.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1337)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Sukhbinder Singh Johal (Derbyshire, UK)
I will use this facility later.
6th March 2016 9:08am
Gravatar
Iqbal Singh Dhillon (Chandigarh, India)
ਮੇਰੀ ਜਿਸ ਪੋਸਟ ਦੇ ਸਬੰਧ ਵਿਚ ਸ. ਗੁਰਿੰਦਰ ਸਿੰਘ ਪਾਲ ਜੀ ਨੇ ਹੇਠਾਂ ਦਿੱਤੀ ਪੋਸਟ ਪਾਈ ਹੈ ਉਸ ਵਿਚ ਮੈਂ ਉਹਨਾਂ ਅੱਗੇ ਸਵਾਲ ਪੇਸ਼ ਕੀਤਾ ਸੀ ਕਿ “ਜੇਕਰ ‘ਗੁਰਬਾਣੀ’ ਕਿਸੇ ‘ਭਗਤ’ ਨੂੰ ‘ਗੁਰੂ’ (ਕਿਸੇ ਵੀ ਅਰਥਾਂ ਵਿਚ) ਦਾ ਲਕਬ ਨਹੀਂ ਦਿੰਦੀ ਤਾਂ ਫਿਰ ਅਸੀਂ ਗੁਰਬਾਣੀ-ਗੁਰੂ ਦੀ ਅਵੱਗਿਆ ਕਰਦੇ ਹੋਏ ਕਿਸੇ ਭਗਤ ਨੂੰ ‘ਗੁਰੂ’ ਕਿਵੇਂ ਕਹਿ ਸਕਦੇ ਹਾਂ ?” ਆਪਣੀ ਪੋਸਟ ਵਿਚ ਉਹਨਾਂ ਨੇ ਮੇਰੇ ਅੱਗੇ ਕਾਫੀ ਸਾਰੇ ਸਵਾਲ ਪੇਸ਼ ਕੀਤੇ ਹਨ। ਉਹਨਾਂ ਅੱਗੇ ਸਨਿਮਰ ਬੇਨਤੀ ਹੈ ਕਿ ਪਹਿਲਾਂ ਉਹ ਉਹਨਾਂ ਅੱਗੇ ਪੇਸ਼ ਕੀਤੇ ਗਏ ਉੱਪਰ ਦਿੱਤੇ ਸਵਾਲ ਦਾ ਸਪਸ਼ਟ ਸ਼ਬਦਾਂ ਵਿਚ ਉੱਤਰ ਦੇਣ। ਉਹਨਾਂ ਦਾ ਉੱਤਰ ਮਿਲ ਜਾਣ ਤੇ ਹੀ ਮੈਂ ਸਹੀ ਢੰਗ ਨਾਲ ਉਹਨਾਂ ਦੇ ਸਵਾਲਾਂ ਦੇ ਉੱਤਰ ਦੇ ਸਕਾਂਗਾ। ਉਹਨਾਂ ਨੂੰ ਇਹ ਵੀ ਬੇਨਤੀ ਹੈ ਕਿ ਵਿਚਾਰ-ਅਧੀਨ ਨੁਕਤਿਆਂ ਸਬੰਧੀ ਅਗਲੇਰੀ ਵਿਚਾਰ-ਚਰਚਾ ਤੋਂ ਪਹਿਲਾਂ ਉਹ ਮੇਰੇ ਸਿਖਮਾਰਗ’ ਵੈਬਸਾਈਟ ਉੱਤੇ ਉਪਲਭਦ ਦੋ ਲੇਖ ‘ਕੀ ਸੀ ਸਿੱਖਾਂ ਨੂੰ ਗੁਰੂ ਬਾਰੇ ਹੁਕਮ’ ਅਤੇ ‘ਗੁਰ ਅਤੇ ਗੁਰੂ ਸ਼ਬਦਾਂ ਦੀ ਵਰਤੋਂ’ ਜ਼ਰੂਰ ਪੜ੍ਹਨ ਦੀ ਕਿਰਪਾਲਤਾ ਕਰਨ। .......................ਇਕਬਾਲ ਸਿੰਘ ਢਿੱਲੋਂ
4th March 2016 5:27pm
Gravatar
Gurindar Singh Paul (Aurora, US)
ਮੇਰੀ ਇਕ ਟਿੱਪਣੀ ਉੱਤੇ ਟਿੱਪਣੀ ਕਰਦਿਆਂ ਡਾ: ਇਕਬਾਲ ਸਿੰਘ ਢਿੱਲੋਂ ਜੀ ਨੇ ਪਾਠਕਾਂ ਨੂੰ ‘ਗੁਰ’ ਅਤੇ ‘ਗੁਰਬਾਣੀ’ ਦੇ ਅਰਥ ‘ਸਮਝਾਉਣ’ ਦੀ ਜੋ ਕ੍ਰਿਪਾ ਕੀਤੀ ਹੈ, ਉਸ ਲਈ ਉਨ੍ਹਾਂ ਦਾ ਧੰਨਵਾਦ!
ਉਨ੍ਹਾਂ ਅਨੁਸਾਰ ‘ਗੁਰ’ ਦਾ ਅਰਥ ਹੈ ‘ਪ੍ਰਭੂ’, ਅਤੇ ਗੁਰਬਾਣੀ ਦਾ ਅਰਥ ਹੈ: “ਪ੍ਰਭੂ ਦੀ ਉਸਤਤ/ਕੀਰਤੀ ਹਿਤ ਬਣੀ ਹੋਈ ਰਚਨਾ”।
ਡਾ: ਇਕਬਾਲ ਸਿੰਘ ਜੀ ਲਿਖਦੇ ਹਨ, “…ਜੇਕਰ ‘ਗੁਰਬਾਣੀ’ ਕਿਸੇ ‘ਭਗਤ’ ਨੂੰ ‘ਗੁਰੂ’ (ਕਿਸੇ ਵੀ ਅਰਥਾਂ ਵਿਚ) ਦਾ ਲਕਬ ਨਹੀਂ ਦਿੰਦੀ ਤਾਂ ਫਿਰ ਅਸੀਂ ਗੁਰਬਾਣੀ-ਗੁਰੂ ਦੀ ਅਵੱਗਿਆ ਕਰਦੇ ਹੋਏ ਕਿਸੇ ਬਾਣੀਕਾਰ ਭਗਤ ਨੂੰ ‘ਗੁਰੂ’ ਕਿਵੇਂ ਕਹਿ ਸਕਦੇ ਹਾਂ?...”
ਡਾ: ਇਕਬਾਲ ਸਿੰਘ ਢਿੱਲੋਂ ਜੀ ਪਾਠਕਾਂ ਨੂੰ ਇਹ ਦੱਸਣ ਦੀ ਕ੍ਰਿਪਾ ਕਰਨ ਕਿ: ਕੀ “ਪ੍ਰਭੂ ਦੀ ਉਸਤਤ/ਕੀਰਤੀ ਹਿਤ ਬਣੀ ਹੋਈ ਰਚਨਾ”, ‘ਗੁਰਬਾਣੀ’ ਦਸਾਂ ਸਤਿਕਾਰਤ ਸ਼ਖ਼ਸੀਯਤਾਂ (ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤਕ) ਨੂੰ ‘ਗੁਰੂ’ (ਕਿਸੇ ਵੀ ਅਰਥਾਂ ਵਿਚ) ਦਾ ਲਕਬ ਦਿੰਦੀ ਹੈ?
ਡਾ: ਢਿੱਲੋਂ ਜੀ ਲਿਖਦੇ ਹਨ, “…ਗੁਰੂ ਗੋਬਿੰਦ ਸਿੰਘ ਜੀ ਨੇ…ਆਪਣੇ ਪੈਰੋਕਾਰਾਂ ਲਈ ਆਪਣੇ ਤੋਂ ਅੱਗੇ ਕਿਸੇ ਦੇਹ-ਧਾਰੀ ਗੁਰੂ (ਪਥ-ਪਰਦਰਸ਼ਕ/ਅਧਿਆਪਕ) ਦੀ ਪਰੰਪਰਾ ਦਾ ਖਾਤਮਾ ਕਰਦੇ ਹੋਏ ਗ੍ਰੰਥ ਦੀ ਸਮੁੱਚੀ ਰਚਨਾ ਭਾਵ ‘ਗੁਰਬਾਣੀ’ ਨੂੰ ਸਦੀਵੀ ਗੁਰੂ…ਮੰਨਣ ਦੀ ਹਦਾਇਤ ਦੇ ਦਿੱਤੀ ਸੀ।…”
ਡਾ: ਢਿੱਲੋਂ ਜੀ ਪਾਠਕਾਂ ਨੂੰ ਇਹ ਜਾਣਕਾਰੀ ਦੇਣ ਦੀ ਖੇਚਲ ਕਰਨ ਕਿ ਉਨ੍ਹਾਂ ਦੇ ਉਪਰੋਕਤ ਕਥਨ ਦਾ ਲਿਖਤੀ ਪ੍ਰਮਾਣ ਕਿਸ ਪ੍ਰਮਾਣਤ ਗ੍ਰੰਥ ਵਿੱਚੋਂ ਮਿਲ ਸਕਦਾ ਹੈ?
ਇਸੇ ਮੁੱਦੇ ਨਾਲ ਸੰਬੰਧਿਤ ਦੋ ਹੋਰ ਸਵਾਲ:
ਕੀ ਗੁਰੂ ਜੀ (ਗੁ: ਨਾਨਕ ਦੇਵ ਜੀ ਤੋਂ ਗੁ: ਗੋਬਿੰਦ ਸਿੰਘ ਜੀ ਤਕ) ਭਗਤ ਸਨ ਕਿ ਨਹੀਂ?
ਦੇਹ-ਧਾਰੀ ਗੁਰੂ ਦੀ ਪਹਿਚਾਨ ਕਿਨ੍ਹਾਂ ਗੁਣਾਂ ਕਰਕੇ ਹੁੰਦੀ ਹੈ? ਅਤੇ, ਕੀ ਇਹ ਗੁਣ ਬਾਣੀਕਾਰ ‘ਭਗਤਾਂ’ ਵਿੱਚ ਹਨ ਕਿ ਨਹੀਂ?
4th March 2016 2:49pm
Gravatar
Gursharn Singh Dhillon (Ajax, Canada)
ਸ੍ਰ. ਗੁਰਿੰਦਰ ਸਿੰਘ ਪਾਲ ਜੀ, ਸਤਿ ਸ੍ਰੀ ਅਕਾਲ।
ਵੀਰ ਜੀ, ਆਪ ਜੀ ਤੋਂ ਕੁਝ ਜਾਣਨ ਦੀ ਬੇਨਤੀ ਕੀਤੀ ਸੀ । ਉਸ ਵਿਚ ਕੀ ਗਲਤ ਸੀ ਇਹ ਤਾਂ ਦਸ ਦੇਂਦੇ । ਪਹਿਲਾਂ ਮੈਂ ਤਾਂ ਸਿੱਖ ਮਾਰਗ ਦੇ ਵਿਦਵਾਨਾਂ ਤੇ ਪਾਠਕਾਂ ਕੋਲੋ ਇਹ ਜਾਣਨ ਦੀ ਬੇਨਤੀ ਕੀਤੀ ਸੀ ਕਿ, “ਹੋ ਸਕੇ ਤਾਂ ਇਹ ਜਾਣਕਾਰੀ ਦੇਣ ਦੀ ਖੇਚਲ ਕਰਨੀ ਕਿ ਸਿੱਖ ਧਰਮ ਦੇ ਪੈਰੋਕਾਰਾਂ ਨੂੰ ਸਤਿਕਾਰ ਯੋਗ ਰਵੀਦਾਸ ਜੀ ਨੂੰ ਗੁਰੂ ਰਵੀਦਾਸ ਲਿਖਣਾ ਠੀਕ ਹੈ ਜਾਂ ਭਗਤ ਰਵੀਦਾਸ । ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ” । ਪਰ ਤੁਸੀਂ ਮੇਰੇ ਤੇ ਹੀ ਸਵਾਲ ਕਰ ਦਿਤੇ, ਕੀ ਇਹ ਜਾਇਜ ਸੀ ?
ਫਿਰ ਤੁਹਾਨੂੰ ਸਿਰਫ ਇਹ ਪੁੱਛਿਆਂ ਹੈ ਕਿ ਕੀ ਸਿੱਖ ਧਰਮ/ ਕੌਮ ਹੈ ? ਤੁਸੀਂ ਅਜੇ ਤੀਕਰ ਇਸ ਬਾਰੇ ਇਕ ਲਫ਼ਜ ਨਹੀਂ ਲਿਖਿਆ । ਕੀ ਇਹ ਜਾਣਨਾ ਗਲਤ ਹੈ ?
ਤੁਸੀਂ ਲਿਖਿਆ ਹੈ ਕਿ, “ਦੂਸਰਾ, ਜੇ ਗ੍ਰੰਥ ਦੀ ਸਾਰੀ ਬਾਣੀ ‘ਗੁਰਬਾਣੀ’ ਹੈ, ਤਾਂ ਫਿਰ ਸਾਰੇ ਹੀ ਬਾਣੀਕਾਰ, ਬਿਨਾਂ ਕਿਸੇ ਵਿਤਕਰੇ ਦੇ, ਗੁਰੂ ਪਦ ਨਾਲ ਸਤਿਕਾਰੇ ਜਾਣੇ ਚਾਹੀਦੇ ਹਨ”।
ਵੀਰ ਜੀ, ਕੀ ਗਲਤ ਹੈ ਇਹ ਪੁੱਛਣ ਵਿਚ ਕਿ, ਕੀ ਤੁਸੀਂ ਆਪਣੀਆਂ ਲਿਖਤਾਂ ਵਿਚ ਰਹੇਕ ਬਾਣੀਕਾਰ ਨੂੰ ‘ਗੁਰੂ’ ਲਿਖਦੇ ਹੋ ? ਕੀ ਸਾਨੂੰ ਭੱਟਾਂ ਨੂੰ ਵੀ ਗੁਰੂ ਲਿਖਣਾ ਚਾਹੀਦਾ ਹੈ; ਜਿਹਨਾਂ ਗੁਰੂਆਂ ਬਾਰੇ ਸਵੀਏ ਬੋਲੇ ਹਨ ? ਅਤੇ ਸਵੀਏ ਦੇ ਕੀ ਅਰਥ ਹਨ ?
ਵੀਰ, ਤੁਹਾਡੀਆਂ ਲਿਖਤਾਂ ਵਿਚ ਸਾਰੇ ਬਾਣੀਕਾਰਾਂ ਦੇ ਨਾਵਾਂ ਨਾਲ ਤੁਸੀ ‘ਗੁਰੂ’ ਲਫ਼ਜ ਨਹੀਂ ਲਿਖਿਆ । ਜੇ ਮੰਨਦੇ ਹੋ ਤੇ ਫਿਰ ਲਿਖਿਆ ਕਿਉਂ ਨਹੀਂ ?
ਬਾਕੀ ਜਿਹੋ ਜਿਹੀ ਕੋਈ ਬੋਲੀ ਬੋਲਦਾ ਹੈ, ਉਸ ਅਨੁਸਾਰ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹਾਂ । ਆਪਣੇ “ਮੂੰਹੋ ਮਿੱਠੂ” ਨਹੀਂ ਬਣਦਾ । ਤੁਸੀਂ ਵੀ ਵਿਦੇਸ਼ ਵਿਚ ਰਹਿੰਦੇ ਹੋ, ਤੁਹਾਨੂੰ ਪਤਾ ਹੈ ਕਿ ਸਿੱਖ ਕੌਮ ਨੂੰ ਆਪਣੀ ਵੱਖਰੀ ਪਹਿਚਾਣ ਲਈ ਕੀ ਕੁਝ ਕਰਨਾ ਪੈਂਦਾ ਹੈ। ਕੰਮਾਂ ਤੇ ਪੱਗ ਦਾਹੜੀ ਨਾਲ ਕਈ ਵਾਰ ਕੀ ਕੁਝ ਹੁੰਦਾ ਹੈ । ਪਰ ਜੋ ਲੋਕ ਭਾਰਤ ਜਾਂ ਪੰਜਾਬ ਵਿਚ ਰਹਿੰਦੇ ਹਨ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਾ ਹੋਵੇ । ਕਈਆਂ ਦੀ ਤਾਂ ਉਹ ਗੱਲ ਹੈ “ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ” । ਅਜਿਹੇ ਲੋਕ ਵੀ ਦੂਸਰਿਆਂ ਨੂੰ ਸਿਖਿਆ ਦੇਣ ਲੱਗ ਜਾਂਦੇ ਹਨ ।
ਭਾਰਤ ਵਿਚ ਜਿਵੇਂ ਕਈ ਧਾਰਮਿਕ ਜਥੇਬੰਦੀਅਂ ਆਪ ਜੋ ਮਰਜੀ ਦੂਸਰੀਆਂ ਕੌਮਾਂ/ ਧਰਮਾ ਦੀ ਹੋਂਦ ਨੂੰ ਖਤਮ ਕਰਨ ਲਈ ਬਿਆਨ ਦਾਗ ਦੇਣ ਤਾਂ ਵੀ ਦੇਸ਼ ਭਗਤ, ਪਰ ਜੇ ਕੋਈ ਧਰਮ/ਕੌਮ ਆਪਣੀ ਹੋਂਦ ਬਚਾਉਣ ਦੀ ਗੱਲ ਵੀ ਕਰੇ ਤਾਂ ਉਹ ਅਤਵਾਦੀ/ਵੱਖਵਾਦੀ ਹੋ ਜਾਂਦੀ ਹੈ । ਅਜਿਹੇ ਹੀ ਇਲਜਾਮ ਕਈ ਵਿਦਵਾਨ ਮੇਰੇ ਤੇ ਲਾ ਰਹੇ ਹਨ ।
ਸੋ, ਵੀਰ ਜੀ, ਆਪ ਜੀ ਦੀ ਗੁਰਮਤਿ ਪ੍ਰਤੀ ਵਿਦਵਤਾ ਨੂੰ ਪ੍ਰਖੱਣ ਲਈ ਕੁਝ ਨਹੀਂ ਕੀਤਾ । ਮੇਰੇ ਵੱਲੋਂ ਜੇ ਕਿਸੇ ਵੀ ਮੇਰੀ ਗੱਲ ਦਾ ਤੁਹਾਨੂੰ ਬੁਰਾ ਲੱਗਾ ਹੋਵੇ ਤਾਂ ਮਾਫ਼ ਕਰਨਾ । ਹਾਂ, ਇਹ ਆਪ ਵਰਗੇ ਵਿਦਵਾਨਾ ਤੇ ਗਿੱਲਾ ਹੈ ਕਿ ਤੁਸੀਂ ਇਹ ਨਹੀਂ ਦਸ ਰਹੇ ਕਿ ਕੀ ਸਿੱਖ ਕੌਮ /ਧਰਮ ਹੈ ਜਾਂ ਨਹੀਂ ?
ਆਪਣੇ ਵਿਚਾਰ ਦੇਣ ਲਈ ਤੁਹਾਡਾ ਧੰਨਵਾਦ ।
4th March 2016 9:34am
Gravatar
Narinderpal Singh Australia (Brisbane, Australia)
Gurinder Singh paul ji please let me know how many Banicar wrote bani for guru Granth Sahib ji and who they are?
4th March 2016 1:50am
Gravatar
Gurindar Singh Paul (Aurora, US)
ਸ: ਨਰਿੰਦਰਪਾਲ ਸਿੰਘ ਜੀ, ਆਪ ਦੀ ਜਾਣਕਾਰੀ ਲਈ, ਸਾਰੇ ਬਾਣੀਕਾਰਾਂ ਦੇ ਨਾਮ ਗੁਰਬਾਣੀ-ਗ੍ਰੰਥ ਦੇ ਤਤਕਰੇ ਵਿੱਚੋਂ ਦੇਖੇ ਜਾ ਸਕਦੇ ਹਨ।
5th March 2016 8:49am
Gravatar
Baldev Singh (Firozepur, India)
ਮਾਨਯੋਗ ਸਰਦਾਰ ਗੁਰਸ਼ਰਰਨ ਸਿੰਘ ਢਿੱਲੋਂ ਜੀ,
ਆਪ ਜੀ ਦੀ ਨਰਾਜਗੀ ਥੋੜੀ ਜਾਇਜ ਵੀ ਹੋ ਸੱਕਦੀ ਹੈ।

