.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1141)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Gursharn Singh Dhillon (Ajax, Canada)
ਜਿਹੜੇ ਵੀ ਸਾਡੇ ਸਤਿਕਾਰ ਯੋਗ ਵਿਦਵਾਨ ਆਪਣੀਆਂ ਲਿਖਤਾਂ ਪਾਠਕਾਂ ਦੇ ਪੜ੍ਹਨ ਲਈ 'ਸਿੱਖ ਮਾਰਗ' ਨੂੰ ਭੇਜਦੇ ਹਨ, ਉਹਨਾਂ ਨੂੰ ਉਹਨਾਂ ਦੀਆਂ ਲਿਖਤਾਂ ਵਿਚੋਂ ਪੈਦਾ ਹੋਏ ਸਵਾਲਾਂ ਦੇ ਜਵਾਬ ਵੀ ਦੇਣੇ ਚਾਹੀਦੇ ਹਨ । ਪਾਠਕ ਉਹਨਾਂ ਸਵਾਲਾਂ ਦੇ ਜਵਾਬ ਕਿਥੌਂ ਲੈਣ । ਜੇਕਰ ਲਿਖਤਾਂ ਪਾਉਣ ਵਾਲੇ ਜਵਾਬ ਨਹੀਂ ਦੇਂਦੇ ਤਾਂ ਫਿਰ ਉਹਨਾਂ ਵਿਚ ਤੇ ਅਖੌਤੀ ਸਾਧ ਲਾਣੇ ਵਿਚ ਕੀ ਫਰਕ ਹੋਇਆਂ ਜਿਹੜੇ ਸਟੇਜ਼ਾਂ ਤੇ ਜੋ ਮਰਜੀ ਗੁਰਮਤਿ ਵਿਰੋਧੀ ਬੋਲਕੇ ਚਲੇ ਜਾਂਦੇ ਹਨ ਪਰ ਕਿਸੇ ਸਰੋਤੇ ਦੇ ਸਵਾਲ ਦਾ ਜਵਾਬ ਨਹੀਂ ਦੇਂਦੇ । ਸੋ, ਲਿਖਤਾਂ ਪਾਉਣ ਵਾਲੇ ਵਿਦਵਾਨਾਂ ਨੂੰ ਬੇਨਤੀ ਹੈ ਕਿ ਜੇ ਤੁਹਾਡੇ ਕੋਲ ਲੰਮੇ-ਲੰਮੇ ਲੇਖ ਲਿਖਣ ਜਾਂ ਕਿਤਾਬਾਂ ਲਿਖਣ ਦਾ ਸਮਾਂ ਤਾਂ ਹੈ, ਫਿਰ ਥੋੜਾ ਸਮਾਂ ਕਿਸੇ ਪਾਠਕ ਦੇ ਸਵਾਲ ਦਾ ਜਵਾਬ ਦੇਣ ਲਈ ਕੱਢ ਲਿਆਂ ਕਰੋ ! ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ !
