.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1141)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Gursharn Singh Dhillon (Ajax, Canada)
ਸ੍ਰ. ਗੁਰਿੰਦਰ ਸਿੰਘ ਪਾਲ ਜੀ, ਸਤਿ ਸ੍ਰੀ ਅਕਾਲ।
ਆਪ ਜੀ ਦਾ ਬਹੁਤ ਧੰਨਵਾਦ ਹੈ ਜੋ ਤੁਸੀਂ ਸਿੱਖਾਂ ਨੂੰ ਸਤਿਕਾਰ ਯੋਗ ਰਵੀਦਾਸ ਜੀ ਨੂੰ ਗੁਰੂ ਕਹਿਣਾ ਚਾਹੀਦਾ ਹੈ ਜਾਂ ਭਗਤ ਬਾਰੇ ਵਿਚਾਰ ਦੇਣ ਵਿਚ ਹਿੱਸਾ ਪਾਇਆ ਹੈ । ਵੀਰ ਜੀ, ਤੁਸੀਂ ਗੁਰਮਤਿ ਦੇ ਚੰਗੇ ਵਿਦਵਾਨ ਹੋ, ਪਹਿਲਾਂ ਤੁਸੀਂ ਇਹ ਦੱਸਣ ਦੀ ਖੇਚਲ ਕਰਨੀ ਕਿ ਤੁਹਾਡੇ ਮੁਤਾਬਕ ਕੀ ਕਹਿਣਾ ਚਾਹੀਦਾ ਹੈ ? ਮੈਂ ਤਾਂ ਤੁਹਾਡੇ ਸੱਭ ਵਿਦਵਾਨਾ ਕੋਲੋ ਜਾਣਕਾਰੀ ਮੰਗੀ ਹੈ; ਇਸ ਵਿਸ਼ੇ ਤੇ ਲੇਖ ਨਹੀਂ ਲਿਖਿਆ ਕਿ ਗੁਰੂ ਹਨ ਜਾਂ ਭਗਤ । ਸੋ, ਤੁਸੀਂ ਮੇਹਰਬਾਨੀ ਕਰਕੇ ਦਸਣ ਦੀ ਖੇਚਲ ਕਰਨੀ ਕਿ ਗੁਰੂ ਲਿਖਣਾ ਚਾਹੀਦਾ ਹੈ ਜਾਂ ਭਗਤ ਅਤੇ ਕਿਉਂ ?
ਵੀਰ ਜੀ, ਇਹ ਜੋ ਤੁਸੀਂ ਲਿਖਿਆ ਹੈ ਕਿ, “ਪਰੰਤੂ ਆਪ ਦਾ ਇਕ ਭੇਦ ਮੈਂ ਸਮਝ ਨਹੀਂ ਸਕਿਆ, ਉਹ ਇਹ ਕਿ ਆਪ ਨੇ ਉਨ੍ਹਾਂ ਸਵਾਲਾਂ ਬਾਰੇ ਆਪਣੇ ਵਿਚਾਰ ਕਦੇ ਨਹੀਂ ਦਿੱਤੇ”!
ਸਰਦਾਰ ਸਾਹਿਬ, ਜੇਕਰ ਆਪ ਸਾਰੇ ਪਾਠਕਾਂ ਦੇ ਸਵਾਲ ਜਵਾਬ ਪੜ੍ਹਦੇ ਹੋ ਤਾਂ ਆਪ ਜੀ ਨੂੰ ਯਾਦ ਹੋਵੇਗਾ ਕਿ ਜਿੰਨੀ ਕੁ ਥੋੜੀ ਜਿਹੀ ਗੁਰਬਾਣੀ ਬਾਰੇ ਸੋਝੀ ਹੈ, ਉਸ ਅਨੁਸਾਰ ਤਾਂ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹਾਂ । ਤੁਸੀਂ ਪਾਠਕਾਂ ਦੇ ਪੰਨੇ ਤੇ ਜਾ ਕੇ ਪਿਛਲੇ ਕੁਝ ਸਾਲਾਂ ਦੇ ਵੇਖ ਸਕਦੇ ਹੋ । ਕਿੰਨਾਂ ਚਿਰ ਸ੍ਰ ਬਲਦੇਵ ਸਿੰਘ ਟੋਰਾਂਟੋ, ਡਾਕਟਰ ਇਕਬਾਲ ਸਿੰਘ ਜੀ ਢਿੱਲੋਂ ਕੁਝ ਹੋਰਨਾਂ ਪਾਠਕਾਂ ਨਾਲ ਵੀ ਵਿਚਾਰ ਸਾਂਝੇ ਕਰਦਾ ਹਾਂ । ਜਿਵੇਂ ਸ੍ਰ. ਇਕਬਾਲ ਸਿੰਘ ਢਿੱਲੋਂ ਜੀ ਅਤੇ ਸਰਦਾਰ ਦਲਜੀਤ ਸਿੰਘ ਜੀ ਸਿੱਖ ਧਰਮ ਨੂੰ ਨਹੀਂ ਮੰਨਦੇ ਤਾਂ ਕੀ ਕਰ ਸਕਦਾ ਹਾਂ ।
ਕੀ ਤੁਸੀਂ ਮੰਨਦੇ ਹੋ ਕਿ ਸਿੱਖ ਧਰਮ/ ਕੌਮ ਹੈ ਜਾਂ ਨਹੀਂ ? ਜੇ ਮੰਨਦੇ ਹੋ ਕਿ ਸਿੱਖ ਧਰਮ/ ਕੌਮ ਹੈ ਤਾਂ ਤੁਸੀਂ ਉਸ ਵਿਚਾਰ ਚਰਚਾ ਵਿਚ ਹਿੱਸਾ ਕਿਉਂ ਨਹੀਂ ਲਿਆ ? ਬਾਕੀ ਤੁਹਾਡੇ ਜਵਾਬ ਆਉਣ ਤੇ ।
ਆਪ ਜੀ ਦੇ ਵਿਚਾਰ ਜਾਣਨ ਦੀ ਤਾਂਘ ਵਿਚ ।
2nd March 2016 9:08am
Gravatar
Sital (Lloydminster, Canada)
Mr. Baaghi,
would you be able to tell the year when Surinder Sodhi was convicted of a murder related to smuggling referenced in your letter below.

