.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1187)

Topic: Tuhada Apna
Sort
First < 3 4 5 6 7 > Last
Facebookdel.icio.usStumbleUponDiggGoogle+TwitterLinkedIn
Gravatar
Gursharn Singh Dhillon (AJAX, Canada)
ਸ੍ਰ. ਗੁਰਇੰਦਰ ਸਿੰਘ ਪਾਲ ਜੀ,
ਸਤਿ ਸ੍ਰੀ ਅਕਾਲ ।
ਸ੍ਰ ਮੱਖਣ ਸਿੰਘ ਜੀ ਨੇ ਆਪਣੀ ਸਾਈਟ ‘ਤੇ ਜਿਹਨਾਂ ਲੇਖਕਾਂ ਨੂੰ ਲਿਖਣ ਦੇ ਕਾਬਲ ਨਹੀਂ ਸਮਝਿਆ ਇਹ ਉਹਨਾਂ ਦਾ ਆਪਣਾ ਨਾਪ ਕਰਨ ਦਾ ਤਰੀਕਾ ਹੋ ਸਕਦਾ ਹੈ । ਪਰ ਉਹਨਾਂ ਸਾਰੇ ਲੇਖਕਾਂ ਨੂੰ ਜਿਸ ਉਪਾਧੀ ਨਾਲ ਨਿਵਾਜਿਆ ਹੈ ਤੁਹਾਨੂੰ ਇਹ ਅਧਿਕਾਰ ਕਿਥੋਂ ਮਿਲ ਗਿਆ ਕਿ ਤੁਸੀਂ ਆਪ ਤਾਂ ਗੁਰਮੁੱਖ ਅਤੇ ਸੱਚੇ ਸੁੱਚੇ ਹੋ ਗਏ ਅਤੇ ਅਸੀਂ ਜਿਹਨਾਂ ਨੂੰ ਸ੍ਰ ਮੱਖਣ ਸਿੰਘ ਹੁਰਾਂ ਪਸੰਦ ਨਹੀਂ ਕੀਤਾ, ਉਹ “ਦੋਗਲੇ ਅਤੇ ਕਿਰਤਘਣ” ਹੋ ਗਏ ?
ਜਿਵੇਂ ਤੁਸੀਂ ਲਿਖਿਆ ਹੈ ਕਿ, “ਇਸ ਸੋਧਕ ਕਸੌਟੀ ਉੱਤੇ ਖਰੇ ਨਾ ਉਤਰਣ ਵਾਲੇ ਦੋਗਲੇ ਨਸ਼ਰ ਹੋ ਕੇ ਆਪਣੇ ਆਪ ਝੜ ਗਏ ਹਨ। ਕ੍ਰਿਤਘਣ ਤੇ ਕੱਚਿਆਂ ਦੇ ਝੜ ਜਾਣ ਦਾ ਕੋਈ ਅਫ਼ਸੋਸ ਨਹੀਂ ਹੋਣਾ ਚਾਹੀਦਾ” ਹੋ ਗਏ ?
ਤੁਸੀਂ ਮੇਰੀਆਂ ਤਕਰੀਬਨ ਪਿੱਛਲੇ ਦੱਸ ਕੁ ਸਾਲਾਂ ਦੀਆਂ ਲਿਖਤਾਂ ਵੇਖ ਕੇ ਦੱਸੋਗੇ ਕਿ ਮੈਂ ਕਿਸ ਵਿੱਚ “ਦਸਮ ਗ੍ਰੰਥ ਜਾਂ ਕਿਸੇ ਸਾਧ ਬਾਬੇ ਜਾਂ ਡੇਰੇਦਾਰ ਦੀ ਤਰੀਫ ਲਿਖੀ ਹੋਵੇ ਜਾਂ ਉਸਦੇ ਹੱਕ ਵਿੱਚ ਕੁਝ ਲਿਖਿਆ ਹੋਵੇ ?
ਵੀਰ ਜੀ, ਕੀ ਉਹਨਾਂ ਸਿੱਖਾਂ ਨੂੰ ਦੋਗਲੇ ਨਹੀਂ ਆਖੋਗੇ ਜਿਹੜੇ ਪਹਿਲਾਂ ਤਿੰਨ ਬਾਣੀਆਂ ਦਸਮ ਗ੍ਰੰਥ ਵਿੱਚੋਂ ਪੜ੍ਹ ਕੇ ਖੰਡੇ ਬਾਟੇ ਦੀ ਪਾਹੁਲ ਦੇ ਧਾਰਨੀ ਬਣੇ ਸਨ ਪਰ ਹੁਣ ਜਦੋਂ ਉਹਨਾਂ ਨੂੰ ਦਸਮ ਗ੍ਰੰਥ ਦੀ ਅਸਲੀਅਤ ਦਾ ਪਤਾ ਲੱਗ ਵੀ ਗਿਆ ਹੈ ਤਾਂ ਵੀ ਹਾਲੇ ਤੱਕ ਗਾਤਰੇ ਪਾਈ ਫਿਰਦੇ ਹਨ । ਜਦੋਂ ਕਿ ਉਹ ਮੰਨਦੇ ਹਨ ਕਿ ਪੰਜਾਂ ਵਿੱਚ ਤਿੰਨ ਬਾਣੀਆਂ ਤਾਂ ਗੁਰੂ ਜੀ ਦੀਆਂ ਹੈ ਹੀ ਨਹੀਂ । ਉਹ ਫਿਰ ਵੀ ਆਪਣੇ ਗਾਤਰੇ ਵਿਖਾਈ ਫਿਰਦੇ ਹਨ ।
ਪਾਲ ਜੀ, ਤੁਸੀਂ ਤਾਂ ਗੁਰਮੁੱਖ ਬੰਦੇ ਹੋ, ਪਰ ਤੁਹਾਡੇ ਵਿੱਚ ਅਤੇ ਜਿਹਨਾਂ ਲੋਕਾਂ ਨੂੰ ਤੁਸੀਂ ਗੁੰਡੇ ਮੰਨਦੇ ਹੋ ਉਹਨਾਂ ਦੀ ਲਿਖਤ ਅਤੇ ਬੋਲ ਚਾਲ ਵਿੱਚ ਤਾਂ ਕੁਝ ਫਰਕ ਹੋਣਾ ਚਾਹੀਦਾ ਸੀ ਜਾਂ ਨਹੀਂ ?
ਤੁਹਾਡੀ ਚਿੱਠੀ ਦੀ ਉਡੀਕ ਵਿੱਚ ਬਾਕੀ ਫੇਰ ।
19th March 2019 1:52pm
Gravatar
Pritam Singh (Vancouver BC Canada, Canada)
ਸ ਮੱਖਣ ਸਿੰਘ ਜੀ,

ਆਪਣੀ ਸੇਹਤ ਦਾ ਖਿਆਲ ਰੱਖੋ। ਉਮਰ ਦੇ ਲਿਹਾਜ਼ ਨਾਲ ਇਹੋ ਜਿਹੀਆਂ ਸੇਹਤ ਸੰਬੰਧੀ ਮੁਸ਼ਕਲਾਂ ਆਉਂਦੀਆਂ ਹਨ।
ਚੜ੍ਹਦੀ ਕਲਾ ਵਿਚ ਵਿਚਰੋ!

