.


30/03/14)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥

ਹੇਠ ਲਿਖੇ ਦੋ ਸ਼ਬਦਾਂ ਬਾਰੇ ਤੁਹਾਡੇ ਸਾਰਿਆਂ ਕੋਲੋ ਇਹ ਜਾਣਕਾਰੀ ਲੈਣੀ ਚਾਹੁੰਦਾ ਹਾਂ, ਕਿ ਕੀ ਹੇਠ ਲਿਖੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੋਵਾਂ ਸ਼ਬਦਾਂ ਦਾ ਆਪਸ ਵਿਚ ਕੋਈ ਸਬੰਧ ਹੈ ? ਜੇ ਹੈ ਤਾਂ ਕੀ ਹੈ ?
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸਡ਼ਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂਡ਼ੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪਡ਼ੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪਡ਼ਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚਡ਼ਾ ਨਿਆਉ ਕਰੇਗੁ ਮਸੋਲਾ ॥ ਕਾਇਆ ਕਪਡ਼ੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥(ਪੰਨਾ 722-723)

ੴ ਸਤਿਗੁਰ ਪ੍ਰਸਾਦਿ ॥ ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥ ਸੇ ਸਿਰ ਕਾਤੀ ਮੁੰਨੀਅਨ੍ਹ੍ਹਿ ਗਲ ਵਿਚਿ ਆਵੈ ਧੂੜਿ ॥ ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨ੍ਹ੍ਹਿ ਹਦੂਰਿ ॥੧॥ ਆਦੇਸੁ ਬਾਬਾ ਆਦੇਸੁ ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥ ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ ॥ ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥ ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥੨॥ ਇਕੁ ਲਖੁ ਲਹਨ੍ਹ੍ਹਿ ਬਹਿਠੀਆ ਲਖੁ ਲਹਨ੍ਹ੍ਹਿ ਖੜੀਆ ॥ ਗਰੀ ਛੁਹਾਰੇ ਖਾਂਦੀਆ ਮਾਣਨ੍ਹ੍ਹਿ ਸੇਜੜੀਆ ॥ ਤਿਨ੍ਹ੍ਹ ਗਲਿ ਸਿਲਕਾ ਪਾਈਆ ਤੁਟਨ੍ਹ੍ਹਿ ਮੋਤਸਰੀਆ ॥੩॥ ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਹ੍ਹੀ ਰਖੇ ਰੰਗੁ ਲਾਇ ॥ ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥ ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥ ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥ ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥੫॥ ਇਕਨਾ ਵਖਤ ਖੁਆਈਅਹਿ ਇਕਨ੍ਹ੍ਹਾ ਪੂਜਾ ਜਾਇ ॥ ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥ ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥੬॥ ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ ॥ ਇਕਨ੍ਹ੍ਹਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ ॥ ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ॥(ਪੰਨਾ 417)


ਇਸ ਬਾਰੇ ਦੱਸਣ ਲਈ ਆਪ ਸੱਭ ਦਾ ਧੰਨਵਾਦੀ ਹੋਵਾਂਗਾ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(ਪਾਠਕਾਂ ਦੀ ਜਾਣਕਾਰੀ ਲਈ ਸੰਪਾਦਕੀ ਨੋਟ)

ਅੱਜ 15 ਮਾਰਚ 2014 ਨੂੰ ‘ਕਰਤਾਰਪੁਰ ਵਾਲੀ ਬੀੜ’ ਬਾਰੇ ਵਿਚਾਰ-ਚਰਚਾ ਕਰਨ ਦਾ ਆਖਰੀ ਦਿਨ ਸੀ। ਇਸ ਕਰਤਾਰਪੁਰ ਵਾਲੀ ਬੀੜ ਬਾਰੇ ‘ਸਿੱਖ ਮਾਰਗ’ ਵਲੋਂ ਫੈਸਲਾ ਕਰਕੇ ਇੱਕ ਵੱਖਰਾ ਲਿੰਕ ਬਣਾ ਕੇ ਪਾ ਦਿੱਤਾ ਹੈ। ਜਿਸ ਦਾ ਲਿੰਕ ਇਸ ਨੋਟ ਦੇ ਹੇਠਾਂ ਅਤੇ ਮੁੱਖ ਪੰਨੇ ਤੇ ‘ਹੋਰ ਲਿੰਕ’ ਵਾਲੇ ਫੋਲਡਰ ਵਿੱਚ ਜੋੜ ਦਿੱਤਾ ਹੈ। ਇਸ ਲਿੰਕ ਵਾਲੇ ਪੰਨੇ ਤੇ ਕਰਤਾਰਪੁਰ ਵਾਲੀ ਬੀੜ ਨਾਲ ਸੰਬੰਧਿਤ ਲੇਖਾਂ ਦੇ ਲਿੰਕ ਪਾ ਦਿੱਤੇ ਹਨ। ਪਾਠਕ ਜਨ ਉਹ ਸਾਰੇ ਲੇਖ ਪੜ੍ਹ ਕੇ ਸੱਚ-ਝੂਠ ਦਾ ਨਿਤਾਰਾ ਆਪ ਹੀ ਕਰ ਸਕਦੇ ਹਨ। ਮੁਆਫ ਕਰਨਾ ਕਿ ਇਹ ਸ਼ਬਦਾਵਲੀ ਚੰਗੀ ਨਹੀਂ ਹੈ ਪਰ ਮਜ਼ਬੂਰੀ ਵਸ ਵਰਤਣੀ ਪੈ ਰਹੀ ਹੈ ਤਾਂ ਕਿ ਕੋਈ ਵੀ ਵਆਕਤੀ ‘ਸਿੱਖ ਮਾਰਗ’ ਅਤੇ ਇੱਥੇ ਲਿਖਣ ਵਾਲਿਆਂ ਵਿਰੁੱਧ ਲਿਖਣ/ਬੋਲਣ ਲੱਗਿਆ ਸੋਚੇ ਕਿ ਜੇ ਕਰ ਮੈਂ ਦੂਸਰਿਆਂ ਲਈ ਇਸ ਤਰ੍ਹਾਂ ਕਹਿ ਸਕਦਾ ਹਾਂ ਤਾਂ ਮੁੜ ਕੇ ਮੈਨੂੰ ਵੀ ਸੁਣਨਾ ਪੈ ਸਕਦਾ ਹੈ। ਇਹ ਜੋ ‘ਗੁਰੂ ਗ੍ਰੰਥ ਦੇ ਖਾਲਸਾ ਪੰਥ’ ਵਾਲੇ ਹਨ ਇਹਨਾ ਵਿੱਚ ਕਈ ਮਨਜੀਤ ਸਿੰਘ ਮੁਹਾਲੀ ਵਰਗੇ ਅਤੇ ਇਸ ਦੇ ਹੋਰ ਸਹਿਯੋਗੀ, ਬਿੱਲਕੁੱਲ ਝੂਠੇ, ਭੇਖੀ, ਫਰੇਬੀ ਅਤੇ ਕਪਟੀ ਹਨ। ਇਹਨਾ ਦੇ ਬੋਲੇ ਹੋਏ ਝੂਠ ਤੋਂ ਸਿੱਖਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ‘ਸਿੱਖ ਮਾਰਗ’ ਦੇ ਪਾਠਕ/ਲੇਖਕ ਇੱਕ ਗੱਲ ਹੋਰ ਵੀ ਨੋਟ ਕਰ ਲੈਣ ਕਿ ਅਸੀਂ ਪਹਿਲ ਦੇ ਅਧਾਰ ਤੇ ਕਦੀ ਵੀ ਵੱਖਰੇ ਵਿਚਾਰਾਂ ਵਾਲਿਆਂ ਲਈ ਫਤਵੇ ਜ਼ਾਰੀ ਨਹੀਂ ਕਰਦੇ ਜਿਵੇਂ ਹੋਰ ਇੱਥੇ ਸਿੱਖ ਮਾਰਗ ਤੇ ਲਿਖਣ ਵਾਲਿਆਂ ਲਈ ਕਰਦੇ ਹਨ। ਮਜ਼ਬੂਰੀ ਵੱਸ ਜਵਾਬ ਜ਼ਰੂਰ ਦੇਣਾ ਪੈਂਦਾ ਹੈ। ਇਹ ਸਾਰੀ ਗੱਲ ਵਧਣ ਤੋਂ ਪਹਿਲਾਂ ਜਦੋਂ ਕਿਸੇ ਦਾ ਨਾਮ ਲਏ ਬਗੈਰ ਇਸ ਕਪਟੀ ਮਨਜੀਤ ਸਿੰਘ ਨੇ ਆਪ ਅਤੇ ਦੂਸਰਿਆਂ ਨੂੰ ਉਕਸਾਹਟ ਕਰਕੇ ਕਈ ਗੱਲਾਂ ਵੀਡੀਓ ਵਿੱਚ ਕਹਿਣੀਆਂ ਸ਼ੁਰੂ ਕੀਤੀਆਂ ਸਨ ਤਾਂ ਅਸੀਂ ਇਹਨਾ ਦੇ ਇੱਕ ਖਾਸ ਜ਼ੁੰਮੇਵਾਰ ਸੱਜਣ ਤੱਕ ਸੁਨੇਹਾ ਪਹੁੰਚਾ ਕੇ ਸੁਚੇਤ ਕਰ ਦਿੱਤਾ ਸੀ ਕੇ ਜੇ ਕਰ ਇਸ ਮਨਜੀਤ ਸਿੰਘ ਨੇ ਆਪਣਾ ਰਵਈਆ ਨਾ ਬਦਲਿਆ ਤਾਂ ਇਹ ਗੱਲ ਵਧ ਜਾਵੇਗੀ। ਸਾਡੀਆਂ ਦਲੀਲਾਂ ਦੇ ਥੋੜੇ ਕੀਤੇ ਜਵਾਬ ਵੀ ਨਹੀ ਦੇ ਹੋਣੇ ਅਤੇ ਗੱਲ ਵੱਧ ਕੇ ਆਪਸੀ ਫੁੱਟ ਵੀ ਵਧ ਜਾਵੇਗੀ। ਉਸ ਤੋਂ ਬਾਅਦ ਮਨਜੀਤ ਸਿੰਘ ਨੇ ਹਟਣ ਦੀ ਵਿਜਾਏ ਸਿੱਧੇ ਹੀ ਨਾਮ ਲੈ ਕੇ ਆਪਣੇ ਕਪਟੀ ਮਨ ਦੀ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ। ਜਿਸ ਨਾਲ ਗੱਲ ਇੱਥੋਂ ਤੱਕ ਵਧ ਗਈ ਅਤੇ ਸਾਨੂੰ ਵੀ ਮਜ਼ਬੂਰੀ ਵੱਸ ਜਵਾਬੀ ਕਾਰਵਾਈ ਕਰਨੀ ਪਈ। ਅਸੀਂ ਕਦੀ ਵੀ ਪਹਿਲ ਨਹੀਂ ਕਰਦੇ ਪਰ ਕਿਸੇ ਵੀ ਬਹਿਰੂਪੀਏ, ਪਖੰਡੀ, ਭੇਖੀ, ਕਪਟੀ ਤੋਂ ਡਰ ਕੇ ਪਿਛੇ ਹਟਣ ਵਾਲੇ ਵੀ ਨਹੀਂ। ‘ਸਿੱਖ ਮਾਰਗ’ ਤੇ ਰੈਗੂਲਰ ਲਿਖਣ ਵਾਲੇ ਪਾਠਕ/ਲੇਖਕ, ਕਰਤਾਰਪੁਰੀ ਬੀੜ ਬਾਰੇ ਕੀਤੇ ਸਾਡੇ ਫੈਸਲੇ ਬਾਰੇ ਅਤੇ ਇਸ ਨੋਟ ਬਾਰੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ।

ਕਰਤਾਰਪੁਰੀ ਬੀੜ ਬਾਰੇ ਲੇਖ ਅਤੇ ਫੈਸਲਾ


29/03/14)
ਮਨਦੀਪ ਸਿੰਘ ਵਰਨਨ

ਸਿੱਖ ਮਾਰਗ ਦੇ ਪਾਠਕ ਸੱਜਣੋ
ਗੁਰ ਫਤਿਹ ਪਰਵਾਨ ਹੋਵੇ ਜੀ !

ਜੋ ਗੱਲ ਆਮ ਪ੍ਰਚਾਰੀ ਜਾਂਦੀ ਹੈ ਕਿ ‘ਬਾਬਾ ਬੁੱਢਾ ਜੀ’ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਥਾਪੇ ਗਏ । ਮੇਰੀ ਸਮਝ ਅਨੁਸਾਰ ਇਹ ਸਿਰਫ ਗੁਰਬਿਲਾਸ 6 ਦੀ ਕਾਢ ਹੈ । ਪਰ ਅਗਰ ਕਿਸੇ ਸੱਜਣ ਕੋਲ ਕੋਈ ਵੇਰਵਾ ਹੋਵੇ ਤਾਂ ਜ਼ਰੂਰ ਸਿੱਖ ਮਾਰਗ ਤੇ ਸਾਝਾਂ ਕਰਨਾ। ਅਤੇ ਕੀ ਸਿੱਖੀ ਵਿੱਚ ਭਾੜੇ ਦੇ ਗ੍ਰੰਥੀਆਂ ਲਈ ਕੋਈ ਥਾਂ ਹੈ ਜਾਂ ਸੀ ?
ਧੰਨਵਾਦ ਜੀ ।
ਮਨਦੀਪ ਸਿੰਘ ਵਰਨਨ


29/03/14)
ਗੁਰਦੀਪ ਸਿੰਘ ਬਾਗੀ

ਕੋਇਰ ਸਿਂਘ ਕਲਾਲ ਦਾ ਗੁਰਬਿਲਾਸ ----- ਫਿਰੰਗ (ਅੰਗ੍ਰੇਜ) ਬੁੰਦੇਲਖੰਡ ਬੈਦਰਭ ਧਾਰੀ, 1751 ਈ. ਦੀ ਨਹੀ 19ਵੀਂ ਸਦੀ ਦੀ ਲਿਖਤ।
ਪਿਛਲੇ ਲੇਖ ਵਿੱਚ ਅਸੀਂ ਇਹ ਸਥਾਪਿਤ ਕਿਤਾ ਕਿ ਇਹ ਕੋਇਰ ਸਿੰਘ ਕਲਾਲ ਦਾ ਗੁਰਬਿਲਾਸ ਪਾਤਸ਼ਾਹੀ ਦਸਵੀਂ 1751 ਇ . ਦੀ ਲਿਖਤ ਨ ਹੋਕੇ 1783 ਇ . ਦੇ ਬਾਦ ਦੀ ਲਿਖਤ ਹੈ। ਇਸ ਲੇਖ ਵਿੱਚ ਅਸੀਂ ਉਨ੍ਹਾਂ ਤਥਾਂ ਦੀ ਪੜਚੋਲ ਕਰਾਂਗੇ ਜਿਨ੍ਹਾਂ ਨਾਲ ਇਹ ਰਚਨਾ 19ਵੀਂ ਸਦੀ ਦੀ ਸਾਬਿਤ ਹੋ ਸਕੇ।
ਕੁਛ ਵਿਦਵਾਨਾਂ ਦਾ ਮੰਨਣਾ ਹੈ ਕਿ ਇਸ ਰਚਣਾ ਵਿੱਚ ਵਰਤੇ ਗਏ ਸ਼ਬਦ ਫਿਰੰਗ (ਅੰਗ੍ਰੇਜ) ਦੇ ਕਾਰਨ ਇਹ 19ਵੀਂ ਸਦੀ ਦੀ ਲਿਖਤ ਹੈ, ਇਸ ਦੇ ਖੰਡਨ ਵਿੱਚ ਇਹ ਤੱਥ ਪੇਸ਼ ਕਿਤਾ ਗਿਆ ਕੀ ਅਕਾਲ ਉਸਤਤ ਵਿੱਚ ਵੀ ਫਿਰੰਗੀ ਸ਼ਬਦ ਇਸਤੇਮਾਲ ਕਿਤਾ ਗਿਆ ਹੈ ਜਿਸ ਨੂੰ ਖੰਡਨਕਾਰੀ ਨੇ 17ਵੀਂ ਸਦੀ ਦੀ ਲਿਖਤ ਮੰਨਿਆ ਹੈ। ਅਸਲ ਵਿੱਚ ਉਸ ਛੰਦ ਜਿਸ ਵਿੱਚ ਫਿਰੰਗ(ਅੰਗ੍ਰੇਜ) ਸ਼ਬਦ ਦੀ ਵਰਤੋ ਹੋਈ ਹੈ ਉਸ ਦੇ ਵਿੱਚ ਦਿੱਤੇ ਗਏ ਸਥਾਨਾਂ ਉਤੇ ਅੰਗ੍ਰੇਜਾਂ ਦੇ ਕਾਬਿਜ ਹੋਣ ਦੀ ਤਾਰੀਖਾਂ ਦੀ ਇਤਿਹਾਸ ਵਿੱਚੋਂ ਪੜਚੋਲ ਕਰਨ ਨਾਲ ਇਸ ਲਿਖਤ ਨੂੰ 19ਵੀਂ ਸਦੀ ਦੀ ਲਿਖਤ ਗਿਣਿਆ ਜਾ ਸਕਦਾ ਹੈ। ਭਵਿਖ ਵਾਕ ਵਿੱਚ ਦਿਲੀ ਫਤਿਹ ਦੀ ਗੱਲ ਕਹਿ ਕੇ ਗੁਰੂ ਸਾਹਿਬ ਨੂੰ ਸ਼ੀਸ਼ਗੰਜ ਸਾਹਿਬ ਵਿੱਚ ਨਿਰਿਖਣ ਕਰਦੇ ਲਿਖਣ ਵਾਲਾ, ਹੁਣ ਇਸ ਗੁਰਬਿਲਾਸ ਦਾ ਕਰਤਾ ਫਿਰੰਗੀ ਭਾਵ ਅੰਗ੍ਰੇਜਾਂ ਦੇ ਕਬਜੇ ਵਾਲੇ ਇਲਾਕਿਆਂ ਦਾ ਜਿਕਰ ਕਰਦਾ ਹੈ। ਇਹ ਜਿਕਰ ਵੀਹਵੇਂ ਅਧਿਆਇ, ਪੰਨਾ 240 ਵਿੱਚ ਦਰਜ ਹੈ।
ਬੀਰ ਫਿਰੰਗ ਤਿਲੰਗ ਤੇ ਆਦਿ ਲੌ, ਖੰਡ ਬੁੰਦੇਲ ਬੈਦਰਭ ਧਾਰੀ।
ਬਾਰ ਮਲਾਰ ਪੈ ਕੋਸ਼ ਬੰਦਰ ਜੀਤੈ, ਸੂਰਤੈ ਮੈ ਜਿਨੇ ਤੇਗ ਮਾਰੀ।

ਇਨ੍ਹਾਂ ਪੰਕਤੀਆ ਵਿੱਚ ਅੰਗ੍ਰੇਜਾਂ ਦੀ ਹਕੁਮਤ ਵਾਲੇ ਕੁਛ ਇਲਾਕਿਆਂ ਦਾ ਜਿਕਰ ਹੈ ਤਿਲੰਗਾਨਾ, ਬੁੰਦੇਲਖੰਢ, ਬੈਦਰਭ, ਬਾਰ ਮਲਾਰ (ਮਾਲਾਬਾਰ ) ਅਤੇ ਸੂਰਤ। ਆਉ ਹੁਣ ਇਨ੍ਹਾਂ ਇਲਾਕਿਆਂ ਦਾ ਅੰਗ੍ਰੇਜਾਂ ਦੇ ਕਬਜੇ ਥੱਲੇ ਆਉਣ ਦੇ ਇਤਿਹਾਸ ਦੀ ਪੜਚੋਲ ਕਰਕੇ ਤਾਰੀਖਾਂ ਨੂੰ ਜਾਣਨ ਦੀ ਕੋਸ਼ੀਸ਼ ਕਰਿਏ।
ਉ . ਪੰਕਤਿਆਂ ਦੇ ਆਖੀਰ ਵਿੱਚ ਸੁਰਤ ਦਾ ਜਿਕਰ ਹੈ ਜਿਸ ਤੇ 1746 ਇ . ਤਕ ਤਖਤ ਬੇਗ ਖਾਨ ਦਾ ਰਾਜ ਰਹਿਆ। ਤਖਤ ਬੇਗ ਖਾਨ ਦੀ ਮੌਤ ਦੇ ਬਾਦ ਅਰਾਜਕਤਾ ਦਾ ਮਾਹੌਲ ਬਣ ਗਿਆ, ਇਸ ਇਲਾਕੇ ਦੇ ਉਤਰਾਧਿਕਾਰ ਦੀ ਲੜਾਈ ਵਿੱਚ ਅੰਗ੍ਰੇਜ ਅਤੇ ਡੱਚ ਲੋਕਾਂ ਨੇ ਵੀ ਅਪਣੇ ਹਿਤਾਂ ਦੀ ਰਾਖੀ ਵਾਸਤੇ ਹਿੱਸਾ ਲਿਆ। ਇਸ ਅਰਾਜਕਤਾ ਦੀ ਵਜਹ ਨਾਲ ਵਪਾਰ ਦੇ ਉਪਰ ਬੁਰੇ ਅਸਰ ਪੈਣ ਦੀ ਵਜਹ ਨਾਲ ਅੰਗ੍ਰੇਜਾਂ ਨੇ 1759 ਇ . ਵਿੱਚ ਸੁਰਤ ਉਤੇ ਹਮਲਾ ਕਰ ਦਿੱਤਾ ਅਤੇ ਜਿੱਤ ਪ੍ਰਾਪਤ ਕਰ ਲਈ ਅਤੇ ਇਸ ਦੇ ਨਵਾਬ ਕੋਲ ਦਿਖਾਵੇ ਮਾਤਰ ਦਾ ਔਹਦਾ ਰਹਿ ਗਿਆ। 1800 ਇ . ਯਾਨਿ 19 ਵੀ ਸਦੀ ਦੇ ਸ਼ੂਰੁ ਵਿੱਚ ਸੂਰਤ ਦਾ ਸਾਰਾ ਪ੍ਰਬੰਧ ਅੰਗ੍ਰੇਜਾ ਨੇ ਅਪਣੇ ਹੱਥ ਲੇ ਲਿਆ।
ਅ . ਬਾਰ ਮਲਾਰ ਦਾ ਮਤਲਬ ਸ਼ਮਸ਼ੇਰ ਸਿੰਘ ਅਸ਼ੋਕ ਮਾਲਾਬਾਰ ਕਰਦੇ ਹਨ। ਮਾਲਾਬਾਰ ਮੈਸੂਰ ਰਿਆਸਤ ਦਾ ਹਿੱਸਾ ਸੀ ਜਿੱਸ ਦਾ ਸੁਲਤਾਨ ਹੈਦਰ ਅਲੀ ਅਤੇ ਹੈਦਰ ਅਲੀ ਦੀ ਮੌਤ ਦੇ ਬਾਦ ਉਸ ਦਾ ਪੁਤਰ ਟੀਪੂ ਇਸ ਦਾ ਸੁਲਤਾਨ ਬਣਿਆ। ਮਾਲਾਬਾਰ ਦੇ ਬੰਦਰਗਾਹ ਦੇ ਜਿੱਤਣ ਦਾ ਜਿਕਰ ਹੈ, ਇਹ ਘਟਨਾ ਤੀਸਰੇ ਅੰਗਲੋ-ਮੈਸੂਰ ਯੁੱਧ ਦੇ ਦੌਰਾਨ ਦੀ ਹੈ ਜਦ ਦਿਸੰਬਰ 1790 ਇ . ਵਿੱਚ ਟੀਪੂ ਸੁਲਤਾਨ ਦੇ ਜਨਰਨ ਹੁਸੈਨ ਅਲੀ ਨੂੰ ਹਰਾ ਕੇ ਅੰਗ੍ਰੇਜਾਂ ਨੇ ਮਾਲਾਬਾਰ ਦਾ ਸਾਰਾ ਸਮੁੰਦਰੀ ਕੰਢੇ ਦਾ ਇਲਾਕਾ ਜਿੱਤ ਲਿਆ (ਬਾਰ ਮਲਾਰ ਪੈ ਕੋਸ਼ ਬੰਦਰ ਜੀਤੈ) ਅਤੇ ਤੀਸਰੇ ਅੰਗਲੋ-ਮੈਸੂਰ ਯੁੱਧ ਦੇ ਬਾਦ 1792 ਇ . ਵਿੱਚ ਹੋਈ ਸੰਧੀ ਵਿੱਚ ਵਾਇਨਾਡ ਨੂੰ ਛਡ ਕੇ ਸਾਰਾ ਮਾਲਾਬਾਰ ਅੰਗ੍ਰੇਜ ਹਕੁਮਤ ਦਾ ਹਿੱਸਾ ਬਣ ਗਇਆ ਸੀ। ਟੀਪੁ ਸੁਲਤਾਨ ਦੀ ਮੌਤ ਦੇ ਬਾਦ 1799 ਇ . ਵਿੱਚ ਵਾਇਨਾਡ ਵੀ ਅੰਗ੍ਰੇਜ ਹਕੁਮਤ ਦਾ ਹਿੱਸਾ ਬਣ ਗਿਆ।
ੲ . ਤਿਲੰਗਾਨਾ-- ਇਹ ਦਖਣ ਵਿੱਚ ਤੇਲਗੁ ਭਾਸ਼ਾ ਬੋਲਣ ਵਾਲੇ ਇਲਾਕੇ ਦਾ ਨਾਮ ਹੈ ਇਹ ਇਲਾਕਾ ਪਹਿਲਾਂ ਮੁਗਲ ਸਲਤਨਤ ਦੇ ਅਧੀਨ ਸੀ। 1724 ਇ . ਵਿੱਚ ਕਮਰੂ-ਉਦ-ਦੀਣ ਖਾਨ(ਨਿਜ਼ਾਮ-ਉਲ-ਮੁਲਕ) ਅਤੇ ਹੈਦਰਾਬਾਦ ਦੇ ਗਵਰਨਰ ਮੁਰਬਿਜ਼ ਖਾਨ ਦਰਮਮਿਆਨ ਹੋਈ ਜੰਗ ਵਿੱਚ ਮੁਰਬਿਜ਼ ਖਾਨ ਨੂੰ ਹਰਾ ਕੇ 'ਅਸਫ ਜਹਾ' ਦਾ ਖਿਤਾਬ ਧਾਰ ਕੇ ਹੈਦਰਾਬਾਦ ਰਿਆਸਤ ਤੇ ਨਿਜ਼ਾਮ ਬਣਿਆ। ਇਸ ਰਿਆਸਤ ਨੂੰ ਹਮੇਸ਼ਾ ਹੀ ਫ੍ਰਾਂਸ ਸੈਨਾ ਦੀ ਮਦਦ ਮਿਲਦੀ ਰਹੀ ਜੋ ਅੰਗ੍ਰੇਜਾ ਦੇ ਪ੍ਰਤੀਦਵਂਦੀ ਸੀ, ਨਿਜ਼ਾਮ ਅਲੀ (ਨਿਜ਼ਾਮ-ਉਲ-ਮੁਲਕ ਦਾ ਪੁੱਤਰ ) ਦੇ ਪੁੱਤਰ ਅਲੀ ਜਹਾ ਨੇ 1795 ਵਿੱਚ ਵਿੱਚ ਨਿਜ਼ਾਮ ਅਲੀ ਦੇ ਖਿਲਾਫ ਬਗਾਵਤ ਕਿਤੀ ਪਰ ਫ੍ਰੈੰਚ ਅਫਸਰ ਔਮ. ਰੇਮੰਡ ਅਤੇ ਉਸ ਦੀ ਸੈਨੀਕ ਟੁਕਡੀ ਨੇ ਇਸ ਨੂੰ ਕੁਚਲ ਦਿੱਤਾ। ਅੰਗ੍ਰੇਜਾ ਦੀ ਟੀਪੂ ਸੁਲਤਾਨ ਉਤੇ ਜਿੱਤ ਦੇ ਬਾਦ 1798 ਇ . ਵਿੱਚ ਨਿਜ਼ਾਮ ਅਲੀ ਖਾਨ ਨੇ ਫਰਾਂਸੀਸ ਅਧਿਕਾਰੀਆਂ ਨੂੰ ਕਢ ਦਿੱਤਾ ਅਤੇ ਉਨ੍ਹਾਂ ਦੇ ਦਸਤੇ ਨੂੰ ਅੰਗ੍ਰੇਜਾਂ ਦੀ ਸਹਾਇਕ ਕੰਪਨੀ ਬਨਾ ਦਿੱਤਾ। ਇਹ ਇਲਾਕਾ 1799 ਇ . ਵਿੱਚ ਹੈਦਰਾਬਾਦ ਦੇ ਨਿਜ਼ਾਮ ਅਲੀ ਖਾਨ ਅਤੇ ਅੰਗ੍ਰੇਜਾਂ ਵਿੱਚ ਹੋਈ ਸਹਾਇਕ ਗਠਜੋੜ
(Subsidary Alliance) ਸੰਧੀ ਦੇ ਬਾਦ ਅੰਗ੍ਰੇਜ ਹਕੁਮਤ ਥੱਲੇ ਆ ਗਿਆ ਸੀ।
ਸ . ਬੂੰਦੇਲ ਖੰਡ 19 ਵੀਂ ਸਦੀ ਦੇ ਸ਼ੂਰੁ ਤਕ ਮਰਾਠਾ ਹਕੁਮਤ ਦਾ ਹਿੱਸਾ ਰਹਿਆ, ਇਸ ਦਾ ਕਾਫੀ ਇਲਾਕਾ ਬਾਜੀ ਰਾਉ(ਦੁਜਾ) ਦੇ ਅਧੀਨ ਸੀ। ਬਾਜੀ ਰਾਉ ਨੇ 31 ਦਿਸੰਬਰ 1802 ਵਿੱਚ ਅੰਗ੍ਰੇਜ ਜਨਰਲ ਵੇਲ੍ਹਸਲ੍ਹੇ
(Wellesley) ਨਾਲ ਵਸਈ ਦੀ ਸੰਧੀ (Treaty of Bassein) ਕਰ ਲਈ ਅਤੇ ਅੰਗ੍ਰੇਜਾਂ ਦੀ ਗੁਲਾਮੀ ਕਬੁਲ ਕਰ ਲਈ, ਇਸ ਦੇ ਨਾਲ ਹੀ ਬਾਜੀ ਰਾਉ ਦੇ ਕਬਜੇ ਵਾਲੇ ਬੁੰਦੇਲ ਖੰਡ ਦੇ ਇਲਾਕੇ ਅੰਗ੍ਰੇਜ ਹਕੁਮਤ ਦੇ ਕਬਜੇ ਥੱਲੇ ਆ ਗਏ। ਬੁੰਦੇਲ ਖੰਡ ਦਾ ਕੁਛ ਹਿੱਸਾ ਗਵਾਲਿਅਰ ਦੇ ਰਾਜਾ ਦੌਲਤ ਰਾਉ ਸਿਂਧਿਆ ਦੀ ਰਿਆਸਤ ਦਾ ਹਿੱਸਾ ਸੀ 1803 ਇ . ਵਿੱਚ ਹੋਈ ਅੰਗੇਜਾ ਨਾਲ ਜੰਗ ਵਿੱਚ ਹਾਰ ਜਾਣ ਦੇ ਬਾਦ ਇਸ ਨੇ ਵੀ ਅੰਗ੍ਰੇਜਾ ਨਾਲ ਸੁਰਜੀ ਅਜਣਾਗਾਂਉ (Treaty of Ajnagoan) ਸੰਧੀ ਰਾਹੀਂ ਅਪਣੇ ਅਧਿਕਾਰ ਵਾਲੇ ਬੁੰਦੇਲ ਖੰਡ ਦੇ ਇਲਾਕਿਆਂ ਦਾ ਕਬਜਾ ਅੰਗ੍ਰੇਜਾਂ ਨੂੰ ਦੇ ਦਿੱਤਾ। 1811 ਇ . ਵਿੱਚ ਇਨ੍ਹਾ ਇਲਾਕਿਆਂ ਦਾ ਨਾਮ "ਬੁੰਦੇਲਖੰਡ ਏਜੰਸੀ" ਰਖਿਆ ਗਇਆ। 1818 ਇ . ਵਿੱਚ ਹੋਈ ਮਰਾਠਾ ਅਤੇ ਅੰਗ੍ਰੇਜਾਂ ਦੀ ਲੜਾਈ ਦੇ ਬਾਦ ਪੁਰਾ ਇਲਾਕਾ ਅੰਗ੍ਰੇਜ ਹਕੁਮਤ ਥੱਲੇ ਆ ਗਿਆ ਅਤੇ ਬਾਦ ਵਿੱਚ ਇਹ ਇਲਾਕਾ " ਬ੍ਰਿਟੀਸ਼ ਬੁੰਦੇਲਖੰਡ" ਕਹਵਾਉਣ ਲਗ ਪਿਆ।
ਹ. ਬੈਦਰਭ ਜਿਨੂੰ ਹੁਣ ਵਿਦਰਭ ਕਹਂਦੇ ਹਨ ਮੁਗਲ ਸਲਤਨਤ ਦੇ ਵੇਲੇ ਇਸ ਦਾ ਨਾਮ ਬਿਰਾਰ ਸੀ। ਇਸ ਇਲਾਕੇ ਨੂੰ ਕਮਰੂ-ਉਦ-ਦੀਣ ਖਾਨ(ਨਿਜ਼ਾਮ-ਉਲ-ਮੁਲਕ) ਨੇ 1724 ਇ . ਵਿੱਚ ਵਿੱਚ ਮੁਰਬਿਜ਼ ਖਾਨ ਨੂੰ ਹਰਾਉਣ ਦੇ ਬਾਦ ਹੈਦਰਾਬਾਦ ਰਿਆਸਤ ਨਾਲ ਮਿਲਾ ਲਿਆ ਸੀ। ਇਸ ਇਲਾਕੇ ਉਤੇ ਪ੍ਰਭਤਾ ਬਨਾਏ ਰਖਣ ਵਾਸਤੇ ਹੈਦਰਾਬਾਦ ਦੇ ਨਿਜ਼ਾਮ ਅਤੇ ਮਰਾਠਿਆ ਦੇ ਵਿੱਚ ਲੜਾਈਆਂ ਹੋਂਦੀਆਂ ਰਹਿਆਂ ਅਤੇ ਮਰਾਠਿਆਂ ਨੇ 1795 ਇ . ਤਕ ਬਿਰਾਰ ਦੇ ਕਈ ਇਲਾਕੇ ਅਪਣੇ ਕਬਜੇ ਵਿੱਚ ਲੇ ਲਏ। ਹੈਦਰਾਬਾਦ ਦੇ ਨਿਜ਼ਾਮ ਅਲੀ ਦੀ ਅੰਗ੍ਰੇਜਾਂ ਨਾਲ ਹੋਈ ਸੰਧੀ ਦੇ ਰਾਹੀਂ ਹੈਦਰਾਬਾਦ ਰਿਆਸਤ ਵਾਲਾ ਵਿਦਰਭ ਦਾ ਹਿੱਸਾ 1799 ਇ . ਵਿੱਚ ਅੰਗ੍ਰੇਜ ਹਕੁਮਤ ਥੱਲੇ ਆ ਗਿਆ ਅਤੇ ਅੰਗ੍ਰੇਜਾਂ ਦੇ 'ਬੈਦਰਭ ਧਾਰੀ' ਹੋਣ ਦੀ ਨੀਂਵ ਰਖੀ ਗਈ, ਪਰ ਇਸ ਬੈਦਰਭ ਦਾ ਵਹੁਤ ਹਿੱਸਾ ਮਰਾਠਾ ਰਘੋਜੀ ਭੌਸਲੇ (ਦੁਸਰਾ) ਦੇ ਕਬਜੇ ਵਿੱਚ ਸੀ। 1803 ਇ . ਵਿੱਚ ਜਨਰਲ ਵੇਲ੍ਹਸਲ੍ਹੇ
(Wellesley) ਨੇ ਰਘੋਜੀ ਭੌਸਲੇ (ਦੁਸਰਾ) ਨੂੰ ਹਰਾ ਕੇ ਇਕ ਸੰਧਿ ਰਾਹੀਂ ਬਿਰਾਰ (ਵਿਦਰਭ) ਦੇ ਬਾਕੀ ਇਲਾਕਿਆਂ ਨੂੰ ਵੀ ਅੰਗ੍ਰੇਜ ਹਕੁਮਤ ਦਾ ਹਿੱਸਾ ਬਣਾ ਲਿਆ ਅਤੇ 19 ਵੀਂ ਸਦੀ ਦੇ ਸ਼ੁਰੁ ਵਿੱਚ ਫਿਰੰਗ (ਅੰਗ੍ਰੇਜ) ਪੁਰਨ ਤੌਰ ਦੇ "ਬੈਦਰਭ ਧਾਰੀ" ਹੋ ਗਏ।
ਇਨ੍ਹਾਂ ਇਤਿਹਾਸਿਕ ਗਵਾਹਿਆਂ ਤੇ ਰਾਹੀਂ ਅਸੀਂ ਇਹ ਸਾਬਿਤ ਕਿਤਾ ਕੀ "ਫਿਰੰਗ(ਅੰਗ੍ਰੇਜ) ਬੁੰਦੇਲਖੰਡ ਬੈਦਰਭ ਧਾਰੀ" ਵਾਲੀ ਘਟਨਾ ਦਾ ਜਿਕਰ ਕਰਦੀ ਇਹ 19 ਵੀਂ ਸਦੀ ਦੀ ਲਿਖਤ ਹੈ ਅਤੇ ਇਸ ਗੁਰਬਿਲਾਸ ਦੇ ਕਰਤਾ ਨੇ ਸੁਖਾ ਸਿੰਘ ਦੇ ਗੁਰਬਿਲਾਸ ਦੀ ਨਕਲ ਕਿਤੀ ਹੈ। ਕਿਸੇ ਵੀ ਪਖੋਂ ਇਹ 1751 ਇ. ਦੀ ਲਿਖਤ ਨਹੀ ਹੈ ਜੋ ਇਸ ਦੇ ਕਰਤਾ ਨੇ ਇਸ ਵਿੱਚ ਰਚਣ-ਕਾਲ ਦੀ ਤਾਰੀਖ ਦਿੱਤੀ ਹੈ ਅਤੇ ਜਿਸ ਦਾ ਬਿਚਿਤਰ ਨਾਟਕ ਟੋਲੇ ਦੇ ਲੋਕ ਪ੍ਰਚਾਰ ਕਰਦੇ ਹਨ।
ਸਾਰ---- ਕੋਇਰ ਸਿੰਘ ਕਲਾਲ ਦਾ ਗੁਰਬਿਲਾਸ ਇਕ ਪ੍ਰਦੁਸ਼ਨ ਹੈ ਜਿਸ ਦੇ ਰਚੇ ਜਾਣ ਦਾ ਮੁੱਖ ਮਕਸਦ ਇਕ ਹੀ ਸੀ ਕਿ ਇਸ ਨੂੰ ਕੇਸਰ ਸਿੰਘ ਛਿਬੜ ਦੇ ਬੰਸਾਵਲੀ ਨਾਮਾ ਜੋ 1769-1779 ਇ . ਦੀ ਲਿਖਤ ਤੂੰ ਪਹਿਲਾਂ ਲਿਖਿਆ ਗਿਆ ਦਰਸਾਉਣਾ ਅਤੇ ਬਿਚਿਤਰ ਨਾਟਕ ਦੇ ਇਤਿਹਾਸ ਨੂੰ ਪੁਖਤਾ ਕਰਨ ਵਾਸਤੇ ਇਕ ਦਸਤਾਵੇਜੀ ਸਬੁਤ ਦੇ ਤੌਰ ਪੇਸ਼ ਕਰਨਾ ਸੀ।
ਗੁਰਦੀਪ ਸਿੰਘ ਬਾਗੀ
gurdeepsinghjohal@yahoo.co.in
ਕਿਤਾਬਾਂ ਦੀ ਸੂਚੀ
Later Mughal's By William Irvine Edited by Jadunath Sarkar Vol. 1 and 2
A History of Maratha People BY C.A Kincaid And Rao Bahadur D.B. Parasnis Vol 3
Imperial Gazetteer of India


29/03/14)
ਮਨਪ੍ਰੀਤ ਸਿੰਘ

ਆਸਨਸੋਲ ਦੇ ਨੌਜਵਾਨ ਗੁਰਸਿੱਖ ਵੀਰਾਂ ਵੱਲੋਂ ਨਿਵੇਕਲਾ ਉਪਰਾਲਾ : ਲੱਚਰ ਗਾਇਕੀ ਦੇ ਵਿਰੋਧ ਵਿੱਚ ਸਾਫ਼-ਸੁਥਰੀ ਗਾਇਕੀ ਦਾ ਆਗ਼ਾਜ਼
(ਆਸਨਸੋਲ (ਵੈਸਟ ਬੰਗਾਲ) 29 ਮਾਰਚ 2014)

ਆਸਨਸੋਲ ਵਿੱਚ ਨੌਜਵਾਨ ਗੁਰਸਿੱਖ ਵੀਰਾਂ ਦੀ ਹੰਗਾਮੀ ਮੀਟਿੰਗ ਵਿੱਚ ਵੀਰ ਪ੍ਰਤਾਪ ਸਿੰਘ, ਸੁਖਦੇਵ ਸਿੰਘ, ਭੁਪਿੰਦਰ ਸਿੰਘ , ਸੋਹਨ ਸਿੰਘ ਨੇ ਸਾਂਝੇ ਤੌਰ 'ਤੇ ਆਸਨਸੋਲ ਦੇ ਰਵਿੰਦਰ ਭਵਨ ਵਿਖੇ ਲੱਚਰ ਗਾਇਕੀ ਦੇ ਵਿਰੋਧ ਵਿਚ ਸਾਫ਼-ਸੁਥਰੀ ਗਾਇਕੀ ਦਾ ਆਗ਼ਾਜ਼ ਕਰਨ ਲਈ ਨਿਵੇਕਲੇ ਤੇ ਵੱਡੇ ਪੱਧਰ ਦੇ ਉਪਰਾਲੇ ਬਾਰੇ ਜਾਣਕਾਰੀ ਦਿੱਤੀ । ਇਸ ਉਪਰਾਲੇ ਤਹਿਤ ਸਾਫ਼-ਸੁਥਰੀ ਗਾਇਕੀ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ "ਸਿੰਘ ਰੌਕਸ ਇੰਟਰਨੈਸ਼ਨਲ ਗਰੁੱਪ" ਨੂੰ ਉਚੇਚੇ ਤੌਰ 'ਤੇ ਸੱਦਾ ਦਿੱਤਾ ਗਿਆ ।
ਇਹ ਸਮਾਗਮ ਆਸਨਸੋਲ ਦੇ ਸਿੱਖ ਵੀਰਾਂ ਅਤੇ ਗੁਰਬਾਣੀ ਏ.ਟੀ.ਵੀ. ਦੇ ਉਪਰਾਲੇ ਸਦਕਾ 30 ਮਾਰਚ 2014 ਦਿਨ ਐਤਵਾਰ ਨੂੰ ਸ਼ਾਮੀ 5 ਵਜੇ ਤੋਂ 8:30 ਵਜੇ ਤੱਕ ਹੋਵੇਗਾ । ਜਿਸਦਾ ਸਿੱਧਾ ਪ੍ਰਸਾਰਣ ਰੇਡੀਓ ਵਾਈਸ ਆਫ਼ ਖ਼ਾਲਸਾ ਅਤੇ ਐਨਡਰਾਈਡ ਫ਼ੋਨ 'ਤੇ ਰੇਡੀਓ ਵਾਈਸ ਆਫ਼ ਖ਼ਾਲਸਾ ਦੀ ਐਪਸ ਡਾਉਨਲੋਡ ਕਰਕੇ ਵੀ ਸੁਣਿਆਂ ਜਾ ਸਕਦਾ ਹੈ ।
ਇਸ ਪ੍ਰੋਗਰਾਮ ਨੂੰ ਲੈ ਕੇ ਆਸਨਸੋਲ ਦੀਆਂ ਸੰਗਤਾਂ ਵਿੱਚ ਐਨਾ ਜ਼ਿਆਦਾ ਉਤਸ਼ਾਹ ਹੈ ਕਿ ਇਸ ਪ੍ਰੋਗਰਾਮ ਦੇ ਐਂਟਰੀ ਪਾਸ ਹਫ਼ਤਾ ਪਹਿਲਾਂ ਹੀ ਖ਼ਤਮ ਹੋ ਗਏ । ਇਸ ਮੀਟਿੰਗ ਦੇ ਮੌਕੇ 'ਤੇ ਸ: ਮੋਹਨ ਸਿੰਘ, ਸੁਖਜੀਤ ਸਿੰਘ, ਮਨਪ੍ਰੀਤ ਸਿੰਘ, ਮਨਜੀਤ ਸਿੰਘ, ਰਵਿੰਦਰ ਸਿੰਘ, ਨਾਨਕ ਸਿੰਘ, ਮੋਹਨ ਸਿੰਘ, ਮਲਕੀਤ ਸਿੰਘ, ਪ੍ਰਿਥੀਪਾਲ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ ।
Live Telicast 30 april 2014 nu 6pm https://play.google.com/store/apps/details?id=in.radio.vok


29/03/14)
ਸੁਰਿੰਦਰ ਸਿੰਘ “ਖਾਲਸਾ”

(ਲਾਸ਼ਾਂ ਦੇ ਢੇਰ ਤੇ ਬਹਿਕੇ ਇਹ ਪਕਾਉਣ ਮੰਡੇ)
ਧਰਮ ਦੇ ਨਾਮ ਤੇ ਕਈ ਖੂਨ ਹੁੰਦੇ, ਕਿਤੇ ਲੱਗਦੀਆਂ ‘ਅੱਗਾਂ ਨਾਲੇ ਹੋਣ ਦੰਗੇ।
ਮਸਜਿਦਾਂ ਤੋੜੀਆਂ ਕਿਤੇ ਢਾਏ ਮੰਦਿਰ, ਗਿਰਜ਼ੇ ਈਸਾਈਆਂ ਦੇ ਸਾੜਤੇ ਕਈ ਚੰਗੇ।
ਗੁਰਦੁਆਰੇ’ ਵੀ ਢਾਉਣ ਤੋਂ ਨਹੀਂ ਬਖਸ਼ੇ, ਸਿੱਖੀ ‘ਸਰੂਪ ਵੀ ਚੁੱਭਦਾ ਵਾਂਗ ਕੰਡੇ।
ਸਦ ਅਫਸੋਸ ਇਹ ਕੰਮ ਉਹ ਕਰਦੇ, ਜੋ ਅਖਵਾਉਣ ਰੱਬ ਦੇ ਖਾਸ ਬੰਦੇ।
ਲਾਇਸੰਸ ਧਰਮ ਜੇਬ ‘ਚ ਪਾਈ ਫਿਰਦੇ, ਪਰ ਧਰਮ ਦੀ ਵਾਅ ਨਾ ਕੋਲੋਂ ਕਦੇ ਲੰਘੇ।
ਸਿਆਸਤੀਆਂ ਚੋਲਾ ਧਰਮ ਦਾ ‘ਪਾ ਲਿਆ ਏ, ਚੰਦ ‘ਵੋਟਾਂ’ ਲਈ ਨਿੱਤ ਨਵੇਂ ਪਾਉਣ ਪੰਗੇ।
ਧਰਮ ਦੇ ਘੋੜੇ ਦੀ ‘ਲਗਾਮ’ ਏ ਹੱਥ ਲੀਡਰ, ਜਿਹੜੇ ਬੀਜ਼ਦੇ ਨਫੱਰਤ ਦੇ ਨਿੱਤ ਕੰਡ।
ਭੁੱਲ ਕੇ ‘ਰੱਬ ਵੀ ਕਿਤੇ ਇਨ੍ਹਾਂ ਨੂੰ ਨਜ਼ਰ ਆ ਜਾਏ, ਮਗਰ ਪੈ ਜਾਣ ਉਸ ਦੇ ਚੁੱਕ ਡੰਡੇ।
ਇਨ੍ਹਾਂ ਦੇ ਰੱਗੜੇ ਨਾ ਕਦੇ ਰਾਸ ਆਉਂਦੇ, ਜਿਵੇਂ ‘ਬੱਚਦੇ ਨਾ’ ਫਨੀਅਰ ਸੱਪਾਂ ਦੇ ਡੰਗੇ।
ਇਹ ਨਾ ਬਖਸ਼ਦੇ ਜੋ ਇਨ੍ਹਾਂ ਦੇ ਢਹੇ ਚੜ੍ਹ ਜਾਏ, ਲਾਸ਼ਾਂ ਦੇ ਢੇਰ ਤੇ ਬਹਿ ਕੇ ‘ਪਕਾਉਣ ਮੰਡੇ।
ਰਹੀਂ ਬੱਚ ਕੇ “ਸੁਰਿੰਦਰ ਸਿੰਘਾ” ਇਨ੍ਹਾਂ ਪਾਸੋਂ, ਬਹੁਤ ਖਤੱਰਨਾਕ ਹਨ ਰੱਬ ਦੇ ਇਹ ਬੰਦੇ।
ਸ੍ਰ; ਸੁਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ {ਫਤਿਹਾਬਾਦ} ਮੋਬਾਈਲ=97287 43287, 94662 66708,


29/03/14)
ਪਵਨਪ੍ਰੀਤ ਸਿੰਘ

ਪ੍ਰੈਸ ਨੋਟ
ਗਿਆਨੀ ਗੁਰਬਚਨ ਸਿੰਘ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਹਿੰਦੂ ਭਾਜਪਾ ਲਾਬੀ ਦੀ ਖੁਸ਼ੀ ਲਈ ਖਾਲਸਾ ਪੰਥ ਦੇ ਹਿੱਤਾਂ ਨੂੰ ਨਜ਼ਰ ਅੰਦਾਜ ਕਰ ਰਹੇ ਹਨ।


ਸਿੱਖ ਜੱਥੇਬੰਦੀਆਂ ਦੀ ਮੀਟਿੰਗ ਪਹਿਲੀ ਅਪ੍ਰੈਲ ਨੂੰ ਗੁ: ਫਤਹਿਗੜ ਸਾਹਿਬ ਹੋਵੇਗੀ।
-ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ

ਚੰਡੀਗੜ• (ਸ਼੍ਰੋਮਣੀ ਗੁਰਮਤਿ ਚੇਤਨਾ) ਪੰਜਾਬ, ਹਰਿਆਣਾ ਦਿੱਲੀ ਅਤੇ ਹੋਰਨਾ ਸੂਬਿਆਂ ਵਿੱਚ ਜੇਲਾਂ ਦੀਆਂ ਕਾਲ ਕੋਠੜੀਆਂ ਅੰਦਰ ਬੰਦ ਲਗਭਗ 118 ਸਿੱਖਾਂ ਦੀ ਲਿਸਟ ਜਾਰੀ ਕਰਦਿਆਂ ਸਿੱਖ ਸੰਘਰਸ਼ ਕਮੇਟੀ ਦੇ ਬੁਲਾਰੇ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਇਸ ਸਮੇਂ ਭਾਈ ਗੁਰਮੀਤ ਸਿੰਘ, ਭਾਈ ਸਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਲਾਲ ਸਿੰਘ ਉਰਫ ਮਨਜੀਤ ਸਿੰਘ, ਭਾਈ ਗੁਰਦੀਪ ਸਿੰਘ ਅਤੇ ਭਾਈ ਵਰਿਆਮ ਸਿੰਘ ਸਮੇਤ 2 ਦਰਜਨ ਦੇ ਲਗਭਗ ਅਜਿਹੇ ਸਿੱਖ ਨੌਜਵਾਨ ਹਨ। ਜੋ ਅਦਾਲਤਾਂ ਵੱਲੋਂ ਦਿੱਤੀਆਂ ਸਜਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲਾਂ ਵਿੱਚ ਬੰਦ ਹਨ ਅਤੇ ਤੇਜੀ ਨਾਲ ਬੁਢੇਪੇ ਵੱਲ ਵੱਧ ਰਹੇ ਹਨ।
ਸਜਾਵਾਂ ਕੱਟ ਚੁੱਕੇ ਸਿੱਖਾਂ ਦੀ ਰਿਹਾਈ ਅਤੇ ਪੰਜਾਬ ਦੇ ਦੂਜਿਆ ਸੂਬਿਆਂ 'ਚ ਨਜ਼ਰਬੰਦ ਸਿੱਖਾਂ ਨੂੰ ਪੰਜਾਬ ਦੀਆਂ ਜੇਲਾਂ 'ਚ ਬਦਲੀ ਕਰਨ, ਤੇ ਕਾਨੂੰਨ ਅਨੁਸਾਰ ਪੈਰੋਲ ਦੇਣ ਤੇ ਹੋਰ ਸਹੂਲਤਾਂ ਦੀ ਮੰਗ ਨੂੰ ਲੈ ਕੇ ''ਸਿੱਖ ਸੰਘਰਸ਼ ਕਮੇਟੀ'' ਨੇ ਸ੍ਰੀ ਅਕਾਲ ਤਖਤ ਤੇ ਪੰਜਾਬ ਸਰਕਾਰ ਨੂੰ ਪਹੁੰਚ ਕੀਤੀ ਸੀ। ਜਿਸ ਦਾ ਹਲਾਂ ਤੱਕ ਕੋਈ ਸਿੱਟਾ ਨਹੀਂ ਨਿਕਲਿਆ ਕਿਉਂਕਿ ਸਿੱਖ ਕੌਮ ਦੀ ਸਿਰਮੋਰ ਸੰਸਥਾ ਸ੍ਰੀ ਅਕਾਲ ਤਖਤ, ਅਖੌਤੀ ਪੰਥਕ ਸਰਕਾਰ ਆਪਣੀ ਜਿੰਮੇਵਾਰੀ ਨਿਭਾਉਣ ਤੋਂ ਅਵੇਸਲੀ ਹੈ।
ਅੱਜ ਬੁੜੇਲ ਜੇਲ ਮੁਲਾਕਾਤ ਕਰਕੇ ਆਏ ਸਿੱਖ ਕੈਦੀਆਂ ਦੇ ਪਰਿਵਾਰਾਂ ਜਿਨਾਂ ਵਿੱਚ ਭਾਈ ਜੰਗ ਸਿੰਘ, ਭੈਣ ਸੁਖਵਿੰਦਰ ਕੌਰ, ਬੀਬੀ ਗੁਰਮੀਤ ਕੌਰ ਅਤੇ ਸ. ਭਗਵੰਤ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਸਿੱਖ ਮਾਰੂ ਨੀਤੀਆਂ ਸਦਕਾ ਭਾਵੇਂ ਸਿੱਖ ਕੈਦੀਆਂ ਨੂੰ ਆਮ ਕੈਦੀਆਂ ਵਰਗੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਪਰ ਫਿਰ ਵੀ ਸਿੰਘ ਪਰਮਾਤਮਾਂ ਦੇ ਭਾਣੇ ਵਿੱਚ ਚੜਦੀ ਕਲਾ ਨਾਲ ਕਾਲ ਕੋਠੜੀਆਂ ਅੰਦਰ ਜੀਵਨ ਬਤੀਤ ਕਰ ਰਹੇ ਹਨ। ਉਹਨਾਂ ਦੱਸਿਆ ਕਿ ਚੰਡੀਗੜ ਦੀ ਬੁੜੈਲ ਜੇਲ ਅੰਦਰ ਸਿਰਫ 3 ਸਿੱਖਾਂ ਦੀਆਂ ਮੁਲਾਕਾਤਾਂ ਦਾ ਸਮਾਂ ਘਟਾ ਕੇ 10 ਮਿੰਟ ਕਰ ਦਿੱਤਾ ਗਿਆ। ਜੋ ਕਿ ਜੇਲ ਮੈਨੂਅਲ ਅਨੁਸਾਰ ਬਿਲਕੁਲ ਗਲਤ ਹੈ। ਉਹਨਾਂ ਹੈਰਾਨੀ ਜਾਹਿਰ ਕਰਦਿਆਂ ਕਿਹਾ ਕਿ ਬੁੜੇਲ ਜੇਲ ਵਿੱਚ ਬੰਦ 800 ਦੇ ਕਰੀਬ ਕੁੱਲ ਕੈਦੀ ਹਨ, ਪਰ ਸਿਰਫ 3 ਸਿੰਘਾਂ ਭਾਈ ਲਖਵਿੰਦਰ ਸਿੰਘ, ਭਾਈ ਗਰੁਮੀਤ ਸਿੰਘ ਅਤੇ ਭਾਈ ਸਮਸ਼ੇਰ ਸਿੰਘ ਨੂੰ ਟੈਲੀਫੋਨ ਦੀ ਸਹੂਲਤ ਨਹੀਂ ਦਿੱਤੀ ਗਈ।
ਭਾਈ ਦਇਆ ਸਿੰਘ ਲਹੋਰੀਆ ਦੀ ਪਤਨੀ ਬੀਬੀ ਕਮਲਜੀਤ ਕੌਰ ਨੇ ਕਿਹਾ ਕਿ ਮੇਰੇ ਪਤੀ ਦਿੱਲੀ ਦੀ ਤਿਹਾੜ ਜੇਲ ਅੰਦਰ ਲਗਭਗ 18 ਸਾਲ ਤੋਂ ਬੰਦ ਹਨ। ਉਹਨਾਂ ਨੂੰ ਅੱਜ ਤੱਕ ਰਿਹਾਈ ਤਾਂ ਕੀ ਪੈਰੋਲ ਵੀ ਨਹੀਂ ਦਿੱਤੀ ਗਈ। ਇਸ ਸਬੰਧੀ ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਨਿੱਜੀ ਮੁਲਾਕਾਤ ਕਰਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਸੀ ਤੇ ਇਹ ਵੀ ਮੰਗ ਕੀਤੀ ਸੀ ਕਿ ਭਾਈ ਦਇਆ ਸਿੰਘ ਲਹੋਰੀਆ ਨੂੰ ਦਿੱਲੀ ਦੀ ਤਿਹਾੜ ਜੇਲ ਤੋਂ ਬਦਲ ਕੇ ਪੰਜਾਬ ਦੀ ਕਿਸੇ ਜੇਲ ਵਿੱਚ ਤਬਦੀਲ ਕਰਵਾਇਆ ਜਾਵੇ। ਪਰ ਸ. ਬਾਦਲ ਨੇ ਹਲਾਂ ਤੀਕ ਕੋਈ ਕਾਰਵਾਈ ਨਹੀਂ ਕੀਤੀ।
ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਅਕਾਲ ਤਖਤ ਦੇ ਗਿਆਨੀ ਗੁਰਬਚਨ ਸਿੰਘ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਤੇ ਦੋਸ਼ ਲਾਇਆ। ਕਿ ਇਹ ਆਗੂ ਸਿੱਖਾਂ ਦੀ ਸਿਰਮੋਰ ਸੰਸਥਾਵਾਂ ਤੇ ਕਾਬਜ ਹਨ। ਪਰ ਹਿੰਦੂ ਭਾਜਪਾ ਲਾਬੀ ਦੀ ਖੁਸ਼ੀ ਲਈ ਖਾਲਸਾ ਪੰਥ ਦੇ ਹਿੱਤਾਂ ਨੂੰ ਜਾਣ ਬੁਝ ਕੇ ਨਜ਼ਰ ਅੰਦਾਜ ਕਰ ਰਹੇ ਹਨ।
ਭਾਈ ਕਮਲਜੀਤ ਸਿੰਘ ਖਾਲਸਾ ਮੋਹਨਪੁਰ, ਭਾਈ ਲਖਵਿੰਦਰ ਸਿੰਘ ਬ੍ਰੇਕ ਜੇਲ ਕਾਂਡ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਪਰਮਜੀਤ ਸਿੰਘ ਭਿਊਰਾ ਨਾਲ ਬੁੜੇਲ ਜੇਲ ਅੰਦਰ ਸਜਾ ਕੱਟ ਚੁੱਕੇ ਭਾਈ ਲਖਵਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਭਾਈ ਗੁਰਬਖਸ਼ ਸਿੰਘ ਜਿਸ ਨੇ ਬਾਦਲਕਿਆਂ ਦੇ ਨਾਲ ਮਿਲ ਕੇ ਅਰਦਾਸ ਭੰਗ ਕੀਤੀ ਸੀ। ਉਹ ਬ੍ਰੇਕ ਜੇਲ ਅੰਦਰ ਸਰਕਾਰੀ ਗਵਾਹ ਸੀ। ਜਦੋਂ ਜੇਲ ਅੰਦਰ ਭਾਈ ਜਗਤਾਰ ਸਿੰਘ ਹਵਾਰਾ ਨੇ ਭੁੱਖ ਹੜਤਾਲ ਕੀਤੀ ਸੀ ਉਦੋਂ ਇਸ ਨੇ ਭਾਈ ਹਵਾਰੇ ਦਾ ਵਿਰੋਧ ਕੀਤਾ ਸੀ। ਇਹ ਕਹਿੰਦਾ ਸੀ ''ਜਾਨ ਹੈ ਤਾਂ ਜਹਾਨ ਹੈ'' ਉਹਨਾਂ ਖਾਲਸਾ ਪੰਥ ਨੂੰ ਕਿਹਾ ਕਿ ਵਿਕਣ ਵਾਲਾ ਬੰਦਾ ਹੈ। ਘੋੜਾ ਤੇ ਇਨੋਵਾ ਗੱਡੀ ਬਦਲੇ ਮਰਨ ਵਰਤ ਤੋੜ ਕੇ ਇਸ ਨੇ ਸਿੱਖ ਕੌਮ ਨੂੰ ਢਾਹ ਲਾਈ ਹੈ ਤੇ ਹਵਾਰੇ ਦੇ ਨਾਂ ਦੀ ਦੁਰਵਰਤੋਂ ਕਰਕੇ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡ ਰਿਹਾ ਹੈ। ਹੁਣ ਮੁੜ ਸਿੱਖ ਪੰਥ ਨਾਲ ਧੋਖਾ ਕਰਨ ਲਈ ਉਤਾਵਲਾ ਹੈ।
ਇਹ ਸਖਸ਼ ਖਾਲਸਾ ਪੰਥ ਦੀ ਜਿੱਤੀ ਬਾਜੀ ਨੂੰ ਹਰਾਉਣ ਵਾਲਾ ਹੈ ਅਤੇ ਕੌਮ ਨੂੰ ਹਨੇਰੇ ਵਿੱਚ ਰੱਖਣ ਵਾਲੇ ਇਹਨਾਂ ਪਿਊ ਪੁੱਤਾਂ ਨੂੰ ਕੌਮ ਮੂਹ ਨਾ ਲਾਵੇ।
ਸਿੱਖ ਸੰਘਰਸ਼ ਕਮੇਟੀ ਦੇ ਬੁਲਾਰੇ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ 1 ਅਪ੍ਰੈਲ ਨੂੰ ਫਤਹਿਗੜ• ਸਾਹਿਬ ਹੋਣ ਵਾਲੀ ਸਿੱਖ ਜੱਥੇਬੰਦੀਆਂ ਦੀ ਮੀਟਿੰਗ ਅੰਦਰ ਜੇਲਾਂ ਬੈਠੇ ਸਿੱਖਾਂ ਦੀ ਰਿਹਾਈ ਲਈ ਫੈਸਲਾਕੁੰਨ ਲੜਾਈ ਦਾ ਐਲਾਨ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਬਾਬਾ ਬਲਜੀਤ ਸਿੰਘ ਦਾਦੂਵਾਲ, ਭਾਈ ਪੰਥਪ੍ਰੀਤ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ, ਭਾਈ ਰਣਜੀਤ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਸੰਬੋਧਨ ਕਰਨਗੇ। ਸ੍ਰੀ ਅਕਾਲ ਤਖਤ ਤੇ ਪੰਜਾਬ ਸਰਕਾਰ ਨੇ ਆਪਣੀ ਬਣਦੀ ਜੁੰਮੇਵਾਰੀ ਤੋਂ ਕਿਨਾਰਾ ਕਸ਼ੀ ਕਰ ਲਈ ਹੈ ਕਿਉਂਕਿ 31 ਮਾਰਚ 2014 ਤੱਕ ਪੰਜਾਬ ਸਰਕਾਰ ਨੂੰ ਦਿੱਤੇ ਅਲਟੀਮੇਟਮ ਦੀ ਮਿਆਦ ਮੁੱਕਣ ਵਾਲੀ ਹੈ। ਇਸ ਲਈ ਸਿੱਖ ਜੱਥੇਬੰਦੀਆਂ ਅਗਲੇ ਐਕਸ਼ਨ ਪ੍ਰੋਗ੍ਰਾਮ ਦਾ ਐਲਾਨ ਕਰਨਗੀਆਂ।

ਜਾਰੀ ਕਰਤਾ
ਪਵਨਪ੍ਰੀਤ ਸਿੰਘ, ਮੀਡੀਆ ਇੰਚਾਰਜ
(ਮੋ.) 9878011670


29/03/14)
ਕੁਲਵੰਤ ਸਿੰਘ ਢੇਸੀ

ਮੋਦੀ ਦੇ ਵਿਕਾਸ ਅਤੇ ਦੇਸ਼ ਭਗਤੀ ਦਾ ਭਾਂਡਾ ਚੌਰਾਹੇ ਟੁੱਟ ਗਿਆ
ਭਾਰਤ ਮਾਤਾ ਦੇ ਥਣਾਂ ਨੂੰ ਚੂੰਡ ਲਿਆ ਇਹਨਾ ਜੋਕਾਂ ਨੇ
ਹੁਣ ਨਿਜਾਤ ਦਾ ਫੈਸਲਾ ਕਰਨਾ ਹੈ ਲੋਕਾਂ ਨੇ

ਕੁਲਵੰਤ ਸਿੰਘ ਢੇਸੀ


ਭਾਜਪਾ ਦੇ ਵੱਡੇ ਹਿਮਾਇਤੀ ਬਾਬਾ ਰਾਮ ਦੇਵ ਅਤੇ ਉਸ ਦੀ ਸੰਤ ਮੰਡਲੀ ਪਿਛਲੇ ਲੰਬੇ ਸਮੇਂ ਤੋਂ ਇਹ ਅੰਧਾ ਧੁੰਦ ਪ੍ਰਚਾਰ ਕਰ ਰਹੀ ਹੈ ਕਿ ਪਿਛਲੇ ੬੦ ਸਾਲ ਦੇ ਲੰਬੇ ਸਮੇਂ ਵਿਚ ਕਾਂਗਰਸ ਦੇ ਭ੍ਰਿਸ਼ਟਾਚਾਰ ਨੇ ਦੇਸ਼ ਨੂੰ ਖਾ ਲਿਆ ਹੈ ਅਤੇ ਹੁਣ ਵੇਲਾ ਹੈ ਕਿ ਨਰਿੰਦਰ ਮੋਦੀ ਵਰਗੇ ਬੰਦੇ ਨੂੰ ਦੇਸ਼ ਦਾ ਰਾਜ ਸੰਘਾਸਨ ਸੌਂਪ ਕੇ ਭਗਵੀਂ ਬ੍ਰਿਗੇਡ ਦੇ ਸੁਪਨਿਆਂ ਨੂੰ ਅੰਤਮ ਰੂਪ ਦਿੱਤਾ ਜਾਵੇ। ਇਸ ਕਾਰਜ ਵਿਚ ਬਾਬਾ ਰਾਮ ਦੇਵ ਨੇ ਸਵਿਟਜ਼ਰਲੈਂਡ ਦੀਆਂ ਬੈਂਕਾਂ ਵਿਚ ਭਾਰਤੀ ਸਿਆਸਤਦਾਨਾਂ ਅਤੇ ਡੌਨਾਂ ਦੇ ਦੱਬ ਹੋਏ ਧਨ ਦੇ ਅੰਕੜਿਆਂ ਨੂੰ ਵਾਰ ਵਾਰ ਦੁਹਰਾਇਆ ਹੈ। ਉਸ ਵਲੋਂ ਕੇਵਲ ਅਤੇ ਕੇਵਲ ਭਾਜਪਾ ਨੂੰ ਹੀ ਦੇਸ਼ ਭਗਤ ਅਤੇ ਇਮਾਨਦਾਰ ਪਾਰਟੀ ਵਜੋਂ ਪ੍ਰਚਾਰਿਆ ਜਾਂਦਾ ਹੈ ਹਾਲਾਂ ਕਿ ਭਿ੍ਸ਼ਟਾਚਾਰ ਵਿਰੋਧੀ ਲੋਕ ਪਾਲ ਬਿੱਲ ਦਾ ਵਿਰੋਧ ਕਰਨ ਲਈ ਭਾਜਪਾ ਨੇ ਕਾਂਗਰਸ ਦਾ ਸਾਥ ਦਿੱਤਾ ਜਿਸ ਕਾਰਨ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਹਕੂਮਤ ਵੀ ਡਿੱਗ ਪਈ ਕਿਓਂਕਿ ਦਿੱਲੀ ਵਿਚ ਸ਼੍ਰੀ ਕੇਜਰੀਵਾਲ ਕਾਂਗਰਸ ਦੀ ਰਾਜਨੀਤਕ ਹਿਮਾਇਤ ਤੇ ਖੜ੍ਹੇ ਸਨ। ਹੁਣੇ ਹੁਣੇ ਸ਼੍ਰੀ ਕੇਜਰੀਵਾਲ ਨੇ ਜਿਥੇ ਨਰਿੰਦਰ ਮੋਦੀ ਦੇ ਜਾਅਲੀ ਵਿਕਾਸ ਦਾ ਭਾਂਡਾ ਸਰੇ ਬਜ਼ਾਰ ਤੋੜਿਆ ਹੈ ਉਥੇ ਉਸ ਨੇ ਭਾਜਪਾਈ ਆਗੂਆਂ ਦੇ ਸਰਮਾਏਦਾਰ ਡੌਨਾਂ ਨਾਲ ਜੁੜੇ ਤਾਰਾਂ ਦਾ ਖੁਲਾਸਾ ਕਰਕੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਕਿਸ ਹੱਦ ਤਕ ਭ੍ਰਿਸ਼ਟ ਅਤੇ ਧੋਖਾਦੇਹੀ ਵਾਲੇ ਫਿਰਕਾ ਪ੍ਰਸਤ ਲੋਕ ਹਨ।

ਨਵੇਂ ਇੰਕਸ਼ਾਫਾਂ ਵਿਚ ਸ਼੍ਰੀ ਕੇਜਰੀਵਾਲ ਨੇ ਦੋਸ਼ ਲਾਇਆ ਹੈ ਕਿ ਨਰਿੰਦਰ ਮੋਦੀ ਤਾਂ ਕਾਰਪੋਰੇਟ ਜਗਤ ਦੇ ਸਰਬੋ ਸਰਬਾ ਮੁਕੇਸ਼ ਅੰਬਾਨੀ ਅਤੇ ਅਦਾਨੀ ਵਰਗੀਆਂ ਕੰਪਨੀਆਂ ਦੇ ਦਲਾਲ ਹਨ। ਮੋਦੀ ਦੇ ਪ੍ਰਚਾਰ ਦੌਰਿਆਂ ਵਿਚ ਹੈਲੀਕਾਪਟਰ ਤੋਂ ਲਾ ਕੇ ਸਾਰੇ ਖਰਚੇ ਇਹ ਸ਼ਕਤੀਆ ਹੀ ਕਰ ਰਹੀਆ ਹਨ। ਅੱਜ ਆਮ ਲੋਕ ਇਹ ਨਹੀਂ ਸਮਝਦੇ ਕਿ ਗੁਜਰਾਤ ਵਿਚੋਂ ਸਿੱਖ ਕਿਸਾਨਾਂ ਨੂੰ ਕਿਓਂ ਉਜਾੜਿਆ ਜਾ ਰਿਹਾ ਹੈ ਅਤੇ ਉਹਨਾਂ ਦੀਆਂ ਜ਼ਮੀਨਾਂ ਹੜੱਪਣ ਪਿਛੇ ਮੋਦੀ ਦੀ ਜਾਂ ਭਾਜਪਾ ਦੀ ਕੀ ਸਾਜਸ਼ ਹੈ। ਜਿਹਨਾਂ ੫੦੦੦ ਸਿੱਖ ਕਿਸਾਨਾਂ ਨੂੰ ਉਜਾੜ ਕੇ ਇੱਕ ਲੱਖ ਦੇ ਕਰੀਬ ਏਕੜ ਜ਼ਮੀਨ ਨੂੰ ਹੜੱਪਣ ਦੀ ਮੋਦੀ ਦੀ ਸਾਜਸ਼ ਹੈ ਉਹ ਅਸਲ ਵਿਚ ਭਵਿੱਖ ਵਿਚ ਗੁਜਰਾਤ ਦੀ ਸਭ ਤੋਂ ਮਹਿੰਗੀ ਬਣਨ ਵਾਲੀ ਜ਼ਮੀਨ ਹੈ ਜਿਸ ਦੇ ਲਿੰਕ ਸੀ ਪੋਰਟ ਨਾਲ ਬਣਾਕੇ ਉਸ ਨੂੰ ਕਾਰਪੋਰੇਟ ਜਗਤ ਦੇ ਮੁਨਾਫੇ ਲਈ ਇੱਕ ਹੌਲੀਡੇ ਰੀਸੋਰਟ ਵਜੋਂ ਉਭਾਰਨ ਦੀਆਂ ਲੰਬੀਆਂ ਸਕੀਮਾਂ ਹਨ। ਕਾਰਪੋਰੇਜ ਜਗਤ ਦੇ ਅੰਬਾਨੀਆਂ ਅਤੇ ਅਦਾਨੀਆਂ ਵਲੋਂ ਦੇਸ਼ ਵਿਚ ਗੈਸ ਸਪਲਾਈ ਦੇ ਏਕਾਅਧਿਕਾਰ ਦਾ ਖੁਲਾਸਾ ਵੀ ਪਹਿਲਾਂ ਹੋ ਚੁੱਕਾ ਹੈ ਅਤੇ ਹੁਣ ਉਹਨਾਂ ਦੇ ਰਾਹ ਦਾ ਅੜਿੱਕਾ ਛੋਟੇ ਉਦਯੋਗ ਵੀ ਤੇਜੀ ਨਾਲ ਹਟਾਏ ਜਾ ਰਹੇ ਹਨ।

ਅਸਲ ਵਿਚ ਭਾਰਤ ਦੀ ਦੋ ਸੀਟਾਂ ਦੀ ਭਾਜਪਾ ਦੀ ਰਾਜਨੀਤੀ ਨੂੰ ਹੁਣ ਜਦੋਂ ਰਾਮ ਮੰਦਰ ਵਰਗਾ ਮੁੱਦਾ ਟਿਕਦਾ ਨਜ਼ਰ ਨਾਂ ਆਇਆ ਤਾਂ ਉਹਨਾਂ ਨੇ ਜਨਤਾ ਵਿਰੋਧੀ ਦੋ ਮੁੱਦਿਆਂ ਤੇ ਤੇਜੀ ਨਾਲ ਕੰਮ ਕਰਕੇ ਦੇਸ਼ ਦੀ ਵਾਗ ਡੋਰ ਸੰਭਾਲਣ ਲਈ ਟਿੱਲ ਲਾ ਦਿੱਤਾ ਹੈ। ਇਸ ਵਾਰ ਭਾਜਪਾ ਨੇ ਸਿੱਧੇ ਸਿੱਧੇ ਰਾਮ ਮੰਦਰ ਨੂੰ ਨਾਂ ਉਭਾਰ ਕੇ ਮੁਸਲਮਾਨਾਂ ਅਤੇ ਘੱਟਗਿਣਤੀਆਂ ਦੇ ਵਿਰੋਧੀ ਨਰਿੰਦਰ ਮੋਦੀ ਦੇ ਅਕਸ ਨੂੰ ਉਭਾਰ ਕੇ ਦੇਸ਼ ਦੀ ਹਿੰਦੂ ਵੋਟ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਹੋਈ ਹੈ। ਇਸ ਮਕਸਦ ਲਈ ਭਾਰਤ ਦੇ ਕਾਰਪੋਰੇਟ ਅਸਰ ਹੇਠ ਸਾਰਾ ਹੀ ਮੀਡੀਆ ਕੋਰੇ ਝੂਠ ਦਾ ਸਹਾਰਾ ਵੀ ਲੈ ਰਿਹਾ ਹੈ। ਇਹ ਮੀਡੀਆ ਮੋਦੀ ਨੂੰ ਵਿਕਾਸ ਦੇ ਮਸੀਹੇ ਵਜੋਂ ਉਭਾਰ ਰਿਹਾ ਹੈ ਜਦ ਕਿ ਸੱਚ ਤਾਂ ਇਹ ਹੈ ਕਿ ਵਿਕਾਸ ਦੇ ਇਸ ਗਰਾਫ ਸਬੰਧੀ ਦੇਸ਼ ਦੇ ਵੱਡੇ ਰਾਜਾਂ ਵਿਚ ਗੁਜਰਾਤ ਦਾ ਸਤਾਰਵਾਂ ਨੰਬਰ ਹੈ। ਇਸ ਦੇ ਨਾਲ ਨਾਲ ਸਾਖਰਤਾ ਦੇ ਮਾਮਲੇ ਵਿਚ ਕਿਹਾ ਜਾਂਦਾ ਹੈ ਕਿ ਸੱਤਰ ਫੀ ਸਦੀ ਦਲਿਤ ਗੁਜਰਾਤੀ ਲੜਕੀਆਂ ਤਾਂ ਮਿਡਲ ਤੱਕ ਵੀ ਨਹੀਂ ਪਹੁੰਚ ਪਾਉਂਦੀਆਂ ਇਸੇ ਤਰਾਂ ਬੱਚਿਆਂ ਦੇ ਕੁਪੋਸ਼ਣ, ਔਰਤਾਂ ਦੀ ਯੌਨ ਹਿੰਸਾ ਅਤੇ ਬਲਾਤਕਾਰ ਆਦਿ ਦੇ ਗੁਜਰਾਤੀ ਅੰਕੜੇ ਸ਼ਰਮਨਾਕ ਹਨ ਪਰ ਤਾਂ ਵੀ ਭਾਰਤ ਦਾ ਮੀਡੀਆ ਤਾਂ ਇੰਦਰਾਂ ਵਾਂਗ ਹੀ ਮੋਦੀ ਨੂੰ ਵੀ ‘ਮੋਦੀ ਇਜ਼ ਇੰਡੀਆਂ ਅਤੇ ਇੰਡੀਆ ਇਜ਼ ਮੋਦੀ’ ਪ੍ਰਚਾਰਨ ਲਈ ਦਿਨ ਰਾਤ ਇੱਕ ਕਰ ਰਿਹਾ ਹੈ।

ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲਾਂ ਅਤੇ ਸਿੱਖ ਕਿਸਾਨਾਂ ਦੇ ਉਜਾੜੇ ਨੂੰ ਲੈ ਕੇ ਮੋਦੀ ਦੀ ਜੋ ਛਵੀ ਮੁਸਲਮਾਨ ਅਤੇ ਘੱਟ ਗਿਣਤੀਆਂ ਵਿਰੋਧੀ ਬਣੀ ਹੋਈ ਹੈ ਕੇਵਲ ਅਤੇ ਕੇਵਲ ਇਸੇ ਅਧਾਰ ਤੇ ਉਹਨੂੰ ਹਿੰਦੂ ਜਨਤਾ ਦੇ ਆਗੂ ਵਜੋਂ ਉਭਾਰ ਕੇ ਭਾਜਪਾ ਅੱਜ ਵੀ ਰਾਮ ਮੰਦਰ ਵਾਂਗ ਫਿਰਕੂ ਪੱਤਾ ਖੇਡ ਰਹੀ ਹੈ। ਇਸ ਦੇ ਨਾਲ ਨਾਲ ਭਾਜਪਾ ਨੂੰ ਕਾਰਪੋਰੇਟ ਦੇ ਉਹਨਾਂ ਮਹਾਂਰਥੀਆਂ ਦੀ ਹਿਮਾਇਤ ਪ੍ਰਾਪਤ ਹੈ ਜੋ ਕਿ ਭਾਰਤੀ ਵੋਟਰ ਨੂੰ ਖ੍ਰੀਦਣ ਤਕ ਟਿੱਲ ਲਾਉਣਗੇ। ਹੁਣ ਇਹ ਸਮਝਣਾ ਵੀ ਅਸਾਨ ਹੋ ਜਾਵੇਗਾ ਕਿ ਪੰਜਾਬ ਦੇ ਕੁਨਬਾ ਪਰਵਰ ਅਤੇ ਧਨਾਡ ਆਗੂ ਸ: ਬਾਦਲ ਦੀ ਮੋਦੀ ਨੂੰ ਬੇਸ਼ਰਤ ਹਿਮਾਇਤ ਕਿਓਂ ਹੈ। ਬਾਦਲ ਦੇ ਆਪਣੇ ਘਰੇਲੂ ਮੰਤਰੀਆਂ ਦੀਆਂ ਤਾਰਾਂ ਡਰੱਗ ਰੈਕਟਾਂ ਨਾਲ ਜੁੜੀਆਂ ਹੋਈਆ ਹਨ ਅਤੇ ਬਾਦਲ ਦਾ ਦਲ ਵੀ ਲੈਂਡ ਗਰੈਬਰ ਅਤੇ ਮਨੀ ਗਰੈਬਰ ਅਨਸਰਾਂ ਦੀ ਪੁਸ਼ਤ ਪਨਾਹੀ ਕਰਕੇ ਕਾਰਪੋਰੇਟ ਜਗਤ ਦੀਆ ਅਸੀਸਾਂ ਆਸਲ ਕਰਨ ਵਾਲਾ ਗਰੋਹ ਬਣ ਕੇ ਰਹਿ ਗਿਆ ਹੈ। ਅੱਜ ਪੰਜਾਬ ਵਿਚ ਸਿੱਖਾਂ ਦੀਆ ਸ਼ਰੇਆਮ ਦਸਤਾਰਾਂ ਉਤਾਰੀਆ ਜਾ ਰਹੀਆਂ ਹਨ ਅਤੇ ਸੂਬੇ ਦਾ ਬੱਚਾ ਬੱਚਾ ਡਰੱਗ ਅਤੇ ਨਾਨਾ ਪ੍ਰਕਾਰ ਦੇ ਨਸ਼ਿਆਂ ਵਿਚ ਗਰਕ ਹੋ ਰਿਹਾ ਹੈ ਪਰ ਪੰਜਾਬ ਦੇ ਇਹ ਨੀਰੋ ਸੂਬੇ ਨੂੰ ਕੈਲੇਫੋਰਨੀਆਂ ਬਣਾਉਣ ਦੀ ਤਰਜ਼ ਦੀ ਬੰਸਰੀ ਵਜਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ।

ਅੱਜ ਲੋੜ ਹੈ ਕਿ ਨਾਂ ਕੇਵਲ ਪੰਜਾਬ ਸਗੋਂ ਸਮੁੱਚੇ ਦੇਸ਼ ਨੂੰ ਫਿਰਕਾ ਪ੍ਰਸਤ, ਕੁਨਬਾ ਪਰਵਰ, ਕਾਲੇ ਧਨ ਵਾਲੇ ਅਤੇ ਭ੍ਰਿਸ਼ਟ ਧਿਰਾਂ ਅੋਂ ਬਚਾਅ ਕੇ ਸਾਫ ਸੁਥਰੀ ਛਵੀ ਵਾਲੇ ਆਗੂਆਂ ਨੂੰ ਅੱਗੇ ਲਿਆਂਦਾ ਜਾਵੇ। ਸ਼੍ਰੀ ਅਰਵਿੰਦ ਕੇਜਰੀਵਾਲ ਆਸ ਦੀ ਇਕ ਨਵੀਂ ਕਿਰਨ ਵਜੋਂ ਉਭਰ ਤਾਂ ਰਹੇ ਹਨ ਪਰ ਦੇਖਣਾਂ ਇਹ ਹੈ ਕਿ ਦੇਸ਼ ਦੇ ਵੋਟਰ ਧਨਕੁਬੇਰਾਂ ਅਤੇ ਫਿਰਕਾਪ੍ਰਸਤਾਂ ਦੇ ਗੇੜ ਤੋਂ ਬਚਦੇ ਵੀ ਹਨ ਜਾਂ ਨਹੀਂ। ਪੰਜਾਬ ਵਿਚ ਰਾਜ ਭਾਗ ਦੀ ਦੂਸਰੀ ਟਰਮ ਹੰਢਾ ਰਹੇ ਬਾਦਲ ਦਲ ਨੂੰ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੀ ਨਸ਼ੇ ਅਤੇ ਕੈਸ਼ ਵੰਡ ਕੇ ਲੋਕਾਂ ਦੀਆ ਵੋਟਾਂ ਉਗਰਾਉਣ ਦਾ ਚਿਰਾਂ ਤੋਂ ਢੰਗ ਹੈ ਅਤੇ ਇਹ ਹੀ ਸੰਦ ਉਹ ਹੁਣ ਪਾਰਲੀਮਾਨੀ ਚੋਣ ਮੁਕਾਬਲੇ ਵਿਚ ਵੀ ਕਰੇਗਾ। ਇਹ ਤਾਂ ਹੁਣ ਵੋਟਰਾਂ ਤੇ ਹੈ ਨਿਰਭਰ ਹੈ ਕਿ ਕੀ ਉਹਨਾਂ ਨੇ ਆਪਣੇ ਬੱਚਿਆਂ ਲਈ ਭ੍ਰਿਸ਼ਟ, ਡਰੱਗੀ ਅਤੇ ਫਿਰਕੂ ਵਾਤਾਵਰਣ ਦੀ ਉਸਾਰੀ ਕਰਨੀ ਹੈ ਜਾਂ ਫਿਰ ਇਸ ਨੂੰ ਸਾਫ ਕਰਕੇ ਸਾਫ ਸੁਥਰੀ ਦੁਮੇਲ ਵਲ ਨੂੰ ਵਧਣਾਂ ਹੈ।


27/03/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਲਾ ਸੱਚੇ ਸੰਗ
ਦਲਵਿੰਦਰ ਸਿੰਘ ਗ੍ਰੇਵਾਲ

ਕੇਹੇ ਤਨ ਸੰਗ ਤੇਰੀ ਯਾਰੀ।
ਜਿਸ ਤਨ ਲੱਗੀ ਸੌ ਬੀਮਾਰੀ।
ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ,
ਚੁਗਲੀ, ਨਿੰਦਾ, ਬਦੀ, ਵਿਕਾਰ।
ਡਰ-ਭਉ-ਸ਼ੰਕਾ, ਅੰਧ-ਵਿਸ਼ਵਾਸ਼।
ਭਰਮ-ਭੁਲੇਖੇ, ਬੁੱਧੀ-ਨਾਸ।
ਲੋਭ-ਲਾਲਚ `ਚ, ਖਿੱਚਾ-ਧੂਹੀ,
ਮੇਰੀ-ਮੇਰੀ ਕਰਦਿਆਂ ਰੂਹ ਏ ਲੂਹੀ।
ਸਰਬਤ-ਭਲੇ ਦੀ ਬਿਨੈ ਭੁਲਾਈ,
ਆਪਾ-ਧਾਪੀ, ਯੁੱਧ-ਲੜਾਈ।
ਅਹੰ ਗਿਆ ਨਾ, ਨਾਮ ਲਿਆ ਨਾ।
ਦੇਹ ਦਾ ਚੱਕਰ, ਕਦੇ ਗਿਆ ਨਾ।
ਚਿੱਤ ਅਹਿਤ ਹੈ, ਝੂਠ ਲਿਪਿਤ ਹੈ,
ਹੋ ਸਕਿਆ ਨਾਂ ਸੱਚ ਸਪਰਪਿਤ ਹੈ।
ਮਾਇਆ-ਮੋਹ ਦੀ ਮਾਰ ਨਿਰਾਲੀ,
ਅਮਨ-ਚੈਨ ਤੋਂ ਹਿਰਦਾ ਖਾਲੀ।
ਭਟਕੀ ਸੋਚਾ, ਗਮ ਵਿੱਚ ਆਤੁਰ।
ਬਾਹਰ ਵੀ ਡਰ, ਅੰਦਰ ਵੀ ਡਰ।
ਕਰਮ ਕਰੇਂ ਜੋ, ਭੋਗ ਦੀ ਇੱਛਾ,
ਅਣਚਾਹੇ ਹੀ ਰੋਗ ਦੀ ਇੱਛਾ,
ਜੱਗ-ਚਾਹਤ, ਨਾ ਰੱਬ ਚਾਹਤ,
ਆਹਤ ਪਿੱਛੇ, ਛੱਡ ਅਨਾਹਤ।
ਸੁਣ ਨਾ ਸਕਦਾ ਅੰਤਰ ਨਾਦ,
ਆਪ-ਪਛਾਨਣ ਰਿਹਾ ਨਾ ਯਾਦ।
ਕਰਮਾਂ ਤੋਂ ਫਲ ਪਹਿਲਾਂ ਚਾਹੁਣਾ।
ਖੁਦ ਤੋਂ ਹਾਰ ਨਿਰਾਸ਼ ਹੀ ਹੋਣਾ।
ਬੀਮਾਰੀ ਦਾ ਅੰਤ ਨਾ ਕੋਈ,
ਬਹੁਤਾ ਲਿਖਿਆਂ, ਬਹੁਤੀ ਹੋਈ।
ਦੇਹ ਤੋਂ ਟੁੱਟਿਆਂ ਹੀ ਗਤ ਹੋਣਾ,
ਜੀਂਦੇ ਜੀ ਤਾਂ ਰੋਣਾ ਧੋਣਾ।
ਦੇਹ ਤੋਂ ਟੁੱਟਿਆਂ, ਰਬ ਸੰਗ ਜੁੜਿਆਂ,
ਉਸ ਦੇ ਨਾਮ ਦੇ ਨਦ ਵਿੱਚ ਰੁੜਿਆਂ।
ਬੇੜੀ ਬੰਨੇ ਲੱਗ ਜਾਂਦੀ ਹੈ,
ਰੂਹ ਸੰਗ ਦੇਹੀ ਵੀ ਤਰ ਜਾਂਦੀ ਹੈ।
ਦੇਹ-ਭੋਂ ਤੋਂ ਰੂਹ ਚਿੱਤ ਉਭਾਰੋ।
ਉਸ ਨੂਮ ਸਵਾਸ-ਸਵਾਸ ਚਿੱਤ ਧਾਰੋ।
‘ਉਹ ਹੀ’, ‘ਉਹ ਹੀ’ ਜਦ ਦਿਸ ਆਵੇ।
ਦੇਹ ਨੂੰ ਸਮਝ ਸੱਚਾਈ ਆਵੇ।
ਸਭ ਜੱਗ ਚੰਗਾ, ਚੂਲੀ ਗੰਗਾ,
ਮਨ ਹੋ ਜਾਂਦਾ ਸੱਜਣ=ਰੰਗਾ।
‘ਮੈਂ-ਤੂੰ’ ਭੇਦ ਰਹੇ ਨਾ ਕੋਈ,
ਹਰ ਥਾਂ ਦਿਸਦਾ ‘ਉਹ ਹੀ’, ਉਹ ਹੀ’।
ਹੇ ਮਨ! ਦੇਹ ਤੋਂ ਪਾਸੇ ਬਹਿ ਕੇ,
ਉਸ ਸੰਗ ਜੁੜ ਉਸ ਦੇ ਵਿੱਚ ਬਹਿ ਕੇ।
ਕੀ ਤੂੰ ਮੋਹ-ਮਾਇਆ ਤੋਂ ਲੈਣਾ,
ਸੱਚਾ ਪਲ ਤਾਂ ਨਾਮ ਤੋਂ ਪੈਣਾ।
ਭੋਗ ਛੱਡ ਭਗਵਾਨ ਧਿਆ ਲੈ,
ਰੋਗ ਤੋਂ ਬਚ ਆਨੰਦ ਵਸਾ ਲੈ।
ਤਨ ਛੱਡ, ਰੱਬ ਸੰਗ ਜਦ ਹੋਈ ਯਾਰੀ,
ਫਿਰ ਰਹਿਣੀ ਨਾ ਕੋਈ ਬੀਮਾਰੀ।
ਤਾਰਨ-ਹਾਰਾ, ਇੱਕ ਸਤਿਗੁਰੂ।
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।


27/03/14)
ਜਸਬੀਰ ਸਿੰਘ ਪੱਟੀ

ਕੇਂਦਰ ਸਰਕਾਰ ਨੇ ਭੁੱਲਰ ਦੀ ਫਾਂਸੀ ਦੀ ਸਜਾ ਮੁਆਫੀ ਲਈ ਜਵਾਬ ਕੀਤਾ ਸੁਪਰੀਮ ਕੋਰਟ ਵਿੱਚ ਦਾਇਰ
ਬਾਦਲਾਂ ਦੀ ਪੰਥ ਵਿਰੋਧੀ ਨੀਤੀ ਦੀ ਬਿੱਲੀ ਥੈਲਿਊ ਬਾਹਰ –
ਹਰਵਿੰਦਰ ਸਿੰਘ ਸਰਨਾ
ਅੰਮ੍ਰਿਤਸਰ 27 ਮਾਰਚ () ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸਾਬਤਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਵਿੱਚ ਸੁਪਰੀਮ ਕੋਰਟ ਵਿੱਚ ਸਰਕਾਰ ਵੱਲੋ ਦਾਇਰ ਕੀਤੇ ਗਏ ਜਵਾਬ ਤੇ ਸੰਤੁਸ਼ਟੀ ਪ੍ਰਗਟ ਕਰਦਿਆ ਕਿਹਾ ਕਿ ਸਰਕਾਰ ਨੇ ਸਪੱਸ਼ਟ ਲਿਖ ਕੇ ਦੇ ਦਿੱਤਾ ਹੈ ਕਿ ਪ੍ਰੋ.ਭੁੱਲਰ ਨੂੰ ਫਾਂਸੀ ਨਾ ਲਗਾਈ ਜਾਵੇ। ਉਹਨਾਂ ਕਿਹਾ ਕਿ ਸਰਕਾਰ ਵੱਲੋ ਅਜਿਹਾ ਕਰਨ ਨਾਲ ਉਹਨਾਂ ਦੀ ਪਿਛਲੇ 12ਸਾਲਾ ਦੀ ਮਿਹਨਤ ਰੰਗ ਲਿਆਈ ਹੈ ਤੇ ਹੁਣ ਸਪੱਸ਼ਟ ਹੋ ਗਿਆ ਹੈ ਪ੍ਰੋ ਭੁੱਲਰ ਨੂੰ ਫਾਂਸੀ ਨਹੀ ਲੱਗੇਗੀ। ਉਹਨਾਂ ਕਿਹਾ ਕਿ ਸੁਪਰੀਮ ਵਿੱਚ ਪਾਈ ਗਈ ਰੀਵਿਊ ਪਟੀਸ਼ਨ ਤੇ ਗੌਰ ਕਰਦਿਆ ਸਰਕਾਰ ਨੂੰ ਪੁੱਛਿਆ ਸੀ ਕਿ ਉਹ ਪ੍ਰੋ. ਭੁੱਲਰ ਨੂੰ ਫਾਂਸੀ ਲਗਾਉਣ ਜਾਂ ਨਾ ਲਗਾਉਣ ਦੇ ਹੱਕ ਵਿੱਚ ਬਾਰੇ ਆਪਣੀ ਸਥਿਤੀ ਸਪੱਸ਼ਟ ਕਰੇ। ਉਹਨਾਂ ਕਿਹਾ ਕਿ ਉਹਨਾਂ ਨੇ ਪਰਧਾਨ ਮੰਤਰੀ ਸ੍ਰੀਮਤੀ ਸੋਨੀਆ ਗਾਂਧੀ ਨਾਲ ਵੀ ਇਸ ਸਬੰਧ ਵਿੱਚ ਕਈ ਵਾਰੀ ਮੁਲਾਕਾਤ ਕੀਤੀ ਸੀ ਤੇ ਅੱਜ ਉਹਨਾਂ ਦੀ ਮਿਹਨਤ ਰੰਗ ਲਿਆਈ ਹੈ। ਉਹਨਾਂ ਕਿਹਾ ਕਿ ਪ੍ਰੋ ਭੁੱਲਰ ਦੀ ਪਤਨੀ ਰਵਨੀਤ ਕੌਰ ਨੂੰ ਜਦੋ ਉਹਨਾਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਤਾਂ ਰਵਨੀਤ ਕੌਰ ਨੇ ਵਧਾਈ ਦਿੰਦਿਆ ਕਿਹਾ ਕਿ ਉਹ ਅੱਜ ਕਈ ਸਾਲਾ ਬਾਅਦ ਅਦਾਲਤ ਵਿੱਚੋ ਖੁਸ਼ ਮੂੜ ਵਿੱਚ ਬਾਹਰ ਨਿਕਲੀ ਹੈ। ਉਹਨਾਂ ਕਿਹਾ ਕਿ ਸੱਤਾ ਤਾਂ ਇੱਕ ਢੱਲਦਾ ਪ੍ਰਛਾਵਾ ਹੈ ਅਤੇ ਉਹ ਸੱਤਾ ਵਿੱਚ ਹੋਣ ਜਾਂ ਨਾ ਹੋਣ ਇਸ ਨਾਲ ਕੋਈ ਫਰਕ ਨਹੀ ਪੈਦਾ ਪਰ ਪੰਥਕ ਕਾਰਜਾਂ ਲਈ ਹਮੇਸ਼ਾਂ ਹੀ ਤਿਆਰ ਬਰ ਤਿਆਰ ਹਨ। ਉਹਨਾਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆ ਜਿਹਨਾਂ ਵਿੱਚ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹਨ ਤੇ ਦੋਸ਼ ਲਗਾਉਦਿਆ ਕਿਹਾ ਕਿ ਇਹ ਆਗੂ ਪ੍ਰੋ. ਭੁੱਲਰ ਖੂੰਖਾਰ ਅੱਤਵਾਦੀ ਦੱਸ ਰਹੇ ਹਨ ਅਤੇ ਉਸ ਦੀ ਮਦਦ ਕਰਨ ਦੀ ਬਜਾਏ ਦੁਨੀਆ ਦੇ ਮਹਿੰਗੇ ਤੋਂ ਮਹਿੰਗੇ ਵਕੀਲ ਕਰਕੇ ਉਹਨਾਂ ਦੋਸ਼ੀਆ ਨੂੰ ਬਚਾਉਣ ਵਿੱਚ ਲੱਗੇ ਰਹੇ ਜਿਹੜੇ ਦਵਿੰਦਰਪਾਲ ਸਿੰਘ ਭੁੱਲਰ ਦੇ ਪਰਿਵਾਰਕ ਮੈਬਰਾਂ ਨੂੰ ਕਤਲ ਕਰਨ ਦੇ ਦੋਸ਼ੀ ਹਨ। ਉਹਨਾਂ ਕਿਹਾ ਕਿ ਸ੍ਰ ਬਾਦਲ ਨੇ ਮੁੱਖ ਮੰਤਰੀ ਹੁੰਦਿਆ ਉਸ ਵੇਲੇ ਭੁੱਲਰ ਦਾ ਵਿਰੋਧ ਕੀਤਾ ਸੀ ਜਦੋਂ ਉਹਨਾਂ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਬੀਬੀ ਸ਼ੀਲਾ ਦੀਕਸ਼ਤ ਨਾਲ ਮਿਲ ਕੇ ਭੁੱਲਰ ਨੂੰ ਪੰਜਾਬ ਦੀ ਜੇਲ• ਵਿੱਚ ਤਬਦੀਲ ਕਰਨ ਦੀ ਗੱਲ ਤੋਰੀ ਸੀ। ਉਹਨਾਂ ਕਿਹਾ ਕਿ ਸ੍ਰੀ ਬਾਦਲ ਨੇ ਪ੍ਰੋ ਭੁੱਲਰ ਨੂੰ ਖੂੰਖਾਰ ਅੱਤਵਾਦੀ ਕਹਿ ਕੇ ਪੰਜਾਬ ਵਿੱਚ ਲੈਣ ਤੋ ਇਨਕਾਰ ਕਰ ਦਿੱਤਾ ਸੀ ਜਿਸ ਦਾ ਮੀਡੀਆ ਵਿੱਚ ਵੀ ਕਾਫੀ ਰੌਲਾ ਪਿਆ ਸੀ। ਉਹਨਾਂ ਕਿਹਾ ਕਿ ਸਿੱਖ ਮਸਲਿਆ ਪ੍ਰਤੀ ਬਾਦਲਾਂ ਦੀ ਬਿੱਲੀ ਥੈਲਿਉ ਬਾਹਰ ਆ ਗਈ ਤੇ ਜੱਗ ਜ਼ਾਹਿਰ ਹੋ ਗਿਆ ਹੈ ਕਿ ਬਾਦਲ ਪੰਥ ਹਿਤੈਸ਼ੀ ਨਹੀ ਹਨ।


27/03/14)
ਜਸਵੰਤ ਸਿੰਘ ‘ਅਜੀਤ’

ਧਾਰਮਕ ਸਿੱਖ ਸੰਸਥਾਵਾਂ ਵਿੱਚ ਵੱਧ ਰਿਹੈ ਭਰਿਸ਼ਟਾਚਾਰ!
ਅਜਕਲ ਇਹ ਚਰਚਾ ਆਮ ਸੁਣਨ ਵਿੱਚ ਆਉਂਦੀ ਰਹਿੰਦੀ ਹੈ ਕਿ ਗੁਰਦੁਆਰਾ ਪ੍ਰਬੰਧ ਵਿੱਚ ਭਰਿਸ਼ਟਾਚਾਰ ਕੌੜੀ ਵੇਲ ਵਾਂਗ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਲੱਖ ਜਤਨ ਕਰਨ ਦੇ ਬਾਵਜੂਦ ਵੀ ਠਲ੍ਹਣ ਦਾ ਨਾਂ ਨਹੀਂ ਲੈ ਰਿਹਾ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਤੇ ਭਾਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਕੋਈ ਛੋਟੀ ਜਾਂ ਵੱਡੀ ਸਿੰਘ ਸਭਾ, ਇਨ੍ਹਾਂ ਵਿਚੋਂ ਸ਼ਾਇਦ ਹੀ ਕੋਈ ਅਜਿਹੀ ਸੰਸਥਾ ਬਚੀ ਹੋਵੇ, ਜਿਸ ਵਿੱਚ ਭਰਿਸ਼ਟਾਚਾਰ ਨਾ ਹੋ ਰਿਹਾ ਹੋਵੇ। ਭਾਵੇਂ ਕਿਸੇ ਵਿੱਚ ਘਟ ਹੋ ਰਿਹਾ ਹੋਵੇ ਤੇ ਭਾਵੇਂ ਵੱਧ, ਪਰ ਸਾਰੀਆਂ ਸੰਸਥਾਵਾਂ ਵਿੱਚ ਹੋ ਜ਼ਰੂਰ ਰਿਹਾ ਹੈ। ਕਿਸੇ ਵੀ ਸੰਸਥਾ ਵਿੱਚ ਭਰਿਸ਼ਟਾਚਾਰ ਦਾ ਘਟ ਜਾਂ ਵੱਧ ਹੋਣਾ, ਉਸਦੀ ਆਰਥਕ ਸਥਿਤੀ ਅਤੇ ਉਸਦੀ ਰਾਜਨੀਤੀ ਵਿੱਚ ਪੈਠ ਪੁਰ ਅਧਾਰਤ ਹੁੰਦਾ ਹੈ।
ਜੇ ਸਿੱਖ ਇਤਿਹਾਸ ਵਲ ਝਾਤ ਮਾਰੀ ਜਾਏ ਤਾਂ ਇਹ ਸਮਝਣਾ ਮੁਸ਼ਕਲ ਨਹੀਂ ਕਿ ਸਿੱਖ ਧਾਰਮਕ ਸੰਸਥਾਵਾਂ, ਅਰਥਾਤ ਗੁਰਦੁਆਰਾ ਪ੍ਰਬੰਧ ਵਿੱਚ ਭਰਿਸ਼ਟਾਚਾਰ ਦੀ ਨੀਂਹ ਉਸੇ ਸਮੇਂ ਰੱਖ ਦਿੱਤੀ ਗਈ ਸੀ, ਜਦੋਂ ਇਨ੍ਹਾਂ ਦੀ ਚੋਣ ਰਾਜਨੀਤੀ ਅਧਾਰਤ ਲੋਕਤਾਂਤ੍ਰਿਕ ਢੰਗ ਨਾਲ ਕੀਤੇ ਜਾਣ ਦਾ ਪ੍ਰਾਵਧਾਨ ਨਿਸ਼ਚਿਤ ਕੀਤਾ ਗਿਆ ਸੀ। ਇਸਦਾ ਕਾਰਣ ਇਹ ਹੈ ਕਿ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਸਿੱਖਾਂ ਦੀਆਂ ਪ੍ਰਤੀਨਿਧੀ ਜਥੇਬੰਦੀਆਂ ਸਵੀਕਾਰੀਆਂ ਜਾਂਦੀਆਂ ਹਨ, ਉਥੇ ਹੀ ਸਿੰਘ ਸਭਾਵਾਂ ਆਪੋ-ਆਪਣੇ ਇਲਾਕੇ ਦੇ ਸਿੱਖਾਂ ਦੀਆਂ ਪ੍ਰਤੀਨਿਧੀ ਜਥੇਬੰਦੀਆਂ ਮੰਨੀਆਂ ਜਾਂਦੀਆਂ ਹਨ।
ਲੋਕਤਾਂਤ੍ਰਿਕ ਦੇਸ਼ ਵਿੱਚ ਵੋਟਾਂ ਦੀ ਬਹੁਤ ਜ਼ਿਆਦਾ ਮਹਤੱਤਾ ਹੁੰਦੀ ਹੈ, ਜਿਸ ਕਾਰਣ ਲੋਕਤਾਂਤਿਕ ਸੰਸਥਾਵਾਂ, ਜਿਵੇਂ ਨਗਰ ਨਿਗਮ, ਵਿਧਾਨ ਸਭਾ, ਲੋਕਸਭਾ ਆਦਿ ਦੇ ਮੈਂਬਰ ਬਣਨ ਦੇ ਇਛੁੱਕ, ਇਨ੍ਹਾਂ ਧਾਰਮਕ ਸੰਸਥਾਵਾਂ ਦੇ ਮੁੱਖੀਆਂ, ਜੋ ਕਿ ਇੱਕ ਵਿਸ਼ੇਸ਼ ਵੋਟ ਬੈਂਕ ਪੁਰ ਪ੍ਰਭਾਵ ਰਖਦੇ ਹਨ, ਨਾਲ ਨੇੜਤਾ ਬਣਾਈ ਰਖਣ ਵਿੱਚ ਹੀ ਆਪਣੇ ਹਿਤ ਸੁਰਖਿਅਤ ਸਮਝਦੇ ਹਨ। ਜਿਤਨੀ ਵੱਡੀ ਸੰਸਥਾ ਹੋਵੇ, ਉਸਦੇ ਮੁੱਖੀਆਂ ਦੀ ਉਤਨੀ ਹੀ ਵਧੇਰੇ ਰਾਜਨੀਤੀ ਵਿੱਚ ਪੈਠ ਮੰਨੀ ਜਾਂਦੀ ਹੈ। ਇਸੇ ਕਾਰਣ ਸਮਰਥਾ-ਸ਼ਕਤੀ ਰਖਣ ਵਾਲੇ ਵਿਅਕਤੀ, ਇਨ੍ਹਾਂ ਸੰਸਥਾਵਾਂ ਦੇ ਅਹੁਦੇਦਾਰ ਬਣਨ ਲਈ ਕੁੱਝ ਵੀ ਕਰ ਗੁਜ਼ਰਨ ਲਈ ਤਿਆਰ ਰਹਿੰਦੇ ਹਨ। ਇਸ ਉਦੇਸ਼ ਦੀ ਪੂਰਤੀ ਲਈ, ਉਨ੍ਹਾਂ ਨੂੰ ਮੈਂਬਰਾਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ ਅਤੇ ਮੈਂਬਰ ਆਪਣਾ ਸਹਿਯੋਗ ਦੇਣ ਦਾ ਪੂਰਾ-ਪੂਰਾ ਮੁਲ ਵਸੂਲ ਕਰਨਾ ਚਾਹੁੰਦੇ ਹਨ। ਅਜਿਹਾ ਮੌਕਾ ਆਉਣ ਤੇ ਉਹ ਭੁਲ ਜਾਂਦੇ ਹਨ ਕਿ ਉਹ ਇੱਕ ਅਜਿਹੀ ਧਾਰਮਕ ਸੰਸਥਾ ਵਿੱਚ ਕੌਮ ਦੇ ਪ੍ਰਤੀਨਿਧਤਾ ਕਰ ਰਹੇ ਹਨ, ਜਿਸਦੇ ਸਿਰ ਤੇ ਕੌਮ ਦੀਆਂ ਧਾਰਮਕ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਦੀ ਜ਼ਿਮੇਂਦਾਰੀ ਹੈ। ਉਨ੍ਹਾਂ ਦਾ ਆਚਰਣ ਸੰਸਥਾ ਪ੍ਰਤੀ ਵਿਸ਼ਵਾਸ ਅਤੇ ਸਾਖ਼ ਨੂੰ ਪ੍ਰਭਾਵਤ ਕਰ ਸਕਦਾ ਹੈ।
ਸਿੱਖੀ ਅਤੇ ਰਾਜਨੀਤੀ ਦਾ ਲੋਕਤੰਤਰ: ਆਮ ਤੌਰ ਤੇ ਸਿੱਖੀ ਵਿੱਚ ਪ੍ਰਵਾਨਤ ਅਤੇ ਰਾਜਨੀਤੀ ਵਿੱਚ ਪ੍ਰਵਾਨਤ ਲੋਕਤੰਤਰ ਨੂੰ ਤਕੜੀ ਦੇ ਇਕੋ ਪਾਲੇ ਵਿੱਚ ਤੋਲਿਆ ਜਾਣ ਲਗਾ ਹੈ, ਜਦਕਿ ਸੱਚਾਈ ਇਹ ਹੈ ਕਿ ਇਨ੍ਹਾਂ ਦੋਹਾਂ ਦੇ ਲੋਕਤੰਤਰ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਹੈ। ਜਿਥੇ ਰਾਜਨੈਤਿਕ ਲੋਕਤੰਤਰ ਵਿੱਚ ਬਹੁਮਤ ਅਧਾਰਤ ਫੈਸਲਿਆਂ ਨੂੰ ਮਾਨਤਾ ਪ੍ਰਾਪਤ ਹੈ, ਉਥੇ ਸਿੱਖੀ ਵਿੱਚ ਬਹੁਮਤ ਦੇ ਫੈਸਲਿਆਂ ਨੂੰ ਨਹੀਂ, ਸਗੋਂ ਸਰਬ-ਸੰਮਤ ਫੈਸਲਿਆਂ ਨੂੰ ਹੀ ਮਾਨਤਾ ਦਿਤੀ ਜਾਂਦੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੀ ਨੀਂਹ ‘ਪੰਚ ਪਰਵਾਣ ਪੰਚ ਪਰਧਾਨੁ’ ਦੇ ਆਦਰਸ਼ ਪੁਰ ਰਖੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਖ਼ਾਲਸੇ (ਸੰਤ-ਸਿਪਾਹੀ) ਦੀ ਸਿਰਜਨਾ ਨੂੰ ਸੰਪੂਰਨਤਾ ਦੇ ਕੇ, ਉਸਨੂੰ ਮਜ਼ਬੂਤੀ ਬਖ਼ਸ਼ ਦਿਤੀ। ਫਿਰ ਪੰਜ ਪਿਆਰਿਆਂ ਨੇ ਗੁਰੂ ਸਾਹਿਬਾਨ ਵਲੋਂ ਬਖ਼ਸ਼ੀ ਸ਼ਕਤੀ ਨੂੰ ਨਿਜੀ ਹਥਾਂ ਵਿੱਚ ਕੇਂਦ੍ਰਿਤ ਕਰੀ ਰਖਣ ਦੀ ਬਜਾਏ ‘ਸਰਬਤ ਖਾਲਸੇ’ ਨੂੰ ਸੌਂਪ ਦਿਤਾ।
ਸਿੱਖ ਇਤਿਹਾਸ ਗੁਆਹ ਹੈ ਕਿ ਜਿਸ ਸਮੇਂ ਸਿੱਖ ਜੀਵਨ-ਸੰਘਰਸ਼ ਵਿੱਚ ਜੁਟੇ ਹੋਏ ਸਨ ਅਤੇ ਜਬਰ-ਜ਼ੁਲਮ ਦੇ ਹਥੋਂ ਗ਼ਰੀਬ-ਮਜ਼ਲੂਮ ਦੀ ਰਖਿਆ ਕਰਨ ਲਈ ਜਾਨਾਂ ਹੂਲ ਰਹੇ ਸਨ ਤਾਂ ‘ਸਰਬਤ ਖ਼ਾਲਸਾ’ ਹੀ ਉਨ੍ਹਾਂ ਦਾ ਮਾਰਗ-ਦਰਸ਼ਨ ਕਰਿਆ ਕਰਦਾ ਸੀ। ਜਦੋਂ ਕਦੀ ਉਨ੍ਹਾਂ ਦੇ ਸਿਰ ਤੇ ਸੰਕਟ ਦੇ ਪਹਾੜ ਟੁੱਟਦੇ ਜਾਂ ਕੋਈ ਗੰਭੀਰ ਸਮੱਸਿਆ ਉਨ੍ਹਾਂ ਨੂੰ ਘੇਰ ਲੈਂਦੀ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ‘ਸਰਬਤ ਖਾਲਸਾ’ ਸਦ ਲੈਂਦੇ। ਇਸ ‘ਸਰਬਤ ਖਾਲਸਾ’ ਵਿੱਚ ਸਾਰੀਆਂ ਧਿਰਾਂ ਨੂੰ ਸ਼ਾਮਲ ਹੋਣ ਲਈ ਸਦਿਆ ਜਾਂਦਾ ਸੀ। ਪੈਦਾ ਹੋਈ ਸਮੱਸਿਆ ਬਾਰੇ ਹਰ ਕਿਸੇ ਨੂੰ ਆਪਣੇ ਵਿਚਾਰ ਖੁਲ੍ਹ ਕੇ ਪ੍ਰਗਟ ਕਰਨ ਦਾ ਮੌਕਾ ਦਿਤਾ ਜਾਂਦਾ ਅਤੇ ਹਰ ਇੱਕ ਦੇ ਵਿਚਾਰਾਂ ਨੂੰ, ਭਾਵੇਂ ਉਹ ਕਿਸੇ ਦੇ ਕਿਤਨੇ ਹੀ ਵਿਰੁਧ ਕਿਉਂ ਨਾ ਹੋਣ, ਬੜੇ ਹੀ ਠਰ੍ਹਮੇਂ ਨਾਲ ਸੁਣਿਆ ਜਾਂਦਾ। ਜਿਸ ਧਿਰ ਦੇ ਵਿਰੁਧ ਵਿਚਾਰ ਆਉਂਦੇ ਉਸ ਧਿਰ ਨੂੰ ਆਪਣਾ ਪੱਖ ਪੇਸ਼ ਕਰਨ ਦਾ ਪੂਰਾ-ਪੂਰਾ ਮੌਕਾ ਦਿਤਾ ਜਾਂਦਾ। ਅੰਤਿਮ ਫੈਸਲਾ ਸਰਬ ਸੰਮਤੀ ਨਾਲ ਹੀ ਕੀਤਾ ਅਤੇ ਪ੍ਰਵਾਨ ਕੀਤਾ ਜਾਂਦਾ ਸੀ।
ਅਜ ਸਿੱਖੀ ਵਿਚੋਂ ਪ੍ਰਵਾਨਤ ਰਹੇ ‘ਸਰਬਤ ਖ਼ਾਲਸਾ’ ਦੀ ਸਾਰਥਕਤਾ ਖ਼ਤਮ ਹੋ ਕੇ ਰਹਿ ਗਈ ਹੈ। ਇਸਦਾ ਕਾਰਣ ਇਹ ਹੈ ਕਿ ਕੌਮ ਵਿਚੋਂ ਸਹਿਣਸ਼ੀਲਤਾ ਦਾ ਜਜ਼ਬਾ ਮੁੱਕ ਗਿਆ ਹੋਇਆ ਹੈ। ਆਪਣੀ ਅਲੋਚਨਾ ਸੁਣਨ ਦੀ ਸਮਰਥਾ ਕਿਸੇ ਵਿੱਚ ਵੀ ਨਹੀਂ ਰਹਿ ਗਈ ਹੋਈ। ਹਰ ਕੋਈ ਆਪਣੀ ਹੀ ਸੋਚ ਦੂਜਿਆਂ ਪੁਰ ਠੋਸਣਾ ਚਾਹੁੰਦਾ ਹੈ। ਅਜ ‘ਸਰਬਤ ਖ਼ਾਲਸਾ’ ਦੇ ਨਾਂ ਤੇ ਆਪਣੇ ਸਮਰਥਕਾਂ ਦੀ ਭੀੜ ਇਕੱਠੀ ਕਰ ਜੈਕਾਰੇ ਲਵਾ ਮਰਜ਼ੀ ਦੇ ਫੈਸਲੇ ਕਰ ਅਤੇ ਕਰਵਾ ਲਏ ਜਾਂਦੇ ਹਨ ਅਤੇ ਉਨ੍ਹਾਂ ਨੂੰ ‘ਸਰਬਤ ਖ਼ਾਲਸਾ’ ਦੇ ਫੈਸਲੇ ਕਰਾਰ ਦੇ ਕੇ ਦੂਜਿਆਂ ਤੇ ਠੋਸਣ ਦੇ ਜਤਨ ਕੀਤੇ ਜਾਂਦੇ ਹਨ। ਜਦਕਿ ਸੱਚਾਈ ਇਹ ਹੁੰਦੀ ਹੈ ਕਿ ਕਥਤ ‘ਸਰਬਤ ਖ਼ਾਲਸਾ’ ਵਿੱਚ ਵਿਰੋਧੀਆਂ ਨੂੰ ਸਦਿਆ ਹੀ ਨਹੀਂ ਗਿਆ ਹੁੰਦਾ, ਜੇ ਕੋਈ ਭੁਲ-ਭੁਲੇਖੇ ਆ ਵੀ ਗਿਆ ਹੋਵੇ ਤਾਂ ਉਸ ਨਾਲ ਅਜਿਹੀ ‘ਬਾਬ’ ਕੀਤੀ ਜਾਂਦੀ ਹੈ ਕਿ ਉਹ ਜੀਵਨ ਭਰ ਯਾਦ ਰਖੇ।
ਅਪਨਾਇਆ ਲੋਕਤੰਤਰ: ਅਜ ਜਿਸ ਰਾਜਨੈਤਿਕ ਲੋਕਤੰਤਰ ਦੇ ਆਧਾਰ ਤੇ ਸਿੱਖ-ਧਾਰਮਕ ਸੰਸਥਾਵਾਂ ਦੇ ਪ੍ਰਬੰਧਕਾਂ ਦੀ ਚੋਣ ਹੁੰਦੀ ਹੈ, ਉਸ ਵਿੱਚ ਭਰਿਸ਼ਟਾਚਾਰ ਦਾ ਬੋਲਬਾਲਾ ਹੋਣਾ ਸੁਭਾਵਕ ਹੀ ਹੈ। ਇਸਦਾ ਕਾਰਣ, ਜਿਵੇਂ ਕਿ ਉਪਰ ਬਿਆਨ ਕੀਤਾ ਗਿਆ ਹੈ, ਰਾਜਨੈਤਿਕ ਖੇਤਰ ਵਿੱਚ ਆਪਣਾ ਪ੍ਰਭਾਵ ਕਾਇਮ ਕਰਨ ਲਈ ਸਮਰਥਾਵਾਨ ਵਿਅਕਤੀ, ਧਾਰਮਕ-ਜਥੇਬੰਦੀਆਂ ਦੇ ਅਹੁਦੇਦਾਰ ਬਣਨ ਲਈ ਹਰ ਹੱਥਕੰਡਾ ਅਪਨਾਉਣ ਨੂੰ ਤਿਆਰ ਹੁੰਦੇ ਹਨ। ਇਸਦੇ ਲਈ ਉਨ੍ਹਾਂ ਨੂੰ ਮੈਂਬਰਾਂ ਦੀਆਂ ਵਫਾਦਾਰੀਆਂ ਵੀ ਖ੍ਰੀਦਣੀਆਂ ਪੈਂਦੀਆਂ ਹਨ ਅਤੇ ਅਜਿਹੇ ਮੌਕੇ ਤੇ ਮੈਂਬਰ ਵੀ ਆਪਣੀ ਵਫਾਦਾਰੀ ਦੀ ਵੱਧ ਤੋਂ ਵੱਧ ਕੀਮਤ ਵਸੂਲ ਕਰਨਾ ਚਾਹੁੰਦੇ ਹਨ।
ਧਰਮ ਬਨਾਮ ਰਾਜਨੀਤੀ: ਇਸਦੇ ਨਾਲ ਹੀ ਇਹ ਗਲ ਵੀ ਧਿਆਨ ਵਿੱਚ ਰਖਣ ਵਾਲੀ ਹੈ ਕਿ ਜਿਹੜੀਆਂ ਜਥੇਬੰਦੀਆਂ ਦੇ ਆਗੂ ਰਾਜਨੀਤੀ ਵਿੱਚ ਸਰਗਰਮ ਰਹਿ ਰਾਜਸੀ ਸੱਤਾ ਦੇ ਗਲਿਆਰਿਆਂ ਤਕ ਪੁਜਣ ਦੀ ਲਾਲਸਾ ਰਖਦੇ ਹਨ, ਉਨ੍ਹਾਂ ਤੋਂ ਇਹ ਆਸ ਰਖਣੀ ਕਿ ਉਹ ਧਾਰਮਕ ਮਾਨਤਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਕਰਨ ਜਾਂ ਰਖਣ ਪ੍ਰਤੀ ਇਮਾਨਦਾਰ ਹੋਣਗੀਆਂ, ਆਪਣੇ ਆਪਨੂੰ ਧੋਖੇ ਵਿੱਚ ਰਖਣ ਦੇ ਤੁਲ ਹੈ। ਇਸਦਾ ਕਾਰਣ ਇਹ ਹੈ ਕਿ ਦੇਸ਼ ਦੇ ਵਿਧਾਨ ਅਨੁਸਾਰ ਦੇਸ਼ ਦੀਆਂ ਲੋਕਤਾਂਤ੍ਰਿਕ ਰਾਜਸੀ ਸੰਸਥਾਵਾਂ, ਜਿਵੇਂ ਕਿ ਵਿਧਾਨ ਸਭਾ, ਲੋਕਸਭਾ ਆਦਿ ਦੀਆਂ ਚੋਣਾਂ ਲੜਨ ਲਈ, ਜਥੇਬੰਦੀਆਂ ਦਾ ਆਪਣੇ ਆਪਨੂੰ ਧਰਮ-ਨਿਰਪੇਖ ਐਲਾਨਣਾ ਜ਼ਰੂਰੀ ਹੈ।
ਹਰ ਕੋਈ ਜਾਣਦਾ ਹੈ ਕਿ ਲੋਕਤੰਤਰ ਵਿੱਚ ਧਰਮ-ਨਿਰਪੇਖ ਰਾਜਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਦਾ ਕਿਸੇ ਵਿਸ਼ੇਸ਼ ਧਰਮ ਪ੍ਰਤੀ ਕੋਈ ਹੇਜ ਨਹੀਂ ਹੁੰਦਾ, ਕਿਉਂਕਿ ਉਨ੍ਹਾਂ ਸੱਤਾ-ਲਾਲਸਾ ਨੂੰ ਪੂਰਿਆਂ ਕਰਨ ਦੇ ਉਦੇਸ਼ ਨਾਲ, ਆਪਣੇ ਚੇਹਰੇ ਤੇ ਧਰਮ-ਨਿਰਪੇਖਤਾ ਦਾ ਮੁਖੌਟਾ ਲਾ ਕੇ, ਆਪਣੇ-ਆਪਨੂੰ ਧਾਰਮਕ ਮਾਨਤਾਵਾਂ ਦੀਆਂ ਵਲਗਣਾਂ ਤੋਂ ਆਜ਼ਾਦ ਕਰਵਾ ਲਿਆ ਹੁੰਦਾ ਹੈ। ਜਦਕਿ ਸੱਚਾਈ ਇਹ ਹੈ ਕਿ ਉਹ ਰਾਜਨੈਤਿਕ ਸਵਾਰਥ ਦੀ ਪੂਰਤੀ ਲਈ ਧਰਮ ਵਿੱਚ ਮੂੰਹ ਮਾਰਨਾ ਅਤੇ ਧਰਮ ਵਿੱਚ ਵਿਸ਼ਵਾਸ ਰਖਣ ਵਾਲਿਆਂ ਦੇ ਵੋਟ-ਬੈਂਕ ਪੁਰ ਦਬਦਬਾ ਬਣਾਈ ਰਖਣ ਦੀ ਇੱਛਾ ਦਾ ਤਿਆਗ ਕਰਨਾ ਨਹੀਂ ਚਾਹੁੰਦੇ।
ਇਸਦਾ ਕਾਰਣ ਇਹ ਹੈ, ਕਿ ਲੋਕਤੰਤਰ ਵਿੱਚ ਧਰਮ ਦੀਆਂ ਮਾਨਤਾਵਾਂ ਨਾਲੋਂ ਵੋਟਾਂ ਦੀ ਮਹਤਤਾ ਵਧੇਰੇ ਹੁੰਦੀ ਹੈ, ਜਿਨ੍ਹਾਂ ਖਾਤਰ ਰਾਜਸੀ ਆਗੂ ਆਪਣੇ, ਨਿਜੀ ਧਾਰਮਕ ਵਿਸ਼ਵਾਸ ਦੇ ਵਿਰੁਧ ਕੁੱਝ ਵੀ ਕਰਨ ਲਈ ਤਿਆਰ ਹੋ ਸਕਦੇ ਹਨ। ਜੇ ਉਹ ਅਜਿਹਾ ਕਰਦੇ ਹਨ ਤਾਂ ਕਿਸੇ ਨੂੰ ਵੀ ਕੋਈ ਹਕ ਨਹੀਂ, ਕਿ ਉਨ੍ਹਾਂ ਵਲ ਉਂਗਲ ਕਰ ਸਕੇ। ਉਹ ਆਪਣੇ ਚਿਹਰੇ ਤੇ ਧਰਮ-ਨਿਪੇਖਤਾ ਦਾ ਮੁਖੌਟਾ ਲਾ, ਦੇਸ਼ ਦੇ ਸੰਵਿਧਾਨ ਅਨੁਸਾਰ, ਇੱਕ ਤਾਂ ਕਿਸੇ ਧਰਮ ਵਿਸ਼ੇਸ਼ ਨਾਲ ਜਾਂ ਧਾਰਮਕ ਮਾਨਤਾਵਾਂ ਨਾਲ ਬਝੇ ਹੋਏ ਨਹੀਂ ਹੁੰਦੇ, ਦੂਜਾ ਉਨ੍ਹਾਂ ਲਈ ਅਜਿਹਾ ਕਰਨਾ ਕੇਵਲ ਮਜਬੂਰੀ ਹੀ ਨਹੀਂ ਹੁੰਦਾ, ਸਗੋਂ ਜ਼ਰੂਰੀ ਵੀ ਹੁੰਦਾ ਹੈ, ਕਿਉਂਕਿ ਅਜਿਹਾ ਕਰਦਿਆਂ ਰਹਿਣਾ ਹੀ ਉਨ੍ਹਾਂ ਦੇ ਰਾਜਸੀ ਹਿਤ ਵਿੱਚ ਹੁੰਦਾ ਹੈ। ਇਸ ਗਲ ਨੂੰ ਉਨ੍ਹਾਂ ਲਈ ਨਜ਼ਰ-ਅੰਦਾਜ਼ ਕੀਤਾ ਜਾਣਾ, ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੁੰਦਾ, ਕਿ ਡੇਰੇਦਾਰਾਂ ਦੇ ਆਪੋ-ਆਪਣੇ ਅਜਿਹੇ ਠੋਸ ਵੋਟ-ਬੈਂਕ ਹਨ, ਜੋ ਉਨ੍ਹਾਂ ਨੂੰ ਰਾਜ-ਸੱਤਾ ਤਕ ਪਹੁੰਚਾਣ ਵਿੱਚ ਮਹਤਤਾਪੂਰਣ ਭੂਮਿਕਾ ਨਿਭਾ ਸਕਦੇ ਹਨ। ਇਹ ਗਲ ਵੀ ਧਿਆਨ ਵਿੱਚ ਰਖਣ ਵਾਲੀ ਹੈ, ਕਿ ਜਿਨ੍ਹਾਂ ਨੇ ਸੱਤਾ ਦੇ ਗਲਿਆਰਿਆਂ ਤਕ ਪੁਜਣਾ ਹੁੰਦਾ ਹੈ, ਉਨ੍ਹਾਂ ਨੂੰ ਡੇਰੇਦਾਰਾਂ ਨੂੰ ਸੰਤੁਸ਼ਟ ਰਖਣਾ ਹੀ ਪੈਂਦਾ ਹੈ, ਭਾਵੇਂ ਇਸਦੇ ਲਈ ਉਨ੍ਹਾਂ ਨੂੰ ਆਪਣੇ ਧਰਮ ਦੀਆਂ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਬਹੁਮੁਲੀ ਕੀਮਤ ਹੀ ਕਿਉਂ ਨਾ ਚੁਕਾਣੀ ਪਵੇ।
…ਅਤੇ ਅੰਤ ਵਿੱਚ: ਜੇ ਕਿਸੇ ਫਿਰਕੇ ਵਿਸ਼ੇਸ਼ ਦੇ ਪ੍ਰਤੀਨਿਧੀਆਂ, ਜਿਵੇਂ ਕਿ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੀ ਦਾਅਵੇਦਾਰ ਪਾਰਟੀ ਦੇ ਮੁਖੀਆਂ ਨੇ ਆਪਣੇ ਧਰਮ ਦੀਆਂ ਮਾਨਤਾਵਾਂ, ਮਰਿਅਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਪ੍ਰਤੀ ਵਚਨਬਧ ਰਹਿਣਾ ਹੈ, ਤਾਂ ਉਨ੍ਹਾਂ ਨੂੰ ਰਾਜ-ਸੱਤਾ ਦੀ ਲਾਲਸਾ ਦਾ ਤਿਆਗ ਕਰਨਾ ਹੋਵੇਗਾ ਅਤੇ ਇਸਦੀ ਆਸ ਤੁਸੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਤਾਂ ਕੀ, ਕਿਸੇ ਵੀ ਅਜਿਹੇ ਅਕਾਲੀ ਦਲ ਦੇ ਮੁਖੀਆਂ ਪਾਸੋਂ ਨਹੀਂ ਰਖ ਸਕਦੇ, ਜੋ ਸਿਧੇ ਜਾਂ ਟੇਢੇ ਢੰਗ ਨਾਲ ਸੱਤਾ ਦੇ ਗਲਿਆਰਿਆਂ ਤਕ ਪੁਜਣਾ ਚਾਹੁੰਦੇ ਹਨ।


