.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1187)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
GURMIT S DHILLON (San jose, US)
ਮਿਰਜਾ !!
ਜਦ ਵੀ ਲੋਕੀਂ ਮਿਰਜੇ ਨੂੰ ਵਡਿਆਉਂਦੇ ਨੇ ।
ਭੈਣ ਭਰਾ ਦੇ ਰਿਸ਼ਤੇ ਨੂੰ ਦਫਨਾਉਂਦੇ ਨੇ ।
ਜਿਸਦਾ ਸੱਭਿਆਚਾਰ ਮੁਬਾਰਕ ੳਸਨੂੰ ਤਾਂ,
ਜਿਸਦਾ ਨਹੀਂ ਏ ਉਸਨੂੰ ਕਿਓਂ ਉਕਸਾਉਂਦੇ ਨੇ ।
ਮਾਮੇ ਦੀ ਧੀ ਮਿਰਜਾ ਕੱਢਕੇ ਲੈ ਗਿਆ ਸੀ,
ਕਾਹਤੋਂ ਲੋਕੀਂ ਫ਼ਕਰ ਨਾਲ ਇਹ ਗਾਉਂਦੇ ਨੇ ।
ਜਿਹਨਾਂ ਲਈ ਇਹ ਰਿਸ਼ਤਾ ਭੈਣ-ਭਰਾ ਦਾ ਹੈ,
ਉਹਨਾਂ ਲਈ ਕਿਉਂ ਰਿਸ਼ਤੇ ਨੂੰ ਛੁਟਿਆਉਂਦੇ ਨੇ ।
ਮਾਮੇਂ ਦੇ ਜਾਇਆਂ ਹੀ ਮਿਰਜਾ ਵੱਡਿਆ ਸੀ,
ਕਿਉਂ ਉਹ ਭਾਈ ਸਾਹਿਬਾਂ ਦੇ ਅਖਵਾਉਂਦੇ ਨੇ ।
ਪਾਕਿ ਮੁਹੱਬਤ ਰੂਹਾਂ ਦੀ ਗਲਵੱਕੜੀ ਏ,
ਗਾਇਕ-ਲੇਖਕ ਜਿਸਮਾਂ ਦੀ ਸਮਝਾਉਂਦੇ ਨੇ ।
ਖੁਦ ਦੇ ਬੱਚੇ ਮਿਰਜੇ-ਸਾਹਿਬਾਂ ਬਣਦੇ ਜਦ,
ਫੇਰ ਅਨੈਤਿਕ ਸੇਧਾਂ ਤੇ ਪਛਤਾਉਂਦੇ ਨੇ ।।
ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
24th January 2016 8:31am
Gravatar
Eng Darshan Singh Khalsa (Sydney, Australia)
Guidance From The Supreme

We had discussed how no human entity can fulfill all the necessary requirements of someone.

Who can guide us correctly in any difficult situation?

Thus to proceed in such a situation, it’s good to take the guidance from the intellect of someone who fulfills all these criteria.
That someone is no one except the Supreme Being or God, who is the entity possessing the most powerful intellect, and intellect with the most perfect judgment power.

Sometimes my mind and intellect is absolutely clean and clear and I am 100% sure about my right course of action for the future, but even in those times its good to verify the course of action from a higher authority.

So, in those times, it is very important to connect for a few minutes with the Supreme, who is an Energy of Unlimited Truth.

Then, the question to ask myself at that time is not what do I want, or what do others want, but most importantly:
What does the Supreme want, what is his wish, what is his perception of the situation?

The deeper my connection with Him in meditation, the clearer the answer will come.

When it becomes a regular practice, it will be as simple as taking guidance from my physical parent or spouse or friend. I'll know without wasting time and energy, the right course of action.

Sometimes it may happen that the answer may not come to me immediately, but by connecting my intellect with the Supreme’s intellect my intellect will become clear, which will help me take the right decision.
Also, in some cases the Supreme may not respond immediately but may guide me through some other medium, whether living or non-living after some time or even after a day or two.

ਛੋਡਿ ਸਗਲ ਸਿਆਣਪw ਸਾਚਿ ਸਬਦਿ ਲਿਵ ਲਾਇ ॥੧॥ ਰਹਾਉ॥pM 51.
ਸੰਜਮ ਸਹਸ ਸਿਆਣਪw ਪਿਆਰੇ ਇਕ ਨ ਚਲੀ ਨਾਲਿ ॥ pM 641.
24th January 2016 4:34am
Gravatar
Daljit Singh Ludhiana (Ludhiana, India)
ਨਾਨਕ ਮਿਸ਼ਨ
(ਮਾਨਵ-ਵਾਦ)

ਬਾਬਾ ਨਾਨਕ ਨੇ ਸੰਪਰਦਾਈ ਧਰਮਾਂ ਨੂੰ ਨਕਾਰਿਆ ਹੈ ਨਾ ਕਿ ਕੋਈ ਨਵਾਂ ਅਜਿਹਾ ਧਰਮ ਬਣਾਇਆ ਹੈ। ਸੰਪਰਦਾਈ ਧਰਮਾਂ ਵਿੱਚ ਸੁਧਾਰ ਦੀ ਆਸ ਰੱਖਣੀ ਹੀ ਬੇ-ਮਾਨ੍ਹਾਂ ਹੈ। ਅੱਜ ਤੱਕ ਦੁਨੀਆਂ ਦੇ ਸੰਪਰਦਾਈ ਧਰਮਾਂ ਵਿੱਚ ਕਦੇ ਸੁਧਾਰ ਨਹੀਂ ਹੋਇਆ ,ਬਲਕਿ ਵਿਗਾੜ ਪੁੱਜ ਕੇ ਹੋਇਆ ਹੈ। ਕਿਓਂਕਿ ਦੁਨੀਆਂ ਦੇ ਸਾਰੇ ਅਜਿਹੇ ਧਰਮ ਅਲੱਗ-ਅਲੱਗ ਸੰਪਰਦਾਵਾਂ ਵੱਲੋਂ ਬਣਾਏ ਹੋਏ ਹਨ। ਗੁਰਬਾਣੀ ਦਾ ਧਰਮ ਤਾਂ ਪੂਰੀ ਮਨੁੱਖਤਾ ਨੂੰ ਕਲਾਵੇ 'ਚ ਲੈਂਦਾ ਹੈ,

'' ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥''....ਪੰਨਾਂ ੧੨੯੯

ਓਹ ਧਰਮ ਕਿਹੜਾ ਹੈ ?.....

“ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥''....ਪੰਨਾਂ ੨੬੫

ਭਾਵ ਮਨੁੱਖ ਨੇਕ ਕੰਮ ਕਰੇ ਅਤੇ ਪ੍ਰਭੂ ਨੂੰ ਹਮੇਸ਼ਾ ਯਾਦ ਰੱਖੇ । ਓਹ ਕਿਸੇ ਵੀ ਨਾਮ ਨਾਲ ਪ੍ਰਭੂ ਨੂੰ ਯਾਦ ਕਰੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਕਿਓਂਕਿ ਪ੍ਰਭੂ ਦਾ ਕੋਈ ਨਾਮ ਨਹੀਂ ਸਭ ਨਾਮ ਮਨੁੱਖ ਵਲੋਂ ਹੀ ਇਜ਼ਾਦ ਕੀਤੇ ਹੋਏ ਹਨ ਜਿਨ੍ਹਾਂ ਨੂੰ ਸ੍ਫਾਤੀ ਨਾਮ ਵੀ ਕਿਹਾ ਜਾਂਦਾ ਹੈ। ਗੁਰਬਾਣੀ ਵਿੱਚ ਓਸ ਸਮੇਂ ਦੇ ਮੌਜੂਦ ਸੰਪਰਦਾਈ ਧਰਮਾਂ ਬਾਰੇ ਲਿਖਿਆ ਗਿਆ ਹੈ ਓਹਨਾਂ ਧਰਮਾਂ ਦੀਆਂ ਗਲਤ ਰਵਾਇਤਾਂ ਅਤੇ ਕਰਮ-ਕਾਂਡਾਂ ਨੂੰ ਨਕਾਰਿਆ ਗਿਆ ਹੈ ਅਤੇ ਪ੍ਰਭੂ-ਭਗਤੀ ਦਾ ਸਹੀ ਰਸਤਾ ਵੀ ਦਿਖਲਾਇਆ ਗਿਆ ਹੈ। ਜਿਸ ਤਰ੍ਹਾਂ ਮੁਸਲਮਾਨ ਨੂੰ ਪੰਜ ਨਮਾਜ਼ਾਂ ਬਾਰੇ ਵੀ ਦੱਸਿਆ ਹੈ ਕਿ ਤੇਰੀਆਂ ਅਸਲੀ ਨਮਾਜ਼ਾਂ ਕਿਹੜੀਆਂ ਹਨ,

''ਮਃ ੧ ॥ ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥''....ਪੰਨਾਂ ੧੪੧

ਇੱਸੇ ਤਰ੍ਹਾਂ ਹੀ ਅਸਲੀ ਬ੍ਰਾਹਮਣ ਕੌਣ ਹੈ, ਦੱਸਿਆ ਗਿਆ ਹੈ,

''ਗਉੜੀ ਕਬੀਰ ਜੀ ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥.....ਪੰਨਾ 324

ਇਸੇ ਤਰ੍ਹਾਂ ਯੋਗੀ ਨੂੰ ਸਮਝਾਇਆ ਹੈ ਕਿ ਯੋਗ ਕੀ ਹੈ,

''ਸੂਹੀ ਮਹਲਾ ੧ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥ ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥ ਗਲੀ ਜੋਗੁ ਨ ਹੋਈ ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ ॥ ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥ ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੨॥ ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥ ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੩॥ ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥ ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥੪॥੧॥੮॥''.....ਪੰਨਾ ੭੩੦

ਉਸ ਸਮੇਂ ਮੁੱਖ ਤੌਰ ਤੇ ਇਹ ਤਿੰਨ ਹੀ ਸੰਪਰਦਾਈ ਧਰਮ ਪ੍ਰਚਲਤ ਸਨ। ਗੁਰਬਾਣੀ ਵਿੱਚ ਉਸ ਸਮੇਂ ਦੇ ਪੁਜਾਰੀਆਂ ਅਤੇ ਜੋਗੀਆਂ ਵੱਲੋਂ ‘ਧਰਮ’ ਦੇ ਨਾਮ 'ਤੇ ਕੀਤੀ ਜਾਂਦੀ ਲੁੱਟ ਨੂੰ ਵੀ ਵੰਗਾਰਿਆ, ਅਤੇ ਓਹਨਾਂ ਨੂੰ ਸਹੀ ਅਰਥਾਂ ਵਿਚ ਧਰਮੀਂ ਹੋਣ ਬਾਰੇ ਵੀ ਦੱਸਿਆ,

''ਧਨਾਸਰੀ ਮਹਲਾ ੧ ॥ ਕਾਇਆ ਕਾਗਦੁ ਮਨੁ ਪਰਵਾਣਾ ॥ ਸਿਰ ਕੇ ਲੇਖ ਨ ਪੜੈ ਇਆਣਾ ॥ ਦਰਗਹ ਘੜੀਅਹਿ ਤੀਨੇ ਲੇਖ ॥ ਖੋਟਾ ਕਾਮਿ ਨ ਆਵੈ ਵੇਖੁ ॥੧॥ ਨਾਨਕ ਜੇ ਵਿਚਿ ਰੁਪਾ ਹੋਇ ॥ ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ ॥ ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥ ਸੋ ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥ ਕਾਜੀ ਸੋ ਜੋ ਉਲਟੀ ਕਰੈ ॥ ਗੁਰ ਪਰਸਾਦੀ ਜੀਵਤੁ ਮਰੈ ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥੩॥ ਦਾਨਸਬੰਦੁ ਸੋਈ ਦਿਲਿ ਧੋਵੈ ॥ ਮੁਸਲਮਾਣੁ ਸੋਈ ਮਲੁ ਖੋਵੈ ॥ ਪੜਿਆ ਬੂਝੈ ਸੋ ਪਰਵਾਣੁ ॥ ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥''....ਪੰਨਾ ੬੬੨

