.


30/10/16)
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥(ਗੁਰੂ ਗ੍ਰੰਥ)-੫

ਅਵਤਾਰ ਸਿੰਘ ਮਿਸ਼ਨਰੀ (5104325827)

ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥(ਜਪੁਜੀ) ਗੁਰਬਾਣੀ ਦੇ ਚਾਨਣ ਵਿੱਚ "ਕਿਵ ਸਚਿਆਰਾ ਹੋਵੀਐ ਕਿਵ ਕੂੜੈ ਤੁਟੈ ਪਾਲਿ" ਦੀ ਲੜੀ ਵਿੱਚ ਅੱਜ ਚਤੁਰਾਈ ਸਿਆਣਪਾਂ ਦੀ ਗੱਲ ਕਰਦੇ ਹਾਂ ਜੋ ਕੂੜ ਦੀ ਪਾਲ ਵਿੱਚ ਸ਼ਾਮਲ ਹਨ। ਸਹਸ ਸੰਸਕ੍ਰਿਤ ਦਾ ਸ਼ਬਦ ਤੇ ਅਰਥ ਹੈ ਹਜਾਰਾਂ। ਸਿਆਣਪਾਂ-ਮਨ ਦੀਆਂ ਚਤਰਾਈਆਂ। ਭਾਵੈਂ ਹਜਾਰਾਂ ਲੱਖਾਂ ਕਰਮਕਾਂਡੀ ਮਨ ਦੀਆਂ ਚਲਾਕੀਆਂ-ਚਤਰਾਈਆਂ ਹੋਣ ਇੱਕ ਵੀ ਸਚਿਆਰੇ ਜੀਵਨ ਵਾਸਤੇ ਕੰਮ ਨਹੀਂ ਆਉਂਦੀ ਭਾਵ ਜੀਵਨ ਮਨੋਰਥ ਦੀ ਪ੍ਰਾਪਤੀ ਤੋਂ ਬਿਨਾ ਹੀ ਅਨਮੋਲ ਜਿੰਦਗੀ ਵਿਅਰਥ ਚਲੀ ਜਾਂਦੀ ਹੈ। ਨੋਟ-ਇੱਥੇ ਸਿਆਣੇ ਅਤੇ ਗਿਆਨਵਾਨ ਬਣਨ ਦੀ ਵਿਰੋਧਤਾ ਨਹੀਂ ਸਗੋਂ ਵਿਆਰਥ ਚਲਾਕੀਆਂ-ਚਤਰਾਈਆਂ ਦੀ ਨਿਖੇਧੀ ਕੀਤੀ ਗਈ ਹੈ।

ਧਰਮ ਦੇ ਨਾਂ ਤੇ ਕੀਤੀਆਂ ਜਾਂਦੀਆਂ ਹਜਾਰਾਂ ਰੀਤਾਂ ਰਸਮਾਂ ਸਿਆਣਪਾਂ ਵੀ ਰੱਬੀ ਰਾਹ ਵਿੱਚ ਕੰਮ ਨਹੀਂ ਆਉਂਦੀਆਂ-ਸੰਜਮ ਸਹਸ ਸਿਆਣਪਾ ਪਿਆਰੇ ਇੱਕ ਨ ਚਲੀ ਨਾਲਿ॥(੬੪੧) ਇਸ ਕਰਕੇ ਫੋਕੀਆਂ ਕਰਮਕਾਂਡੀ ਰੀਤਾਂ ਰਸਮਾਂ ਵਾਲੀਆ ਸਿਆਣਪਾਂ ਚਲਾਕੀਆਂ ਛੱਡ ਕੇ, ਭਲੇ ਪੁਰਖ ਭਾਵ ਸਾਧ ਗੁਰੂ ਨੂੰ ਮਿਲ ਕੇ ਇਨ੍ਹਾਂ ਫੋਕੀਆਂ ਚਤੁਰਾਈਆਂ ਦਾ ਹੰਕਾਰ ਤਿਆਗ ਦੇ-ਛੋਡਿ ਸਗਲ ਸਿਆਣਪਾ ਮਿਲਿ ਸਾਧ ਤਿਆਗੀ ਗੁਮਾਨੁ॥(੧੦੦੬) ਕਿਉਂਕਿ ਇਨ੍ਹਾਂ ਨੇ ਸਚਿਆਰੇ ਜੀਵਨ ਵਾਸਤੇ ਕੰਮ ਨਹੀਂ ਆਉਣਾ-ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ॥ (੩੯੬) ਮਨ ਦੀਆਂ ਚਲਾਕੀਆਂ ਹੰਕਾਰ ਦੀ ਅੱਗ ਵਿੱਚ ਸੜ ਜਾਂਦੀਆਂ ਨੇ ਤੇ ਮਨੁੱਖ ਆਪਣੇ ਰੋਣੇ ਰੋਂਦਾ ਹੀ ਇਸ ਸੰਸਾਰ ਤੋਂ ਤੁਰ ਜਾਂਦਾ ਹੈ-ਜਲੀਆ ਸਭ ਸਿਅਣਪਾ ਉਠੀ ਚਲਿਆ ਰੋਇ॥(੧੭) ਮੇਰਾ ਪ੍ਰਮਾਤਮਾਂ ਸਾਡੇ ਅੰਦਰਲੇ ਬਾਰੇ ਸਭ ਕਿਛ ਜਾਣਦਾ ਹੈ ਪਰ ਦੇਖੋ! ਧਰਮ ਦੇ ਨਾਂ ਤੇ ਕੀਤੇ ਸੰਜਮ ਭਾਵ ਬਾਹਰੀ ਕਰਮਕਾਂਡ, ਰੀਤਾਂ ਰਸਮਾਂ ਵਿਅਰਥ ਰਹੇ ਜਾਂਦੀਆਂ ਹਨ-ਸਭਿ ਸੰਜਮ ਰਹੇ ਸਿਆਵਪਾ॥ ਮੇਰਾ ਪ੍ਰਭੁ ਸਭੁ ਕਿਛੁ ਜਾਣਦਾ॥ (੭੨)

ਸੋ ਅਸਲ ਜੀਵਨ ਮਨੋਰਥ ਨੂੰ ਛੱਡ ਕੇ, ਰੀਤਾਂ, ਰਸਮਾਂ, ਕਰਮਕਾਂਡਾਂ, ਚਲਾਕੀਆਂ, ਚਤੁਰਾਈਆਂ ਦੇ ਹੰਕਾਰ ਵਾਲੀਆਂ ਫੋਕੀਆਂ ਸਿਆਣਪਾਂ ਵੀ ਸਾਡੇ ਤੇ ਪ੍ਰਮਾਤਮਾਂ ਦੇ ਰਾਹ ਵਿੱਚ ਕੂੜ ਦੀ ਪਾਲ ਹੀ ਹਨ ਜੋ ਸਾਨੂੰ ਸਚਿਆਰਾ ਨਹੀਂ ਹੋਣ ਦੇਂਦੀਆਂ। ਚਲਦਾ...


30/10/16)
ਅਮਨਦੀਪ ਸਿੰਘ

ਇਨਸਾਨੀਅਤ ਦੇ ਨਾਂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥

ਮੈਂ ਅਮਨਦੀਪ ਸਿੰਘ ਆਪ ਸਭ ਨੂੰ ਤੇ ਸਮੁੱਚੇ ਸਿੱਖ ਪੰਥ ਨੂੰ ਬੇਨਤੀ ਕਰ ਰਿਹਾ ਹਾਂ ਕਿ ਮੈਂ ਪਿਛਲੇ ਪੰਦਰਾਂ-ਸੋਲ੍ਹਾਂ ਸਾਲਾਂ ਤੋਂ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਘਰੋਂ ਭੱਜ ਕੇ ਜਾਂ ਨਾਰਾਜ਼ ਹੋ ਕੇ ਆਏ ਬੱਚਿਆਂ ਨੂੰ ਵਰਗਲਾ ਕੇ ਲਿਜਾਣ ਵਾਲੇ ਦੁਸ਼ਟਾਂ ਦੇ ਖਿਲਾਫ ਜੰਗ ਲੜ੍ਹ ਰਿਹਾ ਹਾਂ। ਮੈਂ ਆਪਣੀ ਇਸ ਪੰਦਰਾਂ ਸਾਲਾਂ ਦੀ ਲੰਮੀ ਜੰਗ ਦੀ ਇੱਕ ਕਹਾਣੀ ਵੀ ਲਿਖੀ ਹੈ, ਦਾਸਤਾਨ-ਏ-ਹੈਵਾਨੀਅਤ। ਜੋ ਕਿ ਸਿੰਘ ਸਭਾ ਕਨੇਡਾ, ਖਾਲਸਾ ਨਿਊਜ਼, ਕਨੇਡੀਅਨ ਪੰਜਾਬੀ ਟਾਈਮਜ਼ ਤੇ ਖਾਲਸਾ ਡਾਟ ਕਾਮ
org ਵਿੱਚ ਵੀ ਛਪੀ ਹੈ। ਦਰਬਾਰ ਸਾਹਿਬ ਦਾ ਮਾਮਲਾ ਹਰ ਇੱਕ ਦਾ ਸਾਂਝਾ ਧਾਰਮਿਕ ਤੇ ਸਮਾਜਿਕ ਮਾਮਲਾ ਹੈ। ਮੇਰੀ ਇਹ ਕਹਾਣੀ ਦੇਸ਼ ਵਿਦੇਸ਼ ਵਿੱਚ ਹਜ਼ਾਰਾਂ ਲੋਕਾਂ ਨੇ ਪੜ੍ਹੀ ਹੈ ਪਰ ਕਿਸੇ ਨੇ ਵੀ ਇਸ ਮਾਮਲੇ ਤੇ ਮੇਰਾ ਸਾਥ ਨਹੀਂ ਦਿੱਤਾ। ਮੈਂ ਮਿਹਨਤ ਮਜ਼ਦੂਰੀ ਕਰਦੇ ਹੋਏ ਵੀ ਇਸ ਮਾਮਲੇ ਤੇ ਲੰਮੇ ਸਮੇਂ ਤੋਂ ਲੜ੍ਹ ਰਿਹਾ ਹਾਂ ਤੇ ਆਖਰੀ ਦਮ ਤੱਕ ਲੜਦਾ ਰਹਾਂਗਾ। ਪਰ ਸਾਰਿਆਂ ਦੇ ਲਈ ਸੋਚਨ ਵਾਲੀ ਗੱਲ੍ਹ ਹੈ ਕਿ ਦਰਬਾਰ ਸਾਹਿਬ ਦਾ ਮਾਮਲਾ ਮੇਰਾ ਇਕੱਲੇ ਦਾ ਮਾਮਲਾ ਹੈ ਜਾਂ ਇੰਨ੍ਹਾਂ ਦੁਸ਼ਟਾਂ ਦਾ ਸ਼ਿਕਾਰ ਹੋਣ ਵਾਲੇ ਬੱਚੇ ਮੇਰੇ ਕੁੱਝ ਲੱਗਦੇ ਹਨ। ਮੈਂ ਤਾਂ ਸੋਚਿਆ ਸੀ ਕਿ ਮੇਰੀ ਕਹਾਣੀ ਪੜ੍ਹ ਕੇ ਲੋਕ ਨਿਕੰਮੇ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਕਮੇਟੀ ਦਾ ਤਖਤਾ ਪਲਟਣ ਲਈ ਉੱਠ ਖੜ੍ਹੇ ਹੋਣਗੇ। ਪਰ ਮੈਨੂੰ ਲਗਦਾ ਹੈ ਕਿ ਸਾਡੇ ਲੋਕਾਂ ਦਾ ਜ਼ਮੀਰ ਤਾਂ ਸਦਾ ਲਈ ਸੋਂ ਚੁੱਕਾ ਹੈ। ਇਹ ਦੁਸਟ ਦਰਬਾਰ ਸਾਹਿਬ ਵਿੱਚ ਹਾਲੇ ਵੀ ਬੇ ਖੋਫ ਆਪਣੀਆਂ ਮਾੜੀਆਂ ਹਰਕਤਾਂ ਨੂੰ ਅੰਜਾਮ ਦਿੰਦੇ ਹਨ। ਮੈਂ ਤਾਂ ਦੇਖ ਕੇ ਚਾਹੁੰਦੇ ਹੋਏ ਵੀ ਕੁੱਝ ਨਹੀਂ ਕਰ ਸਕਦਾ। ਕਿਉਂਕਿ ਮੇਰੇ ਕੋਲ ਨਾ ਹੀ ਪੈਸਾ ਹੈ ਤੇ ਨਾ ਹੀ ਕੋਈ ਮੇਰੇ ਨਾਲ ਖੜ੍ਹਨ ਵਾਲਾ ਹੈ। ਬਸ ਇੱਕ ਅਕਾਲ ਪੁਰਖ ਤੇ ਭਰੋਸਾ ਹੈ ਕਿ ਉਹ ਜਰੂਰ ਕੋਈ ਰਸਤਾ ਦਿਖਾਏਗਾ। ਮੇਰੀ ਸਮੁੱਚੇ ਖਾਲਸਾ ਪੰਥ ਤੇ ਇਨਸਾਨੀਅਤ ਪਸੰਦ ਲੋਕਾਂ ਨੂੰ ਬੇਨਤੀ ਹੈ ਕਿ ਇਸ ਜੰਗ ਵਿੱਚ ਮੇਰਾ ਸਾਥ ਦੇਣ ਜੋ ਮੈਂ ਆਪਣੀ ਜੰਗ ਵਿੱਚ ਕਾਮਯਾਬ ਹੋ ਗਿਆ ਤਾਂ ਹੋ ਸਕਦਾ ਹੈ ਕਿ ਗੱਦਾਰਾਂ ਕੋਲੋ ਗੁਰੂ ਘਰ ਅਜ਼ਾਦ ਕਰਾਉਣ ਦਾ ਰਾਹ ਖੁੱਲ ਜਾਵੇ ਅਤੇ ਸਿੱਖ ਕੌਮ ਲਈ ਕੌਈ ਚੜ੍ਹਦੇ ਸੂਰਜ ਵਰਗੀ ਨਵੀਂ ਸਵੇਰ ਆ ਜਾਵੇ।
ਆਪ ਜੀ ਦਾ ਦਾਸ
ਅਮਨਦੀਪ ਸਿੰਘ
ਮੋਬਾਇਲ: +91 9855867654

************************************

ਦਸਤਾਨ-ਏ-ਹੈਵਾਨੀਅਤ
ਦਰਬਾਰ ਸਾਹਿਬ ਦੇ ਗਲਿਆਰਾ ਵਿੱਚ ਬੱਚਿਆਂ ਨਾਲ ਹੁੰਦੇ ਸ਼ਰੀਰਕ ਸ਼ੋਸ਼ਣ ਅਤੇ ਗਾਇਬ ਹੁੰਦੇ ਬੱਚਿਆਂ ਦੀ
ਦੁੱਖਭਰੀ ਦਾਸਤਾਨ
ਹਰ ਇਨਸਾਨ ਨੂੰ ਆਪਣੀ ਜਿੰਦਗੀ ਵਿੱਚ ਵਾਪਰੀਆਂ ਘਟਨਾਂਵਾਂ ਲਿੱਖਣ ਦਾ ਹੱਕ ਹੈ। ਹਰ ਕਈ ਮਾੜੀ ਮੋਟੀ ਘਟਨਾਂ ਨੂੰ ਵੀ ਲੋਕਾਂ ਨਾਲ ਸਾਂਝੀ ਕਰ ਲੈਦਾ ਹੈ ਮੈ ਵੀ ਇਹ ਕੋਸ਼ਿਸ਼ ਕਰ ਰਿਹਾ ਹਾਂ। ਪਰ ਮੇਰੀ ਜਿੰਦਗੀ ਨਾਲ ਜੁੜੀਆਂ ਘਟਨਾਵਾਂ ਕੋਈ ਆਮ ਨਹੀਂ, ਜਿਸ ਤਰਾਂ ਦੀਆ ਹਰ ਇਨਸਾਨ ਦੀ ਦੀ ਜਿੰਦਗੀ ਵਿੱਚ ਵਾਪਰਦੀਆਂ ਹਨ ਮੇਰੀ ਜਿੰਦਗੀ ਦੀ ਘਟਨਾਵਾਂ ਨਾਲ ਸੰਘਰਸ਼ ਜੁੜਿਆ ਹੋਇਆ ਹੈ ਇਹ ਸੰਘਰਸ਼ ਦੀ ਕਹਾਣੀ ਵੀ ਕੋਈ ਆਮ ਜਗਾਂ ਦੀ ਨਹੀਂ ਹੈ ਬਲਕਿ ਸਿੱਖਾਂ ਦੇ ਸਰਬ ਉੱਚ ਅਸਥਾਨ ਦਰਬਾਰ ਸਾਹਿਬ ਨਾਲ ਜੁੜੀ ਹੋਈ ਹੈ, ਵੈਸੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਜਿੱਥੇ ਹੋਰ ਸਾਰੇ ਹੀਲੇ ਬੇਕਾਰ ਹੋ ਜਾਣ ਉੱਥੇ ਹਥਿਆਰ ਵਰਤ ਲੈਣਾ ਚਾਂਹੀਦਾ ਹੈ ਜੋ ਕਿ ਮੈ ਵਰਤ ਰਿਹਾ ਹਾਂ ਕਿਉਕਿ ਮੇਰੇ ਵੱਲੋ ਸ਼ੁਰੂ ਕੀਤੇ ਸੰਘਰਸ਼ ਨੂੰ ਪੂਰਾ ਕਰਨ ਲਈ ਮੈਂ ਸਾਰੇ ਹੀਲੇ ਵਰਤ ਕੇ ਵੇਖ ਲਏ ਹਨ। ਮੇਰੀ ਸੰਘਰਸ਼ ਦੀ ਇਹ ਕਹਾਣੀ ਅੱਜ ਤੋ ਲੱਗਭੱਗ ੧੫ ਸਾਲ ਪਹਲਿਾਂ ਤੋਂ ਸ਼ੁਰੂ ਹੁੰਦੀ ਹੈ। ਜਦੋਂ ਮੈ ਅੰਮ੍ਰਿਤਸਰ ਰਹਿੰਦਾ ਸੀ ਦਿਨੇ ਕੰਮ ਕਰਨ ਦੇ ਨਾਲ ਨਾਲ ਸਵੇਰੇ ਸ਼ਾਮ ਦਰਬਾਰ ਸਾਹਿਬ ਲੰਗਰ ਹਾਲ ਵਿੱਚ ਸੇਵਾ ਕਰਨ ਜਾਂਦਾ ਸੀ, ਮੈ ਸ਼ੁਰੂ ਤੋ ਹੀ ਵੇਖਦਾ ਰਿਹਾ ਹਾਂ ਕਿ ਦਰਬਾਰ ਸਾਹਿਬ ਵਿੱਚ ਬੇਹਿਸਾਬ ਆਵਾਰਾ ਕਿਸਮ ਤੇ ਬੰਦੇ ਰਹਿੰਦੇ ਹਨ ਜਿਹਨਾਂ ਵਿੱਚ ਕਈ ਮਿਹਨਤ ਮਜਦੂਰੀ ਕਰਨ ਵਾਲੇ ਵੀ ਹਨ ਜੋ ਕਿ ਲੰਗਰ ਖਾ ਕੇ ਟਾਈਮ ਪਾਸ ਕਰਦੇ ਹਨ ਤੇ ਇਹਨਾਂ ਲਈ ਦਰਬਾਰ ਸਾਹਿਬ ਇੱਕ ਰਹਿਣ ਤੇ ਟਿਕਾਣੇ ਤੋ ਵੱਧ ਕੁੱਝ ਵੀ ਨਹੀ, ਇਹਨਾਂ ਵਿੱਚ ਨੌਜਵਾਨ ਮੁੰਡਿਆਂ ਤੋਂ ਲੈ ਕੇ ੬੦-੬੫ ਸਾਲ ਤੱਕ ਦੇ ਬੁਜੁਰਗ ਵੀ ਹਨ। ਇਹਨਾਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਅਵਾਰਾ ਕਿਸਮ ਤੇ ਲੋਕ ਵੀ ਰਹਿੰਦੇ ਹਨ, ਜਿਹਨਾਂ ਵਿੱਚ ਅਲੱੜ ਉਮਰ ਦੇ ਮੁੰਡਿਆਂ ਤੋ ਲੈ ਕੇ ੩੦-੩੫ ਸਾਲ ਤੱਕ ਦੇ ਨੌਜਵਾਨ ਮੁੰਡੇ ਹਨ, ਇਹ ਕੀ ਕਰਦੇ ਹਨ, ਇਹਨਾਂ ਦਾ ਪਿਛੋਕੜ ਕੀ ਹੈ ਇਹ ਇੱਥੇ ਕਿਉਂ ਰਹਿੰਦੇ ਹਨ ਅੱਜ ਤੱਕ ਕਿਸੇ ਨੇ ਵੀ ਜਾਨਣ ਦੀ ਕੋਸਿਸ਼ ਨਹੀਂ ਕੀਤੀ। ਸ੍ਰੋਮਣੀ ਕਮੇਟੀ ਮੁਲਾਜਮਾਂ ਨੂੰ ਇਹ ਫ੍ਰੀ ਵਿੱਚ ਕੰਮ ਕਰਨ ਲਈ ਮਿਲ ਜਾਂਦੇ ਹਨ ਜਿਸ ਕਰਕੇ ਇਹ ਜਿੰਨੇ ਮਰਜੀ ਚੰਗੇ ਮਾੜੇ ਕਰਮ ਕਰੀਂ ਜਾਣ ਇਸ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ, ਇਹਨਾਂ ਤੋ ਇਲਾਵਾ ਪ੍ਰਵਾਸੀ ਮਜਦੂਰ ਵੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਮੇਰੀ ਸੰਘਰਸ਼ ਦੀ ਅਸਲੀ ਕਹਾਣੀ ਉਸ ਦਿਨ ਤੋਂ ਸੁਰੂ ਹੋਈ ਜਿਸ ਦਿਨ ਮੈਨੂੰ ਮੇਰੇ ਨਾਲ ਲੇਬਰ ਦਾ ਕੰਮ ਕਰਨ ਵਾਲੇ ਬੰਦਿਆਂ ਨੇ ਦਸਿਆ ਕਿ ਤੂੰ ਲੰਗਰ ਵਿੱਚ ਸੇਵਾ ਕਰਦਾ ਹੈ ਲੰਗਰ ਹਾਲ ਵਿੱਚ ਜੋ ਡਰਾਈਵਰ ਵੀ ਸੇਵਾ ਕਰਦਾ ਹੈ ਉਹ ਬੱਚੇ ਲਿਜਾਕੇ ਵੇਚਦਾ ਹੈ ਭਾਵੇ ਮੈ ਪਹਿਲਾਂ ਵੀ ਉਸ ਨੂੰ ਕਈ ਵਾਰ ਬੱਚਿਆਂ ਨੂੰ ਵਰਗਾਲਉਦੇ ਵੇਖਿਆ ਸੀ, ਪਰ ਉਸ ਵੇਲੇ ਮੈ ਕੋਈ ਖਾਸ ਧਿਆਨ ਨਾ ਦਿੱਤਾ ਪਰ ਬੰਦਿਆਂ ਦੇ ਇੰਨੀ ਗੱਲ ਦੱਸਣ ਤੇ ਮੈ ਉਸ ਤੇ ਨਿਗ੍ਹਾ ਰਖਣੀ ਸ਼ੁਰੂ ਕਰ ਦਿੱਤੀ। ਉਦੋਂ ਮੈਨੂੰ ਪਹਿਲੀ ਵਾਰ ਪਤਾ ਲਗਾ ਕਿ ਲੰਗਰ ਦੇ ਮੁਲਾਜਮ ਮੁਫਤ ਦੇ ਕੰਮ ਕਰਨ ਵਾਲੇ ਬੰਦਿਆਂ ਤੋ ਇਲਾਵਾ ਨਸ਼ਾ ਵੀ ਮੁਫਤ ਦਾ ਖਾਂਦੇ ਹਨ।
ਡਰਾਇਵਰ ਨੇ ਮੁਲਾਜਮ ਤੇ ਫ੍ਰੀ ਸੇਵਾ ਕਰਨ ਵਾਲੇ ਨਸ਼ੇ ਖੁਆ ਕੇ ਅੰਨੇ ਕਾਣੇ ਕਰ ਛੱਡੇ ਸਨ, ਇਸ ਕਰਕੇ ਕੋਈ ਵੀ ਉਸ ਦਾ ਵਿਰੋਧ ਨਹੀਂ ਸੀ ਕਰਦਾ ਤੇ ਉਹ ਬੇਖੋਫ ਹੋ ਕੇ ਆਪਣੀਆਂ ਮਾੜੀਆਂ ਹਰਕਤਾਂ ਨੂੰ ਅੰਜਾਮ ਦਿੰਦਾ ਰਹਿੰਦਾ। ਉਹ ਸ਼ਰਾਬ ਪੀ ਕੇ ਲੰਗਰ ਹਾਲ ਵਿੱਚ ਸੇਵਾ ਕਰਦਾ ਰਹਿੰਦਾ, ਹਰ ਵੇਲੇ ਨਸ਼ੇ ਵਿੱਚ ਹੀ ਰਹਿੰਦਾ। ਮੈਂ ਕਈ ਵਾਰ ਇਸ ਨੂੰ ਬੱਚੇ ਲੈ ਕੇ ਜਾਂਦੇ ਨੂੰ ਕਾਬੂ ਕਰਵਾਇਆ ਪਰ ਸ੍ਰੋਮਣੀ ਕਮੇਟੀ ਦੇ ਮੁਲਾਜਮ (ਖਾਸ ਕਰਕੇ ਹੀਰਾ ਸਿੰਘ ਪਿੰਡ ਸੁਰ ਸਿੰਘ ਵਾਲਾ) ਹਰ ਵੇਲੇ ਉਸ ਦੀ ਢਾਲ ਬਣ ਜਾਂਦੇ ਉਸ ਨੂੰ ਪਾਗਲ ਕਹਿੰਦੇ ਤੇ ਮੇਰੀ ਉਸ ਨਾਲ ਦੋਸਤੀ ਕਰਵਾਉਣ ਦੀ ਕੋਸਿਸ਼ ਕਰਦੇ ਕਿਉਂਕਿ ਮੇਰੇ ਤੋ ਬਿਨਾਂ ਉਸ ਦੇ ਖਿਲਾਫ ਜੁਬਾਨ ਤੱਕ ਖਲਣ ਵਾਲਾ ਕੋਈ ਨਹੀਂ ਸੀ। ਇਸ ਡਰਾਇਵਰ ਦੇ ਕੋਲੋਂ ਹੀ ਮੈਨੂੰ ਹੋਰ ਬੰਦਿਆਂ ਬਾਰੇ ਪਤਾ ਲਗਿਆ ਜੋ ਦਰਬਾਰ ਸਾਹਿਬ ਵਿਚੋਂ ਘਰੋਂ ਭੱਜ ਕੇ ਆਏ ਬੱਚਿਆਂ ਨੂੰ ਵਰਗਲਾ ਕੇ ਲੈ ਜਾਂਦੇ ਹਨ। ਡਰਾਇਵਰ ੧੦ ਸਾਲ ਦੇ ਬੱਚਿਆਂ ਤੋ ਲੈ ਕੇ ੧੪-੧੫ ਸਾਲ ਤੱਕ ਦੇ ਬੱਚਿਆਂ ਨੂੰ ਲੈ ਜਾਂਦਾ ਸੀ। ਉਹ ਮੈਨੂੰ ਕਹਿੰਦਾ ਹੋਰ ਵੀ ਬੰਦੇ ਬੱਚਿਆਂ ਨੂੰ ਲੈ ਕੇ ਜਾਂਦੇ ਹਨ ਤੂੰ ਉਹਨਾਂ ਨੂੰ ਕਿਉਂ ਨਹੀਂ ਰੋਕਦਾ। ਜੇ ਮੈ ਜਿਆਦਾ ਵਿਸਥਾਰ ਵਿੱਚ ਲਿਖਾਂ ਤਾਂ ਕਹਾਣੀ ਬਹੁਤ ਲੰਬੀ ਹੋ ਜਾਵੇਗੀ, ਜਿਸ ਕਰਕੇ ਮੈ ਖਾਸ ਖਾਸ ਘਟਨਾਵਾਂ ਦਾ ਜਿਕਰ ਕਰਾਂਗਾ। ਇਸ ਲਈ ਮੈਂ ੨੦੦੫ ਵਿੱਚ ਵਾਪਰੀ ਘਟਨਾ ਦਾ ਜਿਕਰ ਕਰ ਰਿਹਾ ਹਾਂ। ਜਦੋਂ ਸਵੇਰ ਦੇ ਟਾਈਮ ਲੰਗਰ ਹਾਲ ਵਿੱਚ ਇੱਕ ਮਾਸੂਮ ਬੱਚੇ ਨੂੰ ਡਰਾਈਵਰ ਲੈ ਕੇ ਚੱਲਿਆ ਸੀ ਤਾਂ ਮੈ ਉਸ ਕੋਲੋਂ ਬੱਚੇ ਨੂੰ ਛੁੱਡਾ ਲਿਆ। ਡਰਾਈਵਰ ਬਾਰੇ ਸੱਭ ਕੁੱਝ ਜਾਣਦੇ ਹੋਏ ਵੀ ਲੰਗਰ ਹਾਲ ਵਿਚੋਂ ਕੋਈ ਮੇਰੀ ਮਦਦ ਲਈ ਅੱਗੇ ਨਾ ਆਇਆ, ਹਾਂ ਇੱਕ ਨਸ਼ੇੜੀ ਬੰਦਾ ਡਰਾਈਵਰ ਦੀ ਮਦਦ ਤੇ ਜਰੂਰ ਆਇਆ। ਜਿਸ ਨੇ ਮੈਨੂੰ ਉਲਝਾ ਲਿਆ ਤੇ ਡਰਾਈਵਰ ਬੱਚਾ ਲੈ ਕੇ ਨਿਕਲ ਗਿਆ। ਮੈਂ ਵੀ ਉਸ ਦੇ ਪਿੱਛੇ ਗਿਆ ਉਹ ਬੰਦਾ ਵੀ ਮੇਰੇ ਨਾਲ ਹੀ ਆ ਗਿਆ। ਮੈਂ ਘੰਟਾ ਘਰ ਤੱਕ ਗਿਆ ਪਰ ਡਰਾਈਵਰ ਜਾ ਚੁੱਕਾ ਸੀ ਮੈਂ ਵਾਪਿਸ ਆ ਗਿਆ ਤੇ ਮੇਰਾ ਮਨ ਬਹੁਤ ਖਰਾਬ ਹੋ ਰਿਹਾ ਸੀ ਕਿ ਮੈ ਬੱਚੇ ਨੂੰ ਬਚਾ ਨਹੀ ਸਕਿਆ ਉਸ ਵੇਲੇ ਮੈਂ ਜਿਸ ਘਰ ਵਿੱਚ ਲੇਬਰ ਦਾ ਕੰਮ ਕਰਦਾ ਸੀ ਉਹ ਘਰ ਵਾਲਿਆਂ ਨਾਲ ਵੀ ਮੈ ਇਸ ਤਰ੍ਹਾਂ ਦੇ ਬੰਦਿਆਂ ਬਾਰੇ ਅਕਸਰ ਗੱਲਾ ਕਰਦਾ ਰਹਿੰਦਾ ਸੀ ਉਸ ਦਿਨ ਮੇਰਾ ਕੰਮ ਕਰਨ ਨੂੰ ਮਨ ਨਹੀ ਸੀ ਕਰ ਰਿਹਾ ਮੈ ਡਰਾਇਵਰ ਨੂੰ ਸੋਧਣ ਦਾ ਪੱਕਾ ਇਰਾਦਾ ਕਰ ਲਿਆ ਸੀ ਉਸ ਵੇਲੇ ਮੇਰੇ ਕੋਲ ੫੦੦/ ਰੁਪੈ ਸਨ। ਮੈਂ ਤਲਵਾਰ ਖਰੀਦ ਕੇ ਡਰਾਈਵਰ ਦੀ ਲੱਤ ਵੱਡਣ ਦਾ ਪੱਕਾ ਫੈਸਲਾ ਕਰ ਲਿਆ ਤੇ ਘਰ ਵਾਲਿਆਂ ਨੂੰ ਵੀ ਦੱਸ ਦਿਤਾ ਤੇ ਉਸ ਦਿਨ ਮੈ ਕੰਮ ਛੱਡ ਦਿੱਤਾ। ਮੇਰੀ ਇਸ ਗਲ ਤੇ ਬੜੀ ਗੰਭੀਰਤਾ ਦਿਖਾਉਦਿਆਂ ਉਹਨਾਂ ਦੇ ਲੜਕੇ ਨੇ ਕਿਹਾ ਕਿ ਮੇਰਾ ਮਾਮਾ ਸ੍ਰੋਮਣੀ ਕਮੇਟੀ ਵਿੱਚ ਪੀ. ਏ (ਰੂਪ ਸਿੰਘ) ਹੈ ਮੈਂ ਹੁਣੇ ਜਾ ਕੇ ਉਸ ਨਾਲ ਗੱਲ ਕਰਦਾ ਹਾਂ ਉਹ ਉਸੇ ਵੇਲੇ ਦਰਬਾਰ ਸਾਹਿਬ ਚਲਾ ਗਿਆ ਤੇ ਮੈਨੂੰ ਆ ਕੇ ਦਸਿਆ ਕਿ ਮੇਰੀ ਪੀ ਏ ਨਾਲ ਗੱਲ ਹੋ ਗਈ ਹੈ ਤੇ ਪੀ. ਏ ਨੇ ਲੰਗਰ ਹਾਲ ਦੇ ਮੈਨੇਜਰ ਨੂੰ ਕਾਰਵਾਈ ਕਰਨ ਲਈ ਕਹਿ ਦਿੱਤਾ ਹੈ ਤੇ ਉਸ ਨੇ ਦੁਪਹਿਰ ਦੇ ਵੇਲੇ ਮੈਨੂੰ ਲੰਗਰ ਹਾਲ ਦੇ ਮੈਨੇਜਰ (ਜੋਗਿੰਦਰ ਸਿੰਘ) ਨਾਲ ਮਿਲਾਇਆ ਮੈਨੇਜਰ ਨੇ ਬੰਦ ਕਮਰੇ ਵਿੱਚ ਮੇਰੇ ਨਾਲ ਗੱਲ ਕੀਤੀ ਜਿੱਥੇ ਸ਼੍ਰੋਮਣੀ ਕਮੇਟੀ ਤੇ ਦੋ-ਚਾਰ ਸੀਨੀਅਰ ਮੁਲਾਜਮਾ ਤੋ ਇਲਾਵਾ ਸੁਪਰਵਾਇਜਰ ਭੁਪਿੰਦਰ ਸਿੰਘ (ਭਿੰਦਾ) ਵੀ ਮੌਜੂਦ ਸੀ, ਮੈ ਮੈਨੇਜਰ ਨੂੰ ਡਰਾਈਵਰ ਸਮੇਤ ਬੱਚੇਆਂ ਨੂੰ ਲਿਜਾਣ ਵਾਲੇ ਹੋਰ ਬੰਦਿਆਂ ਬਾਰੇ ਵੀ ਦੱਸਿਆ, ਜਿਹਨਾਂ ਵਿੱਚ ਕੁੜੀਆਂ ਵਾਲਾ ਬਾਬਾ ਜੁਗਰਾਜ ਸਿੰਘ ਉਰਫ ਰਾਜੂ, ਕਾਲਾ ਕੱਟਾ (ਲੱਖਾ) ਜੰਟਾ ਨਹਿੰਗ ਤੇ ਗਾਜੀ ਸ਼ਾਮਿਲ ਸਨ। ਮੈਂ ਮੈਨੇਜਰ ਦੇ ਕੋਲ ਡਰਾਇਵਰ ਦੀ ਲੱਤ ਵੱਡਣ ਦੀ ਧਮਕੀ ਵੀ ਦੇ ਦਿਤੀ ਤਾਂ ਮੈਨੇਜਰ ਨੇ ਕਿਹਾ ਕਿ ਤੂੰ ਕੁੱਝ ਨਾਂ ਕਰੀਂ ਅਸੀਂ ਇਹਨਾਂ ਸਾਰੇ ਬੰਦਿਆਂ ਦਾ ਬੰਦੋਬਸਤ ਕਰਾਂਗੇ, ਇਹ ਮੁੜ ਕੇ ਇੱਥੇ ਦਿਖਾਈ ਨਹੀਂ ਦੇਣਗੇ, ਮੈਨੇਜਰ ਦੂਸਰੇ ਦਿਨ ਸਵੇਰੇ ੫: ੩੦ ਵਜੇ ਲੰਗਰ ਹਾਲ ਵਿੱਚ ਪਹੁੰਚ ਗਿਆ, ਮੇਰੇ ਪਹੁੰਚਣ ਤੋ ਪਹਿਲਾਂ ਚਾਰ-ਪੰਜ ਸ਼੍ਰੋਮਣੀ ਕਮੇਟੀ ਦੇ ਮੁਲਾਜਮ ਲੰਗਰ ਹਾਲ ਵਿੱਚ ਸੋਟੀਆਂ ਲੈ ਕੇ ਘੁੰਮ ਰਹੇ ਸਨ। ਉਹਨਾ ਨੇ ਮੈਨੂੰ ਬੰਦੇ ਦਿਖਾਉਣ ਦਾ ਇਸ਼ਾਰਾ ਕੀਤਾ। ਮੈਂ ਘੁੰਮ ਕੇ ਡਰਾਈਵਰ ਨੂੰ ਸਾਰੇ ਲੰਗਰ ਹਾਲ ਵਿੱਚ ਦੇਖਿਆ ਤਾਂ ਉਸ ਵੇਲੇ ਉਸ ਨਾਲ ਇੱਕ ੧੪-੧੫ ਸਾਲ ਦਾ ਲੜਕਾ ਸੀ ਜਿਸ ਨੂੰ ਉਸ ਨੇ ਗੱਡੀ ਤੇ ਲਿਜਾਣ ਦਾ ਲਾਲਚ ਦੇ ਕੇ ਵਰਗਲਾਇਆ ਹੋਇਆ ਸੀ, ਇਹ ਲੜਕਾ ਜਲੰਧਰ ਦਾ ਰਹਿਣ ਵਾਲਾ ਸੀ। ਮੈ ਮੁਲਾਜਮਾ ਨੂੰ ਇਸ਼ਾਰਾ ਕਰ ਦਿੱਤਾ ਤੇ ਉਹਨਾਂ ਨੇ ਡਰਾਇਵਰ ਨੂੰ ਲੜਕੇ ਸਮੇਤ ਕਾਬੂ ਕਰ ਲਿਆ ਤੇ ਮੈਨੇਜਰ ਕੋਲ ਲੈ ਗਏ। ਮੈਨੇਜਰ ਨੇ ਡਰਾਇਵਰ ਨੂੰ ਦੇਖਦੇ ਹੀ ਕਿਹਾ ਕਿ ਇਹ ਤਾਂ ਬੱਚੇ ਲਿਜਾ ਕੇ ਵੇਚਦਾ ਹੈ ਇਸ ਨੂੰ ਪਹਿਲਾਂ ਵੀ ਕਈ ਵਾਰ ਫੜਿਆ ਹੈ, ਜਦੋ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਤੰਬਾਕੂ ਦੀ ਪੂੜੀ ਤੇ ਭੂਕੀ ਨਿਕਲੀ ਜਦੋਂ ਉਸ ਦੀ ਕੁੱਟ ਮਾਰ ਕੀਤੀ ਤਾਂ ਉਸ ਨੇ ਉਸ ਕੋਲੋਂ ਨਸ਼ਾਂ ਲੈ ਕੇ ਖਾਣ ਵਾਲੇ ਕਈ ਮੁਲਾਜਮਾਂ ਤੇ ਨਾ ਲਏ। ਕੁੱਟਮਾਰ ਕਰਨ ਤੋ ਬਾਅਦ ਮੈਨੇਜਰ ਉਸ ਨੂੰ ਗਲਿਆਰਾ ਚੌਕੀ ਫੜਾ ਦਿੱਤਾ। ਮੱਸਿਆ ਹੋਣ ਕਰਕੇ ਬਾਕੀ ਬੰਦੇ ਤਾਂ ਉਸ ਦਿਨ ਨਾ ਮਿਲੇ। ਦੂਸਰੇ ਦਿਨ ਜਦੋਂ ਸਵੇਰ ਵੇਲੇ ਮੈ ਦਰਬਾਰ ਸਾਹਿਬ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਹੀ ਡਰਾਇਵਰ ਮੈਨੂੰ ਮਿਲ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਤੂੰ ਮੈਨੂੰ ਪੁਲਿਸ ਕੋਲ ਫੜਾ ਕੇ ਚੰਗਾ ਨਹੀਂ ਕੀਤਾ, ਮੇਰੀ ਹੁਣ ਪੁਲਿਸ ਵਾਲਿਆਂ ਨਾਲ ਜਾਣ-ਪਛਾਣ ਹੋ ਗਈ ਹੈ। ਹੁਣ ਮੈਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ। ਉਸ ਨੇ ਕਈ ਵਾਰੀ ਮੈਨੂੰ ਜਾਨੋਂ ਮਾਰਨ ਦੀਆਂ ਧੱਮਕੀਆਂ ਵੀ ਦਿੱਤੀਆਂ। ਇਸ ਤੋਂ ਇਲਾਵਾ ਮੈਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਨੇ ਵੀ ਬੜਾ ਡਰਾਇਆ ਕਿ ਤੂੰ ਇਹੋ ਜਿਹੇ ਬੰਦਿਆਂ ਨਾਲ ਪੰਗਾਂ ਨਾ ਲੈ ਤੈਨੂੰ ਕੋਈ ਛੁਰਾ ਮਾਰ ਕੇ ਮਾਰ ਦੇਵੇਗਾ ਪਰ ਮੈਂ ਕਿਸੇ ਦੀ ਕੋਈ ਪਰਵਾਹ ਨਾ ਕੀਤੀ ਤੇ ਆਪਣਾ ਸੰਘਰਸ਼ ਜਾਰੀ ਰੱਖਿਆ, ਕਾਲਾ ਕੱਟਾ (ਲੱਖਾ) ਬੱਚਿਆਂ ਨੂੰ ਫੈਕਟਰੀ ਵਿੱਚ ਕੰਮ ਦਾ ਲਾਲਚ ਦੇ ਕੇ ਵਰਗਾਲਾ ਲੈਂਦਾ ਸੀ, ਗਾਜੀ ਕਿਸੇ ਡੇਰੇ ਦੇ ਨਾਂ ਦੇ ਅਤੇ ਜੱਟਾਂ ਨਹਿੰਗ ਮੇਲਿਆ ਵਿੱਚ ਸਮਾਨ ਵੇਚਣ ਦੇ ਨਾ ਦੇ ਅਤੇ ਕੜਿਆਂ ਵਾਲਾ ਬਾਬਾ ਜੋ ਹੇਮਕੁੰਟ ਦੇ ਰਸਤੇ ਵਿੱਚ ਲੰਗਰ ਲਾਉਦਾ ਹੈ, ਲੰਗਰ ਵਿੱਚ ਸੇਵਾ ਦੇ ਨਾਂ ਤੇ ਬੱਚਿਆਂ ਨੂੰ ਵਰਗਾਲਾ ਲੈਂਦਾ ਹੈ, ਇਹ ਸਾਰੇ ਬੱਚਿਆਂ ਨਾਲ ਦੁਸ਼ਕਰਮ ਵੀ ਕਰਦੇ ਹਨ, ਖਾਸ ਗੱਲ ਇਹ ਹੈ ਕਿ ਇਹਨਾਂ ਨਾਲ ਜਾਣ ਵਾਲੇ ਬੱਚੇ ਦੁਬਾਰਾ ਦਿਖਾਈ ਨਹੀਂ ਦਿੰਦੇ। ਡਰਾਇਵਰ ਬਾਰੇ ਤਾਂ ਸਾਰੇ ਜਾਣਦੇ ਹਨ ਕਿ ਇਹ ਬੱਚਿਆਂ ਨਾਲ ਦੁਸ਼ਕਰਮ ਕਰਨ ਤੋ ਬਾਅਦ ਉਹਨਾ ਨੂੰ ਡਰਾਇਵਰਾਂ ਕੋਲ ਜਾਂ ਢਾਬਿਆਂ ਤੇ ਵੇਚ ਦਿੰਦਾ ਹੈ, ਡਰਾਇਵਰ ਤੋਂ ਇਲਾਵਾ ਹੋਰ ਬਾਕੀ ਬੰਦਿਆਂ ਦੁਆਰਾ ਲਿਜਾਏ ਜਾਣ ਵਾਲੇ ਬੱਚਿਆਂ ਨਾਲ ਕੀ ਬੀਤਦੀ ਹੈ ਇਹ ਰਾਜ ਜਰੂਰ ਖੁਲਣਾ ਚਾਹੀਂਦਾ ਹੈ ਜਿਸ ਲਈ ਮੈ ਲਗਾਂਤਾਰ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਪੰਦਰਾਂ ਸਾਲ ਵਿੱਚ ਵਾਪਰੀਆਂ ਖਾਸ ਖਾਸ ਘਟਨਾਵਾਂ ਦਾ ਹੀ ਜਿਕਰ ਕਰਾਂਗਾ ਤਾਂ ਕਿ ਗਲ ਛੇਤੀ ਖਤਮ ਹੋ ਸਕੇ ਵਿੱਚ ਵਿਚਾਲੇ ਵਾਪਰੀਆਂ ਸੰਵੇਦਣਸ਼ੀਲ ਕਈ ਗਲਾਂ ਦਾ ਜਿਕਰ ਮੈ ਇੱਕ ਕਿਤਾਬ ਲਿਖ ਕੇ ਜਰੂਰ ਕਰਾਂਗਾਂ, ਇਸੇ ਦੌਰਾਨ ਮੈਨੂੰ ਰਾਜੂ ਭਈਏ ਬਾਰੇ ਪਤਾ ਲੱਗਿਆ ਸੀ ਜਿਸ ਨੂੰ ਕਮੇਟੀ ਵਾਲਿਆਂ ਨੇ ਲੰਗਰ ਹਾਲ ਦੇ ਬਾਹਰ ਲੱਗਣ ਵਾਲੇ ਚਾਹ ਦੇ ਲੰਗਰ ਦੀ ਜਿੰਮੇਵਾਰੀ ਸੰਭਾਲੀ ਹੋਈ ਸੀ, ਇਹ ਵੀ ਇਨਾਂ ਸਾਰਿਆਂ ਬੰਦਿਆਂ ਨਾਲ ਮਿਲਿਆ ਹੋਇਆ ਸੀ। ਇਸ ਨੂੰ ਕਮੇਟੀ ਵਾਲਿਆਂ ਨੇ ਇੱਕ ਕਮਰਾ ਵੀ ਦਿੱਤਾ ਹੋਇਆ ਸੀ, ਇਹ ਬੱਚਿਆਂ ਤੋਂ ਚੋਰੀਆਂ ਵੀ ਕਰਵਾਉਂਦਾ ਸੀ ਤੇ ਬੱਚਿਆਂ ਨਾਲ ਦਰਬਾਰ ਸਾਹਿਬ ਦੇ ਅੰਦਰ ਹੀ ਆਪਣੇ ਕਮਰੇ ਵਿੱਚ ਹੀ ਦੁਸ਼ਕਰਮ ਵੀ ਕਰਦਾ ਸੀ, ਇਸ ਦੀ ਗਲਿਆਰਾ ਚੌਕੀ ਦੇ ਮੁਲਾਜਮਾ ਨਾਲ ਵੀ ਚੰਗੀ ਦੋਸਤੀ ਸੀ ਇਹ ਤੰਮਾਕੂ ਵੀ ਖਾਦਾ ਸੀ, ਤੇ ਸ਼ਰਾਬ ਵੀ ਪੀਂਦਾ ਸੀ। ਸ਼੍ਰੋਮਣੀ ਕਮੇਟੀ ਦੇ ਮੁਲਾਜਮ ਇਸ ਬਾਰੇ ਸਭ ਕੁੱਝ ਜਾਣਦੇ ਹਨ ਪਰ ਕੋਈ ਵੀ ਇਸ ਦਾ ਵਿਰੋਧ ਨਹੀ ਸੀ ਕਰਦਾ, ਸਾਲ ੨੦੧੨ ਵਿੱਚ ਇਸ ਮਾਮਲੇ ਤੇ ਮੈਂ ਬਲਦੇਵ ਸਿੰਘ ਸਿਰਸਾ ਨਾਲ ਵੀ ਗੱਲ ਕੀਤੀ, ਉਸ ਸਮੇ ਮੈਨੂੰ ਇੱਕ ਲੜਕਾ ਦਰਬਾਰ ਸਾਹਿਬ ਅੰਦਰ ਮਿਲਿਆ ਜੋ ਕੜਿਆਂ ਵਾਲੇ ਬਾਬੇ ਕੋਲੋਂ ਭੱਜ ਕੇ ਆਇਆ ਸੀ। ਉਸ ਨੇ ਮੈਨੂੰ ਬਾਬੇ ਵੱਲੋਂ ਬੱਚਿਆਂ ਤੇ ਕੀਤੇ ਜਾਂਦੇ ਜੁਲਮਾਂ ਬਾਰੇ ਦੱਸਿਆ ਜਿਸ ਦਾ ਉਹ ਵੀ ਡੇਢ ਸਾਲ ਤੱਕ ਸ਼ਿਕਾਰ ਹੁੰਦਾ ਰਿਹਾ ਸੀ। ਉਹ ਦਰਬਾਰ ਸਾਹਿਬ ਦੇ ਬਾਹਰ ਇੱਕ ਦੁਕਾਨ ਤੇ ਕੰਮ ਕਰਨ ਲੱਗ ਪਿਆ। ਉਹ ਅਕਸਰ ਬਿਮਾਰ ਰਹਿੰਦਾ ਸੀ। ਉਸ ਨੇ ਮੈਨੂੰ ਦੱਸਿਆ ਕਿ ਬਾਬੇ ਮੇਰੇ ਕੋਲੋ ਡੇਢ ਸਾਲ ਕੰਮ ਵੀ ਕਰਵਾਇਆ ਤੇ ਦੁਸ਼ਕਰਮ ਵੀ ਕਰਦਾ ਰਿਹਾ ਤੇ ਮੈਨੂੰ ਵੀ ਕੋਈ ਪੈਸਾ ਨਹੀਂ ਦਿਤਾ ਉਸਦੇ ਮਾਂ ਬਾਪ ਮਰ ਚੁੱਕੇ ਸਨ। ਉਹ ਵੇਰਕਾ ਦਾ ਰਹਿਣ ਵਾਲਾ ਸੀ ਤੇ ਉਸ ਆਪਣਾ ਇਲਾਜ ਕਰਵਾਉਣ ਤੋ ਵੀ ਅਸਮਰਥ ਸੀ, ਮੈਂ ਉਸ ਨੂੰ ਕਿਹਾ ਕਿ ਜੋ ਉਹ ਬਾਬੇ ਦੀਆ ਕਰਤੂਤਾਂ ਖਿਲਾਫ ਗਵਾਹੀ ਦੇ ਦੇਵੇ ਤਾਂ ਉਸ ਨੂੰ ਪੈਸੇ ਵੀ ਮਿਲ ਜਾਣਗੇ (ਕਿਉਂਕਿ ਬਾਬਾ ਉਸਨੂੰ ੩੦੦੦/ ਰੂਪੈ ਕਰਕੇ ਲੈ ਕੇ ਗਿਆ ਸੀ) ਤੇ ਤੇਰੇ ਵਰਗੇ ਹੋਰ ਬੱਚੇ ਵੀ ਉਸ ਦਾ ਸ਼ਿਕਾਰ ਬਣਨ ਤੋ ਬਚ ਜਾਣਗੇ, ਉਹ ਮੇਰੇ ਕਹਿਣ ਤੇ ਕਿਤੇ ਵੀ ਗਵਾਹੀ ਦੇਣ ਨੂੰ ਤਿਆਰ ਹੋ ਗਿਆ। ਉਸ ਦੀ ਉਮਰ ਤਕਰੀਬਨ ੧੪-੧੫ ਸਾਲ ਸੀ। ਬਲਦੇਵ ਸਿੰਘ ਸਿਰਸਾ ਨੂੰ ਮੈਂ ਉਸ ਲੜਕੇ ਬਾਰੇ ਦੱਸਿਆ ਉਸ ਨੇ ਕਿਹਾ ਕਿ ਤੂੰ ਉਸ ਲੜਕੇ ਦੇ ਬਿਆਨ ਲਿਖ ਕੇ ਮੈਨੂੰ ਦੇ ਜੋ ਕਿ ਮੈ ਦੇ ਦਿਤੇ, ਸਪੋਕਸਮੈਨ ਵਿੱਚ ਲਿਖਣ ਵਾਲੇ ਅਮਰਜੀਤ ਸਿੰਘ ਬੱਡਗੁਜਰਾਂ ਨਾਲ ਵੀ ਮੈਂ ਇਸ ਮਾਮਲੇ ਤੇ ਗੱਲ ਕੀਤੀ ਹੋਈ ਸੀ। ਜਿਨਾਂ ਨੇ ਇਸ ਮਾਮਲੇ ਵਿੱਚ ਬਹੁਤ ਗੰਭੀਰਤਾਂ ਦਿਖਾਈ ਉਹਨਾਂ ਦੇ ਕਹਿਣ ਤੇ ਮੈ ਅੰਮ੍ਰਿਤਸਰ ਸਾਹਿਬ ਵਿੱਚ ਇੱਕ ਮੀਟਿੰਗ ਵੇਲੇ ਭਾਈ ਹਰਪਾਲ ਸਿੰਘ ਚੀਮਾ ਨੂੰ ਵੀ ਮਿਲਿਆ ਤੇ ਉਹਨਾਂ ਨੂੰ ਇੱਕ ਕਾਗਜ ਤੇ ਲਿਖ ਕੇ ਸਭ ਕੁੱਝ ਦਿੱਤਾ। ਇੱਕ ਦਿਨ ਅਮਰਜੀਤ ਸਿੰਘ ਬੱਡਗੁਜਰਾ ਨੇ ਮੈਨੂੰ ਦੱਸਿਆ ਕਿ ਮਾਤਾ ਗੰਗਾ ਨਿਵਾਸ ਵਿੱਚ ਪਾਰਟੀ (ਪੰਚ ਪ੍ਰਧਾਨੀ ਮੀਟਿੰਗ ਹੋ ਰਹੀ ਹੈ ਤੂੰ ਕਰਨ ਨੂੰ ਲੈ ਕੇ ਉੱਥੇ ਪਹੁੰਚ ਜਾਵੀਂ। ਦੱਸੇ ਹੋਏ ਸਮੇ ਤੇ ਮੈ ਕਰਨ ਨੂੰ ਲੈ ਕੇ ਉੱਥੇ ਪਹੁੰਚ ਗਿਆ। ਜਿੱਥੇ ਪੰਚ ਪ੍ਰਧਾਨੀ ਦੇ ਸਾਰੇ ਲੀਡਰ ਦਲਜੀਤ ਸਿੰਘ ਬਿੱਟੂ, ਹਰਪਾਲ ਸਿੰਘ ਚੀਮਾਂ, ਹਰਦੀਪ ਸਿੰਘ ਮਹਿਰਾਜ, ਕੁਲਬੀਰ ਸਿੰਘ ਬੜਾ ਪਿੰਡ ਤੋ ਇਲਾਵਾ ਹੋਰ ਵੀ ਕਈ ਆਗੂ ਮੌਜੂਦ ਸਨ। ਅਮਰਜੀਤ ਸਿੰਘ ਨੇ ਮੇਰੀ ਦਲਜੀਤ ਸਿੰਘ ਬਿੱਟੂ ਨਾਲ ਜਾਣ-ਪਛਾਂਣ ਕਰਵਾਈ ਤੇ ਉਸ ਮੁੰਡੇ ਕਰਨ ਬਾਰੇ ਦੱਸਿਆ, ਉਹਨਾਂ ਨੇ ਕੋਈ ਖਾਸ ਗੱਲ ਨਾ ਕੀਤੀ ਹਾਂ ਬਾਬਾ ਹਰਦੀਪ ਸਿੰਘ ਮਹਿਰਾਜ ਦੀ ਕਰਨ ਨੂੰ ਇਨਸਾਫ ਦਿਵਾਉਣ ਲਈ ਡਿਉਟੀ ਜਰੂਰ ਲਗਾ ਦਿਤੀ। ਬਾਬਾ ਹਰਦੀਪ ਸਿੰਘ ਨੇ ਇੱਕ ਹੋਰ ਬੰਦੇ ਨੂੰ ਜਿੰਮੇਦਾਰੀ ਦੇ ਦਿੱਤੀ ਜਿਸ ਨੂੰ ਸਾਰੇ ਬਾਈ ਕਹਿੰਦੇ ਸਨ, ਮੈ ਬਾਈ ਨੂੰ ਕਈ ਵਾਰੀ ਫੋਨ ਕੀਤਾ ਪਰ ਉਹਨਾਂ ਨੇ ਹਾਰ ਵਾਰ ਗਲ ਟਾਲ ਦਿੱਤੀ। ਇਸ ਤੋਂ ਪਹਿਲਾਂ ਮੈ ਸਿੱਖ ਸਟੂਡੈਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਵੀ ਮਿਲਿਆ, ਮੈਂ ਸੋਚਿਆ ਸੀ ਕਿ ਉਹ ਫੈਂਡਰੇਸ਼ਨ ਦਾ ਪ੍ਰਧਾਨ ਹੋਣ ਕਰਕੇ ਜਰੂਰ ਕੋਈ ਵੱਡਾ ਐਕਸ਼ਨ ਲਵੇਗਾ। ਮੈ ਪਹਿਲੀ ਵਾਰ ਉਸ ਨੂੰ ਇੱਕ ਪੈਲਸ ਵਿੱਚ ਕਿਸੇ ਵਿਆਹ ਦੇ ਸਮਾਗਮ ਵਿੱਚ ਮਿਲਿਆ ਤੇ ਸਭ ਕੁੱਝ ਲਿਖਤੀ ਰੂਪ ਵਿੱਚ ਦੱਸਿਆ, ਉਸ ਨੇ ਮੇਰੀ ਚਿੱਠੀ ਆਪਣੇ ਕੋਲ ਰੱਖ ਲਈ ਤੇ ਮੈਨੂੰ ਜਲਦੀ ਹੀ ਕੋਈ ਐਕਸ਼ਨ ਕਰਨ ਦਾ ਭਰੋਸਾ ਦਿੱਤਾ। ਥੋੜੇ ਦਿਨਾਂ ਬਾਅਦ ਪੀਰ ਮੁਹੰਮਦ ਨੇ ਮੈਨੂੰ ਫੋਨ ਕੀਤਾ ਕਿ ਮੈ ਸਵੇਰੇ ਅਕਾਲ ਤਖਂਤ ਸਾਹਿਬ ਵਿਖੇ ੮੪ ਦੇ ਦੰਗਾਂ ਪੀੜਤਾਂ ਨੂੰ ਨਾਲ ਲੈ ਕੇ ਜਥੇਦਾਰ ਨੂੰ ਕੋਈ ਮੰਗ ਪੱਤਰ ਦੇਣ ਆਇਆ ਸੀ, ਮੈ ਉਸ ਨੂੰ ਉਥੇ ਮਿਲਿਆ ਉਸ ਨੇ ਬੀਬੀ ਜਗਦੀਸ਼ ਕੌਰ ਨੂੰ ਵੀ ਮੇਰੇ ਬਾਰੇ ਦੱਸਿਆ ਤਾਂ ਬੀਬੀ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਸਲਾ ਹੈ ਇਸ ਬਾਰੇ ਜਰੂਰ ਕੁੱਝ ਕਰਨਾ ਚਾਹੀਂਦਾ ਹੈ ਪਰ ਬਾਅਦ ਵਿੱਚ ਪੀਰ ਮੁਹੰਮਦ ਨੇ ਲਾਰੇ ਲਾਉਣ ਤੋ ਸਿਵਾ ਕੁੱਝ ਨਹੀਂ ਕੀਤਾ। ਉਸ ਨੇ ਮੈਨੂੰ ਇੰਨੀ ਗੱਲ ਵੀ ਕਹੀ ਕਿ ਇਸ ਵਾਰੇ ਕਿਸੇ ਹੋਰ ਕੋਲੇ ਗੱਲ ਨਾਂ ਕਰੀਂ ਜੇ ਜਿਆਦਾ ਗੱਲ ਫੈਲ ਗਈ ਤਾਂ ਸਿੱਖਾਂ ਦਾ ਜਲੂਸ ਨਿਕਲ ਜਾਵੇਗਾ। ਫਿਰ ਮੈਂ ੨੦੧੨ ਵਿੱਚ ਹੀ ਸਪੋਕਸਮੈਨ ਵਿੱਚ ਲਿਖਣ ਵਾਲੀ ਡਾਕਟਰ ਹਰਸਿੰਦਰ ਕੌਰ ਨੂੰ ਵੀ ਮਿਲਿਆ। ਉਸ ਨੇ ਮੈਨੂੰ ਪਟਿਆਲੇ ਆ ਕੇ ਗੱਲ ਕਰਨ ਲਈ ਕਿਹਾ। ਪਟਿਆਲੇ ਆ ਕੇ ਮੈ ਸੱਭ ਕੁੱਝ ਲਿਖਤੀ ਰੂਪ ਵਿੱਚ ਉਸ ਨੂੰ ਦਿੱਤਾ। ਮੈ ਉਸ ਬਾਰੇ ਸੁਣਿਆ ਸੀ ਕਿ ਉਹ ਬਹੁਤ ਬਹਾਦਰ ਔਰਤ ਹੈ ਤੇ ਇਸ ਮਸਲੇ ਤੇ ਸਭ ਤੋ ਜਿਆਦਾ ਗੰਭੀਰਤਾ ਦਿਖਾਵੇਗੀ। ਮੇਰੀ ਹੈਰਾਨੀ ਦੀ ਉਸ ਦੀ ਉਸ ਵੇਲੇ ਕੋਈ ਹੱਦ ਨਹੀ ਰਹੀ ਜਦ ਉਸ ਨੇ ਮੇਰੀ ਸਾਰੀ ਚਿੱਠੀ ਨੂੰ ਖੁਦ ਪੜਕੇ ਕਿਹਾ ਜੇ ਮੈ ਦਰਬਾਰ ਸਾਹਿਬ ਦੇ ਇਹੋ ਜਿਹੇ ਮਸਲੇ ਤੇ ਆਵਾਜ ਉਠਾਈ ਤਾਂ ਸ਼੍ਰੋਮਣੀ ਕਮੇਟੀ ਵਾਲੇ ਮੈਨੂੰ ਕੱਚੀ ਨੂੰ ਖਾ ਜਾਣਗੇ। ਉਸ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੀ ਇਹਨਾਂ ਦੀ ਹੈ ਤੇ ਸਰਕਾਰ ਵੀ ਇਹਨਾਂ ਦੀ ਹੀ ਹੈ ਤਾਂ ਮੈ ਕਿਹਾ ਕਿ ਫੇਰ ਤਾਂ ਸਰਕਾਰ ਬਦਲਣ ਤਕ ਕੁੱਝ ਨਹੀ ਹੋ ਸਕਦਾ ਤਾਂ ਉਸ ਨੇ ਕਿਹਾ ਕਿ ਕੁੱਝ ਕਰਕੇ ਦਿਖਾਉਣ ਵਾਲੇ ਸਰਕਾਰ ਦੀ ਪਰਵਾਹ ਨਹੀ ਕਰਦੇ ਤੇ ਇਹੋ ਜਿਹੇ ਕੰਮ ਕਰਨ ਪਿਛੋਂ ਤਾਂ ਸਿਰ ਦੇਣਾ ਪੈਂਦਾ ਹੈ ਸ਼ਾਇਦ ਉਹ ਮੈਨੂੰ ਡਰਾਉਣਾ ਚਾਹੁੰਦੀ ਸੀ, ਤਾਂ ਕਿ ਮੈ ਇਸ ਮਸਲੇ ਨੂੰ ਆਪਣੇ ਦਿਲ ਦਿਮਾਗ ਚੋ ਹੀ ਕੱਢ ਦਿਆਂ ਸ਼ਾਇਦ ਉਸ ਨੂੰ ਯਾਦ ਨਹੀ ਸੀ ਇਸ ਰਸਤੇ ਵਾਲੇ ਪਹਿਲਾਂ ਹੀ ਸਿਰ ਦੇ ਕੇ ਹੀ ਚਲਦੇ ਹਨ। ਉਸ ਨੇ ਮੈਨੂੰ ਕਿਹਾ ਕਿ ਤੈਨੂੰ ਅਸ਼ਟਾਮ ਪੇਪਰ ਤੇ ਲਿਖ ਕੇ ਦੇਣਾ ਪਵੇਗਾ। ਉਸ ਦਾ ਖਿਆਲ ਸੀ ਕਿ ਮੈ ਅਸ਼ਟਾਮ ਪੇਪਰ ਤੇ ਲਿਖਣ ਦਾ ਰਿਸਕ ਨਹੀਂ ਲਵਾਂਗਾ। ਮੈ ਉਸ ਨੂੰ ਕਿਹਾ ਕਿ ਮੈ ਜਲਦੀ ਹੀ ਅਸ਼ਟਾਮ ਪੇਪਰ ਤੇ ਲਿਖ ਕੇ ਲਿਆਵਾਂਗਾ। ਤਕਰੀਬਨ ਇੱਕ ਹਫਤੇ ਦੇ ਵਿੱਚ ਹੀ ਮੈਂ ਅਸ਼ਟਾਮ ਪੇਪਰ ਤੇ ਲਿਖ ਕੇ ਪਟਿਆਲੇ ਉਸ ਦੇ ਘਰ ਪਹੁੰਚ ਗਿਆ, ਹਰਸਿੰਦਰ ਕੌਰ ਆਪ ਘਰ ਨਹੀਂ ਸੀ, ਉਸ ਦੇ ਕਹਿਣ ਤੇ ਮੈ ਅਸ਼ਟਾਮ ਪੇਪਰ ਉਸ ਦੇ ਘਰਵਾਲੇ ਨੂੰ ਦੇ ਦਿੱਤਾ ਤੇ ਵਾਪਸ ਆ ਗਿਆ। ਤਕਰੀਬਨ ੧੦ ਦਿਨ ਬਾਅਦ ਉਸ ਨੇ ਮੈਨੂੰ ਫੋਨ ਕੀਤਾ ਕਿ ਉਸ ਨੇ ਸਭ ਕੁੱਝ ਪੜ ਕੇ ਮੱਕੜ ਨਾਲ ਗੱਲ ਕੀਤੀ ਤੇ ਮੱਕੜ ਨੇ ਕਿਹਾ ਕਿ ਉਹ ਦਰਬਾਰ ਸਾਹਿਬ ਵਿੱਚੋਂ ਸਾਰੇ ਗੰਦੇ ਬੰਦੇ ਕੱਢ ਦੇਣਗੇ। ਉਸਨੇ ਮੈਨੂੰ ਦੱਸਿਆ ਕਿ ਇਸ ਗੱਲ ਦਾ ਮੈ ਨਵਾਂ ਜਮਾਨਾ ਅਖਬਾਰ ਦੇ ਲੇਖ ਵਿੱਚ ਜਿਕਰ ਵੀ ਕੀਤਾ ਹੈ, । ਮੈ ਨਵਾਂ ਜਮਾਨਾ ਅਖਬਾਰ ਲੈ ਕੇ ਉਸ ਦਾ ਲੇਖ ਪੜਿਆ ਜਿਸ ਵਿੱਚ ਉਸ ਨੇ ਇਸ ਮਸਲੇ ਤੇ ਸਿਰਫ ਦੋ ਲਾਈਨਾਂ ਲਿਖੀਆਂ ਉਹ ਵੀ ਸ਼ਾਇਦ ਮਕੱੜ ਤੋ ਪੁੱਛ ਕੇ ਲਿਖੀਆਂ ਹੋਣਗੀਆਂ। ਉਸ ਨੇ ਸਿਰਫ ਇਹਨਾਂ ਹੀ ਲਿਖਿਆ ਕਿ ਸਹੀਦਾਂ ਕੋਲ ਰਹਿਣ ਵਾਲੇ ਅਮਨਦੀਪ ਸਿੰਘ ਨੇ ਹਲਫੀਆ ਬਿਆਨ ਦਿੱਤਾ ਹੈ ਕਿ ਦਰਬਾਰ ਸਾਹਿਬ ਵਿੱਚ ਅਖੌਤੀ ਸੇਵਾਦਾਰ ਬੱਚਿਆਂ ਨਾਲ ਦੁਸਕਰਮ ਕਰਦੇ ਹਨ। ਅਸਲੀ ਤੇ ਗੰਭੀਰ ਗੱਲ ਦਾ ਉਸਨੇ ਜਿਕਰ ਤੱਕ ਨਾ ਕੀਤਾ। ੨੦੧੨ ਵਿੱਚ ਹੀ ਮੈ ਫਿਰ ਬਲਦੇਵ ਸਿੰਘ ਸਿਰਸਾ ਨਾਲ ਸੰਪਰਕ ਕੀਤਾ। ਸਿਰਸਾ ਸਾਹਿਬ ਨੇ ਕਿਹਾ ਕਿ ਤੂੰ ਇੱਕ ਬਾਰੀ ਫਿਰ ਕਰਨ ਕੋਲੋ ਤੇ ਆਪਣੇ ਕੋਲੋ ਦਰਖਾਸਤ ਲਿਖ ਕੇ ਦੇ ਆਪਾਂ ਕਮਿਸਨਰ ਸਾਹਿਬ (ਰਾਮ ਸਿੰਘ) ਨੂੰ ਦੇ ਦਿੰਦੇ ਹਾਂ। ਮੈਂ ਇਦਾਂ ਹੀ ਕੀਤਾ ਤੇ ਸਿਰਸਾ ਸਾਹਿਬ ਨਾਲ ਜਾ ਕੇ ਕਮਿਸਨਰ ਸਾਹਿਬ ਦੇ ਦਫਤਰ ਜਾ ਕੇ ਦਰਖਾਸਤ ਦੇ ਦਿੱਤੀ। ਕਮਿਸ਼ਨਰ ਸਾਹਿਬ ਤਾਂ ਨਾ ਮਿਲੇ ਤੇ ਅਸੀਂ ਦਰਖਾਸਤ ਉਹਨਾਂ ਦੇ ਦਫਤਰ ਫੜਾ ਕੇ ਆ ਗਏ। ਕਮਿਸ਼ਨਰ ਸਾਹਿਬ ਨੇ ਉਹ ਦਰਖਾਸਤ ਗਲਿਆਰਾ ਚੌਂਕੀ ਭੇਜ ਦਿੱਤੀ ਦੋ ਦਿਨ ਬਾਅਦ ਗਲਿਆਰਾ ਚੌਂਕੀ ਦਾ ਮੁਲਾਜਮ ਪਹਿਲਾਂ ਕਰਨ ਕੋਲ ਦੁਕਾਨ ਤੇ ਗਿਆ ਤੇ ਉਸ ਨਾਲ ਪਿਆਰ ਨਾਲ ਗੱਲ ਕਰਨ ਦੀ ਬਜਾਏ ਉਸ ਨੂੰ ਡਰਾਵੇ ਦੇਣ ਲਗਾ। ਇਹ ਸਭ ਮੈਨੂੰ ਕਰਨ ਨੇ ਬਾਅਦ ਵਿੱਚ ਦੱਸਿਆ। ਕਰਨ ਨੇ ਮੈਨੂੰ ਦੱਸਿਆ ਕਿ ਉਸ ਮੁਲਾਜਮ ਨੇ ਮੈਨੂੰ ਕਿਹਾ ਕਿ ਤੂੰ ਪੈਸੇ ਠੱਗਣ ਲਈ ਬਾਬੇ ਨੂੰ ਬਲੈਕਮੇਲ ਕਰ ਰਿਹਾ ਹੈ ਤੇਰੇ ਤੇ ਕੇਸ ਦਰਜ ਹੋ ਸਕਦਾ ਹੈ। ਪੁਲਿਸ ਮੁਲਾਜਮਾਂ ਨੇ ਕਰਨ ਨੂੰ ਇਹਨਾਂ ਦਬਕਾਇਆ ਕਿ ਬਿਆਨ ਦੇਣਾ ਤਾਂ ਦੂਰ ਦੀ ਗੱਲ ਉਹ ਪੁਲਿਸ ਦੇ ਸਾਹਮਣੇ ਜਾਣ ਤੋ ਹੀ ਡਰਨ ਲੱਗ ਪਿਆ। ਪੁਲਿਸ ਵਾਲਿਆਂ ਨੇ ਇੱਕ ਬੀਮਾਰ ਤੇ ਬੇਸਹਾਰਾ ਬੱਚੇ ਨਾਲ ਵੀ ਕੋਈ ਹਮਦਰਦੀ ਨਾ ਦਿਖਾਈ। ਥੋੜੇ ਦਿਨਾਂ ਬਾਅਦ ਮੇਰੇ ਵਾਲੀ ਦਰਖਾਸਤ ਵੀ ਗਲਿਆਰਾ ਚੌਂਕੀ ਪਹੁੰਚ ਗਈ। ਗਲਿਆਰਾ ਚੌਂਕੀ ਵਾਲਿਆਂ ਨੇ ਫੋਨ ਕਰਕੇ ਮੈਨੂੰ ਬੁਲਾਇਆ ਤੇ ਗਲਬਾਤ ਕਰਨ ਲਈ ਕਿਹਾ। ਮੈਂ ਸ਼ਾਮ ਦੇ ਟਾਈਮ ਗਲਿਆਰਾ ਚੌਂਕੀ ਦੇ ਐ. ਐਸ ਓ. ਤੇ ਹਰਪਾਲ ਸਿੰਘ ਏ. ਐਸ. ਆਈ. ਨੂੰ ਘੰਟਾ ਘਰ ਚੌਕ (ਦਰਬਾਰ ਸਾਹਿਬ ਤੇ ਸਾਹਮਣੇ) ਜਾ ਕੇ ਮਿਲਿਆ। ਐਸ. ਐਚ. ਓ. ਨੇ ਕਿਹਾ ਕਿ ਤੂੰ ਕਮਿਸ਼ਨਰ ਕੋਲ ਨਾ ਜਾਂਦਾ ਬੱਚੇ ਲਿਜਾਣ ਵਾਲੇ ਬੰਦਿਆ ਬਾਰੇ ਮੈਨੂੰ ਦੱਸ ਦਿੰਦਾ ਅਸੀਂ ਹੀ ਸਾਰੇ ਫੜ ਲੈਣੇ ਸੀ। ਉਸ ਵੇਲੇ ੪ ਵੱਜੇ ਸਨ ਉਹਨਾਂ ਨੇ ਸ਼ਾਮ ਨੂੰ ਉਸੇ ਜਗਾਂ ਤੇ ਮਿਲਣ ਲਈ ਕਿਹਾ। ਮੈ ਸ਼ਾਮ ਨੂੰ ਉਹਨਾਂ ਕੋਲ ਜਾ ਰਿਹਾ ਸੀ ਅਜੇ ਮੈਂ ਉਹਨਾਂ ਤੋ ਥੋੜੀ ਹੀ ਦੂਰ ਸੀ ਕਿ ਉੱਥੇ ਮੌਜੂਦ ਬਲਜੀਤ ਸਿੰਘ ਏ. ਐਸ. ਆਈ ਜੋ ਕਿ (ਰਾਜੂ ਭਈਏ ਦਾ ਯਾਰ ਸੀ) ਨੇ ਮੇਰੇ ਖਿਲਾਫ ਉਹਨਾਂ ਦੇ ਕੰਨ ਭਰ ਦਿਤੇ। ਉਸਨੇ ਉਹਨਾਂ ਨੂੰ ਕਿਹਾ ਕਿ ਇਹ ਨਾ ਖੁਦ ਲੁਧਿਆਣੇ ਦਾ ਹੈ, ਉਹਨਾਂ ਨੇ ਮੇਰਾ ਅੰਮ੍ਰਿਸਤਰ ਦਾ ਨਾ ਹੋਣ ਕਰਕੇ ਲੁਧਿਆਣੇ ਦਾ ਹੋਣਾ ਏਨਾ ਵੱਡਾ ਅਪਰਾਧ ਬਣਾਂ ਦਿਤਾ ਜਿਵੇਂ ਕਿ ਮੈ ਪੰਜਾਬ ਦੇ ਕਿਸੇ ਜਿਲੇ ਤੋਂ ਨਹੀਂ ਬਲਕਿ ਪਾਕਿਸਤਾਨ ਵਿਚੋਂ ਆਇਆ ਹੋਇਆ ਹੋਵਾਂ। ਉਹਨਾਂ ਨੇ ਮੈਨੂੰ ਦਬਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਲੁਧਿਆਣੇ ਰਹਿੰਦੇ ਮੇਰੇ ਘਰ ਵਾਲਿਆਂ ਨਾਲ ਵੀ ਗੱਲ ਕੀਤੀ। ਉਹਨਾਂ ਨੇ ਤਾਂ ਮੇਰੇ ਤੇ ਦਰਬਾਰ ਸਾਹਿਬ ਨੂੰ ਬਦਨਾਮ ਕਰਨ ਦਾ ਦੋਸ਼ ਵੀ ਲਾਇਆ। ਫਿਰ ਉਹਨਾਂ ਨੇ ਆਪ ਸੱਚੇ ਬਣਨ ਲਈ ਆਪ੍ਰੇਸ਼ਨ ਸ਼ੁਰੂ ਕੀਤਾ ਜਿਸ ਦਾ ਮੁਖੀ ਗੰਦੇ ਐਸ. ਆਈ. ਬਲਜੀਤ ਸਿੰਘ ਨੂੰ ਬਣਾਇਆ ਜਿਸਦਾ ਮਕਸਦ ਹੀ ਆਪ੍ਰੇਸ਼ਨ ਨੂੰ ਫੇਲ ਕਰਨਾ ਤੇ ਗੱਲ ਨੂੰ ਦਬਾਉਣਾ ਸੀ। ਮੇਰੇ ਕਹਿਣ ਤੇ ਉਹਨਾਂ ਨੇ ਦੋ ਬੰਦਿਆਂ ਨੂੰ ਫੜ ਲਿਆ। ਜਿਹਨਾਂ ਵਿੱਚ ਇੱਕ ਕਾਲਾ ਕੱਟਾ ਵੀ ਸੀ, ਕਾਲੇ ਕੱਟੇ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਤੇ ਬਲਜੀਤ ਦੀ ਬਾਹ ਤੇ ਕੁੱਝ ਮਾਰ ਕੇ ਜਖਮ ਵੀ ਕਰ ਦਿੱਤਾ ਥਾਣੇ ਵਾਲਿਆਂ ਨੇ ਸਿਰਫ ਉਹਨਾਂ ਨੂੰ ਨਿਰਦੋਸ਼ ਸਾਬਿਤ ਕਰਨ ਦੀ ਹੀ ਕੋਸ਼ਿਸ਼ ਕੀਤੀ ਉਹਨਾਂ ਦੀ ਹਰ ਗਲ ਨੂੰ ਸੱਚੀ ਮੰਨਿਆ ਤੇ ਮੇਰੀ ਹਰ ਗਲ ਨੂੰ ਝੂਠੀ ਕਿਹਾ। ਥੋੜੀ ਦੇਰ ਬਾਅਦ ਪੁਲਿਸ ਵਾਲੇ ਰਾਜੂ ਭਾਈਏ ਨੂੰ ਵੀ ਥਾਣੇ ਲੈ ਆਏ ਤੇ ਕਿਹਾ ਕਿ ਇਹ ਚਿੱਟੀ ਦਾੜੀ ਵਾਲਾ ੫੦ ਸਾਲਾ ਦਾ ਬੰਦਾ ਗਲਤ ਕੰਮ ਨਹੀ ਕਰ ਸਕਦਾ। ਪਹਿਲਾਂ ਤਾਂ ਉਹਨਾਂ ਨੇ ਮੈਨੂੰ ਇਨਾਂ ਡਰਾਇਆ ਕਿ ਇੱਕ ਵਾਰੀ ਤਾਂ ਮੈਨੂੰ ਮੌਤ ਸਾਹਮਣੇ ਦਿਖਾਈ ਦੇਣ ਲੱਗੀ। ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਦਰਬਾਰ ਸਾਹਿਬ ਨੂੰ ਬਦਨਾਮ ਕਰਦਾ ਹੈ ਤੈਨੂੰ ਸਕੱਤਰ ਦੇ ਹਵਾਲੇ ਕਰਾਂਗੇ। ਤਕਰੀਬਨ ਇੱਕ ਘੰਟਾ ਉਹਨਾਂ ਨੇ ਮੈਨੂੰ ਪੂਰਾ ਡਰਾਇਆ ਤੇ ਬਾਅਦ ਵਿੱਚ ਠੰਡੇ ਪੈ ਗਏ ਤੇ ਮੇਰੀ ਰਾਜੂ ਭਾਈਏ ਨਾਲ ਦੋਸਤੀ ਕਰਾਉਣ ਦੀ ਕੋਸ਼ਿਸ਼ ਵੀ ਕੀਤੀ। ਉਹਨਾਂ ਨੇ ਮਸਲੇ ਨੂੰ ਖਤਮ ਕਰਨ ਲਈ ਤੇ ਅਸਲੀ ਗੱਲ ਤੇ ਪਰਦਾ ਪਾਉਣ ਲਈ ਕਿਹਾ ਕਿ ਤੂੰ ਇਹ ਕਹੀਂ ਕਿ ਇਹ ਬੰਦੇ ਮੈਨੂੰ ਧਮਕੀਆਂ ਦਿੰਦੇ ਹਨ ਇਸੇ ਲਈ ਮੈ ਇਹਨਾਂ ਖਿਲਾਫ ਦਰਖਾਸਤ ਦਿੱਤੀ ਹੈ ਤੇ ਹੁਣ ਸਾਡਾ ਰਾਜੀਨਾਮਾ ਹੋ ਗਿਆ ਹੈ ਐਨਾ ਕਹਿ ਕੇ ਊਹਨਾਂ ਨੇ ਆਪਣੇ ਵੱਲੋਂ ਚਿੱਠੀ ਲਿਖ ਕੇ ਮੇਰੇ ਕੋਲੋਂ ਸਾਇਨ ਕਰਵਾ ਲਏ। ਸੈਤਾਂਨਾ ਤੋ ਖਹਿੜਾ ਛਡਾਉਣ ਲਈ ਮੇਰੇ ਕੋਲ ਸਾਇਨ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਵੀ ਨਹੀਂ ਸੀ। ਉਹਨਾਂ ਨੇ ਰਾਜੂ ਭਾਈਏ ਨਾਲ ਮੈਨੂੰ ਪੱਕੀ ਦੋਸਤੀ ਪਾਊਣ ਲਈ ਕਿਹਾ ਤੇ ਮੇਰੀ ਉਸ ਨਾਲ ਜੱਫੀ ਵੀ ਪੁਆਈ। ਬਾਕੀ ਦੇ ਬੰਦਿਆਂ ਨੂੰ ਵੀ ਕੁੱਟਮਾਰ ਕਰਕੇ ਮੇਰੇ ਪੈਰੀ ਹੱਥ ਲਵਾਏ ਤੇ ਮੇਰੇ ਕੋਲੋ ਮਾਫੀ ਮੰਗਵਾਈ ਇਸ ਤਰਾਂ ਏ ਐਸ ਆਈ ਬਲਜੀਤ ਸਿੰਘ ਦੀ ਹਰਕਤ ਕਰਕੇ ਇਹ ਆਪ੍ਰੇਸ਼ਨ ਖਤਮ ਹੋ ਗਿਆ। ਚੌਂਕੀ ਵਾਲਿਆਂ ਨੇ ਕੜਿਆਂ ਵਾਲੇ ਬਾਬੇ ਨੂੰ ਵੀ ਫੋਨ ਕਰਕੇ ਚੌਂਕੀ ਵਿੱਚ ਪੇਸ਼ ਹੋਣ ਨੂੰ ਕਿਹਾ ਸੀ ਪਰ ਉਹ ਕਦੇ ਵੀ ਪੇਸ਼ ਨਾ ਹੋਇਆ। ਇਹ ਸਾਰੀ ਕਾਰਵਾਈ, ਜੁਲਾਈ ੨੦੧੨ ਦੀ ਸੀ। ਉਸ ਤੋਂ ਬਾਅਦ ਇੱਕ ਦਿਨ ਅਕਤੂਬਰ ਵਿੱਚ ਗੁਰਪੂਰਬ ਤੋਂ ਪਹਿਲਾਂ ਨਗਰ ਕੀਰਤਨ ਵਾਲੇ ਦਿਨ ਕੜਿਆਂ ਵਾਲੇ ਬਾਬੇ ਨੇ ਰਾਤ ਦੇ ਕਰੀਬ ੧੦ ਵਜੇ ਜਦੋਂ ਮੈ ਦਰਬਾਰ ਸਾਹਿਬ ਤੋ ਆਪਣੇ ਘਰ ਜਾ ਰਿਹਾ ਸੀ ਰਸਤੇ ਵਿੱਚ ਅਵਾਰਾ ਅਤੇ ਨਸੇੜੀ ਬੰਦਿਆਂ ਨੂੰ ਪੇਸੇ ਦੇ ਕੇ ਮੇਰੇ ਤੇ ਹਮਲਾ ਕਰਵਾ ਦਿੱਤਾ। ਬਾਬੇ ਨੇ ਕਿਹਾ ਕਿ ਤੂੰ ਮੇਰਾ ਨਾਂ ਕਿਉ ਲਿਖਵਾਇਆ ਹੈ ਉਹ ਸਾਇਦ ਉਹਨਾ ਬੰਦਿਆਂ ਨਾਲ ਰਲ ਕੇ ਮੈਨੂੰ ਜਾਨੋ ਮਾਰ ਦਿੰਦਾ ਜੇ ਉੱਥੇ ਮੌਜੂਦ ਲੋਕ ਮੈਨੂੰ ਨਾ ਛੁਡਾਉਦੇ। ਇਸ ਤੋ ਬਾਅਦ ਬਾਬਾ ਤੇ ਹੋਰ ਬੰਦੇ ਤਾਂ ਫਰਾਰ ਹੋ ਗਏ। ਪਰ ਉਥੇ ਇੱਕ ਬੰਦੇ ਨੂੰ ਲੋਕਾਂ ਨੇ ਫੜ ਲਿਆ ਤੇ ਗਲਿਆਰਾ ਚੌਂਕੀ ਲੈ ਗਏ। ਉਸ ਬੰਦੇ ਅਤੇ ਬਾਬੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਥੇ ਮੌਜੂਦ ਹਰਪਾਲ ਸਿੰਘ ਏ. ਐਸ. ਆਈ. ਨੇ ਕਿਹਾ ਕਿ ਇਹ ਘਟਨਾ ਸਾਡੇ ਇਲਾਕੇ ਵਿੱਚ ਨਹੀਂ ਵਾਪਰੀ ਅਸੀਂ ਕੁੱਝ ਨਹੀਂ ਕਰ ਸਕਦੇ। ਗੁਰਪੁਰਬ ਤੋਂ ਦੋ ਦਿਨਾਂ ਬਾਅਦ ਕੜਿਆਂ ਵਾਲਾ ਬਾਬਾ ਕਰਨ ਨੂੰ ਇਲਾਜ ਕਰਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ, ਕਰਨ ਮੁੜ ਤੇ ਕਦੀ ਵੀ ਦਿਖਾਈ ਨਾ ਦਿੱਤਾ ਹੋ ਸਕਦਾ ਹੈ ਬਾਬੇ ਨੇ ਉਸ ਨੂੰ ਕਿਤੇ ਮਾਰ ਖਪਾ ਦਿੱਤਾ ਹੋਵੇ ਕਿਉਕਿ ਉਹੀ ਉਸ ਦੀਆਂ ਕਰਤੂਤਾਂ ਦਾ ਚਸਮਦੀਦ ਗਵਾਹ ਸੀ ਨਹੀ ਤਾਂ ਉਸ ਨੇ ਕਦੀ ਵੀ ਆਪਣੀਆਂ ਕਰਤੂਤਾਂ ਦਾ ਸਬੂਤ ਕਿਸੇ ਦੇ ਹੱਥ ਨਹੀਂ ਲੱਗਣ ਦਿੱਤਾ। ੨੦੧੨ ਵਿੱਚ ਹੀ ਗਲਿਆਰਾ ਚੌਂਕੀ ਦਾ ਸਟਾਫ ਬਦਲ ਗਿਆ, ਰਾਜੂ ਭਈਏ ਦੇ ਖਿਲਾਫ ਕਿਸੇ ਨੇ ਫਿਰ ਦਰਖਾਸਤ ਲਿਖ ਕੇ ਕਮਿਸ਼ਨਰ ਨੂੰ ਦੇ ਦਿੱਤੀ। ਇਹ ਦਰਖਾਸਤ ਕਿਸੇ ਸੁਧਾਰ ਕਮੇਟੀ ਵਲੋਂ ਦਿੱਤੀ ਗਈ ਸੀ ਪਰ ਅਖੀਰ ਵਿੱਚ ਲਿਖਣ ਵਾਲੇ ਦਾ ਨਾਂ ਅਮਨਦੀਪ ਸਿੰਘ ਹੀ ਲਿਖਿਆ ਹੋਇਆ ਸੀ ਕਿਉਕਿ ਗਲਿਆਰਾ ਚੌਂਕੀ ਵਿੱਚ ਏ ਐਸ ਆਈ. ਬਲਜੀਤ ਸਿੰਘ ਸਮੇਤ ਹਾਲੇ ਵੀ ਕਈ ਪੁਰਾਣੇ ਮੁਲਾਜਮ ਸਨ। ਇਸ ਨਵੀ ਚੌਂਕੀ ਵਾਲਿਆਂ ਨੇ ਦਰਖਾਸਤ ਲਿਖਣ ਦਾ ਸੱਕ ਮੇਰੇ ਤੇ ਹੀ ਕੀਤਾ ਤੇ ਸ਼ਾਮ ਦੇ ਟਾਈਮ ਡਿਉਟੀ ਤੇ ਮੌਜੂਦ ਏ. ਐਸ;. ਆਈ. ਸੁਖਦੇਵ ਸਿੰਘ ਨੇ ਚੌਂਕੀ ਆ ਕੇ ਮੈਨੂੰ ਦਰਖਾਸਤ ਬਾਰੇ ਦਸੱਣ ਲਈ ਕਿਹਾ ਪਰ ਮੇਰੇ ਚੌਂਕੀ ਜਾਣ ਤੋ ਪਹਿਲਾਂ ਚੌਂਕੀ ਵਾਲਿਆਂ ਨੇ ਰਾਜੂ ਭਈਏ ਨੂੰ ਕੁਟਮਾਰ ਕਰਕੇ ਦਰਬਾਰ ਸਾਹਿਬ ਵਿੱਚੋਂ ਕੱਢ ਦਿੱਤਾ ਸੀ। ਮੈਂ ਚੌਂਕੀ ਜਾ ਕੇ ਦਰਖਾਸਤ ਪੜੀ ਜਿਸ ਵਿੱਚ ਰਾਜੂ ਭਈਏ ਦੇ ਪਿਛੋਕੜ ਥਾਣੇ ਐਨਾ ਕੁੱਝ ਲਿਖਿਆ ਹੋਇਆ ਸੀ ਜੋ ਮੈ ਵੀ ਨਹੀਂ ਸੀ ਜਾਣਦਾ, ਇਹ ਗੱਲਾਂ ਤਾਂ ਉਸ ਦੇ ਬਹੁਤ ਕਰੀਬੀ ਹੀ ਜਾਣ ਸਕਦੇ ਸਨ। ਜਿੱਥੋ ਤੱਕ ਮੇਰਾ ਖਿਆਲ ਹੈ ਕਿ ਰਾਜੂ ਭਈਏ ਨੂੰ ਦਰਬਾਰ ਸਾਹਿਬ ਚੋ ਕੱਢਣ ਦੇ ਪਲੈਨ ਪਿੱਛੇ ਗਲਿਆਰਾ ਚੌਂਕੀ ਦੇ ਇੱਕ ਅਮ੍ਰਿਤਧਾਰੀ ਮੁਲਾਜਮ ਦਾ ਹੱਥ ਸੀ ਕਿਉਕਿ ਉਹ ਵੀ ਮੇਰੇ ਵਾਂਗ ਰਾਜੂ ਭਈਏ ਦੀਆਂ ਕਰਤੂਤਾਂ ਤੋਂ ਬਹੁਤ ਦੁੱਖੀ ਸੀ। ਕਮਿਸਨਰ ਨੂੰ ਦਿੱਤੀ ਦਰਖਾਸਤ ਬਾਰੇ ਸਭ ਤੋਂ ਪਹਿਲਾਂ ਉਹ ਹੀ ਮੈਨੂੰ ਮਿਲਿਆ ਸੀ ਤੇ ਰਾਜੂ ਭਈਏ ਦੇ ਵਿਛਾਏ ਜਾਲ ਬਾਰੇ ਹੀ ਮੇਰੇ ਨਾਲ ਜਿਆਦਾ ਗੱਲ ਕੀਤੀ ਸੀ। ਸੁਧਾਰ ਨਾ ਦੀ ਕਮੇਟੀ ਦਾ ਤਾਂ ਦਰਬਾਰ ਸਾਹਿਬ ਵਿੱਚ ਕੋਈ ਵਜੂਦ ਹੀ ਨਹੀਂ ਸੀ। ਉਸ ਤੋਂ ਬਾਅਦ ੨੦੧੩ ਵਿੱਚ ਮੈਨੂੰ ਡਰਾਇਵਰ ਦੇ ਖਿਲਾਫ ਪੱਕਾ ਸਬੂਤ
ਮਿਲਿਆ। ਮੈਨੂੰ ਇੱਕ ਲੜਕਾ ਮਿਲਿਆ ਜਿਸ ਦਾ ਨਾਂ ਜਸਵਿੰਦਰ ਸਿੰਘ (ਜੱਸਾ) ਪਿੰਡ ਪੱਤੜ ਕਲਾਂ ਨੇੜੇ ਕਰਤਾਰਪੁਰ (ਜਿਲਾ ਜਲੰਧਰ) ਸੀ, ਉਹ ਇੱਕ ਹਫਤਾ ਪਹਿਲਾਂ ਹੀ ਦਰਬਾਰ ਸਾਹਿਬ ਆਇਆ ਸੀ, ਉਹ ਘਰ ਵਾਲਿਆਂ ਨਾਲ ਕਿਸੇ ਗਲੋਂ ਨਰਾਜ ਹੋ ਕੇ ਆਇਆ ਸੀ। ਉਹ ਦਸਵੀ ਕਲਾਸ ਵਿੱਚ ਪੜਦਾ ਸੀ ਉਸ ਨੇ ਮੈਨੂੰ ਦੱਸਿਆ ਕਿ ਇੱਕ ਦਿਨ ਰਾਤ ਨੂੰ (ਚਾਰ ਦਿਨ ਪਹਿਲਾਂ) ਮੈਨੂੰ ਘਰ ਵਾਲੀਆਂ ਦੀ ਯਾਦ ਆਈ ਤੇ ਰਾਤ ਦੇ ੧੦ ਵਜੇ ਮੈ ਫੋਨ ਕਰਨ ਲਈ ਗੁਰੂ ਰਾਮਦਾਸ ਸਰਾਂ ਤੋ ਬਾਹਰ ਨਿਕਲਿਆਂ ਤਾਂ ਮੈਨੂੰ ਡਰਾਈਵਰ ਮਿਲ ਗਿਆ ਤੇ ਕਹਿਣ ਲਗਾ ਕਿ ਮੇਰੇ ਕੋਲੋ ਦੋ ਮੋਬਾਇਲ ਫੋਨ ਹਨ ਮੇਰੇ ਨਾਲ ਚੱਲ ਇੱਕ ਮੈ ਤੈਨੂੰ ਦੇ ਦਿੰਦਾ ਹਾਂ। ਮੈ ਫੋਨ ਦੇ ਲਾਲਚ ਵਿੱਚ ਆ ਕੇ ਉਸ ਦੇ ਨਾਲ ਚਲਾ ਗਿਆ, ਉਹ ਗਲੀਆਂ ਵਿੱਚ ਹੀ ਘੁੰਮਦਿਆਂ ਮੈਨੂੰ ਕਿਸੇ ਵੀਰਾਨ ਜਿਹੀ ਥਾਂ ਤੇ ਲੈ ਗਿਆ। ਮੈਨੂੰ ਉਸ ਉਤੇ ਸੱਕ ਹੋ ਗਿਆ ਕਿ ਕਿਤੇ ਲਿਜਾ ਕੇ ਮੈਨੂੰ ਵੇਚ ਦੇਵੇਗਾ ਤੇ ਮੈ ਪੇਸਾਬ ਕਰਨ ਦੇ ਬਹਾਨੇ ਉਥੋ ਭੱਜ ਆਇਆ। ਜੱਸਾ ਜਦੋ ਮੈਨੂੰ ਮਿਲਿਆ ਤਾਂ ਉਹ ਫਿਰ ਕਿਸੇ ਅਣਜਾਣ ਬੰਦੇ ਨਾਲ ਜਾਣਾ ਚਾਹੁੰਦਾ ਸੀ। ਉਸ ਨੇ ਮੈਨੂੰ ਦਸਿਆ ਕਿ ਮੈ ਇੱਕ ਅੰਕਲ ਨਾਲ ਜਾਣਾ ਹੈ ਉਹ ਅੰਕਲ ਨੇ ਜੰਮੂ ਤੋ ਕਿਸੇ ਬੰਦੇ ਕੋਲੋਂ ੫ ਲੱਖ ਰੁਪੈ ਲੈਣਾ ਹੈ ਮੈ ਉਸ ਨੂੰ ਕਿਹਾ ਕਿ ਤੂੰ ਕਿਸੇ ਅਣਜਾਣ ਬੰਦੇ ਨਾਲ ਨਾ ਜਾ ਤੈਨੂੰ ਕੋਈ ਲਿਜਾ ਕੇ ਵੇਚ ਦੇਵੇਗਾ ਜਿਹਨਾਂ ਚਿਰ ਰਹਿਣਾ ਹੈ ਮੇਰੇ ਕੋਲ ਰਹਿ। ਉਹ ਮੇਰੀ ਗੱਲ ਮੰਨ ਗਿਆ ਤਕਰੀਬਨ ਦੋ ਦਿਨ ਬਾਅਦ ਮੈ ਗੁਰੂ ਰਾਮਦਾਸ ਸਰਾਂ ਵਿੱਚ ਗੁਮਸੁਦਾ ਲੋਕਾਂ ਵਿੱਚ ਉਸਦੀ ਫੋਟੋ ਲੱਗੀ ਦੇਖੀ ਤੇ ਉਸ ਤੋ ਨੰਬਰ ਲਿਖ ਲਿਆ ਘਰ ਆ ਕੇ ਦੱਸਿਆ ਉਸ ਨੇ ਕਿਹਾ ਕਿ ਇਹ ਉਸ ਦੇ ਡੈਡੀ ਦਾ ਨੰਬਰ ਹੈ। ਮੈ ਉਸੇ ਵੇਲੇ ਉਸ ਦੇ ਡੈਡੀ (ਕਰਨੈਲ ਸਿੰਘ) ਨੂੰ ਫੋਨ ਕਰ ਦਿਤਾ। ਉਸ ਦਾ ਡੈਡੀ ਤੇ ਚਾਚਾ ਉਸ ਦਿਨ ਉਸ ਨੂੰ ਲੱਭਣ ਲਈ ਅੰਮ੍ਰਿਤਸਰ ਆਏ ਹੋਏ ਸਨ। ਮੈ ਦਰਬਾਰ ਸਾਹਿਬ ਦੇ ਬਾਹਰ ਜੱਸੇ ਨੂੰ ਉਹਨਾ ਨਾਲ ਮਿਲਵਾ ਦਿਤਾ ਤੇ ਡਰਾਇਵਰ ਵੱਲੋਂ ਜੱਸੇ ਨੂੰ ਲੈ ਜਾਣ ਬਾਰੇ ਵੀ ਉਹਨਾ ਨਾਲ ਗੱਲ ਕੀਤੀ। ਮੈਂ ਕਿਹਾ ਕਿ ਜੱਸਾ ਹੀ ਉਸ ਦੇ ਖਿਲਾਫ ਇਕੋ ਗਵਾਹ ਹੈ ਨਹੀਂ ਤਾਂ ਉਸ ਨੇ ਕੋਈ ਸਬੂਤ ਕਦੇ ਨਹੀਂ ਛੱਡਿਆ। ਜੱਸੇ ਦੀ ਗਵਾਹੀ ਦੇਣ ਨਾਲ ਉਸ ਵੱਲੋਂ ਲਿਜਾਏ ਗਏ ਹੋਰ ਬੱਚਿਆਂ ਦਾ ਵੀ ਭੇਤ ਖੁੱਲ ਸਕਦਾ ਹੈ ਉਸ ਦੇ ਡੈਡੀ ਨੇ ਕਿਹਾ ਜਿੱਥੇ ਤੂੰ ਕਹੇਂਗਾ ਜੱਸਾ ਜਰੂਰ ਗਵਾਹੀ ਦੇਵੇਗਾਂ ਤੇ ਉਹ ਜੱਸੇ ਨੂੰ ਲੈ ਕੇ ਚੱਲੇ ਗਏ। ਮੈਂ ਅਮਰਜੀਤ ਸਿੰਘ ਬਡਗੁਜਰਾਂ (ਪੰਚ ਪ੍ਰਧਾਨੀ ਫਤਿਹਗੜ ਸਾਹਿਬ) ਨੂੰ ਫੋਨ ਕਰਕੇ ਦੱਸਿਆ ਕਿ ਡਰਾਇਵਰ ਤੇ ਖਿਲਾਫ ਪੱਕਾ ਸਬੂਤ ਮਿਲ ਗਿਆ ਤੂੰ ਹੁਣ ਉਸ ਨੂੰ ਜਰੂਰ ਬਕਣਾ ਪਵੇਗਾ ਕਿ ਬੱਚਿਆਂ ਨੂੰ ਕਿੱਥੇ ਲੈ ਕੇ ਜਾਂਦਾ ਹੈ। ਅਮਰਜੀਤ ਸਿੰਘ ਦੇ ਕਹਿਣ ਤੇ ਮੈਂ ਜੱਸੇ ਦੇ ਡੈਡੀ ਨੂੰ ਐਚ. ਐਚ. ਓ. ਨਾਲ ਗੱਲ ਕਰਨ ਲਈ ਬੁਲਾ ਲਿਆ। ਅਸੀਂ ਗਲਿਆਰਾ ਚੌਂਕੀ ਜਾ ਕੇ ਐਸ. ਐਚ. ਓ ਭਗਵਾਨ ਸਿੰਘ ਨੂੰ ਮਿਲੇ ਤੇ ਸਾਰੀ ਗੱਲਬਾਤ ਦੱਸੀ। ਜੱਸੇ ਦੇ ਡੈਡੀ ਨੇ ਕਿਹਾ ਕਿ ਜਦੋਂ ਡਰਾਇਵਰ ਫੜ ਲਿਆ ਗਿਆ ਤਾਂ ਮੈ ਜੱਂਸੇ ਨੂੰ ਗਵਾਹੀ ਦੇ ਲਈ ਲੈ ਆਵਾਂਗਾ। ਪਰ ਐਸ. ਐਚ. ਓ. ਸਮੇਤ ਗਲਿਆਰੇ ਦੇ ਕਿਸੇ ਮੁਲਾਜਿਮ ਨੇ ਡਰਾਇਵਰ ਨੂੰ ਨਾ ਫੜਿਆ, ਮੈ ਫੋਨ ਕਰਕੇ ਅਮਰਜੀਤ ਸਿੰਘ ਨੂੰ ਦੱਸਿਆ ਕਿ ਗਲਿਆਰਾ ਵਾਲੇ ਡਰਾਇਵਰ ਨੂੰ ਫੜ ਨਹੀਂ ਰਹੇ ਤਾਂ ਅਮਰਜੀਤ ਸਿੰਘ ਨੇ ਕਿਹਾ ਕਿ ਤੂੰ ਮੰਡੀ ਗੋਬਿੰਦਗੜ ਆ ਜਾਵੀਂ ਆਪਾਂ ਕਰਨੈਲ ਸਿੰਘ ਪੰਜੋਲੀ ਨੂੰ ਮਿਲਾਂਗੇ। ਉਹਨਾਂ ਨੇ ਦੱਸੇ ਹੋਏ ਦਿਨ ਮੁਤਾਬਿਕ ਮੈ ਮੰਡੀ ਗੋਬਿੰਦਗੜ ਪਹੁੰਚ ਗਿਆ। ਉਹ ਮੈਨੂੰ ਪੰਜੋਲੀ ਦੇ ਘਰ ਲੈ ਗਏ। ਪਜੌਲੀ ਨੇ ਕਿਹਾ ਕਿ ਦਰਬਾਰ ਸਾਹਿਬ ਵਿੱਚ ਜੋ ਕੁੱਝ ਵੀ ਹੋ ਰਿਹਾ ਹੈ ਉਸ ਬਾਰੇ ਕੋਈ ਕੁੱਝ ਨਹੀ ਕਰੇਗਾ ਨਾ ਕੋਈ ਜੁਬਾਨ ਖੋਲੇਗਾ। ਮੈ ਪੰਜੋਲੀ ਦੀ ਜੱਸੇ ਦੇ ਡੈਡੀ ਨਾਲ ਗੱਲ ਵੀ ਕਰਵਾਈ। ਪੰਜੋਲੀ ਨੇ ਮੈਨੂੰ ਮੱਕੜ ਦੇ ਉਸ ਵੇਲੇ ਦੇ ਪੀ. ਏ. (ਮਨਜੀਤ ਸਿੰਘ) ਨੂੰ ਮਿਲਣ ਲਈ ਕਿਹਾ ਦੂਜੇ ਦਿਨ ਜਾ ਕੇ ਮੈਂ ਪੀ. ਏ. ਨੂੰ ਮਿਲਿਆ ਤਾਂ ਉਸ ਨੇ ਸੀ. ਸੀ. ਟੀ. ਵੀ ਕੈਮਰੇ ਵਾਲੇ ਉਕਾਂਰ ਸਿੰਘ ਨੂੰ ਦਫਤਰ ਬੁਲਿਆ ਲਿਆ ਤੇ ਕਿਹਾ ਕਿ ਸਾਰੇ ਬੰਦੇ ਇਹਨਾਂ ਨੂੰ ਦਿਖਾ ਦੇਵੀ ਇਹ ਆਪ ਫੜ ਲੈਣਗੇ ਪਰ ਕੈਮਰੇ ਵਾਲੇ ਟਾਲ-ਮਟੋਲ ਕਰਦੇ ਰਹੇ। ਮੈਂ ਕੈਮਰੇ ਵਾਲਿਆਂ ਕੋਲ ਦੋ ਹੋਰ ਮੁੰਡੇ ਵੀ ਲੈ ਕੇ ਗਿਆ ਜੋ ਡਰਾਇਵਰ ਕੋਲੋ ਭੱਜ ਕੇ ਆਏ ਸਨ। ਪਰ ਕੈਮਰੇ ਵਾਲਿਆਂ ਨੇ ਡਰਾਇਵਰ ਸਮੇਤ ਕਿਸੇ ਵੀ ਬੰਦੇ ਨੂੰ ਨਾ ਫੜਿਆ ਤੇ ਉਹਨਾਂ ਦੇ ਆਖੀਰ ਗਲਿਆਰੇ ਦੇ ਇੱਕ ਮੁਲਾਜਮ ਬਲਬੀਰ ਸਿੰਘ ਨਾਲ ਮੇਰੀ ਗੱਲ ਕਰਵਾ ਦਿੱਤੀ ਕਿ ਜਦੋਂ ਕੋਈ ਵੀ ਗਲਤ ਬੰਦਾ ਦਿੱਸੇ ਬਲਬੀਰ ਸਿੰਘ ਨੂੰ ਫੋਨ ਕਰ ਦੇਵੀਂ। ਪਰ ਬਲਬੀਰ ਸਿੰਘ ਨੇ ਕਦੇ ਵੀ ਮੇਰਾ ਫੋਨ ਨਾ ਸੁਣਿਆ ਜੇ ਸੁਣਦਾ ਤਾਂ ਲਾਰਾ ਲਾ ਦਿੰਦਾ। ਇਸ ਤਰ੍ਹਾਂ ਇਹ ਆਪਰੇਸਨ ਵੀ ਫੇਲ ਹੋ ਗਿਆ। ਸਪੋਕਸਮੈਨ ਵਿੱਚ ਲਿਖਣ ਵਾਲੇ ਕਈ ਨਾਮੀ ਲੇਖਕਾਂ ਤੋਂ ਬਿਨ੍ਹਾਂ ਕਰਨਲ ਜੀ. ਐਸ. ਸੰਧੂ ਤੇ ਐਡਵੋਕੇਟ ਐਚ. ਐਸ ਫੁਲਕਾ ਨਾਲ ਵੀ ਸੰਪਰਕ ਕੀਤਾ ਪਰ ਹਰ ਜਗ੍ਹਾ ਨਿਰਾਸਾ ਹੀ ਪੱਲੇ ਪਈ ਕਿਉਂਕਿ ਦਰਬਾਰ ਸਾਹਿਬ ਦਾ ਨਾਂ ਆਉਣ ਤੇ ਹਰ ਕਿਸੇ ਦਾ ਮੂਤ ਨਿਕਲ ਜਾਂਦਾ ਸੀ। ਮਈ ੨੦੧੫ ਵਿੱਚ ਇੱਕ ਘਟਨਾ ਵਾਪਰ ਗਈ ਡਰਾਈਵਰ ਤਕਰੀਬਨ ਹਰ ਰੋਜ ਦਰਬਾਰ ਸਾਹਿਬ ਆਉਦੇ ਜਾਂਦੇ ਮੈਨੂੰ ਤੰਗ ਪਰੇਸਾਨ ਕਰਨ ਲੱਗ ਪਿਆ। ਇੱਕ ਦਿਨ ਗਲਿਆਰੇ ਵਿੱਚ ਮੇਰੀ ਉਸ ਨਾਲ ਝੜਪ ਹੋ ਗਈ। ਮੈਂ ਗੁੱਸੇ ਵਿੱਚ ਆ ਕੇ ਉਸ ਦੀ ਬਾਂਹ ਤੇ ਖੋਖਲਾ ਪਾਇਪ ਮਾਰਿਆ ਉਹ ਉਦੋਂ ਤਾਂ ਭੱਜ ਗਿਆ ਪਰ ਉਸ ਨੇ ਬਾਂਹ ਗਲ ਵਿੱਚ ਪਾ ਲਈ ਤੇ ਰੋਲਾ ਪਾਉਣ ਲੱਗਾ ਕਿ ਇਸ ਨੇ ਮੇਰੀ ਬਾਂਹ ਤੋੜ ਦਿੱਤੀ ਹੈ। ਹੋਰ ਅਵਾਰਾ ਬੰਦਿਆਂ ਤੋਂ ਬਿਨ੍ਹਾਂ ਸ੍ਰੋਮਣੀ ਕਮੇਟੀ ਦੇ ਮੁਲਾਜਮ ਵੀ ਉਸ ਦੀ ਸਪੋਟ ਕਰਨ ਲੱਗੇ। ਮੈਂ ਅਖੀਰ ਬੀਰ ਦਵਿੰਦਰ ਸਿੰਘ (ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ) ਨਾਲ ਸੰਪਰਕ ਕੀਤਾ। ਉਹਨਾਂ ਨੇ ਕਮਿਸ਼ਨਰ (ਜਤਿੰਦਰ ਸਿੰਘ ਔਲਖ) ਨਾਲ ਸੰਪਰਕ ਕਰਕੇ ਮੈਨੂੰ ਉਹਨਾਂ ਨਾਲ ਮਿਲਣ ਲਈ ਕਿਹਾ। ਕਮਿਸ਼ਨਰ ਸਾਹਿਬ ਨੇ ਸਾਰਿਆਂ ਤੋਂ ਵੱਖ ਹੋ ਕੇ ਮੇਰੀ ਇੱਕਲੇ ਦੀ ਗੱਲ ਸੁਣੀ। ਮੈ ਕਮਿਸ਼ਨਰ ਸਾਹਿਬ ਨੂੰ ਇਹ ਵੀ ਕਿਹਾ ਕਿ ਗਲਿਆਰੇ ਵਾਲਿਆਂ ਨੂੰ ਇਸ ਕੰਮ ਲਈ ਨਾ ਕਿਹਾ ਜਾਵੇ ਕਿਉਂਕਿ ਗਲਿਆਰੇ ਚੌਂਕੀ ਵਾਲਿਆਂ ਨੂੰ ਮੈ ਪਹਿਲਾਂ ਹੀ ਅਜਮਾ ਚੁੱਕਾ ਸੀ। ਕਮਿਸ਼ਨਰ ਸਾਹਿਬ ਨੇ ਇਸ ਕੰਮ ਵਾਸਤੇ ਮੈਨੂੰ ਸੀ. ਆਈ. ਏ ਸਟਾਫ ਦੇ ਇੰਚਾਰਜ ਨਾਲ ਮਿਲਾਇਆ ਤੇ ਇਸ ਕੰਮ ਵਾਸਤੇ ਉਸ ਦੀ ਡਿਉਟੀ ਲਗਾਈ। ਉਹ ਇੰਚਾਰਜ ਨੇ ਮੇਰੇ ਵੱਲੋਂ ਕਈ ਵਾਰ ਮਨਾ ਕਰਨ ਤੇ ਵੀ ਮੈਨੂੰ ਗਲਿਆਰਾ ਚੌਂਕੀ ਦੇ ਐਸ. ਐਸ. ਓ. ਭਗਵਾਨ ਸਿੰਘ ਨਾਲ ਮਿਲਾ ਦਿੱਤਾ। ਉਸ ਇੰਚਾਰਜ ਨੇ ਕਿਹਾ ਕਿ ਜੋ ਵੀ ਕਰਨਾ ਹੈ ਭਗਵਾਨ ਸਿੰਘ ਹੀ ਕਰੇਗਾ। ਦੂਜੇ ਪਾਸੇ ਡਰਾਈਵਰ ਨਾਲ ਲੜਨ ਕਰਕੇ ਮੈ ਦਰਬਾਰ ਸਾਹਿਬ ਜਾਣਾ ਬੰਦ ਕਰ ਦਿੱਤਾ ਸੀ, ਕਿਉਕਿ ਆਵਾਰਾ ਬੰਦਿਆਂ ਤੋ ਇਲਾਵਾ ਕਮੇਟੀ ਦੇ ਮੁਲਾਜਮ ਵੀ ਉਸ ਦੇ ਨਾਲ ਸਨ। ਸੀ. ਆਈ. ਏ ਇੰਚਾਰਜ ਵਲੋਂ ਭਗਵਾਨ ਸਿੰਘ ਦੇ ਕਹਿਣ ਤੇ ਮੈ ਡਰਾਈਵਰ ਵਰਗਿਆਂ ਨੂੰ ਫੜਨ ਦਾ ਸੁਪਨਾ ਹੀ ਛੱਡ ਦਿੱਤਾ ਸੀ ਕਿਉਕਿ ਭਗਵਾਨ ਸਿੰਘ ਨੇ ਫਿਰ ਉਹੀ ਕਮੀਨੇ ਏ. ਐਸ. ਓ. . ਬਲਜੀਤ ਸਿੰਘ ਤੇ ਮੁਲਾਜਮ ਬਲਬੀਰ ਸਿੰਘ ਕੀ ਡਿਉਟੀ ਲਗਾ ਦਿੱਤੀ ਸੀ। ਲੜਾਈ ਦੇ ਚਾਰ ਦਿਨ ਬਾਅਦ ਮੇਰੇ ਇੱਕ ਜਾਣੂ ਨੇ ਲੰਗਰ ਵਿੱਚੋਂ ਮੈਨੂੰ ਫੋਨ ਕੀਤਾ ਕਿ ਤੂੰ ਲੰਗਰ ਹਾਲ ਵਿੱਚ ਆ ਜਾ ਤੇਰਾ ਡਰਾਈਵਰ ਨਾਲ ਸਮਝੌਤਾ ਕਰਵਾ ਦਿੰਦੇ ਹਾਂ। ਮੇਰੇ ਕੋਲ ਸਮਝੌਤਾ ਕਰਨ ਤੋਂ ਬਿਨ੍ਹਾਂ ਹੋਰ ਕੋਈ ਰਸਤਾ ਨਹੀ ਸੀ। ਉਸ ਦੇ ਕਹਿਣ ਤੇ ਮੈ ਲੰਗਰ ਹਾਲ ਵਿੱਚ ਪੰਹੁਚ ਗਿਆ। ਉਥੇ ਡਰਾਈਵਰ ਨੇ ਆਵਾਰਾ ਬੰਦਿਆਂ ਤੋਂ ਇਲਾਵਾ ਆਪਣੇ ਦੋ ਤਿੰਨ ਰਿਸਤੇਦਾਰ ਵੀ ਬੁਲਾਏ ਹੋਏ ਸਨ। ਉਹਨਾਂ ਨੇ ਕਿਸੇ ਦਾ ਹੱਡੀ ਟੁੱਟੀ ਵਾਲਾ ਐਕਸਰਾ ਵੀ ਫੜਿਆ ਹੋਇਆ ਸੀ ਜਿਸ ਨੂੰ ਡਰਾਈਵਰ ਦਾ ਦੱਸ ਰਹੇ ਸਨ ਤੇ ਕਹਿ ਰਹੇ ਸਨ ਕਿ ਤੂੰ ਇਸ ਦੀ ਹੱਡੀ ਤੋੜ ਦਿੱਤੀ ਹੈ ਹੁਣ ਤੈਨੂੰ ਇਸ ਦਾ ਇਲਾਜ ਕਰਾਉਣ ਪਵੇਗਾ ਤੇ ਸਾਰਾ ਖਰਚਾ ਤੂੰ ਦੇਵੇਗਾ। ਉਹ ਮੈਨੂੰ ਗੁਰੂ ਰਾਮਦਾਸ ਹਸਪਤਾਲ ਲੈ ਗਏ ਤੇ ਮੈਨੂੰ ਹਸਪਤਾਲ ਵਿੱਚ ਇੱਕ ਜਗ੍ਹਾ ਤੇ ਬਿਠਾ ਕੇ ਇੱਕ ਬੰਦਾ ਡਰਾਇਵਰ ਨੂੰ ਨਾਲ ਲੈ ਕੇ ਡਾਕਟਰ ਨੂੰ ਮਿਲਣ ਬਹਾਨੇ ਅੰਦਰ ਚਲਾ ਗਿਆ। ਉਹ ਬੰਦਾ ਥੋੜੀ ਦੇਰ ਬਾਅਦ ਆ ਕੇ ਮੈਨੂੰ ਕਹਿਣ ਲਗਾ ਕਿ ਇਸਦੇ ਇਲਾਜ ਲਈ ਤੀਹ ਹਜਾਰ ਰੁਪੈ ਲੱਗਣਗੇ ਸਾਇਦ ਡਰਾਈਵਰ ਨੇ ਉਸ ਨੂੰ ਦੱਸਿਆ ਹੋਇਆ ਸੀ ਕਿ ਇਸ ਦਾ ਇੱਥੇ ਕੋਈ ਨਹੀਂ ਤੇ ਇਹ ਇੱਥੋਂ ਦਾ ਰਹਿਣ ਵਾਲਾ ਵੀ ਨਹੀਂ ਤੇ ਇਸ ਨੇ ਕੰਮ ਕਰਕੇ ਪੈਸੇ ਇੱਕਠੇ ਕੀਤੇ ਹੋਏ ਹਨ ਤੇ ਇਹ ਪੈਸੇ ਦੇ ਦੇਵੇਗਾ। ਇਸ ਕਰਕੇ ਉਹ ਉਸੇ ਵੇਲੇ ਮੇਰੇ ਕੋਲੋਂ ਪੈਸੇ ਮੰਗਣ ਲੱਗੇ। ਮੈ ਉਹਨਾਂ ਨੂੰ ਕਿਹਾ ਕਿ ਇਸ ਵੇਲੇ ਮੇਰੇ ਕੋਲ ਪੈਸੇ ਨਹੀ ਹਨ ਉਹਨਾਂ ਨੇ ਕਿਹਾ ਕਿ ਤੂੰ ਆਪਣੇ ਘਰਦਿਆਂ ਤੋ ਸ਼ਾਮ ਤੱਕ ਪੈਸੇ ਮੰਗਵਾ ਲੈ ਇਸ ਨੂੰ ਹਸਪਤਾਲ ਦਾਖਲ ਕਰਾਉਣ ਹੈ ਨਹੀਂ ਤਾਂ ਤੈਨੂੰ ਥਾਣੇ ਫੜਾ ਦੇਵਾਂਗੇ। ਥਾਣੇ ਵਾਲੇ ਆਪੇ ਪੈਸੇ ਲੈ ਕੇ ਦੇਣਗੇ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਥਾਣੇ ਹੀ ਫੜਾ ਦਿਉ ਕਿਉਂਕਿ ਸ਼ਾਮ ਤੱਕ ਮੈਂ ਪੈਸਿਆਂ ਦਾ ਬੰਦੋਬਸਤ ਨਹੀਂ ਕਰ ਸਕਦਾ। ਜਦੋਂ ਕਿ ਡਰਾਇਵਰ ਚੰਗਾ ਭਲਾ ਸੀ। ਪਹਿਲਾਂ ਉਹ ਥਾਣਾ ਬੀ ਡਵੀਜਨ ਲੈ ਕੇ ਗਏ ਤੇ ਫਿਰ ਸੀ ਡਵੀਜਨ ਤੇ ਆਪਣੇ ਜਾਣ ਪਛਾਣ ਵਾਲਿਆਂ ਤੋ ਫੋਨ ਕਰਾਉਦੇ ਰਹੇ ਜਦਕਿ ਇਹ ਥਾਣਾ ਗਲਿਆਰਾ ਦਾ ਮਾਮਲਾ ਸੀ। ਦੋਨੋ ਥਾਣੇ ਵਾਲਿਆਂ ਨੇ ਮਨਾ ਕਰ ਦਿੱਤਾ ਤੇ ਗਲਿਆਰੇ ਥਾਣੇ ਜਾਣ ਲਈ ਕਿਹਾ। ਫਿਰ ਉਹ ਮੈਨੂੰ ਗਲਿਆਰੇ ਥਾਣੇ ਲੈ ਗਏ। ਉਹ ਉੱਥੇ ਜਾ ਕੇ ਝੂਠਾ ਐਕਸਰੇ ਦਿਖਾਉਣ ਲੱਗੇ। ਮੁਨਸੀ ਨੇ ਥਾਣੇਦਾਰ (ਬਲਜਿੰਦਰ) ਨੂੰ ਫੋਨ ਕਰਕੇ ਸੱਦਿਆ। ਇਨੇ ਨੂੰ ਬਲਜਿੰਦਰ ਆ ਗਿਆ ਉਸ ਦੇ ਆਉਣ ਤੋਂ ਪਹਿਲਾਂ ਉਹ ਰਿਪੋਰਟ ਲਿਖ ਚੁੱਕੇ ਸਨ। ਥਾਣੇਦਾਰ ਬਲਜਿੰਦਰ ਨੂੰ ਡਰਾਈਵਰ ਦੀਆਂ ਕਰਤੂਤਾਂ ਦਾ ਪਤਾ ਸੀ। ਉਸ ਨੇ ਕਿਹਾ ਜੇ ਮਨੂੰ ਪਤਾ ਹੁੰਦਾ ਕਿ ਇਹ (ਡਰਾਈਵਰ) ਹੈ ਤਾਂ ਮੈਂ ਇਸ ਦਾ ਕੁੱਝ ਨਹੀਂ ਸੀ ਬਣਨ ਦੇਣਾ। ਮੈ ਇਸ ਦੀ ਦੂਜੀ ਬਾਂਹ ਵੀ ਤੋੜ ਦੇਣੀ ਹੈ। ਬਲਿਜੰਦਰ ਨੇ ਕਿਹਾ ਕਿ ਮੈ ਇਸ ਨੂੰ ਖੁਦ ਕਈ ਵਾਰ ਬੱਚੇ ਲਿਜਾਂਦੇ ਨੂੰ ਫੜਿਆ ਹੈ। ਭਗਵਾਨ ਸਿੰਘ (ਐਸ. ਐਚ. ਓ.) ਵੀ ਕੋਲ ਬੈਠਾ ਸੀ ਉਹ ਵੀ ਡਰਾਇਵਰ ਨੂੰ ਜਾਣਦਾ ਸੀ ਤੇ ਉਸਦਾ ਨਾ ਲੈ ਕੇ ਬੁਲਾ ਰਿਹਾ ਸੀ। ਡਰਾਇਵਰ ਨੂੰ ਗਾਲਾਂ ਕੱਢ ਕੇ ਬਲਜਿੰਦਰ ਠੰਡਾ ਪੈ ਗਿਆ। ਤੇ ਮੈਨੂੰ ਉਸਦਾ ਇਲਾਜ ਕਾਉਣ ਲਈ ਘਰੋਂ ਪੈਸੇ ਮੰਗਾਉਣ ਲਈ ਕਹਿਣ ਲੱਗਾ ਉਸ ਨੇ ਕਿਹਾ ਕਿ ਕੱਲ ਸ਼ਾਮ ਤੱਕ ਆਪਣੇ ਘਰ ਵਾਲਿਅਂ ਨੂੰ ਲੈ ਕੇ ਥਾਣੇ ਆ ਜਾਵੀਂ। ਦੂਸਰੇ ਦਿਨ ਸ਼ਾਮ ਨੂੰ ਮੇਰੇ ਘਰ ਵਾਲੇ ਅੰਮ੍ਰਿਤਸਰ ਪਹੁੰਚ ਗਏ ਤੇ ਡਰਾਇਵਰ ਵੀ ਆਪਣੇ ਰਿਸ਼ਤੇਦਾਰ ਨੂੰ ਲੈ ਆਇਆ ਥਾਣੇਦਾਰ ਬਲਜਿੰਦਰ ਸਿੰਘ ਵੱਧ ਪੈਸੇ ਮੰਗਣ ਲਈ ਡਰਾਈਵਰ ਦੇ ਰਿਸ਼ਤੇਦਾਰਾਂ ਦੇ ਕੰਨ ਭਰਨ ਲੱਗ ਪਿਆ ਦੂਜੇ ਪਾਸੇ ਮੇਰੇ ਰਿਸ਼ਤੇਦਾਰਾਂ ਨੂੰ ਕਹਿਣ ਲੱਗਾ ਕਿ ਜਿੰਨੇ ਪੈਸੇ ਉਹ ਲੈਣਗੇ ਉਨੇ ਹੀ ਮੈ ਲਵਾਂਗਾ ਤੇ ਥਾਣੇਦਾਰ ਨੇ ਕਿਹਾ ਕਿ ਉਹ ਵੀਹ ਹਜਾਰ ਰੁਪਏ ਮੰਗਦੇ ਹਨ, ਤੈਨੂੰ ਦਸਣਾ ਪਵੇਗਾ ਨਹੀ ਤਾਂ ਉਹ ਤੈਨੂੰ ੩੦੭ ਦਾ ਕੇਸ ਪਾ ਕੇ ਅੰਦਰ ਕਰ ਦੇਵੇਗਾ, ਜਮਾਨਤ ਵੀ ਨਹੀਂ ਹੋਵੇਗੀ। ਉਸ ਨੇ ਮੈਨੂੰ ਪੁਲਿਸ ਨੂੰ ਗੁਮਰਾਹ ਕਰਨ ਦਾ ਕੇਸ ਪਾਉਣ ਦੀ ਧਮਕੀ ਦਿੱਤੀ ਕਿ ਤੂੰ ਕਮਿਸ਼ਨਰ ਦੇ ਕੋਲ ਦਰਬਾਰ ਸਾਹਿਬ ਵਿਚੋਂ ਬੱਚਿਆਂ ਨੂੰ ਵਰਗਲਾ ਕੇ ਲੈ ਜਾਣ ਵਾਲਿਆਂ ਦੀਆਂ ਗੱਲਾਂ ਦੱਸ ਕੇ ਪੁਲਿਸ ਨੂੰ ਗੁਮਰਾਹ ਕੀਤਾ ਹੈ। ਜਦਕਿ ਡਰਾਇਵਰ ਸਮੇਤ ਹੋਰ ਬੱਚੇ ਲੈ ਕੇ ਜਾਣ ਵਾਲਿਆਂ ਬਾਰੇ ਉਹ ਖੁਦ ਵੀ ਜਾਣਦਾ ਸੀ ਆਖਿਰ ਉਸ ਨੇ ੧੫ ਹਜਾਰ ਵਿੱਚ ਗੱਲ ਨਿਬੇੜ ਦਿਤੀ। ਮੇਰੇ ਰਿਸ਼ਤੇਦਾਰਾਂ ਕੋਲੋ ੧੫ ਹਜਾਰ ਰੂਪੈ ਲੈ ਕੇ ਉਸ ਨੇ ਕਿਹਾ ਕਿ ਜੇ ਤੂੰ ਇਥੇ (ਅੰਮ੍ਰਿਤਸਰ) ਰਿਹਾ ਤਾਂ ਇਹੀ ਕੇਸ (੩੦੭) ਪਾ ਕੇ ਅੰਦਰ ਕਰ ਦੇਵਾਗਾਂ। ਉਸ ਨੇ ਵਾਰ-ਵਾਰ ਕਿਹਾ ਕਿ ਤੂੰ ਇੱਥੇ ਨਹੀਂ ਦਿੱਸਣਾ ਚਾਹੀਂਦਾ, ਕਿਉਂਕਿ ਉਸ ਨੂੰ ਡਰ ਸੀ ਕਿ ਇਹ ਕਮਿਸ਼ਨਰ ਸਾਹਿਬ ਨੂੰ ਫਿਰ ਨਾ ਮਿਲ ਜਾਵੇ। ਮੈਂ ਉਸ ਦਿਨ ਰਾਤ ਨੂੰ ਲੁਧਿਆਣੇ ਆ ਗਿਆ। ਦੂਸਰੇ ਦਿਨ ਹੀ ਮੈਨੂੰ ਅੰਮ੍ਰਿਤਸਰ ਰਹਿਣ ਵਾਲੇ ਤੇ ਹੋਰ ਸੇਵਾ ਕਰਨ ਵਾਲੇ ਬੰਦਿਆ ਨੇ ਫੋਨ ਕਰਕੇ ਦੱਸਿਆ ਕਿ ਡਰਾਇਵਰ ਤਾਂ ਚੰਗਾ ਭਲਾ ਫਿਰਦਾ ਹੈ ਤੂੰ ਪੈਸੇ ਕਿਸ ਗੱਲ ਦੇ ਦਿੱਤੇ ਹਨ। ਹੁਣ ਵੀ ਜਦੋਂ ਮੈ ਆਪਣੀ ਜਾਣ-ਪਛਾਣ ਵਾਲੇ ਬੰਦਿਆਂ ਨੂੰ ਫੋਨ ਕਰਕੇ ਪੁੱਛਦਾ ਹਾਂ ਤਾਂ ਉਹ ਦੱਸਦੇ ਹਨ ਕਿ ਡਰਾਇਵਰ ਸਮੇਤ ਸਾਰੇ ਬੰਦੇ ਇੱਥੇ ਹੀ ਘੁੰਮਦੇ ਹਨ। ਮੇਰੀ ਗੈਰ ਹਾਜਰੀ ਵਿੱਚ ਤਾਂ ਉਹ ਬਿਲਕੁਲ ਬੇਫਿਕਰ ਹੋ ਗਏ ਹਨ ਕਿਉਕਿ ਮੇਰੇ ਤੋ ਬਿਨਾਂ ਉਨਾਂ ਬਾਰੇ ਗੱਲ ਕਰਨ ਵਾਲਾ ਹੋਰ ਕੋਈ ਵੀ ਨਹੀ ਨਾ ਅੱਜ ਤਕ ਕਿਸੇ ਨੇ ਕੀਤੀ ਹੈ ਨਾ ਹੀ ਅੱਗੋਂ ਕਰੇਗਾ। ਉਸ ਤੋ ਬਾਅਦ ਮੈਂ ਅੰਮ੍ਰਿਤਸਰ ਫੋਨ ਕਰਕੇ ਆਪਣੇ ਜਾਣ-ਪਛਾਣ ਵਾਲੇ ਇੱਕ ਬੰਦੇ ਨੂੰ ਫੋਨ ਕਰਕੇ ਪੁੱਛਿਆ ਉਸ ਨੇ ਦੱਸਿਆ ਕਿ ਡਰਾਇਵਰ ਹੁਣ ਵੀ ਬੱਚੇ ਲੈ ਕੇ ਜਾਦਾਂ ਹੈ। ਮੇਰਾ ਇਹ ਸਭ ਲਿਖਣ ਦਾ ਮਕਸਦ ਇਹੀ ਹੈ ਕਿ ਬੱਚੇ ਘਰੋਂ ਭੱਜਦੇ ਹੀ ਰਹਿੰਦੇ ਹਨ। ਬੱਚਿਆਂ ਦੇ ਘਰੋ ਭੱਜਣ ਨੂੰ ਤਾਂ ਸ਼ਾਇਦ ਕੋਈ ਨਾ ਰੋਕ ਸਕੇ। ਘਰੋਂ ਭੱਜੇ ਜਿਆਦਾਤਰ ਬੱਚੇ ਦਰਬਾਰ ਸਾਹਿਬ ਹੀ ਆਉਂਦੇ ਹਨ। ਕਿਉਂਕਿ ਦਰਬਾਰ ਸਾਹਿਬ ਵਿੱਚ ਨਿਕੰਮੇ ਪ੍ਰਬੰਧ ਕਰਕੇ ਤੇ ਨਸ਼ੇੜੀ ਮੁਲਾਜਮਾਂ ਕਰਕੇ ਹਰ ਤਰ੍ਹਾਂ ਦੇ ਗਲਤ ਅਨਸਰ ਮੌਜੂਦ ਹਨ। ਜਿਨਾਂ ਵਿਚੋਂ ਕਈ ਘਰੋਂ ਭੱਜੇ ਬੱਚਿਆਂ ਨੂੰ ਵਰਗਲਾ ਕੇ ਲਿਜਾਣ ਵਾਲੇ ਵੀ ਹਨ ਇਹ ਬੱਚਿਆ ਨੂੰ ਲਿਜਾ ਕੇ ਕੀ ਕਰਦੇ ਹਨ, ਇਸ ਗੱਲ ਦਾ ਰਾਜ ਜਰੂਰ ਖੁਲਣਾ ਚਾਹੀਂਦਾ ਹੈ। ਅਖਬਾਰ ਵਿੱਚ ਛੱਪੀ ਇੱਕ ਰਿਪੋਰਟ ਮੁਤਾਬਕ ਪਿਛਲੇ ੧੦ ਸਾਲ ਵਿੱਚ ਹਜਾਰਾਂ ਬੱਚੇ ਗਾਇਬ ਹੋਏ ਹਨ। ਜਿਸ ਕਰਕੇ ਇਹ ਜਾਚ ਹੋਣੀ ਹੋਰ ਵੀ ਜਰੂਰੀ ਹੈ ਮੈਨੂੰ ਤਾਂ ਇਹ ਸਭ ਦੇਖਦੇ ਨੂੰ ੧੫ ਸਾਲ ਹੀ ਹੋਏ ਹਨ ਇਹ ਕੰਮ ਪਤਾ ਨਹੀ ਕਿੰਨੇ ਚਿਰ ਤੋ ਚੱਲ ਕਿਹਾ ਹ। ਬੱਚੇ ਲਿਜਾਣ ਵਾਲੇ ਬੰਦਿਆ ਦੀ ਡੂੰਘਾਈ ਨਾਲ ਜਾਂਚ ਹੋਣ ਤੇ ਹੋ ਸਕਦਾ ਹੈ ਕਿ ਲੋਕਾਂ ਦੇ ੧੦-੧੦ ਸਾਲ ਪਹਿਲਾਂ ਗੁਆਚੇ ਬੱਚੇ ਮਿਲ ਜਾਣ। ਇਸ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੀ ਪੋਲ ਵੀ ਖੁਲਣੀ ਬਹੁਤ ਜਰੂਰੀ ਹੈ ਕਿ ਕਮੇਟੀ ਵਾਲੇ ਐਨੇ ਸਾਲਾਂ ਚ ਗਲਤ ਅਨਸਰਾਂ ਨੂੰ ਕਿਉ ਨਹੀਂ ਕਾਬੂ ਕਰ ਸਕੇ ਤੇ ਸੀ. ਸੀ. ਟੀ. ਵੀ. ਕੈਮਰੇ ਵਾਲੇ ਜੇ ਗਲਤ ਅਨਸਰਾਂ ਨੂੰ ਨਹੀ ਫੜ ਸਕਦੇ (ਮੱਕੜ ਦੇ ਪੀ. ਏ. ਦੇ ਕਹਿਣ ਤੇ ਵੀ) ਤਾਂ ਕੈਮਰੇ ਕੀ ਫੜਨ ਲਈ ਲਗਾਏ ਹਨ ਦਰਬਾਰ ਸਾਹਿਬ ਵਿੱਚ ਤੈਨਾਤ ਸੀ. ਆਈ. ਡੀ. ਦੇ ਮੁਲਾਜਮ ਕੀ ਕਰਦੇ ਹਨ। ਗਲਿਆਰਾ ਥਾਣਾ ਕਿਸ ਵਾਸਤੇ ਬਣਾਇਆ ਗਿਆ ਹੈ। ਇਹ ਸਾਰੇ ਦਰਿੰਦੇ ਹਾਲੇ ਤੱਕ ਖੁਲੇ ਘੁਮਦੇ ਹਨ ਮੀਡੀਆ ਵਿੱਚ ਆਉਣ ਦੇ ਬਾਵਜੂਦ ਵੀ ਨਾ ਇਹਨਾਂ ਖਿਲਾਫ ਪੁਲਿਸ ਨੇ ਕੋਈ ਕਾਰਾਵਾਈ ਕੀਤੀ ਹੈ ਨਾ ਹੀ ਐਸ. ਜੀ. ਪੀ. ਸੀ. ਨੇ। ਹਰੇਕ ਪੜਨ ਵਾਲੇ ਨੂੰ ਬੇਨਤੀ ਹੈ ਕਿ ਉਹ ਆਪਣੀ ਜਾਣ ਪਛਾਣ ਵਾਲਿਾਆ ਵਿੱਚ ਪਤਾ ਕਰਕੇ ਉਨਾ ਬਾਰੇ ਜਰੂਰ ਦੱਸੇ ਜਿਨਾਂ ਦੇ ਨਾਬਾਲਿਗ ਬੱਚੇ ਪਿੱਛਲੇ ੨੦ ਸਾਲਾਂ ਵਿੱਚ ਲਾਪਤਾ ਹੋਏ ਹਨ, ਤਾਂ ਕਿ ਇਹ ਆਵਾਜ ਹਾਈਕੋਰਟ ਤੱਕ ਪਹੁੰਚਾਈ ਜਾ ਸਕੇ। ਇਹ ਬੱਚੇ ਪੰਜਾਬ, ਹਰਿਆਣਾ, ਦਿੱਲੀ, ਜੰਮੂ-ਕਸ਼ਮੀਰ ਆਦਿ ਕਿਤੋਂ ਦੇ ਵੀ ਹੋ ਸਕਦੇ ਹਨ।
ਅਮਨਦੀਪਸਿੰਘ ੯੮੫੫੮੬੭੬੫੪