26/03/14)
ਗੁਰਿੰਦਰ ਸਿੰਘ ਸਿਡਨੀ

ਜੁਗ ਜੀਅ ਖੇਲੇ ਥਾਵ ਕੈਸੇ
ਪੁਰਾਤਨ ਸਮੇ ਤੋਂ ਕੁਝ ਵਿਦਵਾਨਾਂ ਨੇ ਸਮੇ ਨੂੰ ਮਾਪਣ ਦੀਆਂ ਕੁਝ ਇਕਾਈਆਂ ਰਖੀਆਂ ਜਿਸ ਵਿੱਚ ਵਿਸੁਏ, ਚਸਿਆ, ਘੜੀ, ਪਹਰ, ਥਿਤ, ਵਾਰ, ਮਹੀਨੇ, ਸਾਲ, ਦਹਾਕਾ, ਸਦੀ ਹੈ ਇਸੇ ਤਰਾਂ ਇੱਕ ਇਕਾਈ ਹੈ ਜੁਗ (ਯੁੱਗ) ਅਤੇ ਜੁਗਾਂ ਦੀ ਗਿਣਤੀ ਚਾਰ ਰਖੀ ਗਈ ਹੈ, ਜਿਸ ਅਨੁਸਾਰ ਕਲਜੁਗ ਦੀ ਉਮਰ 432000 ਸਾਲ, ਦੁਆਪਰ ਜੁਗ ਦੀ ਉਮਰ 864000 ਸਾਲ, ਤ੍ਰੇਤੇ ਜੁਗ ਦੀ ਉਮਰ 1296000 ਸਾਲ ਅਤੇ ਸਤਜੁਗ ਦੀ ਉਮਰ 1728000 ਸਾਲ ਮੰਨੀ ਗਈ ਹੈ। ਆਮ ਮਨੁਖ ਬਾਕੀ ਇਕਾਈਆਂ ਬਾਰੇ ਤਾਂ ਕਾਫੀ ਹਦ ਤੱਕ ਸਮਝਣ ਵਿੱਚ ਕਾਮਯਾਬ ਹੋ ਗਿਆ ਪਰ ਜੁਗਾਂ ਬਾਰੇ ਇਸਨੂੰ ਬਹੁਤ ਭੁਲੇਖੇ ਵਿੱਚ ਰਖਿਆ ਗਿਆ ਜਿਸ ਦਾ ਕਾਰਨ ਇੱਕ ਇਹ ਵੀ ਸੀ ਕੇ ਪੁਰਾਤਨ ਸਮੇ ਵਿੱਚ ਵਿਦਿਆ ਹਾਸਿਲ ਕਰਨ ਦਾ ਹਕ਼ ਹਰ ਕਿਸੇ ਨੂੰ ਨਹੀ ਸੀ, ਆਪਣੇ ਆਪ ਨੂੰ ਦੇਵਤਾ ਅਖਵਾਉਣ ਵਾਲਾ ਬ੍ਰਾਹਮਣ ਜਿਵੇ ਚਾਹੇ ਇਹਨਾਂ ਜੁਗਾਂ ਬਾਰੇ ਆਮ ਮਨੁਖਾਂ ਨੂੰ ਭਰਮਾਂ ਵਿੱਚ ਰਖ ਰਿਹਾ ਸੀ। ਜਿਆਦਾਧਰ ਬ੍ਰਾਹਮਣਾ ਨੇ ਆਮ ਮਨੁਖਾਂ ਨੂੰ ਜੁਗਾਂ ਦਾ ਡਰ ਦੇ ਕੇ ਖੂਬ ਲੁਟਿਆ, ਲੋਕਾਂ ਨੂੰ ਕਰਮ ਧਰਮ ਸਮਝਾਉਣ ਵਾਲੇ ਬ੍ਰਾਹਮਣ ਦੇਵਤਾ ਜਦੋਂ ਕਦੀ ਵੀ ਖੁਦ ਕਿਰਦਾਰ ਤੋਂ ਡਿਗੇ ਤਾਂ ਆਪਣੀ ਗਲਤੀ ਮੰਨਣ ਦੀ ਜਗਾ ਉਸ ਨੇ ਇਹ ਕਹਿ ਕੇ ਆਪਣਾ ਖਹਿੜਾ ਛੁੜਵਾ ਲਿਆ ਕਿ ਭਾਈ ਇਹ ਤਾਂ ਕਲਜੁਗ ਕਾਰਨ ਹੋ ਰਿਹਾ ਹੈ ਅਤੇ ਕਲਜੁਗ ਵਿੱਚ ਅਜਿਹੀਆਂ ਕੁਰੀਤੀਆਂ ਹੋਣੀਆਂ ਸੁਭਾਵਿਕ ਹੀ ਹਨ ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀ।
ਸਤਿਗੁਰਾਂ ਨੇ ਗੁਰਬਾਣੀ ਵਿੱਚ ਅਨਗਿਣਤ ਅਜਿਹੇ ਪ੍ਰਮਾਣ ਦਿਤੇ ਜਿਹਨਾਂ ਨੂੰ ਪੜਕੇ ਸਿਖਾਂ ਨੂੰ ਜੁਗਾਂ ਬਾਰੇ ਸਮਝ ਆ ਸਕਦੀ ਸੀ ਪਰ ਸਤਿਗੁਰਾਂ ਦੀ ਬਾਣੀ ਨੂੰ ਨਾ ਵਿਚਾਰਨ ਕਾਰਨ ਕਈ ਵਾਰ ਸਾਬਤ ਸੂਰਤ ਦਿਸਣ ਵਾਲੇ ਸਿਖ ਵੀ ਸੁਭਾਵਿਕ ਹੀ ਕਹਿ ਦਿੰਦੇ ਹਨ ਕਿ ‘ਇਹ ਘਟਨਾ ਦੇ ਘਟਣ ਦਾ ਕਾਰਨ ਤਾਂ ਭਾਈ ਕਲਜੁਗ ਹੈ’।
ਬ੍ਰਾਹਮਣ ਨੇ ਜਦੋਂ ਜੁਗਾਂ ਬਾਰੇ ਵਰਨਣ ਕਰਨਾ ਸ਼ੁਰੂ ਕੀਤਾ ਤਾਂ ਸਤਿਜੁਗ ਨੂੰ ਸਭ ਤੋਂ ਉਤਮ ਮਨਿਆ ਪਰ ਜੇਕਰ ਇਹਨਾਂ ਦੇ ਹੀ ਗ੍ਰੰਥਾਂ ਦੀ ਸਟਡੀ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਸਤਿਜੁਗ ਵੀ ਅਜਿਹਾ ਹੀ ਸਮਾ ਸੀ ਜਦੋਂ ਆਮ ਮਨੁਖ ਦੁਖੀ ਸਨ, ਕੇਵਲ ਸਤਿਯੁਗ ਹੀ ਕੀ ਚਾਰੇ ਜੁਗਾਂ ਵਿੱਚ ਆਮ ਮਨੁਖਾਂ ਦੇ ਜੀਵਨ ਵਿੱਚ ਕੋਈ ਅੰਤਰ ਨਹੀ ਦਿਖਾਈ ਦਿੰਦਾ। ਸਤਿਗੁਰੂ ਜੀ ਮਨੁਖ ਮਾਤਰ ਨੂੰ ਸੁਖੀ ਹੋਣ ਦਾ ਤਰੀਕਾ ਦਸਦੇ ਹੋਏ ਇਹਨਾਂ ਤੁਕਾਂ ਵਿੱਚ ਕਹਿੰਦੇ ਹਨ:-
ਜਿਨੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ ॥(ਮ:੫ ਪੰਨਾ ੫੫)
ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ ॥੩॥(ਮ:੩ ਪੰਨਾ ੨੬)

ਭਾਵ:-ਜਿਹਨਾਂ ਮਨੁਖਾਂ ਨੇ ਪ੍ਰਮਾਤਮਾ ਨਾਲ ਸਾਂਝ ਪਾ ਲਈ ਹੈ ਉਹ ਹਰ ਸਮੇ ਵਿੱਚ ਸੁਖੀ ਹੀ ਹਨ ਅਤੇ ਨਾਲ ਹੀ ਸਤਿਗੁਰਾਂ ਨੇ ਦੁਖਾਂ ਦਾ ਕਾਰਨ ਵੀ ਦਸਿਆ ਹੈ ਕਿ ਜੁਗ ਕੋਈ ਭੀ ਹੋਵੇ ਗੁਰੂ ਦੀ ਸ਼ਰਨ ਤੋਂ ਬਿਨਾ ਦੁੱਖ ਹੈ ਜਿਸ ਬਾਬਤ ਸਤਿਗੁਰਾਂ ਦਾ ਫੁਰਮਾਨ ਹੈ:-
ਜਿਨੀ ਪੁਰਖੀ ਸਤਗੁਰੁ ਨ ਸੇਵਿਓ ਸੇ ਦੁਖੀਏ ਜੁਗ ਚਾਰਿ ॥(ਮ: ੩ ਪੰਨਾ ੩੪)
ਜੁਗਾਂ ਬਾਬਤ ਸਤਿਗੁਰੂ ਨਾਨਕ ਪਾਤਸ਼ਾਹ ਦਾ ਰਾਮਕਲੀ ਰਾਗ ਵਿੱਚ ਉਚਾਰਿਆ ਸ਼ਬਦ ਮੰਨ ਦੇ ਸਾਰੇ ਸ਼ਕੇ ਦੂਰ ਕਰ ਦਿੰਦਾ ਹੈ, ਸਤਿਗੁਰੂ ਕਹਿੰਦੇ ਹਨ:-
ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ ॥(ਮ:੧ ਪੰਨਾ ੯੦੨)
ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ ॥੧॥

ਭਾਵ:- ਸਤਜੁਗ, ਤ੍ਰੇਤਾ, ਦੁਆਪਰ ਅਤੇ ਕਲਜੁਗ ਆਦਿਕ ਸਾਰੇ ਹੀ ਸਮਿਆਂ ਵਿੱਚ ਉਹੀ ਚੰਦ ਚੜਦਾ ਆਇਆ ਹੈ ਉਹੀ ਤਾਰੇ ਹਨ ਅਤੇ ਉਹੀ ਸੂਰਜ ਚਮਕ ਰਿਹਾ ਹੈ, ਧਰਤੀ ਵੀ ਉਹੀ ਅਤੇ ਹਵਾ ਵੀ ਉਹੀ ਝੂਲ ਰਹੀ ਹੈ ਫਿਰ ਮੈਨੂੰ ਦਸੋ ਕਿ ਜੁਗਾਂ ਦਾ ਪ੍ਰਭਾਵ ਕਿਸ ਸਥਾਨ ਉਪਰ ਪੈਂਦਾ ਹੈ
ਜੀਵਨ ਤਲਬ ਨਿਵਾਰਿ ॥
ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ ॥੧॥ ਰਹਾਉ ॥

ਹੇ ਪੰਡਿਤ ਆਪਣੇ ਮੰਨ ਵਿਚੋਂ ਖੁਦਗਰਜੀ ਦੂਰ ਕਰ ਕਿਉਕੇ ਇਹ ਖੁਦਗਰਜੀ ਹੀ ਕਲਜੁਗ ਹੈ, ਇਸ ਖੁਦਗਰਜੀ ਕਾਰਨ ਜਰਵਾਣੇ ਲੋਕਾਂ ਉਪਰ ਧੱਕਾ ਕਰਦੇ ਹਨ ਅਤੇ ਕਲਜੁਗ ਆਖਕੇ ਉਸਨੂੰ ਜਾਇਜ ਠਹਿਰਾਉਂਦੇ ਹਨ, ਇਸ ਗੱਲ ਨੂੰ ਸਮਝ। ਇਹਨਾਂ ਵਿਚਾਰਾ ਨੂੰ ਇਸੇ ਸ਼ਬਦ ਵਿੱਚ ਸਤਿਗੁਰ ਹੋਰ ਖੁਲਕੇ ਸਮਝਾਉਂਦੇ ਹਨ:-
ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ ॥
ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ ॥੨॥

ਭਾਵ:- ਕਦੇ ਕਿਸੇ ਨੇ ਨਹੀ ਸੁਣਿਆ ਕਿ ਕਿਸੇ ਦੇਸ਼ ਵਿੱਚ ਕਲਜੁਗ ਆਇਆ ਹੋਵੇ ਅਤੇ ਨਾ ਹੀ ਕਦੇ ਕਿਸੇ ਤੀਰਥ ਤੇ ਦੇਖਿਆ ਗਿਆ ਹੈ,ਜਿਥੇ ਕੋਈ ਦਾਨੀ ਦਾਨ ਕਰ ਰਿਹਾ ਹੋਵੇ ਨਾ ਹੀ ਕਦੀ ਉਥੇ ਸੁਣਿਆ, ਕਦੇ ਕਿਸੇ ਨੂੰ ਨਹੀ ਪਤਾ ਲਗਾ ਕਿ ਕਿਤੇ ਉਸਨੇ ਮਹਿਲ ਉਸਾਰਿਆ ਹੋਵੇ।
ਇਤਹਾਸ ਵਿੱਚ ਵੀ ਇੱਕ ਘਟਨਾ ਦਾ ਜਿਕਰ ਆਉਂਦਾ ਹੈ ਕਿ ਜਦੋਂ ਸਤਿਗੁਰੂ ਨਾਨਕ ਪਾਤਸ਼ਾਹ ਮਥੁਰਾ ਗਏ ਤਾਂ ਮੰਦਰਾਂ ਵਿੱਚ ਫੈਲੀ ਹੋਈ ਅਰਾਜਕਤਾ ਨੂੰ ਦੇਖਕੇ ਮਰਦਾਨੇ ਨੇ ਪ੍ਰਸ਼ਨ ਕੀਤਾ ਕਿ ਗੁਰੂ ਜੀ ਮੈਂ ਤਾਂ ਇਹੀ ਸਮਝਦਾ ਸੀ ਕਿ ਇਹਨਾਂ ਮੰਦਰਾਂ ਵਿੱਚ ਬਹੁਤ ਅਨੰਦ ਹੀ ਹੋਵੇਗਾ ਪ੍ਰੰਤੂ ਇਹਨਾਂ ਸਥਾਨਾ ਉਪਰ ਵੀ ਲੋਕ ਪਰੇਸ਼ਾਨ ਅਤੇ ਦੁਖੀ ਦਿਖਾਈ ਦਿੰਦੇ ਹਨ। ਗੁਰੂ ਨਾਨਕ ਪਾਤਸ਼ਾਹ ਇਸ ਪ੍ਰਸ਼ਨ ਦਾ ਉਤਰ ਦਿੰਦੇ ਇਸਤੋਂ ਪਹਿਲਾਂ ਹੀ ਮੰਦਰ ਦਾ ਪੁਜਾਰੀ ਬੋਲਿਆ ਜੋ ਕੇ ਕੋਲ ਹੀ ਬੈਠਾ ਸਾਰੀ ਵਾਰਤਾ ਸੁਣ ਰਿਹਾ ਸੀ। ‘ਤੁਹਾਨੂੰ ਪਤਾ ਨਹੀ ਹੈ ਇਹ ਸੱਭ ਕੁਝ ਕਲਜੁਗ ਕਾਰਨ ਹੋ ਰਿਹਾ ਹੈ’। ਗੁਰੂ ਜੀ ਨੇ ਕਿਹਾ ਕਿ ਪੰਡਤ ਜੀ ਜੇਕਰ ਤੁਹਾਨੂੰ ਪਤਾ ਹੈ ਕਿ ਇਸਦਾ ਕਾਰਨ ਕਲਜੁਗ ਹੈ ਤਾਂ ਤੁਸੀਂ ਇਸਦਾ ਕੋਈ ਉਪਾਆ ਕਿਉਂ ਨਹੀ ਕਰਦੇ, ਬੱਸ ਇਨਾਂ ਕਹਿ ਕਿ ਹੀ ਖਹਿੜਾ ਛਡਵਾਉਣਾ ਤੁਹਾਨੂੰ ਸ਼ੋਭਾ ਨਹੀ ਦਿੰਦਾਂ, ਅਤੇ ਨਾਲੇ ਜੇਕਰ ਕਲਜੁਗ ਆ ਹੀ ਗਿਆ ਹੈ ਤਾਂ ਕੀ ਤੁਹਾਨੂੰ ਦਿਖਾਈ ਦੇ ਰਿਹਾ ਹੈ? ਪੰਡਤ ਨੇ ਜਵਾਬ ਦਿਤਾ ਨਹੀ ਜੀ ਦਿਖਾਈ ਤਾਂ ਨਹੀ ਦੇ ਰਿਹਾ। ਸਤਿਗੁਰਾਂ ਨੇ ਕਿਹਾ ਦਿਖਾਈ ਦੇਵੇ ਵੀ ਕਿਵੇਂ ਕਿਉਕੇ ਕਲਜੁਗ ਤਾਂ ਮਨੁਖ ਦੀ ਮੱਤ ਵਿੱਚ ਆਉਂਦਾ ਹੈ। ਕਿਨੀ ਹੈਰਾਨੀ ਦੀ ਗੱਲ ਹੈ ਕਿ ਇੱਕ ਮਨੁਖ ਕਹਿ ਰਿਹਾ ਹੁੰਦਾ ਹੈ ਕਿ ਕਲਜੁਗ ਆਇਆ ਹੈ ਇਸ ਲਈ ਉਹ ਦੁਖੀ ਹੈ ਪਰ ਉਸਦੇ ਨਾਲ ਦੇ ਘਰ ਵਿੱਚ ਸੁਖ ਹੀ ਸੁਖ ਹੁੰਦੇ ਹਨ ਫਿਰ ਕਲਜੁਗ ਤਾਂ ਮੱਤ ਵਿੱਚ ਹੀ ਆ ਸਕਦਾ ਹੈ।
ਸਾਹਿਬ ਗੁਰੂ ਨਾਨਕ ਪਾਤਸ਼ਾਹ ਆਸਾ ਦੀ ਵਾਰ ਦੇ ਸਲੋਕਾਂ ਵਿੱਚ ਫੁਰਮਾਉਂਦੇ ਹਨ:-
ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥(ਪੰਨਾ ੪੭੦)
ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥
ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ ॥
ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥
ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥
ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥

ਭਾਵ:-ਹੇ ਨਾਨਕ! ਮਨੁਖਾ ਸਰੀਰ ਇੱਕ ਮੁਸਾਫ਼ਿਰ ਹੈ ਅਤੇ ਇਸ ਲਮੇ ਸਫਰ ਨੂੰ ਸੋਖੇ ਤਰੀਕੇ ਤੈ ਕਰਨ ਲਈ ਜੀਵ ਸਮੇ-ਸਮੇ ਕਿਸੇ ਨਾ ਕਿਸੇ ਦੀ ਅਗਵਾਈ ਕਬੂਲਦਾ ਹੈ ਪਰ ਜਿਉ-ਜਿਉ ਸਮਾ ਗੁਜਰਦਾ ਹੈ ਜੀਵਾਂ ਦੇ ਸੁਭਾਹ ਬੱਦਲ ਰਿਹੇ ਹਨ, ਇਸ ਕਾਰਨ ਜੀਵਾਂ ਦਾ ਆਪਣੀ ਜਿੰਦਗੀ ਦਾ ਮਨੋਰਥ ਵੀ ਬੱਦਲ ਰਿਹਾ ਹੈ, ਇਸ ਭੇਦ ਨੂੰ ਸਿਆਣੇ ਲੋਕ ਹੀ ਸਮਝ ਸਕਦੇ ਹਨ।
ਜਦੋਂ ਆਮ ਤੋਰ ਤੇ ਮਨੁਖ ਦੀ ਜਿੰਦਗੀ ਦਾ ਨਿਸ਼ਾਨਾ ਧਰਮ ਹੋਵੇ ਸੰਤੋਖ ਵਾਲਾ ਸੁਭਾਹ ਆਪਣੇ ਆਪ ਹੀ ਉਹਨਾ ਵਿੱਚ ਪ੍ਰਬਲ ਹੋ ਜਾਂਦਾ ਹੈ ਅਤੇ ਅਜਿਹੇ ਮਨੁਖਾਂ ਨੂੰ ਸਤਜੁਗ ਵਿੱਚ ਜੀਵਨ ਬਤੀਤ ਕਰ ਰਿਹੇ ਸਮਝੋ। ਜਦੋਂ ਮਨੁਖਾਂ ਅੰਦਰ ਸੂਰਮਤਾ ਪ੍ਰਬਲ ਹੋਵੇ ਤਾਂ ਜਤੀ ਰਹਿਣ ਵਾਲਾ ਸੁਬਾਹ ਉਹ ਗ੍ਰਿਹਨ ਕਰ ਲੈਂਦੇ ਹਨ ਅਜਿਹੀ ਸਥਿਤੀ ਵਿੱਚ ਮਾਨੋ ਉਹ ਤ੍ਰੇਤੇ ਜੁਗ ਵਿੱਚ ਵਿਚਰ ਰਿਹੇ ਹਨ। ਇਸੇ ਤਰਾਂ ਉਚੇ ਆਚਰਨ ਵਾਲੇ ਮਨੁਖ ਆਪਣੀਆਂ ਇੰਦਰੀਆਂ ਨੂੰ ਵਿਕਾਰਾ ਵਲੋਂ ਰੋਕ ਕੇ ਰਖਦੇ ਹਨ ਭਾਂਵੇ ਉਹਨਾਂ ਨੂੰ ਕਿਨੇ ਹੀ ਕਸ਼ਟ ਕਿਉਂ ਨਾ ਝਲਣੇ ਪੈਣ ਅਤੇ ਅਜਿਹੇ ਮਨੁਖਾਂ ਨੂੰ ਦੁਆਪਰ ਜੁਗ ਵਿੱਚ ਸਮਝਿਆ ਜਾ ਸਕਦਾ ਹੈ, ਇਸੇ ਹੀ ਪ੍ਰਕਾਰ ਜਦੋਂ ਮਨੁਖਾਂ ਦਾ ਮਨੋਰਥ ਆਪਣੀ ਤ੍ਰਿਸ਼ਨਾ ਨੂੰ ਪੂਰਾ ਕਰਨਾ ਹੋਵੇ ਅਤੇ ਜਿਸ ਲਈ ਉਹ ਝੂਠ ਦਾ ਸਹਾਰਾ ਲੈ ਰਹੇ ਹੋਣ ਤਾਂ ਅਜਿਹੇ ਮਨੁਖਾਂ ਨੂੰ ਕਲਜੁਗ ਦੇ ਵਾਸੀ ਹੀ ਸਮਝਿਆ ਜਾਂਦਾ ਹੈ।
ਇਸ ਪ੍ਰਕਾਰ ਸਤਿਗੁਰਾਂ ਨੇ ਬਹੁਤ ਖੂਬਸੂਰਤ ਅੰਦਾਜ ਨਾਲ ਸਾਨੂੰ ਇਹ ਮੱਤ ਦਿਤੀ ਹੈ ਕਿ ਹੇ ਮਨੁਖ ਇਹ ਤੇਰੀ ਜਿੰਦਗੀ ਉਪਰ ਨਿਰਭਰ ਕਰਦਾ ਹੈ ਕਿ ਤੂੰ ਕਿਸ ਜੁਗ ਵਿੱਚ ਜੀਵਨ ਗੁਜਾਰਨਾਂ ਹੈ ਸੋ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਬਿਪਰ ਦੁਆਰਾ ਤੈ ਕੀਤੇ ਜੁਗਾਂ ਨੂੰ ਨਹੀ ਮਨਿਆ ਸਗੋਂ ਜੁਗਾਂ ਦਾ ਨਾਮ ਲੈ ਕਿ ਉਸ ਵਿੱਚ ਅਰਥ ਆਪਣੇ ਵਰਤੇ ਹਨ ਜੋ ਗੁਰਸਿਖ ਨੂੰ ਸਮਝਣ ਦੀ ਜਰੂਰਤ ਹੈ। ਆਸ ਕਰਦਾਂ ਹਾਂ ਕਿ ਪਾਠਕ ਗੁਰਬਾਣੀ ਨੂੰ ਧਿਆਨ ਨਾਲ ਪੜਕੇ ਵਿਚਾਰਨਗੇ ਤਾਂ ਜੋ ਸਾਨੂੰ ਗੁਰੂ ਦੀ ਦਿਤੀ ਬਿਬੇਕ ਬੁਧ ਆ ਸਕੇ ਅਤੇ ਅਸੀਂ ਗੁਰਬਾਣੀ ਨੂੰ ਗੁਰਬਾਣੀ ਦੇ ਸ਼ਬਦਕੋਸ਼ ਅਨੁਸਾਰ ਸਮਝ ਸਕੀਏ।
ਗੁਰੂ ਗ੍ਰੰਥ ਅਤੇ ਪੰਥ ਦਾ ਦਾਸ
ਗੁਰਿੰਦਰ ਸਿੰਘ ਸਿਡਨੀ
ਫੋਨ +੬੧੪੧੩੭੯੯੨੧੧


ਕਰਮ ਫਿਲਾਸਫੀ ਅਤੇ ਆਵਾਗਵਨ ਭਾਗ ਦਸਵਾਂ


26/03/14)
ਸਿੱਖ ਸੰਘਰਸ਼ ਕਮੇਟੀ

ਵੱਲੋਂ : ਸਿੱਖ ਸੰਘਰਸ਼ ਕਮੇਟੀ ( ਭਾਈ ਰਣਜੀਤ ਸਿੰਘ, ਬਾਬਾ ਬਲਜੀਤ ਸਿੰਘ ਦਾਦੂਵਾਲ, ਭਾਈ ਪੰਥਪ੍ਰੀਤ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ, ਸ. ਸਿਮਰਨਜੀਤ ਸਿੰਘ ਮਾਨ)
ਵੱਲ : ਸ.ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ।
ਵਿਸ਼ਾ :
ਵੱਖ ਵੱਖ ਕੇਸਾਂ ਵਿੱਚ ਅਦਾਲਤਾਂ ਵੱਲੋ ਕਾਨੂੰਨ ਅਧੀਨ ਮਿਲੀਆਂ ਸਜਾਵਾਂ ਪੂਰੀਆਂ ਕਰ ਚੁਕੇ ਨਜਰ੍ਰਬੰਦਾਂ ਦੀ ਰਿਹਾਈ ਵਾਸਤੇ ਕੋਈ ਉਦਮ ਨਾ ਕੀਤੇ ਜਾਣ ਬਾਰੇ ਰੋਸ ਪੱਤਰ।
ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾ ਕਿ ਸਿੱਖ ਪੰਥ ਦੀਆਂ ਸਾਰੀਆਂ ਉੱਚ ਸੰਸਥਾਵਾਂ, ਸ਼੍ਰੋਮਣੀ ਅਕਾਲੀ ਦਲ , ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪ ਦੇ ਪ੍ਰਬੰਧ ਹੇਠ ਹਨ ਅਤੇ ਪੰਜਵੀ ਵਾਰ ਪੰਜਾਬ ਦੇ ਮੁੱਖ ਮੰਤਰੀ ਪਦ ਦਾ ਅਨੰਦ ਲੈ ਰਹੇ ਹੋ। ਆਪ ਜੀ ਪਾਰਟੀ, ਪੰਥ ਅਤੇ ਪੰਜਾਬ ਹਿਤੈਸ਼ੀ ਵੀ ਅਖਵਾਉਂਦੀ ਹੈ ।
ਲੇਕਿਨ ਪੰਜਾਬ ਦੇ ਲੱਗਭੱਗ 118 ਸਿੱਖ ਨੌਜਵਾਨ ਜਿਹੜੇ ਹੁਣ ਬੁਢਾਪੇ ਦੀ ਅਵਸਥਾ ਵੱਲ ਵਧ ਰਹੇ ਹਨ। ਅਦਾਲਤਾਂ ਵੱਲੋ ਮਿਲੀਆਂ ਉਮਰ ਕੈਦ ਦੀਆਂ ਸਜਾਵਾਂ ਪੂਰੀਆਂ ਕਰਨ ਉਪਰੰਤ ਵੀ ਰਿਹਾਈ ਨੂੰ ਤਰਸ ਰਹੇ ਹਨ। ਇਹਨਾਂ ਵਿਚੋਂ ਭਾਈ ਦੀਆ ਸਿੰਘ ਲਾਹੌਰੀਆ ਆਦਿ ਵਰਗੇ ਬਹੁਗਿਣਤੀ ਸਿਖ ਬੰਦੀ ਤਾਂ ਅੱਜ ਤੱਕ ਪੈਰੋਲ ਤੇ ਵੀ ਨਹੀ ਆ ਸਕੇ। ਜਦੋਂ ਕਿ ਇਸ ਦੇ ਮੁਕਾਬਲੇ ਦਿੱਲੀ ਸਿੱਖ ਕਤਲੇਆਮ ਵਿੱਚ 19 ਸਿੱਖਾਂ ਨੂੰ ਕਤਲ ਕਰਨ ਵਾਲਾ ਝਟਕਈ ਕਿਸ਼ੋਰੀ ਲਾਲ ਅਤੇ ਉੜੀਸਾ ਵਿਚ ਇਸਾਈ ਪਾਦਰੀ ਸਟਾਲਨ ਦੀ ਪਤਨੀ ਨਾਲ ਬਲਾਤਕਾਰ ਕਰਨ ਉਪਰੰਤ ਉਸਦੇ ਤਿੰਨ ਬਚਿਆਂ ਅਤੇ ਪਤੀ ਸਮੇਤ ਸਾੜਕੇ ਮਾਰਨ ਵਾਲਾ ਦਾਰਾ ਸਿੰਘ ਫਾਂਸੀ ਦੀਆਂ ਸਜ਼ਾਵਾਂ ਮਾਫ਼ ਕਰਵਾ ਚੁਕੇ ਹਨ ਕਿਉਂਕਿ ਉਹਨਾਂ ਦੀ ਕੌਮ ਅਤੇ ਆਗੂ ਆਪਣੇ ਲੋਕਾਂ ਵਾਸਤੇ ਸੁਚੇਤ ਹਨ।
ਇਸ ਦੇ ਉਲਟ 90 ਲੱਖ ਸਿੱਖਾਂ ਵੱਲੋ ਦਸਤਖਤ ਕਰਕੇ ਭਾਰਤ ਦੇ ਰਾਸ਼ਟਰਪਤੀ ਜੀ ਨੂੰ ਦੇਣ ਪਿਛੋਂ ਵੀ ਪ੍ਰੋ ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦਾ ਰੱਸਾ ਨਹੀ ਨਿਕਲ ਸਕਿਆ। ਸਭ ਤੋਂ ਵਧ ਅਫਸੋਸ ਇਹ ਹੈ ਕਿ ਆਪ ਜੀ ਦੀ ਸਰਕਾਰ ਨੇ ਪ੍ਰੋ ਭੁੱਲਰ ਨੂੰ ਖਤਰਨਾਕ ਅੱਤਵਾਦੀ ਆਖਕੇ ਜਿਥੇ ਅਦਾਲਤੀ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੈ, ਉਥੇ ਪੰਜਾਬ ਦੀ ਜੇਲ• ਵਿਚ ਲੈਣ ਤੋਂ ਵੀ ਇਨਕਾਰ ਕੀਤਾ ਹੈ ।
ਇੰਜ ਹੀ ਛੇ ਸਿੱਖ ਨਜਰਬੰਦਾਂ (ਭਾਈ ਲਖਵਿੰਦਰ ਸਿੰਘ ਲਖਾ ਨਾਰੰਗਵਾਲ ,ਭਾਈ ਗੁਰਮੀਤ ਸਿੰਘ ,ਭਾਈ ਸ਼ਮਸ਼ੇਰ ਸਿੰਘ (ਬੁੜੈਲ ਜੇਲ• )ਭਾਈ ਲਾਲ ਸਿੰਘ ਉਰਫ ਮਨਜੀਤ ਸਿੰਘ ਨਾਭਾ ਜੇਲ• , ਭਾਈ ਵਰਿਆਮ ਸਿੰਘ ਬਰੇਲੀ ਜੇਲ• (ਯੂ.ਪੀ.), ਭਾਈ ਗੁਰਦੀਪ ਸਿੰਘ ਖਹਿਰਾ ਕਰਨਾਟਕ ਜੇਲ•)ਦੀ ਰਿਹਾਈ ਵਾਸਤੇ ਗੁਰਦਵਾਰਾ ਅੰਬ ਸਾਹਿਬ ਵਿਚੋਂ ਆਰੰਭ ਹੋਏ ਸੰਘਰਸ਼ ਨੂੰ ਆਪ ਜੀ ਨੇ ਜਥੇਦਾਰਾਂ ਤੇ ਦਬਾ ਪਾਕੇ ਇਹ ਸੰਘਰਸ਼ ਵੀ ਸਿਰਫ ਪੈਰੋਲ ਰਾਹੀ ਰਿਹਾਈ ਕਰਵਾਕੇ ਅਤੇ ਪੱਕੀ ਰਿਹਾਈ ਦਾ ਭਰੋਸਾ ਦੇ ਕੇ ਖਤਮ ਕਰਵਾ ਦਿੱਤਾ ਹੈ ।
ਜਦੋਂ ਕਿ ਚਾਹੀਦਾ ਇਹ ਸੀ ਕਿ ਜਿਵੇਂ ਰਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਵਾਸਤੇ ਕੁਮਾਰੀ ਜੈ ਲਲਿਤਾ ਨੇ ਬਤੌਰ ਮੁੱਖ ਮੰਤਰੀ ਆਪਣੇ ਲੋਕਾਂ ਦੀ ਤਰਜ਼ਮਾਨੀ ਕਰਦਿਆਂ ਤਮਿਲਨਾਡੂ ਵਿਧਾਨਸਭਾ ਵਿਚ ਮਤਾ ਪਾਇਆ ਹੈ। ਇਸਤਰਾਂ ਹੀ ਤੁਸੀਂ ਵੀ ਪੰਜਾਬ ਵਿਧਾਨਸਭਾ ਵਿਚ ਪ੍ਰੋ ਭੁੱਲਰ, ਜਿਸ ਦੇ ਹੱਕ ਵਿਚ 90 ਲੱਖ ਸਿੱਖ ਦਸਤਖਤ ਕਰੀ ਬੈਠੇ ਹਨ ਅਤੇ ਬੇਅੰਤ ਸਿੰਘ ਕਤਲ ਕੇਸ ਵਿਚ ਉਮਰ ਕੈਦ ਦੀ ਸਜਾ ਭੁਗਤ ਰਹੇ, ਬੰਦੀ ਸਿੰਘ ਜਿਹੜੇ 20 ਸਾਲ ਪੂਰੇ ਕਰਨ ਵਾਲੇ ਹਨ ਅਤੇ ਜਿਹਨਾਂ ਦੀ ਰਿਹਾਈ ਬਾਰੇ ਬੇਅੰਤ ਸਿੰਘ ਪਰਿਵਾਰ ਵੀ ਕੋਈ ਇਤਰਾਜ਼ ਨਹੀ ਕਰਦਾ , ਤੁਸੀਂ ਵੀ ਵਿਧਾਨਸਭਾ ਵਿੱਚ ਇਹਨਾਂ ਸਾਰੇ ਨਜਰਬੰਦਾਂ ਦੀ ਰਿਹਾਈ ਬਾਰੇ ਮਤਾ ਪਾਸ ਕਰਕੇ ਆਪਣੀ ਕੌਮ ਦਾ ਪੱਖ ਪੂਰਦੇ ? ਪਰ ਤੁਹਾਡੀ ਸਰਕਾਰ ਅਤੇ ਤੁਸੀਂ ਇਸ ਮਾਮਲੇ ਵਿਚ ਪੂਰੀ ਤਰਾਂ ਚੁੱਪ ਹੋਕੇ ਕੌਮ ਵਿਰੋਧੀਆਂ ਦੀ ਕਤਾਰ ਵਿਚ ਖੜੇ ਨਜਰ ਆ ਰਹੇ ਹੋ ।
ਅੱਜ ਅਸੀਂ ਸਿੱਖ ਸੰਘਰਸ਼ ਕਮੇਟੀ ਵੱਲੋਂ ਆਪ ਜੀ ਨੂੰ ਅਪੀਲ ਕਰਦੇ ਹਾਂ ਕਿ ਬਤੌਰ ਸੂਬੇ ਦੇ ਮੁੱਖ ਮੰਤਰੀ ਆਪ ਨਜਰਬੰਦ ਸਿੱਖਾਂ ਦੀ ਰਿਹਾਈ ਵਾਸਤੇ ਆਪਣੀ ਕੈਬਨਿਟ ਦੀ ਮੀਟਿੰਗ ਵਿਚ ਅਤੇ ਫਿਰ ਵਿਧਾਨਸਭਾ ਵਿੱਚ ਮਤਾ ਪਾਕੇ ਕੇਂਦਰੀ ਗ੍ਰਹਿ ਮੰਤਰਾਲੇ ਜਾਂ ਹੋਰ ਅਧਿਕਾਰਤ ਅਥਾਰਟੀ ਨੂੰ ਭੇਜਣ ਦੀ ਖੇਚਲ ਕਰੋ। ਸਾਰੀਆਂ ਪੰਥਕ ਜਥੇਬੰਦੀਆਂ ਅਤੇ ਜਾਗਦੇ ਸਿੱਖਾਂ ਵੱਲੋਂ ਪੁਰਜੋਰ ਅਪੀਲ ਹੈ ਕਿ ਇਸ ਧਿਆਨ ਦਿਵਾਉ ਪੱਤਰ ਨੂੰ ਅਣਗੌਲਿਆਂ ਕਰਨ ਦੀ ਬਜਾਇ 31 ਮਾਰਚ 2014 ਤੱਕ ਅਮਲੀ ਰੂਪ ਵਿਚ ਕਾਰਵਾਈ ਕਰਕੇ ਬੰਦੀ ਸਿੱਖਾਂ ਦੀ ਰਿਹਾਈ ਕਰਵਾਈ ਜਾਵੇ। ਜੇਕਰ ਆਪ ਜੀ ਅਤੇ ਤੁਹਾਡੀ ਸਰਕਾਰ ਇਸਨੂੰ ਨਜਰ ਅੰਦਾਜ ਕਰੇਗੀ ਤਾਂ ਪੰਥਕ ਜਥੇਬੰਦੀਆਂ ਨੂੰ ਮਜਬੂਰਨ 1 ਅਪ੍ਰੈਲ ਤੋਂ ਸੰਘਰਸ਼ ਦੇ ਰਾਹ ਤੁਰਨਾ ਪਵੇਗਾ ਅਤੇ ਇਸਦੀ ਸਾਰੀ ਜਿੰਮੇਵਾਰੀ ਆਪ ਦੇ ਅਤੇ ਆਪ ਜੀ ਦੀ ਸਰਕਾਰ ਦੇ ਸਿਰ ਹੋਵੇਗੀ। ਉਮੀਦ ਹੈ ਕਿ ਆਪ ਜੀ ਕੁਮਾਰੀ ਜੈ ਲਲਿਤਾ ਅਤੇ ਆਰ.ਐਸ.ਐਸ. ਵਾਂਗੂੰ ਜਿਵੇ ਉਹਨਾਂ ਨੇ ਰਜੀਵ ਗਾਂਧੀ ਦੇ ਕਾਤਲਾਂ ਜਾਂ ਸਿੱਖਾਂ ਤੇ ਇਸਾਈਆਂ ਦੇ ਕਾਤਲਾਂ ਦੀਆਂ ਸਜਾਵਾਂ ਮਾਫ਼ ਕਰਵਾਉਣ ਵਾਸਤੇ ਕੀਤਾ ਹੈ ,ਉਸਤਰਾਂ ਦਾ ਉਦਮ ਕਰਕੇ ਆਪਣੀ ਕੌਮ ਦੇ ਨਾਲ ਖੜੇ ਹੋਣ ਦਾ ਯਤਨ ਕਰੋਗੇ।
25 ਮਾਰਚ 2014 ਧੰਨਵਾਦ ਸਹਿਤ
ਸਿੱਖ ਸੰਘਰਸ਼ ਕਮੇਟੀ

ਬਾਬਾ ਮਨਮੋਹਨ ਸਿੰਘ ਬਾਰਨ , ਭਾਈ ਜੰਗ ਸਿੰਘ , ਪਿ.ਪਰਵਿੰਦਰ ਸਿੰਘ ਖਾਲਸਾ, ਬੀਬੀ ਕਮਲਜੀਤ ਕੌਰ , ਭਾਈ ਰਣਜੀਤ ਸਿੰਘ ਸੰਤੋਖਗੜ


26/03/14)
ਕੁਲਵੰਤ ਸਿੰਘ ਢੇਸੀ

ਏਹੋ ਹਮਾਰਾ ਜੀਵਣਾਂ
ਵਤਨ ਕੀ ਫ਼ਿਕਰ ਕਰ ਨਾਦਾਂ ਮੁਸੀਬਤ ਆਨੇ ਵਾਲੀ ਹੈ, ਤੇਰੀ ਬਰਬਾਦੀਯੋਂ ਕੇ ਮਸ਼ਵਰੇ ਹੈਂ ਆਸਮਾਨੋਂ ਮੇਂ
ਨ ਸਮਝੋਗੇ ਤੋ ਮਿਟ ਜਾਓਗੇ ਐ ਹਿੰਦੁਸਤਾਂ ਵਾਲੋ, ਤੁਮਹਾਰੀ ਦਾਸਤਾਂ ਤਕ ਭੀ ਨ ਹੋਗੀ ਦਾਸਤਾਨੋਂ ਮੇਂ
ਪੁਰਾਣੇ ਹਾਕਮਾਂ ਤੋਂ ਖਹਿੜਾ ਛੁਡਵਾਣ ਲਈ ਉਸਲਵਾਟੇ ਲੈਣ ਲੱਗੇ ਪੰਜਾਬੀ
ਆਮ ਆਦਮੀ ਪਾਰਟੀ ਬਣ ਰਹੀ ਹੈ ਨਵੀਂ ਉਮੰਗ ਤੇ ਨਵੀਂ ਸਵੇਰ
ਰੌਸ਼ਨੀ ਦੀ ਕਿਰਨ ਨੇ ਹੁਣ ਲਲਕਾਰਿਆ ਹਨੇਰ

ਕੁਲਵੰਤ ਸਿੰਘ ਢੇਸੀ
ਅਕਾਲੀ ਦਲ ਨੂੰ ਪੰਜਾਬ ਦੀ ਵਾਰਸ ਸਿਆਸੀ ਪਾਰਟੀ ਕਰਕੇ ਜਾਣਿਆਂ ਜਾਂਦਾ ਹੈ। ਸਮੁੱਚੇ ਭਾਰਤ ਅਤੇ ਪੰਜਾਬ ਦੇ ਹੱਕਾਂ ਲਈ ਹਿੱਕਾਂ ਤਾਣ ਕੇ ਸੰਘਰਸ਼ ਕਰਨ ਵਾਲੇ ਅਕਾਲੀਆਂ ਦਾ ਆਪਣਾ ਸੁਨਹਿਰਾ ਇਤਹਾਸ ਰਿਹਾ ਹੈ। ਆਪਣੀ ਡੇਢ ਪ੍ਰਤੀਸ਼ਤ ਅਬਾਦੀ ਦੇ ਹੁੰਦਿਆਂ ਹੋਇਆਂ ਵੀ ਗੁਰੂ ਗੋਬਿੰਦ ਸਿੰਘ ਦੇ ਸੂਰਬੀਰ ਅਕਾਲੀਆਂ ਨੇ ਭਾਰਤ ਦੀ ਅਜ਼ਾਦੀ ਲਈ ੯੦ ਪ੍ਰਤੀਸ਼ਤ ਕੁਰਬਾਨੀਆਂ ਦੇ ਕੇ ਸਮੇਂ ਦੇ ਪ੍ਰਮੁਖ ਹਿੰਦੂ ਆਗੂਆਂ ਦੇ ਮੂੰਹੋਂ ਆਪਣੀ ਸਿਫਤ ਸਲਾਹ ਜੋ ਇਤਹਾਸ ਸਿਰਜਿਆ ਉਹ ਆਪਣੀ ਮਿਸਾਲ ਆਪ ਹੈ। ਜਿਵੇਂ ਕਿ ਮਿਸਾਲ ਦੇ ਤੌਰ ਤੇ—
• “ਗੁਰੂ ਕੇ ਬਾਗ ਵਿਚੋਂ ਹੀ ਦੇਸ਼ ਦੀ ਸੁਤੰਤਰਤਾ ਦੀ ਲਹਿਰ ਉਠੀ ਹੈ, ਹੁਣ ਇਸ ਨੇ ਹੀ ਦੇਸ਼ ਨੂੰ ਅਜ਼ਾਦ ਕਰਵਾਉਣਾ ਹੈ।” (ਪੰਡਤ ਮਦਨ ਮੋਹਨ ਮਾਲਵੀਆ)
• “ਸਿੱਖ ਵੀਰਾਂ ਨੇ ਸਾਨੂੰ ਦੇਸ਼-ਸੁਤੰਤਰਤਾ ਦੀ ਪ੍ਰਾਪਤੀ ਦੀ ਜਾਚ ਸਿਖਾ ਦਿੱਤੀ ਹੈ। ਹੁਣ ਦੁਨੀਆਂ ਦੀ ਕੋਈ ਵੀ ਤਾਕਤ ਸਾਨੂੰ ਬਹੁਤ ਦੇਰ ਤੱਕ ਗੁਲਾਮ ਨਹੀਂ ਰੱਖ ਸਕਦੀ।“ (ਦਾਦਾ ਭਾਈ ਨਾਰੋ ਜੀ)
• “ਅਜ਼ਾਦੀ ਹਰ ਇਕ ਦਾ ਹੱਕ ਹੈ। ਅਸੀਂ ਕਪੁੱਤਰ ਹਾਂ ਪਰ ਅਕਾਲੀ ਸਪੁੱਤਰ ਹਨ ਜਿਹੜੇ ਕਿ ਇਸ ਹੱਕ ਲਈ ਲੜ ਰਹੇ ਹਨ।“ (ਲਾਲਾ ਲਾਜਪਤ ਰਾਏ)
• “ ਜੇਕਰ ਦੇਸ਼ ਨੇ ਵਿਦੇਸ਼ੀ ਹਕੂਮਤ ਤੋਂ ਅਜ਼ਾਦ ਹੋਣਾਂ ਹੈ ਤਾਂ ਹਰ ਹਿੰਦੂ ਪਰਿਵਾਰ ਆਪਣੇ ਘੱਟੋ ਘਟ ਇੱਕ ਬੇਟੇ ਨੂੰ ਸਿੱਖ ਜ਼ਰੂਰ ਸਜਾਉਣ” (ਪੰ: ਮਦਨ ਮੋਹਨ ਮਾਲਵੀਆ)
• “ਮੈਨੂੰ ਦੇਸ਼ ਅਜ਼ਾਦ ਕਰਾਉਣ ਦਾ ਨੁਸਖਾ ਮਿਲ ਗਿਆ ਹੈ। ਗੁਰਦੁਆਰਾ ਅਜ਼ਾਦ ਹੋ ਗਿਆ। ਮੁਬਾਰਕ ਹੋਵੇ। ਹੁਣ ਦੇਸ਼ ਵੀ ਤੁਸੀਂ ਅਜ਼ਾਦ ਕਰਾਉਣਾ ਹੈ।“ (ਮਹਾਤਮਾਂ ਗਾਂਧੀ)
ਜੇਕਰ ਭਾਰਤ ਦੀ ਅਜ਼ਾਦੀ ਲਈ ਸਿੱਖਾਂ ਦੀਆਂ ਕੁਰਬਾਨੀਆਂ ਦਾ ਵੇਰਵਾ ਦੇਣਾਂ ਹੋਵੇ ਤਾਂ ਉਸ ਲਈ ਇੱਕ ਲੇਖ ਨਹੀਂ ਸਗੋਂ ਇੱਕ ਪੁਸਤਕ ਲਿਖਣ ਦੀ ਲੋੜ ਪਏਗੀ। ਪਰ ਅਫਸੋਸ ਕਿ ਜਿਓਂ ਹੀ ਸੰਨ ੧੫ ਅਗਸਤ ੧੯੪੭ ਦਾ ਦੂਸਰਾ ਦਿਨ ਚੜ੍ਹਿਆ ਤਾਂ ਦੇਸ਼ ਦੇ ਹੀਰੋ ਸਿੱਖ ਨਾਂ ਕੇਵਲ ਜੀਰੋ ਹੋ ਗਏ ਸਗੋਂ ਭਾਰਤੀ ਆਗੂਆਂ ਦੀਆਂ ਅੱਖਾਂ ਵਿਚ ਜ਼ਹਿਰ ਵਾਂਗ ਰੜਕਣ ਲੱਗ ਪਏ। ਜਿਸ ਗਾਂਧੀ ਨੇ ਅਜ਼ਾਦੀ ਤੋਂ ਪਹਿਲਾਂ ਸਿੱਖਾਂ ਦੀ ਸੂਰਬੀਰਤਾ ਦੇ ਗੁਣ ਗਾਏ ਸਨ ਉਹ ਹੀ ਸਿੱਖਾਂ ਨੂੰ ਟਿੱਚ ਕਰਕੇ ਜਾਨਣ ਲੱਗਾ ਜਦੋਂ ਉਸ ਨੇ ਇਹ ਕਿਹਾ ਕਿ ਕਿਰਪਾਨ ਇੱਕ ਜੰਗਾਲਿਆ ਹੋਇਆ ਸ਼ਾਸਤਰ ਹੈ ਸਿੱਖ ਇਸ ਨੂੰ ਛੱਡ ਕੇ ਅੰਦਰਲੀ ਰਹਿਤ ਹੀ ਰੱਖਣ (ਇਸੇ ਗਾਂਧੀ ਨੇ ਸੰਨ ੧੯੩੧ ਦਰਮਿਆਨ ਸੀਸ ਗੰਜ ਗੁਰਦੁਆਰੇ ਵਿਚ ਖਾਲਸਾਈ ਸ਼ਮਸ਼ੀਰ ਦੀ ਸਿਫਤ ਕੀਤੀ ਸੀ ਕਿ ਸਿੱਖ ਤਾਂ ਇੰਝ ਵੀ ਆਪਣਾ ਹੱਕ ਲੈਣਾਂ ਜਾਣਦੇ ਹਨ)। ਕਿਆਮਤ ਵਾਲੀ ਗੱਲ ਉਦੋਂ ਹੋ ਗਈ ਜਦੋਂ ਸਿੱਖਾਂ ਉੱਤੇ ਇੱਕ ਨਾਂ ਮਨਜ਼ੂਰ ਵਿਧਾਨ ਲਾਗੂ ਕਰ ਦਿੱਤਾ ਗਿਆ ਜਿਸ ਵਿਚ ਸਿੱਖਾਂ ਦੀ ਅੱਡਰੀ ਧਾਰਮਕ ਅਤੇ ਕੌਮੀ ਪਛਾਣ ਤੋਂ ਉੱਕਾ ਹੀ ਇਨਕਾਰ ਕਰ ਦਿੱਤਾ ਗਿਆ। ਹਿੰਦੂ ਪ੍ਰਤੀਨਿਧ ਸਿਆਸੀ ਪਾਰਟੀ ਜਨਸੰਘ ਨੇ ਪਹਿਲੀ ਮਰਦਮ ਸ਼ੁਮਾਰੀ ਸਮੇਂ ਪੰਜਾਬ ਦੇ ਹਿੰਦੂਆਂ ਨੂੰ ਪੰਜਾਬੀ ਬੋਲੀ ਤੋਂ ਮੁਨਕਰ ਕਰਕੇ ਪੰਜਾਬ ਵਿਚ ਫਿਰਕਾ ਪ੍ਰਸਤੀ ਦਾ ਜ਼ਹਿਰੀ ਮਹੌਲ ਬਣਾ ਦਿੱਤਾ।
ਸਿਆਸੀ ਤੌਰ ‘ਤੇ ਨਿਹੱਥੇ ਹੋ ਚੁੱਕੇ ਅਕਾਲੀਆਂ ਨੇ ਅਜ਼ਾਦ ਭਾਰਤ ਵਿਚ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਵੱਡਾ ਸੰਘਰਸ਼ ਕੀਤਾ। ਪੰਜਾਬੀ ਬੋਲੀ ਦੇ ਅਧਾਰ ਤੇ ਭਾਵੇਂ ਲੰਗੜਾ ਪੰਜਾਬੀ ਸੂਬਾ ਹੀ ਹੱਥ ਲੱਗਾ ਪਰ ਅਕਾਲੀਆਂ ਦੇ ਪੰਜਾਬ ਵਿਚ ਰਾਜਸੀ ਪੈਰ ਲੱਗਣ ਦੀ ਵਿਧ ਜ਼ਰੂਰ ਬਣ ਗਈ। ਪੰਜਾਬ ਨਾਲ ਕੇਂਦਰ ਵਲੋਂ ਲਗਾਤਾਰ ਧੱਕਾ ਹੁੰਦਾ ਰਿਹਾ ਅਤੇ ਜਦੋਂ ਅਕਾਲੀਆਂ ਨੇ ਆਖਰੀ ਸੰਘਰਸ਼ ਧਰਮ ਯੁੱਧ ਦੇ ਨਾਂ ਹੇਠ ਕੀਤਾ ਤਾਂ ਨਾਂ ਤਾਂ ਪਹਿਲਾਂ ਵਾਲੇ ਅਕਾਲੀਆਂ ਦੀ ਛਵੀ ਕਾਇਮ ਸੀ ਅਤੇ ਨਾਂ ਹੀ ਸਦੀਆਂ ਤੋਂ ਕਮਜ਼ੋਰ ਅਤੇ ਗੁਲਾਮ ਹਿੰਦੂਆਂ ਦੀ ਹੁਣ ਪਹਿਲਾਂ ਵਾਲੀ ਗੱਲ ਸੀ। ਜੂਨ ੧੯੮੪ ਨੂੰ ਭਾਰਤੀ ਫੌਜ ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਿੱਖਾਂ ਲਈ ਹੁਣ ਰਾਜਸੀ ਅਤੇ ਧਾਰਮਕ ਸੰਕਟ ਵਿਚੋਂ ਨਿਕਲਣਾਂ ਔਖਾ ਹੋ ਗਿਆ। ਹੁਣ ਭਾਵੇਂ ਭਾਜਪਾ ਦੀਆਂ ਵਿਸਾਖਿਆਂ ਨਾਲ ਖੜ੍ਹਾ ਅਖੌਤੀ ਅਕਾਲੀ ਦਲ ਆਪਣੀ ਦੂਸਰੀ ਟਰਮ ਪੂਰੀ ਕਰਨ ਜਾ ਰਿਹਾ ਹੈ ਪਰ ਲੋਕਾਂ ਦਾ ਵਿਸ਼ਵਾਸ ਇਸ ਖਿਚੜੀ ਸਰਕਾਰ ਤੋਂ ਉੱਠ ਚੁੱਕਾ ਹੈ ਅਤੇ ਆਰਥਕ ਤੌਰ ‘ਤੇ ਗੁਲਾਮ ਹੋ ਚੁੱਕਾ ਪੰਜਾਬ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਿਚ ਗਰਕ ਹੋ ਰਿਹਾ ਹੈ।
ਐਸੇ ਸੰਕਟ ਭਰੇ ਸਮੇਂ ਵਿਚ ਆਮ ਆਦਮੀ ਦਾ ਪੰਜਾਬ ਵਿਚ ਉਭਰਨਾਂ ਇੱਕ ਸ਼ਗਨ ਵਜੋਂ ਦੇਖਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਕੀ ਨਤੀਜੇ ਦਿੰਦੀ ਹੈ ਇਹ ਦੇਖਣ ਲਈ ਲੰਬੀ ਇੋੰਤਜ਼ਾਰ ਨਹੀਂ ਕਰਨੀ ਪੈਣੀ ਪਰ ਇੱਕ ਗੱਲ ਸਾਫ ਦਿਖਾਈ ਦੇ ਰਹੀ ਹੈ ਕਿ ਪੰਜਾਬੀਆਂ ਦੀਆਂ ਵੋਟਾਂ ਸ਼ਰਾਬ, ਡਰੱਗ, ਅੰਨ੍ਹੇ ਪੈਸੇ ਦੇ ਨਾਲ ਨਾਲ ਸਿਆਸੀ ਜੱਫੇ ਅਤੇ ਧੱਕੇ ਨਾਲ ਉਗਰਾਉਣ ਵਾਲਾ ਬਾਦਲ ਅਕਾਲੀ ਦਲ ਇਹਨਾਂ ਪਾਰਲੀਮਾਨੀ ਚੋਣਾਂ ਨੂੰ ਮੌਤ ਅਤੇ ਜੀਵਨ ਦਾ ਸਵਾਲ ਬਣਾ ਕੇ ਲੜੇਗਾ।
ਜਦੋਂ ਤੋਂ ਬਾਦਲ ਨੇ ਭਾਜਪਾ ਨਾਲ ਬੇਸ਼ਰਤ ਸਿਆਸੀ ਗਲਵਕੜੀ ਪਾਈ ਹੈ ਉਦੋਂ ਤੋਂ ਅਨੇਕਾਂ ਸਿਆਸੀ ਪੰਡਤ ਇਹ ਭਵਿੱਖ ਬਾਣੀਆਂ ਕਰਦੇ ਆ ਰਹੇ ਹਨ ਕਿ ਇਸ ਅਯੋਗ ਗੱਠਜੋੜ ਨਾਲ ਜਿਥੇ ਅਕਾਲੀਆਂ ਦੀ ਆਪਣੀ ਹੋਂਦ ਨੂੰ ਖੋਰਾ ਲੱਗਣਾਂ ਹੈ, ਉਥੇ ਪੰਜਾਬ ਵਿਚ ਫਿਰਕਾ ਪ੍ਰਸਤ ਜਨਸੰਘ ਦਾ ਅਜੋਕਾ ਭਾਜਪਾਈ ਰੂਪ ਵਿਕਰਾਲ ਰੂਪ ਧਾਰਦਾ ਚਲਾ ਜਾਣਾਂ ਹੈ। ਇਸ ਦੀ ਤਾਜ਼ਾ ਮਿਸਾਲ ਪਟਿਆਲੇ ਦੇ ਹਿੰਦੂਆਂ ਵਲੋਂ ਵਾਰ ਵਾਰ ਸਿੱਖਾਂ ਨੂੰ ਗਾਲਾਂ ਕੱਢ ਕੱਢ ਕੇ ਲਲਕਾਰਨਾਂ ਅਤੇ ਪ੍ਰਸ਼ਾਸਨ ਦਾ ਨਿਪੁੰਸਕ ਬਣੇ ਰਹਿਣਾਂ ਪ੍ਰਤੱਖ ਹੈ। ਗੱਲ ਇਥੋਂ ਤਕ ਵਿਗੜ ਗਈ ਹੈ ਕਿ ਹਾਲ ਹੀ ਵਿਚ ਉਹਨਾਂ ਲੋਕਾਂ ਨੇ ਬਰਤਾਨਵੀ ਸਿੱਖ ਚੈਨਲ ਦੇ ਇੱਕ ਰਿਪੋਰਟਰ ਦੀ ਸ਼ਰੇਆਮ ਕੁੱਟਮਾਰ ਕੀਤੀ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਿਹਾ। ਭਾਈ ਰਾਜੋਆਣਾਂ ਲਹਿਰ ਦਰਮਿਆਨ ਗੁਰਦਾਸਪੁਰ ਵਿਚ ਹਿੰਦੂ ਗੁੰਡਿਆਂ ਵਲੋਂ ਇੱਕ ਸਿੱਖ ਦੀ ਉਤਾਰੀ ਗਈ ਦਸਤਾਰ ਦੇ ਸ਼ਾਂਤ ਵਿਖਾਵੇ ਸਮੇਂ ਪੁਲਿਸ ਵਲੋਂ ਗੋਲੀ ਮਾਰ ਕੇ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੀ ਸ਼ਹਾਦਤ ਨੂੰ ਤਾਂ ਲੋਕੀ ਭੁਲ ਭੁਲਾ ਵੀ ਗਏ ਹਨ।
ਅਸੀਂ ਆਪਣੇ ਪਹਿਲੇ ਲੇਖਾਂ ਵਿਚ ਇਸ ਗੱਲ ਦਾ ਲਗਾਤਾਰ ਜ਼ਿਕਰ ਕਰਦੇ ਆ ਰਹੇ ਹਾਂ ਕਿ ਪੰਜਾਬ ਫਿਰਕੂ ਲਾਵੇ ‘ਤੇ ਬੈਠਾ ਹੈ ਜਿਸ ਦੀ ਯੋਗ ਸੰਭਾਲ ਜ਼ਰੂਰੀ ਹੈ। ਇਹ ਤਾਂ ਹੀ ਹੋ ਸਕੇਗਾ ਜੇਕਰ ਕੇਂਦਰ ਵਿਚ ਧਰਮ ਨਿਰਪੱਖ ਰਾਜਸੀ ਧਿਰ ਦਾ ਬੋਲ ਬਾਲਾ ਹੋਵੇਗਾ। ਅੱਜ ਭਾਰਤ ਵਿਚ ਕੌਮੀ ਪੱਧਰ ਤੇ ਜਿਥੇ ਆਮ ਪਾਰਟੀ ਬਾਰੇ ਲਗਾਤਾਰ ਚੰਗੀਆਂ ਕੰਸੋਆਂ ਆ ਰਹੀਆਂ ਹਨ ਉਥੇ ਭਗਵੀਂ ਬਰਗੇਡ ਦੇ ਨਰਿੰਦਰ ਮੋਦੀ ਵਰਗੇ ਪਹਿਲਾਂ ਹੀ ਫਿਰਕੂ ਤੌਰ ਤੇ ਦਾਗੀ ਵਿਅਕਤੀ ਨੂੰ ਲਗਾਤਾਰ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਉਭਾਰਿਆ ਜਾ ਰਿਹਾ ਹੈ। ਇਸ ਮਕਸਦ ਲਈ ਮੋਹਰਲੀ ਪਾਲ ਦਾ ਕਰੀਬ ਕਰੀਬ ਸਾਰਾ ਹੀ ਭਾਰਤੀ ਮੀਡੀਆ ਪੱਬਾਂ ਭਾਰ ਹੈ ਅਤੇ ਦੇਸ਼ ਦੇ ਸਰਮਾਏਦਾਰ ਅੰਬਾਨੀ ਵਰਗੇ ਸਰਗਣੇ ਭਾਜਪਾ ਪ੍ਰਤੀ ਆਪਣੀਆਂ ਸੇਵਾਵਾਂ ਲੈ ਕੇ ਹੱਥ ਜੋੜੀ ਖੜ੍ਹੇ ਹਨ। ਆਮ ਆਦਮੀ ਦੇ ਨੇਤਾ ਸ਼੍ਰੀ ਕੇਜਰੀਵਾਲ ਨੇ ਜਿਥੇ ਭਾਜਪਾ ਦੇ ਕਰੂਪ ਫਿਰਕਾ ਪ੍ਰਸਤ ਚਿਹਰੇ ਨੂੰ ਨੰਗਿਆਂ ਕਰਨ ਵਿਚ ਆਪਣਾ ਪੂਰਾ ਜ਼ੋਰ ਲਾਇਆ ਹੈ ਉਥੇ ਮੋਦੀ ਦੇ ਢੋਂਗੀ ਵਿਕਾਸ ਦਾ ਭਾਂਡਾ ਵੀ ਸਰੇ ਬਾਜ਼ਾਰ ਭੰਨਿਆਂ ਹੈ। ਸ਼੍ਰੀ ਕੇਜਰੀ ਵਾਲ ਨੇ ਦੱਸਿਆ ਹੈ ਕਿ ਬਾਬਾ ਰਾਮ ਦੇਵ ਵਰਗੇ ਆਗੂ ਜਿਸ ਭਾਜਪਾ ਦੇ ਰਾਮ ਰਾਜ ਲਈ ਦਿਨ ਰਾਤ ਇੱਕ ਕਰ ਰਹੇ ਹਨ ਉਸ ਦੇ ਮੋਦੀ ਵਰਗੇ ਆਗੂ ਸਰਮਾਏਦਾਰਾਂ ਦੀ ਪੁਸ਼ਤ ਪਨਾਹੀ ਕਰਦੇ ਹੋਏ ਆਪਣੇ ਨਿੱਜੀ ਸਿਆਸੀ ਸਵਾਰਥ ਲਈ ਕਿਸ ਕਦਰ ਦੇਸ਼ ਦੇ ਹਿੱਤਾਂ ਨੂੰ ਢਾਅ ਲਾ ਰਹੇ ਹਨ। ਜੇਕਰ ਭਾਜਪਾ ਤਾਕਤ ਵਿਚ ਆਉਂਦੀ ਹੈ ਤਾਂ ਪਹਿਲਾਂ ਹੀ ਪੀੜਤ ਦੇਸ਼ ਦੀਆਂ ਘੱਟਗਿਣਤੀਆਂ ਲਈ ਇਹ ਇੱਕ ਅੱਤ ਮਨਹੂਸ ਖਬਰ ਹੋਏਗੀ।
ਇਸ ਸੰਦਰਭ ਵਿਚ ਇਸ ਵੇਲੇ ਸਾਨੂੰ ਸਭ ਤੋਂ ਵਧ ਫਿਕਰ ਪੰਜਾਬ ਦੀ ਪੇਂਡੂ ਵੋਟ ਤੋਂ ਹੈ ਜੋ ਕਿ ਆਪਣੇ ਨਿੱਜੀ ਸਵਾਰਥਾਂ ਲਈ ਜਾਂ ਅਣਗੌਲੇ ਸੁਭਾ ਕਾਰਨ ਆਪਣੀ ਵੋਟ ਦੀ ਯੋਗ ਵਰਤੋਂ ਨਹੀਂ ਕਰਦੇ। ਪਿਛਲੇ ਸੱਠਾਂ ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਇਹ ਇੱਕ ਮੌਕਾ ਮਿਲਿਆ ਹੈ ਕਿ ਮਾਨਵੀ ਛਵੀ ਵਾਲੇ ਉਮੀਦਵਾਰ ਅੱਗੇ ਆਏ ਹਨ ਅਤੇ ਸਰਮਾਏਦਾਰ ਅਤੇ ਫਿਰਕੂ ਮੌਕਾਪ੍ਰਸਤਾਂ ਨੂੰ ਪਛਾੜਨ ਦਾ ਮਹੌਲ ਬਣਿਆ ਹੈ। ਅਖੌਤੀ ਅਕਾਲੀ ਅਤੇ ਭਾਜਪਾਈ ਆਪਣੀ ਫਿਰਕੂ ਸੁਰ ਨਾਲ ਸਿਰਫ ਅਤੇ ਸਿਰਫ ਪੰਜਾਬੀਆਂ ਨਾਲ ਧਰੋਹ ਕਮਾ ਰਹੇ ਹਨ। ਸੱਚ ਤਾਂ ਇਹ ਹੈ ਕਿ ਇਹ ਲੋਕ ਨਾਂ ਕੇਵਲ ਪੰਜਾਬ ਦੇ ਪੰਜਾਬੀਆਂ ਦੇ ਮਨੋਂ ਲਹਿ ਗਏ ਹਨ ਸਗੋਂ ਇਹਨਾ ਦੇ ਦਿੱਲੀ ਦੇ ਸਰਗਣੇ ਮਨਜੀਤ ਸਿੰਘ ਜੀ ਕੇ ਦਾ ਯੂ ਕੇ ਵਿਚੋਂ ਬਦਰੰਗ ਵਾਪਸ ਚਲੇ ਜਾਣਾਂ ਇਹ ਸਾਫ ਜ਼ਾਹਰ ਕਰਦਾ ਹੈ ਕਿ ਹੁਣ ਬਾਹਰਲੇ ਦੇਸ਼ਾਂ ਦੇ ਪੰਜਾਬੀ ਵੀ ਇਹਨਾਂ ਨੂੰ ਮੂੰਹ ਲਾ ਕੇ ਖੁਸ਼ ਨਹੀਂ ਹਨ। ਏਨਾਂ ਕੁਝ ਹੋਣ ਦੇ ਬਾਵਜ਼ੂਦ ਇਹ ਖਬਰ ਭਾਵੇਂ ਖਾਲਸ ਅਕਾਲੀ ਬਿਰਤੀ ਲਈ ਉਦਾਸ ਕਰਨ ਵਾਲੀ ਖਬਰ ਹੈ ਕਿ ਪੰਜਾਬ ਦੀ ਵਾਰਸ ਅਕਾਲੀ ਪਾਰਟੀ ਦਾ ਪੰਜਾਬ ਵਿਚ ਭਵਿੱਖ ਡਾਵਾਂਡੋਲ ਹੈ ਪਰ ਸਾਨੂੰ ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਕਿ ਪੰਜਾਬ ਨੂੰ ਕੈਲੇਫੋਰਨੀਆਂ ਬਣਾਉਣ ਦੀਆਂ ਡੀਂਗਾਂ ਮਾਰਨ ਵਾਲੇ ਅਕਾਲੀ ਨੇਤਾ ਜੇਕਰ ਅੱਜ ਸੂਬੇ ਨੂੰ ਸ਼ਰਾਬ, ਡਰੱਗ ਅਤੇ ਭ੍ਰਿਸ਼ਟਾਚਾਰ ਦੇ ਅੰਨ੍ਹੇ ਖੂਹ ਵਲ ਦਿਨ ਰਾਤ ਧੱਕੀ ਜਾ ਰਹੇ ਹਨ ਤਾਂ ਇਸ ਤੋਂ ਜਨਤਾ ਦਾ ਖਹਿੜਾ ਛੁਡਵਾਉਣਾਂ ਵੀ ਸਮੇਂ ਦੀ ਲੋੜ ਹੈ।
ਅੱਜ ਨਾਂ ਕੇਵਲ ਪੰਜਾਬ ਸਗੋਂ ਸਮੁੱਚੇ ਭਾਰਤ ਨੂੰ ਹੀ ਨਰਿੰਦਰ ਮੋਦੀ ਰੂਪੀ ਫਿਰਕਾਪ੍ਰਸਤੀ ਦੇ ਭਾਜਪਾਈ ਮਗਰਮੱਛ ਤੋਂ ਬਚਾਉਣਾਂ ਬੇਹੱਦ ਜ਼ਰੂਰੀ ਹੈ ਸਗੋਂ ਧਰਮ ਦੇ ਨਾਮ ਤੇ ਅਧਰਮ ਫੈਲਾ ਰਹੇ ਹਰ ਛੁਪੇ ਰੁਸਤਮ ਤੋਂ ਬਚਣ ਦੀ ਲੋੜ ਹੈ। ਇਸ ਖਤਰੇ ਸਬੰਧੀ ਸਾਨੂੰ ਨਹੀਂ ਲੱਗਦਾ ਕਿ ਅਲਾਮਾਂ ਇਕਬਾਲ ਦੇ ਇਸ ਸ਼ਿਅਰ ਤੋਂ ਇਲਾਵਾ ਕੋਈ ਹੋਰ ਸੰਗਤੀ ਸੁਨੇਹਾ ਕਾਰਗਰ ਹੋ ਸਕਦਾ ਹੈ—
ਸਚ ਕਹ ਦੂੰ ਐ ਬਰਹਮਨ ਗਰ ਤੂ ਬੁਰਾ ਨ ਮਾਨੇ, ਤੇਰੇ ਸਨਮ ਕਦੋਂ ਕੇ ਬੁਤ ਹੋ ਗਏ ਪੁਰਾਨੇ।
ਅਪਨੋਂ ਸੇ ਬੈਰ ਰਖਨਾ ਤੂਨੇ ਬੁਤੋਂ ਸੇ ਸੀਖਾ, ਜੰਗ ਓ ਜਦਲ ਸਿਖਾਯਾ ਵਾਈਜ਼ ਕੋ ਭੀ ਖ਼ੁਦਾ ਨੇ।
ਤੰਗ ਆ ਕੇ ਮੈਂਨੇ ਅਖ਼ਿਰ ਦੈਰ ਓ ਹਰਮ ਕੋ ਛੋੜਾ, ਵਾਈਜ਼ ਕਾ ਵਾਜ਼ ਛੋੜਾ ਛੋੜੇ ਤੇਰੇ ਫ਼ਸਾਨੇ।
ਪੱਥਰ ਕੀ ਮੂਰਤੋਂ ਮੇਂ ਸਮਝਾ ਹੈ ਤੂ ਖ਼ੁਦਾ ਹੈ, ਖ਼ਾਕੇ ਵਤਨ ਕਾ ਮੁਝ ਕੋ ਹਰ ਜ਼ੱਰਾ ਦੇਵਤਾ ਹੈ।
ਆ ਗ਼ੈਰੀਅਤ ਕੇ ਪਰਦੇ ਏਕ ਬਾਰ ਫਿਰ ਉਠਾ ਦੇਂ, ਬਿਛੜੋਂ ਕੋ ਫਿਰ ਮਿਲਾ ਦੇਂ ਨਕਸ਼ੇ ਦੂਈ ਮਿਟਾ ਦੇਂ।
ਸੂਨੀ ਪੜੀ ਹੂਈ ਹੈ ਮੁੱਦਤ ਸੇ ਦਿਲ ਕੀ ਬਸਤੀ, ਆ ਏਕ ਨਯਾ ਸ਼ਿਵਾਲਾ ਇਸ ਦੇਸ਼ ਮੇਂ ਬਨਾ ਦੇਂ।


24/03/14)
ਸਿੰਘ ਸਭਾ ਕੈਨੇਡਾ ਬੀ. ਸੀ. ਵਿੰਗ.

ਸਤਿਕਾਰ ਯੋਗ ਸੰਪਾਦਕ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥

ਵਿਸ਼ਾ- ਕਰਤਾਰਪੁਰੀ ਬੀੜ ਬਾਰੇ ਚਰਚਾ ਤੇ ਮਨਜੀਤ ਸਿੰਘ ਮੋਹਾਲੀ ਦਾ ‘ਪੰਥ’
ਆਪ ਵਧਾਈ ਦੇ ਪਾਤਰ ਹੋ ਜੋ ਵਾਰ-ਵਾਰ ਸਮਾਂ ਦੇ ਕੇ ਮਨਜੀਤ ਸਿੰਘ ਮੋਹਾਲੀ ਅਤੇ ਇਸਦੀ ਨਾਮ-ਨਿਹਾਦ ਜਥੇਬੰਦੀ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਨੂੰ ‘ਕਰਤਾਰਪੁਰੀ ਬੀੜ’ ਬਾਰੇ ਵਿਚਾਰ ਕਰਨ ਲਈ ਸੱਦਾ ਦੇ ਚੁੱਕੇ ਹੋ। ਪਰ ਜਾਪਦਾ ਹੈ ਕਿ ਮਨਜੀਤ ਸਿੰਘ ਮੋਹਾਲੀ ਨਾਮਕ ਬੰਦਾ ਇਸ ਵਿਚਾਰ ਚਰਚਾ ਦੇ ਕਾਬਿਲ ਨਹੀਂ ਹੈ। ਇਹ ਸਿਰਫ ਫ਼ਤਵੇ ਦੇਣ ਦਾ ਆਦੀ ਹੈ ਅਤੇ ਇਹ ਨਿਤ ਨਵੀਂ ਜਥੇਬੰਦੀ ਬਣਾ ਕੇ ਸਿਰਫ ਤੇ ਸਿਰਫ ਅਕਲ ਵਰਤਣ ਵਾਲੇ ਸਿੱਖਾਂ ਨੂੰ ਜ਼ਲੀਲ ਕਰਕੇ ਆਪਣੇ ਰਹਿਨੁਮਾ ਸਾਬਕਾ ਪੁਜਾਰੀਆਂ ਨੂੰ, ਸਿੱਖ ਸਿੱਖਾਂ ਦਾ ਨੇਤਾ ਬਣਾਉਣਾ ਚਾਹੁੰਦੇ ਹਨ। ਸਾਡੇ ਵੱਲੋਂ ਇਸ ਮਨੁੱਖ ਨੂੰ ਫਿਰ ਸੱਦਾ ਹੈ ਕਿ ਆਪਣਾ ਏਜੰਡਾ ਸਪੱਸ਼ਟ ਕਰੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਸਿੱਖਾਂ ਨੂੰ ਜਜ਼ਬਾਤੀ ਤੌਰ ਤੇ ਬਲੈਕ ਮੇਲ ਕਰਨੀ ਬੰਦ ਕਰੇ। ਕਿਉਂਕਿ ਹੁਣ ਸਿੱਖ ਇਨ੍ਹਾਂ ਲੂੰਬੜ ਚਾਲਾਂ ਤੋਂ ਜਾਣੂ ਹਨ।

ਸਿੰਘ ਸਭਾ ਕੈਨੇਡਾ ਬੀ. ਸੀ. ਵਿੰਗ.


24/03/14)
ਸਰਵਜੀਤ ਸਿੰਘ

ਨਾਨਕਸ਼ਾਹੀ ਕੈਲੰਡਰ- ਇਕ ਦ੍ਰਿਸ਼ਟੀਕੋਣ
ਅਕਤੂਬਰ 2009 ਤੋਂ ਚਰਚਾ ਵਿਚ ਆਏ ਨਾਨਕਸ਼ਾਹੀ ਕੈਲੰਡਰ ਸਬੰਧੀ ਅਕਸਰ ਇਹ ਸਵਾਲ ਕੀਤਾ ਜਾਂਦਾ ਹੈ ਕਿ ਪਿਛਲੇ 500 ਸਾਲ ਤੋਂ ਕੈਲੰਡਰ ਚਲਦਾ ਆ ਰਿਹਾ ਸੀ, ਹੁਣ ਇਸ ਨਾਲ ਛੇੜ-ਛਾੜ ਕਰਨ ਦੀ ਕੀ ਲੋੜ ਸੀ? ਇਸ ਸਬੰਧੀ ਬੇਨਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਰਾਤੋਂ-ਰਾਤ ਬਣਾ ਕੇ ਲਾਗੂ ਨਹੀਂ ਕੀਤਾ ਗਿਆ। ਵਿਦਵਾਨਾਂ ਵੱਲੋਂ ਕੀਤੇ ਗਏ ਲਗਾਤਾਰ ਵਿਚਾਰ-ਵਟਾਂਦਰੇ ਦਾ (1992-2003) ਇਤਿਹਾਸ ਮੌਜੂਦ ਹੈ। ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ। ਉਹ ਬਹੁਤ ਹੀ ਮਾਣ ਨਾਲ ਦੱਸਦੇ ਹਨ ਕਿ ਫਲਾਣੀ ਮੀਟਿੰਗ ਵਿਚ ਮੈਂ ਆਹ ਕਿਹਾ ਸੀ। ਇਸ ਕੈਲੰਡਰ ਵਿਚ ਦਰਜ ਤਰੀਕਾਂ ਬਾਰੇ ਵੀ ਕਈ ਸੱਜਣਾਂ ਵੱਲੋਂ ਗੁੰਮਰਾਹ ਕੁਨ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਤਿਹਾਸ ਬਦਲ ਦਿੱਤਾ ਗਿਆ ਹੈ। ਸਾਰੇ ਇਤਿਹਾਸਕ ਵਸੀਲਿਆਂ ਦੀ ਪੂਰੀ ਖੋਜ-ਪੜਤਾਲ ਕਰਨ ਪਿੱਛੋਂ ਹੀ ਵਿਦਵਾਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਇਨ੍ਹਾਂ ਤਰੀਕਾਂ ਦਾ ਫੈਸਲਾ ਕੀਤਾ ਸੀ। 2009 ਦੇ ਅਖ਼ੀਰ ਵਿਚ ਜਦੋਂ ਕੈਲੰਡਰ ਦਾ ਮੁੜ ਬਿਕਰਮੀ ਕਰਨ ਕੀਤਾ ਗਿਆ ਸੀ, ਉਸ ਵੇਲੇ ਕਿਸੇ ਵੀ ਤਰੀਕ 'ਚ ਸੋਧ ਨਹੀਂ ਸੀ ਕੀਤੀ ਗਈ। ਸਿੰਘ ਸਾਹਿਬ ਦੀ 30 ਦਸੰਬਰ 2009 ਦੀ ਮੀਟਿੰਗ ਵਿਚ ਤਿੰਨ ਦਿਹਾੜੇ ਸੂਰਜੀ ਸਾਲ (365 ਦਿਨ) ਤੋਂ ਬਦਲ ਕੇ ਚੰਦ ਦੇ ਸਾਲ (354 ਦਿਨ) ਮੁਤਾਬਿਕ ਕੀਤੇ ਗਏ ਸਨ ਪਰ ਜਦੋਂ ਕੈਲੰਡਰ ਜਾਰੀ ਕੀਤਾ ਗਿਆ ਤਾਂ ਚਾਰ ਦਿਹਾੜੇ ਬਦਲੇ ਹੋਏ ਸਨ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਰੀਕ ਬਾਰੇ ਨਾ ਤਾਂ ਦੋ ਮੈਂਬਰੀ ਕਮੇਟੀ ਨੇ ਸ਼ਿਫਾਰਸ਼ ਕੀਤੀ ਸੀ ਅਤੇ ਨਾ ਹੀ ਪੰਜ ਸਿੰਘ ਸਾਹਿਬ ਨੇ ਪ੍ਰਵਾਨਗੀ ਦਿੱਤੀ ਸੀ। ਸਵਾਲ ਪੈਦਾ ਹੁੰਦਾ ਹੈ ਕਿ ਇਹ ਤਰੀਕ ਕਿਸ ਨੇ ਅਤੇ ਕਿਉਂ ਬਦਲੀ?
ਆਓ, ਕੈਲੰਡਰ ਦੇ ਮੁਢਲੇ ਨੁਕਤੇ ਨੂੰ ਸਮਝੀਏ। ਕੁਦਰਤ ਦੇ ਬਣਾਏ ਹੋਏ ਨਿਯਮ ਮੁਤਾਬਿਕ ਧਰਤੀ ਸੂਰਜ ਦੁਆਲੇ 365.2422 ਦਿਨਾਂ ਵਿਚ ਇਕ ਚੱਕਰ ਪੂਰਾ ਕਰਦੀ ਹੈ। ਗੁਰੂ ਕਾਲ ਵੇਲੇ ਜੋ ਕੈਲੰਡਰ ਲਾਗੂ ਸੀ (ਸੂਰਜੀ ਸਿਧਾਂਤ) ਉਸ ਦੇ ਸਾਲ ਦੀ ਲੰਬਾਈ 365.2587 ਦਿਨ ਸੀ। ਰੁੱਤੀ ਸਾਲ ਤੋਂ ਇਸ ਸਾਲ ਦੀ ਲੰਬਾਈ .2587-.2422=.0165×1440=23.77 ਮਿੰਟ ਵੱਧ ਸੀ, ਜਿਸ ਕਾਰਨ ਇਸ ਸਾਲ ਦਾ ਕੁਦਰਤੀ ਸਾਲ ਨਾਲੋਂ ਲਗਭਗ 60 ਸਾਲਾਂ ਪਿੱਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਸੀ। ਨਵੰਬਰ 1964 ਵਿਚ ਅੰਮ੍ਰਿਤਸਰ ਵਿਖੇ ਵਿਦਵਾਨਾਂ ਦੇ ਇਕੱਠ ਨੇ ਇਸ ਸਾਲ ਦੀ ਲੰਬਾਈ 'ਚ ਸੋਧ ਕੀਤੀ ਸੀ। ਅੱਜ ਇਸ ਨੂੰ ਦ੍ਰਿਕਗਿਣਤ ਸਿਧਾਂਤ ਕਿਹਾ ਜਾਂਦਾ ਹੈ ਅਤੇ ਸਾਲ ਦੀ ਲੰਬਾਈ 365.2563 ਦਿਨ ਹੈ। ਇਹ ਲੰਬਾਈ ਵੀ ਰੁੱਤੀ ਸਾਲ ਤੋਂ .2563-.2422×1440=20.30 ਮਿੰਟ ਵੱਧ ਹੈ, ਜਿਸ ਕਾਰਨ ਹੁਣ ਇਸ ਸਾਲ ਦਾ ਰੁੱਤੀ ਸਾਲ ਤੋਂ 72 ਸਾਲਾਂ ਪਿੱਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਿਕ ਸਾਲ ਦੀ ਲੰਬਾਈ 365.2425 ਦਿਨ ਹੈ, ਜੋ ਰੁੱਤੀ ਸਾਲ ਦੀ ਲੰਬਾਈ ਦੇ ਬਹੁਤ ਹੀ ਨੇੜੇ ਹੈ, ਜਿਸ ਕਾਰਨ ਹੁਣ ਇਸ ਦਾ ਲਗਭਗ 3300 ਸਾਲ ਪਿੱਛੋਂ ਇਕ ਦਿਨ ਦਾ ਫਰਕ ਪਵੇਗਾ।
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਹੜੀ ਗੱਲ ਰੋਮ ਵਾਸੀਆਂ ਨੂੰ 1582 ਈ: ਵਿਚ ਸਮਝ ਆ ਗਈ ਸੀ ਕਿ ਯੂਲੀਅਨ ਕੈਲੰਡਰ ਮੁਤਾਬਿਕ ਸਾਲ ਦੀ ਲੰਬਾਈ (365.25 ਦਿਨ) ਰੁੱਤੀ ਸਾਲ ਦੀ ਲੰਬਾਈ (365.2422 ਦਿਨ) ਤੋਂ ਵੱਧ ਹੈ, ਉਹ ਗੱਲ ਸਿੱਖਾਂ ਨੂੰ 21ਵੀਂ ਸਦੀ ਵਿਚ ਵੀ ਸਮਝ ਨਹੀਂ ਆ ਰਹੀ। ਸੰਤ ਸਮਾਜ ਨੂੰ 1964 ਵਿਚ ਹਿੰਦੂ ਵਿਦਵਾਨਾਂ ਵੱਲੋਂ ਕੀਤੀ ਗਈ ਸੋਧ ਤਾਂ ਪ੍ਰਵਾਨ ਹੈ ਪਰ ਇਕ ਦਹਾਕੇ (1990 ਤੋਂ 2003) ਤੋਂ ਵੀ ਵੱਧ ਸੋਚ-ਵਿਚਾਰ ਕਰਨ ਪਿੱਛੋਂ ਸਿੱਖ ਵਿਦਵਾਨਾਂ ਵੱਲੋਂ ਕੀਤੀ ਗਈ ਸੋਧ 'ਤੇ ਇਤਰਾਜ਼ ਹੈ, ਅਜਿਹਾ ਕਿਉਂ?
-ਸਰਵਜੀਤ ਸਿੰਘ,
ਸੈਕਰਾਮੈਂਟੋ, ਕੈਲੇਫੋਰਨੀਆ, ਯੂ. ਐਸ. ਏ.।

(ਅਜੀਤ ਜਲੰਧਰ (ਧਰਮ ਤੇ ਵਿਰਸਾ)
http://beta.ajitjalandhar.com/news/20140325/28/497390.cms#497390


23/03/14)
ਡਾ: ਇਕਬਾਲ ਸਿੰਘ ਢਿੱਲੋਂ

ਸ. ਜਰਨੈਲ ਸਿੰਘ ਸਿਡਨੀ ਜੀਓ, ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਸਿਖਮਾਰਗ ਵੈਬਸਾਈਟ ਉੱਤੇ 22. 03. 2014 ਨੂੰ ਪਾਏ ਗਏ ਆਪ ਜੀ ਦੇ ਪੱਤਰ ਲਈ ਮੈਂ ਆਪ ਜੀ ਦਾ ਅਤੀ ਧੰਨਵਾਦੀ ਹਾਂ ਜੋ ਇੱਸੇ ਵੈਬਸਾਈਟ ਉੱਤੇ ਪਿਛਲੇ ਦੋ ਹਫਤਿਆਂ ਵਿੱਚ ਪਾਏ ਗਏ ਮੇਰੇ ਲੇਖ ਦੇ ਸਬੰਧ ਵਿੱਚ ਹੈ। ਆਪ ਜੀ ਨੇ ਆਪਣੇ ਇਸ ਪੱਤਰ ਵਿੱਚ ਸਵਾਲਾਂ ਦੇ ਰੂਪ ਵਿੱਚ ‘ੴ’ ਦੇ ਵਿਸ਼ੇ ਉੱਤੇ ਜੋ ਆਪਣੇ ਵਿਚਾਰ ਦਿੱਤੇ ਹਨ ਉਹ ਪਰੰਪਰਾਈ ਕਿਸਮ ਦੇ ਹੀ ਹਨ ਅਤੇ ਇਹਨਾਂ ਲਗ-ਭਗ ਸਾਰਿਆਂ ਸਬੰਧੀ ਲੋੜੀਂਦਾ ਸਪਸ਼ਟੀਕਰਨ ਮੈਂ ਆਪਣੀ ਤੁੱਛ ਬੁੱਧੀ ਅਨੁਸਾਰ ਆਪਣੇ ਲੇਖ ਵਿੱਚ ਦੇ ਚੁੱਕਾ ਹੋਇਆ ਹਾਂ। ਜੇਕਰ ਆਪ ਜੀ ਨੂੰ ਮੇਰੇ ਵਿਚਾਰਾਂ ਨਾਲ ਕੋਈ ਅਸਹਿਮਤੀ ਹੈ ਤਾਂ ਕੋਈ ਗੱਲ ਨਹੀਂ, ਇਹ ਆਪ ਜੀ ਦਾ ਹੱਕ ਹੈ। ਪਰੰਤੂ ਸਮੇਂ ਦੀ ਘਾਟ ਕਾਰਨ ਮੈਂ ਆਪ ਜੀ ਨਾਲ ਇਸ ਲੇਖ ਦੇ ਸਬੰਧ ਵਿੱਚ ਕੋਈ ਵਿਚਾਰ-ਚਰਚਾ ਨਹੀਂ ਕਰ ਸਕਾਂਗਾ। ਖਿਮਾ ਦਾ ਜਾਚਕ ਹਾਂ ਜੀ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


23/03/14)
ਹਰਮਿੰਦਰ ਸਿੰਘ (ਲੁਧਿਆਣਾ )

ਪਿਛੇ ਜਿਹੇ ਇੱਕ ਚਿੰਤਾਜਨਕ ਆਵਾਜ਼ ਸੁਣਨ ਨੂੰ ਮਿਲੀ ਕਿ ਸਿੱਖਾਂ ਦੀ ਗਿਣਤੀ ਘੱਟ ਰਹੀ ਹੈ ਸੋ ਸਿੱਖ ਪਰਿਵਾਰ ਘੱਟੋ ਘੱਟ ਚਾਰ ਬੱਚੇ ਪੈਦਾ ਕਰੇ । ਏਸ ਲਈ ਨਾਹਰਾ ਦਿੱਤਾ ਗਿਆ “ਹਮ ਦੋ ਹਮਾਰੇ ਦੋ ਨਹੀਂ ਹਮ ਦੋ ਹਮਾਰੇ ਚਾਰ ।” ਸਰਸਰੀ ਨਜਰ ਮਾਰਿਆਂ ਇਹ ਕਿਸੇ ਫਿਲਮ ਦਾ ਟਾਇਟਲ ਲੱਗਿਆ ਪਰ ਜਿਸ ਉਚ ਸ਼ਖਸੀਅਤ ਵੱਲੋਂ ਕਿਹਾ ਗਿਆ ਸੀ ਧਿਆਨ ਤਾਂ ਦੇਣਾ ਬਣਦਾ ਹੀ ਸੀ । ਚਲੋ ਜਿਸ ਦੀ ਜਿੰਨੀ ਪਹੁੰਚ ਓਸ ਮੁਤਾਬਕ ਓਸ ਦਾ ਪਰਗਟਾਵਾ ਕਰਨਾ ਬਣਦਾ ਵੀ ਹੈ ਪਰ ਜਮੀਨੀ ਹਕੀਕਤਾ ਤਾਂ ਕੁਝ ਹੋਰ ਹੀ ਕਹਿੰਦੀਆਂ ਨੇ ......................

ਪੰਜਾਬ ਵਿਚ ਅੱਜ ਦਾ ਨੌਜਵਾਨ ਤੱਕਰੀਬਨ 70% ਤੱਕ ਨਸ਼ਈ ਹੋ ਚੁੱਕਾ ਹੈ । ਤਕਰੀਬਨ 66% ਸਕੂਲ ਜਾਂਦਾ ਬੱਚਾ ਗੁੱਟਕਾ ਜਾਂ ਤਮਾਕੂ ਦਾ ਸੇਵਨ ਕਰਦਾ ਹੈ । ਕਾਲਜ ਜਾਂਦਾ ਦਾ ਹਰ ਤੀਜਾ ਲੜਕਾ ਤੇ ਹਰ ਦਸਵੀਂ ਲੜਕੀ ਲਗਭਗ ਕੋਈ ਨਾ ਕੋਈ ਡਰਗ ਦਾ ਸੇਵਨ ਕਰਦੇ ਹਨ । ਇਹ ਤਾਂ ਹਜੇ 2009 ਦੀ ਰਿਪੋਰਟ ਹੈ ਜੇਹੜੀ ਪੰਜਾਬ ਅਤੇ ਹਰਿਆਣਾ ਹਾਈ-ਕੋਰਟ ਵਿਚ ਇੱਕ ਏੱਫੀ - ਡੇਵਿਟ ਦੇ ਤੋਰ ਤੇ ਪੇਸ਼ ਕੀਤੀ ਗਈ ਤੇ ਅੱਜ ਅਸੀਂ 2014 ਚ ਰਹਿ ਰਹੇ ਹਾਂ । ਅਸੀਂ ਤਰੱਕੀ ਇੰਨੀ ਕਰ ਲਈ ਕਿ ਸ਼ਰਾਬ ਨੂੰ ਤੇ ਹੁਣ ਨਸ਼ਾ ਹੀ ਨਹੀ ਮੰਨਿਆ ਜਾਂਦਾ ।

ਚਲੋ ਏਸ ਨਾਲ ਹੁੰਦੇ ਬਾੱਕੀ ਨੁਕਸਾਨਾ ਬਾਰੇ ਤਾਂ ਅਸੀਂ ਫੇਰ ਕਦੇ ਗੱਲ ਕਰਾਂਗੇ ਪਰ ਜੋ ਸਿਹਤ ਤੇ ਮਾਰੂ ਹਮਲਾ ਏਸ ਨੇ ਕੀਤਾ ਓਸ ਦਾ ਨਤੀਜਾ ਵੀ ਦੇਖ ਲਵੋ .....ਬਚਪਨ ਵਿਚ ਹੀ ਨਸ਼ਿਆ ਦੇ ਸੇਵਨ ਕਰਕੇ ਨੌਜਵਾਨਾ ਵਿਚ ਨਪੁੰਨਸਕਤਾ ਵਧ ਰਹੀ ਹੈ ..ਸਪਰਮ ਕਾਉੰਟ ਲਗਾਤਾਰ ਘੱਟ ਰਿਹਾ ...ਪਰੀ ਮਾਚੇਉਰ ਡਿਲਿਵਰੀਸ ਹੋ ਰਹੀਆਂ ਨੇ ..... ਜੇਹੜੇ ਬੱਚੇ ਪੈਦਾ ਵੀ ਹੋ ਰਹੇ ਨੇ ਜਿਆਦਾਤਰ ਸਿਹਤਮੰਦ ਨਹੀ .....ਸੋ ਜਿਆਦਾ ਫਿਕਰ ਕਿਸ ਪਾੱਸੇ ਕਰਨ ਦੀ ਲੋੜ ਹੈ ......?..ਜੇ ਹਾਲਾਤ ਏਹੋ ਜਿਹੇ ਹੀ ਰਹੇ ਤਾਂ ਇੱਕ ਵੀ ਪੈਦਾ ਹੋਣਾ ਮੁਸ਼ਕਲ ਹੈ ਤੇ ਆੱਪਾਂ ਚਾਰ ਦੀ ਆਸ ਲਾ ਲਈ ..............

ਹਰਮਿੰਦਰ ਸਿੰਘ (ਲੁਧਿਆਣਾ )


23/03/14)
ਜਗਪਾਲ ਸਿੰਘ ਸਰੀ

ਰੀਠੇ ਮਿੱਠੇ ਜਾਂ ਕੋੜੇ? ਕੌਡਾ ਕੋਣ ਸੀ ? ਗੁਰੂ ਨਾਨਕ ਸਾਹਿਬ ਦੀ ਕਲਯੁਗ ਨਾਲ ਮੁਲਾਕਾਤ ਇਹਨਾਂ ਸਭਨਾਂ ਤੇ ਇਕ ਵਿਚਾਰ |
ਕਾਦਰ ਦੀ ਕੁਦਰਤ ਬੜੀ ਬੇਅੰਤ ਹੈ, ਇਸ ਦਾ ਕੋਈ ਵੀ ਅੰਤ ਨਹੀ ਪਾ ਸਕਦਾ| ਮਨੁਖ ਦਿਨ ਬ ਦਿਨ ਖੋਜ ਤਾਂ ਕਰ ਸਕਦਾ,ਪਰ ਜੇਕਰ ਕੋਈ ਆਖੇ ਮੇਰੀ ਖੋਜ ਹੀ ਅੰਤ ਹੈ,ਇਸ ਤੋ ਅੱਗੇ ਕੁਝ ਨਹੀ ਤਾਂ ਉਸ ਮਨੁਖ ਦੀ ਮੂਰਖਤਾ ਤਾਂ ਹੋ ਸਕਦੀ ਹੈ ਸਿਆਣਪ ਨਹੀ | ਧਰਤੀ ਤੋ ਪੇਦਾ ਹੋਣ ਵਾਲੀਆਂ ਵਸਤਾਂ ਦਾ ਸੁਆਦ ਆਪਣਾ ਹੀ ਹੁੰਦਾ ਹੈ | ਖੇਤ ਵਿੱਚ ਖਾਣ ਦੀਆਂ ਵਸਤਾਂ ਨੂੰ ਪੈਦਾ ਕੀਤਾ ਜਾਂਦਾ ਹੈ | ਉਹਨਾਂ ਦਾ ਆਪਣਾ ਹੀ ਸੁਆਦ ਹੁੰਦਾ ਹੈ | ਖੇਤ ਵੀ ਉਹ ਹੀ ਹੁੰਦਾ ਹੈ, ਬੀਜ ਵੀ ਇਕ ਹੀ ਥੇਲੀ ਵਿਚੋ ਲਿਆ ਹੁੰਦਾ ਹੈ | ਕਈ ਵਾਰ ਉਹਨਾਂ ਦੇ ਸੁਆਦ ਦਾ ਜਮੀਨ ਅਸਮਾਨ ਜਿੰਨਾ ਅੰਤਰ ਹੁੰਦਾ ਹੈ | ਜਿਵੇ ਕਿ ਇਕ ਖੇਤ ਵਿੱਚ ਖੇਤੀ ਕਰਨ ਵਾਲਾ ਕਿਰਸਾਨ ਇਕ ਹੀ ਵੱਟ ਉਪਰ ਮੂਲੀ ਦਾ ਬੀਜ ਪਉਂਦਾ ਹੈ, ਉਸ ਬੀਜ ਵਿਚੋ ਇਕ ਮੂਲੀ ਤਾਂ ਬੇਅੰਤ ਸੁਆਦ ਤੇ ਦੂਜੀ ਕੋੜੀ ਬੀਜ ਵੀ ਇਕ ਥੇਲੇ ਵਿਚੋ ਲਿਆ ਖੇਤ ਵੀ ਇਕ ਫਿਰ ਸੁਆਦ ਵਿੱਚ ਇੰਨਾ ਫਰਕ ਕਿਓ |
ਇਸੇ ਹੀ ਤਰ੍ਹਾਂ ਸਿੱਖ ਇਤਹਾਸ ਵਿੱਚ ਇਕ ਸਾਖੀ ਪ੍ਰਚਲੱਤ ਹੈ | ਗੁਰੂ ਸਾਹਿਬ ਦੇ ਭਾਈ ਮਰਦਾਨੇ ਨੂੰ ਇਕ ਵਾਰ ਭੁਖ ਲਗੀ ਤੇ ਖਾਣ ਨੂੰ ਕੁਝ ਨਾਂ ਮਿਲੇ ਤਾਂ ਗੁਰੂ ਸਾਹਿਬ ਇਕ ਰੀਠੇ ਦੇ ਦਰਖਤ ਦੇ ਥੱਲੇ ਬੇਠੇ ਸਨ, ਉਹਨਾਂ ਨੇ ਭਾਈ ਮਰਦਾਨੇ ਨੂੰ ਉਸ ਦਰਖਤ ਤੋ ਫਲ ਤੋੜ ਕੇ ਖਾਂਣ ਲਈ ਕਹਿਆ ਜੋ ਕਿ ਰੀਠੇ ਸਨ | ਆਮ ਕਰਕੇ ਰੀਠੇ ਖਾਂਣ ਵਿੱਚ ਕੋੜੇ ਹੁੰਦੇ ਹਨ, ਪਰ ਜਦ ਭਾਈ ਮਰਦਾਨੇ ਨੇ ਤੋੜ ਕੇ ਖਾਦੇ ਤਾਂ ਉਹ ਬੜੇ ਹੀ ਸੁਆਦ ਨਿਕਲੇ | ਬੱਸ ਫਿਰ ਕੀ ਸੀ ਆਪਣੇ ਆਪ ਨੂੰ ਸਿੱਖ ਪੰਥ ਦੇ ਪ੍ਰਚਾਰਕ ਅਖਵਾਉਣ ਵਾਲਿਆ ਨੇ ਉਹ ਪਰਚਾਰ ਕੀਤਾ ਉਹ ਪਰਚਾਰ ਕੀਤਾ | ਸਿੱਖ ਕੋਮ ਦਾ ਦਿਮਾਗ ਰੀਠੇ ਮਿੱਠੇ ਤੇ ਹੀ ਰੋਕ ਦਿੱਤਾ | ਗੁਰ ਸਾਹਿਬ ਦਾ ਉਥੇ ਜਾਣ ਦਾ ਕੀ ਮਕਸਦ ਸੀ | ਉਸ ਗੱਲ ਵੱਲ ਕਦੇ ਧਿਆਨ ਨਹੀ ਦਿੱਤਾ |
੨੦੦੮ ਵਿੱਚ ਭਾਈ ਗੁਰਚਰਨ ਸਿੰਘ ਜਿਉਣ ਵਾਲਾ ਤੇ ਉਹਨਾਂ ਦੇ ਦੋ ਹੋਰ ਸਾਥੀ ਉਸ ਜਗ੍ਹਾ ਤੇ ਗਏ ਸਨ | ਇਹ ਜਗ੍ਹਾ ਉਤਰ ਪ੍ਰਦੇਸ਼ ਨਾਨਕ ਮਤੇ ਗੁਰਦਵਾਰੇ ਤੋ ਕੁਝ ਕੋ ਕਿਲੋਮੀਟਰ ਦੇ ਫਾਸਲੇ ਤੇ ਹੈ | ਜਦ ਇਹ ਲੋਕ ਉਸ ਜਗ੍ਹਾ ਤੇ ਗਏ ਉਹਨਾਂ ਦੇ ਦੱਸਣ ਅਨੁਸਾਰ ਉਥੇ ਇਕ ਨਹੀ ਕਈ ਏਕੜ ਵਿੱਚ ਰੀਠੇ ਦੇ ਦਰਖਤ ਲੱਗੇ ਹੋਏ ਹਨ |ਸਿੱਖ ਇਤਹਾਸ ਵਿੱਚ ਜਿਕਰ ਆਉਂਦਾ ਜਾਂ ਕੁਝ ਪ੍ਰਚਾਰਕ ਕਹਿੰਦੇ ਹਨ | ਉਹ ਸਿਰਫ ਇਕ ਹੀ ਦਰਖਤ ਹੀ ਸੀ, ਜਿਸ ਦੇ ਇਕ ਪਾਸੇ ਰੀਠੇ ਮਿਠੇ ਤੇ ਦੂਜੇ ਪਾਸੇ ਕੋੜੇ ਹਨ | ਜਿਸ ਜਗ੍ਹਾ ਤੇ ਗੁਰਦਵਾਰਾ ਉਸ ਜਗ੍ਹਾ ਤੇ ਕੋਈ ਰੀਠੇ ਦਾ ਦਰਖਤ ਨਹੀ ਹੈ | ਜਦ ਇਹਨਾਂ ਵੀਰਾਂ ਨੇ ਆਸ ਪਾਸ ਦੇ ਲੋਕਾਂ ਨੂੰ ਪੁਛਿਆ ਤਾਂ ਉਹਨਾਂ ਨੇ ਕਹਿਆ ਸਾਡੇ ਖੇਤਾਂ ਦੇ ਵਿੱਚ ਵੀ ਕਈ ਦਰਖਤ ਹਨ, ਅਸੀਂ ਵੀ ਤੋੜ ਕੇ ਗੁਰਦਵਾਰੇ ਦੇ ਸੇਵਾਦਾਰਾਂ ਨੂੰ ਦੇ ਜਾਂਦੇ ਹਾਂ | ਇਕ ਗੱਲ ਧਿਆਨ ਦੇਣ ਯੋਗ ਹੈ, ਜਿਸ ਵਕਤ ਰੀਠਾ ਦਰਖਤ ਨਾਲੋ ਟੁਟਦਾ ਹੈ, ਤਾਂ ਉਹ ਆਕੜਿਆ ਹੁੰਦਾ ਹੈ | ਜੋ ਰੀਠੇ ਪ੍ਰਸ਼ਾਦ ਦੇ ਰੂਪ ਵਿੱਚ ਮਿਲਦੇ ਹਨ,ਉਹ ਕਾਫੀ ਨਰਮ ਹਨ |
ਜਦ ਭਾਈ ਗੁਰਚਰਨ ਸਿੰਘ ਤੇ ਇਹਨਾਂ ਦੇ ਸਾਥੀਆਂ ਨੇ ਉਹ ਰੀਠੇ ਲੇਕੇ ਖਾਦੇ ਤਾਂ ਇਹਨਾਂ ਤੇ ਉਹ ਰੀਠੇ ਆਪਣੇ ਮੂੰਹ ਵਿੱਚ ਰੱਖ ਕੇ ਕੁਝ ਦੇਰ ਤੱਕ ਉਸ ਨੂੰ ਚੂਸ ਦੇ ਰਹੇ | ਕੋਈ ੫-੭ ਮਿੰਟ ਚੂਸਣ ਤੋ ਮਗਰੋ ਉਹਨਾਂ ਰਿਠਿਆ ਦੀ ਮਿਠਾਸ ਖਤਮ ਹੋ ਗਈ, ਜਦ ਇਹਨਾਂ ਨੇ ਉਸ ਨੂੰ ਚੂਸਣ ਤੋ ਮਗਰੋ ਖਾਦਾ ਤਾਂ ਉਹ ਰੀਠਾ ਕੋੜਾ ਹੀ ਸੀ | ਇਹਨਾਂ ਨੇ ਪ੍ਰਸ਼ਾਦ ਦੇ ਰੂਪ ਵਿੱਚ ਕਾਫੀ ਰੀਠੇ ਲਿਆਂਦੇ { ਪ੍ਰਸ਼ਾਦ ਦੇ ਰੂਪ ਵਿੱਚ ਰੀਠਾ ਲੈਣਾ ਮਜਬੂਰੀ ਸੀ ਕੋਈ ਵਿਸ਼ਵਾਸ ਨਹੀ } ਇਹਨਾਂ ਨੇ ਉਸ ਜਗ੍ਹਾ ਤੋ ਕੁਝ ਮਿੱਟੀ ਦੇ ਵੀ ਲਿਆਦੀ ਤਾਂ ਕੇ ਉਸ ਨੂੰ ਟੇਸਟ ਕਰਵਾ ਕੇ ਅਸਲੀਅਤ ਦਾ ਪਤਾ ਲਾਗਾਇਆ ਜਾ ਸਕੇ | ਇਹਨਾਂ ਨੇ ਕੁਝ ਰੀਠੇ ਤੇ ਉਸ ਮਿੱਟੀ ਦੇ ਨਮੂਨੇ ਨਵੀ ਦਿੱਲੀ ਵਿੱਚ ਪੂਸਾ ਇੰਨਸੀਟਿਊਟ ਐਗਰੀਕਲਚਰ ਵਿੱਚ ਭੇਜੇ ਗਏ ਸਨ | ਜਿਸ ਵੀਰ ਨੂੰ ਇਹ ਕੰਮ ਕਰਨ ਦੀ ਜਿੰਮੇਵਾਰੀ ਦਿੱਤੀ ਸੀ, ਉਸ ਵੀਰ ਨੇ ਹਾਲੇ ਤੱਕ ਕੋਈ ਕਾਰਵਾਈ ਨਹੀ ਕੀਤੀ | ਅੱਜ ਵੀ ਭਾਈ ਗੁਰਚਰਨ ਸਿੰਘ ਕੋਲ ਕੁਝ ਰੀਠੇ ਮਜੂਦ ਹਨ, ਜੇਕਰ ਕੋਈ ਵੀਰ ਉਹਨਾਂ ਨੂੰ ਲਿਜਾਕੇ ਟੇਸਟ ਕਰਵਾ ਸਕਦੇ ਹਨ ਤਾਂ ਉਹਨਾਂ ਨੂੰ ਟੇਸਟ ਕਰਵਾ ਸਕਦੇ ਹਨ |
“ ਵਿਚਾਰ”
ਜਿਸ ਗੁਰੂ ਨਾਨਕ ਸਾਹਿਬ ਦੇ ਬੋਲ ਸੁਣ ਕੇ ਲੋਕਾਂ ਦੇ ਅੰਦਰ ਦੀ ਭੁਖ ਮਿੱਟ ਜਾਂਦੀ ਸੀ | ਭਾਈ ਮਰਦਾਨਾ ਜੋ ਗੁਰੂ ਸਾਹਿਬ ਨਾਲ ਕੋਈ ੩੪-੩੫ ਗੁਰੂ ਸਾਹਿਬ ਨਾਲ ਰਹਿਆ ਸੀ |ਉਸ ਦੇ ਅੰਦਰ ਦੀ ਭੁਖ ਤਾਂ ਉਸ ਦਿਨ ਹੀ ਖਤਮ ਜਿਸ ਦਿਨ ਉਸ ਨੂੰ ਗੁਰੂ ਸਾਹਿਬ ਨੇ ਭਾਈ ਦਾ ਦਰਜਾ ਦਿੱਤਾ ਸੀ | ਜੇਕਰ ਉਸ ਦੇ ਅੰਦਰ ਕੋਈ ਵੀ ਭੁਖ ਹੁੰਦੀ ਤਾਂ ਭਾਈ ਸਾਹਿਬ ਕਦੇ ਵੀ ਗੁਰੂ ਸਾਹਿਬ ਨਾਲ ਜਾਣ ਦਾ ਫ਼ੈਸਲਾ ਨਾਂ ਕਰਦੇ | ਇਕ ਬਾਲੇ ਨਾਮ ਦੇ ਬੰਦੇ ਨੇ { ਜਿਸ ਦਾ ਅਸਲੀ ਨਾਮ ਬਿਧੀਚੰਦ ਹਿੰਦਾਲੀਆਂ ਸੀ } ਉਸ ਨੇ ਜਨਮ ਸਾਖੀ ਵਿੱਚ ਇਸ ਦੀਆਂ ਮਨਘੜਤ ਗੱਲ ਲਿਖ ਦਿੱਤੀਆਂ ਤੇ ਸਾਡੇ ਪ੍ਰਚਾਰਕਾਂ ਨੇ ਉਸ ਨੂੰ ਪ੍ਰਚਾਰਨ ਤੇ ਹੀ ਜੋਰ ਦਿੱਤਾ | ਅਸੀਂ ਆਪਣੇ ਮਹਾਂਨ ਗੁਰੂ ਦੀ ਸਿਖਿਆ ਤੇ ਕੋਈ ਅਮਲ ਨਹੀ ਕੀਤਾ ਬੱਸ ਦਿਨ ਰਾਤ ਅਸੀਂ ਵੀ ਆਪਣੇ ਗੁਰੂ ਨੂੰ ਇਕ ਕਰਾਮਾਤੀ ਸਿੱਧ ਕਰਨ ਵਿੱਚ ਕੋਈ ਕਸਰ ਨਹੀ ਛੱਡੀ | ਕਰਾਮਾਤਾਂ ਤਾਂ ਅੱਜ ਦੇ ਸਮੇ ਵਿੱਚ ਜਾਦੂਗਰ ਵੀ ਬਹੁਤ ਦਿਖਾਉਦੇ ਹਨ ਫਿਰ ਕੀ ਅਸੀਂ ਵੀ ਆਪਣੇ ਗੁਰੂ ਨੂੰ ਇਕ ਕਰਾਮਾਤਾਂ ਦਿਖਾਉਣ ਵਾਲਾ ਜਾਦੂਗਰ ਮੰਨ ਲਈਏ | ਜੇ ਕੋਈ ਕਰਮਾਤ ਹੁੰਦੀ ਤਾਂ ਫਿਰ ਗੁਰੂ ਸਾਹਿਬ ਉਸ ਕਰਾਮਾਤ ਨਾਲ ਆਪਣੇ ਦੋਵੇ ਪੁਤਰਾਂ ਨੂੰ ਸਿੱਧੇ ਰਸਤੇ ਪਾ ਲੇਂਦੇ ਗੁਰੂ ਸਾਹਿਬ ਨੂੰ ਇਹਨੀ ਦੂਰ ਦੀਆਂ ਯਾਤਰਾਵਾਂ ਕਰਨ ਦੀ ਕੀ ਲੋੜ ਸੀ, ਕਰਾਮਾਤ ਨਾਲ ਹੀ ਸਭ ਕੁਝ ਠੀਕ ਕਰ ਦੇਂਦੇ | ਜੇ ਕੋਈ ਕਰਾਮਾਤ ਸੀ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲ੍ਹਾ ਕਿਓ ਛੱਡਿਆ ਕਰਾਮਾਤ ਨਾਲ ਅੰਦਰ ਬੈਠੇ ਪ੍ਰਸ਼ਾਦਾ ਪਾਣੀ ਵਧਾ ਲਿਆ ਕਰਦੇ | ਦੁਸ਼ਮਨ ਆਪੇ ਥੱਕ ਹਾਰ ਘੇਰਾ ਛੱਡ ਕੈ ਚਲਾ ਜਾਂਦਾ |
ਅਸੀਂ ਆਪਣੇ ਮਹਾਂਨ ਗੁਰੂ ਸਾਹਿਬਾਨਾਂ ਨੂੰ ਕਰਾਮਾਤੀ ਨਾਂ ਸਿੱਧ ਕਰਨ ਤੇ ਜੋਰ ਦੇਈਏ ਸਗੋ ਉਹਨਾਂ ਦੇ ਮਹਾਂਨ ਗਿਆਨ ਨੂੰ ਸਮਝ ਕੇ ਆਪਣੇ ਜੀਵਨ ਸੁਧਾਰੀਏ |
ਅਸੀਂ ਇਸ ਤਰ੍ਹਾਂ ਦੀਆਂ ਸਾਖੀਆਂ ਨਾਲ ਗੁਰੂ ਸਾਹਿਬ ਤੇ ਭਾਈ ਮਰਦਾਨੇ ਦਾ ਹਰ ਰੋਜ ਨਿਰਾਦਰ ਕਰਦੇ ਹਾਂ | ਇਸ ਤਰ੍ਹਾਂ ਦੀਆਂ ਸਾਖੀਆਂ ਤੋ ਕੋਈ ਗਿਆਨ ਨਹੀ ਮਿਲਦਾ ਸਗੋ ਅੰਧਵਿਸ਼ਵਾਸ ਹੀ ਵਧੱਦਾ ਹੈ | ਗੁਰਬਾਣੀ ਦੇ ਚਾਨਣ ਵਿੱਚ ਸਾਨੂੰ ਆਪਣਾ ਗੁਰ ਇਤਹਾਸ ਸਮਝਣ ਦੀ ਲੋੜ ਹੈ |
ਕੌਡਾ ਕੋਣ ਸੀ ?
ਕੌਡਾ ਭਾਰਤ ਦੇ ਮੂਲ ਵਸਨੀਕ ਸੀ, ਇਹ ਉਹ ਲੋਕ ਸਨ ਜਿੰਨਾ ਨੂੰ ਆਰੀਅਨ ਲੋਕਾਂ ਨੇ ਸੂਦਰ ਆਖ ਨੀਵੀ ਜਾਤ ਦੇ ਲੋਕ ਸਾਬਤ ਕਰ ਦਿੱਤਾ ਸੀ | ਕੌਡਾ ਭੀਲ ਜਾਤੀ ਨਾਲ ਸੰਬਧਤ ਸੀ | ਭੀਲ ਦ੍ਰ੍ਵਾੜ ਭਾਸ਼ਾ ਦਾ ਸ਼ਬਦ ਹੈ, ਦਰਾਵੜ ਭਾਸ਼ਾ ਵਿੱਚ ਭੀਲ ਤੀਰ ਵਾਲੀ ਕਮਾਨ ਨੂੰ ਕਹਿਆ ਜਾਂਦਾ ਹੈ |ਜੋ ਲੋਕ ਆਪਣੇ ਕੋਲ ਕਮਾਨ ਰਖਦੇ ਸਨ, ਉਹਨਾਂ ਨੂੰ ਹੋਲੀ ਹੋਲੀ ਭੀਲ ਕਹਿਣ ਲੱਗ ਪੈਏ ਜਿਸ ਤੋ ਭੀਲ ਜਾਤੀ ਹੋਂਦ ਵਿੱਚ ਆ ਗਈ | ਇਹ ਉਹ ਲੋਕ ਸਨ ਜਿੰਨਾਂ ਨੇ ਆਪਣੀ ਅਣਖ ਦੀ ਖਾਤਰ ਆਰੀਅਨ ਲੋਕਾਂ ਦੀ ਈਨ ਨਹੀ ਮੰਨੀ ਸੀ | ਆਰੀਅਨ ਲੋਕਾਂ ਨੇ ਇਹਨਾਂ ਨੂੰ ਮੈਦਾਨੀ ਇਲਾਕਿਆਂ ਵਿੱਚ ਕੱਢ ਕੇ ਜੰਗਲਾਂ ਵੱਲ ਧੱਕ ਦਿੱਤਾ ਸੀ |
ਭੀਲ ਲੋਕ ਵੀ ਸਾਡੇ ਵਾਂਗ ਕਿਰਤੀ ਲੋਕ ਸਨ| ਜਦ ਉਹਨਾਂ ਨੂੰ ਅੰਨ ਉਪਜਾਊ ਧਰਤੀ ਤੋ ਨਿਕਲਣ ਲਈ ਮਜਬੂਰ ਕੀਤਾ ਗਿਆ,ਤੇ ਇਸ ਤਰ੍ਹਾ ਭੁੱਖ ਤੇ ਮੌਤ ਦਾ ਟਾਕਰਾ ਕਰਨਾ ਪਿਆ, ਤਾਂ ਉਹ ਇਸ ਤੋ ਛੁਟ ਹੋਰ ਕੀ ਕਰਦੇ | ਜਦੋ ਕਦੇ ਉਹਨਾਂ ਦੇ ਢਹੇ ਕੋਈ ਆਰੀਅਨ ਲੋਕਾਂ ਦਾ ਬੰਦਾ ਚੜ੍ਹ ਜਾਣਾ ਤੇੰ ਉਸ ਨੂੰ ਮਾਰ ਕੇ ਉਸ ਦਾ ਮਾਸ ਰਿੰਨ ਕੇ ਖਾ ਲੇਂਦੇ ਸਨ | ਇਸ ਕਰਕੇ ਉਹਨਾਂ ਨੂੰ ਰਾਖਸ਼ ਕਹਿਣ ਲੱਗ ਪੈ ਸਨ |
ਦੇਖੋ ਮਰਦ ਸੂਰਮੇ ਗੁਰੂ ਨਾਨਕ ਸਾਹਿਬ ਨੂੰ ਤੇ ਉਹਨਾਂ ਦੇ ਭਾਈ ਮਰਦਾਨੇ ਨੂੰ ਜੋ ਉਸ ਇਲਾਕੇ ਵਿੱਚ ਦੀ ਗੁਜਰੇ ਜਿਸ ਇਲਾਕੇ ਵਿੱਚ ਕੋਈ ਵੀ ਮੌਤ ਤੋ ਡਰਦਾ ਨਹੀ ਜਾਂਦਾ | ਇਸ ਤਰ੍ਹਾਂ ਦੇ ਜੰਗਲ ਵਿੱਚ ਦੀ ਗੁਜਰਨਾ ਭੀਲਾਂ ਵਾਲੋ ਉਹਨਾਂ ਤੇ ਹਮਲੇ ਕਰਨ ਦਾ ਖਤਰਾ ਹਰ ਵੇਲੇ ਬਣਇਆ ਰਹਿੰਦਾ ਸੀ | ਗੁਰ ਇਤਹਾਸ ਵਿੱਚ ਜਿਕਰ ਆਉਂਦਾ ਹੈ, ਜਦ ਗੁਰੂ ਸਾਹਿਬ ਤੇ ਭਾਈ ਮਰਦਾਨਾਂ ਇਸ ਇਲਾਕੇ ਵਿੱਚ ਦੀ ਗੁਜਰ ਰਹੇ ਸਨ ਲੰਘਦੇ ਲੰਘਦੇ ਕਿਸੇ ਉਜਾੜ ਜਿਹੀ ਜਗ੍ਹਾ ਤੇ ਪਹੁੰਚੇ | ਕਿਸੇ ਕਾਰਨ ਕਰਕੇ ਭਾਈ ਮਰਦਾਨਾਂ ਜੀ ਗੁਰੂ ਸਾਹਿਬ ਤੋ ਕੁਝ ਲਾਂਭੇ ਚਲਾ ਗਿਆ | ਕੁਝ ਦੇ ਤੱਕ ਜਦ ਭਾਈ ਮਰਦਾਨਾਂ ਵਾਪਸ ਨਾ ਆਇਆ ਤਾਂ ਗੁਰੂ ਸਾਹਿਬ ਭਾਈ ਸਾਹਿਬ ਦੀ ਤਲਾਸ਼ ਵਿੱਚ ਨਿਕਲ ਪੈ |
ਗੁਰੂ ਸਾਹਿਬ ਭਾਈ ਮਰਦਾਨੇ ਨੂੰ ਲਭਦੇ ਲਭਦੇ ਉਸ ਜਗ੍ਹਾ ਤੇ ਪਹੁੰਚ ਗਏ ਜਿਸ ਜਗ੍ਹਾ ਤੇ ਕੌਡੇ ਨੇ ਭਾਈ ਮਰਦਾਨੇ ਨੂੰ ਬੰਦੀ ਬਣਿਆ ਹੋਇਆ ਸੀ | ਗੁਰੂ ਸਾਹਿਬ ਕੋਲ ਕੋਈ ਨਾਂ ਹਥਿਆਰ ਨਾਂ ਕੋਈ ਫੋਜ ਤੇ ਉਹਨਾਂ ਦੇ ਗੜ ਵਿੱਚ ਚਲੇ ਜਾਣਾ ਇਹ ਹੈ ਅਸਲੀ ਸੂਰਮਗਤੀ ਜਿਥੇ ਕੋਈ ਆਪਣਾ ਨਹੀ ਸਿਰਫ਼ ਤੇ ਸਿਰਫ ਮੌਤ ਦਾ ਹੀ ਖਤਰਾ ਸੀ | ਜਦ ਗੁਰੂ ਸਾਹਿਬ ਕੌਡੇ ਦੇ ਕਬੀਲੇ ਵਿੱਚ ਗਏ ਕੌਡਾ ਕਬੀਲੇ ਦਾ ਮੁਖੀ ਸੀ | ਉਹ ਗੁਰੂ ਸਾਹਿਬ ਦੀ ਨਿਡਰਤਾ ਨੂੰ ਦੇਖ ਕੇ ਬਹੁਤ ਪ੍ਰਭਾਵਤ ਹੋਇਆ |
ਕੌਡਾ ਨਫਰਤ ਦੀ ਅੱਗ ਵਿੱਚ ਅੱਤ ਨੀਵੇ ਦਰਜੇ ਤੱਕ ਚਲਾ ਗਿਆ ਸੀ | ਗੁਰੂ ਸਾਹਿਬ ਦੇ ਨੂਰਾਨੀ ਚਿਹਰੇ ਵੱਲ ਤੱਕ ਕੇ ਉਸ ਦੇ ਅੰਦਰ ਦਾ ਮਰ ਚੁਕਾ ਮਨੁਖ ਦੁਬਾਰਾ ਜਿਉਂਦਾ ਹੋ ਗਿਆ | ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਭਲੇ ਲੋਕਾਂ ਨੂੰ ਮਾਰਨ ਨਾਲ ਕੁਝ ਵੀ ਪ੍ਰਾਪਤ ਹੋਣਾਂ | ਗੁਰੂ ਸਾਹਿਬ ਦੀ ਨਿਰਭੈਤਾ ਦੇਖ ਉਸ ਦੇ ਅੰਦਰ ਦਾ ਮਨੁਖ ਤਾਂ ਜਾਗ ਹੀ ਚੁਕਾ ਸੀ | ਗੁਰੂ ਸਾਹਿਬ ਦੀ ਸਿਖਿਆ ਨਾਲ ਉਸ ਨੂੰ ਸਾਰੇ ਬੁਰੇ ਕ੍ਰਮ ਤਿਆਗਣ ਤੇ ਮਨੁਖਤਾ ਨੂੰ ਪਿਆਰ ਕਰਨ ਦਾ ਗੁਰੂ ਸਾਹਿਬ ਨਾਲ ਉਸ ਨੇ ਵਾਦਾ ਕੀਤਾ | ਗੁਰ ਇਤਹਾਸ ਵਿੱਚ ਜਿਕਰ ਆਉਂਦਾ ਹੈ, ਕੌਡਾ ਗੁਰੂ ਸਾਹਿਬ ਦੀ ਵਿਚਾਰ ਧਾਰਾ ਦਾ ਪ੍ਰਚਾਰ ਕਰਨ ਵਿੱਚ ਲੱਗ ਗਿਆ | ਗੁਰੂ ਸਾਹਿਬ ਦੀ ਸਿਖਿਆ ਨੇ ਉਸ ਨੂੰ ਕੌਡੇ ਰਾਖਸ਼ ਤੋ ਭਾਈ ਕੌਡਾ ਬਣਾ ਦਿੱਤਾ |
“ ਗੁਰੂ ਸਾਹਿਬ ਦੀ ਕਲਯੁਗ ਨਾਲ ਮੁਲਾਕਾਤ ਦਾ ਸੱਚ “
ਜਦ ਗੁਰੂ ਸਾਹਿਬ ਮਥੁਰਾ ਗਏ ਤਾਂ ਉਹਨਾਂ ਦੀ ਮੁਲਾਕਾਤ ਉਥੋ ਦੇ ਪਾਂਡਿਆਂ ਨਾਲ ਹੋਈ | ਗੁਰੂ ਸਾਹਿਬ ਨੇ ਉਹਨਾਂ ਨੂੰ ਮਾੜੇ ਕਰਮ ਕਰਨ ਤੋ ਰੋਕਿਆ ਤੇ ਇਕ ਅਕਾਲ ਪੁਰਖ ਦੀ ਬੰਦਗੀ ਵੱਲ ਪ੍ਰੇਰਿਆ, ਚਰਚਾ ਦੁਆਰਨ ਪਾਂਡੇ ਕਹਿੰਦੇ ਅਸੀਂ ਤੇ ਕੋਈ ਮਾੜਾ ਕ੍ਰਮ ਨਹੀ ਕਰਨਾ ਚਹੁੰਦੇ ਪਰ ਕਲਯੁਗ ਸਾਡੇ ਤੋ ਮਾੜੇ ਕ੍ਰਮ ਕਰਵਾ ਦੇਂਦਾ ਹੈ | ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕੀ ਕੋਈ ਕਲਯੁਗ ਬਹਾਰ ਨਹੀ ਇਹ ਤਾਂ ਮਨੁਖ ਦੇ ਅੰਦਰ ਹੀ ਵਸਦਾ ਮਨੁਖ ਦੇ ਮਾੜੇ ਕ੍ਰਮ ਹੀ ਕਲਯੁਗ ਹਨ | ਉਹ ਪਾਂਡੇ ਤਾਂ ਇਹ ਗੱਲ ਸਮਝਗੇ, ਪਰ ਸਿੱਖ ਇਤਹਾਸ ਵਿੱਚ ਇਕ ਮਨਘੜਤ ਸਾਖੀ ਘੜ ਲਈ ਗਈ ਕਿ ਕਲਯੁਗ ਗੁਰੂ ਸਾਹਿਇਬ ਨੂੰ ਮਿਲਿਆ ਸੀ | ਕਲਯੁਗ ਗੁਰੂ ਸਾਹਿਬ ਨੂੰ ਕਹਿੰਦਾ ਤੁਹਡੇ ਗਿਆਨ ਕਰਕੇ ਮੇਰਾ ਪ੍ਰਭਾਵ ਬਹੁਤ ਘੱਟ ਗਿਆ ਹੈ |
ਗੁਰੂ ਸਾਹਿਬ ਨੂੰ ਕਲਯੁਗ ਕਹਿਣ ਲੱਗਾ ਤੁਸੀਂ ਮੇਰੇ ਤੇ ਰਹਿਮ ਕਰੋ | ਕਲਯੁਗ ਗੁਰੂ ਸਾਹਿਬ ਨੂੰ ਕਹਿਣ ਲੱਗਾ ਬੱਸ ਮੈਨੂੰ ਸਿਰਫ ਇਹਨੀ ਆਗਿਆ ਦੇ ਦੇਵੋ ਜਿਸ ਵੇਲੇ ਗੁਰਦਵਾਰੇ ਅੰਦਰ ਕੜਾਹ ਪ੍ਰਸ਼ਾਦ ਵਰਤਨ ਲੱਗੇ ਤਾਂ ਮੈਨੂੰ ਅੰਦਰ ਆਉਣ ਦੀ ਖੁਲ ਮਿਲ ਜਾਵੇ |
ਅਸਲ ਵਿੱਚ ਜਦ ਅਸੀਂ ਕੁਝ ਸਮਾਂ ਗੁਰੂ ਦੀ ਸੰਗਤ ਵਿੱਚ ਬਤੀਤ ਕਰਦੇ ਹਾਂ | ਜਦੋ ਸਮਾਪਤੀ ਦੀ ਅਰਦਾਸ ਹੋਣ ਲਗਦੀ ਹੈ ਤਾਂ ਸਾਡਾ ਮਨ ਕਹਾਲਾ ਪੈਣ ਲੱਗ ਪੇਂਦਾ ਹੈ |ਹੁਣ ਕਦੋ ਦੇਗ ਮਿਲੇ ਤੇ ਕਦੋ ਅਸੀਂ ਬਹਾਰ ਜਾਈਏ, ਅਸੀਂ ਆਪਣੀ ਬੈਸਬਰੀ ਨੂੰ ਕਲਯੁਗ ਦਾ ਨਾਮ ਦੇ ਦੇਂਦੇ ਹਾਂ | ਇਕ ਤਰੀਕੇ ਨਾਲ ਅਸੀਂ ਆਪਣੀ ਗਲਤੀ ਦਾ ਦੋਸ਼ ਗੁਰੂ ਸਾਹਿਬ ਤੇ ਮੜ੍ਹ ਕੇ ਆਪਣੇ ਆਪ ਨੂੰ ਦੋਸ਼ ਮੁਕਤ ਸਾਬਤ ਕਰ ਲੇਂਦੇ ਹਾਂ|
ਵੈਸੇ ਇਹ ਤਰ੍ਹਾ ਦਾ ਔਖਤੀ ਕਲਯੁਗ ਨੰਦਸਰ ਵਾਲੇ ਸਰਕਾਰੀ ਮੁਕਬਰ ਨੰਦ ਸਿੰਹ ਦੇ ਡੇਰੇ ਤੇ ਅਕਸਰ ਹੀ ਆਉਂਦਾ ਹੈ | ਨੰਦ ਸਿੰਹ ਤੇ ਈਸਰ ਸਿੰਹ ਨਾਲ ਤਾਂ ਕਲਯੁਗ ਦੀ ਪੱਕੀ ਯਾਰੀ ਐ | ਉਹਨਾਂ ਦੇ ਡੇਰੇ ਤੇ ਇਹ ਕਲਯੁਗ ਤਾਂ ਪੱਕਾ ਹੀ ਰਹਿੰਦਾ ਹੈ |
ਸਾਨੂੰ ਇਸ ਤਰ੍ਹਾਂ ਦੀਆਂ ਮਨਘੜਤ ਕਹਾਣੀਆਂ ਨੂੰ ਛੱਡ ਕੇ ਗੁਰੂ ਗਿਆਨ ਜੋ ਸਾਡੇ ਕੋਲ ਗੁਰੂ ਗਰੰਥ ਸਾਹਿਬ ਦੇ ਰੂਪ ਵਿੱਚ ਮਜੂਦ ਹੈ | ਸਾਨੂੰ ਉਸ ਵੱਲ ਧਿਆਨ ਦੇਣ ਦੀ ਲੋੜ ਹੈ ਨਾਂ ਤਾਂ ਸਾਡਾ ਇਸ ਤਰ੍ਹਾਂ ਦੀਆਂ ਸਾਖੀਆਂ ਨਾਲ ਸਾਡਾ ਕੁਝ ਨਹੀ ਸਵਰਨਾ, ਸਾਡਾ ਜੋ ਕੁਝ ਵੀ ਸਵਰਨਾ ਉਹ ਗੁਰੂ ਗਿਆਨ ਹੀ ਸਵਰਨਾਂ ਹੈ |
ਗੁਰੂ ਪੰਥ ਦਾ ਦਾਸ : ਭਾਈ ਜਗਪਾਲ ਸਿੰਘ ਸਰੀ
ਮਿਤੀ : ਮਾਰਚ ੨੩/੨੦੧੪
ਨਾਨਕਸ਼ਾਹੀ ਸਮੰਤ ੫੪੬