ਸੋ ਮੂਲ ਰੂਪ ਵਿੱਚ ਇਹ ਸਮਝਣ ਦੀ ਲੋੜ ਹੈ ਸੰਪਰਦਾਈ ਲੋਕਾਂ ਵੱਲੋਂ ਬਣਾਏ ਗਏ ਅਖੌਤੀ ਧਰਮਾਂ ਵਿੱਚ ਕਦੇ ਵੀ ਸੁਧਾਰ ਨਹੀਂ ਹੋ ਸਕਦਾ। ਗੁਰੂ ਬਾਬੇ ਵੱਲੋਂ ਦੱਸਿਆ ਗਿਆ ਮਾਨਵਵਾਦ ਮਨੁੱਖ ਦਾ ਅਸਲੀ ਧਰਮ, ਜੋ ਸਾਰੀ ਕਾਇਨਾਤ ਵਿੱਚ ਸ਼ਾਂਤੀ ਅਤੇ ਮਨੁੱਖੀ ਭਾਈਚਾਰੇ ਦਾ ਜਾਮਨ ਹੈ। ਨਹੀਂ ਤਾਂ ਸੰਸਾਰ ਵਿੱਚੋਂ ਨਾ ਖੂਨ ਖਰਾਬਾ ਹੀ ਰੁਕ ਸਕਦਾ ਹੈ ਅਤੇ ਨਾ ਹੀਂ ਮਨੁੱਖੀ ਭਾਈਚਾਰੇ ਦੀਆਂ ਗੰਢਾਂ ਪੀਢੀਆਂ ਹੋ ਸਕਦੀਆਂ ਹਨ ।

ਦਲਜੀਤ ਸਿੰਘ ਲੁਧਿਆਣਾ
23rd January 2016 8:35pm
Gravatar
Iqbal Singh Dhillon (Chandigarh, India)
ਸ. ਦਲਜੀਤ ਸਿੰਘ ਲੁਧਿਆਣਾ ਜੀ,

ਆਪ ਜੀ ਨੇ ਠੀਕ ਹੀ ਲਿਖਿਆ ਹੈ ਕਿ ਗੁਰੂ ਨਾਨਕ ਜੀ ਨੇ ਕੋਈ ਸੰਪਰਦਾਈ ਧਰਮ ਨਹੀਂ ਚਲਾਇਆ ਸੀ ਸਗੋਂ ਉਹਨਾਂ ਨੇ ਮਾਨਵਵਾਦ ਦੀ ਇਕ ਲਹਿਰ ਚਲਾਈ ਸੀ ਜੋ ਦੋ ਸੌ ਸਾਲ ਦੇ ਅਰਸੇ ਤੋਂ ਵੱਧ ਦੇ ਸਮੇਂ ਤਕ ਪੂਰੀ ਸਫਲਤਾ ਨਾਲ ਚੱਲੀ ਪਰੰਤੂ ਅਠਾਰ੍ਹਵੀਂ ਸਦੀ ਵਿਚ ਉਦਾਸੀ ਅਤੇ ਨਿਰਮਲੇ ਪੁਜਾਰੀਆਂ ਨੇ ਉਸ ਨੂੰ ਇਕ ਸੰਪਰਦਾਈ ਧਰਮ ਦਾ ਰੂਪ ਦੇ ਦਿੱਤਾ ਅਤੇ ਹਿੰਦੂ ਮੱਤ ਦੀ ਇਸ ਦਾ ਸ਼ਾਖ ਦਾ ਨਾਮ ਉਹਨਾਂ ਨੇ ਸਿਖ ਧਰਮ’ ਰੱਖ ਦਿੱਤਾ। ਆਪਣੇ-ਆਪ ਨੂੰ ‘ਸਿਖ’ ਅਖਵਾਉਂਦੇ ਲੋਕ ‘ਹਿੰਦੂ’ਮੱਤ’ ਦੀ ਇਸ ਵੰਨਗੀ ਨੂੰ ਗੁਰੂ ਸਾਹਿਬਾਨ ਦੇ ਨਾਲ ਜੋੜ ਕੇ ਵੱਡਾ ਝੂਠ ਬੋਲਦੇ ਆ ਰਹੇ ਹਨ। ਇਸ ਤੋਂ ਵੀ ਅੱਗੇ ‘ਸਿਖ’ ਭਾਈਚਾਰੇ ਵਿੱਚੋਂ ਕੁਝ ਲੋਕ ਆਪਣੇ-ਆਪ ਨੂੰ ‘ਜਾਗਰੂਕ’ ਅਖਵਾਉਣ ਦੀ ਲਾਲਸਾ ਹੇਠ ਇਸ ਸੰਪਰਦਾਈ ਸਿਖ ਧਰਮ ਵਿਚ ਸੁਧਾਰ ਲਿਆਉਣ ਦੀ ਗੱਲ ਕਰਦੇ ਰਹਿੰਦੇ ਹਨ ਜਦੋਂ ਕਿ ਉਹ ਆਪ ਵੀ ਗੁਰੂ ਸਾਹਿਬਾਨ ਦੇ ਮਿਸ਼ਨ ਨੂੰ ਇਕ ਸੰਪਰਦਾਈ ਧਰਮ ਵਜੋਂ ਮਾਨਤਾ ਦਿੰਦੇ ਹੋਏ ਅਤੀ ਗੰਭੀਰ ਮਨਮੱਤ ਨੂੰ ਅਪਣਾਈ ਬੈਠੇ ਹਨ।
ਸਮੁੱਚੇ ‘ਸਿਖ’ ਭਾਈਚਾਰੇ ਨੂੰ ਇਸ ਪੱਖੋਂ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
24th January 2016 12:10am
Gravatar
Eng Darshan Singh Khalsa (Sydney, Australia)
Guidance From The Supreme

There are many occasions in my day-to-day life, when I am not sure as to what my next course of action should be in that particular situation.
The intellect is the faculty inside the soul which normally takes all decisions for the soul.
But sometimes the intellect is clouded by my own or others’ :-

Sanskaras,
Beliefs,
Opinions,
Inclinations,
Assumptions,
Thoughts,
Actions,
Past experiences,
etc.

In such a situation,

I require the guidance of an entity who:

- is above the whole situation and is seeing it as a spectator or observer and is not a player in the situation,

- is the knower of the three aspects of time (the past, present and the future),

- can see the situation from all dimensions or perspectives,

- is beyond all influences and is impartial,

- is extremely pure and clear,

- knows me more than I know myself,

- knows my benefit and harm more than I know it myself,

- someone who is selfless and is concerned for my wellbeing the most, etc.

No human entity can fulfill all these requirements.

(Contd …)
23rd January 2016 4:20am
Gravatar
Gursharn Singh Dhillon (Ajax, Canada)
ਧਰਮ ਕੀ ਹੈ ?
ਇਕ ਦਿਨ ਟੋਰਾਂਟੋ ਦੇ ਇਲਾਕੇ ਦੇ ਕਿਸੇ ਰੇਡੀਓ ਤੇ ਧਰਮ ਕੀ ਹੈ, ਬਾਰੇ ਸਰੋਤਿਆਂ ਦੇ ਵਿਚਾਰ ਲਏ ਜਾ ਰਹੇ ਸਨ । ਉਸ ਸਮੇਂ ਮੈਂ ਵੀ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਸਮੇਂ ਸ੍ਰ ਬਲਦੇਵ ਸਿੰਘ ਟੋਰਾਂਟੋ ਹੁਰਾਂ ਨੇ ਵੀ ਕਾਲ ਕਰਕੇ ਆਖਿਆ ਸੀ ਕਿ “ਸੱਚ ਦੀ ਆਪਣੇ ਜੀਵਨ ਵਿਚ ਪ੍ਰੈਕਟਸ ਕਰਨ ਵਾਲਾ ਹੀ ਧਰਮੀ ਹੈ ਅਤੇ ਨਾਲ ਹੀ ਉਹਨਾਂ ਗੁਰਬਾਣੀ ਦਾ ਇਹ ਸ਼ਬਦ ਵੀ ਕੋਟ ਕੀਤਾ ਸੀ: ਏਕੋ ਧਰਮੁ ਦ੍ਰਿੜੈ ਸਚੁ ਕੋਈ” ॥ (ਮ: 1,ਪੰਨਾ 1188)
ਉਹਨਾਂ ਦੀ ਇਹ ਗੱਲ ਮੈਂਨੂੰ ਵੀ ਚੰਗੀ ਲੱਗੀ । ਸੱਚ ਬੋਲਣਾ ਹੀ ਧਰਮ ਹੈ । ਜਿੰਨਾ ਕੋਈ ਸੱਚਾ ਜੀਵਨ ਜੀਉਣ ਦੀ ਕੋਸ਼ਿਸ਼ ਕਰਦਾ ਹੈ ਉਹ ਉਹਨਾਂ ਹੀ ਧਰਮੀ ਹੈ ।
ਗੁਰਬਾਣੀ ਦਾ ਪ੍ਰਮਾਣ ਹੈ: ਏਕੋ ਧਰਮੁ ਦ੍ਰਿੜੈ ਸਚੁ ਕੋਈ ॥ (ਮ: 1,ਪੰਨਾ 1188) ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ (ਭਗਤ ਫਰੀਦ ਜੀ, ਪੰਨਾ 488) ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥(62)
ਇਸ ਵਿਸ਼ੇ ਬਾਰੇ ਜੇਕਰ ਕਿਸੇ ਹੋਰ ਪਾਠਕ ਨੇ ਆਪਣੇ ਵਿਚਾਰ ਦੇਣੇ ਹੋਣ ਤਾਂ ਧੰਨਵਾਦੀ ਹੋਵਾਂਗਾ ।
ਇਕ ਪਾਠਕ, ਗੁਰਸ਼ਰਨ ਸਿੰਘ ਕਸੇਲ
21st January 2016 1:09pm
Gravatar
Eng Darshan Singh Khalsa (Sydney, Australia)
ਵੀਰ ਗੁਰਸ਼ਰਨ ਸਿੰਘ ਕਸੇਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

ਜਦ ਤੋਂ ਇਨਸਾਨ/ਮਾਨੁੱਖ ਨੂੰ ਇਸ ਪੂਰੀ ਕਾਇਨਾਤ/ਸੰਸਾਰ ਬਾਰੇ ਸੋਝੀ ਆਈ ਹੈ, ਸ਼ਾਇਦ ! ਤਦ ਤੋਂ ਹੀ ਇਨਸਾਨ ਨੇ ਆਪਣੇ ਇਸ ਮਾਨੁੱਖਾ ਸਮਾਜ ਵਿਚ ਰਹਿਣ ਲਈ ਕਈ ਤਰਾਂ ਦੇ ਕਾਇਦੇ/ਕਾਨੂੰਨ/ਆਸੂਲ ਬਣਾਏ ਹੋਣਗੇ।

ਜਿਵੇਂ :

