.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1034)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Gurindar Singh Paul (Aurora, US)
ਸ: ਰਵਿੰਦਰ ਸਿੰਘ ਜੀ,
“ਕਾਜੀ ਬੋਲਿਆ ਬਨਿ ਨਹੀ ਆਵੈ॥” ਲੇਖ ਉੱਤੇ ਕੀਤੀ ਆਪ ਦੀ ਟਿੱਪਣੀ ਵਿੱਚ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਵਿੱਚ ਦੇਰੀ ਲਈ ਖਿਮਾਂ ਦਾ ਜਾਚਕ ਹਾਂ। ਆਪ ਦਾ ਸਵਾਲ ਹੈ ਕਿ, ਜੇ ਨਮਾਜ਼ ਕਰਮ ਕਾਂਡ ਹੈ ਤਾਂ ਨਮਾਜ਼ ਦਾ ਸਮਰਥਨ ਕਰਨ ਵਾਲੇ ਫ਼ਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਵਿੱਚ ਕਿਉਂ ਸੰਕਲਿਤ ਕੀਤੀ ਗਈ? ਸ: ਰਵਿੰਦਰ ਸਿੰਘ ਜੀ, ਨਮਾਜ਼ ਦਾ ਅਰਥ ਹੈ: ਅਰਦਾਸ, ਪ੍ਰਾਰਥਨਾ। ਆਪਾ ਭਾਵ ਤਿਆਗ ਕੇ ਅਲਹ ਅੱਗੇ ਪੜ੍ਹੀ ਗਈ ਸੱਚੀ ਨਮਾਜ਼/ਅਰਦਾਸ/ਪ੍ਰਾਰਥਨਾ ਕਰਮਕਾਂਡ ਨਹੀਂ ਹੈ! ਪਰੰਤੂ ਪੁਜਾਰੀਆਂ ਨੇ ਸੱਚੀ ਜੀਅ ਕੀ ਨਮਾਜ਼/ਅਰਦਾਸ ਨੂੰ, ਆਪਣੇ ਸੁਆਰਥ ਖ਼ਾਤਿਰ, ਮਹਿਜ਼ ਇਕ ਕਰਮਕਾਂਡ ਬਣਾ ਦਿੱਤਾ ਹੈ। ਗੁਰਬਾਣੀ ਵਿੱਚ ਕਰਮਕਾਂਡੀ ਨਮਾਜ਼/ਅਰਦਾਸ ਦਾ ਖੰਡਨ ਹੈ, ਪਰ ਅਲਹ/ਸਾਈਂ/ਪ੍ਰਭੂ ਅੱਗੇ ਕੀਤੀ ਸੱਚੀ ਜੀਅ ਕੀ ਨਮਾਜ਼/ਅਰਦਾਸ ਦਾ ਨਹੀਂ! ਗੁਰੁਬਾਣੀ ਵਿੱਚ ਕਈ ਸ਼ਬਦ/ਤੁਕਾਂ ਹਨ ਜਿਨ੍ਹਾਂ ਵਿੱਚ ਸੱਚੀ ਨਮਾਜ਼ ਦੀ ਉਦ੍ਹਾਰਨ ਦਿੱਤੀ ਗਈ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਦਾ ਸਲੋਕ:
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ॥ ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ॥ ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ॥ ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ॥ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ॥
ਫ਼ਰੀਦ ਜੀ ਦੇ ਦੋ ਸਲੋਕਾਂ (ਨੰ: ੭੦ ਤੇ ੭੧) ਵਿੱਚ ਨਮਾਜ਼ ਦਾ ਜ਼ਿਕਰ ਹੈ। ਇਹ ਸ਼ਲੋਕ ਹਨ:
ਫਰੀਦਾ ਬੇਨਿਵਾਜਾ ਕੁਤਿਆ ਏਹ ਨ ਭਲੀ ਰੀਤਿ॥
ਕਬ ਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ॥੭੦॥
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ॥
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ॥੭੧॥
ਦੂਜੇ ਸਲੋਕ ਦੀ ਦੂਜੀ ਤੁਕ ਤੋਂ ਸਪਸ਼ਟ ਹੈ ਕਿ ਫ਼ਰੀਦ ਜੀ ਸਾਂਈ/ਮਾਲਿਕ/ਸਾਹਿਬ/ਪ੍ਰਭੂ ਅੱਗੇ ਸਿਰ ਝੁਕਾਉਣ ਵਾਲੀ ਨਮਾਜ਼ ਦੀ ਗੱਲ ਕਰ ਰਹੇ ਹਨ ਨਾ ਕਿ ਕਰਮਕਾਂਡੀ ਦੁਨਿਆਵੀ ਦਿਖਾਵੇ ਦੀ ਨਮਾਜ਼ ਦੀ।
ਕ੍ਰਿਪਾ ਕਰਕੇ ਲੇਖ ਲੜੀ ਤੀਜੀ ਵਿੱਚ “ਸੇਖ ਫਰੀਦ ਜੀਉ ਕੀ ਬਾਣੀ-੦੯” ਅਤੇ “ਅਰਦਾਸ” ਲੇਖ ਪੜ੍ਹਨ ਦਾ ਕਸ਼ਟ ਕਰਨਾ ਆਪ ਨੂੰ ਕੁਝ ਹੋਰ ਜਾਣਕਾਰੀ ਮਿਲ ਜਾਵੇ ਗੀ।
27th January 2018 10:00am

27th January 2018 9:57am
Gravatar
ravinder singh (JAMMU, India)
gurinder singh g jwaab den layi dhanwad. 'panjhe vakht masit jaan da bhav 5 rasmi namajaa hi banda hai meri samaj anusar'. ki baba farid g baba nanak tau laghbhag 300 sal pehla v namaz de ohi meaning mande sun jo baba nanak mande sun?
27th January 2018 10:12am
Gravatar
Gurindar Singh Paul (Aurora, US)
ਸ: ਚਰਨਜੀਤ ਸਿੰਘ ਜੀ,
ਮੇਰੇ ਲੇਖ “ਸਾਬਤ ਸੂਰਤਿ ਦਸਤਾਰ ਸਿਰਾ॥” ਉੱਤੇ ਕੀਤੀ ਤੁਹਾਡੀ ਟਿੱਪਣੀ ਵਿੱਚ ਪੁੱਛੇ ਗਏ ਸਵਾਲਾਂ ਦਾ ਉੱਤਰ ਦੇਣ ਵਿੱਚ ਬਹੁਤ ਦੇਰੀ ਲਈ ਖਿਮਾ ਦਾ ਜਾਚਕ ਹਾਂ!