ਪ੍ਰੀਤਮ ਸਿੰਘ
13th March 2019 8:50pm
Gravatar
Sital Johal (Lloydminster, Canada)
I hope you get well soon. Take good care.
12th March 2019 9:32pm
Gravatar
Gurindar Singh Paul (Aurora, US)
ਸ: ਮੱਖਣ ਸਿੰਘ ਜੀ,
ਆਪ ਦੇ ਲਿਖੇ ਸੱਜਰੇ ਲੇਖ ਨੇ ਖਰੇ ਖੋਟੇ ਦੀ ਪਛਾਣ ਵਾਸਤੇ ਇਕ ਸਾਰਥਕ ਕਸੌਟੀ ਦਾ ਕੰਮ ਕੀਤਾ ਹੈ। ਇਸ ਸੋਧਕ ਕਸੌਟੀ ਉੱਤੇ ਖਰੇ ਨਾ ਉਤਰਣ ਵਾਲੇ ਦੋਗਲੇ ਨਸ਼ਰ ਹੋ ਕੇ ਆਪਣੇ ਆਪ ਝੜ ਗਏ ਹਨ। ਕ੍ਰਿਤਘਣ ਤੇ ਕੱਚਿਆਂ ਦੇ ਝੜ ਜਾਣ ਦਾ ਕੋਈ ਅਫ਼ਸੋਸ ਨਹੀਂ ਹੋਣਾ ਚਾਹੀਦਾ! ਸਾਨੂੰ ਗੁਰਬਾਣੀ ਦਾ ਇਹ ਅਨਮੋਲ ਕਥਨ ਯਾਦ ਰੱਖਣਾ ਚਾਹੀਦਾ ਹੈ ਕਿ, “ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ॥ ਮ:੫”।
12th March 2019 6:14am
Gravatar
Amrik singh (Rajpura, India)
ਵੀਰ ਜੀ ,  ਕਿਨ੍ਹੇ ਦਿਨਾਂ ਬਾਅਦ ਕਿਸੇ ਕਾਰਨ ਸਿੱਖ ਮਾਰਗ ਨਹੀਂ ਖੋਹਲ ਸਕਿਆ - ਆਪਣੀ ਸਿਹਤ ਦਾ ਖ਼ਯਾਲ ਹਰ ਹਾਲਤ ਰੱਖੋ , ਰੱਬ ਤੁਹਾਡੇ ਨਾਲ ਹੈ ਹਰ ਵਕਤ , ਰੱਬ ਚੜ੍ਹਦੀ ਕਲਾ ਬਕਸ਼ੇ ....
10th March 2019 10:11pm
Gravatar
Makhan Singh Purewal (Quesnel, Canada)
ਪਾਠਕਾਂ /ਲੇਖਕਾਂ ਦੀ ਜ਼ਾਇਜ ਗੱਲ ਮੰਨਣ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਪੰਜ ਦੀ ਬਿਜਾਏ ਤਿੰਨ ਲੇਖ ਹੋਣ ਤੇ ਅੱਪਡੇਟ ਕਰ ਦਿੱਤਾ ਜਾਇਆ ਕਰੇਗਾ। ਇਹ ਤਿੰਨ ਲੇਖ ਵੱਖ-ਵੱਖ ਲੇਖਕਾਂ ਦੇ ਹੋਣੇ ਚਾਹੀਦੇ ਹਨ। ਅੱਜ ਤਿੰਨ ਲੇਖਾਂ ਨਾਲ ਅੱਪਡੇਟ ਕਰ ਦਿੱਤਾ ਹੈ। ਇੱਕ ਪਾਠਕ ਨੇ ਈ-ਮੇਲ ਰਾਹੀਂ ਲਿਖਿਆ ਸੀ ਕਿ ਪਹਿਲਾਂ ਦੀ ਤਰ੍ਹਾਂ ਸਾਰੇ ਲੇਖਕਾਂ ਦੇ ਲੇਖ ਪਉਣੇ ਦੁਬਾਰਾ ਸ਼ੁਰੂ ਕਰੋ ਤਾਂ ਕਿ ਪਹਿਲਾਂ ਦੀ ਤਰ੍ਹਾਂ ਮਜ਼ਾ ਬਣਿਆ ਰਹੇ। ਇਹ ਗੱਲ ਮੰਨਣੀ ਥੋੜੀ ਔਖੀ ਹੈ। ਹਾਂ, ਅਸੀਂ ਇੱਕ ਗੱਲ ਬਾਰੇ ਪਹਿਲਾਂ ਵੀ ਲਿਖਿਆ ਸੀ ਕਿ ਜੇ ਕਰ ਕਿਸੇ ਖਾਸ ਲੇਖਕ ਦੇ ਲੇਖ ਕੋਈ ਜਰੂਰ ਪੜ੍ਹਨਾ ਚਾਹੁੰਦਾ ਹੈ ਤਾਂ ਉਸ ਬਾਰੇ ਜਰੂਰ ਸੋਚਿਆ ਜਾ ਸਕਦਾ ਹੈ।
60 ਸਾਲ ਤੋਂ ਉਪਰ ਉਮਰ ਵਾਲਿਆਂ ਦੀਆਂ ਅੱਖਾਂ ਵਿੱਚ ਆਮ ਤੌਰ ਤੇ ਥੋੜੀ-ਬਹੁਤੀ ਕੈਟਰਿਕ (ਚਿੱਟਾ ਮੋਤੀਆ) ਹੋ ਹੀ ਜਾਂਦਾ ਹੈ। ਪਰ ਮੇਰੀ ਰਿਟੈਨਾ ਦੀ ਸਰਜਰੀ ਹੋਈ ਕਰਕੇ ਇਸ ਦੀ ਸੰਭਾਵਨਾ ਕਾਫੀ ਸੀ। ਪਿਛਲੇ ਕੁੱਝ ਹਫਤਿਆਂ ਵਿੱਚ ਇੱਕ ਦਮ ਕਾਫੀ ਵਧ ਗਿਆ ਹੈ। ਪਾਠਕਾਂ/ਲੇਖਕਾਂ ਵਲੋਂ ਜਿਤਾਈ ਜਾ ਰਹੀ ਹਮਦਰਦੀ ਲਈ ਧੰਨਵਾਦ।
10th March 2019 6:20pm
Gravatar
Baldev singh toronto (brampton ont, Canada)
ਸਰਦਾਰ ਮੱਖਣ ਸਿੰਘ ਜੀ
ਬੇਨਤੀ ਇਹ ਹੈ ਪੰਜ ਲੇਖ ਇਕੱਠੇ ਹੋਣ ਤੋਂ ਬਾਅਦ ਪਾਉਣ ਵਾਲੀ ਗੱਲ ਤੇ ਜਰਾ ਦੁਬਾਰਾ ਵੀਚਾਰ ਕਰੋ ਕਿਉਕਿ ਇਸ ਤਰ੍ਹਾਂ ਜੇਕਰ ਪੰਜ ਲੇਖ ਇਕ ਮਹੀਨਾ ਨਾ ਇਕੱਠੇ ਹੋਣਗੇ ਤਾਂ ਸਿਖ ਮਾਰਗ ਇਕ ਮਹੀਨਾ ਅਪਡੇਟ ਹੀ ਨਹੀ ਹੋਏਗਾ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਪਾਠਕਾਂ ਅਤੇ ਲੇਖਕਾਂ ਨਾਲ ਇਨਸਾਫ ਨਹੀਂ। ਬਾਕੀ ਹੋਰ ਵੀ ਪਾਂਠਕ ਅਤੇ ਲੇਖਕ ਆਪਣੇ ਸੁਝਾ ਦੇ ਸਕਦੇ ਹਨ।
ਬਲਦੇਵ ਸਿੰਘ ਟੋਂਰਾਟੌਂ
9th March 2019 7:34pm
Gravatar
Hakam Singh (Sacramento, US)
Wish your recovery from this ailment!
9th March 2019 6:33pm
Gravatar
Makhan Singh Purewal (Quesnel, Canada)

‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ

ਪਿਛਲੇ ਸਾਲ ਸਤੰਬਰ 2018 ਨੂੰ ਮੇਰੀ ਇੱਕ ਅੱਖ ਦੇ ਰਿਟੀਨਾ ਦੀ ਸਰਜਰੀ ਹੋਈ ਸੀ। ਇਹ ਸਰਜਰੀ ਹੋਣ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਮੈਂ ਇਸ ਪੰਨੇ ਤੇ ਜਾਣਕਾਰੀ ਦਿੱਤੀ ਸੀ। ਉਸ ਦਿੱਤੀ ਜਾਣਕਾਰੀ ਵਿੱਚ ਮੈਂ ਲਿਖਿਆ ਸੀ ਕਿ ਇਸ ਤਰ੍ਹਾਂ ਦੀ ਸਰਜਰੀ ਤੋਂ ਬਾਅਦ ਅੱਖਾਂ ਵਿੱਚ ਕੈਟਰਿਕ (ਚਿੱਟਾ ਮੋਤੀਆ) ਹੋਣ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ। ਅਤੇ ਜਦੋਂ ਉਹ ਹੋ ਜਾਂਦਾ ਹੈ ਤਾਂ ਉਸ ਦਾ ਇਲਾਜ ਵੀ ਸਰਜਰੀ ਹੀ ਹੁੰਦਾ ਹੈ। ਉਹ ਚਿੱਟਾ ਮੋਤੀਆ ਮੇਰੀ ਸਰਜਰੀ ਵਾਲੀ ਅੱਖ ਵਿੱਚ ਕਾਫੀ ਜ਼ਿਆਦਾ ਹੋ ਗਿਆ ਹੈ। ਪਿਛਲੇ ਹਫਤੇ ਸਪੈਸ਼ਲਿਸਟ ਡਾ: ਦੇਖਿਆ ਸੀ। ਉਸ ਨੇ ਦੱਸਿਆ ਸੀ ਕਿ ਉਂਜ ਤਾਂ ਸਰਜਰੀ ਦੇ ਇੰਤਜ਼ਾਰ ਦਾ ਸਮਾ ਲੱਗ ਭੱਗ ਇੱਕ ਸਾਲ ਹੈ ਪਰ ਮੇਰੀ ਅੱਖ ਦਾ ਲਿੰਜ ਕਾਫੀ ਧੁੰਦਲਾ ਹੋ ਗਿਆ ਹੈ ਇਸ ਲਈ ਉਸ ਇੱਕ ਅੱਖ ਦੀ ਸਰਜਰੀ ਛੇਤੀਂ ਕਰਨ ਦੀ ਕੋਸ਼ਿਸ਼ ਕਰਾਂਗਾ। ਇਹ ਸਰਜਰੀ ਕਦੋਂ ਹੋਣੀ ਹੈ ਇਸ ਦਾ ਅਗਲੇ ਮਹੀਨੇ ਅਪ੍ਰੈਲ ਵਿੱਚ ਪਤਾ ਲੱਗੇਗਾ।
ਛੋਟੇ ਸ਼ਹਿਰ ਵਿੱਚ ਰਹਿਣ ਦੀਆਂ ਜਿੱਥੇ ਕਾਫੀ ਸੁਵਿਧਾਵਾਂ ਹਨ ਅਤੇ ਜਿੰਦਗੀ ਦੀ ਬਹੁਤੀ ਭੱਜ-ਨੱਠ ਨਹੀਂ ਹੁੰਦੀ ਉਥੇ ਕਈ ਦਿੱਕਤਾਂ ਵੀ ਹੁੰਦੀਆਂ ਹਨ। ਸਾਨੂੰ ਸਪੈਸ਼ਲਿਸ਼ਟ ਡਾਕਟਰ ਦੇਖਣ ਲਈ ਅਤੇ ਕਈ ਸਰਜ਼ਰੀਆਂ ਲਈ ਦੂਸਰੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ। ਪਹਿਲਾਂ ਰਿਟੀਨਾ ਦੀ ਸਰਜਰੀ 650 ਕਿ: ਮੀ; ਦੂਰ ਵੈਨਕੂਵਰ ਕਰਵਾਈ ਸੀ ਅਤੇ ਹੁਣ ਕੈਟਰਿਕ ਦੀ 120 ਕਿ: ਮੀ: ਦੂਰ ਪਰਿੰਸ ਜ਼ਾਰਜ਼ ਹੋਣੀ ਹੈ।
ਇਸ ਕੈਟਰਿਕ ਨਾਲ ਮੇਰੀ ਅੱਖਾਂ ਦੀ ਰੋਸ਼ਨੀ ਕਾਫੀ ਘੱਟ ਗਈ ਹੈ। ਹੁਣ ਕੰਪਿਉਟਰ ਤੇ ਬਹੁਤਾ ਚੰਗੀ ਤਰ੍ਹਾਂ ਪੜ੍ਹਿਆ ਨਹੀਂ ਜਾਂਦਾ। ਕੁੱਝ ਦਿਨ ਪਹਿਲਾਂ ਮੈਂ ਕੰਪਿਊਟਰ ਤੇ ਟੈਕਸ ਦੇ ਪੇਪਰ ਭਰਦਾ ਸੀ ਤਾਂ ਮਸਾਂ ਹੀ ਪੂਰੇ ਕੀਤੇ ਸਨ। ਚਾਰ ਕਿਸਮ ਦੀਆਂ ਐਨਕਾਂ, ਕੰਪਿਊਟਰ ਵਾਲੀਆਂ, ਪੜ੍ਹਨ ਵਾਲੀਆਂ, ਪਰੌਗਰੈਸਿਵ ਅਤੇ ਬਾਈਫੌਕਲ ਬਦਲ ਬਦਲ ਕੇ ਮਸਾਂ ਹੀ ਪੂਰੇ ਕੀਤੇ ਸਨ। ਅੱਖਰ ਵੱਡੇ ਕਰਕੇ ਹੁਣ ਵੀ ਮਸਾ ਹੀ ਇਹ ਜਾਣਕਾਰੀ ਲਿਖੀ ਹੈ। ਜਿੰਨਾ ਚਿਰ ਸਰਜਰੀ ਨਹੀਂ ਹੁੰਦੀ ਉਤਨਾ ਚਿਰ ਇਹ ਮੁਸ਼ਕਲ ਰਹਿਣੀ ਹੀ ਹੈ।
ਲੇਖ ਹਾਲੇ ਦੋ ਹੀ ਹਨ ਜਦੋਂ ਪੰਜ ਹੋ ਗਏ ਤਾਂ ਬਿਨਾਂ ਪੜ੍ਹਨ ਦੇ ਹੀ ਪਾਏ ਜਾ ਸਕਣਗੇ। ਇੰਜ: ਦਰਸ਼ਨ ਸਿੰਘ ਖ਼ਾਲਸਾ ਜੀ ਬਹੁਤ ਥੋੜੇ ਸਿੱਖ ਹਨ ਜੋ ਤੁਹਾਡੇ ਵਾਂਗ ਸੋਚਦੇ ਹਨ ਪਰ ਬਹੁਤੇ ਸੱਚ ਬੋਲ ਕੇ ਰਾਜ਼ੀ ਨਹੀਂ ਹਨ। ਗੁੰਡੇ ਸੰਤ ਅਤੇ ਗੰਦੇ ਗ੍ਰੰਥ ਦੀ ਸੋਚ ਵਾਲਿਆਂ ਨਾਲ ਕੋਈ ਸਮਝੌਤਾ ਨਹੀਂ ਹੋ ਸਕਣਾ। ਉਸ ਨਾਲੋਂ ਤਾਂ ਚੰਗਾ ਇਹੀ ਰਹੇਗਾ ਕਿ ‘ਸਿੱਖ ਮਾਰਗ’ ਨੂੰ ਅੱਪਡੇਟ ਕਰਨਾ ਹੀ ਬੰਦ ਕਰ ਦਿੱਤਾ ਜਾਵੇ। ਤੁਹਾਨੂੰ ਕੋਈ ਹੋਰ ਹੱਲ ਲੱਭਦਾ ਹੈ ਤਾਂ ਆਪਸ ਵਿੱਚ ਸੋਚ ਵਿਚਾਰ ਲਓ। ਸਰਜਰੀ ਹੋਣ ਤੱਕ ਮੇਰੇ ਕੋਲੋਂ ਕਿਸੇ ਦੇ ਬਹੁਤੇ ਜਵਾਬ ਨਹੀਂ ਦਿੱਤੇ ਜਾ ਸਕਣੇ।
ਧੰਨਵਾਦ।