Regards,

Sital.
29th February 2016 3:50pm
Gravatar
Gurdeep Singh Baaghi (Ambala, India)
I think you mistook Shinda with Sodhi, Shinda was murder convict.
1st March 2016 2:58am
Gravatar
Gurdeep Singh Baaghi (Ambala, India)
ਬੱਬਰਾਂ ਦੇ ਲਾਏ ਇਲਜਾਮ ਬੱਬਰ ਕੌਣ ਸਨ ਪੰਨਾ ੪੯ ਤੇ ਪੜ੍ਹੋ
http://www.scribd.com/doc/39505332/Sant-Sipahi-Feb-1984
29th February 2016 7:34am
Gravatar
Gursharn Singh Dhillon (Ajax, Canada)
ਸਤਿਕਾਰ ਯੋਗ ਸਿੱਖ ਧਰਮ ਦੇ ਵਿਦਵਾਨੋ ਅਤੇ ਪਾਠਕੋ ।
ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ।
ਹੋ ਸਕੇ ਤਾਂ ਇਹ ਜਾਣਕਾਰੀ ਦੇਣ ਦੀ ਖੇਚਲ ਕਰਨੀ ਕਿ ਸਿੱਖ ਧਰਮ ਦੇ ਪੈਰੋਕਾਰਾਂ ਨੂੰ ਸਤਿਕਾਰ ਯੋਗ ਰਵੀਦਾਸ ਜੀ ਨੂੰ ਗੁਰੂ ਰਵੀਦਾਸ ਲਿਖਣਾ ਠੀਕ ਹੈ ਜਾਂ ਭਗਤ ਰਵੀਦਾਸ । ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ ।
28th February 2016 5:33pm
Gravatar
Sarbjit Singh (Sacromento, US)
ਸ. ਗੁਰਸ਼ਰਨ ਸਿੰਘ ਆਪ ਜੀ ਦੇ ਸਵਾਲ ਿਵਚ ਗ੍ਰੰਥ ਸਾਹਿਬ ਜੀ ਵਿਚੋ ਤਿੰਨ ਸ਼ਬਦ ਪੇਸਟ ਕਰ ਰਿਹਾ ਹਾ।
ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥ {ਪੰਨਾ 694}
ਬਿਲਾਵਲੁ ਬਾਣੀ ਰਵਿਦਾਸ ਭਗਤ ਕੀ ੴ ਸਤਿਗੁਰ ਪ੍ਰਸਾਦਿ ॥ ਦਾਰਿਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ ॥ ਅਸਟ ਦਸਾ ਸਿਧਿ ਕਰ ਤਲੈ ਸਭ ਕ੍ਰਿਪਾ ਤੁਮਾਰੀ ॥੧॥ ਤੂ ਜਾਨਤ ਮੈ ਕਿਛੁ ਨਹੀ ਭਵ ਖੰਡਨ ਰਾਮ ॥ ਸਗਲ ਜੀਅ ਸਰਨਾਗਤੀ ਪ੍ਰਭ ਪੂਰਨ ਕਾਮ ॥੧॥ ਰਹਾਉ ॥ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰੁ ॥ ਊਚ ਨੀਚ ਤੁਮ ਤੇ ਤਰੇ ਆਲਜੁ ਸੰਸਾਰੁ ॥੨॥ ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ ॥ ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ ॥੩॥੧॥ {ਪੰਨਾ 858}
ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ ॥ ਰਿਦੈ ਰਾਮ ਗੋਬਿੰਦ ਗੁਨ ਸਾਰੰ ॥੧॥ ਰਹਾਉ ॥ ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ ॥ ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ ॥੧॥ ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ॥ ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥੨॥ ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥ ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥੩॥੧॥ {ਪੰਨਾ1293}
29th February 2016 6:39pm
Gravatar
Gursharn Singh Dhillon (Ajax, Canada)
ਸ੍ਰ ਸਰਬਜੀਤ ਸਿੰਘ ਜੀ, ਸਤਿ ਸ੍ਰੀ ਅਕਾਲ।
ਸਤਿਕਾਰ ਯੋਗ ਰਵੀਦਾਸ ਜੀ ਨੂੰ ਸਿੱਖ ਧਰਮ ਦੇ ਮੰਨਣ ਵਾਲਿਆ ਨੂੰ ਗੁਰੂ ਲਿਖਣਾ ਚਾਹੀਦਾ ਹੈ ਜਾਂ ਭਗਤ,ਇਸ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ।
1st March 2016 10:20am
Gravatar
Sukhdev singh (Auckland, New Zealand)
ਮੇਰੀ ਆਪਣੀ ਤੁੱਛ ਬੁੱਧੀ ਅਨੁਸਾਰ ਗੁਰੂ ਕਾਲ ਤੋਂ ਪਹਿਲਾਂ 'ਰਵੀਦਾਸ ਜੀ' ਅਤੇ ਹੋਰ ਜਿੰਨ੍ਹਾਂ ਦੀ ਵੀ ਬਾਣੀ 'ਗੁਰੂ ਗਰੰਥ ਸਾਹਿਬ ਜੀ' ਵਿੱਚ ਦਰਜ ਹੈ "ਭਗਤ ਜਾਂ ਭਗਤ ਜੀ" ਦੇ ਰੁੱਤਬੇ ਨਾਲ ਲੋਕਾਂ ਵਿੱਚ ਪ੍ਰਚਲਤ ਸਨ ਜਾਂ ਹੋਏ ਹੋਣਗੇ, ਤੇ ਉਹਨਾਂ 'ਭਗਤ ਸਾਹਿਬਾਨਾਂ' ਦੇ ਪ੍ਰਚਲਤ ਰੁੱਤਬੇ ਦਾ ਉਸੇ ਤਰ੍ਹਾਂ ਹੀ ਲੋਕਾਈ ਵਿੱਚ ਮਾਣ ਸਤਿਕਾਰ ਬਰਕਰਾਰ ਰੱਖਦੇ ਹੋਏ 'ਉਹਨਾਂ' ਦੀਆਂ ਰਚਿਤ ਲਿਖਤਾਂ ਨੂੰ 'ਸੱਚੀ ਬਾਣੀ' ਦਾ ਰੁੱਤਬਾ ਆਪਣੀ ਬਾਣੀ ਦੇ ਬਰਾਬਰ ਦੇ ਕੇ "ਸ਼ਬਦ ਗੁਰੂ" ਦੀ ਵਡਿਆਈ ਬਖਸ਼ ਕੇ ਇੱਕ ਤਰ੍ਹਾਂ ਨਾਲ ਭਗਤ ਸਾਹਿਬਾਨਾਂ ਨੂੰ "ਗੁਰੂ" ਦਾ ਦਰਜਾ ਵੀ ਨਾਲ ਦੀ ਨਾਲ ਬਖਸ਼ ਦਿੱਤਾ ਹੋਿੲਆ ਸੀ ਤੇ ਹੈ। ਜਦੋਂ ਸੰਪੂਰਨ ਬਾਣੀ "ਸ਼ਬਦ ਗੁਰੂ" ਦਾ ਦਰਜਾ ਰੱਖਦੀ ਹੈ ਤਾਂ ਹੁਣ ਭਾਵੇਂ ਨਾਨਕ ਜੀ ਨਾਲ 'ਭਗਤ' ਲਿਖੋ ਜਾਂ ਰਵਿਦਾਸ ਜੀ ਨਾਲ ਜਾਂ ਹੋਰ ਭਗਤ ਸਾਹਿਬਾਨਾਂ ਨਾਲ 'ਗੁਰੂ' ਲਿਖੋ ਇਸ "ਸ਼ਬਦ ਰੂਪੀ ਗਰੰਥ" ਦੇ ਸੂਰਜ ਦੀਆਂ ਕਿਰਨਾਂ ਤਾਂ ਇੱਕ ਸਮਾਨ ਹੀ ਰਹਿਣੀਆਂ ਹਨ। ਪਰ ਮੇਰੇ ਵਰਗੇ ਮਨਮੁੱਖ ਦੀਆਂ ਿੲਹ ਢੁੱਚਰਾਂ ਕਦੀ ਵੀ ਨਹੀਂ ਮੁੱਕੀਆਂ ਤੇ ਨਾ ਹੀ ਮੁੱਕਣਗੀਆਂ। ਗੁਰੂ ਭਲੀ ਕਰੇ। ਭੁੱਲ ਚੁੱਕ ਲਈ ਖਿਮਾ ਜੀ।
3rd March 2016 1:14am
Gravatar
Gursharn Singh Dhillon (Ajax, Canada)
ਸ੍ਰ ਸੁਖਦੇਵ ਸਿੰਘ ਜੀ, ਸਤਿ ਸ੍ਰੀ ਅਕਾਲ।
ਆਪ ਜੀ ਦਾ ਆਪਣੇ ਵੀਚਾਰ ਦੇਣ ਲਈ ਧੰਨਵਾਦ । ਪਰ ਆਪ ਜੀ ਦੀ ਇਹ ਗੱਲ ਸਮਝ ਨਹੀਂ ਆਈ ਕਿ "ਪਰ ਮੇਰੇ ਵਰਗੇ ਮਨਮੁੱਖ ਦੀਆਂ ਿੲਹ ਢੁੱਚਰਾਂ ਕਦੀ ਵੀ ਨਹੀਂ ਮੁੱਕੀਆਂ ਤੇ ਨਾ ਹੀ ਮੁੱਕਣਗੀਆਂ"। ਇਹ ਪੁਛਣ ਵਿਚ ਕਿ ਗੁਰੂ ਜੀ ਨੇ ਜਿਹਨਾਂ ਨੂੰ ਭਗਤ ਲਿਖਿਆ ਹੈ ਉਹਨਾਂ ਨੂੰ ਭਗਤ ਕਹਿਣਾ ਚਾਹੀਦਾ ਹੈ ਜਾਂ 'ਗੁਰੂ' ?
ਤੁਸੀਂ ਤਾਂ ਢੁੱਚਰਾਂ ਨਹੀਂ ਕਰ ਰਹੇ; ਤੁਸੀਂ ਸਾਰਿਆਂ ਨੂੰ 'ਗੁਰੂ'ਮੰਨਦੇ ਹੋ । ਵਿਚਾਰ ਵਿਚ ਹਿੱਸਾ ਲੈਣ ਲਈ ਧੰਨਵਾਦ ।
4th March 2016 9:31am
Gravatar
GURSHARAN CHOPRA (CANTON, US)
IF I WRITE IN ENGLISH WILL IT FIND PLACE?
4th March 2016 4:17pm
Gravatar
Baldev Singh (Firozepur, India)
ਸਰਦਾਰ ਦਲਜੀਤ ਸਿੰਘ ਜੀ ਅਤੇ ਪਾਠਕ ਵੀਰੋ ਮਾਫ ਕਰਨਾਂ ਜੀ । ਇਹ ਪੋਸਟ ਦੁਬਾਰਾ ਪਾ ਰਿਹਾ ਹਾਂ ਜੀ ਕਿਉਂ ਕੇ ਇਕ ਤਾਂ ਗੁਰਬਾਣੀਂ ਵਿਚ ਯੁਨੀ ਕੋਡ ਫੌਂਟ ਦੀ ਵਜਹਾ ਨਾਲ ਅੱਖਰਾਂ ਦੀ ਗਲਤੀ ਰਹਿ ਗਈ ਸੀ ਜੀ ਅਤੇ ਦੂਸਰਾ ਲਾਈਨਾਂ ਜਾਂ ਪਹਿਰਿਆਂ ਵਿਚ ਜਰੂਰੀ ਸਪੇਸ ਨਾਂ ਛੱਡਣ ਕਾਰਣ ਗੱਲਬਾਤ ਦਾ ਭਾਵ ਪੂਰੀ ਤਰਾਂ ਸਮਝਣ ਵਿਚ ਦਿੱਕਤ ਹੋ ਰਹੀ ਸੀ।

ਸਤਿਕਾਰ ਯੋਗ ਸਰਦਾਰ ਮੱਖਣ ਸਿੰਘ ਜੀ ਕਿਰਪਾ ਕਰ ਕੇ ਦਾਸ ਦੀ ਪਹਿਲੀ ਪੋਸਟ ਡਿਲੀਟ ਕਰ ਦੇਣਾਂ ਜੀ, ਅਤੇ ਇਕ ਬੇਨਤੀ ਹੋਰ ਜੀ ਕਿ ਸ: ਗੁਰਸ਼ਰਨ ਸਿੰਘ ਜੀ ਢਿੱਲੋਂ ਜੀ ਵੀ ਆਪਣੀਂ ਪੋਸਟ ਗਲਤ ਥਾਂ ਤੇ ਟੈਗ ਕਰ ਬੈਠੇ ਹਨ ਜੀ, ਉਹ ਵੀ ਠੀਕ ਕਰ ਦੇਣਾਂ ਜੀ। ਧੰਨਵਾਦ ਜੀ।

ਸਰਦਾਰ ਦਲਜੀਤ ਸਿੰਘ ਲੁਧਿਆਣਾਂ ਜੀ, 27 ਫਰਵਰੀ 16 ਨੂੰ ਪਾਈ ਆਪ ਜੀ ਦੀ ਪੋਸਟ ਵਿਚ, ਜਿੰਨ੍ਹਾਂ ਨੁਕਤਿਆਂ ਵੱਲ ਆਪ ਜੀ ਨੇਂ ਪਾਠਕਾਂ ਦਾ ਧਿਆਨ ਦਿਵਾਇਆ ਹੈ, ਉਹ ਸਾਰੇ ਹੀ ਨੁਕਤੇ ਗੌਰ ਕਰਨ ਦੇ ਕਾਬਲ ਹਨ ਜੀ। ਆਪ ਜੀ ਵੱਲੋਂ ਦਰਸਾਇਆ/ਸੁਝਾਇਆ ਇਕ ਇਕ ਨੁਕਤਾ ਅਮਲ ਕਰਨ ਦੇ ਕਾਬਲ ਹੈ ਜੀ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਕਿਸੇ ਹੋਰ ਦਾ ਤਾਂ ਪਤਾ ਨਹੀਂ, ਪਰ ਦਾਸ ਤਾਂ ਆਪ ਜੀ ਦੇ ਇਹਨਾਂ ਸਾਰੇ ਵਿਚਾਰਾਂ ਨਾਲ ਸਹਿਮਤ ਹੈ ਜੀ।

ਜੱਦ ਵੀ ਕੋਈ ਲੇਖਕ ਗਿਆਨ ਦੀ ਜਾਂ ਪਤੇ ਦੀ ਕੋਈ ਗੱਲ ਕਰਦਾ/ਲਿਖਦਾ ਹੈ ਤਾਂ ਦਾਸ ਦਿਵਾਨਿਆਂ ਦੀ ਤਰਾਂ, ਉਸ ਦੀ ਤਾਰੀਫ ਕਰਨੀਂ ਸ਼ੁਰੂ ਕਰ ਦੇਂਦਾ ਹੈ ਜੀ। (ਕਿਉਂ ਕੇ ਦਾਸ ਤਾਂ ਗੁਣਾਂ ਦਾ ਗਾਹਕ ਹੈ ਜੀ) ਕਿਸੇ ਦੇ ਸਹੀ ਵਿਚਾਰ ਦੀ ਸਹੀ ਤਾਰੀਫ ਕਰਨ ਨਾਲ ਦਾਸ ਦਾ ਕੁਝ ਵੀ ਨਹੀਂ ਘੱਟਦਾ। ਸਗੋਂ ਇਸ ਨਾਲ ਲਿਖਾਰੀ ਦਾ ਉਤਸ਼ਾਹ ਹੋਰ ਵੀ ਵੱਧ ਜਾਂਦਾ ਹੈ, ਅਤੇ ਲਿਖਾਰੀਆਂ ਦਾ ਆਪਸ ਵਿਚ ਪ੍ਰੇਮ ਪਿਆਰ ਵੀ ਵੱਧਦਾ ਹੈ।

