.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1187)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Gurdeep Singh (Ambala, India)
ਵੀਰ ਜੀ ਜਦ ਦਾ ਗੁਰਬਾਣੀ ਵਿਚਾਰਨ ਅਤੇ ਇਤਿਹਾਸ ਪੜ੍ਹਨਾ ਸ਼ੁਰੂ ਕੀਤਾ ਹੈ ਤਾਂ ਦਾ ਮੈ ਤੇ ਹਰ ਆਦਮੀ ਨੂੰ ਬਿਚਿਤਰ ਨਾਟਕ ਦੀਆਂ ਲਿਖਤਾਂ ਪੜ੍ਹਨ ਤੂੰ ਮਨਾ ਕਰਦਾ ਹਾਂ, ਇਹ ਗੱਲ ਵੱਖ ਹੈ ਕਿ ਮੇਰੇ ਇਹ ਵਿਚਾਰ ਤੁਹਾਡੇ ਤਕ ੩ ਸਾਲ ਬਾਦ ਪੁੱਜੇ।
3rd May 2016 8:51pm
Gravatar
Iqbal Singh Dhillon (Chandigarh, India)
ਸ. ਜਰਨੈਲ ਸਿੰਘ ਜੀ, ਮੇਰੇ ਦੂਸਰੇ ਸਵਾਲ ਦਾ ਵੀ ਉੱਤਰ ਦੇਣ ਲਈ ਆਪ ਜੀ ਦਾ ਧੰਨਵਾਦ ਹੈ ਜੀ। ਆਪ ਜੀ ਅਤੇ ਕੁਝ ਹੋਰ ਲੇਖਕ ਇਹ ਕਹਿੰਦੇ ਆ ਰਹੇ ਹਨ ਕਿ ‘ਗੁਰਮੱਤ’ ਸ਼ਬਦ ਦੇ ਅਰਥ ਬਦਲ ਗਏ ਹਨ। ਭਾਸ਼ਾਵਿਗਿਆਨਕ ਤੌਰ ਤੇ ਇਸ ਨੂੰ ਸ਼ਬਦ ਦੇ ਅਰਥ ਬਦਲਣਾ ਨਹੀਂ ਕਿਹਾ ਜਾਂਦਾ। ਅਸਲ ਵਿਚ ਇਹ ਵਰਤੋਂ ਦੇ ਵਿਗਾੜ ਦਾ ਮਸਲਾ ਹੈ। ਜਿਵੇਂ ਕੋਈ ਸੰਦ ਜਾਂ ਵਾਹਨ (ਗੱਡੀ) ਤਾਂ ਕਿਸੇ ਖਾਸ ਚੰਗੇ ਮਕਸਦ ਲਈ ਹੋਂਦ ਵਿਚ ਆਉਂਦਾ ਹੈ ਪਰੰਤੂ ਕੁਝ ਲੋਕ ਜਾਣੇ-ਅਣਜਾਣੇ ਉਸ ਦੀ ਵਰਤੋਂ ਬੁਰੇ ਮਕਸਦ ਲਈ ਵੀ ਕਰ ਲੈਂਦੇ ਹਨ। ੳੁਦਾਹਰਨ ਦੇ ਤੌਰ ਤੇ ਕਾਰ ਤਾਂ ਸਵਾਰੀ ਢੋਣ ਲਈ ਵਰਤੋਂ ਵਿਚ ਆਈ ਸੀ ਪਰੰਤੂ ਕਈ ਲੋਕ ਇਸ ਨੂੰ ਚੋਰੀ ਜਾਂ ਸਮਗਲਿੰਗ ਕਰਨ ਲਈ ਵੀ ਵਰਤ ਲੈਂਦੇ ਹਨ। ਇਸ ਨਾਲ ਕਾਰ ਦਾ ਮੁੱਢਲਾ ਮਕਸਦ ਨਹੀਂ ਬਦਲ ਗਿਆ। ਭਾਸ਼ਾ ਵੀ ਇਕ ਤਰ੍ਹਾਂ ਦਾ ਵਾਹਨ ਜਾਂ ਸੰਦ ਹੀ ਹੁੰਦਾ ਹੈ। ਕਈ ਵਾਰੀ ਸ਼ਬਦਾਂ ਦੀ ਦੁਰਵਰਤੋਂ ਹੋ ਜਾਂਦੀ ਹੈ ਪਰੰਤੂ ਉਸ ਨਾਲ ਸਬੰਧਤ ਸ਼ਬਦਾਂ ਦੇ ਮੁੱਢਲੇ ਅਰਥ ਨਹੀਂ ਬਦਲ ਜਾਂਦੇ। ਕਿਸੇ ਸ਼ਬਦ ਦੀ ਦੁਰਵਰਤੋਂ ਕੇਵਲ ਸਬੰਧਤ ਵਿਅਕਤੀ ਦੀ ਸੋਚ ਜਾਂ ਚਰਿੱਤਰ ਨੂੰ ਦਰਸਾਉਂਦੀ ਹੈ ਅਰਥਾਂ ਦੀ ਤਬਦੀਲੀ ਨੂੰ ਨਹੀਂ। ਹੁਣ ‘ਗੁਰਮੱਤ’ ਸ਼ਬਦ ਨੂੰ ਹੀ ਲਵੋ। ਇੱਥੇ ਆਪ ਜੀ ਸਮੇਤ ਲਗ-ਭਗ ਸਾਰਿਆਂ ਨੇ ਮੁੱਢਲੇ ਅਰਥਾਂ ਦੇ ਨੇੜੇ-ਤੇੜੇ ਦੇ ਅਰਥ ਹੀ ਲਏ ਹਨ। ਇਸ ਦਾ ਭਾਵ ਇਹ ਬਣਦਾ ਹੈ ਕਿ ਇਸ ਸ਼ਬਦ ਦੇ ਮੁੱਢਲੇ ਅਰਥ ਤਾਂ ਕਾਇਮ ਹਨ ਪਰੰਤੂ ਕੁਝ ਚੋਣਵੇਂ ਲੋਕ ਹੀ ਹਨ ਜੋ ਇਸ ਸ਼ਬਦ ਦੀ ਸਹੀ ਵਰਤੋਂ ਨਹੀਂ ਕਰ ਰਹੇ। ਇਕ ਹੋਰ ਉਦਾਹਰਨ ‘ਤਰਸ’ ਸ਼ਬਦ ਦੀ ਲੈ ਸਕਦੇ ਹਾਂ। ਫਾਰਸੀ ਵਿਚ ‘ਤਰਸ’ ਦੇ ਅਰਥ ‘ਡਰਨ’ ਤੋਂ ਹਨ ਪਰੰਤੂ ਫਾਰਸੀ ਤੋਂ ਆ ਕੇ ਇਹੋ ਸ਼ਬਦ ਜਦੋਂ ਪੰਜਾਬੀ ਵਿਚ ਵਰਤਿਆ ਜਾਣ ਲੱਗਾ ਤਾਂ ਇਸਦੇ ਅਰਥ ‘ਦਯਾ’ ਤੋਂ ਲਏ ਜਾ ਰਹੇ ਹਨ। ਇਸ ਨੂੰ ਸ਼ਬਦਾ ਦੇ ਅਰਥ ਦਾ ਬਦਲ ਜਾਣਾ ਕਿਹਾ ਜਾਵੇਗਾ (ਪੰਜਾਬੀ ਵਿਚ ਅਨੇਕਾਂ ਸ਼ਬਦ ਫਾਰਸੀ ਮੂਲ ਦੇ ਹਨ--- ‘ਪੰਜਾਬ’ ਵੀ ਫਾਰਸੀ ਦਾ ਹੀ ਸ਼ਬਦ ਹੈ)। ਪਰੰਤੂ ‘ਗੁਰਮੱਤ’ ਦੇ ਸਬੰਧ ਵਿਚ ਅਜਿਹੀ ਕੋਈ ਤਬਦੀਲੀ ਨਹੀਂ ਵਾਪਰੀ। ਕਈ ਵਾਰੀ ਕਿਸੇ ਭਾਸ਼ਾ ਦੇ ਅੰਦਰ ਵੀ ਕੋਈ ਤਬਦੀਲੀ ਆ ਸਕਦੀ ਹੈ ਪਰੰਤੂ ਕਿਸੇ ਵੀ ਤਬਦੀਲੀ ਨੂੰ ਮਾਨਤਾ ਉਸ ਵੇਲੇ ਮਿਲਦੀ ਹੈ ਜਦੋਂ ਉਸ ਭਾਸ਼ਾ ਨੂੰ ਬੋਲਣ ਵਾਲਾ ਸਮੁੱਚਾ ਜਨ-ਸਮੂਹ ਉਸ ਤਬਦੀਲੀ ਨੂੰ ਅਪਣਾ ਚੁੱਕਾ ਹੁੰਦਾ ਹੈ।
.............ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
29th April 2016 12:18am
Gravatar
Jarnail Singh (sydney, Australia)
ਸ ਇਕਬਾਲ ਸਿੰਘ ਜੀ
ਤੁਸੀ ਆਪਣੇ ਹੇਠਲੇ ਖਤ ਵਿੱਚ ਇਹ ਇਕਬਾਲ ਕਰ ਰਹੇ ਹੋ ਕਿ ਅਰਥਾਂ ਵਿੱਚ ਬਦਲਾਅ ਆ ਜਾਂਦਾ ਹੈ ਭਾਂਵੇ ਤੁਸੀ ਇਸ ਨੂੰ “ਵਰਤੋਂ ਦੇ ਵਿਗਾੜ ਦਾ ਮਸਲਾ”ਕਹਿੰਦੇ ਹੋ।ਕਹਿ ਕੁਝ ਵੀ ਲਉ ਪਰ ਅਰਥ ਤਾਂ ਬਦਲੇ ਹੀ ਹਨ।ਤੁਹਾਡਾ ਇਹ ਵੀ ਦਾਅਵਾ ਹੈ ਕਿ ਇਹ ਭਾਸਾ ਵਿਗਿਆਨ ਅਨੁਸਾਰ ਇਹ ਅਰਥ ਬਦਲਣਾ ਨਹੀਂ ਹੈ।ਇਕਬਾਲ ਸਿੰਘ ਜੀ ਭਾਸ਼ਾ ਦੇ ਮਾਹਰਾਂ ਨੈ ਕਈ ਕਿਤਾਬਾ ਲਿਖੀਆਂ ਹਨ ਜਿਨਾਂ ਵਿਚ ਉਹਨਾਂ ਅਰਥਾਂ ਦੇ ਬਦਲਣ ਦੇ ਕਾਰਨ ਬਿਆਨ ਕੀਤੇ ਹਨ।ਮਿਸਾਲ ਤੇ ਤੌਰ ਤੇ ਆਂਦਰੇ ਬਲੈਂਕ ਦੀ ਕਿਤਾਬ ਹੈ Historical Semantics and Cognition . ਅੰਗਰੇਜ਼ੀ ਵਿੱਚ ਕਈ ਅਜਿਹੇ ਸ਼ਬਦ ਹਨ ਜਿਨਾਂ ਦੇ ਅਰਥ ਕਿੰਨ੍ਹੇ ਬਦਲ ਗਏ ਹਨ ਅਸੀਂ ਸੋਚ ਵੀ ਨਹੀਂ ਸਕਦੇ।ਤੁਸੀ ਕਾਫੀ ਪੜ੍ਹੇ ਲਿਖੇ ਹੋ।ਸੈਮੂਯਲ ਜੋਹਨਸਨ ਦਾ ਨਾਮ ਜ਼ਰੂਰ ਸੁਣਿਆ ਹੋਏਗਾ। ਉਹ A Journey to the Western Islands of Scotland ਵਿਚ ਲਿਖਦਾ ਹੈ ਕਿ “Our guides told us, that the horses could not travel all day without rest or meat.” ਹੁਣ ਇਥੇ ਮੀਟ ਨੂੰ ਘੋੜਿਆਂ ਦੇ ਚਾਰੇ ਦੇ ਅਰਥਾਂ ਵਿੱਚ ਵਰਤਿਆ ਹੈ।ਜਦ ਕਿ ਅਜ ਕਲ ਇਸ ਦਾ ਅਰਥ ਮਾਸ ਹੈ।ਭਾਸ਼ਾ ਤਾਂ ਇਕ ਵਗਦਾ ਦਰਿਆ ਹੈ।ਸਮੇ ਸਮੇ ਨਾਲ ਕਈ ਸ਼ਬਦ ਮਰ ਜਾਂਦੇ ਨੈ ਕਈ ਨਵੇਂ ਜਨਮਦੇ ਨੇ।ਸ਼ਬਦ ਤਾਂ ਕੀ ਵਿਆਕਰਣ ਵੀ ਬਦਲ ਜਾਂਦੀ ਹੈ।ਇਸ ਦੀ ਪ੍ਰਤੱਖ ਮਿਸਾਲ ਗੁਰੂ ਗਰੰਥ ਸਾਹਿਬ ਦੀ ਵਿਆਕਰਣ ਅਤੇ ਪੰਜਾਬੀ ਦੀ ਹੁਣ ਦੀ ਵਿਆਕਰਣ ਹੈ।ਪੰਜਾਬੀ ਦੇ ਕਈ ਸ਼ਬਦ ਹਨ ਜਿਨ੍ਹਾਂ ਦੇ ਕਈ ਨਵੇਂ ਅਰਥ ਪੈਦਾ ਹੋਏ ਨੇ।
ਭਾਈ ਸ਼ਬਦ ਦੇ ਹੁਣ ਨਵੈ ਅਰਥ ਹਨ ਗੁਰਦਆਰੇ ਦਾ ਪਾਠੀ ਜਾ ਸੇਵਾਦਾਰ।
ਗਿਆਨੀ ਸ਼ਬਦ ਦੇ ਅਰਥ ਸਕਾਰਾਤਮਿਕ ਤੋਂ ਨਕਾਰਾਤਮਿਕ ਹੋ ਗਏ ਨੇ।
ਵਾਹਿਗੁਰੂ ਸ਼ਬਦ ਦੇ ਨਵੇਂ ਅਰਥ ਅਕਾਲ ਪੁਰਖ ਹੋ ਗਏ ਨੇ।ਇਸ ਸ਼ਬਦ ਦੇ ਅਰਥਾਂ ਦੀ ਇਸ ਤਬਦੀਲੀ ਦਾ Encyclopaedia Britannica ਵਿੱਚ ਵੀ ਜ਼ਿਕਰ ਕੀਤਾ ਗਿਆ ਹੈ।
ਇਹਨਾਂ ਸ਼ਬਦਾ ਦੇ ਅਰਥਾਂ ਵਿੱਚ ਬਦਲਾਅ ਆੳਣਾ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਬੂਤ ਹੈ ਕਿ ਸਿਖੀ ਕਿਥੇ ਸੀ ਅਤੇ ਕਿਥੇ ਆ ਗਈ ਹੈ।