14th February 2016 5:26am
Gravatar
Iqbal Singh Dhillon (Chandigarh, India)
ਸ. ਗੁਰਸ਼ਰਨ ਸਿੰਘ ਢਿੱਲੋਂ ਜੀ, ਆਪ ਜੀ ਨੇ ਬੜਾ ਹੀ ਮਹੱਤਵਪੂਰਨ ਨੁਕਤਾ ਪੇਸ਼ ਕੀਤਾ ਹੈ। ਅਸਲ ਵਿਚ ਹਰੇਕ ਲੇਖਕ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਸ ਵੱਲੋਂ ਜਨਤਕ ਕੀਤੀ ਗਈ ਭਾਵ ਪ੍ਰਕਾਸ਼ਿਤ ਕਰਵਾਈ ਗਈ ਆਪਣੀ ਲਿਖਤ ਸਬੰਧੀ ਉਹ ਪਾਠਕਾਂ ਦੇ ਸਵਾਲਾਂ ਦੇ ਉੱਤਰ ਵੀ ਦੇਵੇ। ਇਸ ਨੈਤਿਕ ਫਰਜ਼ ਨੂੰ ਨਿਭਾਉਣ ਤੋਂ ਭੱਜ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਇਹ ਹੱਕ ਨਹੀਂ ਰਹਿ ਜਾਂਦਾ ਕਿ ਉਹ ਗੁਰਬਾਣੀ ਨਾਲ ਸਬੰਧਤ ਕਿਸੇ ਵਿਸ਼ੇ ਤੇ ਆਪਣੇ ਵਿਚਾਰ ਪ੍ਰਕਾਸ਼ਿਤ ਕਰਵਾਵੇ ਕਿਉਂਕ ਗੁਰਬਾਣੀ ਦੇ ਸੰਦੇਸ਼ ਵਿਚ ਸਭ ਤੋਂ ਵੱਧ ਜ਼ੋਰ ਨੈਤਿਕਤਾ ਨੂੰ ਨਿਭਾਉਣ ਉੱਤੇ ਹੀ ਹੈ। --- ਇਕਬਾਲ ਸਿੰਘ ਢਿੱਲੋਂ
14th February 2016 7:41am
Gravatar
TARANJIT S PARMAR (Nanaimo, Canada)
I agree with S.Gursharn Singh Dhillon and Dr. Iqbal Singh Dhillon that Every writer has the morale responsibility to answer the questions of the readers about their writings,otherwise it will create more confusion and contradiction about Gurbani.
14th February 2016 4:08pm
Gravatar
Makhan Singh Purewal (Quesnel, Canada)
ਸ: ਗੁਰਸ਼ਰਨ ਸਿੰਘ ਕਸੇਲ ਅਤੇ ਡਾ: ਇਕਬਾਲ ਸਿੰਘ ਢਿੱਲੋਂ ਜੀ,
ਅਸੀਂ ਕਿਸੇ ਵੀ ਪਾਠਕ/ਲੇਖਕ ਨੂੰ ਮਜ਼ਬੂਰ ਨਹੀਂ ਕਰ ਸਕਦੇ ਕਿ ਉਹ ਹਰ ਇੱਕ ਪਾਠਕ/ਲੇਖਕ ਦੇ ਸਵਾਲਾਂ ਦੇ ਜਵਾਬ ਦੇਵੇ ਜਾਂ ਵਿਚਾਰ ਕਰੇ। ਤੁਹਾਨੂੰ ਵੀ ਨਹੀਂ ਕੀਤਾ। ਤੁਸੀਂ ਦੋਵੇਂ ਜਣੇ ਬਲਦੇਵ ਸਿੰਘ ਫਿਰੋਜ਼ਪੁਰ ਨਾਲ ਕਿਸੇ ਕਾਰਨ ਵਿਚਾਰ ਨਹੀਂ ਕਰਨਾ ਚਾਹੁੰਦੇ ਸੀ। ਕੀ ਅਸੀਂ ਤੁਹਾਨੂੰ ਮਜ਼ਬੂਰ ਕੀਤਾ ਹੈ ਕਿ ਤੁਸੀਂ ਜ਼ਰੂਰ ਕਰੋ?