ਪਰ ਤੁਹਾਡੀ ਨਾਰਾਜਗੀ ਪਿੱਛੇ ਆਪ ਜੀ ਦਾ ਇਰਾਦਾ ਕੁਝ ਨਜ਼ਾਇਜ ਲੱਗਦਾ ਹੈ ਜੀ। ਕਿਉਂ ਕਿ ਇਹ ਆਪ ਜੀ ਦੀ ਲਿਖਤ ਤੋਂ ਹੀ ਸਾਫ ਹੁੰਦਾ ਹੈ ਜੀ ।

ਫਿਰ ਵੀ ਹੋ ਸੱਕਦਾ ਹੈ ਜੀ ਕਿ ਮੈਂ ਹੀ ਗਲਤ ਹੋਵਾਂ, ਪਰ ਮੈਂ ਜੋ ਮਹਿਸੂਸ ਕੀਤਾ ਹੈ ਸੋ ਲਿਖ ਰਿਹਾ ਹਾਂ। ਅਤੇ ਸਵਾਲ ਕਰਨ ਪਿੱਛੇ ਆਖਰ ਆਪ ਜੀ ਦੀ ਜੋ ਮਨਸਾ ਜਾਂ ਨਰਾਜਗੀ ਦਾ ਜੋ ਕਾਰਨ ਸੀ, ਉਹ ਆਪ ਜੀ ਦੀ ਲਿਖਤ ਤੋਂ ਪਾਠਕਾਂ ਦੇ ਸਾਹਮਮਣੇਂ ਆ ਹੀ ਗਿਆ ਹੈ ਜੀ। ਜੋ ਜਜਬਾਤੀ ਤੌਰ ਤੇ ਤਾਂ ਨਜਾਇਜ ਵੀ ਨਹੀਂ ਹੈ ਪਰ ਗੁਰਮੱਤਿ ਅਨੂੰਸਾਰ ਠੀਕ ਵੀ ਨਹੀਂ ਕਿਹਾ ਕਿਹਾ ਜਾ ਸੱਕਦਾ।

ਪਰ ਅਪਣੇਂ ਸੁਭਾਓ ਮੁਤਾਬਿਕ ਤਾਂ ਮੈਂ ਆਪ ਜੀ ਦੀ ਜਜਬਾਤੀ ਮਨਸਾ ਨੂੰ ਗਲਤ ਵੀ ਨਹੀਂ ਕਹਾਂ ਗਾ। ਕਿਉਂ ਕਿ ਮੈਂ ਆਮ ਕਰਕੇ ਕਿਸੇ ਨੂੰ ਵੀ ਗਲਤ ਨਹੀਂ ਮੰਨਦਾ। ਪਰ ਹਰ ਇਨਸਾਨ ਨਾਂ ਤਾਂ ਹਰ ਪਹਿਲੂ ਤੋਂ ਠੀਕ ਹੀ ਹੋ ਸੱਕਦਾ ਹੈ ਅਤੇ ਨਾਂ ਹੀ ਬਿਲਕੁਲ ਗੱਲਤ।

ਆਪ ਜੀ ਦੇ ਸਵਾਲਾਂ ਤੋਂ ਕਈ ਵਾਰ ਅਕਸਰ ਹੀ ਇਹ ਮਹਿਸੂਸ ਹੁੰਦਾ ਹੈ, ਕਿ ਤੁਸੀਂ ਵਿਦਵਾਨਾਂ ਨੂੰ ਪਰਖਣ ਵਾਸਤੇ ਸਵਾਲ ਕਰਦੇ ਹੋ, ਨਾਂ ਕੇ ਕਿਸੇ ਪਾਸੋਂ ਗਿਆਨ ਹਾਸਲ ਕਰਨ ਵਾਸਤੇ। ਵੀਰ ਜੀ ਇਹ ਗੱਲ ਅਨੈਤਿਕ ਹੈ ਜੀ।

ਵਿਦਵਾਨਾਂ ਨੂੰ ਸਵਾਲ ਮੈਂ ਵੀ ਕਰਦਾ, ਪਰ ਮੇਰਾ ਨਜਰੀਆ ਬਿਲਕੁਲ ਸਪੱਸ਼ਟ ਹੈ। ਕਿ ਮੈਂ ਵਿਦਵਾਨਾਂ ਨੂੰ ਕੁੱਝ ਦੱਸਣ ਵਾਸਤੇ ਜਾਂ ਕੁਝ ਸਮਝਾਉਣ ਵਾਸਤੇ ਸਵਾਲ ਕਰਦਾ ਹਾਂ ਜੀ।

ਜਾਂ ਤਾਂ ਤੁਸੀਂ ਵੀ ਪਾਠਕਾਂ ਨੂੰ ਕਦੇ ਕੁੱਝ ਸਮਝਾਇਆ ਕਰੋ ਨਾਂ। ਇਹੀ ਗੱਲ ਤਾਂ ਆਪ ਜੀ ਨੂੰ ਸ: ਗੁਰਇੰਦਰ ਸਿੰਘ ਜੀ ਪਾਲ ਨੇਂ ਕਹੀ ਸੀ, ਪਰ ਆਪ ਨਾਰਾਜ ਹੋ ਗਏ।

ਅਤੇ ਵੀਰ ਜੀ ਇਹ ਤਾਂ ਆਪ ਜੀ ਵੀ ਜਾਣਦੇ ਹੀ ਹੋ ਕਿ ਆਪ ਜੀ ਦੇ ਸਵਾਲਾਂ ਨਾਲ ਕਈ ਵਾਰ ਝੱਗੜਾ ਵੀ ਪੈਦਾ ਹੋ ਚੁੱਕਾ/ਜਾਂਦਾ ਹੈ।

ਜਿਹੜਾ ਸਵਾਲ ਜਾਂ ਜਿਹੜਾ ਖਦਸ਼ਾ ਜਾਂ ਜਿਹੜੀ ਗੱਲ ਤੁਸੀਂ ਝਗੜਾ ਕਰਕੇ, ਜਾਂ ਵਿਦਵਾਨਾਂ ਨਾਲ ਨਾਰਾਜ਼ ਹੋ ਕੇ ਅਤੇ ਕਿਨੀਆਂ ਪੋਸਟਾਂ ਦੇ ਬਾਦ ਹੁਣ ਜ਼ਾਹਰ ਕੀਤੀ ਹੈ। ਇਹੀ ਗੱਲ ਤੁਸੀਂ ਬਹੁਤ ਸੁਹਣੇਂ ਅਤੇ ਸੁਚੱਜੇ ਢੰਗ ਨਾਲ ਆਪਣੇਂ ਪਹਿਲੇ ਹੀ ਪੱਤਰ ਵਿਚ ਹੀ ਇਕ ਵਿਚਾਰਕ ਦੇ ਤੌਰ ਤੇ, ਪਾਠਕਾਂ ਜਾਂ ਵਿਦਵਾਨਾਂ ਦੇ ਸਾਹਮਣੇਂ ਰੱਖ ਸੱਕਦੇ ਸੀ, ਜਾਂ ਸਪੱਸ਼ਟ ਕਰ ਸੱਕਦੇ ਸੀ।

ਸ: ਗੁਰਸ਼ਰਨ ਸਿੰਘ ਜੀ ਮੇਰੀ ਸਮਝ ਮੁਤਾਬਿਕ ਤੁਹਾਡੇ ਇਸ ਤਾਜਾ ਝਗੜੇ ਜਾਂ ਵਿਦਵਾਨਾਂ ਵਿਚ ਅਜੇਹੇ ਹੋਰ ਵੀ ਝਗੜਿਆਂ ਦਾ ਸਿਰਫ ਅਤੇ ਸਿਰਫ ਇਕ ਹੀ ਕਾਰਨ ਹੈ ਜੀ।

ਅਤੇ ਉਹ ਹੈ ਜੀ “ਗੁਰਮੱਤਿ ਦੀ ਘਾਟ”

ਹੋਰ ਆਪਣਾਂ ਕਿਸੇ ਦਾ ਵੀ ਆਪਸ ਵਿਚ, ਜਾਂ ਕਿਸੇ ਹੋਰ ਨਾਲ ਵੀ ਕਿਹੜਾ ਕੋਈ ਵੰਡ ਵਿਹਾਰ ਦਾ ਝਗੜਾ ਹੈ। ਮੈਂ ਤੁਹਾਨੂੰ ਨਹੀਂ ਜਾਣਦਾ, ਤੁਸੀਂ ਮੈਨੂੰ ਨਹੀਂ ਜਾਣਦੇ, ਫਿਰ ਝਗੜਾ ਕਾਹਦਾ। ਆਪਣਾਂ ਕੋਈ ਵੱਟ ਬੰਨੇਂ ਪੈਲੀ ਜਾਂ ਕਿਸੇ ਰਾਹ ਜਾਂ ਖਾਲ ਦਾ ਵੀ ਕੋਈ ਰੌਲਾ ਨਹੀ ਹੈ। ਪਰ ਵੇਖ ਲਵੋ ਫਿਰ ਵੀ ਇਸ ਝਗੜੇ ਨੂੰ ਆਪ ਜੀ ਨੇਂ ਭਗਤ ਜਾਂ ਗੁਰੂ ਦੇ ਸਵਾਲ ਤੋਂ ਸ਼ੁਰੂ ਕਰ ਕੇ ਹੁਣ ਇਸ ਨੂੰ ਧਰਮ ਅਤੇ ਕੌਮ ਨਾਲ ਜੋੜ ਦਿੱਤਾ ਹੈ। ਅਜੇ ਅੱਗੇ ਵੇਖੋ ਗੱਲ ਕਿੱਥੇ ਮੁਕਦੀ ਹੈ?

ਸੋ ਜਾਹਰ ਹੈ ਕਿ ਆਪ ਜੀ ਦੇ ਇਸ ਝਗੜੇ ਪਿਛੇ, ਜਾਂ ਅਜੇਹੇ ਹੋਰ ਕਈ ਝਗੜਿਆਂ ਜਾਂ ਨਾਰਾਜ਼ਗੀ ਪਿੱਛੇ,ਧਰਮ ਦੀ ਆਸਥਾ ਅਤੇ ਧਰਮ ਦੀ ਸ਼ਰਧਾ ਕੰਮ ਕਰ ਰਹੀ ਹੈ। ਗੁਰੂ ਜਾਂ ਭਗਤ ਵਾਲਾ ਮਸਲਾ ਵੀ ਸਰਧਾ ਨਾਲ ਜੁੜਿਆ ਹੋਇਆ ਹੈ। ਪਰ ਸਰਧਾ ਨਾਲੋਂ “ਸੱਚ” ਵੱਡਾ ਹੁਂਦਾ ਹੈ। (ਸਰਧਾ ਆਮ ਕਰਕੇ ਅੰਧੀ ਹੁੰਦੀ ਹੈ)

ਆਪ ਜੀ ਨੂੰ ਮੇਰੀ ਬੇਨਤੀ ਹੈ ਜੀ ਕਿ ਇਸ ਗੱਲ ਦੀ ਬਰੀਕੀ ਨੂੰ ਸਮਝਣ ਵਾਸਤੇ, ਸਰਦਾਰ ਜਰਨੈਲ ਸਿੰਘ ਜੀ ਸਿਡਨੀ ਵਾਲਿਆਂ ਦਾ ਲੇਖ।

“ਸਿੱਖਾਂ ਨੂੰ ਗੁੱਸਾ ਕਦੋਂ ਅਤੇ ਕਿਉਂ ਆਉਂਦਾ ਹੈ, ਅਤੇ ਕਦੋਂ ਅਤੇ ਕਿਉਂ ਨਹੀਂ ਆਉਂਦਾ” ਜਰੂਰ ਪੜੵੋ ਜੀ।