ਸ ਇਕਬਾਲ ਸਿੰਘ ਜੀ ਤੁਸੀਂ ਮੈਨੂੰ ਹਾਲੇ ਤਕ ਇਹ ਨਹੀਂ ਦੱਸਿਆ ਕਿ ਤੁਸੀਂ ਇਹ ਸਵਾਲ ਮੈਨੂੰ ਕਿਉਂ ਕੀਤਾ।ਮੈਨੂੰ ਤੁਹਾਡੇ ਸਵਾਲ ਕਰਨ ਤੇ ਕੋਈ ਇਤਰਾਜ਼ ਨਹੀ ਹੈ ਪਰ ਮੈ ਇਸ ਦੀ ਵਜਹ ਜਾਨਣ ਲਈ ਪੁਛ ਰਿਹਾਂ ਹਾਂ।
ਦੂਜੇ ਮੈ ਤੁਹਾਡੇ ਕੋਲੋ ਇਹ ਪੁਛਿਆ ਸੀ ਕਿ ਜੋ ਗੁਰਮਤਿ ਸਿਧਾਂਤ ਗੁਰੂ ਗ੍ਰੰਥ ਸਾਹਿਬ ਵਿਚ ਹੈ ਅਤੇ ਜੋ ਗੁਰਮਤਿ ਅੱਜ ਕਲ ਗੁਰਦੁਆਰਿਆਂ ਵਿੱਚ ਪ੍ਰਚਾਰੀ ਜਾ ਰਹੀ ਹੈ ਜਾਂ ਆਮ ਸਿਖ ਦੇ ਜੀਵਨ ਵਿੱਚ ਹੈ ਕੀ ਤਹੁਨੂੰ ਇਹਨਾਂ ਦੋਨਾਂ ਵਿਚ ਕੋਈ ਫਰਕ ਨਜ਼ਰ ਆਊਂਦਾ ਹੈ ਜਾਂ ਨਹੀਂ।
ਆਦਰ ਸਹਿਤ
ਜਰਨੈਲ ਸਿੰਘ
29th April 2016 7:14pm
Gravatar
Gurmit Singh Barsal (San jose, US)
ਤੱਤ ਗੁਰਮਤਿ ਸ਼ਬਦ-ਜੋੜ ਵਾਰੇ ਸਾਰੇ ਹੀ ਵੀਰਾਂ ਤੋਂ ਸਿੱਖਣ ਲਈ ਬਹੁਤ ਕੁਝ ਮਿਲਿਆ ਹੈ। ਲਿਖਾਰੀ/ਪਰਚਾਰਕ ਦਾ ਮੁੱਖ ਵਿਸ਼ਾ ਸ਼ਬਦ ਵਿਚਾਰ ਪਾਠਕਾਂ/ਸਰੋਤਿਆਂ ਤੱਕ ਉਸਦੇ ਅਸਲ ਭਾਵ ਅਨੁਸਾਰ ਪਹੁੰਚਾਉਣਾ ਹੁੰਦਾ ਹੈ। ਅਜਿਹਾ ਕਰਦਿਆਂ ਕਈ ਵਾਰ ਕੁਝ ਅਜਿਹੇ ਸ਼ਬਦ ਅਕਸਰ ਹੀ ਸ਼ੁਰੂ ਹੋ ਜਾਦੇ ਹਨ ਜੋ ਸਰੋਤੇ ਨੂੰ ਸੁਤੇ ਸਿੱਧ ਹੀ ਸਮਝ ਆ ਜਾਂਦੇ ਹਨ ਜਿਵੇਂ ਤੱਤ ਗੁਰਮਤਿ,ਜਾਗਰੁਕ ਆਦਿ ਜੋ ਕਈ ਵਾਰ ਵਿਆਕਰਣਿਕ ਨਿਯਮਾ ਅਨੁਸਾਰ ਸਹੀ ਵੀ ਨਹੀਂ ਹੁੰਦੇ ਪਰ ਪਰਚਲਤ ਹੋ ਜਾਂਦੇ ਹਨ । ਮੈਂ ਵੀ ਅਜਿਹੇ ਸ਼ਬਦਾਂ ਨੂੰ ਕਵਿਤਾਵਾਂ ਵਿੱਚ ਸੁੱਤੇ ਸਿਧ ਵਰਤ ਜਾਂਦਾ ਹਾਂ।
28th April 2016 11:30am
Gravatar
Iqbal Singh Dhillon (Chandigarh, India)
‘ਤੱਤ ਗੁਰਮੱਤ’ ਸਬੰਧੀ ਜੋ ਵਿਚਾਰ-ਚਰਚਾ ਹੁਣ ਤਕ ਹੋਈ ਹੈ ਉਹ ‘ਗੁਰਮੱਤ’ਸ਼ਬਦ ਨੂੰ ਲੈ ਕੇ ਹੋਈ ਹੈ ਅਤੇ ਇੱਥੇ ‘ਤੱਤ’ ਨੂੰ ਵਿਸ਼ੇਸ਼ਣ (adjective) ਦੇ ਤੌਰ ਤੇ ਲਿਆ ਗਿਆ ਹੈ ਜਿਸਦਾ ਅਰਥ ‘ਅਸਲੀ/ਸ਼ੁਧ/ਮੌਲਿਕ/ਮੂਲ’ ਦੇ ਤੌਰ ਤੇ ਕੱਢਿਆ ਗਿਆ ਹੈ। ‘ਤੱਤ’ ਸ਼ਬਦ ਦੀ ਇਸ ਢੰਗ ਨਾਲ ਵਰਤੋਂ ਕਰਨ ਦਾ ਮੁੱਢ ਸ਼ਬਦ-ਜੁੱਟ ‘ਤੱਤ ਖਾਲਸਾ’ ਤੋਂ ਬੱਝਦਾ ਹੈ ਜੋ ਕਿ ਅਠਾਰ੍ਹਵੀਂ ਸਦੀ ਈਸਵੀ ਦੇ ਦੂਸਰੇ ਦਹਾਕੇ ਵਿਚ ਸਿਖ ਫਿਰਕੇ ਦੀਆਂ ਫੌਜਾਂ ਦੇ ਇਕ ਧੜੇ ਨੇ ਆਪਣੇ-ਆਪ ਨੂੰ ਬੰਦਾ ਬਹਾਦਰ ਦੇ ਪੈਰੋਕਾਰਾਂ (ਬੰਦਈ ਖਾਲਸਾ) ਤੋਂ ਵੱਖਰਾ ਰੱਖਣ ਲਈ ਚਾਲੂ ਕੀਤਾ ਸੀ। ਪਰੰਤੂ ਵਿਆਕਰਨ ਪੱਖੋਂ ‘ਤੱਤ’ ਸ਼ਬਦ ਇਕ ਵਿਸ਼ੇਸ਼ਣੀ ਸ਼ਬਦ ਹੈ ਹੀ ਨਹੀਂ, ਸਗੋਂ ਇਹ ਇਕ ਸੰਗਿਆ (noun) ਵੰਨਗੀ ਦਾ ਸ਼ਬਦ ਹੈ। ਗੁਰਬਾਣੀ ਵਿਚ ਵੀ ਇਸ ਸ਼ਬਦ ਦੀ ਵਰਤੋਂ ਸੰਗਿਆ ਰੂਪ ਵਿਚ ਹੋਈ ਹੈ, ਵਿਸ਼ੇਸਣ ਰੂਪ ਵਿਚ ਨਹੀਂ। ਇਸ ਤਰ੍ਹਾਂ ਗੁਰਬਾਣੀ ਦੇ ਸੰਦਰਭ ਵਿਚ ‘ਤੱਤ’ ਦੇ ਅਰਥ ‘ਅਸਲੀ/ਸ਼ੁਧ/ਮੌਲਿਕ/ਮੂਲ’ ਬਣਦੇ ਹੀ ਨਹੀਂ। ਗੁਰਬਾਣੀ ਦੇ ਸੰਦਰਭ ਵਿਚ ਸੰਗਿਆ ਰੂਪ ‘ਤੱਤ’ ਦੇ ਅਰਥ ਹਨ: ਬ੍ਰਹਿਮੰਡੀ ਪਾਸਾਰ, ਬ੍ਰਹਿਮੰਡੀ ਅੰਸ਼ ਜਾਂ ਬ੍ਰਹਿਮੰਡੀ ਸਚਾਈ। ਗੁਰਬਾਣੀ ਵਿਚ ਆਉਂਦੀ ਸ਼ਬਦ-ਲੜੀ “ ……ਤਤੁ ਗੁਰਮਤਿ ਕਾਢਿ ਲਈਜੈ” (ਗੁਰਬਾਣੀ-ਗ੍ਰੰਥ ਪੰਨਾਂ 1323) ਵਿਚ ‘ਤਤੁ’ ਦੀ ਵਰਤੋਂ ‘ਬ੍ਰਹਿਮੰਡੀ ਸਚਾਈ’ ਲਈ ਕੀਤੀ ਗਈ ਹੈ ਅਤੇ ਇਸ ਸਤਰ ਦਾ ਜੋ ਅਰਥ ਬਣਦਾ ਹੈ ਉਹ ਹੈ: ਗੁਰਮਤਿ ਰਾਹੀਂ ਬ੍ਰਹਿਮੰਡ ਦੇ ਸੱਚ ਨੂੰ ਸਮਝਣਾ। ‘ਤੱਤ ਖਾਲਸਾ’ ਸ਼ਬਦ-ਜੁੱਟ ਵਿਚ ‘ਤੱਤ’ ਨੂੰ ਵਿਸ਼ੇਸ਼ਣੀ ਰੂਪ (adjectival) ਦੇ ਤੌਰ ਤੇ ਵਰਤ ਕੇ ‘ਤੱਤ ਖਾਲਸਾ’ ਦੇ ਜੋ ਅਰਥ ਕੱਢੇ ਗਏ ਉਹ ਸਨ: ਖਾਲਸੇ ਦਾ ਸੱਚਾ/ਅਸਲੀ ਰੂਪ। ਇੱਥੇ ‘ਤੱਤ’ ਦੇ ਵਿਸ਼ੇਸਣ ਨਾ ਹੋਣ ਤੇ ਵੀ ਉਸ ਨੂੰ ਵਿਸ਼ੇਸ਼ਣੀ-ਰੂਪ (adjectival) ਵਿਚ ਵਰਤਦੇ ਹੋਏ ਵਿਆਕਰਨਕ ਗਲਤੀ ਤਾਂ ਕੀਤੀ ਹੀ ਗਈ ਹੋਈ ਹੈ ਪਰੰਤੂ ਤਰਕ-ਵਿਗਿਆਨ (Logic) ਦੇ ਪੱਖੋਂ ਵੀ ‘ਤੱਤ ਖਾਲਸਾ’ ਦਾ ਕੋਈ ਅਰਥ ਨਹੀਂ ਬਣਦਾ ਕਿਉਂਕਿ ‘ਤੱਤ’ ਦਾ ਅਰਥ ‘ਅਸਲੀ/ਸ਼ੁਧ/ਮੌਲਿਕ/ਮੂਲ’ ਬਣਦਾ ਹੀ ਨਹੀਂ। ਸੋ ‘ਤੱਤ ਖਾਲਸਾ’ ਨੂੰ ਸਾਹਮਣੇ ਰੱਖ ਕੇ ‘ਤੱਤ ਗੁਰਮੱਤ’ ਦੇ ਅਰਥ ‘ਅਸਲੀ/ਸ਼ੁਧ/ਮੌਲਿਕ/ਮੂਲ ਗੁਰਮੱਤ’ ਦੇ ਤੌਰ ਤੇ ਕਰਨਾ ਵਿਆਕਰਨਕ ਅਤੇ ਤਾਰਕਿਕ ਦੋਵ੍ਹਾਂ ਪੱਖਾਂ ਤੋਂ ਸਹੀ ਨਹੀਂ।
ਦੂਸਰੇ ਪਾਸੇ ‘ਗੁਰਮੱਤ’ ਦੇ ਜੋ ਸਹੀ ਅਰਥ ਬਣਦੇ ਹਨ ਉਹ ਹਨ: ਵੱਡਾ/ਉੱਚਾ/ਰੱਬੀ ਸਿਧਾਂਤ (ਕਿਉਂਕਿ ਗੁਰਬਾਣੀ ਵਿਚ ਬਹੁਤਾ ਕਰਕੇ ’ਗੁਰ/ਗੁਰੂ/ਸਤਿਗੁਰ/ਸਤਿਗੁਰੂ’ ਰੱਬ ਲਈ ਵਰਤੇ ਗਏ ਹੋਏ ਹਨ) ਅਤੇ ‘ਤੱਤ ਗੁਰਮੱਤ’ ਦਾ ਜੋ ਅਰਥ ਬਣੇਗਾ ਉਹ ਹੈ: ਗੁਰਬਾਣੀ ਆਧਾਰਿਤ ਬ੍ਰਹਮੰਡੀ ਸੱਚ ਦਾ ਸਿਧਾਂਤ। ਇਸ ਪੱਖੋਂ ਵੇਖੀਏ ਤਾਂ ‘ਤੱਤ ਗੁਰਮਤਿ ਪਰਿਵਾਰ’ ਵਾਲੇ ‘ਗੁਰਮੱਤ’ ਦੇ ਸਹੀ ਅਰਥਾਂ ਦੇ ਬਹੁਤ ਨੇੜੇ ਹਨ ਪਰੰਤੂ ਉਹਨਾਂ ਨੂੰ ਹੋਰ ਸਪਸ਼ਟ ਹੋਣ ਦੀ ਲੋੜ ਹੈ (ਵਿਸ਼ੇਸ਼ ਕਰਕੇ ‘ਤੱਤ’ ਦੇ ਅਰਥਾਂ ਦੇ ਪੱਖੋਂ। ‘ਤੱਤ’ ਅਤੇ ‘ਗੁਰਮੱਤ’ ਦੇ ਇਹਨਾਂ ਅਰਥਾਂ ਨੂੰ ਲੈ ਕੇ ‘ਤੱਤ ਗੁਰਮੱਤ ਪਰਿਵਾਰ’ ਦਾ ਅਰਥ ਇਹ ਹੋਵੇਗਾ: ਗੁਰਬਾਣੀ ਆਧਾਰਿਤ ਬ੍ਰਹਮੰਡੀ ਸੱਚ ਦੇ ਸਿਧਾਂਤ ਨੂੰ ਮਾਨਤਾ ਦੇਣ ਵਾਲਾ ਪਰਿਵਾਰ। ਜੇਕਰ ‘ਤੱਤ ਗੁਰਮਤਿ ਪਰਿਵਾਰ’ ਵਾਲੇ ਇਹਨਾਂ ਅਰਥਾਂ ਨੂੰ ਸਪਸ਼ਟ ਤੌਰ ਤੇ ਲੈਕੇ ਚਲਦੇ ਹਨ ਤਾਂ ਉਹ ਸ਼ਬਦ-ਜੁੱਟ ‘ਤੱਤ ਗੁਰਮਤਿ’ ਦੀ ਵਰਤੋਂ ਵਿਚ ਕੋਈ ਗਲਤੀ ਨਹੀਂ ਕਰ ਰਹੇ ਹੋਣਗੇ।
...............ਇਕਬਾਲ ਸਿਂਘ ਢਿੱਲੋਂ, ਚੰਡੀਗੜ੍ਹ।
27th April 2016 4:02pm
Gravatar
Gursharn Singh Dhillon (Ajax, Canada)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਤਤੁ ਗੁਰਮਤਿ’ ਵਾਲੇ ਸ਼ਬਦ ਦੀ ਪ੍ਰੋ. ਸਾਹਿਬ ਸਿੰਘ ਜੀ ਹੇਠ ਲਿਖੀ ਵਿਆਖਿਆ ਕਰਦੇ ਹਨ :
ਕਲਿਆਨ ਮਹਲਾ ੪ ਅਸਟਪਦੀਆ ॥ ੴ ਸਤਿਗੁਰ ਪ੍ਰਸਾਦਿ ॥ ਰਾਮਾ ਰਮ ਰਾਮੋ ਸੁਨਿ ਮਨੁ ਭੀਜੈ ॥ ਹਰਿ ਹਰਿ ਨਾਮੁ ਅੰਮ੍ਰਿਤੁ ਰਸੁ ਮੀਠਾ ਗੁਰਮਤਿ ਸਹਜੇ ਪੀਜੈ ॥੧॥ ਰਹਾਉ ॥
ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ ॥ ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ ॥੧॥(ਮ: 4,ਪੰਨਾ 1323)
ਅਰਥ:- ਹੇ ਭਾਈ! ਸਰਬ-ਵਿਆਪਕ ਪਰਮਾਤਮਾ (ਦਾ ਨਾਮ) ਸੁਣ ਕੇ (ਮਨੁੱਖ ਦਾ) ਮਨ (ਪ੍ਰੇਮ-ਜਲ ਨਾਲ) ਭਿੱਜ ਜਾਂਦਾ ਹੈ । ਇਹ ਹਰਿ-ਨਾਮ ਆਤਮਕ ਜੀਵਨ ਦੇਣ ਵਾਲਾ ਹੈ ਅਤੇ ਸੁਆਦਲਾ ਹੈ । ਇਹ ਹਰਿ-ਨਾਮ-ਜਲ ਗੁਰੂ ਦੀ ਮਤਿ ਦੀ ਰਾਹੀਂ ਆਤਮਕ ਅਡੋਲਤਾ ਵਿਚ (ਟਿਕ ਕੇ) ਪੀ ਸਕੀਦਾ ਹੈ ।੧।ਰਹਾਉ।