• ਹਮੇਸ਼ਾਂ ਸੱਚ ਬੋਲਣਾ, ਝੂਠ ਨਾ ਬੋਲਣਾ।

• ਇਮਾਨਦਾਰੀ ਨਾਲ ਕਮਾਈ ਅਤੇ ਜੀਵਨ-ਜਾਪਣ ਕਰਨਾ, ਬੇਈਮਾਨੀ ਠੱਗੀ-ਠੋਰੀ, ਮੱਕਾਰੀ ਨਾ ਕਰਨਾ।

• ਹਰ ਦੂਸਰੇ ਇਨਸਾਨਾਂ ਅਤੇ ਜੀਵਾਂ-ਜੰਤਾਂ ਨਾਲ ਪਿਆਰ ਨਾਲ ਪੇਸ਼ ਆਉਣਾ।

• ਅਕਾਲ-ਪੁਰਖ ਦੇ ਸਿਰਜੇ ਕਾਇਦੇ-ਕਾਨੂੰਨ ਅਨੁਸਾਰ, ਆਪਣੇ ਆਪ ਨੂੰ ਮਰਿਆਦਾ ਵਿਚ ਰੱਖਣਾ।

• ਅਕਾਲ-ਪੁਰਖ ਵਲੋਂ ਬਖ਼ਸੀ ਅਕਲ ਮੱਤ ਬੁੱਧ ਦੇ ਅਨੁਸਾਰ, ਮਿਲੀਆਂ ਦਾਤਾਂ ਦੀ ਸੁਵਰਤੋਂ ਕਰਨੀ ਅਤੇ ਆਪਣਾ ਆਲਾ ਦੁਆਲਾ ਵੀ ਸਵੱਸ਼ ਅਤੇ ਸਾਫ ਰੱਖਣਾ।

• ਹੋਰ ਇਸ ਤਰਾਂ ਦੇ ਬਹੁਤ ਕਾਇਦੇ ਕਾਨੂੰਨ ਬਣਾਏ ਹੋਣਗੇ ………

‘ਮਾਨੁੱਖ’ ਦੀ ਤਾਂ ਸਾਰੇ ਸੰਸਾਰ ਵਿਚ ਇਕ ਹੀ ਨਸਲ ਹੈ, ਪਰ ਅਲੱਗ ਅਲੱਗ ਵਿਚਾਰਾਂ,ਕਬੀਲਿਆਂ ਅਤੇ ਖਿੱਤਿਆਂ ਵਿਚ ਵੰਡੇ ਹੋਣ ਕਰਕੇ, ਹਰ ਕਬੀਲੇ ਅਤੇ ਖਿੱਤੇ ਦੇ ਇਨਸਾਨਾਂ ਨੇ ਆਪਣੇ ਆਪਣੇ ਅਨੁਸਾਰੀ ਆਪਣੇ ਕਾਇਦੇ-ਕਾਨੂੰਨ ਬਣਾਏ ਹੋਏ ਹਨ।

ਪ੍ਰਭਾਤੀ ॥ ਕਬੀਰ ਜੀ॥
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥1॥ ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥1॥ ਰਹਾਉ ॥ ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥2॥
ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥3॥ ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥ ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥4॥3॥ ਪੰ 1349॥

ਤਾਂ ਹੀ ਤਾਂ … ਇਨਸਾਨੀ ਜੀਵਨ ਜਿਉਂਣ ਵਿਚ ਇਤਨੀ ਭਿੰਨਤਾ ਹੈ। ਸੰਸਾਰ ਵਿਚ ਬਹੁਤ ਸਾਰੇ ‘ਧਰਮ’ ਅਤੇ ‘ਫਿਰਕੇ’ ਹਨ।

ਸ਼ਾਇਦ ਇਹਨਾਂ ਅਲੱਗ ਅਲਗ ਕਬੀਲਿਆਂ, ਖਿੱਤਿਆਂ ਦੇ ਕਾਇਦੇ-ਕਾਨੂੰਨਾਂ, ਜੀਵਨ-ਜਾਝ ਨੂੰ ਹੀ “ਧਰਮ” ਦਾ ਨਾਂ ਦਿੱਤਾ ਗਿਆ ਹੋਵੇਗਾ।

ਸੋ ‘ਧਰਮ’ ਤਾਂ ਇਕ ਉੱਚੀ, ਸੁੱਚੀ, ਸੁਚੱਜੀ, ਜੀਵਨ-ਜਾਝ ਹੈ।
ਗੁਰੁ ਗਰੰਥ ਸਾਹਿਬ ਜੀ ਵਿਚ ਦਰਜ਼ ਗੁਰਬਾਣੀ ਵੀ ਮਾਨੁੱਖਤਾ ਨੂੰ ਇਹ ਉੱਚੀ, ਸੁੱਚੀ, ਸੁਚੱਜੀ, ਜੀਵਨ-ਜਾਝ ਹੀ ਤਾਂ ਸਿਖਾਉਂਦੀ ਹੈ।

ਕਿ ਐ ਇਨਸਾਨ/ਮਾਨੱਖ … ਤੂੰ ਆਪਣੇ ਅੰਦਰ ਰੱਬੀ ਗੁਣਾਂ ਨੂੰ ਧਾਰਨ ਕਰਨਾ ਕਰ ਅਤੇ ਰੱਬੀ ਗੁਣਾਂ ਦੇ ਅਨੁਸਾਰ ਆਪਣਾ ਮਾਨੱਖਾ ਜੀਵਨ ਜਿਉਂਣਾ ਕਰ।

• ਰੱਬੀ ਗੁਣ ਹਨ:
ਸੱਚ, ਪਿਆਰ, ਪਵਿਤੱਰਤਾ, ਸ਼ਾਂਤੀ, ਸਬਰ, ਸੰਤੋਖ, ਹਲੀਮੀ, ਕੋਮਲਤਾ, ਦਇਆਲਤਾ, ਨਿਰਭਉਤਾ, ਨਿਰਵੈਰਤਾ, ਸਾਂਝੀਵਾਲਤਾ, ਪਰਉਪਕਾਰਤਾ, ਸਹਿਜਤਾ, ਮਿੱਠਾ-ਬੋਲਣਾ … ਹੋਰ ਅਨੇਕਾਂ ਗੁਣ ਹਨ …

ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥
ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥1॥

ਥੂੰ ਬੇਅੰਤ ਕਉ ਵਿਰਲਾ ਜਾਣੈ॥

ਸੋ “ਧਰਮ” ਤਾਂ ਇਕ ਉੱਚੀ, ਸੁੱਚੀ, ਸੁਚੱਜੀ, ਜੀਵਨ-ਜਾਝ ਦਾ ਨਾਂ ਹੀ ਹੈ।

ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥
ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥
ਕਹੁ ਨਾਨਕ ਹਮ ਨੀਚ ਕਰੰਮਾ ॥
ਸਰਣਿ ਪਰੇ ਕੀ ਰਾਖਹੁ ਸਰਮਾ ॥2॥4॥ਪੰ 12॥

SGGS Gurmukhi-Gurmukhi Dictionary
(1) ਧਾਰਮਿਕ ਜਾਂ ਨੈਤਿਕ ਗੁਣ, ਭਲਾਈ, ਨੇਕੀ ਚੰਗੇ ਕਰਮ, ਪੁੰਨ ਕਰਮ। (2) ਧਰਮੀ। (3) ਮਜ੍ਹਬ, ਦੀਨ। (4) ਨਿਯਮ, ਨਿਆਂ। (5) ਕਰਮ (ਭਾਵ)। (6) ਧਰਮ ਰਾਜ। (7) ਵਰਨਾਸ਼੍ਰਮ ਦੇ ਨੀਯਤ ਕੀਤੇ ਫਰਜ਼, ਕਰਮ। (8) ਅਕੀਦਾ, ਵਿਸ਼ਵਾਸ਼। (9) ਸ਼ਾਸ਼ਤਰਾਂ ਅਨੁਸਾਰ ਜੀਵਨ ਵਿਚ ਪ੍ਰਾਪਤੀ ਦੇ ਮੰਨੇ ਗਏ ਚਾਰ ਪਦਾਰਥਾਂ ਵਿਚੋਂ ਇਕ; ਇਹ ਚ

Mahan Kosh Encyclopedia
ਸੰ. धर्म्म. {ਸੰਗ੍ਯਾ}. ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ". (ਸਵੈਯੇ ਸ੍ਰੀ ਮੁਖਵਾਕ ਮਃ ੫)। (2) ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ". (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ". (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। (3) ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ". (ਸੋਰ ਮਃ ੫)। (4) ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ". (ਵਾਰ ਗਉ ੧. ਮਃ ੪)। (5) ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। (6) ਫ਼ਰਜ਼. ਡ੍ਯੂਟੀ। (7) ਨ੍ਯਾਯ. ਇਨਸਾਫ਼। (8) ਪ੍ਰਕ੍ਰਿਤਿ. ਸੁਭਾਵ। (9) ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ". (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। (11) ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। (12) ਦੇਖੋ, ਧਰਮਅੰਗ। (13) ਦੇਖੋ, ਉਪਮਾ.
Mahan Kosh data provided by Bhai Baljinder Singh (RaraSahib Wale); See http://www.ik13.com
21st January 2016 5:19pm
Gravatar
MANDEEP SINGH VERNON (VERNON, Canada)
ਬਿੱਲਕੁੱਲ ਸੱਚ ਹੈ ਜੀ
21st January 2016 8:26pm
Gravatar
TARANJIT S PARMAR (Nanaimo, Canada)
100% right,Aapne jeevan vich sach nu dhaarn waala hi dharmi hai.
21st January 2016 9:03pm
Gravatar
Gurdeep Singh Baaghi (Ambala, India)
"ਧਰਮ" ਦੇ ਕਈ ਅਰਥ ਹੋਂਦੇ ਨੇ, ਮੈਨੂੰ ਕਈ ਬਾਰ ਲਗਦਾ ਹੈ ਕਿ ਗੁਰਬਾਣੀ ਵਿੱਚ ਜਿਥੇ "ਧਰਮ" ਸ਼ਬਦ ਆਇਆ ਹੈ, ਉਥੇ "ਧਰਮ" ਦੇ ਵੱਖੋ-ਵੱਖ ਅਰਥ ਲਾ ਕੇ ਗੁਰਬਾਣੀ ਨੂੰ ਸਮਝਨ ਦੀ ਇਕ ਨਵੀਂ ਕੋਸ਼ਿਸ਼ ਹੋਣੀ ਚਾਹਿਦੀ ਹੈ।

ਮਹਾਨ ਕੋਸ਼ ਵਿੱਚ ਧਰਮ ਦੇ ਅਰਥ :--

ਧਰਮ - dhharama - धरम
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ.
22nd January 2016 12:53am
Gravatar
Baldev Singh (Firozepur, India)
ਵੀਰ ਸਰਦਾਰ ਗੁਰਦੀਪ ਸਿੰਘ ਬਾਗੀ ਜੀ ਆਪ ਜੀ ਦੀ ਸੋਚ ਬਿਲਕੁਲ ਸਹੀ ਹੈ ਜੀ
23rd January 2016 10:11am
Gravatar
Gursharn Singh Dhillon (Ajax, Canada)
ਧਰਮ ਕੀ ਹੈ ? ਬਾਰੇ ਜਿਹਨਾਂ ਨੇ ਆਪਣੇ ਵਿਚਾਰ ਦਿਤੇ ਹਨ ਉਹਨਾਂ ਸੱਭ ਦਾ ਧੰਨਵਾਦ ।
23rd January 2016 7:45pm
Gravatar
Daljit Singh Ludhiana (Ludhiana, India)
ਨਾਨਕ ਮਿਸ਼ਨ
(ਮਾਨਵ-ਵਾਦ)

ਬਾਬਾ ਨਾਨਕ ਨੇ ਸੰਪਰਦਾਈ ਧਰਮਾਂ ਨੂੰ ਨਕਾਰਿਆ ਹੈ ਨਾ ਕਿ ਕੋਈ ਨਵਾਂ ਅਜਿਹਾ ਧਰਮ ਬਣਾਇਆ ਹੈ। ਸੰਪਰਦਾਈ ਧਰਮਾਂ ਵਿੱਚ ਸੁਧਾਰ ਦੀ ਆਸ ਰੱਖਣੀ ਹੀ ਬੇ-ਮਾਨ੍ਹਾਂ ਹੈ। ਅੱਜ ਤੱਕ ਦੁਨੀਆਂ ਦੇ ਸੰਪਰਦਾਈ ਧਰਮਾਂ ਵਿੱਚ ਕਦੇ ਸੁਧਾਰ ਨਹੀਂ ਹੋਇਆ ,ਬਲਕਿ ਵਿਗਾੜ ਪੁੱਜ ਕੇ ਹੋਇਆ ਹੈ। ਕਿਓਂਕਿ ਦੁਨੀਆਂ ਦੇ ਸਾਰੇ ਅਜਿਹੇ ਧਰਮ ਅਲੱਗ-ਅਲੱਗ ਸੰਪਰਦਾਵਾਂ ਵੱਲੋਂ ਬਣਾਏ ਹੋਏ ਹਨ। ਗੁਰਬਾਣੀ ਦਾ ਧਰਮ ਤਾਂ ਪੂਰੀ ਮਨੁੱਖਤਾ ਨੂੰ ਕਲਾਵੇ 'ਚ ਲੈਂਦਾ ਹੈ,

'' ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥''....ਪੰਨਾਂ ੧੨੯੯

ਓਹ ਧਰਮ ਕਿਹੜਾ ਹੈ ?.....

“ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥''....ਪੰਨਾਂ ੨੬੫

ਭਾਵ ਮਨੁੱਖ ਨੇਕ ਕੰਮ ਕਰੇ ਅਤੇ ਪ੍ਰਭੂ ਨੂੰ ਹਮੇਸ਼ਾ ਯਾਦ ਰੱਖੇ । ਓਹ ਕਿਸੇ ਵੀ ਨਾਮ ਨਾਲ ਪ੍ਰਭੂ ਨੂੰ ਯਾਦ ਕਰੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਕਿਓਂਕਿ ਪ੍ਰਭੂ ਦਾ ਕੋਈ ਨਾਮ ਨਹੀਂ ਸਭ ਨਾਮ ਮਨੁੱਖ ਵਲੋਂ ਹੀ ਇਜ਼ਾਦ ਕੀਤੇ ਹੋਏ ਹਨ ਜਿਨ੍ਹਾਂ ਨੂੰ ਸ੍ਫਾਤੀ ਨਾਮ ਵੀ ਕਿਹਾ ਜਾਂਦਾ ਹੈ। ਗੁਰਬਾਣੀ ਵਿੱਚ ਓਸ ਸਮੇਂ ਦੇ ਮੌਜੂਦ ਸੰਪਰਦਾਈ ਧਰਮਾਂ ਬਾਰੇ ਲਿਖਿਆ ਗਿਆ ਹੈ ਓਹਨਾਂ ਧਰਮਾਂ ਦੀਆਂ ਗਲਤ ਰਵਾਇਤਾਂ ਅਤੇ ਕਰਮ-ਕਾਂਡਾਂ ਨੂੰ ਨਕਾਰਿਆ ਗਿਆ ਹੈ ਅਤੇ ਪ੍ਰਭੂ-ਭਗਤੀ ਦਾ ਸਹੀ ਰਸਤਾ ਵੀ ਦਿਖਲਾਇਆ ਗਿਆ ਹੈ। ਜਿਸ ਤਰ੍ਹਾਂ ਮੁਸਲਮਾਨ ਨੂੰ ਪੰਜ ਨਮਾਜ਼ਾਂ ਬਾਰੇ ਵੀ ਦੱਸਿਆ ਹੈ ਕਿ ਤੇਰੀਆਂ ਅਸਲੀ ਨਮਾਜ਼ਾਂ ਕਿਹੜੀਆਂ ਹਨ,

''ਮਃ ੧ ॥ ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥''....ਪੰਨਾਂ ੧੪੧

ਇੱਸੇ ਤਰ੍ਹਾਂ ਹੀ ਅਸਲੀ ਬ੍ਰਾਹਮਣ ਕੌਣ ਹੈ, ਦੱਸਿਆ ਗਿਆ ਹੈ,

''ਗਉੜੀ ਕਬੀਰ ਜੀ ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥.....ਪੰਨਾ 324

ਇਸੇ ਤਰ੍ਹਾਂ ਯੋਗੀ ਨੂੰ ਸਮਝਾਇਆ ਹੈ ਕਿ ਯੋਗ ਕੀ ਹੈ,

''ਸੂਹੀ ਮਹਲਾ ੧ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥ ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥ ਗਲੀ ਜੋਗੁ ਨ ਹੋਈ ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ ॥ ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥ ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੨॥ ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥ ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੩॥ ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥ ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥੪॥੧॥੮॥''.....ਪੰਨਾ ੭੩੦

ਉਸ ਸਮੇਂ ਮੁੱਖ ਤੌਰ ਤੇ ਇਹ ਤਿੰਨ ਹੀ ਸੰਪਰਦਾਈ ਧਰਮ ਪ੍ਰਚਲਤ ਸਨ। ਗੁਰਬਾਣੀ ਵਿੱਚ ਉਸ ਸਮੇਂ ਦੇ ਪੁਜਾਰੀਆਂ ਅਤੇ ਜੋਗੀਆਂ ਵੱਲੋਂ ‘ਧਰਮ’ ਦੇ ਨਾਮ 'ਤੇ ਕੀਤੀ ਜਾਂਦੀ ਲੁੱਟ ਨੂੰ ਵੀ ਵੰਗਾਰਿਆ, ਅਤੇ ਓਹਨਾਂ ਨੂੰ ਸਹੀ ਅਰਥਾਂ ਵਿਚ ਧਰਮੀਂ ਹੋਣ ਬਾਰੇ ਵੀ ਦੱਸਿਆ,

''ਧਨਾਸਰੀ ਮਹਲਾ ੧ ॥ ਕਾਇਆ ਕਾਗਦੁ ਮਨੁ ਪਰਵਾਣਾ ॥ ਸਿਰ ਕੇ ਲੇਖ ਨ ਪੜੈ ਇਆਣਾ ॥ ਦਰਗਹ ਘੜੀਅਹਿ ਤੀਨੇ ਲੇਖ ॥ ਖੋਟਾ ਕਾਮਿ ਨ ਆਵੈ ਵੇਖੁ ॥੧॥ ਨਾਨਕ ਜੇ ਵਿਚਿ ਰੁਪਾ ਹੋਇ ॥ ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ ॥ ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥ ਸੋ ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥ ਕਾਜੀ ਸੋ ਜੋ ਉਲਟੀ ਕਰੈ ॥ ਗੁਰ ਪਰਸਾਦੀ ਜੀਵਤੁ ਮਰੈ ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥੩॥ ਦਾਨਸਬੰਦੁ ਸੋਈ ਦਿਲਿ ਧੋਵੈ ॥ ਮੁਸਲਮਾਣੁ ਸੋਈ ਮਲੁ ਖੋਵੈ ॥ ਪੜਿਆ ਬੂਝੈ ਸੋ ਪਰਵਾਣੁ ॥ ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥''....ਪੰਨਾ ੬੬੨

ਸੋ ਮੂਲ ਰੂਪ ਵਿੱਚ ਇਹ ਸਮਝਣ ਦੀ ਲੋੜ ਹੈ ਸੰਪਰਦਾਈ ਲੋਕਾਂ ਵੱਲੋਂ ਬਣਾਏ ਗਏ ਅਖੌਤੀ ਧਰਮਾਂ ਵਿੱਚ ਕਦੇ ਵੀ ਸੁਧਾਰ ਨਹੀਂ ਹੋ ਸਕਦਾ। ਗੁਰੂ ਬਾਬੇ ਵੱਲੋਂ ਦੱਸਿਆ ਗਿਆ ਮਾਨਵਵਾਦ ਮਨੁੱਖ ਦਾ ਅਸਲੀ ਧਰਮ, ਜੋ ਸਾਰੀ ਕਾਇਨਾਤ ਵਿੱਚ ਸ਼ਾਂਤੀ ਅਤੇ ਮਨੁੱਖੀ ਭਾਈਚਾਰੇ ਦਾ ਜਾਮਨ ਹੈ। ਨਹੀਂ ਤਾਂ ਸੰਸਾਰ ਵਿੱਚੋਂ ਨਾ ਖੂਨ ਖਰਾਬਾ ਹੀ ਰੁਕ ਸਕਦਾ ਹੈ ਅਤੇ ਨਾ ਹੀਂ ਮਨੁੱਖੀ ਭਾਈਚਾਰੇ ਦੀਆਂ ਗੰਢਾਂ ਪੀਢੀਆਂ ਹੋ ਸਕਦੀਆਂ ਹਨ ।

ਦਲਜੀਤ ਸਿੰਘ ਲੁਧਿਆਣਾ
23rd January 2016 8:31pm
Gravatar
Eng Darshan Singh Khalsa (Sydney, Australia)
Forgive and Forget

A key principle to remain light and stable in relationships is –

It’s a well-known principle – one that we sometimes find difficult to practice.

It can be modified to forgive to forget.

Sometimes we spend many years with so much bitterness inside us for a particular person, with an inner violence of wanting to make the other pay (emotions of revenge), the one who has supposedly hurt you.

If you don’t strike back immediately, you at least want to keep this guilt card in your pocket, to be pulled out at a later date:
Oh yes, well what about the time when you….

We keep this bitterness inside us because we haven't forgiven.

It does not resolve the situation; the only thing it does is increase our pain, makes us heavy and does not let us remain in peace.
So the key is that if we do not forgive, we cannot forget.

When someone has offended or insulted us, the last thing we want to do is to let it go. And yet, if our desire is to have a healthy, lasting relationship, that is exactly what we’ve got to do.

Sometimes, when it is a question of a broken relationship, it is not only a matter of forgiving the other, but of forgiving yourself for having allowed your-self to enter that experience.

It was you that took the step to allow that experience to be entered into. If you hadn't taken that step, you wouldn't have had that experience.

You accepted that challenge, that relationship, and what might happen in it – you were aware of the possibilities when you entered in the relationship.

So not only do you have to learn to forgive the other, but also to forgive yourself in such situations.

