.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1337)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Iqbal Singh Dhillon (Chandigarh, India)
ਸ. ਸਰਵਜੀਤ ਸਿੰਘ ਜੀ, ਮੇਰੀ ਟਿੱਪਣੀ ਵਿਚਲਾ ਨੁਕਤਾ ਆਪ ਜੀ ਦੇ ਲੇਖ ਵਿਚਲੇ ਵਿਸ਼ੇ ਤੋਂ ਬਾਹਰ ਦਾ ਹੈ। ਇੱਸੇ ਕਰਕੇ ਮੈਂ ਆਪਣੀ ਟਿੱਪਣੀ ਇੱਥੇ ਹੀ ਪਾਈ ਸੀ। ਕੋਈ ਆਪ ਜੀ ਵੱਲੋਂ ਪੇਸ਼ ਕੀਤੇ ਵਿਸ਼ੇ ਨਾਲ ਸਬੰਧਤ ਨੁਕਤਾ ਸਾਹਮਣੇ ਆਇਆ ਤਾਂ ਲੇਖ ਦੇ ਹੇਠਾਂ ਪਾ ਦਿੱਤਾ ਜਾਵੇਗਾ ਜੀ। ..........ਇਕਬਾਲ ਸਿੰਘ ਢਿੱਲੋਂ।
8th April 2016 7:43am
Gravatar
Avtar Singh Sandhu (Hayes, UK)
ਹਰਮਿੰਦਰ ਸਿੰਘ ਭੱਟ ਜੀ ਦਾ ਮਿਤੀ ੩.੪.੨੦੧੬ ਦਾ ਲੇਖ ਪੜ੍ਹਕੇ ਇਕ ਭੁਲੇਖਾ ਦੂਰ ਹੋਇਆ ਹੈ
ਜਾਂ ਇਹ ਕਹਾਂ ਕਿ ਭੁਲੇਖਾਂ ਪੈਦਾ ਹੋਇਆ ਹੈ। ਭਾਰਤ ਤਾਂ ਉਹ ਦੇਸ਼ ਸੀ ਜਿਸ ਵਿੱਚ ਸ੍ਰੀ ਰਾਮਚੰਦਰ ਜੀ ਨੇ ਅਪਣੀ ਪਤਨੀ ਸੀਤਾ ਦੀ ਅਗਨੀ ਪ੍ਰੀਕਸ਼ਾ ਲਈ ਸੀ ਤੇ ਉਸ ਨੂੰ ਤਿਆਗ ਦਿਤਾ ਸੀ। ਭਾਰਤ ਵਰਸ਼ ਵਿੱਚ ਜੇ ਕਰ ਕੋਈ ਦਲਿਤ ਵੇਦ ਸ਼ਾਸਤਰਾਂ ਬਾਰੇ ਸੁਣ ਲੈਂਦਾ ਸੀ ਤਾਂ ਉਸ ਦੇ ਕੰਨਾਂ ਵਿੱਚ ਸਿੱਕਾ ਪਾ ਦਿਤਾ ਜਾਂਦਾ ਸੀ । ਉਸ ਸਮੇਂ ਦਲਿਤ ਅਤੇ ਇਸਤਰੀ ਜ਼ਾਤੀ ਮਨੁੱਖੀ ਅਧਿਕਾਰਾਂ ਤੋਂ ਵਾਂਝੀ ਸੀ। ਭਾਰਤ ਵਰਸ਼ ਵਿੱਚ ਹੀ ਦਰੋਪਦੀ ਨੂੰ ਭਰੇ ਦਰਬਾਰ ਵਿੱਚ ਨੰਗੀ ਕਰਨ ਦਾ ਸ਼ਾਹੀ ਫੁਰਮਾਨ ਜਾਰੀ ਹੋਇਆ ਸੀ। ਹਿੰਦੋਸਤਾਨ ਵਿੱਚ ਤਾਂ ਸਤੀ ਦੀ ਰਸਮ ਖਤਮ ਕੀਤੀ ਗਈ ਅਤੇ ਦਲਿਤਾਂ ਨੂੰ ਮਨੁੱਖੀ ਅਧਿਕਾਰ ਪ੍ਰਾਪਤ ਹੋਏ।ਮੈਂ ਸੁਹਿਰਦ ਪਾਠਕਾਂ ਅਗੇ ਬੇਨਤੀ ਕਰਦਾ ਹਾਂ ਕਿ ਉਹ ਇਸ ਬਾਰੇ ਚਾਨਣਾਂ ਪਾਉਣ ਦੀ ਖੇਚਲ਼ ਕਰਨ।
ਅਵਤਾਰ ਸਿੰਘ ਸੰਧੂ ਲੰਡਨ
੬.੪.੨੦੧੬
7th April 2016 12:42pm
Gravatar
Gurmit Singh Barsal (San jose, US)
ਪੂਜਾ !
ਸੁਣ ਪ੍ਰਸੰਸਾ ਆਪਣੀ ਬੰਦਾ ਜਿਹੜਾ ਚੌੜ `ਚ ਆਉਂਦਾ ।
ਦੂਜੇ ਨੂੰ ਵੀ ਆਪਣੇ ਵਰਗਾ ਸਮਝਕੇ ਫੂਕ ਛਕਾਉਂਦਾ ।
ਖੁਸ਼ ਹੋ ਚਮਚਾਗਿਰੀ ਤੋਂ ਅਗਲਾ ਜੋ ਵੀ ਦੇਣਾ ਚਾਹੁੰਦਾ ।
ਓਸੇ ਨੂੰ ਉਹ ਸੇਵਾਫਲ਼ ਮੰਨ ਝੋਲੀ ਹੈ ਭਰਵਾਉਂਦਾ ।
ਏਸੇ ਨੀਤੀ ਬੱਝਾ ਬੰਦਾ ਰੱਬ ਨੂੰ ਰੋਜ ਧਿਆਉਂਦਾ ।
ਪੂਜਾ ਦਾ ਸੰਕਲਪ ਵੀ ਅੱਜ ਕੱਲ ਇਹੋ ਹੀ ਦਰਸਾਉਂਦਾ ।

ਆਪਣੇ ਜਾਣੇ ਬੰਦਾ ਰੱਬ ਨੂੰ ਲਾਲਚ ਦੇ ਪਰਚਾਉਂਦਾ ।
ਕੁਝ ਪਾਉਣ ਦੀ ਇੱਛਾ ਦੇ ਨਾਲ ਉਸਦੇ ਹੈ ਗੁਣ ਗਾਉਂਦਾ ।
ਲਾਲਚ ਦੇ ਲਈ ਬੰਦਿਆਂ ਵਾਂਗੂ ਉਸਨੂੰ ਦਾਣਾ ਪਾਉਂਦਾ ।
ਵੱਡੀ ਇੱਛਾ ਮਨ ਵਿੱਚ ਰੱਖਕੇ ਛੋਟੀ ਭੇਟ ਚੜਾਉਂਦਾ ।
ਰੱਬ ਜੀ ਦੇ ਗੁਣ ਗਾਕੇ ਲੱਗਦਾ ਉਸਨੂੰ ਉਹ ਵਡਿਆਉਂਦਾ ।
ਏਹੀ ਨੁਕਤਾ ਇਸ ਦੁਨੀਆਂ ਨੂੰ ਰਿਸ਼ਵਤ ਖੋਰ ਬਣਾਉਂਦਾ ।

ਸੋਚੋ, ਜਿਹੜਾ ਰੱਬ ਬੰਦੇ ਨੂੰ ਧਰਤੀ ਤੇ ਪਹੁੰਚਾਉਂਦਾ ।
ਉਸਤੋਂ ਆਪਣੇ ਨਾਮ ਦਾ ਮੁੜ-ਮੁੜ ਗਾਨ ਕਿਓਂ ਕਰਵਾਉਂਦਾ ।
ਧਰਤੀ ਤੇ ਕਿਓਂ ਓਸੇ ਤੋਂ ਫਿਰ ਆਪਣਾ ਆਪ ਛੁਪਾਉਂਦਾ ।
ਆਪਣਾ ਆਪ ਲੁਕਾਕੇ ਕਿਧਰੇ ਉਸ ਤੋਂ ਕਿਓਂ ਲਭਵਾਉਂਦਾ ।
ਆਪੇ ਘੱਲਦਾ, ਆਪੇ ਛੁੱਪਦਾ, ਆਪੇ ਲੱਭਣ ਲਾਉਂਦਾ ।
ਉਸਨੂੰ ਲੱਭਦਾ–ਲੱਭਦਾ ਬੰਦਾ ਓਸੇ ਵਿੱਚ ਸਮਾਉਂਦਾ ।।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
6th April 2016 6:44am
Gravatar
Iqbal Singh Dhillon (Chandigarh, India)
ਸ. ਗੁਰਿੰਦਰ ਸਿੰਘ ਪਾਲ ਜੀ ਨੇ ਸ. ਸਰਵਜੀਤ ਸਿੰਘ ਸੈਕਰਾਮੈਂਟੋ ਜੀ ਦੇ ਨਾਮ ਹੇਠ ਇਸ ਹਫਤੇ ‘ਸਿਖਮਾਰਗ’ ਵੈਬਸਾਈਟ ਉੱਤੇ ਪਾਏ ਗਏ ‘ਮੰਗਲਾਚਰਨ ਦੀ ਬੇ-ਤਰਤੀਬੀ ਅਤੇ ਜਿੰਮੇਵਾਰ ਕੋਣ? ‘ ਦੇ ਸਿਰਲੇਖ ਵਾਲੇ ਲੇਖ ਸਬੰਧੀ ਦਿੱਤੀ (ਲੇਖ ਦੇ ਹੇਠਾਂ) ਆਪਣੀ ਟਿੱਪਣੀ ਵਿਚ ਹੇਠਾਂ ਦਿੱਤੇ ਅਨੁਸਾਰ ਲਿਖਿਆ ਹੈ:
“…………ਗੁ: ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਗੁਰਬਾਣੀ-ਗ੍ਰੰਥ ਦੇ ਸੰਪਾਦਕ ਹਨ।“
ਸ. ਗੁਰਿੰਦਰ ਸਿੰਘ ਪਾਲ ਜੀ ਦਾ ਇਹ ਕਹਿਣਾ ਸਹੀ ਨਹੀਂ ਕਿਉਂਕਿ ਭਾਈ ਗੁਰਦਾਸ ਗੁਰੂ ਅਰਜਨ ਜੀ ਵੱਲੋਂ ਤਿਆਰ ਕੀਤੇ ਗੁਰਬਾਣੀ-ਗ੍ਰੰਥ ਦੇ ਸੰਪਾਦਕ, ਸਹਿ-ਸੰਪਾਦਕ ਜਾਂ ਉਪ-ਸੰਪਾਦਕ ਬਿਲਕੁਲ ਨਹੀਂ ਸਨ। ਗੁਰੂ ਅਰਜਨ ਜੀ ਇਸ ਗ੍ਰੰਥ ਦੇ ਸੰਕਲਨ ਕਰਤਾ (ਗ੍ਰੰਥ ਲਈ ਰਚਨਾਵਾਂ ਇਕੱਤਰ ਕਰਨ ਵਾਲੇ), ਚੋਣ-ਕਰਤਾ (ਗ੍ਰੰਥ ਵਿਚ ਸ਼ਾਮਲ ਹੋਣ ਵਾਲੀਆਂ ਰਚਨਾਵਾਂ ਦੀ ਚੋਣ ਕਰਨ ਵਾਲੇ) ਅਤੇ ਇੱਕੋ-ਇਕ ਸੰਪਾਦਕ (ਗ੍ਰੰਥ ਦੀ ਸਮੁੱਚੀ ਰੂਪ-ਰੇਖਾ ਨਿਰਧਾਰਿਤ ਕਰਨ ਵਾਲੇ) ਸਨ ਜਦੋਂ ਕਿ ਭਾਈ ਗੁਰਦਾਸ ਨੂੰ ਕੁਝ ਧਿਰਾਂ ਵੱਲੋਂ ਗ੍ਰੰਥ ਦੇ ਕੇਵਲ ਲਿਖਾਰੀ (ਕਾਤਿਬ) ਦੇ ਤੌਰ ਤੇ ਹੀ ਮਾਨਤਾ ਦਿੱਤੀ ਜਾਂਦੀ ਹੈ। ਭਾਵ ਭਾਈ ਗੁਰਦਾਸ ਦੀ ਵਿਚਾਰ-ਅਧੀਨ ਗੁਰਬਾਣੀ-ਗ੍ਰੰਥ ਦੀ ਸੰਪਾਦਨ-ਕਿਰਿਆ ਵਿਚ ਕੋਈ ਭੂਮਿਕਾ ਨਹੀਂ ਸੀ। ਲੇਖਣ-ਕਿਰਿਆ ਵਿਚ ਲਿਖਾਰੀ/ਕਾਤਿਬ ਦੀ ਭੂਮਿਕਾ ਕੇਵਲ ਅਜੋਕੇ ਸਮੇਂ ਦੇ ਸਟੈਨੋ-ਟਾਈਪਿਸਟ ਵਾਲੀ ਹੀ ਹੁੰਦੀ ਸੀ।

