.


30/04/14)
ਜਸਪ੍ਰੀਤ ਕੌਰ/ਉਪਕਾਰ ਸਿੰਘ ਫਰੀਦਾਬਾਦ

ਖਬਰਦਾਰ! ਦੇਹਿ ਸ਼ਿਵਾ ਬਰ ਮੋਹਿ ਨੂੰ ਗੁਰਬਾਣੀ ਆਖਣ ਵਾਲਿਓ
• ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲਿਓ! ਦੇਹਿ ਸ਼ਿਵਾ ਬਰ ਦਾ ਲਿਖਾਰੀ ਕਵੀ ਸਿਆਮ ਕੇਵਲ ਦੁਰਗਾ ਸਪਤਸ਼ਤੀ ਗ੍ਰੰਥ ਨੂੰ ਹੀ ਸਰਵਉੱਚ ਮੰਨਦਾ ਹੈ।
(ਫਰੀਦਾਬਾਦ: ੩੦ ਅਪ੍ਰੈਲ ੨੦੧੪ ਜਸਪ੍ਰੀਤ ਕੌਰ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ ਉਨ੍ਹਾਂ ਪੰਜਾਬ ਦੇ ਮਾਲ ਮੰਤਰੀ ਮਜੀਠੀਏ ਵੱਲੋਂ ਦੇਹਿ ਸਿਵਾ ਦੀ ਪੰਗਤੀ ਬਦਲਣ `ਤੇ ਤਖ਼ਤ ਹਜੂਰ ਸਾਹਿਬ ਦੇ ਅਖੌਤੀ ਜੱਥੇਦਾਰਾਂ ਵੱਲੋਂ ਇਸ ਨੂੰ ਗੁਰਬਾਣੀ ਦੀ ਤੌਹੀਨ ਆਖ ਕੇ ਛੇਕਣ ਦਾ ਡਰਾਵਾ ਦੇਣ ਦੀ ਗੱਲ `ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਛੇਕਣ ਛੇਕਾਉਣ ਵਾਲੀਆਂ ਗੱਲਾਂ ਹੀ ਗੁਰਮਤਿ ਅਸੂਲਾਂ ਮੁਤਾਬਕ ਨਹੀਂ। ਦੂਜਾ, ਸਿੱਖ ਕੌਮ ਗੁਰਬਾਣੀ ਵਿਚਾਰ ਤੋਂ ਇੰਨੀ ਦੂਰ ਬੈਠੀ ਹੈ ਕਿ ਜਿਹੜੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਬਦਨਾਮ ਕਰ ਰਹੀਆਂ ਹਨ ਉਨ੍ਹਾਂ ਨੂੰ ਕੁੱਝ ਕੁ ਨਾਮਸਝ ਲੋਕ ਗੁਰਬਾਣੀ ਦਾ ਦਰਜਾ ਦੇ ਕੇ ਅਪਣੀ ਚੌਧਰ ਚਮਕਾ ਰਹੇ ਹਨ ਜਦਕਿ ਗੁਰਬਾਣੀ ਦਾ ਦਰਜਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੈ ਨਾ ਕਿ ਬਾਹਰ ਦੀ ਕਿਸੇ ਹੋਰ ਰਚਨਾ ਨੂੰ। ਅਖੌਤੀ ਦਸਮ ਗ੍ਰੰਥ/ ਬਚਿੱਤਰ ਨਾਟਕ ਵਿੱਚ ਦਰਜ ਚੰਡੀ ਚਰਿਤ੍ਰ ਉਕਤਿ ਬਿਲਾਸ ਦੇ ੨੩੧ਵੇਂ ਪਦੇ ਵਿੱਚ ਦੇਹਿ ਸਿਵਾ ਬਰ ਮੋਹਿ ਕਵਿਤਾ ਦਰਜ ਹੈ ਜਿਸ ਵਿੱਚ ਕਵੀ ਸਿਆਮ ਆਪਣੇ ਇਸ਼ਟ ਸ਼ਿਵਾ ਭਾਵ ਸ਼ਿਵ ਪਤਨੀ ਪਾਰਬਤੀ/ਦੁਰਗਾ/ਕਾਲਕਾ ਤੋਂ ਵਰ ਮੰਗ ਰਿਹਾ ਹੈ ਨਾ ਕਿ ਗੁਰੂ ਗੋਬਿੰਦ ਸਿੰਘ ਜੀ। ਇਸ ਗੱਲ ਦੀ ਪੁਸ਼ਟੀ ਸਿੱਖ ਕੌਮ ਦੇ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ ਅਪਣੀ ਪੁਸਤਕ ਮਹਾਨਕੋਸ਼ ਦੇ ਪੰਨਾ ੨੦੧ `ਤੇ ਕਰਦਿਆਂ ਲਿਖਿਆ ਹੈ ਕਿ ਸ਼ਿਵਾ ਦਾ ਅਰਥ ਸ਼ਿਵ ਦੀ ਇਸਤ੍ਰੀ ਦੁਰਗਾ (ਪਾਰਵਤੀ) ਹੈ। ਉਨ੍ਹਾਂ ਕਿਹਾ ਕਿ ਆਰ. ਐਸ. ਐਸ. ਵਰਗੀਆਂ ਤਾਕਤਾਂ ਆਏ ਦਿਨ ਸਿੱਖ ਕੌਮ ਨੂੰ ਹਿੰਦੂ ਸਾਬਤ ਕਰਣ ਅਤੇ ਗੁਰੂ ਸਾਹਿਬਾਨਾਂ ਨੂੰ ਦੇਵੀ ਭਗਤ ਦਰਸਾਉਣ ਲਈ ਅਜਿਹੀਆਂ ਸ਼ੁਰਲੀਆਂ ਛੱਡ ਦੇਂਦੀਆਂ ਹਨ ਜਿਸ ਦੇ ਝਾਂਸ਼ੇ ਵਿੱਚ ਸਿੱਖ ਕੌਮ ਦੇ ਭੋਲੇ-ਭਾਲੇ ਲੋਕ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਨੂੰ ਦੇਹਿ ਸ਼ਿਵਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਆਖਣ ਤੋਂ ਪਹਿਲਾਂ ਇਸ ਦੇ ਅਰਥ ਜ਼ਰੂਰ ਸਮਝ ਲੈਣੇ ਚਾਹੀਦੇ ਹਨ ਕਿਉਂਕਿ ਇਹ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਸਗੋਂ ਕਵੀ ਸਿਆਮ ਨੇ ਲਿਖੀ ਹੈ ਜੋ ਕਿ ਆਪਣੇ ਇਸ਼ਟ ਸ਼ਿਵਾ ਭਾਵ ਦੁਰਗਾ ਦੇਵੀ ਅੱਗੇ ਵਰਦਾਨ ਮੰਗਦਾ ਹੈ ਕਿਉਂਕਿ ਉਸਨੇ ਦੁਰਗਾ ਸਪਤਸ਼ਤੀ (ਦੁਰਗਾ ਦੇ ੭੦੦ ਨਾਵਾਂ ਵਾਲਾ) ਗ੍ਰੰਥ ਸੰਪੂਰਨ ਕਰ ਲਿਆ ਹੈ ਅਤੇ ਉਹ ਦੁਰਗਾ ਸਪਤਸ਼ਤੀ ਗ੍ਰੰਥ ਨੂੰ ਹੀ ਸਰਵਉੱਚ ਮੰਨਦਾ ਹੈ। ਜਦ ਕਿ ਗੁਰਮਤਿ ਵਿੱਚ ਤਾਂ ਵਰ ਮੰਗਣ ਦਾ ਕੋਈ ਸਿਧਾਂਤ ਹੀ ਨਹੀਂ ਫਿਰ ਕਿਸ ਅਧਾਰ `ਤੇ ਕਵੀ ਸਿਆਮ ਦੀ ਦੇਵੀ ਪੂਜਕ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਆਖਿਆ ਜਾ ਰਿਹਾ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਗੁਰਬਾਣੀ ਦੀ ਬੇਅਦਬੀ ਹੋ ਗਈ ਤਾਂ ਉਨ੍ਹਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਉਹ ਦੇਹਿ ਸਿਵਾ ਨੂੰ ਗੁਰਬਾਣੀ ਆਖਦੇ ਹਨ ਤਾਂ ਉਨ੍ਹਾਂ ਨੂੰ ਦੇਹਿ ਸ਼ਿਵਾ ਦੇ ਗੀਤ ਵਿੱਚ ਲਿਖੀ ਗੱਲ ਦੁਰਗਾ ਸਪਤਸ਼ਤੀ ਗ੍ਰੰਥ ਹੀ ਸਰਵਉੱਚ ਹੈ ਨੂੰ ਵੀ ਸਰਵਉੱਚ ਮੰਨਣਾ ਪਵੇਗਾ। ਕੀ ਅਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਆਖਣ ਵਾਲੇ ਦੇਹਿ ਸ਼ਿਵਾ ਨੂੰ ਗੁਰਬਾਣੀ ਦਾ ਦਰਜਾ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤੌਹੀਨ ਕਰਨ ਲਈ ਤਿਆਰ ਹਨ? ਉਨ੍ਹਾਂ ਕਿਹਾ ਕਿ ਅਖੋਤੀ ਦਸਮ ਗ੍ਰੰਥ ਵਿੱਚ ਦਰਜ ਦੇਹਿ ਸ਼ਿਵਾ ਅਤੇ ਹੋਰ ਬਹੁਤ ਸਾਰੀਆਂ ਰਚਨਾਵਾਂ ਦਾ ਗੁਰਮਤਿ ਨਾਲ ਕੋਈ ਸਾਰੋਕਾਰ ਨਹੀਂ ਇਸ ਗ੍ਰੰਥ ਵਿੱਚ ਦਰਜ ਰਚਨਾਵਾਂ ਅੰਦਰ ਨਸ਼ੇ ਕਰਨ, ਕੇਸਾਂ ਦੀ ਬੇਅਦਬੀ, ਪਰ ਇਸਤਰੀ ਸੰਗ ਅਤੇ ਰੱਜ ਕੇ ਅਸ਼ਲੀਲਤਾ ਪਰੋਸੀ ਗਈ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਮੁਤਾਬਕ ਗਲਤ ਹੈ। ਇਸ ਕਰ ਕੇ ਸਮੁੱਚੇ ਸਿੱਖ ਜਗਤ ਨੂੰ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰਬਾਣੀ ਮੰਨ ਕੇ ਇਸ ਉਤੇ ਟੇਕ ਰਖਣੀ ਚਾਹੀਦੀ ਹੈ।


(ਨੋਟ:- ਕੱਲ 26 ਅਪ੍ਰੈਲ 2014 ਨੂੰ ਇਸ ਯੂ-ਟਿਊਬ ਦਾ ਲਿੰਕ ਕਾਹਲੀ ਵਿੱਚ ਗਲਤੀ ਨਾਲ ਪਿਛਲਾ ਹੀ ਪੈ ਗਿਆ ਸੀ ਜੋ ਅੱਜ ਠੀਕ ਕਰ ਦਿੱਤਾ ਹੈ।)

ਕਰਮ ਫਿਲਾਸਫੀ ਅਤੇ ਆਵਾਗਵਨ ਭਾਗ ਚੌਦਵਾਂ


25/04/14)
ਹਰਜਿੰਦਰ ਸਿੰਘ ‘ਘੜਸਾਣਾ’

॥ ਕਿਰਦੰਤ ॥
(Grammar of the sikh scriputure)
ਪਰਿਭਾਸ਼ਾ
“ ਜਿਹੜਾ ਸ਼ਬਦ ਕਿਰਿਆ ਤੋਂ ਬਣਿਆ ਹੋਵੇ, ਪਰ ਕਿਰਿਆ ਨਾ ਹੋਵੇ ਬਲਕਿ ਕਿਸੇ ਹੋਰ ਵਿਆਕਰਣਿਕ ਸ਼ਬਦ ਵਜੋਂ ਵਰਤਿਆ ਜਾਵੇ ।
ਕਿਰਿਆ ਅਤੇ ਕਿਰਦੰਤ ਦੋਹਾਂ ਦਾ ਮੂਲ ਸ੍ਰੋਤ ਕਿਰਿਆ ਹੀ ਹੁੰਦਾ ਹੈ, ਪਰ ਇਸ ਦੇ ਬਾਵਜੂਦ ਦੋਹਾਂ ਦੀ ਅੱਡਰੀ ਅੱਡਰੀ ਹੋਂਦ ਹੈ ਜਿਵੇਂ
“ ਮੈਂ ਆਪਣੇ ਕਰਤਾਰ ਨੂੰ ਢੂੰਢਦਾ ਹਾਂ”
ਢੂੰਢਦਾ ਹਾਂ- ਕਿਰਿਆ
ਢੂੰਢਦਾ ਢੂੰਢਦਾ - ਕਿਰਦੰਤ ।
ਕਿਰਦੰਤ ਦੇ ਪ੍ਰਕਾਰ -
1. ਭਾਵਾਰਥ ਕਿਰਦੰਤ- ਕਿਰਿਆ ਦੇ ਅੰਤ ਵਿਚ ‘ਣਾ’ ਜਾਂ ‘ਨਾਂ’ ਲਾਇਆਂ , ਜੋ ਨਾਉਂ ਸ਼ਬਦ ਬਣਦਾ ਹੈ, ਉਸ ਨੂੰ ‘ ਭਾਵਾਰਥ ‘ ਆਖਦੇ ਹਨ - :
ਜਿਵੇ :
ਕਿਰਿਆ ਭਾਵਾਰਥ
ਸੜ - ਸੜਨਾ
ਉਠ - ਉਠਨਾ
ਬੋਲ - ਬੋਲਨਾ ਆਦਿ
ਗੁਰਬਾਣੀ ਵਿਚੋਂ ਉਦਾਹਰਨਾਂ- :
“ ‘ਜੀਵਣ’ ‘ਮਰਣ’ ਕੋ ਸਮਸਰਿ ਵੇਖੈ (798)
“ ‘ਪੜਣਾ’ ‘ਗੁੜਣਾ ‘ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ (650)
“ ‘ਖਾਣਾ’ ‘ਪੀਣਾ’ ‘ਹਸਣਾ’ ‘ਸਉਣਾ’ ਵਿਸਰਿ ਗਇਆ ਹੈ ‘ਮਰਣਾ’ (1254)
2 ਭੂਤ ਕਿਰਦੰਤ-
ਕਿਰਿਆ ਤੋਂ ਬਣਿਆ ਅਜਿਹਾ ਸ਼ਬਦ ਜਿਸ ਦੀ ਬਣਤਰ ਵਿਚ ਭੂਤਕਾਲ ਦੀ ਦਿਖ ਤਾਂ ਭਾਵੇ ਹੋਵੇ, ਪਰ ਉਸ ਦੀ ਵਰਤੋਂ ਵਿਸ਼ੇਸ਼ਣ ਦੇ ਤੌਰ ਤੇ ਕੀਤੀ ਗਈ ਹੋਵੇ
ਕਿਰਿਆ ਕਿਰਦੰਤ
ਜੀਵ - ਜੀਵਿਆ
ਬੋਲ - ਬੋਲਿਆ
ਕਹ - ਕਹਿਆ ਆਦਿ
ਨੋਟ:( ਜਦੋਂ ਕਿਸੇ ਵਿਅਜੰਨ(ਸ, ੜ) ਅੱਖਰ ਨੂੰ ਲੱਗਦਾ ਹੈ ਤਾਂ ਇਸ ਦੇ ‘ ੲ’ ਲੋਪ ਹੋ ਜਾਂਦਾ ਹੈ ਕੇਵਲ ਲਗ ਹੀ ਵਿਅੰਜਨ ਅੱਖਰ ਨਾਲ ਲੱਗਦੀ ਹੈ)
ਗੁਰਬਾਣੀ ਵਿਚੋਂ ਉਦਾਹਰਣਾਂ
“ ‘ ਪਇਆ ‘ ਕਿਰਤ ਨ ਮੇਟੈ ਕੋਇ (280)
“ਗੁਰੁ ‘ਤੁਠਾ’ ਬਖਸੇ ਭਗਤਿ ਭਾਉ (1170)
“ ‘ਭੂਲੇ’ ਸਿਖ ਗੁਰੂ ਸਮਝਾਏ (1032)

(3) ਕਿਰਿਆ ਫਲ ਕਿਰਦੰਤ॥
ਕਿਸੇ ਸ਼ਬਦ ਦੇ ਅੰਤ ‘ਸਿਹਾਰੀ ਜਾਂ ‘ਇ ਆ’ ਲਾਇਆਂ ਜੋ ਨਾਂਵ ਬਣਦਾ ਹੈ ।“ ‘ਨਾਤਾ ‘ ਸੋ ਪਰਵਾਣੁ ਸਚੁ ਕਮਾਈਐ (565)
(ਉਚਾਰਨ ਨਾਤ੍ਹਾ ਵਾਂਗ)
“ ‘ਕੀਤੇ’ ਕਉ ਮੇਰੈ ਸੰਮਾਨੈ ਕਰਣਹਾਰ ਤ੍ਰਿਣੁ ਜਾਨੈ (613)
“ਮੂੰਡਿ ‘ਮੁੰਡਾਇਐ’ ਜੇ ਗੁਰੁ ਪਾਈਐ ਹਮ ਗੁਰੁ ਕੀਨੀ ਗੰਗਾਤਾ (155)

(ਮੁੰਡਾਇਐਂ ਬਿੰਦੀ ਸਹਿਤ)
(4) ਪੂਰਬ ਪੂਰਨ ਕਿਰਦੰਤ॥
ਜਿਸ ਤੋਂ ਇਹ ਪ੍ਰਗਟ ਹੋਵੇ ਕਿ ਇਸ ਕਿਰਦੰਤ ਨਾਲ ਸੰਬੰਧਤ ਕੰਮ ਪਹਿਲਾਂ ਸੰਪੂਰਨ ਕਰ ਕੇ ਹੀ ਕੁਝ ਹੋਰ ਕੰਮ ਕੀਤਾ ਗਿਆ ਹੈ, ਜਾਂ ਕੀਤਾ ਜਾਣਾ ਹੈ।
ਜਿਵੇਂ
“ ਮੈਂ ਅੰਮ੍ਰਿਤ ‘ਛਕ ਕੇ’ ਗੁਰੂ ਵਾਲਾ ਬਣ ਗਿਆ।
ਛਕ ਕੇ- ਪੂਰਬ ਪੂਰਨ ਕਿਰਦੰਤ
ਬਣ ਗਿਆ- ਕਿਰਿਆ
!!!ਨੋਟ ਪੂਰਬ ਪੂਰਨ ਕਿਰਦੰਤ ‘ਕਰ ਕੇ’ ਵਿਚ ਕੇ ਪਦ ਵੱਖਰਾ ਹੁੰਦਾ ਹੈ । ‘ਕਰਕੇ’ ਪਦ ਕਰਣ ਕਾਰਕ ਬਣ ਜਾਂਦਾ ਹੈ ਇਹ ਨੁਕਤਾ ਖਾਸ ਕਰਕੇ ਨੋਟ ਕਰਨ ਵਾਲਾ ਹੈ।
ਪ੍ਰਮਾਣ-
“ਨਾਮੁ ‘ ਵਿਸਾਰਿ’ ਦੋਖ ਦੁਖ ਸਹੀਐ (1028)
ਵਿਸਾਰਿ- ਵਿਸਾਰ ਕੇ
“ ਗਿਆਨ ਵਿਹੂਣਾ ‘ਕਥਿ ਕਥਿ’ ਲੂਝੈ (466)
ਕਥਿ ਕਥਿ- ਆਖ ਆਖ ਕੇ
(5) ਵਰਤਮਾਨ ਕਿਰਦੰਤ॥
ਕਿਸੇ ਕਿਰਿਆ ਦੇ ਅੰਤ ਵਿਚ ‘ਦਾ ‘ ਲਾਉਣ ਨਾਲ ਜੋ ਵਿਸ਼ੇਸ਼ਣ ਬਣੇ, ਉਸ ਨੂੰ ਵਰਤਮਾਨ ਕਿਰਦੰਤ ਆਖਦੇ ਹਨ
ਜਿਵੇਂ
ਵਗ - ਵਗਦਾ
ਜਗ - ਜਗਦਾ ਆਦਿ
ਗੁਰਬਾਣੀ ਪ੍ਰਮਾਣ
“ ਨਾਨਕ ‘ਜੀਵਦਾ’ ਪੁਰਖ ਧਿਆਇਆ ਅਮਰਾ ਪਦੁ ਹੋਈ (1287)
“ ‘ਧਾਵਤ’ ਮਨੂਆ ਆਵੈ ਠਾਇ (236)
(6) ਕਰਤਰੀ ਵਾਚ ਕਿਰਦੰਤ॥
ਕਿਰਦੰਤ ਦਾ ਅੰਤਲਾ ਕੰਨਾ ਲਾਹ ਕੇ, ਬਾਕੀ ਬਚਦੇ ਸ਼ਬਦ ਨਾਲ ‘ਹਾਰ’ ਜਾਂ ‘ਵਾਲਾ’ ਪਦ ਲਾਇਆ ਜੋ ਕਿਰਦੰਤ ਬਣਦਾ ਹੈ। ਉਸ ਨੂੰ ਕਰਤਰੀ ਵਾਚਕ ਕਿਰਦੰਤ ਆਖੀਦਾ ਹੈ।
ਜਿਵੇਂ
ਸਿਰਜਣਾ - ਸਿਰਜਣਵਾਲਾ
ਮਰਨ - ਮਰਨ ਵਾਲਾ
ਗੁਰਬਾਣੀ ਪ੍ਰਮਾਣ
“ ‘ਆਖਣ ਵਾਲਾ’ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ (9)
(ਸਿਫਤੀ-ਸਿਫਤੀਂ)
“ ‘ਦੇਵਣ ਵਾਲਾ’ ਸਭ ਬਿਧਿ ਜਾਣੈ , ਗੁਰਮੁਖਿ ਪਾਈਐ ਨਾਮੁ ਨਿਧਾਨੁ (423)
“ਮਮਾ ‘ਮਾਗਨਹਾਰ ‘ ਇਆਨਾ ‘ਦੇਨਹਾਰ’ ਦੇ ਰਹਿਓ ਸੁਜਾਨਾ

(258)
ਭੁੱਲ ਚੁੱਕ ਮੁਆਫ
ਹਰਜਿੰਦਰ ਸਿੰਘ ‘ਘੜਸਾਣਾ’
+9175976-43748


25/04/14)
ਪਰਵਿੰਦਰ ਸਿੰਘ ਖਾਲਸਾ

ਸ਼੍ਰੋਮਣੀ ਕਮੇਟੀ ਦਾ ਧਰਮ ਵਿਰੋਧੀ ਕਿਰਦਾਰ
-: ਪ੍ਰਿੰ. ਪਰਵਿੰਦਰ ਸਿੰਘ ਖਾਲਸਾ
ਮੁੱਖ ਸੰਪਾਦਕ “ਸ਼੍ਰੋਮਣੀ ਗੁਰਮਤਿ ਚੇਤਨਾ”
ਮੋ: 98780-11670

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੁਆਰਾ ਚੁਣੀ ਜਾਣ ਵਾਲੀ ਸਭ ਤੋਂ ਵੱਡੀ ‘ਗੁਰਦੁਆਰਾ’ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਲੀ ਸੰਸਥਾ ਮੰਨੀ ਜਾਂਦੀ ਹੈ, ਜਿਸ ਦਾ ਇਸ ਵਰ੍ਹੇ 2014 ਦਾ ਸਾਲਾਨਾ ਬਜਟ 10 ਅਰਬ ਦੇ ਨੇੜੇ ਪਹੁੰਚ ਚੁੱਕਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਇਤਿਹਾਸਕ ਗੁਰਦੁਆਰਿਆਂ ਤੋਂ ਇਲਾਵਾ ਲੋਕਲ ਗੁਰਦੁਆਰਾ ਸਾਹਿਬਾਨ, ਸਿੱਖ ਵਿਦਿਅਕ ਅਦਾਰੇ, ਹਸਪਤਾਲ, ਇੰਜੀਨੀਅਰਿੰਗ ਕਾਲਜ, ਸਿੱਖ ਯੂਨੀਵਰਸਿਟੀ ਅਤੇ ਹੋਰ ਕਈ ਸੰਸਥਾਵਾਂ ਦੀ ਦੇਖ ਰੇਖ ਭੀ ਆਉਂਦੀ ਹੈ। ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਯੂ.ਟੀ. ਚੰਡੀਗੜ੍ਹ ਦਾ ਗੁਰਦੁਆਰਾ ਪ੍ਰਬੰਧ ਭੀ ਸ਼੍ਰੋਮਣੀ ਕਮੇਟੀ ਦੇ ਅਧੀਨ ਹੈ। ਸ਼੍ਰੋਮਣੀ ਕਮੇਟੀ ਦਾ ਵਜੂਦ ਗੁਰਦੁਆਰਾ ਸੁਧਾਰ ਅੰਦੋਲਨ ਬਣਿਆ ਜਿਸ ਦਾ ਮੁੱਢ ਗੁਰਸਿਖੀ ਜਜਬਾ ਸੀ। ਸਿੰਘ ਸਭਾ ਲਹਿਰ, ਖਾਲਸਾ ਦੀਵਾਨਾ ਅਤੇ ਅਕਾਲੀ ਲਹਿਰ ਦੇ ਮੋਢੀਆਂ ਨੇ 15-16 ਨਵੰਬਰ 1920 ਨੂੰ 175 ਮੈਂਬਰੀ ਗੈਰ ਆਈਨੀ ਕਮੇਟੀ ਬਣਾਈ ਸੀ। ਸ਼੍ਰੋਮਣੀ ਕਮੇਟੀ ਬਣਨ ਤੋਂ ਬਾਅਦ ਗੁਰਦੁਆਰਿਆਂ ਦੇ ਸੁਧਾਰ ਅਤੇ ਪੰਥਕ ਏਕਤਾ ਦੇ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਦੀ ਮਜਬੂਤੀ ਲਈ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ। ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਪ੍ਰਤੀਨਿਧ ਜਮਾਤ ਉਦੋਂ ਮੰਨਿਆ ਸੀ ਜਦ ਅੰਗਰੇਜ਼ੀ ਰਾਜ ਨੇ 1925 ਨੂੰ ਗੁਰਦੁਆਰਾ ਐਕਟ ਪਾਸ ਕੀਤਾ ਸੀ। ਗੁਰਦੁਆਰਾ ਐਕਟ ਪਾਸ ਹੋਣ ਮਗਰੋਂ “ਗੈਰ ਆਈਨੀ” ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ. ਹਰਬੰਸ ਸਿੰਘ ਅਟਾਰੀ ਦੀ ਜਗ੍ਹਾ ਬਾਬਾ ਖੜਕ ਸਿੰਘ ਨੂੰ ਇਸ ਦੇ ਪ੍ਰਧਾਨ ਚੁਣਿਆ ਗਿਆ ਸੀ।

ਹੁਣ ਸਿੱਖਾਂ ਦੀ ਸਰਵ-ਉੱਚ ਗੁਰਦੁਆਰਾ ਪ੍ਰਬੰਧ ਚਲਾਉਣ ਵਾਲੀ ਇਹ ‘ਕਮੇਟੀ’ ਸਿਆਸਤ ਦੀ ਭੇਂਟ ਹੋ ਚੁੱਕੀ ਹੈ। ਅੱਜ ਸਿਆਸਤਦਾਨ ਇਸ ਕਮੇਟੀ ਨੂੰ ਆਪਣੇ ਤਰੀਕੇ ਨਾਲ ਚਲਾਉਣ ਦੇ ਆਦੀ ਹੋ ਚੁੱਕੇ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਮੁੱਠੀ ਭਰ ਸਿਆਸੀ ਲੋਕ ਦਾਅ, ਪੇਚ, ਮੌਕਾ ਪ੍ਰਸਤੀ ਤੇ ਸ਼ਾਤਰਵਾਦ ਦਾ ਪ੍ਰਯੋਗ ਕਰਕੇ ਇਸ ਧਾਰਮਿਕ ਗੁਰਦੁਆਰਾ ਕਮੇਟੀ ਨੂੰ ਕਠਪੁੱਤਲੀ ਵਾਂਗੂ ਨਚਾਉਣ ’ਚ ਕਾਮਯਾਬ ਹੋ ਚੁੱਕੇ ਹਨ। ਮੌਜੂਦਾ ਸਮੇਂ ਅੰਦਰ ਬਣੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਬਹੁਤਾਤ ਮੁੱਠੀ ਭਰ ਸਿਆਸੀ ਲੋਕਾਂ ਦੀ ਕਠਪੁੱਤਲੀ ਵਰਗੀ ਹੋ ਗਈ ਹੈ। ਇਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਅਰਥਾਤ ਕਠਪੁੱਤਲੀਆਂ ਦੇ ਨਾ ਕੋਈ ਜਜਬਾਤ ਹਨ। ਨਾ ਹੀ ਸੁਆਲ? ਇਸੇ ਲਈ ਇਹ ਕਠਪੁੱਤਲੀਆਂ ਸਿੱਖ ਵਿਰੋਧੀ ਧਿਰਾਂ ਤੇ ਫੈਸਲਿਆਂ ਨਾਲ ਖੜ੍ਹੇ ਹੁੰਦੇ ਹਨ।ਸ਼੍ਰੋਮਣੀ ਕਮੇਟੀ ਦੇ ਅਜੋਕੇ ਮੈਂਬਰਾਂ ਦਾ ਧਰਮ ਵਿਰੋਧੀ ਕਿਰਦਾਰ ਧਰਮੀ ਤੇ ਪੰਥ ਹਿਤੈਸ਼ੀਆਂ ਨੂੰ ਦੁਖੀ ਕਰ ਰਿਹਾ ਹੈ। ਸ਼੍ਰੋਮਣੀ ਕਮੇਟੀ ਮੈਂਬਰਾਂ, ਇਨ੍ਹਾਂ ਦੇ ਪਰਿਵਾਰਾਂ ਅਤੇ ਇਨ੍ਹਾਂ ਦੇ ਪ੍ਰਬੰਧ ਅਧੀਨ ਗੁਰਦੁਆਰਾ ਅਧਿਕਾਰੀਆ/ਕਰਮਚਾਰੀਆਂ ਦਾ “ਪੰਥਕ ਜਜਬਾ” ਮੁਕਦਾ ਜਾ ਰਿਹਾ ਹੈ। ਇਨ੍ਹਾਂ ਦੀ ਧਰਮ ਪ੍ਰਤੀ ਪਕੜ ਲਗਭਗ ਮੁਕਣ ਦੇ ਨੇੜੇ-ਤੇੜੇ ਹੈ। ਸ਼੍ਰੋਮਣੀ ਕਮੇਟੀ ਕਾਬਜ ਧਿਰ ਉੱਪਰ ਸਿਆਸਤ ਵਾਲੀ ਸੋਚ ਹਾਵੀ ਹੋ ਚੁੱਕੀ ਹੈ।

ਦੂਜੀ ਧਿਰ ਵੱਜੋਂ ਅਖਵਾਉਂਦੀ “ਪੰਥਕ ਧਿਰ” (ਪੰਥਕ ਮੋਰਚਾ) ਹਉਮੈ ਤੇ ਫੁੱਟ ਦਾ ਸ਼ਿਕਾਰ ਹੈ ਤੇ ਖੇਰੂ-ਖੇਰੂ ਹੋ ਚੁੱਕੀ ਹੈ, ਜਿਸ ਦਾ ਜਥੇਬੰਧਕ ਤੌਰ ’ਤੇ ਕੋਈ ਵਜੂਦ ਹੀ ਨਹੀਂ ਹੈ। ਸਿੱਖਾਂ ਦੀ ਮਜਬੂਰੀ ਹੈ ਕਿ ਧਰਮ ਉਪਰ ਸਿਆਸਤ ਹਾਵੀ ਹੋ ਚੁੱਕੀ ਕਾਬਜ ਧਿਰ ਦੇ ਸਾਹਮਣੇ ਕੋਈ ਦੂਜੀ “ਪੰਥਕ ਧਿਰ” ਦਾ ਬਦਲ ਨਜ਼ਰ ਨਹੀਂ ਆਉਂਦਾ, ਜਿਸ ਲਈ ਪਹਿਲਾਂ ਵਾਲੀ ਕਾਬਜ ਧਿਰ ਨੂੰ ਹੀ ਵਾਰ-ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਲਈ ਚੁਣਨਾ ਪੈਂਦਾ ਹੈ। ਏਸੇ ਕਰਕੇ ਪੰਥ ਦੀ ਹਾਲਤ ’ਚ ਕੋਈ ਫਰਕ ਨਹੀਂ ਪੈਦਾ। ਸਮੇਂ ਦੀ ਮੰਗ ਹੈ ਕਿ ਪੰਥ ਦਰਦੀਆਂ ਦੀ ਉਹ ਧਿਰ ਜਿਹੜੀ ਰਾਜਨੀਤੀ ਤੋਂ ਬੇਲਾਗ ਹੈ ਅਤੇ ਡੇਰੇਵਾਦ ਦੇ ਖਿਲਾਫ ਹੈ, ਆਪਣੀ ਲਾਮਬੰਦੀ ਕਰਕੇ ਸਿੱਖਾਂ ਦੀ ਮੁਸ਼ਕਲ ਹੱਲ ਹਰ ਸਕਦੀ ਹੈ। ਪੰਜਾਬ ਦੇ ਅਣਸੁਖਾਵੇਂ ਹਾਲਾਤਾਂ, ਸਿੱਖ ਨਸਲਕੁਸ਼ੀ ਦੌਰ ਤੋਂ ਬਾਅਦ 20 ਸਾਲ ਦੇ ਵਕਫੇ ਨਾਲ 1996 ’ਚ ਸਿੱਖਾਂ ਨੂੰ “ਪੰਥਕ ਧਿਰ” ਸੰਘਰਸ਼-ਸ਼ੀਲ ਵਜੋਂ ਗੁਰਦੁਆਰਾ ਚੋਣਾਂ ਵਿਚ ਉਤਰਨ ਦਾ ਵਕਤ ਮਿਲਿਆ ਸੀ। ਪਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਅਗਾਹੂ ਤਿਆਰੀ ਨਾ ਹੋਣ ਕਰਕੇ ਮੌਕਾ ਪ੍ਰਸਤ ਇਹ “ਪੰਥਕ ਧਿਰ” ਮਹੱਤਵਪੂਰਨ ਜਿੰਮੇਵਾਰੀ ਨਹੀਂ ਨਿਭਾ ਸਕੀ। ਜਿਹੜੇ ਸਾਧ-ਸੰਤ ਸ਼੍ਰੋਮਣੀ ਕਮੇਟੀ ਇਸ ਕਾਬਜ ਧਿਰ ਸ਼੍ਰੋਮਣੀ ਕਮੇਟੀ ਦੀ ਪੰਥਕ ਧਿਰ ’ਚ ਉਦੋਂ ਮੁੱਖ ਭੂਮਿਕਾ ਨਿਭਾ ਰਹੇ ਸਨ, ਉਹ ਸਭ ਦੇ ਸਭ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਨੂੰ ਮੰਨਣ ਤੋਂ ਇਨਕਾਰੀ ਸਨ। ਉਨ੍ਹਾਂ ਨੇ ਅੱਜ ਤੱਕ ਪੰਥ ਪ੍ਰਵਾਨਿਤ ਅਤੇ ਸਿੱਖ ਮਰਿਯਾਦਾ ਨੂੰ ਮੰਨਿਆ ਹੀ ਨਹੀਂ ਹੈ। ਉਨ੍ਹਾਂ ਦੇ ਉਦੋਂ ਆਪਣੀ ਵੱਖਰੀ ਮਰਿਯਾਦਾ ਦਾ ਇਕ ਨਵਾਂ ਖਰੜਾ ਭੀ, ਨਾਨਕਸਰ ਦੇ ਪ੍ਰਬੰਧ ਅਧੀਨ ਵੱਡੇ ਸਮਾਗਮ ਅੰਦਰ ਸੰਗਤਾਂ ’ਚ ਵੰਡਣਾ ਸ਼ੁਰੂ ਕਰ ਦਿੱਤਾ ਸੀ। ਦਰ-ਅਸਲ ਇਹ ਸਾਧ-ਲਾਣਾ ਅੰਦਰ-ਖਾਤੇ ਪਹਿਲਾਂ ਤੋਂ ਹੀ ਕਾਬਜ-ਧਿਰ ਨਾਲ ਘਿਓ-ਖਿਚੜੀ ਸੀ। “ਪੰਥਕ ਧਿਰ” ਦੇ ਨਾਲ ਹੋਣ ਦਾ ਇਨ੍ਹਾਂ ਵਲੋਂ ਨਕਲੀ ਡਰਾਮਾ ਹੀ ਖੜ੍ਹਿਆ ਕੀਤਾ ਗਿਆ ਸੀ। ਬਾਅਦ ’ਚ ਇਹ ਸਾਧ-ਲਾਣਾ ਖੁੱਲੇਆਮ, ਕਾਬਿਜ-ਧਿਰ ’ਚ ਸ਼ਾਮਿਲ ਹੋ ਗਿਆ ਸੀ। ਜੋ ਆਪਣੇ ਆਪਨੂੰ “ਸੰਤ ਸਮਾਜ” ਕਹਾਉਣ ਲੱਗ ਪਿਆ ਅਤੇ ਸਿਆਸੀ ਸੋਦੇਬਾਜੀ ਦੀ ਰਾਜਨੀਤੀ ’ਚ ਪ੍ਰਵੇਸ਼ ਕਰ ਗਿਆ। ਮੌਜੂਦਾ ਕਾਬਜ ਧਿਰ ਸ਼੍ਰੋਮਣੀ ਕਮੇਟੀ ਨੇ ਹਾਲੇ ਤੀਕ ਆਪਣੇ ਪ੍ਰਬੰਧ ਅਧੀਨ ਸਾਰਿਆਂ ਗੁਰਦੁਆਰਿਆਂ ਅੰਦਰ ਸਿੱਖ ਰਹਿਤ ਮਰਿਯਾਦਾ ਹੀ ਲਾਗੂ ਨਹੀਂ ਕੀਤੀ। ਏਥੇ ਹੀ ਬਸ ਨਹੀਂ, ਪੰਥ ਦਰਦੀਆਂ ਦੇ ਸੁਝਾਵਾਂ ਦਾ ਸ਼੍ਰੋਮਣੀ ਕਮੇਟੀ ਕੋਈ ਕਦਰ ਹੀ ਨਹੀਂ ਕਰਦੀ।

ਅੱਜ ਚਾਪਲੂਸ ਕਿਸਮ ਦੇ ਸਿੱਖ ਗੁਰਦੁਆਰਾ ਪ੍ਰਬੰਧ ’ਚ ਅਧਿਕਾਰੀ/ਮੈਨੇਜਰ/ਕਰਮਚਾਰੀ ਵਜੋਂ ਨਿਯੁਕਤ ਹਨ। ਜੋ ਕੇਵਲ ਤੇ ਕੇਵਲ ਆਪਣੇ ਸਿਆਸੀ ਆਕਾ ਦੀ ਹਉਮੈ ਦੀ ਸੰਤੁਸ਼ਟੀ ਲਈ ਤਤਪਰ ਰਹਿੰਦੇ ਹਨ। ਸੰਗਤਾਂ ਦੇ ਚੜਾਵੇ ਨਾਲ ਖਰੀਦੀਆਂ ਗੱਡੀਆਂ, ਦਫਤਰੀ ਸਹੂਲਤਾਂ ਦਾ ਪ੍ਰਯੋਗ ਆਪਣੀ ਸਖਸ਼ੀਅਤ ਦੇ ਪ੍ਰਭਾਵ ਨੂੰ ਜਮਾਉਣ ਲਈ ਕਰ ਰਹੇ ਹਨ ਅਤੇ ਗੁਰਦੁਆਰਿਆਂ ਦੇ ਹਾਕਮ ਬਣ ਕੇ ਵੱਖਰੀ ਕਿਸਮ ਦੀ ਹਕੂਮਤ ਚਲਾ ਰਹੇ ਹਨ। 1996 ਦੀਆਂ ਗੁਰਦੁਆਰਾ ਚੋਣਾਂ ’ਚ “ਸਿਆਣੇ ਸਿੱਖਾਂ ਅਤੇ ਪੰਥ ਦਰਦੀਆਂ” ਨੇ ਕੋਈ ਸਬਕ ਨਹੀਂ ਸਿੱਖਿਆ 2004 ਤੇ ਫਿਰ 2011 ’ਚ ਚੋਣ ਆਈਆ ਸਿੱਖਾਂ ਨੂੰ ਤੇ “ਪੰਥਕ ਧਿਰਾਂ” ਨੂੰ ਚੰਗੇ ਗੁਰਸਿੱਖ ਪ੍ਰਬੰਧਕ ਕਮੇਟੀ ’ਚ ਭੇਜਣ ਦਾ ਮੌਕਾ ਮਿਲਿਆ। ਉਦੋਂ ਭੀ ਧੜਿਆਂ ਦੀ ਦਲਦਲ ਵਿਚ ਫਸੀ “ਪੰਥਕ ਧਿਰ” ਨੇ ਮੁੜ ਉਭਰਨ ਦਾ ਕੋਈ ਉਸਾਰੂ ਰੋਲ ਨਹੀਂ ਨਿਭਾਇਆ, ਸਪੱਸ਼ਟ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਤੇ ਕਾਬਜ ਧਿਰ ਸਿੱਖੀ ਵਿਚ ਆਏ ਨਿਘਾਰ ਲਈ ਜਿੰਮੇਵਾਰ ਹੈ ਤਾਂ “ਪੰਥਕ ਧਿਰ” ਭੀ ਬਰਾਬਰ ਦੀ ਦੋਸ਼ੀ ਹੈ। ਕਿਉਂਕਿ ਇਨ੍ਹਾਂ ਅੰਦਰ ਪੰਥਕ ਸੋਚ, ਤੇ ਉਸਾਰੂ ਰਣਨੀਤੀ ਕਿਤੇ ਵੀ ਨਜ਼ਰ ਨਹੀਂ ਆਉਂਦੀ, ਇਹ ਅਖੌਤੀ ਪੰਥਕ ਧਿਰ ਭੀ ਹਰ ਵੇਲੇ ਸ਼੍ਰੋਮਣੀ ਕਮੇਟੀ ਚੋਣਾਂ ਦੇ ਐਨ ਆਖਰੀ ਮੌਕੇ ਬਰਸਾਤੀ ਡੱਡੂਆਂ ਵਾਂਗੂ ਆ ਟਪਕਦੀ ਹੈ।

ਅੱਜ ਅਕਾਲ ਤਖਤ ਦੀ ਮਾਨ-ਮਰਿਯਾਦਾ ਨੂੰ ਸਿਆਸੀ ਲੋਕ ਆਪਣੇ ਹਥ ਠੋਕੇ ਜਫੇਮਾਰਾਂ ਰਾਹੀਂ ਰੋਲ ਰਹੇ ਹਨ, ਨਾਨਕਸ਼ਾਹੀ ਕੈਲੰਡਰ ਅੰਦਰੋਂ ਸਿੱਖ ਸਿਧਾਂਤਕ ਰੂਹ ਕੱਢ ਕੇ ਇਸ ਦਾ ਹਿੰਦੂਕਰਨ ਕੀਤਾ ਗਿਆ ਹੈ, ਸਿੱਖ ਰਹਿਤ ਮਰਿਯਾਦਾ ਦੇ ਉਲਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ “ਬਚਿੱਤ੍ਰ ਨਾਟਕ” ਦਾ ਨਾਂ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖ ਕੇ ਪ੍ਰਕਾਸ਼ ਕੀਤਾ ਜਾ ਰਿਹਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁਦ ਖਾਲਿਸਤਾਨ ਦਾ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ, ਫਿਰ ਇਸ ਨੂੰ ਲਾਗੂ ਕਰਨ ਦੀ ਜਿੰਮੇਵਾਰੀ ਕਿਸ ਦੀ ਹੈ, ਸ੍ਰੀ ਅਕਾਲ ਤਖਤ ਨੂੰ ਥਾਣਾ ਤੇ ਇੱਥੇ ਬੈਠਾ ਜਫੇਮਾਰ ਥਾਣੇਦਾਰ ਕਿਉਂ ਬਣੀ ਬੈਠਾ ਹੈ? ਜੋ ਸਿੱਖ ਵਿਦਵਾਨਾਂ, ਸਿੱਖ ਅਖਬਾਰਾਂ ਵਿਰੁੱਧ ਬੇਮਾਨੇ ਫੈਸਲੇ ਠੋਸਣ ਦਾ ਯਤਨ ਕਰ ਰਿਹਾ ਹੈ। ਅਜਿਹੀਆਂ ਸਾਰੀਆਂ ਵੱਧ ਰਹੀਆਂ ਬਿਪਰ-ਰੀਤਾਂ ਲਈ ਕਾਬਜ-ਧਿਰ ਦੇ ਨਾਲ-ਨਾਲ “ਪੰਥਕ ਧਿਰ” ਬਰਾਬਰ ਦੀ ਜਿੰਮੇਵਾਰ ਹੈ।

1978 ਤੋਂ 1992 ਤੱਕ ਪੰਜਾਬ ਅੰਦਰ ਹੋਏ ਸਿੱਖ ਜਵਾਨੀ ਦੇ ਘਾਣ ਤੇ ਗੁਰਧਾਮਾਂ ਦੀ ਬੇਅਦਬੀ ਕਰਨ ਵਾਲੇ ਝੂਠੇ ਪੁਲਿਸ ਮੁਕਾਬਲਿਆਂ ’ਚ ਸਿੱਖ ਨੌਜਵਾਨਾਂ ਦਾ ਸ਼ਿਕਾਰ ਕਰਕੇ ਮਾਰਨ ਵਾਲੇ ਬੇਅੰਤ ਸਿੰਘ ਨੂੰ ਸਿੱਖੀ ਪਰੰਪਰਾਵਾਂ ਦਾ ਸਬਕ ਸਿਖਾਉਣ ਵਾਲੇ ਸਿੱਖ ਕੌਮ ਦੇ ਹੀਰੋ ਜੇਲ੍ਹਾਂ ਅੰਦਰ ਕਿਉਂ ਹਨ। ਇਹ ਸਿੰਘ ਤਾਂ ਸਜਾਵਾਂ ਭੀ ਪੂਰੀਆਂ ਕਰ ਚੁੱਕੇ ਹਨ। ਸਿੱਖ ਸੰਘਰਸ਼ ਨਾਲ ਸੰਬੰਧਿਤ ਜੇਲ੍ਹਾਂ ਅੰਦਰ ਬੰਦ ਸਾਰੇ ਸਿੱਖਾਂ ਨੂੰ ਬਿਨਾ ਸ਼ਰਤ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿੱਚੋਂ ਬਾਹਰ ਕੱਢਿਆ ਜਾਵੇ। ਇਨ੍ਹਾਂ ਸਭਨਾਂ ਨੂੰ ਸਿਆਸੀ ਕੈਦੀ ਵਜੋਂ ਮੰਨ ਕੇ ਪੰਜਾਬ ਸਰਕਾਰ ਆਪਣੀ ਕੈਬਨਿਟ ਅਤੇ ਵਿਧਾਨ ਸਭਾ ਅੰਦਰ ਰਿਹਾਈ ਦਾ ਮਤਾ ਪਾਸ ਕਰੇ ਜੋ ਸਮੇਂ ਦੀ ਵੱਡੀ ਮੰਗ ਹੈ। ਇਨ੍ਹਾਂ ਮੁੱਦਿਆਂ ਤੇ ਪੰਥਕ ਧਿਰਾਂ ਅਤੇ ਸ਼੍ਰੋਮਣੀ ਕਮੇਟੀ ਸਿੱਖ ਸੰਗਤਾਂ ਦੀ ਕਚਹਿਰੀ ਵਿਚ ਆਪਣਾ ਪੱਖ ਸਪੱਸ਼ਟ ਕਰਨ, ਕੀ ਸ਼੍ਰੋਮਣੀ ਕਮੇਟੀ ਅੰਦਰ ਕਠਪੁੱਤਲੀਆਂ ਬਣੇ ਮੌਜੂਦਾ ਮੈਂਬਰ ਸਾਹਿਬਾਨ ਤੇ ਹੋਰ ਅਹੁਦੇਦਾਰ, ਅਧਿਕਾਰੀ, ਕਰਮਚਾਰੀ, ਗੁਰੂ ਦੀਆਂ ਗੋਲਕਾਂ ਸੰਭਾਲਣ ਤੇ ਵਰਤਣ ਲਈ ਨਿਯੁਕਤ ਹੁੰਦੇ ਹਨ?

ਉਪਰੋਕਤ ਇਨ੍ਹਾਂ ਸਾਰੇ ਸਵਾਲਾਂ ਦੇ ਜੁਆਬਾਂ ਦੀ ਪੜਚੋਲ ਕੀਤੀ ਜਾਣੀ ਚਾਹੀਦੀ ਹੈ। ਅੱਜ ਸਿਆਸੀ ਲੋਕਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ, ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦਾ ਰੁਤਬਾ ਮੁਕਾ ਦਿੱਤਾ ਹੈ। ਕਿਉਂਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਫੈਸਲੇ ਮੁੱਠੀ ਭਰ ਸਿਆਸੀ ਲੀਡਰਾਂ ਵਲੋਂ ਪਹਿਲਾਂ ਤੋਂ ਤਹਿ ਸ਼ੁਦਾ ਨੀਤੀ ਤਹਿਤ ਕੀਤੇ ਜਾਂਦੇ ਹਨ। ਕੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੁਆਰਾ ਕੀਤੇ ਕੰਮਾਂ ਕਾਰਾਂ ਦੀ ਜਵਾਬਦੇਹੀ ਮੁੱਠੀ ਭਰ ਪੰਥਕ ਏਜੰਡਾ ਛੱਡ ਚੁੱਕੇ ਸਿਆਸੀ ਲੋਕਾਂ ਵਲੋਂ ਨਹੀਂ ਕੀਤੀ ਜਾ ਰਹੀ? ਹੁਣ ਵਾਲਾ ਸ਼੍ਰੋਮਣੀ ਅਕਾਲੀ ਦਲ ਐਲਾਨੀਆ ਪੰਜਾਬੀ ਪਾਰਟੀ ਸਵੀਕਾਰ ਕਰਕੇ ਆਪਣਾ ਪੰਥਕ ਏਜੰਡਾ ਤੇ ਪੰਥਕ ਸਰੂਪ ਗਵਾ ਚੁੱਕਾ ਹੈ। ਹੁਣ ਅਕਾਲ ਤਖਤ, ਸ਼੍ਰੋਮਣੀ ਕਮੇਟੀ ਤੇ ਹੋਰ ਮਹੱਤਵਪੂਰਨ ਅਹੁਦਿਆਂ ਤੇ ਛੋਟੇ ਕਦ ਵਾਲੇ ਚਾਪਲੂਸ ਕਿਸਮ ਦੇ ਸਿਆਸੀ ਲੋਕਾਂ ਦੀ ਨਿਯੁਕਤੀ ਕਰ ਦਿੱਤੀ ਜਾਂਦੀ ਹੈ। ਇਸੇ ਲਈ ਸਿੱਖੀ ਦਾ ਜਜਬਾ ਮਿਟਾਉਣ ਦਾ ਹਰ ਹੀਲਾ ਕਾਮਯਾਬ ਹੁੰਦਾ ਜਾ ਰਿਹਾ ਹੈ।

ਇਸ ਸਾਰੀ ਚਰਚਾ ਦਾ ਭਾਵ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੀ 2011 ’ਚ ਹੋਈ ਚੋਣ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਹੈ। 2004 ’ਚ ਚੁਣੀ ਕਮੇਟੀ ਹੀ ਆਰਜੀ ਤੌਰ ’ਤੇ ਪ੍ਰਬੰਧ ਕਰ ਰਹੀ ਹੈ। ਬਹੁਤ ਛੇਤੀ ਇਸੇ ਵਰ੍ਹੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਮੁੜ ਤੋਂ ਹੋਣ ਜਾ ਰਹੀਆਂ ਹਨ। ਇਸ ਲਈ ਸਮੂਹ ਬੁੱਧੀਜੀਵੀਆਂ, ਪੰਥ ਦਰਦੀਆਂ, ਸਿੱਖ ਵਕੀਲਾਂ, ਡਾਕਟਰਾਂ, ਪ੍ਰੋਫੈਸਰਾਂ, ਅਧਿਆਪਕਾਂ, ਪ੍ਰਚਾਰਕਾਂ, ਰਿਟਾਇਰਡ ਫੌਜੀ ਅਫਸਰ, ਪੁਲਿਸ ਤੇ ਸਿਵਲ ਅਫਸਰਾਂ, ਰਿਟਾਇਰਡ ਜੱਜਾਂ, ਮਿਸ਼ਨਰੀ ਕਾਲਜਾਂ, ਪੰਥ ਦੀਆਂ ਵੱਖ-ਵੱਖ ਜੱਥੇਬੰਦੀਆਂ ਨੂੰ ਆਪਣਾ ਬਣਦਾ ਫਰਜ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਵਿਦੇਸ਼ਾਂ ਦੀਆਂ ਸਿੱਖ ਜੱਥੇਬੰਦੀਆਂ ਤੇ ਸਿੰਘ ਸਭਾਵਾਂ ਨੂੰ ਉਚੇਚੀ ਬੇਨਤੀ ਹੈ ਕਿ ਇਸ ਵਰ੍ਹੇ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਕੁੱਲ 170 ਹਲਕਿਆਂ ਵਿਚ ਸਿਆਣੇ ਸਿੱਖਾਂ ਨੂੰ ਜਥੇਬੰਦ ਕਰੀਏ। ਗੈਰ ਆਈਨੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਮੈਂਬਰਾਂ ਦਾ ਐਲਾਨ ਕਰ ਦਿੱਤਾ ਜਾਵੇ।

ਸਿੱਖਾਂ ਦੀ ਵੋਟ ਬਣਾਉਣ ਤੇ ਫਿਰ ਵੋਟਰ ਸੂਚੀਆਂ ਦੀ ਤਿਆਰੀ ਦਾ ਕੰਮ ਸ਼ੁਰੂ ਕਰੀਏ, ਵੋਟਾਂ ਬਣਾਉਣ ਤੋਂ ਭੁਗਤਣ ਤੱਕ ਦੀ ਸਾਰੀ ਪ੍ਰਕਿਰਿਆ ਨੂੰ ਧਿਆਨ ਪੂਰਵਕ ਵਾਚੀਏ, ਪਲਿੰਗ ਸਟੇਸ਼ਨਾਂ ਤੱਕ ਦਾ ਸੇਵਾ ਨਿਭਾਉਣ ਵਾਲਾ ਸਾਰਾ ਸਿਸਟਮ ਕਾਇਮ ਕਰੀਏ। ਸ਼੍ਰੋਮਣੀ ਕਮੇਟੀ ਦੇ ਸਾਰੇ 170 ਹਲਕਿਆਂ ਵਿਚ ਗੁਰਮਤਿ ਸੈਮੀਨਾਰ, ਗੁਰਮਤਿ ਸਿੱਖਿਆ, ਅੰਮ੍ਰਿਤ ਸੰਚਾਰ, ਆਦਿ ਸਿੱਖੀ ਪ੍ਰਚਾਰ ਕਾਰਜ ਸ਼ੁਰੂ ਕੀਤੇ ਜਾਣ। ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰਾਂ ’ਚ ਨਿਤਨੇਮ ਦੀ ਪ੍ਰਪੱਕਤਾ ਲਈ ਯੋਜਨਾਬੱਧ ਢੰਗ ਨਾਲ ਧਰਮ ਪ੍ਰਚਾਰ ਕਾਰਜ ਸ਼ੁਰੂ ਕੀਤੇ ਜਾਣ। ਸਮੁੱਚੀ ਪੰਥਕ ਜਥੇਬੰਦੀ ਦੀ ਏਕਤਾ ਲਈ ਉਸਾਰੂ ਯਤਨ ਅਰੰਭ ਕਰਕੇ ਲੀਰੋ-ਲੀਰ ਹੋਈ ਸਿੱਖ ਲੀਡਰਸ਼ਿੱਪ ਨੂੰ ਏਕਤਾ ਤੇ ਸੂਤਰ ਵਿਚ ਪ੍ਰੋਣ ਦਾ ਯਤਨ ਕਰੀਏ।

ਆਪਣੀ ਫੌਕੀ ਸ਼ੋਹਰਤ, ਹਉਮੈ ਤੇ ਨਿੱਜੀ ਮੁਫਾਦਾਂ ਦੀ ਸੋੜੀ ਸੋਚ ਦਾ ਕਿਨਾਰਾ ਕਰੀਏ। ਬਿਪਰਨ ਦੀਆਂ ਰੀਤਾਂ ਵਿਰੁੱਧ ਸੰਘਰਸ਼ ਅਰੰਭ ਕਰ ਦੇਈਏ ਤਾਂ ਜੋ ਗੈਰ-ਪੰਥਕਾਂ ਤੋਂ ਸ਼੍ਰੋਮਣੀ ਕਮੇਟੀ ਜਿੱਤ ਕੇ ਸਾਰੇ ਪੰਥਕ ਮਸਲੇ ਹਲ ਕਰੀਏ ਅਤੇ ਅਕਾਲ ਤਖਤ ਤੋਂ ਜਾਰੀ ਕੀਤੇ ਗਲਤ ਫੁਰਮਾਨਾਂ ਨੂੰ ਗੁਰਮਤਿ ਅਨੁਸਾਰ ਸੋਧਿਆ ਜਾ ਸਕੇ। ਪੰਥਕ ਵਿਚਾਰਧਾਰਾ ਵਾਲੇ ਯੋਗ ਗੁਰਸਿੱਖਾਂ ਨੂੰ ਅੱਗੇ ਲਿਆਂਦਾ ਜਾ ਸਕੇ।
--
With Regards,

Principal Parvinder Singh Khalsa,
Editor of Gurmat Chetna Mag.
98780-11670
98768-63606


24/04/14)
ਉਪਕਾਰ ਸਿੰਘ ਫਰੀਦਾਬਾਦ

• ਸੁਖਬੀਰ ਜੀ! ਕੀ ਤੁਸੀਂ ਵੀ ਕੈਪਟਨ ਵਾਂਗ ੮੪ ਦੇ ਜ਼ਖਮਾਂ `ਤੇ ਨਮਕ ਨਹੀਂ ਛਿੜਕ ਰਹੇ?
• ਕੈਪਟਨ ਨੇ ਟਾਈਟਲਰ ਤੇ ਸੁਖਬੀਰ ਨੇ ਐਡਵੋਕੇਟ ਆਰ. ਕੇ. ਆਨੰਦ ਦਾ ਪੱਖ ਲੈ ਕੇ ਸਿੱਖਾਂ ਦੇ ਜ਼ਖਮਾਂ `ਤੇ ਨਮਕ ਛਿੜਕਿਆ
• ਘਟ ਗਿਣਤੀ ਕੌਮਾਂ ਲਈ ਵਿਕਾਸ ਤੋਂ ਜਿਆਦਾ ਸੁਰੱਖਿਆ ਦਾ ਮੁੱਦਾ ਅਹਿਮ
(ਫਰੀਦਾਬਾਦ: ੨੨ ਅਪ੍ਰੈਲ ੨੦੧੪)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਸ. ਕੈਪਟਨ ਵੱਲੋਂ ਟਾਈਟਲਰ ਦਾ ਪੱਖ ਲੈਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਅਕਾਲੀ ਹੋਣ ਜਾਂ ਕਾਂਗਰਸੀ ਦੋਵਾਂ ਨੇ ਸਿੱਖਾਂ ਨੂੰ ੮੪ ਦੇ ਮੁੱਦੇ `ਤੇ ਰੱਜ ਕੇ ਮੂਰਖ ਬਣਾਇਆ ਹੈ ਕਿਉਂਕਿ ਇੱਕ ਪਾਸੇ ਤਾਂ ਸਿੱਖ ਵੋਟ ਬਟੋਰਨ ਲਈ ਜਿੱਥੇ ਸੁਖਬੀਰ ਬਾਦਲ ਕੈਪਟਨ ਅਮਰਿੰਦਰ ਨੂੰ ਟਾਈਟਲਰ ਦਾ ਪੱਖ ਲੈਣ ਲਈ ਕੋਸ ਰਹੇ ਹਨ ਉਥੇ ਉਹ ਆਪ ਵੀ ੧੯੮੪ ਦੇ ਮੁੱਦੇ `ਤੇ ਦੋਗਲੀ ਸਿਆਸਤ ਖੇਡ ਰਹੇ ਹਨ। ਸ. ਉਪਕਾਰ ਸਿੰਘ ਨੇ ਕਿਹਾ ਕਿ ਜਿੱਥੇ ਅਮਰਿੰਦਰ ਨੇ ਟਾਈਟਲਰ ਦਾ ਪੱਖ ਲਿਆ ਉਥੇ ਸੁਖਬੀਰ ਬਾਦਲ ਨੇ ਇਨੈਲੋ ਉਮੀਦਵਾਰ ਅਤੇ ੧੯੮੪ ਕਤਲੇਆਮ ਦੇ ਦੋਖੀ ਅਤੇ ਕਾਤਲਾਂ ਦੇ ਅੇਡਵੋਕੇਟ ਆਰ. ਕੇ ਆਨੰਦ ਨੂੰ ਹਰਿਆਣਾ ਦੇ ਫਰੀਦਾਬਾਦ ਇਲਾਕੇ ਵਿੱਚ ਅਕਾਲੀ ਸਰਕਾਰ ਵੱਲੋਂ ਸਮਰਥਨ ਦਿੱਤਾ ਜੋ ਕਿ ੮੪ ਦੇ ਜ਼ਖਮਾਂ `ਤੇ ਨਮਕ ਛਿੜਕਣ ਵਾਂਗ ਸੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸੁਖਬੀਰ ਬਾਦਲ ੮੪ ਦੇ ਮੁੱਦੇ `ਤੇ ਕੈਪਟਨ ਦੇ ਪੁਤਲੇ ਸੜਵਾ ਰਹੇ ਹਨ ਪਰ ਦੂਜੇ ਪਾਸੇ ਲੁਧਿਆਣਾ ਵਿੱਚ ੧੯੮੪ ਦੇ ਪੀੜਤਾਂ ਦੇ ਹੱਕ ਵਿੱਚ ਲੜਣ ਵਾਲੇ ਸ. ਫੁਲਕਾ ਨੂੰ ਹਰਾਉਣ ਦੀ ਪੂਰੀ ਤਿਆਰੀ ਕਰੀ ਬੈਠੇ ਹਨ। ਸ. ਉਪਕਾਰ ਸਿੰਘ ਨੇ ਕਿਹਾ ਕਿ ਇੰਦਰਾ ਗਾਂਧੀ ਨੂੰ ਸਾਕਾ ਨੀਲਾ ਤਾਰਾ ਲਈ ਦੁਰਗਾ ਦਾ ਖਿਤਾਬ ਦੇਣ ਅਤੇ ਆਪਣੀ ਸਵੈ-ਜੀਵਨੀ ਮਾਈ ਕੰਟਰੀ ਮਾਈ ਲਾਈਫ ਵਿੱਚ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ’ ਤੇ ਹਮਲਾ ਕਰਣ ਲਈ ਉਕਸਾਉਣ ਵਾਲੇ ਅਡਵਾਨੀ ਵਰਗੇ ਭਾਜਪਾ ਆਗੂਆਂ ਅਤੇ ਉਨ੍ਹਾਂ ਦੀ ਪਾਰਟੀ ਦੀ ਹਮਾਇਤ ਵਿੱਚ ਡੱਟ ਕੇ ਖੜੇ ਹੋਣ ਵਾਲੇ ਅਕਾਲੀ ਤੇ ਪੰਥਕ ਸਰਕਾਰ ਆਗੂ ਸੁਖਬੀਰ ਬਾਦਲ ਕੀ ਕਲੀਨ ਚਿੱਟ ਨਹੀਂ ਦੇ ਰਹੇ? ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਤੇ ਅਮਰਿੰਦਰ ੮੪ ਦੇ ਜਖਮਾਂ `ਤੇ ਨਮਕ ਛਿੜਕਣ ਦੀ ਥਾਂ ਮਲ੍ਹਮ ਲਾਉਣ ਲਈ ਸਚਮੁਚ ਸੁਹਿਰਦ ਹਨ ਤਾਂ ਉਨ੍ਹਾਂ ਨੂੰ ਆਪਣੇ ਸਿਆਸੀ ਪਾਰਟੀ ਹਿਤਾਂ ਨੂੰ ਦੁਜੇ ਸਥਾਨ ਤੇ ਰਖ ਕੇ ਪਹਿਲੇ ਸਥਾਨ `ਤੇ ਸਿਖ ਹਿਤਾਂ ਨੂੰ ਮੁੱਖ ਰਖਦਿਆਂ ਲੁਧਿਆਣਾ ਤੋਂ ਲੋਕਸਭਾ ਉਮੀਦਵਾਰ ਅਤੇ ੧੯੮੪ ਕਤਲੇਆਮ ਦੇ ਹੱਕ ਵਿੱਚ ਭੁਗਤਣ ਵਾਲੇ ਦਲੇਰ ਐਡਵੋਕੇਟ ਐਚ. ਐਸ. ਫੁਲਕਾ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਯਾਦ ਰਖਣਾ ਚਾਹੀਦਾ ਹੈ ਕਿ ਘਟ ਗਿਣਤੀ ਕੌਮਾਂ ਲਈ ਵਿਕਾਸ ਤੋਂ ਜਿਆਦਾ ਸੁਰੱਖਿਆ ਦਾ ਮੁੱਦਾ ਅਹਿਮ ਹੈ।


24/04/14)
ਡਾ ਗੁਰਮੀਤ ਸਿੰਘ ਬਰਸਾਲ

ਰੱਬ ਦੀ ਭਾਲ਼ !!
ਗਿਆਨ ਬਿਨਾਂ ਉਸ ਮਹਾਂ ਗਿਆਨ ਲਈ, ਮਨ ਵਿੱਚ ਹਸਰਤ ਪਾਲੇਂ ।
ਰੱਬ ਨੂੰ ਲੱਭਣ ਖਾਤਿਰ ਬੰਦਿਆ, ਲੱਖਾਂ ਜਫਰ ਤੂੰ ਜਾਲੇਂ ।।
ਤੇਰੀ ਭਾਸ਼ਾ ਆਮ ਆਦਮੀ, ਜੇਕਰ ਸਮਝ ਨਾ ਸਕਿਆ,
ਤਾਣਾ ਬਾਣਾ ਬੁਣ ਸ਼ਬਦਾਂ ਦਾ, ਸੰਗਤ ਨੂੰ ਕਿਓਂ ਟਾਲੇਂ ।।
ਦੋ ਟੁਕ ਤੈਨੂ ਸੱਚ ਕਹਿਣ ਦਾ, ਮੌਕਾ ਜਿੱਥੇ ਮਿਲਦਾ,
ਗੋਲ ਮੋਲ ਜਿਹੀਆਂ ਗੱਲਾਂ ਕਰਕੇ, ਸੱਚ ਨਾਂ ਕਦੇ ਉਗਾਲੇਂ ।।
ਰੱਬ ਦੀ ਹੋਂਦ ਨੂੰ ਗੁਰ-ਨਾਨਕ ਨੇ, ਕੁਦਰਤ ਵਿੱਚ ਸਮਝਾਇਆ,
ਕੁਦਰਤ ਤੋਂ ਰੱਬ ਬਾਹਰ ਕੱਢ ਕਿਓਂ, ਵੱਖਰਾ ਰੂਪ ਦਿਖਾਲੇਂ ।।
ਅਸਮਾਨਾਂ ਤੋਂ ਧਰਤੀ ਲਥਿਆ, ਤੈਨੂੰ ਰਾਸ ਨਾ ਆਵੇ,
ਤਾਹੀਓਂ ਰੱਬ ਨੂੰ ਧਰਤੀ ਤੋਂ, ਅਸਮਾਨਾਂ ਵੱਲ ਉਛਾਲੇਂ ।।
ਜੜ੍ਹ ਤੋਂ ਚੇਤਨ ਵੱਲ ਨੂੰ ਜਾਂਦਾ, ਨਜਰ ਤੈਨੂੰ ਨਹੀਂ ਆਉਂਦਾ,
ਮਨ-ਕਲਪਿਤ ਰੱਬ ਦੇਖਣ ਖਾਤਿਰ, ਰੋਜ ਘਾਲਣਾਂ ਘਾਲੇਂ ।।
ਤੇਰੀ ਐਨਕ ਥਾਣੀ ਜੇਕਰ, ਕੋਈ ਹੋਰ ਨਾ ਦੇਖੇ,
ਆਖ ਨਾਸਤਿਕ ਫੇਰ ਤੂੰ ਉਸਦੀ, ਪਗੜੀ ਖੂਬ ਉਛਾਲੇਂ ।।
ਜੇ ਬੰਦਿਆਂ ਤੈਨੂੰ 'ਬੰਦੇ' ਅੰਦਰ, ਰੱਬ ਕਿਤੇ ਨਹੀਂ ਦਿਸਦਾ,
ਅਸਮਾਨਾਂ ਵੱਲ ਬੂਥਾ ਚੁੱਕੀਂ, ਕਿਹੜੇ ਰੱਬ ਨੂੰ ਭਾਲੇਂ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੈਫੋਰਨੀਆਂ)


24/04/14)
ਜਸਵੰਤ ਸਿੰਘ ‘ਅਜੀਤ’

ਕਿਉਂ ਬਾਰ-ਬਾਰ ਕੁਰੇਦੇ ਜਾਂਦੇ ਨੇ ‘84 ਦੇ ਜ਼ਖ਼ਮ?
ਬੀਤੇ ਦਿਨੀਂ ਆਏ ਇੱਕ ਸਮਾਚਾਰ ਅਨੁਸਾਰ ਪੰਜਾਬ ਕਾਂਗ੍ਰਸ ਦੇ ਨੇਤਾ ਅਤੇ ਅੰਮ੍ਰਿਤਸਰ ਲੋਕਸਭਾ ਹਲਕੇ ਤੋਂ ਕਾਂਗ੍ਰਸ ਪਾਰਟੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਪਤ੍ਰਕਾਰਾਂ ਵਲੋਂ ਪੁਛੇ ਜਾ ਰਹੇ ਸੁਆਲਾਂ ਵਿਚੋਂ ਇੱਕ ਦਾ ਜਵਾਬ ਦਿੰਦਿਆਂ ਨਵੰਬਰ-84 ਦੇ ਸਿੱਖ ਕਤਲੇਆਮ ਲਈ ਦੋਸ਼ੀ ਗਰਦਾਨੇ ਜਾਂਦੇ ਜਗਦੀਸ਼ ਟਾਈਟਲਰ ਨੂੰ ਸਿੱਖ-ਕਤਲੇਆਮ ਦੇ ਮਾਮਲੇ ਵਿੱਚ ਬੇਗੁਨਾਹ ਕਰਾਰ ਦੇ ਦਿੱਤਾ ਹੈ। ਜਿਸਨੂੰ ਲੈ ਕੇ ਅਕਾਲੀ ਰਾਜਨੀਤੀ ਦੀ ਬਾਸੀ ਕੜ੍ਹੀ ਵਿੱਚ ਨਵਾਂ ਉਬਾਲ ਆ ਗਿਆ ਹੈ ਅਤੇ ਉਨ੍ਹਾਂ ਭਾਜਪਾਈਆਂ ਨਾਲ ਮਿਲ ਕੇ ਦਿੱਲੀ ਅਤੇ ਅੰਮ੍ਰਿਤਸਰ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੁਧ ਮੁਜ਼ਾਹਿਰੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਧਰ ਕਾਂਗ੍ਰਸੀ ਨੇਤਾਵਾਂ ਵਲੋਂ ਕੈਪਟਨ ਦਾ ਬਚਾਉ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਕੈਪਟਨ ਨੇ ਇਹ ਕਿਹਾ ਸੀ ਕਿ ਜੇ ਜਗਦੀਸ਼ ਟਾਈਟਲਰ ਗੁਨਾਹਗਾਰ ਸੀ ਤਾਂ ਐਨਡੀ ਏ ਸਰਕਾਰ ਦੇ ਛੇ ਵਰ੍ਹਿਆਂ ਵਿੱਚ ਉਸਨੂੰ ਸਜ਼ਾ ਕਿਉਂ ਨਹੀਂ ਦੁਆਈ ਈ? ਇਸ ਗਲ ਨੂੰ ਆਪਣੇ ਸੁਆਰਥ ਅਧੀਨ ਢਾਲ ਭਾਜਪਾ ਤੇ ਅਕਾਲੀਆਂ ਨੇ ਕੈਪਟਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।
ਸੱਚਾਈ ਕੀ ਹੈ? ਇਸ ਬਾਰੇ ਤਾਂ ਉਹੀ ਜਾਨਣ ਪਰ ਇੱਕ ਸੁਆਲ ਜ਼ਰੁਰ ਉਠਦਾ ਹੈ ਕਿ ਪਤਾ ਨਹੀਂ ਕਿਉਂ ਰਾਜਸੀ ਵਿਅਕਤੀਆਂ, ਭਾਵੇਂ ਉਹ ਕਾਂਗ੍ਰਸੀ ਹਨ ਤੇ ਭਾਵੇਂ ਭਾਜਪਾਈ ਜਾਂ ਅਕਾਲੀ, ਨੂੰ ਚੋਣਾਂ ਹੋਣ ਜਾਂ ਜੂਨ ਅਤੇ ਨਵੰਬਰ ਦੇ ਮਹੀਨੇ, 1984 ਦੇ ਘਲੂਘਾਰਿਆਂ ਦਾ ਜ਼ਿਕਰ ਛੇੜ, ਸਿੱਖਾਂ ਦੇ ਭਰਦੇ ਜਾ ਰਹੇ ਜ਼ਖ਼ਮਾਂ ਨੂੰ ਕੁਰੇਦਣ ਵਿੱਚ ਕੀ ਸੁਆਦ ਆਉਂਦਾ ਹੈ? ਉਹ ਕਿਉਂ ਨਹੀਂ ਸਮਝਦੇ ਕਿ 1984 ਵਿੱਚ ਵਾਪਰੇ ਘਲੂਘਾਰੇ, ਸਿੱਖ ਇਤਿਹਾਸ ਦੇ ਅਜਿਹੇ ਅਨਿਖੜ ਅੰਗ ਬਣ ਚੁਕੇ ਹੋਏ ਹਨ, ਜਿਨ੍ਹਾਂ ਨੂੰ ਚਾਹੁੰਦਿਆਂ ਹੋਇਆਂ ਵੀ ਕੋਈ ਇਤਿਹਾਸ ਨਾਲੋਂ ਵੱਖ ਨਹੀਂ ਕਰ ਸਕਦਾ। ਜੂਨ ਦਾ ਮਹੀਨਾ ਆਉਂਦਿਆਂ ਹੀ ਜੂਨ-84 ਦਾ ਘਲੂਘਾਰਾ ਚਲਚਿਤ੍ਰ ਵਾਂਗ ਅੱਖਾਂ ਸਾਹਮਣੇ ਘੁੰਮਣ ਲਗਦਾ ਹੈ। ਉਹ ਦ੍ਰਿਸ਼ ਅੱਖਾਂ ਸਾਹਮਣੇ ਨਚੱਣ ਲਗਦੇ ਹਨ, ਕਿ ਕਿਵੇਂ ਇੱਕ ਆਜ਼ਾਦ ਦੇਸ਼ ਦੀ ਸਰਕਾਰ ਨੇ ਆਪਣੇ ਹੀ ਦੇਸ਼ ਦੀ ਇੱਕ ਘਟ-ਗਿਣਤੀ, ਸਿੱਖਾਂ ਦੇ ਧਰਮ ਅਸਥਾਨ ਪੁਰ ਤੋਪਾਂ ਨਾਲ ਲੈੱਸ ਟੈਂਕ ਚਾੜ੍ਹ, ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਲੂਹਿਆ ਸੀ ਅਤੇ ਫਿਰ ਇਸੇ ਹੀ ਵਰ੍ਹੇ, ਦੇਸ਼ ਭਰ ਵਿਚੋਂ ਸਿੱਖਾਂ ਦਾ ਖੁਰ-ਖੋਜ ਮਿਟਾਣ ਤੇ ਉਨ੍ਹਾਂ ਦੇ ਆਤਮ-ਸਨਮਾਨ ਦੀ ਭਾਵਨਾ ਨੂੰ ਕੁਚਲ ਦੇਣ ਦੇ ਉਦੇਸ਼ ਨਾਲ ਸਾਰੇ ਦੇਸ਼ ਵਿੱਚ ਤਿੰਨ-ਦਿਨਾ ਜੰਗਲ ਰਾਜ ਕਾਇਮ ਕਰ ਦਿੱਤਾ ਸੀ। ਸਾਜ਼ਸ਼ ਤਾਂ ਇਹੀ ਦਸੀ ਗਈ ਸੀ ਕਿ ਆਪਣੀਆਂ ਧਾਰਮਕ ਤੇ ਇਤਿਹਾਸਕ ਪਰੰਪਰਾਵਾਂ ਪੁਰ ਪਹਿਰਾ ਦਿੰਦਿਆਂ, ਸੰਸਾਰ ਭਰ ਵਿੱਚ ਸਿਰ ਉਚਾ ਕਰ ਵਿਚਰਨ ਵਾਲੇ, ਸਿੱਖਾਂ ਦੇ ਆਤਮ-ਸਨਮਾਨ ਨੂੰ ਇਸਤਰ੍ਹਾਂ ਕੁਚਲ ਦਿੱਤਾ ਜਾਏ, ਤਾਂ ਜੋ ਉਹ ਸੱਦੀਆਂ ਤਕ ਸਿਰ ਉੱਚਾ ਕਰ ਟੁਰਨ ਦਾ ਸਾਹਸ ਨਾ ਕਰ ਸਕਣ।
ਇਹ ਤਾਂ ਗੁਰੂ ਸਾਹਿਬਾਂ ਦੀਆਂ ਕੁਰਬਾਨੀਆਂ, ਸਿਖਿਆਵਾਂ ਅਤੇ ਉਨ੍ਹਾਂ ਵਲੋਂ ਸਥਾਪਤ ਆਦਰਸ਼ਾਂ ਦੇ ਨਾਲ ਹੀ, ਉਨ੍ਹਾਂ ਸਿੱਖਾਂ, ਜਿਨ੍ਹਾਂ ਨੇ ਸਮੇਂ ਦੀਆਂ ਹਕੂਮਤਾਂ ਵਲੋਂ ਆਪਣਾ ਖੁਰਾ-ਖੋਜ ਮਿੱਟਾ ਦੇਣ ਦੀਆਂ ਚਲਾਈਆਂ ਗਈਆਂ ਸ਼ਿਕਾਰ-ਮੁਹਿੰਮਾਂ ਅਤੇ ਘਲੂਘਾਰਿਆਂ ਦਾ ਸਾਹਮਣਾ ਕਰਦਿਆਂ ਹੋਇਆਂ ਵੀ, ਆਪਣੇ ਆਤਮ-ਸਨਮਾਨ ਨੂੰ ਕਾਇਮ ਰਖਿਆ ਸੀ, ਦੀਆਂ ਕੁਰਬਾਨੀਆਂ ਦਾ ਇਤਿਹਾਸ ਹੀ ਸੀ, ਜਿਸਨੂੰ, ਉਨ੍ਹਾਂ ਵਲੋਂ ਹਰ ਰੋਜ਼ ਦੋਵੇਂ ਵੇਲੇ, ਸਵੇਰੇ-ਸ਼ਾਮ ਅਰਦਾਸ ਕਰਦਿਆਂ ਇਨ੍ਹਾਂ ਸ਼ਬਦਾਂ: ‘ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਸਿੱਖੀ ਕੇਸਾਂ ਸੁਆਸਾਂ ਸੰਗ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ, ਬੋਲੋ ਜੀ ਵਾਹਿਗੁਰੂ’, ਰਾਹੀਂ ਯਾਦ ਕਰਦਿਆਂ ਉਨ੍ਹਾਂ ਇਸ ਦੋਹਰੀ ਮਾਰ ਨਾਲ ਵੀ ਆਪਣੇ ਆਤਮ-ਸਨਮਾਨ ਨੂੰ ਮਰਨ ਨਹੀਂ ਦਿੱਤਾ। ਫਲਸਰੂਪ ਉਹ ਅੱਜ ਵੀ ਸੰਸਾਰ ਭਰ ਵਿੱਚ ਸਿਰ ਉੱਚਾ ਕਰ ਵਿਚਰਦੇ ਨਜ਼ਰ ਆ ਰਹੇ ਹਨ। ਅੱਜ ਉਹ ਲੋਕੀ ਵੀ, ਜੋ ਸਿੱਖਾਂ ਵਿਰੁਧ ਸ਼ਿਕਾਰ-ਮੁਹਿੰਮ ਚਲਾਣ ਦੇ ਜ਼ਿਮੇਂਦਾਰ ਸਨ, ਉਨ੍ਹਾਂ ਦਾ ਸਹਿਯੋਗ ਲੈਣ ਲਈ ਤਰਲੋ-ਮੱਛੀ ਹੋ ਰਹੇ ਹਨ।
ਬੀਤੇ ਦਿਨਾਂ ਵਿੱਚ ਕੁੱਝ ਭਾਜਪਾਈ ਅਤੇ ਕਾਂਗ੍ਰਸੀ ਨੇਤਾਵਾਂ ਵਲੋਂ ਕਈ ਵਾਰ ਬਿਨਾ ਮੰਗੇ ਸਿੱਖਾਂ ਨੂੰ ਇਹ ਸਲਾਹ ਦੇ ਕੇ ਕਿ ਉਹ ‘84 ਭੁਲ, ਭਾਰਤ ਦੀ ਉਸਾਰੀ ਵਲ ਅੱਗੇ ਆਉਣ, ਉਨ੍ਹਾਂ ਦੇ ਭਰਦੇ ਜਾ ਰਹੇ ਜ਼ਖਮਾਂ ਨੂੰ ਮੁੜ ਕੁਰੇਦਿਆ। ਸ਼ਾਇਦ ਉਨ੍ਹਾਂ ਨੂੰ ਪਤਾ ਨਹੀਂ ਜਾਂ ਇਨ੍ਹਾਂ ਮੁਖੀਆਂ ਦਾ ਸਨਮਾਨ ਕਰਨ ਵਾਲੇ ਉਨ੍ਹਾਂ ਨੂੰ ਦਸਦੇ ਨਹੀਂ ਕਿ ਸਿੱਖ ‘84 ਦੇ ਜ਼ਖ਼ਮਾਂ ਦੀਆਂ ਚੀਸਾਂ ਨੂੰ ਸਹਿੰਦਿਆਂ ਹੋਇਆਂ ਵੀ, ਉਸ ਦੇਸ਼ ਦੀ ਉਸਾਰੀ ਵਿੱਚ ਮਹਤੱਵਪੂਰਣ ਹਿਸਾ ਪਾ ਰਹੇ ਹਨ, ਜਿਸਨੇ ਉਨ੍ਹਾਂ ਨੂੰ ਇਹ ਜ਼ਖ਼ਮ ਦਿੱਤੇ ਹਨ। ਉਨ੍ਹਾਂ ਨਾ ਤਾਂ ਕਦੀ ਪਹਿਲਾਂ ਸਮੇਂ ਦੀਆਂ ਸਰਕਾਰਾਂ ਦੇ ਜਬਰ-ਜ਼ੁਲਮ ਦਾ ਸ਼ਿਕਾਰ ਹੁੰਦਿਆਂ ਹੌਂਸਲਾ ਹਾਰਿਆ ਸੀ ਤੇ ਨਾ ਹੀ ਅੱਜ ਆਪਣੀਆਂ ਕੁਰਬਾਨੀਆਂ ਨਾਲ ਆਜ਼ਾਦ ਕਰਵਾਏ ਦੇਸ਼ ਦੀ ਸਰਕਾਰ ਵਲੋਂ ਢਾਹੇ ਜ਼ੁਲਮਾਂ ਸਾਹਮਣੇ ਹਿੰਮਤ ਹਾਰੀ ਹੈ। ਇਹ ਗਲ ਵੱਖਰੀ ਹੈ ਕਿ ਰਾਜਸੀ ਆਗੂ ਬਾਰ-ਬਾਰ ਉਨ੍ਹਾਂ ਨੂੰ ‘84 ਭੁਲਣ ਦੀ ਸਲਾਹ ਦੇ, ਉਨ੍ਹਾਂ ਦੇ ਜ਼ਖਮ ਕੁਰੇਦ, ਅਪ੍ਰਤੱਖ ਰੂਪ ਵਿੱਚ ਉਨ੍ਹਾਂ ਨੂੰ ਇਹ ਨਸੀਹਤ ਦਿੱੰਦੇ ਰਹਿੰਦੇ ਹਨ ਕਿ ‘84 ਭੁਲਿਉ ਨਾਂਹ, ਯਾਦ ਰਖਿਉ ਵਰਨਾ. . ! ਸ਼ਿਵ ਸੈਨਾ ਦੇ ਮੁੱਖੀ ਬਾਲ ਠਾਕਰੇ ਨੇ ਤਾਂ ਇੱਕ ਵਾਰ ਇਹ ਗਲ ਖੁਲ੍ਹੇ ਆਮ ਕਹਿ ਆਪਣੀ ਨੀਯਤ ਸਪਸ਼ਟ ਕਰ ਦਿੱਤੀ, ਕਿ ਸਿੱਖਾਂ ਨੂੰ ਭੁਲਣਾ ਨਹੀਂ ਚਾਹੀਦਾ ਕਿ ‘84 ਫਿਰ ਦੁਹਰਾਈ ਜਾ ਸਕਦੀ ਹੈ।