30/10/16)
ਸ. ਉਪਕਾਰ ਸਿੰਘ ਫ਼ਰੀਦਾਬਾਦ

ਮੁਰਦੇ ਨੂੰ ਚੁੱਕ ਕੇ ਜਿੱਥੇ ਮਰਜ਼ੀ ਘੁੰਮਦੇ ਰਹੋ, ਜਿੰਨੀਆਂ ਮਰਜ਼ੀ ਯਾਤਰਾਵਾਂ ਕੱਢ ਲਵੋ ਅੰਤ ਉਹ ਸ਼ਮਸ਼ਾਨ ਘਾਟ ਹੀ ਪਹੁੰਚਦਾ ਹੈ। : ਸ. ਉਪਕਾਰ ਸਿੰਘ ਫ਼ਰੀਦਾਬਾਦ
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਸ. ਉਪਕਾਰ ਸਿੰਘ ਫ਼ਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੀ ਯਾਤਰਾ ਲਈ ਗਿਆਨੀ ਗੁਰਬਚਨ ਸਿੰਘ ਜਾਂ ਸ਼੍ਰੋਮਣੀ ਕਮੇਟੀ ਅੱਗੇ ਅਪੀਲ ਕਰਨ ਦਾ ਅਰਥ ਚੋਰਾਂ ਨੂੰ ਘਰ ਦੀ ਰਾਖੀ ਕਰਨ ਲਈ ਕਹਿਣਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਤਾਂ ਆਪ ਪਜਾਮਾ ਲਾਹ ਕੇ ਇਸ ਅਖੌਤੀ ਦਸਮ ਗ੍ਰੰਥ ਅੱਗੇ ਮੱਥਾ ਟੇਕਦਾ ਹੈ ਅਤੇ ੧੧ ੧੨, ੧੩ ਨਵੰਬਰ ੨੦੦੬ ਵਿੱਚ ਵੀ ਇੰਨ੍ਹਾਂ ਲੋਕਾਂ ਨੇ ਪਿੰਡ ਭਾਈ ਕਾ ਦਿਆਲਪੁਰਾ ਵਿਖੇ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਕੇ ਫ਼ਤਿਹ ਦਿਵਸ ਮਨਾਇਆ ਸੀ। ਜਿਸ ਦੇ ਵਿਰੋਧ ਵੱਜੋਂ ਜਾਗਰੂਕ ਸਿੱਖ ਪਿਛਲੇ ੧੦ ਸਾਲਾਂ ਤੋਂ ਹਰ ਮਹੀਨੇ ਦੀ ੧੩ ਨੂੰ ਕਾਲਾ ਦਿਵਸ ਮਨਾਉਂਦੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ (ਬਚਿੱਤਰ ਨਾਟਕ) ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਜਾਗਰੂਕ ਸਿੱਖਾਂ ਲਈ ਮੁਰਦੇ ਵਾਂਗ ਹੈ। ਮੁਰਦੇ ਨੂੰ ਚੁੱਕ ਕੇ ਜਿੱਥੇ ਮਰਜ਼ੀ ਘੁੰਮਦੇ ਰਹੋ, ਜਿੰਨੀਆਂ ਮਰਜ਼ੀ ਯਾਤਰਾਵਾਂ ਕੱਢ ਲਵੋ ਅੰਤ ਉਹ ਸ਼ਮਸ਼ਾਨ ਘਾਟ ਹੀ ਪਹੁੰਚਦਾ ਹੈ। ਉਨ੍ਹਾਂ ਕਿਹਾ ਪਿਛਲੇ ਦਸ ਸਾਲਾਂ ਵਿੱਚ ਸਿੱਖ ਕੌਮ ਦਾ ਇੱਕ ਬਹੁਤ ਵੱਡਾ ਤਬਕਾ ਇਸ ਬਚਿੱਤਰੀ ਗ੍ਰੰਥ ਦੀ ਸੱਚਾਈ ਤੋਂ ਜਾਣੂ ਹੋ ਚੁੱਕਿਆ ਹੈ ਅਤੇ ਇਸ ਬਚਿੱਤਰੀ ਗ੍ਰੰਥ ਨੂੰ ਅਪਣੀ ਜਿੰਦਗੀ ਵਿਚੋਂ ਪੂਰੀ ਤਰ੍ਹਾਂ ਬਾਹਰ ਕੱਢ ਕੇ ਇਹ ਦ੍ਰਿੜ ਫੈਸਲਾ ਕਰ ਚੁੱਕਿਆ ਹੈ ਕਿ ਉਹ ਹਰੇਕ ਕੰਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਵਾਏ ਕਿਸੇ ਹੋਰ ਤੋਂ ਅਗਵਾਈ ਨਹੀਂ ਲਏਗਾ। ਜੋ ਕਿ ਬਹੁਤ ਵੱਡੀ ਪ੍ਰਾਪਤੀ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਬੰਗਲਾ ਸਾਹਿਬ ਦੀ ਸਟੇਜ ਤੋਂ ਨਵਰਾਤਰੇ ਮੌਕੇ ਚੰਡੀ ਦੀ ਉਸਤਤਿ ਦੀ ਕਥਾ ਕੀਤੀ ਗਈ ਉਸ ਨਾਲ ਵੀ ਲੋਕਾਂ ਸਾਹਮਣੇ ਇਸ ਅਖੌਤੀ ਦਸਮ ਗ੍ਰੰਥ ਦਾ ਸੱਚ ਉਜਾਗਰ ਹੋਇਆ ਹੈ। ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਦਾ ਜਿੰਨਾਂ ਵੱਧ ਪ੍ਰਚਾਰ ਹੋਵੇਗਾ ਉਨ੍ਹਾਂ ਜਿਆਦਾ ਇਸ ਅਸ਼ਲੀਲ ਤੇ ਦੇਵੀ ਪੂਜਕ ਗ੍ਰੰਥ ਦੀ ਸਚਾਈ ਲੋਕਾਂ ਸਾਹਮਣੇ ਆਉਂਦੀ ਜਾਵੇਗੀ।
ਸ. ਉਪਕਾਰ ਸਿੰਘ ਨੇ ਕਿਹਾ ਕਿ ਇਹ ਅਖੌਤੀ ਪੰਥਕ ਮਰਿਆਦਾ (੧੯੪੫) ਹੀ ਹੈ ਜਿਸ ਨਾਲ ਚੋਰ ਦਰਵਾਜੇ ਰਾਹੀਂ ਅਖੌਤੀ ਦਸਮ ਗ੍ਰੰਥ/ ਬਚਿੱਤਰ ਨਾਟਕ ਸਿੱਖਾਂ ਦੇ ਸਿਰ ਜ਼ਬਰਨ ਮੜ ਦਿੱਤਾ ਗਿਆ ਹੈ। ਬਚਿੱਤਰੀ ਗ੍ਰੰਥ ਦਾ ਭੋਗ ਇਸ ਅਖੌਤੀ ਪੰਥਕ ਮਰਿਆਦਾ ਦੇ ਖਾਤਮੇ ਨਾਲ ਹੀ ਪੈ ਸਕਦਾ ਹੈ।


16/10/16)
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥(ਗੁਰੂ ਗ੍ਰੰਥ)-ਚੌਥੀ ਕਿਸ਼ਤ

ਅਵਤਾਰ ਸਿੰਘ ਮਿਸ਼ਨਰੀ (5104325827)

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥(ਜਪੁਜੀ) ਪ੍ਰਮਾਤਮਾਂ ਅਤੇ ਸਾਡੇ ਵਿਚਾਲੇ ਬਣੀ ਕੂੜ ਦੀ ਕੰਧ ਕਿਵੇਂ ਤੁੱਟੇ? ਇਹ ਕੂੜ ਦੀ ਕੰਧ ਕੀ ਹੈ? ਬਾਰੇ ਇਸ ਚੌਥੀ ਕਿਸ਼ਤ ਵਿੱਚ ਲੜੀਵਾਰ ਵਿਚਾਰ ਕਰਦੇ ਹਾਂ। ਭੁੱਖਿਆ-ਭਾਵ ਤ੍ਰਿਸ਼ਨਾ ਅਧੀਨ ਰਹਿਣ ਨਾਲ ਮੋਹ ਮਾਇਆ ਪਦਾਰਥਾਂ ਨੂੰ ਇਕੱਠਾ ਕਰਨ ਦੀ ਭੁੱਖ ਕਦੇ ਖਤਮ ਨਹੀਂ ਸਕਦੀ ਭਾਵੇਂ ਮੈਂ ਸਾਰੀਆਂ ਪੁਰੀਆਂ ਭਵਨਾਂ (ਸਾਰੇ ਸੰਸਾਰ) ਦੇ ਕੀਮਤੀ ਤੋਂ ਕੀਮਤੀ ਪਦਾਰਥ ਇਕੱਠੇ ਕਰ ਲਵਾਂ। ਸਹਸ ਖਟੈ ਲਖ ਕਉ ਉਠ ਧਾਵੈ॥ ਤ੍ਰਿਪਤ ਆਵੈ ਮਾਇਆ ਪਾਛੈ ਪਾਵੈ॥ (ਗੁਰੂ ਗ੍ਰੰਥ) ਹਜਾਰਾਂ ਤੋਂ ਅੱਗੇ ਲੱਖਾਂ, ਕਰੋੜਾਂ, ਅਰਬਾਂ, ਖਰਬਾਂ ਕਮਾ ਕੇ, ਜਮਾ ਕਰਕੇ, ਲੋਭੀ ਮਨੁੱਖ ਰੱਜਦਾ ਨਹੀਂ ਸਗੋਂ ਅੱਗੇ ਹੋਰ ਮਾਇਕੀ ਪਦਾਰਥਾਂ ਦੇ ਪਿੱਛੇ ਪਿੱਛੇ ਦੌੜਦਾ ਹੈ। ਬਿਖਿਆ ਮਹਿ ਕਿਨਹੀ ਤ੍ਰਿਪਤ ਨ ਪਾਈ॥ ਜਿਉ ਪਾਵਕੁ ਈਂਧਨਿ ਨਹੀ ਧ੍ਰਾਪੈ, ਬਿਨ ਹਰਿ ਕਹਾ ਅਘਾਈ॥(੬੭੨) ਗੁਰਦੇਵ ਫੁਰਮਾਂਦੇ ਹਨ ਕਿ ਮਾਇਕੀ ਪਦਾਰਥਾਂ ਵਿੱਚ ਕਿਸੇ ਨੇ ਵੀ ਸੰਤੁਸ਼ਟੀ ਹਾਸਲ ਨਹੀਂ ਕੀਤੀ। ਜਿਵੇਂ ਅੱਗ ਲੱਕੜਾਂ ਨਾਲ ਨਹੀਂ ਰੱਜਦੀ ਇਵੇਂ ਹੀ ਮਾਇਕੀ ਪਦਾਰਥਾਂ ਅਤੇ ਵਿਸ਼ਿਆਂ ਦਾ ਭੁੱਖਾ ਕਦੇ ਤ੍ਰਿਪਤ ਨਹੀਂ ਹੁੰਦਾ। ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ॥ਉਦਮੁ ਕਰੈ ਸੁਆਨ ਕੀ ਨਿਆਈ, ਚਾਰੇ ਕੁੰਟਾਂ ਘੋਖਾ॥(੬੭੨) ਦਿਨ ਪ੍ਰਤੀ ਦਿਨ ਬਹੁ ਪ੍ਰਕਾਰੀ ਭੋਜਨ ਕਰੇ ਤਾਂ ਵੀ ਮਨ ਦੀ ਭੁੱਖ ਨਹੀਂ ਮਿਟਦੀ, ਮਨੁੱਖ ਦਾ ਕੁੱਤੇ ਵਾਂਗ ਹਲਕਿਆ ਮਨ, ਚਾਰ ਚੁਫੇਰੇ ਦੌੜਦਾ ਫਿਰਦਾ ਹੈ। ਜਿਵੇਂ ਪਸ਼ੂ ਆਪਣੀ ਖੁਰਲੀ ਛੱਡ ਕੇ, ਹੋਰਲੀ ਵਿੱਚ ਮੂੰਹ ਮਾਰਦਾ ਹੈ ਇਵੇਂ ਹੀ ਪਦਾਰਥਾਂ ਦਾ ਭੁੱਖਾ ਸਭ ਕੁਝ ਘਰ ਹੁੰਦਿਆਂ ਵੀ ਬਾਹਰ ਦੌੜਦਾ ਫਿਰਦਾ ਹੈ।

ਹੁਣ ਦੇਖੋ ਸੰਸਾਰ ਵਿੱਚ ਭੇਖਾਰੀ ਤੋਂ ਲੈ ਕੇ ਰਾਜੇ ਤੱਕ ਇਸ ਭੁੱਖ ਦੀ ਦੌੜ ਲੱਗੀ ਹੋਈ ਹੈ। ਭੇਖਾਰੀ ਨੂੰ ਮੰਗਣ, ਰਾਜੇ ਨੂੰ ਹੋਰ ਹੋਰ ਦੇਸ਼ਾਂ ਨੂੰ ਆਪਣੇ ਅਧੀਨ ਕਰਨ, ਡੇਰੇਦਾਰ ਸੰਪ੍ਰਾਦਾਈ ਨੂੰ ਸਾਧਗਿਰੀ, ਜਥੇਬੰਦੀਆਂ ਦੇ ਮੁੱਖੀਆਂ ਨੂੰ ਪ੍ਰਧਾਨਗੀ ਅਤੇ ਚੌਧਰ, ਪਜਾਰੀਆਂ ਨੂੰ ਮਾਇਆ ਦਾਨ ਅਤੇ ਪੂਜਾ, ਪ੍ਰਬੰਧਕਾਂ ਨੂੰ ਗੋਲਕ ਭਰਨ ਦੀ ਭੁੱਖ ਲੱਗੀ ਰਹਿੰਦੀ ਹੈ, ਮਾਇਆ ਭਾਵੇਂ ਹੇਰਾ ਫੇਰੀ ਦੀ ਵੀ ਕਿਉਂ ਨਾ ਹੋਵੇ ਅਤੇ ਭਾਵੇ ਰੱਬੀ-ਸਿਧਾਂਤ (ਮਾਇਆ ਅਤੇ ਕਰਮਕਾਂਡਾਂ) ਤੋਂ ਨਿਛਾਵਰ ਕਿਉਂ ਨਾ ਕਰਨੇ ਪੈਣ।
ਭੁੱਖਿਆ ਭੁੱਖ ਨਾ ਉਤਰੈ ਗਲੀਂ ਭੁੱਖ ਨ ਜਾਇ॥ ਨਾਨਕ ਭੁੱਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ॥ (੧੪੭) ਐਸੇ ਭੁੱਖਿਆਂ ਦੀ ਪਦਾਰਥਕ ਭੁੱਖ ਕਦੇ ਗੱਲਾਂ ਨਾਲ ਨਹੀਂ ਉੱਤਰਦੀ ਪਰ ਹੇ ਨਾਨਕ ਭੁੱਖਾ ਮਨ ਤਾਂ ਹੀ ਰੱਜਦਾ ਹੈ ਜੇ ਆਪਣੀ ਚੌਦਰ, ਵਡਿਆਈ ਅਤੇ ਭੇਖੀ ਸਾਧਾਂ ਸੰਤਾਂ ਦੀ ਪੂਜਾ ਪ੍ਰਤਿਸ਼ਟਾ ਛੱਡ ਕੇ, ਗੁਣੀ ਪ੍ਰਮਾਤਮਾਂ ਦੀ ਸਿਫਤ ਸਲਾਹ ਕਰਦਾ, ਗੁਣੀ ਪ੍ਰਮਾਤਮਾਂ ਨਾਲ ਇੱਕਮਿਕ ਹੋ ਜਾਵੇ। ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸ਼ਨਾ ਭੁਖ ਨ ਜਾਇ॥ ਅੰਦਰੁ ਤ੍ਰਿਪਤਿ ਸੰਤੋਖਿਆ ਫਿਰਿ ਭੁਖ ਨ ਲਗੈ ਆਇ॥(੬੪੯) ਮਨਮੁੱਖ ਜਵਾਨ ਤੇ ਭਾਵੇਂ ਬੁੱਢਾ ਹੋਵੇ ਉਸ ਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਜਾਂਦੀ ਪਰ ਜੇ ਅੰਦਰ ਗੁਰੂ ਗਿਆਨ ਅਤੇ ਰੱਬੀ ਗੁਣਾਂ ਨਾਲ ਮਨ ਸੰਤੋਖਿਆ ਜਾਵੇ ਤਾਂ ਇਹ ਪਦਾਰਥਕ ਭੁੱਖ ਲਹਿ ਜਾਂਦੀ ਹੈ। ਭਾਵ ਸਾਡੇ ਅਤੇ ਪ੍ਰਮਾਤਮਾਂ ਵਿੱਚਾਲੇ ਬਣੀ ਕੂੜ ਮੋਹ ਮਾਇਆ ਚੌਧਰ ਦੀ ਪਰਤ ਵੀ ਪ੍ਰਭੂ ਤੋਂ ਸਾਡੀ ਦੂਰੀ ਬਣਾਈ ਰੱਖਦੀ ਹੈ। ਚਲਦਾ....

*********************************************

ਭਾਈ ਰਣਜੀਤ ਸਿੰਘ ਢੱਡਰੀਆਂ ਦੀ ਸ਼ਲਾਘਾ-ਡੇਰੇਦਾਰ ਨਿੰਦਕਾਂ ਦੀ ਨਿਖੇਧੀ

(ਅਵਤਾਰ ਸਿੰਘ ਮਿਸ਼ਨਰੀ) ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ. ਯੂ.ਐੱਸ.ਏ., ਮਿਸ਼ਨਰੀ ਸਰਕਲ ਅਮਰੀਕਾ ਅਤੇ ਹਮ ਖ਼ਿਆਲੀ ਸਜਨਾਂ ਨੇ ਵਿਚਾਰਾਂ ਕੀਤੀਆਂ ਕਿ ਸੰਤ ਤੋਂ ਭਾਈ ਬਣੇ, ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ, ਜੋ ਹੁਣ ਕੱਚੀਆਂ ਧਾਰਨਾਂ ਅਤੇ ਮਨ-ਘੜਤ ਸਾਖੀਆਂ ਛੱਡ ਕੇ, ਤੱਤ ਗੁਰਮਤਿ ਦਾ ਪ੍ਰਚਾਰ ਬੜੀ ਦ੍ਰਿੜ੍ਹਤਾ ਨਾਲ ਕਰਨ ਲੱਗ ਪਏ ਹਨ। ਜਿਸ ਸਦਕਾ ਕਰਮਕਾਂਡੀ, ਅੰਧਵਿਸ਼ਵਾਸ਼ੀ, ਡੇਰੇਦਾਰ, ਸੰਪ੍ਰਦਾਈ, ਕੱਟੜਪੰਥੀ ਅਤੇ ਬਾਬੇ ਧੁੰਮੇ ਵਰਗੇ ਅਖੌਤੀ ਟਕਸਾਲੀ ਦੇ ਸਾਥੀ ਉਨਾਂ ਨੂੰ ਜਾਨੋ ਮਾਰਨ ਦਾ ਹਮਲਾ, ਸ਼ਬੀਲ ਲਾ ਕੇ ਕਰ ਚੁੱਕੇ ਹਨ ਜਿਸ ਵਿੱਚ ਭਾਈ ਸਾਹਿਬ ਵਾਲ ਵਾਲ ਬਚ ਗਏ ਅਤੇ ਉਂਨਾਂ ਦਾ ਸਾਥੀ ਭਾਈ ਭੁਪਿੰਦਰ ਸਿੰਘ ਮਾਰਿਆ ਗਿਆ।

ਹੁਣ ਜਾਗੋ ਵਾਲੇ ਜਥੇ ਅਤੇ ਦਮਦਮੀ ਟਕਸਾਲ ਦੇ ਕੁਝ ਪ੍ਰਚਾਰਕਾਂ ਨੇ ਭਾਈ ਰਣਜੀਤ ਸਿੰਘ ਜੀ ਦੇ, ਪਾਠਾਂ ਦੀਆਂ ਇਕੋਤਰੀਆਂ, ਤੀਰਥਾਂ, ਸਰੋਵਰਾਂ ਬਾਰੇ ਸਹੀ ਪ੍ਰਚਾਰ ਨੂੰ ਗਲਤ ਕਹਿ ਕੇ, ਧਮਕੀਆਂ ਦਿੰਦੇ, ਸਰੋਵਰਾਂ, ਤੀਰਥਾਂ, ਜਲ ਅਤੇ ਬਿਲਡਿੰਗਾਂ ਨੂੰ ਮਹਾਨ ਪੂਜਨਯੋਗ ਦੱਸ ਕੇ, ਭਾਈ ਸਾਹਿਬ ਦੀ ਅਹਿਮਦਸ਼ਾਹ ਅਬਦਾਲੀ ਨਾਲ ਤੁਲਨਾ ਕੀਤੀ ਹੈ। ਕੁਝ ਉਨ੍ਹਾਂ ਨੂੰ ਪੰਥ ਚੋਂ ਛੇਕਣ ਦੀਆਂ ਗੱਲਾਂ ਵੀ ਕਰ ਰਹੇ ਹਨ।

ਅਸੀਂ ਸਾਰੇ ਉਨਾਂ ਗੁਰਮਤਿ ਵਿਰੋਧੀ ਧੱਮਕੀਆਂ ਦੀ ਪੁਰ-ਜ਼ੋਰ ਨਿਖੇਧੀ ਕਰਦੇ ਹੋਏ, ਇੰਨ੍ਹਾਂ ਸੱਜਨਾਂ ਨੂੰ, ਗੁਰਮਤਿ ਪ੍ਰਚਾਰਕਾਂ ਦੇ ਰਾਹ ਵਿੱਚ ਰੋੜਾ ਨਾ ਬਣਨ ਦੀ ਅਪੀਲ ਅਤੇ ਭਾਈ ਢੱਡਰੀਆਂ ਵਾਲੇ ਦੇ ਗੁਰਮਤਿ ਪ੍ਰਚਾਰ ਦੀ ਸ਼ਲਾਘਾ ਕਰਦੇ ਹਾਂ। ਯਾਦ ਰਹੇ ਇਹ ਪਹਿਲਾਂ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ-ਪ੍ਰੋ. ਦਰਸ਼ਨ ਸਿੰਘ ਖਾਲਸਾ, ਸ੍ਰ. ਇੰਦਰ ਸਿੰਘ ਘੱਘਾ, ਭਾਈ ਪੰਥਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ ਮਿਸ਼ਨਰੀ ਆਦਿਕਾਂ ਨੂੰ ਧਮਕੀਆ ਦੇ ਚੁੱਕੇ ਹਨ ਪਰ ਗੁਰਮਤਿ ਲਿਟ੍ਰੇਚਰ ਨੂੰ ਪੜ੍ਹ ਅਤੇ ਇਲੈਕਟ੍ਰੌਣਿਕ ਮੀਡੀਏ ਨੂੰ ਵਾਚ ਕੇ, ਸੰਗਤਾਂ ਸੁਚੇਤ ਹੋ ਰਹੀਆਂ ਹਨ। ਹੁਣ ਇਨ੍ਹਾਂ ਬਚਿਤ੍ਰ ਨਾਟਕ ਦੇ ਪੁਜਾਰੀਆਂ ਅਤੇ ਪ੍ਰਚਾਰਕਾਂ ਨੂੰ ਫੇਸ ਬੁੱਕ, ਰੇਡੀਓ, ਵੈਬਸਾਈਟਾਂ ਅਤੇ ਅਖਬਾਰਾਂ ‘ਤੇ ਦਲੀਲਾਂ ਨਾਲ, ਮੂੰਹ ਤੋੜਵੇਂ ਜਵਾਬ ਦੇ ਰਹੀਆਂ ਹਨ। ਗਿਆਨ ਦੀ ਹਨੇਰੀ ਆ ਚੁੱਕੀ ਹੈ-ਗਿਆਨ ਕੀ ਆਈ ਆਂਧੀ॥ (ਗੁਰੂ ਗ੍ਰੰਥ) ਹੁਣ ਡੇਰੇਦਾਰ ਪੁਜਾਰੀਆਂ ਦੇ ਹਲਵੇ ਮੰਡੇ ਬੰਦ ਹੋ ਰਹੇ ਹਨ।

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥


16/10/16)
ਸਰਵਜੀਤ ਸਿੰਘ ਸੈਕਰਾਮੈਂਟੋ

ਸ. ਦਿਲਜੀਤ ਸਿੰਘ ਬੇਦੀ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

ਮਿਤੀ- 12 ਅਕਤੂਬਰ 2016
ਸ. ਦਿਲਜੀਤ ਸਿੰਘ ਬੇਦੀ ਜੀ, ਅਖ਼ਬਾਰਾਂ ਵਿੱਚ ਆਪ ਜੀ ਦਾ ਬਿਆਨ, “ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸੰਗਤਾਂ ਨੂੰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 17 ਨੂੰ ਮਨਾਉਣ ਦੀ ਅਪੀਲ...ਬੇਦੀ” ਪੜ੍ਹ ਕੇ ਹੈਰਾਨੀ ਹੋਈ ਕਿ ਜਦੋਂ ਸ਼੍ਰੋਮਣੀ ਕਮੇਟੀ ਆਏ ਸਾਲ ਕੈਲੰਡਰ ਛਪਵਾ ਕੇ (ਲੱਖਾਂ ਦੀ ਗਿਣਤੀ ਵਿੱਚ ?) ਵੰਡਦੀ ਹੈ ਤਾਂ ਹਰ ਗੁਰਪੁਰਬ ਤੇ ਅਖ਼ਬਾਰੀ ਬਿਆਨ ਦੇਣ ਦੀ ਲੋੜ ਕਿਉਂ ਪੈਂਦੀ ਹੈ। ਇਸ ਤੋਂ ਵੀ ਵੱਧ ਦੁਖ ਦੀ ਗੱਲ ਇਹ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਬਾਨੀ, ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਦੀ ਤਾਰੀਖ਼ ਵੀ ਸਿੱਖਾਂ ਨੂੰ ਪਤਾ ਨਹੀ ਹੈ! ਜਦੋਂ ਕਿ ਅਸੀਂ ਸਦੀਆਂ ਤੋਂ ਇਹ ਦਿਹਾੜਾ ਮਨਾਉਂਦੇ ਆ ਰਹੇ ਹਾਂ।
ਸ. ਦਿਲਜੀਤ ਸਿੰਘ ਬੇਦੀ ਜੀ, ਸ਼੍ਰੋਮਣੀ ਕਮੇਟੀ ਵਲੋ ਛਾਪੇ ਗਏ ਇਸ ਸਾਲ ਦੇ ਕੈਲੰਡਰ (ਸੰਮਤ 548) ਵਿੱਚ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ 2 ਕੱਤਕ ਦਾ ਦਰਜ ਹੈ। ਹੈਰਾਨੀ ਹੋਈ ਜਦੋਂ ਮੈਂ ਪਿਛਲੇ ਸਾਲ ਦਾ (ਸੰਮਤ 547) ਕੈਲੰਡਰ ਵੇਖਿਆ, ਉਸ ਵਿੱਚ ਇਹ 13 ਕੱਤਕ ਦਾ ਦਰਜ ਹੈ। ਇਕੋ ਦਿਹਾੜੇ ਦੀਆ ਦੋ ਵੱਖ-ਵੱਖ ਤਾਰੀਖ਼ਾਂ, ਉਹ ਵੀ ਸਿੱਖਾਂ ਦੀ ਕੇਂਦਰੀ ਸੰਸਥਾ ਵੱਲੋਂ ਛਾਪੇ ਗਏ ਕੈਲੰਡਰ ਵਿਚ? ਆਪਣੀ ਤਸੱਲੀ ਖਾਤਰ, ਕਿ ਗੜਬੜ ਕਿਥੇ ਹੈ, ਪੜਤਾਲ ਕੀਤੀ ਤਾਂ ਹੋਰ ਵੀ ਹੈਰਾਨੀ ਹੋਈ ਜਦੋਂ ਸੰਮਤ 546 ਦਾ ਕੈਲੰਡਰ ਵੇਖਿਆ। ਉਸ ਵਿਚ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ਼ 24 ਅੱਸੂ ਦਰਜ ਹੈ। ਜਦੋਂ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਵੇਖੀ
(sgpc.net) ਤਾਂ ਉਥੇ ਇਹ ਤਾਰੀਖ਼ 25 ਅੱਸੂ ਵੇਖ ਕੇ ਮੇਰੀ ਹੈਰਾਨੀ ਪ੍ਰੇਸ਼ਾਨੀ ਵਿਚ ਬਦਲ ਗਈ।
ਸ. ਦਿਲਜੀਤ ਸਿੰਘ ਜੀ, ਸ਼੍ਰੋਮਣੀ ਕਮੇਟੀ ਵੱਲੋਂ ਜੋ ਕੈਲੰਡਰ ਛਾਪਿਆ ਜਾਂਦਾ ਹੈ ਉਸ ਦਾ ਅਰੰਭ 1 ਚੇਤ ਤੋਂ ਹੁੰਦਾ ਹੈ ਅਤੇ 30 ਫੱਗਣ ਨੂੰ ਖਤਮ ਹੁੰਦਾ ਹੈ। ਸਾਲ ਦੇ 365 ਦਿਨ ਬਣਦੇ ਹਨ। ਇੰਨੇ ਸਮੇ ਵਿਚ ਹੀ ਧਰਤੀ ਸੂਰਜ ਦੁਵਾਲੇ ਇਕ ਚੱਕਰ ਪੁਰਾ ਕਰਦੀ ਹੈ ਅਤੇ ਇਸੇ ਨੂੰ ਸਾਲ ਕਹਿੰਦੇ ਹਨ। ਕਿੰਨੀ ਸਧਾਰਨ ਗੱਲ ਹੈ ਕਿ ਹਰ ਦਿਹਾੜਾ, ਹਰ ਸਾਲ ਉਸੇ ਤਾਰੀਖ਼ ਨੂੰ ਆਵੇਗਾ। ਹੁਣ ਜਦੋਂ ਸਾਨੂੰ ਇਹ ਪਤਾ ਹੈ ਕਿ ਗੁਰੂ ਜੀ ਦਾ ਪ੍ਰਕਾਸ਼ 25 ਅੱਸੂ ਨੂੰ ਹੋਇਆ ਸੀ ਤਾਂ ਹਰ ਸਾਲ ਇਹ ਦਿਹਾੜਾ 25 ਅੱਸੂ ਨੂੰ ਹੀ ਆਵੇਗਾ। ਪਰ ਸ਼੍ਰੋਮਣੀ ਕਮੇਟੀ ਹਰ ਸਾਲ ਆਪਣੇ ਕੈਲੰਡਰ ਵਿਚ ਗੁਰੂ ਰਾਮਦਾਸ ਜੀ ਦੇ ਪ੍ਰਸ਼ਾਕ ਦਿਹਾੜੇ ਦੀ ਤਾਰੀਖ਼ ਵੱਖ-ਵੱਖ (ਸੰਮਤ 546-24 ਅੱਸੂ, 547-13 ਕੱਤਕ, 548-2 ਕੱਤਕ, 549- ?) ਦਰਜ ਕਰਦੀ ਹੈ। ਅਜੇਹਾ ਕਿਉਂ? ਕੀ ਇਹ ਜਾਣੇ-ਅਣਜਾਣੇ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜ਼ਿਸ਼ ਤਾਂ ਨਹੀਂ ਹੈ?
ਸ. ਦਿਲਜੀਤ ਸਿੰਘ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਇਹ ਜਾਣਕਾਰੀ ਦਿਓ ਕਿ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ਼ 25 ਅੱਸੂ, ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਕਿਉ ਬਦਲ ਦਿੱਤੀ ਜਾਂਦੀ ਹੈ।
ਉਸਾਰੂ ਸੇਧਾਂ ਦੀ ਉਡੀਕ ਵਿੱਚ
ਸਰਵਜੀਤ ਸਿੰਘ ਸੈਕਰਾਮੈਂਟੋ

ਨੋਟ:- ਇਸ ਪੱਤਰ ਦਾ ਉਤਾਰ ਪ੍ਰਧਾਨ ਅਤੇ ਮੁਖ ਸਕੱਤਰ ਨੂੰ ਵੀ ਭੇਜਿਆ ਜਾਂਦਾ ਹੈ।


16/10/16)
ਵਰਿੰਦਰ ਸਿੰਘ (ਗੋਲਡੀ)

ਤੱਤ ਗੁਰਮਤਿ ਦੇ ਪ੍ਰਚਾਰਕਾਂ ਦਾ ਵਿਰੋਧ ਕਿਉਂ ?

ਗੁਰੂ ਗਰੰਥ ਸਾਹਿਬ ਜੀ ਨੂੰ ਪੜਨ ਅਤੇ ਵਿਚਾਰਨ ਤੋਂ ਬਾਹਦ ਪਤਾ ਲਗਦਾ ਹੈ ਕੇ ੩੫ ਦੇ ੩੫ ਮਹਾਂਪੁਰਸ਼ ਆਪਣੀ ਲਿੱਖੀ ਬਾਣੀ ਵਿੱਚ ਇੱਕੋ ਸਿਧਾਂਤ ਦੀ ਗਲ ਕਰਦੇ ਹਨ| ਓਹ ਬਾਣੀ ਭਾਵੇਂ ਭਗਤ ਫਰੀਦ ਜੀ ਦੀ ਹੋਵੇ ਜਾਂ ਫਿਰ ਗੁਰੂ ਤੇਗ ਬਹਾਦੁਰ ਜੀ ਦੀ ਸਿਧਾਂਤ ਇੱਕੋ ਹੀ ਹੈ| ਇਸੇ ਤਰਾਂ ਬਾਣੀ ਨੂੰ ਸਮਝਣ ਵਾਲਿਆਂ ਦਾ ਸਿਧਾਂਤ ਵੀ ਸਿਰਫ ਤੇ ਸਿਰਫ ਇੱਕ ਹੀ ਹੋ ਸਕਦਾ ਹੈ ਅਲੱਗ ਲੱਗ ਨਹੀਂ| ਗੁਰੂ ਨਾਨਕ ਸਾਹਿਬ ਜੀ ਦੇ ਸਮੇ ਤੋਂ ਹੀ ਇਸ ਵਿਚਾਰਧਾਰਾ ਦਾ ਵਿਰੋਧ ਸ਼ੁਰੂ ਹੋ ਗਿਆ ਸੀ ਤੇ ਵਿਰੋਧ ਕਰਣ ਵਾਲਾ ਕੋਈ ਹੋਰ ਨਹੀਂ ਓਹਨਾ ਦੇ ਆਪਣਾ ਪੁਤਰ ਸ੍ਰੀ ਚੰਦ ਹੀ ਸੀ|

ਸਚੁ ਜਿ ਗੁਰਿ ਫੁਰਮਾਇਆ, ਕਿਉ ਏਦੂ ਬੋਲਹੁ ਹਟੀਐ॥ ਪੁਤ੍ਰੀ ਕਉਲੁ ਨ ਪਾਲਿਓ, ਕਰਿ ਪੀਰਹੁ ਕੰਨ੍ਹ੍ਹ ਮੁਰਟੀਐ॥ ਦਿਲਿ ਖੋਟੈ ਆਕੀ ਫਿਰਨਿ੍ਹ੍ਹ, ਬੰਨਿ੍ਹ੍ਹ ਭਾਰੁ ਉਚਾਇਨਿ੍ਹ੍ਹ ਛਟੀਐ॥ {ਪੰਨਾ ੯੬੭}

ਅਰਥ : — ਗੁਰੂ ਨਾਨਕ ਸਾਹਿਬ ਜੀ ਨੇ ਜੋ ਵੀ ਹੁਕਮ ਕੀਤਾ, ਗੁਰੂ ਅੰਗਦ ਸਾਹਿਬ ਜੀ ਨੇ ਉਸ ਨੂੰ ਸੱਚ ਕਰਕੇ ਮੰਨਿਆ, ਅਤੇ ਆਪ ਨੇ ਉਸ ਦੇ ਮੰਨਣ ਤੋਂ ਕਦੇ ਨਾਂਹ ਨਹੀਂ ਕੀਤੀ। ਸਤਿਗੁਰੂ ਜੀ ਦੇ ਪੁਤ੍ਰਾਂ ਨੇ ਬਚਨ ਨਾ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਸਦਾ ਹੁਕਮ ਹੀ ਮੋੜਦੇ ਰਹੇ। ਅਜਿਹੇ ਲੋਕ ਜੋ ਖੋਟੇ ਦਿਲਾਂ ਵਾਲੇ ਹੋਣ ਕਾਰਨ ਗੁਰੂ ਵੱਲੋਂ ਆਕੀ ਹੋਏ ਫਿਰਦੇ ਹਨ ਅਤੇ ਦੁਨੀਆ ਦੇ ਧੰਧਿਆਂ ਦੀ ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ।

ਇਸ ਤੋਂ ਬਾਹਦ ਦਾਤੂ, ਦਾਸੂ, ਮੋਹਨ, ਮੋਹਰੀ, ਪ੍ਰਿਥੀਚੰਦ,ਰਾਮਰਾਏ ,ਮੇਹਰਵਾਨ,ਧੀਰਮਲ ਕੋਈ ਬਗਾਨੇ ਨਹੀਂ ਸਨ| ਫਿਰ ਅੱਜ ਸਾਨੂੰ ਸਿੱਖੀ ਸਰੂਪ ਵਾਲਿਆਂ ਦਾ ਵਿਰੋਧ ਦੇਖ ਕੇ ਇਸ ਤਰਾਂ ਕਿਉਂ ਲਗਦਾ ਹੈ ਕੇ "ਸਿੱਖ ਹੀ ਸਿੱਖ ਦਾ ਦੁਸ਼ਮਣ ਹੈ" ਅਸਲ ਵਿੱਚ ਲੜਾਈ ਸਿਰਫ ਵਿਚਾਰਧਾਰਾ ਦੀ ਸੀ,ਹੈ ਤੇ ਹਮੇਸ਼ਾਂ ਰਹੇਗੀ|

ਬਾਲ ਜਤੀ ਹੈ ਸਿਰੀਚੰਦੁ ਬਾਬਾਣਾ ਦੇਹੁਰਾ ਬਣਾਇਆ। ਲਖਮੀਦਾਸਹੁ ਧਰਮਚੰਦ ਪੋਤਾ ਹੁਇਕੈ ਆਪੁ ਗਣਾਇਆ। ਮੰਜੀ ਦਾਸ ਬਹਾਲਿਆ ਦਾਤਾ ਸਿਧਾਸਣ ਸਿਖ ਆਇਆ। ਮੋਹਣੁ ਕਮਲਾ ਹੋਇਆ ਚਉਬਾਰੀ ਮੋਹਰੀ ਮਨਾਇਆ। ਮੀਣਾ ਹੋਆ ਪਿਰਥੀਆ ਕਰਿ ਕਰਿ ਟੇਢਕ ਬਰਲੁ ਚਲਾਇਆ। ਮਹਾਦੇਉ ਅਹੰਮੇਉ ਕਰਿ ਕਰਿ ਬੇਮੁਖ ਕੁਤਾ ਭਉਕਾਇਆ। ਚੰਦਨ ਵਾਸੁ ਨ ਵਾਸ ਬੋਹਾਇਆ। (ਵਾਰ ੨੬, ਪਉੜੀ ੩੩)
ਅਰਥ:-ਸਿਰੀ ਚੰਦ (ਗੁਰੁ ਨਾਨਕ ਦਾ ਵੱਡਾ ਪੁੱਤਰ) ਬਾਲ ਜਤੀ ਹੀ ਰਿਹਾ (ਵਿਰਕਤੀ ਪਕੜ ਲੀਤੀ) ਅਰ ਬਾਬਾਣਾ ਦੇਹੁਰਾ (ਅਰਥਾਤ ਗੁਰੁ ਨਾਨਕ ਦਾ ਦੇਹੁਰਾ ਰਾਵੀ ਦੇ ਕੰਢੇ) ਬਣਵਾ ਕੇ ਬੈਠ ਗਿਆ (ਭਾਵ ਗੁਰੂ ਕੀ ਆਗਿਆ ਦੇਹੁਰਾ ਬਣਾਉਣ ਦੀ ਨਹੀਂ ਸੀ)। ਦੂਜੇ ਪੁੱਤਰ ਲਖਮੀ ਦਾਸ (ਜੋ ਗ੍ਰਿਹਸਥ ਮਾਰਗ ਵਿਖੇ ਸੀ) ਦਾ ਪੁੱਤਰ ਧਰਮ ਚੰਦ (ਗੁਰੂ ਨਾਨਕ ਸਾਹਿਬ ਦਾ) ਪੋਤਾ ਅਖਾ ਕੇ ਆਪਣਾ ਆਪ ਗਿਣਾਉਣ ਲੱਗਾ, (ਭਾਵ ਉਸ ਨੇ ਵੀ ਆਪਾ ਨਾ ਛੱਡਿਆ)। ਦਾਸੂ ਨੂੰ (ਗੋਇੰਦਵਾਲ) ਮੰਜੀ ਪੁਰ ਬੈਠਾ ਦਿੱਤਾ ਅਰ ਦਾਤੂ ਸਿੱਧਾਸਨ ਲਾ ਬੈਠਾ (ਗੱਲ ਕੀ ਗੁਰੂ ਜੀ ਦੇ ਵਕਤ ਦੋਵੇਂ ਪੁੱਤਰ ਗੱਦੀ ਲਾਇਕ ਨਾ ਹੁੰਦੇ ਹੋਏ, ਆਪੋ ਆਪਣੀ ਵਲ ਸੰਗਤਾਂ ਨਿਵਾਉਣ ਲੱਗੇ)। ਮੋਹਨ ਕਮਲਾ ਹੋ ਗਿਆ, ਅਤੇ ਮੋਹਰੀ ਚਉਬਾਰੇ ਦੀ ਟਹਿਲ ਕਰਨ ਲੱਗਾ। ਪ੍ਰਿਥੀਆ ‘ਮੀਣਾ’ (ਅਰਥਾਤ ਕਪਟੀ) ਨਿਕਲਿਆ, ਟੇਢ ਪੁਣੇ ਕਰ ਕਰ ਕੇ ਆਪਣਾ ਸੌਦਾ ਚਲਾ ਦਿੱਤਾ (ਝੂਠੇ ਹੁਕਮਨਾਮੇ ਲਿਖ ਭੇਜੇ)। ਮਹਾ ਦੇਉ (ਗੁਰੂ ਅਰਜਨ ਸਾਹਿਬ ਦੇ ਭਰਾਤਾ; ਆਪ ਹਜ਼ੂਰ ਤੋਂ ਵੱਡੇ ਅਤੇ ਪ੍ਰਿਥੀਚੰਦ ਤੋਂ ਛੋਟੇ ਸਨ) ਨੇ ਹੰਕਾਰ ਕੀਤਾ, (ਉਸ ਨੂੰ ਪ੍ਰਿਥੀਏ ਨੇ) ਬੇਮੁਖ ਕਰਕੇ ਕੁੱਤੇ ਵਾਂਗ ਭਉਕਾਇਆ। (ਪਰ ਗੁਰੂ ਰੂਪ) ਚੰਦਨ ਦੀ ਵਾਸ਼ਨਾ ਨਾਲ ਵਾਂਸ (ਭਾਵ ਗੁਰੂ ਪੁੱਤਰ) ਸੁਗੰਧਤ ਨਾ ਹੋਇਆ

ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ ਓਹਨਾ ਨੇ ਬ੍ਰਾਹਮਿਨ ਵਿਚਾਰਧਾਰਾ ਦੇ ਵਿਰੁਧ ਬਗਾਵਤ ਦਾ ਐਲਾਨ ਕਰ ਦਿੱਤਾ ਸੀ| ਉਸੇ ਦਿਨ ਤੋਂ ਸਨਾਤਨੀ ਵਿਚਾਰਧਾਰਾ ਨੂੰ ਖਤਰਾ ਮਹਸੂਸ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਉਸ ਨੇ ਹਰ ਹੀਲਾ ਵਸੀਲਾ ਕਰਕੇ ਸਿੱਖੀ ਵਿੱਚ ਘੁਸਪੈਠ ਸ਼ੁਰੂ ਕਰ ਦਿੱਤੀ ਸੀ| ਨਿਰਮਲੇ, ਉਦਾਸੀ, ਨਾਨਕਸਰੀਏ, ਭਨਿਆਰੇ ਵਾਲੇ, ਰਾੜੇ ਵਾਲੇ, ਪਿਹੋਵੇ ਵਾਲੇ, ਬੁਲੰਦੀ ਵਾਲੇ, ਟਕਸਾਲ ਵਾਲੇ, ਸਰਸੇ ਵਾਲੇ,ਬਿਆਸ ਵਾਲੇ ਤੇ ਹੋਰ ਹਜ਼ਾਰਾਂ ਉਸੇ ਘੁਸਪੈਠ ਦਾ ਨਤੀਜਾ ਹਨ|

ਗੁਰੂ ਗੋਬਿੰਦ ਸਿੰਘ ਜੀ ਨੇ ੧੬੯੯ ਦੀ ਵਿਸਾਖੀ ਤੇ ਖਾਲਸੇ ਦੀ ਸਿਰਜਨਾ ਕੀਤੀ ਸੀ ਅਤੇ ਸਿੱਖੀ ਨੂੰ ਇੱਕ ਵਿਚਾਰਧਾਰਾ, ਇੱਕ ਗਰੰਥ ਅਤੇ ਇੱਕ ਪੰਥ ਦਾ ਰਸਤਾ ਵਿਖਾਇਆ|

"ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ,ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗਰੰਥ"

"ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੇਂ ਲੇਹ"

ਪਰ ਅੱਜ ਅਸੀਂ ਜਾਣੇ ਅਨਜਾਣੇ ਕਈ ਵਿਚਾਰਧਾਰਾ, ਕਈ ਗਰੰਥ ਅਤੇ ਕਈ ਪੰਥ ਬਣਾਈ ਬੈਠੇ ਹਾਂ| ਦਮਦਮੀ ਟਕਸਾਲ ਦੇ ਇੱਕ ਗਰੁਪ ਦਾ ਕਹਣਾ ਹੈ ਕੇ ਗੁਰੂ ਗੋਬਿੰਦ ਸਿੰਘ ਜੇ ਨੇ ਦਮਦਮੀ ਟਕਸਾਲ ਦੀ ਸੰਪਾਦਨਾ ਕਰਕੇ ਭਾਈ ਮਨੀ ਸਿੰਘ ਨੂੰ ਉਸ ਦਾ ਮੁੱਖੀ ਬਣਾਇਆ ਸੀ ਤੇ ਦੂਜੇ ਗਰੁਪ ਦਾ ਕਹਣਾ ਹੈ ਕੇ ਭਾਈ ਦੀਪ ਸਿੰਘ ਜੀ ਉਸ ਦਾ ਮੁੱਖੀ ਬਣਾਇਆ ਸੀ| ਜਦੋਂ ਕੇ ੧੯੭੦ ਤੋਂ ਪਹਲਾਂ ਦੀ ਲਿੱਖੀ ਹੋਈ ਕਿਸੇ ਕਿਤਾਬ ਜਾਂ ਕਿਸੇ ਗਰੰਥ ਵਿੱਚ ਦਮਦਮੀ ਟਕਸਾਲ ਦਾ ਨਾਮ ਤੱਕ ਨਹੀਂ ਮਿਲਦਾ| ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰਧਾਰਾ ਨੂੰ ਇੱਕ ਜੱਥੇਬੰਧਿਕ ਰੂਪ ਦਿੱਤਾ ਕਿਸੇ ਵਖਰੀ ਟਕਸਾਲ ਦੇ ਸ਼ੁਰੁਆਤ ਨਹੀਂ ਸੀ ਕੀਤੀ|

ਇਹਨਾ ਸਾਰੀਆਂ ਜਥੇਬੰਦੀਆਂ ਨੇ ਗੁਰੂ ਗਰੰਥ ਸਾਹਿਬ ਜੀ ਦੇ ਅਰਥ ਆਪਣੀ ਆਪਣੀ ਸਹੂਲੀਅਤ ਮੁਤਾਬਿਕ ਕਰਨੇ ਸ਼ੁਰੂ ਕਰ ਦਿੱਤੇ ਅਤੇ ਓਹਨਾ ਅਰਥਾਂ ਨੂੰ ਸਹੀ ਦਰਸਾਉਣ ਵਾਸਤੇ ਮਨਘੜਤ ਸਾਖੀਆਂ ਜਾਂ ਉਥਾਨਿਕਾ ਓਹਨਾ ਸ਼ਬਦਾਂ ਨਾਲ ਜੋੜ ਦਿੱਤੀਆਂ| ਗੁਰਦਵਾਰਿਆਂ ਅਤੇ ਧਾਰਮਿਕ ਅਸਥਾਨਾ ਤੇ ਬਹੁਤਾ ਸਮਾ ਨਿਰਮਲੇ ਅਤੇ ਉਦਾਸੀਆਂ ਦਾ ਕਬਜਾ ਰਿਹਾ ਜਿਸ ਕਾਰਣ ਓਹ ਆਪਣੀ ਸੋਚ ਆਮ ਸਿੱਖ ਤੇ ਥੋਪਦੇ ਰਹੇ| ਗੁਰਦਵਾਰਾ ਸੁਧਾਰ ਲਹਰ ਤੋਂ ਬਾਹਦ ਸਿੱਖਾਂ ਨੇ ਗੁਰਦਵਾਰੇ ਤਾਂ ਅਜਾਦ ਕਰਵਾ ਲਏ ਪਰ ਆਮ ਸਿੱਖ ਦੀ ਸੋਚ ਅਜਾਦ ਨਾ ਕਰਵਾ ਸਕੇ| ਬਹੁਤਾ ਸਮਾ ਗੁਰੂ ਗਰੰਥ ਸਾਹਿਬ ਜੀ ਦੇ ਅਰਥ ਨਿਰਮਲਿਆਂ ਵਲੋਂ ਕੀਤੇ ਫਰੀਦਕੋਟ ਵਾਲੇ ਟੀਕੇ ਦੇ ਹਿਸਾਬ ਨਾਲ ਹੀ ਹੁੰਦੇ ਰਹੇ| ਪ੍ਰੋ ਸਾਹਿਬ ਸਿੰਘ ਜੀ ਨੇ ਵਿਆਕਰਣ ਤੇ ਅਧਾਰਤ ਗੁਰੂ ਗਰੰਥ ਸਾਹਿਬ ਜੀ ਦਾ ਟੀਕਾ ਕੀਤਾ ਪਰ ਬਹੁਤੇ ਡੇਰਿਆਂ, ਟਕਸਾਲਾਂ ਅਤੇ ਸੰਪ੍ਰਦਾਵਾਂ ਨੇ ਉਸ ਨੂੰ ਕਦੇ ਨਹੀਂ ਮੰਨਿਆ|

ਇਸ ਦਾ ਨਤੀਜਾ ਇਹ ਨਿਕਲਿਆ ਕੇ ਸਿੱਖੀ ਦੇ ਵਿੱਚ ਦੋ ਧੜੇ ਬਣ ਗਏ ਇੱਕ ਜਿਹੜੇ ਗੁਰੂ ਗਰੰਥ ਸਾਹਿਬ ਜੀ ਨੂੰ ਵੀ ਸਨਾਤਨੀ ਮੱਤ ਦੀ ਮੂਰਤੀ ਵਾਂਗ ਪੂਜਾ ਕਰਨ ਲੱਗ ਪਏ ਅਤੇ ਦੂਸਰੇ ਜਿਹੜੇ ਉਸ ਮੁਤਾਬਿਕ ਜਿੰਦਗੀ ਜਿਉਣ ਦੀ ਗਲ ਕਰਨ ਲੱਗ ਪਏ| ਇੱਕ ਜਿਹੜੇ ਗੁਰੂ ਗਰੰਥ ਸਾਹਿਬ ਜੀ ਨੂੰ ਸਿਰਫ ਪੜਨ ਦੀ ਗਲ ਕਰਦੇ ਹਨ ਤੇ ਦੂਜੇ ਜਿਹੜੇ ਉਸ ਨੂੰ ਵਿਚਾਰਨ ਅਤੇ ਉਸ ਮੁਤਾਬਿਕ ਜਿੰਦਗੀ ਜਿਉਣ ਦੀ ਗਲ ਕਰਦੇ ਹਨ|

ਅੱਜ ਜਿਹੜੇ ਪ੍ਰਚਾਰਕ ਗੁਰੂ ਗਰੰਥ ਸਾਹਿਬ ਜੇ ਸ਼ਬਦਾਂ ਦੇ ਸਹੀ ਅਰਥ ਕਰਦੇ ਹਨ ਜਾਂ ਉਸ ਦੀ ਵਿਚਾਰਧਾਰਾ ਦੀ ਗਲ ਕਰਦੇ ਹਨ ਓਹਨਾ ਦਾ ਇਹ ਦੂਸਰੀ ਕਿਸਮ ਦੇ ਲੋਕ ਵਿਰੋਧ ਕਰਨਾ ਸ਼ੁਰੂ ਕਰ ਦੇਂਦੇ ਹਨ| ਕਿਉਂਕੇ ਇਹਨਾ ਦਾ ਮੰਨਣਾ ਹੈ ਕੇ ਗੁਰੂ ਗਰੰਥ ਸਾਹਿਬ ਜੀ ਵਿੱਚ ਵਿਆਕਰਣ ਨਾਮ ਦੀ ਕੋਈ ਚੀਜ਼ ਨਹੀਂ ਹੈ ਤੇ ਜਿਹੜੇ ਵਿਆਕਰਣ ਮੁਤਾਬਿਕ ਇਸ ਦੇ ਅਰਥ ਕਰਦੇ ਹਨ ਓਹ ਗਲਤ ਹਨ ਅਤੇ ਜਿਸ ਤਰਾਂ ਲਿਖਿਆ ਹੈ ਉਸੇ ਤਰਾਂ ਪੜੋ ਕੋਈ ਬਿੰਦੀ ਜਾਂ ਅੱਧਕ ਲਾ ਕੇ ਨਹੀਂ ਪੜ ਸਕਦੇ| (ਪਰ ਇਹ ਲੋਕ ਆਪਣੀ ਸਹੂਲੀਅਤ ਵਾਸਤੇ ਜਦੋਂ ਮਰਜ਼ੀ ਬਿੰਦੀ ਜਾਂ ਅੱਧਕ ਲਾ ਵੀ ਲੈਂਦੇ ਹਨ)

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਸ ਦੀ ਤਾਜਾ ਉਧਾਰਨ ਹਨ| ਜਦੋਂ ਭਾਈ ਸਾਹਿਬ ਕਈ ਸਾਲ ਸਟੇਜਾਂ ਤੋਂ ਮਨਘੜਤ ਸਾਖੀਆਂ ਸੁਣਾਉਂਦੇ ਰਹੇ ਤਾਂ ਓਹਨਾ ਦਾ ਇਹਨਾ ਨੇ ਕਦੇ ਵਿਰੋਧ ਨਹੀਂ ਕੀਤਾ ਪਰ ਜਦੋਂ ਓਹਨਾ ਨੇ ਗੁਰਬਾਣੀ ਦੇ ਸਹੀ ਅਰਥ ਸੰਗਤ ਤੱਕ ਪਹੁੰਚਾਉਣੇ ਸ਼ੁਰੂ ਕੀਤੇ ਤਾਂ ਇਹਨਾ ਟਕਸਾਲਾਂ ਅਤੇ ਸੰਪ੍ਰਦਾਵਾਂ ਵਲੋਂ ਓਹਨਾ ਦੇ ਵਿਰੋਧ ਦਾ ਸਿਲਸਿਲਾ ਸ਼ੁਰੂ ਹੋ ਗਿਆ|

ਇਸੇ ਤਰਾਂ ਭਾਈ ਸਰਬਜੀਤ ਸਿੰਘ ਧੁੰਦਾ, ਭਾਈ ਪੰਥਪ੍ਰੀਤ ਸਿੰਘ ਅਤੇ ਕੁਝ ਹੋਰ ਪ੍ਰਚਾਰਕ ਜੋ ਨਿਧੜਕ ਹੋ ਕੇ ਗੁਰਬਾਣੀ ਦਾ ਸਚ ਸੰਗਤ ਅੱਗੇ ਰਖਦੇ ਹਨ ਓਹਨਾ ਦਾ ਹਮੇਸ਼ਾਂ ਵਿਰੋਧ ਕੀਤਾ ਜਾਂਦਾ ਹੈ| ਇਸ ਦੇ ਉਲਟ ਠਾਕੁਰ ਸਿੰਘ ਅਤੇ ਰੰਧਾਵੇ ਵਾਲੇ ਵਰਗੇ ਪ੍ਰਚਾਰਕ ਜਿਹੜੇ ਸਟੇਜਾਂ ਤੇ ਸ਼ਰੇਆਮ ਝੂਠੀਆਂ ਕਹਾਣੀਆਂ ਸੁਣਾਉਂਦੇ ਹਨ ਓਹਨਾ ਦਾ ਕਦੇ ਵਿਰੋਧ ਨਹੀਂ ਕੀਤਾ ਜਾਂਦਾ|

ਅੱਜ ਸਿੱਖਾਂ ਵਿੱਚ ਸ਼ੀਆ ਅਤੇ ਸੁੰਨੀ ਵਾਂਗ ਦੋ ਧੜੇ ਬਣ ਚੁੱਕੇ ਹਨ ਜਿਸ ਵਿੱਚ ਆਮ ਸਿੱਖ ਪਿੱਸ ਕੇ ਰਹ ਗਿਆ ਹੈ| ਇਹਨਾ ਗਲਾਂ ਦਾ ਫੈਸਲਾ ਕਰਨ ਵਾਲੀ ਸ਼੍ਰੋਮਣੀ ਕਮੇਟੀ ਅਤੇ ਪੰਥ ਦੇ ਜਥੇਦਾਰ ਵੀ ਅੱਜ ਆਰ ਐਸ ਐਸ ਦੇ ਹੱਥਾਂ ਵਿੱਚ ਖੇਡ ਰਹੇ ਹਨ ਇਸ ਲਈ ਓਹਨਾ ਤੋਂ ਵੀ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ|

ਅੱਜ ਹਰ ਸਿੱਖ ਦੀ ਆਪਣੀ ਜਿਮੇਵਾਰੀ ਬਣਦੀ ਹੈ ਕੇ ਆਪ ਗੁਰੂ ਗਰੰਥ ਸਾਹਿਬ ਜੀ ਨੂੰ ਸਮਝ ਕੇ ਪੜਨਾ ਸ਼ੁਰੂ ਕਰੇ ਤਾਂ ਕੇ ਸਹੀ ਅਤੇ ਗਲਤ ਦੀ ਪਹਚਾਨ ਕਰ ਸਕੇ ਨਹੀਂ ਤਾਂ ਤੁਹਾਡਾ ਸੋਸ਼ਣ ਹੁੰਦਾ ਹੀ ਰਹੇਗਾ|

ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨੁ॥

ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥

ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥

ਭੁੱਲ ਚੂਕ ਦੀ ਖਿਮਾ

ਵਰਿੰਦਰ ਸਿੰਘ (ਗੋਲਡੀ)


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


16/10/16)
ਸੁਖਵਿੰਦਰ ਕੌਰ ‘ਹਰਿਆਓ’

(ਮਿੰਨੀ ਕਹਾਣੀ)
ਅਸਲੀ ਤਸਕਰ ਕੌਣ…?