ਹੇ ਭਾਈ! ਜਿਵੇਂ (ਹਰੇਕ) ਲੱਕੜੀ ਵਿਚ ਅੱਗ (ਲੁਕੀ ਰਹਿੰਦੀ) ਹੈ, (ਪਰ ਜੁਗਤਿ ਨਾਲ ਉੱਦਮ ਕਰ ਕੇ ਪਰਗਟ ਕਰ ਸਕੀਦੀ ਹੈ, ਤਿਵੇਂ ਪਰਮਾਤਮਾ ਦਾ ਨਾਮ (ਐਸਾ) ਹੈ (ਕਿ ਇਸ ਦੀ) ਜੋਤਿ ਸਾਰੀ ਸ੍ਰਿਸ਼ਟੀ ਵਿਚ (ਗੁਪਤ) ਹੈ, ਇਸ ਅਸਲੀਅਤ ਨੂੰ ਗੁਰੂ ਦੀ ਮਤਿ ਦੀ ਰਾਹੀਂ ਸਮਝ ਸਕੀਦਾ ਹੈ ।੧।
ਇਸ ਵਿਸ਼ੇ ਬਾਰੇ ਜਾਣਕਾਰੀ ਦੇਣ ਲਈ ਜਿਹੜੇ ਆਪਣਾ ਯੋਗਦਾਨ ਪਾ ਰਹੇ ਹਨ ਉਹਨਾਂ ਸਾਰਿਆਂ ਦਾ ਧੰਨਵਾਦ ।
27th April 2016 5:03am
Gravatar
Sukhwinderjit Singh (Truganina, Australia)
ਮੇਰੀ ਬੇਨਤੀ ਹੈ 'ਤੱਤ' ਸ਼ਬਦ ਦੀ ਗੁਰਮਤਿ ਨਾਲ ਵਰਤੋਂ ਨੂੰ ਲੈ ਕੇ ਹੁੰਦੀ ਵਿਚਾਰ ਬਾਰੇ | ਡਾਕਟਰ ਢਿਲੋਂ ਸਾਹਿਬ ਜੀ ਦੀ ਗੱਲ ਨਾਲ ਮੈਂ ਸਹਿਮਤ ਹਾਂ ਕੇ , ਜੋ ਚੀਜ਼ ਖਰੀ ਹੈ ਉਸ ਨਾਲ 'ਖਰੀ ਲਿਖਣ ਦੀ ਲੋੜ ਨਹੀ ਹੁੰਦੀ | ਪਰ ਇਸ ਤਰਾਂ ਨਹੀ ਹੈ ਅਸੀਂ ਅਕਸਰ ਬਜਾਰ ਵਿੱਚ ਜਾਂ ਵੈਸੇ ਖ਼ਰੀਦਦਾਰੀ ਕਰਦੇ ਹਾਂ ਤਾਂ ਤਕਰੀਬਨ ਹਰ ਵਸਤੂ ਨਾਲ ਹੀ ‘ਖਰੀ/ਖਰਾ/ਅਸਲੀ/ਸਚੀ’ ਲਗਾ ਕੇ ਬੋਲਿਆ ਜਾਂਦਾ ਹੈ/ ਕਿਹਾ ਜਾਂਦਾ ਹੈ | ਇਹ ਤਾਂ ਸਾਬਿਤ ਹੋਣ ਤੋਂ ਬਾਅਦ ਹੀ ਸਪਸੱਟ ਹੁੰਦਾ ਹੈ ਕੇ ਇਸ ਵਸਤੂ ਨਾਲ ‘ਖਰੀ/ਖਰਾ/ ਅਸਲੀ’ ਲਗਣਾ ਹੈ ਕੇ ਨਹੀ ਲੇਕਨ ਤਦ ਤੱਕ ਤਾਂ ਇਸ ਨਾਲ ਇਹਨਾ ਸ਼ਬਦਾ ਦੀ ਵਰਤੋ ਕਰਨੀ ਹੀ ਪਵੇਗੀ| ਹੁਣ ਅਗਰ ਤੁਸੀਂ ਦੁਸੋਨਾ ਵੇਚਦੇ ਹੋ ਤਾਂ ਤੇ ਮਿਲਾਵਟ ਨਹੀ ਕਰਦੇ , ਹੋ ਸਕਦਾ ਤੋਹਾਡਾ ਰੇਟ ਦੂਸਰੇ ਸੋਨਾ ਵੇਚਣ ਵਾਲਿਆਂ ਨਾਲੋ ਜਿਆਦਾ ਹੋਵੇ ਤਾਂ ਪੁਛਣ ਤੇ ਤਹਾਨੂੰ ਕਹਿਣਾ ਪੈ ਸਕਦਾ ਹੈ ਕੇ ਜੀ ਮੈਂ ਖ਼ਾਲਸਾ/ਅਸਲੀ/ਖਰਾ ਸੋਨਾ (ਮਾਲ) ਵੇਚਦਾ ਹਾਂ |
ਅਸੀਂ ਦੇਖਦੇ ਹਾਂ ਕੇ ਗੁਰਬਾਣੀ ਦੇ ਵਿੱਚ ਵੀ ‘ਤਤੁ ਗੁਰਮਤਿ’ ਸ਼ਬਦ ਦੀ ਇਕਠੀ ਵਰਤੋ ਹੁੰਦੀ ਹੈ ‘ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ ॥੧॥“ (1323 ਗ.ਗ.ਸ.ਜ) , ਅਤੇ ਹੋਰ ਵੀ ਥਾਵਾਂ ਤੇ ‘ਤਤ, ਨਿਰਮੋਲ, ਸ਼ੁਧ ‘ ਸ਼ਬਦ ਗੁਰਬਾਣੀ ਚ ਲਿਖੇ ਮਿਲਦੇ ਹਨ | ਇਸ ਲਈ ਅਗਰ ‘ਤਤ /ਤੱਤ’ ਗੁਰਮੱਤ ਤੋਂ ਪਹਿਲਾਂ ਕੋਈ ਆਪਣੀ ਗੱਲ ਦੀ ਸਫਾਈ ਦੇਣ ਲਈ ਜਾਂ ਸਮਰਥਨ ਕਰਨ ਲਈ ਲਿਖ ਲੈਂਦਾ ਹੈ ਤਾਂ ਕੋਈ ਇਦਾ ਗੁਨਾਹ ਨਹੀ ਹੈ ਤੇ ਨਾ ਹੀ ਕੋਈ ਕੌਮ ਦਾ ਇਦਾ ਵੱਡਾ ਮਸਲਾ ਕੇ ਇਸ ਉੱਤੇ ਇੱਡੀ ਚਰਚਾ ਕੀਤੀ ਜਾਵੇ | ਬਾਕੀ ਅੰਤ ਚ ਮੈਂ ਫਿਰ ਡਾਕਟਰ ਢਿਲੋਂ ਸਾਹਿਬ ਜੀ ਦੀ ਗੱਲ ਸਹਿਮਤੀ ਦਿਖਾਉਂਦਾ ਹਾਂ ਕੇ ਵਾਕਿਆ ਹੀ ਅਸਲੀ ਚੀਜ ਨਾਲ ‘ਅਸਲੀ’ ਲਿਖਣ ਦੀ ਲੋੜ ਨਹੀਂ, ਇਸੇ ਤਰਾਂ ਗੁਰਮੱਤ ਜਾਂ ਤਾਂ ਤੱਤ ਹੀ ਹੈ ਨਹੀਂ ਤੇ ਫਿਰ ਓਹ ਗੁਰਮੱਤ ਹੀ ਨਹੀ |
27th April 2016 12:18am
Gravatar
Iqbal Singh Dhillon (Chandigarh, India)
ਸ.ਜਰਨੈਲ ਸਿੰਘ ਜੀ ਨੇ ਆਪਣੀ ਹੇਠਾਂ ਪਾਈ ਗਈ ਪੋਸਟ ਵਿਚ ਲਿਖਿਆ ਹੈ: “ਸਮਾ ਪੈਣ ਨਾਲ ਗੁਰਮਤਿ ਦੇ ਸਹੀ ਅਰਥ ਅਲੋਪ ਹੋ ਗਏ ਨੇ........।”
ਸ. ਜਰਨੈਲ ਸਿੰਘ ਜੀ ਨੂੰ ਸਨਿਮਰ ਬੇਨਤੀ ਹੈ ਕਿ ਉਹ ਇਹ ਦੱਸਣ ਦੀ ਖੇਚਲ ਕਰਨ ਕਿ ਉਹਨਾਂ ਅਨੁਸਾਰ ‘ਗੁਰਮਤਿ’ ਦੇ ‘ਸਹੀ’ ਅਰਥ ਕੀ ਹਨ/ਸਨ (ਜੋ ਸਮਾਂ ਪੈਣ ਨਾਲ ਅਲੋਪ ਹੋ ਗਏ ਹਨ)।
...............ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
27th April 2016 12:11am
Gravatar
Jarnail Singh (sydney, Australia)
ਸ ਇਕਬਾਲ ਸਿੰਘ ਜੀ