22/04/14)
ਭਾਈ ਜਗਪਾਲ ਸਿੰਘ

ਗੁਰੂ ਅਰਜਨ ਸਾਹਿਬ ਦੀ ਸ਼ਹੀਦੀ॥
ਗਿਆਨੀ ਗਰਜਾ ਸਿੰਘ ਜੀ ਦੀ ਕਿਤਾਬ ਦਾ ਮੁਖ ਅਧਾਰ ਭੱਟ ਵਹੀਆਂ ਹਨ। ਇਸ ਕਿਤਾਬ ਵਿੱਚ ਕਾਫੀ ਮੱਹਤਵ ਪੂਰਨ ਜਾਣਕਾਰੀ ਇਤਿਹਾਸ ਦੇ ਸੰਬਧ ਵਿੱਚ ਮਜੂਦ ਹੈ। ਇਸ ਕਿਤਾਬ ਨੂੰ ਪੜਦੇ ਸਮੇ ਕਾਫੀ ਨਵੀਆਂ ਗੱਲਾਂ ਪੜਣ ਨੂੰ ਮਿਲੀਆਂ ਹਨ। ਇਹ ਕਿਤਾਬ ਗੁਰੁ ਅਰਜਨ ਸਾਹਿਬ ਦੀ ਸ਼ਹੀਦੀ ਦਾ ਇੱਕ ਨਵਾਂ ਪੱਖ ਪੇਸ਼ ਕਰਦੀ ਹੈ।
ਗੁਰੂ ਅਰਜਨ ਸਾਹਿਬ ਦੀ ਸ਼ਹਾਦਤ 30 ਮਈ 1606 ਈ: ਮੁਤਾਬਿਕ ਸੰਮਤ 1663 ਬਿ: ਪਹਿਲੀ ਹਾੜ ਜੇਠ ਸੁਦੀ ਚੌਥ ਦਿਨ ਸ਼ੁਕਰਵਾਰ ਨੂੰ ਲਹੌਰ ਸ਼ਹਿਰ ਵਿਖੇ ਹੋਈ ਸੀ। ਗੁਰੂ ਅਰਜਨ ਸਾਹਿਬ ਦੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਬਾਦ ਭਾਦੋ ਸੁਦੀ ਤੀਜ ਨੂੰ ਗੁਰਗੱਦੀ ਤੇ ਬੈਠੇ ਸਨ। ਇਨ੍ਹਾਂ ਸਾਢੇ ਚੌਵੀ ਸਾਲ ਦੇ ਕਰੀਬ ਗੁਰਗੱਦੀ ਦੀ ਸੰਭਲ਼ ਕੀਤੀ। ਗੁਰੂ ਸਾਹਿਬ ਦੇ ਸਮੇ ਸਿੱਖੀ ਦੇ ਪ੍ਰਚਾਰ ਵਿੱਚ ਬਹੁਤ ਵਾਧਾ ਹੋਇਆ।
ਗੁਰੂ ਸਾਹਿਬ ਨੇ ਸਮਾਜਿਕ ਤੇ ਧਾਰਮਕ ਦੋਵੇ ਕਾਰਜ ਹੀ ਕੀਤੇ, ਗੁਰੂ ਸਾਹਿਬ ਨੇ ਆਪਣੇ ਹੱਥਾਂ ਨਾਲ ਦਰਬਾਰ ਸਾਹਿਬ ਦੀ ਨੀਂਹ ਰੱਖੀ, ਗੁਰੂ ਗਰੰਥ ਸਾਹਿਬ ਦੀ ਸੰਪਾਦਨਾਂ ਕੀਤੀ। ਲਾਹੌਰ ਸ਼ਹਿਰ ਵਿੱਚ ਉਹਨਾਂ ਦੇ ਸਮੇ ਕਾਲ ਪਿਆ ਉਥੇ ਜਾ ਕੇ ਆਪ ਜੀ ਨੇ ਦੁਖੀ ਲੋਕਾਂ ਦੀ ਆਪਣੇ ਹੱਥਾਂ ਨਾਲ ਸੇਵਾ ਕੀਤੀ।
ਅਕਬਰ ਖੁਦ ਚੱਲ ਕੇ ਦੋ ਵਾਰ ਗੁਰੂ ਘਰ ਆਇਆ। ਪਹਿਲੀ ਵਾਰ ਗੁਰੂ ਅਮਰਦਾਸ ਸਾਹਿਬ ਦੇ ਸਮੇ ਦੂਜੀ ਵਾਰ ਗੁਰੂ ਅਰਜਨ ਸਾਹਿਬ ਦੇ ਸਮੇ, ਅਕਬਰ ਦੇ ਦੂਜੀ ਵਾਰ ਦਾ ਜਿਕਰ ਡਾ: ਦਿਲਗੀਰ ਨੇ ਕੀਤਾ ਹੈ। ਅਕਬਰ ਦਾ ਵਜ਼ੀਰ ਬੀਰਬਲ ਕੱਟੜ ਕਿਸਮ ਦਾ ਹਿੰਦੂ ਸੀ, ਸਮੇ ਸਮੇ ਤੇ ਬ੍ਰਹਾਮਣ ਲੋਕ ਜਾਂ ਜੋ ਲੋਕ ਗੁਰੂ ਘਰ ਦੇ ਅਸੂਲਾਂ ਨੂੰ ਪੰਸਦ ਨਹੀ ਕਰਦੇ ਸੀ, ਉਹ ਲੋਕ ਸਮੇ ਸਮੇ ਤੇ ਬੀਰਬਲ ਦੇ ਕੰਨ ਭਰਦੇ ਰਹਿਦੇ ਸਨ। ਬੀਰਬਲ ਕਾਬਲ ਦੇ ਕੁੱਝ ਝਗੜੇ ਤਹਿਤ ਸੰਨ 1581 ਈ: ਨੂੰ ਯੂਸਫ ਅਲੀ ਤੇ ਹੋਰ ਪਠਾਣਾਂ ਨੂੰ ਦਬਾਉਣ ਲਈ ਕਾਬਲ ਜਾ ਰਹਿਆ ਸੀ।
ਇਸ ਵਿਧੋਰਹ ਨੂੰ ਦਬਾਉਣ ਤੁਰਨ ਤੋ ਪਹਿਲਾਂ ਬੀਰਬਲ ਨੇ ਅਕਬਰ ਨੂੰ ਇਹ ਕਹਿ ਕੇ ਖੱਤਰੀਆਂ ਤੇ ਟੈਕਸ ਲਾਉਣ ਦੀ ਛੋਟ ਲੈ ਲਈ ਕਿ ਜੰਗ ਦੇ ਸਮੇ ਫੌਜਾਂ ਤੇ ਕਾਫੀ ਖਰਚ ਹੋ ਜਾਦਾਂ ਹੈ। ਇਸ ਲਈ ਉਸ ਨੂੰ ਖੱਤਰੀਆਂ ਤੇ ਟੈਕਸ ਲਾਉਣ ਦੀ ਛੋਟ ਦਿੱਤੀ ਜਾਵੇ। ਇਹ ਹੁਕਮ ਅਕਬਰ ਤੋ ਲੈ ਕੇ ਬੀਰਬਲ ਕਾਬਲ ਵੱਲ ਤੁਰ ਪਿਆ। ਇਹ ਸਿਰਫ ਇੱਕ ਗੁਰੂ ਘਰ ਨਾਲ ਵੈਰ ਕਮਾਉਣ ਦਾ ਬਹਾਨਾਂ ਸੀ। ਬੀਰਬਲ ਕਾਬਲ ਨੂੰ ਜਾਦਾਂ ਹੋਇਆ ਅੰਮ੍ਰਿਤਸਰ ਵਿੱਚ ਰੁਕਿਆ ਤੇ ਗੁਰੂ ਅਰਜਨ ਸਾਹਿਬ ਨੂੰ ਸੁਨੇਹਾ ਭੇਜਿਆ ਸਾਨੂੰ ਬਾਦਸ਼ਾਹ ਵੋਲੋ ਖੱਤਰੀਆਂ ਤੋਂ ਟੈਕਸ ਉਗਰਾਹੁਣ ਦਾ ਹੁਕਮ ਹੈ। ਤੁਸੀ ਖੱਤਰੀ ਹੋ ਇਸ ਕਰਕੇ ਤੁਹਾਡਾ ਟੈਕਸ ਦੈਣਾਂ ਬਣਦਾ ਹੈ। ਗੁਰੂ ਸਾਹਿਬ ਨੇ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਸਾਡਾ ਕਿਸੇ ਜਾਤਪਾਤ ਨਾਲ ਕੋਈ ਸੰਬਧ ਨਹੀ।
ਇਹ ਸੁਣ ਕੇ ਬੀਰਬਲ ਅੱਗ ਬੂਲਾ ਹੋ ਗਿਆ, ਤੇ ਕਹਿਣ ਲੱਗਾ ਮੈ ਵਾਪਸੀ ਤੇ ਇਹਨਾਂ ਨੂੰ ਸਖਤ ਸਜਾਵਾਂ ਦੇਵਾਂਗਾ। ਕੁਦਰਤ ਦੀ ਕਰਨੀ ਬੀਰਬਲ ਮਾਮੂਲੀ ਜਿਹੀ ਝੜਪ ਵਿੱਚ ਮਾਰਿਆ ਗਿਆ। ਸਲੀਮ {ਜਹਾਂਗੀਰ} ਅਕਬਰ ਤੋ ਬਾਦ 12 ਅਕਤੂਬਰ 1605 ਈ: ਨੂੰ ਭਾਰਤ ਦੀ ਗੱਦੀ’ ਤੇ ਬੈਠਾ। ਜਹਾਂਗੀਰ ਇੱਕ ਕੱਟੜ ਮੁਸਲਮਾਨ ਸੀ। ਇਸ ਦਾ ਤਖਤ ਤੇ ਬੈਠਣ ਤੋ ਪਹਿਲਾਂ ਹੀ ਨਕਸ਼ਬੰਦੀ ਜਮਾਤ ਨਾਲ ਪੂਰਾ ਸੰਬੰਧ ਹੋ ਚੁੱਕਾ ਸੀ। ਇਸ ਜਮਾਤ ਦਾ ਦਿੱਲੀ ਵਿੱਚ ਮੁਖ ਆਗੂ ਸ਼ੇਖ ਫਰੀਦ ਬੁਖਾਰੀ {ਮੁਰਤਜ਼ਾ ਖਾਂ} ਸੀ ਤੇ ਪੰਜਾਬ ਵਿੱਚ ਅਹਿਮਦ ਸਰੰਹਦੀ ਸੀ।
ਇਸ ਲਹਿਰ ਦਾ ਮੁਖ ਆਗੂ ਮੁਜੱਦਦ ਅਲਫਸਾਨੀ ਸੀ। ਇਹ ਉਕਤ ਜਮਾਤ ਬਾਦਸ਼ਾਹ ਅਕਬਰ ਦੀ ਚਲਾਈ ਤਹਿਰੀਕ ‘ਦੀਨ-ਇ-ਇਲਾਹੀ’ ਦੇ ਉਲਟ ਸਾਰੇ ਭਾਰਤ ਵਿੱਚ ਇਸਲਾਮ ਦਾ ਪ੍ਰਚਾਰ ਕਰ ਰਹੀ ਸੀ। ਜਹਾਂਗਰੀ ਦਾ ਪੁੱਤਰ ਜੋ ਇੱਕ ਬਹੁਤ ਚੰਗਾ ਵਿਦਵਾਨ ਸੀ, ਉਹ ਅਪਾਣੇ ਦਾਦੇ ਵਾਲੀ ਪਾਲਿਸੀ ਨੂੰ ਅਪਨਾਉਦਾ ਸੀ। ਇਸ ਨੇ ਭਾਰਤ ਦੀ ਗੱਦੀ ਹਾਸਲ ਕਰਨ ਲਈ ਆਪਨੇ ਪਿਤਾ ਦੇ ਖਿਲਾਫ ਹੀ ਬਗਾਵਤ ਦਾ ਝੰਡਾ ਗੱਡ ਦਿੱਤਾ ਸੀ। ਇਹ ਪ੍ਰਿਥਮੇ ਬਾਦਸ਼ਾਹ ਕਾਬਲ ਨਾਲ ਆਪਣਾ ਤਾਲਮੇਲ ਕਰਨ ਲਈ 1606 ਈ: ਨੂੰ 250 ਘੋੜ ਸਵਾਰ ਲੈ ਕੇ ਆਗਰਾ ਛੱਡ ਕੇ ਕਾਬਲ ਦੀ ਤਰਫ ਰਵਾਨਾਂ ਹੋਇਆ ਸੀ। ਖੁਸਰੋ ਨੇ ਬਹਾਨਾ ਇਹ ਬਣਾਇਆ ਕਿ ਉਹ ਆਪਣੇ ਦਾਦੇ ਦੇ ਮਕਬਰੇ ਤੇ ਸਕੰਦਰੀਆ ਉੱਤੇ ਫੁੱਲ ਚੜ੍ਹਾਉਣ ਜਾ ਰਿਹਾ ਹੈ। ਜਿਵੇ ਹੀ ਇਸ ਦੀ ਨੀਤੀ ਦਾ ਪਤਾ ਜਹਾਂਗੀਰ ਨੂੰ ਲੱਗਾ, ਉਸ ਨੇ ਉਸੇ ਵੇਲੇ ਸ਼ੇਖ ਫਰੀਦ ਬੁਖਾਰੀ {ਮੁਰਤਜ਼ਾਂ ਖਾਂ} ਨੂੰ ਇਸ ਦਾ ਪਿੱਛਾ ਕਰਨ ਲਈ ਭੇਜਿਆ ਤੇ ਆਪ ਵੀ ਮਗਰ ਮਗਰ ਆ ਰਿਹਾ ਸੀ।
ਖੁਸਰੋ ਬੜੀ ਤੇਜੀ ਨਾਲ ਦਿਨ ਰਾਤ ਇੱਕ ਕਰਕੇ ਭੱਜ ਰਿਹਾ ਸੀ। ਉਹਨੀ ਹੀ ਤੇਜੀ ਨਾਲ ਮੁਰਤਜ਼ਾ ਖਾਂ ਉਸ ਦਾ ਪਿਛਾ ਕਰਦਾ ਆ ਰਿਹਾ ਸੀ। ਜਿਸ ਰਸਤੇ ਖੁਸਰੋ ਜਾ ਰਿਹਾ ਸੀ ਉਸੇ ਹੀ ਰਸਤੇ ਸ਼ੇਖ ਫਰੀਦ ਬੁਖਾਰੀ {ਮੁਰਤਜ਼ਾ ਖਾਂ} ਆ ਰਿਹਾ ਸੀ। ਮੁਰਤਜ਼ਾ ਖਾਂ ਖੁਸਰੋ ਦੇ ਇੰਨਾਂ ਨਜ਼ਦੀਕ ਪੁਹੰਚ ਗਿਆ ਸੀ, ਖੁਸਰੋ ਨੇ ਜਦੋ ਬਿਆਸ ਨਦੀ ਪਾਰ ਕਰਕੇ ਗੋਇੰਦਵਾਲ ਦੇ ਨਜ਼ਦੀਕ ਭੈਰੋਵਾਲ ਪਿੰਡ ਦੇ ਨੇੜੇ ਆਇਆ ਤਾਂ ਉਥੇ ਖੁਸਰੋ ਤੇ ਮੁਰਤਜ਼ਾ ਖਾਂ ਦਰਮਿਆਨ ਮਾਮੂਲੀ ਝੜਪ ਵੀ ਹੋਈ। ਮਗਰ ਖੁਸਰੋ ਲੜਨਾ ਨਹੀ ਚਾਹੁੰਦਾ ਸੀ, ਉਹ ਤਾਂ ਖਹਿੜਾ ਛੁਡਾ ਕੇ ਅੱਗੇ ਜਾਣਾ ਚਾਹੁੰਦਾ ਸੀ। ਖੁਸਰੋ ਆਪਣਾ ਖਹਿੜਾ ਛੁਡਾ ਕੇ ਜਿਵੇ ਹੀ ਦਰਿਆਇ ਝਨਾ {ਚਨਾਬ} ਦੇ ਕੰਢੇ ਗਿਆ ਤਾਂ ਉਥੇ ਹੀ ਫੜਿਆ ਗਿਆ।
ਸੋਚਣ ਵਾਲੀ ਗੱਲ ਇਹ ਜਦੋ ਖੁਸਰੋ ਤੇ ਮੁਰਤਜ਼ਾ ਖਾਂ ਇੰਨਾ ਨਜਦੀਕ ਸਨ, ਤਾਂ ਖੁਸਰੋ ਗੋਇੰਦਵਾਲ ਰੁਕਣ ਦਾ ਖਤਰਾ ਕਦੇ ਵੀ ਮੁਲ ਨਹੀ ਲੈ ਸਕਦਾ। ਮੁਰਤਜ਼ਾ ਖਾਂ ਦੇ ਮਗਰ ਮਗਰ ਜਹਾਂਗੀਰ ਉਹਨਾਂ ਲੋਕਾਂ ਨੂੰ ਸਜਾਵਾਂ ਦਿੰਦਾ ਆ ਰਿਹਾ ਸੀ, ਜਿੰਨਾ ਨੇ ਜਰਾ ਜਿੰਨਾ ਵੀ ਸਾਥ ਖੁਸਰੋ ਦਾ ਦਿੱਤਾ ਸੀ। ਮੁਰਤਜ਼ਾ ਖਾਂ ਤੇ ਜਹਾਂਗੀਰ ਦੋਵੇ ਗੋਇੰਦਵਾਲ ਦੇ ਪੱਤਣ ਤੋ ਨਦੀ ਬਿਆਸ ਪਾਰ ਹੋਏ ਹਨ। ਇਨ੍ਹਾਂ ਨੂੰ ਕੋਈ ਖੁਸਰੋ ਦੇ ਰੁਕਣ ਦਾ ਪਤਾ ਨਹੀ ਲਗਦਾ। ਜੇਕਰ ਖੁਸਰੋ ਗੁਰੂ ਸਾਹਿਬ ਮਿਲਿਆ ਹੂੰਦਾਂ, ਜਹਾਂਗੀਰ ਤਾਂ ਪਹਿਲਾਂ ਹੀ ਗੁਰੂ ਘਰ ਦੀ ਗੱਦੀ ਨੂੰ ਖਤਮ ਕਰਨ ਦੀ ਤਿਆਰੀ ਵਿੱਚ ਸੀ। ਇਸ ਤੋ ਵਧੀਆ ਮੌਕਾ ਹੋਰ ਕੀ ਹੋ ਸਕਦਾ ਸੀ, ਜਹਾਂਗੀਰ ਨੇ ਜਿਥੇ ਖੁਸਰੋ ਨੂੰ ਸਜਾ ਦਿੱਤੀ ਉਸ ਦੇ ਨਾਲ ਹੀ ਉਹ ਗੁਰੂ ਸਾਹਿਬ ਨੂੰ ਵੀ ਸਜਾ ਉਸੇ ਵੇਲੇ ਲਾਜਮੀ ਦਿੰਦਾ।
ਜਹਾਂਗੀਰ ਨੇ ਇਸ ਮੋਕੇ ਦਾ ਫਾਇਦਾ ਜਰੂਰ ਉਠਾਇਆ, ਉਸ ਨੇ ਇਨ੍ਹਾਂ ਗੱਲਾਂ ਦਾ ਪ੍ਰਚਾਰ ਕਰਵਾਇਆ ਹਿੰਦੂਆਂ ਦੇ ਕਿ ਫਕੀਰ ਅਰਜਨ ਮੱਲ ਨੇ ਖੁਸਰੋ ਨੂੰ ਕੇਸਰ ਦਾ ਤਿਲਕ ਲਗਾਇਆ। ਇਸ ਗੱਲ ਦੇ ਜਿਆਦਾ ਵਿਸਥਾਰ ਵਿੱਚ ਜਾਣ ਦੀ ਲੋੜ ਨਹੀ ਕਿ ਤਿਲਕ ਵਰਗੀ ਫੋਕੀ ਰਸਮ ਦਾ ਗੁਰੂ ਘਰ ਵਿੱਚ ਕੋਈ ਆਧਾਰ ਨਹੀ, ਇਹ ਝੁਠ ਤੋ ਵੱਧ ਹੋਰ ਕੁੱਝ ਨਹੀ।
ਇਸ ਤੋ ਅੱਗੇ ਇੱਕ ਵਿਚਾਰਨ ਵਾਲੀ ਗੱਲ ਹੋਰ ਏ ਜਿਸ ਬਾਰੇ ਗਿਆਨੀ ਗਰਜਾ ਸਿੰਘ ਦੀ ਕਿਤਾਬ ਇਤਿਹਾਸਕ ਖੋਜ ਜਿਕਰ ਕਰਦੀ ਹੈ। ਚੰਦੂ ਲਾਲ ਨੇ ਆਪਣੀ ਸਾਰੀ ਤਾਕਤ ਇਸ ਗੱਲ ਤੇ ਲਗਾ ਦਿੱਤੀ, ਕਿ, ਉਸ ਦੀ ਲੜਕੀ ਦਾ ਰਿਸ਼ਤਾ {ਗੁਰੂ} ਹਰਿਗੋਬਿੰਦ ਸਾਹਿਬ ਲਈ ਪ੍ਰਵਾਨ ਕਰ ਲਵੋ ਨਹੀ ਤਾਂ ਤੁਹਾਡਾ ਸਭ ਕੁੱਝ ਬਰਬਾਦ ਕਰ ਦਿੱਤਾ ਜਾਵੇਗਾ।
ਹਾਲਾਂਕਿ ਗੁਰੂ ਹਰਿਗੋਬਿੰਦ ਸਾਹਿਬ ਦਾ ਵਿਆਹ ਦੋ ਸਾਲ ਪਹਿਲਾਂ ਪਿੰਡ ਡੱਲੇ (ਕਪੂਰਥਲੇ) ਵਿੱਚ ਹੋ ਚੁਕਾ ਸੀ। ਮਗਰ ਗੁਰਬਿਲਾਸ ਪਾਤਸ਼ਾਹੀ 6 ਤੋ ਮਗਰੋ ਕੋਈ 51 ਸਾਲ ਬਆਦ ਸੰਨ 1769 ਈ: ਨੂੰ ਭਾਈ ਕੇਸਰ ਸਿੰਘ ਛਿੱਬਰ ਦੱਸਦੇ ਹਨ ਕਿ ਚੰਦੂ ਲਾਲ ਨੇ ਸੰਨ 1578 ਈ: ਨੂੰ ਇਹ ਰਿਸ਼ਤਾ ਗੁਰੂ ਰਾਮਦਾਸ ਜੀ ਦੇ ਅੱਗੇ (ਗੁਰੂ) ਅਰਜਨ ਸਾਹਿਬ ਲਈ ਭੇਜਿਆ ਸੀ। ਜੋ ਗੁਰੂ ਰਾਮਦਾਸ ਪਾਤਿਸ਼ਾਹ ਨੇ ਨਾਂ ਮਨਜ਼ੂਰ ਕਰ ਦਿੱਤਾ ਸੀ।
ਗੁਰੂ ਅਮਰਦਾਸ ਸਾਹਿਬ ਨੇ ਸਾਹਿਬਜਾਦਾ ਅਰਜਨ ਮੱਲ ਦਾ ਵਿਆਹ ਛੋਟੇ ਹੁੰਦਿਆਂ ਪਿੰਡ ਮਰੂਆ (ਮਾਉ) ਦੁਅਬੇ ਦੇ ਖੱਤ੍ਰੀਆਂ ਵੱਲ ਸੰਨ 1565 ਈ: ਮੁਤਾਬਿਕ 1622 ਬਿ: 7 ਵੈਸਾਖ ਨੂੰ ਮਾਤਾ ਰਾਮ ਦੇਈ ਨਾਲ ਕਰ ਦਿੱਤੀ ਸੀ। 24 ਸਾਲ ਬੀਤ ਗਏ ਕੋਈ ਔਲਾਦ ਨਹੀ ਹੋਈ ਮਾਤਾ ਰਾਮ ਦੇਈ ਬਹੁਤ ਬਿਮਾਰ ਵੀ ਹੋ ਗਏ। ਉਹਨਾਂ ਨੇ ਗੁਰੂ ਸਾਹਿਬ ਨੂੰ ਦੂਜੀ ਸ਼ਾਦੀ ਕਰਨ ਲਈ ਕਹਿਆ ਗੁਰੂ ਸਾਹਿਬ ਦੂਜੀ ਸ਼ਾਦੀ ਲਈ ਰਾਜ਼ੀ ਨਾ ਹੋਏ। ਮਗਰੋ ਸਭ ਦੇ ਬਹੁਤ ਜ਼ੋਰ ਪਾਉਣ ਤੇ ਗੁਰੂ ਸਾਹਿਬ ਦੂਜੀ ਸ਼ਾਦੀ ਲਈ ਰਾਜ਼ੀ ਹੋ ਗਏ।
ਚੰਦੂ ਲਾਲ ਦੇ ਦਿੱਲੀਉ ਅੰਮ੍ਰਿਤਸਰ ਸ਼ਗਨ ਭੇਜਣ ਤੋ 13 ਸਾਲ ਪਹਿਲਾਂ ਗੁਰੂ ਅਰਜਨ ਸਾਹਿਬ ਦਾ ਵਿਆਹ ਹੋ ਚੁਕਾ ਹੈ। ਦੂਜੀ ਸ਼ਾਦੀ 11 ਸਾਲ ਬਆਦ ਚੰਦੂ ਲਾਲ ਦੇ ਸ਼ਗਨ ਭੇਜਣ ਤੋ ਹੋਈ। ਇਸ ਸਮੇ ਦਿੱਲ਼ੀ ਤਖਤ ਤੇ ਸ਼ਾਹਜਹਾਨ ਬਾਦਸ਼ਾਹ ਸੀ। ਜਹਾਂਗੀਰ 12 ਅਕਤੂਬਰ 1605 ਈ: ਨੂੰ ਤਖਤ ਤੇ ਬੈਠਦਾ ਹੈ। ਗੁਰੂ ਸਾਹਿਬ ਦੀ ਸ਼ਹਾਦਤ 1606 ਈ: ਨੂੰ ਹੋਈ ਹੈ। ਚੰਦੂ ਲਾਲ 1578 ਈ: ਨੂੰ ਸ਼ਗਨ ਭੇਜਦਾ ਹੈ, ਉਸ ਵੇਲੇ ਗੁਰੂ ਅਰਜਨ ਸਾਹਿਬ ਦੀ ਉਮਰ ਤਕਰੀਬਨ ਪੱਚੀ ਕੁ ਸਾਲਾਂ ਦੀ ਬਣਦੀ ਹੈ। ਚੰਦੂ ਲਾਲ ਦੀ ਲੜਕੀ ਦੀ ਉਮਰ ਉਸ ਵੇਲੇ ਕੋਈ 15 ਕੁ ਸਾਲ ਦੀ ਜ਼ਰੂਰ ਹੋਵਗੀ।
ਸ਼ਹੀਦੀ ਵੇਲੇ ਸਤਿਗੁਰਾਂ ਦੀ ਉਮਰ 1606 ਈ: ਵਿੱਚ 53 ਕੁ ਸਾਲਾਂ ਦੀ ਹੈ। ਕਿੱਡੀ ਬੋਗਸ ਤੇ ਹਾਸੋ ਹੀਣੀ ਕਹਾਣੀ ਹੈ, ਜਿਸ ਦਾ ਕੋਈ ਸਿਰ ਪੈਰ ਨਹੀ ਹੈ। ਪਾਠਕ ਜਨ ਅੰਦਾਜ਼ਾ ਲਗਾਣ ਕਿ ਕੀ ਇੰਨਾ ਚਿਰ ਲੜਕੀ ਕੁਆਰੀ ਹੀ ਰਹੀ ਤੇ ਚੰਦੂ ਲਾਲ ਨੇ ਗੁਰੂ ਰਾਮਦਾਸ ਜੀ ਦੀ ਇਨਕਾਰੀ ਤੇ ਫਿਰ ਕਿਤੇ ਰਿਸ਼ਤਾ ਕਰਨਾਂ ਹੀ ਨਹੀ ਸੀ। ਬਾਕੀ ਰਿਹਾ ਬਦਲੇ ਦਾ ਸੁਆਲ, ਜੇਕਰ ਉਸ ਨੇ ਬਦਲਾ ਲੈਣਾ ਹੀ ਸੀ ਤਾਂ, ਇਹ ਬਦਲਾ ਗੁਰੂ ਰਾਮਦਾਸ ਜੀ ਤੋ ਲੈਣਾ ਸੀ, ਜਿੰਨ੍ਹ ਰਿਸ਼ਤੇ ਤੋ ਇਨਕਾਰ ਕੀਤਾ ਸ਼ਗਨ ਮੋੜਿਆ ਸੀ ਨਾਂ ਕਿ 24 ਸਾਲ ਬਆਦ ਉਹਨਾ ਦੇ ਸਪੁਤਰ ਗੁਰੂ ਅਰਜਨ ਸਾਹਿਬ ਤੋਂ ਲੈਣਾ ਸੀ।
ਬਾਕੀ ਰਿਹਾ ਗੁਰਬਿਲਾਸ ਪਾਤਸ਼ਾਹੀ 6 ਦਾ ਕਰਤਾ ਦੱਸਦਾ ਹੈ ਕਿ ਚੰਦੂ ਲਾਲ ਨੇ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਹਰਿਗੋਬਿੰਦ ਸਾਹਿਬ ਨਾਲ ਕਰਨਾ ਚਾਹੁੰਦਾ ਸੀ। ਗੁਰੂ ਅਰਜਨ ਸਾਹਿਬ ਨੇ ਇਸ ਰਿਸ਼ਤੇ ਤੋ ਇਨਕਾਰ ਕਰ ਦਿੱਤਾ ਸੀ। ਇਸ ਕਰਕੇ ਚੰਦੂ ਨੇ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦਿੱਤੇ ਸਨ। ਕਿੱਡੀ ਹਸੋ ਹੀਣੀ ਗੱਲ ਏ ਗੁਰੂ ਹਰਿਗੋਬਿੰਦ ਸਾਹਿਬ ਦੀ ਸ਼ਾਦੀ ਇਸ ਉਕਤ ਘਟਨਾਂ ਤੋ ਪੌਣੇ ਦੋ ਸਾਲ ਪਹਿਲਾਂ ਡੱਲੇ ਪਿੰਡ ਮਾਤਾ ਦਮੋਦਰੀ ਨਾਲ ਹੋ ਚੁਕੀ ਹੈ। ਚੰਦੂ ਇੰਨਾਂ ਸਮਾਂ ਕਿਥੇ ਰਿਹਾ। ਅਸਲ ਵਿੱਚ ਇਹ ਝੂਠੀ ਫਰਜ਼ੀ ਸਾਖੀ ਹੈ ਕਿ ਚੰਦੂ ਨਾਮ ਦਾ ਕੋਈ ਵੀ ਵਿਆਕਤੀ ਉਸ ਵੇਲੇ ਨਹੀ ਹੋਇਆ, ਇਹੋ ਵਿਚਾਰ ਡਾ: ਗੰਡਾ ਸਿੰਘ ਤੇ ਖੁਸ਼ਵੰਤ ਸਿੰਘ ਦਾ ਹੈ।
ਚੰਦੂ ਦੇ ਸਬੰਧ ਵਿੱਚ ਜੋ ਮੈ ਵਿਚਾਰ ਪੇਸ਼ ਕੀਤੇ ਹਨ, ਇਹ ਮੇਰੇ ਆਪਣੇ ਵਿਚਾਰ ਨਹੀ ਹਨ। ਜੋ ਪੁਸਤਕ ਗਿਆਨੀ ਗਰਜਾ ਸਿੰਘ ਦੀ ਇਤਿਹਾਸਕ ਖੋਜ ਸੰਪਾਦਕ ਗੁਰਮੁਖ ਸਿੰਘ ਦਾ ਹੀ ਉਹਨਾ ਦਾ ਹੀ ਉਤਾਰਾ ਕੀਤਾ ਹੈ।
ਦਾਸ: ਭਾਈ ਜਗਪਾਲ ਸਿੰਘ
ਮਿਤੀ: 22-04-2014
ਨਾਨਕਸ਼ਾਹੀ ਸੰਮਤ 546


22/04/14)
ਅਵਤਾਰ ਸਿੰਘ ਮਿਸ਼ਨਰੀ

ਅਵਤਾਰ ਸਿੰਘ ਮਿਸ਼ਨਰੀ (5104325827)
ਜਿਨ੍ਹਾਂ ਵਿੱਚ ਕੌਮੀ ਦਰਦ ਹੈ ਉਹ ਗੁਣਾਂ ਦੀ ਸਾਂਝ ਰੱਖਦੇ ਹਨ ਅਤੇ ਔਗੁਣ ਤਿਆਗਦੇ ਹਨ। ਕੌਮੀ ਦਰਦ ਦੀ ਸਿੱਖ ਵਾਸਤੇ ਸਭ ਤੋਂ ਵੱਡੀ ਨਿਸ਼ਾਨੀ ਕੇਵਲ ਤੇ ਕੇਵਲ “ਗੁਰੂ ਗ੍ਰੰਥ ਸਾਹਿਬ” ਦੀ ਵਿਚਾਰਧਾਰਾ ਨੂੰ ਫਾਲੋ ਕਰਨਾ ਅਤੇ ਪ੍ਰਚਾਰਨਾ ਹੈ। ਜਰੂਰੀ ਨਹੀਂ ਕਿ ਸਾਡੇ ਵਿਚਾਰ 100% ਮਿਲਦੇ ਹੋਣ, ਪੰਜੇ ਉਂਗਲਾਂ ਵੀ ਇੱਕੋ ਜਿਹੀਆਂ ਨਹੀਂ ਪਰ ਮਿਲ ਕੇ ਪੰਜਾ ਬਣ ਜਾਂਦੀਆਂ ਹਨ। ਇਸੇ ਤਰ੍ਹਾਂ ਕੌਮੀ ਦਰਦ ਰੱਖਣ ਵਾਲੇ ਛੋਟੀਆਂ ਮੋਟੀਆਂ ਗੱਲਾਂ ਤੇ ਲੜਦੇ ਨਹੀਂ ਸਗੋਂ ਵਿਚਾਰਾਂ ਕਰਦੇ ਹਨ। ਜਿਉਂ ਜਿਉਂ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਜਾਂਦਾ ਹੈ ਕੌੜਤਣ ਮਿਟਦੀ ਜਾਂਦੀ ਹੈ ਪਰ ਕੁਝ ਕੁ ਸਾਡੇ ਵਿੱਚ ਐਸੇ ਵੀ ਹਨ ਜੋ ਮੈਂ ਨਾ ਮਾਨੂੰ ਹੋਣ ਕਰਕੇ ਅੜਿਕੇ ਡਾਹੁੰਦੇ ਰਹਿੰਦੇ ਹਨ ਜਿਸਦਾ ਜਾਗਰੂਕ ਤਬਕੇ ਨੂੰ ਤਾਂ ਨੁਕਸਾਨ ਹੁੰਦਾ ਹੀ ਹੈ ਨਾਲ ਸਿੱਖੀ ਵਿਰੋਧੀਆਂ ਦੇ ਹੌਂਸਲੇ ਵੀ ਬੁਲੰਦ ਹੁੰਦੇ ਹਨ। ਮਸਲਨ ਆਦਿ ਗੁਰੂ ਗ੍ਰੰਥ ਸਾਹਿਬ, ਰਾਗਮਾਲਾ, ਅਖੌਤੀ ਦਸਮ ਗ੍ਰੰਥ, ਝਟਕਾ, ਰਹਿਤ ਮਰਯਾਦਾ ਅਤੇ ਨਾਨਕਸ਼ਾਹੀ ਕੈਲੰਡਰ ਇਨ੍ਹਾਂ ਤੇ ਤਾਂ ਸਾਰਿਆਂ ਨੂੰ ਕਲੀਅਰ ਹੋਣਾ ਹੀ ਚਾਹੀਦਾ ਹੈ. ਘੱਟ ਤੋਂ ਘੱਟ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਤਾਂ ਹੋਰ ਗ੍ਰੰਥ ਜਿਵੇਂ ਅਖੌਤੀ ਦਸਮ ਗ੍ਰੰਥ, ਕਰਤਾਰਪੁਰ ਵਾਲੀ ਬੀੜ ਅਤੇ ਸਰਬ ਲੋਹ ਗ੍ਰੰਥ ਤਾਂ ਖੜੇ ਨਹੀਂ ਕਰਨੇ ਚਾਹੀਦੇ ਹਾਂ ਨਾਲਜ ਵਾਸਤੇ ਕੋਈ ਵੀ ਗ੍ਰੰਥ ਪੜ੍ਹ ਸਕਦੇ ਹਾਂ। ਸਿੱਖਾਂ ਨੂੰ ਜੇ ਕੋਈ ਇਕੱਠਿਆਂ ਕਰ ਸਕਦਾ ਹੈ ਤਾਂ ਉਹ ਕੇਵਲ ਤੇ ਕੇਵਲ "ਗੁਰੂ ਗ੍ਰੰਥ ਸਾਹਿਬ" ਹੀ ਹੈ ਜੋ ਸਭ ਸਿੱਖਾਂ ਦਾ ਸਭ ਥਾਂ ਗੁਰੂ ਹੈ। ਵੀਰ ਹਰਮੀਤ ਸਿੰਘ ਖਾਲਸਾ ਜੀ ਦਾ ਕੌਮੀ ਸੁਝਾਵ ਲਈ ਬਹੁਤ ਬਹੁਤ ਧੰਨਵਾਦ! ਇਹ ਸੁਝਾਵ ਦਾਸ ਨੇ ਖਾਲਸਾ ਨਿਊਜ਼ ਤੇ ਪੜ੍ਹਿਆ ਹੈ।
****************************************
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਵੇਂ ਵਿਚਾਰ
ਅਵਤਾਰ ਸਿੰਘ ਮਿਸ਼ਨਰੀ (5104325827)

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੌਜਵਾਨ ਨਿਧੜਕ ਬੁਲਾਰੇ ਹਨ, ਜਿਨ੍ਹਾਂ ਦਾ ਪਿਛੋਕੜ ਭਾਵੇਂ ਡੇਰੇ ਨਾਲ ਰਿਹਾ ਹੈ ਪਰ ਅੱਜ ਗੁਰਬਾਣੀ ਦੇ ਇਸ ਮਹਾਂਵਾਕ “ਅਗਾਹ ਕੂ ਤ੍ਰਾਂਘ ਪਿਛਾ ਫੇਰਿ ਨ ਮੁਹਡੜਾ”ਅਨੁਸਾਰ ਅੱਗੇ ਵਧਦੇ ਹੋਏ ਸਾਧ ਤੋਂ ਸਿੱਖ, ਬਾਬੇ ਤੋਂ ਭਾਈ ਅਖਵਾਉਣ, ਗੋਲ ਪੱਗ ਤੋਂ ਸਿੱਧੀ ਦਸਤਾਰ ਸਜਾਉਣ ਅਤੇ ਕੱਚੀ ਬਾਣੀ ਨੂੰ ਛੱਡ ਕੇ “ਗੁਰੂ ਗ੍ਰੰਥ ਸਾਹਿਬ” ਦੀ ਬਾਣੀ ਹੀ ਧਾਰਨਾ ਅਤੇ ਕੀਰਤਨ ਕਰਨ ਲੱਗ ਪਏ ਹਨ। ਗੁਰਮਤਿ ਦੀ ਸਟੱਡੀ ਕਰਕੇ ਆਪਣੇ ਆਪ ਨੂੰ ਚੇਂਜ ਕਰ ਲੈਣਾ ਵੀ ਬਹੁਤ ਵੱਡੀ ਬਹਾਦਰੀ ਅਤੇ ਜਿਗਰੇ ਵਾਲੀ ਗੱਲ ਹੈ। ਹੁਣ ਮਿਥਿਹਾਸ ਕਥਾ ਕਹਾਣੀਆਂ ਨੂੰ ਗੁਰਮਤਿ ਦੀ ਕਸਵੱਟੀ ਤੇ ਪਰਖ ਕੇ, ਸੋਧ ਕੇ ਪੇਸ਼ ਕਰ ਰਹੇ ਅਤੇ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦਾ ਪ੍ਰਚਾਰ ਕਰ ਰਹੇ ਹਨ। ਇਹ ਕ੍ਰਾਂਤੀਕਾਰੀ ਤਬਦੀਲੀ ਬਾਕੀ ਅਖੌਤੀ ਡੇਰੇਦਾਰਾਂ ਤੇ ਮੂੰਹ ਤੇ ਕਰਾਰੀ ਚਪੇੜ ਹੈ।
ਪਾਠਕ ਜਨ ਇਨ੍ਹਾਂ ਦੀਆਂ ਨਵੀਆਂ ਕਥਾ ਕੀਰਤਨ ਦੀਆਂ ਮੂਵੀਆਂ ਨੂੰ ਦੇਖ ਸੁਣ ਕੇ ਅੰਦਾਜਾ ਲਗਾ ਸਕਦੇ ਹਨ ਪਹਿਲੇ ਨਾਲੋ ਕਿੰਨਾ ਫਰਕ ਹੈ। ਦਾਸ ਕਿਸੇ ਵੀ ਅਖੌਤੀ ਸਾਧ ਸੰਤ ਜਾਂ ਡੇਰੇਦਾਰ ਦਾ ਪੁਜਾਰੀ ਨਹੀਂ, ਦਾਸ ਦੇ ਵਿਚਾਰਾਂ ਤੋਂ ਪਾਠਕ ਖੁਦ ਵਾਕਫ ਹਨ ਪਰ ਦਾਸ ਕਟੜਵਾਦੀ ਅਤੇ ਕਿਸੇ ਇੱਕ ਜਥੇਬੰਦੀ ਨਾਲ ਹੀ ਨਹੀਂ ਬੱਝਾ ਹੋਇਆ। ਗੁਣ ਗਰਾਹੀ ਹੋਣ ਕਰਕੇ ਸਭ ਨਾਲ ਗੁਣਾਂ ਦੀ ਸਾਂਝ ਰੱਖਦਾ ਹੈ-ਸਾਂਝ ਕਰੀਜੈ ਗੁਣਹ ਕੇਰੀ ਛਾਡ ਅਵਗੁਣ ਚਲੀਐ॥(ਗੁਰੂ ਗ੍ਰੰਥ ਸਾਹਿਬ) ਭਾਈ ਖਾਲਸਾ ਜੀ ਨੇ ਜੋ ਭੂਤਾਂ ਪ੍ਰੇਤਾਂ, ਜਨਮ ਮਰਨ, ਵਰਤਾਂ, ਮਨੁੱਖਾ ਜਨਮ, ਕਰਮਕਾਡਾਂ ਅਤੇ ਵਹਿਮਾਂ ਭਰਮਾਂ ਬਾਰੇ ਨਵੇਂ ਵਿਚਾਰ ਗੁਰਮਤਿ ਦੀ ਰੋਸ਼ਨੀ ਵਿੱਚ ਪੇਸ਼ ਕੀਤੇ ਹਨ ਕਾਫਲੇ ਤਾਰੀਫ ਹਨ। ਹੁਣ ਲਾਸਟ ਵੀਕ ਗੁਰਦੁਆਰਾ ਸੈਨਹੋਜੇ ਵਿਖੇ ਦਾਸ ਨੇ ਕੀਰਤਨ ਦਿਵਾਨ ਸੁਣਿਆਂ ਅਤੇ ਡਾ. ਗੁਰਮੀਤ ਸਿੰਘ ਬਰਸਾਲ ਜੀ ਨੇ ਟੀਵੀ ਤੇ ਲਾਈਵ ਵਿਚਾਰ ਸੁਣੇ। ਇੱਥੇ ਜਨਮ ਮਰਨ, ਆਵਾਗਣ ਅਤੇ ਅੰਮ੍ਰਿਤ ਵਿਸ਼ੇ ਤੇ ਬੋਲਦਿਆਂ ਭਾਈ ਸਾਹਿਬ ਜੀ ਨੇ ਕਿਹਾ ਕਿ ਸਾਡਾ ਜਨ ਮਰਨ ਅਤੇ ਆਵਾਗਵਣ ਹਰ ਵੇਲੇ ਹੁੰਦਾ ਰਹਿੰਦਾ ਹੈ। ਅੰਮ੍ਰਿਤ ਨਾਮ ਹੈ ਜੋ ਪੰਜ ਪਿਆਰੇ ਕੇਵਲ ਦ੍ਰਿੜ ਕਰਵਾਉਂਦੇ ਹਨ। ਅੰਮ੍ਰਿਤ ਇੱਕ ਪ੍ਰਣ ਹੈ ਅਤੇ ਪਹਿਲੀ ਕਲਾਸ ਵਿੱਚ ਦਾਖਲਾ ਹੈ ਬਾਕੀ ਪੜ੍ਹਾਈ ਤਾਂ ਸਿੱਖ ਨੇ ਹਰ ਰੋਜ ਗੁਰਬਾਣੀ ਦਾ ਪਾਠ,ਕੀਰਤਨ ਵਿਚਾਰਦੇ ਕਰਨੀ ਹੈ। ਇਸ ਲਈ ਹਰ ਸਿੱਖ ਨੂੰ ਸਹਿਜ ਪਾਠ ਆਪ ਕਰਨਾ ਚਾਹੀਦਾ ਹੈ। ਥੋਥੇ ਕਰਮਕਾਂਡ ਅਤੇ ਵਹਿਮ ਭਰਮ ਛੱਡਣੇ ਚਾਹੀਦੇ ਹਨ। ਸਿੱਖ ਅਗਾਹ ਵਧੂ ਹੈ ਨਾ ਕਿ ਪਿੱਛੇ ਖਿਚੂ। ਭਾਈ ਸਾਹਿਬ ਧਰਮ ਦੇ ਨਾਲ ਨਾਲ ਰਾਜਨੀਤੀ ਬਾਰੇ ਵੀ ਗੱਲ ਕਰ ਰਹੇ ਸਨ ਕਿ ਪੰਜਾਬ ਸਰਕਾਰ ਨੇ ਪੰਜਾਬੀ ਨੌਜਵਾਨਾਂ ਨੂੰ ਨਸ਼ਈ ਬਣਾ ਦਿੱਤਾ ਹੈ। ਸਭ ਤੋਂ ਵੱਡੀ ਗੱਲ ਸੰਗਤ ਵਿੱਚ ਕਹੀ ਕਿ ਸੰਗਾਂ ਦਾਸ ਨੂੰ ਬਾਬਾ ਨਾ ਕਹਿਣ ਮੈ ਤਾਂ ਗੁਰੂ ਦਾ ਨਿਮਾਣਾ ਸਿੱਖ ਪ੍ਰਚਾਰਕ ਹਾਂ। ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਕੇਵਲ ਤੇ ਕੇਵਲ “ਗੁਰੂ ਗ੍ਰੰਥ ਸਾਹਿਬ” ਦੇ ਹੀ ਲੜ ਲੱਗੋ. ਸਭ ਤਰ੍ਹਾਂ ਦਾ ਗਿਆਨ ਧਿਆਨ ਇੱਥੋਂ ਹੀ ਪ੍ਰਾਤ ਹੋਣਾ ਹੈ। ਦਾਸ ਆਪ ਦੇ ਸਾਹਮਣੇ ਹੈ ਦਾਸ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਤਾ ਪ੍ਰਤੀ ਵਿਚਾਰ ਨੇ ਬਦਲ ਦਿੱਤਾ ਹੈ।
ਦੀਵਾਨ ਦੀ ਸਮਾਪਤੀ ਤੇ ਭਾਈ ਰਣਜੀਤ ਸਿੰਘ ਖਾਲਸਾ ਜੀ ਬੜੇ ਉਤਸ਼ਾਹ ਨਾਲ ਦਾਸ ਨੂੰ ਮਿਲੇ ਅਤੇ ਬਚਨ ਬਿਲਾਸ ਕਰਦੇ ਕਿਹਾ ਮੈਂ ਤੁਹਾਡੇ ਭਾਈ ਦੁਪਾਲਪੁਰੀ ਦੇ ਲੇਖ ਅਕਸਰ ਪੜ੍ਹਦਾ ਰਹਿੰਦਾ ਹਾਂ ਹੁਣ ਵੀ ਤੁਹਾਡਾ ਤਾਜਾ ਲੇਖ ਪੜ੍ਹਿਆ ਹੈ। ਦਾਸ ਨੇ ਆਪ ਜੀ ਨਾਲ ਇੰਡੀਆਂ ਤੋਂ ਵੀ ਫੋਨ ਤੇ ਗੱਲ ਕੀਤੀ ਸੀ। ਉਸ ਸਮੇਂ ਗੁਰਦੁਆਰਾ ਸਾਹਿਬ ਸੈਨਹੋਜੇ ਦੇ ਪ੍ਰਬੰਕ ਵੀ ਓਥੇ ਸਨ। ਸਾਡੀ ਬਚਨ ਬਿਲਾਸ ਕਰਦਿਆਂ ਦੀ ਫੋਟੋ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਸਰਬਜੋਤ ਸਿੰਘ ਸਵੱਦੀ ਨੇ ਖਿੱਚ ਕੇ ਫੇਸ ਬੁੱਕ ਤੇ ਪਾਈ ਹੈ। ਖਾਲਸਾ ਜੀ ਕੋਲ ਬਹੁਤਾ ਸਮਾਂ ਨਾਂ ਹੋਣ ਕਰਕੇ ਕੋਈ ਡੂੰਘੀ ਵਿਚਾਰ ਨਹੀਂ ਕਰ ਸੱਕੇ ਕਿਉਂਕਿ ਅੱਗੇ ਉਨ੍ਹਾਂ ਨੇ ਐਲਸ ਬਰਾਂਟੇ ਸ਼ਹਿਰ ਦੀਵਾਨ ਲਾਉਣ ਜਾਣਾ ਸੀ ਪਰ ਉਨ੍ਹਾਂ ਨੇ ਬੜੀ ਦ੍ਰਿੜਤਾ ਨਾਲ ਕਿਹਾ ਕਿ ਜਦੋਂ ਵੀ ਖੁੱਲ੍ਹਾ ਸਮਢ ਮਿਲੇ ਆਪ ਜੀ ਸਾਥੀਆਂ ਸਮੇਤ ਦਾਸ ਨਾਲ ਗੁਰਮਿਤ ਵਿਚਾਰਾਂ ਕਰ ਸਕਦੇ ਹੋ। ਇਸ ਸਾਰੀ ਗੱਲ ਬਾਤ ਅਤੇ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਵਿੱਚ ਗੁਰਮਤਿ ਵਿਚਾਰ ਰਾਹੀਂ ਆਈ ਤਬਦੀਲੀ ਦਾ ਬਾਕੀ ਡੇਰੇਦਾਰ ਸੰਤਾਂ, ਸੰਪ੍ਰਦਾਈਆਂ ਨੂੰ ਸਬਕ ਲੈ ਕੇ ਪੰਥਕ ਹੋਣਾ ਚਾਹੀਦਾ ਹੈ। ਖਾਸ ਕਰ ਬੀਬੀਆਂ ਅਤੇ ਸੰਗਤਾਂ ਜੋ ਮੱਲੋ ਮੱਲੀ ਹਰੇਕ ਲੰਬੇ ਚੋਲੇ ਵਾਲੇ ਨੂੰ ਸੰਤ ਕਹੀ ਜਾਂਦੀਆਂ ਹਨ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਭਾਈ ਖਾਲਸਾ ਜੀ ਦੀ ਇਹ ਗੱਲ ਮਂ ਲੈਣੀ ਚਾਹੀਦੀ ਹੈ ਕਿ ਮੈਨੂੰ ਸੰਤ ਜਾਂ ਬਾਬਾ ਨਾਂ ਕਹੋ, ਮੱਥੇ ਨਾ ਟੇਕੋ ਸਾਡਾ ਸੰਤ ਬਾਬਾ ਤਾਂ“ਗੁਰੂ ਗ੍ਰੰਥ ਸਾਹਿਬ” ਹੀ ਹੈ ਇਸੇ ਅੱਗੇ ਹੀ ਨਤ ਮਸਤਕ ਹੋਵੋ।
ਮੈਂ ਦੁਬਾਰਾ ਫਰ ਕਹਿੰਦਾ ਹਾਂ ਕਿ ਮੈਂ ਕਿਸੇ ਵੀ ਅਖੌਤੀ ਸਾਧ ਸੰਤ ਜਾ ਸੰਪ੍ਰਦਾਈ ਦਾ ਉਪਾਸ਼ਕ ਨਹੀਂ ਗੁਰਮਤਿ ਦੇ ਧਾਰਨੀ ਗੁਰਮੁੱਖਾਂ ਦਾ ਸਾਥੀ ਅਤੇ ਪ੍ਰਸੰਸਕ ਲਿਖਾਰੀ ਹਾਂ। ਹਾਂ ਜੇ ਭਾਈ ਰਣਜੀਤ ਸਿੰਘ ਖਾਲਸਾ ਕੋਈ ਵੱਖਰਾ ਅਡੰਬਰ ਕਰਨਗੇ ਤਾਂ ਫੇਰ ਸਾਡਾ ਇਨ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੋਵੇਗਾ। ਆਪਾ ਸਾਰਿਆਂ ਨੂੰ ਇਹ ਗੱਲ ਮੰਨ ਕੇ ਕਿ “ਭੁਲਣ ਅੰਦਰ ਸਭ ਕੋ ਅਭੁਲ ਗੁਰੂ ਕਰਤਾਰ” ਹੀ ਹੈ ਬਾਕੀ ਅਸੀਂ ਸਾਰੇ ਭੁੱਲਣਹਾਰ ਹਾਂ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਅਤੇ ਵਿਚਵਾਨ ਗੁਰਸਿੱਖ ਭਾਈ ਨੰਦ ਲਾਲ ਜੀ ਵੀ ਕਹਿੰਦੇ ਹਨ-ਸਾਰੀ ਉਮਰ ਗੁਨਾਹੀਂ ਬੀਤੀ॥ ਹਰ ਕੀ ਭਗਤਿ ਨ ਕੀਤੀ॥ ਆਗੈ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ॥ (ਨੰਦ ਲਾਲ ਗੋਆ)


22/04/14)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਥੱਪੜ ਕ੍ਯੋਂ ?
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ


ਧੋਖਾ ਦੇਨੇ ਭਰ ਸੇ ਹੀ ਅਗਰ ਹੋਤੇ ਥੱਪੜ ਰਸੀਦ ਮੁਲਕ ਮੇਂ
ਤੋ ਇਸ ਦੇਸ਼ ਨੇ ਨੇਤਾਯੋਂ ਕਾ ਕਬ ਸੇ ਨਸਲਘਾਤ ਕਿਯਾ ਹੋਤਾ

ਕਭੀ ਝੰਡੇ ਤੋ ਕਭੀ ਸ੍ਯਾਹੀ ਕਭੀ ਅੰਡੇ ਘੂਸੇ ਥੱਪੜ ਬਰਸੇਂ
ਪਿੰਜਰ ਭੀ ਨੁਚ ਜਾਤੇ ਉਨਕੇ ਅਗਰ ਐਸੇ ਬਦਲਾ ਲਿਯਾ ਹੋਤਾ

ਏਕ ਆਦਮੀ ਆਮ ਸਾ ਬੇਚਾਰਾ ਕੋਈ ਭੀ ਆ ਪੀਟ ਜਾਤਾ ਹੈ
ਸੀਧਾ ਇਨਕਾਉਂਟਰ ਹੋਤਾ ਉਸਕਾ ਜੋ ਮੂੰਹ ਉਧਰ ਕਿਯਾ ਹੋਤਾ

ਐਸਾ ਭੀ ਕ੍ਯਾ ਯਹ ਨੇਤਾ ਜਨਤਾ ਕੇ ਬੀਚ ਨਿਕਲਤਾ ਸੀਧਾ
ਅਰੇ ਕੁਛ ਕਾਰਵਾਂ ਤੋ ਰਖਤਾ ਕੁਛ ਰੌਅਬ ਜਾਨ ਜਿਯਾ ਹੋਤਾ

ਵੋ ਜਿਤਨੇ ਸਾਲੋਂ ਥੇ ਚਿਪਕੇ ਯੇ ਉਤਨੇ ਦਿਨ ਭੀ ਨਹੀਂ ਕਾਟਾ
ਕੁਛ ਰਿਸ਼ਵਤ ਕੋਈ ਦੰਗਾ ਫੈਲਾਤਾ ਯੂੰ ਨ ਇਸਤੀਫ਼ਾ ਦਿਯਾ ਹੋਤਾ

ਹੈ ਮੂਰਖ ਯਹ ਕੈਸਾ ਸੱਤਾ ਰਹਤੇ ਜੋ ਧਰਨੇ ਪੇ ਬੈਠ ਗਯਾ
ਕੁਛ ਸਦਨ ਤੋ ਠੱਪ ਕਰਤਾ ਕੋਈ ਮਿਰਚ ਸਪ੍ਰੇ ਕਿਯਾ ਹੋਤਾ

ਕੁਛ ਵਿਕਾਸ ਕਾ ਸ਼ੋਰੋਗੁਲ ਕੋਈ ਪ੍ਰਾਪੇਗੰਡੇ ਕਾ ਤੜਕਾ ਹੋਤਾ
ਬੈਠ ਪੂੰਜੀਪਤੀਯੋਂ ਕੀ ਗੋਦੀ ਮੇਂ ਜੀਵਨ ਆਨੰਦ ਲਿਯਾ ਹੋਤਾ

ਪਤਨੀ ਕੋ ਕੁਰਸੀ ਦਿਲਵਾਤਾ ਕੰਵਲ ਬੇਟਾ ਭੀ ਮੰਤਰੀ ਬਨਤਾ
ਮਿਲ ਬਾਂਟ ਕੇ ਇਸਨੇ ਭੀ ਕੁਛ ਕਾਮ ਢੰਗ ਸੇ ਕਿਯਾ ਹੋਤਾ


21/04/14)
ਬਲਦੀਪ ਸਿੰਘ ਰਾਮੂੰਵਾਲੀਆ

ਕੀ ਭਗਤ ਧੰਨੇ ਨੇ ਪੱਥਰ ਵਿਚੋਂ ਰੱਬ ਪਾਇਆ?
ਗੁਰਬਾਣੀ ਨੂੰ ਜਦ ਗੁਰੂ ਨਾਨਕ ਸਾਹਿਬ ਆਪ ਇੱਕਤਰ ਕਰ ਰਹੇ ਸਨ ਤਾਂ ਉਹਨਾਂ ਨੇ ਆਪਣੇ ਹਮ ਖਿਆਲੀ ਦੂਰ ਅੰਦੇਸ਼ੀ ਦਾਰਸ਼ਨਿਕਾਂ ਦੀ ਰਚਨਾ ਵੀ ਇਕਤਰ ਕੀਤੀ। ਭਗਤ ਬਾਣੀ ਨੂੰ ਇਕਠਾ ਕਰਨ ਵਖਤ ਉਹਨਾਂ ਨੇ ਇਕ ਕਸਵਟੀ ਰਖੀ ਜੋ ਬਾਣੀ ਇਸ ਕਸਵਟੀ ਤੇ ਖਰੀ ਉਤਰੀ ਉਹ ਇਕਠੀ ਕਰ ਲਈ ਗਈ। ਉਹ ਕਸਵਟੀ ਸੀ ਮੰਗਲਾਚਰਣ ..ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੁੰ ਗੁਰ ਪ੍ਰਸਾਦਿ॥
ਗੁਰਮਤਿ ਅੰਦਰ ਸਿਰਫ ਇਕ ਅਕਾਲਪੁਰਖ ਦੀ ਗਲ ਹੈ ਉਸ ਤੋ ਬਿਨਾਂ ਕਿਸੇ ਹੋਰ ਨੂੰ ਮੰਨਣਾ ਜਾਂ ਪੂਜਣਾ ਮਨਮਤ ਹੈ। ਪਥਰ ਪੂਜਾ ਲਈ ਤਾਂ ਗੁਰਬਾਣੀ ਚ ਕੋਈ ਥਾਂ ਨਹੀ। ਸਗੋ ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ ਜੋ ਪਥਰ ਪੂਜਦੇ ਹਨ ਉਹਨਾਂ ਦੀ ਸੇਵਾ ਘਾਲਣਾ ਨਿਸਫਲ ਰਹਿੰਦੀ ਹੈ ਤੇ ਉਹ ਰਬੀ ਘਰ ਦੇ ਗੁਨਹਗਾਰ ਬਣ ਜਾਂਦੇ ਹਨ :-
ਘਰ ਮਹਿ ਠਾਕੁਰੁ ਨਦਰਿ ਨ ਆਵੈ॥ ਗਲ ਮਹਿ ਪਾਹਣੁ ਲੈ ਲਟਕਾਵੈ॥ ੧॥
ਭਰਮੇ ਭੂਲਾ ਸਾਕਤ ਫਿਰਤਾ॥ ਨੀਰੁ ਬਿਰੋਲੈ ਖਪਿ ਖਪਿ ਮਰਤਾ॥ ਰਹਾਉ॥
ਜਿਸ ਪਾਹਣੁ ਕਉ ਠਾਕੁਰ ਕਹਤਾ॥ ਉਹ ਪਾਹਣ ਲੈ ਉਸ ਕਉ ਡੁਬਤਾ॥੨॥
ਗੁਨਹਗਾਰੁ ਲੂਣ ਹਰਾਮੀ॥ ਪਾਹਣੁ ਨਾਵ ਨ ਪਾਰਗਿਰਾਮੀ॥ ੩॥
ਗੁਰ ਮਿਲਿ ਨਾਨਕ ਠਾਕੁਰੁ ਜਾਤਾ॥ ਜਲ ਥਲ ਮਹੀਅਲਿ ਪੂਰਨ ਬਿਧਾਤਾ॥ ੪॥ (ਸੂਹੀ ਮ :੫,੧੧੬੦)
ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥
ਜੋ ਪਾਥਰ ਕੀ ਪਾਈ ਪਾਇ॥ ਤਿਸ ਕੀ ਘਾਲਿ ਅਜਾਈ ਜਾਇ॥ (ਮ;੫)
ਨਾਵਹਿ ਧੋਵਹਿ ਪੂਜਹਿ ਸੈਲਾ, ਬਿਨ ਹਰਿ ਰਾਤੇ ਮੈਲੋ ਮੈਲਾ॥ (ਰਾਮਕਲੀ ਮ:੧)
ਦੁਬਿਧਾ ਨ ਪੜਉ ਹਰਿ ਬਿਨੁ ਹੋਰ ਨ ਪੂਜਉ ਮੜੈ ਮਸਾਣ ਨ ਜਾਈ (ਮ:੧)

ਉਪਰੋਕਤ ਪ੍ਰਮਾਣਾ ਤੋ ਸਾਨੂੰ ਗਿਆਤ ਹੋ ਗਿਆ ਕਿ ਗੁਰਬਾਣੀ ਅੰਦਰ ਪਥਰ ਪੂਜਾ ਮਨਮਤ ਹੈ। ਹੁਣ ਜੋ ਇਹ ਕਹਿੰਦੇ ਹਨ ਕਿ ਭਗਤ ਧੰਨੇ ਨੂੰ ਪਥਰ ਚੋ ਰਬ ਮਿਲਿਆ ਹੈ ਤਾਂ ਇਹ ਸਵਾਲ ਮਲੋ ਜ਼ੋਰੀ ਉਠ ਪੈਦੇ ਹਨ :-
ਜੇ ਭਗਤ ਧੰਨਾ ਜੀ ਪਥਰ ਪੂਜਾ ਕਰਦੇ ਸਨ ਤਾਂ ਉਹਨਾ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਚ ਕਿਵੇ ਦਰਜ਼ ਹੋਈ?
ਕੀ ਗੁਰੂ ਜੀ ਗੁਰਬਾਣੀ ਪਰਖਣ ਦੀ ਕਸਵਟੀ ਤੋ ਉਲਟ ਜਾ ਸਕਦੇ ਸਨ?
ਭਗਤ ਧੰਨਾ ਜੀ ਦੇ ਆਪਣੇ ਕੀ ਵੀਚਾਰ ਹਨ ਅਕਾਲਪੁਰਖ ਬਾਰੇ ....
ਆਉ ਇਹਨਾਂ ਸਵਾਲਾਂ ਦਾ ਜੁਆਬ ਲਭਣ ਲਈ ਭਾਈ ਗੁਰਦਾਸ ਜੀ, ਭਗਤ ਧੰਨਾ ਜੀ ਤੇ ਗੁਰੂ ਅਰਜਨ ਸਾਹਿਬ ਦੀ ਰਚਨਾ ਦਾ ਅਧਿਅਨ ਕਰੀਏ ;
ਮਹਾਨ ਕੋਸ਼ (ਭਾਈ ਕਾਨ੍ਹ ਸਿੰਘ ਨਾਭਾ) ਦੇ ਪੰਨਾ ੬੭੩ਤੇ ਭਗਤ ਧਨਾ ਜੀ ਬਾਰੇ ਜੋ ਜਾਣਕਾਰੀ ਹੈ ਉਸ ਅਨੁਸਾਰ ਆਪ ਦਾ ਜਨਮ ਟਾਂਕ ਦੇ ਇਲਾਕੇ ਧੂਆਨ ਪਿੰਡ ਵਿਚ (ਜੋ ਦੇਉਲੀ ਤੋ ੨੦ਮੀਲ ,ਰਾਜਸਥਾਨ) ਸੰਮਤ ੧੪੭੩ ਵਿਚ ਜਟ ਵੰਸ਼ ਵਿਚ ਹੋਇਆ। ਆਪ ਨੇ ਅਧਿਆਤਮਿਕ ਵਿਦਿਆ ਭਗਤ ਰਾਮਾਨੰਦ ਜੀ ਤੋ ਕਾਸ਼ੀ ਜਾ ਕਿ ਲਈ। ਆਪ ਦਸਾ ਨਹੁ ਦੀ ਕਿਰਤ ਕਰਦੇ ਸਨ ਤੇ ਰਬੀ ਪਿਆਰੁ ਨਾਲ ਲਬਰੇਜ ਸਨ। ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਧੰਨਾ ਜੀ ਦੇ ਤਿੰਨ ਸ਼ਬਦ ਹਨ ;ਦੋ ਆਸਾ ਰਾਗ ਚ ਤੇ ਇਕ ਧਨਾਸਰੀ ਚ।
ਜੋ ਗਲ ਅਸੀ ਵੀਚਾਰਨੀ ਆ ਉਹ ਹੈ ਕਿ ਭਗਤ ਧਨਾ ਜੀ ਬਾਰੇ ਸਾਡੇ ਕਥਾਵਾਚਕਾਂ ਦੁਆਰਾ ਭਾਈ ਗੁਰਦਾਸ ਦੀ ਦਸਵੀ ਵਾਰ ਦੀ ਤੇਰਵੀ ਪਉੜੀ ਦੇ ਗਲਤ ਅਰਥ ਕਰਕੇ ਉਹਨਾਂ ਨੂੰ ਪਥਰ ਪੂਜਕ ਸਾਬਿਤ ਕਰਨਾ ਜੋ ਭਗਤ ਜੀ ਦਾ ਨਿਰਾਦਰ ਹੈ ....
ਵੀਚਾਰ ਨੂੰ ਅਗੇ ਤੋਰਨ ਤੋ ਪਹਿਲਾ ਆਉ ਭਾਈ ਗੁਰਦਾਸ ਦੀ ਇਸ ਪਉੜੀ ਦੇ ਦਰਸ਼ਨ ਕਰੀਏ ਤੇ ਵੀਚਾਰੀਏ ਕਿ ਇਸ ਵਿਚ ਰਬ ਦੀ ਪ੍ਰਾਪਤੀ ਦਾ ਸਾਧਨ ਪਥਰ ਪੂਜਾ ਜਾ ਕੁਝ ਹੋਰ :---
ਬਾਹਮਣ ਪੂਜੈ ਦੇਵਤੇ, ਧੰਨਾ ਗਊ ਚਰਾਵਣਿ ਆਵੈ ।
ਧੰਨੇ ਡਿਠਾ ਚਲਿਤੁ ਏਹੁ, ਪੂਛੈ ਬਾਹਮ੍ਹਣ, ਆਖ ਸੁਣਾਵੈ।
ਠਾਕੁਰ ਦੀ ਸੇਵਾ ਕਰੈ, ਜੋ ਇਛੈ ਸੋਈ ਫਲੁ ਪਾਵੈ।
ਧੰਨਾ ਕਰਦਾ ਜੋਦੜੀ, ਮੈ ਭਿ ਦੇਹ ਇਕ, ਜੇ ਤੁਧ ਭਾਵੈ।
ਪਥਰ ਇਕ ਲੇਪਟਿ (ਪਲੇਟਿ) ਕਰ, ਦੇ ਧੰਨੇ ਨੋ, ਗੈਲ ਛੁਡਾਵੈ।
ਠਾਕੁਰ ਨੋ ਨ੍ਹਾਵਲਿ ਕੈ, ਛਾਹਿ ਰੋਟੀ ਲੈ ਭੋਗ ਚੜਾਵੈ।
ਹਥਿ ਜੋੜਿ ਜੋੜਿ ਮਿਨਤਿ ਕਰੈ, ਪੈਰੀ ਪੈ ਪੈ ਬਹੁਤ ਮਨਾਵੈ।
ਹਉ ਭੀ ਮੁਹੁ ਨ ਜੁਠਾਲਸਾਂ, ਤੂ ਰੁਠਾ ਮੈ ਕਿਹੁ ਨ ਸੁਖਾਵੈ।
ਗੋਸਾਈ ਪਰਤਖ ਹੋਇ, ਰੋਟੀ ਖਾਹਿ, ਛਾਹਿ ਮੁਹਿ ਲਾਵੈ?
ਭੋਲਾ ਭਾਉ ਗੋਬਿੰਦ ਮਿਲਾਵੈ। (ਵਾਰ ੧੦ ਪਉੜੀ ੧੩)

ਹੁਣ ਇਸ ਪਉੜੀ ਦੇ ਅਰਥ ਵਿਸ਼ਰਾਮਾਂ ਸਹਿਤ ਹੇਠ ਲਿਖੇ ਹਨ .....
ਬਾਹਮ੍ਹਣ ਪੂਜੈ ਦੇਵਤੇ :-ਬ੍ਰਹਾਮਣਾ ਵਲੋ ਪਥਰਾਂ ਦੀ ਪੂਜਾ ਕਰਨੀ ਤੇ ਉਹਨਾ ਦੇ ਨਾਂ ਤੇ ਖਾਣਾ ਮੰਗ ਕੇ।
ਧੰਨਾ ਗਉ ਚਰਾਵਣ ਆਵੈ :-ਭਗਤ ਧਨਾ ਜੀ ਕਿਰਤੀ ਹਨ ਤੇ ਪਸ਼ੂਆਂ ਦੇ ਦੁਧ ਦਾ ਕੰਮ ਵੀ ਕਰਦੇ ਹਨ।
ਧੰਨੇ ਡਿਠਾ ਚਲਿਤ ਏਹ :-ਧੰਨਾ ਜੀ ਬ੍ਰਹਾਮਣ ਦੁਆਰਾ ਲੋਕਾਂ ਚ ਪਾਏ ਪਥਰਾਂ ਦੇ ਡਰ ਤੇ ਇਸ ਆਸਰੇ ਆਪਣਾ ਪੇਟ ਭਰਨ ਦੇ ਢੌਗ ਨੂੰ ਦੇਖਿਆ ਤਾਂ ਉਸ ਦੀ ਇਸ ਪੂਜਾ ਅਰਚਾ ਨੂੰ ਇਕ ਤਮਾਸ਼ਾ ਭਾਵ ਝੂਠ ਦਸਿਆ।
ਪੁਛੈ:-ਭਗਤ ਧੰਨਾ ਜੀ ਕਹਿਂਦੇ ਪੰਡਿਤਾ ਇਸ ਪਥਰ ਪੂਜਾ ਨਾਲ ਕੀ ਹੋ ਜੋ ..
ਬਾਹਮ੍ਹਣ ਆਖ ਸੁਣਾਵੈ :-ਤਾਂ ਪੰਡਿਤ ਧਨੇ ਨੂੰ ਕਹਿਣ ਲਗਾ ..
ਠਾਕੁਰ ਦੀ ਸੇਵਾ ਕਰੈ :-ਧੰਨਿਆ ਜੋ ਇਸ ਠਾਕੁਰ (ਪਥਰ) ਦੀ ਸੇਵਾ ਕਰਦਾ ਨਾ ਫਿਰ ਇਹ ਠਾਕੁਰ ਖੁਸ਼ ਹੋ ਕਿ ...
ਜੋ ਇਛੇ ਸੋਈ ਫਲ ਪਾਵੈ :-ਮਨ ਦੀਆਂ ਮੁਰਾਦਾਂ ਪੂਰੀਆਂ ਕਰਦਾ
ਧੰਨਾ ਕਰਦਾ ਜੋਦੜੀ :-ਭਗਤ ਧਨਾ ਜੀ ਆਖਣ ਲਗੇ ਪੰਡਿਤਾ ਲੈ ਫਿਰ ਮੇਰਾ ਇਕ ਕੰਮ ਕਰਕੇ ਦਿਖਾ (ਇਥੋ ਗਲ ਵਿਅੰਗ ਚ ਸ਼ੂਰੁ ਹੁੰਦੀ ਹੈ)
ਮੈ ਭਿ ਦੇਹ ਇਕੁ :- ਮੈਨੂੰ ਇਕ ਅਕਾਲ ਪੁਰਖ ਮਿਲਾਦੇ .....
ਜੇ ਤੁਧ ਭਾਵੈ :-ਜੇ ਤੂੰ ਕਰ ਸਕਦਾ ਤਾਂ.
ਪਥਰ ਇਕ ਲਪੇਟ ਕਰ :-ਪੰਡਿਤ ਜੀ ਨੇ ਇਕ ਪਥਰ ਚੁਕਿਆ ਤੇ ਕਪੜੇ ਚ ਲਪੇਟ ਕੇ
ਦੇ ਧੰਨੇ ਨੋ :-ਧੰਨੇ ਨੂੰ ਦੇਣ ਲਗੇ ..
ਗੈਲ ਛੁਡਾਵੈ :-ਤੇ ਆਪਣਾ ਪਿਛਾ ਪੰਡਿਤ ਜੀ ਛਡਾਉਣ ਲਗੇ
ਜਰੂਰੀ ਨੋਟ :-ਜਦ ਪੰਡਿਤ ਨੇ ਪਥਰ ਲਪੇਟਿਆ ਤਾਂ ਨਾਲ ਨਾਲ ਧੰਨਾ ਜੀ ਨੂੰ ਕਹਿਣ ਲਗਾ ਕਿ ਕੁਝ ਵੀ ਖਾਣ ਪੀਣ ਤੋ ਪਹਿਲਾ ਠਾਕੁਰ ਜੀ ਨੂੰ ਭੋਗ ਲਵਾਉਣਾ ਹੈ, ਬਸ ਆਹ ਭੋਗ ਵਾਲੀ ਗਲ ਤੋ ਭਗਤ ਧੰਨੇ ਨੇ ਪੰਡਿਤ ਦਾ ਸਾਰਾ ਪਾਜ ਉਧੇੜ ਦਿਤਾ ; ਪਾਠਕ ਜਨ ਹੁਣ ਥੌੜਾ ਜ਼ਿਆਦਾ ਧਿਆਨ ਨਾਲ ਇਸ ਤੋ ਅਗਲੀ ਵੀਚਾਰ ਨੂੰ ਪੜਣ)
ਠਾਕੁਰ ਨੋ ਨਾਵਾਲਿ ਕੈ :-(ਭਗਤ ਜੀ ਪੰਡਿਤ ਤੋ ਪਥਰ ਨਹੀ ਪਕੜਦੇ ਸਗੋ ਇਕ ਹੋਰ ਸਵਾਲ ਕਰ ਦਿੰਦੇ ਨੇ ਉਸਦਾ ਪਾਜ ਲਾਉਣ ਲਈ )ਧੰਨਾ ਜੀ ਕਹਿੰਦੇ ਪੰਡਿਤ ਜੀ ਤੂੰ ਰੋਜ਼ ਇਹਨਾਂ ਪਥਰਾਂ ਨੂੰ ਪਾਣੀ ਨਾਲ ਧੋ ਕਿ .....
ਛਾਹਿ ਰੋਟੀ ਲੈ ਭੋਗ ਚੜਾਂਵੈ (ਵ ਦੀਆਂ ਦੁਲਾਵਾਂ ਤੇ ਬਿੰਦੀ ਲਾਉਣੀ ਹੈ) :-ਪੰਡਿਤਾ ਤੂੰ ਰੋਜ਼ ਪਥਰ ਨੂੰ ਲਸੀ ਰੋਟੀ ਦਾ ਭੋਗ ਲਾਉਣ ਦੀਆਂ ਗਲਾਂ ਕਰਦਾ (ਅਸਲ ਚ ਤੂੰ ਲੋਕਾ ਨੂੰ ਮੂਰਖ ਬਣਾ ਰਿਹਾ ਪਥਰ ਕਿਸੇ ਵਸਤੂ ਨੂੰ ਭੋਗ (ਖਾ) ਨਹੀ ਸਕਦੇ ਮੈ ਦਾਅਵੇ ਨਾਲ ਇਹ ਗਲ ਕਹਿੰਦਾ ਕਿ ...
ਹਥਿ ਜੋੜਿ ਮਿਨਤ ਕਰੈ (ਰ ਦੀਆਂ ਦੁਲਾਵਾਂ ਤੇ ਬਿੰਦੀ ਲਾਉਣੀ ਆ) :-ਪੰਡਿਤਾ ਤੂੰ ਹਥ ਜੋੜ ਕਿ ਇਸ ਪਥਰ ਦੀਆ ਮਿਨਤਾ ਕਰੈ ..
ਪੈਰੀ ਪੈ ਪੈ ਬਹੁਤ ਮਨਾਵੈ (ਵ ਦੀਆਂ ਦੁਲਾਵਾਂ ਤੇ ਬਿੰਦੀ) :-ਇਸ ਪਥਰ ਦੇ ਹਦ ਦਰਜੇ ਤਕ ਤਰਲੇ ਕਢੇ ..ਇਹ ਹੀ ਬਸ ਨੀ ਸਗੋ..
ਹਉ ਭੀ ਮੁਹੁ ਨ ਜੁਠਾਲਸਾਂ :-ਤੂੰ ਪੰਡਿਤਾਂ ਇਸ ਪਥਰ ਅਗੇ ਖੜ ਕਿ ਇਹ ਪ੍ਰਣ ਕਰ ਲਗੈ ਕਿ ਮੈ ਵੀ ਅੰਨ ਦਾ ਦਾਣਾ ਨੀ ਖਾਣਾ ਕਿੳਕਿ ....
ਤੂੰ ਰੁਠਾ :-ਤੂੰ ਭਗਵਾਨ (ਪਥਰ) ਜੀ ਰੁਸ ਗਿਆ ਹੈ
ਮੈ ਕਿਹੁ ਨ ਸੁਖਾਵੈ :-ਤੂੰ ਪੰਡਿਤਾ ਇਥੋ ਤਕ ਵੀ ਕਹਿ ਦੇਵੇ ਕਿ ਮੈਨੂੰ ਠਾਕੁਰ ਤੋ ਬਿਨਾਂ ਕੋਈ ਚੰਗਾ ਨਹੀ ਲਗਦਾ ਤਾਂ ਕੀ
ਗੋਸਾਂਈ ਪਰਤਖ ਹੋਇ ਰੋਟੀ ਖਾਹਿ ਛਾਹਿ ਮੁਹਿ ਲਾਵੈ? :-ਕੀ ਇਸ ਪਥਰ ਚ ਰਬ ਪ੍ਰਗਟ ਹੋ ਕਿ ਤੇਰੇ ਕਹਿਣ ਅਨੁਸਾਰ ਇਹਨਾਂ ਚੀਜ਼ਾਂ ਨੂੰ ਛਕ ਲੋ? ਬੋਲੋ ਪੰਡਿਤ ਜੀ ਕੀ ਰਬ ਪ੍ਰਗਟ ਹੋ ਜੂ
ਭਗਤ ਧੰਨਾ ਜੀ ਕਹਿੰਦੇ ਪੰਡਿਤਾ ਕਿਉ ਲੋਕਾਂ ਨੂੰ ਮੂਰਖ ਬਣਾ ਰਿਹਾ ਬਹਾਨਾ ਠਾਕੁਰ (ਪਥਰ) ਨੂੰ ਭੋਗ ਲਵਾਉਣ ਦਾ ਪਰ ਖਾਦਾਂ ਕੌਣ ਹੈ? ਸ਼ਰਮ ਕਰੋ ਪੰਡਿਤ ਜੀ ਰਬ ਇਹਨਾਂ ਤਰੀਕਿਆਂ ਨਾਲ ਨੀ ਮਿਲਦਾ।
ਭਗਤ ਧੰਨਾ ਜੀ ਦੀਆਂ ਦਲੀਲਾਂ ਅਗੇ ਪੰਡਿਤ ਨਿਰੁਤਰ ਹੋ ਗਿਆ ਤਾਂ ਉਸ ਨੇ ਭਗਤ ਧੰਨਾ ਜੀ ਨੂੰ ਪੁਛਿਆ ਕਿ ਫਿਰ ਰਬ ਦੀ ਪ੍ਰਾਪਤੀ ਦਾ ਸਾਧਨ ਕੀ ਹੈ ਤਾਂ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਪੰਡਿਤ ਨੂੰ ਭਗਤ ਧੰਨਾ ਜੀ ਨੇ ਕਿਹਾ ਸਮਝਾਇਆ ....
ਭੋਲਾ ਭਾਉ ਗੋਬਿੰਦ ਮਿਲਾਵੈ।
ਭੋਲਾ :-ਨਿਰਸਾਵਰਥ (ਔਗੁਣਾ ਰਹਿਤ ਸੁਭਾਉ)
ਭਾਉ :-ਪ੍ਰੇਮ
ਗੋਬਿੰਦ :-ਧਰਤੀ ਦਾ ਮਾਲਕ
ਮਿਲਾਵੈ :-ਮਿਲਦਾ ਹੈ