ਜੀਵਨ ਜਾਚ ਜਾਂ ਮਾਨਵਵਾਦ ਸਿੱਖਣ ਜਾਂ ਸਿਖਾਉਣ ਵਾਸਤੇ ‘ਆਪਸੀ ਪਿਆਰ’ ਪਹਿਲੀ ਪਾਉੜੀ ਹੈ ਜੀ

ਵੀਰ ਜੀ, ਕਿਸੇ ਵੀ ਲਿਖਾਰੀ ਦੀ ਤਾਰੀਫ ਦੇ ਨਾਲ ਨਾਲ ਦਾਸ, ਕਦੇ ਕਦੇ ਲਿਖਤ ਵਿਚਲੀ ਕਿਸੇ ਗੱਲ ਤੇ ਆਪਣੇਂ ਸੁਝਾਉ ਵੀ ਲਿਖ ਦੇਂਦਾ ਹੈ, ਜਾਂ ਕਦੇ ਕੋਈ ਤਰਕ ਵੀ ਪੇਸ਼ ਕਰ ਦੇਂਦਾ ਹੈ ਜੀ। ਹੁਣ ਜੇ ਕੋਈ ਲਿਖਾਰੀ ਤਾਰੀਫ ਸੁਣ ਕੇ ਤਾਂ ਖੁਸ਼ ਹੋ ਜਾਵੇ, ਪਰ ਦਾਸ ਦੇ ਪੇਸ਼ ਕੀਤੇ ਵਿਚਾਰ ਜਾਂ ਤਰਕ ਤੇ ਤੇ ਨਰਾਜ਼ ਹੋ ਜਾਵੇ ਅਤੇ ਝਗੜਾ ਸ਼ੁਰੂ ਕਰ ਦੇਵੇ। ਅਤੇ ਕਹੇ ਕੇ ਉਸ ਨੇਂ ਜੋ ਲਿਖ ਦਿੱਤਾ ਸਿਰਫ ਉਹੋ ਹੀ ਸੱਚ ਹੈ ਤਾਂ, ਇਹ ਵੀ ਠੀਕ ਨਹੀਂ ਹੈ। ਇਸ ਗੱਲ ਨਾਲ ਤਾਂ ਸ਼ਾਇਦ ਆਪ ਜੀ ਵੀ ਸਹਿਮਤ ਹੀ ਹੋਵੋ ਗੇ ਜੀ।

ਦਾਸ ਆਪ ਜੀ ਦੀ ਪੋਸਟ ਨੂੰ ਵੀ ਸੱਚਮੁਚ ਕਾਬਲੇ ਤਾਰੀਫ ਸਮਝਦਾ ਹੈ ਜੀ। ਦਾਸ ਦਾ ਇਹ ਪੂਰਾ ਕੁਮਿੰਟ ਪੱੜੵ ਕੇ ਆਪ ਖੁਦ ਵੀ ਮੰਨੋਂ ਗੇ, ਕਿ ਦਾਸ ਨੇਂ ਆਪ ਜੀ ਦੀ ਪੋਸਟ ਤੇ ਕਿੰਨੀਂ ਸੰਜੀਦਗੀ ਨਾਲ ਵਿਚਾਰ ਕੀਤੀ ਹੈ ਜੀ। ਦਾਸ ਤਾਂ ਕਿਸੇ ਵੀ ਲਿਖਾਰੀ ਦੇ ਅੱਛੇ ਵਿਚਾਰਾਂ ਦੀ ਰੱਜ ਕੇ ਤਾਰੀਫ ਕਰਦਾ ਹੈ ਜੀ। ਆਪ ਜੀ ਨੇਂ ਬਿਲਕੁਲ ਸੱਚ ਲਿਖਿਆ ਹੈ ਜੀ ਕਿ

ਪਹਿਲੇ ਆਪਣੇ ਆਪ ਨੂੰ ਗੁਰਮੱਤ ਵਿੱਚ ਪ੍ਰਪੱਕ ਕਰੋ ਆਪਣੇ ਆਪਣੇ ਅੰਦਰ ਝਾਤੀ ਮਾਰੋ । (ਫੇਰ ਹੀ ਪ੍ਰਚਾਰ ਕਰਨ ਦਾ ਲਾਭ ਹੈ)

ਸੱਚਮੁੱਚ ਸਾਰਿਆਂ ਲਿਖਾਰੀਆਂ ਨੂੰ ਕਥਨੀਂ (ਕਹਿਣੀਂ) ਅਤੇ ਕਰਨੀਂ ਦੇ ਸੂਰੇ ਹੋਣਾਂ ਚਾਹੀਦਾ ਹੈ। ਆਪ ਜੀ ਵੱਲੋਂ ਲਿਖਾਰੀਆਂ ਵਾਸਤੇ ਲਿਖੀਆਂ ਸਾਰੀਆਂ ਹੀ ਨਸੀਹਤਾਂ ਉਤੇ, ਸਾਰਿਆਂ ਹੀ ਲਿਖਾਰੀਆਂ ਨੂੰ ਅਮਲ ਕਰਨ ਦੀ ਜਰੂਰਤ ਹੈ ਜੀ।

ਆਪ ਜੀ ਨੇਂ ਕਬੀਰ ਸਾਹਿਬ ਜੀ ਦੀ ਬਾਣੀਂ ਦਾ ਜੋ ਹਵਾਲਾ ਦਿੱਤਾ ਹੈ, ਇਸ ਪ੍ਰਸੰਗ ਵਿਚ ਉਹ ਬਹੁਤ ਢੁੱਕਦਾ ਹੈ ਜੀ।ਕਿ

“ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥ ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ”

ਕਬੀਰ ਸਾਹਿਬ ਜੀ ਦੀ ਬਾਣੀਂ ਦੀ ਇਸ ਊਪਰ ਵਾਲੀ ਪੰਕਤੀ ਦਾ ਹਵਾਲਾ ਦੇ ਕੇ ਆਪ ਜੀ ਨੇਂ ਲਿਖਿਆ ਹੈ ਜੀ। ਕਿ,

“ਮੁੱਕਦੀ ਗੱਲ ਕਿ ਕੀ ਸਾਨੂੰ ਗੁਰਬਾਣੀ ਅਨੁਸਾਰ ਜਿਉਣਾ ਆ ਗਿਆ ਹੈ? ਜੇ ਆ ਗਿਆ ਹੈ ਤਾਂ ਅਸੀਂ ਜਰੂਰ ਗੁਰੂ ਦੀ ਕਿਰਪਾ ਦੇ ਪਾਤਰ ਹਾਂ, ਜੇ ਨਹੀਂ ਤਾਂ ਫੇਰ ਸਾਨੂੰ ਪਹਿਲਾਂ ਗੁਰਬਾਣੀ ਦੇ ਸੰਧਰਵ ਰਾਹੀਂ ਆਪਣਾ ਆਪ ਸੰਵਾਰਨਾ ਹੋਏਗਾ ਫੇਰ ਹੀ ਪ੍ਰਚਾਰ ਕਰਨ ਦਾ ਲਾਭ ਹੈ”

ਆਪ ਜੀ ਨੇਂ ਗੁਰਬਾਣੀਂ ਅਨੂਸਾਰ ਜਿਉਣ ਦੀ ਜੋ ਗੱਲ ਕਹੀ ਹੈ ਜੀ ਇਹ ਵੀ ਬਿਲਕੁਲ ਠੀਕ ਹੈ ਜੀ।

ਪਰ ਬਾਣੀਂ ਵਿਚ ਮਰਨ ਦੀ ਗੱਲ ਵੀ ਲਿਖੀ ਹੋਈ ਹੈ ਜੀ। ਸੋ ਕਿਰਪਾ ਕਰਕੇ ਇਹ ਵੀ ਦੱਸਣਾਂ ਜੀ ਕੇ ਅਸਾਂ ਨੇਂ ਗੁਰਬਾਣੀਂ ਅਨੂਸਾਰ ਮਰਨਾਂ ਕਿਵੇਂ ਹੈ ਜੀ? ਕਿਉਂ ਕੇ ਬਾਣੀਂ ਵਿਚ ਲਿਖਿਆ ਹੋਇਆ ਹੈ ਜੀ

“ਜੋ ਜੀਵਨ ਮਰਨਾ ਜਾਨੈ ॥ ਸੋ ਪੰਚ ਸੈਲ ਸੁਖ ਮਾਨੈ ॥”

ਕਬੀਰ ਸਾਹਿਬ ਜੀ ਦੱਸ ਰਹੇ ਹਨ ਜੀ, ਕਿ ਜਿਹੜਾ ਆਦਮੀ (ਮਨੁੱਖ) ਜਿਉਣ ਦਾ ਤਰੀਕਾ ਵੀ ਜਾਣਦਾ ਹੋਵੇ, ਅਤੇ ਮਰਨ ਦੀ ਕਲਾ ਵੀ ਜਾਣਦਾ ਹੋਵੇ। ਸਿਰਫ ਉਹੋ ਹੀ, ਹਮੇਸ਼ਾਂ ਅਤੇ ਸਦੀਵੀਂ ਸੁਖ ਨੂੰ ਹਾਸਲ ਕਰ ਸੱਕਦਾ ਹੈ ਜੀ।

ਸਿਰਫ ਜਿਉਂਣ ਦੇ ਜਾਂ ਜੀਵਨ ਨੂੰ ਸੁਖੀ ਬਨਾਉਣ ਦੇ ਤਾਂ ਭਾਵੇਂ ਅਸੀਂ ਲੱਖ ਯਤਨ ਕਰ ਲਈਏ, ਜਾਂ ਲੱਖ ਤਰੀਕੇ ਸਿੱਖ ਲਈਏ, ਪਰ ਅਸੀਂ ਕਿੰਨਾਂ ਕੂ ਚਿਰ ਜਿਉਂਦੇ ਰਹਿ ਸਕਾਂ ਗੇ। ਆਖਰ ਆਪਾਂ ਸੱਭ ਨੇਂ ਮਰਨਾਂ ਤਾਂ ਜਰੂਰ ਹੀ ਹੈ ਜੀ। ਸੋ ਇਸ ਵਾਸਤੇ ਜਿਉਣ ਦਾ ਤਰੀਕਾ ਦੱਸਣ ਦੇ ਨਾਲ ਨਾਲ ਗੁਰਬਾਣੀਂ ਅਨੂੰਸਾਰ ਮਰਨ ਦਾ ਤਰੀਕਾ ਵੀ ਦੱਸੋ ਜੀ।

ਆਪ ਜੀ ਨੇਂ ਨੁਕਤਾ ਨੰਬਰ ਚਾਰ ਵਿਚ ਅੱਗੇ ਲਿਖਿਆ ਹੈ ਜੀ ਕਿ ਆਪਣੇ ਆਪਣੇ ਅੰਦਰ ਝਾਤੀ ਮਾਰੋ ਕਿ,

੪ ਕੀ ਅਸੀਂ ਮੜੀਆਂ / ਮਸਾਣਾ, ਦਿਨ ਤਿਓਹਾਰ, ਨਰਕ / ਸੁਰਗ, ਪਾਪ / ਪੁੰਨ, ਵਰ / ਸਰਾਪ, ਦੇ ਚੱਕਰ ਤੋਂ ਬਚੇ ਹੋਏ ਹਾਂ?