ਮੈਨੂੰ ਇਹ ਸਮਝ ਨਹੀਂ ਪਈ ਕਿ ਤੁਸੀਂ ਇਸ ਸਵਾਲ ਕਿਉਂ ੁਪੁਛ ਰਹੇ ਹੋ।ਖੈਰ…

ਇਕਬਾਲ ਸਿੰਘ ਜੀ ਮੈਂ ਤੁਹਾਡੇ ਜਿੰਨ੍ਹਾ ਪੜਿਆ ਲਿਖਿਆ ਨਹੀਂ ਹਾਂ।ਫਿਰ ਵੀੋ ਮੈਨੂੰ ਜੋ ਸਮਝ ਪਈ ਹੈ ਉਸ ਅਨੁਸਾਰ ਗੁਰਮਤਿ ਗੁਰੂ ਦੀ ਬਖਸ਼ੀ ਬਿਬੇਕ ਵਿਰਤੀ ਰਾਹੀਂ ਕਰਤਾਰ ਦੇ ਹੁਕਮ ਨੂੰ ਬੁਝ ਤਮਾਮ ਕਰਮ ਕਾਂਢਾਂ ਦੀ ਮੈਲ਼ ਲਾਹ ਸੱਚੀ ਸੁਚੀ ਜ਼ਿੰਦਗੀ ਜੀਉਣਾ ਅਤੇ ਮਰਨਾ ਹੈ।ਪਰ ਜੋ ਗੁਰਦਆਰਿਆਂ ਵਿੱਚ ਅਤੇ ਸਿਖ ਸਮਾਜ ਵਿੱਚ ਹੁਣ ਦੇਖਦੇ ਹਾਂ ਉਸ ਅਨੁਸਾਰ ਤਾਂ ਇਹ ਸ਼ਰਧਾ ਹੇਤ ਸਾਰੇ ਕਰਮ ਕਾਂਢ ਕਰਕੇ ਧਰਮੀ ਹੋਣ ਦਾ ਭਰਮ ਪਾਲਣਾ ਬਣ ਗਈ ਹੈ।ਹੋ ਸਕਦਾ ਤੁਹਾਡਾ ਤਜ਼ਰਬਾ ਮੇਰੇ ਨਾਲੋਂ ਭਿੰਨ ਹੋਵੇ।ਮੈ ਥੋੜੀ ਦੇਰ ਲਈ ਤੁਹਾਡੇ ਸ਼ਹਿਰ ਵੀ ਰਿਹਾਂ ਹਾਂ ਮੇਰਾ ਤਾਂ ਉਥੇ ਦਾ ਤਜਰਬਾ ਵੀ ਇਹੀ ਸੀ।