ਵੀਰ ਜੀ ਧਰਮ ਦੀ ਦੌਲਤ ਨਾਲੋਂ ਹਰੀ ਦੇ ਧੰਨ ਨੂੰ ਇਕੱਠਾ ਕਰੋ। ਗੁਰੂ ਅਮਰਦਾਸ ਜੀ ਸਮਝਾ ਰਹੇ ਹਨ। (ਧਰਮ ਵਿਚਲੀ ਸਰਧਾ ਦੀ ਬਜਾਇ) ਸਤਿਗੁਰੂ ਦੇ ਨਾਲ ਸਰਧਾ ਲਾਵੋ।

“ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ ਲਾਏ ਤਿਸੁ ਹਰਿ ਧਨ ਕੀ ਵੰਡ ਹਥਿ ਆਵੈ ਜਿਸ ਨੋ ਕਰਤੈ ਧੁਰਿ ਲਿਖਿ ਪਾਇਆ ॥ ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥ ਹਰਿ ਕੇ ਦਿਤੇ ਨਾਲਿ ਕਿਸੈ ਜੋਰੁ ਬਖੀਲੀ ਨ ਚਲਈ ਦਿਹੁ ਦਿਹੁਨਿਤ ਨਿਤ ਚੜੈ ਸਵਾਇਆ ॥9॥“

ਆਪ ਜੀ ਨੂੰ ਇਹ ਲੱਗਾ, ਕਿ ਆਪ ਜੀ ਦੇ ਜਾਂ ਸਿੱਖਾਂ ਦੇ ਧਰਮ ਵਿਚ, ਕਿਸੇ ਨੇਂ ਸੰਨ ਲਾ ਦਿੱਤੀ ਹੈ। ਹਾਂ ਧਰਮ ਜਾਂ ਧਰਮਾਂ ਵਿਚ ਸੰਨ ਜਰੂਰ ਲੱਗ ਸੱਕਦੀ ਹੈ, ਅਤੇ ਆਦਿ ਤੋਂ ਲੱਗਦੀ ਆਈ ਹੈ। ਅਤੇ ਸਦਾ ਹੀ ਲੱਗਦੀ ਹੀ ਰਹਿਣੀਂ ਹੈ। ਇਸੇ ਵਾਸਤੇ ਹੀ ਗੁਰਬਾਣੀਂ ਧਰਮ ਨੂੰ ਮਾਣਤਾ ਹੀ ਨਹੀਂ ਦੇਂਦੀ ਹੈ। ਗੁਰੂ ਅਰਜਨ ਦੇਵ ਜੀ ਧਰਮਾਂ ਜਾਂ ਧਰਮਾਂ ਦੀ ਸਰਧਾ ਨੂੰ ਪਾਖੰਡ ਦੱਸਦੇ ਹਨ ਜੀ। ਅੱਗੇ ਪੜੋੵ

ਮਹਲਾ 5 ॥ ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥

ਗੁਰੂ ਅਮਰ ਦਾਸ ਜੀ ਊਪਰ ਵਾਲੇ ਸ਼ਬਦ ਵਿਚ ਸਮਝਾਉਂਦੇ ਹਨ, ਕਿ ਜਿਹੜਾ ਵੀ (ਧਰਮ ਦੀ ਸਰਧਾ ਛੱਡ ਕੇ) ਸੱਤਿਗੁਰੂ ਨਾਲ ਸਰਧਾ ਲਾਵੇ ਗਾ, ਉਸ ਦੇ ਹੱਥ ਵਿਚ ਹਰੀ ਦੇ ਧੰਨ ਦੀ ਵੰਡ ਆ ਜਾਵੇ ਗੀ। ਜਿਵੇਂ ਪੈਲੀ ਬੰਨੇਂ ਜਾਂ ਜਮੀਨ ਆਦੀ ਦੇ ਤਾਂ ਕਈ ਹਿਸੇਦਾਰ ਹੁੰਦੇ ਹਨ, ਕਈ ਸ਼ਰੀਕ ਹੁੰਦੇ ਹਨ। ਪਰ ਹਰੀ ਦੇ ਧੰਨ ਦਾ ਕੋਈ ਸ਼ਰੀਕ ਨਹੀਂ ਹੁੰਦਾ ਜੀ। ਹਰੀ ਦੇ ਦਿੱਤੇ ਹੋਇ ਧਨ ਨਾਲ ਕਿਸੇ ਦਾ ਵੀ ਜੋਰ ਨਹੀਂ ਚੱਲਦਾ। ਹਰੀ ਦੇ ਧਨ ਨਾਲ ਕੋਈ ਲੱਖ ਈਰਖਾ ਜਾਂ ਸਾੜਾ ਪਿਆ ਕਰੇ, ਫਿਰ ਵੀ ਇਹ ਧਨ ਦਿਨੋਂ ਦਿਨ ਵੱਧਦਾ ਹੀ ਜਾਂਦਾ ਹੈ। ਇਸ ਵਾਸਤੇ ਮੇਰੇ ਸਤਿਕਾਰ ਯੋਗ ਵੀਰ। ਹੋਰ ਆਸਾਂ (ਪੂੰਜੀਆਂ) ਛੱਡ ਕੇ ਹਰੀ ਦੇ ਧਨ ਪੂੰਜੀ ਇਕੱਠੀ ਕਰੋ ਜੀ।

ਧਰਮ ਜਾਂ ਕੌਮ ਦੇ ਸਵਾਲ ਤੇ ਆਪ ਜੀ ਦਾ ਇਸ਼ਾਰਾ ਡਾ: ਇਕਬਾਲ ਸਿੰਘ ਜੀ ਢਿੱਲੋਂ ਵੱਲ ਜਾਪਦਾ ਹੈ। ਮੇਰੇ ਅਤੇ ਡਾ: ਇਕਬਾਲ ਸਿੰਘ ਜੀ ਢਿੱਲੋਂ ਦੇ ਵਿਚਾਰ ਬੜੇ ਹੀ ਗਹਿਰੇ ਵਿਰੋਧ ਵਾਲੇ ਹਨ। ਪਰ ਸੰਸਥਾਪਿਕ ਧਰਮ ਦੀ ਉਹਨਾਂ ਦੀ ਗੱਲ ਨਾਲ ਦਾਸ ਇਕ ਲਿਮਟ/ਹੱਦ ਤੱਕ ਸਹਿਮਤ ਹੈ। ਪਰ ਉਹਨਾਂ ਦਾ ਬਿਆਨ ਕਰਨ ਦਾ ਤਰੀਕਾ ਬਹੁਤ ਗਲਤ ਹੈ।(ਤਾਂ ਹੀ ਤੇ ਆਪ ਜੀ ਨੂੰ ਗੁਸਾ ਆਇਆ) ਮੈਂ ਉਹਨਾਂ ਦੇ ਸਾਰੇ ਵਿਚਾਰਾਂ ਨਾਲ ਬਿਲਕੁਲ ਹੀ ਸਮਿਤ ਨਹੀਂ ਹਾਂ। ਇਸ ਵਾਸਤੇ ਉਹਨਾਂ ਦੀ ਮੇਰੇ ਨਾਲ ਭਾਵੇਂ ਲੱਖ ਨਰਾਜਗੀ ਹੋਵੇ, ਮੇਰੀ ਉਹਨਾਂ ਨਾਲ ਇਕ ਰਤੀ ਭਰ ਦੀ ਵੀ ਨਾਰਾਜ਼ਗੀ ਨਹੀਂ ਹੈ ਜੀ। ਆਪ ਜੀ ਨਾਲ ਵੀ ਨਹੀਂ। ਦਾਸ ਕਦੇ ਵੀ ਉਹਨਾਂ ਦੀ ਮੀਟਿੰਗ ਵਿਚ ਜਾ ਸੱਕਦਾ ਹੈ। ਸੋ ਵੀਰ ਜੀ ਤੁਸੀਂ ਵੀ ਨਾਰਾਜ਼ਗੀ ਨੂੰ ਛੱਡੋ ਅੱਤੇ ਸੱਚ (ਹਕੀਕਤ) ਨੂੰ ਸਮਝੋ

