.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1337)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Makhan Singh Purewal (Quesnel, Canada)
ਇਰਾਕ ਵਿੱਚ ਇੱਕ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਿਤ 19 ਸਾਲਾਂ ਦੀ ਇੱਕ ਲੜਕੀ ਜੋ ਕਿ ਅੱਜ ਕੱਲ ਆਪਣੀ ਕਹਾਣੀ ਦੱਸਣ ਲਈ ਕਨੇਡਾ ਆਈ ਹੋਈ ਹੈ। ਇਹ 2016 ਦੇ ਨੋਬਲ ਪੀਸ ਪਰਾਈਜ਼ ਲਈ ਵੀ ਕੈਂਡੀਡੇਟ ਹੈ। ਇਸ ਨਾਲ ਇੱਕ ਇੰਟਰਵਿਊ ਸੋਮਵਾਰ 25 ਜੁਲਾਈ ਨੂੰ ਸੀ. ਬੀ. ਸੀ. ਰੇਡੀਓ ਤੇ ਬਰਾਡਕਾਸਟ ਕੀਤੀ ਗਈ ਸੀ। ਜੋ ਕਿ ਰਾਤ ਨੂੰ ਦੁਬਾਰਾ ਰਿਪੀਟ ਕੀਤੀ ਹੋਈ ਮੈਂ ਕੰਮ ਤੇ ਸੁਣੀ ਸੀ। ਦਿਲਚਸਪੀ ਰੱਖਣ ਵਾਲੇ ਪਾਠਕ/ਲੇਖਕ ਇਸ ਨੂੰ ਅੱਗੇ ਦਿੱਤੇ ਲਿੰਕ ਤੇ ਕਲਿਕ ਕਰਕੇ ਸੁਣ ਸਕਦੇ ਹਨ ਕਿ ਕਿਵੇਂ ਆਈਸਸ ਵਾਲੇ ਅਖੌਤੀ ਧਰਮੀ ਲੋਕ ਦੂਸਰਿਆਂ ਬਹੁਤੇ ਬੇਕਸੂਰ ਲੋਕਾਂ ਨੂੰ ਗੰਨਾ ਅਤੇ ਬੰਬਾਂ ਨਾਲ ਹੀ ਨਹੀਂ ਮਾਰਦੇ ਸਗੋਂ ਬੀਬੀਆਂ ਅਤੇ ਬੱਚਿਆਂ ਤੇ ਵੀ ਘਨੌਣਾ ਜੁਲਮ ਕਰਦੇ ਹਨ।

http://www.cbc.ca/radio/thecurrent/i-wished-i-was-killed-yazidi-isis-slave-shares-her-harrowing-story-1.3693654?autoplay=true

http://www.cbc.ca/radio/thecurrent/the-current-for-july-25-2016-1.3693493/i-wished-i-was-killed-yazidi-isis-slave-shares-her-harrowing-story-1.3693517

27th July 2016 6:27pm
Gravatar
Gurmit S Barsal (San jose, US)
ਨਿਰਾਕਾਰ !
ਲਕੀਰ ਦਾ ਫਕੀਰ, ਬੰਦਾ, ਜਦੋਂ ਕਦੇ ਬਣਦਾ ਏ,
ਦੇਖਾ ਦੇਖੀ ਬਿਨਾ ਉਹਨੂੰ, ਕੁਝ ਵੀ ਨਾ ਭਾਉਂਦਾ ਜੀ ।
ਕਰਕੇ ਦਿਮਾਗ ਬੰਦ, ਕਿਸੇ ਪਿੱਛੇ ਲਾਈਨ ਵਿੱਚ ,
ਲੱਗਦਾ ਜੋ ਬੰਦਾ ਉਹ ਤਾਂ, ਭੇਡ ਅਖਵਾਉਂਦਾ ਜੀ ।।
ਸਾਡੇ ਗੁਰਾਂ ਸਾਨੂੰ ਸਦਾ, ਪੁੱਤ ਹੀ ਬਣਾਉਣਾ ਚਾਹਿਆ,
ਪੁੱਤਰਾਂ ਦਾ ਭੇਡਾਂ ਹੋਣਾ, ਕਿਹੜਾ ਗੁਰੂ ਚਾਹੁੰਦਾ ਜੀ ।
ਅੰਧ-ਵਿਸ਼ਵਾਸ ਭਰ, ਭੇਡਾਂ ਹੀ ਬਣਾਵੇ ਉਹ ਤਾਂ,
ਅੱਖਾਂ ਮਿਚਵਾ ਜੋ ਸੇਵਾ, ਆਪਦੀ ‘ਚ ਲਾਉਂਦਾ ਜੀ ।।
ਥਾਂ ਥਾਂ ਝੁਕਾਉਣ ਨਾਲੋਂ, ਵਰਤੋਂ ਸਿਰਾਂ ਦੀ ਕਰ,
ਬਣਨਾ ਵਿਵੇਕੀ ਸਾਨੂੰ, ਗੁਰੂ ਹੀ ਸਿਖਾਉਂਦਾ ਜੀ ।
ਦੇਹ ਧਾਰੀ ਗੁਰੂ ਸਦਾ, ਦੇਹ ਨਾਲ ਜੋੜਦੇ ਨੇ,
ਗਿਆਨ ਗੁਰੂ ਸਦਾ ਗਿਆਨਵਾਨ ਹੀ ਬਣਾਉਂਦਾ ਜੀ ।।
ਸੂਝਵਾਨ ਹੋਕੇ ਸਿੱਖ, ਜੱਗ ਵਿੱਚ ਰਹਿੰਦਾ ਜਦੋਂ,
ਸਮਝ ਗੁਰੂ ਦੀ ਮੱਤ, ਅੱਗੇ ਸਮਝਾਉਂਦਾ ਜੀ ।
ਬੰਦੇ ਅਤੇ ਗੁਰੂ ਵਿੱਚੋਂ, ਦੇਹ ਜਦੋਂ ਪਾਸੇ ਹੁੰਦੀ,
ਨਿਰਾਕਾਰ ਰੱਬ ਉਦੋਂ, ਸਮਝ `ਚ ਆਉਂਦਾ ਜੀ ।।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
22nd July 2016 10:48am
Gravatar
Sarbjits Singh (sac, US)
ਕਰਕੇ ਦਿਮਾਗ ਬੰਦ, ਕਿਸੇ ਪਿੱਛੇ ਲਾਈਨ ਵਿੱਚ ,
ਲੱਗਦਾ ਜੋ ਬੰਦਾ ਉਹ ਤਾਂ, ਭੇਡ ਅਖਵਾਉਂਦਾ ਜੀ ।।
ਸਾਡੇ ਗੁਰਾਂ ਸਾਨੂੰ ਸਦਾ, ਪੁੱਤ ਹੀ ਬਣਾਉਣਾ ਚਾਹਿਆ,
ਪੁੱਤਰਾਂ ਦਾ ਭੇਡਾਂ ਹੋਣਾ, ਕਿਹੜਾ ਗੁਰੂ ਚਾਹੁੰਦਾ ਜੀ ।
22nd July 2016 4:58pm
Gravatar
Iqbal Singh Dhillon (Chandigarh, India)
ਸਤਿਕਾਰਯੋਗ ਸ. ਗੁਰਸ਼ਰਨ ਸਿੰਘ ਢਿੱਲੋਂ ਜੀ, ਸਤਿ ਸ੍ਰੀ ਅਕਾਲ।

