.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1245)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
sarabjit singh (kharar, India)
ਸ ਇਕਬਾਲ ਸਿੰਘ ਢਿਲੋ ਜੀ,ਜੇ ਮੈਨੰ ਇਹ ਭਾਸੇ ਕਿ ਮੇਰੇ ਘਰ ਦੇ ਬਾਹਰ ਮੇਰੀ ਖੜੀ ਕਾਰ ਨੂੰ ਕੋੀ ਨੁਕਸਾਨ ਪੁਹਚਾਉਣ ਦੀ ਕੋਸਿਸ ਕਰਨ ਵਾਲਾ ਹੈ ਤਾ ਦਸੋ ਮੈ ਕੀ ਕਰਾਗਾ?ਕਾਰ ਦੇ ਕੋਲ ਜਾ ਕੇ ਉਸਦਾ ਬਚਾਅ ਕਰਾਗਾ,ਜਾ ਘਰ ਦੇ ਅੰਦਰ ਵੜ ਜਾਵਾਗਾਂ? ਮੈ ਕਹਿ ਰਿਹਰ ਕਿ ਭਿੰਡਰਾਵਾਲੇ ਨੂੰ ਇਹ ਅਭਾਸ ਹੋਇਆ ਕੁਛ ਬਹੁਤ ਵੱਡਾ ਹੋਣ ਵਾਲਾ ਹੈ,ਇਸ ਲਇ ਉਹ ਦਾਰਬਾਰ ਕੰਪਲੈਕਸ ਵਿਚ ਆ ਗਿਆ,,ਅਕਾਲੀਆ ਦੀ ਡਰੂ ਤੇ ਦੋਗਲੀ ਨੀਤੀ ਦਾ ਤਾਂ ਭਿੰਡਰਾਵਾਲੇ ਨੂੰ ਪਤਾ ਲਗ ਚੁਕਾ ਸੀ,ਜਿਹੜੀ ਅਜ ਤਕ ਵੀ ਚਲ ਰਹੀ ਹੈ,,,ਹੋਰ ਜਾਣਕਾਰੀ ਲਇ ਜੇ ਤੁਸੀ ਅਜਮੇਰ ਸਿੰਘ ਨੂੰ ਵੀ ਨਹੀ ਪੜਨਾ ਤਾਂ ਘਟੋ ਘਟ ਇਕ ਪੱਤਰਕਾਰ ਜਿਹੜਾ 1984 ਵੇਲੇ ਤੇ ਉਸ ਤੋ ਬਾਅਦ ਅੰਮਰਿਤਸਰ ਵਿਚ ਸੀ ਸ ਜਸਪਾਲ ਸਿੰਘ ਸਿੱਧੂ ਦੀ ਕਿਤਾਬ 'ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰੂ-ਬ-ਰੂ ਜੂਨ 84 ਦੀ ਪੱਤਰਕਾਰੀ' ਪੜ ਕੇ ਵੇਖੋ, , ,
20th June 2016 5:18am
Gravatar
sarabjit singh (kharar, India)
ਸ ਇਕਬਾਲ ਸਿੰਘ ਢਿਲੋ ਜੀ,ਜੇ ਭਿੰਡਰਾਵਾਲਾ ਸਿਰਫ ਆਪਣੀ ਗ੍ਰਿਫਤਾਰੀ ਤੋ ਬਚਣ ਵਾਸਤੇ ਹੀ ਦਰਬਾਰ ਸਾਹਿਬ ਵਿਚ ਗਿਆ ਹੁੰਦਾ ਤਾਂ ਜਦੋ ਇਹ ਨਿਸਚਿਤ ਹੋ ਗਿਆ ਸੀ ਕਿ ਹੁਣ ਦਰਬਾਰ ਸਾਹਿਬ ਨੂੰ ਘੇਰਾ ਪੈ ਗਿਆ ਹੈ ਤਾਂ ਭਿੰਡਰਾਵਾਲਾ ਉਥੋ ਨਸ ਕਿਉ ਨੀ ਗਿਆ,ਜਦ ਕਿ ਕਇ ਖਾੜਕੂ ਨਸ ਵੀ ਗਏ ਸਨ,,ਭਿੰਡਰਾਵਾਲਾ ਦਰਬਾਰ ਸਾਹਿਬ ਵਿਚ ਆਪਣੇ ਅੰਤ ਤਕ ਹੀ ਕਿਉ ਇੰਦਰਾ ਦੀਆ ਫੌਜਾਂ ਨਾਲ ਜੂਝਦਾ ਰਿਹਾ,,ਗ੍ਰੁੌਤਾਰੀ ਤੋ ਬਚਣ ਦਾ ਤਾਂ ਸਿਧਾ ਪੱਧਰਾ ਰਾਹ(ਭਜ ਜਾਣ ਦਾ ) ਭਿੰਡਰਾਵਾਲੇ ਕੋਲ ਸਾਹਮਣੇ ਸੀ,?????
20th June 2016 5:28am
Gravatar
sarabjit singh (kharar, India)
ਸ ਇਕਬਾਲ ਸਿੰਘ ਢਿਲੋ ਜੀ,ਤੁਸੀ 1984 ਅਣਚਿਤਵਿਆ ਕਹਿਰ -- ਸ ਅਜਮੇਰ ਸਿੰਘ ਅਤੇ ਜਸਪਾਲ ਸਿੰਘ ਸਿੱਧੂ ਦੀ ਕਿਤਾਬ'ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰੂ-ਬ-ਰੂ ਜੂਨ 1984 ਦੀ ਪੱਤਰਕਾਰੀ' ਕਿਤਾਬਾ ਪੜ ਲਵੋ ਤੁਹਾਨੰ ਸਬੂਤ ਮਿਲ ਜਾਵੇਗਾ
19th June 2016 9:24am
Gravatar
Iqbal Singh Dhillon (Chandigarh, India)
ਸ. ਸਰਬਜੀਤ ਸਿੰਘ ਖਰੜ ਜੀ,
ਮੈਂ ਆਪਣੀ ਪਿਛਲੀ ਪੋਸਟ ਵਿਚ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਆਪ ਜੀ ਕੋਈ ਸਬੂਤ ਦਿਓ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਇਹ ਪਤਾ ਲਗ ਚੁੱਕਾ ਸੀ ਕਿ ਦਰਬਾਰ ਸਾਹਿਬ ਕੰਪਲੈਕਸ ਵਿਚ ਕੋਈ ਫੌਜੀ ਕਾਰਵਾਈ ਹੋਣੀ ਹੈ। ਪਰੰਤੂ ਆਪ ਜੀ ਨੇ ਕੋਈ ਸਬੂਤ ਦੇਣ ਦੀ ਬਜਾਏ ਮੇਰੇ ਅੱਗੇ ਕਈ ਸਵਾਲ ਰੱਖ ਦਿੱਤੇ ਹਨ। ਮੇਰੇ ਕੋਲ ਇਹਨਾਂ ਸਾਰੇ ਸਵਾਲਾਂ ਦੇ ਉੱਤਰ ਮੌਜੂਦ ਹਨ। ਪਰੰਤੂ ਉਹ ਮੈਂ ਤਾਂ ਹੀ ਪੇਸ਼ ਕਰ ਸਕਾਂਗਾ ਜੇਕਰ ਆਪ ਜੀ ਆਪ ਜੀ ਤੋਂ ਮੰਗਿਆ ਗਿਆ ਸਬੂਤ ਪੇਸ਼ ਕਰ ਦਿਓਗੇ। ਜਾਂ ਫਿਰ ਆਪ ਜੀ ਇਹ ਕਬੂਲ ਕਰੋ ਕਿ ਆਪ ਜੀ ਵੱਲੋਂ ਕੀਤਾ ਗਿਆ ਦਾਵਾ ਬਿਲਕੁਲ ਝੂਠਾ ਹੈ। .................ਇਕਬਾਲ ਸਿੰਘ ਢਿੱਲੋਂ
19th June 2016 3:43am
Gravatar
sarabjit singh (kharar, India)
ਇਕਬਾਲ ਸਿੰਘ ਢਿਲੋ ਜੀ,ਕਿਸੇ ਧਰਮੀ ਤੇ ਮਨ ਦੀ ਹਾਲਤ ਕੌਣ ਦਸ ਸਕਦਾ ਹੈ,,,ਢਡਰੀਆਵਾਲੇ ਤੇ ਹਮਲੇ ਤੋ ਬਾਅਦ ਉਹਦੇ ਮਨ ਦੀ ਕੀ ਹਾਲਤ ਏ ਕੋਣ ਦਸ ਸਕਦਾ???????