੧.(੬੭) ਦਾ ਕੀ ਮਤਲਬ ਹੈ? ਦਰਅਸਲ ਇਹ ੴ ਹੈ; ਫੌਂਟ ਕਨਵਰਸ਼ਨ ਸਮੇਂ ਇਹ ੬੭ ਹੋ ਗਿਆ ਲੱਗਦਾ ਹੈ। ਸੰਪਾਦਕ ਜੀ ਨੂੰ ਬੇਨਤੀ ਹੈ ਕਿ ਉਹ ਇਸ ਨੂੰ ਠੀਕ ਕਰ ਦੇਣ।
੨.“ਇਸ਼ਟ” ਦੇ ਪਹਿਲੇ ਭਾਗ ਦਾ ਇੰਦਰਾਜ ਇਉਂ ਹੈ: “ਗੁਰਮਤਿ ਦੇ ਮੂਲ ਸਿੱਧਾਂਤ (ਇਸ਼ਟ)”, ਇਹ ਇਸ਼ਟ ੩ ਤੋਂ ਕੁਝ ਲੇਖ ਛੱਡ ਕੇ ਹੇਠਾਂ ਹੈ।
੩.ਬੜੀ ਖ਼ੁਸ਼ੀ ਦੀ ਗੱਲ ਹੈ ਕਿ ਆਪ ਪੰਜਾਬੀ ਵਿੱਚ ਲਿੱਖਣਾ ਸਿੱਖਣਾ ਚਾਹੁੰਦੇ ਹੋ! ਮੈਂ ਕੰਪਿਊਟਰ ਦੀ ਸਮਝ ਦੇ ਮਾਮਲੇ ਵਿੱਚ ਪੂਰਾ ਲੱਲੂ ਹਾਂ! ਮੈਨੂੰ ਸਿਰਫ਼ ਟਾਈਪ ਕਰਨਾ ਆਉਂਦਾ ਹੈ; ਇਹ ਵੀ ੨੦੦੯ ਵਿੱਚ ਸੰਪਾਦਕ ਸ: ਮੱਖਣ ਸਿੰਘ ਜੀ ਨੇ ਫੋਨ ’ਤੇ ਸਿਰ-ਖਪਾਈ ਕਰਕੇ ਮੈਨੂੰ ਸਿਖਾਇਆ ਸੀ। ਉਨ੍ਹਾਂ ਨੇ ਇਕ ਵਾਰ ਲਿਖਿਆ ਸੀ ਕਿ ਜਿਸ ਨੂੰ ਪੰਜਾਬੀ ਵਿੱਚ ਲਿਖਣਾ ਸਿੱਖਣ ਦੀ ਇੱਛਾ ਹੋਵੇ ਉਹ ਉਨ੍ਹਾਂ ਨਾਲ ਸੰਪਰਕ ਕਰੇ। ਸੋ ਬਿਹਤਰ ਹੋਵੇਗਾ ਕਿ ਆਪ ਉਨ੍ਹਾਂ ਨੂੰ ਬੇਨਤੀ ਕਰੋ।
੪.“ਚਾਰ ਪਦਾਰਥ” ਹਨ: ਧਰਮ, ਅਰਥ, ਕਾਮ ਤੇ ਮੋਕਸ਼। ਇਹ ਹਿੰਦੂ ਗ੍ਰੰਥਾਂ ਦੀ ਦੇਣ ਹੈ। ਧਰਮ ਦਾ ਅਰਥ ਹੈ: ਮਨੁੱਖਾ ਜੀਵਨ ਦੇ ਕਰਤੱਵ; ਅਰਥ: ਸੰਸਾਰਕ ਖ਼ੁਸ਼ਹਾਲੀ; ਕਾਮ: ਮਨੋਕਾਮਨਾਵਾਂ ਦੀ ਪੂਰਤੀ ਜਿਸ ਨਾਲ ਸੰਸਾਰਕ ਖ਼ੁਸ਼ੀਆਂ ਪ੍ਰਾਪਤ ਹੋਣ; ਅਤੇ ਮੋਕਸ਼ ਤੋਂ ਭਾਵ ਮੁਕਤੀ। ਇਸ ਮੁਕਤੀ ਦਾ ਸੰਬੰਧ ਸਵਰਗ ਦੀ ਪ੍ਰਾਪਤੀ ਨਾਲ ਹੈ। ਪਹਿਲੀਆਂ ਤਿੰਨਾਂ ਦਾ ਸੰਬੰਧ ਸੰਸਾਰਕ ਜੀਵਨ ਨਾਲ ਹੈ ਅਤੇ ਤੀਜੀ ਦਾ ਕਾਲਪਨਿਕ ਸਵਰਗ ਨਾਲ। ਗੁਰਬਾਣੀ ਵਿੱਚ ਇਨ੍ਹਾਂ ਦਾ ਸਮਰਥਨ ਨਹੀਂ ਹੈ। ਇਨ੍ਹਾਂ ਚਾਰ ਪਦਾਰਥਾਂ ਦਾ ਮਾਲਿਕ ਪ੍ਰਭੂ ਆਪ ਹੈ। ਗਿਆਨ-ਗੁਰੂ ਦੀ ਸੰਗਤ ਵਿੱਚ ਬੈਠ ਕੇ ਪ੍ਰਭੂ ਦਾ ਨਾਮ ਸਿਮਰਨ ਨਾਲ ਸਮਝੋ ਇਹ ਚਾਰੇ ਪਦਾਰਥ ਤੁਰੰਤ ਪ੍ਰਾਪਤ ਹੋ ਗਏ!
ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾਕੇ॥
ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੇ॥੧॥
ਹਰਿ ਹਰਿ ਹਰਿ ਨ ਜਪਹਿ ਰਸਨਾ॥
ਅਵਰ ਸਭਿ ਤਿਆਗਿ ਬਚਨ ਬਚਨਾ॥ਰਹਾਉ॥ ਸੋਰਠਿ ਰਵਿਦਾਸ ਜੀ
ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ॥
ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥ ਮੋਹਿ ਖਰੇ॥ ਮਾਰੂ ਅ: ਮ:੧
ਸਾਧ ਸੰਗਿ ਆਰਾਧਨਾ ਹਰਿ ਨਿਧਿ ਆਪਾਰ॥
ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀ ਬਾਰ॥ ਬਿਲਾਵਲੁ ਮ:੫
ਚਾਰਿ ਪਦਾਰਥ ਜੇ ਕੋ ਮਾਗੈ॥ ਸਾਧੁ ਜਨਾ ਕੀ ਸੇਵਾ ਲਾਗੈ॥ ਸੁਖਮਨੀ ਮ:੫
ਧਰਮ ਅਰਥ ਅਰੁ ਕਾਮ ਮੋਖ ਮੁਕਤਿ ਪਦਾਰਥ ਨਾਥ॥
ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ॥ ਸਲੋਕ ਮ:੫
ਜੇ ਕੋਈ ਸੱਜਨ ਧਰਮ, ਅਰਥ, ਕਾਮ ਅਤੇ ਮੋਖ ਬਾਰੇ ਹੋਰ ਵਧੇਰੇ ਜਾਣਕਾਰੀ ਦੇ ਸਕਦਾ ਹੋਵੇ ਤਾਂ ਜ਼ਰੂਰ ਦੇਵੇ। ਧੰਨਵਾਦੀ ਹੋਵਾਂ ਗੇ।
27th January 2018 8:37am
Gravatar
NARENDRA PAL SINGH SALUJA (raipur c g, India)

ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ ॥ {ਪੰਨਾ 885}
ਵਿਆਪਕ ਤੇ ਵਯਕਤੀਗਤ ਓਅੰਕਾਰ ਕੀ( ਓਅੰਕਾਰਿ ) ਏਕ ਵਿਆਪਕ ਤੇ ਵਯਕਤੀਗਤ ਧੁਨ ਵਿਚ(ਧੁਨਿ) ਏਕੈ { ਵਿਆਪਕ ਤੇ ਵਯਕਤੀਗਤ ਏਕ (ਏਕੁ) ਕਾ ਬਹੁ ਵਚਨ} ਏਕੈ ਅਲਗ ਅਲਗ ਰਾਗ (ਰਾਗੁ) ਅਲਾਪੈ ਜਾ ਰਹੇਂ ਹੈ। ਇਸ ਮੇ ਜੋ ਸੁਰ ਮੇ ਹੈ ਵਹ ਪਰਮੇਸੁਰ ਹੈ। ਜੋ ਸੁਰ ਮੇ ਨਹੀਂ ਹੈ ਵਹ ਅਸੁਰ ਹੈ । ਜੋ ਅਸੁਰ ਹੈ ਵਹ ਰਾਮ ਨਾਮੁ ਕੇ ਦੁਆਰਾ ਸੁਰ ਮੇ ਆਵੇਗੇ।
27th January 2018 6:09am
Gravatar
NARENDRA PAL SINGH SALUJA (raipur c g, India)
ਸਤਿ ਨਾਮੁ.......... ਹਰ ਅਲਗ ਅਸਤਿਤਵ ( ਹੋਂਦ ) ਕੋ .......(ਸਤਿ)
ਏਕ ਅਲਗ ਨਾਮ ਦਿਯਾ ਹੈ।........ ( ਨਾਮੁ)
ਹਰ ਅਲਗ ਅਸਤਿਤਵ ਕਾ ਏਕ ਅਲਗ ਨਾਮ ਕੇ ਸਾਥ ਮੇਲ (combination)ਹੈ ( ਹਰਿ ਹਰਿ )
27th January 2018 6:14am
Gravatar
NARENDRA PAL SINGH SALUJA (raipur c g, India)
ਕਰਤਾ ਪੁਰਖੁ.......ਕਾਰਯ ਕਰਨੇ ਵਾਲੇ ਸਾਰੇ ਵਿਆਪਕ ਤੇ ਵਯਕਤੀਗਤ ਅਲਗ ਅਲਗ ਪੁਰਖ (ਪੁਰਖੁ)
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥{ਪੰਨਾ 759}
27th January 2018 6:17am
Gravatar
NARENDRA PAL SINGH SALUJA (raipur c g, India)
ਨਿਰਭਉ ...... ਰਾਮ ਨਾਮੁ......ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ ॥੧॥ ਰਹਾਉ {ਪੰਨਾ 339}
ਹੁਕਮੈ ਬੂਝੈ ਤ ਨਿਰਭਉ ਹੋਇ ਵਣਾਹੰਬੈ ॥੨॥ {ਪੰਨਾ 1104}
ਅਪਨੇ ਅਪਨੇ ਅਲਗ ਅਲਗ ਹੁਕਮ (ਹੁਕਮੁ ਬੂਝੈ ) ਕੋ ਬੂਝਤੇ ਹੁਯੇ ਨਿਰਭਉ ਹੋਨਾ ਹੈ
27th January 2018 6:20am
Gravatar
NARENDRA PAL SINGH SALUJA (raipur c g, India)
ਨਿਰਵੈਰੁ.......ਤਜਿ ਅਭਿਮਾਨ ਭਏ ਨਿਰਵੈਰ ॥ {ਪੰਨਾ 183}
ਅਪਨੇ ਅਪਨੇ ਅਲਗ ਅਲਗ (ਵਯਕਤੀਗਤ)ਅਹੰਕਾਰ (ਹਉਮੈ) ਕੋ ਛੋੜਨੇ ਕਾ ਗੁਰ.......ਨਾਨਕ ਨਾਮੁ
27th January 2018 6:22am
Gravatar
NARENDRA PAL SINGH SALUJA (raipur c g, India)
ਚੁਂਕਿ ਸਬਦੁ ਹਮਾਰਾ ਗੁਰੂ ਹੈ । ਇਸਲਿਏ
ਨਾਨਕ ਸਬਦ ਦਾ ਅਰਥ ਜਾਨਨੇ ਕੇ ਲਿਯੇ ਨੀਚੇ ਲਿਖੀ ਗਯੀ ਪੰਕਤਿਯੋਂ ਪਰ ਧਿਯਾਨ ਦੀਜਿਯੇ
• ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥ pMnw 6
• ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥ {ਪੰਨਾ 9}
• ਨਾਨਕ ਨਾਮਿ ਲਗੇ ਸੇ ਉਬਰੇ ਹਉਮੈ ਸਬਦਿ ਗਵਾਇ ॥੪॥੧੮॥੫੧॥ {ਪੰਨਾ 33}
• ਨਾਨਕ ਸਬਦਿ ਪਛਾਣੀਐ ਹਉਮੈ ਕਰੈ ਨ ਕੋਇ ॥੮॥੮॥ {ਪੰਨਾ 58}
• ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ ਵੀਚਾਰਿ ॥੧॥ {ਪੰਨਾ 139}
• ਨਾਨਕ ਹਉਮੈ ਮਾਰਿ ਮਿਲਾਇਆ ॥੪॥੯॥ {ਪੰਨਾ 153}
• ਜਨ ਨਾਨਕ ਹਉਮੈ ਮਾਰਿ ਸਮਾਇਆ ॥੪॥ {ਪੰਨਾ 175-176}
• ਗੁਰਮੁਖਿ ਹਉਮੈ ਵਿਚਹੁ ਖੋਵੈ ਤਉ ਨਾਨਕ ਸਹਜਿ ਸਮਾਵੈ ॥੬੪॥ {ਪੰਨਾ 945}
• ਉਕਤਿ ਸਿਆਨਪ ਸਗਲ ਤਿਆਗਿ ਨਾਨਕ ਲਏ ਸਮਾਇ ॥੧॥ pNnw 260
• ਨਾਨਕ ਵਿਚਹੁ ਆਪੁ ਗਵਾਏ ॥੪॥੧੩॥ {ਪੰਨਾ 352}
• ਨਾਨਕ ਸਤਿਗੁਰੁ ਤਦ ਹੀ ਪਾਏ ਜਾਂ ਵਿਚਹੁ ਆਪੁ ਗਵਾਏ ॥੨॥ {ਪੰਨਾ 549-550}
• ਨਾਨਕ ਨਾਮੁ ਵਸੈ ਮਨ ਅੰਤਰਿ ਵਿਚਹੁ ਆਪੁ ਗਵਾਈਐ ॥੪॥੬॥{ਪੰਨਾ 601-602}
• ਪਾਇਓ ਰੇ ਪਰਮ ਨਿਧਾਨੁ ਮਿਟਿਓ ਹੈ ਅਭਿਮਾਨੁ ਏਕੈ ਨਿਰੰਕਾਰ ਨਾਨਕ ਮਨੁ ਲਗਨਾ ॥੨॥੨॥੩੦॥ {ਪੰਨਾ678}
• ਨਾਨਕ ਹਉਮੈ ਮੇਟਿ ਸਮਾਇ ॥੧੫॥ pNnw 939

ਉਪਰੋਕਤ ਪੰਕਤਿਯੋ ਕੇ ਅਨੁਸਾਰ ਨਾਨਕ ਸਬਦ ਦਾ ਅਰਥ ਹੁੰਦਾ ਹੈ
• ਜਿਸਮੇ ਹੳਮੈ ਨਹੀਂ ਹੈ ਵਹ ਨਾਨਕ ਹੈ ਯਹ ਨਾਨਕ ਸਬਦ ਦਾ ਅਰਥ ਹੈ।
• ਹੳਮੈ ਛੋੜਨੇ ਦਾ ਗੁਰ ਗੁਰਨਾਨਕ ਹੈ।
27th January 2018 6:36am
Gravatar
NARENDRA PAL SINGH SALUJA (raipur c g, India)
ਅਕਾਲ ਮੁਰਤਿ .......ਸਮਯ ਚਕ੍ਰ ਸੇ ਬਾਹਰ ਕੇ ਵਿਆਪਕ ਤੇ ਵਯਕਤੀਗਤ ਅਪਨੇ ਅਪਨੇ ਅਲਗ ਅਲਗ ਇਸਥਿਰ ਪਲ( ਪ੍ਰਭੁ )ਕੋ
ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥੧॥ {ਪੰਨਾ 1208}
ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥{ਪੰਨਾ609}