ਆਪ ਜੀ ਇਕ ਪਾਸੇ ਲਿਖਦੇ ਹੋ ਕਿ “ਆਪ ਸਿਖ ਧਰਮ/ਕੌਮ ਨੂੰ ਮੰਨਦੇ ਹੋ ਜਾਂ ਨਹੀਂ ਇਹ ਆਪ ਦੀਆਂ ਪੁਰਾਣੀਆਂ ਲਿਖਤਾਂ ਬਾਰੇ ਸਾਰੇ ਪਾਠਕ ਜਾਣਦੇ ਹਨ।” ਅਤੇ ਦੂਸਰੇ ਪਾਸੇ ਆਪ ਜੀ ਇਹ ਦਾਵ੍ਹਾ ਕਰਦੇ ਹੋ ਕਿ “ਇਹ ਤੁਹਾਡਾ ਮਸਲਾ ਹੈ, ਮੈਂ ਇਸ ਬਾਰੇ ਮੈਂ ਕੁਝ ਨਹੀਂ ਲਿਖਦਾ। ” ਇਹ ਤਾਂ ਦੋਗਲਾਪਨ ਹੀ ਹੋਇਆ (ਸੰਪਰਦਾਈ ਧਰਮਾਂ ਨੂੰ ਮੰਨਣ ਵਾਲਿਆਂ ਦਾ ਪਹਿਲਾ ‘ਗੁਣ’ ਦੋਗਲਾਪਨ ਹੀ ਹੋਇਆ ਕਰਦਾ ਹੈ)। ਅਸਲ ਵਿਚ ਆਪ ਜੀ ਕੋਲ ਮੇਰੀਆਂ ਲਿਖਤਾਂ ਵਿਚਲੀਆਂ ਦਲੀਲਾਂ ਦਾ ਕੋਈ ਤਰਕ-ਆਧਾਰਿਤ ਉੱਤਰ ਮੌਜੂਦ ਨਹੀਂ ਅਤੇ ਬਹੁਤੇ ਲੋਕਾਂ ਵਾਂਗ ਇਕ ਸੰਪਰਦਾਈ ਧਰਮ ਨਾਲ ਜੁੜੇ ਰਹਿਣਾ ਆਪ ਜੀ ਦੀ ਮਜ਼ਬੂਰੀ/ਕਮਜ਼ੋਰੀ ਹੈ। ਇਸ ਲਈ ਆਪਣੀ ਆਦਤ ਅਨੁਸਾਰ ਆਪ ਜੀ ਪਾਠਕਾਂ ਨੂੰ ਮੇਰੇ ਖਿਲਾਫ ਉਕਸਾਉਣ ਹਿਤ ਮੇਰੇ ਉੱਤੇ ਜ਼ਾਤੀ ਟਿੱਪਣੀਆਂ ਕਰਨ ਲੱਗ ਪੈਂਦੇ ਹੋ । ਪਰੰਤੂ ਬਲਾਕ ਹੋਣ ਦੇ ਡਰੋਂ ਇਹ ਟਿੱਪਣੀਆਂ ਬੜੀ ਹੀ ਚੁਸਤੀ/ਚਤੁਰਾਈ/ਚਲਾਕੀ ਦੇ ਢੰਗ ਨਾਲ ਕਰਨ ਦਾ ਯਤਨ ਕਰਦੇ ਹੋ।

ਸ. ਗੁਰਸ਼ਰਨ ਸਿੰਘ ਢਿੱਲੋਂ ਜੀ, ਮੈਂ ਕਿਸੇ ਵਿਸ਼ੇਸ਼ ਸੰਪਰਦਾਈ ਧਰਮ ਨੂੰ ਮੰਨਦਾ ਹਾਂ ਜਾਂ ਨਹੀਂ ਇਸ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਕਿ ਮੈਨੂੰ ਤਸੱਲੀ ਹੈ ਕਿ ਮੈਂ ਕੇਵਲ ਗੁਰਬਾਣੀ-ਆਧਾਰਿਤ ਗੁਰਮੱਤ ਦਾ ਉਪਾਸਕ ਹਾਂ। ਮੈਂ ਆਪਣੀਆਂ ਲਿਖਤਾਂ ਵਿਚ ਪੇਸ਼ ਕੀਤੀਆਂ ਦਲੀਲਾਂ ਸਬੰਧੀ ਸੁਹਿਰਦਤਾ ਨਾਲ ਕੀਤੇ ਸਵਾਲਾਂ ਦਾ ਸਦਾ ਹੀ ਸਵਾਗਤ ਕਰਦਾ ਹਾਂ ਪਰੰਤੂ ਆਪ ਜੀ ਜੋ ਚੁਸਤੀ/ਚਤੁਰਾਈ/ਚਲਾਕੀ ਅਤੇ ਦੋਗਲੇਪਨ ਦੀ ਖੇਡ ਖੇਡਦੇ ਹੋ ਉਹ ਗੁਰਮੱਤ ਦੇ ਪੱਖੋਂ ਉੱਕਾ ਹੀ ਸਰਾਹੁਣਯੋਗ ਨਹੀਂ।

……………..ਇਕਬਾਲ ਸਿੰਘ ਢਿੱਲੋਂ
18th July 2016 3:53pm
Gravatar
Gursharn Singh Dhillon (Ajax, Canada)
ਡਾ: ਇਕਬਾਲ ਸਿੰਘ ਢਿੱਲੋਂ ਜੀ, ਸਤਿ ਸ੍ਰੀ ਅਕਾਲ ।
ਮੇਰੇ ਬਾਰੇ ਆਪਣੇ ਕੀਮਤੀ ਵਿਚਾਰ ਦੇਣ ਲਈ ਆਪ ਜੀ ਦਾ ਧੰਨਵਾਦ । ਮੈਂ ਸਮਝਦਾ ਹਾਂ ਕਿ ਆਪ ਜੀ ਇਕ ਚੰਗੇ ਵਿਦਵਾਨ ਹੋ, ਇਸ ਲਈ ਆਪ ਜੀ ਦੀ ਇਜ਼ਤ ਕਰਦਾ ਹਾਂ । ਇਸ ਕਰਕੇ ਹੀ ਖੰਡੇ ਬਾਟੇ ਦੀ ਪਾਹੁਲ ਬਾਰੇ ਆਪ ਕੋਲੋਂ ਜਾਣਕਾਰੀ ਮੰਗੀ ਸੀ ਕਿ ਸ਼ਾਇਦ ਆਪ ਕੋਲੋਂ ਕੁਝ ਨਵਾਂ ਸਿੱਖਣ ਨੂੰ ਮਿਲੇ । ਖੈਰ ! ਆਪ ਦਾ ਬਹੁਤ ਬਹੁਤ ਧੰਨਵਾਦ ।
19th July 2016 6:18am
Gravatar
Iqbal Singh Dhillon (Chandigarh, India)
ਸਤਿਕਾਰਯੋਗ ਸ. ਗੁਰਸ਼ਰਨ ਸਿੰਘ ਢਿੱਲੋਂ ਜੀ, ਸਤਿ ਸ੍ਰੀ ਅਕਾਲ।