ਆਦਰ ਸਹਿਤ
ਜਰਨੈਲ ਸਿੰਘ
27th April 2016 7:51pm
Gravatar
Iqbal Singh Dhillon (Chandigarh, India)
ਸ. ਜਰਨੈਲ ਸਿੰਘ ਜੀ, ਉੱਤਰ ਦੇਣ ਲਈ ਆਪ ਜੀ ਦਾ ਧੰਨਵਾਦ ਹੈ ਜੀ। ਆਪ ਜੀ ਨੇ ਇਹ ਜਾਣਨਾ ਚਾਹਿਆ ਹੈ ਕਿ ਮੈਂ ਆਪ ਜੀ ਨੂੰ ਆਪਣੀ ਪੋਸਟ ਵਿਚ ‘ਗੁਰਮੱਤ’ ਬਾਰੇ ਸਵਾਲ ਕਿਉਂ ਕੀਤਾ ਸੀ। ਮੈਂ ਆਪ ਜੀ ਨੂੰ ਇਸਦਾ ਕਾਰਨ ਜ਼ਰੂਰ ਦੱਸਣਾ ਚਾਹਾਂਗਾ ਪਰੰਤੂ ਉਸ ਤੋਂ ਪਹਿਲਾਂ ਆਪ ਜੀ ਨੂੰ ਮੇਰੇ ਇਕ ਹੋਰ ਸਵਾਲ ਦਾ ਉੱਤਰ ਦੇਣਾ ਹੋਏਗਾ। ਉਹ ਸਵਾਲ ਹੈ ਕਿ ਆਪ ਜੀ ਨੇ ‘ਗੁਰਮੱਤ’ਦੇ ਜੋ ਅਰਥ ਕੀਤੇ ਹਨ ਕੀ ਉਹ ਮੁੱਢਲੇ ਅਰਥ ਹਨ ਜਾਂ ਕਿ ਬਦਲੇ ਹੋਏ (ਕਿਉਂਕਿ ਆਪ ਜੀ ਨੇ ਆਪਣੀ ਪਹਿਲੀ ਪੋਸਟ ਵਿਚ ਦਾਵਾ ਕੀਤਾ ਸੀ ਕਿ ਸਮਾਂ ਬੀਤਣ ਨਾਲ ‘ਗੁਰਮੱਤ’ਦੇ ਅਰਥਾਂ ਦਾ ‘ਹੋਰ ਦਾ ਹੋਰ ਬਣ ਗਿਆ ਹੈ’ ਭਾਵ ਇਹ ਅਰਥ ਬਦਲ ਗਏ ਹਨ)। ਆਸ ਹੈ ਕਿ ਆਪ ਜੀ ਮੇਰੇ ਇਸ ਸਵਾਲ ਦਾ ਉੱਤਰ ਜਲਦੀ ਦੇ ਦੇਵੋਗੇ।
.............ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
28th April 2016 9:46am
Gravatar
Jarnail Singh (sydney, Australia)
ਸ਼ ਇਕਬਾਲ ਸਿੰਘ ਜੀ

ਤੁਸੀਂ ਆਪਣੇ ਖਤ ਵਿੱਚ ਇਹ ਪੁੱਛਿਆ ਹੈ ਕਿ ਮੇਰੇ ਦੁਆਰਾ ਕੀਤੇ ਗੁਰਮਤਿ ਦੇ ਅਰਥ “ਮੁਢਲੇ” ਹਨ ਜਾਂ ਬਦਲੇ ਹੋਏ।ਮੈਨੂੰ ਨਹੀਂ ਪਤਾ “ਮੁਢਲੇ” ਤੋਂ ਤੁਹਾਡਾ ਕੀ ਭਾਵ ਹੈ।ਮੈ ਆਪਣੇ ਖਤ ਵਿੱਚ ਦੋੋ ਅਰਥ ਦਿਤੇ ਸਨ।ਇੱਕ ਉਹ ਜੋ ਗੁਰੂ ਗਰੰਥ ਸਾਹਿਬ ਦੀ ਬਾਣੀ ਚੋਂ ਮੈਨੂੰ ਸਮਝ ਪਏ ਨੇ।ਦੂਜੇ ਉਹ ਜੋ ਸਿਖ ਸਮਾਜ ਦੇ (ਉਹਨਾਂ ਵਲੋ ਇਸੇ ਬਾਣੀ ਅਨੁਸਾਰ ਕੀਤੇ) ਅਮਲਾਂ ਵਿੱਚੋਂ ਝਲਕਦੇ ਨੇ।ਤੁਹਾਡੇ ਵਰਗੇ ਵਿਦਵਾਨਾਂ ਦੀ ਗਲ ਹੋਰ ਹੈ ਪਰ ਆਮ ਆਦਮੀ ਲਈ ਹੁਣ ਇਹ ਬਦਲੇ ਹੋੲੈ ਅਰਥ ਹੀ ਗੁਰਮਤਿ ਬਣ ਗਏ ਨੇ।ਜਿਵੇਂ ਵਾਹਿਗੁਰੂ ਲਫ਼ਜ਼ ਦੇ ਵਿਆਕਰਣ ਅਨੁਸਾਰ ਅਰਥ ਤਾਂ ਹੋਰ ਬਣਦੇ ਹਨ ਪਰ ਲੋਕਾਂ ਦੇ ਅਮਲ ਨਾਲ ਹੁਣ ਇਸ ਦੇ ਨਵੇਂ ਅਰਥ “ਅਕਾਲ ਪੁਰਖ” ਬਣ ਗਏ ਨੇ।ਜਿਵੇਂ ਗੁਰੁ ਗਰੰਥ ਸiਾਹਬ ਦੀ ਬਾਣੀ ਕਿਸੇ ਵੀ ਦੁਨਿਆਵੀ ਅਕਾਲ ਤਖਤ ਨੂੰ ਮਾਨਤਾ ਨਹੀ ਦਿੰਦੀ ਪਰ ਸਿਖਾਂ ਦੇ ਅਮਲ ਚੋ ਅਕਾਲ ਤਖਤ ਇਕ ਬਹੁਤ ਵੱਡੀ ਸ਼ਕਤੀ ਬਣ ਕੇ ਇੰਝ ਸਾਹਮਣੇ ਆਉਂਦਾ ਹੈ ਮਾਨੋ ਇਹ ਹੀ ਸਿਖੀ ਦੀ ਇੱਕ ਮਾਤਰ ਬੁਨਿਆਦ ਹੋਵੇ।

ਕੀ ਤੁਹਾਨੂੰ ਇਹ ਫਰਕ ਨਜ਼ਰ ਨਹੀ ਆਉਂਦਾ।

ਆਦਰ ਸਹਿਤ
ਜਰਨੈਲ ਸਿੰਘ
28th April 2016 8:13pm
Gravatar
Jarnail Singh (Normanhurst, Australia)
ਪਿਛਲੇ ਕੁਝ ਦਿਨਾਂ ਤੋਂ ਗੁਰਮਤਿ ਨਾਲ ਤੱਤ ਵਿਸ਼ੇਸ਼ਣ ਲਾਉਣ ਵਾਰੇ ਵਿਚਾਰ ਚਲ ਰਹੀ ਹੈ।ਗੁਰਮਤਿ ਦਾ ਵਿਦਿਆਰਥੀ ਹੋਣ ਨਾਤੇ ਜੋ ਮੈਨੂੰ ਸਮਝ ਪਈ ਹੈ ਉਸ ਅਨੁਸਾਰ ਸ ਰਵਿੰਦਰ ਸਿੰਘ ਜੀ ਸਹੀ ਲਗਦੇ ਨੇ।ਸਮਾ ਪੈਣ ਨਾਲ ਗੁਰਮਤਿ ਦੇ ਸਹੀ ਅਰਥ ਅਲੋਪ ਹੋ ਗਏ ਨੇ ਅਤੇ ਇਸ ਦਾ ਹੋਰ ਦਾ ਹੋਰ ਹੀ ਬਣ ਗਿਆ ਹੈ।ਇਸ ਦੇ ਦੋ ਕਾਰਨ ਨੇ। ਸਭ ਤੋਂ ਵੱਡਾ ਕਾਰਨ ਸਿਖਾਂ ਦਾ ਇਸ ਦੇ ਸਹੀ ਅਰਥਾਂ ਨੂੰ ਆਪਣੇ ਅਮਲਾਂ ਵਿੱਚ ਨਾ ਸੰਭਾਲਣਾ।ਦੂਜ਼ਾ ਭਾਸ਼ਾ ਦਾ ਵਿਕਾਸ।ਅਗਰ ਪਹਿਲਾ ਕਾਰਨ ਗਾਇਬ ਹੋ ਜਾਏ ਤਾਂ ਦੂਜਾ ਕਾਾਰਨ ਆਪਣੇ ਆਪ ਖਤਮ ਹੋ ਜਾਂਦਾ ਹੈ।ਜਿਸ ਨੂੰ ਅਸੀ ਗੁਰਮਤਿ ਦੇ ਤੌਰ ਤੇ ਪ੍ਰਚਾਰਿਆ ਜਾਂਦਾ ਵੇਖਦੇ ਹਾਂ ਉਹ ਪਖੰਡ ਤੋਂ ਕਿਸੇ ਤਰ੍ਹਾਂ ਵੀ ਘਟ ਨਹੀਂ।ਗੁਰੂ ਨਾਨਕ ਸਾਹਿਬ ਦੇ ਵਚਨ ਨੇ, “ਪਾਖੰਡਿ ਰਾਚਿ ਤਤੁ ਨਹੀ ਬੀਨੈ॥” (ਪੰਨਾ 840)। ਪਰ ਇਸ ਚਿਤਾਵਨੀ ਨੂੰ ਸਮਝਣ ਦੀ ਬਜਾਏ ਜੋ ਆਪਣੇ ਆਪ ਨੂੰ “ਸਿੰਘ” ਅਖਵਾਉਂਦੇ ਨੇ ਉਹ ਉਲਟਾ ਲੜਾਈ ਝਗੜਾ ਕਰਦੇ ਹੋਏ ਇਹ ਵੀ ਭੁਲ ਜਾਂਦੇ ਨੇ ਕਿ ਇਸ ਤਰ੍ਹਾਂ ਕਰਨ ਨਾਲ ਉਹ ਆਪਣਾ ਕੀ ਨੁਕਸਾਨ ਕਰ ਰਹੇ ਨੇ ਕਿਉਂਕਿ “ ਵਾਦੁ ਵਖਾਣਹਿ ਤਤੁ ਨ ਜਾਣਾ॥” ਪੰਨਾ 1032। ਇਸ ਕਰਕੇ ਗੁਰਮਤਿ ਦੇ ਸਹੀ ਅਰਥਾਂ ਨੂੰ ਇਸ ਦੇ ਉਲਟ ਪੁਲਟ ਅਰਥਾਂ ਨਾਲੋਂ ਨਿਖੇੜਨ ਲਈ ਤੱਤ ਵਿਸ਼ੇਸ਼ਣ ਜਰੂਰੀ ਹੋ ਗਿਆ ਹੈ।
ਕਈ ਹੋਰ ਸ਼ਬਦਾਂ ਦੇ ਅਰਥ ਵੀ ਉਪਰੋਕਿਤ ਕਾਰਨਾਂ ਕਰਕੇ ਬਦਲ ਰਹੇ ਨੇ।ਜਿਵੈ ਸਿਮਰਣ,ਸਿੰਘ, ਖਾਲਸਾ ਆਦਿ।
iੱੲਸ ਨੂੰ ਸਹਿਤਕ ਪੱਖ ਤੋਂ ਵੀ ਵਿਚਾਰਿਆਾ ਜਾ ਸਕਦਾ ਹੈ।ਲੇਖਕ ਆਪਣੀ ਰਚਨਾ ਵਿੱਚ ਕਿਸੇ ਗੱਲ ਤੇ ਜ਼ੋਰ ਦੇਣ ਲਈ ਵੀ ਵਿਸ਼ੇਸ਼ਣ ਦੀ ਵਰਤੋਂ ਕਰਦੇ ਨੇ।ਗੁਰੂ ਸਾਹਿਬ ਨੇ ਵੀ ਇਸ ਦੀ ਵਰਤੋਂ ਕੀਤੀ ਹੈ।ਮਿਸਾਲ ਦੇ ਤੌਰ ਤੇ ਲਫ਼ਜ਼ “ਗੁਰੂ”ਆਪਣੇ ਆਪ ਵਿੱਚ ਸੰਪੂਰਣ ਹੈ ਪਰ ਗੁਰੂ ਸਾਹਿਬ ਬਹੁਤ ਜਗਹ “ਪੂਰਾ ਗੁਰੂ” ਜਾਂ “ਪੂਰਾ ਸਤਿਗੁਰ” ਵਰਤਦੇ ਨੇ।ਇਥੇ ਇਹ ਤਰਕ ਕੰਮ ਨਹੀਂ ਕਰਦਾ ਕਿ ਗੁਰੂ ਤਾਂ ਹੁੰਦਾ ਹੀ ਪੂਰਾ ਹੈ ਫਿਰ ਉਸ ਨੂੰ ਪੂਰਾ ਕਹਿਣ ਦੀ ਕੀ ਲੋੜ ਹੈ।
ਇੱਕ ਹੋਰ ਗਲ।ਕਿਸੇ ਵੀ ਰਚਨਾ ਦਾ ਇਕੋ ਇੱਕ ਮਕਸਦ ਪਾਠਕ ਤਕ ਆਪਣੀ ਗੱਲ ਪੁਹੰਚਾਉਣੀ ਹੁੰਦਾ ਹੈ।ਹੁਣ ਸਵਾਲ ਉੱਠਦਾ ਹੈ ਕੀ ਗੁਰਮਤਿ ਨੂੰ ਤੱਤ ਗੁਰਮਤਿ ਕਹਿਣ ਨਾਲ ਪਾਠਕ ਕਿਸੇ ਭੰਬਲਭੂਸੇ ਵਿੱਚ ਪੈਂਦਾ ਹੈ ਜਾਂ ਲੇਖਕ ਦੀ ਗੱਲ ਹੋਰ ਵੀ ਨਿੱਖਰ ਕੇ ਸਾਹਮਣੇ ਆਉਂਦੀ ਹੈ।ਮੇਰੇ ਲਈ ਤਾਂ ਗੱਲ ਜ਼ਿਆਦਾ ਸਾਫ ਹੋ ਗਈ ਸੀ।