(ਉਪਰੋਕਤ ਪਉੜੀ ਦੇ ਅਰਥ ਮੈ ਪਦ ਅਰਥਾਂ ਦੇ ਰੂਪ ਚ ਕੀਤੇ)
ਸੋ ਉਪਰੋਕਤ ਵੀਚਾਰ ਤੋ ਅਸੀ ਸਹਿਜੇ ਹੀ ਸਿਟਾ ਕਢ ਸਕਦੇ ਹਾਂ ਕਿ ਭਾਈ ਗੁਰਦਾਸ ਜੀ ਭਗਤ ਧੰਨਾ ਜੀ ਦੁਆਰਾ ਪਥਰ ਪੂਜਾ ਦਾ ਮੰਡਨ ਨਹੀ ਸਗੋ ਖੰਡਨ ਕਰ ਰਹੇ ਹਨ। ਸੋ ਪਹਿਲੀ ਗਲ ਇਹ ਸਾਬਿਤ ਹੁੰਦੀ ਹੈ ਭਾਈ ਗੁਰਦਾਸ ਦੀ ਪਉੜੀ ਚੋ ਕਿ ਭਗਤ ਧੰਨਾ ਜੀ ਨਿਰਾਕਾਰ ਦੇ ਉਪਾਸ਼ਕ ਸਨ ਨਾ ਕਿ ਪਥਰਾਂ ਦੇ।
ਆਉ ਹੁਣ ਆਪਾਂ ਭਗਤ ਧੰਨਾ ਜੀ ਦੇ ਆਪਣੀ ਜ਼ੁਬਾਨੋ ਪੁਛਦੇ ਹਾਂ ਕਿ ਉਹਨਾਂ ਨੂੰ ਅਕਾਲ ਪੁਰਖ ਦੀ ਪ੍ਰਾਪਤੀ ਕਿੰਝ ਹੋਈ ਉਹ ਆਪ ਫਰਮਾਉਦੇ ਹਨ :-
ਗਿਆਨ ਪ੍ਰਵੇਸ਼ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ।
ਪ੍ਰੇਮ ਭਗਤਿ ਮਾਨੀ ਸੁਖ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ॥ ੩॥
ਜੋਤਿ ਸਮਾਏ ਸਮਾਨੀ ਜਾ ਕਾ ਅਛਲੀ ਪ੍ਰਭ ਪਹਿਚਾਨਿਆ॥
ਧੰਨੇ ਧਨ ਪਾਇਆ ਧਰਣੀਧਰ ਮਿਲਿ ਜਨ ਸੰਤੁ ਸਮਾਨਿਆ॥ (ਆਸਾ ;੪੮੭)
ਕਹੈ ਧਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਹੀ॥ (ਆਸਾ ;੪੮੮)
ਉਪਰੋਕਤ ਰਚਨਾ ਭਗਤ ਧੰਨਾ ਜੀ ਦੀ ਹੈ ਜਿਸ ਤੋ ਸਪਸਟ ਹੋ ਰਿਹਾ ਹੈ;ਉਹ ਖੁਦ ਮੰਨ ਰਹੇ ਆ ਕਿ “ਧੰਨੇ ਧਨ ਪਾਇਆ ਧਰਣੀਧਰ ਮਿਲਿ ਜਮ ਸੰਤੁ ਸਮਾਨਿਆ” ਕਿ ਮੈਨੂੰ ਗੁਰਮੁਖਾਂ ਦੀ ਸੰਗਤ ਦੁਆਰਾ ਮਿਲੀ ਸੋਝੀ ਨੇ ਇਹ ਗਲ ਸਮਝਾ ਦਿਤੀ ਕਿ ਰਬ ਜੀ ਤਾਂ ਹਰ ਜਗਾ ਮੌਜੂਦ ਹਨ “ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਹੀ “
ਸੋ ਇਸਤਰਾਂ ਇਹ ਮਿਥ ਕਿ ਭਗਤ ਧੰਨਾ ਜੀ ਨੂੰ ਰਬ ਪਥਰ ਚੋ ਮਿਲਿਆ ਸੀ ;ਭਗਤ ਧੰਨਾ ਜੀ ਦੀ ਬਾਣੀ ਦੁਆਰਾ ਝੂਠੀ ਪੈ ਜਾਂਦੀ ਹੈ। (ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆਂ ਲਈ ਭਗਤ ਬਾਣੀ ਸਟੀਕ ਭਾਗ ੧ ਪੜੋ ਪ੍ਰੋ. ਸਾਹਿਬ ਸਿੰਘ)
ਹੁਣ ਤਕ ਅਸੀ ਭਾਈ ਗੁਰਦਾਸ ਤੇ ਭਗਤ ਧੰਨਾ ਜੀ ਦੀ ਆਪਣੀ ਰਚਨਾ ਚੋ ਇਹ ਸਾਬਿਤ ਕਰ ਦਿਤਾ ਹੈ ਕਿ ਭਗਤ ਧੰਨਾ ਜੀ ਨਾਲ ਜੋੜੀ ਜਾਂਦੀ ਪਥਰ ਚੋ ਰਬ ਪ੍ਰਾਪਤੀ ਦੀ ਮਿਥ ਨਿਰਾਧਾਰ ਹੈ।
ਹੁਣ ਅਸੀ ਉਸ ਸਖਸ਼ੀਅਤ ਦੇ ਵਿਚਾਰਾਂ ਤੋ ਜਾਣੂ ਹੋਵਾਂਗੇ ਜੋ ਗੁਰੂ ਗ੍ਰੰਥ ਦੀ ਸੰਪਾਦਨਾ ਕਰਦੇ ਹਨ ਤੇ ਬਾਣੀ ਨੂੰ ਤਰਤੀਬ ਦਿੰਦੇ ਹਨ। ਭਾਵ ਕਿ ਗੁਰੂ ਅਰਜਨ ਸਾਹਿਬ ਜੀ ;ਇਸ ਚ ਕੋਈ ਸ਼ਕ ਨੀ ਕਿ ਪਥਰ ਵਾਲੀ ਕਹਾਣੀ ਭਗਤ ਧਨਾ ਜੀ ਦੀ ਗੁਰੂ ਅਰਜਨ ਸਾਹਿਬ ਦੇ ਸਮੇ ਤਕ ਪ੍ਰਚਿਲਤ ਹੋ ਚੁਕੀ ਸੀ ਜਿਸ ਕਾਰਨ ਗੁਰੂ ਅਰਜਨ ਸਾਹਿਬ ਨੂੰ ਵੀ ਨਿਰਣਾ ਕਰਕੇ ਦਸਣਾ ਪਇਆ ਕਿ ਭਗਤ ਧਨਾ ਜੀ ਨੂੰ ਰਬ ਦੀ ਪ੍ਰਾਪਤੀ ਕਿੰਝ ਹੋਈ ;
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮੁਖ ਲੀਣਾ॥
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥ ੧॥ਰਹਾੳੁ॥
ਬੁਨਨਾ ਤਨਨਾ ਤਿਆਗਿ ਕੇ ਪ੍ਰੀਤਿ ਚਰਨ ਕਬੀਰਾ॥
ਨੀਚ ਕੁਲਾ ਜੋਲਾਰਾ ਭਇਓ ਗੁਨੀਯ ਗਹੀਰਾ॥ ੧॥
ਰਵਿਦਾਸ ਢੁਵੰਤਾ ਢੋਰ ਨੀਤਿ ਤਿਆਗੀ ਮਾਇਆ॥
ਪਰਗਟ ਹੋਆ ਸਾਧ ਸੰਗਿ ਹਰ ਦਰਸ਼ਨ ਪਾਇਆ॥ ੨॥
ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਨਿਆ॥
ਹਿਰਦੈ ਵਸਿਆ ਪਾਰਬ੍ਰਹਮ ਭਗਤਾਂ ਮਹਿ ਗਨਿਆ॥ ੩॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥ ੪॥(ਮ:੫,ਆਸਾ ੪੮੭)

ਗੁਰੂ ਅਰਜਨ ਸਾਹਿਬ ਜੀ ਨੇ ਇਸ ਸ਼ਬਦ ਦੁਆਰਾ ਸਾਫ ਕਰ ਦਿਤਾ ਹੈ ਕਿ ਧੰਨਾ ਜੀ ਨੂੰ ਅਕਾਲ ਪੁਰਖੁ ਦੀ ਸੋਝੀ ਪਥਰਾਂ ਚੋ ਨਹੀ ਸਗੋ ਗਿਆਨਵਾਨ ਤਰਕ ਸ਼ਾਸ਼ਤਰੀ ਨਾਮਦੇਵ, ਕਬੀਰ, ਰਵਿਦਾਸ, ਸੈਨ ਵਰਗਿਆਂ ਅਜ਼ੀਮ ਸ਼ਖਸ਼ੀਅਤਾਂ ਦੇ ਗਿਆਨ ਦੁਆਰਾ ਤੇ ਭਗਤ ਰਾਮਾਨੰਦ ਜੀ ਦੁਆਰਾ ਅਧਿਆਤਮਿਕ ਮਾਰਗ ਚ ਕੀਤੇ ਗਿਆਨ ਰੂਪੀ ਚਾਨਣ ਦੁਆਰਾ ਹੋਈ ਜਿਸ ਨੂੰ ਭਗਤ ਧੰਨਾ ਜੀ ਖੁਦ ਕਬੂਲ ਕਰਦੇ ਹਮ :-
ਗਿਆਨ ਪ੍ਰਵੇਸ ਗੁਰਹਿ ਧਨੁ ਦੀਆ ...........
..............................................
ਧੰਨੇ ਧਨੁ ਪਾਇਆ ਧਰਣੀਧਰ ਮਿਲਿ ਜਨੁ ਸੰਤੁ ਸਮਾਨਿਆ (ਆਸਾ ਭਗਤ ਧਨਾ, ੪੮੭)
ਸੋ ਉਪਰੋਕਤ ਸਾਰੀ ਵਿਚਾਰਚਰਚਾ ਤੋ ਅਸੀ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਭਗਤ ਧੰਨਾ ਜੀ ਨੂੰ ਪਥਰ ਚੋ ਰਬ ਨਹੀ ਮਿਲਿਆ ਭਾਵ ਉਹ ਪਥਰ ਪੂਜਕ ਨਹੀ ਸਨ। ਅਕਾਲਪੁਰਖ ਦੇ ਮਿਲਾਪ ਦਾ ਸਾਧਨ ਭਗਤ ਜੀ ਦੇ ਜੀਵਨ ਚ ਸਿਰਫ ਤੇ ਸਿਰਫ ਗੁਰਮੁਖਾ ਦੀ ਸੰਗਤ ਤੇ ਗਿਆਨ ਦੇ ਪ੍ਰਕਾਸ਼ ਦੁਆਰਾ ਰਬ ਜੀ ਦੀ ਪ੍ਰਾਪਤੀ ਹੋਈ।
ਸੋ ਅਸੀ ਵੀ ਭਗਤ ਧੰਨਾ ਜੀ ਦੇ ਜੀਵਨ ਤੇ ਬਾਣੀ ਤੋ ਸਿਖਿਆ ਲੈ ਕਿ ਕਿਰਤਮ ਪੂਜਾ ਤਿਆਗ ਕਿ ਇਕ ਨਿੰਰਕਾਰ ਵਾਲੇ ਬਣ ਜਾਈਏ।
ਭੁਲ ਚੁਕ ਦੀ ਖਿਮਾ।
ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੇਵਕ
ਬਲਦੀਪ ਸਿੰਘ ਰਾਮੂੰਵਾਲੀਆ
76962-92718
21 April 2014


21/04/14)
ਮਨਦੀਪ ਸਿੰਘ ਵਰਨਨ

ਕਵੀਸ਼ਰੀ- ਸਾਧ ਡੇ ਡੇਰੇ ਦਾ ਹਾਲ
ਮਨਦੀਪ ਸਿੰਘ ਵਰਨਨ - ਜੁਗਰਾਜ ਸਿੰਘ ਚੰਗਿਆੜਾ

ਭਲੇ ਘਰਾਂ ਦੀ ਬੀਬੀ ਕੋਈ ਡੇਰੇ ਤੇ ਜਾਵੇ ਨਾ


21/04/14)
ਗਿਆਨੀ ਜਗਤਾਰ ਸਿੰਘ ਜਾਚਕ

ਸੰਤ ਸਮਾਜ ਦਾ ਮੋਦੀ ਦੇ ਹੱਕ ਵਿੱਚ ਨਿਤਰਨਾ, ਸਿੱਖੀ ਅਣਖ ਦੇ ਨਿਘਾਰ ਦਾ ਸਿਖਰ: ਗਿਆਨੀ ਜਾਚਕ
20 ਅਪ੍ਰੈਲ ( ) ਪੰਜਾਬ ਦਾ ਸੱਤਾਧਾਰੀ ਬਾਦਲ ਦਲ, ਭਾਜਪਾ ਨਾਲ ਮਿਲ ਲੋਕ ਸਭਾ ਚੋਣਾਂ ਉਪਰੰਤ ਹਿੰਦੂ ਰਾਸ਼ਟਰ ਦੇ ਮੁੱਦਈ ਤੇ ਨਾਜ਼ੀ ਬ੍ਰਗੇਡ ਦੇ ਕਮਾਂਡਰ ਮੋਦੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਦੇਖਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਇਸ ਲਈ ਡੇਰੇਦਾਰ ਧੁੰਮੇ ਦੇ ਕਥਿਤ ਸੰਤ ਸਮਾਜ ਵੱਲੋਂ ਬਾਦਲ ਦਲ ਦੇ ਉਮੀਦਵਾਰਾਂ ਨੂੰ ਜਤਾਉਣ ਦਾ ਐਲਾਨ ਕਰਨਾ, ਸਪਸ਼ਟ ਰੂਪ ਵਿੱਚ ਮੋਦੀ ਦੇ ਹੱਕ ਵਿੱਚ ਨਿਤਰਨਾ ਹੈ। ਸੰਤ ਸਮਾਜ ਦਾ ਇਹ ਫੈਸਲਾ ਪੰਥਕ ਪਿਆਰ ਅਤੇ ਸਿੱਖੀ ਅਣਖ ਦੇ ਨਿਘਾਰ ਦਾ ਸਿੱਖਰ ਹੈ। ਕਿਉਂਕਿ, ਇਸ ਡੇਰੇਦਾਰ ਜੁੰਡਲੀ ਦਾ ਮੁਖੀ ਧੁੰਮਾ, ਆਪਣੇ ਆਪ ਨੂੰ ਉਸ ਮਹਾਨ ਜੋਧੇ ਤੇ ਕੌਮ ਦੇ ਅਣਖੀ ਜਰਨੈਲ ਬਾਬੇ ਭਿਡਰਾਂਵਾਲੇ ਦਾ ਵਾਰਸ ਅਖਵਾਉਂਦਾ ਹੈ, ਜਿਹੜਾ ਸਿੱਖ ਕੌਮ ਦੀ ਪ੍ਰਭੂਸੱਤਾ, ਅਣਖ ਅਤੇ ਇੱਕ ਵਖਰੀ ਪਹਿਚਾਣ ਲਈ ਭਾਰਤੀ ਫੌਜ਼ਾਂ ਨਾਲ ਲੜਦਾ ਸ਼ਹੀਦ ਹੋਇਆ ਸੀ। ਇਹ ਲਫ਼ਜ਼ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਉਦੋਂ ਕਹੇ, ਜਦੋਂ ਉਨ੍ਹਾਂ ਪਾਸੋਂ ਸੰਤ ਸਮਾਜ ਦੇ ਉਪਰੋਕਤ ਫੈਸਲੇ ਬਾਰੇ ਪ੍ਰਤੀਕ੍ਰਮ ਜਾਨਣਾ ਚਾਹਿਆ।
ਉਨ੍ਹਾਂ ਦੱਸਿਆ ਕਿ ਭਾਜਪਾ ਪਾਰਟੀ ਉਸ ਕੱਟੜ ਹਿੰਦੂ ਜਮਾਤ (ਆਰ. ਐਸ. ਐਸ) ਦਾ ਰਾਜਨੀਤਕ ਵਿੰਗ ਹੈ, ਜਿਸ ਦੇ ਵਿਚਾਰਧਾਰਕ ਮੋਢੀ ਆਗੂ ਗੋਲਵਲਕਰ ਨੇ ਸਪਸ਼ਟਤਾ ਸਹਿਤ ਲਿਖਿਆ ਹੈ ਕਿ “ਭਾਰਤ ਵਿੱਚ ਘੱਟ ਗਿਣਤੀਆਂ ਨਾਲ ਨਿਬੜਣ ਦਾ ਠੀਕ ਹੱਲ ਓਹੀ ਹੈ, ਜਿਹੜਾ ਹਿਟਲਰ ਨੇ ਘੱਟ ਗਿਣਤੀ ਯਹੂਦੀਆਂ ਦਾ ਕੱਢਿਆ ਸੀ।” ਸਾਨੂੰ ਖ਼ਿਆਲ ਰੱਖਣਾ ਚਾਹੀਦਾ ਹੈ ਇਸ ਨੀਚ ਫਿਰਕੂ ਸੋਚ ਦਾ ਹੀ ਸਿੱਟਾ ਸੀ ਭਾਜਪਾ ਮੁਖੀ ਅਡਵਾਨੀ ਵੱਲੋਂ ਆਰੀਆ ਸਮਾਜੀ ਇੰਦਰਾ ਗਾਂਧੀ ਨੂੰ ਜੂਨ 84 ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ `ਤੇ ਹਮਲਾਵਰ ਹੋਣ ਲਈ ਉਤਸ਼ਾਹਤ ਕਰਨਾ, ਲਲਕਾਰਨਾ ਅਤੇ ਫਿਰ ਹਮਲੇ ਉਪਰੰਤ ਵਾਜਪਾਈ ਵੱਲੋਂ ਉਸ ਨੂੰ ‘ਦੁਰਗਾ’ ਦੇ ਖ਼ਿਤਾਬ ਨਾਲ ਨਿਵਾਜਣਾ।
ਜਾਚਕ ਨੇ ਕਿਹਾ ਕਿ ਇਹ ਸੱਚ ਹੁਣ ਚਿੱਟੇ ਦਿਨ ਵਾਂਗ ਨੰਗਾ ਹੈ ਕਿ ‘ਅਹਿੰਸਾ ਦੇ ਪੂਜਾਰੀ’ ਮੰਨੇ ਜਾਂਦੇ ਗਾਂਧੀ ਦੀ ਕਾਤਲ ਜਮਾਤ ਆਰ. ਐਸ. ਐਸ ਨੇ ਪਹਿਲਾਂ ਉਹਦੀ ਗੁਜਰਾਤ `ਤੇ ‘ਹਿੰਸਾ ਦੇ ਮਸੀਹੇ’ ਬਣੇ ਮੋਦੀ ਦਾ ਕਬਜ਼ਾ ਕਰਾਇਆ। 1984 ਦੇ ਸਿੱਖ ਕਤਲਿਆਮ ਵਾਂਗ 2002 ਵਿੱਚ ਮੁਸਲਮਾਨਾਂ ਦਾ ਕਤਲਿਆਮ ਕਰਵਾ ਕੇ ਡਰਾਇਆ । ਅਯੁਧਿਆ ਦੀ ਬਾਬਰੀ ਮਸਜਿਦ ਨੂੰ ਢਾਹਿਆ ਤੇ ਹੁਣ ਉਹ ਬਾਕੀ ਦੀ ਰਹਿੰਦੀ ਕਸਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਪੂਰੀ ਕਰਨੀ ਚਹੁੰਦੀ ਹੈ। ਕਿਉਂਕਿ, ਹੁਣ ਉਹ ਗਾਂਧੀਵਾਦੀ ਸੈਕੂਲਰਇਜ਼ਮ ਦਾ ਘੁੰਡ ਚੁੱਕ ਕੇ ਨੱਚਣ ਲਈ ਤਿਆਰ ਹਨ। ਇਹੀ ਕਾਰਨ ਹੈ ਕਿ ਭਾਜਪਾ ਦਾ ਬਿਹਾਰੀ ਆਗੂ ਰਾਜਗਿਰੀ, ਮੋਦੀ ਦੇ ਵਿਰੋਧੀਆਂ ਨੂੰ ਸ਼ਰੇਆਮ ਪਾਕਿਸਤਾਨ ਭੇਜਣ ਦੀ ਗੱਲ ਕਰਦਾ ਹੈ। ਕਿੱਡਾ ਅਨਿਆਂ ਹੈ ਕਿ ਜੇ ਭਾਜਪਾਈ ਸੋਚ ਦੇ ਸਮਰਥਕ ਧੜੇ ‘ਹਿੰਦੂ, ਹਿੰਦੀ, ਹਿੰਦੋਸਤਾਨ’ ਦੇ ਨਾਰ੍ਹੇ ਲਾਉਣ ਤਾਂ ਉਹ ਦੇਸ਼ ਭਗਤ। ਪਰ, ਜੇ ਕੋਈ ਪੰਥਕ ਸੋਚ ਦਾ ਧਾਰਨੀ ‘ਸਿੱਖ ਸਟੇਟ’ ਜਾਂ ‘ਖ਼ਾਲਿਸਤਾਨ’ ਦੀ ਗੱਲ ਕਰੇ ਤਾਂ ਉਹ ਅਤਿਵਾਦੀ।
ਇਸ ਲਈ ਸਪਸ਼ਟ ਹੈ ਘਟ ਗਿਣਤੀ ਕੌਮਾਂ ਦੇ ਜਿਹੜੇ ਸਵਾਰਥੀ ਆਗੂ ਇਸ ਵੇਲੇ ਮੋਦੀ ਦੇ ਸਮਰਥਕ ਬਣੇ ਬੈਠੇ ਹਨ, ਉਹ ਆਪਣੀ ਆਪਣੀ ਕੌਮ ਨਾਲ ਗਦਾਰੀ ਕਰ ਰਹੇ ਹਨ। ਪੰਥਪ੍ਰਸਤਾਂ ਨੂੰ ਚਾਹੀਦਾ ਹੈ ਐਸੇ ਲੋਕਾਂ ਨੂੰ ਮੂੰਹ ਨਾ ਲਾਉਣ ਅਤੇ ਆਪਣੀ ਵੋਟ ਦੀ ਵਰਤੋਂ ਉਪਰੋਕਤ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਕਰਨ। ਕਿਉਂਕਿ, ਜੇ ਅਸੀਂ ਹੁਣ ਵੀ ਨਾ ਜਾਗੇ ਤੇ ਨਾ ਸੰਭਲੇ ਤਾਂ ਸਿੱਖਾਂ ਦਾ ਕੇਂਦਰੀ ਅਸਥਾਨ ਸ੍ਰੀ ਦਰਬਾਰ ਅੰਮ੍ਰਿਤਸਰ ਅਤੇ ਖ਼ਾਲਸੇ ਦੀ ਸਿਰਜਕ ਸੰਪੂਰਨਤਾ ਦਾ ਅਸਥਾਨ ਸ੍ਰੀ ਕੇਸ਼ਗੜ, ਅਨੰਦਪੁਰ ਸਾਹਿਬ ਭਾਜਪਾਈ ਛਤਰ-ਛਾਇਆ ਹੇਠ ਚਲੇ ਜਾਏਗਾ ਤੇ ਫਿਰ ਕੋਈ ਟਿਕਾਣਾ ਨਹੀਂ ਲੱਭੇਗਾ, ਸਿੱਖੀ ਨੂੰ ਬਚਾਉਣ ਦਾ। ਦੁਖ ਦੀ ਗੱਲ ਹੈ ਕਿ ਸਾਡੇ ਧਾਰਮਿਕ ਆਗੂ ਤੇ ਵਿਦਵਾਨ ਅਜੇ ਵੀ ਦੜ੍ਹ ਵੱਟੀ ਆਪਣੀਆਂ ਪਦ-ਪਦਵੀਆਂ ਦੇ ਸੁਖ ਅਰਾਮ ਭੋਗ ਰਹੇ ਹਨ।


21/04/14)
ਸ਼੍ਰੋਮਣੀ ਗੁਰਮਤਿ ਚੇਤਨਾ

‘ਸਿੱਖ ਸੰਘਰਸ਼ ਕਮੇਟੀ’ ਨੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਜੇਲ੍ਹਾਂ `ਚ’ ਬੰਦ 118 ਸਿਖਾਂ ਦੀ ਰਿਹਾਈ ਲਈ ਦਿਤਾ ਮੰਗ ਪੱਤਰ
ਸਾਰੀਆਂ ਪੰਥਕ ਧਿਰਾਂ ਨੂੰ ਸੰਪਰਕ ਕਰਨ ਲਈ ਪੰਜ ਮੈਬਰੀ ਟੀਮ ਦਾ ਕਾਇਮ ਕੀਤੀ
ਤਰਨਤਾਰਨ (ਸ਼੍ਰੋਮਣੀ ਗੁਰਮਤਿ ਚੇਤਨਾ) ਜੇਲ੍ਹਾਂ `ਚ’ ਬੰਦ ਸਿੱਖ ਨੋਜਵਾਨਾ ਦੀ ਪੱਕੀ ਰਿਹਾਈ ਦੀ ਮੰਗ ਨੂੰ ਲੈ ਕੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਐਸ ਡੀ ਐਮ ਰਾਹੀ ਇੱਕ ਮੰਗ ਪੱਤਰ ਸਿੱਖ ਸੰਘਰਸ਼ ਕਮੇਟੀ ਵੱਲੋ ਦਿਤਾ ਗਿਆ। ਯਾਦ ਰਹੇ ਕਿ 16 ਅਪ੍ਰੈਲ ਨੂੰ ਬਠਿੰਡਾਂ ਤੇ 18 ਅਪ੍ਰੈਲ ਨੂੰ ਅੰਮ੍ਰਿਤਸਰ `ਚ’ ਸਰਕਾਰ ਨੇ ਰੋਸ ਮਾਰਚ ਦੀ ਅਣਐਲਾਨੀ ਪਾਬੰਦੀ ਲਗਾਕੇ ਸੰਘਰਸ਼ ਕਮੇਟੀ ਦੇ ਆਗੂਆਂ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਹੋਰਨਾਂ ਆਗੂਆਂ ਨੂੰ ਹਾਉਸ ਰੈਸਟ ਕਰ ਦਿਤਾ ਸੀ। ਬਠਿੰਡਾ `ਚ’ ਸਿੱਖ ਸੰਗਤਾ ਤੇ ਆਗੂਆਂ ਨੂੰ ਗੁਰਦੁਆਰਾ ਸਾਹਿਬ ਅੰਦਰ ਹੀ ਬੰਦ ਕਰ ਦਿਤਾ ਸੀ। ਪਰ ਤਰਨਤਾਰਨ `ਚ’ ਸਰਕਾਰ ਨੇ ਅਜਿਹੇ ਕੋਈ ਰੋਕ ਖੜ੍ਹੀ ਨਹੀ ਕੀਤੀ। ਸਿੱਖ ਸੰਗਤਾ ਅਤੇ ਸੰਘਰਸ਼ ਕਮੇਟੀ ਦੇ ਆਗੂਆ ਨੇ ਬੰਦੀ ਸਿਘਾਂ ਦੀ ਰਿਹਾਈ ਲਈ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਅੰਦਰ ਅਰਦਾਸ ਕੀਤੀ। ਸ. ਸਿਮਰਨਜੀਤ ਸਿੰਘ ਮਾਨ, ਬਾਬਾ ਬਲਜੀਤ ਸਿੰਘ ਦਾਦੂਵਾਲ, ਪ੍ਰਿੰ: ਪਰਵਿੰਦਰ ਸਿੰਘ ਖਾਲਸਾ ਰਿਹਾਈ ਮਾਰਚ ਦੇ ਰਵਾਨਾ ਹੋਣ ਤੋ ਪਹਿਲਾਂ ਕਿਹਾ ਕਿ 1947 ਤੋ ਲੈ ਕੇ ਅੱਜ ਤੱਕ ਸਿੱਖ ਕੌਮ ਨਾਲ ਕਾਂਗਰਸ, ਅਕਾਲੀ ਅਤੇ ਭਾਜਪਾ ਤੇ ਪੰਥ ਵਿਰੋਧੀ ਸ਼ਕਤੀ ਨੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਇਸ ਲਈ ਸਿੱਖ ਕੌਮ ਨੂੰ ਮੀਰੀ – ਪੀਰੀ ਦੇ ਸਿਧਾਂਤ ਤੇ ਕਾਇਮ ਰੰਹਿਦਿਆਂ ਹੋਇਆਂ ਸਾਨੂੰ ਸਿਆਸਤ ਵਿੱਚ ਅਗੇ ਹੋ ਕੇ ਰੋਲ ਅਦਾ ਕਰਨਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ 1984 ਈ ਵਿੱਚ ਕਾਂਗਰਸ, ਭਾਜਪਾ ਅਤੇ ਰਵਾਇਤੀ ਅਕਾਲੀਆਂ ਨੇ ਮਿਲ ਕੇ ਸ੍ਰੀ ਅਕਾਲ ਤਖਤ ਤਹਿਸ਼-ਨਹਿਸ਼ ਕਰਵਾਇਆਂ ਸੀ ਜਿਸ ਦਾ ਖੁਲਾਸਾ ਸਾਰੀ ਦੁਨੀਆਂ ਸਾਮਣੇ ਹੋ ਚੁੱਕਾ ਹੈ ਸੰਘਰਸ਼ ਕਮੇਟੀ ਦੇ ਬੁਲਾਰੇ ਪ੍ਰਿੰ ਪਰਵਿੰਦਰ ਸਿੰਘ ਖਾਲਸਾ ਨੇ ਦਸਿਆਂ ਕਿ ਅੱਜ ਐਸ ਡੀ ਐਮ ਤਰਨਤਾਰਨ ਨੂੰ ਦਿਤੇ ਮੰਗ ਪੱਤਰ ਵਿੱਚ ਭਾਰਤ ਦੀਆਂ ਜੇਲ੍ਹਾਂ ਅੰਦਰ ਬੰਦ ਸਾਰੇ 118 ਸਿਖਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਜੋ ਲੰਮੇ ਸਮੇ ਤੋ ਜੇਲ੍ਹਾ ਵਿੱਚ ਕੈਦ ਹਨ। ਉਹ ਸਾਰੇ ਕੈਦੀ ਰਾਜਨੀਤਕ ਕੈਦੀ ਹਨ। ਭਾਈ ਸਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸਵਰਨ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਵਰਿਆਮ ਸਿੰਘ ਤਾਂ ਅਦਾਲਤਾ ਦੀਆਂ ਦਿਤੀਆਂ ਸਜਾਵਾ ਵੀ ਭੁਗਤ ਚੁੱਕੇ ਹਨ। ਜਦੋ ਕਿ ਭਾਈ ਦਇਆ ਸਿੰਘ ਲਾਹੌਰੀਆ ਨੂੰ ਅਜ ਤੱਕ ਪੈਰੌਲ ਭੀ ਨਹੀ ਮਿਲੀ, ਭਾਈ ਬਲਜੀਤ ਸਿੰਘ ਭਾਊ ਦੇ ਪਿਤਾ ਬਿਮਾਰੀ ਦੀ ਵਜਾ ਕਰਕੇ ਸਿਰਫ ਮਹੀਨੇ ਦੀ ਪੈਰੋਲ ਦਿਤੀ ਗਈ ਸੀ ਉਸ ਨੂੰ ਬਿਮਾਰ ਪਿਤਾ ਲਈ ਹੋਰ ਪੈਰੋਲ ਨਹੀ ਮਿਲੀ। ਸਿੱਖ ਸੰਘਰਸ਼ ਕਮੇਟੀ ਨੇ ਇੱਕ ਅਹਿਮ ਫੈਸਲਾ ਕਰਦਿਆ ਪੰਜ ਮੈਬਂਰੀ ਟੀਮ ਦਾ ਐਲਾਨ ਕੀਤਾ, ਜੋ ਦੇਸ਼ ਵਿਦੇਸ ਖਾਸ ਕਰਕੇ ਪੰਜਾਬ ਦੀਆ ਸਾਰੀਆ ਸਿੱਖ ਪੰਥਕ ਧਿਰਾ ਅਤੇ ਇਨਸਾਫ ਪੰਸਦ ਜਥੇਬੰਦਿਆ ਨੂੰ ਸੰਪਰਕ ਕਰੇਗੀ। ਤਾ ਜੁ ਸੰਘਰਸ਼ ਨੂੰ ਹੋਰ ਵੱਡਾ ਕੀਤਾ ਜਾ ਸਕੇ। ਇਸ ਟੀਮ ਵਿੱਚ ਪ੍ਰਿੰ: ਪਰਵਿੰਦਰ ਸਿੰਘ ਖਾਲਸਾ, ਐਡਵੋਕੇਟ ਧਰਮਜੀਤ ਸਿਘ, ਐਡਵੋਕੇਟ ਗੁਰਜਿੰਦਰ ਸਿੰਘ ਸਾਹਨੀ, ਸਤਨਾਮ ਸਿੰਘ ਧਾਲੀਵਾਲ, ਅਤੇ ਗੁਰਪ੍ਰੀਤ ਸਿੰਘ ਗੁਰੀ ਸ਼ਾਮਲ ਹਨ। ਪ੍ਰਿੰ: ਪਰਵਿੰਦਰ ਸਿੰਘ ਖਾਲਸਾ ਨੇ ਦਸਿਆ ਕਿ ਕਮੇਟੀ ਦੀ ਅਹਿਮ ਇਕਤ੍ਰਰਤਾ 11 ਮਈ ਦਿਨ ਐਤਵਾਰ ਸਵੇਰੇ 11 ਵਜੇ ਗੂ: ਦੂਖਨਿਵਾਰਨ ਪਟਿਆਲਾ ਵਿਖੇ ਸੱਦੀ ਗਈ ਹੈ ਜਿਸ ਵਿੱਚ ਸਾਰੀਆ ਪੰਥਕ ਧਿਰਾਂ ਨੂੰ ਖੁਲ੍ਹਾ ਸਦਾ ਦਿਤਾ ਗਿਆ ਹੈ।

****************************************************

ਮੁੱਖ ਮੰਤਰੀ ਪੰਜਾਬ,
ਸ੍ਰ. ਪ੍ਰਕਾਸ਼ ਸਿੰਘ ਬਾਦਲ
ਪੰਜਾਬ ਸਰਕਾਰ
ਚੰਡੀਗੜ੍ਹ।
ਰਾਹੀ ਡਿਪਟੀ ਕਮਿਸ਼ਨਰ
ਤਰਨਤਾਰਨ
ਵਿਸ਼ਾ: ਮੇਮੋਰੇਡਮ-ਸਿੱਖ ਨੋਜਵਾਨਾ ਦੀ ਪੱਕੀ ਰਿਹਾਈ ਅਤੇ 118 ਬੰਦ ਸਿੱਖ ਕੋਦੀਆਂ ਦੇ ਕੇਸਾਂ ਦੀ ਮੁੜ ਤੋਂ ਨਜਰਸਾਨੀ ਕਰਨ ਬਾਰੇ।
ਇਸ ਵੇਲੇ ਪੰਜਾਬ, ਹਰਿਆਨਾ, ਚੰਡੀਗੜ੍ਹ, ਦਿੱਲੀ ਤੇ ਹੋਰਨਾ ਸੂਬਿਆਂ ਦੀਆਂ ਜੇਲ੍ਹਾਂ ਅੰਦਰ 118 ਕਰੀਬ ਨਜੰਦਰਬੰਦ ਸਿੱਖ ਕੈਦੀ ਅਜਿਹੇ ਹਨ। ਜੋ ਭਾਰਤ ਹਕੂਮਤ ਵਲੋਂ ਪੰਜਾਬ ਅਤੇ ਸਿਖਾਂ ਨਾਲ ਕੀਤੇ ਧੱਕਿਆਂ, ਜ਼ਲਮਾਂ ਦੇ ਕਾਰਨ ਕਰਕੇ ਆਪਣੇ ਹੱਕ ਦੀ ਪ੍ਰਾਪਤੀ ਲਈ ਉਤਾਵਲੇ ਹੋਏ ਸਨ।
ਲਗਭਗ ਵਧੇਰੇ ਸਿੱਖ ਕੈਦੀ ਅਜਿਹੇ ਹਨ, ਜਿਨ੍ਹਾਂ ਖਿਲਾਫ ਪੁਲਿਸ ਤੇ ਏਜੰਸੀਆਂ ਵਲੋਂ ਝੂਠੇ ਮੁਕਦਮੇ ਤਿਆਰ ਕਰਕੇ ਜੇਲ੍ਹਾਂ ਅੰਦਰ ਬੰਦ ਕੀਤੇ ਗਏ ਸਨ। ਇਹ ਸਭ ਸਮੇਂ ਦੀਆਂ ਸਿੱਖ ਵਿਰੋਧੀ ਸਰਕਾਰਾ/ਨੀਤੀਆਂ ਕਾਰਨ ਬੰਦ ਹਨ।
ਉਦਾਹਰਣ ਵਜੋਂ ਪੰਜਾਬ ਵਿੱਚ ਸ੍ਰ. ਬਲਜੀਤ ਸਿੰਘ ਭਾਊ ਪੁਤਰ ਕੈਪਟਨ ਦਲੀਪ ਸਿੰਘ ਖਿਲਾਫ 6 ਝੂਠੇ ਮੁਕਦਮੇ ਦਰਜ ਕੀਤੇ ਗਏ। ਜਿਨ੍ਹਾਂ ਸਾਰਿਆ ਵਿਚੋ ਅਦਾਲਤ ਨੇ ਬਰੀ ਕਰ ਦਿਤਾ ਹੈ। ਇਸ ਸਿੱਖ ਨੋਜਵਾਨ ਖਿਲਾਫ ਇੱਕ ਹੋਰ ਝੂਠਾ ਮੁਕਦਮਾ “ਸਰਸੇ ਵਾਲੇ ਸਾਧ” ਨਾਲ ਜੋੜ ਕੇ ਪਟਿਆਲਾ ਤੋਂ ਦਿੱਲੀ ਪੁਲਿਸ ਚੁੱਕ ਕੇ ਲੈ ਗਈ ਅਤੇ ਦਿੱਲੀ ਦੀ ਤਿਹਾੜ ਜੇਲ ਅੰਦਰ ਬੰਦ ਹੈ।
ਇਕ ਹੋਰ ਸਿੱਖ ਭਾਈ ਦਇਆ ਸਿੰਘ ਲਾਹੋਰੀਆ ਖਿਲਾਫ ਭੀ ਮੁਕਦਮੇ ਦਰਜ ਕਰਕੇ ਦਿੱਲੀ ਦੀ ਤਿਹਾੜ ਜੇਲ ਅੰਦਰ ਬੰਦ ਕੀਤਾ ਗਿਆ। ਜਿਸ ਨੂੰ ਕਾਨੂੰਨ ਅਨੁਸਾਰ ਬਣਦੀ ਪੈਰੋਲ ਵੀ ਅਜੇ ਤੱਕ ਨਹੀ ਦਿਤੀ ਗਈ। ਇਸ ਦੇ ਪਰਵਾਰ ਵਲੋ ਨਿੱਜੀ ਤੌਰ ਤੇ ਆਪ ਜੀ ਨਾਲ ਮੁਲਾਕਾਤ ਕੀਤੀ ਗਈ, ਕਿ ਭਾਈ ਦਇਆ ਸਿੰਘ ਨੂੰ ਪੰਜਾਬ ਦੀ ਕਿਸੇ ਜੇਲ੍ਹ ਅੰਦਰ ਲਿਆਂਦਾ ਜਾਵੇ।
ਭਾਈ ਸਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ ਤਿਨੇ ਸਿੱਖ ਤੇਜੀ ਨਾਲ ਬੁਢਾਪੇ ਵੱਲ ਵਧ ਰਹੇ ਹਨ। ਇਨ੍ਹਾਂ ਨੂੰ ਇੱਕ ਮਹੀਨੇ ਦੀ ਪੈਰੋਲ ਭੀ ਤੁਸੀ ਦਿਵਾਈ ਸੀ। ਪਰ ਪੱਕੀ ਰਿਹਾਈ ਨਹੀ ਹੋ ਸਕੀ ਸੀ। ਇਹ ਤਿੰਨੇ ਸਿੱਖ ਅਦਾਲਤ ਦੀਆਂ ਸਜਾਵਾਂ ਕੱਟ ਚੁੱਕੇ ਹਨ।
ਭਾਈ ਲਾਲ ਸਿੰਘ ਉਰਫ ਭਾਈ ਮਨਜੀਤ ਸਿੰਘ ਲੰਮੇ ਸਮੇਂ ਤੋਂ ਨਾਭਾ ਜੇਲ ਅੰਦਰ ਬੰਦ ਹਨ। ਕਈ ਵਾਰ ਪੈਰੋਲ ਤੇ ਆ ਚੁੱਕੇ ਹਨ। ਅਦਾਲਤ ਵਲੋਂ ਮਿਲੀ ਸਜਾ ਭੀ ਕੱਟ ਚੁੱਕੇ ਹਨ।
ਭਾਈ ਗੁਰਦੀਪ ਸਿੰਘ ਖਹਿਰਾ, ਗੁਲਬਰਗ ਜੇਲ ਕਰਨਾਟਕ ਅੰਦਰ 20 ਸਾਲ ਤੋਂ ਵੱਧ ਸਮਾਂ ਕੱਟ ਚੁਕੇ ਹਨ। ਪੈਰੋਲ ਤੇ ਵੀ ਰਿਹਾਈ ਨਹੀ ਹੋ ਸਕੀ ਅਤੇ ਪੱਕੀ ਰਿਹਾਈ ਦੀ ੳਡੀਕ ਵਿੱਚ ਹਨ।
ਭਾਈ ਵਰਿਆਮ ਸਿੰਘ “ਬਰੇਲੀ ਦੀ ਜੇਲ੍ਹ ਅੰਦਰ ਹਨ” ਮਿਲੀ ਸਜਾ ਕੱਟ ਚੁੱਕੇ ਹਨ। ਅਜਤੀਕ ਪੈਰੋਲ ਭੀ ਨਹੀ ਦਿੱਤੀ ਗਈ। ਪੱਕੀ ਰਿਹਾਈ ਦੀ ਉਡੀਕ ਵਿੱਚ ਹਨ। ਇਹਨਾਂ ਦੀ ਫਾਇਲ ਪੰਜਾਬ ਸਰਕਾਰ ਕੋਲ ਯੂ. ਪੀ ਸਰਕਾਰ ਨੇ ਭੇਜ ਦਿੱਤੀ ਹੈ।
ਲਗਭਗ ਕੁੱਲ 118 ਸਿੱਖ ਕੈਦੀਆਂ ਦੀ ਹਾਲਤ ਬੜੀ ਗੰਭੀਰ ਹੈ। ਇਹਨਾਂ ਸਾਰਿਆਂ ਦੀਆਂ ਰਾਜਨੀਤਕ ਢੰਗ ਤਰੀਕੇ ਨਾਲ ਤੁਸੀ ਰਿਹਾਈਆਂ ਕਰਵਾ ਸਕਦੇ ਹੋ। ਕਿਉਕੀ ਤੁਸੀ ਸਿੱਖ ਹਿਤੈਸ਼ੀ ਸਿੱਖ ਜਥੇਬੰਦੀ “ਸ੍ਰੋਮਣੀ ਅਕਾਲੀ ਦਲ” ਦੀ ਸਰਕਾਰ ਦੇ ਮੁਖੀ ਬਣਾਏ ਗਏ ਹੋ। ਇਸ ਲਈ ਤੁਹਾਡਾ ਇਖਲਾਕੀ ਫਰਜ਼ ਬਣਦਾ ਹੈ ਸਾਰਿਆ ਸਿੱਖ ਕੈਦੀਆਂ ਦੇ ਕੇਸਾਂ ਦੀ ਮੁੜ ਤੋ ਨਜ਼ਰਸਾਨੀ ਕੀਤੀ ਜਾਵੇ।
ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸਮਸ਼ੇਰ ਸਿੰਘ (ਬੜੈਲਜੇਲ) ਭਾਈ ਲਾਲ ਸਿੰਘ ਉਰਫ ਭਾਈ ਮਨਜੀਤ ਸਿੰਘ (ਨਾਭਾ ਜੇਲ), ਭਾਈ ਗੁਰਦੀਪ ਸਿੰਘ ਖਹਿਰਾ ਕ. ਗੁਲਬਰਗ ਜੇਲ ਕਰਨਾਟਕ, ਅਤੇ ਭਾਈ ਵਰਿਆਮ ਸਿੰਘ ਬਾਂਸਬਰੇਲੀ, ਜੇਲ ਯੂ. ਪੀ ਨੂੰ ਫੌਰੀ ਤੋਰ ਤੇ ਰਿਹਾਆ ਕੀਤਾ ਜਾਵੇ। ਇਹਨਾਂ ਸਾਰਿਆਂ ਦੀਆ ਰਿਹਾਈਆਂ ਲਈ ਪੰਜਾਬ ਸਰਕਾਰ, ਕੈਬੋਨਿਟ ਤੇ ਵਿਧਾਨ ਸਭਾ ਅੰਦਰ ਮੱਤਾ ਪਾਸ ਕਰੇ।
ਆਸ ਹੈ ਸਿੱਖ ਭਾਵਨਾਵਾਂ ਦਾ ਮਾਨ-ਸਨਮਾਨ ਕਰਦਿਆਂ ਯੋਗ ਕਾਰਵਾਈ ਕਰੋਗੇ।

ਧੰਨਵਾਦ ਸਹਿਤ
ਸਿੱਖ ਸੰਘਰਸ਼ ਕਮੇਟੀ ਅਤੇ
ਸਮੂਹ ਬੰਦੀ ਸਿੱਖ ਪਰੀਵਾਰ


21/04/14)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਅਯ੍ਯਾਰ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਹੈ ਮੁਹਾਰਤ ਖ਼ੂਬ ਅਯ੍ਯਾਰੀ ਮੇਂ ਉਨਕੋ ਹਰ ਪਲ ਵੋ ਭੇਸ ਨਯਾ ਬਨਾ ਲੇਤੇ ਹੈਂ
ਜਿਸ ਔਰ ਭੀ ਝੁਕੇ ਧੰਧੇ ਕਾ ਪਲੜਾ ਵਹੀਂ ਕਾਬਾ ਵਹੀਂ ਮੰਦਿਰ ਬਨਾ ਲੇਤੇ ਹੈਂ

ਥੋੜਾ ਮਜ਼ਹਬ ਕੋਈ ਬਦਲਾ ਔਰ ਕੁਛ ਤੋ ਘੋਲ ਕੇ ਸਵਾਭਿਮਾਨ ਕਾ ਮਿਸ਼੍ਰਣ
ਤਲਿਸਮਗੀ ਐਸੀ ਬੇਮਿਸਾਲ ਕ੍ਯਾ ਕਹਿਯੇ ਖੁਲੀ ਆਂਖੋਂ ਕੋ ਭੀ ਸੁਲਾ ਦੇਤੇ ਹੈਂ

ਕਹਾਂ ਕਾਲਾ ਕਹਾਂ ਸਫੈਦ ਏਕ ਆਂਖ ਸੇ ਯੂੰ ਸਾਂਸ ਖੀਂਚ ਛੋੜ ਕਰ ਹਿਲਾਵੇਂ
ਗਰਦ ਸੇ ਭਰਾ ਆਈਨਾ ਭੀ ਚੇਹਰਾ ਭੀ ਬਸ ਦੋ ਬੂੰਦ ਖੁਸ਼ਫ਼ਹਮੀ ਪਿਲਾ ਦੇਤੇ ਹੈਂ

ਖ੍ਯਾਲੋਂ ਕੇ ਪੁਲ ਖਵਾਬੋਂ ਕੀ ਸੜਕੇਂ ਚਮਕਤੀ ਤਸਵੀਰੇਂ ਹੈਂ ਯੂੰ ਦਿਖਾਯੀ ਦੇਤੀ
ਕਾਗਜ਼ ਕੇ ਫੂਲੋਂ ਸੇ ਮਹਕੇ ਗੁਲਸ਼ਨ ਹਥੇਲੀ ਪਰ ਐਸੇ ਵਿਕਾਸ ਉਗਾ ਲੇਤੇ ਹੈਂ

ਤਹਲਕਾ ਸਨਸਨੀ ਸੀਧੀ ਆਂਖੋਂ ਦੇਖੀ ਹਰ ਮੂੰਹ ਕੀ ਕੀਮਤ ਸਬ ਜਾਨਤੇ ਹੈਂ
ਜੋ ਸ਼ਫ਼ਾ ਇਨਕੇ ਹਾਥੋਂ ਕ੍ਯਾ ਕਹਨੇ ਹੈ ਫੂੰਕ ਭਰ ਔਰ ਯੇ ਲਹਰ ਬਨਾ ਦੇਤੇ ਹੈਂ

ਹਰ ਨਸ੍ਲ ਕੋ ਮਸਲ ਘੁਟਨੋਂ ਪੇ ਲਾਨਾ ਹੈ ਬਸ ਯਹੀ ਭਰ ਮੁਲਕਪ੍ਰਸਤੀ ਇਨਕੀ
ਅਪਨੇ ਰੰਗੋਂ ਕਾ ਲਗਾ ਕਰ ਪੋਂਛਾ ਨਯਾ ਭੂਗੋਲ ਨਯਾ ਇਤਿਹਾਸ ਬਨਾ ਲੇਤੇ ਹੈਂ

ਨਾਜਾਨੇ ਕਿਤਨੀ ਸਿਸਕਿਯੋਂ ਚੀਖੋਂ ਔਰ ਨਰਮੁੰਡੋਂ ਪੇ ਖੜੇ ਹੈਂ ਤਖਤੋਂ ਕੇ ਪਾਏਂ
ਹਰ ਓਰ ਲਾਸ਼ੇਂ ਲਹੂ ਔਰ ਵਹਸ਼ਿਯਤ ਬੜੇ ਦਰਖ਼ਤੋਂ ਸੇ ਯੂੰ ਜ਼ਮੀਂ ਹਿਲਾ ਦੇਤੇ ਹੈਂ


19/04/14)
ਤੱਤ ਗੁਰਮਤਿ ਪਰਿਵਾਰ

ਸ਼ੁੱਧ ਨਾਨਕਸ਼ਾਹੀ ਕੈਲੰਡਰ ਦੇ ਪ੍ਰਕਾਸ਼ਨ ਬਾਰੇ ਜ਼ਰੂਰੀ ਸੂਚਨਾ ਅਤੇ ਬੇਨਤੀ
ਪਾਠਕ ਸੱਜਣ ਇਸ ਗੱਲ ਤੋਂ ਵਾਕਿਫ ਹਨ ਕਿ ‘ਦੂਜੇ ਗੁਰਮਤਿ ਇਨਕਲਾਬ’ ਨੂੰ ਸਮਰਪਿਤ ਕਰਦਿਆਂ ‘ਤੱਤ ਗੁਰਮਤਿ ਪਰਿਵਾਰ’ ਵਲੋਂ ਹੋਰ ਸੱਜਣਾਂ ਦੇ ਸਹਿਯੋਗ ਸਦਕਾ ‘ਸ਼ੁੱਧ ਨਾਨਕਸ਼ਾਹੀ ਕੈਲੰਡਰ’ ਸੰਮਤ 546 (2014-15) ਡਿਜ਼ੀਟਲ ਰੂਪ ਵਿੱਚ ਜ਼ਾਰੀ ਕੀਤਾ ਗਿਆ। ਅਨੇਕਾਂ ਸੱਜਣਾਂ ਨੇ ਇਸ ਕੈਲੰਡਰ ਦੀ ਭਾਵਨਾ ਅਤੇ ਰੂਪ ਦੀ ਪ੍ਰਸੰਸਾ ਕਰਦੇ ਹੋਏ ਇਹ ਮੰਗ ਕੀਤੀ ਕਿ ਇਸ ਨੂੰ ਕਾਗਜ਼ੀ ਰੂਪ ਵਿੱਚ ਪ੍ਰਕਾਸ਼ਿਤ ਕਰਵਾ ਕੇ ਲੋਕਾਂ ਤੱਕ ਪਹੁੰਚਾਇਆ ਜਾਵੇ।
ਹੋਰ ਸੱਜਣਾਂ ਦੀ ਸਲਾਹ ਤੇ ਅਸੀਂ ਫੈਸਲਾ ਕੀਤਾ ਕਿ ਇਸ ਨੂੰ ਪ੍ਰਿੰਟ ਰੂਪ ਵਿੱਚ ਪ੍ਰਕਾਸ਼ਿਤ ਕਰਾ ਕੇ ਲੋਕਾਂ ਤੱਕ ਪਹੁੰਚਾਇਆ ਜਾਵੇ। ਇਹ ਕੈਲੰਡਰ 1 ਫੁਟ ਚੌੜੇ ਅਤੇ 2 ਫੁੱਟ ਉਚੇ ਸਾਈਜ਼ ਵਿੱਚ ਛਪਵਾਇਆ ਜਾਵੇਗਾ। ਇਹ ਕੈਲੰਡਰ 12 ਸਫਿਆਂ (6 ਪੱਤਰਿਆਂ) ਵਿੱਚ ਛਪਵਾਇਆ ਜਾਵੇਗਾ। ਇਸ ਨਿਵੇਕਲੇ ਅਤੇ ਖੂਬਸੂਰਤ ਕੈਲੰਡਰ ਦੀ ਛਪਵਾਈ ਦਾ ਖਰਚਾ 4500 ਭਾਰਤੀ ਰੂਪੈ (ਪ੍ਰਤੀ 100 ਕੈਲੰਡਰ) ਆਵੇਗਾ।
ਸੋ ਜੋ ਸੱਜਣ ਜਾਂ ਸੰਸਥਾਵਾਂ ਇਸ ਕੈਲੰਡਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਾਗਜ਼ੀ ਰੂਪ ਵਿੱਚ ਛਪਵਾ ਕੇ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ 22 ਅਪ੍ਰੈਲ 2014 ਤੱਕ ਆਪਣੀ ਲੋੜ ਦੱਸ ਸਕਦੇ ਹਨ ਤਾਂ ਕਿ ਇਸ ਨੂੰ ਇਕੱਠੇ ਹੀ ਛਪਵਾਇਆ ਜਾ ਸਕੇ। ਜੋ ਸੱਜਣ ਇਸ ਪ੍ਰਾਜੈਕਟ ਵਿੱਚ ਸਹਾਇਤਾ/ਸਪਾਂਸਰ ਕਰਨਾ ਚਾਹੁਣ ਉਹ ਵੀ ਸੰਪਰਕ ਕਰ ਸਕਦੇ ਹਨ। ਸੰਪਰਕ ਈ-ਮੇਲ ਜਾਂ ਫੋਨ ਰਾਹੀਂ ਕੀਤਾ ਜਾ ਸਕਦਾ ਹੈ।
tatgurmat@gmail.com
09419126791
ਆਸ ਹੈ ਬਾਬਾ ਨਾਨਕ ਦੀ ਸੇਧ ਵਿਚ, ‘ਸੱਚ ਅਤੇ ਸ਼ੁਧਤਾ’ ਦੇ ਮੁੱਦਈ ਅਤੇ ਚਾਹਵਾਣ ਸਮੂਹ ਸੱਜਣ ਸਹਿਯੋਗ ਲਈ ਸੰਪਰਕ ਕਰਣਗੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
06 ਵੈਸਾਖ ਨਾਨਕਸ਼ਾਹੀ 546 (19 ਅਪ੍ਰੈਲ 2014)


19/04/14)
ਨਿਰਮਲ ਸਿੰਘ ਕੰਧਾਲਵੀ

ਠੱਗ ਬੂਬਨਾ
ਮੁੰਡਾ ਫੇਲ੍ਹ ਹੋਇਆ ਜਦ, ਚੌਥੀ `ਚੋਂ ਤਿੰਨ ਵਾਰੀ,
ਫ਼ਿਕਰ ਘਰ ਵਾਲ਼ਿਆਂ ਨੂੰ, ਡਾਢਾ ਸਤਾਉਣ ਲੱਗਾ।
ਸ਼ਾਹ ਦੀ ਹੱਟੀ `ਤੇ, ਉਨ੍ਹੀਂ ਨੌਕਰ ਰਖਵਾ ਦਿੱਤਾ,
ਪੈਸੇ ਗੱਲੇ ਵਿਚੋਂ, ਬਰਖ਼ੁਰਦਾਰ ਚੁਰਾਉਣ ਲੱਗਾ।
ਛਿੱਤਰ ਮਾਰ ਮਾਰ, ਲਾਲਿਆਂ ਕੀਤੀ ਖੂਬ ਸੇਵਾ,
ਜਦ ਮਾਲਕਾਂ ਨੂੰ ਉਹ, ਅੱਖਾਂ ਦਿਖਾਉਣ ਲੱਗਾ।
ਉਲਾਂਭੇ ਪਿੰਡ `ਚੋਂ, ਫਿਰ ਰੋਜ਼ ਆਉਣ ਲੱਗ ਪਏ,
ਭਾਂਡੇ-ਟੀਂਡੇ ਜਦ, ਲੋਕਾਂ ਦੇ ਖਿਸਕਾਉਣ ਲੱਗਾ।
ਮਾਪਿਆਂ ਸੰਬੰਧੀਆਂ ਕੋਲ਼, ਸ਼ਹਿਰ ਭੇਜ ਦਿੱਤਾ,
‘ਇੱਜ਼ਤ’ ਉਹਨਾਂ ਦੀ ਵੀ ਖੂਬ ਬਣਾਉਣ ਲੱਗਾ।
ਆਪਣੇ ਵਰਗਾ ਜੋਟੀਦਾਰ, ਲੱਭ ਲਿਆ ਉਸ ਨੇ,
ਸਿਨੇਮਾ ਟਿਕਟਾਂ ਦੀ, ਬਲੈਕ ਕਰਵਾਉਣ ਲੱਗਾ।
ਫਾਂਟਾ ਚਾੜ੍ਹਿਆ ਇੱਕ ਦਿਨ, ਵਿਰੋਧੀ ਗੁੰਡਿਆਂ ਨੇ,
ਰੋਹਬ ਉਹਨਾਂ ਨੂੰ ਜਦ, ਆਪਣਾ ਵਿਖਾਉਣ ਲੱਗਾ।
ਬੂਬਨਾ ਮਿਲ ਗਿਆ, ਫਿਰ ਇੱਕ ਸਾਧ ਉਸ ਨੂੰ,
ਖਚਰ ਵਿੱਦਿਆ ਉਹਨੂੰ, ਸਾਧ ਪੜ੍ਹਾਉਣ ਲੱਗਾ।
ਬਣਾ ਕੇ ਭੇਖ ਕਿਵੇਂ, ਲੋਕਾਂ ਤਾਈਂ ਠੱਗੀ ਦਾ ਏ,
ਕਿੰਜ ਫ਼ਸਾਈ ਦਾ ਐ ਗਾਹਕ, ਸਮਝਾਉਣ ਲੱਗਾ।
‘ਕੋਰਸ’ ਕਰ ਲਿਆ ਉਹਨੇ, ਦਿਨਾਂ ਦੇ ਵਿੱਚ ਪੂਰਾ,
ਬੰਨ੍ਹਿਆਂ ਡੇਰਾ, ਤੇ ਉਹ ਡੋਲ਼ੀਆਂ ਖਿਡਾਉਣ ਲੱਗਾ।
ਕੱਲ੍ਹ ਦਾ ਗੁੰਡਾ, ਬਣ ਗਿਆ ਪਾਖੰਡੀ ਸਾਧ ਮਿੱਤਰੋ,
ਭੇਖ ਧਾਰ ਲਿਆ, ਤੇ ਬਾਬਾ ਜੀ ਅਖਵਾਉਣ ਲੱਗਾ।
ਲੋਕੀਂ ਲੁੱਟ ਲੁੱਟ ਉਹਨੇ, ਮਾਇਆ ਦੇ ਢੇਰ ਲਾ `ਤੇ,
ਸੰਗਮਰਮਰੀ ਡੇਰਾ, ਹੁਣ ਆਪਣਾ ਬਣਵਾਉਣ ਲੱਗਾ।
ਅੰਨ੍ਹੇ ਅਕਲ ਦੇ ਏਥੇ, ਜਿਤਨਾ ਚਿਰ ਵਸਦੇ ਨੇ,
ਰੌਣਕਾਂ ਡੇਰਿਆਂ `ਤੇ, ਲਗਦੀਆਂ ਰਹਿਣੀਆਂ ਨੇ।
ਅਸੀ ਵੀ ਪੋਤੜੇ, ਦੰਭੀ, ਪਾਖੰਡੀਆਂ ਦੇ ਫੋਲਣੇ ਨੇ,
ਗੱਲਾਂ ਖਰੀਆਂ, ਅਸੀਂ ਸਦਾ ਹੀ ਕਹਿਣੀਆਂ ਨੇ।
ਨਿਰਮਲ ਸਿੰਘ ਕੰਧਾਲਵੀ


17/04/14)
ਗੁਰਦੀਪ ਸਿੰਘ ਬਾਗੀ

ਗੁਰੂ ਸਾਹਿਬਾਨ ਨੂੰ ਲਵ-ਕੁਸ਼ ਨਾਲ ਜੋੜ੍ਹਨ ਵਾਲੀ ਕਹਾਨੀ ਬੂੰਦੇਲਖੰਡ ਦੇ ਇਤਿਹਾਡ ਵਿੱਚੋਂ ਚੋਰੀ ਕੀਤੀ ਗਈ।
ਬਿਚਿਤਰ ਨਾਟਕ ਦੇ ਸੰਪਾਦਕ ਦਾ ਮੁੱਖ ਮਕਸਦ ਸਿੱਖ ਸਿਧਾਂਤ ਅਤੇ ਤਵਾਰਿਖ ਨੂੰ ਵਿਗਾੜਨਾ ਹੈ ਅਤੇ ਇਸ ਦੇ ਹਿਮਾਇਤੀ ਇਸ ਮਕਸਦ ਨੂੰ ਪੁਰਾ ਕਰਨ ਵਾਸਤੇ ਪੁਰਜ਼ੋਰ ਕੋਸ਼ਿਸ਼ ਕਰਦੇ ਪਏ ਹਨ। ਇਸ ਵਿੱਚ ਗੁਰੂ ਗੋਬਿਂਦ ਸਿੰਘ ਸਾਹਿਬ ਦੀਆਂ ਕੁਛ ਜੰਗਾ ਦਾ ਜਿਕਰ ਹੈ, ਇਹ ਬਿਚਿਤਰ ਨਾਟਕ ਦੇ ਸੰਪਾਦਕ ਨੇ ਵਹੁਤ ਹਦ ਤਕ ਸੈਨਾਪਤੀ ਕ੍ਰਿਤ ਸ੍ਰੀ ਗੁਰਸੋਭਾ ਵਿੱਚੋਂ ਨਕਲ ਮਾਰ ਕੇ ਲਿੱਖੇ ਨੇ। ਜੋ ਗਲਤੀ ਸ੍ਰੀ ਗੁਰਸੋਭਾ ਵਿੱਚ ਹੈ, ਉਹੀ ਗਲਤੀ ਬਿਚਿਤਰ ਨਾਟਕ ਦੇ ਲਿਖਾਰੀ ਨੇ ਕੀਤੀ ਹੈ ਜਿਵੇਂ ਸੈਨਾਪਤਿ ਨੇ ਗੁਰੂ ਗੋਬਿਂਦ ਸਿੰਘ ਸਾਹਿਬ ਨੂੰ ਪਾਉਟਾ ਨਗਰੀ ਵਿੱਚ ਜਾਂਦੇ ਲਿਖੀਆ ਹੈ ਸੈਨਾਪਤੀ ਇਸ ਤੱਥ ਤੂੰ ਨਾਵਾਕਿਫ ਲਗਦਾ ਹੈ ਕਿ ਗੁਰੂ ਗੋਬਿਂਦ ਸਿੰਘ ਸਾਹਿਬ ਪਹਿਲਾਂ ਨਾਹਨ ਗਏ ਸੀ ਅਤੇ ਨਾਹਨ ਦੇ ਰਾਜੇ ਵੇਨਤੀ ਉਤੇ ਨਾਹਨ ਦੀ ਰਿਆਸਤ ਵਿੱਚ ਪਾਉਂਟਾ ਸਾਹਿਬ ਵਸਾਇਆ ਸੀ, ਉਹੀ ਗਲਤੀ ਬਿਚਿਤਰ ਨਾਟਕ ਦੇ ਸੰਪਾਦਕ ਨੇ ਕੀਤੀ ਹੈ। ਉਸ ਕੋਲ ਸਹੀ ਜਾਨਕਾਰੀ ਨਾ ਹੋਣ ਕਰ ਕੇ ਉਹ ਕਪਾਲ ਮੋਚਨ ਨੂੰ ਵੀ ਯਮੁਨਾ ਨਦੀ ਦੇ ਕੰਡੇ ਉਤੇ ਦਾ ਤੀਰਥ ਲਿਖ ਜਾਂਦਾ ਹੈ। ਇਸ ਸੰਪਾਦਕ ਨੇ ਗੁਰੂ ਗੋਬਿਂਦ ਸਿੰਘ ਸਾਹਿਬ ਦੇ ਬਚਪਨ ਦਾ ਜੋ ਵੇਰਵਾ ਦਿੱਤਾ ਹੈ ਉਹ ਤੇ ਇਸ ਤੱਥ ਤੇ ਮੁਹਰ ਲਗਾਂਦਾ ਹੈ ਕਿ ਇਸ ਬਿਚਿਤਰ ਨਾਟਕ ਕਿਤਾਬ ਦੇ ਸੰਪਾਦਕ ਕੋਲ ਗੁਰੂ ਸਾਹਿਬ ਦੇ ਬਚਪਨ ਦਾ ਵੇਰਵਾ ਦੇਂਦਾ ਕੋਈ ਵੀ ਸੋਮਾ ਮੌਜੁਦ ਨਹੀ ਸੀ।
ਰਤਨ ਸਿੰਘ ਜੱਗੀ ਅਪਣੀ ਕਿਤਾਬ “ਦਸਮ ਗ੍ਰੰਥ ਕਰਤ੍ਰਿਤਵ” ਵਿੱਚ ਸਫ਼ਾ 142 ਉਤੇ ਗਿਆਨੀ ਹਰਨਾਮ ਸਿੰਘ ‘ਬੱਲਭ’ ਦੇ ਇਕ ਲੇਖ ਦਾ ਜਿਕਰ ਕਰਦੇ ਹਨ ਜਿਸ ਵਿੱਚ ਗਿਆਨੀ ਜੀ ‘ਅਪਣੀ ਕਥਾ’ ਦੇ ‘ਭੰਗਾਣੀ ਜੁੱਧ’ ਪ੍ਰਸੰਗ ਦੀ ਲੜਾਈ ਦੀ ਤੁਲਨਾ ‘ਰਾਸੋ’ ਵਿੱਚ ਵਰਣਿਤ ਪ੍ਰਿਥੀ ਰਾਜ ਅਤੇ ਮੁਹੰਮਦ ਗੋਰੀ ਦੀ ਇਕ ਯੁੱਧ-ਘਟਨਾ ਨਾਲ ਕਰਦੇ ਹੋਇਆਂ ਲਿਖੀਆ ਕਿ ਦੋਹਾਂ ਵਿੱਚ ਬੋਲੀ ਰਾਜਸਥਾਨੀ, ਛੰਦ ‘ਭੁਜੰਗ ਪ੍ਰਯਾਤ’, ਯੁੱਧ ਦੀ ਅਵਸਥਾ ਭਿਆਨਕ, ਮਰੇ ਹੋਇਆਂ ਦੀ ਗਿਣਤੀ ਸਮਾਨ ਅਤੇ ਛੰਦ-ਸੰਖਿਆ ਬਰਾਬਰ ਹੈ। ਗਿਆਨੀ ਹਰਨਾਮ ਸਿੰਘ ‘ਬੱਲਭ’ ਦੀ ਅਗਲੀਆਂ ਪੰਕਤਿਆਂ ਵਹੁਤ ਹੀ ਕੀਮਤੀ ਹਨ, ਰਤਨ ਸਿੰਘ ਜੱਗੀ “ਗਿਆਨੀ ਜੀ” ਦੇ ਬਿਆਨ ਨੂੰ ਅਗੇ ਤੋਰਦੇ ਹਨ “ਇੰਜ ਲਗਦਾ ਹੈ ਕਿ ‘ਅਪਣੀ ਕਥਾ’ ਦੇ ਲੇਖਕ ਦੇ ਸਾਮ੍ਹਣੇ ‘ਪ੍ਰਿਥੀ ਰਾਜ ਰਾਸੋ’ ਜਰੁਰ ਰਹਿਆ ਹੋਵੇਗਾ, ਜਿਸ ਦਾ ਅਨੁਕਰਣ ‘ਭੰਗਾਣੀ ਜੁੱਧ’ ਦੇ ਪ੍ਰਸੰਗ ਵਿੱਚ ਹੋਇਆ ਹੈ”। ਇਸ ਤੱਥ ਦੀ ਵਹੁਤ ਮਹੱਤਤਾ ਹੈ ਪਰ ਅਫਸੋਸ ਕਿਸੇ ਨੇ ਇਸ ਵੱਲ ਧਿਆਨ ਨਹੀ ਦਿੱਤਾ। ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਬਿਚਿਤਰ ਨਾਟਕ ਵਿੱਚ ਪ੍ਰਥੀ ਰਾਜ ਰਾਸੋ ਵਾਂਗ ਰਾਜੇ ਪਰੀਛਤ ਦੀ ਕਹਾਨੀ, ਰਾਸੋ ਵਿੱਚ ਦੱਸ ਅਵਤਾਰਾਂ ਦੀ ਕਥਾ ਬਿਚਿਤਰ ਨਾਟਕ ਵਿੱਚ ਇਨ੍ਹਾਂ ਨੂੰ ਚੌਬੀਸ ਕਰ ਦਿੱਤਾ। ਉਹੀ ਪੁਰਬ ਜਨਮ ਦੀ ਕਥਾ ਪ੍ਰਿਥੀ ਰਾਜ ਰਾਸੋ ਵਿੱਚ ਅਤੇ ਬਿਚਿਤਰ ਨਾਟਕ ਵਿੱਚ ਵੀ। ਪ੍ਰਿਥੀ ਰਾਜ ਰਾਸੋ ਪੜ੍ਹਦੇ ਜੇ ਕਦੇ ‘ਜਾਪ’ ਦੀ ਯਾ ਬਿਚਿਤਰ ਨਾਟਕ ਦੀ ਕੋਈ ਹੋਰ ਰਚਣਾ ਜ਼ਹਨ ਵਿੱਚ ਆ ਜਾਵੇ ਤਾਂ ਹੈਰਾਨ ਹੋਣ ਦੀ ਗਲ ਨਹੀ।
ਰਤਨ ਸਿੰਘ ਜੱਗੀ ਲਿਖਦੇ ਹਨ ਕਿ ਪੁਰਬ ਜਨਮ ਦੀ ਕਥਾ ਕੁਛ ਅਪਭ੍ਰੰਸ਼ ਗ੍ਰੰਥਾਂ ਵਿੱਚ ਉਪਲਬਧ ਹੈ। ਸਾਡਾ ਮੁੱਖ ਮਨੋਰਥ ਉਸ ਰਚਣਾ ਅਤੇ ਇਤਿਹਾਸ ਦਾ ਜਿਕਰ ਕਰਨਾ ਹੈ ਜਿਸ ਵਿੱਚੋਂ ਇਹ ਰਾਮਚੰਦਰ ਦੇ ਵੰਸ਼ ਨਾਲ ਗੁਰੂ ਸਾਹਿਬਾਨ ਨੂੰ ਜੋੜ੍ਹਨ ਦਾ ਵਿਚਾਰ ਚੋਰੀ ਕੀਤਾ ਗਿਆ ਹੈ। ਬਿਚਿਤਰ ਨਾਟਕ ਵਿੱਚ ਬੇਦੀ “ਕੁਸ਼” ਦੇ ਵੰਸ਼ ਵਿੱਚੋ ਕਹਿ ਗਏ ਹਨ ਅਤੇ ਸੋਡੀਆਂ ਨੂੰ “ਲਵ” ਦੇ ਵੰਸ਼ ਨਾਲ ਜੋੜ੍ਹੀਆ ਗਿਆ ਹੈ। ਗੁਰੂ ਅੰਗਦ ਸਾਹਿਬ “ਤ੍ਰਿਹਾਨ” ਅਤੇ ਗੁਰੂ ਅਮਰਦਾਸ ਸਾਹਿਬ “ਭੱਲੇ” ਸਨ ਸ਼ਾਯਦ ਇਸ ਸੰਪਾਦਕ ਨੂੰ ਪਤਾ ਨਹੀ ਸੀ ਯਾ ਇਸ ਦਾ ਮਕਸਦ ਗੁਰੂ ਸਾਹਿਬਾਨ ਨੂੰ ਸਿਰਫ ਰਾਮ ਚੰਦਰ ਨਾਲ ਜੋੜ੍ਹਨ ਦਾ ਸੀ, ਬਾਦ ਵਿੱਚ ਕੇਸਰ ਸਿੰਘ ਛਿਬੜ ਲਛਮਨ ਅਤੇ ਭਰਤ ਨੂੰ ਲੇ ਆਇਆ ਅਤੇ “ਤ੍ਰਿਹਾਨ” ਜਾਤਿ ਨੂੰ ਲਛਮਨ ਦਾ ਅੰਸ਼ ਬਨਾ ਦਿੱਤਾ ਅਤੇ “ਭੱਲੇ” ਜਾਤਿ ਨੂੰ ਭਰਤ ਨਾਲ ਜੋੜ੍ਹ ਦਿੱਤਾ। ਆਉ ਹੁਣ ਉਨ੍ਹਾਂ ਦੰਤ ਕਥਾਵਾਂ ਨੂੰ ਵੇਖਿਆ ਜਾਵੇ ਜਿਨ੍ਹਾਂ ਵਿੱਚੋਂ ਇਹ ਵਿਚਾਰ ਚੋਰੀ ਕੀਤਾ ਹੈ।
ਇਹ “ਲਵ-ਕੁਸ਼” ਨਾਲ ਗੁਰੂ ਸਾਹਿਬਾਨ ਦੇ ਵੰਸ਼ ਨੂੰ ਜੋੜ੍ਹਨ ਵਾਲਾ ਵਿਚਾਰ ਬੂੰਦੇਲਖੰਡ ਦੇ ਇਤਿਹਾਸ ਵਿੱਚੋਂ ਚੋਰੀ ਕਿਤਾ ਗਿਆ ਹੈ। ਇਸ ਦਾ ਜਿਕਰ ਗੋਰੇ ਲਾਲ ਜੋ “ਲਾਲ ਕਵਿ” ਦੇ ਨਾਮ ਤੂੰ ਜਾਣਿਆ ਜਾਂਦਾ ਹੈ ਨੇ ਅਪਣੀ ਇਕ ਰਚਨਾ ਛਤ੍ਰਪ੍ਰਕਾਸ਼ ਵਿੱਚ ਕੀਤਾ ਹੈ। ਇਸ ਕਵੀ ਦਾ ਜੀਵਨ-ਕਾਲ 1658 ਇ. ਤੂੰ 1710 ਇ. ਦਾ ਹੈ, ਇਸ ਨੇ ਛਤ੍ਰਪ੍ਰਕਾਸ਼ ਵਿੱਚ ਬੂੰਦੇਲ ਖੰਡ ਦੇ ਰਾਜਾ ਛਤ੍ਰਸਾਲ ਦੇ ਜੀਵਨ ਦਾ ਵਰਣਨ ਕੀਤਾ ਹੈ, ਇਸ ਰਚਨਾ ਵਿੱਚ ਰਾਜਾ ਛਤ੍ਰਸਾਲ ਦੀ 1710 ਇ. ਵਿੱਚ ਹੋਈ ਜੰਗ ਤਕ ਦਾ ਜਿਕਰ ਹੈ ਇਸ ਦੇ ਬਾਦ ਦੀ ਕੋਈ ਰਚਨਾ ਨਹੀ ਹੈ ਜਿਸ ਤੂੰ ਇਹ ਅੰਦਾਜਾ ਲਗਦਾ ਹੈ ਕਿ “ਲਾਲ ਕਵਿ” ਦਾ ਜੀਵਣ-ਕਾਲ 1710 ਇ. ਤਕ ਸੀ। ਅਪਣੀ ਰਚਨਾ ਛਤ੍ਰਪ੍ਰਕਾਸ਼ ਵਿੱਚ ਗੋਰੇ ਲਾਲ ਕਵਿ ਨੇ ਪਹਿਲੇ ਅਅਧਿਆਇ ਵਿੱਚ ਹੀ ਇਸ ਗੱਲ ਦਾ ਜਿਕਰ ਕੀਤਾ ਹੈ ਕਿ ਬੂੰਦੇਲ ਖੰਡ ਦੇ ਰਾਜਿਆਂ ਦਾ ਸੰਬਂਧ ਰਾਮ ਚੰਦਰ ਦੇ ਪੁਤਰ ਕੁਸ਼ ਨਾਲ ਹੈ ਅਤੇ ਇਨ੍ਹਾਂ ਦੇ ਭਟਾਂ ਦੇ ਮੁਤਾਬਿਕ ਇਨ੍ਹਾਂ ਦਾ ਸੰਬਧ ‘ਲਵ’ ਨਾਲ ਵੀ ਹੈ।
ਬੂੰਦੇਲਖੰਡ ਦੇ ਰਾਜਿਆਂ ਦੀ ਭਟ ਵਹਿਆਂ ਮੁਤਾਬਿਕ ਰਾਮ ਚੰਦਰ ਦੇ ਪੁਤਰ ਲਵ ਦੇ ਵੰਸ਼ ਵਿੱਚ ਗਗਨਸੇਨ ਅਤੇ ਕਨਕਸੇਨ ਰਾਜਾ ਹੋਏ। ਕਨਕਸੇਨ ਨੇ ਸੰਵਤ 201 ਵਿੱਚ ਗੁਜਰਾਤ ਵਿੱਚ ਬਲੱਮੀਪੁਰਾ ਨਾਮ ਦੀ ਜਗ੍ਹ ਵਸਾਈ ਅਤੇ ਉਥੇ ਹੀ ਰਹਿਨ ਲਗ ਪਿਆ ਪਰ ਗਗਨਸੇਨ ਸੰਵਤ 239 ਵਿੱਚ ਪੁਰਬ ਵਲ ਚਲਾ ਗਿਆ। ਇਨ੍ਹਾਂ ਰਾਜਿਆਂ ਦੇ ਭਟਾਂ ਤੂੰ ਇਹ ਪਤਾ ਚਲਦਾ ਹੈ ਕਿ ਕ੍ਰਤ੍ਰੱਰਾਜ ਤੂੰ ਛਟੀ ਪਿੜ੍ਹੀ ਪਹਿਲਾਂ ਇਕ ਰਾਜਾ ਕਾਸ਼ੀ ਰਹਿਨ ਲਗ ਪਿਆ ਜਿਸ ਦਾ ਨਾਮ ਅਨਿਰੂਧ ਸੀ, ਇਥੇ ਇਹ ਤੇ ਇਸ ਦੇ ਵੰਸ਼ਜ ਸ਼ਨੀ ਰਾਜਪੁਤ ਰਾਜਿਆਂ ਦੇ ਅਧੀਨ ਰਾਜ ਕਰਨ ਲਗ ਪਏ। ਕ੍ਰਤ੍ਰੱਰਾਜ ਸੰਵਤ 731 ਵਿੱਚ ਕਾਸ਼ੀ ਗਿਆ ਸੀ। ਬੂੰਦੇਲਖੰਡ ਦੇ ਗਹਰਵਾਰ ਰਾਜਿਆਂ ਨੂੰ ਕਾਸ਼ੀ ਦੇ ਰਾਜੇ ਕ੍ਰਤ੍ਰੱਰਾਜ ਦੇ ਘਰਾਨੇ ਦੇ ਨਾਲ ਜੋੜ੍ਹੀਆ ਜਾਂਦਾ ਹੈ। ਕ੍ਰੱਤ੍ਰਰਾਜ ਦਾ ਗਹਰਵਾਰ ਹੋਣਾ ਇਸ ਘਟਨਾ ਦੇ ਆਧਾਰਿਤ ਹੈ ਕਿ ਕਾਸ਼ੀ ਦੇ ਉਪਰ ਬੁਰੇ ਗ੍ਰਹਾਂ ਦੀ ਸ਼ਾਂਤੀ ਵਾਸਤੇ ਇਸ ਨੇ ਪੰਡਿਤਾਂ ਦੀ ਸਲਾਹ ਨਾਲ ਇਨ੍ਹਾਂ ਬੁਰੇ ਗ੍ਰਹਾਂ ਤੂੰ ਛੁਟਕਾਰਾ ਪਾਇਆ ਜਿਸ ਕਰ ਕੇ ਇਨ੍ਹਾਂ ਦਾ ਨਾਮ ਗ੍ਰਹਨਿਵਾਰ ਪਿਆ ਅਤੇ ਬਾਦ ਵਿੱਚ ਵਕਤ ਦੇ ਨਾਲ ਵਿਗੜ ਕੇ ਗਹਰਵਾਰ ਬਣ ਗਿਆ। ਬੂੰਦੇਲਖੰਡ ਦੇ ਗਹਰਵਾਰਾਂ ਦਾ ਕ੍ਰੱਤ੍ਰਰਾਜ ਨਾਲ ਮਿਲਾਣ ਪ੍ਰਮਾਨਿਕ ਮੰਨਿਆ ਜਾਂਦਾ ਹੈ। ਕ੍ਰੱਤ੍ਰਰਾਜ ਸੰਵਤ 731 ਤੂੰ ਸੰਵਤ 1105 ਤਕ ਵੀਹ ਰਾਜਿਆਂ ਦਾ ਜਿਕਰ ਭਟਾਂ ਦੇ ਰਾਹੀਂ ਮਿਲਦਾ ਹੈ ਉਹ ਇਸ ਤਰਹ ਹੈ ਕ੍ਰੱਤ੍ਰਰਾਜ, ਮਹਿਰਾਜ, ਮੁਧ੍ਰਰਾਜ, ਉਦਯਰਾਹ, ਗਰੂਡਸੇਨ, ਸਮਰਸੇਨ, ਆਨੰਦ ਸੇਨ, ਕਰਨ ਸੇਨ, ਕੁਮਾਰ ਸੇਨ, ਮੋਹਨ ਸੇਨ, ਰਾਜ ਸੇਨ, ਕਾਸ਼ੀਰਾਜ, ਸ਼ਿਆਮ ਦੇਵ, ਪ੍ਰਹਲਾਦ ਦੇਵ, ਹਮੀਰ ਦੇਵ, ਆਸਕਰਨ, ਅਭਯਕਰਨ, ਜੈਤਕਰਨ, ਸੋਹਨਪਾਲ ਅਤੇ ਕਰਨਪਾਲ। ਡਾ. ਹਰਜਿੰਦਰ ਸਿੰਘ ਦਿਲਗੀਰ ਸਾਹਿਬ ਕੋਲ ਗੁਰੂ ਨਾਨਕ ਸਾਹਿਬ ਦੇ ਕੁਰਸੀਨਾਮੇ ਹਨ ਜਿਨ੍ਹਾਂ ਦੋਨਾਂ ਨੂੰ ਡਾ. ਸਾਹਿਬ ਨੇ
Facebook ਰਾਹੀਂ ਸਾਂਝਾ ਕੀਤਾ ਹੈ, ਇਕ ਵਿੱਚ ਰਾਮਚੰਦਰ ਤੂੰ ਨੌਵੀਂ ਪਿੜ੍ਹੀ ਅਤੇ ਦੂਜੀ ਵਿੱਚ ਗਿਆਰਵੀਂ ਪਿੜ੍ਹੀ ਤੇ ਗੁਰੂ ਨਾਨਕ ਸਾਹਿਬ ਦਾ ਨਾਮ ਲਿਖੀਆ ਹੈ। ਇਥੇ ਸਿਰਫ ਸੰਵਤ 731 ਤੂੰ ਸੰਵਤ 1105 ਤਕ ਯਾਨੀ ਸਿਰਫ 400 ਸਾਲ ਤਕ ਵੀਹ ਲੋਕਾਂ ਦੇ ਨਾਮ ਆ ਗਏ। ਨਾ ਇਹ ਵੰਸ਼ਾਵਲੀ ਨਾਮਾ ਕ੍ਰਤ੍ਰੱਰਾਜ ਤੂੰ ਪਹਿਲਾਂ ਦਾ ਹੈ ਅਤੇ ਨਾ ਇਹ ਸੰਵਤ 1526 ਤਕ ਦਾ ਹੈ।