27th January 2018 6:39am
Gravatar
NARENDRA PAL SINGH SALUJA (raipur c g, India)
ਅਜੂਨੀ ....... ਸਬਦ ਔਰ ਵਿਆਪਕ ਤੇ ਵਯਕਤੀਗਤ ਅਲਗ ਅਲਗ ਸਬਦ (ਸਬਦੁ) ਕੇ ਦੁਆਰਾ
ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥੪॥ {ਪੰਨਾ 434}
ਹਉਮੈ ਬਿਆਪਿਆ ਸਬਦੁ ਨ ਚੀਨ੍ਹ੍ਹੈ ਫਿਰਿ ਫਿਰਿ ਜੂਨੀ ਆਵੈ ॥੩॥ {ਪੰਨਾ 732}
27th January 2018 6:42am
Gravatar
NARENDRA PAL SINGH SALUJA (raipur c g, India)
ਅਜੂਨੀ ਸਬਦ ਦਾ ਅਰਥ
ਸਬਦੁ ਹੀ ਅਜੂਨੀ ਹੈ ਜੋ ਕਦੀ ਜੂਨੀ ਵਿਚ ਨਹੀਂ ਹੈ।
ਸਬਦੁ ਹੀ ਅਜੂਨੀ ਹੈ॥ਅਜੂਨੀ ਦਾ ਅਰਥ ਹੈ ਸਬਦੁ ਦੇ ਨਾਲ ਸਬਦੁ ਕੇ ਦੁਆਰਾ॥
ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥੪॥ {ਪੰਨਾ 434}
ਹਉਮੈ ਬਿਆਪਿਆ ਸਬਦੁ ਨ ਚੀਨ੍ਹ੍ਹੈ ਫਿਰਿ ਫਿਰਿ ਜੂਨੀ ਆਵੈ ॥੩॥ {ਪੰਨਾ 732}
ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥{ਪੰਨਾ 795}
ਫੇਰੀ ਫੇਰੁ ਨ ਹੋਵੈ ਕਬ ਹੀ ਏਕੁ ਸਬਦੁ ਬੰਧਿ ਪਾਲੈ ॥੨॥ {ਪੰਨਾ 885}
ਗੁਰ ਕਿਰਪਾ ਤੇ ਹਰਿ ਨਿਰਭਉ ਧਿਆਇਆ ਬਿਖੁ ਭਉਜਲੁ ਸਬਦਿ ਤਰਾਵਣਿਆ ॥੧॥ ਰਹਾਉ ॥ {ਪੰਨਾ 114}
ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥ {ਪੰਨਾ 26}
ਬਿਨੁ ਸਬਦੈ ਮੈਲੁ ਨ ਉਤਰੈ ਮਰਿ ਜੰਮਹਿ ਹੋਇ ਖੁਆਰੁ ॥ {ਪੰਨਾ 29}
ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ ॥ ਸਬਦੈ ਹੀ ਤੇ ਪਾਈਐ ਹਰਿ ਨਾਮੇ ਲਗੈ ਪਿਆਰੁ ॥ ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ ॥੭॥ {ਪੰਨਾ 58}
ਜੀਵਤੁ ਮਰੈ ਤਾ ਸਬਦੁ ਬੀਚਾਰੈ ਤਾ ਸਚੁ ਪਾਵੈ ਕੋਈ ॥੭॥ {ਪੰਨਾ 506}
ਕਰਮ ਕਰਹਿ ਗੁਰ ਸਬਦੁ ਨ ਪਛਾਣਹਿ ਮਰਿ ਜਨਮਹਿ ਵਾਰੋ ਵਾਰਾ ॥੨॥ ਪੰਨਾ 601-602}
ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥ {ਪੰਨਾ 603-604}
ਸਬਦਿ ਮਰਹਿ ਫਿਰਿ ਨਾ ਮਰਹਿ ਤਾ ਸੇਵਾ ਪਵੈ ਸਭ ਥਾਇ ॥ {ਪੰਨਾ 649}
ਸਬਦੁ ਚੀਨਹਿ ਤਾ ਮਹਲੁ ਲਹਹਿ ਜੋਤੀ ਜੋਤਿ ਸਮਾਇ ॥ {ਪੰਨਾ 649}
ਹਉਮੈ ਬਿਆਪਿਆ ਸਬਦੁ ਨ ਚੀਨ੍ਹ੍ਹੈ ਫਿਰਿ ਫਿਰਿ ਜੂਨੀ ਆਵੈ ॥੩॥ {ਪੰਨਾ 732}
ਗੁਰ ਕੈ ਸਬਦੇ ਜੇ ਮਰੈ ਫਿਰਿ ਮਰੈ ਨ ਦੂਜੀ ਵਾਰ ॥ {ਪੰਨਾ 1008-1009}
ਸਚੁ ਗੁਰ ਸਬਦੁ ਜਿਤੈ ਲਗਿ ਤਰਣਾ ॥ ਅਕਥੁ ਕਥੈ ਦੇਖੈ ਅਪਰੰਪਰੁ ਫੁਨਿ ਗਰਭਿ ਨ ਜੋਨੀ ਜਾਇਆ ॥੪॥ {ਪੰਨਾ 1040-1041}
ਇਹੁ ਭਵਜਲੁ ਜਗਤੁ ਸਬਦਿ ਗੁਰ ਤਰੀਐ ॥ {ਪੰਨਾ 1041-1042}
ਆਵੈ ਜਾਇ ਜੰਮੈ ਮਰੈ ਗੁਰ ਸਬਦਿ ਛੁਟਾਹੀ ॥ {ਪੰਨਾ 1091}
ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੁ ਦੇਵੈ ਪਤਿ ਮਤੀ ॥੧੧॥ {ਪੰਨਾ 931}
ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਮ ਤਿਕਾਲ ਕਰੈ ॥ ਬਿਨੁ ਗੁਰ ਸਬਦ ਮੁਕਤਿ ਕਹਾ ਪ੍ਰਾਣੀ ਰਾਮ ਨਾਮ ਬਿਨੁ ਉਰਝਿ ਮਰੈ ॥੨॥ {ਪੰਨਾ 1127}
ਮਃ ੩ ॥ ਜੀਆ ਅੰਦਰਿ ਜੀਉ ਸਬਦੁ ਹੈ ਜਿਤੁ ਸਹ ਮੇਲਾਵਾ ਹੋਇ ॥ ਬਿਨੁ ਸਬਦੈ ਜਗਿ ਆਨ੍ਹ੍ਹੇਰੁ ਹੈ ਸਬਦੇ ਪਰਗਟੁ ਹੋਇ ॥ {ਪੰਨਾ 1250}
ਸਬਦੁ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ।ਇਸ ਵਿਚ ਸਭ ਤੋਂ ਪਹਲਾ ਮੁਲ ਮੰਤ੍ਰ ਦਰਜ ਹੈ।ਮੁਲ ਮੰਤ੍ਰ ਦਾ ਸਭ ਤੋਂ ਮਹਤਵਪੁਰਨ ਸਬਦ ਅਜੂਨੀ ਹੈ।ਅਜੂਨੀ ਸਬਦ ਦੇ ਵਿਚ ਨ ਨੂ ( ੀ ) ਦੀ ਮਾਤ੍ਰਾ ਹੈ।ਜਿਸਦਾ ਅਰਥ ਹੋਂਦਾ ਹੈ ਅਜੂਨੀ ਦੇ ਨਾਲ ਯਾ ਅਜੂਨੀ ਕੇ ਦੁਆਰਾ।ਸਵਾਲ ਯਹ ੳਠਦਾ ਹੈ ਕਿ ਐਸਾ ਕਿਯਾ ਹੈ ਜੋ ਜੋਨੀ ਵਿਚ ਨਹੀਂ ਆਵਦਾਂ ?