ਆਪ ਜੀ ਦਾ ਸ਼ੁੱਭ ਚਿੰਤਕ ਦਾਸ ਬਲਦੇਵ ਸਿੰਘ
3rd March 2016 3:05pm
Gravatar
Iqbal Singh Dhillon (Chandigarh, India)
ਸ. ਗੁਰਸ਼ਰਨ ਸਿੰਘ ਢਿੱਲੋਂ ਜੀ ਨੇ ਹੇਠਾਂ ਪਾਈ ਗਈ ਆਪਣੀ ਪੋਸਟ ਵਿਚ ਬੇਹੱਦ ਭੜਕਾਊ ਟਿੱਪਣੀ ਪੇਸ਼ ਕੀਤੀ ਹੈ ਕਿ “ ......ਕੁਝ ਬੰਦੇ ਸਿੱਖ ਧਰਮ ਦੇ ਭੇਸ ਵਿਚ ਸ਼ਰੇਆਮ ਇਸ ਦਾ ਵਿਰੋਧ ਕਰ ਰਹੇ ਹਨ ਅਤੇ ਇਸ ਦੀ ਹੋਂਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਭਾਂਵੇਂ ਕਿ ਉਹ ਇਸ ਮਾੜੇ ਮਨਸੂਬੇ ਵਿਚ ਕਾਮਜਾਬ ਨਹੀਂ ਹੋਣਗੇ ਪਰ ਸਿੱਖ ਮਾਰਗ ਦੇ ਪਾਠਕ ਉਹਨਾਂ ਦੇ ਖਿਲਾਫ ਇਕ ਅੱਖਰ ਵੀ ਲਿਖਣ ਨੂੰ ਤਿਆਰ ਨਹੀਂ ਹਨ । ਸਗੋਂ ਉਹਨਾਂ ਦੀਆਂ ਲਿਖਤਾਂ ਇਥੋਂ ਹੀ ਪੋਸਟ ਹੋ ਰਹੀਆਂ ਹਨ ।” ਉਹਨਾਂ ਦੀਆਂ ‘ਸਿਖਮਾਰਗ’ ਵੈਬਸਾਈਟ ਉੱਤੇ ਆਈਆਂ ਲਿਖਤਾਂ ਤੋਂ ਸਾਫ ਜ਼ਾਹਿਰ ਹੈ ਕਿ ਉਹ ਕਿਹੜੇ ‘ਬੰਦਿਆਂ’ ਦੀ ਗੱਲ ਕਰ ਰਹੇ ਹਨ। ਉਹਨਾਂ ਦੀਆਂ ਅਜਿਹੀਆਂ ਗੈਰਜ਼ਿੰਮੇਵਾਰ ਲਿਖਤਾਂ/ਟਿੱਪਣੀਆਂ ਦਾ ਸਮੇਂ-ਸਮੇਂ ਢੁੱਕਵਾਂ ਉੱਤਰ ਦਿੱਤਾ ਜਾਂਦਾ ਰਿਹਾ ਹੈ ਪਰੰਤੂ ਉਹ ਆਪਣੀਆਂ ਇਤਰਾਜ਼ਯੋਗ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਉਮੀਦ ਹੈ ਕਿ ਮਾਨਯੋਗ ਸੰਪਾਦਕ ਜੀ ਇਸ ਸਥਿਤੀ ਦਾ ਵਾਜਬ ਨੋਟਿਸ ਲੈਣਗੇ। ......................... ਇਕਬਾਲ ਸਿੰਘ ਢਿੱਲੋਂ
3rd March 2016 2:57pm
Gravatar
Gursharn Singh Dhillon (Ajax, Canada)
ਸ੍ਰ. ਗੁਰਿੰਦਰ ਸਿੰਘ ਪਾਲ ਜੀ, ਸਤਿ ਸ੍ਰੀ ਅਕਾਲ।
ਆਪ ਜੀ ਨੇ ਆਪਣੇ ਅਧੂਰੇ ਵਿਚਾਰ ਦਿੱਤੇ ਹਨ ਉਹਨਾਂ ਦਾ ਧੰਨਵਾਦ । ਅਧੂਰੇ ਇਸ ਲਈ ਕਿ ਤੁਸੀਂ ਇਹ ਨਹੀਂ ਦੱਸਿਆਂ ਕਿ ‘ਸਿੱਖ ਧਰਮ/ ਕੌਮ’ ਹੈ ਜਾਂ ਨਹੀਂ ?
ਹੈਰਾਨੀ ਦੀ ਗੱਲ ਹੈ ਕਿ ਜੇਕਰ ਕਿਸੇ ਹੋਰ ਧਰਮ ਦੇ ਲੋਕਾਂ ਨੇ ਇਹ ਲਿਖਿਆ ਹੁੰਦਾ ਕਿ “ਸਿੱਖ ਧਰਮ/ਕੌਮ ਕੋਈ ਹੈ ਹੀ ਨਹੀਂ ਤਾਂ ਆਪਾਂ ਸਾਰਿਆਂ ਨੇ ਅਸਮਾਨ ਸਿਰ ਤੇ ਚੁੱਕਣ ਦੀ ਕੋਸ਼ਿਸ਼ ਕਰਨੀ ਸੀ । ਪਰ ਕੁਝ ਬੰਦੇ ਸਿੱਖ ਧਰਮ ਦੇ ਭੇਸ ਵਿਚ ਸ਼ਰੇਆਮ ਇਸ ਦਾ ਵਿਰੋਧ ਕਰ ਰਹੇ ਹਨ ਅਤੇ ਇਸ ਦੀ ਹੋਂਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਭਾਂਵੇਂ ਕਿ ਉਹ ਇਸ ਮਾੜੇ ਮਨਸੂਬੇ ਵਿਚ ਕਾਮਜਾਬ ਨਹੀਂ ਹੋਣਗੇ ਪਰ ਸਿੱਖ ਮਾਰਗ ਦੇ ਪਾਠਕ ਉਹਨਾਂ ਦੇ ਖਿਲਾਫ ਇਕ ਅੱਖਰ ਵੀ ਲਿਖਣ ਨੂੰ ਤਿਆਰ ਨਹੀਂ ਹਨ । ਸਗੋਂ ਉਹਨਾਂ ਦੀਆਂ ਲਿਖਤਾਂ ਇਥੋਂ ਹੀ ਪੋਸਟ ਹੋ ਰਹੀਆਂ ਹਨ । ਸ਼ਾਇਦ ਤੁਸੀਂ ਵੀ ‘ਸਿੱਖਮਾਰਗ’ ਕਮੇਟੀ ਦੇ ਸਲਾਹਕਾਰ ਹੋ । ਸਤਿਕਾਰ ਯੋਗ ਰਵੀਦਾਸ ਜੀ ਨੂੰ ‘ਗੁਰੂ’ ਕਹਿਣਾ ਹੈ ਜਾਂ ਭਗਤ ਇਸ ਗੱਲ ਦਾ ਗੁੱਸਾ ਤਾਂ ਤੁਹਾਨੂੰ ਆ ਗਿਆ ਹੈ ਪਰ ਜਿਹੜੇ ਸਿੱਖ ਧਰਮ / ਕੌਮ ਹੀ ਨਹੀ ਮੰਨਦੇ ਉਸ ਬਾਰੇ ਤੁਸੀਂ ਇਕ ਅੱਖਰ ਵੀ ਨਹੀਂ ਲਿਖ ਰਹੇ ।
ਪਾਲ ਜੀ, ਕੀ ਤੁਸੀਂ ਆਪਣੀਆਂ ਲਿਖਤਾਂ ਵਿਚ ਰਹੇਕ ਬਾਣੀਕਾਰ ਨੂੰ ‘ਗੁਰੂ’ ਲਿਖਦੇ ਹੋ ?
ਕੀ ਸਾਨੂੰ ਭੱਟਾਂ ਨੂੰ ਵੀ ਗੁਰੂ ਲਿਖਣਾ ਚਾਹੀਦਾ ਹੈ; ਜਿਹਨਾਂ ਗੁਰੂਆਂ ਬਾਰੇ ਸਵੀਏ ਬੋਲੇ ਹਨ ? ਅਤੇ ਸਵੀਏ ਦੇ ਕੀ ਅਰਥ ਹਨ ?
ਆਪ ਜੀ ਨੇ ਲਿਖਿਆ ਹੈ ਕਿ “ਪਰੰਤੂ ਮੈਨੂੰ ਅਜੇ ਵੀ ਇਸ ਗੱਲ ਦਾ ਗਿਲਾ ਹੈ ਕਿ ਆਪ ਆਪਣੇ ਸਵਾਲ ਬਾਰੇ ਵਿਚਾਰ ਦੇਣ ਤੋਂ ਟਾਲ-ਮਟੋਲ ਕਰ ਗਏ ਹੋ” |
ਪਾਲ ਜੀ, ਮੈਂ ਤਾਂ ਜਾਣਕਾਰੀ ਲੈ ਰਿਹਾ ਹਾਂ ਤੁਸੀਂ ਮੈਂਨੂੰ ਹੀ ਸਵਾਲ ਕਰ ਰਹੇ ਹੋ, ਕੀ ਇਹ ਠੀਕ ਹੈ ? ਮੇਰੀਆਂ ਕੁਝ ਮਾਮੂਲੀ ਲਿਖਤਾਂ ਹਨ ਉਹਨਾਂ ਵਿਚ ਜਦ ਸਤਿਕਾਰ ਯੋਗ ਰਵੀਦਾਸ ਜੀ ਜਾਂ ਕਬੀਰ ਜੀ ਆਦਿ ਦਾ ਹਵਾਲਾ ਦੇਂਦਾ ਸੀ ਤਾਂ ਇਹਨਾਂ ਨੂੰ ਭਗਤ ਲਫ਼ਜ ਹੀ ਲਿਖਦਾ ਸੀ । ਇਹ ਹੀ ਪ੍ਰਚਾਰਕਾਂ ਤੋਂ ਸੁਣਿਆ ਅਤੇ ਲਿਖਤਾਂ ਵਿਚੋਂ ਪੜ੍ਹਿਆ ਹੈ । ਹੁਣ ਕਈ ਤੁਹਾਡੇ ਵਰਗੇ ਵਿਦਵਾਨ ਇਹਨਾਂ ਨੂੰ ‘ਗੁਰੂ’ ਲਿਖਣ ਲੱਗ ਪਏ ਹਨ । ਸੋ, ਇਸ ਲਈ ਸਿੱਖ ਮਾਰਗ ਦੇ ਵਿਦਵਾਨਾ ਅਤੇ ਪਾਠਕਾਂ ਕੋਲੋ ਜਾਣਕਾਰੀ ਲੈਣ ਲਈ ਬੇਨਤੀ ਕੀਤੀ ਹੈ । ਹਾਂ, ਜਿਹੜੇ ਸਤਿਕਾਰ ਯੋਗ ਰਵੀਦਾਸ ਜੀ ਦੇ ਭਾਈਚਾਰੇ ਨਾਲ ਸਬੰਧਤ ਹਨ ਜਾਂ ਉਹਨਾਂ ਨੂੰ ਗੁਰੂ ਮੰਨਦੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਉਹ ਵੱਖਰੀ ਗੱਲ ਹੈ ।