14th February 2016 5:13pm
Gravatar
Gursharn Singh Dhillon (Ajax, Canada)
ਸ੍ਰ ਮੱਖਣ ਸਿੰਘ ਜੀ, ਮੈਂ ਕਿਸੇ ਵਿਦਵਾਨ ਨੂੰ ਮਜਬੂਰ ਨਹੀਂ ਕੀਤਾ, ਬੇਨਤੀ ਕੀਤੀ ਹੈ ਕਿ ਜੇ ਉਹਨਾਂ ਦੀਆਂ ਲਿਖਤਾਂ ਵਿਚੋਂ ਕੁਝ ਜਾਣਨ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਉਸ ਦਾ ਜਵਾਬ ਦੇਣ । ਸਿੱਖ ਮਾਰਗ ਤੇ ਲਿਖਣ ਵਾਲੇ ਵਿਦਵਾਨ ਗੁਰਮਤਿ ਦੀ ਜਾਣਕਾਰੀ ਦੇਣ ਵਾਸਤੇ ਲਿਖਦੇ ਹਨ ਨਾਂ ਕਿ ਸਾਧ ਲਾਣੇ ਵਾਂਗੂ ਆਪਣਾ ਹਲਵਾ ਪੂੜੀ ਚਲਾਉਣ ਖਾਤਰ ।
ਰਹੀ ਗੱਲ ਸ਼੍ ਬਲਦੇਵ ਸਿੰਘ ਫਿਰੋਜਪੁਰ ਹੁਰਾਂ ਦੀ ਮੈਂ ਉਥੇ ਪ੍ਰੋ ਸਾਹਿਬ ਸਿੰਘ ਹੁਰਾਂ ਦੀ ਵਿਆਖਿਆ ਪਾਈ ਸੀ ਤੇ ਉਹ ਪ੍ਰੋ ਹੁਰਾਂ ਦੀ ਵਿਆਖਿਆ ਨੂੰ ਸਹੀ ਮੰਨਦੇ ਹਨ । ਜਿਸ ਦਾ ਸਬੂਤ ਵੀ ਨਾਲ ਪੇਸਟ ਕੀਤਾ ਸੀ ਅਤੇ ਮੈਂ ਹੋਰ ਵਿਚਾਰ ਨਾ ਕਰਨ ਬਾਰੇ ਲਿਖਿਆ ਵੀ ਸੀ ।
ਕਿਸੇ ਦੇ ਜਵਾਬ ਨਾਂ ਦੇਣ ਵਿਚ ਤੁਹਾਡਾ ਕੋਈ ਕਸੂਰ ਉਂਜ ਵੀ ਨਹੀਂ ਹੈ । ਇਹ ਤਾਂ ਲੇਖਕ ਨੂੰ ਆਪ ਹੀ ਚਾਹੀਦਾ ਹੈ । ਧੰਨਵਾਦ ।
14th February 2016 5:43pm
Gravatar
Iqbal Singh Dhillon (Chandigarh, India)
ਮਾਨਯੋਗ ਸੰਪਾਦਕ ਜੀ, ਆਪਣੀ ਲਿਖਤ ਸਬੰਧੀ ਸਵਾਲ ਦਾ ਉੱਤਰ ਦੇਣਾ ਅਤੇ ਵਿਚਾਰ-ਚਰਚਾ ਕਰਨੀ ਇਹ ਦੋ ਅਲੱਗ-ਅਲੱਗ ਸਥਿਤੀਆਂ ਹਨ। ਵਿਚਾਰ-ਚਰਚਾ ਤਾਂ ਕਿਸੇ ਵਾਜਬ ਕਾਰਨ (ਜਾਤੀ ਟਿੱਪਣੀਆਂ, ਮੰਦੀ ਸ਼ਬਦਾਵਲੀ ਦੀ ਵਰਤੋਂ, ਵਿਸ਼ੇ ਤੋਂ ਬਾਹਰ ਚਲੇ ਜਾਣਾ, ਖਾਹਮੁਖਾਹ ਵਿਚਾਰ-ਚਰਚਾ ਨੂੰ ਲੰਬੀ ਕਰਨਾ ਆਦਿਕ) ਕਰਕੇ ਰੋਕਣੀ ਪਏ ਸਕਦੀ ਹੈ ਪਰੰਤੂ ਕੋਈ ਲੇਖਕ ਇਹ ਐਲਾਨ ਹੀ ਕਰ ਦੇਵੇ ਕਿ ਮੈਂ ਆਪਣੀਆਂ ਲਿਖਤਾਂ ਸਬੰਧੀ ਕਿਸੇ ਸਵਾਲ ਦਾ ਉੱਤਰ ਨਹੀਂ ਦੇਣਾ ਪਾਠਕਾਂ ਨਾਲ ਸਰਾਸਰ ਧੋਖਾ ਹੈ ਅਤੇ ਲੇਖਣ-ਕਿਰਿਆ ਦੇ ਨਿਯਮਾਂ (ethics) ਦੀ ਘੋਰ ਉਲੰਘਣਾ ਹੈ। ---- ਇਕਬਾਲ ਸਿੰਘ ਢਿੱਲੋਂ
14th February 2016 5:47pm
Gravatar
Dalvinder Singh Grewal (Ludhiana, India)
Your advise will be followed please.