ਜਰਨੈਲ਼ ਸਿੰਘ
26th April 2016 5:27pm
Gravatar
Iqbal Singh Dhillon (Chandigarh, India)
ਮਾਨਯੋਗ ਸੰਪਾਦਕ ਜੀ ਦਾ ਧੰਨਵਾਦ ਹੈ ਕਿ ਉਹਨਾਂ ਨੇ ਸ. ਰਵਿੰਦਰ ਸਿੰਘ ਜੰਮੂ ਜੀ ਦੀ ਪੋਸਟ ਵੱਲ ਧਿਆਨ ਦੁਆਇਆ ਹੈ। ਸ.ਰਵਿੰਦਰ ਸਿੰਘ ਜੀ ਨੇ ਗੁਰਮੱਤ ਦੀ ਵਿਸ਼ੇਸ਼ ਰੂਪ ਵਿਚ ਵਿਆਖਿਆ ਦਿੰਦੇ ਹੋਏ ਲਿਖਿਆ ਹੈ: “........ਹਰ ਪ੍ਰਚਾਰਕ, ਜੱਥਾ, ਡੇਰੇਦਾਰ, ਟਕਸਾਲ ਆਦਿ ਅਪਣੇ ਪ੍ਰਚਾਰ ਨੂੰ ‘ਗੁਰਮਤਿ ਪ੍ਰਚਾਰ’ ਹੀ ਕਹਿ ਰਿਹਾ ਹੈ, ਭਾਂਵੇ ਉਨ੍ਹਾਂ ਦਾ ਪ੍ਰਚਾਰ ਸੱਚ (ਗੁਰਮਤਿ) ਦੇ ਕਿੰਨਾਂ ਉਲਟ ਵੀ ਕਿਉਂ ਨਾ ਹੋਵੇ।” ਇਸ ਸਬੰਧ ਵਿਚ ਮੈਂ ਇਹ ਕਹਿਣਾ ਚਾਹਾਂਗਾ ਕਿ ਜੇਕਰ ਕੋਈ ਕਿਸੇ ਪਿੱਤਲ ਦੀ ਵਸਤੂ ਨੂੰ ਸੋਨਾ ਕਹਿ ਕੇ ਪੇਸ਼ ਕਰਦਾ ਹੈ ਤਾਂ ਲੋੜ ਹੈ ਅਸੀਂ ਉਸ ਵਸਤੂ ਦੇ ਪਿੱਤਲ ਦੀ ਬਣੀ ਹੋਈ ਹੋਣ ਨੂੰ ਸਾਬਤ ਕਰੀਏ ਨਾ ਕਿ ਸਾਡੇ ਕੋਲ ਜੋ ਸੋਨਾ ਹੈ ਉਸਨੂੰ ‘ਖਰਾ ਸੋਨਾ’ ਜਾਂ ‘ਤੱਤ ਸੋਨਾ’ ਕਹਿਣਾ ਸ਼ੁਰੂ ਕਰ ਦੇਈਏ। ਜੇਕਰ ਕੋਈ ਧਿਰ ਗੁਰਮੱਤ ਵਿਰੋਧੀ ਵਿਚਾਰਾਂ/ਕਾਰਵਾਈਆਂ ਨੂੰ ‘ਗੁਰਮੱਤ’ ਦਾ ਨਾਮ ਦਿੰਦਾ ਹੈ ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਵਿਚਾਰਾਂ/ਕਾਰਵਾਈਆਂ ਨੂੰ ‘ਮਨਮੱਤ’ ਦਾ ਨਾਮ ਦੇਈਏ ਅਤੇ ਉਹਨਾਂ ਦੇ ‘ਮਨਮੱਤੀ’ ਹੋਣ ਨੂੰ ਸਾਬਿਤ ਕਰੀਏ ਨਾ ਕਿ ‘ਗੁਰਮੱਤ’ ਸ਼ਬਦ ਦੇ ਨਾਲ ‘ਅਸਲੀ’ ਜਾਂ ‘ਤੱਤ’ ਵਰਗੇ ਵਿਸ਼ੇਸ਼ਣ ਲਾਉਣੇ ਸ਼ੁਰੂ ਕਰ ਦੇਈਏ। ਸਾਨੂੰ ਖਿਆਲ ਰੱਖਣ ਦੀ ਲੋੜ ਹੈ ਕਿ ‘ਗੁਰਮੱਤ’ ਦੀ ਵਿਆਖਿਆ ਕਰਦੇ ਸਮੇਂ ਅਸੀਂ ਵਿਆਕਰਨ ਜਾਂ ਤਰਕ (Logic) ਦੇ ਨਿਯਮਾਂ ਦੀ ਕੁਰਬਾਨੀ ਨਹੀਂ ਦੇ ਸਕਦੇ (ਅਜਿਹਾ ਕਰਨਾ ਵੀ ‘ਮਨਮੱਤ’ ਹੈ)। ਗੁਰਮੱਤ ਸਦਾ-ਸਦਾ ਲਈ ਸ਼ੁਧ ਹੈ, ਅਸਲੀ ਹੈ। ਗੁਰਮੱਤ ਦੀ ਗੁਣਵੱਤਾ ਕਿਸੇ ਗਿਣਤੀ-ਮਿਣਤੀ, ਨਾਪ-ਤੋਲ, ਮਿਲਾਵਟ-ਪਰਖ, ISI ਮੁਹਰ ਜਾਂ hallmark ਨਿਸ਼ਾਨ ਦੀ ਮੁਹਤਾਜ ਨਹੀਂ। ਇਸ ਤਰ੍ਹਾਂ ‘ਗੁਰਮੱਤ’ ਆਪਣੇ-ਆਪ ਵਿਚ ਸਰਬੋਤਮ-ਸੂਚਕ (superlative) ਦਰਜੇ ਵਾਲਾ ਸ਼ਬਦ ਹੈ, ਇਸ ਨਾਲ ਹੋਰ ਕੋਈ ਦਰਜਾ-ਸੂਚਕ ਵਿਸ਼ੇਸ਼ਣੀ ਪਦ ਜੋੜਨ ਦੀ ਲੋੜ ਨਹੀਂ ਰਹਿੰਦੀ।
................ ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
26th April 2016 2:02am
Gravatar
sukhjit singh kapurthala (KAPURTHALA, India)
respected veer ji
gur fateh
i suggest regarding article panja sahib. if possible story written by kartar singh duggal namely karamat to be posted on sikh marg.
sukhjit singh kapurthala
25th April 2016 7:15pm
Gravatar
Makhan Singh Purewal (Quesnel, Canada)

ਸ: ਸੁਖਜੀਤ ਸਿੰਘ ਜੀ,
ਕਰਤਾਰ ਸਿੰਘ ਦੁੱਗਲ ਦਾ ਲੇਖ ਜੇ ਕਰ ਤੁਹਾਡੇ ਕੋਲ ਟਾਈਪ ਕੀਤਾ ਹੋਇਆ ਹੈ ਤਾਂ ਭੇਜ ਦਿਓ। ਤੁਹਾਨੂੰ ਅਤੇ ਹੋਰ ਪਾਠਕਾਂ/ਲੇਖਕਾਂ ਨੂੰ ਬੇਨਤੀ ਹੈ ਕਿ ਆਪਣੇ ਵਿਚਾਰ ਆਪਣੀ ਮਾਂ-ਬੋਲੀ ਪੰਜਾਬੀ ਵਿੱਚ ਸਾਂਝੇ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਇਸ ਤਰ੍ਹਾਂ ਕਰਨ ਵਿੱਚ ਜੇ ਕਰ ਕੋਈ ਸਮੱਸਿਆ ਆਉਂਦੀ ਹੋਵੇ ਅਤੇ ਜਾਂ ਫਿਰ ਕਿਸੇ ਤਕਨੀਕੀ ਸਹਾਇਤਾ ਦੀ ਲੋੜ ਹੋਵੇ ਤਾਂ ਦੱਸ ਸਕਦੇ ਹੋ। ਪਰ ਜੇ ਕਰ ਅੰਗ੍ਰੇਜ਼ੀ ਵਿੱਚ ਲਿਖਣਾ ਸੌਖਾ ਲਗਦਾ ਹੈ ਤਦ ਵੀ ਧੰਨਵਾਦ। ਕਿਉਂਕਿ ਘੱਟੋ-ਘੱਟ ਤੁਸੀਂ ਆਪਣੇ ਮਨ ਵਿੱਚ ਆਏ ਵਿਚਾਰ ਤਾਂ ਪਾਠਕਾਂ/ਲੇਖਕਾਂ ਨਾਲ ਸਾਂਝੇ ਕਰ ਹੀ ਲੈਂਦੇ ਹੋ-ਸੰਪਾਦਕ।

