, ਸਮਝਣਾ।
ਭਾਵ: ਬ੍ਰਹਮੰਡ ਵਿੱਚ ਪੈਦਾ ਹੋ ਰਹੀਆਂ ਅਲੱਗ-ਅਲੱਗ ਕਿਸਮ ਦੀਆਂ ਆਵਾਜ਼ਾਂ, ਬੇਅੰਤ ਪ੍ਰਕਾਰ ਦੇ ਗਿਆਨ (ਜਾਣਕਾਰੀਆਂ), ਬੇਅੰਤ ਸ਼੍ਰੇਣੀਆਂ ਅਤੇ ਨਸਲਾਂ ਦੇ ਜੀਵ, ਉਨ੍ਹਾਂ ਦੇ ਬੇਅੰਤ ਕਿਸਮ ਦੇ ਰੂਪ-ਰੰਗ, ਧਰਮੀ ਬੰਦਿਆਂ ਦੇ ਮਨ ਵਿੱਚ ਵਿਸਮਾਦ ਪੈਦਾ ਕਰਦੇ ਹਨ। ਕੁਦਰਤਿ ਵਿੱਚ ਅਨੇਕਾਂ ਹੀ ਜੀਵ ਨੰਗੇ ਹੀ ਫਿਰਦੇ ਹਨ ਇਹ ਗੱਲਾਂ ਵੀ ਮਨੁੱਖੀ-ਮਨ ਵਿੱਚ ਅਸਚਰਜਤਾ ਪੈਦਾ ਕਰਦੀਆਂ ਹਨ।
ਹਵਾ, ਪਾਣੀ ਅਤੇ ਅੱਗ ਆਦਿਕ ਤੱਤਾਂ ਦਾ ਕੁਦਰਤੀ ਵਰਤਾਰਾ-ਤੱਕ ਕੇ ਵਿਸਮਾਦ ਪੈਦਾ ਹੁੰਦਾ ਹੈ।
ਵਿਸ਼ਾਲ ਧਰਤੀ, ਧਰਤੀ ਦੇ ਜੀਵਾਂ ਦੀਆਂ ਉਤਪਤੀਆਂ ਦੇ ਢੰਗ-ਤਰੀਕੇ ਅਤੇ ਪਦਾਰਥਾਂ ਦੇ ਸੁਆਦਾਂ ਵਿੱਚ ਖਚਿੱਤ ਹੋਏ ਜੀਵਾਂ ਨੂੰ ਵੇਖ ਕੇ ਮਨੁੱਖੀ ਮਨ `ਤੇ ਅਸਚਰਜਤਾ ਛਾ ਜਾਂਦੀ ਹੈ।
ਕਿਧਰੇ ਜੀਵਾਂ ਦੇ ਮੇਲ ਹੋ ਰਹੇ ਹਨ, ਕਿਧਰੇ ਉਹ ਵਿੱਛੜ ਰਹੇ ਹਨ ਕਿਤੇ ਜੀਵਾਂ `ਤੇ ਪਦਾਰਥਾਂ ਦੀ ਪ੍ਰਾਪਤੀ ਦੀ ਭੁੱਖ ਹਾਵੀ ਹੋ ਰਹੀ ਹੈ, ਕਿਤੇ ਜੀਵ ਪਦਾਰਥਾਂ ਦੀ ਪ੍ਰਾਪਤੀ ਨੂੰ ਭੋਗ ਰਹੇ ਹਨ, ਇਹ ਗੱਲਾਂ ਮਨੁੱਖੀ ਮਨ ਵਿੱਚ ਵਿਸਮਾਦ ਪੈਦਾ ਕਰਦੀਆਂ ਹਨ।
ਕਿਧਰੇ ਪ੍ਰਭੂ-ਪਿਤਾ ਦੀ ਸਿਫਤਿ-ਸਾਲਾਹ ਹੋ ਰਹੀ ਹੈ, ਕਿਧਰੇ ਧਰਮ-ਵਿਹੂਣੇ (ਆਪ-ਹੁਦਰੇ) ਲੋਕ ਕੁਰਾਹੇ ਪਏ ਫਿਰਦੇ ਹਨ ਅਤੇ ਕਿਧਰੇ ਧਰਮੀ ਲੋਕ ਧਰਮ ਦੇ ਸਹੀ ਰਾਹ `ਤੇ ਚੱਲ ਕੇ ਮਨੁੱਖਤਾ ਲਈ ਪਰਉਪਕਾਰ ਦੇ ਚਾਨਣ-ਮੁਨਾਰੇ ਬਣ ਰਹੇ ਹਨ। ਇਹ ਸਾਰੇ ਵਰਤਾਰੇ ਵਿਸਮਾਦ ਪੈਦਾ ਕਰਦੇ ਹਨ। ਕਿਸੇ ਜੀਵ ਲਈ ਰੱਬ ਨੇੜੇ (ਵਸਦਾ ਨਜ਼ਰ ਆਉਂਦਾ) ਹੈ, ਕਿਸੇ ਨੂੰ (ਆਪਣੇ ਕੀਤੇ ਕਰਮਾਂ ਦੇ ਫਲਸਰੂਪ) ਦੂਰ ਲਗਦਾ ਹੈ, ਕੋਈ ਜੀਵ ਪ੍ਰਭੂ-ਪਿਤਾ ਨੂੰ ਹਾਜ਼ਰ-ਨਾਜ਼ਰ ਅਨੁਭਵ ਕਰਦਾ ਹੈ - ਇਹ ਅਜੀਬੋ-ਗਰੀਬ ਮਨੁੱਖੀ ਵਰਤਾਰਾ ਵੀ ਮਨੁੱਖੀ ਮਨ ਵਿੱਚ ਅਸਚਰਜਤਾ ਪੈਦਾ ਕਰਦਾ ਹੈ।
ਪ੍ਰਭੂ ਦੀ ਸਾਜੀ ਕੁਦਰਤਿ ਵਿੱਚ ਵਰਤ ਰਹੇ ਉਪਰੋਕਤ ਕੌਤਕਾਂ ਨੂੰ ਵੇਖ ਕੇ ਵਿਸਮਾਦ ਹੀ ਵਿਸਮਾਦ ਪੈਦਾ ਹੁੰਦਾ ਹੈ। ਹੇ ਨਾਨਕ! ਪ੍ਰਭੂ ਦੀ ਸ੍ਰਿਸ਼ਟੀ ਵਿੱਚ ਵਰਤ ਰਹੇ ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗਾਂ ਨਾਲ ਹੀ ਸਮਝਿਆ ਜਾ ਸਕਦਾ ਹੈ।
ਮਨੁੱਖ-ਪ੍ਰਭੂ ਦੀ ਕੁਦਰਤਿ ਦੀ ਸਭ ਤੋਂ ਸ੍ਰੇਸ਼ਟ ਰਚਨਾ
ਪਰਮੇਸ਼ਰ ਦੀ ਰਚਨਾ ਅੰਦਰ ਮਨੁੱਖ ਸਭ ਜੂਨਾਂ ਵਿੱਚੋਂ ਸ੍ਰੇਸ਼ਟ ਹੁੰਦਾ ਹੋਇਆ ਭੀ ‘ਹਰਿ-ਰਸ’ ਤੋਂ ਬਿਨਾ ਦੁਰਲੱਭ ਮਨੁੱਖਾ ਜੀਵਨ ਨਿਸਫ਼ਲ ਕਰ ਲੈਂਦਾ ਹੈ।
ਸੋਹਨੀ ਸਰੂਪਿ ਸੁਜਾਣਿ ਬਿਚਖਨਿ।। ਅਤਿ ਗਰਬੈ ਮੋਹਿ ਫਾਸੀ ਤੂੰ।। ਰਹਾਉ।।
------------------------------------------
ਅਵਰ ਜੋਨਿ ਤੇਰੀ ਪਨਿਹਾਰੀ।। ਇਸੁ ਧਰਤੀ ਮਹਿ ਤੇਰੀ ਸਿਕਦਾਰੀ।।
ਸ਼ੁਇਨਾ ਰੂਪਾ ਤੁਝਪਹਿ ਦਾਮ।। ਸੀਲੁ ਬਿਗਾਰਿਓ ਤੇਰਾ ਕਾਮ।। (ਮ: 5, 374)

ਭਾਵ : (ਹੇ ਭਾਈ!) ਤੈਨੂੰ ਪਰਮੇਸ਼ਰ ਨੇ ਸੋਹਣਾ ਸਰੂਪ ਦਿੱਤਾ ਹੈ, ਬੁੱਧੀ ਦਿੱਤੀ ਹੈ। ਪਰ, ਤੂੰ ਚਤੁਰਾਈ (ਵਲ-ਛਲ) ਨਹੀਂ ਤਿਆਗੀ, ਬਹੁਤ ਹੰਕਾਰ ਅਤੇ ਬਿਣਸਣਹਾਰ ਵਸਤਾਂ ਦੇ ਮੋਹ ਵਿੱਚ ਬੁਰੀ ਤਰ੍ਹਾਂ ਫਸਿਆ ਪਿਆ ਹੈਂ। ਰਹਾਉ।
(ਹੇ ਜੀਵ!) ਹੋਰ ਸਾਰੀਆਂ ਜੂਨਾਂ ਤੇਰੀਆਂ ਸੇਵਕ ਹਨ। ਇਸ ਧਰਤੀ ਉੱਤੇ ਤੇਰੀ ਸਿਰਦਾਰੀ ਕਾਇਮ ਕੀਤੀ ਹੈ ਮਾਲਿਕ-ਪ੍ਰਭੂ ਨੇ। ਤੇਰੇ ਪਾਸ ਸੁਇਨਾ ਹੈ, ਚਾਂਦੀ ਹੈ, ਧਨ-ਪਦਾਰਥ ਹੈ (ਹੋਰ ਜੂਨਾਂ ਪਾਸ ਇਹ ਚੀਜਾਂ ਨਹੀਂ ਹਨ) ਪਰ, ਕਾਮ-ਵਾਸ਼ਨਾ ਨੇ ਤੇਰਾ ਸੁਭਾਉ (ਜੋ ਸਭ ਤੋਂ ਉੱਚੀ ਸ਼੍ਰੇਣੀ ਵਾਲਿਆਂ ਨੂੰ ਫ਼ਬਦਾ ਹੈ) ਵਿਗਾੜ ਦਿੱਤਾ ਹੋਇਆ ਹੈ (4)।
ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ


(05/10/13)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ, ਵਿੱਬਸਾਈਟ ਸਿੱਖ ਮਾਰਗ ਦੇ ਪ੍ਰਮੁੱਖ ਪ੍ਰਬੰਧਕ ਜੀਓ,
ਵਾਹਿਗੁਰੂ ਜਾ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਸਰਦਾਰ ਦਲੇਰ ਸਿੰਘ ਜੀ ਜੋਸ਼, ‘ਤੁਹਾਡੇ ਪੱਤਰ’ ਹੇਠ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ ਤਾਂ ਜੋ ਸਾਰੇ ਸਿੱਖ ਗੁਰਮਤਿ ਅਨੁਸਾਰ ਹੀ ਸ਼ਬਦਾਵਲੀ ਵਰਤੋਂ ਵਿੱਚ ਲਿਆਉਂਣ। ਪਹਿਲਾਂ “ਅੰਗ ਜਾਂ ਅੰਕ” ਬਾਰੇ ਵਿਚਾਰ ਸਮੇਂ ਬਹੁਤ ਸਾਰੇ ਪਾਠਕਾਂ ਦੇ ਵਿਚਾਰ ਸਨ, ਗੁਰੂ ਗਰੰਥ ਸਾਹਿਬ ਦੇ
(Page, Pages) ਨੂੰ ਪੰਨਾ, ਸਫਾ, ਅੰਕ ਹੀ ਲਿਖਣਾ ਚਾਹੀਦਾ ਹੈ ਕਿਉਂਕਿ ‘ਅੰਗ’ ਤਾਂ ਸਰੀਰ ਦੇ ਹੀ ਹੁੰਦੇ ਹਨ। ਪਰ ਫਿਰ ਵੀ, ਸਰਦਾਰ ਜੋਸ਼ ਜੀ ‘ਅੰਗ’ ਹੀ ਲਿਖ ਰਹੇ ਹਨ। ਵਿੱਬਸਾਈਟ/ਇੰਟਰਨਿੱਟ ਦੁਆਰਾ ਵਿਚਾਰ ਕਰਨ ਦਾ ਤਾਂ ਹੀ ਫਾਇਦਾ ਹੈ ਜੇ ਅਸੀਂ ਗੁਰਮਤਿ ਤੇ ਗੁਰਬਾਣੀ ਅਨੁਸਾਰ ਸੋਝੀ ਪਰਾਪਤ ਕਰੀਏ, ਨਹੀਂ ਤਾ ਸਮਾਂ ਖ਼ਰਾਬ ਕਰਨ ਬਰਾਬਰ ਹੈ!
ਮੇਰੀ ਜਾਣਕਾਰੀ ਅਨੁਸਾਰ ੧੯੪੭ ਤੋਂ ਪਹਿਲਾਂ, ਸਿੱਖ ਧਰਮ ਦੇ ਕੇਂਦਰ ਨੂੰ “ਦਰਬਾਰ ਸਾਹਿਬ” ਹੀ ਕਿਹਾ ਜਾਂਦਾ ਸੀ। ਪਰ, ੧੮੪੯ ਤੋਂ ਬਾਅਦ ਅੰਗ੍ਰੇਜ਼ਾਂ ਨੇ ਦਰਬਾਰ ਸਾਹਿਬ ਨੂੰ ਸਿੱਖ ਟੈਂਪਲ ਕਹਿਣਾ ਸ਼ੁਰੂ ਕਰ ਦਿੱਤਾ ਸੀ ਅਤੇ ੧੯੪੭ ਦੇ ਬਟਵਾਰੇ ਤੋਂ ਹਿੰਦੂਆਂ ਨੇ ਇਸ ਦਾ ਨਾਂ ਸਵਰਣ ਮੰਦਰ ਪ੍ਰਚਲਤ ਕਰ ਦਿੱਤਾ! ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਦੇ ਹੈੱਡ ਮਨਿਸਟਰਾਂ ਨੂੰ ਤਾਂ ਗੁਰਬਾਣੀ ਅਤੇ ਸਿੱਖ ਇਸਿਹਾਸ ਬਾਰੇ ਕੋਈ ਖ਼ਾਸ ਸਮਝ ਹੀ ਨਹੀਂ ਓੜ੍ਹਦੀ, ਜਿਵੇਂ ਅਸੀਂ ਪਿਛਲੇ ੭੦ਕੁ ਸਾਲਾਂ ਤੋਂ ਦੇਖਦੇ ਆ ਰਹੇ ਹਾਂ!
੧੮ ਮਾਰਚ ੧੮੮੭ ਨੂੰ ਸਿੱਖ ਪੁਜਾਰੀਆਨ ਵ ਗ੍ਰੰਥੀਆਂ ਵ ਨੰਬਰਦਾਰਾਨ ਨੇ ਪ੍ਰੋ. ਗੁਰਮੁਖ ਸਿੰਘ ਜੀ ਨੂੰ ਪੰਥ ਵਿਚੋਂ ਛੇਕ ਦਿੱਤਾ ਸੀ ਪਰ ਉਸ ਹੁਕਮਨਾਮੇ ਵਿਖੇ ‘ਸ੍ਰੀ ਦਰਬਾਰ ਸਾਹਿਬ’ ਹੀ ਲਿਖਿਆ ਮਿਲਦਾ ਹੈ।
ਇਵੇਂ ਹੀ ਸਿੱਖ ਗੁਰਦੁਆਰਾ ਐਕਟ ੧੯੨੫ ਦੀਆਂ ਧਾਰਾਂ ੪੩ ਅਤੇ ੪੩ ਏ ਵਿਖੇ ਵੀ ਲਿਖਿਆ ਹੋਇਆ ਹੈ:
“the Head Ministers of the Darbar Sahib, Amritsar”. There is no mention of Harimandir or golden temple ?
ਹਰ ਰੋਜ਼ ਜਪੁ ਜੀ ਸਾਹਿਬ ਦਾ ਪਾਠ ਕਰਦੇ ਸਮੇਂ ਵੀ ਅਸੀਂ ਪਾਠ ਕਰਦੇ ਹੈਂ:
ਗੁਰੂ ਗਰੰਥ ਸਾਹਿਬ, ਪੰਨਾ ੨, ਪਉੜੀ ੪॥
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ॥ ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ॥
ਪੰਨਾ ੭, ਪਉੜੀ ੩੪॥
ਕਰਮੀ ਕਰਮੀ ਹੋਇ ਵੀਚਾਰੁ॥ ਸਚਾ ਆਪਿ ਸਚਾ ਦਰਬਾਰੁ॥
ਤਿਥੈ ਸੋਹਨਿ ਪੰਚ ਪਰਵਾਣੁ॥ ਨਦਰੀ ਕਰਮਿ ਪਵੈ ਨੀਸਾਣੁ॥
ਸਿਰੀਰਾਗੁ ਮਹਲਾ ੧, ਪੰਨਾ ੧੫॥
ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ॥ ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ॥
ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ॥ ੧॥
ਪੰਨਾ ੧੬॥ ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ॥ ਇਕਿ ਉਪਾਏ ਮੰਗਤੇ
ਇਕਨਾ ਵਡੇ ਦਰਵਾਰ॥ ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ॥ ੩॥
ਪੰਨਾ ੫੦੭, ਗੂਜਰੀ ਮਹਲਾ ੫ ਘਰੁ ੨॥ ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ॥
ਪੰਨਾ ੮੫੬, ਬਿਲਾਵਲੁ ਬਾਣੀ ਭਗਤਾ ਕੀ॥ ਕਬੀਰ ਜੀਉ ਕੀ॥
ਦਰਮਾਦੇ ਠਾਢੇ ਦਰਬਾਰਿ॥ ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸੁਨ ਦੀਜੈ ਖੋਲ੍ਹਿ ਕਿਵਾਰ॥ ੧॥ ਰਹਾਉ॥

ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੫ ਅਕਤੂਬਰ ੨੦੧੩


(04/10/13)
ਸਰਬਜੋਤ ਸਿੰਘ ਦਿੱਲੀ

ਸਫਰ ਸੋਹਨਲਾਲ ਤੋਂ ਸੋਹਨ ਸਿੰਘ
ਮੈਂ ਤਕਰੀਬਨ ਮਾਰਚ ਯਾ ਅਪ੍ਰੈਲ 2011 ਚ ਵੀਰ ਪ੍ਰਕਾਸ਼ ਸਿੰਘ ਫਿਰੋਜ਼ਪੁਰੀ ਦੇ ਨਾਲ ਵੀਰ ਜਗਜੀਤ ਸਿੰਘ ਜਲਾਲਾਬਾਦੀ ਦੇ ਕੋਲ ਗੁਰਦੁਆਰਾ ਪਸ਼ਚਿਮ ਵਿਹਾਰ ਨਵੀਂ ਦਿੱਲੀ ਵਿਖੇ ਕਿਸੇ ਜਰੂਰੀ ਕੰਮ ਨਾਲ ਗਿਆ, ਉਸ ਵੇਲੇ ਜਗਜੀਤ ਸਿੰਘ ਹੁਣੀ ਗੁਰਦੁਆਰਾ ਪਸ਼ਚਿਮ ਵਿਹਾਰ ਵਿਖੇ ਹੈਡ ਗ੍ਰੰਥੀ ਦੀ ਡਿਉਟੀ ਕਰਦੇ ਸਨ, ਉਥੇ ਮੈਨੂ ਇਕ ਮੋਨਾ ਜਿਹਾ ਬੰਦਾ ਵੀ ਬੈਠਾ ਦਿਸਿਆ ਜਿਸਦਾ ਪਰਿਚੇ ਮੇਰੇ ਨਾਲ ਭਾਈ ਸੋਹਨਲਾਲ ਵਜੋਂ ਕਰਾਇਆ ਗਿਆ ਕਿ ਇਹ ਵੀਰਜੀ ਗੁਰੂ ਨਾਨਕ ਦੇ ਇਤਿਹਾਸ ਬਾਰੇ ਬਹੁਤ ਸਟਡੀ ਕਰਦੇ ਹਨ ਤੇ ਇਨ੍ਹਾਂ ਨੇ ਬਹੁਤ ਖੋਜ ਕੀਤੀ ਹੈ ਗੁਰੂ ਨਾਨਕ ਬਾਰੇ. ਹੁਣ ਅਪਣੀ ਆਦਤ ਅਨੁਸਾਰ ਮੈਂ ਭਾਈ ਸੋਹਨਲਾਲ ਨਾਲ ਫਤਿਹ ਦੀ ਸਾਂਝ ਕਰਕੇ ਖੋਜੀ ਹੋਣ ਦੇ ਨਾਤੇ ਘੋਖਣ ਲੱਗ ਪਿਆ ਕੇ ਕਿਤੇ ਇਹ ਵੀ ਤੇ ਨਹੀ ਸਾਧਾਂ ਅਤੇ ਗੱਪੀ ਅਖੌਤੀ ਪ੍ਰਚਾਰਕਾਂ ਵਾਂਗ ਲਮੀਆਂ ਲਮੀਆਂ ਛਡਣਗੇ (ਕਿ ਗੁਰੂ ਸਾਹਿਬ ਨੇ ਕਿਹਾ ਮਰਦਾਨਿਆ ਕਰ ਅੱਖਾਂ ਬੰਦ ਤੇ ਅੱਖਾਂ ਖੋਲਦੇ ਹੀ ਕਿਸੇ ਹੋਰ ਜਗਾਂ ਪਹੁੰਚ ਗਏ) ਪਰ ਇਹ ਜਾਣ ਕੇ ਖੁਸ਼ੀ ਹੋਈ ਕੀ ਉਨ੍ਹਾਂ ਨੇ ਪੂਰੀ ਦਲੀਲ ਨਾਲ ਗੁਰੂ ਸਾਹਿਬ ਦੀ ਅਦਨ ਦੀ ਖਾੜੀ ਵੱਲੋਂ ਹੋ ਕੇ ਬਗਦਾਦ ਮੱਕਾ ਮਦੀਨਾ ਵਾਲੀ ਉਦਾਸੀ ਦੀ ਗੱਲ ਸੁਣਾਈ. ਮੈਂ ਆਪਣੀ ਇਸ ਛੋਟੀ ਜੇਹੀ ਮੁਲਾਕਾਤ ਨਾਲ ਇਨ੍ਹਾਂ ਤੋਂ ਪ੍ਰਭਾਵਿਤ ਹੋਇਆ ਅਤੇ ਫੇਰ ਕਾਫੀ ਗੱਲਾਂ ਤੋ ਇਹ ਪਤਾ ਲੱਗਾ ਕਿ ਉਹ ਇਕ ਸੁਣੀ ਸੁਣਾਈ ਗੱਲਾਂ ਨੂੰ ਅੱਗੇ ਤੋਰ ਕੇ ਆਪਣੇ ਹਲਵੇ ਮਾਂਡੇ ਦਾ ਜੁਗਾੜ ਕਰਣ ਵਾਲੇ ਹੋਣ ਦੀ ਥਾਂ ਆਪਣੇ ਸੀਮਤ ਸਾਧਨਾ ਨਾਲ ਕਿਰਤ ਕਰਨ ਵਾਲਾ ਅਤੇ ਸ਼ੋਂਕ ਨਾਲ ਖੋਜ ਕਰਨ ਵਾਲਾ ਬੰਦਾ ਹੈ ਉਸ ਛੋਟੀ ਜੇਹੀ ਮੁਲਾਕਾਤ ਦੇ ਅੰਤ ਚ ਚਲਦੇ ਚਲਦੇ ਮੈਂ ਉਸਨੂੰ ਕਿਹਾ ਕਿ ਵੀਰਜੀ ਜੇ ਤੁਸੀਂ ਸਿੱਖੀ ਤੋਂ ਇੰਨਾ ਹੀ ਪ੍ਰਭਾਵਿਤ ਹੋ ਤੇ ਤੁਸੀਂ ਵੀ ਸਿੱਖੀ ਧਾਰਨ ਕਰਕੇ ਸਰੂਪ ਚ ਕਯੋਂ ਨਹੀਂ ਆ ਜਾਂਦੇ ਇਸ ਇਸ ਤੇ ਉਸ ਵੇਲੇ ਉਸਦਾ ਜਵਾਬ ਸੀ ਕਿ ਜੇ ਕੋਈ ਮੈਨੂ ਹੁਣੇ ਦੱਸ ਦਵੇ ਕੇ ਕੇਵਲ ਕੇਸ ਰਖਣ ਨਾਲ ਹੀ ਅਤੇ ਸਰੂਪ ਧਾਰਣ ਕਰਨ ਨਾਲ ਹੀ ਮੈਂ ਸਿਖ ਹੋ ਸਕਦਾ ਹਾਂ ਤੇ ਮੈਂ ਹੁਣੇ ਕੇਸ ਰਖ ਕੇ ਸਰੂਪ ਧਾਰਣ ਕਰ ਲਵਾਂਗਾ ਉਸ ਵੇਲੇ ਮੈਂ ਇੱਕੋ ਕਹੀ ਕਿ ਸੋਹਨ ਲਾਲ ਜੀ ਮੈਂ ਆਪਜੀ ਨਾਲ ਅੱਜ ਤੋਂ ਬਾਦ ਆਪਜੀ ਨਾਲ ਸਰੂਪ ਧਾਰਣ ਕਰਨ ਵਾਲੀ ਗੱਲ ਨਹੀਂ ਕਰਾਂਗਾ ਤੇ ਜੇ ਆਪਜੀ ਸੱਚਾਈ ਨਾਲ ਗੁਰੂ ਦੇ ਰਾਹ ਤੇ ਚਲਦੇ ਰਹੇ ਤੇ ਜਰੂਰ ਆਪਜੀ ਖੁਦ ਮੈਨੂ ਇਹ ਗੱਲ ਕਹੋਗੇ, ਮੈਂ ਫਤਿਹ ਬੁਲਾਈ ਤੇ ਉਨ੍ਹਾਂ ਸਾਰਿਆਂ ਤੋਂ ਵਿਦਾ ਲਈ ਮੇਰੇ ਮਨ ਚ ਇਹ ਗੁਰਬਾਣੀ ਦੀਆਂ ਪੰਗਤੀਆਂ ਉਸ ਵੇਲੇ ਆਈਆਂ
ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥
ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥2॥
ਖੈਰ ਹੋਲੇ ਹੋਲੇ ਸਮਾਂ ਬੀਤਣ ਲੱਗਾ ਤੇ ਆਪਣੇ ਕਾਰੋਬਾਰੀ ਰੁਝੇਵੇਆਂ ਕਰਕੇ ਕਦੀ ਕਦੀ ਹੀ ਕਿਸੇ ਖਾਸ ਮੌਕੇ ਸੋਹਨਲਾਲ ਹੁਣਾ ਨਾਲ ਮੁਲਾਕਾਤ ਹੋ ਪਾਂਦੀ ਸੀ ਅਤੇ ਉਨ੍ਹਾਂ ਮੁਲਾਕਾਤਾਂ ਦੌਰਾਨ ਇਹ ਪਤਾ ਲੱਗਾ ਕੇ ਉਨ੍ਹਾਂ ਨੇ ਨਾ ਕੇਵਲ ਸਿੱਖੀ ਬਾਰੇ ਸਟਡੀ ਕੀਤੀ ਸੀ ਬਲਕਿ ਦੁਨਿਆ ਦੇ ਪੁਰਾਤਨ ਧਰਮਾਂ ਬਾਰੇ ਉਨ੍ਹਾਂ ਦੀ ਹੋਂਦ ਅਤੇ ਉਨ੍ਹਾਂ ਦੇ ਖਾਤਮੇ ਦੇ ਕਾਰਣ ਦਾ ਵੀ ਕਾਫੀ ਚੰਗ ਗਿਆਨ ਹ ਉਨ੍ਹਾਂ ਨੂੰ, ਸੋਹਨਲਾਲ ਹੁਣਾ ਨੂੰ ਅਸੀਂ ਕੁਛਹੀਲੇ ਵਸੀਲੇ ਕਰ ਕੇ ਪ੍ਰੋਗ੍ਰਾਮ ਇਕ ਓਂਕਾਰ ਜੋ ਕੀ ਜ਼ੀ ਪੰਜਬੀ ਤੇ ਰੋਜਾਨਾ ਪ੍ਰੋਗ੍ਰਾਮ ਹੈ ਤੇ ਜਾਣ ਲਈ ਪ੍ਰਬੰਧ ਕੀਤਾ ਤੇ ਸੋਹਨਲਾਲ ਹੁਣਾ ਨੂੰ ਵੀ ਇਸ ਲਈ ਪ੍ਰੇਰਿਆ ਇਸ ਦਾ ਇਕ ਬਹੁਤ ਵੱਡਾ ਫਾਇਦਾ ਇਹ ਹੋਇਆ ਕਿ ਉਨ੍ਹਾਂ ਨੂੰ ਜਦ ਵੀ ਉਸ ਪ੍ਰੋਗ੍ਰਾਮ ਤੇ ਸੱਦਿਆ ਜਾਂਦਾ ਸੀ ਅਤੇ ਹੋਰ ਵੀ ਕਿਤੇ ਉਹ ਅਕਸਰ ਕਿਸੇ ਲੇਕਚਰ ਵਗੈਰਾ ਦੇਣ ਜਾਇਆ ਕਰਦੇ ਸਨ ਤੇ ਉਨ੍ਹਾਂ ਨੇ ਹੋਰ ਗੂੜੀ ਸਟਡੀ ਕਰਨੀ ਸ਼ੁਰੂ ਕਰ ਦਿੱਤੀ ਤੇ ਗੁਰਬਾਣੀ ਦੇ ਹੋਰ ਨਜਦੀਕ ਆਂਦੇ ਦਿੱਸੇ ਅੰਤ ਇਕ ਦਿਨ ਸੋਹਨਲਾਲ ਜੀ ਦਾ ਫੋਨ ਆਇਆ ਕੇ ਮੈਂ ਖੰਡੇ ਦੀ ਪਾਹੁਲ ਲੈਣੀ ਹੈ ਤੇ ਮੈਨੂ ਗੁਰੂ ਦੀ ਵਰਦੀ ਧਾਰਣ ਕਰਨੀ ਹੈ ਤੇ ਮੈਂ ਸਰੂਪ ਚ ਆਉਣਾ ਹੈ ਤੇ ਮੈਂ ਉਨ੍ਹਾਂ ਨੂੰ ਯਾਦ ਕਰਾਇਆ ਕਿ ਤੁਹਾਨੂ ਯਾਦ ਹੈ ਸਾਡੀ ਅੱਜ ਤੋਂ ਕਰੀਬ ਢਾਈ ਕੁ ਸਾਲ ਪਹਿਲੇ ਇੱਸੇ ਬਾਰੇ ਕੁਛ ਗੱਲ ਹੋਈ ਸੀ ਤੇ ਉਹ ਕਹਿੰਦੇ ਕਿ : “ਮੈਨੂ ਚੰਗੀ ਤਰਹ ਯਾਦ ਹੈ ਤੇ ਮੈਨੂ ਇਹ ਵੀ ਯਾਦ ਹੈ ਕੇ ਜਦ ਸਾਰੇ ਮੈਨੂ ਸਰੂਪ ਧਾਰਣ ਕਰਣ ਨੂੰ ਕਹਿੰਦੇ ਸੀ ਅਤੇ ਮੇਰੇ ਸਰੂਪ ਚ ਨਾ ਹੋਣ ਕਰਕੇ ਮੇਰੇ ਤੇ ਸ਼ੰਕੇ ਖੜੇ ਕਰਦੇ ਸੀ ਯਾ ਮੇਰੇ ਨਾਲ ਧੱਕਾ ਵੀ ਕੀਤਾ ਤੇ ਤਾਂ ਵੀ ਤੁਸੀਂ ਮੇਰੇ ਨਾਲ ਖੜੇ ਸੀ ਤੁਸੀਂ ਸ਼ਖਸੀ ਅਤੇ ਸੋਸਾਇਟੀ ਵੱਲੋਂ ਮੈਨੂ ਕਿੰਨਾ ਕੁ ਸਹਾਰਾ ਦਿੱਤਾ ਹੈ ਮੈਂ ਇੱਸੇ ਕਰਕੇ ਸਬਤੋਂ ਪਹਿਲਾਂ ਇਹ ਇਛਾ ਤੁਹਾਡੇ ਸਾਮਣੇ ਰਖੀ ਹੈ”
ਮੇਰੀ ਅਖਾਂ ਭਰ ਆਈਆਂ ਇਹ ਸੁਣਦੇ ਹੀ ਅਤੇ ਦਿਲ ਚ ਇਹੀ ਗੱਲ ਬਾਰ ਬਾਰ ਗੂਂਜਨ ਲੱਗ ਪਈ
ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥
ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ॥
ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ ॥4॥

ਹੁਣ ਜਦ ਵੀਰ ਸੋਹਨ ਲਾਲ ਨੇ ਸੋਹਨ ਸਿੰਘ ਬਣਨ ਦੀ ਪੱਕੀ ਤਿਆਰੀ ਕੇ ਲਈ ਹੈ ਅਤੇ ਉਹ ਪੱਕੇ ਤੌਰ ਤੇ ਖਾਲਸਾ ਫੌਜ ਦੇ ਸਿਪਾਹੀ ਬਣਨ ਨੂੰ ਤਿਆਰ ਨੇ ਅਤੇ 6 ਅਕਤੂਬਰ 2013 ਦਿਨ ਐਤਵਾਰ ਨੂੰ ਉਹ ਖੰਡੇ ਦੀ ਪਾਹੁਲ ਲੈ ਕੇ ਗੁਰੂ ਕੇ ਸਿੰਘ ਸਜ ਰਹੇ ਹਨ ਮੈਂ ਆਪਣੇ ਨਿਜੀ ਤੌਰ ਤੇ ਅਤੇ ਸਿੱਖੀ ਅਵੇਅਰਨੈਸ ਏੰਡ ਵੈਲਫੇਅਰ ਸੋਸਾਇਟੀ ਵੱਲੋਂ ਉਨ੍ਹਾਂ ਦਾ ਸਿਖੀ ਦੇ ਸਕੂਲ ਚ ਗੁਰੂ ਗ੍ਰੰਥ ਦੇ ਖਾਲਸਾ ਪੰਥ ਚ ਨਿਘਾ ਸੁਆਗਤ ਕਰਦਾ ਹਾਂ ਅਤੇ ਸਾਰਿਆਂ ਜਾਗਰੂਕ ਸਿਖ ਵੀਰਾਂ ਅਤੇ ਭੈਣਾ ਨੂੰ ਅਪੀਲ ਕਰਦਾ ਹਾਂਕੀ ਵਧ ਤੋਂ ਵਧ ਸਮਰਥਨ ਕਰਕੇ ਇਨ੍ਹਾਂ ਨੂੰ ਇਕ ਮਿਸਾਲ ਬਣਾ ਦਈਏ ਕੇ ਹੋਰ ਵੀ ਲੁਕਾਈ ਗੁਰੂ ਨਾਨਕ ਦੇ ਇਸ ਮਿਸ਼ਨ ਨਾਲ ਜੁੜ ਕੇ ਆਪਣਾ ਅਤੇ ਲੁਕਾਈ ਦਾ ਭਲਾ ਕਰ ਸਕਣ
ਸਰਬਜੋਤ ਸਿੰਘ ਦਿੱਲੀ
ਚੇਅਰਮੈਨ
ਸਿਖੀ ਅਵੇਅਰਨੈਸ ਏੰਡ ਵੈਲਫੇਅਰ ਸੋਸਾਇਟੀ
+919212660333


(04/10/13)
ਦਲੇਰ ਸਿੰਘ ਜੋਸ਼

“ਹਰਿਮੰਦਰ ਸ਼ਬਦ ਦੀ ਸਮੀਖਿਆ”
ਇਹ ਪਾਵਨ ਸ਼ਬਦ ਦਾ ਨਾਮ ਸਿੱਖ ਧਰਮ ਦੇ ਅੰਦਰ ਬੜੇ ਪਿਆਂਰ ਤੇ ਸ਼ਰਧਾ ਨਾਲ ਲਿਆ ਜਾਦਾਂ ਹੈ। ਜਿਸਨੂੰ ਚੇਤੇ ਕਰਦਿਆ ਹੀ ਮਨੁਖ ਦੀ ਸੁਰਤ ਸ੍ਰੀ ਅਮ੍ਰੰਤਿਸਰ ਸਾਹਿਬ ਵਿੱਚ ਬਣੇ ਗੁਰੁ ਅਰਜਨ ਦੇਵ ਜੀ ਵਲੋ ਸਾਜੇ ਹਰਿਮੰਦਰ ਸਾਹਿਬ ਜੀ ਵੱਲ ਚਲੀ ਜਾਦੀਂ ਹੈ। ਕਿੁੳਂਕਿ ਇਹ ਸਿਖਾਂ ਦਾ ਕੇਂਦਰੀ ਅਸਥਾਨ ਹੈ। ਇਥੇ ਹੀ ਅਕਾਲ ਤਖਤ ਸਾਹਿਬ ਹੈ ਜਿਥੋਂ ਕੌਮ ਵਾਸਤੇ ਹਕੁਮਨਾਮੇ ਜਾਰੀ ਹੁੰਦੇ ਹਨ। ਜਿਥੇ ਸਾਡੇ ਧਾਰਮਿਕ ਮਸਲੇ ਹਲ ਕੀਤੇ ਜਾਣ ਲਈ ਸਾਡੀ ਧਾਰਮਿਕ ਅਦਾਲਤ ਹੈ। ਜਿਥੇ ਦਾ ਕੀਤਾ ਫੈਸਲਾ ਹਰਿ ਸਿੱਖ ਬੜੀ ਨਿਮਰਤਾ ਅਤੇ ਪਿਆਰ ਨਾਲ ਸੀਸ ਝੁਕਾਦਾਂ ਹੋਇਆ ਸਵੀਕਾਰ ਕਰਦਾ ਹੈ। ਇਸ ਲਈ ਇਹ ਥਾਂ ਉਵੇਂ ਹੀ ਪਵਿਤਰ ਹੈ ਜਿਵੇਂ ਹਿੰਦੂ ਧਰਮ ਲਈ ਕਾਸ਼ੀ, ਇਸਲਾਮ ਧਰਮ ਲਈ ਮੱਕਾ ਸਿਖਾਂ ਲਈ ਹਰਿਮੰਦਰ ਸਾਹਿਬ।
ਇਹ ਸ਼ਬਦ ਬਾਣੀ ਵਿੱਚ ਭੀ ਬਹੁਤ ਵਾਰ ਆਇਆ ਹੈ। ਕੀ ੳਹ ਸਾਰੀ ਥਾਂ ਸਿਰੀ ਹਰਿਮੰਦਰ (ਅਮ੍ਰੰਤਿਸਰ) ਸਾਹਿਬ ਜੀ ਵਾਸਤੇ ਹੀ ਆਇਆ ਹੈ? ਕਿ ਜਾਂ ਉਸਦੇ ਹੋਰ ਭੀ ਅਰਥ ਭਾਵ ਨਿਕਲਦੇ ਹਨ। ਇਸ ਗੱਲ ਦੀ ਵਿਚਾਰ ਕਰਨ ਲਈ ਹੀ ਅੱਜ ਦਾ ਇਹ ਪ੍ਰਕਰਨ ਆਪ ਜੀ ਨਾਲ ਸਾਝਾਂ ਕਰਨ ਦਾ ਪ੍ਰੋਗਰਾਮ ਬਣਾਇਆ ਹੈ।
(1) ਬਾਣੀ ਵਿੱਚ ਸਭ ਤੋ ਪਹਿਲਾਂ ਪਰਮਾਤਮਾਂ ਨੂੰ ਹੀ ਹਰਿਮੰਦਰ ਆਖਿਆ ਗਿਆ ਹੈ। ਗੁਰੁ ਗ੍ਰੰਥ ਸਾਹਿਬ ਜੀ ਵਿੱਚ ਪਾਵਨ ਅੰਗ 17 ਤੇ ਇੱਕ ਬੜੀ ਪਿਆਰੀ ਪੰਕਤੀ ਹੈ। ਜਿਸਦੇ ਲਿਖਣ ਵਾਲੇ ਭੀ ਸਿੱਖ ਧਰਮ ਦੇ ਸਿਰਜਨਹਾਰ ਗੁਰੁ ਨਾਨਕ ਸਾਹਿਬ ਜੀ ਮਹਾਰਾਜ ਜੀ ਹਨ। ਜਿਸ ਵਿੱਚ ਗੁਰੁ ਸਾਹਿਬ ਜੀ ਫੁਰਮਾਨ ਕਰਦੇ ਹਨ ਕਿ, ਪਰਮਾਤਮਾ ਆਪ ਇੱਕ ਸੋਹਣਾ ਮੰਦਰ ਹੈ, ਜਿਸ ਵਿੱਚ ਮਾਣਕ ਮੋਤੀ ਤੇ ਚਮਕਦੇ ਹੀਰੇ ਹਨ। ਜਿਸਦੇ ਆਲੇ ਦੁਆਲੇ ਸੋਨੇ ਦੇ ਕਿਲੇ ਹਨ। ਪੰਕਤੀ ਪੜੋ ਜੀ।
ਪ੍ਰਭ ਹਰਿਮੰਦਰ ਸੋਹਣਾ ਜਿਸ ਮਹਿ ਮਾਣਕ ਲਾਲ॥
(2) ਸਿਰੀ ਹਰਿਮੰਦਰ ਸਾਹਿਬ ਜੀ ਵਾਸਤੇ-ਗੁਰੂ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਜੀ ਦੀ ਰਚਨਾਂ ਕੀਤੀ ਜਿਸ ਵਿੱਚ ਸੰਤ ਭਗਤ ਗੁਣੀ ਜਨ ਬੈਠ ਕੇ ਪਰਮਾਤਮਾ ਦੇ ਗੁਣ ਗਾਉਦੇਂ ਹਨ, ਸਿਫਤੋ ਸਲਾਹ ਕਰਦੇ ਹਨ, ਇਲਾਹੀ ਬਚਨ ਹੈ।
ਹਰਿ ਜਪੈ ਹਰਿ ਮੰਦਰ ਸਾਜਿਆ, ਸੰਤ ਭਗਤ ਗੁਨ ਗਾਵਹਿ ਰਾਮ॥ 781 ਸੂਹੀ ਮ: 5॥
ਹੇ ਭਾਈ ਮਨੁਖ ਦਾ ਸਰੀਰ ਭੀ ਪਰਮਾਤਮਾ ਦਾ ਨਾਮ ਜਪਣ ਲਈ ਹਰਿਮੰਦਰ ਹੈ ਜਿਸ ਵਿਚ ਸੰਤ ਜਨ ਭਗਤ ਜਨ ਪ੍ਰਭੂ ਦੇ ਗੁਣ ਗਾਉਦੇ ਹਨ। ਉਸ ਜੀਵ ਇਸਤਰੀ ਦਾ ਹਿਰਦਾ ਪ੍ਰਭੂ ਦੇਵ ਦੇ ਟਿਕਣ ਲਈ ਟਿਕਾਣਾ ਬਣ ਜਾਦਾਂ ਹੈ।
(3) ਸਤ ਸੰਗਤ ਵਾਸਤੇ—ਗੁਰੂ ਨਾਨਕ ਸਾਹਿਬ ਜੀ ਸਤ ਸੰਗਤ ਨੂੰ ਭੀ ਹਰਿਮੰਦਰ ਕਹਿੰਦੇ ਹਨ ਕਿਉਕਿ ਜਿਥੋਂ ਭੀ ਪਰਮਾਤਮਾ ਦੀ ਪਰਾਪਤੀ ਹੁੰਦੀ ਹੈ ਉਹ ਹਰਮੰਦਰ ਹੈ ਬਾਣੀ ਦਾ ਫਰਮਾਨ ਹੈ, ਵਿੱਚ ਸੰਗਤ ਹਰਿ ਪ੍ਰਭ ਵਸੈ ਜੀਓ। ਗੁਰੁ ਨਾਨਕ ਸਾਹਿਬ ਜੀ ਕਹਿ ਰਹੇ ਹਨ ਬੇਸ਼ਕ ਸਾਡਾ ਸਰੀਰ ਭੀ ਹਰਮੰਦਰ ਹੈ ਪਰ ਸਾਧਸੰਗਤ ਭੀ ਹਮਿੰਦਰ ਹੈ ਰਾਗ ਤੁਖਾਰੀ ਵਿੱਚ ਪੜੋ ਜੀ।
ਹਰਿ ਮੰਦਰ ਆਵੈ ਜਾ ਪ੍ਰਭ ਭਾਵੈ, ਧਨ ਊਭੀ ਗੁਣ ਸਾਰੀ॥ 1107॥ ਮ: 1॥
(4) ਹੁਣ ਇੱਕ ਐਸੇ ਸ਼ਬਦ ਦੇ ਦਰਸਨ ਆਪ ਜੀ ਕਰੋ ਜਿਸ ਵਿੱਚ ਸਤਿਗੁਰ ਗੁਰੂ ਅਮਰਦਾਸ ਜੀ ਨੇ ਹਰਿਮਮਦਰ ਦੇ ਸਬੰਧ ਵਿੱਚ ਬਹੁਤ ਸੁੰਦਰ ਵਿਆਖਿਆ ਕੀਤੀ ਹੈ ਤੇ ਕਿਤਨੇ ਭੇਤ ਹਰਿਮੰਦਰ ਦੇ ਦਰਸਾਏ ਹਨ ਜੀ।
ਸਾਹਿਬ ਬਚਨ ਕਰਦੇ ਹਨ ਕਿ ਹੇ ਮਨੁਖ ਹਰਮੰਦਰ ਤਾਂ ਤੇਰੇ ਨਾਲ ਹੈ। ਪਰ ਇਹ ਨਜ਼ਰ ਆਵੇਗਾ, ਤਾਂ ਗੁਰੁ ਦੀ ਕਿਰਪਾ ਨਾਲ ਨਜ਼ਰ ਆਵੇਗਾ। ਇਸ ਹਰਮੰਦਰ ਨੂੰ ਗੁਰੁ ਦੇ ਸ਼ਬਦ ਰਾਹੀ ਹੀ ਖੋਜਿਆ ਜਾ ਸਕਦਾ ਹੈ ਪਰਮਾਨ ਹਾਜ਼ਰ ਹੈ
ਗੁਰਪਰਸਾਦੀ ਦੇਖ ਤੂ ਹਰਿ ਮੰਦਰ ਤੇਰੈ ਨਾਲਿ॥
ਹਰਿ ਮੰਦਰ ਸਬਦੈ ਖੋਜੀਐ ਹਰਿ ਨਾਮੋ ਲੇਹੁ ਸਮ੍ਹਾਲਿ॥ 1346. ਪ੍ਰਭਾਤੀ ਮ: 3
ਉਸ ਮਨੁਖ ਦਾ ਸਰੀਰ ਨਾ ਡੋਲਨ ਵਾਲਾ ਘਰ ਬਣ ਜਾਦਾਂ ਹੈ, ਉਸਦਾ ਸਰੀਰ ਅਜਿਹਾ ਹਰਿ ਮੰਦਰ ਬਣ ਜਾਦਾ ਹੈ, ਜਿਸਨੂੰ ਵਿਕਾਰਾ ਦਾ ਝੱਖੜ ਡੁਲਾ ਨਹੀ ਸਕਦਾ।
ਸਚੀ ਭਗਤਿ ਸਚਾ ਹਰਿ ਮੰਦਰ ਪ੍ਰਗਟੀ ਸਾਚੀ ਸੋਇ॥
ਹੇ ਭਾਈ ਮਨੁਖਾ ਸਰੀਰ ਦਾ ਇਹ ਮੰਦਰ ਪ੍ਰਭੂ ਜੀ ਨੇ ਆਪ ਬਣਾਇਆ ਹੈਅਤੇ ਅਪਣੇ ਹੁਕਮ ਨਾਲ ਸਜਾ ਰਖਿਆ ਹੈ।
ਹਰਿ ਮੰਦਰ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ॥
ਸੰਸਾਰ ਵਾਸਤੇ—ਹੇ ਭਾਈ ਇਹ ਸੰਸਾਰ ਭੀ ਹਰਿ ਮੰਦਰ ਹੀ ਹੈ, ਪ੍ਰਮਾਤਮਾ ਦੇ ਰਹਿਣ ਦਾ ਘਰ ਹੈ, ਪਰ ਗੁਰੁ ਦੀ ਸ਼ਰਨ ਤੋਂ ਬਿਨਾਂ ਇਹ ਘੁਪ ਅੰਧੇਰਾ ਬਣਿਆ ਰਹਿੰਦਾ ਹੈ।
ਹਰਿ ਮੰਦਰੁ ਇਹੁ ਜਗਤ ਹੈ, ਗੁਰੁ ਬਿਨ ਘੋਰੰਧਾਰ॥ ਦੂਜਾ ਭਾਉ ਕਰਿ ਪੂਜਦੇ ਮਨਮੁਖ ਅੰਧ ਗਵਾਰੁ॥
ਹਰਿ ਮੰਦਰ ਹਰੀ ਕਰਤਾਰ ਦੀ ਸ਼ਬਦ ਦੀ ਹੱਟੀ ਹੈ ਜਿਸ ਵਿੱਚ ਸ਼ਬਦ ਦਾ ਸਉਦਾ ਪਾਇਆ ਹੋਇਆ ਹੈ। ਜੋ ਨਾਮ ਦਾ ਸਾਉਦਾ ਗੁਰਮੁਖਿ ਜਨ ਪਰਾਪਤ ਕਰਦੇ ਹਨ।
ਹਰਿ ਮੰਦਰ ਹਰਿ ਕਾ ਹਾਟੁ ਹੈ, ਰਖਿਆ ਸਬਦਿ ਸਵਾਰਿ॥
ਤਿਸੁ ਵਿੱਚ ਸਾਉਦਾ ਏਕੁ ਨਾਮੁ. ਗੁਰਮੁਖਿ ਲੈਨਿ ਸਵਾਰਿ॥ 1346॥ ਪ੍ਰਭਾਂਤੀ ਮ: 3॥
ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਇਹ ਸਰੀਰ ਨਿਰਾ ਲੋਹਾ ਹੀ ਹੈ, ਜਦੋਂ ਗੁਰੁ ਰੂਪੀ ਪਾਰਸ ਨੂੰ ਮਿਲ ਪੈਦਾਂ ਹੈ ਤਾਂ ਇਹ ਸੋਨਾ ਬਣ ਜਾਦਾ ਹੈ।
ਹਰਿ ਮੰਦਰ ਮਹਿ ਮਨੁ ਲੋਹਟ ਹੈ, ਮੋਹਿਆ ਦੂਜੇ ਭਾਇ॥
ਪਾਰਸਿ ਭੇਟਿਐ ਕੰਚਨੁ ਭਇਆ, ਕੀਮਤਿ ਕਹੀ ਨ ਜਾਇ॥
ਹੇ ਭਾਈ ਇਸ ਸਰੀਰ ਰੂਪੀ ਹਰਿ ਮੰਦਰ ਵਿੱਚ ਪਰਮਾਤਮ ਆਪ ਵਸਦਾ ਹੈ ਉਹ ਹੀ ਪਰਮਾਤਮਾ ਸੱਭ ਜੀਵਾਂ ਵਿੱਚ ਇੱਕ ਰਸ ਵਸ ਰਿਹਾ ਹੈ। ਹੇ ਨਾਨਕ ਸਰਬ ਨਿਵਾਸੀ ਪ੍ਰਭੂ ਦੇ ਨਾਮ ਦਾ ਸਉਦਾ ਗੁਰੁ ਰਾਹੀ ਹੀ ਵਣਜਿਆ ਜਾਦਾ ਹੈ, ਇਹ ਸੌਦਾ ਸਦਾ ਕਾਇਮ ਰਹਿਣ ਵਾਲਾ ਹੈ
ਹਰਿ ਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ॥
ਨਾਨਕ ਗਰਮੁਖਿ ਵਣਜੀਐ ਸਚਾ ਸਉਦਾ ਹੋਇ॥
ਭੁਲ ਚੁਕ ਦੀ ਖਿਮਾਂ ਕਰਨੀ ਜੀ।
ਦਾਸਰਾ ਦਲੇਰ ਸਿੰਘ ਜੋਸ਼।