ਕੁਸ਼ ਨਾਲ ਇਨ੍ਹਾਂ ਦੇ ਸੰਬਂਧ ਦਾ ਜਿਕਰ ਛਤ੍ਰਪ੍ਰਕਾਸ਼ ਅਤੇ ਔਡਸ਼ਾ ਸਟੇਟ ਗੇਜਟਿਅਰ ਵਿੱਚ ਮਿਲਦਾ ਹੈ। ਇਸ ਵਿੱਚ ਰਾਮ ਚੰਦਰ ਦੇ ਪੁਤਰ ਕੁਸ਼ ਦੇ ਸੱਤ ਪੁਤਰਾ ਦਾ ਜਿਕਰ ਹੈ ਜਿਨ੍ਹਾਂ ਵਿੱਚੋਂ ਕੁਸ਼ ਦੇ ਇਕ ਪੁਤਰ ਵਿਹੰਗਰਾਜ ਦਾ ਪੁਤਰ ਕਾਸ਼ੀ ਰਾਜ ਕਾਸ਼ੀ ਜਾ ਕੇ ਰਹਿਨ ਲਗਾ। ਇਨ੍ਹਾਂ ਦੀ ਵੰਸ਼ਾਵਲੀ ਇਸ ਤਰਹ ਦਿੱਤੀ ਗਈ ਹੈ ਗਹਿਰਦੇਵ, ਵਿਮਲਚੰਦ, ਨਾਨਕਚੰਦ, ਗੋਪਚੰਦ, ਗੋਵਿੰਦ ਚੰਦਰ, ਟਿਹਨਪਾਲ, ਵਿੰਧ੍ਹਰਾਜ, ਸ਼ੌਨਕ ਦੇਵ, ਧੀਝਲ ਦੇਵ ਅਤੇ ਅਰਜੂਨ ਦੇਵ। ਅਰਜੂਨ ਦੇਵ ਦੇ ਪੁਤਰ ਦਾ ਨਾਮ ਵੀਰ ਭਦਰ ਸੀ ਅਤੇ ਇਸ ਦੇ ਪੁਤਰ ਦਾ ਨਾਮ ਪੰਚਮ ਯਾ ਹੇਮਕਰਨ ਲਿਖੀਆ ਮਿਲਦਾ ਹੈ। ਹੇਮਕਰਨ ਨਾਲ ਇਕ ਕਹਾਨੀ ਵੀ ਜੁੜ੍ਹੀ ਹੈ ਕਿ ਇਸ ਨੇ ਭਗਵਤੀ ਦੇਵੀ ਦੀ ਉਪਾਸਨਾ ਕੀਤੀ ਸੀ ਅਤੇ ਇਸ ਪੂਜਾ ਤੂੰ ਖੂਸ਼ ਹੋ ਕੇ ਦੇਵੀ ਨੇ “ਵਿਜੇ ਹੋ” ਦਾ ਵਰਦਾਨ ਦਿੱਤਾ ਸੀ ਜਿਸ ਦਾ ਜਿਕਰ ‘ਲਾਲ ਕਵਿ’ ਨੇ ਛਤ੍ਰਪ੍ਰਕਾਸ਼ ਵਿੱਚ ਕੀਤਾ ਹੈ ਅਤੇ ਇਸ ਤੂੰ “ਬੂੰਦੇਲਾ” ਨਾਮ ਮਸ਼ਹੂਰ ਹੋਇਆ ਮਨਿਆ ਜਾਂਦਾ ਹੈ। ਇਸ ਹੇਮਕਰਨ ਨੇ ਗਹਰਵਾਰਪੁਰਾ (ਗੌਰ) ਨਾਮ ਦਾ ਪਿੰਡ ਵੀ ਵਸਾਇਆ ਸੀ। । ਇਸ ਵੰਸ਼ਾਵਲੀ ਵਿੱਚ ਅਗੇ ਜਾ ਕੇ ਇਕ ਰਾਜਾ ਰੂਦ੍ਰ ਪ੍ਰਤਾਪ ਹੋਇਆ ਹੈ ਜਿਸ ਨੇ ਸੰਵਤ 1588 ਵਿੱਚ ਔਡਛਾਂ ਵਸਾਇਆ ਸੀ ਅਤੇ ਇਸੀ ਵੰਸ਼ ਵਿੱਚੋਂ ਰਾਜਾ ਛਤ੍ਰਸਾਲ ਹੋਇਆ ਸੀ।

ਬਿਚਿਤਰ ਨਾਟਕ ਦਾ ਸੰਪਾਦਕ ਇਸ਼ ਤਰਹ ਦੀ ਵੰਸ਼ਾਵਲੀ ਦੇਣ ਤੂੰ ਕਤਰਾ ਜਾਂਦਾ ਹੈ, ਇਨ੍ਹੇ ਝੂਠੇ ਨਾਮ ਉਹ ਲਿਆਉਣਦਾ ਕਿਥੋਂ ਅਤੇ ਇਸ ਤਰਹ ਨਾਮ ਲਿਖ ਦੇਣ ਨਾਲ ਉਸ ਦੀ ਇਹ ਚੋਰੀ ਵਹੁਤ ਪਹਿਲਾਂ ਹੀ ਪਕੜੀ ਜਾਣੀ ਸੀ। ਇਨ੍ਹਾਂ ਤਥਾਂ ਦੇ ਖੁਲਾਸੇ ਨਾਲ ਸਾਨੂੰ ਇਸ ਗਲ ਦਾ ਤੇ ਪਤਾ ਚਲ ਗਿਆ ਕਿ ਇਹ ਰਾਮ ਚੰਦਰ ਦੇ ਪੁਤਰਾਂ ਲਵ-ਕੁਸ਼ ਨਾਲ ਗੁਰੂ ਸਾਹਿਬਾਨ ਨੂੰ ਜੋੜ੍ਹਨ ਦਾ ਵਿਚਾਰ ਕਿਥੋਂ ਚੋਰੀ ਕੀਤਾ ਗਿਆ ਅਤੇ ਇਹ ਵੀ ਸਾਬਿਤ ਹੋਂਦਾ ਹੈ ਕਿ ਇਸ ਬਿਚਿਤਰ ਨਾਟਕ ਦੇ ਸੰਪਾਦਕ ਕੋਲ ਛਤ੍ਰਪ੍ਰਕਾਸ਼ ਅਤੇ ਪ੍ਰਿਥੀ ਰਾਜ ਰਾਸੋ ਮੌਜੁਦ ਸੀ ਜਿਸ ਦਾ ਅਸਰ ਬਿਚਿਤਰ ਨਾਟਕ ਉਤੇ ਵੇਖਿਆ ਜਾ ਸਕਦਾ ਹੈ।
ਗੁਰਦੀਪ ਸਿੰਘ ਬਾਗੀ
gurdeepsinghjohal@yahoo.co.in

ਕਿਤਾਬਾਂ ਦੀ ਸੁਚੀ
ਬੂੰਦੇਲਖੰਡ ਦਾ ਸੰਕਸ਼ਿਪਤ ਇਤਿਹਾਸ ਲੇਖਕ ਗੋਰੇਲਾਲ ਤਿਵਾਰੀ 1933
ਛਤ੍ਰਪ੍ਰਕਾਸ਼ ਸੰਪਾਦਿਤ ਕਪਤਾਨ ਵਿਲਿਅਮ ਪ੍ਰਾਇਸ 1829
ਪ੍ਰਿਥੀਰਾਜ ਰਾਸੋ ਸੰਪਾਦਿਤ ਮੋਹਨਲਾਲ ਵਿਸ਼ਨੂਲਾਲ ਪਾਂਡਿਆ ਅਤੇ ਰਾਧਾ ਕ੍ਰਿਸ਼ਨ ਦਾਸ 1905
ਦਸਮ ਗ੍ਰੰਥ ਕਰਤ੍ਰਿਤਵ ਲੇਖਕ ਰਤਨ ਸਿੰਘ ਜੱਗੀ 1966


17/04/14)
ਵਰਿੰਦਰ ਸਿੰਘ (ਗੋਲਡੀ)

ਚੰਗਾ ਵਿਵਹਾਰ ਤੇ ਸੱਚੀ ਕਮਾਈ ਹੀ ਰੱਬ ਹੈ

ਰੱਬ ਨੂੰ ਹਰ ਥਾਂ ਲਭਣ ਵਾਲਿਆ ਆਜਾ ਰੱਬ ਵਿਖਾਵਾਂ
ਅਸਲੀ ਰੱਬ ਕੀ ਹੈ ਆਜਾ ਤੈਨੂੰ ਮੈ ਸਮਝਾਵਾਂ ||

ਰੱਬ ਤਾਂ ਦਿਸਦਾ ਹੱਲ ਵਾਉਂਦੇ ਜੱਟ ਦੇ ਪਸੀਨੇ ਵਿਚੋਂ,
ਸਰਹੱਦ ਤੇ ਲੜਦੇ ਹਰ ਫੌਜੀ ਦੇ ਸੀਨੇ ਵਿਚੋਂ ||

ਟਰੱਕ ਡ੍ਰਾਈਵਰ ਦੀ ਕਮਾਈ ਵਿਚੋਂ,
ਡਾਕਟਰ ਦੀ ਦਿੱਤੀ ਦਵਾਈ ਵਿਚੋਂ ||

ਸਿਰ ਤੇ ਇੱਟਾਂ ਢੋਂਦੇ ਮਜਦੂਰ ਵਿਚੋਂ,
ਇਮਾਨਦਾਰ ਬੰਦੇ ਦੇ ਗਰੂਰ ਵਿਚੋਂ ||

ਜੁੱਤੀਆਂ ਗੰਢਦੇ ਮੋਚੀ ਵਿਚੋਂ ,
ਮੇਹਨਤ ਦੀ ਕਮਾਈ ਰੋਟੀ ਵਿਚੋਂ ||

ਨਰਸ ਦੀ ਕੀਤੀ ਦੇਖਭਾਲ ਵਿਚੋਂ,
ਰੋੜੀ ਕੁੱਟਦੀ ਦੇ ਰੋਂਦੇ ਬਾਲ ਵਿਚੋਂ ||

ਰਿਕਸ਼ਾਵਾਲੇ ਦੇ ਪਸੀਨੇ ਦੀ ਧਾਰ ਵਿਚੋਂ,
ਹਰ ਕਿਰਤੀ ਦੇ ਇਮਾਨਦਾਰੀ ਦੇ ਕੰਮ ਕਾਰ ਵਿਚੋਂ ||

ਅਧਿਆਪਕ ਦੇ ਦਿੱਤੇ ਗਿਆਂਨ ਵਿਚੋਂ,
ਤੇ ਉਸ ਨੂੰ ਸਮਝਣ ਲਈ ਲਾਏ ਧਿਆਨ ਵਿਚੋਂ ||

ਸਾਇੰਸ ਦੀ ਹਰ ਇੱਕ ਕਾਡ ਵਿਚੋਂ,
ਮਾਂ ਦੇ ਕੀਤੇ ਲਾਡ ਵਿਚੋਂ ||

ਪਤੀ ਪਤਨੀ ਦੇ ਪਿਆਰ ਵਿਚੋਂ,
ਹਰ ਇਨਸਾਨ ਦੇ ਚੰਗੇ ਵਿਵਹਾਰ ਵਿਚੋਂ ||

ਪਤਰਕਾਰ ਦੀ ਸਚਾਈ ਵਿਚੋਂ,
ਮੇਹਨਤ ਨਾਲ ਕੀਤੀ ਕਮਾਈ ਵਿਚੋਂ ||

ਦੁਕਾਨਦਾਰ ਦੇ ਇਮਾਨ ਵਿਚੋਂ,
ਹਰ ਸਚੇ ਸੁਚੇ ਇਨਸਾਨ ਵਿਚੋਂ ||

“ਗੋਲਡੀ” ਮੇਹਨਤ ਤੇ ਇਮਾਨਦਾਰੀ ਦੀ ਕਮਾਈ ਹੀ ਰੱਬ ਹੈ,
ਬੱਸ ਚੰਗੇ ਵਿਵਹਾਰ ਤੇ ਸੱਚੀ ਕਮਾਈ ਦੇ ਵਿੱਚ ਹੀ ਸਭ ਹੈ ||

“ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ”
ਵਰਿੰਦਰ ਸਿੰਘ (ਗੋਲਡੀ)


15/04/14)
ਤੱਤ ਗੁਰਮਤਿ ਪਰਿਵਾਰ

'ਦੂਜਾ ਗੁਰਮਤਿ ਇਨਕਲਾਬ ਪੁਰਬ' 'ਸ਼ੁੱਧ ਨਾਨਕਸ਼ਾਹੀ ਕੈਲੰਡਰ' ਦੇ ਲੋਕ-ਅਰਪਣ ਅਤੇ 'ਘਰ ਘਰ ਅੰਦਰਿ ਧਰਮਸਾਲ' ਪ੍ਰਾਜੈਕਟ ਦੀ ਸ਼ੁਰੂਆਤ ਨਾਲ ਸੰਪੰਨ ਹੋਇਆ।
ਅਬੋਹਰ, ਸਿਰਸਾ, ਡੇਰਾਬੱਸੀ, ਜੰਮੂ, ਮੋਹਾਲੀ ਆਦਿ ਥਾਵਾਂ ਤੇ ਨਿਵੇਕਲੇ ਢੰਗ ਨਾਲ ਮਨਾਇਆ ਗਿਆ।


ਜੰਮੂ (ਰੇਸ਼ਮ ਸਿੰਘ) ਕੁਝ ਸਮਾਂ ਪਹਿਲਾਂ ਪੰਥ ਦੇ ਸੁਚੇਤ ਤਬਕੇ ਵਲੋਂ ਸਾਂਝੇ ਪੜਾਅਵਾਰ ਸੁਧਾਰ ਉਪਰਾਲੇ ਰਾਹੀਂ ਤਿਆਰ ਦਸਤਾਵੇਜ਼ 'ਗੁਰਮਤਿ ਜੀਵਨ ਸੇਧਾਂ:ਮੁੱਖ ਨੁਕਤੇ' ਅਨੁਸਾਰ ਦੂਜਾ ਗੁਰਮਤਿ ਇਨਕਲਾਬ ਪੁਰਬ ੧੪ ਅਪ੍ਰੈਲ ੨੦੧੪ ਨੂੰ 'ਤੱਤ ਗੁਰਮਤਿ ਪਰਿਵਾਰ' ਵਲੋਂ ਵੱਖ-ਵੱਖ ਥਾਵਾਂ 'ਤੇ ਸੱਜਣਾਂ ਦੇ ਸਹਿਯੋਗ ਸਦਕਾ ਮਨਾਇਆ ਗਿਆ। ਇਸ ਪੁਰਬ ਨੂੰ ਸਮਰਪਿਤ ਕਰਦਿਆਂ 'ਸ਼ੁਧ ਨਾਨਕਸ਼ਾਹੀ ਕੈਲੰਡਰ-੫੪੬' ਲੋਕ-ਅਰਪਣ ਕੀਤਾ ਗਿਆ ਅਤੇ ਬਾਬਾ ਨਾਨਕ ਜੀ ਦੀ ਸੇਧ ਵਿਚ ਇਕ ਗੁਰਮਤਿ ਦੇ ਵਿਚਾਰ-ਪ੍ਰਚਾਰ-ਪ੍ਰਸਾਰ ਲਈ ਨਿਵੇਕਲਾ ਪ੍ਰਾਜੈਕਟ 'ਘਰ ਘਰ ਅੰਦਰ ਧਰਮਸਾਲ' ਵੀ ਸ਼ੁਰੂ ਕੀਤਾ ਗਿਆ।
ਇਸ ਸੰਬੰਧੀ ਮੂਲ ਸਮਾਗਮ ਜੰਮੂ ਵਿਖੇ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਵਿਚ ਪ੍ਰਿੰ. ਨਰਿੰਦਰ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਨਾਨਕਸ਼ਾਹੀ ਕੈਲੰਡਰ ਦੀ ਪ੍ਰਸੰਗਕਿਤਾ ਅਤੇ ਇਸਦੇ ਸ਼ੁਧ ਸਰੂਪ ਦੀ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕੌਮ ਨੇ ਹਮੇਸ਼ਾਂ ਠੋਸ ਫੈਸਲੇ ਲੈਣ ਵੇਲੇ ਹਾਕਮ-ਪੁਜਾਰੀ ਗਠਜੋੜ ਦੀਆਂ ਸਾਜ਼ਸ਼ਾਂ ਅਤੇ ਵੱਖ-ਵੱਖ ਧਿਰਾਂ ਨੂੰ ਖੁਸ਼ ਕਰਨ ਲਈ ਗੁਰਮਤਿ ਸਿਧਾਂਤ ਨੂੰ ਅਣਦੇਖਿਆ ਕਰਦਿਆਂ ਸਮਝੌਤਾਵਾਦੀ ਰੁੱਖ ਅਪਨਾਇਆ। ਇਸ ਗਲਤ ਪਹੁੰਚ ਨੇ ਸਿੱਖ ਸਮਾਜ ਵਿਚ ਮਿਲਗੋਭਾਪਣ ਅਤੇ ਪੁਜਾਰੀਵਾਦ ਨੂੰ ਬੜ੍ਹਾਵਾ ਦਿਤਾ। ਨਾਨਕਸ਼ਾਹੀ ਕੈਲੰਡਰ ਦਾ ਮਸਲਾ ਇਸ ਦੁਬਿਧਾਮਈ ਪਹੁੰਚ ਦੀ ਤਾਜ਼ਾ ਮਿਸਾਲ ਹੈ। ੨੦੦੩ ਵਿਚ ਇਸਨੂੰ ਪਹਿਲੀ ਵਾਰ ਲਾਗੂ ਕਰਨ ਵੇਲੇ ਵੀ ਸੰਪਰਦਾਈ ਧਿਰਾਂ ਨੂੰ ਖੁਸ਼ ਕਰਨ ਲਈ ਇਸ ਵਿਚ ਜਾਣਦੇ-ਬੁਝਦੇ ਅਨੇਕਾਂ ਵਿਸੰਗਤੀਆਂ ਨੂੰ ਪ੍ਰਵਾਨ ਕਰ ਲਿਆ ਗਿਆ। ਅਫਸੋਸ! ਪੰਥ ਦੇ ਸੁਚੇਤ ਤਬਕੇ ਨਾਲ ਜੁੜੀਆਂ ਧਿਰਾਂ ਵੀ ਇਸ ਦਾ ਸ਼ੁਧ ਸਰੂਪ ਤਿਆਰ ਕਰਨ ਦੀ ਥਾਂ ਵਿਸੰਗਤੀਆਂ-ਯੁਕਤ 'ਮੂਲ ਨਾਨਕਸ਼ਾਹੀ ਕੈਲੰਡਰ' ਦੀ ਪ੍ਰੋੜਤਾ ਹੀ ਕਰਦੀਆਂ ਹਨ। ਐਸੇ ਮਿਲਗੋਭਾ ਵਿਚਾਰਕ ਮਾਹੌਲ ਵਿਚ ਬਾਬਾ ਨਾਨਕ ਦੀ ਸੇਧ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਆਪਣੀ ਪਹੁੰਚ ਦੇ ਮੱਦੇਨਜ਼ਰ ਕੁਝ ਸਮਾਂ ਪਹਿਲਾਂ ਤੱਤ ਗੁਰਮਤਿ ਪਰਿਵਾਰ ਨੇ 'ਨਾਨਕਸ਼ਾਹੀ ਕੈਲੰਡਰ' ਦਾ 'ਸ਼ੁੱਧ' ਸਰੂਪ ਤਿਆਰ ਕਰਨ ਦਾ ਐਲਾਣ ਡਾ. ਪਾਲ ਸਿੰਘ ਜੀ ਪੁਰੇਵਾਲ ਦੀ ਹਾਜ਼ਰੀ ਵਿਚ ਕੀਤਾ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਦੂਜੇ ਗੁਰਮਤਿ ਇਨਕਲਾਬ ਪੁਰਬ ਦੇ ਇਤਿਹਾਸਕ ਸਮਾਗਮ ਵਿਚ ਆਪ ਸਭ ਦੇ ਸਹਿਯੋਗ ਨਾਲ 'ਸ਼ੁੱਧ ਨਾਨਕਸ਼ਾਹੀ ਕੈਲੰਡਰ' ਲੋਕ-ਅਰਪਣ ਕਰਦਿਆਂ ਅਸੀਂ ਸਾਰੇ ਖੁਸ਼ੀ ਮਹਿਸੂਸ ਕਰ ਰਹੇ ਹਾਂ।ਇਸ ਇਤਿਹਾਸਕ ਫੈਸਲੇ ਲਈ ਆਪ ਦੇ ਯੋਗਦਾਨ ਦਾ ਮੁੱਲ ਇਕ ਦਿਨ ਆਉਣ ਵਾਲੀ ਪੀੜ੍ਹੀਆਂ ਜ਼ਰੂਰ ਪਾਉਣਗੀਆਂ।
ਇਸ ਉਪਰੰਤ ਉਨ੍ਹਾਂ ਨੇ 'ਘਰ ਘਰ ਅੰਦਰਿ ਧਰਮਸਾਲੁ' ਪ੍ਰਾਜੈਕਟ ਬਾਰੇ ਜਾਣਕਾਰੀ ਦੇਂਦਿਆਂ ਬਾਬਾ ਨਾਨਕ ਜੀ ਦੇ ਅਮਲੀ ਜੀਵਨ ਦੇ ਹਵਾਲੇ ਨਾਲ ਕਿਹਾ ਕਿ ਗੁਰਮਤਿ ਦੇ ਵਿਚਾਰ-ਪ੍ਰਸਾਰ ਲਈ ਇਹ ਇਕ ਪ੍ਰਭਾਵਸ਼ਾਲੀ ਅਤੇ ਮੂਲ ਤਰੀਕਾ ਸੀ। ਗੁਰਮਤਿ ਕਿਸੇ ਥਾਂ ਵਿਸ਼ੇਸ਼ ਤੱਕ ਪ੍ਰਚਾਰ ਕਾਰਜ ਨੂੰ ਮਹਿਦੂਦ ਰੱਖਣ ਦਾ ਸਮਰਥਨ ਨਹੀਂ ਕਰਦੀ। ਇਹ ਇਕ ਕੜਵੀ ਸੱਚਾਈ ਹੈ ਕਿ ਹੋਰ ਪ੍ਰਚਲਿਤ ਫਿਰਕਿਆਂ ਦੇ ਸਥਾਨਾਂ ਵਾਂਗੂ ਗੁਰਦੁਆਰੇ ਵੀ ਅੱਜ ਪੂਜਾ-ਸਥਲ ਬਣ ਗਏ ਹਨ ਜਿਥੇ ਸੱਚ ਦੀ ਆਵਾਜ਼ ਦੀ ਥਾਂ ਪੁਜਾਰੀਵਾਦੀ ਕਰਮਕਾਂਡਾਂ ਦਾ ਹੀ ਬੋਲਬਾਲਾ ਹੈ। ਐਸੇ ਵਿਚ ਉਨ੍ਹਾਂ ਤੋਂ ਗੁਰਮਤਿ ਦੇ ਪ੍ਰਚਾਰ ਦੀ ਆਸ ਕਰਨਾ ਬੇਮਾਅਣਾ ਹੈ। ਸੋ ਲੋੜ ਹੈ ਕਿ ਪਰਿਵਾਰ ਪੱਧਰ ਤੋਂ ਸ਼ੁਰੂ ਕਰਕੇ ਪੁਜਾਰੀ ਰਹਿਤ ਵਿਚਾਰ-ਪ੍ਰਸਾਰ ਵਿਵਸਥਾ ਦੀ ਸ਼ੁਰੂਆਤ ਕੀਤੀ ਜਾਵੇ। ਬਾਬਾ ਨਾਨਕ ਸਮੇਤ ਦੱਸ ਰਹਿਬਰਾਂ ਨੂੰ ਸਮਰਪਿਤ ਇਹ ਸਮਾਗਮ 'ਘਰ ਘਰ ਅੰਦਰਿ ਧਰਮਸਾਲ' ਪ੍ਰਾਜੈਕਟ ਇਸੇ ਮਕਸਦ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ। ਆਪ ਸਭ ਦੇ ਸਹਿਯੋਗ ਨਾਲ ਇਸ ਨੂੰ ਵੱਧ ਤੋਂ ਵੱਧ ਕਾਮਯਾਬ ਬਣਾਇਆ ਜਾ ਸਕਦਾ ਹੈ। ਇਸ ਉਪਰੰਤ ਸਭ ਹਾਜ਼ਰੀਣ ਨੇ ਮਿਲ ਕੇ 'ਸ਼ੁਧ ਨਾਨਕਸ਼ਾਹੀ ਕੈਲੰਡਰ' ਜ਼ਾਰੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਨਵੀਂ ਬਸਤੀ ਜੰਮੂ, ਅਜੀਤ ਸਿੰਘ, ਅਮਰਜੀਤ ਕੌਰ, ਸੀ ਡੀ ਸਿੰਘ, ਕਮਲਜੀਤ ਕੌਰ, ਜੋਰਾਵਰ ਸਿੰਘ, ਅਮਰਜੀਤ ਸਿੰਘ, ਰਵਿੰਦਰ ਸਿੰਘ ਰਾਣੀਬਾਗ, ਗੁਰਸਿਮਰਨ ਸਿੰਘ, ਉਂਕਾਰ ਸਿੰਘ, ਗੁਰਪ੍ਰੀਤ ਸਿੰਘ, ਰਾਜਬੀਰ ਕੌਰ, ਮਨਜੀਤ ਕੌਰ, ਸੁਰਜਿੰਦਰ ਕੌਰ, ਤਜਿੰਦਰ ਸਿੰਘ ਚੱਕ ਮੁਹੰਮਦਯਾਰ, ਪਰਵੀਨ ਸਿੰਘ, ਇਕਮੀਤ ਸਿੰਘ, ਹਰਮੀਤ ਸਿੰਘ, ਰਵਿੰਦਰ ਸਿੰਘ ਪਿੰਜੌਰ ਆਦਿ ਸ਼ਾਮਿਲ ਸਨ।
ਅਬੋਹਰ (ਗੁਰਪ੍ਰੀਤ ਸਿੰਘ) ਗੁਰਮਤਿ ਇਨਕਲਾਬ ਪੁਰਬ ਨੂੰ ਸਮਰਪਿਤ ਅਬੋਹਰ ਦੇ ਉਤਸਾਹੀ ਵੀਰਾਂ ਵਲੋਂ ਇਕ ਪ੍ਰਭਾਵਸ਼ਾਲੀ ਸਮਾਮਗ ਕਰਕੇ ਅਬੋਹਰ ਵਿਖੇ 'ਘਰ ਘਰ ਅੰਦਰਿ ਧਰਮਸਾਲੁ' ਪ੍ਰਾਜੈਕਟ ਦੀ ਸ਼ੁਰੂਆਤ ਆਪਸੀ ਵਿਚਾਰ ਚਰਚਾ ਰਾਹੀਂ ਕੀਤੀ। ਇਸ ਸਮੇਂ ਵੀਰ ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਦੀਪ ਸਿੰਘ, ਤਜਿੰਦਰ ਸਿੰਘ ਖਾਲਸਾ, ਤਰਸੇਮ ਸਿੰਘ, ਤਜਿੰਦਰ ਸਿੰਘ, ਕੁਲਬੀਰ ਸਿੰਘ, ਅਵਤਾਰ ਸਿੰਘ, ਬਲਜਿੰਦਰ ਸਿੰਘ, ਨਵਨੀਤ ਸਿੰਘ, ਨਵਦੀਪ ਸਿੰਘ, ਬਲਬੀਰ ਸਿੰਘ, ਹਰਮਿੰਦਰ ਸਿੰਘ, ਗੁਰਤੇਜ ਸਿੰਘ, ਦਲੀਪ ਸਿੰਘ, ਬਲਵਿੰਦਰ ਸਿੰਘ, ਪਰਵਿੰਦਰ ਪਾਲ ਸਿੰਘ ਆਦਿ ਸੱਜਣਾਂ ਨੇ ਚਰਚਾ ਵਿਚ ਭਾਗ ਲੈਂਦਿਆਂ 'ਸ਼ੁਧ ਨਾਨਕਸ਼ਾਹੀ ਕੈਲੰਡਰ' ਜ਼ਾਰੀ ਕੀਤਾ।
ਸਿਰਸਾ (ਕਰਨੈਲ ਸਿੰਘ) ਸਿਰਸਾ ਵਿਖੇ ਕੀਤੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਣ 'ਸ਼ੁਧ ਨਾਨਕਸ਼ਾਹੀ ਕੈਲੰਡਰ' ਨੂੰ ਰਿਲੀਜ਼ ਕਰਨ ਤੋਂ ਬਾਅਦ ਸਮੂਹ ਹਾਜ਼ਰੀਨ ਨੇ ਇਹ ਪ੍ਰਣ ਕੀਤਾ ਕਿ ਭਵਿੱਖ ਵਿਚ ਉਹ ਇਸ ਕੈਲੰਡਰ ਤੇ ਪੂਰੀ ਤਰਾਂ ਪਹਿਰਾ ਦੇਣਗੇ। ਆਪਸੀ ਵਿਚਾਰਾਂ ਦੌਰਾਣ ਇਹ ਗੱਲ ਵੀ ਸਾਂਝੀ ਕੀਤੀ ਗਈ ਕਿ ਗੁਰਮਤਿ ਦੇ ਵਿਚਾਰ-ਪ੍ਰਸਾਰ ਲਈ ਪਰਿਵਾਰਕ ਮਿਲਣੀਆਂ ਪਹਿਲਾਂ ਹੀ ਇਥੇ ਹੋ ਰਹੀਆਂ ਸਨ, ਪਰ ਹੁਣ 'ਘਰਿ ਘਰਿ ਅੰਦਰਿ ਧਰਮਸਾਲ' ਲਹਿਰ ਸ਼ੁਰੂ ਹੋਣ ਤੋਂ ਬਾਅਦ ਇਸ ਲਹਿਰ ਨੂੰ ਹੋਰ ਪ੍ਰਚੰਡ ਰੂਪ ਵਿਚ ਲਾਗੂ ਕੀਤਾ ਜਾਵੇਗਾ ਅਤੇ ਅੱਗੇ ਵਧਾਇਆ ਜਾਵੇਗਾ। ਦੂਜੇ ਗੁਰਮਤਿ ਇਨਕਲਾਬ ਪੁਰਬ ਦੇ ਇਸ ਸਮਾਗਮ ਦੌਰਾਣ ਡਾ. ਗੁਰਮੀਤ ਸਿੰਘ, ਕਰਨੈਲ ਸਿੰਘ, ਹਰਵਿੰਦਰ ਸਿੰਘ, ਨਰਿੰਦਰ ਸਿੰਘ, ਚਰਨ ਸਿੰਘ, ਪ੍ਰਿਤਪਾਲ ਸਿੰਘ, ਸੁਰਜੀਤ ਸਿੰਘ, ਅਜੀਤ ਸਿੰਘ, ਸੰਤੋਖ ਸਿੰਘ, ਗੁਰਮੀਤ ਕੌਰ, ਗਗਨਦੀਪ ਕੌਰ, ਕਮਲਜੀਤ ਕੌਰ, ਨਿਰਮਲ ਕੌਰ, ਮੇਹਰ ਸਿੰਘ, ਹਰਦੀਪ ਸਿੰਘ, ਨਿਰਮਲ ਕੌਰ, ਹਿਰਦੇਪਾਲ ਕੌਰ, ਗੁਰਬਚਨ ਕੌਰ, ਰੇਖਾ ਰਾਨੀ, ਅਰਸ਼ਦੀਪ ਕੌਰ, ਪਰਮਜੀਤ ਕੌਰ, ਕਰਨਵੀਰ ਸਿੰਘ, ਬਘੇਲ ਸਿੰਘ, ਜਸਮੀਤ ਸਿੰਘ, ਹਰਮੀਤ ਕੌਰ ਆਦਿ ਸ਼ਾਮਿਲ ਸਨ।
ਡੇਰਾਬੱਸੀ (ਸ਼ਾਮ ਸਿੰਘ ਸੰਧੂ) ਤੱਤ ਗੁਰਮਤਿ ਪਰਿਵਾਰ ਡੇਰਾਬੱਸੀ ਵਲੋਂ ਦੂਜੇ ਗੁਰਮਤਿ ਇਨਕਲਾਬ ਪੁਰਬ ਨੂੰ ਸਮਰਪਿਤ ਸਮਾਗਮ ਮਨਾਉਂਦਿਆਂ ਸੰਮਤ ੫੪੬ 'ਸ਼ੁੱਧ ਨਾਨਕਸ਼ਾਹੀ ਕੈਲੰਡਰ' ਡਿਜ਼ੀਟਲ ਰੂਪ ਵਿਚ ਪਰਿਵਾਰ ਦੇ ਮੁੱਢਲੇ ਸੇਵਾਦਾਰ ਗਿਆਨੀ ਮੋਹਨ ਸਿੰਘ ਦੇ ਗ੍ਰਿਹ ਵਿਖੇ ਹੋਰ ਸੱਜਣਾਂ ਦੇ ਸਹਿਯੋਗ ਨਾਲ ਜ਼ਾਰੀ ਕੀਤਾ ਗਿਆ। ਇਸ ਮੌਕੇ ਹਾਜ਼ਰ ਸੱਜਣਾਂ ਨੂੰ ਸੰਬੋਧਨ ਕਰਦਿਆਂ ਮੋਹਨ ਸਿੰਘ ਜੀ ਨੇ ਕਿਹਾ ਕਿ ਗੁਰਮਤਿ (ਨਾਨਕ ਫਲਸਫਾ) ਉਹ ਵਿਚਾਰਧਾਰਾ ਹੈ, ਜਿਸਦਾ ਮੁੱਖ ਮਕਸਦ ਮਨੁੱਖ ਦੇ ਅੰਤਰਆਤਮੇ ਨੂੰ ਜਾਗ੍ਰਿਤ ਕਰਕੇ, ਇਕ ਆਦਰਸ਼ ਮਨੁੱਖ ਦੀ ਸਿਰਜਣਾ ਕਰਨਾ ਹੈ। ਇਨ੍ਹਾਂ ਆਦਰਸ਼ ਮਨੁੱਖਾਂ ਰਾਹੀਂ ਹੀ ਬੇਗਮਪੁਰਾ ਦੀ ਸਥਾਪਨਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਗੁਰਮਤਿ ਵਿਚਾਰਧਾਰਾ ਨੂੰ ਨਾਨਕ ਸਰੂਪਾਂ ਨੂੰ ਪ੍ਰਕਟ ਕੀਤਾ, ਜੀਵਿਆ ਅਤੇ ਪ੍ਰਚਾਰਿਆ। ਇਸ ਵਿਚਾਰਧਾਰਾ ਦਾ ਸ੍ਰੋਤ 'ਸ਼ਬਦ ਗੁਰੂ ਗ੍ਰੰਥ ਸਾਹਿਬ' ਜੀ (ਰਾਗਮਾਲਾ ਤੋਂ ਬਗੈਰ) ਹਨ। ਇਸ ਵਿਚਾਰਧਾਰਾ ਦੀ ਇਕ ਵੱਡੀ ਖੂਬੀ ਇਸ ਦਾ ਨਿਰੋਲ ਮਨੁੱਖਤਾਵਾਦੀ (ਸਰਬੱਤ ਦਾ ਭਲਾ) ਹੋਣਾ ਹੈ। ਇਸ ਤੋਂ ਪਹਿਲਾਂ ਪ੍ਰਚਲਿਤ ਕਿਸੇ ਵੀ ਮੱਤ ਦੀ ਵਿਚਾਰਧਾਰਾ ਨਿਰੋਲ ਮਨੁੱਖਤਾਵਾਦੀ ਹੈ। ਗਿਆਨੀ ਮੋਹਨ ਸਿੰਘ ਨੇ ਕਿਹਾ ਕਿ ਪਿਛਲੇ ਲਗਭਗ ੨੫੦ ਸਾਲਾਂ ਵਿਚ ਸਿੱਖ ਕੌਮ ਦੀ ਬੇਧਿਆਨੀ ਕਾਰਨ, ਬ੍ਰਾਹਮਣਵਾਦੀ ਤਾਕਤਾਂ ਦੀਆਂ ਸਾਜ਼ਸ਼ਾਂ ਅਤੇ ਹੋਰ ਕਾਰਨਾਂ ਕਰਕੇ ਇਸ ਵਿਚਾਰਧਾਰਾ ਦੀ ਵਿਆਖਿਆ ਦਾ ਮੁੰਹ-ਮੁੰਹਾਂਦਰਾ ਹੀ ਉਲਟਾ ਕੇ ਰੱਖ ਦਿਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਸਿੱਖ ਸਮਾਜ ਦੀ ਹਾਲਤ ਵੇਖ ਕੇ ਹਰ ਸੁਚੇਤ ਮਨੁੱਖ, ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾ ਸਕਦਾ ਹੈ, ਕਿਉਂਕਿ ਸਿੱਖ ਸਮਾਜ ਵਿਚ ਉਹ ਸਾਰੇ ਗਲਤ ਕੰਮ, ਕਰਮਕਾਂਡ ਆਦਿ ਧਰਮ ਸਮਝ ਕੇ ਕੀਤੇ ਜਾ ਰਿਹਾ ਹਨ, ਜਿਨ੍ਹਾਂ ਤੋਂ ਦੂਰ ਰਹਿਣ ਦੀ ਪ੍ਰੇਰਣਾ 'ਨਾਨਕ ਫਲਸਫਾ' ਯਾਨਿ ਕਿ ਗੁਰਮਤਿ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਉਕਤ ਕੈਲੰਡਰ ਜੰਮੂ, ਮੋਹਾਲੀ, ਅਬੋਹਰ ਅਤੇ ਸਿਰਸਾ ਵਿਚ ਵੀ ਲੋਕ ਅਰਪਣ ਕੀਤਾ ਜਾ ਰਿਹਾ ਹੈ। ਇਸ ਮੌਕੇ ਨਰਿੰਦਰ ਸਿੰਘ, ਜਸਪ੍ਰੀਤ ਕੌਰ, ਬਲਜੀਤ ਕੌਰ, ਰਣਦੀਪ ਸਿੰਘ, ਤਜਿੰਦਰ ਸਿੰਘ, ਨਵਤੇਜ ਸਿੰਘ, ਜੈਪਾਲ ਸਮੇਤ ਕਈਂ ਪਤਵੰਤੇ ਹਾਜ਼ਰ ਸਨ।

ਦੂਜੇ ਗੁਰਮਤਿ ਇਨਕਲਾਬ ਪੁਰਬ ਸਮਾਗਮ ਤੇ ਜ਼ਾਰੀ ਕੀਤੇ ਇਨ੍ਹਾਂ ਪ੍ਰਾਜੈਕਟਾਂ ਦਾ ਭਰਪੂਰ ਸਮਰਥਨ ਮੋਹਾਲੀ (ਖਰੜ) ਤੋਂ ਵੀਰ ਗੁਰਿੰਦਰ ਸਿੰਘ ਮੋਹਾਲੀ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਅਤੇ ਧਨੌਲਾ (ਬਰਨਾਲਾ) ਤੋਂ ਵੀਰ ਦਰਸ਼ਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਕੀਤਾ ਗਿਆ।

ਤੱਤ ਗੁਰਮਤਿ ਪਰਿਵਾਰ 'ਨਾਨਕਸ਼ਾਹੀ ਕੈਲੰਡਰ' ਦਾ ਇਹ 'ਸ਼ੁਧ' ਸਰੂਪ ਫਿਲਹਾਲ ਡਿਜ਼ੀਟਲ ਰੂਪ ਵਿਚ ਜ਼ਾਰੀ ਕੀਤਾ ਗਿਆ ਹੈ, ਜਿਸਨੂੰ ਤੱਤ ਗੁਰਮਤਿ ਪਰਿਵਾਰ ਦੀ ਹੇਠ ਦਿਤੀ ਵੈਬਸਾਈਟ ਤੇ ਵੇਖਿਆ ਜਾ ਸਕਦਾ ਹੈ।
www.tattgurmat.org

ਨਿਕਟ ਭਵਿੱਖ ਵਿਚ ਇਸ ਨੂੰ ਛਪਵਾਉਣ ਦਾ ਉਪਰਾਲਾ ਸਭ ਦੇ ਸਹਿਯੋਗ ਨਾਲ ਕਰਨ ਦਾ ਇਰਾਦਾ ਬਣਾਇਆ ਗਿਆ ਹੈ। ਜੋ ਸੱਜਣ ਜਾਂ ਸੰਸਥਾਵਾਂ ਇਸ ਕੈਲੰਡਰ ਨੂੰ ਪ੍ਰਕਾਸ਼ਿਤ ਕਰਵਾਉਣਾ ਚਾਹੁਣ ਉਹ ਜਲਦ ਹੀ ਇਸ ਸੰਬੰਧੀ ਪਰਿਵਾਰ ਨਾਲ ਸੰਪਰਕ ਕਰ ਸਕਦੇ ਹਨ।

tatgurmat@gmail.com
09419126791

(ਨੋਟ:- ਤੱਤ ਗੁਰਮਤਿ ਵਾਲਿਆਂ ਦੀ ਇਸ ਲਿਖਤ ਨਾਲ ਕਾਫੀ ਸਾਰੀਆਂ ਫੋਟੋਆਂ ਸਨ ਪਰ ਅਸੀਂ ਰੁਝੇਂਵੇਂ ਦੇ ਕਾਰਨ ਕੋਈ ਵੀ ਨਹੀਂ ਪਾ ਸਕੇ। ਉਂਜ ਕੁੱਝ ਫੋਟੋਆਂ ਇਹ ਸਪੋਕਸਮੈਨ ਵਿੱਚ ਛਪ ਵੀ ਚੁੱਕੀਆਂ ਹਨ। ਹੋ ਸਕਦਾ ਹੈ ਕਿ ਇਹ ਸਾਰੀਆਂ ਉਹ ਆਪਣੀ ਸਾਈਟ ਤੇ ਵੀ ਪਾ ਦੇਣ ਤਾਂ ਪਾਠਕ ਜਨ ਉਥੇ ਦੇਖ ਸਕਦੇ ਹਨ। ਅੱਜ ਹੀ ਉਹਨਾ ਨੇ ਸ਼ੁੱਧ ਨਾਨਕਸ਼ਾਹੀ ਕੈਲੰਡਰ ਵੀ ਇਮਜ਼ ਫਾਈਲਾਂ ਵਿੱਚ ਭੇਜਿਆ ਸੀ। ਇਹ ਫਾਈਲਾਂ ਕਾਫੀ ਵੱਡੀਆਂ ਸਨ, ਤਕਰੀਬਨ 43 ਮੈਗਾਬਾਈਟ ਦੀਆਂ। ਇਹਨਾ ਸਾਰੀਆਂ ਨੂੰ ਠੀਕ ਕਰਕੇ ਪਉਣ ਵਿੱਚ ਕਾਫੀ ਸਮਾ ਲੱਗ ਗਿਆ। ਇਹ ਹੁਣ 8 ਮੈਗਾਬਾਈਟ ਤੋਂ ਵੀ ਘੱਟ ਪੀ. ਡੀ. ਐੱਫ. ਫੌਰਮੇਟ ਦੀ ਇੱਕ ਫਾਈਲ ਵਿੱਚ ਹਨ। ਇਸ ਦਾ ਲਿੰਕ ਅਗਾਂਹ ਦਿੱਤਾ ਜਾ ਰਿਹਾ ਹੈ ਅਤੇ ਇਹ ਲਿੰਕ ਪਹਿਲਾਂ ਪਾਏ ਹੋਏ ਨਾਨਕਸ਼ਾਹੀ ਕੈਲੰਡਰ ਦੇ ਹੇਠਾਂ ਵੀ ਪਾ ਦਿੱਤਾ ਹੈ ਜਿੱਥੇ ਪਾਲ ਸਿੰਘ ਪੁਰੇਵਾਲ ਦਾ ਨਾਮ ਲਿਖਿਆ ਹੋਇਆ ਹੈ। ਪਾਠਕ ਜਨ ਜਿਥੋਂ ਮਰਜੀ ਡਾਉਨਲੋਡ ਕਰ ਸਕਦੇ ਹਨ ਜਾਂ ਦੇਖ ਸਕਦੇ ਹਨ। ਪਹਿਲੇ ਨਾਨਕਸ਼ਾਹੀ ਕੈਲੰਡਰ ਦਾ ਲਿੰਕ ਮੁੱਖ ਪੰਨੇ ਤੇ ਹੋਰ ਲਿੰਕ ਵਿੱਚ ਹੈ। -ਸੰਪਾਦਕ)

ਸ਼ੁੱਧ ਨਾਨਕਸ਼ਾਹੀ ਕੈਲੰਡਰ


15/04/14)
ਪਵਨਪ੍ਰੀਤ ਸਿੰਘ

ਬੀਬੀ ਬਾਦਲ ਕਿਹੜੇ ਮੂੰਹ ਨਾਲ ਅਜ ਸਿਖਾਂ ਪਾਸੋ ਵੋਟਾ ਦੀ ਮੰਗ ਕਰ ਰਹੀ ਹੈ
ਬਠਿੰਡਾ ਅਤੇ ਅਮ੍ਰਿੰਤਸਰ ਹੋਣ ਵਾਲੇ ਰੋਸ ਮਾਰਚ ਲਈ ਤਿਆਰੀਆਂ ਮੁਕੰਮਲ
ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ

ਬਠਿੰਡਾ (ਸ਼੍ਰੋਮਣੀ ਗੁਰਮਤਿ ਚੇਤਨਾ) ਜੇਲ੍ਹਾ ਚ’ ਬੰਦ ਸਜਾ ਕੱਟ, ਚੁੱਕੇ ਬੁਡੇਪੇ ਵੱਲ ਵੱਧ ਰਹੇ ਸਿੱਖ ਨੋਜਵਾਨਾ ਦੀ ਰਿਹਾਈ ਲਈ 16 ਅਪ੍ਰੈਲ ਨੂੰ ਬਠਿੰਡੇ ਅਤੇ 18 ਅਪ੍ਰੈਲ ਨੂੰ ਅਮ੍ਰਿੰਤਸਰ `ਚ’ ਹੋਣ ਵਾਲੇ ਰੋਸ ਮਾਰਚ ਲਈ ਤਿਆਰੀ ਸੰਬਧੀ ਸਿੱਖ ਸੰਘਰਸ਼ ਕਮੇਟੀ ਦੀ ਵਿਸ਼ੇਸ ਇਕਤ੍ਰਤਾ ਤਖਤ ਸ਼੍ਰੀ ਦਮਦਮਾ ਸਾਹਿਬ ਬਠਿੰਡੇ ਵਿਖੇ ਹੋਈ। ਸਿੱਖ ਸੰਘਰਸ਼ ਕਮੇਟੀ ਦੇ ਬੁਲਾਰੇ ਪ੍ਰਿੰ:-ਪਰਵਿੰਦਰ ਸਿੰਘ ਖਾਲਸਾ ਨੇ ਦਸਿਆ ਕਿ 16 ਅਪ੍ਰੈਲ ਦਿਨ ਬੁਧਵਾਰ ਸਵੇਰੇ 11 ਵਜੇ ਰੋਸ ਮਾਰਚ ਗੁ:- ਸ਼੍ਰੀ ਗੁਰੁ ਸਿੰਘ ਸਭਾ ਤੋ ਚਲ ਕੇ ਡੀ. ਸੀ ਬਠਿੰਡੇ ਨੂੰ ਮੰਗ ਪੱਤਰ ਦੇਵੇਗਾ। ਪੰਜਾਬ ਸਰਕਾਰ ਪਾਸੋ ਮੰਗ ਕਰੇਗਾ ਕਿ ਜੇਲ੍ਹਾ `ਚ’ ਬੰਦ ਸਜਾਂ ਕੱਟ ਚੁੱਕੇ ਸਿੱਖ ਸ੍ਰ ਗੁਰਮੀਤ ਸਿੰਘ, ਸ੍ਰ ਸਮਸ਼ੇਰ ਸਿੰਘ, ਭਾਈ ਲਖਵਿਦਰ ਸਿੰਘ (ਨਾਰੰਗਵਾਲ) ਬੜੇਲ ਜੇਲ੍ਹ, ਭਾਈ ਲਾਲ ਸਿੰਘ ਨਾਭਾ ਜੇਲ, ਗੁਰਦੀਪ ਸਿੰਖ ਖਹਿਰਾ ਕਰਨਾਟਕਾ ਤੇ ਭਾਈ ਵਰਿਆਮ ਸਿੰਘ ਬਰੇਲੀ ਨੂੰ ਫੌਰੀ ਤੌਰ ਤੇ ਰਿਹਾਅ ਕੀਤਾ ਜਾਵੇ।
ਇਸ ਮੋਕੇ ਬੋਲਦਿਆ ਪਿੰ: ਪਰਵਿਦਰ ਸਿੰਘ ਖਾਲਸਾ ਨੇ ਕਿਹਾ ਕਿ ਬਠਿੰਡਾ ਲੋਕ ਸ਼ਭਾ ਹਲਕੇ ਤੋ ਬੀਬੀ ਹਰਸਿਮਰਤ ਕੋਰ ਬਾਦਲ ਕਿਹੜੇ ਮੂੰਹ ਨਾਲ ਅਜ ਸਿਖਾਂ ਕੋਲ ਵੋਟਾ ਦੀ ਮੰਗ ਕਰ ਰਹੀ ਹੈ ਜਦੋ ਕਿ ਪਾਰਲੀਮੈਟ ਦੇ ਮੈਂਬਰ ਹੁੰਦਿਆ ਉਨ੍ਹਾ ਇੱਕ ਵਾਰ ਭੀ ਦੇਸ਼ ਦੀਆ ਤੇ ਖਾਸ ਕਰ ਕੇ ਪੰਜਾਬ ਚੰਡੀਗੜ੍ਹ ਦੀਆ ਜੇਲ੍ਹਾ `ਚ’ ਸਜਾ ਕੱਟ ਚੁਕੇ ਸਿਖਾ ਦੀ ਰਿਹਾਈ ਲਈ ਮੂੰਹ ਤਕ ਨਹੀ ਖੋਲਿਆਂ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ 18 ਅਪ੍ਰੈਲ ਸ਼ਨੀਵਾਰ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋ ਚੱਲ ਕੇ ਇੱਕ ਹੋਰ ਰੋਸ ਮਾਰਚ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦੇਵੇਗਾ, ਅਮ੍ਰਿਤਸਰ ਤੋ ਹੋਣ ਵਾਲੇ ਮਾਰਚ `ਚ’ ਸੰਮੂਹ ਬੰਦੀ ਸਿੱਖ ਪ੍ਰੀਵਾਰਾ, ਸਿੱਖ ਜਥੇਬੰਦੀਆ, ਸਿੰਘ ਸਭਾਵਾ, ਗੁ: ਕਮੇਟੀਆ ਸਿੱਖ ਸੰਗਤਾ ਨੂੰ ਅਪੀਲ ਕੀਤੀ ਕਿ ਆਪਣੇ ਮਤਭੇਦ ਭੁਲਾ ਕੇ ਕੋਮੀ ਹਿਤਾ ਲਈ ਅਗੇ ਆਉਣ, ਤਾ ਜੁ ਸਿੱਖ ਨੋਜਵਾਨਾ ਦੀ ਰਿਹਾਈ ਦੇ ਮਸਲੇ ਨੂੰ ਛੇਤੀ ਹਲ ਕੀਤਾ ਜਾ ਸਕੇ। ਇਸ ਮੋਕੇ ਬਾਬਾ ਬਲਜੀਤ ਸਿੰਘ ਦਾਦੂਵਲ, ਬਾਬਾ ਮਨਮੋਹਨ ਸਿੰਘ ਬਾਰਨ ਪਟਿਆਲਾ, ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ, ਭਾਈ ਜੰਗ ਸਿੰਘ, ਪਰਮਿੰਦਰ ਸਿੰਘ (ਸੋਪਾ), ਗੁਰਪ੍ਰੀਤ ਸ਼ਿੰਘ ਗੁਰੀ, ਗੁਰਿੰਦਰਪਾਲ ਸਿੰਘ ਧਨੋਲਾ ਪਵਨਪ੍ਰੀਤ ਸਿੰਘ, ਜਸਵਿੰਦਰ ਸਿੰਘ ਬਰੇਲੀ, ਮੇਜਰ ਸਿੰਘ ਕੁਤੀਵਲ ਹਾਜਰ ਸਨ ਤੋ ਇਲਾਵਾ ਸਿੱਖ ਸੰਗਤਾ ਅਤੇ ਸਿੱਖ ਜਥੇਬੰਦੀਆ ਨੇ ਵੱਡੀ ਗਿੰਣਤੀ ਵਿੱਚ ਹਿੱਸਾ ਲਿਆ
ਜਾਰੀ ਕਰਤਾ
ਪਵਨਪ੍ਰੀਤ ਸਿੰਘ ਖਾਲਸਾ
ਮੀਡੀਆ ਇੰਚਾਰਜ
98780-11670


14/04/14)
ਡਾ: ਗੁਰਮੀਤ ਸਿੰਘ ਬਰਸਾਲ

ਨਕਲ ਅਤੇ ਨਕਲੀ
ਨਕਲ ਦਾ ਅਰਥ ਹੈ ਕਾਪੀ।ਅਸਲ ਦੀ ਕਾਪੀ ਨੂੰ ਨਕਲ/ਨਕਲੀ ਕਿਹਾ ਜਾਂਦਾ ਹੈ। ਵਿਦਵਾਨਾਂ ਨੇ ਧੀਰਮੱਲੀਆਂ ਦੀ ਕਰਤਾਰਪੁਰੀ ਬੀੜ ਦੀ ਖੋਜ ਪੜਤਾਲ, ਛੱਡੇ ਗਏ ਖਾਲੀ ਪੰਨੇ, ਅਧੂਰੇ ਸ਼ਬਦ, ਸ਼ਬਦਾਂ ਦੀ ਕੀਤੀ ਕੱਟ-ਵੱਡ, ਇਕ ਹੀ ਲਿਖਾਈ ਅਤੇ ਇਕ ਹੀ ਕਲਮ ਨਾਲ ਰਾਗਮਾਲਾ ਦਾ ਹੋਣਾ ਆਦਿ ਨੁਕਤਿਆਂ ਰਾਹੀਂ ਇਹ ਸਿੱਧ ਕੀਤਾ ਹੈ ਕਿ ਇਹ ਬੀੜ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਅਸਲ ਬੀੜ ਨਹੀਂ ਹੈ ਸਗੋਂ ਕਿਸੇ ਖਾਰੀ ਬੀੜ ਦਾ ਉਤਾਰਾ ਜਾਂ ਉਤਾਰਾ ਦਰ ਉਤਾਰਾ ਹੈ। ਸਾਰੀ ਸੰਗਤ ਜਾਣਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਬੀੜ ਨੂੰ ਗੁਰਗੱਦੀ ਬਕਸ਼ੀ ਸੀ ਉਸਨੂੰ ਦਮਦਮੀ ਬੀੜ ਆਖਿਆ ਜਾਦਾ ਹੈ ਜੋ ਕਿ ਕਰਤਾਰ ਪੁਰੀ ਬੀੜ ਨਹੀਂ ਹੈ।
ਪਰ ਰਾਗਮਾਲਾ, ਵਚਿਤਰ ਨਾਟਕ ਆਦਿ ਵਿਪਰੀ ਰਚਨਾਵਾਂ ਨੂੰ ਗੁਰਬਾਣੀ ਤੋਂ ਨਖੇੜ ਕੇ , ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ (ੴ ਤੋਂ ਤਨ ਮਨ ਥੀਵੇ ਹਰਿਆ ਤਕ ਸੰਪੂਰਨ) ਨੂੰ ਗੁਰੂ ਮੰਨਣ ਵਾਲੀ ਵੈੱਬ ਸਾਈਟ “ਸਿੱਖ ਮਾਰਗ” ਦਾ ਵਿਰੋਧ ਕਰਨ ਲਈ ਕੁਝ ਵਿਪਰੀ ਸੰਸਕਾਰਾਂ ਵਾਲੇ ਲੋਕ ਸਦਾ ਹੀ ਇਸਦੇ ਖਿਲਾਫ ਲੋਕਾਂ ਨੂੰ ਭੜਕਾਉਂਦੇ ਰਹੇ ਹਨ। ਧੀਰਮੱਲੀਆਂ ਦੀ ਬੀੜ ਨੂੰ ਨਕਲ ਸਾਬਤ ਕਰਨ ਤੇ ਇਹ ਲੋਕ ਸੰਗਤਾਂ ਨੂੰ ਇਹ ਕਹਿ ਕੇ ਭੜਕਾਉਣ ਦਾ ਅਸਫਲ ਯਤਨ ਕਰ ਰਹੇ ਹਨ ਕਿ ਦੇਖੋ ਜੀ ਸਿੱਖ ਮਾਰਗ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਨਕਲੀ ਕਹਿ ਰਹੇ ਹਨ। ਇਹ ਲੋਕ ਗੁਰੂ ਗ੍ਰੰਥ ਸਾਹਿਬ ਅਤੇ ਧੀਰਮੱਲੀਆਂ ਵਾਲੀ ਕਰਤਾਰਪੁਰੀ ਬੀੜ ਵਿੱਚਲੇ ਫਰਕ ਨੂੰ ਚਲਾਕੀ ਨਾਲ ਲੁਕੋ ਕੇ ਸ਼ਰਧਾਲੂ ਸੰਗਤ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਲੋਕ ਨਕਲ/ਨਕਲੀ ਨੂੰ ਕੇਵਲ ਨਕਲੀ ਇਸ ਅੰਦਾਜ ਵਿੱਚ ਕਹਿੰਦੇ ਹਨ ਕਿ ਲੋਕ ਨਕਲ/ਨਕਲੀ ਦੇ ਅਰਥ ਜਾਅਲੀ ਜਾਂ ਫੇਕ ਵਜੋਂ ਲੈਣ ਕਾਪੀ ਤੋਂ ਨਹੀਂ ।
ਗੁਰਮੀਤ ਸਿੰਘ ਬਰਸਾਲ


14/04/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਨਾਮ ਰਮਣ ਮਾਨਵ ਅਣਮੁੱਲੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਿਉਂ ਹੋਵੇ ਬੇਰੁੱਤੀ ਬਾਰਿਸ਼? ਚੇਤ `ਚ ਚੱਲਣ ਸੀਤ ਦੇ ਬੁਲੇ!
ਤੇਰੀ ਕੁਦਰਤ ਤੂੰ ਹੀ ਜਾਣੇ, ਕੀ ਜਾਨਣ? ਜੋ ਤੈਨੂੰ ਭੁੱਲੇ?
ਜਦ ਵੀ ਕਦੇ ਮੁਸੀਬਤ ਪੈਂਦੀ, ਨਾਮ ਉਦੋਂ ਹੀ ਲੈਂਦੇ ਨੇ ਜੋ,
ਭਾਣਾ ਮੰਨਣ ਦੀ ਨਾ ਆਦਤ, ਸਾਂਭ ਨਾ ਹੁੰਦੇ ਹੰਝੂ ਡੁਲ੍ਹੇ।
ਉਹ ਕੀ ਜਾਨਣ? ਜੋ ਕਰਦਾ ਉਹ, ਸਾਰਾ ਹੀ ਤਾਂ ਸੱਤੋ-ਸੱਤ ਹੈ,
ਘੱਟ ਮਿਲਦਾ ਤਾਂ ਰੋਂਦੇ ਫਿਰਦੇ, ਬਹੁਤਾ ਮਿਲ ਜਾਏ, ਵਾ ਖਾ ਫੁਲੇ।
ਹੱਥ ਕਿਸੇ ਦੇ ਕੁੱਝ ਵੀ ਨਾਂ ਹੈ, ਜਿਵੇਂ ਚਲਾਵੇ ਚੱਲਣ ਸਾਰੇ,
ਸੱਭ ਜੱਗ ਉਸ ਦੇ ਹੁਕਮ `ਚ ਬੱਧਾ, ਰੋਵੇ, ਜੋ ਅਸਲੀਅਤ ਭੁੱਲੇ।
ਸੁਖੀਏ ਨੂੰ ਸਭ ਲਗਦੇ ਸੁਖੀਏ, ਰੋਗੀ ਦੇ ਭਾਣੇ ਸਭ ਰੋਗੀ,
ਇਹ ਤਾਂ ਮਾਇਆ ਉਸ ਈਸ਼ਵਰ ਦੀ, ਸਮਝੇ ਜੋ, ਉਸ ਵਲ ਰਾਹ ਖੁਲ੍ਹੇ।
ਤੇਰਾ ਭਾਣਾ ਮਿੱਠਾ ਕਰਕੇ, ਜੋ ਮੰਨਦੇ ਨੇ, ਸਦਾ ਸੁਖੀ ਨੇ,
ਚੰਗਾ ਮਾੜਾ, ਇੱਕ ਬਰਾਬਰ, ਮੀਂਹ ਆਵੇ ਜਾਂ ਝੱਖੜ ਝੁੱਲੇ।
ਸਹਿਜ `ਚ ਰਹਿਕੇ, ਸਹਿਣਾ ਸਿੱਖਣਾ, ਮਾਇਆ ਅਸਰੋਂ ਬਚ ਕੇ ਰਹਿਣਾ,
ਕੰਚਨ ਕਾਇਆ ਨਾਮ ਤੇ ਨਿਰਮਲ, ਨਾਮ ਬਿਨਾ ਸਭ ਖਾਕ `ਚ ਰੁੱਲੇ।
ਤੇਰਾ ਹੁਕਮ ਸਦਾ ਸਿਰ ਮੱਥੇ, ਸਹਿਜ `ਚ ਜੀਣਾ, ਮੁਕਤਾ ਹੋਣਾ,
ਨਾ ਡਰ ਬਾਰਿਸ਼, ਨਾ ਡਰ ਝੱਖੜ, ਨਾਮ ਰਮਣ ਮਾਨਵ ਅਣਮੁੱਲੇ।


ਕਰਮ ਫਿਲਾਸਫੀ ਅਤੇ ਆਵਾਗਵਨ ਭਾਗ ਬਾਰਵਾਂ ਅਤੇ ਤੇਰਵਾਂ13/04/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੁਬਾਈ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਇਥੋਂ ਉਥੋਂ ਮਿੱਟੀ ਚੁੱਕ ਨਾ, ਬਣਿਆ ਇਹ ਜੱਗ ਕੁੰਭਾ।
ਸੋਚ-ਸੂਝ ਦੇ ਨਾਲ ਹੈ ਰਚਿਆ, ਰੱਬ ਨੇ ਨਵਾਂ ਅਚੰਭਾ।
ਹਰ ਇੱਕ ਦੀ ਤਕਦੀਰ ਲਿੱਖੀ ਹੈ, ਇੱਕ ਸਿਸਟਮ ਦੇ ਥੱਲੇ,
ਹਰ ਹਰਕਤ ਸਿਸਟਮ ਵਿੱਚ ਚੱਲੇ, ਹੁਕਮੋਂ ਬਾਹਰ ਨਾ ਫੰਭਾ।

ਇੱਕ ਅਦ੍ਰਿਸ਼ ਸ਼ਕਤੀ ਹੈ ਪਿੱਛੇ, ਜਿਸ ਸੰਗ ਸਭ ਜੱਗ ਚਲਦਾ,
ਸ਼ਕਤੀ ਦਾ ਪਾ ਹੁਕਮ ਜੀਵ ਇਹ, ਪਲ ਪਲ ਰਹੇ ਬਦਲਦਾ,
ਸਭ ਅੰਦਰ ਰੂਹ, ਰੂਹ ਦੇ ਸੰਗ ਮਨ, ਪ੍ਰਾਣ, ਬਦਨ ਵਿੱਚ ਪਾਏ,
ਰੂਹ, ਮਨ, ਪ੍ਰਾਣ, ਬਦਨ ਮਿਲਕੇ ਹੀ, ਜੀਵ ਸੰਪੂਰਨ ਬਣਦਾ।

ਮਨ ਸੁਪਨੇ, ਕੁੱਝ ਨਵਾਂ ਕਰਨ ਲਈ, ਤਨ ਨੂੰ ਅੱਗੇ ਤੋਰਨ,
ਪ੍ਰਾਣ ਤਾਣ ਦੇ, ਸੁਪਨੇ ਢਾਲਣ, ਜੋੜਣ ਅਤੇ ਵਿਛੋੜਣ,
ਮਿਲ-ਵਿਛੜਣ ਦਾ ਚੱਕਰ ਚਲਦਾ, ਹਰ ਕੋਈ ਅੱਗੇ ਵੱਧਦਾ,
ਜਿਤਨੀ ਔਧ, ਨੇ ਉਤਨੇ ਸੁਫਨੇ, ਵਧਣੋਂ ਮੁੱਖ ਨਾ ਮੋੜਣ।

ਜਿਸ ਤੋਂ ਵਿਛੜੇ, ਉਸ ਸੰਗ ਜੁੜਣਾ, ਜੀਵਨ ਮਕਸਦ ਏਹੀ।
ਹਰ ਪਲ ਯਾਦ ਉਸੇ ਦੀ ਆਵੇ ਹੋਵੇ ਤਾਂਘ ਅਜੇਹੀ।
ਹਰ ਸਾਹ ਵਿੱਚ ਉਹ ਹੋਵੇਗਾ ਜਦ, ਮਿਟ ਜਾਵੇਗੀ ਦੂਰੀ,
ਉਸ ਵਿੱਚ ਮਿਲਣਾ ਅਤੇ ਸਮਾਣਾ, ਹੋਵੇ ਸਦਾ-ਸਨੇਹੀ।


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


13/04/14)
ਇਕ ਪਾਠਕ

ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।


ਅਕਾਲੀ (ਏਹ ਨਕਲੀ ਅਕਾਲੀ ਨੇ, ਬਾਦਲ ਦੇ ਗੁਲਾਮ ਨੇ, ਅਕਾਲੀ ਦਾ ਮਤਲਬ ਤਾਂ ਅਕਾਲ ਦਾ ਪੁਜਾਰੀ ਹੈ), ਭਾਜਪਾ ਤੇ ਕਾਂਗਰਸ ਸਿੱਖਾਂ ਅਤੇ ਮੁਸਲਮਾਨਾਂ ਤੇ ਹੋਰ ਸਾਰੀਆਂ ਘੱਟ ਗਿਣਤੀਆਂ ਦੇ ਦੁਸ਼ਮਣ ਹਨ। ਏਹ ਲੋਕਾਂ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣੋਂਦੇ ਹਨ, ਸਿਰੇ ਦੇ ਭਿ੍ਸ਼ਟਾਚਾਰੀ ਹਨ, ਭਿ੍ਸ਼ਟਾਚਾਰ ਨਾਲ ਹੀ ਜਿਤਦੇ ਹਨ। ਤੁਸੀਂ ਏਹਨਾਂ ਨੂੰ ਬਹੁਤ ਅਜਮਾ ਲਿਆ ਹੈ, ਹੁਣ "ਆਮ ਆਦਮੀ ਪਾਰਟੀ" ਨੂੰ ਮੋਕਾ ਦੇਵੋ, ਅਪਦੀ ਵੋਟ "ਆਪ" ਨੂੰ ਪਾਵੋ।
ਸਾਰੇ ਪਰਵਾਸੀ ਪਿਛੇ ਅਪਦੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿਤਰਾਂ ਨੂੰ ਪ੍ਰੇਰੋ ਕੇ "ਆਮ ਆਦਮੀ ਪਾਰਟੀ" ਨੂੰ ਵੋਟ ਪਾਉਣ।

ਅਕਾਲੀ, ਭਾਜਪਾ ਤੇ ਕਾਂਗਰਸ ਨੂੰ ਭਜਾਉ।
"ਆਮ ਆਦਮੀ ਪਾਰਟੀ" ਨੂੰ ਵੋਟ ਪਾਉ।

www.aamaadmiparty.org/


ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਚਲਾਈ ਲਹਿਰ ਖਾਸ।
ਜੋ ਕਰੂਗੀ ਨਕਲੀ ਅਕਾਲੀ, ਕਾਂਗਰਸ ਅਤੇ ਬੀ ਜੇ ਪੀ ਦਾ ਨਾਸ਼।


13/04/14)
ਪਵਨਪ੍ਰੀਤ ਸਿੰਘ

ਸਿੱਖ ਸੰਘਰਸ਼ ਕਮੇਟੀ ਦੀ ਵੈਸਾਖੀ ਮੋਕੇ ਤਖਤ ਸ਼੍ਰੀ ਦਮਦਮਾ ਸਾਹਿਬ ਇਕਤ੍ਰਤਾ ਹੋਵੇਗੀ – ਪ੍ਰਿੰ ਖਾਲਸਾ, ਭਾਈ ਭਾਊ
ਲੁਧਿਆਣਾ (ਸ਼੍ਰੋਮਣੀ ਗੁਰਮਤਿ ਚੇਤਨਾ) ਜੇਲ੍ਹਾਂ `ਚ’ ਨਜਰਬੰਦ ਸਜਾ ਕੱਟ ਚੁੱਕੇ ਸਿੰਘਾਂ ਦੀ ਰਿਹਾਈ ਲਈ ਬਣੀ ਸਿੱਖ ਸੰਘਰਸ਼ ਕਮੇਟੀ ਦੇ ਬੁਲਾਰੇ ਪ੍ਰਿੰ: ਪਰਵਿੰਦਰ ਸਿੰਘ ਖਾਲਸਾ ਨੇ ਸੰਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਦੀ ਅਗਵਾਈ `ਚ’ ਤਖਤ ਸ਼੍ਰੀ ਦਮਦਮਾ ਸਾਹਿਬ ਨੇੜੇ ਬਾਅਦ ਦੁਪਹਿਰ ਹੋਣ ਵਾਲੀ ਹੋਣ ਵਾਲੀ ਇਕਤ੍ਰਤਾ `ਚ’ ਸ਼ਮੂਲੀਅਤ ਕਰਨ। ਇਸ ਮੋਕੇ 16 ਅਪ੍ਰੈਲ ਨੂੰ ਬਠਿੰਡੇ ਤੇ 18 ਅਪ੍ਰੈਲ ਨੂੰ ਅਮ੍ਰਿੰਤਸਰ ਹੋਣ ਵਾਲੇ ਰੋਸ ਰੈਲੀ ਦੀ ਤਿਆਰੀ ਲਈ ਵਿਚਾਰ ਕੀਤੀ ਜਾਵੇਗੀ। ਭਾਈ ਬਲਜੀਤ ਸਿੰਘ ਭਾਊ ਨਜਰਬੰਦ ਤਿਹਾੜ ਜੇਲ੍ਹ ਜੋ ਪੈਰੋਲ ਤੇ ਆਏ ਹੋਏ ਹਨ। ਉਹਨਾਂ ਕਿਹਾ ਕਿ ਸਿੱਖ ਸੰਘਰਸ਼ ਕਮੇਟੀ ਵੱਲੋ ਜੇਲ੍ਹਾਂ `ਚ’ ਬੰਦ ਸਿੰਘਾਂ ਦੀ ਰਿਹਾਈ ਲਈ ਹੋਣ ਵਾਲੀ ਇਕਤ੍ਰਤਾ `ਚ’ ਖਾਲਸਾ ਪੰਥ ਹਿੱਸਾ ਲਵੇ। ਉਹਨਾਂ ਸਿੱਖ ਸੰਘਰਸ਼ ਕਮੇਟੀ ਦੀ ਕਾਰਗੁਜਾਰੀ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਜਲਦੀ ਹੀ ਭਾਈ ਜਗਤਾਰ ਸਿੰਘ ਹਵਾਰਾ ਵੱਲੋ ਵੀ ਇਸ ਕਮੇਟੀ ਦੀ ਸਮਰਥਨ ਦੀ ਅਪੀਲ ਕੀਤੀ ਜਾਵੇਗੀ।
ਜਾਰੀ ਕਰਤਾ-ਪਵਨਪ੍ਰੀਤ ਸਿੰਘ ਮੀਡੀਆਂ ਇੰਚਾਰਜ 98780-11670


12/04/14)
ਸੁਖਦੇਵ ਸਿੰਘ


12/04/14)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਧਾਰਾ 498 ਏ – ਨਿਆਂ ਵਿਵਸਥਾ ਦੇ ਨਾਮ ਉੱਤੇ ਕਲੰਕ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਭਾਰਤੀ ਕਾਨੂੰਨ ਦੀ ਧਾਰਾ 498 ਏ ਆਈ.ਪੀ.ਸੀ. ਜਾਂ ਸਿੱਧੀ ਭਾਸ਼ਾ ਵਿੱਚ ਦਾਜ ਦੀ ਧਾਰਾ ਅਸਲ ਵਿੱਚ ਕਿਸੇ ਵੇਲੇ ਭਾਰਤੀ ਸਮਾਜ ਵਿੱਚ ਫੈਲੀ ਦਾਜ ਦੀ ਬੁਰਾਈ ਨੂੰ ਖਤਮ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਦਾਜ ਮੰਗਣ ਵਾਲੇ ਉੱਤੇ ਮੁੱਢਲੀ ਜਾਂਚ ਵਿੱਚ ਬਿਨਾਂ ਕਿਸੇ ਸਬੂਤ ਦੇ ਮੁਹਈਆ ਕਰਵਾਇਆਂ ਬਸ ਮੰਨੇ ਜਾਂਦੇ ਪੀੜਿਤ ਪੱਖ ਦੇ ਬਿਆਨਾਂ ਦੇ ਅਧਾਰ ‘ਤੇ ਐਫ਼.ਆਈ.ਆਰ. ਜਾਂ ਸਾਧਾਰਣ ਭਾਸ਼ਾ ਵਿੱਚ ਪਰਚਾ ਦਰਜ ਕਰ ਕੇ ਗਿਰਫਤਾਰੀ ਕਰਨ ਦਾ ਪ੍ਰਾਵਧਾਨ ਹੈ | ਵੇਲੇ ਦੀ ਸਮਝ ਅਨੁਸਾਰ ਸ਼ਾਇਦ ਹੋ ਸਕਦਾ ਹੈ ਕਿ ਉਦੇਸ਼ ਚੰਗਾ ਹੀ ਰਿਹਾ ਹੋਵੇ , ਜੋ ਕੁਝ ਧਿਰਾਂ ਵਲੋਂ ਉਸ ਸਮੇਂ ਦੀ ਸਮਾਜਿਕ ਸਤਿਥੀ ਅਤੇ ਇਸ ਕਰੂਤੀ ਦੇ ਫੈਲਾਵ ਨੂੰ ਰੋਕਣ ਅਤੇ ਇਸਦੇ ਸ਼ਿਕਾਰ ਹੋਏ ਪੀੜਤਾਂ ਨੂੰ ਰਾਹਤ ਦੇਣ ਦੇ ਕਦਮ ਵਜੋਂ ਸਰਾਹਿਆ ਵੀ ਜਾ ਸਕਦਾ ਹੈ | ਪਰ ਅੱਜ (ਕਿਸੇ ਵੇਲੇ ਸ਼ਾਇਦ ਚੰਗੇ ਮੰਤਵ ਨਾਲ ਲਾਗੂ ਕੀਤੀ?) ਇਸ ਧਾਰਾ ਦਾ ਇੱਕ ਵੱਖਰਾ ਹੀ ਰੂਪ ਸਾਹਮਣੇ ਹੈ, ਜਿਸ ਵਿੱਚ ਇਹ ਧਾਰਾ ਨਿਆਂ ਵਿਵਸਥਾ ਵਿੱਚ ਸਭ ਤੋਂ ਵੱਧ ਝੂਠੇ ਮੁਕਦਮਿਆਂ ਨੂੰ ਲਿਆਉਣ ਵਾਲੀ, ਬਿਨਾਂ ਕੋਈ ਦੋਸ਼ ਸਾਬਿਤ ਹੋਣ ਦੇ ਹੀ ਸਭ ਤੋਂ ਵੱਧ ਪਤਾੜਨਾ ਕਰਵਾਉਣ ਵਾਲੀ, ਖੁੱਲ੍ਹੇਆਮ ਪੁਲਿਸ ਸਿਸਟਮ ਵਿੱਚ ਰਿਸ਼ਵਤਖੋਰੀ ਦਾ ਜ਼ਰੀਆ ਕਾਇਮ ਕਰਨ ਵਾਲੀ, ਬਲੈਕਮੇਲਿੰਗ ਨੂੰ ਉਤਸ਼ਾਹਿਤ ਕਰਨ ਵਾਲੀ ਅਤੇ ਸਮਾਜਿਕ ਤੇ ਪਰਿਵਾਰਿਕ ਰਿਸ਼ਤਿਆਂ ਨੂੰ ਤੋੜ੍ਹਨ ਵਾਲੀ ਇੱਕ ਜ਼ਾਲਿਮਾਨਾ ਕਾਲੇ ਕਾਨੂੰਨੀ ਪ੍ਰਾਵਧਾਨ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਉਂਦੀ ਹੈ |
ਅਸਲ ਵਿੱਚ ਇਹ ਧਾਰਾ ਸੰਵਿਧਾਨ, ਨਿਆਂ ਦੇ ਅਸੂਲਾਂ ਅਤੇ ਮਨੁੱਖੀ ਅਧਿਕਾਰਾਂ ਦੇ ਉਨ੍ਹਾਂ ਪ੍ਰਬੰਧ ਦੇ ਵਿਰੁੱਧ ਹੈ, ਜਿਸ ਅਨੁਸਾਰ ਕਿਸੇ ਵਿਅਕਤੀ ਨੂੰ ਤਦ ਤਕ ਨਿਰਦੇਸ਼ ਮੰਨਿਆ ਜਾਣਾ ਚਾਹੀਦਾ ਹੈ ਜਦ ਤਕ ਉਸ ਉੱਤੇ ਲਗਾਏ ਗਏ ਦੋਸ਼ ਸਥਾਪਿਤ ਨਿਰਪੇਖ ਅਦਾਲਤੀ ਕਾਰਵਾਈ ਦੌਰਾਨ ਸਾਬਿਤ ਨਹੀਂ ਹੋ ਜਾਂਦੇ ; ਪਰ ਇਹ ਧਾਰਾ ਦੇ ਪ੍ਰਾਵਧਾਨ ਸ਼ਿਕਾਇਤ ਦਰਜ ਹੋਣ ਤੋਂ ਹੀ ਦੋਸ਼ੀ ਨੂੰ ਅਪਰਾਧੀ ਵਾਂਗ ਮੰਨ ਕੇ ਕਾਰਵਾਈ ਕਰਨ ਦੀ ਖੁੱਲ੍ਹੀ ਛੁੱਟ ਦੇ ਦਿੰਦੇ ਹਨ, ਜੋ ਕਿ ਇੱਕ ਬੇਹਦ ਹੀ ਖ਼ਤਰਨਾਕ ਰੁਝਾਨ ਨੂੰ ਜਨਮ ਦਿੰਦੇ ਨੇ |
ਦੂਜੇ, ਇਸ ਕਾਨੂੰਨ ਨੂੰ ਲਾਗੂ ਕਰਨ ਢੰਗ ਇਸ ਪ੍ਰਕਾਰ ਪੂਰੀ ਤਰ੍ਹਾਂ ਦੋਸ਼ਪੂਰਨ ਹੈ ਕਿ ਰਿਪੋਰਟ ਬਿਨਾਂ ਕਿਸੇ ਸਬੂਤ ਦੇ (ਅਤੇ ਸਿਰਫ਼ ਪਹੁੰਚ ਦੇ ਅਧਾਰ ‘ਤੇ ਹੀ) ਦਰਜ ਕੀਤੀ ਜਾਂਦੀ ਹੈ ਜਿਸ ਨੂੰ ਦਰਜ ਕਰਨ ਵੇਲੇ ਕਿਸੇ ਸਬੂਤ ਦਾ ਦੇਣਾ ਲਾਜ਼ਿਮ ਨਹੀਂ ਸਿਰਫ਼ ਸ਼ਿਕਾਇਤ ਕਰਤਾ ਜਾਂ ਕਹਿ ਲਵੋ ਲੜਕੀ ਪੱਖ ਦੇ ਬਿਆਨਾ ਦੇ ਅਧਾਰ ‘ਤੇ ਸ਼ਿਕਾਇਤ ਦਰਜ਼ ਕਰ ਕੇ ਇੱਕ ਪਾਸੜ ਕਾਰਵਾਈ (ਜਿਸ ਵਿੱਚ ਗਿਰਫ਼ਤਾਰੀ ਵੀ ਸ਼ਾਮਿਲ ਹੈ) ਕਰ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰਨ ਦਾ ਪੂਰਾ ਦਾਰੋਮਦਾਰ ਲੜਕਾ ਪੱਖ ਤੇ ਸੁੱਟ ਦਿੱਤਾ ਜਾਂਦਾ ਹੈ, ਜਦ ਕਿ ਮੂਲ ਨਿਆਂ ਵਿਵਸਥਾ ਦਾ ਅਧਾਰ ਦੋਸ਼ ਲਾਉਣ ਵਾਲੇ ਵਲੋਂ ਦੋਸ਼ੀ ਦੇ ਖਿਲਾਫ਼ ਕਾਰਵਾਈ ਲਈ ਨਿਆਂ-ਉਚਿਤ ਸਬੂਤ ਪੇਸ਼ ਕਰਨਾ ਹੈ | ਸੋ ਬਿਨਾਂ ਲੋੜੀਂਦੇ ਸਬੂਤਾਂ ਦੀ ਅਣਹੋਂਦ ਦੇ (ਅਤੇ ਬਹੁਤੀ ਵਾਰੀ ਗੈਰ-ਸੰਬੰਧਿਤ ਪਰਿਵਾਰ ਵਾਲਿਆਂ ਦੇ ਖਿਲਾਫ਼ ਵੀ) ਕਾਰਵਾਈ ਕਰ ਕੇ ਇਹ ਧਾਰਾ ਸਮੁੱਚੀ ਨਿਆਂ-ਵਿਵਸਥਾ ਦੀ ਵਿਸ਼ਵਾਸ਼ਯੋਗਤਾ ਨੂੰ ਹੀ ਸ਼ੱਕੀ ਬਣਾਉਣ ਦਾ ਕੰਮ ਕਰਦੀ ਹੈ |
ਤੀਜਾ, ਨਿਆਂ ਦਾ ਮੌਲਿਕ ਅਸੂਲ ਹੈ ਕਿ ਕਿਸੇ ਇੱਕ ਵੀ ਨਿਰਦੋਸ਼ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਭਾਵੇਂ ਅਜਿਹਾ ਕਰਨ ਵਿੱਚ ਕੁਝ ਗੁਨਾਹਗਾਰ ਕਾਨੂੰਨ ਦੇ ਹੱਥੋਂ ਛੁੱਟ ਕਿਉਂ ਨਾ ਜਾਣ, ਕਿਉਂਕਿ ਕਿਸੇ ਇੱਕ ਵੀ ਨਿਰਦੋਸ਼ ਨੂੰ ਸਜ਼ਾ ਹੋਣ ਤੋਂ ਵੱਡਾ ਕਲੰਕ ਕਿਸੇ ਨਿਆਂ ਵਿਵਸਥਾ ਦੇ ਸਿਰ ਕੋਈ ਦੂਜਾ ਨਹੀਂ ਹੋ ਸਕਦਾ; ਫਿਰ ਇਹ ਕਾਨੂੰਨ ਜਿਸ ਵਿੱਚ ਲਗਭਗ 80-90 % ਮਾਮਲੇ ਝੂਠੇ ਜਾਂ ਸ਼ੱਕ ਦੇ ਦਾਇਰੇ ਵਿੱਚ ਆਉਂਦੇ ਹਨ, ਉਸਨੂੰ ਮੌਜੂਦਾ ਹਾਲਤ ਵਿੱਚ ਕਾਇਮ ਰੱਖਣਾ ਨਿਆਂ-ਵਿਵਸਥਾ ਦੇ ਮੂੰਹ ‘ਤੇ ਇੱਕ ਚਪੇੜ ਤੋਂ ਵੱਧ ਕੁਝ ਨਹੀਂ !
ਇਹ ਸਾਡੇ ਸਮਾਜ ਦੀ ਸੱਚਾਈ ਦਾ ਦੂਜਾ ਅਤੇ ਅੱਜ-ਕੱਲ ਬਹੁਤ ਹੱਦ ਤੱਕ ਅਸਲੀ ਪਾਸਾ ਹੈ, ਅਤੇ ਸਿਰਫ਼ ਇੱਕਾ-ਦੁੱਕਾ ਹੀ ਨਹੀਂ ਬਲਕਿ ਦਾਜ ਦੀ ਇਸ ਧਾਰਾ ਹੇਠ ਦਰਜ ਕਰਾਏ ਜਾਂਦੇ ਕਰੀਬਨ 60% ਮਾਮਲੇ ਪਹਿਲੀ ਪੜਤਾਲ ਵਿੱਚ ਹੀ ਗਲਤ ਸਾਬਿਤ ਹੁੰਦੇ ਹਨ, 30% ਜਿਹੜੇ ਹੋਰ ਅੱਗੇ ਵਧਦੇ ਹਨ ਉਹ ਰਾਜਨੀਤਿਕ ਜਾਂ ਪੁਲਿਸ ਮਹਿਕਮੇ ਅੰਦਰ ਪਹੁੰਚ ਦੇ ਦਬਾਵ ਨਾਲ ਅੱਗੇ ਵਧਦੇ ਹਨ ਅਤੇ ਬਾਕੀ ਸ਼ਾਇਦ 10% ਹੀ ਹੁੰਦੇ ਹਨ ਜੋ ਸੱਚ ਦੇ ਥੋੜਾ-ਬਹੁਤ ਨੇੜੇ ਢੁਕਦੇ ਹਨ |
ਕੁਝ ਵੀ ਹੋਵੇ, ਇਸ ਕਾਨੂੰਨ ਨੇ ਪੁਲਿਸ ਵਾਲਿਆਂ ਨੂੰ ਪਤਾੜਨਾ ਕਰਕੇ ਰਿਸ਼ਵਤਖੋਰੀ ਕਰ ਜੇਬ੍ਹਾਂ ਭਰਨ ਦਾ ਇੱਕ ਸਾਧਨ ਜਰੂਰ ਮੁਹਈਆ ਕਰਵਾਇਆ ਹੋਇਆ ਹੈ, ਜਿਸਦੇ ਦੰਦੇ ਇੱਕ ਪਾਸੜ ਹੋਣ ਕਰਕੇ ਪਤਾੜਨਾ ਦਾ ਸ਼ਿਕਾਰ ਬਹੁਤੇ ਹਾਲਾਤਾਂ ਵਿੱਚ ਸਿਰਫ਼ ਮੁੰਡੇ ਵਾਲੇ ਹੀ ਬਣਦੇ ਹਨ | ਭਾਵੇਂ ਕਿ ਅੱਜ-ਕੱਲ ਜੇ ਸਾਰੇ ਨਹੀਂ ਤਾਂ ਕਾਫ਼ੀ ਵਿਆਹ ਪੂਰੀ ਤਰ੍ਹਾਂ ਦਾਜ ਤੋਂ ਬਗੈਰ ਵੀ ਹੋ ਰਹੇ ਹਨ, ਪਰ ਇਸ ਕਾਨੂੰਨ ਦੀਆਂ ਧਾਰਾਵਾਂ ਇਹੋ ਜਿਹੀਆਂ ਨੇ ਕਿ ਦੋ ਦਿਨ ਦੇ ਰਿਸ਼ਤੇ ਤੋਂ ਲੈ ਕੇ ਸੱਠ ਸਾਲ ਦੇ ਵਿਆਹ ਵਿੱਚ ਕਿਸੇ ਵੀ ਸਮੇਂ ਦਾਜ ਮੰਗਣ ਦਾ ਝੂਠਾ ਇਲਜ਼ਾਮ ਲਾ ਕੇ ਪਤਾੜਨਾ ਕਰਵਾਈ ਜਾ ਸਕਦੀ ਹੈ |
ਇਸ ਤੋਂ ਵੀ ਉੱਪਰ ਇਹ ਕਾਨੂੰਨ ਅੱਜ ਮਸਲੇ ਸੁਲਝਾਉਣ ਦਾ ਨਹੀਂ ਘਰ ਤੋੜਨ ਦਾ ਇੱਕ ਹਥਿਆਰ ਮਾਤਰ ਰਹਿ ਗਿਆ ਹੈ, ਜਿਸ ਦੀ ਘੱਟੋ-ਘੱਟ ਭਾਰਤੀ ਸਮਾਜ ਵਿੱਚ ਤਾਂ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ | ਬਾਕੀ ਬਲੈਕਮੇਲਿੰਗ ਵਾਸਤੇ ਵੀ ਇਹ ਇੱਕ ਕਾਨੂੰਨੀ ਪ੍ਰਵਧਾਨ ਇੱਕ ਚੰਗਾ ਹਥਿਆਰ ਹੋ ਨਿੱਬੜਿਆ ਹੈ, ਖਾਸ ਕਰ ਕੁੜੀ ਵਾਲਿਆਂ ਦੇ ਹੱਥ ਵਿੱਚ, ਜਿਸ ਰਾਹੀਂ ਵਿਆਹ ਤੋਂ ਪਹਿਲਾਂ ਕਿਸੇ ਚੰਗੇ ਭਲੇ ਮੁੰਡੇ ਨੂੰ ਵੀ ਧੋਖੇ ਵਿੱਚ ਲੂਲ੍ਹੀ, ਲੰਗੜੀ, ਅੰਨ੍ਹੀ, ਬੌਲੀ, ਪਿੰਗਲੀ, ਦਿਮਾਗੀ ਪਾਗਲ, ਵਿਆਹ ਤੋਂ ਪਹਿਲਾਂ ਨਾਜਾਇਜ਼ ਸੰਬੰਧ ਰੱਖਣ ਵਾਲੀ, ਨਾਜਾਇਜ਼ ਸੰਤਾਨ ਵਾਲੀ, ਪਹਿਲਾਂ ਤੋਂ ਹੀ ਛੁਪਾ ਕੇ ਰੱਖੀ ਵਿਆਹੁਤਾ ਜਾਂ ਤਲਾਕਸ਼ੁਦਾ ਕੁੜੀ ਮੜ੍ਹ ਕੇ ਬਾਅਦ ਵਿੱਚ ਇਸ ਕਾਨੂੰਨ ਰਾਹੀਂ ਬਲੈਕਮੇਲ ਕਰ ਕੇ ਜ਼ਿੰਦਗੀ ਬਰਬਾਦ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ | ਸ਼ਾਇਦ ਇਸ ਕਾਨੂੰਨ ਦੇ ਕਾਰਨ ਵਿਆਹ ਕਰਨਾ ਹੀ ਇਸ ਦੇਸ਼ ਵਿੱਚ ਸਭ ਤੋਂ ਵੱਡਾ ਗੁਨਾਹ ਬਣ ਨਿੱਬੜਦਾ ਹੈ ਜਿਸਦੀ ਸਜ਼ਾ ਸ਼ਾਇਦ ਕਿਸੇ ਨਿਰਦੋਸ਼ ਵਿਅਕਤੀ ਨੂੰ ਵੀ ਪੂਰੀ ਉਮਰ ਭੁਗਤਣੀ ਪੈ ਸਕਦੀ ਹੈ |
ਪਰ ਅਫ਼ਸੋਸ ਹੈ ਇੰਨਾ ਸਭ ਕੁਝ ਹੋਣ ‘ਤੇ ਵੀ ਨਾ ਤਾਂ ਸਾਡੇ ਸਿਆਸੀ ਜਾਂ ਸਮਾਜਿਕ ਪੱਧਰ ਤੋਂ ਤੇ ਨਾ ਹੀ ਕਿਸੇ ਧਾਰਮਿਕ ਮੰਚ ਤੋਂ ਇਸ ਮਾਨਵ ਅਧਿਕਾਰ ਵਿਰੋਧੀ ਕਾਲੇ ਕਾਨੂੰਨ ਖਿਲਾਫ਼ ਆਵਾਜ਼ ਉੱਠਦੀ ਹੈ |


ਦਾਜ ਦੀ ਧਾਰਾ


“ਤੈਨੂੰ ਸਿੱਧੀ ਤਰ੍ਹਾਂ ਦੱਸ ਦਿੱਤਾ ਕਿ ਆਪਣੀ ਜਾਇਦਾਦ ਵਿੱਚ ਹਿੱਸਾ ਪਾ ਕੇ ਮੇਰੀ ਕੁੜੀ ਦੇ ਨਾਮ ‘ਤੇ ਮਕਾਨ ਖਰੀਦ ਕੇ ਦੇ, ਨਹੀਂ ਤਾਂ ਮੈਂ ਤੇਰੇ, ਤੇਰੇ ਮੁੰਡੇ ਤੇ ਤੁਹਾਡੇ ਪੂਰੇ ਪਰਿਵਾਰ ‘ਤੇ ਦਾਜ ਦਾ ਕੇਸ ਦਰਜ ਕਰਾ ਕੇ ਸਾਰਿਆਂ ਨੂੰ ਅੰਦਰ ਤੁੰਨਾ ਦਵਾਂਗਾ |” ਥਾਣੇ ਵਿੱਚ ਕੁੜੀ ਦਾ ਪਿਓ ਮੁੰਡੇ ਦੇ ਪਿਤਾ ਨੂੰ ਧਮਕੀ ਦਿੰਦਿਆਂ ਹੋਇਆਂ ਬੋਲਿਆ |
“ਜੇ ਮਕਾਨ ਮੈਂ ਖਰੀਦ ਕੇ ਦਵਾਂਗਾ, 10-15 ਲੱਖ ਜੇ ਮੈਂ ਆਪਣੇ ਪੱਲਿਓਂ ਪਾਵਾਂਗਾ, ਤੇ ਬਾਕੀ ਜੋ ਬਣਿਆ ਉਸਦਾ ਬੈਂਕ-ਲੋਨ ਵੀ ਮੇਰੇ ਮੁੰਡੇ ਦੇ ਹੀ ਸਿਰ ਹੋਵੇਗਾ, ਫ਼ੇਰ ਕੁੜੀ ਦੇ ਨਾਮ ਤੇ ਕਿਉਂ, ਮਕਾਨ ਮੇਰੇ ਮੁੰਡੇ ਦੇ ਨਾਮ ‘ਤੇ ਹੋਵੇਗਾ | ਪਹਿਲੀ ਗੱਲ ਮਕਾਨ ਲੈਣਾ ਨਾ ਲੈਣਾ ਮੁੰਡੇ ਕੁੜੀ ਦਾ ਆਪਸੀ ਮਾਮਲਾ ਹੈ, ਮੇਰਾ ਪੈਸਾ ਦੇਣਾ ਨਾ ਦੇਣਾ ਇਹ ਮੇਰੇ ਅਤੇ ਮੇਰੇ ਮੁੰਡੇ ਦੇ ਵਿੱਚ ਦਾ ਮਾਮਲਾ ਹੈ, ਕਿਸੇ ਹੋਰ ਦਾ ਇਸ ਵਿੱਚ ਬੋਲਣ ਦਾ ਕੋਈ ਹੱਕ ਨਹੀਂ ਬਣਦਾ ! ਬਾਕੀ ਜਿਵੇਂ ਹੁਣ ਤੂੰ ਦਾਜ ਦੇ ਕੇਸਾਂ ਦਾ ਡਰਾਵਾ ਦੇ ਕੇ ਆਪਣੀ ਕੁੜੀ ਦੇ ਨਾਮ ‘ਤੇ ਮਕਾਨ ਖਰੀਦਵਾ ਰਿਹਾ ਹੈਂ ਤਾਂ ਤੇਰੇ ਵਰਗਿਆਂ ਦਾ ਕੀ ਭਰੋਸਾ ਕਿ ਕਲ ਨੂੰ ਮੇਰੀ ਅਤੇ ਮੁੰਡੇ ਦੀ ਜ਼ਿੰਦਗੀ ਭਰ ਦੀ ਕਮਾਈ ਦਾ ਬਣਿਆ ਸਾਰਾ ਕੁਝ ਹੀ ਦੱਬ ਦੇ ਧੱਕਾ ਮਾਰ ਦੇਵੇਂ | ਜੇ ਤੇਰੀ ਇੰਨੀ ਹੀ ਜ਼ਿੱਦ ਹੈ ਕਿ ਤੂੰ ਆਪਣੀ ਕੁੜੀ ਦੇ ਨਾਮ ‘ਤੇ ਮਕਾਨ ਲੈਣਾ ਹੈ ਤਾਂ ਆਪਣੇ ਪੱਲਿਓਂ ਲੈ, ਤਾਂ ਕਿ ਕੱਲ ਨੂੰ ਤੂੰ ਜਾਣੇ ਤੇ ਤੇਰੀ ਕੁੜੀ ਜਾਣੇ |” ਮੁੰਡੇ ਦੇ ਪਿਤਾ ਨੇ ਸਪਸ਼ਟ ਜਵਾਬ ਦਿੱਤਾ |
“ਦੇਖੋ, ਦੇਖੋ, ਦੇਖੋ, ਥਾਣੇਦਾਰ ਸਾਹਿਬ ! ਤੁਹਾਨੂੰ ਮੈਂ ਕਿਹਾ ਸੀ ਨਾ ਇਹ ਦਹੇਜ ਮੰਗਦੇ ਨੇ ! ਦੇਖਿਆ ਹੁਣੇ ਤੁਹਾਡੇ ਸਾਹਮਣੇ ਮੇਰੇ ਕੋਲੋਂ ਦਹੇਜ ਮੰਗ ਲਿਆ | ਮੈਂ ਦਾਜ ਦੀ ਦਰਖਾਸਤ ਦਰਜ ਕਰਾਣੀ ਹੈ ਇਹਨਾਂ ਦੇ ਪੂਰੇ ਪਰਵਾਰ ‘ਤੇ |” ਲਾਗੇ ਸਮਝੌਤਾ ਕਰਾਣ ਲਈ ਮੋਹਤਬਰ ਬੰਦਿਆਂ ਵਿੱਚ ਬੈਠੇ ਥਾਣੇਦਾਰ ਨੂੰ ਸੰਬੋਧਿਤ ਹੁੰਦਿਆਂ ਕੁੜੀ ਦੇ ਪਿਓ ਨੇ ਕਹਿੰਦਆਂ ਇਓਂ ਸ਼ਾਤਰ ਹਾਸਾ ਹੱਸਿਆ ਕਿ ਜਿਵੇਂ ਹੁਣ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਨੂੰ ਵੱਢਣ ਦਾ ਮੌਕਾ ਮਿਲ ਗਿਆ ਸੀ |
ਲਾਗੇ ਬੈਠਾ ਥਾਣੇਦਾਰ ਅਤੇ ਹੋਰ ਮਹੁਤਬਰ ਹੈਰਾਨ ਕਿ ਆਖ਼ਰ ਦਾਜ ਮੰਗਿਆ ਕਿਸ ਨੇ ਸੀ ? ਤੇ ਸ਼ਾਇਦ ਕਾਨੂੰਨ ਵੀ ਅਜਿਹੀ ਕਿਸੇ ਧਾਰਾ ਉੱਤੇ ਚੁੱਪ ਸੀ ਜਿੱਥੇ ਕੁੜੀ ਦੇ ਪਿਓ ਵਲੋਂ ਮੁੰਡੇ ਦੇ ਪਿਤਾ ਨੂੰ ਧਮਕਾ ਕੇ, ਝੂਠੇ ਮੁਕੱਦਮਿਆਂ ਦਾ ਡਰਾਵਾ ਦੇ ਕੇ, ਪੈਸੇ ਮੰਗੇ ਜਾਂਦੇ ਨੇ; ਸ਼ਾਇਦ ਦਾਜ ਦੀ ਧਾਰਾ ਇੱਕੋ ਪਾਸੇ ਹੀ ਬਣੀ ਲਗਦੀ ਸੀ |


12/04/14)
ਪਰਵਿੰਦਰ ਸਿੰਘ ਖਾਲਸਾ

ਸ਼੍ਰੋਮਣੀ ਕਮੇਟੀ ਦਾ ਧਰਮ ਵਿਰੋਧੀ ਕਿਰਦਾਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੁਆਰਾ ਚੁਣੀ ਜਾਣ ਵਾਲੀ ਸਭ ਤੋਂ ਵੱਡੀ ‘ਗੁਰਦੁਆਰਾ’ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਲੀ ਸੰਸਥਾ ਮੰਨੀ ਜਾਂਦੀ ਹੈ, ਜਿਸ ਦਾ ਇਸ ਵਰ੍ਹੇ ੨੦੧੪ ਦਾ ਸਾਲਾਨਾ ਬਜਟ ੧੦ ਅਰਬ ਦੇ ਨੇੜੇ ਪਹੁੰਚ ਚੁੱਕਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਇਤਿਹਾਸਕ ਗੁਰਦੁਆਰਿਆਂ ਤੋਂ ਇਲਾਵਾ ਲੋਕਲ ਗੁਰਦੁਆਰਾ ਸਾਹਿਬਾਨ, ਸਿੱਖ ਵਿਦਿਅਕ ਅਦਾਰੇ, ਹਸਪਤਾਲ, ਇੰਜੀਨੀਅਰਿੰਗ ਕਾਲਜ, ਸਿੱਖ ਯੂਨੀਵਰਸਿਟੀ ਅਤੇ ਹੋਰ ਕਈ ਸੰਸਥਾਵਾਂ ਦੀ ਦੇਖ ਰੇਖ ਭੀ ਆਉਂਦੀ ਹੈ। ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਯੂ.ਟੀ. ਚੰਡੀਗੜ੍ਹ ਦਾ ਗੁਰਦੁਆਰਾ ਪ੍ਰਬੰਧ ਭੀ ਸ਼੍ਰੋਮਣੀ ਕਮੇਟੀ ਦੇ ਅਧੀਨ ਹੈ। ਸ਼੍ਰੋਮਣੀ ਕਮੇਟੀ ਦਾ ਵਜੂਦ ਗੁਰਦੁਆਰਾ ਸੁਧਾਰ ਅੰਦੋਲਨ ਬਣਿਆ ਜਿਸ ਦਾ ਮੁੱਢ ਗੁਰਸਿਖੀ ਜਜਬਾ ਸੀ। ਸਿੰਘ ਸਭਾ ਲਹਿਰ, ਖਾਲਸਾ ਦੀਵਾਨਾ ਅਤੇ ਅਕਾਲੀ ਲਹਿਰ ਦੇ ਮੋਢੀਆਂ ਨੇ ੧੫-੧੬ ਨਵੰਬਰ ੧੯੨੦ ਨੂੰ ੧੭੫ ਮੈਂਬਰੀ ਗੈਰ ਆਈਨੀ ਕਮੇਟੀ ਬਣਾਈ ਸੀ।ਸ਼੍ਰੋਮਣੀ ਕਮੇਟੀ ਬਣਨ ਤੋਂ ਬਾਅਦ ਗੁਰਦੁਆਰਿਆਂ ਦੇ ਸੁਧਾਰ ਅਤੇ ਪੰਥਕ ਏਕਤਾ ਦੇ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਦੀ ਮਜਬੂਤੀ ਲਈ ੧੪ ਦਸੰਬਰ ੧੯੨੦ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ। ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਪ੍ਰਤੀਨਿਧ ਜਮਾਤ ਉਦੋਂ ਮੰਨਿਆ ਸੀ ਜਦ ਅੰਗਰੇਜ਼ੀ ਰਾਜ ਨੇ ੧੯੨੫ ਨੂੰ ਗੁਰਦੁਆਰਾ ਐਕਟ ਪਾਸ ਕੀਤਾ ਸੀ। ਗੁਰਦੁਆਰਾ ਐਕਟ ਪਾਸ ਹੋਣ ਮਗਰੋਂ “ਗੈਰ ਆਈਨੀ” ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ. ਹਰਬੰਸ ਸਿੰਘ ਅਟਾਰੀ ਦੀ ਜਗ੍ਹਾ ਬਾਬਾ ਖੜਕ ਸਿੰਘ ਨੂੰ ਇਸ ਦੇ ਪ੍ਰਧਾਨ ਚੁਣਿਆ ਗਿਆ ਸੀ।
ਹੁਣ ਸਿੱਖਾਂ ਦੀ ਸਰਵ-ਉੱਚ ਗੁਰਦੁਆਰਾ ਪ੍ਰਬੰਧ ਚਲਾਉਣ ਵਾਲੀ ਇਹ ‘ਕਮੇਟੀ’ ਸਿਆਸਤ ਦੀ ਭੇਂਟ ਹੋ ਚੁੱਕੀ ਹੈ। ਅੱਜ ਸਿਆਸਤਦਾਨ ਇਸ ਕਮੇਟੀ ਨੂੰ ਆਪਣੇ ਤਰੀਕੇ ਨਾਲ ਚਲਾਉਣ ਦੇ ਆਦੀ ਹੋ ਚੁੱਕੇ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਮੁੱਠੀ ਭਰ ਸਿਆਸੀ ਲੋਕ ਦਾਅ, ਪੇਚ, ਮੌਕਾ ਪ੍ਰਸਤੀ ਤੇ ਸ਼ਾਤਰਵਾਦ ਦਾ ਪ੍ਰਯੋਗ ਕਰਕੇ ਇਸ ਧਾਰਮਿਕ ਗੁਰਦੁਆਰਾ ਕਮੇਟੀ ਨੂੰ ਕਠਪੁੱਤਲੀ ਵਾਂਗੂ ਨਚਾਉਣ ‘ਚ ਕਾਮਯਾਬ ਹੋ ਚੁੱਕੇ ਹਨ। ਮੌਜੂਦਾ ਸਮੇਂ ਅੰਦਰ ਬਣੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਬਹੁਤਾਤ ਮੁੱਠੀ ਭਰ ਸਿਆਸੀ ਲੋਕਾਂ ਦੀ ਕਠਪੁੱਤਲੀ ਵਰਗੀ ਹੋ ਗਈ ਹੈ। ਇਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਅਰਥਾਤ ਕਠਪੁੱਤਲੀਆਂ ਦੇ ਨਾ ਕੋਈ ਜਜਬਾਤ ਹਨ। ਨਾ ਹੀ ਸੁਆਲ? ਇਸੇ ਲਈ ਇਹ ਕਠਪੁੱਤਲੀਆਂ ਸਿੱਖ ਵਿਰੋਧੀ ਧਿਰਾਂ ਤੇ ਫੈਸਲਿਆਂ ਨਾਲ ਖੜ੍ਹੇ ਹੁੰਦੇ ਹਨ।ਸ਼੍ਰੋਮਣੀ ਕਮੇਟੀ ਦੇ ਅਜੋਕੇ ਮੈਂਬਰਾਂ ਦਾ ਧਰਮ ਵਿਰੋਧੀ ਕਿਰਦਾਰ ਧਰਮੀ ਤੇ ਪੰਥ ਹਿਤੈਸ਼ੀਆਂ ਨੂੰ ਦੁਖੀ ਕਰ ਰਿਹਾ ਹੈ। ਸ਼੍ਰੋਮਣੀ ਕਮੇਟੀ ਮੈਂਬਰਾਂ, ਇਨ੍ਹਾਂ ਦੇ ਪਰਿਵਾਰਾਂ ਅਤੇ ਇਨ੍ਹਾਂ ਦੇ ਪ੍ਰਬੰਧ ਅਧੀਨ ਗੁਰਦੁਆਰਾ ਅਧਿਕਾਰੀਆ/ਕਰਮਚਾਰੀਆਂ ਦਾ “ਪੰਥਕ ਜਜਬਾ” ਮੁਕਦਾ ਜਾ ਰਿਹਾ ਹੈ। ਇਨ੍ਹਾਂ ਦੀ ਧਰਮ ਪ੍ਰਤੀ ਪਕੜ ਲਗਭਗ ਮੁਕਣ ਦੇ ਨੇੜੇ-ਤੇੜੇ ਹੈ। ਸ਼੍ਰੋਮਣੀ ਕਮੇਟੀ ਕਾਬਜ ਧਿਰ ਉੱਪਰ ਸਿਆਸਤ ਵਾਲੀ ਸੋਚ ਹਾਵੀ ਹੋ ਚੁੱਕੀ ਹੈ।
ਦੂਜੀ ਧਿਰ ਵੱਜੋਂ ਅਖਵਾਉਂਦੀ “ਪੰਥਕ ਧਿਰ” (ਪੰਥਕ ਮੋਰਚਾ) ਹਉਮੈ ਤੇ ਫੁੱਟ ਦਾ ਸ਼ਿਕਾਰ ਹੈ ਤੇ ਖੇਰੂ-ਖੇਰੂ ਹੋ ਚੁੱਕੀ ਹੈ, ਜਿਸ ਦਾ ਜਥੇਬੰਧਕ ਤੌਰ ‘ਤੇ ਕੋਈ ਵਜੂਦ ਹੀ ਨਹੀਂ ਹੈ। ਸਿੱਖਾਂ ਦੀ ਮਜਬੂਰੀ ਹੈ ਕਿ ਧਰਮ ਉਪਰ ਸਿਆਸਤ ਹਾਵੀ ਹੋ ਚੁੱਕੀ ਕਾਬਜ ਧਿਰ ਦੇ ਸਾਹਮਣੇ ਕੋਈ ਦੂਜੀ “ਪੰਥਕ ਧਿਰ” ਦਾ ਬਦਲ ਨਜ਼ਰ ਨਹੀਂ ਆਉਂਦਾ, ਜਿਸ ਲਈ ਪਹਿਲਾਂ ਵਾਲੀ ਕਾਬਜ ਧਿਰ ਨੂੰ ਹੀ ਵਾਰ-ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਲਈ ਚੁਣਨਾ ਪੈਂਦਾ ਹੈ। ਏਸੇ ਕਰਕੇ ਪੰਥ ਦੀ ਹਾਲਤ ‘ਚ ਕੋਈ ਫਰਕ ਨਹੀਂ ਪੈਦਾ। ਸਮੇਂ ਦੀ ਮੰਗ ਹੈ ਕਿ ਪੰਥ ਦਰਦੀਆਂ ਦੀ ਉਹ ਧਿਰ ਜਿਹੜੀ ਰਾਜਨੀਤੀ ਤੋਂ ਬੇਲਾਗ ਹੈ ਅਤੇ ਡੇਰੇਵਾਦ ਦੇ ਖਿਲਾਫ ਹੈ, ਆਪਣੀ ਲਾਮਬੰਦੀ ਕਰਕੇ ਸਿੱਖਾਂ ਦੀ ਮੁਸ਼ਕਲ ਹੱਲ ਹਰ ਸਕਦੀ ਹੈ। ਪੰਜਾਬ ਦੇ ਅਣਸੁਖਾਵੇਂ ਹਾਲਾਤਾਂ, ਸਿੱਖ ਨਸਲਕੁਸ਼ੀ ਦੌਰ ਤੋਂ ਬਾਅਦ ੨੦ ਸਾਲ ਦੇ ਵਕਫੇ ਨਾਲ ੧੯੯੬ ‘ਚ ਸਿੱਖਾਂ ਨੂੰ “ਪੰਥਕ ਧਿਰ” ਸੰਘਰਸ਼-ਸ਼ੀਲ ਵਜੋਂ ਗੁਰਦੁਆਰਾ ਚੋਣਾਂ ਵਿਚ ਉਤਰਨ ਦਾ ਵਕਤ ਮਿਲਿਆ ਸੀ। ਪਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਅਗਾਹੂ ਤਿਆਰੀ ਨਾ ਹੋਣ ਕਰਕੇ ਮੌਕਾ ਪ੍ਰਸਤ ਇਹ “ਪੰਥਕ ਧਿਰ” ਮਹੱਤਵਪੂਰਨ ਜਿੰਮੇਵਾਰੀ ਨਹੀਂ ਨਿਭਾ ਸਕੀ। ਜਿਹੜੇ ਸਾਧ-ਸੰਤ ਸ਼੍ਰੋਮਣੀ ਕਮੇਟੀ ਇਸ ਕਾਬਜ ਧਿਰ ਸ਼੍ਰੋਮਣੀ ਕਮੇਟੀ ਦੀ ਪੰਥਕ ਧਿਰ ‘ਚ ਉਦੋਂ ਮੁੱਖ ਭੂਮਿਕਾ ਨਿਭਾ ਰਹੇ ਸਨ, ਉਹ ਸਭ ਦੇ ਸਭ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਨੂੰ ਮੰਨਣ ਤੋਂ ਇਨਕਾਰੀ ਸਨ। ਉਨ੍ਹਾਂ ਨੇ ਅੱਜ ਤੱਕ ਪੰਥ ਪ੍ਰਵਾਨਿਤ ਅਤੇ ਸਿੱਖ ਮਰਿਯਾਦਾ ਨੂੰ ਮੰਨਿਆ ਹੀ ਨਹੀਂ ਹੈ। ਉਨ੍ਹਾਂ ਦੇ ਉਦੋਂ ਆਪਣੀ ਵੱਖਰੀ ਮਰਿਯਾਦਾ ਦਾ ਇਕ ਨਵਾਂ ਖਰੜਾ ਭੀ, ਨਾਨਕਸਰ ਦੇ ਪ੍ਰਬੰਧ ਅਧੀਨ ਵੱਡੇ ਸਮਾਗਮ ਅੰਦਰ ਸੰਗਤਾਂ ‘ਚ ਵੰਡਣਾ ਸ਼ੁਰੂ ਕਰ ਦਿੱਤਾ ਸੀ। ਦਰ-ਅਸਲ ਇਹ ਸਾਧ-ਲਾਣਾ ਅੰਦਰ-ਖਾਤੇ ਪਹਿਲਾਂ ਤੋਂ ਹੀ ਕਾਬਜ-ਧਿਰ ਨਾਲ ਘਿਓ-ਖਿਚੜੀ ਸੀ। “ਪੰਥਕ ਧਿਰ” ਦੇ ਨਾਲ ਹੋਣ ਦਾ ਇਨ੍ਹਾਂ ਵਲੋਂ ਨਕਲੀ ਡਰਾਮਾ ਹੀ ਖੜ੍ਹਿਆ ਕੀਤਾ ਗਿਆ ਸੀ। ਬਾਅਦ ‘ਚ ਇਹ ਸਾਧ-ਲਾਣਾ ਖੁੱਲੇਆਮ, ਕਾਬਿਜ-ਧਿਰ ‘ਚ ਸ਼ਾਮਿਲ ਹੋ ਗਿਆ ਸੀ। ਜੋ ਆਪਣੇ ਆਪਨੂੰ “ਸੰਤ ਸਮਾਜ” ਕਹਾਉਣ ਲੱਗ ਪਿਆ ਅਤੇ ਸਿਆਸੀ ਸੋਦੇਬਾਜੀ ਦੀ ਰਾਜਨੀਤੀ ‘ਚ ਪ੍ਰਵੇਸ਼ ਕਰ ਗਿਆ। ਮੌਜੂਦਾ ਕਾਬਜ ਧਿਰ ਸ਼੍ਰੋਮਣੀ ਕਮੇਟੀ ਨੇ ਹਾਲੇ ਤੀਕ ਆਪਣੇ ਪ੍ਰਬੰਧ ਅਧੀਨ ਸਾਰਿਆਂ ਗੁਰਦੁਆਰਿਆਂ ਅੰਦਰ ਸਿੱਖ ਰਹਿਤ ਮਰਿਯਾਦਾ ਹੀ ਲਾਗੂ ਨਹੀਂ ਕੀਤੀ। ਏਥੇ ਹੀ ਬਸ ਨਹੀਂ, ਪੰਥ ਦਰਦੀਆਂ ਦੇ ਸੁਝਾਵਾਂ ਦਾ ਸ਼੍ਰੋਮਣੀ ਕਮੇਟੀ ਕੋਈ ਕਦਰ ਹੀ ਨਹੀਂ ਕਰਦੀ।
ਅੱਜ ਚਾਪਲੂਸ ਕਿਸਮ ਦੇ ਸਿੱਖ ਗੁਰਦੁਆਰਾ ਪ੍ਰਬੰਧ ‘ਚ ਅਧਿਕਾਰੀ/ਮੈਨੇਜਰ/ਕਰਮਚਾਰੀ ਵਜੋਂ ਨਿਯੁਕਤ ਹਨ। ਜੋ ਕੇਵਲ ਤੇ ਕੇਵਲ ਆਪਣੇ ਸਿਆਸੀ ਆਕਾ ਦੀ ਹਉਮੈ ਦੀ ਸੰਤੁਸ਼ਟੀ ਲਈ ਤਤਪਰ ਰਹਿੰਦੇ ਹਨ। ਸੰਗਤਾਂ ਦੇ ਚੜਾਵੇ ਨਾਲ ਖਰੀਦੀਆਂ ਗੱਡੀਆਂ, ਦਫਤਰੀ ਸਹੂਲਤਾਂ ਦਾ ਪ੍ਰਯੋਗ ਆਪਣੀ ਸਖਸ਼ੀਅਤ ਦੇ ਪ੍ਰਭਾਵ ਨੂੰ ਜਮਾਉਣ ਲਈ ਕਰ ਰਹੇ ਹਨ ਅਤੇ ਗੁਰਦੁਆਰਿਆਂ ਦੇ ਹਾਕਮ ਬਣ ਕੇ ਵੱਖਰੀ ਕਿਸਮ ਦੀ ਹਕੂਮਤ ਚਲਾ ਰਹੇ ਹਨ। ੧੯੯੬ ਦੀਆਂ ਗੁਰਦੁਆਰਾ ਚੋਣਾਂ ‘ਚ “ਸਿਆਣੇ ਸਿੱਖਾਂ ਅਤੇ ਪੰਥ ਦਰਦੀਆਂ” ਨੇ ਕੋਈ ਸਬਕ ਨਹੀਂ ਸਿੱਖਿਆ ੨੦੦੪ ਤੇ ਫਿਰ ੨੦੧੧ ‘ਚ ਚੋਣ ਆਈਆ ਸਿੱਖਾਂ ਨੂੰ ਤੇ “ਪੰਥਕ ਧਿਰਾਂ” ਨੂੰ ਚੰਗੇ ਗੁਰਸਿੱਖ ਪ੍ਰਬੰਧਕ ਕਮੇਟੀ ‘ਚ ਭੇਜਣ ਦਾ ਮੌਕਾ ਮਿਲਿਆ। ਉਦੋਂ ਭੀ ਧੜਿਆਂ ਦੀ ਦਲਦਲ ਵਿਚ ਫਸੀ “ਪੰਥਕ ਧਿਰ” ਨੇ ਮੁੜ ਉਭਰਨ ਦਾ ਕੋਈ ਉਸਾਰੂ ਰੋਲ ਨਹੀਂ ਨਿਭਾਇਆ, ਸਪੱਸ਼ਟ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਤੇ ਕਾਬਜ ਧਿਰ ਸਿੱਖੀ ਵਿਚ ਆਏ ਨਿਘਾਰ ਲਈ ਜਿੰਮੇਵਾਰ ਹੈ ਤਾਂ “ਪੰਥਕ ਧਿਰ” ਭੀ ਬਰਾਬਰ ਦੀ ਦੋਸ਼ੀ ਹੈ। ਕਿਉਂਕਿ ਇਨ੍ਹਾਂ ਅੰਦਰ ਪੰਥਕ ਸੋਚ, ਤੇ ਉਸਾਰੂ ਰਣਨੀਤੀ ਕਿਤੇ ਵੀ ਨਜ਼ਰ ਨਹੀਂ ਆਉਂਦੀ, ਇਹ ਅਖੌਤੀ ਪੰਥਕ ਧਿਰ ਭੀ ਹਰ ਵੇਲੇ ਸ਼੍ਰੋਮਣੀ ਕਮੇਟੀ ਚੋਣਾਂ ਦੇ ਐਨ ਆਖਰੀ ਮੌਕੇ ਬਰਸਾਤੀ ਡੱਡੂਆਂ ਵਾਂਗੂ ਆ ਟਪਕਦੀ ਹੈ।
ਅੱਜ ਅਕਾਲ ਤਖਤ ਦੀ ਮਾਨ-ਮਰਿਯਾਦਾ ਨੂੰ ਸਿਆਸੀ ਲੋਕ ਆਪਣੇ ਹਥ ਠੋਕੇ ਜਫੇਮਾਰਾਂ ਰਾਹੀਂ ਰੋਲ ਰਹੇ ਹਨ, ਨਾਨਕਸ਼ਾਹੀ ਕੈਲੰਡਰ ਅੰਦਰੋਂ ਸਿੱਖ ਸਿਧਾਂਤਕ ਰੂਹ ਕੱਢ ਕੇ ਇਸ ਦਾ ਹਿੰਦੂਕਰਨ ਕੀਤਾ ਗਿਆ ਹੈ, ਸਿੱਖ ਰਹਿਤ ਮਰਿਯਾਦਾ ਦੇ ਉਲਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ “ਬਚਿੱਤ੍ਰ ਨਾਟਕ” ਦਾ ਨਾਂ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖ ਕੇ ਪ੍ਰਕਾਸ਼ ਕੀਤਾ ਜਾ ਰਿਹਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁਦ ਖਾਲਿਸਤਾਨ ਦਾ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ, ਫਿਰ ਇਸ ਨੂੰ ਲਾਗੂ ਕਰਨ ਦੀ ਜਿੰਮੇਵਾਰੀ ਕਿਸ ਦੀ ਹੈ, ਸ੍ਰੀ ਅਕਾਲ ਤਖਤ ਨੂੰ ਥਾਣਾ ਤੇ ਇੱਥੇ ਬੈਠਾ ਜਫੇਮਾਰ ਥਾਣੇਦਾਰ ਕਿਉਂ ਬਣੀ ਬੈਠਾ ਹੈ? ਜੋ ਸਿੱਖ ਵਿਦਵਾਨਾਂ, ਸਿੱਖ ਅਖਬਾਰਾਂ ਵਿਰੁੱਧ ਬੇਮਾਨੇ ਫੈਸਲੇ ਠੋਸਣ ਦਾ ਯਤਨ ਕਰ ਰਿਹਾ ਹੈ। ਅਜਿਹੀਆਂ ਸਾਰੀਆਂ ਵੱਧ ਰਹੀਆਂ ਬਿਪਰ-ਰੀਤਾਂ ਲਈ ਕਾਬਜ-ਧਿਰ ਦੇ ਨਾਲ-ਨਾਲ “ਪੰਥਕ ਧਿਰ” ਬਰਾਬਰ ਦੀ ਜਿੰਮੇਵਾਰ ਹੈ।, ੧੯੭੮ ਤੋਂ ੧੯੯੨ ਤੱਕ ਪੰਜਾਬ ਅੰਦਰ ਹੋਏ ਸਿੱਖ ਜਵਾਨੀ ਦੇ ਘਾਣ ਤੇ ਗੁਰਧਾਮਾਂ ਦੀ ਬੇਅਦਬੀ ਕਰਨ ਵਾਲੇ ਝੂਠੇ ਪੁਲਿਸ ਮੁਕਾਬਲਿਆਂ ‘ਚ ਸਿੱਖ ਨੌਜਵਾਨਾਂ ਦਾ ਸ਼ਿਕਾਰ ਕਰਕੇ ਮਾਰਨ ਵਾਲੇ ਬੇਅੰਤ ਸਿੰਘ ਨੂੰ ਸਿੱਖੀ ਪਰੰਪਰਾਵਾਂ ਦਾ ਸਬਕ ਸਿਖਾਉਣ ਵਾਲੇ ਸਿੱਖ ਕੌਮ ਦੇ ਹੀਰੋ ਜੇਲ੍ਹਾਂ ਅੰਦਰ ਕਿਉਂ ਹਨ। ਇਹ ਸਿੰਘ ਤਾਂ ਸਜਾਵਾਂ ਭੀ ਪੂਰੀਆਂ ਕਰ ਚੁੱਕੇ ਹਨ। ਸਿੱਖ ਸੰਘਰਸ਼ ਨਾਲ ਸੰਬੰਧਿਤ ਜੇਲ੍ਹਾਂ ਅੰਦਰ ਬੰਦ ਸਾਰੇ ਸਿੱਖਾਂ ਨੂੰ ਬਿਨਾ ਸ਼ਰਤ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿੱਚੋਂ ਬਾਹਰ ਕੱਢਿਆ ਜਾਵੇ। ਇਨ੍ਹਾਂ ਸਭਨਾਂ ਨੂੰ ਸਿਆਸੀ ਕੈਦੀ ਵਜੋਂ ਮੰਨ ਕੇ ਪੰਜਾਬ ਸਰਕਾਰ ਆਪਣੀ ਕੈਬਨਿਟ ਅਤੇ ਵਿਧਾਨ ਸਭਾ ਅੰਦਰ ਰਿਹਾਈ ਦਾ ਮਤਾ ਪਾਸ ਕਰੇ ਜੋ ਸਮੇਂ ਦੀ ਵੱਡੀ ਮੰਗ ਹੈ। ਇਨ੍ਹਾਂ ਮੁੱਦਿਆਂ ਤੇ ਪੰਥਕ ਧਿਰਾਂ ਅਤੇ ਸ਼੍ਰੋਮਣੀ ਕਮੇਟੀ ਸਿੱਖ ਸੰਗਤਾਂ ਦੀ ਕਚਹਿਰੀ ਵਿਚ ਆਪਣਾ ਪੱਖ ਸਪੱਸ਼ਟ ਕਰਨ, ਕੀ ਸ਼੍ਰੋਮਣੀ ਕਮੇਟੀ ਅੰਦਰ ਕਠਪੁੱਤਲੀਆਂ ਬਣੇ ਮੌਜੂਦਾ ਮੈਂਬਰ ਸਾਹਿਬਾਨ ਤੇ ਹੋਰ ਅਹੁਦੇਦਾਰ, ਅਧਿਕਾਰੀ, ਕਰਮਚਾਰੀ, ਗੁਰੂ ਦੀਆਂ ਗੋਲਕਾਂ ਸੰਭਾਲਣ ਤੇ ਵਰਤਣ ਲਈ ਨਿਯੁਕਤ ਹੁੰਦੇ ਹਨ?
ਉਪਰੋਕਤ ਇਨ੍ਹਾਂ ਸਾਰੇ ਸਵਾਲਾਂ ਦੇ ਜੁਆਬਾਂ ਦੀ ਪੜਚੋਲ ਕੀਤੀ ਜਾਣੀ ਚਾਹੀਦੀ ਹੈ। ਅੱਜ ਸਿਆਸੀ ਲੋਕਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ, ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦਾ ਰੁਤਬਾ ਮੁਕਾ ਦਿੱਤਾ ਹੈ। ਕਿਉਂਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਫੈਸਲੇ ਮੁੱਠੀ ਭਰ ਸਿਆਸੀ ਲੀਡਰਾਂ ਵਲੋਂ ਪਹਿਲਾਂ ਤੋਂ ਤਹਿ ਸ਼ੁਦਾ ਨੀਤੀ ਤਹਿਤ ਕੀਤੇ ਜਾਂਦੇ ਹਨ। ਕੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੁਆਰਾ ਕੀਤੇ ਕੰਮਾਂ ਕਾਰਾਂ ਦੀ ਜਵਾਬਦੇਹੀ ਮੁੱਠੀ ਭਰ ਪੰਥਕ ਏਜੰਡਾ ਛੱਡ ਚੁੱਕੇ ਸਿਆਸੀ ਲੋਕਾਂ ਵਲੋਂ ਨਹੀਂ ਕੀਤੀ ਜਾ ਰਹੀ? ਹੁਣ ਵਾਲਾ ਸ਼੍ਰੋਮਣੀ ਅਕਾਲੀ ਦਲ ਐਲਾਨੀਆ ਪੰਜਾਬੀ ਪਾਰਟੀ ਸਵੀਕਾਰ ਕਰਕੇ ਆਪਣਾ ਪੰਥਕ ਏਜੰਡਾ ਤੇ ਪੰਥਕ ਸਰੂਪ ਗਵਾ ਚੁੱਕਾ ਹੈ। ਹੁਣ ਅਕਾਲ ਤਖਤ, ਸ਼੍ਰੋਮਣੀ ਕਮੇਟੀ ਤੇ ਹੋਰ ਮਹੱਤਵਪੂਰਨ ਅਹੁਦਿਆਂ ਤੇ ਛੋਟੇ ਕਦ ਵਾਲੇ ਚਾਪਲੂਸ ਕਿਸਮ ਦੇ ਸਿਆਸੀ ਲੋਕਾਂ ਦੀ ਨਿਯੁਕਤੀ ਕਰ ਦਿੱਤੀ ਜਾਂਦੀ ਹੈ। ਇਸੇ ਲਈ ਸਿੱਖੀ ਦਾ ਜਜਬਾ ਮਿਟਾਉਣ ਦਾ ਹਰ ਹੀਲਾ ਕਾਮਯਾਬ ਹੁੰਦਾ ਜਾ ਰਿਹਾ ਹੈ।
ਇਸ ਸਾਰੀ ਚਰਚਾ ਦਾ ਭਾਵ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੀ ੨੦੧੧ ‘ਚ ਹੋਈ ਚੋਣ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਹੈ। ੨੦੦੪ ‘ਚ ਚੁਣੀ ਕਮੇਟੀ ਹੀ ਆਰਜੀ ਤੌਰ ‘ਤੇ ਪ੍ਰਬੰਧ ਕਰ ਰਹੀ ਹੈ। ਬਹੁਤ ਛੇਤੀ ਇਸੇ ਵਰ੍ਹੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਮੁੜ ਤੋਂ ਹੋਣ ਜਾ ਰਹੀਆਂ ਹਨ। ਇਸ ਲਈ ਸਮੂਹ ਬੁੱਧੀਜੀਵੀਆਂ, ਪੰਥ ਦਰਦੀਆਂ, ਸਿੱਖ ਵਕੀਲਾਂ, ਡਾਕਟਰਾਂ, ਪ੍ਰੋਫੈਸਰਾਂ, ਅਧਿਆਪਕਾਂ, ਪ੍ਰਚਾਰਕਾਂ, ਰਿਟਾਇਰਡ ਫੌਜੀ ਅਫਸਰ, ਪੁਲਿਸ ਤੇ ਸਿਵਲ ਅਫਸਰਾਂ, ਰਿਟਾਇਰਡ ਜੱਜਾਂ, ਮਿਸ਼ਨਰੀ ਕਾਲਜਾਂ, ਪੰਥ ਦੀਆਂ ਵੱਖ-ਵੱਖ ਜੱਥੇਬੰਦੀਆਂ ਨੂੰ ਆਪਣਾ ਬਣਦਾ ਫਰਜ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਵਿਦੇਸ਼ਾਂ ਦੀਆਂ ਸਿੱਖ ਜੱਥੇਬੰਦੀਆਂ ਤੇ ਸਿੰਘ ਸਭਾਵਾਂ ਨੂੰ ਉਚੇਚੀ ਬੇਨਤੀ ਹੈ ਕਿ ਇਸ ਵਰ੍ਹੇ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਕੁੱਲ ੧੭੦ ਹਲਕਿਆਂ ਵਿਚ ਸਿਆਣੇ ਸਿੱਖਾਂ ਨੂੰ ਜਥੇਬੰਦ ਕਰੀਏ। ਗੈਰ ਆਈਨੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਮੈਂਬਰਾਂ ਦਾ ਐਲਾਨ ਕਰ ਦਿੱਤਾ ਜਾਵੇ।
ਸਿੱਖਾਂ ਦੀ ਵੋਟ ਬਣਾਉਣ ਤੇ ਫਿਰ ਵੋਟਰ ਸੂਚੀਆਂ ਦੀ ਤਿਆਰੀ ਦਾ ਕੰਮ ਸ਼ੁਰੂ ਕਰੀਏ, ਵੋਟਾਂ ਬਣਾਉਣ ਤੋਂ ਭੁਗਤਣ ਤੱਕ ਦੀ ਸਾਰੀ ਪ੍ਰਕਿਰਿਆ ਨੂੰ ਧਿਆਨ ਪੂਰਵਕ ਵਾਚੀਏ, ਪਲਿੰਗ ਸਟੇਸ਼ਨਾਂ ਤੱਕ ਦਾ ਸੇਵਾ ਨਿਭਾਉਣ ਵਾਲਾ ਸਾਰਾ ਸਿਸਟਮ ਕਾਇਮ ਕਰੀਏ।ਸ਼੍ਰੋਮਣੀ ਕਮੇਟੀ ਦੇ ਸਾਰੇ ੧੭੦ ਹਲਕਿਆਂ ਵਿਚ ਗੁਰਮਤਿ ਸੈਮੀਨਾਰ, ਗੁਰਮਤਿ ਸਿੱਖਿਆ, ਅੰਮ੍ਰਿਤ ਸੰਚਾਰ, ਆਦਿ ਸਿੱਖੀ ਪ੍ਰਚਾਰ ਕਾਰਜ ਸ਼ੁਰੂ ਕੀਤੇ ਜਾਣ। ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰਾਂ ‘ਚ ਨਿਤਨੇਮ ਦੀ ਪ੍ਰਪੱਕਤਾ ਲਈ ਯੋਜਨਾਬੱਧ ਢੰਗ ਨਾਲ ਧਰਮ ਪ੍ਰਚਾਰ ਕਾਰਜ ਸ਼ੁਰੂ ਕੀਤੇ ਜਾਣ। ਸਮੁੱਚੀ ਪੰਥਕ ਜਥੇਬੰਦੀ ਦੀ ਏਕਤਾ ਲਈ ਉਸਾਰੂ ਯਤਨ ਅਰੰਭ ਕਰਕੇ ਲੀਰੋ-ਲੀਰ ਹੋਈ ਸਿੱਖ ਲੀਡਰਸ਼ਿੱਪ ਨੂੰ ਏਕਤਾ ਤੇ ਸੂਤਰ ਵਿਚ ਪ੍ਰੋਣ ਦਾ ਯਤਨ ਕਰੀਏ।
ਆਪਣੀ ਫੌਕੀ ਸ਼ੋਹਰਤ, ਹਉਮੈ ਤੇ ਨਿੱਜੀ ਮੁਫਾਦਾਂ ਦੀ ਸੋੜੀ ਸੋਚ ਦਾ ਕਿਨਾਰਾ ਕਰੀਏ। ਬਿਪਰਨ ਦੀਆਂ ਰੀਤਾਂ ਵਿਰੁੱਧ ਸੰਘਰਸ਼ ਅਰੰਭ ਕਰ ਦੇਈਏ ਤਾਂ ਜੋ ਗੈਰ-ਪੰਥਕਾਂ ਤੋਂ ਸ਼੍ਰੋਮਣੀ ਕਮੇਟੀ ਜਿੱਤ ਕੇ ਸਾਰੇ ਪੰਥਕ ਮਸਲੇ ਹਲ ਕਰੀਏ ਅਤੇ ਅਕਾਲ ਤਖਤ ਤੋਂ ਜਾਰੀ ਕੀਤੇ ਗਲਤ ਫੁਰਮਾਨਾਂ ਨੂੰ ਗੁਰਮਤਿ ਅਨੁਸਾਰ ਸੋਧਿਆ ਜਾ ਸਕੇ। ਪੰਥਕ ਵਿਚਾਰਧਾਰਾ ਵਾਲੇ ਯੋਗ ਗੁਰਸਿੱਖਾਂ ਨੂੰ ਅੱਗੇ ਲਿਆਂਦਾ ਜਾ ਸਕੇ।
ਪ੍ਰਿੰ: ਪਰਵਿੰਦਰ ਸਿੰਘ ਖਾਲਸਾ
ਮੁੱਖ ਸੰਪਾਦਕ “ਸ਼੍ਰੋਮਣੀ ਗੁਰਮਤਿ ਚੇਤਨਾ”
ਮੋ: 9878011670


10/04/14)
ਬਲਦੀਪ ਸਿੰਘ ਰਾਮੂੰਵਾਲੀਆ

ਸਿਖਾ ਤੇਰਾ ਕੀ ਬੰਣੂ ...........
ਜਦੋ ਤੋ ਧਰਮ ਤੇ ਨੈਤਿਕਤਾ ਦੀ ਹੋਦ ਪੈਦਾ ਹੋਈ ਹੈ ਤਕਰੀਬਨ ਉਸ ਸਮੇ ਤੋ ਹੀ ਅਧਰਮ ਤੇ ਅਨੈਤਿਕਤਾ ਦਾ ਵੀ ਸਫਰ ਸ਼ੂਰ ਹੋਇਆ। ਪੰਜ਼ਾਬ ਚ ਜਦ ਅਧਰਮ ਤੇ ਅਨੈਤਿਕਤਾ ਦਾ ਬੋਲਬਾਲਾ ਸੀ ਤਾਂ ਉਸ ਸਮੇ ਤਲਵੰਡੀ ਦੇ ਬੇਲਿਆ ਚੋ ਇਕ ਗਿਆਨ ਦਾ ਸੂਰਜ ਪੈਦਾ ਹੋਇਆ ਜਿਸ ਦੀਆਂ ਦਲੀਲਾਂ ਰੂਪੀ ਕਿਰਨਾਂ ਨੇ ਅਗਿਆਨ, ਅਧਰਮ ਤੇ ਅਨੈਤਿਕਤਾ ਦੇ ਹਨੇਰੇ ਨੂੰ ਖਤਮ ਕਰਕੇ ਬੁਰਾਈਆਂ ਵਹਿਮਾਂ ਭਰਮਾਂ ਦੇ ਥੰਮ ਹਿਲਾ ਦਿਤੇ......
ਸਤਿਗੁਰੁ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣ ਹੋਆ ॥ ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ।ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ। …(ਪਉੜੀ ੨੭,ਵਾਰ ੧)
ਬਸ ਉਸ ਬਾਬੇ ਨੇ ਆਪਣੇ ੯ ਉਤਰਾਧਿਕਾਰੀਆਂ ਦੁਆਰਾ ੨੩੯ ਸਾਲ ਦੇਸਮੇ ਅੰਦਰ ਇਹ ਗਲ ਸਮਝਾਈ ਕਿ ...ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨੁ ਅਕਲੀ ਪੜ ਕਿ ਬੁਝੀਐ ਅਕਲੀ ਕੀਚੈ ਦਾਨੁ .......ਜਬ ਲਗਿ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ....
ਉਸ ਬਾਬੇ ਨੇ ਗਲ ਸਮਝਾਈ ਧਰਮ ਦੀ ਦੁਨੀਆ ਚ ਭੇਡ ਬਣ ਕਿ ਨਾ ਤੁਰ ਤੈਨੂੰ ਅਕਲ ਦੀ ਵਰਤੋ ਕਰਨੀ ਚਾਹੀਦੀ ਹੈ ਕਦੇ ਵੀ ਕੁਝ ਧਾਰਮਿਕ ਅਸਥਾਨਾਂ ਤੇ ਵਹਿਲੇ ਬੈਠ ਕਿ ਅਰਜੋਈਆਂ ਨਾਲ ਨੀ ਮਿਲਦਾ ਉਸ ਲਾੲੀ ਜ਼ਰੂਰੀ ਹੈ ਆਪ ਮਿਹਨਤ ਕਰ ਤੇ ਆਪਣੀ ਕਿਸਮਤ ਬਦਲ ......ਆਪਣ ਹਥੀ ਆਪਣਾ ਆਪੈ ਹੀ ਕਾਜੁ ਸਵਾਰੀਐ ...
ਉਹ ਗੁਰੂ ਵਾਰ ਵਾਰ ਇਹ ਗਲ ਗੁਰੂ ਗ੍ਰੰਥ ਸਾਹਿਬ ਚ ਕਹਿ ਰਿਹਾ ਕਿ :-ਦੁਬਿਧਾ ਨ ਪੜਉ ਹਰਿ ਬਿਨੁ ਹੋਰ ਨ ਪੂਜਉ ਮੜੈ ਮਸਾਣਿ ਨ ਜਾਈ ..
ਪਰ ਅਜ ਉਹ ਹੀ ਕੌਮ ਜੋ ਸਪੀਕਰਾਂ ਵਿਚੋ ਗੁਰੂ ਘਰਾਂ ਚ ਸੰਙ ਪਾੜ ਪਾੜ ਕਹਿੰਦੀ ਹੈ ....ਸਭ ਸਿਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥ ਪਰ ਅਜ ਕਿਨੇ ਕਉ ਸਿਖ ਨੇ ਜੋ ਗੁਰੂ ਗ੍ਰਂਥ ਸਾਹਿਬ ਦਾ ਉਪਾਸ਼ਕ ਹੋਣ, ਕੋਈ ਨੰਦਸਰੀਆ, ਬੁਲੰਦਸਰੀਆ ਕੋਈ ਰਾੜੇ ਵਾਲਾ ਜਾਂ ਰਤਵਾੜੇ ਵਾਲਾ, ਕੋਈ ਅਤਰ ਸਿਂਘ ਦਾ ਕੋਈ ਹਰੀਵੇਲਾਂ ਦਾ ਕੋਈ ਨੰਗੇ ਘੁਨਣਾ ਵਾਲੇ ਦਾ ਕੋਈ ਗੁਰਬਚਨੇ ਦਾ ਬਾਦਲ ਦਾ ਦਰਖਤਾਂ ਦਾ ਧਾਗਿਆ ਦਾ ਪੀਰਾਂ ਦਾ ਮਟੀਆਂ ਕਬਰਾਂ ਦਾ ਤੇ ਇਕ ਆ ਨਵੇ ਕੰਜਰ ਮਸਤਾਂ ਦਾ ਸਿਖ ਬਣਿਆ ਫਿਰਦਾ .......
ਫਿਟ ਲਾਹਨਤ ਆ ਅਕਿਰਤਘਣਾ ਦੇ ਅਜ ਇਕ ਹੋਰ ਪਤਾ ਚਲਿਆ ਜਿਸ ਕਰਕੇ ਇਹ ਲਿਖਣਾ ਪਿਆ ਕਪੂਰਥਲੇ ਜਿਲੇ ਵਿਚ ਇਕ ਪਿੰਡ ਆ ਕਾਲਾ ਸੰਘਿਆ ਜਿਥੇ ਅਖੌਤੀ ਬਾਬੇ ਕਾਹਨਦਾਸ ਦਾ ਗੁਰਦੁਆਰਾ ਬਣਿਆ ਹੋਇਆ ਹੈ ਜਿਥੇ ਅੰਖਡ ਪਾਠ (ਭੇਡ ਚਾਲ)ਚਲਦੇ ਰਹਿੰਦੇ ਹਨ ਪਰ ਸਭ ਤੋ ਵਡੀ ਹੈਰਾਨੀ ਵਾਲੀ ਗਲ ਇਹ ਹੈ ਕਿ ਉਥੇ ਪ੍ਰਸ਼ਾਦ ਸ਼ਰਾਬ ਦੀਆਂ ਪੇਟੀਆਂ ਚੜਾਉਦੇ ਹਨ ਤੇ ਬਦਲੇ ਚ ਵੀ ਸ਼ਾਰਬ ਮਿਲਦੀ ਹੈ ਪ੍ਰਸ਼ਾਦ! ਉਹ ਹਨੇਰ ਸਾਈ ਦਾ ਗੁਰੁ ਦੀ ਆੜ ਚ ਸ਼ਾਰਬ ਚੜਾਈ ਜਾ ਰਹੀ ਹੈ ਪਰ ਗ੍ਰੰਥ ਦਾ ਸੇਵਾਦਾਰ ਪੰਥ ਕਿਥੇ ਹੈ ......ਗੁਰੂ .ਗ੍ਰੰਥ ਸਿਰਫ ਰੁਮਾਲਿਆ ਚ ਲਪੇਟ ਕਿ ਰਖਣ ਲਈ ਨਹੀ ਬਣਿਆ ਉਹ ਬਾਬਾ ਤਾਂ ਕਹਿਂਦਾ ...ਬੰਦੇ ਖੋਜ ਦਿਲ ਹਰ ਰੋਜ਼ ਨ ਫਿਰਿ ਪਰੇਸਾਨੀ ਮਾਹਿ .....
ਅਸੀ ਲੋਕ ਇਕ ਪਾਸੇ ਦਾਵੇ ਕਰਦੇ ਆ ਬਾਬਾ ਸਾਡਾ ਪਰ ਬਾਬੇ ਦੀ ਗਲ ਕਹਿੜੀ ਮੰਨੀ ਆ !ਬਾਬੇ ਦੀ ਬਾਣੀ ਦਾ ਵਾਪਾਰ ਹੋ ਰਿਹਾ ਤੇ ਕੋਠੇ ਤੇ ਸਪੀਕਰ ਲਾ ਕਿ ਰਿਕਾਰਡ ਵਜਦਾ ...
ਸਤਿਗੁਰ ਨਾਨਕ ਆ ਜਾ ਦੁਨੀਆਂ ਪਈ ਪੁਕਾਰਦੀ ਤੇਰੇ ਹਥ ਵਿਚ ਚਾਬੀ ਦਾਤਾ ਸਾਰੇ ਸੰਸਾਰ ਦੀ ......ਪਾਠੀ ਨੂੰ ਬਾਦਮਾ ਵਾਲੀ ਖੀਰ ਪਰੌਠੇ ਪਰ ਕਿਸੇ ਗਰੀਬ ਦੇ ਮੂੰਹ ਚਸੁਕੀ ਰੋਟੀ ਵੀ ਨੀ ਮਲਕ ਭਾਗੋ ਦੇ ਲੰਗਰ ਚ ਲਾਲੋ ਨੂੰ ਧਕੇ ਮਾਰ ਕਿ ਬਾਬੇ ਨਾਨਕ ਨੂੰ ਸਦਿਆ ਜਾ ਰਿਹਾ .....
ਮੇਰਾ ਬਾਬਾ ਤਾਂ ਕਹਿਂਦਾ ਗਰੀਬ ਮਦਦ ਕਰ ਪਰ ਜਤਾਈ ਨਾ ਇਥੇ ਅਖਬਾਰਾਂ ਚ ਖਬਰਾਂ ਲਵਾ ਕਿ ਬਾਹਰੋ ਡਾਲਰ ਪੌਡ ਇਕਠੇ ਕੀਤੇ ਜਾਦੇ ਆ .........
ਧਰਮ ਧੰਦਾ ਹੋ ਗਿਆ ਬਾਹਰੋ ਲਿਸ਼ਕਿਆ ਬੰਦਾ ਅੰਦਰੋ ਗੰਦਾ ਹੋ ਗਿਆ ਮਲਕ ਭਾਗੋ ਦੇ ਵਾਰਿਸਾਂ ਹਥੋ ਲਾਲੋ ਅਜ ਫਿਰ ਨੰਗਾ ਹੋ ਗਿਆ ਕੋਈ ਹਰਿਆ ਬੂਟ ਰਹਿਓ ਰੀ .....ਦੀ ਤਲਾਸ਼ ਵਿਚ

ਗੁਰੂ ਪੰਥ ਤੇ ਗੁਰੂ ਗ੍ਰੰਥ ਦਾ ਸੇਵਾਦਾਰ

ਬਲਦੀਪ ਸਿੰਘ ਰਾਮੂੰਵਾਲੀਆ76962-92718


10/04/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਯਾਦ ਕਰੋ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਦੁੱਖ ਵਿੱਚ ਰੱਬ ਨੂੰ ਯਾਦ ਕਰੋ, ਸੁੱਖ ਝੋਲੀ ਪਾਵੇ।
ਸੁੱਖ ਵਿੱਚ ਉਸਨੂੰ ਯਾਦ ਕਰੋ, ਦੁਖੋਂ ਛੁਡਵਾਵੇ।
ਸੁਭਹ ਸਵੇਰੇ ਯਾਦ ਕਰੋ, ਜੱਗ ਨਵਾਂ ਵਿਖਾਵੇ,
ਸ਼ਾਮੀ ਯਾਦ ਕਰੋ ਤਾਂ ਉਹ ਸਭ ਕਾਰਜ ਕਰਵਾਵੇ।
ਰਾਤੀਂ ਰੱਖੋ ਯਾਦ ਨਾ ਸੁਪਨਾ ਮਾੜਾ ਆਵੇ।
ਅੰਮ੍ਰਿਤ ਵੇਲੇ ਯਾਦ ਕਰੋ, ਸ਼ਾਂਤੀ ਵਰਸਾਵੇ।
ਸਵਾਸ ਸਵਾਸ ਜੇ ਯਾਦ ਕਰੋ, ਆਪੂੰ ਮਿਲ ਜਾਵੇ।
ਉਸ ਵਿੱਚ ਮਿਲਿਆਂ ਆੳਣ ਜਾਣ, ਚੱਕਰ ਮੁੱਕ ਜਾਵੇ।
ਮੰਜ਼ਿਲ ਉਸ ਨੂੰ ਮਿਲਦੀ ਜੋ ਉਸ ਵਿੱਚ ਸਮਾਵੇ।