ਨੇਤਾ ਜੀ ਨੇ ਥਾਣੇ ਖ਼ਬਰ ਪਹੁੰਚਾਈ ਕਿ ਫਟਾ-ਫਟ ਇਲਾਕੇ ਦੇ ਨਸ਼ੇ ਦੇ ਸਾਰੇ ਤਸਕਰਾਂ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਕਾਬੂ ਕਰੋ ਤੇ ਨਸ਼ੇ ਨੂੰ ਕਬਜੇ ਵਿੱਚ ਲਵੋ। ਥਾਣੇਦਾਰ ਨੇ ਗੁਦਾਮ ਵਿਚ ਭੁੱਕੀ ਦੀਆਂ ਬੋਰੀਆਂ ਤੇ ਸ਼ਰਾਬ ਦੀਆਂ ਬੋਤਲਾਂ ਤੇ ਅਫ਼ੀਮ ਦਾ ਟੱਰਕ ਭਰ ਗਿਆ। ਅਮਲੀਆਂ ਤੇ ਤਸਕਰਾਂ ਨੂੰ ਕੁੱਝ ਦਿਨ ਥਾਣੋ ਵਿੱਚ ਰੱਖਣ ਤੋਂ ਬਾਅਦ ਸਿਫਾਰਸ਼ ਆਦਿ ਨਾਲ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ। ਕਾਸਟੇਬਲ ਨੇ ਕਿਹਾ, "ਹਜੂਰ ਇਹ ਨਸ਼ੇ ਦੇ ਭਰੇ ਟਰੱਕ ਦਾ ਕੀ ਕਰੀਏ"।
ਥਾਣੇਦਾਰ ਨੇ ਮੁੱਛਾਂ ਤੇ ਹੱਥ ਫੇਰਦਿਆਂ ਕਿਹਾ, "ਜਾਵੋ ਇਹਨੂੰ ਨੇਤਾ ਧਰਮ ਚੰਦ ਜੀ ਦੀ ਕੋਠੀ ਪਹੁੰਚਾ ਦੇਵੋ। ਉਹਨਾਂ ਸੁਨੇਹਾ ਘਲਿਆ ਐ ਕਿ ਅੱਗੇ ਆ ਰਹੀਆਂ ਚੋਣਾਂ ਲਈ ਭੁੱਕੀ, ਸ਼ਰਾਬ ਦੇ ਲੰਗਰ ਲਾਏ ਜਾਣਗੇ। ਉਹਨਾਂ ਨੂੰ ਮਾਲ ਦੀ ਸਖ਼ਤ ਜਰੂਰਤ ਹੈ"। ਕਾਸਟੇਬਲ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਨਸ਼ੇ ਦੇ ਅਸਲੀ ਤਸਕਰ ਕੌਣ…? ਉਹ ਜੋ ਨਸ਼ਾ ਵੇਚਦੇ ਹਨ ਜਾਂ ਉਹ ਜੋ ਸ਼ਰੇਆਮ ਨਸ਼ੇ ਦੇ ਲੰਗਰ ਲਾਉਂਦੇ ਹਨ।

- ਸੁਖਵਿੰਦਰ ਕੌਰ 'ਹਰਿਆਓ'
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ


16/10/16)
ਗਿਆਨੀ ਅਵਤਾਰ ਸਿੰਘ

ਰਾਮਦਾਸ ਸਰੋਵਰਿ ਨਾਤੇ ॥

ਗਿਆਨੀ ਅਵਤਾਰ ਸਿੰਘ (ਸੰਪਾਦਕ ਮਿਸ਼ਨਰੀ ਸੇਧਾਂ, gurparsad.com)-98140-35202

ਕੁਝ ਦਿਨਾਂ ਤੋਂ ‘‘ਰਾਮਦਾਸ ਸਰੋਵਰਿ ਨਾਤੇ ॥’’ ਤੁਕ ਨੂੰ ਆਧਾਰ ਬਣਾ ਕੇ ਵਾਦ-ਵਿਵਾਦ ਚੱਲ ਰਿਹਾ ਹੈ। ਵੈਸੇ ਸਿੱਖਾਂ ’ਚ ਕਈ ਵਿਸ਼ੇ ਵਿਵਾਦਿਤ ਹਨ ਪਰ ਇਤਨੇ ਗੰਭੀਰ ਮਤਭੇਦ ਵੇਖਣ ਨੂੰ ਨਹੀਂ ਮਿਲੇ, ਜਿਸ ਬਾਰੇ ਦਰਬਾਰ ਸਾਹਿਬ (ਅੰਮ੍ਰਿਤਸਰ) ਤੋਂ ਮੁੱਖ ਵਾਕ (ਵਿਸ਼ੇ) ਦੀ ਕਥਾ ਨੂੰ ਵਿਸਰਾਮ ਦੇ ਕੇ ਇਸ ਚਰਚਾ ਨੂੰ ਮਹੱਤਵ ਦਿੱਤਾ ਗਿਆ ਹੋਵੇ। ਅਜਿਹਾ ਜਾਪਦਾ ਹੈ ਕਿ ‘‘ਰਾਮਦਾਸ ਸਰੋਵਰਿ ਨਾਤੇ ॥’’ ਵਾਕ ਦੇ ਅਰਥਾਂ ਨੂੰ ਵਿਚਾਰਨਾ, ਮਕਸਦ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੌਰਾਨ ਹੋਏ ਨਿੱਜ ਨੁਕਸਾਨ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਹਥਲੇ ਲੇਖ ਰਾਹੀਂ ਗੁਰਬਾਣੀ ’ਚ ਦਰਜ ‘ਤੀਰਥ’ ਤੇ ‘ਸਰੋਵਰਿ’ ਸ਼ਬਦਾਂ ਦੇ ਬਹੁ ਪੱਖੀ ਅਰਥਾਂ ਨੂੰ ਵਿਚਾਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਵੈਸੇ ਤਾਂ ਗੁਰਬਾਣੀ ’ਚ ‘ਤੀਰਥ’ ਸ਼ਬਦ ਬਣਤਰ 8 ਪ੍ਰਕਾਰ (ਤੀਰਥ-115 ਵਾਰ, ਤੀਰਥਿ-42 ਵਾਰ, ਤੀਰਥੁ-25 ਵਾਰ, ਤੀਰਥਹ- 1 ਵਾਰ, ਤੀਰਥਾ- 2 ਵਾਰ, ਤੀਰਥਾਂ- 2 ਵਾਰ, ਤੀਰਥਾਏ- 1 ਵਾਰ ਤੇ ਤੀਰਥੀ- 2 ਵਾਰ) ਦਰਜ ਹੈ ਪਰ ‘ਤੀਰਥੁ’ (ਅੰਤ ਔਂਕੜ) ਹੀ ਗੁਰਮਤਿ ਅਨੁਸਾਰੀ ਤੀਰਥ ਦੇ ਭਾਵਾਰਥਾਂ ਨੂੰ ਕਾਫ਼ੀ ਸਪਸ਼ਟ ਕਰ ਦਿੰਦਾ ਹੈ; ਜਿਵੇਂ ਕਿ

ਗੁਰੁ ਸਰੁ ਸਾਗਰੁ ਬੋਹਿਥੋ; ਗੁਰੁ ‘ਤੀਰਥੁ’ ਦਰੀਆਉ ॥ (ਮ: ੧/੧੭)

ਸਤਿਗੁਰੁ ਮਨ ਕਾਮਨਾ ‘ਤੀਰਥੁ’ ਹੈ; ਜਿਸ ਨੋ ਦੇਇ ਬੁਝਾਇ ॥ (ਮ: ੩/੨੬)

ਗੁਰੁ ‘ਤੀਰਥੁ’ ਗੁਰੁ ਪਾਰਜਾਤੁ; ਗੁਰੁ ਮਨਸਾ ਪੂਰਣਹਾਰੁ ॥ (ਮ: ੫/੫੨)

ਗੁਰਦੇਵ ‘ਤੀਰਥੁ’ ਅੰਮ੍ਰਿਤ ਸਰੋਵਰੁ; ਗੁਰ ਗਿਆਨ ਮਜਨੁ ਅਪਰੰਪਰਾ ॥ (ਮ: ੫/੨੫੦) ਆਦਿ।

ਗੁਰਬਾਣੀ; ਮਨੁੱਖਾ ਸਰੀਰਕ ਬੁਨਿਆਦ ਨੂੰ ਦੋ ਭਾਗਾਂ ’ਚ ਵੰਡ ਕੇ ਵਚਨ ਕਰਦੀ ਹੈ:

(ੳ) . ਸਥੂਲ ਸਰੀਰ (ਛੁਹਣਯੋਗ, ਵੱਡਾ, ਅਸਥਾਈ, ਆਕਾਰ ਰੂਪ)।

(ਅ). ਸੂਖਮ ਸਰੀਰ (ਅਦ੍ਰਿਸ਼, ਆਤਮਾ, ਰੂਹ, ਅਬਿਨਾਸ਼ੀ ਸ਼ਕਤੀ, ਜੋਤ)।

ਮਨੁੱਖਾ ਸਰੀਰ ਦੇ ਇਨ੍ਹਾਂ ਦੋਵੇਂ ਭਾਗਾਂ ਦਾ ਪੈਂਡਾ (ਰਸਤਾ, ਮੰਜ਼ਲ) ਅਲੱਗ-ਅਲੱਗ ਹੈ; ਜਿਵੇਂ ਕਿ ਸਥੂਲ ਸਰੀਰ ਦੀ ਬਣਤਰ ਪੰਜ ਤੱਤਾਂ (ਅੱਗ, ਪਾਣੀ, ਹਵਾ, ਮਿੱਟੀ ਤੇ ਸ੍ਪੇਸ ਭਾਵ ਅਕਾਸ਼) ਦੁਆਰਾ ਬਣੀ ਹੋਣ ਕਾਰਨ ਪੰਜ ਤੱਤਾਂ ’ਚ ਲੀਨਤਾ ਹੀ ਇਸ ਦੀ ਮੰਜ਼ਲ ਹੈ। ਬਾਬਾ ਫਰੀਦ ਜੀ ਦੇ ਵਚਨ ਹਨ ਕਿ ਗੋਰ (ਕਬਰ), ਸਥੂਲ ਸਰੀਰ ਨੂੰ ਆਵਾਜ਼ ਮਾਰਦੀ ਹੋਈ ਆਪਣੇ ਅਸਲ ਘਰ ਮਿੱਟੀ (ਮੌਤ, ਪੰਜ ਤੱਤਾਂ) ਦੀ ਯਾਦ ਕਰਵਾਉਂਦੀ ਹੈ, ਜਿਸ ਨੂੰ ਇਹ ਭੁੱਲ ਚੁੱਕਾ ਹੈ: ‘‘ਫਰੀਦਾ  ! ਗੋਰ ਨਿਮਾਣੀ ਸਡੁ (ਅਵਾਜ਼) ਕਰੇ; ਨਿਘਰਿਆ  ! ਘਰਿ (’ਚ) ਆਉ ॥ ਸਰਪਰ ਮੈਥੈ (ਮੇਰੇ ਪਾਸ ਜ਼ਰੂਰ) ਆਵਣਾ; ਮਰਣਹੁ ਨਾ ਡਰਿਆਹੁ ॥’’ (ਬਾਬਾ ਫਰੀਦ/੧੩੮੨) ਜਦਕਿ ਗੁਰੂ ਅਮਰਦਾਸ ਜੀ; ‘‘ਜਿਨਿ ਸਮੁੰਦੁ ਵਿਰੋਲਿਆ; ਕਰਿ (ਕੇ) ਮੇਰੁ ਮਧਾਣੁ ॥’’ (ਬਲਵੰਡ ਸਤਾ/੯੬੮) ਭਾਵ ਉਨ੍ਹਾਂ ਨੇ ਸਥੂਲ ਸਰੀਰ ਨੂੰ ਸੁਮੇਰ ਪਰਬਤ (ਉੱਚੀ ਸੁਰਤ) ਰੂਪ ਮਧਾਣੀ ਬਣਾ ਕੇ ਰਿੜਕਿਆ ਤੇ ਵਚਨ ਕੀਤੇ: ‘‘ਜਨਮ ਜਨਮ ਕੀ ਇਸੁ ‘ਮਨ’ (ਸੂਖਮ ਸਰੀਰ) ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮ: ੩/੬੫੧) ਤੇ ਇਸ ਮਲ਼ੀਨ ਪਰਤ (ਧੁੰਦਲੇਪਣ) ਨੂੰ ਪਹਿਚਾਣ ਕੇ ‘‘ਮਨ (ਸੂਖਮ ਸਰੀਰ) ! ਤੂੰ ਜੋਤਿ ਸਰੂਪੁ ਹੈ (ਹੈਂ); ਆਪਣਾ ਮੂਲੁ ਪਛਾਣੁ ॥’’ (ਮ: ੩/੪੪੧) ਦਾ ਵਾਸਤਾ ਪਾਇਆ। ਸੋ, ‘‘ਜੋਤੀ ਮਹਿ; ਜੋਤਿ ਰਲਿ ਜਾਇਆ ॥’’ (ਮ: ੫/੮੮੫) ਸੂਖਮ ਸਰੀਰ ਦੀ ਮੰਜ਼ਲ ਹੈ, ਨਾ ਕਿ ‘ਸਥੂਲ ਸਰੀਰ’ ਵਾਙ ਕਬਰ ਸਥਾਨ; ਜਿਵੇਂ ਕਿ ਇਸਲਾਮ ਮੰਨਦਾ ਹੈ: ‘‘ਗੋਰਾਂ ਸੇ ਨਿਮਾਣੀਆ; ਬਹਸਨਿ ਰੂਹਾਂ (ਸੂਖਮ ਸਰੀਰ) ਮਲਿ (ਕੇ)॥’’ (ਬਾਬਾ ਫਰੀਦ/੧੩੮੩)

ਗੁਰੂ ਨਾਨਕ ਸਾਹਿਬ ਜੀ ਤੀਰਥ ਇਸ਼ਨਾਨ (ਸਥੂਲ ਸਰੀਰ ਦੀ ਪਵਿੱਤਰਤਾ) ਅਤੇ ‘ਅੰਤਰਗਤਿ ਤੀਰਥਿ’ (ਸੂਖਮ ਸਰੀਰ ਦੀ ਪਵਿੱਤਰਤਾ) ਦੇ ਫ਼ਰਕ ਨੂੰ ਸਪਸ਼ਟ ਕਰਦੇ ਹੋਏ ਸਮਝਾਉਂਦੇ ਹਨ ਕਿ ਹਰੀ ਨਾਮ ਜਪ ਕੇ ਬਣੀ ਸੂਖਮ ਸਰੀਰ ਦੀ ਬਣਾਵਟ ਮੁਤਾਬਕ ਪ੍ਰਭੂ ਜੀ ਪ੍ਰਸੰਨ ਹੋ ਕੇ ਨਸੀਬ ਲਿਖਦੇ ਹਨ, ਨਾ ਕਿ ਸਥੂਲ ਸਰੀਰ ਦੀ ਪਵਿੱਤਰਤਾ ਮੁਤਾਬਕ: ‘‘ਨ ਭੀਜੈ (ਰੱਬ ਨਾ ਪ੍ਰਸੰਨ ਹੁੰਦਾ); ਤੀਰਥਿ+ਭਵਿਐ ਨੰਗਿ (ਨੰਗੇ ਹੋ ਕੇ)॥ ਨ ਭੀਜੈ; ਦਾਤਂੀ ਕੀਤੈ ਪੁੰਨਿ (ਪੁੰਨ ਦਾਨ ਕੀਤਿਆਂ)॥ ..... (ਕਿਉਂਕਿ) ਲੇਖਾ ਲਿਖੀਐ; ਮਨ ਕੈ ਭਾਇ (ਸੂਖਮ ਸਰੀਰ ਦੀ ਬਣਤਰ ਮੁਤਾਬਕ) ॥ ਨਾਨਕ  ! ਭੀਜੈ ਸਾਚੈ ਨਾਇ (ਰਾਹੀਂ) ॥’’ (ਮ: ੧/੧੨੩੭)

(ਨੋਟ: ਉਕਤ ਕੀਤੀ ਗਈ ਵਿਚਾਰ ਉਪਰੰਤ ਦੋ ਹੋਰ ਨੁਕਤੇ ਵੀ ਧਿਆਨ ਮੰਗਦੇ ਹਨ ਤਾਂ ਜੋ ਸਥੂਲ ਸਰੀਰ (ਨਜਦੀਕ ਸਫ਼ਰ) ਦੇ ਮੁਕਾਬਲੇ ਸੂਖਮ ਸਰੀਰ ਦਾ ਸਫ਼ਰ ਭਾਵ ਮੰਜ਼ਲ (ਦੂਰ, ‘‘ਫਰੀਦਾ ਗਲੀਏ ਚਿਕੜੁ, ‘ਦੂਰਿ ਘਰੁ’; ਨਾਲਿ ਪਿਆਰੇ ਨੇਹੁ ॥’’ ੧੩੭੯) ਨੂੰ ਦਿੱਤੀ ਗਈ ਵਿਸ਼ੇਸ਼ਤਾ ਦਾ ਕਾਰਨ ਲੱਭ ਸਕੀਏ :

(ੳ). ਸੂਖਮ ਸਰੀਰ ਤੇ ਸਥੂਲ ਸਰੀਰ ਦੋਵੇਂ ਹੀ ਗੁਰਬਾਣੀ ਲਿਖਤ ਮੁਤਾਬਕ ਪੁਲਿੰਗ ਹਨ ਪਰ ਜਦ ਅਕਾਲ ਪੁਰਖ (ਪੁਲਿੰਗ) ਨਾਲ਼ ਸੂਖਮ ਸਰੀਰ ਨੂੰ ਤੁਲਨਾਤਮਿਕ ਵਿਚਾਰਿਆ ਜਾਏ ਤਾਂ ਮਰਦ (ਪੁਲਿੰਗ) ਤੇ ਔਰਤ (ਇਸਤ੍ਰੀ ਲਿੰਗ) ਭਾਵ ਦੋਵੇਂ ਲਿੰਗਾਂ ’ਚ ‘ਸੂਖਮ ਸਰੀਰ’ (ਆਤਮਾ ਭਾਵ ਜੋਤ) ਦਾ ਨਿਵਾਸ ਹੋਣ ਕਾਰਨ ‘ਸੂਖਮ ਸਰੀਰ’ ਨੂੰ ਹਮੇਸ਼ਾਂ ਇਸਤ੍ਰੀ ਲਿੰਗ ਮੰਨਿਆ ਜਾਂਦਾ ਹੈ; ਜਿਵੇਂ ‘‘ਇਸੁ ਜਗ ਮਹਿ ਪੁਰਖੁ (ਅਕਾਲ ਪੁਰਖ, ਪੁਲਿੰਗ) ਏਕੁ ਹੈ; ਹੋਰ ਸਗਲੀ ਨਾਰਿ ਸਬਾਈ (ਸਾਰੀ ਜੋਤ, ਸੂਖਮ ਸਰੀਰ, ਇਸਤ੍ਰੀ ਲਿੰਗ) ॥ (ਮ: ੩/੫੯੧) ਇਸੇ ਕਾਰਨ ਗੁਰਬਾਣੀ ’ਚ ‘ਸਾਧਨ, ਕਾਮਣਿ ਜਾਂ ਕਾਮਨਿ, ਸੁਲਖਣੀ ਜਾਂ ਸੁਲਖਨੀ, ਕੁਲਖਣੀ ਜਾਂ ਕੁਲਖਨੀ’ ਆਦਿ ਇਸਤ੍ਰੀ ਲਿੰਗ ਸ਼ਬਦ ਕੇਵਲ ਔਰਤ ਜਾਤੀ (ਸਥੂਲ ਸਰੀਰ) ਲਈ ਨਹੀਂ ਬਲਕਿ ਮਰਦ (ਸਥੂਲ ਸਰੀਰ) ਲਈ ਵੀ ਬਰਾਬਰ ਮਤਲਬ ਰੱਖਦੇ ਹਨ।

(ਅ). ਗੁਰਮਤਿ ’ਚ ਸਥੂਲ ਸਰੀਰ ਦੀ ਬੁਨਿਆਦ ਦੇ ਮੁਕਾਬਲੇ ਸੂਖਮ ਸਰੀਰ (ਰੂਹਾਨੀਅਤ) ਦੀ ਨੀਂਹ ਨੂੰ ਮਹੱਤਵ ਦਿੱਤਾ ਜਾਂਦਾ ਹੈ; ਜਿਵੇਂ ਕਿ ਗੁਰੂ ਅਮਰਦਾਸ ਜੀ; ਗੁਰੂ ਨਾਨਕ ਸਾਹਿਬ ਜੀ ਤੋਂ ਸਰੀਰਕ ਉਮਰ (ਸਥੂਲ ਸਰੀਰ) ’ਚ 10 ਸਾਲ ਛੋਟੇ ਤੇ ਗੁਰੂ ਅੰਗਦ ਸਾਹਿਬ ਜੀ ਤੋਂ 25 ਸਾਲ ਵੱਡੇ ਸਨ ਪਰ ਰੂਹਾਨੀਅਤ (ਸੂਖਮ ਸਰੀਰ) ਸਫ਼ਰ ’ਚ ਗੁਰੂ ਅੰਗਦ ਸਾਹਿਬ ਜੀ ਤੋਂ ਪਿਛੇ (ਛੋਟੇ) ਹੋਣ ਕਾਰਨ ਬਾਬਾ ਸੱਤਾ/ਬਲਵੰਡ ਜੀ ਨੇ ਉਨ੍ਹਾਂ ਨੂੰ ਦਾਦੇ (ਗੁਰੂ ਨਾਨਕ) ਤੇ ਪਿਤਾ (ਗੁਰੂ ਅੰਗਦ) ਦੇ ਮੁਕਾਬਲੇ ਪੋਤਾ (ਗੁਰੂ ਅਮਰਦਾਸ) ਬਿਆਨ ਕੀਤਾ: ‘‘ਪਿਯੂ ਦਾਦੇ ਜੇਵਿਹਾ (ਵਰਗਾ, ਸੂਖਮ ਸਰੀਰ); ਪੋਤਾ (ਗੁਰੂ ਅਮਰਦਾਸ) ਪਰਵਾਣੁ ॥’’ ਬਲਵੰਡ ਸਤਾ/੯੬੮)

ਉਕਤ ਦਲੀਲ ਦਾ ਮਤਲਬ ਇਹੀ ਹੈ ਕਿ ਗੁਰਮਤਿ ਦਾ ਸੰਬੰਧ ਸੂਖਮ ਸਰੀਰ (ਆਤਮਾ, ਮਨ, ਜੀਵਾਤਮਾ) ਨਾਲ਼ ਹੈ, ਨਾ ਕਿ ਤੀਰਥਾਂ ਰਾਹੀਂ ਪਵਿੱਤਰ ਕੀਤੇ ਜਾ ਰਹੇ ਸਥੂਲ ਸਰੀਰ ਨਾਲ਼। ‘ਸਥੂਲ ਸਰੀਰ’ ਬਾਰੇ ਤਾਂ ਗੁਰਮਤਿ ਨੇ ਬੜੀ ਸਪਸ਼ਟ ਵਿਆਖਿਆ ਕੀਤੀ ਹੈ; ਜਿਵੇਂ

‘‘ਹਾਡ ਜਲੇ; ਜੈਸੇ ਲਕਰੀ ਕਾ ਤੂਲਾ (ਗੱਠਾ)॥ ਕੇਸ ਜਲੇ; ਜੈਸੇ ਘਾਸ ਕਾ ਪੂਲਾ ॥ (ਭਗਤ ਕਬੀਰ/੮੭੦)

ਹਾਡ ਮਾਸ ਨਾੜਂੀ ਕੋ ਪਿੰਜਰੁ (ਸਥੂਲ ਸਰੀਰ, ਵਿੱਚ), ਪੰਖੀ (ਸੂਖਮ ਸਰੀਰ) ਬਸੈ ਬਿਚਾਰਾ ॥ (ਭਗਤ ਰਵਿਦਾਸ/੬੫੯) ਆਦਿ।

ਤੀਰਥ ਇਸ਼ਨਾਨ ਬਣਿਆ ਕਿਵੇਂ ?: ਗੁਰੂ ਨਾਨਕ ਸਾਹਿਬ ਜੀ ਦੇ ਵਚਨਾਂ ਮੁਤਾਬਕ 68 ਤੀਰਥ, ਦੇਵੀ-ਦੇਵਤਿਆਂ ਦੇ ਪੁਰਬ (ਇਤਿਹਾਸਿਕ ਦਿਹਾੜੇ) ਮਨਾਉਣ ਲਈ ਬਣਾਏ ਗਏ ਕਿਉਂਕਿ ਸੰਗਤਾਂ ਦੇ ਇਕੱਠ (ਸਥੂਲ ਸਰੀਰ) ਲਈ ਪਾਣੀ ਦੇ ਸਰੋਤ ਜ਼ਰੂਰੀ ਸਨ, ਇਸ ਸੰਗਤੀ ਇਕੱਤਰਤਾ ’ਚ ਸੂਖਮ ਸਰੀਰ ਦੀ ਖ਼ੁਰਾਕ ਕਥਾ ਵਾਰਤਾ ਹੁੰਦੀ ਸੀ: ‘‘ਅਠਸਠਿ ਤੀਰਥ ਦੇਵੀ ਥਾਪੇ; ਪੁਰਬੀ ਲਗੈ ਬਾਣੀ (ਜਿੱਥੇ ਪੁਰਬ ਮਨਾਏ ਜਾਂਦੇ ਤੇ ‘ਬਾਣੀ’ ਭਾਵ ਕਥਾ ਹੁੰਦੀ ਸੀ)॥ (ਮ: ੧/੧੫੦) ਅਜਿਹੀ ਹੀ ਪੰਥਕ ਇਕੱਤਰਤਾ, ਜਿੱਥੇ ਪਾਣੀ ਦੀ ਸੁਵਿਧਾ ਹੋਵੇ, ਨੂੰ ਮੁੱਖ ਰੱਖਦਿਆਂ ਸਿੱਖ ਇਤਿਹਾਸ ’ਚ ਦੀਵਾਲੀ ਤੇ ਵਿਸਾਖੀ ਨੂੰ ਸੰਗਤਾਂ ਦਰਬਾਰ ਸਾਹਿਬ (ਅੰਮ੍ਰਿਤਸਰ) ਇਕੱਤਰ ਹੁੰਦੀਆਂ ਰਹੀਆਂ ਹਨ, ਜਿੱਥੇ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ‘ਸਰੋਵਰ’ ਬਣਾਇਆ ਗਿਆ।

(ਨੋਟ: ਉਕਤ ਵਿਚਾਰ ਮੁਤਾਬਕ 68 ਹਿੰਦੂ ਤੀਰਥ ਤੇ ਸਿੱਖ ਇਤਿਹਾਸਿਕ ਸਰੋਵਰਾਂ ਦੀ ਹੋਂਦ ਦਾ ਕਾਰਨ ਸੰਗਤਾਂ ਲਈ ਪਾਣੀ ਉਪਲਬਧ ਕਰਵਾਉਣਾ ਹੈ, ਜੋ ਕਿ ਅਤਿ ਜ਼ਰੂਰੀ ਹੈ; ਜਿਵੇਂ ‘‘ਨਾਇ (ਕੇ) ਨਿਵਾਜਾ, ਨਾਤੈ ਪੂਜਾ; ਨਾਵਨਿ ਸਦਾ ਸੁਜਾਣੀ (ਸਮਝਦਾਰ ਲੋਕ)॥’’ (ਮ: ੧/੧੫੦)

ਧਿਆਨ ਰਹੇ ਕਿ ਹਿੰਦੂ ਤੀਰਥਾਂ ਅਤੇ ਗੁਰੂ ਘਰਾਂ ’ਚ ਹੋਣ ਵਾਲ਼ੀ ਕਥਾ-ਵਾਰਤਾ ਦੇ ਵਿਸ਼ਿਆਂ ’ਚ ਬਹੁਤ ਹੀ ਬੁਨਿਆਦੀ ਅੰਤਰ ਹੈ, ਜਿਸ ਦਾ ਵਰਣਨ ਕਰਨਾ, ਇਸ ਲੇਖ ਦਾ ਭਾਗ ਨਹੀਂ।

ਗੁਰਬਾਣੀ; ਮਨੁੱਖੀ ਮਾਨਸਿਕਤਾ ਉੱਤੇ ਪ੍ਰਭਾਵ ਪਾਉਣ ਵਾਲ਼ੀਆਂ ਸ਼ਖ਼ਸੀਅਤਾਂ, ਜੋ ਕਿ ਇਸ ਸੰਸਾਰ ਤੋਂ ਕੂਚ ਕਰ ਚੁੱਕੀਆਂ ਹਨ, ਉਨ੍ਹਾਂ ਦੇ ਅਸਤਿਤਵ (ਵਜੂਦ) ਤੇ ਆਚਰਨ ਬਾਰੇ ਕੋਈ ਫ਼ੈਸਲਾ ਨਹੀਂ ਦਿੰਦੀ ਬਲਕਿ ਉਨ੍ਹਾਂ ਦੁਆਰਾ ਪੈ ਰਹੇ ਸਮਾਜਿਕ ਪ੍ਰਭਾਵ ਨੂੰ ਸਕਾਰਾਤਮਕ ਤਰੀਕੇ ਨਾਲ਼ ਖ਼ਤਮ ਕਰਦੀ ਹੈ, ਜਿਸ ਦੀ ਇੱਕ ਮਿਸਾਲ ਹੈ: ‘‘ਗਾਵਹਿ ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ ॥.... ਗਾਵਹਿ ਇੰਦ ਇਦਾਸਣਿ ਬੈਠੇ; ਦੇਵਤਿਆ ਦਰਿ, ਨਾਲੇ ॥’’ (ਜਪੁ) ਭਾਵ ਹੇ ਪ੍ਰਭੂ ! ਤੈਨੂੰ ਤਮਾਮ ਉਹ ਸ਼ਖ਼ਸੀਅਤਾਂ ਵੀ ਗਾਉਂਦੀਆਂ ਹਨ, ਜਿਨ੍ਹਾਂ ਦੇ ਪ੍ਰਭਾਵ ਨੂੰ ਸਮਾਜ ਨੇ ਵਿਸ਼ੇਸ਼ ਮਹੱਤਵ ਦਿੱਤਾ।)

ਉਕਤ ਦ੍ਰਿਸ਼ਟਾਂਤ ਵਾਙ ਹੀ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ ਕਿ ਸੂਖਮ ਸਰੀਰ ਦੀ ਖ਼ੁਰਾਕ (ਕਥਾ-ਵਾਰਤਾ ਜਾਂ ਰੱਬੀ ਮਿਲਾਪ) ਕਰਨ ਲਈ ਦੇਵਤਿਆਂ (ਸਥੂਲ ਸਰੀਰਾਂ) ਨੇ ਵੀ ਭੁੱਖਾਂ-ਤ੍ਰੇਹਾਂ ਕੱਟੀਆਂ ਤੇ ਤੀਰਥ ਗਮਨ ਕੀਤੇ: ‘‘ਦੇਵਤਿਆ ਦਰਸਨ ਕੈ ਤਾਈ (ਵਾਸਤੇ); ਦੂਖ ਭੂਖ ਤੀਰਥ ਕੀਏ ॥’’ (ਮ: ੧/੩੫੮) ਪਰ ਇਨ੍ਹਾਂ ਪੁਰਬਾਂ ’ਚ ਹੌਲ਼ੀ- ਹੌਲ਼ੀ ਕਥਾ ਵਾਰਤਾ (ਸੂਖਮ ਖ਼ੁਰਾਕ) ਅਲੋਪ ਹੁੰਦੀ ਗਈ, ਜਿਸ ਦੀ ਜਗ੍ਹਾ ਸਥੂਲ ਸਰੀਰ ਦੀ ਪਵਿੱਤਰਤਾ ਦੇ ਵਹਿਮ ਨੇ ਲੈ ਲਈ। ਗੁਰੂ ਅਮਰਦਾਸ ਜੀ ਨੇ ਇਸ ਭਰਮ ਨੂੰ ਤੋੜਨ ਲਈ ਵਚਨ ਕੀਤਾ ਕਿ ‘ਜਤੁ ਸੰਜਮ ਤੀਰਥ’ ਆਦਿ ਕਰਮ, ਕਲਿਯੁਗ ’ਚ ਸਫਲ ਨਹੀਂ ਹਨ ਬਲਕਿ ਪਿਛਲੇ (ਸਤਿਯੁਗ, ਤ੍ਰੇਤਾ, ਦੁਆਪਰ) ਨਾਲ਼ ਸੰਬੰਧਿਤ ਰੀਤਾਂ-ਰਸਮਾ ਸੀ ਕਿਉਂਕਿ ਗੁਰੂ ਘਰ ਦੀ ਮਰਯਾਦ ਹੈ ਕਿ ਲਕੀਰ ਮਿਟਾਉਣੀ ਨਹੀਂ ਬਲਕਿ ਉਸ ਦੇ ਮੁਕਾਬਲੇ ਵੱਡੀ ਖਿੱਚਣੀ ਹੈ: ‘‘ਜਤੁ ਸੰਜਮ ਤੀਰਥ, ਓਨਾ ਜੁਗਾ ਕਾ ਧਰਮੁ ਹੈ; ਕਲਿ ਮਹਿ ਕੀਰਤਿ ਹਰਿ ਨਾਮਾ ॥’’ (ਮ: ੩/੭੯੭)

ਉਕਤ ਕਰਮਕਾਂਡ ਨੂੰ ਧਿਆਨ ਨਾਲ਼ ਵੇਖਦਿਆਂ ਭਗਤ ਕਬੀਰ ਜੀ ਬੜੀ ਹੀ ਮਹੱਤਵਪੂਰਨ ਦਲੀਲ ਰੱਖਦੇ ਹਨ ਕਿ ‘‘ਝਗਰਾ ਏਕੁ, ਨਿਬੇਰਹੁ ਰਾਮ ! ॥ ਜਉ ਤੁਮ, ਅਪਨੇ ਜਨ ਸੌ (ਨਾਲ਼) ਕਾਮੁ ॥੧॥ ਰਹਾਉ ॥ ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ  ? ॥ ਰਾਮੁ ਬਡਾ ਕੈ (ਜਿਸ ਨੇ) ਰਾਮਹਿ (ਨੂੰ) ਜਾਨਿਆ  ? ॥੧॥ ਬ੍ਰਹਮਾ ਬਡਾ ਕਿ ਜਾਸੁ ਉਪਾਇਆ  ? ॥ ਬੇਦੁ ਬਡਾ ਕਿ ਜਹਾਂ ਤੇ ਆਇਆ  ? ॥੨॥ ਕਹਿ ਕਬੀਰ ਹਉ ਭਇਆ ਉਦਾਸੁ ॥ ‘ਤੀਰਥੁ’ ਬਡਾ ਕਿ ਹਰਿ ਕਾ ਦਾਸੁ  ? ॥੩॥’’ (੩੩੧) ਇਸ ਸ਼ਬਦ ’ਚ ‘ਰਾਮ’ (ਸਰਵ ਵਿਆਪਕ) ਨੂੰ ਸੰਬੋਧਨ ਕਰਦਿਆਂ ਦੋ ਵਿਸ਼ੇ ਤੁਲਨਾਤਮਿਕ ਪੱਖੋਂ ਲਏ ਗਏ; ਜਿਵੇਂ ਕਿ ‘ਮਨ ਵੱਡਾ ਹੈ ਜਾਂ ਜਿਸ ਨਾਲ਼ ਇਸ ਦਾ ਸੰਬੰਧ ਜੁੜਿਆ (ਕਿਉਂਕਿ ਸੰਬੰਧ ਆਪਣੇ ਤੋਂ ਛੋਟੇ ਨਾਲ਼ ਘੱਟ ਹੀ ਜੁੜਦਾ ਹੈ), ਦਰਸ਼ਥ ਪੁੱਤਰ ਰਾਮ ਵੱਡਾ ਹੈ ਜਾਂ ਜਿਸ ਨੇ ਸਰਬ ਵਿਆਪਕ ਰਾਮ ਨੂੰ ਜਾਣ ਲਿਆ (ਕਿਉਂਕਿ ‘‘ਕਬੀਰ ! ਰਾਮੈ ਰਾਮ ਕਹੁ; (ਪਰ) ਕਹਿਬੇ ਮਾਹਿ ਬਿਬੇਕ ॥ ਏਕੁ (ਰਾਮ) ਅਨੇਕਹਿ (’ਚ) ਮਿਲਿ ਗਇਆ (ਸਰਬ ਵਿਆਪਕ); ਏਕ (ਰਾਮ) ਸਮਾਨਾ ਏਕ (ਕੇਵਲ ਦਸ਼ਰਥ ਪੁੱਤਰ)॥’’ ੧੩੭੪), ਬ੍ਰਹਮਾ ਵੱਡਾ ਹੈ ਜਾਂ ਜਿਸ ਨੇ ਉਸ ਨੂੰ ਪੈਦਾ ਕੀਤਾ ਉਹ ਵੱਡਾ ਹੈ, ਵੇਦ (ਗਿਆਨ) ਵੱਡਾ ਹੈ ਜਾਂ ਜਿੱਥੋਂ ਗਿਆਨ ਆਇਆ ਉਹ ਵੱਡਾ ਹੈ।, ਤੀਰਥ ਵੱਡਾ ਹੈ ਜਾਂ ਉੱਥੇ ਜਾਣ ਵਾਲ਼ਾ ਤੀਰਥ ਯਾਤ੍ਰੀ (ਰੱਬੀ ਭਗਤ) ਵੱਡਾ ਹੈ  ?

ਉਕਤ ਤਮਾਮ ਸਵਾਲਾਂ ਦੇ ਜਵਾਬ ਹਨ ਕਿ ਜੋ ਤੁਲਨਾਤਮਿਕ ਪੱਖੋਂ ਪਹਿਲਾਂ ਦਰਜ ਕੀਤੇ ਗਏ ਉਹ ਛੋਟੇ ਹਨ ਤੇ ਜੋ ਬਾਅਦ ’ਚ ਦਰਜ ਕੀਤੇ ਉਹ ਤਮਾਮ ਵੱਡੇ ਹਨ; ਤਾਂ ਤੇ ‘ਤੀਰਥ’ ਨਾਲ਼ੋਂ ‘ਤੀਰਥ ਯਾਤ੍ਰੀ’ ਵੱਡਾ ਹੈ ਕਿਉਂਕਿ ਉਸ ਦਾ ਟੀਚਾ ਕਥਾ-ਵਾਰਤਾ (ਸੂਖਮ ਸਰੀਰ ਦੀ ਪਵਿੱਤਰਤਾ) ਹੈ, ਨਾ ਕਿ ‘ਤੀਰਥ’ (ਸਥੂਲ ਸਰੀਰ ਦੀ ਪਵਿੱਤਰਤਾ ਦਾ ਸਰੋਤ)।

ਪੂਰੇ ਸ਼ਬਦ ਦੇ ਤੱਤ-ਸਾਰ ਵਾਲ਼ੀ ਤੁਕ ‘‘ਜਉ ਤੁਮ, ਅਪਨੇ ਜਨ ਸੌ (ਨਾਲ਼) ਕਾਮੁ ॥੧॥ ਰਹਾਉ ॥’’ ਦਾ ਮਤਲਬ ਹੈ ਕਿ (ਹੇ ਰਾਮ !) ਜੇ ਤੈਨੂੰ ਆਪਣੇ ਸੇਵਕ ਨਾਲ਼ ਸੰਬੰਧ ਹੈ ਭਾਵ ਆਪਣੇ ਚਰਨਾਂ ਨਾਲ਼ ਜੋੜਨਾ ਹੈ। ਧਿਆਨ ਰਹੇ ਕਿ ਰੱਬੀ ਚਰਨਾਂ ਨਾਲ਼ ‘ਸੂਖਮ ਸਰੀਰ’ ਜੁੜਦਾ ਹੈ, ਨਾ ਕਿ ‘ਸਥੂਲ ਸਰੀਰ’। ‘ਸਥੂਲ ਸਰੀਰ’ ਗੁਰੂ ਦੇ ਨੇੜੇ ਰਹੇ ਜਾਂ ਦੂਰ, ਮਹੱਤਵ ਬਰਾਬਰ ਮਿਲਦਾ ਹੈ; ਜਿਵੇਂ ਕਿ ‘‘ਗੁਰ ਸਭਾ ਏਵ ਨ ਪਾਈਐ; ਨਾ ਨੇੜੈ, ਨਾ ਦੂਰਿ (ਬੈਠਿਆਂ)॥ ਨਾਨਕ ! ਸਤਿਗੁਰੁ ਤਾਂ ਮਿਲੈ; ਜਾ ਮਨੁ (ਸੂਖਮ ਸਰੀਰ) ਰਹੈ ਹਦੂਰਿ (ਨੇੜੇ)॥’’ (ਮ: ੩/੮੪) ਇਹੀ ਕਬੀਰ ਜੀ ਦਾ ‘‘ਝਗਰਾ ਏਕੁ, ਨਿਬੇਰਹੁ ਰਾਮ  ! ॥’’ ਸਵਾਲ ਸੀ।

ਗੁਰੂ ਰਾਮਦਾਸ ਜੀ ਇਸ ਵਿਸ਼ੇ ਨੂੰ ਇਉਂ ਖੋਲ੍ਹਦੇ ਹਨ: ‘‘ਜਿਤਨੇ ਤੀਰਥ ਦੇਵੀ ਥਾਪੇ; ਸਭਿ ਤਿਤਨੇ ਲੋਚਹਿ, ਧੂਰਿ ਸਾਧੂ (ਭਗਤ) ਕੀ ਤਾਈ (ਲਈ)॥’’ (ਮ: ੪/੧੨੬੩) ਭਾਵ ‘ਤੀਰਥ’ ਦੀ ਮਹੱਤਤਾ ‘ਭਗਤਾਂ’ ਕਰਕੇ ਹੈ, ਨਾ ਕਿ ਭਗਤਾਂ (ਸੂਖਮ ਪਵਿੱਤਰਤਾ) ਦੀ ਮਹੱਤਤਾ ‘ਤੀਰਥ’ (ਸਥੂਲ ਸਰੀਰ ਦੀ ਪਵਿੱਤਰਤਾ ਦੋ ਸਰੋਤ) ਕਾਰਨ, ਕਿਉਂਕਿ ‘‘ਸਚੁ ਤਾਂ ਪਰੁ ਜਾਣੀਐ; ਜਾ, ‘ਆਤਮ-ਤੀਰਥਿ’ (ਸੂਖਮ ਸਰੀਰ ਉੱਤੇ) ਕਰੇ ਨਿਵਾਸੁ ॥’’ (ਮ: ੧/੪੬੮)

ਹਿੰਦੂ ਤੀਰਥ ਇਸ਼ਨਾਨ ਕਰਨ ਬਾਬਤ ਕੁਝ ਇਛਾਵਾਂ ਸਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:

(1). ਮਨ ਦੀ ਇੱਛਾ ਹੈ ਕਿ ਤੀਰਥਾਂ (ਸਥੂਲ ਸਰੀਰ ਨੂੰ ਪਵਿੱਤਰ ਕਰਨ ਵਾਲ਼ੀ ਜਗ੍ਹਾ) ਉੱਤੇ ਜਾ ਕੇ ਮਰਾਂ: ਮਨ ਕਾਮਨਾ ‘ਤੀਰਥ’ ਦੇਹ ਛੁਟੈ ॥ (ਗਉੜੀ ਸੁਖਮਨੀ /ਮ: ੫/੨੬੫)

(2). ਸੁਰਗ ਦੀ ਪ੍ਰਾਪਤੀ ਲਈ ਸਥੂਲ ਸਰੀਰ ਪਵਿੱਤਰ ਕਰਨਾ, ਜ਼ਰੂਰੀ ਦੱਸਿਆ ਗਿਆ: ਅੰਤਰਿ ਮੈਲੁ, ਜੇ ‘ਤੀਰਥ’ ਨਾਵੈ; ਤਿਸੁ ਬੈਕੁੰਠ ਨ ਜਾਨਾਂ ॥ (ਭਗਤ ਕਬੀਰ/੪੮੪)

(3). ਸਥੂਲ ਸਰੀਰ ਦੀ ਪਵਿੱਤਰਤਾ ਨਾਲ਼ ਦੁਬਿਧਾ ਦਾ ਨਾਸ਼ ਹੋਵੇਗਾ, ਕਿਹਾ ਗਿਆ: ਤਟ ‘ਤੀਰਥ’ ਸਭ ਧਰਤੀ ਭ੍ਰਮਿਓ; ਦੁਬਿਧਾ ਛੁਟਕੈ ਨਾਹੀ ॥ (ਮ: ੫/੬੪੧)

(4). ਮਨ ਕਾਬੂ ਕਰਨ ਲਈ ਸਥੂਲ ਸਰੀਰ ਪਵਿੱਤਰ ਕਰਨਾ ਤੇ ਭੁੱਖ ਰੱਖੀ ਜਾ ਰਹੀ ਸੀ: ‘ਤੀਰਥ’ ਕਰੈ, ਬ੍ਰਤ ਫੁਨਿ (ਭੀ) ਰਾਖੈ; ਨਹ ਮਨੂਆ ਬਸਿ ਜਾ ਕੋ ॥ (ਮ: ੯/੮੩੧)

(5). ਸੂਖਮ ਸਰੀਰ ਦੀ ਮੈਲ਼, ਸਥੂਲ ਸਰੀਰ ਦੀ ਪਵਿੱਤਰ ਕਰਨ ਨਾਲ਼ ਉਤਾਰੀ ਜਾ ਰਹੀ ਸੀ: ‘ਤੀਰਥ’ ਨਾਇ, ਨ ਉਤਰਸਿ ਮੈਲੁ ॥ (ਮ: ੫/੮੯੦)

(6). ਪਾਪ ਕਰਹਿ ਪੰਚਾਂ ਕੇ ਬਸਿ ਰੇ ॥ ਤੀਰਥਿ ਨਾਇ (ਨ੍ਹਾ ਕੇ); ਕਹਹਿ ਸਭਿ ਉਤਰੇ ॥ (ਮ: ੫/੧੩੪੮) ਆਦਿ।

ਅਗਿਆਨਤਾਵੱਸ ਜਾਂ ਮਜਬੂਰੀ ’ਚ ਲੋਕਾਈ ਨੇ ਅਨੇਕਾਂ ਕਸ਼ਟਦਾਇਕ ਕਰਮ ਕਰਨੇ ਵੀ ਪ੍ਰਵਾਨ ਕਰ ਲਏ ਸਨ; ਜਿਵੇਂ

(ੳ). ਬਾਨਾਰਸੀ ਤਪੁ ਕਰੈ, ਉਲਟਿ ‘ਤੀਰਥ’ ਮਰੈ; ਅਗਨਿ (’ਚ) ਦਹੈ (ਸੜੇ), ਕਾਇਆ ਕਲਪੁ (ਇਲਾਜ) ਕੀਜੈ ॥ (ਭਗਤ ਨਾਮਦੇਵ/੯੭੩)

(ਅ). ਅਸੁਮੇਧ ਜਗੁ ਕੀਜੈ, ਸੋਨਾ ਗਰਭ ਦਾਨੁ ਦੀਜੈ; ਰਾਮ ਨਾਮ ਸਰਿ (ਬਰਾਬਰ) ਤਊ ਨ ਪੂਜੈ ॥ (ਭਗਤ ਨਾਮਦੇਵ/੯੭੩)

(ੲ). ਭਸਮ ਲਗਾਇ (ਕੇ) ‘ਤੀਰਥ’ ਬਹੁ ਭ੍ਰਮਤੇ; ਸੂਖਮ (ਕਮਜ਼ੋਰ ਹੋਈ) ਦੇਹ, ਬੰਧਹਿ ਬਹੁ ਜਟੂਆ (ਜਟਾਂਧਾਰੀ ਹੋ ਕੇ)॥ (ਮ: ੫/੧੩੮੯) ਆਦਿ।

ਉਕਤ ਆਸਥਾ (ਅੰਧਵਿਸ਼ਵਾਸ) ਨਾਲ਼ ਇੱਛਾ ਦੀ ਪੂਰਤੀ ਹੋਣੀ ਤਾਂ ਦੂਰ ਰਹੀ ਬਲਕਿ ਇਸ ਖ਼ੱਜਲ-ਖ਼ੁਆਰੀ (ਭੱਜ-ਨੱਠ) ਦਾ ਵਰਣਨ; ਗੁਰਬਾਣੀ ਨੇ ਇਉਂ ਕੀਤਾ:

‘ਤੀਰਥ’ ਨਾਤਾ (ਨ੍ਹਾਤਾ) ਕਿਆ ਕਰੇ  ? ਮਨ ਮਹਿ ਮੈਲੁ ਗੁਮਾਨੁ ॥ (ਮ: ੧/੬੧) (ਭਾਵ ਸੂਖਮ ਸਰੀਰ ਦੀ ਮੈਲ਼, ਸਥੂਲ ਸਰੀਰ ਨੂੰ ਪਵਿੱਤਰ ਕੀਤਿਆਂ ਨਹੀਂ ਉਤਰਦੀ।)

ਅਠਸਠਿ ‘ਤੀਰਥ’ ਜੇ ਨਾਵਹਿ; ਉਤਰੈ ਨਾਹੀ ਮੈਲੁ ॥ (ਮ: ੧/੪੭੩)

ਸਚੇ ਮੈਲੁ ਨ ਲਗਈ; ਮਲੁ ਲਾਗੈ ਦੂਜੈ ਭਾਇ ॥ ਧੋਤੀ ਮੂਲਿ ਨ ਉਤਰੈ; ਜੇ (ਭਾਵੇਂ) ਅਠਸਠਿ ‘ਤੀਰਥ’ ਨਾਇ ॥ (ਮ: ੩/੮੭) ਭਾਵ ਸੱਚੇ ਤੋਂ ਦੂਰੀ ਬਣਾ ਕੇ ਹੋਰ ਨਾਲ਼ ਪਾਇਆ ਪਿਆਰ ਹੀ ਸੂਖਮ ਸਰੀਰ ਦੀ ਮੈਲ਼ ਦਾ ਕਾਰਨ ਹੈ। ਦੁਬਾਰਾ ਸੱਚੇ ਨਾਲ਼ ਜੁੜ ਕੇ ਮੈਲ਼ ਉਤਰੇਗੀ, ਪਰ ਜੁੜੇਗਾ ‘ਸੂਖਮ ਸਰੀਰ’, ਨਾ ਕਿ ‘ਸਥੂਲ ਸਰੀਰ’।

(ਨੋਟ: ‘ਸੂਖਮ ਸਰੀਰ’ ਦਾ ਪਿਆਰ ਰੂਹਾਨੀਅਤ ਨਾਲ਼ ਸੰਬੰਧਿਤ ਹੈ ਜਦਕਿ ‘ਸਥੂਲ ਸਰੀਰ’ ਦਾ ਪਿਆਰ ਕਮਾਦਿਕ ਪੂਰਤੀ ਹੈ।)

ਅਨੇਕ ‘ਤੀਰਥ’ ਜੇ ਜਤਨ ਕਰੈ; ਤਾ ਅੰਤਰ (ਸੂਖਮ ਸਰੀਰ) ਕੀ ਹਉਮੈ ਕਦੇ ਨ ਜਾਇ ॥ (ਮ: ੩/੪੯੧)

ਮਨ ਕਾਮਨਾ ‘ਤੀਰਥ’ ਜਾਇ ਬਸਿਓ; ਸਿਰਿ ਕਰਵਤ (ਸਥੂਲ ਸਿਰ ਉੱਤੇ ਆਰਾ) ਧਰਾਏ ॥ ਮਨ (ਸੂਖਮ ਸਰੀਰ) ਕੀ ਮੈਲੁ ਨ ਉਤਰੈ ਇਹ ਬਿਧਿ; ਜੇ (ਬੇਸ਼ੱਕ) ਲਖ ਜਤਨ ਕਰਾਏ ॥ (ਮ: ੫/੬੪੨)

ਕਹਾ ਭਇਓ (ਕੀ ਹੋਇਆ) ‘ਤੀਰਥ’ ਬ੍ਰਤ ਕੀਏ  ? ਰਾਮ ਸਰਨਿ ਨਹੀ ਆਵੈ ॥ (ਮ: ੯/੮੩੦)

ਨਾਵਨ ਕਉ ‘ਤੀਰਥ’ ਘਨੇ ਮਨ ਬਉਰਾ ਰੇ  ! ਪੂਜਨ ਕਉ ਬਹੁ ਦੇਵ ॥ ਕਹੁ ਕਬੀਰ ਛੂਟਨੁ ਨਹੀ, ਮਨ ਬਉਰਾ ਰੇ ! ਛੂਟਨੁ ਹਰਿ ਕੀ ਸੇਵ ॥ (ਭਗਤ ਕਬੀਰ/੩੩੬)

ਏਕਾਦਸੀ ਬ੍ਰਤੁ ਰਹੈ; ਕਾਹੇ ਕਉ ‘ਤੀਰਥ’ ਜਾੲਂੀ  ? ॥ (ਭਗਤ ਨਾਮਦੇਵ/੭੧੮) ਆਦਿ।

(ਨੋਟ: ਧਿਆਨ ਰਹੇ ਕਿ ਉਕਤ ਅਪ੍ਰਵਾਨ ਕੀਤੇ ਜਾ ਰਹੇ ਤਮਾਮ ‘ਤੀਰਥ’ (ਸਥੂਲ ਸਰੀਰ ਨੂੰ ਪਵਿੱਤਰ ਕਰਨ ਵਾਲ਼ੀਆਂ ਥਾਵਾਂ) ਦੀ ਲਿਖਤ ਬਣਤਰ ਅੰਤ ਮੁਕਤਾ (ਬਹੁ ਵਚਨ) ਹੈ, ਨਾ ਕਿ ਗੁਰਮਤਿ ਅਨੁਸਾਰੀ ‘ਤੀਰਥੁ’ ਅੰਤ ਔਂਕੜ, ਇੱਕ ਵਚਨ।)

ਮਨੁੱਖਾ ਜੀਵਨ ਬਸਰ ਕਰਦਿਆਂ ਆਸਥਾ ਲਈ ਲਗਾਏ ਗਏ ਸਮੇਂ ਦਾ ਲਾਭ ਤਾਂ ਹੈ ਜੇਕਰ ਕੀਤੀ ਗਈ ਕਮਾਈ ਆਖ਼ਰ ਮਦਦਗਾਰ ਬਣੇ, ਪਰ ਉਕਤ ਤਮਾਮ ਕਰਮਕਾਂਡਾਂ ਦੇ ਨਿਹਫਲ਼ ਨੂੰ ਗੁਰਬਾਣੀ ਇਉਂ ਬਿਆਨ ਕਰਦੀ ਹੈ:

ਜਪੁ ਤਪੁ ਸੰਜਮੁ ਸਾਧੀਐ; ਤੀਰਥਿ (ਉੱਤੇ) ਕੀਚੈ ਵਾਸੁ ॥ ਪੁੰਨ ਦਾਨ ਚੰਗਿਆਈਆ; ਬਿਨੁ ਸਾਚੇ ਕਿਆ ਤਾਸੁ (ਕੀ ਉਸ ਦਾ ਲਾਭ ?)॥ ਜੇਹਾ ਰਾਧੇ (ਬੀਜੇ), ਤੇਹਾ ਲੁਣੈ (ਵੱਢਦਾ); ਬਿਨੁ ਗੁਣ, ਜਨਮੁ ਵਿਣਾਸੁ (ਅਜਾਈਂ ਗਿਆ)॥ (ਮ: ੧/੫੬)

ਤੀਰਥਿ (ਉੱਤੇ) ਨਾਇ ਅਰੁ ਧਰਨੀ (ਧਰਤੀ ਉਤੇ) ਭ੍ਰਮਤਾ; ਆਗੈ ਠਉਰ ਨ ਪਾਵੈ ॥ (ਮ: ੫/੨੧੬)

ਤੀਰਥਿ (ਉੱਤੇ) ਜਾਉ, ਤ ਹਉ ਹਉ ਕਰਤੇ ॥ ਪੰਡਿਤ ਪੂਛਉ; ਤ ਮਾਇਆ ਰਾਤੇ ॥ (ਮ: ੫/੩੮੫)

ਲਉਕੀ ਅਠਸਠਿ ਤੀਰਥ ਨ੍ਾਈ ॥ ਕਉਰਾਪਨੁ ਤਊ ਨ ਜਾਈ ॥ (ਭਗਤ ਕਬੀਰ/੬੫੬)

ਬਗਾ ਬਗੇ ਕਪੜੇ; ਤੀਰਥ ਮੰਝਿ (ਉੱਤੇ) ਵਸੰਨਿ੍ ॥ ਘੁਟਿ ਘੁਟਿ (ਕੇ) ਜੀਆ ਖਾਵਣੇ; ਬਗੇ (ਆਦਰਸ਼ ਜੀਵਨ) ਨਾ ਕਹੀਅਨਿ੍ ॥ (ਮ: ੧/੭੨੯) ਆਦਿ। ਇਸ ਲਈ ਗੁਰੂ ਅਰਜਨ ਸਾਹਿਬ ਜੀ ਨੇ ਬਿਲਕੁਲ ਸਪਸ਼ਟ ਕਰ ਦਿੱਤਾ:

ਹਜ ਕਾਬੈ ਜਾਉ ਨ ‘ਤੀਰਥ’ ਪੂਜਾ ॥ ਏਕੋ ਸੇਵੀ; ਅਵਰੁ ਨ ਦੂਜਾ ॥ (ਮ: ੫/੧੧੩੬)

ਕੋਈ ਨਾਵੈ ਤੀਰਥਿ (ਉੱਤੇ); ਕੋਈ ਹਜ ਜਾਇ ॥ ਕੋਈ ਕਰੈ ਪੂਜਾ; ਕੋਈ ਸਿਰੁ ਨਿਵਾਇ (ਝੁਕਾਏ)॥.. ਕਹੁ ਨਾਨਕ ! ਜਿਨਿ ਹੁਕਮੁ ਪਛਾਤਾ ॥ ਪ੍ਰਭ ਸਾਹਿਬ ਕਾ, ਤਿਨਿ (ਨੇ) ਭੇਦੁ ਜਾਤਾ (ਜਾਣਿਆ)॥ (ਮ: ੫/੮੮੫) ਆਦਿ।

ਗੁਰਮਤਿ ਨੇ ਹਮੇਸ਼ਾਂ ਪ੍ਰਚਲਿਤ ਰੀਤਾਂ ਦਾ ਬਦਲ ਲੱਭਿਆ ਹੈ; ਜਿਵੇਂ ਕਿ ‘ਹੋਲੀ’ ਦਾ ਬਦਲ ‘ਹੋਲਾ ਮਹੱਲਾ’, ਇਸੇ ਤਰ੍ਹਾਂ ਗੁਰਮਤਿ ਮੁਤਾਬਕ ਅਸਲ ‘ਤੀਰਥੁ’ (ਸੂਖਮ ਸਰੀਰ ਦੀ ਪਵਿੱਤਰਤਾ); ਹਰੀ ਦਾ ਨਾਮ ਜਪਣਾ, ਗੁਰੂ ਦੇ ਵਚਨ ਮੰਨਣੇ, ਸੰਗਤੀ ਵਿਚਾਰ-ਵਟਾਂਦਰਾ ਹੈ, ਜਿਸ ਵਿੱਚ ਉਕਤ ਤਮਾਮ ਤੀਰਥਾਂ (ਸਥੂਲ ਸਰੀਰ ਨੂੰ ਪਵਿੱਤਰ ਕਰਨ ਦੇ ਯਤਨਾਂ) ਦਾ ਪੁੰਨ (ਲਾਭ, ਅਗਰ ਕੋਈ ਹੈ, ਤਾਂ) ਆ ਜਾਂਦਾ ਹੈ। ਹੇਠਾਂ ਦਿੱਤੀਆਂ ਤਮਾਮ ਤੁਕਾਂ ਇਸ ਵਿਚਾਰ ਦੀ ਪੁਸ਼ਟੀ ਕਰਦੀਆਂ ਹਨ। ਧਿਆਨ ਰਹੇ ਕਿ ਇਨ੍ਹਾਂ ਸਭ ਤੁਕਾਂ ’ਚ ਦਰਜ ‘ਤੀਰਥ’ ਸ਼ਬਦ ਗੁਰਮਤਿ ਅਨੁਸਾਰੀ ਨਾ ਹੋਣ ਕਾਰਨ ਅੰਤ ਮੁਕਤਾ (ਬਹੁ ਵਚਨ) ਹੈ:

ਕਰਿ ਸੰਗਤਿ ਤੂ ਸਾਧ (ਗੁਰੂ) ਕੀ; (ਮਾਨੋ) ਅਠਸਠਿ ‘ਤੀਰਥ’ ਨਾਉ (ਨ੍ਹਾਉ)॥ (ਮ: ੫/੪੭)

ਖਿਨੁ ਪਲੁ ਹਰਿ ਨਾਮੁ ਮਨਿ (’ਚ) ਵਸੈ; (ਮਾਨੋ) ਸਭ ਅਠਸਠਿ ‘ਤੀਰਥ’ ਨਾਇ (ਨ੍ਹਾਇ)॥ (ਮ: ੩/੮੭)

ਅਠਿਸਠਿ ‘ਤੀਰਥ’ ਗੁਰ ਕੀ ਚਰਣੀ; (ਇਸ ਲਈ ਗੁਰੂ ਚਰਨ) ਪੂਜੈ ਸਦਾ, ਵਿਸੇਖੁ (ਵਿਸ਼ੇਸ਼ ‘ਤੀਰਥੁ’ ਜਾਣ ਕੇ) ॥ (ਮ: ੧/੧੪੭)

ਪ੍ਰਭ ਕੈ ਸਿਮਰਨਿ (’ਚ ਹੀ ਤਮਾਮ); ‘ਤੀਰਥ’ ਇਸਨਾਨੀ (ਇਸ਼ਨਾਨ ਹੋ ਗਏ)॥ (ਮ: ੫/੨੬੨)

ਅਠਸਠਿ ‘ਤੀਰਥ’ ਤਿਸੁ ਸੰਗਿ ਰਹਹਿ; ਜਿਨ (ਜਿਨ੍ਹਾਂ ਦੇ), ਹਰਿ ਹਿਰਦੈ ਰਹਿਆ ਸਮਾਇ ॥ (ਮ: ੩/੪੯੧)

ਅਠਸਠਿ ‘ਤੀਰਥ’ ਨਾਮੁ ਪ੍ਰਭ (ਦਾ, ਪਰ ਮਿਲਦਾ ਉਸ ਨੂੰ); ਜਿਸੁ ਨਾਨਕ ਮਸਤਕਿ (ਉੱਤੇ) ਭਾਗ ॥ (ਮ: ੫/੫੧੮)

ਅਠਸਠਿ ‘ਤੀਰਥ’ ਮਜਨੁ ਕੀਨੋ; (ਜਦੋਂ) ਸਾਧੂ ਧੂਰੀ ਨਾਤਾ (ਨ੍ਹਾਤਾ)॥ (ਮ: ੫/੫੩੨)

ਅਠਸਠਿ ‘ਤੀਰਥ’; ਜਹ (ਜ੍ਹਾਂ) ਸਾਧ ਪਗ ਧਰਹਿ (ਧਰੈਂ) ॥ (ਮ: ੫/੮੯੦)

ਅਠਸਠਿ ‘ਤੀਰਥ’ ਹਰਿ ਨਾਮੁ ਹੈ; ਕਿਲਵਿਖ ਕਾਟਣਹਾਰਾ ॥ (ਮ: ੧/੧੦੦੯)

ਨਾਨਕ ! ਮਾਘਿ (’ਚ), ਮਹਾ ਰਸੁ ਹਰਿ ਜਪਿ (ਕੇ, ਮਾਨੋ); ਅਠਸਠਿ ਤੀਰਥ ਨਾਤਾ (ਨ੍ਹਾਤਾ) ॥੧੫॥ (ਤੁਖਾਰੀ ਬਾਰਹਮਾਹਾ /ਮ: ੧/੧੧੦੯) ਆਦਿ।

ਉਕਤ ਤਮਾਮ ਤੁਕਾਂ ’ਚ ਬੇਸ਼ੱਕ ਹਿੰਦੂ ‘ਤੀਰਥ’ (ਸਥੂਲ ਸਰੀਰ ਦੀ ਪਵਿੱਤਰਤਾ) ਨੂੰ ਗੁਰਮਤਿ ਅਨੁਸਾਰੀ ‘ਤੀਰਥੁ’ (ਨਾਮ ਜਪਣਾ, ਗੁਰੂ ਵਚਨ ਮੰਨਣੇ, ਸੰਗਤੀ ਵਿਚਾਰ-ਵਟਾਂਦਰਾ) ਨਾਲ਼ ਤੁਲਨਾਤਮਿਕ ਪੱਖੋਂ ਵਿਚਾਰਿਆ ਗਿਆ ਹੈ ਪਰ ਗੁਰਬਾਣੀ ਇਸ ਤੋਂ ਵੀ ਅਗਾਂਹ ਜਾ ਕੇ ‘ਆਤਮ ਮੱਥਨ’ ਨੂੰ ਹੀ ਅਸਲ ‘ਤੀਰਥੁ’ (ਸੂਖਮ ਸਰੀਰ ਦੀ ਪਵਿੱਤਰਤਾ) ਮੰਨਦੀ ਹੈ; ਜਿਵੇਂ

(ਨੋਟ: ਧਿਆਨ ਰਹੇ ਕਿ ਹੇਠਲੀਆਂ ਤਮਾਮ ਤੁਕਾਂ ’ਚ ‘ਤੀਰਥ’ (ਅੰਤ ਮੁਕਤਾ, ਬਹੁ ਵਚਨ) ਭਾਵ ਅਪ੍ਰਵਾਨ ਕੀਤਾ ਹੋਇਆ ਦਰਜ ਨਹੀਂ ਹੈ।)

ਸੁਣਿਆ, ਮੰਨਿਆ; ਮਨਿ (’ਚ) ਕੀਤਾ ਭਾਉ (ਪ੍ਰੇਮ)॥ ‘ਅੰਤਰਗਤਿ-ਤੀਰਥਿ’ (ਉੱਤੇ) ਮਲਿ (ਕੇ) ਨਾਉ (ਨ੍ਹਾਉ)॥ (ਜਪੁ)

ਸਚੁ ਤਾਂ ਪਰੁ ਜਾਣੀਐ; ਜਾ, ‘ਆਤਮ-ਤੀਰਥਿ’ (ਉੱਤੇ) ਕਰੇ ਨਿਵਾਸੁ ॥ (ਮ: ੧/੪੬੮)

‘ਅੰਤਰਿ-ਤੀਰਥੁ’ ਗਿਆਨੁ ਹੈ; ਸਤਿਗੁਰਿ (ਨੇ) ਦੀਆ ਬੁਝਾਇ ॥ (ਮ: ੩/੫੮੭)

ਤੀਰਥੁ ਸਬਦ ਬੀਚਾਰੁ; ਅੰਤਰਿ ਗਿਆਨੁ ਹੈ ॥ (ਮ: ੧/੬੮੭)

ਅਠਸਠਿ ‘ਤੀਰਥ’ ਗੁਰ ਸਬਦਿ (ਨੇ, ਅੰਦਰ ਹੀ) ਦਿਖਾਏ; ਤਿਤੁ+ਨਾਤੈ (ਨਾਲ਼, ਹਉਮੈ) ਮਲੁ ਜਾਏ ॥ (ਮ: ੩/੭੫੩)

(ਅੰਦਰ ਵਸਦੇ) ਸਚੁ ਤੀਰਥਿ (ਉੱਤੇ) ਨਾਵਹੁ; ਹਰਿ ਗੁਣ ਗਾਵਹੁ ॥ (ਮ: ੧/੧੦੩੦)

ਮਾਘਿ (’ਚ), ਪੁਨੀਤ ਭਈ (ਪਵਿੱਤਰ ਹੋਈ, ਜਦ); ‘ਤੀਰਥੁ ਅੰਤਰਿ’ ਜਾਨਿਆ ॥ (ਤੁਖਾਰੀ ਬਾਰਹਮਾਹਾ /ਮ: ੧/੧੧੦੯)

ਮੈਲੁ ਗਈ, ਮਨੁ ਨਿਰਮਲੁ ਹੋਆ; ‘ਅੰਮ੍ਰਿਤ ਸਰਿ ਤੀਰਥਿ’ (ਉੱਤੇ) ਨਾਇ (ਨ੍ਹਾ ਕੇ)॥ (ਮ: ੩/੫੮੭) ਭਾਵ ਅਮਰ ਕਰ ਦੇਣ ਵਾਲ਼ੇ ਰੱਬੀ ਨਾਮ ਤੇ ਗੁਰੂ ਸ਼ਬਦ ਤੀਰਥ ਉੱਤੇ ਆਤਮ ਮੱਥਨ ਕਰਨ ਨਾਲ਼ ਸੂਖਮ ਸਰੀਰ ਨਿਰਮਲ ਹੋ ਗਿਆ ਤੇ ਮੈਲ਼ (ਧੁੰਦਲਾਪਣ) ਹਟ ਗਿਆ।

ਹਰਿ ਸਰਿ ਤੀਰਥਿ ਜਾਣਿ (ਸਮਝ ਕੇ); ਮਨੂਆ ਨਾਇਆ (ਨ੍ਾਇਆ)॥ (ਮ: ੧/੧੨੮੬) ਭਾਵ ਅਸਲ ‘ਤੀਰਥੁ’ ਪਰਖ ਕੇ ਹਰੀ ਗੁਣ ਰੂਪ ਸਰੋਵਰ (ਅੰਦਰਲੇ ਤੀਰਥਿ) ਉੱਤੇ ਸੂਖਮ ਸਰੀਰ ਨੇ ਇਸ਼ਨਾਨ ਕੀਤਾ, ਆਦਿ।

(ਨੋਟ: ਇੱਕ ਤੁਕ ’ਚ ਭਗਤ ਨਾਮਦੇਵ ਜੀ ਨੇ ਵੀ ‘ਆਤਮ ਮੱਥਨ’ ਬਨਾਮ ‘ਹਿੰਦੂ ਤੀਰਥ’ ਦਰਜ ਕੀਤਾ, ਜਿਸ ਕਾਰਨ ‘ਤੀਰਥ’ (ਅੰਤ ਮੁਕਤਾ) ਦਰਜ ਕਰਨਾ ਪਿਆ: ਅਠਸਠਿ ‘ਤੀਰਥ’ ਗੁਰੂ (ਨੇ) ਦਿਖਾਏ; ਘਟ ਹੀ ਭੀਤਰਿ ਨ੍ਾਉਗੋ ॥ ਭਗਤ ਨਾਮਦੇਵ/੯੭੩)

ਉਕਤ ਤਮਾਮ ਵਿਚਾਰ ਦੌਰਾਨ ਆਇਆ ਗੁਰਮਤਿ ਅਨੁਸਾਰੀ ‘ਤੀਰਥੁ’ ਸ਼ਬਦ, ਜ਼ਿਆਦਾਤਰ ਅੰਤ ਔਂਕੜ (ਇੱਕ ਵਚਨ) ਹੈ, ਤਾਂ ਤੇ ਇਸ ਦੇ ਅਰਥ ਵੀ ਇੱਕ ਵਚਨ ਹੀ ਦਰੁਸਤ ਹੋਣਗੇ; ਜਿਵੇਂ ਕਿ: ‘ਗੁਰੂ ਸ਼ਬਦ ਸੰਗ੍ਰਹਿ, ਭੰਡਾਰ, ਸਮੁੰਦਰ, ਸਰੋਵਰ, ਗਿਆਨ’ ਆਦਿ; ਜਿਵੇਂ

ਗੁਰੁ ‘ਸਰੁ+ਸਾਗਰੁ’ ਬੋਹਿਥੋ; ਗੁਰੁ ‘ਤੀਰਥੁ+ਦਰੀਆਉ’ ॥ (ਮ: ੧/੧੭) (ਨੋਟ: ‘ਸਰੁ, ਸਾਗਰੁ ਤੇ ਦਰੀਆਉ’ ਦਾ ਅਰਥ ਸਰੋਵਰ ਹੈ।)

ਗੁਰਦੇਵ ‘ਤੀਰਥੁ+ਅੰਮ੍ਰਿਤ+ਸਰੋਵਰੁ’; ਗੁਰ ਗਿਆਨ ਮਜਨੁ ਅਪਰੰਪਰਾ ॥ (ਮ: ੫/੨੫੦)

ਸਚਾ ਤੀਰਥੁ, ਜਿਤੁ ‘ਸਤਿ+ਸਰਿ’ (ਭਾਵ ਜਿਸ ਸਤਿ ਰੂਪ ਸਰੋਵਰ ’ਚ) ਨਾਵਣੁ (ਸੂਖਮ ਸਰੀਰ ਦਾ ਇਸ਼ਨਾਨ); ਗੁਰਮੁਖਿ (ਗੁਰੂ ਰਾਹੀਂ, ਪ੍ਰਭੂ) ਆਪਿ ਬੁਝਾਏ ॥ (ਮ: ੩/੭੫੩)

ਤੀਰਥੁ ਹਮਰਾ; ਹਰਿ ਕੋ ਨਾਮੁ (ਭਾਵ ‘ਅੰਮ੍ਰਿਤ+ਸਰੋਵਰੁ’) ॥ (ਮ: ੫/੧੧੪੨)

ਗੁਰ ਸਮਾਨਿ; ਤੀਰਥੁ (ਭਾਵ ‘ਅੰਮ੍ਰਿਤ+ਸਰੋਵਰੁ’) ਨਹੀ ਕੋਇ ॥ (ਮ: ੧/੧੩੨੮)

ਨਿਰਮਲੁ ਨ੍ਾਵਣੁ ਨਾਨਕਾ  ! ਗੁਰੁ ‘ਤੀਰਥੁ+ਦਰੀਆਉ’ ॥੧੦॥ (ਸਲੋਕ ਵਾਰਾਂ ਤੇ ਵਧੀਕ /ਮ: ੧/੧੪੧੧) ਆਦਿ।

ਜਦ ਗੁਰੂ ਅਮਰਦਾਸ ਜੀ ਨੇ ਹਿੰਦੂ ਤੀਰਥਾਂ (ਸਥੂਲ ਸਰੀਰ ਪਵਿੱਤਰਤਾ ਕੇਂਦਰ) ਦਾ ਚੱਕਰ ਲਗਾ ਕੇ (ਅੰਮ੍ਰਿਤ+ਸਰੋਵਰੁ) ਲਈ ਭਟਕ ਰਹੀ ਲੁਕਾਈ ਨੂੰ ‘ਤੀਰਥੁ’ (ਸੂਖਮ ਸਰੀਰ ਦੀ ਪਵਿੱਤਰਤਾ) ਦਾ ਅਸਲ ਮਤਲਬ ਸਮਝਾਇਆ ਤਾਂ ਗੁਰੂ ਰਾਮਦਾਸ ਜੀ ਨੇ ਉਸ ਨੂੰ ਆਪਣੀ ਬਾਣੀ ’ਚ ਦਰਜ ਕਰ ਲਿਆ: ‘‘ਤੀਰਥ ਉਦਮੁ ਸਤਿਗੁਰੂ (ਅਮਰਦਾਸ ਜੀ ਨੇ) ਕੀਆ; ਸਭ ਲੋਕ ਉਧਰਣ ਅਰਥਾ (ਸਭ ਲੋਕਾਂ ਨੂੰ ਉਧਾਰਨ ਲਈ)॥’’ (ਮ: ੪/੧੧੧੬)

ਉਕਤ ਤਮਾਮ ਵਿਚਾਰ ਦਾ ਸਾਰ (ਨਿਚੋੜ) ਇਹੀ ਮਿਲਦਾ ਹੈ ਕਿ ‘‘ਜਲ ਕੈ ਮਜਨਿ (ਸਥੂਲ ਸਰੀਰ ਦੇ ਇਸ਼ਨਾਨ ਨਾਲ਼) ਜੇ ਗਤਿ (ਮੁਕਤੀ) ਹੋਵੈ; ਨਿਤ ਨਿਤ ਮੇਂਡੁਕ (ਡੱਡੂ) ਨਾਵਹਿ ॥ ਜੈਸੇ ਮੇਂਡੁਕ, ਤੈਸੇ ਓਇ ਨਰ (ਤੀਰਥ ਯਾਤ੍ਰੀ, ਮੁਕਤੀ ਵਿਹੂਣੇ); ਫਿਰਿ ਫਿਰਿ ਜੋਨੀ ਆਵਹਿ ॥’’ (ਭਗਤ ਕਬੀਰ/੪੮੪) ਭਗਤ ਨਾਮਦੇਵ ਜੀ ਇੱਕ ਨਿਵੇਕਲੀ ਉਦਾਹਰਨ ਦਿੰਦੇ ਹੋਏ ਸਮਝਾਉਂਦੇ ਹਨ ਕਿ ਪਹਿਲ ਦੇ ਅਧਾਰ ’ਤੇ (ਪਸ਼ੂਆਂ ਵਾਙ) ਸਥੂਲ ਸਰੀਰ ਦੀ ਪਵਿੱਤਰਤਾ ਜਲਦੀ ਕਰਨ ਦੇ ਚੱਕ੍ਰ ’ਚ ਭਾਰੀ ਤਾਦਾਦ ਲੋਕ ਨਦੀਆਂ ’ਚ ਵੜ ਕੇ ਜਲ-ਜੀਵਾਂ ਨੂੰ ਡਰਾਉਂਦੇ ਹਨ, ਪਰ ਇਹ ਪਾਪ ਮੈਂ ਨਹੀਂ ਕਰ ਸਕਦਾ: ‘‘ਤੀਰਥ ਦੇਖਿ (ਕੇ) ਨ ਜਲ ਮਹਿ ਪੈਸਉ; ਜੀਅ ਜੰਤ ਨ ਸਤਾਵਉਗੋ ॥’’ (ਭਗਤ ਨਾਮਦੇਵ/੯੭੩)

ਸੂਖਮ ਸਰੀਰ ਦੀ ਪਵਿੱਤਰਤਾ ਦੇ ਮੁਕਾਬਲੇ ਸਥੂਲ ਸਰੀਰ ਦੀ ਪਵਿੱਤਰਤਾ ਕਰਨੀ, ਬਹੁਤ ਹੀ ਸਰਲ ਤੇ ਸੁਖਾਲਾ ਸਾਧਨ ਹੈ, ਜੋ ਮਨੁੱਖ ਨੂੰ ਜਲਦੀ ਪ੍ਰਭਾਵਤ ਕਰ ਲੈਂਦਾ ਹੈ ਕਿਉਂਕਿ ਨਿੱਗਰ ਵਿਚਾਰਧਾਰਾ ਤੋਂ ਸੱਖਣਾ ਜੀਵਨ, ਬਦਲਾਅ ਕਰਨ ’ਚ ਅਸਮਰਥ ਹੋਣ ਕਾਰਨ ਪਾਣੀ ਵਾਙ ਹਮੇਸ਼ਾਂ ਨੀਵੇਪਣ ਨੂੰ ਡਿੱਗਦਾ ਹੈ। ਇਸ ਮਨੁੱਖਾ ਕਮਜ਼ੋਰੀ ਕਾਰਨ ਬੇਸ਼ੱਕ ਗੁਰਮਤਿ (ਉੱਚੀ ਸੁਰਤ) ਨੂੰ ਮਨਮਤ (ਹੇਠਾਂ) ਵੱਲ ਹੀ ਕਿਉਂ ਨਾ ਖਿੱਚਣਾ ਪਏ। ਅਜਿਹਾ ਹੀ ਗੁਰਮਤਿ ਵਿਹੂਣਾ ਪ੍ਰਚਾਰ ਕੀਤਾ ਜਾ ਰਿਹਾ ਹੈ।

ਗੁਰੂ ਅਰਜਨ ਸਾਹਿਬ ਜੀ ਨੇ ‘ਰਾਮਦਾਸ ਸਰੋਵਰਿ ਨਾਤੇ ॥’ ਤੁਕ, 2 ਸ਼ਬਦਾਂ ’ਚ ਪੰਨਾ ੬੨੪-੬੨੫ ਉੱਤੇ ਦਰਜ ਕੀਤੀ ਹੈ ਤੇ ‘ਰਾਮਦਾਸ+ਸਰੋਵਰਿ’ (ਸੰਯੁਕਤ ਸ਼ਬਦ) ਕਈ ਮਹਾਂ ਪੁਰਸ਼ਾਂ ਨੂੰ ਅੰਮ੍ਰਿਤਸਰ ਸਰੋਵਰ ਦੀ ਮਹਾਨਤਾ ਪ੍ਰਥਾਇ ਦਰਜ ਕੀਤੇ ਹੋਏ ਮਹਿਸੂਸ ਹੁੰਦੇ ਹਨ। ਇਸ ਸੋਚ ਦੇ ਵਿਪਰੀਤ ਬੋਲਣਾ ਉਨ੍ਹਾਂ ਲਈ ਦਰਬਾਰ ਸਾਹਿਬ ਦਾ ਅਪਮਾਨ ਕਰਨਾ ਹੈ। ਇਨ੍ਹਾਂ ਦੋਵੇਂ ਸ਼ਬਦਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ’ਚ ‘ਰਹਾਉ’ (ਸ਼ਬਦ ਦਾ ਤੱਤ-ਸਾਰ) ਤੁਕਾਂ ਵੀ ਮੌਜੂਦ ਹਨ, ਜੋ ਗੁਰਬਾਣੀ ਲਿਖਤ ਮੁਤਾਬਕ ਵਿਸ਼ੇ ਨੂੰ ਸਪਸ਼ਟ ਕਰਨ ’ਚ ਮਦਦਗਾਰ ਬਣਦੀਆਂ ਹਨ। ਇਸ ਲਈ ‘ਰਹਾਉ’ ਤੁਕ ਤੋਂ ਹੀ ਸ਼ਬਦ ਵਿਚਾਰ ਅਰੰਭ ਕਰਨੀ ਲਾਭਕਾਰੀ ਹੋਵੇਗੀ, ਜੋ ਇਸ ਪ੍ਰਕਾਰ ਹੈ:

(ੳ). (ਪਹਿਲਾ ਸ਼ਬਦ) ਗੁਰ ਕੇ ਚਰਨ ਕਵਲ; ਰਿਦ ਧਾਰੇ ॥ ਬਿਘਨੁ ਨ ਲਾਗੈ ਤਿਲ ਕਾ ਕੋਈ; ਕਾਰਜ ਸਗਲ ਸਵਾਰੇ ॥੧॥ ਰਹਾਉ ॥ ਭਾਵ ਗੁਰੂ ਦੇ ਸੁੰਦਰ (ਪ੍ਰਭਾਵਤ ਕਰਨ ਵਾਲ਼ੇ) ਚਰਨ (ਵਚਨ) ਹਿਰਦੇ ’ਚ ਧਾਰਨ ਕਰਨ ਉਪਰੰਤ ਜੀਵਨ ’ਚ ਤਿਲ ਮਾਤ੍ਰ ਵੀ ਰੁਕਾਵਟ ਨਹੀਂ ਆਉਂਦੀ ਤੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ।

ਇਸ ਸ਼ਬਦ ’ਚ 4 ਬੰਦ ਹਨ, ਜਿਨ੍ਹਾਂ ਰਾਹੀਂ ਉਕਤ ਵਿਸ਼ੇ (ਰਹਾਉ) ਨੂੰ ਵਿਸਥਾਰ ਦਿੱਤਾ ਗਿਆ ਹੈ; ਜਿਵੇਂ ਕਿ

(ਬੰਦ ਨੰਬਰ 1). ਗੁਰਿ ਪੂਰੈ; ਕੀਤੀ ਪੂਰੀ ॥ ਪ੍ਰਭੁ, ਰਵਿ ਰਹਿਆ ਭਰਪੂਰੀ ॥ ਖੇਮ ਕੁਸਲ ਭਇਆ ਇਸਨਾਨਾ ॥ ਪਾਰਬ੍ਰਹਮ ਵਿਟਹੁ ਕੁਰਬਾਨਾ ॥੧॥ ਭਾਵ ਪੂਰਨ (ਅਭੁੱਲ) ਗੁਰੂ ਨੇ ਸਫਲਤਾ ਬਖ਼ਸ਼ੀ (ਜਿਸ ਨਾਲ਼) ਸਰਬ ਵਿਆਪਕ ਪ੍ਰਭੂ ਮਹਿਸੂਸ ਹੋਇਆ। ਮੈਂ ਅਜਿਹੇ ਪਾਰਬ੍ਰਹਮ ਤੋਂ ਸਦਕੇ ਹਾਂ ਜਿਸ ਨੂੰ ਅਨੁਭਵ ਕੀਤਿਆਂ (ਭਾਵ ਗੁਰੂ ਸ਼ਬਦ-ਸਰੋਵਰ ’ਚ ਸੂਖਮ) ਇਸ਼ਨਾਨ ਕਰਨ ਨਾਲ਼ ਮੇਰਾ ਸੂਖਮ ਸਰੀਰ ਅਨੰਦਿਤ ਹੋ ਗਿਆ, ਪਵਿੱਤਰ ਹੋ ਗਿਆ।

(ਬੰਦ ਨੰਬਰ 2). ਮਿਲਿ ਸਾਧੂ; ਦੁਰਮਤਿ ਖੋਏ ॥ ਪਤਿਤ, ਪੁਨੀਤ ਸਭ ਹੋਏ ॥ ਰਾਮ ਦਾਸਿ ਸਰੋਵਰ ਨਾਤੇ ॥ ਸਭ ਲਾਥੇ ਪਾਪ, ਕਮਾਤੇ ॥੨॥

ਭਾਵ ਗੁਰੂ ਨੂੰ ਮਿਲ ਕੇ ਸਾਰੇ ਵਿਕਾਰੀ ਸੂਖਮ ਸਰੀਰ (ਜਨਮ ਜਨਮ ਕੀ ਇਸੁ ‘ਮਨ’ (ਸੂਖਮ ਸਰੀਰ) ਕਉ ਮਲੁ ਲਾਗੀ) ਵੀ ਪਵਿੱਤਰ ਹੋ ਗਏ ਕਿਉਂਕਿ ਭੈੜੀ ਮਤ ਦੂਰ ਹੋ ਗਈ। ਰਾਮ ਦੇ (ਅਜਿਹੇ) ਦਾਸਾਂ ਦੇ ਸਰੋਵਰ (ਸੰਗਤ) ਵਿੱਚ ਸੂਖਮ ਸਰੀਰ ਨੂੰ ਇਸ਼ਨਾਨ ਕਰਵਾਉਣ ਨਾਲ਼ ਕਮਾਏ ਗਏ (ਕਈ ਜਨਮਾਂ ਦੇ) ਸਾਰੇ ਮਾਨਸਿਕ ਪਾਪ ਲਹਿ ਗਏ ਕਿਉਂਕਿ ‘‘ਭਰੀਐ ਮਤਿ; ਪਾਪਾ ਕੈ ਸੰਗਿ ॥ ਓਹੁ ਧੋਪੈ; ਨਾਵੈ ਕੈ ਰੰਗਿ ॥’’ (ਜਪੁ)

(ਨੋਟ: ਉਕਤ ਤੁਕ ‘‘ਰਾਮਦਾਸਿ ਸਰੋਵਰ ਨਾਤੇ॥’’ ਲਿਖਤ ਨੂੰ ਅਗਰ ‘‘ਰਾਮਦਾਸ ਸਰੋਵਰਿ ਨਾਤੇ॥’’ ਦਰੁਸਤ ਨਾ ਕੀਤਾ ਗਿਆ ਤਾਂ ‘ਰਾਮਦਾਸ ਵਿੱਚ ਸਰੋਵਰ ਨਾਤੇ’ ਅਰਥ ਬਣਦੇ ਹਨ, ਜੋ ਦਰੁਸਤ ਨਹੀਂ, ਇਸ ਲਈ ਅਗਲੇ ਸ਼ਬਦ ’ਚ ਦਰਜ ‘‘ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ; ਕਮਾਤੇ ॥’’ ਮੁਤਾਬਕ ਇਸ ਤੁਕ ਨੂੰ ਵੀ ਦਰੁਸਤ ਕਰਨਾ ਜ਼ਰੂਰੀ ਹੈ।)

(ਬੰਦ ਨੰਬਰ 3). ਗੁਨ ਗੋਬਿੰਦ ਨਿਤ ਗਾਈਐ ॥ ਸਾਧਸੰਗਿ ਮਿਲਿ ਧਿਆਈਐ ॥ ਮਨ ਬਾਂਛਤ ਫਲ ਪਾਏ ॥ ਗੁਰੁ ਪੂਰਾ; ਰਿਦੈ ਧਿਆਏ ॥੩॥ ਭਾਵ ਗੁਰੂ ਸੰਗਤ ਵਿੱਚ ਮਿਲ ਕੇ ਨਿਤ ਗੋਵਿੰਦ ਦੇ ਗੁਣ ਗਾਉਣੇ ਚਾਹੀਦੇ ਹਨ, ਯਾਦ ਕਰਨੇ ਚਾਹੀਦੇ ਹਨ। ਜੋ ਮਨੁੱਖ, ਪੂਰਨ ਗੁਰੂ (ਦੇ ਵਚਨਾਂ) ਨੂੰ ਹਿਰਦੇ ’ਚ ਯਾਦ ਕਰਦਾ ਹੈ ਉਹ ਮਨ ਇੱਛਾ ਮੁਤਾਬਕ ਲਾਭ ਪ੍ਰਾਪਤ ਕਰਦਾ ਹੈ।

(ਬੰਦ ਨੰਬਰ 4). ਗੁਰ ਗੋਪਾਲ ਆਨੰਦਾ ॥ ਜਪਿ ਜਪਿ ਜੀਵੈ; ਪਰਮਾਨੰਦਾ ॥ ਜਨ ਨਾਨਕ ! ਨਾਮੁ ਧਿਆਇਆ ॥ ਪ੍ਰਭ ਅਪਨਾ ਬਿਰਦੁ ਰਖਾਇਆ ॥੪॥ ਭਾਵ ਸਰਬੋਤਮ ਅਨੰਦ ਸਰੂਪ, ਸ੍ਰਿਸ਼ਟੀ ਦਾ ਪਾਲ਼ਨਹਾਰ ਮਾਲਕ ਬੜਾ ਵੱਡਾ ਹੈ, ਉਸ ਨੂੰ ਧਿਆਇ ਕੇ, ਉਸ ਦਾ ਨਾਮ ਜਪ-ਜਪ ਕੇ ਸੂਖਮ ਸਰੀਰ ਪ੍ਰਫੁਲਿਤ (ਨਿਰਮਲ) ਹੁੰਦਾ ਹੈ ਤੇ ਪ੍ਰਭੂ ਵੀ ਆਪਣਾ ਮੁੱਢਲਾ ਸੁਭਾਅ (ਭਗਤਾਂ ਦੀ ਰੱਖਿਆ ਕਰਨਾ) ਨਿਭਾਉਂਦਾ ਹੈ।

(ਅ). (ਦੂਜਾ ਸ਼ਬਦ) ਸਭਿ ਕੁਸਲ ਖੇਮ; ਪ੍ਰਭਿ (ਨੇ) ਧਾਰੇ ॥ ਸਹੀ ਸਲਾਮਤਿ ਸਭਿ ਥੋਕ ਉਬਾਰੇ; ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥ ਭਾਵ ਗੁਰੂ ਸ਼ਬਦ ਦੀ ਵਿਚਾਰ ਕਰਨ ਨਾਲ਼ ਅੰਦਰੂਨੀ ਗੁਣ (ਸਤ, ਸੰਤੋਖ, ਦਇਆ, ਧਰਮ, ਧੀਰਜ ਇਤਿਆਦਿਕ) ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚ ਗਏ ਤੇ ਪ੍ਰਭੂ ਨੇ ਭਗਤਾਂ ਦੇ ਹਿਰਦੇ (ਸੁਖਮ ਸਰੀਰ) ਵਿੱਚ ਤਮਾਮ ਸੁੱਖ-ਅਨੰਦ ਪੈਦਾ ਕਰ ਦਿੱਤੇ।

(ਨੋਟ: ਸੂਖਮ ਸਰੀਰ ਜਾਂ ਰੱਬੀ ਜੋਤ ਉੱਤੇ ਚੜ੍ਹਿਆ ਧੁੰਦਲਾਪਣ (ਅੰਤਹਿਕਰਣ) ਹੀ ਵਿਕਾਰ ਹੈ, ਜੋ ਅੰਦਰੂਨੀ ਜੋਤ ਰੂਪ ਪ੍ਰਕਾਸ਼ ਨੂੰ ਮਾਨਸਿਕ ਜਾਗਰੂਕਤਾ (ਬਿਬੇਕ) ’ਚ ਤਬਦੀਲ ਨਹੀਂ ਹੋਣ ਦਿੰਦਾ। ਇਸ ਲਈ ਜਦ ਗੁਰਬਾਣੀ ’ਚ ਇਹ ਸੰਕੇਤ ਮਿਲੇ ਕਿ ਅੰਦਰੂਨੀ ਗੁਣ (ਭਾਵ ਉਹ ਗੁਣ ਜੋ ਰੱਬ ’ਚ ਹਨ ਕਿਉਂਕਿ ਜੋਤ, ਉਸ ਦਾ ਭਾਗ ਹੈ) ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚ ਗਏ ਤਾਂ ਇਸ ਦਾ ਮਤਲਬ ਅੰਤਹਿਕਰਣ (ਸੁਰਤਿ, ਮਤਿ, ਮਨੁ, ਬੁਧਿ) ਦੀ ਘਾੜਤ ਉਪਰੰਤ ਮਿਲੀ ਬਿਬੇਕਤਾ ਹੈ ਤੇ ਸੁੱਖ-ਅਨੰਦ ਦਾ ਸੰਗ੍ਰਹਿ ਹੈ।)

ਇਸ ਸ਼ਬਦ ਦੇ ਕੇਵਲ 2 ਹੀ ਬੰਦ ਹਨ, ਜਿਨ੍ਹਾਂ ਰਾਹੀਂ ਉਕਤ ‘ਰਹਾਉ’ ਵਿਸ਼ੇ ਨੂੰ ਵਿਸਥਾਰ ਦਿੱਤਾ ਗਿਆ ਹੈ; ਜਿਵੇਂ ਕਿ

(ਬੰਦ ਨੰਬਰ 1). ਰਾਮ ਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ; ਕਮਾਤੇ ॥ ਨਿਰਮਲ ਹੋਏ; ਕਰਿ ਇਸਨਾਨਾ ॥ ਗੁਰਿ ਪੂਰੈ, ਕੀਨੇ ਦਾਨਾ ॥੧॥ ਭਾਵ ਜਿਨ੍ਹਾਂ ਉੱਤੇ ਪੂਰੇ ਗੁਰੂ ਨੇ ਮਿਹਰ ਕੀਤੀ, ਉਨ੍ਹਾਂ ਨੇ ਰਾਮ ਦੇ ਦਾਸਾਂ ਦੇ ਸਰੋਵਰ (ਸੰਗਤ) ਵਿੱਚ ਸੂਖਮ ਇਸ਼ਨਾਨ ਕੀਤਾ ਭਾਵ ਵਿਚਾਰ-ਵਟਾਂਦਰਾ ਰੂਪ ਖ਼ੁਰਾਕ ਖਾਧੀ। ਅਜਿਹਾ ਸੂਖਮ ਇਸ਼ਨਾਨ ਕਰਕੇ ਮਨ (ਸੂਖਮ ਸਰੀਰ) ਨਿਰਮਲ ਹੋ ਗਏ, ਜਿਸ ਨਾਲ਼ ਪਹਿਲਾਂ ਤੋਂ ਕਮਾਈ (ਇਕੱਠੇ) ਕੀਤੇ ਸਾਰੇ ਔਗੁਣ ਲਹਿ ਗਏ।