ੳਪਰ ਲਿਖੀ ਸਾਰੀ ਪਂਕਤਿਆ ਇਕ ਹੀ ਗਲ ਕਹ ਰਹੀਂ ਹੈ ਕਿ ਸਬਦੁ ਹੀ ਅਜੂਨੀ ਹੈ।
ਸਬਦੁ ਹੀ ਅਜੂਨੀ ਹੈ । ਅਜੂਨੀ ਦਾ ਅਰਥ ਹੈ ਸਬਦੁ ਦੇ ਨਾਲ ਸਬਦੁ ਕੇ ਦੁਆਰਾ ।
27th January 2018 6:52am
Gravatar
NARENDRA PAL SINGH SALUJA (raipur c g, India)
ਸੈਭੰ....... ਅਪਨੇ ਆਪ (automatic)
ਗੁਰ....... ਗੁਰ ਬਤਾਯੇ ਜਾ ਰਹੇ ਹੈਂ ।
ਪ੍ਰਸਾਦਿ ..... ਅਪਨੀ ਅਪਨੀ ਅਲਗ ਅਲਗ ਪ੍ਰਸਾਦ ਪ੍ਰਪਤੀ ਕੇ
ਜਪੁ....... ਇਸਲਿਯੇ ਵਿਆਪਕ ਤੇ ਵਯਕਤੀਗਤ ਅਲਗ ਅਲਗ ਸਬਦ( ਸਬਦੁ) ਕੋ ਅਲਗ ਅਲਗ ਜਪ( ਜਪੁ )ਤਾਕਿ ਤੇਰੀ
ਆਦਿ ......ਵਿਆਪਕ ਤੇ ਵਯਕਤੀਗਤ ਸੁਰੁਆਤ ਵਿਚ
ਸਚੁ ..... ਵਿਆਪਕ ਤੇ ਵਯਕਤੀਗਤ ਅਲਗ ਅਲਗ ਸਚ
ਜੁਗਾਦਿ...... ਚਾਰੋ ਜੁਗ ਕੀ ਵਿਆਪਕ ਤੇ ਵਯਕਤੀਗਤ ਅਲਗ ਅਲਗ ਸੁਰੁਆਤ ਵਿਚ (ਜੁਗ ਵਿਚਾਰੋ ਕੇ ਆਧਾਰ ਪਰ ਬਦਲਤੇ ਹੈ)
ਸਤਿ ਜੁਗ......ਹਰ ਅਲਗ ਅਸਤਿਤਵ ( ਹੋਂਦ ) ਕਾ ਸਮਯ
ਤ੍ਰੇਤਾ ਜੁਗ .....ਹੁਕਮੁ ਮਾਨਨੈ ਕਾ ਸਮਯ
ਦਵਾਪਰ...... ਦੁਵਿਧਾ ਕਾ ਸਮਯ ਵਿਚਾਰ
ਕਲਿਜੁਗ.... ਹਉਮੈ ਕਾ ਸਮਯ ਵਿਚਾਰ
ਸਚੁ.....ਵਿਆਪਕ ਤੇ ਵਯਕਤੀਗਤ ਅਲਗ ਅਲਗ ਸਚ
ਹੈ ਭੀ ਸਚੁ....... ਵਰਤਮਾਨ ਕਾ ਵਿਆਪਕ ਤੇ ਵਯਕਤੀਗਤ ਅਲਗ ਅਲਗ ਸਚ
ਨਾਨਕ..... ਨਾਨਕ ਦੇਵ ਜੀ ਕਹ ਰਹੇ ਹੈ
ਹੋਸੀ ਭੀ ਸਚੁ ..........ਤੇਰਾ ਭਵਿਸਯ ਭੀ ਵਿਆਪਕ ਤੇ ਵਯਕਤੀਗਤ ਅਲਗ ਅਲਗ ਸਚ ਹੋ ਸਕੇ
27th January 2018 6:56am
Gravatar
NARENDRA PAL SINGH SALUJA (raipur c g, India)
ਵਿਆਪਕ ਤੇ ਵਯਕਤੀਗਤ ਓਅੰਕਾਰ ਕੀ (ਓਅੰਕਾਰਿ) ਏਕ ਵਿਆਪਕ ਤੇ ਵਯਕਤੀਗਤ ਧੁਨ (ਧੁਨਿ) ਵਿਚ ਏਕੈ (ਵਿਆਪਕ ਤੇ ਵਯਕਤੀਗਤ ਏਕੁ ਕਾ ਬਹੁ ਵਚਨ) ਏਕੈ ਅਲਗ ਅਲਗ ਰਾਗ (ਰਾਗੁ) ਅਲਾਪੈ ਜਾ ਰਹੇਂ ਹੈ। ਇਸ ਮੇ ਜੋ ਸੁਰ ਮੇ ਹੈ ਵਹ ਪਰਮੇਸੁਰ ਹੈ। ਜੋ ਸੁਰ ਮੇ ਨਹੀਂ ਹੈ ਵਹ ਅਸੁਰ ਹੈ । ਜੋ ਅਸੁਰ ਹੈ ਵਹ ਰਾਮ ਨਾਮੁ ਕੇ ਦੁਆਰਾ ਸੁਰ ਮੇ ਆਵੇਗੇ।
ਸਤਿ ਨਾਮੁ
ਓਅੰਕਾਰ ਨੇ ਹਰ ਅਲਗ ਅਸਤਿਤਵ ( ਹੋਂਦ ) ਕੋ ਏਕ ਅਲਗ ਨਾਮ ਦਿਯਾ ਹੈ।(ਸਤਿ ਨਾਮੁ) ਹਰ ਅਲਗ ਅਸਤਿਤਵ ਕਾ ਏਕ ਅਲਗ ਨਾਮ ਕੇ ਸਾਥ ਮੇਲ (combination) (ਹਰਿ ਹਰਿ ਹਰ ਅਲਗ ਕਾ ਹਰ ਅਲਗ ਕੇ ਸਾਥ ਮੇਲ) ਹੈ ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥ {ਪੰਨਾ 759}
ਸਤਿ ਨਾਮੁ ਕੇ ਅਧਾਰ ਪਰ ਕਾਰਯ ਕਰਨੇ ਵਾਲੇ ਸਾਰੇ ਅਲਗ ਅਲਗ ਪੁਰਖ (ਕਰਤਾ ਪੁਰਖੁ ) ਕੋ ਅਪਨੇ ਅਪਨੇ ਅਲਗ ਅਲਗ ਹੁਕਮ (ਹੁਕਮੁ ਬੂਝੈ ) ਕੋ ਅਲਗ ਅਲਗ ਬੂਝਤੇ ਹੁਯੇ ਰਾਮ ਨਾਮੁ(ਨਿਰਭਉ) ਅਪਨੇ ਅਪਨੇ ਅਲਗ ਅਲਗ ਹਉਮੈ ਕੋ ਛੋੜ ਕਰ ਨਾਨਕ ਨਾਮੁ (ਨਿਰਵੈਰੁ ) ਸਮਯ ਚਕ੍ਰ ਸੇ ਬਾਹਰ ਕੇ ਵਿਆਪਕ ਤੇ ਵਯਕਤੀਗਤ ਅਪਨੇ ਅਪਨੇ ਇਸਥਿਰ ਪਲ (ਅਕਾਲ ਮੁਰਤਿ) ਪ੍ਰਭੁ ਕੋ ਵਿਆਪਕ ਤੇ ਵਯਕਤੀਗਤ ਅਲਗ ਅਲਗ ਸਬਦ (ਸਬਦੁ) ਕੇ ਦੁਆਰਾ( ਅਜੂਨੀ) ਅਪਨੇ ਆਪ (automatic)( ਸੈਭੰ) ਪਰਾਪਤ ਕਰਨੇ ਕੇ ਲਿਯੇ ਗੁਰ ਬਤਾਯੇ ਜਾ ਰਹੇ ਹੈ ਅਪਨੀ ਅਪਨੀ ਅਲਗ ਅਲਗ ਪ੍ਰਸਾਦ ਪ੍ਰਪਤੀ ਕੇ (ਪ੍ਰਸਾਦਿ)