10/04/14)
ਹਰਲਾਜ ਸਿੰਘ ਬਹਾਦਰਪੁਰ

ਖੁੰਡ ਚਰਚਾ ਲੋਕ ਸਭਾ ਚੋਣਾਂ 2014 ਦੀ
ਐ ਬਾਦਲਾ ਤੇਰਾ ਬਹਿਜੇ ਬੇੜਾ, ਅਸੀਂ ਤਾਂ ਤੈਨੂੰ ਹੀ ਪੰਥ ਮੰਨ ਕੇ, ਤੇਰੇ ਪਿੱਛੇ ਲੱਗ ਕੇ ਹੁਣ ਤੱਕ ਪੰਥ ਦੀ ਸੇਵਾ ਦੇ ਨਾਮ ਤੇ ਤੈਨੂੰ ਵੋਟਾਂ ਪਾ-ਪਾ ਕੇ ਹੀ ਪੰਥ ਦੀ ਬੇੜੀ ਵਿੱਚ ਵੱਟੇ ਪਾਉਂਦੇ ਰਹੇ। ਸਾਨੂੰ ਕੀ ਪਤਾ ਸੀ ਕਿ ਤੂੰ ਏਨਾ ਗਿਰ ਗਿਆ ਹੈਂ।
ਨੋਟ:- ਲੇਖ ਦੇ ਜਿਆਦਾ ਲੰਬੇ ਹੋ ਜਾਣ ਤੇ ਸਤਿਕਾਰਯੋਗ ਸੰਪਾਦਕ ਸਾਹਿਬ ਅਤੇ ਪਾਠਕਾਂ ਤੋਂ ਮਾਫੀ ਚਾਹੁੰਦਾ ਹਾਂ। ਸੰਪਾਦਕ ਅਤੇ ਪਾਠਕ ਜਨੋਂ ਮੁਆਫ ਕਰਨਾ, ਬਹੁਤ ਕੋਸ਼ਿਸ਼ ਕਰਦਾ ਹਾਂ ਕਿ ਲੇਖ ਛੋਟਾ ਲਿਖਾਂ, ਪਰ ਬੇਵੱਸ ਹਾਂ ਲਿਖਦੇ-ਲਿਖਦੇ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਲੇਖ ਇਨਾ ਲੰਮਾ ਹੋ ਜਾਂਦਾ ਹੈ।
ਨਿਰਪੱਖ ਸਿੰਘ ਇੱਕਲਾ ਹੀ ਪਿੰਡ ਦੀ ਫਿਰਨੀ ਵਾਲੇ ਤਖਤਪੋਸ਼ ਤੇ ਬੈਠਾ ਅਖਬਾਰ ਪੜ੍ਹ ਰਿਹਾ ਸੀ। ਇਨੇ ਨੂੰ ਪਿੰਡ ਦੀ ਧਰਮਸ਼ਾਲਾ ਵਾਲੇ ਚੌਂਕ ਵਿੱਚੋਂ ਮਨਪ੍ਰੀਤ ਸਿੰਘ ਬਾਦਲ ਦਾ ਚੋਣ ਪ੍ਰਚਾਰ ਸੁਣ ਕੇ ਉਦਾਸ ਜਿਹਾ ਹੋਇਆ ਕਾਲੀ ਸਿੰਘ ਵੀ ਤਖਤਪੋਸ਼ ਤੇ ਆ ਬੈਠਿਆ। ਕਾਲੀ ਸਿੰਘ ਦੇ ਉਦਾਸ ਚਿਹਰੇ ਨੂੰ ਵੇਖ ਕੇ ਨਿਰਪੱਖ ਸਿੰਘ ਨੇ ਕਿਹਾ ਕਿ ਕਿਵੇਂ ਜਥੇਦਾਰਾ ਢਿੱਲਾ ਜਿਹਾ ਮੂੰਹ ਕਰ ਰੱਖਿਆ ਹੈ ਤਾਂ ਅੱਗੋਂ ਕਾਲੀ ਸਿੰਘ ਕਹਿੰਦਾ ਭਾਈ ਨਿਰਪੱਖ ਸਿੰਘਾਂ ਕੀ ਦੱਸਾਂ, ਮੈਨੂੰ ਤਾਂ ਐਤਕੀ ਕੁੱਝ ਹੋਰ ਹੀ ਹੁੰਦਾ ਦਿੰਹੀਦਾ ਹੈ। ਜਿਹੜਾ ਆਹ ਮਨਪ੍ਰੀਤ ਬਾਦਲ ਨੇ ਕਾਂਗਰਸ ਨਾਲ ਸਮਝੌਤਾ ਕਰ ਲਿਆ ਹੈ ਇਹ ਇਸ ਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਿੱਤਣ ਨਹੀਂ ਦਿੰਦਾ। ਆਪਣਾ ਅੱਧੋਂ-ਵੱਧ ਪਿੰਡ ਅੱਜ ਮਨਪ੍ਰੀਤ ਬਾਦਲ ਦੇ ਵਿਚਾਰ ਸੁਣ ਕੇ ਉਸਦੀ ਵਾਹ-ਵਾਹ ਕਰ ਰਿਹਾ ਸੀ। ਮੈਨੂੰ ਤਾਂ ਲੱਗਦੈ ਕਿ ਮਨਪ੍ਰੀਤ ਬਠਿੰਡਾ ਸੀਟ ਤਾਂ ਜਿੱਤੂਗਾ ਹੀ ਜਿੱਤੂਗਾ ਨਾਲ ਕਾਂਗਰਸ ਸਾਰੇ ਪੰਜਾਬ ਵਿੱਚ ਹੀ ਅਕਾਲੀ-ਭਾਜਪਾ ਗੱਠਜੋੜ ਨੂੰ ਹਰਾਊਗੀ। ਜੇ ਜਿਸ ਤਰ੍ਹਾਂ ਕਾਂਗਰਸ ਪੰਜਾਬ ਦੀਆਂ ਸਾਰੀਆਂ ਸੀਟਾਂ ਜਿੱਤਗੀ ਫਿਰ ਤਾਂ ਬਹੁਤ ਮਾੜੀ ਗੱਲ ਹੋਊਗੀ। ਪੰਜਾਬ ਅਤੇ ਪੰਥ ਦਾ ਕੀ ਬਣੂ। ਨਿਰਪੱਖ ਸਿੰਘ ਹੁੰਘਾਰਾ ਭਰਦਾ ਰਿਹਾ ਅਤੇ ਕਾਲੀ ਸਿੰਘ ਬਿਨ੍ਹਾਂ ਰੁਕੇ ਹੀ ਇਨਾ ਕੁੱਝ ਬੋਲ ਗਿਆ। ਕਾਲੀ ਸਿੰਘ ਦੀਆਂ ਉਦਾਸਮਈ ਗੱਲਾਂ ਸੁਣ ਕੇ ਨਿਰਪੱਖ ਸਿੰਘ ਨੇ ਕਿਹਾ ਕਿ ਜਥੇਦਾਰ ਜੀ ਇਨਾ ਉਦਾਸ ਨਾ ਹੋਵੋ, ਜੇ ਪੰਜਾਬ ਦੀਆਂ ਤੇਰਾਂ ਦੀਆਂ ਤੇਰਾਂ ਸੀਟਾਂ ਕਾਂਗਰਸ ਜਿੱਤ ਜਾਵੇ ਤੇ ਅਕਾਲੀ-ਭਾਜਪਾ ਗੱਠਜੋੜ ਹਾਰ ਜਾਵੇ ਫਿਰ ਕਿਹੜਾ ਇੱਥੇ ਪਰਲੋ ਆ ਜਾਣੀ ਹੈ। ਇਹ ਸਿਆਸੀ ਪਾਰਟੀਆਂ ਵਾਲੇ ਚੰਗੇ ਤਾਂ ਕੋਈ ਵੀ ਨਹੀਂ ਹੁੰਦੇ, ਪਰ ਕਾਂਗਰਸ ਵਾਲੇ ਅਕਾਲੀ-ਭਾਜਪਾ ਗੱਠਜੋੜ ਨਾਲੋਂ ਵੱਧ ਮਾੜੇ ਨਹੀਂ ਹਨ। ਨਿਰਪੱਖ ਸਿੰਘ ਤੇ ਕਾਲੀ ਸਿੰਘ ਨੂੰ ਗੱਲਾਂ ਕਰਦੇ ਵੇਖ ਕੇ ਛੇ-ਸੱਤ ਹੋਰ ਸਿਆਣੇ ਬੰਦੇ ਆ ਕੇ ਤਖਤਪੋਸ਼ ਤੇ ਬੈਠ ਗਏ। ਨਿਰਪੱਖ ਸਿੰਘ ਦੀਆਂ ਗੱਲਾਂ ਸੁਣ ਕੇ ਕਾਲੀ ਸਿੰਘ ਗੁੱਸੇ ਨਾਲ ਬੋਲਦਿਆਂ ਕਹਿਣ ਲੱਗਾ, ਜੇ ਤੁਹਾਡੇ ਵਰਗੇ ਨਿਰਪੱਖ ਸਿੰਘ ਵੀ ਸਿੱਖਾਂ ਦੀ ਦੁਸ਼ਮਣ ਕਾਂਗਰਸ ਨੂੰ ਅਕਾਲੀ- ਭਾਜਪਾ ਨਾਲੋਂ ਚੰਗੀ ਕਹਿਣ ਲੱਗ ਪਏ ਫਿਰ ਤਾਂ ਕਾਂਗਰਸ ਜਿੱਤੇਗੀ ਹੀ ਜਿੱਤੇਗੀ।
ਲਾਭ ਸਿੰਘ:- (ਕਾਲੀ ਸਿੰਘ ਦੇ ਗੁੱਸੇ ਨੂੰ ਭਾਪਦਾ ਹੋਇਆ ਬੋਲਿਆ) ਜਥੇਦਾਰ ਜੀ ਗੁੱਸੇ ਨਾ ਹੋਵੋ, ਅਸੀਂ ਤਾਂ ਤੁਹਾਡੇ ਵਿਚਾਰ ਸੁਣਨ ਲਈ ਬੈਠੇ ਹਾਂ ਤੁਸੀਂ ਸਾਡੇ ਪੁਰਾਣੇ ਜਥੇਦਾਰ ਹੋਂ ਅਤੇ ਨਿਰਪੱਖ ਸਿੰਘ ਵੀ ਕਾਫੀ ਅਖਬਾਰ ਰਸਾਲੇ ਪੜ੍ਹਦਾ ਰਹਿੰਦਾ ਹੈ। ਇਹ ਵੀ ਬਹੁਤ ਕੁੱਝ ਜਾਣਦਾ ਹੈ, ਅਕਾਲੀਆਂ, ਭਾਜਪਾਈਆਂ ਅਤੇ ਕਾਂਗਰਸੀਆਂ ਬਾਰੇ। ਤੁਸੀਂ ਦੋਹੇਂ ਮਿਲ ਕੇ ਅਕਾਲੀਆਂ, ਕਾਂਗਰਸੀਆਂ ਅਤੇ ਭਾਜਪਾਈਆਂ ਬਾਰੇ ਅੱਜ ਖੁੱਲ੍ਹ ਕੇ ਸੁਆਲ ਜਵਾਬ ਤੇ ਵਿਚਾਰਾਂ ਕਰੋ। ਸਾਨੂੰ ਵੀ ਕੁੱਝ ਸਿੱਖਣ ਨੂੰ ਮਿਲੇਗਾ। ਲਾਭ ਸਿੰਘ ਦੀਆਂ ਗੱਲਾਂ ਸੁਣ ਕੇ ਕਾਲੀ ਸਿੰਘ ਕੁੱਝ ਠੰਡਾ ਹੋ ਗਿਆ ਤੇ ਵਿਚਾਰ ਚਰਚਾ ਸ਼ੁਰੂ ਹੋ ਗਈ।
ਕਾਲੀ ਸਿੰਘ:- ਕਾਂਗਰਸ ਨੇ ਅਕਾਲ ਤਖਤ ਤੇ ਹਮਲਾ ਕੀਤਾ। ਇਸ ਲਈ ਉਹ ਸਿੱਖਾਂ ਦੀ ਦੁਸ਼ਮਣ ਹੈ। ਅਕਾਲੀ ਤੇ ਭਾਜਪਾ ਨੂੰ ਇਸ ਨਾਲ ਕਿਵੇਂ ਰਲਾਂਓਗੇ?
ਨਿਰਪੱਖ ਸਿੰਘ:- ਜਥੇਦਾਰ ਜੀ ਇਹ ਸੱਚ ਹੈ ਕਿ ਇੰਦਰਾ ਗਾਂਧੀ ਨੇ ਅਕਾਲ ਤਖਤ ਤੇ ਹਮਲਾ ਕਰਵਾਇਆ ਸੀ। ਪਰ ਭਾਜਪਾ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ (ਮਾਈ ਕੰਟਰੀ ਮਾਈ ਲਾਇਫ) ਵਿੱਚ ਲਿਖਿਆ ਹੈ ਕਿ ਇਹ ਹਮਲਾ ਅਸੀਂ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਕਰਵਾਇਆ ਸੀ। ਇਹਨਾਂ ਭਾਜਪਾਈਆਂ ਨੇ ਅਕਾਲ ਤਖਤ ਤੇ ਹੋਏ ਹਮਲੇ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਸੀ ਅਤੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ। ਅਕਾਲੀ ਦਲ ਕਾਂਗਰਸ ਨੂੰ ਚਿੱਠੀਆਂ ਲਿਖਦਾ ਰਿਹਾ ਹੈ ਕਿ ਅਕਾਲ ਤਖਤ ਤੇ ਛੇਤੀ ਹਮਲਾ ਕਰੋ। ਇਹ ਚਿੱਠੀਆਂ ਅਖਬਾਰਾਂ ਵਿੱਚ ਛਪ ਚੁੱਕੀਆਂ ਹਨ। ਨਾਲੇ ਜਦੋਂ ਅਕਾਲ ਤਖਤ ਤੇ ਹਮਲਾ ਕਰਨਾ ਸੀ ਤਾਂ ਉਸ ਸਮੇਂ ਅੰਮ੍ਰਿਤਸਰ ਦੇ ਡੀ. ਸੀ. ਗੁਰਦੇਵ ਸਿੰਘ ਨੇ ਇਸ ਦੀ ਮੰਨਜੂਰੀ ਨਹੀਂ ਸੀ ਦਿੱਤੀ ਤਾਂ ਬਾਦਲ ਦੇ ਰਿਸ਼ਤੇਦਾਰ ਰਮੇਸ਼ ਇੰਦਰ ਸਿੰਘ ਨੂੰ ਅੰਮ੍ਰਿਤਸਰ ਦਾ ਡੀ. ਸੀ. ਲਾਇਆ ਸੀ ਫਿਰ ਇਸਨੇ ਹਮਲਾ ਕਰਨ ਦੀ ਮੰਨਜੂਰੀ ਦਿੱਤੀ ਸੀ। ਜਦੋਂ 1997 ਵਿੱਚ ਬਾਦਲ ਦੀ ਸਰਕਾਰ ਬਣੀ ਤਾਂ ਬਾਦਲ ਨੇ ਇਸ ਰਮੇਸ਼ ਇੰਦਰ ਸਿੰਘ ਨੂੰ ਆਪਣਾ ਨਿੱਜੀ ਸਕੱਤਰ ਬਣਾਇਆ ਸੀ। ਫਿਰ ਅਕਾਲੀ ਤੇ ਭਾਜਪਾ ਵਾਲੇ ਕਾਂਗਰਸ ਨਾਲੋਂ ਚੰਗੇ ਕਿਵੇਂ ਹੋਏ?
ਕਾਲੀ ਸਿੰਘ:- ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਉੱਚੇ ਅਹੁਦੇ ਤੇ ਟਿਕਟਾਂ ਦਿੱਤੀਆਂ, ਤੁਸੀਂ ਹਾਲੇ ਵੀ ਕਾਂਗਰਸ ਨੂੰ ਮਾੜੀ ਨਹੀਂ ਕਹਿੰਦੇ?
ਨਿਰਪੱਖ ਸਿੰਘ:- ਜਥੇਦਾਰ ਜੀ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਪਰ ਪੰਜਾਬ ਵਿੱਚ ਖਾੜਕੂ ਸਿੰਘਾਂ ਦੇ ਸਮੇਂ ਵਿੱਚ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਸੁਮੇਧ ਸਿੰਘ ਸੈਣੀ ਅਤੇ ਇਜਹਾਰ ਆਲਮ ਨੇ ਪੁਲਿਸ ਅਫਸਰ ਹੁੰਦਿਆਂ ਸਭ ਤੋਂ ਵੱਧ ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤਾ ਸੀ। ਜੇ ਤਾਂ ਬਾਦਲ ਸਾਹਿਬ ਕਾਂਗਰਸ ਸਮੇਂ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਕਰਵਾ ਕੇ ਦੋਸ਼ੀ ਪੁਲਿਸ ਅਫਸਰਾਂ ਨੂੰ ਸਜਾਵਾਂ ਦਿੰਦੇ ਫਿਰ ਤਾਂ ਗੱਲ ਠੀਕ ਸੀ, ਪਰ ਬਾਦਲ ਸਾਹਿਬ ਨੇ ਤਾਂ ਸਿੱਖਾਂ ਦੇ ਕਾਤਲਾਂ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾ ਕੇ ਅਤੇ ਇਜਹਾਰ ਆਲਮ ਦੀ ਪਤਨੀ ਨੂੰ ਆਪਣੀ ਪਾਰਟੀ ਦੀ ਟਿਕਟ ਦੇ ਕੇ ਸਨਮਾਨਿਆ ਹੈ। ਫਿਰ ਤੁਸੀਂ ਬਾਦਲ ਨੂੰ ਮਾੜਾ ਕਿਉਂ ਨਹੀਂ ਕਹਿੰਦੇ? ਦੂਜੀ ਗੱਲ ਜੇ ਬਾਦਲ ਆਪਣੇ ਆਪ ਨੂੰ ਸਿੱਖਾਂ ਦਾ ਮਿੱਤਰ ਸਮਝਦਾ ਹੈ ਤੇ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਤਾਂ ਫਿਰ ਜਿਵੇਂ ਕਾਂਗਰਸ ਸਿੱਖਾਂ ਦੇ ਕਾਤਲਾਂ ਨੂੰ ਉੱਚੇ ਅਹੁਦੇ ਤੇ ਟਿਕਟਾਂ ਦਿੰਦੀ ਹੈ ਫਿਰ ਬਾਦਲ ਸਿੱਖਾਂ ਦੇ ਕਾਤਲਾਂ (ਇੰਦਰਾ ਗਾਂਧੀ ਅਤੇ ਬੇਅੰਤ ਸਿੰਘ ਵਰਗਿਆਂ) ਨੂੰ ਸਜਾਵਾਂ ਦੇਣ ਵਾਲੇ ਸਿੱਖ ਯੋਧਿਆਂ (ਬੇਅੰਤ ਸਿੰਘ, ਸਤਵੰਤ ਸਿੰਘ, ਜਗਤਾਰ ਸਿੰਘ ਹਵਾਰਾ, ਦਿਲਾਵਰ ਸਿੰਘ ਆਦਿ) ਨੂੰ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਪਾਰਟੀ ਦੀਆਂ ਟਿਕਟਾਂ ਕਿਉਂ ਨਹੀਂ ਦੇ ਦਿੰਦਾ?
ਕਾਲੀ ਸਿੰਘ:- ਕਾਂਗਰਸ ਦੀ ਸਰਕਾਰ ਸਮੇਂ ਸਾਡੇ ਸਿੱਖ ਮੁੰਡਿਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਸੀ, ਕੀ ਕਦੇ ਬਾਦਲ ਸਾਹਿਬ ਨੇ ਅਜਿਹਾ ਕੁੱਝ ਕੀਤਾ ਹੈ? ਫਿਰ ਤੁਸੀਂ ਬਾਦਲ ਸਾਹਿਬ ਨੂੰ ਮਾੜਾ ਕਿਉਂ ਕਹਿੰਦੇ ਹੋ?
ਨਿਰਪੱਖ ਸਿੰਘ:- ਜਥੇਦਾਰ ਜੀ ਮੈਂ ਇਹ ਨਹੀਂ ਕਹਿੰਦਾ ਕਿ ਕਾਂਗਰਸ ਦੀ ਸਰਕਾਰ ਸਮੇਂ ਝੂਠੇ ਪੁਲਿਸ ਮੁਕਾਬਲੇ ਨਹੀਂ ਹੋਏ, ਪਰ ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਤਾਂ ਬਾਦਲ ਸਾਹਿਬ ਨੇ 1971-72 ਵਿੱਚ ਆਪਣੀ ਸਰਕਾਰ ਸਮੇਂ ਨਕਸਲੀਆਂ ਦੇ ਨਾਮ ਹੇਠ ਪੰਜਾਬ ਦੇ ਪੁੱਤਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕਰਕੇ ਕਰ ਦਿੱਤੀ ਸੀ, 85 ਸਾਲਾ ਬਾਬਾ ਬੂਝਾ ਸਿੰਘ ਵਰਗਿਆਂ ਨੂੰ ਵੀ ਫਿਲੌਰ ਨੇੜੇ ਸੂਏ ਤੇ ਝੂਠੇ ਪੁਲਿਸ ਮੁਕਾਬਲੇ ਵਿੱਚ ਕਤਲ ਕਰਵਾ ਦਿੱਤਾ ਸੀ। ਇੱਕ ਗੱਲ ਹੋਰ ਜਦੋਂ ਪਹਿਲਾਂ ਬਾਦਲ ਦੀ ਸਰਕਾਰ ਸੀ, ਸਿਮਰਨਜੀਤ ਸਿੰਘ ਮਾਨ ਉਸ ਸਮੇਂ ਐਸ. ਐਸ. ਪੀ. ਸੀ ਤਾਂ ਪਿੰਡ ਸਰਾਏਨਾਗਾ (ਮੁਕਤਸਰ) ਵਿਖੇ ਗੁਰੂ ਘਰ ਵਿੱਚ ਰਹਿੰਦੇ ਸਿੰਘਾਂ ਨੇ ਕਾਂਗਰਸੀ ਆਗੂ ਹਰਚਰਨ ਸਿੰਘ ਬਰਾੜ ਦੇ ਪਾਲਤੂ ਕੁੱਤੇ ਨੂੰ ਮਾਰ ਦਿੱਤਾ ਸੀ। ਉਸ ਕੁੱਤੇ ਦੀ ਮੌਤ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਨੇ ਪੰਜ ਸਿੰਘਾਂ ਨੂੰ ਗੋਲੀਆਂ ਨਾਲ ਉਡਾ ਦਿੱਤਾ ਸੀ, ਕਿਸੇ ਨੂੰ ਸ਼ੱਕ ਹੋਵੇ ਤਾਂ ਉਹ ਅੱਜ ਵੀ ਪਿੰਡ ਸਰਾਏਨਾਗਾ ਜਾ ਕੇ ਇਸ ਘਟਨਾ ਦੀ ਜਾਣਕਾਰੀ ਲੈ ਸਕਦਾ ਹੈ। ਪੱਛਮੀ ਬੰਗਾਲ ਦਾ ਪ੍ਰਸਿੱਧ ਕਾਂਗਰਸੀ ਸਿਧਾਰਥ ਸ਼ੰਕਰ ਰੇਅ 1986 ਤੋਂ 89 ਤੱਕ ਪੰਜਾਬ ਦਾ ਗਵਰਨਰ ਰਿਹਾ, ਉਸਨੇ ਵੱਡੀ ਪੱਧਰ ਤੇ ਸਿੱਖ ਨੌਜਵਾਨਾਂ ਦਾ ਘਾਣ ਕਰਵਾਇਆ। ਉਸਦੀ ਮੌਤ 6-11-2010 ਨੂੰ ਪੱਛਮੀ ਬੰਗਾਲ ਵਿੱਚ ਹੋਈ ਤਾਂ ਬਾਦਲ ਸਰਕਾਰ ਨੇ ਇਸ ਦੀ ਮੌਤ ਤੇ ਪੰਜਾਬ ਵਿੱਚ ਦੋ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਸੀ। ਇਸ ਕਰਕੇ ਬਾਦਲ ਨੂੰ ਮਾੜਾ ਕਹਿੰਦੇ ਹਾਂ।
ਕਾਲੀ ਸਿੰਘ:- ਤੈਂ ਤਾਂ ਬਾਦਲ ਤੇ ਭਾਜਪਾ ਦੇ ਨਾਲ ਨਾਲ ਸਿਮਰਨਜੀਤ ਸਿੰਘ ਮਾਨ ਨੂੰ ਵੀ ਵਿੱਚੇ ਲਪੇਟ ਲਿਆ। ਮੈਂ ਤਾਂ ਇਸ ਘਟਨਾ ਬਾਰੇ ਅੱਜ ਪਹਿਲੀ ਵਾਰ ਤੇਰੇ ਕੋਲੋਂ ਹੀ ਸੁਣਿਆ ਹੈ। ਫਿਰ ਤਾਂ ਸਿਮਰਨਜੀਤ ਮਾਨ ਵੀ ਮਾੜਾ ਹੀ ਹੈ?
ਨਿਰਪੱਖ ਸਿੰਘ:- ਜਥੇਦਾਰ ਜੀ ਮੈਂ ਸਿਮਰਨਜੀਤ ਸਿੰਘ ਮਾਨ ਨੂੰ ਮਾੜਾ ਨਹੀਂ ਕਹਿੰਦਾ ਬਾਦਲ ਜਾਂ ਭਾਜਪਾ ਨਾਲ ਮੇਰੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਇਹ ਤਾਂ ਸਿੰਘਾਂ ਨੂੰ ਮਾਰਨ ਦੀ ਗੱਲ ਸੀ ਕਿ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਕਹਿਣ ਵਾਲੇ ਆਪ ਸਿੱਖਾਂ ਨਾਲ ਕੀ ਕਰਦੇ ਹਨ। ਨਾਲੇ ਬਾਦਲ ਨੇ ਕਾਂਗਰਸ ਦੀ ਸਰਕਾਰ ਸਮੇਂ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਕਿੰਨੇ ਦੋਸ਼ੀ ਪੁਲਿਸ ਅਫਸਰਾਂ ਦੀ ਜਾਂਚ ਕਰਵਾਕੇ ਉਹਨਾਂ ਨੂੰ ਸਜਾਵਾਂ ਦਿੱਤੀਆਂ ਹਨ?
ਕਾਲੀ ਸਿੰਘ:- ਨਾ ਉਂਝ ਤਾਂ ਤੂੰ ਗੱਲਾਂ ਵਿੱਚ ਨਹੀਂ ਆਉਣ ਦਿੰਦਾ ਪਰ ਕਾਂਗਰਸੀ ਕਹਿ ਰਹੇ ਹਨ ਕਿ ਜੋ 1984 ਵਿੱਚ ਹੋਇਆ ਉਸਨੂੰ ਭੁੱਲ ਜਾਓ। ਕੀ ਉਸਨੂੰ ਭੁੱਲ ਜਾਈਏ? ਜਾਂ ਕੀ ਦੋਸ਼ੀਆਂ ਨੂੰ ਸਜਾਵਾਂ ਨਹੀਂ ਮਿਲਣੀਆਂ ਚਾਹੀਂਦੀਆਂ?
ਨਿਰਪੱਖ ਸਿੰਘ:- ਜਥੇਦਾਰ ਜੀ ਮੈਂ ਕਦੋਂ ਕਿਹਾ ਹੈ ਕਿ ਦੋਸ਼ੀਆਂ ਨੂੰ ਸਜਾਵਾਂ ਨਹੀਂ ਮਿਲਣੀਆਂ ਚਾਹੀਂਦੀਆਂ। ਮੈਂ ਤਾਂ ਕਹਿੰਦਾ ਹਾਂ ਕਿ ਜੋ ਦੋਸ਼ੀ ਹੈ ਉਸਨੂੰ ਕੀਤੇ ਜੁਰਮ ਦੀ ਸਜਾ ਜਰੂਰ ਮਿਲਣੀ ਚਾਹੀਂਦੀ ਹੈ ਅਤੇ ਨਾ ਹੀ ਕਦੇ ਅਜਿਹੇ ਦਰਦਾਂ ਨੂੰ ਭੁਲਾਇਆ ਜਾ ਸਕਦਾ ਹੁੰਦਾ ਹੈ। ਪਰ ਬਾਦਲ ਵੀ ਇਹੀ ਕੁੱਝ ਕਹਿੰਦਾ ਹੈ। 20 ਅਪ੍ਰੈਲ 2013 ਦੇ ਪੰਜਾਬੀ ਟ੍ਰਿਬਿਊਨ ਵਿੱਚ ਖਬਰ ਸੀ, ਪੱਤਰਕਾਰਾਂ ਨੇ ਬਾਦਲ ਨੂੰ ਪੁੱਛਿਆ ਕਿ 1991 ਵਿੱਚ ਦਵਿੰਦਰ ਪਾਲ ਸਿੰਘ ਭੁੱਲਰ ਦੇ ਪਿਤਾ ਅਤੇ ਇੱਕ ਰਿਸ਼ਤੇਦਾਰ ਨੂੰ ਪੁਲਿਸ ਨੇ ਘਰੋਂ ਚੁੱਕ ਕੇ ਮਾਰ ਦਿੱਤਾ ਸੀ ਕੀ ਤੁਸੀਂ ਉਸਦੀ ਜਾਂਚ ਕਰਵਾਂਓਗੇ? ਤਾਂ ਬਾਦਲ ਨੇ ਕਿਹਾ ਕਿ ਏਨੇ ਪੁਰਾਣੇ ਕੇਸਾਂ ਬਾਰੇ ਕੀ ਕਿਹਾ ਜਾ ਸਕਦਾ ਹੈ। ਉਦੋਂ ਬੜਾ ਕੁੱਝ ਵਾਪਰਿਆ ਸੀ ਹੁਣ ਤੁਸੀਂ ਹੀ ਦੱਸੋ ਕਿ ਜਦੋਂ ਬਾਦਲ 1991 ਦੇ ਕੇਸਾਂ ਨੂੰ ਪੁਰਾਣੇ ਕਹਿ ਕੇ ਛੱਡਣ ਦੀ ਗੱਲ ਕਰ ਰਿਹਾ ਹੈ ਫਿਰ 1984 ਤਾਂ ਇਸ ਤੋਂ ਵੀ ਪੁਰਾਣਾ ਹੈ। ਫਿਰ ਉਹ 1984 ਦੇ ਕੇਸਾਂ ਬਾਰੇ ਜਾਂਚ ਦੀ ਮੰਗ ਕਿਹੜੇ ਮੂੰਹ ਨਾਲ ਕਰ ਰਿਹਾ ਹੈ। ਨਾਲੇ ਜੋ ਕੁੱਝ ਨਵੰਬਰ 1984 ਦੇ ਸਮੇਂ ਦਿੱਲੀ ਜਾਂ ਕਈ ਹੋਰ ਵੱਡੇ ਸ਼ਹਿਰਾਂ ਵਿੱਚ ਵਾਪਰਿਆ, ਮੰਨ ਲਓ ਉੱਥੇ ਤਾਂ ਕਾਂਗਰਸ ਦੀ ਸਰਕਾਰ ਹੈ ਜੋ ਜਾਂਚ ਨਹੀਂ ਹੋਣ ਦਿੰਦੀ, ਪਰ ਪੰਜਾਬ ਵਿੱਚ ਤਾਂ ਬਾਦਲ ਦੀ ਸਰਕਾਰ ਹੈ ਇਹ ਤਾਂ ਕਾਂਗਰਸ ਦੀ ਸਰਕਾਰ ਸਮੇਂ ਪੰਜਾਬ ਵਿੱਚ ਵਾਪਰੇ ਕਹਿਰ ਦੀ ਜਾਂਚ ਕਰਵਾ ਸਕਦਾ ਹੈ ਉਹ ਕਿਉਂ ਨਹੀਂ ਕਰਵਾ ਦਿੰਦਾ?
ਕਾਲੀ ਸਿੰਘ:- ਜੇ ਕਾਂਗਰਸ ਸਿੱਖਾਂ ਦੀ ਹਮਦਰਦ ਹੈ ਤਾਂ ਉਹ ਦਵਿੰਦਰਪਾਲ ਸਿੰਘ ਭੁੱਲਰ ਵਰਗਿਆਂ ਨੂੰ ਰਿਹਾ ਕਿਉਂ ਨਹੀਂ ਕਰ ਦਿੰਦੀ?
ਨਿਰਪੱਖ ਸਿੰਘ:- ਜਥੇਦਾਰ ਜੀ ਮੈਂ ਕਦੋਂ ਕਿਹਾ ਹੈ ਕਿ ਕਾਂਗਰਸ ਸਿੱਖਾਂ ਦੀ ਹਮਦਰਦ ਹੈ। ਹਾਂ ਇਹ ਕਿਹਾ ਹੈ ਕਿ ਅਕਾਲੀਆਂ ਤੇ ਭਾਜਪਾ ਨਾਲੋਂ ਚੰਗੀ ਹੈ। ਲੈ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਸੁਣ ਲੈ ਪ੍ਰਕਾਸ਼ ਸਿੰਘ ਬਾਦਲ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਿੱਤਾ ਸੀ ਕਿ ਭੁੱਲਰ ਖਤਰਨਾਕ ਅੱਤਵਾਦੀ ਹੈ। ਜਦੋਂ 19 ਅਪ੍ਰੈਲ 2013 ਨੂੰ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰਾਂ ਨੇ ਪੁੱਛਿਆ ਕਿ ਪੰਜਾਬ ਸਰਕਾਰ ਨੇ 2009 ਵਿੱਚ ਇਹ ਹਲਫਨਾਮਾ ਦਿੱਤਾ ਸੀ ਤਾਂ ਬਾਦਲ ਨੇ ਕਿਹਾ ਕਿ ਉਸ ਹਲਫਨਾਮੇ ਵਿੱਚ ਕੀ ਲਿਖਿਆ ਹੈ ਉਸ ਬਾਰੇ ਮੈਨੂੰ ਕੁੱਝ ਵੀ ਪਤਾ ਨਹੀਂ। ਕਿਉਂ ਹੈ ਨਾ ਕਮਾਲ ਦਾ ਜਵਾਬ। ਜੇ ਦਵਿੰਦਰਪਾਲ ਭੁੱਲਰ ਨੇ ਦਿੱਲੀ ਦੀ ਥਾਂ ਪੰਜਾਬ ਦੀ ਜੇਲ੍ਹ ਵਿੱਚ ਜਾਣ ਦੀ ਇੱਛਾ ਪ੍ਰਗਟਾਈ ਤਾਂ ਦਿੱਲੀ ਦੀ ਕਾਂਗਰਸ ਸਰਕਾਰ ਤਾਂ ਇਹ ਗੱਲ ਮੰਨ ਗਈ। ਜਦੋਂ ਉਹਨਾਂ ਨੇ ਪੰਜਾਬ ਦੀ ਬਾਦਲ ਸਰਕਾਰ ਨੂੰ ਪੁੱਛਿਆ ਕਿ ਭੁੱਲਰ ਨੂੰ ਪੰਜਾਬ ਦੀ ਜੇਲ੍ਹ ਵਿੱਚ ਭੇਜ ਦੇਈਏ ਤਾਂ ਬਾਦਲ ਸਰਕਾਰ ਨੇ ਕਿਹਾ ਕਿ ਇਹ ਤਾਂ ਖਤਰਨਾਕ ਅੱਤਵਾਦੀ ਹੈ। ਇਸਨੂੰ ਇੱਥੇ ਭੇਜਣ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇਗਾ। ਇਹ ਸੀ ਬਾਦਲ ਦੀ ਹਮਦਰਦੀ। ਇਸੇ ਕਰਕੇ ਕਹਿੰਦੇ ਹਾਂ ਕਿ ਇਹ ਤਾਂ ਕਾਂਗਰਸ ਨਾਲੋਂ ਵੀ ਵੱਧ ਮਾੜਾ ਹੈ।
ਕਾਲੀ ਸਿੰਘ:- ਚਲੋ ਭੁੱਲਰ ਬਾਰੇ ਤਾਂ ਬਾਦਲ ਨੇ ਇਹ ਕੁੱਝ ਕਹਿ ਦਿੱਤਾ ਹੋਣਾ ਪਰ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਤਾਂ ਬਾਦਲ ਨੇ ਜੋਰ ਲਾਇਆ ਸੀ।
ਨਿਰਪੱਖ ਸਿੰਘ:- ਜਥੇਦਾਰ ਜੀ ਇਹ ਵੀ ਤੁਹਾਨੂੰ ਭੁਲੇਖਾ ਹੀ ਹੈ। ਬਾਦਲ ਨੇ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਕੋਈ ਜੋਰ ਨਹੀਂ ਲਾਇਆ। ਇਹ ਜੋਰ ਤਾਂ ਉਸਨੇ ਆਪਣੀ ਕੁਰਸੀ ਬਚਾਉਣ ਲਈ ਲਾਇਆ ਸੀ। ਕਿਉਂਕਿ ਉਸ ਸਮੇਂ ਸਾਰਾ ਹੀ ਪੰਜਾਬ ਸੜਕਾਂ ਤੇ ਉਤਰ ਆਇਆ ਸੀ। ਜੇ ਪੰਜਾਬ ਦੇ ਹਲਾਤ ਕਾਬੂ ਤੋਂ ਬਾਹਰ ਹੋ ਜਾਂਦੇ ਤਾਂ ਕੇਂਦਰ ਦੀ ਕਾਂਗਰਸ ਸਰਕਾਰ ਨੇ ਪੰਜਾਬ ਸਰਕਾਰ ਨੂੰ ਭੰਗ ਕਰ ਦੇਣਾ ਸੀ। ਇਸ ਲਈ ਹਲਾਤਾਂ ਨੂੰ ਬੇਕਾਬੂ ਹੁੰਦੇ ਵੇਖ ਕੇ ਬਾਦਲ ਪਿਉ-ਪੁੱਤ ਦਿੱਲੀ ਨੂੰ ਭੱਜੇ ਸਨ ਕਿ ਇੱਕ ਵਾਰ ਫਾਂਸੀ ਦੀ ਸਜਾ ਰੋਕ ਦਿਉ। ਰਾਸ਼ਟਰਪਤੀ ਨੇ ਇਹ ਗੱਲ ਮੰਨ ਲਈ। ਨਾਲੇ ਹੋਰ ਵੀ ਸਿੱਖ ਜਥੇਬੰਦੀਆਂ ਨੇ ਰਾਸ਼ਟਰਪਤੀ ਤੱਕ ਪਹੁੰਚ ਕੀਤੀ ਸੀ। ਅਸਲ ਵਿੱਚ ਤਾਂ ਇਹ ਫਾਂਸੀ ਪੰਜਾਬ ਦੇ ਲੋਕਾਂ ਦੀ ਏਕਤਾ ਨੇ ਰੋਕੀ ਸੀ। ਦੂਜਾ ਪਟਿਆਲਾ ਜੇਲ੍ਹ ਦਾ ਸੁਪਰਡੈਂਟ ਲਖਵਿੰਦਰ ਸਿੰਘ ਜਾਖੜ ਵਧਾਈ ਦਾ ਪਾਤਰ ਹੈ ਜੋ ਰਾਜੋਆਣਾ ਨੂੰ ਫਾਂਸੀ ਦੇਣ ਲਈ ਮੰਨਿਆ ਹੀ ਨਹੀਂ। ਉਸ ਮਾਂ ਦੇ ਪੁੱਤ ਨੇ ਆਪਣੀ ਨੌਕਰੀ ਦੀ ਵੀ ਪਰਵਾਹ ਨਹੀਂ ਕੀਤੀ। ਅਸਲ ਗੱਲ ਤਾਂ ਇਹ ਹੈ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੁਕੀ ਹੀ ਨਹੀਂ।
ਕਾਲੀ ਸਿੰਘ:- ਨਿਰਪੱਖ ਸਿੰਘ ਜੀ ਫਾਂਸੀ ਕਿਉਂ ਨਹੀਂ ਰੁਕੀ, ਉਹ ਤਾਂ ਸਭ ਦੇ ਸਾਹਮਣੇ ਹੈ।
ਨਿਰਪੱਖ ਸਿੰਘ:- ਜਥੇਦਾਰ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਬਾਦਲ ਨੇ ਆਪਣੇ ਮੁਲਾਜਮ ਅਕਾਲ ਤਖਤ ਦੇ ਜਥੇਦਾਰ ਨੂੰ ਪਟਿਆਲਾ ਜੇਲ੍ਹ ਵਿੱਚ ਭੇਜਿਆ ਸੀ ਕਿ ਰਾਜੋਆਣੇ ਨੂੰ ਸਮਝਾਉ ਕਿ ਉਹ ਚੁੱਪ ਕਰਕੇ ਫਾਂਸੀ ਚੜ੍ਹ ਜੇ, ਜਥੇਦਾਰ ਨੇ ਉਸੇ ਤਰ੍ਹਾਂ ਕੀਤਾ, 19 ਮਾਰਚ 2012 ਨੂੰ ਅੰਮ੍ਰਿਤਸਰ ਦੇ ਸਰੋਵਰ ਦੇ ਪਾਣੀ ਦੀਆਂ ਦੋ ਕੇਨੀਆਂ ਪਟਿਆਲਾ ਜੇਲ੍ਹ ਵਿੱਚ ਦੇ ਆਏ ਤੇ ਰਾਜੋਆਣੇ ਨੂੰ ਕਹਿੰਦੇ ਕਿ ਫਾਂਸੀ ਚੜਨ ਤੋਂ ਪਹਿਲਾਂ ਇਸ ਪਾਣੀ ਨਾਲ ਇਸ਼ਨਾਨ ਕਰ ਲਈ ਅਤੇ ਫਾਂਸੀ ਦੇ ਤਖਤੇ ਤੇ ਇਸ ਪਾਣੀ ਦਾ ਛਿੱਟਾ ਦੇ ਦੇਈਂ। ਨਾਲ ਇੱਕ ਚੋਲਾ ਦੇ ਆਏ, ਕਹਿੰਦੇ ਇਹ ਚੋਲਾ ਪਾ ਕੇ ਫਾਂਸੀ ਤੇ ਚੜ੍ਹ ਜਾਈਂ। ਮੰਨ ਲਓ ਕਿ ਫਾਂਸੀ ਚੜ੍ਹਨ ਤੱਕ ਦਾ ਇੰਤਜਾਮ ਬਾਦਲ ਨੇ ਆਪਣੇ ਮੁਲਾਜਮ ਜਥੇਦਾਰ ਤੋਂ ਕਰਵਾ ਦਿੱਤਾ ਸੀ। ਇਹ ਤਾਂ ਬਾਹਰ ਪੂਰਾ ਪੰਜਾਬ ਸੜਕਾਂ ਤੇ ਉਤਰ ਆਇਆ ਜਿਸਦੀ ਬਾਦਲ ਨੂੰ ਆਸ ਹੀਂ ਨਹੀਂ ਸੀ। ਲੋਕਾਂ ਦੇ ਇਸ ਰੋਹ ਨੇ ਰਾਜੋਆਣੇ ਦੀ ਫਾਂਸੀ ਰੋਕ ਕੇ ਬਾਦਲ ਅਤੇ ਜਥੇਦਾਰ ਅਕਾਲ ਤਖਤ ਦੀ ਮਿੱਥੀ ਮਿਥਾਈ ਤੇ ਪਾਣੀ ਫੇਰ ਦਿੱਤਾ। ਦੂਜੀ ਗੱਲ ਇਹ ਫਾਂਸੀ ਅਜੇ ਰੱਦ ਨਹੀਂ ਹੋਈ, ਸਿਰਫ ਰੁਕੀ ਹੀ ਹੈ। ਜੇ ਫਾਂਸੀ ਰੱਦ ਵੀ ਹੋ ਗਈ ਤਾਂ ਵੀ ਰਾਜੋਆਣੇ ਨੂੰ ਸਾਰੀ ਉਮਰ ਜੇਲ੍ਹ ਵਿੱਚ ਰਹਿਣਾ ਪਵੇਗਾ। ਤੀਜੀ ਗੱਲ ਜੋ ਸਭ ਤੋਂ ਮਾੜੀ ਹੋਈ ਉਹ ਵੀ ਸਭ ਦੇ ਸਾਹਮਣੇ ਹੈ ਪੰਜਾਬ ਦੇ ਲੋਕ ਅਣਖ ਅਤੇ ਇੱਕ ਸਿੱਖ ਦੀ ਜਾਨ ਬਚਾਉਣ ਲਈ ਸੜਕਾਂ ਤੇ ਉਤਰੇ ਸਨ। ਬਾਦਲ ਨੇ ਸਿੱਖਾਂ/ਪੰਜਾਬੀਆਂ ਦੀ ਅਣਖ ਵੀ ਨਹੀਂ ਰਹਿਣ ਦਿੱਤੀ ਅਤੇ ਰਾਜੋਆਣੇ ਦੇ ਬਦਲੇ ਇੱਕ ਸਿੰਘ ਦੀ ਜਾਨ ਵੀ ਲੈ ਲਈ।
ਕਾਲੀ ਸਿੰਘ:- (ਵਿੱਚੋਂ ਹੀ ਟੋਕ ਕੇ) ਨਿਰਪੱਖ ਸਿੰਘਾਂ ਆਹ ਥੋਡੀਆਂ ਦੋ ਗੱਲਾਂ ਤਾਂ ਠੀਕ ਹਨ ਆਹ ਤੀਜੀ ਗੱਲ ਦੀ ਸਮਝ ਨੀ ਆਈ ਕਿ ਬਾਦਲ ਸਰਕਾਰ ਨੇ ਪੰਜਾਬੀਆਂ ਦੀ ਅਣਖ ਕਿਵੇਂ ਨਹੀਂ ਰਹਿਣ ਦਿੱਤੀ ਅਤੇ ਰਾਜੋਆਣੇ ਦੇ ਬਦਲੇ ਇੱਕ ਸਿੰਘ ਦੀ ਜਾਨ ਕਿਵੇਂ ਲੈ ਲਈ?
ਨਿਰਪੱਖ ਸਿੰਘ:- ਜਥੇਦਾਰ ਜੀ 29 ਮਾਰਚ 2012 ਨੂੰ ਗੁਰਦਾਸਪੁਰ ਵਿਖੇ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿੱਚ ਰੋਸ ਮਾਰਚ ਕਰ ਰਹੇ ਸਿੰਘਾਂ ਦਾ ਬਾਦਲ ਦੀ ਮਿੱਤਰ ਪਾਰਟੀ ਭਾਜਪਾ ਵਾਲਿਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਝਗੜੇ ਵਿੱਚ ਇੱਕ ਸਿੱਖ ਦੀ ਪੱਗ ਲਹਿ ਗਈ। ਭਾਜਪਾ ਵਾਲਿਆਂ ਨੇ ਇਹ ਪੱਗ ਸਾੜ ਦਿੱਤੀ। ਇਸ ਸਾੜੀ ਗਈ ਪੱਗ ਦੇ ਰੋਸ ਵਿੱਚ ਦੂਜੇ ਦਿਨ ਸਿੰਘਾਂ ਨੇ ਫਿਰ ਰੋਸ ਮਾਰਚ ਕੀਤਾ ਤਾਂ ਬਾਦਲ ਸਾਹਿਬ ਦੀ ਪੁਲਿਸ ਨੇ ਰੋਸ ਮਾਰਚ ਕਰਦਿਆਂ ਸਿੱਖਾਂ ਤੇ ਗੋਲੀ ਚਲਾ ਕੇ ਭਾਈ ਜਸਪਾਲ ਸਿੰਘ ਦਾ ਕਤਲ ਕਰ ਦਿੱਤਾ। ਰਾਜੋਆਣਾ ਬਚੇਗਾ ਕਿ ਨਹੀਂ ਇਸਦਾ ਤਾਂ ਪਤਾ ਨਹੀਂ ਕਿਉਂਕਿ ਕੇਸ ਅਜੇ ਵਿਚਾਰ ਅਧੀਨ ਹੈ। ਪਰ ਭਾਈ ਰਾਜੋਆਣਾ ਦੀ ਥਾਂ ਤੇ ਭਾਈ ਜਸਪਾਲ ਸਿੰਘ ਦੀ ਜਾਨ ਲੈ ਲਈ ਅਤੇ ਸਿੱਖਾਂ ਦੀ ਅਣਖ ਦਾ ਪ੍ਰਤੀਕ ਪੱਗ ਵੀ ਸੜਵਾ ਦਿੱਤੀ।
ਕਾਲੀ ਸਿੰਘ:- (ਆਪਣੀ ਜਿੱਦ ਤੇ ਕਾਇਮ ਰਹਿੰਦਾ ਹੋਇਆ) ਤੁਸੀਂ ਕਾਂਗਰਸ ਨੂੰ ਮਾੜੀ ਬੇਸ਼ੱਕ ਨਾ ਕਹੋ ਪਰ ਅਸੀਂ ਨਹੀਂ ਚਾਹੁੰਦੇ ਕਿ ਇਸ ਵਾਰ ਵੀ ਪ੍ਰਧਾਨ ਮੰਤਰੀ ਕਾਂਗਰਸ ਦਾ ਬਣੇ। ਇਸ ਲਈ ਅਸੀਂ ਤਾਂ ਸਾਰਾ ਜੋਰ ਲਗਾ ਰਹੇ ਹਾਂ ਕਿ ਇਸ ਵਾਰ ਪ੍ਰਧਾਨ ਮੰਤਰੀ ਭਾਜਪਾ ਦੇ ਨਰਿੰਦਰ ਮੋਦੀ ਨੂੰ ਬਣਾਉਣਾ ਹੈ। ਸਾਨੂੰ ਤਾਂ ਮੋਦੀ ਵਧੀਆ ਲੱਗਦਾ ਹੈ।
ਨਿਰਪੱਖ ਸਿੰਘ:- ਜਥੇਦਾਰ ਜੀ ਗੱਲ ਕਾਂਗਰਸ ਨੂੰ ਮਾੜਾ ਜਾਂ ਚੰਗਾ ਕਹਿਣ ਦੀ ਨਹੀਂ। ਗੱਲ ਤਾਂ ਇਹ ਹੈ ਕਿ ਮੋਦੀ ਪੰਜਾਬ ਅਤੇ ਸਿੱਖਾਂ ਲਈ ਕਾਂਗਰਸ ਨਾਲੋਂ ਵੀ ਮਾੜਾ ਹੈ। ਇਹ ਘੱਟ ਗਿਣਤੀ ਮੁਸਲਮਾਨ ਵੀਰਾਂ ਦਾ ਵੀ ਕਾਤਲ ਹੈ, 2002 ਵਿੱਚ ਇਸਨੇ ਗੁਜਰਾਤ ਵਿੱਚ ਘੱਟ ਗਿਣਤੀ ਬੇਦੋਸ਼ੇ ਮੁਸਲਮਾਨ ਭਰਾਵਾਂ ਦਾ ਕਤਲੇਆਮ ਕਰਵਾਇਆ ਸੀ। ਇਹ ਉਸੇ ਭਾਜਪਾ ਪਾਰਟੀ ਦਾ ਆਗੂ ਹੈ ਜਿਸਨੇ ਇੰਦਰਾ ਗਾਂਧੀ ਉਤੇ ਦਬਾਅ ਪਾ ਕੇ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਵਾਇਆ ਸੀ। ਅਕਾਲ ਤਖਤ ਤੇ ਹੋਏ ਹਮਲੇ ਦੀ ਖੁਸ਼ੀ ਵਿੱਚ ਲੱਡੂ ਵੰਡੇ ਸਨ। ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ। ਹੁਣ ਮੋਦੀ ਗੁਜਰਾਤ ਵਿੱਚ ਵਸਦੇ 50000 ਸਿੱਖ ਕਿਸਾਨਾਂ ਨੂੰ ਉਜਾੜ ਰਿਹਾ ਹੈ। ਫਿਰ ਤੁਹਾਨੂੰ ਮੋਦੀ ਕਿਵੇਂ ਵਧੀਆ ਲੱਗਦਾ ਹੈ।
ਕਾਲੀ ਸਿੰਘ:- ਮੋਦੀ ਬਾਰੇ ਤਾਂ ਮੈਨੂੰ ਪਤਾ ਨਹੀਂ ਪਰ ਬਾਦਲ ਸਾਹਿਬ ਕਹਿੰਦੇ ਹੁੰਦੇ ਹਨ ਕਿ ਕਾਂਗਰਸ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜੀ ਕਰਦੀ ਹੈ। ਕੀ ਉਹ ਝੂਠ ਬੋਲਦੇ ਹਨ? ਭਾਜਪਾ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜੀ ਤਾਂ ਨਹੀਂ ਕਰਦੀ।
ਨਿਰਪੱਖ ਸਿੰਘ:- ਜਥੇਦਾਰ ਜੀ ਗੁੱਸਾ ਨਾ ਕਰਿਓ, ਤੁਸੀਂ ਸਾਡੇ ਪਿੰਡ ਦੇ ਪੁਰਾਣੇ ਅਕਾਲੀ ਹੋ, ਉਮਰ ਵਿੱਚ ਵੀ ਸਾਡੇ ਨਾਲੋਂ ਵੱਡੇ ਹੋ। ਅਸਲ ਸੱਚ ਤਾਂ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਸੱਚ ਬੋਲਿਆ ਹੀ ਨਹੀਂ ਹੈ। ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜੀ ਤਾਂ ਅਕਾਲੀ ਤੇ ਭਾਜਪਾ ਵਾਲੇ ਹੀ ਕਰਦੇ ਰਹਿੰਦੇ ਹਨ। ਸੰਨ 1966 ਵਿੱਚ ਭਾਸ਼ਾ ਦੇ ਅਧਾਰ ਤੇ ਪੰਜਾਬੀ ਸੂਬਾ ਬਣਾਉਣ ਦੀ ਗੱਲ ਚੱਲੀ ਤਾਂ ਉਸ ਸਮੇਂ ਦੀ ਭਾਜਪਾ (ਜਨ ਸੰਘ) ਨੇ ਇਸਦਾ ਡੱਟ ਕੇ ਵਿਰੋਧ ਕੀਤਾ। ਜਨਸੰਘ ਦੇ ਜਨਰਲ ਸਕੱਤਰ ਯਗਦੱਤ ਸ਼ਰਮਾ ਨੇ ਪੰਜਾਬੀ ਸੂਬੇ ਦੇ ਵਿਰੋਧ ਵਿੱਚ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ। ਜਨਸੰਘੀਆਂ ਨੇ ਰੋਸ ਵਿਖਾਵੇ ਤੇ ਸਾੜ ਫੂਕ ਕੀਤੀ ਸੀ। ਜਿਸ ਵਿੱਚ 9 ਵਿਅਕਤੀ ਮਾਰੇ ਗਏ ਸਨ ਤੇ 200 ਦੇ ਕਰੀਬ ਜਖਮੀ ਹੋਏ ਸਨ, ਲਗਭਗ 20 ਲੱਖ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਸੀ। ਇਹਨਾਂ ਭਾਜਪਾਈਆਂ/ਜਨਸੰਘੀਆਂ ਨੇ ਪੰਜਾਬੀ ਬੋਲ ਕੇ ਆਪਣੀ ਮਾਤ-ਭਾਸ਼ਾ ਹਿੰਦੀ ਲਿਖਵਾਈ ਸੀ। ਜੇ ਸਿੱਖਾਂ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਤਾਂ ਇਹਨਾਂ ਭਾਜਪਾ ਵਾਲਿਆਂ ਨੇ ਇਸਦਾ ਵਿਰੋਧ ਕਰਦਿਆਂ ਸੋਟੀਆਂ ਤੇ ਬੀੜੀਆਂ ਸਿਗਰਟਾਂ ਬੰਨ ਕੇ ਅੰਮ੍ਰਿਤਸਰ ਵਿੱਚ ਰੋਸ ਮਾਰਚ ਕੱਢਿਆ ਸੀ। ਕਦੇ ਭਾਜਪਾ/ਆਰ. ਐਸ. ਐਸ. ਵਾਲੇ ਕਹਿੰਦੇ ਹਨ ਕਿ ਅਸੀਂ ਮੰਦਰਾਂ ਵਿੱਚ ਗੁਰੂ ਗੋਬਿੰਦ ਸਿੰਘ ਦੀਆਂ ਤਸਵੀਰਾਂ ਲਗਾਵਾਂਗੇ, ਕਦੇ ਕਹਿੰਦੇ ਹਨ ਕਿ ਅਸੀਂ ਮੰਦਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਂਗੇ, ਕਦੇ ਕਹਿੰਦੇ ਹਨ ਕਿ ਸਿੱਖ, ਗਊਆਂ ਅਤੇ ਹਿੰਦੂਆਂ ਦੀ ਰਾਖੀ ਲਈ ਸਾਜੇ ਸਨ, ਕਦੇ ਕਹਿੰਦੇ ਹਨ ਕਿ ਸਿੱਖ ਵੱਖਰੀ ਕੌਮ ਨਹੀਂ ਇਹ ਤਾਂ ਹਿੰਦੂਆਂ ਦਾ ਹੀ ਹਿੱਸਾ ਹਨ, ਕਦੇ ਕਹਿੰਦੇ ਹਨ ਕਿ ਜੇ ਸਿੱਖ ਅਕਾਲ ਤਖਤ ਤੇ ਹਮਲੇ ਸਮੇਂ ਮਾਰੇ ਗਏ ਸਿੱਖਾਂ ਦੀ ਯਾਦਗਾਰ ਬਣਾਉਣਗੇ ਤਾਂ ਅਸੀਂ ਉਸ ਸਮੇਂ ਮਾਰੇ ਗਏ ਫੌਜੀਆਂ ਦੀ ਯਾਦਗਾਰ ਬਣਾਵਾਂਗੇ। ਕਦੇ ਕਹਿੰਦੇ ਹਨ ਕਿ ਜੇ ਸਿੱਖਾਂ ਨੇ ਅਜਾਇਬ ਘਰ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਲਾਈ ਤਾਂ ਅਸੀਂ ਉਸ ਫੋਟੋ ਨੂੰ ਲਾਹ ਕੇ ਲਿਆਵਾਂਗੇ। ਜੇ ਸਿੱਖਾਂ ਨੇ 2003 ਵਿੱਚ ਆਪਣੀ ਵੱਖਰੀ ਹੋਂਦ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਤਾਂ ਭਾਜਪਾ ਵਾਲਿਆਂ ਨੇ ਉਸਦਾ ਡੱਟ ਕੇ ਵਿਰੋਧ ਕੀਤਾ, ਆਖਿਰ 2010 ਵਿੱਚ ਇਸ ਕੈਲੰਡਰ ਦਾ ਭੋਗ ਪਵਾ ਕੇ ਹੀ ਦਮ ਲਿਆ। 11-11-2011 ਨੂੰ ਚੰਡੀਗੜ੍ਹ ਵਿਖੇ ਪੇਸ਼ੀ ਭੁਗਤਣ ਆਏ ਹਥਕੜੀਆਂ ਵਿੱਚ ਜਕੜੇ ਹੋਏ ਭਾਈ ਜਗਤਾਰ ਸਿੰਘ ਹਵਾਰਾ ਉੱਤੇ ਇਹਨਾਂ ਭਾਜਪਾ (ਹਿੰਦੂ ਸੁਰੱਖਿਆ ਸੰਮਤੀ) ਵਾਲਿਆਂ ਨੇ ਹਮਲਾ ਕੀਤਾ। ਜਦੋਂ 2012 ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਸਿੱਖ ਕੌਮ ਵਿਰੋਧ ਕਰ ਰਹੀ ਸੀ ਤਾਂ ਭਾਜਪਾ ਵਾਲੇ ਰਾਜੋਆਣੇ ਨੂੰ ਫਾਂਸੀ ਦੇਣ ਦੀ ਮੰਗ ਕਰ ਰਹੇ ਸਨ। ਜਦਕਿ ਵਿਰੋਧ ਕਰਨ ਦਾ ਹੱਕ ਕਾਂਗਰਸੀਆਂ ਦਾ ਬਣਦਾ ਸੀ। ਕਿਉਂਕਿ ਇਹਨਾਂ ਸਿੰਘਾਂ ਨੇ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਿਆ ਸੀ। ਪਰ ਬੇਅੰਤ ਸਿੰਘ ਦਾ ਪਰਿਵਾਰ ਤਾਂ ਕਹਿੰਦਾ ਕਿ ਜੇ ਰਾਜੋਆਣੇ ਦੀ ਫਾਂਸੀ ਟਲਦੀ ਹੈ ਤਾਂ ਸਾਡਾ ਕੋਈ ਇਤਰਾਜ ਨਹੀਂ। ਫਿਰ ਹੁਣ ਤੁਸੀਂ ਹੀ ਦੱਸੋ ਕਿ ਸਿੱਖ ਧਰਮ ਦੇ ਮਸਲਿਆਂ ਵਿੱਚ ਦਖਲਅੰਦਾਜੀ ਕਾਂਗਰਸ ਕਰਦੀ ਹੈ ਜਾਂ ਭਾਜਪਾ?
ਲਾਭ ਸਿੰਘ:- ਤਖਤਪੋਸ਼ ਤੇ ਬੈਠਿਆ ਲਾਭ ਸਿੰਘ ਬੋਲਿਆ ਇਹ ਤਾਂ ਸਪੱਸ਼ਟ ਹੀ ਹੋ ਗਿਆ ਕਿ ਸਿੱਖਾਂ ਦੇ ਮਸਲਿਆਂ ਵਿੱਚ ਕਾਂਗਰਸ ਨਹੀਂ ਸਗੋਂ ਭਾਜਪਾ ਦਖਲ ਦਿੰਦੀ ਹੈ।
ਕਾਲੀ ਸਿੰਘ:- ਚਲੋ ਭਾਜਪਾ ਦੀ ਦਖਲ ਅੰਦਾਜੀ ਵਾਲੀ ਗੱਲ ਤਾਂ ਮੇਰੇ ਵੀ ਮਨ ਲਾਗੀ, ਪਰ ਨਿਰਪੱਖ ਸਿੰਘ ਤਾਂ ਕਹਿੰਦੈ ਕਿ ਸਿੱਖ ਧਰਮ ਵਿੱਚ ਭਾਜਪਾ ਦੇ ਨਾਲ-ਨਾਲ ਬਾਦਲ ਵੀ ਦਖਲ ਅੰਦਾਜੀ ਕਰਦੈ, ਪਰ ਮੈਨੂੰ ਤਾਂ ਨੀ ਲੱਗਦਾ ਕਿ ਬਾਦਲ ਸਾਹਿਬ ਵੀ ਕੁੱਝ ਕਰਦੈ ਉਹ ਤਾਂ ਅਕਾਲ ਤਖਤ ਸਾਹਿਬ ਨੂੰ ਮੰਨਦੈ ਉਹ ਤਾਂ ਨੀ ਦਖਲ ਅੰਦਾਜੀ ਕਰਦਾ?
ਨਿਰਪੱਖ ਸਿੰਘ:- ਜਥੇਦਾਰ ਜੀ ਬਾਦਲ ਤਾਂ ਬਹੁਤ ਕੁੱਝ ਕਰਦੈ ਪਰ ਤੁਹਾਨੂੰ ਦਿਖਾਈ ਨਹੀਂ ਦਿੰਦਾ, ਭਾਜਪਾ ਦੇ ਇਸ਼ਾਰੇ ਤੇ ਸਿੱਖ ਧਰਮ ਨੂੰ ਖਤਮ ਕਰਨ ਲਈ ਬਾਦਲ ਹਰ ਹੀਲਾ ਵਰਤ ਰਿਹਾ ਹੈ। ਅਕਾਲ ਤਖਤ ਦੇ ਅਖੌਤੀ ਜਥੇਦਾਰ ਦੀ ਨਿਯੁਕਤੀ ਇਹ ਕਿਵੇਂ ਆਪਣੀ ਮਰਜੀ ਨਾਲ ਕਰਦਾ ਹੈ ਅਤੇ ਕਿਵੇਂ ਧੱਕੇ ਨਾਲ ਉਨ੍ਹਾਂ ਤੋਂ ਅਸਤੀਫੇ ਲੈਂਦਾ ਹੈ, ਜਥੇਦਾਰ ਰਣਜੀਤ ਸਿੰਘ, ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਇਸ ਧੱਕੇ ਦੇ ਸ਼ਿਕਾਰ ਜਿਉਂਦੇ ਜਾਗਦੇ ਗਵਾਹ ਬੈਠੇ ਹਨ। ਸ਼੍ਰੋ: ਗੁ: ਪ੍ਰ: ਕਮੇਟੀ ਦੀ ਪ੍ਰਧਾਨਗੀ ਦਾ ਅਹੁਦਾ ਉਸਦੀ ਜੇਬ ਵਿੱਚੋਂ ਨਿਕਲਦਾ ਹੈ ਉਸ ਬਾਰੇ ਸਭ ਜਾਣਦੇ ਹਨ। ਮਈ 1994 ਵਿੱਚ ਜਥੇਦਾਰ ਮਨਜੀਤ ਸਿੰਘ ਨੇ ਸਿੱਖ ਧੜਿਆਂ ਦੇ ਆਗੂਆਂ ਵਿੱਚ ਏਕਤਾ ਕਰਵਾਉਣ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖਤ ਤੇ ਸੱਦਿਆ ਸੀ ਤਾਂ ਬਾਦਲ ਨੇ ਹਜਾਰਾਂ ਦੀ ਗਿਣਤੀ ਵਿੱਚ ਅਕਾਲੀ ਵਰਕਰਾਂ ਨੂੰ ਨਾਲ ਲਿਜਾ ਕੇ ਜਥੇਦਾਰ ਨੂੰ ਧਮਕਾਇਆ। ਬਾਦਲ ਦੇ ਅਕਾਲੀਆਂ ਨੇ ਜਥੇਦਾਰ ਨੂੰ ਗਾਲਾਂ ਕੱਢੀਆਂ। ਭਾਜਪਾ/ਆਰ. ਐਸ. ਐਸ. ਸਿੱਖ ਧਰਮ ਵਿੱਚ ਦਖਲ ਅੰਦਾਜੀ ਕਰਦੀ ਰਹਿੰਦੀ ਹੈ, ਇਸ ਬਾਰੇ ਜੋਗਿੰਦਰ ਸਿੰਘ ਵੇਦਾਂਤੀ ਦਾ 7 ਦਸੰਬਰ 2000 ਦੇ ਪੰਜਾਬੀ ਟ੍ਰਿਬਿਊਨ ਵਿੱਚ ਬਿਆਨ ਲੱਗਿਆ ਕਿ ਆਰ. ਐਸ. ਐਸ. ਸਿੱਖ ਧਰਮ ਦੇ ਅੰਦਰੂਨੀ ਮਸਲਿਆਂ ਵਿੱਚ ਦਖਲ ਅੰਦਾਜੀ ਬੰਦ ਕਰੇ ਤਾਂ ਵੇਦਾਂਤੀ ਦੇ ਉਲਟ ਵੱਡੇ ਬਾਦਲ ਦਾ 9 ਦਸੰਬਰ 2000 ਦੇ ਪੰਜਾਬੀ ਟ੍ਰਿਬਿਊਨ ਵਿੱਚ ਬਿਆਨ ਲੱਗਿਆ ਕਿ ਆਰ. ਐਸ. ਐਸ. ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਹਨ ਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ। ਬਾਦਲ ਸਰਕਾਰ ਨੇ ਪੰਜਾਬ ਦੇ ਪਾਣੀਆਂ ਉੱਤੇ ਡਾਕਾ ਮਰਵਾਉਣ ਲਈ ਸਤਲੁਜ ਯਮੁਨਾ ਲਿੰਕ ਨਹਿਰ ਕੱਢਣ ਦੀ ਮਨਜੂਰੀ ਦਿੱਤੀ ਸੀ ਅਤੇ ਹਰਿਆਣਾ ਸਰਕਾਰ ਤੋਂ 31 ਮਾਰਚ 1979 ਨੂੰ ਇੱਕ ਕਰੋੜ ਰੁਪਏ ਦਾ ਬੈਂਕ ਡਰਾਫਟ ਲਿਆ ਸੀ ਇਹ ਨਹਿਰ ਕੱਢਣ ਵਾਸਤੇ।
ਕਾਲੀ ਸਿੰਘ:- ਠੀਕ ਹੈ ਭਾਈ ਤੂੰ ਗੱਲਾਂ ਵਿੱਚ ਤਾਂ ਮੈਨੂੰ ਆਉਣ ਨੀ ਦਿੰਦਾ ਪਤਾ ਨੀ ਕੀ ਕੁੱਝ ਪੜਦਾ ਰਹਿੰਦਾ ਹੈ, ਪਰ ਆਹ ਜੋ ਪੰਜਾਬ ਵਿੱਚ ਡੇਰਾਵਾਦ ਫੈਲ ਰਿਹਾ ਹੈ, ਇਹ ਤਾਂ ਕਾਂਗਰਸ ਦੀ ਹੀ ਦੇਣ ਹੈ ਤਾਂ ਜੋ ਪੰਜਾਬ ਵਿੱਚ ਸਿੱਖ ਪੰਥ ਨੂੰ ਕਮਜੋਰ ਕੀਤਾ ਜਾ ਸਕੇ?
ਨਿਰਪੱਖ ਸਿੰਘ:- ਜਥੇਦਾਰ ਜੀ ਪੰਜਾਬ ਵਿੱਚੋਂ ਸਿੱਖ ਪੰਥ ਨੂੰ ਕਮਜੋਰ ਕਰਨ ਦੀ ਨੀਤੀ ਵੀ ਅਕਾਲੀਆਂ ਦੀ ਹੀ ਹੈ, 1978 ਦੀ ਵਿਸਾਖੀ ਨੂੰ ਸਿੱਖਾਂ ਦੇ ਵਿਰੋਧ ਕਰਨ ਦੇ ਬਾਵਜੂਦ ਗੁਰਬਚਨ ਸਿੰਘ ਨਿਰੰਕਾਰੀ ਨੂੰ ਅੰਮ੍ਰਿਤਸਰ ਵਿਖੇ ਸਮਾਗਮ ਕਰਨ ਦੀ ਇਜਾਜਤ ਬਾਦਲ ਸਰਕਾਰ ਨੇ ਦਿੱਤੀ। ਜੇ ਸਿੱਖ ਜਥੇਬੰਦੀਆਂ ਦੇ ਸਿੰਘ ਉਸ ਸਮਾਗਮ ਨੂੰ ਰੋਕਣ ਲਈ ਗਏ ਤਾਂ ਨਿਹੱਥੇ ਸਿੰਘਾਂ ੳੇੁੱਤੇ ਗੋਲੀਆਂ ਚਲਾ ਕੇ 13 ਸਿੰਘ ਸ਼ਹੀਦ ਕੀਤੇ, 70-80 ਸਿੰਘ ਜਖਮੀ ਕੀਤੇ ਅਤੇ ਨਿਰੰਕਾਰੀ ਨੂੰ ਲਾਲ ਬੱਤੀ ਵਾਲੀ ਗੱਡੀ ਰਾਹੀਂ ਹਰਿਆਣੇ `ਚ ਛੱਡ ਕੇ ਆਏ। ਫਿਰ ਉਸਨੂੰ ਇਸ ਕੇਸ ਵਿੱਚੋਂ ਬਰੀ ਕਰਵਾੳੇੁਣ ਵਿੱਚ ਬਾਦਲ ਸਰਕਾਰ ਨੇ ਉਸਦੀ ਡੱਟ ਕੇ ਮੱਦਦ ਕੀਤੀ। ਸਿਰਸਾ ਡੇਰੇ ਵਾਲੇ ਸੌਦਾ ਸਾਧ ਦੇ ਪੈਰਾਂ ਵਿੱਚ ਦੋਹਾਂ ਬਾਦਲਾਂ ਦੇ ਬੈਠਿਆਂ ਦੀਆਂ ਫੋਟੋਆਂ ਅਖਬਾਰਾਂ ਵਿੱਚ ਛਪ ਚੁੱਕੀਆਂ ਹਨ। ਨੂਰ ਮਹਿਲੀਏ ਆਸ਼ੂਤੋਸ਼ ਦੇ ਪੈਰਾਂ ਵਿੱਚ ਬੈਠੀ ਬਾਦਲ ਦੇ ਘਰ ਵਾਲੀ ਸੁਰਿੰਦਰ ਕੌਰ ਦੀਆਂ ਫੋਟੋਆਂ ਅਖਬਾਰਾਂ ਵਿੱਚ ਛਪ ਚੁੱਕੀਆਂ ਹਨ, ਸੁਰਿੰਦਰ ਕੌਰ ਬਾਦਲ ਨੇ ਆਸ਼ੂਤੋਸ਼ ਨੂੰ ਡੇਰੇ ਬਣਾਉਣ ਲਈ ਜਮੀਨ ਵੀ ਦਿੱਤੀ। ਲੁਧਿਆਣੇ ਵਿੱਚ 5 ਦਸੰਬਰ 2009 ਨੂੰ ਆਸੂਤੋਸ਼ ਦੇ ਹੋ ਰਹੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤਮਈ ਰੋਸ ਮਾਰਚ ਕਰ ਰਹੇ ਸਿੰਘਾਂ ਉੱਤੇ ਬਾਦਲ ਸਰਕਾਰ ਨੇ ਗੋਲੀਆਂ ਚਲਵਾ ਕੇ ਇੱਕ ਸਿੰਘ ਦਰਸ਼ਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਅਤੇ ਦਰਜਨਾਂ ਸਿੰਘਾਂ ਨੂੰ ਜਖਮੀ ਕੀਤਾ। ਕਿਉਂਕਿ ਬਾਦਲ ਪਰਿਵਾਰ ਆਸ਼ੂਤੋਸ਼ ਦਾ ਸੇਵਕ ਹੈ। ਮਈ 2009 ਵਿੱਚ ਆਸਟਰੀਆ ਦੇ ਬਿਆਨਾ ਕਾਂਡ ਦੇ ਪੀੜਤ ਸਿੱਖਾਂ ਦੇ ਵਿਰੁੱਧ ਬਾਦਲ ਦੇ ਗੁਲਾਮ ਅਵਤਾਰ ਸਿੰਘ ਮੱਕੜ ਨੇ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਸਾਧ ਦੀ ਪ੍ਰਸ਼ੰਸ਼ਾਂ ਕੀਤੀ ਅਤੇ ਮਨਮਤਿ ਨੂੰ ਰੋਕਣ ਵਾਲੇ ਸਿੰਘਾਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ। ਇਸੇ ਸਾਧ ਦੇ ਨਮਿੱਤ ਅਕਾਲ ਤਖਤ ਤੇ ਅਖੰਡ ਪਾਠ ਪ੍ਰਕਾਸ਼ ਕਰਵਾਉਣ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ `ਚ ਬਾਦਲ ਕੁਰਸੀ ਤੇ ਬੈਠਿਆ ਅਤੇ ਬੱਲਾਂ ਦੇ ਡੇਰੇ ਵਿੱਚ ਜਾ ਕੇ ਭੁੰਜੇ (ਥੱਲੇ) ਬੈਠਿਆ। ਇਹ ਫੋਟੋਆਂ ਵੀ ਅਖਬਾਰਾਂ ਵਿੱਚ ਛਪੀਆਂ ਸਨ। ਪ੍ਰਕਾਸ਼ ਸਿੰਘ ਬਾਦਲ ਨੇ ਸੱਚਖੰਡ ਬੱਲਾਂ ਦੇ ਡੇਰੇਦਾਰਾਂ ਵੱਲੋਂ ਤਿਆਰ ਕੀਤੇ ਗਏ ਵੱਖਰੇ ਗ੍ਰੰਥ ਨੂੰ ਮਾਨਤਾ ਦੇਣ ਲਈ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ 14 ਫਰਵਰੀ 2014 ਨੂੰ ਪੰਜਾਬ ਸਰਕਾਰ ਵੱਲੋਂ ਅਖਬਾਰਾਂ ਵਿੱਚ ਦਿੱਤੇ ਗਏ ਵਧਾਈ ਦੇ ਇਸ਼ਤਿਹਾਰਾਂ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਛੱਡ ਕੇ, ਡੇਰੇ ਵੱਲੋਂ ਤਿਆਰ ਕੀਤੇ ਗਏ ਵੱਖਰੇ ਗ੍ਰੰਥ ਵਿੱਚੋਂ ਤੁਕਾਂ ਲੈ ਕੇ ਲਿਖਵਾਈਆਂ।
ਅਮਰੀਕ ਸਿੰਘ:- (ਕੋਲ ਬੈਠੇ ਅਮਰੀਕ ਸਿੰਘ ਨੇ ਕਿਹਾ ਕਿ) ਕਾਂਗਰਸ ਤਾਂ ਅਕਾਲੀ-ਭਾਜਪਾ ਗੱਠਜੋੜ ਨਾਲੋਂ ਬਹੁਤ ਚੰਗੀ ਹੈ। ਜਿਹੜਾ ਅਕਾਲ ਤਖਤ ਤੇ ਹਮਲਾ ਇੰਦਰਾ ਗਾਂਧੀ ਨੇ ਕੀਤਾ ਸੀ ਉਹ ਵੀ ਭਾਜਪਾ ਵਾਲਿਆਂ ਨੇ ਦਬਾਅ ਪਾ ਕੇ ਕਰਵਾਇਆ ਸੀ। ਇੰਦਰਾ ਤਾਂ ਹਮਲਾ ਕਰਨ ਤੋਂ ਟਾਲ ਮਟੋਲ ਕਰਦੀ ਸੀ।
ਕਾਲੀ ਸਿੰਘ:- ਤੁਸੀਂ ਤਾਂ ਭਾਈ ਹਰ ਵਾਰ ਵੋਟਾਂ ਕਾਂਗਰਸ ਨੂੰ ਪਾਉਂਦੇ ਹੋ ਤੁਸੀਂ ਤਾਂ ਕਾਂਗਰਸ ਨੂੰ ਚੰਗੀ ਹੀ ਕਹੋਂਗੇ।
ਅਮਰੀਕ ਸਿੰਘ:- ਜਥੇਦਾਰ ਜੀ ਗੱਲ ਸਾਡੇ ਕਹਿਣ ਦੀ ਨੀ ਅਕਾਲੀ-ਭਾਜਪਾ ਗੱਠਜੋੜ ਨਾਲੋਂ ਕਾਂਗਰਸ ਹੈ ਹੀ ਚੰਗੀ, 1984 ਦੀਆਂ ਘਟਨਾਵਾਂ ਦਾ ਕਾਂਗਰਸ ਨੂੰ ਪਛਤਾਵਾ ਹੈ, ਇਸਦੀ ਕਾਂਗਰਸ ਮੁਆਫੀ ਵੀ ਮੰਗ ਚੁੱਕੀ ਹੈ, ਸਿੱਖਾਂ ਨੂੰ ਨੇੜੇ ਲਾਉਣ ਲਈ ਕਾਂਗਰਸ ਨੇ 10 ਸਾਲ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਇੱਕ ਸਿੱਖ (ਮਨਮੋਹਨ ਸਿੰਘ) ਨੂੰ ਬਹਾਇਆ। ਫੌਜ ਦਾ ਮੁਖੀ ਵੀ ਇੱਕ ਸਿੱਖ ਬਣਵਾਇਆ। ਅਕਾਲੀਆਂ ਦੀ ਭਾਜਪਾ ਨਾਲ ਮਿਤਰਤਾ ਹੈ ਉਹ ਅਡਵਾਨੀ ਤੋਂ ਮੁਆਫੀ ਮੰਗਵਾ ਕੇ ਵਿਖਾਉਣ, ਗੁਜਰਾਤ ਵਿੱਚ ਘੱਟ ਗਿਣਤੀ ਮੁਸਲਮਾਨ ਵੀਰਾਂ ਦੇ ਹੋਏ ਕਤਲੇਆਮ ਬਾਰੇ ਮੋਦੀ ਕਹਿੰਦਾ ਮੈਂ ਮੁਆਫੀ ਕਿਉਂ ਮੰਗਾਂ।
ਕਾਲੀ ਸਿੰਘ:- ਬਹੁਤ ਮਾੜੀ ਗੱਲ ਹੈ ਕਿ ਤੁਸੀਂ ਸਿੱਖਾਂ ਦੀ ਦੁਸ਼ਮਣ ਕਾਂਗਰਸ ਨੂੰ ਚੰਗੀ ਕਹੀਂ ਜਾਂਦੇ ਹੋਂ।
ਅਮਰੀਕ ਸਿੰਘ:- ਨਹੀਂ ਜਥੇਦਾਰ ਜੀ ਤੁਹਾਨੂੰ ਭਰਮ ਹੈ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ। ਚਲੋ ਤੁਹਾਡੀ ਗੱਲ ਮੰਨ ਲੈਂਦੇ ਹਾਂ ਕਿ ਕਾਂਗਰਸ ਇੰਦਰਾ ਗਾਂਧੀ ਸਮੇਂ ਸਿੱਖਾਂ ਦੀ ਦੁਸ਼ਮਣ ਸੀ, ਜਿਸ ਨੇ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਤੇ ਹਮਲਾ ਕੀਤਾ। ਪਰ ਇੰਦਰਾ ਨੂੰ ਤਾਂ ਉਸਦੇ ਕੀਤੇ ਦੀ ਸਜ਼ਾ ਸਿੰਘਾਂ ਨੇ ਦੇ ਦਿੱਤੀ, ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸਿੰਘਾਂ ਨੇ ਸਜਾ ਦੇ ਦਿੱਤੀ, ਰਾਜੀਵ ਗਾਂਧੀ ਨੂੰ ਵੀ ਸਜਾ ਮਿਲ ਚੁੱਕੀ ਹੈ। ਨਾਲੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਿੱਖਾਂ ਨਾਲ ਦੁਸ਼ਮਣੀ ਨਹੀਂ ਚਾਹੁੰਦੇ ਅਤੇ ਨਾ ਹੀ ਇਹ ਭਾਜਪਾ ਵਾਂਗ ਫਿਰਕੂ ਹਨ। ਹੁਣ ਉਹਨਾਂ ਦੁਸ਼ਮਣਾਂ ਦੇ ਮਰਨ ਤੋਂ ਬਾਅਦ ਵੀ ਦੁਸ਼ਮਣੀ ਰੱਖਣੀ ਕੋਈ ਚੰਗਾ ਅਸੂਲ ਨਹੀਂ ਹੈ।
ਕਾਲੀ ਸਿੰਘ:- ਅੱਛਾ ਅਸੀਂ ਹੁਣ ਉਹਨਾਂ ਦੁਸ਼ਮਣਾਂ ਨੂੰ ਭੁੱਲ ਜਾਈਏ? ਇਹੀ ਚੰਗਾ ਅਸੂਲ ਹੈ?
ਅਮਰੀਕ ਸਿੰਘ:- ਜਥੇਦਾਰ ਜੀ ਤੁਸੀਂ ਤਾਂ ਐਵੇਂ ਗੁੱਸੇ ਹੋ ਜਾਨਿਓ, ਤੁਹਾਨੂੰ ਨਿਰਪੱਖ ਸਿੰਘ ਨੇ ਕਿੰਨਾ ਕੁੱਝ ਦੱਸਿਆ ਹੈ, ਇੰਦਰਾ ਗਾਂਧੀ, ਰਾਜੀਵ ਗਾਂਧੀ, ਮੁੱਖ ਮੰਤਰੀ ਬੇਅੰਤ ਸਿੰਘ ਨੂੰ ਤਾਂ ਸਜਾ ਮਿਲਣ (ਮਰ ਜਾਣ) ਤੋਂ ਬਾਅਦ ਵੀ ਤੁਸੀਂ ਭੁੱਲਣ ਨੂੰ ਤਿਆਰ ਨਹੀਂ ਹੋਂ, ਅਕਾਲੀ-ਭਾਜਪਾ ਵਾਲੇ ਜੋ ਮੁੱਢ ਤੋਂ ਲੈ ਕੇ ਅੱਜ ਤੱਕ ਸਿੱਖਾਂ ਨਾਲ ਦੁਸ਼ਮਣੀ ਪਾਲ ਰਹੇ ਹਨ ਉਹਨਾਂ ਨੂੰ ਤੁਸੀਂ ਵੋਟਾਂ ਪਾ ਪਾ ਕੇ ਕੁਰਸੀਆਂ ਤੇ ਬਿਠਾ ਰਹੇ ਹੋਂ।
ਕਾਲੀ ਸਿੰਘ:- ਹੁਣ ਮੋਦੀ ਕਾਂਗਰਸ ਨੂੰ ਕਿਸਾਨ ਮਾਰ ਤੇ ਜਵਾਨ ਮਾਰ ਕਹਿ ਰਿਹਾ ਹੈ, ਇਸ ਵਿੱਚ ਕੀ ਗਲਤ ਹੈ ਕਾਂਗਰਸ ਕਿਸਾਨਾਂ ਨੂੰ ਵੀ ਮਾਰ ਰਹੀ ਹੈ ਤੇ ਫੌਜੀ ਜਵਾਨਾਂ ਨੂੰ ਵੀ ਮਰਵਾ ਰਹੀ ਹੈ।
ਅਮਰੀਕ ਸਿੰਘ:- ਜਥੇਦਾਰ ਜੀ ਅਸਲ ਵਿੱਚ ਭਾਜਪਾ ਹੀ ਕਿਸਾਨ ਮਾਰ ਤੇ ਜਵਾਨ ਮਾਰ ਹੈ, ਤੁਹਾਡੇ ਸਾਹਮਣੇ ਮੋਦੀ 50 ਹਜਾਰ ਪੰਜਾਬੀ ਕਿਸਾਨਾਂ ਨੂੰ ਗੁਜਰਾਤ ਵਿੱਚੋਂ ਉਜਾੜ ਰਿਹਾ ਹੈ, ਉਂਝ ਵੀ ਭਾਜਪਾ ਵਪਾਰੀਆਂ ਪੱਖੀ ਹੈ ਕਿਸਾਨਾਂ ਦੀ ਇਹ ਦੁਸ਼ਮਣ ਹੀ ਹੈ। ਭਾਜਪਾ ਦੀ ਸਰਕਾਰ ਸਮੇਂ ਇਹਨਾਂ ਭਾਜਪਾਈਆਂ ਨੇ ਬਿਨਾਂ ਮਤਲਬ ਤੋਂ ਕਾਰਗਿਲ ਦੀ ਜੰਗ ਲਵਾ ਕੇ ਸਾਡੇ ਦੇਸ਼ ਦੇ ਅਣਗਿਣਤ ਫੌਜੀ ਜਵਾਨ ਮਰਵਾ ਦਿੱਤੇ ਸੀ, ਫਿਰ ਇਸਦਾ ਰੱਖਿਆ ਮੰਤਰੀ ਸ਼ਹੀਦ ਹੋਏ ਫੌਜੀਆਂ ਦੇ ਕੱਫਣਾਂ ਵਿੱਚੋਂ ਵੀ ਪੈਸੇ ਖਾ ਗਿਆ ਸੀ, ਇਹ ਕਾਂਗਰਸ ਹੀ ਹੈ ਜੋ ਕਿਸਾਨਾਂ ਨਾਲ ਵੀ ਧੱਕਾ ਨਹੀਂ ਕਰਦੀ ਅਤੇ ਫੌਜੀ ਜਵਾਨਾਂ ਨੂੰ ਵੀ ਅੇਵੈਂ ਬਲਦੀ ਦੇ ਬੂਥੇ ਨਹੀਂ ਦਿੰਦੀ, ਜੇ ਭਾਜਪਾ ਦੀ ਸਰਕਾਰ ਬਣਗੀ ਇਹ ਤਾਂ ਉਦੀਂ ਪਹਿਲਾਂ ਪਾਕਿਸਤਾਨ ਨਾਲ ਪੰਗਾ ਲੈ ਕੇ ਸਾਡੇ ਫੌਜੀ ਜਵਾਨਾਂ ਨੂੰ ਮਰਵਾਉਣਗੇ। ਫਿਰ ਰਾਮ ਮੰਦਰ ਜਾਂ ਕੋਈ ਹੋਰ ਮੁੱਦਾ ਛੇੜ ਕੇ ਘੱਟ ਗਿਣਤੀ ਸਿੱਖਾਂ ਅਤੇ ਮੁਸਲਮਾਨਾਂ ਦਾ ਕਤਲੇਆਮ ਕਰਨਗੇ ਅਤੇ ਦੇਸ਼ ਵਿੱਚ ਫਿਰਕੂ ਦੰਗੇ ਕਰਵਾਉਣਗੇ।
ਕਾਲੀ ਸਿੰਘ:- ਇਹ ਤਾਂ ਮੈਨੂੰ ਪਤਾ ਹੈ ਕਿ ਤੁਸੀਂ ਬਾਦਲ ਸਾਹਿਬ ਨੂੰ ਤਾਂ ਚੰਗਾ ਕਹਿੰਦੇ ਹੀ ਨਹੀਂ, ਪਰ ਆਹ ਪੰਜਾਬ ਵਿੱਚ ਜਿਹੜਾ ਨਸ਼ਿਆਂ ਦਾ ਹੜ ਆ ਰਿਹਾ ਹੈ ਕੇਂਦਰ ਦੀ ਕਾਂਗਰਸ ਸਰਕਾਰ ਇਸ ਨੂੰ ਕਿਉਂ ਨਹੀਂ ਰੋਕਦੀ? ਕੀ ਕੇਂਦਰ ਦੀ ਸਰਕਾਰ ਪੰਜਾਬ ਨੂੰ ਨਸ਼ਿਆਂ ਰਾਹੀਂ ਬਰਬਾਦ ਨਹੀਂ ਕਰਨਾ ਚਾਹੁੰਦੀ?
ਨਿਰਪੱਖ ਸਿੰਘ:- ਚੁੱਪ ਰਿਹਾ।
ਕਾਲੀ ਸਿੰਘ:- ਹੁਣ ਬੋਲਦਾ ਕਿਉਂ ਨਹੀਂ ਕੀ ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਤਬਾਹ ਨਹੀਂ ਹੋ ਰਹੀ? ਇਨ੍ਹਾਂ ਨਸ਼ਿਆਂ ਨੇ ਤਾਂ ਖਾੜਕੂਆਂ ਦੇ ਸਮੇਂ ਤੋਂ ਵੀ ਵੱਧ ਪੰਜਾਬ ਦੀ ਜਵਾਨੀ ਨੂੰ ਖਤਮ ਕਰਕੇ ਰੱਖ ਦਿੱਤਾ ਹੈ। ਕੀ ਇਹ ਕਾਂਗਰਸ ਦੀ ਚਾਲ ਨਹੀਂ ਹੈ? ਹੁਣ ਚੁੱਪ ਕਿਉਂ ਕਰ ਗਿਆ?
ਨਿਰਪੱਖ ਸਿੰਘ:- ਜਥੇਦਾਰ ਜੀ ਕੀ ਬੋਲਾਂ ਤੁਸੀਂ ਮੇਰੇ ਪਿਤਾ ਦੇ ਸਮਾਨ ਹੋਂ ਪਰ ਦੁੱਖ ਦੀ ਗੱਲ ਹੈ ਕਿ ਤੁਹਾਡੇ ਬਾਦਲ ਦਲੀਆਂ ਦੇ ਅਕਲ ਵਾਲਾ ਖਾਨਾ ਹੀ ਨਹੀਂ ਹੁੰਦਾ, ਤੁਹਾਨੂੰ ਭਾਵੇਂ ਕੋਈ ਜਿੰਨੀਆਂ ਮਰਜੀ ਦਲੀਲਾਂ ਦੇ ਕੇ ਬਾਦਲ ਦੀ ਅਸਲੀਅਤ ਤੁਹਾਡੇ ਸਾਹਮਣੇ ਰੱਖੇ, ਜਿਸਦਾ ਤੁਹਾਡੇ ਕੋਲ ਕੋਈ ਜਵਾਬ ਵੀ ਨਾ ਹੋਵੇ ਫਿਰ ਵੀ ਤੁਸੀਂ ਬਾਦਲ ਨੂੰ ਛੱਡ ਨੀ ਸਕਦੇ ਨਾ ਤੁਸੀਂ ਬਾਦਲ ਨੂੰ ਮਾੜਾ ਕਹਿ ਸਕਦੇ ਹੋਂ। ਜੋ ਕੁੱਝ ਬਾਦਲ ਕਹੇ ਤੁਹਾਡੇ ਲਈ ਤਾਂ ਉਹੀ ਸੱਚ ਹੈ। ਤੁਹਾਡੇ ਨਾਲ ਮੱਥਾ ਮਾਰਨਾ ਤਾਂ ਮੱਝ ਅੱਗੇ ਬੀਨ ਵਜਾਉਣ ਵਾਲੀ ਗੱਲ ਹੈ।
ਕਾਲੀ ਸਿੰਘ:- ਗੁੱਸੇ ਹੋ ਕੇ ਅੱਛਾ ਤੁਹਾਨੂੰ ਕੱਲ੍ਹ ਦੇ ਜੰਮਿਆਂ ਨੂੰ ਜਿਆਦਾ ਅਕਲ ਹੈ। ਅਸੀਂ ਸਾਰੇ ਜੋ ਹੁਣ ਤੱਕ ਪੰਥ ਦੇ ਨਾਮ ਤੇ ਬਾਦਲਾਂ ਨੂੰ ਵੋਟਾਂ ਪਾ ਪਵਾਕੇ ਜਿਤਾਉਂਦੇ ਰਹੇ ਹਾਂ ਅਸੀਂ ਤਾਂ ਸਾਰੇ ਹੀ ਪਸ਼ੂ ਹਾਂ। ਮੈਨੂੰ ਨੀ ਤੇਰੀ ਵਿਚਾਰ ਚਰਚਾ ਦੀ ਲੋੜ, ਤੈਂ ਬਾਦਲ ਸਾਹਿਬ ਦੀ ਨੂੰਹ ਨੂੰ ਵੋਟ ਨਹੀਂ ਪਾਉਣੀ ਨਾ ਪਾਈਂ, ਤੂੰ ਮਨਪ੍ਰੀਤ ਬਾਦਲ ਦੀ ਝੋਲੀ ਭਰਦੀਂ, ਸਾਥੋਂ ਤਾਂ ਬਾਦਲ ਤੋਂ ਬਿਨਾਂ ਕਿਸੇ ਹੋਰ ਨੂੰ ਵੋਟ ਨਹੀਂ ਪਾਈ ਜਾਂਦੀ। ਇਨ੍ਹਾਂ ਕਹਿ ਕੇ ਕਾਲੀ ਸਿੰਘ ਤਖਤ ਪੋਸ਼ ਤੋਂ ਉੱਠਣ ਲੱਗਿਆ ਤਾਂ ਲਾਭ ਸਿੰਘ ਨੇ ਬਾਂਹ ਫੜ ਕੇ ਬਹਾ ਲਿਆ।
ਲਾਭ ਸਿੰਘ:- ਜਥੇਦਾਰ ਜੀ ਤੁਹਾਨੂੰ ਇਉਂ ਗੁੱਸੇ ਹੋ ਕੇ ਨੀ ਜਾਣ ਦਿੰਦੇ। ਜੋ ਕੁੱਝ ਨਿਰਪੱਖ ਸਿੰਘ ਨੇ ਦੱਸਿਆ ਹੈ ਇਹ ਵੀ ਤੁਹਾਡੀ ਹੀ ਕ੍ਰਿਪਾ ਹੈ (ਵਿਅੰਗ ਨਾਲ) ਜੇ ਤੁਸੀਂ ਇਸ ਤਰ੍ਹਾਂ ਸਵਾਲ ਜਵਾਬ ਨਾ ਕਰਦੇ ਤਾਂ ਨਿਰਪੱਖ ਸਿੰਘ ਨੇ ਵੀ ਇਨੀਆਂ ਕੀਮਤੀ ਗੱਲਾਂ ਕਦੇ ਨਹੀਂ ਸੀ ਦੱਸਣੀਆਂ। ਚੱਲ ਵੀ ਨਿਰਪੱਖ ਸਿੰਘ ਨਸ਼ਿਆਂ ਬਾਰੇ ਸੁਣਾ ਇਹ ਕਿਸ ਦੀ ਦੇਣ ਨੇ।
ਨਿਰਪੱਖ ਸਿੰਘ:- ਛੱਡ ਬਾਈ ਜਥੇਦਾਰ ਹੋਰ ਗੁੱਸੇ ਹੋਵੇਗਾ। ਮੈਂ ਤਾਂ ਆਪਣੇ ਕੋਲੋਂ ਕੁੱਝ ਨੀ ਕਿਹਾ ਮੈਂ ਤਾਂ ਜੋ ਅਖਬਾਰਾਂ ਰਸਾਲਿਆਂ ਵਿੱਚ ਪੜਿਆ ਹੈ ਉਹੀ ਕੁੱਝ ਦੱਸਿਆ ਹੈ।
ਲਾਭ ਸਿੰਘ:- ਠੀਕ ਹੈ ਬਾਈ ਤੇਰੀ ਗੱਲ ਨਾਲ ਅਸੀਂ ਸਾਰੇ ਸਹਿਮਤ ਹਾਂ। ਅੰਦਰੋਂ ਤਾਂ ਜਥੇਦਾਰ ਵੀ ਸਹਿਮਤ ਹੀ ਹੋਵੇਗਾ, ਇਸਨੂੰ ਬੱਸ ਐਵੇਂ ਗੁੱਸਾ ਆ ਗਿਆ। ਤੁਹਾਡੀਆਂ ਗੱਲਾਂ ਬਿਲਕੁਲ ਠੀਕ ਹਨ ਤੁਸੀਂ ਤੱਥਾਂ ਦੇ ਅਧਾਰ ਤੇ ਸਾਰੀ ਗੱਲ ਕੀਤੀ ਹੈ। ਆਪਣੇ ਜਥੇਦਾਰ ਨੇ ਵੀ ਆਪਣੇ ਕੋਲੋਂ (ਆਪਣੇ ਦਿਮਾਗ ਨੂੰ ਵਰਤ ਕੇ) ਕੁੱਝ ਨੀ ਬੋਲਿਆ ਇਹ ਤਾਂ ਵਿਚਾਰੇ ਬਾਦਲ ਪਿੱਛੇ ਲੱਗੇ ਹੋਏ ਹਨ ਜੋ ਕੁੱਝ ਬਾਦਲ ਬੋਲਦੈ ਇਨ੍ਹਾਂ ਨੂੰ ਤਾਂ ਉਹੀ ਸੱਚ ਲੱਗਦੈ। ਉਂਝ ਵਿਚਾਰੇ ਇਹ ਮਨ ਦੇ ਸਾਫ ਹਨ।
ਜੈਲਾ ਸਿੰਘ:- (ਕੋਲ ਬੈਠੇ ਜੈਲਾ ਸਿੰਘ ਨੇ ਕਿਹਾ) ਇਹਨਾਂ ਵਿਚਾਰੇ ਜਥੇਦਾਰਾਂ ਦੇ ਕੀ ਸਾਰੇ ਹੈ ਇਹ ਤਾਂ ਬਾਦਲ ਨੂੰ ਹੀ ਪੰਥ ਮੰਨਦੇ ਰਹੇ ਅਤੇ ਬਾਦਲ ਦੀ ਹੀ ਸੇਵਾ ਕਰਦੇ ਰਹੇ ਹਨ। ਠੀਕ ਹੈ ਇਹ ਮਨ ਦੇ ਮਾੜੇ ਨਹੀਂ ਸਨ ਪਰ ਇਹਨਾਂ ਨੇ ਬਾਦਲ ਤੋਂ ਬਿਨ੍ਹਾਂ ਕੁੱਝ ਹੋਰ ਸੁਣਿਆ ਤੇ ਮੰਨਿਆ ਹੀ ਨਹੀਂ, ਨਿਰਪੱਖ ਸਿੰਘ ਨਵੀਂ ਸੋਚ ਦਾ ਧਾਰਨੀ ਹੈ, ਇਹ ਅਕਾਲੀਆਂ ਵਾਂਗ ਅੰਧਵਿਸ਼ਵਾਸੀ ਨਹੀਂ ਤਾਂ ਹੀ ਇਹ ਬਾਦਲ ਨੂੰ ਪੰਥ ਮੰਨਣ ਦੀ ਥਾਂ ਪੰਥ ਦਾ ਦੁਸ਼ਮਣ ਮੰਨਦਾ ਹੈ।
ਆਤਮਾ ਸਿੰਘ:- (ਜੈਲਾ ਸਿੰਘ ਦੀ ਗੱਲ ਮੁਕਣ ਤੋਂ ਪਹਿਲਾਂ ਹੀ ਆਤਮਾ ਸਿੰਘ ਬੋਲ ਪਿਆ) ਤੁਸੀਂ ਆਪਣੀ ਹੀ ਹੀਰ ਛੇੜ ਲਈ, ਨਿਰਪੱਖ ਸਿੰਘ ਤੋਂ ਨਸ਼ਿਆਂ ਬਾਰੇ ਤਾਂ ਸੁਣ ਲਉ, ਦਿਨ ਵੀ ਛਿਪਣ ਵਾਲਾ ਹੈ। ਫਿਰ ਕਦੇ ਦੁਬਾਰਾ ਇਹੋ ਜਿਹੀ ਗੱਲ ਚੱਲੇ ਜਾਂ ਨਾ ਚੱਲੇ। ਚੱਲ ਸੁਣਾ ਵੀ ਨਿਰਪੱਖ ਸਿੰਘ ਨਸ਼ੇ ਕਿਸ ਦੀ ਦੇਣ ਨੇ?
ਨਿਰਪੱਖ ਸਿੰਘ:- ਬਾਬਾ ਆਤਮਾ ਸਿੰਘ ਜੀ ਪੂਰੇ ਪੰਜਾਬ ਨੂੰ ਨਸ਼ਿਆਂ ਦੇ ਸਮੁੰਦਰ ਵਿੱਚ ਡੁਬੋ ਕੇ ਖਤਮ ਕਰਨਾ ਇਹ ਵੀ ਬਾਦਲ ਸਾਹਿਬ ਦੀ ਹੀ ਦੇਣ ਹੈ। 9 ਫਰਵਰੀ 2014 ਨੂੰ ਪੰਜਾਬੀ ਟ੍ਰਿਬਿਊਨ ਵਿੱਚ ਖਬਰ ਸੀ ਕਿ ਪੰਜਾਬ ਸਰਕਾਰ ਨੇ ਸ਼ਰਾਬ ਤੋਂ ਸਾਲ 2013-14 ਵਿੱਚ 3600 ਕਰੋੜ ਦੀ ਕਮਾਈ ਕੀਤੀ, ਹੁਣ ਸਾਲ 2014-15 ਵਿੱਚ 4500 ਕਰੋੜ ਦੀ ਕਮਾਈ ਕਰਨ ਦਾ ਟੀਚਾ ਮਿੱਥਿਆ ਹੈ। ਕੀ ਇਹ ਸ਼ਰਾਬ ਬਾਹਰਲੇ ਦੇਸ਼ਾਂ ਵਿੱਚ ਵਿਕੇਗੀ, ਇਹ 4500 ਕਰੋੜ ਦੀ ਕਮਾਈ ਵੀ ਪੰਜਾਬ ਤੋਂ ਹੀ ਕਰਨੀ ਹੈ ਅਤੇ ਸ਼ਰਾਬ ਵੀ ਪੰਜਾਬੀਆਂ ਨੂੰ ਹੀ ਪਿਲਾਉਣੀ ਹੈ। ਡੇਢ ਕੁ ਸਾਲ ਪਹਿਲਾਂ 12 ਅਕਤੂਬਰ 2012 ਨੂੰ ਪੰਜਾਬੀ ਟ੍ਰਿਬਿਊਨ ਦੇ ਮੁੱਖ ਪੰਨੇ ਤੇ ਰਾਹੁਲ ਗਾਂਧੀ ਦਾ ਬਿਆਨ ਸੀ ਕਿ ਨਸ਼ਿਆਂ ਨੇ ਖਾ ਲਿਆ ਪੰਜਾਬ, ਅਗਲੇ ਦਿਨ 13 ਅਕਤੂਬਰ ਨੂੰ ਸੁਖਬੀਰ ਸਿੰਘ ਬਾਦਲ ਦਾ ਪੰਜਾਬੀ ਟ੍ਰਿਬਿਊਨ ਵਿੱਚ ਬਿਆਨ ਛਪਿਆ ਕਿ ਰਾਹੁਲ ਗਾਂਧੀ ਨਸ਼ਿਆਂ ਬਾਰੇ ਦਿੱਤੇ ਬਿਆਨ ਲਈ ਮੁਆਫੀ ਮੰਗੇ। ਆਹ ਹੁਣ ਜਦੋਂ ਜਗਦੀਸ਼ ਸਿੰਘ ਭੋਲਾ ਫੜਿਆ ਗਿਆ ਜਿਸਨੇ ਬਿਕਰਮ ਸਿੰਘ ਮਜੀਠੀਏ ਆਦਿ ਤੱਕ ਨੂੰ ਨਸ਼ਿਆਂ ਦੇ ਵਪਾਰ ਵਿੱਚ ਸ਼ਾਮਿਲ ਦੱਸਿਆ ਤੇ ਇਸਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਤਾਂ ਵੱਡੇ ਬਾਦਲ ਨੇ ਮਜੀਠੀਏ ਨੂੰ ਕਲੀਨ ਚਿੱਟ ਦੇ ਦਿੱਤੀ। ਸੁਖਬੀਰ ਬਾਦਲ ਨੇ ਰਤਨ ਸਿੰਘ ਅਜਨਾਲਾ ਅਤੇ ਉਸਦੇ ਪੁੱਤਰ ਅਮਰਪਾਲ ਸਿੰਘ ਬੋਨੀ ਨੂੰ ਕਲੀਨ ਚਿੱਟ ਦੇ ਦਿੱਤੀ। ਕਹਿੰਦੇ ਇਨ੍ਹਾਂ ਦੀ ਜਾਂਚ ਦੀ ਕੋਈ ਲੋੜ ਨੀ। ਹੁਣ ਪਤਾ ਲੱਗਦਾ ਹੈ ਕਿ ਰਾਹੁਲ ਨੇ ਸੱਚ ਹੀ ਬੋਲਿਆ ਸੀ। ਪਰ ਹੁਣ ਸੁਖਬੀਰ ਬਾਦਲ ਹੋਰ ਨੂੰ ਕੌਣ ਕਹੇ ਕਿ (ਰਾਣੀਏ ਅੱਗਾ ਢੱਕ) ਹੁਣ ਤੁਸੀਂ ਮੁਆਫੀ ਮੰਗੋ? ਪਿਛਲੇ ਸਾਲ ਪੰਜਾਬ ਸਰਕਾਰ ਨੇ ਤੰਬਾਕੂ ਤੇ ਟੈਕਸ ਵੱਧ ਲਾ ਦਿੱਤਾ ਸੀ ਜਿਸ ਕਾਰਨ ਪੰਜਾਬ ਵਿੱਚ ਤੰਬਾਕੂ ਦੀ ਵਿਕਰੀ ਘੱਟ ਗਈ ਸੀ। ਤੰਬਾਕੂ ਦੀ ਘਟੀ ਬਿਕਰੀ ਤੋਂ ਚਿੰਤਤ ਬਾਦਲ ਸਰਕਾਰ ਨੇ ਐਂਤਕੀ ਤੰਬਾਕੂ ਦੀ ਖਪਤ (ਵਰਤੋਂ) ਵਧਾਉਣ ਵਾਸਤੇ ਤੰਬਾਕੂ ਤੋਂ ਵੈਟ ਘਟਾ ਦਿੱਤਾ, ਇਸ ਬਾਰੇ 17 ਫਰਵਰੀ 2014 ਦੇ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਪੜ੍ਹ ਕੇ ਵੇਖ ਲੈਣਾ। ਪੰਜਾਬ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਤੰਬਾਕੂ ਤੋਂ ਵੈਟ ਘਟਾਉਣ ਨਾਲ ਤੰਬਾਕੂ ਦੀ ਵਿਕਰੀ ਵਧੇਗੀ। ਵੱਧ ਵਿਕਰੀ ਕਾਰਨ ਵੈਟ ਟੈਕਸ ਤੋਂ ਹੋਣ ਵਾਲੀ ਆਮਦਨ ਵਧੇਗੀ, ਫਿਰ ਇਸ ਆਮਦਨ ਨਾਲ ਤੰਬਾਕੂ ਦੀ ਵਰਤੋਂ ਕਾਰਨ ਕੈਂਸਰ ਦੇ ਮਰੀਜ ਬਣੇ ਲੋਕਾਂ ਦੀ ਸਹਾਇਤਾ ਕੀਤੀ ਜਾਵੇਗੀ। ਸੰਪਾਦਕੀ ਵਿੱਚ ਅੱਗੇ ਲਿਖਿਆ ਹੈ ਕਿ ਪੰਜਾਬ ਵਿੱਚ ਸਰਕਾਰੀ ਸਿਹਤ ਕੇਂਦਰਾਂ ਦੀ ਗਿਣਤੀ 3156 ਹੈ ਅਤੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ 10157 ਹੈ।
ਕਾਲੀ ਸਿੰਘ:- (ਕਾਲੀ ਸਿੰਘ ਨੇ ਵੱਡਾ ਸਾਰਾ ਹਾਉਂਕਾ ਲੈ ਕੇ ਕਿਹਾ ਕਿ) ਐ ਬਾਦਲਾ ਤੇਰਾ ਬਹਿਜੇ ਬੇੜਾ ਅਸੀਂ ਤਾਂ ਤੈਨੂੰ ਹੀ ਪੰਥ ਮੰਨ ਕੇ ਤੇਰੇ ਪਿੱਛੇ ਲੱਗ ਕੇ ਹੁਣ ਤੱਕ ਪੰਥ ਦੀ ਸੇਵਾ ਦੇ ਨਾਮ ਤੇ ਤੈਨੂੰ ਵੋਟਾਂ ਪਾ-ਪਾ ਕੇ ਹੀ ਪੰਥ ਦੀ ਬੇੜੀ ਵਿੱਚ ਵੱਟੇ ਪਾਉਂਦੇ ਰਹੇ, ਸਾਨੂੰ ਕੀ ਪਤਾ ਸੀ ਕਿ ਤੂੰ ਇਨਾ ਗਿਰ ਗਿਆ ਹੈਂ। ਅਸੀਂ ਤਾਂ ਹੁਣ ਤੱਕ ਗੁਰਦੁਆਰਿਆਂ ਵਿੱਚ ਸਾਖੀਆਂ ਸੁਣਦੇ ਆਏ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਤੰਬਾਕੂ ਵਾਲੇ ਖੇਤ ਵਿੱਚ ਵੀ ਨਹੀਂ ਸੀ ਵੜਿਆ, ਪਰ ਤੂੰ ਤਾਂ ਗੁਰੂ ਦੇ ਪੰਥ ਦਾ ਆਗੂ ਬਣ ਕੇ ਤੰਬਾਕੂ ਦੀ ਵਿਕਰੀ ਵਧਾਉਣ ਦੀਆਂ ਨੀਤੀਆਂ ਬਣਾ ਰਿਹਾ ਹੈਂ। ਜਾ ਤੇਰਾ ਕੱਖ ਨਾ ਰਹੇ ਪੰਥ ਦਿਆ ਦੁਸ਼ਮਣਾ। ਕਾਲੀ ਸਿੰਘ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ, ਕਹਿੰਦਾ ਭਾਈ ਨਿਰਪੱਖ ਸਿੰਘਾਂ ਤੈਂ ਤਾਂ ਮੇਰੀਆਂ ਅੱਖਾਂ ਖੋਹਲ ਦਿੱਤੀਆਂ, ਭਾਈ ਅੱਜ ਤੱਕ ਬਾਦਲ ਨੂੰ ਵੋਟਾਂ ਪਾਉਣ ਜਾਂ ਹੋਰਾਂ ਤੋਂ ਪਵਾਉਣ ਦਾ ਜੋ ਪਾਪ ਕਰਦੇ ਰਹੇ ਹਾਂ ਪ੍ਰਮਾਤਮਾ ਉਸਦੀ ਮੁਆਫੀ ਬਖਸ਼ੇ ਅੱਗੇ ਤੋਂ ਕਦੇ ਵੀ ਬਾਦਲ ਨੂੰ ਵੋਟ ਪਾਉਣ ਦੀ ਗਲਤੀ ਨਹੀਂ ਕਰਾਂਗਾ, ਮੈਨੂੰ ਤਾਂ ਅਸਲ ਵਿੱਚ ਅੱਜ ਪਤਾ ਲੱਗਿਆ ਹੈ ਕਿ ਅਕਾਲ ਤਖਤ ਤੇ ਹਮਲਾ ਕਰਵਾਉਣ ਵਾਲਾ ਵੀ ਅਕਾਲੀ-ਭਾਜਪਾ ਗੱਠਜੋੜ ਹੀ ਹੈ। ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲੇ ਪੁਲਿਸ ਅਫਸਰਾਂ ਨੂੰ ਉੱਚੇ ਅਹੁਦੇ ਤੇ ਟਿਕਟਾਂ ਦੇਣ ਵਾਲੇ ਵੀ ਇਹੀ ਹਨ, ਸਿੱਖ ਧਰਮ ਦੇ ਅੰਦਰੂਨੀ ਮਸਲਿਆਂ ਵਿੱਚ ਦਖਲਅੰਦਾਜੀ ਕਰਨ ਵਾਲੇ ਵੀ ਇਹੀ ਅਕਾਲੀ ਭਾਜਪਾ ਗੱਠਜੋੜ ਵਾਲੇ ਹੀ ਹਨ। ਪੰਜਾਬ ਵਿੱਚ ਡੇਰਾਵਾਦ ਅਤੇ ਨਸ਼ਿਆਂ ਨੂੰ ਪ੍ਰਫੁੱਲਤ ਕਰਨ ਵਾਲੇ ਵੀ ਇਹੀ ਹਨ। ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਤੋਂ ਬਾਹਰ ਆਉਣ ਤੋਂ ਰੋਕਣ ਵਾਲੇ ਵੀ ਇਹੀ ਹਨ। ਸਿੱਖਾਂ ਦੀਆਂ ਪੱਗਾਂ ਸਾੜਨ ਵਾਲੇ ਵੀ ਇਹੀ ਹਨ। ਪੰਜਾਬੀ ਸੂਬੇ ਦੇ ਵਿਰੋਧੀ ਵੀ ਇਹੀ ਅਕਾਲੀ-ਭਾਜਪਾ ਗਠਜੋੜ ਵਾਲੇ ਹੀ ਹਨ। ਸਤਲੁਜ ਯਮੁਨਾ ਲਿੰਕ ਨਹਿਰ ਰਾਹੀਂ ਪੰਜਾਬ ਦੇ ਪਾਣੀ ਲੁਟਾਉਣ ਵਾਲਾ ਵੀ ਇਹੀ ਬਾਦਲ ਹੀ ਹੈ। ਦੇਸ਼ ਭਗਤ ਬਾਬਾ ਬੂਝਾ ਸਿੰਘ ਵਰਗਿਆਂ ਨੂੰ ਮਰਵਾਉਣ ਵਾਲਾ ਵੀ ਇਹੀ ਬਾਦਲ ਹੀ ਹੈ। ਚੰਗਾ ਫਿਰ ਨਿਰਪੱਖ ਸਿੰਘਾ ਤੂੰ ਹੀ ਦੱਸ ਕਿ ਇਸ ਵਾਰ ਵੋਟਾਂ ਕਿਸਨੂੰ ਪਾਈਏ।
ਨਿਰਪੱਖ ਸਿੰਘ:- ਜਥੇਦਾਰ ਜੀ ਜੇ ਤਾਂ ਗੱਲ ਕਰੀਏ ਨਿਰਪੱਖਤਾ ਦੀ, ਫਿਰ ਤਾਂ ਇਸ ਵਾਰ ਸਾਨੂੰ ਅਰਵਿੰਦ ਕੇਜਰੀਵਾਲ ਨੂੰ ਵੋਟ ਪਾਉਣੀ ਚਾਹੀਦੀ ਹੈ। ਇਹ ਨਵਾਂ ਆਇਆ ਹੈ। ਇਸਦਾ ਮਾੜਾ ਅਸੀਂ ਅਜੇ ਕੁੱਝ ਨਹੀਂ ਵੇਖਿਆ। ਪਰ ਖਾਸ ਕਰਕੇ ਪੰਜਾਬ ਵਿੱਚ ਕੇਜਰੀਵਾਲ ਦੀ ਏਨੀ ਹਵਾ ਨਹੀਂ ਬਣੀ ਕਿ ਆਮ ਆਦਮੀ ਪਾਰਟੀ ਦਾ ਕੋਈ ਉਮੀਦਵਾਰ ਜਿੱਤ ਸਕੇ। ਹਾਂ ਸੰਗਰੂਰ ਸੀਟ ਤੇ ਭਗਵੰਤ ਮਾਨ ਦੇ ਜਿੱਤਣ ਦੀ ਸੰਭਾਵਨਾ ਹੈ, ਉੱਥੇ ਸਾਨੂੰ ਭਗਵੰਤ ਮਾਨ ਦੀ ਡੱਟ ਕੇ ਹਮਾਇਤ ਕਰਨੀ ਚਾਹੀਦੀ ਹੈ। ਬਾਕੀ ਪੂਰੇ ਪੰਜਾਬ ਵਿੱਚ ਸਾਨੂੰ ਆਮ ਆਦਮੀ ਪਾਰਟੀ ਦੇ ਨਾਮ ਤੇ ਵੋਟ ਖਰਾਬ ਨਹੀਂ ਕਰਨੀ ਚਾਹੀਦੀ। ਜਿਵੇਂ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਨਪ੍ਰੀਤ ਬਾਦਲ ਦੀ ਪਾਰਟੀ ਪੰਜਾਬ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਬਣਾਉਣ ਵਿੱਚ ਸਹਾਈ ਹੋ ਗਈ ਸੀ। ਜੇ ਕਿਤੇ ਮਨਪ੍ਰੀਤ ਨੇ ਉਦੋਂ ਇਹ ਸਮਝੌਤਾ ਕੀਤਾ ਹੁੰਦਾ ਤਾਂ ਪੂਰੇ ਪੰਜਾਬ ਵਿੱਚ ਇਹ ਬੁਰੀ ਤਰ੍ਹਾਂ ਨਾ ਹਾਰਦਾ ਤੇ ਨਾ ਹੀ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਬਣਦੀ। ਇਸੇ ਤਰ੍ਹਾਂ ਕਿਤੇ ਆਮ ਆਦਮੀ ਪਾਰਟੀ ਵੀ ਘੱਟ ਗਿਣਤੀਆਂ ਦੇ ਦੁਸ਼ਮਣ ਭਾਜਪਾ ਦੇ ਮੋਦੀ ਦੀ ਸਰਕਾਰ ਬਣਾਉਣ ਦਾ ਕਾਰਨ ਨਾ ਬਣ ਜਾਵੇ।
ਕਾਲੀ ਸਿੰਘ:- ਲੁਧਿਆਣੇ ਤੋਂ ਐਚ. ਐਸ. ਫੂਲਕਾ ਜੋ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਕੀ ਉਹ ਵੀ ਨਹੀਂ ਜਿੱਤੇਗਾ?
ਨਿਰਪੱਖ ਸਿੰਘ:- ਮੈਂ ਤਾਂ ਕਹਿੰਦਾ ਹਾਂ ਕਿ ਫੂਲਕਾ ਜਰੂਰ ਜਿੱਤੇ ਪਰ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਕਹਿਣ ਵਾਲੇ ਪ੍ਰਕਾਸ਼ ਸਿੰਘ ਬਾਦਲ ਅਤੇ ਸਿਮਰਨਜੀਤ ਸਿੰਘ ਮਾਨ ਨੇ ਕਾਂਗਰਸ ਨਾਲ ਦਿੱਲੀ ਕਤਲੇਆਮ ਦੀ ਕਾਨੂੰਨੀ ਲੜਾਈ ਲੜਨ ਵਾਲੇ ਸ੍ਰ: ਫੂਲਕਾ ਨੂੰ ਇੱਕ ਸੀਟ ਵੀ ਨਹੀਂ ਛੱਡੀ। ਬਾਦਲ ਨੂੰ ਤਾਂ ਅਸੀਂ ਕਾਂਗਰਸ ਨਾਲੋਂ ਵੀ ਮਾੜਾ ਕਹਿੰਦੇ ਹੀ ਹਾਂ। ਆਹ ਮਾਨ ਸਾਹਿਬ ਨੇ ਵੀ ਸ੍ਰ: ਫੂਲਕਾ ਦੇ ਵਿਰੋਧ ਵਿੱਚ ਆਪਣਾ ਉਮੀਦਵਾਰ ਖੜਾ ਕਰ ਦਿੱਤਾ। ਨਾਲੇ ਮਾਨ ਵਾਰੇ ਆਪਾਂ ਨੂੰ ਪਤਾ ਹੀ ਹੈ ਕਿ ਇਸਨੇ ਕਿੰਨੀਆਂ ਸੀਟਾਂ ਜਿੱਤਣੀਆਂ ਹਨ।
ਕਾਲੀ ਸਿੰਘ:- ਆਹ ਬਠਿੰਡਾ ਸੀਟ ਵਾਰੇ ਤੁਹਾਡਾ ਕੀ ਖਿਆਲ ਹੈ? ਇੱਥੇ ਆਮ ਆਦਮੀ ਪਾਰਟੀ ਦਾ ਕੀ ਬਣੇਗਾ?
ਨਿਰਪੱਖ ਸਿੰਘ:- ਇੱਥੇ ਦੋ ਝੋਟਿਆਂ ਦੇ ਭੇੜ ਹਨ। ਇੱਥੇ ਆਮ ਆਦਮੀ ਦਾ ਕੀ ਵੱਟੀਂਦਾ ਹੈ। ਬਾਦਲ ਕੇ ਇਸ ਸੀਟ ਤੇ ਸਾਰਾ ਜੋਰ ਲਾਉਣਗੇ, ਹਰ ਤਰ੍ਹਾਂ ਦੇ ਹੱਥ ਕੰਡੇ ਵੀ ਅਪਣਾਉਣਗੇ। ਮਨਪ੍ਰੀਤ ਬਾਦਲ ਵੀ ਕਾਂਗਰਸ ਦੀ ਹਮਾਇਤ ਸਦਕਾ ਹੀ ਇਸ ਸੀਟ ਤੇ ਭਾਰੂ ਹੋਇਆ ਹੈ। ਇਸ ਲਈ ਇੱਥੇ ਤਾਂ ਆਮ ਆਦਮੀ ਪਾਰਟੀ ਨੂੰ ਆਪਣਾ ਬੰਦਾ ਖੜਾ ਹੀ ਨਹੀਂ ਕਰਨਾ ਚਾਹੀਂਦਾ ਸੀ। ਜੇ ਹੋ ਗਿਐ ਤਾਂ ਉਸਨੂੰ ਆਪਣੇ ਕਾਗਜ ਵਾਪਿਸ ਲੈ ਲੈਣੇ ਚਾਹੀਦੇ ਹਨ। ਜੇ ਉਹ ਕਾਗਜ ਵਾਪਿਸ ਨਹੀਂ ਲੈਂਦਾ ਤਾਂ ਵੋਟਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਕਿਤੇ ਆਮ ਆਦਮੀ ਪਾਰਟੀ ਨੂੰ ਜਿਤਾਉਂਦੇ-ਜਿਤਾਉਂਦੇ ਪੰਜਾਬੀ ਕਿਸਾਨਾਂ, ਸਿੱਖਾਂ ਅਤੇ ਮੁਸਲਮਾਨਾਂ ਦੇ ਦੁਸ਼ਮਣਾਂ ਨੂੰ (ਅਕਾਲੀ-ਭਾਜਪਾ ਵਾਲਿਆਂ) ਨਾ ਜਿਤਾ ਦੇਣ। ਇਸ ਲਈ ਇੱਥੇ (ਬਠਿੰਡਾ ਸੀਟ ਤੇ) ਤਾਂ ਸਾਨੂੰ ਸਿਰਫ ਤੇ ਸਿਰਫ ਮਨਪ੍ਰੀਤ ਬਾਦਲ ਦੀ ਹੀ ਡੱਟ ਕੇ ਹਮਾਇਤ ਕਰਨੀ ਚਾਹੀਂਦੀ ਹੈ।
ਹਨੇਰਾ ਹੋਣ ਵਾਲਾ ਸੀ। ਇੰਨੇ ਨੂੰ ਕਾਲੀ ਸਿੰਘ ਜਥੇਦਾਰ ਦੇ ਪੋਤਰੇ ਨੇ ਅਵਾਜ ਮਾਰ ਦਿੱਤੀ ਕਿ ਬਾਬਾ ਜੀ ਘਰੇਂ ਆਜੋ ਰੋਟੀ ਕਾ ਲੋ ਹਨੇਰਾ ਹੋਣ ਵਾਲਾ ਹੈ।
ਕਾਲੀ ਸਿੰਘ:- (ਆਪਣੀ ਜਮੀਰ ਦੇ ਆਪਣੇ ਅਸਲੀ ਘਰ (ਸੱਚ) ਵੱਲ ਮੁੜਨ ਦਾ ਇਸ਼ਾਰਾ ਕਰਦਿਆਂ ਕਾਲੀ ਸਿੰਘ ਨੇ ਕਿਹਾ) ਆਉਨਿਆਂ ਪੁੱਤ ਹੁਣ ਤਾਂ ਸੱਚਮੁੱਚ ਹੀ ਘਰ ਨੂੰ ਮੁੜਨ ਦਾ ਸਮਾਂ ਹੋ ਗਿਐ, ਅੱਗੇ ਹਨੇਰੀ ਰਾਤ ਆ ਰਹੀ ਹੈ, ਜੋ ਹੁਣ ਵੀ ਆਪਣੇ ਘਰ (ਸੱਚ ਵੱਲ) ਨੂੰ ਨਹੀਂ ਮੁੜਨਗੇ ਉਹ ਜਿੱਥੇ ਆਪ ਹਨੇਰੇ ਵਿੱਚ ਠੋਕਰਾਂ ਖਾਣਗੇ ਉਥੇ ਆਪਣੇ ਪਰਿਵਾਰਾਂ (ਆਉਣ ਵਾਲੀਆਂ ਪੀੜੀਆਂ) ਨੂੰ ਵੀ ਹਨੇਰੀਆਂ ਰਾਤਾਂ ਵਿੱਚ ਠੋਕਰਾਂ ਖਾਣ ਲਈ ਮਜਬੂਰ ਕਰਨਗੇ। ਆ ਗਏ ਪੁੱਤ ਹੁਣ ਨਹੀਂ ਹਨੇਰਾ ਹੋਣ ਦਿੰਦੇ। ਕਿਉਂਕਿ ਹੁਣ ਸਾਡੀ ਜਮੀਰ ਜਾਗ ਪਈ ਹੈ।
ਲਾਭ ਸਿੰਘ:- ਜਥੇਦਾਰ ਜੀ ਇਹ ਤਾਂ ਆਮ ਕਹਾਵਤ ਹੈ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੁੜ ਆਵੇ ਤਾਂ ਭੁੱਲਿਆ ਨਾ ਜਾਣੀਏ। ਸ਼ੁਕਰ ਹੈ ਪ੍ਰਮਾਤਮਾ ਦਾ ਜਿਸਨੇ ਤੁਹਾਨੂੰ ਸੋਝੀ ਬਖਸ਼ ਦਿੱਤੀ। ਮੈਂ ਤਾਂ ਕਹਿੰਦਾ ਹਾਂ ਕਿ ਪ੍ਰਮਾਤਮਾ ਤੁਹਾਡੇ ਵਰਗੇ ਸਾਰੇ ਜਥੇਦਾਰਾਂ ਨੂੰ ਸੁਮੱਤ ਬਖਸ਼ੇ ਕਿ ਉਹ ਸੱਚ ਨੂੰ ਸਮਝਣ, ਪੰਥ ਦੀ ਸੇਵਾ ਦੇ ਨਾਮ ਤੇ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾ ਕੇ ਪੰਥ ਦਾ ਬੇੜਾ ਗਰਕ ਨਾ ਕਰਨ।
ਨਿਰਪੱਖ ਸਿੰਘ:- ਚੰਗਾ ਬਾਈ ਲਾਭ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗੋਂ ਸਾਰਿਆਂ ਨੇ ਫਤਿਹ ਦਾ ਜਵਾਬ ਫਤਿਹ ਵਿੱਚ ਦਿੱਤਾ ਅਤੇ ਆਪੋ ਆਪਣੇ ਘਰਾਂ ਨੂੰ ਚੱਲ ਪਏ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911