(ਨੋਟ:- ਜਗਪਾਲ ਸਿੰਘ ਸਰੀ ਨੇ ਇਸ ਲੇਖ ਵਿੱਚ ਜਿਹੜੀ ਪਹਿਲੀ ਸਾਖੀ ਵਿੱਚ ਮਿੱਠੇ ਰੀਠਿਆਂ ਵਾਲੀ ਸਾਖੀ ਦਾ ਜ਼ਿਕਰ ਕੀਤਾ ਹੈ ਉਸ ਬਾਰੇ ਖਾਸ ਰਿਪੋਰਟ ਦੋ ਲੇਖਾਂ ਵਿਚ, ‘ਸਿੱਖ ਮਾਰਗ’ ਤੇ ਫਰਵਰੀ 2012 ਵਿੱਚ ਛਪ ਚੁੱਕੀ ਹੈ। ਦੂਸਰੇ ਲੇਖ ਦੇ ਥੱਲੇ ਕਾਫੀ ਫੋਟੋਆਂ ਪਾਈਆਂ ਹੋਈਆਂ ਹਨ। ਇਹ ਫਾਈਲ ਪੀ: ਡੀ: ਐੱਫ ਫੋਰਮੇਟ ਵਿੱਚ ਹੈ। ਗੁਰਇੰਦਰ ਸਿੰਘ ਪਾਲ ਨੇ ਖੁਦ ਉਥੇ ਜਾ ਕੇ ਇਹ ਸਾਰੀ ਜਾਣਕਾਰੀ ਇਕੱਠੀ ਕੀਤੀ ਸੀ। ਇਹਨਾ ਲੇਖਾਂ ਦੇ ਲਿੰਕ ਹੇਠਾਂ ਦਿੱਤੇ ਜਾ ਰਹੇ ਹਨ-ਸੰਪਾਦਕ)

http://www.sikhmarg.com/2012/0212-reethay-mithay-01.html

http://www.sikhmarg.com/2012/0219-reethay-mithay-02.html


23/03/14)
ਡਾ: ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ

ਭਗਤ ਸਿੰਘ ਦੀ ਮੰਜ਼ਿਲ ?
ਭਗਤ ਸਿੰਘ ਦੀਆਂ ਜਦ ਵੀ ਗੱਲਾਂ ਕਰੀਆਂ ਨੇ ।
ਹਿੰਦੂ, ਸਿੱਖ ਜਾਂ ਨਾਸਤਿਕਤਾ ਤੇ ਮਰੀਆਂ ਨੇ ।।
ਹਰ ਕੋਈ ਆਪਣੀ ਐਨਕ ਥਾਈਂ ਵੇਂਹਦਾ ਏ,
ਦੂਜਾਂ ਵੀ ਇੰਝ ਵੇਖੇ ਰੀਝਾਂ ਖਰੀਆਂ ਨੇ ।।
ਸਾਂਝ ਗੁਣਾਂ ਦੀ ਵਿੱਚ ਕਿਤਾਬੀਂ ਰਹਿ ਗਈ ਏ,
ਜਾਤਾਂ ਮਜ਼ਹਬਾਂ ਦੇ ਨਾਲ ਨੀਹਾਂ ਭਰੀਆਂ ਨੇ ।।
ਰੰਗ ਨਸਲ ਤਾਂ ਬੜੇ ਦੂਰ ਦੀਆਂ ਬਾਤਾਂ ਨੇ,
ਵੰਡਣ ਲਈ ਸ਼ਹੀਦ ਜਰੀਬਾਂ ਧਰੀਆਂ ਨੇ ।।
ਮਾਨਵਤਾ ਹੈ ਦੂਰ ਤੇ ਫਿਰਕੇ ਨੇੜੇ ਨੇ,
ਤਵਾਰੀਖਾਂ ਵੀ ਸੱਚ ਕਹਿਣ ਤੋਂ ਡਰੀਆਂ ਨੇ ।।
ਇੱਕ ਗੁਲਾਮੀ ਛੁੱਟਦੀ ਦੂਜੀ ਆ ਜਾਦੀ,
ਆਜ਼ਾਦੀ ਦੇ ਨਾਂ ਤੇ ਇਹੋ ਜਰੀਆਂ ਨੇ ।।
ਇੰਕਲਾਬ ਦੀ ਸੋਚ ਨੂੰ ਬੁੱਤ ਬਣਾ ਦਿੱਤਾ,
ਭਗਤ ਸਿੰਘ ਦੀਆਂ 'ਜੀਣ ਉਮੀਦਾਂ' ਠਰੀਆਂ ਨੇ ।।
ਪਾਕੇ ਹਾਰ ਸ਼ਹੀਦਾਂ ਵਾਲੇ ਬੁੱਤਾਂ ਤੇ,
ਨੇਤਾਵਾਂ ਨੇ ਕੀਤੀਆਂ ਵੋਟਾਂ ਖਰੀਆਂ ਨੇ ।।
ਤਨ ਤੋਂ ਸੰਗਲ ਲਥ ਕੇ ਮਨ ਨੂੰ ਲਗ ਗਏ ਨੇ,
ਨਾਰ ਆਜਾਦੀ ਕੀਤੀਆਂ ਕੀ ਦਿਲਬਰੀਆਂ ਨੇ ।।
ਭਗਤ ਸਿੰਘ ਦਾ ਜੰਮਣਾ ਲੋਕ ਸਲਾਹੁੰਦੇ ਨੇ,
ਪਰ ਖੁਦ ਦੇ ਨਾਂ ਜੰਮੇ ਬਾਹਵਾਂ ਖੜੀਆਂ ਨੇ ।।
ਜਿਸ ਖਾਤਿਰ ਉਹ ਲੜਿਆ ਇਹ ਉਹ ਮੰਜਿਲ ਨਹੀਂ,
ਆਸਾਂ ਤਾਹੀਓਂ ਹਰ ਬੰਦੇ ਦੀਆਂ ਸੜੀਆਂ ਨੇ ।।
ਡਾ ਗੁਰਮੀਤ ਸਿੰਘ "ਬਰਸਾਲ" ਕੈਲੇਫੋਰਨੀਆਂ


22/03/14)
ਜਰਨੈਲ਼ ਸਿੰਘ (ਸਿਡਨੀ, ਅਸਟ੍ਰੇਲੀਆ)

ਸ: ਇਕਬਾਲ ਸਿੰਘ ਜੀ
ਗੁਰ ਫਤਿਹ ਪਰਿਵਾਨ ਕਰਨਾ
ਤਹਾਡਾ ੧ਓ ਦੇ ਉਚਾਰਣ ਅਤੇ ਭਾਵ ਅਰਥ ਵਾਰੇ ਲੇਖ ਪੜ੍ਹਿਆ। ਸਭ ਤੋਂ ਪਹਿਲਾਂ ਮੈ ਤੁਹਾਡੀ ਸਿਫਤ ਕਰਨਾ ਚਾਹਾਂਗਾ, ਇਸ ਖੋਜ਼ ਭਰਪੂਰ ਲੇਖ ਲਈ। ਪੰਜਾਬੀ ਵਿੱਚ ਤਰਕ ਨਾਲ ਗਲ ਕਰਨ ਵਾਲਾ ਕੋਈ ਕੋਈ ਲਿਖਾਰੀ ਹੀ ਹੈ। ਮੈ ਤੁਹਾਡੀ ਇਸ ਗਲ ਨਾਲ ਵੀ ਸਹਿਮਤ ਹਾਂ ਕਿ ਗੁਰਮਤਿ ਸਾਨੂੰ ਬਿਬੇਕਸ਼ੀਲ ਅਤੇ ਕਿਰਿਆਸ਼ੀਲ ਹੋਣ ਦਾ ਹੋਕਾ ਦਿੰਦੀ ਹੈ। ਤੁਹਾਡਾ ਲੇਖ ਪੜ੍ਹਨ ਤੋਂ ਬਾਅਦ ਮੇਰੇ ਮਨ ਵਿੱਚ ਕੁੱਝ ਸਵਾਲ ਉਠੇ ਨੇ ਜੋ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ। ਮੈ ਤੁਹਾਡੀ ਤਰ੍ਹਾਂ ਵਿਦਵਾਨ ਅਤੇ ਬਹੁਤਾ ਪੜ੍ਹਿਆ ਲਿਖਿਆ ਨਹੀ ਹਾਂ। ਹੋ ਸਕਦਾ ਕੁੱਝ ਸਵਾਲ ਬਚਕਾਨੇ ਲਗਣ ਜਿਸ ਦੀ ਮੈ ਪਹਿਲਾਂ ਤੌਂ ਹੀ ਮੁਆਫੀ ਮੰਗਦਾ ਹਾਂ।
1. ਤੁਹਾਡੇ ਕਹਿਣ ਮੁਤਾਬਿਕ ਗੁਰੂ ਨਾਨਕ ਸਾਹਿਬ ਨੇ “ੴ” ਨੂੰ ਇਸਦਾ ਖਾਸ ਰੂਪ ਪ੍ਰਭੂ ਦੇ ਇਸ ਗੁਣ ਦੀ ਖਾਸ ਵਿਸ਼ੇਸ਼ਤਾ ਪ੍ਰਗਟਾਉਣ ਲਈ ਦਿੱਤਾ ਹੈ। ਕੀ ਬਾਕੀ ਦੱਸੇ ਗਏ ਗੁਣ ਖਾਸ ਨਹੀਂ ਹਨ। ਅਗਰ ਨਹੀ ਤਾਂ ਕਿਉਂ। ਮੇਰੇ ਖਿਆਲ ਅਨੁਸਾਰ ਤਾਂ ਸਾਰੇ ਗਣ ਇਕੋ ਜਿੰਨ੍ਹੇ ਮਹੱਤਵ ਪੂਰਨ ਨੇ ਅਤੇ ਇੱਕ ਦੂਜੇ ਦੇ ਪੂਰਕ ਹੁੰਦੇ ਹੋਏ ਇਕੋ ਮਾਲਾ ਦੇ ਮੋਤੀ ਨੇ।
2. ਤੁਸੀਂ “ੴ” ਨੂੰ ਬਾਣੀ “ਜਪੁ” ਦਾ ਪਹਿਲਾ ਸ਼ਬਦ ਕਿਸ ਆਧਾਰ ਤੇ ਕਹਿੰਦੇ ਹੋ। ਕੀ ਬਾਣੀ “ਜਪੁ” ਸ਼ਬਦ “ਆਦਿ” ਤੋਂ ਨਹੀਂ ਸ਼ੁਰੂ ਹੁੰਦੀ।
3. ਮਹਾਨ ਕੋਸ਼ ਵਿੱਚ “ਓ” ਦੇ ਅਰਥ ਇਸ ਤਰ੍ਹਾਂ ਕੀਤੇ ਹਨ: ਓ, ਓਅੰ, ਓਅੰਕਾਰ=ਇਸ ਸ਼ਬਦ ਦਾ ਮੂਲ਼ ਅਵ ਧਾਤੁ ਹੈ ਜਿਸ ਦਾ ਅਰਥ ਹੈ ਰਖਯਾ ਕਰਨਾ, ਬਚਾਉਣਾ, ਤ੍ਰਿਪਤ ਹੋਣਾ, ਫੈਲਣਾ ਆਦਿ। ਭਾਈ ਕਾਨ੍ਹ ਸਿੰਘ ਜੀ ਇਹ ਵੀ ਲਿਖਦੇ ਹਨ ਕੇ ਸੰਸਕ੍ਰਿਤ ਦੇ ਵਿਦਵਾਨਾਂ ਨੇ ਓਮ ਦੇ ਤਿੰਨ ਅੱਖਰਾਂ ੳ ਅ ਮ ਨੂੰ ਬ੍ਰਹਮਾ ਵਿਸ਼ਨੂੰ ਸ਼ਿਵ ਮੰਨਕੇ ਤਿੰਨ ਦੇਵ ਰੂਪ ਕਲਪਿਆ ਹੈ ਜਦਕਿ ਗੁਰਮਤਿ ਵਿੱਚ ਓਅੰ ਦੇ ਮੁੱਢ ਏਕਾ ਅੰਗ ਲਿਖ ਕੇ ਸਿਧ ਕੀਤਾ ਹੈ ਕਿ ਕਰਤਾਰ ਇੱਕ ਹੈ। ਅਗਰ ਭਾਈ ਕਾਨ੍ਹ ਸਿੰਘ ਸਹੀ ਨੇ ਤਾਂ ਇਸ ਤੋਂ ਇਹ ਸਿਧ ਹੁੰਦਾ ਹੈ ਕਿ ਓਮ ਸ਼ਬਦ ਆਪਣੇ ਆਪ ਵਿੱਚ ਹਿੰਦੂ ਧਰਮ ਦੇ ਦੇਵਤਿਆਂ ਦਾ ਲਖਾਇਕ ਨਹੀਂ ਹੈ (ਜਿਵੇਂ ਕਿ ਤੁਸੀਂ ਕਹਿਣਾ ਚਾਹੁਂਦੇ ਹੋ) ਪਰ ਸੰਸਕ੍ਰਿਤ ਦੇ ਵਿਦਵਾਨ ਇਸ ਦੀ ਇਹ ਵਿਆਖਿਆ ਜਰੂਰ ਕਰਦੇ ਨੇ ਜਿਸ ਦਾ ਖਿਆਲ ਰਖਦੇ ਹੋਏ ਗੁਰੂ ਸਾਹਿਬ ਨੇ ਓ ਦੇ ਨਾਲ ਹਿੰਦਸਾ ਇੱਕ ਲਿਖ ਦਿਤਾ ਤਾਂ ਜੋ ਕੋਈ ਭੁਲੇਖਾ ਨ ਰਹਿ ਜਾਏ। ਇਥੇ ਨੋਟ ਕਰਨ ਵਾਲੀ ਗਲ ਇਹ ਵੀ ਹੈ ਕਿ ਭਾਈ ਕਾਨ੍ਹ ਸਿੰਘ “ਓ” ਨੂੰ ਓਅੰਕਾਰ ਵੀ ਲ਼ਿਖਦੇ ਨੇ।
4. ਗੁਰੂ ਨਾਨਕ ਸਾਹਿਬ ਨੇ ਆਪਣੀ ਰਚਨਾ ਵਿੱਚ “ਏਕੰਕਾਰ” ਸ਼ਬਦ ਵੀ ਖੁਲ ਕੇ ਵਰਤਿਆ ਹੈ। ਇਸ ਦੇ ਮਹਾਨਕੋਸ਼ ਵਿੱਚ ਅਰਥ ਇਸ ਤਰ੍ਹਾਂ ਕੀਤੇ ਨੇ: 1. ਅਦਵੈਤ ਬ੍ਰਹਮ 2. ਇੱਕ ਓਅੰਕਾਰ 3. ਇੱਕ ਰੂਪ, ਇੱਕ ਅਕਾਰ। ਇਸ ਸ਼ਬਦ ਦੇ ਉਹੀ ਅਰਥ ਨੇ ਜੋ ਤੁਸੀਂ “ੴ “ਦੇ ਕੀਤੇ ਨੇ। ਕੀ ਇਹ ਸਾਨੂੰ ਗੁਰੂ ਸਾਹਿਬ ਵਲੌ ੴ ਦੇ ਉਚਾਰਣ ਦੀ ਸੇਧ ਨਹੀ ਸਮਝੀ ਜਾਣੀ ਚਾਹੀਦੀ।
5. ਗੁਰੂ ਗ੍ਰੰਥ ਸਾਹਿਬ ਵਿੱਚ “ੴ “ਨੂੰ ਕਿਤੇ ਵੀ ਮੂਲ ਮੰਤਰ ਵਿੱਚ “ਇਕੋ” ਕਰਕੇ ਨਹੀਂ ਲਿਖਿਆ ਗਿਆ। ਇਹ ਗਲ ਮੰਨਣ ਯੋਗ ਨਹੀਂ ਲਗਦੀ ਕਿ ਗੁਰੂ ਸਾਿਹਬ ਅਗਰ ਇਹ ਉਚਾਰਣ ਠੀਕ ਸਮਝਦੇ ਤਾਂ ਉਹ ਕਿਧਰੇ ਨ ਕਿਧਰੇ ਇਸ ਨੂੰ ਸਪਸ਼ਟ ਤੌਰ ਤੇ ਨ ਲਿਖਦੇ।
6. “ੴ” ਦੇ ਤੁਹਾਡੇ ਕੀਤੇ ਅਰਥ ਅਤੇ ਪ੍ਰੌ ਸਾਿਹਬ ਸਿੰਘ ਦੇ ਕੀਤੇ ਅਰਥਾਂ ਨਾਲ ਮਿਲਦੇ ਜੁਲਦੇ ਨੇ ਬੇਸ਼ਕ ਤੁਸੀਂ ਇਸ ਦਾ ਉਚਾਰਣ “ਇਕੋ” ਕਰਦੇ ਹੋ ਅਤੇ ਪ੍ਰੋ ਸਾਹਿਬ ਸਿੰਘ ਇਸ ਦਾ ਉਚਾਰਣ “ਇਕ ਉਅੰਕਾਰ” ਕਰਦੇ ਨੇ। ਉਚਾਰਣ ਬਦਲਣ ਨਾਲ ਆਪਾਂ ਕੀ ਪ੍ਰਾਪਤ ਕਰਨਾ ਚਾਹੁੰਦੇ ਹਾਂ।
7. ਕੀ ਇਹ ਉਚਾਰਣ ਦਾ ਝਗੜਾ ਅਸੀਂ ਹਿੰਦੂ ਧਰਮ ਜਾਂ ਹਿੰਦੀ /ਸੰਸਕ੍ਰਿਤ ਦੇ ਪ੍ਰਚਲਤ ਕੁੱਝ ਖਾਸ ਸ਼ਬਦਾਂ ਤੋਂ ਚਿੜ੍ਹ ਕਾਰਣ ਤਾਂ ਨਹੀ ਕਰ ਰਹੇ। ਇਹ ਵੀ ਇੱਕ ਸੋਚਣ ਵਾਲੀ ਗਲ ਹੈ। ਗੁਰੂ ਸਾਹਿਬ ਨੂੰ ਕਿਸੇ ਵੀ ਭਾਸ਼ਾ ਨਾਲ ਨਫਰਤ ਨਹੀ ਸੀ ਅਤੇ ਸਾਨੂੰ ਵੀ ਉਹਨਾਂ ਦੇ ਕਹੇ ਅਨੁਸਾਰ ਚਲਣਾ ਚਾਹੀਦਾ ਹੈ। ਭਾਸ਼ਾ ਕਿਸੇ ਵੀ ਧਰਮ ਦੀ ਜਾਂ ਵਿਚਾਰਧਾਰਾ ਦੀ ਗੁਲਾਮ ਨਹੀ ਹੁੰਦੀ। ਨਾ ਹੀ ਵਿਚਾਰਧਾਰਾ ਨੂੰ ਕਿਸੇ ਭਾਸ਼ਾ ਦੀ ਗੁਲਾਮ ਬਣਨਾ ਚਾਹੀਦਾ ਹੈ। ਦੇਖਣ ਅਤੇ ਸੋਚਣ ਵਾਲੀ ਗਲ ਇਹ ਹੈ ਕਿ ਗੁਰੂ ਸਾਿਹਬ ਨੇ ਇਹ ਲਫ਼ਜ਼ ਕਿਸ ਸੰਦਰਭ ਵਿੱਚ ਵਰਤੇ ਨੇ ਅਤੇ ਉਹ ਸਾਨੂੰ ਕੀ ਸਮਝਾ ਰਹੇ ਨੇ। ਇਥੇ ਇੱਕ ਗਲ ਜਿਸ ਤੇ ਸਾਨੂੰ ਗੌਰ ਕਰਨਾ ਚਾਹੀਦਾ ਹੈ ਉਹ ਇਹ ਹੈ ਕਿ ਓਮ ਲਫ਼ਜ਼ ਬੁਧ ਧਰਮ ਵਿੱਚ ਵੀ ਮੰਤਰ ਦੀ ਤਰ੍ਹਾ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਬੁਧ ਧਰਮ ਵਾਲੇ ਹਿਂਦੂ ਨਹੀਂ ਬਣੇ।
8. “ੴ” ਦੇ ਜੋ ਤੁਸੀੰ ਅਰਥ ਕਰ ਰਹੇ ਹੋ (ਪ੍ਰਭੂ ਕੇਵਲ ਇੱਕ ਹੀ ਹੈ) ਗੁਰਮਤਿ ਨਾਲ ਪੂਰੀ ਤਰ੍ਹਾਂ ਮੇਲ ਨਹੀ ਖਾਂਦੇ ਜਾਪਦੇ। ਰੱਬ ਇੱਕ ਹੈ ਇਹ ਤਾਂ ਹਰ ਕੋਈ ਕਹਿੰਦਾ ਹੈ। ਮੁਸਲਮਾਨ ਵੀ ਕਹਿੰਦੇ ਨੇ ਈਸਾਈ ਵੀ ਕਹਿੰਦੇ ਨੇ। ਗੁਰੂ ਨਾਨਕ ਸਾਿਹਬ ਆਪ ਇੱਕ ਜਗ੍ਹਾ ਲਿਖਦੇ ਨੇ: “ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੇ॥ ਅੰਤਿਰ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ॥” ਪੰਨਾ 930. ਪਰ ਉਹ ਇੱਕ ਹੈ ਕਿਸ ਤਰ੍ਹਾਂ ਇਹ ਪ੍ਰੋ ਸਾਹਿਬ ਸਿੰਘ ਦੇ ਅਰਥਾਂ ਤੋਂ ਸਪਸ਼ਟ ਹੁੰਦਾ ਹੈ ਕਿ ਰੱਬ ਉਹ ਇੱਕ ਓਅੰ ਹੈ ਜੋ ਇੱਕ ਰਸ ਹਰ ਥਾਂ ਉਪਰ ਵਿਆਪਕ ਹੈ। ਇਹ ਅਰਥ ਗੁਰਮਤਿ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਨੇ ਅਤੇ ਤਾਂ ਹੀ ਬਣਦੇ ਨੇ ਜਦੌ ਅਸੀ ਇਸ ਦਾ ਉਚਾਰਣ ਇੱਕ ਓਅੰਕਾਰ ਕਰੀਏ ਕਿੳਂਕਿ ਇੱਕ ਰਸ ਵਿਆਪਕ ਦਰਸਾਉਣ ਲਈ ਪਿਛੇਤਰ “ਕਾਰ” ਜਰੂਰੀ ਹੈ।
9. ਕੀ ਉਚਾਰਣ “ਇਕੋ” ਬੋਲਣ ਵੇਲੇ ਪੂਰੇ ਸ਼ਬਦ ਦੀ ਲੈਅ ਵਿੱਚ ਰੁਕਾਵਟ ਨਹੀ ਪਾਉਂਦਾ। ਗੁਰੂ ਨਾਨਕ ਸਾਹਿਬ ਸੰਗੀਤ ਦੇ ਵੀ ਰਸੀਏ ਸਨ ਉਹ ਅਜਿਹਾ ਹਰਗਜ਼ ਨਹੀ ਹੋਣ ਦਿੰਦੇ। ਇਕੋ ਸਤਿਨਾਮ ਕਰਤਾ ਪੁਰਖ … ਲਿਖਣ ਦੀ ਵਜਾਏ ਸ਼ਾਇਦ ਸਤਿਨਾਮ ਇਕੋ ਕਰਤਾ ਪੁਰਖ … ਲਿਖਦੇ। ਜਾਂ ਕੁੱਝ ਹੋਰ ਤਰਤੀਬ ਦਿੰਦੇ।
10. ਤੁਸੀਂ ਆਪਣੇ ਲੇਖ ਵਿੱਚ ਇਸ ਗਲਤ ਉਚਾਰਣ ਦਾ ਜ਼ਿੰਮੇਵਾਰ ਭਾਈ ਗੁਰਦਾਸ ਨੂੰ ਮੰਨਦੇ ਹੋ। ਮੈਂ ਭਾਈ ਗਰੁਦਾਸ ਦਾ ਪ੍ਰਸ਼ੰਸ਼ਕ ਨਹੀ ਹਾਂ। ਪਰ ਅਗਰ ਇਹ ਉਚਾਰਣ ਭਾਈ ਗਰੁਦਾਸ ਸ਼ੁਰੂ ਕਰਦੇ ਅਤੇ ਗ਼ਲਤ ਹੁੰਦਾ ਤਾਂ ਗੁਰੂ ਸਾਹਿਬ ਜ਼ਰੂਰ ਇਸ ਦਾ ਕੋਈ ਇਲਾਜ਼ ਕਰਦੇ। ਮੇਰੇ ਖ਼ਿਆਲ ਵਿੱਚ ਭਾਈ ਗੁਰਦਾਸ ਵਲੌ ਆਪਣੀ ਰਚਨਾ ਵਿੱਚ ਇਸ ਉਚਾਰਣ ਦਾ ਜ਼ਿਕਰ ਕਰਨਾ ਇਸ ਗਲ ਦਾ ਸਬੂਤ ਹੈ ਕਿ ਇਹ ਉਚਾਰਣ ਗੁਰੂ ਕਾਲ ਵਿੱਚ ਹੀ ਪ੍ਰਚਲਤ ਅਤੇ ਪਰਵਾਨ ਸੀ।
11. ਅਗਰ ਅਸੀ ਆਪਣੇ ਮਨ ਚੋਂ ਇਹ ਵਹਿਮ ਕੱਢ ਦੇਈਏ ਕਿ ਹਿੰਦੀ ਹਿੰਦੂਆਂ ਦੀ ਭਾਸ਼ਾ ਹੈ ਜਾਂ ਪੰਜਾਬੀ ਸਿੱਖਾਂ ਦੀ ਭਾਸ਼ਾ ਹੈ ਅਤੇ ਭਾਸ਼ਾ ਨਾਲੋਂ ਧਰਮ ਨੂੰ ਨਿਖੇੜ ਕੇ ਸੋਚੀਏ ਤਾਂ ਸਾਨੂੰ ਸੰਸਕ੍ਰਿਤ ਦੇ ਇੱਕ ਖਾਸ ਅੱਖਰ ॐ
{OM} ਵਲ ਧਿਆਨ ਦੇਣਾ ਚਾਹੀਦਾ ਹੈ। ਇਸ ਨੂੰ ਓਂਕਾਰ ਵੀ ਪੜਿਆ ਬੋਲਿਆ ਜਾਂਦਾ ਹੈ ਜਿਵੇਂ ਕਿ ਹੇਠਾਂ ਦਿਤੇ ਡਿਕਸ਼ਨਰੀ ਦੇ ਸਨੈਪ ਸ਼ਾਟ ਤੋਂ ਸਪਸ਼ਟ ਹੈ। ਇਸ ਅੱਖਰ ਦਾ ਆਕਾਰ “ਓ” ਨਾਲ ਕੁੱਝ ਮਿਲਦਾ ਜੁਲਦਾ ਵੀ ਹੈ। ਪ੍ਰੋ ਸਾਹਿਬ ਸਿੰਘ ਵੀ “ “ਨੂੰ ਸੰਸਕ੍ਰਿਤ ਦਾ ਪਿਛੇਤਰ ਕਾਰ ਲਿਖਦੇ ਨੇ। ਕੀ ਗੁਰੂ ਸਾਹਿਬ ਨੇ ਇਸੇ ਅੱਖਰ ਦਾ ਪੰਜਾਬੀ ਰੂਪ ਓ ਤਾਂ ਨਹੀ ਘੜਿਆ। ਅਤੇ ਇਸ ਅੱਖਰ ਦੇ ਖੱਬੇ ਪਾਸੇ ਹਿੰਦਸਾ ਇੱਕ ਲਗਾ ਕੇ ਇਸ ਨੂੰ ਸੰਸਕ੍ਰਿਤ ਦੇ ॐ ਨਾਲੋਂ ਸਦਾ ਲਈ ਨਿਖੇੜ ਵੀ ਦਿੱਤਾ। ਇਸ ਤਰ੍ਹਾ ਕਰਕੇ ਉਹਨਾ ਇਹ ਵੀ ਸਪਸ਼ਟ ਕਰ ਦਿਤਾ ਕਿ ਇਸ ਅੱਖਰ ਨੂੰ ਹਿੰਦੂ ਜਾਂ ਬੁਧ ਧਰਮ ਵਾਲਾ ਮੰਤ੍ਰ ਨਹੀਂ ਸਮਝਿਆ ਜਾਣਾ ਚਾਹੀਦਾ। ਇਥੇ ਇੱਕ ਗਲ ਹੋਰ ਜੋ ਸਾਡਾ ਧਿਆਨ ਮੰਗਦੀ ਹੈ ਉਹ ਇਹ ਹੈ ਕਿ ਇਸ ਅੱਖਰ ਦਾ ਇੱਕ ਉਚਾਰਣ ਓਅੰਕਾਰ ਵੀ ਹੈ ਜਦ ਕਿ ਇਥੇ ਸਾਨੂੰ ਕਾਰ ਲਿਖਿਆ ਨਹੀ ਦਿਸਦਾ। ਪ੍ਰੋ ਸਾਹਿਬ ਸ਼ਿੰਘ ਵੀ ਊੜੇ ਉੱਪਰਲੀ ਲੇਟਵੀਂ ਲਕੀਰ ਨੂੰ ਸੰਸਕ੍ਰਿਤ ਦਾ ਪਿਛੇਤਰ “ਕਾਰ” ਲਿਖਦੇ ਨੇ। ਜਿਵੇਂ ਕਿ ਅਸੀ ਸਾਰੇ ਜਾਣਦੇ ਹਾਂ ਉਹ ਸੰਸਕ੍ਰਿਤ ਦੇ ਚੰਗੇ ਗਿਆਤਾ ਸਨ। ਮੈਂ ਇਥੇ ਇਹ ਸਪਸ਼ਟ ਕਰਨਾ ਚਾਹਾਂਗਾ ਮੈਂਨੂੰ ਸ਼ੰਸਕ੍ਰਿਤ ਦਾ ਕੋਈ ਗਿਆਨ ਨਹੀਂ ਹੈ। ਮੇਰਾ ਇਹ ਮੰਨਣਾ ਹੈ ਕਿ ਪ੍ਰੋ ਸਾਹਿਬ ਸਿੰਘ ਨੇ ਇਸ ਲੇਟਵੀਂ ਲਕੀਰ ਨੂੰ ਵੈਸੇ ਹੀ ਪਿਛੇਤਰ ਕਾਰ ਨਹੀਂ ਲਿਖਿਆ ਹੋਵੇਗਾ। ਇਹ ਗਲ ਉਹਨਾ ਆਪਣੇ ਸੰਸਕ੍ਰਿਤ ਦੇ ਗਿਆਨ ਦੇ ਆਧਾਰ ਤੇ ਲਿਖੀ ਹੋਏਗੀ। ਸ ਇਕਬਾਲ ਸਿੰਘ ਜੀ ਤੁਸੀਂ ਭਾਸ਼ਾ ਵਿਗਿਆਨ ਦੇ ਕਾਫੀ ਮਾਹਰ ਜਾਪਦੇ ਹੋ। ਤੁਸੀ ਆਪਣੇ ਲੇਖ ਵਿੱਚ ਕਾਰ ਪਿਛੇਤਰ ਵਾਰੇ ਇੱਕ ਪੈਰਾ ਵੀ ਲਿਖਿਆ ਹੈ। ਤੁਹਾਡੇ ਖਿਆਲ ਮੁਤਾਬਿਕ ਇਹ ਉਚਾਰਣ ਤਰਕਹੀਣ ਹੈ। ਕੀ ਤੁਸੀ ਇਹ ਮੰਨਦੇ ਹੋ ਕਿ ਪ੍ਰੋ ਸਾਹਿਬ ਸਿੰਘ ਨੇ ਇਹ ਗਲ ਬਿਨਾ ਕਿਸੇ ਕਾਰਣ ਲਿਖ ਦਿਤੀ। ਦੂਸਰੇ ਤੁਹਾਡੇ ਕਹਿਣ ਮੁਤਾਬਿਕ ਓ ਵਿਚੋਂ ਅੰ ਦੀ ਧੁਨੀ ਪ੍ਰਾਪਤ ਨਹੀ ਹੁੰਦੀ ਪਰ ਜਿਵੇਂ ਕਿ ਅਸੀ ਉਪਰ ਭਾਈ ਕਾਹਨ ਸਿੰਘ ਦੇ ਅਰਥਾ ਵਿੱਚ ਦੇਖਿਆ ਹੈ ਓ ਨੂੰ ਓਅੰ ਵੀ ਲਿਖਿਆ ਬੋਲਿਆ ਜਾਂਦਾ ਹੈ।

ਸ ਇਕਬਾਲ ਸਿੰਘ ਜੀ ਅਗਰ ਤੁਸੀ ਇਹਨਾ ਸਵਾਲਾ ਦਾ ਜਵਾਬ ਦੇ ਸਕੋ ਤਾਂ ਸ਼ੁਕਰਗੁਜ਼ਾਰ ਹੋਵਾਂਗਾ।
ਧੰਨਵਾਦ ਸਹਿਤ
ਜਰਨੈਲ਼ ਸਿੰਘ
(ਸਿਡਨੀ, ਅਸਟ੍ਰੇਲੀਆ)


ਕਰਮ ਫਿਲਾਸਫੀ ਅਤੇ ਆਵਾਗਵਨ ਭਾਗ ਨੌਵਾਂ


22/03/14)
ਬਲਦੇਵ ਸਿੰਘ ਫਿਰੋਜ਼ਪੁਰ

ਡਾ: ਸਰਜੀਤ ਸਿੰਘ ਸੰਧੂ ਜੀ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

ਆਪ ਜੀ ਨੇਂ ‘ਬਲਦੇਵ ਸਿੰਘ ਟੋਰਾਂਟੋ` ਜੀ ਦੀ ਕਿਤਾਬ “ਭੱਟ ਬਾਣੀਂ” ਦਾ ‘ਮੁੱਖ ਬੰਦ` ਲਿਖਿਆ ਹੈ ਜੀ। ਮੇਰੇ ਵਲੋਂ ਆਪ ਜੀ ਦਾ ਧੰਨਵਾਦ ਜੀ।

ਵੀਰ ਜੀ ਮੁੱਖ ਬੰਦ ਕਿਸੇ ਵੀ ਰਚਨਾਂ ਦਾ ਦਰਪਨ ਸਮਝਿਆ ਜਾਂਦਾ ਹੈ। ਆਪ ਜੀ ਨੇਂ ਬਹੁਤ ਸੁਹਣੇਂ ਢੰਗ ਨਾਲ, ‘ਬਲਦੇਵ ਸਿੰਘ ਟੋਰਾਂਟੋ` ਜੀ ਦੀ ਰਚਨਾਂ ਦਾ ਸਰੂਪ ਪੇਸ਼ ਕੀਤਾ ਹੈ। ਅਤੇ ਸ: ਬਲਦੇਵ ਸਿੰਘ ਜੀ ਨੂੰ ਸਿੱਖ ਹਰਮਿਨਾਟਿਕਸ ਦੇ ਖਿਤਾਬ ਨਾਲ ਨਿਵਾਜਿਆ ਹੈ ਜੀ।

ਆਪ ਜੀ ਨੇਂ ਦੱਸਿਆ ਹੈ ਕੇ ਬਲਦੇਵ ਸਿੰਘ ਨੇ ਸ਼ਬਦ ਇਕੁ ਦੇ ਅਰਥ ਅਕਾਲਪੁਰਖ ਕੀਤੇ ਹਨ, ਜੋ ਇਸ ਪੁਸਤਕ ਵਿੱਚ ਮੌਜੂਦ ਹਨ।

ਵੀਰ ਜੀ ਸ: ਬਲਦੇਵ ਸਿੰਘ ਜੀ ਨੇਂ ਇੱਕ ਦੇ ਅਰਥ ਅਕਾਲਪੁਰਖ ਕੀਤੇ ਹਨ, ਇਹ ਬਿਲਕੁਲ ਠੀਕ ਹੈ ਜੀ।

ਅਤੇ ਆਪ ਜੀ ਨੇਂ ਵੀ ਬਿਲਕੁਲ ਸਹੀ ਲਿਖਿਆ ਹੈ ਕਿ, ਅਰਥਾਂ ਦੇ ਠੀਕ ਜਾਂ ਨਾ ਠੀਕ ਹੋਣ ਦੀ ਪਰਖ ਵੇਲੇ ਕੇਵਲ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਨੂੰ ਹੀ ਲਿਆ ਜਾਵੇ। ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ।

ਪਰ ਵੀਰ ਜੀ, ਆਮ ਕਰਕੇ ਇਹ ਦੇਖਿਆ ਜਾਂਦਾ ਹੈ, ਕਿ ਸਾਡੀ ਕਥਨੀਂ ਅਤੇ ਕਰਨੀ ਵਿੱਚ ਫਰਕ ਹੁੰਦਾ ਹੈ। ਜਾਂ ਇਹ ਕਹਿ ਲਵੋ ਕਿ ਸਾਡੇ ਪਾਸ ਸਿਰਫ ਕਥਨੀਂ ਹੈ, ਕਰਨੀਂ ਹੈ ਹੀ ਨਹੀਂ। ਕਿਉਂ ਕੇ ਜੋ ਉਪਦੇਸ਼ ਅਸੀਂ ਦੂਸਰਿਆਂ ਨੂੰ ਦੇਂਦੇ ਹਾਂ, ਉਸ ਉਪਦੇਸ਼ ਦਾ ਸਾਨੂੰ ਖੁਦ ਨੂੰ, ਕੋਈ ਵੀ ਇਲਮ ਨਹੀਂ ਹੁੰਦਾ।

ਇਕ ਮਿਸਾਲ ਹੈ ਜੀ, ਕਿ ਜੇ ਇਹ ਵੇਖਣਾਂ ਹੋਵੇ ਕਿ ਦਾਲ ਰਿੱਝ ਗਈ ਹੈ ਜਾਂ ਨਹੀਂ, ਤਾਂ ਸਾਰੀ ਦਾਲ ਨੂੰ ਟੋਹ ਕੇ ਨਹੀਂ ਵੇਖਿਆ ਜਾਂਦਾ, ਦਾਲ ਦੇ ਸਿਰਫ ਇੱਕ ਦੋ ਦਾਣੇਂ ਹੀ ਟੋਹ ਕੇ ਵੇਖੇ ਜਾਂਦੇ ਹਨ। ਆਪ ਜੀ ਨੇਂ ਵੀ ਪਰਮਾਣ ਦੇ ਤੌਰ ਤੇ ਬਲਦੇਵ ਸਿੰਘ ਜੀ ਦੀ ਪੁਸਤਕ ਵਿਚੋਂ, ਮੁੱਖ ਤੌਰ ਤੇ ਦੋ ਕੂ ਪ੍ਰਮਾਣ ਦਿੱਤੇ ਹਨ।

ਵੀਰ ਜੀ ਦਾਲ ਵਿਚਲੇ ਦੋ ਦਾਣੇਂ ਹੀ ਜੇ ਕੱਚੇ ਹੋਣ, ਤਾਂ ਇਸ ਦਾ ਮਤਲਬ ਹੁੰਦਾ ਹੈ, ਕਿ ਸਾਰੀ ਦਾਲ ਹੀ ਕੱਚੀ ਹੈ।

ਆਪ ਜੀ ਨੇਂ ਲਿਖਿਆ ਹੈ

ਦੂਜੀ ਗੱਲ ਹੈ ਇਕੋਓ ਦੇ ਅਰਥਾਂ ਦੀ। ਇਸ ਵਾਸਤੇ ੴ ਦੀਆਂ ਕੁੱਝ ਵਿਸ਼ੇਸ਼ਤਾਈਆਂ ਹੇਠਾਂ ਦਿੱਤੀਆਂ ਗਈਆਂ ਹਨ:-

(੧) - ਇੱਕੋਓ, ਪ੍ਰਥਮ ਅਤੇ ਉੱਤਮ ਸੱਚ ਹੈ (੨) - ਇੱਕੋਓ ਨੇ ਸੰਸਾਰ ਦੀ ਰਚਨਾ ਕੀਤੀ ਹੈ (੨) ਇੱਕੋਓ ਭੈਅ ਰਹਿਤ ਅਤੇ ਵੈਰ ਵਿਰੋਧ ਰਹਿਤ ਹੈ (੩) - ਇੱਕੋਓ, ਅਕਾਲ ਮੂਰਤ; ਸਦੀਵ ਕਾਲ ਹਸਤੀ ਹੈ। (੪) -ਇੱਕੋਓ, ਅਜੂਨੀ ਹੈ: ਭਾਵ ਜੂਨਾਂ ਤੋਂ ਰਹਿਤ; ਜੰਮਣ ਮਰਨ ਤੋਂ ਰਹਿਤ ਹੈ। (੫) - ਸੈਭੰ- ਇੱਕੋਓ ਹੀ ਆਪਣੇ ਆਪ ਤੋਂ ਸੁਤੇ ਸਿਧ ਪ੍ਰਕਾਸ਼ਮਾਨ ਹੈ: ਕਿਸੇ ਮਾਤਾ-ਪਿਤਾ ਦੀ ਹੋਂਦ ਤੋਂ ਰਹਿਤ ਹੈ।

ਸ: ਬਲਦੇਵ ਸਿੰਘ ਟੋਰਾਂਟੋ ਜੀ ਦੇ ਲਿਖੇ ਇਕਓ ਦੇ ਅਰਥ ਵੀ ਠੀਕ ਹਨ, ਅਤੇ ੴ ਦੀਆਂ ਜੋ ਪੰਜ ਵਿਸ਼ੇਸ਼ਤਾਈਆਂ ਦੱਸੀਆਂ ਹਨ, ਉਹ ਵੀ ਠੀਕ ਹਨ। ਪਰ (ਕਥਨੀ ਅਤੇ ਕਰਨੀਂ ਅਨੂਸਾਰ) ਕੀ ਬਲਦੇਵ ਸਿੰਘ ਜੀ ਇਕਓ (ੴ) ਨੂੰ ਜਾਣਦੇ ਹਨ। ਅਤੇ ਕੀ ੴ ਦੀਆਂ ਇਹ ਸਿਰਫ ਪੰਜ ਹੀ ਵਿਸ਼ੇਸ਼ਤਾਈਆਂ ਹਨ? ।

ਪਰ ਵੀਰ ਜੀ, ਫਿਰ ਵੀ ਇਹ ਖੁਸ਼ੀ ਦੀ ਗੱਲ ਹੈ, ਕਿ ਸਾਡੇ ਕਾਫੀ ਵਿਦਵਾਨ ਹੁਣ ਸਹਿਜੇ ਸਹਿਜੇ ਸੱਚ ਨੂੰ ਜਾਨਣ ਦੀ ਲੋੜ ਮਹਿਸੂਸ ਕਰਨ ਲੱਗੇ ਹਨ, ਅਤੇ ਸੱਚ ਵਲ ਕਦਮ ਵਧਾ ਰਹੇ ਹਨ, ਪਰ ਕਰਨੀਂ ਅਜੇ ਬਹੁਤ ਦੂਰ ਹੈ। ਕਿਉਂ ਕਿ ਇਹ ਜੁਬਾਨੀਂ ਜਮਾਂ ਖਰਚ ਦਾ ਵਿਸ਼ਾ ਨਹੀਂ ਹੈ।

ਵੀਰ ਜੀ ਆਪ ਜੀ ਨੇਂ ਲਿਖਿਆ ਹੈ।

ਬਲਦੇਵ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਬੁਨਿਆਦੀ ਮੂਲ ਸਿਧਾਂਤ, ਮੂਲ ਮੰਤ੍ਰ ਨੂੰ ਬੁਨਿਆਦੀ ਆਧਾਰ ਮੰਨ ਕੇ ਭਾਵ ਗੁਰਬਾਣੀ ਵਿਖਿਆਨ ਕਰਨ ਵੇਲੇ ਗੁਰਬਾਣੀ ਹਾਰਮਿਨਾਟਿਕਸ ਨੂੰ ਹੀ ਵਰਤ ਕੇ ਵਿਆਖਿਆ ਕੀਤੀ ਹੈ।

ਵੀਰ ਜੀ ਸੱਚ ਕਹਿਣਾਂ, ਕਿ ਬਲਦੇਵ ਸਿੰਘ ਜੀ ਟੋਰਾਂਟੋ ਜੀ, ਕੀ ਸਚਮੁਚ ਹੀ ਮੂਲ ਮੰਤ੍ਰ ਦੇ ਬੁਨਿਆਦੀ ਆਧਾਰ ਇਕਓ (ੴ) ਨੂੰ ਜਾਣਦੇ ਹਨ। ਜੇ ਜਾਣਦੇ ਹਨ ਤਾਂ ਦਸੋ ਕਿ ਇਕਓ ਕੌਣ ਹੈ? ਭਾਵ (ਤੁਹਾਡੇ ਦੱਸਣ ਅਨੂਸਾਰ) ਇਹ ਤਾਂ ਉਹ ਦੱਸ ਹੀ ਚੁੱਕੇ ਹਨ ਕਿ ੴ ਅਕਾਲਪੁਰਖ ਹੈ, ਪਰ ਅਕਾਲ ਪੁਰਖ ਕੌਣ ਹੈ? ।

ਜੇ ਨਹੀਂ ਜਾਣਦੇ! ਤਾਂ ਆਪ ਜੀ ਨੇਂ ਜੋ ਇਹ ਲਿਖਿਆ ਹੈ ਕਿ, ਅਰਥਾਂ ਦੇ ਠੀਕ ਜਾਂ ਨਾ ਠੀਕ ਹੋਣ ਦੀ ਪਰਖ ਵੇਲੇ ਕੇਵਲ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਨੂੰ ਹੀ ਲਿਆ ਜਾਵੇ। ਇਥੇ ਵੀ ਆਪ ਜੀ ਦੀ ਕਥਨੀਂ ਅਤੇ ਕਰਨੀਂ ਵਿੱਚ ਫਰਕ ਆ ਜਾਵੇ ਗਾ। ਅਤੇ ਆਪ ਜੀ ਦੀ ਕਥਨੀਂ ਠੀਕ ਹੋਣ ਦੇ ਬਾਵਜ਼ੂਦ ਫਿਰ ਵੀ, ਕਰਨੀ ਅਨੂੰਸਾਰ ਝੂਠ ਸਾਬਤ ਹੋ ਜਾਵੇ ਗੀ।

ਕਿਉਂ ਕਿ, ਜਿਸ ਤਰਾਂ ਆਪ ਜੀ ਨੇਂ ‘ਮੂਲ ਮੰਤ੍ਰ` ਨੂੰ, ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਬੁਨਿਆਦੀ ਸਿਧਾਂਤ ਕਿਹਾ ਹੈ।

ਇਸੇ ਹੀ ਤਰਾਂ

ਮੂਲ ਮੰਤ੍ਰ ਦਾ ਬੁਨਿਆਦੀ ਆਧਾਰ ਹੈ।

ਇਕ ਗੱਲ ਹੋਰ ਜੋ ਯਾਦ ਰੱਖਣ ਵਾਲੀ ਹੈ। ਉਹ ਇਹ ਹੈ ਜੀ, ਕਿ ਇਸ ਵੇਲੇ, ਅਜੇ ਤੱਕ ੴ ਦੇ ਸਹੀ ਉਚਾਰਨ ਬਾਰੇ ਸਥਿਤੀ ਵੀ ਪੂਰੀ ਤਰਾਂ ਸਪੱਸ਼ਟ ਨਹੀਂ ਹੋ ਸਕੀ।

ਸ: ਬਲਦੇਵ ਸਿੰਘ ਜੀ ਟੋਰਾਂਟੋ ਦੀ ਪੁਸਤਕ ਵਿਚੋਂ, ਦੂਸਰੀ ਮਿਸਾਲ ਦੇਣ ਵਾਸਤੇ, ਆਪ ਜੀ ਨੇਂ ‘ਭੱਟ ਮਥਰਾ` ਜੀ ਦਾ ਗੁਰੂ ਅਰਜਨ ਦੇਵ ਜੀ ਬਾਰੇ, ਸਤਵਾਂ ਸਵੱਈਯਾ ਚੁਣਿਆਂ ਹੈ ਜੀ।

ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ।।

ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ।। ੭।।

ਆਪ ਜੀ ਦਾ ਕਹਿਣਾਂ ਹੈ ਜੀ ਕਿ

ਜਿਸ ਸਵਈਯਾਂ ਦੇ ਅਰਥ ਕਰਨ ਲੱਗਿਆਂ ਬਹੁਤ ਸਾਰੇ ਵਿਦਵਾਨਾਂ ਨੇ ਉਕਾਈ ਖਾਧੀ ਹੈ। ਉਕਾਈ ਖਾਣ ਦਾ ਕਾਰਨ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਦੇ ਅਜੂਨੀ ਸਿਧਾਂਤ ਨੂੰ ਆਧਾਰ ਨਹੀਂ ਬਣਾਇਆ ਗਿਆ।

ਇਥੇ ਵੀ ਆਪ ਜੀ, ਮੂਲ ਮੰਤ੍ਰ ਦੇ ਸਿਧਾਂਤ ਦਾ ਜਿਕਰ ਕਰ ਕੇ, ਜਾਂ ਮੂਲ ਮੰਤਰ ਦੇ ਆਧਾਰ ਤੇ ਹੀ ਸ: ਬਲਦੇਵ ਸਿੰਘ ਜੀ ਦੇ ਅਰਥਾਂ ਨੂੰ ਸਹੀ ਠਹਿਰਾ ਰਹੇ ਹੋ, ਪਰ ਮੂਲ ਮੰਤਰ ਦੀ ਸਥਿਤੀ ਬਾਰੇ ਮੈਂ ਆਪ ਜੀ ਨੂੰ ਜੋ ਪਹਿਲੇ ਬੇਨਤੀ ਕਰ ਚੁਕਾ ਹਾਂ ਜੀ। ਉਸ ਨੂੰ ਸਪਸ਼ਟ ਕਰੋ ਜੀ।

ਸ: ਬਲਦੇਵ ਸਿੰਘ ਜੀ ਟੋਰਾਂਟੋ ਜੀ ਦੇ ਕੀਤੇ ਅਰਥਾਂ ਨੂੰ ਸਹੀ ਠਹਿਰਾਉਣ ਵਾਸਤੇ, ਆਪ ਜੀ ਨੇਂ ਆਮ ਬਾਕੀ ਵਿਦਵਾਨਾਂ ਨੂੰ ਛੱਡ ਕੇ, ਉਚੇਚੇ ਤੌਰ ਤੇ, ਦੋ ਉੱਚ ਕੋਟੀ ਦੇ ਵਿਦਵਾਨਾਂ, ਪ੍ਰੋ: ਸਾਹਿਬ ਸਿੰਘ ਜੀ ਅਤੇ ਸ: ਮਨਮੋਹਨ ਸਿੰਘ ਜੀ ਥਿੰਦ ਦੇ ਕੀਤੇ ਟੀਕਿਆਂ ਦਾ ਨਮੂਨਾਂ ਪੇਸ਼ ਕਰ ਕੇ ਸੁਹਣਾਂ ਉਪਰਾਲਾ ਕੀਤਾ ਹੈ।

ਪਾਠਕਾਂ ਦੀ ਜਾਣਕਾਰੀ ਵਾਸਤੇ, ਕੀ ਆਪ ਕਿਸੇ ਹੋਰ ਵਿਦਵਾਨ ਦਾ ਨਾਂ ਵੀ ਦੱਸ ਸੱਕਦੇ ਹੋ, ਜਿਸ ਦੇ ਕਿ ਇਹਨਾਂ ਸਵੱਈਯਾਂ ਦੇ ਭਾਵ ਅਰਥ, ਇਹਨਾਂ ਦੋ ਵਿਦਵਾਨਾਂ (ਪ੍ਰੋ: ਸਾਹਿਬ ਸਿੰਘ ਜੀ ਅਤੇ ਸ: ਮਨਮੋਹਨ ਸਿੰਘ ਜੀ ਥਿੰਦ) ਤੋਂ ਉਲਟ ਹੋਣ। ਅਤੇ ਬਲਦੇਵ ਸਿੰਘ ਜੀ ਟੋਰਾਂਟੋ ਦੇ ਕੀਤੇ ਅਰਥਾਂ ਨਾਲ ਮਿਲਦੇ ਹੋਣ।

ਵੀਰ ਜੀ ਇੱਕ ਬਹੁਤ ਹੀ ਸਧਾਰਨ ਜਿਹੀ ਗੱਲ ਦਾ ਉੱਤਰ ਦਿਉ। ਕਿ ਸਾਹਿਬ ਸਿੰਘ ਜੀ ਅਤੇ ਸ: ਮਨਮੋਹਨ ਸਿੰਘ ਜੀ ਥਿੰਦ ਦੋਹਾਂ ਨੇਂ ਹੀ ਇਸ ਸਵੱਈਯੇ ਦੀ ਵਿਆਖਿਆ ਕਰਦੇ ਸਮੇਂ, ਗੁਰੂ ਅਰਜਨ ਦੇਵ ਜੀ ਲਿਖਿਆ ਹੈ, ਪਰ ਸ: ਬਲਦੇਵ ਸਿੰਘ ਜੀ ਨੇਂ, ਖਾਲੀ ਅਰਜਨ ਦੇਵ ਜੀ ਲਿਖਿਆ ਹੈ ਅਜੇਹਾ ਕਿਉਂ। ਕਿਤੇ ਅਜੇਹਾ ਤਾਂ ਨਹੀਂ ਕਿ ਗੁਰੂ ਅਰਜਨ ਦੇਵ ਜੀ ਲਿਖਣ ਨਾਲ ਮੂਲ ਮੰਤਰ ਦਾ ਖੰਡਨ ਹੁੰਦਾ ਹੋਵੇ।

ਜਿਵੇਂ ਕੇ ਆਪ ਜੀ ਨੇਂ ਲਿਖਿਆ ਹੈ।

ਉਪਰਲੀਆਂ ਦੋਵਾਂ ਵਿਆਖਿਆ ਪ੍ਰਣਾਲੀਆਂ ਅਨੁਸਾਰ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਦਾ ਖੰਡਨ ਹੁੰਦਾ ਹੈ ਜੋ ਗੁਰਮਤਿ ਸਿਧਾਂਤ ਨਾਲ ਅਨਿਆਇ ਹੈ। ਵਿਆਖਿਆ ਵੇਲੇ ਮੂਲ ਸਿਧਾਂਤ ਹਰਗਿਜ਼ ਨਹੀਂ ਟੁੱਟਣਾ ਚਾਹੀਦਾ।

ਆਪ ਜੀ ਨੇਂ ਗੱਲ ਗੱਲ ਨਾਲ ਮੂਲ ਮੰਤਰ ਦੇ ਸਿਧਾਂਤ ਦਾ ਜਿਕਰ ਕੀਤਾ ਹੈ। (ਜੋ ਅੱਛੀ ਅਤੇ ਖੁਸ਼ੀ ਦੀ ਗੱਲ ਹੈ) ਅੱਗੇ ਆਪ ਜੀ ਨੇਂ ਬਲਦੇਵ ਸਿੰਘ ਜੀ ਦੇ ਕੀਤੇ ਅਰਥਾਂ ਦੀ ਪ੍ਰੋੜ੍ਹਤਾ ਵਿੱਚ ਲਿਖਿਆ ਹੈ।

ਅਰਥ:- ਇਸ ਗੱਲ ਵਿੱਚ ਕੋਈ ਭੇਦ-ਲੁਕਾਅ ਨਹੀਂ ਹੈ। ਜਿਸ ਦੀ ਬਖ਼ਸ਼ਿਸ਼ ਗਿਆਨ ਨੂੰ ਅਰਜਨ ਦੇਵ ਜੀ ਨੇ ਅਪਣਾਇਆ ਹੈ, ਉਹ ਸਰਬਵਿਆਪਕ ਪ੍ਰਤੱਖ ਹਰੀ (ਅਜੂਨੀ) ਹੈ। ਉਹ ਧਰਤੀ, ਆਕਾਸ਼, ਨਵਾਂ ਖੰਡਾਂ ਵਿੱਚ ਕਿਸੇ (ਅਵਤਾਰਵਾਦੀ) ਭੇਖ ਤੋਂ ਰਹਿਤ ਵਿਆਪਕ ਹੈ।

ਇਥੇ ਦਾਸ ਆਪਣੇ ਵੱਲੋਂ ਸਹਿਮਤੀ ਜਤਾਉਂਦਾ ਹੈ। ਸਹਿਮਤੀ ਇਸ ਲਈ ਜਤਾਉਂਦਾ ਹੈ ਕਿ ਇਨ੍ਹਾਂ ਵੱਲੋਂ ਕੀਤੀ ਵਿਆਖਿਆ ਵਿੱਚ ਗੁਰਮਤਿ ਦਾ ਮੂਲ ਸਿਧਾਂਤ, ਮੂਲ ਮੰਤ੍ਰ ਨਹੀਂ ਟੁੱਟਦਾ ਸਗੋਂ ਮੂਲ ਸਿਧਾਂਤ ਦੀ ਪ੍ਰੋੜ੍ਹਤਾ ਹੈ।

ਵੀਰ ਜੀ, ਇਸ ਵਾਸਤੇ ਹੋਰ ਵੀ ਜਰੂਰੀ ਹੋ ਜਾਂਦਾ ਹੈ ਜੀ, ਕਿ ਜਿਸ ਮੂਲ ਮੰਤਰ ਦੇ ਸਿਧਾਂਤ ਦੇ ਟੁੱਟਣ ਬਾਰੇ ਆਪ ਇਤਨੇ ਚਿੰਤਿਤ ਹੋ। ਆਪ ਇਸ (ਮੂਲ ਮੰਤਰ) ਦੀ ਸਥਿਤੀ ਜਾਂ ਸਿਧਾਂਤ ਨੂੰ ਜਰੂਰ ਸਪਸ਼ਟ ਕਰੋ ਜੀ, ਤਾਂ ਜੋ ਕੋਈ ਹੋਰ ਵਿਦਵਾਨ ਗੁਰਬਾਣੀ ਦੇ ਅਰਥ ਕਰਨ ਵੇਲੇ ਇਸ ਗੱਲ ਦਾ ਧਿਆਨ ਰੱਖੇ, ਕੇ ਮੂਲ ਮੰਤਰ ਦਾ ਸਿਧਾਂਤ ਨਾਂ ਟੁੱਟੇ ਜੀ, ਅਤੇ ਅੱਗੇ ਤੋਂ ਅਰਥ ਕਰਨ ਵੇਲੇ ਕੋਈ ਵਿਦਵਾਨ ਉਕਾਈ ਨਾਂ ਖਾਵੇ।

ਬਾਣੀਂ ਕਾਵਿ ਰੂਪ ਵਿੱਚ ਹੋਣ ਕਰਕੇ, ਅਤੇ ਤੁਕ ਬੰਦੀ ਸਹੀ ਰੱਖਣ ਵਾਸਤੇ, ਕਈ ਵਾਰ ਅੱਖਰਾਂ ਦੀ ਰਵਾਵਗੀ ਟੁਟ ਜਾਂਦੀ ਹੈ। ਪਰ ਮਥਰਾ ਭੱਟ ਦੇ ਇਸ ਸਵੱਈਏ ਵਿੱਚ ਤਾਂ ਤੁਕਬੰਦੀ ਦੇ ਨਾਲ ਨਾਲ ਅੱਖਰਾਂ ਦੀ ਰਵਾਨਗੀ ਵੀ ਨਹੀਂ ਟੁੱਟਦੀ, ਧਿਆਨ ਨਾਲ ਪੜ੍ਹ ਕੇ ਦੇਖੋ।

ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ।। ੭।।

ਸਾਫ ਸਾਫ ਲਿਖਿਆ ਹੈ ਕਿ, ਭੱਟ ਮਥਰਾ ਕਹਿੰਦਾ ਹੈ, ਗੁਰੂ ਅਰਜਨ ਦੇਵ ਜੀ ਅਤੇ ਪ੍ਰਭੂ ਵਿੱਚ ਕੋਈ ਫਰਕ (ਭੇਦ) ਨਹੀਂ। ਗੁਰੂ ਅਰਜਨ ਦੇਵ ਜੀ ਪ੍ਰਗਟ ਰੂਪ ਵਿੱਚ ਪ੍ਰਭੂ (ਹਰਿ) ਹਨ।

ਮੈਂ ਇਹ ਦਾਅਵਾ ਤੇ ਨਹੀਂ ਕਰਦਾ ਕੇ ਪ੍ਰੋ: ਸਾਹਿਬ ਸਿੰਘ ਜੀ ਅਤੇ ਸ: ਮਨਮੋਹਨ ਸਿੰਘ ਜੀ ਥਿੰਦ ੴ ਨੂੰ ਜਾਣਦੇ ਸਨ। ਪਰ ਉਹਨਾਂ ਦੇ ਕੀਤੇ ਅਰਥ, ਘਟੋ ਘਟ ਅੱਖਰਾਂ ਦੇ ਹਿਸਾਬ ਨਾਲ ਤਾਂ ਸਹੀ ਹਨ। ਪਰ ਸ: ਬਲਦੇਵ ਸਿੰਘ ਜੀ ਦੇ ਕੀਤੇ ਅਰਥ ਅੱਖਰਾਂ ਦੇ ਹਿਸਾਬ ਨਾਲ ਫਿੱਟ ਹੀ ਨਹੀਂ ਬੈਠਦੇ। ਕਿਉਂ ਕਿ ਇਹਨਾਂ ਦੇ ਕੀਤੇ ਅਰਥ, ਅੱਖਰਾਂ ਨਾਲ ਬਿਲਕੁਲ ਮੇਲ ਨਹੀਂ ਖਾਂਦੇ। ਜਦ ਇਹਨਾਂ ਨੇਂ ਬਾਣੀਂ ਦੇ ਲਿਖੇ (ਅੱਖਰਾਂ) ਅਨੂਸਾਰ ਬਿਲਕੁਲ ਹੀ ਨਹੀਂ ਚੱਲਣਾਂ, ਤਾਂ ਇਹਨਾਂ ਨੂੰ ਬਾਣੀਂ ਦਾ ਸਹਾਰਾ ਲੈਣ ਦੀ ਵੀ ਕੀ ਜਰੂਰਤ ਹੈ। ਜੋ ਕੁੱਝ ਇਹ ਲਿਖਣਾਂ ਜਾਂ ਕਹਿਣਾਂ ਚਾਹੁੰਦੇ ਹਨ, ਉਹ ਗੱਲ ਤਾਂ ਇਹ ਭੱਟ ਬਾਣੀਂ ਦਾ ਸਹਾਰਾ ਲਏ ਬਿਨਾਂ ਵੀ ਲਿਖ ਸੱਕਦੇ ਹਨ। ਅੱਗੇ ਸ: ਬਲਦੇਵ ਸਿੰਘ ਜੀ ਦੇ ਕੀਤੇ ਅਰਥਾਂ ਨੂੰ ਇੱਕ ਵਾਰ ਫਿਰ ਧਿਆਨ ਵਿਚਾਰ ਕੇ ਦੇਖੋ ਜੀ, ਬਾਣੀਂ ਨਾਲ ਇਹਨਾਂ ਦਾ ਕੋਈ ਮੇਲ ਨਹੀਂ ਹੈ ਜੀ।

ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ।।

ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ।। ੭।।

ਅਰਥ:- ਇਸ ਗੱਲ ਵਿੱਚ ਕੋਈ ਭੇਦ-ਲੁਕਾਅ ਨਹੀਂ ਹੈ। ਜਿਸ ਦੀ ਬਖ਼ਸ਼ਿਸ਼ ਗਿਆਨ ਨੂੰ ਅਰਜਨ ਦੇਵ ਜੀ ਨੇ ਅਪਣਾਇਆ ਹੈ, ਉਹ ਸਰਬਵਿਆਪਕ ਪ੍ਰਤੱਖ ਹਰੀ (ਅਜੂਨੀ) ਹੈ। ਉਹ ਧਰਤੀ, ਆਕਾਸ਼, ਨਵਾਂ ਖੰਡਾਂ ਵਿੱਚ ਕਿਸੇ (ਅਵਤਾਰਵਾਦੀ) ਭੇਖ ਤੋਂ ਰਹਿਤ ਵਿਆਪਕ ਹੈ।

ਸਾਫ ਜ਼ਾਹਿਰ ਹੈ ਕਿ ਇਹ ਗੱਲ ਸ: ਬਲਦੇਵ ਸਿੰਘ ਜੀ ਬਾਣੀਂ ਦੇ ਅੱਖਰਾਂ ਤੋਂ ਬਿਲਕੁਲ ਹਟ ਕੇ, ਕਹਿ ਰਹੇ ਹਨ। ਅਤੇ ਇਹ ਬਾਣੀਂ ਦੇ ਅਰਥ ਨਹੀਂ ਹਨ ਜੀ, ਇਹ ਇਹਨਾਂ ਦੇ ਆਪਣੇਂ ਵਿਚਾਰ ਹਨ।

ਸ: ਬਲਦੇਵ ਸਿੰਘ ਟੋਰਾਂਟੋ ਜੀ, ਗੁਰੂ ਅਰਜਨ ਦੇਵ ਜੀ ਨੂੰ ਗੁਰੂ, ਅਤੇ ਪ੍ਰਤੱਖ (ਪਰਗਟ) ਹਰਿ (ਪ੍ਰਭੂ) ਮੰਨਣ ਤੋਂ ਇਨਕਾਰੀ ਕਿਉਂ ਹਨ। ਜਦਿ ਕਿ ਬਾਣੀਂ ਵਿੱਚ ਹੋਰ ਵੀ ਬਹੁਤ ਥਾਂ, ਇਹ ਗੱਲ ਸਪਸ਼ਟ ਹੁੰਦੀ ਹੈ।

ਜਿਵੇਂ ਕਿ;

ਹਰਿ ਕਾ ਸੇਵਕੁ ਸੋ ਹਰਿ ਜੇਹਾ।। ਭੇਦੁ ਨ ਜਾਣਹੁ ਮਾਣਸ ਦੇਹਾ।। ੧੦੭੫

ਹਰੀ (ਪ੍ਰਭੂ) ਦਾ ਜੋ ਸੇਵਕ ਹੁੰਦਾ ਹੈ, ਉਹ ਹਰੀ ਵਰਗਾ ਹੀ ਹੁੰਦਾ ਹੈ। ਮਨੁੱਖਾ ਦੇਹ ਕਰਕੇ ਉਸ ਵਿੱਚ ਅਤੇ ਹਰੀ ਵਿੱਚ ਕੋਈ ਫਰਕ ਨਾਂ ਸਮਝੋ। (ਕੀ ਗੁਰੂ ਅਰਜਨ ਦੇਵ ਜੀ ਹਰੀ ਦੇ ਭਗਤ ਨਹੀਂ ਸਨ?)

ਗੁਰ ਗੋਵਿੰਦੁ ਗ+ਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ।। ੪।। ੪੪੨ ਮ: ੪

ਗੁਰੂ ਰਾਮਦਾਸ ਜੀ ਮਹਾਂਰਾਜ ਕਹਿ ਰਹੇ ਹਨ, ਗੁਰੂ ਹੀ ਗੋਬੰਦ (ਹਰੀ) ਹੈ, ਅਤੇ ਗੋਬੰਦ ਹੀ ਗੁਰੂ ਹੈ। ਚੌਥੇ ਨਾਨਕ ਜੀ ਕਹਿੰਦੇ ਹਨ, ਹਰੀ ਅਤੇ ਗੁਰੂ ਵਿੱਚ ਭੇਦ (ਕੋਈ ਫਰਕ) ਨਹੀਂ ਹੁੰਦਾ। (ਕੀ ਗੁਰੂ ਅਰਜਨ ਦੇਵ ਜੀ ਗੁਰੂ ਨਹੀਂ ਸਨ)

ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ।। ੨੦੮

ਰਾਮ (ਹਰੀ) ਅਤੇ ਸੰਤ ਵਿੱਚ ਕੋਈ ਭੇਦ (ਫਰਕ) ਨਹੀਂ ਹੁੰਦਾ। ਪਰ ਅਜੇਹਾ ਸੰਤ ਕਰੋੜਾਂ ਵਿਚੋਂ ਕੋਈ ਇੱਕ ਹੁੰਦਾ ਹੈ।

ਵੀਰ ਜੀ ਜਦਿ ਤੱਕ ਸਾਨੂੰ ੴ ਬਾਰੇ ਕੋਈ ਪ੍ਰੈਕਟੀਕਲੀ ਗਿਆਨ ਨਹੀਂ ਹੋ ਜਾਂਦਾ, ਜਾਂ ਗੁਰਬਾਣੀਂ ਅਨੂੰਸਾਰ ਅਸੀਂ ਕੋਈ ਕਰਨੀਂ ਨਹੀਂ ਕਰ ਲੈਂਦੇ, ਤਦ ਤੱਕ ਸਾਡੀ ਕਥਨੀਂ ਝੂਠੀ ਹੈ। ਅਤੇ ਇਸੇ ਤਰਾਂ ਹੀ ਅਸੀਂ ਬਾਣੀਂ ਨੂੰ ਰੱਦ ਕਰਦੇ ਰਹਾਂ ਗੇ। ਗੁਰਬਾਣੀਂ ਦੇ ਅੱਖਰਾਂ ਨੂੰ ਰੱਦ ਕਰਨ ਦਾ ਸਾਨੂੰ ਕੋਈ ਅਧੀਕਾਰ ਨਹੀਂ ਹੈ।

ਸ: ਸਰਜੀਤ ਸਿੰਘ ਜੀ ਮੈਨੂੰ ਇਸ ਗੱਲ ਦਾ ਬਹੁਤ ਅਫ਼ਸੋਸ ਹੈ ਜੀ, ਕਿ ਮਜਬੂਰਨ ਮੈਨੂੰ ਆਪ ਜੀ ਦੇ ਸਾਰੇ ਹੀ ਵਿਚਾਰਾਂ ਜਾਂ ਕਥਨਾਂ ਨੂੰ ਸਾਫ ਸਾਫ ਲਫਜ਼ਾਂ ਵਿੱਚ ਰੱਦ ਕਰਨਾਂ ਪੈ ਰਿਹਾ ਹੈ ਜੀ। ਪਰ ਆਪ ਪਾਠਕਾਂ ਨੂੰ, ੴ ਦੀ ਸਹੀ ਸਹੀ ਜਾਣਕਾਰੀ (ਜਿਸ ਦਾ ਪਾਠਕਾਂ ਨੂੰ ਸਦੀਆਂ ਤੋਂ ਹੀ ਭੁਲੇਖਾ ਹੈ) ਦੇ ਕੇ ਆਪਣੇਂ ਕਥਨ ਨੂੰ ਸੱਚ ਵੀ ਸਾਬਤ ਕਰ ਸੱਕਦੇ ਹੋ। ਇਸ ਤੋਂ ਚੰਗਾ ਜਾਂ ਸ਼ੁੱਭ ਕੰਮ ਹੋਰ ਕੀ ਹੋ ਸਕਦਾ ਹੈ।

ਕਿਉਂ ਕਿ ੴ ਅਤੇ ਮੂਲ ਮੰਤਰ ਦੇ ਆਧਾਰ ਤੇ ਹੀ ਆਪ ਜੀ ਬਾਕੀ ਸਾਰੇ ਵਿਦਵਾਨਾਂ ਦੇ ਅਰਥਾਂ ਨੂੰ ਗਲਤ ਸਾਬਤ ਕਰ ਰਹੇ ਹੋ, ਅਤੇ ਮੂਲ ਮੰਤਰ ਦੇ ਆਧਾਰ ਤੇ ਹੀ ਆਪ ਸ: ਬਲਦੇਵ ਸਿੰਘ ਜੀ ਟੋਰਾਂਟੋ ਦੇ ਅਰਥਾਂ ਨੂੰ ਸਹੀ ਠਹਿਰਾ ਰਹੇ ਹੋ। ਅਤੇ ਸੋਚਨ ਵਾਲੀ ਗੱਲ ਇਹ ਹੈ, ਕਿ ਮੈਂ ਵੀ ੴ ਅਤੇ ਮੂਲ ਮੰਤਰ ਦੇ ਅਧਾਰ ਤੇ ਹੀ ਤੁਹਾਡੀ ਕਹੀ ਗੱਲ ਨੂੰ ਰੱਦ ਕਰ ਰਿਹਾ ਹਾਂ ਜੀ। ਫਿਰ ਵੀ ਖੁਸ਼ੀ ਦੀ ਗੱਲ ਹੈ ਜੀ, ਕਿ ਆਪ ਜੀ ਨੇਂ ੴ ਅਤੇ ਮੂਲ ਮੰਤਰ ਦੇ ਮਹੱਤਵ ਨੂੰ ਸਮਝਿਆ ਹੈ ਜੀ।

ਸ: ਸਰਜੀਤ ਸਿੰਘ ਸੰਧੂ ਜੀ, ਮੇਰੀ ਬੇਨਤੀ ਤੇ ਬਿਨਾਂ ਕਿਸੇ ਪੱਖਪਾਤ ਤੋਂ, ਆਪਣੀਂ ਸੁਤੰਤਰ ਸੋਚ ਅਤੇ ਬਿਬੇਕ ਬੁੱਧ ਨਾਲ ਵਿਚਾਰ ਕਰਨਾਂ ਜੀ। ਫਿਰ ਵੀ ਕਿਸੇ ਵੀ ਗਲਤੀ ਲਈ ਸਦਾ ਹੀ ਖਿਮਾਂ ਦਾ ਜਾਚਕ ਹਾਂ ਜੀ।

ਆਦਰ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ


22/03/14)
ਅਵਤਾਰ ਸਿੰਘ ਮਿਸ਼ਨਰੀ

ਜਥੇਦਾਰ ਵਲੋਂ ਚਾਰ ਚਾਰ ਬੱਚੇ ਪੈਦਾ ਕਰਨ ਦੇ ਆਦੇਸ ਬਾਰੇ
ਅਵਤਾਰ ਸਿੰਘ ਮਿਸ਼ਨਰੀ (5104325827)

ਅਜੋਕੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਯੁੱਗ ਵਿੱਚ ਵੱਧ ਬੱਚੇ ਪੈਦਾ ਕਰਨਾ ਸਿਆਣਪ ਨਹੀਂ ਸਗੋਂ ਮੂਰਖਤਾ ਹੈ। ਖਾਸ ਕਰਕੇ ਗਰੀਬ ਜਾਂ ਮਿਡਲ ਕਲਾਸ ਦੇ ਲੋਕ ਇਹ ਬੋਝ ਨਹੀਂ ਚੁੱਕ ਸਕਦੇ। ਹਾਂ ਸਰਦੇ ਪੁਜਦੇ ਅਮੀਰ ਲੋਕ ਹੀ ਅਜਿਹਾ ਕਰ ਸਕਦੇ ਹਨ। ਬਾਕੀ ਜੇ ਅਕਾਲ ਤਖਤ ਦਾ ਜਥੇਦਾਰ, ਸ਼੍ਰੋਮਣੀ ਕਮੇਟੀ, ਭਾਰਤ ਜਾਂ ਪੰਜਾਬ ਸਰਕਾਰ ਬੱਚਿਆਂ ਦੀ ਪੜ੍ਹਾਈ, ਸਿਹਤ ਸੰਭਾਲ, ਰਹਿਣ-ਸਹਿਣ ਅਤੇ ਖਾਣ-ਪੀਣ ਦਾ ਖਰਚਾ ਦੇਵੇ, ਜਿਨ੍ਹਾਂ ਚਿਰ ਬੱਚਾ (੧੮) ਅਠਾਰਾਂ ਸਾਲ ਦਾ ਨਹੀਂ ਹੋ ਜਾਂਦਾ ਤਾਂ ਅਜਿਹਾ ਕੀਤਾ ਜਾ ਸਕਦਾ ਹੈ। ਜਿਵੇਂ ਅਮਰੀਕਾ, ਕਨੇਡਾ ਆਦਿਕ ਵਿਕਸਤ ਦੇਸ਼ਾਂ ਵਿਖੇ ੧੮ ਸਾਲ ਤੱਕ ਬੱਚਿਆਂ ਦੀ ਪੜ੍ਹਾਈ ਅਤੇ ਮੈਡੀਕਲ ਫਰੀ ਹੈ ਜੇ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਅਜਿਹਾ ਕਰ ਦੇਵੇ ਤਾਂ ਲੋਕ ਵੱਧ ਬੱਚੇ ਪੈਦਾ ਕਰ ਸਕਦੇ ਹਨ। ਦੂਜਾ ਜੇ ਘੱਟੋ ਤੋਂ ਘੱਟ ਸ੍ਰੋਮਣੀ ਕਮੇਟੀ ਮੈਂਬਰ ਵੋਟਾਂ ਵੇਲੇ ਗੋਲਕ ਦਾ ਪੈਸਾ ਅੰਨ੍ਹੇਵਾਹ ਨਾਂ ਰੋੜਨ , ਨਸ਼ਾ ਨਾਂ ਵੰਡਣ ਅਤੇ ਪੁਲੀਟੀਕਲ ਪਾਰਟੀਆਂ ਵਾਸਤੇ ਇਹ ਪੈਸਾ ਨਾਂ ਰੋੜਿਆ ਜਾਵੇ ਤਾਂ ਪੰਜਾਬ ਕੀ ਪੂਰੇ ਭਾਰਤ ਵਿੱਚ ਸਿੱਖ ਕੌਮ ਲਈ ਬੱਚਿਆਂ ਦੀ ਸੇਵਾ ਸੰਭਾਲ ਹੋ ਸਕਦੀ ਹੈ।
ਬਾਕੀ ਪਹਿਲੇ ਪੈਦਾ ਹੋਏ ਸਿੱਖ ਬੱਚਿਆਂ ਜਾਂ ਸਿੱਖਾਂ ਨੂੰ ਹੀ ਜੇ ਨਸ਼ਿਆਂ ਅਤੇ ਹੋਰ ਬੁਰਾਈਆਂ ਤੋਂ ਬਚਾ ਲਿਆ ਜਾਵੇ, ਪੰਥ ਚੋਂ ਛੇਕ ਛਕਾਈ ਬੰਦ ਕੀਤੀ ਜਾਵੇ ਅਤੇ ਪੂਰੇ ਭਾਰਤ ਵਿੱਚ ਤਨਦੇਹੀ ਨਾਲ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਸਾਂਝੀ ਗੁਰਬਾਣੀ ਦਾ ਨਿਰੋਲ ਪ੍ਰਚਾਰ ਹੋਵੇ, ਗੁਰੂ ਦੀ ਗੋਲਕ ਗਰੀਬ ਦਾ ਮੂੰਹ ਬਣਾ ਦਿੱਤੀ ਜਾਵੇ ਅਤੇ ਪੰਜਾਬ ਚੋਂ ਭੇਖੀ ਸਾਧਾਂ ਦੇ ਡੇਰੇ ਬੰਦ ਕਰ ਦਿੱਤੇ ਜਾਣ ਤਾਂ ਸਿੱਖ ਕੌਮ ਦੀ ਗਿਣਤੀ ਆਪਣੇ ਆਪ ਵਧ ਸਕਦੀ ਹੈ ਨਾਂ ਕਿ ਚਾਰ ਚਾਰ ਬੱਚੇ ਪੈਦਾ ਕਰਕੇ। ਜਰਾ ਸੋਚੋ! ਜੇ ਪਹਿਲੇ ਪੈਦਾ ਹੋਏ ਬੱਚਿਆਂ ਦੀ ਦੇਖ ਭਾਲ ਨਾਂ ਕੀਤੀ ਅਤੇ ਗੁਰਮਤਿ ਨਾਂ ਸਿਖਾਈ ਤਾਂ ਹੋਰ ਪੈਦਾ ਕੀਤੇ ਬੱਚੇ ਵੀ ਸਿੱਖੀ ਛੱਡ ਜਾਣਗੇ।
ਅਜੋਕੇ ਜਥੇਦਾਰ ਨਸ਼ਿਆਂ ਦੇ ਤਿਆਗ ਅਤੇ ਗੁਰਦੁਆਰਿਆਂ ਦਾ ਪੈਸਾ ਪੁਲੀਟੀਕਲ ਪਾਰਟੀ ਬਾਦਲ ਅਕਾਲੀ ਦਲ ਵੱਲੋਂ ਮਿਸਯੂਜ ਕਰਨ ਤੋਂ ਰੋਕਣ ਲਈ ਅਕਾਲ ਤਖਤ ਤੋਂ ਆਦੇਸ਼ ਜਾਰੀ ਕਿਉਂ ਨਹੀਂ ਕਰਦੇ? ਇਹ ਆਦੇਸ਼ ਵੀ ਸਿੱਖ ਸੰਗਤ ਦੇ ਨਾਂ ਤੇ ਕਿਉਂ ਨਹੀਂ ਜਾਰੀ ਕਰਦੇ ਕਿ ਕੋਈ ਵੀ ਸਿੱਖ ਡੇਰਿਆਂ ਤੇ ਬੈਠੇ ਵਿਹਲੜ ਸਾਧਾਂ ਨੂੰ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਨਾਂ ਚੜ੍ਹਾਵੇ ਸਗੋਂ ਸਿੱਧਾ ਵਿਦਿਅਕ ਅਤੇ ਪੰਥਕ ਸੰਥਾਵਾਂ ਜੋ ਵਿਦਿਆ ਦਾ ਪਾਸਾਰ ਅਤੇ ਗੁਰਮਤਿ ਦਾ ਪ੍ਰਚਾਰ ਕਰ ਰਹੀਆਂ ਹਨ। ਪੰਜਾਬ ਵਿੱਚ ਸ਼ਰਾਬ ਦੇ ਠੇਕੇ ਨਾਂ ਖੁੱਲ੍ਹਣ, ਮਾਰੂ ਨਸ਼ਿਆਂ ਅਤੇ ਤੰਬਾਕੂ ਦੀ ਵਿਕਰੀ ਤੇ ਪਾਬੰਧੀ ਲਾਈ ਜਾਵੇ ਅਤੇ ਵਿਦਿਆ ਦੇ ਪਸਾਰ ਲਈ ਵੱਧ ਤੋਂ ਵੱਧ ਸਕੂਲ, ਕਾਲਜ, ਯੂਨੀਵਰਸਿਟੀਆਂ, ਗੁਰਬਾਣੀ ਸਿਖਲਾਈ ਕੇਂਦਰ ਮਿਸ਼ਨਰੀ ਕਾਲਜ ਆਦਿਕ ਸਮਾਜ ਸੇਵੀ ਅਦਾਰੇ ਖੋਲ੍ਹੇ ਜਾਣ ਜਥੇਦਾਰ ਅਜਿਹੇ ਆਦੇਸ਼ ਜਾਰੀ ਕਿਉਂ ਨਹੀਂ ਕਰਦੇ? ਜੇ ਵੱਧ ਬੱਚੇ ਪੈਦਾ ਕਰਨ ਦਾ ਆਦੇਸ਼ ਦੇਣਾ ਹੀ ਹੈ ਤਾਂ ਹੱਟੇ-ਕੱਟੇ ਅਰਬਾਂ ਰੁਪਿਆਂ ਦੇ ਮਾਲਕ ਵਿਹਲੜ ਡੇਰੇਦਾਰ ਸਾਧਾਂ ਅਤੇ ਤਜੌਰੀਆਂ ਭਰੀ ਬੈਠੇ ਲੀਡਰਾਂ ਨੂੰ ਜਾਰੀ ਕਰਨ ਜੋ ਬੇਗਾਨੀਆਂ ਧੀਆਂ ਦੀ ਤਾਂ ਇਜ਼ਤ ਰੋਲਦੇ ਹਨ ਪਰ ਗ੍ਰਿਹਸਤ ਧਰਮ ਧਾਰਨ ਕਰਕੇ, ਆਪਣੀਆਂ ਧਰਮ ਪਤਨੀਆਂ ਨਾਲ ਪਿਆਰ ਕਰਕੇ, ਸਿੱਖ ਕੌਮ ਲਈ ਬੱਚਿਆਂ ਦੀ ਨਰਸਰੀ ਪੈਦਾ ਕਿਉਂ ਨਹੀਂ ਕਰਦੇ? ਅਸਲ ਵਿੱਚ ਅਜਿਹੇ ਪੁਲੀਟੀਕਲ ਆਦੇਸ਼ ਜਥੇਦਾਰਾਂ ਨੂੰ ਉਪਰੋਂ ਆਉਂਦੇ ਹਨ ਜਿਨ੍ਹਾਂ ਨੂੰ ਉਹ ਮੋੜ ਨਹੀਂ ਸਕਦੇ ਕਿਉਂਕਿ ਅਜੋਕੇ ਜਥੇਦਾਰ ਅਜਾਦ ਨਹੀਂ ਅਤੇ ਨਾਂ ਹੀ ਉਹ ਸਰਬਤ ਖਾਲਸਾ ਦੇ ਥਾਪੇ ਸਰਬ ਪ੍ਰਵਾਣਤ ਹਨ।
ਸ਼੍ਰੋਮਣੀ ਕਮੇਟੀ ਅਤੇ ਤਖਤਾਂ ਦੇ ਜਥੇਦਾਰ ਕਿਸੇ ਪੁਲੀਟੀਕਲ ਪਾਰਟੀ ਦੇ ਮੁਥਾਜ ਨਹੀਂ ਹੋਣੇ ਚਾਹੀਦੇ ਜੋ ਐਸ ਵੇਲੇ ਅਸਿਧੇ ਰੂਪ ਵਿਚ ਬਾਦਲ ਅਕਾਲੀ ਦਲ ਦੇ ਆਦੇਸਾਂ ਤੇ ਕੰਮ ਕਰ ਰਹੇ ਹਨ। ਬਾਦਲਾਂ ਦਾ ਕਬਜਾ ਸਿੱਖ ਧਰਮ ਅਸਥਾਨਾਂ ਤੋਂ ਉਨ੍ਹਾਂ ਚਿਰ ਨਹੀਂ ਲੱਥ ਸਕਦਾ ਜਿਨਾ ਚਿਰ ਉਹ ਸਤਾ ਵਿੱਚ ਹਨ। ਸਿੱਖ ਜਨਤਾ ਬਲਕਿ ਪੰਜਾਬ ਦੀ ਸਮੁੱਚੀ ਜਨਤਾ ਨੂੰ ਜਾਗਣ ਦੀ ਲੋੜ ਹੈ ਤਾਂ ਕਿ ਉਹ ਆਂਮ ਆਦਮੀ ਵਰਗੀ ਧਰਮ ਨਿਰਪੱਖ ਅਤੇ ਭ੍ਰਿਸ਼ਟਾਚਾਰ ਵਿਰੋਧੀ ਲੋਕ ਪਾਰਟੀ ਨੂੰ ਮੌਕਾ ਦੇ ਕਾਂਗਰਸ ਅਤੇ ਬੀਜੇਪੀ ਦੀਆਂ, ਲੋਕਾਈ ਦਾ ਖੂਣ ਪੀਣੀਆਂ ਜੋਕਾਂ ਅਤੇ ਲੋਟੂ ਸਰਕਾਰਾਂ ਨੂੰ ਭਾਰਤ ਦੇ ਸਰਕਾਰੀ ਨਿਜਾਮ ਵਿੱਚੋਂ ਬਾਹਰ ਕੱਢ ਸੱਕਣ।
ਐਸ ਵੇਲੇ ਸਮੁੱਚੇ ਭਾਰਤ ਵਿੱਚ ਭੁੱਖਮਰੀ, ਬੇਰੁਜਗਾਰੀ, ਭ੍ਰਿਸ਼ਟਾਚਾਰ, ਜਾਤ-ਪਾਤ, ਛੂਆ-ਛਾਤ, ਹੇਰਾਫੇਰੀ, ਬਲਾਤਕਾਰੀ, ਬੇਕਸੂਰਾਂ ਦੀ ਕੁਟ ਕਟਾਈ, ਅਮੀਰਾਂ, ਪੁਜਾਰੀਆਂ ਅਤੇ ਵੱਡੀਆਂ ਰਾਜਸੀ ਪਾਰਟੀਆਂ ਦੀ ਤਿਕੜੀ ਰਲ ਕੇ ਆਮ ਮਿਹਨਤ ਮਜ਼ਦੂਰੀ ਕਰਕੇ ਪ੍ਰਵਾਰ ਚਲਾਉਣ ਵਾਲੇ ਲੋਕਾਂ ਦਾ ਕਚੂਬਰ ਕੱਢ ਕੇ ਖੂਨ ਪੀ ਰਹੀ ਹੈ। ਲੋਕ ਇਨ੍ਹਾਂ ਖੂੰਖਾਰਾਂ ਦੀ ਮਾਰ ਤੋਂ ਡਰਦੇ ਸਹਿਮੇ ਹੋਏ ਹਨ। ਆਸ ਦੀ ਕਿਰਨ ਮਿਸਟਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ “ਆਂਮ ਅਦਮੀ ਪਾਰਟੀ” ਹੀ ਦਿਖਾਈ ਦੇ ਰਹੀ ਹੈ। ਇਸ ਲਈ ਜਥੇਦਾਰਾਂ ਨੂੰ ਚਾਰ ਚਾਰ ਬੱਚੇ ਪੈਦਾ ਕਰਨ ਦੀ ਥਾਂ ਆਂਮ ਲੋਕਾਂ ਦੀ ਭਲਾਈ ਲਈ ਉੱਠੀ ਆਂਮ ਆਦਮੀ ਪਾਰਟੀ ਨੂੰ ਸਹਿਯੋਗ ਦੇਣ ਦਾ ਆਦੇਸ਼ ਵੀ ਜਾਰੀ ਕਰਨਾ ਚਾਹੀਦਾ ਹੈ ਨਹੀ ਤਾਂ ਉਹ ਆਪ ਵੀ ਗੁਲਾਮਾਂ ਵਾਲੀ ਜਿੰਦਗੀ ਜੀਣ ਲਈ ਮਜਬੂਰ ਹੁੰਦੇ ਰਹਿਣਗੇ। ਜਮੀਰ ਮਾਰ ਚੁੱਕੇ ਜਥਾਦਰਾਂ ਤੋਂ ਜੁਅਰਤ ਕਰਕੇ ਅਜਿਹਾ ਕਰ ਗੁਜਰਨ ਦੀ ਆਸ ਤਾਂ ਨਹੀਂ ਪਰ ਫਿਰ ਵੀ ਅਰਦਾਸ ਕਰਦਾ ਹਾਂ ਕਿ ਅਕਾਲ ਪੁਰਖ ਇਨ੍ਹਾਂ ਨੂੰ ਸੁਮੱਤਿ ਬਖਸ਼ੇ ਤਾਂ ਕਿ ਉਹ ਕਿਸੇ ਰਾਜਸੀ ਲੀਡਰ ਨਹੀਂ ਸਗੋਂ “ਗੁਰੂ ਗ੍ਰੰਥ ਸਾਹਿਬ” ਦੀ ਅਗਵਾਈ ਵਿੱਚ ਨਿਰਪੱਖ ਫੈਸਲੇ ਲੈ ਸੱਕਣ।


22/03/14)
ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.

(ਨੋਟ:- ਇਹ ਲਿਖਤ ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. ਖਾਲਿਸਤਾਨੀ ਦੀ ਹੋਰ ਖਾਲਿਸਤਾਨੀਆਂ ਬਾਰੇ ਹੈ। ਪਾਠਕ ਜਨ ਪੜ੍ਹ ਕੇ ਆਪ ਹੀ ਅੰਦਾਜ਼ਾ ਲਾ ਸਕਦੇ ਹਨ ਕਿ ਸਚਾਈ ਦੇ ਕੌਣ ਜ਼ਿਆਦਾ ਨੇੜੇ ਹੈ-ਸੰਪਾਦਕ)
ਸਿੱਖ ਬੰਦੀਆਂ ਦੀ ਕਾਨੂੰਨੀ ਸਹਾਇਤਾ: ਜਾਂਚ ਦੀ ਮੰਗ ਕਰਦੇ ਹਾਲਾਤ
ਇਨ੍ਹਾਂ ਤੱਥਾਂ ਤੇ ਗੌਰ ਕੀਤੇ ਬਿਨਾ ਸਿੱਖ ਸੰਘਰਸ਼ ਵਿਚਲੇ ਸਾਥੀ ਸਫਲ ਨਹੀਂ ਹੋ ਸਕਦੇ

ਸ. ਫੂਲਕਾ ਦੇ ਵਾਪਰੇ ਕੇਸ ਤੋਂ ਬਾਅਦ ਪੰਥਕ ਸਫਾ ਨੂੰ ਇਨ੍ਹਾਂ ਗੰਭੀਰ ਮੁੱਦਿਆਂ ਤੇ ਚਿੰਤਨ ਕਰਨ ਅਤੇ ਇਸ ਦੀ ਇਕ ਕੌਮਾਂਤਰੀ ਪੰਥਕ ਜਾਂਚ ਕਮੇਟੀ ਬਣਾ ਕੇ ਸਾਰੇ ਪੱਖਾਂ ਅਤੇ ਤੱਥਾਂ ਦੀ ਨਿਰਪੱਖ ਜਾਂਚ ਕਰਨ ਦਾ ਸਮਾਂ ਆ ਚੁਕਾ ਹੈ। ਆਖਿਰ ਸਿੱਖ ਬੰਦੀਆਂ ਦੇ ਨਾਮ ਤੇ ਭਾਰਤ ਸਮੇਤ ਸੰਸਾਰ ਪੱਧਰ ਤੇ ਕੀਤੀ ਜਾ ਰਹੀ ਮਦਦ ਕਿਵੇਂ, ਕਿੱਥੇ, ਕਿੰਨੀ ਖਰਚ ਕੀਤੀ ਗਈ ਹੈ।
ਇਸ ਪੱਖ ਤੇ ਧਿਆਨ ਰੱਖਣਾ ਵੀ ਲਾਜ਼ਮੀ ਹੈ ਕਿ ਇਨ੍ਹਾਂ ਸੰਘਰਸ਼ ਸ਼ੀਲ ਪਰਿਵਾਰਾਂ ਨੂੰ ਕਿਸ ਕਿਸ ਰਾਹੀਂ ਕਿਤਨੀ ਕਿਤਨੀ ਸਹਾਇਤਾ, ਕਿਸ ਕਿਸ ਵੱਲੋਂ, ਕਿਸ ਕਿਸ ਨੂੰ ਭਿਜਵਾਈ ਗਈ ਹੈ। ਉਹ ਪਹੁੰਚੀ ਜਾਂ ਨਹੀਂ। ਮੇਰੀ ਪਤਨੀ ਦੇ ਤਾਇਆ ਜੀ ਨੇ ਆਪਣੀ ਧੀ ਨੂੰ ਇੱਕ ਵਾਰ ਸ੍ਰੀ ਮਾਨ ਸਾਹਿਬ ਦੇ ਪਰਿਵਾਰ ਦੇ ਜਰੀਏ ਤੇ ਦੂਜੀ ਵਾਰ ਭਾਈ ਜਸਬੀਰ ਸਿੰਘ ਰੋਡੇ ਦੇ ਜਰੀਏ ਆਪਣੇ ਵੱਲੋਂ ਤੇ ਆਪਣੇ ਕੁਝ ਮਿੱਤਰਾਂ ਦੀ ਨਿਜੀ ਕਮਾਈ ਵਿੱਚੋਂ 1988 ਅਤੇ 89 ਵਿੱਚ ਇੰਗਲੈਂਡ ਤੋਂ ਮਾਇਆ ਭੇਜੀ ਸੀ। ਜੋ ਕਦੇ ਵੀ ਨਹੀਂ ਮਿਲੀ। ਪਰ ਉਨ੍ਹਾਂ ਸਾਡੀ ਗੱਲ ਤੇ ਯਕੀਨ ਨਹੀਂ ਸੀ ਕੀਤਾ। ਇਸ ਲਈ ਜੇਲ੍ਹ ਵਿੱਚੋਂ ਹੀ ਮੇਰੀ ਬੇਨਤੀ ਤੇ ਉਹ ਓਦੋਂ ਆਪ ਭਾਰਤ ਆਨ ਕੇ ਪੜਤਾਲ ਉਹ ਖੁਦ ਕਰਕੇ ਗਏ ਤੇ ਕਹਿ ਕੇ ਗਏ ਕਿ ‘ਤੁਸੀਂ ਸੱਚੇ ਹੋ’ ਤੇ ਅਸੀਂ ਹੀ ਗਲਤ ਸਾਬਤ ਹੋਏ ਹਾਂ। ਉਨ੍ਹਾਂ ਨੂੰ ਅਫਸੋਸ ਇਹ ਰਿਹਾ ਕਿ ਉਹ ਨਿੱਜੀ ਲੱਖਾਂ ਰੁਪਏ ਉਨ੍ਹਾਂ ਦੇ ਇਨ੍ਹਾਂ ਨੇ ਵਾਪਸ ਵੀ ਨਹੀਂ ਕੀਤੇ ਤੇ ਇਹ ਕਹਿ ਕੇ ਮੋੜ ਦਿੱਤਾ ਕਿ ਉਨ੍ਹਾਂ ਤੋਂ ਜਿਆਦਾ ਲੋੜ ਵੰਦਾਂ ਨੂੰ ਦੇ ਦਿੱਤੇ ਹਨ। ਇਹ ਕਹਿਣ ਦੇ ਬਾਵਜੂਦ ਕਿ ਇਹ ਮਾਇਆ ਪੰਥਕ ਜਾਂ ਗੁਰੂ ਕੀ ਗੋਲਕ ਦੀ ਨਹੀਂ ਸੀ ਇਹ ਤਾਂ ਆਪਣੀ ਧੀ ਲਈ ਅਸੀਂ ਨਿਜੀ ਭੇਜੀ ਸੀ ਦੇ ਜਵਾਬ ਵਿੱਚ ਉਨ੍ਹਾਂ ਦਸਿਆ ਕਿ ਇਹ ਉੱਤਰ ਮਿਲਿਆ ਕਿ ਬਾਕੀ ਧੀਆਂ ਵੀ ਤਾਂ ਆਪਣੀਆਂ ਹੀ ਹਨ। ਤੁਸੀ ਹੋਰ ਦੇ ਜਾਇਆ ਜੇ। ਮੈਂ ਹਮੇਸ਼ਾਂ ਨਿਜੀ ਉਦਾਹਰਣ ਇਸ ਲਈ ਦਿੰਦਾ ਹਾਂ ਤਾਂ ਜੋ ਇਸ ਨੂੰ ਦੂਸ਼ਣ ਬਾਜੀ ਨਾ ਮੰਨਿਆਂ ਜਾਵੇ ਤੇ ਕਹੀ ਗੱਲ ਦੀ ਜਿੰਮੇਵਾਰੀ ਆਇਦ ਹੋ ਸਕੇ।…ਪਰ ਜੇ ਕੌਮ ਸਮਝੇ ਤਾਂ ਹੀ ਫਾਇਦਾ ਹੈ!
ਸ. ਫੂਲਕਾ ਦੇ ਵਿਵਾਦ ਨੇ ਅੰਨੀ ਬਣ ਕੇ ਕੰਮ ਕਰਦੀ ਕੌਮ ਦੀਆਂ ਅੱਖਾਂ ਤੋਂ ਪੱਟੀ ਖੋਲ੍ਹਣ ਦਾ ਕੰਮ ਤਾਂ ਕੀਤਾ ਹੈ, ਪਰ ਜਦੋਂ ਸੁਜਾਖੀ ਅੰਧਤਾ ਨੂੰ ਮੁਕਾਉਣ ਲਈ ਹੁਣ ਝੰਜੋੜਨ ਤੇ ਤੱਥ ਤੇ ਸੱਚ ਸਾਹਮਣੇ ਲਿਆਉਣ ਦਾ ਸਮਾਂ ਆ ਗਿਆ ਸੀ ਓਦੋਂ ਇਹ ਧਿਰਾਂ ਵੀ ਦੜ ਵੱਟ ਗਈਆਂ ਹਨ। ਵਿਵਾਦ ਨੂੰ ਅੱਧ ਵਿਚਕਾਰੇ ਠੱਪ ਕਰਨਾ ਸ਼ਕ ਨੂੰ ਸਾਬਤ ਕਰਦਾ ਹੈ। ਇੰਝ ਚੁੱਪ ਕਰ ਜਾਣਾ ਵੀ ਦੜ ਵੱਟ ਕੇ ਆਪੋ ਆਪਣੇ ਮੁਫਾਦਾਂ ਨੂੰ ਫੁੰਡਣਾ ਹੀ ਹੁੰਦਾ ਹੈ। ਨਤੀਜੇ ਪੱਖੀ ਸਪਸ਼ਟ ਨਿਰਣਾ ਸਾਹਮਣੇ ਆਉਣਾ ਚਾਹੀਦਾ ਹੈ। ਮੈਂ 1984 ਤੋਂ ਹੀ ਕਹਿੰਦਾ ਚਲਾ ਆ ਰਿਹਾ ਹਾਂ ਕਿ ਅੰਨ੍ਹੇਵਾਹ ਬੇਲੋੜੀ ਅਸੰਗਠਿਤ ਅਤੇ ਉਦੇਸ਼ ਹੀਣੀ ਮਾਲੀ ਮਦਦ ਸੰਘਰਸ਼ ਨੂੰ ਤਬਾਹ ਕਰ ਦੇਵੇਗੀ। ਓਦੋਂ ਤੋਂ ਅੱਜ ਤਕ ਕਿਸੇ ਨੇ ਨਹੀਂ ਸੁਣੀ। ਜੇ ਹੁਣ ਵੀ ਪੰਥ ਜਾਗ ਜਾਏਗਾ ਤਾਂ ਸ਼ਾਇਦ ਸੰਘਰਸ਼ ਦੇ ਰਾਖ ਵਿੱਚ ਦੱਬੀ ਪਈ ਕੋਈ ਸੁੱਚੀ ਚਿਣਗ ਸੰਘਰਸ਼ ਨੂੰ ਹਵਾ ਦੇ ਕੇ ਲੈ ਤੁਰੇ।
ਕੁਝ ਤੱਥ ਪ੍ਰਤੱਖ ਸਾਹਮਣੇ ਹਨ, ਸ. ਫੂਲਕਾ ਜੀ ਕਹਿੰਦੇ ਹਨ ਕਿ ਉਨ੍ਹਾਂ ਦੇ ਵਕੀਲਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿਰਫ਼ 7 ਲੱਖ ਰੁਪਏ ਹੀ ਮਿਲੇ ਹਨ ਜਿਸ ਵਿੱਚੋਂ ਉਨ੍ਹਾਂ ਕੁਝ ਵੀ ਨਹੀਂ ਲਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੰਮੇਵਾਰ ਪ੍ਰਧਾਨ, ਪੰਜਾਬ ਦਾ ਜਿੰਮੇਵਾਰ ਉਪ ਮੁੱਖ ਮੰਤ੍ਰੀ ਸ. ਸੁਖਬੀਰ ਸਿੰਘ ਬਾਦਲ ਇਹ ਆਖਦਾ ਹੈ ਕਿ ਕਮੇਟੀ ਨੇ ਲਗਭਗ 45 ਲੱਖ ਤੋਂ ਵੱਧ ਰੁਪਏ ਦੀ ਪੇਮੈਂਟ ਸ. ਫੂਲਕਾ ਦੇ ਕਹੇ ਤੇ ਕੀਤੀ ਹੈ। ਅੰਤਰ ਬਹੁਤ ਵੱਡਾ ਹੈ। ਦੂਸ਼ਣ ਬਾਜ਼ੀ ਦਾ ਸਵਾਦ ਲੈਣ ਤਕ ਕੌਮੀ ਜੱਥੇਬੰਦੀਆਂ ਦੀ ਪਹੁੰਚ ਬਣੀ ਰਹੀ ਤੇ ਪਾਠਕ ਵੀ ਇਸੇ ਵਿੱਚ ਹੀ ਖੁਭੇ ਰਹੇ ਹਨ। ਹੁਣ ਸਭ ਕੁਝ ਸ਼ਾਂਤ ਹੈ। ਗੁਰੂ ਕੀ ਗੋਲਕ ਵਿੱਚੋਂ ਸੰਗਤਾਂ ਦਾ ਪੈਸਾ ਆਖਿਰ ਗਿਆ ਕਿੱਥੇ ? ਇਸ ਨੂੰ ਕੋਣ ਪੜਤਾਲੇਗਾ ? ਜੇ ਕਮੇਟੀ ਦਾ ਪ੍ਰਧਾਨ ਕਹਿੰਦਾ ਹੈ ਕਿ 45 ਲੱਖ ਤੋਂ ਵੱਧ ਦੀ ਪੇਮੈਂਟ ਹੋਈ ਹੈ ਤਾਂ ਸੱਚ ਕਹਿੰਦਾ ਹੈ, ਉਹ ਕਿੱਥੇ ਗਈ ? ਹੋਰ ਜੇ ਫੂਲਕਾ ਜੀ ਕਹਿੰਦੇ ਹਨ ਕਿ ਮਿਲੇ ਤਾਂ ਸਿਰਫ਼ 7 ਲੱਖ ਹਨ ਤਾਂ ਉਹ ਵੀ ਸੱਚ ਆਖਦੇ ਹਨ, ਤਾਂ ਬਾਕੀ ਦਾ ਹਿਸਾਬ ਕੋਣ ਲਏਗਾ ?
ਮੈਂ ਆਪਣੇ ਕੇਸ ਦੀ ਵੀ ਉਦਾਹਰਣ ਦੇਵਾਂਗਾ। ਮੇਰੇ ਅਤੇ ਸ. ਸਿਮਰਨਜੀਤ ਸਿੰਘ ਮਾਨ ਅਤੇ ਹੋਰ 13 ਤੇ 2 ਕੇਸ ਸਾਂਝੇ ਸਨ। ਇਨ੍ਹਾਂ ਨੂੰ ਲੜਨ ਦਾ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ। ਕਮੇਟੀ ਨੇ ਸਾਰੇ ਕੇਸ ਸ੍ਰੀ ਰਾਮ ਜੇਠਮਲਾਨੀ ਜੀ ਨੂੰ ਦੇ ਦਿੱਤੇ। ਮੈਂ ਇਸ ਨਾਲ ਸਹਿਮਤ ਨਹੀਂ ਸੀ ਕਿਉਂਕਿ ਓਦੋਂ ਤਕ ਕਿਸੇ ਇੱਕ ਕੇਸ ਵਿੱਚ ਵੀ ਉਨ੍ਹਾਂ ਸਿੱਖ ਕੌਮ ਨੂੰ ਫ਼ਤਹਿ ਲੈ ਕੇ ਨਹੀਂ ਸੀ ਦਿੱਤੀ । ਅੱਜ ਤਕ ਦਾ ਰਿਕਾਰਡ ਗਵਾਹ ਹੈ। ਮੈਂ ਆਪਣਾ ਕੇਸ ਅੱਡ ਕਰਵਾ ਲਿਆ। ਸ਼੍ਰੋਮਣੀ ਕਮੇਟੀ ਨੇ ਕੇਸ ਲੜ੍ਹਨ ਤੋਂ ਨਾਹ ਕਰ ਦਿੱਤੀ। ਮੇਰੇ ਘਰ ਦਿਆਂ ਨੇ ਪਹਿਲਾਂ ਸ. ਸੋਢੀ ਵਕੀਲ ਕੀਤਾ, ਜਿੰਨਾਂ ਨੂੰ ਐਡਵਾਂਸ ਇੱਕ ਲੱਖ ਰੁਪਿਆ ਮੇਰੇ ਪਰਿਵਾਰ ਨੇ ਪੱਲਿਓਂ ਦਿੱਤਾ। ਜਿੰਨ੍ਹਾਂ ਮੇਰੇ ਨਾਲ ਪਹਿਲੀ ਮੁਲਾਕਾਤ ਦੀਆਂ ਹੀ ਸਾਰੀਆਂ ਗੱਲਾਂ ਜਾ ਕੇ ਅਜੈਂਸੀਆਂ ਨੂੰ ਦੱਸ ਦਿੱਤੀਆਂ ਤੇ ਤਿਹਾੜ ਜੇਲ੍ਹ ਵਿੱਚ ਹੀ ਮੇਰਾ ਰਿਮਾਂਡ ਲੈ ਲਿਆ ਗਿਆ । ਮੈਂ ਦੂਜੀ ਮੁਲਾਕਾਤ ਤੇ ਉਨ੍ਹਾਂ ਨੂੰ ਸਪਸ਼ਟੀਕਰਨ ਲਈ ਕਿਹਾ ਤਾਂ ਕਹਿੰਦੇ ਇੰਝ ਹੁੰਦਾ ਹੈ । ਵਕੀਲ ਨੂੰ ਮਿਲ ਕੇ ਚਲਣਾ ਪੈਂਦਾ ਹੈ। ਮੈਂ ਉਨ੍ਹਾਂ ਤੋਂ ਕੇਸ ਵਾਪਸ ਲੈ ਲਿਆ ਤੇ ਪੈਸੇ ਮੋੜਨ ਲਈ ਕਿਹਾ। ਮੇਰੇ ਪੈਸੇ ਨਹੀਂ ਮੋੜੇ ਗਏ, ਉਹ ਖਾ ਗਏ। ਮੈਂ ਅਖ਼ਬਾਰਾਂ ਵਿੱਚ ਸਿੱਖ ਕੌਮ ਨੂੰ ਉਸੇ ਵਕਤ ਸੁਚੇਤ ਕਰਨ ਲਈ ਬਿਆਨ ਦਿੱਤਾ। ਦੂਜੇ ਬੰਨੇ ਜੱਥੇਦਾਰ ਟੌਹੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਆਨ ਦੇ ਦਿੱਤਾ ਕਿ ਉਹ ਸਾਰੇ ਕੇਸ ਲੜ ਰਹੇ ਹਨ ਕਿਸੇ ਨੂੰ ਵੀ ਵਕੀਲਾਂ ਨੂੰ ਫੀਸ ਦੇਣ ਦੀ ਲੋੜ ਨਹੀਂ। ਮੈਂ ਅਦਾਲਤ ਵਿੱਚ ਜੱਥੇਦਾਰ ਟੌਹੜਾ ਦੇ ਇਸ ਬਿਆਨ ਨੂੰ ਚੈਲੰਜ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਸ. ਸਿਮਰਨਜੀਤ ਸਿੰਘ ਮਾਨ, ਸ. ਜਗਮੋਹਨ ਸਿੰਘ ਟੋਨੀ, ਪ੍ਰੋ ਦਲੀਪ ਸਿੰਘ, ਸ. ਕਮਿੱਕਰ ਸਿੰਘ, ਰਾਗੀ ਰਾਮ ਸਿੰਘ ਦੇ ਪਰਿਵਾਰਾਂ ਨੂੰ ਲੋੜੀਂਦੀ ਸਾਰੀ ਸਹਾਇਤਾ ਕੀਤੀ ਜਾ ਰਹੀ ਹੈ ਤੇ ਉਸ ਸਾਲ ਮਾਰਚ 1989 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਦੀ ਪੈਰਵਾਈ ਲਈ ਸ. ਜੇਠਮਲਾਨੀ ਨੂੰ 10 ਲੱਖ ਰੁਪਏ ਦੀ ਫੀਸ ਅਦਾ ਕੀਤੀ ਜਾ ਚੁਕੀ ਹੈ। ਇਸ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ। ਸਪਸ਼ਟ ਹੋ ਗਿਆ ਕਿ ਮੇਰੇ ਲਈ ਕੁਝ ਵੀ ਨਹੀਂ ਕੀਤਾ ਗਿਆ ਹੈ। ਜੋ ਮੇਰੇ ਲਈ ਇਸ ਤੋਂ ਬਾਅਦ ਪੰਥਕ ਲੀਡਰਾਂ ਨੇ ਕੀਤਾ ਉਹ ਇਹ ਸੀ ਕਿ ਨਿਦਾਮ ਪੁਰ ਰੈਸਟ ਹਾਉਸ ਦੀ ਜੇਲ੍ਹ ਵਿੱਚ ਇਕੱਠ ਦੇ ਸਾਹਮਣੇ ਜੱਥੇਦਾਰ ਟੌਹੜਾ ਨੇ ਮੇਰੀ ਪਤਨੀ ਸਰਦਾਰਨੀ ਕਮਲਜੀਤ ਕੌਰ ਨੂੰ ਕਿਹਾ ਕਿ ਉਹ ਸਾਡੀ ਗੱਲ ਨਹੀਂ ਮੰਨਦਾ ਤੇ ਸਾਡੇ ਨਾਲ ਮਿਲ ਕੇ ਨਹੀਂ ਚਲਦਾ ਇਸ ਲਈ ਉਸ ਨੂੰ ਤਾਂ ਫਾਂਸੀ ਅਸੀਂ ਲਵਾਵਾਂਗੇ ਹੀ, ਕੋਈ ਨਹੀਂ ਬਚਾ ਸਕਦਾ। ਮਾਨ ਸਾਹਿਬ ਦੀ ਭੈਣ ਅਤੇ ਪਿਤਾ ਨੇ ਮੇਰੀ ਮਾਤਾ ਨੂੰ ਧੱਕੇ ਮਾਰ ਕੇ ਮੀਟਿੰਗ ਵਿੱਚੋਂ ਬਾਹਰ ਕੱਢ ਦਿੱਤਾ ਤੇ ਹਾਜਰੀਨ ਕਿਸੇ ਵੀ ਲੀਡਰ ਤੇ ਸਿੱਖ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ ਤੇ ਉਹ ਕੰਡੀਲੀ ਤਾਰ ਦੇ ਉਪਰ ਦੇ ਭੁੰਜੇ ਡਿੰਗ ਕੇ ਸੱਟਾ ਖਾ ਕੇ ਪਰਤ ਆਏ।
ਅਜਿਹੇ ਹੀ ਧੜੇਬੰਦਕ ਹਾਲਾਤ ਅੱਜ ਤਕ ਬਣੇ ਹੋਏ ਹਨ। ਜੇਲ੍ਹਾਂ ਵਿਚਲੇ ‘ਲਿੰਕ’ ਰੱਖਦੇ ਕਹੇ ਜਾਂਦੇ ਖਾੜਕੂਆਂ ਨੇ ਆਪਣੇ ਧੜੇ ਬਣਾਏ ਹੋਏ ਹਨ, ਤੇ ਬਾਹਰ ਲੀਡਰਾਂ ਅਤੇ ਜੱਥੇਬਵੰਦੀਆਂ ਨੇ ਆਪੋ ਆਪਣੇ ਧੜੇ ਬਣਾਏ ਹੋਏ ਹਨ। ਧੜਿਆਂ ਦੇ ਹਿਸਾਬ ਨਾਲ ਕੇਸਾਂ ਦੀ ਪੈਰਵਾਈ ਹੁੰਦੀ ਹੈ। ਧੜਿਆਂ ਦੇ ਮੁਤਾਬਕ ਹੀ ਵਕੀਲ ਨੀਅਤ ਹਨ। ਇੱਕ ਗੱਲ ਵੱਲ ਕਦੇ ਕਿਸੇ ਧਿਆਨ ਨਹੀਂ ਕੀਤਾ। ਜਿੰਨ੍ਹਾਂ ਵਕੀਲਾਂ ਨੂੰ ਬਾਹਰੋ ਏਡ ਮਿਲਦੀ ਹੈ ਜਾਂ ਜਿਹੜੇ ਸੰਸਥਾਗਤ ਤੌਰ ਤੇ ਖਾੜਕੂਆਂ ਦੇ ਕੇਸ ਲੜਨ ਲਈ ਮਸ਼ਹੂਰ ਹਨ ਅਤੇ ਇਸੇ ਕਰਕੇ ‘ਵੱਡੇ ਵਕੀਲ’ ਬਣ ਚੁਕੇ ਹਨ; ਉਨ੍ਹਾਂ ਵਿੱਚੋਂ ਬਹੁ ਗਿਣਤੀ ਵਕੀਲਾਂ ਨੇ ਅੱਜ ਤਕ ਕੋਈ ਵੀ ਕੇਸ "ਪੰਥਕ ਹਿਤਕਾਰੀ ਅਤੇ ਸੰਕਲਪੀ” ਲੋੜ ਮੁਤਾਬਕ ਨਹੀਂ ਜਿੱਤਿਆ ਹੈ। ਸਗੋਂ ਮੈਂ ਤਾਂ ਕਈ ਕੇਸਾਂ ਦੇ ਅਧਾਰ ਤੇ ਇਹ ਕਹਿਣ ਵਿੱਚ ਸਮਰੱਥ ਹਾਂ ਕਿ ਅਜਿਹੇ ਵਕੀਲਾਂ ਨੇ ਅਧਿਕਤਰ ਸਰਕਾਰੀ ਪੱਖ, ਪੁਲਿਸ ਦਾ ਹੀ ਸਾਥ ਦਿੱਤਾ ਹੈ। ਮਾਅਰਕੇ ਵਾਲੇ ਤੁਸੀਂ ਅੱਧੀ ਦਰਜਨ ਵੀ ਕੇਸ ਨਹੀਂ ਉਦਾਹਰਣ ਵਿੱਚ ਪੇਸ਼ ਕਰ ਸਕਦੇ ਜਿਨ੍ਹਾਂ ਰਾਹੀਂ ਸੰਘਰਸ਼, ਕੌਮ, ਪੰਥ ਦੇ ਹਿਤਕਾਰੀ ਕੋਈ ਕਾਰਵਾਈ ਹੋਈ ਹੋਵੇ। 90% ਕੇਸਾਂ ਵਿੱਚ ਜੇ ਉਹ ਕੇਸ ਕਿਸੇ ਵੀ ਵਕੀਲ ਵੱਲੋਂ ਨਾ ਲੜੇ ਜਾਂਦੇ ਤਾਂ ਵੀ ਉਹੀ ਕਾਰਵਾਈ ਹੋਣੀ ਸੀ ਜਿਹੜੀ ਅਰਬਾਂ ਰੁਪਿਆ ਵਕੀਲਾਂ ਨੂੰ ਪੰਥ ਦੇ ਨਾਮ ਤੇ ਦੇ ਦੇਣ ਤੋਂ ਬਾਅਦ ਹੋਈ ਹੈ। ਮੇਰੀ ਗੁਜ਼ਾਰਸ਼ ਹੈ ਕਿ ਮੇਰੇ ਇਸ ਤੱਥ ਦੀ ਪੜਤਾਲ ਕਰਵਾ ਲੈਣੀ ਚਾਹੀਦੀ ਹੈ।
ਵਕੀਲਾਂ ਨੂੰ ਅਰਬਾਂ ਰੁਪਿਆ ਗਿਆ ਹੈ ਤੇ ਉਹ ਆਖਦੇ ਇਹੋ ਹਨ ਕਿ ਅਸੀਂ ਕੇਸ ਫ੍ਰੀ ਲੜਦੇ ਹਾਂ ! ਸੰਘਰਸ਼ ਨਾਲ ਸਬੰਧਿਤ ਪਰਿਵਾਰਾਂ ਨੂੰ ਦੇਣ ਲਈ ਲੀਡਰਾਂ ਅਤੇ ਵਕਤ ਦੇ ਜਿੰਮੇਵਾਰ ਬਣਾਏ ਗਏ ਸੱਜਣਾਂ ਨੂੰ ਅਰਬਾਂ ਰੁਪਿਆ ਦਿੱਤਾ ਗਿਆ ਹੈ ਪਰ ਪਰਿਵਾਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਆਖਿਰ ਅਜਿਹੀ ਝੂਠ ਦੀ ਪੈਰਵਾਈ ਤੋਂ ਪੰਥ ਪਰਦਾ ਕਿਉਂ ਨਹੀਂ ਚੁੱਕਦਾ ?
ਇਸ ਦੀਆਂ ਵੀ ਦੋ ਹੀ ਵਜ੍ਹਾ ਹੋ ਸਕਦੀਆਂ ਹਨ, ਪਹਿਲੀ ਇਹ ਕਿ ਇਕੱਠੇ ਕੀਤੇ ਜਾਂਦੇ ਪੈਸੇ ਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਗਿਆ ਤੇ ਉਸ ਨੂੰ ਹਰ ਧਿਰ ਨੇ ਆਪੋ ਆਪਣੇ ਨਿਜੀ ਮੁਫਾਦਾਂ ਲਈ ਵਰਤ ਲਿਆ। ਦੂਜਾ ਇਹ ਕਿ ਰਕਮ ਠੀਕ ਢੰਗ ਨਾਲ ਵਰਤੀ ਹੀ ਨਹੀਂ ਗਈ ਤੇ ਉਹ ਕੌਮੀ ਪਰਿਪੇਖ ਵਿੱਚ ਕੌਮੀ ਰਾਸ਼ਟਰੀ ਅੰਦੋਲਨ ਨੂੰ ਮਜ਼ਬੂਤ ਕਰਨ ਵਾਲੀਆਂ ਧਿਰਾਂ ਲਈ ਮੁਕਦਮੇ ਲੜਨ ਤੇ ਜਾਂ ਕੌਮੀ ਸੰਘਰਸ਼ ਨਿਮਿਤ ਖ਼ਰਚੀ ਹੀ ਨਹੀਂ ਗਈ। ਨਹੀਂ ਤਾਂ ਅਰਬਾਂ ਰੁਪਏ ਖ਼ਰਚਣ ਵਾਲੀ ਕੌਮ ਨੂੰ ਕਿਸੇ ਵੀ ਇਕ ਖਾੜਕੂ ਰਾਹੀਂ "ਖ਼ਾਲਸਤਾਨ ਦੇ ਨਿਸ਼ਾਨੇ ਅਤੇ ਵਿਚਾਰਧਾਰਾ ਦੇ ਪ੍ਰਗਟਾਵਾ” ਕਰਨ ਅਤੇ ‘ਪ੍ਰਣਾਲੀ ਤੇ ਸੰਕਲਪ ਨੂੰ ਸਥਾਪਿਤ ਕਰਕੇ ਮਾਣਤਾ ਦਿਵਾਉਣ’ ਲਈ ਇਕ ਵੀ ਵਕੀਲ ਤੇ ਇਕ ਵੀ ਖਾੜਕੂ ਨਹੀਂ ਲੱਭਾ ? ਸ਼ਰਮ ਆਉਂਦੀ ਹੈ ਇਸ ਸੱਚਾਈ ਨੂੰ ਵੇਖ ਕੇ। ਇਨ੍ਹਾਂ ਨਾਲੋਂ ਤਾਂ ਫੇਰ ਨਕਸਲਵਾੜੀ, ਤਾਮਿਲ, ਅਸਮੀ, ਨਾਂਗਾਲੈਂਡੀ, ਗੋਰਖਾਲੈਂਡੀ, ਮੁਸਲਿਮ ਯੋਧੇ ਹੀ ਚੰਗੇ ਨਿਕਲੇ ਜੋ ਆਪੋ ਆਪਣੀ ਵਿਚਾਰਧਾਰਾ ਨੂੰ ਅਦਾਲਤਾਂ ਰਾਹੀਂ ਪੂਰੇ ਸੰਸਾਰ ਵਿੱਚ ਮਾਣਤਾ ਤਾਂ ਦਿਲਾ ਗਏ। ਉਨ੍ਹਾਂ ਨਾਲ ਕੋਈ ਵੀ ਸਿੱਖ ਅਤਿਵਾਦੀਆਂ ਵਾਂਗ ਨਾਮਕਰਨ ਨਹੀਂ ਦਿੰਦਾ । ਕੋਈ ਇੰਝ ਨਹੀਂ ਕਹਿੰਦਾ ਕਿ ਇਹ ਦੇਸ਼ ਧ੍ਰੋਹੀ, ਵੱਖਵਾਦੀ, ਅਤਿਵਾਦੀ, ਦਹਿਸ਼ਤ ਪਸੰਦ ਤੇ ਵਿਦੇਸ਼ੀ ਤਾਕਤਾਂ ਦੇ ਹੱਥ ਠੋਕੇ ਨੇ ਤੇ ਭਾਰਤ ਨੂੰ ਤੋੜਨ ਵਾਲੀ ਵਿਦੇਸ਼ੀ ਤਾਕਤਾਂ ਦੀ ਸ਼ਹਿ ਤੇ ਭਾਰਤ ਅੰਦਰ ਦਹਿਸ਼ਤ ਵਾਦੀ ਕਾਰਵਾਈਆਂ ਕਰਦੇ ਨੇ।
ਜਰਾ ਸੋਚੋ, ਫਿਰ ਇਨ੍ਹਾਂ ਸਿੱਖ ਕ੍ਰਾਂਤੀਕਾਰੀ ਖਾੜਕੂਆਂ ਨਾਲੋਂ ਤਾਂ ਸ. ਭਗਤ ਸਿੰਘ ਤੇ ਉਸ ਦੇ ਉਹ ਸਾਥੀ ਹੀ ਚੰਗੇ ਨਿਕਲੇ ਜੋ ਨਿਰਦੋਸ਼ਿਆਂ ਨੂੰ ਮਾਰ ਕੇ ਵੀ ਅੱਜ ਤਕ ਇਹੋ ਸਥਾਪਿਤ ਕੀਤੇ ਜਾਂਦੇ ਹਨ ਕਿ ਉਨ੍ਹਾਂ ਅੰਗਰੇਜ਼ ਦੋਸ਼ੀ ਅਫਸਰਾਂ ਨੂੰ ਮਾਰਿਆ ਤੇ ਜੰਗੇ ਅਜ਼ਾਦੀ ਦੀ ਲੜਾਈ ਲੜੀ ।ਅੱਜ ਤਕ ਭਾਰਤ ਵਿੱਚ ਵੀ ਤੇ ਪੰਜਾਬ ਵਿੱਚ ਵੀ ਸ਼ਹੀਦ ਭਗਤ ਸਿੰਘ ਦੀ ਉਸ ਵਿਚਾਰਧਾਰਾ ਜਿਸ ਦੀ ਕਿ ਕੋਈ ਆਪਣੀ ਲਿਖਤ ਤਕ ਨਹੀਂ ਹੈ, ਦੇ ਚਰਚੇ ਅਤੇ ਉਸ ਤੇ ਤੁਰਨ ਦੇ ਪ੍ਰਣ ਕੀਤੇ ਜਾਂਦੇ ਹਨ । ਜਰਾ ਸੋਚੋ ਕਿਉਂ ? ਇਸ ਲਈ ਕਿ ਉਸ ਨੂੰ ਸਮੁੱਚੀ ਭਾਰਤ ਦੇ ਅੰਦੋਲਨ ਨਾਲ ਪੰਡਿਤ ਮੋਤੀ ਲਾਲ ਨਹਿਰੂ ਅਤੇ ਮਦਨ ਮੋਹਨ ਮਾਲਵੀਆ ਜੈਸੇ ਵਕੀਲਾਂ ਨੈ ਸਾਰੇ ਕੇਸ ਨੂੰ ਭਾਰਤੀ ਅਜ਼ਾਦੀ ਦੇ ਸੰਘਰਸ਼ ਦੀ ਰੰਗਤ ਦੇ ਕੇ ਉਸ ਨੂੰ ਸੰਸਾਰ ਪੱਧਰ ਤਕ ਉਭਾਰ ਦਿੱਤਾ, ਤੇ ਕਿਸੇ ਤੇ ਕੋਈ ਫੀਸ ਤਕ ਵੀ ਨਾ ਲਈ।
ਕਿੰਨੀ ਵੱਡੀ ਲਾਹਨਤ ਭਰਪੂਰ ਸਿੱਖ ਕੌਮ ਉਪਰ ਅਤੇ ਸਿੱਖ ਸੰਘਰਸ਼ ਉਪਰ ਕਾਲਖ ਹੈ ਕਿ ਸਿੱਖ ਕੌਮ ਨੂੰ ਇੱਕ ਵੀ ਅਜਿਹਾ ਵਕੀਲ ਅਰਬਾਂ ਰੁਪਏ ਖਰਚ ਕੇ ਵੀ ਨਾ ਮਿਲਿਆ ਤੇ ਨਾ ਹੀ ਸਿੱਖ ਕੌਮ ਅਜਿਹੇ ਕਿਸੇ ਵੀ ਖਾੜਕੂ ਲੀਡਰ ਨੂੰ ਅਰਬਾਂ ਰੁਪਏ ਹੀ ਖਰਚ ਕੇ ਪੈਦਾ ਕਰ ਸਕੀ। ਫੁੱਸ ਪਟਾਕੇ ਨਿਕਲਦੇ ਤਾਂ ਵੀ ਕੌਮ ਦਾ ਕੁਝ ਬੱਚ ਜਾਂਦਾ; ਇਹ ਤਾਂ ਸਾਰੇ ਡੋਗਰਿਆਂ ਦੇ ਵੀ ਸਰਦਾਰ ਨਿਕਲੇ। ਤੇ ਹਾਲੇ ਵੀ ਅਸੀਂ ਇਨ੍ਹਾਂ ਦੀ ਹੀ ਅਜਿਹੀ ਵਿਰਾਸਤ ਤੇ ਟੇਕ ਲਾਈ ਬੈਠੇ ਹਾਂ !!
ਮੈਂ ਅੰਤ ਵਿੱਚ ਸੱਜਰੀਆਂ ਦੋ ਸੱਚਾਈਆਂ ਪੇਸ਼ ਕਰਕੇ ਮੁਆਫ਼ੀ ਮੰਗਦਾ ਹਾਂ, ਪਹਿਲੀ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿਖੇ ਸੱਜਰੇ ਛਿੜੇ ਅੰਦੋਲਨ ਦੀ; ਸੱਚਾਈ ਉਹੀ ਸਭ ਦੇ ਸਾਹਮਣੇ ਆ ਚੁਕੀ ਹੈ ਜਿਹੜੀ ਮੈਂ ਅੰਦੋਲਨ ਦੇ ਹਫਤੇ ਬਾਅਦ ਹੀ ਆਪਣੀ ਇਸੇ ਵੈਬ ਸਾਈਟ ਤੇ ਲਿਖਤ ਵਿੱਚ ਤੇ ਵੀਡੀਓ ਵਿੱਚ ਅੱਡੋ ਅੱਡ ਦਰਜ ਕੀਤੀ ਹੈ। ਨੁਕਸਾਨ ਉਸ ਨਾਲ ਜਿਆਦਾ ਨਹੀਂ ਹੁੰਦਾ ਸਗੋਂ ਇਸ ਨਾਲ ਜਿਆਦਾ ਹੁੰਦਾ ਹੈ ਜਦੋਂ ਕੌਮ ਸਾਥ ਤਾਂ ਉੱਲਰ ਕੇ ਪੱਬਾਂ ਭਾਰ ਹੋ ਕੇ ਝੂਠ ਅਤੇ ਅਨ ਮਿਥੇ ਨਿਸ਼ਾਨਿਆਂ ਦਾ ਗਲਤ ਢੰਗ ਨਾਲ ਦਿੰਦੀ ਹੈ ਤੇ ਜਦੋਂ ਫੇਰ ਉਹ ਗਲਤੀਆਂ ਸਾਬਤ ਹੋ ਜਾਂਦੀਆਂ ਹਨ ਤਾਂ ਸੁਸਰੀ ਵਾਂਗ ਸੌਂ ਜਾਂਦੀ ਹੈ ਤੇ ਸਭ ਕੁਝ ਭਾਣੇ ਤੇ ਸੁੱਟ ਕੇ ਆਪਣੀ ਜਿੰਮੇਵਾਰੀ ਤੋਂ ਭਗੌੜੀ ਹੋ ਜਾਂਦੀ ਹੈ। ਹੁਣ ਵੀ ਕੌਮ ਜਾਗਰੁਕ ਹੋ ਕੇ ਸਾਹਮਣੇ ਨਹੀਂ ਆ ਸਕਦੀ ? ਪਰ ਨਹੀਂ, ਅਸੀਂ ਸੱਚ ਅਤੇ ਹੱਕ ਨਾਲ ਤੁਰਨਾ ਮੁੱਢ ਕਦੀਮ ਤੋਂ ਹੀ ਪਸੰਦ ਨਹੀਂ ਕਰਦੇ; ਸਿਰਫ਼ ਚੜ੍ਹਦੇ ਸੂਰਜ ਨੂੰ ਚੜ੍ਹਨ ਤਕ ਹੀ ਉਸ ਦੇ ਸਾਥੀ ਹੋ ਹੱਲਾ, ਚੌਧਰ ਦੇ ਤੇ ਹੋਰ ਕਈ ਤਰ੍ਹਾਂ ਦੇ ਮੁਫ਼ਾਦ ਤੱਕ ਹੀ ਵਰਤਣ ਲਈ ਪੱਬਾਂ ਭਾਰ ਹੁੰਦੇ ਹਾਂ; ਤਾਂ ਹੀ ਤਾਂ ਸ਼ਾਇਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਭਾਲ ਲਈ ਦੱਖਣ ਤਕ ਜਾਣਾ ਪਿਆ।
ਦੂਜਾ ਉਦਾਹਰਣ ਵੀ ਇਸੇ ਸਮੇਂ ਦਾ ਹੀ ਹੈ ਜਿਸ ਨੂੰ ਫਿਰ ਸ. ਫੂਲਕਾ ਦੇ ਵਿਵਾਦ ਨਾਲ ਹੀ ਉਸ ਦੀ ਅਗਲੇਰੀ ਕੜੀ ਜੋੜਦਾ ਹਾਂ। ਮੈਂ ਇਨ੍ਹਾਂ ਸਿੰਘਾਂ ਦੇ ਘਰੇ ਮਿਲਣ ਜਾਣ ਵਾਲਿਆਂ ਦਾ ਟੈਕਸੀ ਡਰਾਈਵਰ ਬਣ ਕੇ ਗਿਆ ਹਾਂ। ਜਿੱਥੋਂ ਤਕ ਮੈਨੂੰ ਪਤਾ ਚੱਲਿਆ ਮੇਰੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ 5-5 ਲੱਖ ਰੁਪਿਆ ਕੈਸ਼ ਵੀ ਮਦਦ ਪਹੁੰਚ ਚੁਕੀ ਸੀ। ਮੇਰਾ ਜਾਣ ਦਾ ਮਕਸਦ ਸਿਰਫ਼ ਉਨ੍ਹਾਂ ਦੀ ਮਨੋਬਿਰਤੀ ਨੂੰ ਪੜ੍ਹਨਾ ਸੀ। ਜਿਸ ਲਈ ਮੈਨੂੰ ਉਨ੍ਹਾਂ ਨਾਲ ਸਵਾਲ ਜਵਾਬ ਕਰਨ ਦੀ ਕੋਈ ਲੋੜ ਨਹੀਂ ਪਈ ਕਿਉਂਕਿ ਮੈਂ ਤਾਂ ਉਨ੍ਹਾਂ ਦੇ ਹਮਾਇਤੀਆਂ ਅਤੇ ਮਦਦਗਾਰਾਂ ਦੇ ਜੱਥੇ ਵਿੱਚ ਇਕ ਸਧਾਰਨ ਡਰਾਈਵਰ ਬਣ ਕੇ ਗਿਆ ਸਾਂ। ਨਾਂਉ ਨਹੀਂ ਲਿਖਾਂਗਾ ਪਰ ਜੇ ਕਰ ਪੰਥ ਪੜਤਾਲੀਆਂ ਕਮੇਟੀ ਬਣਾਏਗਾ ਤਾਂ ਜਿਤਨਾ ਕੁਝ ਵੀ ਹੁਣ ਤਕ ਦੀ ਜਿੰਦਗੀ ਵਿੱਚ ਪਤਾ ਹੈ ਸਬੂਤਾਂ ਅਤੇ ਤੱਥਾਂ ਨੂੰ ਸਾਹਮਣੇ ਲਿਆਉਣ ਦੀ ਜਿੰਮੇਵਾਰੀ ਨਾਲ ਸਭ ਦੱਸਾਂਗਾ; ਹੋਇਆ ਇੰਝ ਕਿ ਇਕ ਨਾਮਵਰ ਸ਼ਖਸੀਅਤ ਦੇ ਘਰੇ ਗੱਲਬਾਤ ਇਉਂ ਪੈਰੋਲ ਤੇ ਆਏ ਸਿੰਘ ਜੀ ਨਾਲ ਚੱਲ ਰਹੀ ਸੀ,
ਪੈਰੋਲ ਤੇ ਆਇਆਂ ਸਿੰਘ ਬੋਲਿਆ ‘ਸਭ ਆਉਂਦੇ ਹਨ। ਦੋ ਕਿਲੋ ਚਾਰ ਕਿੱਲੋ ਫਰੂਟ ਚੁੱਕੀ ਆਉਂਦੇ ਹਨ। ਬਈ ਜਿੰਦਗੀ ਵਾਰਨ ਵਾਲਾ ਜੋਧਾ ਬਾਹਰ ਆਇਆ ਹੈ। ਕੋਈ ਐਸ 4 ਫੋਨ ਗਿਫ਼ਟ ਦਿਓ, ਦੋ ਚਾਰ ਐਸ ਯੂ ਵੀ ਬਾਹਰ ਲਿਆ ਕੇ ਗਿਫ਼ਟ ਖੜੇ ਕਰੋ, ਟੁੱਟੇ ਜਿਹੇ ਘਰਾਂ ਵਿੱਚ ਟੁੱਟੀ ਆਰਥਿਕਤਾ ਵਿੱਚ ਜੀਓ ਰਹੇ ਹਾਂ ਕੋਈ ਦੋ ਚਾਰ ਕਰੋੜ ਇਸ ਤੇ ਖਰਚੋ……’
ਜੋ ਗੱਲਾਂ ਹੋਈਆਂ ਉਸ ਵਿੱਚੋਂ ਮੈਂ ਅੱਧੀਆਂ ਲਿਖ ਰਿਹਾ ਹਾਂ।

ਕੀ ਮੈਂ ਆਸ ਰੱਖਾਂ ਕਿ ਜਿਹੜੀ ਕਾਨੂੰਨੀ ਮਦਦ ਦੇਣ ਵਾਲੀ ਨਵੀਂ ਕਮੇਟੀ ਵੀ ਹੋਂਦ ਵਿੱਚ ਆਈ ਹੈ ਉਸ ਵਿੱਚ ਹਾਂਦਰੂ ਪਰਿਵਰਤਨ ਅਤੇ ਕੰਮ ਵੇਖਣ ਨੂੰ ਮਿਲ ਰਿਹਾ ਹੈ। ਕੀ ਇਹ ਕਮੇਟੀ ਉਹ ਪਹਿਲਾਂ ਖਰਚੇ ਸਾਰੇ ਫੰਡਾਂ ਦੀ ਪੰਥਕ ਜਾਂਚ ਦੇ ਅਸਲ ਕੌਮੀ ਸੰਘਰਸ਼ ਨਿਮਿਤ ਸ਼੍ਰੋਮਣੀ ਕੰਮ ਨੂੰ ਪਹਿਲ ਦੇਵੇਗੀ ਅਤੇ ਹੁਣ ਖਰਚੇ ਜਾਂਦੇ ਫੰਡਾਂ ਵਿੱਚ ਮੇਰੀਆਂ ਇਨ੍ਹਾਂ ਸੰਘਰਸ਼ ਨੂੰ ਕੌਮੀ ਮੰਜ਼ਿਲ ਤਕ ਪਹੁੰਚਾਉਣ ਦੇ ਨਿਮਿਤ ਕੀਤੀਆਂ ਅਰਜੋਈਆਂ ਵੱਲ ਕੋਈ ਧਿਆਨ ਦੇ ਕੇ ਕੁਝ ਸੁਚੱਜਾ ਬੰਦੋਬਸਤ ਕਰੇਗੀ ਤਾਂ ਜੋ ਲੋਕਤੰਤਰੀ ਪੱਧਤੀ ਰਾਹੀਂ ਸੰਘਰਸ਼ ਕਿੱਦਾਂ ਜਿਉਂਦਾ ਚਲਾਇਆ ਅਤੇ ਮੰਜ਼ਿਲ ਵੱਲ ਵਧਾਇਆ ਜਾ ਸਕਦਾ ਹੈ ?
ਇਹ ਚੱਲੇ ਕਾਰਤੂਸਾਂ ਵਰਗੇ ਖ਼ੋਲਾਂ ਵਿੱਚੋਂ ਕੱਖ ਨਹੀਂ ਲੱਭਣਾ। ਜੇ ਤੁਹਾਨੂੰ ਇਨ੍ਹਾਂ ਤੇ ਹੀ ਯਕੀਨ ਹੈ ਤਾਂ ਇਨ੍ਹਾਂ ਵਿੱਚੋਂ ਹੀ ਸਹੀ ਕੋਈ ਤਾਂ ਲੱਭ ਲਓ ਜੋ ਸੰਘਰਸ਼ ਨੂੰ ਅੰਤਰ ਰਾਸ਼ਟਰੀ ਮਾਣਤਾ ਵਿੱਚ ਅੱਗੇ ਨਵਿਆਂ ਕੇ ਸ਼ਾਂਤਮਈ ਲੋਕਤੰਤਰੀ ਪ੍ਰਾਪਤੀ ਪੰਥ ਨੂੰ ਕਰ ਕੇ ਦੇ ਸਕੇ। ਤਾਂ ਹੀ ਸਹਾਇਤਾ ਕਰਨ ਦੀ ਲੋੜ ਅਤੇ ਫਾਇਦਾ ਹੈ। ਨਹੀਂ ਤਾਂ ਸਭ ਵਿਅਰਥ ਹੀ ਨਹੀਂ ਸਗੋਂ ਅਨਰਥ ਹੈ ਕਿਉਂਕਿ ਅੱਜ ਤਕ ਕਿਸੇ ਵੀ ਪੰਥਕ ਅਤੇ ਸਹਾਇਤਾ ਲੈਂਦੇ ਵਕੀਲ ਨੇ ਕੋਈ ਵੀ ਇੱਕ ਕੇਸ ਪੰਥਕ ਅਣਖ ਨੂੰ ਤੇ ਸੰਘਰਸ਼ ਨੂੰ ਫਤਹਿ ਦਿਵਾਉਣ ਵਾਲਾ ਜਿੱਤ ਕੇ ਨਹੀਂ ਦਿੱਤਾ ਹੈ। ਜੇ ਮੈਂ ਗਲਤ ਹਾਂ ਤਾਂ ਅਰਬਾਂ ਰੁਪਏ ਖ਼ਰਚਣ ਵਾਲਿਆਂ ਨੂੰ ਚਾਹੀਦਾ ਹੈ ਕਿ ਇੱਕ ਕੇਸ ਅਤੇ ਇਕ ਸ਼ਖਸੀਅਤ ਅਜਿਹੀ ਸਾਹਮਣੇ ਲਿਆਉਣ । ਜੇ ਪ੍ਰਾਪਤੀ ਹੀ ਕੋਈ ਨਹੀਂ ਹੈ ਤਾਂ ਬੰਜਰ ਜ਼ਮੀਨ ਨੂੰ ਗੁਰੂ ਕੀ ਸੰਗਤੀ ਗੋਲਕ ਰਾਹੀਂ ਕੱਲਰ ਕਿਉਂ ਬਣਾ ਰਹੇ ਹੋ ? ਉਪਜਾਉ ਬਣਾ ਲਓ, ਸੋਚ ਅਤੇ ਕਿਰਤ, ਵਿਰਤ ਅਤੇ ਚੱਜ ਆਚਾਰ ਤਾਂ ਖੇਤ ਨੂੰ ਸਿੰਜਣ ਵਾਲੇ ਦੇ ਹੀ ਹੱਥ ਵਿੱਚ ਹੁੰਦਾ ਹੈ।
ਜੇ ਪੈਸਾ ਖਰਚਣਾ ਹੀ ਹੈ ਤਾਂ ਭਾਰਤ, ਪੰਜਾਬ ਸਰਕਾਰਾਂ ਵਿਰੁੱਧ, ਭਾਰਤ ਦੀ ਮਿਲਟਰੀ, ਭਾਰਤੀ ਕੌਮੀ ਖ਼ੁਫ਼ੀਆ ਅਤੇ ਪੁਲਿਸ ਫੌਰਸਾਂ ਅਤੇ ਪੰਜਾਬ ਪੁਲਿਸ ਤੇ ਖ਼ੁਫ਼ੀਆ ਅਜੈਂਸੀਆਂ ਵਿਰੁੱਧ ਨਸਲ ਕਸ਼ੀ ਦਾ ਕੇਸ ਕਰੋ ਅਤੇ ਇਸ ਹਿੱਤ ਪਾਏਦਾਰ ਧੜੱਲੇਦਾਰ ਕਿਸੇ ਇੱਕ ਲੀਡਰ ਦੀ ਡਿਊਟੀ ਲਾ ਕੇ ਉਸ ਤੋਂ ਨਤੀਜੇ ਮੁਖੀ ਫੈਸਲੇ ਲੈਣ ਹਿੱਤ ਪਾਏਦਾਰ ਵਕੀਲਾਂ ਦੀ ਟੀਮ ਤਿਆਰ ਕਰੋ। ਪੰਜਾਬ ਦੀ ਧਰਤੀ ਤੇ ਇੱਕ ਵੀ ਅਜਿਹਾ ਪਾਏਦਾਰ ਵਕੀਲ ਨਹੀਂ ਹੈ ਜੋ ਇਹ ਕੰਮ ਕਰਨ ਲਈ ਤਿਆਰ ਹੋਵੇ । ਇਹ ਮੈਂ ਆਪਣੇ ਤਜਰਬੇ ਅਤੇ ਕੀਤੀ ਮੁਸ਼ਕੇ ਤੋਂ ਬਾਅਦ ਕਹਿ ਰਿਹਾ ਹਾਂ। ਮੈਨੂੰ ਇਸ ਹਿੱਤ ਕਿਸੇ ਵੀ ਉੱਚ ਤੋਂ ਉੱਚ ਕੋਟੀ ਦੇ ਵਕੀਲ ਨੇ ਹਾਂ ਨਹੀਨ ਸੀ ਕੀਤੀ। ਜਦ ਤਕ ਕੌਮ ਇੰਝ ਨਹੀਂ ਕਰ ਸਕਦੀ ਓਦੋਂ ਤਕ ਸਭ ਵਿਅਰਥ ਹੈ। ਸੰਘਰਸ਼ੀ ਪਰਿਵਾਰਾਂ ਦੀ ਮਦਦਗਾਰੀ ਅਤੇ ਵਕੀਲੀ ਪੈਰਵਾਈ ਤਾਂ ਸੰਘਰਸ਼ ਨੂੰ ਘੁਣ ਬਣ ਕੇ ਖਾ ਗਈ ਹੈ ਤੇ ਸ਼ਹੀਦਾਂ ਦੀ ਸ਼ਹਾਦਤ ਦੇ ਸੰਕਲਪ, ਨਿਸ਼ਾਨੇ, ਮੰਜ਼ਿਲ ਨੂੰ ਸਿਓਂਕ ਬਣ ਕੇ ਚੰਬੜ ਚੁਕੀ ਹੈ; ਬਚ ਸਕਦੇ ਹੋ ਤਾਂ ਬਚਾ ਲਓ……
ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.