19th June 2016 9:20am
Gravatar
sarabjit singh (kharar, India)
ਸੰਕੋਚ ਨਹੀਂ ਕਰੇਗਾ। ਹੋਇਆ ਵੀ ਇੰਜ ਹੀ। ਜਿਸ ਸਦਕਾ ਸਾਰੀ ਸਿੱਖ ਕੌਮ ਨੂੰ ਨਮੋਸ਼ੀ ਝੱਲਣੀ ਪਈ।
ਭਾਰਤੀ ਰਾਜ ਦੇ ਹਕੀਕੀ ਖਾਸੇ ਬਾਰੇ ਅਕਾਲੀ ਲੀਡਰਸ਼ਿਪ ਦੀ ਅਸਪੱਸ਼ਟ ਅਤੇ ਭਰਮ-ਗ੍ਰਸੀ ਸਮਝ ਉਸ ਦੇ ਲਈ ਅਤੇ ਉਸ ਨਾਲੋਂ ਵੀ ਵੱਧ ਸਿੱਖ ਕੌਮ ਲਈ ਇਕ ਵੱਡਾ ਰਾਜਸੀ ਸਰਾਪ ਹੋ ਗੁਜਰਿਆ। ਅਕਾਲੀ ਆਗੂ ਇਨਸਾਫ ਹਾਸਲ ਕਰਨ ਲਈ ਇਕ ਤੋਂ ਬਾਅਦ ਦੂਜੀ ਲੜਾਈ ਵਿੱਢਦੇ ਰਹੇ। ਪਰ ਇਨਸਾਫ ਉਨ੍ਹਾਂ ਲਈ ਮਿਰਗ-ਤ੍ਰਿਸ਼ਨਾ ਬਣਿਆ ਰਿਹਾ। ਉਨ੍ਹਾਂ ਨੇ ਵਾਰ-ਵਾਰ ਕੌੜੇ ਅਨੁਭਵਾਂ ਦਾ ਸੁਆਦ ਚੱਖਣਾ ਪੈਂਦਾ ਰਿਹਾ। ਪ੍ਰੰਤੂ ਆਪਣੀ ਵਜੂਦ-ਸਮੋਈ ਸਿਧਾਂਤਕ ਕਮਜੋਰੀ ਦੀ ਵਜ੍ਹਾ ਕਰਕੇ ਉਹ ਇਨ੍ਹਾ ਕੌੜੇ ਅਨੁਭਵਾ ’ਚੋਂ ਕਦੇ ਵੀ ਯੋਗ ਸਬਕ ਗ੍ਰਹਿਣ ਕਰਨ ਦੇ ਸਮਰੱਥ ਨਾ ਹੋ ਸਕੇ। ਇਸ ਸਿਧਾਂਤਕ ਜਹਿਮਤ ਤੋਂ ਸੁਰਖਰੂ ਹੋਣਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸ੍ਰੇਸ਼ਠ ਗੁਣ ਹੋ ਨਿਬੜਿਆ। ਅਕਾਲੀ ਆਗੂਆਂ ਦੇ ਉਲਟ, ਸੰਤ ਭਿੰਡਰਾਂਵਾਲਿਆਂ ਨੇ ਸੰਘਰਸ਼ ਦੇ ਅਮਲ ਦੌਰਾਨ ਵਾਪਰੀ ਹਰ ਅਹਿਮ ਘਟਨਾ ’ਚੋਂ ਯੋਗ ਸਬਕ ਗ੍ਰਹਿਣ ਕਰਨ ਅਤੇ ਇਸ ਨੂੰ ਸਿੱਖ ਕੌਮ ਦੀ ਸਮੂਹਕ ਚੇਤਨਾ ਦਾ ਅੰਗ ਬਣਾਉਣ ਦੀ ਸੇਧ ਅਖਤਿਆਰ ਕੀਤੀ। ਸਿੱਟੇ ਵਜੋਂ ਜਿਥੇ ਅਕਾਲੀ ਲੀਡਰ ਸੰਘਰਸ਼ ਦੇ ਅਮਲ ਦੌਰਾਨ ਪੈਰ-ਪੈਰ ’ਤੇ ਥਿੜਕਦੇ ਅਤੇ ਆਪ ਸਹੇੜੀਆਂ ਦੁਬਿਧਾਵਾਂ ਤੇ ਉਲਝਣਾਂ ਵਿਚ ਫਸਦੇ ਰਹੇ, ਉਥੇ ਸੰਤ ਜਰਨੈਲ ਸਿੰਘ ਵਲੋਂ ਹਰ ਮੋੜ ਤੇ ਹਰ ਜੋੜ (Juncture) ਉੱਤੇ ਸਪੱਸ਼ਟਤਾ ਤੇ ਅਡੋਲਤਾ ਦਾ ਪ੍ਰਗਟਾਵਾ ਕੀਤਾ ਜਾਂਦਾ ਰਿਹਾ।
ਲੜਾਈ ਨੂੰ ਕਾਰਗ਼ਰ ਤਰੀਕੇ ਨਾਲ ਲੜਨ ਲਈ ਦੋ ਗੱਲਾਂ ਬਾਰੇ ਸਪੱਸ਼ਟਤਾ ਜ਼ਰੂਰੀ ਹੁੰਦੀ ਹੈ। ਇਕ ਲੜਾਈ ਲੜਨੀ ਕਾਹਦੇ ਵਾਸਤੇ ਹੈ? ਅਤੇ ਦੂਜਾ ਲੜਨੀ ਕੀਹਦੇ ਖਿਲਾਫ਼ ਹੈ। ਅਰਥਾਤ ਦੁਸ਼ਮਣ ਤੇ ਉਦੇਸ਼ ਸਾਫ ਦਿਖਣੇ ਚਾਹੀਦੇ ਹਨ। ਇਨ੍ਹਾਂ ਦੋਨੋਂ ਹੀ ਗੱਲਾਂ ’ਤੇ ਅਕਾਲੀ ਆਗੂਆਂ ਦੀ ਸਮਝ ਮੁੱਢ ਤੋਂ ਹੀ ਅਸਪੱਸ਼ਟ ਤੇ ਘਚੋਲੇ-ਗ੍ਰਸੀ ਰਹੀ ਹੈ। ਉਹ ਨਾ ਕਦੇ ਸੰਘਰਸ਼ ਦੇ ਉਦੇਸ਼ਾਂ ਬਾਰੇ ਸਪੱਸ਼ਟ ਤੇ ਇਕ ਚਿਤ ਹੋ ਸਕੇ ਹਨ ਅਤੇ ਨਾ ਦੁਸ਼ਮਣ ਬਾਰੇ ਸਾਫ ਤੇ ਨਿਖਰੀ ਸਮਝ ਬਣਾਕੇ ਚੱਲ ਸਕੇ ਹਨ। ਇਸ ਕਰਕੇ ਸੰਘਰਸ਼ ਦੇ ਅਮਲ ਦੌਰਾਨ ਵਾਰ-ਵਾਰ ਥਿੜਕਣ ਦਿਖਾਉਣ ਅਤੇ ਸੰਘਰਸ਼ ਨੂੰ ਅੱਧ ਵਿਚਾਲਿਓ ਡੋਬਾ ਦੇ ਕੇ ਬੇਅਸੂਲੇ ਸਮਝੌਤਿਆਂ ਵੱਲ ਉਲਰ ਜਾਣ ਦੀ ਰੁਚੀ ਅਕਾਲੀ ਲੀਡਰਸ਼ਿਪ ਦਾ ਸੁਭਾਵਿਕ ਤੇ ਸਥਾਈ ਲੱਛਣ ਬਣ ਕੇ ਰਹਿ ਗਈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਨ੍ਹਾਂ ਹਿੰਦੂ ਹਾਕਮਾਂ ਦੇ ਸਿੱਖ ਦੁਸ਼ਮਣ ਖਾਸੇ ਬਾਰੇ ਚੇਤੰਨ ਸਨ, ਉਨ੍ਹਾਂ ਹੀ ਅਕਾਲੀ ਆਗੂਆਂ ਦੀਆਂ ਸਿਧਾਂਤਕ ਮਰਜਾਂ ਤੇ ਸਖਸ਼ੀ ਕਮਜ਼ੋਰੀਆਂ ਬਾਰੇ ਵੀ ਬਰਾਬਰ ਜਾਗਰੂਕ ਸਨ। ਇਸ ਕਰਕੇ, ਉਨ੍ਹਾਂ ਸਿੱਖ ਸੰਘਰਸ਼ ਦੀ ਧਾਰ ਨੂੰ ਸਿੱਖ ਕੌਮ ਦੇ ਬਾਹਰਲੇ ਦੁਸ਼ਮਣਾਂ ਹਿੰਦੂ ਹਾਕਮਾਂ ਖਿਲਾਫ ਸੇਧਤ ਰੱਖਦੇ ਹੋਏ, ਨਾਲ ਹੀ ਅਕਾਲੀ ਆਗੂਆਂ ਦੀ ਹਰ ਥਿੜਕਣ ਕਮਜ਼ੋਰੀ ਉਤੇ ਕਰੜੀ ਨਿਗ੍ਹਾ ਰੱਖ ਕੇ ਚੱਲਣ ਅਤੇ ਸਿੱਖ ਜਨਤਾ ਨੂੰ ਇਸ ਬਾਰੇ ਨਿਰੰਤਰ ਚੌਕੰਨੇ ਕਰਦੇ ਰਹਿਣ ਦੀ ਲੋੜ ਤੇ ਅਹਿਮੀਅਤ ਨੂੰ ਇਕ ਪਲ ਲਈ ਵੀ ਮਨੋ ਨਹੀਂ ਵਿਸਾਰਿਆ। ਇਸ ਸਦਕਾ ‘ਧਰਮ ਯੁੱਧ ਮੋਰਚੇ’ ਦੇ ਸਮੁੱਚੇ ਅਮਲ ਦੌਰਾਨ ਲੜਾਈ ਦੇ ਬਹਿਰੂਨੀ ਤੇ ਅੰਦਰੂਨੀ ਮੋਰਚੇ ਨਿਰੰਤਰ ਮਘੇ ਰਹੇ।
19th June 2016 12:00am
Gravatar
Gurmit Singh (Sydney, Australia)
My simple query is, why JSB being Head of DDT left his Hqrs. on 20 July 1982 and took shelter within the Darbar Sahib Complex? That seems to be the main cause of subsequent terrible happenings.
18th June 2016 8:07pm
Gravatar
Iqbal Singh Dhillon (Chandigarh, India)
ਕਾਂਗਰਸ ਪਾਰਟੀ ਵੱਲੋਂ ਸੱਤਰਵਿਆਂ ਵਿਚ ਵਿਸ਼ੇਸ਼ ਕਰਕੇ ਗਿਆਨੀ ਜ਼ੈਲ ਸਿੰਘ ਦੇ 1980 ਤੋਂ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਬਣ ਜਾਣ ਪਿੱਛੋਂ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਖੂਬ ਉਭਾਰਿਆ ਗਿਆ। ਭਿੰਡਰਾਂਵਾਲੇ ਨੇ ਵੀ ਕਾਂਗਰਸ ਵਾਸਤੇ ਕਾਫੀ ਕੰਮ ਕੀਤਾ ਸੀ। ਅਪਰੈਲ 24, 1980 ਈਸਵੀ ਨੂੰ ਨਿਰੰਕਾਰੀ ਮੁੱਖੀ ਗੁਰਬਚਨ ਸਿੰਘ ਦੇ ਦਿੱਲੀ ਵਿਖੇ ਹੋਏ ਕਤਲ ਦੇ ਸਬੰਧ ਵਿਚ ਦਰਜ ਹੋਈ ਪੁਲਿਸ ਰਿਪੋਰਟ ਵਿਚ ਭਿੰਡਰਾਂਵਾਲੇ ਦਾ ਨਾਮ ਸ਼ਾਮਲ ਸੀ ਪਰੰਤੂ ਉਸ ਦੇ ਵਿਰੁਧ ਕੋਈ ਪ੍ਰਸ਼ਾਸਨੀ ਕਾਰਵਾਈ ਨਹੀਂ ਕੀਤੀ ਗਈ ਸੀ। ਸਤੰਬਰ 9, 1981 ਈਸਵੀ ਨੂੰ ਲੁਧਿਆਣੇ ਨੇੜੇ ਹੋਏ ਲਾਲਾ ਜਗਤ ਨਰਾਇਣ ਦੇ ਕਤਲ ਦੇ ਸਬੰਧ ਵਿਚ ਪਹਿਲਾਂ ਭਿੰਡਰਾਂਵਾਲੇ ਨੂੰ ਚੌਕ-ਮਹਿਤਾ ਵਿਖੇ ਆਤਮ-ਸਮਰਪਣ ਕਰਨ ਵੇਲੇ ਵੱਡੇ ਇਕੱਠ ਵਿੱਚੋਂ ਸਤੰਬਰ 20, 1981 ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਫਿਰ ਗਿਆਨੀ ਜ਼ੈਲ ਸਿੰਘ ਵੱਲੋਂ ਉਸ ਦੇ ਹੱਕ ਵਿਚ ਦਿੱਤੀ ਗਈ ਸਫਾਈ ਮਗਰੋਂ ਉਸ ਨੂੰ ਅਕਤੂਬਰ 25, 1981 ਈਸਵੀ ਨੂੰ ਰਿਹਾ ਕਰ ਦਿੱਤਾ ਗਿਆ।
ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਤੰਬਰ 1981 ਨੂੰ ਹੋਈ ਗ੍ਰਿਫਤਾਰੀ ਪਿੱਛੋਂ ਪੰਜਾਬ ਵਿਚ ਹਿੰਸਕ ਕਾਰਵਾਈਆਂ ਦਾ ਦੌਰ ਸ਼ੁਰੂ ਹੋ ਗਿਆ ਸੀ। ਇਸ ਗ੍ਰਿਫਤਾਰੀ ਤੋਂ 35 ਦਿਨ ਪਿੱਛੋਂ ਕੀਤੀ ਗਈ ਉਸ ਦੀ ਰਿਹਾਈ ਦਾ ਮਕਸਦ ਇਹਨਾਂ ਹਿੰਸਕ ਕਾਰਵਾਈਆਂ ਨੂੰ ਠਲ੍ਹ ਪਾਉਣਾ ਜਾਪਦਾ ਸੀ ਪਰੰਤੂ ਰਿਹਾਈ ਹੁੰਦਿਆਂ ਸਾਰ ਉਸ ਵੱਲੋਂ ਹੰਕਾਰ ਵਿਚ ਆਕੇ ਦਿੱਲੀ ਵਿਚ ਆਪਣੀ ਖਾੜਕੂ ਤਾਕਤ ਦੀਆਂ ਪਰਦਰਸ਼ਨੀਆਂ ਕਰ ਦਿੱਤੀਆਂ ਗਈਆਂ। ਭਿੰਡਰਾਂਵਾਲੇ ਦੀ ਸਤੰਬਰ 1981 ਦੀ ਗ੍ਰਿਫਤਾਰੀ ਤੋਂ ਐਨ ਪਹਿਲਾਂ ਪੰਜਾਬ ਪੁਲਿਸ ਵੱਲੋਂ ਹਰਿਆਣੇ ਪਰਾਂਤ ਦੇ ਚੰਦੋ ਕਲਾਂ ਵਿਖੇ ਉਸ ਦੇ ਡੇਰੇ ਵਿਚ ਜਾਕੇ ਸਿਖ ਧਾਰਮਿਕ ਗ੍ਰੰਥ ਸਾੜੇ ਜਾਣ ਤੇ ਉਹ ਡਾਢੇ ਕਰੋਧ ਵਿਚ ਆ ਚੁੱਕਾ ਸੀ। ਨਾਲ ਹੀ ਕਾਂਗਰਸੀ ਨੇਤਾਵਾਂ ਅਤੇ ਕਾਂਗਰਸੀ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਨਿਰੰਕਾਰੀਆਂ ਦੀ ਲੋੜੋਂ ਵੱਧ ਪੁਸ਼ਤ-ਪਨਾਹੀ ਨੇ ਭਿੰਡਰਾਂਵਾਲੇ ਦੇ ਮਨ ਵਿਚ ਕਾਂਗਰਸੀ ਨੇਤਾਵਾਂ ਪ੍ਰਤੀ ਰੋਸ ਭਰਨਾ ਸ਼ੁਰੂ ਕਰ ਦਿੱਤਾ ਸੀ।
ਭਿੰਡਰਾਂਵਾਲੇ ਦੇ ਮਨ ਵਿਚਲਾ ਇਹ ਰੋਸ ਆਪਣੀ ਚਰਮ-ਸੀਮਾ ਤੇ ਉਦੋਂ ਪਹੁੰਚ ਗਿਆ ਜਦੋਂ ਚੱਲ ਰਹੀਆਂ ਹਿੰਸਕ ਕਾਰਵਾਈਆਂ ਦੇ ਸਬੰਧ ਵਿਚ ਕੁਝ ਫੌਜਦਾਰੀ ਸ਼ਿਕਾਇਤਾਂ ਦੇ ਆਧਾਰ ਤੇ ਉਸ ਦੇ ਅਤੀ ਨਜ਼ਦੀਕੀ ਸਾਥੀ ਭਾਈ ਅਮਰੀਕ ਸਿੰਘ (ਪਰਧਾਨ, ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸ਼ਨ) ਅਤੇ ਬਾਬਾ ਥਾਰ੍ਹਾ ਸਿੰਘ (ਮੁੱਖ-ਪ੍ਰਬੰਧਕ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਦਮਦਮੀ ਟਕਸਾਲ, ਚੌਕ ਮਹਿਤਾ) ਨੂੰ ਜੁਲਾਈ 17, 1982 ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਭਿੰਡਰਾਂਵਾਲੇ ਦੇ ਮਨ ਵਿਚ ਇਹ ਡਰ ਪੈਦਾ ਹੋ ਗਿਆ (ਜਾਂ ਉਸ ਨੂੰ ਕੋਈ ਖੁਫੀਆ ਸੂਹ ਮਿਲ ਗਈ) ਕਿ ਉਸ ਦੀ ਆਪਣੀ ਗ੍ਰਿਫਤਾਰੀ ਕਿਸੇ ਵੀ ਵਕਤ ਹੋ ਸਕਦੀ ਹੈ। ਇਸ ਡਰ ਥੱਲੇ ਉਸ ਨੇ ਚੌਕ ਮਹਿਤਾ ਛੱਡ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਇਲਾਕੇ ਵਿਚ ਸਥਿਤ ਸਰਾਂ ‘ਗੁਰੂ ਨਾਨਕ ਨਿਵਾਸ’ ਦੇ ਕਮਰਾ ਨੰਬਰ 47 ਵਿਚ ਆ ਡੇਰਾ ਜਮਾਇਆ ਅਤੇ ਨਾਲ ਹੀ ਉਸ ਨੇ ਜਨਤਕ ਹਮਦਰਦੀ ਪਰਾਪਤ ਕਰਨ ਹਿਤ ਇਸ ਸਥਾਨ ਤੋਂ ਭਾਈ ਅਮਰੀਕ ਸਿੰਘ ਅਤੇ ਬਾਬਾ ਥਾਰ੍ਹਾ ਸਿੰਘ ਦੀ ਰਿਹਾਈ ਲਈ ਮੋਰਚਾ ਅਰੰਭ ਦਿੱਤਾ (ਬਾਦ ਵਿਚ ਇਸ ਮੋਰਚੇ ਦਾ ਅਗਸਤ 1982 ਵਿਚ ਅਰੰਭ ਹੋਏ ਸ਼੍ਅਰੋਮਣੀ ਕਾਲੀ ਦਲ ਦੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਾਲੇ 'ਧਰਮ-ਯੁੱਧ' ਮੋਰਚੇ ਵਿਚ ਰਲੇਵਾਂ ਕਰ ਦਿੱਤਾ ਗਿਆ)।
..............ਇਕਬਾਲ ਸਿੰਘ ਢਿੱਲੋਂ
18th June 2016 11:23pm
Gravatar
sarabjit singh (kharar, India)
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਿਧਾਂਤਕ ਵਿਲੱਖਣਤਾ (ਲੇਖਕ: ਅਜਮੇਰ ਸਿੰਘ)
June 16, 2016 | By ਅਜਮੇਰ ਸਿੰਘ