Only then will you be able to forget.
20th January 2016 2:45am
Gravatar
Eng Darshan Singh Khalsa (Sydney, Australia)
“ਸਚਿਆਰ ਸਿੱਖ”
“ਸਚਿਆਰ ਸਿੱਖ” ਬਨਣ ਲਈ ਕੇਵਲ ‘ਗੁਰੂ ਗਰੰਥ ਸਾਹਿਬ ਜੀ’ ਅੱਗੇ ਨਤਮਸਤੱਕ ਹੋਣ, ਜਾਂ ਸਿਰ ਨਿਵਾਉਣ, ਜਾਂ ਗੋਲਕਾਂ ਵਿਚ ਪੈਸੇ ਪਾਉਣ/ਦਿੱਤੀ ਮਾਇਆ ਦੀਆਂ ਪਰਚੀਆਂ ਕਟਵਾਉਣ, ਜਾਂ ਗੁਰੁ ਘਰਾਂ ਵਿਚ ਰਾਸ਼ਨ-ਪਾਣੀ ਲਿਆਉਣ, ਜਾਂ ਚਿੱਟੇ ਬਗਲੇ, ਜਾਂ ਸਿੱਖੀ ਭੇਸ ਬਨਣ/ਬਨਾਉਣ, ਵਿਖਾਵੇ ਦੀ ਸੇਵਾ ਕਰਨ ਨਾਲ ਗੱਲ ਨਹੀਂ ਬਨਣੀ।
“ਸਚਿਆਰ ਸਿੱਖ” ਬਨਣ ਲਈ, ਗੁਰਬਾਣੀ ਗਿਆਨ/ਵਿਚਾਰ ਨੂੰ ਆਪਣੇ ਮਾਨੁੱਖੀ ਜੀਵਨ ਦਾ ਆਧਾਰ ਬਨਾਉਣਾ ਪਵੇਗਾ।
ਨਾਨਕ ਫਲਸ਼ਫੇ ਦੇ ਅਨੁਸਾਰੀ ਹੋਣਾ ਪਵੇਗਾ।
ਹੁਕਮ ਵਿਚ, ਰਜ਼ਾ ਵਿਚ, ਭਾਣੇ ਵਿਚ ਚਲਣਾ ਪਵੇਗਾ।
ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰਨਾ ਪਵੇਗਾ।
ਰੱਬੀ ਗੁਣ ਹਨ, ਸੱਚ, ਪਿਆਰ, ਪਵਿਤੱਰਤਾ, ਸ਼ਾਂਤੀ, ਕੋਮਲਤਾ, ਦਇਆਲਤਾ, ਸਬਰ, ਸੰਤੋਖ, ਹਲੀਮੀ, ਨਿਰਭੳਤਾ, ਨਿਰਵੈਰਤਾ, ਸਾਂਝੀਵਾਲਤਾ, ਪਰਉਪਕਾਰਤਾ, ………… ਹੋਰ ਅਨੇਕਾਂ ਗੁਣ ……… “ਤੇਰੇ ਕਵਣੁ ਕਵਣੁ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ” (735)
“ਗੁਰਬਾਣੀ” ਪੜ੍ਹਨਾ, ਸੁਨਣਾ, ਮੰਨਣਾ, ਸਮਝਣਾ/ਵਿਚਾਰਨਾ ਅਤੇ ਆਪਣੇ ਜੀਵਨ ਦੇ ਵਿਚ ਅਮਲ ਵਿਚ ਲਿਆਉਣਾ ਭਾਵ ਪਰੈਕਟੀਕਲੀ ਜੀਵਨ ਜਿਉਂਣਾ ਹੀ “ਸਚਿਆਰ ਸਿੱਖ” ਬਨਣਾ ਹੈ।
ਅੱਜ ਦਾ ਸਿੱਖ ‘ਗੁਰੁ ਨਾਨਕ ਸਹਿਬ ਜੀ’ ਵਲੋਂ ਵਿਖਾਏ ਮਾਰਗ ਤੋਂ ਭਟਕ ਚੁੱਕਾ ਹੈ।
ਕਰਮਕਾਂਡ, ਆਡੰਬਰ, ਵਹਿਮ, ਭਰਮ, ਭੁਲੇਖੇ, ਪਾਖੰਡਵਾਦ, ਡੇਰਾਵਾਦ, ਮਸਤਾਂ ਦੇ ਡੇਰੇ/ .. ਨਿਗਾਹੀਏ/ਪੀਰਾਂ ਦੀਆਂ ਕਬਰਾਂ-ਮਜਾਰਾਂ, ਅਨਪੜ੍ਹ ਅਗਿਆਨੀ ਸਿੱਖਾਂ ਦੀਆਂ ਮਨਪਸੰਦ ਜਗਹ ਅਤੇ ਕਰਮ ਬਣ ਚੁੱਕੇ ਹਨ।
ਅੱਜ ਉਹ ਕਿਹੜਾ ਗੁਰੁ ਦਾ ਘਰ ਹੈ ਜਿਥੇ ਸਿੱਖ ਆਪਸ ਵਿਚ ਲੜਾਈ ਝਗੜੇ ਨਹੀਂ ਕਰਦੇ। ਗੁਰੁ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਹੀ ਇੱਕ ਦੂਜੇ ਸਿੱਖ ਭਰਾ ਦੀਆਂ ਦਸਤਾਰਾਂ ਲਾਹੀ ਜਾ ਰਹੇ ਹਨ।
ਅਗਰ ‘ਸਚਿਆਰਤਾ’ ਵਾਲੇ ਪਾਸੇ ਨਾ ਆ ਸਕੇ ਤਾਂ ਅਸੀਂ ‘ਕੁੜਿਆਰ ਸਿੱਖ’ ਹੀ ਕਹਿਲਾਵਾਂਗੇ। ਇਹਨਾਂ ਬਾਹਰਮੁਖੀ ਕਰਮਕਾਡਾਂ ਨੇ ਸਾਡੇ ਸਚਿਆਰਤਾ ਵਾਲੇ ਜੀਵਨ ਨੂੰ ਆਪਣੇ ਥੱਲੇ ਦੱਬ ਲਿਆ ਹੈ।
ਜਾਗੋ ਸਿੱਖੋ ਜਾਗੋ!!!!!
ਬਾਬੇ ਨਾਨਕ ਦੀ ਸਿੱਖੀ ਨੂੰ ਸ਼ਰਮਸ਼ਾਰ ਨਾ ਕਰੋ।
ਸਿੱਖ ਕੌਮ ਦਾ ਸਿਰ ਨੀਵਾਂ ਨਾ ਕਰਵਾਉ।
18th January 2016 4:30am
Gravatar
Makhan Singh Purewal (Quesnel, Canada)

ਇੰਜ. ਦਰਸ਼ਨ ਸਿੰਘ ਖ਼ਾਲਸਾ ਜੀ,

ਇਸ ਪੰਨੇ ਦੀ ਸੁਚੱਜੀ ਵਰਤੋਂ ਲਈ ਆਪ ਜੀ ਦਾ ਅਤੇ ਗੁਰਦੀਪ ਸਿੰਘ ਬਾਗੀ ਦਾ ਧੰਨਵਾਦ। ਹੋਰ ਵੀ ਪਾਠਕਾਂ ਨੂੰ ਤੁਹਾਡੇ ਤੋਂ ਸੇਧ ਲੈ ਕੇ ਇਸ ਤਰ੍ਹਾਂ ਦੇ ਵਿਚਾਰ ਸਾਂਝੇ ਕਰਦੇ ਰਹਿਣਾ ਚਾਹੀਦਾ ਹੈ-ਸੰਪਾਦਕ।
18th January 2016 5:05pm
Gravatar
Makhan Singh Purewal (Quesnel, Canada)
ਮਨਮੀਤ ਸਿੰਘ ਕਾਨਪੁਰ ਦਾ ਇਕ ਵਿਅੰਗ-ਸੰਪਾਦਕ

ਲਓ ਜੀ ਹੜ ਆ ਗਿਆ ਗੁਰ ਤਸਵੀਰਾਂ ਦਾ ਲਗਦਾ ਹੈ ਕੋਈ ਗੁਰਪੂਰਬ ਹੈ
ਸਵੇਰੇ ਹਾਲੇ ਅਲਰਾਮ ਵਜਇਆਂ ਵੀ ਨਹੀਂ ਸੀ ਕਿ ਮੋਬਾਇਲ ਤੇ ਮੇਸੈਜ ਟੋਨ ਅਲਾਰਮ ਦਾ ਕੰਮ ਕਰਣ ਲਗ ਪਈ, ਤੇ ਤੁਰੰਤ ਸਮਝ ਆ ਗਿਆਂ ਕਿ ਅੱਜ ਸਿੱਖ ਕੌਮ ਕੋਈ ਗੁਰਪੂਰਬ ਮਨਾਉਣ ਲਗੀ ਹੈ, ਲੋ ਜੀ ਉਠਦੇ ਉਠਦੇ ਇਤਨੇ ਮੇਸੈਜ ਆ ਗਏ ਜੋ ਪਿਛਲੇ 3-4 ਦਿਨਾਂ ਵਿਚ ਵੀ ਨਹੀਂ ਆਏ ਸਨ। ਕੋਮ ਗੁਰਪੂਰਬ ਮਨਾ ਰਹੀ ਹੈ ਤੇ ਵਧਾਈ ਦੇਣ ਦਾ ਜਿੱਮਾ ਸਾਡਾ ਵੀ ਬਣਦਾ ਹੈ। ਜਿਮੇਦਾਰ ਸਰਦਾਰ ਹੁੰਦੇ ਅਸੀਂ ਵੀ ਸੋਚਿਆਂ ਕੀ ਸੰਗਤਾਂ ਨੂੰ ਮੁੜ ਵਧਾਇਆਂ ਦੇਵੀਏ। ਹਾਲੇ ਪਹਿਲਾ ਹੀ ਸਨੇਹਾ ਇਸ ਆਸ ਨਾਲ ਖੋਲਿਆ ਸੀ ਕਿ ਕੋਈ ਗੁਰੂ ਉਪਦੇਸ਼ ਢਿਹੰਦੇ ਮਨ ਨੂੰ ਹੁਲਰਾ ਦੇਵੇਗਾ, ਲੇਕਿਨ ਮੋਬਾਇਲ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਘੋੜੇ ਤੇ ਅਸਵਾਰ ਤਸਵੀਰ ਸਾਮਣੇ ਆ ਗਈ। ਚਲੋ ਮਨ ਨੂੰ ਸਮਝਾਂਦੇ ਅਗਲਾ ਸਨੇਹਾ ਖੋਲਿਆ ਤਾਂ ਉਸ ਵਿਚ ਗੁਰੂ ਸਾਹਿਬ ਦੇ ਨੀਲੇ ਕਪੜਿਆਂ ਵਾਲੀ ਤਸਵੀਰ ਸੀ ਤੇ ਉਸ ਤੋ ਅਗਲੀ ਲਾਲ ਤੇ ਉਸ ਤੋ ਅਗਲੀ ਪੀਲੇ ਕਪੜਿਆ ਵਾਲੀ ਸੀ। ਧੀਰੇ ਧੀਰੇ ਕਰਦੇ ਪੂਰੇ ਅਲਾਰਮ ਵਾਲੇ ਮੇਸੈਜ ਘੰਟਾ ਕੂ ਲਾ ਕੇ ਚੈਕ ਹੋ ਗਏ ਲੇਕਿਨ ਕੀਸੇ ਵੀ ਗੁਰੂ ਕੇ ਲਾਲ ਨੇ ਗੁਰੂ ਸ਼ਬਦ ਦਾ ਸਨੇਹਾ ਘੱਲ ਕੇ ਵਧਾਈ ਨਾ ਦੀਤੀ। ਬਸ ਸਾਰੇ ਸਨੇਹਾ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰੰਗ ਬਿਰੰਗੇ ਕਪਿੜਆ ਵਿਚ ਤਸਵੀਰਾਂ ਜਰੂਰ ਨਜਰ ਆਇਆ ਲੇਕਿਨ ਕੀਸੇ ਵੀ ਤਸਵੀਰ ਨੇ ਮਨ ਨੂੰ ਸ਼ਾਂਤ ਨਾ ਕੀਤਾ। ਹੁਣ ਮਨ ਤਾਂ ਹੋਰ ਅਸ਼ਾਂਤ ਹੋ ਚੁਕਾ ਸੀ ਤੇ ਯਾਦ ਆ ਗਿਆ ਸੀ ਗੁਰੂ ਨਾਨਕ ਸਾਹਿਬ ਦੇ ਗੁਰਪੂਰਬ ਦਾ ਉਹ ਸਨੇਹਾ ਜਿਸ ਵਿਚ ਕਿਸੇ ਮਸਤਾਨੇ ਨੇ ਗੁਰੂ ਨਾਨਕ ਦੀ ਤਸਵੀਰ ਵਿਚ ਗੁਰੂ ਸਾਹਿਬ ਨੂੰ ਗੁਲਾਬੀ ਰੰਗ ਦੇ ਕਪੜੇ ਹੀ ਪਹਿਨਾ ਦਿਤੇ ਸਨ।
ਹੱਦ ਹੋ ਗਈ ਸਾਡੇ ਮਾਨਸਿਕ ਦਿਵਾਲਿਏਪਣ ਦੀ ਕਿ ਅਸੀਂ ਪਰਤਖ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੁੰਦੇ ਹੋਏ ਗੁਰਬਾਣੀ ਦੇ ਪਵਿਤਰ ਸਨੇਹਇਆਂ ਨੂੰ ਵਿਸਾਰ ਮਨੋਕਲਪਿਤ ਤਸਵੀਰਾਂ ਰਾਹੀ ਵਧਾਈ ਦੇਣ ਵਿਚ ਸਾਰਾ ਸਮਾਂ ਅਜਾਈ ਗਵਾਈ ਜਾਂਦੇ ਹਾਂ। ਸਾਡੇ ਵਿਚੋ ਕਈ ਰਤਾ ਕੁ ਵੀ ਨਹੀ ਸਮਝਦੇ ਹਨ ਕਿ ਗੁਰੂ ਸਾਹਿਬ ਦੀਆ ਮਨੋਕਲਪਿਤ ਤਸਵੀਰਾਂ ਮਨਮਤ ਹਨ, ਤੇ ਸਿੱਖ ਦੀ ਸਾਰੀ ਆਸਥਾ ਦਾ ਕੇਂਦਰ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ। ਜੋ ਸਮਝਦੇ ਨੇ ਉਹ ਗੁਰਬਾਣੀ ਦੇ ਉਪਦੇਸ਼ ਨੂੰ ਜੀਵਨ ਵਿਚ ਵਰਤਣ ਵਿਚ ਇਤਨਾ ਕੂ ਡਰਦੇ ਨੇ ਕਿ ਉਹ ਗੁਰਬਾਣੀ ਨੂੰ ਆਪਣੇ ਜੀਵਨ ਵਿਚ ਵਰਤ ਹੀ ਨਹੀਂ ਪਾਉਂਦੇ ਤੇ ਉਹ ਵੱਗ ਰਹੇ ਮਨਮਤ ਦੇ ਸਾਗਰ ਵਿਚ ਜਾਣਦੇ ਬੂਝਦੇ ਹੋਏ ਵੀ ਗੋਤੇ ਮਾਰੀ ਜਾਂਦੇ ਹਨ । ਹੁਣ ਕੋਈ ਇਨਹਾ ਕੋਲੋ ਪੂਛੇ ਕਿ ਗੁਰੂ ਸਾਹਿਬ ਦੀਆਂ ਮਨੋ ਕਲਪਿਤ ਤਸਵੀਰਾਂ ਦੇ ਸਨੇਹੇ ਭੇਜ ਕੇ ਤੁਸੀ ਕੀ ਖਟਿਆ ਤਾਂ ਜਵਾਬ ਤੇ ਕਿਸੀ ਕੋਲ ਵੀ ਨਹੀਂ ਹੋਣਾ।
ਹੁਣ ਕੋਈ ਅਖੋਤੀ ਕੋਮੀ ਵਿਦਵਾਨ ਇਹ ਨਾ ਆਖੇ ਕਿ ਇਸ ਵਿਚ ਏਜੰਸਿਆਂ ਦਾ ਹੱਥ ਹੈ, ਕਿਉਕਿ ਅਸੀਂ ਪਿਛਲੇ ਲੱਮੇ ਸਮੇ ਤੋ ਇਹ ਬਹਾਨਾ ਬਣਾਇਆ ਹੋਇਆ ਹੈ ਕਿ ਹਰ ਇਕ ਕੋਮੀ ਘਾਟ ਪਿਛੇ ਏਜੰਸਿਆ ਦਾ ਹੱਥ ਗਰਦਾਨਿਆ ਹੋਇਆ ਹੈ। ਇਹ ਘਾਟ ਹੈ ਸਾਡੀ ਕੋਮੀ ਉਸਾਰੀ ਦੀ। ਜਿਸ ਵਿਚ ਅਸੀ ਨਵੀ ਪਨੀਰੀ ਨੂੰ ਦਸਣਾ ਹੀ ਭੁਲ ਗਏ ਹਾਂ ਕਿ ਅਸੀ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਸਾਡਾ ਗੁਰੂ ਸਾਹਿਬ ਦੀਆਂ ਤਸਵੀਰਾਂ ਨਾਲ ਕੋਈ ਸਰੋਕਾਰ ਨਹੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਸਾਡੇ ਜੀਵਨ ਨੂੰ ਰੋਸ਼ਨ ਕਰ ਦੇਂਦਾ ਹੈ ਜਦਕਿ ਗੁਰੂ ਸਾਹਿਬ ਦੀ ਮਨੋਕਲਪਿਤ ਤਸਵੀਰ ਨਾਲ ਕਿਸੀ ਵੀ ਮਨੁਖ ਦਾ ਕੋਈ ਭਲਾ ਨਹੀਂ ਹੋ ਸਕਦਾ। ਮਨੂਖ ਦੇ ਢਹਿੰਦੇ ਮਨ ਨੂੰ ਗੁਰੂ ਦਾ ਉਪਦੇਸ਼ ਹੀ ਸਹਾਰਾ ਦੇ ਸਕਦਾ ਹੈ ਕੋਈ ਤਸਵੀਰ ਨਹੀਂ ਤੇ ਗੁਰੂ ਸਾਹਿਬ ਦੀਆ ਮਨੋ ਕਲਪਿਤ ਤਸਵੀਰਾਂ ਦੇ ਪ੍ਰਸਾਰ ਤੋ ਬਚੀਏ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਜੀਵਨ ਦਾ ਅਧਾਰ ਬਣਾਨ ਦੇ ਨਾਲ ਹੀ ਸੋਸ਼ਲ ਮੀਡਿਆ ਵਿਚ ਵੀ ਗੁਰਬਾਣੀ ਦਾ ਪ੍ਰਚਾਰ ਕਰ ਆਪਣਾ ਤੇ ਸਾਇਬਰ ਸੰਗਤਾਂ ਦਾ ਜੀਵਨ ਮਨੋਰਥ ਸਫਲ ਕਰੀਏ-
ਸਤਿਗੁਰ ਸਬਦਿ ਉਜਾਰੋ ਦੀਪਾ॥
ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲੀ ਅਨੂਪਾ॥
The Shabad, the Word of the True Guru, is the light of the lamp.
It dispels the darkness from the body-mansion, and opens the beautiful chamber of jewels. ||
ਪੰਨਾ 821
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਮਨਮੀਤ ਸਿੰਘ ਕਾਨਪੁਰ
singhmanmeetknp@gmail.com
17th January 2016 4:52pm
Gravatar
Makhan Singh Purewal (Quesnel, Canada)

‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ

‘ਸਿੱਖ ਮਾਰਗ’ ਦੇ ਮੁੱਖ ਪੰਨੇ ਤੇ ਅਸੀਂ ਇੱਕ ਨੋਟ ਕਈ ਸਾਲਾਂ ਦਾ ਪਾਇਆ ਹੋਇਆ ਸੀ ਕਿ ਇੱਥੇ ‘ਸਿੱਖ ਮਾਰਗ’ ਤੇ ਜਿਹੜੀਆਂ ਪੁਰਾਣੀਆਂ ਲਿਖਤਾਂ ਯੂਨੀਕੋਡ ਵਿੱਚ ਨਹੀਂ ਹਨ, ਉਹਨਾ ਨੂੰ ਪੜ੍ਹਨ ਲਈ ਸਿਰਫ ਮਾਈਕਰੋਸੌਫਟ ਦੇ ਇੰਟਰਨੈੱਟ ਐਕਸਪਲੋਰਰ ਦੀ ਵਰਤੋਂ ਹੀ ਕਰੋ। ਉਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਹੁਣ ਪੁਰਾਣੀਆਂ ਲਿਖਤਾਂ ਜਿਹੜੀਆਂ ਕਿ ਯੂਨੀਕੋਡ ਵਿੱਚ ਨਹੀਂ ਹਨ ਉਹ ਹੁਣ ਕਿਸੇ ਵੀ ਵੈੱਬ ਬਰਾਊਸਰ ਨਾਲ ਪੜ੍ਹੀਆਂ/ਦੇਖੀਆਂ ਜਾ ਸਕਦੀਆਂ ਹਨ। ਹੁਣ ਤਾਂ ਉਹ ਆਈਪੈਡ ਤੇ ਵੀ ਪੜ੍ਹੀਆਂ ਜਾ ਸਕਦੀਆਂ ਹਨ। ਪਾਠਕਾਂ ਦੇ ਪੰਨੇ ਦੀ ਜਾਂ ਸ਼ਾਇਦ ਇੱਕ ਅੱਧੀ ਕੋਈ ਹੋਰ ਪੁਰਾਣੀ ਲਿਖਤ ਹੋ ਸਕਦੀ ਹੈ ਜਿਹੜੀ ਕਿ ਨਾ ਪੜੀ ਜਾਂਦੀ ਹੋਵੇ। ਤਕਰੀਬਨ 99% ਤੋਂ ਉਪਰ ਪੜ੍ਹੀਆਂ ਜਾ ਸਕਦੀਆਂ ਹਨ।
ਤੁਹਾਡੇ ਇਸ ਆਪਣੇ ਪੰਨੇ ਤੇ ਜੇ ਕਰ ਤੁਸੀਂ ਕੋਈ ਪੋਸਟ ਪਉਂਦੇ ਹੋ ਅਤੇ ਉਹ ਉਸੇ ਵੇਲੇ ਨਹੀਂ ਛਪਦੀ ਤਾਂ ਗਲਤੀ ਵਾਲਾ ਸੰਦੇਸ਼ ਦੇਖੋ। ਜੇ ਕਰ ਕਦੀ ਸਕਿਉਰਟੀ ਅਤੇ ਤਕਨੀਕੀ ਕਾਰਨ ਕਰਕੇ ਉਸੇ ਵੇਲੇ ਨਾ ਛਪੇ ਤਾਂ ਕੁੱਝ ਸਮਾ ਇੰਤਜ਼ਾਰ ਕਰੋ, ਉਸ ਨੂੰ ਅਪਰੂਵਡ/ਪਾਸ ਕਰਨਾ ਪੈਂਦਾ ਹੈ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ।

17th January 2016 5:31am
Gravatar
Makhan Singh Purewal (Quesnel, Canada)

ਅਸੀਂ ਇੱਥੇ ਜੋ ਪੋਸਟ ਜ਼ਫਰਨਾਮੇ ਬਾਰੇ 14 ਜਨਵਰੀ ਭਾਵ ਕਿ ਅੱਜ ਤੋਂ ਦੋ ਦਿਨ ਪਹਿਲਾਂ ਪਾਈ ਸੀ ਉਸ ਵਿੱਚ ਕੁੱਝ ਸੋਧ ਕਰ ਰਹੇ ਹਾਂ। ਕਿਉਂਕਿ ਅਸੀਂ ਅੱਜ ਤੱਕ ਕਦੀ ਵੀ ਜਾਣ-ਬੁੱਝ ਕੇ ਗਲਤ ਜਾਣਕਾਰੀ ਆਪਣੇ ਪਾਠਕਾਂ ਨੁੰ ਨਹੀਂ ਦਿੱਤੀ। ਕਨੇਡਾ ਵਿੱਚ ਛਪਣ ਵਾਲੀ ਇੱਕ ਅਖਬਾਰ ‘ਸਰੋਕਾਰਾਂ ਦੀ ਅਵਾਜ਼’ ਵਿੱਚ ਗੁਰਚਰਨ ਸਿੰਘ ਸਹਿੰਸਰਾ ਦਾ ਇੱਕ ਲੇਖ ਛਪਿਆ ਸੀ। ਅਸੀਂ ਉਸ ਦੇ ਅਧਾਰ ਤੇ ਪਿਆਰਾ ਸਿੰਘ ਪਦਮ ਬਾਰੇ ਲਿਖਿਆ ਸੀ। ਸਾਨੂੰ ਪਦਮ ਦੀ ਇਸ ਕਿਤਾਬ ਦੇ ਕੁੱਝ ਪੰਨਿਆਂ ਦੀ ਫੋਟੋ ਕਾਪੀ ਇੱਕ ਪਾਠਕ ਨੇ ਭੇਜੀ ਹੈ ਉਸ ਵਿੱਚ ਤਾਂ 62-63 ਛੰਦ ਛਪੇ ਹੋਏ ਹਨ ਪਰ ਅਰਥ ਬਿੱਲਕੁੱਲ ਨਹੀਂ ਮਿਲਦੇ। ਪਾਠ ਭੇਦਾਂ ਦਾ ਵੀ ਅੰਤਰ ਹੈ। ਹੋ ਸਕਦਾ ਹੈ ਕਿ ਕਿਸੇ ਐਡੀਸ਼ਨ ਜਾਂ ਕਿਤਾਬ ਵਿੱਚ ਨਾ ਛਪੇ ਹੋਣ ਜਿਸ ਦੇ ਅਧਾਰ ਤੇ ਗੁਰਚਰਨ ਸਿੰਘ ਸਹਿੰਸਰਾ ਨੇ ਲਿਖਿਆ ਸੀ। ਪਰ ਲਾਲ ਸਿੰਘ ਐੱਮ. ਏ. ਦੀ ਕਿਤਾਬ ਤਾਂ ਮੇਰੇ ਕੋਲ ਹੈ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ ਵਲੋਂ ਛਪਵਾਈ ਗਈ ਹੈ, ਉਸ ਵਿੱਚ 62-63 ਛੰਦ ਉਹ ਨਹੀਂ ਹਨ ਜਿਹਨਾ ਦਾ ਜਿਕਰ ਪਿਛਲੀ ਪੋਸਟ ਵਿੱਚ ਕੀਤਾ ਸੀ ਪਰ ਗਿਣਤੀ 112 ਹੈ।
ਪਦਮ ਦੀ ਕਿਤਾਬ ਵਿੱਚ 63 ਵਾਂ ਛੰਦ ਇਸ ਤਰ੍ਹਾਂ ਹੈ:
ਗਰਚਿ ਬਿਆਯਦ ਬਾ ਫ਼ੁਰਮਾਨਿ ਮਨ
ਹਜ਼ੂਰਤੁ ਬਿਆਯਮ ਹਮੇ ਜਾਨੋ ਤਨੁ।