ਆਪ ਜੀ ਆਪਣੀ ਆਦਤ ਦਾ ਤਿਆਗ ਨਹੀਂ ਕਰ ਸਕਦੇ। ਆਪ ਜੀ ਦੇ ਸਵਾਲ/ਕਿੰਤੂ/ਕੁਮੈਂਟਸ ਸੁਹਿਰਦਤਾ ਦੀ ਬਜਾਇ ਚਤੁਰਾਈ/ਚਲਾਕੀ ਤੇ ਜ਼ਿਆਦਾ ਆਧਾਰਿਤ ਹੁੰਦੇ ਹਨ। ਆਪ ਜੀ ਵੱਲੋਂ ਮੇਰੇ ਨਾਮ ਨਾਲ ਉਕਸਾਊ ਸ਼ਬਦਾਵਲੀ “.........ਸਿੱਖ ਧਰਮ ਕੋਈ ਧਰਮ ਨਹੀਂ” ਜੋੜਨ ਤੇ ਮੈਂ ਇਤਰਾਜ਼ ਪਰਗਟ ਕੀਤਾ ਤਾਂ ਆਪ ਜੀ ਨੇ ਹੋਰ ਕਿਸਮ ਦੀ ਉਕਸਾਊ ਸ਼ਬਦਾਵਲੀ “ਤੁਸੀਂ ਸਿੱਖ ਧਰਮ/ਕੌਮ ਨੂੰ ਮੰਨੋ ਜਾਂ ਨਾ ਮੰਨੋ .........” ਪੇਸ਼ ਕਰਕੇ ਮੇਰੇ ਤੇ ਦੋਸ਼ ਮੜ੍ਹ ਦਿੱਤਾ ਹੈ। ਆਪ ਜੀ ਦੀਆਂ ਦੋਵ੍ਹਾਂ ਟਿੱਪਣੀਆਂ ਦਾ ਮੇਰੇ ਵਿਚਾਰ-ਅਧੀਨ ਲੇਖ ਦੇ ਵਿਸ਼ੇ ਨਾਲ ਕੋਈ ਸਬੰਧ ਨਹੀਂ ਬਣਦਾ। ਚੰਗਾ ਹੁੰਦਾ ਜੇਕਰ ਆਪ ਜੀ ਮੇਰੇ ਵੱਲੋਂ ਪੇਸ਼ ਕੀਤੇ ਗਏ ਨੁਕਤਿਆਂ ਸਬੰਧੀ ਆਪਣਾ ਪ੍ਰਤੀਕਰਮ ਦਿੰਦੇ ਪਰੰਤੂ ਆਪ ਜੀ ਹਮੇਸ਼ਾ ਵਾਂਗ ਮੇਰੇ ਉੱਤੇ ਜ਼ਾਤੀ ਵਾਰ ਹੀ ਕਰਨ ਲੱਗ ਪਏ ਹੋ। ਸ਼ਾਇਦ ਇਹ ਆਪ ਜੀ ਦੀ ਕੋਈ ਮਜ਼ਬੂਰੀ ਹੈ ਨਹੀਂ ਤਾਂ ਗੁਰਮੱਤ ਤਾਂ ਮਨੁੱਖ ਨੂੰ ਸੁਹਿਰਦ ਅਤੇ ਸਪਸ਼ਟ ਹੋਣਾ ਹੀ ਸਿਖਾਉਂਦੀ ਹੈ।

……………..ਇਕਬਾਲ ਸਿੰਘ ਢਿੱਲੋਂ
18th July 2016 3:36am
Gravatar
Gursharn Singh Dhillon (Ajax, Canada)
ਡਾ: ਇਕਬਾਲ ਸਿੰਘ ਢਿੱਲੋਂ ਜੀ, ਸਤਿ ਸ੍ਰੀ ਅਕਾਲ ।
ਡਾ: ਸਾਹਿਬ, ਮੈਂ ਆਪ ਜੀ ਨੂੰ ਇਕ ਚੰਗਾ ਵਿਦਵਾਨ ਸਮਝ ਕੇ ਸਵਾਲ ਪੁੱਛਿਆ ਸੀ । ਚੰਗਾ ਹੁੰਦਾ ਕਿ ਆਪ ਜੀ ਦੇ ਲੇਖ ਦਾ ਹਵਾਲਾ ਨਾ ਦੇਂਦਾ । ਹਵਾਲਾ ਦੇਣ ਦਾ ਕਾਰਨ ਵੀ ਦੱਸ ਦਿਤਾ ਹੈ ਪਰ ਆਪ ਨੂੰ ਯਕੀਨ ਨਹੀਂ ਆ ਰਿਹਾ ਤਾਂ ਮੈਂ ਕੁਝ ਨਹੀਂ ਕਰ ਸਕਦਾ । ਆਪ ਸਿੱਖ ਧਰਮ / ਕੌਮ ਨੂੰ ਮੰਨਦੇ ਹੋ ਜਾਂ ਨਹੀਂ ਇਹ ਆਪ ਦੀਆਂ ਪੁਰਾਣੀਆਂ ਲਿਖਤਾਂ ਬਾਰੇ ਸਾਰੇ ਪਾਠਕ ਜਾਣਦੇ ਹਨ । ਇਹ ਤੁਹਾਡਾ ਮਸਲਾ ਹੈ, ਮੈਂ ਇਸ ਬਾਰੇ ਮੈਂ ਕੁਝ ਨਹੀਂ ਲਿਖਦਾ । ਤੁਸੀਂ ਆਪਣੇ ਵੱਲੋਂ ਮੇਰੇ ਸਵਾਲ ਦਾ ਜਵਾਬ ਦਿਤਾ ਹੈ ਇਸ ਦਾ ਫਿਰ ਧੰਨਵਾਦ ਕਰਦਾ ਹਾਂ ।
ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਢਿੱਲੋਂ
18th July 2016 5:37am
Gravatar
Iqbal Singh Dhillon (Chandigarh, India)
ਸਤਿਕਾਰਯੋਗ ਸ. ਗੁਰਸ਼ਰਨ ਸਿੰਘ ਢਿੱਲੋਂ ਜੀ, ਸਤਿ ਸ੍ਰੀ ਅਕਾਲ।

ਆਪ ਜੀ ਨੇ ਲਿਖਿਆ ਹੈ ਕਿ ਮੈਂ ਇਹ ਸਿਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ “ਸਿੱਖ ਧਰਮ ਕੋਈ ਧਰਮ ਨਹੀਂ”। ਪਰੰਤੂ ਆਪ ਜੀ ਦਾ ਇਹ ਕਥਨ ਸਹੀ ਨਹੀਂ (ਅਤੇ ਆਪ ਜੀ ਨੇ ਇਹ ਉਕਸਾਊ ਸ਼ਬਦਾਵਲੀ ਜਾਣ-ਬੁੱਝ ਕੇ ਮੇਰੇ ਨਾਮ ਨਾਲ ਮੜ੍ਹਨ ਦਾ ਯਤਨ ਕੀਤਾ ਹੈ ਜਿਵੇਂ ਕਿ ਆਪ ਜੀ ਪਹਿਲਾਂ ਵੀ ਕਰਦੇ ਰਹੇ ਹੋ)।

ਸ. ਗੁਰਸ਼ਰਨ ਸਿੰਘ ਢਿੱਲੋਂ ਜੀ, ਮੈਂ ਆਪਣੇ ਲੇਖ ਵਿਚ ਜੋ ਸਿਧ ਕੀਤਾ ਹੈ ਉਹ ਇਹ ਹੈ ਕਿ ਗੁਰੂ ਨਾਨਕ ਜੀ ਜਾਂ ਬਾਕੀ ਗੁਰੂ ਸਾਹਿਬਾਨ ਵਿੱਚੋਂ ਕਿਸੇ ਨੇ ਵੀ ਕੋਈ ਸੰਸਥਾਗਤ/ਸੰਪਰਦਾਈ ‘ਸਿਖ ਧਰਮ’ ਨਹੀਂ ਚਲਾਇਆ ਸੀ। ਅਜੋਕਾ ‘ਸਿਖ ਧਰਮ’ ਇਕ ਹਿੰਦੂ ਵੰਨਗੀ ਦਾ ਬ੍ਰਾਹਮਣਵਾਦੀ ਸੰਸਥਾਗਤ/ਸੰਪਰਦਾਈ ‘ਧਰਮ’ ਹੈ ਅਤੇ ਜੋ ਲੋਕ ਇਸ ਨੂੰ ਗੁਰੂ ਸਾਹਿਬਾਨ ਦੇ ਨਾਵਾਂ ਜਾਂ ਗੁਰਬਾਣੀ ਨਾਲ ਜੋੜਦੇ ਹਨ ਉਹ ਬਹੁਤ ਵੱਡਾ ਝੂਠ ਬੋਲਦੇ ਹਨ। ਇਹ ਸਿਧ ਕਰਦੇ ਹੋਏ ਮੈਂ ਇਹ ਦੱਸਣ ਦਾ ਯਤਨ ਕੀਤਾ ਹੈ ਕਿ ‘ਗੁਰਮੱਤ’ਦੀ ਪਰੀਭਾਸ਼ਾ ਨੂੰ ਨਿਰੋਲ ਗੁਰਬਾਣੀ ਦੀ ਵਿਚਾਰਧਾਰਾ ਉੱਤੇ ਆਧਾਰਿਤ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਬ੍ਰਾਹਮਣਵਾਦੀ ਸੰਸਥਾਗਤ/ਸੰਪਰਦਾਈ ‘ਧਰਮ’ ਉੱਤੇ।