ਦੂਸਰੇ ਪਾਸੇ ਭਾਈ ਗੁਰਦਾਸ ਦੇ ਵਿਚਾਰ-ਅਧੀਨ ਗੁਰਬਾਣੀ-ਗ੍ਰੰਥ ਦੇ ਲਿਖਾਰੀ ਹੋਣ ਦੀ ਗੱਲ ਪਹਿਲਾਂ ਵਾਰ ਭਾਈ ਰਾਮ ਰਾਇ ਲਿਖਿਤ ਬੀੜ ਵਿਚ ਕੀਤੀ ਗਈ ਹੈ ਜੋ 1692 ਈਸਵੀ ਵਿਚ (ਭਾਵ ਗੁਰਬਾਣੀ-ਗ੍ਰੰਥ ਦੇ ਮੁਕੰਮਲ ਹੋਣ ਤੋਂ 88 ਸਾਲ ਬਾਦ) ਤਿਆਰ ਹੋਈ ਸੀ। ਉੱਧਰ ਕੁਝ ਧਿਰਾਂ ਇਹ ਵੀ ਦਾਵਾ ਕਰਦੀਆਂ ਹਨ ਕਿ ਵਿਚਾਰ-ਅਧੀਨ ਗੁਰਬਾਣੀ-ਗ੍ਰੰਥ ਦੇ ਲਿਖਾਰੀ ਇਕ ਤੋਂ ਜ਼ਿਆਦਾ ਸਨ ਭਾਵ ਇਹ ਗ੍ਰੰਥ ਇੱਕਲੇ ਭਾਈ ਗੁਰਦਾਸ ਦਾ ਨਹੀਂ ਲਿਖਿਆ ਹੋਇਆ। ਇਸ ਪੱਖੋਂ ਤਾਂ ਇਸ ਨੁਕਤੇ ਉੱਤੇ ਵੀ ਖੋਜ ਕੀਤੇ ਜਾਣ ਦੀ ਲੋੜ ਹੈ ਕਿ ਭਾਈ ਗੁਰਦਾਸ ਇਸ ਗ੍ਰੰਥ ਦੇ ਲਿਖਾਰੀਆਂ ਵਿਚ ਸ਼ਾਮਲ ਹੈਨ ਵੀ ਸਨ ਜਾਂ ਨਹੀਂ।

ਸੋ, ਸ. ਗੁਰਿੰਦਰ ਸਿੰਘ ਪਾਲ ਜੀ ਨੂੰ ਸਨਿਮਰ ਬੇਨਤੀ ਹੈ ਕਿ ਉਹ ਆਪਣੇ ਉੱਪਰ ਦੱਸੇ ਬਿਆਨ ਵਿਚ ਲੋੜੀਂਦੀ ਤਬਦੀਲੀ ਕਰ ਲੈਣ।
..............ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
5th April 2016 10:08pm
Gravatar
Sarbjit Singh (Sacromento, US)
ਡਾ ਇਕਬਾਲ ਸਿੰਘ ਢਿੱਲੋਂ ਜੀ, ਗੁਰ ਫ਼ਤਿਹ। ਆਪ ਜੀ ਵੱਲੋਂ ਕੀਤੀ ਗਈ ਟਿੱਪਣੀ ਵਿਚ ਬਹੁਤ ਹੀ ਸਵਾਲ ਪੈਦਾ ਹੁੰਦਾ ਹੈ ਕਿ 1604 ਈ: ਵਿੱਚ ਲਿਖੀ ਗਈ ਪਹਿਲੀ ਬੀੜ ਦੇ ਲਿਖਾਰੀ ਸਿਰਫ ਭਾਈ ਗੁਰਦਾਸ ਜੀ ਹੀ ਸਨ? ਇਸ ਸਬੰਧੀ ਬੇਨਤੀ ਹੈ ਕਿ ਆਪ ਜੀ ਹੋਰ ਜਾਣਕਾਰੀ ਸਾਂਝੀ ਕਰੋ। ਦੂਜੀ ਬੇਨਤੀ ਹੈ ਕਿ ਆਪਣੀ ਟਿੱਪਣੀ ‘ਮੰਗਲਾਚਰਨ ਦੀ ਬੇ-ਤਰਤੀਬੀ ਅਤੇ ਜਿੰਮੇਵਾਰ ਕੋਣ? ਲੇਖ ਦੇ ਨਾਲ ਚਲ ਰਹੀ ਵਿਚਾਰ ਚਰਚਾ ਵਿਚ ਹੀ ਪੋਸਟ ਕਰ ਦਿਓ ਤਾਂ ਜੋ ਸਾਰੀ ਵਿਚਾਰ ਚਰਚਾ ਇਕੋ ਥਾਂ ਹੀ ਕੀਤੀ ਜਦ ਕਸੇ ਅਤੇ ਅੱਗੋਂ ਲਈ ਵੀ ਉਥੇ ਸਾਂਭੀ ਰਹੇ।
ਧੰਨਵਾਦ
ਸਰਵਜੀਤ ਸਿੰਘ ਸੈਕਰਾਮੈਂਟੋ
7th April 2016 4:24pm
Gravatar
Gursharn Singh Dhillon (Ajax, Canada)
ਸਤਿਕਾਰ ਯੋਗ ਪਾਠਕੋ, ਸਤਿ ਸ੍ਰੀ ਅਕਾਲ ।
ਆਪ ਸੱਭ ਨੂੰ ਬੇਨਤੀ ਹੈ ਕਿ ਜੇਕਰ ਤੁਹਾਡੇ ਵਿਚੋਂ ਕਿਸੇ ਨੂੰ ਪਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਹ ਕਿਹੜੇ ਸ਼ਬਦ ਜਾਂ ਪੰਗਤੀਆਂ ਹਨ ਜਿਹਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਬਾਣੀ ‘ਅਕਾਲ ਪੁਰਖ ਤੋਂ ਆਈ ਦੱਸੀ ਜਾਂਦੀ ਹੈ ।
ਮੇਰੇ ਵਿਚਾਰ ਵਿਚ ਇਹ ਪੰਗਤੀ ਸੀ, “ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ ਦਇਆਲ ਪੁਰਖ ਮਿਹਰਵਾਨਾ ॥ ਹਰਿ ਨਾਨਕ ਸਾਚੁ ਵਖਾਨਾ ॥ (ਪੰਨਾ 628)
ਹੁਣ ਇਹ ਪੰਗਤੀਆਂ ਜਾਪਦੀਆਂ ਹਨ: ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ 763 ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ।।( ਮ:5,ਪੰਨਾ 763 )
ਜੇਕਰ ਕਿਸੇ ਨੂੰ ਪਤਾ ਹੋਵੇ ਕਿ ਠੀਕ ਅਤੇ ਹੋਰ ਕਿਹੜੀਆਂ ਪੰਗਤੀਆਂ ਜਾਂ ਸ਼ਬਦ ਹੈ ਤਾਂ ਦੱਸਣ ਦੀ ਖੇਚਲ ਕਰਨੀ। ਮੈਂਨੂੰ ਕਿਸੇ ਨੇ ਪੁੱਛਿਆ ਸੀ ।
ਜਾਣਕਾਰੀ ਦੇਣ ਲਈ ਧੰਨਵਾਦ ।
2nd April 2016 9:07pm
Gravatar
Gurindar Singh Paul (Aurora, US)
ਸ: ਗੁਰਮੀਤ ਸਿੰਘ ਬਰਸਾਲ ਜੀ,
ਸ਼ਬਦ ਦੀ ਵਿਆਖਿਆ ਕਰਨ ਦਾ ਮੇਰਾ ਮਕਸਦ ਪਾਠਕਾਂ ਨੂੰ ਇਹ ਦੱਸਣਾ ਸੀ ਕਿ, ਲਖ ਖੁਸੀਆ ਪਤਿਸਾਹੀਆ…… ਵਾਲੀ ਤੁਕ ਦੇ ਸਹੀ ਅਰਥ ਸਮਝਣ ਤੇ ਸਮਝਾਉਣ ਦੀ ਬਜਾਏ, ਸਾਡੇ ‘ਮਹਾਨ’ ਰਾਗੀ ਤੇ ਪ੍ਰਚਾਰਕ ਇਸ ਤੁਕ ਦੀ ਅਯੋਗ ਵਰਤੋਂ ਕਰਕੇ ਸ਼੍ਰੱਧਾਲੂਆਂ ਨਾਲ ਹਮੇਸ਼ਾ ਤੋਂ ਧੋਖਾ ਕਰਦੇ ਆ ਰਹੇ ਹਨ। ਜੋ ਅਰਥ ਆਪ ਨੇ ਸੁਝਾਏ ਹਨ, ਉਨ੍ਹਾਂ ਨਾਲ ਵੀ ਇਹ ਮਕਸਦ ਪੂਰਾ ਹੁੰਦਾ ਹੈ।
ਗੁਰਬਾਣੀ ਵਿੱਚ “ਨਦਰੀ” ਤੇ “ਨਦਰਿ” ਪਦ ਬਹੁਤ ਵਾਰੀ ਵਰਤੇ ਗਏ ਹਨ। ਮੇਰੀ ਜਾਣਕਾਰੀ ਅਨੁਸਾਰ, ਨਦਰਿ: ਨਿਗਾਹਿ ਕਰਮ, ਕ੍ਰਿਪਾ-ਦ੍ਰਿਸ਼ਟੀ ਲਈ ਵਰਤਿਆ ਗਿਆ ਹੈ, ਅਤੇ ਨਦਰੀ: ਕ੍ਰਿਪਾ-ਦ੍ਰਿਸ਼ਟੀ ਕਰਨ ਵਾਲੇ ਇਕੋ ਇਕ ਕਿਰਪਾਲੂ ਅਕਾਲ ਪੁਰਖ ਲਈ ਹੀ ਹੈ। ਅਤੇ ਨਦਰਿ ਕਰੇਇ, ਨਦਰਿ ਕਰਹਿ, ਨਦਰਿ ਕਰੈ ਜਾਂ ਨਦਰਿ ਕਰੇ ਦਾ ਅਰਥ ਹੈ: ਬਖ਼ਸ਼ਣਹਾਰ ਪ੍ਰਭੂ (ਨਦਰੀ) ਨਿਗਾਹਿ ਕਰਮ/ਕ੍ਰਿਪਾ ਦ੍ਰਿਸ਼ਟੀ ਦੀ ਬਖ਼ਸ਼ਿਸ਼ ਕਰੇ!
ਆਪ ਦੇ ਸੁਹਿਰਦ ਸੁਝਾਅ ਵਾਸਤੇ ਧੰਨਵਾਦ!
29th March 2016 8:43am
Gravatar
Gurmit Singh Barsal (San jose, US)
ਲਖ ਖੁਸ਼ੀਆ ਪਾਤਿਸ਼ਾਹੀਆ ਜੇ ਸਤਗੁਰ ਨਦਰਿ ਕਰਿਹ ਲੇਖ ਵਾਰੇ,,,,,ਵੀਰ ਗੁਰਿੰਦਰ ਪਾਲ ਸਿੰਘ ਜੀਓ ਕੀ ਉਪਰੋਕਤ ਸ਼ਬਦ ਦੇ ਅਰਥ ਇਸ ਤਰਾਂ ਹੋ ਸਕਦੇ ਹਨ ਜੀ ।ਅਗਰ ਇਨਸਾਨ ਸਤਗੁਰ ਅਰਥਾਤ ਸੱਚੇ ਗਿਆਨ ਤੇ ਨਦਰਿ ਕਰੇ ਭਾਵ ਸੱਚੇ ਗਿਆਨ ਨੂੰ ਸਮਝਕੇ ਉਸ ਉੱਪਰ ਚੱਲੇ ਤਾਂ ਇਨਸਾਨ ਨੂੰ ਹਰ ਤਰਾਂ ਦੀਆਂ ਖੁਸ਼ੀਆਂ ਮਿਲ ਸਕਦੀਆਂ ਹਨ।
28th March 2016 9:08pm
Gravatar
Makhan Singh Purewal (Quesnel, Canada)