(03/10/13)
ਗੁਰਇੰਦਰ ਸਿੰਘ ਪਾਲ

“ਗੁਰਮੱਤ ‘ਆਤਮਾ’ ਨੂੰ ਰੂਹ (soul) ਦੇ ਤੌਰ ਤੇ ਮਾਨਤਾ ਨਹੀਂ ਦਿੰਦੀ……”
ਡਾ: ਇਕਬਾਲ ਸਿੰਘ ਢਿੱਲੋਂ ਜੀ,
ਆਪ ਦੇ ਅਕਤੂਬਰ, 01, 2013 ਦੇ ਪੱਤਰ ਵਾਸਤੇ ਆਪ ਦਾ ਬਹੁਤ ਬਹੁਤ ਧੰਨਵਾਦ!
ਆਪ ਦਾ ਬੜੀ ਮਿਹਨਤ ਨਾਲ ਲਿਖਿਆ ਲੇਖ “ਸਿੱਖ ਮੱਤ ਦੀ ਅਧਿਆਤਮਿਕਤਾ” ਦੇ ਤਿੰਨੋਂ ਭਾਗ ਮੈਂ ਪਹਿਲਾਂ ਵੀ ਪੜ੍ਹੇ ਸਨ ਅਤੇ ਇਕ ਵਾਰ ਹੁਣ ਫ਼ੇਰ ਇਨ੍ਹਾਂ ਨੂੰ ਪੜ੍ਹਿਆ ਹੈ। ਪਰ ਖੇਦ ਹੈ ਕਿ ਕਈ ਸ਼ੰਕਿਆਂ/ਕਾਰਣਾਂ ਕਰਕੇ ਆਪ ਦੇ ਇਸ ਨਿੱਜੀ ਨਿਰਣੇ, “ਗੁਰਮੱਤ ‘ਆਤਮਾ’ ਨੂੰ ਰੂਹ
(soul) ਦੇ ਤੌਰ ਤੇ ਮਾਨਤਾ ਨਹੀਂ ਦਿੰਦੀ ਅਤੇ ਨਾ ਹੀ ਰੱਬ ਨੂੰ ‘ਪਰਮਾਤਮਾ’ (ਸਰਵਸ੍ਰੇਸ਼ਟ ਰੂਹ) ਦੇ ਤੌਰ ਤੇ ਪੇਸ਼ ਕਰਦੀ ਹੈ”।, ਨਾਲ ਮੇਰੀ ਸੋਚ ਸਹਿਮਤ ਨਹੀਂ ਹੋ ਸਕੀ! ਹੋ ਸਕਦਾ ਹੈ ਕਿ ਇਸ ਅਸਹਿਮਤੀ ਦਾ ਕਾਰਣ ਮੇਰੀ ਤੁੱਛ ਜਿਹੀ ਸੀਮਿਤ ਸੋਚ ਜਾਂ ਸਮਝ ਹੀ ਹੋਵੇ!
ਆਤਮਾ ਤੇ ਪਰਮਾਤਮਾ ਬੜਾ ਗੂੜ੍ਹ ਤੇ ਮਹੱਤਵਪੂਰਨ ਵਿਸ਼ਾ ਹੈ ਜਿਸ ’ਤੇ ਭਵਿਖ ’ਚ ਕਦੀ ਵਿਚਾਰ-ਚਰਚਾ ਹੋ ਸਕਦੀ ਹੈ।

ਗੁਰਇੰਦਰ ਸਿੰਘ ਪਾਲ
ਅਕਤੂਬਰ 3, 2013.


(03/10/13)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ ਜੀ, ਵਿੱਬਸਾਈਟ: ਸਿੱਖ ਮਾਰਗ ਦੇ ਸੰਚਾਲਕ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ


ਕਈ ਸਾਲਾਂ ਤੋਂ ਪੰਜਾਬੀ ਪ੍ਰੈਸ ਛਪਾਈ ਕਰਨ ਸਮੇਂ ਬੇਅੰਤ ਗ਼ਲਤੀਆਂ ਕਰਦੀ ਆ ਰਹੀ ਹੈ, ਪਰ ਕਿਸੇ ਸੰਸਥਾ ਨੇ ਕੋਈ ਧਿਆਨ ਨਹੀਂ ਦਿੱਤਾ ਅਤੇ ਉਨ੍ਹਾਂ ਦੀ ਲੀਅ `ਤੇ ਸਿੱਖ ਧਰਮ ਦੇ ਪ੍ਰਚਾਰਕਾਂ ਨੇ ਵੀ ਆਪਣੀ ਆਪਣੀ ਸ਼ਬਦਾਵਲੀ ਪ੍ਰਚਲਤ ਕਰ ਦਿੱਤੀ ਹੋਈ ਹੈ। ਜੇ ਕੋਈ ਜਾਣਕਾਰੀ ਲੈਣ ਦਾ ਯੱਤਨ ਕਰਦਾ ਹੈ ਤਾਂ ਉਹ ਕਿਸੇ ਪੁਰਾਣੇ ਲਿਖਾਰੀ ਜਾਂ ਕਿਤਾਬ ਦਾ ਵੇਰਵਾ ਦੇ ਕੇ ਕਿਨਾਰਾ ਕਰ ਜਾਂਦੇ ਹਨ। ਮਸਾਲ ਦੇ ਤੌਰ ਤੇ ਦੇਖੋ: ਗੁਰੂ ਦਾ ਵਜ਼ੀਰ; ਗੁਰੂ ਘਰ; ਅੰਮ੍ਰਿਤ ਛੱਲਣਾ; ਗੁਰਦੁਆਰੇ ਨੂੰ ਟੈਂਪਲ ਕਹਿਣਾ, ਗੁਰੂ ਦੀ ਗੋਦ ਦਾ ਅਨੰਦ ਮਾਨਣਾ, ਆਦਿਕ!
ਇਵੇਂ ਹੀ, ਸਰਦਾਰ ਦਲੇਰ ਸਿੰਘ ਜੋਸ਼ ਨੇ “ਵਿਚਾਰ ਅਧੀਨ ਸ਼ਬਦ ਦੀ ਸਮੀਖਿਆ” ਬਾਰੇ ਜਾਣਕਾਰੀ ਦਿੱਤੀ ਹੈ। “ਗੁਰੂ ਗਰੰਥ ਸਾਹਿਬ” ਵਿੱਚ ਅੰਕਤਿ ਸਾਰੇ ਹੀ ਸ਼ਬਦ “ੴ ਤੋਂ ਲੈ ਕੇ … ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ॥ ੧॥ ਤੱਕ” (ਪੰਨੇ ੧-੧੪੨੯) ਇੱਕ ਸਾਰ ਓਪਦੇਸ਼ ਕਰਦੇ ਹਨ ਅਤੇ ਇੱਕ ਸ਼ਬਦ ਦੂਜੇ ਸ਼ਬਦ ਦੇ ਅਧੀਨ ਨਹੀਂ ਹੈ। ਇਸ ਲਈ ਪ੍ਰਚਾਰਕਾਂ ਨੂੰ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ। “ਅਧੀਨ” ਕਹਿਣਾ ਮਨਮਤਿ ਹੈ!
ਪੰਜਾਬੀ ਡਿਗਸ਼ਨਰੀ ਅਨੁਸਾਰ:
“sub-ordinate” means: ਅਧੀਨ, ਸਹਾਇਕ, ਛੋਟਾ, ਘੱਟ ਦਰਜੇ ਦਾ; ਮਤੈਹਤ, ਹੇਠਲਾ; ਅਧੀਨ, ਵਿਆਕਤੀ; ਅਧੀਨ ਜਾਂ ਛੋਟਾ ਸਮਝਣਾ; ਘੱਟ ਮਹੱਤਵ ਦੇਣਾ, ਮਤੈਹਤ ਬਣਾਉਣਾ।
“under” meas: ਹੇਠਲਾ; ਘੱਟ, ਥੋੜ੍ਹਾ; ਦੇ ਅਧੀਨ, (ਨੇਮ ਆਦਿ ਦੇ) ਅਨੁਸਾਰ, ਵਿੱਚ ਵਿਚ, ਦੀ ਦਸ਼ਾ ਵਿਚ; ਅੰਦਰਵਰਤੀ ਪੱਖ ਵਿਚ; ਥੱਲੇ ਕਰ ਕੇ; ਅਧੀਨ, ਮਤੈਹਤ, ਅਂਪੂਰਨ ਰੂਪ ਵਿਚ, ਅਸੰਤੋਸ਼ਜਨਕ ਰੂਪ ਵਿਚ।
ਵਾਹਿਗੁਰੂ ਸਾਨੂੰ ਸੁਮਤਿ ਬਖਸ਼ੇ।
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੩ ਅਕਤੂਬਰ ੨੦੧੩


(03/10/13)
ਦਲੇਰ ਸਿੰਘ ਜੋਸ਼

“ਚੀਰਾ ਅਤੇ ਚੀਰੀ ਸ਼ਬਦ ਦੀ ਸਮੀਖਿਆ”
ਸਤਿਗੁਰਾਂ ਦੀ ਇਲਾਹੀ ਦਰਗਾਹੀ ਪਵਿਤਰ ਬਾਣੀ ਸ਼ਬਦਾਂ ਦਾ ਖ਼ਜਾਨਾ ਹੈ। ਬਸ ਇਸ ਬਾਣੀ ਦੇ ਖ਼ਜਾਨੇ ਨੂੰ ਸਿਰਫ ਧਿਆਨ ਨਾਲ ਮਨ ਕਰਕੇ ਹੀ ਤੱਕ ਲਿਆ ਜਾਏ ਤਾਂ ਭੀ ਇਹ ਸਾਡੀ ਝੋਲੀ ਵਿੱਚ ਬਹੁਤ ਕੁੱਝ ਪਾ ਦੇਦੀਂ ਹੈ। ਬਾਣੀ ਦਾ ਰਸੀਆ ਜਿਸ ਵਕਤ ਹੀ ਕੋਈ ਨਵੀ ਦਾਤ ਪਰਾਪਤ ਕਰਦਾ ਹੈ ਤਾਂ ਉਸਦਾ ਮਨ ਪ੍ਰੇਮ ਨਾਲ ਭਰ ਜਾਦਾਂ ਹੈ ਤੇ ਉਸ ਦੇ ਮੁਖ ਤੋਂ ਆਪ ਮੁਹਾਰੇ ਹੀ ਵਾਹਿਗੁਰੂ ਵਾਹਿਗੁਰੂ ਨਿਕਲਨ ਲੱਗ ਪੈਦਾਂ ਹੈ। ਇਹ ਇੱਕ ਅਵਸਥਾ ਹੈ ਜੋ ਕਿਸੇ ਕਿਸੇ ਨੂੰ ਪਰਾਪਤ ਹੁੰਦੀ ਹੈ।
ਇਸੇ ਹੀ ਖ਼ਜਾਨੇ ਵਿਚੋਂ ਜੋ ਅੱਜ ਨਵਾਂ ਨਜ਼ਰ ਆਇਆ ਹੈ ਉਸਦਾ ਕੁੱਝ ਕੂ ਹਿਸਾ ਆਪ ਜੀ ਨਾਲ ਵੰਡਨਾਂ ਚਾਹੁੰਦਾਂ ਹਾਂ ਜੀ। ਅੱਜ ਦੇ ਦੋ ਸ਼ਬਦ ਜੋ ਆਪ ਜੀ ਨਾਲ ਵਿਚਾਰਨੇ ਹਨ ਉਹ ਹਨ ਚੀਰਾ ਅਤੇ ਚੀਰੀ। ਵੇਖਣ ਵਿੱਚ ਇਹ ਦੋਵੇ ਸ਼ਬਦ ਸਾਨੂੰ ਇਕੋ ਹੀ ਜਾਤੀ ਦੇ ਲਿੰਗ ਤੇ ਪੁਲਿੰਗ ਲਗਦੇ ਹਨ ਪਰ ਸੁਭਾਅ ਪਖੋਂ ਇਨ੍ਹਾਂ ਦਾ ਆਪਸੀ ਬਹੁਤ ਫਰਕ ਹੈ। ਸਾਡੀ ਪੁਰਾਤਨ ਗਾਇਕੀ ਵਿੱਚ ਚੀਰਾ ਸ਼ਬਦ ਆਮ ਕਰਕੇ ਦਸਤਾਰ (ਪੱਗ) ਵਾਸਤੇ ਵਰਤਿਆ ਜਾਦਾਂ ਮਿਲਦਾ ਹੈ। ਜਿਵੇ ਇੱਕ ਗੀਤ ਦੇ ਬੋਲ ਭੀ ਹਨ ਸੂਹੇ ਚੀਰੇ ਵਾਲਿਆ ਮੈ ਕਹਿਣੀ ਆ …. . । ਦੁਸਰੇ ਸ਼ਬਦਾਂ ਵਿੱਚ ਇਹ ਭੀ ਸੁਣਦੇ ਹਾਂ ਕਿ ਡਾਕਟਰ ਕੋਲੋ ਜਖਮ ਤੇ ਚੀਰਾ ਦਿਵਾਉਣ ਲਈ ਚਲਿਆ ਹਾਂ। ਭਾਵ ਚੀਰਫਾੜ ਕਰਨੀ। ਮਹਾਨ ਕੋਸ਼ ਵਿੱਚ ਇਸਦਾ ਅਰਥ ਇਉਂ ਭੀ ਦਿਤਾ ਹੈ ਕਿ ਦੋ ਸਰਹਦਾਂ ਦੇ ਵਿਚਕਾਰ ਦੀ ਥਾਂ ਚੀਰਾ ਅਖਵਾਉਦੀਂ ਹੈ। ਕੇਸਾਂ ਦੀ ਸੰਭਾਲ ਕਰਨ ਲਗਿਆਂ ਵਾਲਾ ਵਿੱਚ ਭੀ ਚੀਰਾ ਕਢਿਆ ਜਾਦਾ ਹੈ। ਜਾਂ ਦੋ ਦੇਸ਼ਾ ਦੀ ਵੰਡ ਦੀ ਥਾਂ ਨੂੰ ਚੀਰਾ ਆਖਿਆ ਜਾਦਾ ਹੈ। ਫਿਰ ਇਸਦੇ ਅਰਥ ਦਲੇਰ, ਬਹਾਦਰ, ਦਾਨਾ ਭੀ ਕੀਤੇ ਹਨ। ਬਾਣੀ ਵਿੱਚ ਆਏ ਇਸ ਸ਼ਬਦ ਨੂੰ ਜਿਸ ਵਕਤ ਅਰਥ ਭਾਵ ਵਲੋਂ ਤਕਦੇ ਹਾਂ ਤਾਂ ਪਰਮਾਤਮਾਂ ਦੀ ਵਡਿਆਈ ਦਾ ਜਿਕਰ ਆਉਦਾਂ ਹਾਂ
ਕੋਇ ਨ ਜਾਣੈ ਤੇਰਾ ਕੇਵਡ ਚੀਰਾ॥ ਪੰਨਾ10
ਕੋਈ ਨ ਜਾਣੈ ਤੇਰਾ ਕੇਵਡ ਚੀਰਾ॥ ਪੰਨਾਂ 350॥ ਆਸਾ ਮ: 4॥
ਗੁਰੂ ਰਾਮਦਾਸ ਜੀ ਕਹਿ ਰਹੇ ਹਨ ਕਿ ਹੇ ਪ੍ਰਭੂ ਤੇਰਾ ਵਿਸਥਾਰ ਕੋਈ ਨਹੀ ਜਾਣ ਸਕਦਾ।
ਸਭੁ ਜਗੁ ਤਿਸਕੈ ਵਸਿ ਹੈ ਸਭੁ ਤਿਸਕਾ ਚੀਰਾ॥ ਗੂਜਰੀ ਮ: 4॥
ਸਾਰਾ ਜਗਤ ਪ੍ਰਭੂ ਦੇ ਹੁਕਮ ਰੂਪੀ ਪਲੈ ਵਿੱਚ ਬਧਾ ਹੋਇਆ ਹੈ। ਚੀਰਾ ਭਾਵ ਪਲਾ।
ਕੋਇ ਨ ਜਾਣੈ ਤੇਰਾ ਚੀਰਾ॥ ਤੇਰਾ ਵਿਸਥਾਰ ਤੇਰੀ ਸ਼ਕਤੀ ਕੋਈ ਨਹੀ ਜਾਣ ਸਕਦਾ।
ਦੂਸਰਾ ਸ਼ਬਦ ਚੀਰੀ ਆਇਆ ਹੈ ਜਿਸ ਦੇ ਅਰਥ ਚਿਠੀ, ਪਰਵਾਨਾ, ਝਿੜੀ, ਬਿੰਡਾਂ ਮਹਾਨ ਕੋਸ਼ ਵਿੱਚ ਕੀਤੇ ਮਿਲਦੇ ਹਨ। ਗੁਰੁ ਸਾਹਿਬਾਨਾਂ ਨੇ ਇਸਨੂੰ ਪਰਮਾਤਮਾ ਵਲੋਂ ਮਨੁਖ ਨੂੰ ਧੁਰ ਦਰਗਾਹ ਦੀ ਆਈ ਚਿਠੀ, ਹੁਕਮ ਦੇ ਰੂਪ ਵਿੱਚ ਕੀਤੇ ਹਨ ਜਿਵੇ ਗੁਰੁ ਨਾਨਕ ਦੇਵ ਜੀ ਰਾਗ ਆਸਾ ਵਿੱਚ ਬਾਬਰ ਦੇ ਹਮਲੇ ਦਾ ਜਿਕਰ ਕਰਦਿਆਂ ਇਹ ਸ਼ਬਦ ਵਰਤੋ ਵਿੱਚ ਲਿਆਦਾਂ ਹੈ।
ਜਿਨ ਕੀ ਚੀਰੀ ਦਰਗਹ ਪਾਟੀ ਤਿਨ੍ਹਾ ਮਰਣਾ ਭਾਈ॥ ਆਸਾ ਮ: 1॥ 418॥
ਜਦੋ ਮੈਂ ਬਚਪਨੇ ਵਿੱਚ ਸਾਂ, ਡਾਕੀਆ ਇੱਕ ਪੋਸਟ ਕਾਰਡ, ਇੱਕ ਨੁਕਰ ਤੋਂ ਪਾਟਾ ਹੋਇਆ, ਸਾਡੇ ਘਰ ਸੁਟ ਗਿਆ ਮੈ ਚੁਕ ਕੇ ਅਪਣੇ ਪਿਤਾ ਜੀ ਨੂੰ ਪਕੜਾਇਆ ਤਾਂ ਉਹਨਾਂ ਪੜ੍ਹਿਆ ਭੀ ਨਾ ਸਿਰਫ ਵੇਖ ਕੇ ਹੀ ਕਹਿ ਦਿਤਾ ਕੋਈ ਰਿਸ਼ਤੇਦਾਰ ਚੜਾਈ ਕਰ ਗਿਆ ਹੈ। ਭਾਵ ਕਿ ਪਾਟੀ ਚਿਠੀ ਇਸ ਗੱਲ ਦੀ ਨਿਸ਼ਾਨੀ ਸੀ ਕਿ ਕੋਈ ਗੁਜ਼ਰ ਗਿਆ ਹੈ। ਤੇ ਗੁਰੁ ਨਾਨਕ ਸਾਹਿਬ ਜੀ ਫੁਰਮਾਂ ਰਹੇ ਹਨ ਕਿ ਹੇ ਸਾਹਿਬ ਜੀ ਜਿਨ੍ਹਾਂ ਦੀ ਧੁਰ ਦਰਗਾਹ ਤੋਂ ਪਾਟੀ ਚਿੱਠੀ ਆ ਜਾਦੀ ਹੈ ਉਹਨਾਂ ਨੂੰ ਜਗਤ ਤੋਂ ਰੁਖਸਤ ਹੋਣਾ ਹੀ ਪੈਂਦਾ ਹੈ।
ਚੀਰੀ ਆਈ ਢਿਲ ਨ ਕਾਊ॥
ਵਾਹਿਗੁਰੂ ਜੀ ਦਾ ਹੁਕਮ ਆ ਜਾਵੇ ਤਾਂ ਫਿਰ ਕੋਈ ਢਿਲ ਨਹੀ ਕਰ ਸਕਦਾ।
ਚੀਰੀ ਜਾ ਕੀ ਨ ਫਿਰੈ ਸਾਹਿਬ ਸੋ ਪਰਵਾਣ॥ 1239॥
ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ॥ 1239॥
ਜਿਨਾ ਚੀਰੀ ਚਲਨਾ ਹਥਿ ਤਿਨਾ ਕਿਛ ਨਾਹਿ॥ 1239
ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹਿ। 1239॥
ਅਰਥ:- ਜੋ ਅੰਤਰਜਾਮੀ ਪ੍ਰਭੂ ਆਪ ਹੀ (ਹਰੇਕ ਦੇ ਦਿਲ ਦੀ) ਜਾਣਦਾ ਹੈ ਉਸ ਦੇ ਅੱਗੇ ਬੋਲਣਾ ਫਬਦਾ ਨਹੀਂ (ਭਾਵ, ਉਸ ਅੱਗੇ ਬੋਲਿਆ ਨਹੀਂ ਜਾ ਸਕਦਾ), ਉਹ ਮੰਨਿਆ ਪ੍ਰਮੰਨਿਆ ਮਾਲਕ ਹੈ ਕਿਉਂਕਿ ਉਸ ਦਾ ਹੁਕਮ ਕੋਈ ਮੋੜ ਨਹੀਂ ਸਕਦਾ। ਪਾਤਸ਼ਾਹ ਮਾਲਕ ਤੇ ਫ਼ੌਜਾਂ ਦੇ ਸਰਦਾਰ ਸਭ ਨੂੰ ਉਸ ਦੇ ਹੁਕਮ ਵਿੱਚ ਤੁਰਨਾ ਪੈਂਦਾ ਹੈ, (ਇਸ ਵਾਸਤੇ) ਹੇ ਨਾਨਕ! ਉਹੀ ਕੰਮ ਚੰਗਾ (ਮੰਨਣਾ ਚਾਹੀਦਾ) ਹੈ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ। ਇਹਨਾਂ ਜੀਵਾਂ ਦੇ ਵੱਸ ਵਿੱਚ ਕੁੱਝ ਨਹੀਂ ਕਿਉਂਕਿ ਇਹਨਾਂ ਨੇ ਤਾਂ ਉਸ ਦੇ ਹੁਕਮ ਵਿੱਚ ਹੀ ਤੁਰਨਾ ਹੈ, (ਜਿਸ ਵੇਲੇ) ਮਾਲਕ ਦਾ ਹੁਕਮ ਹੁੰਦਾ ਹੈ (ਇਹ ਜੀਵ) ਉੱਠ ਕੇ ਰਾਹੇ ਪੈ ਜਾਂਦੇ ਹਨ। ਜਿਹੋ ਜਿਹਾ ਹੁਕਮ ਲਿਖਿਆ ਹੋਇਆ ਆਉਂਦਾ ਹੈ, (ਜੀਵ) ਉਸੇ ਤਰ੍ਹਾਂ ਹੁਕਮ ਦੀ ਪਾਲਣਾ ਕਰਦੇ ਹਨ। ਹੇ ਨਾਨਕ! (ਉਸ ਮਾਲਕ ਦੇ) ਭੇਜੇ ਹੋਏ (ਇਥੇ ਜਗਤ ਵਿਚ) ਆ ਜਾਂਦੇ ਹਨ ਤੇ ਉਸ ਦੇ ਬੁਲਾਏ ਹੋਏ (ਇਥੋਂ) ਉੱਠ ਕੇ ਤੁਰ ਪੈਂਦੇ ਹਨ। 1.
ਭਗਤ ਕਬੀਰ ਜੀ ਇਸ ਸ਼ਬਦ ਨੂਂ ਅਪਣੀ ਰਚਨਾਂ ਵਿੱਚ ਇਵੇਂ ਬਿਆਨ ਕਰਦੇ ਹਨ
ਜਉ ਤਨ ਚਰਿਹਿ ਅੰਗ ਨ ਮੋਰੳ॥ ਰਾਗ ਆਸਾ ਅੰਗ 484॥
ਹੇ ਪਤੀ ਪਰਮਾਤਮਾ ਜੇਕਰ ਤੂੰ ਮੇਰੇ ਸਰੀਰ ਨੂੰ ਕੱਟ ਭੀ ਦੇਵੇ ਤਾਂ ਮੈ ਸੀ ਨਾ ਕਰਾਂ॥
ਉਹ ਝੂਲੇ ਉਹ ਚੀਰੀਐ ਸਾਕਤ ਸੰਗਿ ਨ ਹੇਰਿ॥ ਭਗਤ ਕਬੀਰ ਜੀ ਦੇ ਸਲੋਕ ਨੰ: 88॥ ਅੰਗ 1369॥
ਇਥੇ ਦੋ ਪੰਕਤੀਆਂ ਵਿੱਚ ਕੱਟਣ ਦੀ ਗੱਲ ਕੀਤੀ ਹੈ। ਇਸਤਰਾਂ ਬਾਣੀ ਵਿੱਚ ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਨੂੰ ਜਿਤਨਾਂ ਭੀ ਖੋਜਨ ਦਾ ਜਤਨ ਕਰਾਂਗੇ ਉਤਨਾਂ ਹੀ ਵਧੇਰੇ ਰਸ ਪਰਾਪਤ ਹੋਵੇਗਾ ਗੁਰੁ ਮੇਹਰ ਕਰਨ ਸੱਭ ਨੂੰ ਉਜਲ ਮੱਤ ਪ੍ਰਦਾਨ ਕਰਨ। ਜਿਵੇਂ ਗੁਰੁ ਅਰਜਨ ਦੇਵ ਜੀ ਆਪ ਪ੍ਰਭੂ ਪਾਸੋਂ ਇਹ ਦਾਤ ਮੰਗਦੇ ਹਨ।
ਸਾ ਮਤ ਦੇਹੁ ਦਇਆਲ ਪ੍ਰਭ ਜਿਤ ਤੁਮਹਿ ਅਰਾਧਾ॥
ਨਾਨਕੁ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ॥

ਦਾਸਰਾ ਦਲੇਰ ਸਿੰਘ ਜੋਸ਼ ਲੁਧਿਆਨਾ
e mail-josh.dalersingh@gmail.com 9888151686


(03/10/13)
ਸੁਰਿੰਦਰ ਸਿੰਘ ‘ਖਾਲਸਾ’

{ਭਾਰੀ ਜ਼ਗ੍ਹਾ}
ਇਹ ‘ਜ਼ਗ੍ਹਾ’ ਬਹੁਤ ਭਾਰੀ ਐ, ਇਹ ਬਹੁਤ ਕਰਨੀ ਵਾਲੇ ਪੀਰ ਦੀ ਜ਼ਗ੍ਹਾ ਹੈ। ਵਿਰਸਾ ਸਿੰਘ ਨੇ ਅਪਣੇ ਖੇਤਾਂ ਵਿੱਚ ਇੱਟਾਂ ਦੀ ਬਣੀ ਹੋਈ ਤੇ ਕਲੀ ਕੀਤੀ ਹੋਈ ਇੱਕ ਸਮਾਧ ਵੱਲ ਇਸ਼ਾਰਾ ਕਰਕੇ, ਅਪਣੇ ਨਾਲ ਆਏ ਅਪਣੇ ਰਿਸ਼ਤੇਦਾਰ ਨੂੰ ਕਿਹਾ, ਉਹ ਅੱਗੇ ਬੋਲਿੱਆ ਇਥੋਂ ਸਭ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਅਤੇ ਜੇ ਕਰ ਕੋਈ ਭੁੱਲ ਕੇ ਵੀ ਇਸ ਦੀ ਅਵਗਿਆ ਕਰਦਾ ਹੈ ਤਾਂ ਉਸ ਦਾ ਇਹ ਪੀਰ ਬਹੁਤ ਬੁਰਾ ਹਾਲ ਕਰਦਾ ਹੈ। ਹਾਲੇ ਉਹ ਹੋਰ ਕੁੱਝ ਕਹਿਣਾਂ ਚਾਹੁਂਦਾ ਸੀ ਇਨੇਂ ਨੂੰ ਇੱਕ ਕੁੱਤਾ ਘੁਮਦਾ- ਘੁਮਦਾ ਉਥੇ ਆ ਗਿਆ ਤੇ ਅਪਣੀ ਆਦਤ ਅਨੂੰਸਾਰ ਪਹਿਲਾਂ ਉਥੇ ਇੱਕ ਦੋ ਗੇੜੇ ਕਢੇ ਤੇ ਫਿਰ ਲੱਤ ਚੁੱਕਕੇ ਉਥੇ ਪਿਸ਼ਾਬ ਕਰਕੇ ਔਹ ਗਿਆ ਔਹ ਗਿਆ।
ਵਿਰਸਾ ਸਿੰਘ ਦਾ ਰਿਸ਼ਤੇਦਾਰ ਕਦੇ ਕੁੱਤੇ ਵੱਲ ਕਦੇ ਵਿਰਸਾ ਸਿੰਘ ਵੱਲ ਦੇਖੇ ਤੇ ਵਿਰਸਾ ਸਿੰਘ ਨੂੰ ਹੁਣ ਕੋਈ ਗੱਲ ਨਾ ਔਹੜੇ? ਉਹ ਅਪਣੇ ਰਿਸ਼ਤੇਦਾਰ ਨਾਲ ਨਜ਼ਰਾਂ ਨਾ ਮਿਲਾ ਸਕਿਆ। … …. . ਇੱਕ ਕੁੱਤੇ ਨੇ ਉਸਦੇ ਅੰਧਵਿਸ਼ਵਾਸ ਨੂੰ ਤੋੜਣ ਦੀ ਕੋਸ਼ਿਸ਼ ਤਾਂ ਕੀਤੀ। ਸ਼ਾਇਦ ਕੁੱਤੇ ਤੋਂ ਹੀ ਉਸਨੂੰ ਅਕਲ ਆ ਜਾਏ ਗੁਰੂ ਭਲੀ ਕਰੇ … … … …. . ।
ਸ੍ਰ. ਸੁਰਿੰਦਰ ਸਿੰਘ ‘ਖਾਲਸਾ’ ਮਿਉਂਦ ਕਲਾਂ, (ਫਤਿਹਾਬਾਦ)
ਮੋਬਾਇਲ= 094662-66708, 097287-43287,

**********************************************************

ਵਾਹਵਾ ਬਾਬਿਆਂ ਰੰਗ ਜਮਾ ਲਿਆ ਏ
ਦੇਖ ਬਾਬਿਆਂ ਦੀਆਂ ਪੰਜਾਬ ‘ਚ ਪੌਂ ਬਾਰਾਂ, ਢੰਗ ਕਮਾਈ ਦਾ ਏਹੋ ਬਣਾ ਲਿਆ ਏ।
ਚੋਲਾ ਰੰਗ ਬਿਰੰਗਾ ਕਢਾਈ ਵਾਲਾ, ਸਿਰ ਤੇ ਗੋਲ ਜਿਹਾ ਪਰਨਾ ਟਿਕਾ ਲਿਆ ਏ।
ਪੰਜ ਸੱਤ ਹੋਏ ਜੁੰਡੀ ਦੇ ਯਾਰ ਇਕੱਠੇ, ਜਥਾ ਵਿਉਂਤ ਨਾਲ ਇੱਕ ਬਣਾ ਲਿਆ ਏ।
ਕਿਸੇ ‘ਢੋਲਕੀਆਂ” ‘ਚਿਮਟੇ’ ਕਿਸੇ ਪਕੜੇ, ‘ਵਾਜ਼ੇ ਤੇ ਇੱਕ ਨੇ ਕਬਜ਼ਾ ਜਮਾ ਲਿਆ ਏ।
ਕੱਚੀਆਂ ਧਾਰਨਾ ਤੇ ਤਰਜ਼ਾਂ ਫਿਲਮੀ, ਦੋ ਚਾਰ “ਸਾਖੀਆਂ ਨੂੰ ਰੱਟਾ ਲਾ ਲਿਆ ਏ।
ਪਹੁੰਚੇ ਹੋਏ ਨੇ ਬਾਬੇ ਰੱਬ ਤਾਂਈਂ {ਤੀਕਰ} , ਇਹ ਪ੍ਰਚਾਰ ਵੀ ‘ਏਜੰਟਾਂ’ ਤੋਂ ਕਰਵਾ ਲਿਆ ਏ।
ਸ਼ਾਮਲਾਤ” ਜ਼ਮੀਨ ਤੇ ਕਰ ਕੱਬਜਾ’, ਇੱਕ “ਡੇਰੇ ਨੁਮਾਂ” ‘ਅੱਡਾ’ ਬਣਾ ਲਿਆ ਏ।
ਸਰਕਾਰੇ ਦਰਬਾਰੇ ਪਹੁੰਚ, ਕੁੱਝ ਦੇ ਦਿਵਾ ਕੇ, ਵਿਰੋਧੀ ਲੋਕਾਂ ਨੂੰ ਚੁੱਪ ਕਰਵਾ ਲਿਆ ਏ।
ਸੱਚੀਆਂ ਝੂਠੀਆਂ ਕੁੱਝ ਸੁਣਾ ਸਾਖੀਆਂ, ਇਉਂ “ਸੰਗਤਾਂ” ਨੂੰ ਖੂਬ ਭਰਮਾ ਲਿਆ ਏ।
ਅਗਾਂਹ ਸੰਗਤਾਂ ਵੀ ਚੋਲੇ ਤੇ ਮੋਹਿਤ ਹੋਈਆਂ, ਸੰਤਾਂ’ ਦੁਆਲੇ ਝੱਟ ਝੁਰਮੱਟ ਪਾ ਲਿਆ ਏ।
ਸ਼ਰਧਾ ਦੀਆਂ ਦੇਵੀਆਂ ਭੋਲੀਆਂ ਬੀਬੀਆਂ ਨੇ, ਡੇਰੇ ਦੇ ਸਾਧ ਨੂੰ ਰੱਬ ਬਣਾ ਲਿਆ ਏ।
ਜਿਸ ਨਿਖਟੂ ਨਾ ਸੀ ਘਰੇ ਨਸੀਬ ਸਾਈਕਲ, ਏ. ਸੀ. ਕਾਰਾਂ’ ਤੇ ਫਲੈਟ ਵੀ ਬਣਾ ਲਿਆ ਏ।
ਪੈਸਾ’ ਸੰਗਤਾਂ ਦਾ, ਐਸ਼ ਕਰਨ ਬਾਬੇ, ਵਾਹਵਾ ਬਾਬਿਆਂ ਰੰਗ ਜ਼ਮਾ ਲਿਆ ਏ।
ਅਮਰ ਵੇਲ ਵਾਂਗ ਇਹ ਹਨ ਵਧੀ ਜਾਂਦੇ, ਸਿੱਖੀ ਦੇ ਬੂਟੇ ਨੂੰ ਜ਼ਫਾ ਪਾ ਲਿਆ ਏ।
ਖੁੰਬਾਂ ਵਾਂਗ ਨੇ ਡੇਰੇ ਉਗਾਈ {ਬਣਾਈ} ਜਾਂਦੇ, ਥਾਂ ਥਾਂ ਠੱਗਾਂ ਨੇ ਡੇਰਾ ਬਣਾ ਲਿਆ ਏ।
ਡੱਫਲੀ ਅਪਣੀ ਹੀ ਅਲੱਗ ਵਜ਼ਾਉਣ ਬਾਬੇ, ਰਾਗ’ ਬੇਸੁਰਾ ਸਭ ਨੇ ਅਲਾਅ ਲਿਆ ਏ।
ਇੱਕ ਲੜੀ ‘ਚ ਪੰਥ ਨਾ ਰਹਿਣ ਦਿੱਤਾ, ਸਭ ਨੇ ਆਪਣਾ ਹੀ ਢੰਗ ਅਪਨਾ ਲਿਆ ਏ।
ਤੇਰੀ ਸੁਨਣੀ ਨਹੀਂ ਅੰਨ੍ਹੇ ਬੋਲਿਆਂ ਗੱਲ “ਸੁਰਿੰਦਰ’, ਐਸਾ ਬਾਬਿਆਂ ਨੇ ਮੰਤਰ ਚਲਾ ਲਿਆ ਏ।
ਇਕ ਅਪੀਲ’ ਹੈ ਪੰਥ ਦਰਦੀਆਂ ਨੂੰ, ਕਿਉਂ ਤੁਸਾਂ ਨੇ ਫਰਜ਼ ਭੁਲਾ ਲਿਆ ਏ।
‘ਉਠੋ’ ਗਿਆਨ ਦੀ ਹੱਥ ਖੜ੍ਹਗ ਫੜ੍ਹ’ ਲਉ, ਪਾਖੰਡੀਆਂ ਕੌਮ ਘੇਰਾ ਪਾ ਲਿਆ ਏ।
ਸ੍ਰ; ਸੁਰਿੰਦਰ ਸਿੰਘ ‘ਖਾਲਸਾ’ ਮਿਉਂਦ ਕਲਾਂ, {ਫਤਿਹਾਬਾਦ}
ਫੋਨ=97287-43287, /094662-66708,


(03/10/13)
ਅਵਤਾਰ ਸਿੰਘ ਮਿਸ਼ਨਰੀ

“ਈਮੇਲ ਹਾਈਜੈਕ ਬਾਰੇ ਸੂਚਨਾ”
ਈਰਖਾਵਾਦੀ ਜਾਂ ਕਿਸੇ ਲਾਲਚੀ ਨੇ ਦਾਸ ਦੀ “ਸਿੰਘਸਟੂਡੈਂਟਐਟਯਾਹੂ.ਡਾਟ ਕਾਮ” ਵਾਲੀ ਈਮੇਲ ਹਾਈਜੈਕ ਕਰਕੇ ਇੰਗਲਿਸ਼ ਵਿੱਚ ਮੇਰੇ ਦੋਸਤਾਂ ਜਾਂ ਹੋਰਾਂ ਨੂੰ ਈਮੇਲਾਂ ਕਰਕੇ ਪੈਸੇ ਮੰਗੇ ਸਨ ਜੋ ਸਰਾਸਰ ਫਰੌਡ ਹੈ। ਇਸ ਲਈ ਠੱਗਾਂ ਦੇ ਮੱਗਰ ਲੱਗ ਕੇ ਕੋਈ ਵੀ ਵੀਰ ਭੈਣ ਦਾਸ ਦੇ ਨਾਂ ਤੇ ਪੈਸੇ ਨਾਂ ਦੇਵੇ। ਸੋ ਜਿਸ ਕਿਸੇ ਨੂੰ ਵੀ ਅਜਿਹੀ ਈਮੇਲ ਆਈ ਹੋਵੇ ਉਹ ਸਪੈਂਮ ਜਾਂ ਰਿਪੋਰਟ ਕਰ ਦੇਵੇ ਅਤੇ ਦਾਸ ਨਾਲ ਇਸ ਫੋਨ ਨੰਬਰ 510-432-5827 ਤੇ ਸੰਪਰਕ ਕਰ ਸਕਦਾ ਹੈ।
ਅਵਤਾਰ ਸਿੰਘ ਮਿਸ਼ਨਰੀ
(USA) 510-432-5827


(02/10/13)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸਿੱਖ ਮਾਰਗ ਦੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਮੇਰੇ ਵੱਲੋਂ ਤੁਹਾਡੇ ਸੱਭ ਕੋਲੋਂ ਇਹ ਜਾਣਕਾਰੀ ਲੈਣ ਲਈ ਕਿ, “ਅੱਜ ਕੱਲ੍ਹ ਟੀਵੀ ਰਾਹੀਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਗੁਰਬਾਣੀ ਦਾ ਪ੍ਰੋਗਰਾਮ ਵਿਖਾਉਂਦੇ ਹਨ ਤਾਂ ਉਥੇ ਉਸ ਦਿਨ ਦਾ ਮੁੱਖਵਾਕ ਵੀ ਲਿਖਿਆ ਵਿਖਾਉਂਦੇ ਹਨ । ਗੁਰਬਾਣੀ ਦਾ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਕਿਥੇ ਹੈ ਇਹ ਦੱਸਣ ਲਈ ‘ਅੰਗ’ ਲਿਖਿਆ ਹੁੰਦਾ ਹੈ । ਸੋ, ਪਾਠਕਾਂ ਤੋਂ ਇਹ ਜਾਣਕਾਰੀ ਲੈਣਾ ਚਾਹੁੰਦਾ ਹਾਂ ਕਿ ਕੀ ‘ਸ਼ਬਦ ਗੁਰੂ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ‘ਅੰਗ’ ਲਿਖਣਾ ਠੀਕ ਹੈ ਜਾਂ ‘ਪੰਨਾ’” ?
ਇਸ ਬਾਰੇ ਤੁਹਾਡੇ ਵੱਲੋਂ ਕੀਮਤੀ ਜਾਣਕਾਰੀ ਦੇਣ ਲਈ ਸ੍ਰ. ਗੁਰਇੰਦਰ ਸਿੰਘ ਜੀ ਪਾਲ, ਸ੍ਰ. ਅਮਰੀਕ ਸਿੰਘ ਜੀ ਰਾਜਪੁਰਾ, ਸ੍ਰ. ਸਰਵਜੀਤ ਸਿੰਘ ਜੀ, ਸ੍ਰ. ਗੁਰਮੀਤ ਸਿੰਘ ਜੀ ਸਿੱਡਨੀ ਸੱਭ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(02/10/13)
ਦਲੇਰ ਸਿੰਘ ਜੋਸ਼

“ਵਿਚਾਰ ਅਧੀਨ ਸ਼ਬਦ ਦੀ ਸਮੀਖਿਆ”
* ਇੱਕ ਗੁਰਮਤਿ ਵਿਚਾਰ ਦੀ ਗੱਲ *
ਅੱਜ ਦਾ ਜੋ ਵਿਸ਼ਾ ਦਾਸ ਆਪ ਜੀ ਨਾਲ ਵਿਚਾਰਨ ਲਈ ਸਾਹਮਣੇ ਆਇਆ ਹਾਂ ਉਹ ਸ਼ਬਦ ਹੈ ਅਧੀਨ। ਇਹ ਸ਼ਬਦ ਗੁਰੁ ਗ੍ਰੰਥ ਸਾਹਿਬ ਵਿਚੋਂ ਮੈਨੂੰ ਕੋਸ਼ਿਸ ਕਰਨ ਤੇ ਨਹੀ ਮਿਲ ਸਕਿਆ। ਹਾਂ ਜੇਕਰ ਕਿਸੇ ਵੀਰ ਭਰਾ ਦੇ ਜਿਹਨ ਵਿੱਚ ਹੋਵੇ ਕਿ ਇਸ ਸ਼ਬਦ ਦਾ ਪਾਠ ਅਸੀ ਇਤਨੇ ਪੰਨੇ ਤੇ ਕੀਤਾ ਹੈ ਤਾਂ ਉਹ ਜਰੂਰ ਦਸਣ ਦੀ ਕਿਰਪਾ ਕਰੇ ਮੈ ਉਸਦਾ ਬਹੁਤ ਧਨੰਵਾਦੀ ਹੋਵਾਂਗਾ। ਆਪ ਜੀ ਸੋਚਦੇ ਹੋਵੋਗੇ ਕਿ ਫਿਰ ਮੈ ਕਿਉਂ ਇਸ ਸ਼ਬਦ ਨੂੰ ਲੈ ਕੇ ਬਹਿ ਗਿਆਂ ਹਾਂ। ਇਸ ਸ਼ਬਦ ਦਾ ਅਰਥ ਭਾਈ ਕ੍ਹਾਨ ਸਿੰਘ ਜੀ ਨੇ- ਮਹਾਨ ਕੋਸ਼- ਵਿੱਚ ਇਸਤਰ੍ਹਾਂ ਕੀਤਾ ਹੈ ਮਤਾਹਿਤ, ਆਗਿਆਕਾਰੀ, ਵਸ਼ੀਭੂਤ, ਦੀਨ, ਨਿਰ ਅਭਿਮਾਨ। ਇਨ੍ਹਾਂ ਸਾਰਿਆਂ ਅਰਥਾਂ ਨੂੰ ਪੱੜ੍ਹ ਕੇ ਮਨ ਵਿੱਚ ਇੱਕ ਵਿਚਾਰ ਆਈ ਕਿ ਆਪ ਸੰਗਤਾਂ ਨਾਲ ਸਾਝੀਂ ਕਰ ਲੈਣੀ ਚਾਹੀਦੀ ਹੈ। ਇਹ ਵਿਚਾਰ ਮੇਰੇ ਅਪਣੇ ਹਨ ਸ਼ਾਇਦ ਕਿਸੇ ਨੂੰ ਨਾ ਸੁਖਾਦੇਂ ਹੋਣ ਤਾਂ ਕੋਈ ਗੱਲ ਨਹੀ।
ਆਮ ਕਰਕੇ ਕਈ ਵਾਰ ਇਹ ਸੁਣਨ ਵਿੱਚ ਆਉਦਾਂ ਹੈ ਕਿ ਕਈ ਮੇਰੇ ਕਥਾਵਾਚਕ ਭਰਾ ਜਾਂ ਸਟੇਜ ਸਕਤਰ ਇਹ ਕਹਿੰਦੇ ਸੁਣੇ ਜਾਦੇਂ ਹਨ ਅੱਜ ਦੇ ਵਿਚਾਰ ਅਧੀਨ ਸ਼ਬਦ ਦੀ ਵਿਚਾਰ ਸ੍ਰਵਨ ਕਰੋ ਜੀ। ਜਦੋਂ ਇਹ ਬੋਲ ਸੁਣਨ ਨੂੰ ਮਿਲਦੇ ਹਨ ਤਾਂ ਮਨ ਸੋਚਨ ਲੱਗ ਪੈਦਾਂ ਹੈ ਕਿ ਇਸ ਸ਼ਬਦ ਦੀ ਵਰਤੋਂ ਸਹੀ ਹੈ ਕਿ ਨਹੀ? ਅਧੀਨ ਸ਼ਬਦ ਦੇ ਅਰਥ ਅਸਾਂ ਉਪਰ ਪੜ੍ਹੇ ਹਨ। ਕੀ? ਦਰਗਾਹੀ ਸ਼ਬਦ ਭੀ ਕਿਸੇ ਦੇ ਅਧੀਨ ਹੋ ਸਕਦਾ ਹੈ? ਜਦੋਂ ਕਿ ਗੁਰਬਾਣੀ ਅੰਦਰ ਸ਼ਬਦ ਸਬੰਧੀ ਇਹ ਬਚਨ ਅਸੀ ਪੜਦੇ ਹਾਂ ਸਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦੇ ਜਗ ਬਉਰਾਨੰ॥
ਵਡੀ ਹੂ ਵਡਾ ਅਪਾਰ ਤੇਰਾ ਮਰਤਬਾ॥ ਜਾਂ
ਸਭ ਕੋ ਤੇਰੇ ਵਸਿ ਅਗਮ ਅਗੋਚਰਾ॥

ਇਹ ਸਾਰੇ ਸਬਦ, ਸਬਦ ਦੀ ਮਹਤਤਾ ਨੂੰ ਬਿਆਨ ਕਰਦੇ ਹਨ। ਅਸੀ ਸਬਦ ਦੇ ਮਾਤਾਹਿਤ ਹਾਂ ਸਬਦ ਸਾਡੇ ਮਤਾਹਿਤ ਨਹੀ। ਇੱਕ ਜਹਿਰੀਲਾ ਨਾਗ ਬੀਨ ਵਿਚੋਂ ਨਿਕਲੇ ਸਬਦ ਦੇ ਵੱਸ ਹੋ ਜਾਦਾਂ ਹੈ। ਘੰਡੇਹੇੜੇ ਦੀ ਅਵਾਜ ਵਿੱਚ ਇੱਕ ਹਿਰਨ ਵਸ ਵਿੱਚ ਹੋ ਜਾਦਾ ਹੈ। ਫਿਰ ਅਗਮ ਅਗੋਚਰ ਸਬਦ ਕਿਸੇ ਮਨੁਖ ਦੇ ਮਤਾਹਿਤ ਕਿਵੈਂ ਹੋ ਸਕਦਾ ਹੈ? ਸਗੋਂ ਕਥਾ ਕਰਨ ਵਾਲੇ ਨੂੰ ਸਬਦ ਦੇ ਵਸਿ ਹੋ ਜਾਣਾ ਚਾਹੀਦਾ ਹੈ। ਭਾਵ ਕਥਾ ਕਰਦਿਆਂ ਸਬਦ ਵਿੱਚ ਹੀ ਲੀਨ ਹੋ ਜਾਣਾ ਚਾਹੀਦਾ ਹੈ। ਇੱਕ ਨੋਕਰ ਅਪਣੇ ਮਾਲਕ ਦੇ ਮਤਾਹਿਤ ਹੈ ਇੱਕ ਗਰੀਬ ਦੀਨ ਬੰਦਾਂ ਕਿਸੇ ਤਗੜੇ ਦੇ ਅਧੀਨ ਹੈ ਪਰ ਅਰਸ਼ੀ ਫੁਰਮਾਨ ਕਿਸੇ ਦੇ ਅਧੀਨ ਕਿਵੈਂ ਹੋ ਸਕਦਾ ਹੈ?
ਜੇ ਕਰ ਅਸੀ ਇਸ ਦਾ ਅਰਥ ਇਹ ਲਾ ਲਈਏ ਕਿ ਇਹ ਸਬਦ ਵਿਚਾਰਧੀਨ ਹੈ ਤਾਂ ਭੀ ਗੱਲ ਨਹੀ ਬਣਦੀ। ਕਿਉਕਿ ਵਿਚਾਰ ਧੀਨ ਦਾ ਅਰਥ ਲਾ ਲਿਆ ਵਿਚਾਰ ਗੋਚਰਾ। ਪਰ ਅਸਾਂ ਉਪਰ ਇੱਕ ਪਰਮਾਨ ਪੜਿਆ ਹੈ ਕਿ ਅਗਮ ਅਗੋਚਰ ਹੈ ਇਸ ਲਈ ਵਿਚਾਰ ਗੋਚਰਾ ਸਬਦ ਭੀ ਠੀਕ ਨਹੀ ਢੁਕ ਰਿਹਾ। ਇਕ ਹੋਰ ਗੱਲ ਕਿ ਧੀਨ ਸਬਦ ਦੀ ਵਿਚਾਰ ਹੋਰ ਨੀਵੇਂ ਪੱਧਰ ਦੀ ਹੋ ਜਾਦੀ ਹੈ। ਸਿਆਣਿਆਂ ਨੇ ਇਸ ਸਬਦ ਦੇ ਅਰਥ ਕਰਨ ਲਗਿਆ ਇਸ ਨੂੰ ਸੰਧੀ ਸ਼ੇਦ ਕਰ ਦਿਤਾ ਧੀ+ਨ=ਧੀ ਦਾ ਅਰਥ ਬੁਧੀ- ਨ ਦਾ ਅਰਥ ਨਹੀ ਭਾਵ ਬੁਧੀਹੀਨ ਮੱਤ ਤੋ ਖਾਲੀ। ਹੁਣ ਇਹ ਅਰਥ ਭੀ ਇਥੇ ਨਹੀ ਢੁਕਦਾ।
ਸੋ ਅਸੀ ਸਬਦ ਨੂੰ ਅਪਣੀ ਵਿਚਾਰ ਦੇ ਗੋਚਰਾ ਨਾ ਬਣਾਈਏ। ਸਗੋ ਇਹ ਕਹੀਏ ਕਿ ਸਬਦ ਸਾਨੂੰ ਜੋ ਰੋਸ਼ਨੀ ਬਖਸ਼ ਰਿਹਾ ਹੈ, ਗੁਰਬਾਣੀ ਜੋ ਸਾਨੂੰ ਵਿਚਾਰ ਬਖਸ਼ ਰਹੀ ਹੈ ਉਸ ਨਾਲ ਜੁੜਨਾ ਕਰੀਏ ਜੀ। ਮੈ ਅਪਣੀ ਰਾਇ ਆਪ ਸੰਗਤਾਂ ਨਾਲ ਸਾਝੀ ਕਰਦਾ ਹਾਂ ਨਿਰਣਾ ਨਹੀ। ਕਿਉਕਿ ਨਿਰਣਾ ਕਰਨਾ ਕਿਸੇ ਇਕਲੇ ਦੇ ਹੱਥ ਨਹੀ ਹੁੰਦਾਂ ਇਹ ਕਿਸੇ ਸੁਸਾਇਟੀ ਜਾਂ ਸੰਸਥਾਂ ਦੇ ਹੱਥ ਹੂੰਦਾਂ ਹੈ। ਰਾਇ ਦੇਣ ਵਿੱਚ ਕੋਈ ਹਰਜ ਨਹੀ ਹੁੰਦਾ। ਫੈਸਲਾ ਕਰਨ ਵਿੱਚ ਰਾਇ ਦੇਣੀ ਜਾਇਜ਼ ਹੁੰਦੀ ਹੈ। ਗੁਰੁ ਸੁਮੱਤ ਬਖਸ਼ਨ ਜੀ
Daler singh josh; 9888151686


(02/10/13)
ਜਸਵੰਤ ਸਿੰਘ ‘ਅਜੀਤ’

ਸਿਧਾਂਤਾਂ ਪੁਰ ਅਧਾਰਤ ਸਿੱਖ ਸੰਕਲਪ ਬਨਾਮ ਖਾਲਿਸਤਾਨ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਆਦੇਸ਼ `ਤੇ ਯੂ ਕੇ ਵਿੱਚ ਵਸਦੇ ਖਾਲਿਸਤਾਨੀ ਵਿਚਾਰਧਾਰਾ ਪ੍ਰਤੀ ਸਮਰਪਿਤ ਅਤੇ ਉਨ੍ਹਾਂ ਸਿੱਖਾਂ, ਜਿਨ੍ਹਾਂ ਦੇ ਨਾਂ ਭਾਰਤ ਸਰਕਾਰ ਵਲੋਂ ਬਣਾਈ ਗਈ ਹੋਈ ਕਾਲੀ ਸੂਚੀ ਵਿੱਚ ਸ਼ਾਮਲ ਹਨ, ਨੂੰ ਪ੍ਰੇਰ ਕੇ ਕੌਮੀ ਮੁਖ ਧਾਰਾ ਵਿੱਚ ਸ਼ਾਮਲ ਹੋ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਜੁੜਨ ਲਈ ਪ੍ਰੇਰਨ ਦੇ ਉਦੇਸ਼ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਜ. ਮਨਜੀਤ ਸਿੰਘ ਜੀਕੇ ਬੀਤੇ ਦਿਨੀਂ ਯੂ ਕੇ ਗਏ ਸਨ। ਉਨ੍ਹਾਂ ਦਾ ਇਹ ਦੌਰਾ ਕਿਤਨਾ ਸਫਲ ਰਿਹਾ ਜਾਂ ਅਸਫਲ ਸਾਬਤ ਹੋਇਆ, ਇਹ ਇੱਕ ਵਖਰੀ ਗਲ ਹੈ। ਇਸ ਸਮੇਂ ਸਭ ਤੋਂ ਵੱਡਾ ਇਹ ਸੁਆਲ ਸਾਹਮਣੇ ਹੈ ਕਿ ਜਿਸ ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਹੈ, ਉਹ ਸਿੱਖ ਸਿਧਾਂਤਾਂ ਅਤੇ ਸਿੱਖ ਸੰਕਲਪ ਦੇ ਕਿਤਨਾ ਨੇੜੇ ਹੈ? ਇਸ ਸੁਆਲ ਪੁਰ ਵਿਚਾਰ ਕਰਨ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਸਿੱਖ ਜਗਤ ਦੀ ਵਰਤਮਾਨ ਸਥਿਤੀ ਪੁਰ ਵੀ ਇੱਕ ਨਜ਼ਰ ਮਾਰ ਲਈ ਜਾਏ।
ਵਰਤਮਾਨ ਸਿੱਖ ਸਥਿਤੀ: ਜੇ ਸਿੱਖ ਜਗਤ ਦੀ ਵਰਤਮਾਨ ਸਥਿਤੀ ਦੇ ਸਬੰਧ ਵਿੱਚ ਗੰਭੀਰਤਾ ਨਾਲ ਘੋਖਵੀਂ ਵਿਚਾਰ ਕੀਤੀ ਜਾਏ ਤਾਂ ਇਹ ਗਲ ਸਪਸ਼ਟ ਰੂਪ ਵਿੱਚ ਉਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇਦਾਰ ਅਕਾਲੀ ਮੁੱਖੀਆਂ ਦਾ ਆਪੋ ਵਿੱਚ ਮਿਲ ਕੇ ਇਕੱਠਿਆਂ ਰਹਿਣਾ ਤਾਂ ਦੂਰ ਰਿਹਾ, ਉਨ੍ਹਾਂ ਦਾ ਕਿਸੇ ਇੱਕ ਮੁੱਦੇ ਤੇ ਵੀ ਆਪੋ ਵਿੱਚ ਮਿਲ ਬੈਠਣਾ ਸੰਭਵ ਨਹੀਂ ਰਹਿ ਗਿਆ ਹੋਇਆ। ਜਦੋਂ ਕਦੀ ਵੀ ਇਨ੍ਹਾਂ ਅਕਾਲੀ ਮੁੱਖੀਆਂ ਵਿੱਚ ਮਤਭੇਦ ਪੈਦਾ ਹੁੰਦੇ ਹਨ ਤਾਂ ਇੱਕ ਨਵਾਂ ਅਕਾਲੀ ਦਲ ਹੋਂਦ ਵਿੱਚ ਆ ਜਾਂਦਾ ਹੈ। ਬੀਤੇ ਕਾਫੀ ਲੰਮੇਂ ਸਮੇਂ ਤੋਂ ਇਹ ਸਿਲਸਿਲਾ ਲਗਾਤਾਰ ਚਲਦਾ ਆ ਰਿਹਾ ਹੈ। ਅੱਜ ਕਿਤਨੇ ਅਕਾਲੀ ਦਲ ਹੋਂਦ ਵਿੱਚ ਹਨ ਅਤੇ ਕਿਤਨੇ ਅਤੀਤ ਦੇ ਗ਼ਰਭ ਵਿੱਚ ਸਮਾ ਗਏ ਹੋਏ ਹਨ, ਉਨ੍ਹਾਂ ਦੇ ਨਾਂ ਦਸ ਪਾਣਾ ਤਾਂ ਦੂਰ ਰਿਹਾ, ਉਨ੍ਹਾਂ ਦੀ ਗਿਣਤੀ ਕਰ ਪਾਣਾ ਵੀ ਸੰਭਵ ਨਹੀਂ ਰਹਿ ਗਿਆ ਹੋਇਆ।
ਇਹ ਸਥਿਤੀ ਤਾਂ ਰਾਜਸੀ ਖੇਤ੍ਰ ਦੀ ਹੈ। ਜੇ ਵੇਖਿਆ ਜਾਏ ਤਾਂ ਧਾਰਮਕ ਖੇਤ੍ਰ ਵਿੱਚ ਵੀ ਇਸ ਨਾਲੋਂ ਕੋਈ ਵਖਰੀ ਸਥਿਤੀ ਨਹੀਂ। ਛੋਟੀ ਜਿਹੀ ਸਿੰਘ ਸਭਾ, ਜੋ ਆਪਣੇ ਇਲਾਕੇ ਦੇ ਇੱਕ ਛੋਟੇ ਜਿਹੇ ਗੁਰਦੁਆਰੇ ਦਾ ਪ੍ਰਬੰਧ ਸੰਭਾਲਦੀ ਹੈ, ਵਿੱਚ ਜਦੋਂ ਵੀ ਉਸਦੇ ਪ੍ਰਬੰਧਕਾਂ ਵਿੱਚ ਕਿਸੇ ਗਲ ਨੂੰ ਲੈ ਕੇ ਅਨਬਣ ਹੋ ਜਾਂਦੀ ਹੋ ਜਾਂਦੇ ਹਨ, ਤਾਂ ਝਟ ਹੀ ਇੱਕ ਨਵੀਂ ਸਿੰਘ ਸਭਾ ਜਨਮ ਲੈ ਲੈਂਦੀ ਹੈ। ਫਲਸਰੂਪ ਛੋਟੀਆਂ-ਛੋਟੀਆਂ ਕਾਲੌਨੀਆਂ ਵਿੱਚ ਇਕੋ ਹੀ ਸੜਕ ਤੇ ਸਥਿਤ ਕਈ ਗੁਰਦੁਆਰੇ ਨਜ਼ਰ ਆਉਣ ਲਗਦੇ ਹਨ। ਅਜਿਹੀ ਸਥਿਤੀ ਵਿੱਚ ਸੁਆਲ ਉਠਦਾ ਹੈ ਕਿ ਜੇ ਖਾਲਿਸਤਾਨ ਦੀ ਮੰਗ ਕਰ ਰਿਹਾਂ ਦੀ ਮੰਗ ਪੂਰੀ ਹੋ ਜਾਂਦੀ ਹੈ ਤਾਂ ਕੀ ਇਹ (ਖਾਲਿਸਤਾਨ ਦੀ) ਮੰਗ ਕਰਨ ਵਾਲੇ ਉਸਨੂੰ ਸੰਭਾਲ ਪਾਣਗੇ ਜਾਂ ਫਿਰ ਉਨ੍ਹਾਂ ਵਿੱਚ ਪੈਦਾ ਹੋਣ ਵਾਲੇ ਮਤਭੇਦ ਜਾਂ ਹੋਣ ਵਾਲੀ ਅਨਬਣ ਇੱਕ ਖਾਲਿਸਤਾਨ ਵਿੱਚ ਹੋਰ ਨਵੇਂ ਤੋਂ ਨਵੇਂ ਖਾਲਿਸਤਾਨਾਂ ਦੇ ਜਨਮ ਲੈਣ ਦਾ ਕਾਰਣ ਬਣਦੀ ਚਲੀ ਜਾਇਗੀ?
ਗਲ ਸਿੱਖ ਸਿਧਾਂਤਾਂ ਦੀ: ਹਾਲਾਂਕਿ ਗਲ ਕੁੱਝ ਚੁਭਣ ਵਾਲੀ ਹੈ, ਪਰ ਹੈ ਸੱਚ! ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਜਬਰ-ਜ਼ੁਲਮ ਵਿਰੁਧ ਸੰਘਰਸ਼ ਅਤੇ ਅਨਿਆਇ ਦਾ ਵਿਰੋਧ ਕਰ, ਗ਼ਰੀਬ-ਮਜ਼ਲੂਮ ਦੀ ਰਖਿਆ ਕਰਨ ਦਾ ਜੋ ਸੰਕਲਪ ਦਿੱਤਾ ਹੈ, ਉਹ ਸੱਤਾ ਨਾਲ ਉਸਦੀ ਗੋਟੀ ਨਹੀਂ ਬਿਠਾਣ ਦਿੰਦਾ। ਇਤਿਹਾਸ ਗੁਆਹ ਹੈ ਕਿ ਸਿੱਖਾਂ ਦਾ ਸੱਤਾ ਨਾਲ ਸਦਾ ਹੀ ਟਕਰਾਉ ਹੁੰਦਾ ਚਲਦਾ ਆਇਆ ਹੈ। ਇਥੋਂ ਤਕ ਕਿ ਜਦੋਂ ਉਹ ਆਪ ਸੱਤਾ ਵਿੱਚ ਹੁੰਦੇ ਹਨ ਤਾਂ ਆਪੋ ਵਿੱਚ ਹੀ ਸਿੰਗ ਫਸਾਣੇ ਸ਼ੁਰੂ ਕਰ ਦਿੰਦੇ ਹਨ। ਅਜਿਹੀ ਦਸ਼ਾ ਵਿੱਚ ‘ਸਿੱਖ ਹੋਮਲੈਂਡ’ ਜਾਂ ‘ਖਾਲਿਸਤਾਨ’ ਦਾ ਸੰਕਲਪ ਕਿਵੇਂ ਗੁਰੂ ਸਾਹਿਬ ਵਲੋਂ ਸਥਾਪਤ ਆਦਰਸ਼ਾਂ ਪੁਰ ਅਧਾਰਤ ਸੰਕਲਪ ਦੀ ਕਸੌਟੀ ਪੁਰ ਪੂਰਾ ਉਤਰ ਸਕਦਾ ਹੈ?
ਅਜਿਹੀ ਸਥਿਤੀ ਵਿੱਚ ਵੀ ਕੁੱਝ ਸਿੱਖ ਆਗੂਆਂ ਨੇ, ਖਾਲਿਸਤਾਨ ਦੇ ਇਸ ਸੰਕਲਪ ਰਾਹੀਂ ਸਿੱਖ ਨੌਜਵਾਨਾਂ ਨੂੰ ਗੁਮਰਾਹ ਕੀਤਾ ਅਤੇ ਇਸ ਵਿੱਚ ਮੱਧ-ਮਾਰਗੀ ਕਹਿੰਦੇ ਕਹਾਉਂਦੇ ਸਿੱਖ ਆਗੂਆਂ ਨੇ ਵੀ ਮਹੱਤਵਪੂਰਣ ਭੂਮਿਕਾ ਅਦਾ ਕੀਤੀ। ਉਨ੍ਹਾਂ ਨਿਜ ਸੁਆਰਥ ਅਧੀਨ ਸੱਤਾ-ਲਾਲਸਾ ਦੇ ਸ਼ਿਕਾਰ ਹੋ, ਸਿੱਖ ਧਰਮ ਦੀਆਂ ਉਨ੍ਹਾਂ ਮਾਨਤਾਵਾਂ, ਸਿਧਾਤਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਵੀ ਦਾਅ ਪੁਰ ਲਾ ਦਿਤਾ ਜਾਂ ਜਾਣ-ਬੁਝ ਕੇ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਥਾਪਤ ਕੀਤਾ ਸੀ। ਸਿੱਖ ਨੌਜਵਾਨਾਂ ਦੇ ਦਿਲ ਵਿੱਚ ‘ਸਿੱਖ ਹੋਮਲੈਂਡ’ ਜਾਂ ‘ਖਾਲਿਸਤਾਨ’ ਦਾ ਸੰਕਲਪ ਪੈਦਾ ਕਰ, ਉਨ੍ਹਾਂ ਨੂੰ ਅਜਿਹੇ ਰਸਤੇ ਪਾ ਦਿਤਾ, ਜੋ ਉਨ੍ਹਾਂ ਨੂੰ ਨਾ ਕੇਵਲ ਸਿੱਖੀ ਸਿਧਾਤਾਂ ਤੋਂ ਕੋਹਾਂ ਦੂਰ ਭਟਕਾ ਕੇ ਲੈ ਗਿਆ, ਸਗੋਂ ਉਨ੍ਹਾਂ ਨੂੰ ਭਾਰਤੀ ਸਮਾਜ ਤੋਂ ਵੀ ਅਲਗ-ਥਲਗ ਕਰਦਾ ਚਲਿਆ ਗਿਆ।
ਇਸੇ ਸਥਿਤੀ ਦਾ ਹੀ ਨਤੀਜਾ ਹੈ ਕਿ ਇਸ ਰਸਤੇ ਪੁਰ ਕਦਮ ਵੱਧਾ ਭਟਕ ਜਾਣ ਵਾਲੇ ਅਨੇਕਾਂ ਸਿੱਖ ਨੌਜਵਾਨ ਬੀਤੇ ਕਈ ਵਰ੍ਹਿਆਂ ਤੋਂ ਜਿਹਲਾਂ ਵਿੱਚ ਬੰਦ ਹਨ ਅਤੇ ਕਈ ਜਲਾਵਤਨ ਹੋ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਘਰ ਵਾਪਸੀ ਲਈ ਤਰਸ ਰਹੇ ਹਂ। ਜੋ ਉਨ੍ਹਾਂ ਨੂੰ ਘਰ ਮੁੜਨ ਦੀ ਪ੍ਰੇਰਨਾ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ਸੋਚ ਦੇ ਪਿਛੇ ਸ਼ਾਇਦ ਰਾਜਸੀ ਸੁਆਰਥ ਕੰਮ ਕਰ ਰਿਹਾ ਹੁੰਦਾ ਹੈ, ਜਿਸ ਕਾਰਣ ਉਹ ਨਾ ਉਨ੍ਹਾਂ ਵਲੋਂ ਉਠਾਈਆਂ ਜਾਣ ਵਾਲੀਆਂ ਸ਼ੰਕਾਵਾਂ ਨੂੰ ਦੂਰ ਕਰ ਪਾਂਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਸੁਆਲਾਂ ਦੇ ਜਵਾਬ ਦੇ ਉਨ੍ਹਾਂ ਨੂੰ ਸੰਤੁਸ਼ਟ ਕਰ ਪਾਣ ਵਿੱਚ ਸਫਲ ਹੁੰਦੇ ਹਨ।
ਵਿਚਾਰਾ ਆਪਣਿਆਂ ਦਾ ਮਾਰਿਆ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਸੰਗਠਨ ਸਕਤੱਰ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ ਬਾਦਲ ਦੇ ਸਕਤੱਰ ਜਨਰਲ ਜ. ਕੁਲਦੀਪ ਸਿੰਘ ਭੋਗਲ ਪਾਰਟੀ ਦੇ ਇੱਕ ਅਜਿਹੇ ਵਿਚਾਰੇ ਅਤੇ ਆਪਣਿਆਂ ਦੇ ਮਾਰੇ ਵਫਾਦਾਰ ਸਿਪਾਹੀ ਹਨ, ਜਿਨ੍ਹਾਂ ਨੂੰ ਨਾ ਤਾਂ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਸਨਮਾਨ ਦਿੱਤਾ ਅਤੇ ਨਾ ਹੀ ਦਿੱਲੀ ਪ੍ਰਦੇਸ਼ ਦੇ ਮੁਖੀਆਂ ਨੇ ਉਨ੍ਹਾਂ ਦੀ ਕਦਰ ਪਾਈ। ਉਨ੍ਹਾਂ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰੀ ਸੀ, ਉਹ ਵੀ ਖੋਹ ਲਈ ਗਈ। ਬਦਲੇ ਵਿੱਚ ਉਨ੍ਹਾਂ ਨੂੰ ਨਾ ਤਾਂ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਪਾਰਟੀ ਟਿਕਟ ਦਿੱਤਾ ਗਿਆ ਅਤੇ ਨਾ ਹੀ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ। ਨਾ ਹੁਣ ਹੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਟਿਕਟ ਦਿਤੇ ਜਾਣ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ। ਇਥੋਂ ਤਕ ਦਸਿਆ ਗਿਆ ਹੈ ਕਿ ਉਨ੍ਹਾਂ ਨੂੰ ਮੁਹਾਲੀ ਵਿਖੇ ਆਪਣੀ ਸਰਕਾਰ ਨੇ ਇੱਕ ਪਲਾਟ ਅਲਾਟ ਕੀਤਾ ਸੀ, ਬਾਅਦ ਵਿੱਚ ਆਪਣੀ ਪਾਰਟੀ ਦੀ ਸਰਕਾਰ ਨੇ ਹੀ ਉਸ ਪਲਾਟ ਨੂੰ ਉਨ੍ਹਾਂ ਪਾਸੋਂ ਖੋਹ ਲਿਆ। ਜਦਕਿ ਮਿਲੀ ਜਾਣਕਾਰੀ ਅਨੁਸਾਰ ਜ. ਹਿਤ ਨੇ ਮਿਲੇ ਪਲਾਟ ਨੂੰ ਵੇਚ ਲਿਆ ਪਰ ਸ. ਮਹਿੰਦਰ ਸਿੰਘ ਮਥਾਰੂ ਨੇ ਮਿਲੇ ਪਲਾਟ ਨੂੰ ਨਿਮਰਤਾ ਸਹਿਤ ਆਪ ਹੀ ਵਾਪਸ ਕਰ ਦਿੱਤਾ। ਦਿਲਚਸਪ ਗਲ ਇਹ ਹੈ ਕਿ ਜ. ਕੁਲਦੀਪ ਸਿੰਘ ਭੋਗਲ ਨੇ ਦਲ ਦੀ ਖਾਤਰ ਬਾਲਾ ਸਾਹਿਬ ਦਿੱਲੀ ਦੇ ਹਸਪਤਾਲ ਦੇ ਮੁੱਦੇ ਪੁਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨਾਲ ਦਸ ਵਰ੍ਹੇ ਪੰਗਾ ਲਈ ਰਖਿਆ। ਨਵੰਬਰ-84 ਦੇ ਆਰਥਕ ਪੀੜਤਾਂ ਦੀ ਮਦਦ ਵਿੱਚ ਵੀ ਉਨ੍ਹਾਂ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ। ਇਸ ਤਰ੍ਹਾਂ ਅਪਮਾਨਤ ਹੁੰਦਿਆਂ ਰਹਿਣ ਤੇ ਉਕਸਾਏ ਜਾਣ ਦੇ ਬਾਵਜੂਦ ਉਹ ਦਲ ਅਤੇ ਉਸਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਵਫਾਦਾਰ ਬਣੇ ਰਹਿਣ ਦਾ ਦਾਅਵਾ ਕਰਦੇ ਹਨ।
ਸਰਬਤ ਦਾ ਭਲਾ ਬਨਾਮ ਨਿਜ ਭਲਾ: ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨਾਲ ਸਿੱਖੀ ਵਿੱਚ ਪ੍ਰਵਾਨਤ ‘ਸਰਬਤ ਦੇ ਭਲੇ ਦੇ ਸੰਕਲਪ ਅਤੇ ਸਿੱਖ ਆਗੂਆਂ ਦੀ ਸੋਚ’ ਦੇ ਸਬੰਧ ਵਿੱਚ ਗਲ ਹੋਈ ਤਾਂ ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਧਾਰਮਕ ਅਤੇ ਰਾਜਸੀ ਸੰਸਥਾਵਾਂ ਦੇ ਮੁਖੀ ‘ਸਰਬਤ ਦੇ ਭਲੇ’ ਦੇ ਨਾਂ ਤੇ ਕੇਵਲ ‘ਨਿਜ’ ਦਾ ਹੀ ਭਲਾ ਮੰਗਦੇ ਅਤੇ ਚਾਹੁੰਦੇ ਹਨ। ਅਰਦਾਸ ਕਰਦਿਆਂ ਅਤੇ ਸੁਣਦਿਆਂ ਭਾਵੇਂ ਉਨ੍ਹਾਂ ਦੀ ਜ਼ਬਾਨ ਤੇ ‘ਸਰਬਤ ਦਾ ਭਲਾ’ ਸ਼ਬਦ ਹੁੰਦੇ ਹਨ, ਪ੍ਰੰਤੂ ਉਨ੍ਹਾਂ ਦੇ ਦਿਲ ਵਿੱਚ ਕੇਵਲ ‘ਨਿਜ ਭਲੇ’ ਦੀ ਭਾਵਨਾ ਹੀ ਕੰਮ ਕਰ ਰਹੀ ਹੁੰਦੀ ਹੈ। ਉਹ ਧਾਰਮਕ ਸਮਾਗਮਾਂ ਵਿੱਚ ਬਾਹਵਾਂ ਉਲਾਰ ਵਿਰੋਧੀਆਂ ਨੂੰ ਭੰਡ ਅਤੇ ਦੂਜੇ ਧਰਮਾਂ ਦੇ ਬਖੀਏ ਉਧੇੜ ਆਪਣੇ-ਆਪ ਦੇ ਅਤੇ ਆਪਣੇ ਧਰਮ ਦੇ ਸਰਵ-ਸ੍ਰੇਸ਼ਟ ਹੋਣ ਦਾ ਦਾਅਵਾ ਕਰਦਿਆਂ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ।
ਜਸਟਿਸ ਸੋਢੀ ਅਨੁਸਾਰ ਗੁਰੂ ਸਾਹਿਬਾਂ ਨੇ ਕਿਸੇ ਵੀ ਧਰਮ ਦੀ ਨਾ ਤਾਂ ਅਲੋਚਨਾ ਕੀਤੀ ਹੈ ਅਤੇ ਨਾ ਹੀ ਕਿਸੇ ਦਾ ਵਿਰੋਧ, ਨਿਖੇਧੀ ਜਾਂ ਨਿੰਦਿਆ ਹੀ ਕੀਤੀ ਹੈ। ਉਨ੍ਹਾਂ ਕੇਵਲ ਉਨ੍ਹਾਂ ਕਰਮ-ਕਾਂਡਾਂ ਅਤੇ ਪਖੰਡਾਂ ਦਾ ਵਿਰੋਧ ਕੀਤਾ, ਜਿਨ੍ਹਾਂ ਨੂੰ ਨਿਜ ਸੁਆਰਥ ਅਧੀਨ ਕੁੱਝ ਲੋਕਾਂ ਵਲੋਂ ਧਰਮ ਦਾ ਅੰਗ ਬਣਾ, ਭੋਲੇ-ਭਾਲੇ ਲੋਕਾਂ ਦਾ ਮਾਨਸਿਕ, ਆਰਥਕ ਅਤੇ ਭਾਵਨਾਤਮਕ ਸ਼ੋਸ਼ਣ ਕੀਤਾ ਜਾ ਰਿਹਾ ਸੀ। ਉਨ੍ਹਾਂ ਵਖ-ਵਖ ਧਰਮਾਂ ਦੀਆਂ ਮੂਲ ਮਾਨਤਾਵਾਂ ਅਤੇ ਪਰੰਪਰਾਵਾਂ ਦੀ ਕਦੀ ਵੀ ਨਿਖੇਧੀ ਨਹੀਂ ਕੀਤੀ। ਉਨ੍ਹਾਂ ਦਸਿਆ ਕਿ ਇਸਦਾ ਪ੍ਰਤੱਖ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਬਾ ਫਰੀਦ ਜੀ ਦੀ ਬਾਣੀ ਹੈ, ਜਿਸ ਵਿੱਚ ਮੁਸਲਮਾਣਾਂ ਨੂੰ ਸੱਚਾ ਮੁਸਲਮਾਣ ਬਣਨ ਅਤੇ ਆਪਣੀਆਂ ਧਾਰਮਕ ਮਾਨਤਾਵਾਂ ਦਾ ਪਾਲਣ ਇਮਾਨਦਾਰੀ ਨਾਲ ਕਰਨ ਦੀ ਪ੍ਰੇਰਨਾ ਕੀਤੀ ਗਈ ਹੋਈ ਹੈ।
…ਅਤੇ ਅੰਤ ਵਿੱਚ: ਸਿੱਖ ਇਤਿਹਾਸ ਇਸ ਗਲ ਦਾ ਗੁਆਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਜੰਞੂ ਨੂੰ ਪਾਣ ਤੋਂ ਇਨਕਾਰ ਕੀਤਾ ਸੀ, ਉਸੇ ਜੰਞੂ ਦੇ ਪਹਿਨਣ ਵਾਲਿਆਂ ਦੇ ਵਿਸ਼ਵਾਸ ਦੀ ਰਖਿਆ ਲਈ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਆਪਣੀ ਸ਼ਹਾਦਤ ਦੇ ਦਿੱਤੀ ਸੀ। ਜੋ ਇਸ ਗਲ ਦਾ ਪ੍ਰਮਾਣ ਹੈ ਕਿ ਗੁਰੂ ਸਾਹਿਬਾਨ ਹਰ ਵਿਅਕਤੀ ਦੇ ਧਾਰਮਕ ਵਿਸ਼ਵਾਸ ਦੀ ਆਜ਼ਾਦੀ ਦੇ ਇਛੁਕ ਅਤੇ ਰਾਖੇ ਸਨ। ਉਨ੍ਹਾਂ ਦੀ ਇੱਛਾ ਕੇਵਲ ਇਹ ਸੀ ਕਿ ਹਰ ਵਿਅਕਤੀ ਆਪਣੇ ਧਰਮ ਦੀਆਂ ਬੁਨਿਆਦੀ ਮਾਨਤਾਵਾਂ ਅਤੇ ਪਰੰਪਰਾਵਾਂ ਦੇ ਪਾਲਣ ਪ੍ਰਤੀ ਇਮਾਨਦਾਰ ਹੋਵੇ। 000
Mobile : +91 98 68 91 77 31 & +91 95 82 71 98 90


(01/10/13)
ਗੁਰਇੰਦਰ ਸਿੰਘ ਪਾਲ

‘ਅੰਗ’ ਕਿ ‘ਪੰਨਾਂ’ ?
ਸ: ਗੁਰਸ਼ਰਨ ਸਿੰਘ ਕਸੇਲ ਜੀ ਦਾ ਇਹ ਸ਼ੰਕਾ/ਸਵਾਲ ਬੜਾ ਹੀ ਜਾਇਜ਼ ਹੈ ਜੋ ਹਰ ਸੱਚੇ ਸਿੱਖ ਦੀ ਸੋਚ ਨੂੰ ਟੁੰਬਦਾ ਹੈ। ਮੇਰੀ ਸਮਝ ਮੁਤਾਬਿਕ ਇਨ੍ਹਾਂ ਦੋਨਾਂ ਸ਼ਬਦਾਂ ਦੇ ਅਰਥਾਂ ਨੂੰ ਬਿਬੇਕਤਾ ਨਾਲ ਬਿਚਾਰਿਆਂ ਇਸ ਉਚਿਤ ਪ੍ਰਸ਼ਨ ਦਾ ਉੱਤਰ ਆਪਣੇ ਆਪ ਉਘੜ ਕੇ ਸਾਡੇ ਸਾਹਮਣੇ ਆ ਜਾਵੇਗਾ।
ਪੰਨਾਂ: ਪੱਤਰਾ, ਵਰਕਾ/ਵਰਕ
(leaf)। ਵਰਕ ਅਰਬੀ ਬੋਲੀ ਦਾ ਲਫ਼ਜ਼ ਹੈ ਜਿਸ ਦੇ ਮਅਨੇ ਹਨ: ਦਰਖ਼ਤ ਦਾ ਪੱਤਾ, ਕਾਗ਼ਜ਼ ਦਾ ਟੁੱਕੜਾ (ਪੱਤਰਾ)। ‘ਪੰਨਾ’ ਭਾਵੇਂ ਪੱਤਰ ਤੇ ਵਰਕ ਦਾ ਸਮਾਨਾਰਥਕ ਹੈ, ਪਰੰਤੂ ਇਹ ਪੰਜਾਬੀ ਭਾਸ਼ਾ ਵਿੱਚ ਸਫ਼ਹ/ਸਫ਼ਾ ਜਾਂ ਪ੍ਰਿਸ਼ਟ (page) ਵਾਸਤੇ ਵਰਤਿਆ ਜਾਂਦਾ ਹੈ।
ਅੰਗ: ਜੀਵ ਦਾ ਜਿਸਮ ਜਾਂ ਜਿਸਮ ਦਾ ਕੋਈ ਹਿੱਸਾ।
ਇੱਥੇ ਇੱਕ ਹੋਰ ਸੰਬੰਧਿਤ ਸ਼ਬਦ ਨੂੰ ਸਮਝ ਲੈਣਾ ਵੀ ਠੀਕ ਰਹੇਗਾ:-
ਸਫ਼ਹ: ਸਫ਼ਾ, ਇਹ ਵੀ ਅਰਬੀ ਬੋਲੀ ਦਾ ਲਫ਼ਜ਼ ਹੈ ਜਿਸ ਦੇ ਮਅਨੇ ਹਨ: ਵਰਕ ਦਾ ਇੱਕ ਰੁਖ਼ ਅਰਥਾਤ ਪੱਤਰੇ ਜਾਂ ਪੰਨੇਂ ਦਾ ਇੱਕ ਪਾਸਾ। ਇਸ ਦਾ ਸਮਾਨਾਰਥਕ ਹੈ ਪ੍ਰਿਸ਼ਟ
(page)
ਸ਼ਬਦਾਂ ਦੇ ਅਰਥਾਂ ਤੋਂ ਸਪਸ਼ਟ ਹੈ ਕਿ ਠੀਕ ਤੇ ਢੁਕਵਾਂ ਸ਼ਬਦ ਸਫ਼ਹ/ਸਫ਼ਾ, ਪੰਨਾ ਜਾਂ ਪ੍ਰਿਸ਼ਟ ਹੀ ਹੈ। ਇਸ ਲਈ ‘ਅੰਗ’ ਦੀ ਵਰਤੋਂ ਮੂਲੋਂ ਹੀ ਗ਼ਲਤ ਹੈ।
‘ਅੰਗ’ ਦੀ ਕੀਤੀ ਜਾਂਦੀ ਵਰਤੋਂ ਬਾਰੇ ਥੋੜੀ ਵਿਚਾਰ ਕਰ ਲੈਣੀ ਵੀ ਜ਼ਰੂਰੀ ਹੈ। ਇਸ ਕੁਸੈਲੇ ਸੱਚ ਤੋਂ ਤਾਂ ਕੋਈ ਵੀ ਸੱਚਾ ਸਿੱਖ ਨਾਵਾਕਿਫ਼ ਨਹੀਂ ਕਿ ਗੁਰੂ ਗ੍ਰੰਥ ਦੇ ਸ੍ਰੇਸ਼ਠ ਧਰਮ ਨੂੰ ਮਾਇਆਧਾਰੀਆਂ ਨੇ ਧੰਧਾ ਬਣਾ ਲਿਆ ਹੈ। ਧਰਮ ਦੇ ਇਸ ਧੰਧੇ ਨੂੰ ਵੱਧ ਤੋਂ ਵੱਧ ਲਾਭਦਾਇਕ ਬਣਾਉਣ ਲਈ ਧਾਂਧਲੀਆਂ ਨੇ ਸੰਸਾਰ ਦੇ ਅਦੁੱਤੀ ਗਿਆਨ-ਗ੍ਰੰਥ ਨੂੰ ਇੱਕ ਮੂਰਤੀ ਬਣਾ ਰੱਖਿਆ ਹੈ, ਅਤੇ ਇਸ ਦੀ ਮੂਰਤੀਆਂ ਵਾਂਗ ਹੀ ਪੂਜਾ ਕਰਦੇ ਹਨ। ਅਸੀਂ ਵੀ ਅੰਨ੍ਹੀ ਸ਼੍ਰਧਾ-ਵੱਸ, ਇਨ੍ਹਾਂ ਦੇ ਮਗਰ ਲੱਗੇ ਹੋਏ ਹਾਂ। ਅੰਗ ਮੂਰਤੀ ਦੇ ਹੀ ਹੁੰਦੇ ਹਨ, ਕਿਸੇ ਗ੍ਰੰਥ ਦੇ ਕਤਈ ਨਹੀਂ ਹੋ ਸਕਦੇ! ਸਪਸ਼ਟ ਹੈ ਕਿ ਗੁਰੂ ਗ੍ਰੰਥ ਨੂੰ ਇੱਕ ਮੂਰਤੀ ਮੰਨ ਕੇ ਇਸ ਦੇ ਸਫ਼ਿਆਂ/ਪ੍ਰਿਸ਼ਟਾਂ/ਪੰਨਿਆਂ
(pages) ਨੂੰ ‘ਅੰਗ’ ਕਹਿਣਾ/ਲਿਖਣਾ ਇਸ ਅਦੁੱਤੀ ਗ੍ਰੰਥ ਦਾ ਸਤਿਕਾਰ ਨਹੀਂ ਸਗੋਂ ਘੋਰ ਅਪਮਾਨ ਹੈ।
ਗੁਰਇੰਦਰ ਸਿੰਘ ਪਾਲ
ਅਕਤੂਬਰ 1, 2013.


