.


25/12/16
ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -5)
ਅੱਜ ਅਸੀਂ ਸੋਚਦੇ ਹਾਂ ਕਿ ਨਿਤਨੇਮ/ਗੁਰਬਾਣੀ ਪੜਣਾ ਅੰਮ੍ਰਿਤਧਾਰੀ ਗੁਰਸਿਖਾਂ ਲਈ ਹੀ ਜ਼ਰੂਰੀ ਹੈ, ਪ੍ਰੰਤੂ ਗੁਰਬਾਣੀ ਵਿੱਚ ਐਸਾ ਕਿਤੇ ਵੀ ਦਰਜ ਨਹੀਂ। ਗੁਰਬਾਣੀ ਹਰ ਪ੍ਰਾਣੀ ਮਾਤਰ ਲਈ ਹੈ, ਹਰੇਕ ਸਿੱਖ-ਗੈਰਸਿੱਖ ਇਸ ਨੂੰ ਪੜ੍ਹ-ਸੁਣ-ਸਮਝ- ਵਿਚਾਰ ਕੇ ਆਪਣੇ ਜੀਵਨ ਵਿੱਚ ਅਪਣਾ ਕੇ ਲਾਭ ਉਠਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਹਰ ਸਿੱਖ ਉਪਰ ਇਸ ਅੰਦਰ ਦਰਜ ਹੁਕਮ ਲਾਗੂ ਹੋ ਜਾਂਦਾ ਹੈ। ਗੁਰਬਾਣੀ ਵਿੱਚ ਦਰਸਾਏ ਹੁਕਮਾਂ ਨੂੰ ਤਾਂ ਕੋਈ ਵੀ ਆਪਣੇ ਅਮਲੀ ਜੀਵਨ ਦਾ ਹਿੱਸਾ ਬਣਾ ਲਵੇ, ਸਭ ਲਈ ਸੁਖਦਾਈ ਹੈ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -6)

ਅੱਜ ਸਿੱਖ ਧਰਮ ਦੀ ਅਖੌਤੀ ਠੇਕੇਦਾਰਾਂ ਵਲੋਂ ਬਹੁਤ ਕੁੱਝ ਪੁਰਾਤਨ ਪ੍ਰੰਪਰਾਵਾਂ ਦੇ ਨਾਮ ਹੇਠ ਮਰਯਾਦਾ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਪਰ ਅਜੋਕੇ ਸਮੇਂ ਦੁਨਿਆਵੀ ਵਿਦਿਆ ਦੀ ਸੁਯੋਗ ਵਰਤੋਂ ਨਾਲ ਸਾਇੰਸਦਾਨਾਂ ਵਲੋਂ ਤਿਆਰ ਨਵੀਨ ਸਹੂਲਤਾਂ (ਜਿਵੇਂ ਹਵਾਈ ਜ਼ਹਾਜ਼, ਇੰਟਰਨੈਟ, ਮੋਬਾਈਲ, ਵਟਸਐਪ, ਫੇਸ ਬੁੱਕ, ਵਧੀਆ ਤੋਂ ਵਧੀਆ ਗੱਡੀਆਂ, ਏਅਰ ਕੰਡੀਸ਼ਨ ਆਦਿ) ਦੀ ਵਰਤੋਂ ਕਰਨ ਤੋਂ ਰੱਤੀ ਭਰ ਵੀ ਸੰਕੋਚ ਨਹੀਂ ਕੀਤਾ ਜਾਂਦਾ ਹੈ। ਜੇ ਪੁਰਾਤਨਤਾ ਹੀ ਪ੍ਰਧਾਨ ਰੱਖਣੀ ਹੈ ਤਾਂ ਇਹਨਾਂ ਅਖੌਤੀ ਠੇਕੇਦਾਰਾਂ ਨੂੰ ਪੈਦਲ ਹੀ ਚਲਣਾ ਚਾਹੀਦਾ ਹੈ। ਬਸ ਲੋੜ ਹੈ ਕਿ ਗੁਰਮਤਿ ਸਿਧਾਂਤਾਂ ਦੀ ਪ੍ਰਪੱਕਤਾ ਨਾਲ ਪਾਲਣਾ ਲਈ ਨਵੀਨਤਾ ਨੂੰ ਅਪਨਾਉਣ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਗ ਫੈਸਲੇ ਕੀਤੇ ਜਾਣ, ਇਸ ਵਿੱਚ ਹੀ ਸਾਡਾ ਅਤੇ ਸਿੱਖ ਕੌਮ ਭਲਾ ਹੈ।
ਦਾਸਰਾ-ਸੁਖਜੀਤ ਸਿੰਘ ਕਪੂਰਥਲਾ (ਗੁਰਮਤਿ ਪ੍ਰਚਾਰਕ/ ਕਥਾਵਾਚਕ)
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822-276876)
e-mail - [email protected]

Please Share it to others


25/12/16
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥(ਗੁਰੂ ਗ੍ਰੰਥ) ਕਿਸ਼ਤ-੧੨

ਕਰਤਾਰ ਦੀ ਰਹਿਮਤ ਬਿਨਾ ਵੱਡੀ ਉੱਮਰ ਵੀ ਵਿਆਰਥ ਹੈ!

ਉੱਮਰ ਦਾ ਅਰਥ ਹੈ ਆਰਜਾ, ਆਯੂ, ਅਉਧ, ਲਾਈਫ ਅਤੇ ਜੀਵਨ ਦੀ ਮਿਆਦ ਆਦਿਕ। ਮਹਾਨ ਕੋਸ਼ ਅਨੁਸਾਰ ਸ਼ਬਦਮਾਲਾ ਵਿੱਚ ਲਿਖਿਆ ਹੈ ਕਿ ਆਦਮੀ ਅਤੇ ਹਾਥੀ ਦੀ ਉੱਮਰ ੧੨੦ ਵਰ੍ਹੇ ੫ ਦਿਨ। ਘੋੜੇ ਦੀ ੩੨, ਕੁੱਤੇ ਦੀ ੧੨, ਗਧੇ ਅਤੇ ਊਠ ਦੀ ੨੫, ਬੈਲ ਤੇ ਝੋਟੇ ਦੀ ੨੪ ਅਤੇ ਬਕਰੇ ਦੀ ੧੬ ਵਰ੍ਹੇ ਹੈ। ਪੁਰਾਤਨ ਹਿੰਦੂ ਗ੍ਰੰਥ ਪੁਰਾਣਾਂ ਆਦਿਕ ਅਨੁਸਾਰ ਤਾਂ ਹਜਾਰ, ਦਸ ਹਜਾਰ ਬਰਸ ਵੀ ਲਿੱਖੀ ਹੋਈ ਹੈ। ਗੁਰਬਾਣੀ ਵੀ ਨਵੈ (੯੦) ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲ॥ ਸੰਕੇਤ ਕਰਦੀ ਹੈ। ਅੱਜ ਕੱਲ੍ਹ ਵੱਧ ਤੋਂ ਵੱਧ ੧੦੦ ਅਤੇ ਕਿਸੇ ਇੱਕ ਅੱਧ ਦੀ ੧੫੦ ਵੀ ਦੇਖੀ ਜਾਂਦੀ ਹੈ।

ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਵਿਖੇ ਲਿਖਦੇ ਹਨ-ਜੇ ਜੁੱਗ ਚਾਰੇ ਆਰਜਾ ਹੋਰ ਦਸੂਣੀ ਹੋਇ॥ਨਵਾਂ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ॥ ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ॥ ਕੀਟਾ ਅੰਦਰਿ ਕੀਟੁ, ਕਰਿ ਦੋਸੀ, ਦੋਸੁ ਧਰੇ...॥(੧੬) ਜਪੁਜੀ ਦੀ ਇਸ ੭ ਵੀਂ ਪਾਉੜੀ ਵਿੱਚ ਸ਼ਪੱਸ਼ਟ ਹੈ ਕਿ ਜੇ ਕਿਸੇ ਦੀ ਉੱਮਰ ਮੰਨੇ ਗਏ ਚਾਰ ਜੁੱਗਾਂ ਨਾਲੋਂ ਵੀ ਦਸੂਣੀ ਹੋ ਜਾਵੇ, ਜਗਤ ਉਸ ਦੇ ਹੁਕਮ ਵਿੱਚ ਚੱਲੇ, ਉਸ ਦੇ ਨਾਮ ਦੀ ਧਾਂਕ ਪਈ ਹੋਵੇ ਅਤੇ ਬਹੁਤ ਲੋਕ ਉਸ ਦੀ ਉਸਤਤ ਕਰਦੇ ਹੋਣ ਪਰ ਜੇ ਉਸ ‘ਤੇ ਕਰਤਾਰ ਦੀ ਮਿਹਰ ਨਹੀਂ ਤਾਂ ਉਹ ਉਸ ਬੰਦੇ ਵਰਗਾ ਹੈ ਜਿਸ ਦੀ ਕੋਈ ਖਬਰ ਨਹੀਂ ਪੁੱਛਦਾ ਭਾਵ ਇਤਨੀ ਵੱਡੀ ਉੱਮਰ ਅਤੇ ਮਾਣ ਵਡਿਆਈ ਵਾਲਾ ਹੁੰਦਿਆਂ ਵੀ ਨਿਆਸਰਾ ਹੀ ਨਹੀਂ ਸਗੋਂ ਉਹ ਗੰਦਗੀ ਦਾ ਕੀੜਾ ਅਤੇ ਪ੍ਰਭੂ ਉਸ 'ਤੇ  ਨਾਮ ਨਾ ਜਪਣ ਭਾਵ ਪ੍ਰਭੂ ਨਿਯਮ ਵਿੱਚ ਨਾਂ ਚੱਲਣ ਦਾ ਦੋਸ਼ ਧਰਦਾ ਹੈ।

ਗੁਰਬਾਣੀ ਵਿਖੇ ਹੋਰ ਵੀ ਫੁਰਮਾਨ ਹਨ-ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ॥੬॥ (੬੪੨) ਉੱਮਰ ਵਧਾਉਣ ਨਾਲ ਵੀ ਫੁਰਨਿਆਂ ਵਿੱਚ ਬਾਰ ਬਾਰ ਜੰਮਦਾ ਹੈ ਪਰ ਇਵੇਂ ਪ੍ਰਭੂ ਮਿਲਾਪ ਨਹੀਂ ਹੁੰਦਾ। ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ॥ ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ॥੧॥(੬੯੩) ਨਰਸਿੰਘ ਪੁਰਾਣ ਦੀ ਮਿੱਥ ਅਨੁਸਾਰ ਮ੍ਰਿਕੰਡੁ ਰਿਖੀ ਦਾ ਪੁੱਤ੍ਰ ਮਾਰਕੰਡੇ ਜੋ ਮਨਸਿਵਨੀ ਦੇ ਗਰਭ ਤੋਂ ਜਨਮਿਆਂ ਜਿਸ ਦੀ ਪਹਿਲੇ ਉੱਮਰ ਥੋੜੀ ਸੀ ਅਤੇ ਬ੍ਰਹਮਾ ਦੇ ਵਰ ਨਾਲ ਹਜਾਰਾਂ ਬਰਸ ਲੰਬੀ ਹੋ ਗਈ। ਦੇਖੋ!ਜਿੰਨ੍ਹਾਂ ਨੇ ਡੂੰਘੀਆਂ ਨੀਹਾਂ ਪੁੱਟਵਾ ਕੇ ਮਹਿਲ ਮਾੜੀਆਂ ਉਸਾਰੀਆਂ ਉਹ ਵੀ ਇੱਥੇ ਹੀ ਰਹਿ ਗਈਆਂ ਤਾਂ ਹੀ ਸਿਆਣੇ ਬੰਦੇ ਉਨ੍ਹਾਂ ਦਾ ਮਾਣ ਨਹੀਂ ਕਰਦੇ, ਫਿਰ ਮਾਰਕੰਡੇ ਰਿਸ਼ੀ ਤੋਂ ਕਿਸ ਦੀ ਉੱਮਰ ਵੱਡੀ ਹੋਣੀ ਏਂ ਜਿਸ ਨੇ ਸਾਰੀ ਕੱਖਾਂ ਦੀ ਕੁੱਲੀ ਵਿੱਚ ਹੀ ਬਿਤਾਈ। ਭਾਈ ਗੁਰਦਾਸ ਜੀ ਵੀ ਲਿਖਦੇ ਹਨ-ਮਿਲੇ ਨ ਵੱਡੀ ਆਰਜਾ, ਬਿਸੀਅਰੁ ਵਿਹੁ ਲੂਹੇ॥(ਵਾਰ-੩੬/ਪੌ-੧੩) ਵੱਡੀ ਉੱਮਰ ਨਾਲ ਵੀ ਰੱਬ ਨਹੀਂ ਮਿਲਦਾ ਵੱਡੀ ਉੱਮਰ ਵਾਲਾ ਸੱਪ ਜ਼ਹਿਰ ਨਾਲ ਹੀ ਲੂੰਹਦਾ ਰਹਿੰਦਾ ਹੈ। ਵੱਡੀ ਆਰਜਾ ਇੰਦ੍ਰ ਦੀ ਇੰਦ੍ਰ ਪੁਰੀ ਵਿੱਚ ਰਾਜੁ ਕਮਾਵੈ....ਸੇਸ ਮਹੇਸ਼ ਵਖਾਣੀਅਨਿ ਚਰੰਜੀਵ ਹੋਇ ਸਾਂਤਿ ਨ ਆਵੈ॥(ਵਾਰ-੧੨/ਪੌ-੧੦) ਇੰਦ੍ਰ ਦੀ ਉੱਮਰ ਲੰਬੀ, ਸਵਰਗ 'ਚ ਰਾਜ ਕਰਦਾ ਹੈ। ਜਦ ੧੪ ਇੰਦ੍ਰਾਂ ਦਾ ਨਾਸ਼ ਹੁੰਦਾ ਤਾਂ ਬ੍ਰਹਮਾਂ ਦਾ ਇੱਕ ਦਿਨ, ਸ਼ੇਸ਼ ਨਾਗ ਤੇ ਸ਼ਿਵ ਨੂੰ ਚਿਰੰਜੀਵੀ ਹੋ ਕੇ ਵੀ ਸ਼ਾਤੀ ਨਾਂ ਆਈ।

ਸੋ ਉਪ੍ਰੋਕਤ ਪ੍ਰਮਾਣਾਂ ਤੋਂ ਸਿੱਧ ਹੋ ਜਾਂਦਾ ਹੈ ਕਿ ਉੱਮਰ ਵਧਾ ਲੈਣ ਨਾਲ ਵੀ, ਭਗਤੀ ਪੂਰੀ ਨਹੀਂ ਹੁੰਦੀ, ਪ੍ਰਭੂ ਨਹੀਂ ਮਿਲਦਾ ਅਤੇ ਮਾਨਸਿਕ ਟਿਕਾ ਭਾਵ ਸੁਖਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਜੋ ਲੋਕ ਪ੍ਰਾਣਾਯਾਮ ਰਾਹੀਂ ਸਾਹ ਰੋਕ, ਸਮਾਧੀ ਲਾ, ਉੱਮਰ ਵਧਾ ਕੇ, ਹਜਾਰਾਂ ਬਰਸ ਬੈਠੇ ਰਹਿਣ, ਉਨ੍ਹਾਂ ਨੂੰ ਵੀ ਰੱਬ ਨਹੀਂ ਮਿਲਦਾ ਸਗੋਂ ਅਮੋਲਕ ਮਨੁੱਖਾ ਜਨਮ ਯੋਗ ਸਾਧਨਾ, ਵੱਡੀ ਉੱਮਰ ਦੇ ਹੰਕਾਰ ਅਤੇ ਫਾਕਿਆਂ ਵਿੱਚ ਗਵਾ ਲੈਂਦੇ ਹਨ। ਵੱਡੀਆਂ ਉੱਮਰਾਂ ਵਾਲੇ ਛਤ੍ਰਪਤੀ ਰਾਜੇ ਵੀ ਆਖਰ ਚੰਮਦੀਆਂ ਚਲਾ ਕੇ, ਖਾਲੀ ਹੱਥੀਂ ਤੁਰ ਗਏ ਪਰ ਰੱਬੀ ਰਹਿਮਤ ਪ੍ਰਾਪਤ ਨਾ ਕਰ ਸੱਕੇ-ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ॥੨॥(੧੨੫੨) ਚਲਦਾ...


25/12/16
ਅਵਤਾਰ ਸਿੰਘ ਬਸਰਾ

ਪੁੱਛਿਓ ਜਰੂਰ
ਵੇਖਿਓ!
ਕਿਤੇ ਭੁੱਲ ਨਾ ਜਾਇਓ !
ਜਬਰ ਨਾਲ ਘੋਲ ਕਰਦੇ ਸਿੰਘਾਂ ਦੇ ਇਤਿਹਾਸ ਨੂੰ।
ਹਰ ਸਾਹ ਨਾਲ ਯਾਦ ਕਰਿਓ!
ਨਨਕਾਣੇ ਵਾਲੇ ਬਾਬੇ,
ਅਤੇ ਤੱਤੀ ਤਵੀ 'ਤੇ ਲੱਗੀ ਚੌਂਕੜੀ ਨੂੰ।
ਦੋ ਤਲਵਾਰਾਂ ਨੂੰ ਤਿੱਖੀਆਂ ਰੱਖਿਓ,
ਤੇ ਸਿਜਦਾ ਉਹਦੇ ਸਾਜੇ ਤਖ਼ਤ ਨੂੰ।
ਚੇਤਿਆਂ ਵਿੱਚ ਰੱਖਿਓ!
ਗੁਰੂ ਤੇਗ ਤੇ ਚੱਲੀ ਤੇਗ,
ਤੇ ਪਹਿਲੇ ਪੰਜ ਸਿਰ।
ਨੀਲਾ ਘੋੜਾ 'ਤੇ ਖੁੱਲ੍ਹੇ ਅਸਮਾਨਾਂ 'ਚ,
ਉਡਾਰੀਆਂ ਲਾਉਂਦੀ ਬਾਜ ਦੇ ਨਾਲ-ਨਾਲ,
ਮਜ਼ਲੂਮਾਂ ਦੀ ਰਾਖੀ ਹਿੱਤ ਕਲਗੀਆਂ ਵਾਲਾ ਤਾਜ ਵੀ।
ਆਪਣੀਆ ਪੀੜ੍ਹੀਆਂ ਵਿੱਚ ਧੁਰ ਅੰਦਰ ਤੱਕ,
ਸਾਂਭ ਕੇ ਜਾਇਓ!
ਇੱਕ ਵਿਸਾਖੀ ਵੀ ਯਾਦ ਕਰਦੇ ਰਹਿਓ,
ਖੰਡੇ ਦੀ ਪਾਹੁਲ ਵਾਲੀ।
ਵਿਸਾਰ ਨਾ ਜਾਇਓ !
ਸਰਸਾ ਕੰਢੇ ਖੇਰੂੰ- ਖੇਰੂੰ ਹੋਇਆ ਸੀ ਜੋ ਪਰਿਵਾਰ,
ਤੇ ਸਵਾ-ਸਵਾ ਲੱਖ ਅੱਗੇ ਲੜਿਆ ਸੀ ਕਲ-ਮ-ਕੱਲਾ ਸਵਾਰ।
ਬੜੇ ਮਾਣ ਨਾਲ ਦੱਸਿਓ!
ਕੇ ਸਾਡੇ ਪੁਰਖਿਆਂ 'ਚੋਂ ਇੱਕ ਬੰਦੇ ਨੇ ਕਿਵੇਂ,
ਖੜਕਾਈ ਸੀ ਇੱਟ ਨਾਲ ਇੱਟ।
'ਤੇ ਕਿਵੇਂ ਭੂਤਰੇ ਹਾਥੀ ਦੇ,
ਸਿਰ ਮੜ੍ਹੇ ਤਵਿਆਂ ਚ ਲੰਗਾਈ ਸੀ ਨਾਗਣੀ।
ਵਾਰਾਂ ਸੁਣਿਓ!
ਤੇ ਗਾਇਓ ਵੀ!
ਉਹਨਾਂ ਬਾਰੇ,
ਕੱਚੀ ਗੜੀ 'ਚੋਂ ਨਿਕਲੇ ਜੋ ਤੀਰ,
ਅਤੇ ਜੂਝਦੇ ਸਿੰਘਾਂ ਤੋਂ ਉਤਸ਼ਾਹਿਤ ਹੋਏ,
ਲੜੇ ਸੀ ਜਿਹੜੇ ਦੋ ਵੀਰ।
ਦੱਸਦੇ ਰਹਿਓ!ਬੱਚਿਆਂ ਨੂੰ,
ਲਾਲ ਕਿਲੇ ਉੱਤੇ ਝੁੱਲੇ ਕੇਸਰੀ ਨਿਸ਼ਾਨ ਬਾਰੇ।
ਅਤੇ
ਕਦੇ ਨਾ ਢਹਿ ਸਕਣ ਵਾਲੇ ਜਮਰੌਦ ਨਾਲ,
ਜੁੜੇ ਨਾਂ, ਨਲੂਏ ਜਵਾਨ ਬਾਰੇ।
ਇਹ ਸਭ ਭੁੱਲ ਜਾਣ ਤੋਂ ਪਹਿਲਾਂ,
ਪੋਹ ਦੀ ਕਿਸੇ ਸੀਤ ਰਾਤ ਦੋ ਘੜੀਆਂ,
ਬਹਿ ਕੇ ਮਹਿਸੂਸ ਕਰਿਓ ਸਰਹਿੰਦ ਦੇ ਬੁਰਜ ਨੂੰ।
ਤੇ ਆਪਣੇ-ਆਪ ਤੋਂ ਪੁੱਛਿਓ ਜਰੂਰ,
ਕਿ, ਕਾਹਦੇ ਬਦਲੇ ਨਿੱਕੇ-ਨਿੱਕੇ ਨੀਹਾਂ ਵਿੱਚ ਚਿਣੇ ਗਏ?
ਆਖਿਰ ਕੀ ਸੀ ਉਨ੍ਹਾ ਦਾ ਕਸੂਰ?

ਅਵਤਾਰ ਸਿੰਘ ਬਸਰਾ


18/12/16
ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -3)
ਅਜੋਕੇ ਸਮੇਂ ਦੌਰਾਨ ਸਿੱਖ ਧਰਮ ਅੰਦਰ ਪ੍ਰਚਲਿਤ ਕਟੱੜਤਾ ਨੂੰ ਸਹੀ ਅਰਥਾਂ ਵਿੱਚ ਸਮਝਣ ਦੀ ਲੋੜ ਹੈ। ਸਿੱਖ ਲਈ ਗੁਰਮਤਿ ਸਿਧਾਂਤ ਪ੍ਰਤੀ (ਜਿਵੇਂ ਕਿਰਦਾਰ
(Character) ਨੂੰ ਹਰ ਪੱਖ ਤੋਂ ਉਚਾ-ਸੁੱਚਾ ਰੱਖਣਾ, ਕਿਸੇ ਵੀ ਕਿਸਮ ਦੇ ਨਸ਼ੇ ਦਾ ਤਿਆਗ, ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਦੇ ਹੋਏ ਉਸ ਅਨੁਸਾਰੀ ਕਰਮਸ਼ੀਲ ਹੋਣਾ, ਪ੍ਰਮੇਸ਼ਰ ਦੀ ਸਾਜੀ ਹੋਈ ਸ੍ਰਿਸ਼ਟੀ ਦੇ ਹਰ ਜੀਵ ਨਾਲ ਪਿਆਰ-ਸਤਿਕਾਰ ਕਾਇਮ ਰੱਖਣਾ, ਕਿਸੇ ਕਿਸਮ ਦੇ ਵਿਤਕਰੇ ਤੋਂ ਉਪਰ ਉਠ ਕੇ ਮਨੁੱਖੀ ਬਰਾਬਰਤਾ, ਪ੍ਰਮੇਸ਼ਰ ਦੇ ਬਖਸ਼ੇ ਹੋਏ ਕੇਸਾਂ/ ਰੋਮਾਂ ਦੀ ਹਰ ਹਾਲਤ ਅੰਦਰ ਸੰਭਾਲ ਆਦਿ) ਕੱਟੜਤਾ ਹੋਣੀ ਅਤਿ ਜ਼ਰੂਰੀ ਹੈ, ਪਰ ਫੋਕੀ ਕੱਟੜਤਾ ਜੋ ਵਿਤਕਰੇ ਖੜੇ ਕਰਦੀ ਹੋਵੇ, ਦੂਸਰਿਆਂ ਦੇ ਮਨਾਂ ਅੰਦਰ ਸਿੱਖੀ ਪ੍ਰਤੀ ਦੂਰੀ ਪੈਦਾ ਕਰਦੀ ਹੋਵੇ, ਤੋਂ ਹਰ ਹਾਲਤ ਵਿੱਚ ਬਚਣ ਦੀ ਜ਼ਰੂਰਤ ਹੈ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -4)
ਗੁਰੂ ਪੰਥ ਦੇ ਨਾਮ ਹੇਠ ਤਿਆਰ, ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪ੍ਰਵਾਨਿਤ ਅਤੇ
S.G.P.C. ਵਲੋਂ ਆਪਣੀ ਨਿਗਰਾਨੀ ਹੇਠ ਪ੍ਰਕਾਸ਼ਿਤ ‘ਸਿੱਖ ਰਹਿਤ ਮਰਿਯਾਦਾ` ਜੋ ਲਗਭਗ 13 ਸਾਲ (1932 ਈ. ਤੋਂ 1945 ਈ.) ਦੀ ਵਿਚਾਰ ਚਰਚਾ ਬਾਦ ਹੋਂਦ ਵਿੱਚ ਆਈ। ਅਜ ਤਕ ਕਰੋੜਾਂ ਦੀ ਗਿਣਤੀ ਵਿੱਚ ਛਾਪ ਕੇ ਵੰਡਣ ਦਾ ਦਾਅਵਾ ਕਰਦੀ ਸੰਸਥਾ S.G.P.C. ਵਲੋਂ ਕੀ ਆਪਣੇ ਪ੍ਰਬੰਧ ਅਧੀਨ ਜਾਂ ਹੋਰ ਕਿਸੇ ਗੁਰਦੁਆਰੇ, ਡੇਰੇ, ਅੰਦਰ ਪੂਰਨ ਰੂਪ ਵਿੱਚ ਲਾਗੂ ਹੋਣ ਦਾ ਦਾਅਵਾ ਵੀ ਕਰਨ ਦੀ ਸਮਰੱਥਾ ਰੱਖਦੀ ਹੈ? ਜੇ ਜਵਾਬ ਨਾਂਹ ਪੱਖੀ ਹੈ ਤਾਂ ਇਸ ਲਈ ਜਿੰਮੇਵਾਰ ਕੌਣ? ਕੀ ਇਹ ਗੁਰੂ ਪੰਥ, ਅਕਾਲ ਤਖਤ ਦੇ ਹੁਕਮਾਂ ਦੀ ਅਵੱਗਿਆ ਨਹੀ? ਜ਼ਰਾ! ਸੋਚੋ ਤੇ ਵਿਚਾਰੋ।

ਦਾਸਰਾ-ਸੁਖਜੀਤ ਸਿੰਘ ਕਪੂਰਥਲਾ (ਗੁਰਮਤਿ ਪ੍ਰਚਾਰਕ/ ਕਥਾਵਾਚਕ) 98720-76876
Please Share it to others

ਦਾਸਰਾ
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822-276876)
e-mail - [email protected]


18/12/16
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥(ਗੁਰੂ ਗ੍ਰੰਥ) ਕਿਸ਼ਤ-੧੧

ਗੁਰੁ ਈਸ਼ਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥ ਤੋਂ ਕੀ ਭਾਵ ਹੈ?

ਇੱਥੇ ਗੁਰੂ ਦਾ ਅਰਥ ਗਿਆਨਦਾਤਾ ਪ੍ਰਮੇਸ਼ਰ ਜੋ ਸਰਬ ਵਿਆਪਕ ਹੈ। ਜਦ ਸਿੱਧਾਂ ਨੇ ਬਾਬਾ ਨਾਨਕ ਜੀ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ? ਤੇਰਾ ਕਵਣੁ ਗੁਰੂ ਜਿਸਕਾ ਤੂ ਚੇਲਾ॥(੯੪੨) ਤਾਂ ਬਾਬੇ ਨੇ ਕਿਹਾ-ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਸਿੱਧ ਗੋਸਟ) ਜਿਸ ਸ਼ਬਦ ਨੂੰ ਬਾਬੇ ਨੇ ਗੁਰੂ ਕਿਹਾ ਉਹ ਸਰਬ ਵਿਆਪਕ ਭਾਵ ਪ੍ਰਮਾਤਮਾਂ ਹੈ ਜੋ ਸਦੀਵ ਪ੍ਰਕਾਸ਼ ਰੂਪ ਹੈ। ਜੋ ਗਿਆਨ ਦੇ ਤੇਜ ਪ੍ਰਕਾਸ਼ ਨਾਲ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੰਦਾ ਹੈ।

ਉਪ੍ਰੋਕਤ ਪੰਕਤੀ-ਗੁਰੁ ਈਸ਼ਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥ ਜਪੁਜੀ ਸਾਹਿਬ ਦੀ ਪੰਜਵੀਂ ਪਾਉੜੀ ਚੋਂ ਹੈ ਜਿਸ ਬਾਰੇ ਬਾਬਾ ਨਾਨਕ ਜੀ ਫੁਰਮਾਂਦੇ ਹਨ ਕਿ ਗੁਰੂ ਹੀ ਈਸ਼ਰ, ਗੋਰਖ, ਬ੍ਰਹਮਾ ਅਤੇ ਗੁਰੂ ਹੀ ਪਾਰਬਤੀ ਮਾਈ ਹੈ ਭਾਵ ਮੇਰਾ ਗੁਰੂ ਹੀ ਮੇਰੇ ਵਾਸਤੇ ਸਭ ਕੁਝ ਹੈ ਪਰ ਡੇਰੇਦਾਰ ਅਤੇ ਸੰਪ੍ਰਦਾਈ ਟਕਸਾਲੀ ਇਸ ਪੰਕਤੀ ਦੇ ਅਰਥ ਉਲਟ ਕਰਦੇ ਹਨ ਕਿ ਈਸ਼ਰ, ਗੋਰਖ, ਬ੍ਰਹਮਾਂ ਗੁਰੂ ਤੇ ਪਾਰਬਤੀ ਮਾਂ ਹੈ। ਜਦ ਕਿ ਗੁਰੂ ਨੇ ਗੁਰਬਾਣੀ ਵਿੱਚ ਹੋਰ ਵੀ ਸ਼ਪਸ਼ਟ ਕੀਤਾ ਹੈ ਕਿ-ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸਰਾ॥(੨੫੦) ਭਾਵ ਪ੍ਰਕਾਸ਼ ਰੂਪ ਗੁਰੂ ਪ੍ਰਮਾਤਮਾਂ ਹੀ ਸਭ ਦਾ ਮਾਤਾ ਪਿਤਾ ਹੈ। ਜਿਹੜੇ ਲੋਕ ਈਸ਼ਰ, ਗੋਰਖ ਤੇ ਬਰਮਾਂ ਨੂੰ ਗੁਰੂ ਅਤੇ ਪਾਰਬਤੀ ਨੂੰ ਮਾਂ ਮੰਨਦੇ ਸਨ, ਇਸ ਪੰਕਤੀ ਵਿੱਚ ਬਾਬੇ ਨਾਨਕ ਨੇ ਉਨ੍ਹਾਂ ਦਾ ਭੁਲੇਖਾ ਦੂਰ ਕੀਤਾ ਹੈ ਪਰ ਅਜੋਕੇ ਡੇਰੇਦਾਰ ਟਕਸਾਲੀ ਸੰਗਤਾਂ ਨੂੰ ਅਜਿਹੇ ਬ੍ਰਾਹਮਣਵਾਦੀ ਭਰਮ ਭੁਲੇਖਿਆਂ ਵਿੱਚ ਪਾ ਰਹੇ ਹਨ।

ਆਓ ਮਿਥਿਹਾਸਕ ਦੇਵੀ ਪਾਰਬਤੀ ਬਾਰੇ ਵਿਚਾਰ ਕਰੀਏ-ਮਹਾਨ ਕੋਸ਼ ਤੇ ਡਾ. ਰਤਨ ਸਿੰਘ ਜੱਗੀ ਅਨੁਸਾਰ ਹਿਮਾਲੀਆ ਪਰਬਤ ਦੀ ਪੁਤ੍ਰੀ। ਡਾ. ਜੱਗੀ ਜੀ ਲਿਖਦੇ ਹਨ ਕਿ ਬ੍ਰਹਮ-ਪੁਰਾਣ ਅਨੁਸਾਰ ਸ਼ੈਲੇਂਦ੍ਰ (ਹਿਮਾਲਯ ਪਰਬਤ) ਕਠਨ ਤਪੱਸਿਆ ਕਰ ਬ੍ਰਹਮਾਂ ਤੋਂ ਵਰ ਪ੍ਰਾਪਤ ਕੀਤਾ ਜਿਸ ਕਰਕੇ ਉਸ ਦੇ ਘਰ ਮੇਨਾ ਦੀ ਕੁਖੋਂ 3 ਪੁਤ੍ਰੀਆਂ ਅਰਪਣਾ, ਪਰਣਾ ਤੇ ਪਾਟਲਾ ਦਾ ਜਨਮ ਹੋਇਆ। ਇਨ੍ਹਾਂ ਚੋਂ ਪਰਣਾ ਤੇ ਪਾਟਲਾ ਨੇ, ਇੱਕ ਹਜ਼ਾਰ ਵਰ੍ਹੇ ਬਾਅਦ ਭੋਜਨ ਕੀਤਾ ਪਰ ਅਰਪਣਾ ਨੇ ਓਦੋਂ ਵੀ ਕੋਈ ਚੀਜ਼ ਨਾ ਖਾਈ। ਮੇਨਾ ਨੇ ਉਸ ਨੂੰ ‘ਉ+ਮਾ’ ਕਹਿ ਕੇ ਕਠੋਰ ਤਪੱਸਿਆ ਤੋਂ ਰੋਕਿਆ, ਉਸ ਦਿਨ ਤੋਂ ਉਸ ਦਾ ਨਾਂ ‘ਉਮਾ’ ਪ੍ਰਚਲਿਤ ਹੋ ਗਿਆ ਤੇ ਉਸ ਤਪੱਸਿਆ ਤੋਂ ਪ੍ਰਸੰਨ ਹੋ ਕੇ ਸ਼ਿਵ ਨੇ ਉਸ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ ਪਰ ਉਸ ਨੇ ਪਿਤਾ ਸੈਲੇਂਦ੍ਰ ਦੀ ਆਗਿਆ ਲੈਣ ਲਈ ਕਿਹਾ ਤਾਂ ਸ਼ਿਵ ਨੇ ਭਿਆਨਕ ਰੂਪ ਵਿੱਚ ਸ਼ੈਲੇਂਦ੍ਰ ਅੱਗੇ ਅਜਿਹਾ ਕੀਤਾ ਜੋ ਸ਼ੈਲੇਂਦ੍ਰ ਨੂੰ ਨਾਂ ਜਚਿਆ। ਉਸ ਨੇ ਉਮਾਂ ਦਾ ਵਿਆਹ ਸੁਅੰਬਰ ਦੁਆਰਾ ਕਰਨ ਦਾ ਨਿਰਣਾ ਕੀਤਾ। ਸੁਅੰਬਰ ਮੌਕੇ ਸ਼ਿਵ ਨੇ ਬਾਲਕ ਦਾ ਰੂਪ ਧਾਰਨ ਕਰ ਲਿਆ, ਉਮਾ ਨੇ ਉਸ ਨੂੰ ਪਛਾਣ ਗਲੇ ਨਾਲ ਲਾਇਆ ਤਾਂ ਸ਼ਿਵ ਨੇ ਆਪਣਾ ਰੂਪ ਪ੍ਰਗਟ ਕੀਤਾ। ਬ੍ਰਹਮਾ ਨੇ ਦੋਹਾਂ ਦਾ ਵਿਆਹ ਕਰ ਦਿੱਤਾ ਤੇ ਸ਼ਿਵ ਉਮਾਂ ਸਮੇਤ ਮੇਰੁ ਪਰਬਤ ਤੇ ਚਲਾ ਗਿਆ।

ਸਕੰਦ ਪੁਰਾਨ ਅਨੁਸਾਰ ਉਮਾ ਪਹਿਲੇ ਕਾਲੇ ਰੰਗ ਦੀ ਸੀ ਪਰ ਅਨਰਕੇਸ਼ਵਰ ਤੀਰਥ ਤੇ ਇਸ਼ਨਾਨ ਕਰ, ਸ਼ਿਵ-ਲਿੰਗ ਨੂੰ ਦੀਪ-ਦਾਨ ਕਰਨ ਨਾਲ ਗੋਰੇ ਰੰਗ ਦੀ ਹੋ ਗੋਰੀ ਅਖਵਾਈ। ਇੱਕ ਵਿਚਾਰ ਅਨੁਸਾਰ ਪਰਬਤ ਦੀ ਪ੍ਰਮੁੱਖ ਦੇਵੀ ਹੋਣ ਕਾਰਣ ਇਸ ਦਾ ਨਾਂ "ਪਾਰਬਤੀ" ਪਿਆ। ਦੁਰਗਾ, ਕਾਲੀ, ਭਵਾਨੀ ਵੀ ਇਸ ਦੇ ਨਾਮ ਮੰਨੇ ਜਾਂਦੇ ਹਨ। ਹਿੰਦੂਆਂ ਵਿੱਚ ਖਾਸ ਕਰਕੇ ਸ਼ਿਵ-ਮੱਤ ਵਾਲਿਆਂ ਅਤੇ ਦੇਵੀ ਦੇ ਉਪਾਸ਼ਕਾਂ ਵਿੱਚ, ਇਸ ਦੀ ਪੂਜਾ ਹੁੰਦੀ ਹੈ। ਗੁਰਮਤਿ ਅਨੁਸਾਰ ਦੇਵੀ ਦੇਵਤਿਆਂ ਦੀ ਕੋਈ ਹੋਂਦ ਨਹੀਂ।

ਇੱਕ ਮਨੌਤ ਅਨੁਸਾਰ ਦੁਰਗ ਦੈਂਤ ਨੂੰ ਮਾਰਨ ਕਰਕੇ ਇਸ ਦਾ ਨਾਂ ਦੁਰਗਾ ਪਿਆ। ਇਸਾ ਦਾ ਪ੍ਰਸੰਗ "ਮਾਰਕੰਡੇ ਪੁਰਾਣ" ਦੀ "ਦੁਰਗਾ ਸਪ੍ਰਤਸ਼ਤੀ" ਵਿੱਚ ਵਿਸਥਾਰ ਨਾਲ ਹੈ। ਇਸ ਦੀ ਸਵਾਰੀ ਸ਼ੇਰ ਤੇ ਇਸ ਦੀਆਂ 8 ਭੁਜਾਵਾਂ ਵਿੱਚ ਕਈ ਤਰ੍ਹਾਂ ਦੇ ਸ਼ਸ਼ਤ੍ਰ ਹਨ। ਇੰਦ੍ਰ ਅਤੇ ਹੋਰ ਦੇਵਤਿਆਂ ਦੀ ਸਹਾਇਤਾ ਲਈ ਇਸ ਨੇ ਮਹਿਖਾਸੁਰ ਤੇ ਸ਼ੁੰਭ-ਨਿਸ਼ੁੰਭ ਨਾਂ ਦੇ ਦੈਂਤਾਂ ਨੂੰ ਮਾਰ ਕੇ ਇੰਦ੍ਰਪੁਰੀ ਤੋਂ ਬਾਹਰ ਕੱਢ, ਇੰਦ੍ਰ ਨੂੰ ਫਿਰ ਇੰਦ੍ਰਾਸਨ ਤੇ ਬਿਠਾਇਆ। ਨਿਰਗੁਣਵਾਦੀ ਸੰਤਾਂ ਨੇ ਦੇਵੀ ਦੇਵਤਿਆਂ ਦੀ ਪੂਜਾ ਤੋਂ ਹਟ ਕੇ ਨਿਰਾਕਾਰ ਬ੍ਰਹਮ ਦੀ ਉਪਾਸ਼ਨਾ ਕੀਤੀ।

ਪਤਾ ਨਹੀ ਟਕਸਾਲੀ ਭੱਦ੍ਰਪੁਰਸ਼ਾਂ ਨੇ ਮੰਨੇ ਗਏ ਭੰਗ ਤੇ ਸੱਪਾਂ ਦੇ ਜਹਿਰ ਦੇ ਨਸ਼ਈ ਸ਼ਿਵਜੀ ਦੀ ਪਤਨੀ ਪਾਰਬਤੀ ਨੂੰ ਜਗਤ ਮਾਤਾ ਕਿਵੇਂ ਬਣਾ ਦਿੱਤਾ ਪਰ ਜੇ ਉਸ ਨੇ ਕੋਈ ਬੱਚਾ ਜੰਮਿਆਂ ਤਾਂ ਉਹ ਉਸਦੀ ਮਾਂ ਜਰੂਰ ਹੈ। ਸੋ ਉਪ੍ਰੋਕਤ ਮਿਥਿਹਾਸਕ ਹਵਾਲੇ ਅਤੇ ਗੁਰਬਾਣੀ ਸਿਧਾਂਤ ਅਨੁਸਾਰ ਇਹ ਇੱਕ ਊਟ-ਪਟਾਂਗ ਕਹਾਣੀ ਹੈ ਤਾਂ ਹੀ ਬਾਬਾ ਗੁਰੂ ਨਾਨਕ ਸਾਹਿਬ ਨੇ ਕਥਿਤ ਦੇਵੀ ਦੇਵਤਿਆਂ ਨੂੰ ਨਕਾਰ ਦੇ ਕਿਹਾ ਕਿ ਮੇਰਾ ਨਿਰੰਕਾਰ ਗੁਰੂ ਹੀ ਮੇਰਾ ਈਸ਼ਰ, ਗੋਰਖ, ਬ੍ਰਹਮਾਂ ਅਤੇ ਪਾਰਬਤੀ ਮਾਂ ਹੈ, ਇਹ ਹੋਏ ਜਾਂ ਨਹੀਂ ਹੋਏ ਮੇਰਾ ਇਸ ਨਾਲ ਕੋਈ ਸਰੋਕਾਰ ਨਹੀਂ। ਯਾਦ ਰਹੇ ਕਿ ਗੁਰੂ ਨਾਨਕ ਸਾਹਿਬ ਵੇਲੇ ਹਿੰਦੂਆਂ ਤੇ ਮੁਸਲਮਾਨਾਂ ਦਾ ਬੋਲਬਾਲਾ ਸੀ ਇਸ ਕਰਕੇ ਉਨ੍ਹਾਂ ਨਾਲ ਹਰ ਰੋਜ ਗੁਰੂ ਜੀ ਦਾ ਵਾਹ ਪੈਂਦਾ ਸੀ ਤੇ ਗੁਰੂ ਜੀ ਉਨ੍ਹਾਂ ਨੂੰ ਰੱਬੀ ਗਿਆਨ ਦੀ ਬਖਸ਼ਿਸ਼ ਕਰਦੇ ਸਨ ਤਾਂ ਹੀ ਅਜਿਹੇ ਦੇਵੀ, ਦੇਵ, ਨਰਕ, ਸਵਰਗ, ਬਹਿਸ਼ਤ, ਦੋਜ਼ਕ, ਮੁਲਾਂ ਮੁਲਾਣੇ, ਬ੍ਰਾਹਮਣ, ਵੇਦ, ਪੁਰਾਣ ਅਤੇ ਕੁਰਾਨ ਸ਼ਬਦ ਗੁਰਬਾਣੀ ਵਿਖੇ ਆਏ ਹਨ, ਨੂੰ ਵਿਚਾਰਨ ਦੀ ਲੋੜ ਹੈ ਨਾਂ ਕਿ ਲਕੀਰ ਦੇ ਫਕੀਰ ਬਣ, ਡੇਰੇਦਾਰ ਸੰਪ੍ਰਦਾਈਆਂ ਤੇ ਅਖੌਤੀ ਦਸਮ ਗ੍ਰੰਥ ਦੇ ਕਹੇ ਕਹਾਏ ਅੰਨ੍ਹਵਾਹ ਪੂਜੀ ਜਾਣ ਦੀ। ਚਲਦਾ...


11/12/16
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ-10

ਕੀ ਰੱਬ ਦੀ ਮੂਰਤ ਬਣਾ ਕੇ ਥਾਪੀ ਜਾ ਸਕਦੀ ਹੈ?

ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥ (ਜਪੁਜੀ) ਇਹ ਤੁਕ ਜਪੁਜੀ ਸਾਹਿਬ ਦੀ ਪੰਜਵੀਂ ਪੌੜੀ ਦੀ ਹੈ। ਇਸ ਵਿੱਚ ਪ੍ਰਮਾਤਮਾਂ ਬਾਰੇ ਦਰਸਾਇਆ ਗਿਆ ਹੈ ਕਿ ਉਸ ਦਾ ਬੁੱਤ ਜਾਂ ਮੂਰਤ ਬਣਾ ਕੇ, ਕਿਸੇ ਕੰਧ, ਮੰਦਰ, ਚਰਚ, ਗੁਰਦੁਆਰੇ ਜਾਂ ਕਿਸੇ ਵੀ ਧਰਮ ਅਸਥਾਨ ਵਿੱਚ ਅਸਥਾਪਨ ਨਹੀਂ ਕੀਤੀ ਜਾ ਸਕਦਾ ਕਿਉਂਕਿ ਉਹ ਨਿਰਾ ਅਕਾਰ, ਆਪਣੇ ਆਪ ਤੋਂ ਪੈਦਾ ਹੋਇਆ ਅਤੇ ਦੁਨਿਆਵੀ ਪਦਾਰਥਾਂ ਦੀ ਮੋਹ ਮਾਇਆ ਤੋਂ ਰਹਿਤ ਹੈ। ਜਰਾ ਸੋਚੋ! ਜੋ ਨਿਰੰਕਾਰ ਅਤੇ ਜਨਮ ਮਰਨ ਰਹਿਤ ਹੈ, ਉਸ ਦੀ ਮੂਰਤ ਕਿਵੇਂ ਬਣਾਈ ਜਾ ਸਕਦੀ ਹੈ? ਪਰ ਚਲਾਕ ਅਤੇ ਧਰਮ ਦਾ ਭੇਖ ਧਾਰ ਬ੍ਰਾਹਮਣ ਨੇ, ਉਸ ਦੀਆਂ ਮੂਰਤੀਆਂ ਬਣਾ ਮੰਦਰਾਂ, ਮੱਠਾਂ ਵਿੱਚ ਅਸਥਾਪਨ ਕੀਤੀਆਂ ਅਤੇ ਭੋਲੇ ਭਾਲੇ ਲੋਕਾਂ ਨੂੰ ਪਾਣੀ, ਦੁੱਧ, ਧੂਪ-ਦੀਪ, ਫੁੱਲ, ਸੁਗੰਧ, ਚੰਦਨ, ਰੁਪਏ ਪੈਸੇ ਅਤੇ ਸੋਨਾ ਆਦਿ ਅਰਪਨ ਕਰਕੇ, ਭਗਵਾਨ ਨੂੰ ਪੂਜਨ ਦਾ ਤਰੀਕਾ ਦੱਸਿਆ ਜੋ ਇੱਕ ਢੌਂਗ ਸੀ। ਇਵੇਂ ਸਦੀਆਂ ਤੋਂ ਪੁਜਾਰੀ ਜਨਤਾ ਨੂੰ ਧਰਮ ਕਰਮ ਦੇ ਨਾਂ ਤੇ ਲੁੱਟਦਾ ਆ ਰਿਹਾ ਸੀ ਤੇ ਅੱਜ ਵੀ ਹੈ।

ਰੱਬੀ ਭਗਤਾਂ ਅਤੇ ਬਾਬੇ ਨਾਨਕ ਨੇ ਇਸ ਲੁੱਟ ਬਾਰੇ ਜਨਤਾ ਨੂੰ ਜਾਗ੍ਰਿਤ ਕੀਤਾ ਤੇ ਫੁਰਮਾਇਆ-ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆਂ ਘਾਇ॥ ਜੋਗੀ ਜੁਗਤਿ ਨ ਜਾਣੇ ਅੰਧੁ॥ ਤੀਨੇ ਓਜਾੜੈ ਕਾ ਬੰਧੁ॥੨॥ (੬੬੨) ਲੋਕ ਹੌਲੀ ਹੌਲੀ ਸੱਚਾ ਗਿਆਨ ਹਾਸਲ ਕਰਕੇ, ਪੁਜਾਰੀਆਂ ਦੇ ਕਰਮਕਾਂਡੀ ਪਿੰਜਰੇ ਤੋਂ ਬਾਹਰ ਨਿਕਲਣ ਲੱਗੇ। ਉਨ੍ਹਾਂ ਨੂੰ ਸਮਝ ਪੈ ਗਈ ਕਿ ਪ੍ਰਮਾਤਮਾਂ ਨਿਰਾ ਅਕਾਰ ਤੇ ਜਨਮ ਮਰਨ ਰਹਿਤ ਹੈ ਅਤੇ ਉਸ ਨੂੰ ਕਿਸੇ ਮਾਂ ਬਾਪ ਨੇ ਪੈਦਾ ਨਹੀਂ ਕੀਤਾ। ਹਨੇਰ ਸਾਂਈਂ ਦਾ ਦੇਖੋ! ਅੱਜ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਦੇ ਬਹੁਤੇ ਅਨੁਯਾਈ ਧਰਮ ਅਸਥਾਨ ਗੁਰਦੁਆਰਿਆਂ ਵਿੱਚ ਮੂਰਤੀਆਂ ਅਸਥਾਪਨ ਕਰੀ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਭੇਖੀ ਸਾਧਾਂ ਅਤੇ ਗੁਰੂਆਂ ਭਗਤਾਂ ਦੀਆਂ ਨਕਲੀ ਮੂਰਤੀਆਂ ਰੱਖ ਕੇ, ਪੂਜੀ ਜਾ ਰਹੇ ਹਨ। ਮੂਰਤੀਆਂ ਦੀ ਵਿਕਰੀ ਤੇ ਪੂਜਾ ਧਰਮ ਅਸਥਾਨਾਂ ਅੰਦਰ ਜੋਰਾਂ ਸ਼ੋਰਾਂ ਨਾਲ ਹੋ ਰਹੀ ਅਤੇ ਨਕਲੀ ਗ੍ਰੰਥ ਵੀ ਬਰਾਬਰ ਪ੍ਰਕਾਸ਼ ਕੀਤੇ ਜਾ ਰਹੇ ਹਨ। ਥੋੜਿਆਂ ਨੂੰ ਛੱਡ, ਬਹੁਤੇ ਪੇਟੂ ਪ੍ਰਚਾਰਕ ਵੀ ਸਭ ਕੁਝ ਉਲਟ ਹੁੰਦਾ ਦੇਖ, ਪੇਟ ਦੀ ਖਾਤਰ ਕੁਝ ਨਹੀਂ ਬੋਲਦੇ, ਸਿਰਫ ਮਰਾਸੀਆਂ ਵਾਂਗ ਪ੍ਰਬੰਧਕਾਂ ਤੇ ਭੇਖੀ ਸਾਧਾਂ ਰੂਪ ਜਜਮਾਨਾਂ ਦੀ ਉਸਤਤਿ ਦੇ ਪੁਲ ਬੰਨ੍ਹੀ ਜਾਂਦੇ ਹਨ। ਅਜਿਹਾ ਗੁਨਾਹ ਉਹ ਸਭ ਕੁਝ ਜਾਣਦੇ ਬੁਝਦੇ ਕਰਦੇ ਹਨ-ਕਬੀਰ ਮਨੁ ਜਾਨੈ ਸਭ ਬਾਤ ਜਾਣਤ ਹੀ ਅਉਗੁਨੁ ਕਰੈ॥ (੧੩੭੬)

ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਰੱਬ ਇੱਕ ਨਿਰਾ ਅਕਾਰ ਸ਼ਕਤੀ ਨਾ ਕਿ ਵਿਅਕਤੀ ਹੈ। ਜਿਸ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਅਤੇ ਸਿਰੇ ਸਿਰ ਧੰਧੇ ਲਾਇਆ ਹੋਇਆ ਹੈ। ਉਸ ਨੂੰ ਕਿਸੇ ਮੰਦਰ, ਮਸਜਦ, ਚਰਚ ਜਾਂ ਗੁਰਦੁਆਰੇ ਮੂਰਤੀਆਂ ਜਾਂ ਬੁੱਤਾਂ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ। ਇਹ ਗਿਆਨ ਦਾ ਨੁਕਤਾ ਸਮਝਣ ਦੀ ਅਤਿਅੰਤ ਲੋੜ ਹੈ ਵਰਨਾਂ ਪੁਜਾਰੀਆਂ, ਭੇਖੀ ਸਾਧਾਂ ਸੰਤਾਂ ਤੇ ਮਕਾਰੀ ਲੀਡਰਾਂ ਦੇ ਭਰਮਜਾਲ ਵਿੱਚ ਫਸੇ, ਅਗਿਆਨਤਾ ਦੀ ਮਾਰ ਖਾਂਦੇ ਰਹਾਂਗੇ। ਸੋ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ-ਥਾਪਿਆ ਨ ਜਾਇ ਕੀਤਾ ਨ ਹੋਇ॥ ਦੇ ਕੀ ਅਰਥ ਹਨ? ਚਲਦਾ-


11/12/16
ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -1)
ਸਿੱਖ ਧਰਮ ਅੰਦਰ ਮਾਇਆ ( ਧਨ ਦੌਲਤ) ਦਾ ਤਿਆਗ ਨਹੀਂ ਸਗੋਂ ਮਾਇਆਵੀ ਦੇ ਲੋਭ ਦੇ ਤਿਆਗ ਦਾ ਸਿਧਾਂਤ ਹੈ। ਸੁਯੋਗਤਾ ਨਾਲ ਸਿੱਖ ਵੱਧ ਤੋਂ ਵੱਧ ਮਾਇਆ ਕਮਾ ਜ਼ਰੂਰ ਲਵੇ ਪਰ ਮਾਇਆ ਦੇ ਅਹੰਕਾਰ ਵਿਚ ਅੰਨਾ ਬੋਲਾ ਨਾ ਬਣੇ। ਗੁਰਬਾਣੀ/ਇਤਿਹਾਸ ਅੰਦਰ ਮਾਇਆ ਨੂੰ 'ਗ੍ਰਿਹਿ ਸੋਭਾ', 'ਦੌਲਤ ਗੁਜ਼ਰਾਨ' ਕਿਹਾ ਗਿਆ ਹੈ। ਗੁਰਮਤਿ ਦੇ ਦਾਇਰੇ ਅੰਦਰ ਰਹਿੰਦੇ ਹੋਏ ਮਾਇਆ ਦੀ ਸਦਵਰਤੋਂ ਕਰਨ ਦੀ ਲੋੜ ਹੈ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -2)
ਅੱਜ ਦੇ ਸਿੱਖ ਲਈ ' ਗੁਰੂ ਕੀ ਗੋਲਕ' ਦਾ ਮਤਲਬ ਕੇਵਲ ਗੁਰਦੁਆਰੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਪਈ ਹੋਈ ਗੋਲਕ ਤੋਂ ਹੀ ਹੈ। ਜਦੋਂ ਕਿ ਗੁਰਮਤਿ ਸਿਧਾਂਤਾਂ ਅਨੁਸਾਰ ਸਹੀ ਅਰਥਾਂ ਵਿਚ 'ਗਰੀਬ ਦਾ ਮੂੰਹ ਗੁਰੂ ਕੀ ਗੋਲਕ' ਨੂੰ ਸਮਝਦੇ ਹੋਏ ਗੁਰਬਾਣੀ ਦਰਸਾਏ 'ਅਕਲੀ ਕੀਚੈ ਦਾਨ' ਦੇ ਮਾਰਗ ਦਰਸ਼ਨ ਨੂੰ ਸਨਮੁੱਖ ਰੱਖਣ ਦੀ ਜ਼ਰੂਰਤ ਹੈ।

ਦਾਸਰਾ-ਸੁਖਜੀਤ ਸਿੰਘ ਕਪੂਰਥਲਾ (ਗੁਰਮਤਿ ਪ੍ਰਚਾਰਕ/ ਕਥਾਵਾਚਕ) 98720-76876


11/12/16
ਦਲੇਰ ਸਿੰਘ ਜੋਸ਼

ਨਾਈ ਸ਼ਬਦ ਦੀ ਸਮੀਖਿਆ
ਕਰਤਾਰ ਦੀ ਰਚੀ ਰਚਨਾ ਇੱਕ ਫੁਲਾਂ ਦੇ ਗੁਲਦਸਤੇ ਦੀ ਤਰ੍ਹਾਂ ਹੈ। ਜਿਵੇਂ ਗੁਲਦਸਤੇ ਵਿੱਚ ਕਈ ਕਿਸਮਾਂ ਦੇ ਫੁਲ, ਮਾਲੀ ਚੁਣ ਚੁਣ ਕੇ ਸਜਾਉਦਾਂ ਹੈ। ਉਸੇ ਤਰ੍ਹਾਂ ਨਿਰੰਕਾਰ ਭੀ ਕਈ ਰੰਗਾਂ, ਰੂਪਾਂ ਦੇ ਜੀਵ ਪੈਦਾ ਕਰਕੇ ਅਪਣੇ ਸੰਸਾਰ ਨੂੰ ਸੁਹਾਵਣਾ ਬਣਾਉਦਾਂ ਹੈ। ਸਿਰਫ ਤੇ ਸਿਰਫ ਕਾਦਰ ਦੀ ਇਸ ਕੁਦਰਤ ਨੂੰ ਨੀਝ ਲਾ ਕੇ ਵੇਖਨ ਦੀ ਜਰੂਰਤ ਹੈ। ਜਿਵੇਂ ਮਿਟੀ ਤਾਂ ਇਕੋ ਹੀ ਹੈ ਪਰ ਘੁਮਿਆਰ ਉਸਦੇ ਕਈ ਪਰਕਾਰ ਦੇ ਭਾਂਡੇ ਤਿਆਰ ਕਰਦਾ ਹੈ। ਘੜਾ, ਘੜੀ, ਸੁਰਾਹੀ, ਗੱਮਲਾ, ਚੱਪਣੀ ਆਦਿ ਬਣਾਉਨੇ ਇਹ ਉਸਦੀ ਕਾਰਾਗਿਰੀ ਹੈ। ਬਾਬਾ ਕਬੀਰ ਜੀ ਨੇ ਕਿਤਨਾ ਸੋਹਣਾ ਪ੍ਰਭਾਤੀ ਰਾਗ ਵਿੱਚ ਲਿਖਿਆ ਹੈ।
ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ॥ ਪ੍ਰਭਾਤੀ ਭਗਤ ਕਬੀਰ ਜੀ॥ ਪੰਨਾਂ 1349॥
ਗੁਰੂ ਨਾਨਕ ਦੇਵ ਜੀ ਆਸਾ ਜੀ ਦੀ ਵਾਰ ਵਿੱਚ ਫੁਰਮਾਅ ਰਹੇ ਹਨ।
ਆਪੇ ਭਾਂਡੇ ਸਾਜੀਅਨੁ ਆਪੇ ਪੂਰਣੁ ਦੇਇ॥ ਆਸਾ ਮ: 1॥ ਪੰਨਾਂ 475॥
ਰੰਗ ਤਾਂ ਘੱਰ ਵਿੱਚ ਪਏ ਹਨ ਪਰ ਜੇਕਰ ਕਿਸੇ ਨੂੰ ਵਰਤਣੇ ਆਉਦੇ ਹੋਣ ਤਾਂ ਰੰਗਾਂ ਦੀ ਕਿਤਨੀ ਪਿਆਰੀ ਰੰਗੋਲੀ ਬਣਾ ਦੇਂਦਾ ਹੈ। ਅੱਖਰ ਸਾਡੇ ਕੋਲ ਹਨ ਪਰ ਜੋੜਨੇ ਆਉਦੇ ਹੋਣ ਤਾਂ ਵਧੀਆ ਸ਼ਬਦ ਬੱਣ ਜਾਂਦੇ ਹਨ। ਬਣੇ ਸਬਦ ਇੱਕ ਕਵਿਤਾ ਬਣਦੀ ਹੈ ਜਾਂ ਫਿਰ ਇੱਕ ਵਧੀਆ ਆਰਟੀਕਲ ਬਣਦਾ ਹੈ। ਸ਼ਬਦ ਸਮੀਖਿਆ ਦੇ ਪਾਠਕ ਤੇ ਇੱਕ ਵਧੀਆ ਵਿਦਵਾਨ, ਇੱਕ ਚੰਗਾਂ ਵਕਤਾ ਹੋਣਹਾਰ ਨੌਜਵਾਨ ਸਿੱਖ ਧਰਮ ਦਾ ਪਰਚਾਰਕ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਜਿਨ੍ਹਾਂ ਇੱਕ ਸ਼ਬਦ ਦੀ ਮੰਗ ਕੀਤੀ ਕਿ ਭਾਈ ਸਾਹਿਬ “ਨਾਈ” ਸ਼ਬਦ ਦੀ ਸਮੀਖਿਆ ਲਿਖੋ ਜੀ। ਉਸ ਅਜ਼ੀਜ ਦੀ ਨੇਕ ਸਲਾਹ ਦੇ ਅਧਾਰ ਤੇ ਇਹ ਆਰਟੀਕਲ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕਰ ਰਿਹਾ ਹਾਂ ਜੀ।
ਨਾਈ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਵਾਰ ਲਿਖੱਣ ਵਿੱਚ ਆਇਆ ਹੈ। ਇਸ ਸ਼ਬਦ ਦਾ ਸਰੂਪ (ਬਣਾਵਟ) ਸੱਭ ਥਾਂਵਾ ਤੇ ਇਕੋ ਜਿਹੀ ਹੀ ਹੈ ਪਰ ਅਰਥਾਂ ਵਿੱਚ ਫੱਰਕ ਮਿਲੇਗਾ। ਜਿਵੇ ਸ਼ਬਦ ਹਾਰ ਹੈ ਇਸਦਾ ਇੱਕ ਅਰਥ ਫੁਲਾਂ ਦਾ ਹਾਰ, ਇੱਕ ਅਰਥ ਕਿਸੇ ਟੀਮ ਦਾ ਦੂਸਰੀ ਟੀਮ ਦੇ ਹੱਥੋਂ ਹਾਰ ਜਾਣਾ। ਇਹ ਦੋ ਅਰਥ ਹਾਰ ਦੇ ਬੱਣ ਗਏ ਪਰ ਦੋਵਾਂ ਥਾਂਵਾ ਤੇ ਰੂਪ ਇੱਕ ਹੀ ਰਿਹਾ ਹੈ। ਇਸੇ ਤਰ੍ਹਾਂ ਇਸ ਸਬਦ ਦੇ ਅਰਥ ਤਾਂ ਕਈ ਨਿਕਲਨਗੇ ਪਰ ਸੱਭ ਥਾਂ ਰੂਪ ਇੱਕ ਨਜ਼ਰ ਆਵੇਗਾ। ਗੁਰੂ ਕਿਰਪਾ ਨਾਲ ਇਸ ਸ਼ਬਦ ਦੀ ਸਮੀਖਿਆ ਅਰੰਭ ਕਰੀਏ ਜੀ।
ਕਿਸੇ ਕੰਮ ਦੇ ਅਧਾਰ ਤੇ ਕਿਸੇ ਦਾ ਨਾਮ ਪੈ ਜਾਣਾ ਜਿਵੇਂ ਲੋਹੇ ਦਾ ਕੰਮ ਕਰਨ ਵਾਲਾ ਲੁਹਾਰ, ਲਕੜੀ ਦਾ ਕੰਮ ਕਰਨ ਵਾਲਾ ਤਰਖਾਣ, ਭਾਂਡੇ ਬਣਾਉਨ ਵਾਲਾ ਘੁਮਿਆਂਰ ਇਵੇ ਹੀ ਨੰਹੂ ਲਾਹੁਣ ਵਾਲਾ ਨਾਈ ਸਦਿਆ ਜਾਣ ਲਗਾ। ਇਹ ਉਸਦਾ ਅਪਣਾ ਅਸਲ ਨਾਮ ਨਹੀ, ਮਾਂ ਪਿਓ ਦਾ ਦਿਤਾ ਨਾਮ ਹੋਰ ਹੋਵੇਗਾ ਪਰ ਇਹ ਨਾਮ ਉਸਦੇ ਕਿਤੇ ਦੇ ਅਧਾਰ ਤੇ ਪ੍ਰਚਲਤ ਹੋ ਗਿਆ। ਇਹ ਨਾਮ ਗੁਰਬਾਣੀ ਵਿੱਚ ਭੀ ਆਇਆ ਹੈ। ਜਿਵੇ ਪਰਮਾਣ ਵਜੋਂ ਮੈ ਆਪ ਜੀ ਨਾਲ ਸਾਂਝਾ ਕਰਾਂ ਜੀ। ਇਸ ਪਰਮਾਣ ਵਿੱਚ ਅਸਲ ਨਾਮ ਭੀ ਆਵੇਗਾ ਤੇ ਕਿਤੇ ਵਜੋਂ ਦਿਤਾ ਨਾਮ ਭੀ ਆਵੇਗਾ ਗੁਰੂ ਅਰਜਨ ਦੇਵ ਜੀ ਰਾਗ ਆਸਾ ਵਿੱਚ ਭਗਤ ਧੰਨਾ ਜੀ ਨੂੰ ਰੱਬ ਦੀ ਪਰਾਪਤੀ ਦਾ ਜਿਕਰ ਕਰਦੇ ਹੋਏ ਕੁੱਝ ਭਗਤਾਂ ਦੇ ਨਾਂਵਾ ਦੀ ਵਰਤੋਂ ਕਰਦਿਆਂ ਸੈਣ ਭਗਤ ਦਾ ਭੀ ਜਿਕਰ ਕੀਤਾ ਹੈ। ਜੋ ਉਹਨਾਂ ਦਾ ਅਸਲ ਨਾਂ ਸੈਣ ਹੈ ਨਾਲ ਹੀ ਕਿਰਤ ਕਰਨ ਤੇ ਲੋਕਾਂ ਵਲੋ ਦਿਤਾ ਨਾਮ ਨਾਈ ਭੀ ਹੈ। ਇਹ ਪਰਮਾਣ ਸਾਡੇ ਦੋਵੇਂ ਮਸਲੇ ਹੱਲ ਕਰੇਗਾ।
ਸੈਣ ਨਾਈ ਬੁਤਕਾਰੀਆ ਉਹ ਘਰਿ ਘਰਿ ਸੁਣਿਆ॥ ਰਾਗ ਆਸਾਮ: 5॥ ਪੰਨਾਂ 488॥
(1) ਭਗਤ ਸੈਣ ਜੋ ਲੋਕਾਂ ਦੀਆਂ ਬੁਤੀਆਂ ਕੱਢਦਾ ਸੀ ਜਿਸ ਵਕਤ ਉਹ ਭਗਤੀ ਦੇ ਰਾਹ ਤੇ ਚੱਲ ਪਿਆ ਤਾਂ ਉਸਦੀ ਸੋਭਾ ਘੱਰ ਘੱਰ ਵਿੱਚ ਹੋਣ ਲੱਗ ਪਈ। ਇਥੇ ਨਾਈ ਦਾ ਅਰਥ ਨੰਹੂ ਲਾਹੁਣ ਵਾਲਾ ਜਿਸਨੂੰ ਲੋਕੀ ਰਾਜ਼ਾ ਜੀ ਵੀ ਬੋਲਦੇ ਹਨ ਬਣ ਗਿਆ।
(2) ਨਾਈ ਉਧਰਿਓ ਸੈਨੁ ਸੇਵ॥ ਬਸੰਤ ਮ: 5॥ 1192 ਪੰਨਾਂ॥
(3) ਭਲੋ ਕਬੀਰੁ ਦਾਸੁ ਦਾਸਨ ਕਉ ਊਤਮ ਸੈਨੁ ਜਨੁ ਨਾਈ॥ ਸਾਰਗ ਮ: 5॥ ਪੰਨਾਂ 1207॥
ਕਬੀਰ (ਪਰਮਾਤਮਾ ਦੇ) ਦਾਸਾਂ ਦਾ ਦਾਸ ਬੱਣ ਕੇ ਭਲਾ ਬੱਣ ਗਿਆ, ਸੈਣ ਨਾਈ ਸੰਤ ਜਨਾ ਦਾ ਦਾਸ ਬੱਣ ਕੇ ਉਤਮ ਜੀਵਨ ਵਾਲਾ ਬੱਣ ਗਿਆ।
(4) ਸੁਣ ਪਰਤਾਪ ਕਬੀਰ ਕਾ ਦੂਜਾ ਸਿੱਖ ਹੋਆ ਸੈਨ ਨਾਈ॥ ਵਾਰ ਭਾ: ਗੁਰਦਾਸ ਜੀ॥
ਵਡਿਆਈ ਦੇ ਰੂਪ ਵਿੱਚ:-ਵਡਾ ਸਾਹਿਬੁ ਵਡੀ ਨਾਈ ਕੀਤਾ ਜਾਕਾ ਹੋਵੇ॥ ਜਪ-ਜੀ॥ ਗੁਰੂ ਨਾਨਕ ਦੇਵ ਜੀ॥ ਪੰਨਾਂ 5॥
ਅਕਾਲ ਪੁਰਖ ਸੱਭ ਤੋ ਵੱਡਾ ਹੈ, ਉਸਦੀ ਵਡਿਆਈ ਊਚੀ ਹੈ॥ ਜੋ ਕੁੱਝ ਜਗਤ ਵਿੱਚ ਹੋ ਰਿਹਾ ਹੈ ਸੱਭ ਉਸੇ ਦਾ ਕੀਤਾ ਹੋ ਰਿਹਾ ਹੈ॥
(2) ਸੋਈ ਸੋਈ, ਸਦਾ ਸਚ, ਸਾਹਿਬ ਸਾਚਾ. ਸਾਚੀ ਨਾਈ॥ ਜਪੁ-ਜੀ॥ ਪੰਨਾਂ 6॥
ਉਹ ਅਕਾਲ ਪੁਰਖ ਸਦਾ ਥਿਰ ਹੈ। ਉਹ ਮਾਲਕ ਸੱਚਾ ਹੈ, ਉਸਦੀ ਵਡਿਆਈ ਭੀ ਸਦਾ ਅਟੱਲ ਹੈ॥
(3) ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰ॥ ਸਿਰੀ ਰਾਗ ਮ: 1॥ ਪੰਨਾਂ 53॥
ਉਸਦੀ ਵਡਿਆਈ ਪਵਿਤ੍ਰ ਹੈ, ਉਹ ਪਵਿਤ੍ਰ ਅਸਥਾਨ ਤੇ ਸੋਭ ਰਿਹਾ ਹੇ, ਉਹ ਸਦਾ ਕਾਇਮ ਰਹਿਣ ਵਾਲਾ ਹੈ॥
(4) ਹਰਿ ਜੀਉ ਸਾਚਾ ਸਾਚੀ ਨਾਈ॥ ਮਾਝ ਮ; 3॥ ਪਮਨਾਂ 123॥
ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਉਸਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ॥
(5) ਵਾਹੁ ਵਾਹੁ ਸਚੇ ਪਾਤਿਸਾਹਾ ਤੂ ਸਚੀ ਨਾਈ॥ ਰਾਮਕਲੀ ਦੀ ਵਾਰ॥ ਪੰਨਾਂ 947॥
ਹੇ ਸਦਾ ਕਾਇਮ ਰਹਿਣ ਵਾਲੇ ਪਤਾਸ਼ਾਹ ਤੂੰ ਅਸਚਰਜ਼ ਹੈਂ ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ॥
ਨਿਵਣ ਦੇ ਰੂਪ ਵਿੱਚ॥
(1) ਬੁਤ ਪੂਜਿ ਪੂਜਿ ਹਿੰਦੂ ਮੁਏ ਤੁਰਕ ਮੂਏ ਸਿਰੁ ਨਾਈ॥ ਭਗਤ ਕਬੀਰ ਜੀ-ਰਾਗ ਸੋਰਠਿ॥ ਪੰਨਾਂ 654॥
ਹਿੰਦੂ ਲੋਕ ਬੁਤਾਂ ਦੀ ਪੂਜਾ ਕਰ ਕਰ ਕੇ ਖੁਆਰ ਹੋ ਰਹੇ ਹਨ, ਮੁਸਲਮਾਨ ਰੱਬ ਨੂੰ ਮਕੇ ਵਿੱਚ ਹੀ ਸਮਝ ਕੇ ਉਧਰ ਸਿਰ ਨਿਵਾ ਰਹੇ ਹਨ॥
ਇਸ਼ਨਾਨ ਕਰਨ ਦੇ ਰੂਪ ਵਿੱਚ:-ਜੂਠਿ ਨ ਅੰਨੀ ਜੂਠਿ ਨ ਨਾਈ॥ ਸਲੋਕ ਮ: 1ਰਾਗ ਸਾਰੰਗ॥ ਪੰਨਾਂ 1240॥
ਅੰਨ ਦਾ ਤਿਆਗ ਕਰਨ ਨਾਲ, ਤੀਰਥਾਂ ਤੇ ਇਸ਼ਨਾਨ ਕਰਨ ਨਾਲ ਇਹ ਮੈਲ ਨਹੀ ਜਾਂਦੀ॥
(2) ਤੀਰਥਿ ਅਠਸਠਿ ਮਜਨੁ ਨਾਈ॥ ਮਲਾਰ ਰਾਗ ਮ: 4॥ 1263
ਪਰਮਾਤਮਾ ਦੀ ਸਿਫਤ ਸਲਾਹ ਦੇ ਤੀਰਥ ਵਿੱਚ ਇਸ਼ਨਾਨ ਕੀਤਾ ਹੋਇਆ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।
ਬਰਕੱਤ ਜਾਂ ਮੇਹਰ ਦੇ ਅਰਥਾਂ ਵਿੱਚ:-ਅਲਹ ਰਾਮ ਜੀਵਉ ਤੇਰੇ ਨਾਈ॥ ਪ੍ਰਭਾਤੀ ਕਬੀਰ ਜੀ॥ ਪੰਨਾਂ 1349॥
ਅਲਾਹ, ਹੇ ਰਾਮ ਮੈ ਤੇਨੂੰ ਇੱਕ ਹੀ ਜਾਣ ਕੇ, ਤੇਰਾ ਨਾਮ ਸਿਮਰਕੇ ਜੀਵਾਂ, ਆਤਮਿਕ ਜੀਵਨ ਹਾਸਲ ਕਰਾਂ।
ਨਾਈ ਸ਼ਬਦ ਉਚਾਰਨ ਦੇ ਰੂਪ॥
ਨਾਈ - (1) ਜਾਤ ਬਰਾਦਰੀ ਨਾਲ ਸਬੰਧਤ।
(2) ਵਡਿਆਈ
(3) ਨਾੲ੍ਹੀ-ਇਸ਼ਨਾਨ ਨਹਾਕੇ
ਅੱਜ ਇਤਨੀ ਹੀ ਸੇਵਾ ਪਰਵਾਣ ਕਰਨੀ ਜੀ ਭੁਲਾਂ ਦੀ ਖਿਮਾਂ ਕਰਨੀ।