ਸ: ਬਲਦੇਵ ਸਿੰਘ ਜੀ,
ਤੁਸੀਂ ਆਪ ਹੀ ਆਪਣੇ ਬਾਰੇ ਕਾਫੀ ਕੁੱਝ ਦੱਸ ਦਿੱਤਾ ਹੈ ਇਸ ਲਈ ਮੈਨੂੰ ਹੋਰ ਬਹੁਤਾ ਕੁੱਝ ਲਿਖਣ ਦੀ ਲੋੜ ਨਹੀਂ ਹੈ। ਤੁਹਾਡੀ ਉਹ ਪੋਸਟ ਮਿਟਾ ਦਿੱਤੀ ਹੈ ਜਿਸ ਬਾਰੇ ਤੁਸੀਂ ਕਿਹਾ ਸੀ। ਤੁਸੀਂ ਹੁਣ ਕੁੱਝ ਸਮਾ ਹੋਰ ਪੋਸਟਾਂ ਪਉਣ ਤੋਂ ਸੰਕੋਚ ਕਰਿਓ ਅਤੇ ਤੁਹਾਨੂੰ ਅੱਖੀ ਡਿੱਠੇ 1984 ਤੋਂ ਬਾਅਦ ਦੇ ਕਈ ਘਿਨਾਉਣੇ ਕਾਰਨਾਮਿਆਂ ਬਾਰੇ ਲਿਖਣ ਨੂੰ ਕੁੱਝ ਕਿਹਾ ਸੀ ਜੇ ਕਰ ਲਿਖ ਸਕਦੇ ਹੋ ਤਾਂ ਉਸ ਬਾਰੇ ਲਿਖੋ ਨਹੀਂ ਤਾਂ ਕੁੱਝ ਸਮਾ ਇਕੱਲੇ ਰੱਬ ਨਾਲ ਹੋਰ ਸਾਂਝ ਪਾ ਲਿਓ।
ਸ: ਗੁਰਸ਼ਰਨ ਸਿੰਘ ਕਸੇਲ ਜੀ,
ਨਿੱਜੀ/ਜ਼ਾਤੀ ਟਿੱਪਣੀਆਂ ਕਈਆਂ ਨੇ ਕੀਤੀਆਂ ਸਨ। ਤੁਸੀਂ ਵੀ ਉਹਨਾ ਦੇ ਵਿਚੇ ਹੀ ਹੋ। ਇਸੇ ਕਰਕੇ ਇਸ ਪੰਨੇ ਨੂੰ ਕੁੱਝ ਸਮਾ ਬੰਦ ਵੀ ਕਰਨਾ ਪਿਆ ਸੀ। ਇੱਕ ਪਾਠਕ ਜਿਸ ਨੇ ਸਭ ਤੋਂ ਪਹਿਲਾਂ ਇਸ ਪੰਨੇ ਤੇ ਪੋਸਟ ਪਾਈ ਸੀ ਉਸ ਨੂੰ ਕੁੱਝ ਸਮਾ ਆਰਜੀ ਤੌਰ ਤੇ ਪੋਸਟ ਪਉਣ ਤੋਂ ਰੋਕਿਆ ਸੀ ਜਦੋਂ ਉਸ ਨੇ ਆਪਣੀ ਆਦਤ ਨਾ ਬਦਲੀ ਤਾਂ ਮਜ਼ਬੂਰੀ ਵੱਸ ਉਸ ਤੇ ‘ਸਿੱਖ ਮਾਰਗ’ ਨੂੰ ਪੜ੍ਹਨ ਤੇ ਵੀ ਰੋਕ ਲਉਣੀ ਪਈ। ਹੁਣ ਜੇ ਕਰ ਤੁਸੀਂ ਜਾ ਕੋਈ ਹੋਰ ਇਹ ਪੁੱਛੇ ਕਿ ਉਸ ਨੇ ਕਿਹੜੀ ਹੱਦ ਪਾਰ ਕੀਤੀ ਸੀ ਜਾਂ ਕਿਸ-ਕਿਸ ਨੇ ਕਿਹੜੀ-ਕਿਹੜੀ ਜ਼ਾਤੀ ਟਿੱਪਣੀ ਕੀਤੀ ਸੀ ਤਾਂ ਇਹ ਸਮਾ ਖਰਾਬ ਕਰਨ ਵਾਲੀ ਗੱਲ ਹੈ ਕਿਉਂਕਿ ਸਾਰੇ ਪਾਠਕ/ਲੇਖਕ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਤਕਰੀਬਨ ਜਾਣੂੰ ਹੀ ਹੁੰਦੇ ਹਨ।

28th March 2016 4:55pm
Gravatar
Baldev Singh (Firozepur, India)
ਸ: ਗੁਰਸ਼ਰਨ ਸਿੰਘ ਜੀ, ਸਤਿ ਸ੍ਰੀ ਅਕਾਲ ਜੀ।

ਵੀਰ ਜੀ ਦਾਸ ਨੂੰ ਆਪਣੀਂ ਗਲਤੀ ਸਵੀਕਾਰ ਕਰਨ ਵਿਚ ਕਦੇ ਵੀ ਕੋਈ ਵੀ ਝਿਜਕ ਮਹਿਸੂਸ ਨਹੀਂ ਹੋਈ ਹੈ ਜੀ। ਆਪ ਜੀ ਦੀ ਨਾਰਾਜਗੀ ਸੌ ਪ੍ਰਤੀਸ਼ਤ ਜਾਇਜ ਹੈ ਜੀ। ਅਸਲ ਵਿਚ ਆਪਣੀਂ ਟਿੱਪਣੀਂ ਪੋਸਟ ਕਰਨ ਤੋਂ ਬਾਦ ਮੈਨੂੰ ਖੁਦ ਨੂੰ ਵੀ ਆਪਣੀਂ ਇਸ ਗਲਤੀ ਦਾ ਅਹਿਸਾਸ ਹੋ ਗਿਆ ਸੀ ਜੀ।ਪਰ ਤੀਰ ਹੱਥੋਂ ਨਿਕਲ ਚੁੱਕਾ ਸੀ, ਅਤੇ ਆਪਣੀਂ ਪੋਸਟ ਨੂੰ ਡੀਲੀਟ ਕਰਨਾਂ ਸਾਡੇ ਆਪਣੇਂ ਹੱਥ ਵਿਚ ਨਹੀਂ ਹੁੰਦਾ ਹੈ। ਇੰਡੀਆ ਅਤੇ ਕਨੈਡਾ ਦੇ ਟਾਈਮ ਵਿਚ ਦਿਨ ਰਾਤ ( ਬਾਰਾਂ ਘੰਟੇ) ਦਾ ਫਰਕ ਹੋਣ ਕਾਰਨ ਸਰਦਾਰ ਮੱਖਣ ਸਿੰਘ ਜੀ ਵੀ ਉਸ ਵੱਕਤ ਸੁੱਤੇ ਹੁੰਦੇ ਹਨ, ਇਸ ਵਾਸਤੇ ਉਸ ਵੱਕਤ ਉਹਨਾਂ ਨੂੰ ਵੀ ਪੋਸਟ ਨੂੰ ਡੀਲੀਟ ਕਰਨ ਵਾਸਤੇ ਕਹਿਣਾਂ ਕਿਸੇ ਤਰਾਂ ਵੀ ਠੀਕ ਨਹੀਂ ਹੁੰਦਾ ਹੈ।
ਵੀਰ ਜੀ ਅਸਲ ਵਿਚ ਮੇਰੇ ਵਿਚ ਇਕ ਕਮਜੋਰੀ ਹੈ ਕਿ ਮੈਂ ਬਹੁਤ ਜਲਦੀ ਭਾਵੁਕ ਹੋ ਜਾਂਦਾ ਹਾਂ ਜੀ। ਕਿਉਂ ਕਿ ਮੇਰਾ ਸਾਰੇ ਹੀ ਪਾਠਕਾਂ ਨਾਲ ਇਕ ਬਹੁਤ ਹੀ ਗੂਹੜਾ ਭਾਵਨਾਤਮਿਕ ਨਾਤਾ ਹੈ ਜੀ। ਜੇ ਮੇਰਾ ਪਾਠਕਾਂ ਨਾਲ ਇਹ ਭਾਵਨਾਤਮਿਕ ਨਾਤਾ ਨਾਂ ਹੋਵੇ ਤਾਂ ਮੈਂ ਕਦੇ ਵੀ ਸਿੱਖ ਮਾਰਗ ਤੇ ਇਕ ਅੱਖਰ ਵੀ ਨਾਂ ਲਿਖਾਂ। ਹੋਰ ਮੇਰੇ ਦਿਲ ਵਿਚ ਕਿਸੇ ਤਰਾਂ ਦੀ ਵੀ, ਕੋਈ ਵੀ ਖਾਹਸ਼ ਜਾਂ ਚਾਹਨਾਂ ਨਹੀਂ ਹੈ। ਇਸ ਗੱਲ ਦਾ ਪ੍ਰਮਾਣ ਹੈ, ਕਿ ਜੇ ਐਸਾ ਹੁੰਦਾ ਤਾਂ ਮੈਂ ਹੋਰ ਵੀ ਕਈ ਸਾਈਟਾਂ ਤੇ ਜਰੂਰ ਜਾਂਦਾ ਜਾਂ ਲਿਖਦਾ ਜੀ।
ਆਪ ਜੀ ਨੇਂ ਪੋਸਟ ਪਾਈ ਸੀ “ਇਕ ਵਿਚਾਰ” ਜਿਸ ਨੂੰ ਪੜ੍ਹ ਕੇ ਮੈਂ ਕਾਫੀ ਭਾਵੁਕ ਹੋ ਗਿਆ ਜੀ, ਸੋ ਨਤੀਜਤਨ ਮੈਂ ਆਪ ਜੀ ਦੀ ਖੁੱਲ ਕੇ ਤਾਰੀਫ ਕੀਤੀ, (ਕੋਈ ਅਹਿਸਾਨ ਨਹੀਂ ਸੀ ਕੀਤਾ, ਆਪਣੇਂ ਮਨ ਦੀ ਭਾਵਨਾਂ ਪ੍ਰਗਟ ਕੀਤੀ ਸੀ) ਇਸੇ ਤਰਾਂ ਸਰਦਾਰ ਮੱਖਣ ਸਿੰਘ ਜੀ ਦੇ ਨਾਮ ਤੁਹਾਡੇ ਸਵਾਲ ਪੜ੍ਹ ਕੇ ਮੈਂ ਕਿਸੇ ਭਾਵਨਾਂ ਵੱਸ ਟਿੱਪਣੀਂ ਕਰ ਬੈਠਾ ਜੀ ਸੋ ਵੀਰ ਸਮਝ ਕੇ ਮਾਫ ਕਰ ਦੇਣਾਂ ਜੀ।
ਵੀਰ ਜੀ ਜਿਹੜਾ ਤੁਸੀਂ ਬਾਣੀਂ ਦੇ ਜਾਣਕਾਰ ਹੋਣ ਦਾ ਨਿੱਕਾ ਜਿਹਾ ਤਾਅਨਾਂ ਮਾਰਿਆ ਹੈ ਉਸ ਬਾਰੇ ਮੈਂ ਸਿਰਫ ਇਹ ਕਹਿਣਾਂ ਚਾਹਾਂ ਗਾ ਜੀ, ਕਿ ਮੈਂ ਤਾਂ ਸਾਰੇ ਹੀ ਲੇਖਕਾਂ ਅਤੇ ਪਾਠਕਾਂ ਨੂੰ ਦਿਲੋਂ ਜਜਬਾਤੀ ਪਿਆਰ ਕਰਦਾ ਹਾਂ। ਮੈਂ ਤਾਂ ਚਾਹੁੰਦਾ ਹਾਂ ਜੀ ਕਿ ਸਾਰੇ ਦੇ ਸਾਰੇ ਹੀ ਪਾਠਕ ਅਤੇ ਲੇਖਕਾਂ ਨੂੰ ਗੁਰਬਾਣੀਂ ਦੇ ਅਰਥਾਂ ਦਾ ਸੰਪੂਰਨ ਗਿਆਨ ਹੋ ਜਾਵੇ। ਗੁਰਬਾਣੀਂ ਵਿਚ ਪ੍ਰਮਾਤਮਾਂ ਬਾਰੇ ਕਈ ਭੇਦ ਐਸੇ ਹਨ ਜੋ ਪੂਰੀ ਤਰਾਂ ਖੋਲੇ ਹੋਇ ਨਹੀਂ ਹਨ, ਸਿਰਫ ਇਸ਼ਾਰੇ ਜਾਂ ਸੰਕੇਤ ਹਨ। ਇਸੇ ਕਾਰਨ ਹੀ ਗੁਰਬਾਣੀਂ ਦੇ ਅਰਥਾਂ ਦਾ ਝੱਗੜਾ ਹੈ। ਅਸਲ ਵਿਚ ਐਸੇ ਗੁਪਤ ਭੇਦ ਪ੍ਰੈਕਟੀਕਲ ਦੀ ਥਿਊਰੀ ਹੈ। ਇਸ ਥਿਊਰੀ ਦੇ ਹਿਸਾਬ ਨਾਲ ਪ੍ਰੈਕਟੀਕਲ ਕਰਨ ਦੀ ਜਰੂਰਤ ਹੈ। ਜੋ ਅਸੀਂ ਖੁਦ ਤਾਂ ਕਰਦੇ ਨਹੀਂ, ਉਲਟਾ ਜੇ ਕੋਈ ਸਾਨੂੰ ਪ੍ਰੈਕਟੀਕਲ ਕਰਨ ਦੀ ਸਲਾਹ ਦੇਂਦਾ ਹੈ ਤਾਂ ਉਸ ਨਾਲ ਝਗੜਾ ਕਰਦੇ ਹਾਂ।ਮੈਂ ਸੱਭ ਨੂੰ ਪ੍ਰੈਕਟੀਕਲ ਕਰਨ ਦੀ ਸਲਾਹ ਦੇਂਦਾ ਹਾਂ ਜੀ। ਤਾਂ ਜੋ ਹਰ ਕੋਈ ਸੱਚ ਨੂੰ ਆਪਣੀਆਂ ਅੱਖਾਂ ਨਾਲ ਵੇਖ ਸਕੇ।
ਦਾਸ ਵਿਦਵਾਨਾਂ ਨੂੰ ਅੱਖਰਾਂ ਵਿਚੋਂ ਨਿਕਲ ਕੇ ਹਕੀਕਤ ਤੱਕ ਦੇ ਸਫਰ ਤੇ ਲਿਜਾਣਾਂ ਚਾਹੁਂਦਾ ਹਾਂ ਜੀ, ਇਸ ਵਾਸਤੇ ਜੇ ਕਿਸੇ ਨੂੰ ਬੇਨਤੀ ਕਰਦਾ ਹਾਂ ਕਿ ਆਉ ਹਕੀਕਤ ਨੂੰ ਅੱਖਾਂ ਨਾਲ ਵੇਖੀਏ ਤਾਂ ਉਹ ਮੇਰਾ ਵਿਰੋਧੀ ਹੋ ਜਾਂਦਾ ਹੈ। ਕੀ ਇਸ ਵਿਚ ਵੀ ਕਿਸੇ ਦਾ ਕੋਈ ਨੁਕਸਾਨ ਹੈ, ਕਿ ਉਹ ਸੱਚ ਤੋਂ ਜਾਣੂ ਹੋ ਜਾਵੇ।
ਸੋ ਵੀਰ ਜੀ ਇਹ ਮੇਰੇ ਸੱਭ ਨਾਲ ਦਿਲੋਂ ਜਜਬਾਤੀ ਪਿਆਰ ਦਾ ਦੋਸ਼ ਹੈ, ਜੋ ਮੈਂ ਇਸ ਤਰਾਂ ਦੀਆਂ ਗਲਤੀਆਂ ਕਰਦਾ ਹਾਂ, ਨਹੀਂ ਤਾਂ ਮੈਂ ਕਿਸੇ ਤੋਂ ਕੀ ਲੈਣਾਂ ਹੈ। ਮੈਂ ਚਾਹੁੰਦਾ ਹਾਂ ਕੇ ਸਾਰੇ ਹੀ ਸੰਪੂਰਨ ਗਿਆਨੀ ਹੋ ਜਾਣ। ਮੈਂ ਕਿਸੇ ਹਰਾਉਣਾਂ ਜਾਂ ਨੀਚਾ ਨਹੀਂ ਦਿਖਾਉਣਾਂ ਚਾਹੁੰਦਾ।