(ਬੰਦ ਨੰਬਰ 2). ਸਾਧਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥ ਨਾਨਕ  ! ਨਾਮੁ ਧਿਆਇਆ ॥ ਆਦਿ ਪੁਰਖ ਪ੍ਰਭੁ; ਪਾਇਆ ॥੨॥ ਭਾਵ ਵਿਕਾਰ ਰੂਪ ਮੈਲ਼ ਗੁਰੂ ਦੀ ਸੰਗਤ ਰਾਹੀਂ ਉਤਰੀ, ਜਿੱਥੇ ਪਾਰਬ੍ਰਹਮ ਮਦਦਗਾਰ ਬਣਿਆ (ਕਿਉਂਕਿ ‘‘ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ.... ॥’’ ਮ: ੪/੧੩੧੪) ਹੇ ਨਾਨਕ  ! ਜਿਸ ਨੇ ਸੰਗਤ ਰਾਹੀਂ ਰੱਬ ਨੂੰ ਯਾਦ ਕੀਤਾ, ਉਸ ਨੇ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਿਆ।

ਉਕਤ ਦੋਵੇਂ ਸ਼ਬਦਾਂ ’ਚ ਦਰਜ ‘ਰਹਾਉ’ ਬੰਦ ਇਸ ਪ੍ਰਕਾਰ ਹਨ:

(ੳ). ਗੁਰ ਕੇ ਚਰਨ ਕਵਲ; ਰਿਦ ਧਾਰੇ ॥ ਬਿਘਨੁ ਨ ਲਾਗੈ ਤਿਲ ਕਾ ਕੋਈ; ਕਾਰਜ ਸਗਲ ਸਵਾਰੇ ॥੧॥ ਰਹਾਉ ॥ (ਮ: ੫/੬੨੪)

(ਅ). ਸਭਿ ਕੁਸਲ ਖੇਮ; ਪ੍ਰਭਿ (ਨੇ) ਧਾਰੇ ॥ ਸਹੀ ਸਲਾਮਤਿ ਸਭਿ ਥੋਕ ਉਬਾਰੇ; ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥ (ਮ: ੫/੬੨੫)

ਉਕਤ ਦੋਵੇਂ (ਰਹਾਉ) ਤੁਕਾਂ ’ਚ ਗੁਰੂ ਦੇ ਸ਼ਬਦ (ਚਰਨ, ਵਚਨਾਂ) ਦਾ ਜ਼ਿਕਰ ਦਰਜ ਹੈ। ਵਿਸ਼ੇ ਦਾ ਵਿਸਥਾਰ ਕਰਦਿਆਂ ਮਤਾਂ ਕਿਤੇ ‘‘ਰਾਮਦਾਸ ਸਰੋਵਰਿ ਨਾਤੇ ॥’’ ਤੁਕਾਂ ਰਾਹੀਂ ਭੁਲੇਖਾ ਪੈ ਜਾਏ, ਇਸ ਲਈ ਜਿਸ ਬੰਦ ’ਚ ‘ਰਾਮ ਦਾਸ ਸਰੋਵਰਿ’ (ਸੰਯੁਕਤ ਸ਼ਬਦ) ਦਰਜ ਹਨ, ਉਸ ਤੋਂ ਅਗਲੇ ਬੰਦ ’ਚ ਆਦਿ-ਅੰਤਿ ਦੇ ਜਾਨਣਹਾਰ ਗੁਰੂ ਅਰਜਨ ਸਾਹਿਬ ਜੀ ਨੇ ‘ਸਾਧਸੰਗਿ’ ਦਾ ਜ਼ਿਕਰ ਕਰਨਾ ਲਾਜ਼ਮੀ ਸਮਝਿਆ; ਜਿਵੇਂ ਕਿ ਪਹਿਲੇ ਸ਼ਬਦ ਦੇ ਦੂਜੇ ਬੰਦ ’ਚ ‘‘ਰਾਮ ਦਾਸਿ ਸਰੋਵਰ ਨਾਤੇ ॥ ਸਭ ਲਾਥੇ ਪਾਪ, ਕਮਾਤੇ ॥੨॥’’ ਦਰਜ ਹੋਣ ਕਾਰਨ ਅਗਲੇ (ਤੀਸਰੇ) ਹੀ ਬੰਦ ’ਚ ‘‘ਸਾਧਸੰਗਿ ਮਿਲਿ ਧਿਆਈਐ ॥ ਮਨ ਬਾਂਛਤ ਫਲ ਪਾਏ ॥..॥੩॥’’ ਸਪਸ਼ਟ ਕੀਤਾ ਗਿਆ, ਇਸੇ ਤਰ੍ਹਾਂ ਦੂਸਰੇ ਸ਼ਬਦ ਦੇ ਪਹਿਲੇ ਬੰਦ ’ਚ ‘‘ਰਾਮ ਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ; ਕਮਾਤੇ ॥.... ॥੧॥ ਦਰਜ ਹੋਣ ਕਾਰਨ ਅਗਲੇ (ਦੂਸਰੇ) ਹੀ ਬੰਦ ’ਚ ‘‘ਸਾਧਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥..... ॥੨॥ ’’ ਰਾਹੀਂ ਸਪਸ਼ਟ ਕੀਤਾ ਗਿਆ ਕਿ ਵਿਸ਼ਾ ਸੂਖਮ ਸਰੀਰ ਹੈ, ਨਾ ਕਿ ਸਥੂਲ ਸਰੀਰ।

ਉਕਤ ਦੋਵੇਂ ਸ਼ਬਦਾਂ ’ਚ ਗੁਰੂ ਰਾਮਦਾਸ ਜੀ ਦੁਆਰਾ ਖੁਦਾਈ ਕਰਵਾਏ ਗਏ ਸਰੋਵਰ (ਦਰਬਾਰ ਸਾਹਿਬ, ਅੰਮ੍ਰਿਤਸਰ) ਦੇ ਤੀਰਥ ਇਸ਼ਨਾਨ ਦਾ ਜ਼ਿਕਰ ਤੱਕ ਨਹੀਂ, ਪਰ ਜਿਨ੍ਹਾਂ ਨੇ ਗੁਰਬਾਣੀ ਤੋਂ ਸੇਧ ਲੈਣ ਦੀ ਬਜਾਏ ਆਪਣੇ ਮਹਾਂ ਪੁਰਸ਼ਾਂ ਦੇ ਵਚਨਾਂ ਨੂੰ ‘ਸਤਿ ਬਚਨ’ ਕਹਿ ਕੇ ਸਵੀਕਾਰਿਆ ਹੋਵੇ, ਉਨ੍ਹਾਂ ਦੀ ਗੁਰ ਸ਼ਬਦ ਵਿਚਾਰ ਰਾਹੀਂ ਤਸੱਲੀ ਕਰਵਾਉਣਾ ਮੁਸ਼ਕਲ ਹੈ ਕਿਉਂਕਿ ਅਜਿਹੇ ਜੀਵਨ ‘‘ਤੀਰਥਿ ਭਰਮੈ, ਰੋਗੁ ਨ ਛੂਟਸਿ; ਪੜਿਆ ਬਾਦੁ ਬਿਬਾਦੁ ਭਇਆ ॥’’ (ਮ: ੧/੧੧੫੩) ਵਚਨਾਂ ਮੁਤਾਬਕ ਜੀਵਨ ਬਸਰ ਕਰਦੇ ਹੁੰਦੇ ਹਨ।

ਗੁਰਮਤਿ ਅਤੇ ਇਨ੍ਹਾਂ ਮਹਾਂ ਪੁਰਸ਼ਾਂ ਦੇ ਵਚਨਾਂ ’ਚ ਟਕਰਾਅ ਕੇਵਲ ਉਕਤ ਸ਼ਬਦਾਂ ਤੱਕ ਹੀ ਸੀਮਤ ਨਹੀਂ। ਕੁਝ ਕੁ ਨੁਕਤੇ ਇਹ ਵੀ ਵਿਚਾਰਨਯੋਗ ਹਨ:

(1). ‘ਸੂਖਮ ਸਰੀਰ’ ਦੇ ਮੁਕਾਬਲੇ ‘ਸਥੂਲ ਸਰੀਰ ਦੀ ਪਵਿੱਤਰਤਾ’ ਨੂੰ ਸਰਬੋਤਮ ਮੰਨਣ ਕਾਰਨ ਇਨ੍ਹਾਂ ਮਹਾਂ ਪੁਰਸ਼ਾਂ ਨੇ ‘‘ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ॥’’ (ਮ: ੧/੪੭੨) ਪਾਵਨ ਵਚਨ ਦੇ ਗ਼ਲਤ ਅਰਥ ਕੱਢ ਕੇ ਔਰਤ ਜਾਤੀ ਨੂੰ ਅਪਵਿੱਤਰ ਮੰਨ ਲਿਆ ਤੇ ਅੰਮ੍ਰਿਤ ਸੰਚਾਰ ਲਈ ਪੰਜ ਪਿਆਰਿਆਂ ’ਚ ਸ਼ਾਮਲ ਕਰਨਾ, ਵਰਜਿਤ (ਮਨ੍ਹਾ) ਐਲਾਨੀਆ ਗਿਆ।

(2). ‘‘ਰਾਮਦਾਸ ਸਰੋਵਰਿ ਨਾਤੇ ॥’’ ਤੁਕ ਦਾ ਮਤਲਬ ‘ਸਥੂਲ ਸਰੀਰ’ ਨਾਲ਼ ਜੋੜਨ ਵਾਲ਼ੀ ਜ਼ਿੱਦ ਨੇ ਹੀ ‘‘ਸੋਚੈ ਸੋਚਿ ਨ ਹੋਵਈ; ਜੇ, ਸੋਚੀ ਲਖ ਵਾਰ ॥’’ (ਜਪੁ) ਤੁਕ ਦੇ ਅਰਥਾਂ ਰਾਹੀਂ ਹਿੰਦੂ ਤੀਰਥਾਂ ਦਾ ਖੰਡਨ ਕਰਨਾ, ਪ੍ਰਵਾਨ ਨਹੀਂ ਕੀਤਾ।

ਅਜਿਹੇ ਕਈ ਵਿਸ਼ੇ ਹਨ, ਜਿੱਥੇ ਇਹ ਮਹਾਂ ਪੁਰਸ਼, ਗੁਰੂ ਦੀ ਬਜਾਏ ਬ੍ਰਾਹਮਣ ਦੇ ਨਜਦੀਕ ਖੜ੍ਹਾ ਹੋਣਾ ਪਸੰਦ ਕਰਦੇ ਹਨ; ਜਿਵੇਂ ਕਿ

(3). ਹਿੰਦੂਆਂ ਦੁਆਰਾ ਨਿਰਧਾਰਿਤ ਕੀਤੀ ਗਈ ਕਾਲਪਨਿਕ ਨਗਰੀ ਸੁਰਗ ਨੂੰ ਇਨ੍ਹਾਂ ਮਹਾਂ ਪੁਰਸ਼ਾਂ ਨੇ ਰੱਦ ਨਹੀਂ ਕੀਤਾ ਬਲਕਿ ਉਸ ਨੂੰ ਨਵੇਂ ਅਰਥ (ਸ਼ਹੀਦ ਨਗਰੀ) ਦਿੱਤੇ ਗਏ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਸਮੇਤ ਬੈਠੀ ਸਿੱਖ ਸ਼ਹੀਦ ਸੈਨਾ ਅਭਿਆਸ ਕਰਦੀ ਹੈ ਤਾਂ ਜੋ ਖਾਲਿਸਤਾਨ ਬਣਾਉਣ ਲਈ ਸਾਡੀ ਮਦਦ ਕਰਨ (ਦੁਰਗਾ ਦੇਵੀ ਵਾਙ) ਧਰਤੀ ’ਤੇ ਜ਼ਰੂਰ ਆਵੇਗੀ ਜਦਕਿ ਗੁਰਬਾਣੀ ਕਿਸੇ ਵੀ ਕਾਲਪਨਿਕ ਨਗਰੀ ਨੂੰ ਨਹੀਂ ਮੰਨਦੀ: ‘‘ਨਾ ਜਾਨਾ, ਬੈਕੁੰਠ ਕਹਾ ਹੀ  ? ॥ ਜਾਨੁ ਜਾਨੁ ਸਭਿ ਕਹਹਿ; ਤਹਾ ਹੀ ॥੧॥ ਰਹਾਉ ॥’’ (ਭਗਤ ਕਬੀਰ/੩੨੫)

ਮਹਾਂ ਪੁਰਸ਼ ਸੋਚ ਮੁਤਾਬਕ ਤਾਂ ਸਾਰੇ ਸਿੱਖ ਸ਼ਹੀਦ ‘‘ਸੂਰਜ ਕਿਰਣਿ ਮਿਲੇ; ਜਲ ਕਾ ਜਲੁ ਹੂਆ ਰਾਮ ॥’’ (ਮ: ੫/੮੪੬) ਵਚਨਾਂ ਮੁਤਾਬਕ ‘‘ਪਵਨੈ ਮਹਿ, ਪਵਨੁ ਸਮਾਇਆ ॥ ਜੋਤੀ ਮਹਿ, ਜੋਤਿ ਰਲਿ ਜਾਇਆ ॥’’ (ਮ: ੫/੮੮੫) ਪਦ ਪ੍ਰਾਪਤ ਨਹੀਂ ਕਰ ਸਕੇ ਭਾਵ ਹੁਣ ਤੱਕ ਵੀ ਅਕਾਲ ਪੁਰਖ ’ਚ ਲੀਨ ਨਹੀਂ ਹੋਏ। ਇਹੀ ਸੋਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪੂਰਵਲੇ ਜਨਮ ’ਚ ਕਿਸੇ ‘ਸ਼ਹੀਦ ਨਗਰੀ’ ’ਚ ਬੈਠੇ ਤਪੱਸਿਆ ਕਰਦੇ ਹੋਏ, ਵਿਖਾਉਂਦੀ ਹੈ।

(4). ਨਾਨਕਸ਼ਾਹੀ ਕੈਲੰਡਰ ਦੀ ਬਜਾਏ ਬਿਕ੍ਰਮੀ ਕੈਲੰਡਰ ਨੂੰ ਤਰਜੀਹ ਦੇਣਾ ਬ੍ਰਾਹਮਣੀ ਪਿਆਰ ਦਾ ਨਤੀਜਾ ਹੈ, ਆਦਿ।

ਸੋ, ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ..॥’’ (ਮ: ੫/੬੧੧) ਵਾਲ਼ੇ ਸਿੱਖ ਪਰਿਵਾਰ ਨੂੰ ਅਜੋਕੇ ਸੰਤ ਲਿਬਾਸ ਨੇ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲ਼ਿਆਂ ਨਾਲ਼ ਇਨ੍ਹਾਂ ਮਹਾਂ ਪੁਰਸ਼ਾਂ ਦੇ ਵਿਵਾਦ ਦਾ ਮੂਲ ਕਾਰਨ ਇਹ ਹੈ ਕਿ ਢੱਡਰੀਆਂ ਵਾਲ਼ੇ ਨੇ ਇਨ੍ਹਾਂ ਦੇ ‘ਸਤਿ ਬਚਨ’ ਦਾ ਬੋਝ ਢੋਣ ਦੀ ਬਜਾਏ ਸਿੱਧਾ ਗੁਰਮਤਿ ਨੂੰ ਮਹੱਤਵ ਦੇਣਾ ਸ਼ੁਰੂ ਕਰ ਦਿੱਤਾ, ਉਹ ਵੀ ਸੰਤ ਲਿਬਾਸ ’ਚ, ਜੋ ਇਨ੍ਹਾਂ ਮਹਾਂ ਪੁਰਸ਼ਾਂ ਨੂੰ ਪ੍ਰਵਾਨ ਨਹੀਂ।

ਦੂਸਰਾ ਵੱਡਾ ਕਾਰਨ ਇਹ ਹੈ ਕਿ ਢੱਡਰੀਆਂ ਵਾਲ਼ੇ ਨੇ ਗੁਰੂ ਘਰ ਦੀ ਇਹ ਮਰਯਾਦਾ ਕਿ ਇਸ ਧਰਤੀ ਤੋਂ ਕੂਚ ਕਰ ਚੁੱਕੇ ਮਹਾਂ ਪੁਰਸ਼ਾਂ (ਬਾਬਾ ਅਤਰ ਸਿੰਘ, ਬਾਬਾ ਈਸਰ ਸਿੰਘ, ਬਾਬਾ ਨੰਦ ਸਿੰਘ ਆਦਿ) ਨੂੰ ਸਕਾਰਾਤਮਿਕ ਰੱਖ ਕੇ ਵਰਤਮਾਨ ਸੰਤ ਲਿਬਾਸ (ਸੋਚ) ਨੂੰ ਚਨੌਤੀ ਦਿੱਤੀ ਹੈ, ਜਿਸ ਕਾਰਨ ਪੂਰਵਲੇ ਸੰਤਾਂ ਦੇ ਅਨੁਯਾਈ ਢੱਡਰੀਆਂ ਵਾਲ਼ੇ ਪਾਸ ਜਾ ਰਹੇ ਹਨ, ਇਸ ਲਈ ਇਨ੍ਹਾਂ ਦੀ ਬੇਚੈਨੀ ਵਧਣਾ, ਸੁਭਾਵਕ ਹੈ।

ਢੱਡਰੀਆਂ ਵਾਲ਼ੇ ਨੇ ਸਰੋਵਰ (ਦਰਬਾਰ ਸਾਹਿਬ) ਦਾ ਅਪਮਾਨ ਕਰ ਦਿੱਤਾ, ਇਹ ਇਲਜ਼ਾਮ ਤਾਂ ਉਕਤ ਈਰਖਾ ’ਚੋਂ ਨਿਕਲੀ ਹੋਈ ਬਹੁਤ ਹੀ ਛੋਟੀ ਚੰਗਿਆੜੀ ਹੈ। ਸੰਗਤਾਂ ਨੂੰ ਜਜ਼ਬਾਤੀ ਬਣਾ ਕੇ ਆਪਣੇ ਵਿਰੋਧੀਆਂ ਉੱਤੇ ਹਮਲਾ ਕਰਵਾਉਣਾ, ਇਨ੍ਹਾਂ ਨੇ ਮੋਦੀ ਤੇ ਬਾਦਲ ਸਰਕਾਰ ਪਾਸੋਂ ਸਿੱਖਿਆ ਹੈ ਕਿਉਂਕਿ ਸਰਕਾਰਾਂ ਕਿਸੇ ਵੀ ਸਮੁਦਾਇ ’ਚ ਏਕਤਾ ਨਹੀਂ ਚਾਹੁੰਦੀਆਂ। ਪੰਜਾਬ ’ਚ ਸਰਗਰਮ ਤਮਾਮ ਜਥੇਬੰਦੀਆਂ ’ਚ ਪਾਈ ਹੋਈ ਫੁੱਟ, ਪੰਜਾਬ ਸਰਕਾਰ ਦੀ ਕੂਟਨੀਤੀ ਦਾ ਹਿੱਸਾ ਹੈ, ਜਿਸ ਨੂੰ ਕੇਂਦਰ ਦੀ ਮੋਦੀ ਸਰਕਾਰ ਦਾ ਸਮਰਥਨ ਹਾਸਲ ਹੈ।

ਕਰੋੜਾਂ ਰੁਪਏ ਦੀ ‘ਸਿੱਖ ਰਹਿਤ ਮਰਯਾਦਾ’ ਛਪਵਾ ਕੇ ਫਰੀ ਵੰਡਣ ਵਾਲ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਰਹਿਤ ਮਰਯਾਦਾ ਨੂੰ ਨਾ ਮੰਨਣ ਵਾਲ਼ੇ ਸੰਤ ਸਮਾਜ ਨੂੰ ਦਰਬਾਰ ਸਾਹਿਬ ਦੇ ਸਾਮ੍ਹਣੇ ਸ਼ਹੀਦੀ ਸਮਾਰਕ ਬਣਾਉਣ ਦੀ ਇਜਾਜ਼ਤ ਦੇ ਕੇ ਇਨ੍ਹਾਂ ਦੀ ਓਥੇ ਟੋਕਰੀ ਰਖਵਾਈ ਤੇ ਹੁਣ ਇਹੀ ਕਾਰਜ ਅਗਾਂਹ ਵਧਾਉਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀੜਾ ਉਠਾਇਆ ਹੈ, ਜਿਸ ਲਈ ਪਹਿਲਾ ਕੰਮ ‘ਦਸਮ ਗ੍ਰੰਥ’ ਦੀ ਕਥਾ ਕਰਵਾ ਕੇ ਸੰਗਤਾਂ ਦਾ ਰੁਝਾਨ ਇਨ੍ਹਾਂ ਵੱਲ ਝੁਕਾਉਣਾ ਹੈ ਤਾਂ ਜੋ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਬੇਅਦਬੀ ਸਮੇਂ ਸੰਗਤਾਂ ’ਚ ਹੋਈ ਇਨ੍ਹਾਂ ਦੀ ਦੁਰਦਸ਼ਾ ਨੂੰ ਮੁੜ ਬਹਾਲ ਕੀਤਾ ਜਾ ਸਕੇ ਅਤੇ ਦਿੱਲੀ ਕਮੇਟੀ ਨੇ ਨਵਰਾਤ੍ਰਿਆਂ ’ਚ ‘ਚੰਡੀ ਦੀ ਵਾਰ’ (ਦੁਰਗਾ ਵਾਰ) ਦੀ ਕਥਾ ਕਰਵਾ ਕੇ ਸਿੱਧ ਕਰ ਦਿੱਤਾ ਕਿ ਅਸੀਂ ਹਿੰਦੂ ਹਾਂ।

ਮੰਜੀ ਹਾਲ (ਦਰਬਾਰ ਸਾਹਿਬ) ਤੇ ਬੰਗਲਾ ਸਾਹਿਬ (ਦਿੱਲੀ) ਤੋਂ ਹੁੰਦੀ ਕਥਾ ’ਚ ਵਿਰੋਧੀਆਂ ’ਤੇ ਹਮਲੇ ਕਰਨਾ, ਗੁਰੂ ਸ਼ਬਦ (ਵਾਕ) ਦੀ ਵਿਆਖਿਆ ਦਾ ਨਿਰਾਦਰ (ਦੁਰਪ੍ਰਯੋਗ) ਹੈ, ਜੋ ਸਰੋਵਰ (ਦਰਬਾਰ ਸਾਹਿਬ) ਦੇ ਅਪਮਾਨ ਤੋਂ ਕਿਤੇ ਵਧ ਕੇ ਹੈ। ਚੰਡੀ ਦੀ ਵਾਰ ਰਾਹੀਂ ਵੀਰ ਰਸ ਭਰਨ ਵਾਲ਼ਿਆਂ ਨੇ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਬੇਅਦਬੀ ਬਾਰੇ ਕਦੇ ਦੋ ਸ਼ਬਦ ਨਹੀਂ ਬੋਲੇ, ਜਿਸ ਕਾਰਨ ਸੰਗਤਾਂ ਵੱਲੋਂ ਇਨ੍ਹਾਂ ਸਾਮ੍ਹਣੇ ਚੂੜੀਆਂ ਸੁੱਟੀਆਂ ਗਈਆਂ। ਅਗਰ ਅਪਮਾਨ ‘ਦਸਮ ਗ੍ਰੰਥ’ ਦਾ ਹੋਇਆ ਹੁੰਦਾ ਤਾਂ ਕੀ ਖਾਮੋਸ਼ੀ ਇਸ ਤਰ੍ਹਾਂ ਹੀ ਹੁੰਦੀ ? ਜੇਕਰ ਇਹ ਪੰਥ ਹਿਤੈਸ਼ੀ ਹਨ ਤਾਂ ਸਰਕਾਰ ਉੱਤੇ ਦਬਾਅ ਬਣਾ ਕੇ ਦੋਸ਼ੀਆਂ ਨੂੰ ਸਜ਼ਾ ਦਿਲਵਾਉਣੀ ਚਾਹੀਦੀ ਹੈ।

‘ਗੁਰੂ ਗ੍ਰੰਥ ਸਾਹਿਬ’ ਨੂੰ ਬ੍ਰਹਮ ਗਿਆਨ ਦੱਸ ਕੇ ਸ਼ਬਦ ਵਿਚਾਰ ਤੋਂ ਵਾਂਝੇ ਕਰਨਾ ਤੇ ‘ਦਸਮ ਗ੍ਰੰਥ’ ਨੂੰ ‘ਜੀਵਨ ਜਾਚ’ ਐਲਾਨ ਕਰਨਾ, ਗੁਰਬਾਣੀ (ਗੁਰੂ) ਨਾਲੋਂ ਸਿੱਖਾਂ ਨੂੰ ਦੂਰ ਕਰਕੇ ‘ਦਸਮ ਗ੍ਰੰਥ’ ਨਾਲ ਜੋੜਨ ਦੀ ਸਾਜ਼ਸ਼ ਹੈ। ਸਿੱਖਾਂ ਲਈ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ; 1984 ਦਾ ਸ਼ਹੀਦੀ ਸਮਾਰਕ (ਦਰਬਾਰ ਸਾਹਿਬ, ਅੰਮ੍ਰਿਤਸਾਰ), ਗੁਰਦੁਆਰਾ ਬੰਗਲਾ ਸਾਹਿਬ (ਦਿੱਲੀ) ਦੇ ਅੰਦਰਲੇ ਸੋਨੇ ਦੇ ਦਰਵਾਜ਼ੇ, ਗੁਰੂ ਤੇਗ ਬਹਾਦਰ ਸਾਹਿਬ ਕਾਲਜ (ਦੇਵ ਨਗਰ, ਦਿੱਲੀ) ਆਦਿ, ਆਪ ਬਣਾਉਣ ਦੀ ਬਜਾਏ ਇਨ੍ਹਾਂ ਡੇਰੇਦਾਰਾਂ ਪਾਸੋਂ ਕਿਉਂ ਬਣਵਾ ਰਹੀਆਂ ਹਨ, ਜੋ ਸਿੱਖ ਰਹਿਤ ਮਰਯਾਦਾ ਨੂੰ ਹੀ ਨਹੀਂ ਮੰਨਦੇ ?


09/10/16)
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥ (ਗੁਰੂ ਗ੍ਰੰਥ) ਤੀਜੀ ਕਿਸ਼ਤ

ਅਵਤਾਰ ਸਿੰਘ ਮਿਸ਼ਨਰੀ (5104325827)

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥? ਸਵਾਲ ਦੇ ਜਵਾਬ ਲਈ, ਦੂਜੀ ਕਿਸ਼ਤ ਵਿੱਚ ਆਪਾਂ ਤੀਰਥ ਇਸ਼ਨਾਨਾਂ, ਪੁੰਨਾਂ-ਦਾਨਾਂ, ਛੂਆ-ਛਾਤਾਂ ਅਤੇ ਸੁੱਚ-ਭਿੱਟ ਬਾਰੇ ਵਿਚਾਰ ਚੁੱਕੇ ਹਾਂ। ਤੀਜੀ ਕਿਸ਼ਤ ਵਿੱਚ-ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ॥ ਬਾਰੇ ਵਿਚਾਰ ਕਰਾਂਗੇ ਕਿ ਕਿਵੇਂ ਚੁੱਪ (ਮੋਨ ਹੋਣ ਦਾ ਕਰਮਕਾਂਡ) ਵੀ ਸਾਡੇ ਅਤੇ ਪ੍ਰਮਾਤਮਾਂ ਵਿਚਾਲੇ ਕੰਧ ਭਾਵ ਦੂਰੀ ਦਾ ਕਾਰਣ ਹੈ। ਚੁੱਪ ਤੋਂ ਭਾਵ ਮੋਨੀ ਹੋ, ਇਕਾਂਤਵਾਸ ਕਰਨਾ। ਜੰਗਲੀਂ ਪਹਾੜੀਂ ਮੱਠਾਂ ਵਿੱਚ ਬੈਠਣਾ, ਮੁੱਖ ਤੋਂ ਕੁਝ ਬੋਲਣਾ ਨਾਂ, ਜਾਂ ਅੱਖਾਂਮੀਟ ਸਮਾਧੀ ਲਾ ਲੈਣੀ। ਭਾਰਤ ਵਿੱਚ ਅਜਿਹੇ ਬਗਲਾ ਭਗਤ ਲੋਕਾਂ ਨੂੰ ਆਂਮ ਲੋਕ ਮੋਨੀ ਸਾਧੂ ਮੰਨ ਕੇ, ਅਦਬ ਸਤਿਕਾਰ ਕਰਦੇ ਸਨ। ਵਾਸਤਵ ਵਿੱਚ ਇਹ ਮੋਨ ਵਾਲਾ ਢੌਂਗ ਬਾਹਰੀ ਅਡੰਬਰ ਹੀ ਸੀ। ਗੁਰਮਤਿ ਇਸ ਵਿਖਾਵੇ ਵਾਲੇ ਬਾਹਰੀ ਮੋਨ ਨੂੰ ਰੱਬੀ ਮਿਲਾਪ ਦਾ ਸਾਧਨ ਨਹੀਂ ਮੰਨਦੀ। ਗੁਰਮਤਿ ਦਾ ਮੋਨ ਮਨ ਦੇ ਬੁਰੇ ਫੁਰਨੇ ਰੋਕਣਾ, ਮਨ ਕਰਕੇ ਚੁੱਪ ਕਰਨਾ ਭਾਵ ਮੋਨਧਾਰੀ ਹੋਣਾ ਹੈ। ਬਾਹਰ ਦੀ ਚੁੱਪ ਮਨ ਦੀ ਦਵੰਧ ਭਟਕਣਾ ਨਹੀਂ ਰੋਕ ਸਕਦੀ। ਅੱਖਾਂਮੀਟ ਸਮਾਧੀ ਲਾਈ ਬੈਠਿਆਂ ਦੇ ਮਨ ਦੇ ਫੁਰਨੇ ਫੁਰਦੇ ਰਹਿੰਦੇ ਹਨ। ਗੁਰਦੇਵ ਜੀ ਫੁਰਮਾਂਦੇ ਹਨ ਕਿ-ਮੋਨਿ ਵਿਗੂਤਾ ਕਿਉਂ ਜਾਗੈ ਗੁਰ ਬਿਨੁ ਸੂਤਾ॥(੪੬੭) ਭਾਵ ਚੁੱਪ ਗੜੁੱਪ ਮੋਨ ਦੇ ਢੌਂਗ ਵਾਲੇ ਕਰਮਕਾਂਡ ਦੀ ਨੀਂਦ ਵਿੱਚ ਸੁੱਤਾ ਅਗਿਆਨੀ, ਗੁਰੂ ਗਿਆਨ ਬਿਨਾ ਕਿਵੇਂ ਜਾਗ ਸਕਦਾ ਹੈ? ਚੁੱਪਸਾਧ ਭਾਵ ਮੋਨਧਾਰੀ ਹੋ ਕੇ, ਹੱਥ ਵਿੱਚ ਮੰਗਣ ਵਾਸਤੇ ਭਾਂਡਾ ਫੜ ਕੇ, ਬਿਨਾ ਬਸਤਰਾਂ ਤੋਂ ਨੰਗਾ ਜੰਗਲਾਂ ਵਿੱਚ ਫਿਰਦਾ ਰਿਹਾ, ਧਰਤੀ ਤੇ ਮੰਨੇ ਗਏ ਸਾਰੇ ਤੀਰਥਾਂ ਦਾ ਭ੍ਰਮਨ ਵੀ ਕੀਤਾ ਪਰ ਦੁਬਿਧਾ (ਕੂੜ ਦੀ ਪਾਲਿ) ਫਿਰ ਵੀ ਨਹੀਂ ਤੁੱਟੀ-ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ॥ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀਂ॥(੬੪੧) ਗੁਰਦੇਵ ਜੀ ਕੂੜ ਦੀ ਪਾਲਿ ਬਾਰੇ ਹੋਰ ਦਰਸਾਉਂਦੇ ਹਨ ਕਿ ਆਪਣੇ ਆਪ ਨੂੰ ਤਿਆਗੀ ਸਾਧੂ ਜਾਂ ਸੰਤ ਜੋਗੀ ਅਖਵਾਉਣ ਵਾਲਾ ਸ਼ਖਸ਼, ਭਾਂਵੇ ਮੂੰਹ ਸਿਰ ਮੁਨਾ ਲਵੇ, ਜਾਂ ਜਟਾਂ ਧਾਰਨ ਕਰ ਲਵੇ, ਮੋਨਿ (ਚੁੱਪ ਰਹਿਣ) ਦੇ ਅਭਿਮਾਨ ਵਿੱਚ ਰਹੇ ਪਰ ਬਿਨਾ ਆਤਮ ਗਿਆਨ ਤੋਂ ਭਾਵ ਰੱਬ ਨਾਲ ਡੂੰਘੀ ਸਾਂਝ ਤੋਂ ਫਿਰ ਵੀ ਉਸ ਦਾ ਮਨ ਡੱਕੇ ਡੋਲੇ ਹੀ ਖਾਂਦਾ ਹੈ-ਮੂੰਡੁ ਮਡਾਇ ਜਟਾ ਸਿੱਖ ਬਾਂਧੀ ਮੋਨਿ ਰਹੈ ਅਭਿਮਾਨਾ॥ ਮਨੂਆ ਡੋਲੈ ਦਹ ਦਿਸ ਧਾਵੈ ਬਿਨੁ ਰਤ ਆਤਮ ਗਿਆਨਾ॥(੧੦੧੩)

ਏਡੀ ਵੱਡੀ ਸਚਾਈ ਗੁਰਬਾਣੀ ਨੂੰ ਪੜ੍ਹਦੇ ਸਾਡੇ ਬਹੁਤੇ ਅਜੋਕੇ ਡੇਰੇਦਾਰ ਸੰਪ੍ਰਦਾਈ ਅਤੇ ਤਖਤਾਂ ਦੇ ਜਥੇਦਾਰ ਖਾਸ ਕਰ ਹਜੂਰ ਸਾਹਿਬ ਦੇ "ਮੋਨੀ ਜਥੇਦਾਰ" ਜੋ ਭੋਰੇ ਵਿੱਚ ਵੀ ਰਹਿੰਦੇ ਅਤੇ ਮੂੰਹ ਬਨ੍ਹ ਕੇ ਮੋਨਿ ਧਾਰਨ ਦਾ ਪਾਖੰਡ ਵੀ ਕਰਦੇ ਹਨ। ਸੋ ਚੁੱਪ ਰਹਿ ਕੇ ਭਾਵ ਮੋਨਿ ਧਾਰਨ ਕਰਕੇ ਵੀ ਪਾਖੰਡਾਂ, ਥੋਥੇ ਕਰਮਕਾਂਡਾਂ ਅਤੇ ਹੰਕਾਰ ਕਰਕੇ , ਸਾਡੇ ਅਤੇ ਰੱਬ ਵਿੱਚ ਪੈ ਗਈ ਕੂੜ ਦੀ ਪਾਲਿ (ਕੰਧ) ਨਹੀਂ ਤੁੱਟਦੀ। ਚਲਦਾ....


09/10/16)
ਗੁਰਮੀਤ ਸਿੰਘ ਕਾਦੀਆਨੀ ਕਪੂਰਥਲਾ

ਸ. ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀਕੀ ਫਤੇਹ॥


ਵੀਰ ਜੀ ਕਾਫੀ ਚਿਰਾਂ ਬਾਅਦ ਸਿੱਖ ਮਾਰਗ ਤੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ। ਆਪ ਜੀ ਦਾ ਆਰਟੀਕਲ "ਇਕ ਗੰਦੀ ਜਹੀ ਕਿਤਾਬ ਨੂੰ ਜਦੋਂ ਮੈਂ ਰੁਮਾਲਿਆਂ ਵਿੱਚ ਲਪੇਟ ਕੇ ਲਿਆਇਆ" ਪੜਿਆ।
ਪੜ੍ਹ ਕੇ ਰੂਹ ਖੁਸ਼ ਹੋ ਗਈ।

ਦਾਸਰਾ
ਗੁਰਮੀਤ ਸਿੰਘ ਕਾਦੀਆਨੀ ਕਪੂਰਥਲਾ


09/10/16)
ਦਲੇਰ ਸਿੰਘ ਜੋਸ਼

ਬਾਰ ਸ਼ਬਦ ਦੀ ਸਮੀਖਿਆ
ਗੁਰਬਾਣੀ ਦਾ ਪਾਠ ਪਠਨ ਕਰਨ ਵਾਲੇ ਸਜਨਾਂ ਨੇ ਇਸ ਸ਼ਬਦ ਦੇ ਦਰਸ਼ਨ ਬਹੁਤ ਵਾਰ ਕੀਤੇ ਹੋਣਗੇ। ਕਿਉਕਿ ਇਹ ਸ਼ਬਦ ਬਾਣੀ ਵਿੱਚ ਬਹੁਤ ਵਾਰ ਆਇਆ ਹੈ। ਇਸ ਸ਼ਬਦ ਦੇ ਅੱਜ ਅਸਾਂ ਅਰਥਾਂ ਨੂੰ ਭੀ ਸਮਝਣਾ ਹੈ। ਇਸਦੇ ਕਿਤਨੇ ਰੂਪ ਹਨ ਅਤੇ ਕਿਤਨੇ ਭਾਵ ਅਰਥ ਹਨ। ਬਾਰ ਸ਼ਬਦ ਨੂੰ ਜਿਸ ਵੱਕਤ ਅਸੀ ਸਧਾਰਨ ਰੂਪ ਵਿੱਚ ਪੜਦੇ ਹਾ ਤਾਂ ਇਸਦੇ, ਅਪਣੇ ਇਸੇ ਹੀ ਰੂਪ ਵਿੱਚ, ਅਰਥ ਬੱਣ ਜਾਂਦਾ ਹੈ ਦਰਵਾਜਾ। ਇਸ ਅਰਥ ਭਾਵ ਦਾ ਪਰਮਾਨ ਗੁਰਬਾਣੀ ਵਿੱਚੋਂ ਭੀ ਮਿਲਦਾ ਹੈ। ਰਾਗ ਭੈਰਉ ਵਿੱਚ ਗੁਰੁ ਅਮਰਦਾਸ ਜੀ ਦਾ ਪਿਆਰਾ ਸ਼ਬਦ ਹੈ ਜੋ ਪੰਨਾਂ ੧੧੫੪ ਤੇ ਅੰਕਿਤ ਹੈ।
ਪ੍ਰਹਲਾਦੁ ਕੋਠੇ ਵਿੱਚ ਰਾਖਿਆ ਬਾਰਿ ਦੀਆ ਤਾਲਾ।।
ਹਰਨਾਖਸ਼ ਨੇ ਪਰਹਲਾਦ ਨੂੰ ਕੋਠੇ ਵਿੱਚ ਬੰਦ ਕਰ ਦਿਤਾ ਤੇ ਬਾਹਰੋਂ ਦਰਵਾਜੇ ਨੂੰ ਤਾਲਾ ਲਗਾ ਦਿਤਾ। ਅੰਗਰੇਜ਼ੀ ਭਾਸ਼ਾ ਵਿੱਚ ਬਾਰ ਦਾ ਅਰਥ ਮਿਲ ਬੈਠ ਕੇ ਕੁੱਝ ਕਰਨ ਦੀ ਥਾਂ ਨੂੰ ਭੀ ਕਹਿਆ ਜਾਂਦਾ ਹੈ। ਜਿਵੇਂ ਬੀਅਰ ਬਾਰ, ਜਾਂ ਹੁਕਾ ਬਾਰ, ਜਾਂ ਆਈਸ ਕ੍ਰੀਮਬਾਰ ਆਦਿ ਥਾਂਵਾ ਲਈ ਵਰਤਿਆ ਜਾਂਦਾ ਹੈ। ਇਹ ਕਿਸੇ ਇਲਾਕੇ {ਸਟੇਟ} ਦਾ ਨਾਮ ਭੀ ਹੋ ਸਕਦਾ ਹੈ। ਜਿਵੇਂ ਪਾਕਿਸਤਾਨ ਦੇ ਜਿਲਾ ਸ਼ੇਖੂਪੁਰ ਦੇ ਇਲਾਕੇ ਨੂੰ ਬਾਰ ਦਾ ਇਲਾਕਾ ਮੰਨਿਆ ਗਿਆ ਹੈ। ਭਾਈ ਸੰਤੋਖ ਸਿੰਘ ਜੀ ਨੇ ਨਾਨਕ ਪ੍ਰਕਾਸ਼ ਦੇ ਪਹਿਲੇ ਹਿਸੇ ਵਿੱਚ ਇਸਦਾ ਜਿਕਰ ਬੜੇ ਸੁੰਦਰ ਢੰਗ ਨਾਲ ਕੀਤਾ ਹੈ। ਬਾਰ ਦੇਸ਼ ਸੱਭ ਦੇਸ਼ ਨਰੇਸ਼ੂ। ਬਾਰ ਦਾ ਅਰਥ ਵਾੜ ਭੀ ਹੈ ਖੇਤੀ ਨੂੰ ਵਾੜ ਦੀ ਜਰੂਰਤ ਹੁੰਦੀਂ ਹੈ ਨਹੀ ਤਾਂ ਫਸਲ ਨੂੰ ਪਸ਼ੂ ਖਾ ਜਾਣ ਦਾ ਡਰ ਹੁੰਦਾ ਹੈ। ਬਾਰ ਦਾ ਭਾਵ ਵਾਰੀ ਭੀ ਲਇਆ ਜਾਂਦਾ ਹੈ। ਜਿਵੈਂ ਭਗਤ ਕਬੀਰ ਜੀ ਦਾ ਇੱਕ ਬਚਨ ਹੈ।
ਅਬ ਕੀ ਬਾਰ ਬਖਸ਼ਿ ਬੰਦੇਂ ਕਉ ਬਹੁਰਿ ਨ ਭਵਜਲ ਫੇਰਾ।। ਭਗਤ ਕਬੀਰ ਜੀ ਪੰਨਾ ੧੧੦੪ ਰਾਗ ਮਾਰੂ।
ਇਸਦਾ ਅਰਥ ਦਰ ਘਰ ਭੀ ਹੁੰਦਾ ਹੈ। ਜਿਵੈਂ ਗੁਰੁ ਅਮਰ ਦਾਸ ਜੀ ਦਾ ਇੱਕ ਬਚਨ ਰਾਗ ਸਿਰੀ ਰਾਗ ਵਿੱਚ ਦਰਜ਼ ਹੈ।
ਪਿਰ ਕਾ ਮਹਲ ਨ ਪਾਵਈ ਨਾ ਦੀਸੈ ਘਰੁ ਬਾਰੁ।।
ਬਾਰ ਦਾ ਅਰਥ ਬਾਲਨਾ ਭੀ ਹੁੰਦਾਂ ਹੈ ਜਿਵੇਂ ਨਾਨਕ ਪ੍ਰਕਾਸ਼ ਵਿੱਚ ਇੱਕ ਪੰਗਤੀ ਵਿੱਚ ਇਸਤਰਾ ਦੇ ਅਰਥ ਦਾ ਜਿਕਰ ਮਿਲਦਾ ਹੈ।
ਦੀਪਕ ਸਤਿਗੁਰ ਸ਼ਬਦ ਕਰਿ ਰਿਦੈ ਸਦਨ ਮਹਿ ਬਾਰ।। ਨਾਨਕ ਪ੍ਰਕਾਸ਼।।
ਮਹਾਨ ਕੋਸ਼ ਦੇ ਕਰਤਾ ਭਾਈ ਕ੍ਹਾਨ ਸਿੰਘ ਜੀ ਨਾਭਾ ਨੇ ਇਸਦੇ ਬੱਤੀ ਅਰਥ ਕੀਤੇ ਹਨ। ਗੁਰਬਾਣੀ, ਗੁਰੁ ਗ੍ਰੰਥ ਸਾਹਿਬ ਵਿੱਚ ਜੋ ਇਸਦੇ ਅਰਥ ਇਕੱਠੇ ਹੋ ਸਕੇ ਉਹ ਮੈ ਆਪ ਜੀ ਨਾਲ ਸਾਂਝੇ ਕਰਦਾ ਹਾਂ ਜੀ।
ਜਿਸਦਾ ਅਰਥ ਪੁਨਹ ਪੁਨਹ ਬਣਦਾ ਹੈ।
(1) ਹਮਰੇ ਅਵਗੁਣ ਬਹੁਤੁ ਬਹੁਤੁ ਹੈ ਬਹੁ ਬਾਰ ਬਾਰ ਹਰਿ ਗਣਤ ਨ ਆਵੈ।। ਗਾਉੜੀ ਬੈਰਾਗਣਿ ਮ: ੪।। ਪੰਨਾ ੧੬੭।।
(2) ਬਾਰੰ ਬਾਰ ਬਾਰ ਪ੍ਰਭ ਜਪੀਐ।। ਗਾਉੜੀ ਮ: ੫ ਸੁਖਮਨੀ।। ਪੰਨਾਂ ੨੮੫।।
(3) ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ।। ਗਾਉੜੀ ਚੇਤੀ ਮਹਲਾ ੧।। ਪੰਨਾਂ ੧੫੫।।
ਜਿਸਦਾ ਅਰਥ ਘਰ ਦਰ ਬਣਦਾ ਹੈ।।
(1) ਪਿਰ ਕਾ ਮਹਲ ਨ ਪਾਵਈ ਨ ਦੀਸੈ ਘਰ ਬਾਰ।। ਸਿਰੀ ਰਾਗ ਮ: ੩।। ਪੰਨਾਂ ੩੧।।
(2) ਮੁਹਲਤਿ ਪੁਨੀ ਚਲਣਾ ਤੂ ਸੰਮਲ ਘਰ ਬਾਰ।। ਸਿਰੀ ਰਾਗ ਮ: ੫।। ਪੰਨਾਂ ੫੦।।
(3) ਖੇਹੁ ਖੇਹ ਰਲਾਈਐ ਛੋਡਿ ਚਲੈ ਘਰ ਬਾਰ।। ਸਿਰੀ ਰਾਗ ਮ: ੧।। ਪੰਨਾਂ ੬੩।।
(4) ਬਾਗ ਮਿਲਖ ਗਰ ਬਾਰ ਕਿਥੈ ਸਿ ਆਪਣੇ।। ਵਾਰ ਮਾਝ ਪੰਨਾਂ ੧੪੧।।
ਜਿਸਦਾ ਅਰਥ ਦੇਰੀ ਬਣਦਾ ਹੈ।।
(1) ਕਹਿ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤਿ ਨ ਬਾਰ।। ਬਿਲਾਵਲ ਭਗਤ ਕਬੀਰ ਜੀ।। ਪੰਨਾਂ ੮੫੬।।
(2) ਬਿਨਸਤ ਬਾਰ ਨ ਲਾਗਈ ਜਿਉ ਕਾਗਦ ਬੁੰਦਾਰ।। ਬਿਲ: ਮ: ੫ ਪੰਨਾਂ ੮੦੮।।
(3) ਪਾਰਸ ਮਾਨੋ ਤਾਬੋ ਛੂਏ ਕਨਕ ਹੋਤ ਨਹੀ ਬਾਰ।। ਗਾਉੜੀ ਭਗਾ ਰਵਿਦਾਸ ਜੀ ਕੀ।। ਪੰਨਾਂ ੩
(4) ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਨ ਲਾਗੇ ਰੇ।। ਗਾਉੜੀ ਮ: ੫। ਪੰਨਾ ੧੯੫।।
ਜਿਸਦਾ ਅਰਥ ਵਾਰੀ ਬਣਦਾ ਹੈ।।
(1) ਉਚਰਹੁ ਰਾਮ ਨਾਮ ਲਖ ਬਾਰੀ।। ਗਾਉੜੀ ਮ: ੫।। ਪੰਨਾਂ ੧੯੪।।
(2) ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ।। ਬਾਵਨ ਅਖਰੀ ਮ: ੫ ੨੫੬।।
(3) ਮਨ ਕੇ ਕਾਮ ਨ ਆਵਈ ਅੰਤੇ ਅਉਸਰ ਬਾਰ।। ਬਾਵਨ ਅਖਰੀ ਪੰਨਾਂ ੨੫੭।।
(4) ਕਈ ਬਾਰ ਪਸਰਿਉ ਪਾਸਾਰ।। ਸੁਖਮਨੀ ਪੰਨਾਂ ੨੭੬।।
(5) ਅਨਿਕ ਬਾਰ ਗੁਰ ਕਉ ਬਲਿ ਜਾਉ।। ਸੁਖਮਨੀ।। ਪੰਨਾਂ ੨੮੭।।
ਜਿਸਦਾ ਅਰਥ ਵੇਲਾ ਬਣਦਾ ਹੈ।।
(1) ਅੰਤ ਕੀ ਬਾਰ ਨਹੀ ਕਛ ਤੇਰਾ।। ਗਾਉੜੀ ਕਬੀਰ ਜੀ।। ਪੰਨਾ ੩੨੫।।
(2) ਮਰਤੀ ਬਾਰ ਅਗਨਿ ਸੰਗਿ ਜਾਲੀ।। . . , ;;;;;;;;;;;;;;;;;;;;;;;;;;;;
(3) ਜਿਉ ਕਾਸੀ ਉਪਦੇਸ ਹੋਇ ਮਾਨਸ ਮਰਤੀ ਬਾਰ।। ;;;;;;;;;;; ੩੩੫
ਜਿਸਦਾ ਅਰਥ ਬਾਲਕ ਅਵਸਥਾ ਬਣਦਾ ਹੈ।।
(1) ਬਾਰ ਬਿਵਸਥਾ ਤੁਝਿਹ ਪਿਆਰੇ ਦੂਧ।। ਸੁਖਮਨੀ।।


02/10/16)
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥-ਦੂਜੀ ਕਿਸ਼ਤ

ਅਵਤਾਰ ਸਿੰਘ ਮਿਸ਼ਨਰੀ (5104325827)

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥? ਪਹਿਲੀ ਕਿਸ਼ਤ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਮੂਲ ਉਪਦੇਸ਼ ਬਾਰੇ ਵਿਚਾਰ ਕਰ ਚੁੱਕੇ ਹਾਂ। ਆਓ ਹੁਣ ਅੱਗੇ ਚੱਲਏ! ਉਪ੍ਰੋਕਤ ਪੰਕਤੀ ਜਪਜੀ ਸਾਹਿਬ ਦੀ ਪਹਿਲੀ ਪਉੜੀ ਦੀ ਹੈ। ਬਾਬਾ ਗੁਰੂ ਨਾਨਕ ਸਾਹਿਬ, ਜਪਜੀ ਦੇ ਅਰੰਭ ਵਿੱਚ, ਸਮੁੱਚੀ ਮਨੁੱਖਤਾ ਵਾਸਤੇ, ਇੱਕ ਸਵਾਲ ਖੜਾ ਕਰਦੇ ਹਨ ਕਿ ਸਾਡਾ ਮਨੁੱਖਾ ਜੀਵਨ ਸਚਿਆਰ ਭਾਵ ਸਫਲ ਕਿਵੇਂ ਹੋਵੇ ਅਤੇ ਸਾਡੇ ਤੇ ਪ੍ਰਮਾਤਮਾਂ ਵਿਚਾਲੇ ਜੋ ਕੂੜ ਭਾਵ ਝੂਠ ਫਰੇਬ ਮੋਹ ਮਾਇਆ ਦੀ ਪਾਲ ਭਾਵ ਕੰਧ ਬਣ ਚੁੱਕੀ ਹੈ ਕਿਵੇਂ ਤੁੱਟੇ? ਇਸ ਪਾਉੜੀ ਵਿੱਚ ਗੁਰੂ ਜੀ ਨੇ ਕੁਝ ਝੂਠੇ ਕਰਮਕਾਂਡ ਬਿਆਨ ਵੀ ਕੀਤੇ ਹਨ ਜੋ ਕੂੜ ਦੀ ਪਾਲਿ ਤੁੱਟਨ ਨਹੀਂ ਦਿੰਦੇ। ਉਹ ਇਹ ਹਨ-ਸੋਚੈ ਸੋਚਿ ਨ ਹੋਵਈ, ਜੇ, ਸੋਚੀ ਲਖ ਵਾਰ॥ (ਜਪੁਜੀ) ਇੱਥੇ ਸੋਚੈ ਦਾ ਅਰਥ ਹੈ ਤੀਰਥ ਇਸ਼ਨਾਨ ਅਤੇ ਸੋਚਿ ਦਾ ਪਵਿਤ੍ਰਤਾ। ਭਾਵ ਬਾਹਰੀ ਤੀਰਥ ਇਸ਼ਨਾਨ ਕਰਨ ਜਾਂ ਸੁੱਚ ਭਿੱਟ ਰੱਖਣ ਨਾਲ ਮਨ ਦੀ ਪਵਿਤ੍ਰਤਾ ਨਹੀਂ ਹੁੰਦੀ ਭਾਂਵੇ ਮੈਂ ਲੱਖਾਂ ਤੀਰਥ-ਇਸ਼ਨਾਨ ਕਰ ਲਵਾਂ। ਇਸ ਬਾਰੇ ਹੋਰ ਵੀ ਗੁਰ ਫੁਰਮਾਨ ਹੈ-ਮਨ ਨਹੀਂ ਸੂਚਾ ਕਿਆ ਸੋਚਿ ਕਰੀਜੈ॥(ਗੁਰੂ ਗ੍ਰੰਥ) ਜੇ ਤੀਰਥਾਂ ਜਾਂ ਸਰੋਵਰਾਂ ਤੇ ਨ੍ਹਾਉਣ ਨਾਲ ਹੀ ਮਨ ਸੁੱਚਾ ਹੁੰਦਾ ਜਾਂ ਮੁਕਤੀ ਮਿਲਦੀ ਹੋਵੇ ਤਾਂ ਡੱਡੀਆਂ, ਮੱਛੀਆਂ ਮੁਕਤ ਹੋ ਜਾਵਣ ਕਿਉਂਕਿ ਉਹ ਹਰ ਵੇਲੇ ਪਾਣੀ ਵਿੱਚ ਹੀ ਟੁੱਬਕਣੀਆਂ ਮਾਰਦੀਆਂ ਨਹਾਉਂਦੀਆਂ ਹਨ। ਤੀਰਥ ਨਾਇ ਨ ਉਤਰਸ ਮੈਲੁ॥(ਗੁਰੂ ਗ੍ਰੰਥ)-ਤੀਰਥ ਨ੍ਹਾਉਣ ਨਾਲ ਮਨ ਦੀ ਮੈਲ ਨਹੀਂ ਉਤਰਦੀ। ਜਦ ਏਡਾ ਵੱਡਾ ਸੱਚ ਸਾਹਮਣੇ ਹੈ ਫਿਰ ਲੋਕ ਖਾਸ ਕਰ ਬਾਬੇ ਨਾਨਕ ਦੇ ਸਿੱਖ ਵੀ, ਤੀਰਥਾਂ ਜਾਂ ਸਰੋਵਰਾਂ ਤੇ ਕਿਉਂ ਭੱਜੇ ਜਾਂਦੇ ਹਨ? ਕਿਉਂਕਿ ਉਸ ਵੇਲੇ ਦੇ ਅਤੇ ਅਜੋਕੇ ਧਰਮ ਪੁਜਾਰੀਆਂ ਨੇ ਅਗਿਆਨੀ ਰੱਖੀ ਗਈ ਲੋਕਾਈ ਨੂੰ ਵੱਖ ਵੱਖ ਪੁੰਨ ਦਾਨਾਂ ਅਤੇ ਤੀਰਥ ਇਸ਼ਨਾਨਾਂ ਦੇ ਫਲ ਮਿਲਣ ਦੇ ਭੁਲੇਖੇ ਵਿੱਚ ਪਾ ਕੇ, ਆਪਣਾ ਹਲਵਾ ਮੰਡਾ ਚਲਾਇਆ ਹੋਇਆ ਸੀ ਅਤੇ ਹੈ। ਬਾਹਮਣ ਨੇ 68 ਤੀਰਥ ਪੈਦਾ ਕਰ ਦਿੱਤੇ ਅਤੇ ਕੁਝ ਨਦੀਆਂ ਅਤੇ ਦਰਿਆਵਾਂ ਨੂੰ ਵੀ ਪਵਿਤਰ ਕਹਿ ਦਿੱਤਾ ਗਿਆ। ਅੱਜ ਗੁਰੂ ਬਾਬਾ ਨਾਨਕ ਜੀ ਦਾ ਉਪਦੇਸ਼ ਭੁੱਲ ਕੇ, ਅਸੀਂ ਬਹੁਤੇ ਸਿੱਖ ਵੀ ਬਾਹਰੀ ਤੀਰਥਾਂ, ਸਰੋਵਰਾਂ ਅਤੇ ਹੇਮਕੁੰਟਾਂ ਉੱਤੇ ਅੰਨ੍ਹੇਵਾਹ ਦੌੜੇ ਫਿਰਦੇ ਇਸ਼ਨਾਨ ਤੇ ਪੁੰਨ ਦਾਨ ਕਰੀ ਕਰਾਈ ਜਾ ਰਹੇ ਹਾਂ। ਡੇਰੇਦਾਰ ਸਾਧਾਂ ਦੇ ਸਿੱਖੇ ਸਿਖਾਏ ਕਈ ਤਾਂ ਚਾਲੀਸੇ ਵੀ ਕੱਟਦੇ ਅਤੇ ਜਲਧਾਰੇ ਵੀ ਕਰਦੇ ਹਨ। ਭੂਤਾਂ ਵਾਲੇ ਵਡਭਾਗੀਏ ਦੇ ਡੇਰੇ ਤੇ ਪਹਾੜਾਂ ਵਿੱਚ ਧੌਲੀਧਾਰ ਥੱਲੇ ਨਹਾਉਣਾ ਪੁੰਨ ਅਤੇ ਮੁਕਤੀ ਸਮਝਿਆ ਜਾਦਾ ਹੈ। ਮੱਸਿਆ, ਪੁੰਨਿਆਂ, ਸੰਗ੍ਰਾਂਦਾਂ ਅਤੇ ਮਾਘੀਆਂ ਮਿਥ ਕੇ ਨਹਾਈਆਂ ਜਾਂਦੀਆਂ ਹਨ। ਇਹ ਸਾਰਾ ਕੁਝ ਪਾਖੰਡੀ ਡੇਰੇਦਾਰ ਸਾਧਾਂ ਸੰਤਾਂ ਦੇ ਕਹਿ ਕਹਾਏ ਤੇ ਹੀ ਕੀਤਾ ਜਾਂਦਾ ਹੈ। ਹੁਣ ਆਪ ਹੀ ਸੋਚੋ ਕਿ ਸਿੱਖ ਅਸੀਂ ਗੁਰੂ ਦੇ ਹਾਂ ਜਾਂ ਡੇਰੇਦਾਰ ਪਾਖੰਡੀ ਚੋਲਾਧਾਰੀ ਸਾਧਾਂ ਸੰਪ੍ਰਸਾਈ ਸੰਤਾਂ ਦੇ? ਜਪੁਜੀ ਸਾਹਿਬ ਦੇ ਅਸੀਂ ਲੱਖਾਂ ਪਾਠ ਕਰ ਲਏ ਅਤੇ ਕਈ ਸਾਨੂੰ 31 ਹਜਾਰ, 51 ਹਜਾਰ ਆਦਿਕ ਗਿਣਤੀ ਦੇ ਪਾਠ ਕਰਨ ਦੀਆਂ ਕੋਝੀਆਂ ਹਦਾਇਤਾਂ ਵੀ ਦਿੰਦੇ ਹਨ। ਜੇ ਅਸੀਂ ਪਖੰਡ, ਥੋਥੇ ਕਰਮਕਾਂਡ, ਸੁੱਚ ਭਿੱਟ, ਛੂਆ-ਛਾਤ, ਜਾਤ-ਪਾਤ ਅਤੇ ਵਰਣਵੰਡ ਦੇ ਭਰਮ ਭੁਲੇਖੇ ਅਤੇ ਹਉਮੈ ਹੰਕਾਰ ਨਹੀਂ ਛੱਡੇ ਫਿਰ ਸਾਡਾ ਮਨ ਸੁੱਚਾ ਕਿਵੇਂ ਹੋਵੇਗਾ? ਵਹਿਮਾਂ ਭਰਮਾਂ ਤੋਂ ਮੁਕਤਿ ਕਿਵੇਂ ਹੋਵੇਗਾ ਅਤੇ ਸਾਡੇ ਅਤੇ ਪ੍ਰਮਾਤਮਾਂ ਵਿਚਾਲੇ ਪਾਖੰਡੀਆਂ (ਰੱਬ ਦੇ ਸ਼ਰੀਕਾਂ) ਵੱਲੋਂ ਕੂੜ ਦੀ ਬਣਾ ਦਿੱਤੀ ਗਈ ਕੰਧ ਕਿਵੇਂ ਤੁੱਟੇਗੀ? ਚਲਦਾ.....


02/10/16)
ਜਗਤਾਰ ਸਿੰਘ ਜਾਚਕ

ਨਵਰਾਤਰਿਆਂ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਵਰਾਤਿਆਂ ਮੌਕੇ ਵਾਰ ਦਰਗਾ ਦੀ ਕਥਾ ਕਰਾਉਣੀ, ਸਿੱਖਾਂ ਦੇ ਹਿੰਦੂ ਹੋਣ ਦਾ ਸਪਸ਼ਟ ਐਲਾਨ ਹੈ : ਗਿ. ਜਾਚਕ
ਨਿਊਯਾਰਕ, 2 ਅਕਤੂਬਰ (ਮਨਜੀਤ ਸਿੰਘ) ਹਿੰਦੂ ਮੰਦਰਾਂ ਵਿੱਚ ਅਸੂ ਵਦੀ 1 ਤੋਂ ਲੈ ਕੇ 9 ਤੀਕ ਨੌਂ ਰਾਤਾਂ ਦੁਰਗਾ ਦੇ ਉਪਾਸ਼ਕ ਦੇਵੀ ਦੇ ਨੌਂ ਸਰੂਪਾਂ ਦਾ ਪੂਜਨ ਕਰਦੇ ਹੋਏ ਉਹਦੀ ਉਸਤਤ ਦੇ ਗੀਤ ਗਾਉਂਦੇ ਹਨ । ਪੂਜਾ ਦੀ ਸਮਾਪਤੀ ਉਪਰੰਤ ਦੇਵੀਆਂ ਦੇ ਨਾਂ ਤੇ ਨੌਂ ਕੁਆਰੀਆਂ ਕੁੜੀਆਂ ਨੂੰ ਭੋਜਨ ਖਵਾਇਆ ਜਾਂਦਾ ਹੈ । ਜਿਨ੍ਹਾਂ ਲੋਕਾਂ ਦੀ ‘ਦੁਰਗਾ ਦੇਵੀ’ ਇਸ਼ਟ ਹੈ, ਉਨ੍ਹਾਂ ਨੂੰ ਮੁਬਾਰਕ । ਪਰ, ਗੁਰਦੁਆਰਾ ਬੰਗਲਾ ਸਾਹਿਬ, ਦਿੱਲੀ ਵਰਗੇ ਇਤਿਹਾਸਕ ਅਸਥਾਨ ਤੋਂ ਵਾਰ ਦੁਰਗਾ ਦੀ ਕਥਾ (ਉਸਤਤ) ਟੀ.ਵੀ. ਰਾਹੀਂ ਟੈਲੀਕਾਸਟ ਕਰਾਉਣੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਹੋ ਕੇ ਸਿਖਾਂ ਦੇ ਹਿੰਦੂ ਹੋਣ ਦਾ ਸਪਸ਼ਟ ਐਲਾਨ ਕਰਨਾ ਹੈ । ਹੋਰ ਸ਼ਰਮ ਦੀ ਗੱਲ ਇਹ ਹੈ ਕਿ ਪ੍ਰਬੰਧਕ ਉਹ ਲੋਕ ਹਨ, ਜਿਹੜੇ ‘ਅਕਾਲੀ ਹੋਣ ਦਾ ਮਾਣ ਹੈ’ ਨਾਹਰੇ ਲਗਾ ਰਹੇ ਹਨ । ਜਦ ਕਿ ਅਕਾਲੀ ਕਿਹਾ ਜਾਂਦਾ ਹੈ ‘ਅਕਾਲ ਦੇ ਉਪਾਸ਼ਕਾਂ ਨੂੰ । ਇਹ ਲਫ਼ਜ਼ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ , ਜੋ ਉਨ੍ਹਾਂ ਨਿਊਯਾਰਕ ਤੋਂ ਜਾਰੀ ਇੱਕ ਪ੍ਰੈਸਨੋਟ ਰਾਹੀਂ ਕਹੇ ਹਨ ।
ਉਨ੍ਹਾਂ ਸ਼ਪਸ਼ਟ ਕੀਤਾ ਹੈ ਕਿ ਇੱਕ ਅਕਾਲਪੁਰਖ ਦੀ ਉਪਾਸ਼ਨਾ ਦ੍ਰਿੜ ਕਰਾਉਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦ੍ਰਿਸ਼ਟੀ ਵਿੱਚ ਤਾਂ ‘ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥ (ਪੰ.1162) । ਗੁਰਵਾਕ ਦੁਆਰਾ ਕਲਪਤ ਦੁਰਗਾ ਵਰਗੀਆਂ ਕ੍ਰੋੜਾਂ ਹੀ ਦੇਵੀਆਂ ਰੱਬੀ ਚਰਨਾਂ ਦੀ ਮਾਲਸ਼ ਕਰਨ ਵਾਲੀਆਂ ਦੱਸੀਆਂ ਹਨ । “ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ॥ {ਪੰ.1138} ਅਤੇ ‘ਦੇਵੀ ਦੇਵਾ ਪੂਜਹਿ ਡੋਲਹਿ, ਪਾਰਬ੍ਰਹਮੁ ਨਹੀ ਜਾਨਾ ॥ (ਪੰ. 332) ਗੁਰਵਾਕਾਂ ਰਾਹੀਂ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਪਾਤਸ਼ਾਹ ਨੂੰ ਛੱਡ ਕੇ ਦੇਵੀ ਦੇਵਤੇ ਵਰਗੇ ਉਹਦੇ ਦਾਸ ਦਾਸੀਆਂ ਦੀ ਪੂਜਾ ਕਰਨੀ ਤਾਂ ਮਨਮੁਖਤਾ ਭਰੀ ਅਗਿਆਨਤਾ ਅਤੇ ਰੱਬੀ ਸਿੱਦਕ ਤੋਂ ਡੋਲਣ ਦੇ ਲਛਣ ਦੱਸਿਆ ਹੈ । ਹੱਦ ਹੋ ਗਈ ਇੱਕ ਪਾਸੇ ਤਾਂ ਸਿੱਖ ਜਗਤ ਰੋਂਦਾ ਹੋਇਆ ਸਮੇਂ ਦੀ ਹਕੂਮਤ ਪ੍ਰਤੀ ਰੋਸ ਪ੍ਰਗਟ ਕਰ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜਾਂ ਨੂੰ ਜਲਾ ਕੇ ਅਤੇ ਗੁਰਬਾਣੀ ਨੂੰ ਰੋਲ ਕੇ ਸਾਡੇ ਗੁਰੂ ਦੀ ਜੋ ਬੇਅਦਬੀ ਹੋ ਰਹੀ ਹੈ, ਉਹ ਰੋਕੀ ਜਾਏ । ਪਰ, ਦੂਜੇ ਪਾਸੇ ਤਾਂ ਹੁਣ ਉਨ੍ਹਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵਿੱਚ ਨਵਰਾਤੇ ਮਨਾਉਂਦਿਆਂ ਦੁਰਗਾ ਦੇਵੀ ਦੀ ਉਸਤਤੀ ਕਰਕੇ ਸ਼ਰੇਆਮ ਨਿਰਾਦਰ ਸ਼ੁਰੂ ਕਰ ਦਿੱਤਾ ਹੈ । ਕਇਹ ਤਾਂ ਉਸ ਤੋਂ ਅੱਗੇ ਗੁਰਦੁਆਰਿਆਂ ਨੂੰ ਮੰਦਰਾਂ ਵਿੱਚ ਤਬਦੀਲ ਕਰਨ ਦੀ ਸ਼ੁਰੂਆਤ ਹੈ । ਇਸ ਲਈ ਦੇਸ਼ ਵਿਦੇਸ਼ ਵਿੱਚ ਵਿੱਚ ਵਸਦੇ ਅਕਾਲ ਦੇ ਪੂਜਾਰੀ ਸਮੁੱਚੇ ਸਿੱਖ ਜਗਤ ਦਾ ਮੁੱਖ ਫਰਜ਼ ਬਣਦਾ ਹੈ ਕਿ ਉਹ ਇੱਕ ਮੁੱਠ ਹੋ ਕੇ ਦਿੱਲੀ ਕਮੇਟੀ ਦੀ ਇਸ ਘਿਣਾਉਣੀ ਕਰਤੂਤ ਦਾ ਵਿਰੋਧ ਕਰਨ ਅਤੇ ਕਥਾ ਬੰਦ ਕਰਾ ਕੇ ਖ਼ਾਲਸੇ ਹੋਣ ਦਾ ਸਬੂਤ ਦੇਣ । ਕਿਉਂਕਿ, ਇਹ ਸਭ ਕੁੱਝ ਆਰ.ਐਸ.ਐਸ ਦੀ ਗਿਣੀ ਮਿਥੀ ਸਾਜਸ਼ ਅਧੀਨ ਅਤੇ ਰਾਜਨੀਤਕ ਦਬਾ ਹੇਠ ਸਿੱਖਾਂ ਨੂੰ ਹਿੰਦੂ ਸਿੱਧ ਕਰਨ ਦੇ ਮਨਸੂਬੇ ਹਨ ।
ਜਗਤਾਰ ਸਿੰਘ ਜਾਚਕ. ਮੁਬਾਈਲ : 516 323 9188


02/10/16)
ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਪੰਜਾਬ ਸਿਆਂ !!
ਤੂੰ ਫਿਰਦਾਂ ਏਂ ਨ੍ਹੇਰੇ ਵਿੱਚ, ਪੰਜਾਬ ਸਿਆਂ ।
ਉਸਦੀ ਨਜਰ ਏ ਤੇਰੇ ਵਿੱਚ, ਪੰਜਾਬ ਸਿਆਂ ।
ਉਸਦੀਆਂ ਚਾਲਾਂ ਦੇ ਵਿੱਚ ਫਸਕੇ ਹਰ ਵਾਰੀ,
ਆ ਨਾ ਝਗੜੇ-ਝੇੜੇ ਵਿੱਚ, ਪੰਜਾਬ ਸਿਆਂ ।
ਤੇਰੀ ਵੱਖਰੀ ਹਸਤੀ ਤੋਂ ਉਹ ਚਿੜਦਾ ਏ,
ਚਾਹੁੰਦਾ ਰੱਖਣਾ ਘੇਰੇ ਵਿੱਚ, ਪੰਜਾਬ ਸਿਆਂ ।
ਨਾਨਕ ਵੇਲੇ ਤੋਂ ਹੀ ਸੱਚ ਦਾ ਦੁਸ਼ਮਣ ਹੈ,
ਤੱਕ ਲੈ ਪੰਧ ਲੰਬੇਰੇ ਵਿੱਚ, ਪੰਜਾਬ ਸਿਆਂ ।
ਤੈਨੂੰ ਮਾਰਨ ਦੀਆਂ ਸਕੀਮਾਂ ਘੜੀਆਂ ਨੇ,
ਚਾਣਕੀਆ ਨੇ ਡੇਰੇ ਵਿੱਚ, ਪੰਜਾਬ ਸਿਆਂ ।
ਅੱਧਾ ਤੇ ਤੂੰ ਪਹਿਲੋਂ ਉੱਜੜ ਚੁੱਕਾ ਏਂ,
ਤੱਕ ਤਾਂ ਚਾਰ ਚੁਫੇਰੇ ਵਿੱਚ, ਪੰਜਾਬ ਸਿਆਂ ।
ਜੰਗ ਹੋਵੇ ਨਾ ਹੋਵੇ ਪਰ ਬੰਬ ਡਿਗਣਗੇ,
ਤੇਰੇ ਰੈਣ ਵਸੇਰੇ ਵਿੱਚ, ਪੰਜਾਬ ਸਿਆਂ ।।
ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


02/10/16)
ਆਤਮਜੀਤ ਸਿੰਘ, ਕਾਨਪੁਰ

ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥
ਲੋਗਨ ਰਾਮੁ ਖਿਲਉਨਾ ਜਾਨਾਂ ॥1॥ ਪੰਨਾਂ 1158

ਅੱਜ ਕੌਮ ਦੇ ਆਗੂਆਂ ਨੇ ਸਿੱਖੀ ਨੂੰ ਇੱਕ ਪਹਿਰਾਵੇ ਤੱਕ ਸੀਮਿਤ ਕਰ ਦਿਤਾ ਹੈ, ਭਾਵੇਂ ਉਸ ਪਹਿਰਾਵੇ ਪਿੱਛੇ ਉਸ ਮਨੁੱਖ ਅੰਦਰ ਇੱਕ ਵੀ ਸਿੱਖੀ ਦਾ ਗੁਣ ਨਾ ਹੋਵੇ... ਜਿਵੇਂ ਕੀ ਕੋਈ ਮੱਥੇ 'ਤੇ ਤਿਲਕ, ਜਨੇਊ, ਧੋਤੀ ਪਾ ਕੇ ਪੰਡਿਤ ਨਹੀਂ ਹੋ ਜਾਂਦਾ... ਉਸ ਹੀ ਤਰ੍ਹਾਂ ਸਿਰਫ ਲੰਬੇ ਲੰਬੇ ਚੋਲੇ, ਕਿਰਪਾਨਾਂ ਧਾਰਣ ਕਰਨ ਨਾਲ ਹਰ ਕੋਈ ਸਿੱਖ ਨਹੀਂ ਹੋ ਜਾਂਦਾ।
ਅਸਲ ਵਿੱਚ ਤਾਂ ਸਿੱਖ ਉਹ ਹੈ, ਜਿਸਨੇ ਸਿੱਖੀ ਦੇ ਗੁਣਾਂ ਨੂੰ ਧਾਰਨ ਕੀਤਾ ਹੈ, ਭਾਵ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿਚ ਵੱਸਾ ਕੇ ਉਸਨੂੰ ਕਮਾਇਆ ਹੈ, ਗੁਰੂ ਦੇ ਦੱਸੇ ਰਾਹ 'ਤੇ ਚਲਿਆ ਹੈ।
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਪੰਨਾਂ 646
ਪਰ ਅੱਜ ਦਾ ਸਿੱਖ ਇੱਕ ਨੂੰ ਛੱਡ ਕੇ ਹੋਰਾਂ ਨਾਲ ਜੁੜ ਰਿਹਾ ਹੈ, ਭਾਵ ਮਨਮਤੀਆਂ ਗ੍ਰੰਥਾਂ ਨਾਲ ਜੁੜ ਰਿਹਾ ਹੈ, ਸਾਕਤ ਮਤੀਆਂ ਗ੍ਰੰਥ ਨਾਲ ਜੁੜ ਰਿਹਾ ਹੈ। ਗੁਰੂ ਹੁਕਮ ਹੈ, ਇੱਕ ਨੂੰ ਛੱਡ ਕੇ ਹੋਰਾਂ ਨਾਲ ਜੁੜਨ ਵਾਲਾ ਡੁਬਦਾ ਹੀ ਹੈ
ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥ ਪੰਨਾਂ 470
ਅੱਜ ਕੌਮ ਦੇ ਆਗੂਆਂ ਨੇ ਵਾਕਿਆ ਹੀ ਸਿੱਖੀ ਨੂੰ ਇੱਕ ਪਹਿਰਾਵੇ ਵਿੱਚ ਸੀਮਿਤ ਕਰ ਦਿਤਾ ਹੈ, ਇਹ ਜਦ ਕਿਸੀ ਸੇਵਦਾਰ ਜਾਂ ਗ੍ਰੰਥੀ ਦੀ ਭਰਤੀ ਵੀ ਕਰਦੇ ਹਨ ਤੇ ਉਸ ਹੀ ਆਧਾਰ 'ਤੇ ਕਰਦੇ ਹਨ, ਜੋ ਵੇਖਣ ਵਿੱਚ ਤਾਂ ਸਿੱਖੀ ਭੇਖ ਵਿਚ ਹੁੰਦੇ ਹਨ, ਪਰ ਅੰਦਰ ਗੁਣ ਅਣਮਤੀਆਂ ਗ੍ਰੰਥਾਂ ਦੇ ਹੁੰਦੇ ਹਨ, ਭਾਵ ਉਹ ਇੱਕ ਗੁਰੂ ਨਾਲ, ਇੱਕ ਵਿਚਾਰ ਨਾਲ ਨਾ ਜੋੜ ਕੇ, ਕਰਮਕਾਡਾਂ ਨਾਲ, ਹੋਰ ਗ੍ਰੰਥਾਂ ਦੀ ਵਿਚਾਰਧਾਰਾ ਨਾਲ ਜੋੜਦੇ ਹਨ...
ਜਿਵੇਂ ਕਿ ਬ੍ਰਾਹਮਣ ਪੰਡਿਤ ਦੇ ਪਹਿਰਾਵੇ ਵਿੱਚ ਹੋਰ ਤੇ ਹੋਰ ਕਰਮਕਾਂਡਾਂ ਨਾਲ ਜੋੜ ਦਾ ਹੈ, ਅੱਜ ਸਾਡੀ ਅੱਖਾਂ ਦੇ ਸਾਹਮਣੇ ਇਹ ਸਭ ਕੁੱਝ ਹੋ ਰਿਹਾ ਹੈ, ਤਾਂ ਵੀ ਅਸੀਂ ਅੱਖਾਂ ਬੰਦ ਕਰ ਕੇ ਬੈਠੇ ਹੋਏ ਹਾਂ, ਜੇ ਅਸੀਂ ਅੱਖਾਂ ਬੰਦ ਕਰ ਕੇ ਹੀ ਬੈਠੇ ਰਹੇ, ਤਾਂ ਉਹ ਦਿਨ ਦੂਰ ਨਹੀਂ, ਜਿਸ ਦਿਨ ਅਸੀਂ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥" ਤੋਂ ਕੋਹਾਂ ਦੂਰ ਹੋ ਜਾਵਾਂਗੇ।
ਜੇ ਅੱਖਾਂ ਹੁੰਦਿਆਂ ਹੋਏ ਵੀ ਅਸੀਂ ਅੰਨ੍ਹੇ ਬਣ ਕੇ ਬੈਠੇ ਰਹੀਏ ਤਾਂ ਕਮੀ ਸਾਡੇ ਅੰਦਰ ਹੀ ਹੈ...
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥158॥ ਪੰਨਾਂ 1372

ਆਤਮਜੀਤ ਸਿੰਘ, ਕਾਨਪੁਰ


25/09/16)
ਮਹਿੰਦਰ ਸਿੰਘ ਜੋਸ਼ ਦੀ ਪੁਸਤਕ, 'ਰੱਬ ਨੂੰ ਬਿਪਤਾ'

ਨਿਹਕਲੰਕੀ ਅਵਤਾਰ (ਪੰਨਾ 571 ਤੋਂ 610)
ਵਿਸ਼ਨੂੰ ਜੀ ਦੇ 24ਵੇਂ ਅਵਤਾਰ ਦੇ ਲੰਬੇ ਵਿਸਥਾਰਾਂ ਵਾਲੇ ਵੇਰਵੇ ਲਿਖਣ ਸਮੇਂ ਕਵੀ ਸ਼੍ਯਾਮ ਨੇ 40 ਸਫ਼ੇ ਕਾਲੇ ਕੀਤੇ ਹਨ ਅਤੇ ਇਸ ਕਾਂਡ ਵਿੱਚ ਇੱਕ ਬਹੁਤ ਹੀ ਵੱਡੀ ਗਿਣਤੀ ਵਾਲੇ 488 ਬੰਦ ਹਨ। ਸੰਭਲਪੁਰ ਦਾ ਇੱਕ ਚੰਡੀ–ਭਗਤ ਬ੍ਰਾਹਮਣ ਰੋਜ਼ਾਨਾ ਹੀ ਮੰਦਰ ਵਿੱਚ ਅਤੇ ਘਰ ਵਿੱਚ ਚੰਡੀ ਦੇਵੀ ਦੀ ਪੂਜਾ ਕਰਦਾ ਦੱਸਿਆ ਗਿਆ ਹੈ। ਉਸ ਬ੍ਰਾਹਮਣ ਦੀ ਪਤਨੀ ਉਸ ਦੀ ਵਫ਼ਾਦਾਰ ਨਹੀਂ ਸੀ। ਦੇਵੀ ਨੇ ਸੁੰਭ– ਨਿਸੁੰਭ ਆਦਿ ਕਈ ਦੈਂਤਾਂ ਨੂੰ ਮਾਰਿਆ ਸੀ। ਸੰਭਲਪੁਰ ਦਾ ਰਾਜਾ ਦੇਵੀ– ਪੂਜਾ ਦੇ ਬਹੁਤ ਖਿਲਾਫ਼ ਦੱਸਿਆ ਗਿਆ ਹੈ। ਉਸ ਨੇ ਆਪਣੇ ਅਹਿਲਕਾਰਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਇਸ ਦੇਵੀ–ਭਗਤ ਬ੍ਰਾਹਮਣ ਨੂੰ ਮਾਰ ਦੇਣ। ਜੱਗਾਂ, ਹਵਨਾਂ, ਵੇਦ–ਪਾਠਾਂ ਤੇ ਬ੍ਰਾਹਮਣਾਂ ਨੂੰ ਦਾਨ ਦੇਣ ਸਬੰਧੀ ਪੁਰਾਣਕ ਕਰਮ–ਕਾਂਡ ਬੰਦ ਹੋ ਜਾਣ ਕਾਰਨ ਧਰਤੀ ਕੰਬਣ ਲਗ ਪਈ ਸੀ ਅਤੇ ਵਿਪ੍ਰਨੀ ਮੱਤ ਦੇ ਵੱਡੇ ਨਿਯਮ ਜਾਂ ਅਸੂਲ ਤੇ ਸਾਧਨ ਹੀ ਇਹੋ ਚੀਜ਼ਾਂ ਸਨ। ਵਿਸ਼ਨੂੰ ਜੀ ਨੇ ਨਿਹਕਲੰਕ ਰੂਪ ਵਿੱਚ 24ਵਾਂ ਅਵਤਾਰ ਲੈਣ ਦਾ ਫ਼ੈਸਲਾ ਕੀਤਾ। ਫ਼ੈਸਲਾ ਹੀ ਨਹੀਂ ਕੀਤਾ ਬਲਕਿ ਪਰਗਟ ਹੀ ਹੋ ਗਏ। ਨਿਹਕਲੰਕ ਜੀ ਜਨਮੇ ਨਹੀਂ ਸਨ; ਉੁਤੋਂ ਉਤਰੇ ਜਾਂ ਆਸਮਾਨੋਂ ਡਿਗੇ ਪ੍ਰਤੀਤ ਹੁੰਦੇ ਹਨ। ਉਹ 450 ਫੁਟ ਉਚੇ ਖ਼ੂਬਸੂਰਤ ਘੋੜੇ ਤੇ ਬੈਠੇ ਹੋਏ ਤੇ ਸ਼ਾਇਦ ਜੰਮੇ– ਜਮਾਏ ਹੋਏ ਹੀ ਕਵੀ ਸ਼੍ਯਾਮ ਨੂੰ ਟਕਰ ਪਏ ਸਨ ਇਸ ਲਈ ਇਸ ਅਵਤਾਰ ਦੇ ਮਾਤਾ ਪਿਤਾ ਅਤੇ ਖ਼ਾਨਦਾਨੀ ਬਾਰੇ ਕੁੱਝ ਪਤਾ ਨਹੀਂ ਚਲ ਸਕਿਆ। ਰਾਜੇ ਦੇ ਅਹਿਲਕਾਰ ਬ੍ਰਾਹਮਣ ਨੂੰ ਦੇਵੀ ਦੇ ਮੰਦਰ ਲੈ ਗਏ ਅਤੇ ਉਸ ਦੇ ਸਿਰ ਤੇ ਤਲਵਾਰ ਘੁਮਾਈ। ਐਨ ਉਸੇ ਵੇਲੇ ਨਿਹਕਲੰਕ ਅਵਤਾਰ ਇੱਕ ਬਹੁਤ ਸੁੰਦਰ ਪੁਰਖ ਦੇ ਰੂਪ ਵਿੱਚ ਆਪਣੇ ਖ਼ੂਬਸੂਰਤ ਪਰ ਦੁਰਲਭ ਕਿਸਮ ਦੇ ਘੋੜੇ ਉੁਤੇ ਬੈਠੇ ਪ੍ਰਗਟ ਹੋ ਜਾਂਦੇ ਹਨ। ਇਹ ਘੋੜਾ ਪੂਰੀ ਤਰ੍ਹਾਂ ਗ਼ੈਰ– ਕੁਦਰਤੀ ਕਿਸਮ ਦਾ ਇੱਕੋ–ਇੱਕ ਖ਼ੂਬਸੂਰਤ ਜਾਨਵਰ ਸੀ ਜੋ ਲਿਖਾਰੀ ਵਲੋਂ ਮਨੁੱਖਾਂ ਦੀ ਤਰ੍ਹਾਂ ਖ਼ੂਬਸੂਰਤ ਦੱਸਿਆ ਗਿਆ ਹੈ।
ਇਸ ਪਿਛੋਂ ਇਸ ਅਵਤਾਰ ਦੇ ਜੰਗ ਦਾ ਭੀ ਉਹੀ ਪਹਿਲੇ ਵਾਲਾ ਘਿਸਿਆ–ਪਿਟਿਆ ਤਰੀਕਾ ਤੇ ਉਹੋ ਜਿਹਾ ਹੀ ਅਤਿ–ਉਕਤੀਆਂ ਭਰਿਆ ਬਿਆਨ ਹੈ। ਫਿਰ ਇਸ ਪਿਛੋਂ ਲੱਖਾਂ ਹਾਥੀਆਂ, ਘੋੜਿਆਂ, ਰੱਥਾਂ ਤੇ ਸਿਪਾਹੀਆਂ ਨਾਲ ਤਬਾਹੀਆਂ ਭਰਿਆ ਜੰਗ।
ਅਖ਼ੀਰ ਸੰਭਲਪੁਰ ਦਾ ਰਾਜਾ ਮਾਰਿਆ ਗਿਆ। ਇਹ ਕਿਵੇਂ ਹੋ ਸਕਦਾ ਸੀ ਕਿ ਵਿਸ਼ਨੂੰ ਜੀ ਦਾ 24ਵਾਂ ਅਵਤਾਰ ਜਨਮ ਲੈ ਲਵੇ ਜਿਸ ਪਾਸ ਅਰਬਾਂ, ਖਰਬਾਂ ਫ਼ੌਜਾਂ, ਹਾਥੀ, ਰੱਥ ਤੇ ਘੋੜੇ ਹੋਣ, ਇੱਕ ਗੁੰਮਨਾਮ ਜਿਹੇ ਪਿੰਡ ਸੰਭਲਪੁਰ ਦੇ ਇੱਕ ਨਿਕੇ ਜਿਹੇ ਰਾਜੇ ਨੂੰ ਨਾ ਮਾਰ ਸਕੇ? ਚੰਡੀ ਦੇਵੀ ਦਾ ਵਿਰੋਧ ਕਰਨ ਵਾਲੇ ਸੰਭਲਪੁਰ ਦੇ ਗੁੰਮਨਾਮ ਰਾਜੇ ਦੇ ਮਾਰੇ ਜਾਣ ਦੇ ਨਤੀਜੇ ਦੇ ਤੌਰ ਤੇ ਲੋਕਾਂ ਨੇ ਚੰਡੀ ਦੇਵੀ ਦੀ ਪੂਜਾ ਆਰੰਭ ਕਰਨੀ ਹੀ ਕਰਨੀ ਸੀ ਅਤੇ ਉਹਨਾਂ ਨੇ ਚੰਡੀ ਦੀ ਪੂਜਾ ਤੇ ਮਾਣਤਾ ਆਰੰਭ ਕਰ ਦਿੱਤੀ। ਬ੍ਰਾਹਮਣਾਂ ਨੂੰ ਦਾਨ, ਜੱਗਾਂ ਦੇ ਆਯੋਜਨ, ਹਵਨ, ਆਰਤੀਆਂ, ਵੇਦ ਪਾਠ ਆਦਿਕ ਸਭ ਬ੍ਰਾਹਮਣੀ ਕਰਮ–ਕਾਂਡ ਸ਼ਰੂ ਹੋ ਗਏ।
ਉਂਝ ਇਸ ਚੀਜ਼ ਦਾ ਇਸ ਕਾਂਡ ਵਿੱਚ ਬਿਓਰਾ ਨਹੀਂ ਲੱਭਦਾ ਕਿ ਇਹ ਨਿਹਕਲੰਕ ਅਵਤਾਰ ਆਖ਼ਿਰ ਕਿਹੜੀ ਬਲਾ ਸੀ ਤੇ ਉਸ ਨਾਲ ਸਬੰਧਤ ਬਾਕੀ ਜਾਣਕਾਰੀ ਕੀ ਹੈ। ਨਿਹਕਲੰਕ ਅਵਤਾਰ ਨੇ ਤਲਵਾਰ ਕੀ ਹੱਥ ਵਿੱਚ ਫੜੀ ਸੀ ਕਿ ਸਭ ਵਿਰੋਧੀ ਫ਼ੌਜਾਂ ਜਾਣੋ ਦੇਖਦਿਆਂ ਹੀ ਨੱਠ ਗਈਆਂ ਸਨ। ਤਫ਼ਸੀਲ, ਤਸ਼ਰੀਹ, ਤਸ਼ਖ਼ੀਸ ਸਬੰਧੀ ਟਿੱਪਣੀਆਂ
(1) ਅਵਤਾਰਾਂ ਸਬੰਧੀ ਫ਼ਲਸਫ਼ਾ ਬਿਲਕੁਲ ਹੀ ਆਧਾਰ–ਵਿਹੂਣਾ ਹੈ ਅਤੇ ਬਹੁ–ਗਿਣਤੀ ਅਵਤਾਰ ਦਰਅਸਲ ਬੇ–ਬੁਨਿਆਦ, ਮਨ–ਘੜਤ ਅਤੇ ਕਾਲਪਨਿਕ ਜਿਹੀਆਂ ਹਸਤੀਆਂ ਹਨ। ਇਤਨੀ ਵੱਡੀ ਤੇ ਨਿਰੋਲ ਨੰਗੀ– ਚਿੱਟੀ ਗੱਪ ਨੂੰ ਕਿਵੇਂ ਹਜ਼ਮ ਕੀਤਾ ਜਾ ਸਕਦਾ ਹੈ ਕਿ ਅਰਜਨ ਵਿਸ਼ਨੂੰ ਜੀ ਦਾ 22ਵਾਂ ਅਵਤਾਰ ਸੀ? ਵਿਸ਼ਨੂੰ ਜੀ ਦੀ ਕਾਲਪਨਿਕਤਾ ਬਾਰੇ ਜੇ ਉਜ਼ਰ ਨਾਂਹ ਵੀ ਕਰੀਏ ਤਦ ਵੀ ਘੜੇ ਜਿੱਡੀ ਇਹ ਸੱਚਾਈ ਤਾਂ ਸਾਮਰਤਖ ਹੀ ਹੈ ਕਿ ਕਿਸੇ ਹੋਰ ਬ੍ਰਾਹਮਣੀ ਪੁਸਤਕ ਵਿੱਚ ਅਰਜਨ ਨੂੰ ਵਿਸ਼ਨੂੰ ਜੀ ਦਾ ਅਵਤਾਰ ਨਹੀਂ ਕਿਹਾ ਗਿਆ ਅਤੇ ਨਾ ਹੀ ਅਰਜਨ ਦਾ ਕੋਈ ਐਸਾ ਕਥਨ ਸਾਹਮਣੇ ਆਇਆ ਹੈ ਕਿ ਜਿਸ ਵਿੱਚ ਉਹ ਕਹਿ ਰਿਹਾ ਹੋਵੇ ਕਿ ਉਹ ਅਵਤਾਰ ਸੀ ਜਾਂ ਉਸਨੂੰ ਅਵਤਾਰ ਮੰਨਿਆ ਜਾਏ।
(2) ਅਰਜਨ ਅਵਤਾਰ ਦੀ ਜਨਮ ਕਥਾ ਵਿੱਚ ਉਸਦੀ ਪੈਦਾਇਸ਼ ਜਾਂ ਜਨਮ ਨੂੰ ਨਾਜਾਇਜ਼ ਜਾਂ ਗ਼ੈਰ–ਵਾਜਬ ਦਸਿਆ ਗਿਆ ਹੈ ਅਤੇ ਉਸ ਆਧਾਰ ਤੇ ਇਹ ਹਸਤੀ ਬਹੁਤੀ ਫ਼ਖਰ–ਯੋਗ ਨਹੀਂ ਬਣਦੀ ਕਿਉਂਕਿ ਇਹ ਕੁੰਤੀ ਦੀ ਕੁਖ ’ਚੋਂ ਦੇਵਰਾਜ ਇੰਦ੍ਰ ਦੇ ਨਾਜਾਇਜ਼ ਸਬੰਧ ਹੋ ਜਾਣ ਤੇ ਪੈਦਾ ਹੋਇਆ ਸੀ। ਇਸ ਭਾਂਤ ਦੇ ਜਨਮ ਕਾਰਨ ਇਸ ਦੀ ਕਹਾਣੀ ਸਮਾਜਕ ਤੇ ਪਰਵਾਰਕ ਸਬੰਧਾਂ ਦੀ ਪਵਿਤ੍ਰਤਾ ਨੂੰ ਮਹੱਤਵ– ਪੂਰਨ ਸਮਝਣ ਵਾਲੇ ਲੋਕਾਂ ਨੂੰ ਬਹੁਤਾ ਉਤਸ਼ਾਹ ਨਹੀਂ ਦੇ ਸਕਦੀ।
(3) ਇਸ ਕਾਂਡ ਵਿੱਚ ਬੜੇ ਅਜੀਬ ਢੰਗ ਨਾਲ ਇਹ ਅੰਕਿਤ ਕੀਤਾ ਗਿਆ ਹੈ ਕਿ ਅਰਜਨ ਨੇ ਦੁਰਯੋਧਨ ਨੂੰ ਮੁਕਤ ਕੀਤਾ। ‘‘ ਕਿਵੇਂ ?’’ ਇਹ ਦਸਣਾ ਇਹਨਾਂ ਪੁਰਾਣ–ਵਾਦੀਆਂ ਦੇ ਵੱਸ ਦੀ ਗੱਲ ਨਹੀਂ। ਇਸ ਕਾਂਡ ਵਿੱਚ ਬੇ–ਤਰਤੀਬੇ ਜਿਹੇ ਢੰਗ ਨਾਲ ਲਿਖਿਆ ਗਿਆ ਹੈ ਕਿ ਇਸ ਅਵਤਾਰ ਨੇ ਕ੍ਰਿਸ਼ਨ ਜੀ ਨੂੰ ਵੀ ਪ੍ਰਸੰਨ ਕੀਤਾ ਸੀ। ਕਵੀ ਵਲੋਂ ਗੱਲ ਖੋਲ੍ਹ ਕੇ ਨਹੀਂ ਦਸੀ ਗਈ । ਅਰਜਨ ਵਲੋਂ ਗੰਗਾ–ਪੁੱਤਰ ਭੀਸ਼ਣ ਤੇ ਸੂਰਜ–ਪੁੱਤਰ ਕਰਨ (ਜੋ ਅਰਜਨ ਦਾ ਉਸ ਦੀ ਤਰ੍ਹਾਂ ਹੀ ਨਾਜ਼ਾਇਜ਼ ਤੌਰ ਤੇ ਕੁੰਤੀ ਅਤੇ ਸੂਰਜ ਦੇਵਤੇ ਦੇ ਸੰਜੋਗ ਨਾਲ ਪੈਦਾ ਹੋਇਆ ਭਰਾ ਸੀ) ਨੂੰ ਵੀ ਮਾਰਿਆ ਗਿਆ ਹੈ। ਵੈਸੇ ਇਹ ਦੋਵੇਂ ਸੂਰਬੀਰ ਮਹਾਂਭਾਰਤ ਦੇ ਜੁੱਧ ਵਿੱਚ ਪਹਿਲਾਂ ਹੀ ਮਾਰੇ ਜਾ ਚੁੱਕੇ ਸਨ।
(4) ਇਸ ਅਵਤਾਰ ਦੀ ਕਹਾਣੀ ਵਿੱਚ ਦਸਿਆ ਗਿਆ ਕਿ ਅਰਜਨ ਨਾਮ ਦੇ ਪਾਂਡਵ ਵਲੋਂ ਦੇਵਰਾਜ ਇੰਦ੍ਰ ਨਾਮ ਦੀ ਇੱਕ ਕਾਲਪਨਿਕ ਹਸਤੀ ਅਤੇ ਉਸ ਦੇ ਕਾਲਪਨਿਕ ਜੋਧੇ ਮਾਰੇ ਗਏ ਸਨ ਅਤੇ ਇਸਨੇ ਇੱਕ ਹੋਰ ਕਾਲਪਨਿਕ ਹਸਤੀ ਰੁਦ੍ਰ ਅਵਤਾਰ ਨਾਲ ਵੀ ਜੰਗ ਕੀਤਾ ਸੀ ਅਤੇ ਕਾਲਪਨਿਕ ਰੁਦ੍ਰ ਨੇ ਅਰਜਨ ਨੂੰ ਇੱਕ ਕਾਲਪਨਿਕ ਵਰ ਵੀ ਦਿੱਤਾ ਸੀ। ਜੰਗ ਵਿੱਚ ਹਾਰੇ ਹੋਏ ਰੁਦ੍ਰ ਵਲੋਂ ਪ੍ਰਾਪਤ ਹੋਏ ਵਰ ਦਾ ਫ਼ਿਰ ਕਿਆ ਕਹਿਣਾ! ਫ਼ਿਰ ਕਾਲਪਨਿਕ ਗੰਧੱਰਬਰਾਜ ਨੂੰ ਸਾੜ੍ਹਨ ਅਤੇ ਕਾਲਪਨਿਕ ਖਾਂਡਵ ਬਣ ਵਿੱਚ ਲਗੀ ਹੋਈ ਕਾਲਪਨਿਕ ਅੱਗ ਨੂੰ ਕਾਲਪਲਿਕ ਇੰਦ੍ਰ ਦੀ ਮੁਹਲੇਧਾਨ ਬਰਖਾ ਤੋਂ ਕਾਲਪਨਿਕ ਤੀਰਾਂ ਰਾਹੀਂ ਬਚਾਉਣ ਦੀ ਕੀ ਉਪਮਾ ਕੀਤੀ ਜਾਏ?
(5) ਬੌਧ ਅਵਤਾਰ ਦੇ ਵੇਰਵੇ ਦਿੰਦਿਆਂ ਇਸ ਸ਼ਰਾਰਤੀ ਤੇ ਫ਼ਿਰਕੂ ਸ਼੍ਯਾਮ ਨੇ ਮਹਾਤਮਾ ਬੁੱਧ ਨੂੰ ਜਾਣ–ਬੁਝ ਕੇ ਬਹੁਤ ਹੀ ਛੁਟਿਆਇਆ ਹੋਇਆ ਹੈ। ਲਿਖਾਰੀ ਨੇ ਇਸ ਅਵਤਾਰ ਦੇ ਸਾਰੇ ਹੀ ਵੇਰਵੇ ਤਿੰਨ ਬੰਦਾਂ ਵਿੱਚ ਮੁਕਾ ਦਿੱਤੇ ਹਨ ਜਦ ਕਿ ਬੁੱਧ ਜੀ ਦਾ ਹਿੰਦੋਸਤਾਨ ਦੇ ਇਤਿਹਾਸ ਵਿੱਚ, ਸੰਸਾਰ ਦੇ ਧਰਮਾਂ ਦੇ ਇਤਿਹਾਸ ਵਿੱਚ ਅਤੇ ਧਰਮ ਰਾਹੀਂ ਇਖ਼ਲਾਕੀ ਗੁਣਾਂ ਦੇ ਪ੍ਰਚਾਰ ਦੇ ਇਤਿਹਾਸ ਵਿੱਚ ਬਹੁਤ ਹੀ ਜ਼ਿੱਕਰ–ਯੋਗ ਅਸਥਾਨ ਹੈ। ਸ਼੍ਯਾਮ ਵਲੋਂ ਗੌਤਮ ਬੁੱਧ ਬਾਰੇ ਇਹ ਲਿਖਣਾ ਕਿ ਉਸਦਾ ਕੋਈ ਰੂਪ, ਰੇਖ, ਪਿੰਡ, ਖ਼ਾਨਦਾਨ ਆਦਿਕ ਨਹੀਂ ਸਨ, ਬੜਾ ਵੱਡਾ ਅਤੇ ਕੁਫ਼ਰ ਅਤੇ ਕੁਹਝਾ ਝੂਠ ਹੈ। ਗੌਤਮ ਬੁੱਧ ਬਾਰੇ ਸਾਰੀ ਭਰੋਸੇ–ਯੋਗ ਜਾਣਕਾਰੀ ਇਤਿਹਾਸਕ ਤੌਰ ਵੀ ਉਪਲੱਬਧ ਹੈ।
ਗੌਤਮ ਬੁੱਧ ਜਾਤੀ–ਪਾਤੀ ਵਾਲੇ ਵਿਤਕਰਿਆਂ ਦੇ ਹੀ ਨਹੀਂ, ਬਲਕਿ ਉਹ ਸਾਰੇ ਹੀ ਬ੍ਰਾਹਮਣੀ ਕਰਮ–ਕਾਂਡਾਂ ਦੇ ਵੀ ਸਖ਼ਤ ਖ਼ਿਲਾਫ਼ ਸਨ, ਪਰ ਗੁੱਝੀ ਮਾਰ ਦੁਆਰਾ ਕਿਸੇ ਵੀ ਸ਼ਖਸੀਅਤ ਨੂੰ ਹੌਲਾ, ਹਲਕਾ ਜਾਂ ਨਗੂਣਾ ਬਣਾ ਕੇ ਰੱਖ ਦੇਣ ਦੀਆਂ ਸਾਜਿਸ਼ਾਂ ਦਾ ਮਾਹਿਰ ਤੇ ਅਤਿ ਚਤੁਰ ਵਿਪ੍ਰ ਇਤਨਾ ਖ਼ਤਰਨਾਕ ਕਲਾਕਾਰ ਸੀ ਕਿ ਅਸਲੀਅਤ ਤਕ ਪਹੁੰਚ ਸਕਣ ਦੇ ਸਾਰੇ ਦੇ ਸਾਰੇ ਰਸਤੇ ਆਪਣੇ ਝੂਠ ਤੇ ਗ਼ਲਤ–ਫ਼ਹਿਮੀਆਂ–ਗ੍ਰਸਤ ਪ੍ਰਚਾਰ ਦੀ ਬੇਆਵਾਜ਼ ਲਾਠੀ ਨਾਲ ਰੋਕ ਛੱਡਦਾ ਸੀ।
ਮਹਾਤਮਾ ਬੁੱਧ ਵਰਗੇ ਆਪਣੇ ਕਟੱੜ–ਵਿਰੋਧੀ ਨੂੰ ਆਪਣੇ ਹੀ ਮੱਤ ਦਾ 23ਵਾਂ ਅਵਤਾਰ ਮਾਤਰ ਮੰਨ ਲੈਣ ਨਾਲ ਉਸਨੇ ਕੁਦਰਤੀ ਤੌਰ ਤੇ ਆਪਣੇ ਸਾਜਿਸ਼ੀ ਢੰਗਾਂ ਨਾਲ ਇਹ ਹੱਕ ਜਿਹੇ ਹੀ ਪ੍ਰਾਪਤ ਕਰ ਲਏ ਕਿ ਉਹ ਮਹਾਤਮਾ ਬੁੱਧ ਦੇ ਸਿਧਾਂਤਾਂ ਦੀ ਜਿਵੇਂ ਚਾਹੇ ਵਿਆਖਿਆ ਕਰ ਸਕਦਾ ਹੈ ਤੇ ਜਿਵੇਂ ਚਾਹੇ ਉਹਨਾਂ ਨੂੰ ਬਦਲ ਕੇ ਰਖ ਸਕਦਾ ਹੈ ਜਾਂ ਬਿਲਕੁਲ ਉਲਟੇ ਰੂਪ ਵਿੱਚ ਹੀ ਪੇਸ਼ ਕਰ ਸਕਦਾ ਹੈ। ਬੁੱਧ ਜੀ ਬਾਰੇ ਇਹ ਕਾਰਜ ਉਸਨੇ ਬਹੁਤ ਹੀ ਕਾਮਯਾਬੀ ਨਾਲ ਕਰ ਲਿਆ ਸੀ। ਵਿਪ੍ਰ ਪ੍ਰਚਰਕਾਂ ਨੇ ਸਪੱਸ਼ਟ ਰੂਪ ਵਿੱਚ ਆਪਣੇ ਇਸ ਕੱਟੜ ਵਿਰੋਧੀ ਪਰ ਵੱਡੇ ਸੁਧਾਰਕ ਦੀਆਂ ਮੂਰਤੀਆਂ ਬਣਾ ਕੇ ਆਪਣੇ ਮੰਦਰਾਂ ਵਿੱਚ ਟਿਕਾ ਲਈਆਂ ਸਨ ਅਤੇ ਬੁੱਧ ਜੀ ਦੇ ਸਿਧਾਂਤਾਂ ਦੀ ਦੁਰ–ਵਿਆਖਿਆ
(mis-interpretation) ਕਰ–ਕਰ ਕੇ ਬੁੱਧ ਜੀ ਦੇ ਸ਼ਰਧਾਲੂਆਂ ਸਮੇਤ ਸਭ ਨੂੰ ਵੱਡੀ ਦੁਬਿਧਾ ਅਤੇ ਗ਼ਲਤ–ਫ਼ਹਿਮੀਆਂ ਦੇ ਟੋਏ ਵਿੱਚ ਸੁੱਟ ਦਿੱਤਾ। ਬਿਲਕੁਲ ਇਹੋ ਜਿਹੀ ਕਾਰਵਾਈ ਹੀ ਅਜ ਉਹ ਵਿਪ੍ਰ ਪ੍ਰਚਾਰਕ ਆਰ.ਐਸ.ਐਸ. ਆਦਿਕ ਸੰਸਥਾਂਵਾਂ ਦੀ ਅਗਵਾਈ ਹੇਠ ਸਿੱਖ ਮੱਤ ਵਿਰੁੱਧ ਪਾ ਰਿਹਾ ਹੈ।
(6) ਵਿਸ਼ਨੂੰ ਜੀ ਦਾ 24ਵਾਂ ਅਵਤਾਰ ਭਾਵ ਨਿਹਕਲੰਕੀ ਅਵਤਾਰ ਕਿਵੇਂ ਜੰਮਿਆ ਅਤੇ ਕਿਸਦੇ ਘਰ ਜਨਮਿਆ ਆਦਿਕਾਂ ਦਾ ਜ਼ਿੱਕਰ ਕਰਨ ਦੀ ਥਾਂ ਇੱਕ ਬ੍ਰਾਹਮਣ ਦੇਵੀ ਭਗਤ ਉਤੇ ਬਿਪਤਾ ਪੈਣ ਸਾਰ ਹੀ ਨਿਹਕਲੰਕੀ ਅਵਤਾਰ ਦੁਰਲਭ ਕਿਸਮ ਦੇ ਘੋੜੇ ਤੇ ਬੈਠੇ ਹੋਏ ਪ੍ਰਗਟ ਹੋ ਗਿਆ। 450 ਫੁਟ ਉਚੇ ਘੋੜੇ ਦੀ ਕਲਪਨਾ ਇੱਕ ਵਾਰ ਤਾਂ ਹਰ ਪਾਠਕ ਨੂੰ ਇਹ ਸੋਚਣ ਤੇ ਮਜਬੂਰ ਕਰਦੀ ਹੈ ਕਿ ਕਵੀ ਸ਼੍ਯਾਮ ਦਾ ਦਿਮਾਗ਼ੀ ਮੁਆਇਨਾ ਕਿਹੜੀ ਮਾਨਸਕ ਰੋਗਾਂ ਵਾਲੀ ਮੈਡੀਕਲ ਸੰਸਥਾ ਤੋਂ ਕਰਵਾਇਆ ਜਾਏ। 450 ਫੁਟ ਉਚਾਈ ਵਾਲੇ ਖ਼ੂਬਸੂਰਤ ਘੋੜੇ ਤੇ ਬੈਠੇ ਹੋਏ ਰੇਡੀ–ਮੇਡ ਨਿਹਕਲੰਕੀ ਅਵਤਾਰ ਨੇ ਬੇਸ਼ੁਮਾਰ ਹਾਥੀਆਂ, ਘੋੜਿਆਂ, ਰੱਥਾਂ ਅਤੇ ਪੈਦਲ ਫ਼ੌਜਾਂ ਸਹਿਤ ਜਗਤ ਦੇ ਲੋਕਾਂ ਨੂੰ ਆ ਦੀਦਾਰ ਦਿੱਤੇ ਸਨ।
(7) 488 ਬੰਦਾਂ ਵਾਲੀ ਇਸ ਲੰਬੀ ਅਵਤਾਰ ਕਥਾ ਵਿੱਚੋਂ ਇਸ ਸ਼ੈਤਾਨ ਸਾਕਤ ਕਵੀ ਸ਼੍ਯਾਮ ਬਾਰੇ ਬਹੁਤ ਸਾਰੀਆਂ ਗੱਲਾਂ ਆਪ ਮੁਹਾਰੇ ਹੀ ਪੂਰੀ ਤਰ੍ਹਾਂ ਖੁਲ੍ਹ ਗਈਆਂ ਹਨ। ਜਾਤ–ਪਾਤੀ ਵਿਤਕਰਿਆਂ ਦੇ ਗੰਦੇ ਚਿੱਕੜ ਨਾਲ ਪੂਰੀ ਤਰ੍ਹਾਂ ਲਿਬੜਿਆ ਹੋਇਆ ਕਰਮ–ਕਾਂਡੀ ਸਾਕਤੀ ਬ੍ਰਾਹਮਣ ਆਪਣੀ ਨਾਕਸ ਬੁਧੀ ਅਤੇ ਅਤਿ ਗੰਦੇ ਅਰ ਗੁਰਮਤਿ– ਵਿਰੋਧੀ ਵਿਚਾਰਾਂ ਸਹਿਤ ਸਪੱਸ਼ਟ ਉਘੜ ਆਉਂਦਾ ਹੈ।
ਗੁਰਮਤਿ ਵਿਚਾਰਧਾਰਾ ਨੇ ਸਪੱਸ਼ਟ ਤੌਰ ਤੇ ਬੇਬਾਕੀ ਨਾਲ ਦਸਿਆ ਹੈ – ‘‘ਸਭਨਾ ਜੀਆਂ ਕਾ ਇਕੁ ਦਾਤਾ’’ (2) ਅਤੇ ਬੁਲੰਦ ਆਵਾਜ਼ ਨਾਲ ਸਭ ਨੂੰ ਕੰਨ੍ਹ ਖੋਲ੍ਹ ਕੇ ਸੁਣਨ ਦੀ ਤਾਕੀਦ ਕੀਤੀ ਹੈ – ‘‘ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ’’ (1349) ਅਤੇ ਇਸ ਸਿਧਾਂਤ ਤੋਂ ਥੋੜੀ ਜਿਹੀ ਥਿੜਕਣਾ ਨੂੰ ਵੀ ਗੁਰਮਤਿ ਨੇ ਬਰਦਾਸ਼ਤ ਕਰਨ ਤੋਂ ਸਦਾ ਸਾਫ਼ ਇਨਕਾਰ ਕੀਤਾ, ਯਥਾ:–
ਜਾਤਿ ਕਾ ਗਰਬੁ ਨ ਕਰੀਅਹੁ ਕੋਈ॥
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥
ਇਸੁ ਗਰਬ ਤੇ ਚਲਹਿ ਬਹੁਤ ਵਿਕਾਰਾ॥(ਮ: 3, 1128 )
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥
ਬਾਮਨ ਕਹਿ ਕਹਿ ਜਨਮੁ ਮਤ ਖੋਏ॥1॥ ਰਹਾਉ॥
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀਂ ਆਇਆ॥ (ਕਬੀਰ ਜੀ, 324 )