9/04/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

-ਜਿਸ ਨੇ ਮੈਨੂੰ ਨਰਕ `ਚ ਪਾਇਆ, ਵੋਟ ਉਸੇ ਨੂੰ ਪਾਂਦਾ ਹਾਂ।
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਇੱਕ ਬੋਤਲ, ਇੱਕ ਨੋਟ ਦੇ ਬਦਲੇ, ਮੈਂ ਕਿਉਂ ਇਹ ਭੁੱਲ ਜਾਂਦਾ ਹਾਂ?
ਜਿਸ ਨੇ ਮੈਨੂੰ ਨਰਕ `ਚ ਪਾਇਆ, ਵੋਟ ਉਸੇ ਨੂੰ ਪਾਂਦਾ ਹਾਂ।
ਜਿਸ ਨੇ ਸੁਣੀਆਂ ਨਾ ਤਕਲੀਫਾਂ, ਕਈ ਕਈ ਦਿਨ ਟਰਕਾਉਂਦਾ ਜੋ।
ਇੱਕ ਛੋਟੇ ਜਹੇ ਕੰਮ ਦੇ ਬਦਲੇ, ਗੇੜੇ ਸੀ ਮਰਵਾਉਂਦਾ ਜੋ,
ਵੱਢੀ ਬਿਨ ਜੋ ਕੰਮ ਨਾਂ ਕਰਦਾ, ਸਿਰ ਤੇ ਫੇਰ ਬਿਠਾਂਦਾ ਹਾਂ।
ਇੱਕ ਬੋਤਲ ਇੱਕ ਨੋਟ ਦੇ ਬਦਲੇ, ਮੈਂ ਇਹ ਕਿਉਂ ਭੁੱਲ ਜਾਂਦਾ ਹਾਂ?
ਜਿਸ ਨੇ ਮੈਂਨੂੰ ਨਰਕ `ਚ ਪਾਇਆ, ਵੋਟ ਉਸੇ ਨੂੰ ਪਾਂਦਾ ਹਾਂ।
ਜਿਸ ਨੇ ਰਿਸ਼ਤੇਦਾਰ ਤੇ ਦੋਸਤ, ਅਹੁਦੇਦਾਰ ਬਣਾਏ ਨੇ।
ਬਾਕੀ ਸਭ ਸਰਕਾਰੀ ਅਹੁਦੇ, ਚਮਚਿਆਂ ਪੱਲੇ ਪਾਏ ਨੇ।
ਆਮ ਨਾਗਰਿਕ ਬੇਰੁਜ਼ਗਾਰਾ, ਤਕ ਤਕ ਕਿਉਂ ਕੁਰਲਾਂਦਾ ਹਾਂ
ਇੱਕ ਬੋਤਲ, ਇੱਕ ਨੋਟ ਦੇ ਬਦਲੇ, ਮੈਂ ਕਿਉਂ ਇਹ ਭੁੱਲ ਜਾਂਦਾ ਹਾਂ?
ਜਿਸ ਨੇ ਮੈਂਨੂੰ ਨਰਕ `ਚ ਪਾਇਆ, ਵੋਟ ਉਸੇ ਨੂੰ ਪਾਂਦਾ ਹਾਂ।
ਵੱਡੇ ਕਾਰੋਬਾਰ ਸੰਭਾਲੇ, ਹਿਸਾਪੱਤੀ ਸਭਨਾਂ ਵਿੱਚ,
ਵੱਟਤ ਹੀ ਵੱਟਤ ਹਰ ਪਾਸੇ, ਲੀਡਰ ਦੀ ਹਰ ਪਾਸੇ ਖਿੱਚ,
ਦੋ ਵੇਲੇ ਦੀ ਰੋਟੀ ਔਖੀ, ਫਿਰ ਵੀ ਮੈਂ ਘਬਰਾਂਦਾ ਹਾਂ।
ਇੱਕ ਬੋਤਲ, ਇੱਕ ਨੋਟ ਦੇ ਬਦਲੇ, ਮੈਂ ਕਿਉਂ ਇਹ ਭੁੱਲ ਜਾਂਦਾ ਹਾਂ?
ਜਿਸ ਨੇ ਮੈਂਨੂੰ ਨਰਕ `ਚ ਪਾਇਆ, ਵੋਟ ਉਸੇ ਨੂੰ ਪਾਂਦਾ ਹਾਂ।
ਆਮ-ਲੋਕ ਨੇ ਜਿਸ ਨੂੰ ਚੁਣਦੇ, ‘ਆਮ’ ਨੂੰ ‘ਬੁਧੂ’ ਮੰਨਦਾ ਹੈ।
ਜੋ ਬੋਲੇ ਸੋ ਅੰਦਰ ਹੁੰਦਾ, ਪੁਲਿਸ ਦਾ ਡੰਡਾ ਭੰਨਦਾ ਹੈ
ਸੇਵਾ-ਸੁਰਖਿਆ ਲਈ ਪੁਲਿਸ ਸੀ, ਜਿਸ ਤੋਂ ਡੰਡੇ ਖਾਂਦਾ ਹਾਂ।
ਇੱਕ ਬੋਤਲ ਇੱਕ ਨੋਟ ਦੇ ਬਦਲੇ, ਮੈਂ ਇਹ ਕਿਉਂ ਭੁੱਲ ਜਾਂਦਾ ਹਾਂ?
ਘੜੇ ਪਾਲਿਸੀਆਂ ਲੁੱਟਣ ਖਾਤਰ, ਜਇਦਾਦਾਂ ਦੀ ਜ਼ਬਤੀ ਹੈ,
ਤਕੜੇ ਬੰਦੇ ਨੂੰ ਢਾਹੁਣਾ ਹੈ, ਪੰਗੇ ਪਾਉਣ ਦਾ ਖਬਤੀ ਹੈ
ਉਸ ਦੇ ਭਰਮ-ਜਾਲ ਵਿੱਚ ਕਿਉਂ ਮੈਂ, ਵਾਰ ਵਾਰ ਫਸ ਜਾਂਦਾ ਹਾਂ?
ਇੱਕ ਬੋਤਲ ਇੱਕ ਨੋਟ ਦੇ ਬਦਲੇ, ਮੈਂ ਇਹ ਕਿਉਂ ਭੁੱਲ ਜਾਂਦਾ ਹਾਂ?
ਜਿਸ ਨੇ ਮੈਂਨੂੰ ਨਰਕ `ਚ ਪਾਇਆ, ਵੋਟ ਉਸੇ ਨੂੰ ਪਾਂਦਾ ਹਾਂ।
ਦਹਿਸ਼ਤ ਦਾ ਮਾਹੌਲ ਬਣਾਕੇ, ਲੋਕੀਂ ਗੁੱਠੇ ਲਾਏ ਨੇ।
ਗੁੰਡੇ ਛੱਡੇ ਸੋਧਣ ਖਾਤਰ, ਮੁਰਗੇ ਬੜੇ ਬਣਾਏ ਨੇ।
ਅਪਣੀ ਤਾਕਤ, ਅਪਣੀ ਫਿਤਰਤ, ਕੌਡੀ ਭਾਅ ਲੁਟਾਂਦਾ ਹਾਂ।
ਇੱਕ ਬੋਤਲ ਇੱਕ ਨੋਟ ਦੇ ਬਦਲੇ, ਮੈਂ ਇਹ ਕਿਉਂ ਭੁੱਲ ਜਾਂਦਾ ਹਾਂ?
ਜਿਸ ਨੇ ਮੈਂਨੂੰ ਨਰਕ `ਚ ਪਾਇਆ, ਵੋਟ ਉਸੇ ਨੂੰ ਪਾਂਦਾ ਹਾਂ।
ਹੱਥ ਜੋੜ ਜੋ ਵੋਟਾਂ ਮੰਗਦਾ, ਹੱਥ ਪੰਜ ਸਾਲ ਜੁੜਾਵੇਗਾ,
ਗੱਦੀ ਅਗੇ ਚਲਦੀ ਰਖਣੀ, ਮਾਇਆ ਢੇਰ ਬਣਾਏਗਾ,
ਪੀੜ੍ਹੀ-ਦਰ-ਪੀੜ੍ਹੀ ਗੱਦੀ ਦੀ, ਰੀਤ ਕਿਉਂ ਮੰਨ ਜਾਂਦਾ ਹਾਂ?
ਇੱਕ ਬੋਤਲ ਇੱਕ ਨੋਟ ਦੇ ਬਦਲੇ, ਮੈਂ ਇਹ ਕਿਉਂ ਭੁੱਲ ਜਾਂਦਾ ਹਾਂ?
ਜਿਸ ਨੇ ਮੈਂਨੂੰ ਨਰਕ `ਚ ਪਾਇਆ, ਵੋਟ ਉਸੇ ਨੂੰ ਪਾਂਦਾ ਹਾਂ।
ਹੋਸ਼ `ਚ ਆ, ਪਾ ਵੋਟ ਸੋਚ ਕੇ, ਚੰਗੇ ਨੂੰ ਹੀ ਚੁਨਣਾ ਹੈ,
ਹੋਰਾਂ ਹੱਥ ਤਕਦੀਰ ਨਾ ਦੇਣੀ, ਨਵਾਂ ਸਮਾਜ ਸਿਰਜਣਾ ਹੈ,
ਵੋਟ ਉਸੇ ਨੂੰ ਜੋ ਲੋਕਾਂ ਦਾ, ਖੁਦ ਨੂੰ ਇਹ ਸਮਝਾਂਦਾ ਹਾਂ।
ਇੱਕ ਬੋਤਲ, ਇੱਕ ਨੋਟ ਦੇ ਬਦਲੇ, ਮੈਂ ਕਿਉਂ ਇਹ ਭੁੱਲ ਜਾਂਦਾ ਹਾਂ?
ਜਿਸ ਨੇ ਮੈਂਨੂੰ ਨਰਕ `ਚ ਪਾਇਆ, ਵੋਟ ਉਸੇ ਨੂੰ ਪਾਂਦਾ ਹਾਂ।


9/04/14)
ਨਿਰਮਲ ਸਿੰਘ ਕੰਧਾਲਵੀ

(ਇਕ ਇਮਾਨਦਾਰ ਸਿਆਸੀ ਆਗੂ
ਨੂੰ ਚੋਣ ਲੜਨ ਵਾਸਤੇ ਉਸਦੇ ਚਮਚੇ
ਸਲਾਹ ਦੇ ਰਹੇ ਹਨ)
ਚੋਣਾਂ ਆਈਆਂ
ਚੋਣਾਂ ਆਈਆਂ ਛਾਲ਼ੋ-ਛਾਲ਼ੀ,
ਤੂੰ ਵੀ ਖਾਹ ਕੋਈ ਦੜੀ ਦਲਾਲੀ।
ਏਵੇਂ ਤਾਂ ਫਿਰ ਕੰਮ ਨਹੀਂ ਚੱਲਣਾ,
ਬਈ ਖਾਤਾ ਤੇਰਾ ਖ਼ਾਲਮ-ਖ਼ਾਲੀ।
ਐਵੇਂ ਨਹੀਂ ਤੈਨੂੰ ਮਿਲਣੀਆਂ ਵੋਟਾਂ,
ਰੱਖੀਂ ਸਭ ਮਾਇਆ `ਤੇ ਓਟਾਂ।
ਦਾਰੂ, ਭੁੱਕੀ ਅਤੇ ਨੋਟ ਕੜਕਵੇਂ,
ਵੰਡਣੀਂ ਪੈਣੀ ਤੈਨੂੰ ਨਾਗਣ ਕਾਲ਼ੀ।
ਚੋਣਾਂ ਆਈਆਂ ਛਾਲੋ-ਛਾਲੀ,
ਤੂੰ ਵੀ ਖਾਹ ਕੋਈ ਦੜੀ ਦਲਾਲੀ।
ਏਵੇਂ ਤਾਂ ਫਿਰ ਕੰਮ ਨਹੀਂ ਚੱਲਣਾ,
ਬਈ ਖਾਤਾ……………….
ਛੇਤੀ ਕਰ ਕੋਈ ਘਪਲਾ ਕਰ ਲੈ,
ਡੰਗਰਾਂ ਦਾ ਭਾਵੇਂ ਚਾਰਾ ਚਰ ਲੈ।
ਤੇਰੀ ਹਰ ਪਾਸੇ ਤਸਵੀਰ ਛਪੂਗੀ,
ਬਣ ਜਾਊ ਤੇਰੀ ਸ਼ਾਨ ਨਿਰਾਲੀ
ਚੋਣਾਂ ਆਈਆਂ ਛਾਲੋ-ਛਾਲੀ,
ਤੂੰ ਵੀ ਖਾਹ ਕੋਈ ਦੜੀ ਦਲਾਲੀ।
ਏਵੇਂ ਤਾਂ ਫਿਰ ਕੰਮ ਨਹੀਂ ਚੱਲਣਾ,
ਖਾਤਾ ਤੇਰਾ………………. .
ਕਿਧਰੇ ਘਾਲਾ- ਮਾਲਾ ਕਰ ਲੈ,
ਜਾਂ ਫਿਰ ਖਾਦ ਘੁਟਾਲ਼ਾ ਕਰ ਲੈ।
ਜਾਂ ਬਾਰਡਰ `ਤੇ ਛੇੜ ਲੜਾਈ,
ਕੱਫ਼ਨਾਂ `ਚੋਂ ਫਿਰ ਪੈਸੇ ਖਾ ‘ਲੀਂ।
ਚੋਣਾਂ ਆਈਆਂ ਛਾਲੋ-ਛਾਲੀ,
ਤੂੰ ਵੀ ਖਾਹ ਕੋਈ ਦੜੀ ਦਲਾਲੀ।
ਏਵੇਂ ਤਾਂ ਫਿਰ ਕੰਮ ਨਹੀਂ ਚੱਲਣਾ,
ਬਈ ਖਾਤਾ … … … … … … …. .
ਦੂਜੇ ਮੁਲਕੋਂ ਕਣਕ ਮੰਗਵਾ ਲੈ,
ਜਾਂ ਤੋਪਾਂ ਦੇ ਟੈਂਡਰ ਭਰਵਾ ਲੈ।
ਜਾਂ ਕੋਈ ਜੜੇ-ਜਹਾਜ਼ ਖ਼ਰੀਦ,
ਸਾਡੀ ਵੀ ਬਣ ਜਾਊ ਦੀਵਾਲੀ।
ਚੋਣਾਂ ਆਈਆਂ ਛਾਲੋ-ਛਾਲੀ,
ਤੂੰ ਵੀ ਖਾਹ ਕੋਈ ਦੜੀ ਦਲਾਲੀ।
ਏਵੇਂ ਤਾਂ ਫਿਰ ਕੰਮ ਨਹੀਂ ਚੱਲਣਾ,
ਖਾਤਾ ਤੇਰਾ……………….
ਨਹੀਂ ਤਾਂ ਫਿਰ ਕੋਈ ਭਰਤੀ ਖੋਲ੍ਹ,
ਨਾਲ ਮਾਇਆ ਦੇ ਭਰ ਲੈ ਝੋਲ।
ਕਰੀਂ ਯਕੀਨ ਨਾ ਹੋਰ ਕਿਸੇ `ਤੇ,
ਗਿਣੂਗੀ ਨੋਟ ਤੇਰੇ ਘਰ-ਵਾਲ਼ੀ।
ਚੋਣਾਂ ਆਈਆਂ ਛਾਲੋ-ਛਾਲੀ,
ਤੂੰ ਵੀ ਖਾਹ ਕੋਈ ਦੜੀ ਦਲਾਲੀ।
ਏਵੇਂ ਤਾਂ ਫਿਰ ਕੰਮ ਨਹੀਂ ਚੱਲਣਾ,
ਖਾਤਾ ਤੇਰਾ……………….
ਜਾਂ ਫਿਰ ਸੜਾ ਸਪੈਕਟਰਮ ਖੋਲ੍ਹ,
ਨਾਲ਼ ਝਾੜੂ ਫਿਰ ਮਾਇਆ ਰੋਲ਼।
ਰੰਗ-ਢੰਗ ਸਿੱਖ ਲੈ ਰਾਜੇ ਕੋਲੋਂ,
ਜੇਬ ਰਹੂ ਨਾ ਕਦੇ ਵੀ ਖ਼ਾਲੀ।
ਚੋਣਾਂ ਆਈਆਂ ਛਾਲ਼ੋ-ਛਾਲ਼ੀ,
ਤੂੰ ਵੀ ਖਾਹ ਕੋਈ ਦੜੀ ਦਲਾਲੀ
ਏਵੇਂ ਤਾਂ ਫਿਰ ਕੰਮ ਨਹੀਂ ਚੱਲਣਾ,
ਖਾਤਾ ਤੇਰਾ………………. . ।
ਜੇ ਤੈਨੂੰ ਇਹ ਢੰਗ ਨਹੀਂ ਆਉਂਦਾ,
ਐਵੇਂ ਕਾਹਨੂੰ ਏਂ ਸ਼ਰਮਾਉਂਦਾ।
ਰੋਲ ਮਾਡਲ ਹੈ ਪਾਸ ਅਸਾਡੇ,
ਤੂੰ ਗੁਰੂ ਧਾਰ ਲੈ ਲਾਲੂ ਲਾਲੀ।
ਚੋਣਾਂ ਆਈਆਂ ਛਾਲੋ-ਛਾਲੀ,
ਤੂੰ ਵੀ ਖਾਹ ਕੋਈ ਦੜੀ ਦਲਾਲੀ।
ਏਵੇਂ ਤਾਂ ਫਿਰ ਕੰਮ ਨਹੀਂ ਚੱਲਣਾ,
ਖਾਤਾ ਤੇਰਾ………………. .
ਨਿਰਮਲ ਸਿੰਘ ਕੰਧਾਲਵੀ


9/04/14)
ਸੁਰਿੰਦਰ ਸਿੰਘ ‘ਖਾਲਸਾ’

{(ਆਗੂ)}
ਪੰਥ ਦਰਦੀਉ ਇੱਕ ਹੋ ਜਾਉ ਤੁਸੀਂ, ਆਗੂ ਪੰਥ ਦਾ ਐਸਾ ਬਣਾਉ ਤੁਸੀਂ, ਆਗੂ ਪੰਥ ਦਾ ਐਸਾ … … … … … ….
ਜੋ ਰਹਿਤ ਬਹਿਤ ਵਿੱਚ ਪੂਰਾ ਹੋ, ਜੋ ਕਹਿਣੀ ਕਰਨੀ ਦਾ ਸੂਰਾ ਹੋ।
ਜੋ ਸਿਦਕੀ ਸਿੰਘ ਭਰ ਪੂਰਾ ਹੋ, ਬਲਿਹਾਰੇ ਉਸ ਤੋਂ ਜਾਉ ਤੁਸੀਂ, ਆਗੂ ਪੰਥ ਦਾ ਐਸਾ … … … … …. .
ਲੋਭ ਲਾਲਚ ਨੂੰ ਛਿੱਕੇ ਟੰਗੇ ਜੋ, ਪਖ ਸੱਚ ਦਾ ਕਰੇ, ਨਾ ਸੰਗੇ ਜੋ,
ਸਰਬੱਤ (ਗੁਰੂ ਪੰਥ) ਦਾ ਭਲਾ ਨਿੱਤ ਮੰਗੇ ਜੋ, ਪਲਕਾਂ ਉਤੇ ਉਸਨੂੰ ਬੈਠਾਉ ਤੁਸੀਂ, ਆਗੂ ਪੰਥ ਦਾ ਐਸਾ………. . …
ਆਪ ਹੁਦਰੀਆਂ ਕਰਨ ਤੋਂ ਹੋੜੇ ਜੋ, ਦੀਨ ਦੁਖੀ ਲਈ ਦਵਾ ਬਣ ਬਹੁੜੇ ਜੋ,
ਦੂਈ ਦਵੈਸ਼ ਦੀ ਕੰਧ ਨੂੰ ਤੋੜੇ ਜੋ, ਉਸ ਤੋਂ ਵਾਰੇ ਬਲਿਹਾਰੇ ਜਾਉ ਤੁਸੀਂ, ਆਗੂ ਪੰਥ ਦਾ ਐਸਾ……. …….
ਸੱਚ ਨੂੰ ਸੱਚ ਕਰ ਮਾਨੇ ਜੋ, ਮਿੱਤ ਵੈਰੀ ਦੇ ਭੇਦ ਨੂੰ ਜਾਨੇ ਜੋ,
ਨਾਲ ਸਮੇਂ ਦੀ ਨਬਜ਼ ਪਛਾਨੇ ਜੋ, ਉਸ ਤੇ ਹੱਸ ਕੇ ਜਿੰਦੜੀਆਂ ਲਾਉ ਤੁਸੀਂ, ਆਗੂ ਪੰਥ ਦਾ ਐਸਾ…………
ਹੋ ਨੀਤ ਕੂਟਨੀਤ ਦਾ ਮਾਹਿਰ ਜੋ, ਹੋ ਧੜੇਬੰਦੀ ਤੋਂ ਬਾਹਰ ਜੋ,
ਹੋ ਸੱਚਾ ਸੁੱਚਾ ਜਗ ਜਾਹਿਰ ਜੋ, ਉਸ ਦੇ ਕਹੇ ਤੇ ਫੁੱਲ ਚੜਾਉ ਤੁਸੀਂ, ਆਗੂ ਪੰਥ ਦਾ ਐਸਾ … … … … ….
ਪੰਥ ਵੈਰੀ ਸਭ ਦੁਬੱਲੇ ਜੋ, ਵੈਰੀ ਸਫਾਂ ‘ਚ’ ਪਾਏ ਤਰਥੱਲੇ ਜੋ,
ਪੰਥ ਹਿਤੈਸ਼ੀ ਨਾਲ ਲੈ ਚੱਲੇ ਜੋ, ਨਾਲ ਉਸ ਦੇ ਖੁਸ਼ੀਆਂ ਮਨਾਉ ਤੁਸੀਂ, ਆਗੂ ਪੰਥ ਦਾ ਐਸਾ … … … … ….
ਦੀਨ ਦੁਖੀ ਨੂੰ ਗਲ ਨਾਲ ਨਾਵੇ ਜੋ, ਦੂਈ ਦਵੈਸ਼ ਨੂੰ ਦੂਰ ਭਜਾਵੇ ਜੋ,
ਦੁਸ਼ਟ ਦੋਖੀ ਨੂੰ ਫੜ੍ਹ ਝਟਕਾਵੇ ਜੋ, ਐਸੇ ਆਗੂ ਤੋਂ ਘੋਲ ਘੁਮਾਉ ਤੁਸੀਂ, ਆਗੂ ਪੰਥ ਦਾ ਐਸਾ … … … … …. .
ਵੜੀ ਵਜੀਰੀਆਂ ਨੂੰ ਠੁੱਡੇ ਮਾਰੇ ਜੋ, ਕੌਮੀ ਏਕੇ ਤੋਂ ਆਪਾ ਵਾਰੇ ਜੋ,
ਡੁਬਦੇ ਬੇੜਿਆਂ ਨੂੰ ਪਾਰ ਉਤਾਰੇ ਜੋ, ਮਲਾਹ ਉਸ ਨੂੰ ਆਪਣਾ ਬਣਾਉ ਤੁਸੀਂ, ਆਗੂ ਪੰਥ ਦਾ ਐਸਾ … … … … …
ਕਿਰਤ ਵਿਰਤ ਜੋ ਧਰਮ ਦੀ ਕਰਦਾ ਹੋ, ਨਾਮ ਸਿਮਰਨ ਜੋ ਹਰਦਮ ਕਰਦਾ ਹੋ,
ਵੰਡ ਛਕਦਾ ਤੇ ਗੁਰੂ ਗੁਰੂ ਕਰਦਾ ਜੋ, ਮੂਲ ਸਿੱਖੀ ਦਾ ਇਹ ਅਪਣਾਉ ਤੁਸੀਂ, ਆਗੂ ਪੰਥ ਦਾ ਐਸਾ … … … … ….
ਪੰਚ ਪਰਧਾਨੀ ਦਾ ਕਰੇ ਸਤਿਕਾਰ ਵੀ ਜੋ, ਕਰੇ ਗੁਰਬਾਣੀ ਨੂੰ ਜੀਵਨ ਦਾ ਅਧਾਰ ਵੀ ਜੋ,
ਸੋਭਾ ਜਿਸਦੀ ਕਰੇ ਸੰਸਾਰ ਵੀ ਹੋ, ਗੱਲ ‘ਸੁਰਿੰਦਰ ਸਿੰਘਾ’ ਲੋਕਾਂ ਨੂੰ ਸਮਝਾਉ ਤੁਸੀਂ, ਆਗੂ ਪੰਥ ਦਾ ਐਸਾ……… … …
ਕੱਚੇ ਪਿਲਿਆਂ ਤੋ ਖਹਿੜਾ ਛੁਡਾਉ ਤੁਸੀਂ, ਆਗੂ ਪੰਥ ਦਾ ਐਸਾ………… … ….
ਆਗੂ ਕੌਮ ਦਾ, ਆਗੂ ਪੰਥ ਦਾ ਐਸਾ ਬਣਾਉ ਤੁਸੀਂ …. . … … … … … … … … … …
ਸ੍ਰ; ਸੁਰਿੰਦਰ ਸਿੰਘ ‘ਖਾਲਸਾ’ ਮਿਉਂਦ ਕਲਾਂ {ਫਤਿਹਾਬਾਦ}
ਫੋਨ=97287 43287, 94662 66708,


(ਸੰਪਾਦਕ ਵਲੋਂ ਪਾਠਕਾਂ ਦੀ ਜਾਣਕਾਰੀ ਲਈ)
ਮਨਜੀਤ ਸਿੰਘ ਮੋਹਾਲੀ, ਖ਼ਾਲਸਾ ਜਾਂ ਅ-ਖਾਲਸਾ?

ਅਪ੍ਰੈਲ 5, 2014 ਨੂੰ ਅੱਜ ਤੋਂ ਦੋ ਦਿਨ ਪਹਿਲਾਂ ਮਨਜੀਤ ਸਿੰਘ ਮੋਹਾਲੀ ਅਤੇ ਸਤਪਾਲ ਸਿੰਘ ਦੁਗਰੀ ਨੇ ‘ਸਿੱਖ ਮਾਰਗ’ ਦੇ ਖਿਲਾਫ ਇੱਕ ਵੀਡੀਓ ਰਿਕਾਰਡ ਕਰਕੇ ਯੂ-ਟਿਊਬ ਤੇ ਪਾਈ ਹੈ। ਸਤਪਾਲ ਸਿੰਘ ਬਾਰੇ ਤਾਂ ਮੈਂ ਹਾਲੇ ਬਹੁਤਾ ਕੁੱਝ ਨਹੀਂ ਕਹਿ ਸਕਦਾ ਕਿਉਂਕਿ ਇਸ ਨੇ ਸ਼ਾਇਦ ਪਹਿਲੀ ਵਾਰੀ ਹੀ ‘ਸਿੱਖ ਮਾਰਗ’ ਬਾਰੇ ਇਸ ਮਨਜੀਤ ਸਿੰਘ ਨਾਲ ਰਲਕੇ ਕੁੱਝ ਕਿਹਾ ਹੈ। ਉਂਜ ਇਸ ਦੀ ਅਸਲੀਅਤ ਇਸ ਦੇ ਨਾਲ ਵਾਲੇ ਸਾਥੀਆਂ ਨੇ ਹੀ ਪ੍ਰਗਟ ਕਰ ਦਿੱਤੀ ਸੀ ਇਸ ਲਈ ਮੈਨੂੰ ਬਹੁਤਾ ਕੁੱਝ ਲਿਖਣ ਦੀ ਲੋੜ ਨਹੀਂ ਹੈ। ਮਨਜੀਤ ਸਿੰਘ ਨੂੰ ਝੂਠ ਬੋਲ ਕੇ ਗੁਮਰਾਹ ਕਰਨ ਦੀ ਜੋ ਆਦਤ ਹੈ ਉਸ ਨੇ ਉਹੀ ਕੁੱਝ ਕੀਤਾ ਹੈ। ਇਸ ਦੇ ਬਹੁਤੇ ਝੂਠਾਂ ਦਾ ਉਤਰ ਕਈ ਵਾਰੀ ਦਿੱਤਾ ਜਾ ਚੁੱਕਾ ਹੈ। ਇਹ ਸਾਰੇ ਲੇਖਾਂ ਦਾ ਲਿੰਕ ਇੱਕ ਥਾਂ ਤੇ ਪਾਇਆ ਹੋਇਆ ਹੈ ਅਤੇ ਹੁਣ ਫਿਰ ਇਸ ਦੇ ਹੇਠਾਂ ਵੀ ਪਾ ਰਿਹਾ ਹਾਂ ਤਾਂ ਕਿ ਜਿਹਨਾ ਨੇ ਹਾਲੇ ਉਹ ਸਾਰੇ ਲੇਖ ਨਹੀਂ ਪੜ੍ਹੇ, ਆਪ ਹੀ ਪੜ੍ਹ ਕੇ ਸੱਚ ਝੂਠ ਦਾ ਨਿਤਾਰਾ ਕਰ ਲੈਣ। ਅੱਜ ਮੈਂ ਇਸ ਦੇ ਇੱਕ ਝੂਠ ਦੀ ਹੀ ਗੱਲ ਕਰਨੀ ਹੈ ਜਿਹੜਾ ਕਿ ਇਹ ਕਈ ਸਾਲਾਂ ਤੋਂ ਲਗਾਤਾਰ ਬੋਲਦਾ ਆ ਰਿਹਾ ਹੈ। ਉਹ ਝੂਠ ਪਤਾ ਕੀ ਹੈ? ਲਓ ਪੜ੍ਹੋ/ਸੁਣੋਂ ਧਿਆਨ ਨਾਲ। ਉਹ ਝੂਠ ਇਹ ਹੈ ਕਿ ਇਸ ਮਨਜੀਤ ਸਿੰਘ ਨੇ ਅਗਸਤ 2011 ਨੂੰ ਸਾਨੂੰ ਕੁੱਝ ਸਵਾਲ ਪੁੱਛੇ ਸਨ, ਜਿਹਨਾ ਦੇ ਜਵਾਬ ਅਸੀਂ ਆਪਣੀ ਸੋਚਣੀ ਮੁਤਾਬਕ ਦੇ ਦਿੱਤੇ ਸਨ। ਇਹ ਜਵਾਬ ਉਹਨਾ ਦੀ ਸੋਚਣੀ ਨਾਲ ਮੇਲ ਨਹੀਂ ਸੀ ਖਾਂਦੇ ਜਾਂ ਇਉਂ ਕਹਿ ਲਓ ਕਿ ਉਸ ਨੂੰ ਚੰਗੇ ਨਹੀਂ ਲੱਗੇ। ਉਸ ਤੋਂ ਬਾਅਦ ਇਸ ਮਨਜੀਤ ਸਿੰਘ ਨੇ ‘ਸਿੱਖ ਮਾਰਗ’ ਅਤੇ ‘ਤੱਤ ਗੁਰਮਤਿ’ ਵਾਲਿਆਂ ਦੇ ਵਿਰੁੱਧ ਰੱਜ ਕੇ ਭੜਾਸ ਕੱਢੀ ਸੀ। ਫੇਸ ਬੁੱਕ ਤੇ ਇੱਥੋਂ ਤੱਕ ਵੀ ਲਿਖਦਾ ਰਿਹਾ ਸੀ ਕਿ ‘ਸਿੱਖ ਮਾਰਗ’ ਤੇ ਲਿਖਣਾ ਆਪਣਾ ਮੂੰਹ ਕਾਲਾ ਕਰਾਉਣ ਬਰਾਬਰ ਹੈ। ਭਾਵੇਂ ਕਿ ਮੈਂ ਆਪ ਫੇਸ ਬੁੱਕ ਤੇ ਕਦੀ ਕਤਾਂਈ ਹੀ ਜਾਂਦਾ ਹਾਂ ਪਰ ਕਈ ਹੋਰ ਪਾਠਕ ਇਸ ਬਾਰੇ ਦੱਸਦੇ ਰਹਿੰਦੇ ਸਨ। ਤੱਤ ਗੁਰਮਤਿ ਵਾਲਿਆਂ ਨੇ ਤਾਂ ਆਪ ਹੀ ਇਹ ਸਾਰਾ ਕੁੱਝ ਪੜ੍ਹਿਆ/ਦੇਖਿਆ ਸੀ ਇਸ ਲਈ ਉਹਨਾ ਨੇ ਆਪ ਆਪਣੀਆਂ ਲਿਖਤਾਂ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਸੀ ਖਾਸ ਤੌਰ ਤੇ ਮਈ 2012 ਦੀ ਇੱਕ ਲਿਖਤ ਵਿਚ। ਪਰ ਹੁਣ ਤਾਂ ਇਸ ਨੇ ਆਪ ਹੀ ਆਪਣੀ ਵੀਡੀਓ ਵਿੱਚ ਇਹ ਮੂੰਹ ਕਾਲਾ ਕਰਨ ਵਾਲੀ ਗੱਲ ਦੁਹਰਾ ਦਿੱਤੀ ਹੈ ਇਸ ਲਈ ਹੁਣ ਇਸ ਤੋਂ ਮੁਕਰਨਾ ਇਸ ਨੂੰ ਮੁਸ਼ਕਲ ਹੋਵੇਗਾ। ਇੱਕ ਪਾਸੇ ਇਹ ਇਸ ਤਰ੍ਹਾਂ ਕਹਿੰਦਾ ਰਿਹਾ ਹੈ ਅਤੇ ਦੂਸਰੇ ਪਾਸੇ ਆਪਣੀਆਂ ਲਿਖਤਾਂ ਇੱਥੇ ‘ਸਿੱਖ ਮਾਰਗ’ ਤੇ ਛਪਣ ਲਈ ਭੇਜਦਾ ਵੀ ਰਿਹਾ ਹੈ ਅਤੇ ਇਸ ਦੀਆਂ ਲਿਖਤਾਂ ਛਪਦੀਆਂ ਵੀ ਰਹੀਆਂ ਹਨ। ਇਸ ਦੀ ਆਖਰੀ ਲਿਖਤ ਇੱਥੇ 13 ਨਵੰਬਰ 2012 ਨੂੰ ਛਪੀ ਸੀ। ਪਰ ਮੂੰਹ ਕਾਲਾ ਕਰਾਉਣ ਦੀ ਗੱਲ ਇਹ 2011 ਤੋਂ ਕਰ ਰਿਹਾ ਹੈ। ਉਸ ਵੇਲੇ ਕਈ ਪਾਠਕ ਕਹਿੰਦੇ ਸਨ ਕਿ ਤੂੰ ਇਸ ਦੀਆਂ ਲਿਖਤਾਂ ਇੱਥੇ ਕਿਉਂ ਪਉਂਦਾ ਹੈਂ ਜਦ ਕਿ ਉਹ ਤਾਂ ਸਿੱਖ ਮਾਰਗ ਖਿਲਾਫ ਫੇਸ ਬੁੱਕ ਤੇ ਲਿਖਦਾ ਰਹਿੰਦਾ ਹੈ। ਮੇਰਾ ਇਹੀ ਕਹਿਣਾ ਸੀ ਕਿ ਕੋਈ ਗੱਲ ਨਹੀਂ ਹੋ ਸਕਦਾ ਹੈ ਕਿ ਕਿਸੇ ਦਿਨ ਉਸ ਨੂੰ ਇਹਨਾ ਗੱਲਾਂ ਦੀ ਸਮਝ ਆ ਜਾਵੇ ਅਤੇ ਜੇ ਕਰ ਨਹੀਂ ਵੀ ਆਂਉਂਦੀ ਤਦ ਵੀ ਕੋਈ ਗੱਲ ਨਹੀਂ ਇਹ ਰਿਕਾਰਡ ਵਿੱਚ ਰਹੇਗੀ ਅਤੇ ਮੌਕਾ ਆਉਂਣ ਤੇ ਉਸ ਨੂੰ ਸ਼ੀਸ਼ਾ ਦਿਖਾਇਆ ਜਾ ਸਕਦਾ ਹੈ। ਲਓ ਹੁਣ ਦੇਖੋ ਇਸ ਦਾ ਸ਼ੀਸ਼ੇ ਵਿੱਚ ਮੂੰਹ। ਕਿਤੇ ਕਾਲਕ ਲੱਗੀ ਨਜਰ ਆਉਂਦੀ ਹੈ ਜਾਂ ਨਹੀਂ? ਜੇ ਕਰ ਨਹੀਂ ਤਾਂ ਕੀ ਇਸ ਦਾ ਮੂੰਹ ਕਿਤੇ ਕਾਲਕ ਪਰੂਫ ਤਾਂ ਨਹੀਂ ਹੈ? ਜਿਵੇਂ ਕਿ ਕਈ ਚੀਜ਼ਾਂ ਅਸਰ ਰਹਿਤ ਹੁੰਦੀਆਂ ਹਨ ਜਿਵੇਂ ਕਿ ਵਾਟਰ ਪਰੂਫ, ਬੁਲਟ ਪਰੂਫ ਜਾਂ ਸ਼ੌਕ ਪਰੂਫ ਅਤੇ ਅਨੇਕਾਂ ਹੀ ਹੋਰ। ਉਂਜ ਜੇ ਦੇਖਿਆ ਜਾਵੇ ਤਾਂ ਪਿਛਲੇ ਦਸ ਕੁ ਸਾਲਾਂ ਤੋਂ ਜਦੋਂ ਦੀ ਫੇਸ ਬੁੱਕ, ਯੂ-ਟਿਊਬ ਅਤੇ ਫਰੀ ਵਾਲੇ ਬਲੌਗ ਆਏ ਹਨ ਉਦੋਂ ਤੋਂ ਕੋਈ ਵਿਆਕਤੀ ਕਿਸੇ ਦੂਸਰੇ ਤੇ ਬਹੁਤਾ ਨਿਰਭਰ ਨਹੀਂ ਹੈ। ਹਰ ਕੋਈ ਆਪਣੀ ਗੱਲ ਮੁਫਤ ਵਿੱਚ ਹੀ ਹੋਰਨਾਂ ਤੱਕ ਪਹੁੰਚਾ ਸਕਦਾ ਹੈ। ਇਸ ਲਈ ਅਸੀਂ ਇਸ ਦੀਆਂ ਲਿਖਤਾਂ ਪਾ ਕੇ ਕੋਈ ਅਹਿਸਾਨ ਨਹੀਂ ਜਿਤਾਇਆ। ਫਿਰ ਮਨਜੀਤ ਸਿੰਘ ਦੀ ਕੀ ਮਜ਼ਬੂਰੀ ਸੀ ਕਿ ਉਹ ਸਿੱਖ ਮਾਰਗ ਵਿਰੁੱਧ ਲਿਖਦਾ ਵੀ ਰਿਹਾ ਹੈ ਅਤੇ ਲਿਖਤਾਂ ਵੀ ਭੇਜਦਾ ਰਿਹਾ ਹੈ। ਸ਼ਾਇਦ ਅਕਾਲ ਪੁਰਖ ਨੇ ਇਸ ਦਾ ਮੂੰਹ ਕਾਲਕ ਪਰੂਫ ਬਣਾਇਆ ਹੋਵੇ ਕਿ ਇਸ ਤੇ ਕੋਈ ਅਸਰ ਨਹੀਂ ਹੋਵੇਗਾ। ਅਖੀਰ ਤੇ ਅਸੀਂ ਮਨਜੀਤ ਸਿੰਘ ਨੂੰ ਇਹੀ ਸਲਾਹ ਦੇਣੀ ਚਾਹੁੰਦੇ ਹਾਂ ਕਿ ਜੇ ਕਰ ਨਾਮ ਨਾਲ ਤਖੱਲਸ ਖਾਲਸਾ ਲਾਇਆ ਹੈ ਤਾਂ ਕੁੱਝ ਖਾਲਸ/ਸ਼ੁੱਧ ਬਣਨ ਦੀ ਖੇਚਲ ਵੀ ਕਰੋ ਐਵੇਂ ਹੀ ਕੁੱਝ ਹੋਰ ਬਣ ਕੇ ਝੂਠ ਤੁਫਾਨ ਕਿਉਂ ਪ੍ਰਚਾਰਦੇ ਹੋ। ਕਰਤਾਰਪੁਰੀ ਬੀੜ ਬਾਰੇ ਅਸੀਂ ਸਾਰੇ ਲੇਖਾਂ ਦਾ ਲਿੰਕ ਹੇਠਾਂ ਪਾ ਰਹੇ ਹਾਂ ਪਾਠਕ ਜਨ ਸਾਰੇ ਲੇਖ ਪੜ੍ਹ ਕੇ ਆਪ ਹੀ ਅਸਲੀਅਤ ਜਾਣਨ ਦੀ ਖੇਚਲ ਕਰਨ। ਉਂਜ ਮਨਜੀਤ ਸਿੰਘ ਖੁਦ ਆਪ ਹੀ ਕਈ ਗੱਲਾਂ ਰੱਦ ਕਰ ਚੁੱਕਾ ਹੈ। ਆਪਣੇ ਏਜੰਡੇ ਵਿੱਚ ਰਾਗਮਾਲਾ ਨੂੰ ਨਹੀਂ ਮੰਨਦਾ ਜਦੋਂ ਕਿ ਜੋਧ ਸਿੰਘ ਕਰਤਾਰਪੁਰੀ ਬੀੜ ਵਿੱਚ ਉਸੇ ਹੱਥ ਲਿਖਤ ਦੀ ਰਾਗਮਾਲਾ ਮੰਨਦਾ ਹੈ। ਜੇ ਕਰ ਮਨਜੀਤ ਸਿੰਘ ਅਤੇ ਇਸ ਦੇ ਸਾਥੀਆਂ ਨੂੰ ਕੋਈ ਵਹਿਮ ਹੈ ਕਿ ਇਹਨਾ ਦੇ ਝੂਠੇ ਪ੍ਰਾਪੇਗੰਡੇ ਕਾਰਨ ਅਸੀਂ ਇੱਥੇ ‘ਸਿੱਖ ਮਾਰਗ’ ਸੱਚ ਲਿਖਣਾ ਬੰਦ ਕਰ ਦੇਵਾਂਗੇ ਤਾਂ ਇਹ ਭੁਲੇਖੇ ਵਿੱਚ ਹਨ। ਪਿਛਲੇ ਲੱਗਭੱਗ 16 ਸਾਲ ਤੋਂ ਵੀ ਵੱਧ ਸਮੇਂ ਦੀ ਕਾਰਗੁਜਾਰੀ ਦੇਖ ਲੈਣ। ਪਰ ਫਿਰ ਵੀ ਜੇ ਕਰ ਇਹਨਾ ਦੇ ਮਨ ਵਿੱਚ ਕੋਈ ਵਹਿਮ ਜਾਂ ਚਾਅ ਹੈ ਤਾਂ ਉਹ ਵੀ ਜੀ ਸਦਕੇ ਪੂਰਾ ਕਰ ਲੈਣ। ਜੇ ਕਰ ਕਿਸੇ ਪੁਜਾਰੀ ਤੋਂ ਕੋਈ ਫਤਵਾ ਜਾਰੀ ਕਰਵਾਉਣਾ ਹੈ ਉਹ ਵੀ ਕਰਵਾ ਕੇ ਦੇਖ ਲੈਣ। ਭਾਵੇਂ ਸਾਰੇ ਹੀ ਛੱਡ ਜਾਣ ਜਾਂ ਬਾਈਕਾਟ ਕਰ ਦੇਣ ਪਰ ਜਿਤਨਾ ਚਿਰ ਜ਼ਿਉਂਦੇ ਹਾਂ ਗੱਲ ਵੱਧ ਤੋਂ ਵੱਧ ਸੱਚੀ ਕਰਨ ਦੀ ਕੋਸ਼ਿਸ਼ ਕਰਾਂਗੇ।