ਸਤਿਕਾਰ ਯੋਗ ਸੰਪਾਸਕ ਸਰਦਾਰ ਮੱਖਣ ਸਿੰਘ ਪੁਰੇਵਾਲ ਜੀ ਨਿਮਰਤਾ ਸਹਿਤ ਬੇਨਤੀ ਹੈ ਜੀ ਕਿ ਸ: ਗੁਰਸ਼ਰਨ ਸਿੰਘ ਜੀ ਦੇ ਸਬੰਧ ਵਿਚ ਮੇਰੀ ਟਿੱਪਣੀਂ ਵਾਲੀ ਪੋਸਟ ਹਟਾ ਦਿੱਤੀ ਜਾਵੇ ਜੀ।

ਦਾਸ ਬਲਦੇਵ ਸਿੰਘ।
28th March 2016 2:33pm
Gravatar
Baldev Singh (Firozepur, India)
ਸਰਦਾਰ ਗੁਰਸ਼ਰਨ ਕਸੇਲ ਜੀ,

ਮੈਂ ਤਾਂ ਅਜੇ ਕੱਲ ਹੀ ਆਪ ਜੀ ਦੀ ਤਾਰੀਫ ਦੇ ਪੁਲ ਬੱਧੇ ਸਨ---------

ਦਾਸ ਬਲਦੇਵ ਸਿੰਘ
27th March 2016 8:50pm
Gravatar
Gursharn Singh Dhillon (Ajax, Canada)
ਸ੍ਰ ਬਲਦੇਵ ਸਿੰਘ ਜੀ ਫਿਰੋਜਪੁਰ, ਸਤਿ ਸ੍ਰੀ ਅਕਾਲ ।
ਵੀਰ ਜੀ ਮਾਫ ਕਰਨਾ ਮੈਂਨੂੰ ਨਹੀਂ ਸੀ ਪਤਾ ਕਿ ਅੱਜ ਕੱਲ੍ਹ ਸ੍ਰ ਮੱਖਣ ਸਿੰਘ ਜੀ ਨੇ ‘ਸਿੱਖ ਮਾਰਗ ਸਾਈਟ’ ਦੀ ਸਪੁਰਦਦਾਰੀ ਤੁਹਾਨੂੰ ਦਿਤੀ ਹੋਈ ਹੈ, ਨਹੀਂ ਤਾਂ ਇਹ ਜਾਣਨ ਵਾਸਤੇ ਕਿ, “ਤੁਹਾਡਾ ਆਪਣਾ ਪੰਨਾ” ਦੇ ਸਰਲੇਖ ਹੇਠ ਲਿਖਿਆ ਹੈ ਕਿ, “ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ”। ਤੁਹਾਡੇ ਨਾਂਅ ਤੇ ਹੀ ਚਿੱਠੀ ਪਾਉਂਦਾ ।
ਸੋ, ਹੁਣ ਬੇਨਤੀ ਹੈ ਕਿ ਜਿਹੜੀਆਂ ਪੰਗਤੀਆਂ ਤੁਸੀਂ ਸ੍ਰ ਮੱਖਣ ਸਿੰਘ ਹੁਰਾਂ ਦੇ ਬੇਹਾਫ ਤੇ ਮੇਰੇ ਲਈ ਜਵਾਬ ਵਿਚ ਪਾਈਆਂ ਹਨ ਉਹਨਾਂ ਨਾਲ ਮੈਂਨੂੰ ਸਮਝ ਨਹੀਂ ਪਈ; ਕਿਉਂਕਿ ਤੁਸੀਂ ਤਾਂ ਸਾਰੀ ਗੁਰਬਾਣੀ ਦੇ ਜਾਣੀਜਾਣ ਮਹਾਪੁਰਖ ਹੋ ਇਸ ਕਰਕੇ ਤੁਹਾਨੂੰ ਤਾਂ ਸਾਰੀ ਸਮਝ ਹੈ । ਪਰ ਤੁਹਾਡੇ ਕਹਿਣ ਮੁਤਾਬਕ ਮੇਰੀ ਮੱਤ ਬੱਚਿਆ ਵਾਲੀ ਹੈ । ਸੋ, ਤੁਸੀਂ ਦੁਨੀਆਵੀ ਭਾਸ਼ਾ ਵਿਚ ਵਿਸਥਾਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨੀ ਤਾਂ ਕਿ ਮੇਰੀ ਲਿਖਤ ਵਿਚ ਉਹ ਲਫਜ ਨਾ ਲਿਖੇ ਜਾਣ ਜਿਸ ਦੀ ਪਾਬੰਦੀ ਤੁਸੀਂ ਸਿੱਖ ਮਾਰਗ ਦੇ ਲੇਖਕਾ ਵਾਸਤੇ ਲਾਈ ਹੈ ।
ਸੋ, ਸ੍ਰ ਬਲਦੇਵ ਸਿੰਘ 'ਸਿੱਖ ਮਾਰਗ' ਦੇ ਸੰਪਾਦਕ ਜੀ, ਮੇਰੇ ਬਾਰੇ ਆਪਣੇ ਵਿਚਾਰ ਦੇਣ ਲਈ ਧੰਨਵਾਦ ।
28th March 2016 5:22am
Gravatar
Gursharn Singh Dhillon (Ajax, Canada)
ਸ੍ਰ ਮੱਖਣ ਸਿੰਘ ਜੀ, ਸਤਿ ਸ੍ਰੀ ਅਕਾਲ ।
ਆਪ ਜੀ ਨੇ “ਤੁਹਾਡਾ ਆਪਣਾ ਪੰਨਾ” ਦੇ ਸਰਲੇਖ ਹੇਠ ਲਿਖਿਆ ਹੈ ਕਿ, “ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ”।
ਆਪ ਜੀ ਨੂੰ ਬੇਨਤੀ ਹੈ ਕਿ ਇਸ ਸਰਲੇਖ ਹੇਠ ਪਾਠਕਾਂ ਵੱਲੋਂ ਲਿਖੀਆਂ ਗਈਆਂ ਚਿੱਠੀਆਂ ਵਿਚੋਂ ਕੋਈ ਤਿੰਨ-ਚਾਰ ਉਦਾਹਰਣਾ ਦੇ ਕੇ ਦੱਸਣ ਦੀ ਖੇਚਲ ਕਰਨੀ, ਕਿ ਤੁਹਾਡੀ ਸੋਚ ਮੁਤਾਬਕ ਤੁਸੀਂ “ਨਿੱਜੀ/ਜਾਤੀ ਟਿੱਪਣੀਆਂ” ਕਿਸ ਨੂੰ ਮੰਨਦੇ ਹੋ ? ਜਾਂ ਕੋਈ ਵੀ ਨਹੀਂ ਹੈ ? ਧੰਨਵਾਦ ।
27th March 2016 5:14pm
Gravatar
Makhan Singh Purewal (Quesnel, Canada)

ਮੇਰੇ ਪਿਛਲੇ ਹਫਤੇ ਦੇ ਲੇਖ, ‘ਜੇ ਰੱਬ ਇੱਕ ਹੈ ਤਾਂ’ ਬਾਰੇ ਹੁਣ ਤੱਕ ਜਿਹਨਾ ਗਿਆਰਾਂ ਪਾਠਕਾਂ/ਲੇਖਕਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਉਹਨਾ ਸਾਰਿਆਂ ਦਾ ਧੰਨਵਾਦ। ਇਸੇ ਇੱਕ ਰੱਬ ਵਾਲੇ ਨੁਕਤੇ ਨੂੰ ਲੈ ਕੇ ਸ: ਜਰਨੈਲ ਸਿੰਘ ਅਸਟ੍ਰੇਲੀਆ ਨੇ ਮੰਗਲਾਚਰਨ (ਮੂਲਮੰਤਰ) ਦੀ ਵਿਆਖਿਆ ਗੁਰਮਤਿ ਅਤੇ ਵਿਗਿਆਨਕ ਪੱਖ ਤੋਂ ਅੱਜ 27 ਮਾਰਚ ਨੂੰ ਛਪੇ ਲੇਖ ਵਿੱਚ ਕੀਤੀ ਹੈ। ਉਮੀਦ ਹੈ ਕਿ ਪਾਠਕ/ਲੇਖਕ ਇਸ ਲੇਖ ਤੋਂ ਵੀ ਲਾਭ ਉਠਾਉਣ ਦੀ ਕੋਸ਼ਿਸ਼ ਕਰਨਗੇ-ਸੰਪਾਦਕ।

27th March 2016 4:43pm
Gravatar
Baldev Singh (Firozepur, India)
ਪਿਆਰੇ ਵੀਰ ਸਰਦਾਰ ਗੁਰਸ਼ਰਨ ਸਿੰਘ ਕਸੇਲ ਜੀ।

ਆਪਣੇਂ ਮਨ ਦੀ ਕੋਈ ਗੱਲ ਛੁਪਾ ਕੇ ਰੱਖਣਾਂ ਮੇਰੇ ਵਾਸਤੇ ਬਹੁਤ ਮੁਸ਼ਕਿਲ ਗੱਲ ਹੈ ਜੀ। ਸਰਦਾਰ ਗੁਰਸ਼ਰਨ ਸਿੰਘ ਜੀ ਅੱਜ ਮੇਰੇ ਵਿਚਾਰ, ਆਪ ਜੀ ਦੇ ਪ੍ਰਤੀ ਕਾਫੀ ਬਦਲ ਗਏ ਹਨ। ਪਹਿਲੇ ਮੈਂ ਆਪ ਜੀ ਨੂੰ ਸਿਰਫ ਇਕ ਝਗੜਾਲੂ ਹੀ ਸਮਝਦਾ ਸੀ। ਕਿਉਂ ਕੇ ਆਮ ਹੀ ਕਈ ਵਾਰ ਆਪ ਜੀ ਕੁਝ ਉਤੇਜਿਤ ਜਿਹੇ ਹੋ ਜਾਂਦੇ ਹੋ। ਆਪ ਦੇ ਸਵਾਲ ਵੀ ਕਈ ਵਾਰ ਛੋਟੇ ਮੋਟੇ ਝਗੜੇ ਦਾ ਕਾਰਨ ਬਨ ਚੁੱਕੇ ਹਨ ਜੀ। ਬੇਸ਼ੱਕ ਮੇਰੇ ਨਾਲ ਵੀ ਤੁਹਾਡਾ ਕਈ ਵਾਰ ਝਗੜਾ ਹੋ ਚੁੱਕਾ ਹੈ। ਇਸ ਵਾਸਤੇ ਸ਼ਾਇਦ ਆਪ ਜੀ ਦਾ ਅਕਸ ਕੁੱਝ ਐਸਾ ਬਣ ਗਿਆ ਲੱਗਦਾ ਸੀ।

ਪਰ ਆਪ ਜੀ ਦੀ ਪੋਸਟ ( “ਇਕ ਵਿਚਾਰ” ) ਪੱੜ੍ਹ ਕੇ ਮੈਂ ਇਹ ਮਹਿਸੂਸ ਕੀਤਾ ਹੈ ਜੀ, ਕਿ ਆਪ ਜੀ ਦੀ ਲੜਾਈ ਬੱਚਿਆਂ ਵਾਲੀ ਹੈ। ਅਤੇ ਆਪ ਜੀ ਦਾ ਹਿਰਦਾ ਬਚਿਆਂ ਵਾਂਗ ਹੀ ਨਿਰਸ਼ਲ ਹੈ। ਜਿਸ ਤਰਾਂ ਬੱਚੇ ਪਲ ਵਿਚ ਝਗੜ ਪੈਂਦੇ ਹਨ, ਅਤੇ ਪਲ ਵਿਚ ਆਪਸ ਵਿਚ ਸੁਲਹਾ ਕਰ ਲੈਂਦੇ ਹਨ। ਕੁੱਝ ਇਸ ਤਰਾਂ ਦੀ ਹੀ ਫੀਲਿੰਗ ਮਹਿਸੂਸ ਹੋਈ ਹੈ ਮੈਨੂੰ ਆਪ ਜੀ ਦੀ ਪੋਸਟ ( “ਇਕ ਵਿਚਾਰ” ) ਪੱੜ੍ਹ ਕੇ । ਗਲਤੀ ਜਾਂ ਭੁਲੇਖੇ ਨਾਲ ਦਾਸ ਨੇਂ ਵੀ ਆਪ ਜੀ ਨਾਲ ਕਈ ਵਾਰ ਕੁੱਝ ਸਖਤ ਲਹਿਜੇ ਵਿਚ ਗੱਲ ਕੀਤੀ ਹੈ ਜੀ, ਸੋ ਮੈਨੂੰ ਅਪਣਾਂ ਭਰਾ ਸਮਝ ਕੇ ਮਾਫ ਕਰ ਦੇਣਾਂ ਜੀ।

ਲੱਗਦਾ ਹੈ ਆਪ ਸੱਚੇ ਜਗਿਆਸੂ ਹੋ, ਮੇਰੀ ਦੁਆ ਹੈ ਕਿ ਤੁਸੀਂ “ਸੱਚੇ ਨਾਨਕ ਪੰਥੀ” ਬਣੋਂ। ਅਤੇ ਦੂਸਰਿਆਂ ਨੂੰ ਵੀ ਪੰਧ ਦਰਸਾਉਣ ਦੇ ਕਾਬਲ ਬਣੋਂ।

ਵੀਰ ਜੀ ਆਪ ਜੀ ਦੀ ਵਿਚਾਰ ਦੇ ਉੱਤਰ ਵਿਚ ਮੇਰੀ ਬੇਨਤੀ ਹੈ ਜੀ, ਕਿ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਲੱਖਾਂ ਹੀ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ ਜੀ। ਉਹਨਾਂ ਵਿਚੋਂ ਕੁੱਝ ਸੱਚ ਹਨ, ਅਤੇ ਕੁੱਝ ਝੂਠ ਹਨ।

ਪਰ ਦੰਦ ਕਥਾ ਭਾਵੇਂ ਸੱਚੀ ਹੋਵੇ, ਜਾਂ ਝੂਠੀ ਇਹ ਸਿੱਧ ਕਰਨ ਦਾ ਕਿਸੇ ਪਾਸ ਵੀ ਕੋਈ ਪ੍ਰਮਾਣ ਨਹੀਂ ਹੈ। ਜੋ ਕਿਸੇ ਦਾ ਮਨ ਕਹਿੰਦਾ/ਮੰਨਦਾ ਹੈ, ਉਹ ਹੀ ਉਸ ਨੂੰ ਸੱਚ ਕਹਿੰਦਾ ਹੈ, ਇਸ ਨੂੰ “ਮਨਮੱਤਿ” ਕਹਿੰਦੇ ਹਨ।

ਮਨ ਦੀ ਮੱਤਿ ਅਨੂੰਸਾਰ ਕਹੀਂ ਕੋਈ ਗੱਲ (ਜਾਂ ਕੀਤਾ ਹੋਇਆ ਕੋਈ ਕੰਮ) ਬੇਸ਼ੱਕ ਭਾਵੇਂ ਸਹੀ ਹੀ ਹੋਵੇ, ਪਰ ਉਹ ਸਹੀ ਗੱਲ ਵੀ “ਮਨਮੱਤਿ” ਹੀ ਕਹਿਲਾਂਦੀ ਹੈ। ਮਨਮੱਤਿ ਦੀ ਗੱਲ ਕਹਿ ਲਵੋ ਜਾਂ ਇਕ ਇਞਾਂਣੇ ਦੀ, ਇਕੋ ਹੀ ਗੱਲ ਹੈ।

ਗੁਰੂ ਅੰਗਦ ਦੇਵ ਜੀ ਦੀ ਬਾਣੀਂ ਹੈ ਜੀ

“ਮਹਲਾ 2 ॥ ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥ ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥ ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥”

ਵੀਰ ਜੀ ਗੁਰੂ ਅੰਗਦ ਦੇਵ ਜੀ ਦੱਸਦੇ ਹਨ, ਅਨਜਾਣ (ਨਾਂਸਮਝ ) ਬੰਦੇ ਦੇ ਨਾਲ ਕੀਤੀ ਦੋਸਤੀ ਕਦੇ ਵੀ ਸਿਰੇ ਨਹੀਂ ਚੜ੍ਹਦੀ । ਕਿਉਂ ਕੇ ਨਾਂਸਮਝ ਬੰਦੇ ਨੇਂ ਆਪਣੇਂ ਮਨ ਦੀ ਮੱਤਿ ਅਨੂੰਸਾਰ ਹੀ ਵਰਤਣਾਂ (ਚੱਲਣਾਂ) ਹੁੰਦਾ। ਪਰ ਕੋਈ ਵੀ ਇਆਣਾਂ ਨਹੀਂ ਅਖਵਾਉਣਾਂ ਚਾਹੁੰਦਾ

“ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥”

ਨਾਂ-ਸਮਝ ਬੰਦੇ ਦੇ ਭਾਡੇ ਵਿਚ ਸਮਝ ਦੀ ਗੱਲ ਤਾਂ ਹੀ ਸਮਾ (ਪੈ) ਸੱਕਦੀ ਹੈ ਜਿ ਦੂਜੀ ਵਸਤ (ਸਮਝ) ਉਸ ਦੇ ਪਾਸ ਹੋਵੇ ਗੀ।
ਭਾਵ ਮਨਮੁੱਖ ਬੰਦੇ ਦੇ ਅੰਦਰੋ ਮਨਮੱਤਿ ਤਾਂ ਹੀ ਨਿਕਲੇ ਗੀ ਜੇ, ਉਸ ਬੰਦੇ ਦੇ ਜੇ ਪਾਸ ਗੁਰਮੱਤਿ ਹੋਵੇ ਗੀ।
ਜੇ ਭਾਡੇ ਵਿਚ ਗੁਰਮੱਤਿ ਨਹੀਂ ਤਾਂ ਭਾਂਡਾ ਸਮਝੋ ਗੁਰਮੱਤਿ ਤੋਂ ਖਾਲੀ ਹੈ। ਅਤੇ ਗੁਰਮੱਤਿ ਤੋਂ ਖਾਲੀ ਭਾਡੇ ਵਿਚ ਮਨਮੱਤਿ ਹੀ ਹੁੰਦੀ ਹੈ।

ਗੁਰੂ ਅੰਗਦ ਦੇਵ ਜੀ ਅਗੇ ਦੱਸਦੇ ਹਨ।

ਮਹਲਾ 2 ॥ ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ ॥ ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥4॥

ਜਿਸ ਤਰਾਂ ਪਾਣੀਂ ਉਤੇ ਖਿੱਚੀ ਲਕੀਰ ਦਾ ਕੋਈ ਵਜ਼ੂਦ ਨਹੀਂ ਹੁੰਦਾ, ਇਸੇ ਤਰਾਂ ਇਆਣੇਂ (ਨਾਂ ਸਮਝ )(ਮਨਮੁੱਖ) ਮਨੁਖ, ਦੀ ਗੱਲ ਦਾ ਵੀ ਕੋਈ ਮਹੱਤਵ ਨਹੀਂ ਹੁੰਦਾ।

ਗੁਰੂ ਅੰਗਦ ਦੇਵ ਜੀ ਅਗੇ ਦੱਸਦੇ ਹਨ।

ਮਹਲਾ 2 ॥ ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥ ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥5॥

ਕਿ ਇਕ ਇਞਾਣੇਂ (ਨਾ ਸਮਝ) ਬੱਚੇ ਦਾ ਕੀਤਾ ਹੋਇਆ ਕੰਮ ਕਦੇ ਵੀ ਰਾਸ ਨਹੀਂ ਆਉਂਦਾ। ਜੇ ਭੁੱਲ ਭੁਲੇਖੇ ਜਾਂ ਸਬੱਬੀ ਉਸ ਦੇ ਹੱਥੋਂ ਕੋਈ ਇਕ ਅੱਧਾ ਕੰਮ ਚੰਗਾ ਵੀ ਹੋ ਜਾਂਦਾ ਹੈ। ਤਾਂ ਫਿਰ ਵੀ ਉਹ (ਦੂਜੀ ਵਾਰ) ਅਗਲੇ ਕੰਮ ਨੂੰ ਉਹ ਜਰੂਰ ਵਿਗਾੜ ਦੇਵੇ ਗਾ।

ਇਸੇ ਤਰਾਂ ਮਨਮੁੱਖ ਬੰਦਾ ਸਬੱਬ ਨਾਲ, ਜੇ ਕਿਤੇ ਇਕ ਅੱਧੀ ਗੱਲ ਸਹੀ (ਠੀਕ) ਕਰਦਾ ਵੀ ਹੈ। ਤਾਂ ਅਗਲੀ ਗੱਲ ਜਰੂਰ ਹੀ ਗਲਤ ਕਰੇ ਗਾ।

ਜਦ ਕਿਸੇ ਇਕ ਵਿਸ਼ੇ ਤੇ ਦੋ ਲਿਖਾਰੀਆਂ ਦੇ ਵਿਚਾਰ ਭਿੰਨ ਹੁੰਦੇ ਹਨ। ਅਤੇ ਦੋਨੋਂ ਹੀ ਆਪਣੇਂ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ।

ਜਿਵੇਂ ਕਿ ਇਕ ਕਹਿੰਦਾ ਹੈ, ਕਿ “ਆਵਾਗਮਨ ਹੁੰਦਾ ਹੈ”, ਅਤੇ ਦੂਜਾ ਕਹਿੰਦਾ ਹੈ “ਆਵਾਗਮਨ ਨਹੀਂ ਹੁੰਦਾ”, “ਜੋ ਹੈ ਬਸ ਇਸੇ ਜਨਮ ਵਿਚ ਹੀ ਹੁੰਦਾ ਹੈ” ਪਰ ਦੋਨੋਂ ਹੀ ਤਾਂ ਸਹੀ ਨਹੀਂ ਨਾਂ ਹੋ ਸੱਕਦੇ।