26th April 2016 2:48pm
Gravatar
Makhan Singh Purewal (Quesnel, Canada)
ਕਈ ਸਾਲਾਂ ਬਾਅਦ ਤੱਤ ਗੁਰਮਤਿ ਵਾਲਿਆਂ ਨੇ ਵੀ ਆਪਣੇ ਵਿਚਾਰ ‘ਤੱਤ ਗੁਰਮਤਿ’ ਬਾਰੇ ਦਿੱਤੇ ਸਨ। ਕਿਉਂਕਿ ਮੈਂ ਡਾ: ਢਿੱਲੋਂ ਨੂੰ ਉਹਨਾ ਤੋਂ ਪੁੱਛਣ ਬਾਰੇ ਲਿਖਿਆ ਸੀ। ਉਹਨਾ ਨੇ ਆਪ ਹੀ ਉਸ ਦਾ ਜਵਾਬ ਮੇਰੀ ਪਾਈ ਪੋਸਟ ਥੱਲੇ ਦੇ ਦਿੱਤਾ ਸੀ। ਉਹਨਾ ਦੇ ਜਵਾਬ ਬਾਰੇ ਕਿਸੇ ਨੇ ਵੀ ਗੱਲ ਨਹੀਂ ਕੀਤੀ। ਕੀ ਉਸ ਨੂੰ ਕਿਸੇ ਨੇ ਪੜ੍ਹਿਆ ਹੀ ਨਹੀਂ ਜਾਂ ਉਂਜ ਹੀ ਹਊ ਪਰੇ ਕਰ ਦਿੱਤਾ ਕਿ ਕਈ ਸਾਲਾਂ ਬਾਅਦ ਉਹਨਾ ਨੇ ਕਿਸੇ ਵੈੱਬ ਸਾਈਟ ਤੇ ਕੁੱਝ ਲਿਖਿਆ ਹੈ?
25th April 2016 1:26pm
Gravatar
Gurindar Singh Paul (Aurora, US)
ਸ: ਮੱਖਣ ਸਿੰਘ ਜੀ, ਤੁਹਾਡਾ ਲਿਖਣਾ ਸਹੀ ਹੈ, ਮੈਂ ਸ: ਰਵਿੰਦਰ ਸਿੰਘ ਦੀ “ਤੱਤ ਗੁਰਮਤਿ” ਬਾਰੇ ੨੨ ਅਪ੍ਰੈਲ ਨੂੰ ਪਾਈ ਪੋਸਟ ਨੂੰ ਬਿਨਾਂ ਦੇਖੇ ਹੀ ੨੩ ਅਪ੍ਰੈਲ ਨੂੰ ਆਪਣੇ ਵਿਚਾਰ ਦਿੱਤੇ ਸਨ! ਆਪਣੇ ਢੰਗ ਨਾਲ ਲਿਖੇ ਮੇਰੇ ਸੰਖੇਪ ਵਿਚਾਰ ਸ: ਰਵਿੰਦਰ ਸਿੰਘ ਦੇ ਵਿਸਤਰਿਤ ਵਿਚਾਰਾਂ ਨਾਲ, ਕਿਸੇ ਹੱਦ ਤਕ, ਮੇਲ ਖਾਂਦੇ ਹਨ! ਇਨ੍ਹਾਂ ਦਲੀਲ-ਯੁਕਤ ਵਿਚਾਰਾਂ ਨੂੰ ਮੰਨਣਾਂ ਜਾਂ ਨਾ ਮੰਨਣਾ ਹਰ ਇਕ ਵਿਅਕਤੀ ਦੀ ਵਿਅਕਤੀਗਤ ਸੋਚ ਉੱਤੇ ਨਿਰਭਰ ਕਰਦਾ ਹੈ!
25th April 2016 4:42pm
Gravatar
Gursharn Singh Dhillon (Ajax, Canada)
ਗੁਰਮਤਿ ਅਤੇ ਤੱਤ ਗੁਰਮਤਿ ਵਿੱਸ਼ੇ ਬਾਰੇ ਜਾਣਕਾਰੀ ਦੇਣ ਲਈ ਸ੍ਰ. ਇਕਬਾਲ ਸਿੰਘ ਢਿੱਲੋਂ ਜੀ ਅਤੇ ਸ੍ਰ. ਗੁਰਇੰਦਰ ਸਿੰਘ ਪਾਲ ਜੀ ਦਾ ਬਹੁਤ-ਬਹੁਤ ਧੰਨਵਾਦ।
ਸ੍ਰ. ਸਤਨਾਮ ਸਿੰਘ ਜੀ ਮੌਂਟਰੀਅਲ ਦਾ ਵੀ ਧੰਨਵਾਦ ਜਿੰਨ੍ਹਾਂ ਦੀ ਲਿਖਤ ਪਾਉਣ ਨਾਲ ਇਸ ਵਿੱਸ਼ੇ ਤੇ ਵਿਚਾਰ ਕੀਤੀ ਗਈ ।
25th April 2016 4:56am
Gravatar
Gurdeep Singh Baaghi (Ambala, India)
ਹੇਮਕੁੰਡ ਜਾਣ ਵਾਲਿਉ ਬਿਚਿਤਰ ਨਾਟਕ ਦੇ ਲਿਖਾਰੀ ਨੂੰ ਕਪਾਲ ਮੋਚਨ ਬਾਰੇ ਪਤਾ ਨਹੀ ਸੀ

ਹੇਮਕੁੰਡ ਬਿਚਿਤਰ ਨਾਟਕ ਦੀ ਦੇਣ ਹੈ, ਮੈਨੂੰ ਤੇ ਤਰਸ ਆਂਦਾ ਹੈ ਉਨ੍ਹਾਂ ਲੋਕਾਂ ਤੇ ਜੋ ਬਾਮਨਵਾਦੀ ਲਿਖਤ ਦਾ ਸ਼ਿਕਾਰ ਹੋਕੇ ਹੇਮਕੁੰਡ ਪੁੱਜ ਜਾਂਦੇ ਹਨ। ਬਿਚਿਤਰ ਨਾਟਕ ਲਿਖਾਰੀ ਮੁਤਾਬਿਕ ਉਸ ਨੇ ਪਿਛਲੇ ਜਨਮ ਵਿੱਚ ਹੇਮਕੁੰਡ ਤੇ ਤਪਸਿਆ ਕੀਤੀ ਸੀ ਪਰ ਹਾਸੋਹੀਣੀ ਗੱਲ ਇਹ ਹੈ ਕਿ ਜਿਸ ਕਪਾਲ ਮੋਚਨ ਗੁਰੂ ਗੋਬਿੰਦ ਸਿੰਘ ਸਾਹਿਬ ਗਏ ਸੀ ਉਸ ਕਪਾਲ ਮੋਚਨ ਦੀ ਸਹੀ ਭੂਗੋਲਿਕ ਜਾਣਕਾਰੀ ਬਿਚਿਤਰ ਨਾਟਕ ਦੇ ਲਿਖਾਰੀ ਨੂੰ ਪਤਾ ਹੀ ਨਹੀ ਸੀ।

ਬਿਚਿਤਰ ਨਾਟਕ ਦਾ ਲਿਖਾਰੀ ਲਿਖਦਾ ਹੈ ਕਿ ਯਮੁਨਾ ਨਦੀ ਦੇ ਕਿਨਾਰੇ ਹੈ ਕਪਾਲ ਮੋਚਨ:--
ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ ॥
ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ ॥੨॥

ਆਉ ਕਪਲਾ ਮੋਚਨ ਦੀ ਸਹੀ ਭੂਗੋਲਿਕ ਸਥਿਤੀ ਅਤੇ ਮਿਥਿਹਾਸ ਨੂੰ ਜਾਣ ਲਈਏ। ਮਹਾਨ ਕੋਸ਼ ਵਿੱਚ ਇਸ ਦੀ ਜਾਣਕਾਰੀ ਮਿਲ ਜਾਂਦੀ ਹੈ :-- “ਮਹਾਭਾਰਤ ਅਨੁਸਾਰ ਸਰਸ੍ਵਤੀ ਦੇ ਕਿਨਾਰੇ "ਔਸ਼ਨਸ" ਤੀਰਥ ਦਾ ਨਾਉਂ ਕਪਾਲਮੋਚਨ ਹੈ. ਸ਼੍ਰੀ ਰਾਮ ਚੰਦ੍ਰ ਕਰਕੇ ਵੱਢਿਆ ਹੋਇਆ ਇੱਕ ਦੈਤ ਦਾ ਸਿਰ ਮਹੋਦਰ ਰਿਖੀ ਦੀ ਟੰਗ ਨਾਲ ਚਿਮਟ ਗਿਆ ਸੀ, ਜੋ ਕਿਸੇ ਤੀਰਥ ਨ੍ਹਾਤੇ ਨਾ ਉਤਰਿਆ. ਇਸ ਥਾਂ ਸਨਾਨ ਕਰਨ ਤੋਂ ਸਿਰ ਟੰਗ ਨਾਲੋਂ ਲੱਥਾ. ਇਹ ਜਾਂ ਜਗਾਧਰੀ ਤੋਂ ਪੰਜ ਕੋਹ ਉੱਤਰ ਸਢੌਰੇ ਪਾਸ ਅੰਬਾਲੇ ਜਿਲੇ ਵਿੱਚ ਹੈ. ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਥਾਂ ਸੰਮਤ ੧੭੪੨ ਵਿੱਚ ਲੋਕਾਂ ਨੂੰ ਸ਼ੁਭ ਸਿਖਯਾ ਦੇਣ ਪਧਾਰੇ ਹਨ. ਗੁਰਦ੍ਵਾਰਾ ਬਣਿਆ ਹੋਇਆ ਹੈ, ੨੫੦ ਵਿੱਘੇ ਜ਼ਮੀਨ ਗੁਰਦ੍ਵਾਰੇ ਦੇ ਨਾਉਂ ਪਿੰਡਾਂ ਵਿੱਚ ਹੈ. "ਇਕ ਕਪਾਲਮੋਚਨ ਸੁਭ ਤਾਲ। ਤਹਿਂ ਕੋ ਮੇਲਾ ਅਯੋ ਵਿਸਾਲ." (ਗੁਪ੍ਰਸੂ) ਕਪਾਲਮੋਚਨ ਤੀਰਥ "ਮਿਲਖ" ਪਿੰਡ ਦੀ ਜ਼ਮੀਨ ਵਿੱਚ ਹੈ. ਇਸ ਦੇ ਨਾਲ ਹੀ ਇੱਕ "ਰਿਣਮੋਚਨ" ਤਾਲ ਭੀ ਹਿੰਦੂਆਂ ਕਰਕੇ ਪਵਿਤ੍ਰ ਮੰਨਿਆ ਗਿਆ ਹੈ”

ਕਪਾਲ ਮੋਚਨ ਸਰਸਵਤੀ ਨਦੀ ਦੇ ਕੰਢੇ ਹੈ ਨਾਕਿ ਯਮੁਨਾ ਨਦੀ ਦੇ ਕੰਢੇ। ਬਹੁਤ ਹੈਰਾਣੀ ਹੋਂਦੀ ਉਨ੍ਹਾਂ ਅਖੌਤੀ ਵਿਦਵਾਨਾਂ ਤੇ ਜਿਨ੍ਹਾਂ ਨੇ ਬਿਚਿਤਰ ਨਾਟਕ ਦੀ ਗੱਪੌੜ ਤੇ ਹੇਮਕੁੰਢ ਨਾਮ ਦਾ ਇਕ ਗੁਰਦਵਾਰਾ ਬਣਾ ਦਿੱਤਾ ਅਤੇ ਕਦੇ ਇਹ ਪੜਚੋਲ ਨਹੀ ਕੀਤੀ ਕਿ ਜਿਸ ਕਪਾਲ ਮੋਚਨ ਗੁਰੂ ਗੋਬਿੰਦ ਸਿੰਘ ਸਾਹਿਬ ਗਏ ਉਸ ਜਗਹ ਦੀ ਸਹੀ ਭੂਗੋਲਿਕ ਸਥਿਤੀ ਬਾਰੇ ਬਿਚਿਤਰ ਨਾਟਕ ਦੇ ਲਿਖਾਰੀ ਨੂੰ ਪਤਾ ਹੀ ਨਹੀ ਸੀ।