11/12/16
ਕਸ਼ਮੀਰ ਸਿੰਘ

ਹੁਣ ਤੁੰ ਹੀ ਦੱਸ ਮਾਂ, ਮੈਂ ਕੀ ਕਰਾਂ! ਗ੍ਰੰਥੀ ਕਸ਼ਮੀਰ ਸਿੰਘ
ਬਠਿੰਡਾ ਦੇ ਬਲਰਾਜ ਨਗਰ ਵਿਖੇ ਆਪਣੀ ਮਾਤਾ ਨਾਲ ਕਿਰਾਏ ਦੇ ਇੱਕ ਮਕਾਨ ਵਿੱਚ ਰਹਿ ਰਹੇ 54 ਸਾਲ ਦੇ ਗ੍ਰੰਥੀ ਕਸ਼ਮੀਰ ਸਿੰਘ ਦਾ 23 ਅਕਤੂਬਰ 2008 ਨੂੰ ਬਠਿੰਡਾ ਦੇ ਕਿਲ੍ਹੇ ਕੋਲ ਐਕਸੀਡੈਂਟ ਹੋ ਗਿਆ ਜਿਸ ਨਾਲ ਉਸ ਦਾ ਚੂਲਾ ਟੁੱਟ ਗਿਆ। ਜਿਸ ਦਾ ਇਲਾਜ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਕਰਵਾਇਆ ਗਿਆ ਜਿਸ ਦੌਰਾਨ 1 ਨਵੰਬਰ 2008 ਨੂੰ ਉਸ ਦੇ ਚੂਲੇ ਦਾ ਅਪ੍ਰੈਸ਼ਨ ਕੀਤਾ ਗਿਆ। ਪ੍ਰਤੂੰ ਅਪ੍ਰੇਸ਼ਨ ਸਹੀ ਨਾ ਹੋਣ ਕਰਕੇ ਉਸ ਦੇ ਅਪ੍ਰੇਸ਼ਨ ਵਾਲੀ ਜਗ੍ਹਾ ਤੇ ਪਸ ਪੈਣ ਲੱਗ ਗਈ। ਇਸ ਤੋਂ ਬਾਅਦ 15 ਨਵੰਬਰ ਨੂੰ ਫਿਰ ਤੋਂ ਦੁਬਾਰਾ ਅਪ੍ਰੇਸ਼ਨ ਕੀਤਾ ਗਿਆ ਜਿਸ ਤੇ ਕਰੀਬ 1 ਲੱਖ 50 ਹਜ਼ਾਰ ਰੁਪਏ ਖਰਚ ਆਏ ਜੋ ਕਿ ਸ਼ਹਿਰ ਦੇ ਦਾਨੀ ਸੱਜਣਾ ਦੀ ਮੱਦਤ ਨਾਲ ਇਕੱਠੇ ਕੀਤੇ ਗਏ ਸਨ। ਇਸ ਤਰਸਯੋਗ ਹਾਲਤ ਵਿੱਚ ਕਸ਼ਮੀਰ ਸਿੰਘ ਕਰੀਬ ਸਵਾ-ਡੇਢ ਸਾਲ ਮੰਜੇ ਤੇ ਪਿਆ ਰਿਹਾ। ਇਸ ਬਾਰੇ ਜਦੋਂ ਇੱਕ ਪੱਤਰਕਾਰ ਵੀਰ ਪਤਾ ਲੱਗਿਆ ਤਾਂ ਉਸ ਨੇ ਗ੍ਰੰਥੀ ਕਸ਼ਮੀਰ ਸਿੰਘ ਦੀ ਦੁੱਖ ਭਰੀ ਦਾਸਤਾਨ ਬਾਰੇ ਵਿਦੇਸ਼ੀ ਅਖਬਾਰਾਂ ਵਿੱਚ ਖਬਰ ਪ੍ਰਕਾਸ਼ਿਤ ਕੀਤੀ ਗਈ ਇਸ ਦੁੱਖਭਰੀ ਦਾਸਤਾਨ ਨੂੰ ਪੜ੍ਹਨ ਤੋਂ ਕੁੱਝ ਵਿਦੇਸ਼ੀ ਸਿੱਖ ਸੱਜਣਾ ਨੇ ਇਸ ਦੇ ਇਲਾਜ ਲਈ ਕਰੀਬ ਢਾਈ ਲੱਖ ਰੁਪਏ ਸਹਾਇਤਾ ਵਜੋਂ ਭੇਜੇ। ਪੈਸੇ ਮਿਲਣ ਤੇ ਕਸ਼ਮੀਰ ਸਿੰਘ 10 ਫਰਬਰੀ 2010 ਨੂੰ ਚੰਡੀਗੜ੍ਹ 12 ਸੈਕਟਰ ਪੀ. ਜੀ. ਆਈ ਵਿਖੇ ਦਾਖਲ ਹੋ ਗਿਆ ਅਤੇ ਉਥੋਂ ਆਪਣਾ ਇਲਾਜ ਕਰਵਾਉਣ ਲੱਗਾ। ਪੀ. ਜੀ. ਆਈ ਵਿਖੇ ਅਪ੍ਰੇਸ਼ਨ ਦੁਆਰਾ ਡਾਕਟਰਾਂ ਨੇ ਉਸ ਦਾ ਚੂਲਾ ਬਦਲ ਦਿੱਤਾ। ਗ੍ਰੰਥੀ ਕਸ਼ਮੀਰ ਸਿੰਘ ਨੇ ਆਪਣਾ ਦੁੱਖ ਦੱਸਦਿਆਂ ਕਿਹਾ ਕਿ ਇਸ ਤੋਂ ਬਾਅਦ ਕਰੀਬ 1 ਸਾਲ ਉਹ ਠੀਕ ਰਿਹਾ ਪਰ ਕੁੱਝ ਸਮਾਂ ਬੀਤਣ ਤੋਂ ਬਾਅਦ ਫਿਰ ਉਸ ਦੇ ਪਸ ਪੈਣ ਲੱਗ ਪਈ। ਕਸ਼ਮੀਰ ਸਿੰਘ ਨੇ ਦੱਸਿਆ ਕਿ ਵਿਦੇਸ਼ੀ ਸਿੱਖ ਸੱਜਣ ਵੱਲੋਂ ਭੇਜੇ ਪੈਸੇ ਜਿਸ ਵਿਆਕਤੀ ਦੇ ਜਰੀਏ ਆਏ ਉਸ ਵਿਆਕਤੀ ਨੇ ਉਸ ਦੇ ਇਲਾਜ ਤੇ ਪੂਰਾ ਪੈਸਾ ਨਹੀਂ ਖਰਚਿਆ ਸਿਰਫ ਪੀ. ਜੀ. ਆਈ. ਤੋਂ ਅਪ੍ਰੇਸ਼ਨ ਰਾਹੀਂ ਉਸ ਦਾ ਚੂਲਾ ਬਦਲਵਾ ਦਿੱਤਾ ਅਤੇ ਬਾਕੀ ਦੇ ਪੈਸਿਆਂ ਦਾ ਹਿਸਾਬ ਕਿਤਾਬ ਨਾ ਤਾਂ ਪੀੜਤ ਨੂੰ ਦੱਸਿਆ ਅਤੇ ਨਾ ਹੀ ਉਸ ਵਿਦੇਸ਼ੀ ਸਿੱਖ ਸੱਜਣ ਨੂੰ ਦਿੱਤਾ। ਪੈਸਿਆਂ ਦੀ ਕਮੀ ਕਾਰਨ ਉਹ ਚੰਡੀਗੜ੍ਹ ਤੋਂ ਆਪਣਾ ਇਲਾਜ ਨਾ ਕਰਵਾ ਸਕਿਆ। ਇਸ ਤੋਂ ਬਾਅਦ ਜਦੋਂ ਬਠਿੰਡਾ ਸਰਕਾਰੀ ਹਸਪਤਾਲ ਵਿਖੇ ਚੈਕ ਕਰਵਾਇਆ ਤਾਂ ਡਾਕਟਰਾਂ ਦੀ ਗੱਲ ਸੁਣ ਕੇ ਉਸ ਦੇ ਪੈਰਾਂ ਥੱਲੋਂ ਜ਼ਮੀਨ ਨਿਕਲਦੀ ਵਿਖਾਈ ਦੇਣ ਲੱਗੀ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਸ਼ਮੀਰ ਸਿੰਘ ਨੂੰ ਕਿਹਾ ਕਿ ਉਸ ਦੀਆਂ ਹੱਡੀਆਂ ਨੂੰ ਟੀ. ਬੀ. ਹੋ ਚੁੱਕੀ ਹੈ ਜਿਸ ਕਾਰਨ ਪਸ ਨਿਕਲ ਰਹੀ ਹੈ। ਫਿਰ ਕਸ਼ਮੀਰ ਸਿੰਘ ਨੇ ਹੱਡੀਆਂ ਦੀ ਟੀ. ਬੀ. ਦਾ ਇਲਾਜ ਕਰਵਾਇਆ ਪ੍ਰਤੂੰ ਇਲਾਜ ਤੋਂ ਕੁੱਝ ਸਮੇਂ ਬਾਅਦ ਫਿਰ ਤੋਂ ਪਸ ਪੈਣ ਲੱਗ ਪਈ। ਇਸ ਤੋਂ ਬਾਅਦ ਬਠਿੰਡਾ ਦੇ ਰਹਿਣ ਵਾਲੇ ਦਾਨੀ ਸੱਜਣ (ਹੁਣ ਵਿਦੇਸ਼ ਵਿੱਚ) ਮਾਲਵਾ ਕਾਲਜ ਦੇ ਚੈਅਰਮੈਨ ਦੀ ਮੱਦਦ ਨਾਲ ਬਠਿੰਡਾ ਦੇ ਆਦੇਸ਼ ਹਸਪਤਾਲ ਵਿਖੇ 25 ਮਾਰਚ 2013 ਨੂੰ ਇਲਾਜ ਕਰਵਾਇਆ। ਇਸ ਇਲਾਜ ਦਾ ਖਰਚ ਕਰੀਬ 30 ਲੱਖ ਰੁਪਏ ਆਇਆ। ਕਸ਼ਮੀਰ ਸਿੰਘ ਆਪਣੀ ਮਾਤਾ ਨਾਲ ਆਪਣੇ ਇਲਾਜ ਲਈ ਦਰ-ਦਰ ਭਟਕਦਾ ਰਿਹਾ ਪਰ ਉਸ ਦਾ ਇਲਾਜ ਨਹੀਂ ਹੋ ਸਕਿਆ। ਇਸ ਸਮੇਂ ਗ੍ਰੰਥੀ ਕਸ਼ਮੀਰ ਸਿੰਘ ਦੀ ਹਾਲਤ ਬਿਮਾਰੀ ਇਸ ਨਾਮੁਰਾਦ ਬਿਮਾਰੀ ਕਾਰਨ ਤਰਸਯੋਗ ਬਣੀ ਹੋਈ ਹੈ। ਇਸ ਬਿਮਾਰੀ ਕਾਰਨ ਗ੍ਰੰਥੀ ਤੁਰ-ਫਿਰ ਵੀ ਨਹੀਂ ਸਕਦਾ। ਕਸ਼ਮੀਰ ਸਿੰਘ ਸਿਰਫ ਲੋਹੇ ਦੀ ਪਾਇਪਾਂ ਨਾਲ ਬਣੇ ਵਾਕਰ ਨਾਲ ਥੋੜਾ ਬਹੁਤ ਚੱਲ ਲੈਂਦਾ ਹੈ ਪਰ ਬਿਨਾਂ ਕਿਸੇ ਦੇ ਸਹਾਰੇ ਖੜ੍ਹਾ ਨਹੀਂ ਹੋ ਸਕਦਾ। ਕੋਈ ਕੰਮਕਾਰ ਨਾ ਹੋਣ ਕਾਰਨ ਇਹਨਾਂ ਮਾਂ-ਪੁੱਤ ਲਈ ਦੋ ਵਕਤ ਦੀ ਰੋਟੀ ਖਾਣੀ ਵੀ ਬਹੁਤ ਮੁਸ਼ਕਲ ਹੋਈ ਪਈ ਹੈ। ਇੱਥੋਂ ਤੱਕ ਕਿ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਮਾਂ-ਪੁੱਤ ਲਈ ਮਕਾਨ ਦਾ ਕਿਰਾਇਆ ਵੀ ਭਲੇ ਲੋਕਾਂ ਦੀ ਮੱਦਦ ਨਾਲ ਸਿਰੇ ਚਾੜ੍ਹਿਆ ਜਾਂਦਾ ਹੈ। ਦੋਹਾਂ ਮਾਂ-ਪੁੱਤ ਦੀ ਰੋਟੀ ਦਾ ਜੁਗਾੜ ਵੀ ਆਂਢ-ਗੁਆਂਢ ਦੇ ਲੋਕਾਂ ਦੀ ਸਹਾਇਤਾ ਨਾਲ ਹੀ ਚੱਲ ਰਿਹਾ ਹੈ। 75 ਸਾਲ ਦੀ ਬਜ਼ੁਰਗ ਕਸ਼ਮੀਰ ਸਿੰਘ ਦੀ ਬੇਬੱਸ ਮਾਤਾ ਸੁਰਜੀਤ ਕੌਰ ਨਿੱਤ ਦਿਨ ਆਪਣੇ ਪੁੱਤ ਦੀ ਨਾਮੁਰਾਦ ਬਿਮਾਰੀ ਨੂੰ ਵੇਖ ਵੇਖ ਝੁਰਦੀ ਰਹਿੰਦੀ ਹੈ। ਪੁੱਤ ਦੀ ਇਸ ਬਿਮਾਰੀ ਨੇ ਸੁਰਜੀਤ ਕੌਰ ਨੂੰ ਪੂਰੀ ਤਰ੍ਹਾਂ ਝੰਬ ਸੁੱਟਿਆ ਹੈ। ਕਸ਼ਮੀਰ ਸਿੰਘ ਦੀ ਮਾਂ ਦਾ ਕਹਿਣਾ ਹੈ ਕਿ ਉਹ ਇਸ ਤਰ੍ਹਾਂ ਦੀ ਜਿੰਦਗੀ ਨਾਲੋਂ ਰੱਬ ਸਾਨੂੰ ਮੌਤ ਹੀ ਦੇ ਦੇ। ਹਰ ਪੱਖੋਂ ਬੇਬੱਸ ਇਹਨਾਂ ਦੋਹਾਂ ਮਾਂ-ਪੁੱਤਾਂ ਦੀਆਂ ਨਜ਼ਰਾਂ ਹਰ ਵਖਤ ਬਰੂਹੇ `ਤੇ ਕਿਸੇ ਮੱਦਦਗਾਰ ਨੂੰ ਉਡੀਕਦੀਆਂ ਰਹਿੰਦੀਆਂ ਹਨ। ਆਪਣੇ ਪੁੱਤ ਦੀ ਬਿਮਾਰੀ ਦੇਖ ਦੇਖ ਸੁਰਜੀਤ ਕੌਰ ਪਲ ਪਲ ਮਰਦੀ ਹੈ ਜਿਸ ਕਾਰਨ ਉਹ ਨਾ ਤਾਂ ਜੀਅ ਸਕਦੀ ਹੈ ਅਤੇ ਨਾ ਮਰ ਸਕਦੀ ਹੈ। ਐਕਸੀਡੈਂਟ ਤੋਂ ਪਹਿਲਾਂ ਕਸ਼ਮੀਰ ਸਿੰਘ ਗੁਰਦੁਆਰਾ ਕਿਲ੍ਹਾ ਮੁਬਾਰਕ ਸਹਿਬ ਵਿਖੇ ਬਤੌਰ (ਆਰਜੀ) ਗ੍ਰੰਥੀ ਦੀ ਸੇਵਾ ਨਿਭਾ ਰਿਹਾ ਸੀ। ਕਸ਼ਮੀਰ ਸਿੰਘ ਦਾ ਕਹਿਣਾ ਹੈ ਜੇਕਰ ਹੁਣ ਵੀ ਉਸ ਨੂੰ ਕਿਸੇ ਗੁਰੁ ਘਰ ਵਿਖੇ ਗ੍ਰੰਥੀ ਦੀ ਸੇਵਾ ਦਾ ਮੌਕਾ ਮਿਲੇ ਤਾਂ ਉਹ ਇਸ ਲਈ ਤਿਆਰ ਹੈ।
ਕਸ਼ਮੀਰ ਸਿੰਘ ਅਤੇ ਉਸ ਦੀ ਮਾਤਾ ਨੇ ਆਪਣੇ ਦੁੱਖਾਂ ਦੀ ਗੱਲ ਕਰਦਿਆਂ ਕਿਹਾ ਕਿ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਾਨੀ ਸੱਜਣ ਉਹਨਾਂ ਦੀ ਬਿਮਾਰੀ ਦਾ ਅਧੂਰਾ ਇਲਾਜ ਕਰਵਾ ਦਿਉ ਉਸ ਸਾਰੀ ਉਮਰ ਉਹਨਾਂ ਦਾ ਅਹਿਸਾਨ ਨਹੀਂ ਭੁੱਲਣਗੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜੇਕਰ ਕਿਸੇ ਵੀ ਦੋਸਤ ਸੱਜਣ ਦਾ ਰਿਸ਼ਤੇਦਾਰ ਬਠਿੰਡਾ ਵਿਖੇ ਰਹਿੰਦਾ ਹੈ ਤਾਂ ਉਹ ਖੁਦ ਪੀੜਤ ਗ੍ਰੰਥੀ ਨੂੰ ਹੇਠ ਲਿਖੇ ਪਤੇ ਤੇ ਮਿਲ ਕੇ ਜਾਣਕਾਰੀ ਲੈ ਸਕਦੇ ਹਨ। ਕਸ਼ਮੀਰ ਸਿੰਘ ਸਪੁੱਤਰ ਗੁਰਦੀਪ ਸਿੰਘ, ਗਲੀ ਨਮਬਰ 11, ਨੇੜੇ ਦੀਪ ਨਗਰ (ਬਲਰਾਜ ਨਗਰ) ਮੋਬਾਇਲ: 098723-61930, ਬਠਿੰਡਾ (ਪੰਜਾਬ)


04/12/16
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥(ਗੁਰੂ ਗ੍ਰੰਥ)-੯

ਅਵਤਾਰ ਸਿੰਘ ਮਿਸ਼ਨਰੀ (5104325827)

ਅੰਮ੍ਰਿਤ ਵੇਲੇ ਬਾਰੇ ਵਿਚਾਰ-ਅੰਮ੍ਰਿਤ ਲਫਜ ਦੇ ਕਈ ਅਰਥ ਹਨ ਪਰ ਅੰਮ੍ਰਿਤ ਵੇਲੇ ਦੇ ਪ੍ਰਕਰਣ ਅਨੁਸਾਰ ਅੰਮ੍ਰਿਤ ਸੰਸਕ੍ਰਿਤ ਦਾ ਸ਼ਬਦ ਤੇ ਅਰਥ ਪ੍ਰਮਾਤਮਾਂ, ਸੱਚ, ਸਚਾਈ, ਮੌਤ ਰਹਿਤ, ਅਮਰ, ਸੁੰਦਰ, ਪਿਅਰਾ, ਰੋਗ ਨਾਸ਼ਕ, ਰਸਦਾਇਕ, ਸ਼ੁਭ ਗੁਣ, ਹਰ ਉਤਮ ਚੰਗੀ ਅਤੇ ਸਦੀਵ ਦਿਸ ਅਣਦਿਸ ਵਸਤੂ ਆਦਿਕ ਅੰਮ੍ਰਿਤ ਹੈ। ਵੇਲਾ-ਵੀ ਸੰਸਕ੍ਰਿਤ ਦਾ ਸ਼ਬਦ ਤੇ ਅਰਥ ਸਮਾਂ, ਵਕਤ, ਘੜੀ ਆਦਿ ਹਨ।

ਗੁਰੂ ਨਾਨਕ ਸਾਹਿਬ ਜੀ ਨੇ ਜਪੁਜੀ ਸਾਹਿਬ ਦੀ ਚਉਥੀ ਪਉੜੀ ਵਿਖੇ ਇਸ ਦਾ ਜਿਕਰ ਕੀਤਾ ਹੈ-ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥(ਜਪੁਜੀ) ਉਹ ਸੁਭਾਗਾ ਸਮਾਂ ਜਦ ਸਦੀਵੀ ਸਚਿਆਰ ਪ੍ਰਭੂ ਦੇ ਨਾਮ ਭਾਵ ਰੱਬੀ ਨਿਯਮ ਦੀ ਇਕਾਗਰਤਾ ਨਾਲ ਵਿਚਾਰ ਕੀਤੀ ਜਾਵੇ। ਹੋਰ ਵੀ ਪ੍ਰਮਾਨ ਹਨ-ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੂ ਮਿਲਿਆ (੯੯) ਉਹ ਹੀ ਘੜੀ, ਮਹੂਤ ਵੇਲਾ ਸਫਲਾ ਹੈ ਜਦ ਜਦ ਪ੍ਰਮਾਤਮਾਂ ਚੇਤੇ ਆਉਂਦਾ ਹੈ-ਸਾ ਵੇਲਾ ਸੋ ਮੂਰਤੁ ਸਾ ਘੜੀ ਸਪ ਮੁਹਤ ਸਫਲੁ ਹੈ ਮੇਰੀ ਜਿੰਦੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ॥ (੫੪੧) ਹਰ ਵੇਲੇ ਹੀ ਪ੍ਰਭੂ ਭਗਤੀ (ਉਸ ਦੇ ਨਿਯਮ ਵਿੱਚ ਚਲਦੇ ਸ਼ੁਭ ਗੁਣਧਾਰੀ ਹੋ) ਕੀਤੀ ਜਾ ਸਕਦੀ ਹੈ-ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ॥ ਅਨਦਿਨੁ (ਹਰ ਵੇਲੇ) ਨਾਮੇ ਰਤਿਆ (ਪ੍ਰਭੂ ਦੇ ੳਟੱਲ ਨਿਯਮਾਂ ਦੀ ਪਾਲਣਾ ਕਰਦਿਆਂ) ਸਚੇ ਸਚੀ ਸੋਇ॥ (੫੫) ਭਾਈ ਗੁਰਦਾਸ ਜੀ ਵੀ ਅੰਮ੍ਰਿਤ ਵੇਲੇ ਬਾਰ ਦਸਰਸਾਂਦੇ ਹਨ-ਸਿਫਤਿ ਸਲਾਹਣੁ ਅੰਮ੍ਰਿਤ ਵੇਲਾ॥ (ਵਾਰ-੭, ਪਾਉੜੀ ੨੦) ਭਾਵ ਜਦ ਵੀ ਉਸ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾਵੇ ਉਹ ਹੀ ਅੰਮ੍ਰਿਤ ਵੇਲਾ ਹੈ।

ਸ਼ੁਭਾ ਸ਼ਾਮ ਦਾ ਇਕਾਂਤ ਤੇ ਇਕਾਗਤਾ ਦਾ ਸਮਾਂ ਵੀ ਅੰਮ੍ਰਤ ਵੇਲਾ ਹੈ। ਦੁਨੀਆਂ ਭਰ ਵਿੱਚ ਵੇਲਾ (ਸਮਾਂ) ਇਕਸਾਰ ਨਹੀਂ। ਨਾਲੇ ਹਰ ਇਨਸਾਨ ਦਾ ਖਾਣ, ਪੀਣ, ਸ਼ੌਣ, ਖੇਡਣ ਅਤੇ ਕੰਮ ਕਰਨ ਦਾ ਸਮਾਂ ਵੱਖਰਾ ਹੈ। ਕੀ ਦਿਨੇ ਕੰਮ ਕਰਦਾ ਅਤੇ ਕੋਈ ਰਾਤ ਨੂੰ ਕਰਦਾ ਹੈ। ਇਸ ਕਰਕੇ ਅੰਮ੍ਰਿਤ ਵੇਲੇ ਬਾਰੇ ਪੰਡਿਤਾਂ, ਸਾਧਾਂ-ਸੰਤਾ ਅਤੇ ਕਥਾਚਾਚਕਾਂ ਵੱਲੋਂ ਪਾਏ ਪਾਏ ਭੁਲੇਖੇ ਅਤੇ ਦਿੱਤੇ ਡਰਾਇਆਂ ਤੋਂ ਡਰਨ ਦੀ ਲੋੜ ਨਹੀਂ, ਇਹ ਲੋਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਉੱਪਰ ਨਹੀਂ ਹਨ। ਮਨੁੱਖਾ ਜਨਮ ਅੰਮ੍ਰਿਤ ਵੇਲਾ ਜਿਸ ਵਿੱਚ ਰੱਬ ਨੂੰ ਯਾਦ ਕੀਤਾ ਜਾਂਦਾ ਹੈ। ਸੋ ਹਰ ਵੇਲੇ ਪ੍ਰਭੂ ਨੂੰ ਯਾਦ ਰੱਖਣਾ ਅੰਮ੍ਰਿਤ ਵੇਲਾ ਅਤੇ ਭੁੱਲਣਾ ਹੀ ਜ਼ਹਿਰ ਵੇਲਾ ਭਾਵ ਮਾੜਾ ਸਮਾ ਹੈ। ਗੁਰਬਾਣੀ ਕਿਸੇ ਵੇਲੇ ਵੀ ਪੜ੍ਹੀ, ਸੁਣੀ, ਗਾਈ, ਵਿਚਾਰੀ ਅਤੇ ਧਾਰੀ ਜਾ ਸਕਦੀ ਹੈ। ਆਓ ਗੁਰਬਾਣੀ ਦਾ ਓਟ ਆਸਰਾ ਲੈ ਕੇ ਡੇਰੇਦਾਰ ਪਾਖੰਡੀ ਅਤੇ ਸੰਪ੍ਰਦਾਈ ਸਾਧਾਂ ਦੇ ਭਰਮਜਾਲ ਤੋੜ ਕੇ, ਥੋਥੇ ਕਰਮਕਾਂਡਾਂ ਦੇ ਪਿੰਜਰੇ ਤੋਂ ਬਾਹਰ ਨਿਕਲੀਏ ਅਤੇ ਮਨੁੱਖਾ ਜੀਵਨ ਨੂੰ ਪ੍ਰਭੂ ਭਾਣੇ ਅੰਦਰ ਖੁਸ਼ੀ, ਤੇ ਅਜ਼ਾਦੀ ਨਾਲ ਬਤੀਤ ਕਰੀਏ। ਹਰ ਵੇਲੇ ਉਦਮੀ ਹੋਈਏ ਨਾ ਕਿ ਕੇਵਲ ਸ਼ੁਭਾ ਸ਼ਾਮ ਗਿਣਤੀ ਦੇ ਪਾਠਾਂ ਵੇਲੇ।


04/12/16
ਦਲੇਰ ਸਿੰਘ ਜੋਸ਼

ਕਲ ਸ਼ਬਦ ਦੀ ਸਮੀਖਿਆ

ਗੁਰਬਾਣੀ ਵਿੱਚ ਆਏ ਸ਼ਬਦਾ ਨੂੰ ਸਮਝਣ ਲਈ ਅਰਥ ਭਾਵ ਦਾ ਗਿਆਨ ਹੋਣਾ ਜਰੂਰੀ ਹੈ। ਬਿਨਾਂ ਅਰਥਾਂ ਤੋ ਬਾਣੀ ਦੀ ਸਮਝ ਨਹੀ ਪੈ ਸਕਦੀ। ਹੋਰ ਜਰੂਰੀ ਹੈ ਬਿਸਰਾਮ ਦੇਣਾ, ਬਿਸਰਾਮ ਭੀ ਤਾਂ ਹੀ ਠੀਕ ਦਿਤਾ ਜਾ ਸਕੇਗਾ ਜੇਕਰ ਅਰਥ ਆਉਂਦਾਂ ਹੋਵੇਗਾ, ਤਾਂ ਹੀ ਸਹੀ ਥਾਂ ਬਿਸਰਾਮ ਦੀ ਵਰਤੋਂ ਕੀਤੀ ਜਾਵੇਗੀ। ਜਿਵੇ ਇੱਕ ਪੰਗਤੀ ਦਾ ਉਚਾਰਨ ਵਖ ਵਖ ਬਿਸਰਾਮ ਦੇਣ ਨਾਲ ਕਿਵੇਂ ਅਰਥ ਬਦਲ ਜਾਂਦੇ ਹਨ। ਅਸੀ ਪੜਦੇ ਹਾਂ {ਨੇਰੈ ਨਾਹੀ ਦੂਰ} ਇਸ ਪੰਗਤੀ ਦਾ ਉਚਾਰਨ , ਲੋਕ ਦੋ ਪਰਕਾਰ ਨਾਲ ਕਰ ਜਾਦੇ ਹਨ ਜੇਕਰ ਅਸੀ ਪਹਲਿੇ ਸ਼ਬਦ ਤੋਂ ਬਾਅਦ ਬਿਸਰਾਮ ਦੇਂਦੇ ਹਾਂ ਤਾ ਬਿਸਰਾਮ ਸਹੀ ਥਾਂ ਲਗਦਾ ਹੈ। ਜੇ ਅਸੀ ਦੂਜੇ ਸ਼ਬਦ ਤੋਂ ਬਾਅਦ ਬਿਸਰਾਮ ਦੇਂਦੇ ਹਾ ਤਾਂ ਪੰਗਤੀ ਦੇ ਅਰਥ ਆਸ਼ੇ ਤੋਂ ਪਰੇ ਚਲੇ ਜਾਦੇ ਹਨ। ਇਹ ਸਬਦ ਦੀ ਪੰਗਤੀ ਭਗਤ ਨਾਮਦੇਵ ਜੀ ਦੇ ਰਾਗ ਸੋਰਿਠ ਦੇ ਇੱਕ ਸ਼ਬਦ ਦੀ ਉਚਾਰਨ ਕੀਤੀ ਹੋਈ ਹੈ। ਜਿਸ ਵਿੱਚ ਭਗਤ ਜੀ ਇਹ ਗੱਲ ਸਮਝਾ ਰਹੇ ਹਨ ਕਿ ਪ੍ਰਭੂ ਜੀਵ ਦੇ ਬਹੁਤ ਨੇੜੈ ਹੈ, ਕਿਥੇ ਹੈ? ਦਸਦੇ ਹਨ ਕਿ ਉਹ ਤੇਰੇ ਮਨ ਵਿੱਚ ਤੇਰੀ ਆਤਮਾਂ ਵਿੱਚ ਹੈ। ਜਦ ਅਸੀ ਇਹ ਦੋ ਪੰਗਤੀਆਂ ਪੜਦੇ ਹਾਂ ਤਾਂ ਇਸ ਗੱਲ ਦੀ ਪੁਸ਼ਟੀ ਹੋ ਜਾਦੀ ਹੈ।
ਨੇਰੈ ਨਾਹੀ ਦੂਰਿ॥ ਨਿਜ ਆਤਮੈ ਰਹਿਆ ਭਰਪੂਰਿ॥
ਭਗਤ ਜੀ ਦੇ ਇਸ ਆਸ਼ੇ ਨੂੰ ਪਰਗਟ ਕਰਨ ਲਈ ਬਿਸਰਾਮ ਨੇਰੈ ਤੇ ਦੇਕੇ ਪਾਠ ਦਾ ਉਚਾਰਨ ਕਰਨਾ ਪਵੇਗਾ। ਜੇਕਰ ਐਸਾ ਨਹੀ ਕਰਦੇ ਬਿਸਰਾਮ ਅਸੀ ਦੂਰਿ ਤੇ ਦੇ ਦੇਂਦੇ ਹਾਂ ਤਾਂ ਅਰਥ ਬਣ ਜਾਂਦਾ ਹੈ ਰਬ ਜੀ ਨੇੜੈ ਨਹੀ ਹਨ ਕਿਤੇ ਦੂਰਿ ਹਨ, ਪਰ ਦੂਸਰੀ ਪੰਗਤੀ ਕਹਿ ਰਹੀ ਹੈ ਕਿ ਉਹ ਤਾਂ ਤੇਰੇ ਆਤਮਾਂ ਵਿੱਚ ਤੇਰੇ ਕੋਲ ਹੀ ਬੈਠਾ ਹੈ ਉਚਾਰਨ ਸਹੀ ਨਹੀ ਹੋਵੇਗਾ। ਸੋ ਬਾਣੀ ਨੂੰ ਪੜ੍ਹਨ ਲਈ ਉਚਾਰਨ, ਬਿਸਰਾਮ, ਅਰਥ ਆਉਣਾ ਬੜਾ ਜਰੂਰੀ ਹੈ।
ਅੱਜ ਅਸੀ ਸ਼ਬਦ ਕਲ ਦੀ ਸਮੀਖਿਆ ਕਰਨੀ ਚਾਹੁੰਦੇ ਹਾਂ। ਸ਼ਬਦ ਕਲ ਕੀ ਹੈ, ਹਰੇਕ ਸਬਦ ਅਪਣੇ ਆਪ ਵਿੱਚ ਬਹੁਤ ਕੁਛ ਸਮੋਈ ਬੈਠਾ ਹੁੰਦਾਂ ਹੈ ਬੱਸ ਸ਼ਬਦ ਨੂੰ ਪੜਚੋਲਨ ਦੀ ਲੋੜ ਹੈ। ਭਾਈ ਗੁਰਦਾਸ ਜੀ ਦਾ ਕਥਨ ਹੈ
ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ ਜੋਈ ਜੋਈ ਖੋਜੇ ਸੋਈ ਸੋਈ ਨਿਪਜਾਵਈ॥
ਕਲ ਦਾ ਅਰਥ:-
ਸਾਡੀ ਰੋਜ਼ਾਨਾ ਦੀ ਬੋਲੀ ਵਿੱਚ ਕਲ ਬੀਤ ਚੁਕੇ ਜਾਂ ਆਉਣ ਵਾਲੇ ਦਿਨ ਲਈ ਵਰਤਿਆ ਜਾਂਦਾ ਹੈ ਜਿਸਦਾ ਉਚਾਰਨ ਅਸੀ ਕੱਲ। {ਅਧਕ} ਲਾਕੇ ਕਰਦੇ ਹਾਂ। ਜਿਵੇਂ ਤੂੰ ਕੱਲ ਸਕੂਲ ਨਹੀ ਆਇਆ ਜਾਂ ਕੱਲ ਕੰਮ ਤੇ ਜਾਵੇਗਾ? ਕਲ ਦਾ ਅਰਥ ਸ਼ਕਤੀ ਭੀ ਹੈ। ਕਲ ਦਾ ਭਾਵ ਸਮਾਂ ਭੀ ਹੈ। ਗੁਰਬਾਣੀ ਵਿੱਚ ਇਸ ਸ਼ਬਦ ਦੇ ਕੀ ਕੀ ਅਰਥ ਆਏ ਹਨ ਆਉ ਉਹਨਾਂ ਬਾਰੇ ਜਾਣਕਾਰੀ ਪਰਾਪਤ ਕਰੀਏ ਜੀ॥
ਕਲ ਦਾ ਅਰਥ ਇਜ਼ਤ॥
{1} ਇਹ ਸ਼ਬਦ ਇਜ਼ਤ ਲਈ ਵਰਤਿਆ ਗਿਆ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਰਾਗ ਸੂਹੀ ਪੰਨਾਂ 750 ਤੇ ਕਹਿੰਦੇ ਹਨ ਮੈਨੂੰ ਸੱਭ ਤੋ ਵੱਡਾ ਸਤਿਗੁਰੂ ਨਾਨਕ ਮਿਲ ਪਿਆ ਹੈ ਜਿਸਨੇ ਮੇਰੀ ਇਜ਼ਤ ਮੇਰੀ ਲਾਜ਼ ਰੱਖ ਲਈ ਹੈ।
ਸਭ ਤੇ ਵਡਾ ਸਤਿਗੁਰ ਨਾਨਕ ਜਿਨਿ ਕਲ ਰਾਖੀ ਮੇਰੀ॥ ਪੰਨਾਂ 750॥ ਰਾਗ ਸੂਹੀ ਮ: 5॥
{2} ਕਲਾ ਜਾਂ ਸ਼ਕਤੀ ਜਾਂ ਸਤਿਆ ਦੇ ਰੂਪ ਵਿੱਚ।
ਕਾਰਣੁ ਕਰਤੇ ਵੱਸ ਹੈ ਜਿਨਿ ਕਲ ਰਖੀ ਧਾਰਿ॥ ਮਾਝ ਮ: 1॥ ਪੰਨਾਂ 148॥
ਜਿਸ ਕਰਤਾਰ ਦੇ ਵੱਸ ਵਿੱਚ ਜਗਤ ਦਾ ਬਨਾਣਾ ਹੈ, ਅਤੇ ਇਸ ਵਿੱਚ ਅਪਣੀ ਸਤਿਆ ਟਿਕਾਈ ਹੋਈ ਹੈ।
ਜਿਸ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ॥ ਗਾਉੜੀ ਮ: 5॥ ਪੰਨਾਂ 322॥
ਪ੍ਰਭੂ ਜਿਸਨੂੰ ਆਪ ਕੁਰਾਹੇ ਪਾ ਦੇਂਦਾ ਹੈ ਉਸਨੂੰ ਪ੍ਰਭੂ ਦੀ ਸ਼ਕਤੀ ਦਾ ਕੀ ਪਤਾ ਚਲਦਾ ਹੈ॥
{3} ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥਿ॥ ਬਿਲਾ: ਮ: 5॥ ਪੰਨਾਂ 815॥
ਹੇ ਭਾਈ ਜਿਸ ਪ੍ਰਭੂ ਦੇ ਹੱਥਾਂ ਵਿੱਚ ਹਰੇਕ ਤਾਕਤ ਹੈ ਉਹ ਪ੍ਰਭੂ ਸ਼ਰਨ ਪਏ ਮਨੁਖਾਂ ਦੇ ਸਾਰੇ ਬੰਧਨ ਕੱਟ ਦੇਂਦਾ ਹੈ।
{4} ਚਰਣ ਨ ਛਾਡਉ ਸਰੀਰ ਕਲ ਜਾਈ॥ ਗਾਉੜੀ ਰਵਿਦਾਸ ਜੀ॥ ਪੰਨਾਂ 345॥
ਭਾਵੇਂ ਮੇਰੇ ਸਰੀਰ ਦੀ ਸੱਤਿਆ ਭੀ ਚਲੀ ਜਾਏ ਤਾਂ ਭੀ ਮੈ ਤੇਰੇ ਚਰਨ ਨਹੀ ਛੱਡਾਗਾਂ॥
ਕਲ ਦਾ ਅਰਥ ਕਾਰੀਗਰੀ ਜਾਂ ਹੁਨਰ॥
{1} ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ, ਹਰਿ ਕਰਤੈ ਸਭ ਕਲ ਧਾਰੀ॥ ਗੂਜਰੀ ਮ 4॥ ਪੰਨਾਂ 507॥
ਹੇ ਵਾਹਿਗੁਰੂ ਜੀ ਇਨ੍ਹਾਂ ਜੀਵਾਂ ਦੇ ਭੀ ਕੀ ਵੱਸ ਹੈ, ਇਹ ਸਾਰਾ ਤਮਾਸ਼ਾ ਇਹ ਸਾਰੀ ਰਚਨਾਂ ਕਰਤਾਰ ਨੇ ਆਪ ਹੀ ਬਣਾਈ ਹੈ॥
{2} ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ੍ਹ ਕਲ॥ ਵਾਰਾਂ ਤੇ ਵਧੀਕ ਮ: 1॥ ਪੰਨਾਂ 1410॥
ਜੇ ਤੂੰ ਸੰਸਾਰ ਸਮੁੰਦਰ ਦੇ ਪਾਣੀਆਂ ਦਾ ਤਾਰੂ ਬਣਨਾ ਚਾਹੁੰਦਾਂ ਹੈ ਤਾਂ ਤਰਨ ਦੀ ਜਾਚ {ਹੁਨਰ} ਉਹਨਾਂ ਪਾਸੋਂ ਸਿਖ ਜਿਨ੍ਹਾਂ ਨੂੰ ਸੰਸਾਰ ਸਮੁੰਦਰ ਪਾਰ ਲੰਘਣ ਦੀ ਜਾਚ ਹੈ। ਜਿਨ੍ਹਾਂ ਕੋਲ ਇਹ ਹੁਨਰ ਹੈ॥
ਕਲ ਦਾ ਅਰਥ:-ਕਲਜੁਗ॥
{1} ਕਲ ਮਹਿ ਰਾਮ ਨਾਮ ਸਾਰ॥ ਧਨਾਸਰੀ ਮ: 1. ਪੰਨਾਂ 662॥
ਜਗਤ ਵਿੱਚ ਪਰਮਾਤਮਾ ਦਾ ਨਾਮ ਸਿਮਰਨਾ ਹੀ ਸ਼੍ਰੇਸ਼ਟ ਕਰਮ ਹੈ॥
ਕਲ ਇੱਕ ਭਟ ਦਾ ਨਾਉ॥
{1} ਕਬਿ ਕਲ ਸੁਜਸ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥ ਸਵੀ: 1 ਪੰਨਾਂ 1389॥
ਕਲ ਕਵੀ ਆਖਦਾ ਹੈ, ਮੈ ਉਸ ਗੁਰੂ ਨਾਨਕ ਦੇਵ ਜੀ ਦੇ ਸੋਹਣੇ ਗੁਣ ਗਾੳਂਦਾ ਹਾਂ ਜਿਸ ਨੇ ਰਾਜ ਤੇ ਜੋਗ ਮਾਣਿਆ ਹੈ॥॥
ਕਲ ਦਾ ਅਰਥ ਸੁੰਦਰ॥
{1} ਆਤਮ ਰਤ ਸੰਗ੍ਰਹਣ ਕਹਣ ਅੰਮ੍ਰਿਤ ਕਲ ਢਾਲਣ॥ ਸਵੀ: 2 ਪੰਨਾ 1391॥
ਤੂੰ ਆਤਮਕ ਪ੍ਰੇਮ ਨੂੰ ਇਕਠਾ ਕੀਤਾ ਹੋਇਆ ਹੈ। ਤੇਰੇ ਬਚਨ ਅੰਮ੍ਰਿਤ ਦੇ ਸੁੰਦਰ ਚਸ਼ਮੇ ਹਨ॥
ਕਲ ਦਾ ਅਰਥ:-ਭਾਗ ਜਾਂ ਹਿਸੇ ਦੇ ਰੂਪ ਵਿੱਚ॥
ਤ੍ਰੇਤੈ ਇੱਕ ਕਲ ਕੀਨੀ ਦੂਰਿ॥ ਰਾਮਕਲੀ ਮ: 3॥ ਪੰਨਾਂ 880॥
ਹੇ ਭਾਈ ਇਹ ਆਮ ਪ੍ਰਚਲਤ ਖਿਆਲ ਹੈ ਕਿ ਤ੍ਰੇਤੈ ਜੁਗ ਵਿੱਚ ਇੱਕ ਕਲਾ ਦੂਰ ਕਰ ਦਿਤੀ ਗਈ {ਧਰਮ ਰੂਪੀ ਬਲਦ ਦਾ ਇੱਕ ਪੈਰ ਨਕਾਰਾ ਹੋ ਗਿਆ।
ਮਹਾਨ ਕੋਸ਼ ਦ ਅਧਾਰ ਤੇ ਇਹ ਅਰਥ ਭੀ ਬਣਦੇ ਹਨ।
ਸ਼ਬਦ ਕਰਨਾ, ਫੈਕਨਾ, ਜਾਣਾ, ਲੈਣਾ, ਵਿਅਕਲ ਹੋ ਜਾਣਾ, ਸੁੰਦਰ, ਮਿਠੀ ਧੁਨਿ, ਵੀਰਜ਼ ਮਣੀ।
ਅਵਿਦਿਆ:-ਗੁਰ ਕੇ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦ ਪਰਗਾਸਾ॥ ਭਗਤ ਕਬੀਰ ਜੀ॥ ਪੰਨਾਂ 332॥
ਦੇਖੋ ਥੋੜੀ ਜਿਹੀ ਮਿਹਨਤ ਕਰਨ ਨਾਲ ਇੱਕ ਸ਼ਬਦ ਦੇ ਸਾਨੂੰ ਕਿਤਨੇ ਅਰਥ ਪ੍ਰਾਪਤ ਹੋ ਗਏ ਜੋ ਸਾਡੀ ਲੋੜ ਪੂਰੀ ਕਰ ਸਕਦੇ ਹਨ ਕਿ ਕਿਸ ਥਾਂ ਆਏ ਕਲ ਸ਼ਬਦ ਕੀ ਅਰਥ ਹੋ ਸਕਦਾ ਹੈ
ਗੁਰੂ ਜੀ ਮੇਹਰ ਕਰਨ ਆਪਣੀ ਅਰਸ਼ੀ ਬਾਣੀ ਦੀ ਸਮਝਨ ਲਈ ਆਪ ਹੀ ਬੁਧ ਪਰਦਾਨ ਕਰਨ ਜੀ।


04/12/16
ਸਰਵਜੀਤ ਸਿੰਘ ਸੈਕਰਾਮੈਂਟੋ

ਵੱਖ-ਵੱਖ ਕੈਲੰਡਰਾਂ ਦੀ ਸਮੱਸਿਆ
ਸਰਵਜੀਤ ਸਿੰਘ ਸੈਕਰਾਮੈਂਟੋ

ਸਿੱਖ ਮਾਨਸਿਕਤਾ `ਚ ਘਰ ਕਰ ਚੁੱਕੀਆਂ ਇਹ ਦੋ ਵੱਖ-ਵੱਖ ਕੈਲੰਡਰਾਂ ਦੀਆਂ ਤਾਰੀਖ਼ਾਂ, 23 ਪੋਹ ਅਤੇ ਪੋਹ ਸੁਦੀ 7 ਭਾਵੇਂ ਅੱਜ ਤੋਂ 350 ਸਾਲ ਪਹਿਲਾ ਇਕੋ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜੇਹਾ ਨਹੀਂ ਹੁੰਦਾ। 1666 ਈ: ਤੋਂ ਪਿਛੋਂ ਇਹ 1685, 1704 ਅਤੇ 1742 ਈ: ਇਕੱਠੀਆਂ ਆਈਆਂ ਸਨ। ਹਰ ਸਾਲ ਦੋਵਾਂ ਤਾਰੀਖ਼ਾਂ ਦਾ ਇਕੱਠੇ ਨਾ ਆਉਣ ਦਾ ਕਾਰਨ ਇਹ ਹੈ ਕਿ, ਇਨ੍ਹਾਂ ਵਿਚੋਂ ਇਕ ਤਾਰੀਖ 23 ਪੋਹ, ਸੂਰਜੀ ਬ੍ਰਿਕਮੀ (Solar) ਕੈਲੰਡਰ ਦੀ ਹੈ ਅਤੇ ਦੂਜੀ ਪੋਹ ਸੁਦੀ 7, ਚੰਦਰ ਸੂਰਜੀ (Lunisolar) ਬ੍ਰਿਕਮੀ ਕੈਲੰਡਰ ਦੀ ਹੈ। ਅੱਜ ਇਨ੍ਹਾਂ ਦੋ ਤਾਰੀਖ਼ਾਂ `ਚ ਇਕ ਤਾਰੀਖ ਦੀ ਚੋਣ ਕਰਨੀ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਬਣਦੀ ਜਾਂ ਰਹੀ। ਇਹ ਚੁਣੌਤੀ, ਕਿਸੇ ਹੋਰ ਨੇ ਨਹੀ ਦਿੱਤੀ ਸਗੋਂ ਸਾਡੇ ਧਾਰਮਿਕ ਮੁਖੀਆਂ ਵੱਲੋਂ ਹੀ ਦਿੱਤੀ ਗਈ ਹੈ। ਆਓ, ਦਿਨੋ-ਦਿਨ ਗੰਭੀਰ ਹੁੰਦੀ ਜਾਂ ਰਹੀ ਇਸ ਸਮੱਸਿਆ ਬਾਰੇ ਮੁਢਲੀ ਜਾਣਕਾਰੀ ਸਾਂਝੀ ਕਰੀਏ।
ਕੈਲੰਡਰ ਵਿਗਿਆਨ ਦਾ ਅਰੰਭ ਵੀ, ਇਸ ਧਰਤੀ ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਸਭ ਤੋਂ ਪਹਿਲਾ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਗਿਆਨ ਸੀ। ਖਿਆਲ ਕਰੋ ਕਿ ਜਦੋਂ ਕਿਸੇ ਵਿਦਵਾਨ ਨੇ ਚੰਦ ਦੇ ਮੱਸਿਆ ਤੋਂ ਪੁੰਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁੰਨਿਆ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆਂ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਇਨਕਲਾਬੀ ਤਬਦੀਲੀ ਆਈ ਹੋਏਗੀ। ਇਸ ਵਿਚ ਕੋਈ ਸ਼ੱਕ ਨਹੀ ਕਿ ਸਭ ਤੋਂ ਪਹਿਲਾ ਚੰਦ ਅਧਾਰਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਓ-ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸੁਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚਲਤ ਹੈ। ਹਿੰਦੂ ਧਰਮ ਵਿਚ ਚੰਦਰ-ਸੂਰਜੀ ਬ੍ਰਿਕਮੀ ਕੈਲੰਡਰ ਪ੍ਰਚਲਤ ਹੈ ਅਤੇ ਸਿਖ ਧਰਮ ਚੰਦਰ-ਸੂਰਜੀ ਬ੍ਰਿਕਮੀ, ਸੂਰਜੀ ਬ੍ਰਿਕਮੀ ਅਤੇ ਗਰੈਗੋਰੀਅਨ ਕੈਲੰਡਰ ਜਿਸ ਨੂੰ ਸੀ: ਈ: ਕੈਲੰਡਰ ਵੀ ਕਹਿੰਦੇ ਹਨ, ਪ੍ਰਚਲਤ ਹੈ। ਭਾਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ। ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮਹੱਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ ਦੇਹੀ ਕਰਨਾ ਹੁੰਦਾ ਹੈ।
ਧਰਤੀ ਆਪਣੇ ਧੁਰੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ, ਜਿਸ ਨੂੰ ਦਿਨ ਅਤੇ ਰਾਤ ਕਿਹਾ ਜਾਂਦਾ ਹੈ, 24 ਘੰਟੇ ਵਿਚ ਪੂਰਾ ਹੁੰਦਾ ਹੈ। ਧਰਤੀ ਸੂਰਜ ਦੇ ਦੁਵਾਲੇ ਵੀ ਘੁੰਮਦੀ ਹੈ, ਇਹ ਚੱਕਰ 365.2422 ਦਿਨਾਂ (365 ਦਿਨ, 5 ਘੰਟੇ, 48 ਮਿੰਟ ਅਤੇ 45 ਸੈਕੰਡ) ਵਿਚ ਪੂਰਾ ਹੁੰਦਾ ਹੈ। ਇਸ ਨੂੰ ਰੁੱਤੀ ਸਾਲ ਕਿਹਾ ਜਾਂਦਾ ਹੈ। ਧਰਤੀ ਉਪਰ ਰੁਤਾਂ ਇਸ ਮੁਤਾਬਕ ਬਦਲਦੀਆਂ ਹਨ। ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ। ਇਸਦਾ ਇਕ ਚੱਕਰ 29.53 ਦਿਨਾਂ ਵਿੱਚ ਪੂਰਾ ਹੁੰਦਾ ਹੈ। ਚੰਦ ਦੇ ਸਾਲ ਵਿੱਚ 12 ਮਹੀਨੇ ਹੁੰਦੇ ਹਨ। ਇਸ ਮੁਤਾਬਕ ਚੰਦ ਦੇ ਇਕ ਸਾਲ ਵਿਚ 354.37 ਦਿਨ (354 ਦਿਨ, 8 ਘੰਟੇ, 52 ਮਿੰਟ ਅਤੇ 48 ਸੈਕੰਡ) ਬਣਦੇ ਹਨ। ਚੰਦ ਦਾ ਇਕ ਸਾਲ ਰੁੱਤੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਇਹ ਹੈ ਸਾਡੀ ਸਮੱਸਿਆ ਦੀ ਅਸਲ ਜੜ੍ਹ। ਹੁਣ ਜੇ ਹਿਜਰੀ ਕੈਲੰਡਰ ਵਾਂਗੂ ਹੀ ਸਾਰੇ ਦਿਹਾੜੇ ਮਨਾਏ ਜਾਣ ਤਾਂ ਹਰ ਸਾਲ ਉਹ ਦਿਹਾੜਾ ਪਹਿਲੇ ਸਾਲ ਨਾਲੋਂ 11 ਦਿਨ ਪਹਿਲਾ ਆ ਜਾਵੇਗਾ ਅਤੇ 33 ਸਾਲ ਪਿਛੋਂ ਮੁੜ ਉਸੇ ਤਾਰੀਖ ਦੇ ਨੇੜੇ-ਤੇੜੇ ਆ ਜਾਵੇਗਾ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਮੁਤਾਬਕ 2016 ਈ: ਵਿਚ 16 ਜਨਵਰੀ ਆਇਆ ਸੀ ਅਤੇ ਹੁਣ 2017 ਵਿੱਚ 5 ਜਨਵਰੀ ਨੂੰ। ਇਸ ਤੋਂ ਅਗਲਾ ਦਿਹਾੜਾ ਇਸੇ ਸਾਲ 25 ਦਸੰਬਰ (2017 ਈ:) ਨੂੰ ਆਵੇਗਾ। ਇਸ ਹਿਸਾਬ ਨਾਲ ਤਾਂ ਉਸ ਤੋਂ ਅਗਲਾ ਦਿਹਾੜਾ 14 ਦਸੰਬਰ 2018 ਈ: ਨੂੰ ਆਉਣਾ ਚਾਹੀਦਾ ਹੈ ਪਰ ਅਜੇਹਾ ਨਹੀ ਹੋਵੇਗਾ। ਹੁਣ ਇਹ ਦਿਹਾੜਾ 29 ਪੋਹ/13 ਜਨਵਰੀ 2019 ਈ: ਦਿਨ ਐਤਵਾਰ ਨੂੰ ਆਵੇਗਾ। ਅਜੇਹਾ ਕਿਉਂ?
ਜਿਵੇ ਕਿ ਉਪਰ ਪੜ੍ਹ ਚੁੱਕੇ ਹੋ, ਚੰਦ ਦਾ ਸਾਲ ਸੂਰਜੀ ਸਾਲ ਨਾਲੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਜਦੋਂ ਚੰਦ ਦਾ ਸਾਲ, ਇਕ ਸਾਲ ਵਿੱਚ 11 ਦਿਨ, ਦੋ ਸਾਲਾਂ ਵਿੱਚ 22 ਦਿਨ ਸੂਰਜੀ ਸਾਲ ਤੋਂ ਪਿਛੇ ਰਹਿ ਜਾਵੇ ਤਾਂ ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਸ ਵਿੱਚ ਇਕ ਹੋਰ ਮਹੀਨਾ ਜੋੜ ਦਿੱਤਾ ਜਾਂਦਾ ਹੈ। 2018 ਈ: ਵਿਚ ਚੰਦ ਦੇ ਕੈਲੰਡਰ ਵਿੱਚ ਜੇਠ ਦਾ ਮਹੀਨਾ ਦੋ ਵਾਰੀ ਆਵੇਗਾ। 19 ਸਾਲਾਂ ਵਿਚ ਚੰਦ ਦੇ 7 ਸਾਲ, 13 ਮਹੀਨਿਆਂ ਦੇ ਹੁੰਦੇ ਹਨ। ਇਹ ਤੇਰਵਾਂ ਮਹੀਨਾ ਜਿਸ ਨੂੰ ਮਲਮਾਸ ਜਾਂ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਸ ਮਹੀਨੇ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। ਨਤੀਜੇ ਵੱਜੋਂ, ਮਲਮਾਸ ਤੋਂ ਪਿਛੋਂ ਆਉਣ ਵਾਲੇ ਗੁਰਪੁਰਬ ਪਿਛਲੇ ਸਾਲ ਨਾਲੋਂ 18/19 ਦਿਨ ਪਛੜ ਜਾਂਦੇ ਹਨ। 2018 ਈ: ਵਿਚ ਚੰਦ ਦੇ ਸਾਲ ਦੇ 13 ਮਹੀਨੇ ਅਤੇ 383/84 ਦਿਨ ਹੋਣਗੇ। ਚੰਦ ਦਾ ਸਾਲ ਜੋ ਆਮ ਤੌਰ ਤੇ ਸੂਰਜੀ ਸਾਲ ਤੋਂ 11 ਦਿਨ ਛੋਟਾ ਹੁੰਦਾ ਹੈ, ਇਸ ਸਾਲ 18/19 ਦਿਨ ਵੱਡਾ ਹੋਵੇਗਾ। ਇਸ ਕਾਰਨ ਜਿਹੜਾ ਦਿਹਾੜਾ 14 ਦਸੰਬਰ 2018 ਈ: ਨੂੰ ਆਉਣਾ ਚਾਹੀਦਾ ਸੀ ਹੁਣ ਉਹ 2019 ਵਿਚ 13 ਜਨਵਰੀ ਨੂੰ ਆਵੇਗਾ। ਹੁਣ ਫੇਰ ਚੰਦ ਦੇ ਸਾਲ ਲੰਬਾਈ ਮੁਤਾਬਕ ਗੁਰਪੁਰਬ 11 ਦਿਨ ਪਹਿਲਾ ਭਾਵ 2 ਜਨਵਰੀ 2020 ਈ: ਨੂੰ ਆਵੇਗਾ। ਇਹ ਹੈ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਦੀ ਸਮੱਸਿਆ। ਹੁਣ ਵਿਚਾਰਨ ਵਾਲਾ ਨੁਕਤਾ ਇਹ ਹੈ ਕਿ ਜੇ ਚੰਦ ਦੇ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ ਤੇੜੇ ਹੀ ਰੱਖਣਾ ਹੈ ਤਾਂ ਕਿਉ ਨਾ ਸੂਰਜੀ ਕੈਲੰਡਰ ਹੀ ਅਪਨਾ ਲਿਆ ਜਾਵੇ?
ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਦਿਨ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਦੀ ਪੋਹ ਸੁਦੀ 7 ਦੇ ਨਾਲ-ਨਾਲ ਸੂਰਜੀ ਬਿਕ੍ਰਮੀ ਕੈਲੰਡਰ ਦੀ 23 ਪੋਹ ਸੀ। ਜਦੋਂ ਇਸੇ ਤਾਰੀਖ ਨੂੰ ਜੂਲੀਅਨ ਕੈਲੰਡਰ ਵਿੱਚ ਲਿਖਿਆ ਗਿਆ ਤਾਂ ਇਹ 22 ਦਸੰਬਰ 1666 ਈ: ਲਿਖੀ ਗਈ। ਸੀ। ਯਾਦ ਰਹੇ ਸਾਡੇ ਦੇਸ਼ ਵਿੱਚ ਇਹ ਕੈਲੰਡਰ ਗੋਰਿਆਂ ਦੇ ਆਉਣ ਨਾਲ ਹੀ ਆਇਆ ਸੀ। 1666 ਈ: ਤੋਂ ਪਿਛੋਂ 1685 ਅਤੇ 1704 ਈ: ਵਿੱਚ ਇਹ ਤਿੰਨੇ ਤਾਰੀਖ਼ਾਂ ਇਕੱਠੀਆਂ ਆਈਆਂ ਸਨ। ਪਰ ਹੁਣ ਮੁੜ ਇਹ ਤਿੰਨੇ ਤਾਰੀਖ਼ਾਂ ਹਜ਼ਾਰਾਂ ਸਾਲ ਇਕੱਠੀਆਂ ਨਹੀ ਆਉਣਗੀਆਂ ਕਿਉਂਕਿ ਇੰਗਲੈਂਡ ਵਾਲਿਆਂ ਨੇ 1752 ਈ: `ਚ 3 ਸਤੰਬਰ ਨੂੰ 14 ਸਤੰਬਰ ਮੰਨ ਕੇ ਜੂਲੀਅਨ ਨੂੰ ਗਰੈਗੋਰੀਅਨ ਬਣਾ ਦਿੱਤਾ ਗਿਆ ਸੀ। 1753 ਈ: ਵਿੱਚ 23 ਪੋਹ 2 ਜਨਵਰੀ ਨੂੰ ਆਈ ਸੀ। ਫਰਜ਼ ਕਰੋ ਕਿ ਇੰਗਲੈਂਡ ਵੀ ਜੂਲੀਅਨ ਕੈਲੰਡਰ ਦੀ ਸੋਧ ਨੂੰ ਅਕਤੂਬਰ 1582 ਈ: ਵਿੱਚ ਹੀ ਮਾਨਤਾ ਦੇ ਦਿੰਦਾ ਤਾਂ ਇਹ ਤਾਰੀਖ ਗਰੈਗੋਰੀਅਨ ਕੈਲੰਡਰ ਵਿੱਚ ਲਿਖੀ ਜਾਣੀ ਸੀ, ਜੋ 1 ਜਨਵਰੀ 1667 ਈ: ਹੋਣੀ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਇਹ ਦਿਹਾੜਾ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾਉਂਦੇ ਹਾਂ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ? ਨਹੀ! ਇਸ ਨਾਲ ਸਾਡਾ ਕੋਈ ਨੁਕਸਾਨ ਨਹੀ ਹੁੰਦਾ। ਇਸ ਨਾਲ ਤਾਂ ਸਾਨੂੰ ਲਾਭ ਹੀ ਲਾਭ ਹੈ। ਅਸੀਂ ਵਦੀ-ਸੁਦੀ ਦੇ ਮੱਕੜ ਜਾਲ `ਚ ਨਿਕਲ ਜਾਂਦੇ ਹਾਂ ਅਤੇ ਇਹ ਤਾਰੀਖ ਵੀ ਸਭ ਨੂੰ ਯਾਦ ਹੋ ਜਾਵੇਗੀ। ਸਾਡਾ ਇਹ ਨਫ਼ਾ ਸ਼ਾਇਦ ਕਿਸੇ (?) ਹੋਰ ਲਈ ਨੁਕਸਾਨ ਦਾਇਕ ਹੋ ਸਕਦਾ ਹੋਵੇ। ਹੈਰਾਨੀ ਦੀ ਗੱਲ ਹੈ ਕਿ ਸਾਡੇ ਧਾਰਮਿਕ ਮੁਖੀਆਂ ਨੂੰ ਸਾਡੇ ਲਾਭ ਨਾਲੋਂ ਕਿਸੇ (?) ਹੋਰ ਦੇ ਹੋਣ ਵਾਲੇ ਸੰਭਾਵੀ ਨੁਕਸਾਨ ਦਾ ਜਿਆਦਾ ਫਿਕਰ ਹੈ।
ਹੁਣ ਜਦੋਂ ਅਸੀਂ ਇਹ ਦਿਹਾੜਾ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾਉਂਦੇ ਹਾਂ ਤਾਂ ਇਹ ਦਿਨ ਹਰ ਸਾਲ ਤਕਰੀਬਨ ਇਕ ਹੀ ਤਾਰੀਖ ਨੂੰ ਆਉਂਦਾ ਹੈ। 1666 ਤੋਂ 1751 ਤਾਈਂ 23 ਪੋਹ 22 ਦਸੰਬਰ( ਜੂਲੀਅਨ) ਨੂੰ ਹੀ ਆਉਂਦਾ ਰਿਹਾ ਹੈ। ਬਿਕ੍ਰਮੀ ਸਾਲ ਦੀ ਲੰਬਾਈ ਦੇ ਫਰਕ ਕਾਰਨ ਕਦੇ-ਕਦੇ 21 ਜਾਂ 23 ਦਸੰਬਰ ਨੂੰ ਵੀ ਆਇਆ ਸੀ। 1753 ਈ: ਵਿਚ 23 ਪੋਹ 2 ਜਨਵਰੀ ਦਿਨ ਮੰਗਲਵਾਰ ਨੂੰ ਸੀ। ਹੁਣ ਇਥੇ ਇਕ ਹੋਰ ਸਮੱਸਿਆ ਆ ਜਾਂਦੀ ਹੈ। ਉਹ ਹੈ ਸੂਰਜੀ ਬਿਕ੍ਰਮੀ ਕੈਲੰਡਰ ਅਤੇ ਰੁੱਤੀ ਕੈਲੰਡਰ ਦੀ ਲੰਬਾਈ ਵਿਚ ਅੰਤਰ। 1964 ਈ: ਤੋਂ ਪਹਿਲਾ ਸਾਰੇ ਭਾਰਤ ਵਿਚ ਸੂਰਜੀ ਸਿਧਾਂਤ ਤੇ ਅਧਾਰਤ ਬਿਕ੍ਰਮੀ ਕੈਲੰਡਰ ਲਾਗੂ ਸੀ। ਜਿਸ ਦੀ ਲੰਬਾਈ 365.2587 ਦਿਨ ਸੀ। ਇਹ ਲੰਬਾਈ ਰੁੱਤੀ ਸਾਲ ਤੋਂ ਲੱਗ ਭੱਗ 24 ਮਿੰਟ ਵੱਧ ਹੋਣ ਕਾਰਨ ਇਨ੍ਹਾਂ ਦੋਵਾਂ ਵਿੱਚ 60 ਸਾਲਾਂ ਵਿਚ ਇਕ ਦਿਨ ਦਾ ਫਰਕ ਪੈ ਜਾਂਦਾ ਸੀ। ਇਸ ਵਿਚ ਸੋਧ ਕਰਨ ਉਪਰੰਤ ਦ੍ਰਿਕਗਿਣਤ ਸਿਧਾਂਤ ਮੁਤਾਬਕ ਬਿਕ੍ਰਮੀ ਕੈਲੰਡਰ ਹੋਂਦ ਵਿਚ ਆਇਆ, ਜਿਸ ਦੀ ਲੰਬਾਈ 365. 2563 ਦਿਨ ਮੰਨੀ ਗਈ ਹੈ। ਸਾਲ ਦੀ ਇਹ ਲੰਬਾਈ ਵੀ ਰੁੱਤੀ ਸਾਲ ਤੋਂ ਲੱਗ ਭੱਗ 20 ਮਿੰਟ ਵੱਧ ਹੈ। ਇਕ ਕਾਰਨ ਰੁੱਤੀ ਸਾਲ ਨਾਲੋਂ 72 ਸਾਲਾਂ ਪਿਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਹੈ।
ਇਥੋਂ ਸ਼ੁਰੂ ਹੁੰਦੀ ਹੈ ਨਾਨਕਸ਼ਾਹੀ ਕੈਲੰਡਰ ਦੀ ਕਹਾਣੀ। ਜਦੋਂ ਵਿਦਵਾਨਾਂ ਨੇ ਇਹ ਸੋਚਿਆ ਕਿ ਇਹ ਫਰਕ ਤਾਂ ਵੱਧਦਾ ਹੀ ਰਹੇਗਾ ਤਾਂ ਸੂਰਜੀ ਬਿਕ੍ਰਮੀ ਸਾਲ ਦੀ ਲੰਬਾਈ, ਜੋ ਦ੍ਰਿਕਗਿਣਤ ਸਿਧਾਂਤ ਅਨੁਸਾਰ 365.2563 ਦਿਨ ਹੈ, ਨੂੰ ਰੁੱਤੀ ਸਾਲ ਦੀ ਲੰਬਾਈ ਦੇ ਬਰਾਬਰ ਭਾਵ 365.2425 ਦਿਨ ਅਤੇ ਵਦੀ-ਸਦੀ ਦੀ ਥਾਂ ਪ੍ਰਵਿਸ਼ਟਿਆਂ ਨੂੰ ਮੁਖ ਰੱਖਿਆ ਗਿਆ ਤਾਂ ਜੋ ਹਰ ਸਾਲ ਇਹ ਦਿਹਾੜਾ, 11 ਦਿਨ ਪਹਿਲਾਂ ਜਾਂ 18/19 ਦਿਨ ਪਿਛੋਂ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ। ਇਸ ਦਾ ਲਾਭ ਇਹ ਹੋਇਆ ਕਿ ਹਰ ਸਾਲ ਜਦੋਂ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਭਾਵ 23 ਪੋਹ ਆਵੇਗੀ ਤਾਂ ਗਰੈਗੋਰੀਅਨ ਕੈਲੰਡਰ ਦੀ 5 ਜਨਵਰੀ ਹੀ ਹੋਵੇਗੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 2003 ਈ: ਵਿਚ ਇਸ ਕੈਲੰਡਰ ਨੂੰ ਮਾਨਤਾ ਦੇ ਦਿੱਤੀ। ਪਰ ਅਚਾਨਕ ਹੀ ਬਿਨਾ ਕਿਸੇ ਕਾਰਨ ਦੇ 2010 ਈ: ਵਿੱਚ 23 ਪੋਹ ਨੂੰ ਰੱਦ ਕਰਕੇ, ਮੁੜ ਪੋਹ ਸੁਦੀ 7 ਨੂੰ ਮੁਖ ਰੱਖ ਲਿਆ ਗਿਆ। 2017 ਈ: ਵਿੱਚ ਜਦੋਂ ਅਸੀਂ 350 ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਤਾਂ ਇਸ ਸਾਲ ਪੋਹ ਸੁਦੀ 7, ਨਾਨਕਸ਼ਾਹੀ ਕੈਲੰਡਰ ਦੀ ਤਾਰੀਖ ਮੁਤਾਬਕ 23 ਪੋਹ/5 ਜਨਵਰੀ ਨੂੰ ਹੀ ਆ ਗਈ ਹੈ। ਕਿੰਨਾ ਚੰਗਾ ਹੋਵੇ ਕਿ ਅਸੀਂ ਹਰ ਸਾਲ ੨੩ ਪੋਹ (ਨਾਨਕਸ਼ਾਹੀ) ਨੂੰ ਹੀ ਇਹ ਗੁਰਪੁਰਬ ਮਨਾਇਆ ਕਰੀਏ ਤਾਂ ਕਿ ਈਸਾਈ ਜਗਤ ਦੀ ਕ੍ਰਿਸਮਿਸ ਵਾਂਗ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਵੀ, ਸਾਰੇ ਜਗਤ ਨੂੰ ਯਾਦ ਹੋ ਜਾਵੇ।