ਸ. ਗੁਰਸ਼ਰਨ ਸਿੰਘ ਢਿੱਲੋਂ ਜੀ, ਕਿਧਰੇ ਵੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ‘ਖੰਡੇ ਬਾਟੇ ਦੀ ਪਹੁਲ’ ਦੇਣ, ‘ਪਹੁਲ’ ਦੇਣ ਵੇਲੇ ਦੀਆਂ ‘ਬਾਣੀਆਂ’ ਅਤੇ ਕਕਾਰਾਂ ਦੀ ਗਿਣਤੀ ਸਬੰਧੀ ਸਪਸ਼ਟ ਤੌਰ ਤੇ ਨਹੀਂ ਲਿਖਿਆ ਮਿਲਦਾ। ਜੇਕਰ ਆਪ ਜੀ ਨੂੰ ਇਸ ਸਬੰਧੀ ਜਾਣਕਾਰੀ ਦੇਣ ਵਾਲੇ ਕਿਸੇ ਭਰੋਸੇਯੋਗ ਸਰੋਤ ਦਾ ਪਤਾ ਹੋਵੇ ਤਾਂ ਜ਼ਰੂਰ ਦੱਸਣਾ।

.....................ਇਕਬਾਲ ਸਿੰਘ ਢਿੱਲੋਂ
15th July 2016 5:41pm
Gravatar
Gursharn Singh Dhillon (Ajax, Canada)
ਸਤਿਕਾਰ ਯੋਗ ਡਾ : ਇਕਬਾਲ ਸਿੰਘ ਢਿੱਲੋਂ ਜੀ, ਸਤਿ ਸ੍ਰੀ ਅਕਾਲ।
ਆਪ ਜੀ ਪਾਸੋਂ ਜੋ ਮੈਂ ਜਾਣਕਾਰੀ ਮੰਗੀ ਸੀ ਉਸ ਬਾਰੇ ਆਪ ਜੀ ਕੋਲ ਜੋ ਜਾਣਕਾਰੀ ਸੀ ਉਹ ਆਪਨੇ ਦਿੱਤੀ ਹੈ,; ਇਸ ਲਈ ਆਪ ਜੀ ਦਾ ਧੰਨਵਾਦ ।
ਮੈਂਨੂੰ ਅਫਸੋਸ ਹੈ ਕਿ ਮੈਂ ਜੋ ਇਹ ਪੰਗਤੀਆਂ ਲਿਖੀਆਂ ਹਨ, “ਆਪ ਜੀ ਵੱਲੋਂ ਲਿਖਿਆ ਲੇਖ “ਗੁਰਮੱਤ ਦੀ ਪਰੀਭਾਸ਼ਾ” ਪੜ੍ਹਿਆ ਜਿਸ ਵਿਚ ਆਪਨੇ ਆਪਣੇ ਵੱਲੋਂ ਸਿੱਖ ਧਰਮ ਕੋਈ ਧਰਮ ਨਹੀਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ । ਜਿਸ ਵਿਚੋਂ ਮੇਰੇ ਵਰਗਿਆਂ ਨੂੰ ਕਈ ਗੱਲਾਂ ਬਾਰੇ ਜਾਣਕਾਰੀ ਵੀ ਮਿਲਦੀ ਹੈ”। ਉਹਨਾਂ ਦਾ ਅਰਥ ਆਪਨੇ ਹੋਰ ਲਿਆ ਹੈ ਜਾਂ ਆਪ ਨੂੰ ਲੱਗਾ ਹੈ ।
ਅਤੇ ਤੁਸੀਂ ਲਿਖਿਆ ਹੈ, “ਪਰੰਤੂ ਆਪ ਜੀ ਦਾ ਇਹ ਕਥਨ ਸਹੀ ਨਹੀਂ (ਅਤੇ ਆਪ ਜੀ ਨੇ ਇਹ ਉਕਸਾਊ ਸ਼ਬਦਾਵਲੀ ਜਾਣ-ਬੁੱਝ ਕੇ ਮੇਰੇ ਨਾਮ ਨਾਲ ਮੜ੍ਹਨ ਦਾ ਯਤਨ ਕੀਤਾ ਹੈ ਜਿਵੇਂ ਕਿ ਆਪ ਜੀ ਪਹਿਲਾਂ ਵੀ ਕਰਦੇ ਰਹੇ ਹੋ”)।
ਡਾ: ਸਾਹਿਬ, ਤੁਸੀਂ ਸਿੱਖ ਧਰਮ /ਕੌਮ ਨੂੰ ਮੰਨੋ ਜਾਂ ਨਾ ਮੰਨੋ ਇਹ ਤੁਹਾਡਾ ਆਪਣਾ ਫੈਸਲਾ ਹੈ । ਮੈਂ ਇਸ ਵਿਸ਼ੇ ਤੇ ਆਪ ਨਾਲ ਕੋਈ ਗੱਲ ਨਹੀਂ ਕਰਦਾ । ਮੈਂ ਤਾਂ ਆਪ ਜੀ ਨੂੰ ਇਕ ਚੰਗਾ ਵਿਦਵਾਨ ਹੋਣ ਦੇ ਨਾਤੇ ਸਿਰਫ ਇਹ ਜਾਣਨ ਦੀ ਖੇਚਲ ਦਿਤੀ ਸੀ ਕਿ, “ਜੇਕਰ ਤੁਸੀਂ ਇਹ ਦੱਸਣਾ ਚਾਹੋ ਤਾਂ ਮੇਹਰਬਾਨੀ ਹੋਵੇਗੀ ਕਿ ਤੁਹਾਡੇ ਮੁਤਾਬਕ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਕੇ ਸਿੱਖਾਂ ਨੂੰ ਦਿਤੀ ਸੀ ? ਜੇ ਪਾਹੁਲ ਤਿਆਰ ਕੀਤੀ ਸੀ ਤਾਂ ਕਿਹੜੀ-ਕਿਹੜੀ ਗੁਰਬਾਣੀ ਪੜ੍ਹੀ ਗਈ ਸੀ” ?
ਆਪ ਜੀ ਦੇ ਲੇਖ “ਗੁਰਮੱਤ ਦੀ ਪਰੀਭਾਸ਼ਾ” ਦਾ ਹਵਾਲਾ ਤਾਂ ਮੈਂ ਸਿਰਫ ਇਹ ਦੱਸਣ ਲਈ ਦਿਤਾ ਸੀ ਕਿ ਆਪ ਜੀ ਦਾ ਲੇਖ ਪੜ੍ਹਿਆ ਹੈ ਅਤੇ ਉਸ ਵਿਚੋਂ ਕਈ ਗੱਲਾ ਬਾਰੇ ਜਾਣਕਾਰੀ ਮਿਲੀ ਹੈ । ਮੈਂ ਆਪ ਬਾਰੇ ਕੋਈ “ਉਕਸਾਊ ਸ਼ਬਦਾਵਲੀ” ਨੀਅਤ ਤੌਰ ਤੇ ਨਹੀਂ ਵਰਤੀ । ਜੋ ਤੁਸੀਂ ਸਮਝ ਰਹੇ ਹੋ ।
ਫਿਰ ਵੀ ਜੇਕਰ ਤੁਸੀਂ ਇਹ ਸਮਝਦੇ ਹੋ ਕਿ ਮੇਰੇ ਵੱਲੋਂ ਆਪ ਬਾਰੇ ਕੋਈ “ਉਕਸਾਤੂ ਸ਼ਬਦਾਵਲੀ” ਲਿਖੀ ਗਈ ਹੈ ਤਾਂ ਮਾਫ ਕਰਨਾ ।
ਆਦਰ ਸਹਿਤ, ਗੁਰਸ਼ਰਨ ਸਿੰਘ ਢਿੱਲੋਂ
16th July 2016 6:07am
Gravatar
Swaran Singh (Calgary, Canada)
ਗੱਲ ਹੱਦ ਨੀਵੇਂ ਦਰਜੇ ਦੀ ਕੀਤੀ ਜਾ ਰਹੀ ਰਾਜਨੀਤੀ ਦੀ
ਅਵਤਾਰ ਸਿੱਖ ਉਪਲ ਜੀ ਨੇ ਜੋ ਵਿਚਾਰ 'ਸਿੱਖ ਮਾਰਗ ' ਤੇ ਆਪਣੇ 10-07-2016 ਦੇ ਲੇਖ ਵਿੱਚ ਅਕਾਲੀਆਂ ਅਤੇ ਕਾਂਗਰਸੀਆਂ ਵਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਨੀਵੇਂ ਦਰਜੇ ਦੀ ਕੀਤੀ ਜਾ ਰਹੀ ਰਾਜਨੀਤੀ ਬਾਰੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਦੇ ਸੰਬੰਧ ਵਿੱਚ ਰੱਖੇ ਹਨ, ਬਿਲਕੁਲ ਠੀਕ ਹਨ ।
ਪਰ ਸਭ ਤੋਂ ਜਿਆਦਾ ਬੇਅਦਬੀ ਜੋ ਲਗਾਤਾਰ ਅਕਾਲੀਆਂ ਅਤੇ ਜਿਆਦਾਤਰ ਸਿੱਖ ਕਹਾਉਣ ਵਾਲੀਆਂ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਹੈ, ਉਹ ਹੈ “ਅਖੌਤੀ ਦਸਮ ਗਰੰਥ” ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਮੜ੍ਹਨ ਦੀ ਹਿਮਾਕਤ ਕਰਨਾ ਅਤੇ ਇਸ 'ਅਖੌਤੀ ਦਸਮ ਗਰੰਥ” ਦੀਆਂ ਅਨਮੱਤੀ ਬਾਣੀਆਂ ਦਾ ਗੁਰਦੁਆਰਿਆਂ ਵਿੱਚ ਪੜ੍ਹਿਆ ਜਾਣਾ ਅਤੇ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਵਿੱਚ ਗੁਰੂ ਗਰੰਥ ਸਾਹਿਬ ਦੇ ਬਰਾਬਰ “ਅਖੌਤੀ ਦਸਮ ਗਰੰਥ” ਦਾ ਪਰਕਾਸ਼ ਕਰਨਾ ।ਇਹ ਬੇਅਦਬੀ ਇਹਨਾਂ ਜਥੇਬੰਦੀਆਂ ਨੂੰ ਨਜ਼ਰ ਨਹੀਂ ਆ ਰਹੀ, ਜਿਸ ਦੁਆਰਾ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਖਿਲਾਫ ਬਰਾਹਮਣੀ ਵਿਚਾਰਧਾਰਾ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ।