ਇਹ ਤਾਂ ਦਿਨ ਵਰਗਾ ਚਿੱਟਾ ਸੱਚ ਹੈ, ਕਿ ਇਹਨਾਂ ਦੋਹਾਂ ਵਿਚੋਂ ਇਕ ਤਾਂ ਜਰੂਰ ਹੀ ਝੂਠਾ ਹੈ, ਪਰ ਕੋਈ ਵੀ ਝੂਠਾ ਨਹੀਂ ਹੋਣਾਂ ਚਾਹੁੰਦਾ। ਅਤੇ ਆਪਸ ਵਿਚ ਝਗੜਾ ਕਰਦੇ ਹਨ

ਵੀਰ ਜੀ ਇਹ ਸੱਭ ਪੁਰਾਣੇਂ ਝਗੜੇ ਹਨ। ਅਤੇ ਸੱਭ ਮਨਮੱਤਿ ਦੇ ਝਗੜੇ ਹਨ। ਗੁਰਮੱਤਿ ਸਿਰਫ ਗੁਰਬਾਣੀਂ ਵਿਚ ਹੈ। ਜਾਂ ਇਹ ਕਹਿ ਲਵੋ ਕਿ ਪੂਰੀ ਬਾਣੀਂ ਹੀ ਗੁਰਮੱਤਿ ਹੈ। ਪਰ ਇਥੇ ਤਾਂ ਗੁਰਮੱਤਿ ਦੀ ਵੀ ਪੇਸ਼ ਨਹੀਂ ਜਾਣ ਡਹੀ, ਸੋ ਦੰਦ-ਕਥਾਂਵਾਂ ਦਾ ਕੀ ਟਿਕਾਣਾਂ। ਭਾਵ ਇਥੇ ਤਾਂ ਕੋਈ ਇਹ ਵੀ ਮੰਨਣ ਨੂੰ ਤਿਆਰ ਨਹੀਂ, ਕਿ ਬਾਣੀਂ ਵਿਚ ਜੋ ਲਿਖਿਆ ਹੈ ਉਹ ਸੱਚ ਹੈ। ਕਿੰਨੀ ਅਭਾਗੀ ਗੱਲ ਹੈ ਇਹ, ਇਸ ਦਾ ਫੈਸਣਾ ਕੌਣ ਕਰੇ ਜੀ!

ਇਆਣੇ (ਨਾਂ-ਸਮਝ, ਨਿਆਣੇ) (ਮਨਮੁੱਖ) ਤਾਂ ਇਸ ਗੱਲ ਦਾ ਫੈਸਲਾ ਕਰ ਨਹੀਂ ਸੱਕਦੇ। ਕਿਸੇ ਸਿਆਣੇਂ ਦਾ (ਗੁਰਮੁੱਖ ਦਾ) ਦਾ ਫੈਸਲਾ ਹੀ ਸਹੀ ਹੋ ਸੱਕਦਾ ਹੈ।

ਸੋ ਵੀਰ ਜੀ ਮੇਰੀ ਆਪ ਜੀ ਨੂੰ ਇਕ ਛੋਟੀ ਜਿਹੀ ਸਲਾਹ ਹੈ ਜੀ, ਕਿ ਗੁਰੂ ਨਾਨਕ ਦੇਵ ਜੀ ਬਾਰੇ ਸੁਣੀਆਂ ਕਥਾਵਾਂ ਵਿਚ ਕੀ ਅਤੇ ਕਿਨੀਂ ਸਚਾਈ ਹੈ ਇਹ ਕੋਈ ਗੁਰਮੁੱਖ ਹੀ ਸਹੀ ਸਹੀ ਦੱਸ ਸੱਕਦਾ ਹੈ। ਸੋ ਜੇ ਤਾਂ ਭਰਮ ਦੂਰ ਕਰਨੇਂ ਹਨ ਤਾਂ ਸਵਾਲਾਂ ਨੂੰ ਛੱਡੋ, ਪਹਿਲੇ ਕਿਸੇ ਗੁਰਮੁੱਖ ਦੀ ਢੂੰਡ ਕਰੋ ਜੀ, ਤਾਂ ਹੀ ਸਾਡੇ/ਤੁਹਡੇ ਭਰਮ ਦੂਰ ਹੋ ਸੱਕਦੇ ਹਨ ਜੀ।

ਆਪ ਜੀ ਨੇਂ ਸਿੱਖ ਭਾਈਚਾਰੇ ਦੇ ਕਰਮ-ਕਾਂਡਾਂ, ਅਤੇ ਧਾਰਮਿਕ ਰਹੁ ਰੀਤਾਂ ਪ੍ਰਤੀ ਬਹੁਤ ਚਿੰਤਾ ਜਾਹਰ ਕੀਤੀ ਹੈ। ਆਪ ਜੀ ਲਿਖਦੇ ਹੋ।

“ਅੱਜ ਅਸੀਂ ਗੁਰੂ ਨਾਨਕ ਜੀ ਦੇ ਪੈਰੋਕਾਰ ਅੱਖਵਾਉਣ ਵਾਲੇ ਵੀ ਉਹਨਾਂ ਵੱਲੋਂ ਦਿਤੇ ਗਿਆਨ ਨੂੰ ਮੰਨਣ ਅਤੇ ਆਪਣੇ ਜੀਵਨ ਵਿਚ ਲਾਗੂ ਕਰਨ ਨਾਲੋਂ ਉਹਨਾਂ ਦੀਆਂ ਫੋਟੋ ਅਤੇ ਉਹਨਾਂ ਦੇ ਨਾਂਵ ਲੈਕੇ ਅਰਦਾਸਾਂ ਕਰਦੇ ਅਤੇ ਮੰਗਾ ਮੰਗਦੇ ਹਾਂ । ਉਹਨਾਂ ਨੇ ਤਾਂ ਜੀਵਨ ਦਾ ਚੰਗਾ ਰਾਹ ਦੱਸਿਆ ਸੀ ਪਰ ਅਸੀਂ ਉਹਨਾਂ ਗੁਰੂ, ਬਾਬਿਆਂ ਨੂੰ ਰਬ ਵਾਂਗੂ ਪੂਜਣ ਲੱਗ ਪਏ ਹਾਂ ਅਤੇ ਉਹਨਾਂ ਅੱਗੇ ਅਰਦਾਸ ਕਰਕੇ ਕਿਸੇ ਕਰਾਮਾਤ ਹੋਣ ਦੀ ਆਸ ਰੱਖਦੇ ਹਾਂ ।“

ਵੀਰ ਜੀ ਪਹਿਲੀ ਗੱਲ ਇਹ ਕਿ!! ਮੇਰਾ ਵਿਚਾਰ ਹੈ ਜੀ ਕਿ ਸਾਡੇ ਵਿਚੋਂ ਕੋਈ ਗੁਰੂ ਨਾਨਕ ਦਾ ਪੈਰੋਕਾਰ ਨਹੀਂ ਹੈ, (ਸਿਰਫ ਪੈਰੋਕਾਰ ਅਖਵਾਉਂਦੇ ਹਾਂ)। ਜੇ ਸਾਡੇ ਵਿਚੋਂ ਕੋਈ ਇਕ ਵੀ ਗੁਰੂ ਨਾਨਕ ਦਾ ਪੈਰੋਕਾਰ ਹੋਵੇ, ਫਿਰ ਤਾਂ ਸਾਰੀ ਸਮੱਸਿਆ ਹੀ ਹੱਲ ਹੋ ਗਈ ਸਮਝੋ। ਆਪਾਂ ਉਸ ( ਪੈਰੋਕਾਰ ) ਪਾਸ ਜਾ ਕੇ ਆਪਣੀਆਂ ਸਾਰੀਆਂ ਹੀ ਸਮੱਸਿਆਂਵਾਂ ਦਾ ਹੱਲ ਬੜੀ ਆਸਾਨੀ ਨਾਲ ਕਰਵਾ ਸੱਕਦੇ ਹਾਂ।

ਦੂਜੀ ਗੱਲ, ਇਹ ਕਿ ਜਿੱਸ ਤਰਾਂ ਅੱਜ ਸਾਡੇ ਸਿੱਖ ਭਰਾ ਬਾਬਿਆਂ ਕੋਲ ਜਾਣ ਲੱਗ ਪਏ ਹਨ, ਅਤੇ ਉਹਨਾਂ ਨੂੰ ਰੱਬ ਵਾਂਗ ਪੂਜਣ ਲੱਗ ਪਏ ਹਨ। ਉਹਨਾਂ ਨੂੰ ਰੱਬ ਸਮਝ ਕੇ ਉਹਨਾਂ ਪਾਸ ਜਾ ਕੇ ਅਰਦਾਸ ਕਰਕੇ ਕਿਸੇ ਕਰਾਮਾਤ ਹੋਣ ਦੀ ਆਸ ਕ
26th March 2016 7:18am
Gravatar
Baldev Singh (Firozepur, India)
ਦੂਜੀ ਗੱਲ, ਇਹ ਕਿ ਜਿੱਸ ਤਰਾਂ ਅੱਜ ਸਾਡੇ ਸਿੱਖ ਭਰਾ ਬਾਬਿਆਂ ਕੋਲ ਜਾਣ ਲੱਗ ਪਏ ਹਨ, ਅਤੇ ਉਹਨਾਂ ਨੂੰ ਰੱਬ ਵਾਂਗ ਪੂਜਣ ਲੱਗ ਪਏ ਹਨ। ਉਹਨਾਂ ਨੂੰ ਰੱਬ ਸਮਝ ਕੇ ਉਹਨਾਂ ਪਾਸ ਜਾ ਕੇ ਅਰਦਾਸ ਕਰਕੇ ਕਿਸੇ ਕਰਾਮਾਤ ਹੋਣ ਦੀ ਆਸ ਕਰਦੇ ਹਨ। ਜੋ ਅਸੀਂ ਗਲਤ ਸਮਝਦੇ ਹਾਂ।

ਵੀਰ ਜੀ ਗੁਰੂ ਨਾਨਕ ਜੀ ਨੂੰ ਭਾਈ ਲਹਿਣਾਂ ਜੀ ਨੇਂ ਵੀ ਰੱਬ ਸਮਝਿਆ ਸੀ, ਭਾਈ ਲਹਿਣਾਂ (ਗੁਰੂ ਅੰਗਦ) ਜੀ ਨੂੰ ਗੁਰੂ ਅਮਰਦਾਸ ਜੀ ਨੇਂ ਵੀ ਰੱਬ ਸਮਝਿਆ ਸੀ। ਇਸ ਵਾਸਤੇ ਹੀ ਉਹਨਾਂ ਨੇਂ ਦੁਨੀਆਂ ਦੇ ਤਾਅਨੇਂ ਮਿਹਣੇਂ ਸੁਣੇਂ ਸਨ । ਉਸ ਵੇਲੇ ਉਹਨਾਂ ਤਾਹਨੇਂ ਮਿਹਣੇਂ ਮਾਰਨ ਵਾਲਿਆਂ ਵਿਚ ਸ਼ਾਇਦ ਆਪਾਂ ਵੀ ਵਿਚੇ ਸ਼ਾਮਲ ਹੋਈਏ। ** ਇਹ ਤਾਂ ਦੁਨੀਆਂ ਦੀ ਪੁਰਾਣੀਂ ਰੀਤ ਹੈ **

ਗੁਰੂ ਨਾਨਕ ਜੀ, ਭਾਈ ਲਹਿਣਾਂ ਜੀ (ਗੁਰੂ ਅੰਗਦ ਜੀ) ਗੁਰੂ ਅਮਰਦਾਸ ਜੀ, ਆਦਿ ਸਾਰੇ ਹੀ ਗੁਰੂ, ਸੱਚੇ ਗੁਰੂ ਸਨ,

* ਪਰ ਉਸ ਵੇਲੇ ਵੀ ਝੂਠੇ ਅਤੇ ਪਖੰਡੀ ਗੁਰੂਆਂ ਦੀ ਵੀ ਕੋਈ ਕਮੀਂ ਨਹੀਂ ਸੀ *

ਜੇ ਅੱਜ ਝੂਠੇ ਅਤੇ ਪਾਖੰਡੀ ਬਾਬਿਆਂ ਦੇ ਝੂੰਡ ਜਿਆਦਾ ਹਨ, ਤਾਂ ਆਪੇ ਰੱਬ ਜਾਣੇਂ, ਰੱਬ ਆਪੇ ਉਹਨਾਂ ਨੂੰ ਸਜਾ ਦੇਵੇ ਗਾ। ਆਪਾਂ ਕਿਉਂ ਐਵੇਂ ਕਾ੍ਹੜਨੀ ਵਾਂਗ ਉਬਲ ਉਬਲ ਕੇ ਆਪਣੇਂ ਹੀ ਕੰਢੇ ਸਾੜਦੇ ਹਾਂ। ਦੇਖਿਆ ਜਾਵੇ ਤਾਂ ਇਸ ਵਿਚ ਆਪਣਾਂ ਹੀ ਨੁਕਸਾਨ ਹੈ।