(01/10/13)
ਅਮਰੀਕ ਸਿੰਘ ਰਾਜਪੁਰਾ

ਵੀਰ ਗੁਰਸ਼ਰਨ ਸਿੰਘ ਕਸੇਲ ਜੀ ,
ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫਤਹਿ ।।
ਵੀਰ ਜੀ ਤੁਸੀ ਆਪਣੀ ਸ਼ੰਕਾ ਬਾਰੇ ਲਿਖਿਆ ਹੈ ਕੇ ਸ੍ਰੀ ਗੁਰੂ ਗੰਥ ਸਾਹਿਬ ਜੀ ਦੇ “ਅੰਗ” ਹੁੰਦੇ ਹਨ ਕੇ “ਅੰਕ” ? ਵੀਰ ਜੀ ਅੰਕ ਸ਼ਬਦ ਬਿਲਕੁਲ ਸਹੀ ਸ਼ਬਦ ਹੈ ਪ੍ਰੰਤੂ ਜੋ ਲੋਗ ਸ਼ਬਦ ਗੁਰੂ ਨੂੰ ਦੇਹ ਸਮਝਦੇ ਹਨ ਉਹ ਅਣਜਾਨ ਲੋਗ “ਅੰਗ” ਸ਼ਬਦ ਵਰਤਦੇ ਹਨ । ਦੁਖ ਉਸ ਵਕਤ ਹੁੰਦਾ ਹੈ ਜਦੋਂ ਕਦੇ ਜਥੇਦਾਰਾਂ ਤੇ ਚੰਗੇ ਪ੍ਰਚਾਰਕਾਂ ਵੱਲੋਂ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ --ਸਿਖ ਕੌਮ ਦੇ ਦੋਖੀ ਜੋ ਸਿਖਾਂ ਨੂੰ ਗਲਤ ਪਾਸੇ ਤੋਰਨਾ ਚਾਹੁੰਦੇ ਹਨ ਉਹ ਸਰਕਾਰਾਂ ਅੱਗੇ ਐਸੇ ਪ੍ਰਚਾਰਕਾਂ ਦੀਆਂ ਕਥਾਵਾਂ ਲਈ ਬੇਨਤੀਆਂ ਵੀ ਕਰਦੇ ਹਨ ਤੇ ਸਾਡੀਆਂ ਸਰਕਾਰਾਂ ਤੇ ਜਥੇਦਾਰ ਇਹ ਸਮਝ ਲੈਂਦੇ ਹਨ ਕੇ ਸ਼ਾਇਦ ਇਹ ਲੋਗ ਸਿਖੀ ਪ੍ਰਤੀ ਸ਼ਰਦਾ ਰਖਦੇ ਹਨ । ਅੱਜ ਹਰ ਸਿਖ ਨੂੰ ਆਪ ਸੁਚੇਤ ਹੋ ਦੀ ਲੋੜ ਹੈ । ਹਰ ਗਲਤ ਗੱਲ ਬਾਰੇ ਖੁਹਲ ਕੇ ਪ੍ਰਚਾਰ ਕਰਨ ਦੀ ਲੋੜ ਹੈ ।
ਅਮਰੀਕ ਸਿੰਘ ਰਾਜਪੁਰਾ


(01/10/13)
ਸਰਵਜੀਤ ਸਿੰਘ

ਸ. ਗੁਰਸ਼ਰਨ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਆਪ ਜੀ ਦੇ ਸਵਾਲ, “ਕੀ ‘ਸ਼ਬਦ ਗੁਰੂ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ‘ਅੰਗ’ ਲਿਖਣਾ ਠੀਕ ਹੈ ਜਾਂ ‘ਪੰਨਾ’? ਸਬੰਧੀ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਜੀ ‘ਧੁਰ ਕੀ ਬਾਣੀ’ ਨੂੰ ਸਾਂਭਣ ਦਾ ਇਕ ਜਰੀਆਂ ਹਨ। ਜਦੋਂ ਕਾਗਜ-ਸਿਆਹੀ ਨਹੀ ਸਨ ਤਾ ਉਦੋਂ ਗਿਆਨ ਨੂੰ ਸਾਂਭਣ ਦੇ ਕਈ ਹੋਰ ਸਾਧਨ ਸਨ। ਅੱਜ ਗਿਆਨ ਨੂੰ ਸਾਂਭਣ ਦੇ ਬਹੁਤ ਨਵੇ ਸਾਧਨ ਹੋਂਦ ‘ਚ ਆ ਗਏ ਹਨ। ਗੁਰੂ ਗ੍ਰੰਥ ਸਾਹਿਬ ਜੀ 1604 ਤੋਂ ਲਗਭਗ 1865 ਤਾਈ ਸਿਰਫ ਹੱਥ ਨਾਲ ਹੀ ਲਿਖੇ ਜਾਂਦੇ ਸਨ ਪਰ ਹੁਣ ਪ੍ਰੇਸ ‘ਚ ਛਪਦੇ ਹਨ। ਇਸ ਲਈ ਪੰਨਾ ਕਹਿਣਾ ਜਿਆਦਾ ਵਿਵਿਹਾਰਕ ਹੈ।
ਹੋ ਸਕਦਾ ਹੈ ਕਿ ‘ਅੰਗ’ ਕਹਿਣ ਦੀ ਪ੍ਰਥਾ ਅਰਦਾਸ ਪਿਛੋਂ ਪੜ੍ਹੇ ਜਾਣ ਵਾਲੇ ਦੋਹਰੇ, “ਗੁਰੂ ਗ੍ਰੰਥ ਕੋ ਮਾਨੀਓ ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭੁ ਕੋ ਮਿਲਬੋ ਚਹੇ ਖੋਜ ਸਬਦ ਮੈਂ ਲੇਹ” ‘ਤੋਂ ਆਰੰਭ ਹੋਈ ਹੋਵੇ। ਜੇ ਅਜੇਹਾ ਹੈ ਤਾਂ ਇਹ ਪ੍ਰਥਾ 1870 ਤੋਂ ਪਿਛੋਂ ਆਰੰਭ ਹੋਈ ਹੋਵੇਗੀ। ਇਹ ਦੋਹਰਾ ਗਿਆਨੀ ਗਿਆਨ ਸਿੰਘ ਜੀ ਦਾ ਲਿਖਿਆ ਹੋਇਆ ਹੈ। ਪੰਥ ਪ੍ਰਕਾਸ਼ ਵਿਚ ਵਿਚ ਦੋਹਰਾ ਹੇਠ ਲਿਖੇ ਅਨੁਸਾਰ ਦਰਜ ਹੈ।
ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ।
ਗੁਰੂ ਗ੍ਰੰਥ ਕੋ ਮਾਨੀਓ ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭੁ ਕੋ ਮਿਲਬੋ ਚਹੇ ਖੋਜ ਸਬਦ ਮੈਂ ਲੇਹ।
ਸਬ ਗੁਰੂ ਪਰਗਟ ਭਏ ਪੂਰਨ ਹਰਿ ਅਵਤਾਰ। ਜਹਮਗ ਜੋਤ ਬਿਰਾਜਹੀ ਸ੍ਰੀ ਗੁਰੁ ਗ੍ਰੰਥ ਮਝਾਰ।
ਜੋ ਦਰਸਯੋ ਚਹਿ ਗੁਰੂ ਕੋ ਸੋ ਦਰਸੈ ਗੁਰੂ ਗ੍ਰੰਥ। ਪਢੈ ਸੁਨੇ ਸਾਰਥ ਲਹੈ ਪਰਮਾਰਥ ਕੋ ਪੰਥ।
ਵਾਹਿਗੁਰੂ ਗੁਰੂ ਗ੍ਰੰਥ ਜੀ ਉਭੈ ਜਹਾਜ ਉਦਾਰ। ਜੋ ਸਰਧਾ ਸੇਵਹੈ ਉਤਰੈ ਭਵ ਪਾਰ॥ 11॥

ਇਸ ਦੋਹਰੇ ਵਿਚੋਂ ਇਕ ਪੰਗਤੀ, ‘ਗੁਰੂ ਗ੍ਰੰਥ ਕੋ ਮਾਨੀਓ ਪ੍ਰਗਟ ਗੁਰਾਂ ਕੀ ਦੇਹ’ ਨੂੰ ਮੁਖ ਰੱਖ ਕੇ ਹੀ ਸਾਧ ਲਾਣੇ ਨੇ ਤੱਤੇ- ਠੰਡੇ ਰੁਮਾਲੇ, ਹੀਟਰ, ਏ ਸੀ, ਮੱਛਰਦਾਨੀਆਂ ਦੇ ਨਾਲ-ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੈਰ ਕਰਵਾਉਣ ਅਤੇ ਭੋਗ ਲਾਵਾਉਣ ਦਾ ਅਡੰਬਰ ਵੀ ਆਰੰਭ ਕੀਤਾ ਹੋਇਆ ਹੈ।

ਜਰਾਂ ਸੋਚੋ! ਜੇ ਕਿਸੇ ਅਕਲ ਦੇ ਅੰਨੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਹ ਮੰਨ ਕੇ, ਜੇਠ-ਹਾੜ ਦੇ ਮਹੀਨੇ ਇਸ਼ਨਾਨ ਕਰਵਾਉਣ ਦਾ ਉਦੱਮ ਕਰ ਲਿਆ ਤਾਂ…? ਪਰਮਾਤਮਾ ਭਲੀ ਕਰੇ!

ਭਾਈ ਪ੍ਰਹਿਲਾਦ ਸਿੰਘ ਜੀ ਦੇ ਰਹਿਤ ਨਾਮੇ ਵਿਚ ਇਹ ਦੋਹਰੇ ਹੇਠ ਲਿਖੇ ਮੁਤਾਬਕ ਦਰਜ ਹਨ:
ਗੁਰੂ ਖਾਲਸਾ ਮਾਨੀਅਹਿ, ਪਰਗਟ ਗੁਰੂ ਕੀ ਦੇਹ।
ਜੋ ਸਿਖ ਮੋ ਮਿਲਬੇ ਚਹਿਹ, ਖੋਜ ਇਨਹੁ ਮਹਿ ਲੇਹ।25।
ਅਕਾਲ ਪੁਰਖ ਕੇ ਬਚਨ ਸਿਉਂ, ਪ੍ਰਗਟ ਚਲਾਯੋ ਪੰਥ
ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਅਹੁ ਗ੍ਰੰਥ।29। (ਰਹਿਤਨਾਮੇ, ਪੰਨਾ 67)


ਭਾਈ ਪ੍ਰਹਿਲਾਦ ਸਿੰਘ ਜੀ ਦਾ ਇਹ ਦੋਹਰੇ ਗੁਰਮਿਤ ਦੀ ਕਸਵੱਟੀ ਤੇ ਪੂਰੇ ਢੁੱਕਦੇ ਹਨ। ਦੇਹ ਰੂਪ ਵਿਚ ਤਾਂ ਖਾਲਸਾ ਪੰਥ ਹੈ ਨਾਕਿ ਗੁਰੂ ਗ੍ਰੰਥ।

ਧਰਮ ਪ੍ਰਚਾਰ ਕਮੇਟੀ ਦੇ ਪੱਤਰ ਨੰ: 36672-3/4-8-73, ਵਿਚ ਸਿੰਘ ਸਾਹਿਬਾਨ, ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਜੀ ਦੀ ਰਾਏ ਹੇਠ ਲਿਖੇ ਅਨੁਸਾਰ ਦਰਜ ਹੈ:-
1. “ਰਾਜ ਕਰੇਗਾ ਖਾਲਸਾ" ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਪੜ੍ਹਿਆ ਜਾਂਦਾ ਹੈ, ਇਹ ਗੁਰਮਤਿ ਦੇ ਅਨੁਕੂਲ ਹੈ, ਕਿਉਂਕਿ ਦੋਹਰੇ ਪੜ੍ਹਨੇ ਪੰਥਕ ਫ਼ੈਸਲਾ ਹੈ। ਇਸ ਫ਼ੈਸਲੇ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ”। ਸਵਾਲ ਪੈਦਾ ਹੁੰਦਾ ਹੈ ਕਿ ਜੇ ਦੋਹਰੇ ਪੜ੍ਹਨੇ ਪੰਥਕ ਫ਼ੈਸਲਾ ਹੈ ਤਾਂ ਇਹ ਪੰਥ ਪ੍ਰਵਾਣਤ ਰਹਿਤ ਮਰਯਾਦਾ ਵਿਚ ਦਰਜ ਕਿਉ ਨਹੀ? ਯਾਦ ਰਹੇ; ਪੰਥ ਪ੍ਰਵਾਣਤ ਰਹਿਤ ਮਰਯਾਦਾ ਵਿਚ ਦੋਹਰੇ ਪੜਨ ਦਾ ਜਿਕਰ ਨਹੀ ਹੈ।
ਅੱਜ ਦੇ ਹੁਕਮਨਾਮੇ ਸਬੰਧੀ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਤੇ ਇਹ ਜਾਣਕਾਰੀ ਦਰਜ ਹੈ, “ਸੋਮਵਾਰ, ੧੫ ਅੱਸੂ (ਸੰਮਤ ੫੪੫ ਨਾਨਕਸ਼ਾਹੀ) ੩੦ ਸਤੰਬਰ, ੨੦੧੩ (ਅੰਗ: ੮੪੭), ਅਤੇ ਹੁਕਮਨਾਮੇ ਦਾ ਸਮਾ
[September 30, 2013, Monday 05:15 AM. IST] ” ਭਾਵ ਸੋਮਵਾਰ ਦਾ ਹੁਕਮਨਾਮਾ ਸਵੇਰੇ 5.15 AM ਤੇ ਪੜ੍ਹਿਆ ਗਿਆ ਸੀ, ਜਿਸ ਮੁਤਾਬਕ , ਸ਼ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਧੁਮੱਕੜਸ਼ਾਹੀ ਕੈਲੰਡਰ ਦੀ ਤਾਰੀਖ 14 ਅੱਸੂ ਬਣਦੀ ਹੈ ਨਾ ਕਿ 15 ਅੱਸੂ ਜਿਵੇ ਕਿ ਉਪਰ ਦਰਜ ਹੈ। ਧੁਮੱਕੜਸ਼ਾਹੀ ਕੈਲੰਡਰ ਮੁਤਾਬਕ (ਦ੍ਰਿਕਗਿਣਤ ਸਿਧਾਂਤ) ਤਾਂ ਨਵੇ ਦਿਨ ਦਾ ਆਰੰਭ ਸਵੇਰੇ ਸੂਰਜ ਚੜਨ ਵੇਲੇ ਹੁੰਦਾ ਹੈ ਅੱਜ ਸਵੇਰੇ ਅੰਮ੍ਰਿਤਸਰ ਵਿਖੇ ਤਾਂ ਸੂਰਜ 6.24 AM ਤੇ ਚੜਿਆ ਸੀ। ਇਸ ਲਈ 5.15 ਵਜੇ ਤਾਂ ਐਤਵਾਰ ਹੀ ਸੀ।
ਆਪ ਜੀ ਦੇ ਇਕ ਹੋਰ ਸਵਾਲ, “ਸੋ, ਆਪ ਜੀ ਤੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਗੁਰੂ ਸਾਹਿਬਾਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਪਹਿਲਾਂ ਕਿਸ ਨੇ ‘ਰਾਮ’ ਸ਼ਬਦ ਅਕਾਲ ਪੁਰਖ ਲਈ ਵਰਤਿਆ ਸੀ” ? ਜਿਸ ਬਾਰੇ ਸੰਬਧਿਤ ਸੱਜਣ ਨੇ ਲਿਖਿਆ ਸੀ, “ਤੁਹਾਡੇ ਤਰਕ ਵਿਤਰਕ ਦਾ ਤਰੀਕਾ ਜਾਂ ਸਿਧਾਂਤ ਮੇਰੀ ਤਾਂ ਸਮਝ ਤੋਂ ਬਾਹਰ ਹੈ। ਕਿਸੇ ਹੋਰ ਦੀ ਸਮਝ ਵਿੱਚ ਆ ਰਿਹਾ ਹੋਵੇ ਤਾਂ ਕਹਿ ਨਹੀਂ ਸਕਦਾ”। ਸਬੰਧੀ ਬੇਨਤੀ ਹੈ ਕਿ ਆਪ ਜੀ ਦਾ ਸਵਾਲ ਤਾਂ ਸਪੱਸ਼ਟ ਸੀ ਪਰ ਮੈਨੂੰ ਮਹਿਸੂਸ ਹੋਇਆ ਹੈ ਕਿ ਸੰਬਧਿਤ ਸੱਜਣ ਜਾਣ ਬੁਝ ਕੇ ਤੁਹਾਡੇ ਸਵਾਲ ਨੂੰ ਸਮਝਣਾ ਨਹੀ ਚਾਹੁੰਦੇ। ਖੈਰ!
ਆਪ ਦੇ ਸਵਾਲ ਸਬੰਧੀ ਮੇਰੀ ਰਾਏ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਪਹਿਲਾ ਰਾਮ ਦਾ ਨਾਮ ਅਕਾਲ ਪੁਰਖ ਲਈ ਨਹੀ ਸੀ ਵਰਤਿਆ ਜਾਂਦਾ ਪਰ ਹਿੰਦੂ ਮਿਥਿਹਾਸ ਦੇ ਇਕ ਪਾਤਰ ਰਾਮ ਲਈ ਜਰੂਰ ਵਰਤਿਆ ਜਾਂਦਾ ਸੀ। ਬਾਣੀ ‘ਚ ਵੀ ਉਸ ਰਾਮ ਦਾ ਜਿਕਰ ਆਉਂਦਾ ਹੈ।
ਪਾਂਡੇ ਤੁਮਰਾ ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਇ ਗਵਾਈ ਥੀ ॥ {ਪੰਨਾ ੮੭੫}
ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥ {ਪੰਨਾ ੯੫੩)
ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣੁ ਜੋਗੁ ॥ (ਪੰਨਾ ੧੪੧੨)
ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ (ਪੰਨਾ ੧੪੨੯)

ਆਦਰ ਸਹਿਤ
ਸਰਵਜੀਤ ਸਿੰਘ


(01/10/13)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ਪੰਨਾ ਕੁ ਅੰਗ?
ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ: ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਤੋਂ ਲੈ ਕੇ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ॥ ੧॥
੧੪੨੯ ਪੰਨਿਆਂ ਵਿਖੇ ਸਸ਼ੋਭਤਿ ਹੈ। ਇਸ ਲਈ, “ਪੰਨਾ ਜਾਂ ਸਫਾ” ਹੀ ਲਿਖਣਾ ਚਾਹੀਦਾ ਹੈ ਕਿਉਂਕਿ ਗੁਰੂ ਗਰੰਥ ਸਾਹਿਬ ਨੂੰ ਸਰੀਰ ਜਾਂ ਸਰੀਰ ਦੇ ਅੰਗਾਂ ਨਾਲ ਤੁਰਨਾ ਨਹੀਂ ਕਰਨੀ ਚਾਹੀਦੀ ਹੈ।
Let us consult: English Punjabi Dictionary published by Punjabi University, Patiala, Fifth Edition 1998:
Body:
ਸਰੀਰ, ਤਨ, ਦੇਹ, ਕਾਇਆਂ, ਜੁੱਸਾ, ਪਿੰਡਾ; ਲਾਸ਼, ਲੋਥ, ਮਨੁੱਖ, ਬੰਦਾ, ਵਿਅਕਤੀ, ਲਿਖਤ ਜਾਂ ਮਜ਼ਮੂਨ ਦਾ ਪਰਧਾਨ ਅੰਗ, ਚੋਲੀ, ਅੰਗੀ, ਸੰਸਥਾ, ਝੁੰਡ, ਪਦਾਰਥ, ਪਿੰਡ, ਧੜ, ਰੂਪ ਦੇਣਾ, ਅਕਾਰ ਚਿਤਵਣਾ, ਵਜੂਦ ਵਿੱਚ ਲਿਅਉਣਾ
Limb: ਅੰਗ ਉਪਾਂਗ, ਹੱਥ ਪੈਰ, ਸ਼ਰਾਰਤੀ ਮੁੰਡਾ, ਸ਼ੈਤਾਨ ਲੜਕਾ, ਵਾਕ ਖੰਡ, ਕੋਣ, ਕਿਨਾਰਾ, ਕੋਣ ਮਾਪਕ ਜੰਤਰ; ਫੁੱਲ ਦੀ ਪੱਤੀ ਦਾ ਫੈਲਿਆ ਭਾਗ; ਹੱਥ ਪੈਰ ਕੱਟਣਾ, ਅੰਗ ਭੰਗ ਕਰਨਾ, ਅੰਗ, ਛੇਦਨ ਕਰਨਾ
Page: ਪੰਨਾ, ਸਫਾ; ਚਾਕਰ; ਸਾਕਾ, ਇਤਹਾਸ ਦਾ ਪੰਨਾ; ਸਫੇ ਲਾਉਣਾ, ਪੰਨਿਆਂ ਦੇ ਨੰਬਰ ਲਾਉਣਾ; ਨੌਕਰ ਦੁਆਰਾ ਸੱਦਣਾ, ਬੁਲਾਵਾ ਘੱਲਣਾ, ਸੇਵਾ ਕਰਨਾ
ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਬਹੁਤ ਗ਼ਲਤੀਆਂ/ਭੁੱਲਾਂ ਹੋ ਰਹੀਆਂ ਹਨ, ਪਰ ਜੇ ਕੋਈ ਪ੍ਰਾਣੀ ਐਸੀ ਮਨਮਤਿ ਉਨ੍ਹਾਂ ਦੇ ਧਿਆਨ ਵਿੱਚ ਲਿਆਉਂਦਾ ਹੈ, ਉਥੋਂ ਦੇ ਪੁਜਾਰੀ ਤਾਂ ਉਸ ਦੇ ਦੁਸ਼ਮਣ ਬਣ ਜਾਂਦੇ ਹਨ!
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)


(01/10/13)
ਦਲੇਰ ਸਿੰਘ ਜੋਸ਼

“ਗੁਰਸ਼ਰਨ ਸਿੰਘ ਕਸੇਲ ਦੇ ਪ੍ਰਸ਼ਨ ਦਾ ਉਤਰ”
ਸਿੱਖ ਮਾਰਗ ਦੇ ਪਾਠਕਾਂ ਨੂੰ ਸਵਾਲ ਸੀ ਕਸੇਲ ਸਾਹਿਬ ਜੀ ਦਾ, ਕਿ ਸਿਰੀ ਹਰਿਮੰਦਰ ਸਾਹਿਬ ਜੀ ਤੋਂ ਆ ਰਹੇ ਹੁਕਮ ਨਾਵੇਂ ਨੂੰ ਸੰਗਤਾਂ ਦੇ ਪੜ੍ਹਨ ਲਈ ਜੋ ਦਿਖਾਇਆ ਜਾਦਾਂ ਹੈ। ਇਹ ਗੱਲ ਕਿ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਇਤਨੇ ਤੇ ਹੈ। ਕਸੇਲ ਸਾਹਿਬ ਜੀ ਪੁਛਦੇ ਹਨ ਕਿ ਇਥੇ ਅੰਗ ਲਿਖਣਾ ਚਾਹੀਦਾ ਹੈ ਕਿ ਪੰਨਾਂ ਲਿਖਣਾ ਚਾਹੀਦਾ ਹੈ?
ਇਸਦਾ ਉਤਰ ਆਪ ਸੱਭ ਦੀ ਅਪਣੀ ਸੋਚ ਤੇ ਹੈ ਕਿ ਜੇਕਰ ਆਪ ਜੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਦੀ ਦੇਹ ਮੰਨਦੇ ਹੋ ਤਾਂ ਦੇਹ ਦੇ ਤਾਂ ਅੰਗ ਹੀ ਹੁੰਦੇ ਹਨ। ਤਾਂ ਅੰਗ ਹੀ ਲਿਖਣਾ ਬਣਦਾ ਹੈ।
ਜੇਕਰ ਅਸੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਗੁਰੂ ਮਾਨਿਓ ਗ੍ਰੰਥ ਮੰਨਦੇ ਹਾਂ ਤਾਂ ਗ੍ਰੰਥ ਦੇ ਪੰਨੇ ਹੀ ਹੋਇਆ ਕਰਦੇ ਹਨ। ਤਾਂ ਤੇ ਭਾਈ ਜੀ ਪਵਿਤਰ ਪੰਨਾਂ ਹੀ ਲਿਖਣਾ ਪਵੇਗਾ। ਹੁਣ ਆਪ ਜੀ ਸੋਚ ਕਰ ਲਉ ਕਿ ਆਪ ਜੀ ਕੀ ਮੰਨ ਕੇ ਕੀ ਲਿਖਣਾ ਚਾਹੁੰਦੇ ਹੋ?
ਸੱਭ ਨੂੰ ਦਾਸ ਵਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥
ਪ੍ਰਵਾਨ ਹੋਵੇ ਜੀ॥
daler singh josh 9888151686

************************************************************

‘ਦੁਖੀ ਹਿਰਦੇ ਨਾਲ’ ਸ਼ਬਦ ਸਮੀਖਿਆ
ਜਿਸ ਮਨੁਖ ਨੂੰ ਜਿੰਦਗੀ ਵਿੱਚ ਗੁਰਬਾਣੀ ਨਾਲ ਪਿਆਰ, ਗੁਰਮਤਿ ਅਨੁਸਾਰ ਜੀਵਨ ਜੀਣ ਦਾ ਸਮਾਂ ਨਸੀਬ ਹੁੰਦਾ ਹੈ ਉਹ ਜੀਵ ਭਾਗਾ ਵਾਲਾ ਅਖਵਾਉਦਾਂ ਹੈ। ਉਸ ਵਾਸਤੇ ਗੁਰੂ ਦਾ ਉਪਦੇਸ ਮੁਖ ਬਣ ਜਾਂਦਾ ਹੈ। ਉਸਦੀ ਵਿਚਾਰ ਉਸਦੀ ਕਰਣੀ ਉਸਦੀ ਕਹਿਣੀ ਸਭ ਗਰੁਮਤਿ ਵਾਲੀ ਹੁੰਦੀ ਹੈ।
ਮੈਂ ਜੀਵਨ ਵਿੱਚ ਵੇਖਿਆ ਇੱਕ ਐਸਾ ਗੁਰਮੁਖ ਪਿਆਰਾ ਜਿਸ ਦਾ ਨਾਮ ਸਿਖ ਕੌਮ ਅੰਦਰ ਬੜੇ ਸਤਿਕਾਰ ਨਾਲ ਲਿਆ ਜਾਦਾਂ ਸੀ। ਅਗੋਂ ਭੀ ਲਿਆ ਜਾਵੇਗਾ। ਇਹ ਸਜਨ ਬੜੇ ਸਿਆਨੇ ਸੁਲਝੇ ਤੱਤ ਵੇਤਾ ਗੁਰਬਾਣੀ ਦੇ ਮਹਾਨ ਕੀਰਤਨੀਏ ਅਤੇ ਵਿਆਖਿਆਕਾਰ ਰਹਿ ਚੁਕੇ ਹਨ। ਮੇਰੀ ਮੁਰਾਦ ਗਿਆਨੀ ਜਗਜੀਤ ਸਿੰਘ ਸਿਦਕੀ ਜੀ ਤੋਂ ਹੈ ਜੀ। ਕਥਾ ਕੀਰਤਨ ਕਰਨੀ ਇਹ ਪਰਮਾਤਮਾ ਦੀ ਅਪਣੀ ਦਿਤੀ ਬਖਸ਼ਸ਼ ਹੈ। ਜਿਸ ਉਤੇ ਤ੍ਰੁਠਦਾ ਹੈ ਉਸੇ ਨੂੰ ਹੀ ਪ੍ਰਦਾਨ ਕਰਦਾ ਹੈ। ਉਸ ਜੀਵ ਦੀ ਕੋਈ ਬਰਾਬਰੀ ਨਹੀ ਕਰ ਸਕਦਾ। ਜਿਸ ਨੋ ਬਖਸੇ ਸਿਫਤਿ ਸਾਲਾਹ॥ ਨਾਨਕ ਪਾਤਸਾਹੀ ਪਾਤਿਸਾਹੁ॥
ਇੰਨ੍ਹਾਂ ਦਾ ਇਕਲੋਤਾ ਹੋਨਹਾਰ ਬੇਟਾ ਜਵਾਨੀ ਵਿੱਚ ਪੈਰ ਰੱਖ ਹੀ ਰਿਹਾ ਸੀ ਕਿ ਅਕਾਲ ਪੁਰਖ ਦੇ ਹੁਕਮ ਅਨੁਸਾਰ ਚੜ੍ਹਾਈ ਕਰ ਗਿਆ। ਸਿਦਕੀ ਸਾਹਿਬ ਉਹਨਾਂ ਦਿਨਾਂ ਵਿੱਚ ਅਮਰੀਕਾ ਵਿੱਚ ਸਨ। ਇਸੇ ਦਿਨ ਹੀ ਆਪ ਨੂੰ ਅਮਰੀਕਾ ਦਾ ਗਰੀਨ ਕਾਰਡ ਮਿਲਿਆ ਸੀ ਜਿਸ ਦਿਨ ਇਹ ਭਾਣਾ ਵਰਤਿਆ। ਆਪ ਨੂੰ ਖਬਰ ਦਿਤੀ ਗਈ ਅਤੇ ਨਾਲ ਹੀ ਪੁਛਿਆ ਗਿਆ ਕਿ ਆਪ ਜੀ ਦੇ ਆਉਣ ਤੱਕ ਬਚੇ ਦਾ ਸਰੀਰ ਹੋਸਪੀਟਲ ਦੇ ਫਰੀਜ਼ਰ ਵਿੱਚ ਰੱਖ ਦਿਤਾ ਜਾਵੇ? ਤੁਹਾਡੇ ਆੳਣ ਤੇ ਸਸਕਾਰ ਕਰੀਏ? ਕਹਿਣ ਲਗੇ ਨਹੀ। ਆਪ ਸੱਭ ਮਿਲਕੇ ਬਚੇ ਦਾ ਸਸਕਾਰ ਕਰ ਦੇਵੋ। ਮੈ ਟਿਕਟ ਕਰਵਾ ਕੇ ਆ ਜਾਦਾ ਹਾਂ। ਆਪ ਭੋਗ ਤੋਂ ਤਿੰਨ ਦਿਨ ਪਹਿਲਾਂ ਆ ਗਏ ਆਪ ਅਖੰਡ ਪਾਠ ਅਰੰਭ ਕਰਵਾਇਆ। ਭੋਗ ਪਾਇਆ ਗਿਆ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਖੇ ਅੰਤਮ ਅਰਦਾਸ ਹੋਈ। ਸਜਨਾ ਮਿਤਰਾਂ ਦਾ ਬਹੁਤ ਵਡਾ ਇਕੱਠ ਸੀ। ਆਪ ਜਿਸ ਦਿਨ ਤੋਂ ਆਏ ਨਾ ਆਪ ਰੋਏ ਤੇ ਨਾਹੀ ਕਿਸੇ ਨੂੰ ਰੋਣ ਦਿਤਾ। ਬਸ ਇਹੋ ਹੀ ਆਖਦੇ ਰਹੇ ਜੋ ਕਰਤਾਰ ਦਾ ਹੁਕਮ। ਹਰ ਇੱਕ ਦੀ ਜ਼ਬਾਨ ਇਹ ਹੀ ਕਹਿ ਰਹੀ ਸੀ ਕਿ ਸਿਦਕੀ ਸਾਹਿਬ ਜੀ ਨੇ ਸਿਦਕ ਵਿੱਚ ਰਹਿ ਕੇ ਦੱਸ ਦਿਤਾ ਹੈ।
ਇਹਨਾਂ ਦੀ ਐਸੀ ਗੁਰਮਤਿ ਭਰੀ ਜੀਵਨੀ ਦਾ ਅਸਰ ਪ੍ਰਵਾਰ ਤੇ ਕਿਤਨਾ ਕੁ ਪਿਆ। ਆਪ ਜੀ ਦੀ ਵਡੀ ਬੇਟੀ ਮਨਰਾਜ ਕੌਰ ਜਦੋ ਇਨ੍ਹਾਂ ਦੇ ਪਤੀ ਦੀ ਭਰ ਜਵਾਨੀ ਵਿੱਚ ਮੌਤ ਹੋਈ ਤਾਂ ਇਸ ਬੱਚੀ ਦੀ ਅੱਖ ਵਿੱਚ ਕਿਸੇ ਨੇ ਅਥਰੂ ਨਹੀ ਵੇਖਿਆ ਤੇ ਜ਼ਬਾਨ ਤੋਂ ਵਾਹਿਗੁਰੂ ਵਾਹਿਗੁਰੂ ਹੀ ਨਿਕਲ ਰਿਹਾ ਸੀ। ਜਦੋ ਸਸਕਾਰ ਕਰਨ ਲਗੇ ਤਾਂ ਆਪ ਅਰਥੀ ਦੇ ਨੇੜੇ ਹੋ ਕੇ ਜਪੁ ਦੀ ਬਾਣੀ ਦਾ ਪਾਠ ਉਚੀ ਅਵਾਜ ਵਿੱਚ ਕਰਣਾ ਅਰੰਭ ਕਰ ਦਿਤਾ। ਮੈਨੂ ਉਸ ਵਕਤ ਪੁਰਾਤਨ ਸਿੰਘਨੀਆਂ ਦੀ ਯਾਦ ਆ ਗਈ ਕਿ ਇਵੇਂ ਦੀਆਂ ਹੋਣਗੀਆਂ ਸਾਡੀਆਂ ਉਹ ਮਾਤਾਵਾਂ ਭੈਣਾ। ਜਿਨ੍ਹਾਂ ਬਚਿਆ ਦੇ ਟੋਟਿਆ ਦੇ ਹਾਰ ਅਪਣੇ ਗਲਾਂ ਵਿੱਚ ਪੁਆਏ, ਤੇ ਸੀ ਨਹੀ ੳਚਾਰੀ। ਇਹ ਗੁਰਮਤਿ ਦਾ ਸਹੀ ਜੀਵਨ ਹੈ {ਮਤੁ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਿਲ ਨਾ ਭਾਇਆ॥} ਦੇ ਉਪਦੇਸ ਨੂੰ ਕਮਾ ਕੇ ਦੱਸ ਦਿਤਾ ਹੈ।
ਜਿਸ ਪ੍ਰਕਰਨ ਨੂੰ ਅੱਜ ਮੈ ਆਪ ਜੀ ਨਾਲ ਸਾਝਾਂ ਕਰਨਾ ਚਾਹੁੰਦਾਂ ਹਾਂ। ਉਸ ਵੱਲ ਆਈਏ ਜੀ। ਆਮ ਦੇਖਣ ਵਿੱਚ ਆਉਦਾਂ ਹੈ ਕਿ ਪ੍ਰਾਣੀ ਦੇ ਚੜਾਈ ਕਰ ਜਾਣ ਤੋਂ ਬਾਅਦ ਭੋਗ ਦਾ ਦਿਨ ਨੀਯਤ ਕੀਤਾ ਜਾਦਾ ਹੈ ਤੇ ਸਜਨਾਂ ਮਿਤਰਾਂ ਨੂੰ ਅੰਤਮ ਅਰਦਾਸ ਦੇ ਸਬੰਧ ਵਿੱਚ ਦਸਨ ਵਾਸਤੇ ਕਾਰਡ ਛਪਵਾਏ ਜਾਦੇ ਹਨ। ਜਿਨ੍ਹਾਂ ਵਿੱਚ ਭੋਗ ਤੇ ਅੰਤਮ ਅਰਦਾਸ ਦਾ ਸਿਰਲੇਖ ਲਿਖਿਆ ਜਾਦਾਂ ਹੈ। ਇਬਾਰਤ ਇਥੋਂ ਸੂਰੁ ਹੁੰਦੀ ਹੈ ਕਿ ਆਪ ਜੀ ਨੂੰ, ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਦਾਂ ਹੈ … … … ਅਖੀਰ ਵਿੱਚ ਇਹ ਅੱਖਰ ਹੁੰਦੇ ਹਨ. . ਪ੍ਰਭੂ ਦੇ ਭਾਣੈ ਵਿਚ।
ਹੁਣ ਇਹ ਦੋ ਗਲਾਂ ਹੋ ਗਈਆਂ ਇੱਕ ਦੁਖੀ ਹਿਰਦੇ ਨਾਲ ਸੂਚਿਤ ਕਰਨ ਵਾਲੀ, ਤੇ, ਦੂਸਰੀ ਪ੍ਰਭੂ ਦੇ ਭਾਣੇ ਵਾਲੀ ਗੱਲ। ਵੇਖਿਆ ਜਾਵੇ ਤਾਂ ਦੁਖੀ ਬੰਦਾਂ ਭਾਣੇ ਨੂੰ ਨਹੀ ਮੰਨਦਾਂ ਤੇ ਭਾਣਾ ਮੰਨਣ ਵਾਲਾ ਦੁਖੀ ਹਿਰਦੇ ਵਾਲਾ ਨਹੀ ਹੁੰਦਾਂ। ਇਸ ਕਰਕੇ ਕਾਰਡ ਛਪਵਾਉਣ ਲਗਿਆ ਇਬਾਰਤ ਇਸਤਰਾਂ ਲਿਖੀ ਜਾਵੇ ਕਿ
ਆਪ ਜੀ ਨੂੰ ਸੂਚਿਤ ਕੀਤਾ ਜਾਦਾਂ ਹੈ ਕਿ ਅਕਾਲ ਪੁਰਖ ਦੇ ਹੁਕਮ ਵਿੱਚ ਸਾਡੇ ਪਿਆਰੇ ਪਿਤਾ ਸ: … … … ਸਿੰਘ ਜੀ ਇਸ ਤਾਰੀਖ ਨੂੰ ਅਕਾਲ ਚਲਾਣਾ ਕਰ ਗਏ ਹਨ, ਉਹਨਾਂ ਦੀ ਆਤਮਿਕ ਸ਼ਾਤੀ ਲਈ ਰਖਾਏ ਪਾਠ ਦਾ ਭੋਗ ਤੇ ਅੰਤਮ ਅਰਦਾਸ ਇਸ ਤਾਰੀਖ ਨੂੰ ਇਸ ਅਸਥਾਨ ਤੇ ਇਤਨੇ ਵਜੇ ਹੋਵੇਗੀ ਆਪ ਜੀ ਨੇ ਸ਼ਾਮਲ ਹੋਣ ਦੀ ਕਿਰਪਾ ਕਰਨੀ ਜੀ। … … … … … … … … … … …. ਪ੍ਰਭੂ ਦੇ ਭਾਣੇ ਵਿੱਚ ਸਮੁਚਾ ਪ੍ਰਵਾਰ
ਇਤਨੇ ਕੂ ਅੱਖਰ ਬਦਲਨ ਨਾਲ ਕੁੱਝ ਗੁਰਮੁਖਤਾਈ ਬਣ ਜਾਦੀ ਹੈ
ਵਾਹਿਗੁਰੂ ਜੀ ਕਿਰਪਾ ਕਰਨ ਜੀ।
daler singh josh 9888151686


(01/10/13)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਗੁਰਇੰਦਰ ਸਿੰਘ ਪਾਲ ਜੀ,
ਆਪ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!