Dr Dalvinder Singh grewal
13th February 2016 4:15am
Gravatar
Gurdeep Singh Baaghi (Ambala, India)
"ਭਗ" ਨਾਰੀ ਸ਼ਰੀਰ ਦਾ ਇਕ ਅੰਗ ਹੈ, ਸ਼ਬਦ ਨਾਲ ਅਸ਼ਲੀਲਤਾ ਦਾ ਕੋਈ ਲੈਣਾ ਦੇਨਾ ਨਹੀ। "ਗੁਦਾ" ਵੀ ਸ਼ਰੀਰ ਦਾ ਇਕ ਅੰਗ ਹੈ, ਇਸ ਵਿੱਚ ਵੀ ਕੋਈ ਅਸ਼ਲੀਲਤਾ ਨਹੀ ਹੈ।
ਪਰ ਹੁਣ ਮੈਂ ਕਿਸੇ ਨੂੰ ਕਹਵਾਂ ਕਿ "ਤੇਰੀ ਗੁਦਾ ਵਿੱਚ ਗਧੇ ਦਾ ਲਿੰਗ" ਤੇ ਜਾਹੀਰ ਤੌਰ ਤੇ ਇਹ ਗਾਲ ਬਣ ਜਾਵੇਗੀ।
ਸੋ ਅਸ਼ਲੀਲਤਾ ਸ਼ਬਦਾ ਵਿੱਚ ਨਹੀ ਉਨ੍ਹਾਂ ਦੇ ਇਸਤੇਮਾਲ ਵਿੱਚ ਹੈ। ਇਨ੍ਹਾਂ ਸ਼ਬਦਾ ਨਾਲ ਅਸ਼ਲੀਲਤਾ ਦੀ ਸਾਰੀ ਹਦ ਬਿਚਿਤਰ ਨਾਟਕ ਨੇ ਪਾਰ ਕੀਤੀ ਹੈ।
11th February 2016 6:43pm
Gravatar
Iqbal Singh Dhillon (Chandigarh, India)
ਪ੍ਰਿੰ. ਸੁਰਜੀਤ ਸਿੰਘ ਜੀ ਨੇ ਆਪਣੇ ਲੇਖ 'ਬਾਣੀ ਬਿਉਰਾ' ਵਿਚ ਰਾਗਮਾਲਾ ਦੇ ਨੁਕਤੇ ਨੂੰ ਗੋਲ-ਮੋਲ ਕਰਦੇ ਹੋਏ ਬ੍ਹੇਕਟ ਵਿਚ ਲਿਖਿਆ ਹੈ: '' ਉਂਝ ਬਹੁਤੇ ਵਿਦਵਾਨਾਂ ਅਨੁਸਾਰ ਰਾਗਮਾਲਾ ਗੁਰਬਾਣੀ ਦਾ ਅੰਗ ਨਹੀਂ।'' ਕਿਉਂਕਿ ਪ੍ਰਿੰ. ਸੁਰਜੀਤ ਸਿੰਘ ਜੀ ਆਪਣੀਆਂ ਲਿਖਤਾਂ ਸਬੰਧੀ ਸਵਾਲਾਂ ਦੇ ਉੱਤਰ ਨਹੀਂ ਦਿਆ ਕਰਦੇ, ਮਾਨਯੈਗ ਸੰਪਾਦਕ ਜੀ ਨੂੰ ਸਨਿਮਰ ਬੇਨਤੀ ਹੈ ਕਿ ਉਹ ਪ੍ਰਿੰ. ਸੁਰਜੀਤ ਸਿੰਘ ਜੀ ਤੋਂ ਇਹ ਪੁੱਛ ਕੇ ਦੱਸਣ ਕਿ ਉਹ (ਪ੍ਰਿੰ. ਸੁਰਜੀਤ ਸਿੰਘ ਜੀ) ਆਪ ਨਿੱਜੀ ਤੌਰ ਤੇ ਰਾਗਮਾਲਾ ਨੂੰ ਗੁਰਬਾਣੀ ਗ੍ਰੰਥ ਵਿੱਚੋਂ ਬਾਹਰ ਕੱਢ ਦੇਣ ਦੇ ਹੱਕ ਵਿਚ ਹਨ ਜਾਂ ਕਿ ਉਹ ਗੁਰਬਾਣੀ ਗ੍ਰੰਥ ਦੇ 1430 ਬਣੇ ਰਹਿਣ ਦੇ ਹੱਕ ਵਿਚ ਹਨ। ---- ਇਕਬਾਲ ਸਿੰਘ ਢਿੱਲੋਂ, ਚੰਡੀਗੜੵ।