20/03/14)
ਮਨਦੀਪ ਸਿੰਘ ਵਰਨਨ

ਭਾਈ ਜਗਤਾਰ ਸਿੰਘ ਜਾਚਕ ਜੀ
ਗੁਰ ਫਤਿਹ ਪਰਵਾਨ ਹੋਵੇ ॥

ਆਪ ਜੀ ਨੇ 'ਮੈਂ ਨਾ ਮਾਨੂੰ' ਦੇ ਪ੍ਰੱਚਲਿਤ ਤਰੀਕੇ ਅਨੁਸਾਰ ਸਪੱਸ਼ਟ ਜਵਾਬ ਦੇਣ ਦੀ ਬਜਾਏ ਕੁੱਝ ਤਿਕੜਮਬਾਜ਼ੀ ਕੀਤੀ ਹੈ...... ਕ੍ਰਮਵਾਰ ਤੁਹਾਡੇ ਖਤ ਦਾ ਜਵਾਬ ਅਤੇ ਉਹੀ ਫਿਰ ਸਵਾਲ ਜਿਸ ਤੋਂ ਤੁਸੀਂ ਕੰਨੀਂ ਕਤਰਾ ਰਹੇ ਹੋ :-
(1) ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਰਾਜਨੀਤਕ ਧਿੰਙਾਜ਼ੋਰੀ ਤੇ ਬੇਇਨਸਾਫ਼ੀ, ਸਮਾਜਿਕ ਵਿਤਕਰਿਆਂ ਅਤੇ ਧਾਰਮਿਕ ਖੇਤਰ ਦੇ ਲੋਟੂ ਕਰਮਕਾਂਡਾਂ ਤੇ ਪਾਖੰਡਵਾਦ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਗੂਆਂ `ਤੇ ਜਮਾਤੀ ਹਮਲੇ ਤਾਂ ਕੀਤੇ ਜ਼ਾਤੀ ਨਹੀਂ। ਕਿਸੇ ਇੱਕ ਵਿਸ਼ੇਸ਼ ਵਿਅਕਤੀ ਨੂੰ ਨਿਸ਼ਾਨਾ ਨਹੀਂ ਬਣਾਇਆ।
ਮਲਿਕ ਭਾਗੋ ਜਮਾਤੀ ਸੀ ਜਾਂ ਜ਼ਾਤੀ, ਬਾਬਰ ਜਮਾਤ ਸੀ ਜਾਂ ਜ਼ਾਤੀ, ਕੌਡਾ ਜ਼ਾਤ ਸੀ ਜਾਂ ਜਮਾਤ ਅਤੇ ਹੋਰ ਬਹੁਤ ਸਾਰੇ ਤੇ ਮੇਰਾ ਖਿਆਲ ਹੈ ਤੁਸੀਂ ਵੀ ਇਹਨਾਂ ਪਾਤਰਾਂ ਦੇ ਨਾਮ ਲੈਕੇ ਹੀ ਕਥਾ ਕਰਦੇ ਹੋਵੋਗੇ ਇਹਨਾਂ ਦੀ ਜਮਾਤ ਦੱਸਕੇ ਨਹੀਂ । ਇਸੇ ਤਰਾਂ ਜੋਗੀਆਂ ਦੇ ਨਾਮ ਲੈਕੇ ਵੀ ਗੁਰਬਾਣੀ ਵਿੱਚ ਸੰਬੋਧਨ ਕੀਤਾ ਗਿਆ ਹੈ ਹੁਣ ਉਹਨਾਂ ਦਾ ਕੀ ਕਰੀਏ ।
ਮੈਂ ਕੋਈ ਵੀ ਜ਼ਾਤੀ ਗੱਲ ਨਹੀਂ ਲਿਖੀ ਪਰ ਜੇ ਤੁਸੀਂ ਚਾਹੋ ਤਾਂ ਜਿੱਥੋ ਕਹੋ ਸ਼ੁਰੂ ਕਰ ਦਿੰਦੇ ਹਾਂ 'ਨੋਇਡੇ ਤੋਂ ਜਾਂ ਸਿਆਟਲ ਤੋਂ'
(2) ਮਾਪੇ ਆਪਣੇ ਬੱਚਿਆਂ ਅਤੇ ਅਧਿਆਪਕ ਆਪਣੇ ਵਿਦਿਆਰਥੀਆਂ ਦਾ ਵਿਕਾਸ ਤੇ ਵਿਭੂਤੀ ਦੇਖ ਕੇ ਕਦੇ ਈਰਖਾ ਨਹੀਂ ਕਰਦੇ। ਹਾਂ, ਜਦੋਂ ਕਦੇ ਉਹ ਬੱਚਿਆਂ ਨੂੰ ਭਟਕਦੇ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਨੂੰ ਸਚੇਤ ਕਰਨ ਦਾ ਉਪਰਾਲਾ ਜ਼ਰੂਰ ਕਰਦੇ ਹਨ।
ਸਿਆਣੇ ਮਾਪੇ ਤੇ ਸਿਆਣੇ ਅਧਿਆਪਕ ਪਹਿਲਾਂ ਬੱਚਿਆਂ ਨਾਲ ਆਪ ਗੱਲ ਕਰਕੇ ਵਿਚਾਰ ਕਰਦੇ ਹਨ ਜਾਂ ਮਰ ਗਏ ਲੁੱਟੇ ਗਏ ਵਾਲਾ ਰੌਲਾ ਪਾਉਂਦੇ ਹਨ।
ਕਿਤੇ ਅਧਿਆਪਕ ਉਹ ਤੇ ਨਹੀਂ ਕਿ ਜੇ ਮੇਰੇ ਕੋਲ ਟਿਊਸ਼ਨ ਨਹੀਂ ਰੱਖੀ ਤਾਂ ਸਾਰੇ ਬੱਚੇ ਫੇਲ ?
ਇਹੋ ਜਿਹੇ ਮਾਪਿਆਂ ਅਤੇ ਅਧਿਆਪਕਾਂ ਲਈ ਗੁਰਬਾਣੀ ਫੁਰਮਾਨ ਹੈ :- ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥
(3) ਮੇਰਾ ਕੋਈ ਧੜਾ ਜਾਂ ਰਾਜਨੀਤਕ ਗਰੁਪ ਨਹੀਂ। ਪਰ, ਫੂਲਕਾ ਜੀ ਵਰਗਾ ਕੋਈ ਵਿਅਕਤੀ ਜਿਸ ਨੇ ਗੁਰਸਿੱਖ ਹੋਣ ਨਾਤੇ ਕੌਮ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ ਤੇ ਸਮਾਜ ਦੇ ਭਲੇ ਲਈ ਕੰਮ ਕੀਤੇ ਹਨ, ਐਸੇ ਸੱਜਣਾਂ ਦੀ ਯਥਾ-ਸ਼ਕਤ ਸਹਾਇਤਾ ਕਰਨਾ ਆਪਣਾ ਫਰਜ਼ ਸਮਝਦਾ ਹਾਂ।
ਮੈਂ ਫੂਲਕਾ ਜੀ ਦਾ ਤਾਂ ਨਾਮ ਵੀ ਨਹੀਂ ਲਿਆ ਸੀ ਪਰ ਤੁਹਾਡਾ ਦੱਸਣ ਲਈ ਧੰਨਵਾਦ ਕਿ ਹੁਣ ਤੁਸੀਂ ਹੁਣ 'ਟੋਨੀ ਅਕਾਲੀ ਦਲ' ਦਾ ਸਾਥ ਛੱਡ ਦਿੱਤਾ ਹੈ ਤੇ ਫੂਲਕਾ ਜੀ ਦੀ ਹੌਂਸਲਾ ਅਫਜ਼ਾਈ ਕਰ ਰਹੇ ਹੋ। 'ਆਮ ਆਦਮੀ' ਦਾ ਭਲਾ ਹੋਵੇ ।
(4) ਮੈਂ ਐਸੇ ਕਿਸੇ ਪ੍ਰਸ਼ਨ ਦਾ ਉਤਰ ਦੇਣਾ ਯੋਗ ਨਹੀਂ ਸਮਝਦਾ, ਜਿਸ ਨਾਲ ਧੜੇਬੰਦੀ ਤੇ ਖੱਖੜੀਆਂ ਹੋਈ ਕੌਮੀ ਫੁੱਟ ਵਿੱਚ ਹੋਰ ਵਾਧਾ ਹੋਵੇ। ਵੈਸੇ ਗੁਰਦੇਵ ਜੀ ਨੇ ਸਾਨੂੰ ਇਹ ਸਿੱਖਿਆ ਵੀ ਦਿੱਤੀ ਹੈ ਕਿ “ਮੂਰਖੈ ਨਾਲਿ ਨ ਲੁਝੀਐ”॥ (ਗੁਰੂ ਗ੍ਰੰਥ ਸਾਹਿਬ-ਅੰ. 473) ਐਸੀ ਸਥਿਤੀ ਵੀ ਮੈ ਉਤਰ ਦੇਣ ਤੋਂ ਸੰਕੋਚ ਕਰਦਾ ਹਾਂ ਤੇ ਬੇਲੋੜਾ ਉਲਝ ਕੇ ਸਮਾਂ ਅਜਾਈਂ ਨਹੀਂ ਗਵਾਉਂਦਾ
ਇੱਥੇ ਤੁਹਾਡੀ ਦਾਦ ਦੇਣੀ ਬਣਦੀ ਹੈ , "ਤੁਸੀਂ ਕਹੋ ਤਾਂ ਸਿੱਠਣੀਆਂ ਤੇ ਕੋਈ ਹੋਰ ਕਹੇ ਤਾਂ ਗਾਲਾਂ"
ਤੁਹਾਡੀ ਕਲਮ ਨੇ ਜੋ ਪ੍ਰਚਾਰਕਾਂ ਜਾਂ ਰੱਬ ਦੀ ਵਿਆਖਿਆਂ ਬਾਰੇ ਮੋਤੀ ਪਰੋਏ ਹਨ ਉਹ ਕਿਹੜੀ ਕੌਮ ਦੀ ਏਕਤਾ ਕਰਾਉਂਦੀ ਹੈ । ਤੁਸੀਂ ਨਾਸਤਿਕਤਾ ਦੇ ਮੈਡਲ ਲੋਕਾਂ ਦੇ ਗਲੇ ਪਾਓ ਤਾਂ ਕੌਮੀ ਕਾਰਜ ਜੇ ਤੁਹਾਡੇ ਤੋਂ ਪੁੱਛੋ ਤਾਂ ਅਸੀਂ ਮੂਰਖ ।
ਜੰਨ ਕੁਪੱਤੀ ਤੇ ਸੁਥਰਾ ਭਲਾ ਮਾਨਸ !
ਜਿੱਥੇ ਗੁਰੂ ਸਾਹਿਬ ਨੇ “ਮੂਰਖੈ ਨਾਲਿ ਨ ਲੁਝੀਐ”॥ ਦੀ ਸਿੱਖਿਆ ਦਿੱਤੀ ਹੈ ।
ਉੱਥੇ ਨਾਲ ਨਾਲ 'ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ' ਦੀ ਸਿੱਖਿਆ ਵੀ ਗੁਰੂ ਸਾਹਿਬ ਦੀ ਹੈ ਕਦੇ ਇਧਰ ਵੀ ਧਿਆਨ ਦਿਓ ਨਾ ਕਿ ਭੱਜਣ ਲਈ "ਮੂਰਖੈ ਨਾਲਿ ਨ ਲੁਝੀਐ”॥ ਵਾਲੀਆਂ ਪੰਕਤੀਆਂ ਦੀ ਦੁਰਵਰਤੋਂ ਕਰੋ ।
ਤੁਸੀ ਤਾਂ ਸਮਾਂ ਨਾ ਖਰਾਬ ਕਰਨ ਦਾ ਬਹਾਨਾ ਲਾਕੇ ਪੱਲਾ ਝਾੜ ਰਹੇ ਹੋ ਪਰ ਮੈਂ ਗੁਰਬਾਣੀ ਦੇ ਫੁਰਮਾਨ
"ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ" ॥ ਅਨੁਸਾਰ ਸਿੱਖੀ ਤੇ ਛਾਈ ਪੁਜਾਰੀ ਸ਼੍ਰੇਣੀ ਅਖੌਤੀ ਸਿੰਘ ਸਾਹਿਬਾਨ ਦੀ ਕੀਤੀ ਲੁੱਟ ਤੋਂ ਪੂਰਾ ਖਬਰਦਾਰ ਹਾਂ ਅਤੇ "ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥ ਹਉਮੈ ਜਾਇ ਸਬਦਿ ਘਰੁ ਲਹੀਐ ॥
ਦੇ ਫੁਰਮਾਨ ਅਨੁਸਾਰ ਉਹੀ ਸਵਾਲ ਫਿਰ ਰੱਖਦਾ ਹਾਂ ਜੇ ਗੁਰਬਾਣੀ ਤੇ ਇਨਾਂ ਹੀ ਚੱਲਦੇ ਹੋ ਤਾਂ ਨੌਜਵਾਨ ਪ੍ਰਚਾਰਕਾਂ ਦੇ ਨਾਮ ਦੱਸੋ ਜੋ ਤੁਹਾਡੇ ਅਨੁਸਾਰ 'ਰੱਬ' ਦੀ ਗਲਤ ਵਿਆਖਿਆ ਕਰ ਰਹੇ ਹਨ।
ਮਨਦੀਪ ਸਿੰਘ ਵਰਨਨ


ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਪੰਜਾਬੀ ਬਾਗ, ਜਵੱਦੀ, ਲੁਧਿਆਣਾ ਦੇ ਪ੍ਰਿ. ਗੁਰਬਚਨ ਸਿੰਘ ਜੀ ਪੰਨਵਾ ਦੀ ਨਵੀਂ ਕਿਤਾਬ “ਜੱਗੋਂ ਤੇਰਵੀਆਂ” ਕਾਲਜ ਵਿਖੇ ਰਿਲੀਜ਼ ਕੀਤੀ ਗਈ ਜਿਸ ਵਿੱਚ ਸਿੱਖ ਸਮਾਜ ਵਿੱਚ ਹੋ ਰਹੇ ਕਰਮ-ਕਾਂਡ ਜਿੰਨ੍ਹਾਂ ਦੇ ਜ਼ਿੰਮੇਵਾਰ ਸਾਡੇ ਰਾਗੀ, ਢਾਡੀ, ਪ੍ਰਚਾਰਕ, ਗ੍ਰੰਥੀ ਆਦਿ ਬਾਰੇ ਬੜੇ ਵਿਅੰਗਮਈ ਢੰਗ ਨਾਲ ਦਰਸਾਇਆ ਗਿਆ ਹੈ।


20/03/14)
ਜਸਵੰਤ ਸਿੰਘ ‘ਅਜੀਤ’

ਅਕਾਲ ਤਖਤ ਦੇ ਜਥੇਦਾਰ ਦੀ ਚਿੰਤਾ: ਪਿਛਲੇ ਦਿਨੀਂ ਮੀਡੀਆ ਵਿੱਚ ਆਈਆਂ ਖਬਰਾਂ ਅਨੁਸਾਰ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇੱਕ ਬਿਆਨ ਦੇ ਕੇ ਦੇਸ਼ ਵਿੱਚ ਸਿੱਖਾਂ ਦੀ ਘਟ ਰਹੀ ਆਬਾਦੀ ਪੁਰ ਚਿੰਤਾ ਪ੍ਰਗਟ ਕਰਦਿਆਂ ਸਿੱਖਾਂ ਦੇ ਨਾਂ ਜਾਰੀ ਆਪਣੇ ਸੰਦੇਸ਼ ਵਿੱਚ ਕਿਹਾ ਕਿ ਦਿਨ-ਬ-ਦਿਨ ਸਿੱਖਾਂ ਦੀ ਘਟਦੀ ਜਾ ਰਹੀ ਆਬਾਦੀ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇਸ ਘਾਟ ਨੂੰ ਪੂਰਿਆਂ ਕਰਨ ਲਈ ਹਰ ਸਿੱਖ ਨੂੰ ਚਾਰ-ਚਾਰ ਬੱਚੇ ਪੈਦਾ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਇਹ ਸੰਦੇਸ਼ ਪੜ੍ਹ ਕੇ ਹੈਰਾਨੀ ਹੋਈ, ਇਸ ਕਰਕੇ ਨਹੀਂ ਕਿ ਉਨ੍ਹਾਂ ਨੇ ਸਿੱਖਾਂ ਦੀ ਘਟ ਰਹੀ ਆਬਾਦੀ ਪੁਰ ਚਿੰਤਾ ਪ੍ਰਗਟ ਕੀਤੀ ਹੈ, ਸਗੋਂ ਹੈਰਾਨੀ ਇਸ ਕਰਕੇ ਹੋਈ ਕਿ ਉਨ੍ਹਾਂ ਨੇ ਸਿੱਖਾਂ ਦੀ ਅਬਾਦੀ ਵਧਾਣ ਵਾਸਤੇ ਹਰ ਸਿੱਖ ਨੂੰ ਚਾਰ-ਚਾਰ ਬੱਚੇ ਪੈਦਾ ਕਰਨ ਦੀ ਹਿਦਾਇਤ ਕੀਤੀ ਹੈ।
ਜਾਪਦਾ ਹੈ ਕਿ ਉਨ੍ਹਾਂ ਨੂੰ ਇਸ ਗਲ ਦਾ ਗਿਆਨ ਨਹੀਂ ਕਿ ਗੁਰੂ ਘਰ ਵਿੱਚ ਗਿਣਤੀ ਦਾ ਸਨਮਾਨ ਨਹੀਂ, ਸ਼ਰਧਾ ਅਤੇ ਗੁਰੂ ਪ੍ਰਤੀ ਸਮਰਪਣ ਭਾਵਨਾ ਦਾ ਸਨਮਾਨ ਹੁੰਦਾ ਹੈ। ਇਤਿਹਾਸ ਗੁਆਹ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰੀਖਿਆ ਲਈ ਤਾਂ 80 ਹਜ਼ਾਰ ਦੀ ਹਾਜ਼ਰੀ ਵਿਚੋਂ ਗੁਰੂ ਚਰਨਾਂ ਵਿੱਚ ਆਪਾ ਸਮਰਪਣ ਕਰਨ ਲਈ ਕੇਵਲ ਪੰਜ ਹੀ ਨਿਤਰੇ ਸਨ। ਇਸ ਤੇ ਵੀ ਗੁਰੂ ਸਾਹਿਬ ਨੇ ਕੋਈ ਅਫਸੋਸ ਜਾਂ ਚਿੰਤਾ ਪ੍ਰਗਟ ਕਰਨ ਦੀ ਬਜਾਏ ਸੰਤੁਸ਼ਟਤਾ ਹੀ ਪ੍ਰਗਟ ਕੀਤੀ ਸੀ। ਜਿਸਦਾ ਉਦੇਸ਼ ਇਹ ਸੀ ਕਿ ਸਿੱਖੀ ਦਾ ਮਾਰਗ ਸਹਿਜ ਨਹੀਂ, ਇਸ ਮਾਰਗ ਤੇ ਚਲਣ ਦੀ ਪਹਿਲੀ ਸ਼ਰਤ ਹੀ ਇਹ ਹੈ ਕਿ ਇਸ ਮਾਰਗ ਤੇ ਚਲਣ ਵਾਲੇ ਨੂੰ ਸਿਰ ਤਲੀ ਤੇ ਧਰ ਕੇ ਨਿਤਰਨਾ ਹੋਵੇਗਾ; ਅਤੇ ਅਜਿਹਾ ਸਾਹਸ ਕੋਈ ਵਿਰਲਾ ਹੀ ਕਰ ਸਕਦਾ ਹੈ। ਇਸ ਕਰਕੇ ਚਿੰਤਾ ਇਸ ਗਲ ਦੀ ਨਹੀਂ ਹੋਣੀ ਚਾਹੀਦੀ ਕਿ ਕੇਸਾਧਾਰੀ ਸਿੱਖਾਂ ਦੀ ਅਬਾਦੀ ਘਟਦੀ ਜਾ ਰਹੀ ਹੈ, ਚਿੰਤਾ ਇਸ ਗਲ ਦੀ ਹੋਣੀ ਚਾਹੀਦੀ ਹੈ ਕਿ ਸਿੱਖ ਅਖਵਾਣ ਦਾ ਦਾਅਵਾ ਕਰਨ ਵਾਲਿਆਂ ਵਿੱਚ ਸਿੱਖੀ ਪ੍ਰਤੀ ਵਿਸ਼ਵਾਸ ਅਤੇ ਗੁਰੂ ਪ੍ਰਤੀ ਸਮਰਪਿਤ ਹੋਣ ਦੀ ਭਾਵਨਾ ਘਟਦੀ ਜਾ ਰਹੀ ਹੈ ਜਿਸ ਕਾਰਣ ਉਹ ਸਿੱਖੀ ਵਿਰਸੇ ਨਾਲੋਂ ਹੀ ਨਹੀਂ, ਸਗੋਂ ਸਿੱਖੀ ਸਰੂਪ ਨਾਲੋਂ ਵੀ ਟੁਟਦੇ ਜਾ ਰਹੇ ਹਨ। ਇਨ੍ਹੀਂ ਦਿਨੀਂ ਹੀ ਇਸੇ ਸਬੰਧ ਵਿੱਚ ਮੀਡੀਆ ਵਿੱਚ ਆਇਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਦਾ ਇੱਕ ਬਿਆਨ ਨਜ਼ਰਾਂ ਵਿਚੋਂ ਗੁਜ਼ਰਿਆ, ਜਿਸ ਵਿੱਚ ਉਨ੍ਹਾਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸਿੱਖਾਂ ਦੀ ਲਗਾਤਾਰ ਘਟਦੀ ਜਾ ਰਹੀ ਅਬਾਦੀ ਪੁਰ ਪ੍ਰਗਟ ਕੀਤੀ ਗਈ ਚਿੰਤਾ ਦਾ ਸੁਆਗਤ ਕੀਤਾ ਹੈ, ਪਰ ਇਸਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਵਲੋਂ ਸਿੱਖਾਂ ਨੂੰ ਚਾਰ-ਚਾਰ ਬੱਚੇ ਪੈਦਾ ਕਰਨ ਦੀ ਦਿੱਤੀ ਗਈ ਹਿਦਾਇਤ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਜਾਂ ਤਾਂ ਸਿੱਖਾਂ ਦੀ ਘਟ ਰਹੀ ਅਬਾਦੀ ਦੇ ਮੂਲ ਕਾਰਣਾਂ ਤੋਂ ਪੂਰੀ ਤਰ੍ਹਾਂ ਅਨਜਾਣ ਹਨ ਜਾਂ ਫਿਰ ਉਹ ਜਾਣਦਿਆਂ-ਬੁਝਦਿਆਂ ਅਨਜਾਣ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਘਟ ਰਹੀ ਅਬਾਦੀ ਦਾ ਮੂਲ ਕਾਰਣ ਸਿੱਖ ਨੌਜਵਾਨਾਂ ਦਾ ਸਿੱਖ ਇਤਿਹਾਸ ਅਤੇ ਧਾਰਮਕ ਮਾਨਤਾਵਾਂ ਤੋਂ ਅਨਜਾਣ ਹੋਣਾ ਹੈ, ਜਿਸ ਕਾਰਣ ਉਹ ਭਟਕ ਸਿੱਖੀ ਸਰੂਪ ਤਿਆਗਦੇ, ਸਿੱਖੀ ਵਿਰਸੇ ਨਾਲੋਂ ਟੁੱਟਦੇ ਅਤੇ ਨਸ਼ਿਆਂ ਦਾ ਸ਼ਿਕਾਰ ਹੋ ਆਪਣੀ ਜਵਾਨੀ ਬਰਬਾਦ ਕਰਦੇ ਜਾ ਰਹੇ ਹਨ। ਉਨ੍ਹਾਂ ਚਿਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਇਨ੍ਹਾਂ ਹਾਲਾਤ ਵਿੱਚ ਜੇ ਸਿੱਖ ਚਾਰ-ਚਾਰ ਬੱਚੇ ਵੀ ਪੈਦਾ ਕਰਨ ਤਾਂ ਵੀ ਸਿੱਖਾਂ ਦੀ ਅਬਾਦੀ ਵਧਣ ਦੀ ਬਜਾਏ ਘਟਦੀ ਹੀ ਜਾਇਗੀ। ਉਨ੍ਹਾਂ ਇਹ ਵੀ ਕਿਹਾ ਕਿ ਗਿਆਨੀ ਗੁਰਬਚਨ ਸਿੰਘ, ਜਥੇਦਾਰ ਅਕਾਲ ਤਖਤ ਨੂੰ ਇਹ ਗਲ ਸਵੀਕਾਰ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ ਕਿ ਸਤਿਗੁਰਾਂ ਵਲੋਂ ਵਰੋਸਾਈ ਪੰਜਾਬ ਦੀ ਧਰਤੀ ਪੁਰ ਸਿੱਖੀ ਦਾ ਪ੍ਰਚਾਰ ਅਤੇ ਸਿੱਖੀ ਦੀ ਸੰਭਾਲ ਕਰਨ ਦੀ ਜ਼ਿਮੇਂਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿਮੇਂਦਾਰੀ ਨਿਭਾਉਣ ਪੱਖੋਂ ਪੂਰੀ ਤਰ੍ਹਾਂ ਬੇਮੁਖ ਹੋ ਚੁਕੀ ਹੈ। ਉਸਦੇ ਮੁਖੀ ਆਪਣੇ ਰਾਜਸੀ ਆਕਾਵਾਂ ਦੀ ਖੁਸ਼ਨੂਦੀ ਹਾਸਲ ਕਰਨ ਅਤੇ ਉਨ੍ਹਾਂ ਦੇ ਰਾਜਸੀ ਸੁਆਰਥ ਦੀ ਪੂਰਤੀ ਲਈ ਸ਼੍ਰੋਮਣੀ ਕਮੇਟੀ ਦੇ ਸਾਰੇ ਸਾਧਨ ਉਨ੍ਹਾਂ ਪ੍ਰਤੀ ਸਮਰਪਿਤ ਕਰੀ ਬੈਠੇ ਹਨ। ਜਿਸ ਕਾਰਣ ਸ਼੍ਰੋਮਣੀ ਕਮੇਟੀ ਨਾ ਤਾਂ ਸਾਰਥਕ ਪ੍ਰਚਾਰ ਵਲ ਧਿਆਨ ਦੇ ਪਾ ਰਹੀ ਹੈ ਤੇ ਨਾ ਹੀ ਸਿੱਖੀ ਦੀ ਸੰਭਾਲ ਪ੍ਰਤੀ ਆਪਣੀ ਜ਼ਿਮੇਂਦਰੀ ਨਿਭਾਣ ਦੇ ਸਬੰਧ ਵਿੱਚ ਗੰਭੀਰ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਨੁੰ ਇਹ ਵੀ ਸਵੀਕਾਰ ਕਰਨਾ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਇਸੇ ਲਾਪ੍ਰਵਾਹੀ ਅਤੇ ਕਮਜ਼ੋਰੀ ਦਾ ਹੀ ਲਾਭ ਉਠਾ ਇਸਾਈ ਪ੍ਰਚਾਰਕ ਸਿੱਖੀ ਦੇ ਕੇਂਦਰ ਸ੍ਰੀ ਅੰਮ੍ਰਿਤਸਰ ਤਕ ਦੇ ਆਸ-ਪਾਸ ਵਸਦੇ ਸਿੱਖ ਨੌਜਵਾਨਾਂ ਨੂੰ ਪ੍ਰੇਰ ਆਪਣਾ ਪੈਰੋਕਾਰ ਬਣਾਉਣ ਵਿੱਚ ਸਫਲ ਹੋ ਰਹੇ ਹਨ, ਉਸੇ ਦੇ ਫਲਸਰੂਪ ਅੱਜ ਅਨੇਕਾਂ ਸਿੱਖੀ ਸਰੂਪ ਧਾਰੀ ਵਿਅਕਤੀ ਫਖਰ ਨਾਲ ਈਸਾਈਆਂ ਦਾ ਧਰਮ-ਚਿੰਨ੍ਹ ‘ਕਰਾਸ’ ਗਲ ਵਿੱਚ ਪਾਈ ਨਜ਼ਰ ਆਉਣ ਲਗੇ ਹਨ।
…ਅਤੇ ਅੰਤ ਵਿੱਚ: ਸ. ਹਰਵਿੰਦਰ ਸਿੰਘ ਸਰਨਾ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਜੇ ਸ਼੍ਰੋਮਣੀ ਕਮੇਟੀ ਆਪਣੀ ਜ਼ਿਮੇਂਦਾਰੀ ਨਿਭਾਣ ਪ੍ਰਤੀ ਗੰਭੀਰ ਨਹੀਂ ਰਹਿ ਗਈ ਹੋਈ ਤਾਂ ਉਨ੍ਹਾਂ ਨੂੰ ਆਪ ਸਿੱਖੀ ਦੇ ਸਰਵੁੱਚ ਅਸਥਾਨ ਅਕਾਲ ਤਖਤ ਦੇ ਮੁਖੀ ਹੋਣ ਦੇ ਨਾਤੇ ਇਸ ਪਾਸੇ ਪਹਿਲ ਕਰਨ ਦੀ ਜ਼ਿਮੇਂਦਾਰੀ ਸੰਭਾਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚਲੇ ਤਿੰਨਾਂ ਤਖਤਾਂ, ਤਖਤ ਸ੍ਰੀ ਅਕਾਲ ਤਖਤ, ਤਖਤ ਸ੍ਰੀ ਕੇਸ ਗੜ੍ਹ ਅਤੇ ਤਖਤ ਸ੍ਰੀ ਦਮਦਮਾ ਸਾਹਿਬ, ਦੇ ਜਥੇਦਾਰ ਸਾਹਿਬਾਨ ਨੂੰ ਇੱਕ ਸਾਂਝੀ ਟੀਮ ਬਣਾ ਪੰਜਾਬ ਵਿੱਚ ਸਿੱਖੀ ਦੇ ਪ੍ਰਚਾਰ ਅਤੇ ਸਿੱਖੀ ਸੰਭਾਲ ਦੀ ਜ਼ਿਮੇਂਦਾਰੀ ਆਪਣੇ ਸਿਰ ਲੈ ਜੁਟ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਅਜਿਹੀ ਪਹਿਲ ਕਰਨ ਨਾਲ ਸਮੁਚਾ ਸਿੱਖ ਜਗਤ ਦ੍ਰਿੜ੍ਹਤਾ ਨਾਲ ਉਨ੍ਹਾਂ ਪਿਛੇ ਖੜਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਵਲ ਚਿੰਤਾ ਪ੍ਰਗਟ ਕਰਦਿਆਂ ਰਹਿਣ ਅਤੇ ਰਾਜਨੀਤੀ ਦਾ ਸ਼ਿਕਾਰ ਹੋ ਚੁਕੀ ਸ਼੍ਰੋਮਣੀ ਕਮੇਟੀ ਪਾਸੋਂ ਕੋਈ ਆਸ ਰਖਣਾ ਪਾਣੀ ਵਿੱਚ ਲਕੀਰ ਖਿਚਣ ਦੇ ਤੁਲ ਹੋਵੇਗਾ।


19/03/14)
ਗੁਰਦੀਪ ਸਿੰਘ ਬਾਗੀ

ਕੋਇਰ ਸਿੰਘ ਕਲਾਲ ਦਾ ਗੁਰਬਿਲਾਸ ਇਕ ਮਾਯਾ-ਜਾਲ ----- 1751 ਈ. ਦੀ ਨਹੀ 1783 ਈ.ਦੇ ਬਾਦ ਦੀ ਰਚਨਾ।
ਬਿਚਿਤਰ ਨਾਟਕ ਸਿੱਖ ਸਿਧਾਂਤ ਅਤੇ ਸਿੱਖ ਇਤਿਹਾਸ ਉਤੇ ਇਕ ਮਾਰੂ ਹਮਲਾ ਹੈ। ਇਸ ਹਮਲੇ ਦੇ ਪੈਰ ਪੱਕੇ ਕਰਨ ਵਾਸਤੇ ਕੋਇਰ ਸਿਂਘ ਕਲਾਲ ਦੀ ਰਚਨਾ ਗੁਰਬਿਲਾਸ ਪਾਤਸ਼ਾਹੀ ਦਸਵੀ ਦੇ “ਮਾਯਾ-ਜਾਲ” ਨੂੰ ਰਚਿਆ ਗਿਆ। ਇਸ ਰਚਨਾ ਨੂੰ ਪੜ੍ਹਣ ਦੇ ਬਾਦ ਇਕ ਗਲ ਸਾਫ ਹੋ ਜਾਂਦੀ ਹੈ ਕਿ ਇਸ ਨੂੰ ਰਚਣ ਦਾ ਮੁੱਖ ਮਕਸਦ ਇਕ ਹੀ ਸੀ, ਕਿਸੇ ਵੀ ਤਰੀਕੇ ਨਾਲ ਬਿਚਿਤਰ ਨਾਟਕ ਦੇ ਇਤਿਹਾਸ ਨੂੰ ਪ੍ਰਮਾਣਿਕ ਬਣਾਇਆ ਜਾਵੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਅਤੇ ਇਸ ਮਾਯਾ-ਜਾਲ ਨੂੰ ਕਾਰਗਰ ਕਰਨ ਵਾਸਤੇ ਇਸ ਦੇ ਲਿਖਾਰੀ ਨੇ ਭਾਈ ਮਨੀ ਸਿਂਘ ਵਰਗੀ ਇਕ ਅਜ਼ੀਮ ਸਿੱਖ ਸ਼ਖਸਿਅਤ ਨੂੰ ਚੁਣਿਆ ਅਤੇ ਸਾਰੇ ਗੁਰਬਿਲਾਸ ਨੂੰ ਭਾਈ ਮਨੀ ਸਿਂਘ ਦੇ ਮੁਖੋਂ ਸੁਣ ਕੇ ਲਿਖੇ ਜਾਣ ਦਾ ਭ੍ਰਮ ਪੈਦਾ ਕੀਤਾ। ਇਸ ਮਾਯਾਜਾਲ ਦਾ ਇਨ੍ਹਾਂ ਅਸਰ ਹੋਇਆ ਕਿ ਲੋਕ ਇਸ ਗੁਰਬਿਲਾਸ ਨੂੰ ਭਾਈ ਮਨੀ ਸਿਂਘ ਦੇ ਗੁਰਬਿਲਾਸ ਦੇ ਨਾਮ ਤੂੰ ਜਾਣਨ ਲਗ ਪਏ।
ਇਸ ਰਚਣਾ ਨੂੰ ਪੜ੍ਹ ਕੇ ਇਹ ਗਲ ਤੇ ਸਾਫ ਹੋ ਜਾਂਦੀ ਹੈ ਕਿ ਇਸ ਰਚਣਾ ਦੇ ਲਿਖਾਰੀ ਕੋਲ ਬਿਚਿਤਰ ਨਾਟਕ ਜਰੁਰ ਮੌਜੂਦ ਸੀ। ਜਦ ਇਸ ਦਾ ਰਚਣ ਕਾਲ 1751 ਇ . ਅਤੇ ਸੁਣੀ ਭਾਈ ਮਨੀ ਸਿਂਘ ਕੋਲੋ ਹੋਵੇ ਤਾਂ ਇਹ ਰਚਣਾ ਇਹ ਸਾਬਿਤ ਕਰਨ ਵਾਸਤੇ ਕਿ ਬਿਚਿਤਰ ਨਾਟਕ ਗੁਰੂ ਗੋਬਿਂਦ ਸਿਂਘ ਸਾਹਿਬ ਜੀ ਦੀ ਇਕ ਪ੍ਰਮਾਣਿਕ ਲਿਖਤ ਹੈ, ਇਹ ਰਚਨਾ ਇਕ ਅਹਮ ਸਬੁਤ ਦੇ ਤੌਰ ਦੇ ਪੇਸ਼ ਕਿਤੀ ਜਾ ਸਕਦੀ ਹੈ ਅਤੇ ਕਿਤੀ ਵੀ ਜਾਂਦੀ ਹੈ। ਇਸ ਗੁਰਬਿਲਾਸ ਨਾਲ ਇਕ ਵਿਵਾਦ ਇਹ ਵੀ ਜੁੜੀਆ ਹੋਇਆ ਹੈ ਕਿ ਇਹ ਸੁਖਾ ਸਿੰਘ ਦੇ ਗੁਰਬਿਲਾਸ ਦੀ ਨਕਲ ਹੈ ਪਰ ਸੁਖਾ ਸਿਂਘ ਦੀ ਰਚਨਾ 1797 ਇ .ਦੀ ਹੈ, ਇਸ ਤੱਥ ਤੂੰ ਤੇ ਇਕ ਹੀ ਨਤੀਜਾ ਨਿਕਲ ਕੇ ਸਾਮ੍ਹਣੇ ਆਉਂਦਾ ਹੈ ਕਿ ਸੁਖਾ ਸਿਂਘ ਨੇ ਇਸ ਗੁਰਬਿਲਾਸ ਨੂੰ ਵੇਖ ਕੇ ਹੀ ਅਪਣਾ ਗੁਰਬਿਲਾਸ ਲਿਖਿਆ ਹੈ। ਇਸ ਤਥ ਤੇ ਵਿਵਾਦ ਹੈ ਇਸ ਵਾਸਤੇ ਇਹ ਵੀ ਵਿਚਾਰ-ਜੋਗ ਮਸਲਾ ਬਣ ਜਾਂਦਾ ਹੈ ਕਿ ਕਦੇ ਕੋਇਰ ਸਿੰਘ ਨੇ ਸੁਖਾ ਸਿਂਘ ਦੇ ਗੁਰਬਿਲਾਸ ਦੀ ਨਕਲ ਤੇ ਨਹੀ ਕਿਤੀ, ਇਸ ਦੀ ਵੀ ਪੜਚੋਲ ਹੋਣੀ ਚਾਹਿਦੀ ਹੈ।
ਇਹ ਗੁਰਬਿਲਾਸ ਗਲਤ ਇਤਿਹਾਸਿਕ ਤੱਥਾਂ ਨੂੰ ਸਮੇਟੇ ਹੋਏ ਗੁਰੂ ਗੋਬਿਂਦ ਸਿਂਘ ਸਾਹਿਬ ਨੂੰ ਦੇਵੀ ਪੁਜਕ ਅਤੇ ਬਿਚਿਤਰ ਨਾਟਕ ਦਾ ਲਿਖਾਰੀ ਸਾਬਿਤ ਕਰਣ ਦੀ ਇਕ ਨਾਕਾਮਯਾਬ ਕੋਸ਼ਿਸ਼ ਹੈ। ਇਸ ਰਚਣਾ ਦਾ ਕਰਤਾ, ਜਿਸ ਦਾ ਨਾਮ ਬਿਸ਼ਨ ਹਰੀ ਵੀ ਇਸ ਰਚਨਾ ਵਿੱਚ ਦਿਤਾ ਹੈ ਹਿਂਦੂ ਗ੍ਰੰਥਾਂ ਦਾ ਵਾਕਿਫਕਾਰ ਹੈ ਅਤੇ ਉਸ ਦੀ ਇਹ ਰਚਣਾ ਹਿਂਦੂ ਰੰਗ ਵਿਚ ਰੰਗੀ ਹੋਈ ਹੈ। ਸ਼ੁਰੂ ਵਿਚ ਹੀ ਇਹ ਗਲ ਬਿਸ਼ਨ ਹਰੀ ਦ੍ਰਿੜ੍ਹ ਕਰਵਾ ਦੇਂਦਾ ਹੈ ਕਿ ਭਾਈ ਮਨੀ ਸਿਂਘ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗੁਰੂ ਸਾਹਿਬਾਨ ਦੇ ਕ੍ਰਮ ਅਨੁਸਾਰ ਕਰ ਕੇ ਇਕ ਬੀੜ ਵਿਚ ਇਕੱਠਾ ਕਰ ਦਿੱਤਾ ਸੀ ਜਿਸ ਕਰਕੇ ਉਨ੍ਹਾਂ ਨੂੰ ਬੰਦ-ਬੰਦ ਕਟਵਾ ਕੇ ਸ਼ਹੀਦੀ ਦੇਣੀ ਪਈ। ਇਹ ਇਸ਼ਾਰਾ ਉਸ ਬੀੜ ਵਲ ਹੈ ਜਿਸ ਵਿੱਚ ਬਿਚਿਤਰ ਨਾਟਕ ਦਿਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਸ਼ਾਮਲ ਹਨ।
ਇਸ ਗੁਰਬਿਲਾਸ ਦੀ ਸੰਪਾਦਨਾ ਸ਼ਮਸੇਰ ਸਿਂਘ ਅਸ਼ੋਕ ਨੇ ਕਿਤੀ ਹੈ ਪਰ ਉਨ੍ਹਾਂ ਨੇ ਕਦੇ ਵੀ ਪੁਰੀ ਇਮਾਨਦਾਰੀ ਨਾਲ ਇਹ ਕੋਸ਼ਿਸ਼ ਨਹੀ ਕਿਤੀ ਕਿ ਇਸ ਰਚਨਾ ਵਿੱਚ ਦਿੱਤੇ ਸਥਾਂਨਾ ਅਤੇ ਘਟਨਾਕਰਮ ਨੂੰ ਆਲੋਚਨਾਤਮਕ ਨਜ਼ਰੀਏ ਨਾਲ ਪਰਖਿਆ ਜਾਵੇ, ਜੇਕਰ ਇਹ ਕੱਮ ਸ਼ਮਸ਼ੇਰ ਸਿਂਘ ਅਸ਼ੋਕ ਸਾਹਿਬ ਨੇ ਕਿਤਾ ਹੋਂਦਾ ਤਾਂ ਇਸ ਰਚਨਾ ਦੇ ਰਚਣ-ਕਾਲ ਦੇ ਵਿਵਾਦ ਦਾ ਭੋਗ ਸੰਪਾਦਨ ਦੇ ਵੇਲੇ ਹੀ ਪੈ ਜਾਣਾ ਸੀ। ਇਸ ਦੇ ਲਿਖਣ ਦਾ ਸਮਾਂ ਇਸ ਵਿੱਚ ਦਿੱਤੇ ਸੰਮਤ ਮੁਤਾਬਿਕ 1751 ਇ . ਯਾ ਭਾਈ ਵੀਰ ਸਿਂਘ ਦੇ ਹਿਸਾਬ ਨਾਲ 1762 ਇ. ਹੈ, ਪਰ ਇਹ ਜਾਲਸਾਜੀ ਸਿਰਫ ਇਸ ਰਚਨਾ ਨੂੰ ਕੇਸਰ ਸਿਂਘ ਛਿਬੜ ਦੇ ਬੰਸਾਵਲੀਨਾਮਾ ਤੂੰ ਪਹਿਲਾਂ ਸਥਾਪਿਤ ਕਰਕੇ ਬਿਚਿਤਰ ਨਾਟਕ ਦੇ ਇਤਿਹਾਸ ਨੂੰ ਪੁਖਤਾ ਬਨਾਉਣ ਵਾਸਤੇ ਕਿਤੀ ਗਈ ਹੈ।
ਇਸ ਰਚਨਾ ਵਿੱਚ ਦਿੱਤੇ ਦੋ ਤਥਾਂ ਦੀ ਪੜਚੋਲ ਕਰਨ ਨਾਲ ਇਸ ਰਚਨਾ ਦਾ ਲਿਖੇ ਜਾਣ ਦਾ ਸਮਾਂ 1783 ਇ .ਦੇ ਬਾਦ ਦਾ ਸਥਾਪਿਤ ਹੋ ਜਾਂਦਾ ਹੈ। ਆਉ ਹੁਣ ੳਨ੍ਹਾਂ ਤਥਾਂ ਦੀ ਪੜਚੋਲ ਕਰਿਏ ਜੋ ਇਹ ਸਾਬਿਤ ਕਰਦੇ ਹਨ ਕਿ ਇਹ ਰਚਨਾ 1783 ਇ .ਦੇ ਬਾਦ ਦੀ ਹੈ।
ਉ . ਕਿਤਾਬ “ਗੁਰਬਿਲਾਸ ਪਾਤਸ਼ਾਹੀ ਦਸਵੀ ਕ੍ਰਿਤ ਕੋਇਰ ਸਿਂਘ ਕਲਾਲ” ਸੰਪਾਦਕ ਸ਼ਮਸ਼ੇਰ ਸਿਂਘ ਅਸ਼ੋਕ ਦੀ ਭੂਮਿਕਾ ਵਿੱਚ ਡਾ. ਫੌਜਾ ਸਿੰਘ ਲਿਖਦੇ ਹਣ---
“ ਜੋ ਚਿੱਤਰ ਇਸ ਲੇਖਕ ਨੇ ਗੁਰੂ ਗੋਬਿਂਦ ਸਿੰਘ ਜੀ ਤੇ ਉਨ੍ਹਾਂ ਦੇ ਸਾਜੇ ਖਾਲਸੇ ਦਾ ਪੇਸ਼ ਕੀਤਾ ਹੈ, ਉਸ ਵਿੱਚ ‘ਤੁਰਕਾਂ’ ਦੇ ਨਾਸ਼ ਦੇ ਬਾਅਦ ਖ਼ਾਲਸਾ ਰਾਜ ਦੀ ਸਥਾਪਨਾ ਹੈ। ਇਸ ਬਾਰੇ ਇਸ ਪੁਸਤਕ ਵਿੱਚ ਕਈ ਥਾਵਾਂ ਤੇ ਜਿਕਰ ਆਇਆ ਹੈ। ਹੇਠ ਲਿਖੇ ਵਾਕ ਗੁਰੂ ਗੋਬਿੰਦ ਸਿੰਘ ਮੁਖਾਰਬਿੰਦ ਤੌ ਨਿਕਲੇ ਦਰਸਾਏ ਗਏ ਹਨ:
ਜਬੈ ਖਾਲਸਾ ਧਰ ਮੈਂ ਹੋਈ। ਪ੍ਰਿਥਮੈ ਦੁਖ ਪੇਖੇਗਾ ਸੋਈ।
ਪੁਨਿ ਜਬ ਰਾਜ ਦਿੱਲੀ ਮੈ ਕਰ ਹੀ। ਪਾਵੈ ਸੁਖ ਸੋ ਅਕਾਲ ਉਚਰ ਹੀ।
ਅਧਿਆਇ 6, ਪੰਨਾ 77”

ਡਾ.ਫੌਜਾ ਸਿੰਘ ਲਿਖਦੇ ਹਨ ਕਿ “ ਸਾਡਾ ਮਨੋਰਥ ਮੁਖ ਤੌਰ ਤੇ ਇਤਿਹਾਸਕ ਪੱਖ ਤੋਂ ਜਾਚਣਾ ਹੈ “ ਪਰ ਕਿਥੇ ਵੀ ਇਹ ਨਹੀ ਲਗਦਾ ਇਸ ਮਨੋਰਥ ਨਾਲ ਪੁਰਾ ਇਨਸਾਫ ਕਿਤਾ ਗਿਆ ਹੋਵੇ। ਇਹ ਪੰਨਾ 77 ਦਿਆਂ ਪੰਕਤੀਆਂ ਸਿੱਧ ਕਰਦਿਆਂ ਹੈ ਕਿ ਦਿੱਲੀ ਨੂੰ ਖਾਲਸਾ ਫਤਿਹ ਕਰ ਚੁਕਿਆ ਸੀ, ਇਥੇ ਕੋਈ ਚਿੱਤਰ ਪੇਸ਼ ਨਹੀ ਕਿਤਾ ਗਿਆ ਬਲਕਿ ਹਕੀਕਤ ਵਿੱਚ ਹੋਈ ਘਟਨਾ ਦਾ ਜਿਕਰ ਸੀ।
ਅ. ਪੰਥ ਖ਼ਾਲਸਾ ਦੀ ਦਿੱਲੀ ਫਤਿਹ ਦੇ ਬਾਦ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹੀਦੀ ਵਾਲੀ ਜਗ੍ਹ ਦੇ ਬਣਿਆ ਹੋਇਆ ਗੁਰਦੁਵਾਰਾ ਸ਼ੀਸ਼ ਗੰਜ ਸਾਹਿਬ ਜਿਸਦਾ ਜਿਕਰ ਵੀਹਵੇਂ ਅਧਿਆਇ ਪੰਨਾ 234 ਵਿੱਚ ਦਰਜ ਹੈ। ਗੁਰਬਿਲਾਸ ਦੀਆਂ ਦੀ ਇਹ ਪੰਕਤੀਆਂ ਇਸ ਨੂੰ 1783 ਇ .ਦੇ ਬਾਦ ਦੀ ਲਿਖਤ ਹੋਣ ਦਾ ਪੁਖਤਾ ਸਬੂਤ ਹੈ -----
“ਪੁਨਿ ਤਿਹ ਠਾ ਦਰਸਨ ਕੋ ਗਏ। ਜਹਾਂ ਹਜੂਰ ਸੋ ਕਾਰਨ ਕਏ।
ਸੀਸ ਗੰਜ ਨਿਰਖਯੋ ਨਿਜ ਜਾਈ। ਪੁਨਿ ਤਿਹ ਠਾਂ ਜਿਹ ਤੇਗ ਵਗਾਈ। “


ਇਹ ਜੋ ਜਿਕਰ ਲੇਖਕ ਨੇ ਕਿਤਾ ਹੈ ਗੁਰੁਦ੍ਵਾਰਾ ਸੀਸ ਗੰਜ ਸਾਹਿਬ ਵਿੱਚ ਗੁਰੂ ਗੋਬਿਂਦ ਸਿੰਘ ਸਾਹਿਬ ਨੂੰ ਨਿਰੀਖਣ ਕਰਦੇ ਹੋਏ ਅਤੇ ਉਸ ਥਾਂ ਨੁੰ ਵੇਖਦੇ ਹੋਏ ਦਾ ਹੈ ਜਿਥੇ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਸ਼ਹੀਦ ਕਿਤਾ ਗਿਆ ਸੀ। ਬਾਬਾ ਬਘੇਲ ਸਿੰਘ ਨੇ ਦਿੱਲੀ ਫਤਿਹ ਦੇ ਬਾਦ ਇਸ ਜਗ੍ਹ ਦੀ ਨਿਸ਼ਾਨਦੇਹੀ ਕਰਵਾ ਕੇ ਗੁਰੁਦ੍ਵਾਰਾ ਸੀਸ ਗੰਜ ਸਾਹਿਬ ਸਥਾਪਿਤ ਕਿਤਾ ਸੀ।
ਮਹਾਨ ਕੋਸ਼ ਵਿੱਚ ਗੁਰੁਦ੍ਵਾਰਾ ਸੀਸ ਗੰਜ ਸਾਹਿਬ ਦਾ ਜਿਕਰ ਇੰਝ ਦਰਜ ਹੈ “ਦਿੱਲੀ ਦੇ ਚਾਂਦਨੀ ਚੌਕ ਵਿੱਚ ਨੌਮੇ ਸਤਿਗੁਰਾਂ ਦਾ ਪਵਿਤ੍ਰ ਅਸਥਾਨ, ਜਿਸ ਥਾਂ ਦੁਖੀ ਦੀਨ ਭਾਰਤ ਦੀ ਰਖ੍ਯਾ ਲਈ ਮਾਘ ਸੁਦੀ ੫. ਸੰਮਤ ੧੭੩੨ ਨੂੰ ਸਤਿਗੁਰਾਂ ਨੇ ਸੀਸ ਦਿੱਤਾ. ਸਰਦਾਰ ਬਘੇਲ ਸਿੰਘ ਨੇ ਇਹ ਗੁਰੁਦ੍ਵਾਰਾ ਸੰਮਤ ੧੮੪੭ (1787 ਇ .) ਵਿੱਚ ਬਣਵਾਇਆ।“
ਡਾ. ਭਗਤ ਸਿੰਘ ਅਪਣੀ ਕਿਤਾਬ
“ History of Sikh Misals” ਵਿੱਚ ਲਿਖਦੇ ਹਨ ਬਾਬਾ ਬਘੇਲ ਸਿੰਘ ਨੇ ਗੁਰੁਦ੍ਵਾਰਾ ਸੀਸ ਗੰਜ ਸਾਹਿਬ ਦੀ ਉਸਾਰੀ ਦਿੱਲੀ ਫਤਿਹ ਵਾਲੇ ਸਾਲ 1783 ਇ . ਵਿੱਚ ਹੀ ਕਰਵਾਈ ਸੀ। ਇਨ੍ਹਾਂ ਤਥਾਂ ਤੇ ਵਿਚਾਰ ਕਰਨ ਦੇ ਬਾਦ ਤੇ ਇਹ ਗਲ ਸਾਫ ਹੋ ਜਾਂਦੀ ਹੈ ਕਿ ਇਹ ਕੋਇਰ ਸਿੰਘ ਦਾ ਗੁਰਬਿਲਾਸ 1751 ਇ . ਦੀ ਲਿਖਤ ਨ ਹੋਕੇ “1783 ਇ . ਦੀ ਦਿੱਲੀ ਫਤਿਹ” ਦੇ ਬਾਦ ਦੀ ਲਿਖਤ ਹੈ।
ਇਕ ਤਥ ਤੇ ਸਾਫ ਹੋ ਗਿਆ ਕਿ ਇਹ ਲਿਖਤ 1751 ਇ . ਦੀ ਨਹੀ ਹੈ ਜਿਵੇਂ ਬਿਚਿਤਰ ਨਾਟਕ ਟੋਲੇ ਦੇ ਲੋਗ ਪ੍ਰਚਾਰ ਕਰਦੇ ਹਨ। ਤਾਰੀਖ ਦੀ ਜ਼ਾਲਸਾਜੀ ਪਕੜੀ ਜਾਣ ਦੇ ਬਾਦ ਤੇ ਇਹ ਸ਼ਕ ਪੈਦਾ ਹੋਂਦਾ ਹੈ ਕਿ ਕੋਇਰ ਸਿਂਘ ਨੇ ਸੁਖਾ ਸਿੰਘ ਦੇ ਗੁਰਬਿਲਾਸ ਦੀ ਨਕਲ ਕਿਤੀ ਹੈ, ਪਰ ਹਾਲੇ ਵੀ ਉਨ੍ਹਾਂ ਤਥਾਂ ਦੀ ਪੜਚੋਲ ਬਾਕੀ ਹੈ ਜਿਨ੍ਹਾਂ ਨਾਲ ਇਹ ਰਚਨਾ 19 ਵੀਂ ਸਦੀ ਦੀ ਅਤੇ ਕੋਇਰ ਸਿੰਘ ਕਲਾਲ ਨੇ ਸੁਖਾ ਸਿੰਘ ਦੇ ਗੁਰਬਿਲਾਸ ਦੀ ਨਕਲ ਕਿਤੀ ਹੈ ਸਾਬਿਤ ਹੋ ਸਕੇ।
ਗੁਰਦੀਪ ਸਿੰਘ ਬਾਗੀ


19/03/14)
ਜਸਪ੍ਰੀਤ ਕੌਰ: ਫਰੀਦਾਬਾਦ

ਫ਼ਰੀਦਾਬਾਦ ਵਿਖੇ ਨਵੇਕਲੇ ਢੰਗ ਨਾਲ ਮਨਾਇਆ ਗਿਆ ਹੋਲਾ ਮਹੱਲਾ
ਸਾਫ ਸੁਥਰੀ ਗਾਇਕੀ ਦਾ ਆਗਾਜ਼ ਕਰਣ ਵਾਲੀ ਸਿੰਘ ਰੌਕਸ ਦੀ ਟੀਮ ਨੇ ਧੂੰਮਾਂ ਪਾਈਆਂ

(ਜਸਪ੍ਰੀਤ ਕੌਰ: ਫਰੀਦਾਬਾਦ ੧੯ ਮਾਰਚ ੨੦੧੪)

ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਅਤੇ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਉਦਮ ਸਦਕਾ ਮਿਉਨਿਸਪਲ ਆਡੀਟੋਰੀਅਮ ਫਰੀਦਾਬਾਦ ਵਿਖੇ ਨਵੇਕਲੇ ਢੰਗ ਨਾਲ ਹੋਲਾ ਮਹੱਲਾ ਮਨਾਇਆ ਗਿਆ। ਸਮਾਗਮ ਦੀ ਅਰੰਭਤਾ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਨਾਲ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਮਹਿਰੌਲੀ ਦੇ ਵਿਦਿਆਰਥੀਆਂ ਨੇ ਕੀਤੀ। ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਨਿੱਕੇ ਨਿੱਕੇ ਬੱਚਿਆਂ ਨੇ ਕਵਿਤਾ ਰਾਹੀਂ ਵੰਗਾਰਿਆ। ਵੀਰ ਭੁਪਿੰਦਰ ਸਿੰਘ ਯੂ. ਐਸ. ਏ. ਨੇ ਕਬ ਕੋ ਭਾਲੈ ਘੁੰਘਰੂ ਤਾਲਾ ਸ਼ਬਦ ਦੀ ਵੀਚਾਰ ਕਰਦਿਆਂ ਕਿਹਾ ਕਿ ਸਿਰਫ ਵਾਜੇ ਤਬਲੇ ਨਾਲ ਗਾਉਣ ਵਾਲੇ ਦਾ ਨਾਂ ਕੀਰਤਨੀ ਨਹੀਂ ਹਰ ਉਹ ਮਨੁੱਖ ਜੋ ਰੱਬ ਜੀ ਦੀ ਕਿਰਤੀ ਨੂੰ ਜੀਵਨ ਵਿੱਚ ਅਪਨਾਉਂਦਾ ਹੈ ਉਹ ਸਾਰੇ ਕੀਰਤਨੀਏ ਹਨ ਭਾਵੇਂ ਉਹ ਵਾਜਾ ਤਬਲਾ ਵੀ ਨਾ ਜਾਣਦਾ ਹੋਵੇ। ਸਿੱਖ ਕੌਮ ਦੇ ਨੌਜਵਾਨ ਪ੍ਰਚਾਰਕ ਸ. ਬਲਜੀਤ ਸਿੰਘ ਦਿੱਲੀ ਨੇ ਦਸਿਆ ਕਿ ਸਿੱਖ ਕੌਮ ਨੂੰ ਲੰਮੇ ਸਮੇਂ ਤੋਂ ਠਗਿਆ ਜਾ ਰਿਹਾ ਹੈ ਜਿਸ ਵਿੱਚ ਰਾਜਨੀਤਕ ਆਗੂ, ਅਖੌਤੀ ਜੱਥੇਦਾਰ ਅਤੇ ਅਖੌਤੀ ਸੰਤ ਸਮਾਜ ਸ਼ਾਮਲ ਹਨ ਜੋ ਸੱਚ ਬੋਲਣ ਵਾਲੇ ਵਿਦਵਾਨਾਂ ਨੂੰ ਆਪਹੁਦਰੇ ਹੁਕਮਨਾਮਿਆਂ ਦਾ ਡਰਾਵਾ ਦੇਣਾ ਜਾਣਦੇ ਹਨ। ਸ. ਸੁਖਦੇਵ ਸਿੰਘ ਮੌਹਾਲੀ ਨੇ ਦਸਿਆ ਕਿ ਸਾਡਾ ਗੁਰੂ ਇੱਕ ਹੈ ਪਰ ਫਿਰ ਵੀ ਅਸੀਂ ਹੋਰ ਪਾਸੇ ਭਟਕ ਕੇ ਅਪਣੇ ਜੀਵਨ ਨੂੰ ਤਬਾਹੀ ਵਲ ਲੈ ਜਾ ਰਹੇ ਹਾਂ। ਇਸ ਮੌਕੇ ‘ਕੰਨਿਆ ਭਰੂਣ ਹੱਤਿਆ’, ‘ਇਹਨੂੰ ਨਹੀਂ ਕਹਿੰਦੇ ਸਰਦਾਰੀਆਂ’ ਅਤੇ ਡੇਰਾਵਾਦ ਦਾ ਪਾਜ਼ ਉਘੇੜਦਾ ਹਾਸ ਭਰਪੂਰ ਨਾਟਕ ‘ਦਾ ਫੋਰਥ ਆਈ ਆਫ ਐਬਨੋਰਮਲ ਬਾਬਾ’ ਦੀ ਸਫਲ ਪੇਸ਼ਕਾਰੀ ਨੇ ਸੰਗਤਾਂ ਦੇ ਹਿਰਦਿਆਂ ਨੂੰ ਮੋਹ ਲਿਆ। ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਵੱਲੋਂ ਪ੍ਰਕਾਸ਼ਤ ਕਰਨਲ ਗੁਰਦੀਪ ਸਿੰਘ ਮੌਹਾਲੀ ਵੱਲੋਂ ਲਿਖੀ ਪਲੇਠੀ ਪੁਸਤਕ “ਚਗੇ ਸਮਾਜ ਦੀ ਸਿਰਜਨਾ ਕਿਵੇਂ ਕਰੀਏ” ਦੀ ਘੁੰਡ ਚੁਕਾਈ ਫਰੀਦਾਬਾਦ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰ੍ਰਬੰਧਕਾਂ ਵੱਲੋਂ ਕੀਤੀ ਗਈ। ਗੁਰੂ ਨਾਨਕ ਮਿਸ਼ਨ ਗਤਕਾ ਅਖਾੜਾ ਵੱਲੋਂ ਖਾਲਸਾਈ ਜਾਹੋ ਜਲਾਲ ਨਾਲ ਭਰਪੂਰ ਗੱਤਕੇ ਦੇ ਜੌਹਰ ਵਿਖਾਏ ਗਏ। ਅਸ਼ਲੀਲ ਗਾਇਕੀ ਦਾ ਬਦਲ ਪੇਸ਼ ਕਰਦੀ ਸਿੰਘ ਰਾਕਸ ਦੀ ਟੀਮ ਨੇ ਵਖਰੇ ਅੰਦਾਜ ਵਿੱਚ ਗਿਆਨ ਭਰਪੂਰ ਗਾਇਕੀ ਨਾਲ ਸਮਾਗਮ ਵਿੱਚ ਧੁੰਮਾ ਪਾ ਦਿੱਤੀਆਂ। ਪੰਥ ਖਾਲਸਾ ਸੇਵਕ ਜੱਥਾ ਮਾਰਕੀਟ ਨੰ: ੧ ਵੱਲੋਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ। ਇਸ ਮੌਕੇ ਏਕਸ ਕੇ ਬਾਰਕ ਸਿਰਸਾ ਇਕਾਈ ਤੋ ਸ. ਕਰਨੈਲ ਸਿੰਘ ਸਿਰਸਾ ਨੇ ਵੀ ਅਪਣੇ ਸਾਥੀਆਂ ਸਮੇਤ ਹਾਜ਼ਰੀ ਭਰੀ।


18/03/14)
ਜਗਤਾਰ ਸਿੰਘ ਜਾਚਕ

ਭਾਈ ਮਨਦੀਪ ਸਿੰਘ ਵਰਨਨ ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।
(1) ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਰਾਜਨੀਤਕ ਧਿੰਙਾਜ਼ੋਰੀ ਤੇ ਬੇਇਨਸਾਫ਼ੀ, ਸਮਾਜਿਕ ਵਿਤਕਰਿਆਂ ਅਤੇ ਧਾਰਮਿਕ ਖੇਤਰ ਦੇ ਲੋਟੂ ਕਰਮਕਾਂਡਾਂ ਤੇ ਪਾਖੰਡਵਾਦ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਗੂਆਂ `ਤੇ ਜਮਾਤੀ ਹਮਲੇ ਤਾਂ ਕੀਤੇ ਜ਼ਾਤੀ ਨਹੀਂ। ਕਿਸੇ ਇੱਕ ਵਿਸ਼ੇਸ਼ ਵਿਅਕਤੀ ਨੂੰ ਨਿਸ਼ਾਨਾ ਨਹੀਂ ਬਣਾਇਆ।
(2) ਮਾਪੇ ਆਪਣੇ ਬੱਚਿਆਂ ਅਤੇ ਅਧਿਆਪਕ ਆਪਣੇ ਵਿਦਿਆਰਥੀਆਂ ਦਾ ਵਿਕਾਸ ਤੇ ਵਿਭੂਤੀ ਦੇਖ ਕੇ ਕਦੇ ਈਰਖਾ ਨਹੀਂ ਕਰਦੇ। ਹਾਂ, ਜਦੋਂ ਕਦੇ ਉਹ ਬੱਚਿਆਂ ਨੂੰ ਭਟਕਦੇ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਨੂੰ ਸਚੇਤ ਕਰਨ ਦਾ ਉਪਰਾਲਾ ਜ਼ਰੂਰ ਕਰਦੇ ਹਨ।
(3) ਮੇਰਾ ਕੋਈ ਧੜਾ ਜਾਂ ਰਾਜਨੀਤਕ ਗਰੁਪ ਨਹੀਂ। ਪਰ, ਫੂਲਕਾ ਜੀ ਵਰਗਾ ਕੋਈ ਵਿਅਕਤੀ ਜਿਸ ਨੇ ਗੁਰਸਿੱਖ ਹੋਣ ਨਾਤੇ ਕੌਮ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ ਤੇ ਸਮਾਜ ਦੇ ਭਲੇ ਲਈ ਕੰਮ ਕੀਤੇ ਹਨ, ਐਸੇ ਸੱਜਣਾਂ ਦੀ ਯਥਾ-ਸ਼ਕਤ ਸਹਾਇਤਾ ਕਰਨਾ ਆਪਣਾ ਫਰਜ਼ ਸਮਝਦਾ ਹਾਂ।
(4) ਮੈਂ ਐਸੇ ਕਿਸੇ ਪ੍ਰਸ਼ਨ ਦਾ ਉਤਰ ਦੇਣਾ ਯੋਗ ਨਹੀਂ ਸਮਝਦਾ, ਜਿਸ ਨਾਲ ਧੜੇਬੰਦੀ ਤੇ ਖੱਖੜੀਆਂ ਹੋਈ ਕੌਮੀ ਫੁੱਟ ਵਿੱਚ ਹੋਰ ਵਾਧਾ ਹੋਵੇ। ਵੈਸੇ ਗੁਰਦੇਵ ਜੀ ਨੇ ਸਾਨੂੰ ਇਹ ਸਿੱਖਿਆ ਵੀ ਦਿੱਤੀ ਹੈ ਕਿ “ਮੂਰਖੈ ਨਾਲਿ ਨ ਲੁਝੀਐ”॥ (ਗੁਰੂ ਗ੍ਰੰਥ ਸਾਹਿਬ-ਅੰ. 473) ਐਸੀ ਸਥਿਤੀ ਵੀ ਮੈ ਉਤਰ ਦੇਣ ਤੋਂ ਸੰਕੋਚ ਕਰਦਾ ਹਾਂ ਤੇ ਬੇਲੋੜਾ ਉਲਝ ਕੇ ਸਮਾਂ ਅਜਾਈਂ ਨਹੀਂ ਗਵਾਉਂਦਾ।
ਭੁੱਲ-ਚੁੱਕ ਲਈ ਖ਼ਿਮਾ।
ਗੁਰੂ ਤੇ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ, ਲੁਧਿਆਣਾ।
ਮਿਤੀ 18 ਮਾਰਚ 2014


18/03/14)
ਅਵਤਾਰ ਸਿੰਘ ਮਿਸ਼ਨਰੀ

“ਹੋਲੀ ਤੋਂ ਹੋਲੇ ਮਹੱਲੇ ਬਾਰੇ ਸੰਖੇਪ ਟਿਪ”
ਅਵਤਾਰ ਸਿੰਘ ਮਿਸ਼ਨਰੀ (510-432-5827)

ਇਸ ਬਾਰੇ ਡਾ. ਗੁਰਮੀਤ ਸਿੰਘ ਬਰਸਾਲ ਦੀ ਹੋਲੀ ਬਾਰੇ ਲਿਖੀ ਸੰਖੇਪ ਪਰ ਭਾਵਪੂਰਤ ਕਵਿਤਾ ਜੋ ਕਈ ਵੈਬਸਾਈਟਾਂ ਤੇ ਛਪ ਚੁੱਕੀ ਹੈ ਅਤੇ ਕਈ ਰੇਡੀਓ ਸਟੇਸ਼ਨਾਂ ਤੇ ਹੋਏ ਟਾਕ ਸ਼ੋਅ ਤਾਂ ਰਵਾਇਤੀ ਮਿੱਥਾਂ ਹੀ ਵਰਨਣ ਕਰ ਰਹੇ ਸਨ। ਜਿਸ ਤੋਂ ਪ੍ਰਭਾਵਿਤ ਹੋ ਕੇ ਦਾਸ ਨੇ ਇਹ ਗੁਰਮਤਿ ਗਿਆਨ ਦੇ ਇਹ ਚਾਰ ਅੱਖਰ ਲਿਖੇ ਹਨ। ਇਸ ਬਾਰੇ ਹੋਰ ਵਿਸਥਾਰ ਨਾਲ ਆਪ ਜੀ ਦਾਸ ਦੇ ਲਿਖੇ ਲੇਖ “ਹੋਲਾ-ਮਹੱਲਾ ਸ਼ਸ਼ਤ੍ਰ ਵਿਦਿਆ, ਅਣਖ, ਗੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ” ਵਿੱਚ ਪੜ੍ਹ ਸਕਦੇ ਹੋ।
ਆਓ ਖੁੱਲ੍ਹੇ ਦਿਲ ਦਿਮਾਗ ਨਾਲ ਵਿਚਾਰ ਕਰੀਏ ਕਿ ਅੱਜ ਕੱਲ ਗੁਰੂ ਗਿਆਨ ਵਿਹੂਣੇ ਸਿੱਖਾਂ ਨੇ ਤਾਂ ਹਰ ਗੁਰਮਤਿ ਵਿਰੋਧੀ ਰੀਤ, ਰਸਮ ਅਤੇ ਤਿਉਹਾਰ ਗੁਰਦੁਆਰਿਆਂ ਵਿੱਚ ਵੀ ਮਨਾਉਣ ਦਾ ਠੇਕਾ ਲੈ ਲਿਆ ਹੋਇਆ ਹੈ। ਗੁਰਬਾਣੀ ਕਹਿੰਦੀ ਹੈ ਕਿ-ਹੋਲੀ ਕੀਨੀ ਸੰਤ ਸੇਵ॥ ਰੰਗੁ ਲਗਾ ਅਤਿ ਲਾਲ ਦੇਵ॥(1180) ਸੰਗਤਾਂ ਦੀ ਸੇਵਾ ਭਾਵ ਲੋੜਵੰਦਾਂ ਦੀ ਮਦਦ ਕਰਨੀ ਹੀ ਅਸਲ ਹੋਲੀ ਹੈ ਜਿਸ ਕਰਕੇ ਹਿਰਦੇ ਰੂਪੀ ਕਪੜੇ ਤੇ ਮਨੁੱਖਤਾ ਦੇ ਪਿਆਰ ਦਾ ਲਾਲ ਰੰਗ (ਰੱਬੀ ਰੰਗ) ਲੱਗ ਗਿਆ ਹੈ ਵਰਨਾ ਹੋਲੀਆਂ ਵਿੱਚ ਪਿਆਰ ਮੁਹੱਬਤ ਤੇ ਲੋੜਵੰਦਾਂ ਦੀ ਮਦਦ ਕਰਨ ਦੀ ਥਾਂ ਉਲਟਾ ਗੰਦੇ ਮੰਦੇ ਰੰਗ ਸੁੱਟ ਕੇ, ਦੂਸਰਿਆਂ ਨਾਂ ਚਾਹੁੰਣ ਵਾਲਿਆਂ ਦੇ ਵੀ ਕੀਮਤੀ ਕਪੜੇ ਖਰਾਬ ਕਰਨੇ, ਨਸ਼ੇ ਪੀ ਕੇ ਨੱਚਣਾਂ, ਗਾਲੀ ਗਲੋਚ ਕਰਨੀ ਅਤੇ ਬੇਵਜਾ ਲੜਾਈਆਂ ਕਰਨੀਆਂ ਹੋਲੀ ਨਹੀਂ ਕਹੀ ਜਾ ਸਕਦੀ। ਇਸੇ ਕਰਕੇ ਗੁਰਦੇਵ ਨੇ ਸਦੀਆਂ ਤੋਂ ਲਤਾੜੀ ਜਾ ਰਹੀ ਜਨਤਾ ਜੋ ਆਪਣੀ ਮਰਜੀ ਨਾਲ ਸਿਰ ਦਾ ਤਾਜ ਦਸਤਾਰ ਵੀ ਨਹੀਂ ਸੀ ਸਜਾ ਸਕਦੀ ਜੋ ਇਜ਼ਤ ਆਬਰੂ ਦੀ ਪ੍ਰਤੀਕ ਹੈ, ਤੀਰ ਕਮਾਨ ਤਲਵਾਰ ਆਦਿਕ ਸ਼ਸ਼ਤਰ ਵੀ ਨਹੀਂ ਸੀ ਰੱਖ ਸਕਦੀ ਅਤੇ ਸ਼ਿਕਾਰ ਵੀ ਨਹੀਂ ਸੀ ਖੇਡ ਸਕਦੀ ਨੂੰ ਗੁਰਮਤਿ ਰੱਬੀ ਪਿਆਰ ਦਾ ਹਲੂਣਾ ਦੇ ਕੇ, ਜ਼ਾਲਮ ਹਕੂਮਤਾਂ ਦੇ ਜ਼ਬਰ ਸਹਿਣ ਤੋਂ ਮੁਕਤਿ ਕਰ ਦਿੱਤਾ। ਉਹ ਹੁਣ ਹੋਲੀਆਂ ਨਹੀਂ ਸਗੋਂ ਹੋਲੇ ਮਹੱਲੇ ਖੇਡਣ ਲੱਗ ਪਈ ਭਾਵ ਸ਼ਸ਼ਤਰ ਵਿਦਿਆ ਸਿੱਖ ਕੇ, ਬਹਾਦਰੀ ਦੇ ਜ਼ੌਹਰ ਦਿਖਾਉਣ ਲੱਗ ਪਈ।
ਗੁਰੂ ਗੋਬਿੰਦ ਸਿੰਘ ਜੀ ਤਾਂ ਅਨੰਦਪੁਰ ਵਿਖੇ ਹੋਲੇ ਮਹੱਲੇ ਤੇ ਸ਼ਸ਼ਤਰ ਅਭਿਆਸੀਆਂ ਨੂੰ ਸਨਮਾਨਤ ਕਰਕੇ, ਸਵੈ ਰੱਖਿਆ ਲਈ ਉਤਸ਼ਾਹ ਦੇਣ ਲੱਗ ਪਏ। ਜਿਸ ਦਾ ਐਸਾ ਲਾਲ ਰੰਗ ਭਾਰਤੀ ਨਜਤਾ ਅਤੇ ਖਾਸ ਕਰ ਗੁਰਸਿੱਖਾਂ ਤੇ ਚੜ੍ਹਿਆ ਕਿ ਸਦੀਆਂ ਤੋਂ ਚਲੀ ਆ ਰਹੀ ਜ਼ਾਲਮ ਮੁਗਲੀਆਂ ਹਕੂਮਤ ਦਾ ਬਿਸਤਰਾ ਗੋਲ ਕਰ ਦਿੱਤਾ। ਬਾਅਦ ਵਿੱਚ ਫਿਰ ਅੰਗ੍ਰੇਜਾਂ ਦੀ 100 ਸਾਲਾ ਗੁਲਾਮੀ ਤੋਂ ਨਿਜ਼ਾਤ ਪਾਉਣੀ ਵੀ ਇਸੇ ਸਪ੍ਰਿਟ ਦੀ ਹੀ ਦੇਣ ਹੈ। ਸੋ ਚਾਹਿਦਾ ਤਾਂ ਸੀ ਸਮੁੱਚੇ ਭਾਰਤ ਨੂੰ ਰਵਾਇਤੀ ਹੋਲੀ ਨੂੰ ਬਦਲ ਕੇ ਅਣਖ, ਗੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ ਮਹੱਲੇ ਨੂੰ ਅਪਣਾਅ ਕੇ ਉਸ ਗੁਰੂ ਦੀਆਂ ਸਦੀਵੀ ਖੁਸ਼ੀਆਂ ਪ੍ਰਾਤਪ ਕਰਦੇ ਜਿਸ ਨੇ ਸਵੈਮਾਨਤਾ ਨਾਲ ਜਿਉਣ ਦੇ ਢੰਗ, ਤਰੀਕੇ ਅਤੇ ਭ੍ਰਾਤਰੀਭਾਵ ਨਾਲ ਰਹਿਣ ਵਾਲੇ ਰੱਬੀ ਪਿਆਰ ਦਾ ਲਾਲ ਰੰਗ ਬਖਸ਼ਿਸ ਕੀਤਾ ਸੀ। ਅੱਜ ਵੀ ਉਹ ਲਾਲ ਰੰਗ ਭਾਵ ਰੱਬੀ ਪਿਆਰ ਰੂਪ ਉਪਦੇਸ਼ ਮਨੁੱਖਤਾ ਦੇ ਸਰਬ ਸਾਂਝੇ ਧਰਮ ਗ੍ਰੰਥ “ਗੁਰੂ ਗ੍ਰੰਥ ਸਾਹਿਬ” ਵਿਖੇ ਸੁਭਾਇਮਾਨ ਹੈ।


18/03/14)
ਡਾ: ਗੁਰਮੀਤ ਸਿੰਘ “ਬਰਸਾਲ”

ਸਿੱਖ ਅਤੇ ਹੋਲੀ !!
,,,,,,,,,,,,,,,,,,,,,,,,,,,,,,,
ਸਿੱਖ ਜਦੋਂ ਵੀ ਹੋਲੀ ਖੇਡਣ ਲੰਘਦੇ ਨੇ ।।
ਗੁਰਮਤਿ ਭੁੱਲੇ ਲਗਦੇ ਬਿਪਰੀ ਰੰਗ ਦੇ ਨੇ ।।
ਰੰਗੇ-ਗਿੱਦੜ ਬਣਕੇ ਹੁੱਭੇ ਫਿਰਦੇ ਨੇ,
ਅਨਮਤੀਆਂ ਦੀ ਖੰਘ 'ਚ ਸਦ ਹੀ ਖੰਘਦੇ ਨੇ ।।
ਲੋਕਾਂ ਤੇ ਰੰਗ, ਪਾਣੀ, ਚਿੱਕੜ ਸੁੱਟਦੇ ਨੇ,
ਕਿੱਦਾਂ ਕਹੀਏ ਭਲਾ ਜਗਤ ਦਾ ਮੰਗਦੇ ਨੇ ।।
ਗੁਰਬਾਣੀ ਦੇ ਨਾਲ ਜੋ ਮਨ ਨੂੰ ਰੰਗਣਾ ਸੀ,
ਝੂਠੇ ਰੰਗਾਂ ਨਾਲ ਹੀ ਤਨ ਨੂੰ ਰੰਗਦੇ ਨੇ ।।
ਨਾਮ-ਰੰਗਤ ਦੀ ਅੱਜ-ਕਲ ਸੰਗਤ ਭੁੱਲ ਬੈਠੇ,
ਚਾੜ੍ਹ ਖੁਮਾਰੀ, ਬਣੇ ਪੁਜਾਰੀ ਭੰਗ ਦੇ ਨੇ ।।
ਗੁਰਮਤਿ ਸਾਨੂੰ 'ਸਹਿਜ' 'ਟਿਕਾਓ' ਦੱਸਦੀ ਏ,
ਬਾਣੀ ਦੀ ਹਰ ਸੇਧ ਨੂੰ ਸਿੱਖ ਉਲੰਘਦੇ ਨੇ ।।
ਮਿਥਿਹਾਸਾਂ ਨਾਲ ਜੁੜੀਆਂ ਬਾਤਾਂ ਮੰਨਦੇ ਨੇ,
ਇਤਿਹਾਸਾਂ ਨੂੰ ਸਦਾ ਹੀ ਛਿੱਕੇ ਟੰਗਦੇ ਨੇ ।।
ਜਿਹਨਾਂ ਦਾ ਤਿਓਹਾਰ ਮੁਬਾਰਕ ਉਹਨਾਂ ਨੂੰ,
ਸਿੱਖ ਹੀ ਅੱਜ-ਕੱਲ ਸੱਚ ਕਹਿਣ ਤੋਂ ਸੰਗਦੇ ਨੇ ।।
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਡਾ: ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆਂ


18/03/14)
ਪਵਨਪ੍ਰੀਤ ਸਿੰਘ

ਆਪਣੇ ਫ਼ਰਜ਼ਾਂ ਦੀ ਪਹਿਚਾਣ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਤੱਕ ਸੰਘਰਸ਼ ਨਿਰੰਤਰ ਜਾਰੀ ਰੱਖਾਂਗੇ - ਪ੍ਰਿੰ: ਪਰਵਿੰਦਰ ਸਿੰਘ ਖਾਲਸਾ
ਪੰਥਕ ਜੱਥੇਬੰਦੀਆਂ ਦੀ ਵਿਸ਼ੇਸ ਇਕੱਤਰਤਾ 19 ਮਾਰਚ ਸਵੇਰੇ ੧੨ ਵਜੇ
ਲੁਧਿਆਣਾ (ਸ਼੍ਰੋਮਣੀ ਗੁਰਮਤਿ ਚੇਤਨਾ) ਜੇਲ੍ਹਾਂ ਵਿੱਚ ਬੁੱਢੇ ਹੋ ਰਹੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਹੋਂਦ ਵਿੱਚ ਆਈ “ਸਿੱਖ ਮੁਹਿੰਮ ਕਮੇਟੀ” ਦੇ ਬੁਲਾਰੇ ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਮੁੱਖ ਸੰਪਾਦਕ ਸ੍ਰੋਮਣੀ ਗੁਰਮਤਿ ਚੇਤਨਾ ਨੇ ਕਿਹਾ ਜੇਲ੍ਹੀ ਬੈਠੇ ਸਜ਼ਾ ਕੱਟ ਚੁੱਕੇ ਸਿੱਖਾਂ ਦੀ ਪੱਕੀ ਰਿਹਾਈ ਲਈ ਸਮੂਹ ਪੰਥਕ ਜੱਥੇਬੰਦੀਆਂ ਦੀ ਵਿਸ਼ੇਸ ਇਕੱਤਰਤਾ ਅੱਜ ਮਿਤੀ 19 ਮਾਰਚ ਦਿਨ ਬੁੱਧਵਾਰ ਸਵੇਰੇ 12 ਵਜੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ (ਸਰਹੰਦ) ਵਿਖੇ ਮੁੜ ਸੱਦ ਲਈ ਗਈ ਹੈ। ਜਿੱਥੇ ਸਾਰੀ ਤਾਜ਼ਾ ਸਥਿਤੀ ਤੇ ਗੰਭੀਰਤਾ ਨਾਲ ਖਾਲਸਾ ਪੰਥ ਵਿਚਾਰ ਕਰੇਗਾ ਅਤੇ ਅਗਲੇ ਸੰਘਰਸ਼ ਦੀ ਰਣਨੀਤੀ ਤਹਿ ਕੀਤੀ ਜਾਵੇਗੀ। ਬੁਲਾਰੇ ਅਨੁਸਾਰ ਸੰਘਰਸ਼ ਨੂੰ ਤਿੱਖਾ ਕਰਨ ਲਈ ਜੇਲ੍ਹੀ ਬੈਠੇ ਸਿੰਘਾਂ ਦੇ ਪਰਿਵਾਰਾਂ ਅਤੇ 9 ਮੈਂਬਰੀ “ਸਿੱਖ ਮੁਹਿੰਮ ਕਮੇਟੀ” ਵੱਲੋਂ ਪੰਥਕ ਆਗੂਆਂ ਦੀ ਇੱਕ ਤਾਲਮੇਲ ਕਮੇਟੀ ਦਾ ਗੰਠਨ ਕੀਤਾ ਗਿਆ ਤਾਂ ਜੋ ਦੇਸ਼ ਵਿਦੇਸ਼ ਦੀਆਂ ਸਮੂਹ ਸਿੰਘ ਸਭਾਵਾਂ ਸੇਵਾ ਸੁਸਾਇਟੀਆਂ ਨਾਲ ਸੰਪਰਕ ਕਰਕੇ ਪੰਥਕ ਕਾਫਲੇ ਦਾ ਪ੍ਰਸਾਰ ਕੀਤਾ ਜਾ ਸਕੇ। ਉਹਨਾਂ ਕਿਹਾ ੫੧ ਪੰਥਕ ਆਗੂਆਂ ਨੂੰ ਇਸ ਤਾਲਮੇਲ ਕਮੇਟੀ ਵਿੱਚ ਲਿਆ ਗਿਆ ਹੈ। ਸਿੱਖ ਮੁਹਿੰਮ ਕਮੇਟੀ ਦੇ ਬੁਲਾਰੇ ਅਨੁਸਾਰ 19 ਮਾਰਚ ਦਿਨ ਬੁੱਧਵਾਰ ਨੂੰ ਸੱਦੀ ਗਈ ਪੰਥਕ ਇਕੱਤਰਤਾ ਵਿੱਚ “ਸਿੱਖ ਮੁਹਿੰਮ ਕਮੇਟੀ” ਦੇ ਆਗੂ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖ਼ਤ ਭਾਈ ਰਣਜੀਤ ਸਿੰਘ, ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ, ਬਾਬਾ ਬਲਜੀਤ ਸਿੰਘ ਦਾਦੂਵਾਲ ਪੰਥਕ ਸੇਵਾ ਲਹਿਰ, ਭਾਈ ਪੰਥ ਪ੍ਰੀਤ ਸਿੰਘ ਅਤੇ ਬਾਬਾ ਮਨਮੋਹਨ ਸਿੰਘ ਬਾਰਨ ਸੰਬੋਧਨ ਕਰਨਗੇ ਅਤੇ ਜੇਲ੍ਹਾਂ ਦੀਆ ਕਾਲ ਕੋਠੜੀਆਂ ਵਿੱਚ ਬੰਦ ਸਿੰਘਾਂ ਦੀ ਪੱਕੀ ਰਿਹਾਈ ਲਈ ਅਗਲੀ ਰਣਨੀਤੀ ਦਾ ਐਲਾਨ ਕਰਨਗੇ। ਜੇਲ੍ਹਾਂ `ਚ ਬੰਦ ਸਿੰਘਾਂ ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਗੁਰਮੀਤ ਸਿੰਘ, ਭਾਈ ਸ਼ਮਸੇਰ ਸਿੰਘ, ਭਾਈ ਵਰਿਆਮ ਸਿੰਘ, ਭਾਈ ਲਾਲ ਸਿੰਘ, ਭਾਈ ਗੁਰਦੀਪ ਸਿੰਘ ਖਹਿਰਾ ਦੇ ਪਰਿਵਾਰਕ ਮੈਂਬਰਾਂ ਬੀਬੀ ਸੁਖਵਿੰਦਰ ਕੌਰ, ਮਾਤਾ ਗੁਰਮੀਤ ਕੌਰ, ਬੀਬੀ ਬਲਜਿੰਦਰ ਕੌਰ, ਸ. ਜੰਗ ਸਿੰਘ, ਸ. ਭਗਵੰਤ ਸਿੰਘ, ਸ. ਜਸਵਿੰਦਰ ਸਿੰਘ ਅਤੇ ਮੇਜਰ ਸਿੰਘ ਨੇ ਸਮੂਹ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਫਤਹਿਗੜ੍ਹ ਸਾਹਿਬ `ਚ ੧੯ ਮਾਰਚ ਨੂੰ ਹੋ ਰਹੀ ਪੰਥਕ ਇਕੱਤਰਤਾ ਵਿੱਚ ਸਮੂਲੀਅਤ ਕੀਤੀ ਜਾਵੇ ਤਾਂ ਜੋ ਜੇਲ੍ਹਾਂ `ਚ ਬੈਠੇ ਸਿੱਖਾਂ ਦੀ ਪੱਕੀ ਰਿਹਾਈ ਲਈ ਫੈਸਲਾ ਕੁੰਨ ਲੜਾਈ ਲੜੀ ਜਾ ਸਕੇ। ਉਹਨਾਂ ਕਿਹਾ ਅਸੀਂ “ਸਿੱਖ ਮੁਹਿੰਮ ਕਮੇਟੀ” ਦੇ ਕਾਰਜਕਾਲ ਤੋਂ ਪੂਰੀ ਤਰ੍ਹਾਂ ਸੰਤੁਸਟ ਹਾਂ।
ਜਾਰੀ ਕਰਤਾ –- ਪਵਨਪ੍ਰੀਤ ਸਿੰਘ ਸ਼੍ਰੋਮਣੀ ਗੁਰਮਤਿ ਚੇਤਨਾ
98780-11670


16/03/14)
ਸਰਵਜੀਤ ਸਿੰਘ

ਸਤਿਕਾਰ ਯੋਗ ਸੰਪਾਦਕ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜਿ ਕਿ ਫ਼ਤਿਹ।
ਮਾਰਚ 15, 2014 ਨੂੰ ‘ਕਰਤਾਰਪੁਰ ਵਾਲੀ ਬੀੜ’ ਦੇ ਵਿਸ਼ੇ ਬਾਰੇ ਲਿਖੇ ਗਏ ਸੰਪਾਦਕੀ ਨੋਟ ਨਾਲ ਮੈਂ ਪੂਰਨ ਰੂਪ ਵਿੱਚ ਸਹਿਮਤੀ ਪ੍ਰਗਟ ਕਰਦਾ ਹਾਂ। ਦੋ ਕੁ ਸਾਲ ਪਹਿਲਾ ਜਦੋਂ ਮਨਜੀਤ ਸਿੰਘ ਮੋਹਾਲੀ ਦੇ ਇਕ ਖਾਸ ਮਿੱਤਰ ਨਾਲ ਸਿੱਖ ਮਾਗਰ ਤੇ ਇਕ ਖਾਸ ਵਿਸ਼ੇ ਤੇ ਚਰਚਾ ਚਲਦੀ ਸੀ ਤਾਂ ਇਸ ਨੇ ਫੇਸ ਬੁਕ ਉਤੇ ਮੇਰੇ ਅਤੇ ਇਕ ਹੋਰ ਸੱਜਣ ਦੇ ਖਿਲਾਫ਼ ਬਹੁਤ ਕੁਝ ਲਿਖਿਆ ਸੀ। ਇਸ ਦਾ ਖਾਸ ਮਿੱਤਰ ਜਦੋਂ ਤੱਤ ਗੁਰਮਤਿ ਵਾਲਿਆਂ ਦੇ ਖਿਲਾਫ਼ ਲਿਖਦਾ ਸੀ ਤਾਂ ਵੀ ਇਸ ਨੂੰ ਬਹੁਤ ਖੁਸ਼ੀ ਹੁੰਦੀ ਸੀ ਅਤੇ ਇਹ ਉਸ ਨੂੰ ਹੱਲਾਸ਼ੇਰੀ ਦਿੰਦਾ ਸੀ, ਪਰ ਜਦੋਂ ਇਸ ਦੇ ਖਾਸ ਮਿੱਤਰ ਨੇ ਆਪਣੀ ਆਦਤ ਅਨੁਸਾਰ ਇਕ ਹੋਰ ਵਿਦਵਾਨ ਨੂੰ ਕੁਝ ਸਵਾਲ ਕੀਤੇ ਤਾਂ ਮਨਜੀਤ ਸਿੰਘ ਮੋਹਾਲੀ ਝੱਗ ਵਾਂਗੂ ਬੈਠ ਗਿਆ ਸੀ।
ਮੈਂ, ਸਿੱਖ ਮਾਰਗ ਨਾਲ ਇਸ ਦੇ ਅਰੰਭ ਤੋਂ ਜੁੜਿਆ ਹੋਣ ਕਾਰਨ ਜਾਣਦਾ ਹਾਂ, ਕਿਵੇਂ ਸਮੇ-ਸਮੇ ਪੰਥ ਦੇ ਆਪੂ ਬਣੇ ਠੇਕੇਦਾਰਾਂ ਨੇ ਤੁਹਾਡਾ ਵਿਰੋਧ ਕੀਤਾ ਸੀ ਅਤੇ ਕਰ ਰਹੇ ਹਨ। ਬਹੁਤ ਵਿਰੋਧ ਦੇ ਬਾਵਜੂਦ ਵੀ ਜਿਵੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਚਾਰ, ਸਤਿਕਾਰ ਅਤੇ ਬਾਣੀ ਦੀ ਸ਼ੁਧਤਾ ਨੂੰ ਕਾਇਮ ਰੱਖਣ, ਰਾਗਮਾਲਾ, ਇਤਿਹਾਸ `ਚ ਹੋਈ ਮਿਲਾਵਟ, ਅਤੇ ਅਖੌਤੀ ਦਸਮ ਗ੍ਰੰਥ ਸਮੇਤ ਹੋਰ ਗੁਰਮਤਿ ਵਿਰੋਧੀ ਲਿਖਤਾਂ ਜਿਵੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਆਦਿ ਦੇ ਸੱਚ ਨੂੰ ਸਿੱਖ ਸੰਗਤਾਂ ਦੇ ਸਾਹਮਣੇ ਰੱਖਣ `ਚ ਸਫਲ ਹੋਏ ਹੋ, ਤੁਸੀਂ ਵਧਾਈ ਦੇ ਪਾਤਰ ਹੋ।
ਸਿੱਖ ਮਾਰਗ ਨਾਲ ਜੁੜੇ ਸੱਜਣਾ ਵੱਲੋਂ ਇਕ-ਇਕ ਵਿਸ਼ੇ ਤੇ ਖੋਜ ਅਧਾਰਿਤ ਚਰਚਾ ਕੀਤੀ ਜਾਂਦੀ ਰਹੀ ਹੈ। ਇਸੇ ਲੜੀ ਤਹਿਤ ਹੀ ਮੇਰੇ ਇਕ ਲੇਖ, ‘ਕੀ ਭੁਲਾ ਨੂੰ ਸੁਧਾਰਨਾ ਅਵੱਗਿਆ ਹੈ?’ ਤੋਂ ਅਰੰਭ ਹੋਈ ਚਰਚਾ ਕਰਤਾਰਪੁਰੀ ਬੀੜ ਤਾਈ ਜਾ ਪੁੱਜੀ। ਕਈ ਸੱਜਣ ਇਹ ਚਾਹੁੰਦੇ ਸਨ ਕਿ ਕਰਤਾਰਪੁਰੀ ਬੀੜ ਦਾ ਸੱਚ ਸਾਹਮਣੇ ਨਾ ਆਵੇ। ਇਕ ਵਿਦਵਾਨ ਨੇ, ਜਦੋਂ ਉਸ ਕੋਲ ਦਲੀਲਾਂ ਮੁੱਕ ਗਈਆਂ ਤਾ ਮੇਰੇ ਬਾਰੇ ਲਿਖਿਆ ਸੀ, “ਅਸੀਂ ਗੁਰੂ ਦੇ ਸਿੱਖ ਹਾਂ, ਸਾਨੂੰ ਉਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਨਾ ਕਿ ਉਸ ਵਿੱਚ ਆਪਣੀ ਮਨਮਤ ਵਾੜ ਕੇ ਉਸ ਨੂੰ ਮਜ਼ਾਕ ਦਾ ਪਾਤ੍ਰ ਬਨਾਉਣਾ ਚਾਹੀਦਾ ਹੈ। ਤਾਂ ਹੀ ਅਸੀਂ ਉਸ ਦੇ ਸਿੱਖ ਅਖਵਾਉਣ ਦੇ ਹੱਕਦਾਰ ਹੋ ਸਕਦੇ ਹਾਂ। ਉਸ ਦੀ ਸਿਖਿਆ ਵਿੱਚ ਆਪਣੀ ਮਨਮਤ ਵਾੜ ਕੇ, ਉਸ ਦੀ ਸਿਖਿਆ ਨੂੰ ਮਿਲਗੋਭਾ ਕਰਨ ਵਾਲੇ ਕਦਾਚਿਤ ਵੀ ਗੁਰੂ ਦੇ ਸਿੱਖ ਨਹੀਂ ਹੋ ਸਕਦੇ। ਅਜਿਹੇ ਲੋਕਾਂ ਤੋਂ ਬਚਣ ਲਈ ਹੀ ਗੁਰ ਉਪਦੇਸ਼ ਹੈ, ਮੂਰਖੈ ਨਾਲਿ ਨ ਲੁਝੀਐ॥ (੪੭੩)” । ਇਕ ਹੋਰ ਵਿਦਵਾਨ ਨੇ ਨੇਕ ਸਲਾਹ ਦਿੰਦਿਆਂ ਲਿਖਿਆ ਸੀ, “ਕੌਮ ਦੇ ਵਿਚਾਰਵਾਨਾਂ ਨੂੰ ਦੇਖ ਪੜ੍ਹ ਰਿਹਾ ਹਾਂ ਜਿੰਨਾਂ ਨੇ ਆਪਣੇ ਤੌਰ ਤੇ ਜਾਂ ਸੰਵਾਦਿਤ ਤੌਰ ਤੇ ਹਰ ਗੱਲ ਕਹਿਣ ਅਤੇ ਵਿਚਾਰਨ ਦਾ ਮਨ ਬਣਾ ਲਿਆ ਹੈ, ਧੰਨਵਾਦ ਹੈ। ਲਗਾਤਾਰ ਪੜ੍ਹ ਕੇ ਇੱਕ ਬੇਨਤੀ ਕਰਨ ਨੂੰ ਜੀ ਕੀਤਾ ਹੈ, ਰਹਿ ਨਹੀਂ ਸੱਕਿਆਂ, ਪਿਆਰੇ ਵੀਰ ਜੀਓ ਕਈ ਵਾਰ ਕਿਸੇ ਸੁਹਿਰਦ ਵੱਲੋਂ ਕੀਤੇ ਬਹੁਤ ਚੰਗੇ ਉਪਰਾਲੇ ਦੀ ਅਸੋਚ ਹੱਥਾਂ ਵਿਚ ਜਾ ਕੇ ਹੋਈ ਦੁਰਵਰਤੋਂ ਨਾਲ ਭਲਾ ਹੋਣ ਦੀ ਥਾਵੇਂ ਅਨਜਾਣੇ ਹੀ ਕੌਮੀ ਨੁਕਸਾਨ ਹੋ ਜਾਂਦਾ ਹੈ। ਐਸੇ ਹੀ ਤੌਖਲੇ ਕਾਰਨ ਇੱਕ ਬੇਨਤੀ ਕਰ ਰਿਹਾ ਹਾਂ, ਕਿਸੇ ਤੇ ਸਵਾਲ ਨਹੀਂ ਕਰ ਰਿਹਾ, ਕਿਸੇ ਕੋਲੋਂ ਜਵਾਬ ਭੀ ਨਹੀਂ ਮੰਗਦਾ, ਜੇ ਇਹ ਬੇਨਤੀ ਚੰਗੀ ਲੱਗੇ ਤਾਂ ਪ੍ਰਵਾਣ ਕਰ ਲਿਓ”। ਇਹ ਪੱਤਰ ਅੱਜ ਵੀ ਸਿੱਖ ਮਾਰਗ ਤੇ (ਜੁਲਾਈ 2010) ਪੜ੍ਹੇ ਜਾ ਸਕਦੇ ਹਨ। ਜਦੋਂ ਮੈਂ ਇਨ੍ਹਾਂ ਵਿਦਵਾਨਾਂ ਨਾਲ ਈ ਮੇਲ ਰਾਹੀ ਸੰਪਰਕ ਕੀਤਾ ਤਾ ਵੀ ਇਨ੍ਹਾਂ ਨੇ ਕੋਈ ਜਵਾਬ ਨਹੀ ਸੀ ਦਿੱਤਾ।
ਅੱਜ ਦੀ ਤਾਜ਼ਾ ਮਿਸਾਲ ਸਾਡੇ ਸਾਹਮਣੇ ਹੈ। ਪਿਛਲੇ ਦਿਨੀਂ, ਜਦੋਂ ਤੋਂ ਮਨਜੀਤ ਸਿੰਘ ਨਾਮ ਦੇ ਬੰਦੇ ਤੇ ਪੱਤਰਕਾਰੀ ਦਾ ਭੂਤ ਸਵਾਰ ਹੋਇਆ ਹੈ, ਇਸ ਨੇ ਗੁਰਬਖਸ਼ ਸਿੰਘ ਵੱਲੋਂ ਕੀਤੀ ਗਈ ਭੁੱਖ ਹੜਤਾਲ ਦੇ ਸਬੰਧ ਵਿੱਚ ਡਾ ਗੁਰਦਰਸ਼ਨ ਸਿੰਘ ਢਿੱਲੋਂ ਨਾਲ ਗੱਲ ਕਰਦੇ ਹੋਏ, ਸਿੱਖ ਮਾਰਗ, ਸਿੰਘ ਸਭਾ ਕਨੇਡਾ ਅਤੇ ਸਪੋਕਸਮੈਨ ਬਾਰੇ ਸਿੱਧੇ ਰੂਪ ਵਿੱਚ ਕੁਝ ਇਤਰਾਜ਼ ਯੋਗ ਟਿੱਪਣੀਆਂ ਕੀਤੀਆਂ। ਜਦੋਂ ਸਿਖ ਮਾਰਗ ਵੱਲੋਂ ਉਸ ਨੂੰ ਚੈਲੰਜ ਕੀਤਾ ਗਿਆ ਤਾਂ ਮਨਜੀਤ ਸਿੰਘ, ਜਿਹੜਾ ਦੂਜਿਆਂ ਨੂੰ ਸਿੱਖ ਹੋਣ ਜਾਂ ਨਾ ਹੋਣ ਦੇ ਪ੍ਰਮਾਣ ਪੱਤਰ ਵੰਡਦਾ ਸੀ, ਇਕ ਵਾਰ ਫੇਰ ਝੱਗ ਵਾਂਗੂੰ ਬੈਠ ਗਿਆ।
ਆਮ ਸਿਖਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਨਾ ਹੋਣ ਕਾਰਨ ਬਹੁਤੀ ਵੇਰ ਅਸਲ ਗੱਲ ਦੀ ਸਮਝ ਨਹੀ ਹੁੰਦੀ ਅਤੇ ਸੁਣੀ-ਸੁਣਾਈ ਗੱਲ ਤੇ ਹੀ ਯਕੀਨ ਕਰ ਲੈਂਦੇ ਹਨ। ਜੇ ਕੋਈ ਸੱਜਣ ਖੋਜ ਕਰਕੇ ਨਵੀਂ ਗੱਲ ਸਾਹਮਣੇ ਲਿਆਵੇ ਤਾਂ ਕਈ ਬੰਦੇ ਜਿਨ੍ਹਾਂ ਨੂੰ ਅਸਲ ਗੱਲ ਦੀ ਸਮਝ ਨਹੀ ਹੁੰਦੀ ਜਾਂ ਆਪਣਾ ਉੱਲੂ ਸਿਧਾ ਕਰਨ ਅਤੇ ਆਪਣੀ ਲੀਡਰੀ ਚਮਕਾਉਣ ਲਈ ਝੂਠਾ ਪ੍ਰਚਾਰ ਅਰੰਭ ਕਰ ਦਿੰਦੇ ਹਨ। ਅਸਲ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਰਾਗਮਾਲਾ, ਜਿਸ ਬਾਰੇ ਇਕ ਸਦੀ ਤੋਂ ਵੱਧ ਸਮੇ ਤੋਂ ਚਰਚਾ ਚਲਦੀ ਆ ਰਹੀ ਹੈ, ਇਹ ਝਗੜਾ ਕਰਤਾਰਪੁਰੀ ਬੀੜ ਦੀ ਦੇਣ ਹੈ। ਮੰਗਲਾਂ ਦਾ ਇਕ ਸਾਰ ਨਾ ਹੋਣਾ, ਇਹ ਸਮੱਸਿਆ ਦਾ ਹਲ ਸ਼੍ਰੋਮਣੀ ਕਮੇਟੀ ਇਕ ਵਾਰ ਕਰ ਚੁੱਕੀ ਹੈ ਪਰ ਵੋਟਾਂ ਖਾਤਰ ਆਪਣੇ ਕੀਤੇ ਫੈਸਲੇ ਤੇ ਕਾਇਮ ਨਹੀ ਰਹਿ ਸਕੀ। ਉਤਾਰੇ ਕਰਨ ਵਾਲਿਆਂ ਵੱਲੋਂ ਜਾਣੇ-ਅਣਜਾਣੇ `ਚ ਹੋਈਆਂ ਅਨੇਕਾਂ ਭੁੱਲਾਂ ਵੀ ਕਈ ਦਹਾਕਿਆਂ ਤੋਂ ਚਰਚਾ ਦਾ ਵਿਸ਼ਾ ਹਨ ਅਤੇ ਦੋ ਸ਼ਬਦ ਅਜੇਹੇ ਹਨ ਜੋ ਗੁਰੂ ਜੀ ਵੱਲੋਂ ਬੀੜ ਤਿਆਰ ਕਰਵਾਉਣ ਵੇਲੇ ਵਰਤੀ ਗਈ ਲਿਖਣ ਸ਼ੈਲੀ ਮੁਤਾਬਕ ਨਹੀ ਹਨ। ਇਨ੍ਹਾਂ ਨੁਕਤਿਆਂ ਤੇ ਸੁਹਿਰਦ ਸੱਜਣਾ ਵੱਲੋਂ ਪਿਛਲੇ ਲੰਮੇ ਸਮੇ ਤੋਂ ਚਰਚਾ ਕੀਤੀ ਜਾਂਦੀ ਰਹੀ ਹੈ ਤਾ ਜੋ ਬਾਣੀ ਦੀ ਸ਼ੁਧਤਾ ਨੂੰ ਕਾਇਮ ਰੱਖਿਆ ਜਾ ਸਕੇ। ਕਈ ਅਜੇਹੇ ਵਿਅਕਤੀ ਜੋ ਇਹ ਸਮਝਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਿਰਫ ਤੇ ਸਿਰਫ ਮੱਥੇ ਟੇਕਣ ਅਤੇ ਠੇਕੇ ਤੇ ਪਾਠ ਕਰਵਾਉਣ ਲਈ ਹੀ ਲਿਖੇ ਗਏ ਹਨ, ਉਨ੍ਹਾਂ ਨੂੰ ਅਜੇਹੀ ਚਰਚਾ ਹਜਮ ਨਹੀ ਹੁੰਦੀ ਅਤੇ ਉਹ ਝੱਗ ਸੁੱਟਣੀ ਅਰੰਭ ਕਰ ਦਿੰਦੇ ਹਨ। ਅਜੇਹੇ ਲੋਕ ਹੀ ਸਿੱਖ ਮਾਰਗ ਦੇ ਖਿਲਾਫ਼ ਵੀ ਪ੍ਰਚਾਰ ਅਰੰਭ ਦਿੰਦੇ ਹਨ। ਵੇਖੋ ਜੀ, ਸਿੱਖ ਮਾਰਗ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਲੀ ਕਹਿ ਰਿਹਾ ਹੈ। ਅਜੇਹੇ ਧੂਤਿਆਂ ਦੀ ਹੀ ਨੁਮਾਇੰਦਗੀ ਕਰਦਾ ਹੈ ਮਨਜੀਤ ਸਿੰਘ ਮੋਹਾਲੀ। ਸਵਾਲ ਪੈਦਾ ਹੁੰਦਾ ਹੈ ਕਿ ਜਿਹੜਾ ਵਿਅਕਤੀ, ਸਿੰਘ ਸਭਾ ਕਨੇਡਾ ਦੇ ਪੱਤਰ ਸਬੰਧੀ, ਆਪਣੀ ਜਥੇਬੰਦੀ ਦੇ ਏਜੰਡੇ ਬਾਰੇ ਵੀ ਸਪੱਸ਼ਟ ਨਹੀ ਕਰ ਸਕਿਆ, ਉਸ ਨੂੰ ਪੰਥ ਦੇ ਗੁੰਝਲਦਾਰ ਮਸਲਿਆ ਦੀ ਕਿੰਨੀ ਕੁ ਸੋਝੀ ਹੋਵੇਗੀ?
ਸਤਿਕਾਰ ਯੋਗ ਸੰਪਾਦਕ ਜੀ, ਆਪ ਜੀ ਵੱਲੋਂ ਲੱਗ ਭੱਗ ਪਿਛਲੇ 15 ਸਾਲਾਂ ਤੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਵਧਾਈ ਦਿੰਦਾ ਹੋਇਆ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਝੱਗ ਸੁੱਟਣ ਵਾਲਿਆਂ ਦੀ ਪ੍ਰਵਾਹ ਕੀਤੇ ਵਗੈਰ, ਆਪਣੀ ਮਸਤ ਚਾਲੇ ਅੱਗੇ ਵੱਧੋ। ਪ੍ਰਮਾਤਮਾਂ ਭਲੀ ਕਰੇਗਾ।
ਸਤਿਕਾਰ ਸਹਿਤ
ਸਰਵਜੀਤ ਸਿੰਘ


16/03/14)
ਮਨਦੀਪ ਸਿੰਘ ਵਰਨਨ

ਭਾਈ ਜਗਤਾਰ ਸਿੰਘ ਜਾਚਕ ਜੀ
ਗੁਰ ਫਤਿਹ ਪਰਵਾਨ ਕਰੋ ਜੀ।

ਆਪ ਜੀ ਨੂੰ ਇੱਕ ਪੱਤਰ 13 ਮਾਰਚ ਨੂੰ ਪਾਇਆ ਸੀ ਪਰ ਤੁਹਾਡੇ ਵਲੋਂ ਕੋਈ ਜਵਾਬ ਜਾਂ ਹੁੰਗਾਰਾ ਨਹੀਂ ਮਿਲਿਆ।
ਕੀ ਕੋਈ ਰੁਝੇਵਾਂ ਹੈ , ਕਿਤੇ ਵਿਅਸਤ ਹੋ ?
ਜਾਂ ਅੱਜ-ਕੱਲ ਕਿਸੇ ਨਵੀਂ ਰਾਜਨੀਤਿਕ ਪਾਰਟੀ ਨਾਲ ਨੇੜਤਾ ਬਣ ਰਹੀ ਹੈ । ਜਾਂ ਫਿਰ ਅਖੌਤੀ ਸਿੰਘ ਸਹਿਬਾਨ ਦੀ ਪਰਵਾਨਤਾ ਨਾਲ ਰਿਲੀਜ਼ ਹੋਈ ਰਿਕਾਰਡਿੰਗ ਵਿੱਚ ਰੁੱਝੇ ਹੋ ।
ਇਹ ਜਵਾਬ ਤੁਹਾਡੇ ਤੋਂ ਇਸ ਕਰਕੇ ਪੁੱਛ ਰਹੇ ਹਾਂ ਕਿਉਂਕਿ ਤੁਸੀਂ ਕੁੱਝ ਪੰਥ -ਪ੍ਰਸਤ ਵਿਅਕਤੀਆਂ /ਸਖਸ਼ੀਅਤਾਂ ਤੇ ਆਪਣੀ ਮੱਤ ਅਨੁਸਾਰ ਬਣਾਈ ਨਾਸਤਿਕਤਾ ਦਾ ਲੇਬਲ ਲਾਉਣ ਦਾ ਪੁਰਜ਼ੋਰ ਯਤਨ ਕਰ ਰਹੇ ਹੋ । ਜਿਸ ਦਾ ਇੱਕੋ-ਇੱਕ ਮਕਸਦ ਨਜ਼ਰੀਂ ਆਉਂਦਾ ਹੈ ਤੇ ਉਹ ਹੈ ਨੌਜਵਾਨਾਂ ਸਦਕਾ ਦੇਸ਼-ਵਿਦੇਸ਼ ਦੇ ਵਿੱਚ ਆਇਆ ਸਿੱਖੀ ਪ੍ਰਚਾਰ ਦਾ ਹੜ੍ਹ , ਜਿਸ ਵਿੱਚ ਆਪ ਜੀ ਵਰਗਿਆਂ ਦੀਆਂ ਪਦਵੀਆਂ ਤੇ ਵਿਦਵਤਾ ਰੁੜਦੀਆਂ ਜਾਂਦੀਆਂ ਹਨ।
ਮੈਨੂੰ ਤਾਂ ਇਹ ਜਾਪਦਾ ਹੈ ਕਿ ਕਿਸੇ ਸਮੇਂ ਤੁਸੀਂ ਆਪ ਪੁਜਾਰੀ ਰਹੇ ਅਤੇ ਮਹਾਂ –ਪੁਜਾਰੀ ਦੇ ਬਹੁਤ ਨੇੜੇ ਰਹੇ ਹੋ । ਇਸੇ ਕਰਕੇ ਸ਼ਾਇਦ ਪਾਂਡੇ ਵਾਂਗ ਇਹ ਦੁਖ ਤਾਂ ਨਹੀਂ ਹੈ ਕਿ ਗੁਰਬਾਣੀ ਪੜਨ, ਸੁਨਣ ਅਤੇ ਸਰਲ ਤਰੀਕੇ ਨਾਲ ਸਮਝਣ ਦਾ ਹੱਕ ਆਮ ਲੋਕਾਂ ਕੋਲ ਨਾ ਚਲਾ ਜਾਵੇ । ਇਹ ਦੁੱਖ ਹੈ ਜਾਂ ਕੋਈ ਹੋਰ ਮਾਜਰਾ..... ਜਵਾਬ ਦੀ ਉਡੀਕ ਵਿੱਚ ।
ਮਨਦੀਪ ਸਿੰਘ ਵਰਨਨ


15/03/14)
ਨਿਰਮਲ ਸਿੰਘ ਕੰਧਾਲਵੀ

ਸੁਣ ਲੈ ਨਿਹਾਲੀਏ ਚੋਰਾਂ ਦੀਆਂ ਗੱਲਾਂ
ਬੜੇ ਲੁਕਵੇਂ ਏਜੰਡੇ ਅਧੀਨ ਪੰਜਾਬ ਦੀਆਂ ਸਿੱਖ ਸੰਸਥਾਵਾਂ, ਵਿਸ਼ੇਸ਼ ਕਰ ਕੇ ਸਕੂਲਾਂ ਅਤੇ ਕਾਲਜਾਂ ਵਿਚ, ਹਿੰਦੂਤਵੀ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ। ਪਾਠਕਾਂ ਨੇ ਦੇਖਿਆ ਹੀ ਹੈ ਕਿ ਕੁੱਝ ਸਾਲਾਂ ਤੋਂ ਆਰ. ਐੱਸ. ਐੱਸ. ਸਿੱਖ ਸਿਧਾਂਤ ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੁਸਤਕਾਂ ਛਪਾ ਕੇ ਪੰਜਾਬ ਵਿੱਚ ਵੰਡ ਰਹੀ ਹੈ। ਕੁੱਝ ਜਾਗਰੂਕ ਸਿੱਖ ਸੰਸਥਾਂਵਾਂ ਤਾਂ ਇਸ ਬਾਰੇ ਰੌਲ਼ਾ ਪਾਉਂਦੀਆਂ ਹਨ ਪਰ ਜਿਨ੍ਹਾਂ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ ਉਹ ਸਾਜ਼ਸ਼ ਅਧੀਨ ਮੂੰਹ `ਚ ਘੁੰਗਣੀਆਂ ਪਾ ਕੇ ਬੈਠੇ ਰਹਿੰਦੇ ਹਨ। ਹੁਣੇ ਜਿਹੇ ਹੀ ਦਸੰਬਰ ਮਹੀਨੇ ਦੇ ਸ਼੍ਰੋਮਣੀ ਕਮੇਟੀ ਵਲੋਂ ਛਾਪੇ ਜਾਂਦੇ ਰਸਾਲੇ ‘ਗੁਰਮਤਿ ਪ੍ਰਕਾਸ਼’ ਦੇ ਮੁੱਖ ਪੰਨੇ `ਤੇ ਸਾਹਿਬਜ਼ਾਦਿਆਂ ਦੀਆਂ ਟੋਪੀਆਂ ਵਾਲ਼ੀ ਤਸਵੀਰਾਂ ਕੋਈ ਅਸਮਾਨੋਂ ਉੱਤਰ ਕੇ ਤਾਂ ਨਹੀਂ ਸੀ ਲਗਾ ਗਿਆ। ਪੰਜਾਬ ਨੂੰ ਹਰ ਪਾਸਿਉਂ ਹਿੰਦੂ ਦਿਖ ਵਾਲ਼ਾ ਬਣਾਉਣਾ ਇਨ੍ਹਾਂ ਸ਼ਕਤੀਆਂ ਦੇ ਏਜੰਡੇ `ਚ ਸ਼ਾਮਲ ਹੈ। ਜਾਗਰੂਕ ਸਿੱਖ ਦੇਖ ਰਹੇ ਹਨ ਕਿ ਕੁੱਝ ਲੋਕਾਂ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਪੂਰਬੀਏ ਸਿਪਾਹੀਆਂ ਨੂੰ ਸ਼ਹੀਦ ਸਾਬਤ ਕਰ ਕੇ ਪੰਜਾਬੀਆਂ ਕੋਲੋਂ ਹੀ ਉਨ੍ਹਾਂ ਦੀ ਯਾਦਗ਼ਾਰ ਬਣਵਾਉਣੀ ਹੈ। ਇਹ ਕੌਣ ਲੋਕ ਨੇ ਜੋ ਸੱਚ ਬੋਲਣ ਵਾਲ਼ੇ ਨਾਮੀ ਗਰਾਮੀ ਇਤਿਹਾਸਕਾਰਾਂ ਦੇ ਪੁਤਲੇ ਫੂਕਦੇ ਹਨ? ਇਸੇ ਕੜੀ ਦੀ ਇੱਕ ਹੋਰ ਖ਼ਬਰ ਅਖ਼ਬਾਰ `ਚ ਪੜ੍ਹੀ ਕਿ ਪੰਜਾਬ ਦੇ ਇੱਕ ਖ਼ਾਲਸਾ ਕਾਲਜ ਦਾ ਪ੍ਰਿੰਸੀਪਲ ਆਪਣੇ ਵਿਦਿਆਰਥੀਆਂ ਨੂੰ ਬਿਨਾਂ ਪ੍ਰਦੂਸ਼ਣ ਅਤੇ ਸੁਰੱਖਿਅਤ ਹੋਲੀ ਖੇਡਣ ਦੀ ਪ੍ਰੇਰਨਾ ਦੇ ਰਿਹਾ ਹੈ ਜਦ ਕਿ ਉਸ ਨੂੰ ਚਾਹੀਦਾ ਸੀ ਕਿ ਉਹ ਇਸ ਸੰਸਥਾ ਦਾ ਸਿਰਮੌਰ ਹੁੰਦਿਆਂ ਹੋਇਆਂ ਵਿਦਿਆਰਥੀਆਂ ਨੂੰ ਹੋਲੇ ਮਹੱਲੇ ਦੀ ਮਹੱਤਤਾ ਦੱਸਦਾ। ਹੋਲੀ ਮਨਾਉਣ ਲਈ ਉਹ ਵਿਦਿਆਰਥੀਆਂ ਨੂੰ ਰੰਗਾਂ ਦੀ ਮਹੱਤਤਾ ਬਾਰੇ ਦੱਸਦਾ ਹੈ ਇਸ ਨੂੰ ਸੱਚੀ ਭਾਵਨਾ ਨਾਲ਼ ਮਨਾਉਣ ਦੀ ਨਸੀਹਤ ਦਿੰਦਾ ਹੈ। ਹੈ ਨਾ ਕਾਅਬੇ `ਚ ਕੁਫ਼ਰ! ਕੀ ਕਾਲਜ ਦੀ ਗਵਰਨਨਿੰਗ ਬਾਡੀ ਇਸ ਬਾਰੇ ਪੁੱਛ ਪੜਤਾਲ ਕਰੇਗੀ? ਉਮੀਦ ਨਹੀਂ।
ਨਿਰਮਲ ਸਿੰਘ ਕੰਧਾਲਵੀ