ਪਦਮ ਨੇ ਇਸ ਦੇ ਅਰਥ ਇਹ ਕੀਤੇ ਹਨ: ਹੁਣ ਵੀ ਜੇ ਕਰ ਸ਼ਾਹੀ ਫੁਰਮਾਨ ਲੈ ਕੇ ਕੋਈ ਆਵੇ ਤਾਂ ਮੈਂ ਤੁਹਾਡੇ ਪਾਸ ਆਉਣ ਲਈ ਤਿਆਰ ਹਾਂ।
ਡਾ: ਜੱਗੀ ਵਲੋਂ ਕੀਤੇ ਅਰਥ ਅਤੇ ਪਾਠ:
ਅਗਰਚੇ ਬਿਆਯਦ ਬਾ ਫ਼ੁਰਮਾਨਿ ਮਨ
ਹਜ਼ੂਰ ਤ ਬਿਯਾਯਮ ਹਮਹ ਜਾਨ ਤਨ।

ਜੇ ਕਰ (ਉਸ ਪ੍ਰਮਾਤਮਾ ਦਾ) ਮੈਨੂੰ ਫੁਰਮਾਨ ਆ ਗਿਆ, ਤਾਂ ਮੈਂ ਤੇਰੇ ਪਾਸ ਜਿੰਦ ਅਤੇ ਸ਼ਰੀਰ ਸਹਿਤ ਆ ਜਾਵਾਂਗਾ।
ਪਾਠਕ ਦੇਖ ਸਕਦੇ ਹਨ ਕਿ ਪਾਠ-ਭੇਦ ਅਰਥਾਂ ਦਾ ਕਿਤਨਾ ਅੰਤਰ ਹੈ-ਸੰਪਾਦਕ।

16th January 2016 7:45am
Gravatar
Gurdeep Singh Baaghi (Ambala, India)
ਗਿਆਣ ਪ੍ਰਬੋਧ ਕਿ ਗੱਪਾਂ:----

ਲੋ ਜੀ ਮਿਤ੍ਰੋਂ ਬਿਚਿਤਰ ਨਾਟਕ ਵਿੱਚ ਦਰਜ (ਅ)ਗਿਆਣ ਪ੍ਰਬੋਧ ਦੇ ਲਿਖਾਰੀ ਦੀ (ਅ)ਗਿਆਣਤਾ ਦਾ ਇਕ ਨਮੂਨਾ। ਹੇਠਾਂ ਦਿੱਤੀ ਗਈਆਂ ਸੱਤਰਾਂ (ਅ)ਗਿਆਣ ਪ੍ਰਬੋਧ ਵਿੱਚ ਰਾਜੇ ਜਨਮੇਜੇ ਦੇ ਰਾਜ ਦੇ ਵਰਣਨ ਵਿੱਚ ਕਹਿਆਂ ਗਿਆ ਹਨ ਅਤੇ ਇਹ ਗੱਲਾਂ (ਅ)ਗਿਆਣ ਪ੍ਰਬੋਧ ਦੇ ਲਿਖਾਰੀ ਨੇ ਬਿਆਸ ਦੇ ਮੁਖੋਂ ਕਹਵਾਈਆਂ ਹਨ, ਬਿਆਸ ਮਹਾਭਾਰਤ ਦਾ ਲਿਖਾਰੀ ਖੂਦ ਰਾਜੇ ਜਨਮੇਜੇ ਨੂੰ ਕਹ ਰਹਿਆ ਹੈ :---

ਸੁਨਹੁ ਰਾਜ ਸਰਦੂਲ ਬਿਦਿਆ ਨਿਧਾਨੰ ॥ਹੁਓ ਭਰਤ ਕੇ ਬੰਸ ਮੈ ਰਘੁਰਾਨੰ ॥
ਭਇਓ ਤਉਨ ਕੇ ਬੰਸ ਮੈ ਰਾਮ ਰਾਜਾ ॥ਦੀਜੈ ਛਤ੍ਰ ਦਾਨੰ ਨਿਧਾਨੰ ਬਿਰਾਜਾ ॥੪੦॥੨੦੮॥
ਭਇਓ ਤਉਨ ਕੀ ਜੱਦ ਮੈ ਜੱਦੁ ਰਾਜੰ ॥ਦਸੰ ਚਾਰ ਚੌਦਹ ਸੁ ਬਿੱਦਿਆ ਸਮਾਜੰ ॥
ਭਇਓ ਤਉਨ ਕੇ ਬੰਸ ਮੈ ਸੰਤਨੇਅੰ ॥ਭਏ ਤਾਹਿ ਕੇ ਕਉਰਓ ਪਾਂਡਵੇਅੰ ॥੪੧॥੨੦੯॥
ਭਏ ਤਉਨ ਕੇ ਬੰਸ ਮੈ ਧ੍ਰਿਤਰਾਸਟਰੰ ॥ਮਹਾ ਜੁੱਧ ਜੋਧਾ ਪ੍ਰਬੋਧਾ ਮਹਾਂ ਸਤ੍ਰੰ ॥
ਭਏ ਤਉਨ ਕੇ ਕਉਰਵੰ ਕੂਰ ਕਰਮੰ ॥ਕੀਓ ਛਤ੍ਰਣੰ ਜੈਣ ਕੁਲ ਛੈਣ ਕਰਮੰ ॥੪੨॥੨੧੦॥

ਇਸ (ਅ)ਗਿਆਣ ਪ੍ਰਬੋਧ ਵਿੱਚ ਬਹੁਤ ਮਜੇਦਾਰ ਗੱਲਾਂ ਲਿਖੀਆਂ ਹਨ, ਭਰਤ ਦੇ ਕੁਲ ਵਿੱਚ ਰਘੂ, ਰਘੂ ਦੇ ਕੁਲ ਵਿੱਚ ਰਾਮ ਅਤੇ ਉਸ ਦੇ ਕੂਲ ਵਿੱਚ ਯਦੂ। ਇਹ ਯਦੂ ਰਾਜੇ ਜੁਜਾਤ ਦਾ ਪੁਤਰ ਸੀ ਅਤੇ ਚੰਦ੍ਰਵੰਸ਼ੀ ਰਾਜਾ ਸੀ ਅਤੇ ਰਾਜਾ ਰਾਮ ਇਕ ਸੁਰਜਵੰਸ਼ੀ ਰਾਜਾ ਸੀ। ਭਾਈ ਕਾਹਨ ਸਿੰਘ ਨਾਭਾ ਨੇ ਮਹਾਨਕੋਸ਼ ਵਿੱਚ ਇਸ ਰਾਜੇ ਯਦੁ ਬਾਰੇ ਜਾਣਕਾਰੀ ਦਰਜ ਕੀਤੀ ਹੈ ਤੁਹਾਡੇ ਸਾਮ੍ਹਣੇ ਹੈ:--
ਯਦੁ - yadhu - यदु
ਦੇਵਯਾਨੀ ਦੇ ਪੇਟੋਂ ਰਾਜਾ ਯਯਾਤਿ ਦਾ ਪੁਤ੍ਰ, ਜੋ ਪੱਜਵਾਂ ਚੰਦ੍ਰਵੰਸ਼ੀ ਰਾਜਾ ਸੀ. ਇਸ ਤੋਂ ਯਦੁਵੰਸ਼ (ਯਾਦਵ ਕੁਲ) ਚੱਲਿਆ ਹੈ, ਜਿਸ ਵਿੱਚ ਕ੍ਰਿਸਨ ਜੀ ਪ੍ਰਤਾਪੀ ਪੁਰਖ ਹੋਏ ਹਨ. ਦੇਖੋ, ਯਯਾਤਿ.

ਮਜਾਕ ਹਾਲੇ ਖਤਮ ਨਹੀ ਕੀਤਾ (ਅ)ਗਿਆਣ ਪ੍ਰਬੋਧ ਦੇ ਲਿਖਾਰੀ ਅੱਗੇ ਲਿਖਦਾ ਹੈ ਕਿ ਯਦੂ ਦੇ ਵੰਸ਼ ਵਿੱਚੋ ਸ਼ਾਂਤਨੁ ਹੋਇਆ ਹੈ, ਹੱਦ ਹੋ ਗਈ ਚੁਟਕਲੇ ਸੁਣਾਉਣ ਦੀ, ਯਦੂ ਦੇ ਵੰਸ਼ਜ ਯਾਦਵ ਕਹਿਲਾਂਦੇ ਹਨ ਜਿਨ੍ਹਾਂ ਵਿੱਚੋ ਕ੍ਰਿਸ਼ਨ ਹੋਇਆ ਹੈ, ਸ਼ਾਂਤਨੁ ਕੁਰੁਵੰਸ਼ੀ ਰਾਜਾ ਸੀ ਨਾਕਿ ਯਦੁਵੰਸ਼ੀ।