04/12/16
ਇਛਪਾਲ ਸਿੰਘ ‘ਰਤਨ’

31 ਅਕਤੂਬਰ
31 ਅਕਤੂਬਰ ਦੇ ਦਿਨ ਸਾਰੇ
(Tv CHHANAL) ਇੰਦਰਾ ਗਾਂਧੀ ਦੇ ਸੋਹਿਲੇ ਗਾਂਉਦੇ ਰਹੇ, ਇੱਕ (TV CHHANAL) ਨੇ ਤਾਂ (SUBJECT) ਇਹ ਬਣਾਇਆ ਸੀ ਕਿ “ਇੰਦਰਾ ਗਾਂਧੀ ਕੋ ਮੌਤ ਕਾ ਅਹਿਸਾਸ” ਤੇ ਇੰਦਰਾ ਗਾਂਧੀ ਦੀ ਸਪੀਚ ਦੇ ਇਹ ਬੋਲ ਬਾਰ-ਬਾਰ ਦਿਖਾਏ ਗਏ ਜਿਸ ਵਿੱਚ ਉਹ ਕਹਿੰਦੀ ਰਹੀ “ਮੈ ਮਰੂ ਗੀ ਤੋ ਮੇਰੇ ਖੂਨ ਕਾ ਏਕ ਏਕ ਕਤਰਾ ਹਿੰਦੁਸਤਾਨ ਕੋ ਏਕ ਕਰੇਗਾ” ……ਵੁਹ ਸ਼ਕਤੀ ਪੈਦਾ ਹੋਗੀ……. ਆਦਿ”
(TV CHHANAL) ਇਸ ਗਲ ਤੇ ਬਾਰ ਬਾਰ ਜ਼ੋਰ ਦੇ ਰਿਹਾ ਸੀ ਕਿ “ਮਰਨ ਤੋਂ ਪਹਿਲਾਂ ਮਨੁਖ ਨੂੰ ਆਪਣੀ ਮੌਤ ਬਾਰੇ ਅਹਿਸਾਸ ਹੋ ਜਾਣਾ, ਕਿ ਮੈ ਮਰਨ ਵਾਲਾ ਹਾਂ ਐਸੇ ਬਹੁਤ ਘਟ ਲੋਗ ਹੁੰਦੇ ਹਨ, ਜਿਨਾਂ ਘਟ ਲੋਗਾ ਵਿਚੋਂ “ਇੰਦਰਾ ਗਾਂਧੀ” ਇੱਕ ਸੀ। ਮਰਨ ਤੌਂ ਪਹਿਲਾਂ ਉਸ ਦਿਆਂ ਭਾਸ਼ਣਾਂ ਵਿਚ, ਆਮ ਗਲਬਾਤ ਵਿੱਚ ਆਪਣੀ ਮੌਤ ਦੀਆਂ ਗਲਾਂ ਕਰਨੀਆਂ……ਆਦਿ।
ਇੰਦਰਾ ਗਾਂਧੀ ਜਦ ਮਰਨ ਤੌਂ ਪਹਿਲਾਂ ਆਪਣੇ ਮਰਨ ਦੀਆਂ ਗਲਾਂ ਕਰਦੀ ਹੈ ਤਾਂ ਇਹ ਸੁਭਾਵਿਕ ਹੈ ਕਿਉਂਕਿ ਉਸ ਦੇ ਕਰਮਾ ਨੇ ਪਾਪ ਦਾ ਘੜਾ ਨਕੋ ਨਕ ਇਤਨਾ ਕੁ ਭਰ ਦਿਤਾ ਸੀ ਕਿ ਜਿਸ ਕੋਲ ਡੁਬਣ ਤੋ ਸਿਵਾ ਬਚਣ ਦਾ ਕੋਈ ਸਹਾਰਾ ਨਹੀ ਸੀ। ਉਸ ਨੇ ਰਬ ਦੇ ਘਰ “ਸ੍ਰੀ ਹਰਿ ਮੰਦਰ ਸਾਹਿਬ” ਜੀ ਉਪਰ ਤੋਪਾਂ, ਟੈਕਾਂ, ਮੋਟਾਰਾਂ ਨਾਲ ਹਮਲਾ ਕਰਕੇ ਰਬ ਦੇ ਸਭ ਤੌਂ ਉਚੇ ਘਰ ਦੀ ਬੇ-ਅਦਬੀ ਕੀਤੀ। ਲਖਾਂ ਦੀ ਗਿਣਤੀ ਵਿੱਚ ਸ੍ਰੀ ਹਰਿ ਮੰਦਰ ਸਾਹਿਬ ਵਿਖੇ ਧੰਨ ਸਾਹਿਬ ਸ੍ਰੀ ਗੁਰੁ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸਿਖਾਂ ਅਤੇ ਆਮ ਜਨਤਾ ਉਪਰ ਅੰਨੇ ਵਾਹ ਬੰਬ, ਮੋਟਾਰ ਦੇ ਗੋਲੇ ਅਤੇ ਗੋਲੀਆਂ ਵਰਸਾਈਆਂ। ਹਜ਼ਾਰਾ ਦੀ ਗਿਣਤੀ ਵਿੱਚ ਸਿਖਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਇਆ। ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਨੂੰ ਤੋਪਾ ਤੇ ਟੈਕਾਂ ਦੇ ਗੋਲਿਆਂ ਨਾਲ ਢਾਹ ਦਿਤਾ ਗਇਆ। ਕਿੰਨੇ ਹੀ ਨੰਨੇ ਮਾਸੂਮ ਬਚਿਆਂ ਨੂੰ ਕੰਧਾਂ ਨਾਲ ਪਟਕਾ ਪਟਕਾ ਕੇ ਕਤਲ ਕੀਤਾ ਗਿਆ। ਕਿੰਨੀਆਂ ਹੀ ਮਾਤਾਵਾਂ, ਭੈਣਾਂ ਦੀ ਇਜ਼ਤ ਨੂੰ ਮਿਟੀ ਵਿੱਚ ਮਿਲਾਇਆ ਗਇਆ। ਇਹ ਸਚ ਹੈ ਕਿ ਇੰਦਰਾ ਗਾਂਧੀ ਅਪਣੀ ਹਕੂਮਤ ਦੇ ਨਸ਼ੇ ਵਿੱਚ ਇਤਨੀ ਕੁ ਅਹੰਕਾਰੀ ਗਈ ਸੀ ਕਿ ਪੂਰੀ ਸਿਖ ਕੋਮ ਦੀ ਨਸਲਕੁਸ਼ੀ ਕਰਾਉਣ ਲਈ ਔਰੰਗਜ਼ੇਬ ਅਤੇ ਹਿਟਲਰ ਨੂੰ ਮਾਤ ਦੇ ਗਈ।
ਜ਼ੁਲਮ ਕਰਣ ਵਾਲਾ ਜਦ ਜ਼ੁਲਮ ਦੀਆਂ ਸਾਰੀਆਂ ਹਦਾਂ ਬੰਨੇ ਟਪ ਜਾਂਦਾ ਹੈ ਤਾਂ ਉਸ ਕੋਲ ਬਾਕੀ ਕੁੱਝ ਵੀ ਨਹੀ ਬਚਦਾ ਸਿਵਾਏ ਇਸ ਗਲ ਦੇ ਕਿ ਉਹ ਸਿਰਫ ਆਪਣੇ ਕੀਤੇ ਜ਼ੁਲਮੋ ਤਸ਼ਦੁਧ ਵਿੱਚ ਪਿਸ ਰਹੇ ਲੋਕਾਂ ਦੀ ਆਵਾਜ਼ ਸੁਣਦਾ ਹੈ ਤਾਂ ਉਸ ਦਰਦ ਭਰੀ ਆਵਾਜ਼ ਵਿੱਚ ਇਹੀ ਬੋਲ ਗੂਝਦੇ ਹਨ “ਜੈ ਕਾਰ ਕੀਉ ਧਰਮੀਆ ਕਾ, ਪਾਪੀ ਕੋ ਡੰਡ ਦੀਉ ਰੇ”, ਪਾਪੀ ਕੋ ਡੰਡ ਦੀਉ ਰੇ, ਫਿਰ ਆਪਣਾ ਅੰਤ ਸਾਹਮਣੇ ਦਿਖਾਈ ਦੇਂਦਾ ਹੈ।
“ਪਾਪ ਕਮਾਉਦਿਆ ਤੇਰਾ ਕੋਈ ਨ ਬੇਲੀ ਰਾਮ”
ਗੁਰੁ ਗ੍ਰੰਥ ਤੇ ਪੰਥ ਦਾ
ਕੂਕਰ
ਇਛਪਾਲ ਸਿੰਘ ‘ਰਤਨ’
(ਕਸ਼ਮੀਰ ਵਾਲੇ)
9311887100
(ਸੰਪਾਦਕੀ ਟਿੱਪਣੀ:- ਸਾ: ਇਛਪਾਲ ਸਿੰਘ ਰਤਨ ਜੀ ਤੁਸੀਂ ਇਹ ਲਿਖਤ ਹਿਰਦੇ ਵਿਚੋਂ ਨਿਕਲੇ ਜਜ਼ਬਾਤਾਂ ਦੇ ਅਧਾਰ ਤੇ ਲਿਖੀ ਹੈ। ਇਸ ਵਿੱਚ ਕੁੱਝ ਗੱਲਾਂ ਸਹੀ ਨਹੀਂ ਹਨ। ਦਰਬਾਰ ਸਾਹਿਬ ਹਰੀ ਦਾ ਮੰਦਰ ਨਹੀਂ ਹੈ ਅਤੇ ਨਾ ਹੀ ਇਹ ਰੱਬ ਦਾ ਘਰ ਹੈ। ਦਰਬਾਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਨਾ ਕਿ ਰੱਬ ਦਾ ਘਰ। ਇਸ ਨੂੰ ਰੱਬ ਦਾ ਘਰ ਕਹਿਣਾ ਗੁਰਮਤਿ ਸਿਧਾਂਤਾਂ ਦੇ ਬਿੱਲਕੁੱਲ ਉਲਟ ਹੈ। ਰੱਬ ਅਜੂਨੀ ਅਤੇ ਸਰਬਵਿਆਪਕ ਹੈ। ਇਹ ਠੀਕ ਹੈ ਕਿ ਇੰਦਰਾ ਗਾਂਧੀ ਹਠੀ ਅਤੇ ਜਿੱਦੀ ਔਰਤ ਸੀ। ਉਸ ਦਾ ਇਹ ਕਾਰਾ ਨਾ ਭੁੱਲਣਯੋਗ ਹੈ ਪਰ ਜਿਹੜਾ ਭਿੰਡਰਾਂ ਵਾਲਾ ਸਾਧ ਉਥੇ ਲੁਕ ਕੇ ਬੈਠਾ ਗੁਰਮਤਿ ਵਿਰੋਧੀ ਕਈ ਗੱਲਾਂ ਅਤੇ ਹਿੰਸਕ ਕਾਰੇ ਕਰ ਰਿਹਾ ਸੀ ਉਹ ਵੀ ਉਤਨਾ ਹੀ ਦੋਸ਼ੀ ਹੈ ਸਿੱਖਾਂ ਦਾ ਕਤਲੇਆਮ ਕਰਵਾਉਣ ਵਿਚ।)


04/12/16
ਸੁਰਿੰਦਰ ਸਿੰਘ ਖਾਲਸਾ

ਜਾਗੋ

ਸਿੱਖਾ ਜਾਗ ਬਈ ਉ, ਹੁਣ ‘ਜਾਗੋ’ ਆਈ ਐ … … … … … … … … … … …. ।
ਕਿਉਂ ਸਿੱਖੀ ਮਨੋ ਭੁਲਾਈ ਐ, ਬਈ ਹੁਣ ਜਾਗੋ ਆਈ ਐ … … … … … … …. . ।
ਸਿੱਖ ਕੌਮ ਬਿਪਤਾ ਨੇ ਘੇਰੀ, ਹਾਲੇ ਵੀ ਨੀਂਦ ਖੁਲ੍ਹੀ ਨਾ ਤੇਰੀ।
ਕਿਉਂ ਸੁਤੈਂ ਲੈ ਰਜ਼ਾਈ ਐ, ਬਈ ਹੁਣ ਜਾਗੋ ਆਈ ਐ … … … … … … … … …।
ਬਾਹਰੋਂ-ਅੰਦਰੋਂ ਖੱਤਰਾ ਸਿੱਖੀ ਨੂੰ, ਵਾਲੋਂ ਨਿੱਕੀ ਖੰਡਿਉਂ ਤਿੱਖੀ ਨੂੰ।
ਕਾਲੀ ਬੋਲੀ ਨ੍ਹੇਰੀ ਛਾਈ ਐ, ਬਈ ਹੁਣ ਜਾਗੋ ਆਈ ਐ … … … … … … … …।
ਗੁਰੂ ਗ੍ਰੰਥ ਦੀ ਕੀਤੀ ਬੇ-ਅਦਬੀ, ਸਰਕਾਰ ਵੀ ਹੱਲ ਨਾ ਕੋਈ ਲੱਭਦੀ।
ਕਿਸਨੇ ਇਹ ਸਾਜਿਸ਼ ਰਚਾਈ ਐ, ਬਈ ਹੁਣ ਜਾਗੋ ਆਈ ਐ … … … … … …. ।
ਬਰਗਾੜੀ ਕਾਂਡ ਦੇ ਦੋਸ਼ੀ ਫੜੇ ਨਾ, ਬਾਕੀ ਮਸਲੇ ਵੀ ਹੱਲ ਕਰੇ ਨਾ।
ਦੋਖੀਆਂ ਦੀ ਹਿੰਮਤ ਵਧਾਈ ਐ, ਬਈ ਹੁਣ ਜਾਗੋ ਆਈ ਐ … … … … … … …।
ਸਿੱਖੀ ਸਰੂਪ ਅਤੇ ਆਨ ਤੇ ਹਮਲੇ, ਸਤਿਗੁਰਾਂ ਦੀ ਸ਼ਾਨ ਤੇ ਹਮਲੇ।
ਫੇਸ-ਬੁੱਕ ਰਾਹੀਂ ਵੀ ਅੱਗ ਲਗਾਈ ਐ, ਬਈ ਹੁਣ ਜਾਗੋ ਆਈ ਐ … … … …. ।
ਵੱਡੀ ਬਿੱਪਤਾ ਪਤਿਤ ਪੁਣੇ ਦੀ, ਉਸਤੋਂ ਵੀ ਵੱਡੀ ਸਾਧ ਲਾਣੇ ਦੀ।
ਜੋ ਚਿੱਟੀ ਸਿਉਂਕ ਬਣ ਛਾਈ ਐ, ਬਈ ਹੁਣ ਜਾਗੋ ਆਈ ਐ … … … … … …. . ।
ਚਿੱਟੀ ਸਿਉਂਕ ਨੇ ਹਮਲਾ ਕੀਤਾ, ਸਿੱਖੀ ਸਿਧਾਂਤ ਜਿਨ੍ਹੇਂ ਚੱਟ ਕਰ ਲੀਤਾ।
ਇਨ੍ਹਾਂ ਦੁੱਧ ਵਿੱਚ ਕਾਂਜੀ ਪਾਈ ਐ, ਬਈ ਹੁਣ ਜਾਗੋ ਆਈ ਐ … … … … … …. ।
ਨਸ਼ਿਆਂ ਕੌਮ ਨੂੰ ਘੇਰਾ ਪਾਇਆ, ਗੌਰਮਿੰਟ ਘਰ-ਘਰ ਪਹੁੰਚਾਇਆ।
ਸਮੈਕ ਭੁੱਕੀ ਦੀ 'ਹੋਮ-ਸਪਲਾਈ' ਐ, ਬਈ ਹੁਣ ਜਾਗੋ ਆਈ ਐ … … … … …. ।
ਨੌਂਜਵਾਨ ਸਾਰੇ ਪਤਿਤ ਹੋਈ ਜਾਂਦੇ, ਬੁਢੇ ਵੀ ਸਿੱਖੀ ਤੋਂ ਦੂਰ ਹੋਈ ਜਾਂਦੇ।
ਬਚਿਆਂ ਤੇ ਹੀ ਆਸ ਲਗਾਈ ਐ, ਬਈ ਹੁਣ ਜਾਗੋ ਆਈ ਐ … … … … … …. ।
ਕੌਮ ਦੇ ਆਗੂ ਗਦਾਰ ਨੇ ਬਹੁਤੇ, ਬਿਨਾਂ ਪਾਣੀ ਤੋਂ ਬੇੜੇ ਡਬੋਤੇ।
ਅਸੀਂ ਕੌਮ ਦੀ ਵਾਗ ਫੜਾਈ ਐ, ਬਈ ਹੁਣ ਜਾਗੋ ਆਈ ਐ … … … … … …. . ।
ਮਨੀ ਸਿੰਘ ਨੂੰ ਯਾਦ ਤੂੰ ਕਰ ਲੈ, ਤਾਰੂ ਸਿੰਘ ਦਾ ਧਿਆਨ ਤੂੰ ਧਰ ਲੈ।
ਬੰਦ-ਬੰਦ ਕਟਵਾਏ ਤੇ ਖੋਪਰੀ ਲੁਹਾਈ ਐ, ਬਈ ਹੁਣ ਜਾਗੋ ਆਈ ਐ … … …. ।
ਗੀਤ ਸਿੱਖੀ ਦੇ ਜਾਗੋ ਗਾਵੇ, ਸੁਤਿਆਂ ਨੂੰ ਵਾਜਾਂ ਮਾਰ ਜਗਾਵੇ।
ਗੁਰਮਤਿ ਪ੍ਰਚਾਰਕਾਂ ਸਿਰ ਤੇ ਉਠਾਈ ਐ, ਬਈ ਹੁਣ ਜਾਗੋ ਆਈ ਐ … … …. . ।
ਸ਼ਰਣ ਪਏ ਨੂੰ ਸਤਿਗੁਰ ਤਾਰੇ, ਹਲਤ-ਪਲਤ ਸਦਾ ਹੋਏ ਰਖਵਾਰੇ।
ਜਿਸ ਸਤਿਗੁਰਾਂ ਦੀ ਉਟ ਟਿਕਾਈ ਐ, ਬਈ ਹੁਣ ਜਾਗੋ ਆਈ ਐ … … … … …।
ਜੀਵਨ ਸਿੱਖ ਲੈ ਰਹਿਤ `ਚ ਰਹਿਣਾ, ਗੁਰਬਾਣੀ ਦਾ ਮੰਨ ਕੇ ਕਹਿਣਾ।
ਜੋ "ਧੁਰ ਕੀ ਬਾਣੀ ਆਈ ਐ, ਬਈ ਹੁਣ ਜਾਗੋ ਆਈ ਐ … … … … … … …. . ।
ਵਹਿਮ ਭਰਮ ਤੂੰ ਛੱਡਦੇ ਸਾਰੇ, "ਸਿੰਘ ਸੁਰਿੰਦਰ" ਅਰਜ਼ ਗੁਜ਼ਾਰੇ।
ਕਿਉਂ ਤੈਨੂੰ ਸਮਝ ਨਾ ਆਈ ਐ, ਬਈ ਹੁਣ ਜਾਗੋ ਆਈ ਐ … … … … … … …।

ਸ; ਸੁਰਿੰਦਰ ਸਿੰਘ 'ਖਾਲਸਾ'ਮਿਉਦ ਕਲਾਂ {ਫਤਿਹਾਬਾਦ} ਫੋਨ=9466266708, 9728743287,
E-MAIL= [email protected] [email protected]

***************************************************

ਸਤਿ ਗੁਰੂ ਨਾਨਕ ਦੇਵ ਜੀ

ਤਲਵੰਡੀ’ ਦੀ ਧਰਤੀਏ ਭਾਗਾਂ ਵਾਲੀਏ ਨੀ, ਤੇਰੇ ਵੇਹੜੇ `ਚ ਸੱਚ ਤੋਂ ਵੀ ਸਚਿਆਰ ਆਇਆ।
ਮੁਬਾਰਕਾਂ ਹੋਣ ਲੱਖ-ਲੱਖ ਤੈਨੂੰ ਤਲਵੰਡੀਏ ਨ੍ਹੀ, ਤੇਰਾ ਨਾਮ’ ਜਗ ਤੇ ਰੁਸ਼ਨਾਵਨ ਹਾਰ ਆਇਆ।
ਤੇਰਾ ਨਾਮ ਨਨਕਾਣਾ ਤਾਂ ਮਕਬੂਲ ਹੋਇਐ, ਤੇਰੀ ਧਰਤੀ ਤੇ ‘ਨਾਨਕ ਧਾਰ ਅਵਤਾਰ ਆਇਆ।
ਧੁੰਧ ਮਿਟ ਗਈ ਅੰਧੇਰਾ ਛੁੱਪ ਗਿਆ ਏ, ਸੱਚ ਦਾ ਸੂਰਜ ਗੁਰੂ ਨਾਨਕ, ਵਿੱਚ ਸੰਸਾਰ ਆਇਆ।
ਕਲਿਆਣ ਦਾਸ’ ਦੇ ਵੇਹੜੇ ਦੀ ਰੌਣਕ ੳੋਹ, ਮਾਤਾ ਤ੍ਰਿਪਤਾ’ ਦੀ ਗੋਦੀ ਦਾ ਸ਼ਿੰਗਾਰ ਆਇਆ।
ਭੈਣ ਨਾਨਕੀ’ ਦਾ ਉਹ ਛੋਟਾ’ ਵੀਰ ਸੋਹਣਾ, ਲੈਣ ਸਭ ਦਾ ਉਹ ਪਿਆਰ ਤੇ ਦੁਲਾਰ ਆਇਆ।
ਉਸਦੇ ਦੇ ਦਰਸ਼ਨਾ `ਚੋਂ ਅੱਲ੍ਹਾ’ ਦੇ ਹੋਣ ਦਰਸ਼ਨ, ਏਹੀ ਭਾਵਨਾ ਲੈ ਕੇ ਰਾਏ-ਬੁਲਾਰ ਆਇਆ।
ਉਸਦੀ ‘ਧੂੜੀ’ ਨੂੰ ਲੋਚਦੀ ਕੁੱਲ ਦੁਨੀਆਂ, ਭਾਗਾਂ ਵਾਲਿਆਂ ਦੇ ਹਿੱਸੇ ਉਸਦਾ ਦੀਦਾਰ ਆਇਆ।
ਗੁਰਾਂ ਦੇ ਦੀਦਾਰ ਗੁਰਬਾਣੀ ਚੋਂ ਉਹ ਕਰ ਸਕਦੈ, ਜੋ ਅਮਲਾਂ ਦਾ ਬਣ ਪਹਿਰੇ ਦਾਰ’ ਆਇਆ।
ਪੈਂਤੀ ਮਹਾਂਪੁਰਖਾਂ ਦੇ ਦਰਸ਼ਨ ਦੀਦਾਰ ਹੁੰਦੇ, ਗੁਰੂ ਗ੍ਰੰਥ ਜੀ ਦਾ ਸਾਡੇ ਹਿੱਸੇ ਉਪਕਾਰ ਆਇਆ।
ਇਲਾਹੀ ਬਾਣੀ ਨੂੰ ‘ਰਾਗ-ਬਧ’ ਗਾਉਣ ਵਾਲਾ, ਮਰਦਾਨੇ ਜਿਹਾ ਨਾ ਹੋਰ ਸਾਜ਼-ਕਾਰ ਆਇਆ।
ਭਾਈ ਬਣਾਕੇ ਮਰਦਾਨੇ’ ਨੂੰ ਨਾਲ ਰਖਿਆ, ਉੱਚਾ ਨੀਵਿਆਂ ਨੂੰ ਉਹ, ਉਠਾਵਣ ਹਾਰ ਆਇਆ।
ਪੰਡਿਤ ਜਨੇਊ ਜਦੋਂ ਸੀ ਪਾਉਣ ਲੱਗਾ, ਫੋਕਟ ਕਰਮ ਕਹਿ ਪਾਉਣ ਤੋਂ ਕਰ ਇਨਕਾਰ ਆਇਆ
ਪੰਡਿਤਾਂ ਮੁਲਾਂ ਨੂੰ ਧਰਮ ਦੀ ਦੇ ਸਿੱਖਿਆ, ਪੂਜਾ ਨਿਮਾਜ਼’ ਦੇ ਅਰਥ ਸਮਝਾਵਨਹਾਰ ਆਇਆ।
ਨਾ ਕੋ ਹਿੰਦੂ ਨਾ ਮੁਸਲਮਾਨ ਕਹਿਕੇ ਵਿਤਕਰੇ ਰੱਦ ਕੀਤੇ, ਲੈਕੇ ਇੱਕ ਹੀ ਉਅੰਕਾਰ’ ਆਇਆ।
ਨੀਂ ਉਹ ‘ਲਾਲੋ’ ਦੇ ਹੱਕ ਵਿੱਚ ਖੜ੍ਹਣ ਵਾਲਾ, ਭਾਗੋ’ ਜਿਹਿਆਂ ਦਾ ਤੋੜਣ ਅੰਹਕਾਰ ਆਇਆ।
ਪਿਆਰ ਦੇ ਕੋਧਰੇ’ ਨਾਲ ਭੁੱਖ ਮਿਟਾਉਣ ਵਾਲਾ, ਹੱਕ ਹਲਾਲ ਦਾ ਕਰਨ ‘ਸਤਿਕਾਰ ਆਇਆ।
ਸਜਣ ਜਿਹੇ ਠੱਗਾਂ ਨੂੰ ਸਿਧੇ ਰਾਹ ਪਾਉਣ ਵਾਲਾ, ਕੌਡੇ” ਜਿਹਿਆਂ ਦਾ ਕਰਣ ਉਦਾਰ ਆਇਆ।
ਹਿੰਦ ਵਾਸੀਆਂ ਦੀ ਸੁੱਤੀ ਹੋਈ ‘ਜ਼ਮੀਰ ਤਾਂਈਂ, ਜਗਾਉਣ ਲਈ ਉਹ ਕਰ ਉਪਕਾਰ ਆਇਆ।
ਚੱਕੀ’ ਪੀਹਣੀ ਪਈ ਭਾਵੇਂ ਬਾਬਰ ਦੀ ਕੈਦ ਅੰਦਰ, ਸਾਰੇ ਕੈਦੀਆਂ ਨੂੰ ਛੁਡਾਵਣਹਾਰ ਆਇਆ।
ਪਾਪ ਕੀ ‘ਜੰਝ’ ਕਾਬਲ ਤੋਂ ਆਈ ਕਹਿ ਕੇ, ਜ਼ਾਲਮ ਬਾਬਰ’ ਨੂੰ ਕਰਕੇ ਸ਼ਰਮਸਾਰ' ਆਇਆ।
ਚਾਰ ਫੇਰੀਆਂ ਲਾਈਆਂ ਸੰਸਾਰ ਦੇ ਤਾਰਣੇ ਨੂੰ, ਦਸਾਂ “ਦਿਸ਼ਾਵਾਂ’ ਦਾ ਕਰਨ ਉਦਾਰ ਆਇਆ।
ਮੱਕਾ, ਮਦੀਨਾ, ਬਗਦਾਦ ਤੇ ਅਰਬੀ ਦੇਸ਼ ਬਹੁਤੇ, ਇਰਾਨ-ਸਮੇਤ ਸੋਧ ਕਾਬਲ ਕੰਧਾਰ ਆਇਆ।
ਸਿੱਧਾਂ, ਜੋਗੀਆਂ, ਨਾਲ ਪਹਾੜਾਂ ਵਿੱਚ ਚਰਚਾ, ਮੁਲਤਾਨ, ਬੰਗਾਲ ਤੇ ਤਾਰ ‘ਹਰਿਦੁਆਰ ਆਇਆ।

ਨਿਰਮਲ ਪੰਥ ਦੀ ਵਾਗਡੋਰ ਦੇ ਹੱਥ ਲਹਿਣੇ ਅੰਗ ਲਾਕੇ ਗੁਰੁ ਅੰਗਦ’ ਬਣਾਵਨਹਾਰ ਆਇਆ।
ਇਉਂ ਦਸ ਜਾਮੇਂ ਧਾਰ ਢਾਈ ਸਦੀਆਂ, ਲੋਕਾਂ ਨੂੰ ‘ਦੇਣ ਲਈ, ਲੈ ਕੇ ਗਿਆਨ ਭੰਡਾਰ ਆਇਆ।
ਇੱਕੋ ਹੀ ‘ਜੋਤ’ ਸੀ ਦਸਾਂ ਹੀ ਜਾਮਿਆਂ ਵਿਚ, ਰੂਪ ‘ਵਖਰੇ-ਵਖਰੇ’ ਸੀ ਭਾਵੇਂ ਧਾਰ ਆਇਆ।
ਦਸਵੀਂ ਜੋਤ ਵਿੱਚ ਪੰਥ ਸੰਪੂਰਣ ਕਰਕੇ, ਸਦੀਵੀ ਗੁਰੂ, ‘ਗੁਰੂ ਗ੍ਰੰਥ’ ਜੀ ਬਖਸ਼ਣ ਹਾਰ ਆਇਆ।
‘ਸੁਰਿੰਦਰ ਸਿੰਘਾ’ ਇਉਂ ਕਲਿ ਤਾਰਨੇ ਨੂੰ, ‘ਸਤਿ ਗੁਰੂ ਨਾਨਕ ਜੀ” ਧਾਰ ਅਵਤਾਰ ਆਇਆ।


04/12/16
ਅਕੇਸ਼ ਕੁਮਾਰ

ਪ੍ਰਧਾਨਮੰਤਰੀ ਜੀ ਨੋਟਬੰਦੀ ਦੀ ਸਾਰੀ ਯੋਜਨਾ ਜੋਕਿ ਕਾਲੇ ਧੰਨ ਨੂੰ ਬਾਹਰ ਕੱਢਣ ਦੀ ਸੀ ਪਰ ਵਿਚੋਲੀਆਂ ਨੇ ਕਾਲੇ ਧੰਨ ਨੂੰ ਨਵੇਂ ਰਸਤੇ ਲੱਭ ਕੇ ਫਿਰ ਤੋਂ ਨਵੀ ਕਰਸੀ ਵਿੱਚ ਕਾਲਾ ਧੰਨ ਬਰਕਰਾਰ ਰੱਖ ਲਿਆ ਹੈ

ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ ਘੋਸ਼ਿਤ ਨੋਟ ਬੰਦੀ ਦੇ ਫੈਸਲੇ ਨੇ ਸਾਰੇ ਦੇਸ਼ ਵਿੱਚ ਹਲਚਲ ਲਿਆ ਦਿੱਤੀ ਹੈ। ਆਮ ਆਦਮੀ ਜਿੱਥੇ ਆਪਣੀ ਮਿਹਨਤ ਦੀ ਕਮਾਈ ਦੇ ਨੋਟ ਬਦਲਣ ਅਤੇ ਜਮਾ ਕਰਵਾਉਣ ਲਈ ਬੈਕਾਂ ਦੀ ਲਾਇਨਾਂ ਵਿੱਚ ਲਗਿਆ ਹੋਇਆ ਹੈ ਉਥੇ ਹੀ ਕਾਲੇ ਧੰਨ ਵਾਲੇ ਆਪਣਾ ਕਾਲਾ ਧੰਨ ਚਿੱਟਾ ਕਰਣ ਦੇ ਨਵੇਂ ਨਵੇਂ ਰਾਹ ਲੱਭ ਕੇ ਆਪਣਾ ਕਾਲਾ ਧੰਨ ਸਫੈਦ ਕਰ ਰਹੇ ਹਨ। ਨੋਟਬੰਦੀ ਦੀ ਰਾਤ ਹੀ ਦੇਸ਼ ਵਿੱਚ ਟਨਾਂ ਦੇ ਹਿਸਾਬ ਨਾਲ ਸੋਨਾ ਵਿਕਿਆ। ਜਵੈਲਰਾਂ ਦੀਆਂ ਬੰਦ ਹੋ ਚੁੱਕੀਆਂ ਦੁਕਾਨਾਂ ਖੁਲਵਾ ਕੇ ਲੋਕਾਂ ਨੇ ਦੋ ਨੰਬਰ ਦੇ 500-1000 ਦੇ ਨੋਟ ਸੋਨੇ ਵਿੱਚ ਖਪਾ ਦਿੱਤੇ ਤੇ ਜਵੈਲਰਾਂ ਨੇ ਵੀ ਇਸ ਸਥਿਤੀ ਦਾ ਫਾਇਦਾ ਚੁੱਕਦੇ ਹੋਏ ਸੋਨੇ ਦੇ ਦੁਗਨੇ ਰੇਟ ਵਧਾ ਦਿੱਤੇ। ਪਰ ਇਸ ਸਭ ਵਿੱਚ ਆਮ ਜਨਤਾ ਦੇ ਮਨਾਂ ਵਿੱਚ ਇੱਕ ਸਵਾਲ ਇਹ ਵੀ ਸੀ ਕਿ ਆਖਰ ਜਵੈਲਰਾਂ ਨੇ ਇੰਨੇ 500-1000 ਦੇ ਨੋਟ ਕਿਵੇਂ ਬਦਲੇ ਜਾਂ ਆਪਣੇ ਖਾਤਿਆਂ ਵਿੱਚ ਜਮਾ ਕਰਵਾਏ? ਪਰ ਕਹਿੰਦੇ ਹਨ ਕਿ ਕਾਨੂੰਨ ਇੱਕ ਬਣਦਾ ਹੈ ਤੇ ਉਸਨੂੰ ਤੋੜਨ ਦੇ ਤਰੀਕੇ 100 ਬਣ ਜਾਂਦੇ ਹਨ। ਜਵੈਲਰਾਂ ਵਲੋਂ ਵੀ ਆਪਣਾ ਇਹ ਇਕੱਠਾ ਕੀਤਾ ਧੰਨ ਟਿਕਾਣੇ ਲਾਉਣ ਲਈ ਆਪਣੇ ਮੁਲਾਜਮਾਂ ਨੂੰ ਕੰਮ ਲਾ ਦਿੱਤਾ ਗਿਆ। ਬੈਗਾਂ ਦੇ ਬੈਗ ਨੋਟਾਂ ਦੇ ਭਰ ਕੇ ਜਵੈਲਰਾਂ ਦੇ ਮੁਲਾਜਮਾਂ ਵਲੋਂ ਦੁਜੀਆਂ ਸਟੇਟਾਂ ਵਿੱਚ ਖਪਾਏ ਜਾਣ ਦੀ ਚਰਚਾ ਆਮ ਹੈ। ਪਰ ਇਹਨਾਂ ਖਿਲਾਫ ਪੁਲਿਸ ਪ੍ਰਸ਼ਾਸਨ ਅਤੇ ਇਨਕਮ ਟੈਕਸ ਵਿਭਾਗ ਵਲੋਂ ਸਾਂਝੇ ਤੌਰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਨਹੀਂ ਤਾਂ ਰਾਤੋਂ ਰਾਤ ਗੱਡੀਆਂ ਵਿੱਚ ਜਾਂਦਾ ਪਤਾ ਨਹੀਂ ਕਿੰਨਾਂ ਹੀ ਅਰਬਾਂ ਰੁਪਏ ਦਾ ਕਾਲਾ ਧੰਨ ਫੜਿਆ ਜਾਂਦਾ।
ਜਵੈਲਰਾਂ ਦੀ ਤਰ੍ਹਾਂ ਹੀ ਆੜਤੀਆਂ ਨੇ ਵੀ ਆਪਣੇ ਕਾਲੇ ਧੰਨ ਨੂੰ ਸਿਰੇ ਲਾਉਣ ਲਈ ਕਿਸਾਨਾਂ ਦੀ ਆੜ ਲਈ। ਜਿੱਥੇ ਉਹਨਾਂ ਵਲੋਂ ਕਈ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਜਮਾ ਕਰਵਾਏ ਗਏ ਉਥੇ ਹੀ ਜੇ ਫਾਰਮ ਦਾ ਵੀ ਸਹਾਰਾ ਲਿਆ ਗਿਆ। ਕਿਸਾਨ ਨੂੰ ਕੇਂਦਰ ਸਰਕਾਰ ਵੱਲੋਂ ਇਨਕਮਟੈਕਸ ਦੀ ਛੋਟ ਹੈ ਪਰ ਇਸ ਛੋਟ ਦਾ ਫਾਇਦਾ ਕੁੱਝ ਭ੍ਰਸਟ ਅਧਿਕਾਰੀ ਅਤੇ ਕੁੱਝ ਆੜਤੀਆਂ ਵੱਲੋਂ ਲਿਆ ਜਾ ਰਿਹਾ ਹੈ। ਜੇ ਫਾਰਮ ਜੋਕਿ ਸਰਕਾਰ ਵਲੋਂ ਕਿਸਾਨਾਂ ਦੀ ਸਹੂਲਤ ਲਈ ਤੈਅ ਕੀਤਾ ਗਿਆ ਹੈ ਉਸ ਦੀ ਗਲਤ ਵਰਤੋਂ ਕੁੱਝ ਆੜਤੀਆਂ ਅਤੇ ਕਾਲੇ ਧੰਨ ਦੇ ਮਾਲਕਾਂ ਵਲੋਂ ਰੱਲ ਕੇ ਕੀਤੀ ਜਾ ਰਹੀ ਹੈ। ਇਹ ਜੇ ਫਾਰਮ ਬਲੈਕਮਨੀ ਵਾਲਿਆਂ ਨੂੰ ਦੇ ਦਿੱਤਾ ਜਾਂਦਾ ਹੈ ਅਤੇ ਬਲੈਕਮਨੀ ਵਾਲਿਆ ਤੋਂ ਇੱਕ ਲੱਖ ਮਗਰ 20 ਹਜਾਰ ਰੁਪਏ ਲਿਆ ਜਾ ਰਿਹਾ ਹੈ। ਇਸ ਤਰ੍ਹਾਂ ਬੈਲਕਮਨੀ ਨੂੰ ਸਫੇਦ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਹੀ ਕਰੋੜਾਂ ਰੁਪਏ ਦੀ ਬਲੈਕਮਨੀ ਨੂੰ ਸਫੇਦ ਕਰਨ ਲਈ ਜੇ ਫਾਰਮ ਦਾ ਸਹਾਰਾ ਲਿਆ ਗਿਆ। ਵੈਸੇ ਤਾਂ ਜੇ ਫਾਰਮ ਸਿਰਫ ਕਿਸਾਨਾਂ ਨੂੰ ਹੀ ਮਿਲ ਸਕਦਾ ਹੈ ਪਰ ਪੁਰਾਣੀ ਤਾਰੀਖ ਵਿੱਚ ਜਾਲੀ ਜਮੀਨ ਦਾ ਠੇਕਾ ਦਿਖਾ ਕੇ ਇਹ ਸਾਰਾ ਜੇ ਫਾਰਮ ਦਾ ਖੇਲ ਖੇਡਿਆ ਜਾ ਰਿਹਾ ਹੈ ਅਤੇ ਬਲੈਕਮਨੀ ਨੂੰ ਸਫੇਦ ਕੀਤਾ ਜਾ ਰਿਹਾ ਹੈ। ਇੱਥੇ ਸਵਾਲ ਫਿਰ ਉਹੀ ਪੈਦਾ ਹੁੰਦਾ ਹੈ ਕਿ 80-20 ਦੀ ਰੇਸ਼ੋ ਨਾਲ ਖਪਾਏ ਜਾ ਰਹੇ ਇਸ ਕਾਲੇ ਧੰਨ ਤੇ 500-1000 ਦੇ ਨੋਟਾਂ ਨੂੰ ਆਖਰ ਇਸ ਵੱਡੀ ਗਿਣਤੀ ਵਿੱਚ ਬੈਕਾਂ ਵਿੱਚ ਜਮਾ ਕਿਵੇਂ ਕਰਵਾਇਆ ਜਾ ਰਿਹਾ ਹੈ ਜੱਦ ਕਿ ਆਮ ਆਦਮੀ ਨੂੰ ਤਾਂ ਆਪਣੇ ਕੁੱਝ ਹਜਾਰਾਂ ਪਿੱਛੇ ਹੀ ਬੈਂਕਾਂ ਦੀਆਂ ਲਾਈਨਾਂ ਵਿੱਚ ਕਈ ਕਈ ਦਿਨ ਧੱਕੇ ਖਾਣੇ ਪੈ ਰਹੇ ਹਨ। ਸਪਸ਼ਟ ਹੈ ਕਿ ਇਹ ਸਭ ਬੈਂਕਾਂ ਦੇ ਕੁੱਝ ਭ੍ਰਸ਼ਟ ਅਧਿਕਾਰੀਆਂ ਅਤੇ ਹੋਰ ਵਿਭਾਗਾਂ ਦੇ ਉਪਰਲੇ ਤੰਤਰ ਦੀ ਮਿਲੀਭਗਤ ਤੋਂ ਬਿਨ੍ਹਾਂ ਕਿਵੇਂ ਸੰਭਵ ਹੋ ਸਕਦਾ ਹੈ।
ਜਿੱਥੇ ਸੋਨੇ ਅਤੇ ਜੇ ਫਾਰਮ ਰਾਹੀਂ ਆਪਣੀ ਬਲੈਕਮਨੀ ਨੂੰ ਸਫੇਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉਥੇ ਹੀ ਰਿਸ਼ਤੇਦਾਰਾਂ ਅਤੇ ਫੈਕਟਰੀਆਂ ਦੇ ਮਾਲਕਾਂ ਰਾਹੀਂ ਵੀ ਬਲੈਕਮਨੀ ਨੂੰ ਸਫੇਦ ਕੀਤਾ ਜਾ ਰਿਹਾ ਹੈ। ਰਿਸ਼ਤੇਦਾਰਾਂ ਅਤੇ ਭ੍ਰਸਟ ਸਰਕਾਰੀ ਬਾਬੂਆਂ ਦੀ ਬਲੈਕਮਨੀ ਨੂੰ ਸਫੇਦ ਕਰਨ ਲਈ ਵੱਡੇ ਵਪਾਰੀਆਂ ਵਲੋਂ ਛੋਟੇ ਵਪਾਰੀਆਂ ਨੂੰ ਪੈਸੇ ਦੇਣ ਅਤੇ ਅਡਜਸਟ ਕਰਣ ਲਈ ਫੋਨ ਕੀਤੇ ਜਾ ਰਹੇ ਹਨ। ਇਨਕਮਟੈਕਸ ਵਿਭਾਗ ਲਈ ਇਹ ਧਿਆਨ ਦੇਣ ਯੋਗ ਗੱਲ੍ਹ ਹੈ ਕਿ ਜਿਹੜੇ ਵਪਾਰੀ ਕਰਜਦਾਰ ਸਨ ਉਹਨਾਂ ਦੇ ਖਾਤਿਆਂ ਵਿੱਚ ਅਚਾਨਕ ਹੀ ਲੱਖਾਂ ਰੁਪਏ ਕਿਥੋਂ ਆ ਗਏ। ਅਜਿਹੇ ਹੀ ਕਈ ਵਪਾਰੀਆਂ ਉਪਰ ਲੱਖਾਂ ਦਾ ਕਰਜਾ ਸੀ ਪਰ ਕੇਂਦਰ ਸਰਕਾਰ ਵੱਲੋਂ 500 ਅਤੇ 1000 ਦੇ ਪੁਰਾਣੇ ਨੋਟ ਬੰਦ ਕਰਨ ਦੇ ਫੈਸਲੇ ਨਾਲ ਉਹਨਾਂ ਕੋਲ ਰਾਤੋਂ ਰਾਤ 30-40 ਲੱਖ ਰੁਪਏ ਬਲੈਕਮਨੀ ਆ ਗਈ ਅਤੇ ਇਸ ਬੈਲਕਮਨੀ ਨੂੰ ਖਪਾਉਣ ਲਈ ਉਹਨਾਂ ਵਲੋਂ ਜਿੱਥੇ ਵਪਾਰੀਆਂ ਨੂੰ ਪੈਮੰਟ ਦਿੱਤੀ ਜਾ ਰਹੀ ਹੈ ਉਥੇ ਅਚਾਨਕ ਹੀ ਲੰਮੇ ਸਮੇਂ ਤੋਂ ਖਾਲੀ ਚੱਲ ਰਹੀਆਂ ਲਿਮਿਟਾਂ ਵੀ ਭਰ ਦਿੱਤੀਆਂ ਗਈਆਂ ਹਨ। ਉਥੇ ਹੀ ਬਜਾਰ ਵਿੱਚ ਜਿੰਨਾਂ ਵਪਾਰੀਆਂ ਵੱਲੋਂ ਕਈ ਸਾਲਾਂ ਦੇ ਉਧਾਰ ਦਿੱਤੇ ਮਾਲ ਦੇ ਪੈਸੇ ਨਹੀ ਦਿੱਤੇ ਜਾ ਰਹੇ ਸਨ ਉਹ ਨੋਟ ਬੰਦੀ ਤੋਂ ਬਾਦ ਪੁਰਾਣੇੇ ਨੋਟਾਂ ਰਾਹੀ ਰਾਤੋਂ ਰਾਤ ਪੈਸੇ ਦੇ ਦਿੱਤੇ ਗਏ।
ਇੱਥੇ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਪੈਸੇ ਜਮਾ ਕਰਵਾਉਣ ਵਾਲੇ ਤਾਂ ਕਈ ਜਰੀਏ ਹਨ ਪਰ ਪੈਸੇ ਜਿੱਥੇ ਜਮਾ ਹੋਣੇ ਹਨ ਜਾਂ ਬਦਲੇ ਜਾਣੇ ਹਨ ਉਹ ਤਾਂ ਇੱਕ ਹੀ ਹੈ - ਬੈਂਕ। ਬੈਂਕਾਂ ਦੇ ਕੁੱਝ ਭ੍ਰਸ਼ਟ ਅਧਿਕਾਰੀਆਂ ਦੀ ਮਿਲੀਭਗਤ ਤੋਂ ਬਿਨ੍ਹਾਂ ਤਾਂ ਇਹ ਸਾਰਾ ਖੇਡ ਖੇਡਿਆ ਹੀ ਨਹੀਂ ਜਾ ਸਕਦਾ। ਇਸ ਦਾ ਸਪਸ਼ਟ ਪ੍ਰਮਾਣ ਦੇਸ਼ ਦੇ ਵੱਖ ਵੱਖ ਹਿਸਿਆਂ ਵਿੱਚ ਬੈਂਕਾਂ ਤੇ ਪੈ ਰਹੇ ਇਨਕਮਟੈਕਸ ਵਿਭਾਗ ਦੇ ਛਾਪਿਆਂ ਤੋਂ ਸਾਮਣੇ ਆਉਂਦਾ ਹੈ। ਕਈ ਬੈਂਕ ਅਧਿਕਾਰੀਆਂ ਨੂੰ ਤਾਂ ਸਸਪੈਂਡ ਵੀ ਕੀਤਾ ਗਿਆ ਹੈ। ਪੰਜਾਬ ਦੇ ਬਰਨਾਲਾ ਸ਼ਹਿਰ ਵਿੱਚ ਵੀ ਇੱਕ ਟੈਕਸੀ ਡਰਾਇਵਰ ਦੇ ਖਾਤੇ ਵਿੱਚ 9800 ਕਰੋੜ ਰੁਪਿਆ ਟਰਾਂਸਫਰ ਕਰ ਦਿੱਤਾ ਗਿਆ ਤੇ ਬਾਦ ਵਿੱਚ ਉਸ ਖਾਤੇ ਤੋਂ ਦੂਸਰੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਗਏ। ਡਰਾਇਵਰ ਵਲੋਂ ਇਨਕਮਟੈਕਸ ਵਿਭਾਗ ਪਾਸ ਸ਼ਿਕਾਇਤ ਕਰਣ ਤੇ ਇਨਕਮਟੈਕਸ ਵਿਭਾਗ ਵਲੋਂ ਬੈਂਕ ਦੀਆਂ ਦੋ ਬਰਾਚਾਂ ਤੇ ਛਾਪਾ ਵੀ ਮਾਰਿਆ ਗਿਆ ਸੋਚਣ ਵਾਲੀ ਗੱਲ੍ਹ ਹੈ ਕਿ ਜੇ ਇੱਕ ਖਾਤੇ ਵਿੱਚ ਖਰਬਾਂ ਰੁਪਇਆ ਟਰਾਂਸਫਰ ਕੀਤਾ ਗਿਆ ਤਾਂ ਦੇਸ਼ ਭਰ ਦੇ ਬੈਂਕਾਂ ਵਿੱਚ ਲੱਖਾਂ ਕਰੋੜਾਂ ਵਿੱਚ ਤਾਂ ਪਤਾ ਨਹੀਂ ਕਿੰਨੇ ਹੀ ਟਰਾਂਸਫਰ ਹੋਏ ਹੋਣਗੇ।
ਇਸ ਸਭ ਤੋਂ ਇਲਾਵਾ ਅਜਿਹੇ ਲੋਕ ਵੀ ਬਜਾਰ ਵਿੱਚ ਸਰਗਰਮ ਹਨ ਜੋ ਸ਼ਰੇਆਮ ਪੁਰਾਣੇ ਨੋਟਾਂ ਨੂੰ 75 ਫਿਸਦੀ ਤੇ ਨਵੇਂ ਨੋਟਾਂ ਵਿੱਚ ਬਦਲਵਾਉਣ ਦਾ ਦਾਵਾ ਕਰਦੇ ਹਨ ਅਤੇ ਕਰੋੜਾਂ ਰੁਪਏ ਦੇ ਪੁਰਾਣੇ ਨੋਟ ਬਦਲਣ ਦੀ ਗੱਲ ਆਮ ਕਰਦੇ ਹਨ। ਜਿਹੜੇ ਅਜਿਹੇ ਲੋਕ ਕਾਲੇ ਧੰਨ ਨੂੰ ਬਦਲਨ ਦੀ ਗੱਲ ਕਰ ਰਹੇ ਹਨ ਉਹ ਸੱਤਾ ਦੇ ਨਜਦੀਕ ਹਨ। ਇਹਨਾਂ ਨੂੰ ਨਾ ਤਾਂ ਇਨਕਮਟੈਕਸ ਦਾ ਹੀ ਡਰ ਹੈ ਅਤੇ ਨਾ ਹੀ ਕਿਸੇ ਹੋਰ ਮਹਿਕਮੇ ਦਾ। ਇਸ ਸਭ ਤੋਂ ਤਾਂ ਇਹੀ ਲੱਗਦਾ ਹੈ ਕਿ ਪ੍ਰਧਾਨਮੰਤਰੀ ਦੀ ਇਹ ਸਾਰੀ ਯੋਜਨਾ ਜੋਕਿ ਕਾਲੇ ਧੰਨ ਨੂੰ ਬਾਹਰ ਕੱਢਣ ਦੀ ਸੀ ਪਰ ਵਿਚੋਲੀਆਂ ਨੇ ਕਾਲੇ ਧੰਨ ਨੂੰ ਨਵੇਂ ਰਸਤੇ ਲੱਭ ਕੇ ਫਿਰ ਤੋਂ ਨਵੀ ਕਰਸੀ ਵਿੱਚ ਕਾਲਾ ਧੰਨ ਬਰਕਰਾਰ ਰੱਖ ਲਿਆ ਹੈ। 19 ਦਿਨ ਬੀਤਣ ਦੇ ਬਾਵਜੂਦ ਦੇਸ਼ ਵਿੱਚ ਕਾਲਾ ਧੰਨ ਨਾ ਮਾਤਰ ਹੀ ਫੜਿਆ ਗਿਆ ਹੈ। ਹੁਣ ਸਰਕਾਰ ਵੱਲੋਂ ਕਾਲੇ ਧੰਨ ਨੂੰ ਉਜਾਗਰ ਕਰਨ ਵਾਲਿਆਂ ਨੂੰ 50 ਪ੍ਰਤੀਸ਼ਤ ਦੀ ਸਕੀਮ ਦਿੱਤੀ ਗਈ ਹੈ। ਹੁਣ ਦੇਖਣਾ ਇਹ ਹੈ ਕਿ ਕਾਲੇ ਧੰਨ ਵਾਲੇ ਸਰਕਾਰ ਦੀ ਇਸ ਸਕੀਮ ਨੂੰ ਕਿਸ ਤਰ੍ਹਾਂ ਲੈਂਦੇ ਹਨ। ਅਗਰ ਸਰਕਾਰ ਦੀ ਇਹ ਯੋਜਨਾ ਵੀ ਕਾਲਾ ਧੰਨ ਨਹੀਂ ਕੱਢ ਪਾਉਂਦੀ ਤਾਂ ਸਮਝ ਲੋ ਕਿ ਸਰਕਾਰ ਦੀ ਨੋਟਬੰਦੀ ਦੀ ਇਹ ਯੋਜਨਾ ਆਮ ਆਦਮੀ ਅਤੇ ਛੋਟੇ ਵਪਾਰੀਆਂ ਲਈ ਸਿਰਦਰਦ ਹੀ ਸਾਬਤ ਹੋਈ ਹੈ। ਅਗਰ ਸਰਕਾਰ ਨੇ ਇਹ ਯੋਜਨਾ ਸਹੀ ਮਾਇਨੇ ਵਿੱਚ ਸਫਲ ਕਰਨੀ ਹੈ ਤਾਂ ਸਰਕਾਰ ਨੂੰ ਨਾ ਸਿਰਫ ਕਾਲੇ ਧੰਨ ਵਾਲਿਆਂ ਸਗੋਂ ਉਹਨਾਂ ਦਾ ਸਾਥ ਦੇਣ ਵਾਲੇ ਕੁੱਝ ਭ੍ਰਸ਼ਟ ਮਹਿਕਮਿਆਂ ਦੇ ਖਿਲਾਫ ਵੀ ਸਖਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਹੀ ਇਸ ਯੋਜਨਾ ਦਾ ਦੇਸ਼ ਨੂੰ ਸਹੀ ਲਾਭ ਮਿਲ ਸਕੇਗਾ ਨਹੀਂ ਤਾਂ ਇਹ ਯੋਜਨਾ ਦੇਸ਼ ਲਈ ਸਿਰਫ ਅਤੇ ਸਿਰਫ ਆਰਥਿਕ ਸੰਕਟ ਦਾ ਕਾਰਣ ਬਣ ਕੇ ਰਹਿ ਜਾਵੇਗੀ।

ਲੇਖਕ
ਅਕੇਸ਼ ਕੁਮਾਰ
akeshbnl0gmail.com


04/12/16
ਮਨਵਿੰਦਰ ਸਿੰਘ ਗਿਆਸਪੁਰਾ

ਅੰਧੇਰ ਨਗਰੀ ਚੌਪਟ ਰਾਜਾ

੧ ਨਵੰਬਰ ੨੦੧੬ ਨੂੰ ਗੁੜਗਾਉਂ ਵਿਖੇ ਪੀੜਤਾਂ ਵਲੋਂ ਸੁਕਰਾਨਾ ਦਿਵਸ ਮਨਾਇਆ ਗਿਆ ਸੀ । ਜਿਸ ਵਿੱਚ ਉਹਨਾਂ ਵਲੋਂ ਸਾਨੂੰ ਮੈਂਨੂੰ ਅਤੇ ਭਾਈ ਦਰਸਨ ਸਿੰਘ ਘੋਲ਼ੀਏ ਨੂੰ ਉਚੇਚੇ ਤੌਰ ਤੇ ਬੁਲਾਇਆ ਗਿਆ ਸੀ । ਅਸੀਂ ਲੁਧਿਆਣੇ ਤੋਂ ਗੁੜਗਾਉਂ ਬੜੀ ਮੁਸਕਿਲ ਨਾਲ਼ ਪਹੁੰਚੇ ਸਾਂ ਕਿਉਂਕਿ ਰਾਸਤੇ ਵਿੱਚ ਮੈਨੂੰ ਬੁਖਾਰ ਹੋ ਗਿਆ ਸੀ । ਬੁਖਾਰ ਦੌਰਾਨ ਲੱਤਾਂ, ਜੋੜ ਬੇਹੱਦ ਦਰਦ ਕਰ ਰਹੇ ਸਨ । ਮੈਂਨੂੰ ਨਹੀਂ ਪਤਾ ਕਿ ਸਮਾਗਮ ਕਿਵੇਂ ਹੋਇਆ ਅਤੇ ਮੈਂ ਕੀ ਲੈਕਚਰ ਦਿੱਤਾ । ਘੋਲ਼ੀਆ ਕਹਿ ਰਿਹਾ ਸੀ ਕਿ ਅੱਜ ਤੇਰਾ ਲੈਕਚਰ ਵਧੀਆ ਸੀ ਸਾਰੀ ਸੰਗਤ ਬਾਰ-ਬਾਰ ਜੈਕਾਰੇ ਗਜਾ ਰਹੀ ਸੀ । ਜਿਹੜੇ ਪੀੜਤ ਪਟੀਸ਼ਨ ਪਾਉਣ ਤੋਂ ਰਹਿ ਗਏ ਸਨ ਉਹਨਾਂ ਦੀਆਂ ਅੱਖਾਂ ਵਿੱਚ ਤਰਲਾ ਸੀ ਕਿ ਉਹਨਾਂ ਦੀ ਵੀ ਪਟੀਸਨ ਪਾਈ ਜਾਵੇ ਤਾਂ ਜੋ ਉਹਨਾਂ ਨੂੰ ਵੀ ਕੁੱਝ ਪੈਸੇ ਮਿਲ਼ ਸਕਣ । ਉਸੇ ਤਰਾਂ ਬੁਖਾਰ ਦੀ ਹਾਲਤ ਵਿੱਚ ਘੋਲ਼ੀਆ ਬੜੀ ਮੁਸਕਿਲ ਨਾਲ਼ ਲੁਧਿਆਣੇ ਛੱਡ ਕੇ ਗਿਆ । ਅਗਲੇ ਦਿਨ ਡਾਕਟਰ ਤੋਂ ਟੈਸਟ ਕਰਵਾਏ ਡੇਂਗੂ ਦੀ ਸਿਕਾਇਤ ਮਿਲ਼ੀ । ਉੱਠਣ ਦੀ ਸਰੀਰ ਵਿਚ ਹਿੰਮਤ ਨਹੀਂ ਸੀ । ਮੈਂ ਬੈਡ ਤੇ ਹੀ ਕਈ ਦਿਨ ਲੇਟਿਆ ਰਿਹਾ । ਘਰ ਤੋਂ ਬਾਹਰ ਨਿਕਲਣ ਦੀ ਹਿੰਮਤ ਹੀ ਨਹੀਂ ਸੀ ਪੈਂਦੀ । ਨੀਂਦ ਹੀ ਆਈ ਜਾ ਰਹੀ ਸੀ । ਸ਼ਰੀਰ ਦਾ ਪੋਟਾ-ਪੋਟਾ ਦੁਖਦਾ ਸੀ ।੬ ਨਵੰਬਰ ਦੀ ਰਾਤ ਨੂੰ ਵੀ ਬੁਖਾਰ ਸੀ । ਮੇਰੀ ਪਤਨੀ ਰਮਨਜੀਤ ਕੌਰ ਰਾਤ ਨੂੰ ਬਾਰ ਬਾਰ ਉੱਠ ਕੇ ਬੁਖਾਰ ਦੀਆਂ ਗੋਲ਼ੀਆਂ ਦੇ ਰਹੀ ਸੀ ਕਿ ਕੁੱਝ ਤਾਂ ਫਰਕ ਪਵੇਂ, ਭਾਵੇਂ ਉਹ ਵੀ ਗੁਲੂਕੋਜ ਲਵਾ ਕੇ ਹਟੀ ਸੀ ਕਿਉਂਕਿ ਉਸ ਨੂੰ ਵੀ ਬੁਖਾਰ ਸੀ, ਮੈਂ ਗੁਲੂਕੋਜ ਲਗਵਾਉਣ ਲਈ ਰਾਜੀ ਨਹੀਂ ਸੀ ਹੋਇਆ ।

ਸ਼ਵੇਰੇ ੪ ਵਜੇ ਦੇ ਕਰੀਬ ਜੋਰ ਦੀ ਗੇਟ ਖੜਕਿਆ । ਰਮਨਜੀਤ ਕਹਿੰਦੀ ਸਾਇਦ ਪੁਲਿਸ ਵਾਲ਼ੇ ਹਨ ਤੁਸੀ ਤਿਆਰ ਹੋ ਜਾਓ ਮੈਂ ਦਰਵਾਜਾ ਖੋਲਦੀ ਹਾਂ । ਉਹ ਗੇਟ ਤੱਕ ਪਹੁੰਚੀ , ਓਨੇ ਚਿਰ ਨੂੰ ਕੁੱਝ ਪੁਲਿਸ ਵਾਲ਼ੇ ਗੇਟ ਦਾ ਦਰਵਾਜਾ ਟੱਪ ਕੇ ਵੇਹੜੇ ਵਿੱਚ ਆ ਗਏ ਸਨ । ਦਰਵਾਜਾ ਖੁਲਦਿਆਂ ਇੱਕ ਏ.ਸੀ.ਪੀ. ਵਡੇਹਰਾ, ਇੰਸਪੈਕਟਰ ਹਰਜਿੰਦਰ ਸਿੰਘ, ਏ.ਐਸ.ਆਈ ਸੁਰਿੰਦਰ ਸਿੰਘ ਤੇ ੨੫-੩੦ ਪੁਲਿਸ ਦੇ ਜਵਾਨਾਂ ਨੇ ਘਰ ਤੇ ਧਾਵਾ ਬੋਲ ਦਿਤਾ । ਮੈਂ ਅਜੇ ਕੰਬਲ਼ ਵਿੱਚ ਹੀ ਸਾ ਕਿ ਉਹਨਾਂ ਇੱਕੋ ਝਟਕੇ ਨਾਲ਼ ਮੇਰੇ ਤੋਂ ਕੰਬਲ਼ ਉਤਾਰ ਦਿੱਤਾ, ਮੇਰੀ ਛੋਟੀ ਬੱਚੀ ਅੰਮ੍ਰਿਤ ਜੋ ਸੁੱਤੀ ਪਈ ਸੀ ਉਸ ਨੂੰ ਵੀ ਲੱਤ ਤੋਂ ਫੜ ਖੜੀਸ ਲਿਆ । ਮੈਂ ਡੌਰ ਭੌਰ ਹੋਇਆ ਉੱਠਿਆ ਅਤੇ ਆਪਣੇ ਡੈਡੀ ਨੁੰ ਫੋਨ ਕਰਨ ਲਈ ਫੋਨ ਚੁਕਿਆ । ਅਜੇ ਨੰਬਰ ਡਾਇਲ ਹੀ ਹੋਇਆ ਸੀ ਕਿ ਉਹ ਫੋਨ ਖੋਹਣ ਲੱਗੇ ਅਤੇ ਧੱਕਾ ਮੁੱਕੀ ਕਰਨ ਲੱਗੇ । ਮੈਂ ਫੋਨ ਪਤਨੀ ਰਮਨਜੀਤ ਕੌਰ ਵੱਲ ਵਗਾਹ ਮਾਰਿਆ । ਓਥੇ ਏ.ਸੀ.ਪੀ. ਵਡੇਹਰਾ ਤੁਰੰਤ ਪਹੁੰਚਿਆ ਅਤੇ ਪਤਨੀ ਨਾਲ਼ ਧੱਕਾ ਮੁੱਕੀ ਕਰਨ ਲੱਗਾ । ਉਸਨੇ ਰਮਨਜੀਤ ਕੌਰ ਦੇ ਹੱਥ ਵਿੱਚ ਪਤਾ ਨਹੀਂ ਕੀ ਤਿੱਖੀ ਚੀਜ ਮਾਰੀ ਕਿ ਖੂਨ ਨਿਕਲ਼ ਆਇਆ ਅਤੇ ਉਹਨਾਂ ਫੋਨ ਖੋਹ ਲਿਆ । ਫੋਨ ਕਿਉਂਕਿ ਡਾਇਲ ਸੀ ਅਤੇ ਅਵਾਜਾ ਫੜਲੋ, ਮਾਰਦੋ ਦੀਆਂ ਆ ਰਹੀਆਂ ਸਨ ਪੁਲਿਸ ਵਾਲ਼ਿਆਂ ਮੈਂਨੂੰ ਗਲਾਮੇਂ ਤੋਂ ਫੜ ਕੇ ਧੂਹ ਲਿਆ । ਮੇਰੇ ਪਿਤਾ ਜੀ ਗੁਰਦੁਆਰੇ ਤੋਂ ਤੁਰੰਤ ਘਰ ਪਹੁੰਚੇ । ਉਹਨਾਂ ਕਿਹਾ ਕਿ ਮਨਵਿੰਦਰ ਸਿੰਘ ਕਈ ਦਿਨਾਂ ਤੋਂ ਬਿਮਾਰ ਹੈ ਤੁਸੀਂ ਧੱਕਾ ਨਾ ਕਰੋ । ਮੈਂ ਸਾਬਕਾ ਫੌਜੀ ਹਾਂ ਦੇਸ਼ ਦੀ ੪੦ ਸਾਲ ਸੇਵਾ ਕੀਤੀ ਹੈ ।ਉਹਨਾਂ ਕੁੱਝ ਨਹੀਂ ਸੁਣਿਆ ਅਤੇ ਮੈਂਨੂੰ ਧੂਹ ਕੇ ਲੈ ਗਏ । ਉਹਨਾਂ ਪੁਲਿਸ ਵਾਲ਼ਿਆਂ ਨਾਲ਼ ਕੋਈ ਲੇਡੀ ਪੁਲਿਸ ਨਹੀਂ ਸੀ । ਪੁਲਿਸ ਵਾਲ਼ਿਆਂ ਸਾਡੇ ਗੁਆਂਢੀਆਂ ਦੇ ਘਰਾਂ ਮੂਹਰੇ ਸੁਵੱਖਤੇ ਹੀ ਨਾਕੇ ਲਗਾ ਲਏ ਸਨ ਕਿਸੇ ਨੂੰ ਵੀ ਬਾਹਰ ਨਹੀਂ ਨਿਕਲਣ ਦਿੱਤਾ ਗਿਆ । ੪੦-੫੦ ਪੁਲਿਸ ਵਾਲ਼ੇ ਵੈਨ ਵਿੱਚ ਪਾ ਕੇ ੮-੧੦ ਗੱਡੀਆਂ ਦੀ ਅਗਵਾਈ ਵਿੱਚ ਪਹਿਲਾਂ ਸ਼ੇਰਪੁਰ ਚੋਕ ਲੈ ਜਾਇਆ ਗਿਆ । ਮੈਂਨੂੰ ਗੱਡੀ ਵਿੱਚੋਂ ਉਤਾਰ ਦਿਤਾ । ਜਦੋਂ ਗੱਡੀ ਵਿੱਚੋਂ ਉਤਰਿਆ ਤਾਂ ਏ.ਸੀ.ਪੀ. ਕਹਿਣ ਲੱਗਾ ਕਿ ਸਾਨੂੰ ਉਪਰੋ ਹੁਕਮ ਹਨ, ਅਸੀਂ ਤੁਹਾਨੂੰ ਕੋਈ ਤਕਲੀਫ ਨਹੀਂ ਪਹੁੰਚਾਵਾਂਗੇ । ਮੈਂ ਕਿਹਾ ਤੁਸੀ ਝੂਠ ਬੋਲਦੇ ਹੋ, ਕਿ ਇਸੇ ਸਾਲ ੪ ਜੂਨ ਨੂੰ ਵੀ ਤੁਸੀਂ ਮੈਂਨੂੰ ਲੈ ਗਏ ਸੀ ਉਸ ਦਿਨ ਮੇਰੇ ਬੇਟੇ ਦੀ ਅਖਬਾਰ ਵਿੱਚ ਫੋਟੋ ਛਪੀ ਸੀ ਕਿਉਂਕਿ ਦਸਵੀਂ ਦੀ ਬੋਰਡ ਪ੍ਰੀਖਿਆ ਵਿੱਚੋਂ ਉਸ ਦੇ ੧੦੦ ਪਰਸੈਂਟ ਨੰਬਰ ਆਏ ਸਨ ਅਤੇ ਸਕੂਲ ਵਾਲ਼ਿਆਂ ਉਸ ਦਾ ਸਨਮਾਨ ਕਰਨਾ ਸੀ ਅਸੀਂ ਚਾਂਈ-ਚਾਂਈ ਸਕੂਲ ਜਾਣ ਲਈ ਤਿਆਰ ਹੋ ਰਹੇ ਸੀ ਪਰ ਤੁਸੀਂ ਕੋਈ ਗੱਲ ਨਹੀਂ ਸੀ ਸੁਣੀ ਸੀ, ਵਾਅਦਾ ਵੀ ਕਰਕੇ ਲੈ ਕੇ ਗਏ ਸੀ ਕਿ ਸਕੂਲ ਲੈ ਕੇ ਜਾਵਾਂਗੇ ਪਰ ਲੈ ਕੇ ਨਹੀਂ ਗਏ । ਤੁਸ਼ੀਂ ਝੂਟੇ ਹੋ । ਏਹ ਕਿਹੜਾ ਲੋਕਤੰਤਰ ਹੈ । ਫਿਰ ਏ.ਸੀ.ਪੀ. ਨੇ ਹੁਕਮ ਦਿਤਾ ਕਿ ਫੋਕਲ ਪੁਆਇੰਟ ਥਾਣੇ ਲੈ ਚੱਲੋ । ਰਾਸਤੇ ਵਿੱਚ ਪੁਲਿਸ ਵਾਲ਼ਿਆਂ ਤੋਂ ਪਤਾ ਲੱਗਿਆ ਕਿ ਏ.ਸੀ.ਪੀ. ਨੇ ਉਹਨਾਂ ਨੂੰ ਡਾਂਟਿਆ ਸੀ ਕਿ ਮੈਂਨੂੰ ਬਾਹਰ ਕਿਉਂ ਕੱਢਿਆ । ਉਹ ਮੈਂਨੂੰ ਦੱਸਣ ਲੱਗੇ ਕਿ ਸਰਬੱਤ ਖਾਲਸੇ ਵਾਲ਼ੇ ਸਮਾਗਮ ਨੂੰ ਰੋਕਣ ਵਾਸਤੇ ਤੁਹਾਨੂੰ ਚੁਕਿਆ ਹੈ । ਮੈਂ ਕਿਹਾ ਕਿ ਮੈਂ ਤਾਂ ਬੀਮਾਰ ਹਾਂ , ਮੈਂਨੂੰ ਸਰਬੱਤ ਖਾਲਸਾ ਸੁੱਝਦਾ ਹੈ । ਕਹਿਣ ਲੱਗੇ ਕਿ ਕੀ ਕਰੀਏ ਬਾਈ ਜੀ ਅਸੀਂ ਵੀ ਸਿੱਖ ਹਾਂ ਉੱਪਰੋ ਹੁਕਮ ਹਨ, ਨੌਕਰੀ ਦਾ ਸਵਾਲ ਹੈ । ਮੈਂ ਕਹਿ ਦਿਤਾ ਕਿ ਸਿੱਖ ਅਸੂਲਾਂ ਲਈ ਨੌਕਰੀ ਦੀ ਪਰਵਾਹ ਨਹੀਂ ਕਰਦਾ ।