11th February 2016 5:33am
Gravatar
Makhan Singh Purewal (Quesnel, Canada)

ਡਾ: ਇਕਬਾਲ ਸਿੰਘ ਢਿੱਲੋਂ ਜੀ,
ਪ੍ਰਿੰ: ਗਿ: ਸੁਰਜੀਤ ਸਿੰਘ ਜੀ ਦੇ ਰਾਗਮਾਲਾ ਬਾਰੇ ਵਿਸਥਾਰ ਨਾਲ ਪੰਜ ਭਾਗਾਂ ਵਿੱਚ ਲੇਖ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਛਪ ਚੁੱਕੇ ਹਨ ਜਿਹੜੇ ਕਿ ਉਹਨਾਂ ਦੀਆਂ ਲਿਖਤਾਂ ਵਿੱਚ ਲੇਖ ਲੜ੍ਹੀ ਪਹਿਲੀ ਵਿੱਚ ਪੜ੍ਹੇ ਜਾ ਸਕਦੇ ਹਨ। ਜਿੱਥੋਂ ਤੱਕ ਇਸ ਨੂੰ ਗ੍ਰੰਥ ਵਿਚੋਂ ਬਾਹਰ ਕੱਢਣ ਦੀ ਗੱਲ ਹੈ। ਇਸ ਬਾਰੇ ਤੁਸੀਂ ਖੁਦ ਹੀ ਫੂਨ ਕਰਕੇ ਪੁੱਛ ਸਕਦੇ ਹੋ ਕਿਉਂਕਿ ਉਹ ਤੁਹਾਡੇ ਦੇਸ਼ ਵਿੱਚ ਹੀ ਰਹਿੰਦੇ ਹਨ ਅਤੇ ਉਹਨਾ ਦਾ ਫੂਨ ਨੰ: ਹਰ ਲੇਖ ਦੇ ਹੇਠਾਂ ਲਿਖਿਆ ਹੁੰਦਾ ਹੈ-ਸੰਪਾਦਕ।

11th February 2016 4:28pm
Gravatar
Iqbal Singh Dhillon (Chandigarh, India)
ਮਾਨਯੋਗ ਸੰਪਾਦਕ ਜੀ, ਮੈ ਇਕ ਪਾਠਕ ਦੇ ਤੌਰ ਤੇ ਸਵਾਲ ਕੀਤਾ ਹੈ ਅਤੇ ਇਹ ਸਵਾਲ ਇੱਸੇ ਹਫਤੇ ਪ੍ਰਕਾਸ਼ਿਤ ਹੋਏ ਲੇਖ ਦੇ ਸਬੰਧ ਵਿਚ ਹੈ। ਉਚਿਤ ਇਹੀ ਹੋਵੇਗਾ ਕਿ ਉੱਤਰ ਵੈਬਸਾਈਟ ਦੇ ਰਾਹੀਂ ਹੀ ਆਵੇ। ਇਸ ਨਾਲ ਬਾਕੀ ਪਾਠਕਾਂ ਨੂੰ ਵੀ ਲਾਭ ਪਹੁੰਚੇਗਾ।--- ਇਕਬਾਲ ਸਿੰਘ ਢਿੱਲੋਂ l
11th February 2016 7:47pm
Gravatar
Dalvinder Singh Grewal (Ludhiana, India)
Lot of thanks for Font Converter.