ਕਿਸੇ ਬਾਬੇ ਦਾ ਕੀਤਾ ਪਾਪ (ਪਖੰਡ) ਸਾਡੇ ਤੇ ਨਹੀਂ ਡਿੱਗ ਸੱਕਦਾ। ਉਹ ਆਪੇ ਭੁਗਤੇ ਗਾ। ਵੀਰ ਜੀ ਸਾਨੂੰ ਬਿਗਾਨੀ ਚਿੰਤਾ ਛੱਡ ਕੇ ਆਪਣੀਂ ਚਿੰਤਾ ਕਰਨੀਂ ਚਾਹੀਦੀ ਹੈ। ਸੱਭ ਦੇ ਸਿਰ ਤੇ ਮੌਤ ਬੈਠੀ ਹੈ। ਪਰ ਅਸੀਂ ਆਪਣੀਂ ਚਿੰਤਾ ਛੱਡ ਕੇ ਦੂਸਰਿਆਂ ਦੀ ਚਿੰਤਾ ਕਰਦੇ ਹਾਂ। ਇਹ ਵੀ ਕੋਈ ਸਮਝਦਾਰੀ ਦੀ ਗੱਲ ਨਹੀਂ ਹੈ।

ਨਿਰਪੱਖ ਹੋ ਕੇ ਸੋਚੋ ਕਿ , ਕਿਸੇ ਬਾਬੇ ਨੇਂ ਜੇ ਤੁਹਾਡਾ ਕੋਈ ਨੁਕਸਾਨ ਕੀਤਾ ਹੈ, ਜਾਂ ਤੁਹਾਡੇ ਨਾਲ ਕੋਈ ਠੱਗੀ ਮਾਰੀ ਹੈ ਤਾਂ ਉਸ ਨੂੰ ਜਰੂਰ ਪਕੜਨਾਂ ਚਾਹੀਦਾ ਹੈ ਜੀ।

ਹੋ ਸੱਕਦਾ ਹੈ ਇਹਨਾਂ ਝੂਠੇ ਅਤੇ ਪਖੰਡੀ ਗੁਰੂਆਂ ਦੇ ਨਾਲ ਨਾਲ,

ਰੱਬ ਦੀ ਇਸ ਕਾਇਨਾਤ ਵਿਚ ਅੱਜ ਵੀ ਕੋਈ ਇਕ ਅੱਧਾ ਸੱਚਾ ਗੁਰਮੁੱਖ ਵੀ ਹੋਵੇ। ਤੁਸੀਂ ਉਸ ਦੀ ਢੂੰਡ ਭਾਲ ਕਰੋ ਜੀ ਸ਼ਾਇਦ ਕਿਤੇ ਮਿਲ ਜਾਵੇ। ਜੇ ਤੁਹਾਨੂੰ ਕੋਈ ਐਸਾ ਗੁਰਮੁੱਖ ਮਿਲ ਜਾਵੇ, ਤਾਂ ਐਸੇ ਸਵਾਲ ਜੋ ਤੁਸੀ ਪਾਠਕਾਂ ਤੋਂ ਪੁੱਛਦੇ ਹੋ, (ਅਤੇ ਕਈ ਵਾਰ ਝਗੜੇ ਦਾ ਸ਼ਿਕਾਰ ਵੀ ਹੁੰਦੇ ਹੋ ਕਈ ਤਰਾਂ ਦੀਆਂ ਗੱਲਾਂ ਵੀ ਸੁਣਦੇ ਹੋ) ਉਹ ਸਾਰੇ ਸਵਾਲ ਤੁਸੀਂ ਉਸ ਗੁਰਮੁੱਖ ਨੂੰ ਪੁੱਛ ਲੈਣਾਂ ਜੀ। ਸੌ ਪ੍ਰਤੀਸ਼ਤ, ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਬਿਲਕੁਲ ਸਟੀਕ ਉੱਤਰ ਮਿਲਣ ਗੇ ਜੀ।

ਹੋਰ ਵੀ ਸਾਰੀਆਂ ਦੰਦ ਕਥਾਵਾਂ ਦੇ ਸਹੀ ਉੱਤਰ ਵੀ ਤੁਹਾਨੂੰ ਕਿਸੇ ਗੁਰਮੁਖ ਪਾਸੋਂ ਹੀ ਮਿਲ ਸੱਕਦੇ ਹਨ ਜੀ ਮੇਰੇ/ਸਾਡੇ ਵਰਗੇ ਇਞਾਣੇਂ ਤੁਹਾਨੂੰ ਸਹੀ ਉੱਤਰ ਨਹੀਂ ਦੇ ਸੱਕਦੇ, ਅਤੇ ਨਾਂ ਹੀ ਤੁਹਾਡੇ ਸ਼ੰਕੇ ਭਰਮ ਹੀ ਦੂਰ ਕਰ ਸੱਕਦੇ ਹਨ। ਜੇ ਕੋਈ ਹੱਲ ਕਰ ਸੱਕਦੇ ਹੁੰਦੇ ਤਾਂ ਫਿਰ ਇਹ ਝਗੜਾ ਹੀ ਨਾਂ ਹੁੰਦਾ।

ਵੀਰ ਜੀ ਅੱਗੇ ਬਾਣੀਂ ਪੱੜ੍ਹ ਕੇ ਦੇਖੋ, ਗੁਰੂ ਨਾਨਕ ਜੀ ਦੱਸਦੇ ਹਨ ਕਿ ਜਿਹੜੇ ਗੁਰਮੁਖ ਹੁੰਦੇ ਹਨ, ਉਹਨਾਂ ਨੂੰ ਝੂਠ ਚੰਗਾ ਨਹੀਂ ਲੱਗਦਾ, ਅਤੇ ਜਿਹੜੇ ਸਾਕਤ ਪੁਰਸ਼ ਹੁੰਦੇ ਹਨ, ਸਾਕਤ ਪੁ੍ਰਸ਼ਾਂ ਨੂੰ ਸੱਚ ਚੰਗਾ ਨਹੀਂ ਲੱਗਦਾ । ਗੁਰਮੁੱਖਾਂ ਦੇ ਪਾਸ ਸੱਚ ਹੀ ਸੱਚ ਹੁੰਦਾ ਹੈ। ਸੋ ਵੀਰ ਜੀ ਜੇ ਤਾਂ ਅਸਲ ਸੱਚ ਦਾ ਪਤਾ ਕਰਨਾਂ ਹੈ ਤਾਂ ਕਿਸੇ ਗੁਰਮੁੱਖ ਦੇ ਪਾਸ ਚਲੇ ਜਾਉ।

॥॥॥ ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥ ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ ॥॥॥

॥॥॥ਕਥਨੀਬਦਨੀ ਨ ਪਾਈਐ ਹਉਮੈ ਵਿਚਹੁ ਜਾਇ ॥॥॥

ਐਵੇਂ ਆਪਸ ਵਿਚ ਕਥਨੀਂ ਬਦਨੀਂ ਕਰਨ ਨਾਲ ਹੰਕਾਰ ਜਾਂ ਝਗੜੇ ਤੋ ਬਿਨਾਂ ਕੁੱਝ ਵੀ ਹਾਸਲ ਨਹੀਂ ਹੋਣਾਂ।

॥॥॥ਗੁਰਮੁਖਿ ਬੂਝੈ ਤਤੁ ਬੀਚਾਰਾ ॥॥॥

ਤੱਤ ਵਿਚਾਰ ਸਿਰਫ ਗੁਰਮੁੱਖ ਜਾਣਦੇ ਹਨ। ਇਸ ਵਾਸਤੇ ਕਿਸੇ ਗੁਰਮੁੱਖ ਨੂੰ ਲੱਭ ਲਵੋ ਜੀ। ਤੁਹਾਡੇ ਸਾਰੇ ਹੀ ਹੀ ਸਵਾਲਾਂ ਦਾ ਉੱਤਰ ਤੁਹਾਨੂੰ ਗੁਰਮੁੱਖ ਦੇ ਦੇਵੇ ਗਾ ਜੀ

ਤੁਹਾਡੇ ਇਕ ਸੱਚੇ ਸ਼ੁਭ ਚਿੰਤਕ ਭਰਾ ਦੀ, ਤੁਹਾਨੂੰ ਬਸ ਇਹੋ ਹੀ ਬੇਨਤੀ ਹੈ ਜੀ। ਜੇ ਠੀਕ ਲੱਗੇ ਤਾਂ ਵਿਚਾਰ ਜਰੂਰ ਕਰਨਾਂ ਜੀ।

ਦਾਸ ਬਲਦੇਵ ਸਿੰਘ
26th March 2016 7:19am
Gravatar
Gurmit Singh Barsal (San jose, US)
ਸ਼ਬਦ ਦੀ ਕਮਾਈ !!
ਗੁਰਬਾਣੀ ਨੂੰ ਸੁਣਨਾ ਪੜ੍ਹਨਾ,
ਸਿੱਖਕੇ ਅੱਗੇ ਪੜ੍ਹਾਉਣਾ ।
ਹਰ ਸ਼ਬਦ ਦੇ ਅਰਥਾਂ ਦੇ ਨਾਲ,
ਭਾਵ ਅਰਥ ਸਮਝਾਉਣਾ ।
ਗੁਰ ਸਿੱਖਿਆ ਨੂੰ ਸਮਝ ਸਮਝਕੇ,
ਜੀਵਨ ਵਿੱਚ ਅਪਣਾਉਣਾ ।
ਬਾਣੀ ਦੇ ਉਪਦੇਸ਼ਾਂ ਉੱਪਰੋਂ,
ਖੁਦ ਨੂੰ ਘੋਲ ਘੁਮਾਉਣਾ ।
ਵਾਂਗ ਮੰਤਰਾਂ ਮੁੜ ਮੁੜ ਇੱਕੋ,
ਤੋਤਾ ਰਟਣੀ ਨਾਲੋਂ,
ਗੁਰਮਤਿ ਵਿੱਚ ਤਾਂ ਹੁੰਦਾ ਏ ਇੰਝ,
ਗੁਰ ਕਾ ਸ਼ਬਦ ਕਮਾਉਣਾ ।।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
25th March 2016 7:30am
Gravatar
Satnam Singh (Montreal, Canada)
ਬਲਦੇਵ ਸਿੰਘ ਜੀ

ਮਾਫ ਕਰਨਾ ਤੁਹਾਡੇ ਸਵਾਲਾਂ ਦੇ ਮੇਰੇ ਵਸਦੀ ਗੱਲ ਨਹੀਂ ਹੈ,
ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਹਿੰਦੂਆਂ ਦੇ ਧਾਰਮਿਕ ਗਰੰਥ ਭਾਗਵਤ ਗੀਤਾ ਵਿੱਚੋ ਮਿਲ ਸਕਦੇ ਹੈ,
ਕਿਉਂਕਿ ਹਿੰਦੂਆਂ ਦੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਬਖੂਬੀ ਪਤਾ ਹੈ ਕਿ ਲੜਾਈ ਵੇਲੇ ਕਿਸ ਦੀ ਮੱਦਤ ਕਰਨੀ ਹੈ,

ਨਾਲੇ ਉਥੋਂ ਤੁਹਾਨੂੰ ਨਰਕਾਂ ਸਵਰਗਾਂਂ ਦਾ ਵੀ ਵਧੀਆ ਗਿਆਨ ਮਿਲ ਸਕਦਾ ਹੈ, ਹੋ ਸਕੇ ਤਾਂ ਨਾਲ-ਨਾਲ ਗਰੜ ਪੁਰਾਣ ਵੀ ਪੜ ਲਿਉ ਕਿਉਂਕਿ ਉਸ ਵਿੱਚੋ ਬ੍ਰਹਾਮਣ ਦੀ ਬਣਈ ਹੋਈ ਥਿਊਰੀ ਅਨੁਸਾਰ ਕੌਣ ਕਿਹੜੀ ਜੂਨ ਵਿੱਚ ਪੈਂਦਾ ਹੈ ਚੰਗੀ ਜਾਣਕਾਰੀ ਮਿਲ ਸਕਦੀ ਹੈ,