ਭਾਰਤ ਅੰਦਰ ਸਿੱਖ ਕੌਮ ਦੀ ਸਥਿਤੀ ਬਾਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਮਝ (Perception) ਰਵਾਇਤੀ ਸਿੱਖ ਸੋਚਣੀ ਨਾਲੋਂ ਅਹਿਮ ਰੂਪ ਵਿਚ ਅਲੱਗ ਸੀ। ਅਜ਼ਾਦੀ ਤੋਂ ਬਾਅਦ ਸਿੱਖ ਆਗੂਆਂ ਦੀ ਹਿੰਦੂ ਹਾਕਮਾਂ ਦੇ ਖਿਲਾਫ ਇਹ ਹਰਦਮ ਸ਼ਿਕਾਇਤ ਬਣੀ ਆ ਰਹੀ ਹੈ ਕਿ ਭਾਰਤ ਅੰਦਰ ਸਿੱਖਾਂ ਨਾਲ ਸਾਵਾਂ ਸਲੂਕ ਨਹੀਂ ਹੋ ਰਿਹਾ ਅਤੇ ਉਨ੍ਹਾਂ ਨਾਲ ਪੈਰ-ਪੈਰ ’ਤੇ ਵਿਤਕਰਾ ਤੇ ਬੇਇਨਸਾਫੀ ਹੋ ਰਹੀ ਹੈ। ਇਹ ਮੁੱਦਾ 1947 ਤੋਂ ਬਾਅਦ ਅਕਾਲੀ ਦਲ ਦੀ ਸਮੁੱਚੀ ਰਾਜਨੀਤਕ ਸਰਗਰਮੀ ਦਾ ਧੂਰਾ ਬਣਿਆ ਆ ਰਿਹਾ ਹੈ। ਜਾਹਰਾ ਤੌਰ ’ਤੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸਿੱਖ ਕੌਮ ਨਾਲ ਵਿਤਕਰੇ ਤੇ ਦਵੈਤ ਦਾ ਹੀ ਸੁਆਲ ਉਠਾਉਂਦੇ ਰਹੇ। ਪ੍ਰੰਤੂ ਜੇਕਰ ਉਨ੍ਹਾਂ ਦੀ ਪੇਸ਼ਕਾਰੀ ਦੇ ਅੰਦਾਜ਼ ਤੇ ਤੱਤ ਦਾ ਗਹਿਰ ਵਿਸਲੇਸ਼ਣ ਕੀਤਾ ਜਾਵੇ ਤਾਂ ਉਨ੍ਹਾਂ ਦੀ ਰਾਜਸੀ ਵਿਚਾਰਧਾਰਾ ਦਾ ਅਕਾਲੀ ਲੀਡਰਸ਼ਿਪ ਦੀ ਸੋਚਣੀ ਨਾਲੋਂ ਸਿਫਤੀ ਵਖਰੇਵਾਂ ਸਪੱਸ਼ਟ ਉਘੜ ਆਉਂਦਾ ਹੈ।
ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਦੇ ਦੌਰ ਅੰਦਰ ਸਿੱਖ ਕੌਮ ਨਾਲ ਵਿਤਕਰੇ ਨੂੰ ਵੱਧ ਧਾਰਮਿਕ-ਸਭਿਆਚਾਰਕ ਦ੍ਰਿਸ਼ਟੀ ਤੋਂ ਦੇਖਿਆ ਤੇ ਪੇਸ਼ ਕੀਤਾ ਜਾਂਦਾ ਰਿਹਾ। ਉਸ ਤੋਂ ਬਾਅਦ ਜੋ ਅਕਾਲੀ ਲੀਡਰਸ਼ਿਪ ਉਭਰ ਕੇ ਸਾਹਮਣੇ ਆਈ ਉਹ ਵਿਤਕਰੇ ਦੀ ਗੱਲ ਕਰਨ ਵੇਲੇ ਵੱਧ ਇਸ ਦੇ ਆਰਥਿਕ ਪਹਿਲੂ ਉਤੇ ਦਾਬ ਦੇਣ ਦੀ ਰੁਚੀ ਦਾ ਪ੍ਰਗਟਾਵਾ ਕਰਦੀ ਰਹੀ। ਦੋਨੋਂ ਹੀ ਵੰਨਗੀਆਂ ਦੀ ਅਕਾਲੀ ਲੀਡਰਸ਼ਿਪ, ਆਪਣੇ ਅਲੱਗ-ਅਲੱਗ ਕਾਰਨਾਂ ਕਰਕੇ, ਸਿੱਖ ਕੌਮ ਨਾਲ ਹੋ ਰਹੇ ਧੱਕੇ ਤੇ ਵਿਤਕਰੇ ਦੇ ਸਿਆਸੀ ਤੱਤ ਨੂੰ ਪਛਾਨਣ ਅਤੇ ਇਸ ਨੂੰ ਆਪਣੀ ਸੋਚ ਅਤੇ ਸਰਗਰਮੀ ਦਾ ਧੁਰਾ ਬਨਾਉਣ ਤੋਂ ਟਾਲਾ ਵੱਟਦੀ ਰਹੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪਹਿਲੇ ਸਿੱਖ ਆਗੂ ਸਨ ਜੋ ਸਿੱਖ ਕੌਮ ਨਾਲ ਹੋ ਰਹੇ ਧੱਕੇ ਤੇ ਵਿਤਕਰੇ ਦੇ ਪਰਤੱਖ ਇਜ਼ਹਾਰਾਂ ਤੋਂ ਆਰ-ਪਾਰ ਦੇਖਣ ਅਤੇ ਇਕ ‘ਸੁਜਾਣ ਵੈਦ’ ਦੀ ਤਰ੍ਹਾਂ ਮਰਜ਼ ਦੇ ‘ਲੱਛਣਾਂ” ਤੋਂ ਮਰਜ਼ ਦੇ ਖਾਸੇ ਨੂੰ ਬੱੁਝਣ ਦੀ ਯੋਗ ਪਹੁੰਚ ਅਪਣਾਈ। ਉਨ੍ਹਾਂ ਨੇ ਪੂਰੇ ਜ਼ੋਰ ’ਤੇ ਜਬ੍ਹੇ ਨਾਲ ਇਹ ਰਾਜਸੀ ਮੱਦ ਉਭਾਰਿਆ ਕਿ ਭਾਰਤ ਅੰਦਰ ਸਿੱਖਾਂ ਨਾਲ ਜੋ ਵਿਤਕਰਾ ਤੇ ਧੱਕਾ ਹੋ ਰਿਹਾ ਹੈ, ਉਹ ਤੱਤ ਰੂਪ ਵਿਚ ਗਲਬੇ ਤੇ ਗੁਲਾਮੀ ਦਾ ਪ੍ਰਤੀਕ ਹੈ। ਭਾਵੇਂ ਇਹ ਕਿ ਅਜ਼ਾਦ ਭਾਰਤ ਅੰਦਰ ਸਿੱਖਾਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਾਲਾ ਸਲੂਕ ਹੋ ਰਿਹਾ ਹੈ। ਉਨ੍ਹਾਂ ਠੋਸ ਤੱਥਾਂ ਤੇ ਉਦਾਹਰਣਾਂ ਨਾਲ ਦਰਸਾਇਆ ਕਿ ਭਾਰਤੀ ਹਾਕਮਾਂ ਦੁਆਰਾ ਦੌਹਰੇ ਕਾਨੂੰਨ ਅਤੇ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ। ਸਤੰਬਰ 1981 ਵਿਚ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਕੁਝ ਜੋਸ਼ੀਲੇ ਤੇ ਗਰਮ ਖਿਆਲੀ ਸਿੱਖ ਨੌਜੁਆਨਾਂ ਦੁਆਰਾ ਇੰਡੀਅਨ ਏਅਰ ਲਾਈਨਜ਼ ਦੇ ਇਕ ਜਹਾਜ ਨੂੰ ਅਗਵਾ ਕਰਕੇ ਲਾਹੌਰ ਲੈ ਜਾਣ ਦੀ ਘਟਨਾ ਦੇ ਹਵਾਲੇ ਨਾਲ ਉਨ੍ਹਾਂ ਭਾਰਤੀ ਹਾਕਮਾਂ ਦਾ ਦੋਗਲਾਪਣ ਉਜਾਗਰ ਕਰਦਿਆਂ ਹੋਇਆਂ ਇਹ ਨੰਗਾ ਸੱਚ ਉਘਾੜਿਆ ਕਿ ਦੇਸ਼ ਅੰਦਰ ਇਕੋ ਹੀ ਕਿਸਮ ਦੇ ਜ਼ੁਰਮ ਲਈ ਹਿੰਦੂਆਂ ਅਤੇ ਸਿੱਖਾਂ ਵਾਸਤੇ ਅਲੱਗ-ਅਲੱਗ ਮਾਪਦੰਡ ਅਪਣਾਏ ਜਾਂਦੇ ਹਨ। ਅਰਥਾਤ 1977 ਵਚ ਉਤਰ ਪ੍ਰਦੇਸ਼ ਦੇ ਜਿਨ੍ਹਾਂ ਦੇ ਪਾਂਡੇ ਭਰਾਵਾਂ ਨੇ ਇੰਦਰਾ ਗਾਂਧੀ ਦੀ ਰਿਹਾਈ ਵਾਸਤੇ ਜਹਾਜ਼ ਅਗਵਾ ਕੀਤਾ ਸੀ ਉਨ੍ਹਾਂ ਨੂੰ ਬਾਅਦ ਵਿਚ ਇਨਾਮ ਦੇ ਤੌਰ ’ਤੇ ਵਿਧਾਨ ਸਭਾ ਦੀਆਂ ਮੈਂਬਰੀਆਂ ਨਾਲ ਨਿਵਾਜਿਆ ਗਿਆ। ਪ੍ਰੰਤੂ ਜਿਨ੍ਹਾਂ ਸਿੰਘਾਂ ਨੇ ਸਤੰਬਰ 1981 ਵਿਚ ਸੰਤ ਜਰਨੈਲ ਸਿੰਘ ਦੀ ਰਿਹਾਈ ਲਈ ਜਹਾਜ਼ ਅਗਵਾ ਕੀਤਾ ਉਨ੍ਹਾਂ ਨੂੰ ‘ਦੇਸ਼ ਦੇ ਦੁਸ਼ਮਣ’ ਗਰਦਾਨਿਆ ਗਿਆ ਅਤੇ ਅਗਸਤ 1982 ਵਿਚ ਜੋਧਪੁਰ ਤੋਂ ਬੋਇੰਗ 737 ਨਾਂ ਦੇ ਜਹਾਜ ਨੂੰ ਅਗਵਾ ਕਰਨ ਵਾਲੇ ਇਕ ਸਿੰਘ (ਮਨਜੀਤ ਸਿੰਘ ਉਰਫ਼ ਮੁਸੀਬਤ ਸਿੰਘ) ਨੂੰ ਰਾਜਾਸਾਂਸੀ ਦੇ ਹਵਾਈ ਅੱਡੇ ਉਤੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ। ਸੰਤ ਜਰਨੈਲ ਸਿੰਘ ਨੇ ਭਾਰਤ ਅੰਦਰ ਸਿੱਖ ਕੌਮ ਨਾਲ ਹੋ ਰਹੇ ਇਸ ਮਤਰੇਏ ਸਲੂਕ ਨੂੰ ਉਸ ਦੀ ਗੁਲਾਮੀ ਦੇ ਚਿੰਨ੍ਹ ਵਜੋਂ ਦੇਖਿਆ ਅਤੇ ਇਸ ਤਰ੍ਹਾਂ ਇਸ ਮਾਮਲੇ ’ਚ ਰਵਾਇਤੀ ਸੋਚ-ਧਾਰਾ ਨਾਲੋਂ ਤਿੱਖਾ ਨਿਖੇੜਾ ਕਰਦਿਆਂ ਹੋਇਆਂ ਉਨ੍ਹਾਂ ਇਕ ਅਸਲੋਂ ਹੀ ਵੱਖਰੀ ਰਾਜਨੀਤਕ ਸ਼ੈਲੀ ਤੇ ਸੇਧ ਅਖਤਿਆਰ ਕੀਤੀ।
ਜੇਕਰ ਵਿਤਕਰੇ ਨੂੰ ਗੁਲਾਮੀ ਦੇ ਚਿੰਨ੍ਹ ਵਜੋਂ ਦੇਖਿਆ ਜਾਂਦਾ ਹੈ ਤਾਂ ਇਸ ਨਾਲ ਵਿਤਕਰੇ ਦੇ ਸ਼ਿਕਾਰ ਵਰਗ ਦੀ ਰਾਜਨੀਤੀ ਦੀ ਸਮੁੱਚੀ ਵਿਆਕਰਣ ਅਤੇ ਉਸ ਦੇ ਰਾਜਸੀ ਸੰਘਰਸ਼ ਦੀ ਸਮੁੱਚੀ ਜਿਓਮੈਟਰੀ ਹੀ ਬਦਲ ਜਾਂਦੀ ਹੈ। ਗੁਲਾਮੀ ਦਾ ਅਹਿਸਾਸ ਮਹਿਕੂਮ ਵਰਗ ਅੰਦਰ ਅਜ਼ਾਦੀ ਦੀ ਰੀਝ ਅਤੇ ਤੜਪ ਪੈਦਾ ਕਰਦਾ ਹੈ। ਇਕੱਲੇ ਵਿਤਕਰੇ ਦਾ ਅਹਿਸਾਸ, ਵੱਧ ਤੋਂ ਵੱਧ, ਕਾਇਮ-ਮੁਕਾਮ ਰਾਜ ਵਿਵਸਥਾ ਦੇ ਅੰਦਰ ਹੀ ਸਾਵੇਂ ਸਲੂਕ ਤੇ ਇਨਸਾਫ ਦੀ ਤਮੰਨਾ ਪੈਦਾ ਕਰਦਾ ਹੈ। ਕਈ ਵਾਰ ਵਿਤਕਰੇ ਦਾ ਅਹਿਸਾਸ ਵੀ ਪੀੜਤ ਵਰਗ ਅੰਦਰ ਰੋਸ ਤੇ ਗੱੁਸੇ ਦੀਆਂ ਪ੍ਰਬਲ ਭਾਵਨਾਵਾਂ ਪੈਦਾ ਕਰ ਦਿੰਦਾ ਹੈ। ਪ੍ਰੰਤੂ ਇਹ ਰੋਸ, ਜਿਆਦਾ ਕਰਕੇ ਵੇਲੇ ਦੇ ਹੁਕਮਰਾਨਾਂ ਦੇ ਹੀ ਖਿਲਾਫ ਸੇਧਤ ਹੁੰਦਾ ਹੈ, ਰਾਜ-ਵਿਵਸਥਾ ਦੇ ਖਿਲਾਫ ਨਹੀਂ। ਵਿਤਕਰੇ ਦੇ ਸ਼ਿਕਾਰ ਵਰਗ ਦਾ ਵੇਲੇ ਦੇ ਹੁਕਮਰਾਨਾਂ ਤੋਂ ਭਲੇ ਹੀ ਮੋਹ ਭੰਗ ਹੋ ਜਾਵੇ ਪ੍ਰੰਤੂ ਉਸ ਦਾ ਕਾਇਮ-ਮੁਕਾਮ ਰਾਜ ਵਿਵਸਥਾ (State) ਤੋਂ ਪੂਰਨ ਰੂਪ ਵਿਚ ਵਿਸ਼ਵਾਸ ਨਹੀਂ ਟੁੱਟਦਾ। ਉਸ ਅੰਦਰ ਸਬੰਧਤ ਰਾਜ ਵਿਵਸਥਾ ਦੇ ਅੰਦਰ ਹੀ ਇਨਸਾਫ ਦੀ ਉਮੀਦ ਤੇ ਝਾਕ ਲਗਾਤਾਰ ਬਣੀ ਰਹਿੰਦੀ ਹੈ। ਉਦਾਹਰਣ ਵਜੋਂ, ਭਾਰਤੀ ਹਾਕਮਾਂ ਹੱਥੋਂ ਵਾਰ-ਵਾਰ ਧੋਖਾ ਖਾਣ ਅਤੇ ਪੁੱਜ ਕੇ ਜ਼ਲੀਲ ਹੋਣ ਦੇ ਬਾਵਜੂਦ ਅਕਾਲੀ ਆਗੂਆਂ ਦਾ ਭਾਰਤੀ ਰਾਜ ਤੋਂ ਭਰੋਸਾ ਖਤਮ ਨਹੀਂ ਹੋਇਆ। ਉਹ ਸਿੱਖ ਪੰਥ ਨਾਲ ਹੋ ਰਹੇ ਵਿਤਕਰੇ ਤੇ ਬੇ-ਇਨਸਾਫੀਆਂ ਨੂੰ ਭਾਰਤੀ ਰਾਜ ਦੇ ਮੂਲ ਖਾਸੇ ਨਾਲ ਜੋੜ ਕੇ ਦੇਖਣ ਤੇ ਸਮਝਣ ਦੀ ਥਾਵੇਂ, ਇਸ ਨੂੰ ਜਾਂ ਤਾਂ ਕਿਸੇ ਵਿਸ਼ੇਸ਼ ਹੁਕਮਰਾਨ, ਜਾਂ ਵਿਸ਼ੇਸ਼ ਖਾਨਦਾਨ (ਨਹਿਰੂ ਪਰਿਵਾਰ) ਜਾਂ ਵਿਸ਼ੇਸ਼ ਰਾਜਸੀ ਦਲ (ਕਾਂਗਰਸ) ਨਾਲ ਜੋੜ ਕੇ ਦੇਖਦੇ ਹਨ। ਸਿੱਟੇ ਵਜੋਂ, ਕਦੇ ਉਹ ਕਾਂਗਰਸ ਪਾਰਟੀ ਦੇ ਅੰਦਰ ਹੀ ਚੰਗੇ ਤੇ ਮਾੜੇ ਤੱਥਾਂ ਵਿਚਕਾਰ ਨਿਖੇੜਾ ਕਰਨ ਦੀਆਂ ਫਜ਼ੂਲ ਮਸ਼ਕਾਂ ਕਰਦੇ ਰਹੇ, ਕਦੇ ਸਮੁੱਚੀ ਕਾਂਗਰਸ ਲੀਡਰਸ਼ਿਪ ਤੋਂ ਬਦਜ਼ਨ ਹੋ ਕੇ ਵਿਰੋਧੀ ਪਾਰਟੀਆਂ ਕੋਲੋਂ ਸਿੱਖ ਕੌਮ ਦੇ ਭਲੇ ਦੀਆਂ ਬੇ-ਬੁਨਿਆਦੀ ਉਮੀਦਾਂ ਪਾਲਦੇ ਰਹੇ; ਕਦੇ ਸਮੁੱਚੇ ਹਿੰਦੂ ਰਾਜਸੀ ਵਰਗ ਤੋਂ ਨਿਰਾਸ਼ ਤੇ ਬੇਆਸ ਹੋ ਕੇ ਦੇਸ਼ ਦੇ ਕਾਨੂੰਨ ਤੇ ਨਿਆਂਪਾਲਕਾ ਹੱਥੋਂ ਇਨਸਾਫ ਦੀ ਉਮੀਦ ਦੇ ਤਿਣਕੇ ਦਾ ਆਸਰਾ ਤੱਕਦੇ ਰਹੇ। ਅਕਾਲੀ ਲੀਡਰਸ਼ਿਪ ਦੀ ਇਸ ਗੰਧਲੀ ਚੇਤਨਾ ਦਾ ਸਿਖਰ-ਪ੍ਰਗਟਾਵਾ ਉਦੋਂ ਹੋਇਆ ਜਦ ਜੁਲਾਈ 1982 ਵਿਚ ਇੰਦਰਾ ਗਾਂਧੀ ਨੇ ਰਾਸਟਰਪਤੀ ਦੇ ਅਹੁਦੇ ਲਈ ਗਿਆਨੀ ਜੈਲ ਸਿੰਘ ਨੂੰ ਉਮੀਦਵਾਰ ਬਣਾਉਣ ਦਾ ਨਿਰਣਾ ਕਰ ਲਿਆ। ਅਕਾਲੀ ਲੀਡਰਸ਼ਿਪ ਨੇ ਕੇਵਲ ਅਤੇ ਕੇਵਲ ਇਸ ਅਧਾਰ ’ਤੇ ਕਿ ਇਤਿਹਾਸ ਵਿਚ ਪਹਿਲੀ ਵਾਰ ਕੋਈ ਸਿੱਖ ਭਾਰਤ ਦੇ ਰਾਸਟਰਪਤੀ ਦੀ ਪਦਵੀ ਗ੍ਰਹਿਣ ਕਰਨ ਜਾ ਰਿਹਾ ਹੈ, ਗਿਆਨੀ ਜੈਲ ਸਿੰਘ ਦੀ ਬਿਨ੍ਹਾਂ ਸ਼ਰਤ ਹਮਾਇਤ ਕਰਨ ਦਾ ਨਿਰਣਾ ਕਰ ਲਿਆ, ਜੇਕਰ ਅਕਾਲੀ ਆਗੂ ਭਾਰਤੀ ਰਾਜ ਦੇ ਮੂਲ ਖਾਸੇ ਬਾਰੇ ਅਤੇ ਭਾਰਤ ਦੀ ਰਾਜਸੀ ਹਕੀਕਤ ਬਾਰੇ ਸਾਫ ਅਤੇ ਸਹੀ ਸਮਝ ਰੱਖਦੇ ਹੁੰਦੇ ਤਾਂ ਉਨ੍ਹਾਂ ਨੂੰ ਇਹ ਗੱਲ ਬੁਝਣ ਵਿਚ ਕੋਈ ਮੁਸ਼ਕਲ ਨਹੀਂ ਸੀ ਆਉਣੀ ਕਿ ਗਿਆਨੀ ਜੈਲ ਸਿੰਘ ਵਰਗਾ ਹੌਲਾ ਅਤੇ ਬੇਗੁਣਾ ਵਿਅਕਤੀ ਰਾਸਟਰਪਤੀ ਦੇ ਆਸਣ ਉਤੇ ਬੈਠਕੇ ਸਿੱਖੀ ਕੌਮ ਦਾ ਕੋਈ ਭਲਾ ਕਰ ਸਕਣ ਦੀ ਥਾਵੇਂ ਨਾ ਸਿਰਫ ਆਮ ਰੂਪ ਵਿਚ ਹਿੰਦੂ ਹੁਕਮਰਾਨ ਵਰਗ ਦੇ ਹਿਤਾਂ ਦੀ ਪੂਰਤੀ ਦਾ ਲਾਹੇਬੰਦ ਸੰਦ ਹੋ ਨਿਬੜੇਗਾ, ਸਗੋਂ ਵਿਅਕਤੀਗਤ ਤੌਰ ’ਤੇ ਇੰਦਰਾ ਗਾਂਧੀ ਦਾ ਝਾੜੂ ਬਰਦਾਰ ਬਣਨ ਵਿਚ ਵੀ ਕੋਈ ਸ਼ਰਮ ਜਾਂ ਸੰਕੋਚ
18th June 2016 11:58pm
Gravatar
sarabjit singh (kharar, India)
ਗੁਰਮੀਤ ਸਿੰਘ ਸਿਡਨੀ ਜੀ,ਜੇ ਤੁਹਾਨੂੰ ਪਤਾ ਲਗੇ ਕਿ ਦੁਸਮਨ ਤੁਹਾਡੇ ਘਰ ਦੇ ਕੋਲ ਗੁਰੁਦਾਆਰੇ ਨੂੰ ਸਾੜਨ ਲਇ ਆ ਰਿਹਾ ਹੈ,ਤਾ ਤੁਸੀ ਕੀ ਕਰੋਗੇ,ਘਰ ਬੈਠੇ ਰਹੋਗੇ ਜਾਂ ਗੁਰਦੁਆਰੇ ਆ ਕੇ ਦੁਸਮਨ ਨਾਲ ਲੜਨ ਲਇ ਤਿਆਰੀ ਕਰੋਗੇ,,ਭਿੰਡਰਾਵਾਲੇ ਨੂੰ ਇਹ ਅਹਿਸਾਸ ਕਿ ਦਾਰਬਾਰ ਸਾਹਿਬ ਤੇ ਹਮਲਾ ਹੋਣਵਾਲਾ ਹੈ ਬਹੁਤ ਪਹਿਲਾ ਹੋ ਗਿਆ ਸੀ,,ਪੜੋ ਸ ਅਜਮੇਰ ਸਿੰਘ ਦੀ ਕਿਤਾਬ --1984;ਅਣਚਿਤਵਿਆ ਕਹਿਰ,ਕਿਸ ਬਿਧ ਰੁਲੀ ਪਾਤਸਾਹੀ,,,
18th June 2016 11:45pm
Gravatar
Iqbal Singh Dhillon (Chandigarh, India)
ਸ. ਸਰਬਜੀਤ ਸਿੰਘ ਖਰੜ ਜੀ,