10th February 2016 5:24pm
Gravatar
Makhan Singh Purewal (Quesnel, Canada)

ਡਾ: ਦਲਵਿੰਦਰ ਸਿੰਘ ਗ੍ਰੇਵਾਲ ਜੀ,
ਫੀਡਬੈਕ ਲਈ ਧੰਨਵਾਦ। ਇਹ ਹੋਰ ਵੀ ਚੰਗਾ ਹੋਵੇ ਜੇ ਕਰ ਇਹ ਵੀ ਦੱਸ ਦਿੱਤਾ ਜਾਵੇ ਕਿ ਕਿਹੜੇ ਫੌਂਟਸ ਤੋਂ ਯੂਨੀਕੋਡ ਵਿੱਚ ਤਬਦੀਲ ਕਰਕੇ ਇੱਥੇ ਪੋਸਟ ਪਾਈ ਹੈ ਤਾਂ ਕਿ ਜੇ ਕਰ ਕੋਈ ਕਨਵਰਟਰ ਸਮੇਂ ਗਲਤੀ ਹੋਈ ਹੋਵੇ ਤਾਂ ਉਸ ਨੂੰ ਠੀਕ ਕੀਤਾ ਜਾ ਸਕੇ। ਜਿਵੇਂ ਕਿ ਤੁਹਾਡੀ ਕਵਿਤਾ ਵਿੱਚ ਹੇਠਾਂ ਤੋਂ ਉਪਰ ਵੱਲ ਨੂੰ ਦੂਜੀ ਲਾਈਨ ਵਿੱਚ ੜਾੜੇ ਨੂੰ ਲਾਂਵ ਦੋ ਵਾਰੀ ਪਈ ਹੋਈ ਹੈ। ਭਾਂਵੇਂ ਕਿ ਇਹ ਟਾਈਪ ਕਰਨ ਸਮੇਂ ਦੀ ਗਲਤੀ ਹੈ ਕਨਵਰਟਰ ਕਰਨ ਦੀ ਨਹੀਂ ਪਰ ਫਿਰ ਵੀ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ-ਸੰਪਾਦਕ।

11th February 2016 4:27pm
Gravatar
Dalvinder Singh Grewal (Ludhiana, India)
ਮੇਰਾ ਪਹਿਲਾ ਪਿਆਰ ਪੰਜਾਬੀ।

ਮੇਰੇ ਧੁਰ ਅੰਦਰ ਵਿਚ ਵਸਦੀ, ਰੂਹ ਦਾ ਏ ਸ਼ਿੰਗਾਰ ਪੰਜਾਬੀ
ਮੇਰਾ ਪਹਿਲਾ ਪਿਆਰ ਪੰਜਾਬੀ।

ਬੋਲਾਂ, ਸੁਣਾਂ, ਤੇ ਲਿਖਾਂ ਪੜ੍ਹਾਂ ਤਾਂ, ਪੰਜਾਬੀ ਵਿਚ ਪਹਿਲ ਹਮੇਸ਼।
ਸੋਚਾਂ, ਸਮਝਾਂ, ਖਿਆਲ ਦੌੜਾਵਾਂ, ਪੰਜਾਬੀ ਵਿਚ ਸਹਿਲ ਹਮੇਸ਼।
ਲਗਦੀ ਸੌਖੀ, ਸਰਲ, ਸੁਹਾਣੀ, ਮੈਨੂੰ ਹੈ ਹਰ ਵਾਰ ਪੰਜਾਬੀ।
ਮੇਰਾ ਪਹਿਲਾ ਪਿਆਰ ਪੰਜਾਬੀ।
ਨੱਚੀਏ, ਗਾਈਏ, ਬਾਤਾਂ ਪਾਈਏ, ਗੱਲਾਂ ਕਰੀਏ ਆਪਸ ਵਿੱਚ,
ਰਸਮਾਂ, ਰਿਸ਼ਤੇ ਜਦੋਂ ਨਿਭਾਈਏ, ਪੰਜਾਬੀ ਹੀ ਪਾਉਂਦੀ ਖਿੱਚ।