15/03/14)
ਜਗਜੀਤ ਸਿੰਘ ਖਾਲਸਾ ਲੁਧਿਆਣਾ

ਪਿਛਲੇ ਸਾਲ ਇਨਾਂ ਹੀ ਦਿਨਾਂ ਵਿੱਚ ਅੰਨਦਪੁਰ ਸਾਹਿਬ ਦੀ ਧਰਤੀ ਤੇ ਹੋ ਰਹੇ ਵਰਤਾਰੇ ਨੂੰ ਦੇਖ ਕੇ ਦੁਖੀ ਹਿਰਦੇ ਨਾਲ ਕੁਝ ਲਾਈਂਨਾਂ ਲਿਖੀਆਂ ਸਨ, ਪਰ ਅਫਸੋਸ ਅਸੀਂ ਗੱਲਾਂ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਸਕੇ ।
ਕੇਸਗੜ੍ਹ ਦੀ ਧਰਤੀ ਤੇ
ਸੈਂਕੜੇ ਸਪੀਕਰਾਂ ਦੇ ਸ਼ੋਰ ਵਿੱਚ
ਗਵਾਚ ਗਈ ਕੇਸਾਂ ਦੀ ਮਹਾਨਤਾ ਦੀ ਗੱਲ ।
ਦੂਰ ਹੋ ਗਈ ਸਿੱਖੀ ਦੇ
ਮਾਣਮੱਤੇ ਇਤਹਾਸ ਦੀਆਂ ਬਾਤਾਂ ।
ਹੁਣ ਤੇ ਕੰਨਾਂ ਵਿੱਚ ਨੱਤੀਆਂ
ਤੇ ਰੋਡੇ ਸਿਰਾਂ ਤੇ
ਕੇਸਰੀ ਪਰਨੇ ਤੇ
“ਬੋਲੇ ਸੋ ਨਿਹਾਲ” ਦੀਆਂ ਗੂੰਜਾਂ
ਤੇ ਚੱਲ ਪਈਆਂ ਭਾਂਤ-ਭਾਂਤ ਦੇ ਖਾਧ-ਪਦਾਰਥ
ਦੇ ਪੰਡਾਲਾਂ ਵੱਲ ਵਹੀਰਾਂ ।
ਢਿੱਡ ਨੂੰ ਝੁਲਸਾਉਣ ਨੂੰ ਲੰਗਰ ਬਥੇਰੇ,
ਪਰ ਸ਼ਬਦ ਗੁਰੂ ਦਾ ਲੰਗਰ ਵਿਰਲਾ ਤੇ ਅਣਗੋਲਾ ।ਲੀਡਰਾਂ ਦੇ ਭਾਸ਼ਣ ਤੇ ਲਾਰੇ ਨੇ ਬਥੇਰੇ,
ਪੀ ਕੇ ਭੰਗ ਤੇ ਪਾ ਕੇ ਰੰਗ ।
ਕੌਮ ਕਿਹੜੇ ਰਾਹਾਂ ਤੇ ਜਿੱਥੇ ਹੈ ਨੇ ਹਨੇਰੇ....
ਜਿੱਥੇ ਹੈ ਨੇ ਹਨੇਰੇ........?
ਦੁਖੀ ਹਿਰਦੇ ਨਾਲ,
ਜਗਜੀਤ ਸਿੰਘ ਖਾਲਸਾ ਲੁਧਿਆਣਾ,
098140-61699


ਨੋਟ:- ਨਾਨਕ ਸ਼ਾਹੀ ਕੈਲੰਡਰ ਵਾਰੇ ਸਿੱਖ ਮਾਰਗ ਤੇ ਕਈ ਪੱਤਰ ਆਏ ਸਨ ਜਿਨਾਂ ਵਿੱਚ ਇਕ ਖਾਸ ਬੀਬੀ ਜਗਮੋਹਨ ਕੌਰ ਦਾ ਸੀ। ਵਰਲਡ ਸਿੱਖ ਫੈਡਰੇਸ਼ਨ ਦੀ ਨਵੀਂ ਵੈੱਬ ਸਾਈਟ, ਡੈਲੀ ਸਿੱਖ ਨਿਊਜ ਡੌਟ ਕਾਮ ਤੇ ਡਾ ਹਰਜਿੰਦਰ ਸਿੰਘ ਦਿਲਗੀਰ ਦੇ ਸਵਾਲਾਂ ਦੇ ਜਵਾਬ ਵਰਲਡ ਸਿੱਖ ਫੈਡਰੇਸਨ ਵਾਲਿਆਂ ਨੇ ਦਿੱਤੇ ਹਨ ਅਤੇ ਡਾ: ਦਿਲਗੀਰ ਨੇ ਵੀ ਮੋੜਵੇਂ ਕਈ ਹੋਰ ਸਵਾਲ-ਜਵਾਬ ਕੀਤੇ ਹਨ। ਸਿੱਖ ਫੈਡਰੇਸਨ ਵਾਲਿਆਂ ਨੇ ਅੱਗੇ ਲਈ ਵੀ ਵਾਅਦਾ ਕੀਤਾ ਹੈ ਕਿ ਉਹ ਨਾਨਕਸ਼ਾਹੀ ਕੈਲੰਡਰ ਵਾਰੇ ਹਰ ਕਿਸੇ ਦੇ ਸਵਾਲਾਂ ਦੇ ਜਵਾਬ ਉੱਥੇ ਦੇਣਗੇ। ਸੋ ਅਗਰ ਕਿਸੇ ਵੀਰ ਭੈਣ ਨੂੰ ਨਾਨਕਸ਼ਾਹੀ ਕੈਲੰਡਰ ਵਾਰੇ ਕੋਈ ਸੰਕਾ ਹੈ ਤਾਂ ਉੱਥੇ ਵਿਚਾਰ-ਚਰਚਾ ਕਰ ਸਕਦਾ ਹੈ। ਪਹਿਲੇ ਸਵਾਲ-ਜਵਾਬਾਂ ਦਾ ਲਿੰਕ ਹੇਠਾਂ ਦਿੱਤਾ ਜਾ ਰਿਹਾ ਹੈ।

http://www.dailysikhnews.com/article/

http://www.dailysikhnews.com/article/articlelisting.php?cat=ਨਾਨਕਸ਼ਾਹੀ ਕਲੰਡਰ ਤੇ ਵਿਚਾਰ ਚਰਚਾ ਅਤੇ ਲੇਖ


ਇਕ ਮੁਲਾਕਾਤ... ਸ. ਹਰਵਿੰਦਰ ਸਿੰਘ ਫੂਲਕਾ ਨਾਲ ਗਿਆਨੀ ਜਗਤਾਰ ਸਿੰਘ ਜਾਚਕ।


13/03/14)
ਗੁਰਿੰਦਰ ਸਿੰਘ ਸਿਡਨੀ

ਸਤਿਕਾਰਯੋਗ ਮੱਖਣ ਸਿੰਘ ਜੀ
ਵਾਹਿਗੁਰੂ ਜੀ ਕਾ ਖ਼ਾਲਸਾ,ਵਾਹਿਗੁਰੂ ਜੀ ਕਿ ਫ਼ਤਿਹ

ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਜਾਚਕ ਜੀ ਦਾ ੮ ਮਾਰਚ ਦਾ ਲਿਖਿਆ ਹੋਇਆ ਲੇਖ ਪੜਿਆ ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਾਡਾ ਧਿਆਨ ਇੱਕ ਅਜਿਹੇ ਵਿਸ਼ੇ ਵੱਲ ਦਿਵਾਇਆ ਹੈ ਜਿਸਨੂੰ ਕੇ ਅਸੀਂ ਅਣਜਾਂਣਪੁਣੇ ਵਿੱਚ ਅਣਗੋਲਿਆ ਕਰ ਦਿੰਦੇ ਹਾਂ ਪਰ ਇਹ ਵਿਸ਼ਾ ਬਹੁਤ ਗਭੀਰ ਹੈ ਕਿਉਕੇ ਸਚਮੁਚ ਅੱਜਕੱਲ ਅਨਗਿਣਤ ਅਜਿਹੇ ਪ੍ਰਚਾਰਕ ਸੁਣਨ ਨੂੰ ਮਿਲਦੇ ਹਨ ਜੋ ਹੋਲੀ ਹੋਲੀ ਰੱਬ ਅਤੇ ਗੁਰੂ ਦੀ ਹੋਂਦ ਤੋਂ ਮੁਨਕਰ ਹੋ ਰਿਹੇ ਹਨ ਜੋ ਕੇ ਸਾਨੂੰ ਨਾਸਤਕਪੁਣੇ ਵੱਲ ਧਕੇਲ ਰਿਹੇ ਹਨ। ਆਸ ਕਰਦਾ ਹਾਂ ਕਿ ਅੱਜ ਦੇ ਨਿਵੇਕਲੇ ਪ੍ਰਚਾਰਕ ਆਪ ਜਿਹੇ ਸੂਝਵਾਨ ਗੁਰਮਿਤ ਦੇ ਧਾਰਨੀ ਪ੍ਰਚਾਰਕਾਂ ਤੋਂ ਸੇਧ ਲੈਣਗੇ ਅਤੇ ਆਪਣੀਆਂ ਅਜਿਹੀਆਂ ਗਲਤੀਆਂ ਨੂੰ ਸੁਧਾਰਨ ਦਾ ਯਤਨ ਕਰਨਗੇ ਕਿਉਕੇ ਇਨਸਾਨ ਚਾਹੇ ਤਾਂ ਵੀ ਗੁਰੂ ਦੀ ਮੱਤ ਨੂੰ ਛਡ ਕੇ ਕੁਝ ਹਾਸਿਲ ਨਹੀ ਕਰ ਸਕਦਾ । ਆਸ ਹੈ ਕਿ ਭਵਿਖ ਵਿੱਚ ਵੀ ਆਪ ਜੀ ਦੇ ਅਜਿਹੇ ਲੇਖ ਪ੍ਰਚਾਰਕਾਂ ਨੂੰ ਯੋਗ ਸੇਧ ਦੇਣਗੇ ।
ਗੁਰੂ ਪੰਥ ਦਾ ਦਾਸ
ਗੁਰਿੰਦਰ ਸਿੰਘ ਸਿਡਨੀ
੦੪੧੩੭੯੯੨੧੧


13/03/14)
ਮਨਦੀਪ ਸਿੰਘ ਵਰਨਨ

ਭਾਈ ਜਗਤਾਰ ਸਿੰਘ ਜਾਚਕ ਜੀ,
ਗੁਰ ਫਤਿਹ ਪਰਵਾਨ ਕਰਨਾ ਜੀ
ਆਪ ਜੀ ਦਾ ਲੇਖ
‘ਗੁਰਮਤਿ ਪ੍ਰਚਾਰਕਾਂ ਦਾ ‘ਰੱਬ‘ ਅਤੇ ‘ਗੁਰੂ‘ ਦੀ ਨਿਵੇਕਲੀ ਹੋਂਦ ਤੋਂ ਮਨੁੱਕਰ ਹੋਣ ਦੇ ਰਾਹ ਤੁਰਨਾ ਸਿੱਖੀ ਲਈ ਘਾਤਕ ।
ਕਈ ਵਾਰ ਪੜਿਆ ਤਾਂ ਵਾਰ - ਵਾਰ ਇਹੀ ਪ੍ਰਸ਼ਨ ਮਨ ਵਿੱਚ ਉੱਠਿਆ ਕਿ ਇਹ ਕੌਣ ‘ਨੌਜਵਾਨ ਪ੍ਰਚਾਰਕ’ ਹਨ ਜੋ ਸਿੱਖ ਵਿਚਾਰਧਾਰਾ ਨੂੰ ਪੁੱਠਾ ਗੇੜਾ ਦੇ ਰਹੇ ਹਨ ( ਤੁਹਾਡੇ ਅਨੁਸਾਰ) । ਆਪ ਜੀ ਕਾਫੀ ਚਿਰ ਤੋਂ ਗੁਰਮਤਿ ਪ੍ਰਚਾਰ ਵਿੱਚ ਲੱਗੇ ਹੋ ਤੇ ਕਾਫੀ ਸੰਸਥਾਵਾਂ ਅਤੇ ਰਾਜਨੀਤਕ ਪਾਰਟੀਆਂ ‘ਤੇ ਸਾਬਕਾ ਅਖੌਤੀ ਸਿੰਘ ਸਾਹਿਬਾਨਾਂ ਦੇ ਨਜ਼ਦੀਕ ਰਹੇ ਹੋ। ਤੁਹਾਡਾ ਇਹ ਮਹਿਸੂਸ ਕਰਨਾ ਚੰਗੀ ਗੱਲ ਹੈ ਪਰ ਕਿਰਪਾ ਕਰਕੇ ਉਹਨਾਂ ਵਿਦਵਾਨਾਂ, ਲੇਖਕਾਂ ਅਤੇ ਖਾਸ ਕਰਕੇ ‘ਨੌਜਵਾਨ ਪ੍ਰਚਾਰਕਾਂ’ ਦੇ ਨਾਮ ਦੱਸਣ ਦੀ ਕ੍ਰਿਪਲਤਾ ਕਰੋ ਜੀ। ਕਿਉਂਕਿ ਨਾਮ ਪਤਾ ਲੱਗੇ ਤੋਂ ਬਿਨਾਂ ਉਹਨਾਂ ਦੇ ਪ੍ਰਚਾਰ ਅਤੇ ਜੋ ਸਵਾਲ ਤੁਸੀਂ ਉਠਾਏ ਹਨ ਵਿਚਕਾਰ ਫਰਕ ਕੀ ਹੈ ਪਤਾ ਲੱਗਣਾ ਔਖਾ ਕੰਮ ਹੈ । ਇਸ ਤੋਂ ਪਹਿਲਾਂ ਵੀ ਇੱਕ ਵਾਰ ਸ. ਇਕਬਾਲ ਸਿੰਘ ਢਿੱਲੋਂ ਅਤੇ ਬਲਦੇਵ ਸਿੰਘ ਟੋਰਾਂਟੋ ਦੇ ਲੇਖ ਬਾਰੇ ਆਪ ਜੀ ਤੋਂ ਸਵਾਲ ਪੁੱਛਿਆ ਸੀ ਪਰ ਅੱਜ ਤੱਕ ਜਵਾਬ ਨਹੀਂ ਮਿਲਿਆ । ਅਰਜ਼ ਹੈ ਕਿ ਪੰਥ ਦੀ ਭਲੀ ਲਈ ਗੁਰੂ ਨਾਨਕ ਦੀ ਦਲੇਰੀ ਦੇ ਸਿਧਾਂਤ ਅਨੁਸਾਰ ਉਹਨਾਂ ‘ਨੌਜਵਾਨ ਪ੍ਰਚਾਰਕਾਂ’ ਦੀ ਨਿਸ਼ਾਨਦੇਹੀ ਕਰੋ ਜੀ , ਤੇ ਬਾਕੀ ਵਿਚਾਰ ਉਸਤੋਂ ਬਾਅਦ..... ਕੁਝ ਹੋਰ ਵੀ ਸਵਾਲ ਆਪ ਜੀ ਨਾਲ ਸਾਂਝੇ ਕਰਨ ਵਾਲੇ ਹਨ।
ਸਤਿਕਾਰ ਸਹਿਤ
ਮਨਦੀਪ ਸਿੰਘ ਵਰਨਨ


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


13/03/14)
ਗੁਰਤੇਜ ਸਿੰਘ

ਪੰਜਾਬ ਦੇ ਇਤਿਹਾਸ ਵਿੱਚ ਜੁੜੀ ਨਵੀਂ ਸਾਖੀ
ਪੰਜਾਬ ਦੀ ਅ (ਕਾਲੀ) ਸਰਕਾਰ ਹੁਣ ਤੱਕ ਕਈ ਮੋਜਜ਼ੇ ਕਰ ਚੁੱਕੀ ਹੈ। ਹੁਣ ਕੁੱਝ ਦਿਨਾਂ ਤੋਂ ਇਹ ਵਿਕਾਸ ਕਰਦੀ ਹੋਈ ਇੱਕ ਐਸੇ ਪੜਾ `ਤੇ ਪਹੁੰਚ ਚੁੱਕੀ ਹੈ ਜਿੱਥੇ ਕੁੱਝ ਵੀ ਸੰਭਵ ਹੈ। ਸੁਣਿਐ ਕਿ ਸਦੀਆਂ ਦੇ ਦੱਬੇ ਮੁਰਦਿਆਂ ਨੂੰ, ਸੰਜੀਵਨੀ ਛਿੜਕ ਕੇ, ਸੁਰਜੀਤ ਕਰਨ ਜਾ ਰਹੀ ਹੈ। ਕੁੱਝ ਕੁ ਦਾ ਆਖਣਾ ਹੈ ਕਿ ਹੱਡੀਆਂ ਨੂੰ ਅੰਮ੍ਰਿਤ ਛਕਾ ਕੇ ਪਿੰਜਰਾਂ ਨੂੰ ਸ਼ਹੀਦਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕਰਨ ਲੱਗੀ ਹੈ। ਸਾਂਇੰਸ ਦਾ ਯੁੱਗ ਚੱਲ ਰਿਹਾ ਹੈ ਅਤੇ ਅੱਜ-ਕੱਲ੍ਹ ਸਰਕਾਰਾਂ ਦੀਆਂ ਸ਼ਕਤੀਆਂ ਵੀ ਅਸੀਮਤ ਹੋ ਗਈਆਂ ਹਨ। ਕਾਤਲਾਂ ਦਾ ਹਮਦਰਦ ਅਤੇ ਹਮਦਰਦਾਂ ਦਾ ਅੱਤਵਾਦੀ ਬਣ ਜਾਣਾ ਤਾਂ ਆਪਾਂ ਅੱਖਾਂ ਨਾਲ ਵੇਖ ਚੁੱਕੇ ਹਾਂ।
ਪਿੱਛੇ ਕਾਲਿਆਂ ਵਾਲੇ ਖ਼ੂਹ ਵਿੱਚ 1 ਅਗਸਤ 1857 ਦੇ ਦਫ਼ਨ ਕੀਤੇ 237 ਮਨੁੱਖੀ ਪਿੰਜਰ ਲੱਭੇ ਹਨ। ਜਿੱਥੇ ਇਹ ਪਿੰਜਰ ਸਨ ਉੱਥੇ ਪਹਿਲੇ ਦਿਨ ਤੋਂ ਹੀ ਇੱਕ ਸੂਚਨਾਪਟ ਲੱਗਿਆ ਹੋਇਆ ਸੀ ਜਿਸ ਉੱਤੇ ਦਫ਼ਨ ਕੀਤਿਆਂ ਦਾ ਮੁਕੰਮਲ ਵੇਰਵਾ ਪੰਜਾਬੀ, ਅੰਗ੍ਰੇਜ਼ੀ ਅਤੇ ਫ਼ਾਰਸੀ ਵਿੱਚ ਲਿਖਿਆ ਹੋਇਆ ਸੀ। ਇਸ ਨੂੰ ਅੱਖੋਂ ਪਰੋਖੇ ਕਰ ਕੇ ‘ਅਣਪਛਾਤੇ’ ਪਿੰਜਰ ਖ਼ੂਹ ਵਿੱਚੋਂ ਇਉਂ ਕੱਢੇ ਗਏ ਜਿਵੇਂ ਜੋਗੀ ਵਰਮੀ ਵਿੱਚੋਂ ਸੱਪ ਨੂੰ ਕੱਢਦਾ ਹੈ। ਪੂਰੇ ਦੋ ਸਾਲ ਬੀਨ ਵਜਾਈ ਜਾਂਦੀ ਰਹੀ। ਅਜੇ 45 ਹੋਰ ਪਿੰਜਰਾਂ ਨੇ ਨੇੜੇ ਦੇ ਇੱਕ ਟੋਏ ਵਿੱਚੋਂ ਵੀ ਮਿਲਣਾ ਹੈ। ਇਹ ਸਾਰੀ ਵਾਕਫ਼ੀਅਤ ਸਭ ਨੂੰ ਹੈ ਪਰ ਇਹਨਾਂ 45 ਪਿੰਜਰਾਂ ਨੂੰ ਵੀ ਵਿਧੀਵਤ ਬੀਨ ਵਜਾ ਕੇ ਕੱਢਿਆ ਜਾਵੇਗਾ। ਬਗਲੇ ਦੇ ਸਿਰ ਉੱਤੇ ਮੋਮ ਰੱਖੀ ਜਾਵੇਗੀ ਅਤੇ ਜਦੋਂ ਢਲ਼ ਕੇ ਅੱਖਾਂ ਵਿੱਚ ਪੈ ਗਈ ਤਾਂ ਉਸ ਨੂੰ ਫੜ ਲਿਆ ਜਾਵੇਗਾ, ਸਰਕਾਰੀ ਨੇਮਾਂ ਅਨੁਸਾਰ ਵਿਧੀ (ਪ੍ਰੋਸੀਜਰ) ਏਹੋ ਹੈ।
ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਸਿਆਣੇ ਅਜੇ ਵੀ ਵਿਧੀ ਨਾਲ ਸਹਿਮਤ ਨਹੀਂ। ਉਹ ਆਖਦੇ ਹਨ ਨਿੱਕੇ ਚਮਚੇ ਤੇ ਨਿੱਕੀਆਂ ਕਰੰਡੀਆਂ ਵਾਲਾ ਪੁਰਾਤਤਵ ਵਿਭਾਗ ਆਵੇ ਅਤੇ ਆਪਣੇ ਕਾਨੂੰਨ ਮੁਤਾਬਕ ਪੰਜ ਸਾਲਾਂ ਵਿੱਚ ਇੱਕ ਇੰਚ ਮਿੱਟੀ ਦੀ ਪਰਤ ਲਾਹੇ। ਸਭ ਜਾਣਦੇ ਹਨ ਕਿ ਵਾਕਿਆ 1857 ਦਾ ਹੈ ਪਰ ਹਰ ਸਾਲ ਚੜ੍ਹੀ ਮਿੱਟੀ ਦੀ ਪਰਤ ਨੂੰ ਗਿਣ ਕੇ ਪੁਰਾਤਤਵ ਨਿਯਮਾਂ ਅਨੁਸਾਰ ਤਾਰੀਖ਼ ਤੈਅ ਕਰਨਾ ਵਿਗਿਆਨਕ ਕਰਮ ਹੈ।
ਪਿੱਛੇ (5 ਮਾਰਚ ਨੂੰ) ਪੰਜਾਬੀ ਟ੍ਰਿਬਿਊਨ ਅਤੇ ਹੋਰ ਅਖ਼ਬਾਰਾਂ ਵਿੱਚ ਛਪਿਆ ਕਿ ‘ਕਾਲਿਆਂ ਵਾਲੇ ਖ਼ੂਹ ਦੇ ਸ਼ਹੀਦਾਂ’ ਬਾਰੇ ਵਾਕਫ਼ੀਅਤ ਲੈਣ ਲਈ ਪੰਜਾਬ ਸਰਕਾਰ ਬ੍ਰਤਾਨੀਆ ਨਾਲ ਸੰਪਰਕ ਕਰੇਗੀ। ਏਹੋ ਖ਼ਬਰ 4 ਮਾਰਚ ਨੂੰ ਇੰਡੀਅਨ ਐਕਸਪ੍ਰੈੱਸ (ਸਫ਼ਾ 6) ਉੱਤੇ ਵੀ ਛਪੀ ਸੀ।
ਵਾਰੇ-ਵਾਰੇ ਜਾਈਏ ਸਰਕਾਰਾਂ ਦੇ। ਜਿਸ ਵਕਤ ਦਾ ਇਹ ਵਾਕਿਆ ਹੈ, ਉਸ ਵੇਲੇ ਬ੍ਰਤਾਨੀਆ ਈਸਟ ਇੰਡੀਆ ਕੰਪਨੀ ਰਾਹੀਂ ਏਥੇ ਰਾਜ ਕਰਦਾ ਸੀ। ਜੋ ਉਸ ਵੇਲੇ ਦੇ ਸਰਕਾਰੀ ਦਸਤਾਵੇਜ਼ ਸਨ, ਉਹ ਬ੍ਰਤਾਨੀਆਂ ਨਾਲ ਨਹੀਂ ਲੈ ਕੇ ਗਿਆ। 26ਵੀਂ ਪੈਦਲ ਰਜਮਣ ਨਾਲ ਬੀਤੇ ਦੀ ਮੁਕੰਮਲ ਰਪਟ ਮੌਕੇ ਦੇ ਜ਼ਿਲ੍ਹਾ ਮੈਜਿਸਟ੍ਰੇਟ ਫ਼ਰੈਡਰਿਕ ਕੂਪਰ ਨੇ ਕਮਿਸ਼ਨਰ ਨੂੰ ਲਿਖ ਕੇ ਭੇਜੀ ਸੀ ਜਿਸ ਵਿੱਚ ਹਰ ਤਫ਼ਸੀਲ ਦਰਜ ਹੈ। ਇਹ ਰਪਟ 1858 ਵਿੱਚ ਵੀ ਛਪੀ ਸੀ ਅਤੇ ਬਾਅਦ ਵਿੱਚ ਵੀ। ਏਸ ਰਪਟ ਵਿੱਚ ਦਰਜ ਹੈ ਕਿ ਗੋਲ਼ੀ ਮਾਰਨ ਤੋਂ ਪਹਿਲਾਂ ਹਰ ਸਿਪਾਹੀ ਦਾ ਨਾਂਅ ਲਿਖ ਕੇ ਮੁਕੰਮਲ ਸੂਚੀ ਤਿਆਰ ਕੀਤੀ ਗਈ ਸੀ ਉਹ ਵੀ ਜ਼ਿਲ੍ਹਾ ਮੈਜਿਸਟ੍ਰੇਟ ਦੇ ਕਾਗਜ਼ਾਂ ਵਿੱਚ ਲਾਜ਼ਮੀ ਮਿਲ ਜਾਵੇਗੀ। ਜੇ ਨਾ ਵੀ ਮਿਲੇ ਤਾਂ ਰਜਮਣ ਭਰਤੀ ਕਰਨ ਵੇਲੇ ਵੀ ਨਾਂਅ-ਪਤੇ ਲਾਜ਼ਮੀ ਲਿਖੇ ਹੋਣਗੇ। ਇਹਨਾਂ ਦੀਆਂ ਵੀ ਕਿਤਾਬਾਂ ਛਪੀਆਂ ਹਨ ਅਤੇ ਵੇਰਵੇ ਪੁਰਾਤਤਵ ਵਿਭਾਗ ਦੇ ਕਾਗਜ਼ਾਂ ਵਿੱਚ ਵੀ ਲੱਭ ਜਾਣਗੇ। ਜੇ ਬ੍ਰਤਾਨੀਆ ਸਰਕਾਰ ਉਪਰੋਕਤ ਮੋੜਵਾਂ ਜੁਆਬ ਦੇਵੇ ਤਾਂ ਉਹ ਲਾਜ਼ਮੀ ਇਹੋ ਤੱਥ ਭਾਰਤ ਸਰਕਾਰ ਦੇ ਧਿਆਨ ਵਿੱਚ ਲਿਆਵੇਗੀ।
ਕੀ ਬ੍ਰਤਾਨੀਆ ਨੂੰ ਕੇਵਲ ਭੰਬਲਭੂਸਾ ਜਾਰੀ ਰੱਖਣ ਦੇ ਹਿਤ ਵਿੱਚ ਹੀ ਇਹ ਲਿਖਿਆ ਜਾ ਰਿਹਾ ਹੈ? ਅਸੀਂ ਆਪਣੇ ਆਪ ਨੂੰ ਨਾ-ਵਾਕਫ਼ ਅਤੇ ਅਣਜਾਣ ਦੱਸਣ ਲਈ ਹਰ ਵਕਤ ਏਨੇਂ ਉਤਾਵਲੇ ਕਿਉਂ ਰਹਿੰਦੇ ਹਾਂ?
ਕੁਈ ਪੁੱਛੇਗਾ ਕਿ ਆਖ਼ਰ ਇਹ ਤਰੱਦਦ ਕਿਉਂ ਹੋ ਰਿਹਾ ਹੈ? ਇਹ ਸਵਾਲ ਨਾ ਸਮਝੀ ਦਾ ਨਤੀਜਾ ਹੈ। ਪੰਜਾਬ ਸਰਕਾਰ ਆਕਾ ਦਾ ਹੁਕਮ ਬਜਾਉਣ ਲਈ ਮਜਬੂਰ ਹੈ। ਆਕਾ ਦੀ ਲੋੜ ਉਸ ਔੜ ਉੱਤੇ ਆਧਾਰਤ ਹੈ ਜਿਸ ਅਨੁਸਾਰ 1200 ਸਾਲ ਦੀ ਗ਼ੁਲਾਮੀ ਵਿੱਚ ਹੱਥ ਦੀਆਂ ਉਂਗਲਾਂ ਉੱਤੇ ਗਿਣੇ ਜਾ ਸਕਣ ਜਿੰਨੇ ‘ਸ਼ਹੀਦ’ ਵੀ ਨਜ਼ਰ ਨਹੀਂ ਆ ਰਹੇ। ਆਉਣ ਵਾਲੀਆਂ ਨਸਲਾਂ ਦਾ ਮਾਣ-ਸਨਮਾਨ ਮਨੁੱਖੀ ਸਮਾਜ ਵਿੱਚ ਰੱਖਣ ਲਈ ਪ੍ਰਕਿਰਿਆ ਜ਼ਰੂਰੀ ਹੈ। ਕਦੇ ਹੋ ਸਕਦਾ ਹੈ ਕਿ ਦਹਸਦੀਆਂ ਦੀ ਗ਼ੁਲਾਮੀ ਹੰਢਾਉਦਿਆਂ ਸਾਡੇ ਬਜ਼ੁਰਗਾਂ ਨੇ ਕਦੇ ਵੀ ਮਰਨ-ਮਾਰਨ ਨਾ ਮੰਡਿਆਂ ਹੋਵੇ? ਸ਼ਹੀਦਾਂ ਦੀ ਇਹ ਔੜ ਕਾਫ਼ੀ ਦੇਰ ਤੋਂ ਸਮਾਜ ਨੂੰ ਘੁਣ ਵਾਂਗ ਖਾਈ ਜਾ ਰਹੀ ਹੈ। ਸੋਕੇ ਨੂੰ ਦੂਰ ਕਰਨ ਲਈ ਕਈ ਯਤਨ ਕੀਤੇ ਪਰ ਸਫ਼ਲਤਾ ਹੋਰ ਦੂਰ ਹੁੰਦੀ ਗਈ।
ਪਹਿਲੋ-ਪਹਿਲ ਚੋਰੀ, ਹੇਰਾਫ਼ੇਰੀ ਦਾ ਰਾਹ ਅਪਣਾਇਆ ਗਿਆ। ਭਾਈ ਮਤੀਦਾਸ, ਸਤੀਦਾਸ ਦਾ ਬ੍ਰਾਹਮਣੀਕਰਨ ਕਰ ਕੇ, ਅੰਮ੍ਰਿਤਧਾਰੀ ਸ਼ਾਦੀ-ਸ਼ੁਦਾ ਬੰਦਾ ਸਿੰਘ ਬਹਾਦਰ ਨੂੰ ਵੈਰਾਗੀ ਬਣਾ ਕੇ, ਕਰਨਲ ਜ਼ੋਰਾਵਰ ਸਿੰਘ ਨੂੰ ਡੋਗਰਾ ਥਾਪ ਕੇ ਕਈ ਪਾਪੜ ਵੇਲੇ ਗਏ ਪਰ ਕੁੱਝ ਰਾਸ ਨਾ ਆਇਆ। ਸਚਾਈ ਸੌ ਪਰਦੇ ਪਾੜ ਕੇ ਸਾਹਮਣੇ ਆਉਂਦੀ ਰਹੀ। ਸ਼ਹੀਦੀ ਪ੍ਰੰਪਰਾ ਦੀ ਅਣਹੋਂਦ ਨੇ ਆਪਣਾ ਵੱਖਰਾ ਫਨ ਖੜ੍ਹਾ ਰੱਖਿਆ। ਪੰਚਾਇਤਾਂ ਦੇ ਮੈਂਬਰ ਨੂੰ ਜਨਰਲ ਆਖਣ ਵਿੱਚ, ਝਾੜੂ ਨੂੰ ਕੜਛੀ ਆਖਣ ਵਿੱਚ ਅਤੇ ਬਟੇਰੇ ਨੂੰ ਗਊ ਸਾਬਤ ਕਰਨ ਵਿੱਚ ਜੋ ਮੁਸ਼ਕਲਾਂ ਆਉਂਦੀਆਂ ਹਨ ਸਭ ਆਈਆਂ। ਗੁਰੂ ਗੋਬਿੰਦ ਸਿੰਘ ਦੇ ਪੈਗੰਬਰੀ ਸਰੂਪ ਨੂੰ ਚਕਨਾਚੂਰ ਸਿਆਸਤਦਾਨਾਂ ਦੇ ਚੌਖਟੇ ਵਿੱਚ ਫਿੱਟ ਕਰਨ ਦੀ ਕਵਾਇਦ ਵੀ ਸਿਰੇ ਨਹੀਂ ਸੀ ਚੜ੍ਹ ਸਕਦੀ। ਕੱਦ ਬੁੱਤ ਦਾ ਮਸਲਾ ਹੈ। ਅਕਾਲ ਰੂਪ ਦਸਮੇਸ਼ ਕਿਸੇ ਚੌਖਟੇ ਨੂੰ ਤੋੜ ਕੇ, ਕਿਸੇ ਨੀਰਸ ਤਸਵੀਰ ਵਿੱਚੋਂ ਸਤਰੰਗੀ ਅਸਮਾਨੀ ਪੀਂਘ ਸਮਾਨ ਉਭਰ ਕੇ ਧਰਤ ਨੂੰ ਕਲਾਵੇ ਵਿੱਚ ਲੈ ਲੈਂਦਾ ਹੈ। ਹਰ ਕੁਈ ਪੁੱਛਦਾ ਹੈ ਕਿਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ!
ਤਮਾਮ ਮੁਸ਼ਕਲਾਂ ਦਾ ਹੱਲ ਕਾਲਿਆਂ ਵਾਲੇ ਖ਼ੂਹ ਵਿੱਚੋਂ ਲੱਭਣ ਦਾ ਮਨਸੂਬਾ ਬਣਿਆ। ਕਿਵੇਂ ਨਾ ਕਿਵੇਂ ਜੇ ਇਹਨਾਂ ਫ਼ੌਜੀ ਭਗੌੜਿਆਂ ਨੂੰ ਝੁਰਲੂ ਫੇਰ ਕੇ ਮਹਾਂ ਪ੍ਰਾਕਰਮੀ ਯੋਧੇ ਬਣਾ ਕੇ ਪੇਸ਼ ਕਰ ਦਿੱਤਾ ਜਾਵੇ ਤਾਂ ਸਾਰੇ ਮਸਲੇ ਹੱਲ ਹੋ ਸਕਦੇ ਹਨ। ਧਿਆਨ ਕੇਂਦ੍ਰਿਤ ਕਰ ਲਈ ਤਾਂ ਇਹ ਝੂਠ ਵੀ ਚਲਾਲਿਆ ਗਿਆ ਕਿ ਇਹ ਸਿੱਖ ਫ਼ੌਜੀ ਸਨ। ਦੋ ਸਾਲ ਵਾਹਵਾ ਪੈਂਠ ਬਣੀ। ਪਰ ਇਹ ਦੌੜ ਤਾਂ ਕੇਵਲ ਏਥੋਂ ਤੱਕ ਹੀ ਮਹਿਦੂਦ ਸੀ। ਨਾ ਇਹ ਸਿੱਖ ਸਨ ਨਾ ਸਿੱਖ ਨਿਕਲਣੇ ਸਨ ਪਰ ਆਮ ਜਨਤਾ ਦੀ ਦਿਲਚਸਪੀ ਬਣਾਈ ਰੱਖਣ ਲਈ, ਏਸ ਪੜਾ ਤੱਕ ਮਸਲੇ ਨੂੰ ਲੈ ਜਾਣ ਲਈ, ਇਹ ਮੁੱਦਾ ਕਾਰਗਰ ਰਿਹਾ। ਹੁਣ ਸਭ ਸਾਹਮਣੇ ਆ ਹੀ ਗਿਆ ਤਾਂ ਪੈਂਤੜਾ ਬਦਲਣ ਦੀ ਲੋੜ ਭਾਸੀ।
ਇੱਕ ਯੂਨੀਵਰਸਿਟੀ ਦੇ ਉਪ-ਕੁਲਪਤੀ ਅਤੇ ਚਾਰ ਹੋਰਾਂ ਦਾ ਇੱਕ ਕਾਊਂਸਲ ਬਣਾਇਆ ਗਿਆ, ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਦੀ ਤਰਜ਼ ਉੱਤੇ। ਹੁਣ ਇਹਨਾਂ ਨੇ ਸੰਜੀਵਨੀ ਛਿੜਕ ਕੇ ਜਾਂ ਅੰਮ੍ਰਿਤ ਦੇ ਛੱਟੇ ਮਾਰ ਕੇ ਇੱਕ ਸਿਪਾਹੀ ਸਾਹਮਣੇ 66 ਆਤਮ ਸਮਰਪਣ ਕਰਨ ਵਾਲਿਆਂ ਨੂੰ, 45 ਡੁੱਬ ਕੇ ਮਰਨ ਵਾਲਿਆਂ ਸਮੇਤ ਘਰੋ-ਘਰੀ ਪਹੁੰਚ ਕੇ ਸੁੱਖ ਦਾ ਸਾਹ ਲੈਣ ਦੀ ਤਾਂਘ ਰੱਖਣ ਵਾਲਿਆਂ ਨੂੰ ਮਹਾਂ ਸੁਤੰਤਰਤਾ ਸੰਗ੍ਰਾਮੀ ਘੋਸ਼ਿਤ ਕਰ ਕੇ ਸ਼ਹੀਦਾਂ ਦੀ ਕਤਾਰ ਵਿੱਚ ਜਾ ਖੜ੍ਹਾ ਕਰਨਾ ਹੈ। ਇਹ ਪੰਜੇ ਹੁਣ ਬੈਠਣਗੇ, ਮੰਤਰ ਪੜ੍ਹਨਗੇ, ਝੂਰਲੂ ਫੇਰਨਗੇ, ਪਾਣੀ ਵਿੱਚ ਮਧਾਣੀ ਪਾ ਕੇ ਰਿੜਕਣਗੇ। ਬਹੁਤ ਸਿਆਣੇ ਲੋਕ ਹਨ; ਕਈ ਅਣਦਿੱਸਦੇ ਵਸੀਲੇ ਇਹਨਾਂ ਦੀਆਂ ਆਸਤੀਨਾਂ ਵਿੱਚ ਹਰ ਵਕਤ ਮੌਜੂਦ ਰਹਿੰਦੇ ਹਨ। ਉਹਨਾਂ ਗੁਪਤ ਸੰਭਾਵਨਾਵਾਂ ਨੂੰ ਉਜਾਗਰ ਕਰ ਕੇ ਇਹ 26 ਨੰਬਰ ਰਸਾਲੇ ਦੇ ਜਾਨਵਰ ਉੱਡਣ ਉੱਤੇ ਤ੍ਰਭਕਦੇ ਸਿਪਾਹੀਆਂ ਨੂੰ, ਜਾਂਬਾਜ਼ ਸੂਰਮੇ ਸ਼ਹੀਦ ਬਣਾ ਕੇ ਪੇਸ਼ ਕਰਨਗੇ।
ਇਹਨਾਂ ਦੀ ਪੇਸ਼ਕਾਰੀ ਵੇਖ ਕੇ ਜ਼ਮਾਨੇ ਨੇ ਦੰਗ ਰਹਿ ਜਾਣਾ ਹੈ। ਸਿੱਖ ਤਾਂ ਭੁੱਲ ਹੀ ਜਾਣਗੇ ਕਿ ਇਹ ਉਹੀ ਪੂਰਬੀਏ ਹਨ ਜਿਨ੍ਹਾਂ ਨੇ ਹਿੰਦੋਸਤਾਨ ਦੇ ਆਖ਼ਰੀ ਸੁਤੰਤਰ ਰਾਜ ਨੂੰ ਗ਼ੁਲਾਮ ਕਰਨ ਲਈ ਅੰਗ੍ਰੇਜ਼ਾਂ ਦਾ ਹੁਕਮ ਵਜਾਇਆ ਸੀ ਅਤੇ ਇਵਜ ਵਿੱਚ ਕਈ ਤਮਗੇ ਹਾਸਲ ਕੀਤੇ ਸਨ। ਭੁੱਲ ਜਾਣਗੇ ਕਿ ਇਹਨਾਂ ਨੇ ਪੰਜਾਬ ਦੇ ਹਰ ਪਿੰਡ ਵਿੱਚ ਅਨੇਕਾਂ ਅਬਲਾਵਾਂ ਨੂੰ ਬੇਪੱਤ ਕੀਤਾ ਸੀ ਅਤੇ ਸਰਬਸਾਂਝੇ, ਸਰਵ ਕਲਿਆਣਕਾਰੀ ਲੋਕ-ਰਾਜ ਨੂੰ ਫਿਰੰਗੀ ਦੇ ਅਧੀਨ ਕਰ ਦਿੱਤਾ ਸੀ। ਸਾਰਾ ਸੰਸਾਰ ਇਹਨਾਂ ਨੂੰ ਸੁਤੰਤਰਤਾ ਸੰਗਰਾਮ ਦੇ ਸ਼ਹੀਦ ਜਾਣੇਗਾ। ਇਹਨਾਂ ਦੀ ਯਾਦ ਵਿੱਚ ਗੁਰਦ੍ਵਾਰਾ ਉਸਾਰਨ ਦੀ ਗੱਲ ਚੱਲੀ ਸੀ, ਫ਼ੇਰ ਕਿਸੇ ਮੰਦਰ ਉਸਾਰਨ ਦੀ ਸਲਾਹ ਵੀ ਦਿੱਤੀ। ਪਰ ਜਾਪਦਾ ਹੈ ਇਹਨਾਂ ਵਿੱਚ ਕਈ ਮੁਸਲਮਾਨ ਵੀ ਸਨ। ਸੋ ਮਸਜਦ ਉਸਾਰਨਾ ਵੀ ਕੁਥਾਵੇਂ ਨਹੀਂ ਜਾਣਿਆ ਜਾਵੇਗਾ। ਸ਼ਾਇਦ ਨਾਲੋ-ਨਾਲ ਗਿਰਜਾ ਵੀ ਉਸਾਰ ਦਿੱਤਾ ਜਾਵੇ ਕਿਉਂਕਿ ਗੋਲੀ ਮਾਰਨ ਦਾ ਹੁਕਮ ਦੇਣ ਵਾਲਾ ਮੈਜਿਸਟ੍ਰੇਟ ਇਸਾਈ ਸੀ ਅਤੇ ਉਹ ਵੀ ਮਰ ਚੁੱਕਿਆ ਹੈ।
ਸਹੇ ਵੱਲ ਨਾ ਵੇਖੋ, ਪਹੇ ਵੱਲ ਵੇਖੋ। ਜੇ ਇਹ ਜੰਗੀ ਪੈਂਤੜਾ ਸਿਰੇ ਚੜ੍ਹ ਜਾਂਦਾ ਹੈ ਤਾਂ ਤਕਸ਼ਸ਼ਿਲਾ ਵਿੱਚ ਖਿਲਜੀ ਵੱਲੋਂ ਮਾਰਿਆਂ, ਬਨਾਰਸ ਵਿੱਚ ਔਰੰਗਜ਼ੇਬ ਦੇ ਕਤਲ ਕੀਤਿਆਂ, ਨਾਦਰ-ਅਬਦਾਲੀ ਦੇ ਕਤਲੇਆਮ ਦੇ ਪੀੜਤਾਂ, ਪਾਣੀਪੱਤ ਦੇ ਦੋ ਯੁੱਧਾਂ ਵਿੱਚ ਕਤਲ ਕੀਤਿਆਂ ਦੇ ਸ਼ਹੀਦ ਕਰਾਰ ਦੇਣ ਦਾ ਰਾਹ ਖੁੱਲ੍ਹ ਜਾਵੇਗਾ। ਸਨੇ-ਸਨੇ ਸਾਬਤ ਕਦਮ ਦ੍ਰਿਢ ਇਰਾਦੇ ਨਾਲ ਚੱਲਦਿਆਂ ਅਸੀਂ ਹਿੰਦੂਕੁਸ਼ ਪਰਬਤ ਉੱਤੇ ਕਤਲ ਕੀਤੇ ਲੱਖਾਂ ਨੂੰ ਵੀ ਸ਼ਹੀਦ ਆਖ ਕੇ ਸਨਮਾਨ ਦੇ ਸਕਾਂਗੇ। ਫੇਰ ਤਾਂ ਸ਼ਹੀਦਾਂ ਦਾ ਹੜ੍ਹ ਹੀ ਆ ਜਾਵੇਗਾ। ਅਕਾਸ਼ਵੇਲ ਨੂੰ ਫੁੱਲ-ਫਲ਼ ਲੱਗਣਗੇ, ਖੰਭਾਂ ਦੀਆਂ ਡਾਰਾਂ ਬਣਨਗੀਆਂ ਅਤੇ ‘ਅੱਬਰੇ ਰਹਿਮਤ ਯੋਂ’ ਬਰਸੇਗਾ ਕਿ (ਘੱਟ ਗਿਣਤੀਆਂ ਵਾਸਤੇ) ‘ਆਫ਼ਤੇ ਜਾਂ ਬਣ’ ਜਾਵੇਗਾ। ਪਰੰਪਰਾ ਦੀ ਖਲਜਗਣ ਨੂੰ ਕੀਹਨੇ ਪਰਖਣਾ ਹੈ! ਅਮਲਾਂ `ਤੇ ਹੋਣਗੇ ਨਬੇੜੇ। ਭੋਲੇ ਨਾਥ ਭੰਡਾਰ ਭਰੇਂਗੇ। ਹਰ ਮਕਸਦ ਹੱਲ, ਬਾਦਲਾਂ ਦੀ ਪੌਂ-ਬਾਰਾਂ ਅਤੇ ਏਸ ਨੂੰ ਸੰਭਵ ਕਰ ਵਖਾਉਣ ਵਾਲੇ ‘ਸਿਆਣਿਆਂ’ ਦੀ ਤ੍ਰੈ-ਕਾਲ ਜੈ ਜੈ ਕਾਰ। ਗੱਜ ਕੇ ਬੋਲੋ ਭਾਈ ਜੀ ਵਾਹਿਗੁਰੂ!
ਗੁਰਤੇਜ ਸਿੰਘ
ਮਿਤੀ: 13 ਮਾਰਚ 2014


13/03/14)
ਜਸਵੰਤ ਸਿੰਘ ‘ਅਜੀਤ’

ਦਿੱਲੀ ਫਤਹਿ ਨਾਲ ਸਬੰਧਤ ਕੁੱਝ ਇਤਿਹਾਸਕ ਤੱਥ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਦੀ ਇਸ ਗਲੋਂ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ ਕਿ ਉਨ੍ਹਾਂ 231 ਵਰ੍ਹੇ ਪਹਿਲਾਂ ਸਿੱਖ ਫੌਜਾਂ ਵਲੋਂ ਆਪਣੇ ਜਰਨੈਲਾਂ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਵਿੱਚ ਕੀਤੀ ਗਈ ‘ਦਿੱਲੀ ਫਤਹਿ’ ਦੀ ਯਾਦ ਵਿੱਚ ਦੋ-ਦਿਨਾਂ ਸਮਾਗਮਾਂ ਦਾ ਆਯੋਜਨ ਕਰ ਇਤਿਹਾਸ ਦੇ ਉਸ ਕਾਂਡ ਨੂੰ ਪੁਨਰਜੀਵਤ ਕਰ ਦਿੱਤਾ, ਜੋ ਵਰ੍ਹਿਆਂ ਤੋਂ ਕੇਵਲ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਸਿਮਟ, ਬੀਤੇ ਸਮੇਂ ਦੀ ਸਾਧਾਰਣ-ਜਿਹੀ ਘਟਨਾ ਬਣ ਦਮ ਤੋੜਦਾ ਚਲਿਆ ਜਾ ਰਿਹਾ ਸੀ, ਇਸਦੇ ਨਾਲ ਹੀ ਉਨ੍ਹਾਂ ਉਸ ਧਾਰਣਾ ਨੂੰ ਵੀ ਨਵਾਂ ਮੋੜ ਦੇ ਦਿੱਤਾ, ਜਿਸ ਅਨੁਸਾਰ ਇਹੀ ਮੰਨਿਆ ਜਾਂਦਾ ਚਲਿਆ ਆ ਰਿਹਾ ਸੀ ਕਿ ਅਜ਼ਾਦੀ ਤੋਂ ਪਹਿਲਾਂ ਦਿੱਲੀ ਪੁਰ ਮੁਗਲਾਂ `ਤੇ ਉਨ੍ਹਾਂ ਤੋਂ ਬਾਅਦ ਅੰਗ੍ਰੇਜ਼ਾਂ ਨੇ ਹੀ ਰਾਜ ਕੀਤਾ ਹੈ। ਇਸ ਗਲ ਨੂੰ ਗੈਰ-ਸਿੱਖ ਤਾਂ ਕੀ ਆਮ ਸਿੱਖ ਵੀ ਘਟ ਹੀ ਜਾਣਦੇ ਸਨ ਕਿ ਸਿੱਖਾਂ ਨੇ ਵੀ ਕਦੀ ਦਿੱਲੀ ਫਤਹਿ ਕੀਤੀ ਸੀ।
ਦਿੱਲੀ ਪੁਰ ਸਿੱਖ-ਰਾਜ ਭਾਵੇਂ ਕੁੱਝ ਹੀ ਸਮੇਂ ਲਈ ਰਿਹਾ, ਫਿਰ ਵੀ ਇਸਨੂੰ ਸਿੱਖ ਇਤਿਹਾਸ ਵਿੱਚ ਬਹੁਤ ਹੀ ਮਹਤੱਤਾ-ਪੂਰਣ ਮੰਨਿਆ ਜਾਂਦਾ ਹੈ। ਇਸਦਾ ਕਾਰਣ ਇਹ ਹੈ ਕਿ ਦਿੱਲੀ ਫਤਹਿ ਕਰਨ ਵਾਲੇ ਸਿੱਖ ਜਰਨੈਲਾਂ ਨੇ ਆਪਣੀ ਫਤਹਿ ਦੇ ਇਸ ‘ਥੋੜ-ਚਿਰੇ ਸਮੇਂ’ ਨੂੰ ਸਦੀਵੀ ਇਤਿਹਾਸਕਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਇਹ ਮੰਨ, ਕਿ ਰਾਜ-ਸੱਤਾ ਸਦਾ ਰਹਿਣ ਵਾਲੀ ਨਹੀਂ, ਉਨ੍ਹਾਂ ਇਸ ਰਾਜ-ਸੱਤਾ ਨੂੰ, ਦਿੱਲੀ ਵਿੱਚ ਗੁਰੂ ਸਾਹਿਬਾਨ ਦੀ ਆਮਦ, ਉਨ੍ਹਾਂ ਦੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਦੀ ਹੋਈ ਸ਼ਹਾਦਤ ਦੀਆਂ ਯਾਦਗਾਰਾਂ ਕਾਇਮ ਕਰਨ ਦਾ ਅਧਿਕਾਰ ਪ੍ਰਾਪਤ ਕਰਨ ਦੀ ਕੀਮਤ `ਤੇ, ਤਿਆਗ ਦਿੱਤਾ। ਉਨ੍ਹਾਂ ਦੇ ਇਸੇ ਤਿਆਗ ਦੇ ਫਲਸਰੂਪ ਹੀ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੀ ਦਿੱਲੀ ਫੇਰੀ ਦੀ ਯਾਦਗਾਰ, ਗੁਰਦੁਆਰਾ ਨਾਨਕ ਪਿਆਓ ਤੇ ਗੁਰਦੁਆਰਾ ਮਜਨੂੰ ਟਿੱਲਾ (ਜਿਥੇ ਗੁਰੂ ਹਰਿਗੋਬਿੰਦ ਸਾਹਿਬ ਵੀ ਠਹਿਰੇ ਸਨ), ਗੁਰੂ ਹਰਿਕ੍ਰਿਸ਼ਨ ਸਾਹਿਬ ਵਲੋਂ ਦਿੱਲੀ ਵਾਸੀਆਂ ਦੀ ਕੀਤੀ ਗਈ ਅਦੁਤੀ ਸੇਵਾ ਦੀ ਯਾਦਗਾਰ, ਗੁਰਦੁਆਰਾ ਬੰਗਲਾ ਸਾਹਿਬ ਅਤੇ ਉਨ੍ਹਾਂ ਦੇ ਜੋਤੀ-ਜੋਤਿ ਸਮਾਣ ਦੇ ਅਸਥਾਨ, ਗੁਰਦੁਆਰਾ ਬਾਲਾ ਸਾਹਿਬ (ਜਿੱਥੇ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵਾਂ ਦੇ ਅੰਗੀਠੇ ਵੀ ਹਨ), ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਅਤੇ ਜਿਥੇ ਉਨ੍ਹਾਂ ਦੇ ਧੜ ਦਾ ਅੰਤਿਮ ਸਸਕਾਰ ਹੋਇਆ, ਗੁਰਦੁਆਰਾ ਰਕਾਬਗੰਜ, ਗੁਰੂ ਗੋਬਿੰਦ ਸਿੰਘ ਜੀ ਦੀ ਦਿੱਲੀ ਆਮਦ ਦੀ ਯਾਦਗਾਰ ਗਰਦੁਆਰਾ ਮੋਤੀਬਾਗ ਅਤੇ ਉਨ੍ਹਾਂ ਦੀ ਬਾਦਸ਼ਾਹ ਬਹਾਦਰਸ਼ਾਹ ਨਾਲ ਹੋਈ ਮੁਲਾਕਾਤ ਦੇ ਅਸਥਾਨ ਪੁਰ ਗੁਰਦੁਆਰਾ ਦਮਦਮਾ ਸਾਹਿਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ ਯਾਦਗਾਰ ਦੇ ਰੂਪ ਵਿੱਚ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸੁਸ਼ੋਭਤ ਵਿਖਾਈ ਦੇ ਰਹੇ ਹਨ।
ਜੇ ਉਸ ਸਮੇਂ, ਜਦੋਂ ਸਿੱਖ ਜਰਨੈਲਾਂ ਦਿੱਲੀ ਫਤਹਿ ਕੀਤੀ ਸੀ, ਦੇਸ਼ ਵਿੱਚ ਫੈਲੇ ਅਰਾਜਕਤਾ ਦੇ ਵਾਤਾਰਣ ਦੇ ਇਤਿਹਾਸ ਨੂੰ ਘੋਖੀਏ, ਤਾਂ ਇਹ ਸਮਝਣਾ ਮੁਸ਼ਕਲ ਨਹੀਂ ਕਿ ਜੇ ਸਿੱਖ ਜਰਨੈਲ ਰਾਜਸੱਤਾ, ਜਿਸਦੇ ਕੁੱਝ ਹੀ ਸਮੇਂ ਤਕ ਬਣੇ ਰਹਿਨ ਦੀ ਸੰਭਾਵਨਾ ਸੀ, ਦੀ ਲਾਲਸਾ ਦਾ ਤਿਆਗ ਨਾ ਕਰਦੇ ਤਾਂ, ਭਾਵੇਂ ਉਨ੍ਹਾਂ ਦਾ ਰਾਜ ਦੀ ਹੋਂਦ ਇਤਿਹਾਸ ਵਿੱਚ ਇੱਕ ਕਾਂਡ ਦੇ ਰੂਪ ਵਿੱਚ ਸ਼ਾਮਲ ਹੋ ਜਾਂਦੀ, ਪ੍ਰੰਤੂ ਅੱਜ ਜੋ ਇਤਿਹਾਸਿਕ ਗੁਰਦੁਆਰੇ ਗੁਰੂ ਸਾਹਿਬਾਨ ਦੀ ਯਾਦਗਾਰ ਵਜੋਂ ਸਥਾਪਤ ਉਨ੍ਹਾਂ ਦੇ ਆਦਰਸ਼ਾਂ ਦਾ ਸੰਦੇਸ਼ ਪ੍ਰਚਾਰਤ ਅਤੇ ਪ੍ਰਸਾਰਤ ਕਰਨ ਦੇ ਸ੍ਰੋਤ ਦੇ ਰੂਪ ਵਿੱਚ ਸੁਸ਼ੋਭਤ ਵਿਖਾਈ ਦੇ ਰਹੇ ਹਨ, ਉਹ ਸ਼ਾਇਦ ਹੀ ਵਿਖਾਈ ਦਿੰਦੇ।
ਗਲ ਸਮਾਗਮਾਂ ਦੀ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਯੋਜਤ ‘ਫਤਹਿ ਮਾਰਚ’ ਸਫਲ ਅਤੇ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ, ਪ੍ਰੰਤੂ ਸੁਨਿਯੋਜਿਤ ਨਾ ਹੋ ਬੇਕਾਬੂ ਭੀੜ ਦਾ ਪ੍ਰਦਰਸ਼ਨ ਬਣ, ਇਹ ਮਾਰਚ ਉਹ ਪ੍ਰਭਾਵ ਦੇਣ ਵਿੱਚ ਸਫਲ ਨਹੀਂ ਹੋ ਸਕਿਆ, ਜਿਸਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਸੀ। ਇਥੇ ਇਹ ਗਲ ਧਿਆਨ ਦੇਣ ਵਾਲੀ ਹੈ ਕਿ ਗੁਰਦੁਆਰਾ ਕਮੇਟੀ ਵਲੋਂ ਸਿੱਖਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਨੀਲੀ ਤੇ ਕੇਸਰੀ ਪਗੜੀਆਂ ਸਜਾ ਅਤੇ ਬੀਬੀਆਂ ਕੇਸਰੀ ਦੁਪੱਟੇ ਲੈ, ਫਤਹਿ ਮਾਰਚ ਵਿੱਚ ਸ਼ਾਮਲ ਹੋਣ, ਪ੍ਰੰਤੂ ਬਾਦਲ ਅਕਾਲੀ ਦਲ ਦੇ ਇਸਤ੍ਰੀ ਵਿੰਗ ਦੀ ਪ੍ਰਧਾਨ ਬਖਸ਼ੀ ਮਨਦੀਪ ਕੌਰ ਦੀ ਅਗਵਾਈ ਵਿੱਚ ਇਸ ਵਿੰਗ ਦੀਆਂ ਬੀਬੀਆਂ ਤੋਂ ਸਿਵਾ ਹੋਰ ਦਲ ਦਾ ਕੋਈ ਵੀ ਹੋਰ ਵਿੰਗ ਕੇਸਰੀ ਦੁਪੱਟੇ ਲੈ ਜਾਂ ਨੀਲੀ-ਕੇਸਰੀ ਪਗੜੀਆਂ ਬੰਨ੍ਹ ਦਿੱਲੀ ਫਤਹਿ ਮਾਰਚ ਵਿੱਚ ਸ਼ਾਮਲ ਨਹੀਂ ਹੋਇਆ। ਇਹੀ ਬਬਿੀਆਂ ਕੇਸਰੀ ਦੁਪੱਟੇ ਲਈ ਫਤਹਿ ਮਾਰਚ ਦੀ ਸ਼ੋਭਾ ਵਧਾਦੀਆਂ ਵਿਖਾਈ ਦੇ ਰਹੀਆਂ ਸਨ।
ਜਿਥੋਂ ਤਕ ਲਾਲ ਕਿਲ੍ਹਾ ਮੈਦਾਨ ਵਿੱਚ ਹੋਏ ਸਮਾਗਮ ਦੀ ਗਲ ਹੈ, ਉਸ ਵਿੱਚ ਹਰਸ਼ਦੀਪ ਕੌਰ ਵਲੋਂ ਸੂਫੀਆਨਾ ਰੰਗ ਵਿੱਚ ਪੇਸ਼ ਗੁਰਸ਼ਬਦ ਅਤੇ ਦੇਸ਼ ਭਗਤੀ ਦੇ ਗੀਤ ਸ੍ਰੋਤਿਆਂ ਪੁਰ ਆਪਣਾ ਪ੍ਰਭਾਵ ਛੱਡਣ ਵਿੱਚ ਸਫਲ ਰਹੇ, ਬੀਰ ਖਾਲਸਾ ਗਰੁਪ ਵਲੋਂ ਪੇਸ਼ ਬੀਰ-ਰਸ ਅਧਾਰਤ ਪ੍ਰਦਰਸ਼ਨ ਵੀ ਦਿਲ ਦੀਆਂ ਗਹਿਰਾਈਆਂ ਤਕ ਨੂੰ ਛਹੁ ਜਾਣ ਵਾਲਾ ਸੀ, ਪ੍ਰੰਤੂ ਇਸ ਪ੍ਰਦਰਸ਼ਨ ਵਿੱਚ ਜੋ ਖਤਰਨਾਕ ‘ਜੌਹਰ’ ਵਿਖਾਏ ਗਏ ਉਹ ਡਰ ਪੈਦਾ ਕਰ ਥਰ-ਥੱਰਾ ਦੇਣ ਵਾਲੇ ਸਨ, ਜਿਨ੍ਹਾਂ ਦੇ ਜਨਤਕ ਪ੍ਰਦਰਸ਼ਨ ਤੋਂ ਬਚਿਆ ਜਾਣਾ ਚਾਹੀਦਾ ਸੀ, ਕਿਉਂਕਿ ਅਜਿਹੇ ਪ੍ਰਦਰਸ਼ਨ ਵਿੱਚ ਜ਼ਰਾ ਜਿੰਨੀ ਵੀ ਚੁਕ ਖਤਰਨਾਕ ਹੋ ਸਕਦੀ ਸੀ। ਇਹੀ ਕਾਰਣ ਹੈ ਕਿ ਇਸ ਪ੍ਰਦਰਸ਼ਨ ਦੌਰਾਨ ਦਰਸ਼ਕਾਂ ਦਾ ਸਾਹ ਸੁਕਿਆ ਹੋਇਆ ਸੀ। ਅਜਿਹੇ ਪ੍ਰਦਰਸ਼ਨ ਨੂੰ ਕੋਈ ਬਹਾਦਰੀ ਭਰਿਆ ਕਾਰਨਾਮਾਂ ਨਹੀਂ ਮੰਨਿਆ ਜਾ ਸਕਦਾ। ਲੋੜੋਂ ਵੱਧ ਅਤੇ ਖਤਰਨਾਕ ਵਿਸ਼ਵਾਸ ਨਾਲ ਭਰਪੂਰ ਇੱਕ ਅਜਿਹਾ ਆਤਮ-ਵਿਸ਼ਵਾਸ ਜ਼ਰੂਰ ਕਿਹਾ ਜਾ ਸਕਦਾ ਹੈ, ਜਿਸਦੀ ਕਿਸੇ ਵੀ ਸਮੈਂ ਭਾਰੀ ਕੀਮਤ ਚੁਕਾਣੀ ਪੈ ਸਕਦੀ ਹੈ। ਇਸਤੋਂ ਇਲਾਵਾ ਪੰਜਾਬੀ ਰੰਗਮੰਚ ਪਟਿਆਲਾ ਵਲੋਂ ਪੇਸ਼ ‘ਲਾਈਟ ਐਂਡ ਸਾਉਂਡ’ ਪ੍ਰੋਗਰਾਮ ਇਤਿਹਾਸ ਦੀ ਇੱਕ ਸ਼ਾਨਦਾਰ ਪੇਸ਼ਕਾਰੀ ਸੀ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ-ਕਾਲ ਤੋਂ ਲਾਲ ਕਿਲ੍ਹੇ ਪੁਰ ਖਾਲਸਈ ਨਿਸ਼ਾਨ ਲਹਿਰਾਏ ਜਾਣ ਤਕ ਦੀਆਂ ਘਟਨਾਵਾਂ ਨੂੰ ਪੁਨਰਜੀਵਿਤ ਕਰਨ ਵਿੱਚ ਸਫਲ ਰਿਹਾ। ਪ੍ਰੰਤੂ ਇਸ ਪ੍ਰੋਗਰਾਮ ਵਿੱਚ ਇਤਿਹਾਸ ਦੀਆਂ ਕਈ ਅਜਿਹੀਆਂ ਘਟਨਾਵਾਂ ਦੀ ਪੇਸ਼ਕਾਰੀ ਕੀਤੀ ਗਈ, ਜੋ ਸਿੱਖ ਇਤਿਹਾਸ ਤੇ ਗੁਰੂ ਸਾਹਿਬਾਨ ਵਲੌਂ ਸਥਾਪਤ ਮਾਨਤਾਵਾਂ ਦੀ ਕਸੌਟੀ ਪੁਰ ਪੂਰਿਆਂ ਨਹੀਂ ਉਤਰਦੀਆਂ, ਉਨ੍ਹਾਂ ਵਿੱਚ ਸੋਧ ਕੀਤੇ ਜਾਣ ਦੀ ਬਹੁਤ ਲੋੜ ਹੈ।
ਸ. ਸਰਨਾ ਦੀ ਨਿਯੁਕਤੀ: ਬਾਦਲ ਦਲ ਦਾ ਵਿਰੋਧ: ਦਿਲੀ ਦੇ ੳਪਰਾਜਪਾਲ ਵਲੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੂੰ ਦਿੱਲੀ ਰਾਜ ਘਟ ਗਿਣਤੀ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਜਾਣਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੁੱਝ ਮੁੱਖੀਆਂ ਨੂੰ ਰਾਸ ਨਹੀਂ ਆ ਰਿਹਾ। ਉਨ੍ਹਾਂ ਨੇ ਸ. ਹਰਵਿੰਦਰ ਸਿੰਘ ਸਰਨਾ ਪੁਰ ਕੁੱਝ ਕਥਤ ਦੋਸ਼ ਲਾਂਦਿਆਂ ਉਨ੍ਹਾਂ ਦੀ ਇਸ ਨਿਯੁਕਤੀ ਪੁਰ ਸਵਾਲੀਆ ਨਿਸ਼ਾਨ ਲਾਇਆ ਅਤੇ ਇਸਦੇ ਨਾਲ ਹੀ ਦਾਅਵਾ ਕੀਤਾ ਕਿ ਉਹ ਉਨ੍ਹਾਂ ਵਿਰੁਧ ਸ਼ਿਕਾਇਤ ਲੈ ਉਪਰਾਜਪਾਲ ਨਾਲ ਮੁਲਾਕਾਤ ਕਰਨਗੇ। ਉਧਰ ਸ. ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਰਾਜ ਘਟ ਗਿਣਤੀ ਕਮਿਸ਼ਨ ਦੇ ਮੈਂਬਰ ਵਜੋਂ ਆਪਣੇ ਅਹੁਦੇ ਦੀਆਂ ਜ਼ਿਮੇਂਦਾਰੀਆਂ ਸੰਭਾਲਦਿਆਂ ਕਿਹਾ ਕਿ ਉਹ ਆਪਣੇ ਇਸ ਅਹੁਦੇ ਦੀ ਗਰਿਮਾ ਨੂੰ ਕਾਇਮ ਰਖਦਿਆਂ ਨਿਰਪੱਖਤਾ ਨਾਲ ਇਹ ਜ਼ਿੰਮੇਂਦਾਰੀ ਨਿਭਾਣਗੇ। ਪਤਾ ਨਹੀਂ ਕਿਉਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੋਂ ਬਾਅਦ ਦੂਸਰੀ ਸਰਵੁੱਚ ਧਾਰਮਕ ਸੰਸਥਾ, ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਾਬਜ਼ ਹੋ ਕੇ ਵੀ ਬਾਦਲ ਅਕਾਲੀ ਦਲ ਦੇ ਕੁੱਝ ਮੁੱਖੀ ਆਪਣੀ ਸੰਕੋਚਵੀਂ ਸੋਚ ਤੋਂ ਉਭਰ ਨਹੀਂ ਪਾ ਰਹੇ?
… ਅਤੇ ਅੰਤ ਵਿੱਚ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਲੋਕਸਭਾ ਚੋਣਾਂ ਵਿੱਚ ‘ਸਿੱਖ ਕਤਲ-ਏ-ਆਮ’ ਅਕਾਲੀ-ਭਾਜਪਾ ਗਠਜੋੜ ਦਾ ਮੁੱਖ ਮੁੱਦਾ ਹੋਵੇਗਾ। ਉਨ੍ਹਾਂ ਵਲੋਂ ਕੀਤੇ ਗਏ ਇਸ ਐਲਾਨ ਨਾਲ ਕਿਸੇ ਨੂੰ ਕੋਈ ਹੈਰਾਨੀ ਨਹੀਂ ਹੋਈ, ਕਿਊਂਕਿ ਸਾਰੇ ਜਾਣਦੇ ਹਨ ਕਿ ਬੀਤੇ ਤੀਹ ਵਰ੍ਹਿਆਂ ਤੋਂ ਹਰ ਵਾਰ ਚੋਣਾਂ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਆਗੂਆਂ ਵਲੋਂ ਇਸ (ਨਵੰਬਰ-84 ਦੇ ਕਤਲ-ਏ-ਆਮ ਦੇ) ਮੁੱਦੇ ਨੂੰ ਭੁਨਾਇਆ ਜਾਂਦਾ ਚਲਿਆ ਆ ਰਿਹਾ ਹੈ। ਜੇ ਇਸ ਵਾਰ ਵੀ ਉਹ ਇਸ ਮੁੱਦੇ ਨੂੰ ਚੋਣਾਂ ਵਿੱਚ ਭੁਨਾਣਾ ਚਾਹੁੰਦੇ ਹਨ ਤਾਂ ਇਸ ਵਿੱਚ ਕਿਸੇ ਨੂੰ ਕੀ ਹੈਰਾਨੀ ਹੋ ਸਕਦੀ ਹੈ?


13/03/14)
ਮਨਵਿੰਦਰ ਸਿੰਘ ਗਿਆਸਪੁਰਾ

ਮਾਮਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ:-
ਨਾਇਬ ਤਹਿਸੀਲਦਾਰ ਸੰਜੀਵ ਕੁਮਾਰ ਵਲੋਂ ਪੇਸ ਰਿਪੋਰਟ ਅਨੁਸਾਰ ਪੀੜਤਾਂ ਵਲੋਂ ਪੇਸ਼ ਕੀਤੀਆਂ ਜਮੀਨ ਦੀਆਂ ਕੀਮਤਾ ਵਿੱਚ ਵੱਡਾ ਫਰਕ। ਅਗਲੀ ਸੁਣਵਾਈ 16 ਅਰੈਲ ਨੂੰ॥
12 ਮਾਰਚ (ਹਿਸਾਰ) 2 ਨਵੰਬਰ 1984 ਨੂੰ ਹਰਿਆਣੇ ਦੇ ਪਿੰਡ ਹੋਦ ਚਿੱਲੜ ਵਿੱਚ ਕਤਲ ਕੀਤੇ 32 ਸਿੱਖਾਂ ਦੇ ਕੇਸ ਦੀ ਹਿਸਾਰ ਵਿਖੇ ਜਸਟਿਸ ਟੀ. ਪੀ. ਗਰਗ ਦੀ ਅਦਾਲਤ ਵਿੱਚ ਸੁਣਵਾਈ ਸੀ। ਪੀੜਤਾਂ ਨੂੰ ਨਾਲ਼ ਲੈ ਕੇ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਐਡਵੋਕੇਟ ਰਣਜੀਤ ਯਾਦਵ ਪੇਸ਼ ਹੋਏ। ਅੱਜ ਦੀ ਸੁਣਵਾਈ ਵਿੱਚ ਸਰਕਾਰੀ ਧਿਰ ਦੀ ਜ਼ਿਰਾ ਦੌਰਾਨ ਨਾਇਬ ਤਹਿਸੀਲਦਾਰ ਸੰਜੀਵ ਕੁਮਾਰ ਪੇਸ ਹੋਏ। ਉਹਨਾਂ ਅਦਾਲਤ ਨੂੰ ਜਮੀਨ ਦੇ ਸਰਕਾਰੀ ਰੇਟ ਦੇ ਅੰਕੜਿਆਂ ਨੂੰ ਪੇਸ਼ ਕੀਤਾ ਅਤੇ ਅਦਾਲਤ ਨੂੰ ਦੱਸਿਆ ਕਿ ਪੀੜਤਾਂ ਵਲੋਂ ਪੇਸ਼ ਅੰਕੜਿਆਂ ਅਤੇ ਸਰਕਾਰੀ ਅੰਕੜਿਆਂ ਵਿੱਚ ਢੇਰ ਫਰਕ ਹੈ। ਸਰਕਾਰੀ ਵਕੀਲ ਵਲੋਂ ਨਾਨਾਵਤੀ ਰਿਪੋਰਟ ਨੂੰ ਵੀ ਪੇਸ਼ ਕੀਤਾ ਅਤੇ ਅਦਾਲਤ ਨੂੰ ਦੱਸਿਆ ਕਿ ਪਟੀਸ਼ਨਰ ਉੱਤਮ ਸਿੰਘ, ਪ੍ਰੇਮ ਸਿੰਘ, ਕਰਮ ਸਿੰਘ, ਗੁਰਬਚਨ ਸਿੰਘ, ਕੁਲਵੰਤ ਕੌਰ ਅਤੇ ਸੁਰਜੀਤ ਕੌਰ ਨਾਨਾਵਤੀ ਕਮਿਸ਼ਨ ਵਿੱਚ ਜਾ ਚੁੱਕੇ ਹਨ। ਇਸ ਤੇ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਇਹ ਤਾਂ ਸਿਰਫ ਨਾਨਾਵਤੀ ਦੀ ਲਿਸਟ ਹੈ ਕੋਈ ਵੀ ਪੀੜਤ ਨਾਨਾਵਤੀ ਵਿੱਚ ਅਪੀਅਰ ਨਹੀਂ ਹੋਇਆ। ਪੀੜਤ ਧਿਰ ਵਲੋਂ 1984 ਨੂੰ ਹੋਦ ਵਿੱਚ ਤੈਨਾਤ ਐਸ. ਐਚ. ਓ. ਰਾਮ ਕਿਸ਼ੋਰ, ਡੀ. ਐਸ. ਪੀ. ਰਾਮਵੰਸ਼ ਜਿਹੜੇ ਅੱਜ ਕੱਲ਼ ਰਿਟਾਇਡ ਹੋ ਚੁਕੇ ਹਨ ਨੂੰ ਬੁਲਾਉਣ ਦੀ ਬੇਨਤੀ ਕੀਤੀ। ਇਸ ਤੇ ਜੱਜ ਸਾਹਿਬ ਨੇ ਸਹਿਮਤੀ ਪ੍ਰਗਟਾਉਂਦਿਆਂ ਅਗਲੀ ਸੁਣਵਾਈ 16 ਅਪਰੈਲ ਤੇ ਪਾ ਦਿਤੀ ਗਈ।
ਪ੍ਰੈਸ ਵਿੱਚ ਇਸ ਤੇ ਸਖਤ ਪ੍ਰਤੀਕ੍ਰਮ ਕਰਦਿਆ ਇੰਜੀ. ਗਿਆਸਪੁਰਾ ਨੇ ਕਿਹਾ ਕਿ ਹੁੱਡਾ ਦੀ ਕਾਂਗਰਸ ਸਰਕਾਰ ਕਾਤਲਾਂ ਨੂੰ ਸਾਹਮਣੇ ਲਿਆਉਣ ਦੀ ਬਜਾਏ ਏਧਰ ਓਧਰ ਦੀਆਂ ਗੱਲਾਂ ਸਦਕਾ ਉਲਝਾ ਰਹੀ ਹੈ। ਉਹਨਾਂ ਲੋਕ ਸਭਾ ਚੋਣਾ ਵਿੱਚ ਮਨੁੱਖਤਾ ਪ੍ਰਸਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਦੇ ਕਾਤਲਾਂ ਨੂੰ ਵੋਟਾਂ ਨਾ ਪਾਉਣ। ਇਸ ਮੌਕੇ ਉਹਨਾਂ ਨਾਲ਼ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਅਮਰ ਸਿੰਘ, ਹਰਜਿੰਦਰ ਸਿੰਘ ਅਤੇ ਹਿਸਾਰ ਤੋਂ ਸੰਜੀਵ ਸਿੰਘ ਤੇ ਬਲਬੀਰ ਸਿੰਘ ਆਦਿ ਹਾਜਿਰ ਸਨ।
9872099100


13/03/14)
ਪਵਨਪ੍ਰੀਤ ਸਿੰਘ ਖਾਲਸਾ

ਪ੍ਰੈਸ ਨੋਟ
ਸਿੱਖ ਪੰਥ ਨਾਲ ਤਖ਼ਤ ਦਾ ਜੱਥੇਦਾਰ ਵਾਅਦਾ ਕਰਦਾ ਹੈ ਤਾਂ ਉਹ ਨਹੀਂ ਨਿਭਾਉਦਾ ਤਾਂ ਉਸ ਲਈ ਸਿੱਖ ਪਰੰਪਰਾਵਾ ਕੀ ਆਦੇਸ਼ ਦਿੰਦੀਆਂ ਹਨ?
ਪੰਥਕ ਜੱਥੇਬੰਦੀਆਂ ਦੀ ਵਿਸ਼ੇਸ ਇਕੱਤਰਤਾ 19 ਮਾਰਚ ਦਿਨ ਬੁੱਧਵਾਰ ਸਵੇਰੇ 12 ਵਜੇ:- ਪ੍ਰਿੰ. ਪਰਵਿੰਦਰ ਸਿੰਘ ਖਾਲਸਾ
ਲੁਧਿਆਣਾ (ਸ਼੍ਰੋਮਣੀ ਗੁਰਮਤਿ ਚੇਤਨਾ) ਜੇਲ੍ਹਾਂ ਵਿੱਚ ਬੁੱਢੇ ਹੋ ਰਹੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਹੋਂਦ ਵਿੱਚ ਆਈ “ਸਿੱਖ ਮੁਹਿੰਮ ਕਮੇਟੀ” ਦੇ ਬੁਲਾਰੇ ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਮੁੱਖ ਸੰਪਾਦਕ ਸ੍ਰੋਮਣੀ ਗੁਰਮਤਿ ਚੇਤਨਾ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ, ਭਾਈ ਗੁਰਬਖਸ ਸਿੰਘ ਅਤੇ ਅੰਬ ਸਾਹਿਬ ਕਮੇਟੀ ਨੇ ਬਾਦਲਕਿਆ ਨਾਲ ਗੰਢ ਤਰੁੱਪ ਕਰਕੇ ਜੇਲ੍ਹਾਂ ਵਿੱਚੋਂ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਨੂੰ ਮੁਕੰਮਲ ਤੋਰ ਤੇ ਖਤਮ ਕੀਤੇ ਜਾਣ ਉਪਰੰਤ ਪਰੋਲ ਤੇ ਆਏ ਚੋਹਾਂ ਸਿੰਘਾਂ ਦਾ ਵਾਪਸ ਕਾਲ ਕੋਠੜੀਆਂ ਵਿੱਚ ਬੰਦ ਹੋਣ ਤੋਂ ਬਾਅਦ, “ਸਿੱਖ ਮੁਹਿੰਮ ਕਮੇਟੀ” ਵੱਲੋਂ ਪੰਥਕ ਜੱਥੇਬੰਦੀਆਂ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਨੂੰ “ਜਵਾਬ ਦੇਹੀ” ਲਈ ਇੱਕ ਪੱਤਰ ਸੌਂਪਿਆ ਗਿਆ ਸੀ। ਉਸ ਪੱਤਰ ਵਿੱਚ ਗਿਆਨੀ ਗੁਰਬਚਨ ਸਿੰਘ ਵੱਲੋਂ ਤਖ਼ਤ ਸਾਹਿਬ ਸਾਹਮਣੇ ਸਿੱਖ ਕੌਮ ਨਾਲ ਜੇਲ੍ਹਾਂ `ਚ ਬੰਦ ਸਜ਼ਾ ਕੱਟ ਚੁੱਕੇ 6 ਸਿੱਖਾਂ ਦੀ ਪੱਕੀ ਰਿਹਾਈ ਲਈ ਕੀਤੇ ਵਾਅਦੇ ਸਬੰਧੀ ਜਵਾਬ ਮੰਗਿਆ ਸੀ। ਜਿਸ ਦੀ ਡੈਡ ਲਾਈਨ 12 ਮਾਰਚ ਸੀ। ਪਰ ਗਿਆਨੀ ਗੁਰਬਚਨ ਸਿੰਘ ਨੇ ਕੋਈ ਵੀ ਤਸੱਲੀ ਬਖਸ ਜਵਾਬ ਨਹੀਂ ਦਿੱਤਾ। ਹੁਣ ਜੇਲ੍ਹੀ ਬੈਠੇ ਸਜ਼ਾ ਕੱਟ ਚੁੱਕੇ ਸਿੱਖਾਂ ਦੀ ਪੱਕੀ ਰਿਹਾਈ ਲਈ ਸਮੂਹ ਪੰਥਕ ਜੱਥੇਬੰਦੀਆਂ ਦੀ ਵਿਸ਼ੇਸ ਇਕੱਤਰਤਾ ਮਿਤੀ 19 ਮਾਰਚ ਦਿਨ ਬੁੱਧਵਾਰ ਸਵੇਰੇ 12 ਵਜੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ (ਸਰਹੰਦ) ਵਿਖੇ ਮੁੜ ਸੱਦ ਲਈ ਗਈ ਹੈ। ਜਿੱਥੇ ਸਾਰੀ ਤਾਜ਼ਾ ਸਥਿਤੀ ਤੇ ਗੰਭੀਰਤਾ ਨਾਲ ਖਾਲਸਾ ਪੰਥ ਵਿਚਾਰ ਕਰੇਗਾ ਅਤੇ ਅਗਲੇ ਸੰਘਰਸ਼ ਦੀ ਰਣਨੀਤੀ ਤਹਿ ਕੀਤੀ ਜਾਵੇਗੀ।
ਸਿੱਖ ਮੁਹਿੰਮ ਕਮੇਟੀ ਦੇ ਬੁਲਾਰੇ ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਨੇ ਤਖਤਾਂ ਤੇ ਬੈਠੇ ਜਿੰਮੇਵਾਰਾਂ ਨੂੰ ਆਪਣੀ ਜਮੀਰ ਜਗਾਉਣ ਲਈ ਕਿਹਾ ਉਹਨਾਂ ਗਿਆਨੀ ਗੁਰਬਚਨ ਸਿੰਘ ਅਤੇ ਬਾਕੀ ਤਖ਼ਤਾਂ ਦੇ ਸਿੰਘ ਸਹਿਬਾਨਾ ਨੂੰ ਸਵਾਲ ਕਿ ਜੇਕਰ ਤਖ਼ਤ ਸਾਹਮਣੇ ਸਿੱਖ ਪੰਥ ਨਾਲ ਤਖ਼ਤ ਦਾ ਜੱਥੇਦਾਰ ਵਾਅਦਾ ਕਰਦਾ ਹੈ ਤਾਂ ਉਹ ਨਹੀਂ ਨਿਭਾਉਦਾ ਤਾਂ ਉਸ ਲਈ ਸਿੱਖ ਪਰੰਪਰਾਵਾ ਕੀ ਆਦੇਸ਼ ਦਿੰਦੀਆਂ ਹਨ? ਤਖ਼ਤਾਂ ਵਾਲਿਆਂ ਨੂੰ ਆਪਣੇ ਕੀਤੇ ਹੋਏ ਵਾਅਦੇ ਅਨੁਸਾਰ 6 ਸਿੱਖਾਂ ਦੀ ਪੱਕੀ ਰਿਹਾਈ ਲਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਪੰਥਕ ਫਰਜ਼ਾਂ ਤੋਂ ਕੁਤਾਈ ਕਰਨ ਵਾਲੇ, ਸਿਆਸੀ ਮੰਤਵ ਲਈ ਅਕਾਲ ਤਖ਼ਤ ਅਤੇ ਸ੍ਰੌਮਣੀ ਕਮੇਟੀ ਦਾ ਦੂਰ-ਉਪਯੋਗ ਕਰਨ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਤੋਂ “ਫਖ਼ਰੇ ਕੌਮ ਦਾ ਖਿਤਾਬ” ਵਾਪਸ ਲੈਣਾ ਚਾਹੀਦਾ ਹੈ।
ਬੁਲਾਰੇ ਅਨੁਸਾਰ ਸੰਘਰਸ਼ ਨੂੰ ਤਿੱਖਾ ਕਰਨ ਲਈ ਜੇਲ੍ਹੀ ਬੈਠੇ ਸਿੰਘਾਂ ਦੇ ਪਰਿਵਾਰਾਂ ਅਤੇ 9 ਮੈਂਬਰੀ “ਸਿੱਖ ਮੁਹਿੰਮ ਕਮੇਟੀ” ਵੱਲੋਂ ਪੰਥਕ ਆਗੂਆਂ ਦੀ ਇੱਕ ਤਾਲਮੇਲ ਕਮੇਟੀ ਦਾ ਗੰਠਨ ਕੀਤਾ ਗਿਆ ਤਾਂ ਜੋ ਦੇਸ਼ ਵਿਦੇਸ਼ ਦੀਆਂ ਸਮੂਹ ਸਿੰਘ ਸਭਾਵਾਂ ਸੇਵਾ ਸੁਸਾਇਟੀਆਂ ਨਾਲ ਸੰਪਰਕ ਕਰਕੇ ਪੰਥਕ ਕਾਫਲੇ ਦਾ ਪ੍ਰਸਾਰ ਕੀਤਾ ਜਾ ਸਕੇ। ਇਸ ਤਾਲਮੇਲ ਕਮੇਟੀ ਵਿੱਚ ਕੋਆਰਡੀਨੇਟਰ ਗੁਰਿੰਦਰ ਪਾਲ ਸਿੰਘ ਧਨੌਲਾ, “ਸਿੱਖ ਮੁਹਿੰਮ ਕਮੇਟੀ” ਦੇ ਬੁਲਾਰੇ ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਮੁੱਖ ਸੰਪਾਦਕ ਸ੍ਰੋਮਣੀ ਗੁਰਮਤਿ ਚੇਤਨਾ, ਭਾਈ ਬਲਵੰਤ ਸਿੰਘ ਗੋਪਾਲਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ, ਕਰਨੈਲ ਸਿੰਘ ਪੀਰ ਮੁਹੰਮਦ ਪ੍ਰਧਾਨ ਆਲ ਇੰਡੀਆਂ ਸਿੱਖ ਸਟੂਡੈਂਟ ਫੈਡਰੇਸ਼ਨ, ਜਸਕਰਨ ਸਿੰਘ ਕਾਹਨਸਿੰਘਵਾਲਾ, ਬੀਬੀ ਪ੍ਰੀਤਮ ਕੌਰ ਸੁਪਤਨੀ ਸ਼ਹੀਦ ਰਛਪਾਲ ਸਿੰਘ ਪੀ. ਏ. , ਸੰਤ ਜਰਨੈਲ਼ ਸਿੰਘ ਖਾਲਸਾ ਭਿੰਡਰਾਵਾਲੇ, ਗਿਆਨੀ ਦਵਿੰਦਰ ਸਿੰਘ ਚੰਡੀਗੜ੍ਹ, ਬਾਬਾ ਗੁਰਮੇਲ ਸਿੰਘ ਲਲਤੋਂ, ਮਨਜੀਤ ਸਿੰਘ ਮੋਹਾਲੀ, ਸ. ਗੁਰਿੰਦਰ ਸਿੰਘ ਸ਼ਾਮਪੁਰ ਸਾਬਕਾ ਮੈਂਬਰ ਸ੍ਰੋਮਣੀ ਕਮੇਟੀ, ਐਡਵੋਕੇਟ ਗੁਰਜਿੰਦਰ ਸਿੰਘ ਸਾਹਨੀ, ਐਡਵੋਕੇਟ ਸਿਮਰਨਜੀਤ ਸਿੰਘ ਚੰਡੀਗੜ੍ਹ ਮਨਵਿੰਦਰ ਸਿੰਘ ਗਿਆਸਪੁਰਾ ਹੋਂਦ ਚਿਲੜ ਕਮੇਟੀ, ਗੁਰਪ੍ਰੀਤ ਸਿੰਘ ਗੁਰੀ ਹਾਸ ਕਲਾ, ਮਨਦੀਪ ਸਿੰਘ ਕੁੰਬੇ ਸਾਹਨੇਵਾਲ, ਇਕਵਾਕ ਸਿੰਘ ਪੱਟੀ ਅੰਮ੍ਰਿਤਸਰ, ਸੁਖਦੇਵ ਸਿੰਘ ਅੰਮ੍ਰਿਤਸਰ, ਦਰਸ਼ਨ ਸਿੰਘ ਘੋਲੀਆ, ਬਲਜੀਤ ਸਿੰਘ ਕਾਲਾ ਨੰਗਲ, ਅਮਰਜੀਤ ਸਿੰਘ ਗੁੱਜਰਾਵਾਲ, ਸੁਰਿੰਦਰ ਸਿੰਘ ਸਦਰੇ ਖਾਲਿਸਤਾਨ, ਡਾ. ਜੈ ਦੀਪ ਸਿੰਘ ਲੁਧਿਆਣਾ, ਗੁਰਨਾਮ ਸਿੰਘ ਅੰਬਾਲਾ, ਗੁਰਸੇਵਕ ਸਿੰਘ ਫਰੀਦਕੋਟ, ਰਣਜੀਤ ਸਿੰਘ ਫਿਰੋਜ਼ਪੁਰ, ਹਰਸਿਮਰਨ ਸਿੰਘ ਬਾਰਨ, ਕੁਲਜਿੰਦਰ ਸਿੰਘ ਭੋਲਾ, ਰਸ਼ਪਾਲ ਸਿੰਘ ਮੋਗਾ, ਗੁਰਿੰਦਰ ਸਿੰਘ ਬਾਜਵਾ ਬਟਾਲਾ, ਬਾਬਾ ਰਣਵੀਰ ਸਿੰਘ, ਗੁਰਪ੍ਰੀਤ ਸਿੰਘ ਖਾਲਸਾ, ਪੱਪਲਪ੍ਰੀਤ ਸਿੰਘ ਅੰਮ੍ਰਿਤਸਰ, ਪਵਨਪ੍ਰੀਤ ਸਿੰਘ ਖਾਲਸਾ ਅਤੇ ਅਨੰਦ ਐਡਵੋਕੇਟ ਤੋਂ ਇਲਾਵਾ ਅੱਧੀ ਦਰਜਨ ਹੋਰ ਪੰਥਕ ਆਗੂਆਂ ਨੂੰ ਇਸ ਤਾਲਮੇਲ ਕਮੇਟੀ ਵਿੱਚ ਲਿਆ ਗਿਆ ਹੈ।
ਸਿੱਖ ਮੁਹਿੰਮ ਕਮੇਟੀ ਦੇ ਬੁਲਾਰੇ ਅਨੁਸਾਰ 19 ਮਾਰਚ ਦਿਨ ਬੁੱਧਵਾਰ ਨੂੰ ਸੱਦੀ ਗਈ ਪੰਥਕ ਇਕੱਤਰਤਾ ਵਿੱਚ “ਸਿੱਖ ਮੁਹਿੰਮ ਕਮੇਟੀ” ਦੇ ਆਗੂ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖ਼ਤ ਭਾਈ ਰਣਜੀਤ ਸਿੰਘ, ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ, ਬਾਬਾ ਬਲਜੀਤ ਸਿੰਘ ਦਾਦੂਵਾਲ ਪੰਥਕ ਸੇਵਾ ਲਹਿਰ, ਭਾਈ ਪੰਥ ਪ੍ਰੀਤ ਸਿੰਘ ਅਤੇ ਬਾਬਾ ਮਨਮੋਹਨ ਸਿੰਘ ਬਾਰਨ ਸੰਬੋਧਨ ਕਰਨਗੇ ਅਤੇ ਜੇਲ੍ਹਾਂ ਦੀਆ ਕਾਲ ਕੋਠੜੀਆਂ ਵਿੱਚ ਬੰਦ ਸਿੰਘਾਂ ਦੀ ਪੱਕੀ ਰਿਹਾਈ ਲਈ ਅਗਲੀ ਰਣਨੀਤੀ ਦਾ ਐਲਾਨ ਕਰਨਗੇ।
ਜੇਲ੍ਹਾਂ `ਚ ਬੰਦ ਸਿੰਘਾਂ ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਗੁਰਮੀਤ ਸਿੰਘ, ਭਾਈ ਸ਼ਮਸੇਰ ਸਿੰਘ, ਭਾਈ ਵਰਿਆਮ ਸਿੰਘ, ਭਾਈ ਲਾਲ ਸਿੰਘ, ਭਾਈ ਗੁਰਦੀਪ ਸਿੰਘ ਖਹਿਰਾ ਦੇ ਪਰਿਵਾਰਕ ਮੈਂਬਰਾਂ ਬੀਬੀ ਸੁਖਵਿੰਦਰ ਕੌਰ, ਮਾਤਾ ਗੁਰਮੀਤ ਕੌਰ, ਬੀਬੀ ਬਲਜਿੰਦਰ ਕੌਰ, ਸ. ਜੰਗ ਸਿੰਘ, ਸ. ਭਗਵੰਤ ਸਿੰਘ, ਸ. ਜਸਵਿੰਦਰ ਸਿੰਘ ਅਤੇ ਮੇਜਰ ਸਿੰਘ ਨੇ ਸਮੂਹ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਫਤਹਿਗੜ੍ਹ ਸਾਹਿਬ `ਚ 19 ਮਾਰਚ ਨੂੰ ਹੋ ਰਹੀ ਪੰਥਕ ਇਕੱਤਰਤਾ ਵਿੱਚ ਸਮੂਲੀਅਤ ਕੀਤੀ ਜਾਵੇ ਤਾਂ ਜੋ ਜੇਲ੍ਹਾਂ `ਚ ਬੈਠੇ ਸਿੱਖਾਂ ਦੀ ਪੱਕੀ ਰਿਹਾਈ ਲਈ ਫੈਸਲਾ ਕੁੰਨ ਲੜਾਈ ਲੜੀ ਜਾ ਸਕੇ। ਇਨ੍ਹਾਂ ਪਰਿਵਾਰਾਂ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਸਾਡੇ ਪਰਿਵਾਰਾਂ ਵਿੱਚ ਇਤਫਾਕ ਹੈ ਪਰ ਜੇਲ੍ਹਾਂ ਵਿੱਚ ਬੈਠੇ ਸਿੰਘਾਂ ਦੇ ਪਰਿਵਾਰਾਂ ਵਿੱਚ ਪੰਥ ਵਿਰੋਧੀ ਲੋਕਭਰਮ-ਭੁਲੇਖੇ ਪਾਉਣਾ ਚਾਹੁੰਦੇ ਹਨ, ਤਾਂ ਜੋ ਇਸ ਸੰਘਰਸ਼ ਦਾ ਨੁਕਸਾਨ ਹੋ ਸਕੇ। ਇਸ ਲਈ ਸਿੱਖ ਸੰਗਤਾਂ ਸੁਚੇਤ ਰਹਿਣ ਕਿਉਂਕਿ ਅਸੀਂ “ਸਿੱਖ ਮੁਹਿੰਮ ਕਮੇਟੀ” ਦੇ ਕਾਰਜਕਾਲ ਤੋਂ ਪੂਰੀ ਤਰ੍ਹਾਂ ਸੰਤੁਸਟ ਹਾਂ।
ਜਾਰੀ ਕਰਤਾ
ਪਵਨਪ੍ਰੀਤ ਸਿੰਘ ਖਾਲਸਾ
ਮੀਡੀਆ ਇੰਚਾਰਜ
ਮੋ. 98780-11670
ਮਿਤੀ 13-03-2014


11/03/14)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ ਜੀ, ਸਿੱਖ ਮਾਰਗ …. .
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਆਪਜੀ ਭਲੀ-ਭਾਂਤ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਬਾਰੇ ਸਿੱਖ ਕੌਮ ਕੋਈ ਵੀ ਤਾਰੀਕ ਪੱਕੀ ਨਹੀਂ ਕਰ ਸਕੀ! ਸਗੋਂ ਪ੍ਰਕਾਸ਼ ਦਿਵਸ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਉਂਦੇ ਹਨ।
ਬਹੁਤ ਸਾਰੇ ਸਿੱਖ, ਕਰਮ ਸਿੰਘ ਹਿਸਟੋਰੀਅਨ ਨਾਲ ਸਹਿਮਤ ਹਨ। ਕਈ ਜਨਮ ਸਾਖੀਆਂ ਅਤੇ ਟੇਵੇ ਦੇ ਆਧਾਰ `ਤੇ ਉਹ ਇਸ ਨਤੀਜੇ ਉਪਰ ਪਹੁੰਚੇ ਸਨ: “ਹਿਸਾਬ ਕੀਤਿਆਂ ਪਤਾ ਲੱਗਦਾ ਹੈ ਕਿ ਵਿਸਾਖ ਸੁਦੀ ੩ ਸੰਮਤ ੧੫੨੬ ਹੈ- ਸਨਿਚਰ ਵਾਰ ੨੦ ਵਿਸਾਖ = ੧੫ ਅਪ੍ਰੈਲ ੧੪੬੯ ਈ: “ਪਰ, ਇਸ ਕਿਤਾਬ ਵਿਚ, ਜੋਤੀ-ਜੋਤਿ ਦੀ ਤਾਰੀਕ ਲਿਖੀ ਨਹੀਂ ਮਿਲਦੀ ਜਾਂ ਮੈਂ ਨਾ ਪੜ੍ਹ ਸਕਿਆ ਹੋਵਾਂਗਾ!
ਇਸ ਤੋਂ ਬਾਅਦ ਡਾ: ਤ੍ਰਿਲੋਚਨ ਸਿੰਘ ਨੇ ਵੀ ਕਿਤਾਬ ਲਿਖੀ ਸੀ, ਜਿਸ ਦਾ ਨਾਮ: “ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ”, ਜਿਸ ਦੇ ਪ੍ਰਕਾਸ਼ਕ ਹਨ: ਦਿੱਲੀ ਸਿੱਖ ਗੁਰਦਵਾਰਾ ਬੋਰਡ, ਸੀਸ ਗੰਜ, ਚਾਂਦਨੀ ਚੌਕ, ਦਿੱਲੀ, ਜਨਵਰੀ ੧੯੭੨। ਇਸ ਲੇਖਕ ਅਨੁਸਾਰ … ਜਦ ਨਾਨਕੀ ਪੰਜਾਂ ਸਾਲਾਂ ਦੀ ਹੋਈ ਤਾਂ ਤ੍ਰਿਪਤਾ ਦੀ ਕੁੱਖੋਂ, ਅਕਤੂਬਰ ੨੦, ੧੪੬੯ ਈ: , ਕੱਤਕ ਪੂਰਨਮਾਸ਼ੀ ਬਿ: ੧੫੨੬ ਨੂੰ ਤਲਵੰਡੀ ਵਿਖੇ ਇੱਕ ਅਨੋਖੇ ਆਤਮ-ਜਮਾਲ ਵਾਲਾ ਗਗਨ ਦੀ ਲਾਲੀ ਵਾਂਗ ਅਛੁਹ ਸੁੰਦਰਤਾ ਵਾਲਾ ਪੁੱਤਰ ਜਨਮਿਆ।
ਫਿਰ, ਉਹ ਲਿਖਦੇ ਹਨ: ਗੁਰੂ ਨਾਨਕ ਦੇਵ ਜੀ ਅਸੂ ਵਦੀ ੧੦, ੧੫੯੫, ਮੁਤਾਬਕ ੭ ਸਤੰਬਰ ੧੫੩੯ ਈ: ਨੂੰ ਜੋਤੀ ਜੋਤਿ ਸਮਾਏ।
ਇਸ ਕਿਤਾਬ ਵਿਚੋਂ ਰੈਲੇਵਿੰਟ ਐਕਸਟਰੈਕਟ ਮੈਂ ਆਪਜੀ ਨੇ ਭੇਜੇ ਸਨ। ਆਪਜੀ ਦੀ ਬਹੁਤ ਮਿਹਰਬਾਨੀ ਹੋਵੇਗੀ ਜੇ ਉਹ ਪੰਨੇ ਆਪਣੀ ਵਿੱਬਸਾਈਟ ਵਿਖੇ: “ਕੱਤਕ ਕਿ ਵਿਸਾਖ” ਬਾਰੇ ਵਿਚਾਰ ਚਰਚਾ, ਜਿਸ ਦਾ ਵਾਧਾ ਕੀਤਾ ਜਨਵਰੀ ੧੮ ੨੦੧੪ ਸਾਂਝੇ ਕਰ ਸਕੋਂ ਜਾਂ ਜਨਮ ਤੇ ਜੋਤੀ-ਜੋਤਿ ਦੀਆਂ ਤਾਰੀਕਾਂ ਵਲੋਂ ਡਾ. ਤ੍ਰਿਲੋਚਨ ਸਿੰਘ (ਜਨਵਰੀ ੧੯੭੨) ਇਸ ਸੇਵਾ ਲਈ ਮੈਂ ਧੰਨਵਾਦੀ ਹੋਵਾਂਗਾ ਕਿਉਂਕਿ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਆਪਜੀ ਦੇ ਬਹੁਤੇ ਪਾਠਕਾਂ ਨੇ ਇਹ ਕਿਤਾਬ ਨਹੀਂ ਪੜ੍ਹੀ!
ਸ. ਪਾਲ ਸਿੰਘ ਪੂਰੇਵਾਲ (ਕੈਨੇਡਾ) ਅਨੁਸਾਰ ਗੁਰੂ ਨਾਨਕ ਦੇਵ ਦਾ ਪ੍ਰਕਾਸ਼: ਚੇਤ ਸੁਦੀ ੧੫, ੧੫੨੬ = ੧ ਵੈਸਾਖ, ੧੫੨੬ ਬਿਕਰਮੀ = ੨੭ ਮਾਰਚ ੧੪੬੯ ਸੀ. ਈ. ਅਤੇ ਜੋਤੀ ਜੋਤਿ: ਅੱਸੂ ਵਦੀ ੧੦, ੧੫੯੬ = ੮ ਅੱਸੂ, ੧੫੯੬ = ੭ ਸਤੰਬਰ ੧੫੩੯ ਸੀ. ਈ.
ਧੰਨਵਾਦ ਸਹਿਤ,
ਆਪਜੀ ਦਾ ਸ਼ੁੱਭ-ਚਿੰਤਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
(ਸੰਪਾਦਕੀ ਟਿੱਪਣੀ:- ਸ: ਗੁਰਮੀਤ ਸਿੰਘ ਜੀ ਜੇ ਕਰ ਮੈਂ ਗਲਤ ਨਾ ਹੋਵਾਂ ਤਾਂ ਡਾ: ਅਨੁਰਾਗ ਸਿੰਘ ਜੀ, ਡਾ: ਤ੍ਰਿਲੋਚਨ ਸਿੰਘ ਜੀ ਦੇ ਪੁੱਤਰ ਹਨ। ਡਾ: ਅਨੁਰਾਗ ਸਿੰਘ ਦੀਆਂ ਲਿਖਤਾਂ ਮੈਂ ਕੁੱਝ ਸਮਾ ‘ਸੰਤ ਸਿਪਾਹੀ’ ਵਿੱਚ ਵੀ ਪੜ੍ਹੀਆਂ ਸਨ। ਇਹ ਦੋਵੇਂ ਜਣੇ ਪੱਕੇ ਦਸਮ ਗ੍ਰੰਥੀਏ ਅਤੇ ਮਿਥਿਹਾਸਕ ਗੱਲਾਂ ਤੇ ਜ਼ਿਆਦਾ ਭਰੋਸਾ ਰੱਖਣ ਵਾਲੇ ਹਨ। ਇਸੇ ਤਰ੍ਹਾਂ ਦੇ ਹੀ ਖਿਆਲਾਂ ਦੇ ਹਨ ਈਸ਼ਰ ਸਿੰਘ ਨਾਰਾ, ਜਿਹਨਾ ਨੇ ਇੱਕ ਕਿਤਾਬ ਕਲਗੀਧਰ ਅਤੇ ਕ੍ਰਿਸ਼ਨ ਜੀ ਬਾਰੇ ਲਿਖੀ ਸੀ। ਇਹ ਮੈਂ ਪੜ੍ਹੀ ਨਹੀ ਸੀ ਸਿਰਫ ਨਾਮ ਹੀ ਪੜ੍ਹਿਆ ਸੀ। ਮੇਰਾ ਖਿਆਲ ਹੈ ਕਿ ਉਸ ਨੇ ਇਹ ਦਸਮ ਗ੍ਰੰਥ ਦੇ ਅਧਾਰ ਤੇ ਲਿਖੀ ਹੋਵੇਗੀ। ਹੋ ਸਕਦਾ ਹੈ ਕਿ ਮੈਂ ਗਲਤ ਵੀ ਹੋਵਾਂ। ਜਿਸ ਦਿਨ ਪਹਿਲੀ ਵਾਰੀ ਹੀ ਮੈਂ ਦਸਮ ਗ੍ਰੰਥ ਦੀਆਂ ਬਾਣੀਆਂ ਪੜ੍ਹੀਆਂ ਸਨ ਉਸੇ ਦਿਨ ਹੀ ਮੇਰੇ ਮਨ ਵਿੱਚ ਕੁੱਝ ਸ਼ੰਕੇ ਉਤਪਨ ਹੋਣੇ ਸ਼ੁਰੂ ਹੋ ਗਏ ਸਨ। ਕਿਉਂਕਿ ਮੈਂ ਪਹਿਲਾਂ ਗੁਰਬਾਣੀ ਕਾਫੀ ਪੜ੍ਹੀ ਹੋਈ ਸੀ ਇਸ ਕਰਕੇ ਮੈਨੂੰ ਸਿਧਾਂਤਿਕ ਫਰਕ ਮਹਿਸੂਸ ਹੁੰਦਾ ਸੀ। ਇਹ ਸਿਧਾਂਤਕ ਫਰਕ ਵਾਲੀਆਂ ਗੱਲਾਂ ਖਾਸ ਕਰਕੇ ਚੌਪਈ ਬਾਰੇ, ਮੈਂ ਅੱਜ ਤੋਂ ਤਕਰੀਬਨ 31-32 ਸਾਲ ਪਹਿਲਾਂ ਪ੍ਰਿੰ: ਹਰਿਭਜਨ ਸਿੰਘ ਚੰਡੀਗੜ੍ਹ ਵਾਲਿਆਂ ਨਾਲ ਸਾਂਝੀਆਂ ਕੀਤੀਆਂ ਸਨ। ਜਦੋਂ ਉਹ ਹਫਤੇ ਕੁ ਲਈ ਮੇਰੇ ਘਰ ਠਹਿਰੇ ਸਨ। ਇਸ ਲਈ ਜਦੋਂ ਮੈਂ ਕਰਮ ਸਿੰਘ ਹਿਸਟੋਰੀਅਨ ਦੀਆਂ ਕਿਤਾਬਾਂ ਪੜ੍ਹੀਆਂ ਸਨ ਤਾਂ ਦੂਸਰੇ ਪੱਖ ਦੀਆਂ ਖਾਸ ਕਰਕੇ ਈਸ਼ਰ ਸਿੰਘ ਨਾਰਾ ਦੀਆਂ ਕਿਤਾਬਾਂ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਮੰਗਵਾ ਕੇ ਪੜ੍ਹਨ ਦਾ ਮਨ ਨਹੀਂ ਸੀ ਕੀਤਾ। ਹੁਣ ਤਾਂ ਜਦੋਂ ਦਾ ‘ਸਿੱਖ ਮਾਰਗ’ ਸ਼ੁਰੂ ਕੀਤਾ ਹੈ ਉਦੋਂ ਦਾ ਹੋਰ ਕਿਤਾਬਾਂ ਮੰਗਵਾ ਕੇ ਪੜ੍ਹਨ ਦਾ ਸਮਾ ਹੀ ਨਹੀਂ ਮਿਲਦਾ। ਕਰਤਾਰਪੁਰੀ ਬੀੜ ਦਾ ਮਸਲਾ ਵਿਚੇ ਆ ਜਾਣ ਦੇ ਕਾਰਨ ਇਹ ਕੱਤਕ ਕਿ ਵਿਸਾਖ ਵਾਲੀ ਵਿਚਾਰ ਚਰਚਾ ਰੁਕੀ ਹੋਈ ਸੀ। ਹੁਣ ਅਸੀਂ 15 ਮਾਰਚ ਤੱਕ ਭਾਵ ਕਿ ਚਾਰ ਦਿਨ ਹੋਰ ਸ਼ਨਿੱਚਰਵਾਰ ਤੱਕ ਇੰਤਜ਼ਾਰ ਕਰਨੀ ਹੈ। ਜੇ ਕਰ ਉਦੋਂ ਤੱਕ ਕੋਈ ਵਿਚਾਰ ਕਰਨ ਲਈ ਨਾ ਆਇਆ ਤਾਂ ‘ਸਿੱਖ ਮਾਰਗ’ ਵਲੋਂ ਫੈਸਲਾ ਕਰ ਲਿਆ ਜਾਵੇਗਾ ਜਿਸ ਤਰ੍ਹਾਂ ਕਿ ਪਹਿਲਾਂ ਵੀ ਦਸਮ ਗ੍ਰੰਥ ਅਤੇ ਰਾਗਮਾਲਾ ਬਾਰੇ ਕੀਤਾ ਗਿਆ ਹੈ। ਉਸ ਤੋਂ ਬਾਅਦ ਅਸੀਂ ਕਰਤਾਰਪੁਰੀ ਬੀੜ ਬਾਰੇ ਕੋਈ ਵਿਚਾਰ ਨਹੀਂ ਕਰਨੀ ਅਤੇ ਫਿਰ ਕੱਤਕ ਕਿ ਵਿਸਾਖ ਬਾਰੇ ਵਿਚਾਰ ਸ਼ੁਰੂ ਕੀਤੀ ਜਾਵੇਗੀ।)


11/03/14)
ਸੰਤੋਖ ਸਿੰਘ

ਸਤਿਕਾਰਤ ਸੰਪਾਦਕ ਜੀਓ
ਹੁਣੇ ਹੀ ਪੰਥਕ ਵਿਦਵਾਨ, ਗਿਆਨੀ ਜਗਤਾਰ ਸਿੰਘ ਜਾਚਕ ਜੀ, ਦਾ ‘ਸਿਖ ਮਾਰਗ’ ਦੇ ਨਵੇਂ ਅੰਕ ਤੋਂ ਲੇਖ ਪੜ੍ਹਿਆ ਹੈ। ਜਾਚਕ ਜੀ ਨੇ ਬਹੁਤ ਸੁੰਦਰ ਤਰੀਕੇ ਨਾਲ਼, ਜਵਾਨੀ, ਭਾਸ਼ਨ ਦੀ ਰਵਾਨੀ ਅਤੇ ਵਿੱਦਿਆ ਦੇ ਜੋਸ਼ ਵਿਚ, ਸਿੱਖੀ ਦੀ ਅਸਲ ਸਿੱਖਿਆ, ਜਿਸ ਵਿੱਚ ਰੱਬ ਦੀ ਹੋਂਦ, ਭਗਤੀ, ਸੇਵਾ ਸਿਮਰਨ, ਸ਼ਰਧਾ, ਨਿੱਤਨੇਮ, ਗੁਰਬਾਣੀ ਦਾ ਪਾਠ ਆਦਿ ਨੂੰ ਨਜ਼ਰ ਅੰਦਾਜ਼ ਕਰਕੇ, ਰਾਹੋਂ ਭਟਕੇ ਜਾ ਰਹੇ ਬੁਲਾਰਿਆਂ ਅਤੇ ਲੇਖਕਾਂ ਨੂੰ, ਸਾਵਧਾਨ ਕਰਨ ਦਾ ਯਤਨ ਕੀਤਾ ਹੈ। ਇਸ ਲੇਖ ਨੂੰ ਹੋਰ ਵੀ ਧਿਆਨ ਨਾਲ਼ ਪੜ੍ਹਨ ਦੀ ਲੋੜ ਹੈ।
ਨਵੀਨ ਵਿੱਦਿਆ ਅਤੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਕੁੱਝ ਗੁਰਮਤਿ ਦੇ ਨੌਜਵਾਨ ਵਿਆਖਿਆਕਾਰਾਂ ਦੇ ਵਿਚਾਰ, ਸਾਧਾਰਨ ਸਿੱਖਾਂ ਨੂੰ ਨਾਸਤਕਤਾ ਵੱਲ ਵੀ ਪ੍ਰੇਰਤ ਕਰ ਸਕਦੇ ਹਨ।
ਵਾਹਵਾ ਸਾਰਾ ਸਮਾ ਮੈਂ ਵੀ ਅਜਿਹੇ ਵਿਚਾਰਾਂ ਤੋਂ ਪ੍ਰਭਾਵਤ ਰਿਹਾ ਹਾਂ ਤੇ ਫਿਰ ਸਮਝ ਆਈ ਕਿ ਇਹ ਤਾਂ, ਜਾਣੇ ਜਾਂ ਅਣਜਾਣੇ, ਨਾਸਤਕਤਾ ਦੇ ਰਾਹ ਵੱਲ ਹੀ ਜਾਣ ਵਾਲ਼ੀ ਗੱਲ ਹੈ।
ਵਿਦਵਾਨਾਂ ਦੇ ਚਰਨਾਂ ਦੀ ਧੂੜ
ਸੰਤੋਖ ਸਿੰਘ


ਕਰਮ ਫਿਲਾਸਫੀ ਅਤੇ ਆਵਾਗਵਨ ਭਾਗ ਸੱਤਵਾਂ

ਕਰਮ ਫਿਲਾਸਫੀ ਅਤੇ ਆਵਾਗਵਨ ਭਾਗ ਅੱਠਵਾਂ


10/03/14)
ਬਲਦੇਵ ਸਿੰਘ ਫਿਰੋਜ਼ਪੁਰ

ਗਿਆਨੀਂ ਜਗਤਾਰ ਸਿੰਘ ਜਾਚਕ ਜੀ,

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਹਿ।

ਆਪ ਜੀ ਦਾ ਲੇਖ, “ਗੁਰਮਤਿ ਪ੍ਰਚਾਰਕਾਂ ਦਾ ਰੱਬ ਅਤੇ ਗੁਰੂ ਦੀ ਨਿਵੇਕਲੀ ਹੋਂਦ ਤੋਂ…. “ ਪੜ੍ਹਿਆ ਜੀ। ਲੇਖ ਦੇ ਪਹਿਲੇ ਪਹਿਰੇ ਵਿੱਚ ਆਪ ਜੀ ਨੇਂ “ਨੌ ਜਵਾਨ ਪ੍ਰਚਾਰਕ ਜੋ ਆਪਣੇਂ ਆਪ ਨੂੰ ਜਾਗਰੂਕ ਸਮਝਦੇ ਹਨ”। ਦੇ ਵਿਖਿਆਨਾਂ ਬਾਰੇ ਜੋ ਗੱਲ ਕਹੀ ਹੈ। ਸੱਚਮੁਚ ਕਿਸੇ ਵੀ ਪੰਥ ਦਰਦੀ ਵਾਸਤੇ ਚਿੰਤਾ ਦਾ ਵਿਸ਼ਾ ਹੈ ਜੀ।

ਨਾਲ ਹੀ ਆਪ ਜੀ ਨੇਂ ਜੋ ਇਹ ਗੱਲ ਕਹੀ ਹੈ।

ਰੱਬੀ ਗਿਆਨ ਦੇ ਸੋਮੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਗੰਮ ਅਪਾਰ ਫ਼ਲਸਫ਼ੇ ਨੂੰ ਸਟੇਜੀ ਤੇ ਕਿਤਾਬੀ ਰੂਪ ਵਿੱਚ ਪ੍ਰਚਾਰਨ ਵਾਲੇ ਸਾਰੇ ਗੁਰਸਿੱਖ ਭੈਣ ਭਰਾਵਾਂ ਤੇ ਸੰਸਥਾਵਾਂ ਦਾ ਦਾਸ ਸਦਾ ਹੀ ਪ੍ਰਸੰਸਕ ਰਿਹਾ ਹੈ। ਜਿਸ ਕਿਸੇ ਨੇ ਵੀ ਇਸ ਪਾਸੇ ਕਦਮ ਪੁੱਟਿਆ, ਮੈਂ ਸਦਾ ਹੀ ਉਸ ਦਾ ਉਤਸ਼ਾਹ ਵਧਾਇਆ ਤੇ ਸਾਥ ਦਿੱਤਾ ਹੈ।

ਆਪ ਜੀ ਦੇ ਵਿਚਾਰਾਂ ਦਾ ਮੈਂ ਸ਼ੁਰੂ ਤੋਂ ਹੀ ਦਿਲੋਂ ਪ੍ਰਸ਼ੰਸਕ ਰਿਹਾ ਹਾਂ। ਮੇਰਾ ਵੀ ਇਹੀ ਸੁਭਾਉ ਹੈ।

ਵੀਰ ਜੀ, ਕੋਈ ਵੀ ਲਿਖਾਰੀ ਜਦ ਲਿਖਦਾ ਹੈ। ਤਾਂ ਕੁੱਝ ਇੱਕ (ਲਿਖਾਰੀਆਂ) ਨੂੰ ਛੱਡ ਕੇ, ਬਾਕੀ ਸਾਰੇ ਲਿਖਾਰੀ ਬਿਲਕੁਲ ਗਲਤ ਨਹੀਂ ਹੁੰਦੇ। ਹਰ ਲਿਖਾਰੀ ਵਿੱਚ ਔਗਣਾਂ ਦੇ ਨਾਲ ਨਾਲ ਗੁਣ ਵੀ ਬਹੁਤ ਹੁੰਦੇ ਹਨ। ਸਾਨੂੰ ਹਰ ਲਿਖਾਰੀ, ਵਿਦਵਾਨ, ਪ੍ਰਚਾਰਕ, ਦੇ ਅੱਛੇ ਗੁਣਾਂ ਨੂੰ ਉਤਸ਼ਾਹ ਦੇ ਕੇ, ਉਹਨਾਂ ਦੇ ਅੱਛੇ ਗੁਣ ਇਕੱਤਰ ਕਰਨੇਂ ਚਾਹੀਦੇ ਹਨ। ਅਤੇ ਉਹਨਾਂ ਦੀਆਂ ਗਲਤੀਆਂ ਜਾਂ ਭੁਲੇਖਿਆਂ ਨੂੰ ਦੂਰ ਕਰਨ ਵਾਸਤੇ ਜਾਂ ਔਗੁਣਾਂ ਨੂੰ ਗੁਣਾਂ ਵਿੱਚ ਤਬਦੀਲ ਕਰਨ, ਜਾਂ ਉਹਨਾਂ ਦੇ ਇੱਕ ਲਿਮਟਿਡ ਗਿਆਨ ਵਿੱਚ ਹੋਰ ਵਾਧਾ ਕਰਨ ਵਾਸਤੇ ਲਿਖਣਾਂ ਚਾਹੀਦਾ ਹੈ, ਜਾਂ ਉਹਨਾਂ ਦੀ ਮਦਦ ਕਰਨੀਂ ਚਾਹੀਦੀ ਹੈ।

ਪਰ ਆਮ ਕਰਕੇ ਸਾਡਾ ਵਤੀਰਾ ਕਿਸੇ ਵੀ ਲਿਖਾਰੀ ਪ੍ਰਤੀ ਇਸ ਤਰਾਂ ਦਾ ਬਣ ਚੁਕਾ ਹੋਇਆ ਹੈ। ਕਿ ਕਿਸੇ ਲਿਖਾਰੀ ਵਿੱਚ ਜੇ ਸੌ ਗੁਣ ਹੋਣ, ਪਰ ਜੇ ਉਸ ਵਿੱਚ ਇੱਕ ਵੀ ਔਗੁਣ ਹੋਵੇ ਤਾਂ ਅਸੀਂ ਉਸ ਦੇ ੯੯ ਗੁਣਾਂ ਨੂੰ ਅੱਖੋਂ ਪਰੋਖੇ ਕਰ ਕੇ, ਉਸ ਦੇ ਸਿਰਫ ਇੱਕ ਔਗੁਣ ਨੂੰ ਆਪਣੀਂ ਲਿਸਟ ਵਿੱਚ ਐਡ ਕਰ ਲੈਂਦੇ ਹਾਂ। ਇਸ ਤਰਾਂ ਔਗੁਣਾਂ ਦੀ ਇਹ ਲਿਸਟ ਲੰਬੀ ਹੁੰਦੀ ਜਾਂਦੀ ਹੈ। ਇਸ ਵਾਸਤੇ ਸਾਨੂੰ ਉਸਦੇ ਅਤੇ ਹੋਰਾਂ ਦੇ ਸਿਰਫ ਔਗੁਣ ਹੀ ਔਗੁਣ ਦਿੱਸਦੇ ਹਨ। ਅਸੀਂ ਦਿਨ ਰਾਤ ਦੂਸਰਿਆਂ ਦੇ ਔਗੁਣਾਂ ਦਾ ਹੀ ਚਿਤਵਨ ਕਰਦੇ ਹਾਂ। ਸਾਨੂੰ ਆਪਣੇਂ ਤੋਂ ਸਿਵਾ ਕਿਸੇ ਦੇ ੯੯ ਗੁਣ ਦਿਖਾਈ ਹੀ ਨਹੀਂ ਦੇਂਦੇ। ਗੁਣਾਂ ਨੂੰ ਅਸੀਂ ਆਪਣੀਂ ਲਿਸਟ ਵਿੱਚ ਐਡ ਹੀ ਨਹੀਂ ਕਰਦੇ। ਇਸ ਵਾਸਤੇ ਸਾਡੇ ਪਾਸ ਗੁਣਾਂ ਦੀ ਕੋਈ ਲਿਸਟ ਨਹੀਂ ਹੈ।

ਸਚਾਈ ਇਹ ਹੈ, ਕਿ ਅਸੀਂ ਦੂਸਰਿਆਂ ਵਿੱਚ ਜੋ ਔਗੁਣ, ਦੇਖਦੇ ਹਾਂ, ਅਸਲ ਵਿੱਚ ਇਹ ਸਾਰੇ ਸਾਡੇ ਆਪਣੇਂ ਹੀ ਔਗੁਣ ਹਨ, ਜੋ ਸਾਨੂੰ ਦੂਸਰਿਆਂ ਵਿੱਚ ਦਿਖਾਈ ਦੇਂਦੇ ਹਨ।

ਇਹ ਗੱਲ ਮੈਂ ਤੁਹਾਨੂੰ, ਇੱਕ ਵਿਗਿਆਨਿਕ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰਦਾ ਹਾਂ,

ਪ੍ਰਕਾਸ਼ ਸਫੇਦ ਰੰਗ ਦਾ ਹੁੰਦਾ ਹੈ, ਪਰ ਇਸ ਵਿੱਚ ਸੱਤ ਰੰਗ ਮਿਕਸ ਹੁੰਦੇ ਹਨ। ਇਸ ਪਰਕਾਸ਼ ਵਿੱਚ ਸਾਨੂੰ ਕੋਈ ਵਸਤੂ ਲਾਲ ਰੰਗ ਦੀ ਦਿਖਾਈ ਦੇਂਦੀ ਹੈ, ਕੋਈ ਹਰੇ, ਨੀਲੇ, ਸੰਤਰੀ, ਜਾਂ ਪੀਲੇ ਰੰਗ ਦੀ ਦਿਖਾਈ ਦੇਂਦੀ ਹੈ। ਲਾਲ ਰੰਗ ਦੀ ਵਸਤੂ ਲਾਲ ਕਿਉਂ ਦਿਖਾਈ ਦੇਂਦੀ ਹੈ। ਕਿਉਂ ਕੇ ਲਾਲ ਰੰਗ ਇਸ ਵਿੱਚ ਪਹਿਲੇ ਹੀ ਮੌਜੂਦ ਹੁੰਦਾ ਹੈ। ਪ੍ਰਕਾਸ਼ ਵਿਚਲੇ ਬਾਕੀ ਸਾਰੇ ਰੰਗ ਤਾਂ ਉਹ ਵਸਤੂ ਔਬਜ਼ਰਵ (observe) ਕਰ ਲੈਂਦੀ ਹੈ, ਪਰ ਲਾਲ ਰੰਗ ਉਸ ਵਿੱਚ ਪਹਿਲੇ ਹੀ ਮੌਜ਼ੂਦ ਹੋਣ ਦੇ ਕਾਰਣ, ਉਹ ਵਸਤੂ ਲਾਲ ਰੰਗ ਨੂੰ ਸੋਕ ਨਹੀਂ ਸਕਦੀ, ਅਤੇ ਲਾਲ ਰੰਗ ਨੂੰ ਰਿਪੈਲ ਜਾਂ ਰਿਫਲੈਕਟ ਕਰ ਦੇਂਦੀ ਹੈ। ਇਸ ਵਾਸਤੇ ਉਹ ਵਸਤੂ ਸਾਨੂੰ ਲਾਲ ਰੰਗ ਦੀ ਦਿੱਸਦੀ ਹੈ।

ਇਸੇ ਤਰਾਂ ਸਾਨੂੰ ਸਾਰਿਆਂ ਨੂੰ ਦੂਜਿਆਂ ਵਿੱਚ ਸਿਰਫ ਔਗੁਣ ਹੀ ਔਗੁਣ ਦਿੱਸਦੇ ਹਨ। ਕਿਉਂ ਕੇ ਅਸੀਂ ਖੁਦ ਔਗੁਣਾਂ ਨਾਲ ਭਰੇ ਹੋਇ ਹਾਂ। ਕਿਸੇ ਵਿੱਚ ਸਾਨੂੰ ਇੱਕ ਵੀ ਗੁਣ ਦਿਖਾਈ ਨਹੀਂ ਦੇਂਦਾ। ਜਿਸ ਤਰਾਂ ਲਾਲ ਰੰਗ ਦੀ ਵਸਤੂ ਲਾਲ ਰੰਗ ਤੋਂ ਬਿਨਾਂ ਬਾਕੀ ਸਾਰੇ ਰੰਗਾਂ ਨੂੰ ਹਜਮ (ਸੋਖ ਜਾਂਦੀ) ਕਰ ਜਾਂਦੀ, ਭਾਵ ਲੁਪਤ ਕਰ ਜਾਂਦੀ ਹੈ। ਇਸੇ ਤਰਾਂ ਕਿਸੇ ਦੇ ਅੱਛੇ ਗੁਣ ਅਸੀਂ ਬਲੈਕ ਲਿਸਟ ਵਿੱਚ ਪਾ ਦੇਂਦੇ ਹਾਂ। ਸਾਡੇ ਪਾਸ ਅੱਛੇ ਗੁਣਾਂ ਦੀ ਲਿਸਟ ਹੈ ਹੀ ਨਹੀਂ, ਇਸ ਵਾਸਤੇ ਅਸੀਂ ਜਦ ਵੀ ਸਰਚ ਮਾਰਾਂਗੇ ਤਾਂ ਸਾਨੂੰ ਔਗੁਣ ਹੀ ਔਗੁਣ ਦਿੱਸਣ ਗੇ।

ਆਪ ਜੀ ਸਮੇਤ ਮੇਰਾ ਸੱਭ ਲਿਖਾਰੀ, ਵਿਦਵਾਨ, ਗਿਆਨੀਂ ਅਤੇ ਪ੍ਰਚਾਰਕ ਵੀਰਾਂ ਨੂੰ, ਮੇਰਾ ਇਹ “ਸੱਦਾ” ਹੈ, ਕਿ ਆਉ ਅੱਜ ਤੋਂ ਗੁਣ ਇਕੱਠੇ ਕਰੀਏ। ਸਿੱਖ ਮਾਰਗ ਦੇ ਕੁੱਝ ਬਹੁਤ ਹੀ ਸੂਝਵਾਨ ਵਿਦਵਾਨਾਂ ਨੂੰ ਮਿਲਾ ਕੇ, ਮੈਂ ਇੱਕ ਟੀਮ ਤਿਆਰ ਕਰਨਾਂ ਚਾਹੁੰਦਾ ਹਾਂ, ਜੋ ਆਪਸ ਵਿੱਚ ਗੁਣ ਸਾਂਝੇ ਕਰਨ। ਗੁਣਾਂ ਦਾ ਵਪਾਰ ਕਰਨ, ਗੁਣ ਖਰੀਦਣ, ਗੁਣ ਇਕੱਠੇ ਕਰਣ ਅਤੇ ਫਿਰ ਮੁਫਤ ਵਿੱਚ ਗੁਣ ਵੰਡਣ।

ਗਿਆਨੀਂ ਜਗਤਾਰ ਸਿੰਘ ਜਾਚਕ ਜੀ। ਅਗੇ ਮੈਂ ਗੁਰਬਾਣੀਂ ਦੇ ਇੱਕ ਸ਼ਬਦ ਦਾ ਹਵਾਲਾ ਦੇਂਦਾਂ ਹਾਂ ਜੀ, ਸਾਰੇ ਸ਼ਬਦ ਦੀ ਆਪ ਵਿਚਾਰ ਕਰਨਾਂ ਜੀ। ਸ਼ਬਦ ਬਹੁਤ ਹੀ ਲੰਬਾ ਹੈ। ਅਤੇ ਜੇ ਮੰਨੀਏਂ ਤਾਂ ਇੱਕ ਇੱਕ ਪੰਕਤੀ ਗਿਆਨ ਨਾਲ ਭਰਪੂਰ ਹੈ। ਗੁਣਾਂ ਦਾ ਖਜਾਨਾਂ ਹੈ। ਪਰ ਅਫ਼ਸੋਸ ਕਿ ਗੁਣ ਸੇਵ ਕਰਨ ਵਾਸਤੇ ਅਸੀਂ ਅਜੇ ਫੋਲਡਰ ਹੀ ਨਹੀਂ ਬਨਾਇਆ। ਇਸ ਸ਼ਬਦ ਵਿੱਚ ਦੋ ਤਿੰਨ ਪੰਕਤੀਆਂ ਹਨ, ਜਿਨ੍ਹਾਂ ਵਲ ਖਾਸ ਕਰ ਮੈਂ ਆਪ ਜੀ ਦਾ, ਅਤੇ ਸੱਭ ਦਾ ਧਿਆਨ ਦਿਵਾਉਣਾਂ ਚਾਹੁੰਦਾ ਹਾਂ, ੳਹ ਪੰਕਤੀਆਂ ਅੱਗੇ ਲਿਖੀਆਂ ਹਨ।

ਗੁਣਕਾਰੀ ਗੁਣ ਸੰਘਰੈ ਅਵਰਾ ਉਪਦੇਸੇਨਿ।। ਸੇ ਵਡਭਾਗੀ ਜਿ ਓਨਾ ਮਿਲਿ ਰਹੇ ਅਨਦਿਨੁ ਨਾਮੁ ਲਏਨਿ।। ੯।।

“ਸੇ ਭਾਈ ਸੇ ਸਜਣਾ ਜੋ ਸਚਾ ਸੇਵੰਨਿ।। ਅਵਗਣ ਵਿਕਣਿ ਪਲੑਰਨਿ ਗੁਣ ਕੀ ਸਾਝ ਕਰੰਨਿੑ।। ੨੫।। ਗੁਣ ਕੀ ਸਾਝ ਸੁਖੁ ਊਪਜੈ ਸਚੀ ਭਗਤਿ ਕਰੇਨਿ।। ਸਚੁ ਵਣੰਜਹਿ ਗੁਰ ਸਬਦ ਸਿਉ ਲਾਹਾ ਨਾਮੁ ਲਏਨਿ।। ੨੬।। “

ਸ੍ਰੀ ਗੁਰੂ ਅਮਰ ਦਾਸ ਜੀ ਮਹਾਂਰਾਜ ਜੀ ਇਹਨਾਂ ਪੰਕਤੀਆਂ ਵਿੱਚ ਸਮਝਾਉਂਦੇ ਹਨ, ਕਿ ਜਿਹੜੇ ਹਰੀ ਸਚੇ ਦੇ ਸੇਵਕ ਹਨ, ਉਹ ਸਾਡੇ ਸੱਜਣ ਹਨ, ਉਹ ਸਾਡੇ ਭਾਈ (ਭਰਾ) ਹਨ। ਸਾਡੇ ਉਹ ਭਾਈ, ਅਵਗੁਣਾਂ ਨੂੰ ਤਿਆਗ ਕੇ, ਅਵਗੁਣਾਂ ਦੇ ਬਦਲੇ ਗੁਣ ਖਰੀਦਦੇ ਹਨ (ਇਹ ਵਪਾਰ ਕਰਦੇ ਹਨ) ਇਹ ਸੱਚਾ ਵਪਾਰ ਹੈ। ਗੁਣਾਂ ਦੀ ਸਾਂਝ ਕੀਤਿਆਂ ਗੁਣ ਇਕੱਠੇ ਹੁੰਦੇ ਹਨ, (ਗੁਣਾਂ ਵਿੱਚ ਵਾਧਾ ਹੁੰਦਾ ਹੈ) ਗੁਣਾਂ ਨੂੰ ਇਕੱਠੇ ਕਰਕੇ ਸੱਚੀ ਭਗਤੀ ਦਾ ਪਤਾ ਲੱਗਦਾ ਹੈ। ਜਿਸ ਵਿਚੋਂ ਸੁਖ ਹੀ ਸੁਖ ਮਿਲਦਾ ਹੈ। ਗੁਰੂ ਜੀ ਸਾਨੂੰ ਇਹ ਵਪਾਰ ਕਰਨ ਦੀ ਮਤਿ ਦੇਂਦੇ ਹਨ।

ਜਿਸ ਵੀ ਗੁਣਾਂ ਦੇ ਉਪਕਾਰੀ ਪਾਸ ਗੁਣ ਹੋਣ ਗੇ ਉਹ ਦੂਸਰਿਆਂ ਨੂੰ ਵੀ ਅਜੇਹਾ ਕਰਨ ਦਾ ਉਪਦੇਸ਼ ਦੇਵੇ ਗਾ। ਜਿਹੜੇ (ਮਨੁੱਖ) ਇਹੋ ਜਿਹੇ ਗੁਣਕਾਰੀਆਂ ਨਾਲ ਮਿਲ ਕੇ ਰਹਿਣ ਗੇ ਉਹ ਵਡਿਆਂ ਭਾਗਾਂ ਵਾਲੇ ਹਨ, ਅਤੇ ਉਹ ਦਿਨ ਰਾਤ ਪ੍ਰਭੂ ਦੇ ਨਾਮ ਨਾਲ ਜੁੜੇ ਰਹਿੰਦੇ ਹਨ।