ਤੁਹਾਡੇ ਜਵਾਬ ਦੀ ਉਡੀਕ ਵਿੱਚ।
3rd March 2016 9:58am
Gravatar
Gurindar Singh Paul (Aurora, US)
ਸ: ਗੁਰਸ਼ਰਨ ਸਿੰਘ ਢਿੱਲੋਂ ਜੀ,
ਤੁਹਾਡੀਆਂ ਟਿੱਪਣੀਆਂ ਤੋਂ ਸਪਸ਼ਟ ਹੋ ਗਿਆ ਹੈ ਕਿ ਆਪ ਦੀ ਮਨਸ਼ਾ ਵਿਚਾਰ-ਚਰਚਾ ਕਰਨ ਦੀ ਨਹੀਂ, ਕੁਝ ਹੋਰ ਹੀ ਹੈ! ਆਪ ਦੀ ਅੱਜ ਦੀ ਗਿਆਨ ਭਰਪੂਰ ਟਿੱਪਣੀ ਤੋਂ ਤਾਂ ਇਹ ਵੀ ਜ਼ਾਹਿਰ ਹੋ ਗਿਆ ਹੈ ਕਿ ਆਪ ਖ਼ੁਦ ਬੜੇ ਵੱਡੇ ਵਿਦਵਾਨ ਹੋ! ਇਸ ਲਈ ਆਪ ਨੂੰ ਮੇਰੇ ਜਵਾਬ ਦੀ ਉਡੀਕ ਕਰਨ ਦੀ ਲੋੜ ਨਹੀਂ।
3rd March 2016 8:21pm
Gravatar
Iqbal Singh Dhillon (Chandigarh, India)
ਸ. ਗੁਰਿੰਦਰ ਸਿੰਘ ਪਾਲ ਜੀ ਨੇ ਸ. ਗੁਰਸ਼ਰਨ ਸਿੰਘ ਢਿੱਲੋਂ ਜੀ ਦੀ ਪੋਸਟ ਦਾ ਉੱਤਰ ਦਿੰਦਿਆਂ ਆਪਣਾ ਵਿਚਾਰ ਦਿੱਤਾ ਹੈ ਕਿ “ ਜੇ ਗ੍ਰੰਥ ਦੀ ਸਾਰੀ ਬਾਣੀ ‘ਗੁਰਬਾਣੀ’ ਹੈ, ਤਾਂ ਫਿਰ ਸਾਰੇ ਹੀ ਬਾਣੀਕਾਰ, ਬਿਨਾਂ ਕਿਸੇ ਵਿਤਕਰੇ ਦੇ, ਗੁਰੂ ਪਦ ਨਾਲ ਸਤਿਕਾਰੇ ਜਾਣੇ ਚਾਹੀਦੇ ਹਨ”। ਪਰੰਤੂ ਇਹ ਵਿਚਾਰ ਸਹੀ ਨਹੀਂ ਕਿਉਂਕਿ ‘ਗੁਰਬਾਣੀ’ ਵਿਚ ਆਉਂਦਾ ਸ਼ਬਦ ‘ਗੁਰ’ ਦਾ ਅਰਥ ‘ਪ੍ਰਭੂ’ ਤੋਂ ਹੈ ਅਤੇ ਇਸ ਤਰ੍ਹਾਂ ‘ਗੁਰਬਾਣੀ’ ਦਾ ਅਰਥ ਹੈ ‘ਪ੍ਰਭੂ ਦੀ ਉਸਤਤ/ਕੀਰਤੀ ਹਿਤ ਬਣੀ ਹੋਈ ਰਚਨਾ’। ਇਸ ਲਈ ਗੁਰਬਾਣੀ ਵਿਚ ਆਉਂਦੇ ਕਥਨ “ਬਾਣੀ ਗੁਰੂ ਗੁਰੂ ਹੈ ਬਾਣੀ” ਦੇ ਅਨੁਸਾਰ ‘ਗੁਰਬਾਣੀ’ ਗੁਰੂ ਭਾਵ ਪੱਥ-ਪਰਦਰਸ਼ਕ/ਅਧਿਆਪਕ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਥਨ ਨੂੰ ਸਵੀਕਾਰਦਿਆਂ ਹੋਇਆਂ ਆਪਣੇ ਪੈਰੋਕਾਰਾਂ ਲਈ ਆਪਣੇ ਤੋਂ ਅੱਗੇ ਕਿਸੇ ਦੇਹਧਾਰੀ ਗੁਰੂ (ਪੱਥ-ਪਰਦਰਸ਼ਕ/ਅਧਿਆਪਕ) ਦੀ ਪਰੰਪਰਾ ਦਾ ਖਾਤਮਾ ਕਰਦੇ ਹੋਏ ਗ੍ਰੰਥ ਦੀ ਸਮੁੱਚੀ ਰਚਨਾ ਭਾਵ ‘ਗੁਰਬਾਣੀ’ ਨੂੰ ਸਦੀਵੀ ਗੁਰੂ (ਪੱਥ-ਪਰਦਰਸ਼ਕ/ਅਧਿਆਪਕ) ਮੰਨਣ ਦੀ ਹਦਾਇਤ ਦੇ ਦਿੱਤੀ ਸੀ। ਹੁਣ ਸੋਚਣਾ ਇਹ ਬਣਦਾ ਹੈ ਕਿ ਜੇਕਰ ‘ਗੁਰਬਾਣੀ’ ਕਿਸੇ ‘ਭਗਤ’ ਨੂੰ ‘ਗੁਰੂ’ (ਕਿਸੇ ਵੀ ਅਰਥਾਂ ਵਿਚ) ਦਾ ਲਕਬ ਨਹੀਂ ਦਿੰਦੀ ਤਾਂ ਫਿਰ ਅਸੀਂ ਗੁਰਬਾਣੀ-ਗੁਰੂ ਦੀ ਅਵੱਗਿਆ ਕਰਦੇ ਹੋਏ ਕਿਸੇ ਬਾਣੀਕਾਰ ਭਗਤ ਨੂੰ ‘ਗੁਰੂ’ ਕਿਵੇਂ ਕਹਿ ਸਕਦੇ ਹਾਂ ? .................... ਇਕਬਾਲ ਸਿੰਘ ਢਿੱਲੋਂ
3rd March 2016 3:05am
Gravatar
Iqbal Singh Dhillon (Chandigarh, India)
ਸ. ਗੁਰਸ਼ਰਨ ਸਿੰਘ ਢਿੱਲੋਂ ਜੀ ਨੇ ਸ. ਗੁਰਿੰਦਰ ਸਿੰਘ ਪਾਲ ਜੀ ਦੀ ਪੋਸਟ ਦਾ ਉੱਤਰ ਦਿੰਦਿਆਂ ਅਣਸੁਖਾਵੀਂ ਜਿਹੀ ਟਿੱਪਣੀ (comment) ਪੇਸ਼ ਕੀਤੀ ਹੈ ਕਿ ਮੈਂ ਅਤੇ ਸ. ਦਲਜੀਤ ਸਿੰਘ ਲੁਧਿਆਣਾ ਜੀ ‘ਸਿਖ ਧਰਮ’ ਨੂੰ ਨਹੀਂ ਮੰਨਦੇ। ਮੈਂ ਸ. ਗੁਰਸ਼ਰਨ ਸਿੰਘ ਢਿੱਲੋਂ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਸਿਖ ਸੰਸਥਾਗਤ ਧਰਮ ਭਾਵ ਸਿਖ ਮਜ਼ਹਬ/ਰਿਲੀਜਨ ਨੂੰ ਨਹੀਂ ਮੰਨਦੇ ਅਤੇ ਅਸੀਂ ਉਸ ‘ਧਰਮ’ ਨੂੰ ਮੰਨਦੇ ਹਾਂ ਜਿਸ ਦੀ ਪਰੀਭਾਸ਼ਾ ਗੁਰਬਾਣੀ ਵਿਚ ਦਿੱਤੀ ਹੋਈ ਹੈ ਅਤੇ ਹੁਣ ਸਾਡੇ ਵਰਗੇ ਕਈ ਹੋਰ ਵੀ ਪੈਦਾ ਹੋ ਗਏ ਹਨ ਜੋ ‘ਸਿਖਮਾਰਗ’ ਵੈਬਸਾਈਟ ਉੱਤੇ ਨਹੀਂ ਲਿਖਦੇ। ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਗੁਰੂ ਨਾਨਕ ਜੀ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤਕ ਸਾਰੇ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪੈਰੋਕਾਰ ਕਿਸੇ ਸੰਸਥਾਗਤ ਧਰਮ ਭਾਵ ਮਜ਼ਹਬ/ਰਿਲੀਜਨ ਨੂੰ ਨਹੀਂ ਮੰਨਦੇ ਸਨ। ਨਾ ਹੀ ਗੁਰੂ ਸਾਹਿਬਾਨ ਵਿੱਚੋਂ ਕਿਸੇ ਨੇ ਸਿਖ ਸੰਸਥਾਗਤ ਧਰਮ ਚਾਲੂ ਕੀਤਾ ਸੀ। ਜੇਕਰ ਗੁਰਸ਼ਰਨ ਸਿੰਘ ਢਿੱਲੋਂ ਜੀ ਅਤੇ ਉਹਨਾਂ ਵਰਗੇ ਕਈ ਹੋਰ ਗੁਰੂ ਸਾਹਿਬਾਨ ਦੀ ਸਿਖਿਆ ਦੇ ਉਲਟ ਜਾਂਦੇ ਹੋਏ ਉਦਾਸੀਆਂ/ਨਿਰਮਲਿਆਂ ਦੇ ਬਣਾਏ ਸਿਖ ਸੰਸਥਾਗਤ ਧਰਮ ਨੂੰ ਮੰਨੀ ਜਾ ਰਹੇ ਹਨ ਤਾਂ ਉਹਨਾਂ ਦੀ ਮਰਜ਼ੀ।......................ਇਕਬਾਲ ਸਿੰਘ ਢਿੱਲੋਂ
2nd March 2016 7:12pm
Gravatar
Makhan Singh Purewal (Quesnel, Canada)

ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ

1- ਇਸ ਪੰਨੇ ਤੇ ਪੋਸਟ/ਲਿਖਤ ਪਉਂਦੇ ਸਮੇ ਇਸ ਗੱਲ ਦਾ ਖਿਆਲ ਰੱਖੋ ਕਿ ਜੇ ਕਰ ਤੁਸੀਂ ਕਿਸੇ ਪਾਈ ਹੋਈ ਲਿਖਤ ਦਾ ਰਪਲਾਈ/ਜਵਾਬ ਕਰਦੇ ਹੋ ਤਾਂ ਛੋਟਾ ਅਤੇ ਛੇਤੀਂ ਦਿੱਤਾ ਜਵਾਬ ਰਪਲਾਈ ਤੇ ਕਲਿਕ ਕਰਕੇ ਠੀਕ ਹੈ। ਪਰ ਜੇ ਕਰ ਤੁਹਾਡਾ ਜਵਾਬ ਲੰਮਾ ਹੈ ਅਤੇ ਜਵਾਬ ਦੇ ਵੀ ਕੁੱਝ ਦੇਰੀ ਨਾਲ (ਕੁੱਝ ਦਿਨਾਂ ਬਾਅਦ) ਦੇ ਰਹੇ ਹੋ ਤਾਂ ਉਸ ਨੂੰ ਸਭ ਤੋਂ ਉਪਰ ਭਾਵ ਕੇ ਨਵੇਂ ਥਾਂ ਤੇ ਪਾ ਦਿਓ ਤਾਂ ਠੀਕ ਰਹੇਗਾ। ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਰੇ ਉਸ ਨੂੰ ਪੜ੍ਹ ਸਕਦੇ ਹਨ। ਇਸ ਤਰ੍ਹਾਂ ਪਾਠਕਾਂ ਦੇ ਪੰਨੇ ਤੇ ਸਾਲਾਂ ਬੰਧੀ ਹੁੰਦਾ ਰਿਹਾ ਹੈ।
2- ‘ਸਿੱਖ ਮਾਰਗ’ ਦੇ ਜਿਹੜੇ ਰੈਗੂਲਰ ਪਾਠਕ/ਲੇਖਕ ਹਨ ਉਹ ਆਪਣੀ ਕਵਿਤਾ ਜਾਂ ਹੋਰ ਕੋਈ ਛੋਟੀ ਜਿਹੀ ਲਿਖਤ ਇਸ ਪੰਨੇ ਤੇ ਆਪ ਹੀ ਪਾ ਦਿਆ ਕਰਨ ਅਤੇ ਕਈ ਪਉਂਦੇ ਵੀ ਹਨ।
3- ਫੌਂਟ ਕਨਵਰਟਰ ਨੂੰ ਵਰਤਣ ਸਮੇਂ ਇਸ ਗੱਲ ਦਾ ਖਿਆਲ ਰੱਖੋ ਕਿ ਜੇ ਕਰ ਉਸ ਵਿੱਚ ਕੋਈ ਅੰਗ੍ਰੇਜ਼ੀ ਦਾ ਸ਼ਬਦ ਪਉਣਾ ਹੈ ਤਾਂ ਉਹ ਕਨਵਰਟ ਕਰਕੇ ਬਾਅਦ ਵਿੱਚ ਪਾਓ ਕਿਉਂਕਿ ਔਨਲਾਈਨ ਕਨਵਰਟਰ ਸਮੇਂ ਉਹ ਠੀਕ ਨਹੀਂ ਰਹਿੰਦਾ।