ਬੋਲਾਂ ਸੁਣਾਂ ਤਾਂ ਚਾਅ ਚੜੵ ਜਾਂਦਾ, ਦਿੰਦੀ ਅਲੱਗ ਖੁਮਾਰ ਪੰਜਾਬੀ
ਮੇਰਾ ਪਹਿਲਾ ਪਿਆਰ ਪੰਜਾਬੀ।
ਮੇਰੇ ਅੰਗ ਅੰਗ ਵਸੀ ਪੰਜਾਬੀ, ਦਿਸਦੀ ਏ ਹਰ ਰੰਗ ਪੰਜਾਬੀ,
ਮਨ ਵਿਚ, ਦਿਲ ਵਿਚ, ਰੂਹ ਵਿਚ ਵਸਦੀ, ਹਰ ਵੇਲੇ ਦਾ ਸੰਗ ਪੰਜਾਬੀ।
ਦੇਸ ਵਸਾਂ, ਪਰਦੇਸ ਰਹਾਂ ਪਰ ਦਿਲ ਵਸਦੀ ਹਰ ਵਾਰ ਪੰਜਾਬੀ
ਮੇਰਾ ਪਹਿਲਾ ਪਿਆਰ ਪੰਜਾਬੀ।
ਪੰਜ-ਪਾਣੀਓਂ ਅੰਮ੍ਰਿਤ ਛਕ ਕੇ, ਭੋਂ ਪੰਜਾਬ ਦੀ ਵਿਚ ਮਹਿਕੀ ਹੈ,
ਸ਼ਹਿਦ ਫਰੀਦ ਦੇ ਬੋਲੋਂ ਪੀ ਕੇ, ਗੁਰੂਆਂ ਦੀ ਕਲਮੋਂ ਨਿੱਖਰੀ ਹੈ,
ਦਸ ਕ੍ਰੋੜ ਤੋਂ ਵੀ ਬਹੁਤੇ ਹੁਣ, ਬੋਲਾਂ ਦਾ ਸ਼ਿੰਗਾਰ ਪੰਜਾਬੀ
ਮੇਰਾ ਪਹਿਲਾ ਪਿਆਰ ਪੰਜਾਬੀ।
ਸ਼ਾਲਾ ਵਧੇ ਤੇ ਫੁੱਲੇ ਏਵੇਂ, ਦੁਨੀਆਂ ਦੇ ਵਿੱਚ ਪਿਆਰ ਵਧਾਵੇ,
ਚੜੵਦੇ-ਲਹਿੰਦੇ ਹਰ ਪੰਜਾਬੀ, ਲੁੱਡੀ ਪਾਵੇ, ਢੋਲੇ ਲਾਵੇ,
ਲਿਖਣ ਗਾਉਣ ਸਭ ਮੇਰੇ ਵਰਗੇ, ਰਹਿਣ ਜੁੜੇੇ ਦਿਲਦਾਰ ਪੰਜਾਬੀ।
ਮੇਰਾ ਪਹਿਲਾ ਪਿਆਰ ਪੰਜਾਬੀ।
10th February 2016 5:19pm
Gravatar
Eng Darshan Singh Khalsa (Sydney, Australia)
ਧੰਨਵਾਧ ਵੀਰ ਸਰਬਜੀਤ ਸਿੰਘ ਜੀ।
ਬਹੁਤ ਹੀ ਵਿਸਥਾਰ ਨਾਲ ਆਪ ਜੀ ਨੇ
“ਜੂਲੀਅਨ-ਗਰੈਗੋਰੀਅਨ ਚ’ ਫਰਕ ਨਾ ਸਮਝਣ ਕਾਰਨ ਪੈ ਰਹੇ ਝਮੇਲੇ”
ਲੇਖ ਵਿਚ ਸਮਝਾਉਣਾ ਕੀਤਾ ਹੈ, ਜੋ ਕਿ ਹਰ ਜਾਗਰੂਕ ਸਿੱਖ-ਸੰਗਤ, ਮਾਈ-ਭਾਈ ਦੀ ਸਮਝ ਵਿਚ ਆਉਣਾ ਚਾਹੀਦਾ ਹੈ।
ਪਏ ਹੋਏ ਸਾਰੇ ਭਰਮ-ਭੁਲੇਖੇ, ਨਾਨਕਸ਼ਾਹੀ ਕੈਲੰਡਰ ਦੇ ਲਾਗੂ ਹੋਣ ਨਾਲ ਦੂਰ ਹੋ ਜਾਣਗੇ।
ਸਿੱਖ-ਸੰਗਤ ਨੂੰ ਸਮੇਂ ਦਾ ਦਾ ਹਾਣੀ ਬਨਣਾ ਚਾਹੀਦਾ ਹੈ।

Thanks.