ਵੀਰ ਜੀ, ਮੜੀੵਆਂ ਮਸਾਣਾਂ ਨੂੰ ਪੂਜਣੋਂ, ਜਾਂ ਦਿਨ ਤਿਓਹਾਰ ਮਨਾੳਣੋਂ, ਵੀ ਅਸੀਂ ਹੱਟ ਸੱਕਦੇ ਹਾਂ। (ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇ ਗੀ ਜੀ, ਕਿ ਦਾਸ ਇਹਨਾਂ ਵਿੱਚੋਂ ਕੋਈ ਵੀ ਕੰਮ ਨਹੀਂ ਕਰਦਾ, ਇਹ ਕੰਮ ਦਾਸ ਤਕਰੀਬਨ ਬਿਆਲੀ ਜਾਂ ਪੰਜਤਾਲੀ ਸਾਲ ਪਹਿਲੇ ਹੀ ਛੱਡ ਚੁੱਕਾ ਹੈ ਜੀ ) ਕਿਉਂ ਕੇ ਇਹ ਇਹ ਕੰਮ ਛੱਡਣੇਂ ਸਾਡੇ ਆਪਣੇਂ ਇਖਤਿਆਰ ਵਿਚ ਹਨ ਜੀ । ਪਾਪ ਅਤੇ ਪੁੰਨ ਕਰਮਾਂ ਤੇ ਵੀ ਅਸੀਂ ਕਾਫੀ ਹੱਦ ਤੱਕ ਕੰਟਰੋਲ ਕਰ ਲੱਵਾਂ ਗੇ। ਵਰ ਜਾਂ ਸਰਾਪ ਵੀ ਕੋਈ ਖਾਸ ਗੁੰਝਲਦਾਰ ਮਸਲਾ ਹੀਂ ਹੈ ਜੀ। ਭਾਵ ਇਹਨਾਂ ਤੋਂ ਤਾਂ ਅਸੀਂ ਆਸਾਨੀਂ ਨਾਲ ਬਚ ਜਾਵਾਂ ਗੇ, ਕੋਈ ਮਸਲਾ ਨਹੀਂ ਹੈ।

ਪਰ ਵੀਰ ਜੀ ਇਹ ਨਰਕ ਅਤੇ ਸੁਰਗ, ਕਿਸੇ ਨੇਂ ਵੀ ਨਹੀਂ ਵੇਖੇ ਹਨ, ਇਹਨਾਂ ਦਾ ਤਾਂ ਸਿਰਫ ਬਾਣੀਂ ਵਿਚ ਜਿਕਰ ਹੈ। ਅਤੇ ਇਹਨਾਂ ਬਾਰੇ ਤਾਂ ਆਪਾਂ ਨੇਂ ਸਿਰਫ ਪੜਿੵਆ ਜਾਂ ਸੁਣਿਆਂ ਹੈ ਜੀ।

ਜਿਵੇਂ ਕਿ, ਗੁਰੂ ਨਾਨਕ ਜੀ ਬਾਣੀਂ ਦੀਆਂ ਅਗਲੀਆਂ ਪੰਕਤੀਆਂ ਵਿਚ ਦੱਸ ਰਹੇ ਹਨ ਜੀ। ਕਿ ਜਿਹੜੇ ਮਨੁੱਖ ਸੱਚ ਨਾਲੋਂ ਟੁੱਟ ਕੇ ਕੂੜੇ ਕੰਮਾਂ ਵਿਚ ਲੱਗੇ ਹੋਇ ਹਨ, ਉਹਨਾਂ ਨੂੰ ਕਿਤੇ ਵੀ ਕੋਈ ਵੀ ਥਾਂ ਨਹੀਂ ਝੱਲਣੀਂ, ਉਹ ਇਸ ਸੰਸਾਰ ਵਿਚੋਂ ਮੂੰਹ ਕਾਲੇ ਕਰਵਾ ਕੇ ਨਰਕਾਂ ਵਿਚ ਜਾਣ ਗੇ।

“ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈ ਦੋਜਕਿ ਚਾਲਿਆ ॥” ਮ:1

ਇਕ ਥਾਂ ਤੇ ਹੋਰ ਵੀ, ਗੁਰੂ ਨਾਨਕ ਜੀ ਦੱਸਦੇ ਹਨ ਕੇ

“ਨμਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ॥” ਮ:1

ਸੋ ਵੀਰ ਜੀ ਇਹ ਜੋ ਗੁਰੂ ਨਾਨਕ ਜੀ ਨਰਕਾਂ ਜਾਂ ਦੋਜਕਾਂ ਦੀ ਗੱਲ ਦੱਸਦੇ ਹਨ। ਇਹਨਾਂ ਦੋਜਕਾਂ ਜਾਂ ਨਰਕਾਂ ਤੋਂ ਕਿਵੇਂ ਬਚਣਾਂ ਹੈ ਜੀ, ਇਸ ਬਾਰੇ ਵੀ ਪਾਠਕਾਂ ਨੂੰ ਥੋੜਾ ਦੱਸ ਸਕੋ ਤਾਂ ਮੇਹਰਬਾਨੀਂ ਹੋਵੇ ਗੀ ਜੀ।
ਦਾਸ ਬਲਦੇਵ ਸਿੰਘ
27th February 2016 11:03pm
Gravatar
Daljit Singh Ludhiana (LUDHIANA, India)
ਸਰਦਾਰ ਬਲਦੇਵ ਸਿੰਘ ਫਿਰੋਜਪੁਰੀ ਜੀ ਸਤ ਸ੍ਰੀ ਅਕਾਲ ਜੀ, ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਮੇਰੀ ਲਿਖਤ ਉੱਪਰ ਆਪਣੇ ਵੱਡਮੁੱਲੇ ਵੀਚਾਰ ਦਿੱਤੇ ਹਨ ਅਤੇ ਕੁਝ ਪ੍ਰਸ਼ਨ ਵੀ ਕੀਤੇ ਹਨ ਜਿਵੇਂ ਕਿ...

ਆਪ ਜੀ ਨੇਂ ਗੁਰਬਾਣੀਂ ਅਨੂਸਾਰ ਜਿਉਣ ਦੀ ਜੋ ਗੱਲ ਕਹੀ ਹੈ ਜੀ ਇਹ ਵੀ ਬਿਲਕੁਲ ਠੀਕ ਹੈ ਜੀ।
ਪਰ ਬਾਣੀਂ ਵਿਚ ਮਰਨ ਦੀ ਗੱਲ ਵੀ ਲਿਖੀ ਹੋਈ ਹੈ ਜੀ। ਸੋ ਕਿਰਪਾ ਕਰਕੇ ਇਹ ਵੀ ਦੱਸਣਾਂ ਜੀ ਕੇ ਅਸਾਂ ਨੇਂ ਗੁਰਬਾਣੀਂ ਅਨੂਸਾਰ ਮਰਨਾਂ ਕਿਵੇਂ ਹੈ ਜੀ? ਕਿਉਂ ਕੇ ਬਾਣੀਂ ਵਿਚ ਲਿਖਿਆ ਹੋਇਆ ਹੈ ਜੀ
“ਜੋ ਜੀਵਨ ਮਰਨਾ ਜਾਨੈ ॥ ਸੋ ਪੰਚ ਸੈਲ ਸੁਖ ਮਾਨੈ ॥”
ਕਬੀਰ ਸਾਹਿਬ ਜੀ ਦੱਸ ਰਹੇ ਹਨ ਜੀ, ਕਿ ਜਿਹੜਾ ਆਦਮੀ (ਮਨੁੱਖ) ਜਿਉਣ ਦਾ ਤਰੀਕਾ ਵੀ ਜਾਣਦਾ ਹੋਵੇ, ਅਤੇ ਮਰਨ ਦੀ ਕਲਾ ਵੀ ਜਾਣਦਾ ਹੋਵੇ। ਸਿਰਫ ਉਹੋ ਹੀ, ਹਮੇਸ਼ਾਂ ਅਤੇ ਸਦੀਵੀਂ ਸੁਖ ਨੂੰ ਹਾਸਲ ਕਰ ਸੱਕਦਾ ਹੈ ਜੀ।
ਸਿਰਫ ਜਿਉਂਣ ਦੇ ਜਾਂ ਜੀਵਨ ਨੂੰ ਸੁਖੀ ਬਨਾਉਣ ਦੇ ਤਾਂ ਭਾਵੇਂ ਅਸੀਂ ਲੱਖ ਯਤਨ ਕਰ ਲਈਏ, ਜਾਂ ਲੱਖ ਤਰੀਕੇ ਸਿੱਖ ਲਈਏ, ਪਰ ਅਸੀਂ ਕਿੰਨਾਂ ਕੂ ਚਿਰ ਜਿਉਂਦੇ ਰਹਿ ਸਕਾਂ ਗੇ। ਆਖਰ ਆਪਾਂ ਸੱਭ ਨੇਂ ਮਰਨਾਂ ਤਾਂ ਜਰੂਰ ਹੀ ਹੈ ਜੀ। ਸੋ ਇਸ ਵਾਸਤੇ ਜਿਉਣ ਦਾ ਤਰੀਕਾ ਦੱਸਣ ਦੇ ਨਾਲ ਨਾਲ ਗੁਰਬਾਣੀਂ ਅਨੂੰਸਾਰ ਮਰਨ ਦਾ ਤਰੀਕਾ ਵੀ ਦੱਸੋ ਜੀ।

ਵੀਰ ਜੀ ਗੁਰਬਾਣੀ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦੀ ਅਤੇ ਸਭ ਤੋ ਬੁਰੀ ਮੌਤ ਆਤਮਿਕ ਮੌਤ ਹੈ ਜੋ ਗੁਰੂ ਸਾਨੂੰ ਦਸਦਾ ਹੈ , ਯਥਾ.......