ਸਵਰਨ ਸਿੰਘ,ਕੈਲਗਰੀ
14th July 2016 4:16pm
Gravatar
Gursharn Singh Dhillon (Ajax, Canada)
ਸਤਿਕਾਰ ਯੋਗ ਡਾ : ਇਕਬਾਲ ਸਿੰਘ ਢਿੱਲੋਂ ਜੀ, ਸਤਿ ਸ੍ਰੀ ਅਕਾਲ।
ਆਪ ਜੀ ਵੱਲੋਂ ਲਿਖਿਆ ਲੇਖ “ਗੁਰਮੱਤ ਦੀ ਪਰੀਭਾਸ਼ਾ” ਪੜ੍ਹਿਆ ਜਿਸ ਵਿਚ ਆਪਨੇ ਆਪਣੇ ਵੱਲੋਂ ਸਿੱਖ ਧਰਮ ਕੋਈ ਧਰਮ ਨਹੀਂ; ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ । ਜਿਸ ਵਿਚੋਂ ਮੇਰੇ ਵਰਗਿਆਂ ਨੂੰ ਕਈ ਗੱਲਾਂ ਬਾਰੇ ਜਾਣਕਾਰੀ ਵੀ ਮਿਲਦੀ ਹੈ ।
ਜੇਕਰ ਤੁਸੀਂ ਇਹ ਦੱਸਣਾ ਚਾਹੋ ਤਾਂ ਮੇਹਰਬਾਨੀ ਹੋਵੇਗੀ ਕਿ ਤੁਹਾਡੇ ਮੁਤਾਬਕ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਕੇ ਸਿੱਖਾਂ ਨੂੰ ਦਿਤੀ ਸੀ ? ਜੇ ਪਾਹੁਲ ਤਿਆਰ ਕੀਤੀ ਸੀ ਤਾਂ ਕਿਹੜੀ-ਕਿਹੜੀ ਗੁਰਬਾਣੀ ਪੜ੍ਹੀ ਗਈ ਸੀ ?
ਹੋ ਸਕਦਾ ਤੁਸੀਂ ਪਹਿਲਾਂ ਵੀ ਕਿਤੇ ਲਿਖਿਆ ਹੋਵੇ ਪਰ ਮੈਂ ਪੜ੍ਹਿਆ ਨਹੀਂ ਜਾਂ ਯਾਦ ਨਹੀਂ । ਇਸ ਕਰਕੇ ਆਪ ਜੀ ਨੂੰ ਖੇਚਲ ਦੇ ਰਿਹਾ ਹਾਂ ।
ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਢਿੱਲੋਂ
14th July 2016 12:03pm
Gravatar
Balbir Singh (Patiala, India)
Thanx a lot sir
14th July 2016 12:06am
Gravatar
Gurmit S Barsal (San jose, US)
ਸੱਚ ਅਤੇ ਕੁਦਰਤ !!
ਖਾਲਕ ਨੂੰ ਜੇ ਖਲਕਤ “ਸੱਚ” ਦਾ ਨਾ ਦਿੰਦੀ,
ਕੁਦਰਤ ਸੱਚ ਦੇ ਨਿਯਮਾ ਦੀ ਪਰਛਾਈ ਹੈ ।
ਨਿਯਮਾਂ ਦੇ ਨਾਲ ਤੁਰਨਾ ਸੱਚ ਦੀ ਸੰਗਤ ਹੈ,
ਨਿਯਮ ਤੋੜਨਾ ਸੱਚ ਨਾਲ ਬੇ-ਵਫਾਈ ਹੈ ।
ਜੀਵਨ ਇਸੇ ਨਿਯਮ ਦਾ ਹੀ ਇੱਕ ਹਿੱਸਾ ਹੈ,
ਬੰਦਾ ਵੀ ਇਸ ਜੀਵਨ ਦਾ ਗੁਰ ਭਾਈ ਹੈ ।
ਦੇਹ ਅੰਦਰ ਵੀ ਨਿਯਮ ਸੱਚ ਦਾ ਚਲਦਾ ਹੈ,
ਕਥਨੀ ਕਰਨੀ ਵੱਖ ਤਾਂ ਇੱਕ ਬੁਰਾਈ ਹੈ ।
ਜਦ ਵੀ ਬੰਦੇ ਮੂੰਹੋਂ ਝੂਠ ਸੁਣਾਇਆ ਹੈ,
ਅੰਦਰੋਂ ਉਸ ਨੇ ਹਾਮੀ ਨਹੀਂ ਜਿਤਾਈ ਹੈ ।
ਦਰਦ ਨਾਲ ਫਿਰ ਮਨ ਦੀਆਂ ਨਾੜਾਂ ਤਣੀਆਂ ਨੇ,
ਅੰਦਰੋਂ-ਅੰਦਰੀ ਹਲ-ਚਲ ਝੂਠ ਮਚਾਈ ਹੈ ।
ਪਾਕੇ ਗਲਤ ਇਸ਼ਾਰੇ ਸੂਖਮ ਨਾੜਾਂ ਨੇ,
ਜਹਿਰ ਅੰਦਰਲੇ ਅੰਗਾਂ ਤੇ ਵਰਸਾਈ ਹੈ ।
ਨਿਯਮੋ ਬਾਹਰੇ ਹੋ ਸਬੰਧਤ ਅੰਗਾਂ ਨੇ,
ਲੋੜੋਂ ਵੱਖਰੀ ਚਕਰੀ ਫੇਰ ਘੁਮਾਈ ਹੈ ।
ਤਨ ਸੰਚਾਲਣ ਵਾਲੀ ਕਿਰਿਆ ਨੇ ਘਟਕੇ,
ਸ਼ਕਤੀ ਹਰ ਇਕ ਅੰਗ ਦੀ ਸਗੋਂ ਘਟਾਈ ਹੈ ।
ਬਾਹਰੋਂ ਭਾਵੇਂ ਦੇਖਣ ਨੂੰ ਤਨ ਠੀਕ ਲਗੇ,
ਕਈ ਅੰਗਾਂ ਤੇ ਅੰਦਰੋਂ ਪੀੜਾ ਛਾਈ ਹੈ ।
ਹਰ ਸੱਚਾ ਵੀ ਤੰਦਰੁਸਤ ਤੇ ਨਹੀਂ ਹੁੰਦਾ,
ਲੇਕਨ ਝੂਠ ਨੇ ਆਪਣੀ ਸਿਹਤ ਗਵਾਈ ਹੈ।
ਤੰਦਰੁਸਤੀ ਦੇ ਮੌਕੇ ਉਸਦੇ ਜਿਆਦਾ ਨੇ,
ਜਿਸਨੇ ਘੁੱਟਕੇ ਸੱਚ ਨੂੰ ਜੱਫੀ ਪਾਈ ਹੈ।
ਬੰਦਾ ਕੇਵਲ ਸੱਚ ਬੋਲਣ ਲਈ ਬਣਿਆ ਹੈ,
ਝੂਠ ਬੋਲ ਉਸ ਕੁਦਰਤ ਸਗੋਂ ਰੁਸਾਈ ਹੈ ।

ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
13th July 2016 8:11pm
Gravatar
Balbir Singh (Patiala, India)
Sir I want to study/read all the Articals in Punjabi of S.Jarnail Singh Sydny/Australia
Pl help me to provide his email,facebook or any other link to contact him
12th July 2016 9:51pm
Gravatar
Makhan Singh Purewal (Quesnel, Canada)
ਸ: ਬਲਬੀਰ ਸਿੰਘ ਜੀ,
ਸ: ਜਰਨੈਲ ਸਿੰਘ ਆਸਟ੍ਰੇਲੀਆ ਦਾ ਈ-ਮੇਲ ਤੁਹਾਨੂੰ ਈ-ਮੇਲ ਰਾਹੀਂ ਭੇਜ ਦਿੱਤਾ ਹੈ। ਫੂਨ ਨੰ: ਵੀ ਭੇਜ ਦਿੱਤਾ ਹੈ ਜੋ ਕਿ ਕਾਫੀ ਦੇਰ ਦਾ ਲਿਖਿਆ ਹੋਇਆ ਸੀ ਇਸ ਲਈ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਉਹ ਠੀਕ ਹੋਵੇਗਾ। ਚੰਗਾ ਇਹੀ ਰਹੇਗਾ ਕਿ ਪਹਿਲਾਂ ਈ-ਮੇਲ ਕਰ ਲੈਣੀ। ਜਰਨੈਲ ਸਿੰਘ ਦੀਆਂ ਲਿਖਤਾਂ ਵਿੱਚ ਦਿਲਚਸਪੀ ਦਾ ਧੰਨਵਾਦ ਅਤੇ ਇਸ ਪੰਨੇ ਤੇ ਜਾਣਕਾਰੀ ਮੰਗਣ ਦਾ ਵੀ ਧੰਨਵਾਦ। ਤੁਸੀਂ ਆਪ ਹੀ ਇਸ ਪੰਨੇ ਦੀ ਵਰਤੋਂ ਜਾਣਕਾਰੀ ਲਈ ਕਰ ਲਈ ਹੈ ਪਰ ਕਈ ਕਹਿਣ ਤੇ ਵੀ ਨਹੀਂ ਕਰਦੇ। ਇਸ ਹਫਤੇ ਦੋ ਦਿਨ ਪਹਿਲਾਂ ਸੋਮਵਾਰ ਨੂੰ ਤਿੰਨ ਪਾਠਕਾਂ/ਲੇਖਕਾਂ ਦੇ ਈ-ਮੇਲ ਆਏ ਸਨ ਜਿਨ੍ਹਾਂ ਵਿਚੋਂ ਦੋ ਤਾਂ ਦਸ ਸਾਲ ਤੋਂ ਵੀ ਪਹਿਲਾਂ ਦੇ ‘ਸਿੱਖ ਮਾਰਗ’ ਨਾਲ ਜੁੜੇ ਹੋਏ ਹਨ। ਉਹਨਾ ਨੇ ਕੁੱਝ ਜਾਣਕਾਰੀ ਭੇਜੀ ਸੀ। ਕਿਉਂਕਿ ਹਫਤਾਵਾਰੀ ਐਤਵਾਰ ਦਾ ਅੱਪਡੇਟ ਹੋ ਚੁੱਕਾ ਸੀ ਇਸ ਲਈ ਬੇਨਤੀ ਕੀਤੀ ਸੀ ਕਿ ਇਹ ਹੁਣ ਤੁਸੀਂ ਆਪ ਹੀ ਆਪਣੇ ਪੰਨੇ ਤੇ ਪਾ ਦਿਓ ਅਤੇ ਜੇ ਕਰ ਕਿਸੇ ਗੱਲ ਦਾ ਨਾ ਪਤਾ ਲੱਗੇ ਤਾਂ ਪੁੱਛ ਲੈਣਾ। ਇਨ੍ਹਾਂ ਤਿੰਨਾ ਵਿਚੋਂ ਨਾ ਤਾਂ ਕਿਸੇ ਨੇ ਉਹ ਆਪਣੀ ਲਿਖਤ ਇੱਥੇ ਪਾਈ ਹੈ ਅਤੇ ਨਾ ਹੀ ਈ-ਮੇਲ ਦਾ ਕੋਈ ਜਵਾਬ ਦਿੱਤਾ ਹੈ। ਸੋ ਕਹਿਣ ਤੋਂ ਭਾਵ ਹੈ ਕਿ ਕਈ ਪਾਠਕ/ਲੇਖਕ ਤਾਂ ਆਪ ਹੀ ਇਸ ਪੰਨੇ ਦੀ ਸੁਚੱਜੀ ਵਰਤੋਂ ਕਰ ਲੈਂਦੇ ਹਨ ਅਤੇ ਕਈ ਕਹਿਣ ਤੇ ਵੀ ਨਹੀਂ ਕਰਦੇ ਅਤੇ ਨਾ ਹੀ ਕੋਈ ਜਵਾਬ ਦਿੰਦੇ ਹਨ।
ਧੰਨਵਾਦ ਸਹਿਤ,
ਸੰਪਾਦਕ।
13th July 2016 5:05pm
Gravatar
Gurmit S Barsal (San jose, US)
ਖਬਰਾਂ !!
ਜਦ ਵੀ ਦੇਸ਼ ਪੰਜਾਬੋਂ ਖਬਰਾਂ ਆਈਆਂ ਨੇ ।
ਜੁੜੀਆਂ ਰੂਹਾਂ ਜੜ੍ਹਾਂ ਨਾਲ, ਤੜਪਾਈਆਂ ਨੇ ।।
ਜਿਨ੍ਹਾਂ ਲਈ ਉਹ ਜਿੰਦ ਤਲੀ ਤੇ ਰੱਖਦਾ ਸੀ,
ਉਨ੍ਹਾਂ ਉਸਦੀਆਂ ਤਲੀਆਂ ਹੀ ਕਟਵਾਈਆਂ ਨੇ ।
ਆਪਣਿਆਂ ਨੇ ਦਸਤਾ ਬਣ ਕੁਲਹਾੜੀ ਦਾ,
ਭੂਮੀਕਾਵਾਂ ਵੱਢਣ ਦੀਆਂ ਨਿਭਾਈਆਂ ਨੇ ।
ਲਟਕਣ ਦੇ ਲਈ ਰੱਸੇ ਵੱਟਦਾ ਫਿਰਦਾ ਹੈ,
ਅੱਨ ਦਾਤੇ ਦੀਆਂ ਆਂਤਾਂ ਵੀ ਕੁਮਲਾਈਆਂ ਨੇ ।
ਜਿਹੜੀ ਧਰਤੀ ਸੋਨਾ ਉਗਲਣ ਵਾਲੀ ਸੀ,
ਉਸਦੀ ਗਰਭ ’ਚ ਕੈਂਸਰ ਦੀਆਂ ਪਰਛਾਈਆਂ ਨੇ ।
ਹਰ ਪਲ ਓਥੇ ਸੱਚ ਨੂੰ ਫਾਂਸੀ ਲੱਗਦੀ ਹੈ,
ਠੱਗੀ ਬੇਈਮਾਨੀ ਲੈਣ ਵਧਾਈਆਂ ਨੇ ।
ਜਿੱਥੇ ਕਿਧਰੇ ਬਣਦੇ ਹੱਕ ਜੋ ਮੰਗਦਾ ਹੈ,
ਓਥੇ ਹੀ ਸਰਕਾਰਾਂ ਡਾਂਗਾਂ ਵਾਹੀਆਂ ਨੇ ।