2nd March 2016 4:30pm
Gravatar
Gurindar Singh Paul (Aurora, US)
ਸ: ਗੁਰਸਰਨ ਸਿੰਘ ਜੀ,
ਆਪ ਜੀ ਦਾ ਬਹੁਤ ਧੰਨਵਾਦ ਜੋ ਆਪ ਨੇ ਮੇਰੀ ਟਿੱਪਣੀ ਦੇ ਜਵਾਬ ਵਿੱਚ ਕੁਝ ਲਿਖਿਆ ਹੈ! ਪਰੰਤੂ ਮੈਨੂੰ ਅਜੇ ਵੀ ਇਸ ਗੱਲ ਦਾ ਗਿਲਾ ਹੈ ਕਿ ਆਪ ਆਪਣੇ ਸਵਾਲ ਬਾਰੇ ਵਿਚਾਰ ਦੇਣ ਤੋਂ ਟਾਲ-ਮਟੋਲ ਕਰ ਗਏ ਹੋ। ਦੂਜਾ, ਆਪ ਨੇ ਦਾਸ ਨੂੰ ‘ਗੁਰਮਤਿ ਦਾ ਚੰਗਾ ਵਿਦਵਾਨ’ ਹੋਣ ਦੀ ਜੋ ਪਦਵੀ ਦਿੱਤੀ ਹੈ, ਇਹ ਆਪ ਦਾ ਭਰਮ ਹੈ। ਮੈਂ ਕੋਈ ਵਿਦਵਾਨ ਨਹੀਂ ਹਾਂ! ਹਾਂ, ਮੈਂ ਗੁਰਮਤਿ ਦਾ ਸੁਹਿਰਦ ਸਿੱਖ ਜ਼ਰੂਰ ਹਾਂ, ਅਤੇ ਹਰ ਸ਼ੰਕੇ/ਸਵਾਲ ਦਾ ਜਵਾਬ ਮੈਂ ਸਿਰਫ਼ ਗੁਰਬਾਣੀ ਵਿੱਚੋਂ ਹੀ ਲੱਭਦਾ ਹਾਂ।
ਆਪ ਜੀ ਦੇ ਸਵਾਲ ਬਾਰੇ ਗੁਰਬਾਣੀ ਉੱਤੇ ਆਧਾਰਿਤ ਮੇਰੇ ਵਿਚਾਰ:
ਗੁਰਮਤਿ ਅਨੁਸਾਰ, ਉਹ ਮਨੁੱਖ ਭਗਤ ਹੈ ਜੋ ਕੇਵਲ ਇਕ ਅਕਾਲਪੁਰਖ ਦੀ ਹੀ ਉਪਾਸਨਾ-ਭਗਤੀ ਕਰਦਾ ਹੈ। ਗੁਰਬਾਣੀ ਵਿੱਚ ਅਜਿਹੇ ਸਜਨ ਨੂੰ “ਹਰਿ ਕੇ ਭਗਤ” ਕਿਹਾ ਗਿਆ ਹੈ। ਸੋ, ਗੁਰਬਾਣੀ ਮੁਤਾਬਿਕ ਗੁਰੂਆਂ ਸਮੇਤ ਸਾਰੇ ਬਾਣੀਕਾਰ ਹਰਿ ਕੇ ਭਗਤ ਸਨ।
ਇਹ ਵੀ ਸਹੀ ਹੈ ਕਿ “ਪੋਥੀ” ਦੀ ਸੰਪਾਦਨਾ ਸਮੇਂ ‘ਬਾਣੀ ਕਬੀਰ ਜੀਉ ਕੀ’ ਅਤੇ ‘ਬਾਣੀ ਭਗਤ ਰਵਿਦਾਸ ਜੀ ਕੀ’ ਆਦਿ ਸਿਰਲੇਖਾਂ ਦੀ ਵਰਤੋਂ ਕੀਤੀ ਗਈ ਹੈ। ਜੇ ਧਿਆਨ ਨਾਲ ਵਿਚਾਰੀਏ ਤਾਂ ਇਹ ਸਪਸ਼ਟ ਹੁੰਦਾ ਹੈ ਕਿ ਭਗਤ, ਜੀਉ ਅਤੇ ਜੀ ਆਦਿ ਕਬੀਰ ਜੀ ਅਤੇ ਰਵਿਦਾਸ ਜੀ ਆਦਿ ਬਾਣੀਕਾਰਾਂ ਵਾਸਤੇ ਸੰਪਾਦਕਾਂ (ਗੁ:ਨਾਨਕ ਦੇਵ ਜੀ ਅਤੇ ਗੁ:ਅਰਜਨ ਦੇਵ ਜੀ…) ਵੱਲੋਂ ਵਰਤੇ ਗਏ ਸਤਿਕਾਰ-ਸੂਚਕ ਸ਼ਬਦ ਹਨ।
ਦੂਸਰਾ, ਜੇ ਗ੍ਰੰਥ ਦੀ ਸਾਰੀ ਬਾਣੀ ‘ਗੁਰਬਾਣੀ’ ਹੈ, ਤਾਂ ਫਿਰ ਸਾਰੇ ਹੀ ਬਾਣੀਕਾਰ, ਬਿਨਾਂ ਕਿਸੇ ਵਿਤਕਰੇ ਦੇ, ਗੁਰੂ ਪਦ ਨਾਲ ਸਤਿਕਾਰੇ ਜਾਣੇ ਚਾਹੀਦੇ ਹਨ।
“ਪੋਥੀ” (ਗ੍ਰੰਥ) ਵਿੱਚ ੩੬ ਬਾਣੀਕਾਰਾਂ ਦੀ ਇਲਾਹੀ ਬਾਣੀ ਸੰਕਲਿਤ ਹੈ। ਪਰੰਤੂ, ਗੁਰਮਤਿ ਦੇ ਆਪੂੰ ਬਣੇ ਠੇਕੇਦਾਰ ਅਤੇ ਕਈ ਵੱਡੇ ‘ਵਿਦਵਾਨ’, ੩੦ ਬਾਣੀਕਾਰਾਂ ਦੀ ਅਦੁੱਤੀ ਦੇਣ ਨੂੰ ਨਜ਼ਰਅੰਦਾਜ਼ ਕਰਕੇ, ਪਵਿੱਤਰ ਗ੍ਰੰਥ ਨੂੰ “ਦਸਾਂ ਗੁਰੂਆਂ ਦੀ ਜੋਤ” ਦਾ ਨਾਂ ਦਿੰਦੇ ਹਨ! ਉਹ ਇਹ ਵੀ ਭੁੱਲ ਜਾਂਦੇ ਹਨ ਕਿ ਇਸ ਗ੍ਰੰਥ ਵਿੱਚ ਬਾਣੀ ਸਿਰਫ਼ ਛੇ ਗੁਰੂਆਂ ਦੀ ਹੀ ਹੈ!
2nd March 2016 3:53pm
Gravatar
Dalvinder Singh Grewal (Ludhiana, India)
ਮਾਂ-ਬੋਲੀ ਪੰਜਾਬੀ
ਜਨਮਣ ਪਿਛੋਂ, ਜਦ ਮੇਰੇ ਬੁਲੵ ਫਰਕਣ ਲੱਗੇ,
ਤਾਂ ਮੇਰੀ ਮਾਂ ਨੇ ਮੈਨੂੰ ‘ਮਾਂ’ ਬੋਲਣ ਲਈ ਦੁਲਾਰਿਆ,
ਤੇ ਮੇਰੇ ਮੂਹੋਂ ਪਹਿਲਾ ਲਫਜ਼ ਨਿਕਲਿਆ ‘ਮਾਂ’,
ਜਿਸ ਨੂੰ ਸੁਣਕੇ ਮਾਂ ਦੀਆਂ ਅੱਖਾਂ ਵਿੱਚੋਂ
ਖੁਸ਼ੀ ਦੇ ਹੰਝੂ ਠੱਲ੍ਹੇ ਨਾ ਗਏ।
ਇਸੇ ਤਰ੍ਹਾਂ ਦੁਲਾਰਦੇ ‘ਪਾਪਾ’ ਨੇ ‘ਪਾਪਾ’ ਅਖਵਾ ਲਿਆ।
ਤੇ ਲਾਡ ਪਿਆਰ ਵਿਚ
‘ਵੀਰਾ, ਦੀਦੀ, ‘ਦਾਦਾ’ ‘ਦਾਦੀ’ ,
‘ਚਾਚਾ, ਚਾਚੀ’ ‘ਤਾਇਆ, ਤਾਈ’
ਅਨੇਕਾਂ ਹੀ ਰਿਸ਼ਤੇ ਜੁੜਦੇ ਗਏ।
ਫਿਰ ਵਕਤ ਆਇਆ, ਜਦ ਵਿਸ਼ਵ ਦੀ ਹਰ ਵਸਤ,
ਹਰ ਹਰਕਤ, ਹਰ ਘਟਨਾ,
ਮੇਰੇ ਲਫਜ਼ਾਂ ਦਾ ਘੇਰਾ ਵਿਸ਼ਾਲ ਬਣਾਉਂਦੀ ਗਈ
ਤੇ ਸਾਰਾ ਵਿਸ਼ਵ ਮੇਰੇ ਸ਼ਬਦਾਂ ਵਿਚ ਆ ਗਿਆ।
ਪੜੵਣ ਪਈ ਤਾਂ ਹੋਰ ਬੋਲੀਆਂ ਵੀ ਸਿਖਣੀਆਂ ਪਈਆਂ,
ਪਰ ਲਗੀਆਂ ਬੜੀਆਂ ਔਖੀਆਂ
ਹਰ ਵਾਰ ਹੋਰ ਭਾਸ਼ਾਵਾਂ ਤੋਂ ਮੇਰੇ, ਅਪਣੀ ਭਾਸ਼ਾ ਵਿਚ
ਕਿਤੇ ਵੱਧ ਨੰਬਰ ਹੁੰਦੇ।
ਹੋਰ ਬੋਲੀਆਂ ਦੀ ਪੜ੍ਹਾਈ ਦੇ ਸ਼ਬਦ
ਪਹਿਲਾਂ ਮੈਨੂੰ ਅਪਣੀ ਬੋਲੀ ਨਾਲ ਜੋੜਣੇ ਪੈਂਦੇ,
ਜੇ ਕੋਈ ਲੇਖ ਜਾਂ ਨਵੇਂ ਵਿਸ਼ੇ ਤੇ ਲਿਖਣਾ ਪੈਂਦਾ,
ਤਾਂ ਉਸ ਦੀ ਪਿੱਠ ਭੂਮੀ ਵੀ ਮਾਂ-ਬੋਲੀ ਹੀ ਹੁੰਦੀ।
ਮਾਂ-ਬੋਲੀ ਜੋ ਮੇਰੇ ਹਡਾਂ ਵਿਚ ਰਚੀ ਹੈ
ਦਿਮਾਗ ਤੇ ਵਸੀ ਹੈ, ਜੀਭ ਵਿਚ ਰਸੀ ਹੈ,
ਆਪ-ਮੁਹਾਰੇ ਹੋਠਾਂ ਤੇ ਨੱਚਦੀ
ਪੰਜ-ਦਰਿਆਵਾਂ ਤੇ ਨਚਦੀਆਂ ਮੁਰਗਾਈਆਂ ਵਾਂਗ,
ਪੰਜ-ਦਰਿਆ ਜਿਨ੍ਹਾਂ ਦਾ ਅੰਮ੍ਰਿਤ ਜਲ ਪੀ ਕੇ
ਪੰਜਾਬ ਦੀ ਜ਼ਰਖੇਜ਼ ਮਿੱਟੀ ਵਿਚ ਫਲ-ਫੁਲ ਕੇ,
ਸਾਰੀ ਦੁਨੀਆਂ ਤੇ ਅਛੋਪਲੇ ਹੀ ਪਸਰ ਗਈ ਹੈ,
ਮੇਰੀ ਇਹ ਮਾਂ-ਬੋਲੀ ਪੰਜਾਬੀ,
ਜਿਸ ਵਿਚ ਬੋਲ ਕੇ, ਲਿੱਖ ਕੇ, ਗਾ ਕੇ
ਜਿਸ ਦੇ ਬੋਲੀਂ ਗਿੱਧੇ, ਭੰਗੜੇ ਪਾ ਕੇ,