ਚੌਬੀਸ ਅਵਤਾਰਾਂ ਦੀ ਰਚਨਾ ਦਾ ਕਰਤਾ ਸਾਕਤ ਕਵੀ ਸ਼੍ਯਾਮ ਜਾਤਿ–ਪਾਤੀ ਵਿਤਕਰਿਆਂ ਦਾ ਕਟੜ ਹਾਮੀ ਹੈ ਅਤੇ ਉਸ ਤੋਂ ਉਲਟ ਪ੍ਰਚਲਨ ਉਸਨੂੰ ਪੂਰੀ ਤਰ੍ਹਾਂ ਸਖ਼ਤ ਧਰਮ–ਵਿਰੋਧੀ ਲਗਦਾ ਹੈ। ਗੁਰੂ ਨਾਨਕ ਪਾਤਿਸ਼ਾਹ ਨੇ ਜਾਤਿ–ਪਾਤੀ ਤੇ ਸੁੱਚ–ਭਿਟ ਦੇ ਵਿਤਕਰਿਆਂ ਨੂੰ ਅਸਰਦਾਰ ਖੋਰਾ ਲਗਾਉਣ ਲਈ ਸਿੱਖਾਂ ਵਿੱਚ ਸਾਂਝੇ ਲੰਗਰਾਂ ਦੀ ਪ੍ਰਥਾ ਤੋਰੀ ਸੀ। ਦਸਵੇਂ ਨਾਨਕ, ਗੁਰੂ ਦਸਮੇਸ਼ ਨੇ ਇੱਕੋ ਅੰਮ੍ਰਿਤੀ ਬਾਟੇ ਨੂੰ ਸਭ ਦਾ ਮੂੰਹ ਲਗਵਾ ਕੇ ਅੱਡ–ਅੱਡ ਉਚੀਆਂ ਨੀਵੀਆਂ ਅਖਵਾਉਣ ਵਾਲੀਆਂ ਜਾਤਾਂ ਦੇ ਮਨਾਂ ’ਚੋਂ ਜਾਤਿ–ਪਾਤੀ ਨਾਲ ਸਬੰਧਤ ਦੁਬਿਧਾ ਵਾਲੀ ਨਾਕਸ ਵਿਚਾਰਧਾਰਾ ਨੂੰ ਜੜ੍ਹੋਂ ਹੀ ਵੱਢ–ਟੁਕ ਛੱਡਿਆ ਸੀ।
ਨਿਹਕਲੰਕੀ ਅਵਤਾਰ ਦਾ ਲਿਖਾਰੀ ਸ਼੍ਯਾਮ ਥਾਂ–ਥਾਂ ਆਪਣੇ ਆਪ ਨੂੰ ਜਾਤ–ਪਾਤੀ ਵਿਤਕਰਿਆਂ ਦਾ ਕਟੱੜ ਹਾਮੀ ਜ਼ਾਹਿਰ ਕਰਦਾ ਹੈ। ਇਹਨਾਂ ਵਿਤਕਰਿਆਂ ਨੂੰ ਕਿਸੇ ਤਰ੍ਹਾਂ ਵੀ ਟੁਟਦਿਆਂ ਦੇਖ ਸਕਣਾ ਇਸ ਸਾਕਤ ਕਵੀ ਦੇ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ। ਇਸ ਸਵਾਲ ਉਤੇ ਉਸਦੇ ਬੇਹੱਦ ਵਿਗੜਦੇ ਦਿਮਾਗ਼ੀ ਤਵਾਜ਼ਨ ਨੂੰ ਦੇਖ ਕੇ ਸੁਤੇ ਹੀ ਸਾਬਤ ਹੁੰਦਾ ਹੈ ਕਿ ਜੋ ਲੋਕ ਵੀ ਗੁਰੂ ਦਸਮੇਸ਼ ਨੂੰ ਇਸ ਅਤਿ ਦੀ ਨਾਕਸ ਸਾਕਤੀ ਪੁਸਤਕ ਦਾ ਕਰਤਾ ਮੰਨ ਬੈਠੇ ਹਨ, ਉਹ ਬਹੁਤ ਵੱਡੇ ਭੁਲੇਖੇ ਦਾ ਸ਼ਿਕਾਰ ਹੋਏ ਪਏ ਹਨ।
ਪ੍ਰਤੱਖ ਨੂੰ ਪ੍ਰਮਾਣ ਦੀ ਕਦੀ ਲੋੜ ਨਹੀਂ ਪਈ। ਜਾਤ–ਪਾਤੀ ਵਿਤਕਰਿਆਂ ਅਰ ਤੁਫ਼ਰਕਾਤ ਦੇ ਕਿਲ੍ਹੇ ਦੀਆਂ ਰੇਤ ਨਿਰਮਿਤ ਕੰਧਾਂ ਦੀ ਰੇਤ ਦੇ ਕਿਰ–ਕਿਰ ਪੈਣ ਨਾਲ ਇਸ ਲਿਖਾਰੀ ਦਾ ਦਿਲ ਫੇਲ੍ਹ ਹੋਣ ਨੂੰ ਫਿਰਦਾ ਹੈ, ਯਥਾ:–
ਏਕ ਏਕ ਮਤ ਐਸਉ ਚੈ ਹੈ॥ ਜਾ ਤੇ ਸਗਲ ਸ਼ੂਦ੍ਰ ਹੁਇ ਜੈ ਹੈ॥
ਛਤ੍ਰੀ ਬ੍ਰਹਮਨ ਰਹਾ ਨ ਕੋਈ॥ ਸ਼ੰਕਰ ਬਰਨ ਪਰਜਾ ਸਭ ਹੋਈ॥15॥
ਸ਼ੂਦ੍ਰ ਧਾਮ ਬਸਿ ਹੈ ਬ੍ਰਹਮਨੀ॥ ਵੈਸ਼ ਨਾਰ ਹੋਇ ਛਤ੍ਰਾਨੀ॥16॥
(ਪੰਨਾ 572)
ਛਤ੍ਰਿਆਨੀ ਛੋਰ ਕੈ ਨਰ ਨਾਹ ਨੀਚਨ ਰਾਵ ਹੈ॥
ਤਜ ਰਾਜ ਅਉਰ ਸਮਾਜ ਕੋ ਗ੍ਰਹਿ ਨੀਚ ਰਾਨੀ ਜਾਵ ਹੈ॥
ਸ਼ੂਦ੍ਰ ਬ੍ਰਹਮਸੁਤਾ ਭਏ ਰਤ, ਬ੍ਰਹਮ ਸੂਦ੍ਰੀ ਹੋਹਿਂ ਗੇ॥
ਬੇਸਯਾ ਬਾਲ ਬਿਲੋਕ ਕੈ ਮੁਨਿਰਾਜ ਧੀਰਜ ਖੋਹਿਂ ਗੇ॥24॥
(ਪੰਨਾ 573)
ਸ਼੍ਯਾਮ ਦੇ ਦੇਵੀ ਭਗਤ ਹੋਣ ਕਾਰਨ ਉਹ ਦੇਵੀ ਦੇ ਉਹਨਾਂ ਕੰਮਾਂ ਨੂੰ ਬਹੁਤ ਸ਼ਾਨ ਤੇ ਫ਼ਖਰ ਨਾਲ ਬਿਆਨ ਕਰਦਾ ਹੈ ਜਿਹਨਾਂ ਨੂੰ ਕਹਿਣ ਸੁਣਨ ਮਾਤਰ ਨਾਲ ਮਨ ਵਿੱਚ ਅੰਤਾਂ ਦੀ ਘਿਰਨਾ, ਗਲਾਨੀ ਤੇ ਨਮੋਸ਼ੀ ਜਿਹੀ ਪੈਦਾ ਹੁੰਦੀ ਹੈ। ਮੈਦਾਨੇ ਜੰਗ ਵਿੱਚ ਕੇਵਲ ਦੇਵੀ ਦਾ ਸ਼ੇਰ ਹੀ ਰੱਤ–ਪੀਣਾ ਨਹੀਂ ਦਸਿਆ ਗਿਆ ਬਲਕਿ ਦੇਵੀ ਦਾ ਆਪਣਾ ਵਤੀਰਾ ਤੇ ਵਿਓਹਾਰ ਵੀ ਵੀਭਤਸ ਭਾਵ ਨੂੰ ਹੀ ਪੈਦਾ ਕਰਦਾ ਹੈ। ਢੋਲ ਵਜ ਰਹੇ ਹਨ ਅਤੇ ਚੰਡੀ ਦੇਵੀ ਜੰਗ ਵਿੱਚ ਮਾਰੇ ਗਏ ਬੰਦਿਆਂ ਦੀਆਂ ਖੋਪਰੀਆਂ ਨਾਲ ਆਪਣੇ ਗਲ ਵਿੱਚ ਪਾਉਣ ਲਈ ਮਾਲਾ ਪਰੋ ਰਹੀ ਹੈ, ਯਥਾ:–
ਪੋਅੰਤ1 ਮਾਲ2 ਕਾਲੀ ਕਪਾਲ3॥
ਚਲਚਿੱਤ4 ਚੱਖ5 ਛਾਡੰਤ ਜ੍ਵਾਲ6 ॥423॥ (ਪੰਨਾ 599)
1. ਪਰੋ ਰਹੀ ਹੈ। 2. ਮਾਲਾ। 3. ਖੋਪਰੀਆਂ ਦੀ। 4. ਚੰਚਲ। 5. ਅੱਖਾਂ। 6. ਅੱਗ।
ਸੰਭਲਪੁਰ ਦੇ ਦੇਵੀ ਪੂਜਾ ਦੇ ਵਿਰੋਧੀ ਰਾਜੇ ਨੂੰ ਫ਼ਨਾਹ ਕਰਨ ਵਾਲੇ ਮਹਾਨ ਕੰਮ ਨੂੰ ਕਰ ਕੇ ਨਿਹਕਲੰਕ ਜੀ ਨੇ ਧਰਮ ਦੀ ਵੱਡੀ ਸੰਸਥਾਪਨਾ ਕਰ ਲਈ ਸੀ। ਇਸ ਪਿਛੋਂ ਇਸੇ ਪੁਸਤਕ ਵਿੱਚ ਲੱਖਾਂ ਕਰੋੜਾਂ ਦੀਆਂ ਫ਼ੌਜਾਂ ਨਾਲ ਉਤਰ, ਦੱਖਣ, ਪੂਰਬ ਅਤੇ ਪੱਛਮ ਦੇ ਅਨੇਕਾਂ ਦੇਸ਼ਾਂ ਦੇ ਰਾਜਿਆਂ ਤੇ ਉਹਨਾਂ ਦੀਆਂ ਫ਼ੌਜਾਂ ਨੂੰ ਤਬਾਹ ਕਰਨ ਜਾਂ ਜ਼ੇਰ ਕਰਨ ਪਿੱਛੋਂ ਨਿਹਕਲੰਕ ਜੀ ਦਾ ਹੰਕਾਰ ਬਹੁਤ ਵੱਧ ਗਿਆ ਦਸਿਆ ਗਿਆ ਹੈ ਅਤੇ ਉਹ ਆਪਣੇ ਆਪ ਨੂੰ ਹੀ ਸਭ ਕੁੱਝ ਦਸਣ ਲਗ ਗਏ ਸਨ, ਯਥਾ:–
ਜਗ ਜੀਤਿਓ ਜਬੁ ਸਰਬ॥ ਤਬ ਬਾਢਿਓ ਅਤਿ ਗਰਬ॥
ਦਿਯ ਕਾਲ ਪੁਰਖ ਬਿਸਾਰ॥ ਇਹ ਭਾਂਤ ਕੀਨ ਬਿਚਾਰ॥ 683..
ਨਹਂ ਕਾਲ ਪੁਰਖ ਜਪੰਤ॥ ਨਹਂ ਦੇਵ ਜਾਪ ਭਣੰਤ॥
ਤਬ ਕਾਲ ਦੇਵ ਰਿਸਾਇ॥ ਇਕ ਅਉਰ ਪੁਰਖ ਬਨਾਏ॥ 586॥
(ਪੰਨਾ 610)
ਰੱਬ ਜੀ ਦਾ ਅਵਤਾਰ ਕੀ ਤੇ ਉਸ ਨੂੰ ਹੰਕਾਰ ਹੋ ਜਾਣਾ ਕੀ ਆਖੇ? ਇਸ ਚਰਿਤ੍ਰ ਦੇ ਅੰਤਲੇ ਹਿੱਸੇ ਵਿੱਚ ਇਸ ਸਾਕਤ ਕਵੀ ਨੇ ਲਿਖਿਆ ਹੈ ਕਿ ਨਿਹਕਲੰਕੀ ਅਵਤਾਰ ਦੀ ਇਸ ਹਰਕਤ ਤੋਂ ਦੁਖੀ ਹੋ ਕੇ ਸਾਕਤੀ ਇੱਸ਼ਟ, ਕਾਲ ਪੁਰਖ ਨੇ ਇੱਕ ਹੋਰ ਮਨੁੱਖ ਉਸਨੂੰ ਕਤਲ ਕਰਨ ਲਈ ਪੈਦਾ ਕਰ ਦਿੱਤਾ। ਉਹ ਮਨੁੱਖ ਸੀ ਬੜਾ ਕਰੜਾ ਅਤੇ ਬਲਵਾਨ ਮਹਿੰਦੀ ਮੀਰ, ਜਿਸਨੇ ਰੱਬ ਜੀ ਦੇ ਇਸ ਨਿਹਕਲੰਕੀ ਅਵਤਾਰ ਨੂੰ ਵੀ ਕਤਲ ਕਰ ਕੇ ਰੱਖ ਦਿੱਤਾ, ਯਥਾ:–
ਰਚਿ ਅਸ ਮਹਿੰਦੀ ਮੀਰ॥ ਰਿਸਵੰਤ ਹਾਠ ਹਮੀਰ॥
ਤਿਹ ਤਉਨ ਕੋ ਬਧੁ ਕੀਨ॥ ਪੁਨ ਆਪ ਮੋ ਕਿਯ ਲੀਨ॥587॥
(ਪੰਨਾ 610)
ਇਸ ਲਿਖਾਰੀ ਨੇ ਮੀਰ ਮਹਿੰਦੀ ਨੂੰ ਸ਼ਾਇਦ ਮੁਸਲਮਾਣ ਹੋਣ ਕਾਰਨ ਚੌਵੀ ਅਵਤਾਰਾਂ ਵਿੱਚੋਂ ਬਾਹਰ ਰਖਿਆ ਹੈ। ਉਸ ਬਾਰੇ ਇਹ ਲਿਖ ਕੇ ਕਿ ਉਸਨੂੰ ਵੀ ਹੰਕਾਰ ਬਹੁਤ ਹੋ ਜਾਣ ਕਾਰਨ ‘‘ਕਾਲ ਪੁਰਖ’’ ਨੇ ਉਸਦੇ ਕੰਨ੍ਹ ਵਿੱਚ ਇੱਕ ਕੀੜਾ ਵਾੜ ਕੇ ਉਸਨੂੰ ਬਹੁਤ ਦੁਖ ਦਿੱਤਾ ਅਤੇ ਉਸ ਕੀੜੇ ਨੇ ਉਸ ਨੂੰ ਮਾਰ ਮੁਕਾਇਆ,
ਯਥਾ :–
ਮਹਿੰਦੀ ਭਰਯੋ ਤਬ ਗਰਬ॥ ਜਗ ਜੀਤਯੋ ਜਬ ਸਰਬ॥
ਸਿਰ ਅਤ੍ਰ ਪਤ੍ਰ ਫਿਰਾਇ॥ ਜਗ ਜੇਰ ਕੀਨ ਬਨਾਇ॥2॥
ਤਬ ਜਾਨ ਕਾਲ ਪ੍ਰਬੀਨ॥ ਤਿਹ ਮਾਰ੍ਯੋ ਕਰਿ ਦੀਨ॥
ਇਕ ਕੀਟ ਦੀਨ ਉਪਾਇ॥ ਤਿਸ ਕਾਨ ਪੈਠੋ ਜਾਇ॥10॥
ਧਸ ਕੀਟ ਕਾਨਨ ਬੀਚ॥ ਤਿਸ ਜੀਤਿਓ ਜਿਮ ਨੀਚ॥
ਬਹੁ ਭਾਂਤਿ ਦੇ ਦੁਖ ਤਾਹਿ॥ ਇਹ ਭਾਂਤਿ ਮਾਰ੍ਯੋ ਵਾਹਿ॥11॥
(ਪੰਨਾ 611) --ਸਮਾਪਤ।


25/09/16)
ਗਿਆਨੀ ਅਵਤਾਰ ਸਿੰਘ

॥ ਜਪੁ॥ ਦੇ ਮਹੱਤਵ ਨੂੰ ਬਿਆਨ ਕਰਦੀ ਗੁਰਬਾਣੀ

ਗਿਆਨੀ ਅਵਤਾਰ ਸਿੰਘ (ਸੰਪਾਦਕ gurparsad.com)

‘ਜਪੁ’- ਇਹ ਸ਼ਬਦ ਗੁਰਬਾਣੀ ’ਚ ਤਿੰਨ ਰੂਪਾਂ ’ਚ ਦਰਜ ਮਿਲਦਾ ਹੈ:

(1). ‘ਜਪੁ’ (ਇੱਕ ਵਚਨ ਪੁਲਿੰਗ ਨਾਂਵ, 96 ਵਾਰ)।

(2). ‘ਜਪ’ (ਬਹੁ ਵਚਨ ਪੁਲਿੰਗ ਨਾਂਵ, 39 ਵਾਰ)।

(ਨੋਟ: ਉਕਤ ਦੋਵੇਂ ਸ਼ਬਦਾਂ ’ਚੋਂ ਗੁਰਬਾਣੀ ’ਚ ਦਰਜ ‘ਜਪੁ’ (ਅੰਤ ਔਂਕੜ, ਲਗਭਗ 92 ਵਾਰ) ਹਾਂ-ਸੂਚਕ (ਸਕਾਰਾਤਮਕ, ਗੁਰਮਤਿ ਅਨੁਸਾਰੀ ਭਾਵ ਸਵੀਕਾਰਨ-ਯੋਗ) ਹੈ ਜਦਕਿ ‘ਜਪੁ’ (4 ਵਾਰ) ਤੇ ‘ਜਪ’ (ਅੰਤ ਮੁਕਤਾ, 39 ਵਾਰ) ਨਾ-ਸੂਚਕ (ਨਕਾਰਾਤਮਕ, ਵਰਜਿਤ) ਪੱਖੋਂ ਦਰਜ ਕੀਤਾ ਗਿਆ ਹੈ।)

(3). ‘ਜਪਿ’ (ਕਿਰਿਆ ਵਿਸ਼ੇਸ਼ਣ ਤੇ ਹੁਕਮੀ ਭਵਿੱਖ ਕਾਲ ਕਿਰਿਆ, 440 ਵਾਰ); ਇਨ੍ਹਾਂ ਦੋਵੇਂ ਸ਼ਬਦ ਦੀ ਸੰਖੇਪ ’ਚ ਵਿਚਾਰ ਇੱਥੇ ਹੀ ਮੁਕੰਮਲ ਕੀਤੀ ਜਾ ਰਹੀ ਹੈ।

(ੳ). ‘ਜਪਿ’ ਕਿਰਿਆ ਵਿਸ਼ੇਸ਼ਣ ਦਾ ਅਰਥ ਹੈ: ‘ਜਪ ਕੇ’; ਜਿਵੇਂ

ਹਲਤਿ ਪਲਤਿ ਸੁਖੁ ਪਾਇਦੇ, ‘ਜਪਿ ਜਪਿ’ (ਕੇ) ਰਿਦੈ ਮੁਰਾਰਿ॥ (ਮ:੩/੩੦)

‘ਜਪਿ’ (ਕੇ) ਪੂਰਨ ਹੋਏ ਕਾਮਾ ॥ (ਮ: ੫/੨੧੮)

ਨਾਨਕ ! ‘ਜਪਿ ਜਪਿ’ (ਕੇ) ਜੀਵੈ, ਹਰਿ ਕੇ ਚਰਨ ॥’’ (ਮ:੫/੨੬੮) ਆਦਿ।

(ਨੋਟ: ਧਿਆਨ ਰਹੇ ਕਿ ਇਨ੍ਹਾਂ ਤਮਾਮ ਤੁਕਾਂ ’ਚ ‘ਕਿਰਿਆ ਵਿਸ਼ੇਸ਼ਣ’ ਤੋਂ ਇਲਾਵਾ ‘ਮੂਲ ਕਿਰਿਆ’ ਹੋਣੀ ਅਤਿ ਜ਼ਰੂਰੀ ਹੈ ਜਿਵੇਂ ਕਿ ਉਕਤ ਤੁਕਾਂ ’ਚ ਤਰਤੀਬਵਾਰ ‘ਮੂਲ ਕਿਰਿਆ’ ਹੈ: ‘ਪਾਇਦੇ, ਹੋਏ, ਜੀਵੈ’।)

(ਅ). ‘ਜਪਿ’ ਹੁਕਮੀ ਭਵਿੱਖ ਕਾਲ ਕਿਰਿਆ ਦਾ ਅਰਥ ਹੈ: ‘ਤੂੰ ਜਪ, ਤੂੰ ਸਿਮਰ, ਤੂੰ ਯਾਦ ਕਰ’; ਜਿਵੇਂ

ਮਨ ਮੇਰੇ ! ਸੁਖ ਸਹਜ ਸੇਤੀ, ‘ਜਪਿ’ ਨਾਉ॥ (ਮ:੫/੪੪)

‘ਜਪਿ’ ਮਨ ! ਨਾਮੁ ਏਕੁ ਅਪਾਰੁ॥ (ਮ:੫/੫੧)

‘ਜਪਿ’ ਮਨ ! ਮੇਰੇ ਗੋਵਿੰਦ ਕੀ ਬਾਣੀ॥’’ (ਮ:੫/੧੯੨) ਆਦਿ।

(ਨੋਟ: ਧਿਆਨ ਰਹੇ ਕਿ ਇਨ੍ਹਾਂ ਤਮਾਮ ਤੁਕਾਂ ’ਚ (1). ਕੋਈ ਹੋਰ ‘ਮੂਲ ਕਿਰਿਆ’ ਨਹੀਂ ਹੁੰਦੀ। (2). ਇੱਕ ਵਚਨ ਪੁਲਿੰਗ ਨਾਂਵ ਨੂੰ ਸੰਬੋਧਨ ਕਰਨਾ ਲਾਜ਼ਮੀ ਹੁੰਦੀ ਹੈ; ਜਿਵੇ ਕਿ ‘ਹੇ ਮਨ ! ’)

ਮਹਾਨ ਕੋਸ਼ ਸਮੇਤ ਤਮਾਮ ਕੋਸ਼ਾਂ ’ਚ ‘ਜਪੁ’ ਜਾਂ ‘ਜਪ’ ਦੇ ਤਿੰਨ ਅਰਥ ਦਿੱਤੇ ਗਏ ਹਨ:

(ੳ). ‘ਜਪੁ’ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭਕ (ਪ੍ਰਥਮ) ਬਾਣੀ ਦਾ ਨਾਮ (ਇੱਕ ਵਚਨ)।

(ਅ). ‘ਜਪੁ’ ਭਾਵ ‘ਸਿਮਰਨ, ਯਾਦ’ (ਇੱਕ ਵਚਨ)।

(ੲ). ‘ਜਪ’ ਭਾਵ ਮੰਤਰ ਪਾਠ, ਕਿਸੇ ਇੱਕ ਸ਼ਬਦ ਨੂੰ ਵਾਰ ਵਾਰ ਰੱਟਣਾ (ਬਹੁ ਵਚਨ)।

ਉਕਤ ਕੀਤੀ ਗਈ ਵੰਡ ਮੁਤਾਬਕ ਨੰਬਰ 1 ’ਚ ਕੇਵਲ ਇੱਕ ਸ਼ਬਦ ਹੀ ਬਾਣੀ ਦੇ ਸਿਰਲੇਖ ਵਜੋਂ ਦਰਜ ਹੈ।, ਨੰਬਰ 2 ਦੀ ਵਿਚਾਰ ਵਿਸਥਾਰ ਮੰਗਦੀ ਹੈ ਤਾਂ ਜੋ ਨੰਬਰ 3, ਅਧਾਰਹੀਣ (ਕਰਮ-ਕਾਂਡ) ਲੱਗੇ।

ਇਤਿਹਾਸ ਮੁਤਾਬਕ ਗੁਰੂ ਅਮਰਦਾਸ ਜੀ ਕਈ ਸਾਲ ਸੱਚੇ ਗੁਰੂ ਦੀ ਤਲਾਸ਼ ਕਰਦੇ ਰਹੇ ਪਰ ਮਿਲਾਪ ਦੁਰਲੱਭ ਹੁੰਦਾ ਗਿਆ। ਆਖ਼ਰ ਜਦ ਸੱਚੇ ਗੁਰੂ (ਅੰਗਦ ਸਾਹਿਬ) ਨੂੰ ਮਿਲੇ ਤਦ ਜੋ ਰੁਤਬਾ ਹਾਸਲ ਹੋਇਆ ਉਸ ਦੇ ਰੂ-ਬਰੂ ਹੁੰਦਿਆਂ ਭੱਟ ਭਿਖਾ ਜੀ, ਗੁਰੂ ਅਮਰਦਾਸ ਜੀ ਦੀ ਪੂਰਵਲੀ ਤਾਂਘ ਮੁਤਾਬਕ ਉਨ੍ਹਾਂ ਦੀ ਉਪਮਾ ਇਉਂ ਪ੍ਰਗਟ ਕਰਦੇ ਹਨ: ‘‘ਰਹਿਓ ਸੰਤ ਹਉ ਟੋਲਿ; ਸਾਧ ਬਹੁਤੇਰੇ ਡਿਠੇ ॥ ਸੰਨਿਆਸੀ ਤਪਸੀਅਹ; ਮੁਖਹੁ ਏ ਪੰਡਿਤ ਮਿਠੇ ॥ ਬਰਸੁ ਏਕੁ ਹਉ ਫਿਰਿਓ; ਕਿਨੈ ਨਹੁ ਪਰਚਉ ਲਾਯਉ ॥ ਕਹਤਿਅਹ ਕਹਤੀ ਸੁਣੀ; ਰਹਤ ਕੋ ਖੁਸੀ ਨ ਆਯਉ ॥’’ (ਸਵਈਏ ਮਹਲੇ ਤੀਜੇ ਕੇ /ਭਟ ਭਿਖਾ/੧੩੯੬)

ਉਕਤ ਸ਼ਬਦਾਵਲੀ ਰਾਹੀਂ ਸਪਸ਼ਟ ਹੁੰਦਾ ਹੈ ਕਿ ਜੋ ਸੰਵੇਦਨਾ (ਗੁਰੂ ਤੋਂ ਬਿਨਾਂ, ਗੁਰੂ) ਅਮਰਦਾਸ ਜੀ ਦੀ ਰਹੀ ਹੋਵੇਗੀ ਉਹੀ ਰੁਚੀ ਭਿਖਾ ਜੀ ਦੀ ਸੀ, ਪਰ ਇਹ ਖਿੱਚ ਕਾਹਦੀ ਸੀ, ਕਿਸ ਚੀਜ਼ ਦੀ ਸੀ ?

ਗੁਰੂ ਅਮਰਦਾਸ ਜੀ ਰੂਹਾਨੀਅਤ (ਸ਼ਾਂਤੀ) ਦੀ ਤਲਾਸ਼ ’ਚ ਕਈ ਸਾਲ ਹਰਿਦੁਆਰ ਆਦਿ ਤੀਰਥਾਂ ਉੱਤੇ ਜਾਂਦੇ ਰਹੇ ਪਰ ਸਫਲਤਾ ਨਾ ਮਿਲੀ। ਗੁਰੂ ਅੰਗਦ ਸਾਹਿਬ ਜੀ ਦੇ ਦਰ ਤੋਂ ਇਹ ਸਿੱਖਿਆ ਮਿਲਣੀ ਕਿ ਸ਼ਾਂਤੀ ਦੇ ਸੰਗ੍ਰਹਿ ਅਕਾਲ ਪੁਰਖ (ਨੂਰ, ਪ੍ਰਕਾਸ਼) ਦਾ ਨਿਵਾਸ ਸਥਾਨ ਹਿਰਦੇ ’ਚ ਹੁੰਦਾ ਹੈ, ਇਸ ਉਪਰੰਤ ਗੁਰੂ ਅਮਰਦਾਸ ਜੀ ਨੇ ਜਿੱਥੇ ਗੁਰੂ ਅੰਗਦ ਸਾਹਿਬ ਜੀ ਦੀ ਹੱਥੀਂ ਸੇਵਾ (ਤਪੁ) ਅਰੰਭ ਕੀਤੀ ਓਥੇ ਆਤਮ ਮੰਥਨ (ਜਪੁ) ਵੀ ਕੀਤਾ ਤਾਂ ਜੋ ਅੰਦਰੋਂ ਇਲਾਹੀ (ਈਸ਼ਵਰੀ) ਦਰਸ਼ਨ ਹੋ ਸਕਣ। ਗੁਰੂ ਸਾਹਿਬ ਨੇ ਜਿਸ ਤਰ੍ਹਾਂ ਜਿੰਦ (ਜੀਵਨ) ਦੀ ਅੰਦਰੂਨੀ ਕਲਾ (ਬਨਾਵਟ) ਵੇਖੀ ਉਸ ਦਾ ਜ਼ਿਕਰ ਸਤਾ ਬਲਵੰਡ ਜੀ ਕਰਦੇ ਹਨ ਕਿ ‘‘ਜਾਣੈ ਬਿਰਥਾ ਜੀਅ ਕੀ; ਜਾਣੀ ਹੂ ਜਾਣੁ ॥’’ (੯੬੮) ਭਾਵ ਗੁਰੂ ਅਮਰਦਾਸ ਜੀ ਵਰਗਾ ਵਿਸ਼ਲੇਸ਼ਕ ਹੀ ਅੰਦਰੂਨੀ ਤਰੰਗਾਂ ਨੂੰ ਪਹਿਚਾਨ ਸਕਦਾ ਹੈ, ਇਨ੍ਹਾਂ ਤਰੰਗਾਂ ’ਚੋਂ ਹੀ ਇਲਾਹੀ ਖ਼ਜ਼ਾਨਾ ਲੱਭ ਕੇ ‘‘ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ॥’’ (ਬਲਵੰਡ ਸਤਾ / ੯੬੮) ਪਰ ਇਸ ਮੰਜ਼ਲ ਦੀ ਪ੍ਰਾਪਤੀ ਇਸ ਸਵਾਲ ਤੋਂ ਸ਼ੁਰੂ ਹੁੰਦੀ ਹੈ: ‘‘ਕਿਸੁ ਹਉ ਸੇਵੀ ? ਕਿਆ ਜਪੁ ਕਰੀ ? ਸਤਗੁਰ ਪੂਛਉ ਜਾਇ ॥’’ (ਮ: ੩/੩੪) ਭਾਵ ਬੰਦਗੀ ਵਾਲ਼ਾ ਰਸਤਾ ਸੁਣਿਆ ਹੈ ਪਰ ਸੇਵਾ (ਤਪੁ) ਤੇ ਜਪੁ ਕਿਸ ਦਾ ਕੀਤਾ ਜਾਵੇ ? ਇਹ ਤਾਂ ਪਤਾ ਹੀ ਨਹੀਂ, ਤਾਂ ਤੇ ਗੁਰੂ ਨੂੰ ਪੁੱਛਦਾ ਹਾਂ। ਫਿਰ ਗੁਰੂ ਜੀ ਨੇ ਜੋ ਜਵਾਬ ਦਿੱਤਾ ਉਸ ਬਾਰੇ ਗੁਰੂ ਅਮਰਦਾਸ ਜੀ ਵਚਨ ਕਰਦੇ ਹਨ ਕਿ ਦਰਅਸਲ ਉਹੀ ਅਸਲ ‘ਜਪੁ’ (ਚਾਕਰੀ, ਮਾਲਕ ਦੀ ਅਧੀਨਗੀ) ਤੇ ‘ਤਪੁ’ (ਮਾਨਵਤਾ ਦੀ ਸੇਵਾ) ਹੈ, ਜੋ ਮਾਲਕ ਨੂੰ ਪਸੰਦ ਆ ਜਾਵੇ, ਪਰ ਇਹ ਭੇਤ ਗੁਰੂ ਦੀ ਕਿਰਪਾ ਨਾਲ ਉਹੀ ਸਮਝਦਾ ਹੈ, ਜਿਸ ਨੂੰ ਮਾਲਕ ਆਪ ਸੋਝੀ ਬਖ਼ਸ਼ੇ: ‘‘ਸੋ ਜਪੁ ਤਪੁ ਸੇਵਾ ਚਾਕਰੀ; ਜੋ ਖਸਮੈ ਭਾਵੈ ॥ . ਨਾਨਕ ! ਗੁਰ ਪਰਸਾਦੀ, ਸੋ ਬੁਝਸੀ; ਜਿਸੁ ਆਪਿ ਬੁਝਾਵੈ ॥’’ (ਮ: ੩/੧੨੪੭)

ਗੁਰੂ ਅਮਰਦਾਸ ਜੀ ਨੇ ਗੁਰੂ ਦਰ ਤੋਂ ਪ੍ਰਾਪਤ ਹੋਏ ‘ਜਪੁ’ ਦੀ ਵਿਆਖਿਆ, ਵਿਲੱਖਣਤਾ, ਮਹੱਤਤਾ ਨੂੰ ਆਪਣੇ ਅਨੁਭਵ ’ਚੋਂ ਇਉਂ ਜ਼ਾਹਰ ਕੀਤਾ:

ਗੁਰ ਕੈ ਸਬਦਿ ਵੀਚਾਰਿ; ਅਨਦਿਨੁ ਹਰਿ ਜਪੁ ਜਾਪਣਾ ॥ (ਮ: ੩/੫੧੬) ਭਾਵ ਗੁਰ ਦੇ ਸ਼ਬਦ ਨਾਲ ਵਿਚਾਰ ਵਿਚਾਰ ਕੇ ਰੁਜ਼ਾਨਾ ਹਰੀ ਦਾ ਜਪ (ਨਾਮ) ਜਪਣਾ ਚਾਹੀਦਾ ਹੈ।

ਸੋ, ਹਰਿ ਸਰਣਾਈ ਛੁਟੀਐ; ਜੋ ਮਨ ਸਿਉ ਜੂਝੈ ॥ ਮਨਿ ਵੀਚਾਰਿ, ਹਰਿ ਜਪੁ ਕਰੇ; ਹਰਿ ਦਰਗਹ ਸੀਝੈ ॥ (ਮ: ੩/੧੦੯੦)

ਜਪੁ ਤਪੁ ਸੰਜਮੁ; ਹੋਰੁ ਕੋਈ ਨਾਹੀ ॥ ਜਬ ਲਗੁ; ਗੁਰ ਕਾ ਸਬਦੁ ਨ ਕਮਾਹੀ ॥ (ਮ: ੩/੧੦੬੦)

ਅੰਤਰਿ ਜਪੁ ਤਪੁ ਸੰਜਮੋ; ਗੁਰ ਸਬਦੀ ਜਾਪੈ ॥... ਅੰਦਰੁ ਅੰਮ੍ਰਿਤਿ ਭਰਪੂਰੁ ਹੈ; ਚਾਖਿਆ ਸਾਦੁ ਜਾਪੈ ॥ (ਮ: ੩/੧੦੯੨) ਆਦਿ।

ਗੁਰੂ ਅਰਜਨ ਸਾਹਿਬ ਜੀ ‘ਜਪੁ ਤਪੁ’ ਦਾ ਸਕਾਰਾਤਮਕ ਤੇ ਨਕਾਰਾਤਮਕ ਪਹਿਲੂ ਸਮਝਾਉਂਦੇ ਹਨ ਕਿ ਇੱਕ (ਅਕਾਲ ਪੁਰਖ) ਨੂੰ ਸੱਜਣ ਬਣਾਉਣਾ ‘ਜਪੁ’ ਹੈ, ਉਸ ਦੀ ਔਲਾਦ ਸਮਝ ਕੇ ਸਭ ਲੁਕਾਈ ਨਾਲ ਹਮਦਰਦੀ ਜਤਾਉਣੀ ‘ਤਪੁ’ ਹੈ, ਇਸ ਦੇ ਵਿਪਰੀਤ ਇੱਕ (ਅਕਾਲ ਪੁਰਖ) ਤੋਂ ਦੂਰੀ ਬਣਾਉਣੀ, ਸਮਾਜਿਕ ਵਿਤਕਰੇ ਦਾ ਮੂਲ ਹੈ: ‘‘ਇਕੁ ਸਜਣੁ, ਸਭਿ ਸਜਣਾ; ਇਕੁ ਵੈਰੀ, ਸਭਿ ਵਾਦਿ (ਝਗੜਾ)॥’’ (ਮ: ੫/੯੫੭)

ਭਗਤ ਕਬੀਰ ਜੀ ਮੁਤਾਬਕ ਅੰਦਰ ਵੱਸਦੇ ਹਰੀ ਦੀ ਪ੍ਰੇਮਾ ਭਗਤੀ ਦੀ ਯੁਕਤੀ (ਸਮਝ) ਤੋਂ ਬਿਨਾਂ ਤਮਾਮ ਧਾਰਮਿਕ ਕਾਰਜ ਅਰਥਹੀਣ ਹਨ: ‘‘ਕਿਆ ਜਪੁ ? ਕਿਆ ਤਪੁ ਸੰਜਮੋ ? ਕਿਆ ਬਰਤੁ ? ਕਿਆ ਇਸਨਾਨੁ ? ॥ ਜਬ ਲਗੁ ਜੁਗਤਿ ਨ ਜਾਨੀਐ; ਭਾਉ ਭਗਤਿ ਭਗਵਾਨ॥’’ (ਭਗਤ ਕਬੀਰ/੩੩੭) ਇਸ ਰੱਬੀ ਪਿਆਰ ਰੂਪ ‘ਜਪੁ ਤਪੁ’ ਦੇ ਮੁਕਾਬਲੇ ਇੱਕ ਤੋਂ ਦੂਰੀ ਬਣਾਉਣੀ ਰੂਹਾਨੀਅਤ ਵਿਕਾਸ ’ਚ ਰੁਕਾਵਟ ਹੈ: ‘‘ਕਿਆ ਜਪੁ ? ਕਿਆ ਤਪੁ ? ਕਿਆ ਬ੍ਰਤ ਪੂਜਾ ? ॥ ਜਾ ਕੈ ਰਿਦੈ; ਭਾਉ ਹੈ ਦੂਜਾ ॥’’ (ਭਗਤ ਕਬੀਰ/੩੨੪) ਗੁਰਬਾਣੀ, ਹਰੀ ਨਾਲ ਪਿਆਰ ਪਾਉਣ ਲਈ ਕੀਤੇ ਗਏ ‘ਜਪੁ’ (ਸਿਮਰਨ) ਨੂੰ ਕਰਮ-ਕਾਂਡ ਨਹੀਂ ਮੰਨਦੀ ਬਲਕਿ ਉਸ ਤੋਂ ਦੂਰੀ ਬਣਾਉਣ ਵਾਲ਼ੇ ‘ਜਪੁ’ (ਮੰਤਰ ਪਾਠ) ਤੋਂ ਵਰਜਦੀ ਹੈ, ਮਨ੍ਹਾ ਕਰਦੀ ਹੈ।

ਭੱਟ ਭਿਖਾ ਜੀ ਨੇ ਵਚਨ ਕੀਤਾ ਕਿ: ‘‘ਹਰਿ ਨਾਮੁ (ਜਪੁ) ਛੋਡਿ ਦੂਜੈ ਲਗੇ; ਤਿਨ੍ ਕੇ ਗੁਣ ਹਉ ਕਿਆ ਕਹਉ ? ॥’’ (ਸਵਈਏ ਮਹਲੇ ਤੀਜੇ ਕੇ /ਭਟ ਭਿਖਾ/੧੩੯੬) ਰੱਬ ਨੂੰ ਪਿਛਾਂਹ ਕਰਕੇ ਕੀਤੇ ਗਏ ਮੰਤਰ ਪਾਠ ਜੀਵਨ ਨੂੰ ਕਠੋਰ ਬਣਾ ਦਿੰਦੇ ਹਨ, ਜਿਸ ਦੀ ਇੱਕ ਸਾਲ ਪਰਖ ਉਪਰੰਤ ਭਿਖਾ ਜੀ ਨੇ ਕਿਹਾ: ‘‘ਤਿਨ੍ ਕੇ ਗੁਣ ਹਉ ਕਿਆ ਕਹਉ ? ॥’’ ਗੁਰੂ ਅਮਰਦਾਸ ਜੀ ਵੀ ‘ਜਪੁ’ ਦਾ ਫਲ਼ ਸੇਵਕ ਭਾਵਨਾ ਅਖ਼ਤਿਆਰ ਕਰਨਾ ਮੰਨਦੇ ਹੈ: ‘‘ਸੇਵਕ ਭਾਇ, ਸੇ ਜਨ ਮਿਲੇ; ਜਿਨ ਹਰਿ ਜਪੁ ਜਪਿਆ ॥’’ (ਮ: ੩/੭੮੭)

ਗੁਰੂ ਨਾਨਕ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਭਗਤ ਬੇਣੀ ਜੀ ਆਦਿਕ ਸਭ ਦੇ ਵਿਚਾਰ ਹਨ ਕਿ ਇੱਕ (ਰੱਬ) ਤੋਂ ਦੂਰੀ ਬਣਾ ਕੇ ਕੀਤੇ ਗਏ ‘ਜਪੁ ਤਪੁ’ ਨਿਰਮੂਲ ਹੁੰਦੇ ਹਨ; ਜਿਵੇਂ:

ਗੁਰ ਦੀਖਿਆ ਲੇ; ਜਪੁ ਤਪੁ ਕਮਾਹਿ ॥ ਨਾ ਮੋਹੁ ਤੂਟੈ; ਨਾ ਥਾਇ ਪਾਹਿ (ਨਾ ਰੱਬੀ ਦਰ ਕਬੂਲ ਹੁੰਦੇ)॥ (ਮ: ੧/੩੫੬)
ਜਪੁ ਤਪੁ ਸੰਜਮੁ ਸਭੁ ਹਿਰਿ (ਚੁਰਾ) ਲਇਆ; (ਕਿਉਂਕਿ) ਮੁਠੀ ਦੂਜੈ ਭਾਇ (ਹੋਰ ਪਿਆਰ ਕਾਰਨ ਲੁਟ ਗਈ)॥ (ਮ: ੩/੬੪੮)

ਬਿਨੁ ਹਰਿ ਪ੍ਰੀਤਿ; ਹੋਰ ਪ੍ਰੀਤਿ ਸਭ ਝੂਠੀ; ਇਕ ਖਿਨ ਮਹਿ; ਬਿਸਰਿ ਸਭ ਜਾਇ ॥ (ਮ: ੪/੭੨੦)

ਜਪੁ ਤਪੁ ਸੰਜਮੁ ਛੋਡਿ (ਤੂੰ ਛੱਡ ਦਿੱਤਾ ਤੇ) ਸੁਕ੍ਰਿਤ ਮਤਿ; ਰਾਮ ਨਾਮੁ ਨ ਅਰਾਧਿਆ ॥ (ਭਗਤ ਬੇਣੀ/੯੩) ਆਦਿ। ਇਸ ਲਈ ਗੁਰੂ ਨਾਨਕ ਸਾਹਿਬ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ ਇਤਿਆਦਿਕ ਵਚਨ ਕਰਦੇ ਹਨ ਕਿ

ਅਹਿਨਿਸਿ ਰਾਮ (ਦੇ) ਰਹਹੁ ਰੰਗਿ ਰਾਤੇ (ਪ੍ਰੇਮ ’ਚ ਭਿੱਜੇ ਰਹੋ); ਏਹੁ ਜਪੁ ਤਪੁ ਸੰਜਮੁ ਸਾਰਾ (ਸ੍ਰੇਸ਼ਟ) ਹੇ ॥ (ਮ: ੧/੧੦੩੦)

ਪੰਡਿਤੁ, ਸਾਸਤ ਸਿਮ੍ਰਿਤਿ ਪੜਿਆ ॥ ਜੋਗੀ, ਗੋਰਖੁ ਗੋਰਖੁ ਕਰਿਆ ॥ ਮੈ ਮੂਰਖ; ਹਰਿ ਹਰਿ ‘ਜਪੁ’ ਪੜਿਆ ॥ (ਮ: ੪/੧੬੩)

ਹਰਿ ਹਰਿ ‘ਜਪੁ’ ਜਪੀਐ ਦਿਨੁ ਰਾਤੀ; ਲਾਗੈ ਸਹਜਿ ਧਿਆਨਾ ॥ (ਮ: ੫/੭੮੧) ਭਾਵ ‘ਜਪੁ’ ਕਰਨ ਉਪਰੰਤ ਅਡੋਲਤਾ ਨਸੀਬ ਹੁੰਦੀ ਹੈ, ਆਦਿ।

ਉਕਤ ਕੀਤੀ ਗਈ ਵਿਚਾਰ ਕਿ ਸੱਚੇ ਗੁਰੂ ਦੀ ਤਲਾਸ਼ ਮਨੁੱਖਾ ਜੀਵਨ ਦੀ ਸਰਬੋਤਮ ਪ੍ਰਾਪਤੀ ਹੈ। ਜਿਸ ਨੂੰ ਇਹ ਨਸੀਬ ਪ੍ਰਾਪਤ ਹੋਇਆ ਉਸ ਨੇ ਗੁਰੂ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਮਾਣ ਬਖ਼ਸ਼ਿਆ; ਜਿਵੇਂ

ਗੁਰੁ ਪਰਮੇਸਰੁ; ਗੁਰੁ ਗੋਬਿੰਦੁ ॥ ਗੁਰੁ ਕਰਤਾ; ਗੁਰੁ ਸਦ ਬਖਸੰਦੁ ॥ (ਮ: ੫/੧੦੮੦)

ਕੁਰਬਾਣੁ ਜਾਈ; ਗੁਰ ਪੂਰੇ ਅਪਨੇ ॥ ਜਿਸੁ ਪ੍ਰਸਾਦਿ; ਹਰਿ ਹਰਿ ‘ਜਪੁ’ ਜਪਨੇ ॥ (ਮ: ੫/੧੩੪੦) ਆਦਿ।

ਭੱਟ ਕਲਸਹਾਰ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਅਤੇ ਭੱਟ ਨਲੵ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਵਡਿਆਈ ਇਉਂ ਕੀਤੀ:

ਬ੍ਰਹਮੰਡ ਖੰਡ ਪੂਰਨ ਬ੍ਰਹਮੁ, ਗੁਣ ਨਿਰਗੁਣ ਸਮ (ਸਰਗੁਣ-ਨਿਰਗੁਣ ਬਰਾਬਰ) ਜਾਣਿਓ ॥ ਜਪੁ ਕਲ ਸੁਜਸੁ ਨਾਨਕ ਗੁਰ; ਸਹਜੁ ਜੋਗੁ ਜਿਨਿ ਮਾਣਿਓ ॥ (ਭਟ ਕਲੵ/੧੩੯੦) ਉਕਤ ਕੀਤੀ ਗਈ ਵਿਚਾਰ ਕਿ ‘ਜਪੁ’ ਦਾ ਫਲ਼ ਅਡੋਲਤਾ ਹੈ, ਇਸ ਲਈ ਇਸ ਤੁਕ ’ਚ ਕਲਸਹਾਰ ਜੀ ‘ਜਪੁ, ਸੁਜਸੁ’ ਦੇ ਮੁਕਾਬਲੇ ‘ਸਹਜੁ ਜੋਗੁ ਜਿਨਿ ਮਾਣਿਓ॥’ ਸ਼ਬਦ ਦਰਜ ਕਰ ਰਹੇ ਹਨ।

ਮੁਗਧ ਮਨ ! ਭ੍ਰਮੁ ਤਜਹੁ, ਨਾਮੁ ਗੁਰਮੁਖਿ ਭਜਹੁ; ਗੁਰੂ ਗੁਰੁ (ਰਾਮਦਾਸ), ਗੁਰੂ ਗੁਰੁ, ਗੁਰੂ ਜਪੁ ਸਤਿ ਕਰਿ (ਸਚਾਈ ਸਮਝ ਕੇ)॥ (ਭਟ ਨਲੵ /੧੪੦੦) ਆਦਿ। ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ ਕਿ ਜਿਸ ਨੇ ਵੀ ਹਰੀ ਦਾ ‘ਜਪੁ’ ਜਪਿਆ, ਉਸ ਦੀ ਮਤ ਗੁਰੂ ਵਾਙ ਉੱਚੀ ਤੇ ਅਡੋਲ ਹੋ ਗਈ: ‘‘ਜਿਨਿ ਜਪੁ ਜਪਿਓ; ਸਤਿਗੁਰ (ਦੀ) ਮਤਿ ਵਾ ਕੇ (ਉਸ ਦੇ ਅੰਦਰ) ॥’’ (ਮ: ੧/੧੦੪੨)

ਬਾਬਾ ਫੇਰੂ ਜੀ ਦੇ ਸਪੁੱਤਰ ਬਾਬਾ ਲਹਿਣਾ ਜੀ (‘ਲਹਣਾ’ ਦਾ ਅਰਥ ਹੈ: ਲੱਭਣਾ, ਗੁਰੂ ਦੀ ਤਲਾਸ਼) ਨੇ ਗੁਰੂ ਦੀ ਮਤ ਧਾਰਨ ਕੀਤੀ ਤਾਂ ਗੁਰੂ ਅੰਗਦ ਦੇਵ ਜੀ ਬਣ ਗਏ ਤੇ ‘ਜਪੁ ਤਪੁ’ ਦੀ ਕੀਤੀ ਕਮਾਈ ਨਾਲ ਜਦ ਗੁਰਗੱਦੀ ’ਤੇ ਬਿਰਾਜਮਾਨ ਹੋਏ ਤਾਂ ਪੀਰਾਂ, ਤਪਿਆਂ ਦੇ ਪ੍ਰਭਾਵ ਅਧੀਨ ਆਈ ਨਗਰੀ ਖਡੂਰ ਸਾਹਿਬ ਜਾ ਨਿਵਾਸ ਕੀਤਾ: ‘‘ਫੇਰਿ ਵਸਾਇਆ ਫੇਰੁਆਣਿ; ਸਤਿਗੁਰਿ ਖਾਡੂਰੁ ॥ ਜਪੁ ਤਪੁ ਸੰਜਮੁ ਨਾਲਿ ਤੁਧੁ; ਹੋਰੁ ਮੁਚੁ ਗਰੂਰੁ (ਬਾਕੀਆਂ ਪਾਸ ਬੜਾ ਹੰਕਾਰ)॥’’ (ਬਾਬਾ ਬਲਵੰਡ ਸਤਾ/੯੬੭) ਉਸ ਸ਼ਖ਼ਸੀਅਤ ਨੂੰ ਕਿਸ ਦਾ ਡਰ, ਜਿਸ ਦੇ ਹਿਰਦੇ ’ਚ ਗੁਰੂ ਨਾਨਕ ਸਾਹਿਬ ਜੀ ਮੁਤਾਬਕ ‘ਜਪੁ ਤਪੁ’ ਦੀ ਕਮਾਈ ਨਾਲ ਅੰਮ੍ਰਿਤ ਰਸ ਚੋਂਦਾ ਹੋਵੇ: ‘‘ਜਪੁ ਤਪੁ ਸੰਜਮੁ, ਹੋਹਿ ਜਬ ਰਾਖੇ; ਕਮਲੁ ਬਿਗਸੈ ਮਧੁ ਆਸ੍ਰਮਾਈ (ਮਾਨੋ ਸ਼ਹਿਦ ਚੋਂਦਾ ਹੈ)॥’’ (ਮ: ੧/੨੩)

ਗੁਰੂ ਨਾਨਕ ਦੇਵ ਜੀ ਰੂਹਾਨੀਅਤ ਤੋਂ ਸੱਖਣੇ ਪਰ ਆਪਣੇ ਆਪ ਨੂੰ ਗੁਣੀ-ਗਿਆਨੀ ਬਣੇ ਲੋਕਾਂ ਨੂੰ ਇੱਕ ਬੁਝਾਰਤ ਪਾਉਂਦੇ ਹਨ ਕਿ ਹੇ ਪ੍ਰਭੂ ! ‘ਜਪੁ ਤਪੁ’ ਕਰਨ ਉਪਰੰਤ ਵੀ ਅਗਰ ਮੇਰੇ ਅੰਦਰ ਅਹੰਕਾਰ ਰਹਿ ਜਾਵੇ (ਭਾਵ ਤੈਥੋਂ ਪ੍ਰਭਾਵਤ ਨਾ ਹੋ ਸਕਿਆ) ਤਾਂ (ਸਮਝੋ) ਤੇਰੇ ਨਾਲ ਸੁਰਤ ਨਹੀਂ ਜੁੜੀ ਪਰ ਜਦ ਤੂੰ ਪ੍ਰਤੱਖ ਵਿਖਾਈ ਦੇਂਦਾ ਹੈਂ ਤਾਂ (ਤੇਰੀ ਅਸੀਮ ਸ਼ਕਤੀ ਦੇ ਮੁਕਾਬਲੇ ਮੇਰੀ ਤੁਛ ਹੋਂਦ) ਮੇਰੇ ਅੰਦਰੋਂ ਹਉਮੈ ਖਤਮ ਕਰ ਦਿੰਦੀ ਹੈ। ਹੇ ਗਿਆਨੀ ਮਨੁੱਖ ! ਮੇਰੇ ਅੰਦਰੋਂ ਮਾਲਕ ਨਾਲ ਹੋਈ ਇਹ ਅਕੱਥ-ਕਥਾ (ਵਾਰਤਾਲਾਪ) ਨੂੰ ਅਨੁਭਵ ਕਰਕੇ ਦੱਸ। ਬੇਸ਼ੱਕ ਵਰਣਨ ਰਹਿਤ ਰੱਬ ਸਭ ਅੰਦਰ ਵੱਸਦਾ ਹੈ, ਪਰ ਫਿਰ ਵੀ ਉਸ ਦੀ ਸਮਝ ਗੁਰੂ ਬਿਨਾਂ ਨਹੀਂ ਹੋ ਸਕਦੀ। ਉਹ (ਰੱਬ) ਮੇਰੇ ਅੰਦਰ ਹੈ ਤੇ ਮੈ ਉਸ ਦਾ ਰੂਪ ਹਾਂ, ਇਹ ਰੁਤਬਾ ਦੇਣ ਵਾਲ਼ਾ ‘ਜਪੁ’ ਜਦ ਜਪੋਗੇ ਤਾਂ ਇਕੱਲਾ ਤੂੰ ਹੀ ਨਹੀਂ ਬਲਕਿ ਤਿੰਨੇ ਲੋਕ ਹੀ ਉਸ (ਅਕਾਲ ਪੁਰਖ) ਵਿੱਚ ਲੀਨ ਹੋ ਜਾਣਗੇ: ‘‘ਹਉ ਮੈ ਕਰੀ, ਤਾਂ ਤੂ ਨਾਹੀ; ਤੂ ਹੋਵਹਿ, ਹਉ ਨਾਹਿ ॥ ਬੂਝਹੁ ਗਿਆਨੀ ! ਬੂਝਣਾ (ਪਹੇਲੀ); ਏਹ ਅਕਥ ਕਥਾ, ਮਨ ਮਾਹਿ ॥ ਬਿਨੁ ਗੁਰ ਤਤੁ ਨ ਪਾਈਐ; ਅਲਖੁ ਵਸੈ ਸਭ ਮਾਹਿ ॥ . ਨਾਨਕ ! ਸੋਹੰ ਹੰਸਾ ‘ਜਪੁ’ ਜਾਪਹੁ; ਤ੍ਰਿਭਵਣ ਤਿਸੈ ਸਮਾਹਿ ॥’’ (ਮ: ੧/੧੦੯੩)

ਉਕਤ ਕੀਤੀ ਗਈ ਤਮਾਮ ਵਿਚਾਰ ਉਪਰੰਤ ‘ਜਪੁ’ ਵਿਸ਼ੇ ਨਾਲ ਸੰਬੰਧਿਤ ਤਿੰਨ ਭਾਗ ਉਜਾਗਰ ਹੁੰਦੇ ਹਨ:

(ਭਾਗ 1). ਗੁਰੂ ਉਪਮਾ (ਜੋ ‘ਜਪੁ’ ਜੀ ਸਾਹਿਬ ਬਾਣੀ ਦੀਆਂ ਪਹਿਲੀਆਂ 15 ਪਉੜੀਆਂ ਤੱਕ ਵਿਸ਼ਾ ਚੱਲਦਾ ਹੈ)।

(ਭਾਗ 2). ਰੱਬੀ ਸਿਮਰਨ (ਜੋ 15 ਤੋਂ 33 ਪਉੜੀਆਂ ਤੱਕ ਵਿਸ਼ਾ ਚੱਲਦਾ ਹੈ)।

(ਨੋਟ: ਗੁਰੂ ਅਰਜਨ ਸਾਹਿਬ ਜੀ ਨੇ ‘ਸੁਖਮਨੀ’ ਬਾਣੀ ਦੀ ਰਚਨਾ ਕੀਤੀ, ਜਿਸ ਦਾ ਮੂਲ ਵਿਸ਼ਾ ‘ਸਿਮਰਨ’ ਦੀ ਮਹਿਮਾ (ਜਾਂ ਫਲ਼) ਹੈ; ਜਿਵੇਂ ਕਿ ‘‘ਪ੍ਰਭ ਕੈ ਸਿਮਰਨਿ (ਨਾਲ), ਗਰਭਿ ਨ ਬਸੈ॥’’ (ਮ: ੫/੨੬੨) ਆਦਿ ਅਤੇ ਗੁਰਬਾਣੀ ‘ਜਪੁ, ਜਾਪੁ, ਸਿਮਰਨੁ, ਸਿਮਰਣੁ’ ਸ਼ਬਦ ਬਣਤਰ ਨੂੰ ਸਮਾਨੰਤਰ ਅਰਥਾਂ ’ਚ ਪ੍ਰਵਾਨ ਕਰਦੀ ਹੈ; ਜਿਵੇਂ

ਜਿਹ ਪ੍ਰਸਾਦਿ, ਸਭ ਕੀ ਗਤਿ ਹੋਇ॥ ਨਾਨਕ ! ‘ਜਾਪੁ’ ਜਪੈ ‘ਜਪੁ’ ਸੋਇ ॥ (ਗਉੜੀ ਸੁਖਮਨੀ/ ਮ: ੫/੨੭੦)

ਜਾ ਕੈ ‘ਸਿਮਰਣਿ’, ਜਮ ਤੇ ਛੁਟੀਐ; ਹਲਤਿ ਪਲਤਿ ਸੁਖੁ ਪਾਈਐ ॥ ਸਾਸਿ ਗਿਰਾਸਿ ਜਪਹੁ ‘ਜਪੁ’ ਰਸਨਾ; ਨੀਤ ਨੀਤ ਗੁਣ ਗਾਈਐ ॥ (ਮ: ੫/੩੮੨) ਭਾਵ ਜਿਸ ਦੇ ਸਿਮਰਨ (ਯਾਦ ਕਰਨ) ਨਾਲ ਆਤਮਿਕ ਗਿਰਾਵਟ ਤੋਂ ਮੁਕਤੀ ਮਿਲੇ ਤੇ ਲੋਕ ਪ੍ਰਲੋਕ ’ਚ ਅਨੰਦ ਪ੍ਰਾਪਤ ਹੁੰਦਾ ਹੈ, ਉਸ ਦਾ ਸਿਮਰਨ (ਜਪੁ) ਜੀਭ ਤੋਂ ਹਰ ਸੁਆਸ ਨਾਲ ਤੇ ਹਰ ਗਿਰਾਹੀ ਲੈਂਦਿਆਂ ਜਪੋ, ਹਮੇਸ਼ਾਂ ਉਸ ਦੇ ਗੁਣ ਗਾਉਣੇ ਚਾਹੀਦੇ ਹਨ।

  ਉਕਤ ਕੀਤੀ ਗਈ ਵਿਚਾਰ ਕਿ ‘ਸਿਮਰਨੁ, ਸਿਮਰਣੁ, ਜਪੁ, ਜਾਪੁ’ ਸ਼ਬਦ ਸਮਾਨੰਤਰ ਅਰਥ ਦਿੰਦੇ ਹਨ। ਇੱਥੇ ਇਹ ਵਿਚਾਰ ਵੀ ਅਤਿ ਜ਼ਰੂਰੀ ਹੈ ਕਿ ‘ਸੁਖਮਾਨੀ’ ਸਾਹਿਬ ’ਚ ਦਰਜ ਸ਼ਬਦ ‘ਸਿਮਰਨਿ’ (ਕਰਣ ਕਾਰਕ) ਦੀ ਬਜਾਏ ‘ਜਪਿ ਜਾਂ ਜਾਪਿ’ ਦਰਜ ਕਰਕੇ ‘‘ਪ੍ਰਭ ਕੈ ਜਪਿ (ਨਾਲ), ਗਰਭਿ ਨ ਬਸੈ॥’’ ਜਾਂ ‘‘ਪ੍ਰਭ ਕੈ ਜਾਪਿ (ਨਾਲ), ਗਰਭਿ ਨ ਬਸੈ॥’’ ਭਾਵਾਰਥ ਤਾਂ ਗੁਰਮਤਿ ਅਨੁਸਾਰੀ ਬਣ ਸਕਦੇ ਹਨ ਪਰ ਗੁਰਬਾਣੀ ਲਿਖਤ ਇਸ ਦੀ ਇਜਾਜ਼ਤ ਨਹੀਂ ਦਿੰਦੀ ਕਿਉਂਕਿ ਗੁਰਬਾਣੀ ’ਚ ‘ਜਪਿ’ (440 ਵਾਰ) ਤੇ ‘ਜਾਪਿ’ (38 ਵਾਰ) ਹੁਕਮੀ ਭਵਿੱਖ ਕਾਲ ਕਿਰਿਆ ਤੇ ਕਿਰਿਆ ਵਿਸ਼ੇਸ਼ਣ ਹਨ, ਜਿਨ੍ਹਾਂ ਨੂੰ ‘ਸਿਮਰਨਿ’ ਜਾਂ ‘ਸਿਮਰਣਿ’ ਸ਼ਬਦ ਸਰੂਪਾਂ ਵਾਙ ‘ਜਪਿ, ਜਾਪਿ’ (ਕਰਣ ਕਾਰਕ) ਬਣਾ ਕੇ ਰਲ਼ਗੱਡ (ਭੁਲੇਖਾ ਪਾਉ) ਨਹੀਂ ਕੀਤਾ ਜਾ ਸਕਦਾ। ਇਸ ਨਿਯਮ ਮੁਤਾਬਕ ਹੀ ਜਿਵੇਂ ‘ਨਾਮੁ’ (ਇੱਕ ਵਚਨ ਪੁਲਿੰਗ) ਦਾ ਅਰਥ: ‘ਨਾਮ ਜਪ ਜਾਂ ਨਾਮ ਜਪਣਾ’ (ਕਿਰਿਆ) ਅਤੇ ‘ਅਨੰਦੁ’ (ਇੱਕ ਵਚਨ ਪੁਲਿੰਗ) ਦਾ ਅਰਥ: ‘ਅਨੰਦ ਕਰ ਜਾਂ ਅਨੰਦ ਮਾਣਨਾ’ (ਕਿਰਿਆ) ਨਹੀਂ ਬਣ ਸਕਦੇ, ਉਸੇ ਤਰ੍ਹਾਂ ‘ਜਪੁ’ ਤੇ ‘ਜਾਪੁ’ (ਇੱਕ ਵਚਨ ਪੁਲਿੰਗ) ਦਾ ਅਰਥ: ‘ਯਾਦ ਕਰ ਜਾਂ ਚੇਤੇ ਕਰਨਾ’ (ਕਿਰਿਆ) ਨਹੀਂ ਹੋ ਸਕਦੇ। ਧਿਆਨ ਰਹੇ ਕਿ ‘ਸਿਮਰਨੁ’ (46 ਵਾਰ) ਤੇ ‘ਸਿਮਰਣੁ’ (5 ਵਾਰ, ਅੰਤ ਔਂਕੜ, ਇੱਕ ਵਚਨ ਪੁਲਿੰਗ) ਦਾ ਸਰੂਪ ‘ਸਿਮਰਨਿ’ (70 ਵਾਰ) ਤੇ ‘ਸਿਮਰਣਿ’ (9 ਵਾਰ, ਅੰਤ ਸਿਹਾਰੀ, ਕਰਣ ਕਾਰਕ) ਇਸ ਲਈ ਬਣ ਗਿਆ ਕਿਉਂਕਿ ਗੁਰਬਾਣੀ ’ਚ ‘ਸਿਮਰਨਿ’ ਤੇ ‘ਸਿਮਰਣਿ’ (ਕਰਣ ਕਾਰਕ) ਸ਼ਬਦ ਸਰੂਪ ਇੱਕ ਵਾਰ ਵੀ ਕਿਰਿਆ ਵਿਸ਼ੇਸ਼ਣ ਜਾਂ ਹੁਕਮੀ ਭਵਿੱਖ ਕਾਲ ਕਿਰਿਆ ’ਚ ਦਰਜ ਨਹੀਂ ਹਨ।

ਸੋ, ‘ਸਿਮਰਨ ਦੀ ਮਹਿਮਾ’ ਅਤੇ ‘ਸਿਮਰਨ’; ਦੋ ਭਿੰਨ-ਭਿੰਨ ਵਿਸ਼ੇ ਹਨ। ‘ਜਪੁ’ ਸਿਰਲੇਖ ਦਾ ਰੂਪਾਂਤਰਨ ‘ਸਿਮਰਨੁ’ ਮੰਨਣਾ ਵੀ ਗੁਰਮਤਿ ਅਨੁਸਾਰੀ ਹੈ। ‘ਸੁਖਮਨੀ’ ਬਾਣੀ ‘ਜਪੁ’ ਪੜ੍ਹਨ ਵੱਲ ਹੀ ਪ੍ਰੇਰਿਤ ਕਰਦੀ ਹੈ। ਇਹ ਵੱਖਰਾ ਵਿਸ਼ਾ ਹੈ ਕਿ ਅਸੀਂ ‘ਸੁਖਮਨੀ’ ਰਾਹੀਂ ਦਿੱਤੇ ਗਏ ਇਸ ਉਪਦੇਸ਼ ਦਾ ਕਿੰਨਾ ਕੁ ਪਾਲਣ ਕਰਦੇ ਹਾਂ ?)

(ਭਾਗ 3). ਰੂਹਾਨੀਅਤ ਦੀ ਵਿਆਖਿਆ (ਜੋ ‘ਜਪੁ’ ਦੀਆਂ 34 ਤੋਂ 37 ਪਉੜੀਆਂ ਤੱਕ ਕੀਤੀ ਗਈ ਹੈ)।

ਗੁਰਬਾਣੀ ’ਚ ਜਿੱਥੇ ‘ਸਿਮਰਨੁ’ (ਜਪੁ) ਨੂੰ ਵਿਸ਼ੇਸ਼ਤਾ ਦਿੱਤੀ ਗਈ ਹੈ ਉੱਥੇ ਗੁਰਮਤਿ ਦੇ ਪ੍ਰਚਾਰਕਾਂ ਲਈ ਵੀ ਖ਼ਾਸ ਹਦਾਇਤਾਂ ਹਨ; ਜਿਵੇਂ ਕਿ ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥ ਰਾਮ ਨਾਮ ‘ਜਪੁ’ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ॥’’ (ਮ: ੫/੩੮੧) ਭਾਵ ਰਾਮ ਦੇ ਨਾਮ (ਗੁਣਾਂ) ਦਾ ‘ਜਪੁ’ ਹਿਰਦੇ ’ਚ ਜਪਣਾ ਚਾਹੀਦਾ ਹੈ ਇਉਂ ਪਹਿਲਾਂ ਆਪਣੇ ਮਨ ਨੂੰ ਕਾਬੂ ਕੀਤਾ ਜਾਵੇ (ਭਾਵ ਪਹਿਲਾਂ ‘‘ਚਉਦਹ ਰਤਨ ਨਿਕਾਲਿਅਨੁ’’) ਫਿਰ ਹੋਰਾਂ ਲਈ ਮੂੰਹੋਂ ਵਚਨ ਬੋਲੇ ਜਾਣ, ਪ੍ਰੇਰਿਤ ਕੀਤਾ ਜਾਵੇ, ਪਰ ਅੱਜ-ਕੱਲ ਸਿੱਖੀ ਦੀ ਗਿਰਾਵਟ ਦਾ ਮੂਲ ਕਾਰਨ ਜੀਵਨ ਵਿਹੂਣੇ ਪ੍ਰਚਾਰਕ ਹਨ, ਜਿਨ੍ਹਾਂ ’ਚੋਂ ਬਹੁਤਾਤ ‘‘ਰੋਟੀਆ ਕਾਰਣਿ ਪੂਰਹਿ ਤਾਲ ॥’’ (ਮ: ੧/੪੬੫) ਵਚਨਾਂ ’ਤੇ ਹੀ ਪਹਿਰਾ ਦੇਂਦੇ ਨਜ਼ਰ ਆਉਂਦੇ ਹਨ। ਇਹ ‘ਰੋਟੀਆਂ’ ਸਰੀਰ ਦਾ ਵਿਕਾਸ ਕਰਨ ਵਾਲ਼ੀਆਂ ਵੀ ਹੋ ਸਕਦੀਆਂ ਹਨ ਤੇ ਹਊਮੈ ਦਾ ਵਿਕਾਸ ਕਰਨ ਵਾਲ਼ੀਆਂ ਵੀ।

ਇੱਕ ਵਰਗ ਮੁਤਾਬਕ ਗੁਰਬਾਣੀ ਪੜ੍ਹਨੀ ਜਾਂ ਸੱਚੀ ਕਿਰਤ ਕਰਨੀ ਹੀ ‘ਸਿਮਰਨ’ ਹੈ। ਇਨ੍ਹਾਂ ਦੁਆਰਾ ਵਿਚਾਰ ਰੱਖਣ ਦਾ ਅੰਦਾਜ਼ ਹੀ ਇਨ੍ਹਾਂ ਨੂੰ ਗੁਰੂ ਜਾਂ ਰੱਬੀ ਡਰ-ਅਦਬ ਦੇ ਪ੍ਰਭਾਵ ਤੋਂ ਮੁਕਤ ਦਰਸਾਉਂਦਾ ਹੈ ਜਦਕਿ ਦੂਸਰੇ ਵਰਗ ਨੇ ਜਿੱਥੇ ਬੈਠ ਕੇ ਸਿਮਰਨ ਕੀਤਾ ਉੱਥੋਂ ਦੀਆਂ ਕੰਧਾਂ, ਦਰਵਾਜ਼ੇ ਵੀ ਨਾਲ ਨਾਲ ‘ਸਿਮਰਨ’ ਕਰਨ ਲੱਗ ਪਏ, ਪ੍ਰਚਾਰਿਆ ਗਿਆ ਜਦਕਿ ਸਚਾਈ ਇਹ ਵੀ ਹੈ ਕਿ ਗੁਰਬਾਣੀ ’ਚ ਕੇਵਲ ਇੱਕ ਰਚਨਾ ਹੀ ਅਜਿਹੀ ਹੈ, ਜਿਸ ਦਾ ਸਿਰਲੇਖ ‘ਸਿਮਰਨ’ ਨਾਲ ਸੰਬੰਧਿਤ ‘ਜਪੁ’ ਹੈ ਪਰ ਸਾਡੀ ਅਗਿਆਨਤਾ ‘ਜਪੁ’ ਨੂੰ ਸਿਰਲੇਖ ਮੰਨਣ ਦੀ ਬਜਾਏ ॥ ਜਪੁ॥ ਸਮੇਤ ‘‘ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥’’ ਸਲੋਕ ਨੂੰ ਵੀ ਮੂਲ ਮੰਤਰ ਦਾ ਭਾਗ ਬਣਾਉਣ ਲਈ ਜ਼ਿੱਦ ਕਰਦੀ ਹੈ, ਜੋ ‘ਸਿਮਰਨ’ ਦੀ ਕਮਾਈ (ਨਿਮਰਤਾ) ਦੇ ਵਿਪਰੀਤ ਹੈ ਜਦਕਿ ‘ਜਪੁ’ ਦੇ ਦੋਵੇਂ ਪਾਸੇ ਦੋ-ਦੋ ਡੰਡੇ ‘॥ ਜਪੁ॥’ ਇਸ ਨੂੰ ਮੂਲ ਮੰਤਰ ਤੋਂ ਨਿਖੇੜ ਕੇ ਬਾਣੀ ਦਾ ਨਾਂ (ਸਿਰਲੇਖ) ਸਪਸ਼ਟ ਕਰਦੇ ਹਨ।

ਗੁਰਬਾਣੀ ਦੇ ਮੁੱਢਲੇ ਤਿੰਨ ਅਸੂਲ ਹਨ: ‘ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ’; ਅਗਰ ‘ਕਿਰਤ ਕਰਨ’ ਨੂੰ ਹੀ ‘ਨਾਮ ਜਪਣਾ’ ਮੰਨ ਲਈਏ ਤਾਂ ਇਹ ਅਸੂਲ ਤਿੰਨ ਦੀ ਬਜਾਏ ਦੋ ਰਹਿ ਜਾਣਗੇ: ‘ਕਿਰਤ ਕਰਨੀ ਤੇ ਵੰਡ ਛਕਣਾ’, ਜੋ ਤਰਕਸ਼ੀਲ ਵਿਚਾਰਧਾਰਾ ਦਾ ਮੂਲ ਹੈ। ਉਨ੍ਹਾਂ ਲਈ ਅਦ੍ਰਿਸ਼ ਸ਼ਕਤੀ ਕੋਈ ਮਾਇਨਾ ਨਹੀਂ ਰੱਖਦੀ ਜਦਕਿ ‘ਜਪੁ’ ਦੀ ਕਮਾਈ ਰੱਬੀ ਬਖ਼ਸ਼ਸ਼ ਬਿਨਾਂ ਅਸੰਭਵ ਹੈ। ਗੁਰੂ ਨਾਨਕ ਸਾਹਿਬ ਜੀ ਵਚਨ ਕਰਦੇ ਹਨ ਕਿ ਮਨੁੱਖ; ਚੰਚਲਤਾ (ਸੁਆਸ) ਰੋਕ ਕੇ ਮਨ ਵਿੱਚੋਂ ‘ਜਪੁ’ ਕਰਦਾ ਹੈ, ਸਿਰ ਪਰਨੇ ਵਿਚਰਦਾ ਹੈ, ਪਰ (ਗੁਰੂ ਤੇ ਇਲਾਹੀ ਮਦਦ ਤੋਂ ਬਿਨਾਂ) ਇਉਂ ਕਿਸ ਦੇ ਆਸਰੇ ਤੇ ਕਿਸ ਤਾਕਤ ਨਾਲ (ਸ਼ਾਂਤੀ) ਮਿਲੇ ? ਦਰਅਸਲ ਇਨ੍ਹਾਂ ਦਾ ਵੀ ਕੀ ਕਸੂਰ ? ਉੱਚਾ ਰੁਤਬਾ ਕਰਤਾਰ ਕਿਸ ਨੂੰ ਦੇਂਦਾ ਹੈ, ਇਸ ਬਾਰੇ ਕਿਸੇ ਨੂੰ ਨਹੀਂ ਪਤਾ ਕਿਉਂਕਿ ਉਹ ਸਭ ਨੂੰ ਆਪਣੇ ਹੁਕਮ ’ਚ ਰੱਖਦਾ ਹੈ ਪਰ ਮੂਰਖ ਇਸ ਭੇਤ ਨੂੰ ਸਮਝਣ ਦੀ ਬਜਾਏ ਆਪਣੇ ਆਪ (ਹਉਮੈ) ਨੂੰ ਤਰਜੀਹ ਦੇਂਦਾ ਹੈ: ‘‘ਪਉਣੁ ਮਾਰਿ, ਮਨਿ ਜਪੁ ਕਰੇ; ਸਿਰੁ ਮੁੰਡੀ ਤਲੈ ਦੇਇ ॥ ਕਿਸੁ ਉਪਰਿ ਓਹੁ ਟਿਕ ਟਿਕੈ ? ਕਿਸ ਨੋ ਜੋਰੁ ਕਰੇਇ ? ॥ ਕਿਸ ਨੋ ਕਹੀਐ ਨਾਨਕਾ ! ਕਿਸ ਨੋ ਕਰਤਾ ਦੇਇ ? ॥ ਹੁਕਮਿ ਰਹਾਏ ਆਪਣੈ; ਮੂਰਖੁ ਆਪੁ ਗਣੇਇ ॥’’ (ਮ: ੧/੧੨੪੧)

ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦੇ ਵਚਨ ਹਨ ਕਿ ਪ੍ਰਮਾਤਮਾ ਆਪ ਹੀ ‘ਜਪੁ’ ਰਾਹੀਂ ਨਜ਼ਦੀਕੀਆਂ ਬਣਾਉਂਦਾ ਹੈ ਤੇ ਆਪ ਹੀ ‘ਜਪੁ’ ਸ਼ਸਤਰ (ਸ਼ਕਤੀ) ਤੋਂ ਦੂਰ ਕਰਦਾ ਹੈ:

ਆਪੇ ਨਾਉ ਜਪਾਇਦਾ ਪਿਆਰਾ; ਆਪੇ ਹੀ ‘ਜਪੁ’ ਜਾਪੈ ॥ (ਮ: ੪/੬੦੫)

ਭਾਣੈ ਜਪ ਤਪ ਸੰਜਮੋ; ਭਾਣੈ ਹੀ ਕਢਿ ਲੇਇ ॥ (ਮ: ੫/੯੬੩) ਭਾਵ ਆਪਣੀ ਰਜ਼ਾ ’ਚ ਹੀ ਮੰਤਰ ਪਾਠ, ਧੂਣੀਆਂ ਤਪਾਉਣ ਤੇ ਇੰਦ੍ਰਿਆਂ ਨੂੰ ਕਾਬੂ ਕਰਵਾਉਣ ਵਾਲੀ ਕਠੋਰਤਾ ਵੱਲ ਪ੍ਰੇਰਦਾ ਹੈ ਤੇ ਆਪਣੀ ਰਜ਼ਾ ਮੁਤਾਬਕ ਹੀ ਇਨ੍ਹਾਂ ਨੂੰ ਵਿਕਾਰਾਂ ਤੋਂ ਮੁਕਤ ਕਰਵਾ ਲੈਂਦਾ ਹੈ।

ਤੁਮ ਤੇ ਸੇਵ, ਤੁਮ ਤੇ ਜਪ ਤਾਪਾ; ਤੁਮ ਤੇ ਤਤੁ ਪਛਾਨਿਓ ॥ (ਮ: ੫/੧੨੧੬) ਭਾਵ ਹੇ ਮਾਲਕ! ਤੇਰੀ ਮਿਹਰ ਨਾਲ ਹੀ ਸੇਵਾ ਹੋ ਸਕਦੀ ਹੈ, ‘ਜਪੁ ਤਪੁ’ ਹੋ ਸਕਦਾ ਹੈ ਤੇ ਤੇਰੀ ਕਿਰਪਾ ਨਾਲ ਹੀ ਅਸਲੀਅਤ (ਚੰਗੇ-ਮੰਦੇ) ਦੀ ਸਮਝ ਹੁੰਦੀ ਹੈ।

ਭਗਤ ਕਬੀਰ ਜੀ ਦੇ ਵਚਨ ਹਨ ਕਿ ਅਕਾਲ ਪੁਰਖ ਨੇ ਮੈਨੂੰ ਗੁਰੂ ਸੰਗਤ ’ਚ ਮਿਲਾ ਲਿਆ, ਪੰਜ ਕਾਮਾਦਿਕਾਂ ਤੋਂ ਬਚਾ ਲਿਆ। ਅੰਮ੍ਰਿਤ ਨਾਮ (ਜਪੁ) ਜੀਭ ਨਾਲ ਜਪਦਾ ਹਾਂ ਕਿਉਂਕਿ ਮਾਲਕ ਨੇ ਆਪਣਾ ਅਮੋਲਕ ਦਾਸ ਬਣਾਇਆ ਹੈ: ‘‘ਸਾਧੂ ਸੰਗਤਿ ਦੀਓ ਰਲਾਇ ॥ ਪੰਚ ਦੂਤ ਤੇ ਲੀਓ ਛਡਾਇ ॥ ਅੰਮ੍ਰਿਤ ਨਾਮੁ; ਜਪਉ ਜਪੁ ਰਸਨਾ ॥ ਅਮੋਲ ਦਾਸੁ; ਕਰਿ ਲੀਨੋ ਅਪਨਾ ॥’’ (ਭਗਤ ਕਬੀਰ/੩੩੧)

ਗੁਰੂ ਤੇਗ ਬਹਾਦਰ ਜੀ; ਮਨੁੱਖ ਨੂੰ ਹਿੰਮਤ ਬਖ਼ਸ਼ਦੇ ਹੋਏ ਵਚਨ ਕਰਦੇ ਹਨ ਕਿ ਹੇ ਪ੍ਰਭੂ! ਮੇਰੇ ਅੰਦਰ ਕੋਈ ਗੁਣ ਨਹੀਂ ਕਿਉਂਕਿ ਕੋਈ ‘ਜਪੁ ਤਪੁ’ ਨਹੀਂ ਕੀਤਾ, ਇਹ ਵੀ ਸਮਝ ਨਹੀਂ ਕਿ ਕੀ ਕੀਤਾ ਜਾਵੇ ? ਪਰ ਤੇਰੀ ਸ਼ਰਨ ਆਇਆ ਹਾਂ ਕਿਰਪਾ ਕਰਕੇ ਵਿਕਾਰਾਂ ਦਾ ਮੁਕਾਬਲਾ ਕਰਨ ਲਈ ਹੌਸਲਾ (ਹਿੰਮਤ) ਬਖ਼ਸ਼ਸ਼ ਕਰ: ‘‘ਨਾਹਿਨ ਗੁਨੁ, ਨਾਹਿਨ ਕਛੁ ਜਪੁ ਤਪੁ; ਕਉਨੁ ਕਰਮੁ ਅਬ ਕੀਜੈ ? ॥ ਨਾਨਕ ! ਹਾਰਿ ਪਰਿਓ ਸਰਨਾਗਤਿ; ਅਭੈ ਦਾਨੁ, ਪ੍ਰਭ ! ਦੀਜੈ ॥’’ (ਮ: ੯/੭੦੩)

ਸੋ, ਰੁਜ਼ਾਨਾ ਰਹਰਾਸਿ ’ਚ ‘‘ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ ! ਹਮ ਨੀਚ ਕਰੰਮਾ ॥ ਸਰਣਿ ਪਰੇ ਕੀ, ਰਾਖਹੁ ਸਰਮਾ ॥’’ (ਮ: ੫/੧੨/੩੭੮) ਬੇਨਤੀ ਕਰਨ ਵਾਲ਼ਾ ਸਿੱਖ; ‘ਨਾਮ ਜਪਣ’ ਨੂੰ ‘ਕਿਰਤ ਕਰਨ’ ’ਚ ਤਬਦੀਲ ਕਰਕੇ ਰੱਬੀ ਬਖ਼ਸ਼ਸ਼ ਤੋਂ ਮੁਨਕਰ (ਇਨਕਾਰੀ) ਨਹੀਂ ਹੋ ਸਕਦਾ, ਇਹ ਕਿਸੇ ਅਸਿੱਖ ਪ੍ਰਚਾਰਕ ਦੀ ਸੋਚ ਹੋ ਸਕਦੀ ਹੈ।