ਧਰਮ ਮਜ਼ਹਬ ਜੋ ਔਕੜ ਵਿੱਚ ਰਾਹ ਦੱਸਦੇ ਸੀ,
ਅੱਜ ਕਰਦੇ ਭਟਕਾਵਣ ਲਈ ਅਗਵਾਈਆਂ ਨੇ ।
ਹਰ ਬੰਦਾ ਹੀ ਬਗਲਾ ਬਣਿਆ ਬੈਠਾ ਹੈ,
ਡੱਡੀ ਨੱਪਣ ਖਾਤਿਰ ਜੁਗਤਾਂ ਲਾਈਆਂ ਨੇ ।
ਨਾਮ ਖੁਮਾਰੀ ਜਿੱਥੇ ਗੁਰੂਆਂ ਵੰਡੀ ਸੀ,
ਅੱਜ ਕਲ ਓਥੇ ਕਰੀਆਂ ਨਸ਼ੇ ਤਬਾਹੀਆਂ ਨੇ ।
ਔਰਤ ਤੇ ਜੁਲਮਾਂ ਵਿੱਚ ਲੋਕੀਂ ਮੋਹਰੀਂ ਨੇ,
ਇਖਲਾਕੋਂ ਗਿਰੀਆਂ ਖ਼ਬਰਾਂ ਹੀ ਹੁਣ ਛਾਈਆਂ ਨੇ ।
ਜੇਕਰ ਖ਼ਬਰਾਂ ਵਾਲਾ ਇਹੋ ਹਾਲ ਰਿਹਾ,
ਆਉਂਦੇ ਪੂਰਾਂ ਵਿੱਚ ਪੈ ਜਾਣੀਆਂ ਖਾਈਆਂ ਨੇ ।
ਰਿਸ਼ਤਿਆਂ ਲਈ ਵੀ ਬੱਚਿਆਂ ਓਥੇ ਜਾਣਾ ਨਾ,
ਕਲਮਾਂ ਵਾਲੇ ਮੁੜ-ਮੁੜ ਦੇਣ ਦੁਹਾਈਆਂ ਨੇ ।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
4th July 2016 8:31pm
Gravatar
s singh (kharar, India)
ਜਿਵੇਂ ਧਰਮ ਦੇ ਖੇਤਰ ਵਿਚ ਸ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ “ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ” ਕਿਤਾਬਾਂ ਲਿਖ ਕੇ ਸਾਨੂੰ ਇਕ ਸੋਚਣ ਦਾ ਨਵਾਂ ਦ੍ਰਿਸ਼ਟੀਕੋਣ ਦਿਤਾ,ਉਸੇ ਤਰ੍ਹਾਂ ਸਿੱਖਾਂ ਦੀ ਰਾਜਸੀ ਹਾਲਤ ਪ੍ਰਤੀ ਇਕ ਨਵੀ ਸੋਚ ਤੇ ਦ੍ਰਿਸ਼ਟੀਕੋਣ ਪੇਸ਼ ਕਰਦੀਆ ਹਨ, ਸ ਅਜਮੇਰ ਸਿੰਘ ਦੀਆਂ ਕਿਤਾਬਾਂ, ,,”ਵੀਹਵੀਂ ਸਦੀ ਦੀ ਸਿੱਖ ਰਾਜਨੀਤੀ”,,,,,,ਇਹ ਲਾਜਮੀ ਹੈ ਕਿ ਇਨਾਂ ਨੂੰ ਪੜ੍ਹ ਕੇ ਸਿੱਖ ਰਾਜਸੀ ਗੁਲਾਮੀ ਤੋਂ ਮੁਕਤੀ ਹਾਸਲ ਕਰਨ ਦੇ ਕਾਬਲ ਹੋ ਸਕਦੇ ਹਨ,,,