ਉਹਨਾਂ ਫੋਕਲ ਪੁਆਇੰਟ ਥਾਣੇ ਪਹੁੰਚਦਿਆਂ ਮੈਨੂੰ ਇੱਕ ਕਮਰੇ ਵਿੱਚ ਡੱਕ ਦਿਤਾ । ਬੁਖਾਰ ਕਰਕੇ ਮੇਰਾ ਬੁਰਾ ਹਾਲ ਸੀ । ਦਿਨ ਚੜੇ ਬਲਜੀਤ ਸਿੰਘ, ਮਨਜੀਤ ਸਿੰਘ, ਪ੍ਰਿਤਪਾਲ ਸਿੰਘ ਆਦਿ ਵੀਰ ਮਿਲਣ ਆਏ ਅਤੇ ਮੇਰੀ ਹਾਲਤ ਬਾਰੇ ਇੰਸਪੈਕਟਰ ਨਾਲ਼ ਗੱਲ ਕੀਤੀ ਪਰ ਉਸ ਨੇ ਸੱਭ ਗੱਲਾਂ ਅਣਸੁਣੀਆਂ ਕਰ ਦਿੱਤੀਆਂ । ਉਹਨਾਂ ਮੈਂਨੂੰ ਸਾਮ ਤੱਕ ਰੋਟੀ ਵੀ ਨਹੀਂ ਪੁੱਛੀ ।

ਸਾਂਮ ਨੂੰ ਮੇਰੇ ਪਿਤਾ ਸ. ਗੁਰਮੇਲ ਸਿੰਘ ਅਤੇ ਵੱਡੇ ਭਰਾ ਥਾਣੇ ਪਹੁੰਚੇ ਉਹਨਾਂ ਲਿਖਤੀ ਦਿਤਾ ਕਿ ਮਨਵਿੰਦਰ ਸਿੰਘ ਡੇਂਗੂ ਬੁਖਾਰ ਨਾਲ਼ ਪੀੜਤ ਹੈ ਏਸ ਦਾ ਇਲਾਜ ਕਰਵਾਇਆ ਜਾਵੇ । ਉਹਨਾਂ ਮੈਂਨੂੰ ਉਸੇ ਟਾਈਮ ਪ੍ਰਾਈਵੇਟ ਲੈਬਾਟਰੀ ਭੇਜ ਦਿਤਾ । ਲੈਬਾਟਰੀ ਵਾਲ਼ਿਆਂ ਮੇਰਾ ਬਲੱਡ ਸੈਂਪਲ ਲਿਆ ਅਤੇ ਕੱਲ ਰਿਪੋਰਟ ਦੇਣ ਲਈ ਕਿਹਾ । ਪੁਲਿਸ ਵਾਲ਼ੇ ਓਥੋਂ ਸਿੱਧਾ ਕਚਿਹਿਰੀਆਂ ਲੈ ਗਏ । ਮੈਂਨੂੰ ਜੱਜ ਅੱਗੇ ਪੇਸ਼ ਹੀ ਨਹੀਂ ਕੀਤਾ ਅਤੇ ਕਾਨੂੰਨ ਦੀ ਸੱਭ ਤੋਂ ਉੱਚੀ ਕੁਰਸੀ ਤੇ ਬਿਰਾਜਮਾਨ ਨੇ ਮੈਨੂੰ ਬਿਨਾ ਦੇਖਿਆਂ ੧੮ ਤੱਕ ਜੇਹਲ਼ ਭੇਜ ਦਿੱਤਾ ।ਉਥੋਂ ਮੈਂਨੂੰ ਸਿਵਲ ਹਸਪਤਾਲ਼ ਲੈ ਆਏ । ਮੈਂ ਸਿਵਲ ਹਸਪਤਾਲ਼ ਦੇ ਡਾਕਟਰ ਨੂੰ ਕਿਹਾ ਕਿ ਮੈਂਨੂੰ ਡੇਂਗੂ ਹੈ ਉਹਨਾਂ ਮੇਰਾ ਖੂਨ ਦਾ ਸੈਂਪਲ ਦੁਬਾਰਾ ਲਿਆ ਅਤੇ ਰਿਪੋਰਟ ਦੇਖੇ ਬਿਨਾ ਆਪਣੀ ਮੋਹਰ ਮਾਰ ਕੇ ਜੇਹਲ਼ ਭੇਜ ਦਿਤਾ । ਜੇਹਲ ਵਿੱਚ ਮੈਂਨੂੰ ਜੇਹਲ਼ ਵਾਲ਼ੇ ਹਸਪਤਾਲ਼ ਲੈ ਗਏ । ਓਥੇ ਬਿਨਾ ਕਿਸੇ ਕੱਪੜੇ ਤੋਂ ਮੈਂਨੂੰ ਲਿਟਾ ਦਿਤਾ ਗਿਆ । ਕਿਸੇ ਨੇ ਨਾ ਕੋਈ ਦੁਆਈ ਪੁੱਛੀ ਨਾ ਰੋਟੀ ।

ਅਗਲੇ ਦਿਨ ਸਵੇਰੇ ਮੁਲਾਹਜੇ ਲਈ ਬੁਲਾਇਆ ਗਿਆ । ਪਤਾ ਲੱਗਿਆ ਕਿ ੩੦ ਦੇ ਕਰੀਬ ਹੋਰ ਬਜੁਰਗ ਅਤੇ ਨੌਜੁਆਨ ਪੁਲਿਸ ਨੇ ਚੁੱਕੇ ਹੋਏ ਹਨ । ਉਹਨਾਂ ਸਾਰਿਆ ਨੂੰ ਚੱਕੀਆਂ ਵਿੱਚ ਬੰਦ ਕੀਤਾ ਹੋਇਆ ਸੀ । ਜੀਹਨਾਂ ਵਿੱਚ ੮੦ ਸਾਲ ਦੇ ਬਜੁਰਗ ਤੋਂ ਲੈ ਕੇ ੨੨ ਸਾਲਾਂ ਦੇ ਨੌਜੁਆਨ ਸਨ । ਉਹਨਾਂ ਵਲੋਂ ਜੇਹਲ ਸੁਪਰਡੈਂਟ ਲਈ ਧੱਕੇ ਖਿਲਾਫ ਚਿੱਠੀ ਲਿਖੀ ਸੀ । ਉਹਨਾਂ ਮੈਂਨੂੰ ਪੁੱਛਿਆ ਕਿ ਅਸ਼ੀਂ ਭੁੱਖ ਹੜਤਾਲ਼ ਕੀਤੀ ਹੈ ਕੀ ਤੁਸ਼ੀਂ ਦਸਤਖਤ ਕਰੋਗੇ । ਮੈਂ ਕਿਹਾ ਕਿ ਮੈਂ ਤਾਂ ਕੱਲ ਤੋਂ ਹੀ ਭੁੱਖ ਹੜਤਾਲ਼ ਤੇ ਹਾਂ ਕਿਉਂਕਿ ਮੈਂਨੂੰ ਤਾਂ ਕਿਸੇ ਨੇ ਕੱਝ ਖਾਣ ਲਈ ਦਿਤਾ ਹੀ ਨਹੀਂ ਤੁਹਾਡੇ ਨਾਲ਼ ਹੀ ਹਾਂ ਜਿਵੇਂ ਤੁਸੀਂ ਕਹੋ । ਮੈਂ ਵੀ ਉਹਨਾਂ ਵਾਲ਼ੀ ਐਪਲੀਕੇਸ਼ਨ ਤੇ ਸਾਈਨ ਕਰ ਦਿੱਤੇ । ਆਪਣਾ ਮੰਗ ਪੱਤਰ ਜੇਹਲ ਸੁਪਰਡੈਂਟ ਨੂੰ ਸੋਂਪ ਦਿੱਤਾ । ਵਾਪਸ ਜੇਹਲ਼ ਹਸਪਤਾਲ਼ ਆ ਕੇ ਮੈਂ ਚੀਫ ਜਸਟਿਸ ਦੇ ਨਾਮ ਚਿੱਠੀ ਲਿਖੀ ਜਿਸ ਵਿੱਚ ਉਪਰੋਕਤ ਧੱਕੇ ਬਾਰੇ ਸੂਚਿਤ ਕੀਤਾ ਸੀ । ੮ ਤਰੀਕ ਨੂੰ ਉਹ ਚਿੱਠੀ ਜੇਹਲ ਸੁਪਰਡੈਂਟ ਰਾਂਹੀ ਚੀਫ ਜਸਟਿਸ ਨੂੰ ਭਿਜਵਾਈ । ਮੈਂਨੂੰ ਨਹੀਂ ਪਤਾ ਕਿ ਉਹਨਾਂ ਭੇਜੀ ਜਾਂ ਨਹੀਂ ਕਿਉਂਕਿ ਮੇਰੇ ਬਾਰ-ਬਾਰ ਮੰਗਣ ਤੇ ਵੀ ਉਹਨਾਂ ਮੈਂਨੂੰ ਉਸ ਚਿੱਠੀ ਦਾ ਨੰਬਰ ਨਹੀਂ ਦਿੱਤਾ ।

ਜੇਹਲ਼ ਵਿੱਚ ਮੈਂ ਆਪਣੀ ਭੁੱਖ ਹੜਤਾਲ਼ ਬਾਰੇ ਡਾਕਟਰ ਸਾਹਿਬ ਤੋਂ ਆਪਣੇ ਕਾਰਡ ਤੇ ਨੋਟ ਵੀ ਕਰਵਾਇਆ , ਪਰ ਕਿਸੇ ਨੂੰ ਕੋਈ ਪਰਵਾਹ ਨਹੀਂ ਸੀ । ਘਰਵਾਲ਼ਿਆਂ ਅਖਬਾਰ ਵਾਲ਼ਿਆਂ ਨੂੰ ਵੀ ਸੁਨੇਹਾ ਲਗਾਇਆ ਪਰ ਕਿਸੇ ਨੇ ਕੋਈ ਵੀ ਉੱਘ-ਸੁੱਘ ਨਹੀਂ ਕੱਢੀ ਪਤਾ ਨਹੀ ਉਹਨਾਂ ਵੀਚਾਰਿਆਂ ਦੀ ਕੀ ਮਜਬੂਰੀ ਰਹੀ ਹੋਵੇਗੀ । ਜੇਹਲ਼ ਵਿੱਚ ਘਵੱਦੀ ਕਾਂਡ ਵਾਲ਼ੀ ਬੀਬੀ ਨੂੰ ਸੋਧਣ ਵਾਲ਼ੇ ਸਿੰਘਾਂ ਨਾਲ਼ ਵੀ ਮੇਲ ਹੋਇਆ । ਉਹਨਾਂ ਤੋਂ ਪੰਥ ਪ੍ਰਸਤਾਂ ਦੀਆਂ ਚਲਾਕੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਮਜਬੂਰੀਆਂ ਦਾ ਫਾਇਦਾ ਚੁੱਕਣ ਵਾਲ਼ੇ ਪੰਥ ਪ੍ਰਸਤਾਂ ਦਾ ਵੀ ਪਤਾ ਲੱਗਿਆ । ਢੱਡਰੀਆਂ ਵਾਲ਼ੇ ਭਾਈ ਰਣਜੀਤ ਸਿੰਘ ਤੇ ਛਬੀਲ ਲਾ ਕੇ ਹਮਲਾ ਕਰਨ ਵਾਲ਼ੇ ਬੰਦਿਆਂ ਬਾਰੇ ਵੀ ਬੜਾ ਕੁੱਝ ਪਤਾ ਲੱਗਿਆ । ਸ਼ਾਇਦ ਉਹ ਅਸਲੀ ਦੋਸ਼ੀ ਨਹੀਂ ਹਨ, ਪਰ ਉਹ ਪੂਰੀਆਂ ਸੁੱਖ ਸਹੂਲਤਾ ਮਾਣਦੇ ਹਨ । ਹੋਰ ਵੀ ਬਹੁਤ ਜਾਣਕਰੀ ਹੋਈ । ਜੇਹਲ਼ ਵਿੱਚ ਫੈਲੇ ਅੰਤਾਂ ਦੇ ਭਰਿਟਾਚਾਰ ਬਾਰੇ ਵੀ ਪਤਾ ਲੱਗਿਆ । ਕੈਦੀਆਂ ਕੋਲ਼ੋ ਮੁਲਾਜਮ ਸੌ-ਸੌ, ਦੋ-ਦੋ ਸੌ ਰੁਪੈ ਦੀ ਖੋਹਾ ਖਿੱਚੀ ਕਰਦੇ ਆਮ ਦੇਖੇ ਗਏ ।

ਮੇਰਾ ਤਾਂ ਇਕੋ ਇੱਕ ਮਿਸ਼ਨ ਹੈ, ੧੯੮੪ ਦੇ ਸਿੱਖ ਕਤਲੇਆਮ ਕਰਨ ਵਾਲ਼ਿਆਂ ਨੂੰ ਸਜਾਵਾਂ ਦਿਲਵਾ ਸਕਾਂ । ਮੈਂਨੂੰ ਉਹ ਕੰਮ ਨਹੀਂ ਆਉਂਦੇ ਕਿ ਵਿਹਲਾ ਭੀ ਰਹਾਂ ਅਤੇ ਪੰਥ ਪ੍ਰਸਤੀ ਦੇ ਝੂਠੇ ਨਾਹਰੈ ਵੀ ਮਾਰੀ ਜਾਵਾਂ, ਐਸ ਪ੍ਰਸਤੀ ਵਾਲ਼ਾ ਜੀਵਨ ਵੀ ਜੀਵਾਂ । ਮੈਂ ਇੱਕ ਬੇਜਮੀਨਾ ਗਰੀਬ ਸਿੱਖ ਹਾਂ । ਨਿਰੋਲ ਗੁਰੂ ਗ੍ਰੰਥ ਸਾਹਿਬ ਅਤੇ ਰਹਿਤ ਮਰਿਆਦਾ ਨੂੰ ਮੰਨਣ ਵਾਲ਼ਾ ਪੋਸਟ ਗ੍ਰੈਜੂਏਟ ਸਿੱਖ ਹਾਂ । ਲੋਨ ਲੈ ਕੇ ਅਤੇ ਦੋਸਤਾਂ ਮਿੱਤਰਾਂ ਤੋਂ ਪੈਸੇ ਉਧਾਰ ਫੜ ਕੇ ਨਿੰਟਿੰਗ ਦੀਆਂ ਚਾਰ ਮਸ਼ੀਨਾ ਲਗਾਈਆਂ ਹਨ , ਪਰ ਪੁਲਿਸ ਵਾਲ਼ਿਆਂ ਮੇਰਾ ਸਾਰਾ ਧੰਦਾ ਚੌਪਟ ਕਰ ਦਿੱਤਾ ਹੈ । ਮੈਂਨੂੰ ਲੱਗਦਾ ਹੈ ਕਿ ਇਹ ਚਾਹੁੰਦੇ ਹਨ ਕਿ ਮੈਂ ਮਸੀਨਾ ਮਸੂਨਾ ਵੇਚ ਕੇ ਮਸ਼ੀਨ ਗੰਨ ਲੈ ਕੇ ਅੱਤਵਾਦੀ ਬਣ ਜਾਵਾ ਤਾਂ ਕਿ ਇਹ ਮੈਂਨੂੰ ਅਸਾਨੀ ਨਾਲ਼ ਮਾਰ ਸਕਣ । ਇਸ ਲਈ ਮੈਂ ਇਸ ਸਰਕਾਰ ਨੂੰ ਨਫਰਤ ਕਰਦਾ ਹਾਂ । ਸੱਚਮੁੱਚ ਇਹ ਅੰਧੇਰ ਨਗਰੀ ਚੌਪਟ ਰਾਜ ਹੈ ।

ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ


04/12/16
ਗਿਆਨੀ ਅਵਤਾਰ ਸਿੰਘ

ਸੰਸਾਰਿਕ ਧਰਮਾ ਦਾ ਸਾਰ ਹਨ:‘ਗੁਰੂ ਗ੍ਰੰਥ ਸਾਹਿਬ’(ਭਾਗ ਤੀਜਾ)

ਗਿਆਨੀ ਅਵਤਾਰ ਸਿੰਘ (ਸੰਪਾਦਕ gurparsad.com)-98140-35202

ਪਿਛਲੇ ਦੋ ਭਾਗਾਂ (ਲੇਖਾਂ) ’ਚ ਸੰਸਾਰ ਦੇ ਦੋ ਪ੍ਰਮੁੱਖ ਮਜ਼੍ਹਬਾਂ (ਆਰੀਅਨ ਤੇ ਇਬਰਾਨੀ) ਦੇ ਸਿਧਾਂਤਕ ਪੱਖ ਨੂੰ ਵਿਚਾਰਿਆ ਗਿਆ ਸੀ, ਜਿਨ੍ਹਾਂ ’ਚੋਂ ‘ਆਰੀਅਨ’ ਸਿਧਾਂਤ (ਵੈਦਿਕ ਤੇ ਪਾਰਸੀ ਧਰਮ ਰਾਹੀਂ) ਭਾਰਤੀ ਲੋਕਾਂ ਦੁਆਰਾ ਅਪਣਾਇਆ ਗਿਆ ਤੇ ‘ਇਬਰਾਨੀ’ ਸਿਧਾਂਤ (ਯਹੂਦੀ, ਈਸਾਈ ਤੇ ਇਸਲਾਮ ਧਰਮ ਰਾਹੀਂ) ਫ਼ਲਸਤੀਨੀ, ਕੁਰੈਸ਼ੀ ਕਬੀਲਿਆਂ ਦੇ ਰੂਪ ’ਚ ‘ਅਰਬ, ਇਜ਼ਰਾਈਲ, ਫ਼ਲਸਤੀਨ, ਰੋਮ (ਇਟਲੀ), ਮਿਸਰ’, ਆਦਿ ਦੇਸ਼ਾਂ ’ਚ ਆਪਣਾ ਅਸਤਿਤਵ ਕਾਇਮ ਕਰਨ ’ਚ ਸਫਲ ਹੋਇਆ।

ਪਿੱਛੇ ਕੀਤੀ ਗਈ ਵਿਚਾਰ ਕਿ ਧਰਮ ਦੀ ਵਿਲੱਖਣਤਾ ਲਈ ਕੁਝ ਨੁਕਤਿਆਂ ਨੂੰ ਵਿਚਾਰਨਾ ਜ਼ਰੂਰੀ ਹੁੰਦਾ ਹੈ; ਜਿਵੇਂ ਕਿ

(1). ਧਾਰਮਿਕ ਆਗੂ (ਪੈਗ਼ੰਬਰ, ਰਸੂਲ, ਨਬੀ, ਗੁਰੂ ਆਦਿ) ਨੂੰ ਇਹ ਬੋਧ; ਉਮਰ ਦੇ ਕਿਸ ਪੜਾਅ ’ਚ, ਕਿਸ ਦੁਆਰਾ ਤੇ ਕਿਵੇਂ ਪ੍ਰਾਪਤ ਹੋਇਆ ?

(2). ਧਾਰਮਿਕ ਆਗੂ ਨੇ ਆਪਣੇ ਇਸ਼ਟ (ਰੱਬ, ਈਸ਼ਵਰ) ਦੀ ਕੀ ਪਰਿਭਾਸ਼ਾ ਬਿਆਨ ਕੀਤੀ ?

(3). ਮੁਕਤੀ ਤੋਂ ਕੀ ਭਾਵ ਹੈ ?

(4). ਆਤਮਾ (ਰੂਹ) ਦਾ ਮਾਰਗ (ਪੈਂਡਾ) ਕੀ ਹੈ ? ਕਿਉਂਕਿ ‘ਧਰਮ’ ਰੂਹਾਨੀਅਤ ਦਾ ਵਿਸ਼ਾ ਹੈ, ਜਿਸ ਨੇ ਸਮਾਜਿਕ ਬੁਰਾਈਆਂ ਨਾਲ਼ ਲੜਦਿਆਂ ਆਪਣੀ ਮੰਜ਼ਲ ਸਰ (ਫ਼ਤਿਹ) ਕਰਨੀ ਹੁੰਦੀ ਹੈ।

(5). ਇਸ ਵਿਚਾਰਧਾਰਾ ਰਾਹੀਂ ਮਾਨਵਤਾ ਨੂੰ ਕੀ ਕੀ ਸੁਤੰਤਰਤਾ ਜਾਂ ਸਮਾਨਤਾ ਮਿਲ਼ੀ ?

(6). ਉਤਰਾਧਿਕਾਰੀ ਦੀ ਨਿਯੁਕਤੀ ਕਿਸ ਦ੍ਰਿਸ਼ਟੀਕੋਣ ਨਾਲ਼ ਹੋਈ ਤੇ ਕਿੰਨੀ ਕੁ ਸਫਲ ਰਹੀ ?

(ਨੋਟ: ਕਿਸੇ ਮਹਾਤਮਾ ਦੀ ਘਾਲਣਾ ਦਾ ਵਿਕਾਸ, ਢੁਕਵੇਂ ਸਮੇਂ ’ਤੇ ਲਏ ਗਏ ਦਰੁਸਤ ਨਿਰਣੈ ’ਤੇ ਨਿਰਭਰ ਕਰਦਾ ਹੈ, ਜਿਸ ਵਿੱਚ ਆਪਣੇ ਉਤਰਾਧਿਕਾਰੀ ਦੀ ਨਿਯੁਕਤੀ ਵੀ ਸ਼ਾਮਲ ਹੈ ਕਿਉਂਕਿ ਇੱਕ ਵੀ ਗ਼ਲਤ ਨਿਰਣਾ, ਮੂਲ ਸਿਧਾਂਤ ਦੀ ਪਰਿਭਾਸ਼ਾ ਬਦਲ ਸਕਦਾ ਹੈ।)

(7). ਉਸ ਸਿਧਾਂਤ ਨੂੰ ਲਿਖਤੀ ਰੂਪ ’ਚ ਕਿਵੇਂ ਤੇ ਕਿਸ ਦੁਆਰਾ ਸੰਭਾਲ਼ਿਆ ਗਿਆ ?, ਆਦਿ।

ਹਰ ਮਨੁੱਖ ਲਈ ਆਪਣੇ ਜੀਵਨ ਕਾਲ ਦਾ ਸਰਬੋਤਮ ਕਾਰਜ ਆਪਣੀ ਰੂਹਾਨੀਅਤ ਖ਼ੁਰਾਕ ਸੰਭਾਲ਼ਣਾ ਹੈ ਤਾਂ ਜੋ ਲੋਕ ਪ੍ਰਲੋਕ ’ਚ ਸ੍ਰਿਸ਼ਟੀ ਦੇ ਰਚੇਤਾ ਨਾਲ਼ ਇਕਮਿਕਤਾ ਬਣੀ ਰਹੇ। ਇਹ ਸੁਭਾਗੀ ਘੜੀ ਤੇ ਖ਼ੁਰਾਕ ਦੁਬਾਰਾ ਮਿਲਣੀ ਅਸੰਭਵ ਹੈ। ਧਰਮ ਦੇ ਨਾਂ ’ਤੇ ਅਣਗਿਣਤ ਮਨੁੱਖਾਂ ਨੇ ਆਪਣੇ ਪੂਰਵਜਾਂ (ਬਜ਼ੁਰਗਾਂ) ਦੇ ਵੰਸ਼ਜ ਬਣ ਕੇ ਇਸ ਸਮੇਂ ਨੂੰ ਸੰਭਾਲ਼ਿਆ ਵੀ ਤੇ ਅਜਾਈਂ ਵੀ ਗਵਾਇਆ। ਇਸ ਲਈ ਹਰ ਮਨੁੱਖ ਲਈ ਸਾਰਥਕ ਤੇ ਨਿਰਾਰਥਕ ਅਸੂਲਾਂ ਦੇ ਭਿੰਨ-ਭੇਦ ਨੂੰ ਸਮਝਣਾ ਅਤਿ ਜ਼ਰੂਰੀ ਹੈ। ਹਥਲੇ ਵਿਸ਼ੇ ਦੇ ਵਿਸਥਾਰ ਤੋਂ ਪਹਿਲਾਂ ਕੁਝ ਧਰਮਾਂ ਬਾਰੇ ਸੰਖੇਪ ’ਚ ਮੁੜ ਝਾਤ ਮਾਰਨ ਦੀ ਜ਼ਰੂਰਤ ਹੈ:

(1). ਵੈਦਿਕ ਧਰਮ: 4 ਵੇਦ (ਜੋ ਵੈਦਿਕ ਸਿਧਾਂਤ ਦਾ ਆਧਾਰ ਹਨ) ਦਾ ਸਾਰ ਅੰਸ਼ (ਨਿਚੋੜ) ਇਸ ਪ੍ਰਕਾਰ ਹੈ: ‘ਮਨੁੱਖਾ ਜੀਵਨ ਦੇ ਤਿੰਨ ਸ੍ਰੇਸ਼ਟ ਕਾਰਜ ਹਨ: ‘ਉਪਾਸ਼ਨਾ (ਪੂਜਾ), ਉਸਤਤ ਤੇ ਪ੍ਰਾਰਥਨਾ’। ਇਸ ਮਤ ਦਾ ਈਸ਼ਵਰ ‘ਚੰਦ੍ਰਮਾ, ਸੂਰਜ, ਤਾਰੇ, ਦਰਖ਼ਤ, ਜਾਨਵਰ, ਪੰਛੀ, ਦੇਵਤੇ (ਇੰਦ੍ਰ), ਪੱਥਰ ਮੂਰਤੀ’ ਇਤਿਆਦਿਕ ਆਕਾਰ ਹੈ, ਜਿਨ੍ਹਾਂ ਦੀ ਪੂਜਾ ਜਾਂ ਗੁਣਾਂ ਦਾ ਵਖਿਆਨ ਤੇ ਇਨ੍ਹਾਂ ਅੱਗੇ ਬੇਨਤੀ (ਪ੍ਰਾਰਥਨਾ, ਆਰਤੀ) ਕਰਨਾ ਹੀ ‘ਵੈਦਿਕ ਧਰਮ’ ਹੈ।

ਭਾਰਤ ਦੇ ਰਾਸ਼ਟਰਪਤੀ ਤੇ ਫ਼ਿਲਾਸਫ਼ਰ ਡਾਕਟਰ ਰਾਧਾ ਕ੍ਰਿਸ਼ਨਨ ਜੀ ਦਾ ਇਸ ਮਤ ਬਾਰੇ ਨਿਰਣਾ ਹੈ ਕਿ ‘ਵੈਦਿਕ ਰਿਸ਼ੀ ਆਰੰਭ ’ਚ ਕੁਦਰਤ ਦੇ ਉਪਾਸ਼ਕ, ਫਿਰ ਬਹੁ ਦੇਵ ਪੂਜਾ ਤੇ ਅੰਤ ’ਚ ਇੱਕ ਈਸ਼ਵਰ (ਦੇਵ) ਦੇ ਪੂਜਾਰੀ ਹਨ। ਆਤਮਾ ਤੇ ਕੁਦਰਤ ਦਾ ਜੁੜਨਾ ਹੀ ਦੇਵ ਪੂਜਾ ਹੈ।’ (ਡਾ. ਰਾਧਾ ਕ੍ਰਿਸ਼ਨਨ)

(ਨੋਟ: ਉਕਤ ਇੱਕ ਈਸ਼ਵਰ ਤੋਂ ਭਾਵ ਆਕਾਰ ਹੈ, ਨਾ ਕਿ ਨਿਰਾਕਾਰ ਕਿਉਂਕਿ ਨਿਰਾਕਾਰ ਦੀ ਕੋਈ ਪਰਿਭਾਸ਼ਾ ਨਹੀਂ ਦਿੱਤੀ ਗਈ।)

ਰਵਿੰਦਰ ਨਾਥ ਟੈਗੋਰ ਮੁਤਾਬਕ ਵੇਦ ਇਤਿਹਾਸਿਕ ਯਾਦਗਾਰ ਹਨ ਭਾਵ ਦੇਵਤਿਆਂ (ਇਰਾਨੀਆਂ) ਦੇ ਸਮਾਜਿਕ ਯੁੱਧ ਦਾ ਵਰਣਨ ਹੈ, ਜੋ ਉਨ੍ਹਾਂ ਭਾਰਤ ਦੇ ਮੂਲ ਨਿਵਾਸੀ ਦਰਾਵੜਾਂ ਨਾਲ਼ ਲੜਿਆ, ਜਿਨ੍ਹਾਂ ਨੂੰ ਛੋਟੀ ਜਾਤੀ ਨਾਂ ਦਿੱਤਾ ਗਿਆ।

(2). ਪਾਰਸੀ ਧਰਮ: ਇਰਾਨੀਆਂ ਦੀ ਇੱਕ ਜਮਾਤ, ਜਿਸ ਦੇ ਧਾਰਮਿਕ ਆਗੂ ਜ਼ਰਤੁਸ਼ਤ (ਜਨਮ 600 ਪੂਰਵ ਈਸਵੀ) ਸਨ, ਜੋ ਦੇਵ ਤੇ ਮੂਰਤੀ ਪੂਜਾ ਦੇ ਵਿਰੁਧ ਸਨ ਪਰ ਅਗਨੀ ਦੇਵਤੇ ਦੇ ਉਪਾਸ਼ਕ ਵੀ ਸਨ। ਇਹ ਸਿਧਾਂਤ ਉਪਨਿਸ਼ਦਾਂ ਤੇ ਸ਼ਾਸਤਰਾਂ ਦੀ ਉਪਜ ਹੈ, ਜਿੱਥੇ ਇੱਕ ਈਸ਼ਵਰੀ ਸੰਕੇਤ ਵੀ ਮਿਲਦਾ ਹੈ।

ਜ਼ਰਤੁਸ਼ਤ ਜੀ ਦੀ 15 ਸਾਲ ’ਚ ਸ਼ਾਦੀ ਹੋਈ ਕੁਝ ਸਮਾਂ ਗ੍ਰਹਿਸਤੀ ਜੀਵਨ ’ਚ ਰਹੇ, ਜਿਸ ਉਪਰੰਤ ਇੱਕ ਲੜਕਾ ਤੇ ਇੱਕ ਲੜਕੀ ਨੂੰ ਛੱਡ 15 ਸਾਲ ਇਕਾਂਤ ’ਚ ਰਹਿ ਕੇ ਜੋ ਅਨੁਭਵ ਕੀਤਾ, ਉਸ ਦਾ ਪਹਿਲਾ ਅਨੁਯਾਈ (ਸ਼ਿਸ਼, ਚੇਲਾ) ਚਾਚੇ ਦਾ ਲੜਕਾ ਬਣਿਆ। ਤਦ ਇਨ੍ਹਾਂ ਦੀ ਉਮਰ ਲਗਭਗ 45 ਸਾਲ ਸੀ। ਬਾਅਦ ’ਚ ਕੁਝ ਰਾਜਿਆਂ ਤੇ ਵਜ਼ੀਰਾਂ ਨੇ ਇਨ੍ਹਾਂ ਅਸੂਲਾਂ ਨੂੰ ਅਪਣਾਇਆ, ਜਿਸ ਕਾਰਨ ਵਿਰੋਧੀ ਰਾਜੇ ਨੇ ਹਮਲਾ ਕਰ ਦਿੱਤਾ ਤੇ ਇਹ 70 ਵਰ੍ਹਿਆਂ ਦੀ ਉਮਰ ’ਚ ਆਪਣੇ 80 ਸਾਥੀਆਂ ਸਮੇਤ ਇਰਾਨ ’ਚ ਮਾਰੇ ਗਏ।

(3). ਜੈਨੀ ਧਰਮ: ‘ਭਗਵਾਨ ਮਹਾਂਵੀਰ’ ਜੀ (ਜਨਮ 599 ਪੂਰਵ ਈਸਵੀ) ਨੇ 30 ਸਾਲ ਦੀ ਉਮਰ ’ਚ 2 ਬੱਚਿਆਂ ਸਮੇਤ ਗ੍ਰਹਿਸਤੀ ਤਿਆਗ ਜੰਗਲ (ਇਕਾਂਤ) ਨਿਵਾਸ ਕੀਤਾ ਤੇ 12 ਸਾਲ ਦੀ ਕਠਿਨ ਤਪੱਸਿਆ ਉਪਰੰਤ ਜੋ ਅਨੁਭਵ ਕੀਤਾ ਉਸ ਮੁਤਾਬਕ ‘ਆਤਮਾ; ਜੋ ਚੇਤਨ ਗਿਆਨ ਸਰੂਪ, ਕਰਮ ਭੋਗੀ, ਜਨਮ ਲੈਣ ਵਾਲ਼ਾ, ਮੋਕਸ਼ ਦਾ ਹੱਕਦਾਰ ਤੇ ਨਿੱਤ ਰਹਿਣ ਵਾਲ਼ਾ’ ਹੈ, ਬਾਰੇ ਚਾਨਣਾ ਪਾਇਆ। ‘ਮੋਕਸ਼ਧਾਰੀ ਆਤਮਾ’ ਹੀ ਮੁਕਤੀ ਪੁਰਸ਼, ਤੀਰਥਾਂਕਰ (ਗੁਰੂ) ਤੇ ਈਸ਼ਵਰ ਹੈ, ਕੋਈ ਹੋਰ ਅਦ੍ਰਿਸ਼ ਸ਼ਕਤੀ ਨਹੀਂ। ਇਨ੍ਹਾਂ ਦੀ ਕੁਲ ਉਮਰ 72 ਵਰ੍ਹੇ ਸੀ।

(ਨੋਟ: ਉਕਤ ਸਿਧਾਂਤ ’ਚ ਇਹ ਸਪਸ਼ਟ ਨਹੀਂ ਕਿ ਜਨਮ ਲੈਣ ਵਾਲ਼ਾ ਆਤਮਾ ਤਾਂ ਜੂਨਾਂ ’ਚ ਜਾਂਦਾ ਹੈ ਪਰ ਮੋਕਸ਼ਧਾਰੀ ਆਤਮਾ ਦਾ ਮਰਨ ਉਪਰੰਤ ਕੀ ਅਸਤਿਤਵ ਹੈ, ਜਿਸ ਨੂੰ ਨਿੱਤ ਰਹਿਣ ਵਾਲ਼ਾ ਵੀ ਕਿਹਾ ਗਿਆ ?

ਗ੍ਰਹਿਸਤੀ ਜੀਵਨ ਤਿਆਗ ਜੰਗਲ ’ਚ ਜਾਣ ਵਾਲ਼ੇ ਲਈ ਗੁਰਮਤਿ ਫ਼ੁਰਮਾਨ ਹੈ: ‘‘ਕਾਹੇ ਰੇ ! ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ; ਤੋਹੀ ਸੰਗਿ ਸਮਾਈ ॥’’ (ਮ: ੯/੬੮੪)

ਭਗਵਾਨ ਮਹਾਂਵੀਰ ਜੀ ਦੇ 6 ਸਾਲ ਸ਼ਿਸ਼ ਰਹੇ ਗੋਸ਼ਲ ਜੀ ਨੇ ਇਨ੍ਹਾਂ ਦਾ ਸਾਥ ਛੱਡ ਕੇ ਆਪਣਾ ਨਵਾਂ ‘ਅਜੀਵਕ’ ਮਤ ਚਲਾਇਆ, ਜਿਸ ਅਨੁਸਾਰ ਕੁਦਰਤ ’ਚ ਸਭ ਕੁਝ ਪਹਿਲਾਂ ਤੋਂ ਹੀ ਨਿਰਧਾਰਿਤ ਹੈ, ਪਰ ਇਨ੍ਹਾਂ ਵਿਚਾਰਾਂ ਨਾਲ਼ ਮਹਾਂਵੀਰ ਜੀ ਸਹਿਮਤ ਨਾ ਹੋਏ, ਜਿਸ ਕਾਰਨ ਗੋਸ਼ਲ ਤੇ ਗੁਰੂ ’ਚ ਸਿਧਾਂਤਕ ਅਸਮਾਨਤਾ ਬਣ ਗਈ।)

(4). ਬੋਧੀ ਧਰਮ: ਗੌਤਮ ਸਿਧਾਰਥ (ਮਹਾਤਮਾ ਬੁੱਧ, ਜਨਮ 566 ਪੂਰਵ ਈਸਵੀ) ਨੇ 28 ਸਾਲ ਦੀ ਉਮਰ ’ਚ ਇੱਕ ਬੱਚੇ ਸਮੇਤ ਗ੍ਰਹਿਸਤੀ ਜੀਵਨ ਤਿਆਗ ਜੰਗਲ (ਇਕਾਂਤ) ਨਿਵਾਸ ਕੀਤਾ ਤੇ 7 ਸਾਲ ਦੀ ਕਠਿਨ ਤਪੱਸਿਆ ਉਪਰੰਤ ਜੋ ਅਨੁਭਵ ਕੀਤਾ ਉਸ ਅਵਸਥਾ ਦਾ ਨਾਂ ‘ਜੋਤੀ, ਬੋਧੀ, ਨਿਰਵਾਣ, ਮਧ ਮਾਰਗ’ ਰੱਖਿਆ।

ਧਾਰਮਿਕ ਨਿਯਮ: ਅਹਿੰਸਾ, ਸਤ੍ਯ, ਅਸ਼ੇਯ (ਭਾਵ ਚੋਰੀ ਨਾ ਕਰਨਾ), ਬ੍ਰਹਮਚਰਜ (ਵਾਸ਼ਨਾਵਾਂ ’ਤੇ ਕਾਬੂ), ਅਪਗ੍ਰਹਿ (ਲੋਭ ਰਹਿਤ), ਸੋਚ-ਪਵਿੱਤ੍ਰਤਾ, ਸੰਤੋਖ, ਤਪ (ਦੁੱਖ-ਸੁੱਖ ਦਾ ਅਭਾਵ), ਹੰਕਾਰ ਤੇ ਵਿਖਾਵਾ ਰਹਿਤ ਜੀਵਨ ਹੀ ਮੁਕਤੀ ਹੈ। ਕੋਈ ਅਦ੍ਰਿਸ਼ ਸਕਤੀ ਈਸ਼ਵਰ ਨਹੀਂ। ਇਨ੍ਹਾਂ ਦੀ ਕੁਲ ਉਮਰ 80 ਵਰ੍ਹੇ ਸੀ।

(5). ਸ਼ੰਕਰ ਦਾ ਮਤ ਜਾਂ ਵੈਸ਼ਨਵ: ਇਸ ਸਿਧਾਂਤ ਦਾ ਜ਼ਿਕਰ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ‘ਭਗਤ ਰਾਮਾਨੰਦ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ’ ਵਰਗੇ ਮਹਾਂ ਪੁਰਸ਼ਾਂ ਦਾ ਨਾਂ ਇਸ ਮਤ ਨਾਲ਼ ਜੁੜਦਾ ਹੈ।

ਸ਼ੰਕਰਾਚਾਰਯ ਜੀ ਦਾ ਜੀਵਨ ਸੰਨ 789-820 ਈਸਵੀ ਸੀ, ਜੋ ਰਾਮਚੰਦ੍ਰ ਜੀ ਤੇ ਕ੍ਰਿਸ਼ਨ ਜੀ ਨੂੰ ਈਸ਼ਵਰ (ਦੇਵ) ਮੰਨਦੇ ਸਨ। ਇਨ੍ਹਾਂ ਦੇ 6ਵੇਂ ਉਤਰਾਧਿਕਾਰੀ ਸਨ: ‘ਰਾਘਵਾਨੰਦ ਜੀ’, ਜੋ ਭਗਤ ਰਾਮਾਨੰਦ ਜੀ ਦੇ ਗੁਰੂ ਦੱਸੇ ਗਏ। ਇੱਕ ਵਾਰ ਰਾਮਾਨੰਦ ਜੀ ਨੇ ਆਪਣੇ ਗੁਰੂ ਨੂੰ ਕਿਹਾ ਕਿ ਇੱਕ ਈਸ਼ਵਰ ਦੀ ਭਗਤੀ ਕਰਨ ਨਾਲ਼ ਵਰਣ-ਆਸ਼ਰਮ, ਜਾਤ-ਪਾਤ, ਆਦਿ ਬੰਧਨ ਟੁੱਟ ਜਾਂਦੇ ਹਨ। ਇਨ੍ਹਾਂ ਵਿਚਾਰਾਂ ਨਾਲ਼ ਗੁਰੂ (ਰਾਘਵਾਨੰਦ ਜੀ) ਸਹਿਮਤ ਨਾ ਹੋਏ ਤੇ ਉਨ੍ਹਾਂ ਅਲੱਗ ਸੰਪ੍ਰਦਾਇ ਚਲਾਉਣ ਲਈ ਕਿਹਾ, ਜੋ ਵੈਰਾਗੀ ਸੰਪ੍ਰਦਾਇ ਅਖਵਾਈ, ਪਰ ‘ਗੁਰੂ ਗ੍ਰੰਥ ਸਾਹਿਬ’ ’ਚ ਦਰਜ; ਭਗਤ ਜੀ ਦੇ ਆਪਣੇ ਵਚਨ ਹਨ ਕਿ: ਗੁਰ ਕਾ ਸਬਦੁ; ਕਾਟੈ ਕੋਟਿ ਕਰਮ ॥’’ (ਭਗਤ ਰਾਮਾਨੰਦ/੧੧੯੫), ਜੋ ਉਕਤ ਇਤਿਹਾਸ ਨੂੰ ਝੁਠਲਾਉਂਦਾ ਹੈ। ਹਰ ਇੱਕ ਰੱਬੀ (ਨਿਰਾਕਾਰ) ਭਗਤ ਨੂੰ ਬ੍ਰਾਹਮਣੀ ਵਰਣ ਵੰਡ ’ਚ ਕੈਦ ਕਰਨਾ, ਰੂੜ੍ਹੀਵਾਦੀ ਨੀਤੀ ਦਾ ਭਾਗ ਰਿਹਾ ਹੈ। ਅਗਰ ਇਨ੍ਹਾਂ ਦਾ ਸ਼ਬਦ, ਗੁਰਬਾਣੀ ’ਚ ਦਰਜ ਨਾ ਹੁੰਦਾ ਤਾਂ ਰਾਮਾਨੰਦ ਜੀ ਨਾਲ਼ ਵੀ ਕਦੇ ਇਨਸਾਫ਼ ਨਾ ਹੁੰਦਾ।

(6). ਯਹੂਦੀ ਧਰਮ: ਇਬਰਾਨੀ ਕੌਮ ਦੇ ਪ੍ਰਮੁੱਖ ਸਨ: ‘ਪੈਗ਼ੰਬਰ ਇਬਰਾਹੀਮ’, ਜਿਨ੍ਹਾਂ ਦੀ ਕੁੱਲ ਉਮਰ 175 ਵਰ੍ਹੇ ਸੀ। ਇਨ੍ਹਾਂ ਦੇ ਹੀ ਵੰਸ਼ ’ਚ ਸੰਨ 1571 ਪੂਰਵ ਈਸਵੀ ਮੂਸਾ ਜੀ ਦਾ ਜਨਮ ਹੋਇਆ, ਜੋ 40 ਸਾਲ ਦੀ ਉਮਰ ’ਚ ਇੱਕ ਪਹਾੜ ’ਤੇ ਗਏ ਜਿੱਥੇ ਅੱਗ ਵਰਗੀ ਲਾਟ ਵੇਖੀ ਜਿਸ ਨੇ ਪਹਿਲੀ ਵਾਰ ਖ਼ੁਦਾਈ ਪੈਗ਼ਾਮ ਸੁਣਾਇਆ, ਜੋ ਇਸਰਾਈਲੀ ਕਬੀਲੇ (ਲੋਕਾਂ) ਦੀ ਮਦਦ ਲਈ ਸੀ। ਆਪਣੇ ਕਬੀਲੇ ਦੀ ਰੱਖਿਆ ਕਰਨਾ ਹੀ ‘ਯਹੂਦੀ ਧਰਮ’ ਹੈ। ਹਜ਼ਰਤ ਮੂਸਾ ਜੀ ਦੀ ਕੁੱਲ ਉਮਰ 120 ਸਾਲ ਸੀ।

(7). ਈਸਾਈ ਧਰਮ: 6 ਪੂਰਵ ਈਸਵੀ ਈਸਾ ਮਸੀਹ ਦਾ ਜਨਮ ਹੋਇਆ। 30 ਸਾਲ ਦੀ ਉਮਰ ’ਚ ਜਦ ਇਨ੍ਹਾਂ ਨੇ ਬਪਤਿਸਮਾ (ਅੰਮ੍ਰਿਤ ਜਲ) ਲਿਆ ਤਦ ਰੂਹ-ਉਲ-ਕੁਦਸ (ਭਾਵ ਰੱਬੀ ਆਤਮਾ) ਕਬੂਤਰ ਦੀ ਸ਼ਕਲ ’ਚ ਇਨ੍ਹਾਂ ਉੱਤੇ ਉਤਰੀ। ਇਸ ਉਪਰੰਤ ਜੋ ਅਨੁਭਵ ਕੀਤਾ ਉਸ ਦਾ ਪ੍ਰਚਾਰ ਕੇਵਲ ਤਿੰਨ ਸਾਲ ਕੀਤਾ ਤੇ 33 ਸਾਲ ਦੀ ਉਮਰ ’ਚ ਸੂਲੀ ’ਤੇ ਚੜ੍ਹਾ ਕੇ ਸ਼ਹੀਦ ਕਰ ਦਿੱਤੇ ਗਏ ਕਿਉਂਕਿ ਇਨ੍ਹਾਂ ਨੇ ਆਪਣੇ ਆਪ ਨੂੰ ਖ਼ੁਦਾ ਦਾ ਇਕਲੌਤਾ ਪਿਆਰਾ ਪੁੱਤਰ ਐਲਾਨਿਆ ਸੀ।

(8). ਇਸਲਾਮ ਧਰਮ: ਈਸਾ ਮਸੀਹ ਜੀ ਦੇ ਦੇਹਾਂਤ ਤੋਂ 543 ਸਾਲ ਬਾਅਦ (15 ਅਪ੍ਰੈਲ 570 ਈਸਵੀ) ਮੁਹੰਮਦ ਸਾਹਿਬ ਦਾ ਜਨਮ ਹੋਇਆ। 39 ਸਾਲ ਦੀ ਉਮਰ ’ਚ ਇਨ੍ਹਾਂ ਨੇ ਰੱਬੀ ਪੈਗ਼ਾਮ ਪਹਿਲੀ ਵਾਰ ਸੁਣਿਆ, ਜੋ ਉਸ ਦੇਵ ਪੂਜਾ, ਮੂਰਤੀ ਪੂਜਾ ਦੇ ਖ਼ਿਲਾਫ਼ ਸੀ, ਜੋ ਤਦ ਮੱਕੇ ’ਚ ਹੁੰਦੀ ਸੀ। ਇਨ੍ਹਾਂ ਦੀ ਕੁੱਲ ਉਮਰ 62 ਸਾਲ ਸੀ। ਹਜ਼ਰਤ ਮੁਹੰਮਦ ਸਾਹਿਬ ਜੀ ਅਣਪੜ੍ਹ (ਓਮੀ, ਉੱਮੀ) ਸਨ, ਜਿਸ ਕਾਰਨ ਇਨ੍ਹਾਂ ਨੂੰ ਨਾਜ਼ਿਲ ਹੋਏ ਇਲਾਹੀ ਪੈਗ਼ਾਮ ਬਾਅਦ ’ਚ ਲਿਖੇ ਗਏ ।

ਮੁਹੰਮਦ ਸਾਹਿਬ ਦੇ ਦਾਮਾਦ ਹਜ਼ਰਤ ਅਲੀ ਦੇ ਪੈਰੋਕਾਰ (ਸ਼ੀਆ ਮੁਸਲਮਾਨਾਂ) ਦਾ ਸੁੰਨੀ ਮੁਸਲਮਾਨਾਂ ਉੱਪਰ ਆਰੋਪ ਹੈ ਕਿ ਉਨ੍ਹਾਂ ਨੇ ਹਜ਼ਰਤ ਮੁਹੰਮਦ ਸਾਹਿਬ ਦੁਆਰਾ ਜੋ ਇਲਾਹੀ ਪੈਗ਼ਾਮ ਹਜ਼ਰਤ ਅਲੀ ਜੀ ਨੂੰ ਸੁਣਾਏ, ਉਹ ਕੁਰਾਨ ਸ਼ਰੀਫ਼ ’ਚ ਦਰਜ ਨਹੀਂ ਹੋਣ ਦਿੱਤੇ ਗਏ ਬਲਕਿ ਉਨ੍ਹਾਂ ਨੂੰ ‘ਰਾਫ਼ਜ਼ੀ’ (ਭਾਵ ਝੂਠਾ) ਕਿਹਾ ਗਿਆ। ਸ਼ੀਆ ਮੁਸਲਮਾਨਾਂ ਦੀ ਇੱਕ ਪ੍ਰਸਿੱਧ ਜਮਾਤ ਹੈ: ‘ਸੂਫ਼ੀ’।

ਸੁੰਨੀ ਮੁਸਲਮਾਨਾਂ ਦੇ ਅਨਿਆਇ ਕਾਰਨ ਹੀ ਭਗਤ ਕਬੀਰ ਜੀ ਨੂੰ ਕਹਿਣਾ ਪਿਆ: ‘‘ਛਾਡਿ ਕਤੇਬ; ਰਾਮੁ ਭਜੁ ਬਉਰੇ ! ਜੁਲਮ ਕਰਤ ਹੈ ਭਾਰੀ ॥ (ਇਸ ਲਈ) ਕਬੀਰੈ (ਨੇ) ਪਕਰੀ ਟੇਕ ਰਾਮ ਕੀ; ਤੁਰਕ ਰਹੇ ਪਚਿਹਾਰੀ ॥’’ (ਭਗਤ ਕਬੀਰ/੪੭੭)

(ਨੋਟ: ਉਕਤ ਤਿੰਨੇ ਮਜ਼੍ਹਬਾਂ (ਯਹੂਦੀ, ਈਸਾਈ ਤੇ ਇਸਲਾਮ) ਦਾ ਧਾਰਮਿਕ ਸਿਧਾਂਤ ਪੈਗ਼ੰਬਰੀ ਵਚਨਾਂ ’ਤੇ ਵਿਸ਼ਵਾਸ ਕਰਨਾ ਤੇ ਇੱਕ ਅੱਲ੍ਹਾ (ਈਸ਼ਵਰ) ਦੀ ਬੰਦਗੀ ਕਰਨਾ ਹੈ, ਜੋ ਸੱਤ ਆਕਾਸ਼ ਉੱਪਰ ਬਿਰਾਜਮਾਨ ਹੈ। ਮਰਨ ਉਪਰੰਤ ਰੂਹ ਕਿਆਮਤ ਤੱਕ ਕਬਰ ’ਚ ਰਹੇਗੀ ਬੇਸ਼ੱਕ ਬੰਦਗੀ ਕੀਤੀ ਹੈ ਜਾਂ ਨਹੀਂ। ਇਸ ਲਈ ਰੂਹ ਦਾ ਪੈਂਡਾ ਆਵਾਗਮਣ ਨਹੀਂ ਮੰਨਿਆ ਗਿਆ।)

ਉਕਤ ਤਮਾਮ ਵਿਚਾਰ ਦਾ ਸਾਰ ਅੰਸ਼ ਇਹ ਮਿਲਦਾ ਹੈ:

(1). ਤਮਾਮ ਧਾਰਮਿਕ ਆਗੂਆਂ ਦੇ ਵਿਚਾਰ 1500 ਪੂਰਵ ਈਸਵੀ (ਭਾਵ 3100 ਵਰ੍ਹੇ) ਤੋਂ ਪਹਿਲਾਂ ਦੇ ਨਹੀਂ; ਜਿਵੇਂ ਕਿ ਸਭ ਤੋਂ ਪੁਰਾਣੇ ਗ੍ਰੰਥ (ਰਿਗ ਵੇਦ) ਨੂੰ ਰਿਸ਼ੀਆਂ ਨੇ 6-7 ਪੀੜ੍ਹੀਆਂ ’ਚ 1520-1420 ਪੂਰਵ ਈਸਵੀ (100 ਸਾਲਾਂ) ’ਚ ਮੁਕੰਮਲ ਕੀਤਾ, ਮੰਨਿਆ ਗਿਆ, ਜਦਕਿ ਜੀਵ ਵਿਗਿਆਨ ਮੁਤਾਬਕ 8 ਲੱਖ ਤੋਂ 4 ਲੱਖ ਸਾਲ ਪਹਿਲਾਂ ਰਹੇ ਮਨੁੱਖ (ਹੋਮੋ ਇਰੈਕਟਸ, ਪਹਿਲੀ ਮਨੁੱਖਾ ਜਾਤੀ) ਨੂੰ ਅੱਗ ਲਗਾਉਣ ਦੀ ਸਮਝ ਸੀ ਤੇ ਉਹ ਔਜ਼ਾਰਧਾਰੀ ਵੀ ਸਨ।

(ਨੋਟ: 1500 ਪੂਰਵ ਈਸਵੀ ਤੋਂ ਪਹਿਲਾਂ ਦਾ ਸਾਰਾ ਹੀ ਇਤਿਹਾਸ; ਮਿਥਿਹਾਸ (ਕਾਲਪਨਿਕ) ਹੈ, ਜਿਸ ਵਿੱਚ ਨਾ-ਮਾਤਰ ਸਚਾਈ ਮਿਲਣੀ ਵੀ ਮੁਸ਼ਕਲ ਹੈ; ਜਿਵੇਂ ਕਿ ‘ਬਾਬਾ ਆਦਮ’ ਦੀ ਉਮਰ 930 ਸਾਲ, ‘ਨੂਹ’ ਦੀ ਉਮਰ 900 ਸਾਲ, ਵਾਲਮੀਕਿ ਰਾਮਾਇਣ ਮੁਤਾਬਕ ਰਾਮਚੰਦ੍ਰ ਨੇ 10, 000 ਵਰ੍ਹੇ ਰਾਜ ਕੀਤਾ, ਜਦਕਿ ਰਾਮਚੰਦ੍ਰ ਦੇ ਗੁਰੂ (ਵਸ਼ਿਸ਼ਟ ਰਿਸ਼ੀ) ਤੇ ਉਨ੍ਹਾਂ ਨੂੰ ਸ਼ਸਤਰ ਵਿੱਦਿਆ ਦੇਣ ਵਾਲ਼ੇ ‘ਉਸਤਾਦ’ (ਵਿਸ਼ਵਾਮਿਤਰ) 1500 ਈਸਵੀ ਪੂਰਵ ਪੈਦਾ ਹੋਏ ਹਨ, ਹਨੁਮਾਨ (ਹਣਵੰਤਰ) ਤ੍ਰੇਤਾ ਯੁੱਗ ’ਚ ਰਾਮਚੰਦ੍ਰ ਜੀ ਦਾ ਸੈਨਾਪਤੀ ਸੀ ਤੇ ਦੁਆਪਰ ’ਚ ਕ੍ਰਿਸ਼ਨ ਜੀ ਦਾ ਸਹਿਯੋਗੀ ਵੀ ਰਿਹਾ, ਆਦਿ।)

(2). ਸਭ ਤੋਂ ਪੁਰਾਣੇ ਵੈਦਿਕ ਧਰਮ ਦਾ ਪਿਛੋਕੜ ਇਰਾਨ ਦੇਸ਼ ਨਾਲ਼ ਹੈ, ਜਿੱਥੇ ਦੇਵ ਪੂਜਾ, ਨਛੱਤਰ ਪੂਜਾ, ਦਰਖ਼ਤ (ਬਨਸਪਤੀ) ਪੂਜਾ, ਮੂਰਤੀ ਪੂਜਾ, ਸਤੀ ਪ੍ਰਥਾ, ਕੁਰਬਾਨੀ ਦੇਣਾ, ਆਦਿ ਕਰਮ ਪ੍ਰਧਾਨ ਰਹੇ ਹਨ, ਜਿਨ੍ਹਾਂ ਨੂੰ ਸਵੀਕਾਰਨਾ ਤੇ ਨਕਾਰਨਾ ਹੀ ਕਈ ਧਰਮਾਂ ਦੀ ਬੁਨਿਆਦ ਬਣ ਗਿਆ। ਜੈਨੀ, ਬੋਧੀ ਆਦਿ ਮੱਤਾਂ ਨੇ ਇਨ੍ਹਾਂ ਨੂੰ ਨਕਾਰਿਆ ਵੀ ਤੇ ਕਿਸੇ ਗ਼ੈਬੀ (ਅਲੌਕਿਕ) ਸ਼ਕਤੀ ਤੋਂ ਵੀ ਇਨਕਾਰੀ (ਮੁਨਕਰ) ਰਹੇ। ਦੂਸਰੇ ਪਾਸੇ ਇਬਰਾਨੀਆਂ ਨੇ ਇਨ੍ਹਾਂ ਨੂੰ ਨਕਾਰਿਆ ਵੀ ਤੇ ਗ਼ੈਬੀ ਸ਼ਕਤੀ (ਅੱਲ੍ਹਾ) ਨੂੰ ਸੱਤ ਆਕਾਸ਼ ਭਾਵ ਬਹੁਤ ਦੂਰ ਬਿਆਨ ਕੀਤਾ। ਇਹ ਵੀ ਸਤ੍ਯ ਹੈ ਕਿ ਉਕਤ (ਆਰੀਅਨ) ਫ਼ਲਸਫ਼ੇ ਦਾ ਪ੍ਰਭਾਵ ਸਭ ਧਰਮਾਂ ਉੱਤੇ ਜ਼ਰੂਰ ਵੇਖਣ ਨੂੰ ਮਿਲਦਾ ਹੈ। ਵੈਸੇ ਸਾਰੇ ਹੀ ਧਰਮ ਸਮਾਜਿਕ ਇਨਸਾਫ਼ ਦੀ ਪ੍ਰੋੜ੍ਹਤਾ (ਤਾਈਦ) ਕਰਦੇ ਹਨ।

(3). ਪੈਗ਼ੰਬਰੀ ਵਿਚਾਰਾਂ ਨਾਲ਼ ਪੈਰੋਕਾਰਾਂ ਦੀ ਅਸਹਿਮਤੀ ਵੀ ਰਹੀ; ਜਿਵੇਂ ਕਿ ਬ੍ਰਹਮਾ ਨੂੰ ਸ੍ਰਿਸ਼ਟੀ ਦਾ ਰਚੇਤਾ ਵੀ ਮੰਨਿਆ ਗਿਆ ਤੇ ਆਪਣੀ ਲੜਕੀ ’ਤੇ ਮੋਹਿਤ ਹੋਣ ਵਾਲ਼ਾ ਕਾਮੀ ਵੀ, ਈਸਾ ਮਸੀਹ ਨੂੰ ਪ੍ਰਮੁੱਖ ਚੇਲੇ ਪੀਟਰ ਵੱਲੋਂ ਲਾਹਨਤਾਂ ਪਾਉਣੀਆਂ, ਭਗਵਾਨ ਮਹਾਂਵੀਰ ਦੇ ਵਿਚਾਰਾਂ ਨਾਲ਼ ਪ੍ਰਮੁੱਖ ਸ਼ਿਸ਼ ਗੋਸ਼ਲ ਦੀ ਅਸਹਿਮਤੀ, ਰਾਘਵਾਨੰਦ ਜੀ ਨਾਲ਼ ਰਾਮਾਨੰਦ ਜੀ ਦਾ ਵਿਰੋਧਾਭਾਸ, ਹਜ਼ਰਤ ਅਲੀ ਜੀ ਦੇ ਵਿਚਾਰਾਂ ਨੂੰ ਝੂਠਾ ਕਹਿਣਾ, ਆਦਿ।

ਗੁਰਬਾਣੀ ਨੇ ਈਸ਼ਵਰ ਦੀ ਪਰਿਭਾਸ਼ਾ ਸਰਬ ਵਿਆਪਕ ਬਿਆਨ ਕੀਤੀ। ਬ੍ਰਾਹਮਣ ਇਸ ਤੋਂ ਮੁਨਕਰ ਹੋ ਕੇ ਕੁਦਰਤ ਦਾ ਉਪਾਸ਼ਕ ਬਣਿਆ ਰਿਹਾ ਤੇ ਆਪਣੇ ਇਸ਼ਟਦੇਵ ਉੱਪਰ ਵੀ ਪੂਰਨ ਵਿਸ਼ਵਾਸ ਨਾ ਬਣਾਇਆ, ਜਿਸ ਕਾਰਨ ਹਿੰਦੂ ਨੂੰ ਦੋਵੇਂ ਅੱਖਾਂ ਤੋਂ ਅੰਨ੍ਹਾ ਕਿਹਾ ਗਿਆ ਜਦਕਿ ਮੁਸਲਮਾਨ; ਸਰਬ ਵਿਆਪਕ ਖ਼ੁਦਾ ਤੋਂ ਮੁਨਕਰ ਸੀ ਤੇ ਪੈਗ਼ੰਬਰੀ ਵਚਨਾਂ ’ਤੇ ਪੂਰਨ ਯਕੀਨ ਰੱਖਣ ਵਾਲ਼ਾ ਹੋਣ ਕਾਰਨ ਕੇਵਲ ਕਾਣਾ ਦੱਸਿਆ ਗਿਆ: ‘‘ਹਿੰਦੂ ਅੰਨ੍ਹਾ; ਤੁਰਕੂ ਕਾਣਾ ॥’’ ਕਿਉਂਕਿ ‘‘ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ; ਜਹ ਦੇਹੁਰਾ ਨ ਮਸੀਤਿ ॥’’ (ਭਗਤ ਨਾਮਦੇਵ/੮੭੫) ਪਰ ਬੇਇਨਸਾਫ਼ੀ ਵੇਖੋ ਕਿ ਪੰਡਿਤ ਨੇ ਆਪਣੇ ਅਸ਼ਰਧਕ ਇਸ਼ਟਦੇਵ ਵਾਙ ਅਜਿਹੇ ਵਚਨ ਕਰਨ ਵਾਲ਼ੇ ਭਗਤ ਨਾਮਦੇਵ ਜੀ ਨੂੰ ਹੀ ਪੱਥਰ ਪੂਜਕ ਸਾਬਤ ਕਰਨ ਦਾ ਯਤਨ ਕੀਤਾ।

ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਰੱਬ (ਨਿਰਾਕਾਰ) ਦੇ ਅਨੇਕਾਂ ਨਾਮ ਹਨ। ਉਹੀ ਸਮਾਜ (ਆਕਾਰ, ਕੁਦਰਤ) ਨੂੰ ਬਣਾਉਣ ਵਾਲ਼ਾ, ਰਿਜ਼ਕ ਦੇਣ ਵਾਲ਼ਾ ਤੇ ਖ਼ਤਮ ਕਰਨ ਵਾਲ਼ਾ ਹੈ। ਪ੍ਰਮਾਤਮਾ ਇੱਕ ਸਮੁੰਦਰ ਦੀ ਨਿਆਈਂ ਹੈ ਤੇ ਤਮਾਮ ਜੀਵ; ਸਮੁੰਦਰ (ਪਾਣੀ) ਦੀਆਂ ਬੂੰਦਾਂ ਹਨ। ਇਨ੍ਹਾਂ ਬੂੰਦਾਂ ਨੂੰ ਸਰੀਰਕ ਸ਼ਕਤੀ ਭਾਵ ਆਤਮਾ ਮੰਨਿਆ ਗਿਆ, ਜੋ ਅਕਾਲ ਪੁਰਖ ਦਾ ਅਨਿੱਖੜਵਾਂ ਅੰਗ ਹੋਣ ਕਾਰਨ ਅਬਿਨਾਸ਼ੀ ਹੈ: ‘‘ਇਆ ਮੰਦਰ ਮਹਿ; ਕੌਨ ਬਸਾਈ ? ॥ ਤਾ ਕਾ ਅੰਤੁ; ਨ ਕੋਊ ਪਾਈ ॥੧॥ ਰਹਾਉ ॥.... ਨਾ ਇਸੁ ਪਿੰਡੁ; ਨ ਰਕਤੂ ਰਾਤੀ ॥ ਨਾ ਇਹੁ ਬ੍ਰਹਮਨੁ; ਨਾ ਇਹੁ ਖਾਤੀ (ਖੱਤਰੀ)॥੨॥.... ਇਸੁ ਮਰਤੇ ਕਉ; ਜੇ ਕੋਊ ਰੋਵੈ ॥ ਜੋ ਰੋਵੈ; ਸੋਈ ਪਤਿ ਖੋਵੈ ॥੩॥ ਗੁਰ ਪ੍ਰਸਾਦਿ; ਮੈ ਡਗਰੋ (ਸਹੀ ਰਾਹ) ਪਾਇਆ ॥ ਜੀਵਨ ਮਰਨੁ ਦੋਊ ਮਿਟਵਾਇਆ ॥ ਕਹੁ ਕਬੀਰ ! ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ; ਮਿਟੈ ਨ ਮੰਸੁ ॥੪॥’’ (ਭਗਤ ਕਬੀਰ/੮੭੧) ਪਦ ਅਰਥ: ਇਆ ਮੰਦਰ ਮਹਿ-ਇਸ ਸਰੀਰ ਵਿੱਚ, ਨਾ ਇਸੁ ਪਿੰਡੁ-ਨਾ ਇਸ ਨੂੰ ਸਰੀਰ (ਆਕਾਰ ਕਹੀਏ), ਨ ਰਕਤੂ ਰਾਤੀ-ਨਾ ਰੱਤੀ ਭਰ ਖ਼ੂਨ, ਖਾਤੀ-ਖੱਤਰੀ, ਡਗਰੋ-ਸਹੀ ਰਾਸਤਾ ਭਾਵ ਢੁੱਕਵਾਂ ਨਿਯਮ, ਇਹੁ ਰਾਮ ਕੀ ਅੰਸੁ-ਇਹ ਸਰਬ ਵਿਆਪਕ ਦੀ ਅਨਿੱਖੜਵੀਂ ਜੋਤ ਜਾਂ ਅੰਗ, ਜਸ ਕਾਗਦ ਪਰ-ਜਿਵੇਂ ਕਾਗਜ਼ ਉੱਤੇ, ਮਿਟੈ ਨ ਮੰਸੁ-ਸਿਆਹੀ ਨਹੀਂ ਲਹਿੰਦੀ (ਇਉਂ ਆਤਮਾ ਅਬਿਨਾਸ਼ੀ)।

ਇਸ (ਆਤਮਾ) ਦਾ ਪੈਂਡਾ ਅਕਾਲ ਪੁਰਖ ’ਚ ਲੀਨਤਾ ਜਾਂ ਕਿਆਮਤ ਤੱਕ ਆਵਾਗਮਣ ਦਾ ਚੱਕਰਵਿਊ (ਘੁੰਮਣ-ਘੇਰੀ) ਅਟੁੱਟ ਨਿਯਮ ਹੈ। ਅਕਾਲ ਪੁਰਖ ਆਪ ਅਜੂਨੀ ਹੈ; ਜਿਸ ਦੇ ਹੁਕਮ ’ਚ ਸੰਸਾਰ, (ਆਵਾਗਮਣ ਰਾਹੀਂ) ਵਿਕਾਸ ਕਰਦਾ ਹੈ। ਇਸ ਹੁਕਮ ਤੋਂ ਆਕੀ (ਮੁਨਕਰ) ਕੋਈ ਨਹੀਂ। ਮੈਂ ਹੁਕਮ ਵਿੱਚ ਚੱਲ ਰਿਹਾ ਹਾਂ, ਨੂੰ ਸਵੀਕਾਰਨਾ ਹੀ ਮੁਕਤੀ ਹੈ ਕਿਉਂਕਿ ਇਸ ਭਾਵਨਾ ਅਨੁਸਾਰ ਮਨੁੱਖ ਹਰ ਕਾਰਜ ਦਾ ਮਹੱਤਵ ਆਪਣੇ ਉੱਪਰ ਲੈਣ ਦੀ ਬਜਾਏ ਸ੍ਰਿਸ਼ਟੀ ਦੇ ਰਚੇਤਾ ਨੂੰ ਦੇਂਦਾ ਹੈ: ‘‘ਕਬੀਰ ! ਤੂੰ ਤੂੰ ਕਰਤਾ ਤੂ ਹੂਆ; ਮੁਝ ਮਹਿ ਰਹਾ ਨ ਹੂੰ (ਹੰਕਾਰ)॥’’ (੧੩੭੫) ਭਾਵ ਹੇ ਕਰਤਾਰ ! ਹਰ ਸਫਲਤਾ ’ਚ ਤੂੰ ਹੀ, ਤੂੰ ਹੀ ਕਹਿਣ ਨਾਲ਼ ਮੇਰੇ ਅੰਦਰ ਹੰਕਾਰ ਭਾਵਨਾ ਪ੍ਰਗਟ ਨਹੀਂ ਹੁੰਦੀ, ਜੋ ਜਨਮ ਮਰਨ ਦਾ ਮੂਲ ਹੈ।

ਵੈਸੇ ਸਭ ਜੀਵ ਅਕਾਲ ਪੁਰਖ ਦੇ ਹੁਕਮ ਮੁਤਾਬਕ ਚੱਲਦੇ ਹਨ ਪਰ ਕਰਮਾਂ ਦਾ ਫਲ਼; ਜੀਵ ਦਾ ਆਪਣਾ ਨਸੀਬ ਬਣਦਾ ਹੈ, ਜਿਸ ਨੂੰ ਆਤਮਾ ਉੱਪਰ ਚੜ੍ਹੀ ਹੋਈ ਮੈਲ਼ (ਅੰਤਹਿਕਰਣ, ਧੁੰਦਲਾਪਣ) ਕਿਹਾ ਗਿਆ। ਗੁਰੂ (ਆਤਮ ਗਿਆਨੀ); ਧੁੰਦਲੇਪਣ ’ਚ ਛੁਪੇ ਆਤਮਾ (ਰੱਬੀ ਨੂਰ) ਦੀ ਸੋਝੀ ਦਿੰਦਾ ਹੋਇਆ ਅੰਤਹਿਕਰਣ (ਮੈਲ਼) ਨੂੰ ਨਾਸ਼ ਕਰਵਾਉਂਦਾ ਹੈ, ਜੋ ਮੁਕਤੀ ਹੈ। ਅਜਿਹੇ ਜੀਵਨ; ਮਰਨ ਉਪਰੰਤ ਅਕਾਲ ਪੁਰਖ ’ਚ ਲੀਨ ਹੋ ਜਾਂਦੇ ਹਨ; ਜਿਵੇਂ ਕਿ ਨਦੀਆਂ-ਨਾਲੇ ਸਮੁੰਦਰ ਵਿੱਚ: ‘‘ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ ॥’’ (ਜਪੁ)

ਗੁਰਬਾਣੀ ਮੁਤਾਬਕ ਸੰਸਾਰ; ਅਕਾਲ ਪੁਰਖ ਦੀ ਇੱਕ ਖੇਡ ਹੈ, ਜਿਸ ਨੂੰ ਬਣਾਏ ਰੱਖਣਾ ਅਕਾਲ ਪੁਰਖ ਦਾ ਨਿਰਣਾ ਹੈ। ਇਹ ਖੇਡ ਤਾਂ ਹੀ ਵਿਕਾਸ ਕਰੇਗੀ ਜੇ ਜੀਵਾਂ ਦਾ ਸੁਭਾਅ ਅਕਾਲ ਪੁਰਖ ਦੇ ਗੁਣਾਂ ਤੋਂ ਵਿਪਰੀਤ ਰਹੇਗਾ, ਜਿਸ ਨੂੰ ਆਵਾਗਮਣ ਕਿਹਾ ਗਿਆ। ਇਸ ਖੇਡ ’ਚ ਵੈਦਿਕ ਧਰਮ ਮੁਤਾਬਕ ਦਿੱਤੀ ਗਈ ਪਾਪ ਪੁੰਨ ਦੀ ਪਰਿਭਾਸ਼ਾ; ਕੇਵਲ ਮਨੁੱਖਾ ਸੋਚ ਦੀ ਉਪਜ ਹੈ, ਜਿਸ ਨੂੰ ਗੁਰਬਾਣੀ ਨੇ ‘‘ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ; ਤਤੈ ਸਾਰ (ਅਸਲੀਅਤ ਦੀ ਖਬਰ) ਨ ਜਾਣੀ ॥’’ (ਮ: ੩/੯੨੦) ਵਚਨਾਂ ਨਾਲ਼ ਰੱਦ ਕੀਤਾ।

ਗੁਰਬਾਣੀ ਮੁਤਾਬਕ ਅਕਾਲ ਪੁਰਖ ਦੀ ਇਸ ਖੇਡ ’ਚੋਂ ਜੀਵ ਦੋ ਤਰ੍ਹਾਂ ਮੁਕਤ ਹੋ ਸਕਦੇ ਹਨ:

(1). ਕਿਆਮਤ (ਭਾਵ ਸ੍ਰਿਸ਼ਟੀ ਦੀ ਤਬਾਹੀ) ਉਪਰੰਤ।

(2). ਗੁਰੂ ਦੀ ਕਿਰਪਾ ਰਾਹੀਂ ਅਕਾਲ ਪੁਰਖ ’ਚ ਲੀਨ ਹੋ ਕੇ।

ਅਕਾਲ ਪੁਰਖ ਦੇ ਹੁਕਮ ਮੁਤਾਬਕ ਚੱਲ ਕੇ ਬਣੇ ਜੀਵਾਂ ਦੇ ਨਿਜ ਨਸੀਬ (ਆਵਾਗਮਣ ਜਾਂ ਕੈਦ) ਦੀ ਸੁਤੰਤਰਤਾ ਲਈ ਹੀ ਉਕਤ ਨੰਬਰ 2 ਸੁਵਿਧਾ ਰੱਖੀ ਗਈ ਤਾਂ ਜੋ ਮਨੁੱਖ, ਰੱਬੀ ਹੁਕਮ ਪ੍ਰਤਿ ਇਹ ਸੰਦੇਹ ਨਾ ਪ੍ਰਗਟ ਕਰੇ ਕਿ ਹੁਕਮ ਮਾਲਕ ਦਾ ਪਰ ਆਵਾਗਮਣ ਰੂਪ ਦੁੱਖਾਂ ਦਾ ਦੰਡ (ਫਲ਼) ਮੈਨੂੰ !