ਆਪ ਜੀ ਨੇ ਸਿਖਮਾਰਗ ਵੈਬਸਾਈਟ ਉੱਤੇ ਇੱਸੇ ਹਫਤੇ ਪਾਏ ਗਏ ਆਪਣੇ ਲੇਖ “ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ……. .” ਵਿੱਚ ਲਿਖਿਆ ਹੈ ਕਿ ਮਨੁੱਖ ਵਿੱਚ ਆਤਮਾ (ਰੂਹ) ਵੀ ਮੌਜੂਦ ਹੁੰਦੀ ਹੈ। ਇਸ ਸਬੰਧੀ ਮੈਂ ਆਪ ਜੀ ਨੂੰ ਇਹ ਦੱਸਣਾਂ ਚਾਹੁੰਦਾ ਹਾਂ ਕਿ ਗੁਰਮੱਤ ‘ਆਤਮਾ’ ਨੂੰ ਰੂਹ
(soul) ਦੇ ਤੌਰ ਤੇ ਮਾਨਤਾ ਨਹੀਂ ਦਿੰਦੀ ਅਤੇ ਨਾ ਹੀ ਰੱਬ ਨੂੰ ‘ਪਰਮਾਤਮਾ’ (ਸਰਵਸ੍ਰੇਸ਼ਟ ਰੂਹ) ਦੇ ਤੌਰ ਤੇ ਪੇਸ਼ ਕਰਦੀ ਹੈ। ਇਸ ਵਿਸ਼ੇ ਤੇ ਵਿਸਥਾਰ ਲਈ ਸਿਖਮਾਰਗ ਵੈਬਸਾਈਟ ਉੱਤੇ ਆ ਚੁੱਕੇ ਮੇਰੇ ਲੇਖ ‘ਸਿਖ ਮੱਤ ਦੀ ਅਧਿਆਤਮਿਕਤਾ’ (ਲੇਖ ਲੜੀ ਚੌਥੀ) ਵਿੱਚੋਂ ਮੇਰੇ ਵਿਚਾਰ ਪੜ੍ਹੇ ਜਾ ਸਕਦੇ ਹਨ।

ਇਕਬਾਲ ਸਿੰਘ ਢਿੱਲੋਂ,
ਚੰਡੀਗੜ੍ਹ।


(01/10/13)
ਸਤਿਨਾਮ ਸਿੰਘ ਮਾਂਟਰੀਆਲ

ਸਤਿਕਾਰ ਯੋਗ ਵੀਰ ਬਲਦੇਵ ਸਿੰਘ ਫਿਰੋਜ਼ਪੁਰ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੀਰ ਜੀ ਆਪ ਜੀ ਦਾ 12/09/13 ਵਾਲਾ ਪੱਤਰ ਪੜ੍ਹਿਆ, ਮਾਫ ਕਰਨਾ ਆਪ ਜੀ ਵਲੋ ਅਠਾਏ ਸਵਾਲਾਂ ਦਾ ਜਵਾਬ ਦੇਣ ਲਈ ਦੇਰ ਹੋ ਗਈ, ਉਹ ਇਸ ਕਰਕੇ ਕਿ ਮੈ ਅਖੌਤੀ ਬ੍ਰਹੰਮਗਿਅਨੀਆਂ ਦੀ ਤਰਾਂ ਵੇਹਲੜ ਨਹੀ ਹਾਂ, ਮੈਨੂੰ ਮੇਰੇ ਗੁਰੂ ਨੇ ਕਿਰਤ ਕਰਨੀ ਸਿਖਾਈ ਹੈ ਮੈ ਕਿਰਤੀ ਹਾਂ, ਕਿਰਤ ਵਿੱਚ ਟਾਈਂਮ ਨਹੀ ਲੱਗਾ ਜੀ।
ਵੀਰ ਜੀ ਆਪ ਜੀ ਦੇ ਪੱਤਰ ਵਿੱਚ ਤਿਨ ਕੁ ਸਵਾਲ ਸਾਮ੍ਹਣੇ ਆਉਂਦੇ ਹਨ ਜੀ, ‘ਵਹਿਮ ‘ਮੁਹਾਵਰੇ ਆਤੇ ‘ਰਾਮ ਲਫਜ਼ ਬਾਰੇ।
ਵੀਰ ਜੀ, ਗੁਰਬਾਣੀ ਵਿੱਚ ਲੋਕ ਬੋਲੀ ਵਰਤੀ ਹੋਈ ਹੈ, ਜੋ ਲੋਕ ਅਕਸਰ ਬੋਲਦੇ ਸੀ, ਉਸ ਟਾਈਮ ਦੇ ਪ੍ਰਚਲਤ ਰੱਬ ਦੇ ਨਾਮ, ਜੋ ਲੋਕਾਂ ਦੀ ਜੁਬਾਨ ਤੇ ਚੜੇ ਹੋਏ ਸੀ। ਉਹ ਵੀ ਵਰਤੇ ਹੋਏ ਹਨ, ਉਹ ਮੁਹਾਵਰੇ ਵੀ ਵਰਤੇ ਹੋਏ ਹਨ ਜੋ ਲੋਕਾਂ ਵਿੱਚ ਪ੍ਰਚੱਲਤ ਸੀ ਅਤੇ ਪ੍ਰਾਣਕ ਕਹਾਣੀਆਂ ਦੀਆਂ ਉਧਾਰਨਾ ਵੀ ਹਨ। ਇਹ ਸਭ ਗੁਰੂ ਸਾਹਿਬ ਜੀ ਨੇ ਇਸ ਕਰਕੇ ਵਰਤੇ ਕਿਉਂਕੇ ਬਿਲਕੁਲ ਨਵਾਂ ਗਿਆਨ ਸਮਝਾਣ ਦੇ ਲਈ ਜਰੂਰੀ ਸੀ। ਗੁਰੂ ਜੀ ਨੇ ਪਰਚਲਤ (ਪੁਰਾਣੇ) ਲਫਜਾਂ ਵਿੱਚ ਬਿਲਕੁਲ ਨਵਾਂ ਗਿਆਨ ਦਿਤਾ ਹੈ। ਪੁਰਾਣੇ ਲਫਜ਼ਾਂ ਨੂੰ ਨਵੇਂ ਅਰਥ ਦਿਤੇ ਹਨ। ਆਪਾਂ ਇਹ ਕਹਿ ਲਈਏ ਕਿ ਗੁਰੂ ਜੀ ਨੇ ਨਵੀਂ ਦੁਵਾਈ ਪਿਲਾਉਂਣ ਦੇ ਲਈ ਕੁੱਝ ਪੁਰਾਣੇ ਵਰਤਨਾਂ ਦੀ ਵਰਤੋਂ ਕੀਤੀ ਹੈ। ਤਾਂ ਕਿ ਲੋਕ ਅਸਾਨੀ ਨਾਲ ਪੀ ਲੈਣ, ਪਰ ਨਾਲ ਦੀ ਨਾਲ ਗੁਰੂ ਜੀ ਨੇ ਪੁਰਾਣੀਆਂ ਮਿਥਾਂ ਨੂੰ ਰੱਦ ਵੀ ਕੀਤਾ ਹੋਇਆ ਹੈ।
ਵਹਿਮ- ‘ਅਗਲਾ ਜਨਮ ਪਿਛਲਾ ਜਨਮ ‘ਧਰਮਰਾਜ ‘ਚਿਤ੍ਰਗੁਪਤ ‘33ਕਰੋੜ ਦੇਵਤੇ ‘84ਲੱਖ ਜੂਨਾਂ ‘ਨਰਕ ਸਵਰਗ ‘ਭੂਤ ਪ੍ਰੇਤ’ ਮਰਨ ਤੋ ਬਾਦ ਕਰਮਾਂ ਦੀ ਸਜ਼ਾ………ਇਹ ਸੱਭ ਪੁਜਾਰੀਆਂ ਦੇ ਪਾਏ ਵਹਿਮ ਹੀ ਹਨ। ਲੰਬੇ ਸਮੇਂ ਤੋ ਲੋਕ ਇਸ ਨੂੰ ਮੰਨਦੇ ਆ ਰਹੇ ਸੀ, ਤੇ ਹਨ, ਅਤੇ ਆਪਣੀ ਲੁਟ ਕਰਵਾਂਦੇ ਆ ਰਹੇ ਹਨ।
ਮੁਹਾਵਰੇ- ‘ਲੱਖ ਚਉਰਾਸੀ’ ਵੱਡੇ ਭਾਗ ‘ਮੱਥੇ ਦੇ ਲੇਖ `ਚਾਰ ਦਿਨ………ਹੋਰ ਵੀ ਬਹੁਤ ਮੁਹਾਵਰੇ ਹਨ ਜਦੋਂ ਗੁਰਬਾਣੀ ਪੜ੍ਹੀ ਵਿਚਾਰੀ ਦੀ ਹੈ ਸਮਝ ਲੱਗ ਜਾਂਦੀ ਹੈ।
ਵੀਰ ਜੀ ਆਪ ਜੀ ਨੇ ਰਾਮ ਲਫਜ਼ ਬਾਰੇ ਪੁਛਿਆ ਸੀ, ਅੱਗੇ ਜੋ ਮੈ ਲਿਖ ਰਿਹਾ ਹਾਂ ਜਰਾ ਧਿਆਨ ਨਾਲ ਪੜਨਾਂ ਜੀ।
ਜਦੋਂ ਦਾ ਮੱਨੁਖ ਸੁਹਾਰਥ ਬਾਦੀ ਹੋਇਆ ਹੈ, ਚਲਾਕ ਵਿਰਤੀ ਦੇ ਲੋਕ (ਖਾਸ ਕਰਕੇ ਧਰਮ ਦਾ ਪਹਿਰਾਵਾ ਪੈਹਨਣ ਵਾਲ੍ਹੇ) ਉਦੋਂ ਤੋਂ ਹੀ ਇਸ ਨੂੰ ਲੁਟ ਰਹੇ ਹਨ ਡਰਾ ਰਹੇ ਹਨ। ਇਸ ਸੁਆਰਥੀ ਸੋਚ ਵਿਚੋ ਹੀ ਜਨਮ ਹੋਇਆ ਹੈ ਰੱਬ ਦੇ ਅੱਖਰੀ ਨਾਮ ਦਾ। ਚਲਾਕ ਬਿਰਤੀ ਵਾਲੇ ਲੋਕਾਂ ਨੇ ਧਰਮ ਦਾ ਲਵਾਸ ਪਹਿਨ ਕੇ ਰੱਬ ਦੇ ਨਾਮੁ ਤੇ ਲੋਕਾਂ ਨੂੰ ਲੁਟਣਾ ਸੁਰੂ ਕੀਤਾ, ਰੱਬ ਦੇ ਨਾਮ ਰੱਖਣੇ ਸੁਰੂ ਹੋਏ, ਰਾਮ’ ਅੱਲਾ’ ਨਰਾਇਣ’ ਮੁਰਾਰੀ’ ਯਗਨਨਾਥ’ …………ਸਮੇਂ ਸਮੇਂ ਅਨੇਕਾਂ ਹੀ ਰੱਬ ਦੇ ਅਖਰੀ ਨਾਮੁ ਪ੍ਰਚਲਤ ਹੋਇ ਆਪਣੀ ਆਪਣੀ ਮੱਤ ਅਨੁਸਾਰ ਅਣਗਿਣਤ ਨਾਮੁ ਰੱਖੇ ਗਏ, (ਨੋਟ- ਅਸਲ ਵਿੱਚ ਇਹ ਨਾਮ ਕਦੇ ਨਾਂ ਕਦੇ ਮੱਨੁਖਾਂ ਦੇ ਹੀ ਰਹੇ ਹਨ, ਅਤੇ ਮੱਨੁਖਾਂ ਦੇ ਹੀ ਰੱਖੇ ਹੋਇ ਹਨ, (ਨੋਟ- ਰੱਬ ਵੀ ਉਸ ਦਾ ਨਾਮ ਨਹੀ ਹੈ।
ਗੁਰੂ ਨਾਨਕ ਸਾਹਿਬ ਜੀ ਮੂਹਰੇ ਵੀ ਇਹ ਸਵਾਲ ਖੜਾ ਸੀ ਕਿ ਜਿਸ ਦਾ ਗਿਆਨ ਅਸੀਂ ਮੱਨੁਖਤਾ ਦੇਣ ਜਾ ਰਹੇ ਹਾਂ ਉਸ ਨਾਮ ਕੀ ਰਖਿਆ ਜਾਵੇ। ਕਿਉਂਕੁ ਉਹ ਬੇਸ਼ੁਮਾਰ ਹੈ ‘ਅਥਾਹ ਹੈ ‘ਅਤੋਲ ਹੈ’ ਅਣਗਿਣਤ ਹੈ, ਨਿਰੰਕਾਰ ਹੈ। ਉਸ ਨੂੰ ਕੋਈ ਅਖਰੀ ਨਾਮ ਦਿਤਾ ਹੀ ਨਹੀ ਜਾ ਸਕਦਾ, ਇਸ ਕਰਕੇ ਗੁਰੂ ਜੀ ਨੇ ਸੱਭ ਤੋਂ ਪਹਿਲਾਂ ਉਸ ਦਾ ਗੁਣ ਦਸਿਆ ‘ੴ ਸਤਿਨਾਮੁ’ (ਇੱਕੋ ਸੱਚਨਾਮੁ) ਉਹ ਇੱਕ ਹੈ ਨਾਮ ਉਸ ਦਾ ਸੱਚ ਹੈ।
ਜਿਸ ਮੱਨੁਖ ਨੂੰ ਵੀ “ਇੱਕ” ਤੇ “ਸੱਚ” ਦੀ ਸਮਝ ਲੱਗ ਜਾਂਦੀ ਹੈ ਉਸ ਨੂੰ ਹੋਰ ਕਿਸੇ ਅਖਰੀ ਨਾਮ ਦੀ ਜਰੂਰ ਨਹੀ ਰਹਿੰਦੀ, ਗੁਰਬਾਣੀ ਵਿੱਚ ਅਖਰੀ ਨਾਮ ਭਾਵੇਂ ਕੋਈ ਵੀ ਆਵੇ ਉਸ ਮੱਨੁਖ ਲਈ ਅਰਥ ਉਸ ਨਾਮ ਦੇ “ਇੱਕ” ਤੇ “ਸੱਚ” ਹੀ ਰਹਿੰਦੇ ਹਨ।
ਅੱਗੇ ਵੀਰ ਜੀ ਮੈ ਆਪ ਜੀ ਦੀਆਂ ਦਿਤੀਆਂ ਹੋਈਆਂ ਰਾਮ ਲਫਜ਼ ਵਾਲੀਆਂ ਤੁਕਾਂ ਦੇ ਸਿਰਫ ਰਾਮ ਲਫਜ਼ ਦੇ ਸੰਖੇਪ ਅਰਥ ਕਰਨ ਲੱਗਾਂ ਹਾਂ ਜੀ,
ਭਾਈ ਰੇ ਰਾਮੁ ਕਹਹੁ ਚਿਤੁ ਲਾਇ॥ ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ॥ ੧॥ ਰਹਾਉ॥
-ਹੇ ਭਾਈ (ਆਪਣੀ ਰਸਨਾਂ ਤੋਂ) ਰਾਮੁ (ਸੱਚ) ਚਿਤ ਲਾਕੇ ਬੋਲੋ, ਭਾਵ ਹਮੇਸ਼ਾ ਦਿਲ ਤੋਂ ਸੱਚ ਬੋਲੋ।
ਮਨ ਰੇ ਰਾਮ ਜਪਹੁ ਸੁਖੁ ਹੋਇ॥ ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ॥ ੧॥ ਰਹਾਉ॥ ੫੮-੧
ਐ ਮੇਰੇ ਮਨ ਰਾਮ (ਸੱਚ) ਨੂੰ ਯਾਦ ਰੱਖ ਤਾਹੀ ਸੁਖ ਹੋ ਸਕਦਾ ਹੈ, ਭਾਵ ਸੱਚ ਵਿੱਚ ਹੀ ਖੁਸ਼ੀਆਂ ਹਨ।
ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ॥ ੧॥ ਰਹਾਉ॥ ੯੩
ਹੇ ਭਾਈ, ਰਾਮੁ (ਸੱਚ) ਨੂੰ ਚੇਤੇ ਰੱਖ ਬਿਕਾਰਾਂ ਤੋਂ ਬੱਚ ਜਾਵੇਗਾ, ਭਾਵ ਸੱਚ ਨੂੰ ਯਾਦ ਰਖਿਆਂ ਹੀ ਅਵਗੁਣਾਂ ਤੋਂ ਬਚਿਆ ਜਾ ਸਕਦਾ ਹੈ।
ਸੋਈ ਸਾਜਨ ਮੀਤੁ ਪਿਆਰਾ॥ ਰਾਮ ਨਾਮੁ ਸਾਧਸੰਗਿ ਬੀਚਾਰਾ॥ ੧੦੮
ਰਾਮ ਨਾਮੁ (ਸੱਚੇ ਨਾਮ) ਦੀ ਗੁਰੂ ਦੀ ਸੰਗਤ ਵਿੱਚ ਜਾਕੇ ਵਿਚਾਰ ਕਰਨ ਨਾਲ ਸਮਝ ਲਗਦੀ ਹੈ, ਭਾਵ ਸੱਚ ਨਾਮੁ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ।
ਹਿਰਦੈ ਰਾਮੁ ਰਮਹੁ ਮੇਰੇ ਭਾਈ॥ ਗੁਰਮੁਖਿ ਰਸਨਾ ਹਰਿ ਰਸਨ ਰਸਾਈ॥ ੧॥ ਰਹਾਉ॥ ੧੫੯
ਹੇ ਭਾਈ, ਹਿਰਦੇ ਵਿੱਚ ਰਾਮ (ਸੱਚ) ਸਮਾਈ ਰੱਖੋ, ਭਾਵ ਸੱਚ ਨੂੰ ਹਰਵਖਤ ਯਾਦ ਰੱਖੋ।
ਸੁਣਿ ਮਨ ਮੇਰੇ ਸਬਦੁ ਵੀਚਾਰਿ॥ ਰਾਮ ਜਪਹੁ ਭਵਜਲੁ ਉਤਰਹੁ ਪਾਰਿ॥ ੧॥ ਰਹਾਉ॥ ੧੬੧
ਹੇ ਭਾਈ, ਰਾਮ (ਸੱਚ) ਨੂੰ ਯਾਦ ਰੱਖੋ, ਤਾਹੀ ਅਵਗੁਣਾਂ ਦੇ ਸਮੁੰਦਰ ਤੋਂ ਪਾਰ ਹੋ ਸਕੀਦਾ ਹੈ, ਭਾਵ ਸੱਚ ਹੀ ਅਵਗੁਣਾਂ ਤੋਂ ਬਚਾਣ ਵਾਲਾ ਹੈ।
ਸਤਿਨਾਮ ਸਿੰਘ ਮਾਂਟਰੀਆਲ


(01/10/13)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਹਰਫ਼-ਏ-ਪਰਖ਼
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ


ਰਗਾਂ ‘ਚ ਦੋੜਦਾ ਪਾਣੀ ਹੋ ਗਿਆ ਜੇਕਰ
ਵਹੇਗਾ ਅੱਖਾਂ ਵਿੱਚ ਆ ਫਿਰ ਲਹੂ ਕਿੱਦਾਂ

ਗਹਿਣੇ ਧਰੇ ਖ਼ੁਦ ਆਪਣੀ ਗੈਰਤ ਜਾ ਕੇ
ਜਾਬਰ ਨੂੰ ਸੱਚ ਮੂੰਹ ‘ਤੇ ਉਹ ਕਹੂ ਕਿੱਦਾਂ

ਹੈ ਝੁਕਦਾ ਸਿਰ ਦਰ ਦਰ ‘ਤੇ ਜਾ ਜਿਹਦਾ
ਕਤਰਾ ਈਮਾਨ ਵੀ ਬਾਕੀ ਉਸ ਰਹੂ ਕਿੱਦਾਂ

ਨਾ ਖਾਧੇ ਖੰਜਰ ਪਿੱਠ ਜਿਹਨੇ ਸਕਿਆਂ ਦੇ
ਵਾਰ ਦੁਸ਼ਮਣ ਦੇ ਸੀਨੇ ਆਖਰ ਸਹੂ ਕਿੱਦਾਂ

ਕੱਚੀ ਕੰਧ ਜਿਉਂ ਹਵਾ ਦੇ ਜ਼ੋਰ ‘ਤੇ ਗਿਰਦੀ
ਕੱਚੀ ਸੋਚ ਵੀ ਹਰ ਪਰਖ਼ ਜਾ ਢਹੂ ਇੱਦਾਂ

ਨਾ ਸਿੱਖਿਆ ਸਿਰ ਜੇ ਤਲੀ ‘ਤੇ ਟਿਕਾਉਣਾ
ਨਿਸ਼ਾਨੇ-ਈਮਾਨ ਸਦ-ਕਾਇਮ ਰਹੂ ਕਿੱਦਾਂ

ਕੰਬਦਾ ਰਿਹਾ ਮਿਲਣੀ ਮੌਤ ਤੋਂ ਹਰ ਪਲ
ਦਰਦੇ-ਜ਼ਿੰਦਗੀ ਕੰਵਲ ਫ਼ਿਰ ਸਹੂ ਕਿੱਦਾਂ


(01/10/13)
ਡਾ. ਗੁਰਦਰਸ਼ਨ ਸਿੰਘ (ਢਿੱਲੋਂ)

(ਗੁਰੂ ਗ੍ਰੰਥ ਦਾ ਖਾਲਸਾ ਪੰਥ)

ਸਿੱਖ ਦੀ ਅੱਡਰੀ ਪਹਿਚਾਣ

ਸਿੱਖ ਇਤਿਹਾਸ ਦੇ ਪਹਿਲੇ ਐਲਾਨਨਾਮੇ ਦੇ ਰੂਪ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੇਈਂ ਨਦੀ ਵਿੱਚੋਂ ਬਾਹਰ ਆ ਕੇ ਆਪਣੇ ਸ਼ਰਧਾਲੂਆਂ ਨੂੰ ਇਹ ਸੰਦੇਸ਼ ਦਿੱਤਾ ਸੀ - “ਨਾ ਕੋਈ ਹਿੰਦੂ ਨ ਮੁਸਲਮਾਨ।” ਉਨ੍ਹਾਂ ਦੇ ਇਸ ਕਥਨ ਬਾਰੇ ਵੱਖ-ਵੱਖ ਵਿਦਵਾਨਾਂ ਦੀਆਂ ਵੱਖ-ਵੱਖ ਰਾਵਾਂ ਹਨ। ਬਹੁਤੇ ਗੈਰ-ਸਿੱਖ ਵਿਦਵਾਨ ਇਸ ਦੀ ਵਿਆਖਿਆ (interpretation) ਕਰਦੇ ਹੋਏ ਸਮਝਦੇ ਹਨ ਕਿ ਇਸਦਾ ਮਤਲਬ ਇਹ ਹੈ ਕਿ ਉਸ ਵੇਲੇ ਹਿੰਦੂ ਮੱਤ ਅਤੇ ਇਸਲਾਮ ਦੋਹਾਂ ਵਿੱਚ ਗਿਰਾਵਟ ਆ ਚੁੱਕੀ ਸੀ ਅਤੇ ਇਨ੍ਹਾਂ ਵਿੱਚ ਕਾਫ਼ੀ ਸੁਧਾਰ ਦੀ ਗੁੰਜਾਇਸ਼ ਸੀ। ਪਰ ਸਿੱਖ ਵਿਦਵਾਨ ਇਸ ਵਿਆਖਿਆ ਨਾਲ ਸਹਿਮਤ ਨਹੀਂ। ਉਨ੍ਹਾਂ ਦੇ ਮੱਤ ਅਨੁਸਾਰ, ਸ਼੍ਰੀ ਗੁਰੂ ਨਾਨਕ ਦੇਵ ਜੀ ਇਨ੍ਹਾਂ ਧਰਮਾਂ ਦੀ ਜਗ੍ਹਾ ਇੱਕ ਨਵਾਂ ਨਰੋਆ ਸਮਾਜਿਕ ਧਰਮ (A new social Religion) ਸਥਾਪਿਤ ਕਰਨਾ ਚਾਹੁੰਦੇ ਸਨ ਅਤੇ ਇਸ ਐਲਾਨ ਦਾ ਉਦੇਸ਼ ਸਿੱਖ ਧਰਮ ਦੇ ਸਿਧਾਂਤ ਦੀ ਪ੍ਰਭੂਸੱਤਾ (Sovereignity of the Sikh doctrine) ਅਤੇ ਨਿਆਰੀ, ਵਿਲੱਖਣ ਪੰਥਕ ਹਸਤੀ ਨੂੰ ਕਾਇਮ ਕਰਨਾ ਸੀ। ਵਿਦਵਾਨਾਂ ਦੀ ਇਸ ਬਹਿਸ `ਤੇ ਨਿਰਣਾਇਕ ਵਿਚਾਰ ਭਾਈ ਗੁਰਦਾਸ ਜੀ ਦੀ ਆਪਣੀ ਕਲਮ ਤੋਂ ਭਲੀ ਭਾਂਤ ਮਿਲਦੀ ਹੈ। ਉਹ ਲਿਖਦੇ ਹਨ, “ਮਾਰਿਆ ਸਿੱਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ।”

ਉਪਰੋਕਤ ਵਾਕ ਨੂੰ ਸੋਚਣ-ਵਿਚਾਰਣ ਤੋਂ ਬਾਅਦ ਇਸ ਮਾਮਲੇ ਤੇ ਦੋ ਰਾਵਾਂ ਨਹੀਂ ਰਹਿ ਜਾਂਦੀਆਂ। ਜੇ ਦਸ ਗੁਰੂ ਸਾਹਿਬਾਨ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਸਹਿਜੇ ਹੀ ਪਤਾ ਚਲ ਜਾਂਦਾ ਹੈ ਕਿ ਸਾਰੇ ਦੇ ਸਾਰੇ ਗੁਰੂ ਸਾਹਿਬਾਨ ਆਪਣੇ-ਆਪਣੇ ਸਮੇਂ ਇਸ ਵੱਖਰੇ ਪੰਥ ਦੀ ਸਿਰਜਣਾ ਲਈ ਕੁੱਝ ਨਾ ਕੁੱਝ ਨਵੀਂ ਵਿਉਂਤਬੰਦੀ ਕਰਦੇ ਰਹੇ। ਭਾਰਤ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕੋਈ ਅਜਿਹੀ ਕੋਸ਼ਿਸ਼ ਵੇਖਣ ਨੂੰ ਨਹੀਂ ਮਿਲਦੀ। ਦੂਜੇ ਗੁਰੂ ਸਾਹਿਬ ਨੇ ਦੇਵ-ਭਾਸ਼ਾ ਸੰਸਕ੍ਰਿਤ, ਫ਼ਾਰਸੀ, ਅਰਬੀ, ਪਾਲੀ ਆਦਿ ਦੀ ਬਜਾਏ ਉਸ ਵੇਲੇ ਦੀ ਲੋਕ-ਬੋਲੀ ਨੂੰ ਸਮਾਜਿਕ ਅਤੇ ਧਾਰਮਿਕ ਉਦੇਸ਼ ਦਾ ਮਾਧਿਅਮ ਬਣਾਇਆ ਤਾਂਕਿ ਗ਼ਰੀਬ ਅਤੇ ਅਖੌਤੀ ਛੋਟੀਆਂ ਜਾਤੀਆਂ ਦੇ ਲੋਕ ਗੁਰਮਤ ਵਿਚਾਰਧਾਰਾ ਨੂੰ ਸਹਿਜੇ ਹੀ ਸਮਝ ਸਕਣ ਅਤੇ ਇਸ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਇੱਕ ਨਵਾਂ-ਨਰੋਆ ਸਮਾਜ ਸਿਰਜ ਸਕਣ। ਜਾਤੀਵਾਦ ਦੇ ਕੋਹੜ ਨੂੰ ਜੜੋਂ ਪੁੱਟਣ ਲਈ ਉਨ੍ਹਾਂ ਨੇ ਲੰਗਰ, ਸੰਗਤ, ਪੰਗਤ ਅਤੇ ਧਰਮਸਾਲ ਦੇ ਸ਼ਕਤੀਸ਼ਾਲੀ ਅਦਾਰਿਆਂ (Institutions) ਨੂੰ ਜਨਮ ਦਿੱਤਾ। ਸ਼੍ਰੀ ਗੁਰੂ ਨਾਨਕ ਸਾਹਿਬ ਦਾ ਕਮਾਲ ਇਹ ਹੈ ਕਿ ਉਨ੍ਹਾਂ ਨੇ ਸਾਰੀ ਮਾਨਵਤਾ ਨੂੰ ਆਪਣਾ ਪਰਿਵਾਰ ਸਮਝਿਆ ਅਤੇ ਜੋ ਲੋਕ ਕੁੱਝ ਕਾਰਣਾਂ ਕਰਕੇ ਆਪਣੇ ਆਪ ਨੂੰ ਪਵਿਤ੍ਰ ਸਮਝਦੇ ਸਨ, ਉਨ੍ਹਾਂ ਨਾਲੋਂ ਆਪਣਾ ਰਿਸ਼ਤਾ ਤੋੜ ਲਿਆ। ਅਖੌਤੀ ਨੀਵੀਆਂ ਜਾਤਾਂ ਵਾਲਿਆਂ ਨਾਲ ਇਕਠੇ ਬੈਠਣਾ, ਖਾਣਾ-ਪੀਣਾ, ਰਹਿਣਾ; ਉਨ੍ਹਾਂ ਨੂੰ ਬਰਾਬਰੀ ਦਾ ਅਹਿਸਾਸ ਕਰਾਉਣਾ ਅਤੇ ਇਸ ਧਰਤੀ ਉੱਤੇ ਉਨ੍ਹਾਂ ਦੀ ਮਲਕੀਅਤ ਦਾ ਅਹਿਸਾਸ ਕਰਾਉਣਾ (Plebeian thought) ਇੱਕ ਬਹੁੱਤ ਸ਼ਕਤੀਸ਼ਾਲੀ ਸੰਕਲਪ ਹੈ ਜੋ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਵਿਲੱਖਣ ਦੇਣ ਹੈ। ਤੀਜੇ ਨਾਨਕ ਨੇ ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਬਣਾ ਕੇ ਪੰਥ ਲਈ ਇੱਕ ਨਵਾਂ ਧਾਰਮਿਕ ਅਸਥਾਨ ਕਾਇਮ ਕੀਤਾ ਅਤੇ ਜਨਮ ਤੋਂ ਮਰਨ ਤੱਕ ਦੀਆਂ ਨਵੀਆਂ ਨਰੋਈਆਂ ਸਮਾਜਿਕ ਰਹੁ-ਰੀਤਾਂ ਨੂੰ ਲਾਗੂ ਕੀਤਾ।

ਇਸ ਤੋਂ ਉਪਰੰਤ ਸਿੱਖਾਂ ਦੇ ਇੱਕ ਹੋਰ ਨਵੇਂ ਧਾਰਮਿਕ ਅਸਥਾਨ ਦੀ ਸਥਾਪਨਾ ਕੀਤੀ ਗਈ। ਸਮਾਜ ਦੇ ਬਹੁਪੱਖੀ ਵਿਕਾਸ ਨੂੰ ਕਿਸੇ ਇੱਕ ਕੇਂਦਰੀ ਜਗ੍ਹਾ ਦੀ ਦੇਖ ਭਾਲ ਹੇਠ ਕਰਨ ਲਈ ਇਹ ਇੱਕ ਐਸੇ ਅਦਾਰੇ ਦੇ ਨਿਰਮਾਣ ਦੀ ਸ਼ੁਰੂਆਤ ਸੀ ਜੋ ਸਿੱਖੀ ਦਾ ਧੁਰਾ ਬਣਕੇ ਉਭਰਿਆ। ਇਸ ਤਰ੍ਹਾਂ ਹਰਿਮੰਦਰ ਸਾਹਿਬ ਨੇ ਹੌਲੀ-ਹੌਲੀ ਦਰਬਾਰ ਸਾਹਿਬ ਦਾ ਰੂਪ ਧਾਰਨ ਕਰ ਲਿਆ ਅਤੇ ਸਿੱਖਾਂ ਦੇ ਧਾਰਮਿਕ, ਸਮਾਜਿਕ, ਆਰਥਿਕ ਅਤੇ ਸਿਆਸੀ ਮਸਲਿਆਂ ਦਾ ਕੇਂਦਰ ਬਿੰਦੂ (focal point) ਬਣ ਗਿਆ। 1604 ਈਸਵੀ ਵਿੱਚ ਪੰਜਵੇਂ ਪਾਤਸ਼ਾਹ, ਸ਼੍ਰੀ ਗੁਰੂ ਅਰਜੁਨ ਦੇਵ ਜੀ ਨੇ ਦਰਬਾਰ ਸਾਹਿਬ ਤੋਂ ਇੱਕ ਨਵਾਂ ਐਲਾਨ ਕੀਤਾ। ਜਦੋਂ ਆਪ ਪੋਥੀ ਸਾਹਿਬ ਦੀ ਸੰਪਾਦਨਾ ਕਰਕੇ ਦਰਬਾਰ ਸਾਹਿਬ ਪਹੁੰਚੇ ਤਾਂ ਸੋਚ ਵਿਚਾਰ ਤੋਂ ਬਾਅਦ ਦੋ ਵੱਡੇ ਸੰਕੇਤ ਸਿੱਖ ਪੰਥ ਨੂੰ ਦਿੱਤੇ। ਇੱਕ ਤਾਂ ਪੋਥੀ ਸਾਹਿਬ ਨੂੰ ਉਸ ਮੰਜੀ ਤੇ ਸੁਸ਼ੋਭਿਤ ਕੀਤਾ ਜਿੱਥੇ ਗੁਰੂ ਮਹਾਰਾਜ ਆਪ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਸੰਬੋਧਨ ਹੋਇਆ ਕਰਦੇ ਸਨ। ਗੁਰੂ ਆਪ ਜ਼ਮੀਨ ਤੇ ਬੈਠ ਗਏ ਅਤੇ ਪੋਥੀ ਸਾਹਿਬ ਨੂੰ ਮੰਜੀ `ਤੇ ਸਥਾਪਿਤ ਕਰ ਦਿੱਤਾ। ਇਸ ਤੋਂ ਇਲਾਵਾ ਆਪ ਨੇ ਇੱਕ ਅਹਿਮ ਐਲਾਨਨਾਮਾ ਸਿੱਖ ਸੰਗਤ ਨੂੰ ਦਿੱਤਾ ਕਿ “ਪੋਥੀ ਪਰਮੇਸਰ ਕਾ ਥਾਨੁ॥” (ਸਾਰਗ ਮਹਲਾ 5, ਸ਼੍ਰੀ ਗੁਰੁ ਗਰੰਥ ਸਾਹਿਬ, ਪੰਨਾ 1226) ਇਹ ਦੋਵੇਂ ਗੱਲਾਂ ਦੁਨੀਆਂ ਦੇ ਧਰਮਾਂ ਦੇ ਇਤਿਹਾਸ ਵਿੱਚ ਬਿਲਕੁਲ ਵਿਲੱਖਣ ਹਨ। ਅੱਜ ਤੱਕ ਦੇ ਜਿੰਨੇ ਵੀ ਧਰਮ ਹੋਏ ਹਨ ਉਨ੍ਹਾਂ ਵਿੱਚ ਉਨ੍ਹਾਂ ਦੀਆਂ ਧਾਰਮਿਕ ਪੁਸਤਕਾਂ ਦਾ ਸਥਾਨ ਹਮੇਸ਼ਾ ਹੀ ਉਨ੍ਹਾਂ ਦੇ ਪੈਗ਼ੰਬਰਾਂ ਤੋਂ ਨੀਵਾਂ ਰਿਹਾ ਹੈ। ਦੂਸਰਾ, ਕਿਸੇ ਵੀ ਧਰਮ ਵਿੱਚ ਉਨ੍ਹਾਂ ਦੀ ਧਰਮ-ਪੁਸਤਕ (Scripture) ਨੂੰ ਰੱਬ ਦਾ ਸਥਾਨ ਨਹੀਂ ਦਿੱਤਾ ਗਿਆ। ਦੁਨੀਆਂ ਭਰ ਵਿੱਚ ਕੇਵਲ ਤੇ ਕੇਵਲ ਸਿੱਖ ਧਰਮ ਹੀ ਇੱਕ ਐਸਾ ਵਿਲੱਖਣ ਧਰਮ ਹੈ, ਜਿਸ ਵਿੱਚ ਪੋਥੀ ਸਾਹਿਬ (Scripture) ਨੂੰ ਗੁਰੂ ਦੀ ਪਦਵੀ ਪ੍ਰਾਪਤ ਹੋਈ ਹੈ। ਬਹੁੱਤ ਸਾਰੇ ਅਨਭੋਲ ਲੋਕਾਂ ਨੂੰ “ਸਿੱਖੀ ਦੀ ਅੱਡਰੀ ਪਛਾਣ” ਬਾਰੇ ਭੁਲੇਖੇ ਸਨ। ਉਨ੍ਹਾਂ ਦੇ ਇਨ੍ਹਾਂ ਭੁਲੇਖਿਆਂ ਨੂੰ ਸ਼੍ਰੀ ਗੁਰੂ ਅਰਜੁਨ ਦੇਵ ਜੀ ਨੇ, ਸ਼੍ਰੀ ਗੁਰੂ ਨਾਨਕ ਸਾਹਿਬ ਦੇ ਆਸ਼ੇ ਮੁਤਾਬਿਕ, ਇਸ ਤਰ੍ਹਾਂ ਦੂਰ ਕੀਤਾ ਤਾਂਕਿ ਕਿਸੇ ਨੂੰ ਇਸ ਬਾਰੇ ਕੋਈ ਵੀ ਭੁਲੇਖਾ ਲਗਣ ਦੀ ਗੁੰਜਾਇਸ਼ ਰਹਿ ਨਾ ਜਾਵੇ। ਆਪਣੇ ਇੱਕ ਸ਼ਬਦ ਵਿੱਚ ਉਨ੍ਹਾਂ ਨੇ ਐਲਾਨੀਆ ਫ਼ਰਮਾਇਆ -

“ਵਰਤ ਨ ਰਹਉ ਨ ਮਹ ਰਮਦਾਨਾ॥ ਤਿਸੁ ਸੇਵੀ ਜੋ ਰਖੈ ਨਿਦਾਨਾ॥ 1॥

ਏਕੁ ਗੁਸਾਈ ਅਲਹੁ ਮੇਰਾ॥ ਹਿੰਦੂ ਤੁਰਕ ਦੁਹਾਂ ਨੇਬੇਰਾ॥ 1॥ ਰਹਾਉ॥

ਹਜ ਕਾਬੈ ਜਾਉ ਨ ਤੀਰਥ ਪੂਜਾ॥ ਏਕੋ ਸੇਵੀ ਅਵਰੁ ਨ ਦੂਜਾ॥ 2॥

ਪੂਜਾ ਕਰਉ ਨ ਨਿਵਾਜ ਗੁਜਾਰਉ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ॥ 3॥

ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥ 4॥”

(ਭੈਰਉ ਮਹਲਾ 5॥ ਅੰਕ 1136)

1606 ਈਸਵੀ ਵਿੱਚ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਨਾ ਸਿਰਫ਼ ਸਿੱਖ ਇਤਿਹਾਸ ਵਿੱਚ ਇੱਕ ਮੀਲਪੱ ਥਰ ਹੈ, ਬਲਕਿ ਇਸ ਘਟਨਾ ਨੇ ਸ਼ਹਾਦਤ ਦੇ ਅਰਥ ਅਤੇ ਵਿਆਖਿਆ ਹੀ ਬਦਲ ਕੇ ਰਖ ਦਿੱਤੀ। ਸ਼ਹਾਦਤ ਦਾ ਸਿਧਾਂਤ ਯਹੂਦੀਆਂ, ਇਸਾਈਆਂ ਅਤੇ ਮੁਸਲਮਾਨਾਂ ਵਿੱਚ ਪ੍ਰਚੱਲਤ ਸੀ। ਹਿੰਦੂਆਂ ਵਿੱਚ ਤਾਂ ਕੇਵਲ ਬਲੀ ਦਾ ਸਿਧਾਂਤ ਹੀ ਹੈ। ਬਹੁਤੇ ਵਿਚਾਰਵਾਨ ਇਹ ਮਹਿਸੂਸ ਕਰਦੇ ਹਨ ਕਿ ਸਿੱਖਾਂ ਵਿੱਚ ਸ਼ਹਾਦਤ ਦਾ ਸਿਧਾਂਤ ਇਸਲਾਮ ਤੋਂ ਆਇਆ ਹੈ। ਪਰੰਤੂ ਇਸ ਗੱਲ ਦੀ ਤਹਿ ਤੱਕ ਜਾ ਕੇ ਵੇਖੀਏ ਤਾਂ ਪਤਾ ਚਲਦਾ ਹੈ ਜਿਨ੍ਹਾਂ ਧਰਮਾਂ ਵਿੱਚ ਇਹ ਸੰਕਲਪ ਹੈ ਉਨ੍ਹਾਂ ਵਿੱਚ ਇੱਕ ਵਾਅਦਾ (promise) ਕੀਤਾ ਜਾਂਦਾ ਹੈ ਕਿ ਜੋ ਚੀਜਾਂ ਇਸ ਦੁਨੀਆਂ ਵਿੱਚ ਵਰਜਿਤ ਹਨ, ਸ਼ਹਾਦਤ ਦੇਣ ਵਾਲੇ ਵਿਅਕਤੀ ਨੂੰ ਉਨ੍ਹਾਂ ਚੀਜਾਂ ਦੀ ਬਹੁਤਾਤ ਬਹਿਸ਼ਤ ਵਿੱਚ ਜਾ ਕੇ ਮਿਲੇਗੀ, ਜਿਵੇਂ ਸ਼ਰਾਬ ਦੇ ਦਰਿਆ ਅਤੇ ਹੂਰਾਂ ਇਤਿਆਦਿਕ। ਸਿੱਖ ਧਰਮ ਵਿੱਚ ਐਸਾ ਕੁੱਝ ਵੀ ਨਹੀਂ ਹੈ। ਜੇਕਰ ਸ਼ਹਾਦਤ ਰੱਬ ਦੇ ਜਾਂ ਸੱਚਾਈ ਦੇ ਨਾਂ ਤੇ ਦਿੱਤੀ ਹੈ ਤਾਂ ਮੁਆਵਜ਼ਾ ਕਿਸ ਚੀਜ਼ ਦਾ ਲੈਣਾ ਹੈ? ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਪੰਥ ਦੇ ਸਾਮ੍ਹਣੇ ਹੋਰ ਸ਼ਪਸ਼ਟ ਅਤੇ ਸਾਫ਼ ਕਰਨ ਲਈ ਦੋ ਤਲਵਾਰਾਂ ਪਹਿਨੀਆਂ ਤਾਂ ਜੋ ਕਿਸੇ ਨੂੰ ਇਸ ਬਾਰੇ ਕੋਈ ਭੁਲੇਖਾ ਨ ਰਹਿ ਜਾਵੇ। ਗੁਰੂ ਸਾਹਿਬ ਨੇ ਇੱਕ ਹੋਰ ਭੁਲੇਖਾ ਵੀ ਦੂਰ ਕੀਤਾ ਕਿ ਬੀੜ ਸਾਹਿਬ ਕਿਸੇ ਇੱਕ ਪਰਿਵਾਰ ਜਾਂ ਵਿਅਕਤੀ ਦੀ ਜਾਗੀਰ ਨਹੀਂ ਹੋ ਸਕਦੀ, ਬਲਕਿ ਇਹ ਤਾਂ ਸਾਰੇ ਪੰਥ ਅਤੇ ਮਾਨਵਤਾ ਦਾ ਸਾਂਝਾ ਵਿਰਸਾ ਹੈ। ਆਪ ਨੇ ਆਪਣੇ ਪੋਤੇ ਧੀਰਮਲ ਤੋਂ ਪੋਥੀ ਸਾਹਿਬ ਦੀ ਮੰਗ ਕੀਤੀ ਅਤੇ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਗੁਰੂ ਸਾਹਿਬ ਨੇ ਹੁਕਮਨਾਮਾ ਜਾਰੀ ਕਰਕੇ ਧੀਰਮਲ ਅਤੇ ਉਸਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਵਾਸਤੇ ਪੰਥ ਵਿੱਚੋਂ ਛੇਕ ਦਿੱਤਾ। ਬਿਲਕੁਲ ਇਸੇ ਕਿਸਮ ਦੀ ਗੱਲ ਸ਼੍ਰੀ ਗੁਰੂ ਹਰਿਰਾਏ ਸਾਹਿਬ ਨੇ ਆਪਣੇ ਵੱਡੇ ਪੁੱਤਰ ਰਾਮਰਾਏ ਨਾਲ ਕੀਤੀ। ਜਦੋਂ, ਔਰੰਗਜ਼ੇਬ ਦੀ ਰਾਜਸੀ ਤਾਕਤ ਤੋਂ ਡਰ ਕੇ, ਉਸਨੇ ਪੋਥੀ ਸਾਹਿਬ ਵਿਚਲੇ ਇੱਕ ਲਫ਼ਜ਼ ‘ਮੁਸਲਮਾਨ’ ਦੀ ਜਗ੍ਹਾ ‘ਬੇਈਮਾਨ’ ਕਰਨ ਦੀ ਗ਼ਲਤੀ ਕੀਤੀ ਤਾਂ ਸ਼੍ਰੀ ਗੁਰੂ ਹਰਿਰਾਇ ਸਾਹਿਬ ਨੇ ਉਸਨੂੰ ਅਤੇ ਉਸਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਥ ਵਿੱਚੋਂ ਬੇਦਖ਼ਲ ਕਰ ਦਿੱਤਾ। ਇਹ ਬੜਾ ਕਠਿਨ ਫ਼ੈਸਲਾ ਸੀ। ਸਿੱਧਾ ਜਿਹਾ ਅਸੂਲ ਹੈ। ਪੋਥੀ ਇਲਾਹੀ ਬਾਣੀ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੀ ਤਬਦੀਲੀ ਦਾ ਹੱਕ ਕਿਸੇ ਨੂੰ ਵੀ ਨਹੀਂ ਦਿੱਤਾ ਜਾ ਸਕਦਾ ਭਾਵੇਂ ਉਹ ਵਿਅਕਤੀ ਗੁਰੂਆਂ ਦੇ ਆਪਣੇ ਪਰਿਵਾਰ ਦਾ ਕੋਈ ਮੈਂਬਰ ਹੀ ਕਿਉਂ ਨਾ ਹੋਵੇ।