ਰਾਮਕਲੀ ਮਹਲਾ ੫ ॥ ਪਵਨੈ ਮਹਿ ਪਵਨੁ ਸਮਾਇਆ ॥ ਜੋਤੀ ਮਹਿ ਜੋਤਿ ਰਲਿ ਜਾਇਆ ॥ ਮਾਟੀ ਮਾਟੀ ਹੋਈ ਏਕ ॥ ਰੋਵਨਹਾਰੇ ਕੀ ਕਵਨ ਟੇਕ ॥੧॥ ਕਉਨੁ ਮੂਆ ਰੇ ਕਉਨੁ ਮੂਆ ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ ॥੧॥ ਰਹਾਉ ॥ ਅਗਲੀ ਕਿਛੁ ਖਬਰਿ ਨ ਪਾਈ ॥ ਰੋਵਨਹਾਰੁ ਭਿ ਊਠਿ ਸਿਧਾਈ ॥ ਭਰਮ ਮੋਹ ਕੇ ਬਾਂਧੇ ਬੰਧ ॥ ਸੁਪਨੁ ਭਇਆ ਭਖਲਾਏ ਅੰਧ ॥੨॥ ਇਹੁ ਤਉ ਰਚਨੁ ਰਚਿਆ ਕਰਤਾਰਿ ॥ ਆਵਤ ਜਾਵਤ ਹੁਕਮਿ ਅਪਾਰਿ ॥ ਨਹ ਕੋ ਮੂਆ ਨ ਮਰਣੈ ਜੋਗੁ ॥ ਨਹ ਬਿਨਸੈ ਅਬਿਨਾਸੀ ਹੋਗੁ ॥੩॥ ਜੋ ਇਹੁ ਜਾਣਹੁ ਸੋ ਇਹੁ ਨਾਹਿ ॥ ਜਾਨਣਹਾਰੇ ਕਉ ਬਲਿ ਜਾਉ ॥ ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥ ਨਾ ਕੋਈ ਮਰੈ ਨ ਆਵੈ ਜਾਇਆ ॥੪॥੧੦॥ {ਪੰਨਾ 885}.......
ਸੰਸਾਰਅਤੇ ਪੂਰੀ ਕਾਇਨਾਤ ਕੁਦਰਤ ਦੇ ਬੱਝੇ ਨਿਯਮ ਵਿੱਚ ਚਲਦਾ / ਚਲਦੀ ਹੈ ਇਸੇ ਨਿਯਮ ਵਿੱਚ ਸਮਾਜਕ ਪ੍ਰਾਣੀ ਮਨੁੱਖ ਵੀ ਆਉਂਦੇ ਜਾਂਦੇ ਰਹਿੰਦੇ ਹਨ । ਸਭ ਤੋ ਬੁਰੀ ਮੌਤ ਆਤਮਿਕ ਮੌਤ ਹੈ ਜੋ ਗੁਰੂ ਸਾਨੂੰ ਦਸਦਾ ਹੈ
ਮਰਨਾ ਮਨੁੱਖ ਨੇ ਪ੍ਰਭੁ ਦੇ ਹੁਕਮ ( ਬੱਝਾ ਨਿਯਮ) ਵਿੱਚ ਹੀ ਹੈ ਗੁਰਬਾਣੀ ਰਾਹੀਂ ਪ੍ਰਭੁ ਦੇ ਭਾਣੇ ਵਿੱਚ ਇਸ ਜੀਵਨ ਨੂੰ ਲਿਆਉਣ ਹੈ, ਯਥਾ

''ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥ ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ ॥੩॥''
ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਅਛੋਹ ਹੋ ਜਾਵੋ, ਫਿਰ ਸਦਾ ਲਈ ਹੀ ਆਤਮਕ ਜੀਵਨ ਜੀਊਂਦੇ ਰਹੋਗੇ, ਫਿਰ ਕਦੇ ਆਤਮਕ ਮੌਤ ਨੇੜੇ ਨਹੀਂ ਢੁਕੇਗੀ। ਜੇਹੜਾ ਭੀ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿਚ ਮਿੱਠਾ ਲੱਗਣ ਲੱਗ ਪੈਂਦਾ ਹੈ।੩।
ਮੈਨੂੰ ਆਪਣੀ ਤੁੱਛ ਬੁੱਧੀ ਅਨੁਸਾਰ ਜੋ ਗੁਰਬਾਣੀ ਰਾਹੀਂ ਸਮਝ ਆਇਆ ਲਿਖ ਦਿੱਤਾ ਹੈ ਕਿਓਂਕਿ ਮੈਂ ਕੋਈ ਸਟੇਜੀ ਪ੍ਰਚਾਰਕ ਨਹੀਂ ਹਾਂ, ਪ੍ਰੰਤੂ ਪ੍ਰਚਾਰਕ ਵੀਰਾਂ ਨਾਲ ਮੇਰਾ ਵਾਹ ਪੈਂਦਾ ਰਹਿੰਦਾ ਹੈ ਕਈ ਪ੍ਰਚਾਰਰ ਮੇਰੇ ਮਿੱਤਰ ਵੀ ਹਨ ।
ਇਸ ਤੋ ਅੱਗੇ ਤੁਹਾਡੇ ਆਏ ਵੀਚਾਰਾਂ ਨੂੰ ਜੀ ਆਇਆਂ ਕਹਾਂਗਾ ਬ-ਸ਼ਰਤ ਗੁਰਬਾਣੀ ਅਨੁਸਾਰ ਹੀ ਹੋਣ।
ਅਗਲੇ ਸਵਾਲ ਨਰਕ / ਸੁਰਗ ਦਾ ਜਵਾਬ ਥੋੜਾ ਰੁੱਕ ਕੇ ਦਿਆਂਗਾ । ਧੰਨਵਾਦ ਜੀ।
ਦਲਜੀਤ ਸਿੰਘ ਲੁਧਿਆਣਾ
28th February 2016 2:33am
Gravatar
Daljit Singh Ludhiana (LUDHIANA, India)
ਪਰ ਵੀਰ ਜੀ ਇਹ ਨਰਕ ਅਤੇ ਸੁਰਗ, ਕਿਸੇ ਨੇਂ ਵੀ ਨਹੀਂ ਵੇਖੇ ਹਨ, ਇਹਨਾਂ ਦਾ ਤਾਂ ਸਿਰਫ ਬਾਣੀਂ ਵਿਚ ਜਿਕਰ ਹੈ। ਅਤੇ ਇਹਨਾਂ ਬਾਰੇ ਤਾਂ ਆਪਾਂ ਨੇਂ ਸਿਰਫ ਪੜਿੵਆ ਜਾਂ ਸੁਣਿਆਂ ਹੈ ਜੀ।
ਜਿਵੇਂ ਕਿ, ਗੁਰੂ ਨਾਨਕ ਜੀ ਬਾਣੀਂ ਦੀਆਂ ਅਗਲੀਆਂ ਪੰਕਤੀਆਂ ਵਿਚ ਦੱਸ ਰਹੇ ਹਨ ਜੀ। ਕਿ ਜਿਹੜੇ ਮਨੁੱਖ ਸੱਚ ਨਾਲੋਂ ਟੁੱਟ ਕੇ ਕੂੜੇ ਕੰਮਾਂ ਵਿਚ ਲੱਗੇ ਹੋਇ ਹਨ, ਉਹਨਾਂ ਨੂੰ ਕਿਤੇ ਵੀ ਕੋਈ ਵੀ ਥਾਂ ਨਹੀਂ ਝੱਲਣੀਂ, ਉਹ ਇਸ ਸੰਸਾਰ ਵਿਚੋਂ ਮੂੰਹ ਕਾਲੇ ਕਰਵਾ ਕੇ ਨਰਕਾਂ ਵਿਚ ਜਾਣ ਗੇ।
“ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈ ਦੋਜਕਿ ਚਾਲਿਆ ॥” ਮ:1
ਇਕ ਥਾਂ ਤੇ ਹੋਰ ਵੀ, ਗੁਰੂ ਨਾਨਕ ਜੀ ਦੱਸਦੇ ਹਨ ਕੇ
“ਨμਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ॥” ਮ:1
ਸੋ ਵੀਰ ਜੀ ਇਹ ਜੋ ਗੁਰੂ ਨਾਨਕ ਜੀ ਨਰਕਾਂ ਜਾਂ ਦੋਜਕਾਂ ਦੀ ਗੱਲ ਦੱਸਦੇ ਹਨ। ਇਹਨਾਂ ਦੋਜਕਾਂ ਜਾਂ ਨਰਕਾਂ ਤੋਂ ਕਿਵੇਂ ਬਚਣਾਂ ਹੈ ਜੀ, ਇਸ ਬਾਰੇ ਵੀ ਪਾਠਕਾਂ ਨੂੰ ਥੋੜਾ ਦੱਸ ਸਕੋ ਤਾਂ ਮੇਹਰਬਾਨੀਂ ਹੋਵੇ ਗੀ ਜੀ।
ਦਾਸ ਬਲਦੇਵ ਸਿੰਘ

ਭਾਈ ਬਲਦੇਵ ਸਿੰਘ ਜੀ ਤੁਹਾਡਾ ਉਪਰੋਕਤ ਸਵਾਲ ਬਹੁਤ ਉੱਤਮ ਸਵਾਲ ਹੈ ਆਪਣੀ ਤੁਛ੍ਹ ਬੁੱਧੀ ਅਨੁਸਾਰ ਗੁਰਬਾਣੀ ਰਾਹੀਂ ਇਸ ਸਵਾਲ ਦਾ ਜਵਾਬ ਦੇਣ ਦਾ ਯਤਨ ਕਰਾਂਗਾ।

ਸਾਨੂੰ ਇਸ ਗੱਲ ਦੀ ਸਮਝ ਆਉਣੀ ਚਾਹੀਦੀ ਹੈ ਗੁਰਬਾਣੀ ਗਿਆਨ ਮਾਨਵ-ਵਾਦੀ ਹੈ ਇਹ ਕਿਸੇ ਇੱਕ ਫਿਰਕੇ ਦੀ ਮਨੋਪਲੀ ਨਹੀਂ ਹੈ । ਇਸ ਵਿੱਚ ਉਸ ਸਮੇਂ ਦੇ ਧਰਮ ਫਿਰਕੇ, ਜਿਨ੍ਹਾਂ ਦਾ ਵਾਹ ਬਾਬਾ ਨਾਨਕ ਜੀ ਨਾਲ ਪਿਆ ਬਾਰੇ ਓਹਨਾਂ ਦੀਆਂ ਲਿਖਤਾਂ ਅਨੁਸਾਰ ਹੀ ਗੁਰੁ( ਅਧਿਆਪਕ) ਸਹਿਬਾਨ ਨੇ ਦਿੱਤਾ ਹੈ । ਜਿਸ ਤਰ੍ਹਾਂ ਉਸ ਸਮੇਂ ਦੇ ਧਾਰਮਿਕ ਫਿਰਕਿਆਂ ਦੇ ਗ੍ਰੰਥਾਂ ਰਾਹੀ ਆਪਣੇ ਚੇਲਿਆਂ ਨੂੰ ਨਰਕ ਦਾ ਡਰਾਵਾਦੇ ਕੇ ਡਰਾਇਆ ਜਾਂਦਾ ਸੀ ਅਤੇ ਸੁਰਗ ਦਾ ਲਾਲਚ
ਦੇ ਕੇ ਲੁੱਟਿਆ ਜਾਂਦਾ ਸੀ ਨੂੰ ਬਾਬਾ ਨਾਨਕ ਜੀ ਨੇ ਸਮਝਾਇਆ ਹੈ ਕਿ ਬੁਰੇ ਕੰਮਾਂ ਕਰਕੇ ਤੁਹਾਨੂੰ ਨਰਕਾਂ ਦੇ ਦੁਖ ਝਲਣੇ ਪੈਣੇ ਹਨ ਅਤੇ ਚੰਗੇ ਕੰਮਾਂ ਸ੍ਵਰਗ ਦੇ ਸੁੱਖ ਮਿਲਣਗੇ ਅਤੇ ਜਿਹੜੇ ਲੋਕ ਬਾਬਾ ਨਾਨਕ ਜੀ ਵੱਲੋਂ ਦਿੱਤੇ ਗੁਰਬਾਣੀ ਗਿਆਨ ਨੂੰ ਸਮਝ ਕੇ ਗੁਰਬਾਣੀ ਰਾਹ ਦੇ ਪਾਂਧੀ ਬਣ ਗਏ ਓਹਨਾਂ ਨੂੰ ਸਮਝਾ ਦਿੱਤਾ ਕਿ ਅੱਗੇ ਨਰਕ ਸ੍ਵਰਗ ਕੋਈ ਨਹੀਂ ਤੁਹਾਡਾ ਆਹ ਜੀਵਨ ਹੀ ਹੈ ਜਿਸ ਰਾਹੀਂ ਤੁਸੀਂ ਜੀਵਨ ਦਾ ਅਨੰਦੁ ਮਾਣਦੇ ਹੋਏ ਪ੍ਰਭੁ ਬਾਰੇ ਜਾਣ ਸਕਦੇ ਹੋ, ਯਥਾ ....

''ਜੇਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤੁ॥''
''ਮਃ ੧ ॥ ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥'' {ਪੰਨਾ 648}
''ਅਗਲੀ ਕਿਛੁ ਖਬਰਿ ਨ ਪਾਈ ॥ ਰੋਵਨਹਾਰੁ ਭਿ ਊਠਿ ਸਿਧਾਈ ॥ ਭਰਮ ਮੋਹ ਕੇ ਬਾਂਧੇ ਬੰਧ ॥ ਸੁਪਨੁ ਭਇਆ ਭਖਲਾਏ ਅੰਧ ॥੨॥''
ਅਗਰ ਕੋਈ ਇਸ ਜਵਾਬ 'ਚ ਉਕਾਈ ਹੋਵੇ ਤਾਂ ਤੁਸੀਂ ਗੁਰਬਾਣੀ ਸੰਧਰਵ ਵਿੱਚ ਸਮਝਾ ਦੇਣਾ ਕਿਓਂਕਿ ਮੈਨੂੰ ਜੋ ਸਮਝ ਆਈ, ਲਿਖ ਦਿੱਤਾ ਹੈ, ਮੈਂ ਵੀਰ ਜੀ ਕੋਈ ਸਟੇਜੀ ਪ੍ਰਚਾਰਕ ਨਹੀਂ ਹਾਂ ਪ੍ਰੰਤੂ ਗੁਰੂ (ਅਧਿਆਪਕ) ਤੋ ਗਿਆਨ ਮਿਲਦਾ ਹੈ ਉਸਤੇ ਅਮਲ ਕਰਕੇ ਅੱਗੇ ਉਸ ਗਿਆਨ ਦਾ ਪਸਾਰ ਕਰਨ ਦਾ ਯਥਾ-ਯੋਗ ਯਤਨ ਕਰਦਾ ਹਾਂ ਜੀ।ਧੰਨਵਾਦ ਜੀ
ਦਲਜੀਤ ਸਿੰਘ ਲੁਧਿਆਣਾ
28th February 2016 3:54am
Gravatar
Baldev Singh (Firozepur, India)
ਸਰਦਾਰ ਦਲਜੀਤ ਸਿੰਘ ਲੁਧਿਆਣਾਂ ਜੀ, ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ, ਵੀਰ ਜੀ ਮੇਰੇ ਅਤੇ ਗੁਰਸ਼ਰਨ ਸਿੰਘ ਜੀ, ਦੋਨਾਂ ਦੇ ਪੱਤਰ ਜਾਂ ਸਵਾਲ ਸਬੱਬ ਨਾਲ, ਇਕੱਠੇ ਹੀ ਪੋਸਟ ਹੋ ਗਏ ਹਨ/ਸਨ। ਆਪ ਜੀ ਦਾ ਪੱਤਰ ਬਹੁਤ ਅਹਿਮ ਸੀ ਜੀ। ਇਸੇ ਕਰਕੇ ਸਾਡੇ ਸਵਾਲ ਵੀ ਅਹਿਮ ਹੋ ਜਾਂਦੇ ਹਨ ਜੀ, ਪਰ ਇਹ ਇਕ ਸਬੱਬ ਹੀ ਸੀ। ਮੈਂ ਸਮਝਦਾ ਹਾਂ ਜੀ ਕਿ ਆਪ ਜੀ ਨੇਂ ਆਪਣੀਂ ਜਾਣਕਾਰੀ ਅਨੂੰਸਾਰ, ਇਮਾਨਦਾਰੀ ਨਾਲ ਸਾਡੇ ਦੋਹਾਂ ਦੇ ਸਵਾਲਾਂ ਦੇ ਉੱਤਰ ਦਿੱਤੇ ਹਨ ਜੀ। ਉੱਤਰ ਦੇਣ ਵਾਸਤੇ ਬਹੁਤ ਧੰਨਵਾਦ ਜੀ,
ਦਾਸ ਕਿਸੇ ਨਾਲ ਝਗੜਾ ਕਰਨ ਵਾਸਤੇ ਕਦੇ ਵੀ ਸਵਾਲ ਨਹੀਂ ਕਰਦਾ ਜੀ।
ਆਪ ਜੀ ਦੀ ਪੋਸਟ ਵਿਚ ਆਪ ਜੀ ਦੇ ਅੱਛੇ ਵਿਚਾਰਾਂ ਅਤੇ ਸੁਝਾਵਾਂ ਨੂੰ ਮੁੱਖ ਰੱਖ ਕੇ ਆਪ ਜੀ ਨਾਲ ਵਿਚਾਰ ਕੀਤੀ ਸੀ ਜੀ।
ਆਪ ਜੀ ਨੇਂ ਇਮਾਨਦਾਰੀ ਨਾਲ ਆਪਣੇਂ ਵਿਚਾਰ ਦੱਸੇ ਹਨ ਜੀ।
ਇਸੇ ਤਰਾਂ ਦਾਸ ਵੀ ਆਪਣੇਂ ਵਿਚਾਰ ਦੱਸਦਾ ਰਹਿੰਦਾ ਹੈ ਜੀ।
ਸੱਭ ਦੇ ਵਿਚਾਰ ਸੁਣ ਕੇ, ਅਤੇ ਆਪਣੇਂ ਦੱਸ ਕੇ, ਭਾਵ ਕਹਿ ਅਤੇ ਸੁਣ ਕੇ,
ਆਪਣੇਂ ਅਤੇ ਸੱਭ ਦੇ ਵਿਚ ਗਿਆਨ ਵਿਚ ਵਾਧਾ ਕਰਨਾਂ ਚਾਹੀਦਾ ਹੈ ਜੀ।
ਅਤੇ ਝਗੜੇ ਤੋਂ ਬਚਨਾਂ ਚਾਹੀਦਾ ਹੈ ਜੀ। ਦਾਸ ਵੀ ਆਪਣੇਂ ਲੇਖਾਂ ਵਿਚ ਜਲਦੀ ਹੀ ਕੁੱਝ ਨਵੇਂ ਰਹਸਯ ਦੀ ਜਾਣਕਾਰੀ ਦੇਵੇ ਗਾ ਜੀ।
ਦਾਸ ਬਲਦੇਵ ਸਿੰਘ
28th February 2016 5:33am
Gravatar
mohinish kaur (richmand, US)
ਗੁਰਮੁਖ ਭਾਈ ਮੱਖਣ ਸਿੰਘ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ । ਬੇਨਤੀ ਹੈ ਕਿ ਭਾਈ ਗੁਰਬਖ਼ਸ਼ ਸਿੰਘ ਨੇ ਸੁਰਿੰਦਰ ਸਿੰਘ ਸੋਢੀ ਨੂੰ ਸਿਰਲੱਥ ਸੂਰਮਾ ਲਿਖਿਆ ਸੀ ਉਹ ਭੇਜ ਰਹੀ ਹਾਂ। ਬਾਬਾ ਜਰਨੈਲ ਸਿੰਘ ਜੀ ਦੇ ਨਾਲ (ਮਾਰਚ 1983 ਤੋਂ 31 ਦਸੰਬਰ 1983 ਤੱਕ) ਗੁਰੂ ਨਾਨਕ ਨਿਵਾਸ ਵਿਖੇ ਅਤੇ ਕੁਝ ਦਿਨ ਸ਼੍ਰੀ ਅਕਾਲਤਖ਼ਤ ਸਾਹਿਬ ਵਿਖੇ ਉਨਾਂ ਦੇ ਇਤਬਾਰੀ ਸਾਥੀ ਵਜੋ ਰਿਹਾ ਸੀ ਅਤੇ ਉਨ੍ਹਾਂ ਦੇ ਹੀ ਕਹਿਣ ਤੇ ਪਾਸਪੋਰਟ ਲਈ ਅਰਜ਼ੀ ਪਾਈ ਉਨਾਂ ਦੇ ਕਹਿਣ ਤੇ ਹੀ ਸਿਰਲੱਥ ਸੂਰਮਾ ਸੁਰਿੰਦਰ ਸਿੰਘ ਸੋਢੀ ਅਤੇ ਭਾਈ ਲਾਭ ਸਿੰਘ ਦਾਸ ਨੂੰ ਕਨੇਡਾ ਪੁੱਜਣ ਲਈ ਗੱਡੀ ਚਾੜ੍ਹਨ ਵੀ ਆਏ ਸਨ। ਰਹਿੰਦੇ ਸੁਆਸਾ ਤੱਕ ਗੁਰੂ ਪੰਥ ਨੂੰ ਗੁਰਮਤਿ ਵਿਰੋਧੀ ਝੂਠ ਤੋਂ ਸੁਚੇਤ ਰਹਿਣ ਲਈ ਲਿ਼ਖਦਾ ਰਹਿਣਾ ਸਿਵਾਏ ਗੁਰਮਤਿ ਦਲੀਲਾਂ ਦੇ ਹੋਰ ਕੋਈ ਤਰੀਕਾ ਨਹੀਂ ਰੋਕ ਸਕਦਾ।
ਦਾਸਰਾ ਗੁਰਬਖ਼ਸ਼ ਸਿੰਘ ???ਬੇਨਤੀ ਭੈਣ ਮੋਹੀਨੀਸ਼ ਕੌਰ।
27th February 2016 11:22am
Gravatar
Sarbjit Singh (Sacromento, US)
ਸਿਤਕਾਰ ਯੋਗ ਬੀਬੀ ਮੋਹੀਨੀਸ਼ ਕੌਰ ਜੀ, ਆਪ ਨੇ ਜੋ ਲਿਖਿਆ ਹੈ ਉਹ ਠੀਕ ਹੋ ਸਕਦਾ ਹੈ। ਪਰ ਬੇਨਤੀ ਹੈ ਕਿ ਜੋ ਕੁਝ ਸੋਢੀ ਬਾਰੇ ਇਥੇ ਪਹਿਲਾ ਲਿਖਿਆ ਜਾ ਚੁਕਾ ਹੈ, ਉਸ ਬਾਰੇ ਆਪ ਜੀ ਦੇ ਕੀ ਵਿਚਾਰ ਹਨ। ਕੀ ਉਹ ਸੱਚ ਹੈ ਨਾਂ ਨਹੀ?
27th February 2016 12:56pm
Gravatar
Daljit Singh Ludhiana (Ludhiana, India)
ਪਹਿਲੇ ਆਪਣੇ ਆਪ ਨੂੰ ਗੁਰਮੱਤ ਵਿੱਚ ਪ੍ਰਪੱਕ ਕਰੋ ਆਪਣੇ ਆਪਣੇ ਅੰਦਰ ਝਾਤੀ ਮਾਰੋ ਕਿ,