ਰਾਗੁ ਸੂਹੀ ਮਹਲਾ ੩ ਘਰੁ ੧੦ ੴ ਸਤਿਗੁਰ ਪ੍ਰਸਾਦਿ।। ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ।। ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ।। ੧।। ਵਾਹੁ ਮੇਰੇ ਸਾਹਿਬਾ ਵਾਹੁ।। ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ।। ੧।। ਰਹਾਉ।। ਦੁਨੀਆ ਕੇਰੀ ਦੋਸਤੀ ਮਨਮੁਖ ਦਝਿ ਮਰੰਨਿ।। ਜਮ ਪੁਰਿ ਬਧੇ ਮਾਰੀਅਹਿ ਵੇਲਾ ਨ ਲਾਹੰਨਿ।। ੨।। ਗੁਰਮੁਖਿ ਜਨਮੁ ਸਕਾਰਥਾ ਸਚੈ ਸਬਦਿ ਲਗੰਨਿ।। ਆਤਮ ਰਾਮੁ ਪ੍ਰਗਾਸਿਆ ਸਹਜੇ ਸੁਖਿ ਰਹੰਨਿ।। ੩।। ਗੁਰ ਕਾ ਸਬਦੁ ਵਿਸਾਰਿਆ ਦੂਜੈ ਭਾਇ ਰਚੰਨਿ।। ਤਿਸਨਾ ਭੁਖ ਨ ਉਤਰੈ ਅਨਦਿਨੁ ਜਲਤ ਫਿਰੰਨਿ।। ੪।। ਦੁਸਟਾ ਨਾਲਿ ਦੋਸਤੀ ਨਾਲਿ ਸੰਤਾ ਵੈਰੁ ਕਰੰਨਿ।। ਆਪਿ ਡੁਬੇ ਕੁਟੰਬ ਸਿਉ ਸਗਲੇ ਕੁਲ ਡੋਬੰਨਿ।। ੫।। ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ।। ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ।। ੬।। ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ।। ਆਪਿ ਬੀਜਿ ਆਪੇ ਹੀ ਖਾਵਣਾ ਕਹਣਾ ਕਿਛੂ ਨ ਜਾਇ।। ੭।। ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ।। ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲੁ ਨ ਤਮਾਇ।। ੮।। ਗੁਣਕਾਰੀ ਗੁਣ ਸੰਘਰੈ ਅਵਰਾ ਉਪਦੇਸੇਨਿ।। ਸੇ ਵਡਭਾਗੀ ਜਿ ਓਨਾ ਮਿਲਿ ਰਹੇ ਅਨਦਿਨੁ ਨਾਮੁ ਲਏਨਿ।। ੯।। ਦੇਸੀ ਰਿਜਕੁ ਸੰਬਾਹਿ ਜਿਨਿ ਉਪਾਈ ਮੇਦਨੀ।। ਏਕੋ ਹੈ ਦਾਤਾਰੁ ਸਚਾ ਆਪਿ ਧਣੀ।। ੧੦।। ਸੋ ਸਚੁ ਤੇਰੈ ਨਾਲਿ ਹੈ ਗੁਰਮੁਖਿ ਨਦਰਿ ਨਿਹਾਲਿ।। ਆਪੇ ਬਖਸੇ ਮੇਲਿ ਲਏ ਸੋ ਪ੍ਰਭੁ ਸਦਾ ਸਮਾਲਿ।। ੧੧।। ਮਨੁ ਮੈਲਾ ਸਚੁ ਨਿਰਮਲਾ ਕਿਉ ਕਰਿ ਮਿਲਿਆ ਜਾਇ।। ਪ੍ਰਭੁ ਮੇਲੇ ਤਾ ਮਿਲਿ ਰਹੈ ਹਉਮੈ ਸਬਦਿ ਜਲਾਇ।। ੧੨।। ਸੋ ਸਹੁ ਸਚਾ ਵੀਸਰੈ ਧ੍ਰਿਗੁ ਜੀਵਣੁ ਸੰਸਾਰਿ।। ਨਦਰਿ ਕਰੇ ਨਾ ਵੀਸਰੈ ਗੁਰਮਤੀ ਵੀਚਾਰਿ।। ੧੩।। ਸਤਿਗੁਰੁ ਮੇਲੇ ਤਾ ਮਿਲਿ ਰਹਾ ਸਾਚੁ ਰਖਾ ਉਰ ਧਾਰਿ।। ਮਿਲਿਆ ਹੋਇ ਨ ਵੀਛੁੜੈ ਗੁਰ ਕੈ ਹੇਤਿ ਪਿਆਰਿ।। ੧੪।। ਪਿਰੁ ਸਾਲਾਹੀ ਆਪਣਾ ਗੁਰ ਕੈ ਸਬਦਿ ਵੀਚਾਰਿ।। ਮਿਲਿ ਪ੍ਰੀਤਮ ਸੁਖੁ ਪਾਇਆ ਸੋਭਾਵੰਤੀ ਨਾਰਿ।। ੧੫।। ਮਨਮੁਖ ਮਨੁ ਨ ਭਿਜਈ ਅਤਿ ਮੈਲੇ ਚਿਤਿ ਕਠੋਰ।। ਸਪੈ ਦੁਧੁ ਪੀਆਈਐ ਅੰਦਰਿ ਵਿਸੁ ਨਿਕੋਰ

।। ੧੬।। ਆਪਿ ਕਰੇ ਕਿਸੁ ਆਖੀਐ ਆਪੇ ਬਖਸਣਹਾਰੁ।। ਗੁਰ ਸਬਦੀ ਮੈਲੁ ਉਤਰੈ ਤਾ ਸਚੁ ਬਣਿਆ ਸੀਗਾਰੁ।। ੧੭।। ਸਚਾ ਸਾਹੁ ਸਚੇ ਵਣਜਾਰੇ ਓਥੈ ਕੂੜੇ ਨ ਟਿਕੰਨਿ।। ਓਨਾ ਸਚੁ ਨ ਭਾਵਈ ਦੁਖ ਹੀ ਮਾਹਿ ਪਚੰਨਿ।। ੧੮।। ਹਉਮੈ ਮੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ।। ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ।। ੧੯।। ਸੰਤਾ ਸੰਗਤਿ ਮਿਲਿ ਰਹੈ ਤਾ ਸਚਿ ਲਗੈ ਪਿਆਰੁ।। ਸਚੁ ਸਲਾਹੀ ਸਚੁ ਮਨਿ ਦਰਿ ਸਚੈ ਸਚਿਆਰੁ।। ੨੦।। ਗੁਰ ਪੂਰੇ ਪੂਰੀ ਮਤਿ ਹੈ ਅਹਿਨਿਸਿ ਨਾਮੁ ਧਿਆਇ।। ਹਉਮੈ ਮੇਰਾ ਵਡ ਰੋਗੁ ਹੈ ਵਿਚਹੁ ਠਾਕਿ ਰਹਾਇ।। ੨੧।। ਗੁਰੁ ਸਾਲਾਹੀ ਆਪਣਾ ਨਿਵਿ ਨਿਵਿ ਲਾਗਾ ਪਾਇ।। ਤਨੁ ਮਨੁ ਸਉਪੀ ਆਗੈ ਧਰੀ ਵਿਚਹੁ ਆਪੁ ਗਵਾਇ।। ੨੨।। ਖਿੰਚੋਤਾਣਿ ਵਿਗੁਚੀਐ ਏਕਸੁ ਸਿਉ ਲਿਵ ਲਾਇ।। ਹਉਮੈ ਮੇਰਾ ਛਡਿ ਤੂ ਤਾ ਸਚਿ ਰਹੈ ਸਮਾਇ।। ੨੩।। ਸਤਿਗੁਰ ਨੋ ਮਿਲੇ ਸਿ ਭਾਇਰਾ ਸਚੈ ਸਬਦਿ ਲਗੰਨਿ।। ਸਚਿ ਮਿਲੇ ਸੇ ਨ ਵਿਛੁੜਹਿ ਦਰਿ ਸਚੈ ਦਿਸੰਨਿ।। ੨੪।। ਸੇ ਭਾਈ ਸੇ ਸਜਣਾ ਜੋ ਸਚਾ ਸੇਵੰਨਿ।। ਅਵਗਣ ਵਿਕਣਿ ਪਲੑਰਨਿ ਗੁਣ ਕੀ ਸਾਝ ਕਰੰਨਿੑ।। ੨੫।। ਗੁਣ ਕੀ ਸਾਝ ਸੁਖੁ ਊਪਜੈ ਸਚੀ ਭਗਤਿ ਕਰੇਨਿ।। ਸਚੁ ਵਣੰਜਹਿ ਗੁਰ ਸਬਦ ਸਿਉ ਲਾਹਾ ਨਾਮੁ ਲਏਨਿ।। ੨੬।। ਸੁਇਨਾ ਰੁਪਾ ਪਾਪ ਕਰਿ ਕਰਿ ਸੰਚੀਐ ਚਲੈ ਨ ਚਲਦਿਆ ਨਾਲਿ।। ਵਿਣੁ ਨਾਵੈ ਨਾਲਿ ਨ ਚਲਸੀ ਸਭ ਮੁਠੀ ਜਮਕਾਲਿ।। ੨੭।। ਮਨ ਕਾ ਤੋਸਾ ਹਰਿ ਨਾਮੁ ਹੈ ਹਿਰਦੈ ਰਖਹੁ ਸਮਾੑਲਿ।। ਏਹੁ ਖਰਚੁ ਅਖੁਟੁ ਹੈ ਗੁਰਮੁਖਿ ਨਿਬਹੈ ਨਾਲਿ।। ੨੮।। ਏ ਮਨ ਮੂਲਹੁ ਭੁਲਿਆ ਜਾਸਹਿ ਪਤਿ ਗਵਾਇ।। ਇਹੁ ਜਗਤੁ ਮੋਹਿ ਦੂਜੈ ਵਿਆਪਿਆ ਗੁਰਮਤੀ ਸਚੁ ਧਿਆਇ।। ੨੯।। ਹਰਿ ਕੀ ਕੀਮਤਿ ਨ ਪਵੈ ਹਰਿ ਜਸੁ ਲਿਖਣੁ ਨ ਜਾਇ।। ਗੁਰ ਕੈ ਸਬਦਿ ਮਨੁ ਤਨੁ ਰਪੈ ਹਰਿ ਸਿਉ ਰਹੈ ਸਮਾਇ।। ੩੦।। ਸੋ ਸਹੁ ਮੇਰਾ ਰੰਗੁਲਾ ਰੰਗੇ ਸਹਜਿ ਸੁਭਾਇ।। ਕਾਮਣਿ ਰੰਗੁ ਤਾ ਚੜੈ ਜਾ ਪਿਰ ਕੈ ਅੰਕਿ ਸਮਾਇ।। ੩੧।। ਚਿਰੀ ਵਿਛੁੰਨੇ ਭੀ ਮਿਲਨਿ ਜੋ ਸਤਿਗੁਰੁ ਸੇਵੰਨਿ।। ਅੰਤਰਿ ਨਵ ਨਿਧਿ ਨਾਮੁ ਹੈ ਖਾਨਿ ਖਰਚਨਿ ਨ ਨਿਖੁਟਈ ਹਰਿ ਗੁਣ ਸਹਜਿ ਰਵੰਨਿ।। ੩੨।। ਨਾ ਓਇ ਜਨਮਹਿ ਨਾ ਮਰਹਿ ਨਾ ਓਇ ਦੁਖ ਸਹੰਨਿ।। ਗੁਰਿ ਰਾਖੇ ਸੇ ਉਬਰੇ ਹਰਿ ਸਿਉ ਕੇਲ ਕਰੰਨਿ।। ੩੩।। ਸਜਣ ਮਿਲੇ ਨ ਵਿਛੁੜਹਿ ਜਿ ਅਨਦਿਨੁ ਮਿਲੇ ਰਹੰਨਿ।। ਇਸੁ ਜਗ ਮਹਿ ਵਿਰਲੇ ਜਾਣੀਅਹਿ ਨਾਨਕ ਸਚੁ ਲਹੰਨਿ।। ੩੪।। (੭੫੫)

ਸ: ਜਾਚਕ ਜੀ ਇਸ ਸ਼ਬਦ ਦੀ ਵਿਚਾਰ ਕਰਕੇ ਦੱਸਨਾਂ ਕੇ ਇਸ ਤੋਂ ਵੱਡਾ ਗਿਆਨ ਕੋਈ ਹੋਰ ਹੋ ਸਕਦਾ ਹੈ।

ਇਸ ਲੇਖ ਵਿੱਚ ਆਪ ਜੀ ਨੇਂ ਉਤਸ਼ਾਹੀ ਨੌਜਵਾਨ ਪ੍ਰਚਾਰਕਾਂ ਬਾਰੇ ਲਿਖਿਆ ਹੈ।

ਇਸ ਸ਼੍ਰੇਣੀ ਦੇ ਵਿਦਵਾਨ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਢਲੇ ਗੁਰਵਾਕ “ਆਦਿ ਸਚੁ ਜੁਗਾਦਿ ਸਚੁ।। ਹੈ ਭਿ ਸਚੁ ਨਾਨਕ ਹੋਸੀ ਭਿ ਸਚੁ।। “ ਦੁਆਰਾ ਕਰਤਾਪੁਰਖੁ ਦੀ ਪ੍ਰਗਟ ਹੁੰਦੀ ਅਕਾਲ-ਮੂਰਤੀ ਹੋਂਦ ਤੋਂ ਮਨੁਕਰ ਹੋਣ ਦੇ ਰਾਹ ਪੈ ਕੇ ਗੁਰੂ ਨਾਨਕ-ਸਰੂਪ ਦਸ ਗੁਰੂ ਸਾਹਿਬਾਨ ਦੇ ਰੂਪ ਵਿੱਚ ‘ਗੁਰੂ` ਦੀ ਨਿਵੇਕਲੀ ਹੋਂਦ ਮੰਨਣ ਤੋਂ ਵੀ ਇਨਕਾਰੀ ਹੋ ਰਹੇ ਹਨ। ਇਹੀ ਕਾਰਣ ਹੈ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਂ ਨਾਲ ‘ਗੁਰੂ` ਵਿਸ਼ੇਸ਼ਣ ਲਾਉਣਾ ਮੁਸ਼ਕਲ ਹੋ ਰਿਹਾ ਹੈ। ਇਸ ਲਈ ਉਹ ਗੁਰੂ ਸਾਹਿਬ ਜੀ ਨੂੰ ‘ਬਾਬਾ ਨਾਨਕ` ਜਾਂ ‘ਨਾਨਕ ਪਾਤਸ਼ਾਹ` ਆਖਣ ਲੱਗ ਪਏ ਹਨ।

ਵੀਰ ਜੀ ਤੁਹਾਡੀਆਂ ਇਹ ਊਪਰ ਵਾਲੀਆਂ ਲਿਖੀਆਂ ਲਾਈਨਾਂ, ਸੱਮੁਚ ਚਿੰਤਾ ਦਾ ਵਿਸ਼ਾ ਹੈ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ।

ਲੇਖ ਦੇ ਅੰਤ ਵਿੱਚ ਆਪ ਅੱਗੇ ਲਿਖਦੇ ਹੋ।

ਇਸ ਲਈ ਮੈਂ ਅੰਤ ਵਿੱਚ ਆਪਣੇ ਅਤਿ ਸਤਿਕਾਰਯੋਗ ਤੇ ਪਿਆਰੇ ਗੁਰਸਿੱਖ ਵਿਦਵਾਨ ਪ੍ਰਚਾਰਕਾਂ ਤੇ ਨਵੀਨ ਲੇਖਕਾਂ ਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਕਰਨੀ ਚਹੁੰਦਾ ਹਾਂ ਕਿ ਗੁਰਬਾਣੀ ਦੇ ਪਾਠ, ਗਾਇਨ ਤੇ ਵੀਚਾਰ ਦੁਆਰਾ ਰੱਬੀ ਹੁਕਮ ਨੂੰ ਬੁੱਝਦਿਆਂ ਸਚਿਆਰ ਹੋਣ ਅਤੇ “ਦੈਵੀ ਗੁਣ” ਗ੍ਰਹਿਣ ਕਰਕੇ ਜੀਊਣ ਦੀ ਪ੍ਰੇਰਨਾ ਜਮ ਜਮ ਕਰੋ। ਕਿਉਂਕਿ, ਮਨੁਖੀ ਭਾਈਚਾਰੇ ਨੂੰ ਦੰਭੀ ਗੁਰੂਆਂ ਦੇ ਮੱਕੜ ਜਾਲ ਦੀਆਂ ਰੱਬੀ ਮਿਲਾਪ ਵਾਲੀਆਂ ਕਥਿਤ ਜੋਗ-ਜੁਗਤੀਆਂ ਅਤੇ ਮਾਲਾ ਵਾਲੇ ਗਿਣਤੀ ਦੇ ਜਾਪ ਚਕ੍ਰਵਿਊ ਚੋਂ ਕੱਢਣ ਲਈ ਐਸਾ ਉਦਮ ਅਤਿਅੰਤ ਲੁੜੀਂਦਾ ਹੈ। ਪਰ, ਪਾਠਕਾਂ ਤੇ ਸ੍ਰੋਤਿਆਂ ਦੀ ਸੁਰਤਿ ਨੂੰ ਹੁਕਮ ਸਾਜਣ ਵਾਲੇ ਗੁਣਨਿਧਾਨ ਹੁਕਮੀ ਪ੍ਰਭੂ ਨਾਲ ਜੋੜਣ ਅਤੇ ਗੁਰਪ੍ਰਸਾਦਿ ਦੇ ਪਾਤਰ ਬਣਾਈ ਰੱਖਣ ਲਈ ਉਨ੍ਹਾਂ ਅੰਦਰ ਇਹ ਭਾਵਨਾ ਭਰਨੀ ਵੀ ਅਤਿਅੰਤ ਜ਼ਰੂਰੀ ਹੈ

ਤੁਹਾਡੇ ਇਸ ਲੇਖ ਤੋਂ ਇਹ ਸਪਸ਼ਟ ਹੋ ਰਿਹਾ ਹੈ, ਕਿ ਤੁਸੀਂ ਇਹ ਮੰਨਦੇ ਹੋ, ਕਿ ਇਹਨਾਂ ਨਵੀਨ ਪ੍ਰਚਾਰਕਾਂ ਦੀ ਭਾਵਨਾਂ ਤਾਂ ਨੇਕ ਹੈ। ਕਿਉਂ ਕੇ ਉਹ ਵੀ ਮਨੁੱਖੀ ਭਾਈਚਾਰੇ ਨੂੰ, ਦੰਭੀ ਗੁਰੂਆਂ ਦੇ ਮੱਕੜ ਜਾਲ ਦੇ ਚਕਰਵਿਊ ਵਿਚੋਂ ਕੱਢਣਾਂ ਚਾਹੁੰਦੇ ਹਨ। ਪਰ ਤੁਹਾਡੇ ਅਨੂਸਾਰ ਉਹਨਾਂ ਦਾ ਤਰੀਕਾ ਗਲਤ ਹੈ।

ਵੀਰ ਜੀ, ਇਸੇ ਤਰਾਂ ਹੋ ਸਕਦਾ ਹੈ, ਕਿ ਤੁਹਾਡੇ ਵਾਲਾ ਤਰੀਕਾ, ਉਹਨਾਂ ਨੂੰ ਗਲਤ ਲੱਗਦਾ ਹੋਵੇ। ਖਾਲੀ ਚਿੰਤਾ ਕਰਨ ਨਾਲ ਕੀ ਲਾਭ ਹੋਵੇ ਗਾ। ਕੀ ਤੁਸੀਂ ਕੋਈ ਅਜੇਹਾ ਸੁਝਾਉ ਜਾਂ ਤਰੀਕਾ ਨਹੀਂ ਦੱਸ ਸੱਕਦੇ, ਜਿਸ ਨਾਲ, ਦੰਭੀ ਗੁਰੂਆਂ ਸਮੇਤ, ਸਾਰੇ ਹੀ ਨਵੇਂ ਅਤੇ ਪੁਰਾਣੇਂ ਲਿਖਾਰੀ ਵਿਦਵਾਨ ਅਤੇ ਪ੍ਰਚਾਰਕ ਆਪਣੇਂ ਆਪਣੇਂ ਔਗੁਣ ਤਿਆਗ ਕੇ ਗੁਰਮਤਿ ਵਾਲੇ ਗੁਣ ਧਾਰਣ ਕਰ ਲੈਣ, ਅਤੇ ਗੁਣਨਿਧਾਨ ਹੁਕਮੀ ਪ੍ਰਭੂ ਨਾਲ ਜੁੜ ਜਾਣ। ਅਤੇ ਸਾਰੇ ਹੀ ਇੱਕ ਮਤਿ ਹੋ ਜਾਣ, ਜੇ ਸਾਰੇ ਹੀ ਇੱਕ ਮਤਿ ਹੋ ਜਾਣ, ਤਾਂ ਕੀ ਕੋਈ ਝਗੜਾ ਬਾਕੀ ਰਹਿ ਜਾਵੇ ਗਾ।

ਜੇ ਸਾਰਾ ਝਗੜਾ ਹੀ ਖਤਮ ਹੋ ਗਿਆ, ਤਾਂ ਕੀ ਕੋਈ ਚਿੰਤਾ ਜਾਂ ਦੁੱਖ ਬਾਕੀ ਰਹਿ ਜਾਵੇ ਗਾ। ਨਹੀਂ!

ਪਰ ਜੇ ਇਸ ਤਰਾਂ ਹੋ ਜਾਵੇ, (ਜੋ ਕੇ ਮੁਸ਼ਕਿਲ ਹੈ) ਤਾਂ ਮੇਰੇ ਖਿਆਲ ਵਿੱਚ ਲੋਕਾਂ ਦੇ ਚਿੰਤਾ ਜਾਂ ਦੁੱਖਾਂ ਦੇ ਖਾਤਮੇਂ ਦੇ ਨਾਲ ਨਾਲ, ਇੱਕ ਗੱਲ ਦਾ ਡਰ ਜਰੂਰ ਹੈ। ਕਿ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਤੇ ਰੋਜਗਾਰ ਦਾ ਖਾਤਮਾਂ ਵੀ ਜਰੂਰ ਹੋ ਜਾਵੇ ਗਾ।

ਸ: ਜਗਤਾਰ ਸਿੰਘ ਜਾਚਕ ਜੀ, ਤੁਹਾਡੀ ਚਿੰਤਾ ਵਾਂਗ, ਹਰ ਪੰਥ ਦਰਦੀ ਨੂੰ ਹੀ ਇਹ ਚਿੰਤਾ ਹੋਵੇ ਗੀ, ਜਾਂ ਜਰੂਰ ਹੋਣੀਂ ਚਾਹੀਦੀ ਹੈ। ਪਰ ਉਸ ਪ੍ਰਭੂ ਨੂੰ, ਕੀ ਇਸ ਦੀ ਕੋਈ ਚਿੰਤਾ ਨਹੀਂ ਹੈ। ਤੁਹਾਡੇ ਵਿਚਾਰ ਵਿੱਚ ਕੀ ਉਸ ਪਭੂ ਨੂੰ ਸਾਡੀ-ਤੁਹਾਡੀ ਇਸ ਚਿੰਤਾ ਦਾ ਫਿਕਰ ਹੈ। ਭਾਵ ਕੀ ਉਹ ਸਾਡੀ ਇਸ ਚਿੰਤਾ ਨੂੰ ਜਾਣਦਾ ਹੈ। ਆਪ ਜੀ ਨੇਂ ਗੁਰਬਾਣੀਂ ਦੇ ਹਵਾਲੇ ਨਾਲ ਲਿਖਿਆ ਹੈ।

ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ।। ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ।। ੨।।

ਹੇ ਨਾਨਕ ! ਪ੍ਰਭੂ (ਇਸ ਸਾਰੀ ਕੁਦਰਤ ਨੂੰ) ਆਪਣੇ ਹੁਕਮ ਵਿੱਚ (ਰੱਖ ਕੇ) (ਸਭ ਦੀ) ਸੰਭਾਲ ਕਰ ਰਿਹਾ ਹੈ, (ਤੇ ਸਭ ਥਾਈਂ, ਇਕੱਲਾ) ਆਪ ਹੀ ਆਪ ਮੌਜੂਦ ਹੈ। ੨।

ਸ: ਜਗਤਾਰ ਸਿੰਘ ਜਾਚਕ ਜੀ ਕੀ ਤੁਸੀਂ ਆਪ ਉਸ ਕਾਦਰ (ਪ੍ਰਭੂ) ਦੀ ਕੁਦਰਤ ਨੂੰ ਮੰਨਦੇ ਹੋ? ਜਾਂ ਕੀ ਤੁਸੀਂ ਆਪ ਉਸ ਪ੍ਰਭੂ ਦੇ ਹੁਕਮ ਵਿੱਚ ਹੋ? । ਅਤੇ ਇਹ ਨਵੀਨ ਪ੍ਰਚਾਰਕ ਅਤੇ ਦੰਭੀ ਗੁਰੂ, ਕੀ ਉਸ ਕਾਦਰ ਕਰਤੇ ਦੀ ਕੁਦਰਤ ਜਾਂ ਹੁਕਮ ਤੋਂ ਬਾਹਰ ਹਨ। ਜੋ ਤੁਸੀਂ ਇਹਨਾਂ ਨੂੰ ਉਸ ਕਾਦਰ (ਪ੍ਰਭੂ) ਦੀ ਕੁਦਰਤ ਜਾਂ ਹੁਕਮ ਵਿੱਚ ਲਿਆਉਣ ਵਾਸਤੇ ਚਿੰਤਿਤ ਹੋ।

ਲੇਖ ਦੇ ਅਖੀਰਲੇ ਪਹਿਰੇ ਵਿੱਚ ਆਪ ਜੀ ਨੇਂ “ਦੈਵੀ ਗੁਣਾਂ” ਦੀ ਵੀ ਪ੍ਰੇਰਣਾਂ ਕੀਤੀ ਹੈ, ਕਿਰਪਾ ਕਰ ਕੇ ਦੱਸਣਾਂ ਜੀ ਕੇ ਦੈਵੀ ਗੁਣ ਕੀ ਹੁੰਦੇ ਹਨ ਜੀ।

ਵੀਰ ਜੀ ਬੇਨਤੀ ਹੈ ਕਿ, ਮੈਂ ਜਦ ਕਿਸੇ ਵੀ ਲਿਖਾਰੀ ਦੀ ਲਿਖਤ ਤੇ, ਕੋਈ ਸਵਾਲ ਕਰਦਾ ਹਾਂ। ਤਾਂ ਮੇਰਾ ਮਕਸਦ ਕਦੇ ਵੀ ਕਿਸੇ ਨੂੰ ਨੀਚਾ ਦਿਖਾਣਾਂ ਬਿਲਕੁਲ ਨਹੀਂ ਹੋ ਸਕਦਾ। ਮੇਰਾ ਅਸਲ ਮਕਸਦ ਉਸ ਲਿਖਾਰੀ ਨੂੰ ਉਸ ਦੇ ਗਿਆਨ ਦੀ ਹੱਦ ਬੰਦੀ ਤੋਂ ਹੋਰ ਅੱਗੇ ਤੁਰਨ ਦੀ ਪ੍ਰੇਰਣਾਂ ਦੇਣਾਂ ਹੁੰਦਾ ਹੈ। ਕਿਉਂ ਕੇ ਅਸੀਂ ਸੱਭ ਜਾਣਦੇ ਹਾਂ ਕਿ ਗਿਆਨ ਦੀ ਕੋਈ ਹੱਦ ਨਹੀਂ ਹੁੰਦੀ। ਅਤੇ ਸਾਡੇ ਵਿਚੋਂ ਕੋਈ ਵੀ ਆਪਣੇਂ ਵਿਚਾਰਾਂ ਜਾਂ ਗਿਆਨ ਨੂੰ ਅੰਤਿਮ ਨਹੀਂ ਕਹਿ ਸਕਦਾ। ਜੇ ਅਸੀਂ ਆਪਣੇਂ ਗਿਆਨ ਵਿੱਚ ਸੱਚਮੁਚ ਵਾਧਾ ਕਰਨਾਂ ਚਾਹੁੰਦੇ ਹਾਂ, ਤਾਂ ਗੁਣ ਸਾਂਝੇ ਜਰੂਰ ਕਰਨੇਂ ਚਾਹੀਦੇ ਹਨ।

ਜਾਣੇਂ ਅਨਜਾਣੇਂ ਕੁੱਝ ਵੀ ਗਲਤ ਲਿਖਿਆ ਗਿਆ ਹੋਵੇ, ਤਾਂ ਮਾਫੀ ਮੰਗ ਕੇ ਆਪਣੀਂ ਗਲਤੀ ਦਾ ਸੁਧਾਰ ਕਰਨਾਂ ਚਾਹਾਂ ਗਾ ਜੀ।

ਆਦਰ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ


10/03/14)
ਸੁਰਿੰਦਰ ਸਿੰਘ “ਖਾਲਸਾ”

(ਲੀਡਰ)
ਬਿਗਲ ਵੱਜਿਆ ਚੋਣਾਂ ਦਾ ਦੇਸ਼ ਅੰਦਰ, ਲੱਗੇ ਵੋਟਰਾਂ ਨੂੰ ਆ ਕੇ ਭਰਮਾਉਣ ਲੀਡਰ।
ਜਿਨ੍ਹਾਂ ਪਹਿਲਾਂ ਨਾ ਕਦੇ ਬਾਤ ਪੁੱਛੀ, ਹੁਣ ਨਿੱਤ ਹੀ ਦਰਵਾਜੇ ਖੜਕਾਉਣ ਲੀਡਰ।
‘ਭੁੱਕੀ” ਸ਼ਰਾਬ’ ਵਰਤਾ ਕੇ ਚਰਸ ਗਾਂਜਾ, ਵੋਟਾਂ ਪੱਕੀਆਂ ਇਉਂ ਕਰਵਾਉਣ ਲੀਡਰ।
ਕਿਤੇ ਰੈਲੀਆਂ ਕਿਤੇ ਕਾਣਫਰੰਸਾਂ, ਨਾਲ ਜਲੂਸਾਂ ਦੇ ਪਬਲਿਕ ਫਸਾਉਣ ਲੀਡਰ।
ਇੱਕ ਇੱਕ ਵੋਟਰ ਨੂੰ ਜਾਲ ‘ਚ’ ਫਸਾਉਣ ਖਾਤਰ, ਹੱਥਕੰਡਾ ਹਰ ਅਪਣਾਉਣ ਲੀਡਰ।
ਲਾਲ ਬੱਤੀ ਤੇ ਕੁਰਸੀ ਹਥਿਆਉਣ ਪਿਛੋਂ, ਭੁਲਕੇ ਵੀ ਫੇਰ ਨਾ ਮੂੰਹ ਦਿਖਾਉਣ ਲੀਡਰ।
ਵੋਟਰ ਲੱਭਦਾ ਫਿਰੇ ਦਫਤਰਾਂ ‘ਚ, ਪਰ ਪਤਾ ਨਹੀਂ ਕਿਥੇ (ਇਹ) ਲੁਕ ਜਾਣ ਲੀਡਰ।
ਪੁਲੰਦਾ ਚੋਣਾਂ ‘ਚ ਵਾਅਦਿਆਂ ਵਾਲਾ, ਰੱਦੀ ਦੀ ਟੋਕਰੀ ਦੀ ਭੇਂਟ ਚੜ੍ਹਾਉਣ ਲੀਡਰ।
ਪੰਜ ਸਾਲਾਂ ਬਾਅਦ ਫੇਰ ਆ ਕੇ, ਨਵੇਂ ਨਵੇਂ ਵਾਅਦੇ ਦੁਹਰਾਉਣ ਲੀਡਰ।
ਪਿਛਲੇ ਵਾਅਦਿਆਂ ਦਾ ਦੱਸੋ ਕੀ ਬਣਿਆ, ਪੁਰਾਣੀਆਂ ਗੱਲਾਂ ਕਹਿ ਪੱਲਾ ਛੁਡਾਉਣ ਲੀਡਰ।
ਹੋਵੇਂ ਸੁਚੇਤ ਚੋਂਣਾ ਵੇਲੇ ‘ਸੁਰਿੰਦਰਾ’ ਜੇ, ਫਿਰ ਕਿਸ ਤਰ੍ਹਾਂ ਤੈਨੂੰ ਭਰਮਾਉਣ ਲੀਡਰ।
ਮੰਗੇਂ ਹਿਸਾਬ ਪਿਛਲੇ ਕੰਮ ਕਾਰ ਦਾ, ਝੂਠੇ ਲਾਰੇ ਨਾ ਫੇਰ ਲਗਾਉਣ ਲੀਡਰ।
… … … … …. . ਝੂਠੇ ਲਾਰੇ ਨਾ ਫੇਰ ਲਗਾਉਣ ਲੀਡਰ॥
ਸ੍ਰ; ਸੁਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ, {ਫਤਿਹਾਬਾਦ}
ਮੋਬਾਈਲ=94662 66708, 97287 43287,08/03/14)
ਗੁਰਮੀਤ ਸਿੰਘ (ਸਿੱਡਨੀ)

ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ ਜੀ, ਸਿੱਖ ਮਾਰਗ …. .
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਗਿਆਨੀ ਸੰਤੋਖ ਸਿੰਘ ਜੀ ਦਾ ਬਹੁਤ ਧੰਨਵਾਦ ਕਿਉਂਕਿ ਵਾਰ ਮਾਝ ਕੀ (ਪੰਨਾ ੧੩੭-੧੫੦) ਟਾਈਪ ਕਰਨੀ ਭੁੱਲ ਗਿਆ ਅਤੇ ਜਿਵੇਂ ਉਨ੍ਹਾਂ ਨੇ ਫੁਰਮਾਇਆ ਹੈ, (੨੨) ਅੰਕ ਪੂਰੇ ਕਰਨ ਲਈ ਵਾਰ ੭ ਟਾਈਪ ਹੋ ਗਈ। ਇਸ ਗ਼ਲਤੀ ਲਈ ਮੈਂ ਖਿਮਾ ਮੰਗਦਾ ਹਾਂ ਅਤੇ ਅੱਗੇ ਤੋਂ ਗਰਮ-ਖਿਆਲੀ ਸੁਭਾਅ ਨੂੰ ਨਿਮਰਤਾ ਵਿੱਚ ਤਬਦੀਲ ਕਰਨ ਦਾ ਯੱਤਨ ਜ਼ਰੂਰ ਕਰਾਂਗਾ।
ਨੱਥੀ ਕੀਤਾ ਵੇਰਵਾ ਦੇਖਣ ਦੀ ਕ੍ਰਿਪਾਲਤਾ ਕਰਨੀ ਜੀ। ਜੇ ਹੋਰ ਕੋਈ ਗ਼ਲਤੀ ਹੋ ਗਈ ਹੋਵੇ ਤਾਂ ਸੇਧ ਦੇਣ ਲਈ ਮਿਹਰਬਾਨੀ ਹੋਵੇਗੀ! “ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ੧੦” ਬਾਰੇ ਵੀ ਜੇ ਕੋਈ ਸ਼ੰਕਾ ਆਇਆ ਹੋਵੇ ਤਾਂ ਉਹ ਵੀ ਸਾਂਝਾ ਕਰ ਦੇਣਾ ਜੀ।
ਸਾਰੇ ਪਾਠਕਾਂ ਅਤੇ ਸਰਦਾਰ ਗੁਰਿੰਦਰ ਸਿੰਘ ਜੀ ਨੂੰ ਭੀ ਬੇਨਤੀ ਹੈ ਕਿ ਉਹ ਵੀ ਮੈਨੂੰ ਮਾਫ ਕਰ ਦੇਣ!
ਆਪ ਜੀ ਦਾ ਭੁਲਣਹਾਰ ਪਾਠਕ,
ਗੁਰਮੀਤ ਸਿੰਘ (ਸਿੱਡਨੀ)


08/03/14)
ਜਸਵਿੰਦਰ ਸਿੰਘ ‘ਰੁਪਾਲ’

{ਮੇਰੇ ਅੰਮ੍ਰਿਤ ਛਕਣ ਦੇ ਪ੍ਰੇਰਨਾ ਸਰੋਤ}
ਜਸਵਿੰਦਰ ਸਿੰਘ ‘ਰੁਪਾਲ’
9814715796

ਗੁਰਸਿੱਖੀ ਨਾਲ ਪਿਆਰ ਰੱਖਣ ਵਾਲੇ, ਗੁਰਬਾਣੀ ਪੜ੍ਹਨ ਵਾਲੇ, ਰੋਜ਼ਾਨਾ ਗੁਰੁ ਘਰ ਜਾਣ ਵਾਲੇ ਅਤੇ ਹੋਰ ਬਹੁਤ ਸਾਰੇ ਸ਼ਰਧਾਲੂ ਸੱਜਣ ਅਜਿਹੇ ਹਨ ਜਿਹੜੇ ਕਈ ਜਾਣੇ-ਅਣਜਾਣੇ ਕਾਰਨਾਂ ਕਰਕੇ ਅੰਮ੍ਰਿਤ ਛਕਣ ਦਾ ਹੌਂਸਲਾ ਨਹੀਂ ਕਰਦੇ। ਉਨ੍ਹਾਂ ਦੇ ਮਨ ਅੰਦਰ ਕੁੱਝ ਅਜੀਬ ਕਿਸਮ ਦੇ ਡਰ, ਝਿਜ਼ਕ, ਅਤੇ ਸ਼ੰਕੇ ਹੁੰਦੇ ਹਨ ਜਿਹੜੇ ਉਨਾਂ ਨੂੰ ‘ਖਾਲਸਾ’ ਬਣਨ ਤੋਂ ਰੋਕਦੇ ਹਨ। ਮੈਂ ਅੱਜ ਪਾਠਕਾਂ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਉਹ ਸ਼ੰਕੇ ਜੋ ਅੰਮ੍ਰਿਤ ਛਕਣ ਤੋਂ ਪਹਿਲਾਂ ਮੇਰੇ ਮਨ ਵਿੱਚ ਸਨ ਅਤੇ ਉਹ ਸ਼ੰਕੇ ਕਿਵੇਂ ਦੂਰ ਹੋਏ …. .
ਸਾਡਾ ਪਰਿਵਾਰ ਸੁਰੂ ਤੋਂ ਹੀ ਧਾਰਮਿਕ ਖਿਆਲਾਂ ਦਾ ਸੀ, ਜਿਸ ਕਾਰਨ ਪਾਠ ਕਰਨ ਦਾ ਅਭਿਆਸ ਮੈਨੂੰ ਛੋਟੇ ਹੁੰਦੇ ਨੂੰ ਹੀ ਹੋ ਗਿਆ ਸੀ। ਉਦੋਂ ਮੈਂ ਨੌਵੀਂ ਵਿੱਚ ਹੀ ਸਾਂ ਜਦੋਂ ਭੇਣਾਂ ਨੇ ਹੌਂਸਲਾ ਦੇ ਕੇ ਗੁਰਦੁਆਰੇ ਸਪੀਕਰ ਵਿੱਚ ਪਾਠ ਕਰਨ ਲਾ ਦਿੱਤਾ ਸੀ। ਮੇਰੀ ਆਵਾਜ ਵੀ ਉੱਚੀ ਸੀ ਅਤੇ ਉਚਾਰਣ ਵੀ ਸੁੱਧ ਸੀ, ਜਿਸ ਕਾਰਨ ਗ੍ਰੰਥੀ ਸਿੰਘ ਨੇ ਅਤੇ ਸੰਗਤਾਂ ਨੇ ਪ੍ਰਸੰਸਾ ਕੀਤੀ। ਪਿੰਡ ਦੀਆਂ ਇੱਕ ਦੋ ਬਜੁਰਗ ਔਰਤਾਂ, ਜਿਹੜੀਆਂ ਆਪ ਅਨਪੜ੍ਹ ਹੋਣ ਕਾਰਨ ਪਾਠ ਨਹੀਂ ਸੀ ਕਰ ਸਕਦੀਆਂ, ਉਹ ਸੁਖਮਨੀ ਸਾਹਿਬ ਦਾ ਪਾਠ ਸੁਣਨ ਸਾਡੇ ਘਰ ਆ ਜਾਦੀਆ ਸਨ। ਇਨ੍ਹਾਂ ਨੂੰ ਪਹਿਲਾਂ ਤਾਂ ਪਾਠ ਬੀਬੀ ਜੀ ਸੁਣਾਇਆ ਕਰਦੇ ਸਨ, ਪਰ ਜਦੋਂ ਤੋਂ ਉਨਾਂ ਮੇਰਾ ਪਾਠ ਸੁਣਿਆ ਸੀ, ਉਨਾਂ ਨੂੰ ਵੀ ਪਾਠ ਮੈਂ ਹੀ ਸੁਣਾਉਣ ਲੱਗ ਪਿਆ ਸਾਂ। ਕਿਉਂਕਿ ਬੀਬੀ ਜੀ ਨੂੰ ਵੀ ਨਿਗ੍ਹਾ ਘਟਣ ਕਾਰਨ ਔਖ ਹੋ ਰਹੀ ਸੀ। ਗੁਰਦੁਆਰੇ ਵਿੱਚ ਗ੍ਰੰਥੀ ਸਿੰਘ ਹੋਰਾਂ ਦੀ ਪ੍ਰੇਰਨਾ ਅਤੇ ਸੇਧ ਨਾਲ ਮੈਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰਨ ਲੱਗ ਗਿਆ ਸੀ ਅਤੇ ਹੌਲੀ ਹੌਲੀ ਸਹਿਜ ਪਾਠ ਅਤੇ ਫਿਰ ਅਖੰਡ ਪਾਠਾਂ ਵਿੱਚ ਵੀ ਡਿਊਟੀ ਦੇਣ ਲੱਗ ਪਿਆ ਸੀ। ਪਰ ਅੰਮ੍ਰਿਤਧਾਰੀ ਮੈਂ ਨਹੀਂ ਸਾਂ। ਕਈ ਸੱਜਣ ਪਿਆਰ ਨਾਲ ਮੈਨੂੰ ਅੰਮ੍ਰਿਤ ਛਕਣ ਲਈ ਆਖਦੇ ਵੀ, ਪਰ ਮਨ ਅੰਦਰਲੇ ਕਿਸੇ ਡਰ ਕਾਰਨ ਹਾਮੀ ਨਹੀਂ ਸੀ ਭਰਦਾ। …. .
ਮੇਰੇ ਮਨ ਵਿੱਚ ਸੀ ਕਿ ਅੰਮ੍ਰਿਤਧਾਰੀ ਇਨਸਾਨ ਬਿਲਕੁਲ ਪੂਰਨ ਇਨਸਾਨ ਹੋਣਾ ਚਾਹੀਦਾ ਹੈ। ਅਤੇ ਮੈਂ ਆਪਣੇ ਆਪ ਨੂੰ ਏਨਾ ਸੱਚਾ-ਸੁੱਚਾ ਅਤੇ ਗੁਣਵਾਨ ਨਹੀਂ ਸਾਂ ਸਮਝਦਾ। ਮੇਰੇ ਮਨ ਚ’ ਕਈ ਦੁਚਿੱਤੀਆਂ ਸਨ। ਪਹਿਲੀ ਅਤੇ ਮੁੱਖ ਤਾਂ ਮਨ ਦੀ ਸੁੱਧਤਾ ਦੀ ਹੀ ਸੀ, ਕਿਉਂਕਿ ਮੇਰੇ ਖਿਆਲ ਵਿੱਚ ਵਿਕਾਰੀ ਅਤੇ ਔਗੁਣਾਂ ਵਾਲੇ ਨੂੰ ਅੰਮ੍ਰਿਤ ਨਹੀਂ ਸੀ ਛਕਣਾ ਚਾਹੀਦਾ। ਦੇਖਣ ਨੂੰ ਤਾਂ ਮੈਂ ਸਾਊ ਅਤੇ ਨਿਮਰਤਾਵਾਨ ਪੂਰਾ ਸੀ, ਪਰ ਅੰਦਰੋਂ ਪੂਰਾ-ਸੂਰਾ ਤਾਂ ਮੈਂ ਨਹੀਂ ਸੀ। ਦੂਸਰਾ ਸ਼ੰਕਾ ‘ਤਨ’ ਦਾ ਵੀ ਸੀ। ਕੀ ਮੈਂ ਪੰਜ-ਕਕਾਰੀ ਰਹਿਤ ਰੱਖ ਸਕਾਂਗਾ? ਕੀ ਮੈਂ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਕਾਇਦਗੀ ਨਾਲ ਨਿੱਤਨੇਮ ਕਰ ਸਕਾਂਗਾ? ? ? ਕੁੱਝ ਇਹੋ ਜਿਹੇ ਖਿਆਲ ਮੇਰੇ ਮਨ ਚ’ ਆਉਂਦੇ ਰਹਿੰਦੇ ਸਨ।
ਨਵੰਬਰ 1987 ਵਿੱਚ ਮੈਨੂੰ ਸਾਇੰਸ ਮਾਸਟਰ ਦੀ ਸਰਕਾਰੀ ਨੌਕਰੀ ਮਿਲ ਗਈ ਸੀ। ਮੇਰੀ ਪਹਿਲੀ ਸਰਵਿਸ ਸਰਕਾਰੀ ਹਾਈ ਸਕੂਲ ਕਕਰਾਲਾ, ਜਿਲਾ ਪਟਿਆਲਾ ਦੀ ਸੀ। ਮੈਂ ਉਦੋਂ ਸਮਾਣੇ ਕਿਰਾਏ ਤੇ ਰਹਿੰਦਾ ਸੀ ਅਤੇ ਉਥੋਂ ਰੋਜਾਨਾ ਡਿਊਟੀ ਤੇ ਪੁੱਜਦਾ ਸੀ। ਸਕੂਲ ਵਿੱਚ ਵਿਹਲੇ ਪੀਰੀਅਡ ਚ’ ਜਾਂ ਅੱਧੀ ਛੁੱਟੀ ਸਮੇਂ ਸਾਥੀ ਅਧਿਆਪਕਾਂ ਨਾਲ ਗੁਰਮਤਿ ਦੇ ਵੱਖ ਵੱਖ ਵਿਸ਼ਿਆਂ ਤੇ ਵਿਚਾਰਾਂ ਹੁੰਦੀਆਂ ਰਹਿੰਦੀਆਂ ਸਨ। ਇੱਕ ਦਿਨ ਸਾਥੀ ਅਧਿਆਪਕ ਸ. ਰਘਬੀਰ ਸਿੰਘ ਪੀ. ਟੀ. ਆਈ. {ਅੱਜ ਉਹ ਇਸ ਦੁਨੀਆਂ ਤੇ ਨਹੀਂ ਹਨ, ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ} ਨੇ ਕਿਹਾ, “ਜਸਵਿੰਦਰ ਸਿੰਘ, ਤੁਸੀਂ ਹੁਣ ਅੰਮ੍ਰਿਤ ਵੀ ਛਕ ਹੀ ਲਵੋ।” ਮੇਰੇ ਤੋਂ ਸਹਿਜ ਹੀ ਅੰਦਰਲਾ ਡਰ ਜਾਹਰ ਹੋ ਗਿਆ ਤੇ ਮੈਂ ਕਿਹਾ ਕਿ ਅਜੇ ਭਾਂਡਾ ਤਿਆਰ ਨਹੀਂ ਹੋਇਆ। ਰਘਬੀਰ ਸਿੰਘ ਜੀ ਨੇ ਸਹਿਜ ਵਿੱਚ ਹੀ ਜਵਾਬ ਦਿੱਤਾ, “ਅੰਮ੍ਰਿਤ ਤਾਂ ਅਸੀਂ ਛਕਣਾ ਹੀ ਭਾਂਡਾ ਤਿਆਰ ਕਰਨ ਲਈ ਹੈ। ਜੇ ਭਾਂਡਾ ਤੁਸੀਂ ਆਪ ਹੀ ਤਿਆਰ ਕਰਨਾ ਹੈ, ਫਿਰ ਗੁਰੂ ਧਾਰਨ ਕਰਨ ਦੀ ਲੋੜ ਹੀ ਕੀ ਹੈ? ਤੁਸੀਂ ਤਾਂ ਸਿਰਫ਼ ਸਮਰਪਣ ਕਰ ਦੇਣਾ ਹੈ ਗੁਰੂ ਨੂੰ, ਬਾਕੀ ਕੰਮ ਗੁਰੂ ਦਾ ਹੈ। ਉਹ ਆਪ ਹੀ ਬਖਸ਼ਿਸ਼ ਕਰੇਗਾ।” ਜਵਾਬ ਸੁਣ ਕੇ ਮੈਂ ਸੁੰਨ ਜਿਹਾ ਹੋ ਗਿਆ। ਮੈਨੂੰ ਲੱਗਿਆ ਕਿ ਉਹ ਬਿਲਕੁਲ ਠੀਕ ਕਹਿ ਰਹੇ ਹਨ। ਮੇਰੀ ਕੀ ਸਮਰੱਥਾ ਹੈ ਕਿ ਮੈਂ ਆਪਣੇ ਹਿਰਦੇ ਨੂੰ ਸੁੱਧ ਕਰ ਸਕਾਂ? ਔਗੁਣਾਂ ਵੱਲੋਂ ਮੋੜਨ ਅਤੇ ਗੁਣਾਂ ਨਾਲ ਜੋੜਨ ਦਾ ਕੰਮ ਤਾਂ ਸਮਰੱਥ-ਸਤਿਗੁਰੂ ਹੀ ਕਰ ਸਕਦਾ ਹੈ। ਮਨ ਬਾਰੇ ਪੈਦਾ ਹੋਇਆ ਮੇਰਾ ਸ਼ੰਕਾ ਦੂਰ ਹੋ ਗਿਆ।
ਇਹਨੀ ਦਿਨੀ ਹੀ ਗੁਰਦੁਆਰਾ ਭਗਤ ਨਾਮਦੇਵ, ਸਮਾਣੇ ਦੀ ਪ੍ਰਬੰਧਕ ਕਮੇਟੀ ਨੇ ਰਾੜੇ ਵਾਲੇ ਸੰਤਾਂ ਦੇ ਦੀਬਾਨ ਲਗਵਾਏ। ਮੈਂ ਵੀ ਪਰਿਵਾਰ ਨਾਲ ਸ਼ਾਮ ਨੂੰ 7 ਵਜੇ ਤੋਂ 10 ਵਜੇ ਤੱਕ ਦੀਬਾਨ ਸੁਣਨ ਜਾਂਦਾ। ਭਾਈ ਬਲਜਿੰਦਰ ਸਿੰਘ ਜੀ ਗੁਰ ਇਤਿਹਾਸ ਸੁਣਾਉਣ ਦੇ ਨਾਲ ਨਾਲ ਅੰਮ੍ਰਿਤ ਛਕਣ ਦੀ ਪ੍ਰੇਰਨਾ ਵੀ ਕਰਦੇ। ਆਖਰੀ ਦਿਨ ਇਸੇ ਥਾਂ ਅੰਮ੍ਰਿਤ-ਸੰਚਾਰ ਰੱਖਿਆ ਵੀ ਹੋਇਆ ਸੀ। ਇੱਕ ਦਿਨ ਉਨ੍ਹਾਂ ਆਪਣੇ ਲੈਕਚਰ ਵਿੱਚ ਕਿਹਾ, “ਜਿਸ ਤਰਾਂ ਇੱਕ ਲੜਕੀ ਵਿਆਹ ਕਰਵਾਉਣ ਤੋਂ ਬਾਅਦ ਮਾਂ ਬਣਨਾ ਅਤੇ ਮਾਂ ਬਣ ਕੇ ਬੱਚੇ ਨੂੰ ਲੋਰੀਆਂ ਦੇਣਾ ਆਪਣੇ ਆਪ ਹੀ ਸਿੱਖ ਜਾਂਦੀ ਹੈ। ਕੋਈ ਉਸ ਨੂੰ ਸਿਖਾਉਂਦਾ ਨਹੀਂ, ਉਸੇ ਤਰਾਂ ਅੰਮ੍ਰਿਤ ਛਕ ਕੇ ਪੰਜ-ਕਕਾਰੀ ਰਹਿਤ ਰੱਖਣਾ ਤੁਸੀਂ ਆਪਣੇ ਆਪ ਹੀ ਸਿੱਖ ਜਾਵੋਗੇ। ਅੰਮ੍ਰਿਤ ਵੇਲੇ ਉਠਣਾ ਅਤੇ ਨਿੱਤਨੇਮ ਕਰਨਾ ਵੀ ਆਪਣੇ ਆਪ ਹੋ ਜਾਵੇਗਾ। ਸਭ ਗੁਰੂ ਦੀਆਂ ਬਖਸ਼ਿਸਾਂ ਹਨ, ਤੁਸੀਂ ਬੱਸ ਸਤ-ਸੰਗਤ ਕਰਦੇ ਰਹਿਣਾ, ਉੱਦਮ ਗੁਰੂ ਆਪ ਕਰਵਾਏਗਾ।” ਉਨ੍ਹਾਂ ਦੀ ਦਿੱਤੀ ਹੋਈ ਇਹ ਦਲੀਲ ਮੇਰੇ ਤਰਕਵਾਦੀ ਮਨ ਨੂੰ ਜਚ ਗਈ ਅਤੇ ਮੇਰਾ ‘ਤਨ’ ਬਾਰੇ ਸ਼ੰਕਾ ਵੀ ਦੂਰ ਹੋ ਗਿਆ। ----
ਪਰ ਇਹ ਹੈਰਾਨੀ ਦੀ ਗੱਲ ਸੀ ਕਿ ਮੈਂ ਦੀਬਾਨਾਂ ਦੀ ਸਮਾਪਤੀ ਤੇ ਹੋਏ ਅੰਮ੍ਰਿਤ-ਸੰਚਾਰ ਸਮੇਂ ਵੀ ਅੰਮ੍ਰਿਤ ਨਹੀਂ ਛਕਿਆ। ਇਸ ਨੂੰ ਕੋਈ ਅਗੰਮੀ ਪ੍ਰੇਰਨਾ ਹੀ ਕਿਹਾ ਜਾ ਸਕਦਾ ਏ ਕਿ ਲੱਗਭਗ 2-4 ਮਹੀਨੇ ਬਾਅਦ ਗੁਰਦੁਆਰਾ ਥੜ੍ਹਾ ਸਾਹਿਬ ਸਮਾਣੇ ਵਿਖੇ ਦਮਦਮੀ ਟਕਸਾਲ ਤੋਂ ਪੰਜ ਪਿਆਰੇ ਅੰਮ੍ਰਿਤ-ਸੰਚਾਰ ਲਈ ਆਏ। ਪਹਿਲਾਂ ਕੋਈ ਪ੍ਰਚਾਰ ਬਗੈਰਾ ਵੀ ਨਹੀਂ ਹੋਇਆ। ਮੈਂ 23 ਸਤੰਬਰ 1990 ਨੂੰ ਸਵੇਰੇ 7 ਵਜੇ ਆਪਣੇ ਆਪ ਅੰਮ੍ਰਿਤ-ਅਭਿਲਾਖੀਆਂ ਦੀ ਕਤਾਰ ਵਿੱਚ ਖੜਾ ਸੀ ਤੇ ਉਸ ਦਿਨ ਤੋਂ ‘ਖਾਲਸਾ’ ਸਜ ਗਿਆ ਸੀ। ਮੇਰੇ ਸਾਥੀ ਵੀ, ਜਿਹਨਾਂ ਨੇ ਮੈਨੂੰ ਅੰਮ੍ਰਿਤ ਤੇ ਕਿੰਤੂ-ਪਰੰਤੂ ਕਰਦੇ ਸੁਣਿਆ ਸੀ, ਹੈਰਾਨ ਰਹਿ ਗਏ ਸਨ। …. .
ਅੱਜ 23 ਸਾਲਾਂ ਬਾਅਦ ਮੈਂ ਆਪਣਾ ਵਿਸ਼ਲੇਸ਼ਣ ਕਰਨ ਲੱਗਦਾ ਹਾਂ। ਤਨ ਬਾਰੇ ਮੈਨੂੰ ਕਦੀ ਸਮੱਸਿਆ ਨਹੀਂ ਆਈ। ਇੱਕੋ ਗੱਲ ਮਨ ਚ’ ਆਉਂਦੀ ਹੈ ਕਿ ਜੇ ਅਜੇ ਪੂਰਨ –ਗੁਣਵਾਨ ਨਹੀਂ ਬਣ ਸਕਿਆ, ਵਿਕਾਰਾਂ ਤੋਂ ਖਹਿੜਾ ਨਹੀਂ ਛਡਾ ਸਕਿਆ, ਤਾਂ ਕਸੂਰ ਸਮਰਪਣ ਦਾ ਹੀ ਹੈ। ਸ਼ਾਇਦ ਮੈਂ ਅੱਜ ਵੀ ਗੁਰੂ ਨੂੰ ਪੂਰਨ-ਸਮਰਪਿਤ ਨਹੀਂ ਹੋ ਸਕਿਆ। ਵਰਨਾ ਇਹ ਕਿਵੇਂ ਹੋ ਸਕਦਾ ਏ ਕਿ ਜਿਹੜਾ ਵਿਦਿਆਰਥੀ ਆਪਣੇ ਅਧਿਆਪਕ ਦਾ ਦਿੱਤਾ ਸਬਕ ਯਾਦ ਕਰੇ, ਉਸ ਨੂੰ ਸਫ਼ਲਤਾੇਂ ਨਾ ਮਿਲੇ? ? ? ? ? ਘਾਟ ਅਜੇ ਵੀ ਇਹੀ ਹੈ ਕਿ ਗੁਰੂ ਦੇ ਦੱਸੇ ਮਾਰਗ ਤੇ ਪੂਰਾ ਨਹੀਂ ਚੱਲ ਹੁੰਦਾ ਤੇ ਦੁਨਿਆਵੀ ਮੋਹ-ਮਾਇਆ ਵੱਧ ਪ੍ਰਭਾਵ ਪਾ ਜਾਂਦੀ ਹੈ। ਪਾਤਸਾਹ ਬਖਸ਼ਿਸ਼ ਕਰਨ ਕਿ ਸਵੈ-ਪੜਚੋਲ ਕਰ ਕੇ ਆਪਾ ਸੁਧਾਰਨ ਵੱਲ ਲੱਗਿਆ ਰਵਾਂ। … …

ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰ. ਸਕੂਲ,
ਭੈਣੀ-ਸਾਹਿਬ (ਲੁਧਿਆਣਾ) -141126


08/03/14)
ਗੁਰਮੇਲ ਸਿੰਘ ਖਾਲਸਾ

ਜਿਥੈ ਨੀਚ ਸਮਾਲਅਿਨ, ਤਿਥੈ ਨਦਰਿ ਤੇਰੀ ਬਖਸ਼ੀਸ਼
ਗੁਰੁ ਨਾਨਕ ਪਾਤਿਸ਼ਾਹ ਜੀ ਨੇ ਫੁਰਮਾਇਆ: ਏਕ ਪਿਤਾ ਏਕ ਕੇ ਹਮ ਬਾਰਿਕ। ਵਾਹਿਗੁਰੂ ਸਾਡਾ ਸਾਰਿਆਂ ਦਾ ਪਿਤਾ ਹੈ ਅਸੀਂ ਸਾਰੇ ਉਸ ਦੇ ਬੱਚੇ ਹਾਂ। ਵਾਹਿਗੁਰੂ ਦੀ ਤਰਫੋਂ ਮਨੁੱਖਾਂ ਵਿੱਚ ਕੋਈ ਉੱਚਾ ਨੀਂਵਾਂ ਨਹੀ ਹੈ। ਫਿਰ ਵੀ ਅਸੀਂ ਬ੍ਰਾਹਮਣਵਾਦੀਆਂ ਦੀ ਰੀਸੋ ਰੀਸ ਬਹੁਤ ਸਾਰੇ ਸਮਾਜ ਨੂੰ ਅਛੂਤ, ਸੂਦਰ ਜਾਂ ਨੀਚ ਮੰਨੀ ਬੈਠੇ ਹਾਂ। ਬਾਬੇ ਨਾਨਕ ਜੀ ਨੇ ਮਨੁੱਖਾਂ ਵਿੱਚ ਇਸ ਨਾਂ ਬਰਾਬਰੀ ਵਾਲੀ ਤਖਲ਼ੀਫ ਨੂੰ ਸਮਝ ਕੇ ਗੁਰਮਤਿ ਦਾ ਪ੍ਰਕਾਸ਼ ਕੀਤਾ ਸੀ। ਬਾਬੇ ਨਾਨਕ ਜੀ ਤੋਂ ਪਹਿਲਾਂ ਦੀਆਂ ਧਾਰਮਿਕ ਪੁਸਤਕਾਂ ਵਿੱਚ ਲਿਖਿਆ ਹੈ। ਸੂਦਰ ਨੂੰ ਗਿਆਨ ਪ੍ਰਾਪਤੀ ਦਾ ਅਧਿਕਾਰ ਨਹੀਂ ਹੈ। ਜੇ ਸ਼ੂਦਰ ਗਿਆਨ ਦੀ ਗੱਲ ਕਰੇ ਤਾਂ ਉਸ ਦੀ ਜਬਾਨ ਕੱਟ ਦਿਓ। ਜੇ ਸ਼ੂਦਰ ਗਿਆਨ ਦੀ ਗੱਲ ਸੁਣੇ ਤਾਂ ਉਸ ਦੇ ਕੰਨਾ ਵਿੱਚ ਸਿੱਕਾ ਢਾਲ਼ ਕੇ ਪਾ ਦਿਓ। ਜੇ ਸ਼ੂਦਰ ਕੋਲ਼ ਜਮੀਨ ਜਾਇਦਾਦ ਹੋਵੇ ਤਾਂ ਰਾਜਾ ਉਸ ਦੀ ਜ਼ਮੀਨ ਜਾਇਦਾਦ ਜਬਤ ਕਰ ਲਵੇ। ਇਸ ਤਰਾਂ ਦੀ ਹਾਲਤ ਵਿੱਚ ਬਾਬੇ ਨਾਨਕ ਜੀ ਨੇ ਉੱਚੀ ਜਾਤ ਵਿੱਚ ਪ੍ਰਵੇਸ਼ ਹੋਣ ਵਾਲ਼ੀ ਜਨੇਊ ਦੀ ਰਸਮ ਦਾ ਵਿਰੋਧ ਕੀਤਾ ਸੀ। ਨੀਚ ਸਮਝੇ ਜਾਣ ਵਾਲ਼ਿਆਂ ਨਾਲ਼ ਖੜ ਕੇ ਵਾਹਿਗੁਰੂ ਦੀ ਬਖਸ਼ਿਸ ਪ੍ਰਾਪਤ ਕੀਤੀ ਸੀ। ਆਪ ਜੀ ਨੇ ਫੁਰਮਾਇਆ:-
ਨੀਚਾਂ ਅੰਦਰਿ ਨੀਚ ਜਾਤਿ, ਨੀਚੀ ਹੂੰ ਅਤਿ ਨੀਚੁ।
ਨਾਨਕੁ ਤਿਨੁ ਕੇ ਸੰਗਿ ਸਾਥਿ, ਵੱਡਿਆਂ ਸਿਓ ਕਿਆ ਰੀਸ।
ਜਿਥੈ ਨੀਚ ਸਮਾਲਅਿਨ, ਤਿਥੈ ਨਦਰਿ ਤੇਰੀ ਬਖਸ਼ੀਸ਼। ॥ 15॥
ਭਾਰਤ ਵਿੱਚ ਹਿੰਦੂ, ਮੁਸਲਮਾਨਾ ਨੂੰ ਗੰਦੇ ਅਤੇ ਮੁਸਲਮਾਨ, ਹਿੰਦੂਆਂ ਨੂੰ ਝੂਠੇ ਸਮਝਦੇ ਸਨ। ਇਹ ਦੇਸ਼ ਮਲੇਛਾ ਅਤੇ ਕਾਫਰਾਂ ਦਾ ਬਣ ਕੇ ਰਹਿ ਗਿਆ ਸੀ। ਬਾਬੇ ਨਾਨਕ ਜੀ ਨੇ ਮੁਸਲਮਾਨਾ ਵਿੱਚੋਂ ਸੱਭ ਤੋਂ ਘਟੀਆ ਸਮਝੇ ਜਾਣ ਵਾਲ਼ੇ ਮਰਾਸੀ ਡੂਮ, ਜੋ ਕਿ ਦਿੱਖ ਪੱਖੋਂ ਵੀ ਕਾਲ਼ਾ, ਮੱਧਰਾ ਤੇ ਬੇਢਬੇ ਨੈਣ ਨਕਸ਼ਾ ਵਾਲ਼ਾ ਸੀ, ਨੂੰ ਆਪਣਾ ਭਾਈ ਬਣਾਇਆ। ਅੰਤ ਤੱਕ ਆਪ ਜੀ ਨੇ ਉਸ ਨੂੰ ਆਪਣੇ ਨਾਲ਼ ਰੱਖਿਆ। ਭਾਈ ਮਰਦਾਨਾ ਜੀ ਨੇ ਅੰਤਿਮ ਸਾਹ ਗੁਰੁ ਨਾਨਕ ਜੀ ਦੀ ਗੋਦ ਵਿੱਚ ਲਿਆ। ਭਾਈ ਮਰਦਾਨਾ ਜੀ ਦੇ ਨਾਮ ਤੇ ਤਿੰਨ ਸਲੋਕ ਰਚ ਕੇ ਭਾਈ ਸਾਹਿਬ ਜੀ ਦਾ ਨਾਮ ਸਦਾ ਲਈ ਅਮਰ ਕਰ ਦਿਤਾ। ਆਪ ਜੀ ਨੇ ਅਖੌਤੀ ਨੀਚ ਸਮਝੇ ਜਾਣ ਵਾਲ਼ੇ ਭਗਤਾਂ ਦੀ ਬਾਣੀ ਨੂੰ ਸੰਭਾਲਿਆ। ਸਾਰੀ ਉਮਰ ਇਸ ਬਾਣੀ ਨੂੰ ਛਾਤੀ ਨਾਲ਼ ਲ਼ਾਈ ਰੱਖਿਆ। ਪੰਜਵੇਂ ਜਾਮੇ ਵਿੱਚ ਆ ਕੇ ਆਪ ਨੇ ਇਹਨਾਂ ਦੀ ਬਾਣੀ ਨੂੰ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਮਾਣ ਬਖਸਿਆ। ਏਸੇ ਲਈ ਲੋਕਾਂ ਨੇ ਆਪ ਜੀ ਨੂੰ ਜਗਤ ਗੁਰੁ ਬਾਬਾ ਨਾਨਕ ਆਖਿਆ ਹੈ।
ਦਸਵੇਂ ਨਾਨਕ ਨੇ ਇਹਨਾਂ ਨਿਮਾਣਿਆ ਨਿਤਾਣਿਆ ਨੂੰ ਅੰਮ੍ਰਿਤ ਛਕਾ ਕੇ ਇੱਕ ਫੌਜ ਖੜੀ ਕਰ ਲਈ। ਜਿਸ ਨੇ ਪੀਹੜੀਆਂ ਦੀ ਜੰਮੀ ਹੋਈ ਮੁਗਲ ਰਾਜ ਦੀ ਜੜ੍ਹ ਉਖਾੜ ਕੇ ਦਰਾ ਖੈਬਰ ਤੋਂ ਪਰਾਂ ਵਗਾਹ ਮਾਰੀ।
ਹੁਣ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ-ਜਦੋਂ ਵੀ ਪੰਥ ਤੇ ਕੋਈ ਭੀੜ ਆਈ ਤੇ ਕੋਈ ਹੱਲ ਨਿਕਲਦਾ ਨਜ਼ਰ ਨਾ ਆਇਆ ਤਾਂ ਸ਼ੂਦਰ ਕਹੇ ਜਾਣ ਵਾਲ਼ੇ ਸਿੰਘਾਂ ਨਾਲ਼ ਮਿਲ਼ ਕੇ ਹੀ ਹੱਲ ਨਿਕਲ਼ੇ ਹਨ। ਬਹੁਤ ਘੱਲੂਘਾਰਿਆਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਉਹਨਾਂ ਬ੍ਰਾਹਮਣਵਾਦੀਆਂ ਨਾਲ਼ ਸਾਂਝ ਪਾ ਲਈ। ਉਹਦੇ ਅੱਖਾਂ ਮੀਟਣ ਦੀ ਦੇਰ ਸੀ ਕਿ ਰਾਜ ਵਿੱਚ ਆਪੋ ਧਾਪ ਮੱਚ ਗਈ ਅਤੇ ਰਾਜ ਅੰਗਰੇਜਾ ਨੇ ਹਥਿਆ ਲਿਆ। ਸਿੰਘਾਂ ਤੇ ਫਰੰਗੀਆਂ ਦੀ ਆਖਰੀ ਲੜਾਈ ਚੇਲਿਆਂ ਵਾਲ਼ੇ 23-3-1849 ਨੂੰ ਹੋਈ ਸੀ। ਇਸ ਲੜਾਈ ਵਿੱਚ ਅੰਗਰੇਜਾਂ ਦੇ 2331 ਜਵਾਨ ਮਾਰੇ ਗਏ ਸਨ। ਲਾਰਡ ਗਫ ਨੇ ਮੰਨਿਆ ਕਿ ਸਿੱਖ ਫੌਜ ਦੁਨੀਆਂ ਦੀ ਸੱਭ ਤੋਂ ਬਹਾਦਰ ਫੌਜ ਹੈ। ਸਿੰਘਾਂ ਦੀ ਸ਼ਕਤੀ ਦਾ ਸਰੋਤ ਲੱਭਣ ਲਈ ਡਾ. ਟਰੰਪ ਤੇ ਮੈਕਾਲਫ ਤੋਂ ਸਿੱਖਾਂ ਦੇ ਗੁਰੁ ਗ੍ਰੰਥ ਸਾਹਿਬ ਜੀ ਦਾ ਅੰਗਰੇਜੀ ਅਨੁਵਾਦ ਕਰਵਾਇਆ। ਅੰਗਰੇਜਾ ਨੇ ਇਹ ਜਾਣ ਲਿਆ ਕਿ ਸਿੰਘਾਂ ਦੀ ਸ਼ਕਤੀ ਦਾ ਸਰੋਤ ਨਿਰੋਲ ਗੁਰੁ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ। ਸਿੱਖਾਂ ਦੀ ਇਸ ਸ਼ਕਤੀ ਨੂੰ ਖਤਮ ਕਰਨ ਲਈ ਉਹਨਾਂ ਇਹ ਹੱਲ ਲੱਭਿਆ ਕਿ ਸਿੱਖਾਂ ਨੂੰ ਬ੍ਰਾਹਮਣਵਾਦੀ ਬਣਾਇਆ ਜਾਏ। ਇਸ ਕੰਮ ਲਈ ਉਹਨਾਂ ਸਿੱਖਾਂ ਦੀਆਂ ਤਮਾਮ ਧਾਰਮਿਕ ਪੁਸਤਕਾਂ ਵਿੱਚ ਬ੍ਰਾਹਮਣਵਾਦੀ ਰੀਤਾਂ ਘੁਸੇੜ ਦਿੱਤੀਆਂ। ਗੁਰਦੁਆਰਿਆਂ ਵਿੱਚ ਗੁਰੁ ਗ੍ਰੰਥ ਸਾਹਿਬ ਜੀ ਦੇ ਪ੍ਰਚਾਰਕ ਅਤੇ ਪ੍ਰਬੰਧਕ ਇਸ ਤਰਾਂ ਦੇ ਲਗਾਏ ਗਏ ਜਿਹੜੇ ਦੇਖਣ ਨੂੰ ਤਾਂ ਸਿੱਖ ਲੱਗਦੇ ਸਨ, ਅਸਲ ਵਿੱਚ ਉਹ ਬ੍ਰਾਹਮਣਵਾਦੀ ਹੀ ਸਨ। ਇਸ ਤਰਾਂ ਦੇ ਮਹੰਤਾਂ ਆਦਿ ਨੇ ਆਪਣੇ ਕਲਾ ਦੇ ਜੌਰਹ ਦਿਖਾਏ ਤਾਂ ਸਿੱਖਾਂ ਦੀ ਅਬਾਦੀ ਜਿਹੜੀ 1849 ਨੂੰ ਇੱਕ ਕਰੋੜ ਸੀ ਉਹ 1868 ਦੀ ਜਨਗਣਨਾ ਦੇ ਅਨੁਸਾਰ ਘਟ ਕੇ 11 ਲੱਖ ਰਹਿ ਗਈ। ਅੰਗਰੇਜਾ ਨੇ ਸਿਖਾਂ ਨੂੰ ਇੱਕ ਵੱਖਰੀ ਕੌਮ ਜਰੂਰ ਮੰਨ ਲਿਆ ਸੀ। ਏਹੋ ਜਿਹੇ ਭਿਆਨਿਕ ਹਾਲਤਾਂ ਵਿੱਚ ਇੱਕ ਰਵਿਦਾਸੀਆ ਸਿੰਘ (ਸੂਦਰ) ਭਾਈ ਦਿੱਤ ਸਿੰਘ ਉੱਠਿਆ। ਪ੍ਰੋ ਗੁਰਮੁੱਖ ਸਿੰਘ ਭਾਈ ਦਿੱਤ ਸਿੰਘ ਦੇ ਨਾਲ਼ ਹੋ ਗਿਆ। ਇਹਨਾਂ ਐਸਾ ਪ੍ਰਚਾਰ ਆਰੰਭਿਆ ਕਿ ਅਬਾਦੀ ਫਿਰ ਤੋਂ ਵਧਣ ਲੱਗੀ। ਪਤਿਤ ਪੁਣੇ ਨੂੰ ਠੱਲ ਪੈ ਗਈ। ਸਿੰਘ ਸਭਾ ਲਹਿਰ ਸ਼ੁਰੂ ਹੋ ਗਈ। ਇਸ ਜੋੜੀ ਨੂੰ ਤੋੜਨ ਲਈ 18-03-1887 ਨੂੰ ਪ੍ਰੋ ਗੁਰਮੁੱਖ ਸਿੰਘ ਨੂੰ ਛੇਕਵਾ ਦਿਤਾ ਗਿਆ, ਜਾਣੀ ਪੰਥ `ਚੋ ਖਾਰਜ ਕਰਵਾ ਦਿਤਾ। ਮਹੰਤਾਂ ਨੇ ਫਿਰ ਜ਼ੋਰ ਫੜ ਲਿਆ। ਗਿਆਨੀ ਦਿੱਤ ਸਿੰਘ ਦੇ ਲੇਖਾਂ ਨੇ ਠੱਲ ਪਾਈ ਰੱਖੀ। ਸਿੱਖਾਂ ਵਿੱਚ ਜਾਗ੍ਰਿਤੀ ਆ ਗਈ। ਅੰਗਰੇਜਾ, ਮਹੰਤਾ ਅਤੇ ਆਰੀਆਂ ਸਮਾਜੀਆਂ ਦੇ ਹਮਲੇ ਵੀ ਤੇਜ ਹੋ ਗਏ। ਅੰਗਰੇਜਾ ਨੇ ਆਰੂੜ ਸਿੰਘ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਸਰਬਰਾਹ (ਜਥੇਦਾਰ) ਬਣਾਇਆ। ਬਾਕੀ ਗੁਰਦੁਆਰਿਆਂ ਵਿੱਚ ਭੀ ਏਹੋ ਜਿਹੇ ਬੰਦਿਆਂ ਨੂੰ ਲਗਾਇਆ ਗਿਆ। ਮਹੰਤ ਨਰੈਣ ਦਾਸ ਨੇ ਤਾ ਬਾਬੇ ਨਾਨਕ ਜੀ ਦੇ ਜਨਮ ਸਥਾਨ ਨੂੰ ਬਦਕਾਰੀ ਦਾ ਅੱਡਾ ਬਣਾ ਦਿਤਾ ਸੀ।
ਅਚਾਨਕ ਬਿਜਲੀ ਦੀ ਤਰਾਂ ਖਾਲਸਾ ਬਰਾਦਰੀ (ਜਿਸ ਵਿੱਚ ਜਿਆਦਾਤਰ ਰਵਿਦਾਸੀਏ ਸਿੰਘ ਸਨ) ਵਾਲੇ ਉੱਠੇ ਉਹਨਾਂ ਨਾਲ਼ ਸਰਦਾਰ ਕਰਤਾਰ ਸਿੰਘ ਝੱਬਰ ਦਾ ਜੱਥਾ ਭੀ ਹੋ ਗਿਆ। ਉਹਨਾਂ ਐਸਾ ਝਾੜੂ ਫੜਿਆ ਕਿ ਤਮਾਮ ਗੁਰਦੁਆਰਿਆਂ ਵਿੱਚੋਂ ਬਦਕਾਰ ਮਹੰਤਾਂ ਰੂਪੀ ਕੂੜਾ ਹੂੰਝ ਦਿਤਾ। ਗੁਰਦੁਆਰਿਆਂ ਦੀ ਸਫਾਈ ਹੋ ਗਈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ। ਅਕਾਲੀ ਦਲ ਬਣ ਗਿਆ। ਗੁਰਦੁਆਰੇ ਸ੍ਰੋਮਣੀ ਕਮੇਟੀ ਅਧੀਨ ਆ ਗਏ। ਮੋਹਨ ਦਾਸ ਕਰਮ ਚੰਦ ਗਾਂਧੀ ਭੀ ਜਾਗ ਪਿਆ। ਗਾਂਧੀ ਪੋਰਬੰਦਰ ਤੋਂ ਨਨਕਾਣਾ ਸਾਹਿਬ ਨੂੰ ਭੱਜਿਆ। ਓਥੇ ਜਾ ਕੇ ਦੇਖਿਆ ਕਿ ਸਿੱਖ ਤਾਂ ਸੱਚਮੁੱਚ ਹੀ ਬਹਾਦਰ ਹਨ। ਇਹਨਾਂ ਅੰਗਰੇਜ਼ ਅਫਸਰਾਂ ਤੋਂ ਜਿਹਨਾਂ ਕੋਲ਼ ਹਥਿਆਰਬੰਦ ਫੌਜ ਭੀ ਸੀ ਉਹਨਾਂ ਤੋਂ ਧੱਕੇ ਨਾਲ਼ ਗੁਰਦੁਆਰੇ ਦੀਆਂ ਚਾਬੀਆਂ ਲੈ ਲਈਆਂ। ਉਹਨੇ ਗੁਰਦੁਆਰਿਆਂ ਦੇ ਸਫਾਈ ਅਭਿਆਨ ਨੂੰ ‘ਭਾਰਤ ਦੀ ਅਜਾਦੀ ਦੀ ਪਹਿਲੀ ਲੜਾਈ ਜਿੱਤੀ ਗਈ’ ਕਿਹਾ। ਖਾਲਸੇ ਅੱਗੇ ਬੇਨਤੀ ਕੀਤੀ। ਖਾਲਸਾ ਜੀ! ਹੁਣ ਸੰਪੂਰਨ ਭਾਰਤ ਦੀ ਅਜਾਦੀ ਭੀ ਤੁਸੀਂ ਕਰਵਾਉਣੀ ਹੈ। ਸਿੱਖ ਗਾਂਧੀ ਦੀ ਫੂਕ ਛਕ ਗਏ ਅਤੇ ਗਾਂਧੀ ਦੇ ਹੀ ਹੋ ਕੇ ਰਹਿ ਗਏ। ਕੁੱਝ ਕੁ ਗੁਰੁ ਗ੍ਰੰਥ ਸਾਹਿ ਜੀ ਨੂੰ ਪ੍ਰਣਾਏ ਹੋਏ ਸਿੰਘਾਂ ਨੇ ਗਾਂਧੀ ਦੇ ਚੇਲਿਆਂ ਨੂੰ ਚੇਤਾਵਨੀ ਭੀ ਦਿੱਤੀ। ਗਾਂਧੀ ਨੇ ਇੱਕ ਹੋਰ ਅਸ਼ਤਰ ਛੱਡਿਆ। 06/05/1930 ਨੂੰ ਗਾਂਧੀ ਆਪਣੇ ਚੇਲਿਆਂ ਨਾਲ਼ ਸਿਰ ਤੇ ਚਿੱਟਾ ਰੁਮਾਲ ਲੈ ਕੇ ਗੁਰਦੁਆਰਾ ਸੀਸ ਗੰਜ ਦਿੱਲੀ ਆਇਆ। ਇਹ ਓਹੀ ਸਥਾਨ ਹੈ ਜਿੱਥੇ ਨੌਂਵੇਂ ਨਾਨਕ ਨੇ ਸੱਭ ਦੇ ਧਰਮ ਦੀ ਅਜਾਦੀ ਲਈ ਆਪਣੇ ਪਿਆਰੇ ਸਿੱਖਾਂ ਸਮੇਤ ਕੁਰਬਾਨੀ ਦਿੱਤੀ ਸੀ। ਏਥੇ ਗਾਂਧੀ ਸਿੱਖਾਂ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਯਕੀਨ ਦਿਲਵਾ ਰਿਹਾ ਸੀ ਕਿ ਕਾਂਗਰਸ ਕਦੇ ਵੀ ਸਿੱਖਾਂ ਨਾਲ਼ ਧੋਖਾ ਨਹੀਂ ਕਰੇਗੀ। ਜੇ ਉਹ ਅਜੇਹਾ ਕਰੇਗੀ ਤਾਂ ਆਪਣੇ ਪੈਰੀ ਆਪ ਕੁਹਾੜਾ ਮਾਰੇਗੀ। ਸਿੱਖਾਂ ਨੇ ਵਿਸ਼ਵਾਸ਼ ਕਰ ਲਿਆ। (1984 ਤੋਂ ਬਾਅਦ ਕਾਂਗਰਸ ਦੇ ਪੈਰ ਨਾਂ ਲੱਗਣ ਦਾ ਕਾਰਨ ਭੀ ਏਹੀ ਹੈ) ਬੇਸ਼ੱਕ ਉਸ ਤੋਂ ਬਾਅਦ ਸਰਦਾਰ ਭਗਤ ਸਿੰਘ ਜੀ ਦੀ ਸ਼ਹੀਦੀ ਦਾ ਕਾਰਨ ਵੀ ਲੋਕਾਂ ਨੇ ਗਾਂਧੀ ਨੂੰ ਹੀ ਮੰਨਿਆ ਕਿਉਂਕਿ ਭਗਤ ਸਿੰਘ ਨੇ ਅੰਮ੍ਰਿਤ ਛਕਣ ਦਾ ਇਰਾਦਾ ਧਾਰ ਲਿਆ ਸੀ ਤੇ ਗਾਂਧੀ ਖ਼ਫਾ ਹੋ ਗਿਆ ਸੀ। ਬ੍ਰਾਹਮਣਵਾਦੀਆਂ ਵਾਸਤੇ ਪੜੇ ਲਿਖੇ ਅੰਮ੍ਰਿਤਧਾਰੀ ਸਿੱਖ ਸੱਭ ਤੋਂ ਵੱਧ ਖਤਰਨਾਕ ਹੁੰਦੇ ਹਨ। ਇਸ ਤਰਾਂ ਹੋਰ ਵੀ ਅਨੇਕਾ ਸਿੰਘਾਂ ਨੂੰ ਸਜਾਵਾਂ ਦਿਲਵਾਈਆਂ ਗਈਆਂ। ਗਾਂਧੀ ਵਿਸ਼ਾਲ ਹਿੰਦੋਸਤਾਨ ਦੇ ਸੁਫਨੇ ਲੈਣ ਲੱਗ ਪਿਆ ਸੀ। ਭਗਤ ਸਿੰਘ ਵਰਗੇ ਸਿੱਖ ਗਾਂਧੀ ਦੇ ਸੁਫਨਾ ਪੂਰਾ ਹੋਣ ਵਿੱਚ ਰੁਕਾਵਟ ਸਨ। ਉਸ ਨੇ ਇਹਨਾਂ ਰੁਕਾਵਟਾ ਨੂੰ ਦੂਰ ਕੀਤਾ।
19 ਅਗਸਤ 1932 ਨੂੰ ਕਮਿਊਨਲ ਐਵਾਰਡ ਵਿੱਚ ਸਿੱਖਾਂ ਨੂੰ ਇੱਕ ਕੌਮ ਵਜੋਂ ਮਾਨਤਾ ਮਿਲ਼ ਗਈ। ਬੇਸੱਕ ਸਿੱਖਾਂ ਦੀ ਜਨਸੰਖਿਆ ਬਹੁਤ ਘੱਟ ਸੀ। ਅਣਵੰਡੇ ਪੰਜਾਬ ਵਿੱਚ ਸਿੱਖ 19%, ਮੁਸਲਮਾਨ 51%, ਹਿੰਦੂ 40% ਸਨ। 1935 ਵਿੱਚ ਭਾਰਤ ਸਰਕਾਰ ਕਾਨੂੰਨ ਬਣਿਆ। ਸਾਰੇ ਕੰਮ ਕਾਨੂੰਨ ਅਨੁਸਾਰ ਹੋਣੇ ਸ਼ੁਰੂ ਹੋ ਗਏ। ਸਤੰਬਰ 1939 ਨੂੰ ਸੰਸਾਰ ਜੰਗ ਛਿੜ ਗਈ। ਸਿੱਖ ਬਹਾਦਰ ਅਤੇ ਮਿਹਨਤੀ ਸਨ ਇਸ ਲਈ ਸਿੱਖਾਂ ਨੂੰ ਫੌਜ ਵਿੱਚ ਭਰਤੀ ਕਰਨ ਦੀ ਤਜ਼ਰੀਹ ਦਿੱਤੀ ਗਈ। ਫੌਜ ਵਿੱਚ ਸਿੱਖਾਂ ਦੀ ਗਿਣਤੀ ਕਾਫੀ ਹੋ ਗਈ ਸੀ। ਸਿੱਖਾਂ ਦੇ ਮਨ ਵਿੱਚ ਅੰਗਰੇਜਾ ਵਿਰੱਧ ਕੁੜਤਣ ਨਾ ਰਹੇ ਉਹਨਾਂ 27/03/1942 ਨੂੰ ਸਰ ਸਟੈਫੋਰਡ ਕ੍ਰਿਪਸ ਨੂੰ ਭਾਰਤ ਭੇਜਿਆ ਤਾਂ ਕਿ ਜਦੋਂ ਅੰਗਰੇਜ ਭਾਰਤ ਨੂੰ ਅਜਾਦ ਕਰਨ ਤਾਂ ਸਿੱਖਾਂ ਦਾ ਖਿਆਲ ਰੱਖਿਆ ਜਾਵੇ। ਸਿੱਖਾਂ ਦਾ ਵੀ ਇੱਕ ਖਿੱਤਾ ਬਣਾਇਆ ਜਾਏ। ਇਸ ਦੀ ਸੂਹ ਲੀਗੀਆਂ ਅਤੇ ਕਾਂਗਰਸ ਨੂੰ ਵੀ ਹੋ ਗਈ। ਦੋਨੋ ਇਹ ਨਹੀਂ ਸੀ ਚਾਹੁੰਦੇ ਇਸ ਲਈ ਉਹਨਾਂ ਆਪਣੀ ਸ਼ਕਤੀ ਨੂੰ ਸਿੱਖਾਂ ਨੂੰ ਖਿੰਡਾਉਣ ਤੇ ਲਗਾ ਦਿਤੀ ਤਾਂ ਕਿ ਸਿੱਖ ਕੁੱਝ ਵੀ ਪ੍ਰਾਪਤ ਨਾ ਕਰ ਸਕਣ। ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ ਅਤੇ ਕਰਤਾਰ ਸਿੰਘ ਸਾਫ ਦਿਲ ਅਤੇ ਸਿੱਧੇ ਸਾਦੇ ਸਿੱਖ ਸਨ ਇਸ ਲਈ ਗਾਂਧੀ ਹੋਣਾਂ ਦੀਆਂ ਚਾਲਾਂ ਨਾ ਸਮਝ ਸਕੇ। ਨਹਿਰੂ, ਗਾਂਧੀ ਤੇ ਪਟੇਲ ਬਾਰ-ਐਟ-ਲਾਅ ਸਨ। ਜਿਨਹਾ ਇੱਕ ਮੰਨਿਆ ਪ੍ਰਮੰਨਿਆ ਵਕੀਲ ਸੀ। ਇਹਨਾਂ ਤੱਤ ਖਾਲਸਾ ਵਾਲ਼ਿਆਂ ਨੂੰ ਭਾਰੀ ਸਜਾਵਾਂ ਦਿਲਾਈਆਂ ਅਤੇ ਤਾਰਾ ਸਿੰਘ ਨੂੰ ਕੀਲ ਲਿਆ। ਤਾਰਾ ਸਿੰਘ ਗਰੁੱਪ ਹੋਰ ਸਿੱਦਤ ਨਾਲ ਕਾਂਗਰਸ ਵੱਲ ਨੂੰ ਹੋ ਗਿਆ। ਜੰਗ ਖਤਮ ਹੋਈ ਅਤੇ ਭਾਰਤ ਵੰਡ ਦੀਆਂ ਕਾਰਵਾਈਆਂ ਸ਼ੁਰੂ ਹੋ ਗਈਆਂ। ਅੰਗਰੇਜ ਅਫਸਰਾਂ ਨੇ 1946 ਦਾ ਸਾਰਾ ਸਾਲ ਸਿੱਖਾਂ ਨਾਲ਼ ਮੀਟਿੰਗਾਂ ਕੀਤੀਆਂ। ਉਹਨਾਂ ਇਹ ਮਹਿਸੂਸ ਕੀਤਾ ਕਿ ਸਿੱਖ ਪੂਰੀ ਤਰਾਂ ਨਾਲ਼ ਕਾਂਗਰਸ ਵਿੱਚ ਮਿਲ਼ ਚੁੱਕੇ ਹਨ। ਲਾਰਡ ਮਾਊਂਟ ਬੈਟਨ ਭਾਰਤ ਵੰਡ ਦਾ ਆਖਰੀ ਹੁਕਮ ਲੈ ਆਇਆ। ਆਖਰੀ ਮਿਤੀ 2 ਜੂਨ 1947 ਮਿੱਥੀ ਗਈ। ਜਿਵੇਂ ਕਿ ਅੰਗਰੇਜ ਪਹਿਲਾਂ ਹੀ ਭਾਰਤ ਵਿੱਚ ਤਿੰਨ ਕੌਮਾਂ ਹਿੰਦੂ ਮੁਸਲਮ ਤੇ ਸਿੱਖ ਮੰਨ ਕੇ ਚੱਲ ਰਹੇ ਸਨ। ਭਾਰਤੀ ਫੌਜ ਵਿੱਚ ਸਿੱਖ 60% ਸਨ। ਅਣਵੰਡੇ ਪੰਜਾਬ ਦੀ ਕੁੱਲ ਜਮੀਨ ਦੇ 1/3 ਭਾਗ ਦੇ ਮਾਲਕ ਸਿੱਖ ਸਨ। ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਿਆਂ ਅਤੇ ਸਿੱਖ ਫੌਜੀਆਂ ਦੇ ਨਾਮ ਭਾਰੀ ਜਮੀਨਾਂ ਲਗਾਈਆਂ ਸਨ। ਇਹ ਗੱਲਾਂ ਮਾ. ਤਾਰਾ ਸਿੰਘ ਦੇ ਧਿਆਨ ਵਿੱਚ ਹੀ ਨਹੀਂ ਸਨ। ਉਸ ਦੇ ਧਿਆਨ ਵਿੱਚ ਤਾਂ ਇੱਕੋ ਗੱਲ ਸੀ ਕਿ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਸਿੱਖਾਂ ਦਾ ਬਹੁਮੱਤ ਨਹੀਂ ਹੈ। ਤਾਰਾ ਸਿੰਘ ਨੇ ਆਪਣੀ ਵੀਟੋ ਦੀ ਸ਼ਕਤੀ ਗਾਂਧੀ ਨੂੰ ਸੌਂਪ ਦਿੱਤੀ ਸੀ। ਅੰਗਰੇਜਾ ਨੇ ਤਿੰਨਾਂ ਨੂੰ ਵੀਟੋ ਪਾਵਰ ਦੇ ਰੱਖੀ ਸੀ। ਅੰਗਰੇਜ ਅਫਸਰ ਨੇ ਤਿੰਨਾ ਦੇ ਅੱਗੇ ਨਕਸ਼ਾ ਖੋਲ ਦਿਤਾ। ਅੰਗਰੇਜ ਨੇ ਨਕਸ਼ੇ ਤੇ ਵਾਹਗਾ ਬਾਰਡਰ ਤੇ ਲਕੀਰ ਖਿੱਚੀ। ਗਾਂਧੀ ਨੇ ਹਾਂ ਕਰ ਦਿੱਤੀ ਤੇ ਤਾਰਾ ਸਿੰਘ ਨੇ ਵੀ ਗਾਂਧੀ ਦੀ ਹਾਂ ਵਿੱਚ ਹਾਂ ਮਿਲ਼ਾ ਦਿਤੀ। ਜਿਨਹਾ ਨੇ ਵੀ ਹਾਂ ਕਰ ਦਿੱਤੀ। ਅੰਗਰੇਜ ਅਫਸਰ ਨੇ ਤਿੰਨਾਂ ਦੀ ਫਿਰ ਤੋਂ ਮਨਜੂਰੀ ਲਈ ਤੇ ਭਾਰਤ ਦੀ ਵੰਡ ਹੋ ਗਈ। ਸ਼ਰਤ ਇਹ ਭੀ ਸੀ ਕਿ 2 ਜੂਨ 1947 ਤੋਂ ਬਾਅਦ ਕੋਈ ਵੀ ਅਦਲਾ ਬਦਲੀ ਨਹੀਂ ਹੋਏਗੀ। ਮੁਸਲਮ ਲੀਗ ਅਤੇ ਕਾਂਗਰਸ ਨੇ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ। ਸਿੱਖਾਂ ਦੀ ਇੱਕ ਵਿਸ਼ਾਲ ਫੌਜ ਕਾਂਗਰਸ ਨੂੰ ਮਿਲ਼ ਗਈ। ਮੁਸਲਮਾਨਾ ਨੇ ਪੱਛਮੀ ਪੰਜਾਬ ਵਿੱਚ ਸਿੱਖਾਂ ਦੀਆਂ ਜ਼ਮੀਨਾਂ ਤੇ ਕਬਜਾ ਕਰ ਲਿਆ। ਲੁੱਟ ਮਾਰ ਖੂਨ ਖਰਾਬਾ ਸ਼ੁਰੂ ਹੋ ਗਿਆ। ਦੁਨੀਆਂ ਦਾ ਸੱਭ ਤੋਂ ਭਿਆਨਿਕ ਖੂਨ ਖਰਾਬਾ, ਲੁੱਟ ਮਾਰ ਤੇ ਹਿਜ਼ਰਤ ਅਹਿੰਸਾ ਦੇ ਪੁਜਾਰੀਆਂ ਦੇ ਕਾਰਨ ਅਤੇ ਇਹਨਾਂ ਦੇ ਸਾਹਮਣੇ ਹੋਇਆ। ਸਿੱਖ ਰੋ ਰਹੇ ਸਨ। ਨਹਿਰੂ ਅਤੇ ਜਿਨਹਾ ਦੀ ਆਪੋ ਆਪਣੇ ਦੇਸ਼ ਵਿੱਚ ਜੈ-ਜੈ ਜੈਕਾਰ ਹੋ ਰਹੀ ਸੀ। ਇਹ ਹੈ ਬ੍ਰਾਹਮਣਵਾਦੀਆਂ ਨਾਲ਼ ਦੋਸਤੀ ਦਾ ਨਤੀਜਾ।
ਇੱਕ ਸੂਦਰ ਨੇਤਾ ਡਾ. ਬੀ ਆਰ ਅੰਬੇਦਕਰ ਕੋਲ਼ ਸਿੱਖਾਂ ਦਾ ਇੱਕ ਡੈਲੀਗੇਟ ਰੋਸ ਪ੍ਰਗਟ ਕਰਨ ਗਿਆ। ਇਹਨਾਂ ਦੇ ਨਾਲ਼ ਅਜੀਤ ਸਿੰਘ ਸਰਹੱਦੀ ਵੀ ਸੀ। ਡਾ. ਸਾਹਿਬ ਨੇ ਹੌਸਲਾ ਦਿੱਤਾ ਤੇ ਸਮਝਾਇਆ। ਬੇਸੱਕ ਸਿੱਖਾਂ ਦਾ ਭਾਰੀ ਨੁਕਸਾਨ ਹੋ ਗਿਆ। ਕਾਰਨ ਇੱਹ ਸੀ ਕਿ ਦੇਸ ਦੇ ਕਿਸੇ ਵੀ ਕੋਨੇ ਵਿੱਚ ਤੁਹਾਡਾ ਬਹੁਮੱਤ ਨਹੀਂ ਸੀ। ਸੱਭ ਤੋਂ ਖਤਰਨਾਕ ਗੱਲ ਇਹ ਹੋਣੀ ਸੀ ਕਿ ਅੰਮ੍ਰਿਤਸਰ ਵੀ ਪਾਕਿਸਤਾਨ ਵਿੱਚ ਚਲਾ ਜਾਣਾ ਸੀ। ਉਦੋਂ ਅੰਮ੍ਰਿਤਸਰ ਦੀ ਆਬਾਦੀ ਵਿੱਚ ਮੁਸਲਮਾਨ 46. 5% ਸੀ। ਹਿੰਦੂਆਂ ਤੇ ਸਿੱਖਾਂ ਦੀ ਜੋੜ ਕੇ ਅਬਾਦੀ 53. 5 % ਸੀ। ਤੁਹਾਡੀ ਅਬਾਦੀ 19% ਸੀ ਜੋ ਕਿ ਅਣਵੰਡੇ ਪੰਜਾਬ ਦੇ 52000 ਵਰਗ ਕਿਲੋਮੀਟਰ ਤੱਕ ਫੈਲੀ ਸੀ। ਹੁਣ ਤੁਹਾਡੇ ਕੋਲ਼ ਆਪਣਾ ਇੱਕ ਖਿੱਤਾ ਹੈ ਜਿਥੇ ਤੁਹਾਡਾ ਬਹੁਮੱਤ ਹੈ। ਅਕਲ ਨਾਲ਼ ਚੱਲੋਗੇ ਤਾਂ ਆਪਣਾ ਮਨਚਾਹਿਆ ਨਿਸ਼ਾਨਾ ਪ੍ਰਾਪਤ ਕਰ ਲਵੋਗੇ। ਤੁਹਾਨੂੰ ਦਲਿਤਾਂ ਆਦਿ ਨੂੰ ਨਾਲ਼ ਲੈ ਕੇ ਚੱਲਣਾ ਪਵੇਗਾ। ਪਰ ਅਫਸੋਸ! ਅਕਲ ਕਿੱਥੇ? ਕਿਸੇ ਠੀਕ ਹੀ ਕਿਹਾ:-
‘ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ’
ਇਹਨਾਂ ਤਾਂ ਦਲਿਤਾਂ ਨੂੰ ਪੁੱਛਿਆ ਹੀ ਨਹੀਂ। ਇਹ ਤਾਂ ਕਦੇ ਖਾਲਿਸਤਾਨ, ਪੰਜਾਬੀ ਸੂਬਾ ਤੇ ਆਤਮ ਨਿਰਨੇ ਦੇ ਅਧਿਕਾਰ ਨੂੰ ਲੈ ਕੇ ਸਿੱਖ ਨੌਜਵਾਨੀ ਦਾ ਘਾਣ ਕਰਾਉਂਦੇ ਰਹੇ। ਗੁਰਮਤ ਸਿਧਾਂਤ ਦੇ ਨੇੜੇ ਨਹੀਂ ਗਏ। ਬ੍ਰਾਹਮਣਵਾਦੀਆਂ ਦੇ ਪ੍ਰਭਾਵ ਵਿੱਚ ਆ ਕੇ ਜੱਟਵਾਦ ਪੈਦਾ ਕਰ ਲਿਆ। ਜਿਸ ਦਾ ਵੀ ਜਾਤ ਪਾਤ ਵਿੱਚ ਵਿਸ਼ਵਾਸ਼ ਹੁੰਦਾ ਹੈ ਉਹ ਬ੍ਰਾਹਮਣਵਾਦੀ ਹੀ ਹੁੰਦਾ ਹੈ। ਨਤੀਜਾ ਇਹ ਹੋਇਆ, ਭਾਰਤ ਦੀ ਬ੍ਰਾਹਮਣਵਾਦੀ ਸਰਕਾਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਵੀ ਫੌਜਾਂ ਚੜਾ ਦਿੱਤੀਆਂ। ਅਕਾਲ ਤਖਤ ਢਾਹ ਦਿਤਾ ਗਿਆ। ਜਿੱਥੇ ਹਰ ਰੋਜ ਗਰੀਬ ਗੁਰਬੇ ਮਜ਼ਦੂਰ ਆਦਿ 24 ਘੰਟੇ ਲੰਗਰ ਛਕਦੇ ਸਨ ਓਥੇ ਸੰਗਤ ਨੂੰ ਭੁੱਖਿਆਂ ਪਿਆਸਿਆਂ ਮਾਰਿਆ ਗਿਆ। ਸੰਗਤ ਤੇ ਗੋਲ਼ੀਆਂ ਚਲਾਈਆਂ। ਬੱਚਾ ਬੁੱਢਾ ਕੋਈ ਨਹੀਂ ਛੱਡਿਆ। ਜਿਹਨਾਂ ਨਾਲ਼ ਸਾਡੇ ਅਖੌਤੀ ਸਿੱਖ ਕਹਾਉਣ ਵਾਲ਼ੇ ਅੱਜ ਕੱਲ ਦੋਸਤੀ ਪਾਈ ਬੈਠੇ ਹਨ ਉਹਨਾਂ ਨੇ ਸ਼ਾਬਾਸ਼ ਦਿੱਤੀ। ਕਿਹਾ ਇਹ ਕੰਮ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਇਸ ਭਿਆਨਿਕ ਕਤਲੇਆਮ ਤੇ ਸਿੰਘਾਂ ਵਿੱਚ ਰੋਸ ਪੈਦਾ ਹੋਇਆ। ਮੈਦਾਨ ਵਿੱਚ ਨਿਤਰੇ ਦੋ ਰਵਿਦਾਸੀਏ ਸਿੰਘ ਸਰਦਾਰ ਬੇਅੰਤ ਸਿੰਘ ਤੇ ਕੇਹਰ ਸਿੰਘ। ਇਹਨਾਂ ਨੇ ਨਾਲ਼ ਲਿਆ ਸਰਦਾਰ ਸਤਵੰਤ ਸਿੰਘ ਨੂੰ ਤੇ ਜਾਲਮ ਨੂੰ ਸੋਧਿਆ। ਸਿੱਖਾਂ ਦੇ ਖੁਰਾ ਖੋਜ ਦੀ ਨੀਤੀ ਬਣਾਈ ਗਈ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ। ਪੰਜਾਬ ਵਿੱਚੋਂ ਮਾਵਾਂ ਦੀਆਂ ਗੋਦੀਆਂ `ਚੋ ਬੱਚੇ ਖਿੱਚ ਕੇ ਠਾਣੇ ਲੈਜਾਏ ਗਏ। 80-80 ਸਾਲ ਦੇ ਬੁੱਢਿਆਂ ਨੂੰ ਚੌਰਾਸਤਿਆਂ ਵਿੱਚ ਕੁੱਟਿਆ ਗਿਆ। ਇੱਕ ਸਿੰਘ ਨੂੰ ਮਾਰ ਕੇ ਪੋਸਟਮਾਰਟਮ ਕਰਨ ਲਈ ਹਸਪਤਾਲ਼ ਲੈਜਾਇਆ ਗਿਆ। ਹਸਪਤਾਲ਼ ਸਟਾਫ ਨੇ ਪਾਇਆ ਕਿ ਸਿੰਘ ਸਹਿਕਦਾ ਹੈ। ਉਹਨਾਂ ਉਹਦਾ ਇਲਾਜ ਸ਼ੁਰੂ ਕਰ ਦਿਤਾ। ਹਸਪਤਾਲ਼ ਸੁੱਟ ਕੇ ਜਾਣ ਵਾਲ਼ੇ ਪੁਲਿਸ ਅਫਸਰ ਨੂੰ ਪਤਾ ਲੱਗਾ। ਉਹ ਧੋਤੀ ਚੱਪਲ ਵਿੱਚ ਆਇਆ। ਗੁਲੂਕੋਸ ਆਦਿ ਲੱਗੇ ਹੋਏ ਸਿੰਘ ਨੂੰ ਉਵੇਂ ਹੀ ਖਿੱਚ ਕੇ ਗੱਡੀ ਵਿੱਚ ਸੁੱਟਿਆ। ਚੰਗੀ ਤਰਾਂ ਮਾਰ ਕੇ ਉਸੇ ਹਸਪਤਾਲ਼ ਵਿੱਚ ਸੁੱਟ ਗਏ। ਇਹ ਹਾਲਤ ਪੰਜਾਬ ਦੀ ਸੀ। ਇੱਕ ਵੇਰ ਫਿਰ ਸ਼ੂਦਰ ਸਿੱਖ ਸ. ਲਖਵਿੰਦਰ ਸਿੰਘ ਲੱਖਾ ਹੋਣੀ ਉੱਠੇ, ਉਹਦੇ ਨਾਲ਼ ਉਸ ਦੇ ਸਾਥੀ ਹੋ ਗਏ ਅਤੇ ਜੁਲਮੀ ਰਾਜ ਦਾ ਅੰਤ ਕੀਤਾ।
ਹੁਣ ਫੇਰ ਸਾਡੇ ਰਾਜ ਕਰ ਰਹੇ ਅਖੌਤੀ ਸਿੱਖਾ ਨੇ ਕੱਟੜ ਬ੍ਰਾਹਮਣਵਾਦੀਆਂ ਨਾਲ਼ ਸਾਂਝ ਪਾਈ ਹੋਈ ਹੈ। ਸਿੱਖਾਂ ਦਾ ਧਾਰਮਿਕ ਨੇਤਾ ਮੁੱਖ ਮੰਤਰੀ ਦੇ ਇਸ਼ਾਰੇ ਤੇ ਚੱਲਦਾ ਹੈ। ਸਿੱਖ ਮੁੱਖ ਮੰਤਰੀ ਬ੍ਰਾਹਮਣਵਾਦੀਆਂ ਦੇ ਇਸ਼ਾਰੇ ਤੇ ਚੱਲਦਾ ਹੈ। ਗੁਰਦੁਆਰਿਆਂ ਵਿੱਚ ਮਨਮੱਤ ਦਾ ਪ੍ਰਚਾਰ ਚੱਲ ਰਿਹਾ ਹੈ। ਸਾਡੀ ਗਰੀਬ ਜਨਤਾ ਦੀ ਸ਼ਕਤੀ ਦਾ ਸ੍ਰੋਤ ਗੁਰਦੁਆਰੇ ਹਨ। ਗੁਰੁ ਗ੍ਰੰਥ ਸਾਹਿਬ ਜੀ ਦਾ ਨਿਰੋਲ ਪ੍ਰਚਾਰ ਹੋਵੇਗਾ ਤਾਂ ਹੀ ਗਰੀਬ ਜਨਤਾ ਵਿੱਚ ਸ਼ਕਤੀ ਆਏਗੀ। ਸ਼ਾਤਰ ਰਾਜਨੇਤਾ ਇਹ ਸ਼ਕਤੀ ਨਹੀਂ ਆਉਣ ਦੇਂਦੇ। ਸਾਰੇ ਭਾਰਤ ਦੀ ਰਾਜਨੀਤੀ ਤੇ ਭਰਿਸਟਾਚਾਰੀਆਂ, ਠੱਗਾ ਤੇ ਕਾਤਲਾਂ ਦੇ ਟੋਲੇ ਦਾ ਦਬਦਬਾ ਹੈ। ਇਹਨਾਂ ਨੂੰ ਲਾਂਭੇ ਕਰਨਾ ਜਰੂਰੀ ਹੈ। ਭਾਰਤੀ ਰਾਜਨੀਤੀ ਇੱਕ ਕੂੜੇ ਦਾ ਢੇਰ ਬਣ ਗਿਆ ਹੈ। ਸਾਨੂੰ ਸਾਰਿਆਂ ਨੂੰ ਝਾੜੂ ਲੈ ਕੇ ਇਸ ਕੂੜੇ ਦੇ ਢੇਰ ਨੂੰ ਹੂੰਝ ਕੇ ਸੁੱਟਣਾ ਪਵੇਗਾ। ਖਾਲਸਾ ਬ੍ਰਾਦਰੀ ਨੂੰ ਫੇਰ ਉੱਠਣਾ ਪੈਣਾ ਹੈ। ਵੈਸੇ ਤਾਂ ਭੀੜ ਪਈ ਤੇ ਇਹ ਆਪ ਹੀ ਉੱਠਦੇ ਹਨ।
ਮੈਂਨੂੰ ਖਾਲਸਾ ਬਰਾਦਰੀ (ਰਵਿਦਾਸੀਏ ਸਿੰਘਾਂ) ਤੋਂ ਬਗੈਰ ਕੋਈ ਦਿਖਾਈ ਨਹੀਂ ਦਿੰਦਾ। ਪਹਿਲਾਂ ਭੀ ਇਹ ਇੱਜਤ ਰੱਖਦੇ ਆਏ ਹਨ। ਇਹਨਾਂ ਕੋਲ਼ ਤਾਕਤ ਹੈ। ਪੰਜਾਬ ਵਿੱਚ 12783 ਪਿੰਡ ਹਨ। ਪਿੰਡਾਂ ਵਿੱਚ ਵੋਟਾਂ ਦੇ ਹਿਸਾਬ ਦੇ ਨਾਲ਼ ਜੱਟ ਤੇ ਰਵਿਦਾਸੀਏ ਦੋ ਬਰਾਬਰ ਦੀਆਂ ਧਿਰਾਂ ਹਨ। ਜੱਟਾਂ ਕੋਲ਼ ਜਮੀਨਾ ਹਨ ਇਸ ਲਈ ਉਹ ਪਿੰਡਾਂ ਵਿੱਚ ਟਿਕੇ ਹੋਏ ਹਨ। ਰਵਿਦਾਸੀਆਂ ਕੋਲ਼ ਕੁੱਝ ਵੀ ਨਹੀਂ ਉਹ ਕਿਤੇ ਜਾ ਨਹੀਂ ਸਕਦੇ ਇਸ ਲਈ ਉਹ ਪਿੰਡਾ ਵਿੱਚ ਟਿਕੇ ਹੋਏ ਹਨ। ਬਾਕੀ ਲੋਹਾਰ, ਤਰਖਾਣ, ਛੀਂਬੇ ਆਦਿ ਸ਼ਹਿਰਾਂ ਵਿੱਚ ਵਸ ਗਏ ਹਨ। ਰਵਿਦਾਸੀਆਂ ਨੇ ਬਾਬਾ ਰਵਿਦਾਸ ਭਗਤ ਜੀ ਦੇ ਨਾਮ ਤੇ ਗੁਰਦੁਆਰੇ ਬਣਾ ਰੱਖੇ ਹਨ। ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜੱਟਾਂ ਦੇ ਤੇ ਰਵਿਦਾਸੀਆਂ ਦੇ ਗੁਰਦੁਆਰਿਆਂ ਦੋਨਾਂ ਵਿੱਚ ਹੁੰਦਾ ਹੈ। ਬਾਣੀ ਤਾਂ ਹੋਰਨਾ ਭਗਤਾਂ ਦੀ ਵੀ ਗੁਰੁ ਗ੍ਰੰਥ ਸਾਹਿਬ ਵਿੱਚ ਹੈ ਪਰ ਗੁਰਦੁਆਰੇ ਰਵਿਦਾਸ ਭਗਤ ਜੀ ਦੇ ਨਾਮ ਤੇ ਹੀ ਹਨ। ਕਾਰਨ ਇਹਨਾਂ ਦੀ ਅਬਾਦੀ ਜਿਆਦਾ ਹੈ। ਵੋਟ ਦੀ ਸ਼ਕਤੀ ਕੇਵਲ ਤੇ ਕੇਵਲ ਰਵਿਦਾਸੀਆਂ ਕੋਲ਼ ਹੀ ਹੈ। ਇਸ ਵੋਟ ਸ਼ਕਤੀ ਕਾਰਨ ਹੀ ਰਵਿਦਾਸੀਆਂ ਦੇ ਗੁਰਦੁਆਰਿਆਂ ਵਿੱਚ ਰਾਜਨੀਤਿਕ ਨੇਤਾ ਗੁਰਪੁਰਵ ਮੌਕੇ ਆਉਂਦੇ ਰਹਿੰਦੇ ਹਨ। ਉਹ ਬਾਬਾ ਰਵਿਦਾਸ ਜੀ ਦੀ ਜੈ ਜੈਕਾਰ ਕਰਨ ਨਹੀਂ ਆਉਂਦੇ ਉਹ ਤਾਂ ਵੋਟਾਂ ਲਈ ਆਉਂਦੇ ਹਨ। ਇਹਨਾਂ ਰਵਿਦਾਸੀਆਂ ਵਿੱਚ ਆਪਣੇ ਆਪ ਹਿੰਮਤ ਅਤੇ ਸ਼ਕਤੀ ਇਸ ਲਈ ਨਹੀਂ ਆਉਂਦੀ ਕਿਉਂਕਿ ਇਹ ਸਦੀਆਂ ਦੇ ਦੁਰਕਾਰੇ, ਲਤਾੜੇ ਲੋਕ ਹਨ। ਇਹਨਾਂ ਵਿੱਚ ਹੀਣ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਹੈ। ਜਿਹੜਾ ਜਿਹੜਾ ਰਵਿਦਾਸੀਆ ਗੁਰੁ ਦੇ ਲੜ ਲੱਗ ਕੇ ਅੰਮ੍ਰਿਤ ਛਕਣ ਤੇ ਮਾਣ ਕਰਨ ਲੱਗ ਜਾਂਦਾ ਹੈ ਉਹ ਉਪਰੋਕਤ ਵਰਣਨ ਕੀਤੇ ਕ੍ਰਿਸ਼ਮੇ ਕਰਨ ਦੇ ਸਮਰੱਥ ਹੋ ਜਾਂਦਾ ਹੈ। ਚੋਣਾਂ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਇਹਨਾਂ ਨੂੰ ਛੇੜਨਾ ਨਹੀਂ ਚਾਹੁੰਦੀ। ਉਹ ਇਹਨਾਂ ਨੂੰ ਡੂਮਣਾ ਮਖਿਆਲ਼ ਸਮਝਦੇ ਹਨ। ਉੱਠ ਖੜਨ ਤਾਂ ਇਹ ਪਾਸਾ ਪਰਤਾਉਣ ਦੇ ਸਮਰੱਥ ਹਨ। ਇਹਨਾਂ ਦੇ ਟਿਕੇ ਰਹਿਣ ਤੇ ਹੀ ਭ੍ਰਿਸਟ ਰਾਜਨੀਤਿਕ ਪਾਰਟੀਆਂ ਆਪਣੀ ਭਲਾਈ ਸਮਝਦੀਆਂ ਹਨ।
ਪੰਜਾਬ ਦੇ ਜੱਟ ਵੀਰੋ! ਜੱਟ ਪੁਣੇ ਅਤੇ ਜਮੀਨ ਦੀ ਹੈਂਕੜ ਛੱਡ ਕੇ ਗੁਰੂ ਵਾਲ਼ੇ ਬਣ ਕੇ, ਖਾਲਸਾ ਬਰਾਦਰੀ ਨੂੰ ਨਾਲ਼ ਲੈ ਕੇ ਜਾਗੋ। ਦੇਖੋ! ਰਾਜਨੀਤਿਕ ਭਰਿਸਟਾਚਾਰ ਦੀ ਗੰਦਗੀ ਦੇ ਢੇਰ ਲੱਗੇ ਪਏ ਹਨ। ਤੁਹਾਡੀ ਹਿੰਮਤ ਤੋਂ ਬਗੈਰ ਇਹ ਢੇਰ ਹੂੰਝੇ ਨਹੀਂ ਜਾਣੇ। ਹੁਣ ਵੋਟ ਦੀ ਸ਼ਕਤੀ ਨੂੰ ਵਰਤਣ ਦਾ ਮੌਕਾ ਹੈ। ਫੜ ਲਉ ਝਾੜੂ ਹੂੰਝ ਦਿਓ ਇਹਨਾਂ ਗੰਦਗੀ ਦੇ ਢੇਰਾਂ ਨੂੰ। ਵੋਟ ਉਸੇ ਉਮੀਦਵਾਰ ਨੂੰ ਪਾਓ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਉਹ ਬਾਬੇ ਨਾਨਕ ਦੀ ਮੱਤ ਦਾ ਧਾਰਨੀ ਹੈ।
ਗੁਰਮੇਲ ਸਿੰਘ ਖਾਲਸਾ
9914701469


08/03/14)
ਅਵਤਾਰ ਸਿੰਘ ਮਿਸ਼ਨਰੀ

ਖੋਜ ਜਾਂ ਸਟੱਡੀ ਕਰਨ ਤੇ ਜਰੂਰ ਕੋਈ ਨਾਂ ਕੋਈ ਚੰਗਾ ਮਾੜਾ ਸਾਹਮਣੇ ਆ ਜਾਂਦਾ ਹੈ। ਚਾਲਬਾਜ ਖੋਜ ਦੇ ਵੈਰੀ ਲੋਕ, ਦੁਸ਼ਮਣ ਦੀਆਂ ਮੜੀਆਂ ਤੇ ਵੀ ਮੰਦਰ, ਮਸਜਿਦ ਜਾਂ ਗੁਰਦੁਆਰਾ ਉਸਾਰ ਕੇ, ਗੋਲਕਾਂ ਜਾਂ ਦਾਨ ਰਾਹੀਂ ਆਪਣੇ ਹਲਵੇ ਮੰਡੇ ਚਲਾਈ ਰੱਖਦੇ ਅਤੇ ਲੋਕਾਂ ਦੀ ਅੰਨ੍ਹੀ ਸ਼ਰਧਾ ਦਾ ਖੂਬ ਫਾਇਦਾ ਉਠਾਉਂਦੇ ਰਹਿੰਦੇ ਹਨ। ਜੇ ਕਿਤੇ ਪ੍ਰਾਪਰਟੀ ਵੱਡੀ ਹੋਵੇ ਜਾਂ ਚੜ੍ਹਾਵਾ ਵੱਧ ਹੋ ਜਾਵੇ ਤਾਂ ਮਾਇਆ ਖਾਤਰ ਲੜਦੇ ਹਨ। ਨਕਲੀ ਸੰਤ ਬਾਬੇ ਕਾਰ ਸੇਵਾ ਦੇ ਨਾਂ ਤੇ ਅਜਿਹੇ ਅਸਥਾਨਾਂ ਤੇ ਕਾਬਜ ਹੋ ਜਾਂਦੇ ਹਨ। ਪੁਲੀਟੀਕਲ ਲੀਡਰ ਵੋਟਾਂ ਖਾਤਰ ਅਜਿਹੇ ਅਸਥਾਨਾਂ ਦੀਆਂ ਉਸਾਰੀਆਂ ਕਰਵਾ ਦਿੰਦੇ ਹਨ।
ਵਿਦਵਾਂਨ ਸੱਜਨ ਸਿਰਦਾਰ ਗੁਰਤੇਜ ਸਿੰਘ ਜੀ ਨੇ ਕਾਲਿਆਂ ਵਾਲੇ ਖੂਹ ਵਿੱਚ ਸੁੱਟੀਆਂ ਗਈਆਂ ਲਾਸ਼ਾਂ ਬਾਰੇ ਖੋਜ ਕਰਕੇ ਬਾਦਲੀਲ ਗੱਲ ਕੀਤੀ ਹੈ ਜੋ ਕਾਬਲਿ-ਤਾਰੀਫ ਹੈ। ਜੇ ਹਰੇਕ ਸਿੱਖ ਖੋਜੀ ਹੋ ਜਾਵੇ ਤਾਂ ਸਿੱਖ ਇਤਿਹਾਸ ਅਤੇ ਫਲੌਸਫੀ ਵਿੱਚ ਕੋਈ ਰਲਾ ਨਹੀਂ ਕਰ ਸਕਦਾ। ਇਤਿਹਾਸ ਦਸਦਾ ਹੈ ਕਿ ਇਹ ਸਿੱਖ ਕੌਮ ਦੇ ਵਿਰੋਧੀ ਭਾਰਤੀ ਪੂਰਬੀਏ ਸਨ ਜੋ ਖਾਲਸਾ ਫੌਜਾਂ ਦੇ ਵਿਰੁੱਧ ਲੜਦੇ ਜਾਂ ਲੜਨ ਵਾਲਿਆਂ ਦਾ ਸਾਥ ਦਿੰਦੇ ਸਨ। ਇਹ ਪੂਰਬੀਏ ਗੋਰਿਆਂ ਹੱਥੋਂ ਬੜੀ ਬੇਦਰਦੀ ਨਾਲ ਮਾਰੇ ਗਏ ਤੇ ਇਨ੍ਹਾਂ ਦੀਆਂ ਲਾਸ਼ਾਂ "ਕਾਲਿਆਂ ਵਾਲੇ ਖੂਹ" ਲਾਗਲੇ ਹੋਰ ਖੂਹਾਂ ਜਾਂ ਦਰਿਆ ਵਿੱਚ ਸੁੱਟ ਦਿੱਤੀਆਂ ਗਈਆਂ।
ਅੱਜ ਜੇ ਕੋਈ ਸੰਸਥਾ ਜਾਂ ਖੋਜੀ ਵਿਦਵਾਨ ਇਤਿਹਾਸਕ ਖੋਜ ਕਰਕੇ ਮੁਰਦਿਆਂ ਦੀਆਂ ਹੱਢੀਆਂ ਲੱਭ ਵੀ ਲੈਂਦਾ ਹੈ ਤਾਂ (ਡੀ.ਐਨ.ਏ. ਟੈਸਟ) ਕਰਵਾ ਕੇ, ਉਨ੍ਹਾਂ ਦੇ ਵਾਰਸ ਪ੍ਰਵਾਰਾਂ ਨੂੰ ਸੌਂਪ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬੀ ਸਿੱਖ ਭਾਰਤੀ ਬਾਮਣ ਵਾਂਗ ਅਕਿਰਤਘਣ ਨਹੀਂ ਹਨ। ਧਿਆਨ ਦੇਣ ਦੀ ਜਰੂਤ ਹੈ ਕਿ ਓਥੇ ਸ਼ਹੀਦਾਂ ਦੇ ਨਾਂ ਤੇ ਗੁਰਦੁਆਰਾ ਉਸਾਰ ਕੇ, ਇੱਕ ਸਿੱਖ ਸ਼ਹੀਦਾਂ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਅਤੇ ਦੂਜਾ ਧਰਮ ਅਤੇ ਸ਼ਹੀਦਾਂ ਦੇ ਨਾਂ ਤੇ ਕੌਮ ਨੂੰ ਲੁੱਟਣਾਂ ਨਹੀਂ ਚਾਹੀਦਾ। ਇਸ ਲਈ ਪੰਜਾਬ ਅਤੇ ਸਿੱਖ ਕੌਮ ਦੇ ਦੁਸ਼ਮਣਾਂ ਦੀਆਂ ਯਾਦਾਂ ਪੰਜਾਬ ਵਿੱਚ ਨਹੀਂ ਬਣਨੀਆਂ ਚਾਹੀਦੀਆਂ ਪਰ ਜੇ ਮਜੂਦਾ ਸਰਕਾਰ ਇਹ ਕਰਦੀ ਹੈ ਤਾਂ ਕੇਵਲ ਇੱਕ ਫਿਰਕੇ ਦੀਆਂ ਵੋਟਾਂ ਬਟੋਰਨ ਦੇ ਮਕਸਦ ਲਈ ਹੀ ਕਰੇਗੀ ਜੋ ਪਹਿਲੇ ਵੀ ਡੇਰੇਦਾਰ ਸੰਪ੍ਰਦਾਈ ਸਾਧਾਂ ਦੇ ਡੇਰੇ ਉਸਾਰ ਅਤੇ ਬਰਸੀਆਂ ਮਨਾ ਕੇ ਕਰ ਰਹੀ ਹੈ। ਜਰਾ ਸੋਚੋ! ਅਸਲੀ ਸਿੱਖ ਤਾਂ ਫਰਾਖਦਿਲ ਕੌਮ ਹਨ ਜੋ ਮੁਰਦਿਆਂ ਦੀਆਂ ਅਸਥੀਆਂ ਤੇ ਰਾਜਨੀਤੀ ਨਹੀਂ ਕਰਦੇ ਸਗੋਂ ਮੁਰਦਿਆਂ ਦੀਆਂ ਨਿਸ਼ਾਨੀਆਂ ਉਨ੍ਹਾਂ ਦੇ ਵਾਰਸਾਂ ਨੂੰ ਸਪੁਰਦ ਕਰਕੇ “ਨਾ ਕੋ ਬੈਰੀ ਨਹੀ ਬੇਗਾਨਾਂ” ਦੇ ਸਿਧਾਂਤ ਦੀ ਪਾਲਨਾ ਕਰਦੇ ਹਨ ਪਰ ਭਾਰਤ ਦੀ ਕਿਸੇ ਵੀ ਸਰਕਾਰ ਨੇ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ। ਇਹ ਬੇਇਨਸਾਫੀ ਦਾ ਕਾਲਾ ਦਾਗ਼ ਭਾਰਤ ਸਰਕਾਰ ਦੇ ਮੱਥੇ ਤੇ ਇਤਿਹਾਸ ਵਿੱਚ ਸਦਾ ਲੱਗਾ ਰਹੇਗਾ। ਸ਼ਾਇਦ ਮਿਸਟਰ ਅਰਵਿੰਦ ਕੇਜਰੀਵਾਲ (ਆਮ ਆਦਮੀ ਪਾਰਟੀ) ਸਤਾ ਵਿੱਚ ਆ ਕੇ ਧੋ ਦੇਵੇ ਕਾਂਗਰਸ ਅਤੇ ਭਾਜਪਾ ਜੋ ਭਾਰਤ ਅਤੇ ਭਾਰਤੀ ਜਨਤਾ ਨੂੰ ਲੁੱਟ ਕੇ ਖਾਂਦੀਆਂ ਆ ਰਹੀਆਂ ਹਨ ਉਨ੍ਹਾਂ ਤੋਂ ਆਸ ਕਰਨਾ ਤਾਂ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਵਾਲੀ ਗੱਲ ਹੋਵੇਗੀ-ਪਾਉਂ ਕੁਹਾੜਾ ਮਾਰਿਆ ਗਾਫਤ ਆਪਣੇ ਹਾਥਿ॥ (ਗੁਰੂ ਗ੍ਰੰਥ)
ਨੋਟ-ਪਾਖੰਡੀ ਬਲਾਤਕਾਰੀ ਸਾਧਾਂ ਅਤੇ ਕਾਲੇ ਟੂਣੇ ਵਾਲੇ ਜਾਂ ਤਾਂਤਰਿਕਾਂ ਦੀਆਂ ਵੀ ਯਾਦਗਾਰਾਂ ਜਾਂ ਮੜ੍ਹੀਆਂ ਨਹੀਂ ਬਣਨ ਦਿੱਤੀਆਂ ਜਾਣੀਆਂ ਚਾਹੀਦੀਆਂ ਜੋ ਸ਼ੜਕਾਂ ਜਾਂ ਗਲੀਆਂ ਵਿਚਾਲੇ ਨਾਜਿੲਜ ਕਬਜੇ ਕਰਕੇ, ਸ਼ਹੀਦੀ ਝੰਡੇ, ਦਰਗਾਹਾਂ, ਮੱਟੀਆਂ ਜਾਂ ਮੰਦਰ ਬਣਾ ਕੇ ਆਵਾਜਾਈ ਵਿੱਚ ਵਿਗਨ ਪਾ, ਧੋਖੇ ਨਾਲ ਯੱਗਾਂ ਤੇ ਨਾਂ ਤੇ ਬੱਚਿਆਂ ਦੀਆਂ ਬਲੀਆਂ ਲਈ, ਕਾਲੇ ਬਕਰੇ ਖਾਈ ਅਤੇ ਸ਼ਰਾਬਾਂ ਪੀ ਪੀ ਕੇ ਗੁਲਸ਼ਰੇ ਉਡਾਈ ਜਾ ਰਹੇ ਹਨ।


06/03/14)
ਸੰਤੋਖ ਸਿੰਘ

ਪਿਆਰੇ ਸੰਪਾਦਕ ਜੀ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ॥
ਗੁਰਮੁਖ ਪਿਆਰੇ ਸਰਦਾਰ ਗੁਰਮਤਿ ਸਿੰਘ ਜੀ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਈਆਂ ਵਾਰਾਂ ਦਾ ਵੇਰਵਾ ਦਰਸਾਉਣ ਵਾਲਾ ਲੇਖ ਪੜ੍ਹਿਆ ਸੀ। ਇਸ ਵਿੱਚ ਇੱਕ ਗ਼ਲਤੀ ਸੀ। ਸੋਚਿਆ ਕਿ ਸਰਦਾਰ ਸਾਹਿਬ ਜੀ ਨੂੰ ਮਿਲ਼ ਕੇ ਇਸ ਬਾਰੇ ਜਾਣੂ ਕਰਵਾਇਆ ਜਾਵੇਗਾ ਕਿਉਂਕਿ ਸਰਦਾਰ ਜੀ ਦਾ ਸੁਭਾ, ਵਾਹਵਾ ਹੀ ਗਰਮ ਹੋਣ ਕਰਕੇ ਇਹਨਾਂ ਕਾਲਮਾਂ ਰਾਹੀਂ ਦੱਸਣ ਤੋਂ ਸੰਕੋਚ ਕਰ ਲਿਆ ਸੀ ਪਰ ਹੁਣ ਸਿਡਨੀ ਤੋਂ ਹੀ ਸ. ਗੁਰਿੰਦਰ ਸਿੰਘ ਜੀ ਨੇ ਉਹਨਾਂ ਦੇ ਇਸ ਲੇਖ ਦੀ ਪ੍ਰਸੰਸਾ ਕੀਤੀ ਹੈ ਤੇ ਇਸ ਵਿਚਲੀ ਤਰੁੱਟੀ ਵੱਲ ਉਹਨਾਂ ਦਾ ਵੀ ਧਿਆਨ ਨਹੀਂ ਗਿਆ। ਇਸ ਲਈ ਮੈਂ ਇਹ ਯੋਗ ਜਾਤਾ ਕਿ ‘ਸਿੱਖ ਮਾਰਗ’ ਦੇ ਪਾਠਕਾਂ ਨੂੰ ਵੀ ਇਸ ਤਰੁੱਟੀ ਦਾ ਪਤਾ ਲਾਇਆ ਜਾਵੇ।
ਸਰਦਾਰ ਗੁਰਮੀਤ ਸਿੰਘ ਜੀ ਨੇ ਅੰਕੜਾ ਤਾਂ ੨੨ ਵਾਲਾ ਠੀਕ ਵਰਤਿਆ ਹੈ ਪਰ ਉਹ ਮਾਝ ਰਾਗ ਵਾਲ਼ੀ ਵਾਰ ਛੱਡ ਗਏ ਹਨ ਤੇ ਬਾਈ ਦਾ ਅੰਕੜਾ ਪੂਰਾ ਕਰਨ ਲਈ ਉਹਨਾਂ ਨੇ ਬਿਲਾਵਲ ਰਾਗ ਵਿਚਲੀ ਬਾਣੀ ‘ਵਾਰ ਸਤ’ ਨੂੰ ਸ਼ਾਮਲ ਕਰ ਦਿਤਾ ਹੈ।
ਇਸ ਲਈ ੨੨ ਦੀ ਗਿਣਤੀ ਤਾਂ ਪੂਰੀ ਹੋ ਗਈ ਹੈ ਪਰ ਇਸ ਲੇਖ ਵਿੱਚ ਮਾਝ ਰਾਗ ਵਾਲੀ ਵਾਰ ਸ਼ਾਮਲ ਹੋਣੋ ਰਹਿ ਗਈ ਹੈ ਤੇ ‘ਵਾਰ ਸਤ’ ਨਾਮ ਦੀ ਬਾਣੀ ਨੂੰ ਵਿਸਰ ਭੋਲ਼ੇ ਹੀ ਵਾਰ ਸਮਝ ਲਿਆ ਗਿਆ ਹੈ।
ਨਿਮਰਤਾ ਸਹਿਤ ਇਹ ਸੋਧ ਕਰ ਲੈਣ ਦੀ ਬੇਨਤੀ ਹੈ ਜੀ
ਸਤਿਕਾਰ ਸਹਿਤ
ਸੰਤੋਖ ਸਿੰਘ
+61 435 060 970