8th March 2019 9:02pm
Gravatar
sukhraj deol (edmonton, Canada)
God Bless You.....Get well soon
8th March 2019 9:57pm
Gravatar
Iqbal Singh Dhillon (Chandigarh, India)
Very sad to learn all this. May Nature come to help !
9th March 2019 7:51am
Gravatar
Eng Darshan Singh Khalsa (Sydney, Australia)
** ਵੀਰ, ਮੱਖਣ ਸਿੰਘ ਪੁਰੇਵਾਲ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

ਸਮਾਂ ਪਾ ਕੇ ਬੇਜ਼ਾਨ-ਮਸ਼ੀਨਾਂ ਵਿਚ ਵੀ ‘ਵੀਅਰ+ਟੀਅਰ’ ਆਉਣਾ ਸੁਰੂ ਹੋ ਜਾਂਦਾ ਹੈ। ਵੱਧਦੀ ਉੱਮਰ ਦੇ ਨਾਲ-ਨਾਲ ਸਰੀਰਿੱਕ ਪਰੇਸ਼ਾਨੀਆਂ ਦਾ ਆਉਣਾ ਵੀ ਸੁਭਾਵਿੱਕ ਹੈ। ਕਹਾਵਤ ਹੈ, ਕਿ ‘ਜਾਨ ਹੈ ਤਾਂ ਜਹਾਨ ਹੈ’। ਅਗਰ ਸਰੀਰ ਤੰਦਰੁਸਤ ਹੈ, ਤਾਂ ਹੀ ਇਹ ਸੰਸਾਰ ਵੀ ਮਨ ਨੂੰ ਭਾਉਂਦਾ ਹੈ, ਸੋਹਣਾ/ਚੰਗਾ ਲਗਦਾ ਹੈ।

ਉੱਮਰ ਦੇ ਹਿਸਾਬ ਦੇ ਨਾਲ ਆਪਣੇ ਸਰੀਰ ਦੀ ਸਹੀ ਦੇ ਦੇਖਭਾਲ ਕਰਕੇ ਹੀ ਆਪਾਂ ਇਸ ਸਰੀਰ ਰੂਪੀ ਮਸ਼ੀਨ ਦਾ ਵੱਧ ਲਾਹਾ ਲੈ ਸਕਦੇ ਹਾਂ।

ਡਾਕਟਰੀ ਰਾਏ ਦੇ ਨਾਲ ਜਰੂਰ, ਸਮੇਂ ਅਤੇ ਲੋੜ ਦੇ ਅਨੁਸਾਰੀ ਇਲਾਜ ਕਰਾ ਲੈਣਾ ਚਾਹੀਦਾ ਹੈ, ਬੁੱਧੀਮਤਾ ਵੀ ਇਸ ਵਿਚ ਹੀ ਹੈ।

ਇਹੀ ਤਮੰਨਾ ਹੈ, ਕਿ ਆਪ ਦੀ ਅੱਖ ਦਾ ਉਪਰੇਸ਼ਨ 100% ਕਾਮਯਾਬ ਹੋਵੇ।

ਵੀਰ ਜੀਉ, ਆਪ ਨੇ ਆਪਣੀ ਕਲਮ ਰਾਂਹੀ ਅਤੇ ‘ਸਿੱਖ-ਮਾਰਗ’ ਸਾਈਟ ਰਾਂਹੀ ਜੋ ਸਿੱਖ-ਸਮਾਜ ਦੀ ਵੱਡਮੁੱਲੀ ਸੇਵਾ ਕਰਨੀ ਕੀਤੀ ਹੈ, ਉਹ ਅਜਾਂਈ ਨਹੀਂ ਜਾਵੇਗੀ। ਬੇਬਾਕੀ ਅਤੇ ਸੱਚ ਦੀ ਅਵਾਜ਼ ਸਦਾ ਹੀ ਬੁਲੰਦ ਰਹਿੰਦੀ ਹੈ।