ਨੌਵੇਂ ਪਾਤਸ਼ਾਹ ਦੀ ਸ਼ਹਾਦਤ ਹਰ ਮਨੁੱਖ ਦੀ ਧਾਰਮਿਕ ਆਜ਼ਾਦੀ ਲਈ ਦਿੱਤੀ ਇੱਕ ਅਦੁੱਤੀ ਸ਼ਹਾਦਤ ਹੈ। ਗੁਰੂ ਸਾਹਿਬ ਮਹਿਸੂਸ ਕਰਦੇ ਸਨ ਕਿ ਹਰ ਮਨੁੱਖ ਨੂੰ ਆਪਣੀਆਂ ਰਹੁ-ਰੀਤਾਂ ਮੁਤਾਬਿਕ ਆਪਣੇ ਧਰਮ ਨੂੰ ਮੰਨਣ ਦੀ ਖੁੱਲ੍ਹ ਅਤੇ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ਇਹ ਉਸਦਾ ਜਮਾਂਦਰੂ-ਹੱਕ (birth-right) ਹੈ। ਦੁਨੀਆਂ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਕਿਸੇ ਧਰਮ ਦੇ ਪੈਗੰਬਰ ਨੇ ਕਿਸੇ ਦੂਜੇ ਧਰਮ ਦੀ ਆਜ਼ਾਦੀ ਲਈ ਇਤਨੀ ਵੱਡੀ ਸ਼ਹਾਦਤ ਦਿੱਤੀ ਹੋਵੇ। ਇਸੇ ਸੰਧਰਭ ਵਿੱਚ ਜਦੋਂ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਸੰਪੂਰਨ ਕਰਨ ਲਈ, ਖ਼ਾਲਸੇ ਦੀ ਸਿਰਜਣਾ ਕੀਤੀ (Khalsa is the fulfilment of Guru Nanak’s mission) ਤਾਂ ਇੱਕੋ ਮਕਸਦ ਪੰਥ ਅੱਗੇ ਰਖਿਆ ਕਿ ਖ਼ਾਲਸੇ ਨੇ ਹਰ ਕਿਸਮ ਦੇ ਜ਼ੁਲਮ ਅਤੇ ਅਤਿਆਚਾਰ ਖ਼ਿਲਾਫ਼ ਲੜਨਾ ਹੈ। ਚਾਹੇ ਉਹ ਜ਼ੁਲਮ ਤੁਹਾਡੇ ਆਪਣਿਆਂ ਤੇ ਹੋ ਰਿਹਾ ਹੋਵੇ ਜਾਂ ਕਿਸੇ ਦੂਜੇ ਧਰਮਾਂ ਦੇ ਮਾਸੂਮ ਅਤੇ ਨਿਰਦੋਸ਼ ਲੋਕਾਂ `ਤੇ ਹੋ ਰਿਹਾ ਹੋਵੇ। ਇਸੇ ਭਾਵਨਾ ਨੂੰ ਲੈ ਕੇ ਖ਼ਾਲਸੇ ਨੇ ਗ਼ਜ਼ਨੀ ਅਤੇ ਅਬਦਾਲੀ ਦੇ ਹਮਲਿਆਂ ਵੇਲੇ ਮਜ਼ਲੂਮ ਹਿੰਦੂ ਧੀਆਂ, ਭੈਣਾਂ ਨੂੰ ਜ਼ਾਲਮਾਂ ਤੋਂ ਛੁਡਾ ਕੇ ਉਨ੍ਹਾਂ ਦੇ ਆਪੋ-ਆਪਣੇ ਪਰਿਵਾਰਾਂ ਦੇ ਹਵਾਲੇ ਕੀਤਾ। ਇੱਥੇ ਹੀ ਬਸ ਨਹੀਂ, ਸਿੱਖ ਰਾਜ ਵੇਲੇ ਕਿਸੇ ਵੀ ਨਿਰਦੋਸ਼ ਮੁਸਲਮਾਨ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਜਦੋਂ ਕਿ ਉਨ੍ਹਾਂ ਦੇ ਵੱਡੇਰਿਆਂ ਨੇ ਸਿੱਖ ਗੁਰੂਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਆਮ ਸਿੱਖਾਂ ਨੂੰ ਸ਼ਹੀਦ ਕੀਤਾ ਸੀ ਅਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਸਨ। ਸਿੱਖ ਰਾਜ ਵਿੱਚ ਕਿਸੇ ਮਸਜਿਦ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਆਗਿਆ ਨਹੀਂ ਦਿੱਤੀ ਗਈ ਅਤੇ ਕੁਰਾਨ ਸ਼ਰੀਫ਼ ਦੀ ਉਹੀ ਇੱਜ਼ਤ ਕੀਤੀ ਗਈ ਜੋ ਬਣਦੀ ਸੀ। ਇਹ ਸੱਭ ਕੁੱਝ ਇਸ ਕਰਕੇ ਹੀ ਹੋ ਸਕਿਆ ਕਿਉਂਕਿ ਉਹ ਰਾਜ ਸਿੱਖੀ ਕਦਰਾਂ ਕੀਮਤਾਂ ਅਨੁਸਾਰ ਸੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਅੱਗੇ ਰੱਖ ਕੇ, ਗੁਰੂਆਂ ਦੀ ਹਿਦਾਇਤ ਅਨੁਸਾਰ, ਕੀਤਾ ਗਿਆ ਸੀ।

ਦੁਨੀਆਂ ਦੇ ਧਰਮਾਂ ਦੇ ਇਤਿਹਾਸ `ਤੇ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੈ ਕਿ ਹਰ ਧਰਮ ਵਿੱਚ ਮਾਲਾ (Rosary) ਹੀ ਅਧਿਆਤਮਿਕਤਾ (Spiritualism) ਦਾ ਚਿੰਨ੍ਹ ਹੁੰਦੀ ਹੈ, ਪਰੰਤੂ ਸਿੱਖ ਧਰਮ ਵਿੱਚ ਇਸ ਦੀ ਥਾਂ ਕਿਰਪਾਨ ਨੇ ਲੈ ਲਈ ਹੈ। ਐਸਾ ਕਿਉਂ ਹੋਇਆ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਪ੍ਰਚੱਲਤ ਲਫਜ਼ ‘ਤਲਵਾਰ’ ਨੂੰ ਛੱਡ ਕੇ ਉਸ ਦੀ ਥਾਂ ‘ਕਿਰਪਾਨ’ ਸ਼ਬਦ ਨੂੰ ਅਪਨਾਉਣਾ ਸ਼ਾਇਦ ਇਸ ਲਫਜ਼ ਦੇ ਭਾਵਾਰਥ (connotation) ਨੂੰ ‘ਕਿਰਪਾ’ ਸ਼ਬਦ ਤੋਂ ਲਏ ਜਾਣ ਕਾਰਨ ਹੈ। ਇਸ ਤੋਂ ਇਹ ਸੇਧ ਵੀ ਮਿਲਦੀ ਹੈ ਕਿ ਇਸ ਕਿਰਪਾਨ ਨੂੰ ਕਿਸੇ ਉੱਤੇ ਜ਼ੁਲਮ ਕਰਨ ਲਈ ਵਰਤਣ ਦੀ ਇਜਾਜ਼ਤ ਕਦਾਚਿਤ ਨਹੀਂ ਹੈ। ਕਿਰਪਾਨ ਖਾਲਸੇ ਦਾ ਚਿੰਨ੍ਹ (symbol) ਹੀ ਨਹੀਂ ਬਲਕਿ ਇੱਕ ਪਹਿਚਾਨ (insignia) ਹੈ ਜੋ ਸਦਾ ਯਾਦ ਕਰਾਉਂਦੀ ਹੈ ਕਿ ਜੱਦੋਂ ਅਸੀਂ ਅੰਮ੍ਰਿਤਪਾਨ ਕੀਤਾ ਤਾਂ ਗੁਰੂ ਨਾਲ ਸਾਡੀ ਇਹ ਵਚਨਬੱਧਤਾ (commitment) ਹੋ ਗਈ ਕਿ ਖ਼ਾਲਸੇ ਨੇ ਹਮੇਸ਼ਾਂ ਵੱਖਰਾ ਰਹਿਣਾ ਹੈ ਅਤੇ ਨਿਓਟਿਆਂ, ਮਜ਼ਲੂਮਾਂ, ਨਿਆਸਰਿਆਂ ਦੇ ਨਾਲ ਖੜ੍ਹਨਾ ਹੈ, ਚਾਹੇ ਉਹ ਨਿਓਟਾ ਜਾਂ ਬੇ-ਸਹਾਰਾ ਵਿਅਕਤੀ ਸਿੱਖ ਹੋਵੇ ਜਾਂ ਕਿਸੇ ਹੋਰ ਧਰਮ ਦਾ ਹੋਵੇ। ਜਦੋਂ ਖ਼ਾਲਾਸਾ ਅਰਦਾਸ ਕਰਦਾ ਹੈ ਤਾਂ ਉਸ ਵੇਲੇ ਪਰਮਾਤਮਾ ਨੂੰ ਤਾਂ ਨਿਓਟਿਆਂ ਦੀ ਓਟ ਅਤੇ ਨਿਆਸਰਿਆਂ ਦਾ ਆਸਰਾ ਦਰਸਾਇਆ ਜਾਂਦਾ ਹੈ ਪਰ ਨਿਓਟਾ ਅਤੇ ਨਿਆਸਰਾ ਕੌਣ ਹੈ ਇਹ ਨਹੀਂ ਦਰਸਾਇਆ ਜਾਂਦਾ। ਇਸ ਦਾ ਭਾਵ ਇਹ ਹੈ ਕਿ ਅਰਦਾਸ ਵਿੱਚ ‘ਨਿਓਟਾ’ ਅਤੇ ‘ਨਿਆਸਰਾ’ ਸ਼ਬਦ ਸਿਰਫ਼ ਸਿੱਖਾਂ ਵਾਸਤੇ ਨਹੀਂ ਸਗੋਂ ਸਮੁੱਚੀ ਮਨੁੱਖਤਾ ਵਾਸਤੇ ਵਰਤੇ ਜਾਂਦੇ ਹਨ।

ਸਾਰੇ ਧਰਮਾਂ ਵਿੱਚ ਇੱਕ ਆਦਰਸ਼ ਸਾਮ੍ਹਣੇ ਰਖਿਆ ਜਾਂਦਾ ਹੈ, ਜਿਸ `ਤੇ ਉਸ ਧਰਮ ਦੇ ਅਨੁਆਈਆਂ ਨੇ ਪਹੁੰਚਣਾ ਹੁੰਦਾ ਹੈ। ਜਿਵੇਂ ਕਿ ਹਿੰਦੂਆਂ ਵਿੱਚ ਬੈਰਾਗੀ ਆਦਰਸ਼ਕ ਹਿੰਦੂ (ideal Hindu) ਹੈ, ਇਸਾਈਆਂ ਵਿੱਚ ਆਦਰਸ਼ਕ ਇਸਾਈ ਹਰਮਿਟ (Hermit) ਹੈ, ਬੋਧੀਆਂ ਵਿੱਚ ਭਿਖਸ਼ੂ ਹੈ ਅਤੇ ਮੁਸਲਮਾਨਾਂ ਵਿੱਚ ਗ਼ਾਜ਼ੀ ਹੈ। ਇਸੇ ਤਰ੍ਹਾਂ ਸਿੱਖਾਂ ਦਾ ਆਦਰਸ਼ਕ ਸਿੱਖ ਹੈ ਖ਼ਾਲਸਾ। ਬਾਕੀ ਦੇ ਧਰਮਾਂ ਦੇ ਆਦਰਸ਼ਕ ਵਿਅਕਤੀਆਂ ਦੇ ਕਾਫ਼ੀ ਚਿੰਨ੍ਹ ਸਾਂਝੇ ਹਨ, ਜਿਵੇਂ ਕਿ ਉਹ ਪਰਿਵਾਰਕ ਜੀਵਨ ਤੋਂ ਮੁਕਤ ਹਨ; ਉਹ ਮੱਠਾਂ, ਜੰਗਲਾਂ ਜਾਂ ਪਹਾੜਾਂ ਵਿੱਚ ਜਾਕੇ ਨਿਵਾਸ ਕਰਦੇ ਹਨ, ਤਾਂਕਿ ਉਨ੍ਹਾਂ ਉਪਰ ਸਮਾਜਿਕ ਜੀਵਨ ਦਾ ਅਸਰ ਨਾ ਪੈ ਸਕੇ। ਦੁਨੀਆਂ ਨੂੰ ਉਹ ਮਾਇਆ ਅਤੇ ਛੱਲ ਸਮਝਦੇ ਹਨ। ਇਸਲਾਮ ਵਿੱਚ ਗ਼ਾਜ਼ੀ ਨੇ ਇਸ ਧਰਤੀ ਉੱਤੇ ਗ਼ੈਰ-ਮੁਸਲਮਾਨਾਂ ਨੂੰ ਕੋਈ ਅਸਥਾਨ ਨਹੀਂ ਦੇਣਾ। ਹਰ ਗ਼ੈਰ-ਮੁਸਲਮਾਨ ਨੂੰ ਤਲਵਾਰ ਦੀ ਨੋਕ `ਤੇ ਇਸਲਾਮ ਕਬੂਲ ਕਰਨ ਲਈ ਮਜਬੂਰ ਕਰਨਾ ਹੈ ਅਤੇ ਗ਼ੈਰ-ਮੁਸਲਮਾਨਾਂ ਤੋਂ ਇਸਲਾਮਿਕ ਰਾਜ ਵਿੱਚ ਰਹਿਣ ਲਈ ਜਜ਼ੀਆ ਉਗ੍ਰਾਹੁਣਾ ਹੈ। ਪਰੰਤੂ ਖ਼ਾਲਸਾ ਇਸਦੇ ਬਿਲਕੁਲ ਵਿਪਰੀਤ ਹੈ, ਉਹ ਪਰਿਵਾਰ, ਸਮਾਜ ਅਤੇ ਇਸ ਦੁਨੀਆਂ ਨੂੰ ਪਵਿੱਤਰ ਅਤੇ ਰੱਬ ਦੀ ਉਤਪੱਤੀ ਦੇ ਰੂਪ ਵਿੱਚ ਦੇਖਦਾ ਹੈ। ਇਸ ਦੁਨੀਆਂ ਵਿੱਚ ਰਹਿੰਦਿਆਂ ਇਸਦੇ ਜ਼ੁਲਮ, ਤਸ਼ਦੱਦ, ਪਾਪ ਅਤੇ ਬੁਰਿਆਈਆਂ ਦੇ ਖ਼ਿਲਾਫ਼ ਸੰਘਰਸ਼ ਕਰਦਾ ਹੈ। ਖ਼ਾਲਸੇ ਨੂੰ ਕਿਰਪਾਨ ਦੀ ਪਹਿਚਾਨ (insignia) ਇਸ ਲਈ ਦਿੱਤੀ ਗਈ ਹੈ ਕਿ ਉਹ ਦੁਨੀਆਂ ਵਿੱਚ ਹੋ ਰਹੇ ਪਾਪ ਅਤੇ ਅਨਿਅਇ ਨੂੰ ਦੇਖ ਕੇ ਭਗਵੇ ਕਪੜੇ ਪਾਕੇ, ਕਮੰਡਲ ਹੱਥ ਵਿੱਚ ਫੱੜ ਕੇ, ਦਰ-ਦਰ ਦੀਆਂ ਰੋਟੀਆਂ ਖਾ ਕੇ ਜਾਂ ਜੰਗਲਾਂ ਵਿੱਚ ਰੱਬ ਦੀ ਭਾਲ ਵਿੱਚ ਨਾ ਭਟਕਦਾ ਫਿਰੇ।

ਇਹ ਸਿੱਖ ਗੁਰੁ ਸਾਹਿਬਾਨ ਦਾ ਕਰਾਂਤੀਕਾਰੀ ਕਦਮ ਸੀ। ਇਸ ਮਹਾਨ ਪਰਿਵਰਤਨ ਦੇ ਬਹੁਤ ਹੀ ਮਾਕੂਲ ਨਤੀਜੇ ਇਤਿਹਾਸ ਵਿੱਚ ਨਜ਼ਰ ਆਏ। ਸਦੀਆਂ ਤੋਂ ਲਤਾੜਿਆ ਅਤੇ ਪਛਾੜਿਆ ਹੋਇਆ ਸਮਾਜ ਅੱਗੇ ਵਧਿਆ। ਇਸ ਖਿੱਤੇ ਵਿੱਚ ਧਾਰਮਿਕ, ਸਮਾਜਿਕ ਅਤੇ ਸਿਆਸੀ ਪਰਿਵਰਤਨ ਨਜ਼ਰ ਆਉਣ ਲੱਗ ਪਏ। ਇਤਿਹਾਸ ਗਵਾਹ ਹੈ ਕਿ ਅਠਾਰ੍ਹਵੀਂ ਸਦੀ ਵਿੱਚ, ਇਸ ਖਿੱਤੇ ਵਿੱਚੋਂ ਸਿੱਖਾਂ ਦੇ ਵਜੂਦ ਨੂੰ ਖ਼ਤਮ ਕਰਨ ਲਈ ਮੁਗ਼ਲੀਆ ਸਲਤਨਤ ਨੇ ਸਿੱਖਾਂ ਵਿਰੁੱਧ ਇੱਕ ਫ਼ਤਵਾ ਜਾਰੀ ਕੀਤਾ ਅਤੇ ਸਿੱਖਾਂ ਦੇ ਸਿਰਾਂ ਦਾ ਮੁੱਲ ਰਖਿਆ। ਇਸ ਸੰਦਰਭ ਵਿੱਚ ਵਰਨਣਯੋਗ ਗੱਲ ਇਹ ਹੈ ਕਿ ਇਸ ਫ਼ਰਮਾਨ ਵਿੱਚ ਜੋ ਲਫਜ਼ ਸਿੱਖਾਂ ਲਈ ਵਰਤਿਆ ਗਿਆ ਉਹ ਲਫ਼ਜ਼ ਨਾ ਤਾਂ ਖ਼ਾਲਸਾ ਸੀ ਅਤੇ ਨਾ ਹੀ ਸਿੱਖ, ਬਲਕਿ ਉਹ ਲਫਜ਼ ਸੀ ‘ਨਾਨਕ-ਪੰਥੀ’। ਸਿੱਖਾਂ ਦੇ ਦੁਸ਼ਮਣਾਂ ਨੂੰ ਇਸ ਗੱਲ ਬਾਰੇ ਕੋਈ ਸ਼ੱਕ-ਸ਼ੁਬ੍ਹਾ ਨਹੀਂ ਸੀ ਕਿ ਨਾਨਕ-ਪੰਥੀ ਕੌਣ ਹਨ? ਕਹਿਣ ਤੋਂ ਭਾਵ ਇਹ ਹੈ ਕਿ ਉਹ ਭਲੀ-ਭਾਂਤ ਜਾਣਦੇ ਸਨ ਕਿ ਨਾਨਕ-ਪੰਥੀ, ਕੇਸਾਧਾਰੀ, ਸਾਬਤ-ਸਰੂਪ, ਪੰਜ ਕਕਾਰਾਂ ਦੇ ਧਾਰਨੀ ਹੁੰਦੇ ਹਨ। ਇਹੋ ਕਾਰਨ ਹੈ ਕਿ ਇਨ੍ਹਾਂ ਦੇ ਕੇਸਾਂ ਨੂੰ ਕਤੱਲ ਕਰਨ ਵਾਲਿਆਂ ਨੂੰ ਵੀ ਨਿਵਾਜਿਆ ਗਿਆ। ਪ੍ਰੰਤੂ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅੱਜਕੱਲ ਬਹੁੱਤ ਸਾਰੇ ਪੜ੍ਹੇ-ਲਿਖੇ ਗ਼ੈਰ-ਸਿੱਖਾਂ ਅਤੇ ਸਿੱਖਾਂ ਨੂੰ ਵੀ ਸ਼੍ਰੀ ਗੁਰੂ ਨਾਨਕ ਦੀ ਵਿਚਾਰਧਾਰਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਵਿੱਚ ਵਖਰੇਵਾਂ ਨਜ਼ਰ ਆਉਂਦਾ ਹੈ। ਮੁਗ਼ਲੀਆ ਫ਼ਰਮਾਨ ਵਿੱਚ ਸਿੱਖਾਂ ਲਈ ਇਸ ਕਿਸਮ ਦੀਆਂ ਵਖਰੀਆਂ-ਵਖਰੀਆਂ ਪਹਿਚਾਨਾਂ (Sikh identities) ਦੀ ਕੋਈ ਗੁੰਜਾਇਸ਼ (Scope) ਨਹੀਂ ਸੀ। ਇੱਕ ਹੋਰ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਉਸ ਵੇਲੇ ਕਿਸੇ ਵੀ ਹਿੰਦੂ ਨੂੰ ਉਹ ਜ਼ੁਲਮ ਅਤੇ ਤਸ਼ਦੱਦ ਨਹੀਂ ਝੇਲਣਾ ਪਿਆ ਜੋ ਸਿੱਖਾਂ ਨੇ, ਆਪਣੀ ਵੱਖਰੀ ਪਹਿਚਾਣ ਨੂੰ ਕਇਮ ਰੱਖਣ ਲਈ, ਆਪਣੇ ਪਿੰਡੇ ਤੇ ਹੰਡਾਇਆ।

ਪ੍ਰਸਿੱਧ ਇਤਿਹਾਸਕਾਰ, ਜੇ. ਡੀ. ਕਨਿੰਘਮ ਦੇ ਕਹਿਣ ਅਨੁਸਾਰ, ਖ਼ਾਲਸੇ ਦੀ ਸਿਰਜਣਾ ਉਪਰੰਤ ਦਸਵੇਂ ਗੁਰੁ ਸਾਹਿਬ ਨੇ ਖਾਲਸੇ ਲਈ ਇੱਕ ਸਿਧਾਂਤ ਦਿੱਤਾ ਜਿਸਨੂੰ ਇਤਿਹਾਸ ਵਿੱਚ “ਨਾਸ਼ ਸਿਧਾਂਤ” (Nash doctrine) ਨਾਲ ਜਾਣਿਆ ਜਾਣ ਲੱਗਾ। ਹਰ ਵਿਅਕਤੀ ਨੂੰ ਖ਼ਾਲਸਾ ਬਨਣ ਤੋਂ ਪਹਿਲਾਂ ਚਾਰ ਗੱਲਾਂ ਦਾ ਤਿਆਗ ਜਰੂਰੀ ਹੈ ਜਿਵੇਂ ਕਿ, ‘ਧਰਮ ਨਾਸ਼, ਕੁਲ ਨਾਸ਼, ਕਿਰਤ ਨਾਸ਼ ਅਤੇ ਕਰਮ ਨਾਸ਼’। ਖ਼ਾਲਸਾ ਬਣਨ ਲਈ ਆਪਣੇ ਸਾਰੇ ਪਿਛਲੇ ਸੰਸਕਾਰਾਂ ਨੂੰ ਛੱਡਣਾ ਹੋਵੇਗਾ ਅਤੇ ਇੱਕ ਹੋਰ ਨਵੇਂ ਨਵੇਕਲੇ ਧਰਮ ਨੂੰ ਅਪਨਾਉਣਾ ਹੋਵੇਗਾ, ਜਿਸਦੇ ਆਪਣੇ ਬਿਲਕੁਲ ਵਖਰੇ, ਨਵੇਂ ਨਰੋਏ ਸੰਸਕਾਰ, ਰਹੁ-ਰੀਤਾਂ ਅਤੇ ਰਿਵਾਜ਼ ਹੋਣਗੇ। ਖ਼ਾਲਸਾ ਪੰਜਾਂ ਕਕਾਰਾਂ ਦਾ ਧਾਰਨੀ ਹੋਵੇਗਾ, ਜਿਸਦਾ ਆਪਣੇ ਪਿਛੋਕੜ ਨਾਲ ਕੋਈ ਨਾਤਾ (relationship) ਨਹੀਂ ਹੋਵੇਗਾ। ਖ਼ਾਲਸੇ ਦੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਦੇਵਾਂ ਹੋਣਗੇ, ਅਤੇ ਉਹ ਵਾਸੀ (resident of) ਸ਼੍ਰੀ ਕੇਸਗੜ੍ਹ ਸਾਹਿਬ ਦਾ ਹੋਵੇਗਾ। ਇਹ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ। ਜਦੋਂ, ਗੁਰਦੁਆਰਿਆਂ ਨੂੰ ਹਿੰਦੂ ਮਹੰਤਾਂ ਅਤੇ ਪੁਜਾਰੀਆਂ ਦੇ ਕਬਜੇ ਤੋਂ ਆਜ਼ਾਦ ਕਰਵਾਉਣ ਦੀ ਲਹਿਰ ਚੱਲੀ ਤਾਂ ਉਸ ਸਮੇਂ ਫੜੇ ਹੋਏ ਅਕਾਲੀਆਂ ਤੋਂ ਪੁਲਿਸ ਪੁਛਦੀ ਕਿ ਤੁਹਾਡੇ ਪਿਤਾ ਦਾ ਨਾਂਉ ਕੀ ਹੈ? ਤਾਂ ਜਵਾਬ ਵਿੱਚ ਸਾਰੇ ਹੀ ਕਹਿੰਦੇ ਸਨ ਕਿ ਸਾਡੇ ਪਿਤਾ ਦਾ ਨਾਂਉ ਗੁਰੂ ਗੋਬਿੰਦ ਸਿੰਘ ਹੈ, ਮਾਤਾ ਦਾ ਨਾਂਉੇ ਮਾਤਾ ਸਾਹਿਬ ਦੇਵਾਂ ਹੈ ਅਤੇ ਅਸੀ ਰਹਿਣ ਵਾਲੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਹਾਂ। ਇਹ ਇੱਕ ਕਰਾਂਤੀਕਾਰੀ ਪਰਿਵਰਤਨ ਸੀ, ਜਿਸ ਦੀ ਮਿਸਾਲ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ।

ਦਸਵੇਂ ਗੁਰੂ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ-ਕਾਲ ਵਿੱਚ ਹੀ ਗੁਰਗੱਦੀ ਗ੍ਰੰਥ ਅਤੇ ਪੰਥ ਨੂੰ ਸੌਂਪ ਦਿੱਤੀ। ਦੁਨੀਆਂ ਦੇ ਇਤਿਹਾਸ ਵਿੱਚ ਇਹ ਵੀ ਵੱਖਰੀ ਹੀ ਗੱਲ ਵਾਪਰੀ ਕਿ ਇੱਕ ਗ੍ਰੰਥ ਨੂੰ ਗੁਰੂ ਥਾਪਿਆ ਗਿਆ। ਕੁੱਝ ਹੀ ਸਾਲ ਪਹਿਲਾਂ ਸੁਪਰੀਮ ਕੌਰਟ ਦੀ ਇੱਕ ਖੰਡ-ਪੀਠ ਨੇ ਆਪਣੇ ਇੱਕ ਫ਼ੈਸਲੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੁਅਰਿਸਟਿਕ ਪਰਸਨ (Juristic person) ਐਲਾਨਿਆ ਹੈ। ਜੁਅਰਿਸਟਿਕ ਪਰਸਨ (Juristic person) ਤੋਂ ਭਾਵ ਹੈ, ਜਿਊਂਦਾ ਜਾਗਦਾ ਇਨਸਾਨ, ਜਿਸਦੇ ਨਾਂਉ `ਤੇ ਜਾਇਦਾਦ ਦੀ ਰਜ਼ਿਸਟਰੀ ਅਤੇ ਇੰਤਕਾਲ ਵੀ ਕੀਤਾ ਜਾ ਸਕਦਾ ਹੈ। ਕੋਰਟ ਨੇ ਆਪਣੇ ਫ਼ੈਸਲੇ ਵਿੱਚ ਇਹ ਸਪਸ਼ਟ ਕੀਤਾ ਕਿ ਇਹ ਸਨਮਾਨ ਨਾ ਤਾਂ ਹਿੰਦੂਆਂ ਦੀਆਂ ਮੂਰਤੀਆਂ ਨੂੰ ਦਿੱਤਾ ਜਾ ਸਕਦਾ ਹੈ ਅਤੇ ਨਾ ਹੀ ਇਸਾਈਆਂ ਦੇ ਕਰਾਸ ਨੂੰ। ਸਪਸ਼ਟ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਆਪਣਾ ਇੱਕ ਵੱਖਰਾ ਹੀ ਰੁਤਬਾ ਹੈ। ਇਹ ਵੀ ਦੂਜੇ ਧਰਮਾਂ ਦੇ ਅਨੁਆਈਆਂ ਤੋਂ ਸਿੱਖਾਂ ਦੇ ਵੱਖਰੇ ਹੋਣ ਦਾ ਪ੍ਰਤੀਕ ਹੈ। ਇੱਕ ਵੇਰ ਫਿਰ ਇਤਿਹਾਸ ਤੇ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਦੁਨੀਆਂ ਦੇ ਇਤਿਹਾਸ ਵਿੱਚ ਸਿੱਖ ਰਾਜ ਇੱਕ ਵਿਲੱਖਣ ਅਤੇ ਨਵੀਂ ਕਿਸਮ ਦਾ ਰਾਜ ਸੀ। ਇਸ ਰਾਜ ਵਿੱਚ ਕਿਸੇ ਵੀ ਵਿਅਕਤੀ ਨਾਲ ਕੌਮ, ਧਰਮ, ਜਾਤੀ, ਜ਼ੁਬਾਨ ਜਾਂ ਖਿੱਤੇ ਆਦਿ ਦੇ ਆਧਾਰ ਤੇ ਵਿਤਕਰਾ, ਧੱਕਾ ਜਾਂ ਜ਼ੋਰ-ਜ਼ਬਰਦਸਤੀ ਨਹੀਂ ਹੋਈ। ਕਿਸੇ ਦੂਜੇ ਧਰਮ ਦੇ ਲੋਕਾਂ ਨੂੰ ਧਰਮ-ਪਰਿਵਰਤਨ ਕਰਨ ਲਈ ਮਜਬੂਰ ਵੀ ਨਹੀਂ ਕੀਤਾ ਗਿਆ, ਕਿਉਂਕਿ ਇਹ ਸਿੱਖ ਰਾਜ ਸੀ ਅਤੇ ਸਿੱਖੀ ਦੀਆਂ ਕਦਰਾਂ-ਕੀਮਤਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਖਸ਼ੀ ਮੰਨ ਕੇ ਕੀਤਾ ਗਿਆ ਸੀ। ਪ੍ਰੰਤੂ, ਜਦੋਂ ਡੋਗਰਿਆਂ ਨਾਲ ਗੰਢਤੁੱਪ ਕਰਕੇ, 1849 ਈਸਵੀ ਵਿੱਚ ਅੰਗਰੇਜਾਂ ਨੇ ਸਿੱਖ ਰਾਜ ਨੂੰ ਖ਼ਤਮ ਕਰਕੇ ਆਪਣਾ ਬਸਤੀਵਾਦੀ ਰਾਜ ਕਾਇਮ ਕੀਤਾ ਤਾਂ ਸਿੱਖਾਂ ਉੱਤੇ ਮੁਸੀਬਤਾਂ ਦਾ ਹੜ ਆ ਗਿਆ। ਇੱਥੋਂ ਤੱਕ ਕਿ ਉਨ੍ਹਾਂ ਦੀ ਆਪਣੀ ਵੱਖਰੀ ਪਹਿਚਾਣ ਤੇ ਵੀ ਸਵਾਲੀਆ ਨਿਸ਼ਾਨ ਖੜੇ ਹੋਣ ਲਗ ਪਏ। ਅੰਗਰੇਜਾਂ ਨੂੰ ਸ਼ਾਇਦ ਸਿੱਖਾਂ ਤੋਂ ਇੱਕ ਖ਼ਤਰਾ ਜਿਹਾ ਮਹਿਸੂਸ ਹੁੰਦਾ ਰਿਹਾ ਕਿਉਂਕਿ ਉਹ ਜਾਣਦੇ ਸਨ ਕਿ ਇਸ ਧਰਮ ਵਿੱਚ ਵਿਲੱਖਣ ਕਿਸਮ ਦੇ ਕਰਾਂਤੀਕਾਰੀ ਸਮਾਜਿਕ ਅਤੇ ਸਿਆਸੀ ਅੰਸ਼ ਮੌਜੂਦ ਹਨ। ਇੱਥੇ ਇੱਕ ਗੱਲ ਖ਼ਾਸ ਵਰਨਣ ਯੋਗ ਹੈ। ਅੰਗਰੇਜ਼ ਪੰਜਾਬ ਵਿੱਚ ਆਉਣ ਤੋਂ ਪਹਿਲਾਂ ਭਾਰਤ ਦੇ ਜਿਸ ਵੀ ਕਿਸੇ ਹੋਰ ਖਿੱਤੇ ਵਿੱਚ ਗਏ, ਉਨ੍ਹਾਂ ਨੇ ਉੱਥੇ ਦੇ ਲੋਕਾਂ ਦੇ ਧਰਮ-ਅਸਥਾਨਾਂ ਤੇ ਆਪਣਾ ਕਬਜ਼ਾ ਨਹੀਂ ਕੀਤਾ, ਚਾਹੇ ਉਹ ਹਿੰਦੂਆਂ ਦੇ ਧਾਰਮਿਕ ਅਸਥਾਨ ਸਨ ਜਾਂ ਮੁਸਲਮਾਨਾਂ ਦੇ। ਪ੍ਰੰਤੂ ਸਿੱਖ ਰਾਜ ਨੂੰ ਖ਼ਤਮ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਸਿੱਖਾਂ ਦੇ ਪੰਜ ਵਿਸ਼ੇਸ਼ ਧਾਰਮਿਕ ਅਸਥਾਨਾਂ ਨੂੰ ਆਪਣੇ ਕਾਬੂ ਵਿੱਚ ਕਰ ਲਿਆ ਤਾਂਕਿ ਉਨ੍ਹਾਂ ਰਾਹੀਂ ਸਿੱਖੀ ਨੂੰ ਹੌਲੀ-ਹੌਲੀ ਢਾਹ ਲਾਈ ਜਾ ਸਕੇ। ਸਿੱਖਾਂ ਨੂੰ ਆਪਣੇ ਪਵਿਤ੍ਰ ਧਾਰਮਿਕ ਅਸਥਾਨਾਂ ਨੂੰ ਅੰਗਰੇਜਾਂ ਤੋਂ ਆਜ਼ਾਦ ਕਰਵਾਉਣ ਲਈ ਅਨੇਕਾਂ ਕੁਰਬਾਨੀਆਂ ਦੇਣੀਆਂ ਪਈਆਂ ਅਤੇ ਨਾਲ ਹੀ ਨਾਲ ਆਪਣੀ ਵੱਖਰੀ ਪਹਿਚਾਨ ਨੂੰ ਕਾਇਮ ਰੱਖਣ ਲਈ ਇੱਕ ਲਾਮਬੰਦ ਲਹਿਰ ਚਲਾਉਣੀ ਪਈ। ਇਹ ਆਪਣੇ ਕਿਸਮ ਦੀ ਇੱਕ ਬਹੁੱਤ ਹੀ ਮਹੱਤਵਪੂਰਨ ਜੱਦੋ-ਜਹਿਦ ਸੀ। ਸਿੰਘ ਸਭਾ ਲਹਿਰ ਦੀ ਰਾਹਨੁਮਾਈ ਪ੍ਰੋਫ਼ੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਜਵਾਹਰ ਸਿੰਘ ਅਤੇ ਹੋਰ ਅਨੇਕਾਂ ਸਿੱਖ ਵਿਦਵਾਨਾਂ ਨੇ ਕੀਤੀ। ਉਨ੍ਹਾਂ ਨੇ ਬਹੁਤ ਸਾਰੀ ਲਿਖਤੀ ਸਮਗ੍ਰੀ, ਪੈਂਫ਼ਲਿਟਾਂ, ਟ੍ਰੈਕਟਾਂ, ਅਖ਼ਬਾਰਾਂ ਅਤੇ ਕਿਤਾਬਾਂ ਦੇ ਰੂਪ ਵਿੱਚ ਸਾਰੇ ਜਗਤ ਦੇ ਸਾਹਮਣੇ ਪੇਸ਼ ਕੀਤੀ। ਉਨ੍ਹਾਂ ਨੇ ਇਸ ਸਮਗ੍ਰੀ ਵਿੱਚ ਐਸੇ ਮਾਕੂਲ ਦ੍ਰਿਸ਼ਟਾਂਤ ਅਤੇ ਅਕੱਟ ਦਲੀਲਾਂ ਦੇ ਕੇ ਕਿਸੇ ਕਿਸਮ ਦੇ ਸ਼ਕ-ਸ਼ੁਬ੍ਹੇ ਦੀ ਗੁੰਜਾਇਸ਼ ਹੀ ਨਹੀਂ ਰਹਿਣ ਦਿੱਤੀ ਕਿ ਸਿੱਖ ਇੱਕ ਵੱਖਰੀ ਕੌਮ ਹਨ ਅਤੇ ਉਨ੍ਹਾਂ ਦੀ ਆਪਣੀ ਵੱਖਰੀ ਪਹਿਚਾਣ ਹੈ। ਸਿੱਖ ਹਿੰਦੂਆਂ ਨਾਲੋਂ ਸਪਸ਼ਟ ਤੌਰ ਤੇ ਵੱਖਰੇ ਹੀ ਨਹੀਂ ਬਲਕਿ ਉਨ੍ਹਾਂ ਤੋਂ ਸਿਧਾਂਤਿਕ ਤੌਰ ਤੇ ਬਿਲਕੁਲ ਉਲਟ ਹਨ। ਹਿੰਦੂ ਮੂਰਤੀ-ਪੂਜਕ ਹਨ, ਜਾਤ-ਪਾਤ ਵਿੱਚ ਵਿਸ਼ਵਾਸ ਰਖਦੇ ਹਨ, ਜਦਕਿ ਸਿੱਖ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ, ਜਾਤ-ਪਾਤ ਅਤੇ ਮੂਰਤੀ-ਪੂਜਾ ਦੇ ਵਿਰੋਧੀ ਹਨ। ਹਿੰਦੂਆਂ ਵਿੱਚ ਪੁਜਾਰੀਵਾਦ ਹੈ, ਸਿੱਖਾਂ ਵਿੱਚ ਇਸ ਕਿਸਮ ਦੀ ਗੱਲ ਬਿਲਕੁਲ ਵਰਜਿਤ ਹੈ, ਇਤਿਆਦਿਕ।

ਆਰ. ਐਸ. ਐਸ. ਦਾ ਏਜੰਡਾ ਅਤੇ ਸਿੱਖ

ਪਿਛਲੇ ਕੁੱਝ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਬੀ. ਜੇ. ਪੀ. -ਆਰ. ਐਸ. ਐਸ. ਜੋੜੀ ਨੇ ਦੇਸ਼ ਦੇ ਸਮਾਜਿਕ-ਰਾਜਸੀ ਏਜੰਡੇ ਨੂੰ ਇੱਕ ਨਵਾਂ ਅਤੇ ਤਿੱਖਾ ਮੋੜ ਦਿੱਤਾ ਹੈ। ਇਸ ਮੁਲਕ ਦੇ ਬਹੁਗਿਣਤੀ ਭਾਈਚਾਰੇ ਦੇ ਜਜ਼ਬਾਤ ਨੂੰ ਹਵਾ ਦੇ ਕੇ ਬੀ. ਜੇ. ਪੀ. ਚੋਣ ਦੀ ਰਾਜਨੀਤੀ ਉੱਤੇ ਆਪਣਾ ਪ੍ਰਭਾਵ ਜਮਾਉਣ ਵਿੱਚ ਕਾਮਯਾਬ ਹੋਈ ਹੈ ਅਤੇ ਕਿਵੇਂ ਨਾ ਕਿਵੇਂ ਰਾਜ-ਸੱਤਾ ਉੱਤੇ ਵੀ ਹਾਵੀ ਹੋਈ ਹੈ। ਆਰ. ਐਸ. ਐਸ. ਰਾਹੀਂ ਪ੍ਰਚਾਰੇ ਅਤੇ ਲਾਗੂ ਕੀਤੇ ਜਾ ਰਹੇ ਬੀ. ਜੇ. ਪੀ. ਦੇ ਫ਼ਿਰਕੂ ਏਜੰਡੇ ਨੇ ਹੁਣ ਘੱਟ-ਗਿਣਤੀਆਂ ਨੂੰ ਆਪਣੇ ਭਵਿੱਖ ਅਤੇ ਇਸ ਮੁਲਕ ਵਿੱਚ ਦਿੱਤੇ ਜਾ ਰਹੇ ਸਥਾਨ ਅਤੇ ਰੁਤਬੇ ਬਾਰੇ ਮੁੜ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਸੱਚ ਤਾਂ ਇਹ ਹੈ ਕਿ ਇਹ ਫ਼ਿਰਕੂ ਏਜੰਡਾ ਭਾਰਤੀ ਸਟੇਟ ਦੀ ਮਰਿਆਦਾ ਅਤੇ ਪਵਿੱਤਰਤਾ ਲਈ ਇੱਕ ਵੱਡਾ ਖ਼ਤਰਾ ਬਣ ਗਿਆ ਹੈ।

ਇੱਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਸਿੱਖਾਂ ਦੀ ਵੱਖਰੀ ਪਹਿਚਾਣ ਅਤੇ ਹਸਤੀ ਬਾਰੇ ਹਾਲ ਵਿੱਚ ਚਲ ਰਹੀ ਬਹਿਸ ਦੀਆਂ ਜੜ੍ਹਾਂ 19 ਵੀਂ ਸਦੀ ਦੇ ਮੁੱਢਲੇ ਦੌਰ ਵਿੱਚ ਪਈਆਂ ਹੋਈਆਂ ਹਨ। ਇਹ ਉਹ ਸਮਾਂ ਸੀ ਜਦੋਂ ਆਰੀਆ ਸਮਾਜ ਨੇ, ਸਵਾਮੀ ਦਇਆਨੰਦ ਦੀ ਅਗਵਾਈ ਵਿੱਚ, ਸਿੱਖੀ ਦੇ ਖ਼ਿਲਾਫ਼ ਇੱਕ ਹਮਲਾਵਰ ਮੁਹਿੰਮ ਸ਼ੁਰੂ ਕਰ ਦਿੱਤੀ ਅਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਿੱਖ ਧਰਮ ਆਪਣੇ ਆਪ ਵਿੱਚ ਕੋਈ ਵੱਖਰਾ ਧਰਮ ਨਹੀਂ ਹੈ। ਇਹ ਤਾਂ ਹਿੰਦੂ ਧਰਮ ਦੀ ਮਹਿਜ਼ ਇੱਕ ਸ਼ਾਖਾ ਹੀ ਹੈ। ਗੁਰੂ ਸਾਹਿਬਾਨ ਪ੍ਰਤੀ ਸਵਾਮੀ ਦਇਆ ਨੰਦ ਵਲੋਂ ਵਰਤੀ ਗਈ ਨਫ਼ਰਤ-ਭਰੀ ਸ਼ਬਦਾਵਲੀ; ਸਿੱਖਾਂ ਦੇ ਧਾਰਮਿਕ ਗ੍ਰੰਥ ਅਤੇ ਪੰਜਾਬੀ-ਭਾਸ਼ਾ ਬਾਰੇ ਉਸ ਦੇ ਰਵੱਈਏ ਅਤੇ ਪਹੁੰਚ ਨੇ ਦੋਹਾਂ ਕੌਮਾਂ ਵਿੱਚ ਇੱਕ ਵੱਡਾ ਪਾੜ ਪਾ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ ਭਾਈ ਕਾਨ੍ਹ ਸਿੰਘ ਨਾਭਾ ਨੂੰ “ਹਮ ਹਿੰਦੂ ਨਹੀਂ” ਨਾਂ ਦੀ ਇੱਕ ਕਿਤਾਬ ਲਿਖਣੀ ਪਈ ਜਿਸ ਵਿੱਚ ਉਨ੍ਹਾਂ ਨੇ ਨਿਗੱਰ ਤੱਥਾਂ ਅਤੇ ਹਵਾਲਿਆਂ ਦੇ ਅਧਾਰ ਤੇ ਸਿੱਧ ਕੀਤਾ ਕਿ ਸਿੱਖ ਹਿੰਦੂਆਂ ਦਾ ਹਿੱਸਾ ਬਿਲਕੁਲ ਨਹੀਂ ਹਨ। ਇੱਥੇ ਇਹ ਯਾਦ ਕਰਾਉਣਾ ਕੁਥਾਂ ਨਹੀਂ ਹੋਵੇਗਾ ਕਿ ਇਹ ਸਵਾਮੀ ਦਇਆ ਨੰਦ ਉਹੀ ਵਿਅਕਤੀ ਹੈ ਜਿਸਨੂੰ ਭਾਈ ਦਿੱਤ ਸਿੰਘ ਨੇ ਸ਼ਾਤ੍ਰਾਰਥ ਵਿੱਚ ਤਿੰਨ ਵੇਰ ਹਰਾਇਆ ਸੀ। ਪੰਜਾਬ ਵਿੱਚ ਜਦੋਂ ਵੀ ਸਿੱਖਾਂ ਨੇ ਆਪਣੀ ਵੱਖਰੀ ਅਤੇ ਨਿਆਰੀ ਹਸਤੀ ਉੱਤੇ ਜ਼ੋਰ ਦਿੱਤਾ ਤਾਂ ਸਿੱਖ-ਵਿਰੋਧੀਆਂ ਵਲੋਂ ਲਗਾਤਾਰ ਇਹੋ ਜਿਹੇ ਪ੍ਰਾਪੇਗੰਡੇ ਦੀ ਹਨੇਰੀ ਚਲਾਈ ਗਈ ਕਿ ਸਿੱਖ ਤਾਂ ਹਿੰਦੂਆਂ ਦਾ ਹੀ ਹਿੱਸਾ ਹਨ। ਸਿੱਖਾਂ ਦੀ ਆਜ਼ਾਦ ਹਸਤੀ ਦੇ ਤਿੰਨੋਂ ਅੰਗਾਂ ਯਾਨੀ ਉਨ੍ਹਾਂ ਦੀ ਬੋਲੀ, ਉਨ੍ਹਾਂ ਦੇ ਇਤਿਹਾਸ ਅਤੇ ਉਨ੍ਹਾਂ ਦੇ ਸਭਿਆਚਾਰ ਉੱਤੇ ਹਮਲੇ ਕੀਤੇ ਜਾਣ ਲਗੇ। ਇਸ ਉਦੇਸ਼ ਨੂੰ ਹਾਸਿਲ ਕਰਨ ਲਈ ਹੁਣ ਆਰ. ਐਸ. ਐਸ. ਨੇ ਰਾਸ਼ਟਰੀ ਸਿੱਖ ਸੰਗਤ ਨਾਂ ਦੀ ਇੱਕ ਜੱਥੇਬੰਦੀ ਖੜੀ ਕਰ ਦਿੱਤੀ ਹੈ। ਇਸ ਜੱਥੇਬੰਦੀ ਦਾ ਮਕਸਦ ਖ਼ਾਲਸਾ ਪੰਥ ਨੂੰ ਹਿੰਦੂਆਂ ਦਾ ਇੱਕ ਹਿੱਸਾ ਸਿੱਧ ਕਰਨਾ ਹੈ।