ਖੈਰ

ਆਹ ਤੁਹਾਡੇ ਹੀ ਲੇਖ ਦਾ ਇੱਕ ਪਹਿਰਾ ਹੈ ਜਿਸ ਵਿੱਚ ਤੁਹਾਡੀ ਚਲਾਕੀ ਬੜੀ ਸਾਫ ਝਲਕ ਰਹੀ ਹੈ,

//////ਵੀਰ ਜੀ ਸੱਚਖੰਡ ਵਾਲੇ ਸਵਾਲ ਦੇ ਜਵਾਬ ਵਿਚ, ਆਪਣੀਂ ਦੂਸਰੀ ਉਧਾਰਨ ਦੇ ਰੂਪ ਵਿਚ ਵੀ ਆਪ ਜੀ ਉਲਟਾ ਸਵਾਲ ਕਰ ਰਹੇ ਹੋ, ਕਿ ਗੁਰੂ ਨਾਨਕ ਦੇਵ ਜੀ ਨੇਂ ਵੀ ਜਾਤਪਾਤ ਖਤਮ ਕਰਨ ਦਾ ਹੋਕਾ ਦਿੱਤਾ ਸੀ,
ਪਰ ਕੀ ਜਾਤਪਾਤ ਖਤਮ ਹੋ ਗਈ?
ਭਾਵ ਤੁਹਾਡੇ ਕਹਿਣ ਅਨੂਸਾਰ ਗੁਰੂ ਨਾਨਕ ਜੀ ਵੀ ਸੰਸਾਰ ਵਿਚੋਂ ਜਾਤਪਾਤ ਖਤਮ ਕਰਨ ਵਿਚ ਨਾਕਾਮ ਰਹੇ ਸਨ।/////////

ਕਿਸੇ ਦੀ ਗੱਲ ਨੂੰ ਤੋੜ-ਮਰੋੜ ਲਿਖਣਾ ਤੁਹਾਡੀ ਆਦਤ ਹੈ, ਪਰ ਅਸਲ ਵਿੱਚ ਜੋ ਮੈ ਲਿਖਿਆ ਜੋ ਮੈ ਕਹਿਣਾ ਚਾਹੁੰਦਾ ਸੀ ਉਹ ਇਹ ਸੀ
-ਆਪ ਦਾ ਸਵਾਸ- ਵੀਰ ਜੀ ਜਿਸ ਤਰਾਂ ਦੀ ਕਲਪਨਾਂ (ਜਾਂ ਸੁਪਨੇਂ ਦੀ ਗੱਲ) ਆਪ ਜੀ ਨੇਂ ਕੀਤੀ ਹੈ, ਕੀ ਇਹ ਕਦੇ ਸੰਭਵ ਹੋ ਸੱਕਦੀ ਹੈ? ? ਕੀ ਤੁਸੀਂ ਇਹ ਕੰਮ ਕਰ ਸੱਕਦੇ ਹੋ? ਜਾਂ ਉਹ ਵੇਲਾ ਕਦੋਂ ਆਵੇ ਗਾ? ਜਦੋਂ ਇਹ ਧਰਤੀ ਸੱਚਖੰਡਿ ਬਣ ਜਾਵੇ ਗੀ। ਇਸ ਧਰਤੀ ਦੇ ਸੱਚਖੰਡਿ ਬਣਨ ਦੀ ਆਸ ਵਿੱਚ ਅਸੀਂ ਕਦ ਤੱਕ ਜਿੰਦਾ ਰਹਾਂ ਗੇ? ਕੀ ਇਹ ਕਿਤੇ ਮਿਰਗ-ਤ੍ਰਿਸ਼ਨਾਂ ਵਾਲੀ ਗੱਲ ਤਾਂ ਨਹੀਂ।
ਜਵਾਬ- ਗੁਰੂ ਨਾਨਕ ਜੀ ਨੇ ਜਾਤ ਪਾਤ ਖਤਮ ਕਰਨ ਦਾ ਹੋਕਾ ਦਿੱਤਾ ਕੀ ਜਾਤ ਪਾਤ ਖਤਮ ਹੋ ਗਈ ਹੈ? ਕੀ ਇਹ ਕਦੇ ਸੰਭਵ ਹੋ ਸੱਕਦੀ ਹੈ? ਕੀ ਤੁਸੀਂ ਇਹ ਕੰਮ ਕਰ ਸੱਕਦੇ ਹੋ? ਜਾਂ ਉਹ ਵੇਲਾ ਕਦੋਂ ਆਵੇਗਾ? ਜਦੋਂ ਇਹ ਧਰਤੀ ਤੋਂ ਜਾਤ ਪਾਤ ਖਤਮ ਹੋ ਜਾਵੇਗੀ। ਇਸ ਧਰਤੀ ਤੇ ਜਾਤ ਪਾਤ ਖਤਨ ਹੋਣ ਦੀ ਆਸ ਵਿੱਚ ਅਸੀਂ ਕਦ ਤੱਕ ਜਿੰਦਾ ਰਹਾਂਗੇ? ਤੁਹਾਡੇ ਮੁਤਾਬਕ ਕੀ ਇਹ ਕਿਤੇ ਮਿਰਗ-ਤ੍ਰਿਸ਼ਨਾਂ ਵਾਲੀ ਗੱਲ ਤਾਂ ਨਹੀਂ ਜੋ ਗੁਰੂ ਜੀ ਨੇ ਜਾਤ ਪਾਤ ਖਤਮ ਹੋਣ ਦੀ ਗੱਲ ਕੀਤੀ ਹੈ?

ਮੈ ਲਿਖਿਆ ਸੀ ਕਿ ਗੁਰੂ ਨਾਨਕ ਜੀ ਹਰ ਇੱਕ ਹਿਰਦੇ ਨੂੰ ਅਤੇ ਇਸ ਧਰਤੀ ਨੂੰ ਹੀ ਸੱਚਖਡਿ (ਸਵਰਗ) ਬਣਾਉਣਾ ਚਾਹੁੰਦੇ ਹਨ, ਪਰ ਉਸ ਨੂੰ ਤੁਸੀਂ ਸੁਪਨੇ ਦੀ ਗੱਲ ਤੇ ਮਿਰਗ-ਤ੍ਰਿਸ਼ਨਾਂ ਵਾਲੀ ਗੱਲ ਲਿਖਿਆ ਸੀ,

ਫਿਰ ਗੁਰੂ ਨਾਨਕ ਜੀ ਨੂੰ ਆਪਣੇ ਮਿਸ਼ਨ ਵਿੱਚ ਨਾ ਕਾਮਯਾਬ ਕੌਣ ਸਮਝ ਰਿਹਾ ਹੈ??????

ਸਤਿਨਾਮ ਸਿੰਘ ਮੌਂਟਰੀਅਲ
24th March 2016 5:39pm
Gravatar
Baldev Singh (Firozepur, India)
ਪਿਆਰੇ ਵੀਰ ਸਤਿਨਾਮ ਸਿੰਘ ਜੀ,

ਆਪ ਜੀ ਦੀ ਪੋਸਟ (ਟਿੱਪਣੀ) ਵਾਸਤੇ, ਆਪ ਜੀ ਦਾ ਧੰਨਵਾਦ ਜੀ। ਵੀਰ ਜੀ ਮੈਂ ਆਪ ਜੀ ਦੀ ਟਿੱਪਣੀਂ ਤੇ ਉੱਤਰ ਵਿਚ, ਆਪਣੀਂ ਕੋਈ ਵੀ ਸਫਾਈ ਨਹੀਂ ਦੇਵਾਂ ਗਾ ਜੀ। ਕਈ ਵਾਰ ਸਾਨੂੰ ਸਾਡੀਆਂ ਗਲਤੀਆਂ ਦਿਖਾਈ ਨਹੀਂ ਦੇਂਦੀਆਂ ਜੀ। ਆਪ ਜੀ ਨੇਂ ਦਾਸ ਨੂੰ ਮੇਰੀਆਂ ਗਲਤੀਆਂ ਦਾ ਅਹਿਸਾਸ ਕਰਵਾਇਆ ਹੈ ਜੀ, ਸੋ ਧੰਨਵਾਦ ਜੀ।

ਆਪਾਂ ਸਾਰੇ ਨਾਨਕ ਨਾਮ ਲੇਵਾ ਸਿੱਖ ਭਰਾ ਹਾਂ ਜੀ, ਸਾਰੇ ਝਗੜੇ (ਗਿਲੇ ਸ਼ਿਕਵੇ) ਛੱਡ ਕੇ, ਆਉ ਆਪਾਂ ਸਾਰੇ “ਸੱਚੇ ਨਾਨਕ ਪੰਥੀ” ਬਣੀਂਏ।

ਦਾਸ ਬਲਦੇਵ ਸਿੰਘ
24th March 2016 8:05pm
Gravatar
Iqbal Singh Dhillon (Chandigarh, India)
ਸ. ਗੁਰਸ਼ਰਨ ਸਿੰਘ ਢਿੱਲੋਂ ਜੀ ਨੇ ਹੇਠਾਂ ਪਾਈ ਹੋਈ ਆਪਣੀ ਪੋਸਟ ਵਿਚ ‘ਸਿਖ’ ਭਾਈਚਾਰੇ ਦੇ ਲੋਕਾਂ ਨੂੰ ‘ਧਾਰਮਿਕ’ ਰਹੁ-ਰੀਤਾਂ ਅਤੇ ਕਰਮ-ਕਾਂਡਾਂ ਨੂੰ ਤਿਆਗਣ ਦੀ ਨਸੀਹਤ ਕੀਤੀ ਹੈ। ਇਹ ਨਸੀਹਤ ਤਾਂ ਠੀਕ ਹੈ ਪਰੰਤੂ ਉਹ ਇਹ ਨਹੀਂ ਸਮਝਦੇ ਲੱਗਦੇ ਕਿ ਜਦੋਂ ਕੋਈ ਸੰਸਥਾਗਤ ਧਰਮ ਭਾਵ ਰਿਲੀਜਨ/ਮਜ਼ਹਬ ਬਣੇਗਾ ਤਾਂ ਇਸ ਨੂੰ ਮੰਨਣ ਵਾਲੇ ਲੋਕਾਂ ਵਿਚ ਤਰਕਹੀਣ ਰਹੁ-ਰੀਤਾਂ ਅਤੇ ਕਰਮ-ਕਾਂਡ ਆਪਣੇ ਆਪ ਹੀ ਆ ਜਾਣਗੇ। ਗੁਰੂ ਨਾਨਕ ਜੀ ਵੱਲੋਂ ਤਰਕਹੀਣ ਰਹੁ-ਰੀਤਾਂ ਅਤੇ ਕਰਮ-ਕਾਂਡਾਂ ਨੂੰ ਭੰਡਣ ਦਾ ਅਰਥ ਇਹ ਸੀ ਕਿ ਅਸਲ ਵਿਚ ਉਹ ਸੰਸਥਾਗਤ ਧਰਮ ਦੇ ਸੰਕਲਪ ਨੂੰ ਹੀ ਭੰਡ ਰਹੇ ਸਨ। ਗੁਰੂ ਨਾਨਕ ਜੀ ਨੇ ਆਪ ਕੋਈ ਸੰਸਥਾਗਤ ਧਰਮ ਸਥਾਪਤ ਨਹੀਂ ਕੀਤਾ ਸੀ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਨਿਵੇਕਲਾ ‘ਪੰਥ’ ਚਲਾਇਆ ਸੀ। ਪਰੰਤੂ ਸ. ਗੁਰਸ਼ਰਨ ਸਿੰਘ ਜੀ ਆਪ ਸਦਾ ਹੀ ਗੁਰਮੱਤ ਦੇ ਉਲਟ ਜਾ ਕੇ ‘ਸਿਖ ਸੰਸਥਾਗਤ ਧਰਮ’, ‘ਪੰਥ’ ਅਤੇ ‘ਕੌਮ’ ਦੀ ਵਕਾਲਤ ਕਰਦੇ ਰਹਿੰਦੇ ਹਨ ਅਤੇ ਇੱਥੇ ਉਹ ਦੂਸਰਿਆਂ ਨੂੰ ‘ਧਾਰਮਿਕ’ ਰਹੁ-ਰੀਤਾਂ ਅਤੇ ਕਰਮ-ਕਾਂਡਾਂ ਨੂੰ ਤਿਆਗਣ ਦੀ ਨਸੀਹਤ ਕਰ ਰਹੇ ਹਨ। ਇਸ ਲਈ ਉਹਨਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਉਹ ਖੁਦ ਗੁਰਮੱਤ ਅਨੁਸਾਰ ਚੱਲ ਕੇ ਵਿਖਾਉਣ ਅਤੇ ਫਿਰ ਉਹ ਦੂਸਰਿਆਂ ਨੂੰ ਗੁਰਮੱਤ ਦਾ ਪਾਠ ਪੜ੍ਹਾਉਣ ਨਹੀਂ ਤਾਂ ਇਹ ਇਸ ਤਰ੍ਹਾਂ ਦੀ ਗੱਲ ਹੋਵੇਗੀ ਕਿ “ਆਪ ਨਾਂ ਵੱਸਾਂ ਸਹੁਰੇ, ਲੋਕਾਂ ਨੂੰ ਮੱਤਾਂ ਦੇਵਾਂ”। .....................ਇਕਬਾਲ ਸਿੰਘ ਢਿੱਲੋਂ
24th March 2016 4:31pm
Page 54 of 67

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Which is darker: black or white?
 
Enter answer:
 
Remember my form inputs on this computer.
 
 
Powered by Commentics

.