ਹਰ ਮਨੁੱਖ ਆਪਣੇ ਅੰਦਰ, ਆਪਣੇ ਦੁਆਰਾ ਲਏ ਫੈਸਲਿਆਂ ਦੀ ਪੁਣ-ਛਾਨ ਜਰੂਰ ਕਰਦਾ ਹੈ। ਪੜਚੋਲ ਜਰੂਰ ਕਰਦਾ ਹੈ। ਸਮਾਂ ਪਾ ਕੇ ਉਸ ਨੂੰ ਸਮਝ ਵੀ ਆ ਜਾਂਦਾ ਹੈ, ਕਿ ਕੀ ਗਲਤ ਹੈ ਅਤੇ ਕੀ ਸਹੀ ਹੈ। ਕਿਹੜਾ ਕਿਹੜਾ ਫੈਸਲਾ ਜਲਦੀ ਵਿਚ ਲਿਆ ਗਿਆ, ਜੋ ਵਕਤ ਦੇ ਅਨੁਸਾਰੀ ਨਹੀਂ ਸੀ। ਜਿਸ ਮਨੁੱਖ ਨੇ ਆਪਣੇ ਆਪ ਵਿਚ ਸਮੇਂ ਦੇ ਅਨੁਸਾਰੀ ਬਦਲਾਅ ਲੈ ਆਉਣਾ ਕੀਤਾ, ਉਹ ਕਾਮਯਾਬੀ ਪ੍ਰਾਪਤ ਕਰਦਾ ਹੈ।

ਜੋ ਮੰਜ਼ਿਲਾਂ ‘ਸਿੱਖ-ਮਾਰਗ’ ਨੇ ਤਹਿ ਕੀਤੀਆਂ ਹਨ, ਉਹ ਕਾਬਿੱਲੇ-ਤਾਰੀਫ ਹਨ। ਸਿੱਖ ਸਮਾਜ ਦੀਆਂ ਆਉਣ ਵਾਲੀਆਂ ਨਵੀਆਂ ਮਨੁੱਖੀ-ਪੀੜ੍ਹੀਆਂ, ‘ਸਿੱਖ-ਮਾਰਗ’ ਉੱਪਰ ਲਿੱਖਤ ਵਿਚ ਆਈਆਂ ਲਿੱਖਤਾਂ, ਕਵਿਤਾਵਾਂ, ਲੇਖ, ਜੀਵਨੀਆਂ, ਗੁਰਮੱਤ ਗਿਆਨ ਵਿਚਾਰ ਦੇ ਬੇਸ਼ਕੀਮਤੀ ਖ਼ਜ਼ਾਨੇ ਤੋਂ ਲਾਹਾ ਪ੍ਰਾਪਤ ਕਰਦੀਆਂ ਰਹਿਣਗੀਆਂ।

ਸੋ, ਇਸ ‘ਸਿੱਖੀ ਦੇ ਮਾਰਗ’ ਦੀ ‘ਗੁਰ ਸਬਦ ਵਿਚਾਰ’ ਨੂੰ ਚਲੰਤ ਰੱਖਣ ਲਈ ਆਪਾਂ ਸਾਰੇ ਵੀਰ-ਭੈਣ ਰਲਮਿੱਲ ਕੇ ਹੰਭਲਾ ਮਾਰਾਂਗੇ, ਮਾਰਦੇ ਰਹਾਂਗੇ।

ਵੀਰ ਜੀਉ, ਤੁਸੀਂ ਆਪਣੀ ਸਰੀਰਿੱਕ-ਦੇਖਭਾਲ ਨੂੰ ਪਹਿਲ ਤੇ ਰੱਖਕੇ ਚੱਲਣਾ ਕਰੋ ਜੀ।

ਆਸ ਕਰਦਾ ਹਾਂ, ਉਨਾਂ ਚਿਰ ਤੱਕ ਸਾਰੇ ਦੋਸਤ ਮਿੱਤਰ ਵੀਰ ਭੈਣ ‘ਤੁਹਾਡਾ ਆਪਣਾ ਪੰਨਾ’ ਉੱਪਰ ਆਪਣਾ ਵੀਚਾਰਾਂ ਦੀ ਸਾਂਝ ਬਣਾਈ ਰੱਖਣਗੇ।

ਮਨ ਵਿਚ ਤੁਹਾਡੀ ਸਿਹਤਯਾਬੀ ਦੀ ਕਾਮਨਾ ਨਾਲ,

ਇੰਜ ਦਰਸਨ ਸਿੰਘ ਖਾਲਸਾ, ਅਸਟਰੇਲੀਆ।
10 ਮਾਰਚ 2019
9th March 2019 1:46pm
Gravatar
Jarnail (Normanhurst, Australia)
ਸ ਮੱਖਣ ਸਿੰਘ ਜੀ
ਵਾਹਿਗੁਰੂ ਤੁਹਾਨੂੰ ਜਲਦੀ ਤੋਂ ਜਲਦੀ ਤੰਦਰੁਸਤੀ ਬਖਸ਼ੇ।
ਜਰਨੈਲ਼ ਸਿਂਘ
ਸਿਡਨੀ ਅਸਟ੍ਰੇਲੀਆ
9th March 2019 2:48pm
Gravatar
Baldev singh toronto (brampton ont, Canada)
Get well soon
9th March 2019 7:14pm
Gravatar
Baldev singh toronto (brampton ont, Canada)
God bless you good health
9th March 2019 7:19pm
Gravatar
Taranjit Parmar (Nanaimo, Canada)
Hope you will feel well soon
9th March 2019 8:12pm
Gravatar
Darshan Singh (WOLVERHAMPTON, UK)
Get well soon, wish you a very good health
10th March 2019 1:10am
Gravatar
Manohar Singh Purewal (Wolverhampton, UK)
ਮੱਖਣ ਸਿੰਘ ਜੀ ਆਸ ਕਰਦੇ ਹਾਂ ਕਿ ਆਪ ਜੀ ਦੀਆਂ ਅੱਖਾਂ ਨਾਲ ਜਿਹੜੀ ਭੀ ਸਮੱਸਿਆ ਹੈ ਉਹ ਪੂਰੀ ਤਰਾਂ ਦੂਰ ਹੋ ਜਾਵੇ ਤਾਂ ਕਿ ਤੁਸੀਂ ਆਪਣੀ ਲਾਜਵਾਬ ਸਾਈਟ ਨੂੰ ਪੂਰੇ ਧਿਆਨ ਨਾਲ ਚਲਾ ਸਕੋ।
10th March 2019 11:36pm
Gravatar
Eng Darshan Singh Khalsa (Sydney, Australia)
ਮਨ ਦੀ ਹੂਕ
** ਕਈਆਂ ਦਿਨਾਂ ਤੋਂ ਮਨ ਵਿਚ ਇਹ ਖਿਆਲ ਬਾਰ ਬਾਰ ਆ ਰਿਹਾ ਹੈ, ਜਰੂਰ ਆਪਾਂ ਸਾਰੇ ‘ਸਿੱਖ-ਮਾਰਗ’ ਦੇ ਲੇਖਕ ਅਤੇ ਪਾਠਕ ਵੀਰ-ਭੈਣ, ਕਿਤੇ ਨਾ ਕਿਤੇ ਆਪਣੀ ਹਉਮੈਂ, ਹੰਕਾਰ, ਈਗੋ ਦੇ ਅਸਰ ਹੇਠ ਵਿਚਰ ਰਹੇ ਹਾਂ।