ਇਸਲਿਯੇ ਵਿਆਪਕ ਤੇ ਵਯਕਤੀਗਤ ਅਲਗ ਅਲਗ ਸਬਦ( ਸਬਦੁ) ਕੋ ਅਲਗ ਅਲਗ ਜਪ ( ਜਪੁ )ਤਾਕਿ ਤੇਰੀ ਵਯਕਤੀਗਤ ਸ਼ੁਰੁਆਤ ਵਿਚ ਵਿਆਪਕ ਤੇ ਵਯਕਤੀਗਤ ਅਲਗ ਅਲਗ ਸਚ( ਆਦਿ ਸਚ) ਚਾਰੋ ਜੁਗ ਕੀ ਵਿਆਪਕ ਤੇ ਵਯਕਤੀਗਤ ਅਲਗ ਅਲਗ ਸੁਰੁਆਤ ਵਿਚ (ਜੁਗ ਵਿਚਾਰੋ ਕੇ ਆਧਾਰ ਪਰ ਬਦਲਤੇ ਹੈ) ਵਿਆਪਕ ਤੇ ਵਯਕਤੀਗਤ ਅਲਗ ਅਲਗ ਸਚ (ਜੁਗਾਦਿ ਸਚੁ) ਵਰਤਮਾਨ ਕਾ ਵਿਆਪਕ ਤੇ ਵਯਕਤੀਗਤ ਅਲਗ ਅਲਗ ਸਚ( ਹੈਭੀ ਸਚੁ )ਨਾਨਕ ਦੇਵ ਜੀ ਕਹ ਰਹੇ ਹੈ ਕਿ ਤੇਰਾ ਭਵਿਸਯ ਭੀ ਵਿਆਪਕ ਤੇ ਵਯਕਤੀਗਤ ਅਲਗ ਅਲਗ ਸਚ ਹੋ ਸਕੇ (ਨਾਨਕ ਹੋਸੀ ਭੀ ਸਚੁ ) ਹਰ ਵਯਕਤੀ ਇਸ ਅਲਗ ਅਲਗ ਸਬਦ (ਸਬਦੁ)ਕਾ ਅਲਗ ਅਲਗ ਪਾਲਨ ਕਰ ਅਲਗ ਅਲਗ ਸਚਿਆਰ ਹੋ ਸਕੇ।
ਜਬ ਹਮ ਇਸ ਪੁਰੇ ੴ ਸੇ ਲੇਕਰ ਗੁਰਪ੍ਰਸਾਦਿ ਤਕ ਮੂਲ ਮੰਤ੍ਰ ਦਾ ਪਾਲਨ ਕਰਤੇ ਹੈ ਤੋ ਸਬਦ ਗੁਰਪ੍ਰਸਾਦੀ ਪ੍ਰਯੋਗ ਹੋਤਾ ਹੈ। ਗੁਰ ਪਰਸਾਦਿ ਕੇ ਪਾਲਨ ਦੁਆਰਾ।

ਅਜੂਨੀ ਸਬਦ ਦੇ ਅੱਰਥ ਨੂੰ ਮੁਲ ਮੰਤ੍ਰ ਵਿਚ ਰਖਣ ਤੇ
ਅਜੂਨੀ ਸੈਭੰ ਗੁਰ ਪ੍ਰਸਾਦਿ ॥
ਸਬਦੁ ਕੇ ਦੁਆਰਾ(ਅਜੂਨੀ ) ਅਪਨੇ ਆਪ (automatic) (ਸੈਭੰ ) ਗੁਰ ਬਤਾਯੇ ਜਾ ਰਹੇ ਹੈ ਅਪਨੀ ਅਪਨੀ ਪ੍ਰਸਾਦ ਪ੍ਰਾਪਤੀ ਕੇ(ਪ੍ਰਸਾਦਿ )
27th January 2018 7:04am
Gravatar
NARENDRA PAL SINGH SALUJA (raipur c g, India)
ਗੁਰ-- ਸਾਰਿਆਂ ਵਾਸਤੇ ਏਕ ਜੈਸਾ ਗੁਰ
ਗੁਰੁ -- ਸਾਰੇ ਵੱਖ ਵੱਖ ਬੰਦਿਆ ਦੇ ਵੱਖ ਵੱਖ ਗੁਰ ਵਾਸਤੇ ਗੁਰੁ ਸਬਦ ਵਰਤਿਆ ਗਯਾ ਹੈ
ਬਹੁਤ ਸਾਰੇ ਅਲਗ ਅਲਗ ਗੁਰ ਵਿਆਪਕ ਹੈ ਉਸ ਵਿਚ ਹਰ ਵਿਯਕਤੀ ਦਾ ਅਪਨਾ ਅਪਨਾ ਅਲਗ ਅਲਗ ਗੁਰ ਉਸਦਾ ਵਯਕਤੀਗਤ ਹੈ
ਗੁਰੂ -- ਗੁਰ ਤੇ ਗੁਰੁ ਦੇ ਪਾਲਨ ਦੇ ਦੁਆਰਾ
18th January 2018 9:24am
Gravatar
NARENDRA PAL SINGH SALUJA (raipur c g, India)
ਚੁਂਕਿ ਸਬਦੁ ਹਮਾਰਾ ਗੁਰੂ ਹੈ । ਇਸਲਿਏ
ਨਾਨਕ ਸਬਦ ਦਾ ਅਰਥ ਜਾਨਨੇ ਕੇ ਲਿਯੇ ਨੀਚੇ ਲਿਖੀ ਗਯੀ ਪੰਕਤਿਯੋਂ ਪਰ ਧਿਯਾਨ ਦੀਜਿਯੇ
• ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥ pMnw 6
• ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥ {ਪੰਨਾ 9}
• ਨਾਨਕ ਨਾਮਿ ਲਗੇ ਸੇ ਉਬਰੇ ਹਉਮੈ ਸਬਦਿ ਗਵਾਇ ॥੪॥੧੮॥੫੧॥ {ਪੰਨਾ 33}
• ਨਾਨਕ ਸਬਦਿ ਪਛਾਣੀਐ ਹਉਮੈ ਕਰੈ ਨ ਕੋਇ ॥੮॥੮॥ {ਪੰਨਾ 58}
• ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ ਵੀਚਾਰਿ ॥੧॥ {ਪੰਨਾ 139}
• ਨਾਨਕ ਹਉਮੈ ਮਾਰਿ ਮਿਲਾਇਆ ॥੪॥੯॥ {ਪੰਨਾ 153}
• ਜਨ ਨਾਨਕ ਹਉਮੈ ਮਾਰਿ ਸਮਾਇਆ ॥੪॥ {ਪੰਨਾ 175-176}
• ਗੁਰਮੁਖਿ ਹਉਮੈ ਵਿਚਹੁ ਖੋਵੈ ਤਉ ਨਾਨਕ ਸਹਜਿ ਸਮਾਵੈ ॥੬੪॥ {ਪੰਨਾ 945}