ਜਦ ਅਕਾਲ ਪੁਰਖ ਹੀ ਹਰ ਜਗ੍ਹਾ (ਆਕਾਰ ਤੇ ਨਿਰਾਕਾਰ ’ਚ) ਮੌਜੂਦ ਹੈ, ਤਾਂ ਕਿਆਮਤ ਤੋਂ ਬਾਅਦ ਜਾਂ ਗੁਰੂ ਕਿਰਪਾ ਰਾਹੀਂ ਉਸ ਤੋਂ ਪਹਿਲਾਂ ਉਸ ਦੀ ਉਸਤਤ ਕੀਤਿਆਂ ‘‘ਜੇ ਸਭਿ ਮਿਲਿ ਕੈ; ਆਖਣ ਪਾਹਿ ॥’’ ਉਪਰੰਤ ਉਸ ਵਿੱਚ ਲੀਨ ਹੋਣ ਨਾਲ਼ ਉਹ ਵੱਡਾ-ਛੋਟਾ ਨਹੀਂ ਹੁੰਦਾ: ‘‘ਵਡਾ ਨ ਹੋਵੈ; ਘਾਟਿ ਨ ਜਾਇ ॥’’ (ਮ: ੧/੯)

ਜਦ ਸਭ ਜੀਵ, ਅਕਾਲ ਪੁਰਖ ਦੀ ਅਨਿੱਖੜਵੀਂ ਜੋਤ ਹਨ ਤਾਂ ਇਨ੍ਹਾਂ ’ਚ ਭਿੰਨਤਾ (ਜਾਤ-ਪਾਤ, ਵਰਨ-ਆਸ਼ਰਮ, ਰੰਗ-ਨਸਲ, ਲਿੰਗ ਭੇਦ ਆਦਿ) ਵੇਖਣਾ ਅਕਾਲ ਪੁਰਖ ਦੇ ਨਿਯਮਾਂ ਵਿਰੁਧ ਹੈ। ਇਸ ਲਈ ਗੁਰਮਤਿ ਨੇ ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛੱਕਣ ਨੂੰ ਰੱਬੀ ਨਿਯਮਾਂ ਮੁਤਾਬਕ ਦਰੁਸਤ ਮੰਨਿਆ।

ਗੁਰਬਾਣੀ ਮੁਤਾਬਕ ‘ਗੁਰੂ’; ਕੇਵਲ ਅਧਿਆਪਕ ਜਾਂ ਵਿੱਦਿਅਕ ਦਾਤਾ ਨਹੀਂ ਬਲਕਿ ਅੰਤਹਿਕਰਣ ਦੇ ਪਰਦੇ ਦੀ ਮੁਕੰਮਲ ਸਫ਼ਾਈ ਕਰਵਾ ਕੇ ਅੰਦਰੂਨੀ ਜੋਤ (ਨੂਰ, ਅਨੰਦ ਦੇ ਸੋਮੇ ਅਕਾਲ ਪੁਰਖ) ਦਾ ਦਰਸ਼ਨ ਕਰਵਾਉਣ ਤੱਕ ਵਿਸ਼ਵਾਸ ਨੂੰ ਬਣਾਏ ਰੱਖਣ ਵਾਲ਼ੀ ਸ਼ਕਤੀ ਵੀ ਹੈ। ਇਸ ਸਹਾਰੇ ਨੂੰ ਹੀ ਗੁਰੂ ਦੀ ਬਖ਼ਸ਼ਸ਼ ਕਿਹਾ ਗਿਆ, ਜੋ ਗੁਰਸਿੱਖ ਦੇ ਅੰਗ-ਸੰਗ ਨਿਰੰਤਰ ਕਾਰਜਸ਼ੀਲ ਰਹਿੰਦੀ ਹੈ: ‘‘ਗੁਰੁ ਮੇਰੈ ਸੰਗਿ; ਸਦਾ ਹੈ ਨਾਲੇ ॥’’ (ਮ: ੫/੩੯੪) ਇਸ ਲਈ ‘ਗੁਰੂ’ ਅੱਗੇ ਅਰਦਾਸ ਕਰਨ ਦੀ ਵਾਰ-ਵਾਰ ਅਵਸ਼ਕਤਾ ਹੁੰਦੀ ਹੈ: ‘‘ਗੁਰੂ, ਗੁਰੂ, ਗੁਰੁ ਕਰਿ, ਮਨ ਮੋਰ (ਮੇਰੇ) ! ॥ ਗੁਰੂ ਬਿਨਾ; ਮੈ ਨਾਹੀ ਹੋਰ ॥ ਗੁਰ ਕੀ ਟੇਕ ਰਹਹੁ; ਦਿਨੁ ਰਾਤਿ ॥ ਜਾ ਕੀ; ਕੋਇ ਨ ਮੇਟੈ ਦਾਤਿ (ਬਖ਼ਸ਼ਸ਼)॥’’ (ਮ: ੫/੮੬੪)

ਜਿਸ ਵਿਅਕਤੀ ’ਚ ਅੰਤਹਿਕਰਣ ਰੂਪ ਮੈਲ਼ ਦਾ ਅਭਾਵ ਹੋਵੇ, ਉਸ ਦਾ ਆਤਮਾ (ਸ਼ੁੱਧ ਨੂਰ) ਅਕਾਲ ਪੁਰਖ ਵਾਙ ਨਿਰਮਲ ਹੁੰਦਾ ਹੋਇਆ ਉਸੇ ’ਚ ਅਭੇਦ ਹੋਇਆ ਰਹਿੰਦਾ ਹੈ ਤੇ ਅਕਾਲ ਪੁਰਖ ਵਾਲ਼ੇ ਤਮਾਮ ਗੁਣ ਵੀ ਉਸ ਰਾਹੀਂ ਪ੍ਰਗਟ ਹੁੰਦੇ ਰਹਿੰਦੇ ਹਨ; ਜਿਵੇਂ ਕਿ ‘‘ਬ੍ਰਹਮ ਗਿਆਨੀ; ਸਭ ਸ੍ਰਿਸਟਿ ਕਾ ਕਰਤਾ ॥’’ (ਮ: ੫/੨੭੩) ਅਜਿਹੀ ਸ਼ਖ਼ਸੀਅਤ ਨੂੰ ਅਕਾਲ ਪੁਰਖ ਵਾਙ ਅਬਿਨਾਸ਼ੀ ਮੰਨ ਕੇ ਪੂਜਿਆ ਗਿਆ। ਅਜਿਹੀ ਹੀ ਸ਼ਖ਼ਸੀਅਤ ਦੇ ਮਾਲਕ ਭਗਤ ਰਵਿਦਾਸ ਜੀ ਵਚਨ ਕਰਦੇ ਹਨ ਕਿ ਸੰਤ (ਨਿਰਮਲ ਸ਼ਖ਼ਸੀਅਤ) ਅਤੇ ਅੰਤ ਰਹਿਤ ਅਕਾਲ ਪੁਰਖ ’ਚ ਕੋਈ ਅੰਤਰ ਨਹੀਂ ਹੁੰਦਾ: ‘‘ਸੰਤ, ਅਨੰਤਹਿ; ਅੰਤਰੁ ਨਾਹੀ ॥’’ (ਭਗਤ ਰਵਿਦਾਸ/੪੮੬) ਅਜਿਹੀ ਸ਼ਖ਼ਸੀਅਤ ਬੇਸ਼ੱਕ ਸਰੀਰਕ ਤੌਰ ’ਤੇ ਅਜੋਕੇ ਯੁਗ ’ਚ ਵਿਚਰਦੀ ਨਜ਼ਰ ਆਵੇ ਪਰ ਉਸ ਦੀ ਹੋਂਦ ਸਤਿਯੁਗ, ਤ੍ਰੇਤਾ ਜਾਂ ਦੁਆਪਰ ਯੁਗਾਂ ਤੋਂ ਸਮਝ ਕੇ ਤਾਰੀਫ਼ ਕੀਤੀ ਜਾਂਦੀ ਹੈ ਕਿਉਂਕਿ ਉਹ ਸ਼ਖ਼ਸੀਅਤ ਅਕਾਲ ਪੁਰਖ: ‘‘ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥’’ ਵਾਙ ਸਦੀਵੀ ਸਥਿਰਤਾ ਦੀ ਹੱਕਦਾਰ ਹੁੰਦੀ ਹੈ।

‘ਗੁਰੂ ਗ੍ਰੰਥ ਸਾਹਿਬ’ ਸਿੱਖਿਆ ਸੰਗ੍ਰਹਿ ’ਚ ਸ਼ਾਮਲ 35 ਮਹਾਂ ਪੁਰਸ਼ਾਂ ’ਚੋਂ ਦੋ ਗੁਰਸਿੱਖ (ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ) ਨੇ ਅਜਿਹੀ ਸ਼ਖ਼ਸੀਅਤ (ਗੁਰੂ ਅਮਰਦਾਸ ਜੀ) ਦੀ ਉਪਮਾ; ਸਤਿਯੁਗ ’ਚ ਸਮੁੰਦਰ ਰਿੜਕ ਕੇ ਕੱਢੇ, ਮੰਨੇ ਗਏ 14 ਰਤਨਾਂ ਦੀ ਮਿਸਾਲ ਨਾਲ਼ ਨਿਵਾਜ ਕੇ ਕੀਤੀ: ‘‘ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ॥’’ (ਬਲਵੰਡ ਸਤਾ/੯੬੮)

11 ਭੱਟ ਸਾਹਿਬਾਨਾਂ ਦੀ ਬਾਣੀ ਵੀ ਅਜਿਹੀ ਹੀ ਸ਼ਖ਼ਸੀਅਤ (ਗੁਰੂ ਉਪਮਾ) ਦਾ ਸੰਗ੍ਰਹਿ ਹੈ। ਮਿਸਾਲ ਲਈ ਪ੍ਰਮੁੱਖ ਭੱਟ ਕਲਸਹਾਰ ਜੀ ਨੇ ਗੁਰੂ ਨਾਨਕ ਜੋਤ ਪ੍ਰਤੀ ਆਪਣੀ ਭਾਵਨਾ ਇਉਂ ਵਿਅਕਤ ਕੀਤੀ: ‘‘ਸਤਜੁਗਿ ਤੈ ਮਾਣਿਓ; ਛਲਿਓ ਬਲਿ ਬਾਵਨ ਭਾਇਓ ॥ ਤ੍ਰੇਤੈ ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ॥ ਦੁਆਪੁਰਿ ਕ੍ਰਿਸਨ ਮੁਰਾਰਿ; ਕੰਸੁ ਕਿਰਤਾਰਥੁ ਕੀਓ ॥ ਉਗ੍ਰਸੈਣ ਕਉ ਰਾਜੁ; ਅਭੈ ਭਗਤਹ ਜਨ ਦੀਓ ॥ ਕਲਿਜੁਗਿ, ਪ੍ਰਮਾਣੁ ਨਾਨਕ ਗੁਰੁ; ਅੰਗਦੁ ਅਮਰੁ ਕਹਾਇਓ ॥’’ (ਭਟ ਕਲੵ /੧੩੯੦) ਕਿਉਂਕਿ ‘‘ਭਨਿ ਮਥੁਰਾ ਕਛੁ ਭੇਦੁ ਨਹੀ; ਗੁਰੁ ਅਰਜੁਨੁ ਪਰਤਖੵ ਹਰਿ ॥’’ (ਭਟ ਮਥੁਰਾ/੧੪੦੯)

ਉਕਤ ਕੀਤੀ ਗਈ ਗੁਰੂ ਸ਼ਖ਼ਸੀਅਤ ਦੀ ਵਿਚਾਰ ਤੋਂ ਇਲਾਵਾ ਗੁਰੂ ਸਾਹਿਬਾਨਾਂ ਵੱਲੋਂ ਦਿੱਤੀ ਗਈ ਅਕਾਲ ਪੁਰਖ ਦੀ ਪਰਿਭਾਸ਼ਾ, ਦੀ ਪ੍ਰੋੜ੍ਹਤਾ 15 ਉਹ ਭਗਤ ਸਾਹਿਬਾਨ ਵੀ ਕਰਦੇ ਹਨ, ਜਿਨ੍ਹਾਂ ਦੇ ਪਾਵਨ ਵਚਨਾਂ ਨੂੰ ‘ਗੁਰੂ ਗ੍ਰੰਥ ਸਾਹਿਬ’ ਸੰਗ੍ਰਹਿ ’ਚ ਸ਼ਾਮਲ ਕੀਤਾ ਗਿਆ ਹੈ, ਪਰ ਭਗਤ ਰਚਨਾ ’ਚ ਗੁਰੂ ਸਾਹਿਬਾਨਾਂ ਨੂੰ ਕੁਝ ਅਸਪਸ਼ਟਤਾ ਵੀ ਜਾਪੀ (ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਭਗਤ ਬਾਣੀ ਇਕੱਤਰ ਕਰਦਿਆਂ ਕੁਝ ਸ਼ਬਦ ਨਾ ਮਿਲ ਸਕੇ ਹੋਣ) ਜਿਸ ਕਾਰਨ ਗੁਰੂ ਜੀ ਨੇ ਚਲਦੇ ਪ੍ਰਸੰਗ ਮੁਤਾਬਕ ਸੰਬੰਧਿਤ ਜਗ੍ਹਾ ਵਿਸ਼ੇ ਨੂੰ ਸਪਸ਼ਟ ਕੀਤਾ; ਜਿਵੇਂ ਕਿ ਭਗਤ ਸੂਰਦਾਸ ਜੀ ਦੀ ਕੇਵਲ ਇੱਕ ਤੁਕ: ‘‘ਛਾਡਿ ਮਨ ! ਹਰਿ ਬਿਮੁਖਨ ਕੋ ਸੰਗੁ ॥’’ (੧੨੫੩) ਭਾਵ ਹੇ ਮਨ ! ਮਨਮੁਖਾਂ ਦਾ ਸਾਥ ਛੱਡ, ਨੂੰ ਗੁਰੂ ਅਰਜਨ ਸਾਹਿਬ ਜੀ ਨੇ ‘‘ਸਾਰੰਗ ਮਹਲਾ ੫ ਸੂਰਦਾਸ ॥’’ ਸਿਰਲੇਖ ਅਧੀਨ ਸਪਸ਼ਟ ਕੀਤਾ ਕਿ ਮਨਮੁਖਾਂ ਦਾ ਸੰਗ ਉਹੀ ਛੱਡ ਸਕਦੇ ਹਨ, ਜਿਨ੍ਹਾਂ ਦਾ ਮਨ ਪ੍ਰਭੂ ਨੇ ਆਪਣੇ ਅਧੀਨ (ਰਜ਼ਾ ਨੂੰ ਸਵੀਕਾਰਨ ਯੋਗ) ਬਣਾ ਲਿਆ ਉਨ੍ਹਾਂ ਦਾ ਲੋਕ ਪਰਲੋਕ ਸੁਖਦਾਈ ਬਣ ਜਾਂਦਾ ਹੈ: ‘‘ਸੂਰਦਾਸ ! ਮਨੁ ਪ੍ਰਭਿ ਹਥਿ ਲੀਨੋ; ਦੀਨੋ ਇਹੁ ਪਰਲੋਕ ॥’’ (ਮ: ੫/੧੨੫੩) ਪਦ ਅਰਥ: ਪ੍ਰਭਿ-ਮਾਲਕ ਨੇ, ਹਥਿ-ਹੱਥ ਵਿੱਚ, ਲੀਨੋ- ਲੈ ਲਿਆ, ਦੀਨੋ- ਬਖ਼ਸ਼ ਦਿੱਤਾ, ਇਹੁ ਪਰਲੋਕ-ਇਸ ਲੋਕ ਤੇ ਉਸ ਲੋਕ ਭਾਵ ਲੋਕ ਪਰਲੋਕ ਦਾ ਸੁੱਖ। ਇਸੇ ਤਰ੍ਹਾਂ ਗੁਰਬਾਣੀ ’ਚ ਦਰਜ ਕੁਝ ਹੋਰ ਭਗਤਾਂ ਦਾ ਸਿਧਾਂਤਕ ਪੱਖ ਵੀ ਵਿਚਾਰਨ ਯੋਗ ਹੈ:

‘ਗੁਰੂ ਗ੍ਰੰਥ ਸਾਹਿਬ’ (ਸਿੱਖਿਆ ਸੰਗ੍ਰਹਿ) ’ਚ ਗੁਰੂ ਨਾਨਕ ਸਾਹਿਬ (977 ਸ਼ਬਦ), ਗੁਰੂ ਅੰਗਦ ਸਾਹਿਬ (63 ਸ਼ਲੋਕ), ਗੁਰੂ ਅਮਰਦਾਸ (869 ਸ਼ਬਦ), ਗੁਰੂ ਰਾਮਦਾਸ (638 ਸ਼ਬਦ), ਗੁਰੂ ਅਰਜਨ ਸਾਹਿਬ (2312 ਸ਼ਬਦ), ਗੁਰੂ ਤੇਗ ਬਹਾਦਰ (115 ਸ਼ਬਦ), 11 ਭੱਟ ਸਾਹਿਬਾਨ (123 ਸ਼ਬਦ), ਬਾਬਾ ਸੁੰਦਰ ਜੀ (1 ਸ਼ਬਦ), ਸੱਤਾ ਜੀ ਤੇ ਬਲਵੰਡ ਜੀ (2 ਸ਼ਬਦ, 5+3 ਪਉੜੀਆਂ) ਤੋਂ ਇਲਾਵਾ ਕਬੀਰ ਜੀ (532 ਸ਼ਬਦ), ਨਾਮਦੇਵ ਜੀ (61 ਸ਼ਬਦ), ਰਵਿਦਾਸ ਜੀ (40 ਸ਼ਬਦ), ਰਾਮਾਨੰਦ ਜੀ (1 ਸ਼ਬਦ), ਜੈ ਦੇਵ ਜੀ (2 ਸ਼ਬਦ), ਤ੍ਰਿਲੋਚਨ ਜੀ (4 ਸ਼ਬਦ), ਧੰਨਾ ਜੀ (3 ਸ਼ਬਦ), ਸੈਣ ਜੀ (1 ਸ਼ਬਦ), ਪੀਪਾ ਜੀ (1 ਸ਼ਬਦ), ਭੀਖਨ ਜੀ (2 ਸ਼ਬਦ), ਸਧਨਾ ਜੀ (1 ਸ਼ਬਦ), ਪਰਮਾਨੰਦ ਜੀ (1 ਸ਼ਬਦ) ਸੂਰਦਾਸ ਜੀ (1 ਸ਼ਬਦ), ਬੇਣੀ ਜੀ (3 ਸ਼ਬਦ), ਸ਼ੇਖ਼ ਫ਼ਰੀਦ ਜੀ (116 ਸ਼ਬਦ) ਭਾਵ ਕੁੱਲ 5869 ਸ਼ਬਦ ਦਰਜ ਹਨ, ਜਿਨ੍ਹਾਂ ’ਚੋਂ 15 ਭਗਤ ਸਾਹਿਬਾਨਾਂ ਦਾ ਸਿਧਾਂਤਕ ਪੱਖ; ਗੁਰੂ ਸਾਹਿਬਾਨਾਂ ਦੁਆਰਾ ਦਿੱਤੀ ਗਈ ਅਕਾਲ ਪੁਰਖ ਦੀ ਪਰਿਭਾਸ਼ਾ, ਗੁਰੂ ਰੁਤਬੇ ਦੀ ਅਹਿਮੀਅਤ, ਗੁਰੂ ਤੇ ਅਕਾਲ ਪੁਰਖ ਦੀ ਬਖ਼ਸ਼ਸ਼, ਮੁਕਤੀ, ਆਤਮਾ ਦਾ ਮਾਰਗ ਆਦਿ ਵਿਸ਼ਿਆਂ ਦੇ ਸਮਾਨੰਤਰ ਹੈ; ਜਿਵੇਂ:

(1). ਅਕਾਲ ਪੁਰਖ ਦੀ ਸਰਬ ਵਿਆਪਕਤਾ ਬਾਰੇ 15 ਭਗਤਾਂ ਦੇ ਵਿਚਾਰ:

ਕਹਤ ਨਾਮਦੇਉ ਹਰਿ ਕੀ ਰਚਨਾ; ਦੇਖਹੁ ਰਿਦੈ ਬੀਚਾਰੀ ॥ ਘਟ ਘਟ ਅੰਤਰਿ ਸਰਬ ਨਿਰੰਤਰਿ; ਕੇਵਲ ਏਕ ਮੁਰਾਰੀ ॥ (ਭਗਤ ਨਾਮਦੇਵ/੪੮੫)

ਜੇ ਕੋ ਮੂੰ ਉਪਦੇਸੁ ਕਰਤੁ ਹੈ; ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ ॥ (ਭਗਤ ਤ੍ਰਿਲੋਚਨ/੯੨)

ਸਰਬੇ ਏਕੁ ਅਨੇਕੈ ਸੁਆਮੀ; ਸਭ ਘਟ ਭੁੋਗਵੈ (ਭੁਗਵੈ) ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੈ; ਸਹਜੇ ਹੋਇ ਸੁ ਹੋਈ ॥ (ਭਗਤ ਰਵਿਦਾਸ/੬੫੮)

ਮਸਤਕਿ ਪਦਮੁ, ਦੁਆਲੈ ਮਣੀ ॥ (ਉਸ) ਮਾਹਿ ਨਿਰੰਜਨੁ ਤ੍ਰਿਭਵਣ ਧਣੀ ॥ (ਭਗਤ ਬੇਣੀ/੯੭੪) ਭਾਵ ਮੱਥੇ ’ਤੇ ਕੰਵਲ ਫੁੱਲ (ਵਿਵੇਕ) ਹੈ, ਉਸ ਦੁਆਲੇ ਮਣੀ (ਭਾਵ ਗੁਣ, ਹੀਰਾ), ਉਸ ਵਿੱਚ ਤ੍ਰਿਲੋਕ ਦੇ ਮਾਲਕ ਦਾ ਨਿਵਾਸ ਹੈ।

ਫਰੀਦਾ ! ਜੰਗਲੁ ਜੰਗਲੁ ਕਿਆ ਭਵਹਿ ? ਵਣਿ ਕੰਡਾ ਮੋੜੇਹਿ ॥ ਵਸੀ ਰਬੁ ਹਿਆਲੀਐ (ਹਿਰਦੇ ’ਚ); ਜੰਗਲੁ ਕਿਆ ਢੂਢੇਹਿ ? ॥ (ਭਗਤ ਫਰੀਦ/੧੩੭੮)

ਤੂ ਪੂਰਿ ਰਹਿਓ ਹੈ; ਸਭ ਸਮਾਨ (ਸਰਬ ਵਿਆਪਕ)॥ ਬੇਦ ਪੁਰਾਨ ਸਭ ਦੇਖੇ ਜੋਇ (ਪਰਖ ਕੇ)॥(ਪਰ ਉਨ੍ਹਾਂ ਮੁਤਾਬਕ) ਊਹਾਂ ਤਉ ਜਾਈਐ; ਜਉ ਈਹਾਂ ਨ ਹੋਇ ॥ (ਭਗਤ ਰਾਮਾਨੰਦ/੧੧੯੫)

ਰਾਮਾਨੰਦ (ਦਾ) ਸੁਆਮੀ ਰਮਤ ਬ੍ਰਹਮ (ਸਰਬ ਵਿਆਪਕ)॥ ਗੁਰ ਕਾ ਸਬਦੁ; ਕਾਟੈ ਕੋਟਿ ਕਰਮ (ਕਰੋੜਾਂ ਅੰਧਵਿਸ਼ਵਾਸ ਕਿ ਰੱਬ ਸਰਬ ਵਿਆਪਕ ਨਹੀਂ)॥ (ਭਗਤ ਰਾਮਾਨੰਦ/੧੧੯੫)

ਸੋ ਸਾਹਿਬੁ; ਰਹਿਆ ਭਰਪੂਰਿ ॥ ਸਦਾ ਸੰਗਿ; ਨਾਹੀ ਹਰਿ ਦੂਰਿ ॥ (ਭਗਤ ਕਬੀਰ/੩੩੦)

ਜੋਲਾਹੇ ਘਰੁ ਅਪਨਾ ਚੀਨ੍ਹਾਂ; ਘਟ ਹੀ ਰਾਮੁ ਪਛਾਨਾਂ ॥ (ਭਗਤ ਕਬੀਰ/੪੮੪)

ਜੋ ਬ੍ਰਹਮੰਡੇ, ਸੋਈ ਪਿੰਡੇ; ਜੋ ਖੋਜੈ ਸੋ ਪਾਵੈ ॥ ਪੀਪਾ ਪ੍ਰਣਵੈ ਪਰਮ ਤਤੁ ਹੈ; ਸਤਿਗੁਰੁ ਹੋਇ ਲਖਾਵੈ ॥ (ਭਗਤ ਪੀਪਾ/੬੯੫)

ਕਹੁ ਭੀਖਨ ! ਦੁਇ ਨੈਨ ਸੰਤੋਖੇ; ਜਹ ਦੇਖਾਂ ਤਹ ਸੋਈ ॥ (ਭਗਤ ਭੀਖਨ/੬੫੯), ਆਦਿ।

(2). ਗੁਰੂ ਸ਼ਖ਼ਸੀਅਤ (ਗੁਰਮਤਿ, ਗੁਰੂ ਸੰਗਤ) ਦੀ ਅਹਿਮੀਅਤ ਬਾਰੇ 15 ਭਗਤਾਂ ਦੇ ਵਿਚਾਰ:

ਪੂਜਨ ਚਾਲੀ ਬ੍ਰਹਮ ਠਾਇ ॥ (ਪਰ) ਸੋ ਬ੍ਰਹਮੁ ਬਤਾਇਓ; ਗੁਰਿ (ਨੇ), ਮਨ ਹੀ ਮਾਹਿ ॥ (ਭਗਤ ਰਾਮਾਨੰਦ/੧੧੯੫)

ਗੁਰਮਤਿ ਰਾਮੁ ਕਹਿ; ਕੋ ਕੋ ਨ ਬੈਕੁੰਠਿ ਗਏ ? ॥ (ਭਗਤ ਨਾਮਦੇਵ/੭੧੮)

ਕਹੁ ਬੇਣੀ ! ਗੁਰਮੁਖਿ ਧਿਆਵੈ ॥ ਬਿਨੁ ਸਤਿਗੁਰ, ਬਾਟ ਨ ਪਾਵੈ ॥ (ਭਗਤ ਬੇਣੀ/੧੩੫੧)

ਸਾਧ ਸੰਗਤਿ ਬਿਨਾ, ਭਾਉ ਨਹੀ ਊਪਜੈ; ਭਾਵ ਬਿਨੁ, ਭਗਤਿ ਨਹੀ ਹੋਇ ਤੇਰੀ ॥ (ਭਗਤ ਰਵਿਦਾਸ/੬੯੪)

ਬੋਲੀਐ ਸਚੁ ਧਰਮੁ; ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ; ਮੁਰੀਦਾ ਜੋਲੀਐ (ਮੁਰੀਦ, ਸਿੱਖ ਬਣ ਕੇ ਚੱਲਣਾ ਚਾਹੀਦਾ ਹੈ) ॥ (ਸ਼ੇਖ਼ ਫਰੀਦ/੪੮੮)

ਸਤਿਗੁਰ ! ਮੈ ਬਲਿਹਾਰੀ ਤੋਰ (ਤੇਰੇ ਤੋਂ) ॥ ਜਿਨਿ, ਸਕਲ ਬਿਕਲ (ਸਾਰੇ ਔਖੇ) ਭ੍ਰਮ ਕਾਟੇ ਮੋਰ (ਮੇਰੇ) ॥ (ਭਗਤ ਰਾਮਾਨੰਦ/੧੧੯੫)

ਗੁਰ ਸੇਵਾ ਤੇ; ਭਗਤਿ ਕਮਾਈ ॥ ਤਬ; ਇਹ ਮਾਨਸ ਦੇਹੀ ਪਾਈ ॥ (ਭਗਤ ਕਬੀਰ/੯੭੦)

ਗਿਆਨ ਪ੍ਰਵੇਸੁ, ਗੁਰਹਿ (ਗੁਰੂ ਨੇ) ਧਨੁ ਦੀਆ; ਧਿਆਨੁ ਮਾਨੁ ਮਨ ਏਕ ਮਏ ॥ (ਭਗਤ ਧੰਨਾ/੪੮੭) ਭਾਵ ਗੁਰੂ ਬਖ਼ਸ਼ਸ਼ ਨਾਲ਼ ਮਨ, ਇੱਕ ਰੂਪ (ਸਥਿਰ) ਧਿਆਨ ਤੇ ਸ਼ਰਧਾਵਾਨ ਹੋ ਗਿਆ।

ਗੁਰ ਪਰਸਾਦਿ, ਕਹੈ ਜਨੁ ਭੀਖਨੁ; ਪਾਵਉ ਮੋਖ ਦੁਆਰਾ ॥ (ਭਗਤ ਭੀਖਨ/੬੫੯)

ਤਵ ਗੁਨ ਕਹਾ (ਤੇਰੇ ’ਚ ਕੀ ਗੁਣ) ਜਗਤ ਗੁਰਾ ! ਜਉ ਕਰਮੁ (ਨਸੀਬ) ਨ ਨਾਸੈ ॥... ਮੈ ਨਾਹੀ, ਕਛੁ ਹਉ ਨਹੀ; ਕਿਛੁ ਆਹਿ ਨ ਮੋਰਾ ॥ ਅਉਸਰ ਲਜਾ ਰਾਖਿ ਲੇਹੁ; ਸਧਨਾ ਜਨੁ ਤੋਰਾ (ਤੇਰਾ)॥ (ਭਗਤ ਸਧਨਾ/੮੫੮)

ਪਰਮਾਨੰਦ ਸਾਧਸੰਗਤਿ ਮਿਲਿ; ਕਥਾ ਪੁਨੀਤ ਨ ਚਾਲੀ (ਪਵਿੱਤਰ ਗੱਲਾਂ ਨਾ ਸੁਣੀਆਂ) ॥ (ਭਗਤ ਪਰਮਾਨੰਦ/੧੨੫੩), ਆਦਿ।

(3). ਗੁਰੂ ਤੇ ਅਕਾਲ ਪੁਰਖ ਦੀ ਬਖ਼ਸ਼ਸ਼ ਬਾਰੇ 15 ਭਗਤਾਂ ਦੇ ਵਿਚਾਰ:

ਕ੍ਰਿਪਾ ਕਰੀ ਜਨ ਅਪੁਨੇ ਊਪਰ; ਨਾਮਦੇਉ ਹਰਿ ਗੁਨ ਗਾਏ ॥ (ਭਗਤ ਨਾਮਦੇਵ/੬੯੩)

ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ; ਪੈਜ ਰਾਖਹੁ ਰਾਜਾ ਰਾਮ ! ਮੇਰੀ ॥ (ਭਗਤ ਰਵਿਦਾਸ/੬੯੪)

ਕਹਿ ਰਵਿਦਾਸ, ਸਰਨਿ ਪ੍ਰਭ ! ਤੇਰੀ ॥ ਜਿਉ ਜਾਨਹੁ; ਤਿਉ ਕਰੁ ਗਤਿ ਮੇਰੀ ॥ (ਭਗਤ ਰਵਿਦਾਸ/੭੯੩)

ਤੇਰੀ ਪਨਹ ਖੁਦਾਇ ! ਤੂ ਬਖਸੰਦਗੀ ॥ ਸੇਖ ਫਰੀਦੈ (ਨੂੰ) ਖੈਰੁ; ਦੀਜੈ ਬੰਦਗੀ ॥ (ਸ਼ੇਖ਼ ਫਰੀਦ/੪੮੮)

ਕਹੁ ਕਬੀਰ, ਪ੍ਰਭ ! ਕਿਰਪਾ ਕੀਜੈ ॥ ਹਾਰਿ ਪਰੇ; ਅਬ ਪੂਰਾ (ਭਰੋਸਾ) ਦੀਜੈ ॥ (ਭਗਤ ਕਬੀਰ/੩੨੬)

ਅਬ ਕੀ ਬਾਰ, ਬਖਸਿ ਬੰਦੇ ਕਉ; ਬਹੁਰਿ ਨ ਭਉਜਲਿ ਫੇਰਾ ॥ (ਭਗਤ ਕਬੀਰ/੧੧੦੪)

ਰਾਮ ਰਾਇ ! ਹੋਹਿ ਬੈਦ ਬਨਵਾਰੀ ॥ ਅਪਨੇ ਸੰਤਹ ਲੇਹੁ ਉਬਾਰੀ ॥ (ਭਗਤ ਭੀਖਨ/੬੫੯)

ਗੋਪਾਲ ! ਤੇਰਾ ਆਰਤਾ (ਮੰਗਤਾ)॥ ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ (ਤੂੰ, ਉਨ੍ਹਾਂ ਦੇ) ਕਾਜ ਸਵਾਰਤਾ ॥ (ਭਗਤ ਧੰਨਾ/੬੯੫)

ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਾਰੇ ਲੇਖੇ ॥ ਕਹਿ ਰਵਿਦਾਸ ! ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ॥ (ਭਗਤ ਰਵਿਦਾਸ/੬੯੪), ਆਦਿ।

(4). ਭਗਤ ਸਾਹਿਬਾਨਾਂ ਦੁਆਰਾ ਅਕਾਲ ਪੁਰਖ ਦੀ ਪ੍ਰੇਮਾ-ਭਗਤੀ ਬਾਰੇ ਵਿਚਾਰ:

ਰਤੇ ਇਸਕ ਖੁਦਾਇ; ਰੰਗਿ ਦੀਦਾਰ ਕੇ ॥ ਵਿਸਰਿਆ ਜਿਨ੍ ਨਾਮੁ; ਤੇ ਭੁਇ ਭਾਰੁ ਥੀਏ (ਉਹ ਧਰਤੀ ’ਤੇ ਬੋਝ ਹਨ)॥ (ਸ਼ੇਖ਼ ਫਰੀਦ/੪੮੮)

ਕਹਾ ਭਇਓ ? ਜਉ ਤਨੁ ਭਇਓ ਛਿਨੁ ਛਿਨੁ ॥ ਪ੍ਰੇਮੁ ਜਾਇ; ਤਉ ਡਰਪੈ ਤੇਰੋ ਜਨੁ ॥੧॥... ਪ੍ਰੇਮ ਕੀ ਜੇਵਰੀ; ਬਾਧਿਓ ਤੇਰੋ ਜਨ ॥ ਕਹਿ ਰਵਿਦਾਸ ! ਛੂਟਿਬੋ ਕਵਨ ਗੁਨ ? ॥੩॥ (ਭਗਤ ਰਵਿਦਾਸ/੪੮੭)

(ਰੱਬੀ) ਪ੍ਰੀਤਿ ਬਿਨਾ; ਕੈਸੇ ਬਧੈ ਸਨੇਹੁ (ਪਿਆਰ) ? ॥ ਜਬ ਲਗੁ ਰਸੁ; ਤਬ ਲਗੁ ਨਹੀ ਨੇਹੁ (ਪ੍ਰੇਮ)॥ (ਭਗਤ ਕਬੀਰ/੩੨੮)

ਜੋ ਜਨੁ ਭਾਉ ਭਗਤਿ (ਪ੍ਰੇਮਾ-ਭਗਤੀ) ਕਛੁ ਜਾਨੈ; ਤਾ ਕਉ ਅਚਰਜੁ ਕਾਹੋ (ਉਸ ਦਾ ਜੀਵਨ ਅਨੋਖਾ ਸਮਝੋ)॥ (ਭਗਤ ਕਬੀਰ/੬੯੨), ਆਦਿ।

(5). ਭਗਤ ਸਾਹਿਬਾਨਾਂ ਦੁਆਰਾ ਆਤਮਾ (ਰੂਹ) ਦੇ ਪੈਂਡੇ ਬਾਰੇ ਵਿਚਾਰ:

ਹੰਸੁ ਚਲਸੀ ਡੁੰਮਣਾ; ਅਹਿ ਤਨੁ ਢੇਰੀ ਥੀਸੀ ॥ (ਸ਼ੇਖ਼ ਫਰੀਦ/੭੯੪)

ਜਿੰਦੁ ਨਿਮਾਣੀ ਕਢੀਐ; ਹਡਾ ਕੂ ਕੜਕਾਇ ॥ (ਸ਼ੇਖ਼ ਫਰੀਦ/੧੩੭੭)

ਕਹੈ ਕਬੀਰੁ ਸੁਨਹੁ ਰੇ ਸੰਤਹੁ ! ਮੇਰੀ ਮੇਰੀ ਝੂਠੀ ॥ ਚਿਰਗਟ (ਪਿੰਜਰਾ, ਸਰੀਰ) ਫਾਰਿ ਚਟਾਰਾ (ਚਿੜੇ ਨੂੰ) ਲੈ ਗਇਓ; ਤਰੀ ਤਾਗਰੀ (ਖਾਣ-ਪੀਣ) ਛੂਟੀ ॥ (ਭਗਤ ਕਬੀਰ/੪੮੦)

ਲਟ ਛਿਟਕਾਏ ਤਿਰੀਆ (ਕੇਸ ਖੋਲ੍ਹ ਕੇ ਵਹੁਟੀ) ਰੋਵੈ; ਹੰਸੁ ਇਕੇਲਾ ਜਾਈ ॥ (ਭਗਤ ਕਬੀਰ/੪੭੮)

ਮਰਹਟ ਲਗਿ (ਸ਼ਮਸ਼ਾਨ ਤੱਕ) ਸਭੁ ਲੋਗੁ ਕੁਟੰਬੁ ਮਿਲਿ; (ਅੱਗੇ) ਹੰਸੁ (ਆਤਮਾ) ਇਕੇਲਾ ਜਾਇ ॥ (ਭਗਤ ਕਬੀਰ/੧੧੨੪), ਆਦਿ।

(6). ਗੁਰਬਾਣੀ ਮੁਤਾਬਕ ਰੱਬੀ ਡਰ ’ਚ ਵਿਚਰਨਾ, ਵਿਕਾਰਾਂ ਵੱਲੋਂ ਨਿਰਮੋਹ ਰਹਿਣਾ ਤੇ ਪ੍ਰੇਮਾ ਭਗਤੀ ਗ੍ਰਹਿਣ ਕਰਨੀ, ਜੀਵਦਿਆਂ ਮੁਕਤੀ ਹੈ, ਜੋ ਮਰਨ ਉਪਰੰਤ ਅਕਾਲ ਪੁਰਖ ’ਚ ਸਦੀਵੀ ਲੀਨਤਾ ਕਰਵਾ ਕੇ ਆਵਾਗਮਣ ਤੋਂ ਮੁਕਤ ਕਰਵਾਏਗੀ, ਪਰ ਇਹ ਰੁਤਬਾ ਸ੍ਰਿਸ਼ਟੀ ਦੇ ਰਚੇਤਾ (ਕਰਤਾਰ) ਦੀ ਬਖ਼ਸ਼ਸ਼ (ਨਿਯਮ) ਦਾ ਹੀ ਭਾਗ ਹੁੰਦਾ ਹੈ; ਜਿਵੇਂ ‘‘ਮਾਨ, ਮੋਹ ਦੋਨੋ ਕਉ ਪਰਹਰਿ; ਗੋਬਿੰਦ ਕੇ ਗੁਨ ਗਾਵੈ ॥ ਕਹੁ ਨਾਨਕ ! ਇਹ ਬਿਧਿ ਕੋ ਪ੍ਰਾਨੀ; ਜੀਵਨ ਮੁਕਤਿ ਕਹਾਵੈ ॥ (ਮ: ੯/੮੩੧), ਜੀਵਤ ਮਰਣਾ (ਜੀਵਦਿਆਂ ਮੁਕਤੀ) ਸਭੁ ਕੋ ਕਹੈ (ਪਰ); ਜੀਵਨ ਮੁਕਤਿ ਕਿਉ (ਕਿਵੇਂ) ਹੋਇ ? ॥ (ਜਵਾਬ, ਰੱਬੀ) ਭੈ ਕਾ ਸੰਜਮੁ ਜੇ ਕਰੇ; ਦਾਰੂ ਭਾਉ (ਪ੍ਰੇਮ) ਲਾਏਇ ॥ ਅਨਦਿਨੁ ਗੁਣ ਗਾਵੈ ਸੁਖ ਸਹਜੇ; ਬਿਖੁ ਭਵਜਲੁ ਨਾਮਿ (ਦੇ ਸਹਾਰੇ ਨਾਲ਼) ਤਰੇਇ ॥ (ਪਰ, ਇਹ ਪਦ) ਨਾਨਕ ! ਗੁਰਮੁਖਿ ਪਾਈਐ; ਜਾ ਕਉ ਨਦਰਿ ਕਰੇਇ ॥ (ਮ: ੩/੯੪੮), ਆਦਿ। ਅਜਿਹੀ ਅਵਸਥਾ ਵਾਲ਼ਾ ਮਹਾਤਮਾ ਆਪਣੇ ਸਤਿਕਾਰ ਤੇ ਨਿਰਾਦਰ, ਰਾਜਾ ਤੇ ਰੰਕ (ਗ਼ਰੀਬ ਨੂੰ ਹਵਾ ਵਾਙ) ਸਮਾਨ ਛੂਹਦਾ ਹੈ, ਵੇਖਦਾ ਹੈ: ‘‘ਤੈਸਾ ਮਾਨੁ; ਤੈਸਾ ਅਭਿਮਾਨੁ ॥ ਤੈਸਾ ਰੰਕੁ; ਤੈਸਾ ਰਾਜਾਨੁ ॥ ਜੋ ਵਰਤਾਏ; ਸਾਈ ਜੁਗਤਿ ॥ ਨਾਨਕ ! ਓਹੁ ਪੁਰਖੁ ਕਹੀਐ; ਜੀਵਨ ਮੁਕਤਿ ॥’’ (ਮ: ੫/੨੭੫)

ਭਗਤ ਸਾਹਿਬਾਨਾਂ ਦਾ ਜੀਵਦਿਆਂ ਮੁਕਤੀ ਤੇ ਅਕਾਲ ਪੁਰਖ ’ਚ ਲੀਨਤਾ ਬਾਰੇ ਵਿਚਾਰ:

ਥਾਕਾ ਤੇਜੁ ਉਡਿਆ ਮਨੁ ਪੰਖੀ; ਘਰਿ ਆਂਗਨਿ ਨ ਸੁਖਾਈ ॥ ਬੇਣੀ ਕਹੈ ਸੁਨਹੁ ਰੇ ਭਗਤਹੁ ! ਮਰਨ ਮੁਕਤਿ ਕਿਨਿ ਪਾਈ ? ॥ (ਭਗਤ ਬੇਣੀ/੯੩) ਭਾਵ ਮੁਕਤੀ ਦੀ ਅਰੰਭਤ ਜੀਵਦਿਆਂ ਹੋਣੀ ਹੈ, ਜੋ ਅਕਾਲ ਪੁਰਖ ’ਚ ਲੀਨਤਾ ਉਪਰੰਤ ਆਪਣੀ ਵੱਖਰੀ ਹੋਂਦ (ਆਵਾਗਮਣ) ਸਮਾਪਤ ਕਰੇਗੀ।

ਕਹਤ ਕਬੀਰਾ, ਜੋ ਹਰਿ ਧਿਆਵੈ; ਜੀਵਤ ਬੰਧਨ ਤੋਰੇ ॥ (ਭਗਤ ਕਬੀਰ/੪੮੦)

ਬੂਡਿ ਮੂਏ ਨਉਕਾ ਮਿਲੈ; ਕਹੁ ਕਾਹਿ ਚਢਾਵਉ ? ॥ (ਭਗਤ ਸਧਨਾ/੮੫੮) ਭਾਵ ਕੇਵਲ ਮਰਨ ਉਪਰੰਤ ਮੁਕਤੀ ਦੀ ਆਸ ਅਰਥਹੀਣ ਹੈ।

ਜਿਉ ਜਲੁ, ਜਲ ਮਹਿ ਪੈਸਿ ਨ ਨਿਕਸੈ; ਤਿਉ ਢੁਰਿ (ਨਰਮ ਹੋ ਕੇ, ਪ੍ਰਭੂ ’ਚ) ਮਿਲਿਓ ਜੁਲਾਹੋ ॥ (ਭਗਤ ਕਬੀਰ/੬੯੨), ਆਦਿ।

(7). ਭਗਤ ਸਾਹਿਬਾਨਾਂ ਦੁਆਰਾ ਕਮਾਏ ਗਏ ਕਰਮਾਂ ਦਾ ਫਲ਼ (ਨਸੀਬ) ਬਾਰੇ ਵਿਚਾਰ:

ਜੀਅ ਜੰਤ ਜਹਾ ਜਹਾ ਲਗੁ; ਕਰਮ ਕੇ ਬਸਿ ਜਾਇ (ਨਸੀਬ ਅਧੀਨ ਜਾਂਦੇ) ॥ ਕਾਲ ਫਾਸ ਅਬਧ (ਅਟੁੱਟ) ਲਾਗੇ; ਕਛੁ ਨ ਚਲੈ ਉਪਾਇ ॥ (ਭਗਤ ਰਵਿਦਾਸ/੪੮੬)

ਕਿਰਤ ਕੀ ਬਾਂਧੀ, ਸਭ ਫਿਰੈ; ਦੇਖਹੁ ਬੀਚਾਰੀ ॥ ਏਸ ਨੋ ਕਿਆ ਆਖੀਐ ? ਕਿਆ ਕਰੇ ਵਿਚਾਰੀ ? ॥ (ਭਗਤ ਕਬੀਰ/੩੩੪)

ਤਵ ਗੁਨ ਕਹਾ ਜਗਤ ਗੁਰਾ ! ਜਉ ਕਰਮੁ (ਨਸੀਬ) ਨ ਨਾਸੈ ॥ ਸਿੰਘ (ਸ਼ੇਰ ਦੀ) ਸਰਨ ਕਤ (ਕਿਉਂ) ਜਾਈਐ ? ਜਉ ਜੰਬੁਕੁ (ਗਿੱਦੜ ਭਾਵ ਨਸੀਬ ਹੀ) ਗ੍ਰਾਸੈ ॥ (ਭਗਤ ਸਧਨਾ/੮੫੮)

ਜੇ ਧਾਵਹਿ ਬ੍ਰਹਮੰਡ ਖੰਡ ਕਉ; ਕਰਤਾ ਕਰੈ ਸੁ ਹੋਈ ॥੧॥ ਰਹਾਉ ॥...ਕੁੰਮੀ ਜਲ ਮਾਹਿ, ਤਨ ਤਿਸੁ ਬਾਹਰਿ; ਪੰਖ ਖੀਰੁ (ਦੁੱਧ ਵਾਲ਼ਾ ਥਣ) ਤਿਨ ਨਾਹੀ ॥ ਪੂਰਨ ਪਰਮਾਨੰਦ ਮਨੋਹਰ; ਸਮਝਿ ਦੇਖੁ ਮਨ ਮਾਹੀ ॥੨॥ ਪਾਖਣਿ ਕੀਟੁ, ਗੁਪਤੁ ਹੋਇ ਰਹਤਾ; ਤਾ ਚੋ (ਉਸ ਦਾ) ਮਾਰਗੁ ਨਾਹੀ ॥ ਕਹੈ ਧੰਨਾ ਪੂਰਨ ਤਾਹੂ ਕੋ; ਮਤ ਰੇ ਜੀਅ ! ਡਰਾਂਹੀ ॥ (ਭਗਤ ਧੰਨਾ/੪੮੮) ਭਾਵ ਨਸੀਬ ਮੁਤਾਬਕ ਅਵੱਸ਼ ਮਿਲੇਗਾ, ਆਦਿ।

ਗੁਰਬਾਣੀ ’ਚ ਇਹ ਪਹਿਲੂ ਵੀ ਬੜਾ ਵਿਲੱਖਣ ਹੈ ਕਿ ਅਕਾਲ ਪੁਰਖ ਆਪ ਹੀ ਜੀਵ ਰੂਪ ਹੋ ਕੇ ਸਭ ਕੁਝ ਕਰ ਤੇ ਭੋਗ ਰਿਹਾ ਹੈ। ਇਸ ਸਿਧਾਂਤ ਨੂੰ ਗੁਰੂ ਗ੍ਰੰਥ ਸਾਹਿਬ ’ਚ ਸੁਸ਼ੋਭਿਤ 35 ਹੀ ਮਹਾਂ ਪੁਰਸ਼ਾਂ ਨੇ ਸਵੀਕਾਰਿਆ ਹੈ; ਜਿਵੇਂ ਕਿ ਪੰਜ ਗੁਰੂ (ਨਾਨਕ, ਅੰਗਦ, ਅਮਰਦਾਸ, ਰਾਮਦਾਸ ਤੇ ਅਰਜਨ) ਸਾਹਿਬਾਨ ਵਰਣਨ ਕਰਦੇ ਹਨ:

(1, ਗੁਰੂ ਨਾਨਕ ਜੀ). ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ; ਸਹਸ ਮੂਰਤਿ, ਨਨਾ ਏਕ ਤੁੋਹੀ (ਤੋਹੀ)॥ ਸਹਸ ਪਦ ਬਿਮਲ, ਨਨ ਏਕ ਪਦ (ਪੈਰ); ਗੰਧ ਬਿਨੁ, ਸਹਸ ਤਵ ਗੰਧ (ਹਜ਼ਾਰਾਂ ਤੇਰੇ ਨੱਕ); ਇਵ ਚਲਤ ਮੋਹੀ ॥ (ਮ: ੧/੧੩)ਭਾਵ ਹੇ ਨਿਰਾਕਾਰ ! ਇਹ ਬੜਾ ਅਦਭੁਤ ਹੈ ਕਿ ਤੇਰਾ ਨਿਰਾਕਾਰ ਵਜੂਦ ਅੱਖ, ਸ਼ਕਲ, ਪੈਰ, ਨੱਕ ਰਹਿਤ ਹੈ ਪਰ ਸਰਗੁਣ (ਸਰਬ ਵਿਆਪਕ) ਵਜੂਦ ’ਚ ਤੇਰੇ ਹਜ਼ਾਰਾਂ ਅੱਖਾਂ, ਹਜ਼ਾਰਾਂ ਸ਼ਕਲਾਂ, ਹਜ਼ਾਰਾਂ ਸੁੰਦਰ ਪੈਰ, ਹਜ਼ਾਰਾਂ ਨੱਕ ਕਾਰਜਸ਼ੀਲ ਹਨ ਭਾਵ ਹਰ ਕਿਰਿਆ ਲਈ ਤੂੰ ਨਿਰਾਕਾਰ ਹੋ ਕੇ ਪ੍ਰੇਰ ਰਿਹਾ ਹੈਂ ਤੇ ਆਕਾਰ ਰੂਪ ਹੋ ਕੇ ਕਰ ਤੇ ਭੋਗ ਰਿਹਾ ਹੈਂ।

(2, ਗੁਰੂ ਅੰਗਦ ਜੀ). ਕਿਸ ਨੋ ਕਹੀਐ ? ਨਾਨਕਾ ! ਸਭੁ ਕਿਛੁ ਆਪੇ ਆਪਿ ॥ (ਮ: ੨/੪੭੫)

(3, ਗੁਰੂ ਅਮਰਦਾਸ ਜੀ). ਆਪੇ ਕਰਿ ਕਰਿ ਵੇਖਦਾ; ਆਪੇ ਸਭੁ ਸਚਾ ॥ ਜੋ ਹੁਕਮੁ ਨ ਬੂਝੈ ਖਸਮ ਕਾ; ਸੋਈ ਨਰੁ ਕਚਾ ॥ (ਮ: ੩/੧੦੯੪)

(4, ਗੁਰੂ ਰਾਮਦਾਸ ਜੀ). ਸਭੁ ਆਪੇ ਆਪਿ ਵਰਤਦਾ; ਆਪੇ ਹੈ ਭਾਈ ! ॥ ਆਪਿ ਨਾਥੁ, ਸਭ ਨਥੀਅਨੁ; ਸਭ ਹੁਕਮਿ (’ਚ) ਚਲਾਈ ॥ ਨਾਨਕ ! (ਜੋ) ਹਰਿ ਭਾਵੈ, ਸੋ ਕਰੇ (ਜੀਵ ਉਹੀ ਕਰਦਾ); ਸਭ ਚਲੈ ਰਜਾਈ ॥ (ਮ: ੪/੧੨੫੧)

(5, ਗੁਰੂ ਅਰਜਨ ਸਾਹਿਬ ਜੀ). ਆਪੇ ਕੀਤੋ ਰਚਨੁ; ਆਪੇ ਹੀ ਰਤਿਆ (ਸੰਸਾਰ ’ਚ ਰੰਗਿਆ ਭਾਵ ਮਾਇਆਧਾਰੀ)॥ ਆਪੇ ਹੋਇਓ ਇਕੁ (ਨਿਰਾਕਾਰ ਰੂਪ); ਆਪੇ ਬਹੁ ਭਤਿਆ (ਬਹੁ ਭਾਂਤੀ, ਆਕਾਰ)॥ ਆਪੇ ਸਭਨਾ ਮੰਝਿ (ਵਿੱਚ); ਆਪੇ ਬਾਹਰਾ (ਨਿਰਲੇਪ ਤੇ ਭਗਤ ਬਣ ਕੇ)॥ ਆਪੇ ਜਾਣਹਿ ਦੂਰਿ (ਭਾਵ ਰੱਬ ਨੂੰ ਦੂਰ ਸਮਝਦਾ ਤੇ); ਆਪੇ ਹੀ ਜਾਹਰਾ (ਅੰਗ ਸੰਗ)॥ (ਮ: ੫/੯੬੬), ਆਦਿ ਵਚਨ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ (ਜਪੁ) ਦੀ ਹੀ ਵਿਆਖਿਆ ਕਰਦੇ ਹਨ।

(8). ਭਗਤ ਸਾਹਿਬਾਨਾਂ ਦੁਆਰਾ ਅਨਮਤ ਧਰਮ ਦੀ ਵਿਆਖਿਆ ਬਾਰੇ ਵਿਚਾਰ:

ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ; ਧਰੀਐ ਪਾਉ ॥ ਜੇ ਓਹੁ ਦੇਉ (ਦੇਵਤਾ); ਤ ਓਹੁ ਭੀ ਦੇਵਾ ॥ ਕਹਿ ਨਾਮਦੇਉ; ਹਮ ਹਰਿ ਕੀ ਸੇਵਾ ॥ (ਭਗਤ ਨਾਮਦੇਵ/੫੨੫)

ਮਾਥੇ ਤਿਲਕੁ, ਹਥਿ ਮਾਲਾ ਬਾਨਾਂ (ਗੇਰੂ ਰੰਗਾ ਬਸਤਰ)॥ ਲੋਗਨ, ਰਾਮੁ ਖਿਲਉਨਾ ਜਾਨਾਂ ॥ (ਭਗਤ ਕਬੀਰ/੧੧੫੮)

ਬੁਤ ਪੂਜਿ ਪੂਜਿ ਹਿੰਦੂ ਮੂਏ; ਤੁਰਕ ਮੂਏ ਸਿਰੁ ਨਾਈ (ਨਿਵਾ ਕੇ, ਮੁਰਦੇ ਨੂੰ)॥ ਓਇ ਲੇ ਜਾਰੇ, ਓਇ ਲੇ ਗਾਡੇ; ਤੇਰੀ ਗਤਿ ਦੁਹੂ ਨ ਪਾਈ ॥ (ਭਗਤ ਕਬੀਰ/੬੫੪)

ਪੰਡਿਤ ਮੁਲਾਂ; ਜੋ ਲਿਖਿ ਦੀਆ ॥ ਛਾਡਿ ਚਲੇ ਹਮ; ਕਛੂ ਨ ਲੀਆ ॥ (ਭਗਤ ਕਬੀਰ/੧੧੫੯)

ਕਾਇ ਜਪਹੁ ਰੇ ! ਕਾਇ ਤਪਹੁ ਰੇ ! ਕਾਇ ਬਿਲੋਵਹੁ ਪਾਣੀ ? ॥ ਲਖ ਚਉਰਾਸੀਹ ਜਿਨਿ੍ ਉਪਾਈ; ਸੋ ਸਿਮਰਹੁ ਨਿਰਬਾਣੀ ॥੩॥ ਕਾਇ ਕਮੰਡਲੁ ਕਾਪੜੀਆ ਰੇ ! ਅਠਸਠਿ ਕਾਇ ਫਿਰਾਹੀ ? ॥ ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ! ਕਣ (ਦਾਣੇ) ਬਿਨੁ, ਗਾਹੁ ਕਿ (ਕਿਉਂ) ਪਾਹੀ ? ॥੪॥ (ਭਗਤ ਤ੍ਰਿਲੋਚਨ/੫੨੬)

ਜਹਾ ਜਾਈਐ; ਤਹ ਜਲ ਪਖਾਨ (ਉੱਥੇ ਪਾਣੀ ਤੇ ਪੱਥਰ ਹੀ ਹਨ) ॥ (ਭਗਤ ਰਾਮਾਨੰਦ/੧੧੯੫)

ਕੂਪੁ (ਖੂਹ) ਭਰਿਓ ਜੈਸੇ ਦਾਦਿਰਾ (ਡੱਡੂਆਂ ਨਾਲ਼); ਕਛੁ ਦੇਸੁ ਬਿਦੇਸੁ ਨ ਬੂਝ (ਸਮਝਦਾ)॥ (ਭਗਤ ਰਵਿਦਾਸ/੩੪੬) ਭਾਵ ਦੁਨਿਆਵੀ ਸੁਰਤ ਦਾ ਬਹੁ ਪੱਖੀ ਵਿਕਾਸ ਨਹੀਂ ਹੋਇਆ।

ਪਾਰੁ ਕੈਸੇ ਪਾਇਬੋ ਰੇ ? ॥ ਮੋ ਸਉ (ਮੈਨੂੰ); ਕੋਊ ਨ ਕਹੈ ਸਮਝਾਇ ॥ ਜਾ ਤੇ (ਜਿਸ ਨਾਲ਼); ਆਵਾਗਵਨੁ ਬਿਲਾਇ (ਖ਼ਤਮ ਹੋਵੇ) ॥ (ਭਗਤ ਰਵਿਦਾਸ/੩੪੬)

ਤੈ ਨਰ ! ਕਿਆ ਪੁਰਾਨੁ ਸੁਨਿ (ਕੇ) ਕੀਨਾ (ਕੀਤਾ)॥ ਅਨਪਾਵਨੀ (ਦ੍ਰਿੜ੍ਹ ਨਿਸ਼ਚੇ ਵਾਲ਼ੀ) ਭਗਤਿ ਨਹੀ ਉਪਜੀ; ਭੂਖੈ ਦਾਨੁ ਨ ਦੀਨਾ ॥੧॥ ਰਹਾਉ ॥ ਕਾਮੁ ਨ ਬਿਸਰਿਓ, ਕ੍ਰੋਧੁ ਨ ਬਿਸਰਿਓ; ਲੋਭੁ ਨ ਛੂਟਿਓ ਦੇਵਾ (ਹੇ ਪੰਡਿਤ) ! ॥ ਪਰ ਨਿੰਦਾ ਮੁਖ ਤੇ ਨਹੀ ਛੂਟੀ; ਨਿਫਲ ਭਈ ਸਭ ਸੇਵਾ ॥੧॥ (ਭਗਤ ਪਰਮਾਨੰਦ/੧੨੫੩)

ਰੇ ਜੀਅ ਨਿਲਜ (ਬੇਸ਼ਰਮ) ! ਲਾਜ ਤੁੋਹਿ (ਤੋਹਿ) ਨਾਹੀ ॥ ਹਰਿ ਤਜਿ (ਤਿਆਗ ਕੇ), ਕਤ ਕਾਹੂ ਕੇ ਜਾਂਹੀ ? ॥੧॥ ਰਹਾਉ ॥ ਜਾ ਕੋ ਠਾਕੁਰੁ; ਊਚਾ ਹੋਈ ॥ ਸੋ ਜਨੁ; ਪਰ ਘਰ ਜਾਤ ਨ ਸੋਹੀ (ਸ਼ੋਭਦਾ)॥੧॥ ਸੋ ਸਾਹਿਬੁ; ਰਹਿਆ ਭਰਪੂਰਿ ॥ ਸਦਾ ਸੰਗਿ; ਨਾਹੀ ਹਰਿ ਦੂਰਿ ॥੨॥.... ਕਹੈ ਕਬੀਰੁ ਪੂਰਨ ਜਗ (ਜਗਤ ’ਚ) ਸੋਈ ॥ ਜਾ ਕੇ ਹਿਰਦੈ, ਅਵਰੁ (ਹੋਰ ਪ੍ਰਤਿ ਵਿਸ਼ਵਾਸ) ਨ ਹੋਈ ॥੫॥ (ਭਗਤ ਕਬੀਰ/੩੩੦), ਆਦਿ।

(9). ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਸਾਹਿਬ ਜੀ ਵੱਲੋਂ ਭਗਤ ਸਾਹਿਬਾਨਾਂ ਦੁਆਰਾ ਕੀਤੀ ਗਈ ਸਫਲ ਸੰਸਾਰਕ ਯਾਤਰਾ ਅਤੇ ਅਕਾਲ ਪੁਰਖ ’ਚ ਲੀਨਤਾ ਬਾਰੇ ਸਪਸ਼ਟੀਕਰਨ:

ਮਨਮੁਖਿ ਕਰਮ ਕਰਹਿ, ਨਹੀ ਬੂਝਹਿ; ਬਿਰਥਾ ਜਨਮੁ ਗਵਾਏ ॥ ਗੁਰਬਾਣੀ ਇਸੁ ਜਗ ਮਹਿ ਚਾਨਣੁ; ਕਰਮਿ ਵਸੈ ਮਨਿ ਆਏ ॥੧॥... ਨਾਮਾ ਛੀਬਾ ਕਬੀਰੁ ਜੁੋਲਾਹਾ (ਜੁਲਾਹਾ); ਪੂਰੇ ਗੁਰ ਤੇ ਗਤਿ ਪਾਈ ॥ ਬ੍ਰਹਮ ਕੇ ਬੇਤੇ (ਜਾਣਨਹਾਰ), ਸਬਦੁ ਪਛਾਣਹਿ; ਹਉਮੈ ਜਾਤਿ ਗਵਾਈ ॥ ਸੁਰਿ ਨਰ, ਤਿਨ ਕੀ ਬਾਣੀ ਗਾਵਹਿ; ਕੋਇ ਨ ਮੇਟੈ ਭਾਈ ! ॥ (ਮ: ੩/੬੭)

ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ; ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥ ਜੋ ਜੋ ਮਿਲੈ ਸਾਧੂ ਜਨ ਸੰਗਤਿ; ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ (ਦਿਆਲੂ ਨੂੰ) ॥ (ਮ: ੪/੮੩੫)

ਧੰਨੈ (ਨੇ) ਸੇਵਿਆ ਬਾਲ ਬੁਧਿ ॥ ਤ੍ਰਿਲੋਚਨ ਗੁਰ ਮਿਲਿ ਭਈ ਸਿਧਿ (ਅਕਲ ਆਈ)॥ ਬੇਣੀ ਕਉ ਗੁਰਿ (ਨੇ) ਕੀਓ ਪ੍ਰਗਾਸੁ ॥ ਰੇ ਮਨ ! ਤੂ ਭੀ ਹੋਹਿ ਦਾਸੁ ॥੫॥...ਕਬੀਰਿ (ਨੇ) ਧਿਆਇਓ ਏਕ ਰੰਗ ॥ ਨਾਮਦੇਵ, ਹਰਿ ਜੀਉ ਬਸਹਿ ਸੰਗਿ ॥ ਰਵਿਦਾਸ ਧਿਆਏ ਪ੍ਰਭ ਅਨੂਪ ॥ ਗੁਰ ਨਾਨਕ ਦੇਵ, ਗੋਵਿੰਦ ਰੂਪ ॥੮॥ (ਮ: ੫/੧੧੯੨), ਆਦਿ।

(ਨੋਟ: ਭਗਤ ਸਾਹਿਬਾਨਾਂ ਨੇ ਆਪਣੀ ਆਪਣੀ ਬਾਣੀ ’ਚ ਅਕਾਲ ਪੁਰਖ ਦੇ ਕਈ ਨਾਮ ਲਏ ਹਨ ਪਰ ‘ਗੋਬਿੰਦ’ (ਪ੍ਰਿਥਵੀ ਦੀ ਰੱਖਿਆ ਕਰਨ ਵਾਲ਼ਾ) ਸ਼ਬਦ ਜ਼ਿਆਦਾਤਰ ਭਗਤਾਂ ਨੇ ਅਪਣਾਇਆ ਹੈ; ਜਿਵੇਂ ਕਿ

ਮੇਰੀ ਪ੍ਰੀਤਿ; ‘ਗੋਬਿੰਦ’ ਸਿਉ ਜਿਨਿ (ਮਤਾਂ) ਘਟੈ ॥ (ਭਗਤ ਰਵਿਦਾਸ/੬੯੪)

ਸਭੁ ਗੋਬਿੰਦੁ ਹੈ, ਸਭੁ ‘ਗੋਬਿੰਦੁ’ ਹੈ; ਗੋਬਿੰਦ ਬਿਨੁ, ਨਹੀ ਕੋਈ ॥ (ਭਗਤ ਨਾਮਦੇਵ/੪੮੫)