ਤਾਂ ਹੀ ਤਾਂ, ਜਦ ਹਰ-ਰੋਜ਼ ਆਪਣੇ ਕੰਮਪਿਉੂਟਰ ਨੂੰ ਖੋਲਦਾ ਹਾਂ, ਤਾਂ ਮਨ ਵਿਚ ਇੱਕ ਆਸਾ ਹੁੰਦੀ ਹੈ ਕਿ ਅੱਜ ਕੁੱਝ ਨਵਾਂ ਪੜ੍ਹਨ ਵਾਸਤੇ ਮਿਲੇਗਾ। ਪਰ ਕੁੱਝ ਨਵਾਂ ਨਾ ਵੇਖ ਕੇ ਮਨ ਬੁੱਝ ਜਾਂਦਾ ਹੈ, ਉਦਾਸ ਹੋ ਜਾਂਦਾ ਹੈ।

ਪਤਾ ਨਹੀਂ ਕਿਉਂ ?? ਸਾਡੇ ਲੇਖਕ ਵੀਰਾਂ ਵਿਚ ਇੰਨੀ ਨਿਰਾਸਤਾ ਆ ਗਈ, ਕਿ ਸਿੱਖੀ ਦੇ ਮਾਰਗ ਉੱਪਰ ਚੱਲਣ ਵਾਲਿਆਂ ਲਈ ਤਾਂ ‘ਸਿੱਖ-ਮਾਰਗ’ ਇੱਕ ਦਮ ਬੇਗਾਨਾ ਹੋ ਗਿਆ ??

‘ਸਿੱਖ-ਮਾਰਗ’ ਵੈਬ-ਸਾਈਟ ਤਾਂ ਸਿੱਖੀ ਦੇ ਮਾਰਗ ਉੱਪਰ ਚੱਲਣ ਵਾਲਿਆਂ ਲਈ ਤਾਂ ਇੱਕ ਚਾਨਣ-ਮੁਨਾਰੇ ਦੀ ਨਿਆਈਂ ਹੈ।

ਆਪਾਂ ਕੋਈ ਵੀ ਦੋ ਇਨਸਾਨ/ਮਨੁੱਖ ਇੱਕ ਬਿਰਤੀ/ਵਿਚਾਰਾਂ ਦੇ ਮਾਲਿਕ ਨਹੀਂ ਹਾਂ। ਸਾਰੇ ਹੀ ਮਨੁੱਖ ਆਪਣੇ-ਆਪਣੇ ਸੰਸਕਾਰਾਂ, ਸੰਗਤ, ਅਤੇ ਆਪਣੀ ਮੱਤ-ਬੁੱਧ-ਸਿਆਣਪ ਨਾਲ ਲਈਆਂ ਜਾਣਕਾਰੀਆਂ ਨਾਲ ਆਪਣ-ਆਪਣੇ ਪੈਮਾਨੇ, ਸਿਧਾਂਤ, ਅਸੂਲ਼ਾਂ ਨੂੰ ਬਣਾਉਂਦੇ ਹਾਂ, ਘੜਦੇ ਹਾਂ। ਫਿਰ ਇਹਨਾਂ ਪੈਮਾਨਿਆਂ, ਅਸੂਲਾਂ, ਸਿਧਾਂਤਾਂ ਦੇ ਸੀਸ਼ਿਆਂ ਰੂਪੀ ਐਨਕਾਂ ਨੂੰ ਅੱਖਾਂ ਉੱਪਰ ਲਾ ਕੇ, ਅਸੀਂ ਬਾਕੀਆਂ ਸਾਰੇ ਮਨੁੱਖਾਂ ਅਤੇ ਦੁਨੀਆਂ ਨੂੰ ਵੇਖਦੇ ਹਾਂ।

ਅਸੀਂ ਕਿਸੇ ਵੀ ਦੂਜੇ ਮਨੁੱਖ ਦੀ ‘ਗਿਆਨਤਾ ਜਾਂ ਅਗਿਆਨਤਾ’ ਦਾ ਅੰਦਾਜ਼ਾ ਤਾਂ ਨਹੀਂ ਲਾ ਸਕਦੇ, ਪਰ ਆਪਣੇ ਆਪਣੇ ਮਨ ਨੂੰ ਇਹ ਧਰਵਾਸਾ ਦੇ ਸਕਦੇ ਹਾਂ, ਕਿ ‘ਗੁਰਮੱਤ-ਗਿਆਨ-ਵਿਚਾਰ’ ਅਨੁਸਾਰ ਚੱਲਣ ਵਾਲੇ ਸਾਰੇ ਵੀਰ-ਭੈਣ, ਦੂਰ-ਅੰਦੇਸ਼, ਗਿਆਨਵਾਨ, ਸਮਝਦਾਰ ਸਹਿਜ ਅਵਸਥਾ ਵਾਲੇ ਹੋਣਗੇ।

ਹਰ ਵੀਰ-ਭੈਣ ਦੇ ਸਿਧਾਂਤ, ਪੈਮਾਨੇ, ਅਸੂਲਾਂ ਦੇ ‘ਸੀਸ਼ਿਆਂ’ ਦੀ ਐਨਕਾਂ ਦਾ ਰੰਗ ਉਸ ਵੀਰ-ਭੈਣ ਦੇ ਸੁਭਾਉੇ, ਵਿਚਾਰਾਂ, ਖਿਆਲਾਂ ਦੇ ਅਨੁਸਾਰੀ ਹੀ ਹੋਏਗਾ। ਉਸੇ ਰੰਗ ਦੇ ਅਨੁਸਾਰੀ ਹੀ ਉਹ ਵੀਰ-ਭੈਣ, ਬਾਕੀ ਸਭਨਾਂ ਨੂੰ ਵੇਖਣਾ-ਵਾਚਣਾ ਕਰੇਗਾ/ਕਰੇਗੀ।