ਇਹ ਵਿਚਾਰ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਸਿੱਖ ਗੁਰੂ ਸਾਹਿਬਾਨ ਭਗਵਾਨ ਰਾਮ ਦੇ ਪੁੱਤਰਾਂ, ਲਵ ਅਤੇ ਕੁਸ਼ ਦੀ ਅੰਸ਼ ਹਨ। ਆਰ. ਐਸ. ਐਸ. ਜਿੱਥੇ ਇਹ ਲਗਾਤਾਰ ਯਤਨ ਕਰਦੀ ਆ ਰਹੀ ਹੈ ਕਿ ਸਿੱਖ ਨੋਜਵਾਨਾਂ ਨੂੰ ਕਿਵੇਂ ਨਾ ਕਿਵੇਂ ਲਾਲਚ ਦੇ ਕੇ ਆਰ. ਐਸ. ਐਸ. ਦੀਆਂ ਸ਼ਾਖ਼ਾਵਾਂ ਵਿੱਚ ਲਿਆਂਦਾ ਜਾਵੇ, ਉੱਥੇ ਨਾਲ ਦੀ ਨਾਲ ਕੁੱਝ ਅਕਾਲੀ ਲੀਡਰਾਂ ਅਤੇ ਜੱਥੇਦਾਰਾਂ ਨੂੰ ਵੀ ਆਰ. ਐਸ. ਐਸ. ਨੇ ਆਪਣੇ ਏਜੰਡੇ ਵਲ ਖਿੱਚਿਆ ਹੈ। ਆਰ. ਐਸ. ਐਸ. ਦਾ ਅਸਲ ਨਿਸ਼ਾਨਾ ਹੈ ਕਿ ਸਿੱਖਾਂ ਦੀਆਂ ਉੱਘੀਆਂ ਅਤੇ ਅਹਿਮ ਇਤਿਹਾਸਿਕ ਸੰਸਥਾਵਾਂ ਨਾਲ ਨੇੜਤਾ ਅਤੇ ਸਾਂਝ ਵਧਾਈ ਜਾਵੇ ਅਤੇ ਫਿਰ ਹੌਲੀਹੌਲੀ ਸਿੱਖਾਂ ਦੇ ਵੱਖਰੇ ਸਭਿਆਚਾਰ ਅਤੇ ਉਨ੍ਹਾਂ ਦੀ ਨਿਆਰੀ ਹਸਤੀ ਨੂੰ ਹੀ ਨੇਸਤੋਨਾਬੂਦ ਕਰ ਦਿੱਤਾ ਜਾਵੇ। ਇਸ ਦੀ ਪ੍ਰਤੱਖ ਤੇ ਜਿਊਂਦੀ-ਜਾਗਦੀ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਅਕਾਲ ਤੱਖਤ ਦੇ ਸਾਬਕਾ ਜੱਥੇਦਾਰ ਗਿਆਨੀ ਪੂਰਨ ਸਿੰਘ ਨੇ ਖ਼ੁਦ ਹੀ ਇਹ ਬਿਆਨ ਦੇ ਦਿੱਤਾ ਕਿ ਸਿੱਖ ਗੁਰੂ ਤਾਂ ਲਵ-ਕੁਸ਼ ਦੀ ਅੰਸ਼ ਵਿੱਚੋਂ ਹਨ। ਗਿਆਨੀ ਪੂਰਨ ਸਿੰਘ ਦੇ ਇਸ ਗ਼ਲਤ ਬਿਆਨ ਉੱਤੇ ਬਹੁੱਤ ਸਾਰੀਆਂ ਸਿੱਖ ਜੱਥੇਬੰਦੀਆਂ ਨੇ ਜ਼ਬਰਦਸਤ ਗੁੱਸੇ ਅਤੇ ਰੋਸ ਦਾ ਇਜ਼ਹਾਰ ਵੀ ਕੀਤਾ।

ਤੁਹਾਨੂੰ ਯਾਦ ਹੋਵੇਗਾ ਕਿ ਖ਼ਾਲਸੇ ਦੇ 300 ਸੋ ਸਾਲਾ ਸਾਜਨਾ ਦਿਵਸ ਦੇ ਮੌਕੇ ਤੇ ਹੋਏ ਸਮਾਗਮਾਂ ਵਿੱਚ ਆਰ. ਐਸ. ਐਸ. ਕਿਸ ਤਰ੍ਹਾਂ ਧੂਮ-ਧਾਮ ਨਾਲ ਸ਼ਾਮਿਲ ਹੋਈ ਸੀ। ਉਸ ਨੇ ਇਸ ਪ੍ਰੋਗਰਾਮ ਤਹਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੈਗ਼ਾਮ ਨੂੰ ਕਿਸੇ ਹੋਰ ਹੀ ਪਾਸੇ ਵਲ ਮੋੜ ਦਿੱਤਾ। ਆਰ. ਐਸ. ਐਸ. ਨੇ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਖ਼ਾਲਸਾ ਪੰਥ ਤਾਂ ਹਿੰਦੂ ਧਰਮ ਦੀ ਰੱਖਿਆ ਲਈ ਹੀ ਸਾਜਿਆ ਗਿਆ ਸੀ। ਇਹ ਪ੍ਰਚਾਰ ਵੀ ਕੀਤਾ ਜਾਣ ਲੱਗਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਰਗਾ ਦੇ ਪੁਜਾਰੀ ਸਨ ਅਤੇ ਉਹ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਮਾਰਗ ਤੋਂ ਦੂਰ ਚਲੇ ਗਏ ਸਨ। ਆਰ. ਐਸ. ਐਸ. ਲਗਾਤਾਰ ਇਸ ਤਰਕ ਉੱਤੇ ਜ਼ੋਰ ਦਿੰਦੀ ਆ ਰਹੀ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਾਸ਼ਟਰੀ ਨਾਇਕ ਹਨ ਜਿਨ੍ਹਾਂ ਨੂੰ ਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਵਰਗੇ ਹਿੰਦੂ ਨਾਇਕਾਂ ਦੇ ਬਰਾਬਰ ਰੱਖਿਆ ਜਾ ਸਕਦਾ ਹੈ। ਇਹੋ ਕਾਰਣ ਹੈ ਕਿ ਆਰ. ਐਸ. ਐਸ. ਦੀਆਂ ਸ਼ਾਖ਼ਾਵਾਂ ਅਤੇ ਕਾਨਫ਼ਰੰਸਾਂ ਵਿੱਚ ਇਨ੍ਹਾਂ ਹਿੰਦੂ ਨਾਇਕਾਂ ਦੀਆਂ ਤਸਵੀਰਾਂ ਨਾਲ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਤਸਵੀਰ ਵੀ ਲੱਗੀ ਹੁੰਦੀ ਹੈ। ਸਿੱਖ ਵੀ ਹੁਣ ਇਹ ਸਮਝਦੇ ਹਨ ਕਿ ਇਹ ਆਰ. ਐਸ. ਐਸ. ਦੀ ਸੋਚੀ-ਸਮਝੀ ਚਾਲ ਹੈ ਜਿਸ ਰਾਹੀਂ ਉਹ ਇਹ ਦਸਣਾ ਚਾਹੁੰਦੇ ਹਨ ਕਿ ਦਸ ਗੁਰੂ ਸਾਹਿਬਾਨ ਦਾ ਰੁਤਬਾ ਪੈਗ਼ੰਬਰ ਦੇ ਬਰਾਬਰ ਨਹੀਂ ਹੋ ਸਕਦਾ।

ਆਰ. ਐਸ. ਐਸ. ਉੱਤੇ ਇਹ ਦੋਸ਼ ਵੀ ਲਗਦਾ ਹੈ ਕਿ ਉਹ ਦਸਮ ਗ੍ਰੰਥ ਉੱਤੇ ਵਧੇਰੇ ਜ਼ੋਰ ਦਿੰਦੇ ਹਨ ਅਤੇ ਸਿੱਖਾਂ ਦੇ ਧਾਰਮਿਕ ਗ੍ਰੰਥ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਜੇ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਹਨ। ਹਾਲਾਂਕਿ ਇਹ ਅਕੱਟ ਸੱਚਾਈ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਵਾਹਿਦ ਗੁਰੂ ਹਨ ਅਤੇ ਨਾਲ ਹੀ ਇਹ ਵੀ ਹਕੀਕਤ ਹੈ ਕਿ ਦਸਮ ਗ੍ਰੰਥ ਦੀ ਪ੍ਰਮਾਣਿਕਤਾ ਅੱਜ ਤੱਕ ਸਾਬਤ ਹੀ ਨਹੀਂ ਹੋ ਸਕੀ। ਆਰ. ਐਸ. ਐਸ. ਇਸ ਹਕੀਕਤ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਕਿ ਸਿੱਖਾਂ ਦੇ ਪਾਵਨ ਗੁਰੂ-ਧਾਮ ਸਿੱਖ-ਸੱਤਾ ਅਤੇ ਸਿੱਖ-ਜ਼ਜਬੇ ਦੇ ਸਰਸਬਜ਼ ਚਸ਼ਮੇ ਹਨ। ਇਸ ਲਈ ਉਨ੍ਹਾਂ ਨੇ ਸੰਨ 2001 ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ 5 ਜਨਵਰੀ ਤੋਂ ਲੈ ਕੇ 21 ਜਨਵਰੀ ਤੱਕ ਸਾਰੇ ਪੰਜਾਬ ਦੇ ਮੰਦਰਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦਾ ਸਿਲਸਿਲਾ ਆਰੰਭ ਕਰਨ ਦਾ ਪ੍ਰੋਗਰਾਮ ਬਣਾਇਆ ਪਰ ਜਦੋਂ ਸਿੱਖ ਸੰਗਤਾਂ ਨੂੰ ਇਹ ਪਤਾ ਲੱਗਾ ਕਿ ਇਹ ਸਾਰਾ ਡਰਾਮਾ ਆਰ. ਐਸ. ਐਸ. ਦੀ ਸਿੱਖ ਧਰਮ ਵਿੱਚ ਘੁਸਪੈਠ ਕਰਨ ਦੀ ਸੋਚੀਸਮਝੀ ਸਾਜਿਸ਼ ਹੈ ਤਾਂ ਉਸ ਨੇ ਝੱਟਪੱਟ ਇਸ ਪ੍ਰੋਗਰਾਮ ਨੂੰ ਅੱਗੇ ਪਾ ਦਿੱਤਾ।

ਆਰ. ਐਸ. ਐਸ. ਨੇ ਇੱਕ ਹੋਰ ਚਾਲ ਚੱਲੀ। ਇਸ ਚਾਲ ਮੁਤਾਬਿਕ ਉਸ ਨੇ ਡੇਰਿਆਂ, ਮੱਠਾਂ ਅਤੇ ਆਸ਼ਰਮਾਂ ਵਰਗੀਆਂ ਸੰਸਥਾਵਾਂ ਨੂੰ ਸਰਗਰਮ ਕਰ ਦਿੱਤਾ ਹੈ। ਇਨ੍ਹਾਂ ਡੇਰਿਆਂ ਦੇ ਮੁੱਖੀਆਂ, ਯਾਨੀ ਕਿ ਅਖੌਤੀ ਸਾਧਾਂ ਸੰਤਾਂ ਅਤੇ ਮਹੰਤਾਂ, ਨੂੰ ਹੱਲਾਸ਼ੇਰੀ ਦਿੱਤੀ ਹੈ ਕਿ ਉਹ ਪੇਂਡੂ ਇਲਾਕਿਆਂ ਵਿੱਚ ਘਰ ਘਰ ਜਾ ਕੇ ਡੇਰਾਵਾਦ ਦਾ ਪ੍ਰਚਾਰ ਕਰਨ। ਇੱਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਪੰਜਾਬ ਵਿੱਚ ਸੰਤ-ਸਮਾਜ ਦੇ ਇੱਕ ਹਿੱਸੇ ਨੂੰ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਹਿੰਦੂ ਤਾਕਤਾਂ ਵਲੋਂ ਉਨ੍ਹਾਂ ਦੀ ਪਿੱਠ ਵੀ ਠੋਕੀ ਗਈ ਹੈ। ਇੰਝ ਇਹ ਡੇਰੇ ਇੱਕ ਤਰ੍ਹਾਂ ਨਾਲ ਸਿੱਖ ਰਹਿਤ ਮਰਿਆਦਾ ਦੇ ਉਲਟ ਪੁਜਾਰੀ ਵਰਗ ਦੀ ਸੱਤਾ ਨੂੰ ਹੀ ਲੋਕਾਂ ਦੇ ਮਨਾਂ ਵਿੱਚ ਸਥਾਪਿਤ ਕਰਨਾ ਚਾਹੁੰਦੇ ਹਨ। ਇੱਥੋਂ ਤੱਕ ਕਿ ਸਰਕਾਰ ਵੀ ਕਈ ਸੰਤਾਂ ਨੂੰ ਸਰਪ੍ਰਸਤੀ ਪ੍ਰਦਾਨ ਕਰਦੀ ਹੈ ਅਤੇ ਦੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਇਹ ਕੰਮ ਕਿਸੇ ਸੁਹਿਰਦ ਅਤੇ ਸੰਜੀਦਾ ਜਜ਼ਬਿਆਂ ਦੇ ਅਧੀਨ ਨਹੀਂ ਕਰਦੀ ਸਗੋਂ ਆਪਣੇ ਸੁਆਰਥੀ ਹਿੱਤਾਂ ਨੂੰ ਮੁੱਖ ਰੱਖ ਕੇ ਕਰ ਰਹੀ ਹੈ।

ਇੱਥੇ ਇੱਕ ਗੱਲ ਖ਼ਾਸ ਤੌਰ `ਤੇ ਵਰਨਣ ਯੋਗ ਹੈ ਕਿ ਹੁਣੇ-ਹੁਣੇ ਬੀ. ਜੇ. ਪੀ. ਦੇ ਪ੍ਰਮੁੱਖ ਆਗੂ ਐਲ. ਕੇ. ਅਡਵਾਨੀ ਨੇ ਇੱਕ ਬਿਆਨ ਦਿੱਤਾ ਹੈ ਕਿ ਹੁਣ ਇੱਕ ਗੱਲ ਬੜੀ ਤੱਸਲੀਜਨਕ ਹੈ ਕਿ ਪਹਿਲਾਂ ਸਿੱਖ ਆਰ. ਐਸ. ਐਸ. ਦੀਆਂ ਸ਼ਾਖਾਵਾਂ ਵਿੱਚ ਜਾਣ ਤੋਂ ਗੁਰੇਜ਼ ਕਰਦੇ ਸਨ, ਪ੍ਰੰਤੂ ਹੁਣ ਕਾਫ਼ੀ ਸੰਖਿਆ ਵਿੱਚ ਸਿੱਖਾਂ ਨੂੰ ਆਰ. ਐਸ. ਐਸ. ਦੀਆਂ ਸ਼ਾਖ਼ਾਵਾਂ ਵਿੱਚ ਦੇਖਿਆ ਜਾ ਰਿਹਾ ਹੈ। ਸਿੱਖਾਂ ਦੇ ਸਿਰਮੌਰ ਵਿਦਿਅਕ ਅਦਾਰੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਮੈਨੇਜਿੰਗ ਕਮੇਟੀ ਦੇ ਜਨਰਲ ਸਕਤੱਰ ਰਾਜਿੰਦਰ ਮੋਹਨ ਸਿੰਘ ਛੀਨਾ ਹਨ ਜੋ ਪੰਜਾਬ ਬੀ. ਜੇ. ਪੀ. ਦੇ ਵਾਈਸ-ਪ੍ਰੈਜ਼ੀਡੈਂਟ (ਉਪਪਰਧਾਨ) ਵੀ ਹਨ। ਇਸ ਅਦਾਰੇ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਹਨ, ਜੋ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਕੁੜਮ ਹਨ। ਸਿੱਖਾਂ ਨੇ ਬੜੀ ਘਾਲਣਾ ਨਾਲ ਇਹ ਅਦਾਰਾ ਹੋਂਦ ਵਿੱਚ ਲਿਆਦਾਂ ਸੀ ਤਾਂਕਿ ਸਿੱਖਾਂ ਦਾ ਅਕਾਦਮਿਕ ਮਿਆਰ (academic level) ਉੱਚਾ ਚੁੱਕਿਆ ਜਾ ਸਕੇ ਅਤੇ ਸਿੱਖਾਂ ਦੀ ਅੱਡਰੀ ਪਹਿਚਾਨ ਬਾਰੇ ਵਿਚਾਰ ਲਿੱਖੇ ਅਤੇ ਪੜ੍ਹੇ ਜਾ ਸਕਣ। ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਜਦੋਂ ਬੀ. ਜੇ. ਪੀ. ਵਾਲਿਆਂ ਦਾ ਇਸ ਤੇ ਕਬਜਾ ਹੋ ਗਿਆ ਤਾਂ ਸਿੱਖੀ ਦੀ ਵਿਚਾਰਧਾਰਾ ਕਿਧੱਰ ਜਾਏਗੀ? ਇਹ ਸਭ ਕੁੱਝ ਸਿੰਘ ਸਭਾ ਲਹਿਰ ਦੀ ਕਮਾਈ ਤੇ ਹੂੰਝਾ ਫੇਰਨ ਦੀ ਇੱਕ ਸੋਚੀ ਸਮਝੀ ਚਾਲ ਹੈ। ਇਸੇ ਸੰਧਰਭ ਵਿੱਚ ਇੱਕ ਗੱਲ ਖ਼ਾਸ ਤੌਰ `ਤੇ ਵਰਨਣਯੋਗ ਹੈ ਕਿ ਉੱਨੀਵੀਂ ਸਦੀ ਦੇ ਆਖੀਰ ਅਤੇ ਵੀਹਵੀਂ ਸਦੀ ਦੇ ਆਰੰਭ ਵਿੱਚ ਜਦੋਂ ਅੰਗਰੇਜ਼ਾਂ ਨੇ ਇਸ ਮਨਸ਼ਾ ਨਾਲ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਮੈਨੇਜਿੰਗ ਕਮੇਟੀ ਤੇ ਆਪਣਾ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਅਦਾਰੇ ਰਾਹੀਂ ਸਿੱਖਾਂ ਵਿੱਚ ਅੰਗਰੇਜ਼ੀ ਰਾਜ ਦੇ ਵਿਰੁੱਧ ਫ਼ੈਲ ਰਹੀ ਬੇਚੈਨੀ ਨੂੰ ਕੰਟਰੋਲ ਕੀਤਾ ਜਾਵੇ, ਤਾਂ ਉਦੋਂ ਸਾਰੇ ਸਿੱਖ ਜਗਤ ਵਿੱਚ ਇਸ ਦੇ ਖ਼ਿਲਾਫ਼ ਰੋਸ ਦੀ ਲਹਿਰ ਫ਼ੈਲ ਗਈ ਸੀ। ਇਸ ਬਾਰੇ ਇੱਕ ਬਹੁਤ ਮਸ਼ਹੂਰ ਕਿਤਾਬਚਾ ਵੀ ਲਿਖਿਆ ਗਿਆ ਸੀ ਜਿਸਦਾ ਸਿਰਲੇਖ ਸੀ “ਕੀ ਖਾਲਸਾ ਕਾਲਜ ਸਿੱਖਾਂ ਦਾ ਹੈ?” ਇਸ ਉਪਰੰਤ ਅੰਗਰੇਜਾਂ ਨੇ ਆਪਣੀ ਇਹ ਚਾਲ ਰੋਕ ਲਈ। ਕੀ ਅੱਜ ਦੇ ਸਿੱਖ ਬੀ. ਜੇ. ਪੀ. ਦੇ ਇਸ ਕਾਰੇ ਵਿਰੁੱਧ ਪੁਰਜ਼ੋਰ ਆਵਾਜ਼ ਉਠਾਉਣਗੇ?

ਹੁਣੇ-ਹੁਣੇ ਆਨੰਦ ਮੈਰਿਜ ਐਕਟ ਬਣਾਉਣ ਦਾ ਮਸਲਾ ਦਰਪੇਸ਼ ਹੋਇਆ ਹੈ। ਅੰਗਰੇਜ਼ਾਂ ਦੇ ਰਾਜ ਵੇਲੇ, ਸੰਨ 1909 ਵਿੱਚ ਆਨੰਦ ਮੈਰਿਜ ਐਕਟ ਪਾਸ ਹੋਇਆ ਜਿਸ ਅਨੁਸਾਰ ਸਿੱਖ ਮਰਿਆਦਾ ਮੁਤਾਬਿਕ ਹੋਈਆਂ ਸ਼ਾਦੀਆਂ ਕਾਨੂੰਨੀ ਤੌਰ ਤੇ ਮੰਨੀਆਂ ਗਈਆਂ ਸਨ। ਪ੍ਰੰਤੂ 1947 ਤੋਂ ਬਾਅਦ ਜਦੋਂ ਸੰਨ 1955 ਵਿੱਚ ਹਿੰਦੂ ਮੈਰਿਜ ਐਕਟ ਬਣਾਇਆ ਗਿਆ ਤਾਂ ਸਿੱਖਾਂ ਦੀਆਂ ਸ਼ਾਦੀਆਂ ਨੂੰ ਇਸਦੇ ਅਧੀਨ ਕਰ ਦਿੱਤਾ ਗਿਆ। ਸਿੱਖਾਂ ਦੀ ਮੰਗ ਹੈ ਕਿ ਉਨ੍ਹਾਂ ਦੀਆਂ ਸ਼ਾਦੀਆਂ ਦੀ ਰਜਿਸ਼ਟਰੇਸ਼ਨ, ਡਾਈਵੋਰਸ ਅਤੇ ਵਿਰਾਸਤ (succession) ਬਾਰੇ ਬਿਲਕੁਲ ਵੱਖਰੇ ਕਾਨੂੰਨ ਹੋਣੇ ਚਾਹੀਦੇ ਹਨ। ਬੀ. ਜੇ. ਪੀ. ਪੰਜਾਬ ਵਿੱਚ ਅਕਾਲੀਆਂ ਨਾਲ ਸੱਤਾ ਵਿੱਚ ਭਾਈਵਾਲ ਹੈ, ਪ੍ਰੰਤੂ ਉਹ ਆਨੰਦ ਮੈਰਿਜ ਐਕਟ ਦਾ ਡੱਟ ਕੇ ਵਿਰੋਧ ਕਰਦੀ ਹੈ। ਸੰਵਿਧਾਨ ਦੀ ਧਾਰਾ 25 ਮੁਤਾਬਿਕ ਸਿੱਖ ਕੌਮ ਹਿੰਦੂਆਂ ਦਾ ਹੀ ਇੱਕ ਹਿੱਸਾ ਬਣੀ ਹੋਈ ਹੈ।

ਇਸ ਧਾਰਾ ਵਿੱਚ ਸੰਵਿਧਾਨਿਕ ਤਬਦੀਲੀ ਲਈ ਸਿੱਖਾਂ ਵਲੋਂ ਵੱਡੀ ਮੰਗ ਅੱਜ ਤੱਕ ਪੂਰੀ ਨਹੀਂ ਕੀਤੀ ਜਾ ਰਹੀ। ਬੀ. ਜੇ. ਪੀ. ਇਸ ਧਾਰਾ ਵਿੱਚ ਸੋਧ ਦਾ ਵੀ ਖੁੱਲਮ-ਖੁੱਲਾ ਵਿਰੋਧ ਕਰਦੀ ਹੈ। ਹਾਲ ਵਿੱਚ ਹੋਈ, ਪਠਾਨਕੋਟ ਦੀ ਰੈਲੀ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਸਾਰੇ ਭਾਰਤ ਵਿੱਚ ਇੱਕ ਸਾਂਝੇ ਸਿਵਲ ਕੌਡ (ਛੋਮਮੋਨ ਛਵਿਲਿ ਛੋਦੲ) ਦੀ ਪੁਰਜ਼ੋਰ ਵਕਾਲਤ ਕੀਤੀ ਅਤੇ ਬਾਦਲ ਸਾਹਿਬ ਚੁੱਪ-ਚਾਪ ਬੈਠੇ ਸੁਣਦੇ ਰਹੇ। ਇਸ ਸੰਧਰਭ ਵਿੱਚ ਇੱਕ ਗੱਲ ਹੋਰ ਵਰਨਣ ਯੋਗ ਹੈ। ਹੁਣ, ਇੱਕੀਵੀਂ ਸਦੀ ਵਿੱਚ ਇਹ ਕਹਿ ਕੇ ਸਿੱਖਾਂ ਵਿੱਚ ਵੰਡੀਆਂ ਪਾਉਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਸਿੱਖ ਦੋ ਤਰ੍ਹਾਂ ਦੇ ਹਨ ਇੱਕ ਸਹਿਜਧਾਰੀ ਅਤੇ ਦੂਜੇ ਅੰਮ੍ਰਿਤਧਾਰੀ। ਇਸੇ ਸੰਧਰਭ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਖੰਡ-ਪੀਠ ਨੇ ਇੱਕ ਫ਼ੈਸਲਾ ਸੁਣਾ ਦਿੱਤਾ ਕਿ ਸਹਿਜਧਾਰੀ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੋਟਾਂ ਪਾਉਣ ਦਾ ਅਧਿਕਾਰ ਹੈ। ਇਸ ਫ਼ੈਸਲੇ ਵਿਰੁੱਧ ਸਿੱਖਾਂ ਵਿੱਚ ਬਹੁਤ ਰੋਸ ਪੈਦਾ ਹੋਇਆ ਅਤੇ ਸੁਪਰੀਮ ਕੋਰਟ ਵਿੱਚ ਇਸ ਦੇ ਵਿਰੁੱਧ ਅਪੀਲ ਦਾਇਰ ਕਰ ਦਿੱਤੀ ਗਈ ਹੈ ਜਿਸ ਉਤੇ ਫ਼ੈਸਲਾ ਆਉਣਾ ਹਾਲੇ ਬਾਕੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ 18 ਵੀਂ ਸਦੀ ਵਿੱਚ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਸਨ ਤਾਂ ਉਸ ਵੇਲੇ ਕਿਸੇ ਇੱਕ ਵੀ ਸਹਿਜਧਾਰੀ ਦੀ ਸ਼ਹੀਦੀ ਹੋਈ ਸੀ? ਜੇ ਕਰ ਨਹੀਂ ਤਾਂ ਹੁਣ ਇਹ ਸਹਿਜਧਾਰੀ ਕਿੱਧਰੋਂ ਆ ਗਏ? ਇਸੇ ਤਰ੍ਹਾਂ ਜਦੋਂ ਨਵੰਬਰ 1984 ਵਿੱਚ ਸਿੱਖਾਂ ਦੀ ਕਤਲੋਗ਼ਾਰਤ ਕੀਤੀ ਗਈ ਤਾਂ ਉਸ ਸਮੇਂ ਵੀ ਇਹ ਫ਼ਰਕ ਨਜ਼ਰ ਨਹੀਂ ਆਇਆ।

ਇੱਕ ਹੋਰ ਚਿੰਤਾ ਵਾਲੀ ਗੱਲ ਇਹ ਵੇਖਣ ਵਿੱਚ ਆਈ ਹੈ ਕਿ ਕੁੱਝ ਇਤਿਹਾਸਕਾਰ ਬੀ. ਜੇ. ਪੀ. , ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਆਰ. ਐਸ. ਐਸ. ਦੇ ਪ੍ਰਭਾਵ ਅਧੀਨ ਅਤੀਤ ਦੀ ਅਪਣੇ ਮਨ ਨੂੰ ਭਾਉਂਦੀ ਵਿਆਖਿਆ ਕਰ ਰਹੇ ਹਨ। ਇਸ ਵਿਸ਼ੇ ਵਿੱਚ ਉਹ ਕੁੱਝ ਇਹੋ ਜਿਹੇ ਮਨਭਾਉਂਦੇ ਅਤੇ ਚੋਣਵੇਂ ਇਤਿਹਾਸਿਕ ਸੋਮਿਆਂ ਦੀ ਚੋਣ ਕਰਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪ੍ਰਾਚੀਨ ਸਮੇਂ ਤੋਂ ਹੀ ਭਾਰਤੀ ਸਟੇਟ ਦਾ ਸੰਕਲਪ ਇਹੋ ਚਲਿਆ ਆ ਰਿਹਾ ਹੈ ਜਿਸ ਵਿੱਚ ਸੱਤਾ ਦਾ ਕੇਂਦਰੀਕਰਨ (uniform centralized state) ਹੁੰਦਾ ਹੈ। ਉਹ ਇਸ ਧਾਰਨਾ ਨੂੰ ਵੀ ਰੱਦ ਕਰਦੇ ਹਨ ਕਿ ਭਾਰਤ ਹਮੇਸ਼ਾ ਤੋਂ ਹੀ ਭਿੰਨ-ਭਿੰਨ ਧਰਮਾਂ ਅਤੇ ਸਭਿਆਚਾਰਾਂ ਦਾ ਬਹੁ-ਕੌਮੀ ਰਾਜ ਰਿਹਾ ਹੈ। ਆਰ. ਐਸ. ਐਸ. -ਬੀ. ਜੇ. ਪੀ. ਦਾ ਤੰਗ ਨਜ਼ਰੀਆ ਉਨ੍ਹਾਂ ਨੂੰ ਇਹ ਗੱਲ ਸੋਚਣ ਹੀ ਨਹੀਂ ਦਿੰਦਾ ਕਿ ਰਾਜ (State) ਦੇ ਭਾਰਤੀ ਸੰਕਲਪ ਵਿੱਚ ਸਾਰਿਆਂ ਨੂੰ ਇੱਕੋ ਰੱਸੇ ਬੰਨਣ ਦੇ (ੁਨਡਿੋਰਮ ੋਰਦੲਰ) ਸਿਧਾਂਤ ਦੀ ਕੋਈ ਥਾਂ ਨਹੀਂ ਹੈ। ਇਹ ਸੰਕਲਪ ਸੱਤਾ ਦੇ ਕੇਂਦਰੀਕਰਨ (Centralization of Power) ਦੇ ਰੁਝਾਨ ਦੀ ਇਜ਼ਾਜਤ ਹੀ ਨਹੀਂ ਦਿੰਦਾ। ਜਿਹੜੇ ਲੋਕ ਪੰਜਾਬ ਲਈ ਵਧੇਰੇ ਖ਼ੁਦਮੁਖ਼ਤਾਰੀ ਦੀ ਮੰਗ ਕਰਦੇ ਹਨ ਉਨ੍ਹਾਂ ਨੇ ਵੀ ਬੀ. ਜੇ. ਪੀ. ਦੀ ਇਸ ਧਾਰਨਾ ਦਾ ਸਖ਼ਤ ਨੋਟਿਸ ਲਿਆ ਹੈ।

ਆਰ. ਐਸ. ਐਸ. ਦਾ ਇਹ ਤਰਕ ਰਿਹਾ ਹੈ ਕਿ ਹਿੰਦੁੱਤਵ ਦਾ ਸਿਧਾਂਤ ਹੀ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਆਧਾਰ ਬਣ ਸਕਦਾ ਹੈ। ਆਰ. ਐਸ. ਐਸ. ਦੁਆਰਾ ਆਪਣੇ ਪੈਰੋਕਾਰਾਂ ਨੂੰ ਦਿੱਤੇ ਨਾਅਰਿਆਂ ਤੋਂ ਇਹੀ ਪਤਾ ਲਗਦਾ ਹੈ ਕਿ ਇਹੋ ਜਿਹੀ ਮੁਹਿੰਮ ਦਾ ਅਸਲ ਮਕਸਦ ਕੀ ਹੈ? ਆਰ. ਐਸ. ਐਸ. ਦੇ ਸਾਬਕਾ ਮੁੱਖੀ, ਕੇ. ਸੁਦਰਸ਼ਨ, ਰਾਸ਼ਟਰਵਾਦ ਦੀ ਪਰਿਭਾਸ਼ਾ ਦਿੰਦਿਆਂ ਅਕਸਰ ਹੀ ਇਹੋ ਜਿਹੇ ਨਾਅਰੇ ਦਿੰਦੇ ਹਨ। ਜਿਵੇਂ ‘ਬਹੁਤ ਫੂਲ ਪਰ ਏਕ ਹਾਰ’ ਜਾਂ ‘ਕਈ ਦਰਿਆ ਪਰ ਏਕ ਸਮੁੰਦਰ’। ਇਹੋ ਜਿਹੇ ਪ੍ਰਾਪੇਗੰਡੇ ਨਾਲ ਘੱਟ ਗਿਣਤੀਆਂ ਨੂੰ ਸੁਭਾਵਿਕ ਹੀ ਡੂੰਘੀ ਠੇਸ ਪੁਹੰਚਦੀ ਹੈ। ਬੀ. ਜੇ. ਪੀ. -ਆਰ. ਐਸ. ਐਸ. ਜੋੜੀ ਨੇ ਗਾਂਧੀ-ਨਹਿਰੂ ਵਲੋਂ ਕੀਤੀ ‘ਹਿੰਦੂ’ ਕੌਮ ਦੀ ਉਸ ਪਰਿਭਾਸ਼ਾ ਨੂੰ ਸਪੱਸ਼ਟ ਤੌਰ ਤੇ ਰੱਦ ਕਰ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਹਿੰਦੂ ਬੜੀ ਹਲੀਮੀ ਅਤੇ ਨਿਮਰਤਾ ਵਿੱਚ ਰਹਿਣ ਵਾਲੀ ਅਹਿੰਸਾ-ਵਾਦੀ ਕੌਮ ਹੈ ਜੋ ਡਾਂਗਾਂ ਵੱਜਣ ਸਮੇਂ ਵੀ ਆਪਣੀ ਪਿੱਠ ਖ਼ੁੱਦ ਹੀ ਨੰਗੀ ਕਰ ਦਿੰਦੀ ਹੈ। ਪਰ ਦੂਜੇ ਪਾਸੇ ਆਰ. ਐਸ. ਐਸ. ਵਾਲੇ ਇਹ ਦਲੀਲ ਦਿੰਦੇ ਹਨ ਕਿ ਗਾਂਧੀ ਦਾ ਇਹ ਸਿਧਾਂਤ ਇਤਿਹਾਸ ਤੋਂ ਬੇਮੁਖ ਹੋਣਾ ਹੈ ਅਤੇ ਇੱਕ ਤਰ੍ਹਾਂ ਨਾਲ ਹਿੰਦੂ ਧਰਮ ਦੀ ਤੋੜ ਮਰੋੜ ਕੇ ਕੀਤੀ ਗਈ ਵਿਆਖਿਆ ਹੈ। ਉਨ੍ਹਾਂ ਦਾ ਵਿਚਾਰ ਹੈ ਕਿ ਇਹੋ ਜਿਹੀ ਵਿਆਖਿਆ ਨੇ ਹਿੰਦੂਆਂ ਵਿੱਚ ਭਾਂਜਵਾਦ ਦੀ ਭਾਵਨਾ ਲਿਆਂਦੀ ਹੈ ਅਰਥਾਤ ਹਿੰਦੂਆਂ ਨੂੰ ਹਾਰੀ ਹੋਈ ਮਾਨਸਿਕਤਾ ਵਾਲੇ ਲੋਕ ਬਣਾ ਦਿੱਤਾ ਹੈ। ਇਹੋ ਜਿਹੇ ਵਿਚਾਰਾਂ ਨਾਲ ਉਨ੍ਹਾਂ ਲੋਕਾਂ ਨੂੰ ਵੀ ਧੱਕਾ ਪਹੁੰਚਾਇਆ ਹੈ ਜੋ ਧਰਮ-ਨਿਰਪੱਖਤਾ ਦੇ ਹਾਮੀ ਹਨ। ਆਰ. ਐਸ. ਐਸ. ਦਾ ਦਾਅਵਾ ਹੈ ਕਿ ਅਸਲ ਵਿੱਚ ਹਿੰਦੂ ਧਰਮ ਦੀ ਵਿਆਖਿਆ ਦਾ ਕੇਂਦਰ-ਬਿੰਦੂ ਤਾਂ ਕਿਤੇ ਹੋਰ ਹੀ ਹੈ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਗੋਲਵਾਲਕਰ ਨੇ ਇੱਕ ਸਮੇਂ ਕਿਹਾ ਸੀ ਕਿ ਹਰ ਹਿੰਦੂ ਦੇਵਤਾ ਹਥਿਆਰਬੰਦ ਹੁੰਦਾ ਹੈ। ਅੱਜ ਦੇ ਸਮੇਂ ਵਿੱਚ ਭਾਰਤ ਨੂੰ ਐਟਮੀ ਹਥਿਆਰਾਂ ਨਾਲ ਲੈਸ ਕਰਨ ਦੀ ਇੱਛਾ ਨੂੰ ਇਸੇ ਰੌਸ਼ਨੀ ਵਿੱਚ ਵੇਖਿਆ ਜਾਣਾ ਚਾਹੀਦਾ ਹੈ। ਹੁਣ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਕਰ ਐਟਮੀ ਜੰਗ ਹੋਈ ਤਾਂ ਸਭ ਤੋਂ ਵਧੇਰੇ ਨੁਕਸਾਨ ਪੰਜਾਬ ਦਾ ਹੀ ਹੋਵੇਗਾ।

ਅਕਾਲੀ- ਬੀ. ਜੇ. ਪੀ. ਗਠਜੋੜ ਵੀ ਆਮ ਵਾਂਗੂੰ ਕੰਮ ਨਹੀਂ ਕਰ ਰਿਹਾ ਜਿਵੇਂ ਕਿ ਉਪਰੋਂ-ਉਪਰੋਂ ਸਾਨੂੰ ਪ੍ਰਤੀਤ ਹੁੰਦਾ ਹੈ। ਜਦੋਂ ਬੀ. ਜੇ. ਪੀ. ਪੰਜਾਬ ਵਿੱਚ ਆਪਣਾ ਹਮਲਾਵਰ ਏਜੰਡਾ ਲਾਗੂ ਕਰਦੀ ਹੈ ਤਾਂ ਸਿੱਖਾਂ ਦੇ ਮਨਾਂ ਵਿੱਚ ਤੁਰੰਤ ਇਹ ਭਾਵਨਾ ਪੈਦਾ ਹੁੰਦੀ ਹੈ ਕਿ ਬੀ. ਜੇ. ਪੀ. ਸਿੱਖਾਂ ਦੀ ਸਮਾਜਿਕ ਅਤੇ ਰਾਜਨੀਤਕ ਹਸਤੀ ਨੂੰ ਖੋਰਾ ਲਾਉਣ ਲਈ ਅਕਾਲੀ ਦਲ ਨੂੰ ਇਸਤੇਮਾਲ ਕਰ ਰਹੀ ਹੈ। ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਬੀ. ਜੇ. ਪੀ. ਦੇ ਥੱਲੇ ਲੱਗ ਕੇ ਚਲ ਰਹੇ ਹਨ। ਦੂਜੇ ਸ਼ਬਦਾਂ ਵਿੱਚ ਇਉਂ ਕਹਿ ਲਵੋ ਕਿ ਪੰਜਾਬ ਸਰਕਾਰ ਵਿੱਚ ਅਕਾਲੀ ਦਲ ਦਾ ਰੋਲ (ਰੋਲੲ) ਤੇ ਰੁਤਬਾ ਦੂਜੇ ਦਰਜੇ ਵਾਲਾ ਹੈ ਜਦਕਿ ਬੀ. ਜੇ. ਪੀ. ਦਾ ਰੋਲ ਮੋਹਰੀ ਹੈ। ਸਿੱਖ ਇਹ ਵੀ ਸੋਚਣ ਲੱਗ ਪਏ ਹਨ ਕਿ ਉਨ੍ਹਾਂ ਦੀ ਆਜ਼ਾਦ ਹਸਤੀ ਨੂੰ ਤਹਿਸ-ਨਹਿਸ ਕਰਨ ਲਈ ਹਿੰਦੁੱਤਵੀ ਤਾਕਤਾਂ ਦੇ ਹਮਲਿਆਂ ਦੀ ਬਾਦਲ ਸਾਹਿਬ ਨੂੰ ਕੋਈ ਚਿੰਤਾ ਨਹੀਂ। ਪੰਜਾਬ ਵਿੱਚ ਇੱਕ ਦਹਾਕੇ ਤੋਂ ਵੱਧ ਸਿੱਖ ਕੌਮ ਦੇ ਬੇ-ਬਹਾ ਡੁੱਲ੍ਹੇ ਖੂਨ ਦਾ ਵੀ ਬਾਦਲ ਸਾਹਿਬ ਦੀ ਜ਼ਮੀਰ ਤੇ ਕੋਈ ਅਸਰ ਨਹੀਂ। ਬਾਦਲ ਸਾਹਿਬ ਦੇ ਵਿਰੋਧੀ ਧੁੱਰ ਅੰਦਰੋਂ ਇਹ ਮਹਿਸੂਸ ਕਰਦੇ ਹਨ ਕਿ 1994 ਵਿੱਚ ਮੋਗਾ ਅਕਾਲੀ ਕਾਨਫ਼ਰੰਸ ਵਿੱਚ ਬਾਦਲ ਸਾਹਿਬ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਅਰਾ ਲਗਾ ਕੇ ਅਕਾਲੀ ਦਲ ਦੇ ਬੁਨਿਆਦੀ ਸਿਧਾਂਤਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ ਜਦਕਿ, 1920 ਈਸਵੀ ਵਿੱਚ, ਆਪਣੇ ਵਜੂਦ ਵਿੱਚ ਆਉਣ ਤੋਂ ਹੀ ਅਕਾਲੀ ਪਾਰਟੀ ਇਹਨਾਂ ਸਿੱਧਾਂਤਾਂ ਅਨੁਸਾਰ ਲਗਾਤਾਰ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਕਰਦੀ ਆ ਰਹੀ ਸੀ। ਦੂਜੇ ਪਾਸੇ, ਜਿੱਥੋਂ ਤੱਕ ਪੰਜਾਬ ਦੀਆਂ ਰਾਜਸੀ ਮੰਗਾਂ ਦਾ ਸਵਾਲ ਹੈ, ਬੀ. ਜੇ. ਪੀ. ਨੇ ਆਪਣੇ ਰਾਜਸੀ ਏਜੰਡੇ ਵਿੱਚ ਇਨ੍ਹਾਂ ਮੰਗਾਂ ਸਬੰਧੀ ਆਪਣੀ ਧਾਰਨਾ ਅਤੇ ਨੀਤੀਆਂ ਵਿੱਚ ਕੋਈ ਬੁਨਿਆਦੀ ਤਬਦੀਲੀ ਨਹੀਂ ਕੀਤੀ।