ਜੋ ਸੁਖੁ ਪ੍ਰਭ ‘ਗੋਬਿੰਦ’ ਕੀ ਸੇਵਾ; ਸੋ ਸੁਖੁ, ਰਾਜਿ (ਸੱਤਾ ਪ੍ਰਾਪਤੀ ਨਾਲ਼) ਨ ਲਹੀਐ ॥ (ਭਗਤ ਕਬੀਰ/੩੩੬)

ਸੰਤਹੁ ਬਨਜਿਆ ਨਾਮੁ ‘ਗੋਬਿਦ’ ਕਾ; ਐਸੀ ਖੇਪ ਹਮਾਰੀ ॥ (ਭਗਤ ਕਬੀਰ/੧੧੨੩)

ਮਦਨ (ਸੁੰਦਰ) ਮੂਰਤਿ, ਭੈ ਤਾਰਿ ‘ਗੋਬਿੰਦੇ’ ॥ ਸੈਨੁ ਭਣੈ; ਭਜੁ ਪਰਮਾਨੰਦੇ ॥ (ਭਗਤ ਸੈਣ ਜੀ/੬੯੫), ਆਦਿ। ਇਸ ਲਈ ਸਭ ਭਗਤਾਂ ਦਾ ਵਰਣਨ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਨੇ ਵੀ ‘ਗੋਬਿੰਦ’ ਸ਼ਬਦ ਨੂੰ ਆਧਾਰ ਬਣਾਇਆ; ਜਿਵੇਂ

ਗੋਬਿੰਦ, ਗੋਬਿੰਦ, ਗੋਬਿੰਦ ਸੰਗਿ; ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ; ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ; ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ (ਮਰੇ ਪਸ਼ੂ) ਨੀਤਿ; ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ; ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ (ਛੋਟੇ-ਮੋਟੇ ਕੰਮ ਕਰਨ ਵਾਲ਼ਾ); ਓਹੁ ਘਰਿ ਘਰਿ (’ਚ) ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ; ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ; ਉਠਿ (ਕੇ) ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ; ਧੰਨਾ ਵਡਭਾਗਾ ॥੪॥ ਮ: ੫/੪੮੮)

(10). ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਸੰਪਾਦਨਾ ਤੋਂ ਪਹਿਲਾਂ ਵਰਣ-ਵੰਡ ਮੁਤਾਬਕ ਅਕਾਲ ਪੁਰਖ ਦਾ ਨਾਂ ‘ਹਰਿ’ (ਭਾਵ ਸਾਡੇ ਔਗੁਣ ਚੁਰਾ ਲੈਣ ਵਾਲ਼ਾ, ਚੋਰ ਪ੍ਰਭੂ) ਲੈਣਾ ਛੋਟੀ ਜਾਤੀ ਨਾਲ਼ ਸੰਬੰਧਿਤ ਭਗਤਾਂ ਦਾ ਸੰਕੇਤ ਮੰਨਿਆ ਜਾਂਦਾ ਸੀ; ਜਿਵੇਂ ਕਿ ਭਗਤ ਰਵਿਦਾਸ ਜੀ ਵਰਣਨ ਕਰਦੇ ਹਨ: ‘‘ਹਰਿ ਹਰਿ, ਹਰਿ ਹਰਿ, ਹਰਿ ਹਰਿ ਹਰੇ ॥ ਹਰਿ ਸਿਮਰਤ; ਜਨ ਗਏ ਨਿਸਤਰਿ ਤਰੇ ॥੧॥ ਰਹਾਉ ॥ ਹਰਿ ਕੇ ਨਾਮ; ਕਬੀਰ ਉਜਾਗਰ ॥ ਜਨਮ ਜਨਮ ਕੇ; ਕਾਟੇ ਕਾਗਰ ॥੧॥’’ (ਭਗਤ ਰਵਿਦਾਸ/੪੮੭)

ਉਕਤ ਸਮਾਜਿਕ ਧਾਰਨਾ ਮੁਤਾਬਕ ਹੀ ਗੁਰੂ ਰਾਮਦਾਸ ਜੀ ਨੇ ਆਪਣੇ ਇੱਕ ਸ਼ਬਦ ’ਚ ਨੀਚ ਕਹੇ ਜਾਂਦੇ ਭਗਤਾਂ ਦੀ ਤਾਰੀਫ਼ ਕਰਦਿਆਂ 9 ਵਾਰ ਕੇਵਲ ‘ਹਰਿ’ ਸ਼ਬਦ ਦੀ ਵਰਤੋਂ ਕੀਤੀ: ‘‘ਨੀਚ ਜਾਤਿ ‘ਹਰਿ’ ਜਪਤਿਆ; ਉਤਮ ਪਦਵੀ ਪਾਇ ॥ ਪੂਛਹੁ ਬਿਦਰ ਦਾਸੀ ਸੁਤੈ; ਕਿਸਨੁ ਉਤਰਿਆ, ਘਰਿ ਜਿਸੁ ਜਾਇ ॥੧॥ ‘ਹਰਿ’ ਕੀ ਅਕਥ ਕਥਾ, ਸੁਨਹੁ ਜਨ ਭਾਈ ! ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥ ਰਵਿਦਾਸੁ ਚਮਾਰੁ ਉਸਤਤਿ ਕਰੇ; ‘ਹਰਿ’ ਕੀਰਤਿ, ਨਿਮਖ ਇਕ ਗਾਇ ॥ ਪਤਿਤ ਜਾਤਿ ਉਤਮੁ ਭਇਆ; ਚਾਰਿ ਵਰਨ ਪਏ ਪਗਿ (ਚਰਨੀਂ) ਆਇ ॥੨॥ ਨਾਮਦੇਅ ਪ੍ਰੀਤਿ ਲਗੀ ‘ਹਰਿ’ ਸੇਤੀ (ਨਾਲ਼); ਲੋਕੁ ਛੀਪਾ ਕਹੈ ਬੁਲਾਇ ॥ ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ; ‘ਹਰਿ’ (ਨੇ) ਨਾਮਦੇਉ ਲੀਆ ਮੁਖਿ (ਨਾਲ਼) ਲਾਇ ॥੩॥ ਜਿਤਨੇ ਭਗਤ ‘ਹਰਿ’ (ਦੇ) ਸੇਵਕਾ; ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ ॥ ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ; ਜੇ ਕ੍ਰਿਪਾ ਕਰੇ ‘ਹਰਿ’ ਰਾਇ ॥੪॥’’ (ਮ: ੪/੭੩੩)

(11). ਗੁਰਬਾਣੀ ’ਚ ਦਰਜ ਕੁਝ ਅਜਿਹੀ ਭਗਤ ਬਾਣੀ ਹੈ, ਜਿੱਥੇ ਸਿਧਾਂਤ ਨੂੰ ਵਧੇਰੇ ਸਪਸ਼ਟ ਕਰਨ ਲਈ ਗੁਰੂ ਸਾਹਿਬਾਨਾਂ ਨੇ ਆਪਣੇ ਸ਼ਬਦ, ਸੰਬੰਧਿਤ ਰਚਨਾਵਾਂ ਨਾਲ਼ ਦਰਜ ਕੀਤੇ; ਜਿਵੇਂ

(ੳ). ਕਬੀਰਾ ! ਮਰਤਾ ਮਰਤਾ ਜਗੁ ਮੁਆ; ਮਰਿ ਭਿ ਨ ਜਾਨੈ ਕੋਇ ॥ ਐਸੀ ਮਰਨੀ ਜੋ ਮਰੈ; ਬਹੁਰਿ (ਮੁੜ) ਨ ਮਰਨਾ ਹੋਇ ॥ (ਕਬੀਰ/੫੫੫)

(ਨੋਟ: ਕਬੀਰ ਜੀ ਦੇ ਉਕਤ ਸ਼ਬਦ ’ਚ ਕਿਸ ਮੌਤ ਦਾ ਜ਼ਿਕਰ ਹੈ ? ਬਾਰੇ ਸਪਸ਼ਟਤਾ ਨਹੀਂ, ਇਸ ਲਈ ਗੁਰੂ ਅਮਰਦਾਸ ਜੀ ਨੇ ਆਪਣਾ ਸ਼ਬਦ ਵੀ ਨਾਲ਼ ਦਰਜ ਕਰ ਦਿੱਤਾ: ‘‘ਕਿਆ ਜਾਣਾ, ਕਿਵ ਮਰਹਗੇ ? ਕੈਸਾ ਮਰਣਾ ਹੋਇ ॥ ਜੇ ਕਰਿ ਸਾਹਿਬੁ ਮਨਹੁ ਨ ਵੀਸਰੈ; ਤਾ ਸਹਿਲਾ (ਸੌਖਾ) ਮਰਣਾ ਹੋਇ (ਭਾਵ ਵਿਕਾਰਾਂ ਵੱਲੋਂ ਮੁਕਤੀ) ॥ ਮਰਣੈ (ਸਰੀਰਕ ਮੌਤ) ਤੇ ਜਗਤੁ ਡਰੈ; ਜੀਵਿਆ ਲੋੜੈ, ਸਭੁ ਕੋਇ ॥ (ਪਰ) ਗੁਰ ਪਰਸਾਦੀ ਜੀਵਤੁ (ਜੀਵਦਿਆਂ ਵਿਕਾਰਾਂ ਵੱਲੋਂ) ਮਰੈ; ਹੁਕਮੈ ਬੂਝੈ ਸੋਇ ॥ ਨਾਨਕ ! ਐਸੀ ਮਰਨੀ ਜੋ ਮਰੈ; ਤਾ ਸਦ ਜੀਵਣੁ ਹੋਇ (ਭਾਵ ਸਦੀਵੀ ਅਕਾਲ ਪੁਰਖ ’ਚ ਲੀਨਤਾ ਹੋਏ, ਜੋ ਅੰਤਮ ਮੁਕਤੀ ਹੈ)॥ ਮ: ੩/੫੫੫)

(ਅ). ਫਰੀਦਾ ! ਰਤੀ ਰਤੁ (ਲਹੂ) ਨ ਨਿਕਲੈ; ਜੇ ਤਨੁ ਚੀਰੈ ਕੋਇ ॥ ਜੋ ਤਨ ਰਤੇ ਰਬ ਸਿਉ; ਤਿਨ ਤਨਿ ਰਤੁ ਨ ਹੋਇ ॥ (ਸ਼ੇਖ਼ ਫ਼ਰੀਦ/੧੩੮੦)

(ਨੋਟ: ਸ਼ੇਖ਼ ਫ਼ਰੀਦ ਜੀ ਦੇ ਉਕਤ ਸ਼ਬਦ ’ਚ ਰੱਬੀ ਪ੍ਰੇਮ ’ਚ ਰੰਗਿਆਂ ਦੇ ਸਰੀਰ ’ਚ ਕਿਹੜਾ ਖ਼ੂਨ (ਲਹੂ) ਨਹੀਂ ਰਹਿੰਦਾ ? ਬਾਰੇ ਸਪਸ਼ਟਤਾ ਨਹੀਂ, ਇਸ ਲਈ ਗੁਰੂ ਅਮਰਦਾਸ ਜੀ ਨੇ ਆਪਣਾ ਸ਼ਬਦ ਵੀ ਨਾਲ਼ ਦਰਜ ਕਰ ਦਿੱਤਾ: ‘‘ਇਹੁ ਤਨੁ ਸਭੋ ਰਤੁ ਹੈ; ਰਤੁ ਬਿਨੁ, ਤੰਨੁ ਨ ਹੋਇ ॥ ਜੋ ਸਹ ਰਤੇ ਆਪਣੇ; ਤਿਤੁ ਤਨਿ, ਲੋਭੁ ਰਤੁ ਨ ਹੋਇ ॥ ਭੈ ਪਇਐ ਤਨੁ ਖੀਣੁ ਹੋਇ; ਲੋਭੁ ਰਤੁ ਵਿਚਹੁ ਜਾਇ ॥ ਜਿਉ ਬੈਸੰਤਰਿ (ਅੱਗ ਨਾਲ਼), ਧਾਤੁ ਸੁਧੁ ਹੋਇ; ਤਿਉ, ਹਰਿ ਕਾ ਭਉ (ਡਰ-ਅਦਬ), ਦੁਰਮਤਿ ਮੈਲੁ ਗਵਾਇ ॥ ਨਾਨਕ ! ਤੇ ਜਨ ਸੋਹਣੇ; ਜਿ ਰਤੇ ਹਰਿ ਰੰਗੁ ਲਾਇ ॥’’ (ਮ: ੩/੧੩੮੦) ਭਾਵ ਤਮਾਮ ਸਰੀਰਾਂ ’ਚ ਖ਼ੂਨ ਹੁੰਦਾ ਹੈ, ਖ਼ੂਨ ਤੋਂ ਬਿਨਾਂ ਕੋਈ ਸਰੀਰ ਜੀਵਤ ਨਹੀਂ ਰਹਿ ਸਕਦਾ, ਪਰ ਰੱਬੀ ਡਰ-ਅਦਬ ’ਚ ਜੀਵਨ ਬਸਰ ਕਰਨ ਵਾਲ਼ੇ ਦੇ ਮਨੋਂ ਪਰਾਇਆ ਨੁਕਸਾਨ ਕਰਨ ਵਾਲ਼ਾ ਲੋਭੀ ਖ਼ੂਨ ਖ਼ਤਮ ਹੋ ਜਾਂਦਾ ਹੈ ਤੇ ਉਹ ਰੱਬੀ ਪ੍ਰੇਮ ਰੰਗ ’ਚ (ਖ਼ੂਨ-ਲਾਲ-ਪਿਆਰ ਰੰਗ ’ਚ) ਰੰਗੇ ਹੋਏ ਸਦਾ ਸ਼ੋਭਦੇ ਹਨ, ਆਦਿ।)

ਉਕਤ ਤਮਾਮ ਵਿਚਾਰ ਰਾਹੀਂ ਸਪਸ਼ਟ ਹੁੰਦਾ ਹੈ ਕਿ ਗੁਰੂ ਸਾਹਿਬਾਨਾਂ ਨੇ ਕਿਸੇ ਸਰੀਰਕ ਰੰਗ-ਭੇਦ ਨੂੰ ਨਾ ਵੇਖਦਿਆਂ ਸਿਧਾਂਤਕ ਪੱਖ ਨੂੰ ਸਰਬੋਤਮ ਮੰਨਿਆ। ਆਪਣੇ ਹਮ ਖ਼ਿਆਲੀਆਂ ਮਹਾਂਪੁਰਸ਼ਾਂ (ਦਰਵੇਸ਼ਾਂ) ਦੇ ਵਿਚਾਰਾਂ ਨੂੰ ਜਗ੍ਹਾ ਜਗ੍ਹਾ ਤੋਂ ਇਕੱਤਰ ਕਰਕੇ ਅਜਿਹੀ ਮਾਲ਼ਾ (ਗੁਰੂ ਗ੍ਰੰਥ ਸਾਹਿਬ) ’ਚ ਪ੍ਰੋਇਆ, ਤਾਂ ਜੋ ਸਦੀਵੀ ਨਿਰਮਲ ਰੱਖ ਕੇ ਮਾਨਵਤਾ ਨੂੰ ਅਗਵਾਈ ਦਿੱਤੀ ਜਾ ਸਕੇ। ਬ੍ਰਾਹਮਣ ਦੀ ਇਹ ਮਾਨਸਿਕਤਾ ਕਿ ਕੇਵਲ ਬ੍ਰਹਮਾ ਦੇ ਮੂੰਹ ’ਚੋ ਪੈਦਾ ਹੋਣ ਵਾਲ਼ਾ ਪੰਡਿਤ ਹੀ ਪ੍ਰੇਰਨਾ ਸ੍ਰੋਤ (ਅਧਿਆਪਕ ਭਾਵ ਸਮਾਜ ਸੁਧਾਰਕ) ਹੋ ਸਕਦਾ ਹੈ, ਨਿਰਮੂਲ ਸਿੱਧ ਕਰ ਦਿੱਤਾ। ਇਨ੍ਹਾਂ ਸ਼੍ਰੋਮਣੀ ਭਗਤਾਂ ਨੂੰ ਵਰਣ-ਵੰਡ ਮੁਤਾਬਕ ਨੀਚ ਬਣਾ ਕੇ ਪਿਛਲੇ ਜਨਮ ’ਚ ਉਚ ਜਾਤੀ (ਦੇਵਤਿਆਂ) ਦੇ ਅਸ਼ੀਰਵਾਦ ਨਾਲ਼ ਪੈਦਾ ਹੋਏ, ਸਿੱਧ ਕਰਨ ਵਾਲ਼ੀਆਂ ਗ਼ਲਤ ਤੇ ਮਨ-ਘੜਤ ਸਾਖੀਆਂ ਨੂੰ ਉੱਕਾ ਹੀ ਖ਼ਤਮ ਕਰਨ ਲਈ ਗੁਰੂ ਸਾਹਿਬਾਨਾਂ ਨੇ ਆਪਣੇ ਸ਼ਬਦਾਂ ਰਾਹੀਂ ਸਪਸ਼ਟ ਕਰ ਦਿੱਤਾ ਕਿ ਇਨ੍ਹਾਂ ਦੀ ਕਮਾਈ ਗੁਰੂ ਦੀ ਰਾਹੀਂ ਸਰਬ ਵਿਆਪਕ ਈਸ਼ਵਰ ਦੀ ਬੰਦਗੀ ਕਰਨ ਉਪਰੰਤ ਉਜਾਗਰ ਹੋਈ ਹੈ, ਨਾ ਕਿ ਕਿਸੇ ਕਾਲਪਨਿਕ ਸ਼ਕਤੀ ਦੇ ਅਸ਼ੀਰਵਾਦ ਨਾਲ਼।

ਜਿਸ ਤਰ੍ਹਾਂ ‘ਗੁਰੂ ਗ੍ਰੰਥ ਸਾਹਿਬ’ ’ਚ ਬਿਰਾਜਮਾਨ 6 ਗੁਰੂ ਸਾਹਿਬਾਨਾਂ ਤੋਂ ਇਲਾਵਾ 29 ਹੋਰ ਮਹਾਂ ਪੁਰਸ਼ਾਂ ਨੂੰ ਵਿਸ਼ੇਸ਼ਤਾ ਮਿਲੀ ਹੋਈ ਹੈ, ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਤਿਸੰਗੀ ਰਬਾਬੀ (ਭਾਈ ਮਰਦਾਨਾ ਜੀ) ਦਾ ਨਾਂ ਆਪਣੀ ਬਾਣੀ ’ਚ (3 ਸ਼ਬਦਾਂ ਦੇ ਸਿਰਲੇਖ ਵਜੋਂ) ਦਰਜ ਕਰਕੇ ਉਨ੍ਹਾਂ ਦੀ ਗੁਰੂ ਘਰ ਨਾਲ਼ ਨੇੜਤਾ ਨੂੰ ਇਤਿਹਾਸਕ ਬਣਾ ਦਿੱਤਾ। ਮਰਦਾਨਾ ਜੀ ਮੁਸਲਮਾਨ ਜਾਤੀ ਨਾਲ਼ ਸੰਬੰਧਿਤ ਸਨ, ਜਿਨ੍ਹਾਂ (ਮੁਸਲਮਾਨ ਵੀਰਾਂ) ਦਾ ਫ਼ਲਸਫ਼ਾ ਬਹਿਸ਼ਤ ’ਚ ਸੋਮਰਸ (ਸ਼ਰਾਬ) ਦੀ ਪ੍ਰਾਪਤੀ ਦਰਸਾਉਂਦਾ ਹੈ। ਗੁਰੂ ਜੀ ਨੇ ਇਨ੍ਹਾਂ ਸ਼ਬਦਾਂ ਦਾ ਵਿਸ਼ਾ ਵੀ ਸਦੀਵੀ ਨਸ਼ਾ ਦੇਣ ਵਾਲ਼ੀ ਮਸਤੀ (ਨਾਮ ਰਸ) ਚੁਣ ਲਿਆ। ਇਨ੍ਹਾਂ ਸ਼ਬਦਾਂ ਦੀ ਵਿਲੱਖਣਤਾ ਇਹ ਹੈ ਕਿ ਸਿਰਲੇਖ ’ਚ ‘ਮਰਦਾਨਾ’ ਸ਼ਬਦ ਦਰਜ ਹੈ, ਪਰ ਸ਼ਬਦ ਦੀ ਸਮਾਪਤੀ ’ਚ ‘ਨਾਨਕ’ ਮੋਹਰ ਲਾਈ ਗਈ; ਜਿਵੇਂ

(1). ਸਲੋਕੁ ਮਰਦਾਨਾ ੧ ॥ ਕਲਿ ਕਲਵਾਲੀ (ਕਲਿਯੁਗੀ ਸੁਭਾਅ ਸ਼ਰਾਬ ਕੱਢਣ ਵਾਲ਼ੀ ਮੱਟੀ), ਕਾਮੁ ਮਦੁ (ਸ਼ਰਾਬ); ਮਨੂਆ ਪੀਵਣਹਾਰੁ ॥ ਕ੍ਰੋਧ ਕਟੋਰੀ ਮੋਹਿ (ਮੋਹ ਨਾਲ਼) ਭਰੀ; ਪੀਲਾਵਾ ਅਹੰਕਾਰੁ ॥ ਮਜਲਸ (ਮਹਿਫ਼ਲ) ਕੂੜੇ ਲਬ ਕੀ; ਪੀ ਪੀ (ਕੇ) ਹੋਇ ਖੁਆਰੁ ॥ ਕਰਣੀ ਲਾਹਣਿ, ਸਤੁ ਗੁੜੁ; ਸਚੁ ਸਰਾ (ਸ਼ਰਾਬ) ਕਰਿ ਸਾਰੁ (ਸ੍ਰੇਸ਼ਟ)॥ ਗੁਣ ਮੰਡੇ (ਰੋਟੀ) ਕਰਿ ਸੀਲੁ (ਸਹਿਨਸ਼ੀਲਤਾ) ਘਿਉ; ਸਰਮੁ (ਮਿਹਨਤ) ਮਾਸੁ ਆਹਾਰੁ ॥ ਗੁਰਮੁਖਿ ਪਾਈਐ ‘ਨਾਨਕਾ’ ! ਖਾਧੈ ਜਾਹਿ ਬਿਕਾਰ ॥੧॥

(2+3 ਸਲੋਕ). ਮਰਦਾਨਾ ੧ ॥ ਕਾਇਆ ਲਾਹਣਿ, ਆਪੁ ਮਦੁ (ਹੰਕਾਰ ਸ਼ਰਾਬ); ਮਜਲਸ ਤ੍ਰਿਸਨਾ ਧਾਤੁ (ਖਿੱਚ)॥ ਮਨਸਾ ਕਟੋਰੀ ਕੂੜਿ ਭਰੀ; ਪੀਲਾਏ ਜਮਕਾਲੁ ॥ ਇਤੁ ਮਦਿ ਪੀਤੈ (ਇਹ ਨਸ਼ਾ ਪੀਣ ਨਾਲ਼) ‘ਨਾਨਕਾ’ ! ਬਹੁਤੇ ਖਟੀਅਹਿ ਬਿਕਾਰ ॥ ਗਿਆਨੁ ਗੁੜੁ, (ਰੱਬੀ ਸਿਫਤ-) ਸਾਲਾਹ ਮੰਡੇ (ਰੋਟੀ, ਰੱਬੀ); ਭਉ ਮਾਸੁ ਆਹਾਰੁ ॥ ‘ਨਾਨਕ’ ! ਇਹੁ ਭੋਜਨੁ ਸਚੁ ਹੈ; ਸਚੁ ਨਾਮੁ ਆਧਾਰੁ ॥੨॥ ਕਾਂਯਾਂ ਲਾਹਣਿ, ਆਪੁ ਮਦੁ; ਅੰਮ੍ਰਿਤ ਤਿਸ ਕੀ ਧਾਰ ॥ ਸਤਸੰਗਤਿ ਸਿਉ ਮੇਲਾਪੁ ਹੋਇ; ਲਿਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਕਟਹਿ ਬਿਕਾਰ ॥੩॥ (ਮ: ੧/੫੫੩)

ਬ੍ਰਾਹਮਣ ਵਾਙ ਅਵਿਕਸਤ ਸੋਚ ਨੇ ਉਕਤ ਤਿੰਨੇ ਸ਼ਬਦ ‘ਮਰਦਾਨਾ’ ਜੀ ਦੀ ਰਚਨਾ ਮੰਨ ਲਏ, ਜਿੱਥੇ ‘ਨਾਨਕ’ ਮੋਹਰ ਵੀ ਮੌਜੂਦ ਹੈ, ਪਰ ਭਗਤ ਸੂਰਦਾਸ ਜੀ ਦੇ ਪ੍ਰਥਾਇ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ, ਜਿੱਥੇ ਸਿਰਲੇਖ ਤੇ ਸਮਾਪਤੀ (ਦੋਵੇਂ ਜਗ੍ਹਾ) ‘ਸੂਰਦਾਸ’ ਮੋਹਰ ਹੈ, ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਮੰਨਿਆ; ਜਿਵੇਂ ਕਿ: ‘‘ਸਾਰੰਗ ਮਹਲਾ ੫ ਸੂਰਦਾਸ ॥’’ ਸਿਰਲੇਖ ਅਧੀਨ ਸ਼ਬਦ ਦੀ ਆਖ਼ਰੀ ਤੁਕ: ‘‘ਸੂਰਦਾਸ ! ਮਨੁ ਪ੍ਰਭਿ ਹਥਿ ਲੀਨੋ; ਦੀਨੋ ਇਹੁ ਪਰਲੋਕ ॥’’ (ਮ: ੫/੧੨੫੩)’ਚ ‘ਨਾਨਕ’ ਮੋਹਰ ਨਹੀਂ, ਫਿਰ ਵੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਮੰਨਿਆ ਗਿਆ, ਜੋ ਦਰੁਸਤ ਹੈ। ਇਸ ਲਈ ਉਕਤ ਤਿੰਨੇ ਸ਼ਬਦਾਂ ਦੇ ਸਿਰਲੇਖ ’ਚ ‘ਸਲੋਕ ਮਰਦਾਨਾ ੧’ ਦਾ ਮਤਲਬ ‘ਸਲੋਕ, ਮਰਦਾਨਾ, ਮ: ੧’ ਭਾਵ ਗੁਰੂ ਨਾਨਕ ਸਾਹਿਬ ਹੈ, ਨਾ ਕਿ ‘ਮਰਦਾਨਾ ਪਹਿਲਾ’ ਕਿਉਂਕਿ ਕੋਈ ‘ਮਰਦਾਨਾ ਦੂਜਾ’ ਇਤਿਹਾਸ ’ਚ ਦਰਜ ਨਹੀਂ।

ਭਾਈ ਮਰਦਾਨਾ ਜੀ ਵਾਙ ਹੀ ਆਪਣੇ ਇੱਕ ਹੋਰ ਸਤਿਸੰਗੀ ਭਾਈ ਲਾਲੋ ਜੀ ਦੀ ਯਾਦ ਨੂੰ ਇਤਿਹਾਸਕ ਬਣਾਉਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਇੱਕ ਸ਼ਬਦ ’ਚ 7 ਵਾਰ ‘ਵੇ ਲਾਲੋ’ ਦਰਜ ਕੀਤਾ, ਜਿਨ੍ਹਾਂ ਨੂੰ ਸਮਾਜ ਨੀਚ ਪੁਕਾਰਦਾ ਰਿਹਾ: ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ‘ਵੇ ਲਾਲੋ’ ! ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ ‘ਵੇ ਲਾਲੋ’ ! ॥ ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ ‘ਵੇ ਲਾਲੋ’ ! ॥ ਕਾਜੀਆ ਬਾਮਣਾ ਕੀ ਗਲ ਥਕੀ; ਅਗਦੁ (ਫੇਰੇ, ਨਿਕਾਹ) ਪੜੈ ਸੈਤਾਨੁ ‘ਵੇ ਲਾਲੋ’ ! ॥ ਮੁਸਲਮਾਨੀਆ ਪੜਹਿ ਕਤੇਬਾ; ਕਸਟ ਮਹਿ ਕਰਹਿ ਖੁਦਾਇ ‘ਵੇ ਲਾਲੋ’ ! ॥ ਜਾਤਿ ਸਨਾਤੀ ਹੋਰਿ ਹਿਦਵਾਣੀਆ; ਏਹਿ ਭੀ ਲੇਖੈ ਲਾਇ ‘ਵੇ ਲਾਲੋ’ ! ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ! ਰਤੁ (ਖ਼ੂਨ) ਕਾ ਕੁੰਗੂ (ਕੇਸਰ) ਪਾਇ ‘ਵੇ ਲਾਲੋ’ ! ॥ ਮ: ੧/੭੨੩)

‘ਗੁਰੂ ਗ੍ਰੰਥ ਸਾਹਿਬ’ (ਸਿੱਖਿਆ ਸੰਗ੍ਰਹਿ) ਦਾ ਪੂਰਨ ਵਿਸ਼ਲੇਸ਼ਣ ਕਰਨਾ ਅਸੰਭਵ ਹੈ, ਪਰ ਇੰਨਾ ਕਹਿਣਾ ਦਰੁਸਤ ਹੋਏਗਾ ਕਿ ਮਨੁੱਖਤਾ ਦੀ ਸੁਤੰਤਰਤਾ, ਨਿਡਰਤਾ, ਸਮਾਨਤਾ, ਸਥਿਰਤਾ, ਨਸ਼ਾ ਮੁਕਤ, ਕਿਰਤੀ, ਗ੍ਰਹਿਸਤੀ ਤੇ ਨਿਰਾਕਾਰ ’ਤੇ ਭਰੋਸਾ ਰੱਖਣ ਵਾਲ਼ਾ ਨੀਵਾਂ ਤੇ ਇਨਸਾਫ਼ ਪਸੰਦ ਸਾਹਸੀ ਜੀਵਨ ਹੀ ਕੁਦਰਤ ਦੇ ਵਿਕਾਸ ’ਚ ‘‘ਅਵਰ ਜੋਨਿ; ਤੇਰੀ ਪਨਿਹਾਰੀ (ਸੇਵਾ ਕਰਨ ਵਾਲ਼ੀ) ॥ ਇਸੁ ਧਰਤੀ ਮਹਿ; ਤੇਰੀ ਸਿਕਦਾਰੀ (ਸਰਦਾਰੀ)॥’’(ਮ: ੫/੩੭੪) ਦਾ ਹੱਕਦਾਰ ਅਖਵਾ ਸਕਦਾ ਹੈ, ਜਿਸ ਦੀ ਘਾੜਤ ਲਈ ‘ਗੁਰੂ ਗ੍ਰੰਥ ਸਾਹਿਬ’ ਸੰਪੂਰਨ ‘ਗੁਰੂ’ ਹਨ। ਜਿਸ ਦੀ ਸੰਪਾਦਨਾ ਕਰਦਿਆਂ ਵੀ ਰੱਬੀ ਰਜ਼ਾ ਨੂੰ ਪ੍ਰਮੁੱਖਤਾ ਦਿੱਤੀ ਗਈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਵਚਨ ‘‘ਸਭਿ ਗੁਣ (ਉਪਕਾਰ) ਤੇਰੇ; ਮੈ ਨਾਹੀ ਕੋਇ ॥ ਵਿਣੁ ਗੁਣ (ਬਖ਼ਸ਼ਸ਼) ਕੀਤੇ; ਭਗਤਿ ਨ ਹੋਇ ॥’’ (ਜਪੁ) ਨੂੰ ਆਧਾਰ ਬਣਾ ਕੇ ਗੁਰੂ ਅਰਜਨ ਸਾਹਿਬ ਜੀ ਨੇ ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ ॥ ਮੈ ਨਿਰਗੁਣਿਆਰੇ, ਕੋ ਗੁਣੁ ਨਾਹੀ; ਆਪੇ ਤਰਸੁ ਪਇਓਈ ॥’’ (ਮ: ੫/੧੪੨੯) ਸ਼ਬਦਾਂ ਸਮੇਤ ‘ਗੁਰੂ ਗ੍ਰੰਥ ਸਾਹਿਬ’ਜੀ ਨੂੰ ਮੁਕੰਮਲ ਕੀਤਾ।

ਉਕਤ ਵਿਚਾਰੇ ਗਏ ਤਮਾਮ ਧਾਰਮਿਕ ਆਗੂਆਂ ਨੂੰ ਰੱਬੀ ਨਾਦ, ਉਮਰ ਦੇ ਲਗਭਗ 40 ਸਾਲਾਂ ਉਪਰੰਤ ਨਾਜ਼ਿਲ ਹੋਣਾ ਸ਼ੁਰੂ ਹੋਇਆ, ਪਰ ਗੁਰੂ ਨਾਨਕ ਸਾਹਿਬ ਜੀ ਨੇ 11 ਸਾਲ ਦੀ ਉਮਰ ’ਚ ਪਿਤਾ-ਪੁਰਖੀ ਪਰੰਪਰਾ (ਸਮੂਹ ਸਮਾਜਿਕ ਭਾਈਚਾਰੇ ਦੇ ਸਨਮੁਖ ਜਨੇਊ ਧਾਰਨ) ਨੂੰ ਅਸਵੀਕਾਰ ਕਰਕੇ ਆਪਣੀ ਜਾਗਰੂਕਤਾ ਦਾ ਸਬੂਤ ਦੇ ਦਿੱਤਾ ਸੀ। ਇਸ ਤੋਂ ਵੀ ਛੋਟੀ ਉਮਰ ’ਚ 3 ਅਧਿਆਪਕਾਂ (7 ਸਾਲ ਦੀ ਉਮਰ ’ਚ ਗੋਪਾਲ ਪੰਡਿਤ ਪਾਸੋਂ ਹਿੰਦੀ, 9 ਸਾਲ ਦੀ ਉਮਰ ’ਚ ਪੰਡਿਤ ਬ੍ਰਿਜਲਾਲ ਪਾਸੋਂ ਸੰਸਕ੍ਰਿਤ ਤੇ 13 ਸਾਲ ਦੀ ਉਮਰ ’ਚ ਫ਼ਾਰਸੀ ਤਾਲੀਮ ਲੈਣ ਲਈ ਮੌਲਵੀ ਕੁਤਬੁਦੀਨ) ਪਾਸੋਂ ਵੀ ਪਿਤਾ ਜੀ ਨੂੰ ਬ੍ਰਹਮ ਗਿਆਨੀ ਨਾਨਕ ਦੀਆਂ ਰਿਪੋਰਟਾਂ ਮਿਲੀ ਗਈਆਂ ਸਨ। 23 ਅਗਸਤ 1507 ਈ: ਭਾਵ 38 ਸਾਲ ਦੀ ਉਮਰ ’ਚ ਵੇਈ ਨਦੀ ਵਾਲ਼ੀ ਘਟਨਾ ਉਪਰੰਤ ਤਾਂ ਬਾਬੇ ਨਾਨਕ ਨੂੰ ‘‘ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ। ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ।’’ ਦੀ ਪੁਕਾਰ ਸੁਣਾਈ ਦੇਣ ਲੱਗ ਪਈ।

ਤਮਾਮ ਧਾਰਮਿਕ ਪੁਸਤਕਾਂ ਅਤੇ ਗੁਰੂ ਗ੍ਰੰਥ ਸਾਹਿਬ (ਸਿਧਾਂਤ) ’ਚ ਸਰਬੋਤਮ ਭਿੰਨਤਾ ਇਹ ਹੈ ਕਿ ਉਨ੍ਹਾਂ ਦੁਆਰਾ ਕਿਸੇ ਵੀ ਧਾਰਮਿਕ ਆਗੂ ਨੇ ਗੁਰੂ ਧਾਰਨ ਨਹੀਂ ਕੀਤਾ ਤੇ ਨਾ ਹੀ ਆਪਣੇ ਉਤਰਾਧਿਕਾਰੀ ਦੀ ਨਿਯੁਕਤੀ ਕੀਤੀ ਜਦਕਿ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ 35 ਮਹਾਂਪੁਰਸ਼ਾਂ ਦੀ ਬਾਣੀ, ਪੁਕਾਰ-ਪੁਕਾਰ ਕੇ ‘ਗੁਰੂ’ ਅਤੇ ‘ਉਤਰਾਧਿਕਾਰੀ’ ਦੀ ਹੋਂਦ ਨੂੰ ਸਦੀਵੀ ਯਕੀਨਨ ਬਣਾਉਂਦੀ ਹੈ, ਬੇਸ਼ਕ ਉਹ ‘ਗੁਰੂ’ ਸਰੀਰ ਰੂਪ ਹੋਵੇ ਜਾਂ ਗ੍ਰੰਥ ਰੂਪ।

ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕੋਈ ਵੀ ਧਰਮ; ਅਕਾਲ ਪੁਰਖ ਦੀ ਪਰਿਭਾਸ਼ਾ ‘ਕਣ ਕਣ ਵਿੱਚ ਵਿਆਪਕ’ ਨੂੰ ਸਵੀਕਾਰ ਕੇ ਉਸ ਦੀ ਬਖ਼ਸ਼ਸ਼ (ਹੁਕਮ) ਨਾਲ਼ ਜਗਤ ਵਿਕਾਸ ਕਰਦਾ ਹੈ, ਨੂੰ ਵੀ ਨਹੀਂ ਮੰਨਦਾ।

ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਸ ਕਦਮ ਦੀ ਸ਼ਲਾਘਾ ਕਰਨੀ ਵੀ ਮੁਸਕਲ ਹੈ, ਜਿਨ੍ਹਾਂ ਆਪਣੀ ਬਾਣੀ ਨੂੰ ‘ਗੁਰੂ ਗ੍ਰੰਥ ਸਾਹਿਬ’ ’ਚ ਇਸ ਕਾਰਨ ਦਰਜ ਨਹੀਂ ਕੀਤਾ ਤਾਂ ਜੋ ਹਮਖ਼ਿਆਲੀ ਭਗਤ ਬਾਣੀ ਤੇ ਭੱਟ ਬਾਣੀ ਵਾਙ ਤਮਾਮ ਹੋਰ ਸਿਧਾਂਤਿਕ ਰਚਨਾਵਾਂ ਦੀ ਸਦੀਵੀ ਕੀਮਤ ਪੈਂਦੀ ਰਹੇ ਕਿਉਂਕਿ ‘ਗੁਰੂ ਗ੍ਰੰਥ ਸਾਹਿਬ’ ਕਿਸੇ ਵਿਸ਼ੇਸ਼ ਸਮੁਦਾਇ ਦਾ ‘ਗ੍ਰੰਥ’ ਨਹੀਂ ਬਲਕਿ ਸਮੂਹ ਮਾਨਵਤਾ ਦਾ ‘ਗੁਰੂ’ ਹੈ। ਅੰਤ ’ਚ ਇਹ ਵੀ ਵਿਚਾਰਨਯੋਗ ਹੈ ਕਿ ਜਿਤਨੇ ਉੱਚੇ-ਸੁੱਚੇ ਵਿਚਾਰ ਹੋਣ, ਉਨ੍ਹਾਂ ਨੂੰ ਸਮਝਣ ਲਈ ਉਤਨੀ ਹੀ ਉੱਚੀ ਸੋਚ ਚਾਹੀਦੀ ਹੈ। ਇਤਿਹਾਸ ਗਵਾਹ ਹੈ ਕਿ ‘ਗੁਰੂ ਗ੍ਰੰਥ ਸਾਹਿਬ’ ’ਚ ਦਰਜ ਕੁੱਲ ਮਹਾਂਪੁਰਸ਼ਾਂ ਦੀ ਗਿਣਤੀ ਅਤੇ ਇਸ ਤੋਂ ਬਾਹਰਲੀ ਰਚਨਾ ’ਤੇ ਵੀ ਆਮ ਰਾਇ ਨਹੀਂ ਬਣਨ ਦਿੱਤੀ ਗਈ, ਜੋ ‘ਜਗਤ ਗੁਰੂ’ ਦੀ ਸਿੱਖਿਆ ਦੇ ਵਿਕਾਸ ’ਚ ਵੱਡੀ ਰੁਕਾਵਟ ਹੈ।

‘ਭਾਈ ਮਰਦਾਨਾ’ ਜੀ ਨੂੰ ਲਿਖਾਰੀ ਬਣਾ ਕੇ ਮਹਾਂਪੁਰਸ਼ਾਂ ਦੀ ਗਿਣਤੀ 36 ਕਰਨਾ, ਬਾਲਾ (ਗੁਰੂ ਨਾਨਕ ਸਾਹਿਬ ਦੇ ਕਾਲਪਨਿਕ ਸਾਥੀ) ਨੂੰ ਮਹੱਤਵ ਦੇਣਾ ਹੈ ਕਿਉਂਕਿ ਉਸ ਨੂੰ ਗੁਰੂ ਨਾਨਕ ਬਾਣੀ ਜਾਂ ਭਾਈ ਗੁਰਦਾਸ ਜੀ ਦੀ ਰਚਨਾ ਨੇ ਇਤਿਹਾਸ ਦਾ ਭਾਗ ਨਹੀਂ ਮੰਨਿਆ। ਕਾਲਪਨਿਕ ਬਾਲੇ ਦੀ ਹੋਂਦ, ਕੇਵਲ ਨੀਚ ਜਾਤ ਕਹੇ ਜਾਂਦੇ ‘ਮਰਦਾਨੇ’ ਦਾ ਅਪਮਾਨ ਕਰਨ ਲਈ ਸਾਮ੍ਹਣੇ ਆਈ; ਜਿਵੇਂ ਕਿ ਬੀਰਬਲ ਪੰਡਿਤ ਰਾਹੀਂ ਅਕਬਰ ਬਾਦਸ਼ਾਹ (ਗ਼ੈਰ ਹਿੰਦੂ) ਨੂੰ ਅਕਲਹੀਣ ਸਿੱਧ ਕੀਤਾ ਗਿਆ, ਇਹੀ ਆਰੀਅਨ ਲੋਕਾਂ ਦੀ ਬਦਨੀਤੀ ਹੈ ਕਿਉਂਕਿ ਗੁਰਮਤਿ ਦਾ ਵਿਕਾਸ, ਪੰਡਿਤ ਸੋਚ ਦਾ ਵਿਨਾਸ਼ ਹੈ।

ਉਕਤ ਕੀਤੀ ਗਈ ਸੰਸਾਰਕ ਧਰਮਾਂ ਦੀ ਗੁਰਮਤਿ ਨਾਲ਼ ਤੁਲਨਾ ਉਪਰੰਤ ਕਈ ਸਿਧਾਂਤਕ ਫ਼ਰਕ (ਅੰਤਰ) ਸਾਮ੍ਹਣੇ ਆਉਂਦੇ ਹਨ, ਪਰ ਆਪਣੇ ਆਪ ਨੂੰ ਉਦਾਰਵਾਦੀ ਮਹਾਤਮਾ ਦਰਸਾਉਣ ਵਾਲ਼ੇ ਅਜੋਕੇ ਦੰਭੀ ਗੁਰੂ ਤੇ ਸੰਤ; ਸਰਬ ਧਰਮਾਂ ਦੇ ਚਿੰਨ੍ਹ ਬਣਾ ਕੇ ਭੋਲ਼ੀ ਭਾਲ਼ੀ ਜਨਤਾ ਨੂੰ ਜਦ ਠੱਗਦੇ ਹਨ ਤਾਂ ਉਨ੍ਹਾਂ ਦਾ ਮਕਸਦ ਕੇਵਲ ‘‘ਨੇੜੈ ਦਿਸੈ ਮਾਤ ਲੋਕ..॥’’ (ਬਲਵੰਡ ਸਤਾ/੯੬੭) ਹੁੰਦਾ ਹੈ, ਜਿਨ੍ਹਾਂ ਬਾਬਤ ਭਗਤ ਕਬੀਰ ਜੀ ਦੇ ਇਹ ਵਚਨ ਢੁਕਵੇਂ ਹਨ: ‘‘ਕਬੀਰ ! ਸਿਖ ਸਾਖਾ ਬਹੁਤੇ ਕੀਏ; ਕੇਸੋ ਕੀਓ ਨ ਮੀਤੁ ॥ ਚਾਲੇ ਥੇ ਹਰਿ ਮਿਲਨ ਕਉ; ਬੀਚੈ ਅਟਕਿਓ ਚੀਤੁ ॥’’ (੧੩੬੯), ਪਰ ਗੁਰਮਤਿ ਦਾ ਲਕਸ਼ (ਟੀਚਾ): ‘‘ਤੁਧੁ ਸੁਝੈ ਦੂਰੁ ॥’’ ਭਾਵ ਆਕਾਰ (ਕੁਦਰਤ) ਤੋਂ ਨਿਰਾਕਾਰ ਦੀ ਯਾਤਰਾ ਹੈ।


27/11/16
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥ (ਗੁਰੂ ਗ੍ਰੰਥ)-੮

ਅਵਤਾਰ ਸਿੰਘ ਮਿਸ਼ਨਰੀ (5104325827)

ਰੱਬ ਨਾਲ ਗੱਲਾਂ ਕਿਹੜੀ ਬੋਲੀ ਵਿੱਚ ਕੀਤੀਆਂ ਜਾ ਸਕਦੀਆਂ ਅਤੇ ਉਹ ਕਿਹੜੀ ਭੇਟਾ ਪ੍ਰਵਾਨ ਕਰਦਾ ਹੈ? ਜਪੁਜੀ ਦੀ ਚੌਥੀ ਪਾਉੜੀ ਵਿੱਚ ਇਸ ਸਵਾਲ ਦਾ ਜਵਾਬ ਇਉਂ ਹੈ-ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰ॥(ਜਪੁਜੀ) ਭਾਖਿਆ-ਭਾਸ਼ਾ, ਬੋਲੀ ਅਤੇ ਭਾਉ-ਪਿਆਰ। ਦੁਨੀਆਂ ਦਾ ਹਰੇਕ ਇਨਸਾਨ ਕਿਸੇ ਵੀ ਬੋਲੀ ਵਿੱਚ ਰੱਬ ਨਾਲ ਗੱਲਾਂ ਕਰ ਸਕਦੈ, ਜੇ ਉਸ ਬੋਲੀ ਵਿੱਚ ਰੱਬੀ ਪਿਆਰ ਨਾਲ ਕਰੇ। ਪ੍ਰਮਾਤਮਾਂ ਖੁਦ ਪ੍ਰੇਮ ਰੂਪ ਹੋ ਸਾਰੇ ਸੰਸਾਰ ਵਿੱਚ ਵਸਿਆ ਹੋਇਆ ਹੈ। ਚਲਾਕ ਬ੍ਰਾਹਮਣ ਨੇ ਲੋਕਾਈ ਵਿੱਚ ਇਹ ਪ੍ਰਚਾਰਿਆ ਹੋਇਆ ਸੀ ਕਿ ਸੰਸਕ੍ਰਿਤ ਰੱਬੀ ਬੋਲੀ ਹੈ ਤੇ ਉਸ ਨਾਲ ਇਸ ਬੋਲੀ ਵਿੱਚ ਹੀ ਗੱਲਾਂ ਕੀਤੀਆਂ ਜਾ ਸਕਦੀਆਂ ਹਨ। ਸੰਸਕ੍ਰਿਤ ਬ੍ਰਾਹਮਣ ਹੀ ਪੜ੍ਹ, ਲਿਖ ਤੇ ਬੋਲ ਸਕਦਾ ਹੈ ਕਿਉਂਕਿ ਇਹ ਦੇਵ ਭਾਸ਼ਾ ਹੈ। ਉਸ ਨੇ ਆਪਣਾ ਤੋਰੀ ਫੁਲਕਾ ਚਲਾਉਣ ਲਈ ਧਰਮ ਗ੍ਰੰਥ ਵੀ ਇਸੇ ਭਾਸ਼ਾ ਵਿੱਚ ਲਿਖੇ। ਸ਼ੂਦਰ ਅਤੇ ਔਰਤਾਂ ਨੂੰ ਸੰਸਕ੍ਰਿਤ ਪੜ੍ਹਨ, ਲਿਖਣ, ਬੋਲਣ ਅਤੇ ਵਿਚਾਰਨ ਦਾ ਕੋਈ ਅਧਿਕਾਰ ਨਹੀਂ ਸੀ। ਇਵੇਂ ਇਸ ਨੇ ਜਨਤਾ ਨੂੰ ਲੰਬੇ ਸਮੇ ਤੱਕ ਖੂਬ ਲੁੱਟਿਆ।

ਰੱਬੀ ਭਗਤਾਂ ਅਤੇ ਸਿੱਖ ਗੁਰੂ ਸਹਿਬਾਨਾਂ ਨੇ ਹਰੇਕ ਬੋਲੀ ਪੜ੍ਹਨ, ਲਿਖਣ ਅਤੇ ਬੋਲਣ ਦਾ ਅਧਿਕਾਰ ਸਭ ਮਾਈ-ਭਾਈ ਨੂੰ ਬਰਾਬਰ ਦਿੱਤਾ। ਜਨਤਾ ਨੂੰ ਸਮਝਾ ਦਿੱਤਾ ਕਿ ਪ੍ਰੇਮ ਰੂਪ ਰੱਬ ਦੀ ਬੋਲੀ ਵੀ ਪਿਆਰ ਹੈ। ਦੁਨੀਆਂ ਦਾ ਕੋਈ ਮਾਈ-ਭਾਈ ਕਿਸੇ ਵੀ ਬੋਲੀ ਵਿੱਚ ਗੁਣ ਗਾਉਂਦਾ, ਉਸ ਨੂੰ ਪਿਆਰ ਕਰ ਅਤੇ ਪਾ ਸਕਦਾ ਹੈ। ਰੱਬ ਦਨੀਆਂ ਦੀ ਹਰੇਕ ਭਾਸ਼ਾ ਸਮਝਦਾ ਹੈ ਇਸ ਕਰਕੇ ਮਜਹਬੀ ਕਟੜਵਾਦੀਆਂ ਤੋਂ ਡਰਨ ਦੀ ਲੋੜ ਨਹੀਂ। ਇਕੱਲੀ ਸੰਸਕ੍ਰਿਤ ਜਾਂ ਅਰਬੀ ਹੀ ਰੱਬੀ ਭਾਸ਼ਾ ਨਹੀਂ, ਦੁਨੀਆਂ ਦੀ ਹਰੇਕ ਭਾਸ਼ਾ ਵਿੱਚ ਹੀ ਉਸ ਨੂੰ ਯਾਦ ਅਤੇ ਉਸ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਵੱਡੀ ਵਡਿਆਈ ਵਾਲੇ ਪ੍ਰਮਾਤਮਾਂ ਦਾ ਸ਼ਬਦ ਭਾਵ ਗਿਆਨ ਵੀ ਸਦੀਵੀ ਸੱਚਾ, ਭਾਖਿਆ (ਬੋਲੀ) ਵੀ ਸੱਚ ਹੈ-ਵਡੀ ਵਡਿਆਈ ਨਾਨਕ ਕਰਤੇ ਕੀ ਸਾਚੁ ਸਬਦੁ ਸਤਿ ਭਾਖਿਆ॥੨॥ (੬੨੦)

ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ॥.... (ਜਪੁਜੀ) ਉਹ ਕਿਹੜੀ ਭੇਟਾ ਪ੍ਰਵਾਨ ਕਰਦਾ ਅਤੇ ਉਸ ਦਾ ਠਾਠ ਬਾਠ ਤਖਤ ਰੂਪ ਦਰਬਾਰ ਕਿਵੇਂ ਦਿੱਸੇ? ਉਹ ਪ੍ਰੇਮ ਪਿਆਰ, ਸ਼ੁਭ ਗੁਣਾਂ ਅਤੇ ਸ਼ੁਭ ਵਿਚਾਰਾਂ ਦੀ ਭੇਟਾ ਪ੍ਰਵਾਨ ਕਰਦਾ ਹੈ। ਪਦਾਰਥਾਂ ਦੀ ਭੇਟਾ ਨਾਲ ਉਸ ਨੂੰ ਰੀਝਾਇਆ ਨਹੀਂ ਜਾ ਸਕਦਾ। ਬਾਮਣ, ਮੁੱਲਾਂ, ਗ੍ਰੰਥੀ, ਪੁਜਾਰੀ ਅਤੇ ਭੇਖੀ ਸਾਧ ਸੰਤ ਹੀ ਉਸ ਨੂੰ ਖੁਸ਼ ਕਰਨ ਦੇ ਬਹਾਨੇ ਤਰ੍ਹਾਂ ਤਰ੍ਹਾਂ ਦੀਆਂ ਕੀਮਤੀ ਭੇਟਾਵਾਂ ਚੜ੍ਹਾਉਣ ਲਈ ਜਨਤਾ ਨੂੰ ਠੱਗ ਸਿਖਿਆ ਦਿੰਦੇ ਅਤੇ ਡਰਾਉਂਦੇ ਰਹਿੰਦੇ ਹਨ। ਗੁਰਬਾਣੀ ਦਰਸਾਉਂਦੀ ਹੈ ਕਿ ਆਪ ਗਵਾ ਕੇ ਹੀ, ਉਸ ਨੂੰ ਪਾਇਆ ਜਾ ਸਕਦਾ ਹੈ-ਆਪ ਗਵਾਈਐ ਤਾ ਸਹੁ ਪਾਈਐ...॥ (੭੨੨) ਉਸ ਦੀ ਬੋਲੀ ਪਿਆਰ ਅਤੇ ਉਹ ਆਪਾ ਸਮਰਪਣ ਭੇਟਾ ਹੀ ਪ੍ਰਵਾਨ ਕਰਦਾ ਹੈ। ਸੋ ਜਨਤਾ ਲੋਟੂ ਪੁਜਾਰੀਆਂ ਤੋਂ ਬਚਨ ਲਈ ਆਪ ਆਪੋ ਆਪਣੇ ਗ੍ਰੰਥ ਪੜ੍ਹੋ ਅਤੇ ਦੁਨਿਆਵੀ ਵਿਦਿਆ ਲੈ ਕੇ, ਪੁਜਾਰੀਆਂ ਅਤੇ ਰਾਜਨੀਤਕ ਲੀਡਰਾਂ ਦੀ ਗੁਲਾਮੀ ਤੋਂ ਅਜ਼ਾਦ ਹੋਵੋ। ਚਲਦਾ.....


27/11/16
ਸਤਨਾਮ ਸਿੰਘ ਜੌਹਲ

ਕੇਂਦਰ ਦਾ ਪੰਜਾਬ ਦੇ ਦਰਿਆਈ ਪਾਣੀਆਂ ਨਾਲ ਧੱਕਾ
ਸਤਨਾਮ ਸਿੰਘ ਜੌਹਲ 604 307 3800

1947 ਤੋਂ ਪਹਿਲਾਂ ਬੀਕਾਨੇਰ ਦੇ ਮਹਾਂਰਾਜਾ ਗੰਗਾ ਸਿੰਘ ਦੀ ਬੇਨਤੀ ਤੇ ਗੰਗਾ ਨਹਿਰ ਲਈ ਸਤਲੁਜ ਦਰਿਆ ਦਾ ਪਾਣੀ ਦਿਤਾ ਗਿਆ ਸੀ ਜਿਸ ਦੀ ਰਾਇਲਟੀ ਪੰਜਾਬ ਨੂੰ ਦੇਸ ਦੀ ਵੰਡ ਤਕ ਮਿਲਦੀ ਰਹੀ। ਪਰ ਦੇਸ ਦੀ ਵੰਡ ਤੋਂ ਬਾਦ ਪੰਜਾਬ ਦੇ ਪਾਣੀਆਂ ਦੀ ਵੰਡ ਨਾਲ ਜਾਣਬੁਝ ਕੇ ਧੱਕਾ ਕੀਤਾ ਗਿਆ। ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸ. ਪਰਤਾਪ ਸਿੰਘ ਕੈਂਰੋਂ ਨੇ ਬਗੈਰ ਕਿਸੇ ਰਾਇਲਟੀ ਤੋਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਕਹਿਣ ਤੇ ਰਾਜਸਥਾਨ ਨੂੰ ਪਾਣੀ ਦਿਤਾ। ਜਿਥੋਂ ਇਸ ਦੀ ਸ਼ੁਰੂਆਤ ਹੋਈ।

24 ਅਗਸਤ 1976 ਨੂੰ ਦੇਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਹਰਿਆਣੇ ਨੂੰ ਦੇਣ ਦੀ ਵੰਡ ਦਾ ਇੱਕ ਫੈਸਲਾ ਦਿਤਾ। ਉਸ ਵੇਲੇ ਪੰਜਾਬ ਕੋਲ ਕੁਲ 15. 85 ਐਮ. ਏ. ਐਫ. ਪਾਣੀ ਸੀ। ਜਿਸ ਵਿਚੋਂ 3. 5 ਐਮ. ਏ. ਐਫ. ਪੰਜਾਬ ਤੇ ਹਰਿਆਣਾ ਨੂੰ ਇਕੋ ਜਿਹਾ, . 2 ਐਮ. ਏ. ਐਫ. ਦਿੱਲੀ ਅਤੇ ਬਾਕੀ 8 ਐਮ. ਏ. ਐਫ. ਰਾਜਸਥਾਨ ਨੂੰ ਕੇਂਦਰ ਨੇ ਇੱਕ ਪਾਸੜ ਫੈਸਲਾ ਕਰਕੇ ਮਤਰਈ ਮਾਂ ਵਾਲਾ ਸਲੂਕ ਕੀਤਾ ਇਥੇ ਹੀ ਬੱਸ ਨਹੀ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਗਿ. ਜ਼ੈਲ ਸਿੰਘ ਸਨ ਜਿਸਨੇ ਇਸ ਧੱਕੇ ਵਿਰੁੱਧ ਪੰਜਾਬ ਲਈ ਕੋਈ ਹਾਅ ਦਾ ਨਾਹਰਾ ਵੀ ਨਾ ਮਾਰਿਆ। ਬਾਦ ਵਿੱਚ ਗ੍ਰਹਿ ਮੰਤਰੀ, 25 ਜੁਲਾਈ 1982 ਤੋਂ 25 ਜਲਾਈ 1987 ਤੱਕ ਦੇਸ ਦੇ ਰਾਸ਼ਟਰਪਤੀ ਵੀ ਬਣਾਏ ਗਏ। ਗਿ. ਜੈਲ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਹਰਿਆਣੇ ਕੋਲੋਂ ਐਸ. ਵਾਈ. ਐਲ. ਨਹਿਰ ਦੀ ਖੁਦਾਈ ਲਈ 1 ਕਰੋੜ ਰੁਪਇਆ ਮਿਲਿਆ ਅਤੇ 14 ਜਨਵਰੀ 1977 ਨੂੰ ਗਿ. ਜ਼ੈਲ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਹਿੱਸੇ ਵਾਲੀ ਐਸ. ਵਾਈ. ਐਲ. ਨਹਿਰ ਦੀ ਉਸਾਰੀ ਦੀ ਪ੍ਰਵਾਨਗੀ ਦਿਤੀ। ਪਰੰਤੂ 1 ਕਰੋੜ ਰੁਪਏ ਦੀ ਚੈੱਕ ਨੂੰ ਕੈਸ ਕਰਾਉਣ ਦੀ ਹਿੰਮਤ ਨਾ ਪਈ ਜਿਸ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਬਣਦੇ ਸਾਰ ਪਹਿਲਾ ਕੰਮ ਉਸ ਚੈੱਕ ਨੂੰ ਕੈਸ਼ ਕਰਾਉਣ ਦਾ ਕੀਤਾ। 11 ਜਲਾਈ 1979 ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਪਾਣੀ ਦੀ ਕਾਣੀ ਵੰਡ ਨੂੰ ਰੋਕਣ ਲਈ ਪੰਜਾਬ ਰਾਜ ਪੁਨਰਗਠਨ ਐਕਟ 1966 ਦੀ ਧਾਰਾ 78-80 ਜੋ ਸਿਰਫ ਤੇ ਸਿਰਫ ਪੰਜਾਬ ਉਪਰ ਹੀ ਲਾਗੂ ਸਨ ਨੂੰ ਸੁਪਰੀਮ ਕੋਰਟ ਵਿੱਚ ਚਣੌਤੀ ਦਿਤੀ। ਕੇਂਦਰ ਨੇ ਫਰਵਰੀ 1980 ਨੂੰ ਬਾਦਲ ਸਰਕਾਰ ਭੰਗ ਕਰ ਦਿਤੀ।

1981 ਨੂੰ ਕੇਂਦਰ ਵਿੱਚ ਕਾਂਗਰਸ ਸਰਕਾਰ ਅਤੇ ਇਸ ਦੇ ਨਾਲ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਵੀ ਕਾਂਗਰਸ ਸਰਕਾਰਾਂ ਸਨ ਤਾਂ ਦੇਸ ਦੀ ਪ੍ਰਧਾਨ ਮੰਤਰੀ ਸ਼੍ਰੀ ਮਤੀ ਇੰਦਰਾ ਗਾਂਧੀ ਨੇ ਮੁੱਖ ਮੰਤਰੀ ਸ. ਦਰਬਾਰਾ ਸਿੰਘ ਨੂੰ ਬੰਦੂਕ ਦੀ ਨੋਕ ਤੇ ਕੇਸ ਵਾਪਸ ਕਰਨ ਲਈ ਸਹਿਮਤ ਕਰ ਲਿਆ, 12 ਫਰਵਰੀ 1982 ਨੂੰ ਸ਼. ਪਰਕਾਸ਼ ਸਿੰਘ ਬਾਦਲ ਵਲੋਂ ਸੁਪਰੀਮ ਕੋਰਟ `ਚ ਪਾਣੀਆਂ ਦੀ ਕਾਣੀ ਵੰਡ ਦੇ ਸਬੰਧ ਵਿੱਚ ਦਾਇਰ ਕੀਤਾ ਮੁਕੱਦਮਾ ਮੁੱਖ ਮੰਤਰੀ ਸ. ਦਰਬਾਰਾ ਸਿੰਘ ਨੇ ਵਾਪਸ ਲੈ ਲਿਆ।
8 ਅਪਰੈਲ 1982 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਿੰਡ ਕਪੂਰੀ ਤਹਿਸੀਲ ਰਾਜਪੁਰਾ ਵਿਖੇ ਐਸ. ਵਾਈ. ਐਲ. ਨਹਿਰ ਦੀ ਖੁਦਾਈ ਦਾ ਉਦਘਾਟਨ ਕੀਤਾ ਜਿਸਦਾ ਕੈਪਟਨ ਅਮਰਿੰਦਰ ਸਿੰਘ ਨੇ ਸਵਾਗਤ ਕੀਤਾ। ਸ਼ਰੋਮਣੀ ਅਕਾਲੀ ਦਲ ਨੇ ਇਸ ਦੇ ਵਿਰੋਧ `ਚ ਨਹਿਰ ਰੋਕੋ ਮੋਰਚਾ ਲਾਇਆ ਜਿਸ ਨੇ ਬਾਦ `ਚ ਧਰਮ ਯੁਧ ਮੋਰਚੇ ਦਾ ਰੁਪ ਧਾਰਿਆ ਅਤੇ ਦਰਬਾਰ ਸਾਹਿਬ ਉਪਰ ਹਮਲਾ, ਹਜ਼ਾਰਾਂ ਨੋਜਵਾਨਾਂ ਨੂੰ ਫ਼ਰਜ਼ੀ ਮੁਕਾਬਲੇ ਬਣਾ ਕੇ ਮੌਤ ਦੇ ਘਾਟ ਉਤਾਰਿਆ ਗਿਆ ਤੇ ਬਹੁਤ ਸਾਰੇ ਸਿੰਘ ਅਜ ਵੀ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਹਨ। ਪੰਜਾਬ ਦੀ ਅਰਥ ਵਿਵੱਸਥਾ ਉਪਰ ਬਹੁਤ ਮਾੜਾ ਅਸਰ ਪਿਆ ਜਿਸ ਦਾ ਸੰਤਾਪ ਪੰਜਾਬ ਦੇ ਲੋਕ ਅਜ ਵੀ ਭੋਗ ਰਹੇ ਹਨ।
24 ਜਲਾਈ 1985 ਨੂੰ ਰਾਜੀਵ-ਲੌਂਗੋਵਾਲ ਸਮਝੋਤਾ ਕੀਤਾ ਗਿਆ ਜਿਸ ਵਿੱਚ ਚੰਡੀਗੜ੍ਹ ਪੰਜਾਬ ਨੁੰ ਟਰਾਂਸਫਰ ਕੀਤਾ ਜਾਵੇਗਾ ਪਰ ਇਸਦੇ ਬਦਲੇ ਹਿੰਦੀ ਬੋਲਦੇ ਇਲਾਕੇ ਹਰਿਆਣੇ ਨੂੰ ਦਿਤੇ ਜਾਣਗੇ। ਦਰਿਆਈ ਪਾਣੀਆਂ ਦੇ ਲਈ ਇੱਕ ਸੁਤੰਤਰ ਟ੍ਰਿਬਿਊਨਲ ਨੀਯਤ ਕੀਤਾ ਜਾਵੇਗਾ ਜਿਸ ਦਾ ਫੈਸਲਾ ਦੋਨਾਂ ਰਾਜਾਂ ਉਪਰ ਬਾਂਈਡਿੰਗ ਹਵੇਗਾ ਇਹ ਸਾਰਾ ਕੰਮ 26 ਜਨਵਰੀ 1986 ਤੱਕ ਪੂਰਾ ਹੋ ਜਾਵੇਗਾ। ਐਸ. ਵਾਈ. ਐਲ. ਨਹਿਰ ਦੀ ਖੁਦਾਈ ਦਾ ਕੰਮ ਚਾਲੂ ਰਹੇਗਾ ਜਿਸ ਦਾ ਸਾਰਾ ਕੰਮ 15 ਅਗਸਤ 1986 ਨੂੰ ਪੂਰਾ ਕੀਤਾ ਜਾਵੇਗਾ। ਇਸ ਸਮਝੋਤਾ ਨੂੰ ਪਾਸ ਕਰਵਾਉਣ ਵਿੱਚ ਸੁਰਜੀਤ ਸਿੰਘ ਬਰਨਾਲਾ ਦਾ ਵੀ ਬਹੁਤ ਵੱਡਾ ਹੱਥ ਸੀ ਜੋ ਕੇ ਬਾਦ `ਚ 29 ਸਤੰਬਰ 1985 ਤੋਂ 11 ਮਈ 1987 ਤੱਕ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ ਇਸ ਨੂੰ ਉਤਰਾਖੰਡ, ਆਂਧਰਾ ਪ੍ਰਦੇਸ, ਅੰਡੇਮਾਨ ਨੀਕੋਵਾਰ ਦਾ ਗਵਰਨਰ ਵੀ ਲਗਾਇਆ ਗਿਆ।
2004 ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਧਾਨ ਸ਼ਭਾ ਵਿੱਚ ਪੰਜਾਬ ਦੇ ਦਰਿਆਈ ਪਾਣੀਆਂ ਦੇ ਪਿਛਲੇ ਸਾਰੇ ਫੈਸਲਿਆਂ ਨੂੰ ਰੱਦ ਕਰਨ ਦਾ ਇੱਕ ਮਤਾ (ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ 2004) ਪਾਸ ਕੀਤਾ ਪਰਤੂੰ ਮਦ ਨੰਬਰ 5 ਅਨੁਸਾਰ ਜਿਹੜਾ ਪਾਣੀ ਪਹਿਲੋਂ ਜਾਂਦਾ ਹੈ ਉਸੇ ਤਰਾਂ ਹੀ ਬਰਕਰਾਰ ਰਹੇਗਾ। ਉਸ ਸਮੇ ਕੇਂਦਰ `ਚ ਯੂ. ਪੀ. ਏ ਸਰਕਾਰ ਸੀ ਤੇ ਸ. ਮਨਮੋਹਨ ਸਿੰਘ ਦੇਸ ਦੇ ਪ੍ਰਧਾਨ ਮੰਤਰੀ ਸਨ ਨੇ ਇਸ ਮਤੇ ਨੂੰ ਕਾਨੂੰਨ ਬਣਉਣ ਦੀ ਬਿਜਾਏ ਰਾਸ਼ਟਰਪਤੀ ਦੀ ਰਾਏ ਲੈਣ ਲਈ ਰਖਿਆ ਅਤੇ ਰਾਸ਼ਟਰਪਤੀ ਨੇ ਇਸ ਮਤੇ ਨੂੰ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਕੋਲ ਭੇਜ ਦਿਤਾ। ਜਿਸਦਾ ਫੈਸਲਾ ਸੁਪਰੀਮ ਕੋਰਟ ਦੇ ਬੈਂਚ ਨੇ 10 ਨਵੰਬਰ ਨੂੰ ਦਿਤਾ। ਕਿ ਪਿਛਲੇ ਕੀਤੇ ਹੋਏ ਸਮਝੋਤਿਆਂ ਨੁੰ ਇਕਤਰਫਾ ਰੱਦ ਨਹੀ ਕੀਤਾ ਜਾ ਸਕਦਾ। ਪਰ ਸੁਪਰੀਮ ਕੋਰਟ ਦੇ ਬੈਂਚ ਨੇ ਪਹਿਲੋਂ ਕੀਤੇ ਫੈਸਲਿਆਂ ਵਲ ਕੋਈ ਖਾਸ ਧਿਆਨ ਨਹੀ ਦਿਤਾ। ਉਸ ਵਿੱਚ ਦੇਖਣ ਦੀ ਲੋੜ ਸੀ ਕੀ ਉਹ ਫੈਸਲੇ ਇੱਕ ਪਾਸੜ ਜਾਂ ਸਰਕਾਰੀ ਦਬਾਅ ਥੱਲੇ ਤਾਂ ਨਹੀ ਲਾਗੂ ਕੀਤੇ ਗਏ?
ਇਸ ਫੈਸਲੇ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਬਹੁਤ ਵੱਡਾ ਧਮਾਕਾ ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਦੀ ਸੀਟ ਤੋਂ ਅਸਤੀਫਾ ਦਿਤਾ, ਇਸ ਦੇ ਨਾਲ ਹੀ ਕਾਂਗਰਸ ਪਾਰਟੀ ਦੇ ਸਾਰੇ ਐਮ. ਐਲ. ਏ. ਨੇ ਪੰਜਾਬ ਵਿਧਾਨ ਸਭਾ ਤੋਂ ਅਪਣੇ ਅਸਤੀਫੇ ਦੇ ਦਿਤੇ। ਆਪ ਪਾਰਟੀ ਦੇ ਵਰਕਰਾਂ ਨੇ ਕਪੂਰੀ ਦੇ ਸਥਾਨ ਤੇ ਮੋਰਚਾ ਲਗਾਇਆ। ਅਕਾਲੀ ਭਾਜਪਾ ਸਰਕਾਰ ਨੇ ਇੱਕ ਵਿਸ਼ੇਸ ਇਜਲਾਸ ਰਾਂਹੀ ਬਿਲ ਲਿਅਉਣ ਦੀ ਬਿਜਾਏ ਦੋ ਹਿਦਾਇਤਾਂ ਪਾਸ ਕਰਵਾਉਣ ਨੂੰ ਜ਼ਿਆਦਾ ਤਰਜੀਹ ਦਿਤੀ ਕਿਉਕਿ ਬਿਲ ਨੂੰ ਪਾਸ ਕਰਵਾਉਣ ਲਈ ਗਵਰਨਰ ਦੇ ਦਸਤਖਤ ਹੋਣੇ ਜਰੂਰੀ ਹਨ ਤੇ ਅਦਾਲਤ ਵਿੱਚ ਇਸ ਮਤੇ ਦੇ ਵਿਰੁੱਧ ਮੁਕੱਦਮਾ ਵੀ ਦਾਇਰ ਕੀਤਾ ਜਾ ਸਕਦਾ ਹੈ।
1. ਹਰਿਅਣਾ, ਰਾਜਸਥਾਨ, ਤੇ ਦਿੱਲੀ ਤੋਂ ਲੱਖਾਂ ਰੁਪਏ ਦੀ ਰਾਇਲਟੀ ਉਗਰਾਉਣ ਦੀ ਹਿਦਾਇਤ ਕੇਂਦਰ ਨੂੰ ਕੀਤੀ।
2. ਮੰਤਰੀਆਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਹੁਕਮ ਕੀਤਾ ਕਿ ਨਹਿਰ ਦੀ ਉਸਾਰੀ ਵਾਸਤੇ ਕਿਸੇ ਵੀ ਏਜੰਸੀ ਦਾ ਸਾਥ ਨਾ ਦਿਤਾ ਜਾਵੇ।
ਇਸ ਤੋਂ ਉਪਰੰਤ ਅਕਾਲੀ ਭਾਜਪਾ ਸਰਕਾਰ ਨੇ ਸਤਲੁਜ ਜਮਨਾ ਨਹਿਰ ਲਈ ਐਕਵਾਇਰ ਕੀਤੀ ਹੋਈ ਲਗਭਗ 5000 ਏਕੜ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਨ ਦਾ ਹੁਕਮ ਵੀ ਦਿਤਾ। ਹੁਣ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ? ਇਹ ਤਾਂ ਇੱਕ ਵਾਰ ਫਿਰ ਲੋਕਾਂ ਦੀਆਂ ਵੋਟਾਂ ਬਟੋਰਨ ਦਾ ਡਰਾਮਾ ਹੀ ਲਗਦਾ ਹੈ।
ਹੁਣ ਦੇਖਣਾ ਇਹ ਹੈ ਕਿ ਪੰਜਾਬ ਪਾਸ ਦੂਜੀਆਂ ਸਟੇਟਾਂ ਨੂੰ ਦੇਣ ਲਈ ਪਾਣੀ ਹੈ ਵੀ ਕੇ ਨਹੀ? ਪੰਜਾਬ ਦੇ ਵਿੱਚ ਵੱਗਦੇ ਤਿੰਨ ਦਰਿਆ ਸਤਲੁਜ, ਰਾਵੀ ਤੇ ਬਿਆਸ ਉਪਰ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦਾ ਹੱਕ ਹੈ। ਰੀਪੇਰੀਅਨ ਕਾਨੂੰਨ ਇਨਸਾਫ ਦੇ ਅਧਾਰ ਤੇ ਕੰਮ ਕਰਦਾ ਹੈ ਜਿਸ ਅਨੁਸਾਰ ਜਿਹੜੇ ਰਾਜ ਜਾਂ ਇਲਾਕੇ ਸਦੀਆਂ ਤੋਂ ਦਰਿਆਵਾਂ ਦੇ ਪਾਣੀਆਂ ਦੀ ਮਾਰ ਜਾਂ ਜਾਨੀ ਤੇ ਮਾਲੀ ਨੁਕਸਾਨ ਝਲਦੇ ਆਏ ਹਨ ਉਹ ਹੀ ਅਸਲੀ ਉਸਦੇ ਫਾਇਦਿਆਂ ਦੇ ਹੱਕਦਾਰ ਹਨ, ਪਰ ਹੋ ਇਸਦੇ ਬਿਲਕੁਲ ਉਲਟ ਰਿਹਾ ਹੈ। ਪੰਜਾਬ ਦੇ ਕੋਲ ਕੁਲ ਪਾਣੀ ਦੀ ਮਾਤਰਾ 15. 85 ਐਮ. ਏ. ਐਫ. ਸੀ ਜਿਸ ਨੂੰ ਕੇ ਮਾਰਚ 31, 1981 ਨੂੰ ਇੱਕ ਹੋਰ ਫੈਸਲੇ ਰਾਂਹੀ ਇਸ ਦੀ ਮਾਤਰਾ ਵਧਾਕੇ 17. 17 ਐਮ. ਏ. ਐਫ. ਕਰ ਦਿਤੀ ਜਦੋਂ ਕਿ ਪਾਣੀ ਦੀ ਮਾਤਰਾ ਕਦੇ ਵੀ 15 ਐਮ. ਏ. ਐਫ. ਤੋਂ ਵੱਧ ਨਹੀ ਹੋਈ। ਪੰਜਾਬ ਨੂੰ ਸਿਰਫ 25% ਪਾਣੀ ਦਿਤਾ ਗਿਆ ਬਾਕੀ 75% ਪਾਣੀ ਗੈਰ ਦਰਿਆਈ ਰਾਜਾਂ ਨੂੰ ਦਿਤਾ ਗਿਆ। ਪੰਜਾਬ ਵਿੱਚ 105 ਲੱਖ ਖੇਤੀ ਵਾੜੀ ਵਾਲੀ ਜ਼ਮੀਨ ਹੈ ਜਿਸ ਵਿਚੋਂ ਸਿਰਫ 37 ਲੱਖ ਏਕੜ ਨੂੰ ਨਹਿਰੀ ਪਾਣੀ ਨਾਲ ਸਿੰਜਿਆ ਜਾਂਦਾ ਹੈ ਬਾਕੀ ਦੇ 55 ਲੱਖ ਏਕੜ ਏਰੀਆ ਦੀ ਪਰਾਈਵੇਟ ਟਿਊਬਵੈਲਾਂ ਨਾਲ ਸਿੰਜਾਈ ਕੀਤੀ ਜਾਂਦੀ ਹੈ। ਜਿਸ ਦੀ ਲਾਗਤ ਨਹਿਰੀ ਪਾਣੀ ਨਾਲੋਂ 3-4 ਗੁਣਾਂ ਵਧ ਹੈ ਤੇ ਡੀਜਲ ਵਾਲੇ ਟਿਊਬਵੈਲਾਂ ਨਾਲੋਂ 10-12 ਗੁਣਾਂ ਜ਼ਿਆਦਾ ਲਾਗਤ ਆਉਂਦੀ ਹੈ।
ਪੰਜਾਬ ਵਿਰਾਸਤ ਮਿਸ਼ਨ ਦੀ ਰਪਿੋਰਟ ਅਨੁਸਾਰ ਪੰਜਾਬ ਦੇ ਕੁਲ 12423 ਆਬਾਦ ਪਿੰਡਾਂ ਵਿਚੋਂ 11804 ਪਿੰਡਾਂ `ਚ ਜ਼ਮੀਨ ਹੇਠਲਾ ਪਾਣੀ ਖ਼ਰਾਬ ਹੋ ਚੁੱਕਾ ਹੈ ਪੀਣ ਦੇ ਵੀ ਯੋਗ ਨਹੀ ਰਿਹਾ। ਇਸੇ ਰਪਿੋਰਟ ਅਨੁਸਾਰ ਪੰਜਾਬ ਦੇ 143 ਬਲਾਕਾਂ ਚੋਂ 110 ਬਲਾਕ ਐਸੇ ਹਨ ਜਿਥੇ ਪੰਪ, ਸਬਮਰਸੀਬਲ ਪੰਪ ਜਾਂ ਉਪਰੇ ਟਿਊਬਵੈਲ ਬਿਲਕੁਲ ਨਿਕਾਰੇ ਹੋ ਚੁੱਕੇ ਹਨ। ਪਿਛਲੇ ਸਾਲ ਹੀ ਟਿਊਬਵੈਲ ਡੂੰਘੇ ਕਰਨ, ਵੱਡੀ ਮੋਟਰ ਲਾਉਣ ਅਤੇ ਨਵੇਂ ਬੋਰ ਕਰਨ ਉਪਰ ਮਾਲਕਾਂ ਦਾ 1000 ਕਰੋੜ ਰੁਪਏ ਤੋਂ ਵਧ ਖਰਚਾ ਹੋਇਆ।
ਪੰਜਾਬ ਦੀ ਕਾਂਗਰਸ ਲੀਡਰਸ਼ਿਪ ਜਾਂ ਅਕਾਲੀ ਲੀਡਰਸ਼ਿਪ ਨੇ ਆਪਣੇ ਨਿੱਜੀ ਲਾਭ, ਕੁਰਸੀ ਦੀ ਲਾਲਸਾ, ਤੇ ਕੇਂਦਰ ਦੀ ਚਾਪਲੂਸੀ ਕਰਕੇ ਪੰਜਾਬ ਨੂੰ ਰੇਗਸਤਾਨ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ। ਅਜ ਪੰਜਾਬ ਵਿੱਚ ਖੇਤੀ ਦੀ ਸਿੰਚਾਈ ਲਈ ਪਾਣੀ ਨਹੀ, ਪੀਣ ਲਈ ਸਾਫ ਪਾਣੀ ਨਹੀ, ਸਾਹ ਲੈਣ ਲਈ ਸਾਫ ਹਵਾ ਨਹੀ ਅਤੇ ਵਾਤਾਵਰਣ ਸਾਰਾ ਪਰਦੂਸ਼ਤ ਹੋ ਚੁੱਕਾ ਹੈ ਪੰਜਾਬ ਦੇ ਕਿਸ਼ਾਨ ਪੈਦਾਵਾਰ ਦੀ ਵੱਧਦੀ ਲਾਗਤ ਕਾਰਨ ਤੇ ਫ਼ਸਲ ਦੀ ਜ਼ਾਇਜ਼ ਕੀਮਤ ਨਾ ਮਿਲਣ ਕੇ ਕਰਕੇ ਹੋਰ ਕਰਜ਼ਾਈ ਹੋ ਰਿਹਾ ਅਤੇ ਖੁਦਕਸ਼ੀਆਂ ਦੀ ਗਿਣਤੀ `ਚ ਵੀ ਦਿਨ ਪਰ ਦਿਨ ਵਾਧਾ ਹੋ ਰਿਹਾ ਹੈ। ਪਰ ਫਿਰ ਵੀ ਪੰਜਾਬ ਦੀ ਲੀਡਰਸ਼ਿਪ ਵੋਟਾਂ ਦੀ ਰਾਜਨੀਤੀ ਤੋਂ ਉਪਰ ਉਠਕੇ ਪੰਜਾਬ ਦੇ ਹਿੱਤਾਂ ਲਈ ਕੰਮ ਕਰਨ ਵਿੱਚ ਦੇਸ ਦੇ ਬਾਕੀ ਰਾਜਾਂ ਨਾਲੋਂ ਕਿਤੇ ਪਿੱਛੇ ਹੈ।