ਗੁਰਮੱਤ, ਗੁਰਸਿੱਖੀ-ਜੀਵਨ ਵਾਲੇ ਆਪਣੇ ਸੁਭਾਅ ਅਨੁਸਾਰੀ ਚੱਲਣਗੇ।

ਮੰਨਮੱਤ, ਮਨ-ਮੁਖੀਏ ਜੀਵਨ ਵਾਲੇ ਆਪਣੇ ਸੁਭਾਅ ਦੇ ਅਨੁਸਾਰੀ ਚੱਲਣਗੇ।

‘ਸਿੱਖ-ਮਾਰਗ’ ਦੇ ਸੰਚਾਲਕ ਅਤੇ ਸੰਸਥਾਪਕ ਵੀਰ ਮੱਖਣ ਸਿੰਘ ਪੁਰੇਵਾਲ ਨੇ ਅਨੇਕਾਂ ਹੀ ਸਿੱਖੀ ਦਾ ਦਰਦ ਰੱਖਣ ਵਾਲੇ ਲੇਖਕ ਵੀਰਾਂ-ਭੈਣਾਂ ਨੂੰ ਆਪਣੇ-ਆਪਣੇ ਆਜ਼ਾਦਾਨਾਂ ਵਿਚਾਰ ਲਿੱਖਣ ਲਈ, ਇਹ ਆਪਣੀ ਪੰਜਾਬੀ ਮਾਤ-ਭਾਸ਼ਾ ਵਾਲਾ ਪਲੇਟਫਾਰਮ ਮੁਹੱਈਆ ਕਰਵਾਉਣਾ ਕੀਤਾ।

ਦੋ ਚਾਰ ਪੰਜ ਦੱਸ ਨਹੀਂ, ਬਲਕਿ 250-300 ਦੇ ਤਕਰੀਬਨ ਲੇਖਕਾਂ ਦੀਆਂ ਲਿਖਤਾਂ ‘ਸਿੱਖ-ਮਾਰਗ’ ਅੰਦਰ ਦਰਜ਼ ਹਨ।

ਹਰ ਵੀਰ-ਭੈਣ ਨੂੰ ਪੂਰਨ ਅਜ਼ਾਦੀ ਹੈ ਕਿ ਉਹ ‘ਤੁਹਾਡਾ ਆਪਣਾ ਪੰਨੇ’ ਤੇ ਆਪਣਾ ਵਿਚਾਰ ਆਪ ਲਿੱਖ ਕੇ ਪਾ ਸਕਦਾ ਹੈ/ਸਕਦੀ ਹੈ।

‘ਸਿੱਖ-ਮਾਰਗ’ ਦੀ ਮੰਜ਼ਿਲ ਨਾ ਤਾਂ ਕੂੜ-ਗਰੰਥ ਹੈ ਅਤੇ ਨਾ ਹੀ ਗੁੰਢੇ ਅਸੰਤ ਹਨ। ਕੇਵਲ ‘ਗੁਰਮੱਤ’ ਦੇ ‘ਸਿੱਖੀ-ਸਿਧਾਂਤਾਂ’ ਦੇ ਨਿਰੋਲ ‘ਸੱਚ’ ਦਾ ਪ੍ਰਚਾਰ-ਪ੍ਰਸਾਰ ਹੈ। ‘ਗੁਰਮੱਤ’, ਸਿੱਖੀ-ਸਿਧਾਂਤਾਂ ਨਾਲ ਪਿਆਰ ਕਰਨ ਵਾਲੇ ਸਾਰੇ ਲੇਖਕ ਵੀਰਾਂ ਭੈਣਾਂ ਨੂੰ ਸਨਿਮਰ ਅਪੀਲ ਹੈ, ਅਗਰ ਆਪਣੇ ਮਨਾਂ ਵਿਚ ਕਿਸੇ ਤਰਾਂ ਦੀ ਕੋਈ ਗਲਤ ਫਹਿਮੀ ਬਣ ਗਈ ਹੈ ਤਾਂ ਆਉ ਸਾਰੇ ਵੀਰ-ਭੈਣ ਆਪਸੀ ਵਿਚਾਰ ਵਿਟਾਂਦੜੇ ਰਾਂਹੀ ਉਸ ਗਲਤ ਫਹਿਮੀ ਨੂੰ ਦੂਰ ਕਰ ਕੇ ‘ਸਿੱਖ-ਮਾਰਗ’ ਦੀ ਫੁਲਵਾੜੀ ਨੂੰ ਪਹਿਲਾਂ ਵਾਂਗ ਹੀ ਹਰਿਆ-ਭਰਿਆ ਅਤੇ ਮਹਿਕਦਾ ਰੱਖੀਏ/ਕਰੀਏ।

‘ਸਿੱਖ-ਮਾਰਗ’ ਪਲੇਟਫਾਰਮ ਉੱਪਰ ਤਾਲਮੇਲ ਬਣਾ ਕੇ ਰੱਖਣਾ ਅਤੇ ਚੱਲਣਾ, ਜਿਥੇ ਵੀਰ ਮੱਖਣ ਸਿੰਘ ਪੁਰੇਵਾਲ ਜੀ ਦੀ ਫਰਜ਼ ਅਤੇ ਜਿੰਮੇਵਾਰੀ ਹੈ, ਉਥੇ ਆਪਾਂ ਸਾਰਿਆਂ ਦਾ ਵੀ ਉਨ੍ਹਾਂ ਹੀ ਫਰਜ਼ ਅਤੇ ਜਿੰਮੇਵਾਰੀ ਹੈ।

ਮੇਰੀ ਅਪੀਲ ਹੈ ਜਿਸ ਤਰਾਂ ‘ਸਿੱਖ-ਮਾਰਗ’ ਨੇ ਕੂੜ-ਗਰੰਥ ਨੂੰ ਗੁੱਠੇ ਲਾ ਰੱਖਿਆ ਹੈ, ਇਸੇ ਤਰਾਂ ਗੁੰਡੇ ਅਸੰਤਾਂ ਦੇ ਵਿਸ਼ੇ ਨੂੰ ਵੀ ਕਿਸੇ ਗੁੱਠੇ ਲਾ ਕੇ ਛੱਡ ਦੇਣਾ ਚਾਹੀਦਾ ਹੈ।

ਲੇਖਕ ਵੀਰੋ-ਭੈਣੋਂ, ਤੁਹਾਡੇ ਤਾਜ਼ੁਰਬੇ ਅਤੇ ਗਿਆਨ ਦੀ ਥਾਹ ਨਹੀਂ ਪਾਈ ਜਾ ਸਕਦੀ। ਤੁਹਾਡੇ ਵਿਚੋਂ ਬਹੁਤ ਸਾਰਿਆਂ ਨੇ ‘ਗੁਰਮੱਤ-ਗਿਆਨ-ਸਾਗਰ’ ਵਿਚ ਬਹੁਤ ਡੂੰਗੀਆਂ ਟੁੱਬੀਆਂ ਲਾਈਆਂ ਹਨ। ਬਹੁਤ ਸਾਰੇ ਹੀਰਿਆਂ ਮੋਤੀ ਰੂਪੀ ਵਿਚਾਰ/ਖਿਆਲ ਸਿੱਖ ਸੰਗਤਾਂ ਦੇ ਝੋਲੀ ਪਾਏ ਹਨ। ਸੋ ਇਸੇ ਤਰਾਂ ਹੀ ਆਪਣੇ ਗਿਆਨ ਅਤੇ ਵਿਦਵਤਾ ਦੀ ਸਾਂਝ ਸਾਡੇ ਸਾਰਿਆਂ ਨਾਲ ਬਣਾਈ ਰੱਖਣਾ।