ਗੁਰਬਾਣੀ ’ਚ 6 ਵਾਰ ‘ਜਪੁ’ ਤੇ ‘ਜਾਪਿ’ (ਸੰਯੁਕਤ) ਸ਼ਬਦ ਇੱਕੋਂ ਤੁਕ ’ਚ ਦਰਜ ਹਨ, ਜਿਨ੍ਹਾਂ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ। ‘ਜਪੁ’ ਨਾਂਵ ਹੈ ਜਦਕਿ ‘ਜਾਪਿ’ ਹੁਕਮੀ ਭਵਿੱਖ ਕਾਲ ਕਿਰਿਆ ਤੇ ਕਿਰਿਆ ਵਿਸ਼ੇਸ਼ਣ ਹੈ, ਜਿਸ ਦਾ ਅਰਥ ਹੈ: ‘ਤੂੰ ਜਪ, ਤੂੰ ਸਿਮਰ’ ਭਾਵ ਹਰੀ ‘ਜਪੁ’ ਨੂੰ ਤੂੰ ਜਪ, ਹਰੀ ਸਿਮਰਨ ਨੂੰ ਤੂੰ ਸਿਮਰ’ ਆਦਿ (ਹੁਕਮੀ ਭਵਿੱਖ ਕਾਲ ਕਿਰਿਆ) ਅਤੇ ‘ਜਪ ਕੇ’ (ਕਿਰਿਆ ਵਿਸੇਸ਼ਣ); ਜਿਵੇਂ ਕਿ

ਬੂਝਹੁ ਹਰਿ ਜਨ ! ਸਤਿਗੁਰ ਬਾਣੀ ॥ ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ ॥ ਆਜੁ ਕਾਲਿ ਮਰਿ ਜਾਈਐ ਪ੍ਰਾਣੀ ! ਹਰਿ ‘ਜਪੁ’ (ਨੂੰ) ਜਪਿ (ਤੂੰ ਜਪ) ਰਿਦੈ ਧਿਆਈ ਹੇ ॥ (ਮ: ੧/੧੦੨੫)

ਜਿਸ ਨੋ ਕ੍ਰਿਪਾ ਕਰੇ; ਸੋ ਧਿਆਵੈ ॥ ਨਿਤ ਹਰਿ ‘ਜਪੁ’ (ਨੂੰ) ਜਾਪੈ; ਜਪਿ (ਜਪ ਕੇ) ਹਰਿ ਸੁਖੁ ਪਾਵੈ ॥ (ਮ: ੪/੯੯੮)
ਮੇਰੇ ਮਨ ! ‘ਜਪੁ’ (ਨੂੰ) ਜਪਿ (ਤੂੰ ਸਿਮਰ) ਹਰਿ ਨਾਰਾਇਣ ॥ ਕਬਹੂ ਨ ਬਿਸਰਹੁ ਮਨ ਮੇਰੇ ਤੇ; ਆਠ ਪਹਰ ਗੁਨ ਗਾਇਣ ॥ (ਮ: ੫/੯੭੯) ਆਦਿ।

ਗੁਰਬਾਣੀ ਲਿਖਤ ਦਾ ਇਹ ਪੱਕਾ ਨਿਯਮ ਹੈ ਕਿ ਜੋ ਸ਼ਬਦ ਕਿਸੇ ਸੰਬੰਧਕੀ ਚਿੰਨ੍ਹ ਦੇ ਦਰਜ ਹੋਣ ਨਾਲ ਅੰਤ ਮੁਕਤਾ ਹੋ ਜਾਵੇ ਉਹ ਇੱਕ ਵਚਨ ਪੁਲਿੰਗ ਹੁੰਦਾ ਹੈ; ਜਿਵੇਂ ਕਿ ‘ਜਪ ਤਪ ਕਾ’ ਬੰਧੁ ਬੇੜੁਲਾ, ਜਿਤੁ ਲੰਘਹਿ ਵਹੇਲਾ (ਤੁਰੰਤ) ॥’’ (ਮ:੧/੭੨੯) ਭਾਵ ਜਪ (ਰੱਬੀ ਯਾਦ) ਅਤੇ ਤਪ (ਹੱਥੀਂ ਸੇਵਾ) ਕਰਨ ਨੂੰ ਸੋਹਣੀ ਕਿਸ਼ਤੀ (ਨੌਕਾ) ਬਣਾ, ਜਿਸ ਰਾਹੀਂ ਤੂੰ ਜਲਦੀ (ਸੰਸਾਰ ਸਮੁੰਦਰ) ਲੰਘ ਜਾਵੇਂਗਾ। ਇਸ ਤੁਕ ’ਚ ‘ਜਪੁ ਤਪੁ’ ਨੂੰ ‘ਕਾ’ ਸੰਬੰਧਕੀ ਚਿੰਨ੍ਹ ਨੇ ਅੰਤ ਮੁਕਤਾ ਕਰ ਦਿੱਤਾ, ਜੋ ਗੁਰਬਾਣੀ ’ਚ ਕੇਵਲ ਇੱਕ ਵਾਰ ਹੀ ਦਰਜ ਹੈ।

ਉਕਤ ਕੀਤੀ ਗਈ ਤਮਾਮ ਵਿਚਾਰ ਕੇਵਲ ‘ਜਪੁ’ (ਅੰਤ ਔਂਕੜ, ਸ਼ਬਦ) ਨਾਲ ਸੰਬੰਧਿਤ ਹੈ। ਇਸ ਲਈ ਗੁਰਬਾਣੀ ਮੁਤਾਬਕ ‘ਜਪ’ (ਅੰਤ ਮੁਕਤਾ, ਬਹੁ ਵਚਨ 39 ਵਾਰ) ਪੰਡਿਤਾਂ ਦੁਆਰਾ ਕੀਤਾ ਜਾਂਦਾ ਉਹ ਮੰਤਰ ਪਾਠ ਹੈ, ਜਿਸ ਵਿੱਚ ਰੱਬੀ ਪਿਆਰ ਸ਼ਾਮਲ ਨਹੀਂ, ਜਿਸ ਕਾਰਨ ਗੁਰਮਤਿ ਲਈ ਅਪ੍ਰਵਾਨ ਹੈ; ਜਿਵੇਂ

ਅਸੰਖ ‘ਜਪ’; ਅਸੰਖ ਭਾਉ ॥ (ਜਪੁ) (ਨੋਟ: ਇਸ ਤੁਕ ’ਚ ‘ਜਪ’ ਦਾ ਭਾਵਾਰਥ ‘ਭਾਉ’ (ਪ੍ਰੇਮ) ਨਹੀਂ ਬਲਕਿ ‘ਜਪ’ ਤੇ ‘ਭਾਉ’ ਭਿੰਨ-ਭਿੰਨ ਹਨ।)

ਅਨਿਕ ਬਰਖ; ਕੀਏ ‘ਜਪ’ ਤਾਪਾ ॥ ਗਵਨੁ ਕੀਆ; ਧਰਤੀ ਭਰਮਾਤਾ॥ ਇਕੁ ਖਿਨੁ ਹਿਰਦੈ ਸਾਂਤਿ ਨ ਆਵੈ; ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ॥ (ਮ:੫/੯੮)

ਪ੍ਰਭ ਕੈ ਸਿਮਰਨਿ, ‘ਜਪ’ ਤਪ ਪੂਜਾ ॥ (ਮ:੫/੨੬੨) (ਭਾਵ ਰੱਬੀ ਯਾਦ ’ਚ ਹੀ ਸਭ ਜਪ, ਤਪ ਆ ਗਏ, ਹੁਣ ਇਨ੍ਹਾਂ ਨੂੰ ਅਲੱਗ ਕਰਨ ਦੀ ਲੋੜ ਨਹੀਂ)

ਸਭਿ ‘ਜਪ’ ਸਭਿ ਤਪ; ਸਭ ਚਤੁਰਾਈ ॥ ਊਝੜਿ ਭਰਮੈ; ਰਾਹਿ ਨ ਪਾਈ॥ (ਮ:੧/੪੧੨)

‘ਜਪ’ ਤਪ ਸੰਜਮ ਕਰਮ ਨ ਜਾਨਾ, ਨਾਮੁ ਜਪੀ (ਜਪੀਂ ਭਾਵ ਜਪਦਾ ਹਾਂ) ਪ੍ਰਭ ! ਤੇਰਾ ॥ (ਮ:੧/੮੭੮)

ਇਕਿ (ਭਾਵ ਕਈ) ‘ਜਪ’ ਤਪ ਕਰਿ ਕਰਿ (ਕੇ) ਤੀਰਥ ਨਾਵਹਿ ॥ (ਪਰ ਇਨ੍ਹਾਂ ਦਾ ਕੀ ਕਸੂਰ ?) ਜਿਉ ਤੁਧੁ ਭਾਵੈ; ਤਿਵੈ ਚਲਾਵਹਿ ॥ (ਮ:੧/੧੦੨੪)

ਹੋਮ ਜਗ, ‘ਜਪ’ ਤਪ ਸਭਿ ਸੰਜਮ, ਤਟਿ+ਤੀਰਥਿ (ਉੱਤੇ) ਨਹੀ ਪਾਇਆ ॥ (ਮ:੫/੧੧੩੯)

ਸਗਲੇ ਕਰਮ ਧਰਮ ਸੁਚਿ ਸੰਜਮ, ‘ਜਪ’ ਤਪ ਤੀਰਥ ਸਬਦਿ (’ਚ ਹੀ) ਵਸੇ ॥’’ (ਮ:੧/੧੩੩੨) ਆਦਿ।

ਭਗਤ ਨਾਮਦੇਵ ਜੀ ਹਿੰਦੂ ਫ਼ਿਲਾਸਫ਼ੀ ਦੇ ਚੰਗੇ ਗਿਆਤਾ ਸਨ, ਜਿਨ੍ਹਾਂ ਨੇ ਬ੍ਰਾਹਮਣਾਂ ਵੱਲੋਂ ਕੀਤੇ ਜਾਂਦੇ ਧਾਰਮਿਕ ਕਾਰਜਾਂ ਨੂੰ ਬਾਰੀਕੀ ਨਾਲ ਵਿਚਾਰਿਆ ਤੇ ‘ਜਪ’ ਰਾਹੀਂ ਹੁੰਦੀ ਮਨ ਦੀ ਸ਼ੁੱਧਤਾ ਨੂੰ ਆਧਾਰ (ਸਾਰ ਭਾਵ ਰਹਾਉ) ਬਣਾ ਕੇ ਪਦੇ ਦੀ ਰਚਨਾ ਕੀਤੀ: ‘‘ਕਾਹੇ ਕਉ ਕੀਜੈ ਧਿਆਨੁ ਜਪੰਨਾ ? ॥ ਜਬ ਤੇ, ਸੁਧੁ ਨਾਹੀ; ਮਨੁ ਅਪਨਾ ॥੧॥ ਰਹਾਉ ॥ (ਭਗਤ ਨਾਮਦੇਵ/੪੮੫) ਭਾਵ ‘‘ਧਿਆਨੁ ਜਪੰਨਾ’’ (ਭਾਵ ਜਪ ਦੌਰਾਨ ਅੱਖਾਂ ਬੰਦ ਕਰਨ ਵਾਲ਼ਾ ਧਿਆਨ) ਕਾਹੇ ਕਉ ਕੀਜੈ ?॥ ਜਬ ਤੇ (ਜਦ ਤੱਕ) ‘‘ਧਿਆਨੁ ਜਪੰਨਾ’’ ਰਾਹੀਂ ‘‘ਸੁਧੁ ਨਾਹੀ; ਮਨੁ ਅਪਨਾ॥’’ ਹੁੰਦਾ।

ਗੁਰੂ ਅਰਜਨ ਸਾਹਿਬ ਜੀ ਆਪਣੇ ਵਿਸ਼ੇ ਜਾਂ ‘ਸਾਰ’ (ਰਹਾਉ) ਰਾਹੀਂ ਤਮਾਮ ਜਪ, ਤਪ, ਸੁਚਿ, ਸੰਜਮ, ਬ੍ਰਤ, ਪੂਜਾ ਆਦਿ ਦਾ ਵਿਸ਼ਲੇਸ਼ਣ ਕਰਦਿਆਂ ਵਚਨ ਕਰਦੇ ਹਨ ਕਿ: ‘‘ਜਪ ਤਪ ਸੰਜਮ ਕਰਮ ਕਮਾਣੇ; ਇਹਿ ਓਰੈ ਮੂਸੇ ॥੧॥ ਰਹਾਉ ॥ (ਮ:੫/੨੧੬) ਭਾਵ ਇਹ ਸਾਰੇ ਜਪ, ਤਪ, ਸੰਜਮ (ਇੰਦ੍ਰੀਆਂ ਨੂੰ ਕਾਬੂ ਕਰਨ ਦੀਆਂ ਯੁਕਤੀਆਂ) ਆਦਿ ਕਰਮ-ਕਾਂਡ ਰੱਬੀ ਦਰਗਹ (ਉੱਚੀ ਸੁਰਤ) ਵਿੱਚ ਪਹੁੰਚਣ ਤੋਂ ਪਹਿਲਾਂ (ਓਰੈ) ਹੀ ਲੁਟ ਲਏ ਜਾਂਦੇ ਹਨ ਭਾਵ ਇਨ੍ਹਾਂ ਦੀ ਸੀਮਾ ਮਾਇਆਵੀ ਪਕੜ ਤੋਂ ਉੱਚੀ ਨਹੀਂ।

ਸੋ, ਗੁਰਬਾਣੀ ’ਚ ਦਰਜ ‘ਜਪ’ (ਨਕਾਰਾਤਮਕ) ਤੇ ‘ਜਪੁ’ (ਸਕਾਰਾਤਮਕ) ਦੇ ਅੰਤਰ ਨੂੰ ਸਮਝਣਾ ਅਤਿ ਜ਼ਰੂਰੀ ਹੈ। ‘ਜਪੁ’ (ਹਾਂ-ਸੂਚਕ) ਦਾ ਪ੍ਰਚਾਰ ਤੇ ਪ੍ਰਸਾਰ: ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥’’ ਉਪਦੇਸ਼ ਦੀ ਕਮਾਈ ਤੋਂ ਬਿਨਾਂ ਕਰਨਾ ‘‘ਜੋ ਜੀਇ ਹੋਇ, ਸੁ ਉਗਵੈ; ਮੁਹ ਕਾ ਕਹਿਆ ਵਾਉ ॥’’ (ਮ: ੨/੪੭੪) ਸਾਬਤ ਹੋ ਕੇ ਗੁਰਮਤਿ ਦਾ ਮਜ਼ਾਕ ਉੱਡਾਏਗਾ। ਇਸ ਲਈ ਬੜਾ ਜ਼ਰੂਰੀ ਹੈ: ‘‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ, ਇਸਨਾਨੁ ਕਰੇ ਅੰਮ੍ਰਿਤ ਸਰਿ (ਗੁਰੂ-ਸ਼ਬਦ ਸਰੋਵਰ ’ਚ) ਨਾਵੈ॥ ਉਪਦੇਸਿ ਗੁਰੂ, ਹਰਿ ਹਰਿ ‘ਜਪੁ’ ਜਾਪੈ, ਸਭਿ ਕਿਲਵਿਖ ਪਾਪ ਦੋਖ, ਲਹਿ ਜਾਵੈ॥ (ਮ:੪/੩੦੬)


18/09/16)
ਐਡਵੋਕੇਟ ਸੁਰਿੰਦਰ ਸਿੰਘ ਕੰਵਰ

ਮਨ ਤੇ ਕਬਹੁ ਨ ਬਿਖਿਆ ਟਰੈ॥
ਐਡਵੋਕੇਟ ਸੁਰਿੰਦਰ ਸਿੰਘ ਕੰਵਰ,
ਮੈਲਬੋਰਨ- ਮੋਬਾਇਲ +61-468432632

[email protected]

ਬਿਖਿਆ ਭਾਵ ਜ਼ਹਿਰ। ਇਕ ਤਾਂ ਉਹ ਜ਼ਹਿਰ ਹੁੰਦਾ ਹੈ ਜੋ ਵਿਅਕਤੀ ਖਾਵੇ ਤੇ ਮਰ ਜਾਂਦਾ ਹੈ ਤੇ ਇਕ ਜ਼ਹਿਰ ਉਹ ਵੀ ਹੁੰਦਾ ਜੋ ਵਿਅਕਤੀ ਆਪਣੇ ਅੰਦਰ ਪਾਲਦਾ ਹੈ ਤੇ ਆਪਣੇ ਅੰਦਰੋਂ ਉਗਲਦਾ ਹੈ।ਜ਼ਹਿਰ ਕੋਈ ਵੀ ਹੋਵੇ ਉਹ ਮੰਦਾ ਹੁੰਦਾ ਹੈ, ਕਿਸੇ ਵੀ ਵਿਅਕਤੀ ਵਾਸਤੇ ਚੰਗਾ ਨਹੀਂ ਹੁੰਦਾ। ਗੁਰਬਾਣੀ ਵਿੱਚ ਵੀ ਬਿਖਿਆ ਸੰਬੰਧੀ ਜ਼ਿਕਰ ਆਉਂਦਾ ਹੈ।ਸੁਖਮਨੀ ਸਾਹਿਬ ਸਾਹਿਬ ਦੀ ਤੀਸਰੀ ਅਸ਼ਟਪਦੀ ਦੇ ਤੀਸਰੇ ਪਦੇ ਵਿੱਚ ਇਕ ਤੁਕ ਆਉਂਦੀ ਹੈ- (ਇਸੁ ਦੇਹੀ ਕਉ ਬਹੁ ਸਾਧਨਾ ਕਰੈ॥ ਮਨ ਤੇ ਕਬਹੁ ਨ ਬਿਖਿਆ ਟਰੈ॥) ਪੰਨਾ-265 ਗੁਰਬਾਨੀ ਦੀ ਇਹ ਤੁਕ ਸੁਖਮਨੀ ਸਾਹਿਬ ਵਿੱਚ ਬਹੁਤ ਵਾਰੀ ਪੜੀ ਜਾਂਦੀ ਹੈ।ਪਰ ਇੰਜ ਪਰਤੀਤ ਹੁੰਦਾ ਹੈ ਕਿ ਇਸ ਨੂੰ ਪੜਣ ਤਕ ਹੀ ਸੀਮਤ ਰਖਿਆ ਗਿਅ ਹੈ, ਕਿਉਂਕਿ ਜੇਕਰ ਇਸ ਤੁਕ ਤੇ ਅਮਲ ਕੀਤਾ ਹੁੰਦਾ ਤਾਂ ਫਿਰ ਹਰ ਮਨੁਖ ਵਿੱਚ ਪ੍ਰੇਮ ਭਾਵ ਉਤਪਨ ਹੁੰਦਾ। ਕਿਸੇ ਨੂੰ ਕਿਸੇ ਨਾਲ ਵੀ ਨਫਰਤ ਨਾ ਹੁੰਦੀ, ਦੁਨੀਆਂ ਵਿੱਚ ਜੋ ਈਰਖਾ ਤੇ ਦਵੈਤ ਭਾਵ ਹੈ ਉਹ ਮਿਟ ਜਾਂਦਾ।ਪਰ ਅਮਲ ਤੇ ਤਾਂ ਹੋ ਸਕਦਾ ਹੈ ਜੇਕਰ ਇਸ ਤੁਕ ਨੂੰ ਉਸ ਦੇ ਭਾਵ ਨਾਲ ਸਮਝਿਆ ਤੇ ਸਮਝਾਇਆ ਜਾਵੇ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰਚਣਾਂ ਹਰ ਮਨੁਖ ਦੇ ਜੀਵਨ ਸੁਧਾਰ ਤੇ ਸਮਾਜਿਕ ਕਲਿਆਨ ਲਈ ਕੀਤੀ ਗਈ ਹੈ। ਇਸੇਲਈ ਗੁਰਬਾਣੀ ਦੇ ਹਰ ਸ਼ਬਦ ਵਿੱਚੋ ਜਾਂ ਹਰ ਤੁਕ ਵਿਚੋ ਜੀਵਨ ਸੁਧਾਰ ਲਈ ਕਿਸੇ ਗਿਆਨ ਦਾ ਸੁਨੇਹਾ ਮਿਲਦਾ ਹੈ। ਇਸ ਮਨਸ਼ੇ ਨੂੰ ਮੁਖ ਰੱਖ ਕੇ ਇਹ ਵਿਚਾਰ ਆਇਆ ਕਿ ਇਸ ਤੁਕ ਦੇ ਭਾਵ ਅਰਥ ਸਮਝਣ ਦਾ ਯਤਨ ਕੀਤਾ ਜਾਵੇ।
ਪ੍ਰੋ: ਸਾਹਿਬ ਸਿੰਘ ਇਸ ਤੁਕ ਦੇ ਅਰਥ ਇਸ ਤਰ੍ਹਾਂ ਕਰਦੇ ਹਨ: {(ਜੇ) ਇਸ ਸਰੀਰ ਨੂੰ (ਸਾਧਨ ਦੀ ਖਾਤਰ) ਕਈ ਜਤਨ ਭੀ ਕਰੇ (ਤਾਂ ਭੀ) ਕਦੇ ਮਨ ਤੋਂ ਮਾਇਆ (ਦਾ ਪ੍ਰਭਾਵ) ਨਹੀਂ ਟਲਦਾ।} ਇਸ ਦੇ ਇਲਾਵਾ ਪ੍ਰੋ: ਸੋਹਣ ਸਿੰਘ ਗਲ੍ਹੋਤਰਾ ਇਸ ਦੇ ਅਰਥ ਇਸ ਤਰ੍ਹਾਂ ਕਰਦੇ ਹਨ: {ਉਹ ਲੋਕ ਇੱਸ ਦੇਹੀ ਨੂੰ ਸਾਧਨ, ਅਰਥਾਤ ਸ਼ੁਧ ਕਰਨ ਦੇ ਕਈ ਯਤਨ ਕਰਦੇ ਹਨ, ਪਰ ਇਹਨਾਂ ਨਾਲ ਮਨ ਤੋਂ ਵਿਸ਼ਿਆ ਵਿਕਾਰਾਂ ਦੀ ਮੈਲ ਨਹੀਂ ਲਥ ਸਕਦੀ, ਅਥਵਾ ਮਾਇਆ ਦਾ ਮੋਹ ਦੂਰ ਨਹੀਂ ਹੋ ਸਕਦਾ।} ਮਨਮੋਹਣ ਸਿੰਘ ਨੇ ਇਸ ਤੁਕ ਦੇ ਅਰਥ ਇਸ ਤਰ੍ਹਾਂ ਕੀਤੇ ਹਨ: ਭਾਵੇਂ ਬੰਦਾ ਆਪਣੇ ਸਰੀਰ ਨਾਲ ਬਹੁਤ ਸੰਜਮ ਪਿਆ ਕਮਾਵੇ, ਤਦਯਪ ਮੰਦੇ ਵੇਗ ਉਸ ਦੀ ਆਤਮਾ ਨੂੰ ਨਹੀਂ ਛਡਦੇ।
ਗਲ ਬਿਖਿਆ ਦੀ ਹੈ ਤੇ ਮਨੁਖ ਦੇ ਅੰਦਰ ਜਾਂ ਮਨੁਖ ਦੇ ਮਨ ਵਿੱਚ ਬਿਖਿਆ ਕੀ ਹੈ? ਇਹ ਵੀ ਤਾਂ ਸਮਝਣਾ ਹੋਵੇ ਗਾ। ਸੂਝਵਾਨ ਵਿਅਕਤੀ ਸਮਝਾਉਂਦੇ ਹਨ ਕਿ ਮਨੁਖ ਦੇ ਮਨ ਵਿਚ ਬਿਖਿਆ ਹੁੰਦੀ ਹੈ ਵਿਕਾਰਾਂ ਦੀ ਮੈਲ, ਜਾਂ ਉਹ ਹੈ: ਵੈਰ ਵਿਰੋਧ, ਈਰਖਾ, ਦਵੈਤ, ਆਪਣੇ ਮਨ ਦਾ ਘੁਮੰਢ, ਹੰਕਾਰ, ਆਕੜ ਆਦਿ। ਇਨ੍ਹਾਂ ਨੂੰ ਹੀ ਪਾਪ ਕਿਹਾ ਗਿਆ ਹੈ। ਇਸ ਬਿਖਿਆ ਨੂੰ ਮੁਖ ਰੱਖ ਕੇ ਗੁਰਬਾਣੀ ਜੋ ਸਾਰਥਕ ਜੀਵਨ ਜੀਉਣ ਦਾ ਰਾਹ ਦਸਦੀ ਹੈ ਉਸ ਆਸ਼ੇ ਅਨੁਸਾਰ ਜੋ ਅਰਥ ਸਮਝ ਆਉਂਦੇ ਹਨ ਉਨ੍ਹਾਂ ਨੂੰ ਸਿਧੇ ਲਫਜ਼ਾਂ ਵਿੱਚ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ: ਹਰ ਵਿਅਕਤੀ ਆਪਣੇ ਸਰੀਰ ਨੂੰ ਭਾਵ ਦੇਹੀ ਨੂੰ ਸਵਾਰਨ ਲਈ ਕਈ ਹੀਲੇ ਵਸੀਲੇ ਕਰਦਾ ਹੈ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਸੇਹਤ ਠੀਕ ਰਖਣ ਲਈ ਕੁਝ ਕਸਰਤ ਕੀਤੀ ਜਾਵੇ ਫਿਰ ਸਾਬਣ ਮਲ ਮਲ ਕੇ ਚੰਗੀ ਤਰ੍ਹਾਂ ਨਹਾਤਾ ਜਾਵੇ। ਕਰੀਮ ਪਾਉਡਰ ਤੇ ਕਈ ਤਰ੍ਹਾਂ ਦੀ ਖਸ਼ਬੂ ਵੀ ਲਗਾਈ ਜਾਵੇ। ਬੀਬੀਆਂ ਲਿਪਸਟਿਕ ਆਦਿ ਵੀ ਲਗਾ ਲੈਂਦੀਆਂ ਹਨ। ਇਹ ਸਭ ਦੇਹੀ ਵਾਸਤੇ ਉੱਦਮ ਹੈ। ਦੇਹੀ ਨੂੰ ਸਵਾਰਨ ਲਈ ਜ਼ਰੂਰੀ ਹੈ। ਇਸ ਵਿੱਚ ਕੋਈ ਹਰਜ਼ ਨਹੀਂ।ਇਸ ਵਿੱਚ ਕੋਈ ਗਲਤ ਗਲ ਵੀ ਨਹੀਂ ਪਰ ਇਸ ਦੇ ਨਾਲ ਇਸ ਤੋ ਵੀ ਵਧ ਜ਼ਰੂਰੀ ਹੈ ਮਨ ਦੀ ਬਿਖਿਆ ਨੂੰ ਖਤਮ ਕਰਨਾ ਭਾਵ ਮਨ ਦੇ ਵਿਕਾਰਾਂ ਨੂੰ ਸੋਧਣਾਂ ਤੇ ਉਹ ਕੇਵਲ ਦੇਹੀ ਨੂੰ ਸਵਾਰ ਲੈਣ ਨਾਲ ਹੀ ਨਹੀ ਸੋਧੇ ਜਾ ਸਕਦੇ । ਇਸਲਈ ਇਹ ਜ਼ਰੂਰੀ ਹੈ ਕਿ ਇਸ ਮਨ ਦੀ ਬਿਖਿਆ ਨੂੰ ਖਤਮ ਕਰਨ ਦਾ ਢੰਗ ਵੀ ਲਭਿਆ ਜਾਵੇ, ਇਸ ਬਿਖਿਆ ਨੂੰ ਕਡਣ ਲਈ ਵੀ ਕੁਝ ਉਪਰਾਲਾ ਕੀਤਾ ਜਾਵੇ ਕੋਈ ਸਾਧਣਾ, ਉੱਦਮ ਉਪਰਾਲਾ ਕੀਤਾ ਜਾਵੇ। ਗੁਰਬਾਣੀ ਦਾ ਫਰਮਾਨ ਹੈ: ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੌਪੈ ਨਾਵੈ ਕੈ ਰੰਗਿ॥-ਪੰਨਾ 4 ਇਸ ਦਾ ਭਾਵ ਹੈ ਕਿ ਮਨ ਦੀ ਮੈਲ, ਮਨ ਵਿਚਲੇ ਪਾਪ, ਚੰਗੇ ਗੁਣ ਅਪਣਾ ਕੇ ਹੀ ਧੁਲ ਸਕਦੇ ਹਨ। ਨਾਵੈ ਕੈ ਰੰਗਿ ਦਾ ਅਰਥ ਹੈ ਚੰਗੇ ਗੁਣ ਅਪਣਾਉਣਾਂ। ਵਿਕਾਰਾਂ ਦੀ ਮੈਲ ਚੰਗੇ ਗੁਣਾਂ ਨਾਲ ਹੀ ਲੱਥ ਸਕਦੀ ਹੈ।
ਇਸ ਸੰਬੰਧ ਵਿੱਚ ਇਕ ਲਗੂ ਕਥਾ ਯਾਦ ਆਉਂਦੀ ਹੈ ਤੇ ਇਹ ਇਕ ਉਪਾ ਸੁਝਾਉਂਦੀ ਹੈ ਤੇ ਉਹ ਇਸ ਤਰ੍ਹਾਂ ਹੈ:-
ਇਕ ਪਿੰਡ ਵਿੱਚ ਇਕ ਪਰਿਵਾਰ ਸੀ ਜਿਸ ਦੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਨੂੰਹ ਸੱਸ ਵੀ ਸਨ। ਪਰ ਨੂੰਹ ਸੱਸ ਵਿੱਚ ਹਰ ਸਮੇ ਖਿਚਾ ਤਾਨੀ ਰਹਿੰਦੀ ਸੀ ਜਿਸ ਕਾਰਨ ਘਰ ਦਾ ਵਾਤਾਵਰਨ ਖਿਚੋਤਾਨ ਵਾਲਾ ਬਨਿਆ ਰਹਿੰਦਾ। ਕਿਸੇ ਨੂੰ ਵੀ ਸੁਖ ਚੈਨ ਨਹੀ ਸੀ ਜਾਪਦਾ। ਇਸ ਖਿਚੋਤਾਨ ਤੋ ਦੁਖੀ ਹੋ ਕੇ ਨੂੰਹ ਰਾਣੀ ਪਿੰਡ ਦੇ ਚੋਧਰੀ ਪਾਸ ਗਈ ਤੇ ਉਸ ਨੂੰ ਦਸਿਆ ਕਿ ਉਹ ਆਪਣੀ ਸੱਸ ਤੋ ਬਹੁਤ ਦੁਖੀ ਹੈ ਤੇ ਘਰ ਦਾ ਸਾਰਾ ਵਾਤਾਵਰਨ ਖਿਚਾ ਤਾਨੀ ਵਾਲਾ ਬਣਿਆ ਰਹਿੰਦਾ ਹੈ। ਇਸ ਤਨਾ ਨੂੰ ਖਤਮ ਕਰਨ ਵਾਸਤੇ ਉਹ ਚਾਹੁੰਦੀ ਹੈ ਕਿ ਉਹ ਆਪਣੀ ਸੱਸ ਨੂੰ ਜ਼ਹਿਰ ਦੇ ਕੇ ਮਾਰ ਦੇਵੇ। ਇਹ ਵਿਥਿਆ ਦਸ ਕੇ ਉਸ ਨੇ ਪਿੰਡ ਦੇ ਚੋਧਰੀ ਨੂੰ ਕਿਹਾ ਕਿ ਉਹ ਕੋਈ ਐਸਾ ਜ਼ਹਿਰ ਦੇਵੇ ਕਿ ਜਿਸ ਨਾਲ ਉਸ ਦੀ ਸੱਸ ਮਰ ਜਾਵੇ।
ਪਿੰਡ ਦਾ ਚੋਧਰੀ ਬਹੁਤ ਸਿਆਣਾ ਸੀ, ਉਸ ਨੇ ਸਮਝਾਇਆ ਕਿ ਜੇ ਉਸ ਨੇ ਐਸਾ ਜ਼ਹਿਰ ਦਿਤਾ ਜਿਸ ਨਾਲ ਉਸ ਦੀ ਸੱਸ ਇਕ ਦੰਮ ਮਰ ਗਈ ਤੇ ਸਭ ਨੂੰ ਸ਼ੱਕ ਹੋ ਜਾਵੇ ਗਾ ਤੇ ਉਹ ਫੜੀ ਜਾ ਸਕਦੀ ਹੈ। ਇਸਲਈ ਉਸ ਨੇ ਕਿਹਾ ਕਿ ਮੈਂ ਤੈਨੂੰ ਐਸੀ ਬੂਟੀ ਦਿੰਦਾ ਹਾਂ ਜਿਸ ਦਾ ਅਸਰ ਹੋਲੀ ਹੋਲੀ ਹੋਵੇ ਗਾ ਤੇ ਕਿਸੇ ਨੂੰ ਸ਼ੱਕ ਨਹੀਂ ਹੋਵੇ ਗਾ। ਨੂੰਹ ਰਾਣੀ ਨੂੰ ਇਹ ਗੱਲ ਜੱਚ ਗਈ। ਚੋਧਰੀ ਨੇ ਉਸ ਨੂੰਹ ਰਾਣੀ ਨੂੰ ਇਕ ਬੂਟੀ ਦਿਤੀ ਤੇ ਕਿਹਾ ਕਿ ਹਰ ਰੋਜ਼ ਇਹ ਬੂਟੀ ਦਾ ਪਾਊਡਰ ਥੋੜਾ ਥੋੜਾ ਕਰਕੇ ਆਪਣੀ ਸੱਸ ਦੇ ਖਾਣੇ ਵਿੱਚ ਮਿਲਾ ਕੇ ਦੇ ਦੇਵੀਂ ਨਾਲ ਇਹ ਖਿਆਲ ਰਖੀ ਕਿ ਤੂੰ ਆਪਣੀ ਸੱਸ ਨਾਲ ਪ੍ਰੇਮ ਨਾਲ ਵਰਤਾਵ ਕਰੀ ਤੇ ਖਾਣਾਂ ਵੀ ਪ੍ਰੇਮ ਨਾਲ ਚੰਗਾ ਚੰਗਾ ਬਣਾ ਕੇ ਖਵਾਵੀਂ। ਉਸ ਨਾਲ ਉਚਾ ਨਾ ਬੋਲੀ, ਜਿਤਨਾ ਹੋ ਸਕੇ ਉਸ ਨੂੰ ਖੁਸ਼ ਰਖੀਂ। ਇਸ ਤਰ੍ਹਾਂ ਕਿਸੇ ਨੂੰ ਕੋਈ ਸ਼ੱਕ ਨਹੀ ਹੋਵੇ ਗਾ ਕਿ ਤੂੰ ਉਸ ਨੂੰ ਜ਼ਹਿਰ ਦੇ ਰਹੀ ਹੈਂ। ਨੂੰਹ ਰਾਣੀ ਨੇ ਇਸੇ ਤਰਾਂ ਕਰਨਾ ਸ਼ੁਰੂ ਕਰ ਦਿਤਾ। ਉਹ ਹਰ ਰੋਜ਼ ਪ੍ਰੇਮ ਨਾਲ ਖਾਣਾ ਬਣਾਵੇ ਉਸ ਵਿੱਚ ਉਹ ਪਉਡਰ ਮਿਲਾ ਕੇ ਆਪਣੀ ਸੱਸ ਨੂੰ ਦੇ ਦੇਵੇ, ਉਸ ਨਾਲ ਪ੍ਰੇਮ ਦਾ ਵਿਵਾਰ ਕਰੇ, ਹਰ ਤਰ੍ਹਾਂ ਸੱਸ ਨੂੰ ਖੁਸ਼ ਰਖਣ ਦੀ ਕੋਸ਼ਿਸ਼ ਕਰਦੀ। ਇਸ ਤਰ੍ਹਾਂ ਕੁਝ ਦਿਨ ਬੀਤ ਗਏ। ਸੱਸ ਨੇ ਨੂੰਹ ਰਾਣੀ ਦੇ ਗੁਣ ਗਾਣੇ ਸ਼ੁਰੂ ਕਰ ਦਿਤੇ ਜਿਥੇ ਕਿਤੇ ਵੀ ਹੋਵੇ ਨੂੰਹ ਰਾਣੀ ਦੀ ਤਾਰੀਫ ਕਰਦੀ ਉਸ ਨੂੰ ਅਸੀਸਾਂ ਦਿੰਦੀ, ਨੂੰਹ ਰਾਣੀ ਦੀ ਸੁਖ ਮੰਗਦੀ। ਇਸ ਤਰਾਂ ਦੇ ਵਰਤਾਵ ਨਾਲ ਘਰ ਦਾ ਸਾਰਾ ਮਾਹੋਲ ਬਦਲ ਗਿਆ। ਸਭ ਕੁਝ ਖੁਸ਼ੀ ਵਿੱਚ ਬਦਲ ਗਿਆ। ਹੁਣ ਨੂੰਹ ਰਾਣੀ ਨੂੰ ਇਹ ਮਹਿਸੂਸ ਹੋਇਆ ਕਿ ਉਸ ਦੀ ਸੱਸ ਤਾਂ ਬਹੁਤ ਚੰਗੀ ਹੈ ਤੇ ਸੱਸ ਨੂੰ ਮਰਨਾਂ ਨਹੀਂ ਚਾਹੀਦਾ। ਇਸਲਈ ਉਹ ਫਿਰ ਪਿੰਡ ਦੇ ਉਸੇ ਚੋਧਰੀ ਪਾਸ ਗਈ ਤੇ ਕਹਿਣ ਲਗੀ ਕਿ ਉਹ ਨਹੀਂ ਚਾਹੁੰਦੀ ਕਿ ਉਸ ਦੀ ਸੱਸ ਮਰੇ ਇਸ ਲਈ ਉਸ ਨੂੰ ਕੋਈ ਐਸੀ ਦਵਾ ਦੇਵੇ ਜਿਸ ਨਾਲ ਜੋ ਜ਼ਹਿਰ ਉਹ ਸੱਸ ਨੂੰ ਦਿੰਦੀ ਰਹੀ ਹੈ ਉਸ ਜ਼ਹਿਰ ਦਾ ਅਸਰ ਖਤਮ ਹੋ ਜਾਵੇ। ਇਹ ਸਭ ਕੁਝ ਸੁਣ ਕੇ ਚੋਧਰੀ ਕਹਿਣ ਲਗਾ ਕਿ ਫਿਕਰ ਕਰਨ ਦੀ ਲੋੜ ਨਹੀਂ ਜੋ ਤੈਨੂੰ ਜ਼ਹਿਰ ਕਹਿ ਕੇ ਦਿਤਾ ਸੀ ਉਹ ਜ਼ਹਿਰ ਨਹੀ ਸੀ ਸਗੋ ਵਿਟਾਮਣ ਦੀ ਸੇਹਤ ਬਣਾਉਣ ਲਈ ਬੂਟੀ ਸੀ। ਅਸਲ ਵਿੱਚ ਤੇਰੇ ਆਪਣੇ ਅੰਦਰ ਈਰਖਾ ਵਾਲਾ, ਦਵੈਤ ਵਾਲਾ ਤੇ ਤੇਰੇ ਮਨ ਦੇ ਘੁਮੰਢ ਵਾਲਾ ਜ਼ਹਿਰ ਸੀ, ਇਹ ਬਿਖਿਆ ਸੀ ਜਿਸ ਨੂੰ ਕਢਣਾਂ ਜ਼ਰੂਰੀ ਸੀ ਤੇ ਉਸ ਲਈ ਪ੍ਰੇਮ ਤੇ ਮਾਨ ਆਦਰ ਦੀ ਭਾਵਨਾ ਪੈਦਾ ਕਰਨ ਦੀ ਲੋੜ ਸੀ। ਹੁਣ ਤੇਰੇ ਮਨ ਦਾ ਜ਼ਹਿਰ ਨਿਕਲ ਗਿਆ ਹੈ ਜਿਸ ਕਾਰਨ ਸਭ ਕੁਝ ਬਦਲ ਗਿਆ ਹੈ।
ਉਪਰ ਦਿਤੀ ਕਹਾਣੀ ਦਾ ਸਾਰ ਇਹ ਹੈ ਕਿ ਬਿਖਿਆ (ਜ਼ਹਿਰ) ਈਰਖਾ, ਦਵੇਤ ਤੇ ਵਿਸ਼ਿਆ ਵਿਕਾਰਾਂ ਦੀ ਮੈਲ ਆਪਣੇ ਅੰਦਰ ਹੀ ਹੁੰਦੀ ਹੈ, ਜਿਸ ਕਾਰਨ ਵਿਅਕਤੀ ਕੇਵਲ ਆਪ ਹੀ ਦੁਖੀ ਨਹੀਂ ਹੁੰਦਾ ਸਗੋ ਬਾਕੀਆ ਨੂੰ ਵੀ ਦੁਖੀ ਕਰਦਾ ਹੈ। ਇਸੇ ਜ਼ਹਿਰ ਨੂੰ ਬਾਹਰ ਕਢਣਾਂ ਜ਼ਿਆਦਾ ਜ਼ਰੂਰੀ ਹੈ।ਇਹ ਜ਼ਹਿਰ ਦੇਹੀ (ਸਰੀਰ) ਨੂੰ ਸਾਫ ਕਰਕੇ ਨਹੀਂ ਨਿਕਲਦਾ, ਇਸ ਬਿਖਿਆ ਨੂੰ ਭਾਵ ਜ਼ਹਿਰ ਨੂੰ ਕਢਣ ਵਾਸਤੇ ਮਨ ਸਾਫ ਕਰਨਾਂ ਜ਼ਿਆਦਾ ਜ਼ਰੂਰੀ ਹੈ।
ਗੁਰਬਾਣੀ ਦਾ ਫਰਮਾਨ ਹੈ “ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੇ ਮਨੁ ਹਛਾ ਨ ਹੋਇ॥” ਪੰਨਾ-558 ਸਪਸ਼ਟ ਹੈ ਕਿ ਜਿਥੇ ਤਨਿ ਨੂੰ ਸਾਫ ਰਖਣਾਂ ਹੈ ਉਥੇ ਮਨ ਦੀ ਮੈਲ ਲਾਉਣੀ ਜਾਂ ਮਨ ਦੇ ਜ਼ਹਿਰ ਨੂੰ ਬਾਹਰ ਕੱਢਣਾ ਉਸ ਤੋ ਵੀ ਵਧ ਜ਼ਰੂਰੀ ਹੈ, ਤੇ ਇਸ ਜ਼ਹਿਰ ਨੂੰ ਕੱਢਣ ਦਾ ਦਾਰੂ, ਦਵਾ ਹੈ- ਪ੍ਰੇਮ। ਇਸ ਲਈ ਲੋੜ ਹੈ: ਆਪਣੇ ਅੰਦਰ ਪ੍ਰੇਮ ਭਾਵ ਪੈਦਾ ਕਰਨ ਦੀ, ਅਪਣੱਤ ਪਾਉਣ ਦੀ, ਮਿਠਾ ਬੋਲਨ ਦੀ ਤੇ ਸਦ ਭਾਵਣਾ ਰਖਨ ਦੀ, ਵਿਸ਼ਵਾਸ, ਭਰੋਸਾ, ਸਹਿਣਸ਼ੀਲਤਾ ਵਾਲਾ ਸੁਭਾ ਬਣਾਉਣ ਦੀ। ਕਿਸੇ ਨਾਲ ਵੀ ਈਰਖਾ ਕਰਨਾਂ, ਦਵੈਤ ਭਾਵਣਾਂ ਦਾ ਹੋਣਾਂ, ਕਿਸੇ ਨਾਲ ਨਫਰਤ ਕਰਨਾਂ, ਕਿਸੇ ਪ੍ਰਤੀ ਬੁਰਾ ਸੋਚਨਾਂ ਇਹ ਸਭ ਮਨ ਦਾ ਜ਼ਹਿਰ ਤੇ ਮਨ ਦੀ ਮੈਲ ਹਨ ਤੇ ਇਸ ਨਾਲ ਨਾ ਸਿਰਫ ਆਪਣਾਂ ਹੀ ਅੰਦਰ ਸੜਦਾ ਸਗੋ ਸਾਰਾ ਵਾਤਾਵਰਨ ਵੀ ਦੂਸ਼ਿਤ ਹੋ ਜਾਂਦਾ ਹੈ।
ਜ਼ਰਾ ਸੋਚੋ ਜੇਕਰ ਘਰ ਦੇ ਅੰਦਰ ਹਰ ਵਿਅਕਤੀ ਦਾ ਮਨ ਸਾਫ ਹੋਵੇ, ਕਿਸੇ ਨਾਲ ਈਰਖਾ ਨਾ ਹੋਵੇ, ਕਿਸੇ ਨਾਲ ਨਫਰਤ ਨਾ ਹੋਵੇ, ਸਭ ਦਾ ਆਪਸ ਵਿੱਚ ਮਿਠ ਬੋਲੜੇ ਵਾਲਾ ਸੁਭਾ ਹੋਵੇ ਉਹ ਘਰ, ਪਰਿਵਾਰ ਕਿਤਨਾਂ ਸੁਖੀ ਹੋਵੇ ਗਾ। ਇਸੇ ਤਰਾਂ ਉਹ ਸਮਾਜ ਕਿਤਨਾਂ ਸੁਖੀ ਹੋਵੇਗਾ। ਗੁਰੂ ਨਾਨਕ ਦਾ ਇਹ ਹੀ ਤਾਂ ਮਨੋਰਥ ਸੀ ਕਿ ਹਰ ਪਰਿਵਾਰ ਸੁਖੀ ਹੋਵੇ। ਜਿਸ ਰਾਹੀ ਇਕ ਪੇ੍ਰਮ ਭਰਪੂਰ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ।
ਜੇ ਕਰ ਇਨ੍ਹਾਂ ਤੁਕਾਂ ਨੂੰ ਸਮਝ ਲਿੱਤਾ ਜਾਵੇ ਤੇ ਹਰ ਵਿਅਕਤੀ ਜੋ ਗੁਰਦਵਾਰੇ ਜਾਂ ਮੰਦਰ ਜਾਂਦਾ ਹੈ ਜੋ ਹਰ ਰੋਜ਼ ਪਾਠ ਕਰਦਾ ਹੈ, ਜਾਂ ਜੇ ਕੋਈ ਆਪਣੇ ਆਪ ਨੂੰ ਧਰਮੀ ਸਮਝਦਾ ਹੈ, ਜਾਂ ਜੇ ਕੋਈ ਆਪਣੇ ਆਪ ਨੂੰ ਸਿੱਖ ਅਖਵਾਉਦਾ ਹੈ ਤੇ ਉਸ ਨੂੰ ਆਪ ਹੀ ਨਿਰਨਾਂ ਕਰਨਾਂ ਪਵੇਗਾ ਕਿ ਉਹ ਗੁਰੂ ਸਾਹਿਬ ਦੀ ਇਸ ਸਿੱਖਿਆ ਨੂੰ ਕਿਤਨਾਂ ਕੁ ਮਨਦਾ ਹੈ। ਹੋ ਸਕਦਾ ਹੈ ਕਿ ਬਹੁਤ ਸਾਰੇ ਵਿਅਕਤੀ ਇਸ ਸਿੱਖਿਆ ਤੇ ਚਲਦੇ ਹੋਣ ਪਰ ਜੇ ਕਿਸੇ ਵਿੱਚ ਉਨਤਾਈ ਹੈ ਤਾਂ ਉਸ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਇਸ ਸਿੱਖਿਆ ਤੇ ਅਮਲ ਕਰੇ ਤੇ ਆਪਣੇ ਮਨ ਦਾ ਜ਼ਹਿਰ ਖਤਮ ਕਰੇ।
ਹੁਣ ਜਦੋ ਸਵੇਰੇ ਜਾਂ ਸ਼ਾਮੀ ਜਿਸ ਵਕਤ ਨਹਾਤਾ ਜਾਵੇ, ਜਾਂ ਜਿਸ ਵਕਤ ਪਾਉਡਰ ਸੁਰਖੀ ਲਗਾਈ ਜਾਵੇ ਜਾ ਜਿਸ ਵਕਤ ਕਪੜਿਆਂ ਤੇ ਸੈਂਟ ਲਗਾiਆ ਜਾਵੇ ਉਸ ਵਕਤ ਇਹ ਵੀ ਜ਼ਰੂਰ ਸੋਚਿਆ ਜਾਵੇ ਕਿ ਕਿਤੇ ਮੈਂ ਕਿਸੇ ਬਾਰੇ ਬੁਰਾ ਤੇ ਨਹੀਂ ਸੋਚ ਰਿਹਾ ਜਾਂ ਸੋਚ ਰਹੀ, ਜਾਂ ਕਿਸੇ ਬਾਰੇ ਮਨ ਵਿਚ ਈਰਖਾਂ, ਵੈਰ, ਵਿਰੋਧ ਤੇ ਨਹੀਂ ਪਾਲਿਆ ਜਾ ਰਿਹਾ, ਇਹ ਵੀ ਸੋਚਣਾਂ ਹੋਵੇ ਗਾ ਕਿ ਕਿਤੇ ਮੈਂ ਕਿਸੇ ਦਾ ਬੁਰਾ ਤੇ ਨਹੀਂ ਚਿਤਵਦਾ ਜਾਂ ਚਿਤਵਦੀ। ਇਹ ਵੀ ਸੋਚਿਆ ਜਾਵੇ ਕਿ ਕਿਤੇ ਕਿਸੇ ਦੀ ਨਿਦਿਆ ਚੁਗਲੀ ਤੇ ਨਹੀਂ ਕੀਤੀ। ਇਹ ਧਿਆਨ ਰਖਿਆ ਜਾਵੇ ਕਿ ਕਿਤੇ ਮਨ ਵਿੱਚ ਘੁਮੰਢ ਤੇ ਨਹੀਂ ਪੱਲਰ ਰਿਹਾ। ਕਿਸੇ ਨਾਲ ਵੀ ਜਦੋ ਅਪਣੱਤ ਪਾ ਲਿੱਤੀ ਜਾਂਦੀ ਹੈ ਜਾ ਜਿਸ ਨੂੰ ਆਪਣਾਂ ਸਮਝ ਲਿੱਤਾ ਜਾਂਦਾ ਹੈ ਤਾਂ ਉਸ ਸੰਬੰਧੀ ਪ੍ਰੇਮ ਭਾਵ ਪੈਦਾ ਹੋ ਜਾਂਦਾ ਹੈ। ਇਹ ਤਾਂ ਸਵੈ ਪੜਚੋਲ ਆਪ ਹੀ ਕਰਨੀ ਹੋਵੇ ਗੀ। ਇਸ ਤਰ੍ਹਾਂ ਜੇ ਕਦੀ ਮਨ ਵਿੱਚੋ ਬਿਖਿਆ ਨੂੰ ਕੱਢ ਦਿਤਾ ਜਾਵੇ ਤਾਂ ਫਿਰ ਹੋਵੇ ਗਾ : ਇਹ ਲੋਕ ਸੁਖੀਏ ਪਰਲੋਕ ਸੁਹੇਲੇ॥ ਇਹ ਹੀ ਤਾਂ ਹੈ; ਗੁਰਬਾਣੀ ਦੀ ਮਨਸ਼ਾ ਤੇ ਉਦੇਸ਼।

ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਵਾਦੀ ਹੋਵਾਂਗਾ।


18/09/16)
ਰਾਜਿੰਦਰ ਸਿੰਘ(ਮੁਖ ਸੇਵਾਦਾਰ)

ੴਸਤਿਗੁਰਪ੍ਰਸਾਦਿ ॥

ਗੁਰੂ ਗ੍ਰੰਥ ਸਾਹਿਬ ਦੇ ਵਫਾਦਾਰ ਸਿੱਖਾਂ ਨੇ ਸਾਬਤ ਕਰ ਦਿੱਤਾ ਕਿ ਉਹ ਸਤਿਗੁਰੂ ਦੇ ਸਤਿਕਾਰ ਪਿੱਛੇ ਆਪਣੀਆਂ ਜਾਨਾਂ ਤੇ ਖੇਡਣ ਲਈ ਤਿਆਰ ਹਨ।

ਗੁਰੂ ਗ੍ਰੰਥ ਸਾਹਿਬ ਦੇ ਵਫਾਦਾਰ ਸਿੱਖਾਂ ਨੇ ਸਾਬਤ ਕਰ ਦਿੱਤਾ ਕਿ ਉਹ ਆਪਣੇ ਸਤਿਗੁਰੂ ਦਾ ਸਤਿਕਾਰ ਬਚਾਉਣ ਬਦਲੇ ਆਪਣੀਆਂ ਜਾਨਾਂ ਨੂੰ ਤੁੱਛ ਸਮਝਦੇ ਹਨ।

ਅਸਲ ਵਿੱਚ ਤਰਨਤਾਰਨ ਜ਼ਿਲੇ ਦੀ ਪੱਟੀ ਤਹਿਸੀਲ ਵਿੱਚ ਆਉਂਦੇ ਇਤਿਹਾਸਕ ਪਿੰਡ ਸਭਰਾ ਵਿੱਚ ਇਹ ਨਾਟਕ ਚੇਟਕ ਪਿਛਲੇ ਸਾਲ ਸ਼ੁਰੂ ਹੋਇਆ ਸੀ। ਪਿੰਡ ਦੇ ਗੁਰਦੁਆਰਾ ਬਾਬਾ ਬੀਰ ਸਿੰਘ 'ਤੇ ਪਿਛਲੇ ੨੬-੨੭ ਸਾਲਾਂ ਤੋਂ ਦਯਾ ਸਿੰਘ ਸੁਰਸਿੰਘ ਵਾਲੇ ਨਿਹੰਗਾਂ ਦਾ ਕਬਜ਼ਾ ਚਲਿਆ ਆਉਂਦਾ ਹੈ। ਬਾਕੀ ਗੁਰਦੁਆਰਿਆਂ ਦੀ ਤਰ੍ਹਾਂ ਇਸ ਗੁਰਦੁਆਰੇ ਵਿੱਚ ਵੀ ਮੁੱਢ ਤੋਂ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਉਨ੍ਹਾਂ ਵਲੋਂ ਹਰ ਸਾਲ ਹਾੜ(ਮਈ) ਮਹੀਨੇ ਇਕ ਵੱਡਾ ਸਮਾਗਮ ਕੀਤਾ ਜਾਂਦਾ ਹੈ ਅਤੇ ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਅਖੰਡ ਪਾਠ ਵੀ ਕੀਤਾ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲ ੨੦੧੫ ਵਿੱਚ ਵੀ ੨੬-੨੭ ਹਾੜ(ਮਈ) ਨੂੰ ਇਹ ਸਮਾਗਮ ਰਖਿਆ ਗਿਆ ਪਰ ਪਿੰਡ ਦੇ ਕੁਝ ਸੁਚੇਤ ਗੁਰਸਿੱਖਾਂ ਦੀ ਹੈਰਾਨਗੀ ਦੀ ਹੱਦ ਨਾ ਰਹੀ ਜਦੋਂ ਗੁਰਦੁਆਰੇ ਦੇ ਲਾਉਡ ਸਪੀਕਰ ਦੀ ਅਵਾਜ਼ ਉਨ੍ਹਾਂ ਦੇ ਕੰਨੀ ਪਈ, ਕਿਉਂਕਿ ਉਥੋਂ ਗੁਰਬਾਣੀ ਦਾ ਨਹੀਂ ਸਗੋਂ ਬਚਿੱਤਰ ਨਾਟਕ ਦੀਆਂ ਰਚਨਾਵਾਂ ਦਾ ਪਾਠ ਸੁਣਾਈ ਦੇ ਰਿਹਾ ਸੀ। ਪਿੰਡ ਦੇ ਸੁਚੇਤ ਸਿੱਖ ਫੌਰਨ ਗੁਰਦੁਆਰਾ ਕਿਲ੍ਹਾ ਸਾਹਿਬ ਵਿੱਚ ਇਕੱਤਰ ਹੋਏ ਅਤੇ ਫੈਸਲਾ ਕੀਤਾ ਕਿ ਹੁਣੇ ਜਾਕੇ ਸਚਾਈ ਦਾ ਪਤਾ ਲਾਇਆ ਜਾਵੇ। ਉਥੇ ਜਾ ਕੇ ਵੇਖਿਆਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਕੀਤਾ ਹੋਇਆ ਸੀ ਅਤੇ ਉਸ ਦਾ ਅਖੰਡ ਪਾਠ ਕੀਤਾ ਜਾ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਦੀ ਐਸੀ ਘੋਰ ਬੇਅਦਬੀ ਵੇਖ ਕੇ ਗੁਰਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਉਨ੍ਹਾਂ ਗੁਰਦੁਆਰੇ ਦੇ ਪ੍ਰਬੰਧਕ ਸੱਜਣਾਂ ਨੂੰ ਕਿਹਾ ਕਿ ਇਸ ਕੁਫਰ ਨੂੰ ਫੌਰਨ ਬੰਦ ਕਰਾਇਆ ਜਾਵੇ, ਪਰ ਅੱਗੋਂ ਨਿਹੰਗ ਅੱੜ ਖਲੋਤੇ। ਹਾਲਾਤ ਖਰਾਬ ਹੁੰਦੇ ਵੇਖ, ਕੁਝ ਸੂਝਵਾਨ ਵੀਰਾਂ ਨੇ ਪੁਲੀਸ ਨੂੰ ਖਬਰ ਕਰ ਦਿੱਤੀ, ਜੋ ਛੇਤੀ ਹੀ ਮੋਕੇ ਤੇ ਪਹੁੰਚ ਗਈ। ਉਧਰੋ ਨਗਰ ਦੇ ਕਾਫੀ ਸੂਝਵਾਨ ਵਿਅਕਤੀ ਵੀ ਉਥੇ ਪਹੁੰਚ ਗਏ। ਗੁਰਸਿੱਖ ਆਪਣੀ ਜਗ੍ਹਾ ਤੇ ਦ੍ਰਿੜ ਸਨ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਪੁਸਤਕ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਉਥੇ ਪਹੁੰਚੇ ਪ੍ਰਸ਼ਾਸਨ ਦੇ ਅਹੁਦੇਦਾਰਾਂ ਨੂੰ ਸਿਖ ਰਹਿਤ ਮਰਯਾਦਾ ਵੀ ਵਿਖਾਈ, ਜਿਸ ਵਿੱਚ ਇਹ ਮੱਦ ਸਪੱਸ਼ਟ ਲਿਖੀ ਹੋਈ ਹੈ ਕਿ ''ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿਚ ਕੋਈ ਮੂਰਤੀਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ ਹਾਂ, ਕਿਸੇ ਮੌਕੇ ਜਾਂ ਇੱਕਤ੍ਰਤਾ ਨੂੰ ਗੁਰਮਤਿ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ।'' {ਸਿੱਖ ਰਹਿਤ ਮਰਯਾਦਾ ਪੰਨਾ ੯, ਭਾਗ ੪ਥਾ, ਸਾਧ ਸੰਗਤ ਵਿਚ ਜੁੜ ਕੇ ਗੁਰਬਾਣੀ ਦਾ ਅਭਿਆਸ 'ਗੁਰਦੁਆਰੇ' (ਹ)} । ਜਿਵੇਂ ਜਿਵੇਂ ਗੱਲ ਨਗਰ ਵਿੱਚ ਫੈਲਦੀ ਗਈ, ਗੁਰਸਿੱਖਾਂ ਦੀ ਗਿਣਤੀ ਵੀ ਵਧਦੀ ਗਈ ਅਤੇ ਦਬਾਅ ਵੀ ਵਧਦਾ ਗਿਆ। ਸੰਗਤਾਂ ਦੇ ਵਧਦੇ ਦਬਾਅ ਕਾਰਨ ਉਹ ਬਚਿੱਤ੍ਰ ਨਾਟਕ ਪੁਸਤਕ ਨੂੰ ਉਥੋਂ ਚੁਕਣ ਲਈ ਤਿਆਰ ਹੋ ਗਏ, ਪਰ ਨਿਹੰਗਾਂ ਨੇ ਇਹ ਦਲੀਲ ਦਿੱਤੀ ਕਿ ਉਨ੍ਹਾਂ ਬਚਿੱਤ੍ਰ ਨਾਟਕ ਦਾ ਅਖੰਡ ਪਾਠ ਸ਼ੁਰੂ ਕਰ ਲਿਆ ਹੈ ਅਤੇ ਉਹ ਵਿੱਚੋਂ ਬੰਦ ਨਹੀਂ ਕੀਤਾ ਜਾ ਸਕਦਾ। ਅਖੀਰ ਸੂਝਵਾਨ ਵਿਅਕਤੀਆਂ ਅਤੇ ਪ੍ਰਸਾਸ਼ਨ ਨੇ ਰੱਲ ਕੇ ਇਹ ਸਮਝੌਤਾ ਕਰਾ ਦਿੱਤਾ ਕਿ ਕਿਉਂਕਿ ਉਨ੍ਹਾਂ ਅਖੰਡ ਪਾਠ ਸ਼ੁਰੂ ਕਰ ਲਿਆ ਹੈ, ਉਸ ਨੂੰ ਪੂਰਨ ਹੋ ਜਾਣ ਦਿੱਤਾ ਜਾਵੇ, ਨਿਹੰਗ ਉਸ ਤੋਂ ਬਾਅਦ ਬਚਿੱਤ੍ਰ ਨਾਟਕ ਕਿਤਾਬ ਨੂੰ ਉਥੋਂ ਚੁੱਕ ਲੈਣਗੇ ਅਤੇ ਮੁੜ ਕਦੇ ਉਥੇ ਉਸ ਦਾ ਪ੍ਰਕਾਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ। ਭਾਵੇਂ ਬਚਿੱਤ੍ਰ ਨਾਟਕ ਦਾ ਅਖੰਡ ਪਾਠ ਕਰਨ ਦੀ ਕੋਈ ਮਰਯਾਦਾ ਨਹੀਂ ਹੈ ਪਰ ਨਗਰ ਦੇ ਅਮਨ ਅਮਾਨ ਅਤੇ ਸਿੱਖ ਕੌਮ ਦੀ ਆਪਸੀ ਏਕਤਾ ਦੇ ਹਿੱਤ ਵਿੱਚ ਗੁਰਸਿੱਖਾਂ ਨੇ ਇਹ ਫੈਸਲਾ ਪ੍ਰਵਾਨ ਕਰ ਲਿਆ। ਉਹ ਜ਼ਰਾ ਵੀ ਅਵੇਸਲੇ ਨਹੀਂ ਹੋਏ ਅਤੇ ਪਾਠ ਖ਼ਤਮ ਹੋਣ ਦੇ ਨਾਲ ਹੀ ਉਨ੍ਹਾਂ ਮੁੜ ਦਬਾਅ ਵਧਾ ਦਿੱਤਾ, ਨਤੀਜੇ ਵੱਜੋਂ ਨਿਹੰਗ ਬਚਿੱਤ੍ਰ ਨਾਟਕ ਨੂੰ ਉਥੋਂ ਚੁੱਕ ਕੇ ਲੈ ਗਏ।

ਭਾਵੇਂ ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਉਥੋਂ ਚੁੱਕ ਲਿਆ ਗਿਆ ਸੀ ਪਰ ਨਗਰ ਵਾਸੀ ਸਿੱਖਾਂ ਵਿੱਚ ਇਹ ਜਗਿਆਸਾ ਹਰ ਦਿਨ ਵੱਧ ਰਹੀ ਸੀ ਕਿ ਆਖਰ ਇਸ ਕਿਤਾਬ ਵਿੱਚ ਲਿਖਿਆ ਕੀ ਹੈ? ਗੁਰਮਤਿ ਨੂੰ ਪ੍ਰਣਾਏ ਸੂਝਵਾਨ ਸਿੱਖਾਂ ਨੇ ਸੰਗਤ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਜੂਨ ਮਹੀਨੇ ਵਿੱਚ ਬਚਿੱਤ੍ਰ ਨਾਟਕ ਪੁਸਤਕ ਬਾਰੇ ਇਕ ਵਿਚਾਰ ਗੋਸ਼ਟੀ ਕਿਲਾ ਸਾਹਿਬ ਗੁਰਦੁਆਰੇ ਵਿਚ ਰਖ ਲਈ। ਇਸ ਗੋਸ਼ਟੀ ਵਿਚ ਉਘੇ ਕੌਮੀ ਗੁਰਮਤਿ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਸਭਰਾ, ਚੰਡੀਗੜ੍ਹ ਤੋਂ ਵਿਦਾਵਾਨ ਵੀਰ ਜਸਬਿੰਦਰ ਸਿੰਘ ਦੁਬੱਈ, ਰਵਿੰਦਰ ਸਿੰਘ ਖਾਲਸਾ ਪੰਚਾਇਤ, ਸੁਖਦੇਵ ਸਿੰਘ ਰਣਜੀਤਗੜ੍ਹ, ਦਾਸ ਰਾਜਿੰਦਰ ਸਿੰਘ, ਸ੍ਰ. ਪ੍ਰਸ਼ੋਤਮ ਸਿੰਘ ਸੁਰਸਿੰਘ ਅਤੇ ਭਾਈ ਜਤਿੰਦਰ ਪਾਲ ਸਿੰਘ ਗੁਰਦਾਸਪੁਰ ਆਦਿ ਨੇ ਸ਼ਮੂਲੀਅਤ ਕੀਤੀ । ਜਦੋਂ ਇਨ੍ਹਾਂ ਵਿਦਵਾਨਾਂ ਨੇ ਗੁਰਦੁਆਰਾ ਕਿਲ੍ਹਾ ਸਾਹਿਬ ਦੇ ਵੱਡੇ ਭਰੇ ਹਾਲ ਵਿੱਚ ਜੁੜੀਆਂ ਸੰਗਤਾਂ ਨੂੰ ਬਚਿੱਤ੍ਰ ਨਾਟਕ ਪੁਸਤਕ ਦੇ ਸੱਚ ਬਾਰੇ ਜਾਣੂ ਕਰਵਾਇਆ, ਇਸ ਵਿਚ ਭਰੀ ਪਈ ਅਸ਼ਲੀਲਤਾ ਜਿਸ ਨੂੰ ਗੁਰੂ ਗੋਬਿੰਦ ਸਿੰਘ ਸਹਿਬ ਨਾਲ ਜੋੜ ਕੇ ਸਤਿਗੁਰੂ ਦੇ ਉੱਚੇ ਸੁੱਚੇ ਕਿਰਦਾਰ ਨੂੰ ਦਾਗ਼ਦਾਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਕਿਸ ਤਰ੍ਹਾਂ ਇਹ ਅਨਮਤੀਆਂ ਮਿਥਿਹਾਸਕ ਕਹਾਣੀਆਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਦਾ ਸਿੱਖ ਕੌਮ ਨਾਲ ਨੇੜੇ ਤੇੜੇ ਦਾ ਸਬੰਧ ਨਹੀਂ ਅਤੇ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਘਟਾਉਣ ਦੀ ਗਹਿਰੀ ਸਾਜਿਸ਼ ਅਧੀਨ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਥਾਪਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਤਾਂ ਸੰਗਤਾਂ ਹੈਰਾਨ ਰਹਿ ਗਈਆਂ। ਇਸ ਨਾਲ ਨਗਰ ਵਿੱਚ ਬਚਿੱਤ੍ਰ ਨਾਟਕ ਪੁਸਤਕ ਬਾਰੇ ਚੱਲ ਰਹੀਂ ਅਲੱਗ ਅਲੱਗ ਧਾਰਨਾਵਾਂ ਅਤੇ ਚਰਚਾਵਾਂ ਨੂੰ ਕਾਫੀ ਹੱਦ ਤੱਕ ਠੱਲ੍ਹ ਪਈ।

ਆਪਣੇ ਕੀਤੇ ਹੋਏ ਵਾਅਦੇ ਤੋਂ ਮੁਨਕਰ ਹੁੰਦੇ ਹੋਏ, ਇਸ ਸਾਲ ਫੇਰ ਨਿਹੰਗਾਂ ਨੇ ਉਹੀ ਛੇੜ ਛੇੜ ਦਿੱਤੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿੱਤ੍ਰ ਨਾਟਕ ਕਿਤਾਬ ਦਾ ਪ੍ਰਕਾਸ਼ ਕਰ ਦਿੱਤਾ। ਆਪਣੇ ਧੜੇ ਦੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਇਹ ਪ੍ਰਚਾਰ ਕੀਤਾ ਕਿ ਅਸੀਂ ਸੰਗਤ ਕੋਲੋਂ ਆਗਿਆ ਲੈ ਲਈ ਹੈ। ਉਨ੍ਹਾਂ ਇਹ ਵੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਇਸ ਵਾਰੀ ਉਨ੍ਹਾਂ ਵਧੇਰੇ ਪੱਕੇ ਪੈਰੀਂ ਹੱਥ ਪਾਇਆ ਹੈ, ਜਿਸ ਦਾ ਭਾਵ ਸੀ ਕਿ ਉਨ੍ਹਾਂ ਨੇ ਪ੍ਰਸ਼ਾਸਨ, ਪੁਲੀਸ ਅਤੇ ਰਾਜਨੀਤਕ ਆਗੂਆਂ ਤੱਕ ਪਹੁੰਚ ਕਰ ਲਈ ਹੈ।

ਜਿਉਂ ਹੀ ਇਹ ਖਬਰ ਨਗਰ ਵਿੱਚ ਫੈਲੀ, ਸਾਰੀ ਸਿੱਖ ਸੰਗਤ ਵਿੱਚ ਰੋਸ ਜਾਗ ਪਿਆ। ਰੋਹ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਣਾਏ ਸਿੱਖਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਹੁਣੇ ਜਾ ਕੇ ਸਤਿਗੁਰੂ ਦੀ ਇਹ ਘੋਰ ਬੇਅਦਬੀ ਬੰਦ ਕਰਵਾਉਣੀ ਹੈ। ਉਸੇ ਦਿਨ ਇਕ ਵੱਡੇ ਟਕਰਾ ਦੇ ਆਸਾਰ ਬਣ ਗਏ ਸਨ, ਪਰ ਨਗਰ ਦੇ ਕੁਝ ਮੁਹਤਬਰ ਬੰਦਿਆਂ, ਜਿਨ੍ਹਾਂ ਨੇ ਪਹਿਲਾਂ ਵੀ ਸ਼ਾਂਤਮਈ ਹੱਲ ਲਭਣ ਵਿੱਚ ਚੰਗਾ ਯੋਗਦਾਨ ਪਾਇਆ ਸੀ ਨੇ ਆ ਕੇ ਸਮਝਾਇਆ ਕਿ ਉਨ੍ਹਾਂ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਲਭਣ ਦਾ ਮੌਕਾ ਦਿਤਾ ਜਾਵੇ। ਨਾਲ ਹੀ ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਪ੍ਰਸ਼ਾਸਨ ਦੇ ਉਹ ਅਧਿਕਾਰੀ ਜਿਨ੍ਹਾਂ ਪਿਛਲੀ ਵਾਰੀ ਫੈਸਲਾ ਕਰਵਾਇਆ ਸੀ, ਨੂੰ ਵੀ ਇਸ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਮੁੜ ਤੋਂ ਗੱਲਬਾਤ ਵਿੱਚ ਸ਼ਾਮਲ ਕੀਤਾ ਜਾਵੇ। ਗੁਰਸਿੱਖ ਵੀ ਇਹ ਸਮਝਦੇ ਸਨ ਕਿ ਇਹ ਵੱਡਾ ਟਕਰਾ ਕੌਮ ਵਾਸਤੇ ਵੱਡੇ ਦੁਖਦਾਈ ਨਤੀਜੇ ਲਿਆ ਸਕਦਾ ਹੈ। ਉਨ੍ਹਾਂ ਵੀ ਇਸ ਗੱਲ ਨੂੰ ਪ੍ਰਵਾਨਗੀ ਦੇ ਦਿੱਤੀ ਕਿ ਜੇ ਗੱਲਬਾਤ ਰਾਹੀ ਹੱਲ ਨਿਕਲ ਆਵੇ ਤਾਂ ਠੀਕ ਹੈ ਪਰ ਨਾਲ ਹੀ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਕਿਸੇ ਹਾਲਤ ਵਿੱਚ ਵੀ ਇਹ ਬਰਦਾਸ਼ਤ ਨਹੀਂ ਕਰਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਸ ਕਿਤਾਬ ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਟਿੱਕਿਆ ਰਹੇ। ਉਹ ਆਪਣੇ ਸਤਿਗੁਰੂ ਦੇ ਅਦਬ ਦੇ ਵਾਸਤੇ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਸਨ। ਮੁਹਤਬਰ ਬੰਦਿਆਂ ਦੇ ਸੁਝਾਅ ਮੁਤਾਬਕ ਗੁਰਸਿੱਖਾਂ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਵੀ ਦੇ ਦਿੱਤੀ। ਪ੍ਰਸ਼ਾਸਨ ਨੇ ਫੌਰੀ ਤੌਰ ਤੇ ਭਾਰੀ ਪੁਲੀਸ ਫੋਰਸ ਨਗਰ ਵਿੱਚ ਤਾਇਨਾਤ ਕਰ ਦਿੱਤੀ। ਹਾਲਾਤ ਵੇਖ ਕੇ ਪ੍ਰਸ਼ਾਸਨ ਨੇ ਗੁਰਸਿੱਖਾਂ ਨੂੰ ਇਸ ਗੱਲ ਲਈ ਰਾਜੀ ਕਰ ਲਿਆ ਕਿ ਉਨ੍ਹਾਂ ਨੂੰ ਮਸਲਾ ਹੱਲ ਕਰਨ ਲਈ ਕੁਝ ਸਮਾਂ ਦਿੱਤਾ ਜਾਵੇ, ਵਿਸ਼ੇਸ਼ ਤੌਰ ਤੇ ਅਗਲੇ ਦਿਨ ਹੋਣ ਵਾਲਾ ਮੇਲਾ ਲੰਘ ਜਾਣ ਦਿੱਤਾ ਜਾਵੇ। ਮੇਲਾ ਲੰਘਣ ਤੋਂ ਬਾਅਦ ਗੁਰਸਿੱਖਾਂ ਨੇ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਅਤੇ ਬਚਿੱਤ੍ਰ ਨਾਟਕ ਨੂੰ ਉਥੋਂ ਚੁਕਵਾਉਣ ਲਈ ਜ਼ੋਰ ਪਾਉਣਾ ਸ਼ੁਰੂ ਕੀਤਾ ਪਰ ਪ੍ਰਸ਼ਾਸਨ ਨੇ ਫਿਰ ਕੁਝ ਸਮਾ ਮੰਗ ਲਿਆ। ਦੋ ਕੁ ਵਾਰੀ ਐਸਾ ਹੀ ਹੋਇਆ ਕਿ ਹੋਰ ਸਮਾਂ ਮੰਗਿਆ ਗਿਆ ਪਰ ਸਹੀ ਹੱਲ ਨਹੀਂ ਨਿਕਲਿਆ। ਨਿਹੰਗ ਬਚਿੱਤ੍ਰ ਨਾਟਕ ਪੁਸਤਕ ਨੂੰ ਸਮੇਟਣ ਦਾ ਜਿਸ ਦਿਨ ਦਾ ਵਅਦਾ ਕਰਦੇ, ਉਸ ਦਿਨ ਉਨ੍ਹਾਂ ਦਾ ਵਾਅਦਾ ਕਰਨ ਵਾਲਾ ਮੁਖੀ ਸਜਣ ਉਥੋਂ ਖਿਸਕ ਜਾਂਦਾ। ਗੁਰਸਿੱਖਾਂ ਨੇ ਇਹ ਮਹਿਸੂਸ ਕੀਤਾ ਕਿ ਪ੍ਰਸ਼ਾਸਨ ਜਾਣ ਬੁਝ ਕੇ ਲਟਕਾਊ ਨੀਤੀ ਵਰਤ ਰਿਹਾ ਹੈ ਤਾਂ ਕਿ ਸੰਗਤਾਂ ਦਾ ਜੋਸ਼ ਅਤੇ ਰੋਸ ਮੱਠਾ ਪੈ ਜਾਵੇ ਅਤੇ ਗੱਲ ਇੰਝੇ ਹੀ ਖਟਾਈ ਵਿੱਚ ਪੈ ਜਾਵੇ। ਗੁਰਸਿੱਖਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਤੱਕ ਵੀ ਪਹੁੰਚ ਕੀਤੀ, ਸ੍ਰੋਮਣੀ ਕਮੇਟੀ ਨੇ ਆਪਣਾ ਇਕ ਦੋ ਮੈਂਬਰੀ ਵਫਦ ਵੀ ਭੇਜਿਆ ਪਰ ਸਦਾ ਦੀ ਤਰ੍ਹਾਂ ਉਨ੍ਹਾਂ ਦੀ ਪਹੁੰਚ ਵੀ ਲਟਕਾਊ ਹੀ ਸੀ।

ਗੁਰਸਿੱਖਾਂ ਨੇ ਸੰਘਰਸ਼ ਨੂੰ ਇਕ ਨਿਰਨਾਇਕ ਮੋੜ ਦੇਣ ਲਈ ਅਤੇ ਸੰਗਤਾਂ ਦਾ ਵਧ ਤੋਂ ਵਧ ਸਹਿਯੋਗ ਲੈਣ ਲਈ, ਨਗਰ ਵਿਚ ਇਕ ਵੱਡਾ ਰੋਸ ਮਾਰਚ ਕੱਢਿਆ ਜਿਸ ਵਿੱਚ ਥਾਂ ਥਾਂ ਤੇ ਉਘੇ ਵਿਚਾਰਵਾਨਾਂ ਨੇ ਸਾਰੇ ਮਸਲੇ ਦੀ ਜਾਣਕਾਰੀ ਨਗਰ ਵਾਸੀਆਂ ਨੂੰ ਦਿੱਤੀ ਅਤੇ ਸੰਗਤਾਂ ਨੂੰ ਆਪਣੇ ਸਤਿਗੁਰੂ ਦੀ ਅਜ਼ਮਤ ਦੇ ਵਾਸਤੇ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਰਹਿਣ ਦਾ ਸਦਾ ਦਿੱਤਾ। ਇਸ ਰੋਸ ਮਾਰਚ ਨੇ ਸਾਰੇ ਨਗਰ ਵਿੱਚ ਇਕ ਨਵਾਂ ਜੋਸ਼ ਭਰ ਦਿੱਤਾ ਅਤੇ ਨਾਲ ਹੀ ਪ੍ਰਸ਼ਾਸਨ ਅਤੇ ਨਿਹੰਗਾਂ ਨੂੰ ਵੀ ਇਹ ਸਪੱਸ਼ਟ ਸੰਦੇਸ਼ ਮਿਲ ਗਿਆ ਕਿ ਜੇ ਉਹ ਸਮਝਦੇ ਹਨ ਕਿ ਗੱਲ ਨੂੰ ਲਟਕਾ ਕੇ ਉਹ ਮਸਲੇ ਨੂੰ ਠੰਡਾ ਕਰ ਦੇਣਗੇ ਤਾਂ ਉਹ ਵੱਡੀ ਗਲਤ ਫਹਿਮੀ ਵਿੱਚ ਹਨ। ਨਗਰ ਨਿਵਾਸੀਆਂ ਵਿੱਚ ਨਿਹੰਗਾਂ ਪ੍ਰਤੀ ਇਸ ਗੱਲ ਦਾ ਵੀ ਰੋਸ ਸੀ ਕਿ ਉਹ ਨਗਰ ਵਿੱਚ ਕਈ ਤਰ੍ਹਾਂ ਦੇ ਨਸ਼ੇ ਸਪਲਾਈ ਕਰਦੇ ਸਨ, ਜਿਸ ਨਾਲ ਇਲਾਕੇ ਦੇ ਨੌਜੁਆਨਾਂ ਦਾ ਭਵਿੱਖ ਧੁੰਦਲਾ ਹੁੰਦਾ ਜਾ ਰਿਹਾ ਸੀ। ਉਨ੍ਹਾਂ ਨਿਹੰਗਾਂ ਦਾ ਇਕ ਪੂਰਬਲਾ ਮੁੱਖੀ ਨਸ਼ਿਆਂ ਦਾ ਵਪਾਰ ਕਰਨ ਕਾਰਨ ਜੇਲ੍ਹ ਵੀ ਕੱਟ ਕੇ ਆਇਆ ਸੀ। ਇਸ ਕਾਰਨ ਇਹ ਮੰਗ ਵੀ ਉਠਣ ਲੱਗ ਪਈ ਸੀ ਕਿ ਇਨ੍ਹਾਂ ਨਿਹੰਗਾਂ ਕੋਲੋਂ ਗੁਰਦੁਆਰਾ ਮੁਕਤ ਕਰਾਇਆ ਜਾਵੇ ਅਤੇ ਨਗਰ ਦੇ ਆਪਣੇ ਪ੍ਰਬੰਧਕ ਹੀ ਗੁਰਦੁਆਰੇ ਦਾ ਪ੍ਰਬੰਧ ਚਲਾਉਣ।

ਨਗਰ ਪੰਚਾਇਤ ਦੇ ਬਹੁਤੇ ਮੈਂਬਰ ਵੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਸਨ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਪੁਸਤਕ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਅਤੇ ਬਚਿੱਤ੍ਰ ਨਾਟਕ ਨੂੰ ਉਥੋਂ ਜ਼ਰੂਰ ਚੁਕਿਆ ਜਾਣਾ ਚਾਹੀਦਾ ਹੈ ਪਰ ਉਹ ਚਾਹੁੰਦੇ ਸਨ ਕਿ ਨਗਰ ਦੇ ਹਾਲਾਤ ਨਾ ਵਿਗੜਨ ਅਤੇ ਇਹ ਮਸਲਾ ਪਿਆਰ ਮੁਹੱਬਤ ਨਾਲ ਹੱਲ ਹੋਵੇ। ਨਗਰ ਦੀ ਪੰਚਾਇਤ ਦੇ ਸਰਪੰਚ ਡਾ: ਰਾਜਿੰਦਰ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਸ਼ਿੰਗਾਰਾ ਸਿੰਘ, ਭੋਲਾ ਸਿੰਘ ਅਤੇ ਹੋਰ ਸਰਗਰਮ ਮੈਂਬਰ ਆਪਣਾ ਪੂਰਾ ਹਾਂ ਪੱਖੀ ਫਰਜ਼ ਨਿਭਾਅ ਰਹੇ ਸਨ।

ਗੁਰਸਿੱਖਾਂ ਦਾ ਸਬਰ ਵੀ ਖਤਮ ਹੋ ਰਿਹਾ ਸੀ, ਉਨ੍ਹਾਂ ਨੇ ਤਿੰਨ ਦਿਨ ਦਾ ਸਮਾਂ ਦੇ ਦਿੱਤਾ ਕਿ ਇਸ ਵਿੱਚ ਬਚਿੱਤ੍ਰ ਨਾਟਕ ਕਿਤਾਬ ਨੂੰ ਉਥੋਂ ਹਟਾ ਲਿਆ ਜਾਵੇ ਨਹੀਂ ਤਾ ਉਹ ਆਪ ਉਸ ਨੂੰ ਹਟਾਉਣ ਲਈ ਜਾਣਗੇ, ਨਤੀਜਾ ਭਾਵੇਂ ਜੋ ਵੀ ਹੋਵੇ। ਪ੍ਰਸਾਸ਼ਨ ਅਤੇ ਨਿਹੰਗ ਇਹ ਸਮਝ ਚੁੱਕੇ ਸਨ ਕਿ ਸੰਗਤ ਦੇ ਰੋਹ ਨੂੰ ਹੁਣ ਰੋਕਿਆ ਨਹੀਂ ਜਾ ਸਕਦਾ। ਸੰਗਤ ਵਿੱਚ ਹੋਰ ਕੋਈ ਮਾੜਾ ਮੋਟਾ ਮਤਭੇਦ ਹੋਵੇ ਵੀ ਤਾਂ ਇਕ ਗੱਲ ਤੇ ਸਾਰੀ ਸੰਗਤ ਇਕੱਠੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਕਿਸੇ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਹਾਲਾਤ ਦਾ ਜਾਇਜ਼ਾ ਲੈ ਕੇ ਪ੍ਰਸ਼ਾਸਨ ਹਰਕਤ ਵਿੱਚ ਆਇਆ ਐਸ.ਡੀ.ਐਮ. ਪੱਟੀ ਅਤੇ ਐਸ. ਐਚ. ਓ. ਪੱਟੀ ਨੇ ਬੜੀ ਸਿਆਣਪ ਨਾਲ ਹਾਲਾਤ ਨੂੰ ਸੰਭਾਲਦਿਆਂ ਨਿਹੰਗਾਂ ਤੇ ਜ਼ੋਰ ਵਧਾਇਆ ਅਤੇ ਅਖੀਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੋਂ ਬਚਿੱਤ੍ਰ ਨਾਟਕ ਨੂੰ ਚੁੱਕ ਲਿਆ ਗਿਆ ਪਰ ਉਸ ਨੂੰ ਦੂਸਰੇ ਕਿਸੇ ਕਮਰੇ ਵਿੱਚ ਉਂਝ ਹੀ ਪ੍ਰਕਾਸ਼ ਕਰ ਦਿੱਤਾ ਗਿਆ।

ਪ੍ਰਸ਼ਾਸਨ ਨੇ ਸੋਚਿਆ ਸੀ ਕਿ ਸ਼ਾਇਦ ਇਸ ਨਾਲ ਸਿੱਖ ਸੰਗਤਾਂ ਦੀ ਤਸੱਲੀ ਹੋ ਜਾਵੇਗੀ, ਲੇਕਿਨ ਗੁਰਸਿੱਖਾਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਜਿਨਾਂ ਚਿਰ ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਨਹੀਂ ਹਟਾਇਆ ਜਾਂਦਾ, ਉਹ ਸ਼ਾਂਤ ਨਹੀਂ ਹੋਣਗੇ, ਕਿਉਂਕਿ ਸਿੱਖ ਰਹਿਤ ਮਰਯਾਦਾ ਵਿੱਚ ਇਹ ਸਪੱਸ਼ਟ ਲਿਖਿਆ ਹੈ ਕਿ ''ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ।'' ਪ੍ਰਸ਼ਾਸਨ ਨੇ ਯਕੀਨ ਦਿਵਾਇਆ ਕਿ ਉਹ ਇਹ ਵੀ ਕਰਵਾ ਦੇਣਗੇ ਪਰ ਉਨ੍ਹਾਂ ਨੂੰ ਕੁਝ ਸਮਾਂ ਹੋਰ ਦਿੱਤਾ ਜਾਵੇ। ਸੰਗਤਾਂ ਦੀ ਅਗਵਾਈ ਕਰ ਰਹੇ ਭਾਈ ਸੁਖਵਿੰਦਰ ਸਿੰਘ ਸਭਰਾ, ਬੋਹੜ ਸਿੰਘ, ਸੁਰਜੀਤ ਸਿੰਘ, ਹਰਪ੍ਰੀਤ ਸਿੰਘ, ਬਲਦੇਵ ਸਿੰਘ, ਸੁਖਮਿੰਦਰ ਸਿੰਘ, ਅਮਰ ਸਿੰਘ, ਕਰਨੈਲ ਸਿੰਘ, ਸੁਖਦੇਵ ਸਿੰਘ, ਜਰਨੈਲ ਸਿੰਘ, ਦਰਬਾਰਾ ਸਿੰਘ, ਗੁਰਮਤਿ ਪਰਚਾਰਕ ਭਾਈ ਹਰਜਿੰਦਰ ਸਿੰਘ ਸਭਰਾ ਆਦਿ ਵੀਰਾਂ ਨੇ ਵਿਚਾਰਾਂ ਕੀਤੀਆਂ ਕਿ ਪ੍ਰਸ਼ਾਸਨ ਵਿਸ਼ੇਸ਼ ਕਰ ਕੇ ਐਸ.ਡੀ.ਐਮ. ਪੱਟੀ ਅਤੇ ਐਸ.ਐਚ.ਓ. ਪੱਟੀ ਪੂਰੀ ਨੇਕ ਨੀਤੀ ਨਾਲ ਮਸਲੇ ਨੂੰ ਸ਼ਾਂਤਮਈ ਤਰੀਕੇ ਨਾਲ ਹੱਲ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਸੋ ਉਨ੍ਹਾਂ ਨੂੰ ਕੁਝ ਸਮਾਂ ਹੋਰ ਦੇ ਦੇਣਾ ਚਾਹੀਦਾ ਹੈ ਪਰ ਆਪ ਵੀ ਸੁਚੇਤ ਰਹਿਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਵੀਰਾਂ ਨੇ ਵੀ ਸਿੱਖ ਸੰਗਤਾਂ ਦਾ ਪੂਰਾ ਸਾਥ ਦਿੱਤਾ ਅਤੇ ਸਾਬਤ ਕਰ ਦਿੱਤਾ ਕਿ ਉਹ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਕੁਰਬਾਨੀਆਂ ਕਰਨ ਲਈ ਤੱਤਪਰ ਹਨ।

ਆਖੀਰ ਸੰਗਤਾਂ ਦੇ ਸਿੱਖੀ ਸਿਦੱਕ ਅੱਗੇ ਨਿਹੰਗਾਂ ਦਾ ਮਨਮਤੀ ਹੱਠ ਹਾਰ ਗਿਆ ਅਤੇ ਗੁਰਦੁਆਰਾ ਬਾਬਾ ਬੀਰ ਸਿੰਘ ਵਿੱਚੋਂ ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਪੂਰੀ ਤਰ੍ਹਾਂ ਚੁੱਕ ਦਿੱਤਾ ਗਿਆ। ਨਗਰ ਦੀਆਂ ਸੰਗਤਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਦਾ ਜੋ ਕਲੰਕ ਉਨ੍ਹਾਂ ਦੇ ਮੱਥੇ ਲੱਗ ਗਿਆ ਸੀ, ਸਤਿਗੁਰੂ ਨੇ ਆਪ ਬਖਸ਼ਿਸ਼ ਕਰ ਕੇ ਉਹ ਮੇਟ ਦਿੱਤਾ ਹੈ।

ਇਸ ਸਾਰੇ ਸੰਘਰਸ਼ ਵਿੱਚ ਸਿੱਖ ਸੰਗਤਾਂ ਤੋਂ ਇਲਾਵਾ ਨਗਰ ਦੇ ਮੌਜੂਦਾ ਅਤੇ ਸਾਬਕਾ ਪੰਚਾਇਤ ਮੈਂਬਰਾਂ ਦਾ ਰੋਲ ਅਤੇ ਸਹਿਯੋਗ ਸ਼ਲਾਘਾ ਯੋਗ ਰਿਹਾ, ਉਥੇ ਨਾਲ ਹੀ ਐਸ.ਡੀ.ਐਮ. ਪੱਟੀ ਅਤੇ ਐਸ. ਐਚ. ਓ. ਪੱਟੀ ਨੇ ਬੜੀ ਸਿਆਣਪ ਅਤੇ ਨੇਕ ਨੀਤੀ ਨਾਲ ਸਾਰੇ ਮਸਲੇ ਨੂੰ ਸੰਭਾਲਿਆ। ਉਨ੍ਹਾਂ ਦੀ ਸੁਹਿਰਦਤਾ ਦੀ ਵੀ ਤਾਰੀਫ ਕਰਨੀ ਬਣਦੀ ਹੈ। ਇਸ ਦੇ ਨਾਲ ਹੀ ਕੁਝ ਪੰਜਾਬੀ ਅਖਬਾਰਾਂ ਨੇ ਸਾਰੇ ਮਸਲੇ ਦੇ ਅਤੇ ਨਗਰ ਦੇ ਅਸਲੀ ਨਿਰਪੱਖ ਹਲਾਤ ਛਾਪ ਕੇ ਵੱਡਾ ਯੋਗਦਾਨ ਪਾਇਆ।

ਸਭ ਤੋਂ ਵਧੇਰੇ ਤਾਰੀਫ ਸਭਰਾ ਨਗਰ ਦੇ ਗੁਰਸਿੱਖ ਵੀਰਾਂ ਦੀ ਕਰਨੀ ਬਣਦੀ ਹੈ, ਜਿਨ੍ਹਾਂ ਸਾਰੀ ਕੌਮ ਵਾਸਤੇ ਖੂਬਸੂਰਤ ਲੀਹਾਂ ਪਾ ਦਿੱਤੀਆਂ ਹਨ ਅਤੇ ਸਾਜਿਸ਼ੀ ਲੋਕਾਂ ਨੂੰ ਇਹ ਸਿੱਧਾ ਸੁਣੇਹਾ ਦੇ ਦਿੱਤਾ ਹੈ ਕਿ ਅੱਜ ਵੀ ਹਰ ਸਿੱਖ ਆਪਣੇ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਦੀ ਰਾਖੀ ਵਾਸਤੇ ਆਪਣੀ ਜਾਨ ਵਾਰਨ ਲਈ ਤੱਤਪਰ ਹੈ।

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

ਰਾਜਿੰਦਰ ਸਿੰਘ(ਮੁਖ ਸੇਵਾਦਾਰ)

ਸ਼੍ਰੋਮਣੀ ਖਾਲਸਾ ਪੰਚਾਇਤ

ਮੋਬਾਇਲ: 9876104726

Blog: rajindersinghskp.bligspot.in


18/09/16)
ਹਰਜਿੰਦਰ ਸਿੰਘ ‘ਘੜਸਾਣਾ’

ਆਦਰਵਾਚੀ-ਨਾਂਵ
ਹਰਜਿੰਦਰ ਸਿੰਘ ‘ਘੜਸਾਣਾ’

‘ਨਾਂਵ’ ਵਾਚਕ ਸ਼ਬਦਾਂ ਦੇ ਦੋ ‘ਵਚਨ’ ਮੰਨੇ ਜਾਂਦੇ ਹਨ, ‘ਇਕਵਚਨ’ ਅਤੇ ‘ਬਹੁਵਚਨ’।ਗੁਰਬਾਣੀ ਵਿੱਚ ‘ਨਾਂਵ’ ਵਾਚਕ ਸ਼ਬਦਾਂ ਦੇ ਇਕਵਚਨ ਤੌਰ ‘ਤੇ ‘ਉਕਾਰਾਂਤ’(ਅੰਤ-ਔਂਕੜ) ਲਗਾਇਆ ਜਾਂਦਾ ਹੈ ਅਤੇ ਬਹੁਵਚਨ ਤੌਰ ‘ਤੇ ਸ਼ਬਦ ‘ਅਕਾਰਾਂਤ’(ਅੰਤ-ਮੁਕਤਾ) ਕੀਤਾ ਜਾਂਦਾ ਹੈ। ਨਾਂਵ ਸ਼ਬਦ ਮੁਕਤਾ ਹੋਣ ਦੇ ਹੋਰ ਭੀ ਕਾਰਣ ਹਨ,ਜਿਵੇਂ :
੧. ਲਿੰਗ ਕਰਕੇ (ਇਸਤ੍ਰੀਲਿੰਗ)
੨. ਕਾਰਕ ਕਰਕੇ (ਸੰਬੰਧ ਕਾਰਕ,ਸੰਪ੍ਰਦਾਨ ਕਾਰਕ,ਸੰਬੋਧਨ ਕਾਰਕ)
੩. ਤੁਕਾਂਤਕ ਵਜੋਂ
੪. ਆਦਰਵਾਚੀ ਵਜੋਂ