੧.ਕੀ ਅਸੀਂ ਕੇਵਲ ਅਤੇ ਕੇਵਲ ਸ਼ਬਦ ਗੁਰੂ ਗੁਰਬਾਣੀ ਦੇ ਸਿੱਖ ਹਾਂ (ਜੋ ਪੋਥੀ ਪ੍ਰਮੇਸ਼ਰ ਕਾ ਥਾਨੁ) ਪਵਿੱਤਰ ਗਰੰਥ ਵਿੱਚ ਦਰਜ ਹੈ ।
੨ ਕਿਤੇ ਨਾਲ ਨਾਲ ਬਚਿੱਤਰ ਨਾਟਕ (ਜਿਸ ਨੂੰ ਅੱਜ ਦਸਮ ਗ੍ਰੰਥੀਆਂ ਨੇ ਦਸਮ ਗੁਰੂ ਗ੍ਰੰਥ ਦਾ ਨਾਮ ਦੇ ਕੇ ਗੁਰੂ ਸਹਿਬ ਦੇ ਬਰਾਬਰ ਪੀਹੜਾ ਢਾਹ ਰੱਖਿਆ ਹੈ ) ਨੂੰ ਤਾਂ ਨਹੀਂ ਮੰਨੀਂ ਜਾਂਦੇ ।
੩ ਗੁਰੂ ਸਾਹਿਬਾਨ ਦੀਆਂ ਇਤਹਾਸਕ ਵਸਤਾਂ ਨੂੰ ਨੂੰ ਮੱਥੇ ਤਾਂ ਨਹੀ ਟੇਕੀ ਜਾਂਦੇ ।
੪ ਕੀ ਮੜੀਆਂ / ਮਸਾਣਾ, ਦਿਨ ਤਿਓਹਾਰ, ਨਰਕ / ਸੁਰਗ, ਪਾਪ / ਪੁੰਨ, ਵਰ / ਸਰਾਪ, ਦੇ ਚੱਕਰ ਤੋਂ ਬਚੇ ਹੋਏ ਹਾਂ?
੫ ਕਿਤੇ ਮਨੁੱਖੀ ਜਾਂ ਮਨੁੱਖਾਂ ਵਲੋਂ ਧਰਮ ਦੇ ਨਾਮ ਤੇ ਮਨੁੱਖ ਨੂੰ ਗਿਆਨ ਹੀਣ ਕਰਨ ਵਾਲੀਆਂ ਮਰਿਯਾਦਾਵਾਂ ਨੂੰ ਤਾਂ ਨਹੀਂ ਮੰਨੀਂ ਜਾਂਦੇ ਇਹਨਾਂ ਬੰਧਨਾਂਤੋਂ ਮੁਕਤ ਹਾਂ? ਕਿਓਂਕਿ ਗੁਰਬਾਣੀ ਅਨੁਸਾਰ ਹਰ ਮਨੁੱਖ ਨੂੰ ਆਪਣੇ ਕੀਤੇ ਕੰਮਾਂ ਦਾ ਫਲ ਹੀ ਮਿਲਣਾ ਹੈ, ਯਥਾ....

"ਜੇਹਾ ਬੀਜੈ ਸੁ ਲੁਣੈ ਕਰਮਾ ਸੰਧੜਾ ਖੇਤੁ॥" ਇਹੀ ਮਨੁੱਖ ਦੀ ਗੁਰਬਾਣੀ ਅਨੁਸਾਰ ਮਰਿਯਾਦਾ ਹੈ ।

ਮੁੱਕਦੀ ਗੱਲ ਕਿ ਸਾਨੂੰ ਗੁਰਬਾਣੀ ਅਨੁਸਾਰ ਜਿਉਣਾ ਆ ਗਿਆ ਹੈ? ਜੇ ਆ ਗਿਆ ਹੈ ਤਾਂ ਅਸੀਂ ਜਰੂਰ ਗੁਰੂ ਦੀ ਕਿਰਪਾ ਦੇ ਪਾਤਰ ਹਾਂ ਜੇ ਨਹੀਂ ਤਾਂ ਫੇਰ ਸਾਨੂੰ ਪਹਿਲਾਂ ਗੁਰਬਾਣੀ ਦੇ ਸੰਧਰਵ ਰਾਹੀਂ ਆਪਣਾ ਆਪ ਸੰਵਾਰਨਾ ਹੋਏਗਾ ਫੇਰ ਹੀ ਪ੍ਰਚਾਰ ਕਰਨ ਦਾ ਲਾਭ ਹੈ ਕਿਓਂਕਿ ਗੁਰਬਾਣੀ ਦਾ ਫੁਰਮਾਨ ਹੈ

'' ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥ ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ ॥''

ਹਾਂ ਇੱਕ ਗੱਲ ਜਰੂਰ ਹੈ ਕਿ ਜੇ ਸਿੱਖੀ ਦੇ ਪ੍ਰਚਾਰ ਦਾ ਸ਼ੌਕ ਹੈ ਪਰ ਖੁਦ ਹਾਲੇ ਪ੍ਰਪੱਕ ਨਹੀਂ ਹੈ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ:-
੧ ਹਮੇਸ਼ਾ ਆਪਣੇ ਆਪ ਨੂੰ ਸੰਬੋਧਨ ਕਰਕੇ ਪ੍ਰਚਾਰ ਕਰਨਾ ਚਾਹੀਏ ।
੨ ਗੁਰਬਾਣੀ ਗਿਆਨ ਅਨੁਸਾਰ ਆਪਣੇ ਜੀਵਨ ਨੂੰ ਲਗਾਤਾਰ ਸੋਧਣਾ ਚਾਹੀਏ ।
੩ ਸਰੋਤਿਆਂ ਦੀ ਹਾਜਰੀ ਵਿੱਚ ਇਸ ਗੱਲ ਨੂੰ ਤਸਲੀਮ ਕਰਨਾ ਚਾਹੀਏ ਕਿ ਅਸੀਂ ਖੁਦ ਵੀ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲਣ ਦਾ ਲਗਾਤਾਰ ਯਤਨ-ਸੀਲ ਹਾਂ, ਫਿਰ ਸਰੋਤੇ ਸਾਡੇ ਸਿੱਖੀ ਪ੍ਰਚਾਰ ਜੋ ਗੁਰਬਾਣੀ ਰਾਹੀਂ ਕਰਾਂਗੇ, ਤੋਂ ਜਰੂਰ ਪ੍ਰਭਾਵਤ ਹੋਣਗੇ।
੪ ਅਗਲੀ ਗੱਲ,ਯਾਦ ਰਹੇ ਕਿ ਪ੍ਰਚਾਰ ਡਾਂਗ ਨਹੀਂ ਪਿਆਰ ਨਾਲ ਕਰਨਾ ਹੈ ਕਿਓਂਕਿ ਸਦਾ ਪ੍ਰਭੁ ਗੁਰੂ ਮਿੱਠ-ਬੋਲੜਾ ਹੈ ਫਿਰ ਸਾਡੇ ਮੂੰਹ 'ਚੋ ਕੌੜੇ /ਸਖਤ ਸ਼ਬਦ ਵਰਤੇ ਜਾਣੇ ਸੋਭਦੇ ਨਹੀਂ ਇਸ ਗੱਲ ਦਾ ਸਾਨੂੰ ਧਿਆਨ ਰੱਖਣਾ ਚਾਹੀਏ ।

'' ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥ ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥ ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥ ''
26th February 2016 11:25pm
Gravatar
Baldev Singh (Firozepur, India)
(ਪਾਠਕ ਵੀਰੋ ਦਾਸ ਨੇਂ ਮਨਜੀਤ ਸਿੰਘ ਕਾਨਪੁਰ ਦੇ ਲੇਖ ਤੇ ਇਕ ਕੁਮਿੰਟ ਪੋਸਟ ਕੀਤਾ ਸੀ, ਕਿਸੇ ਕਾਰਨ ਉਸ ਦੀਆਂ ਪਹਿਲੀਆਂ ਲਾਈਨਾਂ ਕੱਟ ਗਈਆਂ ਸਨ। ਇਸ ਪੋਸਟ ਨੂੰ ਪਹਿਲੀ ਪੋਸਟ ਨਾਲ ਜੋੜ ਕੇ ਪੜਨਾਂ ਜੀ।)

ਸਰਦਾਰ ਮਨਜੀਤ ਸਿੰਘ ਕਾਨਪੁਰ ਜੀ, ਇਸ ਹਫਤੇ ਦੇ ਵਧੀਆਂ ਲੇਖਾਂ ਦਾ ਅਗਰ ਮਿਆਰੀ ਮੁਕਾਬਲਾ ਕਰਵਾਇਆਂ ਜਾਵੇ, ਤਾਂ ਆਪ ਜੀ ਦੇ 21-2-16 ਵਾਲਾ ਲੇਖ/ਪੱਤਰ, “ਨਰਾਇਣ ਹਾਲੇ ਮਰਿਆ ਨਹੀਂ” ਨੂੰ ਦਾਸ ਪਹਿਲੇ ਨੰਬਰਾਂ ਦਾ ਦਰਜਾ ਦੇਣਾਂ ਚਾਹੇਗਾ।