20/11/16
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥(ਗੁਰੂ ਗ੍ਰੰਥ)-੭

ਅਵਤਾਰ ਸਿੰਘ ਮਿਸ਼ਨਰੀ (5104325827)

ਜਪੁਜੀ ਦੀ ਤੀਜੀ ਪੌੜੀ-ਪ੍ਰਮਾਤਮਾਂ ਨੂੰ ਲੋਕ ਕਿਉਂ ਗਾਉਂਦੇ ਹਨ? ਕੋਈ ਪ੍ਰਮਾਤਮਾਂ ਨੂੰ ਬਲਵਾਨ ਸਮਝ, ਕੋਈ ਉਸ ਦੀਆਂ ਦਾਤਾਂ ਨੂੰ ਦੇਖ, ਕੋਈ ਸ਼ੁਭ ਗੁਣਾਂ ਤੇ ਸੁੰਦਰ ਵਡਿਆਈਆਂ, ਕੋਈ ਵਿਦਿਆ ਦੇ ਕਠਨ ਵਿਚਾਰਾਂ, ਕੋਈ ਸਰੀਰ ਸਾਜਨਾ ਤੇ ਨਾਸ਼ ਕਰਨ। ਕੋਈ ਨੇੜੇ, ਦੂਰ ਤੇ ਕੋਈ ਹਜੂਰ ਦਿਸਣ ਕਰਕੇ ਉਸ ਨੂੰ ਗਾ ਰਿਹਾ ਹੈ। ਕਥਨ ਵਾਲਿਆਂ ਨੇ ਲੱਖਾਂ ਕਰੋੜਾਂ ਵਾਰ ਉਸ ਬਾਰੇ ਕਥਾ ਕਰਕੇ, ਉਸ ਦੀ ਸਿਫਤ ਸਾਲਾਹ ਕੀਤੀ ਫਿਰ ਵੀ ਉਸ ਦੀ ਵਿਚਾਰ ਦੀ ਤੋਟ ਨਹੀਂ ਆਉਂਦੀ। ਕੋਈ ਉਸ ਨੂੰ ਇਸ ਕਰਕੇ ਗਾਉਂਦਾ ਹੈ ਕਿ ਉਹ ਦਾਤਾ ਹਰ ਵੇਲੇ ਦੇਈ ਜਾਂਦਾ, ਜੀਵ ਜੁੱਗਾਂ ਤੋਂ ਖਾ ਰਹੇ ਤੇ ਲੈਣ ਵਾਲੇ ਥੱਕ ਜਾਂਦੇ ਹਨ। ਹੁਕਮ ਵਾਲੇ ਰੱਬ ਦਾ ਹੁਕਮ ਹੀ ਸੰਸਾਰ ਦੀ ਕਾਰ ਵਾਲਾ ਰਸਤਾ ਚਲਾਉਂਦਾ ਅਤੇ ਰੱਬ ਆਪ ਸਦਾ ਵੇਪ੍ਰਵਾਹ ਹੈ। ਭਾਵ ਕਰਣਹਾਰ ਕਰਤਾਰ ਦੇ ਵੱਖੋ ਵੱਖਰੇ ਕੰਮ ਵੇਖ ਕੇ, ਮਨੁੱਖ ਆਪੋ ਆਪਣੀ ਸਮਝ ਅਨੁਸਾਰ ਉਸ ਦੀ ਹੁਕਮ ਰੂਪ ਤਾਕਤ ਦਾ ਅੰਦਾਜਾ ਲਾਉਂਦੇ ਆ ਰਹੇ ਹਨ ਪਰ ਕੋਈ ਸੰਪੂਰਨ ਤੌਰ ਤੇ ਦੱਸ ਨਹੀਂ ਸੱਕਿਆ।

ਕੋਈ ਉਸ ਦੀਆਂ ਦਾਤਾਂ ਅਤੇ ਕੁਦਰਤ ਨਜਾਰਿਆਂ ਨੂੰ ਤੱਕ ਕੇ ਗਾਉਂਦਾ ਅਤੇ ਕੋਈ ਮਾਇਆ ਖਾਤਰ ਗਾ ਰਿਹਾ ਹੈ। ਗੁਰ ਪੁਰਬਾਂ ਅਤੇ ਨੱਗਰ ਕੀਰਤਨਾਂ ਵਿੱਚ ਉੱਚੀ ਉੱਚੀ ਗਾਉਣਾ ਵਜਾਉਣਾ ਕੀ ਅਰਥ ਰੱਖਦਾ ਭਾਵ ਲੋਕ ਦਿਖਾਵਾ ਹੀ ਹੈ ਜੇ ਗੁਰਬਾਣੀ ਸਮਝ ਕੇ ਜੀਵਨ ਨਾ ਬਦਲਿਆ। ਹਾਂ ਗਾਉਣਾ ਉਸ ਦਾ ਹੀ ਸਫਲਾ ਜੋ ਉਸ ਦੀ ਹੁਕਮ ਰਜ਼ਾਈ ਵਿੱਚ ਜੀਵਨ ਬਸਰ ਕਰਦਾ ਹੈ-ਗਾਵਿਆ ਸੁਣਿਆ ਤਿਨ ਕਾ ਹਰਿ ਥਾਂਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥੧॥ (੬੬੯) ਗੁਰਬਾਣੀ ਤਾਂ ਇਹ ਵੀ ਚਿਤਾਵਨੀ ਦਿੰਦੀ ਹੈ ਕਿ ਜੇ ਮਨ ਵਿੱਚ ਰੱਬੀ ਪਿਆਰ, ਗੁਰੂ ਗਿਆਨ ਅਤੇ ਜੀਵਨ ਗੁਰੂ ਸਮਰਪਿਤ ਨਹੀਂ ਤਾਂ ਗਾਉਣਾ ਵਜਾਉਣਾ ਰੋਣਾ ਹੀ ਹੈ-ਕੋਈ ਗਾਵੈ ਰਾਗੀ ਨਾਦੀਂ ਬੇਦੀਂ ਬਹੁ ਭਾਂਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥...ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ॥(੪੫੦) ਭਾਈ ਗੁਰਦਾਸ ਜੀ ਵੀ ਦਰਸਾਉਂਦੇ ਹਨ ਕਿ-ਗਾਂਇ ਸੁਨੈ ਆਂਖੇਂ ਮੀਚੈ ਪਾਈਐ ਨ ਪਰਮ ਪਦ ਗੁਰ ਉਪਦੇਸ਼ ਗਹਿ ਜੌ ਲੌ ਨ ਕਮਾਈਐ॥ ਸੋ ਕਪਟੀ ਗਾਉਣਾ ਕੂੜ ਦੀ ਪਾਲ ਅਤੇ ਪ੍ਰਭੂ ਪਿਆਰ ਵਿੱਚ ਗਾਉਂਦੇ ਜੀਵਨ ਹੁਕਮ ਰਜਾਈ ਚਲਦੇ, ਕੂੜ ਦੀ ਕੰਧ ਤੋੜ, ਉਸ ਨੂੰ ਮਿਲਣਾ ਹੈ। ਚਲਦਾ...


20/11/16
ਗਿਆਨੀ ਅਵਤਾਰ ਸਿੰਘ

ਕੀ ਨਰਿੰਦਰ ਮੋਦੀ ਦੁਆਰਾ ਭਾਰਤੀ ਕਰੰਸੀ ਨੂੰ ਬਦਲਣਾ ਭ੍ਰਿਸ਼ਟਾਚਾਰ ਨੂੰ ਰੋਕਣਾ ਹੈ ?

ਗਿਆਨੀ ਅਵਤਾਰ ਸਿੰਘ (ਸੰਪਾਦਕ gurparsad.com)

ਅੱਜ ਭਾਰਤ ’ਚ ਹਰ ਤਰਫ਼ ਇਹੀ ਚਰਚਾ ਚੱਲ ਰਹੀ ਹੈ ਕਿ ਨਰਿੰਦਰ ਮੋਦੀ ਦੁਆਰਾ ਪੁਰਾਣੇ 500 ਤੇ 1000 ਦੇ ਨੋਟਾਂ ਨੂੰ ਬੰਦ ਕਰਨ ਵਾਲਾ ਸਾਹਸੀ ਕਦਮ ਸਹੀ ਹੈ ਜਾਂ ਗ਼ਲਤ। ਇਸ ਵਿਸ਼ੇ ਦੀ ਵਿਚਾਰ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਭਾਰਤ ’ਚ 30 ਤੋਂ 40 ਪ੍ਰਤਿਸ਼ਤ (ਭਾਵ 13-14 ਲੱਖ ਕਰੋੜ) ਪਿਆ ਗੁਪਤ ਧਨ, ਕਿਸੇ ਵੀ ਤਰ੍ਹਾਂ ਭਾਰਤ ਦੇ ਵਿਕਾਸ ’ਚ ਆਪਣਾ ਯੋਗਦਾਨ ਨਹੀਂ ਪਾ ਰਿਹਾ ਹੈ, ਜਿੱਥੇ ਅਣਗਿਣਤ ਲੋਕ ਭੁੱਖੇ ਪੇਟ ਸੌਂਦੇ ਹਨ ਜਾਂ ਬਿਨਾਂ ਇਲਾਜ ਦਮ ਤੋੜ ਜਾਂਦੇ ਹਨ, ਪਰ ਇਸ ਸਾਰੇ ਧਨ ਨੂੰ ਕੇਵਲ ਕਾਲਾ ਧਨ ਕਹਿਣਾ ਵੀ ਉਚਿਤ ਨਹੀਂ ਕਿਉਂਕਿ ਜਿਸ ਤਰ੍ਹਾਂ ਦੇਸ਼-ਧ੍ਰੋਹੀ ਤੇ ਕ੍ਰਾਂਤੀਕਾਰੀ ਦੀ ਪਰਿਭਾਸ਼ਾ ’ਚ ਕਦੇ ਇੱਕ ਰਾਏ ਨਹੀਂ ਬਣ ਸਕੀ ਉਸੇ ਤਰ੍ਹਾਂ ਕਾਲੇ ਧਨ ਦੀ ਵੀ ਕੋਈ ਪਰਿਭਾਸ਼ਾ ਨਿਰਧਾਰਿਤ ਨਹੀਂ ਕੀਤੀ ਜਾ ਸਕਦੀ। ਕਾਲਾ ਧਨ, ਕਾਲਾ ਧਨ ਦਾ ਰਾਗ ਅਲਾਪਣਾ; ਕੇਵਲ ਰਾਜਨੀਤਿਕ ਸਟੰਟ ਹੈ, ਜੋ ਮਹਿੰਗਾਈ ਦੀ ਮਾਰੀ ਜਨਤਾ ਦੇ ਮੂੰਹ ’ਚ ਪਾਣੀ ਲੈ ਆਉਂਦਾ ਹੈ। ਮਿਤੀ 8-11-2016 ਨੂੰ ਮੋਦੀ ਦੁਆਰਾ ਉੱਠਾਇਆ ਗਿਆ ਕਦਮ, ਜਿਸ ਦੇ ਪਿਛੋਕੜ ’ਚ ਕਾਲੇ ਧਨ ਦੀ ਭੂਮਿਕਾ ਬਣਾਈ ਗਈ; ਦਰਅਸਲ, ਭਾਰਤੀ ਜਨਤਾ ਨੂੰ ਵੱਧ ਤੋਂ ਵੱਧ ਟੈਕਸ ਦੇ ਦਾਇਰੇ ’ਚ ਲਿਆਉਣਾ ਹੈ, ਜੋ ਉਨ੍ਹਾਂ ਦੀ ਤਮਾਮ ਜਾਇਜ਼-ਨਜਾਇਜ਼ ਸੰਪਤੀ ਨੂੰ ਕੇਵਲ ਬੈਂਕਾਂ ’ਚ ਜਮ੍ਹਾ ਕਰਨ ਉਪਰੰਤ ਪੂਰਾ ਹੋਏਗਾ। ਇਹ ਅਲੱਗ ਹੈ ਕਿ ਹਾਲੇ ਵੀ ਭਾਰਤ ਦੀ ਜਨਤਾ ਕਾਲੇ ਧਨ ਦੀ ਨਿਕਾਸੀ ਦੇ ਨਾਂ ’ਤੇ ਉੱਠਾਏ ਗਏ ਇਸ ਗ਼ਲਤ ਕਦਮ ਨੂੰ ਦਰੁਸਤ ਸਮਝ ਕੇ ਕਤਾਰ ’ਚ ਖੜ੍ਹੀ ਆਪਣੇ ਆਪ ਨੂੰ ਸੱਚੇ ਦੇਸ਼ ਭਗਤ ਹੋਣ ਦਾ ਭਰਮ ਪਾਲ਼ੀ ਖੜ੍ਹੀ ਹੈ।

ਪਿਛਲੇ ਦੋ ਸਾਲਾਂ ਤੋਂ ਭਾਰਤ ’ਚ ਮੋਦੀ ਸਰਕਾਰ (ਭਾਜਪਾ); 1984 ਤੋਂ ਬਾਅਦ ਪਹਿਲੀ ਵਾਰ ਪੂਰਨ ਬਹੁਮਤ ਨਾਲ਼ ਸੱਤਾ ’ਤੇ ਕਾਬਜ਼ ਹੋਈ, ਜਿਸ ਨੇ ਕੁਝ ਸਾਹਸੀ ਤੇ ਸ਼ਲਾਘਾਯੋਗ ਕਦਮ ਵੀ ਉੱਠਾਏ ਹਨ; ਜਿਵੇਂ ਕਿ ਪੂਰਬ ’ਚ ਬਰਮਾ ਤੇ ਉੱਤਰ-ਪੱਛਮ ’ਚ ਪਾਕਿਸਤਾਨ ਨਾਲ਼ ਲਗਦੀ ਸੀਮਾ ਨੂੰ ਭਾਰਤੀ ਫੌਜ ਦੁਆਰਾ ਪਾਰ ਕਰਨਾ, ਜੀ. ਐੱਸ. ਟੀ (ਗੁੱਡਸ ਐਂਡ ਟੈਕਸ ਸਰਵਿਸਿਸ) ਬਿੱਲ ਪਾਸ ਕਰਵਾਉਣਾ, 500 ਤੇ 1000 ਦੇ ਪੁਰਾਣੇ ਨੋਟ ਬਦਲ ਕੇ ਮਾਰਕਿਟ ’ਚ ਨਵੀਂ ਕਰੰਸੀ ਲਾਗੂ ਕਰਨਾ, ਆਦਿ। ਇਨ੍ਹਾਂ ਫ਼ੈਸਲਿਆਂ ’ਚ ਸਭ ਤੋਂ ਵੱਡਾ ਤੇ ਤਾਜ਼ਾ ਫ਼ੈਸਲਾ ਪੁਰਾਣੇ ਨੋਟ ਬਦਲਣਾ ਹੈ, ਤਾਂ ਜੋ ਗੁਪਤ ਧਨ ਦੇ ਬਦਲੇ ਨਵੀਂ ਕਰੰਸੀ ਛਾਪ ਕੇ ਸਰਕਾਰੀ ਖ਼ਜ਼ਾਨੇ ਦੀ ਭਰਪਾਈ ਕੀਤੀ ਜਾ ਸਕੇ।

ਮੋਦੀ ਦੁਆਰਾ ਉੱਠਾਏ ਗਏ ਉਕਤ ਤਮਾਮ ਕਦਮਾਂ ਨੂੰ ਅਗਰ ਗਹੁ ਨਾਲ਼ ਵਿਚਾਰਿਆ ਜਾਏ ਤਾਂ ਤਿੰਨ ਪ੍ਰਮੁੱਖ ਗੱਲਾਂ ਸਪਸ਼ਟ ਹੁੰਦੀਆਂ ਹਨ ਕਿ ਮੋਦੀ:

(1). ਭਾਰਤ ਨੂੰ ਆਰਥਿਕ ਸ਼ਕਤੀ ਬਣਾਉਣਾ ਚਾਹੁੰਦੇ ਹਨ, ਜਿਸ ਨੂੰ ‘ਮੇਕ ਇੰਨ ਇੰਡੀਆ’ ਨਾਂ ਦਿੱਤਾ ਗਿਆ।

(2). ਦੇਸ਼ੀ ਤੇ ਵਿਦੇਸ਼ੀ ਕੰਪਨੀਆਂ ਨੂੰ ਭਾਰਤ ’ਚ ਨਿਵੇਸ਼ ਕਰਨ ਲਈ ਭਾਰੀ ਰਿਆਇਤਾਂ ਦੇਣ ਦੇ ਹੱਕ ’ਚ ਹਨ।

(3). ਆਮ ਜਨਤਾ ਦੀਆਂ ਸੁਵਿਧਾਵਾਂ ’ਚ ਭਾਰੀ ਕਟੌਤੀ ਕਰਨਾ ਚਾਹੁੰਦੇ ਹਨ; ਜਿਵੇਂ ਕਿ 2013-14 ਦੇ ਸਿੱਖਿਆ ਤੇ ਮੈਡੀਕਲ ਬਜਟ ਦੇ ਮੁਕਾਬਲੇ 2015-16 ’ਚ 20 % ਕਟੌਤੀ ਕਰਨਾ, (ਮਹਿੰਗਾਈ ਦਰ ਦੇ ਮੁਕਾਬਲੇ) ਵੇਤਨ ਕਮਿਸ਼ਨ (2016) ਰਾਹੀਂ ਛੋਟੇ ਸਰਕਾਰੀ ਕਰਮਚਾਰੀਆਂ ਦੀ ਤਨਖ਼ਾਹ ਨਾਮ-ਮਾਤਰ ਵਧਾਉਣੀ, ਆਦਿ।

ਉਕਤ ਵਿਚਾਰ ਉਪਰੰਤ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਕਾੱਲੇਜੀਅਮ ਨੇ ਫਰਬਰੀ 2016 ਤੋਂ ਨਿਆਇ-ਪ੍ਰਣਾਲ਼ੀ ਨੂੰ ਦਰੁਸਤ ਕਰਨ ਬਾਬਤ ਮੋਦੀ ਸਰਕਾਰ ਪਾਸ 77 ਜੱਜਾਂ ਦੇ ਨਾਵਾਂ ਦੀ ਲਿਸਟ ਭੇਜੀ ਸੀ, ਜਿਸ ਵਿੱਚੋਂ ਕੇਵਲ 18 ਮਨਜ਼ੂਰ ਕੀਤੇ ਗਏ ਤੇ ਬਾਕੀ ਲਿਸਟ ਸੁਧਾਈ ਲਈ ਵਾਪਸ ਨਹੀਂ ਭੇਜੀ ਗਈ ਤਾਂ ਜੋ ਸਰਕਾਰ ਪਾਸ ਦੁਬਾਰਾ ਹੋਰ ਸਿਫ਼ਾਰਸ਼ ਨਾ ਕੀਤੀ ਜਾ ਸਕੇ। ਮੋਦੀ ਸਰਕਾਰ ਦੇ ਇਸ ਢਿੱਲੜ ਰਵੱਈਏ ’ਤੇ ਚੀਫ਼ ਜਸਟਿਸ ਟੀ. ਐੱਸ. ਠਾਕੁਰ ਕਈ ਵਾਰ ਭਾਵਕ ਬਿਆਨ ਦੇ ਚੁੱਕੇ ਹਨ, ਪਰ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ, ਉੱਲਟਾ ਉਨ੍ਹਾਂ ਦੇ ਫੋਨ ਰਿਕਾਰਡ ਕਰਵਾ ਲਏ।

ਆਮ ਆਦਮੀ ਤੋਂ ਟੈਕਸ ਰਾਹੀਂ ਪੈਸਾ ਇਕੱਤਰ ਕਰਕੇ ਜਿਸ ਮਕਸਦ ਨਾਲ਼ ਵੱਡੀਆਂ ਕੰਪਨੀਆਂ ਨੂੰ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ ਉਸ ਦਾ ਆਮ ਆਦਮੀ ਨੂੰ ਕਿੰਨਾ ਕੁ ਲਾਭ ਹੋ ਰਿਹਾ ਹੈ, ਇਹ ਵੀ ਵਿਚਾਰਨਯੋਗ ਹੈ। ਪਿਛਲੇ 13 ਸਾਲਾਂ ’ਚ 142 ਲੱਖ ਕਰੋੜ ਦੇ ਸੇਠਾਂ ਨੇ ਭਾਰਤ ਦੀਆਂ 9 ਸੂਬਾ ਸਰਕਾਰਾਂ ਨਾਲ਼ ਇਕਰਾਰ ਕੀਤੇ ਪਰ ਨਿਵੇਸ਼ ਤੇ ਨੌਕਰੀ ਮਾਤਰ 10% ਦਿੱਤੀ ਗਈ। ਵਿਸ਼ਵ ਬੈਂਕ ਮੁਤਾਬਕ 2015 ’ਚ ਇਹ ਨਿਵੇਸ਼ ਸਭ ਤੋਂ ਘੱਟ ਰਿਹਾ, ਇਹ ਹੈ ਮੋਦੀ ਸਰਕਾਰ ਦੀ ਉਪਲਬਧੀ !

ਕੁਲ ਮਿਲ਼ਾ ਕੇ ਪਿਛਲੇ ਦੋ ਸਾਲਾਂ ਦੌਰਾਨ ਭਾਰਤ ’ਚ ਅਮੀਰੀ ਤੇ ਗ਼ਰੀਬੀ ਦੀ ਖਾਈ ਬਹੁਤ ਵਧੀ ਹੈ, ਜੋ ਨਿਰੰਤਰ ਹੋਰ ਵਧ ਰਹੀ ਹੈ। ਨਾਸਮਝ ਜਨਤਾ ਦੇਸ਼ ਭਗਤੀ ਦੇ ਨਾਂ ’ਤੇ (ਕਾਲੇ ਧਨ ਵਾਲ਼ੇ ਸ਼ੋਸ਼ੇ ਅਧੀਨ) ਆਪਣੇ ਅਧਿਕਾਰਾਂ ਨੂੰ ਸੀਮਤ ਜਾਂ ਨਸ਼ਟ ਕਰਵਾ ਰਹੀ ਹੈ।

ਕਾਲਾ ਧਨ ਕੀ ਹੈ ?- 8 ਨਵੰਬਰ 2016 ਨੂੰ ਦਿੱਤੇ ਗਏ ਕਰੰਸੀ ਬੰਦ ਵਾਲ਼ੇ ਬਿਆਨ ਤੋਂ ਪਹਿਲਾਂ ਮੈਂ ਇੱਕ ਡਾਕਟਰ (ENT) ਪਾਸ ਦਵਾ ਲੈਣ ਗਿਆ, ਜਿਸ ਦੀ ਕੇਵਲ ਫ਼ੀਸ ਹੀ 300 ਰੁਪਏ ਸੀ ਤੇ ਦਵਾ ਵੀ ਉਸੇ ਦੇ ਸਟੋਰ ’ਚੋਂ ਮਿਲਦੀ ਸੀ ਕਿਉਂਕਿ ਉਨ੍ਹਾਂ ਦੁਆਰਾ ਲਿਖੀ ਗਈ ਦਵਾ ਬਾਹਰੋਂ ਨਹੀਂ ਮਿਲਦੀ। ਇੱਥੇ ਪਹੁੰਚਣ ਵਾਲ਼ਾ ਹਰ ਮਰੀਜ਼ ਘੱਟੋ-ਘੱਟ 800 ਰੁਪਏ ਲੈ ਕੇ ਆਉਂਦਾ ਹੈ, ਜਿਸ ਵਿੱਚੋਂ ਡਾਕਟਰ ਦੀ ਕਮਾਈ 500 ਰੁਪਏ ਅਵੱਸ਼ ਹੈ। ਇੱਕ ਪਰਚੀ ਕੱਟਣ ਵਾਲ਼ੀ ਲੜਕੀ ਤੇ ਸਟੋਰ ’ਚ ਦਵਾ ਦੇਣ ਵਾਲ਼ਾ ਇੱਕ ਲੜਕਾ (ਦੋਵੇਂ) 5-5 ਹਜ਼ਾਰ ਰੁਪਏ ’ਤੇ ਰੱਖੇ ਹੋਏ ਹਨ। ਖ਼ੂਨ ਟੈਸਟ ਸਮੇਤ ਕੁਝ ਹੋਰ ਸਰੀਰਕ ਟੈਸਟਾਂ ਦੀ ਸੁਵਿਧਾ, ਡਾਕਟਰ ਦੁਆਰਾ ਕੀਤਾ ਜਾਂਦਾ ਉਪਰੇਸ਼ਨ ਤੇ ਸੰਕਟ ਕਾਲ (Emergency) ਫ਼ੀਸ 400 ਰੁਪਏ ਅਲੱਗ ਹੈ। ਡਾਕਟਰ ਦੀ ਯੋਗਤਾ ਹੀ ਕਹੀਏ ਕਿ ਫਿਰ ਵੀ ਇੱਥੋਂ ਇਲਾਜ ਕਰਵਾ ਕੇ ਮਰੀਜ਼ ਖ਼ੁਸ਼ ਹਨ। ਰੁਜ਼ਾਨਾ ਆਉਣ ਵਾਲ਼ੇ ਮਰੀਜ਼ਾਂ ਦੀ ਨਫ਼ਰੀ 70 ਤੋਂ 110 ਤੱਕ ਦੱਸੀ ਗਈ। ਇਸ ਗਣਿਤ ਅਨੁਸਾਰ ਡਾਕਟਰ ਦੀ ਪ੍ਰਤਿ ਦਿਨ ਕਮਾਈ (ਕੇਵਲ ਮਰੀਜ਼ ਚੈੱਕਅਪ) 35 ਹਜ਼ਾਰ ਤੋਂ 55 ਹਜ਼ਾਰ ਰੁਪਏ ਹੈ। ਮਹੀਨੇ ਦਾ 15 ਲੱਖ ਤੋਂ ਵੱਧ ਤੇ ਸਲਾਨਾ 2 ਕਰੋੜ ਦੀ ਆਮਦਨ, ਜਦਕਿ ਮਾਤਰ 2 ਲੱਖ 50 ਹਜ਼ਾਰ ਦੀ ਸਾਲਾਨਾ ਟੈਕਸ ਛੋਟ ਦਿੱਤੀ ਗਈ ਹੈ, ਬਾਕੀ ਤਮਾਮ ਰਕਮ ਭਾਰਤੀ ਨਿਯਮਾਂ ਮੁਤਾਬਕ ਕਾਲਾ ਧਨ ਹੈ, ਅਗਰ ਉਸ ਦਾ 30% (ਭਾਵ 58 ਲੱਖ 25 ਹਜ਼ਾਰ ਸਾਲਾਨਾ) ਟੈਕਸ ਨਾ ਭਰਿਆ ਗਿਆ ਹੋਵੇ।

ਇਸ ਡਾਕਟਰ ਵੱਲੋਂ ਛਪਾਈ ਗਈ ਆਪਣੀ ਪਰਚੀ ’ਤੇ ਕੋਈ ਸੰਖਿਆ ਮਰੀਜ਼ ਨੰਬਰ ਦਰਜ ਨਹੀਂ ਤੇ ਸਟੋਰ ਵਿੱਚੋਂ ਮਿਲਣ ਵਾਲ਼ੀ ਦਵਾ ਦਾ ਬਿੱਲ ਵੀ ਨਹੀਂ ਦਿੱਤਾ ਜਾਂਦਾ। ਸੇਲ ਟੈਕਸ ਨੰਬਰ (Tin) ਦਾ ਰਿਕਾਰਡ ਨਾ ਹੋਣ ਕਾਰਨ ਟੈਕਸ ਵਿਭਾਗ ਦਰੁਸਤ ਹਿਸਾਬ ਕਿਤਾਬ ਨਹੀਂ ਲੈ ਸਕਦਾ। ਇਸ ਚੋਰ ਮੋਰੀ ਨੂੰ ਬੰਦ ਕਰਨਾ ਕੋਈ ਮੁਸ਼ਕਲ ਨਹੀਂ ਹੈ। ਆਮ ਜਨਤਾ ਦੀ ਲੁੱਟ ਨਾਲ਼ ਜੁੜਿਆ ਮਸਲਾ ਹੋਣ ਕਾਰਨ ਇਹ ਕੰਮ ਪਹਿਲ ਦੇ ਅਧਾਰ ’ਤੇ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ, ਪਰ ਅਜਿਹਾ ਹੁੰਦਾ ਨਹੀਂ ਕਿਉਂਕਿ ਇੱਥੋਂ ਪਾਰਟੀ ਫੰਡ ਲਈ ਕੁਝ ਚੰਦਾ ਜਾਂਦਾ ਹੈ ਭਾਵ ਪਹਿਰੇਦਾਰ ਕੁੱਤੀ, ਚੋਰ ਨਾਲ਼ ਮਿਲੀ ਹੋਈ ਹੈ। ਮੋਦੀ ਦੁਆਰਾ ਉੱਠਾਏ ਗਏ 8 ਨਵੰਬਰ ਦੇ ਸਾਹਸੀ ਕਦਮ ਉਪਰੰਤ ਮੈਂ ਦੁਬਾਰਾ ਫਿਰ ਦਵਾ ਲੈਣ ਗਿਆ ਤੇ ਮੈਥੋਂ ਉਹੀ ਫ਼ੀਸ ਤੇ ਦਵਾ ਦੀ ਰਕਮ ਨਵੀਂ ਕਰੰਸੀ ’ਚ ਲਈ ਗਈ। ਵਿਚਾਰਨਯੋਗ ਹੈ ਕਿ ਬਦਲਿਆ ਕੀ ? ਜੋ ਲੋਕ, 8 ਨਵੰਬਰ ਦੇ ਫ਼ੈਸਲੇ ਉਪਰੰਤ ਇਹ ਸੋਚੀ ਬੈਠੇ ਹਨ ਕਿ ਹੁਣ 2 ਰੁਪਏ ਕਿਲੋ ਆਟਾ, 3 ਰੁਪਏ ਕਿਲੋ ਚਾਵਲ ਮਿਲਣ ਲੱਗ ਜਾਏਗਾ, ਸ਼ਾਇਦ ਉਹ ਭਾਰਤਵਾਸੀ ਨਹੀਂ ਕਹੇ ਜਾ ਸਕਦੇ।

ਉਕਤ ਉਦਾਹਰਨ ਗੰਧਲੇ ਸਮੁੰਦਰ ’ਚ ਕੇਵਲ ਬੂੰਦ ਮਾਤਰ ਹੈ। ਡਾਕਟਰ (ਸਰਕਾਰੀ ਤੇ ਗ਼ੈਰ ਸਰਕਾਰੀ), ਦਵਾ ਕੰਪਨੀਆਂ ਤੇ ਸਰਕਾਰਾਂ ਆਪਸ ’ਚ ਮਿਲੀਆਂ ਹੋਈਆਂ ਹਨ। ਦਵਾ ਦਾ ਇੱਕ ਸਾੱਲ੍ਟ (salt) ਹਰ ਸ਼ਹਿਰ ’ਚ ਹਜ਼ਾਰਾਂ ਨਾਵਾਂ ਨਾਲ਼ ਵਿਕਦਾ ਹੈ, ਜਿਸ ’ਤੇ 200 % ਤੋਂ 500 ਪ੍ਰਤਿਸ਼ਤ ਤੱਕ ਵਾਧੂ ਕੀਮਤ ਲਿਖੀ ਹੋਈ ਹੈ, ਇਹੀ ਕਾਰਨ ਹੈ ਕਿ ਹਰ ਹਸਪਤਾਲ ’ਚ 4-5 ਮਰੀਜ਼ਾਂ ਤੋਂ ਬਾਅਦ ਦਵਾ ਕੰਪਨੀ ਦਾ ਇੱਕ ਅਰੋਗ ਵਿਅਕਤੀ ਵੀ ਡਾਕਟਰ ਪਾਸ ਹਾਜ਼ਰੀ ਲਗਵਾਉਂਦਾ ਹੈ।

ਯੋਗ ਗੁਰੂ ਸੁਆਮੀ ਰਾਮਦੇਵ ਨੂੰ ਉਤਰਾਖੰਡ ਦੀ ਭਾਜਪਾ ਸਰਕਾਰ ਨੇ 1000 ਏਕੜ ਜ਼ਮੀਨ 99 ਸਾਲਾਂ ਲਈ ਮਾਤਰ ਇੱਕ ਰੁਪਏ ’ਚ ਦੇ ਦਿੱਤੀ, ਜਿੱਥੋਂ ਜੜ੍ਹੀ-ਬੁਟੀ ਉਗਾ ਕੇ ਮੇਕ ਇਨ ਇਡੀਆ ਦੇ ਨਾਂ ’ਤੇ (ਕਾਲੇ ਧਨ ਦਾ ਮੁੱਦਾ ਛੱਡ) ਆਪਣੇ ਪ੍ਰੋਜੈਕਟ ਵੇਚਣ ਲੱਗ ਗਿਆ ਤੇ ਭਾਰਤ ਦੇ ਸਭ ਤੋਂ ਉੱਪਰ 100 ਅਮੀਰਾਂ ਦੀ ਗਿਣਤੀ ’ਚ 48ਵੇਂ ਨੰਬਰ (ਭਾਵ 16. 750 ਕਰੋੜ) ’ਤੇ ਆਪਣਾ ਨਾਂ ਦਰਜ ਕਰਵਾਉਣ ’ਚ ਸਫਲ ਹੋ ਗਿਆ। ਵਿਕਾਉ ਵੋਟਰਾਂ ਲਈ ਵੀ ਕੁਝ ਸੁਵਿਧਾਵਾਂ ਬਣਾਈਆਂ ਗਈਆਂ ਹਨ; ਜਿਵੇਂ ਚੁਣਾਵ ਸਮੇਂ ਨਕਦੀ, ਨਸ਼ਾ, ਮੁਫ਼ਤ ਚਾਰਪਾਈ, ਮੁਫ਼ਤ ਸਾਈਕਲ, ਮੁਫ਼ਤ ਲੈਪਟੋਪ ਆਦਿ ਵੰਡਣੇ। ਕੀ ਇਹ ਸਭ ਕੇਵਲ ਉਸੇ ਕਾਲੇ ਚੰਦੇ ਨਾਲ਼ ਪੂਰਾ ਹੋ ਸਕਦਾ ਹੈ, ਜੋ ਪਾਰਟੀ ਫੰਡ ਲਈ 20 ਹਜ਼ਾਰ ਤੱਕ ਦਾਨ ਦੇਣ ਨੂੰ ਬਿਨਾਂ ਰਿਕਾਰਡ ਰੱਖਿਆ ਜਾਂਦਾ ਹੋਵੇ। ਸੁਖਬੀਰ ਬਾਦਲ ਨੇ ਸ਼ਹਿਰ ਦੇ ਵਿਕਾਸ ਦਾ ਪੈਸਾ (200 ਕਰੋੜ) ਕੇਵਲ ਆਪਣੇ ਇਲਾਕੇ ’ਚ ਲਗਾ ਦਿੱਤਾ, ਤਾਂ ਜੋ ਅਗਾਂਹ ਦਿੱਕਤ ਨਾ ਹੋਵੇ।

ਪੰਜਾਬ ਦੇ ਹਰ ਸ਼ਹਿਰ ’ਚ ਤੀਸਰੇ ਘਰ ਚੋਰੀ ਹੋਈ ਹੈ। ਮੇਰੇ ਘਰ ਵੀ 10 ਦਸੰਬਰ 2015 ਨੂੰ ਤਦ ਚੋਰੀ ਹੋਈ ਜਦ ਮੈਨੂੰ ਪਰਿਵਾਰ ਸਮੇਤ ਕੇਵਲ ਇੱਕ ਦਿਨ ਲਈ ਬਾਹਰ ਜਾਣਾ ਪਿਆ। ਜਦ ਵਾਪਸ ਆ ਕੇ ਵੇਖਿਆ ਤੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਬੜੀ ਮੁਸ਼ਕਲ ਨਾਲ਼ 16 ਦਸੰਬਰ 2016 ਨੂੰ ਐੱਫ. ਆਈ. ਆਰ. (ਨੰਬਰ 0294/2015) ਦਰਜ ਕਰਵਾਉਣ ’ਚ ਸਫਲ ਹੋਇਆ, ਪਰ ਪੁਲਿਸ ਦੀ ਚਲਾਕੀ ਵੇਖੋ, ਇਸੇ (FIR) ’ਚ ਇੱਕ ਹੋਰ ਚੋਰੀ, ਜੋ ਮੇਰੇ ਹੀ ਮੁਹੱਲੇ ’ਚ ਕੁਝ ਦਿਨ ਪਹਿਲਾਂ ਹੋਈ ਸੀ, ਸ਼ਾਮਲ ਕਰ ਦਿੱਤੀ ਗਈ ਤਾਂ ਜੋ ਸੂਬੇ ਦਾ ਅਪਰਾਧਕ ਰਿਕਾਰਡ ਸੀਮਤ ਰਹੇ। ਬਦਕਿਸਮਤੀ ਕਹੀਏ ਕਿ ਫਿਰ ਵੀ ਦੋਵੇਂ ਘਟਨਾਵਾਂ ’ਚ ਇਨਸਾਫ਼ ਕਿਸੇ ਨੂੰ ਨਹੀਂ ਮਿਲਿਆ। ਵਾਰ-ਵਾਰ ਥਾਣੇ ’ਚ ਸੰਪਰਕ ਕਰਨ ਉਪਰੰਤ ਅੱਜ ਵੀ ਪੁਲਿਸ ਆਖਦੀ ਹੈ ਕਿ ਕੋਈ ਸ਼ੱਕੀ ਬੰਦਾ ਘੁੰਮਦਾ ਮਿਲੇ ਤਾਂ ਜ਼ਰੂਰ ਦੱਸਣਾ।

ਆਮ ਆਦਮੀ; ਆਪਣੀ ਸਰਕਾਰ ਨੂੰ ਟੈਕਸ ਕਿਉਂ ਦੇਵੇ ? ਬੱਚਿਆਂ ਨੂੰ ਸਿੱਖਿਆ ਦਿਲਵਾਉਣੀ ਹੋਵੇ, ਰੁਜ਼ਗਾਰ ਜਾਂ ਇਨਸਾਫ਼ ਲੈਣਾ ਹੋਵੇ, ਇਲਾਜ ਕਰਵਾਉਣਾ ਹੋਵੇ, ਆਪਣੀ ਸੁਰੱਖਿਆ ਕਰਨੀ ਹੋਵੇ ਭਾਵ ਹਰ ਸੁਵਿਧਾ ਲਈ ਮੈਨੂੰ ਕਾਲਾ ਧਨ ਕਮਾਉਣ ਵਾਲ਼ਿਆਂ ਪਾਸ ਜਾਣਾ ਹੀ ਪੈਂਦਾ ਹੈ, ਜੋ ਲੀਡਰਾਂ ਨੂੰ ਪਾਰਟੀ ਫੰਡ ਦੇ ਨਾਂ ’ਤੇ ਮਹੀਨਾ ਦਿੰਦੀਆਂ ਹਨ ਜਾਂ ਰਾਜਨੇਤਾਵਾਂ ਦਾ ਉਸ ਵਿੱਚ ਹਿੱਸਾ ਹੁੰਦਾ ਹੈ। ਫਿਰ ਸਰਕਾਰ ਨੂੰ ਟੈਕਸ ਕਾਹਦਾ ? ਅਗਰ ਮੈਂ ਆਪਣੀ ਮਿਹਨਤ ਦੀ ਕਮਾਈ ’ਚੋਂ; ਢਾਈ ਲੱਖ ਤੋਂ 5 ਲੱਖ ਤੱਕ 10%, 5 ਲੱਖ ਤੋਂ 10 ਲੱਖ ਤੱਕ 20% ਅਤੇ 10 ਲੱਖ ਤੋਂ ਉੱਪਰ 30% ਟੈਕਸ ਸਰਕਾਰ ਨੂੰ ਦੇਣਾ ਵੀ ਹੈ ਤਾਂ ਵੀ ਮੈਨੂੰ ਕਿਸੇ ਦਲਾਲ ਦੀ ਮਦਦ ਚਾਹੀਏ ਭਾਵ ਮੇਰੇ ਤੇ ਸਰਕਾਰ ਵਿਚਕਾਰ ਵੀ ਕਾਲਾ ਧਨ ਕਮਾਉਣ ਵਾਲ਼ਾ ਇੱਕ ਹੋਰ ਚੋਰ ਚਾਹੀਏ ਕਿਉਂਕਿ ਭਾਰਤ ’ਚ ਟੈਕਸ ਇਕੱਤਰ ਕਰਨ ਲਈ ਵੀ ਕੋਈ ਸਰਲਤਾ ਨਹੀਂ। ਨਾਗਰਿਕ ਦੀ ਸੁਵਿਧਾ ’ਚ ਹੋਣ ਵਾਲ਼ੀ ਦੇਰੀ ਹੀ ਕਾਲਾ ਧਨ ਕਮਾਉਣ ਵਾਲ਼ੀ ਸੋਚ ਨੂੰ ਪ੍ਰਫੁਲਿਤ ਕਰਦੀ ਹੈ। ਅਗਰ ਸਰਕਾਰਾਂ ਰੁਜ਼ਗਾਰ ਮੁਹੱਈਆ ਨਹੀਂ ਕਰਵਾ ਸਕਦੀਆਂ ਘੱਟੋ-ਘੱਟ ਸੁਵਿਧਾ ’ਚ ਹੋ ਰਹੀ ਦੇਰੀ ਜਾਂ ਨਸ਼ਿਆਂ ਦੇ ਵਪਾਰ ਨੂੰ ਤਾਂ ਰੋਕ ਸਕਦੀਆਂ ਹਨ।

ਭਾਰਤੀ ਲੋਕ ਬੜੇ ਦਾਨੀ ਹਨ, ਜੋ ਆਮ ਜਨਤਾ ਲਈ ਰੋਡ ਕਿਨਾਰੇ ਹੀ ਲੰਗਰ ਲਗਾ ਲੈਂਦੇ ਹਨ ਤੇ ਧਾਰਮਿਕ ਅਦਾਰਿਆਂ ’ਚ ਅਰਬਾਂ-ਖਰਬਾਂ ਰੁਪਇਆ ਦਾਨ, ਇਹ ਸੋਚ ਕੇ ਦਿੱਤਾ ਜਾਂਦਾ ਹੈ ਕਿ ਇਹ ਪੈਸਾ ਸਮਾਜਿਕ ਹਿੱਤਾਂ ਲਈ ਜਾਏਗਾ (ਬੇਸ਼ੱਕ ਉੱਥੇ ਵੀ ਅਜਿਹਾ ਨਹੀਂ ਹੁੰਦਾ)। ਹਰ ਵਿਅਕਤੀ ਟੈਕਸ ਦੇ ਕੇ ਤਾਂ ਹੀ ਖ਼ੁਸ਼ੀ ਮਹਿਸੂਸ ਕਰੇਗਾ ਜੇਕਰ ਸਰਕਾਰ ਉਸ ਨੂੰ ਵਿਸ਼ਵਾਸ ਦਿਲਵਾਏ ਕਿ ਤੁਹਾਡੇ ਦੁਆਰਾ ਦਿੱਤੇ ਗਏ ਟੈਕਸ ਦੀ ਅਸੀਂ ਪੂਰੀ ਹਿਫ਼ਾਜ਼ਤ ਕਰਕੇ ਸਮਾਜਕ ਸੇਵਾ ਕਰਾਂਗੇ। ਭ੍ਰਿਸ਼ਟ ਲੀਡਰ, ਜੋ ਜਨਤਾ ਦੇ ਟੈਕਸ ’ਤੇ ਆਪਣਾ ਨਾਂ ਲਿਖਵਾਉਣਾ ਨਹੀਂ ਭੁੱਲਦੇ, ਉਨ੍ਹਾਂ ਪਾਸੋਂ ਆਮ ਲੋਕ ਟੈਕਸ ਚੋਰੀ ਕਰਨ ਨੂੰ ਹੀ ਉਚਿਤ ਸਮਝਦੇ ਹਨ। ਜ਼ਬਰਦਸਤੀ ਲਿਆ ਗਿਆ ਟੈਕਸ ਕਿਸੇ ਵੀ ਦੇਸ਼ ਨੂੰ ਖ਼ੁਸ਼ਹਾਲ ਨਹੀਂ ਬਣਾ ਸਕਦਾ। ਮੋਦੀ ਦੇ ਸਾਹਸੀ ਹੋਣ ਦੇ ਨਾਲ਼-ਨਾਲ਼ ਉਸ ਦੀ ਇਹ ਵੀ ਕਮਜ਼ੋਰੀ ਹੈ ਕਿ ਉਨ੍ਹਾਂ ਦੇ ਦਰੁਸਤ ਭਾਸ਼ਣ ’ਚੋਂ ਵੀ ਈਰਖਾ ਤੇ ਹੰਕਾਰ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਜਦ ਭਾਰਤ ਦੀ ਜਨਤਾ ਹੀ ਆਪਣੇ ਪ੍ਰਧਾਨ ਮੰਤਰੀ ਦੀ ਬੋਲੀ ’ਚੋਂ ਮਿਠਾਸ ਲਈ ਤਰਸਦੀ ਹੋਵੇ ਤਾਂ ਪਕਿਸਤਾਨੀ ਜਨਤਾ ਦੇ ਰੂ-ਬਰੂ ਹੋ ਕੇ ਇਹ ਕਹਿਣਾ ਕਿ ਸਾਨੂੰ ਗ਼ਰੀਬੀ, ਬੇਰੁਜ਼ਗਾਰੀ ਆਦਿ ਸਮੱਸਿਆ ਨਾਲ਼ ਮਿਲ ਕੇ ਲੜਨਾ ਚਾਹੀਦਾ ਹੈ, ਬੇਜੋੜ ਦਲੀਲ ਜਾਪਦੀ ਹੈ ਜਦਕਿ ਇਹੀ ਭਾਸ਼ਣ ਅਗਰ ਸਹਿਨਸ਼ੀਲਤਾ ਨਾਲ਼ ਦਿੱਤਾ ਜਾਂਦਾ ਤਾਂ ਆਮ ਪਾਕਿਸਤਾਨੀ ਨਾਗਰਿਕ ਨੂੰ ਜ਼ਰੂਰ ਪ੍ਰਭਾਵਤ ਕਰਦਾ ਕਿਉਂਕਿ ਸਾਡੀ ਤੇ ਉਨ੍ਹਾਂ ਦੀ ਸਮੱਸਿਆ ਇਕ ਸਮਾਨ ਹੈ।

ਮੋਦੀ ਦੇ ਸਲਾਹਕਾਰਾਂ ਨੇ ਉਨ੍ਹਾਂ ਨੂੰ ਇਸ ਭਰਮ ’ਚ ਰੱਖਿਆ ਹੋਇਆ ਹੈ ਕਿ ਸ਼ਾਇਦ 95% ਜਨਤਾ, 5% ਕਾਲਾ ਧਨ ਕਮਾਉਣ ਵਾਲ਼ਿਆਂ ਨੂੰ ਸਜ਼ਾ ਦਿਲਵਾਉਣ ਲਈ ਉਨ੍ਹਾਂ ਦੇ ਨਾਲ਼ ਖੜ੍ਹੀ ਰਹੇਗੀ, ਪਰ ਇਹ ਪਰਦਾ ਜਲਦੀ ਹੀ ਉਤਰਨ ਵਾਲ਼ਾ ਹੈ ਕਿਉਂਕਿ ਨਾ ਤਾਂ ਕਿਸੇ ਨੂੰ ਸਜ਼ਾ ਹੋਣੀ ਹੈ ਤੇ ਨਾ ਹੀ ਕਿਸੇ ਦੇ ਅਕਾਊਂਟ ’ਚ 15 ਲੱਖ ਪੈਣੇ ਹਨ। ਮੋਦੀ ਸਰਕਾਰ ਅਗਲੇ ਸਾਲ (2017-18) ਦਾ ਬਜਟ ਵੀ ਸਮੇਂ ਤੋਂ ਪਹਿਲਾਂ (1 ਫਰਬਰੀ 2017) ਨੂੰ ਹੀ ਇਸ ਸੋਚ ਨਾਲ਼ ਪੇਸ਼ ਕਰਨ ਜਾ ਰਹੀ ਹੈ ਕਿ ਸ਼ਾਇਦ ਜਨਤਾ ਦੇ ਦਰਦ ’ਤੇ ਕੁਝ ਮੱਲ੍ਹਮ ਲਗਾ ਕੇ ਵਿਧਾਨ ਸਭਾ ਚੁਣਾਵ ’ਚ ਫ਼ਾਇਦਾ ਲੈ ਲਿਆ ਜਾਏ, ਪਰ ਸਚਾਈ ਇਹ ਹੈ ਕਿ 60% ਦਰਮਿਆਨੇ ਭਾਰਤੀਆਂ ਦੀ ਜ਼ਿੰਦਗੀਭਰ ਦੀ ਕਮਾਈ ਨੂੰ ਟੈਕਸ ਅਧੀਨ ਲਿਆਉਣ ਨਾਲ਼ ਲੋਕ ਅੰਦਰੋਂ ਮੋਦੀ ਸਰਕਾਰ ਨੂੰ ਨਫ਼ਰਤ ਕਰਨ ਲੱਗ ਪਏ ਹਨ, ਜੋ ਕਈ ਸਾਲ ਨਹੀਂ ਭੁੱਲ ਸਕਦੇ ਕਿਉਂਕਿ ਇਹ ਮਾਰ ਬੁਧੀਜੀਵੀ ਵਰਗ ’ਤੇ ਪਈ ਹੈ, ਜੋ ਜ਼ਿਆਦਾਤਰ ਵਿਕਾਉ ਨਹੀਂ।

ਵਿਰੋਧੀ ਰਾਜਨੀਤਿਕ ਦਲਾਂ ਦਾ ਆਰੋਪ ਹੈ ਕਿ ਮੋਦੀ ਨੇ ਆਪਣਾ ਪਾਰਟੀ ਫੰਡ, ਆਰ. ਐੱਸ. ਐੱਸ. ਦਾ ਧਨ ਤੇ ਦਾਨੀ ਸੇਠ ਲੋਕਾਂ ਦੀ ਕਰੰਸੀ ਸਫ਼ੈਦ ਕਰ ਦਿੱਤੀ ਅਤੇ ਸਾਨੂੰ ਚੰਦਾ ਦੇਣ ਵਾਲ਼ਿਆਂ ਸਮੇਤ ਮਾਰ ਦਿੱਤਾ। ਅਸ਼ਾਂਤ ਜਨਤਾ ਦੀ ਹਮਾਇਤ ਨਾਲ਼ ਉਨ੍ਹਾਂ ਨੂੰ ਕੁਝ ਕੁ ਰਿਆਇਤ ਚਾਹੀਦੀ ਹੈ ਤਾਂ ਜੋ ਘੱਟੋ ਘੱਟ ਫਰਬਰੀ (2017) ਚੁਣਾਵ ਤੱਕ ਪੁਰਾਣੇ ਨੋਟ ਚੱਲ ਸਕਣ।

ਭਾਰਤੀ ਸੰਵਿਧਾਨ ਮੁਤਾਬਕ ਢਾਈ ਲੱਖ ਦੀ ਸਾਲਾਨਾ ਟੈਕਸ ਛੋਟ ਵਾਲ਼ੀ ਰਕਮ ਹਰ ਦਿਨ 685 ਰੁਪਏ ਇਕੱਤਰ ਕਰਨ ਨਾਲ਼ ਪੂਰੀ ਹੋ ਜਾਂਦੀ ਹੈ। ਮਹਿੰਗੀ ਪੜ੍ਹਾਈ, ਮਹਿੰਗੇ ਇਲਾਜ ਸਮੇਤ ਹੋਰ ਪਰਿਵਾਰਕ ਖ਼ਰਚੇ ਪੂਰੇ ਕਰਨ ਲਈ ਸਬਜ਼ੀ ਵਾਲ਼ੇ, ਡ੍ਰਾਈਵਰ, ਬੈਂਡ ਵਾਜੇ ਵਾਲ਼ੇ ਇਤਿਆਦਿਕ ਨੂੰ ਵੀ ਇਸ ਤੋਂ ਵੱਧ ਕਮਾਈ ਕਰਨੀ ਪੈਂਦੀ ਹੈ, ਇਨ੍ਹਾਂ ਸਭ ਪਾਸ ਵੀ ਕਾਲਾ ਧਨ ਮੰਨਣਾ ਪਏਗਾ ਕਿਉਂਕਿ ਇਹ ਸਭ ਟੈਕਸ ਭਰਨ ਦੀ ਸਥਿਤੀ ’ਚ ਨਹੀਂ ਹੁੰਦੇ। ਨਸ਼ੱਈ (ਅਮਲੀ) ਬੱਚਿਆਂ ਅਤੇ ਨਸ਼ੱਈ ਪਤੀਆਂ ਤੋਂ ਬਚਾ ਕੇ ਅਗਰ ਕਿਸੇ ਔਰਤ ਨੇ ਢਾਈ ਲੱਖ ਤੋਂ ਵੱਧ ਰਕਮ ਇਸ ਉਮੀਦ ਨਾਲ਼ ਛੁਪਾ ਕੇ ਰੱਖੀ ਹੈ ਕਿ ਮੈ ਆਪਣੀ ਲੜਕੀ ਦਾ ਵਿਆਹ ਕਰਾਂਗੀ ਤਾਂ ਉਹ ਵੀ ਕਾਲਾ ਧਨ ਹੈ, ਜਿਸ ਵਿੱਚੋਂ ਢਾਈ ਲੱਖ ਨੂੰ ਸਫ਼ੈਦ ਕਰਨ ਲਈ ਵੀ, ਉਨ੍ਹਾਂ (ਨਸ਼ੱਈਆਂ) ਪਾਸ ਜਾਣਾ ਪਏਗਾ ਜਿਨ੍ਹਾਂ ਦੇ ਡਰ ਕਾਰਨ ਰਕਮ ਛੁਪਾਈ ਗਈ ਸੀ।

ਹਰ ਸੁਵਿਧਾ ’ਚ ਹੋਈ ਦੇਰੀ ਕਾਰਨ ਆਮ ਬੰਦਾ ਆਪਣੀ ਜੇਬ ’ਚੋਂ ਨਿਕਲੇ ਗ਼ੈਰ ਕਾਨੂੰਨੀ ਪੈਸੇ (ਰਿਸ਼ਵਤ) ਨੂੰ ਹੀ ਕਾਲਾ ਧਨ ਮੰਨਦਾ ਹੈ, ਨਾ ਕਿ ਵਿਦੇਸ਼ਾਂ ’ਚ ਜਮ੍ਹਾ ਕੀਤੀ ਗਈ ਕਿਸੇ ਰਕਮ ਨੂੰ। ਮੋਦੀ ਨੇ ਕਾਲੇ ਧਨ ਦੇ ਨਾਂ ’ਤੇ ਹਰ ਉਸ ਭਾਰਤੀ ਨੂੰ ਬਿਪਤਾ ਪਾਈ, ਜੋ ਪਹਿਲਾਂ ਹੀ ਗ਼ਰੀਬੀ, ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਦੀ ਮਾਰ ਤੋਂ ਪੀੜਤ ਹੈ। ਇਹ ਕਦਮ ਤਾਂ ਹੀ ਸ਼ਲਾਘਾਯੋਗ ਹੁੰਦਾ ਅਗਰ ਭਾਰਤ ਦੀ ਦਾਨੀ ਮਾਨਸਿਕਤਾ ਨੂੰ ਸਮਝਿਆ ਜਾਂਦਾ; ਜਿਵੇਂ ਕਿ

(1). ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰਨ ਵਾਲ਼ੇ ਤਮਾਮ ਭਾਰਤੀਆਂ ਦੇ ਅਕਾਊਂਟ ’ਚ 5-5 ਲੱਖ ਦੀ ਰਕਮ ਪਾਉਣ ਦੀ ਸੁਵਿਧਾ (ਟੈਕਸ ਫ੍ਰੀ) ਇਸ ਸ਼ਰਤ ਨਾਲ਼ ਦਿੱਤੀ ਜਾਂਦੀ ਕਿ ਇਸ ਦੀ ਨਿਕਾਸੀ ਲਈ ਬੱਚੇ ਦੀ ਪੜ੍ਹਾਈ, ਬੱਚੇ ਦੀ ਸ਼ਾਦੀ, ਅਚਾਨਕ ਦੁਰਘਟਨਾ ਆਦਿ ਦਾ ਸਬੂਤ ਦੇਣਾ ਜ਼ਰੂਰੀ ਹੋਏਗਾ। ਤਦ ਤੱਕ ਇਸ ਰਕਮ ਉੱਤੇ ਉਚਿਤ ਵਿਆਜ ਹਰ ਮਹੀਨੇ ਮਿਲੇਗਾ। ਕਾਲੇ ਧਨ ਵਾਲ਼ੇ ਵੀ ਇਹ ਸੇਵਾ ਬੜੀ ਖ਼ੁਸ਼ੀ ਨਾਲ਼ ਨਿਭਾਉਂਦੇ ਕਿਉਂਕਿ ਹੁਣ ਵੀ ਕੁਝ ਕਾਲਾ ਧਨ ਚੇਰੀਟੇਬਲ ਸੰਸਥਾਵਾਂ ’ਚ ਜਾਣ ਦੀ ਸੁਭਾਵਨਾ ਹੈ। ਅਜਿਹਾ ਭਾਜਪਾ ਦਾ ਚੁਣਾਵੀ ਇਕਰਾਰ ਵੀ ਸੀ।

(2). ਜਿਨ੍ਹਾਂ ਔਰਤਾਂ ਜਾਂ ਬਜ਼ੁਰਗਾਂ ਨੇ ਮਜਬੂਰੀ ’ਚ ਰਕਮ ਇਕੱਠੀ ਕੀਤੀ ਹੈ ਉਨ੍ਹਾਂ ਦੇ ਮੁਹੱਲੇ ’ਚ ਜਾ ਕੇ ਪੂਰੀ ਰਕਮ ਬਦਲ ਦਿੱਤੀ ਜਾਂਦੀ ਤੇ ਅਗਾਂਹ ਲਈ ਉਨ੍ਹਾਂ ਦਾ ਪੈਸਾ ਬੈਂਕ ’ਚ ਜਮ੍ਹਾ ਕਰਵਾਉਣਾ ਤੇ ਉਚਿਤ ਵਿਆਜ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦਾ।

(3). ਜੋ ਵਿਅਕਤੀ ਸਾਲਾਨਾ ਢਾਈ ਲੱਖ ਤੋਂ ਘੱਟ ਆਮਦਨ ਵਾਲ਼ੇ ਹਨ, ਉਨ੍ਹਾਂ ਨੂੰ ਆਪਣਾ ਤਮਾਮ ਇਕੱਠਾ ਕੀਤਾ ਪੈਸਾ ਇੱਕ ਵਾਰ ਟੈਕਸ ਰਹਿਤ ਬੈਂਕ ’ਚ ਜਮ੍ਹਾ ਕਰਵਾਉਣ ਦੀ ਸੁਵਿਧਾ ਹੋਣੀ ਚਾਹੀਦੀ ਸੀ। ਇਸ ਸੁਵਿਧਾ ’ਚ ਪਾਰਦਰਸ਼ਤਾ ਲਈ 20 ਹਜ਼ਾਰ (ਪ੍ਰਤਿ ਮਾਹ) ਤੋਂ ਵੱਧ ਨਿਕਾਸੀ ’ਤੇ ਕਾਰਨ ਦੱਸਣਾ ਜ਼ਰੂਰੀ ਹੁੰਦਾ, ਆਦਿ।