ਉਪਰੋਕਤ ਤਿੰਨ੍ਹ ਨੰਬਰ ਤਕ ਅਸਾਂ ਵੀਚਾਰ ਚੁਕੇ ਹਾਂ,ਐਪਰ ਚਾਰ ਨੰਬਰ ‘ਆਦਰਵਾਚੀ’ ਬਾਬਤ ਸਾਂਝ ਪਾਉਣੀ ਹੈ। ‘ਨਿਜਵਾਚਕ’ ਨਾਂਵ ਵਿਸ਼ੇਸ਼ ਕਰਕੇ ਇਕਵਚਨ ਵਿੱਚ ਹੁੰਦੇ ਹਨ।ਕਈ ਵਾਰ ਨਿਜਵਾਚਕ ਨਾਵਾਂ ਨੂੰ ਆਦਰ ਵਾਚੀ ਬਣਾਇਆ ਜਾਂਦਾ ਹੈ। ਕਿਸੇ ਮਹਾਨ ਹਸਤੀ ਦਾ ਵਰਣਨ ਬਹੁਵਚਨ ਰੂਪ ਵਿੱਚ ਕੀਤਾ ਜਾਂਦਾ ਹੈ।ਵਰਣਨ ਕਰਦਿਆਂ ਸੰਬੰਧਤ ਨਾਂਵ ਦੇ ਪਹਿਲੋਂ ਜਾਂ ਮਗਰੋਂ ਕੋਈ ਆਦਰਵਾਚੀ ਪ੍ਰਤਿਯ ਲਾ ਦਿੱਤਾ ਜਾਂਦਾ ਹੈ,ਉਸ ਵਾਕ ਦੀ ਕ੍ਰਿਆ ਵੀ ਬਹੁਵਚਨ ਵਾਲੀ ਕਰ ਦਿੱਤੀ ਜਾਂਦੀ ਹੈ। ਜਿਵੇਂ :
” ਭਾਈ ਕ੍ਹਾਨ ਸਿੰਘ ਜੀ ਨਾਭਾ ਸਿੱਖ ਪੰਥ ਦੇ ਮਹਾਨ ਵਿਦਵਾਨ ਹੋਏ ਹਨ।”
ਉਕਤ ਵਾਕ ਵਿੱਚ ‘ਕ੍ਹਾਨ ਸਿੰਘ’ ਨਾਲ ‘ਜੀ’ ਪ੍ਰਤਿਯ ਲਾਅ ਕੇ ਆਦਰਵਾਚੀ-ਨਾਂਵ ਬਣਾਇਆ ਗਿਆ ਹੈ ਅਤੇ ਸਹਾਇਕ ਕਿਰਿਆ ‘ਹੋਏ’ ਵੀ ਬਹੁਵਚਨ ਦੀ ਬਣਾ ਦਿੱਤੀ ਗਈ ਹੈ। ਐਪਰ ਭਾਈ ਕ੍ਹਾਨ ਸਿੰਘ ਜੀ ਨਾਭਾ ਇਕੋ ਵਿਅਕਤੀ ਹਨ,ਆਦਰਵਾਚੀ ਵਜੋਂ ਵਾਕ ਬਹੁਵਚਨ ਰੂਪ ‘ਚ ਬਣਾਇਆ ਗਿਆ ਹੈ। ਬਿਲਕੁਲ ਇਸ ਪ੍ਰਕਾਰ ਹੀ ਗੁਰਬਾਣੀ ਵਿੱਚ ਬਹੁਤਾਤ ਨਾਂਵ ਆਦਰਵਾਚੀ ਵਜੋਂ ਬਣਾਏ ਗਏ ਹਨ। ਨਾਂਵ ਨਾਲ ਸੰਬੰਧਤ ‘ਵਿਸ਼ੇਸ਼ਣ’ ਜਾਂ ‘ਕਿਰਿਆ’ ਦੀ ਵਰਤੋਂ ਵੀ ਬਹੁਵਚਨ ਵਿੱਚ ਹੀ ਕੀਤੀ ਗਈ ਹੈ।ਉਂਜ, ਨਾਂਵ ਇਕਵਚਨ ਹੀ ਹੈ।ਐਪਰ ਦੇਖਣ ਵਿੱਚ ਆਉਂਦਾ ਹੈ ਕਿ ਕਈ ਅਜ਼ੀਜ਼ ਸੱਜਣ ਗੁਰਬਾਣੀ-ਪੰਗਤੀ ਅਰਥਾਉਣ ਵੇਲੇ ਉਕਤ ਸਥਿਤੀ ਵਾਚਕ ਸ਼ਬਦਾਂ ਨੂੰ ਬਹੁਵਚਨ (ਬਹੁਤ-ਸਾਰੇ) ਲੈਂਦੇ ਹਨ,ਜੋ ਕਿ ਨਾ-ਵਾਕਫ਼ੀ ਹੀ ਹੈ।
ਗੁਰਬਾਣੀ ਵਿੱਚ ਆਏ ਆਦਰਵਾਚੀ ਨਾਂਵ ਨਾਲ ‘ਜੀ,ਜੀਉ,ਜੂ’ ਆਦਿ ਪ੍ਰਤਿਯ ਲਾਇਆ ਗਿਆ ਹੈ,ਐਪਰ ਬਹੁਤੀ ਥਾਈਂ ਸੰਬੰਧਤ ਨਾਂਵ ਦੇ ਕਿਰਿਆ ਤੋਂ ਹੀ ਆਦਰਵਾਚੀ ਹੋਣ ਦਾ ਪਤਾ ਲਗਦਾ ਹੈ। ਗੁਰਬਾਣੀ ਵਿੱਚ ਆਏ ਆਦਰ ਵਾਚੀ ਨਾਂਵ -:
” ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ॥ (ਪੰ:/੨੭੦)
” ਕਹੁ ਨਾਨਕ ਕਿਰਪਾ ਭਈ ‘ਪ੍ਰਭ’ ਭਏ ਸਹਾਈ॥ (ਪੰ:/੮੧੯)
ਉਪਰੋਕਤ ਦੋਹਾਂ ਪੰਗਤੀਆਂ ਵਿੱਚ ‘ਪ੍ਰਭ’ ਨਾਂਵ ਨੂੰ ਆਦਰਵਾਚੀ ਵਜੋਂ ਬਣਾਇਆ ਗਿਆ ਹੈ। ਇਸ ਕਰਕੇ ਹੀ ਅੰਤ-ਮੁਕਤਾ ਹੈ। ਪਹਿਲੀ ਪੰਗਤੀ ਵਿੱਚ ‘ਪ੍ਰਭ’ ਦੇ ਪਿੱਛੇ ‘ਜੀ’ ਪ੍ਰਤਿਯ ਲਾਇਆ ਗਿਆ ਹੈ ਅਤੇ ਸੰਬੰਧਤ ਕਿਰਿਆ ‘ਪਾਵਹਿ’ ਵੀ ਬਹੁਵਚਨੀ ਕਰ ਦਿਤੀ ਗਈ ਹੈ। ਦੂਜੀ ਪੰਗਤੀ ਵਿੱਚ ਕੇਵਲ ਕਿਰਿਆ ‘ਭਏ’ ਹੀ ‘ਪ੍ਰਭ’ ਨਾਂਵ-ਸ਼ਬਦ ਦਾ ਆਦਰਵਾਚੀ ਹੋਣ ਦਾ ਸੰਕੇਤ ਕਰਦੀ ਹੈ।
”ਕਹੁ ਨਾਨਕ ਗੁਰ ਭਏ ਹੈ ਦਇਆਲ॥ (ਪੰ:/੧੯੪)
” ਅਬ ਢੂਢਨ ਕਤਹੁ ਨ ਜਾਈ॥ਗੋਬਿਦ ਭੇਟੇ ਗੁਰ ਗੋਸਾਈ॥ (ਪੰ:/੬੨੧)
” ਸੁਪ੍ਰਸੰਨ ਭਏ ਗੁਰਦੇਵ॥ ਪੂਰਨ ਹੋਈ ਸੇਵਕ ਕੀ ਸੇਵ॥ (ਪੰ:/੨੯੫)
‘ਗੁਰ,ਗੋਬਿਦ,ਗੁਰਦੇਵ’ ਆਦਰਵਾਚੀ ਵਜੋਂ ਹਨ,ਸੰਬੰਧਤ ਕਿਰਿਆ ਤੋਂ ਸੰਕੇਤ ਮਿਲਦਾ ਹੈ।
”ਪ੍ਰਹਲਾਦ ਉਧਾਰੇ ਕਿਰਪਾ ਧਾਰੀ॥ (ਪੰ:/੨੨੪)
”ਪ੍ਰਹਲਾਦ ਪਠਾਏ ਪੜਨ ਸਾਲ॥ਸੰਗਿ ਸਖਾ ਬਹੁ ਲੀਏ ਬਾਲ॥ (ਪੰ:/੧੧੯੪)
”ਸੰਡੈ ਮਰਕੈ ਕਹਿਓ ਜਾਇ॥ਪ੍ਰਹਲਾਦ ਬੁਲਾਏ ਬੇਗਿ ਧਾਇ॥ (ਪੰ:/੧੧੯੪)
‘ਪ੍ਰਹਲਾਦ’ ਆਦਰਵਾਚੀ ਵਜੋਂ ਅੰਤ-ਮੁਕਤਾ ਹੈ,ਇਸ ਕਰਕੇ ਹੀ ਸੰਬੰਧਤ ਕਿਰਿਆਵਾਂ ‘ਉਧਾਰੇ,ਪਠਾਏ,ਬੁਲਾਏ’ ਬਹੁਵਚਨ ਰੂਪ ਵਿੱਚ ਹਨ। ਉਪਰੋਕਤ ਪੰਗਤੀਆਂ ਵਿੱਚ ‘ਪ੍ਰਹਿਲਾਦ’ ਦਾ ਅਰਥ ‘ਬਹੁਤ ਪ੍ਰਹਿਲਾਦ,ਭਾਵ ਹਰੇਕ ਸਮੇਂ ਵਿੱਚ ਪ੍ਰਭੂ ਦੇ ਭਗਤ ਰੂਪ ਪ੍ਰਹਿਲਾਦ’ ਆਦਿ ਨਹੀਂ ਹੋ ਸਕਦਾ। ਜੋ ਕਿ, ਕੁੱਝ ਸਜੱਣ ਨਾਂਵ-ਸ਼ਬਦ ਦਾ ਅੰਤ-ਮੁਕਤਾ ਹੋਣ ‘ਤੇ ਕਿਆਸ ਲਾਉਂਦੇ ਹਨ।ਨਿਯਮਾਂਵਲੀ ਮੂਜਬ ਅਰਥ ਹਨ ‘ਭਗਤ ਪ੍ਰਹਿਲਾਦ ਜੀ’।
ਗੁਰਬਾਣੀ-ਅਧਿਐਨ ਤੋਂ ਪਤਾ ਲਗਦਾ ਹੈ ਕਿ ਕਈ ਥਾਈਂ ਆਦਰਵਾਚੀ ਨਾਂਵ ਪ੍ਰਤਿਯ ਲਾ ਕੇ ਤਾਂ ਬਣਾਏ ਹਨ ਐਪਰ,ਸੰਬੰਧਤ ਕਿਰਿਆ ਜਾਂ ਵਿਸ਼ੇਸ਼ਣ ਇਕਵਚਨ ਹੀ ਹੈ,ਜਿਵੇਂ :
”ਹਰਿ ਜੀਉ ਸਚਾ ਊਚੋ ਊਚਾ ਹਉਮੈ ਮਾਰਿ ਮਿਲਾਵਣਿਆ॥ਰਹਾਉ॥ (ਪੰ:/੧੨੩)
”ਹਰਿ ਜੀਉ ਆਪਿ ਵਸੈ ਮਨਿ ਆਇ॥ (ਪੰ:/੧੧੭੩)
” ਹਰਿ ਜੀਉ ਸਫਲਿਓ ਬਿਰਖੁ ਹੈ ਅੰਮ੍ਰਿਤੁ ਜਿਨਿ ਪੀਤਾ ਤਿਸੁ ਤਿਖਾ ਲਹਾਵਣਿਆ॥ (ਪੰ:/੧੧੪)
ਉਪਰੋਕਤ ਪੰਗਤੀਆਂ ਵਿੱਚ ‘ਹਰਿ’ ਆਦਰਵਾਚੀ ਨਾਂਵ ਹੈ,’ਜੀਉ’ ਪ੍ਰਤਿਯ ਲਾਇਆ ਗਿਆ ਹੈ।ਐਪਰ, ਸੰਬੰਧਤ ਕਿਰਿਆ ਇਕਵਚਨੀ ਹੀ ਹੈ।ਸੋ, ਸਾਰੀ ਵੀਚਾਰ ਦਾ ਸਿੱਟਾ ਇਹ ਨਿਕਲਦਾ ਹੈ ਕਿ ‘ਨਾਂਵ’ ਸ਼ਬਦ ਦਾ ਅੰਤ-ਮੁਕਤਾ ਹੋਣਾ ਕੇਵਲ ਬਹੁਵਚਨ ਜਾਂ ਇਸਤ੍ਰੀਲਿੰਗ ਹੀ ਨਹੀਂ ਹੁੰਦਾ,ਉਪਰੋਕਤ ਸਾਂਝਾ ਕੀਤਾ ਕਾਰਣ ਭੀ ਹੋ ਸਕਦਾ ਹੈ।
ਭੁੱਲ-ਚੁਕ ਦੀ ਖਿਮਾ
ਹਰਜਿੰਦਰ ਸਿੰਘ ‘ਘੜਸਾਣਾ’
[email protected]


18/09/16)
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥ (ਗੁਰੂ ਗ੍ਰੰਥ)

ਅਵਤਾਰ ਸਿੰਘ ਮਿਸ਼ਨਰੀ (5104325827)

ਗੁਰਬਾਣੀ ਦਾ ਮੂਲ ਉਪਦੇਸ਼-ੴਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥-ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ਼-ਅਕਾਲ ਪੁਰਖ ਇੱਕ ਅਤੇ ਸਰਬਨਿਵਾਸੀ ਹੈ ਦਿਸਦਾ ਅਤੇ ਅਣਦਿਸਦਾ ਸਭ ਉਸ ਦਾ ਹੀ ਅਕਾਰ ਹੈ-ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਹੀ॥(ਗੁਰੂ ਗ੍ਰੰਥ) ਗਿਣਤੀ ਵਾਚਕ ਏਕੈ ਦਾ ਮਤਲਬ ਇਹੋ ਹੀ ਹੈ ਕਿ ਉਹ ਕੇਵਲ ਤੇ ਕੇਵਲ ਇੱਕ ਹੈ। ਸਤਿਨਾਮੁ-ਭਾਵ ਸਦਾ ਰਹਿਣ ਵਾਲਾ ਹੈ ਦੁਨੀਆਂ ਦੀ ਕੋਈ ਚੀਜ ਸਦਾ ਰਹਿਣ ਵਾਲੀ ਨਹੀਂ-ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥(ਗੁਰੂ ਗ੍ਰੰਥ) ਦੁਨੀਆਂ ਦੀ ਹਰੇਕ ਚੀਜ ਨਾਸ਼ ਹੋ ਸਕਦੀ ਹੈ ਪਰ-ਉਹ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥ ਕਰਤਾ ਪੁਰਖੁ-ਉਹ ਸਾਰੀ ਕਾਇਨਾਤ ਦਾ ਕਰਤਾ ਧਰਤਾ ਹਰਤਾ ਹੈ। ਸੰਸਾਰ ਨੂੰ ਪੈਦਾ ਕਰਨ, ਰੋਜੀ ਦੇਣ ਅਤੇ ਖਤਮ ਕਰਨ ਦੀ ਸਮਰੱਥਾ ਕੇਵਲ ਉਸ ਕੋਲ ਹੀ ਹੈ-ਹਰਣ ਭਰਣ ਜਾਂ ਕਾ ਨੇਤ੍ਰ ਫੋਰਿ॥ ਤਿਸ ਮੰਤ੍ਰ ਨ ਜਾਨੈ ਹੋਰਿ॥(ਗੁਰੂ ਗ੍ਰੰਥ) ਉਹ ਐਸਾ ਕਰਤਾ ਹੈ ਜੋ ਪੁਰਖੁ ਹੈ ਭਾਵ ਆਪਣੀ ਕਿਰਤ ਵਿੱਚ ਸਮਾਇਆ ਹੋਇਆ ਹੈ। ਦੁਨੀਆਂ ਦਾ ਕੋਈ ਕਰਤਾ ਆਪਣੀ ਕਿਰਤ ਵਿੱਚ ਸਮਾਇਆ ਹੋਇਆ ਨਹੀਂ। ਇਸ ਕਰਕੇ ਕੋਈ ਕਲਪਿਤ ਬ੍ਰਹਮਾਂ ਜੋ ਆਪਣੀ ਹੀ ਲੜਕੀ ਤੇ ਮੋਹਿਤ ਹੋ ਜਾਂਦਾਂ ਹੈ, ਸ੍ਰਿਸ਼ਟੀ ਦਾ ਕਰਤਾ ਨਹੀਂ। ਨਿਰਭਉ-ਦੁਨੀਆਂ ਦੀ ਹਰੇਕ ਚੀਜ ਭੈ ਵਿੱਚ ਹੈ-ਭੈ ਵਿਚਿ ਸੂਰਜ ਭੈ ਵਿਚਿ ਚੰਦ॥...ਸਗਲਿਆ ਭਉ ਲਿਖਿਆ ਸਿਰਿ ਲੇਖੁ॥ਨਾਨਕ ਨਿਰਭਉ ਨਿਰੰਕਾਰ ਸਚੁ ਏਕੁ॥(ਗੁਰੂ ਗ੍ਰੰਥ) ਅਸੀਂ ਤਾਂ ਐਵੇਂ ਛੋਟੀ ਛੋਟੀ ਗੱਲ ਤੇ ਡਰੀ ਜਾਂਦੇ ਹਾਂ ਜਿਵੇਂ ਬਿੱਲੀ ਰਸਤਾ ਕੱਟ ਗਈ ਤਾਂ ਡਰ ਗਏ, ਖੋਤਾ ਹੀਂਗ ਪਿਆ ਤਾਂ ਡਰ ਗਏ, ਕਿਸੇ ਛਿੱਕ ਮਾਰਤੀ ਤਾਂ ਡਰ ਗਏ ਅਤੇ ਹਨੇਰੇ ਵਿੱਚ ਰੱਸੀ ਤੋਂ ਸੱਪ ਦਾ ਭੁਲੇਖਾ ਪੈ ਗਿਆ ਤਾਂ ਡਰ ਗਏ। ਵੱਡੇ ਤੋਂ ਛੋਟਾ ਡਰੀ ਜਾ ਰਿਹਾ ਹੈ। ਮੌਤ ਦਾ ਭੈ ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਜੀਵਾਂ ਨੂੰ ਲੱਗਾ ਹੋਇਆ ਹੈ, ਇਹ ਇਕ ਅਟੱਲ ਸਚਾਈ ਹੈ। ਨਿਰਵੈਰੁ-ਉਸ ਦਾ ਕਿਸੇ ਨਾਲ ਵੈਰ ਨਹੀਂ ਹੈ ਪਰ ਕੀਤੇ ਕਰਮਾਂ ਦਾ ਫਲ ਜਰੂਰ ਭੁਗਤਾਉਂਦਾ ਹੈ-ਪ੍ਰਭੁ ਘਾਲਿਆ ਕਿਸੀ ਕਾ ਇਕੁ ਤਿਲੁ ਨਾ ਗਵਾਈ॥(ਗੁਰੂ ਗ੍ਰੰਥ) ਜਿਵੇਂ ਇੱਕ ਬਾਪ ਆਪਣੇ ਬੱਚਿਆਂ ਨੂੰ ਪਾਲਦਾ ਪੋਸਦਾ ਅਤੇ ਬਹੁਤ ਪਿਆਰ ਕਰਦਾ ਹੈ ਪਰ ਜਦੋਂ ਕੋਈ ਬੱਚਾ ਗਲਤ ਕੰਮ ਕਰਦਾ ਹੈ ਤਾਂ ਉਸ ਦੇ ਸੁਧਾਰ ਵਾਸਤੇ ਬਾਪ ਝਿੜਕਦਾ ਵੀ ਹੈ ਅਤੇ ਵੱਡੇ ਗੁਨਾਹ ਦੀ ਸਜਾ ਵੀ ਦਿੰਦਾ ਹੈ, ਵੈਰ ਭਾਵ ਨਾਲ ਨਹੀਂ ਸਗੋਂ ਅੱਗੇ ਤੋਂ ਸੁਧਾਰ ਵਾਸਤੇ। ਅਕਾਲ ਮੂਰਤਿ-ਕਾਲ ਦਾ ਅਰਥ ਸਮਾਂ ਅਤੇ ਮੂਰਤਿ ਦਾ ਅਰਥ ਹੈ ਸਰੂਪ ਭਾਵ ਉਹ ਅਕਾਲ ਪੁਰਖ ਐਸੇ ਸਰੂਪ ਵਾਲਾ ਹੈ ਜੋ ਸਮੇਂ ਤੇ ਕਾਲ ਤੋਂ ਰਹਿਤ ਹੈ। ਉਸ ਦੀ ਮੂਰਤਿ ਬਣਾਈ ਹੀ ਨਹੀਂ ਜਾ ਸਕਦੀ-ਥਾਪਿਆ ਨ ਜਾਇ ਕੀਤਾ ਨ ਹੋਇ॥ਆਪੇ ਆਪਿ ਨਿਰੰਜਨੁ ਸੋਇ॥(ਗੁਰੂ ਗ੍ਰੰਥ) ਅਨਮਤੀ ਗ੍ਰੰਥ ਅਤੇ ਬਾਹਰੀ ਪੁਸਤਕਾਂ ਅਤੇ ਚੁੰਚ ਗਿਆਨੀ ਅਤੇ ਮੂਰਤੀ ਪੂਜਕ ਲੋਕ ਉਸ ਦੀਆਂ ਮਨੋ ਕਲਪਿਤ ਮੂਰਤੀਆਂ ਬਣਾ ਕੇ ਜਨਤਾ ਨੂੰ ਭੁਲੇਖੇ ਵਿੱਚ ਪਾਈ ਰੱਖਦੇ ਹਨ। ਅਜੂਨੀ-ਉਹ ਜੂਨਾਂ ਵਿੱਚ ਨਹੀਂ ਆਉਂਦਾ ਸਗੋਂ ਉਹ ਜਨਮ ਮਰਨ ਰਹਿਤ ਹੈ ਜੂਨਾਂ ਵਿੱਚ ਤਾਂ ਅਸੀਂ ਸੰਸਾਰੀ ਜੀਵ ਹਾਂ। ਭਰਮਾਂ ਤੇ ਭੁਲੇਖਿਆਂ ਵਿੱਚ ਪਏ ਹੋਏ ਲੋਕ ਅਜਿਹੀਆਂ ਕੱਚੀਆਂ ਗੱਲਾਂ ਕਰਦੇ ਹਨ-ਭਰਮਿ ਭੂਲੇ ਨਰ ਕਰਤ ਕਚਰਾਇਣ॥ਜਨਮ ਮਰਣ ਤੇ ਰਹਿਤ ਨਾਰਾਇਣ॥(ਗੁਰੂ ਗ੍ਰੰਥ) ਅਤੇ ਹੋਰ ਵੀ ਫੁਰਮਾਨ ਹੈ-ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ॥ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੇ ਮਾਈ ਨਾ ਬਾਪੋ ਰੇ॥(ਗੁਰੂ ਗ੍ਰੰਥ) ਸੈਭੰ-ਸੈ ਦਾ ਅਰਥ ਹੈ ਸਵੈ ਭਾਵ ਆਪਣੇ ਆਪ ਅਤੇ ਭੰ ਦਾ ਅਰਥ ਹੈ ਪੈਦਾ ਹੋਣਾ ਸੋ ਅਕਾਲ ਪੁਰਖ ਸਵੈ ਪ੍ਰਕਾਸ਼ ਭਾਵ ਆਪਣੇ ਆਪ ਤੋਂ ਪੈਦਾ ਹੋਇਆ ਹੈ। ਉਸ ਦਾ ਕੋਈ ਮਾਂ ਬਾਪ ਨਹੀਂ, ਮੰਨੇ ਗਏ ਅਵਤਾਰ, ਪੀਰ ਪੈਗੰਬਰ ਅਤੇ ਦੇਵੀ ਦੇਵਤੇ ਮਾਤਾ ਪਿਤਾ ਰਾਹੀਂ ਪੈਦਾ ਹੋਏ ਅਤੇ ਸਰੀਰ ਕਰਕੇ ਮਰੇ ਵੀ ਪਰ ਕਰਤਾਰ ਨੇ ਆਪਣੇ ਆਪ ਨੂੰ ਆਪ ਹੀ ਸਾਜਿਆ ਭਾਵ ਪੈਦਾ ਕੀਤਾ ਹੈ-ਅਪੀਨੈ ਆਪਿ ਸਾਜਿਓ ਅਪੀਂਨੈ ਰਚਿਓ ਨਾਉ॥(ਗੁਰੂ ਗ੍ਰੰਥ) ਗੁਰਪ੍ਰਸਾਦਿ-ਅਜਿਹੇ ਗੁਣਾਂ ਵਾਲਾ ਪ੍ਰਮਾਤਮਾਂ ਗੁਰੂ ਦੀ ਰਹਿਮਤ ਨਾਲ ਹੀ ਪਾਇਆ ਜਾ ਸਕਦਾ ਹੈ ਕਿਉਂਕਿ ਗੁਰੂ ਹੀ ਗਿਆਨ ਦਾਤਾ ਹੈ ਅਤੇ ਗੁਰੂ ਬਿਨਾਂ ਸੰਸਾਰ ਵਿੱਚ ਘੋਰ ਅੰਧੇਰਾ ਹੀ ਹੈ-ਗੁਰਿ ਬਿਨੁ ਘੋਰੁ ਅੰਧਾਰੁ ਗੁਰੂ ਬਿਨਾ ਸਮਝ ਨਾ ਆਵੈ॥(ਗੁਰੂ ਗ੍ਰੰਥ ਸਾਹਿਬ)


18/09/16)
ਗਿਆਨੀ ਅਵਤਾਰ ਸਿੰਘ

ਮੂਲ ਮੰਤਰ ’ਚ ਦਰਜ ਸ਼ਬਦਾਂ ਦੇ ਮਹੱਤਵ ਨੂੰ ਬਿਆਨ ਕਰਦੀ ਗੁਰਬਾਣੀ

ੴ ਸਤਿ ਨਾਮੁ, ਕਰਤਾ ਪੁਰਖੁ, ਨਿਰਭਉ ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰ ਪ੍ਰਸਾਦਿ॥

ਗਿਆਨੀ ਅਵਤਾਰ ਸਿੰਘ, ਸੰਪਾਦਕ gurparsad.co-98140-35202

‘ੴ’- ਇਹ ਸ਼ਬਦ ਗੁਰਬਾਣੀ ’ਚ 568 ਵਾਰ (ਕੇਵਲ ਮੂਲ ਮੰਤਰ ’ਚ) ਦਰਜ ਹੈ, ਜਿਸ ਦਾ ਅਰਥ ਹੈ: ‘ਸ੍ਰਿਸ਼ਟੀ ਨੂੰ ਬਣਾਉਣ ਵਾਲ਼ਾ, ਪਾਲ਼ਨਾ ਕਰਨ ਵਾਲ਼ਾ ਤੇ ਨਾਸ਼ ਕਰਨ ਵਾਲ਼ਾ ਮਾਲਕ, ਕੇਵਲ ਇੱਕ ਹੈ ਤੇ ਕਣ-ਕਣ ’ਚ ਵਿਆਪਕ ਹੈ’। ‘ੴ’ ਦਾ ਉਚਾਰਨ ਹੈ: ‘ਇੱਕ ਓਅੰਕਾਰ’।

‘ਸਤਿ ਨਾਮੁ’-ਇਨ੍ਹਾਂ ਸੰਯੁਕਤ ਸ਼ਬਦ ’ਚ ‘ਸਤਿ’ ਨੂੰ ਲੱਗੀ ਅੰਤ ਸਿਹਾਰੀ ਅੱਧੇ ‘ਯ’ ਦਾ ਪ੍ਰਤੀਕ ਹੈ ਭਾਵ ‘ਸਤ੍ਯ’ ਤੋਂ ‘ਸਤਿ’ ਬਣਿਆ। ਇਸ ਬਣਤਰ ਤਬਦੀਲੀ ਦਾ ਕਾਰਨ ਇਹ ਹੈ ਕਿ ‘ਯ’ ਧੁਨੀ (ਮਾਤਰਾ) ‘ਇ+ਅ’ (ਧੁਨੀ) ਦੇ ਨਜ਼ਦੀਕ ਹੋਣ ਕਾਰਨ ਰੂਪਾਂਤਰਨ ਹੋ ਜਾਂਦੀ ਹੈ; ਜਿਵੇਂ ‘ਗਿਆਨ’ ਨੂੰ ‘ਗ੍ਯਾਨ’ ਜਾਂ ‘ਗੵਾਨ’ ਵੀ ਲਿਖਿਆ ਜਾਂਦਾ ਹੈ, ਜਿਸ ਵਿੱਚ ‘ਯ’ ਨੇ ਆਪਣੀ ਅੱਧੀ ਧੁਨੀ (ਇ) ਨਾਲ਼ ‘ਗ’ ਨੂੰ ‘ਗਿ’ ਕਰ ਦਿੱਤਾ ਤੇ ਅੱਧੀ ਧੁਨੀ (ਅ) ਨਾਲ਼ ‘ਆ’ ਬਣਾ ਦਿੱਤਾ।

ਗੁਰਬਾਣੀ ’ਚ ‘ਗਿਆਨ, ਧਿਆਨ’ ਦੇ ਬਦਲਵੇਂ ਰੂਪ ਹਨ: ‘ਗੵਾਨ’ ਤੇ ‘ਗੵਾਨੁ’ (7 ਵਾਰ), ‘ਧੵਾਨੁ, ਧੵਾਨ ਜਾਂ ਧੵਾਨੰ’ (10 ਵਾਰ); ਜਿਵੇਂ

ਦੇਖੌ ਭਾਈ ! ‘ਗੵਾਨ’ ਕੀ ਆਈ ਆਂਧੀ ॥ (ਭਗਤ ਕਬੀਰ/੩੩੧)

ਕਵਨੁ ਜੋਗੁ ? ਕਉਨੁ ‘ਗੵਾਨੁ ਧੵਾਨੁ’ ? ਕਵਨ ਬਿਧਿ, ਉਸ੍ਤਤਿ ਕਰੀਐ ? ॥ (ਮ: ੫/੧੩੮੬) ਆਦਿ।

ਸੋ, ਜੋ ਸ਼ਬਦ ਦੂਜੀ ਭਾਸ਼ਾ ’ਚੋਂ ਤਤਸਮ (ਦੂਜੀ ਬੋਲੀ ਦੇ ਮੂਲ ਰੂਪ ਸ਼ਬਦ ਨੂੰ ਅਪਣਾਉਣਾ ‘ਤਤਸਮ’ ਤੇ ਮੂਲ ਰੂਪ ਦਾ ਰੂਪਾਂਤਰਨ ਜਾਂ ਬਦਲਿਆ ਰੂਪ ‘ਤਦਭਵ’ ਅਖਵਾਉਂਦਾ ਹੈ) ਆਇਆ ਹੋਵੇ, ਉਸ ਦਾ ਦਰੁਸਤ ਉਚਾਰਨ ਸੰਬੰਧਿਤ ਭਾਸ਼ਾ ਵਾਲ਼ਾ ਹੀ ਰਹਿਣਾ ਸਹੀ ਹੋਵੇਗਾ, ਜਿਸ ਮੁਤਾਬਕ ‘ਸਤਿ’ ਦਾ ਉਚਾਰਨ ਥੋੜ੍ਹਾ ‘ਸਤ੍ਯ’ ਵੱਲ ਜਾਣਾ ਚਾਹੀਏ ਤਾਂ ਜੋ ਸਿਹਾਰੀ ਦਾ ਉਚਾਰਨ ਹੋ ਸਕੇ।

ਗੁਰਬਾਣੀ ’ਚ ‘ਸਤਿ ਨਾਮੁ’ (ਸੰਯੁਕਤ ਸ਼ਬਦ) 53 ਵਾਰ ਦਰਜ ਹਨ, ਜਿਨ੍ਹਾਂ ਵਿੱਚੋਂ 44 ਵਾਰ ਮੂਲ ਮੰਤਰ (ਭਾਵ ਖ਼ਾਸ ਸੰਦੇਸ਼ ਜਾਂ ਪ੍ਰਵਚਨਾਂ ਦਾ ਸਾਰ) ’ਚ ਦਰਜ ਹਨ ਤੇ ਬਾਕੀ 9 ਤੁਕਾਂ ’ਚ, ਜਿਨ੍ਹਾਂ ਰਾਹੀਂ ‘ਸਤਿ ਨਾਮੁ’ ਦੀ ਮਹੱਤਤਾ ਬਾਰੇ ਜਾਣਕਾਰੀ ਮਿਲਦੀ ਹੈ: ਜਿਵੇਂ

(1). ਜਗਤ ਰਚਨਾ ਉਪਰੰਤ ਮਨੁੱਖਾਂ ਨੇ ਸਮੇਂ ਦੇ ਪ੍ਰਭਾਵ ਅਧੀਨ ਮੌਤ ਹੁੰਦੀ ਵੇਖੀ, ਤਾਂ ਪ੍ਰਮਾਤਮਾ ਦਾ ਨਾਮ ‘ਅਕਾਲ’ (ਅਮੌਤ) ਰੱਖਿਆ ਗਿਆ, ਸਮਾਜਿਕ ਡਰ ਦੇ ਮੁਕਾਬਲੇ ਅਕਾਲ ਪੁਰਖ ਦਾ ਨਾਮ ‘ਨਿਡਰ’ (ਨਿਰਭਉ) ਬਣ ਗਿਆ, ਜੀਵਾਂ ਦੇ ਆਵਾਗਮਣ ਦੇ ਮੁਕਾਬਲੇ ਅਕਾਲ ਪੁਰਖ ਦਾ ਨਾਮ ‘ਅਜੂਨੀ’ ਸਵੀਕਾਰ ਲਿਆ ਗਿਆ, ਆਦਿ ਕਿਰਤਮ (ਬਣਾਉਟੀ, ਖ਼ਿਆਲੀ, ਫ਼ਰਜ਼ੀ) ਨਾਮ ਅਖਵਾਏ, ਪਰ ਇਹ ਤਮਾਮ ਨਾਮ ਅਸਥਿਰ (ਨਾਸ਼ਵਾਨ) ਕੁਦਰਤ ਨੂੰ ਧਿਆਨ ’ਚ ਰੱਖ ਕੇ ਬਣਾਏ ਗਏ ਹਨ। ਇਸ ਅਸਥਿਰਤਾ ਜਾਂ ਚਲਾਇਮਾਨ ਦਾ ਬਦਲ ‘ਸਥਿਰਤਾ’ ਭਾਵ ‘ਅਕਾਲ ਪੁਰਖ’ ਹੈ, ਇਸ ‘ਸਥਿਰਤਾ’ ਨੂੰ ‘ਸਤਿ’ (ਸਤ੍ਯ) ਕਿਹਾ ਗਿਆ, ਜੋ ਅਕਾਲ ਪੁਰਖ ਦਾ ‘ਆਦਿ ਨਾਮ’ (ਭਾਵ ਜਦ ਅਸਥਿਰ ਕੁਦਰਤ ਵੀ ਨਹੀਂ ਸੀ) ਪ੍ਰਸਿੱਧ ਹੋਇਆ। ਗੁਰੂ ਅਰਜਨ ਦੇਵ ਜੀ ਇਸ ਬਾਰੇ ਇਉਂ ਵਚਨ ਕਰ ਰਹੇ ਹਨ: ‘‘ਕਿਰਤਮ ਨਾਮ; ਕਥੇ ਤੇਰੇ, ਜਿਹਬਾ ॥ ‘ਸਤਿ ਨਾਮੁ’; ਤੇਰਾ ਪਰਾ ਪੂਰਬਲਾ (ਭਾਵ ਆਦਿ ਦਾ) ॥’’ (ਮ: ੫/੧੦੮੩)

ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਰਚਨਾ (ਸੁਖਮਨੀ) ’ਚ 2 ਵਾਰ ਹੋਰ ‘ਸਤਿ ਨਾਮੁ’ (ਸੰਯੁਕਤ ਸ਼ਬਦਾਂ) ਦਾ ਇਸਤੇਮਾਲ ਕੀਤਾ; ਜਿਵੇਂ ‘ਸਤਿ ਨਾਮੁ’; ਪ੍ਰਭ ਕਾ ਸੁਖਦਾਈ ॥ (ਮ: ੫/੨੮੪), ‘ਨਾਮੁ ਸਤਿ’; ਸਤਿ ਧਿਆਵਨਹਾਰ ॥ (ਮ: ੫/੨੮੫) ਭਾਵ ਜਿਸ ਤਰ੍ਹਾਂ ‘ਅਕਾਲ ਪੁਰਖ’ ਨੂੰ ਸਥਿਰਤਾ ਨਾਮ ਦਿੱਤਾ ਗਿਆ ਉਸੇ ਤਰ੍ਹਾਂ ਦੀ ਸਥਿਰਤਾ ਦੇ ਮਾਲਕ ਉਸ ਨੂੰ ਯਾਦ ਕਰਨ ਵਾਲ਼ੇ ਬਣ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਯਾਤਰਾ ਆਵਾਗਮਣ ਨਹੀਂ ਰਹਿ ਜਾਂਦੀ, ਜੋ ਅਸਥਿਰਤਾ ਦਾ ਆਧਾਰ (ਮੂਲ) ਹੈ।

(2). ਭੱਟ ਭਿਖਾ ਜੀ ਦੇ ਸਪੁੱਤਰ ਅਤੇ ਭੱਟ ਕੀਰਤ ਤੇ ਭੱਟ ਜਾਲਪ ਜੀ ਦੇ ਭਰਾ ਭੱਟ ਮਥੁਰਾ ਜੀ; ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਨੂੰ ‘‘ਭਨਿ ਮਥੁਰਾ ਕਛੁ ਭੇਦੁ ਨਹੀ; ਗੁਰੁ ਅਰਜੁਨੁ ਪਰਤਖੵ ਹਰਿ ॥’’ (ਭਟ ਮਥੁਰਾ/੧੪੦੯) ਵੇਖਿਆ, ਉਨ੍ਹਾਂ ਨੇ ਗੁਰੂ ਅਰਜਨ ਸਾਹਿਬ ਦੇ ਹਿਰਦੇ ’ਚ ਸਦੀਵੀ ਸਥਿਰ (ਅਕਾਲ ਪੁਰਖ) ਦੀ ਯਾਦ (ਸਤਿ ਨਾਮੁ) ਦਾ ਪ੍ਰਤੱਖ ਨਿਵਾਸ ਦੱਸਿਆ: ‘‘ਸਤਿ ਰੂਪੁ, ‘ਸਤਿ ਨਾਮੁ’; ਸਤੁ ਸੰਤੋਖੁ ਧਰਿਓ ਉਰਿ (ਹਿਰਦੇ ’ਚ)॥’’ (ਸਵਈਏ ਮਹਲੇ ਪੰਜਵੇਂ ਕੇ, ਭਟ ਮਥੁਰਾ/੧੪੦੮)

(ਨੋਟ: ਧਿਆਨ ਰਹੇ ਕਿ ਗੁਰਬਾਣੀ ’ਚ ‘ਸਤੁ ਨਾਮੁ’ ਇਕ ਵਾਰ ਵੀ ਦਰਜ ਨਹੀਂ ਕਿਉਂਕਿ ‘ਸਤੁ’ ਸ਼ਬਦ; ‘ਨਾਮੁ’ ਦਾ ਵਿਸ਼ੇਸ਼ਣ ਬਣ ਜਾਣਾ ਸੀ ਜਦਕਿ ‘ਸਤਿ ਨਾਮੁ’ (ਸੰਯੁਕਤ) ਸ਼ਬਦਾਂ ’ਚ ‘ਨਾਮੁ’ ਦਾ ਵਿਸ਼ੇਸ਼ਣ ‘ਸਤਿ’ ਨਹੀਂ ਬਲਕਿ ‘ਸਤਿ’ ਦਾ ਵਜੂਦ ਜਾਂ ਨਾਂ: ‘ਨਾਮੁ’ ਹੈ, ਇਸ ਲਈ ਗੁਰਬਾਣੀ ’ਚ ‘ਸਤਿ’ ਨੂੰ ‘ਨਾਮੁ’ ਤੋਂ ਭਿੰਨ ਕਰਕੇ ‘ਗੁਰ ਪ੍ਰਸਾਦਿ’ (ਸੰਯੁਕਤ ਸ਼ਬਦਾਂ) ਨਾਲ਼ ਵੀ 524 ਵਾਰ ਦਰਜ ਕੀਤਾ ਗਿਆ ਹੈ; ਜਿਵੇਂ ਕਿ ‘‘ੴ ਸਤਿ ਗੁਰ ਪ੍ਰਸਾਦਿ ॥’’ ਭਾਵ ‘ਸਥਿਰ ੴ; ਗੁਰੂ ਦੀ ਕਿਰਪਾ ਨਾਲ਼ ਮਿਲਦਾ ਹੈ’, ਇਸ ਨੂੰ ‘‘ੴ ਸਤਿਗੁਰ ਪ੍ਰਸਾਦਿ ॥’’ ਸਵੀਕਾਰਨਾ ਗ਼ਲਤ ਹੈ ਕਿਉਂਕਿ ਜੋ ‘ਸਤਿਗੁਰ ਪ੍ਰਸਾਦਿ’ ਹੈ, ਉਹ ਸੰਪੂਰਨ ਮੂਲ ਮੰਤਰ ’ਚ 33 ਵਾਰ ‘ਗੁਰ ਪ੍ਰਸਾਦਿ’ ਕਿਵੇਂ ਰਹਿ ਗਿਆ ?)

(3). ਮੂਲ ਮੰਤਰ ’ਚ ‘ਨਿਰਭਉ’ ਪਦ ਨੂੰ ‘ਸਤਿ ਨਾਮੁ’ ਦੇ ਬਰਾਬਰ ਸਥਾਨ ਮਿਲਿਆ ਹੋਇਆ ਹੈ, ਜੋ ‘ੴ’ ਦੇ ਪ੍ਰਥਾਇ ਹਨ ਤੇ ਗੁਰੂ ਰਾਮਦਾਸ ਜੀ ਨੇ ‘ੴ’ ਦੀ ਅਸਲ ਹੋਂਦ ਆਕਾਰ ਨਹੀਂ ਬਲਕਿ ਨਿਰਾਕਾਰ ਹੈ, ਬਿਆਨ ਕੀਤੀ; ਜਿਵੇਂ ‘‘ਨਿਰਭਉ, ਨਿਰੰਕਾਰੁ; ‘ਸਤਿ ਨਾਮੁ’ ॥ (ਮ: ੪/੯੯੮), ਤਾਂ ਤੇ ‘‘ਜਪਿ ਮਨ ! ‘ਸਤਿ ਨਾਮੁ’, ਸਦਾ ‘ਸਤਿ ਨਾਮੁ’ ॥’’ (ਮ: ੪/੬੭੦)

ਭੱਟ ਸਾਹਿਬਾਨਾਂ ਦਾ ਗੁਰੂ ਦਰਬਾਰ ’ਚ ਪਹੁੰਚਣ ਦਾ ਸਮਾਂ ਲਗਭਗ ਉਹ ਸੀ ਜਦ ਗੁਰੂ ਰਾਮਦਾਸ ਜੀ ਅਕਾਲ ਚਲਾਣਾ ਕਰ ਚੁੱਕੇ ਸਨ ਤੇ ਗੁਰੂ ਗੱਦੀ ’ਤੇ ਪੰਜਵੇਂ ਪਾਤਿਸ਼ਾਹ ਜੀ ਬਿਰਾਜਮਾਨ ਸਨ; ਜਿਵੇਂ ਕਿ ਭੱਟ ਹਰਿਬੰਸ ਜੀ ਵਚਨ ਕਰਦੇ ਹਨ: ‘‘ਹਰਿਬੰਸ ਜਗਤਿ ਜਸੁ ਸੰਚਰੵਉ; ਸੁ ਕਵਣੁ ਕਹੈ, ਸ੍ਰੀ ਗੁਰੁ ਮੁਯਉ ? ॥’’ (ਭਟ ਹਰਿਬੰਸ/੧੪੦੯), ਇਸ ਲਈ ਭੱਟ ਮਥੁਰਾ ਜੀ, ਜੋ ਵਚਨ ਗੁਰੂ ਅਰਜਨ ਸਾਹਿਬ ਜੀ ਬਾਰੇ (ਕਿ ਉਨ੍ਹਾਂ ਦੇ ਹਿਰਦੇ ’ਚ ‘ਸਤਿ ਨਾਮੁ’ ਵੱਸਦਾ ਹੈ) ਕਰਦੇ ਹਨ ਉਹੀ ਵਚਨ (ਜੋਤੀ ਜੋਤਿ ਸਮਾ ਚੁੱਕੇ) ਗੁਰੂ ਰਾਮਦਾਸ ਜੀ ਬਾਰੇ ਕਰਦੇ ਹਨ: ‘‘ਸ੍ਰੀ ‘ਸਤਿ ਨਾਮੁ’ ਕਰਤਾ ਪੁਰਖੁ; ਗੁਰ ਰਾਮਦਾਸ ਚਿਤਹ ਬਸੈ ॥’’ (ਭਟ ਮਥੁਰਾ/੧੪੦੪)

(4). (ਅਸਥਿਰ) ਆਕਾਰ ਦੇ ਪੂਜਾਰੀਆਂ ਨੇ ਦੇਵਤਿਆਂ ਦੀ ਮ੍ਰਿਤੂ ਉਪਰੰਤ ਬਣਾਈ ਗਈ ਪੱਥਰ (ਮੂਰਤੀ) ਨੂੰ ਪ੍ਰਸੰਨ ਕਰਨ ਲਈ ਉਸ ਅੱਗੇ ਆਰਤੀ ਕਰਨੀ ਆਰੰਭ ਕੀਤੀ, ਸ਼ਾਇਦ ਭਗਤ ਰਵਿਦਾਸ ਜੀ ਪਹਿਲੇ ਸ਼ਖ਼ਸ ਹੋਣਗੇ ਜਿਨ੍ਹਾਂ ਵਚਨ ਕੀਤਾ ਕਿ ਹੇ ਨਿਰਾਕਾਰ ਹਰੀ ! ਤੇਰੀ ਸਥਿਰਤਾ (ਸਤਿ, ਸਤ੍ਯ) ਦੀ ਯਾਦ (ਭਾਵ ‘ਨਾਮੁ’) ਹੀ ਮੇਰੇ ਲਈ ਆਰਤੀ ਤੇ ਤੇਰੇ ਲਈ ਪ੍ਰਵਾਨਗੀ (ਭੋਗ) ਹੈ: ‘‘ਕਹੈ ਰਵਿਦਾਸੁ ਨਾਮੁ ਤੇਰੋ ਆਰਤੀ; ‘ਸਤਿ ਨਾਮੁ’ ਹੈ ਹਰਿ ! ਭੋਗ ਤੁਹਾਰੇ ॥’’ (ਭਗਤ ਰਵਿਦਾਸ/੬੯੪)

ਉਕਤ ਕੀਤੀ ਗਈ ਵਿਚਾਰ ਕਿ ‘ਸਤਿ ਨਾਮੁ’ (ਸੰਯੁਕਤ ਸ਼ਬਦ) ਮੂਲ ਮੰਤਰ ’ਚ 44 ਵਾਰ ਤੋਂ ਇਲਾਵਾ ਕੇਵਲ 9 ਤੁਕਾਂ ’ਚ ਹੀ ਦਰਜ ਹੈ, ਜਿਨ੍ਹਾਂ ਵਿੱਚੋਂ ਉਕਤ ਕੀਤੀ ਗਈ ਵਿਚਾਰ ਮੁਤਾਬਕ ਗੁਰੂ ਰਾਮਦਾਸ ਜੀ (3 ਵਾਰ), ਗੁਰੂ ਅਰਜਨ ਸਾਹਿਬ ਜੀ (3 ਵਾਰ), ਭੱਟ ਮਥੁਰਾ ਜੀ (2 ਵਾਰ) ਤੇ ਭਗਤ ਰਵਿਦਾਸ ਜੀ (1 ਵਾਰ) ਦੁਆਰਾ ‘ਸਤਿ ਨਾਮੁ’ ਦੀ ਮਹੱਤਤਾ ਨੂੰ ਰੂਪਮਾਨ ਕੀਤਾ ਗਿਆ ਹੈ।

ਪਹਿਲਾਂ ਵਿਚਾਰੇ ਮੁਤਾਬਕ ਕਿ ‘ਸਤਿ’ ਦਾ ਨਾਂ ਹੀ ‘ਨਾਮੁ’ ਹੈ, ਅਨੁਸਾਰ ਹੇਠਾਂ 4 ਤੁਕਾਂ ’ਚ ‘ਸਤਿ’ ਨੂੰ (‘ਨਾਮੁ’ ਤੋਂ) ਅਲੱਗ ਕਰਕੇ ਬਿਆਨ ਕੀਤਾ ਗਿਆ ਹੈ

‘ਸਤਿ ਸਤਿ’ ਸਤਿਗੁਰਿ (ਨੇ) ਨਾਮੁ ਦਿੜਾਇਆ; ਰਸਿ ਗਾਏ ਗੁਣ ਪਰਮਾਨੰਦਾ ॥ (ਮ: ੪/੩੬੭)

ਰਾਮੋ ਰਾਮ ਨਾਮੁ, ‘ਸਤੇ ਸਤਿ’; ਗੁਰਮੁਖਿ ਜਾਣਿਆ ਰਾਮ ॥ (ਮ: ੪/੪੪੪)

ਹਰਿ ਕਾ ਨਾਮੁ, ‘ਸਤਿ’ ਕਰਿ ਜਾਣੈ; ਗੁਰ ਕੈ ਭਾਇ ਪਿਆਰੇ ॥’’ (ਮ: ੩/੭੫੪)

ਸੋਈ ਏਕੁ ਨਾਮੁ, ਹਰਿ ਨਾਮੁ ‘ਸਤਿ’ ਪਾਇਓ; ਗੁਰ ਅਮਰ ਪ੍ਰਗਾਸੁ ॥’’ (ਭਟ ਨਲੵ /੧੩੯੯)

ਸੋ, ‘ਸਤਿ ਨਾਮੁ’ ਦਾ ਅਰਥ ਹੈ: ਸਦੀਵੀ ਸਥਿਰ ‘ੴ’ ਦਾ ਵਜੂਦ (‘ਨਾਮੁ’ ਜਾਂ ਨਾਂ) ਹੈ। ‘ਨਾਮੁ’ ਦਾ ਅੰਤ ਔਂਕੜ ਇੱਕ ਵਚਨ ਪੁਲਿੰਗ ਦਾ ਸੂਚਕ ਹੈ ਤੇ ‘ਸਤਿ’ ਦਾ ਉਚਾਰਨ ਹੈ: ‘ਥੋੜ੍ਹਾ ‘ਸਤ੍ਯ’ ਵਾਙ।

ਕਰਤਾ - ਪੁਰਖੁ- ਇਹ ਸੰਯੁਕਤ ਸ਼ਬਦ ਗੁਰਬਾਣੀ ’ਚ 59 ਵਾਰ ਦਰਜ ਹਨ, ਜਿਨ੍ਹਾਂ ’ਚੋਂ 42 ਵਾਰ ਮੂਲ ਮੰਤਰ ਤੋਂ ਇਲਾਵਾ 17 ਵਾਰ (ਗੁਰੂ ਨਾਨਕ ਸਾਹਿਬ (3 ਵਾਰ), ਗੁਰੂ ਰਾਮਦਾਸ (7 ਵਾਰ), ਗੁਰੂ ਅਰਜਨ ਸਾਹਿਬ (4 ਵਾਰ) ਤੇ ਤਿੰਨ ਭੱਟ ਸਾਹਿਬਾਨਾਂ (ਕਲ੍ਹ, ਭਿਖਾ ਤੇ ਮਥੁਰਾ ਜੀ) ਵੱਲੋਂ ਦੂਜੇ, ਤੀਜੇ ਤੇ ਚੌਥੇ ਪਾਤਿਸ਼ਾਹ ਜੀ ਦੀ ਉਪਮਾ ਕਰਦਿਆਂ ਇਨ੍ਹਾਂ ਸੰਯੁਕਤ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ। ਇਨ੍ਹਾਂ 17 ਤੁਕਾਂ ’ਚ ਦਰਜ ‘ਕਰਤਾ ਪੁਰਖੁ’ (ਸੰਯੁਕਤ ਸ਼ਬਦ) ਹੀ, ਇਨ੍ਹਾਂ ਦੇ ਮੂਲ ਮੰਤਰ ’ਚ ਦਰਜ ਕਰਨ ਦੇ ਮਹੱਤਵ ਨੂੰ ਸਪਸ਼ਟ ਕਰਦੇ ਹਨ; ਜਿਵੇਂ

(1). ਮੂਲ ਮੰਤਰ ’ਚ ਦਰਜ ‘ਕਰਤਾ ਪੁਰਖੁ’ ਸ਼ਬਦ; ‘ੴ’ ਦੇ ਪ੍ਰਥਾਇ ਦਰਜ ਕੀਤੇ ਗਏ ਹਨ ਤੇ ‘ੴ’ ਦਾ ਅਰਥ ਕੀ ਹੋ ਸਕਦਾ ਹੈ ? ਇਸ ਸਵਾਲ ਦਾ ਜਵਾਬ ਉਨ੍ਹਾਂ ਤਿੰਨ ਤੁਕਾਂ ’ਚ ਸਪਸ਼ਟ ਹੋ ਜਾਂਦਾ ਹੈ, ਜੋ ਗੁਰੂ ਨਾਨਕ ਸਾਹਿਬ ਜੀ ਦੁਆਰਾ ‘ਕਰਤਾ ਪੁਰਖੁ’ (ਸੰਯੁਕਤ ਸ਼ਬਦਾਂ) ਦੀ ਮਦਦ ਲੈ ਕੇ ਰਚੀਆਂ ਗਈਆਂ ਹਨ; ਜਿਵੇਂ

(ੳ). ਤੂੰ ‘ਕਰਤਾ ਪੁਰਖੁ’ ਅਗੰਮੁ ਹੈ; ਆਪਿ ਸ੍ਰਿਸਟਿ ਉਪਾਤੀ ॥ (ਮ: ੧/੧੩੮) ਭਾਵ ‘ੴ’ ਨੂੰ ‘ਤੂੰ’ ਕਹਿ ਕੇ ‘ਕਰਤਾ ਪੁਰਖੁ’ ਮੰਨਿਆ ਗਿਆ, ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ (ਅਦ੍ਰਿਸ਼, ਸਥਿਰ) ਹੈ ਤੇ ਉਸ ਨੇ ਆਪ ਜਗਤ-ਰਚਨਾ (ਦ੍ਰਿਸ਼ਮਾਨ, ਅਸਥਾਈ) ਬਣਾਈ।

(ਅ). ਆਪੇ ‘ਕਰਤਾ ਪੁਰਖੁ’ ਬਿਧਾਤਾ (ਸਿਰਜਣਹਾਰ)॥ ਜਿਨਿ, ਆਪੇ ਆਪਿ ਉਪਾਇ; ਪਛਾਤਾ (ਸੰਭਾਲ਼ ਕੀਤੀ)॥ (ਮ: ੧/੧੦੨੫) ਭਾਵ ‘ੴ’ ਜਾਂ ‘ਕਰਤਾ ਪੁਰਖੁ’ ਆਪ ਹੀ (ਕੁਦਰਤ ਦਾ) ਸਿਰਜਣਹਾਰ ਹੈ, ਜਿਸ ਨੇ ਇਸ ਨੂੰ ਬਣਾ ਕੇ ਸੰਭਾਲ਼ ਕੀਤੀ ਭਾਵ ਰਿਜ਼ਕ ਦਾ ਪ੍ਰਬੰਧ ਕੀਤਾ।

(ੲ). ਤੂ ‘ਕਰਤਾ ਪੁਰਖੁ’ ਅਗੰਮੁ ਹੈ; ਰਵਿਆ ਸਭ ਠਾਈ ॥ (ਮ: ੧/੧੨੯੧) ਭਾਵ ‘ੴ’ ਨੂੰ ‘ਤੂੰ’ ਕਹਿ ਕੇ ‘ਕਰਤਾ ਪੁਰਖੁ’ ਨਾਮ ਰਾਹੀਂ ਕਣ ਕਣ ਵਿੱਚ ਵਿਆਪਕ ਤੇ ਫਿਰ ਵੀ ਜੀਵਾਂ ਦੀ ਪਹੁੰਚ ਤੋਂ ਅਛੋਹ ਵਰਣਨ ਕੀਤਾ ਗਿਆ।

ਸੋ, ਉਕਤ ਤਿੰਨੇ ਤੁਕਾਂ ’ਚ ਗੁਰੂ ਨਾਨਕ ਸਾਹਿਬ ਜੀ ‘ੴ’ ਦਾ ਅਰਥ: ‘ਜਗਤ-ਰਚਨਾ ਨੂੰ ਬਣਾਉਣ ਵਾਲ਼ਾ, ਸੰਭਾਲ਼ਨ ਵਾਲ਼ਾ ਤੇ ਕਣ ਕਣ ਵਿੱਚ ਵਿਆਪਕ’ ਮੰਨਦੇ ਹਨ।

(2). ਗੁਰੂ ਰਾਮਦਾਸ ਜੀ ਨੇ ‘ਕਰਤਾ ਪੁਰਖੁ’ (ਸੰਯੁਕਤ ਸ਼ਬਦਾਂ) ਨੂੰ ਆਪਣੀ ਰਚਨਾ ’ਚ 7 ਵਾਰ ਦਰਜ ਕੀਤਾ, ਜਿਨ੍ਹਾਂ ’ਚ ‘ੴ’ ਜਾਂ ‘ਕਰਤਾ ਪੁਰਖੁ’ ਨੂੰ ਤਿੰਨ ਗੁਣਾਂ ਕਰਕੇ ਵਿਸ਼ੇਸ਼ ਮਹੱਤਵ ਦਿੱਤਾ:

(ੳ). ‘ਕਰਤਾ ਪੁਰਖੁ’ ਦੇ ਬਰਾਬਰ ਸ਼ਕਤੀ ਕਿਸੇ ਪਾਸ ਨਹੀਂ; ਜਿਵੇਂ

ਤੂੰ ਆਦਿ ‘ਪੁਰਖੁ’ ਅਪਰੰਪਰੁ ‘ਕਰਤਾ’ ਜੀ ! ਤੁਧੁ ਜੇਵਡੁ ਅਵਰੁ ਨ ਕੋਈ ॥ (ਮ: ੪/੧੧, ਮ: ੪/੩੪੮) (ਇਹ ਪੰਕਤੀ 2 ਵਾਰ ਦਰਜ ਹੈ)

ਤੂੰ ਆਦਿ ‘ਪੁਰਖੁ’ ਅਪਰੰਪਰੁ ‘ਕਰਤਾ’; ਤੇਰਾ ਪਾਰੁ ਨ ਪਾਇਆ ਜਾਇ ਜੀਉ ॥ (ਮ: ੪/੪੪੮) (ਇਹ ਪੰਕਤੀ ਵੀ 2 ਵਾਰ ਇੱਕੋ ਪੇਜ ’ਤੇ ਦਰਜ ਹੈ)

ਤੂ ‘ਕਰਤਾ ਪੁਰਖੁ’ ਅਗੰਮੁ ਹੈ; ਕਿਸੁ ਨਾਲਿ ਤੂ ਵੜੀਐ (ਤੁਲਨਾ ਦੇਈਏ)॥ (ਮ: ੪/੩੦੧)

(ਨੋਟ: ਉਕਤ ਪਹਿਲੀਆਂ 2 ਤੁਕਾਂ ’ਚ ਕਾਵਿ ਤੋਲ ਕਾਰਨ ‘ਕਰਤਾ’ ਤੇ ‘ਪੁਰਖੁ’ ਸ਼ਬਦ ਅਲੱਗ ਅਲੱਗ ਕੀਤੇ ਗਏ ਹਨ, ਨਾ ਕਿ ਭਾਵਾਰਥਾਂ ਕਰਕੇ। ਕਾਵਿ ਤੋਲ ਰਹਿਤ ਇਨ੍ਹਾਂ ਦੋਵੇਂ ਤੁਕਾਂ ਦੀ ਬਣਤਰ ਇਉਂ ਹੋ ਜਾਵੇਗੀ: ‘‘ਤੂੰ ਆਦਿ ‘ਕਰਤਾ ਪੁਰਖੁ’ ਅਪਰੰਪਰੁ ਜੀ ! ਤੁਧੁ ਜੇਵਡੁ ਅਵਰੁ ਨ ਕੋਈ ॥, ਤੂੰ ਆਦਿ ‘ਕਰਤਾ ਪੁਰਖੁ’ ਅਪਰੰਪਰੁ; ਤੇਰਾ ਪਾਰੁ ਨ ਪਾਇਆ ਜਾਇ ਜੀਉ ॥’’)

(ਅ). ‘ਕਰਤਾ ਪੁਰਖੁ’ ਦੀ ਸਿਆਣਪ ਦੇ ਮੁਕਾਬਲੇ ਸਾਰਾ ਸਮਾਜ ਨਾਸਮਝ ਹੈ; ਜਿਵੇਂ

ਸਜਣੁ ਮੇਰਾ ਏਕੁ ਤੂੰ; ‘ਕਰਤਾ ਪੁਰਖੁ’ ਸੁਜਾਣੁ (‘ਸੁ+ ਜਾਣੁ’ ਭਾਵ ਸਰਬੋਤਮ ਸਮਝ ਰੱਖਣ ਵਾਲ਼ਾ)॥ (ਮ: ੪/੭੫੯)

(ੲ). ਸਮਾਜਿਕ ਬੇਇਨਸਾਫ਼ੀ ’ਚ ਸੱਚਾ ਇਨਸਾਫ਼ ਕਰਨ ਵਾਲ਼ਾ ਕੇਵਲ ‘ਕਰਤਾ ਪੁਰਖੁ’ ਹੈ; ਜਿਵੇਂ

ਧਨੁ ਧਨੁ ਸੁਆਮੀ ‘ਕਰਤਾ ਪੁਰਖੁ’ ਹੈ; ਜਿਨਿ ਨਿਆਉ ਸਚੁ, ਬਹਿ ਆਪਿ ਕਰਾਇਆ ॥ (ਮ: ੪/੩੦੬)

(ਨੋਟ: ਉਕਤ ਤਮਾਮ (ੳ, ਅ, ੲ) ਤੁਕਾਂ ਰਾਹੀਂ ਗੁਰੂ ਰਾਮਦਾਸ ਜੀ ‘ੴ’ ਜਾਂ ‘ਕਰਤਾ ਪੁਰਖੁ’ ਸ਼ਕਤੀ ਨੂੰ ਅਸਥਾਈ ਸਮਾਜ ਨਾਲ਼ ਤੁਲਨਾਤਮਿਕ ਪੱਖੋਂ ਬਿਆਨ ਕਰ ਰਹੇ ਹਨ।)

(3). ਗੁਰੂ ਅਰਜਨ ਸਾਹਿਬ ਜੀ ਨੇ ‘ਕਰਤਾ ਪੁਰਖੁ’ (ਸੰਯੁਕਤ ਸ਼ਬਦਾਂ) ਦੀ ਮਦਦ ਨਾਲ਼ 4 ਤੁਕਾਂ ਦਰਜ ਕੀਤੀਆਂ ਹਨ, ਜਿਨ੍ਹਾਂ ’ਚ ਕੇਵਲ ਸਮਾਜਿਕ ਸੰਘਰਸ਼ ਤੇ ਸਮਾਜਿਕ (ਨਾਸਵਾਨ) ਪਦਾਰਥਾਂ ਦੀ ਤੁਲ਼ਨਾ ਨੂੰ ਉਜਾਗਰ ਕੀਤਾ ਗਿਆ ਹੈ; ਜਿਵੇਂ

ਸਚੁ ਨਾਮੁ ‘ਕਰਤਾ ਪੁਰਖੁ’; ਏਹ ਰਤਨਾ ਖਾਣੀ (ਰਤਨਾਂ ਦੀ ਖਾਣ)॥ (ਮ: ੫/੩੧੯)

ਪਤਿਤ ਪੁਨੀਤ ‘ਕਰਤਾ ਪੁਰਖੁ’; ਨਾਨਕ ਸੁਣਾਵਉ ॥ (ਮ: ੫/੩੨੨) ਭਾਵ ਹੇ ਨਾਨਕ ! ਵਿਕਾਰਾਂ ’ਚ ਧਸਿਆਂ ਨੂੰ ਨਿਰਮਲ ਕਰਨ ਵਾਲ਼ਾ ‘ਕਰਤਾ ਪੁਰਖੁ’ ਹੈ, ਮੈ ਉਸ ਦੇ ਗੁਣ ਵਰਣਨ ਕਰਦਾ ਹਾਂ।

ਗੁਰਮੁਖਿ ਮਨਹੁ ਨ ਵੀਸਰੈ ਹਰਿ ਜੀਉ; ‘ਕਰਤਾ ਪੁਰਖੁ’ ਮੁਰਾਰੀ ਰਾਮ ॥ (ਮ: ੫/੫੪੪) ‘ਮੁਰਾਰੀ’ ਦਾ ਮਤਲਬ: ‘ਮੁਰ (ਰਾਖਸ਼, ਵਿਕਾਰਾਂ) ਨੂੰ ਮਾਰਨ ਵਾਲ਼ਾ।’

ਵਿਚਿ ‘ਕਰਤਾ ਪੁਰਖੁ’, ਖਲੋਆ ॥ ਵਾਲੁ ਨ ਵਿੰਗਾ ਹੋਆ ॥ (ਮ: ੫/੬੨੩)

ਉਕਤ ਤਿੰਨ ਗੁਰੂ ਸਾਹਿਬਾਨਾਂ ਵੱਲੋਂ ‘ਕਰਤਾ ਪੁਰਖੁ’ (ਸੰਯੁਕਤ ਸ਼ਬਦਾਂ) ਦੀ ਮਹੱਤਤਾ ਨੂੰ ਵਰਣਨ ਕੀਤਾ ਗਿਆ ਹੈ। ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ ॥’’ (ਮ: ੧/੭੨੨) ਵਚਨ ਕਰਨ ਵਾਲ਼ੇ ਗੁਰੂ ਨਾਨਕ ਸਾਹਿਬ ਜੀ ਉੱਪਰ ‘ਕਰਤਾ ਪੁਰਖੁ’ ਦੀ ਬਖ਼ਸ਼ਸ਼ ਨਾ ਹੋਵੇ, ਇਹ ਕਿਵੇਂ ਹੋ ਸਕਦਾ ਹੈ ?, ਭੱਟ ਕਲਸਹਾਰ ਜੀ ਇਸ ਦੀ ਪੁਸ਼ਟੀ ਕਰਦੇ ਹਨ: ‘‘ਸੋਈ ‘ਪੁਰਖੁ’ ਧੰਨੁ ‘ਕਰਤਾ’; ਕਾਰਣ ਕਰਤਾਰੁ, ਕਰਣ ਸਮਰਥੋ ॥ ਸਤਿਗੁਰੂ ਧੰਨੁ ਨਾਨਕੁ; ਮਸਤਕਿ ਤੁਮ ਧਰਿਓ ਜਿਨਿ ਹਥੋ ॥ (ਭਟ ਕਲੵ /੧੩੯੧) ਇਸ ਤੁਕ ’ਚ ਕਾਵਿ ਰਹਿਤ ਸੰਯੁਕਤ ਸ਼ਬਦ ਇਉਂ ਹੋਣੇ ਸਨ: ‘‘ਸੋਈ ‘ਕਰਤਾ ਪੁਰਖੁ’ ਧੰਨੁ.. ॥ (ਅਤੇ) ਸਤਿਗੁਰੂ ਨਾਨਕੁ ਧੰਨੁ; (ਕਿਉਂਕਿ) ਮਸਤਕਿ ਤੁਮ ਧਰਿਓ ਜਿਨਿ ਹਥੋ ॥’’

ਭੱਟ ਭਿਖਾ ਜੀ; ਗੁਰੂ ਅਮਰਦਾਸ ਜੀ ਨੂੰ ‘ਕਰਤਾ ਪੁਰਖੁ’ ਦਾ ਰੂਪ ਬਿਆਨ ਕਰਕੇ ਇਹ ਵਚਨ ਵੀ ਕਰਦੇ ਹਨ ਕਿ ਕਲਜੁਗ ’ਚ ਇਸ ਪਦਵੀ (ਕੌਤਕ) ਦੀ ਅਹਿਮੀਅਤ ਓਹੀ ਜਾਣਦਾ ਹੈ, ਜਿਸ ਨੇ ਇਹ ਖੇਲ ਰਚਿਆ: ‘‘ਕਲਿ ਮਾਹਿ, ਰੂਪੁ ‘ਕਰਤਾ ਪੁਰਖੁ’; ਸੋ ਜਾਣੈ, ਜਿਨਿ ਕਿਛੁ ਕੀਅਉ ॥ (ਭਟ ਭਿਖਾ/੧੩੯੫)

ਭੱਟ ਮਥੁਰਾ ਜੀ ‘ਕਰਤਾ ਪੁਰਖੁ’ ਦਾ ਨਿਵਾਸ, ਗੁਰੂ ਰਾਮਦਾਸ ਦੀ ਦੇ ਹਿਰਦੇ ’ਚ ਦੱਸਦੇ ਹਨ: ‘‘ਸ੍ਰੀ ਸਤਿ ਨਾਮੁ, ‘ਕਰਤਾ ਪੁਰਖੁ’; ਗੁਰ ਰਾਮਦਾਸ ਚਿਤਹ ਬਸੈ ॥੧॥ (ਭਟ ਮਥੁਰਾ/੧੪੦੪)

ਸੋ, ‘ਕਰਤਾ-ਪੁਰਖੁ’ ਜਾਂ ‘ੴ’ ਦੇ ਅਰਥ ਹਨ: ‘ਸਭ ਨੂੰ ਪੈਦਾ ਕਰਨ ਵਾਲ਼ਾ, ਰਿਜ਼ਕ ਦੇਣ ਵਾਲ਼ਾ ਕਰਤਾਰ ਸਰਬ ਵਿਆਪਕ ਹੈ।’

ਨਿਰਭਉ ਨਿਰਵੈਰ- ਗੁਰਬਾਣੀ ’ਚ ‘ਨਿਰਭਉ’ (163 ਵਾਰ) ਤੇ ‘ਨਿਰਵੈਰੁ’ (49 ਵਾਰ) ਦਰਜ ਹੈ, ਜਿਨ੍ਹਾਂ ਵਿੱਚੋਂ ਕੇਵਲ 4 ਤੁਕਾਂ ‘ਗੁਰੂ ਨਾਨਕ ਸਾਹਿਬ (1 ਵਾਰ), ਗੁਰੂ ਰਾਮਦਾਸ ਸਾਹਿਬ (2 ਵਾਰ) ਤੇ ਭੱਟ ਨਲੵ ਜੀ (1 ਵਾਰ)’ ਵਿੱਚ, ਇਹ ਸੰਯੁਕਤ ਸ਼ਬਦ ਹਨ, ਜਿਨ੍ਹਾਂ ਰਾਹੀਂ ਬੋਧ ਹੁੰਦਾ ਹੈ ਕਿ ਜਿਸ ਦੇ ਹਿਰਦੇ ’ਚ ਵੈਰ-ਭਾਵਨਾ (ਪਾਪ) ਨਹੀਂ, ਉਹ ਕਿਸੇ ਤੋਂ ਡਰਦਾ ਵੀ ਨਹੀਂ, ਸਗੋਂ ਹਮੇਸ਼ਾਂ ਖਿੜਾਓ ’ਚ ਰਹਿੰਦਾ ਹੈ; ਗੁਰੂ ਰਾਮਦਾਸ ਜੀ ਦੇ ਵਚਨ ਹਨ: ‘‘ਸੋ ਡਰੈ, ਜਿ ਪਾਪ ਕਮਾਵਦਾ; ਧਰਮੀ ਵਿਗਸੇਤੁ ॥’’ (ਮ: ੪/੮੪) ਪਰ ਸਮਾਜ ’ਚੋਂ ਅਜਿਹਾ ਕੋਈ ਲੱਭਣਾ ਅਤਿ ਮੁਸ਼ਕਲ ਹੈ, ਜੋ ਪੂਰਨ ਤੌਰ ’ਤੇ ਨਿਰਵੈਰ ਤੇ ਡਰ ਮੁਕਤ ਹੋਵੇ। ਇਸ ਲਈ ਗੁਰਬਾਣੀ ’ਚ ‘ਨਿਰਭਉ ਨਿਰਵੈਰ’ ਨੂੰ ਆਧਾਰ ਬਣਾ ਕੇ ਲਿਖੀਆਂ ਗਈਆਂ ਚਾਰੇ ਤੁਕਾਂ ਰਾਹੀਂ ‘ਨਿਰਭਉ ਨਿਰਵੈਰੁ’ ਅਵਸਥਾ ਨੂੰ ‘ਨਿਰਾਕਾਰੁ’ (ਆਕਾਰ ਰਹਿਤ) ਰੁਤਬੇ ਦੇ ਅਧੀਨ ਬਿਆਨ ਕੀਤਾ ਗਿਆ; ਜਿਵੇਂ

(ੳ). ਗੁਰੂ ਨਾਨਕ ਸਾਹਿਬ ਜੀ ਵਰਣਨ ਕਰਦੇ ਹਨ ਕਿ ਜੋ ਪੂਰਨ ਤੌਰ ’ਤੇ ਵੈਰ ਰਹਿਤ ਤੇ ਡਰ ਮੁਕਤ ਸ਼ਖ਼ਸੀਅਤ ਹੈ, ਉਹ ਨਿਰਾਕਾਰ ਹੈ ਤੇ ਕਣ ਕਣ ’ਚ ਉਸ ਦੀ ਜੋਤਿ (ਹੋਂਦ, ਮੌਜੂਦਗੀ) ਸਮਾਈ ਹੋਈ ਹੈ: ‘‘ਨਿਰਭਉ ਨਿਰੰਕਾਰੁ ਨਿਰਵੈਰੁ; ਪੂਰਨ ਜੋਤਿ ਸਮਾਈ ॥’’ (ਮ: ੧/੫੯੬)

(ਅ). ਗੁਰੂ ਨਾਨਕ ਸਾਹਿਬ ਵਾਙ ਹੀ ਗੁਰੂ ਰਾਮਦਾਸ ਜੀ ਵਚਨ ਕਰਦੇ ਹਨ ਕਿ ਉਹ ਵੈਰ ਤੇ ਡਰ ਮੁਕਤ ਨਿਰਾਕਾਰ ਮਾਲਕ ਜੋਤਿ ਸਰੂਪ ਹੋ ਕੇ ਹਰ ਸਰੀਰ ’ਚ ਵਿਆਪਕ ਹੈ: ‘‘ਕਾਇਆ ਨਗਰਿ ਬਸਤ ਹਰਿ ਸੁਆਮੀ; ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ॥’’ (ਮ: ੪/੭੨੦), ਪਰ ਗੁਰੂ ਜੀ ਇੱਕ ਹੋਰ ਭਰਮ ਵੀ ਦੂਰ ਕਰਦੇ ਹਨ ਕਿ ਵਿਆਪਕ ਹੋਣ ਦਾ ਮਤਲਬ ਕਾਲ ਜਾਂ ਮੌਤ ਅਧੀਨ ਨਹੀਂ ਬਲਕਿ ਸਦੀਵੀ ਸਥਿਰ ਤੇ ਨਿਰਮਲ ਹੋਣ ਕਾਰਨ ਅਮਰ ਹੈ: ‘‘ਹਰਿ ਸਤਿ ਨਿਰੰਜਨ ਅਮਰੁ ਹੈ; ਨਿਰਭਉ ਨਿਰਵੈਰੁ ਨਿਰੰਕਾਰੁ ॥’’ (ਮ: ੪/੩੦੨)

ਭੱਟ ਨਲੵ ਜੀ; ਮੂਰਖ ਮਨ ਨੂੰ ਸੰਬੋਧਨ ਕਰਦੇ ਹੋਏ ਵਚਨ ਕਰਦੇ ਹਨ ਕਿ ‘ਨਿਰਵੈਰੁ ਨਿਰੰਕਾਰੁ ਨਿਰਭਉ’ ਨੂੰ ਜਪਣ ਵਾਲ਼ੇ, ਜੋ ਗੁਰੂ ਰਾਮਦਾਸ ਜੀ ਹਨ, ਉਨ੍ਹਾਂ ਨੂੰ ਹਮੇਸਾਂ ਯਾਦ ਕਰ: ‘‘ਸਦਾ ਨਿਰਵੈਰੁ ਨਿਰੰਕਾਰੁ ਨਿਰਭਉ ਜਪੈ; ਪ੍ਰੇਮ ਗੁਰ ਸਬਦ ਰਸਿ, ਕਰਤ ਦ੍ਰਿੜੁ ਭਗਤਿ ਹਰਿ ॥ ਮੁਗਧ ਮਨ ! ਭ੍ਰਮੁ ਤਜਹੁ, ਨਾਮੁ ਗੁਰਮੁਖਿ ਭਜਹੁ; ਗੁਰੂ ਗੁਰੁ, ਗੁਰੂ ਗੁਰੁ, ਗੁਰੂ ਜਪੁ, ਸਤਿ ਕਰਿ (ਅਸਲ ਮੰਨ ਕੇ ਭਾਵ ਸ਼ਰਧਾ ਨਾਲ਼) ॥’’ (ਭਟ ਨਲੵ /੧੪੦੦)

‘ਨਿਰਭਉ ਨਿਰਵੈਰੁ’ ਸ਼ਬਦਾਂ ਦੇ ਅਗੇਤਰ ਲੱਗਾ ‘ਨਿਰ’ ਇਨ੍ਹਾਂ ਦੇ ਅਰਥਾਂ ਨੂੰ ਨਕਾਰਾਤਮਕ (ਨਿਖੇਧੀ ਵਾਚਕ) ਬਣਾਉਂਦਾ ਹੈ, ਦਰਅਸਲ ਇਹ ਸ਼ਬਦ ਕਿਰਤਮ ਰੂਪ ’ਚ ‘ਭਉ’ ਤੇ ‘ਵੈਰੁ’ (ਇੱਕ ਵਚਨ ਪੁਲਿੰਗ ਨਾਂਵ) ਹਨ। ਗੁਰਬਾਣੀ ’ਚ ‘ਭਉ’ (296 ਵਾਰ) ਤੇ ‘ਵੈਰੁ’ (14 ਵਾਰ) ਦਰਜ ਹੈ; ਜਿਵੇਂ ਕਿ

ਮਨ ਰੇ ! ਸਚੁ ਮਿਲੈ; ‘ਭਉ’ ਜਾਇ ॥ (ਮ: ੧/੧੮)

ਵਵਾ; ‘ਵੈਰੁ’ ਨ ਕਰੀਐ ਕਾਹੂ ॥ (ਮ: ੫/੨੫੯) ਆਦਿ।

‘ਭਉ’ ਸ਼ਬਦ ਦਾ ਗੁਰਬਾਣੀ ’ਚ ਬਹੁ ਵਚਨ ਹੈ: ‘ਭਯ’ (2 ਵਾਰ) ਤੇ ‘ਭੈ’ (303 ਵਾਰ)। ਧਿਆਨ ਰਹੇ ਕਿ ‘ਭਉ’ (ਇੱਕ ਵਚਨ) ਨਾਲ਼ ਸੰਬੰਧਕੀ ਚਿੰਨ੍ਹ ਆਉਣ ਉਪਰੰਤ ਵੀ ‘ਭਉ’ ਦਾ ਸਰੂਪ ‘ਭੈ’ ਬਣ ਜਾਂਦਾ ਹੈ, ਜਿਸ ਨੂੰ ਬਹੁ ਵਚਨ ਨਹੀਂ ਕਿਹਾ ਜਾ ਸਕਦਾ; ਜਿਵੇਂ ਕਿ ਹੇਠਲੀਆਂ ਤਮਾਮ ਤੁਕਾਂ ’ਚ ‘ਭੈ’ ਦਾ ਅਰਥ ਰੱਬੀ ਡਰ-ਅਦਬ (ਇੱਕ ਵਚਨ) ਹੈ, ਜੋ ਸੰਬੰਧਕੀ ਚਿੰਨ੍ਹ ਕਾਰਨ ‘ਭਉ’ ਤੋਂ ‘ਭੈ’ ਸਰੂਪ ਬਣਿਆ: ‘‘ਸਤਿਗੁਰੁ, ‘ਭੈ ਕਾ’ ਬੋਹਿਥਾ; ਨਦਰੀ ਪਾਰਿ ਉਤਾਰੁ॥ (ਮ:੧/੫੯), ਨਾਨਕ ! ‘ਭੈ ਵਿਣੁ’, ਜੇ ਮਰੈ; ਮੁਹਿ ਕਾਲੈ ਉਠਿ ਜਾਇ॥ (ਮ:੩/੧੪੯), ‘ਭੈ ਬਿਨੁ’, ਕੋਇ ਨ ਲੰਘਸਿ ਪਾਰਿ॥ (ਮ:੧/੧੫੧), ‘ਭੈ ਬਿਨੁ’, ਘਾੜਤ ਕਚੁ ਨਿਕਚ॥ (ਮ:੧/੧੫੧), ‘ਭੈ ਬਿਨੁ’, ਲਾਗਿ ਨ ਲਗਈ; ਨਾ ਮਨੁ ਨਿਰਮਲੁ ਹੋਇ॥’’ (ਮ:੩/੪੨੭) ਆਦਿ।

ਉਕਤ ਤਮਾਮ ਤੁਕਾਂ ਨੂੰ ਗਹੁ ਨਾਲ਼ ਵਿਚਾਰਨ ਉਪਰੰਤ ਸਪੱਸ਼ਟ ਹੋ ਜਾਂਦਾ ਹੈ ਕਿ ਇੱਕ ਵਚਨ (ਭਉ ਜਾਂ ਭੈ) ਨੂੰ ਜ਼ਿਆਦਾਤਰ ਗੁਰੂ ਜਾ ਅਕਾਲ ਪੁਰਖ (ਇੱਕ ਵਚਨ) ਪ੍ਰਥਾਇ ਦਰਜ ਕੀਤਾ ਗਿਆ ਹੈ ਜਦਕਿ ਬਹੁ ਵਚਨ (ਭਯ ਜਾਂ ਭੈ) ਨੂੰ ਅਕਸਰ ਦੁਨਿਆਵੀ ਡਰ ਲਈ ਇਸਤੇਮਾਲ ਕੀਤਾ ਗਿਆ ਹੈ; ਜਿਵੇਂ ਕਿ ਹੇਠਲੀਆਂ ਤਮਾਮ ਤੁਕਾਂ ’ਚ ‘ਭੈ’ ਦਾ ਅਰਥ ਦੁਨਿਆਵੀ ਡਰ (ਬਹੁ ਵਚਨ) ਹੈ ਤੇ ਇਹ ਸਰੂਪ ਵੀ ਬਿਨਾਂ ਕਿਸੇ ਸੰਬੰਧਕੀ ਚਿੰਨ੍ਹ ਤੋਂ ਬਣਿਆ ਹੈ: ‘‘ਸੁਖਦਾਤਾ, ‘ਭੈ’ ਭੰਜਨੋ; ਤਿਸੁ ਆਗੈ ਕਰਿ ਅਰਦਾਸਿ॥ (ਮ:੫/੪੪), ‘ਭੈ’ ਭੰਜਨ ਮਿਹਰਵਾਨ, ਦਾਸ ਕੀ ਰਾਖੀਐ॥ (ਮ:੪/੯੧), ‘ਭਯ’ ਭੰਜਨੁ ਪਰ ਦੁਖ ਨਿਵਾਰੁ, ਅਪਾਰੁ ਅਨੰਭਉ॥’’ (ਭਟ ਕਲੵ /੧੪੦੭) ਆਦਿ।

ਉਕਤ ਕੀਤੀ ਗਈ ਵਿਚਾਰ ਕਿ ‘ਭਉ’ ਸ਼ਬਦ ਨਾਲ਼ ਸੰਬੰਧਕੀ ਚਿੰਨ੍ਹ ਦਰਜ ਹੋਣ ਉਪਰੰਤ ‘ਭਉ’ ਦਾ ਸਰੂਪ ‘ਭੈ’ (ਬਹੁ ਵਚਨ ਵਾਙ) ਬਣ ਜਾਂਦਾ ਹੈ ਪਰ ਜਦ ‘ਭਉ’ ਦੇ ਅਗੇਤਰ ‘ਨਿਰ’ ਸ਼ਬਦ ਦਰਜ ਹੋਵੇ; ਜਿਵੇਂ ਕਿ ਵਿਚਾਰ ਅਧੀਨ ਸ਼ਬਦ ਹੈ: ‘ਨਿਰਭਉ’, ਤਾਂ ਇਸ ਨਾਲ਼ ਆਇਆ ਸੰਬੰਧਕੀ ਚਿੰਨ੍ਹ ਇਸ ਨੂੰ (1). ‘ਨਿਰਭੈ’ ’ਚ ਬਦਲ ਦਿੰਦਾ ਹੈ; ਜਿਵੇਂ ਕਿ (‘ਨਿਰਭੈ’ ਸ਼ਬਦ 16 ਵਾਰ ਦਰਜ ਹੈ ਪਰ ਸੰਬੰਧਕੀ ਸਮੇਤ ਕੇਵਲ 1 ਵਾਰ): ‘‘ਭਏ ਕ੍ਰਿਪਾਲ ਦਇਆਲ ਗੁਪਾਲਾ; ਤਾ ‘ਨਿਰਭੈ ਕੈ’ ਘਰਿ (ਭਾਵ ਪ੍ਰਭੂ ਚਰਨਾਂ ’ਚ) ਆਇਆ ॥’’ (ਮ: ੫/੪੯੬)

(2) ਆਪਣਾ ਮੂਲ ਸਰੂਪ ‘ਨਿਰਭਉ’ ਹੀ ਕਾਇਮ ਰੱਖਦਾ ਹੈ ਕਿਉਂਕਿ ‘ਉ’ ਨੂੰ ਭਾਸ਼ਾਈ ਨਿਯਮ, ਸੰਬੰਧਕੀ ਚਿੰਨ੍ਹ ਰਾਹੀਂ (ੳ) ਅੰਤ ਮੁਕਤਾ ਹੋਣ ਦੀ ਇਜਾਜ਼ਤ ਨਹੀਂ ਦਿੰਦੇ; ਜਿਵੇਂ (‘ਨਿਰਭਉ’ 163 ਵਾਰ ’ਚੋਂ ਸੰਬੰਧਕੀ ਸਮੇਤ ਕੇਵਲ 7 ਵਾਰ):

(1). ਤੁਮ ਗਾਵਹੁ; ਮੇਰੇ ‘ਨਿਰਭਉ ਕਾ’ ਸੋਹਿਲਾ ॥ (ਮ: ੧/੧੨, ਮ: ੧/੧੫੭) (ਇਹ ਤੁਕ 2 ਵਾਰ ਦਰਜ ਹੈ)

(2). ‘ਨਿਰਭਉ ਕੈ’ ਘਰਿ; ਤਾੜੀ ਲਾਵੈ ॥ (ਮ: ੧/੨੨੬)

(3). ਕਾਲ ਕਾ ਠੀਗਾ ਕਿਉ ਜਲਾਈਅਲੇ ? ਕਿਉ ਨਿਰਭਉ (ਦੇ) ਘਰਿ ਜਾਈਐ ? ॥ (ਮ: ੧/੯੪੦) (ਇਹ ਤੁਕ ’ਚ ‘ਦੇ’ ਲੁਪਤ ਹੈ)

(4). ‘ਨਿਰਭਉ ਕੈ’ ਘਰਿ; ਬਜਾਵਹਿ ਤੂਰ ॥ (ਭਗਤ ਕਬੀਰ/੯੭੧)

(5). ਅਨਹਦ ਰੁਣ ਝੁਣਕਾਰੁ (ਇੱਕ ਰਸ ਮਧੁਰ ਆਵਾਜ਼) ਸਦਾ ਧੁਨਿ; ‘ਨਿਰਭਉ ਕੈ’ ਘਰਿ ਵਾਇਦਾ (ਵਜਾਉਂਦਾ ਹੈ) ॥ (ਮ: ੧/੧੦੩੩)

(6). ਰਹੈ ਅਤੀਤੁ (ਨਿਰਲੇਪ), ਗੁਰਮਤਿ ਲੇ ਊਪਰਿ; ਹਰਿ ‘ਨਿਰਭਉ ਕੈ’ ਘਰਿ ਪਾਇਆ ॥ (ਮ: ੧/੧੦੪੧)

ਸੋ, ‘ਨਿਰਭਉ ਨਿਰਵੈਰੁ’ ਸ਼ਬਦਾਂ ਦਾ ਅਰਥ ਹੈ: ‘ਸਤਿ ੴ ਕਰਤਾ ਪੁਰਖੁ’; ਸਮੂਹਿਕ ਦੁਨਿਆਵੀ ਡਰਾਂ ਤੋਂ ਮੁਕਤ ਹੈ ਤੇ ਵੈਰ ਭਾਵਨਾ ਰਹਿਤ ਹੈ (ਇਸ ਲਈ ਜੋ ਵੀ ਉਸ ਨੂੰ ਯਾਦ ਕਰੇਗਾ, ਉਸ ਨਾਲ਼ ਹੀ ਉਹ ਪਿਆਰ ਕਰੇਗਾ)।

(ਨੋਟ: ਗੁਰਬਾਣੀ ’ਚ ਕਿਸੇ ਸ਼ਬਦ ਦਾ ਪਿਛੇਤਰ ‘ਉ’, ਅਗਰ ਉਸ ਤੋਂ ਪਹਿਲਾ ਅੱਖਰ ਮੁਕਤਾ ਹੋਵੇ ਤਾਂ ਉਸ ਉੱਤੇ ਕਨੌੜੇ ਵਾਙ ਧੁਨੀ ਪ੍ਰਗਟ ਕਰਦਾ ਹੈ, ਨਾ ਕਿ ਹੋੜੇ ਵਾਙ ਪਰ ਕਿਸੇ ਸ਼ਬਦ ਦਾ ਪਿਛੇਤਰ ‘ਹੁ’ ਆਪਣੇ ਤੋਂ ਪਹਿਲੇ ਅੱਖਰ ਉੱਤੇ, ਅਗਰ ਉਹ ਮੁਕਤਾ ਹੋਵੇ, ਤਾਂ ਹੋੜੇ ਵਾਙ ਧੁਨੀ ਦੇਵੇਗਾ, ਨਾ ਕਿ ਕਨੌੜੇ ਵਾਙ।)

ਅਕਾਲ ਮੂਰਤਿ, ਅਜੂਨੀ, ਸੈਭੰ- ਗੁਰਬਾਣੀ ’ਚ ਸੰਪੂਰਨ ਮੂਲ ਮੰਤਰ (33 ਵਾਰ) ਤੋਂ ਇਲਾਵਾ ‘ਅਕਾਲ ਮੂਰਤਿ’ (10 ਵਾਰ), ‘ਅਜੂਨੀ’ ਤੇ ‘ਆਜੂਨੀ’ (2-2 ਵਾਰ), ਅਜੋਨੀ (12 ਵਾਰ), ਆਜੋਨੀ (4 ਵਾਰ) ਤੇ ਅਜੋਨੀਉ (1 ਵਾਰ) ਦਰਜ ਹੈ। ‘ਸੈਭੰ’ ਸ਼ਬਦ ਕੇਵਲ ਸੰਪੂਰਨ ਮੂਲ ਮੰਤਰ ’ਚ ਹੀ 33 ਵਾਰ ਦਰਜ ਹੈ ਜਦਕਿ ਇਸ ਦਾ ਰੂਪਾਂਤਰਨ ‘ਸੰਭਉ’ (8 ਵਾਰ) ਦਰਜ ਹੈ।

ਇਨ੍ਹਾਂ ਚਾਰੇ ਸ਼ਬਦਾਂ ’ਚੋਂ ‘ਅਕਾਲ ਮੂਰਤਿ’ (ਸੰਯੁਕਤ ਸ਼ਬਦ) ਹਨ ਜਦਕਿ ‘ਅਜੂਨੀ’ ਤੇ ‘ਸੈਭੰ’ (ਜਾਂ ਸੰਭਉ) ਸੁਤੰਤਰ ਸ਼ਬਦ ਹਨ ਭਾਵ ਇਨ੍ਹਾਂ ਦੇ ਅਰਥ ਕਰਨ ਲੱਗਿਆਂ ਕਿਸੇ ਹੋਰ ਸ਼ਬਦ ਦੀ ਮਦਦ ਲੈਣ ਦੀ ਜ਼ਰੂਰਤ ਨਹੀਂ। ਇਨ੍ਹਾਂ ਚਾਰੇ ਸ਼ਬਦਾਂ ਦੀ ਵਿਚਾਰ ਇਕੱਠੀ ਕਰਨ ਦਾ ਮਤਲਬ ਗੁਰਬਾਣੀ ’ਚ ਇਨ੍ਹਾਂ ਦਾ ਇਕੱਠਾ ਦਰਜ ਹੋਣਾ ਹੈ।

ਮੂਲ ਮਤ੍ਰ ’ਚ ਦਰਜ ਤਮਾਮ ਸ਼ਬਦ; ‘ੴ’ ਦੇ ਪ੍ਰਥਾਇ ਰਚੇ ਗਏ, ਜਿਨ੍ਹਾਂ ਨੂੰ ਗੁਰਮਤਿ ਦਾ ਆਧਾਰ ਮੰਨ ਕੇ ਮਾਲ਼ਾ (ਮੂਲ ਮੰਤਰ) ਰੂਪ ’ਚ ਪਰੁੰਨਣ ਦਾ ਕਾਰਜ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ, ਜੋ ਗੁਰਬਾਣੀ ’ਚ ਸੰਪੂਰਨ ਰੂਪ ਵਿੱਚ 33 ਵਾਰ ਦਰਜ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਇਲਾਵਾ ‘ੴ’ ਦੇ ਪ੍ਰਥਾਇ ਅਜਿਹੇ ਹੀ ਸ਼ਬਦਾਂ ਦੀ ਮਾਲ਼ਾ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਵੀ ਪਰੋਈ ਹੈ; ਜਿਵੇਂ ਕਿ

(1). ਗੁਰੂ ਰਾਮਦਾਸ ਜੀ: ‘‘ਜਪਿ ਮਨ ! ਨਿਰਭਉ ॥ ਸਤਿ ਸਤਿ; ਸਦਾ ਸਤਿ ॥ ਨਿਰਵੈਰੁ, ਅਕਾਲ ਮੂਰਤਿ ॥ ਆਜੂਨੀ, ਸੰਭਉ ॥ ਮੇਰੇ ਮਨ ! ਅਨਦਿਨੁੋ ਧਿਆਇ ਨਿਰੰਕਾਰੁ ਨਿਰਾਹਾਰੀ ॥੧॥ ਰਹਾਉ ॥’’ (ਮ: ੪/੧੨੦੧)

ਭੱਟ ਕੀਰਤ, ਭੱਟ ਜਾਲਪ ਤੇ ਭੱਟ ਮਥੁਰਾ ਜੀ ਦੇ ਚਾਚਾ ਜੀ ਅਤੇ ਭੱਟ ਭਿਖਾ ਜੀ ਦੇ ਭਰਾ ਭੱਟ ਬਲੵ ਜੀ ਨੇ ਵੀ ਗੁਰੂ ਰਾਮਦਾਸ ਜੀ ਦੀ ਉਪਮਾ ਅਜਿਹੇ ਹੀ ਸ਼ਬਦਾਂ ਰਾਹੀਂ ਕੀਤੀ: ‘‘ਅਬਿਨਾਸੀ ਅਚਲੁ ਅਜੋਨੀ ਸੰਭਉ; ਪੁਰਖੋਤਮੁ ਅਪਾਰ ਪਰੇ ॥ ਕਰਣ ਕਾਰਣ ਸਮਰਥੁ ਸਦਾ ਸੋਈ; ਸਰਬ ਜੀਅ ਮਨਿ ਧੵਾਇਯਉ ॥ ਸ੍ਰੀ ਗੁਰ ਰਾਮਦਾਸ ! ਜਯੋ ਜਯ ਜਗ ਮਹਿ; ਤੈ ਹਰਿ ਪਰਮ ਪਦੁ ਪਾਇਯਉ ॥’’ (ਭਟ ਬਲੵ /੧੪੦੫)

(2). ਗੁਰੂ ਅਰਜਨ ਸਾਹਿਬ ਜੀ: ‘‘ਅਮੋਘ ਦਰਸਨ; ਆਜੂਨੀ ਸੰਭਉ ॥ ਅਕਾਲ ਮੂਰਤਿ; ਜਿਸੁ ਕਦੇ ਨਾਹੀ ਖਉ ॥ ਅਬਿਨਾਸੀ ਅਬਿਗਤ ਅਗੋਚਰ ! ਸਭੁ ਕਿਛੁ ਤੁਝ ਹੀ ਹੈ ਲਗਾ ॥’’ (ਮ: ੫/੧੦੮੨)

ਭੱਟ ਗਯੰਦ ਜੀ ਦੇ ਭਰਾ ਅਤੇ ਭੱਟ ਭਿਖਾ ਜੀ ਛੋਟੇ ਭਰਾ ਭੱਟ ਚੌਖਾ ਜੀ ਦੇ ਸਪੁੱਤਰ ਭੱਟ ਕਲਸਹਾਰ ਜੀ (ਜਿਨ੍ਹਾਂ ਦੇ ਗੁਰਬਾਣੀ ’ਚ ਨਾਮ ‘ਟਲ ਜਾਂ ਕਲੵ’ ਵੀ ਹਨ) ਨੇ ਗੁਰੂ ਅਰਜਨ ਸਾਹਿਬ ਜੀ ਦੀ ਉਪਮਾ ਵੀ ਕੁਝ ਅਜਿਹੇ ਹੀ ਸ਼ਬਦਾਂ ਦੁਆਰਾ ਕੀਤੀ: ‘‘ਸਦ ਜੀਵਣੁ ਅਰਜੁਨੁ ਅਮੋਲੁ; ਆਜੋਨੀ, ਸੰਭਉ ॥ ਭਯ ਭੰਜਨੁ ਪਰ ਦੁਖ ਨਿਵਾਰੁ; ਅਪਾਰੁ ਅਨੰਭਉ (ਭਾਵ ਅਨੁਭਵ)॥’’ (ਭਟ ਕਲੵ /੧੪੦੭)

ਉਕਤ ਕੀਤੀ ਗਈ ਵਿਚਾਰ ਦਾ ਮਤਲਬ ਮੂਲ ਮੰਤਰ ’ਚ ਦਰਜ ਤਮਾਮ ਸ਼ਬਦਾਂ ਨੂੰ ਦਿੱਤੀ ਗਈ ਮਹੱਤਤਾ ਨੂੰ ਉਜਾਗਰ ਕਰਨਾ ਹੈ।

ਅਕਾਲ ਮੂਰਤਿ, ਅਜੂਨੀ, ਸੈਭੰ- ਇਨ੍ਹਾਂ ਚਾਰੇ (ਕਿਰਤਮ, ਬਣਾਉਟੀ) ਸ਼ਬਦਾਂ ਨੂੰ ਗਹੁ ਨਾਲ਼ ਵਿਚਾਰਨ ਉਪਰੰਤ ਭਾਵਾਰਥਾਂ ’ਚ ਸਾਂਝ ਬਣਦੀ ਵਿਖਾਈ ਦੇਵੇਗੀ। ਸਮਾਜਿਕ ਜੀਵਾਂ ਨੂੰ ਸਭ ਤੋਂ ਵੱਧ ਡਰ, ਮੌਤ ਤੋਂ ਹੈ, ਮੌਤ ਉਪਰੰਤ ਅਗਲਾ ਜਨਮ ਤੇ ਫਿਰ ਮੌਤ। ਇਸ ਯਾਤਰਾ ਦੌਰਾਨ ਜਨਮ ਲੈਣਾ ਵੀ ਇੱਕ ਕੜੀ (ਪੜਾਅ) ਹੈ।