1,ਵੀਹਵੀਂ ਸਦੀ ਦੀ ਸਿੱਖ ਰਾਜਨੀਤੀ- -ਇਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ
2,ਸਿੱਖ ਰਾਜਨੀਤੀ ਦਾ ਦੁਖਾਂਤ—ਕਿਸ ਬਿਧ ਰੁਲੀ ਪਾਤਸ਼ਾਹੀ
3,1984 ਅਣਚਿਤਵਿਆ ਕਹਿਰ-ਨਾ ਮੰਨਣਯੋਗ,ਨਾ ਭੁਲਣਯੋਗ,ਨਾ ਬਖਸ਼ਣਯੋਗ
4,ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ
5,, ਗਦਰੀ ਬਾਬੇ ਕੌਣ ਸਨ
2nd July 2016 10:54pm
Gravatar
Iqbal Singh Dhillon (Chandigarh, India)
ਸ. ਮੱਖਣ ਸਿੰਘ ਪੁਰੇਵਾਲ ਜੀ,
ਆਪ ਜੀ ਨੇ ਪ੍ਰਿੰ. ਸੁਰਜੀਤ ਸਿੰਘ ਜੀ ਦੀਆਂ ਲਿਖਤਾਂ ਨੂੰ ਗੁਰਮੱਤ ਦੇ ਪੱਖੋਂ ਵਾਚਣ ਦੀ ਗੱਲ ਕੀਤੀ ਹੈ। ਇੱਥੇ ਮੈਂ ਇਹ ਕਹਿਣਾ ਚਾਹਾਂਗਾ ਕਿ ਸਿਖ ਭਾਈਚਾਰੇ ਦੇ ਪਰਚਾਰਕਾਂ, ਗ੍ਰੰਥੀਆਂ, ਵਿਦਵਾਨਾਂ, ਟੀਕਾਕਾਰਾਂ, ‘ਜਾਗਰੂਕ ਸੁਧਾਰਕਾਂ’ ਆਦਿਕ ਵਿੱਚੋਂ ਲਗ-ਭਗ ਸਾਰੇ ਹੀ ਗੁਰਮੱਤ ਦੀ ਸਹੀ ਪ੍ਰੀਭਾਸ਼ਾ ਤੋਂ ਅਣਜਾਣ ਹਨ। ਫਿਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਕਿਹੜਾ ਵਿਦਵਾਨ ਆਪਣੀਆਂ ਲਿਖਤਾਂ ਵਿਚ ਕਿਸ ਹੱਦ ਤਕ ਗੁਰਮੱਤ ਦਾ ਸਹੀ ਪ੍ਰਗਟਾਵਾ ਕਰ ਰਿਹਾ ਹੈ ? ਸੋ ਪਹਿਲਾ ਮੁੱਦਾ ਕਿਸੇ ਵਿਦਵਾਨ ਦੀਆਂ ਲਿਖਤਾਂ ਵਿਚ ਗੁਰਮੱਤ ਦੇ ਅੰਸ਼ ਦਾ ਪ੍ਰਤੀਸ਼ਤ ਲਭਣ ਦਾ ਨਹੀਂ ਸਗੋਂ ਗੁਰਮੱਤ ਦੀ ਸਹੀ ਪ੍ਰੀਭਾਸ਼ਾ ਨਿਰਧਾਰਤ ਕਰਨ ਦਾ ਹੈ।
ਉਂਜ ਤਾਂ ਇਹ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਗੁਰਮੱਤ ਦਾ ਅਰਥ ਸਮੁੱਚੀ ਗੁਰਬਾਣੀ ਦੀ ਵਿਚਾਰਧਾਰਾ ਹੈ ਜੋ ਗੁਰੂ ਨਾਨਕ ਜੀ ਅਤੇ ਦੂਸਰੇ ਗੁਰੂ ਸਾਹਿਬਾਨ ਵੱਲੋਂ ਪੇਸ਼ ਕੀਤੇ ਸੰਦੇਸ਼ ਤੇ ਆਧਾਰਿਤ ਹੈ। ਪ੍ਰੰਤੂ ਪਿਛਲੀਆਂ ਲਗ-ਭਗ ਤਿੰਨ ਸਦੀਆਂ ਦੇ ਅਰਸੇ ਤੋਂ ‘ਸਿਖ ਧਰਮ’ ਦੇ ਨਾਮ ਥੱਲੇ ਇਕ ਐਸੇ ਸੰਪਰਦਾਈ/ਸੰਸਥਾਗਤ ਧਰਮ ਨੂੰ ਮਾਨਤਾ ਦਿੱਤੀ ਜਾ ਰਹੀ ਹੈ ਜੋ ਗੁਰੂ ਨਾਨਕ ਜੀ ਨੇ ਜਾਂ ਦੂਸਰੇ ਗੁਰੂ ਸਾਹਿਬਾਨ ਵਿੱਚੋਂ ਕਿਸੇ ਹੋਰ ਨੇ ਚਲਾਇਆ ਹੀ ਨਹੀਂ ਸੀ। ਗੁਰੂ ਨਾਨਕ ਜੀ ਨੇ ਤਾਂ ਸਗੋਂ ਸੰਸਥਾਗਤ/ਸੰਪਰਦਾਈ ਧਰਮ ਨੂੰ ਮੂਲੋਂ ਹੀ ਨਕਾਰਿਆ ਸੀ ਅਤੇ ਇਹਯੋ ਵਿਚਾਰ ਗੁਰਬਾਣੀ ਵਿਚ ਵੀ ਅੰਕਿਤ ਹੈ। ਅਸੀਂ ਉਸ ਵੇਲੇ ਇਕ ਬਹੁਤ ਵੱਡਾ ਝੂਠ ਬੋਲ ਰਹੇ ਹੁੰਦੇ ਹਾਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਨਾਨਕ ਨੇ ‘ਸਿਖ ਧਰਮ’ ਭਾਵ ਕੋਈ ਸੰਸਥਾਗਤ/ਸੰਪਰਦਾਈ ਧਰਮ ਚਾਲੂ ਕੀਤਾ ਸੀ। ਗੁਰੂ ਨਾਨਕ ਜੀ ਨੇ ਤਾਂ ਮਾਨਵਵਾਦ ਦੀ ਲਹਿਰ ਚਲਾਈ ਸੀ (‘ਮਾਨਵਵਾਦ’ ਅਤੇ ਸੰਸਥਾਗਤ/ਸੰਪਰਦਾਈ ‘ਧਰਮ’ ਇਕ ਦੂਸਰੇ ਦੇ ਵਿਰੋਧ ਵਿਚ ਚਲਦੇ ਹਨ) ਜੋ ਲਗ-ਭਗ ਦੋ ਸਦੀਆਂ ਦੇ ਸਮੇਂ ਤਕ ਪੂਰੀ ਸਫਲਤਾ ਨਾਲ ਚੱਲੀ। ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਚਲੇ ਜਾਣ ਤੋਂ ਜਲਦੀ ਪਿੱਛੋਂ ਉਸ ਲਹਿਰ ਦਾ ਪਤਨ ਹੋ ਗਿਆ ਅਤੇ ਉਦਾਸੀ/ਨਿਰਮਲੇ ਪੁਜਾਰੀਆਂ ਨੇ ‘ਸਿਖ ਧਰਮ’ ਨਾਮ ਦਾ ਬ੍ਰਾਹਮਣਵਾਦ ਉੱਤੇ ਆਧਾਰਿਤ ਸੰਸਥਾਗਤ/ਸੰਪਰਦਾਈ ਧਰਮ ਚਲਾ ਦਿੱਤਾ। ਹੁਣ ਸਿਖ ਭਾਈਚਾਰੇ ਦੇ ਸਾਰੇ ਦੇ ਸਾਰੇ ਕਥਾਕਾਰ, ਪਰਚਾਰਕ, ਗ੍ਰੰਥੀ-ਭਾਈ, ਵਿਦਵਾਨ, ਟੀਕਾਕਾਰ, ‘ਜਾਗਰੂਕ-ਸੁਧਾਰਕ’ ਅਤੇ ਆਪਣੇ-ਆਪ ਨੂੰ ‘ਸਿਖ’ ਅਖਵਾਉਂਦੇ ਲੋਕ ਇਸ ਬ੍ਰਾਹਮਣੀ ‘ਸਿਖ ਧਰਮ’ ਦੀ ਵਿਚਾਰਧਾਰਾ ਨੂੰ ‘ਗੁਰਮੱਤ’ ਦਾ ਨਾਮ ਦਿੰਦੇ ਹੋਏ ਉਸ ਨੂੰ ਗੁਰੂ ਸਾਹਿਬਾਨ ਅਤੇ ਗੁਰਬਾਣੀ ਨਾਲ ਜੋੜਨ ਦੇ ਅਨੁਚਿਤ ਯਤਨਾਂ ਵਿਚ ਲੱਗੇ ਰਹਿੰਦੇ ਹਨ ਅਤੇ 'ਗੁਰਮੱਤ' ਦੇ ਪ੍ਰਤੀਸ਼ਤ ਨੂੰ ਲੈਕੇ ਆਪਸ ਵਿਚ ਲੜਦੇ-ਝਗੜਦੇ ਵੀ ਰਹਿੰਦੇ ਹਨ (ਜਦੋਂ ਕਿ ‘ਸਿਖ ਧਰਮ’ ਨੂੰ ਮਾਨਤਾ ਦੇਣ ਕਰਕੇ ਇਹ ਸਾਰੇ ਹੀ ਅਸਲੀ ‘ਗੁਰਮੱਤ’ ਤੋਂ ਕੋਰੇ ਹਨ)।
ਸੋ ਮੁੱਢਲਾ ਸਵਾਲ ਤਾਂ ਇਹ ਬਣਦਾ ਹੈ ਕਿ “ਕਿਹੜੀ ਗੁਰਮੱਤ” ? ਸੰਸਥਾਗਤ/ਸੰਪਰਦਾਈ ‘ਸਿਖ ਧਰਮ’ ਵਾਲੀ ਜਾਂ ਗੁਰੂ ਸਾਹਿਬਾਨ ਵੱਲੋਂ ਦਿੱਤੀ ‘ਮਾਨਵਵਾਦੀ ਵਿਚਾਰਧਾਰਾ’ ਵਾਲੀ? ਪ੍ਰਤੀਸ਼ਤ ਲੱਭਣਾ ਤਾਂ ਬਾਦ ਦੀ ਗੱਲ ਹੈ।
........................ ਇਕਬਾਲ ਸਿੰਘ ਢਿੱਲੋਂ
2nd July 2016 9:30am
Gravatar
TARANJIT S PARMAR (Nanaimo, Canada)
DR.SAHIB TUHADEY NAAL 100% SEHMAT HAAN JI.
2nd July 2016 6:42pm
Gravatar
Iqbal Singh Dhillon (Chandigarh, India)
Thanks, Taranjit Singh ji.....................ISD
2nd July 2016 7:31pm
Page 45 of 67

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
What is the day after Friday?
 
Enter answer:
 
Remember my form inputs on this computer.
 
 
Powered by Commentics

.