06/03/14)
ਡਾ: ਗੁਰਮੀਤ ਸਿੰਘ ਬਰਸਾਲ

ਬਦਲਾਵ
ਜਦ ਵੀ ਜੱਗ ਤੇ ਬਦਲਾਵ ਦੇ ਆਸਾਰ ਆਉਂਦੇ ਨੇ।।
ਸਤੇ ਸਥਾਪਤੀ ਦੇ ਲੋਕ ਕਈ ਝੰਡੇ ਉਠਾਉਂਦੇ ਨੇ।।
ਜਿਹੜੇ ਜਾਣਦੇ ਪੁਚਕਾਰਨਾ ਕਿੰਝ ਲੋੜਬੰਧਾਂ ਨੂੰ,
ਭੁੱਖੇ ਢਿੱਡ ਨੂੰ ਰੋਟੀ ਦੇ ਕਈ ਸੁਫਨੇ ਦਿਖਾਉਂਦੇ ਨੇ।।
ਲਾਰੇ ਸੁਣਦਿਆਂ ਜੀਵਨ ਬੁਢਾਪਾ ਬਣ ਗਿਆ ਜੇਕਰ,
ਬੁਝੀ ਅੱਖ ਵਿੱਚ ਹਰਫਾਂ ਦਾ ਕੁੱਟ ਸੁਰਮਾ ਘਸਾਉਂਦੇ ਨੇ।।
ਬੇਈਮਾਨ ਨੀਤੀ ਨੂੰ ਜੋ ਹੋਣੀ ਮੰਨ ਬਹਿੰਦੇ ਨੇ,
ਕਿਸੇ ਬਦਲਾਵ ਦੀ ਨਾਂ ਮੁੜ ਕਦੇ ਉਹ ਬਾਤ ਪਾਉਂਦੇ ਨੇ।।
ਹਰ ਇਕ ਵਾਰ ਦੇ ਧੋਖੇ ਤੋਂ ਡਰਕੇ ਲੋਕ ਬਹਿ ਜਾਂਦੇ,
ਸੜੇ ਦੁੱਧ ਦੇ, ਬੁੱਲੀਂ, ਉਹ ਡਰ ਲੱਸੀ ਨਾਂ ਲਾਉਂਦੇ ਨੇ।।
ਜਦੋਂ ਦਹਾਕਿਆਂ ਪਿੱਛੋਂ ਕੋਈ ਝਾੜੂ ਚੁੱਕ ਲੈਂਦਾ ਏ ,
ਅੱਖਾਂ ਮੀਚਕੇ ਉਹਨੂੰ ਵੀ ਉਸੇ ਰਾਹ ਲੰਘਾਉਂਦੇ ਨੇ।।
ਲੋਕੀਂ ਲੀਡਰਾਂ ਨੂੰ ਬਦਲਨਾ ਬਦਲਾਵ ਮੰਨ ਬਹਿੰਦੇ,
ਉਸੇ ਨੂੰ ਆਜਾਦੀ ਜਾਣ ਉਹ ਤਾਂ ਗੀਤ ਗਾਉਂਦੇ ਨੇ।।
ਲੰਬੇ ਵਕਫਿਆਂ ਨਾਲ ਧਰਤ ਐਸੇ ਪੁੱਤ ਜਣਦੀ ਏ,
ਭ੍ਰਿਸ਼ਟ ਸਿਸਟਮਾਂ ਤੋਂ ਸਦਾ ਜੋ ਨਾਜ਼ਾਤ ਚਾਹੁੰਦੇ ਨੇ।।
ਨੈਤਿਕ ਕੀਮਤਾਂ ਦੇ ਨਾਲ ਜੋ ਇੰਕਲਾਬ ਤੁਰਦੇ ਨੇ,
ਹੱਕ ਸੱਚ ਤੇ ਇਨਸਾਫ ਦੀ ਆਸ਼ਾ ਜਗਾਉਂਦੇ ਨੇ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


06/03/14)
ਗੁਰਦੀਪ ਸਿਘ ਬਾਗੀ

ਬਿਚਿਤਰ ਨਾਟਕ ਦਾ ਝੂਠ-- ਕਪਾਲ ਮੋਚਨ ਯਮੁਨਾ ਨਦੀ ਦੇ ਕੰਢੇ ਤੇ।
ਇਹ ਬਿਚਿਤਰ ਨਾਟਕ ਸਿੱਖ ਇਤਿਹਾਸ ਅਤੇ ਸਿੱਖੀ ਸਿਧਾਂਤ ਉਤੇ ਇਕ ਮਾਰੂ ਹਮਲਾ ਹੈ। ਇਸ ਬਿਚਿਤਰ ਨਾਟਕ ਦੇ ਸੰਪਾਦਕ ਦਾ ਇਰਾਦਾ ਸਿੱਖ ਤਵਾਰੀਖ਼ ਨੂੰ ਬਿਗਾੜਨਾ ਅਤੇ ਸਿੱਖ ਸਿਧਾਂਤ ਵਿੱਚ ਹਿਂਦੂ ਦੇਵੀ ਦੁਰਗਾ ਨੂੰ ਸਥਾਪਿਤ ਕਰਨਾ ਹੈ। ਇਸ ਕਿਤਾਬ ਦੇ ਸੰਪਾਦਕ ਨੇ ਗੁਰੂ ਗੋਬਿਂਦ ਸਿਂਘ ਸਾਹਿਬ ਦੇ ਜੋਤੀ-ਜੋਤ ਸਮਾਉਣ ਦੇ 70-80 ਸਾਲਾਂ ਬਾਦ ਇਸ ਦੀ ਸੰਪਾਦਨਾ ਕਿਤੀ, ਉਸ ਦੇ ਸਾਮ੍ਹਣੇ ਇਕ ਚੀਜ ਦੀ ਕਮੀ ਸੀ ਉਹ ਸੀ ਗੁਰੂ ਗੋਬਿਂਦ ਸਿਂਘ ਸਾਹਿਬ ਦੇ ਜੀਵਨ ਦੀ ਸਹੀ ਜਾਨਕਾਰੀ ਦੇਣ ਵਾਲਾ ਕੋਈ ਸੋਮਾ। ਉਸ ਕੋਲ ਗੁਰੂ ਗੋਬਿਂਦ ਸਿਂਘ ਸਾਹਿਬ ਦੀ ਜੰਗਾ ਦਾ ਜ਼ਿਕਰ ਕਰਦਾ ਕੋਈ ਸੋਮਾ ਮੌਜੂਦ ਸੀ ਜਿਸ ਦਾ ਲਾਭ ਉਸ ਨੇ ਉਠਾਇਆ ਅਤੇ ਗੁਰੂ ਸਾਹਿਬ ਦਿਆਂ ਕੁਛ ਜੰਗਾ ਦਾ ਹਾਲ ਲਿਖ ਦਿੱਤਾ। ਬਾਕੀ ਵੇਰਵੇ ਦੀ ਘਾਟ ਨੂੰ ਇਸ ਬਿਚਿਤਰ ਨਾਟਕ ਦੀ ਕਿਤਾਬ ਵਿੱਚ ਵੇਖਿਆ ਜਾ ਸਕਦਾ ਹੈ, ਜਿਸਦਾ ਇਕ ਨਮੂਨਾ ਸਾਡੇ ਸਾਮ੍ਹਣੇ ਹੈ ਚਰਿਤ੍ਰੋਪਾਖਆਨ ਦਾ 71ਵਾਂ ਚਰਿਤ੍ਰ। ਇਸ ਚਰਿਤ੍ਰ ਦੇ ਪਹਲੇ ਦੋ ਛੰਦ ਜੋ ਸਾਡੇ ਮਤਲਬ ਦੇ ਨੇ ਉਹ ਅਰਥਾਂ ਸਮੇਤ ਸਾਮ੍ਹਣੇ ਹਨ।
ਨਗਰ ਪਾਵਟਾ ਬਹੁ ਬਸੈ ਸਾਰਮੌਰ ਕੇ ਦੇਸ ॥ ਜਮੁਨਾ ਨਦੀ ਨਿਕਟਿ ਬਹੈ ਜਨੁਕ ਪੁਰੀ ਅਲਿਕੇਸ ॥੧॥
ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ ॥ ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ ॥੨॥
ਅਰਥ “ਸਿਰਮੌਰ ਦੇਸ਼ (ਰਿਆਸਤ) ਵਿੱਚ (ਇਕ) ਪਾਉਂਟਾ (ਨਾਂ ਦੀ) ਨਗਰੀ ਚੰਗੀ ਤਰਹ ਵਸਦੀ ਹੈ। (ਉਸ ਦੇ) ਨੇੜੇ ਜਮਨਾ ਨਦੀ ਵਗਦੀ ਹੈ, ਮਾਨੇ ਉਹ ਕੁਬੇਰ ਦੀ ਨਗਰੀ ਹੋਵੇ।੧। ਉਸ ਯਮੁਨਾ ਨਦੀ ਦੇ ਕੰਢੇ ਕਪਾਲ ਮੋਚਨ ਦਾ ਤੀਰਥ ਵੀ ਸੀ। ਅਸੀਂ ਪਾਉਂਟਾ ਨਗਰ ਨੂੰ ਛਡ ਕੇ ਜਲਦੀ ਨਾਲ ਉਸ ਥਾਂ ਉਤੇ ਆ ਗਏ।੨।“
ਇਹ ਚਰਿਤ੍ਰ ਸਾਨੂੰ ਚਾਰ ਤਥਾਂ ਤੂੰ ਰੁਬਰੁ ਕਰਵਾਂਦਾ ਹੈ----
ੳ . ਇਸ ਚਰਿਤ੍ਰ ਦੀ ਇਹ ਪੰਕਤੀ “ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ” ਇਹ ਦਰਸਾਉਣ ਵਾਸਤੇ ਲਿਖੀ ਗਈ ਹੈ ਕਿ ਇਹ ਚਰਿਤ੍ਰੋਪਾਖਆਨ ਲਿਖਣ ਵਾਲੇ ਸ਼ਖਸ “ਮੰਤ੍ਰੀ ਭੂਪ” ਦੀ ਨਿਜੀ ਜਿਂਦਗੀ ਵਿੱਚ ਵਾਪਰੀ ਹੇਈ ਇਕ ਘਟਨਾ ਹੈ।
ਅ . ਇਸ ਚਰਿਤ੍ਰ ਦਾ ਲਿਖਾਰੀ ਜਾਣ-ਬੁੱਝ ਕੇ ਇਹ ਗਲਤ-ਬਿਆਨੀ ਕਰ ਰਹਿਆ ਹੈ ਤਾਂਕਿ ਉਹ ਇਹ ਸਾਬਿਤ ਕਰ ਸਕੇ ਕਿ ਇਸ ਦੇ ਲਿਖਾਰੀ ਦਸ਼ਮੇਸ਼ ਹਨ।
ੲ . ਇਹ ਚਰਿਤ੍ਰ ਲਿਖਣ ਵਾਲਾ ਬਿਚਿਤਰ ਨਾਟਕ ਕਿਤਾਬ ਦਾ ਸੰਪਾਦਕ ਹੈ।
ਸ . ਇਹ ਸ਼ਖਸ ਕਦੇ ਕਪਾਲ ਮੋਚਨ ਗਿਆ ਹੀ ਨਹੀ।
ਆਉ ਹੁਣ ਇਸ ਚਰਿਤ੍ਰ ਦੇ ਲਿਖਾਰੀ ਦੀ ਮੰਸ਼ਾ ਅਤੇ ਜਾਲਸਾਜ਼ੀ ਨੂੰ ਸਮਝਿਆ ਜਾਵੇ ----
ਇਹ ਪੰਕਤੀ “ਨਗਰ ਪਾਵਟਾ ਬਹੁ ਬਸੈ ਸਾਰਮੌਰ ਕੇ ਦੇਸ ॥“ ਬਿਚਿਤਰ ਨਾਟਕ ਦੇ ਸੰਪਾਦਕ ਦੀ ਅਗਿਆਨਤਾ ਦਾ ਸਬੂਤ ਹੈ ਕਿ ਉਹ ਇਹ ਵੀ ਨਹੀ ਜਾਣਦਾ ਸੀ ਕਿ “ਚੰਗੀ ਤਰਹ ਵਸਣ ਵਾਲਾ” ਪਾਉਂਟਾ ਸਾਹਿਬ ਜਿਸ ਦੀ ਤੁਲਨਾ ਉਹ ਕੁਬੇਰ ਦੀ ਨਗਰੀ ਨਾਲ ਕਰਦਾ ਹੈ, ਉਸ ਨਗਰ ਨੂੰ ਖੁਦ ਗੁਰੂ ਗੋਬਿਂਦ ਸਿਂਘ ਸਾਹਿਬ ਨੇ ਵਸਾਇਆ ਸੀ, ਇਹ ਉਸ ਕੋਲ ਜਾਨਕਾਰੀ ਦੀ ਘਾਟ ਦਾ ਨਤੀਜਾ ਹੈ। ਉਸ ਨੇ ਪਾਉਂਟਾ ਸਾਹਿਬ ਨੂੰ ਯਮੁਨਾ ਨਦੀ ਦੇ ਕਂਢੇ ਤੇ ਹੋਣ ਦੀ ਜਾਨਕਾਰੀ ਦੇ ਆਧਾਰ ਤੇ ਅਨੁਮਾਨ ਲਾ ਲਿਆ ਕਿ ਕਪਾਲ ਮੋਚਨ ਵੀ ਯਮੁਨਾ ਨਦੀ ਦੇ ਕੰਢੇ ਉਤੇ ਹੈ। ਇਹ ਕਪਾਲ ਮੋਚਨ ਵਾਲੀ ਜਗਹ ਦਾ ਵਿਚਾਰ ਅਗੇ ਕਰਾਂਗੇ, ਪਹਲਾਂ ਇਸ ਚਰਿਤ੍ਰ ਵਿੱਚ ਦਿੱਤੇ ਹੋਰ ਤਥਾਂ ਨੂੰ ਵੇਖ ਲੇਣੇ ਹਾਂ।
ਬਿਚਿਤਰ ਨਾਟਕ ਦੇ ਸੰਪਾਦਕ ਦੀ ਇਹ ਪੰਕਤੀ “ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ” ਭੰਗਾਨੀ ਦੀ ਜੰਗ ਦੇ ਬਾਦ ਦੀ ਅਗਲੀ ਕੜੀ ਹੈ, ਜਿਥੇ ਉਹ ਜੰਗ ਜਿੱਤਣ ਦੇ ਬਾਦ ਗੁਰੂ ਗੋਬਿਂਦ ਸਿਂਘ ਸਾਹਿਬ ਬਣ ਕੇ ਲਿਖ ਰਹਿਆ ਹੈ “ਜੁਧ ਜੀਤ ਆਏ ਜਬੈ ਟਿਕੈ ਨ ਤਿਨ ਪੁਰ ਪਾਂਵ” ਯਾਨਿ ਭੰਗਾਨੀ ਦੀ ਜੰਗ ਦੇ ਬਾਦ ਜਲਦੀ ਨਾਲ ਪਾਉਂਟਾ ਤੂੰ ਕਪਾਲ ਮੋਚਨ ਆਉਣ ਅਤੇ ਬਾਦ ਵਿੱਚ ਸਿੱਖਾਂ ਦੇ ਪੁੱਜਣ ਦੀ ਗਲ ਲਿਖ ਕੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਿਤੀ ਇਹ ਚਰਿਤ੍ਰ ਗੁਰੂ ਗੋਬਿਂਦ ਸਿਂਘ ਸਾਹਿਬ ਨੇ ਖੁਦ ਲਿਖੀਆ ਹੈ ਅਤੇ ਬਾਦ ਵਿੱਚ ਪਗਾਂ ਸਿੱਖਾਂ ਨੂੰ ਭੇਟ ਕਰਨ ਵਾਲੀ ਗੱਲ ਲਿਖ ਕੇ ਇਸ ਤਥ ਨੂੰ ਹੋਰ ਪੁਖਤਾ ਕਰਨ ਦੀ ਕੋਸ਼ਿਸ਼ ਕਿਤੀ। ਤਵਾਰੀਖ਼ ਨੂੰ ਬਿਗਾੜਨ ਦੀ ਜੋ ਬਿਚਿਤਰ ਨਾਟਕ ਦੇ ਸੰਪਾਦਕ ਦੀ ਮਂਸ਼ਾ ਹੈ, ਉਸ ਨੇ ਲੋਕਾਂ ਦਿਆਂ ਪੱਗਾਂ ਉਤਾਰ ਕੇ ਉਹ ਪੱਗਾਂ ਸਿਖਾਂ, ਸਿਪਾਹੀਆਂ ਨੂੰ ਦੇਣਾ ਅਤੇ ਬਚੀਆਂ ਪੱਗਾਂ ਨੂੰ ਵੇਚਣ ਦੀ ਗਲ ਲਿਖ ਕੇ ਜਾਹਿਰ ਕਰ ਦਿੱਤੀ। ਪੱਗਾਂ ਵੇਚਣ ਦੇ ਬਾਦ ਘਰ ਵਲ ਜਾਣਾਂ ਲਿਖ ਕੇ ਇਹ ਗੱਲ ਸਾਬਿਤ ਕਰਨ ਦੀ ਕੋਸ਼ਿਸ਼ ਕਿਤੀ ਕਿ ਇਹ ਸਫਰ ਪਾਉਂਟਾ ਤੂੰ ਵਾਪਿਸ ਚੱਕ ਨਾਨਕੀ ਵਲ ਸੀ ਅਤੇ ਕਪਾਲ ਮੋਚਨ ਇਸ ਸਫਰ ਵਿੱਚ ਆਉਣ ਵਾਲਾ ਇਕ ਨਗਰ ਸੀ।
ਇਸ ਚਰਿਤ੍ਰ ਦੇ ਲਿਖਾਰੀ ਮੁਤਾਬਿਕ “ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ” ਯਨੁਮਾ ਨਦੀ ਤੇ ਕੰਢੇ ਤੇ ਕਪਾਲ ਮੋਚਨ ਹੈ, ਇਹ ਗੱਲ ਇਕ ਰਾਜ ਖੋਲਦੀ ਹੈ ਕਿ ਇਸ ਚਰਿਤ੍ਰ ਦੇ ਲਿਖਾਰੀ ਨੇ ਕਦੇ ਕਪਾਲ ਮੋਚਨ ਵੱਲ ਮੂੰਹ ਵੀ ਨਹੀ ਕਿਤਾ, ਨਹੀ ਤੇ ਇਹ ਗਲਤ ਬਿਆਨੀ ਨ ਕਰਦਾ। ਆਉ ਮਹਾਨ ਕੋਸ਼ ਨੂੰ ਵੇਖ ਲੇਣੇ ਹਾਂ ਕਿ ਉਸ ਵਿੱਚ ਇਸ ਕਪਾਲ ਮੋਚਨ ਅਤੇ ਸਰਸਵਤੀ ਨਦੀ ਬਾਰੇ ਕਿ ਜਾਨਕਾਰੀ ਮਿਲਦੀ ਹੈ--
ਕਪਾਲ ਮੋਚਨ--“ਮਹਾਭਾਰਤ ਅਨੁਸਾਰ ਸਰਸ੍ਵਤੀ ਦੇ ਕਿਨਾਰੇ “ਔਸ਼ਨਸ” ਤੀਰਥ ਦਾ ਨਾਉਂ ਕਪਾਲਮੋਚਨ ਹੈ. ਸ਼੍ਰੀ ਰਾਮ ਚੰਦ੍ਰ ਕਰਕੇ ਵੱਢਿਆ ਹੋਇਆ ਇੱਕ ਦੈਤ ਦਾ ਸਿਰ ਮਹੋਦਰ ਰਿਖੀ ਦੀ ਟੰਗ ਨਾਲ ਚਿਮਟ ਗਿਆ ਸੀ, ਜੋ ਕਿਸੇ ਤੀਰਥ ਨ੍ਹਾਤੇ ਨਾ ਉਤਰਿਆ. ਇਸ ਥਾਂ ਸਨਾਨ ਕਰਨ ਤੋਂ ਸਿਰ ਟੰਗ ਨਾਲੋਂ ਲੱਥਾ. ਇਹ ਜਾਂ ਜਗਾਧਰੀ ਤੋਂ ਪੰਜ ਕੋਹ ਉੱਤਰ ਸਢੌਰੇ ਪਾਸ ਅੰਬਾਲੇ ਜਿਲੇ (ਹੁਣ ਯਮੁਨਾ ਨਗਰ ਜਿਲੇ) ਵਿੱਚ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਥਾਂ ਸੰਮਤ ੧੭੪੨ ਵਿੱਚ ਲੋਕਾਂ ਨੂੰ ਸ਼ੁਭ ਸਿਖਯਾ ਦੇਣ ਪਧਾਰੇ ਹਨ, ਗੁਰਦ੍ਵਾਰਾ ਬਣਿਆ ਹੋਇਆ ਹੈ, ੨੫੦ ਵਿੱਘੇ ਜ਼ਮੀਨ ਗੁਰਦ੍ਵਾਰੇ ਦੇ ਨਾਉਂ ਪਿੰਡਾਂ ਵਿੱਚ ਹੈ। “ਇਕ ਕਪਾਲਮੋਚਨ ਸੁਭ ਤਾਲ। ਤਹਿਂ ਕੋ ਮੇਲਾ ਅਯੋ ਵਿਸਾਲ.” (ਗੁਪ੍ਰਸੂ) ਕਪਾਲਮੋਚਨ ਤੀਰਥ “ਮਿਲਖ” ਪਿੰਡ ਦੀ ਜ਼ਮੀਨ ਵਿੱਚ ਹੈ. ਇਸ ਦੇ ਨਾਲ ਹੀ ਇੱਕ “ਰਿਣਮੋਚਨ” ਤਾਲ ਭੀ ਹਿੰਦੂਆਂ ਕਰਕੇ ਪਵਿਤ੍ਰ ਮੰਨਿਆ ਗਿਆ ਹੈ।“
ਸਰਸਵਤੀ--“ਵੇਦਾਂ ਵਿੱਚ ਸਰਸ੍ਵਤੀ ਇੱਕ ਨਦੀ ਦਾ ਨਾਉਂ ਹੈ ਜੋ ਬ੍ਰਹਮਾਵਰਤ ਦੀ ਹੱਦ ਸੀ, ਜਿਸ ਵਿੱਚ ਆਰਯ ਲੋਕ ਪਹਿਲਾਂ ਵਸਦੇ ਸਨ ਅਤੇ ਇਸ ਨੂੰ ਇਸੇ ਤਰਾਂ ਪਵਿਤ੍ਰ ਜਾਣਦੇ ਸਨ, ਜਿਸ ਤਰਾਂ ਹੁਣ ਉਨ੍ਹਾਂ ਦੀ ਵੰਸ਼ ਗੰਗਾ ਨਦੀ ਨੂੰ ਜਾਣਦੀ ਹੈ। ਹੁਣ ਇਹ ਸਰਮੌਰ ਦੇ ਇਲਾਕੇ ਤੋਂ ਨਿਕਲਕੇ ਕਈ ਥਾਈਂ ਰੇਤੇ ਵਿੱਚ ਲੋਪ ਪ੍ਰਗਟ ਹੁੰਦੀ ਹੋਈ ਪਟਿਆਲੇ ਦੇ ਇਲਾਕੇ ਘੱਗਰ ਵਿੱਚ ਜਾ ਮਿਲਦੀ ਹੈ.”
ਕਪਾਲ ਮੋਚਨ ਇਕ ਹਿੰਦੂ ਤੀਰਥ ਹੈ ਜੋ ਹਿੰਦੂ ਧਾਰਮਿਕ ਗ੍ਰੰਥਾਂ ਦੇ ਹਿਸਾਬ ਨਾਲ ਸਰਸਵਤੀ ਨਦੀ ਦੇ ਕੰਢੇ ਤੇ ਹੈ ਨਾਕਿ ਯਮੁਨਾ ਨਦੀ ਦੇ ਕੰਢੇ ਤੇ, ਜਿਵੇਂ ਇਸ ਬਿਚਿਤਰ ਨਾਟਕ ਦੇ ਸੰਪਾਦਕ ਨੇ ਲਿਖਿਆ ਹੈ ਅਤੇ ਨਾਹੀ ਯਮੁਨਾ ਨਦੀ ਇਸ ਜਗ੍ਹਾ ਦੇ ਨੇੜੇ-ਤੇੜੇ ਹੈ। ਇਹ ਸਚ ਹੈ ਦਸ਼ਮੇਸ਼ ਕਪਾਲ ਮੋਚਨ ਆਏ ਸਨ ਇਸ ਤਥ ਨੂੰ ਇਸ ਬਿਚਿਤਰ ਨਾਟਕ ਦਾ ਸੰਪਾਦਕ ਜਾਣੂ ਸੀ, ਪਰ ਉਸ ਨੇ ਕਦੇ ਵੀ ਇਸ ਜਗਹ ਨੂੰ ਖੁਦ ਨਹੀ ਵੇਖਿਆ ਤਾਂਹੀ ਉਹ ਇਸ ਨੂੰ ਯਮੁਨਾ ਦੇ ਕੰਢੇ ਉਤੇ ਹੋਣ ਦੀ ਗਲ ਲਿਖ ਗਿਆ।
ਹੁਣ ਕਪਾਲ ਮੋਚਨ ਦੀ ਸਹੀ ਜਾਨਕਾਰੀ ਨਾਲ ਇਹ ਵੀ ਸਾਫ ਹੋ ਗਿਆ ਕਿ ਇਸ ਬਿਚਿਤਰ ਨਾਟਕ ਦਾ ਸੰਪਾਦਕ ਗਲਤ ਬਿਆਨੀ ਕਰ ਰਹਿਆ ਹੈ ਕਿ ਉਹ ਦਸ਼ਮੇਸ਼ ਹੈ। ਦਰਅਸਲ ਇਹ ਲਿਖਾਰੀ ਪੰਜਾਬ ਦਾ ਵਸਨੀਕ ਨਹੀ ਹੈ ਅਤੇ ਨਾਹੀ ਉਸ ਨੇ ਕਦੇ ਅਪਣੀ ਜਿਂਦਗੀ ਵਿੱਚ ਇਹ ਜਗਹ ਦੇਖੀ ਤਾਂਹੀ ਉਹ ਇਸ ਗੱਲ ਤੂੰ ਵਾਕਿਫ਼ ਨਹੀ ਸੀ ਕਿ ਕਪਾਲ ਮੋਚਨ ਸਰਸਵਤੀ ਨਦੀ ਦੇ ਕੰਢੇ ਤੇ ਹੈ ਨਾਕਿ ਯਮੁਨਾ ਨਦੀ ਦੇ ਕੰਢੇ ਤੇ।

ਗੁਰਦੀਪ ਸਿਘ ਬਾਗੀ
gurdeepsinghjohal@yahoo.co.in


06/03/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਚੋਣਾਂ ਦਾ ਬਿਗਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
5 ਮਾਰਚ ਨੂੰ ਪਾਰਲੀਮੈਂਟ ਚੋਣਾਂ ਦਾ ਬਿਗਲ ਵੱਜ ਗਿਆ ਹੈ ਤੇ ਦੇਸ਼ ਦੀ ਵਾਗ ਡੋਰ ਹੁਣ ਨਵੇਂ ਚੁਣੇ ਨੁਮਾਇੰਦਿਆਂ ਹੱਥ ਜਾਣੀ ਹੈ। ਗੀਤ ਹੈ: “ਪਤ ਝੜੇ ਪੁਰਾਣੇ ਮਾਹੀ ਵੇ, ਹੁਣ ਰੁੱਤ ਨਵਿਆਂ ਦੀ ਆਈ ਆ”। ਪੁਰਾਣੇ ਪੱਤੇ, ਜਿਨ੍ਹਾਂ ਨੇ ਦੇਸ਼ ਨੂੰ ਉਚਿਆਉਣ ਦੀ ਜ਼ਿਮੇਵਾਰੀ ਨਿਭਾਉਣ ਦੀ ਥਾਂ ਦੇਸ਼ ਥੱਲੇ ਲਾਹ ਦਿਤਾ। ਕੁਰਪਸ਼ਨ ਵਿਚ, ਬੇਰੁਜ਼ਗਾਰੀ ਵਿਚ, ਵਧਦੀਆਂ ਕੀਮਤਾਂ ਵਿਚ, ਅਸੁਰੱਖਿਆ ਵਿਚ, ਬਲਾਤਕਾਰਾਂ ਵਿਚ, ਗਰੀਬ-ਅਮੀਰ ਦੇ ਫਰਕ ਵਿੱਚ ਦੇਸ਼ ਨੂੰ ਦੁਨੀਆਂ ਵਿੱਚ ਅੱਗੇ ਲੈ ਗਏ। ਸਾਨੂੰ ਸਤਾਹਟ ਸਾਲ ਹੋ ਗਏ ਹਨ ਆਜ਼ਾਦ ਹੋਇਆਂ ਪਰ ਸਾਡੇ ਮਨਾਂ ਵਿੱਚ ਅਜੇ ਵੀ ਗੁਲਾਮੀ ਦੀ ਧਾਰਨਾ ਨਹੀਂ ਗਈ। ਦੋ ਮੁੱਖ ਪਾਰਟੀਆਂ ਤੇ ਇਨ੍ਹਾਂ ਦੇ ਸਹਿਯੋਗੀ ਸਾਡੇ ਦੇਸ਼ ਦੀ ਸਿਆਸਤ ਤੇ ਸੰਨ 1947 ਤੋਂ ਕਾਬਜ਼ ਹਨ। ਹਰ ਵਾਰ ਵਾਅਦਾ ਕਰਦੇ ਹਨ, ਅਸੀਂ ਗਰੀਬੀ ਹਟਾਂਵਾਂਗੇ, ਨਿਆਂ ਦਿਵਾਵਾਂਗੇ, ਸੁਰਖਿਆ ਯਕੀਨੀ ਬਣਾਵਾਂਗੇ, ਖੁਸ਼ਹਾਲੀ ਫੈਲਾਵਾਂਗੇ, ਭਾਅ ਘਟਾਵਾਂਗੇ, ਰੋਜ਼ਗਾਰ ਵਧਾਵਾਂਗੇ; ਵਾਅਦੇ, ਵਾਅਦੇ ਤੇ ਖੋਖਲੇ ਵਾਅਦੇ। ਸਰਕਾਰਾਂ ਬਦਲਦੀਆਂ ਹਨ ਵਾਅਦੇ ਬਦਲਦੇ ਹਨ ਪਰ ਪਰਨਾਲਾ ਉਥੇ ਦਾ ਉਥੇ। ਇੱਕ ਪਾਸੇ ਗਿਣੇ ਚੁਣੇ ਅੰਬਾਨੀ ਜੋ ਹੋਰ ਅਮੀਰ ਹੁੰਦੇ ਗਏ ਤੇ ਉਨ੍ਹਾਂ ਦੀਆਂ ਅਟਾਰੀਆਂ ਹੋਰ ਉਚੀਆਂ ਹੁੰਦੀਆਂ ਗਈਆਂ, ਦੂਜੇ ਪਾਸੇ ਗਰੀਬ ਲਈ ਰੋਟੀ ਦਾਲ ਹੋਰ ਮਹਿੰਗੇ ਹੋ ਗਏ ਤੇ ਉਨ੍ਹਾਂ ਦੀਆਂ ਕੁਲੀਆਂ ਹਰ ਸਹੂਲਤ ਤੋਂ ਵਾਂਝੀਆਂ ਰਹੀਆਂ, ਆਮ ਆਦਮੀ ਲਈ ਪਟ੍ਰੋਲ, ਗੈਸ, ਸਬਗ਼ੀਆਂ ਦੇ ਭਾਅ ਲਗਾਤਾਰ ਵਧੇ, ਅਮੀਰ ਕਚਿਹਰੀਆਂ ਵਿੱਚ ਗਰੀਬਾਂ ਦੀਆਂ ਤਰੀਕਾਂ ਪਵਾ ਪਵਾ ਕੇਸ ਜਿਤਦੇ ਰਹੇ, ਦਿਲੀ ਦੇ ਸੰਨ 1984 ਦੇ 3000 ਕਤਲਾਂ ਦਾ ਅਜੇ ਤਕ ਇਨਸਾਫ ਨਹੀਂ ਹੋਇਆ, ਗੁੰਡਾ ਗਰਦੀ ਏਨੀ ਵਧ ਗਈ ਕਿ ਸਰਾਭਾ ਨਗਰ ਵਰਗੀ ਵੱਡੀ ਮਾਰਕਿਟ ਵਿੱਚ ਸ਼ਰੇ-ਆਮ ਸਿਆਸੀ ਪਾਰਟੀਆਂ ਦੇ ਗੁੰਡੇ 15 ਮਿੰਟ 100 ਤੋਂ ਉਪਰ ਗੋਲੀਆਂ ਚਲਾਉਂਦੇ ਰਹੇ ਪਰ ਮਜ਼ਾਲ ਕੀ ਕਿ ਮੌਕੇ ਤੇ ਤੈਨਾਤ ਪੁਲਿਸ ਚੌਕੀ ਦਾ ਇੱਕ ਬੰਦਾ ਵੀ ਅਪਣੀ ਡਿਉਟੀ ਨਿਭਾਉਂਦਾ, ਵਾਸੀ ਘਰਾਂ ਵਿਚੋਂ ਮੂਹ ਬਾਹਰ ਕਢਣ ਲਈ ਸਹਿਕਦੇ ਰਹੇ, ਮਸੂਮ ਗੋਲੀਆਂ ਦੀ ਆਵਾਜ਼ ਸੁਣ ਸੁਣ ਤ੍ਰਹਿੰਦੇ ਰਹੇ, ਨਾਰੀ ਦੀ ਪਤ ਦੀ ਸੁਰਖਿਆ ਬਾਰੇ ਤਾਂ ਕੀ ਕਹੀਏ? ਰਾਜਧਾਨੀ ਵਿੱਚ ਸੜਕਾਂ ਉਤੇ ਕਈ ਘੰਟੇ ਸਾਮੂਹਿਕ ਬਲਾਤਕਾਰ ਦੀਆਂ ਚੀਕਾਂ ਗੂੰਜਦੀਆਂ ਰਹੀਆਂ ਪਰ ਸੁਣੇ ਕੌਣ? ਕੋਈ ਪੁਲਿਸ ਇੰਸਪੈਕਟਰ ਹੀ ਜਦ ਅਪਣੀ ਧੀ ਦੀ ਇਜ਼ਤ ਬਚਾਉਂਦਾ ਸਰਕਾਰੀ ਗੁੰਡੇ ਦੀ ਗੋਲੀ ਦਾ ਸਿਕਾਰ ਹੋ ਜਾਂਦਾ ਹੈ ਤੇ ਪੁਲਿਸ ਤਾਂ ਉਦੋਂ ਵੀ ਹਰਕਤ ਵਿੱਚ ਨਹੀਂ ਆਉਂਦੀ; ਛੇੜਖਾਨੀ ਕਰਨ ਵਾਲੇ ਸਰਕਾਰੀ ਗੁੰਡਿਆਂ ਦੇ ਇਸ਼ਾਰੇ ਤੇ ਸ਼ਿਕਾਇਤ ਕਰਤਾ ਪੀੜਤ ਕੁੜੀ ਨੂੰ ਸ਼ਰੇ-ਆਮ ਬਿਨ ਕਾਰਨੋਂ ਡੰਡੇ ਮਾਰ ਮਾਰ ਝੰਬ ਸੁਟਦੀ ਹੈ। ਖੁਸ਼ਹਾਲੀ ਦੀ ਗਲ ਲੈ ਲਉ, ਬਸੰਤ ਅੇਵੇਨਿਊ ਵਿੱਚ ਮੇਰਾ ਘਰ ਹੈ ਜਿਥੋਂ ਮੈਂ ਮੰਡੀ ਗੋਬਿੰਦਗੜ੍ਹ ਡਿਉਟੀ ਤੇ ਜਾਂਦਾ ਹਾਂ। ਪਹਿਲਾਂ ਮੈਂ ਘਰੋਂ ਛੋਟੀ ਸੜਕ ਤੇ ਧਾਂਦਰਾ-ਦੁਗਰੀ ਰੋਡ ਤੇ ਜਾ ਚੜ੍ਹਦਾ ਸਾਂ ਜੋ ਕਿ ਅੱਧਾ ਕੁ ਮੀਲ ਹੈ। ਸਮਾਂ ਪਾ ਕੇ ਸਾਰੀ ਸੜਕ ਟੁੱਟ ਗਈ ਤਾਂ ਮੈ ਦੂਸਰੀ ਸੜਕ ਰਾਹੀਂ ਤਕਰੀਬਨ ਦੋ ਕਿਲੋਮੀਟਰ ਦਾ ਵਲ ਪਾਕੇ ਧਾਂਦਰਾ-ਦੁਗਰੀ ਰੋਡ ਤੇ ਜਾਣ ਲੱਗ ਪਿਆ। ਇਹ ਨਵੀਂ ਸੜਕ ਵੀ ਛਿਆਂ ਮਹੀਨਿਆਂ ਵਿੱਚ ਟੁੱਟ ਗਈ ਤਾਂ ਮੈਂ ਹੋਰ ਲੰਬੇ ਰਸਤੇ 3 ਕਿਲੋਮੀਟਰ ਵਲ ਪਾ ਕੇ ਜਾਣ ਲੱਗ ਪਿਆ। ਇਹ ਵੀ ਬੁਰੀ ਤਰ੍ਹਾਂ ਟੁੱਟ ਗਈ ਹੈ ਤੇ ਮੈਂ ਹੁਣ ਮੁੜ ਸਭ ਤੋਂ ਪਹਿਲਾਂ ਵਾਲੀ ਟੁੱਟੀ ਸੜਕ ਤੇ ਜਾਣ ਲਈ ਮਜ਼ਬੂਰ ਹਾਂ। ਮੇਰਾ ਰੀੜ ਦੀ ਹੱਡੀ ਦਾ ਪਰਬਲਮ ਝਟਕਿਆਂ ਨਾਲ ਲਗਾਤਾਰ ਵਧਦਾ ਜਾ ਰਿਹਾ ਹੈ ਪਰ ਕਹਾਂ ਤਾਂ ਕਿਸਨੂੰ ਸੁਣਨ ਵਾਲਾ ਹੈ ਕੌਣ? ਜੇ ਵਾਅਦੇ ਵੀ ਹੋਏ ਤਾਂ ਵੀ ਕੋਈ ਸੜਕ ਨਾ ਬਣੀ। ਜੋ ਬਣੀ ਵੀ, ਛੇਤੀ ਟੁੱਟ ਗਈ ਕਿਉਂਕਿ ਸੜਕ ਦੇ ਠੇਕੇ ਵਿਚੋਂ ਖਾਣ ਵਾਲਿਆਂ ਦੀ ਲਾਈਨ ਲੰਬੀ ਹੈ। ਕੁਰਪਸ਼ਨ ਦੀਆਂ ਜੜ੍ਹਾਂ ਡੂੰਘੀਆਂ ਹਨ। ਸੜਕਾਂ ਤੇ ਪੁਲਾਂ ਦੇ ਠੇਕੇ ਤਾਂ ਬੜੇ ਹਨ ਪਰ ਪੂਰਾ ਕੁੱਝ ਨਹੀਂ ਹੁੰਦਾ। ਲੁਧਿਆਣੇ ਵਿੱਚ ਅੱਠ ਪੁਲ ਵਰ੍ਹਿਆਂ ਤੋਂ ਅਧੂਰੇ ਹਨ ਤੇ ਕਈ ਸੜਕਾਂ ਵਰ੍ਹਿਆਂ ਤੋਂ ਉਸਾਰੀ ਅਧੀਨ ਹਨ ਜਿਨ੍ਹਾਂ ਦਾ ਰਿਕਾਰਡ ਰੋਜ਼ ਨਵੇਂ ਲਾਏ ਪੱਥਰ ਰੱਖਦੇ ਹਨ। ਲੁਧਿਆਣੇ ਦਾ ਕੋਹੜ ਬੁੱਢਾ ਨਾਲਾ ਕ੍ਰੋੜਾਂ ਰੁਪਏ ਖਾ ਗਿਆ ਪਰ ਅਜੇ ਤਕ ਪ੍ਰਦੂਸ਼ਣ ਰਹਿਤ ਨਹੀਂ ਹੋਇਆ, ਸ਼ਹਿਰ ਵੜਦਿਆਂ ਹੀ ਮੀਲਾਂ ਤੋਂ ਇਸ ਦੀ ਬਦਬੂ ਸਵਾਗਤ ਕਰਦੀ ਹੈ।
ਪਰਚਾਰਨ ਲਈ ਤਾਂ ਦੇਸ਼ ਸੁਧਾਰਨ ਲਈ ਤੇ ਗੁਰਬਤ ਉਭਾਰਨ ਲਈ ਬੜੀਆਂ ਸਕੀਮਾਂ ਹਨ ਪਰ ਗਰੀਬਾਂ ਕੋਲ ਇਸ ਦਾ ਲਾਭ ਨਹੀਂ ਪਹੁੰਚਦਾ ਬਸ ਇਨ੍ਹਾਂ ਰਾਹੀਂ ਦੇਸ਼ ਦਾ ਧਨ ਸਰਕਾਰੀ ਚਮਚਿਆਂ ਤੇ ਚਹੇਤਿਆਂ ਰਾਹੀਂ ਯੋਜਨਾ ਬੱਧ ਹੜਪਿਆ ਜਾ ਰਿਹਾ ਹੈ। ਮਨਰੇਗਾ ਹੋਵੇ ਜਾਂ ਸਿਹਤ ਯੋਜਨਾ ਪਰਚਾਰ ਲਈ ਤਾਂ ਵਰਤੀਆਂ ਜਾਂਦੀਆਂ ਹਨ ਪਰ ਲੋਕ ਹਿਤਾਂ ਲਈ ਨਹੀਂ। ਵਿਚੋਲੀਏ ਏਨੇ ਕਿ ਕਲਰਕ ਤੋਂ ਲੈ ਕੇ ਮੁੱਖ ਸਕੱਤਰ ਤਕ; ਪੰਚ-ਸਰਪੰਚ ਤੋਂ ਲੈ ਕੇ ਮਨਿਸਟਰ ਤਕ। ਕੋਈ ਮਨਿਸਟਰ ਚਾਰਾ ਖਾ ਜਾਂਦਾ ਹੈ, ਕੋਈ ਕੋਇਲਾ, ਕੋਈ ਰੇਤਾ, ਕੋਈ ਜ਼ਮੀਨ ਹੀ ਖਾ ਜਾਂਦਾ ਹੈ। ਕੁਰਪਸ਼ਨ ਦਾ ਕੈਂਸਰ ਜਿਵੇਂ ਸਾਰੇ ਦੇਸ਼ ਦੀਆਂ ਰਗਾਂ ਵਿੱਚ ਫੈਲਾਇਆ ਗਿਆ ਹੈ ਬਿਨਾਂ ਕੁਰਪਸ਼ਨ ਕੋਈ ਫਾਈਲ ਨਹੀਂ ਹਿਲਦੀ ਨਾ ਹੀ ਕੋਈ ਕੰਮ ਹੁੰਦਾ ਹੈ।
ਰਾਜਨੀਤੀ ਵਿੱਚ ਕੁਨਬਾ-ਪਰਵਰੀ ਸਰਕਾਰੀ ਨੌਕਰੀਆਂ ਵਿੱਚ ਭਾਈ-ਭਤੀਜਾਵਾਦ ਸਮਾਜਿਕ ਜੀਵਨ ਦੀ ਹਰ ਕੁਆਲਿਟੀ ਨੂੰ ਚੱਟ ਗਏ ਹਨ। ਗੱਦੀਆਂ ਜਿਵੇਂ ਪਰਿਵਾਰਾਂ ਦੀਆਂ ਜਗੀਰਾਂ ਹੋਣ। ਕਿਸਾਨ ਨੂੰ ਉਸ ਦੀ ਫਸਲ ਦਾ ਮੁੱਲ ਨਹੀਂ ਮਿਲਦਾ, ਸੈਨਿਕਾਂ ਨੂੰ ਬਣਦੀ ਪੈਨਸ਼ਨ ਨਹੀਂ ਮਿਲਦੀ, ਕਿੱਤਾਕਾਰ ਨੂੰ ਢੁਕਵਾਂ ਕਿਤਾ ਨਹੀਂ ਮਿਲਦਾ, ਗਰੀਬ ਨੂੰ ਢੁਕਵੀਂ ਮਜ਼ਦੂਰੀ ਨਹੀਂ ਮਿਲਦੀ। ਦੁਕਾਨਦਾਰ, ਕਾਰਖਾਨੇਦਾਰ ਟੈਕਸ ਇਂਸਪੈਕਟਰਾਂ ਦੇ ਜਾਲ ਵਿੱਚ ਉਲਝੇ ਹੋਏ ਹਨ। ਗਭਰੂਆਂ ਲਈ ਨੌਕਰੀਆਂ ਦੀ ਥਾਂ ਸਰਕਾਰੀ ਤੰਤਰ ਅਧੀਂ ਨਸ਼ੇ ਦੀਆਂ ਗੋਲੀਆਂ ਤੇ ਠੇਕਿਆਂ ਤੇ ਵਧਾਈ ਗਈ ਸ਼ਰਾਬ ਦਾ ਹੜ੍ਹ ਹੈ। ਗੱਲ ਕੀ, ਜਿਸ ਨੂੰ ਪੁੱਛੋ ਦੁਖੀ ਹੀ ਦੁਖੀ ਹੈ। ਪੁਲਿਸ ਰਾਜਨੀਤਕਾਂ ਨੇ ਇਉਂ ਕਾਬੂ ਕੀਤੀ ਹੈ ਕਿ ਕੋਈ ਬੋਲਦਾ ਪਿਛੋਂ ਹੈ ਐਫ ਆਈ ਆਰ ਪਹਿਲਾਂ ਹੋ ਜਾਂਦੀ ਹੈ ਉਂਜ ਬਲਾਤਕਰ ਜਾਂ ਗੁੰਮਸ਼ੁਦਾ ਬੱਚੇ ਦੀ ਐਫ ਆਰ ਤਕ ਨਹੀਂ ਲਿਖੀ ਜਾਂਦੀ। ਪਾਰਟੀਆਂ ਦੇ ਅਪਣੇ ਗੁੰਡਾ ਬ੍ਰਗੇਡ ਬਣੇ ਹੋਏ ਹਨ ਜੋ ਸਿਰ ਚੁੱਕਣ ਵਾਲੇ ਨੂੰ ਪਲਾਂ ਵਿੱਚ ਸੋਧ ਦਿੰਦੇ ਹਨ। ਨਾ ਅਮਨ ਹੈ ਨਾ ਚੈਨ ਨਾਂ ਸੁਰਖਿਆ। ਦਹਸ਼ਤ ਦਾ ਮਾਹੌਲ ਹੈ ਚਾਰੇ ਪਾਸੇ। ਸੁੱਚਜੀ ਜ਼ਿੰਦਗੀ ਤੇ ਸੱਚ ਦੀ ਕਿਰਨ ਜਿਵੇਂ ਬੁਝ ਗਈ ਹੋਵੇ।
ਇਸੇ ਹਾਲਾਤ ਨੂੰ ਸੁਧਾਰਨ ਲਈ ਅੰਨਾ ਹਜ਼ਾਰੇ ਨੇ ਗੁਰੂ ਨਾਨਕ ਦੀਆਂ ਲੀਹਾਂ ਤੇ ਚਲਦਿਆਂ ਸੱਚ ਦਾ ਹੋਕਾ ਦਿਤਾ ਤੇ ਕੁਰਪਸ਼ਨ, ਪਰਵਾਰੀਕਰਨ, ਭਾਈ-ਭਤੀਜਾਵਾਦ, ਘੁਟਾਲੇ, ਕਾਣੀਵੰਡ ਰੋਕਣ ਲਈ ਲੋਕਪਾਲ, ਅਸਲੀ ਲੋਕਤੰਤਰ ਤੇ ਸਵਰਾਜ ਨੂੰ ਗਲੀਆਂ ਮੁਹਲਿਆਂ ਤਕ ਲੈ ਜਾਣ ਦਾ ਹੋਕਾ ਦਿਤਾ ਤਾਂ ਇਊਂ ਲੱਗਿਆ ਜਿਵੇਂ ਸਾਰਾ ਹਿੰਦੁਸਤਾਨ ਜਾਗ ਪਿਆ ਹੋਵੇ ਪਰ ਹੋਇਆ ਬੜਾ ਥੋੜਾ।
ਅੰਨਾ ਹਜ਼ਾਰੇ ਦੇ ਸਾਥੀ ਕੇਜਰੀਵਾਲ ਨੇ ਮਹਿਸੂਸਿਆ ਕਿ ਭਾਰਤ ਦਾ ਸਾਰਾ ਰਾਜਨੀਤਕ ਢਾਂਚਾ ਹੀ ਕੁਰੱਪਟ ਹੈ ਜਿਸ ਨੂੰ ਸਾਫ ਕਰਨ ਦੀ ਲੋੜ ਹੈ। ਸਿਆਸਤ ਦੀ ਸਫਾਈ ਇਸ ਦੇ ਅੰਦਰ ਜਾ ਕੇ ਹੀ ਹੋ ਸਕਦੀ ਹੈ ਤੇ ਆਮ ਆਦਮੀ ਨੂੰ ਨਿਆਂ ਉਸ ਨੂੰ ਨਾਲ ਮਿਲਾਕੇ ਸ਼ਕਤੀ ਖੁਦ ਉਸ ਦੇ ਹੱਥਾਂ ਵਿੱਚ ਦੇ ਕੇ ਹੀ ਹੋ ਸਕਦੀ ਹੈ। ਇਸ ਲਈ ਉਸ ਨੇ ਆਮ ਆਦਮੀ ਪਾਰਟੀ ਬਣਾਈ ਜਿਸ ਨੇ ਦੇਸ਼ ਦੀ ਰਾਜਧਾਨੀ ਵਿੱਚ ਅਚੰਭੇ ਭਰੀ ਜਿੱਤ ਪ੍ਰਾਪਤ ਕਰਕੇ ਸਿਆਸੀ ਹਲਕਿਆਂ ਵਿੱਚ ਹਲਚਲ ਵੀ ਪੈਦਾ ਕਰ ਦਿਤੀ ਤੇ ਸਿਆਸਤ ਵਿੱਚ ਨਵਾ ਮੋੜ ਵੀ ਲਿਆਂਦਾ। ਹੁਣ ਕੇਜਰੀਵਾਲ ਨੇ ਅਪਣੀ ਮੁਹਿੰਮ ਸਾਰੇ ਦੇਸ਼ ਵਿੱਚ ਵਿੱਢ ਦਿਤੀ ਹੈ। ਦੇਖੀਏ ਉਸ ਨੂੰ ਅੱਗੋਂ ਕਿਤਨੀ ਕੁ ਸਫਲਤਾ ਮਿਲਦੀ ਹੈ।


06/03/14)
ਗੁਰਤੇਜ ਸਿੰਘ

ਕਾਲਿਆਂ ਵਾਲੇ ਖੂਹ ਦੀ ਦਾਸਤਾਨ

ਕਾਲਿਆਂ ਵਾਲੇ ਖੂਹ, ਅਜਨਾਲੇ ਵਿੱਚੋਂ ਮਿਲੇ ਕੁੱਝ ਮਨੁੱਖੀ ਅਵਿਸ਼ੇਸ਼ਾਂ ਬਾਰੇ ਅੱਜ-ਕਲ੍ਹ ਪੰਜਾਬ ਦੀ ਫਿਜ਼ਾ ਵਿੱਚ ਕਾਫੀ ਗਰਮਾ-ਗਰਮੀ ਹੈ। ਇਹ ਅਸਥੀਆਂ ਉਹਨਾਂ ਸਿਪਾਹੀਆਂ ਦੀਆਂ ਸਮਝੀਆਂ ਜਾਂਦੀਆਂ ਹਨ ਜਿਨ੍ਹਾਂ ਨੇ 1857 ਦੇ ਗ਼ਦਰ ਵਿੱਚ ਹਿੱਸਾ ਲਿਆ ਸੀ। ‘ਕਾਰ ਸੇਵਾ’ ਹੋ ਰਹੀ ਹੈ ਅਤੇ ਯਾਦਗਰੀ ਗੁਰਦ੍ਵਾਰਾ ਬਨਾਉਣ ਦੀਆਂ ਗੱਲਾਂ ਵੀ। ਅਕਾਸ਼ ਵੇਲ ਨੂੰ ਫੁਲ ਲੱਗ ਚੁੱਕੇ ਹਨ ਅਤੇ ਫਲ ਲੱਗਣ ਤੱਕ ਗੱਲ ਆ ਪਹੁੰਚੀ ਹੈ। ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਮਾਰੇ ਗਏ ਫ਼ੌਜੀ ਕੌਣ ਸਨ ਅਤੇ ਇਹਨਾਂ ਕਿਸ ਦਾਅਵੇ ਉੱਤੇ ਦ੍ਰਿਢ ਰਹਿੰਦਿਆਂ ਆਪਣੀਆਂ ਜਾਨਾਂ ਗਵਾਈਆਂ ਸਨ?
ਹਿੰਦੋਸਤਾਨ ਦੇ ਆਖਰੀ ਖੁਦਮੁਖਤਿਆਰ ਰਾਜ ਪੰਜਾਬ ਨੂੰ ਖ਼ਤਮ ਕਰਨ ਵਾਸਤੇ ਜੋ ਫ਼ੌਜਾਂ ਹਮਲਾਵਰ ਹੋਈਆਂ ਸਨ ਉਹਨਾਂ ਵਿੱਚ ਪੂਰਬੀਆਂ ਦੀਆਂ ਦਸ ਪਲਟਣਾਂ ਸਨ। ਸ਼ਾਹ ਮੁਹੱਮਦ ਐਂਵੇ ਨਹੀਂ ਆਖਦਾ, “ਜੰਗ ਹਿੰਦ ਪੰਜਾਬ ਦਾ ਹੋਣ ਲੱਗਾ … … ਕਟਕ ਚੜ੍ਹੇ ਪੂਰਬੀ ਦੱਖਣੀ ਜੀ।” ਇਹਨਾਂ ਵਿੱਚੋਂ ਇੱਕ ਸੀ 26 ਵੀ ਨੇਟਿਵ ਇਨਫੈਂਟਰੀ ਰੈਜੀਮੈਂਟ। ਇਹ ਰੈਜੀਮੈਂਟ ਮੁਦਕੀ ਦੀ ਲੜਾਈ ਵਿੱਚ ਸ਼ਾਮਲ ਸੀ ਅਤੇ ਸਭਰਾਵਾਂ ਅਤੇ ਫਿਰੋਜਸ਼ਾਹ ਦੀਆਂ ਲੜਾਈਆਂ ਵਿੱਚ ਵੀ। ਇਹਨਾਂ ਤਿੰਨਾਂ ਹੀ ਜੰਗਾਂ ਵਿੱਚ ਅੰਗ੍ਰੇਜ਼ ਹਾਰੇ ਸਨ ਅਤੇ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਸੀ। ਅੱਜ ਇਹ ਇਤਿਹਾਸਕ ਤੱਥ ਹਨ ਜਿਨ੍ਹਾਂ ਦੀ ਪੁਸ਼ਟੀ ਦਸਤਾਵੇਜਾਂ ਤੋਂ ਹੁੰਦੀ ਹੈ।
26 ਵੀਂ ਨੇਟਿਵ ਇਨਫੈਂਟਰੀ ਦੂਜੀ ਸਿੱਖ ਜੰਗ ਵਿੱਚ ਸਅਲ ਨਹੀਂ ਸੀ। ਜਿਸ ਤੋਂ ਜ਼ਾਹਰ ਹੈ ਕਿ ਓਦੋਂ ਤੱਕ ਇਹ ਰਸਾਲਾ ਵਜੂਦ ਗਵਾ ਚੁੱਕਿਆ ਸੀ। ਜੁਲਾਈ 1857 ਇਹ ਵਿੱਚ ਇਹ ਮੀਆਂ ਮੀਰ ਛਾਉਣੀ ਲਾਹੋਰ ਵਿੱਚ ਸੀ। ਕਿਸੇ ਖ਼ਤਰੇ ਨੂੰ ਭਾਂਪਦਿਆਂ ਏਸ ਕੋਲੋਂ 13 ਮਈ ਨੂੰ ਹਥਿਆਰ ਵਾਪਸ ਲੈ ਲਏ ਗਏ ਸਨ ਅਤੇ ਸਾਰੀ ਰਜਮਣ ਬੰਦੀ ਬਣਾਈ ਜਾ ਚੁੱਕੀ ਸੀ। 30 ਮਈ 1857 ਦੀ ਦੁਪਹਿਰ ਨੂੰ ਏਥੇ ਕੁੱਝ ਨਾਅਰੇ ਵਗੈਰਾ ਲੱਗੇ ਅਤੇ ਤੁਰੰਤ ਬਿਨਾ ਕਿਸੇ ਹਥਿਆਰ ਦੇ ਮੇਜਰ ਸਪੈਂਰਸਰ ਫੌਜ਼ੀਆਂ ਨੂੰ ਸ਼ਾਂਤ ਕਰਨ ਲਈ ਪਹੁੰਚ ਗਿਆ। ਇਹ ਸਿਪਾਹੀਆਂ ਨਾਲ ਗੱਲ ਕਰ ਹੀ ਰਿਹਾ ਸੀ ਕਿ ਪ੍ਰਕਾਸ਼ ਪਾਂਡੇ ਨਾਂਅ ਦੇ ਸਿਪਾਹੀ ਨੇ ਪਿੱਛੋਂ ਆ ਕੇ ਕ੍ਰਿਪਾਨ (ਜਾਂ ਦਾਹ) ਮਾਰ ਕੇ ਏਸ ਨੂੰ ਮਾਰ ਦਿੱਤਾ। ਜਿਸ ਸਾਰਜੰਟ ਮੇਜਰ ਨੇ ਸਪੈਂਰਸਰ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਉਸ ਨੂੰ ਵੀ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਏਸ ਰੈਜੀਮੈਂਟ ਦੇ 400 ਕੁ ਸੌ ਸਿਪਾਹੀ ਅੰਗ੍ਰੇਜ਼ ਅਫ਼ਸਰਾਂ ਨੂੰ ਮਾਰਨ ਲਈ ਉਹਨਾਂ ਦੇ ਘਰਾਂ ਉੱਤੇ ਹਮਲਾਵਰ ਹੋਏ ਪਰ ਉਹ ਉਸ ਵੇਲੇ ਓਥੇ ਨਹੀਂ ਸਨ। ਜਿੱਥੇ ਉਹ ਸਨ, ਓਥੇ ਬਾਗ਼ੀ ਨਾ ਗਏ। ਇਸਾਈ ਪਾਦਰੀ ਫਾਰਰ ਵੀ ਬੱਘੀ ਉੱਤੇ ਬੈਠ ਕੇ ਪਿਛਲੇ ਦਰਵਾਜਿਓਂ ਬਚ ਕੇ ਨਿਕਲ ਗਿਆ। ਇਸ ਤੋਂ ਬਾਅਦ ਇਹ ਬਾਗੀ ਏਥੋਂ ਭੱਜ ਗਏ। ਮੀਲ ਕੁ ਦੀ ਦੂਰੀ ਤੋਂ ਲਿਆਂਦਾ ਗਿਆ ਤੋਪਖ਼ਾਨਾ ਜਦੋਂ ਪਹੁੰਚਿਆ ਤਾਂ ਇਹ ਕਾਫੀ ਦੂਰ ਜਾ ਚੁੱਕੇ ਸਨ। ਉਸੇ ਦੁਪਹਿਰ ਨੂੰ ਬਹੁਤ ਜ਼ਬਰ ਦਸ਼ਤ ਕਾਲੀ ਬੋਲੀ ਹਨੇਰੀ ਚੱਲੀ ਅਤੇ ਕੁੱਝ ਪਤਾ ਨਾ ਲੱਗ ਸਕਿਆ ਕਿ ਇਹ ਕਿਸ ਤਰਫ ਗਏ ਹਨ।
ਹਰੀ ਕੇ ਪੱਤਣ (ਸਭਰਾਵਾਂ ਨੇੜੇ) ਨਾਕਾਬੰਦੀ ਕਰ ਲਈ ਗਈ ਪਰ ਬਾਗੀਆਂ ਦੀ ਦੂਜੇ ਦਿਨ (31 ਜੁਲਾਈ) ਨੂੰ ਅਜਨਾਲਾ ਨੇੜੇ, ਰਾਵੀ ਦੇ ਕਿਨਾਰੇ ਸੂਹ ਪਈ। ਇਹਨਾਂ ਨੇ ਉਥੇ ਘਾਟ ਉੱਤੇ ਦਰਿਆ ਪਰ ਜਾਣ ਦੀ ਕੋਸ਼ਿਸ਼ ਕੀਤੀ ਜਿਹੜੀ ਕਿ ਇੱਕ ਤਹਿਸੀਲਦਾਰ ਅਤੇ ਚੰਦ ਸਿਪਾਹੀਆਂ ਦੇ ਡਰ ਨੇ ਨਾਕਾਮ ਕਰ ਦਿੱਤੀ। ਖ਼ਬਰ ਮਿਲਦਿਆਂ ਹੀ ਫਰੈਡਰਕ ਕਰੀ ਡਿਪਟੀ ਕਮਿਸ਼ਨਰ ਅਮ੍ਰਿਤਸਰ ਘੁੜਸਵਾਰ ਪੁਲਿਸ ਦੀ ਨੱਬੇ ਕੁ ਦੀ ਨਫਰੀ ਨਾਲ 25 ਕੁ ਮੀਲ ਦਾ ਫਾਸਲਾ ਤਹਿ ਕਰ ਕੇ ਸਾਮ ਤੱਕ ਉੱਥੇ ਪਹੁੰਚ ਗਿਆ। ਜਾ ਕੇ ਵੇਖਿਆ ਤਾਂ ਬਾਗ਼ੀ ਪੂਰਬੀਏ ਦਰਿਆ ਦੇ ਵਿਚਾਲੇ ਬ੍ਰੇਤੀ ਵਿੱਚ ਬੈਠੇ ਦੱਸੇ ਗਏ। ਇਹ ਐਸੀ ਥਾਂ ਸੀ ਜਿੱਥੋਂ ਨਾ ਤਾਂ ਇਹ ਮੁਕਾਬਲਾ ਕਰ ਸਕਦੇ ਸਨ ਅਤੇ ਨਾ ਹੀ ਨਿਕਲ ਕੇ ਭੱਜ ਸਕਦੇ ਸਨ। ਏਨੀਂ ਕੁ ਤਾਂ ਇਹਨਾਂ ਨੂੰ ਜੰਗੀ ਪੈਂਤਰੇ ਦੀ
(strategy) ਦੀ ਸਮਝ ਸੀ। ਠੱਸਾ ਬੰਦੂਕਾਂ ਵਾਲੇ ਚਾਲੀ ਕੁ ਸਿਪਾਹੀ ਟੁਟੀ ਜਹੀ ਕਿਸ਼ਤੀ ਉੱਤੇ ਬੈਠ ਕੇ ਇਹਨਾਂ ਕੋਲ ਜਾ ਪਹੁੰਚੇ। ਇਹਨਾਂ ਨੂੰ ਨੇੜੇ ਆਉਂਦਿਆਂ ਵੇਖ ਕੇ 40 ਕੁ ਬਾਗ਼ੀ ਤਾਂ ਡਰ ਕੇ ਦਰਿਆ ਵਿੱਚ ਛਾਲ ਮਾਰ ਗਏ ਅਤੇ ਅੰਤ ਡੁੱਬ ਕੇ ਮਰ ਗਏ। ਇਹਨਾਂ ਨੂੰ ਮਾਰਨ ਲਈ ਸਿਪਾਹੀਆਂ ਨੇ ਬੰਦੂਕਾਂ ਚੁੱਕੀਆਂ ਤਾਂ ਕਰੀ ਨੇ ਮਨ੍ਹਾਂ ਕਰ ਦਿੱਤਾ। ਜਾਨ ਬਚਣ ਦੀ ਸੰਭਾਵਨਾਂ ਨੂੰ ਵੇਖਦਿਆਂ 66 ਹੋਰਾਂ ਨੇ ਕੇਵਲ ਇੱਕ ਪੁਲਿਸ ਦੇ ਸਿਪਾਹੀ ਕੋਲ ਆਤਮ ਸਮਰਪਣ ਕਰ ਦਿੱਤਾ। ਉਸ ਨੇ ਇਹਨਾਂ ਦੀਆਂ ਮੁਸ਼ਕਾਂ ਕਸ ਕੇ ਇੱਕ ਕਿਸ਼ਤੀ ਵਿੰਚ ਬੋਰੀਆਂ ਵਾਂਗ ਲੱਦ ਦਿੱਤਾ। ਇਹ ਬੇ-ਇਜ਼ਤ ਕਰ ਕੇ ਅਜਨਾਲਾ ਪੁਲਿਸ ਥਾਣੇ ਭੇਜ ਦਿੱਤੇ ਗਏ। ਸੌ ਕੁ ਤਾਂ ਇਹ ‘ਸ਼ਹੀਦ’ ਸਨ ਜਿਨ੍ਹਾਂ ਦੀਆਂ ਅਸਤੀਆਂ ‘ਕਾਰ ਸੇਵਾ’ ਰਾਹੀਂ ਕੱਢੀਆਂ ਜਾ ਰਹੀਆਂ ਹਨ। ਏਹੋ ਹਸ਼ਰ ਬਾਕੀ ਸਭ ਦਾ ਹੋਇਆ। ਇਹਨਾਂ ਸਾਰਿਆਂ ਨੇ ਕੇਵਲ ਆਜਜ਼ੀ ਨਾਲ ਏਹੋ ਬੇਨਤੀ ਕੀਤੀ ਕਿ ਉਨ੍ਹਾਂ ਦੇ ਬੱਚੇ ਤੇ ਔਰਤਾਂ ਦੀ ਜਾਨ ਬਖਸ਼ ਦਿੱਤੀ ਜਾਵੇ। ਅਧੀ ਰਾਤ ਤੱਕ ਸਾਰੇ ਠਾਣੇ ਪਹੁੰਚ ਚੁੱਕੇ ਸਲ। ਕਿਸੇ ਇੱਕ ਨੇ ਵੀ ਬਚ ਕੇ ਨਿਕਲਣ ਦੀ ਕੋਸ਼ਿਸ਼ ਨਾ ਕੀਤੀ। ਦਿਨ ਚੜ੍ਹਨ ਤੋਂ ਪਹਿਲਾਂ 66 ਹੋਰ ਉੱਥੇ ਪੁਚਾ ਦਿੱਤੇ ਗਏ ਜਿਨ੍ਹਾਂ ਨੂੰ ਠਾਣੇ ਵਿੱਚ ਜਗ੍ਹਾ ਨਾ ਹੋਣ ਕਰਣ ਬੁਰਜ ਵਿੱਚ ਡੱਕਿਆ ਗਿਆ।
ਬਾਰਸ਼ ਕਾਰਣ ਇਹਨਾਂ ਨੂੰ ਗੋਲੀ ਮਾਰਨ ਦਾ ਕੰਮ ਅਗਲੇ ਦਿਨ ਉੱਤੇ ਛੱਡ ਦਿੱਤਾ ਗਿਆ। 1 ਅਗਸਤ ਨੂੰ ਬਕਰੀਦ ਸੀ। ਅੰਗ੍ਰੇਜ਼ ਅਫ਼ਸਰਾਂ ਨੇ ਬੜੇ ਚਾਅ ਨਾਲ ਬਕਰੀਦ ਇਹਨਾਂ ਨੂੰ ਹਲਾਲ ਕਰ ਕੇ ਮਨਾਈ। ਫਾਂਸੀ ਦੇਣ ਲਈ ਰੱਸੀਆਂ ਘੱਟ ਹੋਣ ਕਾਰਨ ਗੋਲੀ ਮਾਰਨ ਦਾ ਤਰੀਕਾ ਅਖਤਿਆਰ ਕੀਤਾ ਗਿਆ। ਇਹਨਾਂ ਦੇ ਨਾਂਅ ਲਿਖੇ ਗਏ ਅਤੇ ਥੋੜੀ-ਥੋੜੀ ਗਿਣਤੀ ਵਿੱਚ ਬੰਨ੍ਹ ਕੇ ਇਹਨਾਂ ਨੂੰ ਕਤਲਗਾਹ ਵਿੱਚ ਲਿਆਂਦਾ ਗਿਆ। ਮਕਤੂਲਾਂ ਦੀ ਕਤਲਗਾਹ ਨੂੰ ਜਾਂਦੀ ਇੱਕ ਟੋਲੀ ਨੇ ਮੌਕੇ ਦੇ ਮੈਜਿਸਟ੍ਰੇਟ ਨੂੰ ਸਰਾਪ ਦਿੱਤਾ ਕਿ ਉਸ ਨਾਲ ਵੀ ਅਜਿਹਾ ਹੀ ਹੋਵੇਗਾ। ਏਸੇ ਟੋਲੀ ਨੇ ਨੌਜਵਾਨ ਸਿੱਖ ਸਿਪਾਹੀਆਂ ਨੂੰ ਵੇਖ ਕੇ ਸਿੱਖ ਧਰਮ ਦੀ ਬੇ-ਅਦਬੀ ਕਰਨ ਦੀਆਂ ਸੈਨਤਾਂ ਕੀਤੀਆਂ। ਕਈਆਂ ਨੇ ਅੰਗਰੇਜ਼ੀ ਹਾਕਮ ‘ਸਾਹਿਬ’ ਨੂੰ ਆਖਰੀ ਸਲਾਮ ਕਰਨ ਦੀ ਇਜ਼ਾਜ਼ਤ ਮੰਗੀ। ਅਜੇ 150 ਨੂੰ ਗੋਲ਼ੀਆਂ ਮਾਰੀਆਂ ਗਈਆਂ ਸਨ ਜਦੋਂ ਕਿ ਇੱਕ ‘ਜਲਾਦ’ ਬੇ-ਹੋਸ਼ ਹੋ ਗਿਆ ਅਤੇ ਕਤਲੇਆਮ ਕੁੱਝ ਦੇਰ ਲਈ ਰੋਕਣਾ ਪਿਆ। 237 ਨੂੰ ਮਾਰਨ ਤੋਂ ਬਾਅਦ ਡੀ. ਸੀ. ਕਰੀ ਨੂੰ ਦੱਸਿਆ ਗਿਆ ਕਿ ਸਵੇਰੇ ਲਿਆਂਦੇ ਕੈਦੀ ਬੁਰਜ ਵਿੱਚੋਂ ਨਿਕਲਣ ਤੋਂ ਇਨਕਾਰੀ ਹਨ। ਮੁਕਾਬਲਾ ਕਰਨ ਦੀ ਪੂਰੀ ਤਿਆਰੀ ਕਰ ਕੇ ਜਦੋਂ ਦਰਵਾਜਾ ਖੋਲਿਆਂ ਗਿਆ ਤਾਂ ‘ਡਰ, ਭੁੱਖ ਅਤੇ ਥਕਾਵਟ’ ਨਾਲ 45 ਪੂਰਬੀਆਂ ਨੂੰ ਮਰੇ ਪਏ ਪਇਆ ਗਿਆ। ਪਿੰਡ ਦੇ ਸਫ਼ਾਈ ਕਰਮਚਾਰੀਆਂ ਕੋਲੋਂ ਇਹ 45 ਲਾਸ਼ਾਂ ਟੋਏ ਵਿੱਚ ਸੁਟਾ ਦਿੱਤੀਆਂ ਗਈਆਂ। ਇੱਕ ਜਖ਼ਮੀ ਸਮੇਤ ਬਾਅਦ ਵਿੱਚ ਗ੍ਰਿਫ਼ਤਾਰ ਕੀਤੇ 41 ਹੋਰਾਂ ਨੂੰ ਮੀਆਂ ਮੀਰ ਵਾਪਸ ਲਿਆ ਕੇ ਤੋਪਾਂ ਨਾਲ ਉਡਾ ਦਿੱਤਾ ਗਿਆ। ਦਿਨ ਚੜ੍ਹਦਿਆਂ ਅਰੰਭ ਹੋਇਆ ਇਹ ਕਤਲੇਆਮ ਥੋੜੇ ਘੰਟਿਆਂ ਵਿੱਚ ਮੁਕੰਮਲ ਕਰ ਲਿਆ ਗਿਆ। ਇੱਕ ਜ਼ਖਮੀ ਨੂੰ ਬਚਾ ਕੇ ਲਾਹੌਰ ਇਸ ਲਈ ਲਿਆਂਦਾ ਗਿਆ ਕਿ ਉਹ 26 ਨੰਬਰ ਰਸਾਲੇ ਦੇ ਕਤਲੇਆਮ ਦੀ ਘਟਨਾਂ ਦੀ ਗਵਾਹੀ ਬਾਕੀ ਰਸਾਲਿਆਂ ਨੂੰ ਖੌਫਜਦਾ ਕਰਨ ਲਈ ਦੇ ਸਕੇ।
ਅਜਨਾਲੇ ਕਤਲ ਕੀਤੇ ਬਾਗ਼ੀਆਂ ਦੀਆਂ ਲਾਸ਼ਾਂ ਨੂੰ ਨੇੜੇ (ਠਾਣੇ ਤੋਂ 100 ਕੁ ਗਜ਼ ਉੱਤੇ) ਬੰਜਰ ਖੂਹ ਵਿੱਚ ਸੁੱਟ ਦਿੱਤਾ ਗਿਆ। ਆਸ-ਪਾਸ ਦੇ ਪਿੰਡਾਂ ਨੂੰ ਆਖ ਕੇ ਖੂਹ ਉੱਤੇ ਮਿੱਟੀ ਸੁੱਟ ਕੇ ਇੱਕ ਥੇਹ ਦੀ ਸਕਲ ਦਾ ਟਿੱਬਾ ਉਸਰਿਆ ਗਿਆ। ਏਥੇ ਸਾਰੀ ਵਾਰਦਾਤ ਦੀ ਕਹਾਣੀ ਡੀ. ਸੀ. ਦੇ ਹੁਕਮ ਉੱਤੇ ਪੰਜਾਬੀ, ਫਾਰਸੀ ਅਤੇ ਅੰਗ੍ਰੇਜ਼ੀ ਵਿੱਚ ਲਿੱਖ ਕੇ ਲਗਾਈ ਗਈ।
ਚਾਲੀ ਪੰਜਾਹ ਬਾਕੀ ਬਚਿਆਂ ਹੋਇਆ ਨਿਹੱਥਿਆਂ ਉੱਤੇ ‘ਬਹਾਦਰ’ ਮੇਜਰ ਜੈਕਸਨ ਨੇ ਆਪਣੀ ਟੋਲੀ ਤੋਂ ਅੱਗੇ ਘੋੜਾ ਭਜਾ ਕੇ ਕਈਆਂ ਨੂੰ ਕਤਲ ਕਰ ਦਿੱਤਾ। ਬਾਕੀ ਜਿਵੇਂ-ਜਿਵੇਂ ਹੱਥ ਆਉਂਦੇ ਗਏ ਕਤਲ ਕਰ ਦਿੱਤੇ ਗਏ।
ਉਪਰੋਕਤ ਸਾਰੀ ਅਜਨਾਲੇ ਦੇ ਖੂਹ ਦੀ ਕਹਾਣੀ ਦਾ ਸਾਰ ਹੈ। ਤਕਰੀਬਨ ਸਾਰਾ ਹੀ ਵਾਕਿਆ ਫ੍ਰੈਡਰਿਕ ਕਰੀ ਦੀ ਜ਼ੁਬਾਨੀ ਬਿਆਨ ਕੀਤਾ ਗਿਆ ਹੈ। ਜੱਗ ਜ਼ਾਹਰ ਹੈ ਕਿ ਏਸ ਵਿੱਚ ਕੁੱਝ ਵੀ ਗੌਰਵਸ਼ਾਲੀ ਨਹੀਂ। ਫੇਰ ਵੀ ਮਜ਼ਬੂਰ, ਬੇ-ਸਹਾਰੇ ਮਕਤੂਲਾਂ ਨਾਲ ਹਰ ਇਨਸਾਨ ਦੀ ਹਮਦਰਦੀ ਹੋਣੀ ਕੁਦਰਤੀ ਹੈ। ਹੁਣ ਸਵਾਲ ਹੈ ਕਿ ਅਸਥੀਆਂ ਦਾ ਕੀ ਕੀਤਾ ਜਾਵੇ? ਮਕਤੂਲਾਂ ਦੀ ਸੂਚੀ ਬਣੀ ਸੀ। ਕੁਈ ਖੋਜੀ ਲੱਭ ਸਕਦਾ ਹੈ ਕਿ ਕਿੱਥੇ ਹੈ। ਸ਼ਾਇਦ ਉਸ ਵਿੱਚ ਅਤੇ ਪਤੇ ਵੀ ਹੋਣ। ਨਹੀਂ ਤਾਂ ਭਰਤੀ ਦੇ ਕਾਗਜ਼ਾਂ ਵਿੱਚ ਪਤੇ ਜ਼ਰੂਰ ਹੋਣਗੇ। ਅਸਥੀਆਂ ਦਾ ਡੀ. ਐਨ. ਏ. ਟੈਸਟ ਕਰਵਾ ਕੇ ਇਹਨਾਂ ਦੇ ਵਾਰਸਾਂ ਨੂੰ ਮੋੜ ਦੇਣੀਆਂ ਚਾਹੀਦੀਆਂ ਹਨ। ਇਹ ਕੰਮ ਕਾਰ ਸੇਵਾ ਰਾਹੀਂ ਹੋ ਜਾਵੇ ਤਾਂ ਵੀ ਚੰਗਾ ਹੈ ਪਰ ਸਰਕਾਰ ਬਿਹਤਰ ਕਰ ਸਕਦੀ ਹੈ।
ਇਹਨਾਂ ਅਸਥੀਆਂ ਦਾ ਸਸਕਾਰ ਬਿਲਕੁਲ ਨਹੀਂ ਕਰਨਾ ਚਾਹੀਦਾ। ਡੇਢ ਸਦੀ ਬਾਅਦ ਵੀ ਮਨੁੱਖੀ ਭਾਵਨਾਵਾਂ ਮਧਮ ਨਹੀਂ ਪੈਦੀਆਂ। ਆਪਣੇ ਮਜ਼ਬੁਰ ਬਜ਼ੁਰਗਾਂ ਦੀ ਛੁਹ ਨੂੰ ਕਈ ਸੰਵੇਦਨਾਸ਼ੀਲ ਵਾਰਸ ਤਰਸਦੇ ਹੋਣਗੇ। ਠੀਕ ਏਵੇਂ ਜਿਵੇਂ ਪੰਜਾਬ ਦੇ ਹਾਲ ਵਿੱਚ ਹੋਏ ਨਿਰਦੋਸ਼ਾਂ ਦੇ ਕਤਲੇਆਮ ਦੀ ਉੱਘ-ਸੁੱਘ ਉਡੀਕਦੇ ਕਈ ਵਾਰਸ ਹੁੱਬ ਕੇ ਅਰਦਾਸਾਂ ਕਰ ਰਹੇ ਹਨ। ਉਹਨਾਂ ਮਾੜੀ ਕਿਸਮਤ ਵਾਲਿਆਂ ਨੂੰ ਜਿਨ੍ਹਾਂ ਦਾ ਵਿਰਸਾ ਕੇਵਲ ਬਜ਼ੁਰਗਾਂ ਦੀਆਂ 150 ਸਾਲ ਤੋਂ ਦਫਨ ਅਸਥੀਆਂ ਹੀ ਹਨ, ਉਹਨਾਂ ਨੂੰ ਅਸਥੀਆਂ ਤੋਂ ਇੱਕ ਵੀ ਪਲ ਹੋਰ ਮਹਿਰੂਮ ਨਹੀਂ ਰੱਖਣਾ ਚਾਹੀਦਾ। ਅਜਨਾਲੇ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਮੋਢਾ ਦੇ ਕੇ ਇਹਨਾਂ ਨੂੰ ਮ੍ਰਿਤਕਾਂ ਪ੍ਰਤੀ ਬਣਦੇ ਸਤਿਕਾਰ ਨਾਲ ਓਵੇਂ ਤੋਰ ਦੇਣ ਜਿਵੇਂ ਅਸੀਂ ਆਪਣਿਆਂ ਨੂੰ ਸਦੀਆਂ ਤੋਂ ਵਿਦਾ ਕਰਦੇ ਆਏ ਹਾਂ। ਮੰਨਿਆਂ ਇਹ ਦੁਸ਼ਮਣ ਬਣ ਕੇ ਆਏ ਸਨ, ਅਤੇ ਆਪਣੇ ਦੋਸਤਾਂ ਦੇ ਵੀ ਦੁਸ਼ਮਣ ਬਣ ਬੈਠੇ ਸਨ, ਪੰਜਾਬ ਨਾਲ ਇਹਨਾਂ ਬਹੁਤ ਬੁਰਾ ਕੀਤਾ ਸੀ, ਪਰ ਉਹ ਸਭ ਹੁਣ ਇਤਿਹਾਸ ਦੇ ਅੱਖਰ ਹਨ। ਉਹ ਪੰਜਾਬ ਦੇ ਆਪਣੇ ਨਾਂ ਸਹੀ, ਕਿਸੇ ਦੇ ਤਾਂ ਆਪਣੇ ਸਨ, ਓਹਨਾਂ ਹਮਵਤਨਾਂ ਦੇ ਸੀਨੇ ਠਾਰਨ ਲਈ ਇਹਨਾਂ ਮਕਤੂਲਾਂ ਦੀਆਂ ਅਸਥੀਆਂ ਜਾਣ। ਸਿੱਖੀ ਦੀ ਦਰਿਆ ਦਿਲੀ ਦਾ ਸੁਨੇਹਾਂ ਲੈ ਕੇ।

ਗੁਰਤੇਜ ਸਿੰਘ

{ਸਹਾਇਕ ਪੁਸਤਕਾਂ:
The Crisis in The Punjab, A Punjabi Esuployce. ਛਪੀ 1858; The Punjab And Delhi in 1857 (use 11) J. Cave- Brown, 1861, British Power in The Punjab 1839-1858, N.M. Khilrari, 1972; Cornecting the Dats in Sikh History, Harbans Singh Noor, 2004}


06/03/14)
ਜਸਵੰਤ ਸਿੰਘ ‘ਅਜੀਤ’

ਦਿੱਲੀ ਫਤਹਿ: ਸਿੱਖ ਇਤਿਹਾਸ ਦੇ ਪੰਨਿਆਂ ਵਿੱਚੋਂ
18ਵੀਂ ਸਦੀ ਦੇ ਨੌਵੇਂ ਦਹਾਕੇ ਵਿੱਚ ਸਿੱਖ ਜਰਨੈਲਾਂ ਵਲੋਂ ਦਿੱਲੀ ਫਤਹਿ ਕਰ, ਲਾਲ ਕਿਲ੍ਹੇ `ਤੇ ਖਾਲਸਈ ਨਿਸ਼ਾਨ ਸਾਹਿਬ ਝੁਲਾ, ਇਤਿਹਾਸ ਵਿੱਚ ਜੋ ਮੀਲ-ਪੱਥਰ ਸਥਾਪਤ ਕੀਤਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸਦੀ 231-ਵੀਂ ਵਰ੍ਹੇਗੰਡ ਮੰਨਾਉਣ ਦਾ ਉਪਰਾਲਾ ਕਰ ਨਾ ਕੇਵਲ ਸਿੱਖਾਂ ਵਿੱਚ, ਸਗੋਂ ਗੈਰ-ਸਿੱਖਾਂ ਵਿੱਚ ਵੀ ਸਿੱਖਾਂ ਵਲੋਂ ਦਿੱਲੀ ਪੁਰ ਕਬਜ਼ਾ ਕਰਨ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਉਤਸੁਕਤਾ ਪੈਦਾ ਕਰ ਦਿੱਤੀ ਹੈ। ਇਸਦਾ ਕਾਰਣ ਇਹ ਹੈ ਕਿ ਕੌਮੀ ਇਤਿਹਾਸ ਵਿੱਚ ‘ਸਿੱਖਾਂ ਵਲੋਂ ਦਿੱਲੀ ਫਤਹਿ’ ਕੀਤੇ ਜਾਣ ਦਾ ਜ਼ਿਕਰ ਸ਼ਾਇਦ ਹੀ ਕਿਧਰੇ ਕੀਤਾ ਗਿਆ ਹੋਵੇ, ਜੇ ਕਿਧਰੇ ਭੁਲ-ਭੁਲੇਖੇ ਇਤਿਹਾਸ ਦੇ ਇਨ੍ਹਾਂ ਪੰਨਿਆਂ ਦਾ ਜ਼ਿਕਰ ਕੀਤਾ ਵੀ ਗਿਆ ਤਾਂ ਕੇਵਲ ਨਾਂ ਮਾਤ੍ਰ ਹੀ। ਜਿਸ ਕਾਰਣ ਗੈਰ-ਸਿੱਖਾਂ ਨੂੰ ਤਾਂ ਕੀ, ਬਹੁਤੇ ਆਮ ਸਿੱਖਾਂ ਨੂੰ ਸਿੱਖ ਇਤਿਹਾਸ ਦੇ ਇਸ ਸੁਨਹਿਰੀ ਕਾਂਡ ਦੇ ਸਬੰਧ ਵਿੱਚ ਕੋਈ ਜਾਣਕਾਰੀ ਨਹੀਂ। ਇਹੀ ਕਾਰਣ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ‘ਦਿੱਲੀ ਫਤਹਿ’ ਦੀ ਯਾਦ ਮਨਾਏ ਜਾਣ ਦਾ ਐਲਾਨ ਕੀਤੇ ਜਾਣ ਦੇ ਨਾਲ ਹੀ ਆਮ ਲੋਕਾਂ ਵਲੋਂ, ਸਿੱਖਾਂ ਵਲੋਂ ਕੀਤੀ ਗਈ ਦਿੱਲੀ ਫਤਹਿ ਦੀ ਇਤਿਹਾਸਕਤਾ ਜਾਣਨ ਦੇ ਲਈ ਉਤਸੁਕਤਾ ਵਿਖਾਈ ਜਾਣ ਲਗੀ ਹੈ। ਇਸੇ ਉਤਸੁਕਤਾ ਦੇ ਨਿਵਾਰਣ ਲਈ ਇਥੇ ਸਿੱਖ ਇਤਿਹਾਸ ਦੇ ਪੰਨਿਆ ਵਿਚੋਂ ‘ਦਿੱਲੀ ਫਤਹਿ’ ਨਾਲ ਸਬੰਧਤ ਕੁੱਝ ਵੇਰਵੇ ਦਿਤੇ ਜਾਣ ਦਾ ਜਤਨ ਕੀਤਾ ਗਿਆ ਹੈ।
ਇਤਿਹਾਸਕਾਰ ਪਤਵੰਤ ਸਿੰਘ ਨੇ ਆਪਣੀ ਪੁਸਤਕ ‘ਦ ਸਿੱਖਸ’ ਵਿੱਚ ਸਿੱਖ ਫੌਜਾਂ ਵਲੌਂ ਦਿੱਲੀ ਪੁਰ ਕੀਤੇ ਗਏ ਕਬਜ਼ੇ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਨੇ 1768 ਵਿੱਚ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ਨੂੰ ਫਤਹਿ ਕਰ ਉਨ੍ਹਾਂ ਨੂੰ ਪੈਰਾਂ ਹੇਠ ਲਿਤਾੜਿਆ ਅਤੇ ਲੁਟਿਆ। ਪ੍ਰੰਤੂ ਮਾਰਚ-1783 ਨੂੰ ਹੀ ਉਹ ਸਾਂਝੀ ਸਿੱਖ ਸੈਨਾ ਦੀ ਕਮਾਨ ਸੰਭਾਲ, ਸ. ਬਘੇਲ ਸਿੰਘ ਅਤੇ ਹੋਰ ਸਾਥੀ ਜਰਨੈਲਾਂ ਨੂੰ ਨਾਲ ਲੈ ਕੇ ਦਿੱਲੀ ਸ਼ਹਿਰ ਵਿੱਚ ਦਾਖਲ ਹੋਇਆ। ਬੁਰਾੜੀ ਘਾਟ ਤੋਂ ਯਮਨਾ ਨਦੀ ਪਾਰ ਕਰ, ਉਸਨੇ ਦਿੱਲੀ ਦੇ ਬਾਹਰਲੇ ਮਲਕਾ ਗੰਜ, ਸਬਜ਼ੀ ਮੰਡੀ ਅਤੇ ਮੁਗਲਪੁਰਾ ਆਦਿ ਇਲਾਕਿਆਂ ਪੁਰ ਕਬਜ਼ਾ ਕਰ ਲਿਆ। ਫਿਰ ਉਹ ਮੁਗਲ ਸਮਰਾਟ ਦੇ ਦਰਬਾਰ ਹਾਲ ਅਰਥਾਤ ਲਾਲ ਕਿਲ੍ਹੇ ਦੇ ‘ਦੀਵਾਨ-ਏ-ਆਮ’ ਵਿੱਚ ਜਾ ਦਾਖਲ ਹੋਇਆ।
ਪ੍ਰਸਿੱਧ ਕਾਲਮ ਲੇਖਕ ਅਤੇ ਇਤਿਹਾਸਕਾਰ ਖੁਸ਼ਵੰਤ ਸਿੰਘ ‘ਸਿੱਖ ਇਤਿਹਾਸ’ – ਪਹਿਲਾ ਭਾਗ ਵਿੱਚ ਲਿਖਦੇ ਹਨ ਕਿ ਮਾਰਚ-1783 ਵਿੱਚ ਬਘੇਲ ਸਿੰਘ ਨੇ ਦਿੱਲੀ ਦੇ ਇੱਕ ਉਪਨਗਰ ਵਿੱਚ ਆ ਆਪਣਾ ਡੇਰਾ ਲਾਇਆ ਤੇ ਦਿੱਲੀ ਵਿੱਚ ਜੋ ਗੁਰੂ ਸਾਹਿਬਾਨ ਆਏ ਸਨ, ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰੇ ਉਸਾਰਨੇ ਸ਼ੁਰੂ ਕਰ ਦਿੱਤੇ।
ਇਸੇ ਤਰ੍ਹਾਂ ਸਿੱਖ ਇਤਿਹਾਸ ਦੇ ਲੇਖਕ ਡਾ. ਹਰਬੰਸ ਸਿੰਘ ਚਾਵਲਾ, ਨੇ ਆਪਣੀ ਰਚਨਾ ‘ਸ. ਬਘੇਲ ਸਿੰਘ’ ਵਿੱਚ ਹਰੀ ਰਾਮ ਗੁਪਤਾ, ਗੋਪਾਲ ਸਿੰਘ, ਭਗਤ ਸਿੰਘ, ਮਹੇਸ਼ਵਰ ਦਿਆਲ (ਰੀਡਿਸਕਵਰਿੰਗ ਦੇਹਲੀ) ਆਦਿ ਵਿਦਵਾਨ ਇਤਿਹਾਸਕਾਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਸ. ਬਘੇਲ ਸਿੰਘ 40 ਹਜ਼ਾਰ ਦੀ ਸਿੱਖ ਸੈਨਾ ਨੂੰ ਨਾਲ ਲੈ ਕੇ 8 ਮਾਰਚ, 1783 ਨੂੰ ਦਿੱਲੀ ਵਿੱਚ ਦਾਖਲ ਹੋਇਆ। ਉਸਦੀ ਸੈਨਾ ਨੇ ਯਮਨਾ ਨਦੀ ਨੂੰ ਬੁਰਾੜੀ ਘਾਟ ਤੋਂ ਪਾਰ ਕਰ ਸਹਿਰ ਵਿੱਚ ਪ੍ਰਵੇਸ਼ ਕੀਤਾ। ਉਸਨੇ ਸੈਨਾ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ, 5 ਹਜ਼ਾਰ ਫੌਜੀਆਂ ਦੀ ਇੱਕ ਟੁਕੜੀ ਨੂੰ ਮਜਨੂੰ ਟਿੱਲਾ ਵਾਲੇ ਅਸਥਾਨ `ਤੇ ਤੈਨਾਤ ਕੀਤਾ ਅਤੇ 5 ਹਜ਼ਾਰ ਫੌਜੀਆਂ ਦੀ ਦੂਸਰੀ ਟੁਕੜੀ ਅਜਮੇਰੀ ਗੇਟ ਵਲ ਭੇਜੀ ਗਈ। ਬਾਕੀ 30 ਹਜ਼ਾਰ ਸੈਨਾ ਨਾਲ ਉਸ ਨੇ ਸ਼ਹਿਰ ਦੇ ਉਸ ਹਿਸੇ ਵਿੱਚ ਪੜਾਅ ਕੀਤਾ, ਜਿਸ ਨੂੰ ਅੱਜਕਲ ਤੀਸ ਹਜ਼ਾਰੀ ਕਿਹਾ ਜਾਂਦਾ ਹੈ। ਸ. ਬਘੇਲ ਸਿੰਘ ਦੀ 30 ਹਜ਼ਾਰ ਸੈਨਾ ਦੇ ਇਥੇ ਰੁਕਣ ਦੇ ਹੀ ਕਾਰਣ ਇਸ ਅਸਥਾਨ ਦਾ ਨਾਂ ਤੀਸ ਹਜ਼ਾਰੀ ਪ੍ਰਚਲਤ ਹੋਇਆ। ਐਨ ਕੇ ਸਿਨਹਾ ਲਿਖਤ ‘ਰਾਈਜ਼ ਆਫ ਸਿੱਖ ਪਾਵਰ’ ਅਨੁਸਾਰ ਸਭ ਤੋਂ ਪਹਿਲਾਂ ਖਾਲਸੇ ਦੀ ਵਿਸ਼ਾਲ ਸੈਨਾ ਨੇ ਮਲਕਾ ਗੰਜ, ਮੁਗਲਪੁਰਾ ਅਤੇ ਸਬਜ਼ੀ ਮੰਡੀ ਆਦਿ ਇਲਾਕਿਆਂ ਪੁਰ ਕਬਜ਼ਾ ਕੀਤਾ। ਡਾ. ਹਰਬੰਸ ਸਿੰਘ ਹੋਰ ਲਿਖਦੇ ਹਨ ਕਿ ਸ਼ਹਿਜ਼ਾਦਾ ਮਿਰਜ਼ਾ ਸ਼ਿਕੋਹ ਨੇ ਸਿੱਖਾਂ ਨੂੰ ਕਿਲਾ ਮਹਿਤਾਬ ਪੁਰ ਦੇ ਅਸਥਾਨ `ਤੇ ਰੋਕਣ ਕੀ ਕੌਸ਼ਿਸ਼ ਕੀਤੀ, ਪ੍ਰੰਤੂ ਉਹ ਹਾਰ ਕੇ ਭਜ ਲਾਲ ਕਿਲ੍ਹੇ ਵਿੱਚ ਜਾ ਵੜਿਆ। ਸ. ਬਘੇਲ ਸਿੰਘ ਜੇਤੂ ਸੈਨਾ ਨਾਲ 11 ਮਾਰਚ 1783 ਨੂੰ ਲਾਲ ਕਿਲ੍ਹੇ ਵਿੱਚ ਜਾ ਦਾਖਲ ਹੋਇਆ।
ਡਾ. ਹਰਜਿੰਦਰ ਸਿੰਘ ਦਿਲਗੀਰ ‘ਸਿੱਖ ਤਵਾਰੀਖ’ ਭਾਗ-2 ਵਿੱਚ ਲਿਖਦੇ ਹਨ ਕਿ ਸਿੱਖਾਂ ਨੇ ਦਿੱਲੀ ਦਰਬਾਰ ਦੀ ਕਮਜ਼ੋਰੀ ਅਤੇ ਉਥੋਂ ਦੇ ਸਾਜ਼ਸ਼ੀ ਮਾਹੌਲ ਦਾ ਲਾਭ ਉਠਾਂਦਿਆਂ 8 ਮਾਰਚ 1783 ਦੇ ਦਿਨ ਦਿੱਲੀ ਪੁਰ ਹਮਲਾ ਕਰ ਦਿੱਤਾ। ਉਹ ਅਲੀਗੜ੍ਹ ਵਲੋਂ ਆਏ ਅਤੇ ਬੁਰਾੜੀ ਵਿੱਚ ਡੇਰਾ ਲਾ ਦਿੱਤਾ। ਉਨ੍ਹਾਂ ਨੇ ਮਲਕਾ ਗੰਜ ਅਤੇ ਸਬਜ਼ੀ ਮੰਡੀ ਦੇ ਅਮੀਰਾਂ ਨੂੰ ਲੁਟਿਆ ਤੇ ਫਿਰ ਉਨ੍ਹਾਂ ਦੀਆਂ ਹਵੇਲੀਆਂ ਨੂੰ ਅੱਗ ਲਾ ਦਿੱਤੀ। ਇਸ ਦੇ ਬਾਅਦ ਉਹ ਮੁਗਲਪੁਰਾ `ਤੇ ਟੁੱਟ ਪਏ। (ਦਿੱਲੀ ਕਰੋਨਿਕØਲਜ਼)। ਕਸ਼ਮੀਰੀ ਗੇਟ ਦੇ ਬਾਹਰ ਹਜ਼ਾਰਾਂ ਸਿੱਖ ਸੈਨਿਕ ਖੜੇ ਸਨ। ਉਨ੍ਹਾਂ ਗੇਟ ਤੋੜਨ ਦੀ ਬਹੁਤ ਕੌਸ਼ਿਸ਼ ਕੀਤੀ, ਪਰ ਸਫਲ ਨਾ ਹੋ ਸਕੇ। ਆਖਰ 9 ਮਾਰਚ ਨੂੰ ਤੋਪਾਂ ਨਾਲ ਸ਼ਹਿਰ ਦੇ ਬਾਹਰ ਦੀ ਦੀਵਾਰ ਦਾ ਇੱਕ ਹਿੱਸਾ ਉੱਡਾ ਦਿੱਤਾ ਅਤੇ ਇਸ ਨਾਲ ਹੋਏ ਮੁਘੋਰ ਰਾਹੀਂ ਉਹ ਸ਼ਹਿਰ ਵਿੱਚ ਦਾਖਲ ਹੋ, ਲਾਲ ਕਿਲ੍ਹੇ ਵਲ ਵੱਧ ਗਏ। ਅੱਜ ਵੀ ਇਸ ਇਲਾਕੇ ਨੂੰ ਮੋਰੀ ਗੇਟ ਕਿਹਾ ਜਾਂਦਾ ਹੈ।
ਲਾਲ ਕਿਲ੍ਹੇ ਪੁਰ ਸਿੱਖਾਂ ਦਾ ਕਬਜ਼ਾ ਮੁਕਮੰਲ ਹੋ ਜਾਣ `ਤੇ ਸ਼ਾਹ ਆਲਮ - ਦੂਜੇ ਨੇ ਆਪਣੇ ਵਕੀਲ ਰਾਮ ਦਿਆਲ ਅਤੇ ਬੇਗਮ ਸਮਰੂ, ਜੋ ਬਹੁਤ ਸਮਝਦਾਰ, ਹੁਸ਼ਿਆਰ ਅਤੇ ਰਾਜਨੀਤੀ ਦੀ ਸੂਝਵਾਨ ਖਿਡਾਰਨ ਮੰਨੀ ਜਾਂਦੀ ਸੀ, ਨੂੰ ਸਿੱਖ ਜਰਨੈਲਾਂ ਕੋਲ ਭੇਜ, ਉਨ੍ਹਾਂ ਨਾਲ ਸੁਲਾਹ ਦੀ ਗਲਬਾਤ ਚਲਾਈ। ਉਨ੍ਹਾਂ ਨੇ ਸਿੱਖ ਜਰਨੈਲਾਂ ਪਾਸੋਂ ਮੰਗ ਕੀਤੀ ਕਿ ਸ਼ਾਹ ਆਲਮ ਨੂੰ ਕੋਈ ਨੁਕਸਾਨ ਨਾ ਪੁਜੇ ਅਤੇ ਲਾਲ ਕਿਲ੍ਹੇ ਪੁਰ ਉਸਦਾ ਅਧਿਕਾਰ ਬਣਿਆ ਰਹਿਣ ਦਿੱਤਾ ਜਾਏ। ਉਨ੍ਹਾਂ ਦੀਆਂ ਇਨ੍ਹਾਂ ਮੰਗਾਂ ਦੇ ਜਵਾਬ ਵਿੱਚ ਸ. ਬਘੇਲ ਸਿੰਘ ਨੇ ਚਾਰ ਸ਼ਰਤਾਂ ਰਖੀਆਂ: ਪਹਿਲੀ ਸ਼ਰਤ, ਦਿੱਲੀ ਦੇ ਉਹ ਸਾਰੇ ਅਸਥਾਨ ਸਿੱਖਾਂ ਨੂੰ ਸੌਂਪ ਦਿੱਤੇ ਜਾਣ, ਜਿਨ੍ਹਾਂ ਦਾ ਸਬੰਧ ਗੁਰੂ ਸਾਹਿਬਾਨ ਦੀ ਦਿੱਲੀ ਯਾਤ੍ਰਾ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਨਾਲ ਹੈ। ਇਸਦੇ ਨਾਲ ਹੀ ਉਨ੍ਹਾਂ ਅਸਥਾਨਾਂ ਨੂੰ ਵੀ ਸੌਂਪਿਆ ਜਾਏ ਜਿਨ੍ਹਾਂ ਦਾ ਸਬੰਧ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਨਾਲ ਸ਼ਹੀਦ ਕੀਤੇ ਗਏ ਸਿੱਖਾਂ ਦੇ ਨਾਲ ਹੈ। ਦੂਸਰੀ ਸ਼ਰਤ, ਇਨ੍ਹਾਂ ਅਸਥਾਨਾਂ ਦੀ ਨਿਸ਼ਾਨਦੇਹੀ ਹੋ ਜਾਣ `ਤੇ ਫਰਮਾਨ ਜਾਰੀ ਕਰ, ਇਨ੍ਹਾਂ ਪੁਰ ਯਾਦਗਾਰਾਂ ਕਾਇਮ ਕਰਨ ਦਾ ਅਧਿਕਾਰ ਸਿੱਖਾਂ ਨੂੰ ਦਿੱਤਾ ਜਾਏ, ਤੀਜੀ ਸ਼ਰਤ, ਦਿੱਲੀ ਵਿੱਚ ਇਕੱਠੀ ਹੋਣ ਵਾਲੀ ਚੁੰਗੀ ਦਾ 37. 5 ਪ੍ਰਤੀਸ਼ਤ ਸਿੱਖਾਂ ਨੂੰ ਦਿੱਤਾ ਜਾਏ, ਜੋ ਉਨ੍ਹਾਂ ਵਲੋਂ ਇਨ੍ਹਾਂ ਯਾਦਗਾਰਾਂ ਨੂੰ ਕਾਇਮ ਕਰਨ ਤੇ ਖਰਚ ਕੀਤਾ ਜਾਇਗਾ। ਇਨ੍ਹਾਂ ਦੇ ਨਾਲ ਆਖਰੀ ਅਤੇ ਚੌਥੀ ਸ਼ਰਤ ਇਹ ਸੀ ਕਿ ਗੁਰਦੁਆਰਿਆਂ ਦੀ ਸਥਾਪਨਾ ਹੋ ਜਾਣ ਤਕ 4 ਹਜ਼ਾਰ ਸਿੱਖ ਸੈਨਿਕ ਦਿੱਲੀ ਰਹਿਣਗੇ, ਜਿਨ੍ਹਾਂ ਦਾ ਸਾਰਾ ਖਰਚ ਸਰਕਾਰੀ ਖਜ਼ਾਨੇ ਵਿਚੋਂ ਦਿੱਤਾ ਜਾਏ। ਇਨ੍ਹਾਂ ਸ਼ਰਤਾਂ ਨੂੰ ਮੰਨ ਲਏ ਜਾਣ ਤੋਂ ਬਾਅਦ ਸਿੱਖ ਸੈਨਾ ਲਾਲ ਕਿਲ੍ਹੇ ਤੋਂ ਬਾਹਰ ਆ ਗਈ।


04/03/14)
ਗੁਰਿੰਦਰ ਸਿੰਘ ਸਿੱਡਨੀ

ਗੁਰਬਾਣੀ ਅਨੁਸਾਰ ਪਖੰਡੀ ਕੋਣ ਹੈ
ਪਖੰਡੀ ਨੂੰ ਸਮਝਣ ਤੋਂ ਪਹਿਲਾਂ ਜਰੂਰੀ ਹੈ ਕਿ ਇਹ ਸਮਝ ਲਿਆ ਜਾਵੇ ਕਿ ਪਖੰਡ ਕੀ ਹੈ ਕਿਉਕਿ ਪਖੰਡ ਹੀ ਪਖੰਡੀ ਨੂੰ ਜਨਮ ਦਿੰਦਾ ਹੈ, ਗੁਰਬਾਣੀ ਦਾ ਫੁਰਮਾਨ ਹੈ:
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥(ਮ: ੫ ਪੰਨਾ ੭੪੭)
ਭਾਵ: ਉਹ ਹਰ ਕਰਮ (ਕੰਮ) ਜੋ ਧਰਮ ਦੇ ਨਾਮ ਉਪਰ ਕੀਤਾ ਜਾਂਦਾ ਹੈ ਪਰ ਉਸ ਕਰਮ ਦਾ ਧਰਮ ਨਾਲ ਕੋਈ ਸੰਬਦ ਨਹੀ ਹੁੰਦਾ ਉਹ ਪਖੰਡ ਹੁੰਦਾ ਹੈ ਅਤੇ ਅਜਿਹੇ ਕਰਮਾਂ ਨਾਲ ਪ੍ਰਮਾਤਮਾ ਦੀ ਖੁਸ਼ੀ ਤਾਂ ਕੀ ਮਿਲਣੀ ਹੈ ਸਗੋਂ ਮਨੁੱਖ ਵਿਕਾਰਾਂ ਦੇ ਵੱਸ ਹੋ ਜਾਂਦਾ ਹੈ, ਜਿਵੇਂ ਜਿਆਦਾਧਰ ਪਖੰਡੀ ਹਨ।
ਜਿਥੇ ਗੁਰਬਾਣੀ ਵਿੱਚ ਪਖੰਡੀ ਤੋਂ ਬਚਣ ਦੀ ਸਿਖਿਆ ਮਿਲਦੀ ਹੈ ਉਥੇ ਪਖੰਡੀ ਦੀਆਂ ਕੁਝ ਨਿਸ਼ਾਨੀਆਂ ਵੀ ਬਿਆਨ ਕੀਤੀਆਂ ਹਨ ਤਾਂ ਜੋ ਗੁਰਸਿੱਖ ਪਖੰਡੀਆਂ ਨੂੰ ਪਹਿਚਾਣ ਸਕਣ। ਭਗਤ ਕਬੀਰ ਜੀ ਫੁਰਮਾਨ ਕਰਦੇ ਹਨ:
ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ ॥੧॥(ਪੰਨਾ ੧੧੫੩)
ਕਬੀਰ ਜੀ ਫੁਰਮਾਉਂਦੇ ਹਨ ਕਿ ਜੋ ਲੋਕ ਮਥੇ ਉਪਰ ਤਿਲਕ ਲਗਾਉਂਦੇ ਹਨ ਅਤੇ ਹੱਥ ਵਿੱਚ ਮਾਲਾ ਫੜਦੇ ਹਨ ਅਤੇ ਧਾਰਮਿਕ ਪਹਿਰਾਵਾ ਪਾਉਂਦੇ ਹਨ, ਉਹਨਾ ਨੇ ਪ੍ਰਮਾਤਮਾ ਨੂੰ ਖਿਡਾਉਣਾ ਹੀ ਸਮਝਿਆ ਹੈ। ਇਸੇ ਵੀਚਾਰ ਨੂੰ ਅਗੇ ਵਧਾਉਂਦੇ ਹੋਏ ਕਬੀਰ ਜੀ ਕਹਿੰਦੇ ਹਨ:
ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥(ਪੰਨਾ ੧੩੬੮)
ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥੭੫॥
ਭਾਵ ਸਿਰਫ ਦਿਖਾਵੇ ਲਈ ਮਾਲਾ ਹੱਥ ਵਿੱਚ ਫੜਨ ਦਾ ਕੋਈ ਲਾਭ ਨਹੀ ਜੇਕਰ ਹਿਰਦੇ ਵਿੱਚ ਪ੍ਰਮਾਤਮਾ ਨਹੀ ਅਜਿਹੇ ਕਰਮ ਪਖੰਡ ਹੀ ਹਨ। ਏਨਾ ਹੀ ਨਹੀ ਗੁਰੂ ਨਾਨਕ ਦੇਵ ਜੀ ਨੇ ਇਹ ਸਭ ਪਖੰਡ ਹੁੰਦੇ ਆਪਣੀਆਂ ਅਖਾਂ ਨਾਲ ਹੁੰਦੇ ਦੇਖੇ ਅਤੇ ਪਾਵਨ ਬਾਣੀ ਵਿੱਚ ਇਹਨਾਂ ਦਾ ਜਿਕਰ ਕੀਤੇ ਬਗੈਰ ਰਹਿ ਨਾ ਸਕੇ, ਗੁਰੂ ਜੀ ਫੁਰਮਾਉਂਦੇ ਹਨ:
ਲਿਖਿ ਲਿਖਿ ਪੜਿਆ ॥ਤੇਤਾ ਕੜਿਆ ॥(ਮ: ੧ ਪੰਨਾ ੪੬੭)
ਬਹੁ ਤੀਰਥ ਭਵਿਆ ॥ਤੇਤੋ ਲਵਿਆ ॥
ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥ਸਹੁ ਵੇ ਜੀਆ ਅਪਣਾ ਕੀਆ ॥
ਅੰਨੁ ਨ ਖਾਇਆ ਸਾਦੁ ਗਵਾਇਆ ॥ਬਹੁ ਦੁਖੁ ਪਾਇਆ ਦੂਜਾ ਭਾਇਆ ॥
ਬਸਤ੍ਰ ਨ ਪਹਿਰੈ ॥ਅਹਿਨਿਸਿ ਕਹਰੈ ॥
ਮੋਨਿ ਵਿਗੂਤਾ ॥ਕਿਉ ਜਾਗੈ ਗੁਰ ਬਿਨੁ ਸੂਤਾ ॥
ਪਗ ਉਪੇਤਾਣਾ ॥ਅਪਣਾ ਕੀਆ ਕਮਾਣਾ ॥
ਅਲੁ ਮਲੁ ਖਾਈ ਸਿਰਿ ਛਾਈ ਪਾਈ ॥ਮੂਰਖਿ ਅੰਧੈ ਪਤਿ ਗਵਾਈ ॥
ਵਿਣੁ ਨਾਵੈ ਕਿਛੁ ਥਾਇ ਨ ਪਾਈ ॥
ਰਹੈ ਬੇਬਾਣੀ ਮੜੀ ਮਸਾਣੀ ॥ਅੰਧੁ ਨ ਜਾਣੈ ਫਿਰਿ ਪਛੁਤਾਣੀ ॥
ਭਾਵ: ਕੁਝ ਲੋਕਾਂ ਨੇ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਪੜੀਆਂ ਪਰ ਇਹਨਾਂ ਨਾਲ ਉਹਨਾਂ ਸਿਰਫ ਆਪਣੇ ਹੰਕਾਰ ਵਿੱਚ ਹੀ ਵਾਧਾ ਕੀਤਾ, ਅਜਿਹੇ ਲੋਕ ਵੀ ਹਨ ਜੋ ਤੀਰਥਾਂ ਦੇ ਇਸ਼ਨਾਨ ਨੂੰ ਮਹੱਤਵ ਦਿੰਦੇ ਹਨ ਪਰ ਇਹ ਕਿਰਿਆ ਵੀ ਵਿਅਰਥ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਹਰ ਰੋਜ ਆਸਾ ਦੀ ਵਾਰ ਦਾ ਪਾਠ ਸੁਣਨ ਵਾਲੇ ਵੀ ਇਸ ਭੁਲੇਖੇ ਵਿੱਚ ਹਨ ਕਿ ਸ਼ਾਇਦ ਤੀਰਥ ਇਸ਼ਨਾਨ ਨਾਲ ਉਹਨਾਂ ਦੇ ਪਾਪ ਧੁੱਲ ਸਕਦੇ ਹਨ। ਗੁਰੂ ਜੀ ਫੁਰਮਾਉਂਦੇ ਹਨ:
ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥(ਮ: ੧ ਪੰਨਾ ੬੧)
ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਅੱਲਗ ਅੱਲਗ ਤਰਾਂ ਦੇ ਭੇਖਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਈ ਡੇਰਾ ਸੰਪ੍ਰਦਾਵਾਂ ਹਨ ਜਿਹਨਾਂ ਨੇ ਆਪਣੇ-ਆਪਣੇ ਅਲੱਗ ਰੰਗ ਰਖੇ ਹੋਏ ਹਨ ਜਿਵੇਂ ਚਿਟੇ, ਕਾਲੇ, ਭਗਵੇ, ਨੀਲੇ ਆਦਿ ਇਥੇ ਤੱਕ ਕੇ ਕੁਝ ਅਜਿਹੇ ਲੋਕ ਸਰੀਰ ਨੂੰ ਕਸ਼ਟ ਵੀ ਦਿੰਦੇ ਹਨ ਪਰ ਸਭ ਪਖੰਡ ਹੈ। ਜਿਸ ਬਾਬਤ ਗੁਰੂ ਜੀ ਆਖਦੇ ਹਨ:
ਘੋਲੀ ਗੇਰੂ ਰੰਗੁ ਚੜਾਇਆ ਵਸਤ੍ਰ ਭੇਖ ਭੇਖਾਰੀ ॥(ਮ: ੧ ਪੰਨਾ ੧੦੧੨)
ਕਾਪੜ ਫਾਰਿ ਬਨਾਈ ਖਿੰਥਾ ਝੋਲੀ ਮਾਇਆਧਾਰੀ ॥
ਘਰਿ ਘਰਿ ਮਾਗੈ ਜਗੁ ਪਰਬੋਧੈ ਮਨਿ ਅੰਧੈ ਪਤਿ ਹਾਰੀ ॥
ਭਰਮਿ ਭੁਲਾਣਾ ਸਬਦੁ ਨ ਚੀਨੈ ਜੂਐ ਬਾਜੀ ਹਾਰੀ ॥

ਅਜਿਹੇ ਲੋਕ ਵੀ ਹਨ ਜਿਹਨਾਂ ਨੇ ਭੋਜਨ ਨਾ ਖਾਣ ਨੂੰ ਵੀ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਅਨੇਕ ਪ੍ਰਕਾਰ ਦੇ ਵਰਤਾਂ ਦੇ ਅੱਲਗ ਅੱਲਗ ਫਾਇਦੇ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਪਖੰਡ ਸਭ ਤੋਂ ਵਧ ਅੋਰਤਾਂ ਵਿੱਚ ਪਾਇਆ ਜਾਂਦਾ ਹੈ ਅਤੇ ਦੇਖਾ ਦੇਖੀ ਇਹ ਪਖੰਡ ਹੁਣ ਸਿੱਖ ਪਰਿਵਾਰਾਂ ਵਿੱਚ ਵੀ ਆ ਚੁੱਕਾ ਹੈ ਵਰਤ ਰੱਖਣ ਵਾਲੇ ਬਾਰੇ ਭਗਤ ਕਬੀਰ ਜੀ ਕਹਿੰਦੇ ਹਨ:

ਛੋਡਹਿ ਅੰਨੁ ਕਰਹਿ ਪਾਖੰਡ ॥(ਪੰਨਾ ੮੭੩)
ਨਾ ਸੋਹਾਗਨਿ ਨਾ ਓਹਿ ਰੰਡ ॥
ਭਾਰਤ ਵਿੱਚ ਅਜਿਹੇ ਲੋਕਾਂ ਦੀ ਵੀ ਘਾਟ ਨਹੀ ਜੋ ਆਪਣੇ ਆਪ ਨੂੰ ਨਾਂਗੇ ਸਾਧੂ ਅਖਵਾਉਂਦੇ ਹਨ ਪਰ ਗੁਰੂ ਜੀ ਕਹਿੰਦੇ ਹਨ ਕਿ ਇਸ ਪਖੰਡ ਨਾਲ ਉਹ ਕੇਵਲ ਆਪਣੇ ਆਪ ਨੂੰ ਸਰੀਰਕ ਕਸ਼ਟ ਹੀ ਦਿੰਦੇ ਹਨ, ਬਦਕਿਸਮਤੀ ਇਹ ਹੈ ਕਿ ਕੁਝ ਡੇਰਾਵਾਦੀ ਸਾਧ ਜੋ ਇਹ ਪ੍ਰਚਾਰ ਕਰਦੇ ਰਿਹੇ ਹਨ ਕਿ ਉਹਨਾ ਸਿਖੀ ਦਾ ਬਹੁਤ ਪ੍ਰਚਾਰ ਕੀਤਾ ਹੈ, ਉਹ ਵੀ ਇਸ ਪਖੰਡ ਦੁਆਰਾ ਲੋਕਾਂ ਨੂੰ ਲੁਟਦੇ ਰਿਹੇ ਹਨ।
ਬਹੁਤ ਸਾਰੇ ਅਜਿਹੇ ਪਖੰਡੀ ਵੀ ਹਨ ਜੋ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਚੁਪ ਰਹਿਣ ਦਾ ਸਾਧਨ ਵਰਤਦੇ ਹਨ ਅਤੇ ਇਸਨੂੰ ਉਹ ਮੋਨ ਵਰਤ ਕਹਿੰਦੇ ਹਨ ਇਹ ਕਰਮ ਦਾ ਸੰਬਦ ਮੁੱਖ ਰੂਪ ਵਿੱਚ ਜੈਨ ਮੱਤ ਵਾਲਿਆਂ ਨਾਲ ਹੈ ਪਰ ਗੁਰਮਿਤ ਇਸ ਵਿਚਾਰ ਨਾਲ ਵੀ ਸਹਿਮਤ ਨਹੀ ਹੈ ਅਜਿਹੇ ਮਨੁੱਖ ਅੱਸਲ ਵਿੱਚ ਨੀਂਦ ਵਿੱਚ ਹੀ ਹਨ। ਗੁਰੂ ਜੀ ਤਾਂ ਆਖਦੇ ਹਨ:
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥(ਮ: ੧ ਪੰਨਾ ੬੬੧)
ਭਾਵ: ਹੇ ਨਾਨਕ! ਆਪਣੇ ਜਿਉਂਦਿਆਂ ਜੀ ਪ੍ਰਮਾਤਮਾ ਦੀ ਸਿਫਤ ਸਲਾਹ ਕਰ ਅਤੇ ਸੁਣ, ਪਰ ਕੁਝ ਡੇਰਿਆਂ ਵਿੱਚ ਇਹ ਕਰਮ-ਕਾਂਡ ਵੀ ਕੀਤਾ ਜਾਂਦਾ ਹੈ।
ਇਕ ਹੋਰ ਕਰਮ ਹੈ ਜੋ ਪਖੰਡੀ ਲੋਕ ਕਰਦੇ ਹਨ ਉਹ ਹੈ ਪੈਰਾਂ ਵਿੱਚ ਜੁਤੀ ਨਾ ਪਾਉਣਾ, ਇਹ ਪਖੰਡ ਹੋਲੀ-ਹੋਲੀ ਬਿਪਰ ਤੋਂ ਚਲ ਕੇ ਸਿਖ ਪਰਿਵਾਰਾਂ ਵਿੱਚ ਵੀ ਪ੍ਰਚਲਿਤ ਹੋ ਚੁਕਾ ਹੈ, ਬਹੁਤ ਸਾਰੇ ਅਜਿਹੇ ਮਨੁੱਖ ਮਿਲ ਜਾਂਦੇ ਹਨ ਜੋ ਸ਼ਰਦਾ ਦੇ ਵੱਸ ਹੋ ਕੇ ਧਾਰਮਿਕ ਸਥਾਨਾਂ ਤੇ ਬਿਨਾਂ ਜੁੱਤੀ ਪਹਿਨੇ ਤੁਰ ਕੇ ਜਾਂਦੇ ਹਨ ਪਰ ਸਤਿਗੁਰੂ ਜੀ ਕਹਿੰਦੇ ਹਨ ਕਿ ਜੇਕਰ ਅਜਿਹਾ ਕਰਮ ਕਰਨ ਕਰਕੇ ਤੈਨੂੰ ਪੈਰਾਂ ਵਿੱਚ ਕੁਝ ਚੁਭ ਜਾਂਦਾ ਹੈ ਜਾਂ ਸਰਦੀ ਵਿੱਚ ਨਮੂਨੀਆਂ ਹੁੰਦਾ ਹੈ ਤਾਂ ਤੂੰ ਇਸਦਾ ਜਿਮੇਵਾਰ ਖੁਦ ਹੈਂ।
ਇਕ ਹੋਰ ਪਖੰਡ ਜੋ ਕੁਝ ਡੇਰਿਆਂ ਵਿੱਚ ਕੀਤਾ ਜਾਂਦਾ ਹੈ ਕਿ ਪੂਰੇ ਲੰਗਰ ਵਿੱਚ ਕਿਸੇ ਪਖੰਡੀ ਕੋਲੋਂ ਸੁਰ੍ਕੜਾ ਮਰਵਾਇਆ ਜਾਂਦਾ ਹੈ ਭਾਵ ਡੇਰੇਦਾਰ ਦਾ ਜੂਠਾ ਪ੍ਰਸ਼ਾਦਾ ਲੰਗਰ ਵਿੱਚ ਮਿਲਾ ਦਿੱਤਾ ਜਾਂਦਾ ਹੈ, ਇਸ ਬਾਬਤ ਸਤਿਗੁਰੂ ਜੀ ਆਖਦੇ ਹਨ ਕਿ ਅਜਿਹੇ ਕੰਮ ਨਾਲ ਤੇਰੀ ਹੇਠੀ ਹੈ ਸੋ ਅਜਿਹੇ ਕਰਮ ਨਾ ਕਰ।
ਪੰਜਾਬ ਦੇ ਵਿੱਚ ਜਿਆਦਾਧਰ ਡੇਰੇ ਕਿਸੇ ਨਾਂ ਕਿਸੇ ਪਖੰਡੀ ਦੀ ਸਮਾਧ ਉਪਰ ਬਣੇ ਹੋਏ ਹਨ ਅਤੇ ਇਹਨਾਂ ਪਖੰਡੀਆਂ ਦੇ ਚੇਲੇ ਇਹਨਾਂ ਮੜੀਆਂ ਤੇ ਵਡੇ-ਵਡੇ ਸਮਾਗਮ ਕਰਵਾਉਂਦੇ ਹਨ ਜਿਹਨਾਂ ਨੂੰ ਇਹ ਬਰਸੀਆਂ ਦਾ ਨਾਮ ਦਿੰਦੇ ਹਨ ਜਦਕਿ ਗੁਰਮਿਤ ਵਿੱਚ ਅਜਿਹੇ ਪਖੰਡ ਲਈ ਕੋਈ ਜਗਾ ਨਹੀ ਹੈ ਜਿਸ ਬਾਬਤ ਸਤਿਗੁਰੂ ਜੀ ਆਖਦੇ ਹਨ ਕਿ ਇਹਨਾਂ ਲੋਕਾਂ ਦੇ ਪਿਛੇ ਲੱਗਣ ਵਾਲੇ ਲੋਕ ਸਮਾਂ ਪੈਣ ਤੇ ਪਛਤਾਉਂਦੇ ਹਨ। ਇਹਨਾ ਸਾਰੇ ਪਾਖੰਡਾ ਦਾ ਖੰਡਨ ਕਰਦੇ ਹੋਏ ਗੁਰੂ ਜੀ ਆਖਦੇ ਹਨ:
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥(ਮ: ੫ ਪੰਨਾ ੬੪੧)
ਇਸ ਪ੍ਰਕਾਰ ਗੁਰੂ ਜੀ ਨੇ ਉਪਰੋਕਤ ਕਿਸਮ ਦੇ ਸਾਰੇ ਪਖੰਡ ਕਰਨ ਵਾਲਿਆਂ ਨੂੰ ਪਖੰਡੀ ਕਿਹਾ ਹੈ ਜਿਹਨਾਂ ਵਿੱਚ ਮੁਖ ਹਨ ਹਥ ਵਿੱਚ ਮਾਲਾ ਰਖਣਾ,ਇੱਕ ਖਾਸ ਰੰਗ ਦਾ ਪਹਿਰਾਵਾ ਪਾਉਣਾ,ਵਰੱਤ ਰਖਣਾ,ਮਥੇ ਤੇ ਤਿਲਕ ਲਗਾਉਣਾ, ਤੀਰਥਾਂ ਦੇ ਇਸ਼ਨਾਨ ਕਰਨੇ ਆਦਿਕ। ਪਰ ਬੜੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗੁਰਬਾਣੀ ਵਿੱਚ ਪਖੰਡੀਆਂ ਦੀਆਂ ਇਹ ਨਿਸ਼ਾਨੀਆਂ ਲਿਖੀਆਂ ਹੋਣ ਦੇ ਬਾਵਜੂਦ ਅੱਜ ਦੇ ਸਿੱਖ ਇਹ ਸਭ ਪਖੰਡ ਕਰਨ ਵਾਲਿਆਂ ਨੂੰ ਬ੍ਰਹਮਗਿਆਨੀ ਕਹਿੰਦੇ ਹਨ ਅਤੇ ਅਸੀਂ ਸ਼ਰਦਾ ਦੇ ਵੱਸ ਹੋਏ ਜਿਆਦਾਧਰ ਇਹ ਕਹਿ ਦਿੰਦੇ ਹਾਂ ਕਿ ਸਾਡੇ ਵਾਲੇ ਬਾਬਾ ਜੀ ਠੀਕ ਹਨ ਭਾਵੇਂ ਉਹ ਉਪਰੋਕਤ ਸਭ ਪਖੰਡ ਹੀ ਕਰਦੇ ਹੋਣ, ਪਰ ਸਮੇ ਦੀ ਲੋੜ ਹੈ ਗੁਰਬਾਣੀ ਦੀ ਸਚੀ-ਸੁਚੀ ਵੀਚਾਰ ਨੂੰ ਸਮਝ ਕੇ ਇਹਨਾਂ ਪਖੰਡੀਆਂ ਦੀ ਪਹਿਚਾਣ ਕਰਨ ਦੀ।
ਗੁਰੂ ਪੰਥ ਦਾ ਦਾਸ
ਗੁਰਿੰਦਰ ਸਿੰਘ ਸਿਡਨੀ


04/03/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤੇਰੀ ਮਰਜ਼ੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੱਬ ਜੀ, ਸਾਰਾ ਵਿਸ਼ਵ ਚਲੇ, ਜਿਉਂ ਤੇਰੀ ਮਰਜ਼ੀ।
ਰੋਜ਼ ਚੜ੍ਹੇ ਸੂਰਜ ਤੇ ਢਲੇ, ਜਿਉਂ ਤੇਰੀ ਮਰਜ਼ੀ।
ਰੰਗਾ-ਰੰਗ ਤੇ ਭਾਂਤ ਭਾਂਤ, ਜੀਵਨ ਜੱਗ ਆਂਦਾ।
ਵਧਦਾ-ਫੁਲਦਾ ਪੂਰਨ ਹੋ ਘਟਦਾ ਮੁੱਕ ਜਾਂਦਾ।
ਆਉਣਾ ਜਾਣਾ ਪਲੇ ਪਲੇ, ਜਿਉਂ ਤੇਰੀ ਮਰਜ਼ੀ।
ਰੱਬ ਜੀ, ਸਾਰਾ ਵਿਸ਼ਵ ਚਲੇ, ਜਿਉਂ ਤੇਰੀ ਮਰਜ਼ੀ।
ਅੰਬਰ ਤਾਰੇ, ਕਹਿਕਸ਼ਾਂ ਵਿੱਚ ਫੈਲੇ ਹੋਏ।
ਭੋਂ ਤੇ ਪਰਬਤ, ਵਾਦੀ, ਨਦ-ਸਾਗਰ ਸੰਜੋਏ।
ਜੀਵ ਤੇ ਰੁੱਖ ਖਰਬਾਂ ਨੇ ਫਲੇ, ਜਿਉਂ ਤੇਰੀ ਮਰਜ਼ੀ।
ਰੱਬ ਜੀ, ਸਾਰਾ ਵਿਸ਼ਵ ਚਲੇ, ਜਿਉਂ ਤੇਰੀ ਮਰਜ਼ੀ।
ਖੇਡ ਖੇਡਦਾ ਰੋਜ਼ ਨਵੀਂ ਕੁੱਲ ਜੱਗ ਖਿਡਾਂਦਾ,
ਪਾਕੇ ਚੱਕਰ ਮਾਇਆ ਦਾ ਤੂੰ ਫਿਰੇਂ ਭਜਾਂਦਾ।
ਲਾਟੂ ਘੁੰਮਦਾ ਹੁਕਮ ਤਲੇ, ਜਿਉਂ ਤੇਰੀ ਮਰਜ਼ੀ।
ਰੱਬ ਜੀ, ਸਾਰਾ ਵਿਸ਼ਵ ਚਲੇ, ਜਿਉਂ ਤੇਰੀ ਮਰਜ਼ੀ।
ਆਉਂਦੀ ਜਿਸ ਨੂੰ ਹੋਸ਼ ਭਾਲਦਾ ਫਿਰਦਾ ਤੈਨੂੰ।
ਉਮਰ ਗਾਲਦਾ ਭਾਲ `ਚ ਮੁਸ਼ਕਲ ਮਿਲਦਾ ਤੈਨੂੰ।
ਵਿਰਲੇ ਦੀ ਹੀ ਭਾਲ ਫਲੇ, ਜਿਉਂ ਤੇਰੀ ਮਰਜ਼ੀ।
ਰੱਬ ਜੀ, ਸਾਰਾ ਵਿਸ਼ਵ ਚਲੇ, ਜਿਉਂ ਤੇਰੀ ਮਰਜ਼ੀ।