ਉਕਤ ‘ਕਰਤਾ ਪੁਰਖੁ’ (ਸੰਯੁਕਤ ਸ਼ਬਦਾਂ) ਦੀ ਵਿਚਾਰ ਦੌਰਾਨ ਗੁਰੂ ਨਾਨਕ ਸਾਹਿਬ ਜੀ ਦੁਆਰਾ ‘ਕਰਤਾ ਪੁਰਖੁ’ ਸ਼ਬਦਾਂ ਨੂੰ ਆਧਾਰ ਬਣਾ ਕੇ ਰਚੀਆਂ ਗਈਆਂ ਤਿੰਨ ਤੁਕਾਂ ’ਚ ‘ੴ’ ਦੇ ਅਰਥ: ‘ਜਗਤ ਰਚਨਾ ਕਰਨੀ, ਸੰਭਾਲ਼ ਕਰਨੀ ਤੇ ਸਰਬ ਵਿਆਪਕ’ ਦਰਸਾਇਆ ਗਿਆ ਹੈ; ਜਿਵੇਂ ਕਿ

(ੳ). ਤੂੰ ‘ਕਰਤਾ ਪੁਰਖੁ’ ਅਗੰਮੁ ਹੈ; ਆਪਿ ਸ੍ਰਿਸਟਿ ਉਪਾਤੀ ॥ (ਮ: ੧/੧੩੮)

(ਅ). ਆਪੇ ‘ਕਰਤਾ ਪੁਰਖੁ’ ਬਿਧਾਤਾ (ਸਿਰਜਣਹਾਰ)॥ ਜਿਨਿ, ਆਪੇ ਆਪਿ ਉਪਾਇ; ਪਛਾਤਾ (ਸੰਭਾਲ਼ ਕੀਤੀ)॥ (ਮ: ੧/੧੦੨੫)

(ੲ). ਤੂ ‘ਕਰਤਾ ਪੁਰਖੁ’ ਅਗੰਮੁ ਹੈ; ਰਵਿਆ ਸਭ ਠਾਈ ॥ (ਮ: ੧/੧੨੯੧) ਪਰ ਇਨ੍ਹਾਂ ਤਿੰਨੇ ਤੁਕਾਂ ’ਚ ਸ੍ਰਿਸ਼ਟੀ ਦੀ ਮੌਤ ਬਾਰੇ ਕੋਈ ਜ਼ਿਕਰ ਨਹੀਂ, ਜਿਸ ਦੀ ਘਾਟ ਨੂੰ ‘ਅਕਾਲ ਮੂਰਤਿ, ਅਜੂਨੀ, ਸੈਭੰ’ ਸ਼ਬਦਾਂ ਰਾਹੀਂ ਪੂਰਾ ਕੀਤਾ ਗਿਆ ਹੈ।

ਸੋ, ਮੌਤ ਦੇ ਡਰ (ਪੜਾਅ) ਨੂੰ ਅਤਿ ਅਸਹਿਣਯੋਗ ਮੰਨ ਕੇ ਮਨੁੱਖ ਨੇ ‘ੴ’ ਦੀ ਹਸਤੀ (ਮੂਰਤਿ) ਨੂੰ ਅਕਾਲ (ਜਿਸ ਉੱਤੇ ਸਮੇਂ ਦਾ ਪ੍ਰਭਾਵ ਨਾ ਪਵੇ) ਨਾਮ ਦੇ ਦਿੱਤਾ, ਜੋ ਮਰੇਗਾ ਹੀ ਨਹੀਂ ਉਸ ਨੂੰ ਅਜੂਨੀ ਕਹਿਣਾ ਦਰੁਸਤ ਹੋਵੇਗਾ, ਪਰ ਜੋ ਅਜੂਨੀ ਹੈ ਉਹ ਬਣਿਆ ਕਿਵੇਂ ?, ਦਾ ਜਵਾਬ ਹੈ: ‘ਸੈਭੰ’ ਭਾਵ ‘ਸ੍ਵਯੰਭਵ, ਸ੍ਵਯੰਭੂ, ਸ੍ਵੈ+ ਭੂ’, ਜਿਨ੍ਹਾਂ ’ਚੋਂ ‘ਸ੍ਵੈ’ ਦਾ ਅਰਥ ਹੈ: ‘ਆਪਣੇ ਆਪ’ ਅਤੇ ‘ਭੂ’ ਦਾ ਅਰਥ ਹੈ: ‘ਹੋਣਾ’ ਭਾਵ ‘ਆਪਣੇ ਆਪ ਬਣਨਾ’, ਜਿਸ ਦਾ ਕੋਈ ਮਾਤਾ-ਪਿਤਾ ਨਹੀਂ।

ਗੁਰੂ ਨਾਨਕ ਸਾਹਿਬ ਜੀ ਨੇ ਵਚਨ ਕੀਤਾ ਕਿ ‘ਸਤਿ ੴ ਕਰਤਾ ਪੁਰਖੁ, ਅਜੋਨੀ, ਸੈਭੰ’ ਦੀ ਨਾ ਕੋਈ ਉੱਚੀ-ਨੀਵੀਂ ਜਾਤ ਹੈ, ਨਾ ਉਸ ਦਾ ਕਿਸੇ ਖ਼ਾਸ ਨਾਲ਼ ਪਿਆਰ ਹੈ, ਨਾ ਕੋਈ ਭਰਮ-ਭੁਲੇਖਾ ਹੈ: ‘‘ਜਾਤਿ ਅਜਾਤਿ ਅਜੋਨੀ ਸੰਭਉ; ਨਾ ਤਿਸੁ ਭਾਉ, ਨ ਭਰਮਾ ॥’’ (ਮ: ੧/੫੯੭)

ਗੁਰੂ ਰਾਮਦਾਸ ਜੀ ਵਚਨ ਕਰਦੇ ਹਨ ਕਿ ਜਿਸ (ਜੀਵ ਇਸਤ੍ਰੀ) ਨੇ ‘ਅਕਾਲ ਮੂਰਤਿ’ ਨੂੰ ਪਤੀ ਬਣਾ ਲਿਆ ਉਹ ‘ਅਜੂਨੀ’ ਹੋ ਕੇ ‘ਸੈਭੰ’ ’ਚ ਲੀਨ ਹੋ ਗਈ: ‘‘ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ; ਨਾ ਕਦੇ ਮਰੈ, ਨ ਜਾਇਆ (ਜੰਮਦਾ)॥ (ਮ: ੪/੭੮)

ਗੁਰੂ ਅਰਜਨ ਸਾਹਿਬ ਜੀ ਮੂਲ ਮੰਤਰ (ਸ਼ਬਦ ਸੰਗ੍ਰਹਿ) ਨੂੰ ਆਧਾਰ ਬਣਾ ਕੇ ਭਗਤਾਂ ਨੂੰ ਉਤਸ਼ਾਹਿਤ ਕਰਨ ਵਾਲ਼ੇ ਤਿੰਨ ਵਚਨ ਕਰਦੇ ਹਨ:

(ੳ). ‘ਅਕਾਲ ਮੂਰਤਿ’ ਸ਼ਕਤੀ ਭੂਤ, ਵਰਤਮਾਨ ਤੇ ਭਵਿੱਖ ’ਚ ਕਾਇਮ ਰਹੇਗੀ: ‘‘ਸਫਲ ਦਰਸਨੁ, ਅਕਾਲ ਮੂਰਤਿ ਪ੍ਰਭੁ; ਹੈ ਭੀ ਹੋਵਨਹਾਰਾ ॥’’ (ਮ: ੫/੬੦੯)

(ਅ). ਮੈ ਉਸ ਨੂੰ ਯਾਦ ਕਰਕੇ ਬਲਦੀ ਅੱਗ ਉੱਤੇ ਵੀ ਸ਼ਾਂਤ-ਚਿੱਤ ਰਹਿੰਦਾ ਹਾਂ: ‘‘ਅਕਾਲ ਮੂਰਤਿ ਅਜੂਨੀ ਸੰਭੌ; ਮਨਿ ਸਿਮਰਤ, ਠੰਢਾ ਥੀਵਾਂ ਜੀਉ ॥’’ (ਮ: ੫/੯੯)

(ੲ). ਅੰਧਕਾਰ ਕਲਜੁਗ ਵਿੱਚ ਪ੍ਰਕਾਸ਼ ਦੀ ਕਿਰਨ ‘ਸਤਿ ੴ’ ਹੈ: ‘‘ਅਕਾਲ ਮੂਰਤਿ ਅਜੂਨੀ ਸੰਭਉ; ਕਲਿ ਅੰਧਕਾਰ ਦੀਪਾਈ (ਦੀਵਾ, ਚਿਰਾਗ਼)॥’’ (ਮ: ੫/੯੧੬) ਤਾਂ ਤੇ ਅਸ਼ਾਂਤ ਚਿੱਤ ਲਈ ਅਤਿ ਜ਼ਰੂਰੀ ਹੈ: ‘‘ਸਤਿ ਪੁਰਖ ਅਕਾਲ ਮੂਰਤਿ; ਰਿਦੈ ਧਾਰਹੁ ਧਿਆਨੁ ॥ ਨਾਮੁ ਨਿਧਾਨੁ ਲਾਭੁ; ਨਾਨਕ ! ਬਸਤੁ ਇਹ ਪਰਵਾਨੁ ॥’’ (ਮ: ੫/੧੧੨੧)

ਗੁਰਬਾਣੀ ’ਚ ‘ਕਾਲੁ’ (ਮੌਤ) ਦੇ ਮੁਕਾਬਲੇ ‘ਅਕਾਲੁ’ (ਇੱਕ ਵਚਨ ਪੁਲਿੰਗ ਨਾਂਵ) ਸ਼ਬਦ ਵੀ ਦਰਜ ਹੈ, ਜਿਸ ਦਾ ਅਰਥ ਹੈ: ‘ਮੌਤ ਰਹਿਤ’; ਜਿਵੇਂ ‘ਕਾਲੁ ਅਕਾਲੁ’ ਖਸਮ ਕਾ ਕੀਨ੍ਾ; ਇਹੁ ਪਰਪੰਚੁ ਬਧਾਵਨੁ (ਭਾਵ ਜਗਤ ਬੰਧਨ ਹੈ) ॥ (ਭਗਤ ਕਬੀਰ/੧੧੦੪), ਪਰ ਵਿਚਾਰ ਅਧੀਨ ਸ਼ਬਦ ‘ਅਕਾਲ ਮੂਰਤਿ’ ’ਚ ‘ਮੂਰਤਿ’ (ਇਸਤ੍ਰੀ ਲਿੰਗ) ਹੋਣ ਕਾਰਨ ਇਸ ਦਾ ਵਿਸ਼ੇਸ਼ਣ ‘ਅਕਾਲ’ (ਅੰਤ ਮੁਕਤਾ) ਹੈ ਤੇ ਅਰਥ ਉਹੀ ਹੈ: ‘ਮੌਤ ਰਹਿਤ’।

ਸੋ, ‘ਅਕਾਲ ਮੂਰਤਿ, ਅਜੂਨੀ, ਸੈਭੰ’ ਦਾ ਅਰਥ ਹੈ: ‘ਸਤਿ ੴ ਕਰਤਾ ਪੁਰਖੁ’ ਦੀ ਮੂਰਤਿ (ਨੈਣ-ਨਕਸ਼, ਸ਼ਕਲ, ਹੋਂਦ) ਮੌਤ ਰਹਿਤ, ਆਵਾਗਮਣ ਰਹਿਤ ਤੇ ਆਪਣੇ ਆਪ ਬਣੀ ਹੈ।

ਗੁਰ ਪ੍ਰਸਾਦਿ॥- ਗੁਰਬਾਣੀ ’ਚ ‘ਗੁਰੁ’ (774 ਵਾਰ), ਗੁਰ (3401 ਵਾਰ), ਗੁਰਿ (594 ਵਾਰ), ਪਰਸਾਦ ਤੇ ਪਰਸਾਦੁ (2-2 ਵਾਰ), ਪ੍ਰਸਾਦ (1 ਵਾਰ), ਪ੍ਰਸਾਦੁ (6 ਵਾਰ), ਪਰਸਾਦਿ (83 ਵਾਰ), ਪ੍ਰਸਾਦਿ (736 ਵਾਰ) ਦਰਜ ਹੈ ਜਦਕਿ ਇਹ ਦੋਵੇਂ ਸੰਯੁਕਤ ਰੂਪ ’ਚ ‘ਗੁਰ ਪ੍ਰਸਾਦਿ (114 ਵਾਰ), ਗੁਰ ਪਰਸਾਦਿ (69 ਵਾਰ), ਗੁਰ ਪਰਸਾਦੀ (212 ਵਾਰ) ਅਤੇ ਗੁਰ ਪ੍ਰਸਾਦੀ (7 ਵਾਰ)’ ਦਰਜ ਹਨ ਅਤੇ ਇਨ੍ਹਾਂ ਦੇ ਕਾਰਕੀ ਚਿੰਨ੍ਹਾਂ ਤੋਂ ਬਿਨਾਂ ਅਰਥਾਂ ’ਚ ਬਿਲਕੁਲ ਵੀ ਅੰਤਰ ਨਹੀਂ, ਸਿਵਾਏ ਭਗਤ ਰਵਿਦਾਸ ਜੀ ਦੁਆਰਾ ਇੱਕ ਵਾਰ ਦਰਜ ਕੀਤੇ ਗਏ ‘ਪ੍ਰਸਾਦ’ (ਬਹੁ ਵਚਨ) ਸ਼ਬਦ ਦੇ, ਜਿਸ ਦਾ ਉਚਾਰਨ ਹੈ: ‘ਪ੍ਰਸ਼ਾਦ’ ਤੇ ਅਰਥ ਹੈ: ‘ਦੇਵ ਪੂਜਾ ਸਮਝ ਕੇ ਮੂਰਤੀ ਅੱਗੇ ਸਮਰਪਿਤ ਕੀਤੀ ਜਾਣ ਵਾਲ਼ੀ ਸਮੱਗਰੀ’; ਜਿਵੇਂ ਕਿ ‘‘ਜੇ ਓਹੁ ਅਨਿਕ ‘ਪ੍ਰਸਾਦ’ ਕਰਾਵੈ ॥ ਭੂਮਿ ਦਾਨ; ਸੋਭਾ ਮੰਡਪਿ (ਸੰਸਾਰ ’ਚ) ਪਾਵੈ ॥ ਅਪਨਾ ਬਿਗਾਰਿ (ਖ਼ਰਾਬ ਕਰਕੇ), ਬਿਰਾਂਨਾ ਸਾਂਢੈ (ਹੋਰਾਂ ਦਾ ਸਵਾਰੇ, ਪਰ)॥ ਕਰੈ ਨਿੰਦ; ਬਹੁ ਜੋਨੀ ਹਾਂਢੈ (ਭਟਕਦਾ ਹੈ)॥’’ (ਭਗਤ ਰਵਿਦਾਸ/੮੭੫)

ਉਕਤ ਸੰਯੁਕਤ ਸ਼ਬਦ ਬਣਤਰ ਨੂੰ ਗਹੁ ਨਾਲ਼ ਵਿਚਾਰਨ ਉਪਰੰਤ ਬੋਧ ਹੁੰਦਾ ਹੈ ਕਿ ‘ਗੁਰ’ ਸਦਾ ਅੰਤ ਮੁਕਤਾ ਹੈ ਤੇ ‘ਪਰਸਾਦਿ’ ਜਾਂ ‘ਪ੍ਰਸਾਦਿ’ ਨੂੰ ਅੰਤ ਸਿਹਾਰੀ, ਜੋ ਵਿਸ਼ੇਸ਼ ਧਿਆਨ ਮੰਗਦੇ ਹਨ ਕਿਉਂਕਿ ਇਨ੍ਹਾਂ ਸੰਯੁਕਤ ਸ਼ਬਦਾਂ ਬਾਰੇ ਅਸਮਝ ਹੀ ਮੂਲ ਮੰਤਰ ਨੂੰ ‘‘ਨਾਨਕ ਹੋਸੀ ਭੀ ਸਚੁ॥੧॥’’ ਤੱਕ ਲੈ ਜਾ ਰਹੀ ਹੈ।

ਗੁਰਬਾਣੀ ’ਚ ਦਰਜ ‘ਗੁਰੁ’ ਤੇ ‘ਪ੍ਰਸਾਦੁ’ (ਦੋਵੇਂ ਇੱਕ ਵਚਨ ਪੁਲਿੰਗ) ਸ਼ਬਦ ਹਨ, ਜਿਨ੍ਹਾਂ ’ਚੋਂ ‘ਗੁਰੁ’ ਦਾ ਅਰਥ ਹੈ ‘ਅਗਿਆਨਤਾ ਨੂੰ ਦੂਰ ਕਰਨ ਵਾਲ਼ਾ’ ਤੇ ‘ਪ੍ਰਸਾਦੁ’ ਦਾ ਅਰਥ ਹੈ: ‘ਕਰਮ, ਫ਼ਜ਼ਲ’ (ਪੁਲਿੰਗ) ਤੇ ਇਸਤ੍ਰੀ ਲਿੰਗ ਅਰਥ ਹਨ: ‘ਮਿਹਰ, ਕਿਰਪਾ, ਦਇਆ’ ਆਦਿ; ਜਿਵੇਂ

‘‘ਕਰਿ ਪ੍ਰਸਾਦੁ (ਮਿਹਰ); ਦਇਆ ਪ੍ਰਭਿ (ਨੇ) ਧਾਰੀ ॥’’ (ਮ: ੫/੨੯੫) ਵਿਚਾਰਨਯੋਗ ਹੈ ਕਿ ‘ਪ੍ਰਸਾਦੁ’ (ਅੰਤ ਔਂਕੜ) ਮੂਲ ਮੰਤਰ ’ਚ ‘ਪ੍ਰਸਾਦਿ’ (ਅੰਤ ਸਿਹਾਰੀ) ਕਿਉਂ ਬਣਿਆ ?

ਗੁਰਬਾਣੀ ਲਿਖਤ ’ਚ ਕਿਸੇ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਨੂੰ ਅੰਤ ਔਂਕੜ ਦੀ ਬਜਾਏ ਅੰਤ ਸਿਹਾਰੀ 4 ਨਿਯਮਾਂ (ਕਾਰਕਾਂ) ਕਾਰਨ ਆਉਂਦੀ ਹੈ। ਉਹ 4 ਕਾਰਕ ਹਨ: ‘ਕਰਤਾ ਕਾਰਕ’ (ਜਿਸ ਦਾ ਚਿੰਨ੍ਹ ਹੈ: ‘ਨੇ’), ‘ਕਰਣ ਕਾਰਕ’ (ਜਿਸ ਦਾ ਚਿੰਨ੍ਹ ਹੈ: ‘ਨਾਲ਼, ਰਾਹੀਂ, ਦੁਆਰਾ’), ‘ਅਪਾਦਾਨ ਕਾਰਕ’ (ਜਿਸ ਦਾ ਚਿੰਨ੍ਹ ਹੈ: ‘ਤੋਂ’) ਅਤੇ ‘ਅਧਿਕਰਣ ਕਾਰਕ’ (ਜਿਸ ਦਾ ਚਿੰਨ੍ਹ ਹੈ: ‘ਵਿੱਚ, ਉੱਤੇ’)।

ਗੁਰਬਾਣੀ ਲਿਖਤ ਮੁਤਾਬਕ ਇੱਕ ਵਚਨ ਪੁਲਿੰਗ ਨਾਂਵ ‘ਗੁਰੁ’ (ਅੰਤ ਔਂਕੜ); 3 ਨਿਯਮਾਂ (ਕਾਰਕਾਂ) ਕਾਰਨ ‘ਗੁਰ’ (ਅੰਤ ਮੁਕਤਾ) ’ਚ ਬਦਲ ਜਾਂਦਾ ਹੈ। ਉਹ 3 ਕਾਰਕ (ਨਿਯਮ) ਹਨ: ‘ਸੰਪਰਦਾਨ ਕਾਰਕ’ (ਜਿਸ ਦਾ ਚਿੰਨ੍ਹ ਹੈ: ‘ਨੂੰ, ਲਈ’), ‘ਸੰਬੰਧ ਕਾਰਕ’ (ਜਿਸ ਦਾ ਚਿੰਨ੍ਹ ਹੈ: ‘ਦਾ, ਦੇ , ਦੀ’ ਆਦਿ) ਅਤੇ ‘ਸੰਬੋਧਨ ਕਾਰਕ’ (ਜਿਸ ਦਾ ਚਿੰਨ੍ਹ ਹੈ: ‘ਹੇ, ਓਇ’ ਆਦਿ)।

ਉਕਤ ਦੋਵੇਂ ਨਿਯਮਾਂ ਨੂੰ ਮਿਲਾ ਕੇ ‘ਗੁਰ ਪ੍ਰਸਾਦਿ’ ਦਾ ਅਰਥ ਬਣਦਾ ਹੈ: ‘ਗੁਰੂ ਦੀ ਕਿਰਪਾ ਨੇ’, ਗੁਰੂ ਦੀ ਕਿਰਪਾ ਨਾਲ਼, ਗੁਰੂ ਦੀ ਕਿਰਪਾ ਤੋਂ, ਗੁਰੂ ਦੀ ਕਿਰਪਾ ਵਿੱਚ’।

ਸੋ, ‘ਗੁਰ ਪ੍ਰਸਾਦਿ’ ਦਾ ਸਰਲ ਅਰਥ ਹੈ: ‘‘ੴ ਸਤਿ ਨਾਮੁ, ਕਰਤਾ ਪੁਰਖੁ, ਨਿਰਭਉ ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ’’ ਗੁਰ ਦੀ ਕਿਰਪਾ ਨਾਲ਼ ਪ੍ਰਾਪਤ ਹੁੰਦਾ ਹੈ। ਗੁਰਬਾਣੀ ’ਚ ‘ਪ੍ਰਸਾਦਿ’ (ਅੰਤ ਸਿਹਾਰੀ) ਦੇ ਅਰਥ: ‘ਕਿਰਪਾ ਨਾਲ਼’ (ਕਰਣ ਕਾਰਕ) ਹਰ ਜਗ੍ਹਾ ਮਿਲਦੇ ਹਨ; ਜਿਵੇਂ ‘‘ਜਿਹ ਪ੍ਰਸਾਦਿ, ਛਤੀਹ ਅੰਮ੍ਰਿਤ ਖਾਹਿ॥ (ਮ:੫/੨੬੯) ਭਾਵ ਜਿਸ ਦੀ ਮਿਹਰ ਨਾਲ਼ 36 ਪ੍ਰਕਾਰ ਦੇ ਭੋਜਨ ਖਾਂਦਾ ਹੈਂ।

ਮੂਲ ਮੰਤਰ ਨੂੰ ‘‘ਨਾਨਕ ਹੋਸੀ ਭੀ ਸਚੁ॥੧॥’’ ਤੱਕ ਮੰਨਣ ਵਾਲ਼ੇ ਕੁਝ ਸੱਜਣ ‘ਗੁਰ ਪ੍ਰਸਾਦਿ’ ਦੇ ਅਰਥ ਕਰਦੇ ਹਨ ਕਿ ‘ੴ’ ਵੱਡਾ ਹੈ, ਮਿਹਰਬਾਨ ਹੈ’ ਕਿਉਂਕਿ ‘ਗੁਰ’ ਦਾ ਅਰਥ ‘ਵੱਡਾ’ ਵੀ ਹੁੰਦਾ ਹੈ, ਪਰ ਅਗਰ ‘ਗੁਰ ਪ੍ਰਸਾਦਿ’ ਦਾ ਮਤਲਬ ਇਸ ਤਰ੍ਹਾਂ ਹੁੰਦਾ ਤਾਂ ਇਨ੍ਹਾਂ ਸੰਯੁਕਤ ਸ਼ਬਦਾਂ ਦੀ ਬਣਤਰ ਵੀ ‘ਨਾਮੁ, ਪੁਰਖੁ, ਨਿਰਭਉ, ਨਿਰਵੈਰੁ’ ਵਾਙ ਅੰਤ ਔਂਕੜ ਚਾਹੀਦੀ ਸੀ; ਜਿਵੇਂ ‘‘ਕਰਿ ‘ਪ੍ਰਸਾਦੁ’ (ਮਿਹਰ) ਇਕੁ ਖੇਲੁ ਦਿਖਾਇਆ ॥’’ (ਮ: ੩/੧੧੨੮), ਨਾ ਕਿ ‘ਪ੍ਰਸਾਦਿ’ (ਅੰਤ ਸਿਹਾਰੀ) ਤੇ ‘ਗੁਰ’ (ਅੰਤ ਮੁਕਤਾ) ਦਾ ਸਰੂਪ ਵੀ ‘ਗੁਰੁ’ (ਅੰਤ ਔਂਕੜ) ਹੋਣਾ ਸੀ; ਜਿਵੇਂ ‘ਗੁਰੁ’ ਈਸਰੁ, ‘ਗੁਰੁ’ ਗੋਰਖੁ ਬਰਮਾ, ‘ਗੁਰੁ’ ਪਾਰਬਤੀ ਮਾਈ॥

ਸੋ, ‘ਗੁਰ ਪ੍ਰਸਾਦਿ॥’ (ਸੰਯੁਕਤ ਸ਼ਬਦਾਂ) ਦੇ ਅੰਤ ’ਚ ਆਏ ਦੋ ਡੰਡੇ; ਸੰਪੂਰਨ ਮੂਲ ਮੰਤਰ ਦੀ ਸਮਾਪਤੀ ਨੂੰ ਦਰਸਾਉਂਦੇ ਹਨ ਤੇ ਅਜਿਹਾ ਸਰੂਪ ਗੁਰਬਾਣੀ ’ਚ 33 ਵਾਰ ਦਰਜ ਹੈ। ਇਸ ਤੋਂ ਬਾਅਦ ਦਰਜ ‘‘ਜਪੁ॥’’ ਦੇ ਅੰਤ ’ਚ ਦੋ ਡੰਡੇ ਬਾਣੀ ਦੇ ਸਿਰਲੇਖ (ਨਾਂ) ਦਾ ਸੂਚਕ ਹਨ।


18/09/16)
ਅਕੇਸ਼ ਕੁਮਾਰ

ਦਹੇਜ - ਸਮਾਜ ਤੇ ਇੱਕ ਵੱਡਾ ਕਲੰਕ
ਦਾਜ ਵਿਰੋਧੀ ਕਾਨੂੰਨ ਹੋਣ ਦੇ ਬਾਵਜੂਦ ਦਾਜ ਲੈਣ ਦੇਣ ਨੂੰ ਰੋਕਣ ਵਿੱਚ ਇਹ ਨਾਕਾਮ ਹੀ ਰਿਹਾ

ਦਾਜ ਇੱਕ ਸਮਾਜਿਕ ਬੁਰਾਈ ਹੈ ਪਰ ਇਸ ਦਾ ਚਲਨ ਪੂਰੇ ਭਾਰਤ ਵਿੱਚ ਹੀ ਹੈ। ਸ਼ਾਇਦ ਹੀ ਕੋਈ ਹਿੱਸਾ ਹੋਵੇ ਜਿਸ ਨੇ ਇਸ ਬੁਰਾਈ ਤੋਂ ਛੁਟਕਾਰਾ ਪਾਇਆ ਹੋਵੇ। ਆਮ ਤੌਰ ਤੇ ਵਿਆਹ ਵੇਲੇ ਇਹ ਉਮੀਦ ਹੁੰਦੀ ਹੈ ਕਿ ਲੜਕੀ ਵਾਲੇ ਦਾਜ ਵਿੱਚ ਨਕਦੀ, ਗਹਿਣੇ ਤੇ ਹੋਰ ਘਰ ਦਾ ਸਮਾਨ ਦੇਣ ਤੇ ਅਜਿਹਾ ਨਾ ਹੋਣ ਦੀ ਸੁਰਤ ਤੇ ਕਈ ਦਾਜ ਦੇ ਲਾਲਚੀ ਸਹੁਰਿਆਂ ਵਲੋਂ ਕੁੜੀਆਂ ਨਾਲ ਮਾੜਾ ਸਲੂਕ ਵੀ ਕੀਤਾ ਜਾਂਦਾ ਹੈ। ਜਿਸ ਨਾਲ ਕਈ ਕੁੜੀਆਂ ਖੁਦਕੁਸ਼ੀ ਤੱਕ ਲਈ ਮਜਬੂਰ ਹੋ ਜਾਂਦੀਆਂ ਹਨ ਤੇ ਕਈਆਂ ਨੂੰ ਉਹਨਾਂ ਦੇ ਸਹੁਰੇ ਪਰਿਵਾਰ ਵਲੋਂ ਮਾਰ ਦੇਣ ਦੀਆਂ ਖੱਬਰਾਂ ਵੀ ਆਉਂਦੀਆਂ ਹਨ। ਭਾਰਤ ਵਿੱਚ ਦਾਜ ਵਿਰੋਧੀ ਕਾਨੂੰਨ 1961 ਵਿੱਚ ਲਾਗੂ ਹੋਇਆ ਸੀ ਪਰ ਦਾਜ ਲੈਣ ਦੇਣ ਨੂੰ ਰੋਕਣ ਵਿੱਚ ਇਹ ਨਾਕਾਮ ਹੀ ਰਿਹਾ ਹੈ। ਦਾਜ ਦੀ ਪ੍ਰਥਾ ਨੇ ਭਾਰਤੀ ਸਮਾਜ ਵਿੱਚ ਆਪਣੀਆਂ ਜੜਾਂ ਇੰਨੀਆਂ ਫੈਲਾ ਲਈਆਂ ਹਨ ਕਿ ਲੱਗਦਾ ਹੀ ਨਹੀਂ ਕਿ ਇਸ ਤੋਂ ਕਦੇ ਛੁਟਕਾਰਾ ਵੀ ਮਿਲ ਸਕਦਾ ਹੈ।
ਸਮਾਜ ਦੀ ਤਰੱਕੀ ਤੇ ਆਧੁਨਿਕਤਾ ਨਾਲ ਇਸ ਕੁਰੀਤੀ ਦੇ ਘੱਟਣ ਦੀ ਥਾਂ ਵਾਧਾ ਹੀ ਹੋਇਆ ਹੈ। ਕਿੰਨੇ ਹੀ ਮਾਂ ਬਾਪ ਹਨ ਜੋ ਆਪਣੀ ਧੀ ਦੇ ਵਿਆਹ ਲਈ ਲਿਆ ਹੋਇਆ ਕਰਜਾ ਚੁਕਾਉਂਦੇ ਚੁਕਾਉਂਦੇ ਹੀ ਮਰ ਜਾਂਦੇ ਹਨ ਤੇ ਕਿੰਨੇ ਹੀ ਪਿਓ ਇਸ ਘੁਟਨ ਨਾਲ ਰੋਜ਼ ਜੀ ਰਹੇ ਹਨ ਤੇ ਕਿੰਨੀਆਂ ਹੀ ਧੀਆਂ ਦਾਜ ਨਾ ਦੇ ਪਾਉਣ ਕਾਰਨ ਕੁਆਰੀਆਂ ਹੀ ਰਹਿ ਜਾਂਦੀਆਂ ਹਨ। ਸਮਾਜ ਵਿੱਚ ਵੱਧ ਰਹੀ ਕੰਨਿਆ ਭਰੂਣ ਹੱਤਿਆ ਦਾ ਪ੍ਰਮੁੱਖ ਕਾਰਨ ਇਹ ਦਾਜ ਦੀ ਬਿਮਾਰੀ ਵੀ ਹੈ। ਧੀ ਦੇ ਜਨਮ ਲੈਂਦਿਆਂ ਹੀ ਪਿਓ ਨੂੰ ਉਸਦੇ ਵਿਆਹ ਦੇ ਖਰਚਿਆਂ ਦੀ ਫਿਕਰ ਸਤਾਉਣ ਲੱਗ ਪੈਂਦੀ ਹੈ। ਦਾਜ ਦੀ ਇਹ ਪ੍ਰਥਾ ਦੁਨੀਆਂ ਦੇ ਲੱਗਪਗ ਹਰ ਦੇਸ਼ ਵਿੱਚ ਫੈਲੀ ਹੋਈ ਹੈ। ਸਮੇਂ ਦੇੇ ਨਾਲ ਕਈ ਸਮਾਜਿਕ ਕੁਰੀਤੀਆਂ ਤਾਂ ਖਤਮ ਹੋ ਗਈਆਂ ਪਰ ਇਹ ਸਮਾਜ ਵਿੱਚ ਜਿਉਂ ਦੀ ਤਿਉਂ ਆਪਣੇ ਪੈਰ ਜਮਾਈ ਬੈਠੀ ਹੈ। ਬੇਸ਼ਕ ਸਮਾਜ ਦੇ ਕਈ ਸੂਝਵਾਨਾਂ ਵੱਲੋਂ ਇਸ ਨੂੰ ਖਤਮ ਕਰਨ ਦੀ ਮੰਗ ਸਮੇਂ ਸਮੇਂ ਤੇ ਕੀਤੀ ਜਾਂਦੀ ਹੈ ਪਰ ਇਹ ਪ੍ਰਥਾ ਅਮੀਰਾਂ ਦੀ ਦੇਣ ਹੈ ਅਤੇ ਇਸ ਦਾ ਦੁੱਖ ਸਭ ਤੋਂ ਵੱਧ ਗਰੀਬਾਂ ਨੂੰ ਭੁਗਤਨਾ ਪੈਂਦਾ ਹੈ। ਅਮੀਰ ਤਾਂ ਸ਼ੌਂਕ ਅਤੇ ਸਟੇਟਸ ਦੇ ਲਈ ਲੱਖਾਂ ਰੁਪਏ ਵਿਆਹ ਤੇ ਲਗਾ ਦਿੰਦਾ ਹੈ ਪਰ ਗਰੀਬ ਨੂੰ ਤਾਂ ਆਪਣਾ ਪੇਟ ਕੱਟ ਕੇ ਪੈਸੇ ਜੋੜ ਕੇ ਹੱਥ ਤੰਗ ਕਰਕੇ ਵਿਆਹ ਤੇ ਪੈਸੇ ਲਗਾਉਣੇ ਪੈਂਦੇ ਹੈ ਅਤੇ ਕਈਆਂ ਉਪਰ ਤਾਂ ਫਿਰ ਵੀ ਕਰਜਾ ਚੜ ਜਾਂਦਾ ਹੈ ਤੇ ਫਿਰ ਵੀ ਮੁੰਡੇ ਵਾਲੇ ਖੁਸ਼ ਹੋਣਗੇ ਇਸ ਦੀ ਕੋਈ ਗਾਰੰਟੀ ਨਹੀਂ।
ਕਈ ਯੋਗ ਕੁੜੀਆਂ ਦੇ ਵਿਆਹ ਵਿੱਚ ਦਾਜ ਨਾ ਹੋਣ ਕਾਰਨ ਰੁਕਾਵਟ ਆ ਜਾਂਦੀ ਹੈ। ਪਹਿਲਾਂ ਤਾ ਮੁੰਡਾ ਭਾਲਣਾ ਹੀ ਔਖਾ ਤੇ ਫਿਰ ਜਿਹੜਾ ਮੁੰਡਾ ਮਾਂ ਪਿਓ ਧੀ ਲਈ ਲੱਭਦੇ ਹਨ ਉਸ ਵਲੋਂ ਦਾਜ ਹੀ ਇੱਨਾਂ ਮੰਗ ਲਿਆ ਜਾਂਦਾ ਹੈ ਕਿ ਧੀ ਦੇ ਮਾਂ ਪਿਓ ਖੁਦ ਨੂੰ ਬੇਬਸ ਮਹਿਸੂਸ ਕਰਦੇ ਹਨ। ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਤਾਂ ਉਸਦੇ ਪਰਿਵਾਰ ਵਾਲੇ ਉਸਦੀ ਯੋਗਤਾ ਮੁਤਾਬਕ ਦਾਜ ਵੀ ਉੱਚਾ ਭਾਲਦੇ ਹਨ ਪਰ ਕੁੜੀ ਦੇ ਗੁਨਾਂ ਦੀ ਪਰਵਾਹ ਨਹੀਂ ਕੀਤੀ ਜਾਂਦੀ ਅਤੇ ਰਿਸ਼ਤੇ ਕਰਣ ਲੱਗੇ ਕੁੜੀ ਦੇ ਗੁਣ ਨਹੀਂ ਉਸਦੇ ਪਿਓ ਦੀ ਹਸਤੀ ਵੇਖੀ ਜਾਂਦੀ ਹੈ। ਬੜੇ ਦੁੱਖ ਦੀ ਗੱਲ ਹੈ ਕਿ ਪੁਰਾਣੇ ਸਮੇਂ ਵਿੱਚ ਇਸਤਰੀ ਧੰਨ ਦੇ ਰੂਪ ਵਿੱਚ ਜਿਸ ਰਸਮ ਦੀ ਸ਼ੁਰੂਆਤ ਔਖੇ ਵੇਲੇ ਔਰਤਾਂ ਦੇ ਸਹਾਰੇ ਦੇ ਰੂਪ ਵਿੱਚ ਹੋਈ ਸੀ ਉਹ ਹੀ ਅੱਜ ਦੇ ਸਮੇਂ ਵਿੱਚ ਉਹਨਾਂ ਦੇ ਵਿਆਹ ਵਿੱਚ ਸਭ ਤੋਂ ਵੱਡੀ ਰੁਕਾਵਟ ਵਜੋਂ ਉਭਰ ਕੇ ਆ ਰਿਹਾ ਹੈ। ਡਾਕਟਰ, ਇੰਜੀਨਿਅਰ, ਐਸ.ਬੀ.ਏ, ਸੀ.ਏ ਆਦਿ ਆਪਣੇ ਵਿਆਹਾਂ ਵਿੱਚ ਮੋਟਾ ਦਾਜ ਲੈਣਾ ਆਪਣਾ ਹੱਕ ਸਮਝਦੇ ਹਨ। ਭਾਵੇਂ ਸਮਾਜ ਦੀ ਸੋਚ ਬਦਲਣ ਨਾਲ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ ਪਰ ਅੱਜ ਵੀ ਇਹ ਪ੍ਰਥਾ ਸਮਾਜ ਦੇ ਮੱਥੇ ਤੇ ਲੱਗਿਆ ਕਲੰਕ ਹੈ। ਕਾਨੂੰਨੀ ਤੌਰ ਤੇ ਭਾਂਵੇਂ ਦਾਜ ਦੇਣਾ ਜਾਂ ਲੈਣਾ ਜੁਰਮ ਹੈ ਪਰ ਇਹ ਰੋਜ ਦਿੱਤਾ ਜਾ ਰਿਹਾ ਹੈ ਤੇ ਲਿੱਤਾ ਵੀ ਜਾ ਰਿਹਾ ਹੈ। ਰੋਜ ਦਹੇਜ ਦੇ ਲੈਣ ਦੇਣ ਦੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ।
ਸਰਕਾਰੀ ਆਂਕੜੇ ਵੀ ਦਾਜ ਸੰਬੰਧੀ ਅਪਾਰਧ ਵਿੱਚ ਹੋ ਰਹੇ ਲਗਾਤਾਰ ਵਾਧੇ ਨੂੰ ਦਰਸ਼ਾਉਂਦੇ ਹਨ। ਹਜਾਰਾਂ ਔਰਤਾਂ ਆਏ ਸਾਲ ਦਾਜ ਕਾਰਨ ਮਰ ਜਾਂਦੀਆਂ ਹਨ ਜਾਂ ਮਾਰ ਦਿੱਤੀਆਂ ਜਾਂਦੀਆਂ ਹਨ। ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚ ਇਹਨਾਂ ਅਪਰਾਧਾਂ ਦਾ ਰਿਕਾਰਡ ਸਭ ਤੋਂ ਮਾੜਾ ਹੈ। ਸਰਕਾਰੀ ਆਂਕੜਿਆਂ ਦੇ ਮੁਤਾਬਕ ਹਰ 4 ਘੰਟੇ ਵਿੱਚ ਇੱਕ ਔਰਤ ਦਹੇਜ ਤੋਂ ਪਰੇਸ਼ਾਨ ਹੋ ਕੇ ਜਾਨ ਦੇ ਦਿੰਦੀ ਹੈ। ਨੈਸ਼ਨਲ ਕ੍ਰਾਇਮ ਰਿਕੋਰਡ ਬਿਓਰੋ ਮੁਤਾਬਕ 1999 ਵਿੱਚ ਦਹੇਜ ਕਾਰਨ 6699 ਮੌਤਾਂ ਹੋਇਆ ਜਿਹੜਾ ਆਂਕੜਾ ਵੱਧ ਕੇ 2013 ਵਿੱਚ 8083 ਹੋ ਗਿਆ। 2013 ਵਿੱਚ ਪਤੀ ਜਾਂ ਉਸਦੇ ਰਿਸ਼ਤੇਦਾਰਾਂ ਵਲੋਂ ਕੀਤੇ ਜਾਂਦੇ ਅਤਿਆਚਾਰ ਦੇ 118866 ਮਾਮਲੇ ਦਰਜ ਹੋਏ 99135 ਸਨ ਯਾਨੀ ਪਤੀ ਦੇ ਪਰਿਵਾਰ ਵਲੋਂ ਕੀਤੀ ਜਾਂਦੀ ਹਿੰਸਾ ਵਿੱਚ ਕਾਫੀ ਵਾਧਾ ਹੋਇਆ ਹੈ।
2012 ਵਿੱਚ ਆਂਧ੍ਰ ਪ੍ਰਦੇਸ਼ ਵਿੱਚ 504, ਅਸਾਮ ਵਿੱਚ 140, ਬਿਹਾਰ 1275, ਹਰਿਆਣਾ 258, ਝਾਰਖੰਡ 302, ਕਰਨਾਟਕ 218, ਮੱਧ ਪ੍ਰਦੇਸ਼ 743, ਮਹਾਰਾਸ਼ਟਰਾ 329, ਉੜੀਸਾ 525, ਪੰਜਾਬ 118, ਰਾਜਸਥਾਨ 478, ਉੱਤਰ ਪ੍ਰਦੇਸ਼ 2244, ਪੱਛਮੀ ਬੰਗਾਲ 593, ਦਿੱਲੀ ਵਿੱਚ 134 ਮੌਤਾਂ ਦਹੇਜ ਦੀ ਕੁਰੀਤੀ ਕਾਰਨ ਹੋਈਆਂ। ਨੈਸ਼ਨਲ ¬ਕ੍ਰਾਇਮ ਰਿਕੋਰਡ ਬਿਓਰ ਦੇ ਆਂਕੜਿਆਂ ਮੁਤਾਬਕ ਪੁਰਬੀ ਭਾਰਤ ਵਿੱਚ ਹਾਲਾਤ ਅਜੇ ਕਾਫੀ ਸਹੀ ਹਨ ਕਿਉਕਿ ਉਥੇ ਦਹੇਜ ਕਾਰਨ ਹੋਣ ਵਾਲੀਆਂ ਮੌਤਾਂ ਨਾ ਬਰਾਬਰ ਹਨ। ਦਹੇਜ਼ ਸੰਬਧੀ ਮਾਮਲੇ ਵਿੱਚ 2009 ਵਿੱਚ 23374 ਤੇ 2012 ਵਿੱਚ 24418 ਗਿਰਫਤਾਰੀਆਂ ਕੀਤੀਆਂ ਗਈਆਂ ਜਿਹਨਾਂ ਵਿੱਚ 19387 ਮਰਦ ਤੇ 5031 ਔਰਤਾਂ ਸਨ। ਪਰ ਇਹ ਸਾਰੇ ਆਂਕੜੇ ਸੋਚ ਵਿੱਚ ਪਾਉਣ ਵਾਲੇ ਹਨ ਕਿ ਆਏ ਦਿਨ ਅਸੀਂ ਅਖਬਾਰ ਵਿੱਚ ਕਿਸੇ ਨਾ ਕਿਸੇ ਧੀ ਭੈਣ ਦੇ ਦਹੇਜ ਦੀ ਬਲਿ ਚੜਨ ਦੀਆਂ ਖਬਰਾਂ ਪੜਦੇ ਹਾਂ। ਸ਼ਾਇਦ ਹੀ ਕੋਈ ਦਿਨ ਅਜਿਹਾ ਹੁੰਦਾ ਹੋਵੇਂ ਜਿਸ ਦਿਨ ਇਸ ਸੰਬੰਧ ਵਿੱਚ ਕੋਈ ਖਬਰ ਨਾ ਲੱਗੀ ਹੋਵੇ ।
ਸਰਕਾਰ ਨੇ ਦਾਜ ਦੀ ਪ੍ਰਥਾ ਤੇ ਘਰੇਲੁ ਹਿੰਸਾ ਨੂੰ ਰੋਕਣ ਲਈ ਕਈ ਕਾਨੂੰਨ ਤੇ ਯੋਜਨਾਵਾਂ ਬਣਾਈਆਂ ਹਨ ਪਰ ਦਾਜ ਪ੍ਰਥਾ ਨੂੰ ਖਤਮ ਕਰ ਪਾਉਣ ਵਿੱਚ ਨਕਾਮਯਾਬ ਰਹੀ ਹੈ। ਇਸਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਕਿ ਉਪਰੀ ਤੌਰ ਤੇ ਤਾਂ ਭਾਵੇਂ ਕੋਈ ਵੀ ਇਸ ਪ੍ਰਥਾ ਦੇ ਪੱਖ ਵਿੱਚ ਨਾ ਹੋਵੇ ਪਰ ਮੋਕਾ ਆਉਂਦੇ ਹੀ ਇਸ ਨੂੰ ਲੈਣ ਤੋਂ ਕੋਈ ਵਿਰਲਾ ਹੀ ਨਾ ਕਰਦਾ ਹੈ। ਧੀ ਵਾਲੇ ਵੀ ਆਪਣੀ ਧੀ ਦੇ ਵਿਆਹ ਵਿੱਚ ਦਾਜ ਦਿੰਦੇ ਹਨ ਅਤੇ ਪੁੱਤਰ ਦੇ ਵਿਆਹ ਵਿੱਚ ਦਾਜ ਲੈਂਦੇ ਹਨ। ਲੋਕਾਂ ਦੀ ਸੋਚ ਬਦਲਣ ਦੀ ਲੌੜ ਹੈ। ਇੱਕਲੇ ਕਾਨੂੰਨ ਨਾਲ ਇਸ ਸਮਸਿਆ ਦਾ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ। ਸਮਾਜ ਦੀ ਸੋਚ ਵਿੱਚ ਬਦਲਾਵ ਜਰੂਰੀ ਹੈ ਕਿਉਂਕਿ ਕਿਸੇ ਲਈ ਜੇ ਇਹ ਮਾਨ ਇੱਜਤ ਦੀ ਗੱਲ ਹੈ ਤੇ ਕਿਸੇ ਦੁਸਰੇ ਲਈ ਇਹ ਆਪਣੀ ਇੱਜਤ ਬਚਾਉਣ ਦਾ ਮਸਲਾ ਹੈ। ਇਸ ਸਮਲੇ ਦੇ ਹਲ ਲਈ ਸਮਾਜਿਕ ਜਾਗਰੁਕਤਾ ਦੀ ਜਰੂਰਤ ਹੈ। ਜਰੂਰਤ ਹੈ ਨੌਜਵਾਨ ਮੁੰਡੇ ਤੇ ਕੁੜੀਆਂ ਦੇ ਅੱਗੇ ਆਉਣ ਦੀ। ਜੇਕਰ ਅੱਜ ਦੀ ਪੀੜੀ ਹੀ ਦਹੇਜ ਦਾ ਬਾਈਕਾਟ ਕਰ ਦੇਵੇ ਤਾਂ ਇਹ ਕੁਰੀਤੀ ਆਪਣੇ ਆਪ ਹੀ ਹਲ ਹੁੰਦੀ ਜਾਵੇਗੀ। ਅੱਜ ਕਲ ਤਾਂ ਕਈ ਖੇਤਰਾਂ ਵਿੱਚ ਕੁੜੀਆਂ ਮੁੰਡਿਆਂ ਤੋਂ ਵੀ ਅੱਗੇ ਹਨ। ਮੁੰਡਿਆਂ ਨੂੰ ਵੀ ਆਪਣਾ ਜੀਵਨ ਸਾਥੀ ਚੁਣਨ ਵੇਲੇ ਉਸਦੇ ਗੁਨਾਂ ਨੂੰ ਵੇਖਣਾ ਚਾਹੀਦਾ ਹੈ ਨਾ ਕਿ ਉਸਦੇ ਪਿਓ ਦੇ ਬੈਂਕ ਬੈਲੰਸ ਨੂੰ। ਧੀ ਦੇ ਮਾਂ ਪਿਓ ਨੂੰ ਵੀ ਚਾਹੀਦਾ ਹੈ ਕਿ ਉਹ ਉਸਨੂੰ ਬੋਝ ਨਾ ਸਮਝ ਕੇ ਸਗੋਂ ਕਾਬਲ ਬਣਾ ਕੇ ਆਪਣੇ ਪੈਰਾਂ ਤੇ ਖੜਾ ਕਰਨ ਤਾਂ ਜੋ ਉਹ ਜਿੰਦਗੀ ਦੇ ਹਰ ਉਤਾਰ ਚੜਾਵ ਦਾ ਸਾਮਨਾ ਕਰ ਸਕੇ।

ਲੇਖਕ ਅਕੇਸ਼ ਕੁਮਾਰ ਮੋ 98880-31426


18/09/16)
ਦਲੇਰ ਸਿੰਘ ਜੋਸ਼

ਪਿੰਡ ਸ਼ਬਦ ਦੀ ਸਮੀਖਿਆ
ਗੁਰੂ ਪਿਅਰ ਵਾਲੇ ਪਾਠਕ ਜਨੋ ਤਹਿ ਦਿਲੋਂ ਆਪ ਦਾ ਧੰਨਵਾਦ ਹੈ ਜੋ ਸ਼ਬਦ ਸਮੀਖਿਆ ਦੇ ਲੇਖਾਂ ਨੂੰ ਆਪ ਪੜ੍ਹਦੇ ਹੋ ਤੇ ਮਾਣ ਬਖਸ਼ਦੇ ਹੋ। ਜੇ ਕਿਸੇ ਲਿਖਾਰੀ ਦੀ ਕੋਈ ਰਚਨਾਂ ਨੂੰ ਪੜੇ ਹੀ ਕੋਈ ਨਾ, ਤਾਂ ਲਿਖਾਰੀ ਦਾ ਮਨ ਭੀ ਉਤਸਾਹ ਨਹੀ ਭਰਦਾ। ਪਾਠਕਾਂ ਦੀ ਹੋਸਲਾ ਅਫਜ਼ਾਈ ਹੀ ਲੇਖਕ ਦੇ ਮਨ ਦਾ ਸਹਾਰਾ ਹੇ। ਸੋ ਆਉ ਅੱਜ ਪਿੰਡ ਸ਼ਬਦ ਦੇ ਸਬੰਧ ਵਿੱਚ ਕੁੱਝ ਵਿਚਾਰ ਵਿਚਾਰਾਂ ਗੇ। ਜਿਸ ਵਕਤ ਇਹ ਸ਼ਬਦ ਦਾ ਨਾਮ ਜਾਂ ਲਿਖਤੀ ਰੂਪ ਸਾਹਮਣੇ ਆਉਦਾਂ ਹੈ ਤਾਂ ਕੁੱਝ ਕੱਚੇ ਪੱਕੇ ਮਕਾਨਾਂ (ਘਰਾਂ) ਦੇ ਸੰਗ੍ਰਹਿ ਬੇ ਤਰਤੀਬੇ ਉਸਾਰੇ ਮਕਾਨਾਂ ਦਾ ਨਕਸ਼ਾ ਸਾਹਮਣੇ ਆ ਜਾਂਦਾ ਹੈ। ਜਿਥੇ ਗਲੀਆਂ ਭੀ ਕੱਚੀਆਂ ਘੱਰ ਭੀ ਕੱਚੇ, ਪਸ਼ੂ ਤੇ ਪਸ਼ੂਆਂ ਦੀਆਂ ਹਵੇਲੀਆਂ, ਦੀਵਾਰਾਂ ਨਾਲ ਪੱਥੀਆਂ ਪਾਥੀਆਂ, ਬਲਦੇ ਚੁੱਲਿਆਂ ਦਾ ਅਸਮਾਨ ਨੂੰ ਉਡਦਾ ਧੂਆਂ ਪਿੰਡ ਦਾ ਗਿਆਨ ਕਰਵਾ ਦੇਦਾਂ।
ਅਜੋਕੇ ਸਮੇਂ ਵਿੱਚ ਭਾਂਵੇ ਇਹ ਗੱਲ ਨਹੀ, ਪਿੰਡ ਬਦਲ ਗਏ ਹਨ, ਪਿੰਡਾਂ ਤੇ ਸ਼ਹਿਰਾਂ ਵਿੱਚ ਕੋਈ ਬਹੁਤਾ ਫਰਕ ਨਹੀ ਰਹਿ ਗਿਆ। ਅਗੇ ਘੱਰ ਦੀਆਂ ਲੋੜਾਂ ਵਸਤਾਂ ਵਾਸਤੇ ਸ਼ਹਿਰ ਭੱਜਣਾ ਪੈਦਾਂ ਸੀ ਹੁਣ ਸੱਭ ਕੁਛ ਪਿੰਡਾਂ ਵਿਚੋਂ ਹੀ ਪ੍ਰਾਪਤ ਹੋ ਜਾਂਦਾ ਹੈ। ਘੱਰ ਮਕਾਨ ਪੱਕੇ, ਗਲੀਆਂ ਨਾਲੀਆਂ ਪਕੀਆਂ, ਫਲੱਸ਼ਾਂ ਦਾ ਪੂਰਾ ਪੂਰਾ ਪ੍ਰਬੰਧ ਸਕੂਲਾਂ ਕਾਲਜ਼ਾ ਦੀ ਸਹੂਲਤ ਡਾਕ ਦਾ ਪ੍ਰਬੰਧ ਭਾਵ ਸੱਭ ਕੁਛ ਹੁਣ ਪਿੰਡ ਵਿੱਚ ਉਪਲਬੱਧ ਹੈ। ਇੱਕ ਗੱਲ ਹੈ ਕਿ ਪਿੰਡਾਂ ਤੇ ਸ਼ਹਿਰਾਂ ਦੀ ਸਾਂਝ ਪੱਕੀ ਹੈ, ਸ਼ਹਿਰਾਂ ਦਾ ਪਿੰਡਾਂ ਬਿਨਾਂ ਨਹੀ ਸਰਦਾ, ਪਿੰਡਾਂ ਦਾ ਸ਼ਹਿਰਾਂ ਬਿਨਾਂ ਗੁਜਾਰਾ ਮੁਸ਼ਕਲ ਹੈ।
ਪਿੰਡ ਸ਼ਬਦ ਬਹੁ ਆਰਥਕ ਸ਼ਬਦ ਹੈ। ਜਿਨਾ ਚਿਰ ਬਾਣੀ ਦੇ ਅਰਥਾਂ ਨਾਲ ਸਬੰਧ ਨਹੀ ਸੀ ਪਿਆ ਉਦੋਂ ਤੱਕ ਗੁਰਬਾਣੀ ਵਿੱਚ ਆਇਆ ਪਿੰਡ ਸ਼ਬਦ ਇੱਕ ਵਸੋਂ ਵਾਲਾ ਹੀ ਪਿੰਡ ਸਮਝਦੇ ਰਹੇ, ਇਹ ਮੈ ਆਪਣੀ ਗੱਲ ਕਰ ਰਿਹਾਂ ਹਾਂ, ਕਿਸੇ ਦੂਸਰੇ ਦੀ ਉਚੀ ਮੱਤ ਬਾਰੇ ਮੈਨੂੰ ਨਹੀ ਪਤਾ ਕਿ ਅਗਲੇ ਦੇ ਵਿਚਾਰ ਭੀ ਮੇਰੇ ਵਰਗੇ ਸਨ, ਜਾਂ ਉਹ ਇਸ ਪਿੰਡ ਦਾ ਅਰਥ ਬਾਣੀ ਵਾਲਾ ਅਰਥ ਸਰੀਰ ਸਮਝਦਾ ਹੋਵੇ। ਪਰ ਮੈਨੂੰ ਤਾਂ ਅਰਥ ਪੜ੍ਹਨ ਅਤੇ ਸੁਨਣ ਤੋਂ ਹੀ ਪਤਾ ਲਗਾ ਕਿ ਪਿੰਡ ਸਰੀਰ ਨੂੰ ਭੀ ਕਹਿੰਦੇ ਹਨ ਇਹ ਬਿਲਕੁਲ ਸੱਚ ਹੈ। ਤੀਸਰਾ ਅਰਥ ਜੌਆਂ ਦੇ ਬਣਾਏ ਪਿੰਨੇ ਨੂੰ ਭੀ ਕਹਿੰਦੇ ਹਨ ਜੋ ਲੋਕ ਹਰਦੁਆਰ ਜਾਂ ਪਹੇਵੇ, ਕ੍ਰੁਸ਼ੇਤਰ, ਜਾ ਕੇ ਅਪਣੇ ਪਿਤਰਾਂ ਪ੍ਰਤੀ ਕਿਰਿਆ ਕਰਦੇ ਹਨ ਪਿੰਡ ਮਨਸਦੇ ਹਨ। ਮਹਾਨ ਕੋਸ਼ ਵਿਚੋਂ ਪੜਿਆ ਕਿ ਪਿੰਡ ਭੋਜਨ ਨੂੰ ਭੀ ਕਹਿੰਦੇ ਹਨ। ਗੁਰਬਾਣੀ ਵਿੱਚ ਆਇਆ ਇਹ ਸ਼ਬਦ ਕਿਨ੍ਹਾਂ ਕਿਨ੍ਹਾਂ ਰੂਪਾਂ ਵਿੱਚ ਆਇਆ ਹੈ, ਉਸਦੇ ਦਰਸਨ ਕਰੀਏ ਜੀ।
ਪਿੰਡ ਸ਼ਬਦ ਸਰੀਰ ਵਾਸਤੇ:-
(1) ਨਾਨਕ ਨਾਮਿ ਸੰਤੋਖੀਆ ਜੀਉ ਪਿੰਡ ਪ੍ਰਭ ਪਾਸਿ।। ਸ੍ਰੀ ਰਾਗ ਮ: ੧।। ਪੰਨਾਂ ੨੦।।
ਹੇ ਨਾਨਕ ਨਾਮ ਵਿੱਚ ਜੁੜ ਕੇ ਉਹ ਮਨੁਖ ਆਤਮਕ ਸ਼ਾਤੀ ਮਾਣਦੇ ਹਨ, ੳਹ ਆਪਣੀ ਜਿੰਦ ਆਪਣਾ ਸਰੀਰ ਪ੍ਰਭੂ ਦੇ ਹਵਾਲੇ ਕਰੀ ਰਖਦੇ ਹਨ।
(2) ਜੀਉ ਪਿੰਡ ਸਭੁ ਤਿਸਕਾ ਜੋ ਤਿਸ ਭਾਵੈ ਸੁ ਹੋਇ।। ਸੀ ਰਾਗ ਮ: ੫।। ਪੰਨਾਂ ੪੫।।
ਸਭ ਜੀਵਾਂ ਦਾ ਸਰੀਰ ਉਸ ਪਰਮਾਤਮਾ ਦਾ ਹੀ ਦਿਤਾ ਹੋਇਆ ਹੈ, ਜਗਤ ਵਿੱਚ ਉਹੀ ਕੁੱਝ ਹੁੰਦਾ ਹੈ ਜੋ ਉਸ ਨੂੰ ਚੰਗਾਂ ਲਗਦਾ ਹੈ।
(3) ਜੀਉ ਪਿੰਡੁ ਸਭੁ ਤੇਰੀ ਰਾਸਿ।। ਸੁਖਮਨੀ ਮ: ੫।। ਪੰਨਾਂ ੨੬੬।।
ਇਹ ਜਿੰਦ ਤੇ ਸਰੀਰ ਸੱਭ ਤੇਰੀ ਹੀ ਬਖਸ਼ਸ ਹੈ।।
(4) ਮਨੁ ਧਨੁ ਜੀਉ ਪਿੰਡੁ ਸਭੁ ਤੁਮਰਾ ਇਹੁ ਤਨੁ ਸੀਤੋ ਤੁਮਰੇ ਧਾਨ।। ਸਾਰੰਗ ਮ: ੫।। ਪੰਨਾਂ ੧੨੧੬।।
ਮੇਰਾ ਇਹ ਮਨ ਧਨ ਇਹ ਜਿੰਦ ਇਹ ਸਰੀਰ ਸਭ ਕੁੱਝ ਤੇਰਾ ਹੀ ਦਿਤਾ ਹੋਇਆ ਹੈ। ਇਹ ਸਰੀਰ ਤੇਰੀ ਹੀ ਬਖਸ਼ੀ ਖੁਰਾਕ ਨਾਲ ਪਲਿਆ ਹੈ।
(5) ਜੀਉ ਪਿੰਡੁ ਸਭੁ ਤਿਸ ਦਾ ਸਾਹੁ ਤਿਨੈ ਵਿਚਿ ਪਾਇਆ।। ਮਾਰੂ ਮ: ੧।। ਪੰਨਾਂ ੧੦੧੧।।
ਇਹ ਜਿੰਦ ਤੇ ਇਹ ਸਰੀਰ ਸਭ ਉਸ ਪ੍ਰਭੂ ਦਾ ਦਿਤਾ ਹੋਇਆ ਹੈ, ਸਰੀਰ ਵਿੱਚ ਸੁਆਸ ਭੀ ਉਸ ਨੇ ਹੀ ਰੱਖਿਆ ਹੋਇਆ ਹੈ।
ਕਿਰਿਆ ਕਰਮ ਲਈ ਵਰਤੇ ਜਾਣ ਵਾਲਾ ਪਿੰਡ:-
(1) ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮ ਕਰਤਾਰੁ।। ਆਸਾ ਮ: ੧।। ਪੰਨਾਂ ੩੫੮।।
ਪੱਤਲਾਂ ਤੇ ਪਿੰਡ ਭਰਾਣੇ (ਜਾਂ ਮਣਸਾਣੇ) ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਕਿਰਿਆ; ਕਰਤਾਰ ਦਾ ਹੀ ਨਾਮ ਹੈ।
(੨) ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ।। ਮਾਝ ਮ: ੧।। ਪੰਨਾਂ ੧੪੯।।
{ਸਰੇਵੜੇ} ਨਾਂ ਤਾ ਹਿੰਦੂ ਮਤ ਅਨੁਸਾਰ ਮਰਨ ਪਿਛੋ ਪਿੰਡ ਪੱਤਲ ਕਿਰਿਆ ਦੀਵਾ ਆਦਿਕ ਦੀ ਰਸਮ ਕਰਦੇ ਹਨ, ਮਰੇ ਹੋਏ ਪਤਾ ਨਹੀ ਕਿਥੇ ਜਾ ਪੈਦੇ ਹਨ।
(3) ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ।। ਸੁੰਦਰ ਜੀ ਸਦ।। ਪੰਨਾਂ ੯੨੩।। ਰਾਗ ਰਾਮਕਲੀ।।
ਗੁਰੂ ਤਾਂ ਪਿੰਡ ਪਤਲਿ, ਕਿਰਿਆ ਦੀਵਾ ਅਤੇ ਫੁਲ ਇਹਨਾਂ ਸਭਨਾਂ ਨੂੰ ਸਤਸੰਗਤ ਤੋਂ ਸਦਕੇ ਕਰਦਾ ਹੈ।
ਮੂਰਖ ਮੱਤ ਸਬੰਧੀ:-
ਅਚੇਤ ਪਿੰਡੀ ਅਗਿਆਨ ਅੰਧਾਰੁ।। ਬਿਲਾਵਲ ਮ: ੩।। ਪੰਨਾਂ ੮੪੨।।
ਹੇ ਭਾਈ ਮੂਰਖ ਮੱਤ ਵਾਲਾ ਮਨੁਖ ਆਤਮਕ ਜੀਵਨ ਵਲੋਂ ਬੇ-ਸਮਝ ਮਨੁਖ, ਮਾਇਆ ਦੇ ਮੋਹ ਵਿੱਚ ਅੰਨ੍ਹਾਂ ਹੋਇਆ ਮਨੁਖ, ਪਾਰਲਾ ਬੰਨਾਂ ਕਿਵੇਂ ਲੱਭ ਸਕਦਾ ਹੈ
ਕਾਚੀ ਪਿੰਡੀ ਸਬਦੁ ਨ ਚੀਨੈ ਉਧਰੁ ਭਰੈ ਜੈਸੇ ਢੋਰੈ।। ਮਾਰੂ ਮ: ੧।। ਪੰਨਾਂ ੧੦੧੨।।
ਹੋਛੀ ਮਤ ਵਾਲਾ ਮਨਮੁਖ ਗੁਰੂ ਦੇ ਸ਼ਬਦ ਨੂੰ ਨਹੀ ਵਿਚਾਰਦਾ, ਲੋਕਾਂ ਦੇ ਘਰਾਂ ਤੋਂ ਵਿਹਲੜ ਪਸ਼ੂਆਂ ਵਾਂਗ ਆਪਣਾ ਢਿੱਢ ਭਰਦਾ ਹੈ।।
ਇਸ ਪਰਕਰਣ ਵਿੱਚ ਅੱਜ ਇਤਨਾਂ ਕੂ ਹੀ ਪਰਵਾਨ ਕਰ ਲੈਣਾ ਜੀ ਭੁਲਾਂ ਨਾ ਚਿਤਾਰਨੀਆਂ ਖਿਮਾਂ ਜਰੂਰ ਕਰ ਦੇਣਾ।


18/09/16)
ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)

ਕਈ ਮਾਨਸਿਕ ਵਿਕਾਰਾਂ ਦਾ ਸੁਮੇਲ ਹੈ - ਐਨਜ਼ਾਈਟੀ
ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)

ਜਦੋਂ ਅਸੀਂ ਆਪਣੇ ਆਪ ਨੂੰ ਦਬਾਅ `ਚ ਮਹਿਸੂਸ ਕਰਦੇ ਹਾਂ, ਤਾਂ ਤਣਾਅ ਅਤੇ ਚਿੰਤਾ ਦੀਆਂ ਭਾਵਨਾਵਾਂ ਸਹਿਜੇ ਹੀ ਸਾਡੇ `ਤੇ ਹਾਵੀ ਹੋ ਜਾਂਦੀਆਂ ਹਨ | ਅਕਸਰ ਦਬਾਅ, ਤਣਾਅ ਜਾਂ ਚਿੰਤਾ ਵਰਗੀਆਂ ਭਾਵਨਾਵਾਂ ਓਦੋਂ ਦੂਰ ਹੋ ਜਾਂਦੀਆਂ ਹਨ ਜਦ ਕਿ ਅਸੀਂ ਉਸ ਖਾਸ ਸਥਿਤੀ `ਚੋਂ ਨਿੱਕਲ ਜਾਂਦੇ ਹਾਂ ਜਾਂ ਦੂਰ ਹੋ ਜਾਂਦੇ ਹਾਂ | ਜਦੋਂ ਅਜਿਹੀਆਂ ਭਾਵਨਾਵਾਂ ਲੰਬੇ ਸਮੇਂ ਤੱਕ ਬਿਨਾਂ ਕਿਸੇ ਖਾਸ ਕਾਰਨ ਹਾਵੀ ਰਹਿ ਜਾਣ ਤਾਂ ਐਨਜ਼ਾਈਟੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ | ਇਹ ਇੱਕ ਗੰਭੀਰ ਸਥਿਤੀ ਹੁੰਦੀ ਹੈ, ਜੋ ਕਿ ਰੋਜ਼ਾਨਾ ਸਾਡੀ ਜਿੰਦਗੀ `ਚ ਮੁਸ਼ਕਿਲਾਂ ਦਾ ਸਾਹਮਣਾ ਕਰਨ `ਚ ਖਲਲ ਪੈਦਾ ਕਰਦੀ ਹੈ | ਹਰ ਇਨਸਾਨ ਸਮੇਂ ਸਮੇਂ ਸਿਰ ਥੋੜਾ ਬਹੁਤ ਚਿੰਤਤ ਹੁੰਦਾ ਹੈ ਪਰ ਜੇਕਰ ਐਨਜ਼ਾਈਟੀ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਇਸਨੂੰ ਆਸਾਨੀ ਨਾਲ਼ ਕੰਟਰੌਲ ਕਰਨਾ ਔਖਾ ਹੈ | ਐਨਜ਼ਾਈਟੀ, ਆਮ ਚਿੰਤਾ ਜਾਂ ਤਣਾਅ ਮਹਿਸੂਸ ਕਰਨ ਨਾਲੋਂ ਅਗਲਾ ਪੜਾਅ ਹੁੰਦਾ ਹੈ | ਐਨਜ਼ਾਈਟੀ ਨੂੰ ਅਸਾਨ ਸ਼ਬਦਾਂ `ਚ ਸਮਝਣ ਲਈ ਚਿੰਤਾ ਦੇ ਅਹਿਸਾਸ, ਡਰ, ਘਬਰਾਹਟ, ਅਨਿਸ਼ਚਿਤ ਨਤੀਜਿਆਂ ਬਾਰੇ ਪ੍ਰੇਸ਼ਾਨੀ ਦਾ ਸੁਮੇਲ ਕਿਹਾ ਜਾ ਸਕਦਾ ਹੈ |
ਐਨਜ਼ਾਈਟੀ ਦੇ ਲੱਛਣ ਹਮੇਸ਼ਾ ਹੀ ਉਹ ਨਹੀਂ ਹੁੰਦੇ ਜੋ ਅਸੀਂ ਅਕਸਰ ਦੇਖਦੇ ਹਾਂ, ਇਹ ਕਈ ਵਾਰ ਹੌਲੀ ਹੌਲੀ ਸਾਹਮਣੇ ਆਉਂਦੇ ਹਨ | ਕਈ ਵਾਰ ਇਹ ਸੁਨਿਸ਼ਚਿਤ ਕਰਨਾ ਔਖਾ ਹੋ ਜਾਂਦਾ ਹੈ ਕਿ ਐਨਜ਼ਾਈਟੀ ਦੀ ਕਿਹੜੀ ਸਥਿਤੀ ਕਿਸੇ ਇਨਸਾਨ ਲਈ ਸਹਿਣ ਕਰਨੀ ਔਖੀ ਹੈ ਜਾਂ ਬਰਦਾਸ਼ਤ ਤੋਂ ਬਾਹਰ ਹੈ |
ਸਧਾਰਣ ਚਿੰਤਾ ਨੌਕਰੀ ਦੀ ਇੰਟਰਵਿਊ ਵਰਗੇ ਹਾਲਾਤਾਂ ਜਾਂ ਸੀਮਿਤ ਸਮੇਂ ਦੀ ਤਣਾਅਪੂਰਵਕ ਸਥਿਤੀ ਤੱਕ ਸੀਮਿਤ ਹੋ ਸਕਦੀ ਹੈ | ਐਨਜ਼ਾਈਟੀ ਨਾਲ ਪੀੜਤ ਲੋਕਾਂ ਦੁਆਰਾ ਲਗਾਤਾਰ ਜਾਂ ਸਥਾਈ ਤੌਰ `ਤੇ ਜੋ ਹਾਲਾਤ ਅਨੁਭਵ ਕੀਤੇ ਜਾਂਦੇ ਹਨ, ਹਮੇਸ਼ਾ ਹੀ ਜਿੰਦਗੀ ਦੀਆਂ ਚਣੌਤੀਆਂ ਨਾਲ਼ ਜੁੜੇ ਹੋਏ ਨਹੀਂ ਹੁੰਦੇ ਤੇ ਰੋਜ਼ਾਨਾ ਜਿੰਦਗੀ ਦੀ ਗੁਣਵਤਾ `ਤੇ ਵੀ ਪ੍ਰਭਾਵ ਪਾਉਂਦੇ ਹਨ | ਐਨਜ਼ਾਈਟੀ ਦੇ ਕੁੱਝ ਆਮ ਦੇਖੇ ਜਾ ਸਕਣ ਵਾਲੇ ਲੱਛਣ ਇਸ ਪ੍ਰਕਾਰ ਹਨ:
ਸਰੀਰਕ ਲੱਛਣ: ਘਬਰਾਹਟ ਦੇ ਦੌਰੇ, ਦਿਲ ਦੀ ਧੜਕਣ ਦਾ ਵਧਣਾ, ਛਾਤੀ ਦੀ ਜਕੜਨ, ਸਾਹ ਦਾ ਤੇਜ਼ ਹੋਣਾ, ਬੇ-ਅਰਾਮੀ, ਤਣਾਅ ਆਦਿ
ਮਨੋਵਿਗਿਆਨਕ ਲੱਛਣ: ਬਹੁਤ ਜ਼ਿਆਦਾ ਡਰ ਲੱਗਣਾ, ਚਿੰਤਾ, ਹਕੀਕਤ ਨਾਲੋਂ ਬਹੁਤ ਬੁਰਾ ਹੋਣ ਦਾ ਡਰ ਜਾਂ ਖਿਆਲ ਆਦਿ
ਵਿਵਹਾਰਕ ਲੱਛਣ: ਪੜ੍ਹਾਈ, ਕੰਮ ਜਾਂ ਸਮਾਜਿਕ ਜਿੰਦਗੀ `ਚ ਵਿਚਰਦਿਆਂ ਘਬਰਾਹਟ ਜਾਂ ਚਿੰਤਾ ਵਾਲੀ ਸਥਿਤੀ ਤੋਂ ਦੂਰ ਭੱਜਣਾ
ਇਹ ਕੁੱਝ ਕੁ ਉਹ ਲੱਛਣ ਹਨ ਜਿਨ੍ਹਾਂ ਰਾਹੀਂ ਐਨਜ਼ਾਈਟੀ ਦੀ ਅਵਸਥਾ ਬਾਰੇ ਪਤਾ ਕੀਤਾ ਜਾ ਸਕਦਾ ਹੈ | ਜੇਕਰ ਕਿਸੇ ਨੇ ਇਨ੍ਹਾਂ ਲੱਛਣਾਂ ਨੂੰ ਆਪਣੇ ਆਪ `ਚ ਮਹਿਸੂਸ ਕੀਤਾ ਹੋਵੇ ਤਾਂ ਉਨ੍ਹਾਂ ਲਈ ਅਗਲੇ ਲੱਛਣਾਂ ਦੀ ਕੁੱਝ ਹੋਰ ਜਾਣਕਾਰੀ ਇਸ ਪ੍ਰਕਾਰ ਹੈ ਜੇਕਰ ਕਿਸੇ ਨੇ ਤਕਰੀਬਨ ਛੇ ਮਹੀਨੇ ਦੇ ਦੌਰਾਨ ਜ਼ਿਆਦਾਤਰ ਇਹ ਮਹਿਸੂਸ ਕੀਤਾ ਹੋਵੇ ਕਿ:
ਉਹ ਵੱਖੋ-ਵੱਖਰੀਆਂ ਗਤੀਵਿਧੀਆਂ ਜਾਂ ਘਟਨਾਵਾਂ ਲਈ ਬਹੁਤ ਜ਼ਿਆਦਾ ਚਿੰਤਤ ਮਹਿਸੂਸ ਕਰਦੇ ਹੋਣ;
ਚਿੰਤਾ ਕਰਨੀ, ਛੱਡਣੀ ਔਖੀ ਲੱਗਦੀ ਹੋਵੇ;
ਇਹ ਜਾਪੇ ਕਿ ਐਨਜ਼ਾਈਟੀ ਕਾਰਨ ਰੋਜ਼ਾਨਾ ਦੀਆਂ ਕਿਰਿਆਵਾਂ ਔਖੀਆਂ ਹੋਰ ਰਹੀਆਂ ਹਨ ਜਾਂ ਵਿਘਨ ਪੈ ਰਿਹਾ ਹੈ, ਜਿਵੇਂ ਕਿ ਕੰਮ-ਕਾਜ, ਪੜ੍ਹਾਈ, ਦੋਸਤਾਂ ਜਾਂ ਪਰਿਵਾਰ ਦੀ ਦੇਖਭਾਲ ਆਦਿ
ਜੇਕਰ ਇਨ੍ਹਾਂ ਸੁਆਲਾਂ ਦਾ ਜੁਆਬ ਹਾਂ `ਚ ਹੈ ਤਾਂ ਕੀ ਨਿਮਨਲਿਖਤ ਸਮੱਸਿਆਵਾਂ `ਚੋਂ ਕੋਈ ਅਜਿਹੀਆਂ ਹਨ, ਜਿੰਨਾਂ ਚੋਂ ਤਿੰਨ ਜਾਂ ਵਧੇਰੇ ਨੂੰ ਮਹਿਸੂਸ ਕੀਤਾ ਹੋਵੇ?
ਬੇਅਰਾਮ ਜਾਂ ਬੇਚੈਨ ਮਹਿਸੂਸ ਕਰਨਾ
ਜਲਦੀ ਥੱਕ ਜਾਣਾ ਜਾਂ ਥਕਾਵਟ ਮਹਿਸੂਸ ਕਰਨਾ
ਕਿਸੇ ਕੰਮ ਜਾਂ ਪੜ੍ਹਾਈ `ਚ ਧਿਆਨ ਨਾ ਲਗਾ ਪਾਉਣਾ
ਸੁਭਾਅ `ਚ ਚਿੜਚੜਾਪਣ
ਜਬਾੜਿਆਂ, ਪਿੱਠ ਜਾਂ ਮਾਸਪੇਸ਼ੀਆਂ `ਚ ਤਣਾਅ ਜਾਂ ਦਰਦ
ਨੀਂਦ ਸੰਬੰਧੀ ਸਮੱਸਿਆਵਾਂ ਭਾਵ ਨੀਂਦ ਨਾ ਆਉਣਾ, ਅਸਾਨੀ ਨਾਲ਼ ਨੀਂਦ ਨਾ ਆਉਣਾ ਜਾਂ ਨੀਂਦ `ਚ ਬੇਚੈਨ ਰਹਿਣਾ
ਜੇਕਰ ਜੁਆਬ ਹਾਂ ਹੈ ਤਾਂ ਇਹ ਐਨਜ਼ਾਈਟੀ ਨਾਲ਼ ਸੰਬੰਧਿਤ ਵਿਕਾਰ ਹੋ ਸਕਦਾ ਹੈ |
ਐਨਜ਼ਾਈਟੀ ਦੀ ਅਵਸਥਾ ਤੱਕ ਪਹੁੰਚਣ ਲਈ ਇੱਕ ਤੋਂ ਵਧੇਰੇ ਕਾਰਣ ਵੀ ਜਿੰਮੇਵਾਰ ਹੋ ਸਕਦੇ ਹਨ | ਕਈ ਵਾਰ ਕੁੱਝ ਲੋਕਾਂ ਦੀ ਸਮੱਸਿਆ ਦਾ ਕਾਰਣ ਅਨੁਵੰਸ਼ਿਕ ਹੋ ਸਕਦਾ ਹੈ | ਮਾਤਾ ਪਿਤਾ ਜਾਂ ਕਿਸੇ ਨਜ਼ਦੀਕੀ ਰਿਸ਼ਤੇਦਾਰ `ਚ ਇਹ ਸਮੱਸਿਆ ਹੋਣ ਦਾ ਮਤਲਬ ਇਹ ਵੀ ਨਹੀਂ ਹੈ ਕਿ ਕਿਸੇ `ਚ ਐਨਜ਼ਾਈਟੀ ਸਹਿਜੇ ਹੀ ਪਣਪ ਪਵੇਗੀ, ਇਸਦੇ ਕਾਰਨਾਂ `ਚ ਕਿਸੇ ਦੀ ਨਿੱਜੀ ਸਖਸ਼ੀਅਤ, ਗ਼ਲਤ ਜੀਵਨ ਸ਼ੈਲੀ ਜਾਂ ਮੌਜੂਦਾ ਹਾਲਾਤ ਵੀ ਹੋ ਸਕਦੇ ਹਨ | ਖੋਜਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਿਸੇ ਦਾ ਖਾਸ ਵਿਅਕਤੀਤਵ ਵੀ ਐਨਜ਼ਾਈਟੀ ਦਾ ਕਾਰਨ ਬਣ ਸਕਦਾ ਹੈ, ਉਦਾਹਰਣ ਦੇ ਤੌਰ `ਤੇ ਜੋ ਲੋਕ ਆਪਣੇ ਜਾਂ ਕਿਸੇ ਹੋਰ ਦੇ ਕੰਮ ਨੂੰ ਹੱਦੋਂ ਵੱਧ ਪ੍ਰਫੈਕਟ ਚਾਹੁੰਦੇ ਹਨ, ਉਹ ਇਸ ਵਿਕਾਰ ਦਾ ਸ਼ਿਕਾਰ ਹੋ ਸਕਦੇ ਹਨ | ਉਹ ਬੱਚੇ ਜੋ ਸ਼ਰਮੀਲੇ ਹੋਣ, ਜਲਦੀ ਵਿਆਕੁਲ ਹੋ ਜਾਂਦੇ ਹੋਣ, ਡਰਪੋਕ ਹੋਣ, ਹਿਚਕਚਾਉਂਦੇ ਹੋਣ, ਜਾਂ ਸਵੈ-ਮਾਣ ਦੀ ਕਮੀ ਹੋਵੇ, ਉਨ੍ਹਾਂ `ਚ ਕਿਸ਼ੋਰ-ਅਵਸਥਾ, ਜਵਾਨੀ ਜਾਂ ਬਾਲਗ਼ ਅਵਸਥਾ `ਚ ਐਨਜ਼ਾਈਟੀ ਦਾ ਵਿਕਾਸ ਹੋ ਸਕਦਾ ਹੈ | ਐਨਜ਼ਾਈਟੀ ਦੀ ਅਵਸਥਾ ਜਿੰਦਗੀ `ਚ ਕਈ ਤਣਾਅਪੂਰਵਕ ਘਟਨਾਵਾਂ ਨੂੰ ਜਨਮ ਦੇ ਸਕਦੀ ਹੈ | ਕੰਮ ਦਾ ਬੋਝ ਜਾਂ ਤਣਾਅ ਜਾਂ ਕੰਮ ਬਦਲਣਾ, ਜੀਵਨ ਜਾਚ `ਚ ਤਬਦੀਲੀ, ਗਰਭ ਅਵਸਥਾ ਜਾਂ ਬੱਚੇ ਨੂੰ ਜਨਮ ਦੇਣ ਦਾ ਸਮਾਂ, ਪਰਿਵਾਰ ਜਾਂ ਸੰਬੰਧਾਂ `ਚ ਤਣਾਅ, ਜਜ਼ਬਾਤੀ ਜਾਂ ਦੁਖਦਾਈ ਸਦਮੇ, ਕੰਮਕਾਜ ਜਾਂ ਨੌਕਰੀ ਦੌਰਾਨ ਜਾਂ ਸਕੂਲ `ਚ ਬੁਰਾ ਵਿਹਾਰ, ਸਰੀਰਕ ਜਾਂ ਭਾਵਨਾਤਮਕ ਸੋਸ਼ਣ ਜਾਂ ਦੁਰਵਿਹਾਰ, ਕਿਸੇ ਪਿਆਰੇ ਦੀ ਮੌਤ ਅਜਿਹੀਆਂ ਘਟਨਾਵਾਂ ਹਨ, ਜੋ ਕਿਸੇ ਨੂੰ ਅਸਾਨੀ ਨਾਲ਼ ਐਨਜ਼ਾਈਟੀ ਵੱਲ ਧੱਕ ਸਕਦੀਆਂ ਹਨ | ਲੰਬੀ ਬਿਮਾਰੀ ਵੀ ਐਨਜ਼ਾਈਟੀ ਦੀ ਅਵਸਥਾ ਪੈਦਾ ਕਰ ਸਕਦੀ ਹੈ ਤੇ ਇਸ ਨਾਲ਼ ਮੂਲ ਬਿਮਾਰੀ ਦੇ ਇਲਾਜ `ਚ ਵਿਘਨ ਪੈਦਾ ਹੋ ਸਕਦੇ ਹਨ | ਕਿਸੇ ਦਾ ਐਨਜ਼ਾਈਟੀ ਦਾ ਕਾਰਨ ਐਲਕੋਹਲ ਦਾ ਦੁਰਉਪਯੋਗ ਜਾਂ ਡਰੱਗਜ਼ ਦਾ ਇਸਤੇਮਾਲ ਵੀ ਹੋ ਸਕਦਾ ਹੈ | ਕੁੱਝ ਮਾਮਲਿਆਂ `ਚ ਐਨਜ਼ਾਈਟੀ ਲੋਕਾਂ ਨੂੰ ਐਕਲੋਹਲ ਜਾਂ ਡਰੱਗਜ਼ ਵਰਤਣ ਲਈ ਉਤਸ਼ਾਹਿਤ ਵੀ ਕਰ ਸਕਦੀ ਹੈ ਤੇ ਅਜਿਹੇ ਮਾਦਕ ਪਦਾਰਥ ਐਨਜ਼ਾਈਟੀ ਦੀ ਅਵਸਥਾ ਨੂੰ ਹੋਰ ਗਹਿਰਾਉਣ `ਚ ਵੀ ਮੱਦਦ ਕਰ ਸਕਦੇ ਹਨ | ਕੁੱਝ ਲੋਕਾਂ ਦਾ ਐਨਜ਼ਾਈਟੀ `ਚ ਜਾਣ ਦਾ ਆਪਣਾ ਹੋਰ ਕੋਈ ਨਿੱਜੀ ਕਾਰਣ ਹੋਣਾ, ਜਾਂ ਉਨ੍ਹਾਂ ਦੀ ਮਾਨਸਿਕ ਅਵਸਥਾ ਵੀ ਸੰਭਵ ਹੈ | ਐਨਜ਼ਾਈਟੀ ਤੇ ਡਿਪਰੈਸ਼ਨ ਦੋਹੇਂ ਇੱਕਠੇ ਵੀ ਆਪਣਾ ਪ੍ਰਭਾਵ ਕਿਸੇ `ਤੇ ਦਿਖਾ ਸਕਦੇ ਹਨ | ਕੁੱਝ ਲੋਕਾਂ `ਚ ਐਨਜ਼ਾਈਟੀ ਉਨ੍ਹਾਂ ਦੀ ਸੰਪੂਰਣ ਜੀਵਨ ਜਾਚ ਜਾਂ ਜੀਵਨ ਸ਼ੈਲੀ `ਤੇ ਆਪਣਾ ਮਾੜਾ ਪ੍ਰਭਾਵ ਦਿਖਾ ਕੇ ਉਨ੍ਹਾਂ ਦੀ ਕਾਬਲੀਅਤ ਨੂੰ ਖੁੰਢਾ ਕਰ ਸਕਦੀ ਹੈ | ਕੁੱਝ ਲੋਕਾਂ `ਚ ਇਹ ਵਿਕਾਰ ਗੰਭੀਰ ਮਾਨਸਿਕ ਰੋਗਾਂ `ਚ ਤਬਦੀਲ ਹੋ ਸਕਦਾ ਹੈ | ਐਨਜ਼ਾਈਟੀ ਦੇ ਨਾਲ਼ ਜੇਕਰ ਡਰ-ਭੈਅ ਜਾਂ ਚਿੰਤਾ ਵੀ ਕਿਸੇ ਨੂੰ ਹੋਵੇ ਤਾਂ ਉਸ ਲਈ ਇਹ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ | ਜੇਕਰ ਹਾਲਤ ਜ਼ਿਆਦਾ ਖਰਾਬ ਹੋਵੇ ਤਾਂ ਕਈ ਵਾਰ ਘਬਰਾਹਟ ਦਾ ਦੌਰਾ ਮਿੰਟਾਂ `ਚ ਹੀ ਆਪਣੀ ਚਰਮਸੀਮਾ `ਤੇ ਪਹੁੰਚ ਜਾਂਦਾ ਹੈ ਜਿਸ ਦੌਰਾਨ ਦਿਲ ਦੀ ਤੇਜ਼ ਧੜਕਣ, ਬੇਚੈਨੀ, ਬੇਅਰਾਮੀ, ਦਿਲ ਘਟਣਾ, ਸਾਹ ਦਾ ਘੁੱਟਣਾ, ਪਸੀਨਾ, ਤੇਜ਼ ਸਾਹ, ਛੋਟੇ ਸਾਹ, ਕੰਬਣਾ, ਕਾਂਬਾ ਲੱਗਣਾ, ਜਾਂ ੳਤੇਜਨਾ ਆਦਿ ਦਾ ਅਨੁਭਵ ਹੋ ਸਕਦਾ ਹੈ |
ਕੁਝ ਲੋਕ ਐਨਜ਼ਾਈਟੀ ਦੇ ਇਨ੍ਹਾਂ ਇੱਕ ਜਾਂ ਜ਼ਿਆਦਾ ਲੱਛਣਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ ਤੇ ਨਾਲ਼ ਨਾਲ਼ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਸਕਦੇ ਹਨ | ਇਹ ਮਹੱਤਵਪੂਰਣ ਹੈ ਕਿ ਜੇਕਰ ਕੋਈ ਆਪਣੇ ਆਪ ਨੂੰ ਇਨ੍ਹਾਂ ਲੱਛਣਾਂ ਤੋਂ ਪ੍ਰਭਾਵਿਤ ਮਹਿਸੂਸ ਕਰਦਾ ਹੈ ਤਾਂ ਆਪਣੇ ਡਾਕਟਰ ਨਾਲ਼ ਸਲਾਹ ਜਰੂਰ ਕਰੇ | ਜੇਕਰ ਇਨ੍ਹਾਂ ਲੱਛਣਾਂ ਨੂੰ ਅੱਖੋਂ-ਪਰੋਖੇ ਕਰ ਦਿੱਤਾ ਜਾਵੇ ਤਾਂ ਇਹ ਪ੍ਰਭਾਵ ਆਪਣੇ-ਆਪ ਸਰੀਰ ਤੋਂ ਦੂਰ ਨਹੀਂ ਹੋਣਗੇ ਤੇ ਕੀਮਤੀ ਜਿੰਦਗੀ ਨੂੰ ਆਪਣੇ ਮਾੜੇ ਪ੍ਰਭਾਵ ਥੱਲੇ ਯਕੀਨਨ ਲੈ ਲੈਣਗੇ |
ਇੱਕ ਅੰਦਾਜ਼ੇ ਮੁਤਾਬਿਕ ਆਸਟ੍ਰੇਲੀਆ `ਚ ਕਰੀਬ 45 ਫੀਸਦੀ ਲੋਕ ਆਪਣੀ ਜਿੰਦਗੀ ਦੌਰਾਨ ਮਾਨਸਿਕ ਸਿਹਤ `ਤੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਦੇ ਹਨ | ਸਾਲ `ਚ ਕਰੀਬ ਇੱਕ ਮਿਲੀਅਨ ਬਾਲਗ਼ ਡਿਪਰੈਸ਼ਨ ਤੇ ਦੋ ਮਿਲੀਅਨ ਤੋਂ ਵਧੇਰੇ ਲੋਕ ਐਨਜ਼ਾਈਟੀ ਦਾ ਸ਼ਿਕਾਰ ਹੁੰਦੇ ਹਨ | ਐਨਜ਼ਾਈਟੀ ਨਾਲ਼ ਸੰਬੰਧਿਤ ਵਿਕਾਰਾਂ `ਚ ਮੱਦਦ ਕਰਨ ਲਈ ਬਹੁਤ ਸਾਰੇ ਪੇਸ਼ਾਵਰ ਤੇ ਸੇਵਾਵਾਂ ਮੌਜੂਦ ਹਨ, ਜਿਨ੍ਹਾਂ ਦੀ ਆਪਣੀ ਸਹੂਲੀਅਤ ਅਨੁਸਾਰ ਮੱਦਦ ਲਈ ਜਾ ਸਕਦੀ ਹੈ | ਅਸਰਦਾਰ ਇਲਾਜ ਐਨਜ਼ਾਈਟੀ `ਤੇ ਕੰਟਰੌਲ ਕਰਨਾ ਸਿੱਖਣ `ਚ ਮੱਦਦ ਵੀ ਕਰਦਾ ਹੈ, ਤਾਂ ਕਿ ਐਨਜ਼ਾਈਟੀ ਮਰੀਜ਼ `ਤੇ ਆਪਣਾ ਪ੍ਰਭਾਵ ਨਾ ਪਾ ਸਕੇ | ਇਲਾਜ `ਚ ਰੋਜ਼ਾਨਾ ਜਿੰਦਗੀ ਜਿਉਣ ਦੀ ਸ਼ੈਲੀ `ਚ ਬਦਲਾਅ ਕਰਨ ਦੀ ਸਿਫ਼ਾਰਸ਼ ਵੀ ਕੀਤੀ ਜਾ ਸਕਦੀ ਹੈ, ਜਿਸ `ਚ ਸਰੀਰਕ ਕਸਰਤ ਤੇ ਤਣਾਅ ਘਟਾਉਣ ਦੀ ਸਲਾਹ ਵੀ ਸ਼ਾਮਲ ਹੈ | ਇਹ ਪੁਰਜ਼ੋਰ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਇਸ ਜਾਣਕਾਰੀ ਨੂੰ ਕਿਸੇ ਸਮੱਸਿਆ ਹੋਣ ਦੇ ਨਿਰਣੇ ਤੱਕ ਪਹੁੰਚਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ | ਇਸ ਲਈ ਤਾਂ ਮਾਹਿਰ ਜਾਂ ਡਾਕਟਰ ਦੀ ਸਹਾਇਤਾ ਲੈਣ ਦੀ ਸਲਾਹ ਕੀਤੀ ਜਾਂਦੀ ਹੈ ਪਰ ਇੱਕ ਗਾਈਡ ਦੇ ਤੌਰ `ਤੇ ਇਸ ਜਾਣਕਾਰੀ ਦੀ ਮੱਦਦ ਲਈ ਜਾ ਸਕਦੀ ਹੈ ।


18/09/16)
ਅਨੁਰਾਧਾ

(ਕਵਿਤਾ)
ਧੀਆਂ

ਰੱਬਾ ਇਕ ਸਵਾਲ ਤੈਨੂੰ ਕਰਨਾ ਹੈ,
ਕਿਉਂ ਜੱਗ ਧੀਆਂ ਨੂੰ ਨਹੀਂ ਪੁੱਤਾਂ ਨੂੰ ਹੀ ਮੰਗਦਾ ਹੈ।

ਅੱਜ ਧੀ ਰੱਬ ਅੱਗੇ ਫਰਿਆਦ ਕਰਦੀ ਹੈ,
ਕਿਉਂ ਮਾਂ ਧੀ ਨੂੰ ਜਨਮ ਦੇਣ ਤੋਂ ਇਨਕਾਰ ਕਰਦੀ ਹੈ।

ਕੀ ਖੋਹਿਆ ਸੀ ਜੋ ਖੋ ਲਈ ਜ਼ਿੰਦਗੀ ਸਾਥੋਂ,
ਕੀ ਮੋੜਿਆ ਜੋ ਮਾਂ ਨੇ ਮੋੜ ਲਿਆ ਮੁੱਖ ਸਾਥੋਂ।

ਮਾਂ ਤੂੰ ਵੀ ਸੀ ਤਾਂ ਧੀ ਇਕ ਮਾਂ ਦੀ,
ਕਿਉਂ ਗੱਲ ਨਹੀਂ ਕਰਦੀ ਧੀ ਨੂੰ ਬਚਾਉਣ ਦੀ।

ਕੀ ਦੋਸ਼ ਧੀਆਂ ਦਾ ਜਿਨ੍ਹਾਂ ਇਹ ਜਹਾਨ ਬਣਾਇਆ,
ਦੇਸ਼ ਦੇ ਲੋਕਾਂ ਨੇ ਧੀ ਦਾ ਨਾਮ ਮਿਟਾਣਾ ਚਾਹਿਆ।

ਰੱਬ ਤੈਂ ਖੇਡ ਰਚਾ ਕੇ ਦੁਨੀਆਂ ਇਕੋ ਜਿਹੀ ਬਣਾਈ,
ਤਾਂ ਕਿਉਂ ਕੀਤੀ ਹੈ ਧੀਆਂ ਦੀ ਵਿਦਾਈ।
ਤਾਂ ਕਿਉਂ ਕੀਤੀ ਹੈ ਧੀਆਂ ਦੀ ਵਿਦਾਈ।

-ਅਨੁਰਾਧਾ
ਸੋਹਣਾ ਸਾਂਦੜ, ਜਲਾਲਾਬਾਦ-152024
98034-15980


18/09/16)
ਸੁਖਵਿੰਦਰ ਕੌਰ 'ਹਰਿਆਓ'

(ਕਵਿਤਾ)
ਇਹ ਦੇਸ਼ ਮੇਰਾ ਹੈ


ਜਿੱਥੇ ਨਿੱਤ ਹੀ ਹੁੰਦੇ ਦੰਗੇ ਨੇ
ਮੋੜ-ਮੋੜ ਤੇ ਲੱਗੇ ਖੰਭੇ ਨੇ
ਇਹ ਦੇਸ਼ ਮੇਰਾ ਹੈ।

ਨਿਰਦੋਸ਼ ਜਾਂਦੇ ਸੂਲੀ ਟੰਗੇ ਨੇ
ਬਿਨ ਗੱਲੋਂ ਲੈਂਦੇ ਲੋਕੀ ਪੰਗੇ ਨੇ
ਇਹ ਦੇਸ਼ ਮੇਰਾ ਹੈ।

ਜਿੱਥੇ ਚਿੱਟੇ ਕੱਪੜੇ ਕਾਲੇ ਧੰਦੇ ਨੇ
ਜਿੱਥੇ ਸੜਕ ਤੇ ਭੁੱਖੇ ਨੰਗੇ ਨੇ
ਇਹ ਦੇਸ਼ ਮੇਰਾ ਹੈ।

ਜਿੱਥੇ ਅੰਦਰੋਂ ਪਸ਼ੂ ਬਾਹਰੋਂ ਬੰਦੇ ਨੇ
ਜਿੱਥੇ ਲੀਡਰ ਛੜੇ ਤੇ ਰੰਡੇ ਨੇ
ਇਹ ਦੇਸ਼ ਮੇਰਾ ਹੈ।

- ਸੁਖਵਿੰਦਰ ਕੌਰ 'ਹਰਿਆਓ'
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.