ਸੱਚਮੁੱਚ ਨਾਂ ਤਾਂ ਨਰੈਣ ਅਜੇ ਮਰਿਆ ਹੈ ਅਤੇ ਨਾਂ ਹੀ ਕਦੇ ਮਰ ਹੀ ਸੱਕਦਾ ਹੈ।ਆਪ ਜੀ ਦਾ ਇਹ ਲੇਖ ਇਕ ਕੋਰੀ ਕਲਪਣਾਂ ਨਹੀਂ ਹੈ ਜੀ। ਇਹ ਦਿਨ ਵਰਗਾ ਸੱਚ ਹੈ, ਜੀ ਪਰ ਇਸ ਸੱਚ ਨੂੰ ਵੇਖਣ ਵਾਲੀਆਂ ਅੱਖਾਂ ਚਾਹੀਦੀਆਂ ਹਨ ਜੀ।
26th February 2016 12:38am
Gravatar
Gursharn Singh Dhillon (Ajax, Canada)
ਸ੍ਰ. ਦਲਜੀਤ ਸਿੰਘ ਜੀ,ਆਪ ਜੀ ਨੇ ਬਹੁਤ ਵਧੀਆ ਵਿਚਾਰ ਲਿਖੇ ਹਨ । ਕੀ ਆਪ ਜੀ ਵੀ ਪ੍ਰਚਾਰਕ ਹੋ ? ਜੇ ਪ੍ਰਚਾਰਕ ਹੋ ਤਾਂ ਕੀ ਤੁਸੀਂ ਪੂਰੀ ਤਰ੍ਹਾਂ ਗੁਰਬਾਣੀ ਅਨੁਸਾਰ ਆਪਣਾ ਜੀਵਨ ਗੁਜਾਰ ਰਹੇ ਹੋ ? ਇਹ ਸਵਾਲ ਆਪ ਜੀ ਤੋਂ ਤਾਂ ਪੁਛੇ ਹਨ ਕਿਉਂਕਿ ਆਪ ਜੀ ਨੇ ਇਹ ਲਿਖਿਆ ਹੈ: "ਮੁੱਕਦੀ ਗੱਲ ਕਿ ਸਾਨੂੰ ਗੁਰਬਾਣੀ ਅਨੁਸਾਰ ਜਿਉਣਾ ਆ ਗਿਆ ਹੈ? ਜੇ ਆ ਗਿਆ ਹੈ ਤਾਂ ਅਸੀਂ ਜਰੂਰ ਗੁਰੂ ਦੀ ਕਿਰਪਾ ਦੇ ਪਾਤਰ ਹਾਂ ਜੇ ਨਹੀਂ ਤਾਂ ਫੇਰ ਸਾਨੂੰ ਪਹਿਲਾਂ ਗੁਰਬਾਣੀ ਦੇ ਸੰਧਰਵ ਰਾਹੀਂ ਆਪਣਾ ਆਪ ਸੰਵਾਰਨਾ ਹੋਏਗਾ" ।
ਇਕ ਹੋਰ ਗੱਲ ਜੇ ਦੱਸਣਾ ਚਾਹੋ ਤਾਂ ਦੱਸਣ ਦੀ ਖੇਚਲ ਕਰਨੀ ਕਿ ਸਿੱਖ ਧਰਮ ਅਨੁਸਾਰ ਅਕਾਲ ਪੁਰਖ ਅਤੇ ਗੁਰੂ ਵਿਚ ਕੀ ਅੰਤਰ ਹੈ ? ਜੇ ਤੁਸੀਂ ਸਿੱਖ ਧਰਮ ਨੂੰ ਨਹੀਂ ਮੰਨਦੇ ਤਾਂ ਗੁਰਮਤਿ ਅਨੁਸਾਰ ਦਸਣ ਦੀ ਮੇਹਰਬਾਨੀ ਕਰਨੀ । ਧੰਨਵਾਦੀ ਹੋਵਾਂਗਾ ।
27th February 2016 9:57am
Gravatar
Daljit Singh Ludhiana (LUDHIANA, India)
ਸ. ਗੁਰਸ਼ਰਨ ਸਿਘ ਢਿੱਲੋਂ ਜੀ ਸਤ ਸ੍ਰੀ ਅਕਾਲ , ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਮੇਰੀ ਇਸ ਲਿਖਤ ਨੂੰ ਪੜ੍ਹਿਆ ਅਤੇ ਵੀਚਾਰ ਕਿ ਕੁਝ ਸਵਾਲ ਵੀ ਕੀਤੇ ਹਨ ਜਿਨ੍ਹਾਂ ਦਾ ਮੈਂ ਤਰਤੀਬ ਬਾਰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ।

ਕੀ ਆਪ ਜੀ ਵੀ ਪ੍ਰਚਾਰਕ ਹੋ ? ਜੇ ਪ੍ਰਚਾਰਕ ਹੋ ਤਾਂ ਕੀ ਤੁਸੀਂ ਪੂਰੀ ਤਰ੍ਹਾਂ ਗੁਰਬਾਣੀ ਅਨੁਸਾਰ ਆਪਣਾ ਜੀਵਨ ਗੁਜਾਰ ਰਹੇ ਹੋ ? ਇਹ ਸਵਾਲ ਆਪ ਜੀ ਤੋਂ ਤਾਂ ਪੁਛੇ ਹਨ ਕਿਉਂਕਿ ਆਪ ਜੀ ਨੇ ਇਹ ਲਿਖਿਆ ਹੈ: "ਮੁੱਕਦੀ ਗੱਲ ਕਿ ਸਾਨੂੰ ਗੁਰਬਾਣੀ ਅਨੁਸਾਰ ਜਿਉਣਾ ਆ ਗਿਆ ਹੈ? ਜੇ ਆ ਗਿਆ ਹੈ ਤਾਂ ਅਸੀਂ ਜਰੂਰ ਗੁਰੂ ਦੀ ਕਿਰਪਾ ਦੇ ਪਾਤਰ ਹਾਂ ਜੇ ਨਹੀਂ ਤਾਂ ਫੇਰ ਸਾਨੂੰ ਪਹਿਲਾਂ ਗੁਰਬਾਣੀ ਦੇ ਸੰਧਰਵ ਰਾਹੀਂ ਆਪਣਾ ਆਪ ਸੰਵਾਰਨਾ ਹੋਏਗਾ" ।
ਇਕ ਹੋਰ ਗੱਲ ਜੇ ਦੱਸਣਾ ਚਾਹੋ ਤਾਂ ਦੱਸਣ ਦੀ ਖੇਚਲ ਕਰਨੀ ਕਿ ਸਿੱਖ ਧਰਮ ਅਨੁਸਾਰ ਅਕਾਲ ਪੁਰਖ ਅਤੇ ਗੁਰੂ ਵਿਚ ਕੀ ਅੰਤਰ ਹੈ ? ਜੇ ਤੁਸੀਂ ਸਿੱਖ ਧਰਮ ਨੂੰ ਨਹੀਂ ਮੰਨਦੇ ਤਾਂ ਗੁਰਮਤਿ ਅਨੁਸਾਰ ਦਸਣ ਦੀ ਮੇਹਰਬਾਨੀ ਕਰਨੀ ।
1, ਮੈਂ ਸਟੇਜੀ ਪ੍ਰਚਾਰਕ ਨਹੀਂ ਹਾਂ।
੨, ਮੈਂ ਕਹਿ ਸਕਦਾ ਹਾਂ ਕਿ ਮੇਰਾ ਜੀਵਨ ਗੁਰਬਾਣੀ ਅਨੁਸਾਰ ਹੀ ਉਸ ਮਾਲਕ ਪ੍ਰਭੁ ਦੇ ਭਾਣੇ ਵਿੱਚ ਹੀ ਚਲਦਾ ਹੈ ਪਰ ਸੌ ਪ੍ਰਤੀ-ਸ਼ਤ ਨਹੀਂ ਕਹਿ ਸਕਦਾ ਕਿਓਂਕਿ ਮਨ ਦੇ ਵਿਕਾਰਾਂ ਨੂੰ ਹਾਲੇ ਤੱਕ ਮੈਂ ਪੂਰੀ ਤਰ੍ਹਾਂ ਕਾਬੂ ਨਹੀਂ ਕਰ ਸਕਿਆ ਪਰ ਨਿਰੰਤਰ ਕਾਬੂ ਕਰਨ ਦਾ ਯਤਨ ਕਰਦਾ ਰਹਿੰਦਾ ਹਾਂ। ਮੇਰੀ ਉਪਰੋਕਤ ਲਿਖਤ ਵਿੱਚ ਜੋ ਮੈ ਲਿਖਿਆ ਹੈ ਉਸਤੇ ਗੁਰੂ ਦੀ ਕਿਰਪਾ ਨਾਲ ਖੁਦ ਅਮਲ ਵੀ ਕਰਦਾ ਹਾਂ। ਗਲਤੀ ਹੋ ਜਾਏ ਤਾਂ ਮੰਨ ਲੈਣੀ ਅਤੇ ਕਿਸੇ ਦੀ ਗਲਤੀ ਨੂੰ ਮੁਆਫ ਕਰ ਦੇਣਾ ਵੀ ਮੇਰਾ ਖਾਸਾ ਹੈ ।
੩, ਜਿੱਥੋਂ ਤੱਕ ਧਰਮ ਨੂੰ ਮੰਨਣ ਦੀ ਗੱਲ ਹੈ ਓਹ ਮੈਂ ਕੇਵਲ ਸਭ ਤੋ ਉੱਤਮ ਧਰਮ ਮਾਨਵ ਧਰਮ ਨੂੰ ਮੰਨਦਾ ਹਾਂ ਜੋ ਗੁਰਬਾਣੀ ਵਿੱਚ ਦਰਜ ਹੈ, ਯਥਾ....

''ਸਰਬ ਧਰਮ ਮਹਿਂ ਸ੍ਰੇਸ਼ਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥''

੪, ਪ੍ਰਭੁ ਅਤੇ ਗੁਰੂ ਵਿੱਚ ਕੋਈ ਫਰਕ ਨਹੀਂ ਹੈ, ਪਭੂ ਨਿਰ-ਅਕਾਰ(ਨਿਰੰਕਾਰ) ਹੈ, ਗੁਰਬਾਣੀ ਉਸੇ ਪ੍ਰਭੁ ਦਾ ਗਿਆਨ ਹੈ,
ਯਥਾ ......

"ਇਕਾ ਬਾਣੀ ਇਕੁ ਗੁਰੁ ਇੱਕੋ ਸ਼ਬਦਿ ਵੀਚਾਰਿ ॥"

ਅਗਰ ਮੇਰੇ ਵੀਚਾਰਾਂ ਨਾਲ ਕੋਈ ਸਹਿਮਤੀ ਨਾ ਹੋਵੇ, ਤਾਂ ਤੁਸੀਂ ਆਪਣੇ ਵੀਚਾਰ ਗੁਰਬਾਣੀ ਦੇ ਸੰਧਰਵ ਵਿੱਚ ਜਰੂਰ ਦੇਣੇ ਤੁਹਾਡਾ ਬਹੁਤ ਧੰਨਵਾਦ ਹੋਏਗਾ ।

ਦਲਜੀਤ ਸਿੰਘ ਲੁਧਿਆਣਾ
28th February 2016 3:04am
Page 47 of 58

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
What is the fifth month of the year?
 
Enter answer:
 
Remember my form inputs on this computer.
 
 
Powered by Commentics

.