8th February 2016 11:39pm
Gravatar
GURMIT S BARSAL (San jose, US)
ਵੀਰ ਸਰਬਜੀਤ ਸਿੰਘ ਸੈਕਰਾਮੈਂਟੋ ਜੀ ਦਾ ਬਹੁਤ ਧੰਨਵਾਦ ਜਿਨਾ ਇਸ ਲੇਖ ਰਾਹੀਂ ਇਤਿਹਾਸ ਦੀਆਂ ਤਰੀਕਾਂ ਲਿਖਣ/ਖੋਜਣ ਸਮੇ ਪੈ ਰਹੇ ਝਮੇਲੇ ਨੂੰ ਦੂਰ ਕੀਤਾ ਹੈ।
8th February 2016 4:33am
Gravatar
Sarbjit Singh (Sacromento, US)
ਸ. ਗੁਰਮੀਤ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ
8th February 2016 5:41pm
Gravatar
Gurdeep Singh Baaghi (Ambala, India)
ਵੀਰ ਸਰਵਜੀਤ ਸਿੰਘ
Julian ਅਤੇ Gregorian ਕਲੈਂਡਰ ਦੇ ਫਰਕ ਨੂੰ ਸਮਝਾਂਦਾ ਤੁਹਾਡਾ ਲੇਖ ਬਹੁਤ ਵਧਿਆ ਹੈ।

ਇਕ ਸ਼ੰਕਾ ਦੁਰ ਕਰਨ ਦੀ ਖੇਚਲ ਕਰਨਾ ਜੀ।
"ਪੋਹ ਸੁਦੀ ਸਪਤਮੀ ਬੁਧਵਾਰ ਸੰਮਤ ਸਤਾਰਾਂ ਸੈ ਅਠਾਰਾਂ" ਦੀ ਬਿਕ੍ਰਮੀ ਤਾਰੀਖ ਨੂੰ ਜਦ ਅਸੀਂ ਪੁਰੇਵਾਲ ਸਾਹਿਬ ਦੇ ੫੦੦ ਸਾਲਾ ਕਲੈਂਡਰ ਵਿੱਚ ਵੇਖਦੇ ਹਾਂ ਤੇ ਉਹ 18 dec ਬਣਦੀ ਹੈ, ਕਿ ਇਹ Julian date ਹੈ ਯਾ Gregorian date?
7th February 2016 6:41pm
Gravatar
Sarbjit Singh (Sacromento, US)
ਸ. ਗੁਰਦੀਪ ਸਿੰਘ ਜੀ,
ਪਾਲ ਸਿੰਘ ਪੁਰੇਵਾਲ ਵੱਲੋ ਬਣਾਈ ਗਈ 500 ਸਾਲਾਂ ਜੰਤਰੀ ਵਿੱਚ 2 ਸਤੰਬਰ 1752 ਤੋਂ ਪਹਿਲੀਆਂ ਤਾਰੀਖਾਂ ਜੁਲੀਅਨ ਦੀਆਂ ਹਨ। 14 ਸੰਬਤਰ 1752 ਤੋਂ ਪਿਛੋਂ ਗਰੈਗੋਰੀਅਨ ਕੈਲੰਡਰ ਦੀਆਂ ਹਨ
7th February 2016 7:01pm
Gravatar
Gurdeep Singh Baaghi (Ambala, India)
ਬੀਬੀ ਖਾਮਖਾਹ ਝੂਠ ਬੋਲ ਰਹੀ ਸੀ ਚਰਿਤ੍ਰੋਪਾਖਿਆਣ ਦੀ ਤਾਰੀਖ ਨੂੰ ਸਹੀ ਸਾਬਿਤ ਕਰਨ ਵਾਸਤੇ?
7th February 2016 7:59pm
Page 50 of 58

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Which is darker: black or white?
 
Enter answer:
 
Remember my form inputs on this computer.
 
 
Powered by Commentics

.