ਸਿੱਖੋ ਅਕਲ ਤੂੰ ਹੱਥ ਮਾਰੋ ਅਤੇ ਇਹ ਵੇਖੋ ਜਿਥੇ ਗੁਰੂ ਗੋਬਿੰਦ ਸਾਹਿਬ ਗਏ ਉਸ ਜਗਹ ਬਾਰੇ ਬਿਚਿਤਰ ਨਾਟਕ ਦਾ ਲਿਖਾਰੀ ਕੁਛ ਨਹੀ ਜਾਣਦਾ ਅਤੇ ਜਿਸ ਜਗਹ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੋਈ ਵਾਸਤਾ ਨਹੀ ਉਥੇ ਬਿਚਿਤਰ ਨਾਟਕ ਦੇ ਲਿਖਾਰੀ ਦੀ ਲਿਖਤ ਦੇ ਅਧਾਰ ਦੇ ਗੁਰਦਵਾਰਾ ਬਣਾ ਦਿੱਤਾ।

ਜਾਗੋ ਸਿੱਖੋ ਜਾਗੋ

ਗੁਰਦੀਪ ਸਿੰਘ ਬਾਗੀ
25th April 2016 12:21am
Gravatar
Iqbal Singh Dhillon (Chandigarh, India)
ਸ. ਗੁਰਇੰਦਰ ਸਿੰਘ ਪਾਲ ਜੀ ਨੇ ਆਪਣੀ ਹੇਠਾਂ ਦਿੱਤੀ ਪੋਸਟ ਵਿਚ ਜੋ ਦਲੀਲਾਂ ‘ਗੁਰਮੱਤ’ ਨਾਲ ‘ਤੱਤ’ ਸ਼ਬਦ ਵਰਤੇ ਜਾਣ ਲਈ ਦਿੱਤੀਆਂ ਹਨ ਉਹ ਤਰਕਅਧਾਰਿਤ ਨਹੀਂ ਮੰਨੀਆਂ ਜਾ ਸਕਦੀਆਂ। ਇਸ ਦੇ ਕਈ ਸਪਸ਼ਟ ਕਾਰਨ ਹਨ।
ਪਹਿਲਾਂ ਤਾਂ ਉਹ ਗੁਰਮੱਤ ਨੂੰ ਪਰੀਭਾਸ਼ਿਤ ਕਰਦੇ ਹੋਏ ਲਿਖਦੇ ਹਨ: “ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ‘ਪੋਥੀ’ ਵਿੱਚ ਦਰਜ ਗੁਰਬਾਣੀ ਤੋਂ ਮਿਲਦੀ ਮੱਤ ਨੂੰ ‘ਗੁਰਮਤਿ’ ਕਿਹਾ ਜਾਂਦਾ ਹੈ।” ਇਸ ਪਰੀਭਾਸ਼ਾ ਦੇ ਹਿਸਾਬ ਨਾਲ ਤਾਂ ਗੁਰਮੱਤ ਸਦਾ-ਸਦਾ ਲਈ ਸ਼ੁਧ ਹੈ ਕਿਉਂਕਿ ‘ਪੋਥੀ’ ਜਾਂ ਗੁਰਬਾਣੀ ਗ੍ਰੰਥ ਵਿਚ ਦਰਜ ਰਚਨਾ ਸਦਾ-ਸਦਾ ਲਈ ਸ਼ੁਧ ਹੈ। ਇਸ ਲਈ ‘ਗੁਰਮੱਤ/ਗੁਰਮਤਿ’ ਨਾਲ ‘ਤੱਤ’ (ਸ਼ੁਧ/ਅਸਲੀ/ਮੂਲ/ਮੌਲਿਕ ਦੇ ਅਰਥਾਂ ਵਿਚ) ਲਗਾਉਣ ਦੀ ਸਥਿਤੀ ਹੀ ਨਹੀਂ ਉਪਜਦੀ ।
ਦੂਸਰਾ, ਜਿੱਥੋਂ ਤੱਕ ‘ਗੁਰਮਤਿ-ਦੋਖੀਆਂ’ ਦਾ ਸਬੰਧ ਹੈ ਉਹਨਾਂ ਨੇ ‘ਕੱਚੀ ਬਾਣੀ’ ਭਾਵ ਨਕਲੀ ਬਾਣੀ ਨੂੰ ਸੱਚੀ ਬਾਣੀ ਦੇ ਤੌਰ ਤੇ ਤਾਂ ਪਰਚਲਤ ਕਰਨ ਦਾ ਯਤਨ ਕੀਤਾ ਸੀ ਪਰੰਤੂ ਉਹਨਾਂ ਵਿੱਚੋਂ ਕਦੇ ਵੀ ਕਿਸੇ ਨੇ ‘ਗੁਰਮੱਤ/ਗੁਰਮਤਿ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਸੀ। ਜੇਕਰ ਕਦੀ ਕਿਸੇ ਨੇ ਅਜਿਹੀ ਵਰਤੋਂ ਕੀਤੀ ਹੋਵੇ ਤਾਂ ਸ. ਪਾਲ ਜੀ ਵਿਖਾ ਸਕਦੇ ਹਨ। ਸੋ ‘ਦੋਖੀਆਂ’ ਦੇ ਸੰਦਰਭ ਵਿਚ ਟਾਕਰਾ ਅਸਲੀ ਪਾਠ (text) ਅਤੇ ਨਕਲੀ ਪਾਠ (text) ਦੇ ਵਿਚਕਾਰ ਹੈ ਜੋ ਕਿ ‘ਗੁਰਮੱਤ/ਗੁਰਮਤਿ’ ਦੇ ਸੰਦਰਭ ਤੋਂ ਬਾਹਰ ਦੀ ਸਥਿਤੀ ਹੈ ਅਤੇ ਇਸ ਨੂੰ ‘ਗੁਰਮੱਤ/ਗੁਰਮਤਿ’ ਨਾਲ ਜੋੜਨਾ ਵਾਜਿਬ ਨਹੀਂ।
ਤੀਸਰਾ, ਜੋ ਉਦਾਹਰਨਾਂ ਸ. ਪਾਲ ਜੀ ਨੇ ਦਿੱਤੀਆਂ ਹਨ ਉਹ ਸਾਰੀਆਂ ਦੀਆਂ ਸਾਰੀਆਂ ਹੀ ਅਪ੍ਰਸੰਗਕ (irrelevant) ਹਨ। ‘ਬੀੜ’ ਤਾਂ ਇਕ ਗ੍ਰੰਥ ਭਾਵ ਪੁਸਤਕ ਹੁੰਦੀ ਹੈ, ਉਹ ਅਸਲੀ ਜਾਂ ਨਕਲੀ/ਖਾਰੀ ਹੋ ਸਕਦੀ ਹੈ ਪਰੰਤੂ ‘ਗੁਰਮੱਤ/ਗੁਰਮਤਿ’ ਤਾਂ ਸੱਚੀ ਬਾਣੀ ਦੇ ਫਲਸਫੇ ਨੂੰ ਕਿਹਾ ਜਾਂਦਾ ਹੈ ਅਤੇ ਇਹ ਨਕਲੀ ਹੋ ਹੀ ਨਹੀਂ ਸਕਦਾ। ਬੰਦਾ ਬਹਾਦਰ ਦੇ ਵੇਲੇ ਸ਼ਬਦ ‘ਖਾਲਸਾ’ ਇਕ ਵਿਸ਼ੇਸ਼ ਫਿਰਕੇ ਦੀਆਂ ਜੁਝਾਰੂ ਫੌਜਾਂ ਲਈ ਵਰਤਿਆ ਜਾਂਦਾ ਸੀ (ਇਹ ‘ਖਾਲਸਾ’ ਭਾਈ ਨੰਦ ਲਾਲ ਵੱਲੋਂ ਆਪਣੇ ‘ਤਨਖਾਹਨਾਮਾ’ ਵਿਚ ਦਰਸਾਏ ‘ਖਾਲਸਾ’ ਨਾਲੋਂ ਬਿਲਕੁਲ ਭਿੰਨ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਕਿਧਰੇ ‘ਖਾਲਸਾ’ ਸ਼ਬਦ ਦੀ ਵਿਆਖਿਆ ਨਹੀਂ ਦਿੱਤੀ ਹੋਈ)। ਕਿਸੇ ਫੌਜੀ ਦਸਤੇ ਲਈ ‘ਤੱਤ’ ਭਾਵ ਅਸਲੀ (genuine) ਅਤੇ ‘ਗੈਰ-ਤੱਤ’ ਭਾਵ ਨਕਲੀ (fake) ਸ਼ਬਦ ਵਰਤੇ ਜਾ ਸਕਦੇ ਹਨ ਪਰੰਤੂ ‘ਗੁਰਮੱਤ/ਗੁਰਮਤਿ’ ਤਾਂ ਇਕ ਸੱਚੀ-ਸੁੱਚੀ (genuine) ਵਿਚਾਰਧਾਰਾ ਦਾ ਨਾਮ ਹੈ ਅਤੇ ਇਸ ਦੇ ਸੰਦਰਭ ਵਿਚ ‘ਨਕਲੀ’ ਵਰਗੇ ਸ਼ਬਦਾਂ ਦੀ ਵਰਤੋਂ ਦੀ ਸਥਿਤੀ ਪੈਦਾ ਨਹੀਂ ਹੋ ਸਕਦੀ। ਦੁੱਧ/ਘਿਓ ਸ਼ੁਧ ਜਾਂ ਮਿਲਾਵਟ ਵਾਲਾ ਹੋ ਸਕਦਾ ਹੈ ਪਰੰਤੂ ‘ਗੁਰਮੱਤ/ਗੁਰਮਤਿ’ ਸ਼ੁਧ ਬਾਣੀ ਦਾ ਸ਼ੁਧ ਫਲਸਫਾ ਹੈ, ਇਸ ਨੂੰ ਦੁੱਧ/ਘਿਓ ਦੇ ਥਾਂ ਤੇ ਰੱਖ ਕੇ ਨਹੀਂ ਵੇਖਿਆ ਜਾ ਸਕਦਾ। ਇੱਸੇ ਤਰ੍ਹਾਂ ਸਿੱਕਾ ਵੀ ‘ਅਸਲੀ’ (genuine) ਜਾਂ ‘ਨਕਲੀ’ (fake) ਹੋ ਸਕਦਾ ਹੈ ਪਰੰਤੂ ਰੱਬ ਵਾਂਗ ਜਾਂ ਸੂਰਜ ਵਾਂਗ ਬਾਣੀ ਇੱਕੋ ਹੀ ਹੈ ਅਤੇ ‘ਗੁਰਮੱਤ/ਗੁਰਮਤਿ’ ਵੀ ਇੱਕੋ ਹੀ ਹੈ, ਉਹ ਅਸਲੀ ਹੀ ਹੈ ਅਤੇ ਉਸ ਦੇ ਨਕਲੀ ਹੋਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।
ਉੱਪਰ ਦਿੱਤੇ ਵਿਸਥਾਰ ਤੋਂ ਸਪਸ਼ਟ ਹੈ ਕਿ ‘ਗੁਰਮੱਤ/ਗੁਰਮਤਿ’ ਸ਼ਬਦ ਨਾਲ ‘ਤੱਤ’ ਸ਼ਬਦ ਦੀ ਵਰਤੋਂ ਦੀ ਉੱਕਾ ਹੀ ਲੋੜ ਨਹੀਂ।
...... ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
24th April 2016 12:48am
Page 44 of 60

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
What is the sum of 1 + 2 + 3?
 
Enter answer:
 
Remember my form inputs on this computer.
 
 
Powered by Commentics

.