• ਉਕਤਿ ਸਿਆਨਪ ਸਗਲ ਤਿਆਗਿ ਨਾਨਕ ਲਏ ਸਮਾਇ ॥੧॥ pNnw 260
• ਨਾਨਕ ਵਿਚਹੁ ਆਪੁ ਗਵਾਏ ॥੪॥੧੩॥ {ਪੰਨਾ 352}
• ਨਾਨਕ ਸਤਿਗੁਰੁ ਤਦ ਹੀ ਪਾਏ ਜਾਂ ਵਿਚਹੁ ਆਪੁ ਗਵਾਏ ॥੨॥ {ਪੰਨਾ 549-550}
• ਨਾਨਕ ਨਾਮੁ ਵਸੈ ਮਨ ਅੰਤਰਿ ਵਿਚਹੁ ਆਪੁ ਗਵਾਈਐ ॥੪॥੬॥{ਪੰਨਾ 601-602}
• ਪਾਇਓ ਰੇ ਪਰਮ ਨਿਧਾਨੁ ਮਿਟਿਓ ਹੈ ਅਭਿਮਾਨੁ ਏਕੈ ਨਿਰੰਕਾਰ ਨਾਨਕ ਮਨੁ ਲਗਨਾ ॥੨॥੨॥੩੦॥ {ਪੰਨਾ678}
• ਨਾਨਕ ਹਉਮੈ ਮੇਟਿ ਸਮਾਇ ॥੧੫॥ pNnw 939

ਉਪਰੋਕਤ ਪੰਕਤਿਯੋ ਕੇ ਅਨੁਸਾਰ ਨਾਨਕ ਸਬਦ ਦਾ ਅਰਥ ਹੁੰਦਾ ਹੈ
• ਜਿਸਮੇ ਹੳਮੈ ਨਹੀਂ ਹੈ ਵਹ ਨਾਨਕ ਹੈ ਯਹ ਨਾਨਕ ਸਬਦ ਦਾ ਅਰਥ ਹੈ।
• ਹੳਮੈ ਛੋੜਨੇ ਦਾ ਗੁਰ ਗੁਰਨਾਨਕ ਹੈ।
27th January 2018 6:32am
Gravatar
NARENDRA PAL SINGH SALUJA (raipur c g, India)
ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ॥ ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ ॥੩॥ {ਪੰਨਾ 797}
29th January 2018 8:18am
Gravatar
NARENDRA PAL SINGH SALUJA (raipur c g, India)
ਹੁਕਮ -- ਸਾਰਿਆਂ ਵਾਸਤੇ ਏਕ ਜੈਸਾ ਹੁਕਮ
ਹੁਕਮੁ-- ਸਾਰੇ ਵਖ ਵਖ ਬਂਦਿਆ ਦੇ ਵਖ ਵਖ ਹੁਕਮ ਦੇ ਵਾਸਤੇ ਹੁਕਮੁ ਸਬਦ ਵਰਤਿਆ ਜਾਦਾਂ ਹੈ
ਬਹੁਤ ਸਾਰੇ ਅਲਗ ਅਲਗ ਹੁਕਮ ਵਿਆਪਕ ਹੈ ਉਸ ਵਿਚ ਹਰ ਵਿਯਕਤੀ ਦਾ ਅਪਨਾ ਅਪਨਾ ਅਲਗ ਅਲਗ ਹੁਕਮ ਉਸਦਾ ਵਯਕਤੀਗਤ ਹੈ
ਚੁਂਕਿ ਯਹਾਂ ਪਰ ਬਹੁਤ ਸਾਰੇ ਅਲਗ ਅਲਗ ਹੁਕਮ ਹੈ ਇਸਲਿਏ ਕ੍ਰਿਆ ਬਹੁ ਵਚਨ ਦੀ ਲਗਦੀ ਹੈ।
ਹੁਕਮਿ -- ਹਰ ਬੰਦਾ ਅਪਨੇ ਅਪਨੇ ਅਲਗ ਅਲਗ ਹੁਕਮ (ਹੁਕਮੁ) ਦਾ ਅਲਗ ਅਲਗ ਪਾਲਨ ਕਰਦਾ ਹੈ ਤਾਂ ਉਨਾ ਵਾਸਤੇ ਸ਼ਬਦ ਹੁਕਮਿ ਵਰਤਿਆ ਗਿਆ ਹੈ। ਹਰ ਬੰਦਾ ਅਪਨੇ ਅਪਨੇ ਵੱਖ ਵੱਖ ਹੁਕਮ ਵਿਚ।
18th January 2018 9:21am
Gravatar
Iqbal Singh Dhillon (Chandigarh, India)
ਮੁਕਤਾ ਸ਼ਬਦ ਦੇ ਅਰਥ
ਜਿਵੇਂ ਕਿ ਸਭ ਨੂੰ ਪਤਾ ਹੀ ਹੈ ‘ ਮੁਕਤਸਰ ’ ਦੇ ਨਾਮ ਨਾਲ ਜਾਣੇ ਜਾਂਦੇ ਸਥਾਨ ਨਾਲ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੀਆਂ ਫੌਜਾਂ ਦੇ ਆਖਰੀ ਯੁੱਧ ਦਾ ਸਬੰਧ ਹੈ ਜੋ ਉਹਨਾਂ ਨੇ ਸਰਹਿੰਦ ਦੇ ਗਵਰਨਰ ਵੱਲੋਂ ਭੇਜੀਆਂ ਗਈਆਂ ਮੁਗਲ ਫੌਜਾਂ ਵਿਰੁੱਧ ਲੜਿਆ ਸੀ। ਪਹਿਲਾਂ ਇਸ ਸਥਾਨ ਨੂੰ ‘ ਖਿਦਰਾਣੇ ਦੀ ਢਾਬ ’ ਕਰ ਕੇ ਜਾਣਿਆਂ ਜਾਂਦਾ ਸੀ। 1705 ਈਸਵੀ ਦੇ ਅਪਰੈਲ ਮਹੀਨੇ (ਜਨਵਰੀ ਨਹੀਂ) ਵਿਚ ਹੋਏ ਇਸ ਯੁੱਧ ਦੌਰਾਨ ਗੁਰੂ ਜੀ ਦੀ ਤਰਫ ਤੋਂ ਸ਼ਾਮਲ ਹੋਏ ਮਾਝੇ ਦੇ ਇਲਾਕੇ ਦੇ 40 ਪੈਰੋਕਾਰਾਂ ਦਾ ਜ਼ਿਕਰ ਵਿਸ਼ੇਸ਼ ਕਰਕੇ ਕੀਤਾ ਜਾਂਦਾ ਹੈ ਜੋ ਮਾਈ ਭਾਗੋ ਦੀ ਅਗਵਾਈ ਵਿਚ ਗੁਰੂ ਜੀ ਕੋਲ ਪਹੁੰਚੇ ਸਨ ਅਤੇ ਯੁੱਧ ਵਿਚ ਸ਼ਹੀਦ ਹੋ ਗਏ ਸਨ। ਦੱਸਿਆ ਜਾਂਦਾ ਹੈ ਇਸ ਯੁੱਧ ਵਿਚ ਮੁਗਲ ਫੌਜਾਂ ਨੇ ਹਾਰ ਖਾਧੀ ਅਤੇ ਉਹਨਾਂ ਦੇ ਮੁੜ ਜਾਣ ਪਿੱਛੋਂ ਗੁਰੂ ਜੀ ਇਹਨਾਂ 40 ਸੂਰਬੀਰਾਂ ਦੇ ਸਰੀਰਾਂਦੇ ਕੋਲ ਪਹੁੰਚੇ ਅਤੇ ਉਹਨਾਂ ਨੇ ਇਕ-ਇਕ ਦਾ ਸਿਰ ਗੋਦੀ ਵਿਚ ਰੱਖ ਕੇ ਪਿਆਰ ਦਿੰਦੇ ਹੋਏ ਹਰੇਕ ਨੂੰ ‘ ਮੁਕਤਾ ’ ਦਾ ਲਕਬ ਦਿੱਤਾ।