ਕਰਤਾਰਪੁਰੀ ਬੀੜ ਬਾਰੇ ਲੇਖ ਅਤੇ ਫੈਸਲਾ


7/04/14)
ਵਰਡ ਸਿੱਖ ਫੈਡਰੇਸ਼ਨ

ਸ ਜਰਨੈਲ ਸਿੰਘ ਜੀ ਵਲੋਂ ਪੁੱਛੇ ਸਵਾਲਾਂ ਵਾਰੇ

1. ਕਿਸੇ ਵੀ ਇਤਿਹਾਸਿਕ ਘਟਨਾ ਦੇ ਸਹੀ ਸਮੇ ਦੀ ਜਾਣਕਾਰੀ ਮਿਲਣ ਨਾਲ ਸਬੰਧਤ ਹੋਰ ਘਟਨਾਵਾਂ ਨਾਲ ਸਮੇ ਦਾ ਸਬੰਧ ਜੋੜਨ ਲਈ ਸਮੁੱਚਾ ਘਟਨਾਕਰਮ ਸਮਝਣ ਵਿੱਚ ਆਸਾਨੀ ਹੁੰਦੀ ਹੇ।
੨,ਕੈਲੰਡਰ ਦਾ ਸਬੰਧ ਘਟਨਾਵਾਂ ਦੇ ਸਮੇ ਦੀ ਨਿਸ਼ਾਨਦੇਹੀ ਕਰਨਾ ਹੁੰਦਾ ਹੈ । ਸ਼ਬਦ ਨਿਖਾਰਨ ਤੋਂ ਤੁਹਾਡਾ ਸ਼ਾਇਦ ਹੋਰ ਭਾਵ ਹੋਵੇ।
੩,ਪਾਲ ਸਿੰਘ ਪੁਰੇਵਾਲ ਵਾਰੇ ਦੁਨੀਆ ਦੀ ਮੰਨੀ ਪ੍ਰਮੰਨੀ ਵੱਡੀ ਯੂਨੀਵਰਸਟੀ (ਕੈਂਬਰਿਜ ਯੂਨੀਵਰਸਟੀ) ਨੇ ਕੈਲੰਡਰੀਕਲ ਵਿਗਿਆਨ ਦੀ ਕਿਤਾਬ ਦੇ ਥਰਡ ਐਡੀਸਨ ਵਿੱਚ ਖਾਸ ਜਿਕਰ ਕੀਤਾ ਹੈ। ਹੁਣ ਜਦੋਂ ਵੀ ਭਵਿੱਖ ਵਿੱਚ ਕੈਲੰਡਰੀਕਲ ਵਿਗਿਆਨ ਵਿੱਚ ਵੱਖ ਵੱਖ ਕੈਲੰਡਰਾਂ ਦੀ ਸਟੱਡੀ ਹੋਵੇਗੀ ਤਾਂ ਪਾਲ ਸਿੰਘ ਪੁਰੇਵਾਲ ਦਾ ਨਾਮ ਵੀ ਲਿਆ ਜਾਵੇਗਾ ਨਾਲੇ ਉਹਨਾ ਵਲੋਂ ਬਣਾਏ ਨਾਨਕਸ਼ਾਹੀ ਕੈਲੰਡਰ ਦਾ ਵੀ ।
੪, ਸ਼ਰੋਮਣੀ ਕਮੇਟੀ ਦੀਆਂ ਤਰੀਕਾਂ ਅਨੁਸਾਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ੧ ਜੂਨ ਹੈ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ੧੧ ਜੂਨ ਹੈ ।ਇਸ ਦਸ ਦਿਨਾਂ ਦੇ ਵਖਵੇ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ੧੦ ਦਿਨ ਸਿੱਖਾਂ ਦਾ ਕੋਈ ਗੁਰੂ ਹੀ ਨਹੀਂ ਸੀ। ਸੋ ਪੱਕੀਆਂ ਤਰੀਕਾਂ ਨਾਲ ਅਜਿਹੇ ਭੰਬਲਭੂਸੇ ਸਦਾ ਲਈ ਦੂਰ ਕੀਤੇ ਜਾ ਸਕਦੇ ਹਨ।

ਵਰਡ ਸਿੱਖ ਫੈਡਰੇਸ਼ਨ


5/04/14)
ਜਰਨੈਲ ਸਿੰਘ ਸਿਡਨੀ ਅਸਟ੍ਰੇਲੀਆ

ਸਤਿਕਾਰਯੋਗ ਸੰਪਾਦਿਕ ਸਾਹਿਬ
ਗੁਰ ਫ਼ਤਿਹ ਪਰਿਵਾਨ ਕਰਨੀ।
ਮੈ ਇੱਕ ਸੁਝਾਅ ਦੇਣਾ ਚਾਹਾਂਗਾ ਅਗਰ ਤੁਹਾਨੂੰ ਚੰਗਾ ਲਗੇ।
ਅਗਰ ਕਿਸੇ ਲੇਖ ਸਬੰਧੀ ਕੋਈ ਵਿਚਾਰ ਚਰਚਾ ਹੁੰਦੀ ਹੈ ਉਹ ਉਸ ਲੇਖ ਦੇ ਹੇਠਾਂ ਲੇਖ ਲੜੀ ਵਿੱਚ ਨੱਥੀ ਕਰਨੀ ਚਾਹੀਦੀ ਹੈ। ਇਸ ਤਰਾਂ ਕਰਨ ਨਾਲ ਅਗਰ ਕੋਈ ਨਵਾਂ ਪਾਠਕ ਕਿਸੇ ਪੁਰਾਣੇ ਲੇਖ ਨੁੰ ਪੜ੍ਹਦਾ ਹੈ ਉਹ ਇਸ ਵਿਚਾਰ ਚਰਚਾ ਤੋਂ ਵੀ ਲਾਭ ਲੈ ਸਕਦਾ ਹੈ।
-------------------
ਇਸ ਹਫਤੇ ਦੇ ਲੇਖਾਂ ਵਿੱਚ ਨਾਨਕਸ਼ਾਹੀ ਕਲੰਡਰ ਵਾਰੇ ਵਰਲਡ ਸਿਖ ਫੈਡਰੇਸ਼ਨ ਦਾ ਇੱਕ ਲੇਖ ਛਪਿਆ ਹੈ।
ਮੈ ਕਲੰਡਰ ਦੇ ਇਸ ਉਦਮ ਨੂੰ ਅਕਾਦਮਿਕ ਨਜ਼ਰੀਏ ਤੋਂ ਸਮਝਣ ਦੀ ਕੋਸਿਸ਼ ਕਰ ਰਿਹਾ ਹਾਂ। ਮੈ ਇਹ ਪੜ੍ਹਿਆ ਸੁਣਿਆ ਹੈ ਕਿ ਸ ਪੁਰੇਵਾਲ ਸਾਹਿਬ ਨੇ ਇਹ ਕਲੰਡਰ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਬਣਾਇਆ ਹੈ ਅਤੇ ਇਹ ਵਿਗਿਆਨਿਕ ਲੀਹਾਂ ਉਪਰ ਹੈ। ਇਸ ਗਲ ਨੂੰ ਸੱਚ ਪ੍ਰਵਾਨ ਕਰਦੇ ਹੋਏ ਮੈ ਉਹਨਾਂ ਦੀ ਇਸ ਖੋਜ਼ ਦੇ ਨਤੀਜਿਆਂ ਨੂੰ ਹੇਠ ਦਿੱਤੇ ਪਹਿਲੂਆਂ ਤੋਂ ਸਮਝਣਾ ਚਾਹੁੰਦਾ ਹਾਂ।
1. ਇਤਹਾਸਿਕ: ਕੀ ਇਸ ਕਲੰਡਰ ਨਾਲ ਸਿਖ ਇਤਿਹਾਸ ਦੀਆਂ ਘਟਨਾਵਾਂ ਦੀ ਸਮੇ ਦੇ ਨਕਸ਼ੇ ਉੱਪਰ ਸਹੀ ਨਿਸ਼ਾਨਦੇਹੀ ਕਰ ਕੇ ਸਾਡੀ ਉਹਨਾ ਘਟਨਾਵਾਂ ਵਾਰੇ ਜਾਣਕਾਰੀ ਵਿੱਚ ਲਾਭਦਾਇਕ ਵਾਧਾ ਹੁੰਦਾ ਹੈ। ਕੀ ਕੋਈ ਵਿਦਵਾਨ ਅਜਿਹਾ ਉੱਦਮ ਕਰ ਰਿਹਾ ਹੇ?
2. ਧਾਰਮਿਕ: ਗੁਰੁ ਗਰੰਥ ਸਾਹਿਬ ਵਿੱਚ ਕਈ ਇਤਿਹਾਸਿਕ ਘਟਨਾਵਾਂ ਦਾ ਜ਼ਿਕਰ ਆਉਂਦਾ ਹੈ। ਕੀ ਇਸ ਕਲੰਡਰ ਨਾਲ ਸਾਨੂੰ ਉਹਨਾਂ ਸ਼ਬਦਾਂ ਦੇ ਅਰਥ ਨਿਖਾਰਨ ਵਿੱਚ ਮਦਦ ਮਿਲਦੀ ਹੈ।
3. ਅਕਾਦਮਿਕ: ਕੀ ਅਕਾਦਮਿਕ ਦੁਨੀਆ ਵਿੱਚ ਪੁਰੇਵਾਲ ਸਾਹਿਬ ਦੀ ਇਸ ਖ਼ੋਜ਼ ਨੂੰ ਕੋਈ ਮਾਨਤਾ ਪ੍ਰਾਪਿਤ ਹੈ? ਕੀ ਪੁਰੇਵਾਲ ਸਾਹਿਬ ਨੇ ਇਸ ਪਾਸੇ ਕੋਈ ਉਦਮ ਕੀਤਾ ਹੈ?
4. ਕਲੰਡਰ ਦਾ ਇੱਕ ਲਾਭ ਇਤਿਹਾਸਿਕ ਦਿਨਾਂ ਦੀ ਪੱਕੀ ਨਿਸ਼ਾਨਦੇਹੀ ਹੈ। ਕੀ ਇਸ ਤੋਂ ਸਿਵਾ ਵੀ ਕੋਈ ਲਾਭ ਕਿਆਸਿਆ ਜਾ ਰਿਹਾ ਹੈ।
ਅਗਰ ਵਰਲਡ ਸਿਖ ਫੈਡਰੇਸ਼ਨ ਵਾਲੇ ਜਾਂ ਕੋਈ ਹੋਰ ਵਿਦਵਾਨ ਇਸ ਵਿਸ਼ੇ ਤੇ ਚਾਨਣ ਪਾ ਸਕੇ ਤਾਂ ਉਸ ਦਾ ਵੀ ਧੰਨਵਾਦੀ ਹੋਵਾਂਗਾ।
ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ


05/04/14)
ਉਪਕਾਰ ਸਿੰਘ/ਜਸਪ੍ਰੀਤ ਕੌਰ ਫਰੀਦਾਬਾਦ

• ਕੀ ਸੁਖਬੀਰ ਬਾਦਲ ੧੯੮੪ ਸਿੱਖ ਕਤਲੇਆਮ ਦੇ ਦੋਖੀ ਇਨੈਲੋ ਉਮੀਦਵਾਰ ਐਡਵੋਕੇਟ ਆਰ. ਕੇ ਆਨੰਦ ਤੋਂ ਵੀ ਸਮਰਥਨ ਵਾਪਸ ਲੈਣਗੇ? ਸ. ਉਪਕਾਰ ਸਿੰਘ ਫਰੀਦਾਬਾਦ
(ਜਸਪ੍ਰੀਤ ਕੌਰ ਫਰੀਦਾਬਾਦ ੫ ਅਪ੍ਰੈਲ ੨੦੧੪)

ਬੀਤੇਂ ਕਲ ਟੀ. ਵੀ ਚੈਨਲ ਫੋਕਸ ਹਰਿਆਣਾ ਵੱਲੋਂ ਸੁਖਬੀਰ ਬਾਦਲ ਤੋਂ ਪੁੱਛੇ ਇੱਕ ਸਵਾਲ ਕਿ ਕੀ ਕਾਰਣ ਹੈ ਕਿ ਸੁਖਬੀਰ ਬਾਦਲ ਪੰਜਾਬ ਵਾਂਗ ਹਰਿਆਣਾ ਵਿਖੇ ਭਾਜਪਾ ਨੂੰ ਸਮਰਥਨ ਨਹੀਂ ਦੇ ਰਹੀ ਦੇ ਜਵਾਬ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿਉਂਕਿ ਭਾਜਪਾ ਨੇ ਹਜਕਾਂ (ਭਜਨ ਲਾਲ) ਨਾਲ ਗਠਬੰਧਨ ਕਰ ਲਿਆ ਹੈ ਅਤੇ ਹਜਕਾਂ ੧੯੮੪ ਸਿੱਖ ਕਤਲੇਆਮ ਦੇ ਦੋਖੀ ਹਨ। ਸੁਖਬੀਰ ਬਾਦਲ ਦੇ ਇਸ ਬਿਆਨ ਲਈ ਸ਼੍ਰੌਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਉਨ੍ਹਾਂ ਦੇ ਕਦਮ ਨੂੰ ਸ਼ਲਾਘਾਯੋਗ ਦਸਦਿਆਂ ਕਿਹਾ ਕਿ ਕੀ ਹੁਣ ਸੁਖਬੀਰ ਬਾਦਲ ਹਰਿਆਣਾ ਦੇ ਫਰੀਦਾਬਾਦ ਤੋਂ ਇਨੈਲੋ (ਚੌਟਾਲਾ) ਪਾਰਟੀ ਤੋਂ ਲੋਕ ਸਭਾ ਚੌਣਾਂ ਦੇ ਉਮੀਦਵਾਰ ਅਤੇ ਸਿੱਖ ਕਤਲੇਆਮ ਦੇ ਦੋਖੀ ਐਡਵੋਕੇਟ ਆਰ. ਕੇ ਆਨੰਦ ਤੋਂ ਵੀ ਸਮਰਥਨ ਵਾਪਸ ਲੈਣਗੇ? ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਪਣੀ ਭਾਈਵਾਲ ਪਾਰਟੀ ਇਨੈਲੋ (ਚੋਟਾਲਾ) ਨੂੰ ਹਮਾਇਤ ਕਰਣ ਲਈ ਫਰੀਦਾਬਾਦ (ਹਰਿਆਣਾ) ਵਿੱਚ ਉਸ ਬੰਦੇ ਦਾ ਸਾਥ ਦੇ ਰਹੀ ਹੈ ਜਿਹੜਾ ੧੯੮੪ ਕਤਲੇਆਮ ਵਿੱਚ ਆਪ ਦੋਖੀ ਹੈ ਅਤੇ ਦੋਖੀਆਂ ਦੀ ਵਕਾਲਤ ਕਰਦਾ ਰਿਹਾ ਹੈ। ਸੁਖਬੀਰ ਬਾਦਲ ਦੇ ਇਸ ਦੋ ਤਰਫੇ ਸਟੈਂਡ ਕਾਰਣ ਸਿੱਖ ਸਮਾਜ ਵਿੱਚ ਉਨ੍ਹਾਂ ਦਾ ਅਕਸ਼ ਵਿਗੜ ਰਿਹਾ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਸਿੱਖ ਕਤਲੇਆਮ ਲਈ ਜਿਥੇ ਕਾਂਗਰਸ ਜਿੰਮੇਂਵਾਰ ਸੀ ਉਥੇ ਭਾਜਪਾ ਅਤੇ ਉਸ ਦੀ ਭਾਈਵਾਲ ਆਰ. ਐਸ. ਐਸ ਨੇ ਵੀ ਸਿੱਖ ਕਤਲੇਆਮ ਵਿੱਚ ਸ਼ਕੀ ਭੂਮਿਕਾ ਨਿਭਾਈ। ਪਿਛਲੇ ੩੦ ਸਾਲਾਂ ਵਿੱਚ ਸਿੱਖ ਕਤਲੇਆਮ ਮੁੱਦੇ `ਤੇ ਭਾਜਪਾ ਅਤੇ ਕਾਂਗਰਸੀਆਂ ਨੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਰੱਜ ਕੇ ਖੇਡਿਆ ਹੈ ਅਤੇ ਜੋ ਕੰਮ ਇਹ ਲੋਕ ਨਹੀਂ ਕਰ ਪਾਏ ਉਹ ਦਿੱਲੀ ਵਿੱਚ ੪੯ ਦਿਨ ਦੀ ਕੇਜਰੀਵਾਲ ਸਰਕਾਰ ਨੇ ੧੯੮੪ ਸਿੱਖ ਕਤਲੇਆਮ ਲਈ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਦਾ ਗਠਨ ਕਰ ਕੇ ਕੀਤਾ। ਸ. ਉਪਕਾਰ ਸਿੰਘ ਨੇ ਕਿਹਾ ਕਿ ਜਿਹੜੇ ਇਹ ਕਹਿੰਦੇ ਹਨ ਕਿ ਕੇਜਰੀਵਾਲ ਸਰਕਾਰ ਸਿੱਖਾਂ ਦੀ ਵੋਟ ਲੈਣ ਲਈ ਐਸ. ਆਈ. ਟੀ. ਦਾ ਡਰਾਮਾ ਕਰ ਰਹੀ ਹੈ ਤਾਂ ਉਨ੍ਹਾਂ ਦੀ ਸਰਕਾਰ ਨੇ ਤਾਂ ਪਿਛਲੇ ੩੦ ਸਾਲਾਂ ਵਿੱਚ ਇਹ ਡਰਾਮਾ ਵੀ ਨਾ ਕਰ ਕੇ ਵਿਖਾਇਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਰਾਜ ਵਿੱਚ ਸਿੱਖਾਂ ਨੂੰ ਇੱਕ ਆਸ ਦੀ ਕਿਰਨ ਦਿੱਸੀ ਹੈ ਜਿਹੜੀ ਸੱਚ ਦੀ ਹਮਾਇਤ ਕਰਨ ਲਈ ਖੜੀ ਹੈ ਜਿਸ ਵਿੱਚ ਸੱਚ ਦੀ ਰਾਹ `ਤੇ ਚਲਣ ਵਾਲਿਆਂ ਨੂੰ ਤਾਕਤ ਮਿਲੇਗੀ ਇਸ ਲਈ ਹਰ ਧਰਮ ਅਤੇ ਫਿਰਕੇ ਤੋਂ ਸਬੰਧਤ ਸੱਚ ਨੂੰ ਪਿਆਰ ਕਰਨ ਵਾਲੇ ਕੇਜਰੀਵਾਲ ਸਰਕਾਰ ਦੀ ਹਮਾਇਤ ਵਿੱਚ ਵੱਧ ਚੜ੍ਹ ਕੇ ਨਿਤਰਣ।


02/04/14)
ਜਗਪਾਲ ਸਿੰਘ ਸਰੀ ਕਨੈਡਾ

ਸਿਮਰਨ ਸਚਖੰਡ ਜਾਂ ਪਾਖੰਡ॥
ਸਿਮਰਨ ਕੀ ਹੈ?

ਸਿਮਰਨ ਰੱਬ ਨੂੰ ਯਾਦ ਰੱਖਣਾ ਹਰ ਪਲ ਬਿਨਾਂ ਕਿਸੇ ਸ਼ਰਤ ਦੇ ਨਾਂ ਕਿ ਕਿਸੇ ਇੱਕ ਸ਼ਬਦ ਦਾ ਵਾਰ ਵਾਰ ਰਟਨ ਕਰਨਾ। ਅੱਜ ਹੋ ਇਸ ਦੇ ਉਲਟ ਰਹਿਆ ਹੈ, ਅੱਖਾਂ ਬੰਦ ਫਿਰ ਉਸ ਇੱਕ ਸ਼ਬਦ ਦੀ ਉਹ ਰੇਲ ਬਣਦੀ ਐ ਬੱਸ ਰਹਿਏ ਰੱਬ ਦਾ ਨਾਮ ਇਸ ਨੂੰ ਅਸੀ ਸਿਮਰਨ ਦਾ ਨਾਮ ਕਹਿੰਦੇ ਨਹੀ ਥੱਕ ਦੇ। ਜੇ ਇੱਕ ਸ਼ਬਦ ਦੇ ਰਟਨ ਨਾਲ ਹੀ ਸੱਭ ਕੁੱਝ ਹੋ ਸਕਦਾ ਸੀ ਤਾਂ ਗੁਰੂ ਸਹਿਬ ਨੂੰ ਇਹਨਾਂ ਗੁਰਬਾਣੀ ਦਾ ਖਜਾਨਾ ਰਚਨ ਦੀ ਕੀ ਲੋੜ ਪਈ ਸੀ। ਸਾਰੀ ਦੁਨੀਆਂ ਨੂੰ ਇੱਕ ਸ਼ਬਦ ਦੇ ਕੇ ਕਹਿੰਦੇ ਭਾਈ ਬੱਸ ਇਸ ਸ਼ਬਦ ਦਾ ਰਟਨ ਕਰਨ ਨਾਲ ਸਭ ਕੁੱਝ ਸਹੀ ਹੋ ਜਾਣਾ। ਜੇ ਕਰ ਇੱਕ ਦੁਕਾਨਦਾਰ ਆਪਣੀ ਕਿਰਤ ਵਿੱਚ ਬੇਈਮਾਨੀ ਕਰਦਾ, ਇੱਕ ਡਾਕਟਰ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਕਿਰਤ ਕਰਨ ਵਾਲਾ ਜੇ ਉਸ ਦੀ ਕਿਰਤ ਵਿੱਚ ਇਮਾਨਦਾਰੀ ਨਹੀ ਤਾਂ ਲੋਕ ਦਿਖਾਵੇ ਲਈ ਕੀਤੇ ਧਾਰਮਕ ਕੰਮ ਸਭ ਬੇਕਾਰ ਹਨ। ਅਗਰ ਇਹਨਾ ਲੋਕਾਂ ਦੀ ਕਿਰਤ ਵਿੱਚ ਇਮਾਨਦਾਰੀ ਹੈ, ਕਿਰਤ ਕਰਦੇ ਸਮੇਂ ਪੂਰੀ ਖਲਕਤ ਵਿੱਚ ਰੱਬ ਨਜ਼ਰ ਆਉਂਦਾ ਤਾਂ ਇਸ ਤੋ ਵੱਡਾ ਹੋਰ ਕੋਈ ਸਿਮਰਨ ਨਹੀ।
ਜਿਸ ਰੱਬ ਨੂੰ ਅਸੀ ਲੱਭਣ ਦਾ ਯਤਨ ਕਰਦੇ ਹਾਂ, ਉਹ ਰੱਬ ਜੇ ਸਾਨੂੰ ਕਾਦਰ ਦੀ ਕੁਦਰਤ ਅੰਦਰ ਨਹੀ ਨਜ਼ਰ ਨਹੀ ਆਉਦਾ ਤਾਂ ਫਿਰ ਕਿਤੇ ਨਹੀ ਮਿਲਣਾ। ਅੱਜ ਪੰਜਾਬ ਅੰਦਰ ਸਿਮਰਨ ਬਹੁਤ ਹੋ ਰਿਹਾ, ਪਰ ਕੋਈ ਲਾਭ ਨਜ਼ਰ ਨਹੀ ਆ ਰਹਿਆ ਫਿਰ ਕੀ ਫਾਇਦਾ ਉਸ ਕੰਮ ਦਾ ਜਿਸ ਵਿੱਚੋ ਕੋਈ ਲਾਭ ਨਾ ਹੁੰਦਾਂ ਹੋਵੇ। ਜਿਸ ਸਿਮਰਨ ਦੇ ਨਾ ਤੇ ਪਖੰਡ ਕੀਤਾ ਜਾਦਾਂ ਫਿਰ ਉਸ ਨਾਲ ਪੰਜਾਬ ਦੇ ਨੌਜਵਾਨ ਨਸ਼ਾ ਕਿਉ ਨਹੀ ਛੱਡ ਜਾਂਦੇ, ਕਿਉ ਪੰਜਾਬ ਦਾ ਕ੍ਰਿਸਾਨ ਆਤਮ ਹਤਿੱਆ ਕਰਦਾ, ਕਿਉ ਇਹ ਸਿਮਰਨ ਨਾਲ ਪੰਥ ਦੋਖੀ ਪੰਥ ਦੇ ਵਾਫਦਾਰ ਨਹੀ ਬਣ ਜਾਂਦੇ। ਕੀ ਫਿਰ ਸਿਮਰਨ ਵਿਚੱ ਕੋਈ ਐਸੀ ਤਾਕਤ ਨਹੀ।
ਰੱਬੀ ਗੁਣਾਂ ਨੂੰ ਛੱਡ ਕੇ ਅਸੀ ਸਾਧਾਂ ਦੇ ਆਖੌਤੀ ਗੁਣਾਂ ਨੂੰ ਹੀ ਸਭ ਕੁੱਝ ਹੀ ਮਨਿੰਆ ਹੋਇਆ ਹੈ। ਕੋਈ ਕਹਿੰਦਾ ਤੁਸੀ ਸਿਮਰਨ ਨਾਲ ਕੋਈ ਦੂਰ ਕਿਤੇ ਸਚਖੰਡ ਹੈ, ਉਥੇ ਪਹੁੰਚ ਜਾਵੋਗੇ। ਕੋਈ ਕਹਿੰਦਾ ਸਿਮਰਨ ਨਾਲ ਹੀ ਗਿਆਂਨ ਮਿਲ ਜਾਂਦਾ ਹੈ। ਜੇ ਸਿਮਰਨ ਨਾਲ ਹੀ ਗਿਆਂਨ ਮਿਲਦਾ ਹੈ, ਤਾਂ ਪੰਜਾਬ ਦੇ ਸਾਰੇ ਸਾਧਾਂ ਨੂੰ ਹਾਲੇ ਤੱਕ ਗਿਆਂਨ ਕਿਉ ਨਹੀ ਆਇਆ। ਸਾਧਾਂ ਨੂੰ ਛੱਡੋ ਬਹੁਤ ਲੋਕ ਹਨ ਜੋ ਸਾਧਾਂ ਦੇ ਕਹਿਣ ਤੇ ਸਿਮਰਨ ਕਰਦੇ ਫਿਰ ਉਹਨਾਂ ਨੂੰ ਹੀ ਗਿਆਨ ਆ ਜਾਵੇ। ਜਿਸ ਸਿਮਰਨ ਨਾਲ ਅਸੀ ਆਪਣਾ ਕੋਈ ਅਖੌਤੀ ਨਰਕ ਸੁਰਗ ਸਵਾਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਸ ਨਾਲ ਅੱਗੇ ਦਾ ਪਤਾ ਨਹੀ ਕੁੱਝ ਸਵਰਨਾ ਜਾਂ ਨਹੀ ਪਰ ਇਥੇ ਅਸੀ ਅਪਣਾ ਬਹੁਤ ਕੁੱਝ ਵਿਗਾੜ ਜਾਣਾ। ਅਸਲੀ ਨਾਮ ਸਿਮਰਨ ਤਾਂ ਆਂਹ ਜੋ ਗੁਰਬਾਣੀ ਕਹਿੰਦੀ ਹੈ, ਇਸ ਨਾਮ ਸਿਮਰਨ ਨੂੰ ਤਾਂ ਅਸੀ ਕਦੋ ਦੇ ਛੱਡ ਚੁਕੇ ਹਾਂ।
ਰਾਮ ਰਾਮ ਸਭੁ ਕੋ ਕਹੈ, ਕਹਿਐ ਰਾਮੁ ਨ ਹੋਇ॥
ਗੁਰ ਪਰਸਾਦੀ ਰਾਮੁ ਮਨਿ ਵਸੈ, ਤਾ ਫਲੁ ਪਾਵੈ ਕੋਇ॥
ਗਉੜੀ ਮਹਲਾ ੫
ਮੁਖਹੁ ਹਰਿ ਹਰਿ ਸਭੁ ਕੋ ਕਰੈ, ਵਿਰਲੈ ਹਿਰਦੈ ਵਸਾਇਆ॥
ਨਾਨਕ, ਜਿਨ ਕੈ ਹਿਰਦੈ ਵਸਿਆ, ਮੋਖ ਮੁਕਤਿ ਤਿਨ ਪਾਇਆ॥
ਵਡਹੰਸੁ ਮਹਲਾ ੩
ਮਨਹਿ ਕਮਾਵੈ, ਮੁਖਿ ਹਰਿ ਹਰਿ ਬੋਲੈ॥
ਸੋ ਜਨੁ ਇਤ ਉਤ ਕਤਹਿ ਨ ਡੋਲੈ॥
ਗੂਜਰੀ ਮਹਲਾ ੩
ਕਬੀਰ, ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ॥
ਜਾ ਕਾਰਨਿ ਤੂੰ ਬਾਂਗ ਦੇਹਿ, ਦਿਲ ਹੀ ਭੀਤਰਿ ਜੋਇ॥

ਸਲੋਕ ਕਬੀਰ
ਮੈ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਜਾਣਦਾ ਹਾਂ, ਜਿੰਨਾਂ ਦੀਆਂ ਕਨੈਡਾ ਵਿੱਚ ਟਰੱਕਾਂ ਦੀਆਂ ਕਪੰਨੀਆਂ ਚੰਗਾਂ ਪੈਸਾ ਬਣਾਉਦੇ ਹਨ, ਵਹਿਗੁਰੂ ਵਹਿਗੁਰੂ ਵੀ ਬਹੁਤ ਕਰਦੇ ਹਨ, ਜਦੋ ਵਾਰੀ ਆਉਂਦੀ ਵਿਚਾਰੇ ਡਰਾਇਵਰ ਨੂੰ ਤਨਖਾਹ ਦੇਣ ਦੀ ਤਾਂ ਉਸ ਦੀਆਂ ਮੀਲਾਂ ਆਂਏ ਕੱਟਦੇ ਜਿਵੇ ਦਰਜੀ ਦੀ ਕੈਂਚੀ ਕੱਪੜਾ ਕੱਟ ਦੀ ਹੋਵੇ।
ਲੋੜ ਹੈ, ਸੱਚੀ ਸੁਚੀ ਕਿਰਤ ਦੇ ਤੇ ਇਮਾਨਦਾਰੀ ਦੇ ਸਿਮਰਨ ਦੀ, ਪਰ ਹੋ ਕੋਈ ਹੋਰ ਹੀ ਸਿਮਰਨ ਰਹਿਆ। ਪਤਾ ਨਹੀ ਕਦੋਂ ਸਾਡੀ ਕੌਮ ਦੀ ਨੀਂਦ ਖੁਲੇਗੀ।
‘ਸੱਚਖੰਡ’
ਸਿਮਰਨ ਦੇ ਨਾਲ ਨਾਲ ਇੱਕ ਹੋਰ ਪਖੰਡ ਚਲਦਾ ਹੈ, ਉਹ ਹੈ ਸੱਚਖੰਡ ਦਾ, ਮਰਨ ਤੋ ਮਗਰੋ ਸਿੱਖ ਕੌਮ ਨਾਲ ਸਬੰਧਤ ਵਿਆਕਤੀ ਸੱਚਖੰਡ ਜਾਂਦਾ ਹੈ। ਕੁੱਝ ਲੋਕ ਇਹ ਵੀ ਕਹਿੰਦੇ ਹਨ, ਜਿਸ ਨੇ ਖੰਡੇ ਦੀ ਪਹੁਲ ਨਹੀ ਲਈ ਉਹ ਬੰਦਾ ਤਾਂ ਸਿਰਫ ਨਰਕਾਂ ਨੂੰ ਹੀ ਜਾਂਦਾ ਹੈ। {ਮੈ ਕੋਈ ਪਹੁਲ ਤੇ ਉਗਲ ਨਹੀ ਚੱਕ ਰਹਿਅ ਨਾ ਹੀ ਮੈਰਾ ਇਹ ਮਤਲਬ ਹੈ, ਪਹੁਲ ਨਹੀ ਲੈਣੀ ਚਾਹੀਦੀ ਹੈ} ਜੇ ਕਰ ਸਿੱਖਾਂ ਦਾ ਸੱਚਖੰਡ ਏ ਤਾਂ ਫਿਰ ਮੁਸਲਮਾਨਾ ਦੀ ਜਨੰਤ, ਹਿੰਦੂਆਂ ਦਾ ਸਵਰਗ, ਈਸਾਈਆਂ ਦਾ ਹੋ ਗਿਆ ਹੈਵਨ। ਇਸ ਦਾ ਮਤਲਬ ਇਹ ਚਾਰ, ਤੇ ਦੁਨੀਆਂ ਦੇ ਸਾਰੇ ਧਰਮ ਪਾ ਕੇ ਬਣ ਗਏ ਕਈ ਹਜ਼ਾਰ ਕਿਉਕਿ ਹਰ ਇੱਕ ਧਰਮ ਦਾ ਆਪਣਾ ਆਪਣਾ ਸਵਰਗ ਤੇ ਨਰਕ ਹੈ। ਜੇ ਸਵਰਗ ਤੇ ਨਰਕ ਆਪਣੇ ਆਪਣੇ ਜਾਂ ਅਲੱਗ ਅਲੱਗ ਹੋਏ ਤਾਂ ਫਿਰ ਰੱਬ ਵੀ ਇੱਕ ਨਹੀ ਰਹਿ ਜਾਂਦਾ, ਉਹ ਵੀ ਅਲੱਗ ਅਲੱਗ ਹੋਏ। ਇਸ ਦਾ ਮਤਲਬ ਇਹ ਹੋਇਆ ਅਸੀਂ ਆਪ ਹੀ ਕੋਈ ਸੱਚਖੰਡ ਲੱਭਣ ਦੇ ਚੱਕਰ ਵਿੱਚ ਇੱਕ ਦਾ ਸਿਧਾਂਤ ਖਤਮ ਕਰ ਦਿੱਤਾ।
ਇੱਕ ਸਜੱਣ ਨਾਲ ਕੁੱਝ ਸਮਾ ਪਹਿਲਾ ਮੇਰੀਆਂ ਫੋਨ ਤੇ ਗੱਲਾਂ ਹੁੰਦੀਆਂ ਸਨ। ਮੈ ਕਿਸੇ ਕਾਰਨ ਕਰਕੇ ਉਸ ਸਜੱਣ ਦਾ ਹਾਲੇ ਨਾਮ ਨਹੀ ਦੱਸ ਸਕਦਾ। ਉਸ ਸਜੱਣ ਦਾ ਮੰਨਣਾ ਹੈ, ਸੱਚਖੰਡ ਸਿਰਫ ਉਹ ਲੋਕ ਜਾ ਸਕਦੇ ਹਨ, ਜਿੰਨਾ ਨੇ ਖੰਡੇ ਦੀ ਪਹੁਲ ਲਈ ਹੈ, ਖੈਰ ਇਹ ਉਸ ਦੇ ਆਪਣੇ ਵਿਚਾਰ ਹਨ ਮੇਰਾ ਇਹਨਾਂ ਵਿਚਾਰਾਂ ਨਾਲ ਸਹਿਮਤ ਹੋਣਾ ਕੋਈ ਜਰੂਰੀ ਨਹੀ। ਇੱਕ ਵਾਰ ਉਹ ਸੱਜਣ ਗੱਲਾਂ ਕਰਦਾ ਕਰਦਾ ਕਹਿਣ ਲੱਗਾ ਯਕਰੀਆ ਖਾਨ ਦਾ ਨਰਕਾਂ ਵਿੱਚ ਰਿਮਾਂਡ ਚੱਲ ਰਹਿ ਹੈ। ਮੈ ਅਗੋ ਪੁਛਿਆ ਭਾਈ ਸਾਬ ਜੀ ਕਿਉ? ਉਹਨਾਂ ਦਾ ਜੁਆਬ ਸੀ ਭਾਈ ਉਸਨੇ ਸਿੱਖਾਂ ਤੇ ਜੁਲਮ ਜੋ ਬਹੁਤ ਕੀਤੇ ਸਨ।
ਮੈ ਅਗੋ ਸਵਾਲ ਫਿਰ ਸੁਆਲ ਕੀਤਾ ਭਾਈ ਸਾਬ ਜੀ ਜੇ ਮੈ ਗਲਤ ਨਾ ਹੋਵਾਂ ਤਾਂ ਯਕਰੀਆ ਖਾਨ ਮੁਸਲਮਾਨ ਧਰਮ ਨਾਲ ਸੰਬਧਤ ਸੀ? ਉਹ ਸਜੱਣ ਕਹਿਣ ਲੱਗੇ ਜੀ ਬਿਲਕੁਲ ਉਹ ਮੁਸਲਮਾਨ ਧਰਮ ਨਾਲ ਸੰਬਧਤ ਸੀ। ਮੈ ਨਾਲ ਲੱਗਦਾ ਹੀ ਕਹਿ ਦਿੱਤਾ ਭਾਈ ਜੀ ਮੁਸਲਮਾਨ ਧਰਮ ਅਨੁਸਾਰ ਜੋ ਵੀ ਬੰਦਾ ਮਰਦਾ ਹੈ, ਉਸ ਦੀ ਰੂਹ ਕਬਰ ਦੇ ਬਾਹਰ ਆ ਬੈਠ ਜਾਂਦੀ ਤੇ ਉਸ ਦਿਨ ਦਾ ਇੰਤਜਾਰ ਕਰ ਰਹੀ ਹੁੰਦੀ ਜਿਸ ਦਿਨ ਪਰਲੋ ਆਉਣੀ ਏ, ਫਿਰ ਯਕਰੀਆ ਖਾਨ ਨਰਕ ਕਿਵੇ ਪਹੁੰਚ ਗਿਆ। ਅਗੋ ਜੁਆਬ ਇਹ ਸੀ ਤੈਨੂੰ ਨਹੀ ਪਤਾ, ਰੂਹ ਚਲੀ ਜਾਂਦੀ ਹੈ।
ਜਦੋ ਅਸੀ ਇਸ ਤਰ੍ਹਾਂ ਦੇ ਲੋਕਾਂ ਮਗਰ ਲੱਗਣਾ ਤਾਂ ਸਾਨੂੰ ਕਿਸੇ ਹੋਰ ਨਰਕ ਦੀ ਕੋਈ ਜਰੂਰਤ ਨਹੀ, ਅਸੀ ਨਰਕ ਵਿੱਚ ਹੀ ਹਾਂ।
ਤਿਤੁ ਅਗਮ ਤਿਤੁ ਅਗਮ ਪੁਰੇ, ਕਹੁ ਕਿਤੁ ਬਿਧਿ ਜਾਈਐ ਰਾਮ॥
ਸਚੁ ਸੰਜਮੋ ਸਾਰਿ ਗੁਣਾ ਗੁਰ ਸਬਦੁ ਕਮਾਈਐ ਰਾਮ॥
ਸਚੁ ਸਬਦੁ ਕਮਾਈਐ ਨਿਜ ਘਰਿ ਜਾਈਐ, ਪਾਈਐ ਗੁਣੀ ਨਿਧਾਨਾ॥
ਆਸਾ ਮਹਲਾ ੧ ਛੰਤ॥ ੨॥

ਅਗਲੇ ਸਚਖੰਡ ਦਾ ਤਾਂ ਪਤਾ ਨਹੀ, ਜੇ ਅਸੀ ਇਥੇ ਦੁਖੀ ਹਾਂ, ਮਰਨ ਮਗਰੋ ਮਿਲਣ ਵਾਲੇ ਸਚਖੰਡ ਦਾ ਕੀ ਲਾਭ। ਜਿਸ ਸਚਖੰਡ ਨੂੰ ਅੱਜ ਅਸੀ ਲੱਭ ਰਹੇ ਹਾਂ, ਜਿਸ ਵਕਤ ਗੁਰੂ ਨਾਨਕ ਸਾਹਿਬ ਜੀ ਆਏ ਸਨ, ਉਸ ਵਕਤ ਬ੍ਰਹਾਮਣ ਵੀ ਤਾਂ ਇਸ ਤਰ੍ਹਾਂ ਦੇ ਸੁਵਰਗ ਨਰਕ ਦੇ ਨਾਮ ਤੇ ਹੀ ਲੁਟਣ ਦਾ ਕਰੋਬਾਰ ਕਰਦਾ ਸੀ। ਫਿਰ ਅੱਜ ਅਸੀ ਆਪਣੇ ਆਪ ਤੇ ਨਜ਼ਰ ਮਾਰ ਕੇ ਤਾਂ ਦੇਖੀਏ ਅਸੀ ਕਿਸ ਮੋੜ ਤੇ ਖੜੇ ਹਾਂ। ਗੁਰਬਾਣੀ ਦਾ ਮਹਾਂਨ ਖਜਾਨਾ ਹੋਣ ਦੇ ਬਾਵਜੂਦ ਅਸੀ ਉਹਨਾਂ ਲੋਕਾਂ ਦੇ ਮਗਰ ਲਗੇ ਹਾਂ, ਜਿੰਨਾਂ ਨੂੰ ਆਪਣੇ ਆਪ ਦਾ ਵੀ ਨਹੀ ਪਤਾ।
ਗੁਰਬਾਣੀ ਨੂੰ ਨਾ ਸਮਝਣਾ ਸਾਡੀ ਆਪਣੀ ਅਕਲ ਦੀ ਘਾਟ ਹੈ, ਜਿਸ ਦਾ ਫਾਇਦਾ ਇਸ ਤਰ੍ਹਾਂ ਦੇ ਲੋਕ ਚੁਕ ਕੇ ਸਾਡੀ ਲੁਟ ਘਸੁਟ ਕਰਦੇ ਹਨ। ਗੁਰਬਾਣੀ ਤਾਂ ਮਨੁਖ ਦੇ ਜੰਮਣ ਮਰਨ ਬਾਰੇ ਇਹ ਫਰਮਾਂਉਦੀ ਹੈ।
ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥
ਮਾਟੀ ਮਾਟੀ ਹੋਈ ਏਕ॥ ਰੋਵਨਹਾਰੇ ਕੀ ਕਵਨ ਟੇਕ॥
ਕਉਨੁ ਮੂਆ ਰੇ ਕਉਨੁ ਮੂਆ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ
ਇਹੁ ਤਉ ਚਲਤੁ ਭਇਆ॥ ੧॥ ਰਹਾਉ॥
ਅਗਲੀ ਕਿਛੁ ਖਬਰਿ ਨ ਪਾਈ॥ ਰੋਚਨਹਾਰੁ ਭਿ ਊਠਿ ਸਿਧਾਈ॥
ਭਰਮ ਮੋਹ ਕੇ ਬਾਂਧੇ ਬੰਧ॥ ਸੁਪਨੁ ਭਇਆ ਭਖਲਾਏ ਅੰਧ॥ ੨॥
ਇਹੁ ਤਉ ਰਚੁਨ ਰਚਿਆ ਕਰਤਾਰਿ॥ ਆਵਤ ਜਾਵਤ ਹੁਕਮਿ ਅਪਾਰਿ॥
ਨਹ ਕੋ ਮੂਆ ਨ ਮਰਣੈ ਜੋਗੁ॥ ਨਹ ਬਿਨਸੈ ਅਬਿਨਾਸੀ ਹੋਗੁ॥ ੩॥
ਜੋ ਇਹੁ ਜਾਣਹੁ ਸੋ ਇਹੁ ਨਾਹਿ॥ ਜਾਨਣਹਾਰੇ ਕਉ ਬਲਿ ਜਾਉ॥
ਕਹੁ ਨਾਨਕ ਗੁਰਿ ਭਰਮੁ ਚੁਕਾਇਆ॥
ਨਾ ਕੋਈ ਮਰੈ ਨ ਆਵੈ ਜਾਇਆ॥ ੪॥ ੧੦॥
ਰਾਮਕਲੀ ਮਹਲਾ ੫॥

ਇਸ ਸ਼ਬਦ ਨੂੰ ਸਮਝਣ ਤੋ ਬਾਆਦ ਮੈਨੂੰ ਤਾਂ ਕਿਸੇ ਸਚਖੰਡ ਨੂੰ ਲੱਭ ਦੀ ਲੋੜ ਨਹੀ ਰਹਿ ਜਾਂਦੀ। ਇਸ ਸ਼ਬਦ ਤੋ ਸਾਫ ਸਮਝ ਆੳਂਦੀ ਕਿਸੇ ਨੇ ਮਰ ਕੇ ਕਿਤੇ ਨਹੀ ਜਾਣਾ ਸਭ ਕੁੱਝ ਇਥੇ ਹੀ ਹੈ। ਅਗਰ ਸਾਡੇ ਕਰਮ {ਕਰਮ ਕੋਈ ਅਗਲੇ ਪਿਛਲੇ ਜਨਮ ਦੇ ਨਹੀ} ਜੋ ਅਸੀ ਨਿੱਤ ਕਰਦੇ ਹਾਂ, ਜੇਕਰ ਉਹ ਮਾੜੇ ਹਨ, ਫਿਰ ਅਸੀ ਨਰਕ ਵਿੱਚ ਜੇ ਉਸ ਮਾਲਕ ਨੂੰ ਹਾਜ਼ਰ ਨਾਜ਼ਰ ਜਾਣ ਕੇ ਹਰ ਮਨੁਖ ਅੰਦਰ ਉਸ ਅਕਾਲ ਪੁਰਖ ਨੂੰ ਦੇਖਦੇ ਹਾਂ ਤਾਂ ਅਸੀ ਸਚਖੰਡ ਵਿੱਚ ਹਾਂ। ਮੈਨੂੰ ਤਾਂ ਨਰਕ ਸੁਵਰਗ ਸਭ ਇਥੇ ਹੀ ਨਜ਼ਰ ਆਉਂਦਾ, ਇਹ ਹੀ ਮੈ ਗੁਰਬਾਣੀ ਤੋਂ ਸਮਝਿਆ ।
ਭੁਲ ਚੁਕ ਦੀ ਖਿਮਾਂ॥
ਦਾਸ: ਜਗਪਾਲ ਸਿੰਘ ਸਰੀ ਕਨੈਡਾ
ਫੋਨ: ੬੦੪-੭੮੦-੩੯੭੨


ਕਰਮ ਫਿਲਾਸਫੀ ਅਤੇ ਆਵਾਗਵਨ ਭਾਗ ਗਿਆਰਵਾਂ


01/04/14)
ਉਪਕਾਰ ਸਿੰਘ/ਜਸਪ੍ਰੀਤ ਕੌਰ ਫਰੀਦਾਬਾਦ

• ਕੀ ਪੰਥਕ ਅਖਵਾਉਂਦੀ ਸਰਕਾਰ ਦੋਗਲੀ ਚਾਲ ਖੇਡੇਗੀ? : ਸ. ਉਪਕਾਰ ਸਿੰਘ ਫਰੀਦਾਬਾਦ
• ਹਰ ਧਰਮ ਅਤੇ ਫਿਰਕੇ ਤੋਂ ਸਬੰਧਤ ਸੱਚ ਨੂੰ ਪਿਆਰ ਕਰਨ ਵਾਲੇ ਕੇਜਰੀਵਾਲ ਸਰਕਾਰ ਦੀ ਹਮਾਇਤ ਵਿੱਚ ਵੱਧ ਚੜ੍ਹ ਕੇ ਨਿਤਰਣ।
(ਜਸਪ੍ਰੀਤ ਕੌਰ ਫਰੀਦਾਬਾਦ: ੧ ਅਪ੍ਰੈਲ ੨੦੧੪)
ਪਿਛਲੇ ਦਿਨੀਂ ਇੰਡੀਅਨ ਨੈਸ਼ਨਲ ਲੋਕਦਲ ਹਰਿਆਣਾ ਚੌਟਾਲਾ ਗਰੁੱਪ ਤੋਂ ਐਡਵੋਕੇਟ ਆਰ. ਕੇ ਆਨੰਦ ਨੂੰ ਫਰੀਦਾਬਾਦ ਤੋਂ ਲੋਕ ਸਭਾ ਚੋਣਾਂ ਲਈ ਟਿਕਟ ਮਿਲਣ `ਤੇ ਫਰੀਦਾਬਾਦ ਦੇ ਸਿਖ ਸਮਾਜ ਅੰਦਰ ਕਾਫੀ ਰੋਸ ਵੇਖਣ ਨੂੰ ਮਿਲਿਆ ਕਿਉਂਕਿ ਆਰ. ਕੇ ਆਨੰਦ ਜੋ ਕਿ ਸਾਬਕਾ ਕਾਂਗਰਸ ਪ੍ਰਤੀਨਿਧਿ ਰਹਿ ਚੁਕੇ ਹਨ ਉਥੇ ਉਨ੍ਹਾਂ ਨੇ ੧੯੮੪ ਦੇ ਦੋਖੀਆਂ ਨੂੰ ਬਚਾਉਣ ਦੀ ਵਕਾਲਤ ਵੀ ਕੀਤੀ ਹੈ। ਭਰੋਸੇਯੋਗ ਸੁਤਰਾਂ ਤੋਂ ਇਹ ਜਾਣਕਾਰੀ ਵੀ ਮਿਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਇਨੈਲੋ ਦੀ ਫਰੀਦਾਬਾਦ (ਹਰਿਆਣਾ) ਸੀਟ ਤੋਂ ਆਰ. ਕੇ ਆਨੰਦ ਦੀ ਹਮਾਇਤ ਕਰਨ ਲਈ ੩ ਅਪ੍ਰੈਲ ਨੂੰ ਸੁਖਬੀਰ ਬਾਦਲ ਦੀ ਵੀ ਫਰੀਦਾਬਾਦ ਪੁਜਣ ਦੀ ਆਸ ਹੈ। ਇਸ ਗੱਲ ਬਾਬਤ ਜਦ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਗੱਲ ਪ੍ਰਤੀ ਰੋਸ ਜਾਹਰ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਪੰਥਕ ਅਖਵਾਉਂਦੀ ਸਰਕਾਰ ਪੰਜਾਬ ਅਤੇ ਦਿੱਲੀ ਵਿੱਚ ਸਿੱਖ ਵੋਟ ਬੈਂਕ ਨੂੰ ਹਥਿਆਉਣ ਲਈ ੧੯੮੪ ਦੇ ਮੁੱਦੇ `ਤੇ ਕਾਂਗਰਸ ਨੂੰ ਦੋਸ਼ੀ ਸਾਬਤ ਕਰਦੀ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਪਣੀ ਭਾਈਵਾਲ ਪਾਰਟੀ ਇਨੈਲੋ (ਚੋਟਾਲਾ) ਨੂੰ ਹਮਾਇਤ ਕਰਣ ਲਈ ਹਰਿਆਣਾ ਵਿੱਚ ਉਸ ਬੰਦੇ ਦਾ ਸਾਥ ਦੇਣ ਪੁੱਜ ਰਹੇ ਹਨ ਜਿਹੜਾ ੧੯੮੪ ਕਤਲੇਆਮ ਵਿੱਚ ਆਪ ਦੋਖੀ ਹੈ ਅਤੇ ਦੋਖੀਆਂ ਦੀ ਵਕਾਲਤ ਕਰਦਾ ਰਿਹਾ ਹੈ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਭਾਜਪਾ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਪੰਥਕ ਸਰਕਾਰ ਇੱਕ ਪਾਸੇ ਤਾਂ ਦਿੱਲੀ ਦੀ ਲੋਕਸਭਾ ਸੀਟ `ਤੇ ਭਾਜਪਾ ਉਮੀਦਵਾਰ ਨਰੇਸ਼ ਗੁਜਰਾਲ ਜੋ ਇਹ ਕਹਿੰਦੇ ਹਨ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆਉਣ `ਤੇ ੧੯੮੪ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਦੀ ਹਮਾਇਤ ਕਰ ਕੇ ਅਪਣੇ ਅਕਸ਼ ਨੂੰ ਚਮਕਾ ਰਹੀ ਹੈ ਪਰ ਦੂਜੇ ਪਾਸੇ ਫਰੀਦਾਬਾਦ (ਹਰਿਆਣਾ) ਵਿੱਚ ਉਸ ਬੰਦੇ ਦੇ ਹੱਕ ਵਿੱਚ ਨਿਤਰਣ ਪੁੱਜ ਰਹੇ ਹਨ ਜੋ ਸਿੱਖ ਕਤਲੇਆਮ ਦੇ ਦੋਖੀਆਂ ਦੀ ਵਕਾਲਤ ਕਰਦਾ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਸਿੱਖ ਕਤਲੇਆਮ ਲਈ ਜਿਥੇ ਕਾਂਗਰਸ ਜਿੰਮੇਂਵਾਰ ਸੀ ਉਥੇ ਭਾਜਪਾ ਅਤੇ ਉਸ ਦੀ ਭਾਈਵਾਲ ਆਰ. ਐਸ. ਐਸ ਨੇ ਵੀ ਸਿੱਖ ਕਤਲੇਆਮ ਵਿੱਚ ਸ਼ਕੀ ਭੂਮਿਕਾ ਨਿਭਾਈ। ਪਿਛਲੇ ੩੦ ਸਾਲਾਂ ਵਿੱਚ ਸਿੱਖ ਕਤਲੇਆਮ ਮੁੱਦੇ `ਤੇ ਭਾਜਪਾ ਅਤੇ ਕਾਂਗਰਸੀਆਂ ਨੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਰੱਜ ਕੇ ਖੇਡਿਆ ਹੈ ਅਤੇ ਜੋ ਕੰਮ ਇਹ ਲੋਕ ਨਹੀਂ ਕਰ ਪਾਏ ਉਹ ਦਿੱਲੀ ਵਿੱਚ ਡੇਢ ਮਹੀਨੇ ਦੀ ਕੇਜਰੀਵਾਲ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਬਣਾਉਣ ਦਾ ਉਪਰਾਲਾ ਕਰ ਕੇ ਕੀਤਾ। ਸ. ਉਪਕਾਰ ਸਿੰਘ ਨੇ ਕਿਹਾ ਕਿ ਜਿਹੜੇ ਇਹ ਕਹਿੰਦੇ ਹਨ ਕਿ ਕੇਜਰੀਵਾਲ ਸਰਕਾਰ ਸਿੱਖਾਂ ਦੀ ਵੋਟ ਲੈਣ ਲਈ ਐਸ. ਆਈ. ਟੀ. ਦਾ ਡਰਾਮਾ ਕਰ ਰਹੀ ਹੈ ਤਾਂ ਉਨ੍ਹਾਂ ਦੀ ਸਰਕਾਰ ਨੇ ਤਾਂ ਪਿਛਲੇ ੩੦ ਸਾਲਾਂ ਵਿੱਚ ਇਹ ਡਰਾਮਾ ਵੀ ਨਾ ਕਰ ਕੇ ਵਿਖਾਇਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਰਾਜ ਵਿੱਚ ਸਿੱਖਾਂ ਨੂੰ ਇੱਕ ਆਸ ਦੀ ਕਿਰਨ ਦਿੱਸੀ ਹੈ ਜਿਹੜੀ ਸੱਚ ਦੀ ਹਮਾਇਤ ਕਰਨ ਲਈ ਖੜੀ ਹੈ ਜਿਸ ਵਿੱਚ ਸੱਚ ਦੀ ਰਾਹ `ਤੇ ਚਲਣ ਵਾਲਿਆਂ ਨੂੰ ਤਾਕਤ ਮਿਲੇਗੀ ਇਸ ਲਈ ਹਰ ਧਰਮ ਅਤੇ ਫਿਰਕੇ ਤੋਂ ਸਬੰਧਤ ਸੱਚ ਨੂੰ ਪਿਆਰ ਕਰਨ ਵਾਲੇ ਕੇਜਰੀਵਾਲ ਸਰਕਾਰ ਦੀ ਹਮਾਇਤ ਵਿੱਚ ਵੱਧ ਚੜ੍ਹ ਕੇ ਨਿਤਰਣ।


01/04/14)
ਅਵਤਾਰ ਸਿੰਘ ਮਿਸ਼ਨਰੀ

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.ਵੱਲੋਂ ਪ੍ਰੋ. ਭੁੱਲਰ ਦੀ ਸਜਾ ਉਮਰ ਕੈਦ ਵਿੱਚ ਬਦਲਣ ਤੇ ਭਾਰਤ ਸਰਕਾਰ ਦਾ ਧੰਨਵਾਦ, ਪੰਥ ਅਤੇ ਭੁੱਲਰ ਦੇ ਸਮੂੰਹ ਪ੍ਰਵਾਰ ਨੂੰ ਵਧਾਈਆਂ
(ਅਵਤਾਰ ਸਿੰਘ ਮਿਸ਼ਨਰੀ) ਭਾਰਤ ਦੀ ਸੁਪਰੀਮ ਕੋਰਟ ਵੱਲੋਂ ਬੇਕਸੂਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਸੀ ਦੀ ਸਜਾ ਨੂੰ ਮੁਆਫ ਕਰਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਹੈ ਜਿਸ ਨਾਲ ਪ੍ਰੋ. ਭੁੱਲਰ ਦੇ ਪ੍ਰਵਾਰ, ਦੋਸਤਾਂ ਮਿਤਰਾਂ, ਸਮੁੱਚੀ ਸਿੱਖ ਕੌਮ ਨੂੰ ਰਾਹਤ ਮਿਲੀ ਹੈ। ਸਰਦਾਰ ਫੂਲਕਾ ਵਰਗੇ ਵਕੀਲਾਂ ਅਤੇ ਮਿਸਟਰ ਕੇਜਰੀਵਾਲ ਵਰਗੇ ਇਨਸਾਫ ਪਸੰਦ ਲੀਡਰਾਂ ਅਤੇ ਮੀਡੀਏ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਬਾਰੇ ਲੋੜ ਤੋਂ ਵੱਧ ਯੋਗਦਾਨ ਪਾਇਆ। ਭਾਰਤ ਸਰਕਾਰ ਨੂੰ ਵੀ ਕੁਝ ਰਾਹਤ ਮਿਲੀ ਹੋਵੇਗੀ ਜਿਸ ਨੇ ਬੇਕਸੂਰ ਦੀ ਫਾਂਸੀ ਦੀ ਸਜਾ ਮੁਆਫ ਕੀਤੀ ਹੈ। ਸਰਦਾਰ ਭੁੱਲਰ ਐਸ ਵੇਲੇ ਮਾਨਸਕ ਬੀਮਾਰ ਹੈ। ਜਿਸ ਪੁਲੀਸ ਨੇ ਸਰਦਾਰ ਭੁੱਲਰ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੂੰ ਮਾਰ ਮੁਕਾਇਆ ਸੀ ਉਨ੍ਹਾਂ ਕਾਤਲਾਂ ਨੂੰ ਵੀ ਕਰੜੀ ਤੋਂ ਕਰੜੀ ਸਜਾ ਮਿਲਣੀ ਚਾਹੀਦੀ ਹੈ ਅਤੇ ਸਰਦਾਰ ਬੁੱਲਰ ਜੋ ਪਹਿਲੇ ਹੀ ਉਮਰ ਕੈਦ ਨਾਲੋਂ ਵੱਧ ਸਜਾ ਕੱਟ ਅਤੇ ਸੰਤਾਪ ਭੋਗ ਚੁੱਕਾ ਹੈ ਨੂੰ ਬਿਨਾ ਦੇਰੀ ਅਤੇ ਬਿਨਾਂ ਸ਼ਰਤ ਰਿਹਾ ਕਰਕੇ ਹੋਰ ਵੀ ਬੇਕਸੂਰੇ ਨੋਜਵਾਨਾਂ ਨੂੰ ਛੱਡ ਕੇ, ਭਾਰਤ ਸਰਕਾਰ ਨੂੰ ਲੋਕਾਂ ਦੀ, ਲੋਕਾਂ ਲਈ ਸਰਕਾਰ ਸਾਬਤ ਕਰਕੇ ਆਪਣਾਂ ਵਿਗੜਿਆ ਅਕਸ ਸੁਧਾਰਣਾ ਚਾਹੀਦਾ ਹੈ। ਇਸ ਵਿੱਚ ਹੀ ਭਾਰਤ ਸਰਕਾਰ, ਲੋਕਾਂ ਅਤੇ ਘੱਟ ਗਿਣਤੀਆਂ ਦਾ ਭਲਾ ਹੈ। ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਸਮੂੰਹ ਸੇਵਕਾਂ ਵੱਲੋਂ ਸਰਦਾਰ ਭੁੱਲਰ ਦੇ ਪ੍ਰਵਾਰ, ਦੋਸਤਾਂ ਅਤੇ ਸਮੁੱਚੇ ਸਿੱਖ ਪੰਥ ਨੂੰ ਵਾਧਾਈਆਂ, ਸਰਕਾਰ ਅਤੇ ਅਦਾਲਤ ਦਾ ਧੰਨਵਾਦ ਅਤੇ ਪ੍ਰੋ. ਭੁੱਲਰ ਦੀ ਸਿਹਤਯਾਬੀ ਦੀ ਕਰਤਾਰ ਪਾਸ ਅਰਦਾਸ ਹੈ ਅਕਾਲ ਪੁਰਖ ਕੌਮੀ ਹੀਰੇ ਨੂੰ ਜਲਦੀ ਸਿਹਤਯਾਬੀ ਬਖਸ਼ੇ।
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. (ਰਜਿ)
(5104325827)


01/04/14)
ਪਵਨਪ੍ਰੀਤ ਸਿੰਘ

ਸਿੱਖ ਸੰਘਰਸ਼ ਕਮੇਟੀ ਨੇ
ਲੋਕ ਸਭਾ ਚੋਣਾ 2014 *ਚ ਕਾਂਗਰਸ, ਭਾਜਪਾ ਸਮੇਤ ਬਾਦਲ-ਦਲੀਆਂ
ਦੇ ਉਮੀਦਵਾਰਾ ਦਾ ਬਾਈਕਾਟ ਦਾ ਐਲਾਨ:- ਪ੍ਰਿੰ: ਪਰਵਿੰਦਰ ਸਿੰਘ ਖਾਲਸਾ

ਦੇਸ਼ ਦੇ ਵੱਖ ਵੱਖ ਸੂਬਿਆ ਖਾਸ ਕਰ ਪੰਜਾਬ ਅਤੇ ਦਿੱਲੀ ਦੀਆਂ ਜੇਲ੍ਹਾ ਅੰਦਰ ਅਦਾਲਤੀ ਸਜਾਵਾ ਭੁਗਤ ਚੁੱਕੇ ਸਿੱਖ ਨੌਜਵਾਨਾ ਦੀ ਪੱਕੀ ਰਿਹਾਈ ਲਈ ਬਣੀ ਸਿੱਖ ਸੰਘਰਸ਼ ਕਮੇਟੀ ਦੀ ਇੱਕਤਰਤਾ ਗੁਰਦੂਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸਰਹਿੰਦ ਦੇ ਪ੍ਰੋ: ਗੁਰਮੁੱਖ ਸਿੰਘ ਹਾਲ ਵਿਖੇ ਮਿਤੀ 01. 04. 2014 ਨੂੰ ਹੋਈ।
1) ਜਿਸ ਵਿੱਚ ਗੁਰਦੂਆਰਾ ਸ਼੍ਰੀ ਅੰਬ ਸਾਹਿਬ ਮੋਹਾਲੀ ਦੇ ਬੰਦੀ ਰਿਹਾਈ ਮੋਰਚੇ ਨੂੰ ਅਕਾਲ ਤਖਤ ਦੇ ਗਿਆਨੀ ਗੁਰਬਚਨ ਸਿੰਘ ਤੇ ਪੰਜਾਬ ਸਰਕਾਰ ਅਤੇ ਗੁਰਬਖਸ਼ ਸਿੰਘ ਤੇ ਉਸ ਦੀ ਕਮੇਟੀ ਵੱਲੋ ਇੱਕ ਸਾਜਿਸ਼ ਅਧੀਨ ਫੇਲ ਕਰਨ ਦੀ ਨਿਖੇਧੀ ਕੀਤੀ ਗਈ।
2) ਅੱਜ ਦੀ ਇੱਕਤਰਤਾ ਵਿੱਚ ਸਿੱਖ ਸੰਘਰਸ਼ ਕਮੇਟੀ ਵੱਲੋ ਮਿਤੀ 05. 03. 2014 ਨੂੰ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੇ ਜਵਾਬ ਦੇਹੀ ਪੱਤਰ ਅਤੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਮਿਤੀ 25. 03. 2014 ਨੂੰ ਦਿੱਤੇ ਰੋਸ ਪੱਤਰ ਨੁੰ ਅਣਗੌਲਿਆ ਕਰਨ ਦੀ ਨਿਖੇਧੀ ਕਰਦੀ ਹੈ।
3) ਅੱਜ ਦੀ ਇੱਕਤਰਤਾ ਮਹਿਸੂਸ ਕਰਦੀ ਹੈ ਕਿ ਸ਼੍ਰੀ ਅਕਾਲ ਤਖਤ ਅਤੇ ਪੰਜਾਬ ਸਰਕਾਰ ਜੇਲ੍ਹਾ *ਚ ਬੰਦ (ਲਗਭਗ) 118 ਸਿੱਖਾ ਦੇ ਮਸਲੇ ਦਾ ਰਾਜਨੀਤਕ ਹੱਲ ਕੱਢਣ ਅਤੇ ਸਜਾ ਕੱਟ ਚੁੱਕੇ ਸਿੱਖਾ ਦੀ ਪੱਕੀ ਰਿਹਾਈ ਲਈ ਬਿਲਕੁਲ ਇਮਾਨਦਾਰ ਨਹੀਂ ਹੈ।
4) ਅੱਜ ਦੀ ਇੱਕਤਰਤਾ ਮਹਿਸੂਸ ਕਰਦੀ ਹੈ ਕਿ ਪੰਜਾਬ ਸਰਕਾਰ ਨੇ ਆਪਣੀ ਕੈਬਨਿਟ ਅਤੇ ਵਿਧਾਨ ਸਭਾ ਅੰਦਰ, ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਨੇ ਅੰਤਰਿਗ ਕਮੇਟੀ ਤੇ ਜਨਰਲ ਇਜਲਾਸ ਅੰਦਰ ਜੇਲ੍ਹਾ *ਚ ਬੰਦ 118 ਸਿੱਖ ਦੀ ਰਿਹਾਈ ਤੇ ਕਾਨੂੰਨੀ ਚਾਰਾਜੋਈ ਲਈ ਕੋਈ ਮਤਾ ਪਾਸ ਨਹੀਂ ਕੀਤਾ।
5) ਅੱਜ ਦੀ ਇੱਕਤਰਤਾ ਮਹਿਸੂਸ ਕਰਦੀ ਹੈ ਕਿ ਸ਼੍ਰੀ ਸੁਖਬੀਰ ਸਿੰਘ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਹੁਣ ਆਪਣਾ ਪੰਥਕ ਸਰੂਪ ਛੱਡ ਚੁੱਕਾ ਹੈ। ਸ੍ਰੀ: ਸੁਖਬੀਰ ਸਿੰਘ ਦੀ ਅਗਵਾਈ ਵਾਲਾ ਇਹ “ਅਕਾਲੀ ਦਲ” ਹੁਣ ਪੰਥਕ ਮਖੌਟਾ ਪਾ ਕੇ “ਅਕਾਲੀ ਦਲ” ਦੇ ਨਾਮ ਤੇ ਸਿੱਖਾ ਨੂੰ ਗੁੰਮਰਾਹ ਕਰ ਰਿਹਾ ਹੈ। ਸਿੱਖੀ ਜਜ਼ਬੇ ਨੂੰ ਲਗਾਤਾਰ ਕੈਸ਼ ਕਰਦਾ ਆ ਰਿਹਾ ਹੈ।
6) ਅੱਜ ਦੀ ਇੱਕਤਰਤਾ ਮਹਿਸੂਸ ਕਰਦੀ ਹੈ ਕਿ ਕਾਂਗਰਸ ਨੇ ਸਿੱਖਾ ਨੁੰ ਮਾਰਿਆ, ਕੁੱਟਿਆ ਅਤੇ ਲੁੱਟਿਆ ਹੈ। ਸ੍ਰੀ: ਪ੍ਰਕਾਸ਼ ਸਿੰਘ ਬਾਦਲ, ਸ਼ੀ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਅਖੌਤੀ ਪੰਥਕ ਸਰਕਾਰ ਤੇ ਅਕਾਲੀ ਦਲ, ਸਿੱਖੀ ਹਿੱਤਾ ਨੂੰ ਵਿਸਾਰ ਕੇ, ਸਿੱਖ ਸੰਸਥਾਵਾਂ, ਅਕਾਲ ਤਖਤ, ਸ਼੍ਰੋਮਣੀ ਕਮੇਟੀ, ਫੈਡਰੇਸ਼ਨਾ, ਟਕਸਾਲਾ ਦੇ ਸਿਧਾਂਤਾ ਨੂੰ ਮਿਲਗੋਭਾ ਕਰਕੇ ਪੰਥਕ ਸ਼ਕਤੀ ਨੁੰ ਖੈਰੂ ਖੈਰੂ ਕਰਕੇ ਸਿੱਖਾ ਦੀ ਹੋਂਦ ਮੁਕਾਉਣ ਤੇ ਤੁਲਿਆ ਹੋਇਆ ਹੈ।
7) ਅੱਜ ਦੀ ਇੱਕਤਰਤਾ ਮਹਿਸੂਸ ਕਰਦੀ ਹੈ ਕਿ ਹੋਣ ਜਾ ਰਹੀਆਂ ਅਪ੍ਰੈਲ 2014 ਦੀਆਂ ਪਾਰਲੀਮੈਂਟ ਚੋਣਾ ਵਿੱਚ ਬਾਦਲਕਿਆ ਨੇ ਸਿੱਖ ਮੁੱਦੇ ਵਿਸਾਰ ਦਿੱਤੇ ਹਨ ਹੁਣ ਜਰੂਰੀ ਹੋ ਗਿਆ ਹੈ ਕਿ ਇਨ੍ਹਾਂ ਚੋਣਾ ਵਿੱਚ ਕਾਂਗਰਸ ਭਾਜਪਾ ਤੇ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਦਾ ਮੁਕਮੰਲ ਬਾਈਕਾਟ ਕੀਤਾ ਜਾਵੇ ਇਸ ਲਈ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾ, ਪੰਚਾਇਤਾ, ਨਗਰ ਕੌਸਲਾਂ, ਹਿਉਮਨ ਰਾਈਟਸ ਜਥੇਬੰਦੀਆਂ, ਸਮਾਜਿਕ ਤੇ ਧਾਰਮਿਕ ਸੇਵਾ-ਸੁਸਾਇਟੀਆਂ, ਸਿੰਘ ਸਭਾਵਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਾਂਗਰਸ, ਭਾਜਪਾ, ਬਾਦਲਕਿਆ ਦੇ ਉਮੀਦਵਾਰਾ ਦਾ ਪਿੰਡਾ, ਸ਼ਹਿਰਾ, ਕਸਬਿਆ *ਚ ਹਰ ਜਗ੍ਹਾ ਡੱਟ ਕੇ ਵਿਰੋਧ ਕੀਤਾ ਜਾਵੇ। ਜੇਕਰ ਬਾਦਲ ਸਰਕਾਰ ਸਿੱਖਾ ਦੀ ਰਿਹਾਈ ਲਈ ਵਿਸਾਖੀ ਤੋ ਪਹਿਲਾ ਐਲਾਨ ਨਹੀਂ ਕਰਦੀ ਸਿੱਖ ਸੰਘਰਸ਼ ਕਮੇਟੀ ਜੇਲ੍ਹਾ *ਚ ਬੰਦ ਸਜਾ ਕੱਟ ਚੁੱਕੇ ਸਿੱਖਾ ਦੀ ਰਿਹਾਈ ਲਈ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਮੌਕੇ ਤਖਤ ਸ਼੍ਰੀ ਦਮਦਮਾ ਸਾਹਿਬ (ਸਾਬੋ ਦੀ ਤਲਵੰਡੀ) ਬਠਿੰਡਾ ਤੋ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਦੇ ਪ੍ਰੋਗਰਾਮ ਦਾ ਐਲਾਨ ਕਰੇਗੀ। ਖਾਲਸਾ ਪੰਥ ਖੁਦ ਜੇਲ੍ਹਾ ਦੇ ਦਰਵਾਜੇ ਆਪਣੀ ਪੰਥਕ ਸ਼ਕਤੀ ਰਾਹੀਂ ਖੋਲੇਗਾ। ਸਮੁੱਚੇ ਖਾਲਸਾ ਪੰਥ ਨੂੰ ਜੇਲ੍ਹਾ *ਚ ਬੰਦੀ ਸਿੱਖਾ ਭਾਈ ਗੁਰਮੀਤ ਸਿੰਘ, ਭਾਈ ਸਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ ਨਾਂਰਗਵਾਲ, ਭਾਈ ਗੁਰਦੀਪ ਸਿੰਘ ਖਹਿਰਾ, ਭਾਈ ਵਰਿਆਮ ਸਿੰਘ ਬਰੇਲੀ ਭਾਈ ਲਾਲ ਸਿੰਘ ਉਰਫ ਮਨਜੀਤ ਸਿੰਘ, ਭਾਈ ਦਵਿੰਦਰਪਾਲ ਸਿੰਘ ਭੁਲਰ ਆਦਿ ਦੀ ਪੱਕੀ ਰਿਹਾਈ ਲਈ ਹੰਭਲਾ ਮਾਰਨ ਲਈ ਇੱਕ ਵਾਰ ਫਿਰ ਬੇਨਤੀ ਕੀਤੀ ਜਾਂਦੀ ਹੈ।
8) ਪ੍ਰੋ ਦਵਿੰਦਰਪਾਲ ਸਿੰਘ ਭੁਲਰ ਦੀ ਫਾਂਸੀ ਰੱਦ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ, ਸਰਕਾਰ ਪਾਸੋ ਜਲਦੀ ਰਿਹਾਈ ਦੀ ਮੰਗ ਕੀਤੀ ਗਈ
9) ਮਿਤੀ 16 ਅਪ੍ਰੈਲ ਨੂੰ ਲੋਕ ਸਭਾ ਹਲਕਾ ਬਠਿੰਡਾ ਅਤੇ 18 ਅਪ੍ਰੈਲ ਨੂੰ ਸ਼੍ਰੀ ਅਮ੍ਰਿਤਸਰ ਰਿਹਾਈ ਲਈ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ
ਪ੍ਰਿਸੀਪਲ ਪਰਵਿੰਦਰ ਸਿੰਘ ਖਾਲਸਾ ਮੁੱਖ ਬੂਲਾਰਾ ਸਿੱਖ ਸੰਘਰਸ਼ ਕਮੇਟੀ, ਬਾਬਾ ਬਲਜੀਤ ਸਿੰਘ ਖਾਲਸਾ (ਦਾਦੁਵਾਲ) , ਬਾਬਾ ਮਨਮੋਹਨ ਸਿੰਘ ਬਾਰਨ, ਭਾਈ ਜੰਗ ਸਿੰਘ, ਪ੍ਰੋ: ਮਹਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਗੁਰੀ ਹਾਸ, ਪਰਮਿੰਦਰ ਸਿੰਘ (
S.O.P.W), ਭਾਈ ਬਲਜੀਤ ਸਿੰਘ ਭਾਊ, ਐਡਵੌਕੇਟ ਧਰਮਜੀਤ ਸਿੰਘ, ਸੁਖਵਿੰਦਰ ਕੋਰ, ਰਾਜ ਸਿੰਘ
ਜਾਰੀ ਕਰਤਾ
ਪਵਨਪ੍ਰੀਤ ਸਿੰਘ ਮੀਡੀਆ ਇੰਚਾਰਜ
ਮੋ: 98780-11670, 9876863606{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.