ਜੋ ਅਨੰਦ ਆਉਂਦਾ ਹੈ
ਉਹ ਇਕ ਪੰਜਾਬੀ ਹੀ ਸਮਝ ਸਕਦਾ ਹੈ।
1st March 2016 11:47pm
Gravatar
Gurindar Singh Paul (Aurora, US)
ਸ:ਗੁਰਸਰਨ ਸਿੰਘ ਢਿੱਲੋਂ ਜੀ,
ਆਪ ਸਮੇਂ ਸਮੇਂ ਪਾਠਕਾਂ ਤੋਂ ਜੋ ਸਵਾਲ ਪੁੱਛਦੇ ਹੋ, ਉਹ ਬੜੇ ਹੀ ਜਾਇਜ਼ ਹੁੰਦੇ ਹਨ। ਪਰੰਤੂ ਆਪ ਦਾ ਇਕ ਭੇਦ ਮੈਂ ਸਮਝ ਨਹੀਂ ਸਕਿਆ, ਉਹ ਇਹ ਕਿ ਆਪ ਨੇ ਉਨ੍ਹਾਂ ਸਵਾਲਾਂ ਬਾਰੇ ਆਪਣੇ ਵਿਚਾਰ ਕਦੇ ਨਹੀਂ ਦਿੱਤੇ! ਆਪ ਇਹ ਦੱਸਣ ਦੀ ਕ੍ਰਿਪਾ ਕਰੋਗੇ ਕਿ ‘ਭਗਤ’ ਦੇ ਕੀ ਅਰਥ ਹਨ ਅਤੇ ਇਨ੍ਹਾਂ ਅਰਥਾਂ ਮੁਤਾਬਿਕ ਗੁਰੂ ਜੀ ਭਗਤ ਸਨ ਕਿ ਨਹੀਂ? ਦੂਜਾ, ਗੁਰੂ ਦੇ ਕੀ ਗੁਣ ਹਨ, ਅਤੇ ਕੀ ਇਹ ਗੁਣ ਰਵਿਦਾਸ ਜੀ ਦੀ ਸ਼ਖ਼ਸੀਯਤ ਵਿੱਚ ਹਨ ਕਿ ਨਹੀਂ?
1st March 2016 11:34am
Gravatar
Gursharn Singh Dhillon (Ajax, Canada)
ਸ੍ਰ. ਗੁਰਿੰਦਰ ਸਿੰਘ ਪਾਲ ਜੀ, ਸਤਿ ਸ੍ਰੀ ਅਕਾਲ।
ਆਪ ਜੀ ਦਾ ਬਹੁਤ ਧੰਨਵਾਦ ਹੈ ਜੋ ਤੁਸੀਂ ਸਿੱਖਾਂ ਨੂੰ ਸਤਿਕਾਰ ਯੋਗ ਰਵੀਦਾਸ ਜੀ ਨੂੰ ਗੁਰੂ ਕਹਿਣਾ ਚਾਹੀਦਾ ਹੈ ਜਾਂ ਭਗਤ ਬਾਰੇ ਵਿਚਾਰ ਦੇਣ ਵਿਚ ਹਿੱਸਾ ਪਾਇਆ ਹੈ । ਵੀਰ ਜੀ, ਤੁਸੀਂ ਗੁਰਮਤਿ ਦੇ ਚੰਗੇ ਵਿਦਵਾਨ ਹੋ, ਪਹਿਲਾਂ ਤੁਸੀਂ ਇਹ ਦੱਸਣ ਦੀ ਖੇਚਲ ਕਰਨੀ ਕਿ ਤੁਹਾਡੇ ਮੁਤਾਬਕ ਕੀ ਕਹਿਣਾ ਚਾਹੀਦਾ ਹੈ ? ਮੈਂ ਤਾਂ ਤੁਹਾਡੇ ਸੱਭ ਵਿਦਵਾਨਾ ਕੋਲੋ ਜਾਣਕਾਰੀ ਮੰਗੀ ਹੈ; ਇਸ ਵਿਸ਼ੇ ਤੇ ਲੇਖ ਨਹੀਂ ਲਿਖਿਆ ਕਿ ਗੁਰੂ ਹਨ ਜਾਂ ਭਗਤ । ਸੋ, ਤੁਸੀਂ ਮੇਹਰਬਾਨੀ ਕਰਕੇ ਦਸਣ ਦੀ ਖੇਚਲ ਕਰਨੀ ਕਿ ਗੁਰੂ ਲਿਖਣਾ ਚਾਹੀਦਾ ਹੈ ਜਾਂ ਭਗਤ ਅਤੇ ਕਿਉਂ ?
ਵੀਰ ਜੀ, ਇਹ ਜੋ ਤੁਸੀਂ ਲਿਖਿਆ ਹੈ ਕਿ, “ਪਰੰਤੂ ਆਪ ਦਾ ਇਕ ਭੇਦ ਮੈਂ ਸਮਝ ਨਹੀਂ ਸਕਿਆ, ਉਹ ਇਹ ਕਿ ਆਪ ਨੇ ਉਨ੍ਹਾਂ ਸਵਾਲਾਂ ਬਾਰੇ ਆਪਣੇ ਵਿਚਾਰ ਕਦੇ ਨਹੀਂ ਦਿੱਤੇ”!
ਸਰਦਾਰ ਸਾਹਿਬ, ਜੇਕਰ ਆਪ ਸਾਰੇ ਪਾਠਕਾਂ ਦੇ ਸਵਾਲ ਜਵਾਬ ਪੜ੍ਹਦੇ ਹੋ ਤਾਂ ਆਪ ਜੀ ਨੂੰ ਯਾਦ ਹੋਵੇਗਾ ਕਿ ਜਿੰਨੀ ਕੁ ਥੋੜੀ ਜਿਹੀ ਗੁਰਬਾਣੀ ਬਾਰੇ ਸੋਝੀ ਹੈ, ਉਸ ਅਨੁਸਾਰ ਤਾਂ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹਾਂ । ਤੁਸੀਂ ਪਾਠਕਾਂ ਦੇ ਪੰਨੇ ਤੇ ਜਾ ਕੇ ਪਿਛਲੇ ਕੁਝ ਸਾਲਾਂ ਦੇ ਵੇਖ ਸਕਦੇ ਹੋ । ਕਿੰਨਾਂ ਚਿਰ ਸ੍ਰ ਬਲਦੇਵ ਸਿੰਘ ਟੋਰਾਂਟੋ, ਡਾਕਟਰ ਇਕਬਾਲ ਸਿੰਘ ਜੀ ਢਿੱਲੋਂ ਕੁਝ ਹੋਰਨਾਂ ਪਾਠਕਾਂ ਨਾਲ ਵੀ ਵਿਚਾਰ ਸਾਂਝੇ ਕਰਦਾ ਹਾਂ । ਜਿਵੇਂ ਸ੍ਰ. ਇਕਬਾਲ ਸਿੰਘ ਢਿੱਲੋਂ ਜੀ ਅਤੇ ਸਰਦਾਰ ਦਲਜੀਤ ਸਿੰਘ ਜੀ ਸਿੱਖ ਧਰਮ ਨੂੰ ਨਹੀਂ ਮੰਨਦੇ ਤਾਂ ਕੀ ਕਰ ਸਕਦਾ ਹਾਂ ।
ਕੀ ਤੁਸੀਂ ਮੰਨਦੇ ਹੋ ਕਿ ਸਿੱਖ ਧਰਮ/ ਕੌਮ ਹੈ ਜਾਂ ਨਹੀਂ ? ਜੇ ਮੰਨਦੇ ਹੋ ਕਿ ਸਿੱਖ ਧਰਮ/ ਕੌਮ ਹੈ ਤਾਂ ਤੁਸੀਂ ਉਸ ਵਿਚਾਰ ਚਰਚਾ ਵਿਚ ਹਿੱਸਾ ਕਿਉਂ ਨਹੀਂ ਲਿਆ ? ਬਾਕੀ ਤੁਹਾਡੇ ਜਵਾਬ ਆਉਣ ਤੇ ।
ਆਪ ਜੀ ਦੇ ਵਿਚਾਰ ਜਾਣਨ ਦੀ ਤਾਂਘ ਵਿਚ ।
2nd March 2016 9:08am
Gravatar
Sital (Lloydminster, Canada)
Mr. Baaghi,
would you be able to tell the year when Surinder Sodhi was convicted of a murder related to smuggling referenced in your letter below.

Regards,

Sital.
29th February 2016 3:50pm
Gravatar
Gurdeep Singh Baaghi (Ambala, India)
I think you mistook Shinda with Sodhi, Shinda was murder convict.
1st March 2016 2:58am
Gravatar
Gurdeep Singh Baaghi (Ambala, India)
ਬੱਬਰਾਂ ਦੇ ਲਾਏ ਇਲਜਾਮ ਬੱਬਰ ਕੌਣ ਸਨ ਪੰਨਾ ੪੯ ਤੇ ਪੜ੍ਹੋ
http://www.scribd.com/doc/39505332/Sant-Sipahi-Feb-1984
29th February 2016 7:34am
Page 56 of 67

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
What is the opposite word of small?
 
Enter answer:
 
Remember my form inputs on this computer.
 
 
Powered by Commentics

.