ਇਸ ਸੰਦਰਭ ਵਿਚ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇੱਥੇ ਇਤਹਾਸਕਾਰਾਂ ਅਤੇ ਵਿਦਵਾਨਾਂ ਵਲੋਂ ਦਿੱਤੇ ਜਾਂਦੇ ‘ ਮੁਕਤਾ ’ ਸ਼ਬਦ ਦੇ ਅਰਥ ਠੀਕ ਨਹੀਂ। ਆਂਮ ਤੌਰ ਤੇ ਇੱਥੇ ‘ ਮੁਕਤਾ ’ ਸ਼ਬਦ ਨੂੰ ‘ ਮੌਤ ਪਿੱਛੋਂ ਮਿਲਣ ਵਾਲੀ ਮੁਕਤੀ-ਪਰਾਪਤੀ ’ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਜੋ ਕਿ ਇਕ ਵੇਦਾਂਤਿਕ ਅਤੇ ਮਨਮੱਤੀ ਵਿਚਾਰਧਾਰਾ ਹੈ। ਗੁਰਮੱਤ ਵਿਚ ਮੌਤ ਪਿੱਛੋਂ ਪਰਾਪਤ ਹੋਣ ਵਾਲੀ ਮੁਕਤੀ ਦੇ ਵਿਚਾਰ ਨੂੰ ਕੋਈ ਮਾਨਤਾ ਪਰਾਪਤ ਨਹੀਂ ਕਿਉਂਕਿ ਗੁਰਮੱਤ ਅਨੁਸਾਰ ਮਨੁੱਖ ਨੇ ‘ ਮੁਕਤੀ ’ ਬੁਰਾਈਆਂ ਤੋਂ ਛੁਟਕਾਰਾ ਪਾਉਂਦੇ ਹੋਏ ਅਤੇ ‘ ਨਿਰਮਲ ’ ਕਰਮਾਂ ਰਾਹੀਂ ਆਪਣੇ ਜੀਵਨ ਦੇ ਸਮੇਂ ਦੌਰਾਨ ਹੀ ਪਰਾਪਤ ਕਰਨੀ ਹੁੰਦੀ ਹੈ। ਇਸ ਤਰ੍ਹਾਂ ਇਹ ਦਲੀਲ ਬਿਲਕੁਲ ਵੀ ਤਰਕਸੰਗਤ ਨਹੀਂ ਕਿ ਗੁਰੂ ਜੀ ਨੇਗੁਰਮੱਤ ਦੇ ਉਲਟ ਜਾਂਦੇ ਹੋਏ ਕਿਸੇ ਸ਼ਹੀਦ ਨੂੰ ਸ਼ਬਦ ‘ ਮੁਕਤੀ ’ ਉੱਤੇ ਅਧਾਰਿਤ ‘ ਮੁਕਤਾ ’ਨਾਮ ਦਾ ਲਕਬ ਪਰਦਾਨ ਕੀਤਾ ਹੋਵੇਗਾ। ਵਿਆਕਰਣਕ ਪੱਖੋਂ ਵੀ ਨਾਂਵ-ਰੂਪ ‘ ਮੁਕਤੀ ’ ਤੋਂ ਵਿਸ਼ੇਸ਼ਣ-ਰੂਪ ‘ ਮੁਕਤ ’ ਤਾਂ ਬਣ ਸਕਦਾ ਹੈ ‘ ਮੁਕਤਾ ’ ਨਹੀਂ।
ਇੱਥੇ ਇਹ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਸੰਸਕ੍ਰਿਤ ਭਾਸ਼ਾ ਵਿਚ ‘ ਮੁਕਤਾ ’ ਸ਼ਬਦ ਦਾ ਸਿੱਧਾ ਅਰਥ ‘ ਮੋਤੀ ’ ਤੋਂ ਹੈ ਅਤੇ ਮੋਤੀ ਨੂੰ ਬਹੁਮੁੱਲੀ ਵਸਤੂ ਸਮਝਿਆ ਜਾਂਦਾ ਹੈ। ਸਪਸ਼ਟ ਹੈ ਕਿ ਗੁਰੂਗੋਬਿੰਦ ਸਿੰਘ ਜੀ ਨੇ ਖਿਦਰਾਣੇ ਵਿਖੇ ਸ਼ਹੀਦ ਪੈਰੋਕਾਰਾਂ ਵਿੱਚੋਂ ਹਰੇਕ ਲਈ ‘ ਮੁਕਤਾ ’ ਸ਼ਬਦ ‘ ਮੋਤੀ’ ਜਾਂ ‘ ਹੀਰਾ ’ ਦੇ ਅਰਥਾਂ ਵਿਚ ਵਰਤਿਆ ਸੀ। ਨਾਲਹੀ ਗੁਰੂ ਜੀ ਨੇ ਇੱਥੋਂ ਦੇ ਹਰੇਕ ਸ਼ਹੀਦ ਨੂੰ ‘ ਪੰਜ-ਹਜ਼ਾਰੀ ’ ਜਾਂ ‘ ਦਸ-ਹਜ਼ਾਰੀ’ਖਿਤਾਬ ਦੇ ਕੇ ਇਸ ਨੂੰ ਹੋਰ ਵੀ ਵਡੇਰਾ ਕਰਕੇ ਦਰਸਾਇਆ ਸੀ।
ਉਪਰੋਕਤ ਵਿਆਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਵੀ ਕਿਹਾ ਜਾ ਸਕਦਾ ਹੈ ਕਿ ਵਿਚਾਰ-ਅਧੀਨ ਸਥਾਨ ਦਾ ਨਾਮ ‘ਮੁਕਤਸਰ ’ ਦੀ ਬਜਾਇ ‘ ਮੁਕਤਾਸਰ ’ ਰੱਖਿਆ ਜਾਣਾ ਚਾਹੀਦਾ ਸੀ।
ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
16th January 2018 9:07pm
Page 9 of 52

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Enter the last letter of the word satellite.
 
Enter answer:
 
Remember my form inputs on this computer.
 
Powered by Commentics

.