ਭਾਰਤੀ ਖਿੱਤੇ ਵਿਚ ਬ੍ਰਾਹਮਣੀ-ਸੋਚ ਨੇ ਮਨੁੱਖਤਾ ਵਿਚ ਵੰਡੀਆਂ ਪਾ ਦਿੱਤੀਆਂ। ਮੰਨੂ ਦੀ ਵਰੁਣ-ਵੰਡ ਨੇ ਗਰੀਬ ਲੋਕਾਂ ਨੂੰ ਸੂਦਰ ਪਰਜਾਤੀਆਂ ਵਿਚ ਵੰਡਨਾ ਕਰ ਦਿੱਤਾ। ਗੁਰੂੁ ਸਾਹਿਬਾਨਾਂ ਨੇ ਇਹਨਾਂ ਸ਼ੂਦਰ ਪਰਜਾਤੀਆਂ ਨੂੰ ਹੀ ਇੱਕਸਾਰਤਾ, ਇੱਕਸੁਰਤਾ, ਅਤੇ ਇੱਕੋ (ੴ) ਨਾਲ ਜੋੜਨਾ ਕੀਤਾ। ਦੱਸਵੇਂ ਗੁਰੂ ਸਾਹਿਬ ਜੀ ਨੇ ਇਹਨਾਂ ਸ਼ੂਦਰਾਂ ਨੂੰ ਹੀ ਖੰਡੇ ਦੀ ਪਾਹੁਲ ਛਕਾ ਕੇ ਸਾਰਿਆਂ ਨੂੰ ਬਰਾਬਰਤਾ ਦੀ ਯੂਨੀਫਾਰਮ ਪਵਾ ਦਿੱਤੀ। ਅੱਜ ਦੇ ਸਿੱਖ ਸਮਾਜ ਵਿਚ ਉਹੀ ਬ੍ਰਾਹਮਣੀ ਵਰੁਣ ਵੰਡ ਦੀ ਰੀਤੀਆਂ ਪ੍ਰਚੱਲਤ ਹੋ ਗਈਆਂ ਹਨ। ਇਸ ਅਲੱਗਤਾ, ਊਚ-ਨੀਚਤਾ, ਭੇਦਭਾਵ ਕਰਕੇ ਹੀ ਡੇਰਾਵਾਦ ਪਰਫੁੱਲਤ ਹੋਇਆ ਹੈ। ਸਿੱਖ ਸਮਾਜ ਵਿਚ ਅਗਿਆਨਤਾ ਅਤੇ ਅਨਪੜ੍ਹਤਾ ਦਾ ਬੋਲਬਾਲਾ ਹੋ ਰਿਹਾ ਹੈ। ਸਿੱਖ ਸਮਾਜ ਵਿਚ ਕੂੜ-ਗਰੰਥ ਦੇ ਬੋਲ ਬਾਲੇ ਦਾ ਕਾਰਨ ਵੀ ਇਹੀ ਅਨਪੜ੍ਹਤਾ ਅਤੇ ਅਗਿਆਨਤਾ ਹੀ ਹੈ। ਇਸੇ ਅਨਪੜ੍ਹਤਾ ਅਤੇ ਅਗਿਆਨਤਾ ਕਰਕੇ ਅੱਜ ਦਾ ਸਿੱਖ ਸਮਾਜ ਨੀਵਾਣਾਂ ਵੱਲ ਨੂੰ ਜਾ ਰਿਹਾ ਹੈ।

ਆਉ, ਨਾਨਕ ਫਲਸ਼ਫੇ ਵਾਲੀ ਬਰਾਬਰਤਾ ਅਤੇ ਗੁਰਮੱਤ ਗਿਆਨ ਵਿਚਾਰ ਵਾਲੇ ਚੱਕਰ ਨੂੰ ਚੱਲਦਾ ਰੱਖੀਏ।

ਸਿੱਖ ਮਾਰਗ ਦੇ ਪਾਠਕਾਂ ਦੇ ਦਿੱਲਾਂ ਵਿਚ ਵੀ ਹੂਕ ਤਾਂ ਉਠਦੀ ਹੋਵੇਗੀ, ਕਿ ਕੀ ਕਾਰਨ ਬਣ ਗਿਆ ਕਿ ਸਾਰੇ ਲੇਖਕ ਵੀ-ਭੈਣ ਇੱਕ ਦਮ ਕਿਉਂ ਖਾਮੋਸ਼ ਹੋ ਗਏ ??
ਸਾਰਿਆਂ ਦੀਆਂ ਕਲਮਾਂ ਕਿਉਂ ਰੁੱਕ ਗਈਆਂ ??

ਸੋ, ਮੇਰੀ ਸਾਰੇ ਲੇਖਕ ਵੀਰਾਂ ਭੈਣਾਂ ਨੂੰ ਸਨਿਮਰ ਅਪੀਲ ਹੈ, ਆਪਸੀ ਗਿਲੇ-ਸ਼ਿਕਵਿਆਂ ਦਾ ਸੇਕ ਨੂੰ ਨਾਨਕ ਫਲਸ਼ਫੇ ਦੇ ‘ਗੁਰਮੱਤ-ਗਿਆਨ-ਵਿਚਾਰ’ ਦੀ ਠੰਡੀ ਛਾਂ ਹੇਠ ਨਾ ਲਿਆਉਣਾ ਕਰਕੇ,
ਆਪੋ-ਆਪਣੀ ਕਲਮ ਦੀ ਸਿਆਹੀ ਨੂੰ ਸੁੱਕਣ ਨਾ ਦੇਣਾ।

ਆਪਣੇ ਗੁਰਮੱਤ ਵਿਚਾਰਾਂ ਦੀ ਰਵਾਨਗੀ ਨੂੰ ਠੰਡੀ ਨਾ ਹੋਣ ਦੇਣਾ।
ਨਾਨਕ ਫਲਸ਼ਫੇ ਦੇ ਪ੍ਰਵਾਹ ਨੂੰ ਰੁੱਕਣ ਨਾ ਦੇਣਾ।
‘ਸੱਚ’ ਦਾ ਹੋਕਾ ਸਦਾ ਬੁਲੰਦ ਰਹੇ।

ਅਪੀਲ ਜਰੂਰ ਪ੍ਰਵਾਨ ਕਰਨਾ।
ਇੰਜ ਦਰਸਨ ਸਿੰਘ ਖਾਲਸਾ ਅਸਟਰੇਲੀਆ।
4th March 2019 11:57pm
Gravatar
Gurmit singh Barsal (Winnemucca, US)
excellent ,veer jeo
6th March 2019 8:41pm
First < 3 4 5 6 7 > Last
Page 5 of 60

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
What is the sum of 1 + 2 + 3?
 
Enter answer:
 
Remember my form inputs on this computer.
 
 
Powered by Commentics

.