ਅਸੀਂ ਇਹ ਚੇਤੇ ਕਰਾਉਣਾ ਚਾਹੁੰਦੇ ਹਾਂ ਕਿ ਸਿੱਖ ਧਰਮ ਬਕਾਇਦਾ ਇੱਕ ਅਜੇਹਾ ਸਥਾਪਿਤ ਧਰਮ ਹੈ ਜਿਸ ਦੇ ਬੁਨਿਆਦੀ ਸਿਧਾਂਤ ਸਪਸ਼ਟ ਤੌਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਿੱਤੇ ਹੋਏ ਹਨ। ਸਿੱਖ ਗੁਰੂ ਸਾਹਿਬਾਨ ਨੇ ਸਿੱਖ ਸਮਾਜ ਨੂੰ ਨਵੇਂ ਵਿਚਾਰਾਂ ਨਾਲ ਲੈਸ ਕੀਤਾ ਅਤੇ ਇਸ ਨਵੇਂ ਧਰਮ ਨੂੰ ਪਹਿਲੇ ਦੇ ਧਰਮਾਂ ਨਾਲੋਂ ਵੱਖਰਾ ਜਾਂ ਅੱਡਰਾ ਕਰ ਦਿੱਤਾ ਹੈ। ਜਿਵੇਂ ਕਿ ਪਹਿਲੇ ਦਸਿਆ ਜਾ ਚੁਕਾ ਹੈ, ਪੰਜਵੇਂ ਪਾਤਸ਼ਾਹ, ਸ਼੍ਰੀ ਗੁਰੂ ਅਰਜੁਨ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ, ਆਪਣੇ ਇੱਕ ਸ਼ਬਦ ਰਾਹੀਂ ਸਾਫ਼ ਅਤੇ ਸਪਸ਼ਟ ਕਰ ਦਿੱਤਾ ਹੈ ਕਿ ਸਿੱਖ ਇੱਕ ਆਜ਼ਾਦ ਕੌਮ ਹੈ।

ਇਥੇ ਇੱਕ ਗੱਲ ਹੋਰ ਖ਼ਾਸ ਤੌਰ ਤੇ ਵਰਨਣ ਯੋਗ ਹੈ ਕਿ ਪਿੱਛੇ ਜਿਹੇ ਜਦੋਂ ਸ਼੍ਰੀ ਆਨੰਦਪੁਰ ਸਾਹਿਬ/ ਸ਼੍ਰੀ ਕੇਸਗੜ੍ਹ ਦੇ ਅਸਥਾਨ ਤੇ ਬਾਦਲ ਸਾਹਿਬ ਨੇ, ਆਪਣੇ ਅਕਾਲੀ ਦਲ ਸਮੇਤ, ਵਿਰਾਸਤ-ਏ-ਖ਼ਾਲਸਾ ਦਾ ਉਦਘਾਟਨ ਕੀਤਾ ਤਾਂ ਉਸ ਸਮਾਰੋਹ ਵਿੱਚ ਸਿੰਘ ਸਾਹਿਬਾਨ ਅਤੇ ਹੋਰ ਸਿਰਮੌਰ ਸਿੱਖ ਆਗੂਆਂ ਦੇ ਨਾਲ ਹਿੰਦੂਆਂ ਦੇ ਕਟੱੜਵਾਦੀ ਧਾਰਮਿਕ ਨੇਤਾਵਾਂ ਨੂੰ ਵੀ ਸਟੇਜ ਤੇ ਬਿਠਾਇਆ ਗਿਆ। ਇਨ੍ਹਾਂ ਵਿੱਚ ਹਿੰਦੂ ਸਾਧੂ ਸ਼੍ਰੀ ਸ਼੍ਰੀ ਰਵੀ ਸੰਕਰ, ਅਖੌਤੀ ਬਾਪੂ ਆਸਾ ਰਾਮ ਅਤੇ, ਇਨ੍ਹਾਂ ਨਾਲ ਬੀ. ਜੇ. ਪੀ. ਆਗੂ ਐਲ. ਕੇ. ਅਡਵਾਨੀ ਵੀ ਸ਼ਾਮਲ ਸੀ। ਯਾਦ ਰਹੇ ਕਿ ਬਾਪੂ ਆਸਾ ਰਾਮ ਅੱਜਕੱਲ੍ਹ ਇੱਕ ਨਾਬਾਲਗ ਲੜਕੀ ਨਾਲ ਬਦਚਲਣੀ ਕਰਨ ਕਾਰਣ ਜੋਧਪੁਰ ਜੇਲ੍ਹ ਵਿੱਚ ਬੰਦ ਹੈ ਅਤੇ ਉਸਦਾ ਪਿਛੋਕੜ ਬਤੌਰ ਜ਼ਮੀਨਾਂ ਉੱਤੇ ਨਾਜਾਇਜ ਕਬਜੇ ਕਰਨ ਅਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਲਈ ਜਾਣਿਆਂ ਜਾਂਦਾ ਹੈ। ਇੱਥੇ ਇੱਕ ਗੱਲ ਖ਼ਾਸ ਤੌਰ `ਤੇ ਦਸਣੀ ਬਣਦੀ ਹੈ ਕਿ ਜਦੋਂ ਇਹ ਸਾਧ ਪੰਜਾਬ ਵਿੱਚ ਆਉਂਦਾ ਸੀ ਤਾਂ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਉਸ ਨੂੰ ਬਤੌਰ ਸਟੇਟ ਗੈਸਟ ਠਹਿਰਾਉਂਦੇ ਸਨ ਅਤੇ ਇਸ ਦੇ ਠਹਿਰਣ ਤੇ ਜੋ ਵੀ ਖ਼ਰਚ ਆਉਂਦਾ ਸੀ ਉਸਦੀ ਭਰਪਾਈ ਪੰਜਾਬ ਸਰਕਾਰ ਕਰਦੀ ਸੀ। ਅਤੇ ਅੱਡਵਾਨੀ ਉਹੀ ਸ਼ਖ਼ਸ ਹੈ ਜਿਸ ਨੇ ਆਪਣੀ ਆਤਮ ਕਥਾ ਵਿੱਚ ਲਿਖਿਆ ਹੈ ਕਿ ਮੈਂ ਇੰਦਰਾ ਗਾਂਧੀ ਤੇ ਜ਼ੋਰ ਪਾਕੇ 1984 ਵਿੱਚ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ। ਯਾਦ ਰਹੇ ਕਿ ਇਸ ਹਮਲੇ ਦੀ ਹਿਮਾਇਤ ਕਰਦਿਆਂ ਪੰਜਾਬ ਵਿੱਚ ਬੀ. ਜੇ. ਪੀ. ਵਾਲਿਆਂ ਨੇ ਲੱਡੂ ਵੀ ਵੰਡੇ ਸਨ।

ਨਵੰਬਰ 1984 ਦੇ ਸਿੱਖ ਕਤਲੇਆਮ ਵਿੱਚ ਸਿੱਖਾਂ ਦੀ ਅੱਡਰੀ ਪਹਿਚਾਣ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਹੀਂ ਸੀ। ਇਸ ਕਤਲੇਆਮ ਵਿੱਚ ਕੋਈ ਵੀ ਸਿੱਖ, ਭਾਵੇਂ ਉਹ ਗੈਰ-ਸਿਆਸੀ ਸੀ ਜਾਂ ਸਿਆਸੀ - ਭਾਵੇਂ ਉਹ ਕਾਂਗਰਸ ਦਾ ਮੈਂਬਰ ਸੀ ਜਾਂ ਬੀ. ਜੇ. ਪੀ. ਦਾ- ਉਸਨੂੰ ਇਸ ਕਰਕੇ ਨਹੀਂ ਛੱਡਆ ਗਿਆ ਕਿਉਂਕਿ ਉਹ ਸਿੱਖ ਸੀ। ਸਿੱਖ ਭਾਵੇਂ ਕਿਸੇ ਵੀ ਪਾਰਟੀ ਦਾ ਸੀ, ਉਸ ਨੂੰ ਮਾਰਨ ਲਈ ਉਸਦੀ ਪਹਿਚਾਣ ਕੇਸ, ਦਾੜ੍ਹੀ, ਪਗੜੀ ਅਤੇ ਨਾਮ ਦੇ ਨਾਲ ਸਿੰਘ ਜਾਂ ਕੌਰ ਲੱਗਣਾ ਹੀ ਕਾਫ਼ੀ ਸੀ। ਇਸ ਕਤਲੇਆਮ ਵਿੱਚ ਸਿੱਖਾਂ ਦੀ ਮਦਦ ਲਈ ਨਾ ਤਾਂ ਹਿੰਦੁਸਤਾਨ ਦੀ ਨਿਆਂਪਾਲਿਕਾ ਅੱਗੇ ਆਈ, ਨਾ ਐਗਜ਼ੈਕਟਿਵ ਅਤੇ ਨਾ ਹੀ ਲੈਜਿਸਲੇਟਿਵ। 1984 ਦੇ ਸਿੱਖ ਕਤਲੇਆਮ ਵਿੱਚ ਸਿੱਖਾਂ ਨੂੰ ਆਪਣੀ ਅੱਡਰੀ ਪਹਿਚਾਣ ਦਾਖ਼ਮਿਆਜ਼ਾ ਆਪ ਹੀ ਭੁਗਤਣਾ ਪਿਆ।

ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲੇ ਉਪਰੰਤ ਭਾਰਤੀ ਫ਼ੌਜ ਨੇ ਇੱਕ ਸਰਕੂਲਰ (circular) “ਬਾਤਚੀਤ” ਦੇ ਸਿਰਲੇਖ ਹੇਠ ਜਾਰੀ ਕੀਤਾ, ਜਿਸ ਅਧੀਨ ਪੰਜਾਬ ਦੇ ਪਿੰਡਾਂ, ਸ਼ਹਿਰਾਂ ਜਾਂ ਕਸਬਿਆਂ ਵਿੱਚ ਉਨ੍ਹਾਂ ਦਾ ਖ਼ਾਸ ਨਿਸ਼ਾਨਾ ਅੰਮ੍ਰਿਤਧਾਰੀ ਸਿੰਘ ਸਨ। ਸ਼ਾਇਦ ਸਰਕਾਰ ਨੂੰ ਲਗਦਾ ਹੋਵੇ ਕਿ ਜੇਕਰ ਸਿੱਖਾਂ ਵਿੱਚੋਂ ਅੰਮ੍ਰਿਤਧਾਰੀ ਸਿੰਘਾਂ ਦਾ ਸਫ਼ਾਇਆ ਹੋ ਜਾਏ ਤਾਂ ਹੌਲੀ-ਹੌਲੀ ਸਿੱਖ ਪਹਿਚਾਣ ਖ਼ਤਮ ਹੋ ਜਾਏਗੀ ਅਤੇ ਨਾਲ ਹੀ ਸਿੱਖਾਂ ਦੀ ਅੱਡਰੀ ਪਹਿਚਾਣ ਤੇ ਸਿੱਖੀ ਵੀ, ਅਤੇ ਫ਼ਿਰ ਸਿੱਖ ਹਿੰਦੂਆਂ ਦਾ ਇੱਕ ਫ਼ਿਰਕਾ (sect) ਹੀ ਬਣਕੇ ਰਹਿ ਜਾਣਗੇ। ਦਰਬਾਰ ਸਾਹਿਬ ਉੱਤੇ ਭਾਰਤੀ ਹਮਲੇ ਦੌਰਾਨ ਇੱਕ ਬਹੁੱਤ ਹੀ ਭਿਆਨਕ ਅਤੇ ਦਰਦਨਾਕ ਘਟਨਾ ਵਾਪਰੀ, ਜਿਸ ਦਾ ਬਹੁਤ ਹੀ ਘੱਟ ਲਿਖਾਰੀਆਂ ਨੇ ਬਿਆਨ ਕੀਤਾ ਹੈ। ਇਸ ਹਮਲੇ ਦੌਰਾਨ ਭਾਰਤੀ ਫ਼ੌਜ ਨੇ 39 ਬੱਚਿਆਂ ਨੂੰ, ਜਿਨ੍ਹਾਂ ਦੀ ਉਮਰ ਦੋ ਤੋਂ ਬਾਰ੍ਹਾਂ ਸਾਲ ਦੇ ਦਰਮਿਆਨ ਸੀ, ਦਰਬਾਰ ਸਾਹਿਬ ਤੋਂ ਚੁੱਕ ਕੇ ਲੁਧਿਆਣਾ ਜੇਲ੍ਹ ਵਿੱਚ ਪਾ ਦਿੱਤਾ। ਇਨ੍ਹਾਂ ਬਚਿਆਂ ਨੂੰ ਸੀ. ਬੀ. ਆਈ. ਨੇ ਤਿੰਨ ਹਿਸਿਆਂ ਵਿੱਚ ਵੰਡ ਦਿੱਤਾ। ਪਹਿਲੇ ਬਹੁੱਤ ਹੀ ਖ਼ਤਰਨਾਕ ਅੱਤਵਾਦੀ, ਦੂਜੇਖ਼ਤਰਨਾਕ ਅੱਤਵਾਦੀ ਅਤੇ ਤੀਜੇ ਹੋਣ ਵਾਲੇ ਖ਼ਤਰਨਾਕ ਅੱਤਵਾਦੀ (very dangerous, dangerous and potentially dangerous terrorists)। ਇਨ੍ਹਾਂ ਨੰਨ੍ਹੇ ਅਤੇ ਮਾਸੂਮ ਬੱਚਿਆਂ ਦੀ ਸੀ. ਬੀ. ਆਈ. ਅਤੇ ਆਈ. ਬੀ. ਵਲੋਂ ਬੜੀ ਭਿਆਨਕ ਅਤੇ ਘਿਨਾਉਣੀ ਪੁੱਛ-ਗਿੱਛ ਕੀਤੀ ਗਈ (long intimidating interrogation)। ਇਸ ਪੁੱਛ-ਗਿੱਛ ਦੌਰਾਨ ਮਾਸੂਮ ਬੱਚੇ ਕੁਰਲਾਉਂਦੇ ਅਤੇ ਚੀਖ਼ਾਂ ਮਾਰਦੇ ਰਹੇ ਕਿ ਸਾਨੂੰ ਆਪਣੇ ਮਾਪਿਆਂ ਕੋਲ ਜਾਣ ਦਿਉ ਪਰ ਕਿਸੇ ਅਧਿਕਾਰੀ ਨੇ ਉਨ੍ਹਾਂ ਬੱਚਿਆਂ ਦੀ ਇੱਕ ਨਾਂਹ ਸੁਣੀ। ਜਦੋਂ ਇਸ ਦਰਦਨਾਕ ਹਾਦਸੇ ਵਲ ਕੁੱਝ-ਕੁ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀਆਂ ਜੱਥੇਬੰਦੀਆਂ ਨੇ ਆਵਾਜ਼ ਉਠਾਈ ਤਾਂ ਇੱਕ ਸੀ. ਬੀ. ਆਈ. ਅਫ਼ਸਰ ਨੇ ਕਿਹਾ “ਇਹ ਗੱਲਾਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਅਤੇ ਪ੍ਰਚਾਰਕਾਂ ਲਈ ਹਨ। ਸਾਡੇ ਹੱਥਾਂ ਵਿੱਚ ਸ਼ੱਕੀ ਅਤੇ ਹੋਣ ਵਾਲੇ ਅੱਤਵਾਦੀ ਹਨ।” ਖ਼ੈਰ, ਅਖ਼ੀਰ ਇੱਕ ਮਨੁੱਖੀ ਅਧਿਕਾਰਾਂ ਦੀ ਜੱਥੇਬੰਦੀ ਦੀ ਮੁੱਖੀ, ਸ਼੍ਰੀਮਤੀ ਕਮਲਾ ਦੇਵੀ ਚੱਟੋਪਾਧਿਆਇ ਨੇ ਸੁਪਰੀਮ ਕੋਰਟ ਵਿੱਚ ਅਪੀਲ ਕਰਕੇ ਇਸ ਦਿਲ-ਕੰਬਾਊ ਘੱਟਨਾਕ੍ਰਮ ਦਾ ਅੰਤ ਕੀਤਾ। ਇਨ੍ਹਾਂ ਮਾਸੂਮ ਬੱਚਿਆਂ ਨੂੰ ਇਹ ਸਭ ਕੁੱਝ ਇਸ ਕਰਕੇ ਝੱਲਣਾ ਪਿਆ ਕਿ ਉਹ ਸਿੱਖਾਂ ਦੇ ਬੱਚੇ ਸਨ ਅਤੇ ਉਨ੍ਹਾਂ ਲਈ ਕਿਸੇ ਕਿਸਮ ਦਾ ਰਹਿਮ ਅਤੇ ਦਇਆ ਭਾਰਤੀ ਸਿੱਸਟਮ ਵਿੱਚ ਉਦੋਂ ਤੱਕ ਨਹੀਂ, ਜਦੋਂ ਤੱਕ ਉਨ੍ਹਾਂ ਦੀ ਪਹਿਚਾਣ ਸਿੱਖਾਂ ਵਜੋਂ ਕਾਇਮ ਹੈ।

ਐਨ. ਡੀ. ਏ. ਦੀ ਵਾਜਪਾਈ ਸਰਕਾਰ ਵੇਲੇ, ਜਿਸ ਵਿੱਚ ਬਾਦਲ ਅਕਾਲੀ ਦੱਲ ਵੀ ਸ਼ਾਮਿਲ ਸੀ, ਅਮਰੀਕਾ ਦੇ ਰਾਸ਼ਟਰਪਤੀ ਭਾਰਤ ਦੇ ਦੌਰੇ ਤੇ ਆਏ। ਇਸ ਦੌਰੇ ਦੌਰਾਨ ਕਸ਼ਮੀਰ ਦੇ ਪਿੰਡ ਛੱਤੀ ਸਿੰਘਪੁਰਾ ਵਿੱਚ 38 ਨਿਰਦੋਸ਼ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਅਮਰੀਕਨ ਏਜੰਸੀਆਂ ਦੀ ਛਾਣਬੀਨ ਉਪਰੰਤ, ਇਸ ਘੱਟਨਾ ਦਾ ਜ਼ਿਕਰ ਰਾਸ਼ਟਰਪਤੀ ਬਿੱਲ ਕਲਿੰਕਟਨ ਨੇ, ਉਸ ਵੇਲੇ ਦੀ ਸੈਕਰੈਟਰੀ ਆਫ਼ ਸਟੇਟ, ਮੈਡਿਲੀਨ ਐਲਬ੍ਰਾਈਟ ਦੀ ਬਹੁ-ਚਰਚਿਤ ਕਿਤਾਬ (The Mighty and the Almighty) ਦੇ ਮੁਖਬੰਧ ਵਿੱਚ ਇਨ੍ਹਾਂ ਸ਼ਬਦਾਂ ਨਾਲ ਕੀਤਾ, “During my visit to India in 2000, some Hindu militants decided to vent their outrage by murdering thirty-eight Sikhs in cold blood. If I hadn’t made the trip, the victims would probably still be alive.” ਪੰਜਾਬੀ ਵਿੱਚ ਇਸ ਨੂੰ ਇਉਂ ਕਿਹਾ ਜਾ ਸਕਦਾ ਹੈ: ‘ਸੰਨ 2000 ਵਿੱਚ ਮੇਰੇ ਭਾਰਤ ਦੇ ਦੌਰੇ ਵੇਲੇ ਕੁੱਝ ਹਿੰਦੂ ਉੱਗਰਵਾਦੀਆਂ ਨੇ ਆਪਣੇ ਕਹਿਰ ਦਾ ਇਜ਼ਹਾਰ ਕਰਨ ਦਾ ਫ਼ੈਸਲਾ ਕੀਤਾ ਅਤੇ 38 ਨਿਰਦੋਸ਼ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜੇ ਮੈਂ ਉਹ ਦੌਰਾ ਨਾਂਹ ਕੀਤਾ ਹੁੰਦਾ ਤਾਂ ਸੰਭਵ ਹੈ ਕਿ ਜ਼ੁਲਮ ਦਾ ਸ਼ਿਕਾਰ ਹੋਏ ਉਹ ਵਿਅਕਤੀ ਅਜੇ ਵੀ ਜਿਊਂਦੇ ਹੁੰਦੇ।’ ਹੋ ਸਕਦਾ ਹੈ ਕਿ ਇਹ ਸਾਰਾ ਘੱਟਨਾਕ੍ਰਮ ਇਸ ਕਰਕੇ ਕੀਤਾ ਗਿਆ ਹੋਵੇ ਤਾਂਕਿ ਦੁਨੀਆਂ ਨੂੰ ਇਹ ਦਿਖਾਇਆ ਜਾ ਸਕੇ ਕਿ ਕਸ਼ਮੀਰੀ ਵੱਖਵਾਦੀ ਕਿੰਨੇ ਜ਼ਾਲਮ ਹਨ। ਇਸ ਘਟਨਾ ਪਿੱਛੇ ਇਹ ਭਾਵਨਾ ਵੀ ਹੋ ਸਕਦੀ ਹੈ ਕਿ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਅਜਿਹਾ ਪਾੜਾ ਪਾ ਦਿੱਤਾ ਜਾਵੇ ਜਿਸ ਕਾਰਨ ਸਿੱਖਾਂ ਦਾ ਕਸ਼ਮੀਰ ਵਿੱਚ ਰਹਿਣਾ ਹੀ ਮੁਸ਼ਕਿਲ ਹੋ ਜਾਏ। ਜਦੋਂ ਇਹ ਸਾਰੇ ਤੱਥ ਸਾਮ੍ਹਣੇ ਆਏ ਤਾਂ ਬਾਦਲ ਅਕਾਲੀ ਦਲ ਵਾਲਿਆਂ ਨੇ ਬੀ. ਜੇ. ਪੀ. ਨੂੰ ਇਸ ਘਟਨਾ ਦਾ ਕੋਈ ਬਹੁਤਾ ਰੋਸ ਨਹੀਂ ਵਿਖਾਇਆ ਕਿਉਂਕਿ ਪੰਜਾਬ ਵਿੱਚ ਉਨ੍ਹਾਂ ਦੀ ਆਪਣੀ ਸਰਕਾਰ ਬੀ. ਜੇ. ਪੀ. ਦੀ ਸਪੋਰਟ ਤੇ ਖੜੀ ਸੀ ਅਤੇ ਕੇਂਦਰੀ ਵਜ਼ਾਰਤ ਵਿੱਚ ਸੁਖਬੀਰ ਸਿੰਘ ਬਾਦਲ ਮੰਤਰੀ ਸਨ। ਸੌੜੇ ਸਿਆਸੀ ਮੁੱਫ਼ਾਦਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਨਸਾਨੀ ਕਦਰਾਂ ਕੀਮਤਾਂ ਅਤੇ ਆਪਣੀ ਕੌਮ ਦੇ ਨਿਰਦੋਸ਼ ਲੋਕਾਂ ਦਾ ਕਤਲੇਆਮ ਅੱਖਾਂ ਮੀਚ ਕੇ ਬਰਦਾਸ਼ਤ ਕਰ ਲਿਆ ਗਿਆ। ਇਹ ਕਿਸ ਕਿਸਮ ਦੀ ਸਿਆਸਤ ਹੈ?

ਇਸੇ ਸੰਧਰਭ ਵਿੱਚ ਮੈਨੂੰ ਇੱਕ ਕਹਾਣੀ ਯਾਦ ਆਉਂਦੀ ਹੈ ਕਿਸੇ ਗ਼ੁਲਾਮ ਮੁਲਕ ਦਾ ਇੱਕ ਆਦਮੀ ਆਪਣੇ ਦੇਸ਼ ਉੱਤੇ ਰਾਜ ਕਰਨ ਵਾਲੀ ਫ਼ੌਜ ਦੇ ਇੱਕ ਸਿਪਾਹੀ ਦਾ ਮਿੱਤਰ ਬਣ ਗਿਆ। ਇੱਕ ਦਿਨ ਦੋਵੇਂ ਦੋਸਤ ਸੈਰ ਕਰ ਰਹੇ ਸਨ ਤਾਂ ਗ਼ੁਲਾਮ ਮੁਲਕ ਵਾਲੇ ਨੂੰ ਰਸਤੇ ਵਿੱਚ ਪਈ ਸੋਨੇ ਦੀ ਇੱਕ ਡੱਲੀ ਨਜ਼ਰ ਆਈ ਅਤੇ ਉਸ ਨੇ ਉਸ ਡੱਲੀ ਨੂੰ ਚੁੱਕ ਲਿਆ। ਰਾਜ ਕਰਣ ਵਾਲੀ ਫ਼ੌਜ ਦਾ ਆਦਮੀ ਤੁਰੰਤ ਬੋਲਿਆ “ਆ ਜਾ ਇਸ ਨੂੰ ਭਰਾਤਰੀ-ਭਾਵ ਨਾਲ ਵੰਡ ਲਈਏ” (Let us divide it brotherly)। ਇਸ ਦੇ ਜਵਾਬ ਵਿੱਚ ਗ਼ੁਲਾਮ ਮੁਲਕ ਦੇ ਬਾਸ਼ਿੰਦੇ ਨੇ ਤੁਰੰਤ ਜਵਾਬ ਦਿੱਤਾ “ਨਹੀਂ ਜਨਾਬ, ਆਪਾਂ ਇਸ ਨੂੰ ਅੱਧੋ-ਅੱਧ ਵੰਡ ਲਵਾਂਗੇ” (No Sir, we shall divide it equally)। ਉਹ ਗ਼ੁਲਾਮ ਕੌਮਾਂ, ਜਿਨ੍ਹਾਂ ਨੂੰ ਆਪਣੀ ਗ਼ੁਲਾਮੀ ਦਾ ਅਹਿਸਾਸ ਹੁੰਦਾ ਹੈ, ਕਦੇ ਵੀ ਰਾਜ ਕਰ ਰਹੀਆਂ ਕੌਮਾਂ ਨਾਲ ਭਾਈ-ਭਾਈ ਵਾਲੀ ਗੱਲ ਨਹੀਂ ਕਰਦੀਆਂ। ਅਤਿਅੰਤ, ਦੁੱਖ ਵਾਲੀ ਗੱਲ ਹੈ ਕਿ ਸਾਡੀ ਕੌਮ ਦੇ ਅਖੌਤੀ ਲੀਡਰ ਸਮਝਦੇ ਹਨ ਕਿ ਬੀ. ਜੇ. ਪੀ. ਨਾਲ ਉਨ੍ਹਾਂ ਦਾ ਬਰਾਬਰ ਦਾ ਰਿਸ਼ਤਾ ਹੈ। ਇਹ ਉਨ੍ਹਾਂ ਦਾ ਇੱਕ ਬਹੁਤ ਵੱਡਾ ਭੁਲੇਖਾ ਹੈ। ਗ਼ੁਲਾਮ ਹੋਕੇ ਵੀ ਗ਼ੁਲਾਮੀ ਦਾ ਅਹਿਸਾਸ ਨਾ ਹੋਣਾ ਇੱਕ ਭਾਰੀ ਮੂਰਖਤਾ ਹੈ ਜਾਂ ਆਪਣਾ ਸੁਆਰਥ ਹੀ ਇੰਨਾਂ ਬਲਵਾਨ ਹੈ ਕਿ ਉਹ ਅਸਲੀਯਤ ਨੂੰ ਦੇਖਕੇ ਵੀ ਅਨਭੋਲ ਬਨਣ ਦੀ ਕੋਸ਼ਿਸ਼ ਕਰਦੇ ਹਨ। 1947 ਤੋਂ ਪਹਿਲਾਂ ਰਾਜ ਕਰ ਰਹੀ ਬਰਤਾਨਵੀ ਤਾਕਤ ਘੱਟੋ-ਘੱਟ ਧਾਰਮਿਕ ਪੱਧਰ ਤੇ ਪੱਖਪਾਤ ਨਹੀਂ ਸੀ ਕਰਦੀ। ਪ੍ਰੰਤੂ 1947 ਤੋਂ ਬਾਅਦ ਦੀ ਸਥਿਤੀ ਬਿਲਕੁਲ ਇਸਦੇ ਉਲਟ ਹੈ। ਅੱਜ ਭਾਰਤ ਦੀ ਬਹੁਗਿਣਤੀ ਦਾ ਵੱਡਾ ਹਿੱਸਾ ਇਸ ਮੁਲਕ ਵਿੱਚ ਇਕਸਾਰਤਾ (uniformity) ਲਿਆਉਣ ਲਈ ਯਤਨਸ਼ੀਲ ਹੈ। ਦੇਸ਼ ਵਿੱਚ ਰਹਿ ਰਹੀਆਂ ਘੱਟ-ਗਿਣਤੀਆਂ ਨੂੰ ਆਪਣੀ ਅੱਡਰੀ ਪਹਿਚਾਣ ਵਿੱਚ ਰਹਿਕੇ ਆਪਣਾ ਹੱਕ ਲੈਣਾ ਬਹੁੱਤ ਹੀ ਮੁੱਸ਼ਕਿਲ ਜਾਪ ਰਿਹਾ ਹੈ।

ਅੱਜ ਸਾਰੇ ਦੇਸ਼ ਵਿੱਚ ਬਹੁ-ਗਿਣਤੀ ਦਾ ਵੱਡਾ ਹਿੱਸਾ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਦੀ ਲੀਡਰਸ਼ਿਪ ਥੱਲੇ ਇੱਕਠਾ ਹੋ ਰਿਹਾ ਹੈ ਤਾਂਕਿ ਭਾਰਤ ਦੀ ਵਾਗਡੋਰ ਇਨ੍ਹਾਂ ਸ਼ਕਤੀਆਂ ਦੇ ਹੱਥ ਆ ਜਾਏ ਤੇ ਉਹ ਦਮੋਦਰ ਦਾਸ ਸਾਵਰਕਰ ਦਾ ਹਿੰਦੁੱਤਵ ਦਾ ਏਜੰਡਾ ਲਾਗੂ ਕਰ ਸਕਣ। ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ 2009 ਦੀਆਂ ਪਾਰਲੀਮਾਨੀ ਚੌਣਾਂ ਦੌਰਾਨ ਬਾਦਲ ਸਾਹਿਬ ਦੇ ਸੱਦੇ ਤੇ ਲੁਧਿਆਣੇ ਆਏ। ਉਸ ਮੰਚ ਉੱਤੇ ਬਾਦਲ ਅਕਾਲੀ ਦਲ ਦੇ ਸਾਰੇ ਵੱਡੇ ਆਗੂ ਹਾਜ਼ਰ ਸਨ। ਮੋਦੀ ਨੇ ਉਸ ਮੰਚ ਤੋਂ ਬਾਦਲ ਸਾਹਿਬ ਦੀ ਤਾਰੀਫ਼ ਦੇ ਪੁੱਲ ਬੰਨ੍ਹਦੇ ਹੋਏ ਕਿਹਾ ਕਿ ਐਨ. ਡੀ. ਏ. ਕੋਲ ਜਦੋਂ ਸਾਰੇ ਦੇਸ਼ ਦੇ ਦਰਿਆਵਾਂ ਦੇ ਪਾਣੀਆਂ ਨੂੰ ਇੱਕਠਾ ਕਰਕੇ ਵੰਡਣ ਦਾ ਸਵਾਲ ਆਇਆ ਤਾਂ ਉਸ ਦੀ ਪਹਿਲਕਦਮੀ ਅਤੇ ਹਿਮਾਇਤ ਬਾਦਲ ਸਾਹਿਬ ਨੇ ਬੜੀ ਖੁੱਲ੍ਹ-ਦਿਲੀ ਨਾਲ ਕੀਤੀ। ਬਾਦਲ ਸਾਹਿਬ ਇਸ ਰੈਲੀ ਵਿੱਚ ਤਾਂ ਉਪਰੋਕਤ ਟਿੱਪਣੀ ਤੇ ਚੁੱਪ ਰਹੇ, ਪ੍ਰੰਤੂ ਉਸ ਤੋਂ ਕੁੱਝ ਦਿਨ ਮਗਰੋਂ ਜਦੋਂ ਪੰਜਾਬ ਵਿੱਚ ਇਸ ਗੱਲ ਤੇ ਚਰਚਾ ਛਿੜੀ ਤਾਂ ਉਨ੍ਹਾਂ ਨੇ ਇਸਦੇ ਵਿਰੋਧ ਵਿੱਚ ਇੱਕ ਮੱਠਾ ਜਿਹਾ ਬਿਆਨ ਦੇ ਦਿੱਤਾ। ਹੁਣੇ-ਹੁਣੇ ਪਠਾਨਕੋਟ ਨੇੜੇ ਨਰੇਂਦਰ ਮੋਦੀ ਨੇ ਪੰਜਾਬ ਵਿੱਚ ਆਪਣੀ ਪਹਿਲੀ ਸਿਆਸੀ ਰੈਲੀ ਕੀਤੀ, ਜਿਸ ਵਿੱਚ ਮੋਦੀ ਨੇ ਸਾਰੇ ਭਾਰਤ ਵਿੱਚ Common Civil Code ਲਾਗੂ ਕਰਨ ਦੀ ਪੁਰਜ਼ੋਰ ਵਕਾਲਤ ਕੀਤੀ। ਬਾਦਲ ਸਾਹਿਬ ਇਹ ਸੁਣ ਕੇ ਚੁਪ ਰਹੇ ਅਤੇ ਜੈ ਸ੍ਰੀ ਰਾਮ ਦੇ ਨਾਅਰਿਆਂ ਨਾਲ ਮੋਦੀ ਦੀ ਹਾਂ ਵਿੱਚ ਹਾਂ ਮਿਲਾਉਂਦੇ ਗਏ। ਹਿੰਦੂ ਮੈਰਿਜ਼ ਐਕਟ ਦੀ ਪਰਿਭਾਸ਼ਾ ਵਿੱਚੋਂ ਸਿੱਖ ਆਪਣੇ ਆਪ ਨੂੰ ਕੱਢਣਾ ਚਾਹੁੰਦੇ ਹਨ ਜਦ ਕੇ ਮੋਦੀ ਇਸ ਦੀ ਪੁਰਜ਼ੋਰ ਮੁਖ਼ਾਲਫ਼ਤ ਵਿੱਚ ਖੜਾ ਹੈ। ਇੱਥੇ ਹੀ ਬੱਸ ਨਹੀਂ, 5, 000 ਤੋਂ ਵੱਧ ਸਿੱਖ ਜ਼ਮੀਂਦਾਰਾਂ ਨੂੰ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਕਹਿਣ ਤੇ ਸੰਨ 1965 ਦੀ ਭਾਰਤ-ਪਾਕਿਸਤਾਨ ਲੜਾਈ ਤੋਂ ਬਾਅਦ ਰਣ-ਕੱਛ ਵਿੱਚ ਜਾਕੇ ਜਮੀਨਾਂ ਖਰੀਦ ਲਈਆਂ ਸਨ, ਪ੍ਰੰਤੂ ਹੁਣ ਉਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਵਿੱਚੋਂ ਮੋਦੀ ਬੇਰਹਿਮੀ ਨਾਲ ਬੇਦਖ਼ਲ ਕਰਨ ਲਈ ਯਤਨਸ਼ੀਲ ਹੈ। ਗੁਜਰਾਤ ਦੇ ਸਿੱਖ ਜ਼ਮੀਂਦਾਰਾਂ ਨੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਮੋਦੀ ਦੇ ਇਸ ਧੱਕੇ ਤੋਂ ਉਨ੍ਹਾਂ ਨੂੰ ਬਚਾਇਆ ਜਾਵੇ, ਤਾਂ ਬਾਦਲ ਸਾਹਿਬ ਅਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਮੋਦੀ ਸਾਮ੍ਹਣੇ ਬਹੁਤ ਵਾਸਤੇ ਪਾਏ ਪ੍ਰੰਤੂ ਉਸਨੇ ਇਨ੍ਹਾਂ ਦੀ ਇੱਕ ਨਹੀਂ ਸੁਣੀ। ਇਹ ਬਾਦਲ ਅਕਾਲੀ ਦਲ ਅਤੇ ਬੀ. ਜੇ. ਪੀ. ਦਾ ਰਿਸ਼ਤਾ, ਜਿਵੇਂ ਆਪਾਂ ਉਪਰ ਦੱਸ ਚੁੱਕੇ ਹਾਂ ਕਹਿਣ ਨੂੰ ਭਾਈ-ਭਾਈ ਵਾਲਾ ਰਿਸ਼ਤਾ ਲਗਦਾ ਹੈ ਪ੍ਰੰਤੂ ਛੋਟੇ, ਕਮਜੋਰ ਤੇ ਗ਼ੁਲਾਮ ਭਾਈ ਨੂੰ, ਜਦੋਂ ਤੱਕ ਉਹ ਆਪਣੀ ਵੱਖਰੀ ਪਹਿਚਾਣ ਬਣਾਈ ਬੈਠਾ ਹੈ, ਵੱਡੇ ਅਤੇ ਤਾਕਤਵਰ ਰਾਜਸੀ ਭਾਈ ਨੂੰ ਕੁੱਝ ਨਾ ਕੁੱਝ ਦਿੰਦੇ ਹੀ ਰਹਿਣਾ ਪਏਗਾ। ਹਿੰਦੁੱਤਵ ਦਾ ਸਿੱਖਾਂ ਪ੍ਰਤੀ ਇੱਕੋ ਏਜੰਡਾ ਹੈ ਕਿ ਜਾਂ ਆਪਣੀ ਵੱਖਰੀ ਪਹਿਚਾਣ ਭੁੱਲ ਕੇ ਹਿੰਦੁੱਤਵ ਵਿੱਚ ਰੱਲ ਜਾਉ ਜਾਂ ਫਿਰ ਉਹੋ ਹੀ ਸਲੂਕ ਸਿੱਖਾਂ ਨਾਲ ਹੋਵੇਗਾ ਜੋ ਮੁਸਲਮਾਨਾਂ ਨਾਲ ਹੋ ਰਿਹਾ ਹੈ (Assimilation or annihilation). ਬੀ. ਜੇ. ਪੀ. ਅਤੇ ਆਰ. ਐਸ. ਐਸ. ਦਾ ਇਹ ਆਸ਼ਾ ਬਿਲਕੁਲ ਸਪਸ਼ਟ ਹੋਣ ਦੇ ਬਾਵਜੂਦ, ਰੱਬ ਜਾਣੇ, ਸ੍ਰ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦਾ ਮੋਹਰਾ ਬਣਕੇ, ਸਿੱਖਾਂ ਦਾ ਭਗਵਾਕਰਣ ਕਿਉਂ ਕਰਨ ਲਗੇ ਹੋਏ ਹਨ?

ਹੁਣ ਸਾਡੇ ਸਾਮ੍ਹਣੇ ਸਵਾਲ ਪੈਦਾ ਹੁੰਦਾ ਹੈ ਕਿ ਇਸ ਕਿਸਮ ਦੇ ਹਾਲਾਤ ਵਿੱਚ ਘੱਟ ਗਿਣਤੀਆਂ, ਖ਼ਾਸ ਤੌਰ ਤੇ ਸਿੱਖ, ਕੀ ਕਰਨ? ਯਹੂਦੀਆਂ (Jews) ਨੇ ਤਕਰੀਬਨ 2700 ਸਾਲ ਇਸ ਕਿਸਮ ਦੇ ਸਿਤਮ ਝੱਲੇ ਹਨ। ਉਨ੍ਹਾਂ ਦੇ ਵੱਡੇਵੱ ਡੇਰਿਆਂ ਨੇ ਉਨ੍ਹਾਂ ਨੂੰ ਕੁੱਝ ਸਿਖਿਆਵਾਂ ਦਿੱਤੀਆਂ ਸਨ, ਜਿਨ੍ਹਾਂ ਨੂੰ ਲੜ ਬਨ੍ਹਕੇ ਉਹ ਔਖੇ ਸਮਿਆਂ ਅਤੇ ਘੱਲੂਘਾਰਿਆਂ ਵਿੱਚੋਂ ਬੱਚ ਕੇ ਨਿਕਲੇ ਸਨ। ਅੱਜ ਯਹੂਦੀ ਦੁਨੀਆਂ ਵਿੱਚ ਇੱਕ ਤਾਕਤਵਰ ਕੌਮ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੇ ਸਿਆਣੇ ਵਿਦਵਾਨਾਂ ਨੇ ਉਨ੍ਹਾਂ ਨੂੰ ਸੈਂਕੜੇ ਸਾਲ ਪਹਿਲਾਂ ਕਿਹਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਧਰਮ ਗ੍ਰੰਥਾਂ ਨਾਲ ਜੋੜੀ ਰੱਖਿਓ। ਆਪਣੀ ਜ਼ੁਬਾਨ ਇਬਰਾਨੀ (Hebrew) ਹਰ ਯਹੂਦੀ ਬੱਚੇ ਨੂੰ ਆਉਣੀ ਚਾਹੀਦੀ ਹੈ। ਹਰ ਯਹੂਦੀ ਨੂੰ ਦੂਜਿਆਂ ਨਾਲੋਂ ਕਈ ਗੁਣਾ ਜ਼ਿਆਦਾ ਕੰਮ ਕਰਕੇ ਸਮਾਜ ਵਿੱਚ ਆਪਣੀ ਖ਼ਾਸ ਪਹਿਚਾਣ ਬਣਾਉਣੀ ਚਾਹੀਦੀ ਹੈ। ਹਰੇਕ ਯਹੂਦੀ ਨੇ ਆਪਣੇ ਸਮਾਜ ਦੀਆਂ ਰਹੁ-ਰੀਤਾਂ ਨੂੰ ਹਰ ਹਾਲਤ ਵਿੱਚ ਅਪਨਾਉਣਾ ਹੈ ਅਤੇ ਆਪਣੇ ਆਪ ਨੂੰ ਯਰੂਸ਼ਲਮ (Jerusalem) ਨਾਲ ਜੋੜੀ ਰਖਣਾ ਹੈ।

ਮੇਰਾ ਇਹ ਵਿਚਾਰ ਹੈ ਕਿ ਜੇਕਰ ਅਸੀਂ ਯਹੂਦੀਆਂ ਵਾਲਾ ਮਾਡਲ ਅਪਨਾ ਲਈਏ ਤਾਂ ਅਸੀਂ ਬਤੌਰ ਸਿੱਖ ਇਸ ਦੁਨੀਆਂ ਵਿੱਚ ਜਿਊਂਦੇ ਰਹਿ ਸਕਾਂਗੇ। ਸਾਡੇ ਗੁਰੂਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਡੀ ਰਾਹਨੁਮਾਈ ਲਈ ਸਾਡੇ ਸਨਮੁੱਖ ਰਖਿਆ ਹੈ। ਇਹ ਸਾਡੇ ਸਾਖਸ਼ਾਤ (corporeal) ਗੁਰੂ ਹਨ। ਇਨ੍ਹਾਂ ਦੀ ਰਾਹਨੁਮਾਈ ਵਿੱਚ ਹੀ ਅਸੀਂ ਆਪਣਾ ਜੀਵਨ ਮਾਰਗ ਦੇਖ ਸਕਦੇ ਹਾਂ। ਗੁਰੂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਮਾਨਵਤਾ ਤਕ ਪਹੁੰਚਾਈਏ। ਇਹ ਸੰਦੇਸ਼ ਅਸੀਂ ਆਪਣੇ ਜੀਵਨ ਵਿੱਚ ਅਪਨਾ ਕੇ ਹੀ ਮਾਨਵਤਾ ਤਕ ਪਹੁੰਚਾ ਸਕਦੇ ਹਾਂ। ਹਰ ਸਿੱਖ ਆਪਣੀ ਕੌਮ ਦਾ ਸਫ਼ੀਰ (living ambassador) ਹੈ ਉਹ ਆਪਣੀ ਜ਼ਿੰਦਗੀ ਵਿੱਚ ਸਾਫ਼ ਸੁੱਥਰਾ ਰਹੇ, ਗਰੀਬਾਂ ਦਾ ਸਹਾਈ ਹੋਵੇ ਅਤੇ ਇਸ ਦੁਨੀਆਂ ਵਿੱਚ ਇੱਕ ਆਦਰਸ਼ ਇਨਸਾਨ ਬਣ ਕੇ ਵਿਚਰੇ। ਗੁਰੁ ਆਪ ਅੰਗ-ਸੰਗ ਹੋ ਕੇ ਸਹਾਇਤਾ ਕਰੇਗਾ!

ਡਾ. ਗੁਰਦਰਸ਼ਨ ਸਿੰਘ (ਢਿੱਲੋਂ){ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.