ਉਕਤ ਸੁਝਾਵ ਦਾ ਮਤਲਬ ਲਗਭਗ ਉਸ 40 ਪ੍ਰਤਿਸ਼ਤ (13-14 ਲੱਖ ਕਰੋੜ) ਰਕਮ ਨੂੰ ਵੱਧ ਤੋਂ ਵੱਧ ਬਚਾਉਣਾ ਹੈ ਜੋ ਕਾਲੇ ਧਨ ਨਾਲ਼ ਜਾਣੀ ਜਾਂਦੀ ਹੈ। ਅਗਰ ਇਹ ਰਕਮ ਮਰਦੀ ਮਰਦੀ ਵੀ ਕਿਸੇ ਦੀ ਗ਼ਰੀਬੀ ਦੂਰ ਕਰ ਜਾਵੇ ਤਾਂ ਇਸ ਵਿੱਚ ਦੇਸ਼ ਦਾ ਹੀ ਭਲਾ ਹੈ, ਨਹੀਂ ਤਾਂ ਜੋ ਸਥਿਤੀ ਹੁਣ ਬਣੀ ਹੈ ਉਸ ਮੁਤਾਬਕ ਅਗਲੇ 2 ਸਾਲਾਂ ਤੱਕ ਬਹੁਤੇ ਭਾਰਤੀਆਂ ਦੀ ਆਰਥਿਕ ਹਾਲਤ ਹੋਰ ਖ਼ਰਾਬ ਹੋਏਗੀ। ਇੱਕ ਵਪਾਰੀ, ਬੇਸੱਕ ਉਸ ਪਾਸ ਕਾਲਾ ਧਨ ਵੀ ਸੀ, 10-12 ਮਜ਼ਦੂਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਂਦਾ ਸੀ, ਜੋ ਸਭ ਬੇਰੁਜ਼ਗਾਰ ਹੋ ਗਏ ਤੇ ਸਰਕਾਰ ਪਾਸ ਵੀ ਅਜਿਹੀ ਕੋਈ ਯੋਜਨਾ ਨਹੀਂ ਕਿ ਉਸ ਦੀ ਤੁਰੰਤ ਆਰਥਿਕ ਮਦਦ ਕਰ ਸਕੇ।

ਦਰਅਸਲ, ਭਾਰਤ ’ਚ ਕੋਈ ਅਜਿਹਾ ਰਾਜਨੇਤਾ ਵਿਖਾਈ ਨਹੀਂ ਦਿੰਦਾ ਜੋ ਆਮ ਜਨਤਾ ਨਾਲ਼ ਖੜ੍ਹਾ ਹੋਵੇ। ਭਾਰਤੀ ਲੋਕਤੰਤਰ ’ਚ ਵੱਡਾ ਰਾਜਨੀਤਕ ਮੁੱਦਾ ਇਹ ਵੀ ਹੈ ਕਿ ਮੋਦੀ ਦਾ ਬਦਲ ਕੇਜਰਵਾਲ ਹੋਏਗਾ ਜਾਂ ਰਾਹੁਲ। ਮੋਦੀ ਜੀ ਚਾਹੁੰਦੇ ਹਨ ਕਿ ਰਾਹੁਲ ਹੀ ਰਹਿਣ ਕਿਉਂਕਿ ਉਨ੍ਹਾਂ ਤੋਂ ਬਹੁਤਾ ਖ਼ਤਰਾ ਨਹੀਂ, ਇਸ ਲਈ ਕੇਜਰੀਵਾਲ ਵਾਲ਼ੇ ਮੁੱਦੇ ਖੋਹਣ ਦੀ ਹੋੜ ਵੀ ਲੱਗੀ ਹੋਈ ਹੈ, ਜਿਸ ਬਾਰੇ ਪਹਿਲਾਂ ਕੋਈ ਠੋਸ ਯੋਜਨਾ ਨਹੀਂ ਬਣਾਈ ਗਈ। ਅਗਰ ਮੋਦੀ ਭ੍ਰਿਸ਼ਟਾਚਾਰ ਪ੍ਰਤੀ ਸਹਿਨਸ਼ੀਲ ਹੁੰਦੇ ਤਾਂ ਉਨ੍ਹਾਂ 600 ਭਾਰਤੀਆਂ ਦੇ ਨਾਂ ਉਜਾਗਰ ਕਰਦੇ, ਜਿਨ੍ਹਾਂ ਦਾ ਕਾਲਾ ਧਨ ਵਿਦੇਸ਼ੀ ਬੈਂਕਾਂ ’ਚ ਪਿਆ, ਚੁਣਾਵੀ ਭਾਸ਼ਣਾਂ ’ਚ ਬੋਲਿਆ ਗਿਆ ਸੀ ਤੇ ਹੁਣ ਉਹੀ ਨਾਮ ਭਾਰਤ ਸਰਕਾਰ ਪਾਸ ਵੀ ਆ ਚੁੱਕੇ ਹਨ, ਪਾਰਟੀ ਫੰਡ ਲਈ ਦਿੱਤੇ ਜਾ ਰਹੇ 20 ਹਜ਼ਾਰ ਰੁਪਏ ਨੂੰ ਲਿਖਤੀ ਰਿਕਾਰਡ ’ਚ ਲੈ ਕੇ ਆਉਂਦੇ, ਤਮਾਮ ਰਾਜਨੀਤਿਕ ਪਾਰਟੀਆਂ ਨੂੰ ਆਰ. ਟੀ. ਆਈ. ਦੇ ਦਾਇਰੇ ’ਚ ਲਿਆਉਂਦੇ, ਵੀ. ਆਈ. ਪੀ. ਕਲਚਰ ਨੂੰ ਖ਼ਤਮ ਕਰਦੇ, ਜਿਨ੍ਹਾਂ ਦੀ ਸੁਰੱਖਿਆ ’ਚ ਲੱਗੀ ਪੁਲਿਸ ਆਮ ਨਾਗਰਿਕਾਂ ਦੀ ਹਿਫ਼ਾਜ਼ਤ ਕਰਦੀ, ਕੇਜਰੀਵਾਲ ਦੇ ਭ੍ਰਿਸ਼ਟਾਚਾਰ ਵਿਰੋਧੀ ਬਿੱਲ ਨੂੰ ਪਾਸ ਕਰਵਾਉਣ ਲਈ ਰਾਸ਼ਟਰਪਤੀ ਪਾਸ ਭੇਜ ਕੇ ਵਿਰੋਧੀ ਧਿਰਾਂ ਨਾਲ਼ ਨੇੜਤਾ ਕਾਇਮ ਕਰਦੇ ਆਦਿ, ਪਰ ਅਜਿਹਾ ਜਾਪਦਾ ਹੈ ਕਿ ਫ਼ਿਲਹਾਲ ਤਾਂ ਮੋਦੀ ਦੇ ਕੇਵਲ ਦੋ ਮਕਸਦ ਹੀ ਸਰਬੋਤਮ ਦੇਸ਼ ਭਗਤੀ ਹਨ:

(1). ਗੁਪਤ ਕਰੰਸੀ ਨੂੰ ਦੁਬਾਰਾ ਛਾਪ ਕੇ ਸਰਕਾਰੀ ਖ਼ਜ਼ਾਨਾ ਭਰਨਾ।

(2). ਹਰ ਭਾਰਤੀ ਨੂੰ ਟੈਕਸ ਅਧੀਨ ਲਿਆਉਣਾ।

ਕਿਸੇ ਵੀ ਦੇਸ਼ ਦਾ ਵਿਅਕਤੀ ਕਾਲੇ ਧਨ ਦੀ ਨਿਕਾਸੀ ਦਾ ਵਿਰੋਧ ਨਹੀਂ ਕਰ ਸਕਦਾ, ਪਰ ਇਸ ਭਾਵਨਾ ਦਾ ਦੁਰਪ੍ਰਯੋਗ ਕਰਕੇ ਆਮ ਜਨਤਾ ਦੀ ਜੇਬ ਵੱਲ ਹੀ ਸਾਰਾ ਧਿਆਨ ਦੇਣਾ ਤੇ ਉਸ ਦੀਆਂ ਵਾਜਬ ਮੰਗਾਂ (ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ, ਪੜ੍ਹਾਈ, ਇਲਾਜ, ਇਨਸਾਫ਼ ਆਦਿ) ਪਿਛੇ ਕਰ ਦੇਣੀਆਂ, ਲਾਚਾਰ ਜਨਤਾ ਨਾਲ਼ ਬੇਇਨਸਾਫ਼ੀ ਹੈ, ਕਿਉਂਕਿ ਅੱਜ ਸਾਰਾ ਭਾਰਤ ਰੁਕ ਗਿਆ ਹੈ। ਭੁੱਖੇ ਪੇਟ ਸੌਂਣ ਵਾਲ਼ੇ ਤੇ ਬਿਨਾਂ ਇਲਾਜ ਦਮ ਤੌੜਨ ਵਾਲ਼ੇ ਵਧ ਗਏ ਹਨ। ਪੜੋਸੀ ਨੂੰ ਦੁੱਖੀ ਵੇਖ ਕੇ ਖ਼ੁਸ਼ ਹੋਣ ਵਾਲ਼ੀ ਮਾਨਸਿਕਤਾ ਮੋਦੀ ਦੀ ਹਮਾਇਤ ’ਚ ਖੜ੍ਹੀ ਵਿਖਾਈ ਦੇ ਰਹੀ ਹੈ। ਵਿਕਾਊ ਮੀਡੀਆ, ਇੰਨੇ ਕਰੋੜ ਬੈਂਕਾਂ ’ਚ ਜਮ੍ਹਾ ਹੋ ਗਿਆ, ਦਾ ਸਮਾਚਾਰ ਵਿਖਾ ਰਿਹਾ ਹੈ; ਜਿਵੇਂ ਕਿ ਸਾਰਾ ਹੀ ਕਾਲਾ ਧਨ ਹੋਵੇ।


13/11/16
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥(ਗੁਰੂ ਗ੍ਰੰਥ)-੬
(ਰੱਬੀ ਹੁਕਮ ਰਜ਼ਾ ਦੀ ਵਿਆਖਿਆ)
ਅਵਤਾਰ ਸਿੰਘ ਮਿਸ਼ਨਰੀ (5104325827)
ਸਚਿਆਰੇ ਕਿਵੇਂ ਬਣੀਏ, ਸਾਡੇ ਤੇ ਪ੍ਰਮਾਤਮਾਂ ਵਿਚਾਲੇ ਪਈ ਕੂੜ ਦੀ ਕੰਧ ਕਿਵੇਂ ਟੁੱਟੇ, ਭਾਵ ਮਨੁੱਖਾ ਜੀਵਨ ਸਫਲ ਤੇ ਸੰਪੂਰਨ ਕਿਵੇਂ ਹੋਵੇ? ਜਪੁਜੀ ਸਾਹਿਬ ਦੇ ਆਰੰਭ ਵਿੱਚ ਗੁਰੂ ਨਾਨਕ ਸਾਹਿਬ ਵੱਲੋਂ ਕੀਤੇ ਅਹਿਮ ਸਵਾਲ ਦਾ ਜਵਾਬ ਤੇ ਹੱਲ ਦੀ ਵਿਆਖਿਆ ਅੱਜ ਆਪਾਂ ਛੇਵੀਂ ਕਿਸ਼ਤ ਵਿੱਚ ਕਰ ਰਹੇ ਹਾਂ। ਹੁਕਮਿ ਰਜਾਈ ਚਲਣਾ, ਨਾਨਕ! ਲਿਖਿਆ ਨਾਲਿ॥੧॥ ਹੁਣ ਸਾਨੂੰ ਹੁਕਮ ਅਤੇ ਰਜਾ ਨੂੰ ਸਮਝਣਾ ਪਵੇਗਾ। ਹੁਕਮ ਦਾ ਅਰਥ ਆਗਿਆ, ਰਜ਼ਾ-ਕਰਤਾਰ ਦਾ ਭਾਣਾ, ਰਜ਼ਾਈ-ਕਰਤਾਰ ਦੀ ਰਜ਼ਾ, ਆਗਿਆ। ਹੁਕਮਿ ਰਜਾਈ ਚਲਣਾ, ਨਾਨਕ! ਲਿਖਿਆ ਨਾਲਿ॥੧॥ ਦੇ ਪ੍ਰਕਰਣ ਅਨੁਸਾਰ ਅਰਥ ਕਰਤਾਰ ਦੇ ਹੁਕਮ, ਰਜਾ, ਭਾਣੇ ਅਤੇ ਆਗਿਆ ਭਾਵ ਕਰਤਾਰੀ ਨਿਯਮ (ਸਿਸਟਮ) ਵਿੱਚ ਚੱਲਣ ਭਾਵ ਜੀਵਨ ਬਸਰ ਕਰਨ ਨਾਲ ਮਨੁੱਖਾ ਜੀਵਨ ਸਫਲ ਹੋ ਜਾਂਦਾ ਭਾਵ ਕੂੜ ਦੀ ਕੰਧ ਤੁੱਟ ਜਾਂਦੀ ਹੈ।
ਸਾਡੀ ਤ੍ਰਾਸਦੀ ਹੈ ਕਿ ਹੁਕਮ, ਰਜਾ, ਭਾਣਾ, ਆਗਿਆ ਜੋ ਰੱਬੀ ਭਗਤਾਂ ਅਤੇ ਸੱਚੇ ਗੁਰੂਆਂ ਦੁਆਰਾ ਗੁਰਬਾਣੀ ਗਿਆਨ (ਸ਼ਬਦ ਗੁਰੂ ਗ੍ਰੰਥ) ਦੇ ਰੂਪ ਵਿੱਚ ਸਾਨੂੰ ਮਿਲੀ, ਅਸੀਂ ਉਸ ਅਨੁਸਾਰ ਚਲਣਾ ਭਾਵ ਜੀਵਨ ਬਸਰ ਕਰਨਾ ਹੈ ਜਾਂ ਆਪੋ ਆਪਣੇ ਸੰਤਾਂ, ਮਹੰਤਾਂ, ਡੇਰੇਦਾਰ ਸੰਪ੍ਰਦਾਈਆਂ ਅਤੇ ਜਥੇਦਾਰ ਲੀਡਰਾਂ ਦੀ ਆਗਿਆ ਵਿੱਚ? ਇਨ੍ਹਾਂ ਚੋਂ ਬਹੁਤੇ ਲੋਕ ਰੱਬੀ ਹੁਕਮ ਦੀ ਗਲਤ ਵਿਆਖਿਆ ਕਰਕੇ, ਸਾਨੂੰ ਕੁਰਾਹੇ ਜਾਂ ਭੰਬਲ ਭੂਸੇ ਵਿੱਚ ਪਾ ਦਿੰਦੇ ਹਨ। ਅੱਜ ਸਿੱਖ ਕੌਮ ਦੀ ਖੁਵਾਰੀ ਅਤੇ ਫੁੱਟ ਦਾ ਕਾਰਣ ਵੀ ਇਹੀ ਹੈ ਕਿ ਉਸ ਦਾ ਵੱਡਾ ਹਿੱਸਾ ਹੁਕਮ ਡੇਰੇਦਾਰਾਂ, ਅਖੌਤੀ ਜਥੇਦਾਰਾਂ ਅਤੇ ਟਕਸਾਲੀ ਸੰਤ ਬਾਬਿਆਂ ਦਾ ਹੀ ਮੰਨਦਾ ਹੈ।
ਭਲਿਓ ਇਕੱਲੇ ਪੜ੍ਹਨ ਜਾਂ ਗਿਣਤੀ ਦੇ ਮੰਤ੍ਰ ਪਾਠ ਕਰੀ ਕਰਾਈ ਜਾਣ ਨਾਲ ਨਹੀਂ ਸਗੋਂ ਇਹ ਰੱਬੀ ਭੇਦ (ਭਾਣੇ ਹੁਕਮ ਰਜ਼ਾਈ) ਨੂੰ ਅੰਤਰ ਆਤਮੇ ਸਮਝਣ ਨਾਲ ਹੀ ਪਾਇਆ ਜਾ ਸਕਦਾ ਹੈ-ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥(੧੪੮) ਹੁਕਮ ਨੂੰ ਨਾ ਜਾਨਣ ਕਰਕੇ, ਮੂਰਖ (ਅਗਿਆਨੀ) ਭੱਟਣਾ ਵਿੱਚ ਪੈ ਜਾਂਦੇ ਹਨ-ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਾਵਾਰ॥ (੬੬) ਇੱਕ ਪ੍ਰਮੇਸ਼ਰ ਦਾ ਨਾਮ (ਨਿਯਮ) ਹੁਕਮ, ਸਤਿਗੁਰੂ ਸਮਝਾ ਦਿੰਦਾ ਹੈ-ਏਕੋ ਨਾਮੁ ਹੁਕਮੁ ਹੈ ਨਾਨਕ ਸਾਤਿਗੁਰਿ ਦੀਆ ਬੁਝਾਇ ਜੀਉ॥ (੭੨) ਲਿਖਿਆ ਨਾਲਿ ਤੋਂ ਭਾਵ ਜੀਵ ਦੇ ਜਨਮ ਤੋਂ ਮਰਨ ਤੱਕ ਹੁਕਮ (ਰੱਬੀ ਨਿਯਮ) ਨਾਲ ਚਲਦਾ ਹੈ। ਹੁਕਮ ਅਦੂਲੀ (ਹੁਕਮ ਨੂੰ ਤੋੜ) ਰੱਬੀ ਨਿਯਮਾਂ (ਸਿਸਟਮ) ਦੀ ਪਾਲਣਾ ਨਾ ਕਰਕੇ, ਉਸ ਤੋਂ ਦੂਰੀ ਅਤੇ ਹੁਕਮ ਰਜ਼ਾਈ ਵਿੱਚ ਚੱਲਣ ਨਾਲ ਨੇੜਤਾ ਹੋ ਜਾਂਦੀ ਭਾਵ ਕੂੜ ਦੀ ਕੰਧ ਢਹਿ ਜਾਂਦੀ ਹੈ।


13/11/16
ਅਕੇਸ਼ ਕੁਮਾਰ

ਜੇ ਫਾਰਮ ਰਾਹੀ ਬੈਲਕਮਨੀ ਪੈਸੇ ਨੂੰ ਸਫੇਦ ਕਰਨ ਦੀ ਤਿਆਰੀ
ਅਕੇਸ਼ ਕੁਮਾਰ

ਬਰਨਾਲਾ:- ਕੇਂਦਰ ਸਰਕਾਰ ਵੱਲੋਂ 500 ਅਤੇ 1000 ਦੇ ਪੁਰਾਣੇ ਨੋਟ ਬੰਦ ਕਰਕੇ ਬੈਲਕਮਨੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਆਮ ਜਨਤਾ ਨੂੰ ਰਾਹਤ ਦੇਣ ਲਈ 50 ਦਿਨ ਵਿੱਚ ਪੁਰਾਣੇ 500 ਅਤੇ 1000 ਦੇ ਨੋਟ ਬਦਲਣ ਲਈ ਪ੍ਰਬੰਧ ਕੀਤੇ ਹਨ। ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਤੋਂ ਦੁਖੀ ਆਮ ਜਨਤਾ, ਇਮਾਨਦਾਰ ਵਪਾਰੀ ਅਤੇ ਹੋਰ ਵਰਗ ਸਰਕਾਰ ਦੇ ਇਸ ਫੈਸਲੇ ਦਾ ਸੁਆਗਤ ਕਰਦੇ ਹੋਏ ਬੈਕਾਂ ਵਿੱਚ ਲਾਇਨਾਂ ਵਿੱਚ ਲੱਗ ਰਹੇ ਹਨ ਅਤੇ ਕੁੱਝ ਦਿਨ ਦੀ ਇਸ ਪਰੇਸ਼ਾਨੀ ਨੂੰ ਵੀ ਝਲਣ ਲਈ ਤਿਆਰ ਹਨ ਪਰ ਬਲੈਕਮਨੀ ਵਾਲਿਆ ਨੇ ਕਾਲੇ ਧੰਨ ਨੂੰ ਸਫੇਦ ਕਰਨ ਲਈ ਹੋਰ ਰਾਹ ਲੱਭ ਲਏ ਹਨ। ਉਹਨਾ ਵਲੋਂ ਜੇ ਫਾਰਮ ਰਾਹੀ ਆਪਣੀ ਬਲੈਕਮਨੀ ਨੂੰ ਸਫੇਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਪੁਰਾਣੇ ਨੋਟ 500 ਅਤੇ 1000 ਦਾ ਬੰਦ ਕਰਕੇ ਬੈਲਕਮਨੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਬਲੈਕਮਨੀ ਵਾਲਿਆ ਨੇ ਕਾਲੇ ਪੈਸੇ ਨੂੰ ਸਫੇਦ ਕਰਨ ਲਈ ਜੇ ਫਾਰਮ ਦਾ ਸਹਾਰਾ ਲਿਆ ਹੈ। ਉਹਨਾ ਵਲੋਂ ਜੇ ਫਾਰਮ ਰਾਹੀਂ ਆਪਣੀ ਬਲੈਕਮਨੀ ਨੂੰ ਸਫੇਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਮਾਲਵਾ ਵਿੱਚ ਇਸ ਸਮੇਂ ਜੀਰੀ ਦੀ ਫਸਲ ਆਈ ਹੋਈ ਹੈ ਅਤੇ ਕਿਸਾਨ ਨੂੰ ਕੇਂਦਰ ਸਰਕਾਰ ਵੱਲੋਂ ਇਨਕਮਟੈਕਸ ਦੀ ਛੋਟ ਹੈ ਪਰ ਇਸ ਛੋਟ ਦਾ ਫਾਇਦਾ ਕੁੱਝ ਭ੍ਰਸਟ ਅਧਿਕਾਰੀ ਅਤੇ ਕੁੱਝ ਆੜਤੀਆਂ ਵੱਲੋਂ ਲਿਆ ਜਾ ਰਿਹਾ ਹੈ। ਜੇ ਫਾਰਮ ਜੋਕਿ ਸਰਕਾਰ ਵਲੋਂ ਕਿਸਾਨਾ ਦੀ ਸਹੂਲਤ ਲਈ ਤੈਅ ਕੀਤਾ ਗਿਆ ਹੈ ਉਸ ਦੀ ਗਲਤ ਵਰਤੋਂ ਕੁੱਝ ਆੜਤੀਆਂ ਅਤੇ ਕਾਲੇ ਧੰਨ ਦੇ ਮਾਲਕਾਂ ਵਲੋਂ ਕੀਤੀ ਜਾ ਰਹੀ ਹੈ। ਇਹ ਜੇ ਫਾਰਮ ਬਲੈਕਮਨੀ ਵਾਲਿਆਂ ਨੂੰ ਦੇ ਦਿੱਤਾ ਜਾਂਦਾ ਹੈ ਅਤੇ ਬਲੈਕਮਨੀ ਵਾਲਿਆ ਤੋਂ ਇੱਕ ਲੱਖ ਮਗਰ 20 ਹਜਾਰ ਰੁਪਏ ਲਿਆ ਜਾ ਰਿਹਾ ਹੈ। ਇਸ ਤਰ੍ਹਾਂ ਬੈਲਕਮਨੀ ਨੂੰੰ ਸਫੇਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਰਨਾਲਾ ਸ਼ਹਿਰ ਵਿੱਚ ਵੀ ਕਰੋੜਾਂ ਰੁਪਏ ਦੀ ਬਲੈਕਮਨੀ ਨੂੰ ਸਫੇਦ ਕਰਨ ਲਈ ਜੇ ਫਾਰਮ ਦਾ ਸਹਾਰਾ ਲਿਆ ਜਾ ਰਿਹਾ ਹੈ। ਵੈਸੇ ਤਾਂ ਜੇ ਫਾਰਮ ਸਿਰਫ ਕਿਸਾਨਾਂ ਨੂੰ ਹੀ ਮਿਲ ਸਕਦਾ ਹੈ ਪਰ ਪੁਰਾਣੀ ਤਾਰੀਖ ਵਿੱਚ ਜਾਲੀ ਜਮੀਨ ਦਾ ਠੇਕਾ ਦਿਖਾ ਕੇ ਇਹ ਸਾਰਾ ਜੇ ਫਾਰਮ ਦਾ ਖੇਲ ਖੇਡਿਆ ਜਾ ਰਿਹਾ ਹੈ ਅਤੇ ਬਲੈਕਮਨੀ ਨੂੰ ਸਫੇਦ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਕੁਝ ਜਵੈਲਰਾਂ ਵੱਲੋਂ ਵੀ ਸੋਨੇ ਨੂੰ ਬਲੈਕਮਨੀ ਵਾਲਿਆ ਨੂੰ ਮਹਿੰਗੇ ਦਾਮ ਤੇ ਵੇਚ ਕੇ ਪੁਰਾਣੀ ਤਰੀਖ ਵਿੱਚ ਬਿਲ ਕੱਟ ਕੇ ਕਰੋੜਾਂ ਰੁਪਏ ਕਮਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੇਂਦਰ ਸਰਕਾਰ ਵੱਲੋਂ ਬੇਸ਼ਕ ਬਲੈਕਮਨੀ ਨੂੰ ਕਾਬੂ ਕਰਨ ਲਈ ਬਹੁਤ ਕੁੱਝ ਕੀਤਾ ਜਾ ਰਿਹਾ ਹੈ ਪਰ ਸਿਸਟਮ ਵਿੱਚ ਫੈਲੇ ਭ੍ਰਸ਼ਟਾਚਾਰ ਕਾਰਨ ਬਲੈਕਮਨੀ ਕਾਬੂ ਹੋਣ ਦਾ ਨਾਮ ਨਹੀ ਲੈ ਰਹੀ। ਜਦੋਂ ਇਸ ਸੰਬਧੀ ਡੀ ਸੀ ਬਰਨਾਲਾ ਨੂੰ ਜੇ ਫਾਰਮ ਰਾਹੀ ਪੈਸੇ ਸਫੇਦ ਕਰਨ ਦੀ ਗੱਲ ਪੁੱਛੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ।


06/11/16
ਸਤਨਾਮ ਸਿੰਘ ਜੌਹਲ

ਪੰਜਾਬੀ ਸੂਬੇ ਦੀ 50ਵੈਂ ਵਰ੍ਹੇਗੰਢ ਦੇ ਜਸ਼ਨ

ਸਤਨਾਮ ਸਿੰਘ ਜੌਹਲ
604-307-3800


ਕੋਈ ਸਮਾਂ ਸੀ ਪੰਜਾਬ ਦੀਆਂ ਹੱਦਾਂ ਅਫਗਾਨਿਸਤਾਨ, ਈਰਾਨ ਅਤੇ ਚੀਨ ਨਾਲ ਲਗਦੀਆਂ ਸਨ। ਭਾਰਤ ਦੀ ਆਜ਼ਾਦੀ ਸਮੇਂ 1947 `ਚ ਦੇਸ ਦੀ ਵੰਡ ਨਾਲ ਪੰਜਾਬ ਦਾ ਬਹੁਤ ਸਾਰਾ ਉਪਜਾਊ ਇਲਾਕਾ ਅਤੇ ਜਾਨ ਨਾਲੋਂ ਪਿਆਰੇ ਧਾਰਮਿਕ ਸਥਾਨ ਪਾਕਿਸਤਾਨ ਵਿੱਚ ਚਲੇ ਗਏ। ਕੌਮ ਨੂੰ ਅਰਬਾਂ ਰੁਪੱਇਆਂ ਦਾ ਜਾਨੀ ਤੇ ਮਾਲੀ ਨੁਕਸਾਨ ਝੱਲਣਾ ਪਿਆ। ਦੇਸ ਦੀ ਆਜ਼ਾਦੀ ਤੋਂ ਬਾਦ ਪੰਜਾਬੀ ਸੂਬੇ ਦੀ ਮੰਗ ਸ਼ੁਰੂ ਹੋਈ ਜਿਸ ਦਾ ਆਧਾਰ 1920 `ਚ ਕਾਂਗਰਸ ਵੱਲੋਂ ਕੀਤਾ ਵਾਇਦਾ ਸੀ ਕਿ ਬੋਲੀ ਦੇ ਆਧਾਰ ਤੇ ਸੂਬਾ ਬਣਾਇਆ ਜਾਵੇਗਾ। ਇਸ ਵਾਇਦੇ ਨੂੰ ਮੋਤੀ ਲਾਲ ਨਹਿਰੂ ਦੀ ਰੀਪੋਰਟ ਦਾ ਹਿੱਸਾ 1928 ਵਿੱਚ ਬਣਾਇਆ ਗਿਆ। ਬਾਦ ਵਿੱਚ ਕੇਂਦਰ ਸਰਕਾਰ ਨੇ ਆਪਣਾ ਰਵੱਈਆਂ ਬਦਲ ਲਿਆ ਉਹ ਕਦੇ ਵੀ ਨਹੀ ਸੀ ਚਾਹੁੰਦੀ ਕਿ ਪੰਜਾਬੀ ਦੇ ਆਧਾਰ ਤੇ ਸੂਬਾ ਬਣੇ। ਕਾਫੀ ਜਦੋ ਜਹਿਦ ਤੋਂ ਬਾਦ ਲੰਗੜਾ, ਲੂਲਾ ਤੇ ਸੂੰਘੜਿਆ ਹੋਇਆ ਸੂਬਾ ਨਵੰਬਰ 1, 1966 ਨੂੰ ਕਾਇਮ ਕੀਤਾ ਗਿਆ।
ਪੰਜਾਬੀ ਸੂਬੇ ਨੂੰ ਬਣਾਉਣ ਲਈ ਮੋਰਚੇ ਲਗਾਉਣੇ ਪਏ ਜਿਸ ਦੁਰਾਨ 57129 ਵਿਅਕਤੀਆਂ ਨੂੰ ਜੇਲ੍ਹ ਦੀ ਹਵਾ ਫੱਕਣੀ ਪਈ ਅਤੇ ਲੱਗਭਗ 43 ਸਿੰਘਾਂ ਨੂੰ ਜਾਨ ਤੋਂ ਹੱਥ ਧੋਣੇ ਪਏ। ਪੰਜਾਬੀ ਬੋਲਦੇ ਇਲਾਕੇ ਅੰਬਾਲਾ, ਕਰੁਕਸ਼ੇਤਰ, ਕਰਨਾਲ, ਹਿਸਾਰ, ਫਤਿਹਬਾਦ ਅਤੇ ਸਿਰਸਾ ਨੂੰ ਹਰਿਆਣੇ `ਚ ਸ਼ਾਮਿਲ ਕਰ ਦਿਤਾ ਗਿਆ। ਨਾਲਾਗੜ੍ਹ, ਊਨਾ, ਕਾਂਗੜਾ ਅਤੇ ਸ਼ਿਮਲਾ ਅਦਿਕ ਨੂੰ ਹਿਮਾਚਲ ਪ੍ਰਦੇਸ ਨੂੰ ਦੇ ਦਿਤੇ ਗਏ ਜਿਹੜੇ ਕਿ ਪਹਿਲੋਂ ਪੰਜਾਬ ਦਾ ਹਿੱਸਾ ਸਨ। ਸੰਤ ਹਰਚੰਦ ਸਿੰਘ ਲੌਗੋਵਾਲ ਪ੍ਰਧਾਨ ਆਕਾਲੀ ਦਲ ਨੇ 1980 ਵਿੱਚ ਟਿੱਪਣੀ ਕੀਤੀ ਕਿ ਕੇਂਦਰ ਨੇ ਪਹਿਲੋਂ ਹਰਿਆਣਾ ਅਤੇ ਹਿਮਾਂਚਲ ਪ੍ਰਦੇਸ ਦੇ ਸੂਬਿਆਂ ਦੀਆਂ ਹੱਦਾਂ ਨੀਯਤ ਕੀਤੀਆਂ ਅਤੇ ਜੋ ਬਚਿਆ ਉਹ ਪੰਜਾਬ ਨੂੰ ਦੇ ਦਿੱਤਾ।
ਪੰਜਾਬੀ ਪਿੰਡ ਉਜਾੜ ਕੇ ਚੰਡੀਗੜ੍ਹ ਸ਼ਹਿਰ ਉਸਾਰਿਆ ਗਿਆ ਪਰੰਤੂ ਪੰਜਾਬ ਦੀ ਇਸ ਸ਼ਹਿਰ ਵਿੱਚ ਹੈਸੀਅਤ ਇੱਕ ਕਿਰਾਏਦਾਰ ਤੋਂ ਵੱਧ ਕੁੱਝ ਵੀ ਨਹੀ। ਚੰਡੀਗੜ੍ਹ ਸ਼ਹਿਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਅਨੁਪਾਤ 60: 40 ਦੇ ਆਧਾਰ ਤੇ ਨੌਕਰੀਆਂ ਦਿਤੀਆਂ ਜਾਣੀਆਂ ਸਨ ਇਸ ਅਨੁਪਾਤ ਨੂੰ ਬਹੁਤ ਬੁਰੀ ਤਰਾਂ ਫੇਲ੍ਹ ਕਰਕੇ ਯੂਨੀਅਨ ਟੈਰੇਟਰੀ ਨੇ ਆਪਣਾ ਇੱਕ ਵੱਖਰਾ ਕੇਡਰ ਤਿਆਰ ਕਰ ਲਿਆ। ਪਹਿਲੋਂ ਚੰਡੀਗੜ੍ਹ ਦਾ ਚੀਫ ਕਮਿਸ਼ਨਰ ਪੰਜਾਬ ਪਿਛੋਕੜ ਦਾ ਹੁੰਦਾ ਸੀ ਹੁਣ ਕੇਂਦਰ ਸਰਕਾਰ ਕਿਸੇ ਗੈਰ ਪੰਜਾਬੀ ਨੂੰ ਲਗਾਉਣ ਲਗ ਪਈ ਹੈ। ਭਾਰਤ ਦੇ ਹਰ ਸੂਬੇ ਦੀ ਆਪਣੀ ਵੱਖਰੀ ਰਾਜਧਾਨੀ ਤੇ ਹਾਈਕੋਰਟ ਹੈ ਪਰਤੂੰ 50 ਸਾਲ ਬੀਤਣ ਉਪਰੰਤ ਪੰਜਾਬ ਨੂੰ ਆਪਣੀ ਰਾਜਧਾਨੀ ਤੇ ਹਾਈਕੋਰਟ ਨਸੀਬ ਨਹੀ ਹੋਈ। ਤੇਲੰਗਾਨਾ ਦਾ ਸੂਬਾ ਬਣਾਇਆ, ਹੈਦਰਾਬਾਦ ਤੇਲੰਗਾਨਾ ਵਿੱਚ ਆਉਣ ਕਰਕੇ ਆਂਧਰਾ ਪ੍ਰਦੇਸ ਨੇ ਆਪਣੀ ਵੱਖਰੀ ਰਾਜਧਾਨੀ ਬਣਾਉਣੀ ਸ਼ੁਰੂ ਕਰ ਦਿੱਤੀ।
ਪੰਜਾਬੀ ਸੂਬਾ ਜਿਸ ਪੰਜਾਬੀ ਭਾਸ਼ਾ ਦੇ ਆਧਾਰ ਉਪਰ ਬਣਾਇਆ ਗਿਆ ਉਸ ਭਾਸ਼ਾ ਦੀ ਤਰਸਯੋਗ ਹਾਲਤ ਦੇਖ ਬਹੁਤ ਦੁੱਖ ਹੁੰਦਾਂ ਹੈ। ਜਦੋਂ ਕਿ ਹੁਣ ਪੰਜਾਬੀ ਦੀ ਪੂਰੀ ਚੜ੍ਹਤ ਹੋਣੀ ਚਾਹੀਦੀ ਸੀ। ਪੰਜਾਬੀ ਰਾਜ ਭਾਸ਼ਾ ਕਦੇ ਵੀ ਲਾਗੂ ਨਹੀ ਹੋ ਸਕੀ ਜਿਸ ਦੇ ਆਧਾਰ ਤੇ ਪੰਜਾਬੀ ਸੂਬਾ ਬਣਾਇਆ ਗਿਆ। ਸਰਕਾਰੀ ਕੰਮਕਾਜ ਦੀ ਦਸ਼ਾ ਤਰਸਯੋਗ ਕੋਈ ਕੰਮ ਸਰਕਾਰੀ ਪੰਜਾਬੀ ਵਿੱਚ ਨਹੀ ਹੋ ਰਿਹਾ। ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਦੀ ਬੇਕਦਰੀ ਪੰਜਾਬੀ ਬੋਲਣ ਵਾਲਿਆਂ ਨੂੰ ਸਜਾ ਦਿਤੀ ਜਾਂਦੀ ਹੈ। ਪੰਜਾਬੀ ਬੋਲੀ ਨਾਲ ਹੋ ਰਿਹਾ ਧਰੋਹ, ਪੈਂਡੂ ਲੋਕਾਂ ਦੀ ਬੋਲੀ ਆਖਿਆ ਜਾਂਦਾ ਹੈ। ਪੰਜਾਬੀ ਦੇ ਸਾਈਨ ਬੋਰਡ ਅਲੋਪ ਹੋ ਚੁੱਕੇ ਹਨ। ਸਰਕਾਰ ਤੇ ਸ਼ਰੋਮਣੀ ਕਮੇਟੀ ਦੇ ਮੁਖੀ ਹਿੰਦੀ ਬੋਲਣ ਵਿੱਚ ਮਾਣ ਮਹਿਸ਼ੂਸ ਕਰਦੇ ਹਨ।
ਜਨਸੰਘ ਤੇ ਮਹਾਸ਼ਾ ਪੱਤਰਕਾਰੀ ਨੇ ਪੰਜਾਬੀ ਸੂਬੇ ਦਾ ਵਿਰੋਧ ਕਰਨ ਲਈ ਆਪਣੀ ਮਾਂ ਬੋਲੀ ਪੰਜਾਬੀ ਨਾਲ ਧਰੋਹ ਕਮਾਕੇ ਹਿੰਦੀ ਨੂੰ ਪਹਿਲ ਦਿਤੀ। ਅਜ ਉਸ ਜਨਸ਼ੰਘ ਦਾ ਦੂਸਰਾ ਰੂਪ ਬੀ ਜੇ ਪੀ ਆਕਾਲੀ ਸਰਕਾਰ ਵਿੱਚ ਭਾਈਵਾਲ ਹੈ। ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬੀ ਭਾਸ਼ਾ ਦੀ ਵਿਰੋਧਤਾ ਕੀਤੀ ਉਹ ਹੁਣ ਕਿਸ ਤਰ੍ਹਾਂ ਇਸ ਭਾਸ਼ਾਂ ਦੀ ਤਰੱਕੀ ਵਿੱਚ ਸਹਾਇਕ ਹੋ ਸਕਦੇ ਹਨ? ਸ਼: ਪਰਕਾਸ਼ ਸਿੰਘ ਬਾਦਲ ਪੰਜਾਬ ਦੇ ਪੰਜ ਵਾਰ ਮੁਖ ਮੰਤਰੀ ਬਣੇ ਪਰਤੂੰ ਪੰਜਾਬੀ ਨੂੰ ਤਰੱਕੀ ਵੱਲ ਲੈ ਜਾਣ ਦੀ ਬਿਜਾਏ ਇਸ ਦਾ ਗਲਾ ਘੁੱਟਨ ਵਿੱਚ ਕੋਈ ਕਸਰ ਬਾਕੀ ਨਹੀ ਛਡੀ। ਸ: ਲਛਮਣ ਸਿੰਘ ਗਿੱਲ ਨੇ ਆਪਣੇ ਥੋੜੇ ਸਮੇ ਦੁਰਾਨ ਪੰਜਾਬੀ ਲਾਗੂ ਕਰਨ ਲਈ ਕਾਨੂੰਨ ਬਣਾਇਆ ਉਸਦੀ ਪਰਫੁਲਤਾ ਲਈ ਜੋ ਕੰਮ ਕੀਤਾ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਸੰਸਾਰ ਭਰ ਦੇ ਭਾਸ਼ਾ ਦੇ ਮਾਹਰਾਂ ਦਾ ਕਹਿਣਾ ਹੈ ਕਿ ਜਿਹੜੇ ਬੱਚੇ ਆਪਣੀ ਮਾਂ ਬੋਲੀ ਵਿੱਚ ਪਰਪੱਕ ਹਨ ਉਹ ਦੂਸਰੀਆਂ ਭਾਸ਼ਾਂਵਾਂ ਵਿੱਚ ਵੀ ਦੂਜਿਆਂ ਨਾਲੋਂ ਅਗੇ ਲੰਘ ਜਾਂਦੇ ਹਨ। ਕਿਸੇ ਨੇ ਰਾਵਿੰਦਰਨਾਥ ਟੈਗੋਰ ਕੋਲੋਂ ਪੁਛਿਆ ਤੁਹਾਨੂੰ ਸਾਹਿਤ ਵਿੱਚ ਨੋਬਲ ਪੁਰਸਕਾਰ ਮਿਲਿਆ, ਇਲਾਮਾ ਇਕਬਾਲ ਨੂੰ ਕਿਉਂ ਨਹੀ, ਤਾਂ ਟੈਗੋਰ ਦਾ ਉੱਤਰ ਸੀ ਕਿ ਮੈਂ ਆਪਣੀ ਮਾਂ ਬੋਲੀ `ਚ ਲਿਖਦਾ ਜਦੋਂ ਕਿ ਇਕਬਾਲ ਆਪਣੀ ਮਾਂ ਬੋਲੀ ਵਿੱਚ ਨਹੀ।
ਭਾਖੜਾ ਡੈਮ ਦਾ ਪਰਬੰਧ, ਮੁਰੰਮਤ ਤੇ ਅਪਰੇਸ਼ਨ ਆਦਿ ਦੀ ਦੇਖ ਭਾਲ ਲਈ ਭਾਖੜਾ ਮੈਨੇਜ਼ਮੈਂਟ ਬੋਰਡ 1966 ਵਿੱਚ ਬਣਾਇਆ ਗਿਆ। ਬਾਦ ਵਿੱਚ ਇਸ ਦਾ ਨਾਮ 15 ਮਈ 1976 ਨੂੰ ਬਦਲ ਕੇ ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ ਰੱਖਿਆ ਗਿਆ ਜੋ ਹੁਣ ਭਾਖੜਾ ਡੈਮ, ਦੇਹਰ ਹਾਈਡਰੋਇਲੈਕਟਰਿਕ ਪ੍ਰਾਜੈਕਟ, ਪੌਂਗਡੈਮ, ਗੰਗੂਵਾਲ ਅਤੇ ਕੋਟਲਾ ਪਾਵਰ ਸਟੇਸ਼ਨਾਂ ਆਦਿ ਦਾ ਕੰਟਰੋਲ ਕਰਦਾ ਹੈ।
ਪੰਜਾਬ ਵਿੱਚ ਭ੍ਰਿਸ਼ਟਾਚਾਰ, ਮਿਲਾਵਟਖੋਰੀ, ਬੇਰੁਜ਼ਗਾਰੀ, ਨਸ਼ਿਆਂ ਦੀ ਭਰਮਾਰ, ਧੱਕੜਸ਼ਾਹੀ, ਗੈਂਗਾਂ ਦੀ ਪੈਦਾਇਸ, ਭਾਈ ਅਤੇ ਭਤੀਜਾਵਾਦ ਦਾ ਪੂਰਾ ਬੋਲਬਾਲਾ ਪੰਜਾਬ ਦੀ ਤਰੱਕੀ ਵਿੱਚ ਵੱਡੀ ਅੜਚਣ ਬਣਕੇ ਅੱਖਾਂ ਦਿਖਾ ਰਿਹਾ ਹੈ। ਪੰਜਾਬ ਦੀ ਪੰਥਕ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀ। ਪੰਜਾਬ ਤੋਂ ਅਲੱਗ ਹੋਏ ਹਿਮਾਚਲ ਪਰਦੇਸ ਵਿੱਚ ਪੰਜਾਬੀ ਜ਼ਮੀਨ ਜਾਇਦਾਦ ਨਹੀ ਖਰੀਦ ਸਕਦੇ ਇਸ ਦੇ ਉਲਟ ਬਿਹਾਰ ਤੇ ਯੂ ਪੀ ਵਿਚੋਂ ਆਏ ਲੋਕਾਂ ਉਪਰ ਪੰਜਾਬ `ਚ ਜ਼ਮੀਨ ਜਾਇਦਾਦ ਖਰੀਦਣ ਉਪਰ ਕੋਈ ਪਾਬੰਦੀ ਨਹੀ।
ਦੇਸ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਦੇਸ ਆਜ਼ਾਦ ਹੋਣ ਤੋਂ ਤੁਰੰਤ ਬਾਦ “ਜ਼ਰਾਇਮ ਪੇਸ਼ਾ ਕੌਮ” ਦੇ ਤੋਹਫੇ ਨਾਲ ਨਿਵਾਜਿਆ ਗਿਆ।
ਪਿਛਲੇ ਕੁਛ ਸਮੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀ ਲੈ ਰਹੀਆਂ ਅਤੇ ਨਾ ਅਜੇ ਤੱਕ ਕਿਸੇ ਦੋਸੀ ਨੂੰ ਫੜਿਆ ਗਿਆ। ਪੰਥਕ ਸਰਕਾਰ ਦੇ ਇਸ਼ਾਰੇ ਉਪਰ ਸੌਦਾ ਸਾਧ ਨੂੰ ਜਥੇਦਾਰਾਂ ਵਲੋਂ ਬਗੈਰ ਕਿਸੇ ਮੰਗ ਪੱਤਰ ਦੇ ਮੁਕਤ ਕਰਨਾ ਸਰਕਾਰ ਦੀ ਧਾਰਮਿਕ ਸਥਾਨਾਂ ਵਿੱਚ ਸਿੱਧੀ ਦਖਲ ਅੰਦਾਜ਼ੀ ਹੈ। ਇਸ ਦੇ ਨਾਲ ਦਰਬਾਰ ਸਾਹਿਬ ਦੇ ਅੰਦਰ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਦਾ ਮੁੱਦਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਦੋਂ ਕੇ ਸਿੱਖ ਧਰਮ ਵਿੱਚ ਤਸਵੀਰ ਦੀ ਕੋਈ ਮਹੱਤਤਾ ਨਹੀ ਹੈ। ਸ਼ਰੋਮਣੀ ਕਮੇਟੀ ਬਾਦਲ ਸਾਹਿਬਾਂ ਦੇ ਇਸ਼ਾਰਿਆਂ ਉਪਰ ਚਲਦੀ ਹੋਈ ਸਿੱਖ ਧਰਮ ਦਾ ਬ੍ਰਾਹਮਣੀਕਰਨ ਕਰ ਰਹੀ ਹੈ। ‘ਜੇ ਖੇਤ ਦੀ ਵਾੜ ਹੀ ਖੇਤ ਨੂੰ ਖਾਣ ਲਗ ਪਏ’ ਤਾਂ ਰੱਬ ਹੀ ਰਾਖਾ।
ਨਵੰਬਰ ਪਹਿਲੀ ਵਾਲੇ ਦਿਨ ਦਿੱਲੀ ਵਿੱਚ ਸਿੱਖਾਂ ਨੂੰ ਜੀਉਂਦਿਆਂ ਅੱਗ ਵਿੱਚ ਸਾੜਿਆ ਗਿਆ ਤੇ ਉਸ ਦਿਨ ਹੀ ਸਿੱਖਾਂ ਦੀ ਜਨਮ ਭੂੰਮੀ ਪੰਜਾਬ `ਚ ਪੰਜਾਬੀ ਸੂਬੇ ਦੇ ਜਸ਼ਨ ਮਨ੍ਹਾ ਕੇ ਸਿੱਖਾਂ ਦੇ ਜਖਮਾਂ ਉਪਰ ਲੂਣ ਛਿੜਕਿਆ ਗਿਆ। ਇਥੇ ਹੀ ਬੱਸ ਨਹੀ 3 ਨਵੰਬਰ ਵਾਲੇ ਦਿਨ ਦਿੱਲੀ ਵਿੱਚ ਸੜਕਾਂ ਉਪਰ ਰੁਲਦੀਆਂ ਸਿੱਖ ਭਰਾਵਾਂ ਭੈਣਾ ਦੀਆ ਲ਼ਾਸ਼ਾਂ ਕੂੜੇ ਕਰਕੱਟ ਵਾਲੇ ਟਰੱਕਾਂ ਵਿੱਚ ਪਾਈਆਂ ਗਈਆਂ ਸਨ। ਉਸੇ ਦਿਨ ਹੀ ਸਾਡੀ ਪੰਥਕ ਸਰਕਾਰ ਕਬੱਡੀ ਦੇ ਜਸ਼ਨ ਸ਼ੁਰੂ ਕਰ ਰਹੀ ਹੈ ਬਾਲੀ ਵੁੱਡ ਦੇ ਵੱਡੇ ਵੱਡੇ ਸਿਤਾਰੇ ਰੰਗਾਂ ਰੰਗ ਪਰੋਗਰਾਮ ਲਈ ਬੁਲਾਏ ਜਾ ਰਿਹੇ ਹਨ। ਕੀ ਇਹ ਸਭ ਕੁਛ ਸਾਨੂੰ 1984 ਦੀਆਂ ਵਾਰਦਾਤਾਂ ਭੁਲਾਉਣ ਲਈ ਜਾਂ ਕੇਂਦਰ ਸਰਕਾਰ ਨੂੰ ਖੁਸ਼ ਕਰਨ ਲਈ ਤਾਂ ਨਹੀ ਕੀਤਾ ਜਾ ਰਿਹਾ ਹੈ?
ਕੀ ਇਹ ਜਸ਼ਨ ਪੰਜਾਬ ਦੀ ਪੰਥਕ ਸਰਕਾਰ ਨੂੰ ਸੋਭਦੇ ਹਨ? ਜਦੋਂ ਕੇ ਪੰਜਾਬ ਕੋਲੋਂ ਪੰਜਾਬ ਦੀ ਰਾਜਧਾਨੀ, ਭਾਖੜਾ ਡੈਮ ਪ੍ਰਾਜੈਕਟ ਅਤੇ ਹਾਈ ਕੋਰਟ ਖੋਹ ਲਏ ਗਏ ਹੋਣ, ਪੰਜਾਬੀ ਬੋਲਦੇ ਇਲਾਕੇ ਖੁਸ ਚੁੱਕੇ ਹੋਣ ਅਤੇ ਗੁਰਦਵਾਰਾ ਐਕਟ ਕੇਂਦਰ ਦੇ ਅਧੀਨ ਕਰ ਲਿਆ ਗਿਆ ਹੋਵੇ। ਜੇ ਸੁਨਹਿਰੀ ਜ਼ੁਬਲੀ ਦੇ ਜਸ਼ਨਾਂ ਵਿੱਚ ਇਸ ਸਬੰਧ’ ਚ ਕੋਈ ਵੀ ਮੱਸਲਾ ਨਹੀ ਸੀ ਉਠਾਉਣਾ ਤਾਂ ਪੰਥਕ ਸਰਕਾਰ ਨੂੰ ਇਹ ਜਸ਼ਨ ਮਨਾਉਣ ਦੀ ਕੀ ਲੋੜ ਸੀ? ਕਿਤੇ ਇਹ ਵੋਟਰਾਂ ਨੂੰ ਖੁਸ਼ ਕਰਕੇ ਆਉਣ ਵਾਲੇ ਪੰਜ ਸਾਲਾਂ ਲਈ ਆਪਣਾ ਰਸਤਾ ਤਾਂ ਨਹੀ ਸਾਫ ਕਰ ਰਿਹੇ।
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤਸ਼ਾਹ ਦਾ ਇਹ ਬਿਆਨ ਖਾਸ ਧਿਆਨ ਮੰਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪਰਕਾਸ਼ ਦਿਹਾੜਾ ਭਾਰਤ `ਚ ਤਹਿਸੀਲ ਪਧਰ ਤੇ ਮਨਾਇਆ ਜਾਵੇਗਾ। ਕੀ ਇਸ ਦੇ ਪਿਛੇ ਨੰਦੇੜ ਮਹਾਂਰਾਸ਼ਟਰਾ ਤੋਂ ਕੱਢੀ ਗਈ ਯਾਤਰਾ ਵਾਂਗ ਗੁਰੂ ਗ੍ਰੰਥ ਸਾਹਿਬ ਦੇ ਨਾਲ ਅਖੌਤੀ ਦਸਮ ਗ੍ਰੰਥ ਨੂੰ ਰੱਖਕੇ ਕਿਤੇ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਕਰਨ ਦੀ ਸਾਜਿਸ਼ ਤਾਂ ਕੰਮ ਨਹੀ ਕਰ ਰਹੀ?


06/11/16
ਗੁਰਮੀਤ ਸਿੰਘ ‘ਬਰਸਾਲ’

ਸ਼ਾਇਰ ਨੂੰ !!
ਸ਼ਾਇਰ ਜੀ, ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ਵਿੱਚ ਚੜ੍ਹਾਓ ।
ਚਿੜੀਆਂ, ਘੁੱਗੀਆਂ ਬਖਸ਼ ਦਿਓ ਹੁਣ,
ਬਾਜਾਂ, ਲਗੜਾਂ ਤੇ ਅਜਮਾਓ ।।
ਚਿੜੀਆਂ ਦੇ ਸਭ ਅੰਗਾਂ ਉੱਤੇ ।
ਗੋਰੇ-ਚਿੱਟੇ ਰੰਗਾਂ ਉੱਤੇ ।
ਤੋਰ ਤੁਰਨ ਦੇ ਢੰਗਾਂ ਉੱਤੇ ।
ਛੋਹਲ ਕੁਆਰੀਆਂ ਸੰਗਾਂ ਉੱਤੇ ।
ਐਵੇਂ ਨਾ ਹੁਣ ਸ਼ਿਸਤ ਲਗਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ,,,,,,,,,,,, ।।
ਹਾਕਮ ਅੱਜ ਹੰਕਾਰ ਰਹੇ ਨੇ ।
ਸੱਚ ਨਾਲ ਖਾ ਖਾਰ ਰਹੇ ਨੇ ।
ਲੁੱਟ ਨੀਤੀ ਪ੍ਰਚਾਰ ਰਹੇ ਨੇ ।
ਸੱਚ-ਧਰਮ ਅੱਜ ਹਾਰ ਰਹੇ ਨੇ ।
ਬਚੀ ਅਣਖ ਨੂੰ ਪਾਣ ਚੜ੍ਹਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ,,,,,,,,,,,,, ।।
ਮਜਹਬਾਂ ਰਲ਼ਕੇ ਘੇਰਾ ਪਾਇਆ ।
ਲੁੱਟਣ ਖਾਤਿਰ ਸਵਾਂਗ ਰਚਾਇਆ ।
ਕਰ ਸੰਮੋਹਣ ਸਭਨੂੰ ਢਾਇਆ ।
ਕਿਰਤੀ ਅੱਜ ਫਿਰਦਾ ਕੁਮਲਾਇਆ ।
ਉਹਦੇ ਦੁੱਖ ਦੀ ਦਵਾ ਸੁਝਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ,,,,,,,,,,,,,, ।।
ਰਸਮਾਂ ਗਲੀਆਂ ਸੜੀਆਂ ਏਥੇ ।
ਵਹਿਮ-ਭਰਮ ਲੈ ਖੜੀਆਂ ਏਥੇ ।
ਅੰਧ ਵਿਸ਼ਵਾਸੀ ਝੜੀਆਂ ਏਥੇ ।
ਕਰਮ-ਕਾਂਡ ਦੀਆਂ ਲੜੀਆਂ ਏਥੇ ।
ਕਿਸੇ ਦੈਂਤ ਨੂੰ ਹੱਥ ਤੇ ਪਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ,,,,,,,,,,,,,, ।।
ਬੇਈਮਾਨੀ ਭਰਿਸ਼ਟਾਚਾਰੀ ।
ਲਾਈ ਫਿਰੇ ਮੋਹਰ ਸਰਕਾਰੀ ।
ਲਾਪਰਵਾਹੀ ਬੇਰੁਜਗਾਰੀ ।
ਬਚਦੀ ਨਸ਼ਿਆਂ ਨੇ ਮੱਤ ਮਾਰੀ ।
ਜਾਗੋ, ਦੇਖੋ, ਸਮਝੋ, ਧਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼,,,,,,,,,,,,,, ।।
ਜੀਵਨ ਵਧਣੋਂ ਰੁਕ ਨਹੀਂ ਸਕਦਾ ।
ਝੂਠ ਜਗਤ ਤੋਂ ਮੁੱਕ ਨਹੀਂ ਸਕਦਾ ।
ਜੁਰਮ ਜੜਾਂ ਤੋਂ ਸੁੱਕ ਨਹੀਂ ਸਕਦਾ ।
ਸ਼ਾਇਰ ਵੀ ਤੇ ਝੁਕ ਨਹੀਂ ਸਕਦਾ ।
ਆਪਣਾ ਫਰਜ ਨਿਭਾਉਂਦੇ ਜਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ਵਿੱਚ ਚੜ੍ਹਾਓ ।।
ਚਿੜੀਆਂ ਘੁੱਗੀਆਂ ਬਖਸ਼ ਦਿਓ ਹੁਣ,
ਬਾਜਾਂ ਲਗੜਾਂ ਤੇ ਅਜਮਾਓ ।।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)


06/11/16
ਇੰਦਰਜੀਤ ਸਿੰਘ ਜੋਧਪੁਰੀ

(ਨਵੰਬਰ ੧੯੮੪ ਦੇ ਕਤਲੇਆਮ ਤੇ ਵਿਸ਼ੇਸ਼)
ਕਿਉਂ ਸ਼ਬਦ ਮੇਰੇ ਨਾਲ ਰੁੱਸ ਗਏ ਨੇ

-------------------------------
ਕਿਉਂ ਸ਼ਬਦ ਮੇਰੇ ਨਾਲ ਰੁੱਸ ਗਏ ਨੇ,
ਕਿਉਂ ਨਾਂ ਜੁੜਦੀਆਂ ਕਵਿਤਾਵਾਂ।
ਯਾਰ ਮੇਰੇ ਨਾਂ ਫੇਰਾ ਪਾਇਆ,
ਸਾਨੂੰ ਸੁੰਞੀਆਂ ਦਿਸਦੀਆਂ ਰਾਹਵਾਂ।
ਮਨ ਮੇਰਾ ਕਿਉਂ ਚੁੱਪ ਹੀ ਰਹਿੰਦਾ,
ਮਜਲੂਮ ਨਾਲ ਜਦ ਹੋਵੇ ਧੱਕਾ।
ਪੱਥਰ ਦਿਲ ਕਈ ਪਿਘਲ ਗਏ,
ਮੇਰੀਆਂ ਕਿਉਂ ਨਾਂ ਨਿਕਲੀਆਂ ਧਾਹਵਾਂ।
ਕਿਉਂ ਨਾ ਦਰਦ ਮੈਂ ਉਸਦਾ ਲਿਖਿਆ,
ਪੁੱਤ ਜਿੰਨ੍ਹਾਂ ਦੇ ਸਿਵਿਆਂ ਵਿੱਚ ਸੌਂ ਗਏ।
ਬਾਪੂ ਦਾ ਨਾਂ ਸਿਰ ਰਿਹਾ ਆਸਰਾ,
ਬਿਨ ਖਸ਼ਮ ਹੋਈਆਂ ਵਿਧਵਾਵਾਂ।
ਦਿਲ ਦਾ ਕਿਸੇ ਨਾਂ ਦਰਦ ਵੰਡਾਇਆ,
ਨਾਂ ਬੋਲਿਆ ਖਾਤਰ ਹੱਕਾਂ।
ਲੋਕ ਸੜਦੇ ਰਹੇ ਕਈ ਧੁੱਪਾਂ ਅੰਦਰ,
ਮੈਂ ਕਰ ਨਾਂ ਸਕਿਆ ਛਾਵਾਂ।
ਦੋਸ਼ੀ ਮਰ ਗਏ ਆਈ ਆਪਣੀ,
ਰੋਂਦੇ ਤੁਰ ਗਏ ਕਈ ਦੁਖਿਆਰੇ।
ਹੁਣ ਕਿਸ ਦੇ ਨਾਲ ਇੰਨਸਾਫ ਕਰਾਂ ਮੈਂ
ਤੇ ਕਿਸ ਨੂੰ ਸਜ਼ਾ ਦਵਾਵਾਂ।
"ਜੋਧਪੁਰੀ" ਤੂੰ ਬਉੜਿਆ ਨਾਹੀ,
ਮੈਂ ਭੇਜੇ ਕਈ ਸੁਨੇਹੇਂ।
ਵਿੱਚ ਵਿਛੋੜੇ ਉਡੀਕਦੀਆਂ ਤੈਨੂੰ,
ਮਰ ਚੱਲੀਆਂ ਸੁੰਞੀਆਂ ਰਾਹਵਾਂ
ਕਿਉਂ ਸ਼ਬਦ ਮੇਰੇ ਨਾਲ ਰੁੱਸ ਗਏ ਨੇ,
ਕਿਉਂ ਨਾਂ ਜੁੜਦੀਆਂ ਕਵਿਤਾਵਾਂ।
ਯਾਰ ਮੇਰੇ ਨਾਂ ਫੇਰਾ ਪਾਇਆ,
ਸਾਨੂੰ ਸੁੰਞੀਆਂ ਦਿਸਦੀਆਂ ਰਾਹਵਾਂ।
(ਇੰਦਰਜੀਤ ਸਿੰਘ ਜੋਧਪੁਰੀ)
ਮੋ:੯੭੮੦੩-੪੯੧੩੨


06/11/16
ਮੇਜਰ ਸਿੰਘ ‘ਬੁਢਲਾਡਾ’

ਸਤਿ ਸ੍ਰੀ ਅਕਾਲ ਜੀ,
ਗੁਰੂ ਨਾਨਕ ਸਹਿਬ ਦੇ ਜਨਮ ਦਿਨ ਤੇ ਵਿਸ਼ੇਸ-


'ਦਲਿਤ' ਜਾਣ ਬੁੱਝ ਸਿੱਖੀ ਤੋਂ ਦੂਰ ਕੀਤੇ'
'ਦਲਿਤ' ਜਾਣ-ਬੁੱਝ ਸਿੱਖੀ ਤੋਂ ਦੂਰ ਕੀਤੇ,
ਬਾਬਾ! ਵੇਖਲਾ ਖੋਟੇ ਮਨ ਸਿੱਖ ਤੇਰਿਆਂ ਦੇ।
ਦਲਿਤ ਚਾਨਣ ਦਾ ਅਨੰਦ ਨਾ ਮਾਣ ਸਕਣ,
ਭਟਕਦੇ ਰਹਿਣ ਇਹ ਵਿਚ ਹਨੇਰਿਆਂ ਦੇ।
ਇਹ ਅੱਕ ਹੋਰ ਦੀ ਬੇੜ੍ਹੀ ਸਵਾਰ ਹੋ ਗਏ,
ਜਦ ਮਲਾਹ ਝਾਕੇ ਨਾ ਸਿੱਖੀ ਬੇੜਿਆਂ ਦੇ।
ਮੇਜਰ ਸਾਜਿਸ਼ ਤਹਿਤ ਨਿਮਾਣਿਆਂ ਨੂੰ,
ਧੱਕਿਆ ਗਿਆ ਹੈ ਵੱਲ ਡੇਰਿਆਂ ਦੇ।
-----------------------------
ਮੇਜਰ ਸਿੰਘ 'ਬੁਢਲਾਡਾ'
94176 42327


06/11/16
ਮੁਹਿੰਦਰ ਸਿੰਘ ਘੱਗ

ਧੰਨ ਗੂਰੂ ਨਾਨਕ
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ
ਧੰਨ ਗੁਰੂ ਨਾਨਕ ਬੋਲ ਸੰਗਤੇ,
ਧੰਨ ਗੂਰੂ ਨਾਨਕ ਬੋਲ।
ਧੰਨ ਧੰਨ ਸਾਡੀ ਕੱਤਕ ਦੀ ਪੁਨਿਆਂ
ਜਦ ਇਹ ਚਾਨਣ ਆਇਆ
ਜਗਤ ਜਲੰਦਾ ਤਾਰਨ ਖਾਤਰ
ਸਤਗੁਰ ਨਾਨਕ ਆਇਆ
ਠਾਰ ਦਿੰਦਾ ਸੀ ਉਹ ਤੱਪਦੇ ਹਿਰਦੇ
ਬੋਲ ਕੇ ਮਿਠੜੇ ਬੋਲ ਸੰਗਤੇ
ਧੰਨ ਗੁਰੂ ਨਾਨਕ ਬੋਲ।
ਨਾਲ ਲੈ ਕੇ ਬਾਲਕਾਂ ਨੂੰ ਖੇਡਣ ਜਦੋਂ ਜਾਵਦਾਂ ਸੇ
ਚੋਜੀਆ ਤੂੰ ਮਿਠੇ ਮਿਠੇ ਚੋਜ ਸੀ ਦਿਖਾਂਵਦਾ
ਇਕ ਸੁਰ ਕਰ ਲਵੇਂ ਸਾਰਿਆਂ ਹੀ ਸਾਥੀਆਂ ਨੂੰ
ਇਕੋ ਸੱਚਾ ਨਾਮ ਸਤਨਾਮ ਸੀ ਜਪਾਂਵਦਾ
ਖੇਡਣ ਵਰੇਸ ਵਿਚ ਖੇਡਦਾ ਨਿਆਰੇ ਖੇਡ
ਰੱਬ ਨਾਲ,ਕਰਦੋਂ ਕਲੋਲ ਸੰਗਤੇ
ਧੰਨ ਗੁਰੂ ਨਾਕ ਬੋਲ
ਪਿਤਾ ਕਾਲੂ ਜਦ ਤੈਨੂੰ ਭੇਜਿਆ ਵਪਾਰ ਤਾਈਂ
ਸੱਚਾ ਸੋਦਾ ਕੀਤਾ ਸੀ ਤੈਂ ਸੱਚ ਦੇ ਵਪਾਰੀਆ
ਭੁਖਿਆਂ ਅਨਾਥਾਂ ਦੀ ਤੈਂ ਭੁੱਖ ਸੀ ਮਿਟਾਏ ਦਿਤੀ
ਗੁਸਾ ਝਲ ਪਿਤਾ ਦਾ ਤੈਂ ਪਰ ਉਪਕਾਰੀਆ
ਤੇਰੇ ਸੱਚੇ ਸੌਦੇ ਸਾਰੇ ਦਿਸਦੇ ਜਹਾਨ ਵਿਚ
ਕੱਲ ਵਾਂਗੂੰ ਖੜੇ ਨੇ ਅਡੋਲ ਸੰਗਤੇ
ਧੰਨ ਗੁਰੂ ਨਾਨਕ ਬੋਲ
ਮੋਦੀ ਖਾਨੇ ਵਿਚ ਜਦੋਂ ਤੋਲਦਾ ਅਨਾਜ ਤਾਈਂ
ਤੇਰਾ ਦੀਆ ਧਾਰਨਾ ਨਾਲ ਤੇਰਾ ਤੇਰਾ ਬੋਲਦਾ
ਤਨ ਮਨ ਜੋੜ ਲਵੇਂ ਆਪਣੇ ਪਿਆਰੇ ਨਾਲ
ਸਭ ਕੁਝ ਤੇਰਾ ਆਖੇਂ ਮੇਰਾ ਭੁਲ ਜਾਂਵਦਾ
ਨਾਮ ਅਤੇ ਦਾਨ ਨਾਲ ਝੋਲੀਆਂ ਸੀ ਭਰੀ ਜਾਂਦਾ
ਬੋਲ ਕੇ ਤੇਰਾ ਤੇਰਾ ਬੋਲ ਸੰਗਤੇ
ਧੰਨ ਗੁਰੂ ਨਾਨਕ ਬੋਲ
ਕਾਂਸ਼ੀ ਜਾ ਕੇ ਪੰਡਤਾਂ ਦੇ ਖੰਡਨ ਪਾਖੰਡ ਕੀਤੇ
ਮੱਕੇ ਜਾ ਕੇ ਮੁਲਾਂ ਜੀ ਦੇ ਬੰਧਨਾ ਨੂੰ ਤੋੜਦਾ
ਰੱਬ ਨਹੀਂ ਜੇ ਵਿਚ ਤਾਗੇ ਰੱਬ ਨਹੀਂ ਜੇ ਨਹੀਂ ਜੇ ਵਿਚ ਕ੍ਹਾਬੇ
ਸਚੇ ਰੱਬ ਨਾਲ ਫੇਰ ਦੁਨੀਆਂ ਨੁਂ ਜੋੜਦਾ
ਸੇਵਾ ਅਤੇ ਭਗਤੀ ਪਿਆਰ ਨਾਲ ਰੱਬ ਮਿਲੇ
ਮਿਲ ਜਾਂਦਾ ਲਈਏ ਜੇ ਟਟੋਲ ਸੰਗਤੇ
ਧੰਨ ਗੁਰੂ ਨਾਨਕ ਬੋਲ
ਕੌਡੇ ਜਿਹੇ ਰਾਖਸ਼ਾਂ ਨੂੰ ਦੇਵਤੇ ਬਣਾਇਆ ਉਹਨੇ
ਭਾਗੋ ਤਾਂਈ ਦਸੇਂ ਹੁੰਦੀ ਧਰਮ ਦੀ ਕਮਾਈ ਕੀ
ਦੁਖੀ ਤੇ ਗਰੀਬਾਂ ਮਜ਼ਲੂਮਾਂ ਨੂੰ ਸੀ ਗਲੇ ਲਾ ਕੇ
ਲਾਲੋ ਤਾਈ ਜਾਕੇ ਜਿਹਨੇ ਦਿਤੀ ਵਡਿਆਈ ਸੀ
ਨਾਮ ਜਪਣ ਅਤੇ ਵੰਡ ਕੇ ਛਕਣ ਵਾਲਾ
ਦਿੰਦਾ ਫਿਰੇਂ ਸਬਕ ਅਨਮੋਲ’ ਸੰਗਤੇ
ਧੰਨ ਗੁਰੂ ਨਾਨਕ ਬੋਲ
ਬਾਬਰ ਦੀਆਂ ਚੱਕੀਆਂ’ਚ ਬਾਬਰੀ ਐਹੰਕਾਰ ਪੀਸੇਂ
ਵੱਡੇ ਵੱਡੇ ਵੱਲੀਆਂ ਦਾ ਤੋੜਦਾ ਐਹੰਕਾਰ ਸੇਂ
ਸਿਧਾਂ ਅਤੇ ਯੋਗੀਆਂ ਦੇ ਮਠਾ ਤੇ ਚਰਨ ਪਾ ਕੇ
ਝੰਡਾ ਇਕ ਖੜਾ ਕਰੇਂ ੴ ਅਕਾਰ ਸੈਂ
ਠੱਗਾਂ ਤਾਈਂ ਵੀ ਸੀ ਸਜਣ ਬਣਾਈ ਜਾਂਦੇ
ਸਤਕਰਤਾਰ ਦੇ ਬੋਲ ਸੰਗਤੇ
ਧੰਨ ਗੁਰੂ ਨਾਨਕ ਬੋਲ
ਪੁਤਰਾਂ ਨੂੰ ਛਡ ਗੱਦੀ ਦਿਤੀ ਸੇਵਾ ਵਾਲਿਆ ਨੂੰ
ਅੰਗ ਲਾ ਕੇ ਲੈਹਣੇ ਤਾਂਈਂ ਅੰਗਦ ਬਣਾ ਦਿਤਾ
ਜ਼ਿਮੇਵਾਰੀਆਂ ਦੀ ਪੰਡ ਰੱਖੀ ਗੁਰੂ ਅੰਗਦ ਸਿਰ
ਦੇਖੋ ਕਿਡਾ ਬਾਬੇ ਨੇ ਸੀ ਕੌਤਕ ਰਚਾ ਦਿਤਾ
ਸਾਂਝੀ ਵਾਲਤਾ ਦਾ ਹੋਕਾ ਦਿਤਾ ਸਾਰੇ ਜਗ
ਵੰਡ ਨਾਮ ਵਾਲੀ ਦਾਤ ਅਨਮੋਲ ਸੰਗਤੇ
ਧੰਨ ਗੁਰੂ ਨਾਨਕ ਬੋਲ।

ਮੁਹਿੰਦਰ ਸਿੰਘ ਘੱਗ
(530) 695-1318



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.