ਅੱਗੇ ਤੇ ਕਮਾਲ ਕਰ ਦਿੱਤੀ, ਲਿਖਾਰੀ ਲਿਖਦਾ ਹੈ:--
ਭਇਓ ਤਉਨ ਕੇ ਬੰਸ ਮੈ ਸੰਤਨੇਅੰ ॥ਭਏ ਤਾਹਿ ਕੇ ਕਉਰਓ ਪਾਂਡਵੇਅੰ ॥੪੧॥੨੦੯॥
ਕਮਾਲ ਦੀ ਜਾਣਕਾਰੀ ਰਖੀ ਫਿਰਦਾ ਹੈ (ਅ)ਗਿਆਣ ਪ੍ਰਬੋਧ ਦਾ ਲਿਖਾਰੀ, ਲਿਖਦਾ ਹੈ ਸ਼ਾਤਨੂੰ ਦੇ ਕੌਰਵ ਤੇ ਪਾਂਡਵ ਹੋਏ ਨੇ, ਕੌਰਵ ਤੇ ਪਾਂਡਵ ਸ਼ਾਤਨੁ ਦੇ ਪੋਤੇ ਸਨ ਨਾਕਿ ਉਸ ਦੇ ਪੁੱਤਰ, ਭਾਈ ਕਹਾਨ ਸਿੰਘ ਨਾਭਾ ਦਾ ਮਹਾਨਕੋਸ਼ ਵਿੱਚ ਹਿੰਦੂ ਧਰਮ ਗ੍ਰੰਥਾਂ ਵਿੱਚ ਸ਼ਾਂਨਤੁ ਦੇ ਬਾਰੇ ਦਿੱਤੀ ਹੋਈ ਜਾਣਕਾਰੀ ਦਰਜ ਹੈ :---
ਸ਼ਾਂਤਨੁ - shāntanu - शांतनु
ਸੰ. शन्तनु ਅਥਵਾ शान्तनु ਚੰਦ੍ਰਵੰਸ਼ੀ ਪ੍ਰਤੀਪ ਰਾਜਾ ਦਾ ਪੁਤ੍ਰ, ਗੰਗਾ ਦਾ ਪਤੀ ਅਤੇ ਭੀਸਮਪਿਤਾਮਾ ਦਾ ਪਿਤਾ. ਇਸ ਬਾਬਤ ਮਹਾਭਾਰਤ ਅਤੇ ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਜਿਸ ਬੁੱਢੇ ਆਦਮੀ ਨੂੰ ਇਹ ਹੱਥ ਛੁਹਾਉਂਦਾ, ਉਹ ਤੁਰਤ ਜੁਆਨ ਹੋ ਜਾਂਦਾ ਸੀ, ਇਸੇ ਕਾਰਣ ਸ਼ਾਂਤਨੁ (ਕਲ੍ਯਾਣ ਦੇ ਫੈਲਾਉਣ ਵਾਲਾ) ਨਾਉਂ ਹੋਇਆ. ਇਸ ਨੇ ਸਤ੍ਯਵਤੀ (ਮਤਸ੍ਯੋਦਰੀ) ਨਾਲ ਬੁਢਾਪੇ ਵਿੱਚ ਵਿਆਹ ਕਰਕੇ ਚਿਤ੍ਰਾਂਗਦ ਅਤੇ ਵਿਚਿਤ੍ਰਵੀਰਯ ਦੋ ਪੁਤ੍ਰ ਪੈਦਾ ਕੀਤੇ. ਜੋ ਸ਼ਾਂਤਨੁ ਪਿੱਛੋਂ ਚਿਰ ਤੀਕ ਨਹੀਂ ਜੀ ਸਕੇ. ਵ੍ਯਾਸ ਰਿਖੀ ਨੇ ਆਪਣੀ ਮਾਂ (ਮਤਸ੍ਯੋਦਰੀ) ਦੇ ਆਖੇ ਚਿਤ੍ਰਾਂਗਦ ਅਤੇ ਵਿਚਿਤ੍ਰਵੀਰਯ ਦੀ ਵਿਧਵਾ ਇਸਤ੍ਰੀਆਂ (ਅੰਬਾਲਿਕਾ ਅਤੇ ਅੰਬਿਕਾ) ਤੋਂ ਪੰਡੁ ਅਤੇ ਧ੍ਰਿਤਰਾਸ੍ਟ੍ਰ ਉਤਪੰਨ ਕੀਤੇ, ਜੋ ਪਾਂਡਵ ਅਰ ਕੌਰਵਾਂ ਦੇ ਮੁਖੀਏ ਹੋਏ. ਦੇਖੋ, ਪਾਂਡਵ.

ਉਪਰ ਦਿੱਤੀ ਗਈ ਮਹਾਨਕੋਸ਼ ਦੀ ਜਾਣਕਾਰੀ ਸਾਫ ਕਰਦੀ ਹੈ ਕਿ ਧ੍ਰਿਤਰਾਸ਼ਟ੍ਰ ਅਤੇ ਪਾਂਡੁ ਕੌਰਵਾਂ ਅਤੇ ਪਾਂਡਵਾਂ ਦੇ ਮੁਖੀਏ ਹੋਏ ਨੇ ਪਰ (ਅ)ਗਿਆਣ ਪ੍ਰਬੋਧ ਦਾ ਲਿਖਾਰੀ ਅੱਗੇ ਲਿਖਦਾ ਹੈ ਕਿ ਕੌਰਵ ਅਤੇ ਪਾਂਡਵਾਂ ਦੇ ਵੰਸ਼ ਵਿੱਚ ਧ੍ਰਿਤਰਾਸਟ੍ਰ ਹੋਇਆ ਹੈ ਅਤੇ ਬਾਦ ਵਿੱਚ ਲਿਖ ਦਿੱਤਾ ਕਿ ਕੌਰਵ ਤੇ ਪਾਂਡਵਾਂ ਦੇ ਵੰਸ਼ ਵਿੱਚ ਹੋਏ ਧ੍ਰਿਤਰਾਸ਼ਟ੍ਰ ਦੇ ਵੰਸ਼ ਵਿੱਚ ਮਾੜੇ ਕਰਮਾਂ ਵਾਲੇ ਕੌਰਵ ਹੋਏ ਨੇ, ਹੁਣ ਇਹ ਤੇ ਹਾਸੋਹਿਣੀ ਗੱਲ ਹੈ ਪਾਂਡਵ ਤੇ ਪਾਡੂ ਦੇ ਪੁਤੱਰਾਂ ਨੂੰ ਕਹਿਂਦੇ ਹਨ ਜੋ ਧ੍ਰਿਤਰਾਸ਼ਟ੍ਰ ਦਾ ਭਰਾ ਸੀ ਤੇ ਕੌਰਵ ਧ੍ਰਿਤਰਾਸ਼ਟ੍ਰ ਦੇ ਪੁੱਤਰਾਂ ਨੂੰ ਕਹਿਂਦੇ ਨੇ ਅਤੇ ਇਨ੍ਹਾਂ ਦੋਵਾਂ ਭਰਾਵਾਂ (ਧ੍ਰਿਤਰਾਸ਼ਟ੍ਰ ਅਤੇ ਪਾਂਡੂ) ਦੇ ਪੁੱਤਰਾਂ ਵਾਸਤੇ ਹੀ ਕੌਰਵ ਤੇ ਪਾਂਡਵ ਸ਼ਬਦ ਵਰਤਿਆ ਜਾਂਦਾ ਹੈ। ਹੁਣ ਕੌਰਵਾਂ ਤੇ ਪਾਂਡਵਾਂ ਦਾ ਇਕ ਵਡੇਰਾ ਸੀ ਧ੍ਰਿਤਰਾਸ਼ਟਰ ਨਾਕਿ ਉਹ ਕੌਰਵ ਅਤੇ ਪਾਂਡਵਾਂ ਦੇ ਬਾਦ ਹੋਇਆ ਹੈ। ਕੌਰਵ ਸ਼ਬਦ ਕੁਰੁਵੰਸ਼ੀ ਰਾਜਿਆ ਵਾਸਤੇ ਵੀ ਵਰਤਿਆ ਜਾਂਦਾ ਹੈ, ਜਿਵੇਂ ਸ਼ਾਤਨੁ ਇਕ ਕੁਰੁਵੰਸ਼ੀ ਭਾਵ ਕੌਰਵ ਰਾਜਾ ਸੀ ਨਾਕਿ ਯਦੁਵੰਸ਼ੀ ਰਾਜਾ ਜਿਵੇਂ ਇਸ (ਅ)ਗਿਆਣ ਪ੍ਰਬੋਧ ਦੇ ਲਿਖਾਰੀ ਨੇ ਲਿਖੀਆ ਹੈ।

ਧ੍ਰਿਤਰਾਸ਼ਟ੍ਰ ਬਾਰੇ ਵੀ ਇਹ ਲਿਖਿਆ ਹੈ ਕਿ ਉਹ ਵੈਰੀਆ ਨੂੰ ਸੋਧਨ ਵਾਲਾ ਸੀ, ਕਮਾਲ ਦੀ ਗੱਲ ਹੈ ਓਹ ਤੇ ਜਨਮਜਾਤ ਅੰਨ੍ਹਾਂ ਸੀ ਯੁਧ ਲੜਨ ਦੇ ਲਾਇਕ ਹੀ ਨਹੀ ਸੀ। ਇਹ ਵਡਾ ਹੋਣ ਦੇ ਬਾਵਜੂਦ ਰਾਜ ਗੱਦੀ ਤੇ ਤਾਂ ਬੈਠਾਇਆ ਗਿਆ ਜਦ ਸ਼ਾਤਨੁ ਮਰ ਗਿਆ ਸੀ।

ਇਸ (ਅ)ਗਿਆਣ ਪ੍ਰਬੋਧ ਵਿੱਚ ਇਹ ਪੰਕਤਿਆਂ ਸਾਫ ਕਰਦੀਆਂ ਹੈ ਕਿ ਇਨ੍ਹਾਂ ਰਾਜਿਆਂ ਦਾ ਜਿਕਰ ਇਸ (ਅ)ਗਿਆਣ ਪ੍ਰਬੋਧ ਦਾ ਲਿਖਾਰੀ ਨੇ ਆਪ ਕੀਤਾ ਹੈ ਉਹ ਵੀ ਪਰਮਾਤਮਾ ਕੋਲੋ ਬਲ ਲੈਕੇ:--
ਕਲਿਜੁਗ ਤੇ ਆਦਿ ਜੋ ਭਏ ਮਹੀਪ ॥ ਇਹਿ ਭਰਥ ਖੰਡਿ ਮਹਿ ਜੰਬੂ ਦੀਪ ॥
ਅਰਥ:- ਇਸ ਕਲਯੁਗ ਤੂੰ ਪਹਿਲਾਂ ਯੁਗਾਂ ਵਿੱਚ ਇਸ ਖੰੜ ਜੰਬੂ ਦੀਪ ਵਿੱਚ ਜੋ ਰਾਜੇ ਹੋਏ ਨੇ,
ਤ੍ਵ ਬਲ ਪ੍ਰਤਾਪ ਬਰਣੌ ਸੁ ਤ੍ਰੈਣ ॥ ਰਾਜਾ ਯੁਧਿਸਟਰ ਭੂ ਭਰਥ ਏਣ ॥੧੧॥੧੩੬॥
ਅਰਥ:-ਹੇ ਪ੍ਰਭੂ ਤੇਰੇ ਬਤ ਤੇ ਪ੍ਰਤਾਪ ਕਰਕੇ ਉਨ੍ਹਾਂ ਦਾ ਵਰਣਨ ਕਰਦਾ ਹਾਂ, ਇਨ੍ਹਾਂ ਰਾਜਿਆਂ ਵਿੱਚੋ ਯੁਧਿਸਟਰ ਰਾਜਾ ਹੋਇਆ ਹੈ ਜੋ ਪ੍ਰਜਾ ਦਾ ਪਾਲਨ ਕਰਨ ਵਾਲਾ ਸੀ।

ਹੁਣ ਪਾਠਕ ਆਪ ਅੰਦਾਜਾ ਲਾ ਲੈਣ ਕਿ ਇਹ ਤੇ ਮਜਾਕ ਹੀ ਹੈ ਕਿ ਪ੍ਰਮਾਤਮਾ ਕੋਲੋਂ ਬਲ ਲੈ ਕੇ ਇਸ (ਅ)ਗਿਆਣ ਪ੍ਰਬੋਧ ਦੇ ਲਿਖਾਰੀ ਨੇ ਗਲਤ ਗੱਲਾਂ ਲਿਖੀਆ ਹਨ ਅਤੇ ਬਿਚਿਤਰ ਨਾਟਕ ਦੇ ਹਿਮਾਇਤੀ ਕਹਿਂਦੇ ਨੇ ਇਸ ਬਿਚਿਤਰ ਨਾਟਕ ਵਿੱਚ ਹਿਂਦੂ ਧਰਮ ਗ੍ਰੰਥਾਂ ਦਾ ਅਨੁਵਾਦ ਹੈ।

ਗੁਰਦੀਪ ਸਿੰਘ ਬਾਗੀ
gurdeepsinghjohal@yahoo.co.in
15th January 2016 7:42pm
Page 57 of 60

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
What is the day after Friday?
 
Enter answer:
 
Remember my form inputs on this computer.
 
 
Powered by Commentics

.