04/03/14)
ਜਗਪਾਲ ਸਿੰਘ ਸਰੀ ਕੈਨੇਡਾ

“ਗੁਰੂ ਲਾਧੋ ਰੇ”
ਸਿੱਖ ਇਤਹਾਸ ਵਿੱਚ ਭਾਈ ਮੱਖਣ ਸ਼ਾਹ ਲੁਬਾਣਾ ਦੀ ਸਾਖੀ ਬਹੁਤ ਦੇ ਨਾਮ ਤੇ ਗੁਰੂ ਲਾਧੋ ਰੇ ਸਾਖੀ ਬਹੁ ਪਰਚਲਤ ਹੈ| ਅੱਜ ਤੱਕ ਜਿੰਨਾ ਪ੍ਰਚਾਰਕਾ ਤੋ ਅਸੀਂ ਇਹ ਸਾਖੀ ਸੁਣਦੇ ਆਏ ਹਾਂ,ਉਹਨਾ ਨੇ ਤਾ ਬੱਸ ਗੁਰੂ ਸਾਹਿਬ ਦਾ ਮੋਢਾ ਜਖਮੀ ਕਰ ਛੱਡਿਆ ਤੇ ਭਾਈ ਮੱਖਣ ਸ਼ਾਹ ਦਾ ਜਹਾਜ਼ ਡੁਬਣ ਨਹੀ ਦਿੱਤਾ|ਇਹ ਸਾਖੀ ਸੁਣਾ ਸੁਣਾ ਕੇ ਸਿੱਖਾ ਨੂੰ ਕਰਮਾਤ ਦੀ ਗਹਿਰੀ ਖੱਡ ਵਿੱਚ ਸੁੱਟ ਦਿੱਤਾ ਤੇ ਸੋਚਣ ਤੇ ਸਮਝਣ ਵਾਲਾ ਖਾਨਾਂ ਹੀ ਖਤਮ ਕਰ ਦਿੱਤਾ|ਭਾਈ ਮੱਖਣ ਸ਼ਾਹ ਕੋਣ ਸੀ? ਉਸ ਦਾ ਗੁਰੂ ਘਰ ਨਾਲ ਕੀ ਨਾਤਾ ਸੀ? ਕਦੋ ਗੁਰੂ ਘਰ ਆਏ ਉਹਨਾ ਦੇ ਪੁਤਰਾਂ ਦਾ ਕੀ ਯੋਗਦਾਨ ਰਹਿਆ|ਇਹ ਗੱਲਾਂ ਕਦੇ ਕਿਸੇ ਨਹੀ ਦੱਸਣ ਦੀ ਕੋਸ਼ਿਸ ਕੀਤੀ ਕਿਸੇ ਕਥਾਕਾਰ, ਢਾਡੀ ਜੋ ਹਮੇਸ਼ਾ ਫੜ੍ਹਾ ਮਾਰਦੇ ਰਹਿੰਦੇ ਹਨ ਸਾਨੂੰ ਤਾਂ ਜੀ ੬ ਵੇਂ ਗੁਰੂ ਸਾਹਿਬ ਨੇ ਆਪ ਥਾਪੜਾ ਦਿੱਤਾ ਸੀ| ਕਵੀਸ਼ਰਾ ਨੂੰ ਜਿੰਨਾ ਜਿੰਨਾ ਨੂੰ ਮੈਂ ਸੁਣਾਇਆਂ ਜੇ ਸੁਣਿਆਂ ਤਾ ਬੱਸ ਕਰਾਮਾਤ ਕਰਾਮਾਤ|
ਇਹ ਸਾਖੀ ਤੋ ਬਹੁਤ ਹੀ ਸੰਕੇ ਉਪਜ ਦੇ ਹਨ ਜੇ ਗੁਰਮੱਤ ਦੀ ਕਸਵੱਟੀ ਤੇ ਇਹ ਸਾਖੀ ਨੂੰ ਪਰਖਿਆ ਜਾਵੇ ਤਾ ਇਸ ਸਾਖੀ ਦਾ ਕੋਈ ਵਜੂਦ ਹੀ ਨਹੀ ਬਚਦਾ ਨਾਲ ਨਾਲ ਗੁਰੂ ਘਰ ਦਾ ਵੀ ਨਿਰਾਦਰ ਹੁੰਦਾ ਹੈ| ਇਕ ਪਾਸੇ ਤਾ ਪ੍ਰਚਾਰਕ ਇਹ ਕਹਿੰਦੇ ਹਨ ਕਿ ਜੱਦ ਗੁਰੂ ਤੇਗ ਬਹਾਦਰ ਸਾਹਿਬ ਜੀ ਔਰੰਗਜੇਬ ਦੀ ਕੈਦ ਸਨ ਤਾ ਉਸ ਨੇ ਤੇ ਉਸ ਦੇ ਕਾਜੀਆਂ ਨੇ ਗੁਰੂ ਸਾਹਿਬ ਨੂੰ ਕਰਾਮਾਤ ਦਿਖੋਉਣ ਲਈ ਕਹਿਆ ਤਾਂ ਗੁਰੂ ਸਾਹਿਬ ਨੇ ਸਾਫ਼ ਸਾਫ਼ ਇਨਕਾਰ ਕਰ ਦਿੱਤਾ ਗੁਰੂ ਸਾਹਿਬ ਦੇ ਮੁਖ ਤੇ ਇਹ ਸ਼ਬਦ ਕੱਢਵਾ ਦਿੱਤੇ ਕਰਮਾਤ ਕਹਿਰ ਦਾ ਨਾਮ ਹੈ ਜੋ ਅਸੀਂ ਨਹੀ ਵਿਖੋਉਣੀ ਤੇ ਦੂਜੇ ਪਾਸੇ ਗੁਰੂ ਸਾਹਿਬ ਤੋ ਕਰਾਮਾਤ ਨਾਲ ਡੁਬਦਾ ਜਹਾਜ਼ ਪਾਰ ਲਵਾ ਦਿੱਤਾ|
ਜੇ ਗੁਰੂ ਸਾਹਿਬ ਨੇ ਕਰਾਮਾਤ ਨਾਲ ਹੀ ਜਹਾਜ਼ ਪਾਰ ਕਰਨਾਂ ਸੀ ਤਾਂ ਮੋਢਾ ਜਖਮੀ ਕਰਨ ਦੀ ਵੀ ਲੋੜ ਸੀ| ਫੂਕ ਮਾਰਦੇ ਜਹਾਜ਼ ਪਾਰ ਮਾਫ਼ ਕਰਨਾ ਜੇ ਕੋਈ ਹੋਰ ਧਰਮ ਦਾ ਬੰਦਾ ਕਿਸੇ ਹੋਰ ਭਾਸ਼ਾ ਵਿੱਚ ਇਸ ਸਾਖੀ ਦਾ ਅਨੁਵਾਦ ਪੜੇ ਗੁਰੂ ਘਰ ਦੀ ਪੂਰੀ ਅਸਲੀਅਤ ਦਾ ਨਾਂ ਪਤਾ ਹੋਵੇ ਫਿਰ ਉਹ ਤਾਂ ਇਹ ਹੀ ਕਹੇਗਾ ਇਹਨਾ ਦਾ ਗੁਰੂ ਤਾ ਚੰਦ ਰੁਪਇਆ ਜਾਂ ਸੋਨੇ ਦੀਆਂ ਮੋਹਰਾਂ ਬਦਲੇ ਲੋਕਾਂ ਦੇ ਕੰਮ ਕਰਦਾ ਹੋਵੇਗਾ| ਉਸ ਮਨੁਖ ਦੀ ਅਗਲੀ ਸੋਚ ਹੋਵੇਗੀ ਇਸ ਤਰ੍ਹਾਂ ਦੀਆਂ ਸਾਖੀਆਂ ਤੋ ਤਾਂ ਇਹਨਾਂ ਦਾ ਗੁਰੂ ਲਾਲਚੀ ਹੀ ਪ੍ਰਤੀਤ ਹੁੰਦਾਂ ਹੈ|
ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਨੂੰ ਪੜ ਕੇ ਕੋਈ ਮਨੁਖ ਆਪਣੀ ਭਾਸ਼ਾ ਵਿੱਚ ਆਪਣੇ ਨਜਰੀਏ ਤੋ ਲਿਖ ਦੇਵੇ ਤਾਂ ਫਿਰ ਅਸੀਂ ਚੀਕਾਂ ਮਾਰਦੇ ਹਾਂ ਸਾਡੇ ਗੁਰੂ ਸਾਹਿਬ ਦਾ ਨਿਰਦਰ ਕਰ ਤਾ ਸਾਡਾ ਇਤਹਾਸ ਵਿਗਾੜ ਦਿੱਤਾ ਅਸੀਂ ਲੋਕਾਂ ਨੂੰ ਦੋਸ਼ ਦੇਣ ਤੁਰ ਪੈਦੇ ਹਾਂ| ਕਦੇ ਅਸੀਂ ਇਹ ਵਿਚਾਰ ਕੀਤੀ ਇਸ ਤਰ੍ਹਾਂ ਦੀਆਂ ਸਾਖੀਆਂ ਨਾਲ ਅਸੀਂ ਆਪਣਾ ਇਤਹਾਸ ਨਹੀ ਵਿਗਾੜ ਰਹੇ ਅਸੀਂ ਨਹੀ ਗੁਰੂ ਸਾਹਿਬ ਦਾ ਨਿਰਾਦਰ ਕਰ ਰਹੇ? ਜੇ ਕਿਸੇ ਨੇ ਇਸ ਤਰ੍ਹਾਂ ਦੀ ਸਾਖੀ ਤੇ ਤਰਕ ਕੀਤਾ ਤਾਂ ਅਸੀਂ ਉਸ ਦੀ ਗੱਲ ਸੁਣ ਦੀ ਥਾਂ ਤੇ ਇਹ ਰੋਲਾਂ ਪਾਉਂਦੇ ਹਾਂ ਇਸ ਨੇ ਗੁਰੂ ਸਾਹਿਬ ਦਾ ਨਿਰਾਦਰ ਕਰ ਦਿੱਤਾ ਇਹਨੂੰ ਮਾਰ ਦਿਉ ਵੱਢ ਦਿਉ ਆਹ ਕਰ ਦੇਵੋ ਉਹ ਕਰ ਦੇਵੋ ਆਦਿ|
ਇਹਨਾਂ ਹੀ ਨਹੀ ਅਸੀਂ ਗੁਰੂ ਸਾਹਿਬ ਦੇ ਨਾਲ ਨਾਲ ਭਾਈ ਮੱਖਣ ਸ਼ਾਹ ਲੁਬਾਣਾ ਨਾਲ ਵੀ ਬਹੁਤ ਧੱਕਾ ਕੀਤਾ| ਭਾਈ ਮੱਖਣ ਸ਼ਾਹ ਦਾ ਗੁਰੂ ਘਰ ਪ੍ਰਤੀ ਜੋ ਸਤਿਕਾਰ ਸੀ ਉਹ ਵੀ ਅਸੀਂ ਮਿੱਟੀ ਵਿੱਚ ਆਪ ਮਿਲਾ ਕੇ ਰੱਖ ਦਿੱਤਾ|
ਭਾਈ ਮੱਖਣ ਸ਼ਾਹ ਲੁਬਾਣਾ ਕੋਣ ਸੀ?
ਭਾਈ ਕਾਹਨ ਸਿੰਘ ਨਾਭਾ ਮਹਾਂਨ ਕੋਸ਼ ਵਿੱਚ ਜ਼ਿਲਾ ਜੇਹਲਮ ਦੇ ਟਾਂਡਾ ਪਿੰਡ ਦਾ ਵਸਨੀਕ ਇਹ ਲੁਬਾਣਾ ਵਪਾਰੀ ਸੀ|ਗਿਆਨੀ ਗਰਜਾ ਸਿੰਘ ਲਿਖਦੇ ਹਨ ਭਾਈ ਮੱਖਣ ਸ਼ਾਹ ਲੁਬਾਣਾ ਪਹਿਲੀ ਵਾਰ ੧੫ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨਾਇਕ ਦਾਸੇ ਸ਼ਾਹ ਨਾਲ ਗੁਰੂ ਅਰਜਨ ਸਾਹਿਬ ਦੇ ਦਰਸ਼ਨਾ ਨੂੰ ੧੬੦੪ ਈ: ੧੬੬੧ ਬਿ: ਅਮ੍ਰਿਤਸਰ ਆਇਆ ਸੀ| ਗਿਆਨੀ ਗਰਜਾ ਸਿੰਘ ਉਹਨਾਂ ਦਾ ਪਿੰਡ ਮੁਜਫਰਾਬਾਦ {ਕਸ਼ਮੀਰ} ਜਿਲ੍ਹਾ ਦੇ ਮੋਟਾ ਟਾਂਡਾ ਦੇ ਵਸਨੀਕ ਲਿਖਦੇ ਹਨ| ਭਾਈ ਮੱਖਣ ਸ਼ਾਹ ਕੀਰਤਪੁਰ ਗੁਰੂ ਹਰਿ ਰਾਇ ਸਾਹਿਬ ਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨਾ ਨੂੰ ਆਉਂਦੇ ਜਾਂਦੇ ਰਹਿਦੇ ਸਨ| ਭਾਈ ਮੱਖਣ ਸ਼ਾਹ ਦਾ ਪਰਵਾਰ ਗੁਰੂ ਘਰ ਨਾਲ ੫ ਵੇਂ ਗੁਰੂ ਅਰਜਨ ਸਾਹਿਬ ਤੋ ਹੀ ਜੁੜਿਆ ਹੋਇਆ ਸੀ|
ਜੋ ਘਟਨਾ ਜਹਾਜ਼ ਡੁਬਣ ਵਾਲੀ ਸੰਨ ੧੬੬੪ ਈ: ਬਿ: ਸੰਨ ੧੭੨੧ ਦੀ ਹੈ| ਲੁਬਾਣਾ ਬੋਲੀ ਵਿੱਚ ਬੇੜੇ ਨੂੰ ਜਹਾਜ਼ ਬੋਲਦੇ ਹਨ| ਭਾਈ ਸਾਹਿਬ ਆਪਣੇ ਗੱਡਿਆਂ ਤੇ ਮਾਲ ਲੱਦਿਆ ਲੈ ਕੇ ਤ੍ਰੇਮੁੰ ਨਦੀ {ਤਿੰਨਾ ਨਦੀਆਂ ਜੇਹਲਮ,ਝਨਾਂ,ਤੇ ਰਾਵੀ} ਨੂੰ ਕਹਿਆ ਜਾਂਦਾ ਹੈ| ਉਸ ਜਗ੍ਹਾ ਤੇ ਭਾਈ ਸਾਹਿਬ ਆਪਣੇ ਮਾਲ ਵਾਲੇ ਗੱਡੇ ਲੈ ਕੇ ਬੇੜੇ ਵਿੱਚ ਸਵਾਰ ਹੋਏ|ਇਸ ਤੋ ਅਗਲੀ ਕਰਾਮਾਤੀ ਸਾਖੀ ਅਸੀਂ ਸਭ ਨੇ ਪਤਾ ਨਹੀ ਕਿੰਨੇ ਵਾਰ ਸੁਣ ਚੁਕੇ ਹਾਂ|ਅਸਲ ਹਲਾਤ ਕੀ ਸਨ ਕੀ ਨਹੀ ਇਹ ਤਾਂ ਭਾਈ ਸਾਹਿਬ ਹੀ ਜਾਂਦੇ ਹੋ ਸਕਦੇ ਸਨ|ਇਕ ਗੱਲ ਪੱਕੀ ਐ ਜੇ ਕੋਈ ਬਹੁਤ ਵੱਡਾ ਤੂਫ਼ਾਨ ਆਉਣਾ ਵਾਲਾ ਹੁੰਦਾਂ ਤਾ ਭਾਈ ਸਾਹਿਬ ਇਸ ਤਰ੍ਹਾ ਦਾ ਖਤਰਾਂ ਕਦੇ ਵੀ ਨਾ ਲੇਂਦੇ|
ਇਸ ਤੋ ਸਾਫ਼ ਪਤਾ ਲਗਦਾ ਦਰਿਆ ਅੰਦਰ ਕੋਈ ਬਹੁਤ ਵੱਡਾ ਤੂਫ਼ਾਨ ਨਹੀ ਆਇਆ ਸੀ. ਵੱਡੇ ਤੂਫ਼ਾਨ ਦਰਿਆਵਾਂ ਵਿੱਚ ਬਹੁਤ ਘੱਟ ਆਉਂਦੇ ਹਨ ਜਿਆਦਾ ਤਰ ਇਸ ਤਰ੍ਹਾਂ ਦੇ ਵੱਡੇ ਤੂਫ਼ਾਨ ਸੁਮੰਦਰਾਂ ਅੰਦਰ ਆਉਣ ਦਾ ਜਿਆਦਾ ਖਤਰਾ ਹੁੰਦਾਂ ਹੈ| ਇਸ ਪਿਛੇ ਇਕ ਹੋਰ ਕਰਨ ਨਜਰ ਆਉਂਦਾ ਹੈ ਦਰਿਆਵਾਂ ਤੇ ਸੁਮੰਦਰਾਂ ਅੰਦਰ ਅਕਸਰ ਥੋੜੀ ਬਹੁਤੀ ਬਾਰਸ਼ ਹੁੰਦੀ ਰਹਿੰਦੀ ਹੈ| ਬੇੜੇ ਦੇ ਸੰਬਧ ਵਿੱਚ ਇਹ ਜਿਕਰ ਨਹੀ ਮਿਲਦਾ ਬੇੜਾ ਭਾਈ ਸਾਹਿਬ ਦਾ ਆਪਣਾ ਸੀ ਜਾ ਕਿਰਾਏ ਦਾ ਬੈਲਾਂ ਤੇ ਲੱਦੇ ਮਾਲ ਨੂੰ ਲੈ ਕੇ ਜਦ ਬੇੜੇ ਤੇ ਸਵਾਰ ਹੋਏ ਇਸ ਨਦੀ ਦੇ ਭਵਰ ਵਿੱਚ ਜਾ ਫਸਿਆ|
ਭਵਰ ਦਾ ਅਰਥ ਘੁਮੰਣ ਘੇਰੀ ਜੇਕਰ ਭਵਰ ਵਿੱਚ ਬੇੜਾ ਫਸਿਆ ਤਾਂ ਇਸ ਤੋ ਪ੍ਰਤੀਤ ਹੁੰਦਾ ਹੈ ਭਾਈ ਸਾਹਿਬ ਪਹਿਲੀ ਵਾਰ ਉਸ ਪਾਸੇ ਗਏ ਹਨ| ਨਿੱਤ ਦੇ ਰਾਹੀ ਨੂੰ ਰਸਤੇ ਦਾ ਪਤਾ ਹੁੰਦਾਂ ਹੈ ਇਸ ਤਰ੍ਹਾਂ ਦੀ ਗਲਤੀ ਕੋਈ ਵੀ ਵਪਾਰੀ ਨਹੀ ਕਰੇਗਾ ਕਿ ਰਸਤੇ ਦੇ ਖਤਰੇ ਦਾ ਪਤਾ ਹੋਣ ਦੇ ਬਾਵਜੂਦ ਵੀ ਆਪਣਾ ਮਾਲ ਉਸ ਪਾਸੇ ਸੀ ਲੇਕੇ ਜਾਵੇ| ਭਾਈ ਸਾਹਿਬ ਇਕ ਸਮਝਦਾਰ ਵਪਾਰੀ ਸਨ ਫਿਰ ਇਸ ਤਰ੍ਹਾਂ ਦੀ ਗਲਤੀ ਕਦੇ ਨਹੀ ਕਰ ਸਕਦੇ| ਅਨਜਾਨ ਬੰਦਾ ਜਿਸ ਨੂੰ ਰਸਤੇ ਦਾ ਨਹੀ ਪਤਾ ਉਹ ਇਸ ਤਰ੍ਹਾਂ ਦੀ ਗਲਤੀ ਕਰ ਸਕਦਾ ਜਾਣਕਾਰ ਨਹੀ| ਇਸ ਤਰ੍ਹਾਂ ਦਾ ਕੋਈ ਇਤਹਾਸ ਅੰਦਰ ਕੋਈ ਜਿਕਰ ਨਹੀ ਮਿਲਦਾ ਭਾਈ ਸਾਹਿਬ ਉਸ ਰਸਤੇ ਪਹਿਲੀ ਵਾਰ ਆਪਣਾ ਮਾਲ ਲੇਕੇ ਗਏ ਸਨ| ਇਸ ਦਾ ਮਤਲਬ ਭਾਈ ਸਾਹਿਬ ਉਸ ਰਸਤੇ ਦੇ ਜਾਣਕਾਰ ਸਨ|
ਇਸ ਤੋ ਬਾਅਦ ਇਕ ਹੋਰ ਕਾਰਨ ਨਜ਼ਰ ਆਉਂਦਾ ਹੈ| ਭਾਈ ਸਾਹਿਬ ਦੂਜੇ ਸ਼ਹਿਰਾਂ ਨੂੰ ਆਪਣਾ ਮਾਲ ਲੈ ਕੇ ਜਾਂਦੇ ਸਨ, ਇਸ ਤੋ ਪਤਾ ਲਗਦਾ ਭਾਈ ਸਾਹਿਬ ਕਾਫੀ ਜ਼ਿਆਦਾ ਤਾਦਾਤ ਵਿੱਚ ਆਪਣਾ ਮਾਲ ਲੈ ਕੇ ਜਾਂਦੇ ਹੋਣਗੇ ਤਾਂ ਕੇ ਮਾਲ ਵੱਧ ਤੋ ਵੱਧ ਵੇਚ ਕੇ ਵੱਧ ਮੁਨਾਫ਼ਾ ਕਮਾਇਆ ਜਾ ਸਕੇ| ਮਾਲ ਜਿਆਦਾ ਹੋਣ ਕਰਕੇ ਉਸਨੂੰ ਢੱਕਣ ਦਾ ਪੂਰਾ ਬੰਦੋਬਸਤ ਨਹੀ ਹੋਣਾ ਜਿਵੇ ਮੈਂ ਪਿਛੇ ਜਿਕਰ ਕੀਤਾ ਦਰਿਆਵਾਂ ਜਾਂ ਸੁਮੰਦਰਾਂ ਵਿੱਚ ਬਾਰਸ਼ ਹੋਣ ਦੀ ਜਿਆਦਾ ਸੰਬਾਵਾਨਾ ਹੁੰਦੀ ਹੈ| ਇਸ ਸਾਖੀ ਮਗਰ ਵੀ ਇਸ ਤਰ੍ਹਾਂ ਦਾ ਹੀ ਕਰਨ ਨਜਰ ਆਉਂਦਾ ਹੈ|
ਅਕਸਰ ਜਦੋ ਕਿਸੇ ਮਨੁਖ ਦਾ ਜਾਂਨੀ ਜਾ ਮਾਂਲੀ ਨੁਕਸਾਨ ਹੋਣ ਲਗਦਾ ਤਾ ਜਿਸ ਇਸ਼ਟ ਵਿੱਚ ਉਸ ਮਨੁਖ ਦਾ ਵਿਸ਼ਵਾਸ,ਭਰੋਸਾ ਉਸ ਅਗੇ ਹੀ ਆਪਣੀ ਤਨ ਮਨ ਇਕ ਕਰਕੇ ਅਰਦਾਸ ਕਰਦਾ ਹੈ| ਫਿਰ ਹੋਵੇ ਗੁਰੂ ਨਾਨਕ ਦੇ ਘਰ ਦਾ ਸੱਚਾ ਸਿੱਖ ਗੁਰੂ ਤੇ ਹੋਵੇ ਪੂਰਨ ਭਰੋਸਾ ਸੱਚੇ ਮਨ ਨਾਲ ਕੀਤੀ ਅਰਦਾਸ ਪੂਰੀ ਗੁਰੂ ਕਰਦਾ ਹੈ| ਸੱਚੇ ਸਿੱਖ ਦੀ ਤਨਮਨ ਨਾਲ ਕੀਤੀ ਅਰਦਾਸ ਨੂੰ ਲਿਖਣ ਵਾਲਿਆਂ ਲਿਖਾਰੀਆਂ ਨੇ ਕਰਮਾਤੀ ਰੰਗ ਦੇ ਕੇ ਪੇਸ਼ ਕੀਤਾ ਤੇ ਸਾਡੇ ਪ੍ਰਚਾਰਕਾ ਨੇ ਇਸ ਨੂੰ ਉਹ ਪ੍ਰਚਾਰਿਆ ਉਹ ਪ੍ਰਚਾਰਿਆ ਕਿ ਸਾਖੀ ਦਾ ਅਸਲ ਵਜੂਦ ਹੀ ਖਤਮ ਕਰਕੇ ਸਾਖੀ ਦੀ ਅਸਲ ਸਿਖਿਆ ਹੀ ਖਤਮ ਕਰ ਦਿੱਤੀ| ਜਿਥੋ ਤੱਕ ਮੋਹਰਾ ਦਾ ਸਵਾਲ ਏ ਭਾਈ ਸਾਹਿਬ ਨੇ ਦੋ ਮੋਹਰਾ ਦਾ ਮੱਥਾ ਟੇਕਿਆ ਤੇ ਗੁਰੂ ਸਾਹਿਬ ਨੇ ਬਾਕੀ ਮੋਹਰਾ ਦੀ ਮੰਗ ਕੀਤੀ| ਗੁਰੂ ਕੋਈ ਪੈਸੇ ਦਾ ਭੁਖਾ ਨਹੀ ਮੋਹਰਾ ਲਈ ਆਂ ਤੇ ਕੰਮ ਕਰ ਦਿੱਤਾ ਇਸ ਹਿਸਾਬ ਨਾਲ ਤਾ ਫਿਰ ਅਗੇ ਅਮੀਰਾਂ ਦੀ ਅਰਦਾਸ ਹੀ ਪ੍ਰਵਾਨ ਹੋਵੇਗੀ| ਗੁਰੂ ਗਰੀਬਾਂ ਲਈ ਕਦੇ ਸਹਾਈ ਨਹੀ ਹੋਵੇਗਾ ਸੁਖਾਂ ਸੁਖਨਾਂ ਗੁਰਮੱਤ ਤੋ ਅਨਜਾਨ ਲੋਕਾ ਦਾ ਕੰਮ ਐ ਨਾ ਕਿ ਗੁਰੂ ਦੀ ਮੱਤ ਤੇ ਚੱਲਣ ਵਾਲੇ ਸਿੱਖ ਦਾ ਗੁਰਮੱਤ ਤੇ ਚੱਲਣ ਵਾਲਾ ਸਿੱਖ ਦਸਵੰਦ ਦਿੰਦਾ ਨਾ ਕੇ ਸੁਖਨਾਂ ਸੁਖ ਦਾ|
ਅਗੇ ਗਿਆਨੀ ਗਰਜਾ ਸਿੰਘ ਲਿਖਦੇ ਹਨ, ਭਾਈ ਮੱਖਣ ਸ਼ਾਹ ਲੁਬਾਣਾ ਸੰਨ ੧੬੬੪ ਈ: ਬਿ:੧੭੨੧ ਨੂੰ ਕੱਤਕ ਦੀ ਦੀਪਮਾਲਾ ਨੂੰ ਬਾਬੇ ਬਕਾਲੇ ਆਇਆ ਸੀ|ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਤੇ ੧੬੬੪ ਇ: ਬਿ: ੧੭੨੧ ਭਾਦਰੋ ਦੀ ਮਹੀਨੇ ਦੀ ਮੱਸਿਆ ਨੂੰ ਬਿਰਾਜ ਮਾਨ ਹੋਏ ਸਨ|
ਭਾਈ ਸਾਹਿਬ ਆਪਣੇ ਪਰਵਾਰ ਸਮੇਤ ਗੁਰੂ ਸਾਹਿਬ ਅਗੇ ਕੀਤੀ ਅਰਦਾਸ ਦਾ ਸ਼ੁਕਰਾਨਾ ਕਰਨ ਗੁਰੂ ਘਰ ਆਏ ਤਾਂ ਅਗੇ ਹੋਰ ਹੀ ਤਮਾਸ਼ਾ ਧੀਰ ਮੱਲ ਦੇ ਮਸੰਦਾ ਨੇ ਸੁਰੂ ਕੀਤਾ ਹੋਇਆ ਸੀ| ਜਿਸ ਤਰ੍ਹਾਂ ਪਿਰਥੀ ਚੰਦ ਦੇ ਮਸੰਦਾ ਨੇ ਗੁਰੂ ਘਰ ਜਾਣ ਵਾਲੀ ਸੰਗਤ ਨੂੰ ਗੁਮਰਾਹ ਕਰਕੇ ਪਿਰਥੀ ਚੰਦ ਦੇ ਡੇਰੇ ਤੇ ਲਿਜਾਣਾ ਸੁਰੂ ਕਰ ਦਿੱਤਾ ਸੀ| ਉਸ ਵਕਤ ਭਾਈ ਗੁਰਦਾਸ ਨੇ ਤੇ ਬਾਬਾ ਬੁੱਢਾ ਜੀ ਨੇ ਸੰਗਤਾ ਨੂੰ ਪਿਰਥੀ ਚੰਦ ਵੱਲ ਜਾਣ ਤੋ ਰੋਕ ਕੇ ਅਸਲੀ ਗੁਰੂ ਬਾਰੇ ਦਸਿਆ ਸੀ|
ਇਹ ਹੀ ਕੰਮ ਭਾਈ ਮੱਖਣ ਸ਼ਾਹ ਲੁਬਾਣਾ ਨੇ ਕੀਤਾ ਜੱਦ ਉਹਨਾ ਦੇਖਿਆ ਧੀਰ ਮੱਲ ਦੇ ਮਸੰਦ ਸੰਗਤਾ ਨੂੰ ਗੁਮਰਹਾ ਕਰ ਰਹੇ ਹਨ| ਉਹਨਾ ਦਿਨਾ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਨ ਕਾਫੀ ਸੰਗਤ ਆ ਰਹੀ ਜਿੰਨਾ ਨੂੰ ਗੁਰੂ ਸਾਹਿਬ ਬਾਰੇ ਨਹੀ ਪਤਾ ਸੀ ਉਹਨਾ ਤੱਕ ਆਪਣੀ ਆਵਾਜ਼ ਨੂੰ ਪੁਚਾਉਣਾ ਜਰੂਰੀ ਸੀ| ਅੱਜ ਵਾਂਗ ਕੋਈ ਸਪੀਕਰ ਤਾਂ ਉਸ ਵਕਤ ਨਹੀ ਸਨ ਸੋ ਭਾਈ ਸਾਹਿਬ ਕੋਠੇ ਚੜ ਕੇ ਰੋਲਾ ਪਾਇਆ ਲੋਕੋ ਗੁਰੂ ਉਹਦਰ ਨਹੀ ਅਸਲ ਗੁਰੂ ਤਾਂ ਇਧਰ ਹੈ|
ਅਸਲ ਗੁਰੂ ਤਾਂ ਅਸੀਂ ਹੁਣ ਗੁਵਾਈ ਬੇਠੇ ਹਾਂ ਕੋਈ ਕਿਸੇ ਸਾਧ ਦੇ ਡੇਰੇ ਕੋਈ ਕਿਸੇ ਮੜੀ ਤੇ ਕੋਈ ਬੀੜੀਆ ਪੀਣ ਵਾਲੇ ਔਖਤੀ ਮਸਤਾਂ ਦੇ ਡੇਰੇ ਤੇ, ਅੱਜ ਫਿਰ ਭਾਈ ਮੱਖਣ ਸ਼ਾਹ ਲੁਬਾਣਾ,ਭਾਈ ਗੁਰਦਾਸ ਬਾਬਾ ਬੁੱਢਾ ਦੀ ਸਖਤ ਲੋੜ ਐ ਤਾਂ ਕੇ ਉਹ ਸਿੱਖਾ ਨੂੰ ਗੁਰੂ ਨਾਲ ਫਿਰ ਜੋੜ ਸਕਣ|
ਜਿਸ ਵਕਤ ਖਾਲਸਾ ਪ੍ਰਗਟ ਕੀਤਾ ਗਿਆ ਸੀ ਉਸ ਵਕਤ ਭਾਈ ਮੱਖਣ ਸ਼ਾਹ ਲੁਬਾਣਾ ਦੇ ਤਿੰਨ ਪੁਤਰਾਂ ਤੇ ਖੰਡੇ ਦੀ ਪਹੁਲ ਲਈ ਸੀ| ਭਾਈ ਚੰਦਾ ਸਿੰਘ,ਭਾਈ ਲਾਲ ਸਿੰਘ, ਭਾਈ ਕੁਸ਼ਾਲ ਸਿੰਘ [ਖੁਸ਼ਹਾਲ ਸਿੰਘ] ਵੀ ਕਹਿਆ ਜਾਂਦਾ ਹੈ| ਕੁਸ਼ਾਲ ਸਿੰਘ ਗੁਰੂ ਸਾਹਿਬ ਦੀ ਫੋਜ ਵਿੱਚ ਸ਼ਾਮਲ ਸੀ | ੧ ਸਤੰਬਰ ੧੭੦੦ ਦੇ ਦਿਨ ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਨੇ ਹਮਲਾ ਕੀਤਾ ਤਾਂ ਭਾਈ ਕੁਸ਼ਾਲ ਸਿੰਘ ਵੀ ਲੋਹਗੜ ਕਿਲ੍ਹੇ ਦੇ ਅੰਦਰ ਸੀ| ਭਾਈ ਕੁਸ਼ਾਲ ਸਿੰਘ ਬੜਾ ਦਲੇਰ ਜੰਗਜੂ ਯੋਧਾ ਸੀ,ਇਹ ਉਹ ਲੜਾਈ ਹੈ ਜਿਸ ਵਿੱਚ ਭਾਈ ਬਚਿੱਤਰ ਸਿੰਘ ਨੇ ਸ਼ਰਾਬੀ ਹਾਥੀ ਨਾਲ ਲੜਾਈ ਕੀਤੀ ਸੀ|
ਤਰੀਕਾਂ ਤੇ ਵੇਰਵਾ : ਗਿਆਨੀਂ ਗਰਜਾ ਸਿੰਘ ਦੀ ਇਤਿਹਾਸਕ ਖੋਜ
ਪੁਤਰਾਂ ਦਾ ਜ਼ਿਕਰ : ਡਾ: ਹਰਜਿੰਦਰ ਸਿੰਘ ਦਿਲਗੀਰ ਕਿਤਾਬ ਗੁਰੂ ਦੇ ਸ਼ੇਰ
ਦਾਸ : ਜਗਪਾਲ ਸਿੰਘ ਸਰੀ ਕੈਨੇਡਾ
ਮਿਤੀ : ੪ ਮਾਰਚ ੨੦੧੪
ਨਾਨਕਸ਼ਾਹੀ ਸਮੰਤ:੫੪੫ ਫੱਗਣ ੨੧


04/03/14)
ਪਵਨਪ੍ਰੀਤ ਸਿੰਘ ਖਾਲਸਾ

ਅਕਾਲ ਤਖਤ ਵੱਲ ਅੱਜ 5 ਮਾਰਚ ਨੂੰ ਜਾ ਰਹੇ “ਜਵਾਬ ਦੇਹੀ” ਮਾਰਚ ਵਿੱਚ ਜਿਉਂਦੀ ਜ਼ਮੀਰ ਵਾਲੇ ਸਿੱਖਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ:- ਪ੍ਰਿੰ. ਪਰਵਿੰਦਰ ਸਿੰਘ ਖਾਲਸਾ
ਲੁਧਿਆਣਾ (ਸ੍ਰੋਮਣੀ ਗੁਰਮਤਿ ਚੇਤਨਾ) ਸਜ਼ਾ ਕੱਟ ਚੁੱਕੇ ਸਿੰਘਾਂ ਦੀ ਰਿਹਾਈ ਲਈ ਕਰਤਾਰਪੁਰ ਤੋਂ ਸ੍ਰੀ ਅਕਾਲ ਤਖ਼ਤ ਵੱਲ 5 ਮਾਰਚ ਜਾ ਰਹੇ “ਜਵਾਬ ਦੇਹੀ” ਮਾਰਚ ਵਿੱਚ ਸਮੂਹ ਜੀਉਂਦੀ ਜ਼ਮੀਰ ਵਾਲੇ ਸਿੱਖਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ। ਇਹਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਬਾਦਲਕਿਆ ਦਾ ਪੰਥਕ ਮਖੌਟਾ ਉਤਾਰਨ ਦਾ ਸਮਾਂ ਆ ਗਿਆ ਹੈ। ਇਨ੍ਹਾਂ ਬਾਦਲਕਿਆ ਨੇ ਆਰ. ਐਸ. ਐਸ. , ਭਾਜਪਾ ਦੇ ਇਸ਼ਾਰਿਆਂ ਤੇ ਬੜੀ ਸੋਚੀ ਸਮਝੀ ਸ਼ਾਜਿਸ਼ ਅਧੀਨ ਗੁਰਦੁਆਰਾ ਅੰਬ ਸਾਹਿਬ ਦੇ ਸ਼ੰਘਰਸ਼ ਨੂੰ ਫੇਲ੍ਹ ਹੀ ਨਹੀਂ ਕੀਤਾ ਸਗੋਂ ਸ੍ਰੀ ਅਕਾਲ ਤਖ਼ਤ ਦੇ ਵਕਾਰ ਤੇ ਮਾਨ ਮਰਿਆਦਾ ਨੂੰ ਡੇਗਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਹੁਣ ਸਿੱਖਾਂ ਨੂੰ ਇਹ ਨਾਅਰਾ ਲਗਾਉਣਾ ਲਈ ਮਜ਼ਬੂਰ ਹੋਣਾ ਪਵੇਗਾ ਕਿ “ਅਕਾਲ ਤਖਤ ਗੁਲਾਮ ਹੈ। ਸਿੱਖ ਕੌਮ ਪਰੇਸ਼ਾਨ ਹੈ”।
ਗੁਰਦੁਆਰਾ ਅੰਬ ਸਾਹਿਬ ਦੇ ਸੰਘਰਸ਼ ਦੇ ਨੇੜੇ ਰਹੇ। ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਨੇ ਖੁਲਾਸਾ ਕੀਤਾ ਕਿ ਦਿੱਲੀ ਕਮੇਟੀ ਦੇ ਅਹੁਦੇਦਾਰ ਅਵਤਾਰ ਸਿੰਘ ਹਿੱਤ, ਪਰਮਜੀਤ ਸਿੰਘ ਰਾਣਾ, ਟਕਸਾਲ ਮੁੱਖੀ ਹਰਨਾਮ ਸਿੰਘ ਧੂਮਾ ਵੀ ਗਿਆਨੀ ਗੁਰਬਚਨ ਸਿੰਘ ਅਤੇ ਭਾਈ ਗੁਰਬਖਸ ਸਿੰਘ ਵਾਗੂੰ ਬਰਾਬਰ ਦੇ ਜ਼ਿੰਮੇਵਾਰ ਹਨ। ਇਹਨਾਂ ਨੂੰ ਵੀ ਸਿੱਖ ਸੰਗਤਾਂ ਦੇ ਜਜ਼ਬਾਤਾ ਨਾਲ ਖਿਲਵਾੜ ਕਰਨ ਵਾਲੇ ਦੋਸ਼ੀਆਂ ਦੀ ਲਿਸਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਹ ਸਾਰੇ ਬਾਦਲਕਿਆਂ ਦੇ ਪੰਥ ਮਾਰੂ ਦਸਤੇ ਦੇ ਕੁਲਹਾੜੇ ਹਨ।
ਵੋਟਾਂ ਦੀ ਰਾਜਨੀਤੀ ਖੇਡਣ ਵਾਲੇ ਬਾਦਲਕਿਆ ਨਾਲ ਹੁਣ ਆਹਮੋ-ਸਾਮਨੇ ਦੋ ਹੱਥ ਕਰਨ ਦਾ ਵੇਲਾ ਇਹ ਪਾਰਲੀਮੈਂਟ ਦੀਆਂ ਚੋਣਾਂ ਹਨ। ਇਸ ਲਈ ਇਹਨਾਂ ਨੂੰ ਸਿੱਖ ਸਿਆਸਤ ਤੋਂ ਕਿਨਾਰੇ ਕਰਨ ਲਈ ਵੋਟ ਭਾਸ਼ਾ ਪ੍ਰਯੋਗ ਕਰਨਾ ਚਾਹੀਦਾ ਹੈ। ਜੇਕਰ ਬਾਦਲ ਕੇ ਸਜ਼ਾ ਕੱਟ ਚੁੱਕੇ 6 ਸਿੰਘਾਂ ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਦੀਪ ਸਿੰਘ ਅਤੇ ਵਰਿਆਮ ਸਿੰਘ ਦੀ ਰਿਹਾਈ ਦੇ ਮਸਲੇ ਤੇ ਆਪਣਾ ਫਰਜ਼ ਨਹੀਂ ਨਿਭਾਉਂਦੇ ਤਾਂ ਸਿੱਖਾਂ ਨੂੰ ਪਾਰਲੀਮੈਂਟ ਚੋਣਾਂ ਵਿੱਚ ਬਾਦਲਕਿਆ ਦਾ ਬਾਈਕਾਟ ਕਰਨਾ ਚਾਹੀਦਾ ਹੈ।
ਮਿਤੀ:- 04-03-2014
ਜਾਰੀ ਕਰਤਾ
ਪਵਨਪ੍ਰੀਤ ਸਿੰਘ ਖਾਲਸਾ
ਮੀਡੀਆ ਇੰਚਾਰਜ


03/03/14)
ਗੁਰਿੰਦਰ ਸਿੰਘ ਸਿੱਡਨੀ

ਗੁਰਬਾਣੀ ਵਿਚ ਵਾਰਾਂ ਦਾ ਵੇਰਵਾ
ਸਤਿਕਾਰ ਯੋਗ ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)


ਆਪ ਜੀ ਦਾ ੨ ਮਾਰਚ ਨੂੰ ਛਪਿਆ ਲੇਖ ਪੜਿਆ ਜਿਸ ਵਿੱਚ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਵਾਰਾਂ ਦਾ ਜਿਕਰ ਕੀਤਾ ਹੈ ਅਤੇ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿਤੀ ਹੈ ਕਿ ਕਿਵੇਂ ਅਸੀਂ ਅਨਜਾਣਪੁਣੇ ਵਿੱਚ ਭਗੋਤੀ ਦੀ ਪੂਜਾ ਕਰ ਰਹੇ ਹਾਂ.ਆਸ ਕਰਦੇ ਹਾਂ ਕਿ ਆਪ ਜੀ ਅਗੇ ਤੋਂ ਵੀ ਅਜਿਹੇ ਲੇਖਾਂ ਦੁਆਰਾ ਜਾਣਕਾਰੀ ਦਿੰਦੇ ਰਹੋਗੇ. ਆਪ ਜੀ ਦਾ ਸ਼ੁਬਚਿੰਤਕ
ਗੁਰਿੰਦਰ ਸਿੰਘ ਸਿੱਡਨੀ


03/03/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮਨ-ਚਿੱਤ ਉਸ ਸੰਗ ਜੋੜੀ ਚੱਲ।
ਮੂੰਹ ਜੱਗ ਖਿੱਚ ਤੋਂ ਮੋੜੀ ਚੱਲ।
ਮਾਰ ਰਹੇ ਮਾਇਆ ਦੇ ਭੋਗ।
ਇੱਕ ਤੋਂ ਇੱਕ ਵੱਧ ਲਾਏ ਰੋਗ।
ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ।
ਜੀਵ ਨੂੰ ਖਾਂਦੇ ਇਹੋ ਵਿਕਾਰ।
ਬਚਣ ਦਾ ਤਾਂ ਬਸ ਇੱਕੋ ਰਾਹ।
ਉਸ ਨੂੰ ਪਲ ਪਲ ਜਪਦਾ ਜਾ।
ਜਿਤਨਾ ਨਾਮ ਧਿਆਏਂਗਾ।
ਮੰਜ਼ਿਲ ਨੇੜੇ ਪਾਏਂਗਾ।
ਜਪ ਨਿਰੰਕਾਰ, ਸਤਿ ਕਰਤਾਰ।
ਛੱਡ ਦੇ ਝੂਠੀ ਸੋਚ ਵਿਚਾਰ।
ਮੋਹ-ਮਾਇਆ ਮਨ ਤੋੜੀ ਚੱਲ।
ਮਨ-ਚਿੱਤ ਉਸ ਸੰਗ ਜੋੜੀ ਚੱਲ।


03/03/14)
ਸੁਰਿੰਦਰ ਸਿੰਘ “ਖਾਲਸਾ”

ਵੋਟਰ
ਗਣਤੰਤਰ ਦੇਸ਼ ਦੇ “ਤੰਤਰ” ਵਿੱਚ, “ਅਜੀਬ-ਗਰੀਬ” ‘ਜਿਹਾ ਇੱਕ ਸ਼ਖਸ ਹੈ ਵੋਟਰ।
‘49 ਪੜਿਆਂ ਲਿਖਿਆਂ ਤੇ 51 ਅਣਪੜ੍ਹ ਭਾਰੂ, ਐਸੇ ਗਣਤੰਤਰ ਦੀ ਬਖਸ਼ ਹੈ ਵੋਟਰ।
ਸਰਕਾਰਾਂ “ਬਦਲਣ” ਦੇ ਮੈਂ ਸਮਰੱਥ ਹਾਂ, ਏਸੇ “ਭੁਲੇਖੇ” ਵਿੱਚ ਮਗਰੂਰ ਹੈ ਵੋਟਰ।
(ਪਰ) ਕੁੱਝ ਚੋਣਵਿਆਂ ਵਿੱਚੋਂ ਇੱਕ ਚੁਨਣਾਂ, ਇਸ ਮਜ਼ਬੂਰੀ ਹਥੋਂ ਮਜ਼ਬੂਰ ਹੈ ਵੋਟਰ।
ਆਪਣੀ ਵੋਟ ਦੀ ਕੀਮਤ ਜਾਣਦਾ ਨਹੀਂ, ਦਾਰੂ ਤੇ ਵੀ ਵਿਕਣ ਲਈ ਮਜਬੂਰ ਹੈ ਵੋਟਰ।
ਇਹ ਵਿਕ ਜਾਂਦਾ ਭੁੱਕੀ ਡੋਡਿਆਂ ਤੇ, ਸਾਰੇ ਲੀਡਰਾਂ ਦੇ ਜਾਣਦਾ ਭਾਵੇਂ ਕਸੂਰ ਹੈ ਵੋਟਰ।
ਚੋਣਾਂ ਵਿੱਚ ਚਲਦੇ “ਨੋਟ” ਨੇ ਜਦ, ਰੱਖਦਾ “ਨੋਟਾਂ” ਨਾਲ “ਜੇਬਾਂ ਭਰਪੂਰ ਹੈ ਵੋਟਰ।
ਇਉਂ ਭਟਕ ਜਾਂਦਾ ਹੈ ਰਾਹ ਆਪਣਾ, ਤਾਂ ਹੀ ਮੰਜਿਲ ਆਪਣੀ ਤੋਂ ਬੜੀ ਦੂਰ ਹੈ ਵੋਟਰ।
ਇਹ ਭਰਮ ਜਾਂਦਾ ਤ੍ਰਿਪਾਲਾਂ ਸਿਰਕੀਆਂ ਤੇ, ਕਿਉਂਕਿ ਅਮੀਰ ਲੀਡਰਾਂ ਦਾ ਹੈ ਗਰੀਬ ਵੋਟਰ।
‘ਕੁਲੀ ਗੁੱਲੀ ਜੁੱਲੀ’ ਤੋਂ ਅੱਗੇ ਦੀ ਸੋਚ ਨਹੀਂ, ਏਸੇ ਦੇ ਜੁਗਾੜ ‘ਚ’ ਫਸਿਆ ਬਦਨਸੀਬ ਵੋਟਰ।
ਵੋਟਾਂ ਤੋਂ ਬਾਅਦ ਆਹ ਕਰੂੰ, ਉਹ ਵੀ ਕਰੂੰ, ਪਾਲਦਾ ਦਿਲ ਵਿੱਚ ਲੱਖਾਂ ਹੀ ਅਰਮਾਨ ਹੈ ਵੋਟਰ।
ਇਸਦੀ ਪੂਜਾ ਹੁੰਦੀ ਹੈ ਚੋਣਾਂ ਵਿੱਚ, ਕਿਉਂਕਿ ਲੀਡਰਾਂ ਦਾ ਇੱਕ ਦਿਨ ਦਾ ਭਗਵਾਨ ਹੈ ਵੋਟਰ।
ਅਪਣੇ ਫਰਜ਼ ਤੋਂ ਬੇ ਖਬਰ ਹੈ ਇਹ, ਅਪਣਾ ਹੱਕ ਲੈਣ ਤੋਂ ਅਸਮਰੱਥ ਹੈ ਵੋਟਰ।
ਇਹ ਭਰਮ ਜਾਂਦਾ ਲੀਡਰਾਂ ਦੇ ਵਾਅਦਿਆਂ ਤੇ, ਕਰ ਬੈਠਦਾ ਕਈ ਵਾਰ ਅਨਰਥ ਹੈ ਵੋਟਰ।
ਸਬਜ਼ਬਾਗ ਲੀਡਰਾਂ ਦੇ ਦੇਖ ਸੁਣਕੇ, ਵੋਟ ਉਨ੍ਹਾਂ ਦੀ ਝੋਲੀ ਪਾ ਬਹਿੰਦਾ ਹੈ ਵੋਟਰ।
ਉਹ ਲੁੱਟ ਕੇ ਇਸ ਨੂੰ ਤੁਰ ਬਣਦੇ, ਅਪਣਾ ਸਭ ਕੁੱਝ ਇਉਂ ਗਵਾ ਬਹਿੰਦਾ ਹੈ ਵੋਟਰ।
ਉਹ ਮੁੜ ‘ਸੁਰਿੰਦਰ’ ਨੂੰ ਪੁਛਦੇ ਨਹੀਂ, ਭਾਵੇਂ ਰੋਂਦਾ ਬਹੁਤ ਕੁਰਲਾਉਂਦਾ ਹੈ ਵੋਟਰ।
ਨੋਟ ਮੁਕ ਗਏ ਪੀਤੀ ਉਤਰ ਗਈ ਫਿਰ, ਮਲਦਾ ਹੱਥ ਤੇ ਪਛਤਾਉਂਦਾ ਹੈ ਵੋਟਰ।
ਸ੍ਰ; ਸੁਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ, {ਫਤਿਹਾਬਾਦ}
ਮੋਬਾਈਲ =97287 43287, 94662 66708,


02/03/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਬੱਦਲ ਜੀ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਬੱਦਲ ਜੀ! ਤੇਰੇ ਰੰਗ ਨਿਆਰੇ।
ਆਵੇਂ ਨਾਂ ਤਾਂ ਸੋਕਾ ਮਾਰੇ, ਚੜ੍ਹਿਆਂ ਹੜ੍ਹ ਢਾ ਮਾਰੇ।
ਦਿਸਦਾ ਨਾਂ ਤਾਂ ਮੰਨਤਾਂ ਮੰਨੀਏਂ, ਵਰ੍ਹੇਂ ਤਾਂ ਸਭ ਰੁੜ੍ਹਾਵੇਂ।
ਕਦੇ ਤਾਂ ਕਿਣ-ਮਿਣ, ਕਦੇ ਛੜਾਕੇ, ਮੋਹਲੇ-ਧਾਰ ਵਰ੍ਹਾਵੇਂ।
ਕਦੇ ਗੜੇ ਬਣ ਫਸਲਾਂ ਫੁੰਡੇਂ, ਬਰਫ ਕਦੇ ਰੂੰ ਗੋਹੜੇ।
ਫਟ ਜਾਏਂ ਤਾਂ ਪਰਬਤ ਖੋਰੇਂ, ਪੱਥਰ ਭਾਰੀ ਰੋਹੜੇ।
ਜਦ ਵੀ ਗਰਜੇਂ ਗੜ ਗੜ ਕਰਦਾ, ਹੌਲ ਪਵੇ ਕਿਰਸਾਨੀਂ।
ਆਪਸ ਵਿੱਚ ਟਕਰਾਵੇਂ, ਬਿਜਲੀ ਕੜਕੇ ਪਵੇ ਅਸਮਾਨੀਂ।
ਘਟਦੈ ਤਾਪਮਾਨ ਤਾਂ ਉਤਰੇਂ ਧਰਤੀ ਤੇ ਛਾ ਜਾਵੇਂ।
ਧੁੰਦ `ਚ ਘੇਰੇਂ ਸਾਰੀ ਦੁਨੀਆਂ, ਚਲਣਾ ਔਖ ਬਣਾਵੇਂ।
ਤੂੰ ਆਵੇਂ ਤਾਂ ਚਿੜੀਆਂ ਚੂਕਣ, ਮੋਰ ਨੇ ਪੈਲਾਂ ਪਾਉਂਦੇ।
ਅੰਬਰ ਤੇ ਸਤਰੰਗੀ ਛਾਵੇ, ਪਂਛੀ ਮਸਤ ਹੋ ਗਾਉਂਦੇ।
ਫੁੱਲ ਖਿੜਣ, ਹਰਿਆਵਲ ਫੈਲੇ, ਜੀਵਨ-ਦਾਨੀ ਬਣਦਾ।
ਨਾਂ ਆਵੇਂ ਤਾਂ ਧੁੱਪ ਜਲਾਵੇ, ਆਵੇਂ ਤਨ ਮਨ ਠਾਰੇ।
ਬੱਦਲ ਜੀ! ਤੇਰੇ ਰੰਗ ਨਿਆਰੇ।


02/03/14)
ਹਰਲਾਜ ਸਿੰਘ ਬਹਾਦਰਪੁਰ

8 ਮਾਰਚ ਨੂੰ ਮਹਿਲਾ ਦਿਵਸ `ਤੇ ਵਿਸ਼ੇਸ਼
ਸਾਨੂੰ ਅਣ ਜੰਮੀਆਂ ਧੀਆਂ (ਮਾਦਾ ਭਰੂਣਾਂ) ਦੇ ਹਮਦਰਦਾਂ ਨੂੰ ਜਨਮ ਤੋਂ ਬਾਅਦ ਦੀ ਧੀਆਂ ਦੀ ਦਰਦਾਂ ਭਰੀ ਕੁਰਲਾਹਟ ਕਿਉਂ ਨਹੀਂ ਸੁਣਾਈ ਦਿੰਦੀ।
ਅਖੌਤੀ ਦਸ਼ਮ ਗ੍ਰੰਥ ਇਸਤਰੀ ਜਾਤੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ

ਅੱਜ ਸਾਡੇ ਦੇਸ਼ ਅੰਦਰ ਮਾਦਾ ਭਰੂਣ ਹੱਤਿਆਵਾਂ ਕਾਰਨ ਲੜਕੀਆਂ ਦੀ ਘੱਟ ਰਹੀ ਗਿਣਤੀ ਨੂੰ ਠੱਲ ਪਾਉਣ ਲਈ ਵੱਡੇ ਵੱਡੇ ਅਡੰਬਰ ਹੋ ਰਹੇ ਹਨ। ਕੇਂਦਰ ਸਰਕਾਰਾਂ, ਸੂਬਾ ਸਰਕਾਰਾਂ, ਪ੍ਰਸ਼ਾਸ਼ਨ, ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਆਦਿ ਮੰਨ ਲਉ ਕਿ ਹਰ ਇੱਕ ਹੀ ਮਾਦਾ ਭਰੂਣ ਹੱਤਿਆ ਦਾ ਵਿਰੋਧ ਕਰ ਰਿਹਾ ਹੈ, ਪਰ ਫਿਰ ਵੀ ਲੜਕੀਆਂ ਦੀ ਗਿਣਤੀ ਘੱਟ ਹੀ ਹੈ। ਸਾਡੇ ਮਰਦ ਪ੍ਰਧਾਨ ਦੇਸ਼ ਵਿੱਚ ਲੜਕੀਆਂ ਨੂੰ ਮਾਰਨ ਦੀ ਇਹ ਬਿਮਾਰੀ ਕੋਈ ਨਵੀਂ ਪੈਦਾ ਨਹੀਂ ਹੋਈ, ਇਹ ਤਾਂ ਮੁੱਢ ਤੋਂ ਹੀ ਚੱਲੀ ਆ ਰਹੀ ਹੈ। ਅਜੋਕੇ ਸਮੇਂ ਵਿੱਚ ਇਸਦਾ ਸਿਰਫ ਢੰਗ ਹੀ ਬਦਲਿਆ ਹੈ। ਮਾਦਾ ਭਰੂਣ ਹੱਤਿਆ ਦਾ ਮੁੱਖ ਕਾਰਣ ਇਸਤਰੀ ਦੀ ਨਾ ਬਰਾਬਰੀ ਹੀ ਹੈ। ਕਹਿਣ ਨੂੰ ਤਾਂ ਭਾਵੇਂ ਇਸਤਰੀ ਨੂੰ ਬਰਾਬਰਤਾ ਦਾ ਹੱਕ ਪ੍ਰਾਪਤ ਹੈ, ਪਰ ਅਸਲੀਅਤ ਇਸ ਦੇ ਉਲਟ ਹੈ, ਇਸਤਰੀ ਨਾਲ ਤਾਂ ਇੱਥੋਂ ਦੇ ਕਹੇ ਜਾਂਦੇ ਧਾਰਮਿਕ ਰਹਿਬਰਾਂ ਨੇ ਵੀ ਘੱਟ ਨਹੀਂ ਗੁਜਾਰੀ। ਮਹਾਂਭਾਰਤ ਦੇ ਨਾਇਕਾਂ ਨੇ ਆਪਣੀ ਪਤਨੀ ਦਰੋਪਤਾਂ ਨੂੰ ਆਪਣੀ ਵਸਤੂ ਸਮਝ ਕੇ ਜੂਏ ਵਿੱਚ ਹੀ ਹਾਰ ਦਿੱਤਾ ਸੀ, ਕਹੇ ਜਾਂਦੇ ਰਾਮ ਚੰਦਰ ਅਵਤਾਰ ਨੇ ਆਪਣੀ ਘਰ ਵਾਲੀ ਸੀਤਾ ਨੂੰ ਆਪਣੇ ਘਰੋਂ ਹੀ ਕੱਢ ਦਿੱਤਾ ਸੀ, ਤੁਲਸੀ ਜੀ ਰਮਾਇਣ ਵਿੱਚ ਲਿਖਦੇ ਹਨ ਕਿ ਢੋਰ, ਸੂਦਰ, ਪਸ਼ੂ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ। ਕਿਸੇ ਨੇ ਇਸਤਰੀ ਨੂੰ ਪੈਰ ਦੀ ਜੁੱਤੀ ਕਿਹਾ, ਕਿਸੇ ਨੇ ਨਰਕ ਦਾ ਦਰਵਾਜਾ। ਬੇਸ਼ੱਕ ਸਾਡੇ ਹਿੰਦੂ ਸਮਾਜ ਵਿੱਚ ਦੇਵੀਆਂ ਦੀ ਪੂਜਾ ਵੀ ਕੀਤੀ ਜਾਂਦੀ ਹੈ, ਪਰ ਸਭ ਤੋਂ ਵੱਧ ਇਸਤਰੀ ਦਾ ਸ਼ੋਸ਼ਣ ਵੀ ਹਿੰਦੂ ਸਮਾਜ ਵਿੱਚ ਹੀ ਹੋਇਆ ਹੈ। ਮੁਸਲਿਮ ਸਮਾਜ ਵਿੱਚ ਵੀ ਔਰਤਾਂ ਨੂੰ ਬਰਾਬਰਤਾ ਦਾ ਹੱਕ ਹਾਸਲ ਨਹੀਂ ਹੈ। ਸਿੱਖ ਮੱਤ ਦੇ ਮੋਢੀ ਬਾਬੇ ਨਾਨਕ ਜੀ ਨੇ ਔਰਤਾਂ ਦੇ ਹੱਕ ਵਿੱਚ ਅਵਾਜ ਉਠਾਉਦਿਆਂ ਕਿਹਾ ਸੀ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵੀਅਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ॥ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ … ….॥ (ਪੰਨਾ ਨੰ: 473)॥ ਪ੍ਰੋ: ਸਾਹਿਬ ਸਿੰਘ ਨੇ ਇਸ ਸ਼ਬਦ ਦੇ ਅਰਥ ਕਰਦਿਆਂ ਲਿਖਿਆ ਹੈ ਕਿ ਇਸਤਰੀ ਤੋਂ ਜਨਮ ਲਈਂਦਾ ਹੈ, ਇਸਤਰੀ ਦੇ ਪੇਟ ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ, ਇਸਤਰੀ ਰਾਹੀਂ ਹੀ ਕੁੜਮਾਈ ਤੇ ਵਿਆਹ ਹੁੰਦਾ ਹੈ, ਇਸਤਰੀ ਰਾਹੀਂ ਹੀ ਹੋਰ ਲੋਕਾਂ ਨਾਲ ਸਬੰਧ ਬਣਦਾ ਹੈ, ਇਸਤਰੀ ਤੋਂ ਹੀ ਜਗਤ ਦੀ ਉਤਪਤੀ ਦਾ ਰਾਸਤਾ ਚੱਲਦਾ ਹੈ, ਜੇ ਇਸਤਰੀ ਮਰ ਜਾਏ ਤਾਂ ਹੋਰ ਇਸਤਰੀ ਦੀ ਭਾਲ ਕਰੀਂਦੀ ਹੈ, ਇਸਤਰੀ ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ, ਜਿਸ ਇਸਤਰੀ ਜਾਤੀ ਤੋਂ ਰਾਜੇ ਭੀ ਜੰਮਦੇ ਹਨ ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ। (ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਤੀਜੀ ਪੰਨਾ ਨੰ: 680)॥ ਪਰ ਅਜੋਕੀ ਸਿੱਖ ਮੱਤ ਵੀ ਬਾਬੇ ਨਾਨਕ ਦੇ ਸ਼ਬਦਾਂ ਨੂੰ ਰੱਟੇ ਲਾਕੇ ਪੜ੍ਹਨ ਤੱਕ ਹੀ ਸੀਮਿਤ ਹੈ, ਅਸਲੀਅਤ ਵਿੱਚ ਬਰਾਬਰਤਾ ਔਰਤਾਂ ਨੂੰ ਸਿੱਖ ਮੱਤ ਵਿੱਚ ਵੀ ਨਹੀਂ ਮਿਲ ਰਹੀ। ਜਿਵੇਂਕਿ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਇਸਤਰੀ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਿਲ ਨਾ ਕਰਨਾ, ਹਰਿਮੰਦਰ ਸਾਹਿਬ ਵਿਖੇ ਸਿੱਖ ਬੀਬੀਆਂ ਨੂੰ ਕੀਰਤਨ ਨਾ ਕਰਨ ਦੇਣਾ, ਗੁਰਦੁਆਰਿਆਂ ਵਿੱਚ ਪੁੱਤਰ ਪ੍ਰਾਪਤੀ ਦੀਆਂ ਅਰਦਾਸਾਂ ਕਰਨੀਆਂ, ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਵਾਉਣੇ, ਅਨੰਦ ਕਾਰਜਾਂ ਸਮੇਂ ਲੜਕੀ ਦਾ ਪੱਲਾ ਲੜਕੇ ਹੱਥ ਫੜਾਉਣਾ, ਲੜਕੀ ਨੂੰ ਲੜਕੇ ਦੇ ਖੱਬੇ ਹੱਥ ਬਹਾਉਣਾ ਆਦਿ ਰਸਮਾਂ ਨਾ ਬਰਾਬਰੀ ਦੀਆਂ ਪਰਤੱਖ ਉਦਹਾਰਣਾਂ ਹਨ। ਬੇਸ਼ੱਕ ਕੁੱਝ ਗਿਣਤੀ ਦੀਆਂ ਔਰਤਾਂ ਨੇ ਆਪਣੀ ਯੋਗਤਾ ਸਦਕਾ ਉੱਚ ਮੁਕਾਮ ਹਾਸਿਲ ਕੀਤੇ ਹਨ, ਪਰ ਮਰਦ ਪ੍ਰਧਾਨ ਸਮਾਜ ਇਸਤਰੀ ਨੂੰ ਆਪਣੀ ਗੁਲਾਮ ਤੋਂ ਵੱਧ ਕੁੱਝ ਵੀ ਨਹੀਂ ਸਮਝਦਾ। ਸਾਡੇ ਲੋਕਾਂ ਦੇ ਚਹੇਤੇ ਮਸ਼ਹੂਰ ਕਲਾਕਾਰ ਵੀ ਔਰਤਾਂ ਦੀ ਨਿਰਾਦਰੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ, ਕੋਈ ਕਲਾਕਾਰ ਗਾ ਰਿਹਾ ਹੁੰਦਾ ਹੈ ਕਿ ਮੁੱਢ ਕਦੀਮੋ ਹੁੰਦੀਆਂ ਰੰਨਾਂ ਬਦਕਾਰਾਂ ਜਾਂ ਕੀ ਏ ਰੰਨਾਂ ਦਾ ਇਤਬਾਰ, ਕੋਈ ਗਾ ਰਿਹਾ ਹੁੰਦਾ ਹੈ ਸੜਕਾਂ ਤੇ ਅੱਗ ਤੁਰੀ ਜਾਂਦੀ ਏ। ਜਿਸ ਤਰ੍ਹਾਂ ਇਸਤਰੀ ਨੂੰ ਅਜੋਕੇ ਗਾਣਿਆਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਸਨੂੰ ਸੁਣ ਕੇ ਤਾਂ ਸ਼ੈਤਾਨ ਵੀ ਸ਼ਰਮਾਉਣ ਲੱਗ ਪੈਂਦੇ ਹਨ। ਵੇਸ਼ਵਾਪੁਣੇ ਦਾ ਧੰਦਾ ਕਰਦੀਆਂ ਔਰਤਾਂ ਪਤਾ ਨਹੀਂ ਕਿਸ ਮਜਬੂਰੀ ਬੱਸ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੁੰਦੀਆਂ ਹਨ, ਪਰ ਉਨ੍ਹਾਂ ਦੇ ਵੀ ਅੱਡੇ (ਟਿਕਾਣੇ) ਹੁੰਦੇ ਹਨ ਜਿੱਥੇ ਉਹ ਮਰਦਾਂ ਦੀ ਹਵਸ ਪੂਰੀ ਕਰਦੀਆਂ ਦਿਨ ਕਟੀ ਕਰਦੀਆਂ ਹਨ । ਪਰ ਅਜੋਕੇ ਕਮੀਣੇ ਕਲਾਕਾਰਾਂ ਨੇ ਤਾਂ ਚਿੱਟੇ ਸੂਟ ਤੇ ਦਾਗ ਪੈ ਗਏ, ਗਲੀਆਂ ਦੇ ਵਿੱਚ ਗਾਰਾ ਜਿਹੇ (ਜਾਂ ਹੁਣ ਹੋਰ ਵੀ ਲੱਚਰ) ਗੀਤ ਗਾ ਕੇ ਔਰਤਾਂ ਨੂੰ ਗਲੀ ਗਲੀ ਫਿਰਦੀਆਂ ਵੇਸ਼ਵਾਵਾਂ ਦੇ ਰੂਪ ਵਿੱਚ ਪੇਸ਼ ਕਰਕੇ ਆਪਣੀ ਨੀਚ ਸੋਚ ਦਾ ਪ੍ਰਗਟਾਵਾ ਕਰਦਿਆਂ ਔਰਤਾਂ ਦੇ ਚਿੱਟੇ ਪਹਿਰਾਵੇ ਨੂੰ ਵੀ ਕਲੰਕਿਤ ਕਰਕੇ ਰੱਖ ਦਿੱਤਾ ਹੈ। ਚਿੱਟੇ ਕੱਪੜੇ ਸਾਦਗੀ ਦਾ ਪ੍ਰਤੀਕ ਹੁੰਦੇ ਹਨ, ਪਰ ਜਦ ਹੁਣ ਕੁੜੀਆਂ ਚਿੱਟੇ ਕੱਪੜੇ ਪਾ ਕੇ ਕਿਸੇ ਪਾਸੇ ਜਾਣਗੀਆਂ ਜਾਂ ਅਜਿਹੇ ਗਾਣਿਆਂ ਦੇ ਚਲਦੇ ਬੱਸਾਂ ਵਿੱਚ ਸਫਰ ਕਰਨਗੀਆਂ ਤਾਂ ਉਨ੍ਹਾਂ ਦਾ ਕੀ ਪ੍ਰਭਾਵ ਜਾਏਗਾ। ਅਜੋਕੇ ਕਲਾਕਾਰਾਂ ਨੂੰ ਹਰੇਕ ਲੜਕੀ ਬਦਚਲਣ ਜਾਂ ਮਾਸ਼ੂਕ ਹੀ ਨਜ਼ਰ ਆਉਂਦੀ ਹੈ, ਜੇ ਇੰਨ੍ਹਾਂ ਨੂੰ ਹਰ ਲੜਕੀ ਵਿੱਚੋਂ ਆਪਣੀ ਧੀ, ਭੈਣ ਜਾਂ ਮਾਂ ਨਜ਼ਰ ਆਉਂਦੀ ਹੋਵੇ ਤਾਂ ਇਹ ਔਰਤ ਜਾਤੀ ਨੂੰ ਅਪਮਾਨਿਤ ਕਰਦੇ ਅਜਿਹੇ ਗੀਤ ਸ਼ਾਇਦ ਨਾ ਗਾਉਣ। ਇਸਤਰੀ ਜਾਤੀ ਦੀ ਥਾਂ ਥਾਂ ਹੋ ਰਹੀ ਦੁਰਦਸ਼ਾ ਨੂੰ ਰੋਕਣ ਲਈ ਕੋਈ ਵੀ ਠੋਸ ਉਪਰਾਲਾ ਨਹੀਂ ਕੀਤਾ ਜਾਂਦਾ। ਬੱਸਾਂ, ਟਰੈਕਟਰਾਂ ਤੇ ਚੱਲਦੇ ਅਸ਼ਲੀਲ ਗਾਣੇ ਜਿੰਨ੍ਹਾਂ ਰਾਹੀਂ ਔਰਤਾਂ ਨੂੰ ਅੱਤ ਨਿੰਦਣ ਯੋਗ ਅਤੇ ਘਟੀਆ ਕਿਰਦਾਰ ਵਾਲੀਆਂ ਪੇਸ਼ ਕੀਤਾ ਗਿਆ ਹੁੰਦਾ ਹੈ। ਮਰਦ ਮਨੁੱਖ ਅੰਦਰੋਂ ਖਤਮ ਹੋਈ ਇਨਸਾਨੀਅਤ ਦੇ ਸੂਚਕ ਹਨ, ਸਾਡੀਆਂ ਸਰਕਾਰਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਜੋ ਇਸਤਰੀ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦੀਆਂ ਹਨ, ਉਹ ਇਸਤਰੀ ਦੀ ਨਿਰਾਦਰੀ ਕਰਨ ਵਾਲੇ ਬੱਸਾਂ ਵਿੱਚ ਨਜਾਇਜ ਤੌਰ ਤੇ ਚੱਲਦੇ ਗੰਦੇ ਗਾਣਿਆਂ ਨੂੰ ਵੀ ਬੰਦ ਨਹੀਂ ਕਰਵਾ ਸਕਦੇ, ਕਲਾਕਾਰਾਂ ਅਤੇ ਕੈਸੇਟ ਕੰਪਨੀਆਂ ਨੂੰ ਰੋਕਣਾ ਤਾਂ ਦੂਰ ਦੀ ਗੱਲ ਹੈ। ਸਿੱਖ ਮੱਤ ਹੀ ਇੱਕ ਐਸੀ ਮੱਤ ਸੀ ਜਿਸ ਦੇ ਬਾਨੀਆਂ ਨੇ ਔਰਤ ਦੇ ਹੱਕ ਵਿੱਚ ਅਵਾਜ ਉਠਾਈ ਸੀ। ਕਦੇ ਸਿੱਖ ਹੁੰਦੇ ਸਨ ਜੋ ਜੰਗਲ ਬੇਲਿਆਂ ਵਿੱਚ ਰਹਿੰਦੇ ਹੋਏ ਵੀ ਦੇਸੀ ਵਿਦੇਸ਼ੀ ਜਰਵਾਣਿਆਂ ਤੋਂ ਔਰਤਾਂ ਉਤੇ ਕੀਤੇ ਜਾਂਦੇ ਅੱਤਿਆਚਾਰਾਂ ਵਿਰੁੱਧ ਮੈਦਾਨ ਵਿੱਚ ਨਿਤਰਦੇ ਹੁੰਦੇ ਸਨ, ਉਹ ਆਪਣੀਆਂ ਜਾਨਾਂ ਨੂੰ ਜੋਖਮ ਵਿੱਚ ਪਾ ਕੇ ਔਰਤਾਂ ਉਪਰ ਜੁਲਮ ਕਰਨ ਵਾਲੇ ਜਾਲਮਾਂ ਨੂੰ ਸੋਧ ਕੇ ਬੰਦੀ ਬਣਾਈਆਂ ਔਰਤਾਂ ਨੂੰ ਜਾਲਮਾਂ ਦੇ ਪੰਜਿਆਂ ਵਿੱਚੋਂ ਛੁਡਵਾ ਕੇ ਸਤਿਕਾਰ ਸਹਿਤ ਉਨ੍ਹਾਂ ਨੂੰ ਘਰੋਂ ਘਰੀਂ ਪਹੁੰਚਾ ਕੇ ਆਉਂਦੇ ਸਨ। ਪਰ ਅਜੋਕੇ ਸਿੱਖਾਂ (ਜੋ ਇਸਤਰੀ ਨੂੰ ਅੱਤ ਘਟੀਆ ਚਰਿੱਤਰਾਂ ਵਿੱਚ ਪੇਸ਼ ਕਰਨ ਵਾਲੀ ਅਸ਼ਲੀਲ ਕਵਿਤਾ (ਅਖੌਤੀ ਦਸ਼ਮ ਗ੍ਰੰਥ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖ ਕੇ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਦਾ ਹੋਕਾ ਦੇਣ ਵਾਲੇ ਬਾਬੇ ਨਾਨਕ ਜੀ ਦਾ ਮੂੰਹ ਚਿੜਾ ਰਹੇ ਹਨ) ਤੋਂ ਔਰਤਾਂ ਪ੍ਰਤੀ ਧੀ ਭੈਣ ਵਾਲੀ ਸਾਂਝ ਜਾਂ ਔਰਤਾਂ ਨੂੰ ਬਰਾਬਰਤਾ ਮਿਲਣ ਦੀ ਆਸ ਰੱਖਣੀ ਵੀ ਮੂਰਖਤਾ ਤੋਂ ਵੱਧ ਕੁੱਝ ਨਹੀਂ ਹੋਵੇਗਾ। ਸ਼ਾਇਦ ਕੋਈ ਵੀਰ ਜਾਂ ਭੈਣ ਇਹ ਸੋਚੇਗਾ ਕਿ ਮਹਿਲਾ ਦਿਵਸ ਬਾਰੇ ਲੇਖ ਵਿੱਚ ਅਖੌਤੀ ਦਸ਼ਮ ਗ੍ਰੰਥ ਕਿਉਂ ਵਾੜ ਲਿਆ ਹੈ। ਇਸ ਬਾਰੇ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਇਸ ਗ੍ਰੰਥ ਵਿੱਚ ਇਸਤਰੀਆਂ ਨੂੰ ਬਦਨਾਮ ਕਰਦੀਆਂ 400 ਤੋਂ ਵੱਧ ਕਹਾਣੀਆਂ ਲਿਖੀਆਂ ਹੋਈਆਂ ਹਨ। ਜਿੰਨ੍ਹਾਂ ਦਾ ਨਾਮ ਵੀ ਤ੍ਰਿਆ ਚਰਿਤ੍ਰ ਲਿਖਿਆ ਹੋਇਆ ਹੈ। ਕਿਸੇ ਵੀਰ-ਭੈਣ ਨੂੰ ਸ਼ੱਕ ਹੋਵੇ ਉਹ ਖੁਦ ਅਖੌਤੀ ਦਸ਼ਮ ਗ੍ਰੰਥ ਨੂੰ ਪੜ੍ਹ ਕੇ ਵੇਖ ਸਕਦਾ ਹੈ। ਇਸਤਰੀਆਂ ਪ੍ਰਤੀ ਜਿੰਨੀ ਲੱਚਰਤਾ ਗੁਰੁ ਗੋਬਿੰਦ ਸਿੰਘ ਜੀ ਦੇ ਨਾਮ `ਤੇ ਇਸ ਅਖੌਤੀ ਦਸ਼ਮ ਗ੍ਰੰਥ ਵਿੱਚ ਲਿਖੀ ਹੋਈ ਹੈ, ਇੰਨੀ ਲੱਚਰਤਾ ਤਾਂ ਅਜੋਕੇ ਮਾੜੇ ਤੋਂ ਮਾੜੇ ਕਲਾਕਾਰਾਂ ਨੇ ਵੀ ਪੇਸ਼ ਨਹੀਂ ਕੀਤੀ ਹੋਣੀ। ਇਸ ਲਈ ਇਹ ਅਖੌਤੀ ਦਸ਼ਮ ਗ੍ਰੰਥ ਇਸਤਰੀ ਜਾਤੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਜਿੱਥੇ ਇਸਤਰੀਆਂ ਦੇ ਮਾਨ-ਸਨਮਾਨ ਜਾਂ ਹੱਕਾਂ ਦੀ ਗੱਲ ਹੋਵੇਗੀ ਉੱਥੇ ਇਸਤਰੀਆਂ ਨੂੰ ਘਟੀਆ ਕਿਰਦਾਰ ਵਾਲੀਆਂ ਬਣਾ ਕੇ ਅਪਮਾਨਿਤ ਕਰਨ ਵਾਲੇ ਇਸ ਗ੍ਰੰਥ ਨੂੰ ਅੱਖੋਂ ਓਹਲੇ ਕਰਨਾ ਠੀਕ ਨਹੀਂ ਹੈ।
ਸਕੂਲਾਂ, ਕਾਲਜਾਂ ਵਿੱਚ ਜਾਂਦੀਆਂ ਕੁੜੀਆਂ ਨੂੰ ਸੜਕਾਂ ਅਤੇ ਬੱਸਾਂ ਵਿੱਚ ਗਲਤ ਅਨਸਰਾਂ ਵੱਲੋਂ ਕੀਤੀ ਜਾਂਦੀ ਛੇੜ ਛਾੜ ਦਾ ਜੋ ਸਾਹਮਣਾ ਕਰਨਾ ਪੈਂਦਾ ਹੈ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ, ਕੁੜੀਆਂ ਦੇ ਮਾਪਿਆਂ ਨੂੰ ਇੱਜਤਦਾਰ ਹੁੰਦੇ ਹੋਏ ਵੀ ਬੇਗੈਰਤੀ ਜਿੰਦਗੀ ਜਿਉਣੀ ਪੈਂਦੀ ਹੈ, ਜਿੰਨਾ ਚਿਰ ਲੜਕੀਆਂ ਸਕੂਲ ਕਾਲਜਾਂ ਜਾਂ ਕਿਸੇ ਆਪਣੇ ਹੋਰ ਕੰਮ ਤੋਂ ਵਾਪਿਸ ਘਰ ਨਹੀਂ ਪਹੁੰਚਦੀਆਂ, ਉਨਾ ਚਿਰ ਮਾਪਿਆਂ ਦੀ ਜਾਨ ਫੜੀ ਰਹਿੰਦੀ ਹੈ, ਆਪਣੀ ਧੀ ਨੂੰ ਪਾਲ ਪਲੋਸ ਕੇ ਪੜਾਉਣ ਉਪਰੰਤ ਉਸਦਾ ਦਾਨ ਕਰਨ ਲਈ ਵੀ ਧੀ ਵਾਲਿਆਂ ਨੂੰ ਪੁੱਤ ਵਾਲਿਆਂ ਅੱਗੇ ਮਿੰਨਤਾਂ ਕਰਨੀਆਂ ਪੈਂਦੀਆਂ ਹਨ, ਆਪਣੀ ਧੀ ਦੇਣ ਦੇ ਨਾਲ ਨਾਲ ਪੁੱਤ ਵਾਲਿਆਂ ਵੱਲੋਂ ਕੀਤੀ ਜਾਂਦੀ ਹਰ ਨਜਾਇਜ ਮੰਗ ਵੀ ਪੂਰੀ ਕਰਨੀ ਪੈਂਦੀ ਹੈ, ਪੁੱਤ ਵਾਲਿਆਂ ਦੀ ਹਰ ਮੰਗ ਪੂਰੀ ਕਰਨ ਦੇ ਬਾਵਜੂਦ ਵੀ ਲੜਕੀ ਆਪਣੇ ਸਹੁਰੇ ਘਰ ਬੇਗਾਨੀ ਹੀ ਰਹਿੰਦੀ ਹੈ। ਅਜੋਕੇ ਬੇਕਾਰੇ ਅਤੇ ਨਸ਼ੇੜੀ ਲੜਕਿਆਂ ਪਿੱਛੇ ਲਾਈਆਂ ਲੜਕੀਆਂ ਨੂੰ ਸਾਰੀ ਜਿੰਦਗੀ ਹੀ ਤਿਲ ਤਿਲ ਪਲ ਪਲ ਮਰਨਾ ਪੈਂਦਾ ਹੈ, ਅਖੀਰ ਮੌਤ ਹੀ ਉਨ੍ਹਾਂ ਨੂੰ ਨਰਕ ਭਰੀ ਜਿੰਦਗੀ ਤੋਂ ਛੁਟਕਾਰਾ ਦਿਵਾਉਂਦੀ ਹੈ। ਪਰ ਦੁੱਖ ਦੀ ਗੱਲ ਹੈ ਕਿ ਮਰਦ ਔਰਤ ਨੂੰ ਮਰਨ ਵੀ ਨਹੀਂ ਦਿੰਦਾ ਅਤੇ ਜਿਉਣ ਵੀ ਨਹੀਂ ਦਿੰਦਾ, ਭਾਵ ਕਿ ਔਰਤ ਨੂੰ ਬਰਾਬਰਤਾ ਦੇ ਹੱਕ ਦੇਣ ਦਾ ਰੌਲਾ ਪਾਉਣ ਵਾਲਾ ਮਰਦ ਪ੍ਰਧਾਨ ਸਮਾਜ ਨਾ ਤਾਂ ਔਰਤ ਨੂੰ ਮਰਨ ਦਾ ਹੱਕ ਦਿੰਦਾ ਹੈ ਤੇ ਨਾ ਜਿਉਣ ਦਾ। ਮਾਦਾ ਭਰੂਣ ਹੱਤਿਆ ਦੇ ਵਿਰੋਧ ਵਿੱਚ ਲਿਖੇ ਨਾਅਰੇ 'ਜੇ ਧੀਆਂ ਮਾਰ ਮੁਕਾਉਗੇ ਤਾਂ ਬਹੁਆਂ ਕਿੱਥੋਂ ਲਿਆਉਗੇ' ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਮਰਦ ਪ੍ਰਧਾਨ ਸਮਾਜ ਆਪਣੇ ਲਈ ਬਹੂਆਂ (ਪਤਨੀਆਂ) ਦੀ ਹੋ ਰਹੀ ਘਾਟ ਕਾਰਨ ਹੀ ਕਾਵਾਂ ਰੌਲੀ ਪਾ ਰਿਹਾ ਹੈ ਕਿ ਲੜਕਿਆਂ ਲਈ ਲੜਕੀਆਂ ਦੀ ਗਿਣਤੀ ਘੱਟ ਰਹੀ ਹੈ, ਉਂਝ ਇਸਦੀ ਲੜਕੀਆਂ ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਜੇਕਰ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਦੁੱਗਣੀ ਹੋ ਜਾਵੇ, ਫਿਰ ਤਾਂ ਮਾਦਾ ਭਰੂਣ ਹੱਤਿਆ ਕਰਨਾ ਕੋਈ ਗੁਨਾਹ ਨਹੀਂ ਹੋਵੇਗਾ? ਜਾਂ ਫਿਰ ਇੱਕ ਲੜਕੇ ਨੂੰ ਦੋ ਦੋ ਬਹੂਆਂ ਦਿੱਤੀਆਂ ਜਾ ਸਕਦੀਆਂ ਹਨ? ਜਾਂ ਕੀ ਜੇ ਲੜਕੀਆਂ ਬਹੂਆਂ ਬਨਣ ਤੋਂ ਇਨਕਾਰ ਕਰ ਦੇਣ ਤਾਂ ਮਾਦਾ ਭਰੂਣ ਹੱਤਿਆ ਕੀਤੀ ਜਾ ਸਕਦੀ ਹੈ? ਅੱਜ ਵੱਡੀ ਪੱਧਰ ਤੇ ਸ਼ੋਰ ਪਾਇਆ ਜਾ ਰਿਹਾ ਹੈ ਕਿ ਇੱਕ ਹਜਾਰ ਲੜਕਿਆਂ ਦੇ ਪਿੱਛੇ ਲੜਕੀਆਂ ਦੀ ਗਿਣਤੀ ਅੱਠ ਸੌ ਰਹਿ ਗਈ ਹੈ ਆਦਿ ਆਦਿ। ਅੱਜ ਇੰਨ੍ਹਾਂ ਮਾਦਾ ਭਰੂਣਾਂ (ਲੜਕੀਆਂ) ਦੇ ਹਮਦਰਦਾਂ ਨੂੰ ਕੋਈ ਪੁੱਛੇ ਕਿ ਕੀ ਸਾਡੇ ਦੇਸ਼ ਖਾਸ ਕਰਕੇ ਅਜੋਕੇ ਪੰਜਾਬ ਅੰਦਰ ਸੌ ਪ੍ਰਤੀਸ਼ਤ ਲੜਕੇ ਵਿਆਹ ਦੇ ਯੋਗ ਹਨ? ਅੱਜ ਲੜਕੀਆਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਵੀ ਲੜਕੀਆਂ ਵਾਲਿਆਂ ਨੂੰ ਵੱਡੀ ਪੱਧਰ ਤੇ ਭਾਲ ਕਰਨ ਉਪਰੰਤ ਵੀ ਨਸ਼ਿਆਂ ਤੋਂ ਰਹਿਤ ਲੜਕੇ ਨਹੀਂ ਮਿਲਦੇ। ਅੱਜ ਲਗਭਗ ਪੰਜਾਹ ਪ੍ਰਤੀਸ਼ਤ ਲੜਕੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ ਜਿੰਨ੍ਹਾਂ ਵਿੱਚੋਂ ਵੀਹ ਪ੍ਰਤੀਸ਼ਤ ਲੜਕੇ ਤਾਂ ਵਿਆਹੁਣ ਦੇ ਯੋਗ ਵੀ ਨਹੀਂ ਹਨ। ਇਸਤਰੀ ਨੂੰ ਅਖੌਤੀ ਬਰਾਬਰਤਾ ਦੇਣ ਦੇ ਨਾਅਰੇ ਲਾਉਣ ਵਾਲੇ ਠੇਕੇਦਾਰ ਜੋ ਹਜਾਰ ਲੜਕੀ ਪੈਦਾ ਕਰਵਾਉਣੀ ਚਾਹੁੰਦੇ ਹਨ ਉਹ ਦੋ ਸੌ ਲੜਕੀ ਵਾਸਤੇ ਕੀ ਪ੍ਰਬੰਧ ਕਰਨਗੇ? ਜਾਂ ਕੀ ਦੋ ਸੌ ਲੜਕੀ ਨੂੰ ਦੋ ਸੌ ਨਸ਼ੇੜੀ ਲੜਕਿਆਂ ਦੀ ਹਵਸ ਪੂਰੀ ਕਰਨ ਅਤੇ ਉਨ੍ਹਾਂ ਤੋਂ ਕੁੱਟ ਖਾ ਖਾ ਕੇ ਨਰਕ ਭਰੀ ਜਿੰਦਗੀ ਜਿਉਣ ਲਈ ਛੱਡ ਦਿੱਤਾ ਜਾਵੇਗਾ? ਮਾਦਾ ਭਰੂਣਾਂ ਦੇ ਹਮਾਇਤੀਆਂ ਨੂੰ ਜਨਮੀਆਂ ਹੋਈਆਂ ਲੜਕੀਆਂ ਦੇ ਜਿਉਣ ਅਤੇ ਸੁਰੱਖਿਆ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ। ਇੱਥੇ ਤਾਂ ਜੇ ਕੋਈ ਗਰੀਬ ਮਾਂ ਬਾਪ ਨਾ ਚਾਹੁੰਦੇ ਹੋਏ ਵੀ ਆਪਣੀ ਲੜਕੀ ਦਾ ਰਿਸ਼ਤਾ ਕੁੱਝ ਕੁ ਨਾ ਮਾਤਰ ਪੈਸੇ ਲੈ ਕੇ ਕਰ ਦਿੰਦਾ ਹੈ ਤਾਂ ਉਸਨੂੰ ਸਾਡੇ ਸਮਾਜ ਵਿੱਚ ਬਹੁਤ ਮਾੜਾ ਗਿਣਿਆ ਜਾਂਦਾ ਹੈ ਅਤੇ ਕਈ ਪੀਹੜੀਆਂ ਉਨ੍ਹਾਂ ਨੂੰ ਕੁੜੀਆਂ ਦੇ ਪੈਸੇ ਲੈਣ ਦੇ ਮੇਹਣੇ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਮੁੰਡੇ ਵਾਲੇ ਅਮੀਰ ਹੁੰਦੇ ਹੋਏ ਵੀ ਬਗੈਰ ਲੋੜ ਤੋਂ ਧੀਆਂ ਵਾਲਿਆਂ ਤੋਂ ਸ਼ਰੇਆਮ ਲੱਖਾਂ ਰੁਪਏ ਲੈ ਕੇ ਵੀ ਇੱਜਤਦਾਰ ਕਹਾਉਂਦੇ ਹਨ। ਦੇਖੋ ਮਰਦ ਪ੍ਰਧਾਨ ਸਮਾਜ ਦੀ ਦੋਗਲੀ ਨੀਤੀ, ਧੀਆਂ ਦੇ ਪੈਸੇ ਲੈਣ ਵਾਲੇ ਬੇਇੱਜਤੇ ਅਤੇ ਪੁੱਤਾਂ ਦੇ ਪੈਸੇ ਲੈਣ ਵਾਲੇ ਇੱਜਤਦਾਰ। ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਮਿਲੀ ਬਰਾਬਰਤਾ ਇੱਥੇ ਸਪੱਸ਼ਟ ਹੁੰਦੀ ਹੈ ਜਿੱਥੇ ਚੰਗੀਆਂ ਧੀਆਂ ਦੇ ਮਾਪੇ ਇੱਜਤਦਾਰ ਨਹੀਂ ਹੋ ਸਕਦੇ ਅਤੇ ਮਾੜੇ ਪੁੱਤਰਾਂ ਦੇ ਮਾਪੇ ਬੇਇੱਜਤੇ ਨਹੀਂ ਹੋ ਸਕਦੇ। ਫਿਰ ਕੌਣ ਧੀਆਂ ਨੂੰ ਪੈਦਾ ਕਰਕੇ ਬੇਇੱਜਤੀ ਕਰਵਾਉਣੀ ਚਾਹੇਗਾ? ਅੱਜ ਲੜਕੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਅੰਮ੍ਰਿਤਸਰ ਦੇ ਛੇਹਰਟਾ ਥਾਣੇ ਨੇੜੇ ਸਹਾਇਕ ਸਬ ਇੰਸਪੈਕਟਰ ਰਵਿੰਦਰਪਾਲ ਸਿੰਘ ਨੂੰ ਗੁੰਡਿਆਂ ਨੇ 5 ਦਸੰਬਰ 2012 ਨੂੰ ਇਸ ਕਰਕੇ ਗੋਲੀ ਮਾਰ ਦਿੱਤੀ ਸੀ ਕਿ ਉਹ ਆਪਣੀ ਧੀ ਰੌਬਿਨਜੀਤ ਕੌਰ ਨਾਲ ਹੋ ਰਹੀ ਛੇੜਛਾੜ ਨੂੰ ਰੋਕਦਾ ਸੀ। ਕੀ ਦੋਸ਼ ਸੀ ਰਵਿੰਦਰਪਾਲ ਸਿੰਘ ਦਾ? ਬੱਸ ਇਹੀ ਦੋਸ਼ ਸੀ ਕਿ ਉਹ ਇੱਕ ਜਵਾਨ ਦੀ ਦਾ ਪਿਉ ਸੀ। ਉਸਨੇ ਮਾਦਾ ਭਰੂਣ ਹੱਤਿਆ ਕਰਾਉਣ ਦੀ ਥਾਂ ਆਪਣੀ ਧੀ ਨੂੰ ਪੜ੍ਹਾ-ਲਿਖਾ ਕੇ ਪੁੱਤਰਾਂ ਵਾਂਗ ਪਾਲਿਆ ਸੀ। ਇਸਦੀ ਕੀਮਤ ਉਸਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਅੱਜ ਜਦੋਂ ਇੱਕ ਪੁਲਿਸ ਅਫਸਰ ਦੀ ਧੀ ਵੀ ਸੁਰੱਖਿਅਤ ਨਹੀਂ ਹੈ, ਫਿਰ ਆਮ ਜਾਂ ਗਰੀਬ ਦੀ ਧੀ ਦੀ ਕੀ ਹਾਲਤ ਹੋਵੇਗੀ, ਇਸਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਛੇੜ ਛਾੜ ਅਤੇ ਬਲਾਤਕਾਰ ਆਦਿ ਇਸਤਰੀਆਂ ਨਾਲ ਹੁੰਦੇ ਧੱਕਿਆਂ ਦੀਆਂ ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ ਘਟਨਾਵਾਂ ਹਰ ਰੋਜ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਸਾਡੇ ਕਾਨੂੰਨ ਦੇ ਰਾਖੇ ਸਾਬਕਾ ਪੁਲਿਸ ਮੁਖੀ ਕੇ. ਪੀ. ਐਸ. ਗਿੱਲ ਵਰਗੇ ਵੀ ਔਰਤਾਂ ਨਾਲ ਛੇੜ ਛਾੜ ਦੇ ਮਾਮਲਿਆਂ ਵਿੱਚ ਨੰਗੇ ਹੋ ਚੁੱਕੇ ਹਨ। ਘਰਾਂ ਤੋਂ ਲੈ ਕੇ ਸਕੂਲਾਂ, ਕਾਲਜਾਂ, ਬੱਸਾਂ, ਰਸਤਿਆਂ, ਥਾਣਿਆਂ, ਜੇਲ੍ਹਾਂ, ਗੁਰਦੁਆਰਿਆਂ, ਮੰਦਰਾਂ, ਡੇਰਿਆਂ ਆਦਿ ਵਿੱਚ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਜਦੋਂ ਸਾਡੀਆਂ ਸਰਕਾਰਾਂ ਪੁਲਿਸ ਪ੍ਰਸ਼ਾਸ਼ਨ ਅਤੇ ਸਮਾਜ ਅੱਠ ਸੌ ਲੜਕੀ ਨੂੰ ਸੁਰੱਖਿਆ ਨਹੀਂ ਦੇ ਸਕਦਾ ਫਿਰ ਇਨ੍ਹਾਂ ਨੂੰ ਕੀ ਹੱਕ ਹੈ ਕਿ ਇਹ ਇੱਕ ਹਜਾਰ ਲੜਕੀ ਪੈਦਾ ਕਰਨ ਦੀ ਵਕਾਲਤ ਕਰਨ? ਮੇਰੇ ਇਸ ਲੇਖ ਦਾ ਮਕਸਦ ਇਹ ਨਹੀਂ ਹੈ ਕਿ ਮਾਦਾ ਭਰੂਣ ਹੱਤਿਆ ਹੋਣੀ ਚਾਹੀਦੀ ਹੈ, ਮਾਦਾ ਭਰੂਣ ਹੱਤਿਆ ਇੱਕ ਬਹੁਤ ਵੱਡਾ ਗੁਨਾਹ ਹੈ ਜਿਸ ਦਾ ਡੱਟ ਕੇ ਵਿਰੋਧ ਵੀ ਹੋਣਾ ਚਾਹੀਦਾ ਹੈ ਪਰ ਸਾਨੂੰ ਅਣ ਜੰਮੀਆਂ ਧੀਆਂ (ਮਾਦਾ ਭਰੂਣਾਂ) ਦੇ ਹਮਦਰਦਾਂ ਨੂੰ ਜਨਮ ਤੋਂ ਬਾਅਦ ਦੀ ਧੀਆਂ ਦੀ ਦਰਦਾਂ ਭਰੀ ਕੁਰਲਾਹਟ ਕਿਉਂ ਨਹੀਂ ਸੁਣਾਈ ਦਿੰਦੀ। ਮਰਦ ਅਤੇ ਔਰਤ ਗ੍ਰਹਿਸਥੀ ਗੱਡੀ ਦੇ ਦੋ ਪਹੀਏ ਹਨ, ਦੋਹਾਂ ਵਿੱਚ ਹਰ ਪਹਿਲੂ ਤੇ ਬਰਾਬਰਤਾ ਹੋਣੀ ਅੱਤ ਜਰੂਰੀ ਹੈ। ਇਹ ਬਰਾਬਰਤਾ ਸਿਰਫ ਲਿੰਗ ਅਨੁਪਾਤ ਲਈ ਹੀ ਹੋਣੀ ਜਰੂਰੀ ਨਹੀਂ ਸਗੋਂ ਬਰਾਬਰਤਾ ਦੇ ਅਧਿਕਾਰਾਂ ਲਈ ਵੀ ਜਰੂਰੀ ਹੈ। ਲੜਕੀ ਦਾ ਆਪਣਾ ਕਿਤੇ ਵੀ ਘਰ ਨਹੀਂ ਹੁੰਦਾ, ਮਾਪਿਆਂ ਦੇ ਘਰ ਲੜਕੀ ਬੇਗਾਨਾ ਧਨ ਹੁੰਦੀ ਹੈ ਅਤੇ ਸੁਹਰਿਆਂ ਦੇ ਘਰ ਬੇਗਾਨੀ ਧੀ ਹੀ ਰਹਿੰਦੀ ਹੈ । ਅੱਜ ਲੋੜ ਹੈ ਲੜਕੀਆਂ (ਇਸਤਰੀ ਜਾਤੀ) ਨੂੰ ਅਸਲੀਅਤ ਵਿੱਚ ਸਮਾਜਿਕ, ਆਰਥਿਕ ਅਤੇ ਧਾਰਮਿਕ ਬਰਾਬਰਤਾ ਦੇਣ ਦੀ ਅਤੇ ਲੜਕੀਆਂ ਪ੍ਰਤੀ ਆਪਣੀ ਮਾਨਸਿਕਤਾ ਬਦਲਣ ਦੀ। ਜਦੋਂ ਧੀਆਂ ਮਾਪਿਆਂ ਲਈ ਕਿਸੇ ਕਿਸਮ ਦਾ ਬੋਝ ਨਹੀਂ ਰਹਿਣਗੀਆਂ ਫਿਰ ਕੋਈ ਵੀ ਮਾਂ ਬਾਪ ਮਦਾ ਭਰੂਣ ਹੱਤਿਆ ਕਰਵਾਉਣ ਬਾਰੇ ਸੋਚੇਗਾ ਵੀ ਨਹੀਂ। ਜਿੰਨਾ ਚਿਰ ਗੁੰਡੇ ਅਨਸਰਾਂ ਤੋਂ ਆਪਣੀ ਧੀ ਦੀ ਇੱਜਤ ਬਚਾਉਣ ਲਈ ਬਾਪ ਨੂੰ ਗੁੰਡੇ ਅਨਸਰਾਂ ਤੋਂ ਗੋਲੀਆਂ ਖਾ ਕੇ ਮਰਨਾ ਪਵੇਗਾ ਅਤੇ ਲੜਕੀ ਦਾ ਵਿਆਹ ਕਰਨ ਸਮੇਂ ਦਾਜ (ਦਹੇਜ) ਰੂਪੀ ਦੰਡ ਭਰਨਾ ਪਵੇਗਾ, ਉਨਾ ਚਿਰ ਮਾਦਾ ਭਰੂਣ ਹੱਤਿਆ ਬੰਦ ਨਹੀਂ ਹੋਵੇਗੀ ਕਿਉਂਕਿ ਕੌਣ ਚਾਹੁੰਦਾ ਹੈ ਕਿ ਗੁੰਡੇ ਅਨਸਰ ਉਸ ਦੀ ਧੀ ਨੂੰ ਚੁੱਕ ਕੇ ਲੈ ਜਾਣ ਜਾਂ ਲੜਕੀ ਪੈਦਾ ਕਰਕੇ ਪਾਲ ਪਲੋਸ ਕੇ ਕਿਸੇ ਨੂੰ ਦੇਣ ਲਈ ਵੀ ਉਸ ਨੂੰ ਕਿਸੇ ਦਾ ਹਾੜੇ ਕੱਢਣੇ ਪੈਣ ਅਤੇ ਧੀ ਜੰਮਣ ਦੇ ਗੁਨਾਹ ਵਿੱਚ ਉਸਨੂੰ ਲੜਕੇ ਵਾਲਿਆਂ ਨੂੰ ਧੀ ਦੇ ਨਾਲ ਨਾਲ ਲੱਖਾਂ ਰੁਪਏ ਦੇ ਕੇ ਵੀ ਨੀਵਾਂ ਹੋਣਾ ਪਵੇ। ਇਸ ਲਈ ਜਿੰਨਾ ਚਿਰ ਮਾਦਾ ਭਰੂਣ ਹੱਤਿਆ ਦੇ ਕਾਰਨ ਔਰਤਾਂ ਦੀ ਨਾ ਬਰਾਬਰੀ ਨੂੰ ਖਤਮ ਕਰਕੇ ਲੜਕੀਆਂ ਨੂੰ ਲੜਕਿਆਂ ਵਾਂਗ ਹਰ ਪੱਖ ਤੋਂ ਬਰਾਬਰਤਾ ਨਹੀਂ ਦਿੱਤੀ ਜਾਂਦੀ ਉਨਾ ਚਿਰ ਮਾਦਾ ਭਰੂਣ ਹੱਤਿਆਵਾਂ ਨੂੰ ਰੋਕਣਾ ਸੰਭਵ ਨਹੀਂ ਹੋਵੇਗਾ। ਅਲਟਰਾ ਸਾਊਂਡ ਮਸ਼ੀਨਾਂ ਰਾਹੀਂ ਕੀਤੀ ਜਾਂਦੀ ਲਿੰਗ ਜਾਂਚ ਤੇ ਪਾਬੰਦੀ ਲਾਉਣ ਜਾਂ ਮਾਦਾ ਭਰੂਣ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਵਿਰੁੱਧ ਕੇਸ ਦਰਜ ਕਰਕੇ, ਅਜਿਹੇ ਕਾਨੂੰਨੀ ਧੱਕੇ ਨਾਲ ਲੜਕੀਆਂ ਨੂੰ ਕਿਸੇ ਦੇ ਘਰ ਜਬਰਦਸਤੀ ਪੈਦਾ ਨਹੀਂ ਕਰਵਾਇਆ ਜਾ ਸਕਦਾ। ਅਜਿਹੇ ਧੱਕੇ ਦਾ ਖਮਿਆਜਾ ਵੀ ਗਰੀਬ ਪਰਿਵਾਰਾਂ (ਲੋਕਾਂ) ਨੂੰ ਹੀ ਭੁਗਤਣਾ ਪੈਂਦਾ ਹੈ ਕਿਉਂਕਿ ਅਲਟਰਾ ਸਾਉਂਡ ਮਸ਼ੀਨਾਂ ਵਾਲੇ ਆਮ ਖਾਸ ਗਰੀਬਾਂ ਦੀ ਤਾਂ ਅਜਿਹੀ ਜਾਂਚ ਕਰਦੇ ਹੀ ਨਹੀਂ, ਜੇ ਕੋਈ ਚਾਹੁੰਦਾ ਵੀ ਹੋਵੇ ਤਾਂ ਉਹ ਲਿੰਗ ਜਾਂਚ ਤੇ ਪਾਬੰਦੀ ਲੱਗਣ ਕਾਰਨ ਇਸ ਦੀ ਮਹਿੰਗੀ ਹੋਈ ਫੀਸ ਦੇਣ ਤੋਂ ਅਸਮੱਰਥ ਹੋਣ ਕਾਰਨ, ਮਜਬੂਰੀ ਵੱਸ ਹੋਣ ਵਾਲੇ ਬੱਚੇ ਨੂੰ ਪੈਦਾ ਕਰਨਾ ਹੀ ਠੀਕ ਸਮਝਦਾ ਹੈ ਬਾਅਦ ਵਿੱਚ ਭਾਵੇਂ ਉਸਨੂੰ ਬੱਚਾ ਰੂੜੀਆਂ ਜਾਂ ਝਾੜੀਆਂ ਵਿੱਚ ਹੀ ਕਿਉਂ ਨਾ ਸੁੱਟਣਾ ਪਵੇ। ਅਮੀਰ ਲੋਕਾਂ ਤੇ ਅਜਿਹੀਆਂ ਕਾਨੂੰਨੀ ਪਾਬੰਦੀਆਂ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹ ਪੈਸੇ ਦੇ ਜੋਰ ਨਾਲ ਸਭ ਕੁੱਝ ਖਰੀਦਣ ਦੇ ਅਤੇ ਦਾਜ ਦੇਣ ਦੇ ਸਮੱਰਥ ਹੁੰਦੇ ਹਨ। ਫਿਰ ਵੀ ਜੇ ਅਸੀਂ ਅਸਲੀਅਤ ਨੂੰ ਸਮਝੇ ਬਗੈਰ ਅਜਿਹੀਆਂ ਕਾਨੂੰਨੀ ਪਾਬੰਦੀਆਂ ਦੇ ਸਹਾਰੇ ਲੜਕੀਆਂ ਦੀ ਗਿਣਤੀ ਵਿੱਚ ਵਾਧਾ ਕਰ ਵੀ ਲਵਾਂਗੇ (ਕੁੱਝ ਵਾਧਾ ਹੋਇਆ ਵੀ ਹੈ) ਤਾਂ ਵੀ ਇਹ ਕੋਈ ਵੱਡੀ ਪ੍ਰਾਪਤੀ ਨਹੀਂ ਹੋਵੇਗੀ, ਪ੍ਰਾਪਤੀ ਤਾਂ ਇਸ ਵਿੱਚ ਹੈ ਕਿ ਅਸੀਂ ਸਮਾਜ ਦੀ ਮਾਨਸਿਕਤਾ ਬਦਲ ਕੇ ਇਸ ਵਿੱਚੋਂ ਮੁੰਡੇ ਕੁੜੀ ਦੇ ਅੰਤਰ ਨੂੰ ਹੀ ਖਤਮ ਕਰ ਦੇਈਏ । ਧੀਆਂ ਦੇ ਮਾਪੇ ਸਮਾਜ ਵਿੱਚ ਨੀਵੇਂ ਨਾ ਹੋਣ, ਪੁੱਤਾਂ ਦੇ ਮਾਪੇ ਸਮਾਜ ਵਿੱਚ ਉੱਚੇ ਨਾ ਹੋਣ, ਕੋਈ ਕਿਸੇ ਦਾ ਗੁਲਾਮ ਨਾ ਹੋਵੇ ਕੋਈ ਕਿਸੇ ਤੇ ਨਿਰਭਰ ਨਾ ਹੋਵੇ, ਇਸਤਰੀ ਅਤੇ ਪੁਰਸ਼ ਇੱਕ ਦੂਜੇ ਦੇ ਪੂਰਕ ਹੁੰਦੇ ਹੋਏ ਹਰ ਪੱਖ ਤੋਂ ਬਰਾਬਰਤਾ ਦਾ ਆਨੰਦ ਮਾਨਣ ਫਿਰ ਨਾ ਹੀ ਕੋਈ ਮਾਦਾ ਭਰੂਣ ਹੱਤਿਆ ਕਰਵਾਉਣ ਵਾਰੇ ਸੋਚੇਗਾ ਅਤੇ ਨਾ ਹੀ ਮਾਦਾ ਭਰੂਣ ਹੱਤਿਆ ਤੇ ਪਾਬੰਦੀ ਲਾਉਣੀ ਪਵੇਗੀ।
ਅਖੀਰ ਵਿੱਚ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਕਰਨੀ ਚਾਹਾਂਗਾ ਕਿਉਂਕਿ ਕੁੱਝ ਘਾਟਾਂ ਮੇਰੀਆਂ ਭੈਣਾਂ ਅਤੇ ਧੀਆਂ ਵਿੱਚ ਵੀ ਹਨ। ਬਹੁਤ ਸਾਰੀਆਂ ਸਾਡੀਆਂ ਬੱਚੀਆਂ ਵੀ ਨਸ਼ਿਆਂ ਦੀ ਦਲਦਲ ਵਿੱਚ ਗਰਕ ਹੋ ਚੁੱਕੀਆਂ ਹਨ। ਬਹੁਤ ਸਾਰੀਆਂ ਕਾਮ ਵੱਸ ਹੋ ਕੇ ਆਪਣੀਆਂ ਇੱਜਤਾਂ ਗੁਆ ਬੈਠਦੀਆਂ ਹਨ। ਫਿਰ ਆਪਣੇ ਔਗੁਣ ਛੁਪਾਉਣ ਲਈ ਬਲਾਤਕਾਰ ਜਾਂ ਦਾਜ ਦੇ ਝੂਠੇ ਪਰਚੇ ਦਰਜ ਕਰਵਾ ਦਿੰਦੀਆਂ ਹਨ। ਇਹ ਵੀ ਬਹੁਤ ਮਾੜੀਆਂ ਗੱਲਾਂ ਹਨ। ਇਸਤਰੀਆਂ ਨੂੰ ਵੀ ਚਾਹੀਂਦਾ ਹੈ ਕਿ ਉਹ ਵੀ ਆਪਣੀਆਂ ਕਮੀਆਂ ਨੂੰ ਦੂਰ ਕਰਨ ਅਤੇ ਅਣਖ ਵਾਲੀ ਜਿੰਦਗੀ ਜਿਉਣ। ਬੇਸ਼ੱਕ ਮਰਦ ਅੱਜ ਇਸਤਰੀ ਤੇ ਭਾਰੂ ਹੈ, ਪਰ ਮਰਦ ਵੀ ਪਲਦਾ ਤਾਂ ਇਸਤਰੀ ਦੀ ਗੋਦ (ਬੁੱਕਲ) ਵਿੱਚ ਹੀ ਹੈ। ਹਰ ਇੱਕ ਨੇ ਇਸਤਰੀ ਦੀ ਗੋਦ ਵਿੱਚੋਂ ਹੀ ਉੱਠ ਕੇ ਅੱਗੇ ਵੱਧਣਾ ਹੈ। ਇਸ ਲਈ ਮੇਰੀਆਂ ਭੈਣਾਂ ਨੂੰ ਚਾਹੀਂਦਾ ਹੈ ਕਿ ਮਰਦਾਂ ਲਈ ਨੁਮਾਇਸ਼ੀ ਵਸਤੂਆਂ ਬਣ ਕੇ ਨਾ ਜਿਉਣ, ਆਪਣੀ ਜਿੰਮੇਵਾਰੀ ਸੰਭਾਲਣ, ਆਪਣੇ ਬੱਚਿਆਂ ਨੂੰ ਬੁੱਕਲ ਵਿੱਚ ਬਹਾ ਕੇ ਗੰਦੀਆਂ ਫਿਲਮਾਂ, ਗੰਦੇ ਗੀਤ ਸੁਨਾਉਣ ਦੀ ਥਾਂ ਗੁਰਬਾਣੀ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਅਤੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਵਰਗਿਆਂ ਦੀਆਂ ਸਿੱਖਿਆਵਾਂ ਦ੍ਰਿੜ ਕਰਵਾਉਣ। ਫਿਰ ਦੇਖੋ ਸਮਾਜ ਕਿਵੇਂ ਬਦਲਦਾ ਹੈ। ਭੈਣੋ ਜਾਗੋ! ਸੰਭਾਲੋ! ਸਾਰਾ ਸਮਾਜ ਜਿਹੋ ਜਿਹਾ ਵੀ ਚੰਗਾ ਮਾੜਾ ਹੈ, ਉਹ ਤੁਹਾਡੀ ਹੀ ਬੁੱਕਲ ਵਿੱਚੋਂ ਪੈਦਾ ਹੋਇਆ ਹੈ। ਸਮਾਜ ਦੀ ਨੀਂਹ ਤੁਹਾਡੀ ਬੁੱਕਲ ਵਿੱਚ ਹੀ ਹੈ। ਮਾਈ ਭਾਗੋਆਂ ਬਣ ਕੇ ਸਮਾਜ ਦੀ ਅਗਵਾਈ ਕਰੋ। ਤੁਹਾਡੀ ਸੁਚੱਜੀ ਅਗਵਾਈ ਸਮਾਜ ਨੂੰ ਗਰਕ ਹੋਣ ਤੋਂ ਬਚਾਅ ਸਕਦੀ ਹੈ। ਹੁਣ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਲੱਚਰ ਗਾਇਕੀ ਦੇ ਵਿਰੋਧ ਵਿੱਚ ਕਮੀਨੇ ਕਲਾਕਾਰਾਂ ਦੇ ਪੁਤਲੇ ਸਾੜਨਾ ਬਹੁਤ ਚੰਗਾ ਉਪਰਾਲਾ ਹੈ। ਇਹ ਨਿਰੰਤਰ ਜਾਰੀ ਰਹਿਣਾ ਚਾਹੀਦਾ ਹੈ ਅਤੇ ਟੀਮਾਂ (ਟੋਲੀਆਂ) ਬਣਾ ਕੇ ਬੱਸਾਂ ਵਿੱਚ ਚੱਲਦੇ ਅਸ਼ਲੀਲ ਗਾਣਿਆਂ ਨੂੰ ਵੀ ਰੋਕਣਾ ਚਾਹੀਂਦਾ ਹੈ ਅਤੇ ਅਸ਼ਲੀਲ ਗੀਤ ਗਾਉਣ ਵਾਲੇ ਕਲਾਕਾਰਾਂ ਦੇ ਨਾਲ-ਨਾਲ ਅਖੌਤੀ ਦਸ਼ਮ ਗ੍ਰੰਥ ਵਿਚਲੇ ਤ੍ਰਿਆ ਚਰਿਤ੍ਰਾਂ ਦੀ ਅਸਲੀਅਤ ਨੂੰ ਵੀ ਜਾਨਣਾ ਚਾਹੀਦਾ ਹੈ। ਕਿਉਂਕਿ ਇਹ ਤ੍ਰਿਆ ਚਰਿਤ੍ਰ ਇਸਤਰੀ ਜਾਤੀ ਲਈ ਅਜੋਕੇ ਕਲਾਕਾਰਾਂ ਨਾਲੋਂ ਵੀ ਵੱਧ ਖਤਰਨਾਕ ਹਨ। ਸਰਕਾਰਾਂ ਅਤੇ ਮਰਦਾਂ ਤੋਂ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ। ਜੋ ਕੋਈ ਭਲਾ ਪੁਰਸ਼ ਸਹਿਯੋਗ ਦੇਣਾ ਚਾਹੇ ਤਾਂ ਲੈ ਲੈਣਾ ਚਾਹੀਦਾ ਹੈ। ਬੀਬੀਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਮੈਂ ਬੀਬੀਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਬੀਬੀਆਂ ਨੂੰ ਇਸ ਕਾਰਜ ਵਿੱਚ ਸਫਲਤਾ ਬਖਸ਼ੇ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911


01/03/14)
ਵਰਲਡ ਸਿੱਖ ਫੈਡਰੇਸ਼ਨ

ਵਰਲਡ ਸਿੱਖ ਫੈਡਰੇਸ਼ਨ ਵੱਲੋਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ ਕੈਲੰਡਰ ਸਬੰਧੀ ਵਿਚਾਰ ਲਈ ਖੁੱਲਾ ਸੱਦਾ!

ਕਰਨਲ ਨਿਸ਼ਾਨ ਦੇ ਗੁਮਰਾਹ ਕੁਨ ਬਿਆਨ ਦਾ ਲਿਆ ਸਖ਼ਤ ਨੋਟਿਸ!


ਵਰਲਡ ਸਿੱਖ ਫੈਡਰੇਸ਼ਨ ਯੂ ਐਸ ਏ ਦੇ ਸੇਵਾਦਾਰਾਂ ਅਤੇ ਪੰਥ ਦਰਦੀਆਂ ਨੇ ਪ੍ਰੇਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਦੋਂ ਦਾ ਨਾਨਕਸ਼ਾਹੀ ਕੈਲੰਡਰ ਹੋਂਦ ਵਿੱਚ ਆਇਆ ਹੈ ਬਿਕਰਮੀ ਕੈਲੰਡਰ ਵਾਲਿਆਂ ਨੂੰ ਢਿੱਡ ਪੀੜਾਂ ਪਈਆਂ ਹੋਈਆਂ ਹਨ। ਜਿਥੇ ਕੁਝ ਸਾਡੇ ਆਪਣੇ ਵੀਰ ਆਪਣੇ ਲਿਖੇ ਇਤਿਹਾਸ ਵਿੱਚ ਬਿਕਰਮੀ ਤਰੀਕਾਂ ਲਿਖ ਦੇਣ ਕਾਰਣ ਹੀ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰਦੇ ਹਨ ਉਥੇ ਕੁਝ ਵਿਪਰ ਦੀ ਪ੍ਰਣਾਲੀ ਵਿੱਚ ਕੌਮ ਨੂੰ ਫਸਾ ਕੇ ਰੱਖਣ ਵਾਲੇ ਬ੍ਰਾਹਮਣਵਾਦੀ ਸੋਚ ਦੇ ਧਾਰਨੀ ਡੇਰੇਦਾਰ ਜਾਂ ਉਨ੍ਹਾਂ ਦੇ ਸਮਰਥਕ ਨਾਨਕ ਸ਼ਾਹੀ ਕੈਲੰਡਰ ਦੇ ਵਿਰੋਧੀ ਬਣਦੇ ਹਨ। ਡਾ ਗੁਰਮਤਿ ਸਿੰਘ ਬਰਸਾਲ, ਕੁਲਦੀਪ ਸਿੰਘ ਨਿਊਯਾਰਕ, ਸਰਵਜੀਤ ਸਿੰਘ ਸੈਕਰਾਮੈਂਟੋ ਅਤੇ ਵਰਿੰਦਰ ਸਿੰਘ ਗੋਲਡੀ ਨੇ ਸਾਂਝੇ ਬਿਆਨ ਰਾਹੀ ਦੱਸਿਆ ਕਿ ੨੦੦੩ ਵਿੱਚ ਜਦੋਂ ਲੰਬੀ ਘਾਲਣਾ ਅਤੇ ਪ੍ਰਕਿਰਿਆ ਪਿੱਛੋਂ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ ਤਾਂ ਕਿਸੇ ਕੋਲ ਵੀ ਇਸਦੀ ਵਿਰੋਧਤਾ ਕਰਨ ਦਾ ਠੋਸ ਆਧਾਰ ਜਾਂ ਯੋਗਤਾ ਨਹੀਂ ਸੀ। ਜਿਓਂ ਹੀ ਕੌਮ ਨੇ ਬਿਪਰਾਂ ਦੀਆਂ ਜੰਤਰੀਆਂ ਨੂੰ ਪਾਸੇ ਸੁੱਟ ਕੇ ਆਪਣੇ ਗੁਰਪੁਰਬ ਅਤੇ ਦਿਨ-ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੱਕੀਆਂ ਤਰੀਕਾਂ ਨੂੰ ਮਨਾਉਣੇ ਸ਼ੁਰੂ ਕੀਤੇ ਤਾਂ ਬਿਕ੍ਰਮੀ ਵਾਲਿਆਂ ਦਾ ਅਕਾਲ ਤਖਤ ਤੇ ਦਖ਼ਲ ਵੱਧਣ ਲਗ ਗਿਆ ।

ਉਨ੍ਹਾਂ ਅੱਗੇ ਦੱਸਿਆਂ ਕਿ ਆਖਿਰ ਏਕਤਾ ਦੀ ਆੜ ਥੱਲੇ ਰਾਜਨੀਤਕਾਂ ਦੀ ਸ਼ਹਿ ਤੇ ਉਹ ਕੁਝ ਕੁ ਬਿਕ੍ਰਮੀ ਤਰੀਕਾਂ ਨੂੰ ਸੂਰਜੀ ਤਰੀਕਾਂ ਵਿੱਚ ਰਲਾਉਣ ਵਿੱਚ ਕਾਮਯਾਬ ਹੋ ਗਏ ਜਿਸ ਨਾਲ ਕੈਲੰਡਰ ਮਿਲਗੋਭਾ ਬਣ ਗਿਆ ਜੋ ਨਾਂ ਸ਼ੁੱਧ ਨਾਨਕਸ਼ਾਹੀ ਰਿਹਾ ਨਾਂ ਬਿਕ੍ਰਮੀ। । ਵਰਡ ਸਿੱਖ ਫੈਡਰੇਸ਼ਨ ਦੇ ਉਕਤ ਸੇਵਾਦਾਰਾਂ ਨੇ ਦਾਅਵਾ ਕੀਤਾ ਹੈ ਕਿ ਅਸੀਂ ਸੰਤ ਸਮਾਜ ਵਾਲਿਆਂ ਨੂੰ ਕਿੰਨੇ ਚਿਰ ਤੋਂ ਵੰਗਾਰ ਰਹੇ ਹਾਂ ਕਿ ਆਓ ਪਾਰਦਰਸ਼ੀ ਤਰੀਕੇ ਨਾਲ ਵਿਚਾਰ-ਵਟਾਂਦਰਾ ਕਰੀਏ ਉਨ੍ਹਾਂ ਨੇ ਇਹ ਸੱਦਾ ਕਦੇ ਪ੍ਰਵਾਨ ਨਹੀ ਕੀਤਾ। ਹੁਣ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੇ ਬਿਆਨ ਦਿੱਤਾ ਹੈ ਕਿ ਨਾਨਕਸ਼ਾਹੀ ਕੈਲੰਡਰ `ਚ ਤਕਨੀਕੀ ਗਲਤੀਆਂ ਹਨ ਅਤੇ ਜੱਥੇਦਾਰ ਵੇਦਾਂਤੀ ਨੇ ਬਿਨਾਂ ਵਿਦਵਾਨਾਂ ਨਾਲ ਸਲਾਹ ਮਸ਼ਵਰਾ ਕੀਤੇ ਤੋਂ ਨਾਨਕਸ਼ਾਹੀ ਕੈਲੰਡਰ ਕਿਉਂ ਜਾਰੀ ਕੀਤਾ। ਕਰਨਲ ਨਿਸ਼ਾਨ ਨੇ, 28 ਫਰਵਰੀ ਦੀਆਂ ਅਖ਼ਬਾਰਾਂ ਰਾਹੀ ਆਪਣੇ ਬਿਆਨ ਵਿਚ ਜਿਥੇ ਨਾਨਕਸ਼ਾਹੀ ਕੈਲੰਡਰ `ਚ ਤਕਨੀਕੀ ਖ਼ਾਮੀਆਂ ਦਾ ਜਿਕਰ ਕੀਤਾ ਹੈ ਉਥੇ ਹੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਸਵਾਲ ਕਿਤਾ ਹੇ, “ਬਿਨਾਂ ਵਿਦਵਾਨਾਂ ਤੇ ਸਿੱਖ ਜਥੇਬੰਦੀਆਂ ਨੂੰ ਭਰੋਸੇ 'ਚ ਲਏ ਉਨ੍ਹਾਂ ਤਰੁੱਟੀਆਂ ਭਰੇ ਨਾਨਕਸ਼ਾਹੀ ਕਲੰਡਰ ਨੂੰ ਕਿਉਂ ਪ੍ਰਵਾਨਗੀ ਦਿੱਤੀ”। ਉਕਤ ਪੰਥ ਦਰਦੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਬਿਆਨ ਤੱਥਾ ਤੇ ਪੁਰਾ ਨਹੀ ਢੁਕਦਾ। ਕਰਨਲ ਨਿਸ਼ਾਨ ਦੇ ਗੁਮਰਾਹ ਕੁਨ ਬਿਆਨ ਪ੍ਰਤੀ ਕੁਝ ਸਵਾਲਾਂ ਦੇ ਜਵਾਬ ਵੀ ਮੰਗੇ ਹਨ;

ਕਰਨਲ ਨਿਸ਼ਾਨ ਜੀ, ਕੀ ਇਹ ਸੱਚ ਨਹੀ ਹੈ ਕਿ ਕੈਲੰਡਰ ਸਬੰਧੀ ਵਿਦਵਾਨਾਂ `ਚ ਲੱਗ-ਭੱਗ ਇਕ ਦਹਾਕਾ ਵਿਚਾਰ ਚਰਚਾ ਹੁੰਦੀ ਰਹੀ ਹੈ?

ਨਿਸ਼ਾਨ ਜੀ, ਕੀ ਇਹ ਸੱਚ ਨਹੀ ਹੈ ਕਿ ਤੁਸੀਂ ਵੀ ਗਾਹੇ-ਵਗਾਏ ਇਨ੍ਹਾਂ ਮੀਟਿੰਗਾਂ `ਚ ਸ਼ਾਮਲ ਹੁੰਦੇ ਰਹੇ ਹੋ ਅਤੇ ਆਪਣੇ ਸੁਝਾਓ ਵੀ ਦਿੰਦੇ ਰਹੇ ਹੋ?

ਨਿਸ਼ਾਨ ਜੀ, ਜੇ ਆਪ ਜੀ ਮੰਨਦੇ ਹੋ ਕਿ ਨਾਨਕਸ਼ਾਹੀ ਕੈਲੰਡਰ `ਚ ਤਰੁੱਟੀਆਂ ਹਨ ਤਾਂ ਉਨ੍ਹਾਂ ਤਰੁੱਟੀਆਂ ਦੀ ਸੂਚੀ ਪੇਸ਼ ਕੀਤੀ ਜਾਵੇ ਤਾਂ ਜੋ ਪਾਰਦਰਸ਼ੀ ਤਰੀਕੇ ਨਾਲ ਉਨ੍ਹਾਂ ਤੇ ਵਿਚਾਰ ਕੀਤੀ ਜਾ ਸਕੇ।

ਨਿਸ਼ਾਨ ਜੀ, ਤੁਸੀਂ ਆਪਣਾ ਕੈਲੰਡਰ ਵੀ ਸੰਗਤਾਂ ਦੀ ਕਚਿਹਰੀ `ਚ ਪੇਸ਼ ਕਰੋ ਤਾਂ ਜੋ ਉਸ ਬਾਰੇ ਵੀ ਵਿਚਾਰ ਕੀਤੀ ਜਾ ਸਕੇ।

ਕਰਨਲ ਨਿਸ਼ਾਨ ਜੀ, ਜਦੋਂ ਤੁਸੀਂ ਆਪ ਵੀ ਇਹ ਵੀ ਮੰਨਦੇ ਹੋ, “ਉਨ੍ਹਾਂ ਕਿਹਾ ਕਿ ਸਿੱਖ ਪੰਥ ਵਿਰੋਧੀ ਇਸ ਫੈਸਲੇ ਨੇ ਸਾਰੀ ਸਿੱਖ ਕੌਮ ਨੂੰ ਦੁਫਾੜ ਕਰ ਦਿੱਤਾ ਹੈ, ਪਰ ਸ਼ੋ੍ਰਮਣੀ ਕਮੇਟੀ, ਅਕਾਲ ਤਖ਼ਤ ਤੇ ਜਥੇਦਾਰ ਸਾਹਿਬਾਨ ਇਸ ਸਬੰਧੀ ਨਜ਼ਰਸਾਨੀ ਕਰਨਾ ਤਾਂ ਦੂਰ ਇਸ ਮੁੱਦੇ 'ਤੇ ਗੱਲ ਕਰਨ ਨੂੰ ਵੀ ਤਿਆਰ ਨਹੀਂ”, ਤਾਂ ਇਹ ਹੋਰ ਵੀ ਜਰੂਰੀ ਹੋ ਜਾਂਦਾ ਹੈ ਕਿ ਸਿੱਖ ਕੌਮ ਇਸ ਮਸਲੇ ਤੇ ਪਾਰਦਰਸ਼ੀ ਵਿਚਾਰ ਚਰਚਾ ਕਰਕੇ, ਆਪਣੇ ਤੌਰ ਤੇ ਹੀ ਨਜਿੱਠ ਲਵੇ। ਵਰਡ ਸਿੱਖ ਫੈਡਰੇਸ਼ਨ ਵੱਲੋਂ, ਅਸੀਂ ਆਪ ਜੀ ਨੂੰ ਵਿਚਾਰ ਵਟਾਂਦਰਾ ਕਰਨ ਦਾ ਖੁੱਲਾ ਸੱਦਾ ਦਿੰਦੇ ਹਾਂ। ਇਹ ਵਿਚਾਰ ਚਰਚਾ ਅੰਤਰਾਸ਼ਟਰੀ ਮੀਡੀਏ ਰਾਹੀ, ਲਿਖਤੀ ਰੂਪ ਵਿੱਚ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਲਈ ਉਪਲੱਬਧ ਹੋਵੇਗੀ।

ਆਪ ਜੀ ਦੇ ਉਸਾਰੂ ਹੁੰਗਾਰੇ ਦੀ ਉਡੀਕ `ਚ

ਜਾਗਰੂਕ ਵੀਰਾਂ ਦੇ ਹਮਸਫ਼ਰ
ਵਰਲਡ ਸਿੱਖ ਫੈਡਰੇਸ਼ਨ


01/03/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਵਾਬ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਨੂੰ ਜਦੋਂ ਲੱਭਦਾ ਜਵਾਬ ਕੋਈ ਨਾਂ।
ਹੋਇਆ ਕੀ, ਕੀ ਹੋਣਾ, ਇਹ ਹਿਸਾਬ ਕੋਈ ਨਾਂ।
ਦੁਨੀਆਂ ਤੋਂ ਦਰ ਸਾਰੇ ਭੇੜ ਲਈਦੇ।
ਤੇਰੇ ਵੱਲ ਹੱਥ ਉਦੋਂ ਜੋੜ ਲਈਦੇ।
ਤੇਰੇ ਰਾਹ ਤੋਂ ਬਿਨਾ ਹੋਰ ਰਾਹ ਨਾ ਚੱਲਦੀ।
ਤੇਰੇ ਜ਼ੋਰ ਅੱਗੇ ਮੇਰੀ ਵਾਹ ਨਾ ਚੱਲਦੀ।
ਦਾਤਾ ਜਿਵੇਂ ਕਰ ਸਭ ਤੇਰੀ ਮਰਜ਼ੀ।
ਤੇਰੀ ਮਰਜ਼ੀ `ਚ ਹੁਣ ਮੇਰੀ ਮਰਜ਼ੀ।
ਚੱਲੀ ਜਾਣਾ ਜਿਵੇਂ ਵੀ ਚਲਾਈ ਚਲਣਾ।
ਦਾਤਾ ਤੇਰੇ ਹੁਕਮ ਰਜਾਈ ਚਲਣਾ।
ਤੇਰੇ ਬਿਨਾ ਕੀ ਏ, ਜੇ ਤੂੰ ਦੇਵੇਂ ਪਾਵਾਂ ਮੈਂ।
ਸ਼ੁਕਰ ਮਨਾਵਾਂ ਤੇਰੇ ਵਾਰੇ ਜਾਵਾਂ ਮੈਂ।
ਵੰਡ ਖਾਣ ਜਿਹਾ ਤਾਂ ਸਵਾਬ ਕੋਈ ਨਾ।
ਹੋਇਆ ਕੀ, ਕੀ ਹੋਣਾ, ਇਹ ਹਿਸਾਬ ਕੋਈ ਨਾਂ।


01/03/14)
ਸੁਰਿੰਦਰ ਸਿੰਘ ‘ਖਾਲਸਾ’

(ਅੱਜ ਪੰਥਕ ਪੁਕਾਰ ਤੁਸੀਂ ਸੁਣੋ – ਜਥੇਦਾਰ ਜੀ)
ਸਾਡੇ ਵਡੇ ਜਥੇਦਾਰ, ਤੁਹਾਡਾ ਸ਼ਾਹੀ ਦਰਬਾਰ, ਗਰੀਬ ਸਿੱਖ ਰਹੇ ਪੁਕਾਰ,
ਤੁਸੀਂ ਸੁਣੋ ਜਥੇਦਾਰ ਜੀ, ਅੱਜ ਪੰਥ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………
ਵੈਰੀ ਰਹੇ ਚੋਭਾਂ ਮਾਰ, ਇੱਕ ਪਾਸੇ ਡੇਰੇਦਾਰ, ਦੂਜੇ ਪਾਸੇ ਗੱਦੀਦਾਰ,
ਕੁੱਝ ਬਣੋ ਜਿਮੇਵਾਰ ਜੀ, ਅੱਜ ਪੰਥਕ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………
ਲਏ ਸਿੱਖੀ ਭੇਖ ਧਾਰ, ਉਂਝ ਬਿਪਰਾਂ ਦੇ ਯਾਰ, ਧੋਖਾ ਦੇਣ ਬਾਰ ਬਾਰ,
ਇਹ ਜੋ ਕੌਮ ਦੇ ਗੱਦਾਰ ਜੀ, ਅੱਜ ਪੰਥ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ……
‘ਕ੍ਰਿਪਾਨ’ ਤੇ ਪਾਬੰਦੀ, ‘ਪੱਗਾਂ’ ਰਹੇ ਨੇ ਉਤਾਰ, ‘ਸਿੱਖ’ ਹੁੰਦੇ ਨੇ ਖੁਆਰ,
ਦੁਖ ਸੁਣੋ ਜਥੇਦਾਰ ਜੀ, ਅੱਜ ਪੰਥ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………
ਬੇੜਾ ਕੌਮੀ ਮੰਝਧਾਰ, ਬੱਸ ਡੁਬਣ ਹੀ ਹਾਰ, ਇਹ ਲੱਗੇ ਕਿਵੇ ਂ ਪਾਰ,
ਕੁੱਝ ਸੋਚੋ ਜਥੇਦਾਰ ਜੀ, ਅੱਜ ਪੰਥਕ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………
ਕੌਮੀ ਸੰਕਟ ਹੈ ਭਾਰੀ, ਆਗੂ ਬਿਨ੍ਹਾ ਹੈ ਵਿਚਾਰੀ, ਤੁਸੀਂ ਚੁੱਪ ਕਿਉਂ ਹੈ ਧਾਰੀ,
ਕੁੱਝ ਬੋਲੋ ਜਥੇਦਾਰ ਜੀ, ਅੱਜ ਪੰਥਕ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………
ਤੁਸੀਂ ਕਾਹਦੇ ਜਥੇਦਾਰ, ਕੁੱਝ ਸਕੇ ਨਾ ਸਵਾਰ, ਇੱਕ ਕਰੋ ਉਪਕਾਰ,
ਗੱਦੀ ਛੱਡੋ ਜਥੇਦਾਰ ਜੀ, ਅੱਜ ਪੰਥ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………
ਤੁਹਾਨੂੰ ਦਿੱਤਾ ਸੀ ਪਿਆਰ, ਤੁਹਾਨੂੰ ਹੋ ਗਿਆ ਅਫਾਰ, ਅਸੀਂ ਹੋਏ ਅਵਾਜਾਰ,
ਖਹਿੜਾ ਛੱਡੋ ਜਥੇਦਾਰ ਜੀ, ਅੱਜ ਪੰਥ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………
ਤੁਸੀਂ ਵੱਡੇ ਦਗਾਬਾਜ, ਖਾਉ ਕੌਮ ਦਾ ਅਨਾਜ, ਨਾਲ ਗੈਰਾਂ ਸਾਜ ਬਾਜ,
ਦਿਉਂ ਪਿੱਠ ਛੁਰਾ ਮਾਰ ਜੀ, ਅੱਜ ਪੰਥ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………
ਤੁਹਾਡਾ ਦੋਹਰਾ ਕਿਰਦਾਰ, ਹੁਣ ਹੋ ਗਿਆ ਹੈ ਜਾਹਰ, ਕਰੋ ਯਤਨ ਹਜਾਰ,
ਨਾ ਇਹ ਛੁਪੇ ਜਥੇਦਾਰ ਜੀ, ਅੱਜ ਪੰਥ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………
‘ਸੁਰਿੰਦਰ’ ਕਹੇ ਬਾਰ ਬਾਰ, ਮੌਕਾ ਆਖਰੀ ਦੀ ਬਾਰ, ਹੋ ਜਾਉ ਖਬਰਦਾਰ,
ਨਾ ਲ਼ੋਕ ਦੇਣ ਦੁੱਤਕਾਰ ਜੀ, ਅੱਜ ਪੰਥ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………
ਸ੍ਰ: ਸੁਰਿੰਦਰ ਸਿੰਘ ‘ਖਾਲਸਾ’ ਮਿਉਂਦ ਕਲਾਂ {ਫਤਿਹਾਬਾਦ}
ਮੋਬਾਇਲ= 97287 43287 94662 66708,{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.