ਆਪ ਜੀ ਵੱਲੋਂ ਇਹ ਦਾਵਾ ਕਰਨਾ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਪਤਾ ਲੱਗ ਗਿਆ ਸੀ ਕਿ ਦਰਬਾਰ ਸਾਹਿਬ ਕੰਪਲੈਕਸ ਵਿਚ ਕੋਈ ਫੌਜੀ ਕਾਰਵਾਈ ਹੋਣੀ ਹੈ ਬਿਲਕੁਲ ਹੀ ਤੱਥਹੀਣ ਗੱਲ ਹੈ (1984 ਈਸਵੀ ਵਿਚ ਦਰਬਾਰ ਸਾਹਿਬ ਉੱਤੇ ਕੋਈ ਹਮਲਾ ਨਹੀਂ ਹੋਇਆ ਸੀ, ਕੇਵਲ ਕੰਪਲੈਕਸ ਵਿਚ ਸਥਿਤ ਅਕਾਲ-ਤਖਤ ਦੇ ਨਾਮ ਨਾਲ ਜਾਣੀ ਜਾਂਦੀ ਇਮਾਰਤ ਵਿੱਚੋਂ ਇਕ ਅੱਤਵਾਦੀ ਅਤੇ ਕਾਨੂੰਨ ਤੋਂ ਆਕੀ ਹੋਏ ਗ੍ਰੋਹ ਨੂੰ ਖਦੇੜਨ ਦੀ ਕਾਰਵਾਈ ਜ਼ਰੂਰ ਹੋਈ ਸੀ, ਜਰਨੈਲ ਸਿੰਘ ਭਿੰਡਰਾਂਵਾਲਾ ਇਸ ਗ੍ਰੋਹ ਦਾ ਸਰਗਣਾ ਸੀ)। ਭਿੰਡਰਾਂਵਾਲੇ ਨੇ 20 ਜੁਲਾਈ 1982 (ਜਦੋਂ ਉਹ ਆਪਣੇ ਅਤੀ ਨਜ਼ਦੀਕੀ ਸਾਥੀਆਂ ਦੇ ਫੜ੍ਹੇ ਜਾਣ ਪਿੱਛੋਂ ਗ੍ਰਿਫਤਾਰੀ ਤੋਂ ਬਚਣ ਵਾਸਤੇ ਗੁਰੂ ਨਾਨਕ ਨਿਵਾਸ ਵਿਚ ਆ ਲੁਕਿਆ ਸੀ) ਤੋਂ ਲੈਕੇ 15 ਦਸੰਬਰ 1983 ਤਕ (ਜਦੋਂ ਉਹ ਫਿਰ ਡੀ. ਆਈ. ਜੀ. ਅਟਵਾਲ ਦੇ ਕਤਲ ਅਤੇ ਹੋਰ ਹਿੰਸਕ ਕਾਰਵਾਈਆਂ ਦੇ ਸਬੰਧ ਵਿਚ ਗ੍ਰਿਫਤਾਰੀ ਤੋਂ ਬਚਣ ਵਾਸਤੇ ਅਕਾਲ-ਤਖਤ ਦੇ ਨਾਮ ਨਾਲ ਜਾਣੀ ਜਾਂਦੀ ਇਮਾਰਤ ਵਿਚ 50 ਕੁ ਸਾਥੀਆਂ ਨੂੰ ਨਾਲ ਲੈਕੇ ਆ ਛੁਪਿਆ ਸੀ) ਭਿੰਡਰਾਂਵਾਲੇ ਨੇ ਕਦੀ ਇਹ ਦਾਵਾ ਨਹੀਂ ਕੀਤਾ ਸੀ ਕਿ ਸਰਕਾਰ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਵਿਚ ਕੋਈ ਕਾਰਵਾਈ ਕੀਤੀ ਜਾਣੀ ਹੈ। ਇਸ ਦਾ ਆਪ ਜੀ ਕੋਲ ਕੋਈ ਸਬੂਤ ਹੋਵੇ ਤਾਂ ਆਪ ਜੀ ਪੇਸ਼ ਕਰ ਸਕਦੇ ਹੋ। .............. ਇਕਬਾਲ ਸਿੰਘ ਢਿੱਲੋਂ
19th June 2016 1:16am
Gravatar
sarabjit singh (kharar, India)
ਇਕਬਾਲ ਸਿੰਘ ਢਿਲੋ ਜੀ,ਸ ਅਜਮੇਰ ਸਿੰਘ ਦੀ ਕਿਤਾਬ 1984 ਅਣਚਿਤਵਿਆ ਕਹਰ ਪੜੋ ,,,ਇਹਦੇ ਵਿਚ ਇਹ ਵੀ ਲਿਖਿਆ ਕਿ ਭਿੰਡਰਾਵਾਲੇ ਨੇ ਆਪਣੇ ਕੁਛ ਸਾਥੀ ਗੁਰਦਰਸ਼ਨ ਪ੍ਰਕਾਸ ਗੁਰਦੁਆਰੇ ਭੇਜ ਦਿਤੇ ਸਨਮਮਥਾ ਕਿ ਹਮਲੇ ਤੋ ਬਾਅਦ ਵਾਲੀ ਸਥਿਤੀ ਨੂੰ ਸੰਭਾਲਿਆ ਜਾ ਸਕੇ
19th June 2016 1:32am
Gravatar
sarabjit singh (kharar, India)
ਇਕਬਾਲ ਸਿੰਘ ਢਿਲੋ ਜੀ,,ਅੰਗਰੇਜਾ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਕੰਧ ਤੋੜ ਦਿਤੀ ਸੀ ਸੜਕ ਦੇ ਟੇਢ ਨੂੰ ਸਿਧਾ ਕਰਨ ਵਾਸਤੇ ਤਾ ਓਦੋ ਕੀ ਸਿੱਖਾਂ ਨੂੰ ਘਰ ਬੈਠੇ ਰਹਿਣਾ ਚਾਹੀਦਾ ਸੀ ਕਿਉਕਿ ਇਹ ਕਿਹੜਾ ਗੁਰਦੁਆਰੇ ਨੂੰ ਢਾਹਿਆ ਸੀ,,ਆਹ ਹੁਣੇ-ਹੁਣੇ ਸੀਸ ਗੰਜ ਗੁਰਦੁਆਰੇ ਦਾ ਪਿਆਉ ਢਾਹਿਆ ਹੈ ਕੀ ਸਿੱਖਾਂ ਦਾ ਇਤਰਾਜ ਕਰਨਾ ਗਲਤ ਹੈ??? ਅਕਾਲ ਤਖਤ ਤੇ ਹਮਲਾ ਕੀ ਦਰਬਾਰ ਸਾਹਿਬ ਤੇ ਹਮਲਾ ਨਾ ਗਿਣਿਆ ਜਾਵੇ?
19th June 2016 1:39am
Gravatar
sarabjit singh (kharar, India)
ਇਕਬਾਲ ਸਿੰਘ ਢਿਲੋ ਜੀ,ਭਿੰਡਰਾਵਾਲੇ ਦਾ ਦਰਬਾਰ ਸਾਹਿਬ ਵਿਚ ਆਉਣਾ ਇਹ ਦਸਦਾ ਹੈ ਕਿ ਉਹਨਾ ਨੂੰ ਕਿਸੇ ਵੱਡੀ ਘਟਨਾ ਦੇ ਹੋਣ ਦਾ ਅਹਿਸਾਸ ਹੋ ਗਿਆ ਸੀ
19th June 2016 1:42am
Gravatar
sarabjit singh (kharar, India)
ਇਕਬਾਲ ਸਿੰਘ ਢਿਲੋ, ਜੇ 1984 ਵਿਚ ਦਰਬਾਰ ਸਾਹਿਬ ਤੇ ਹਮਲਾ ਨਹੀ ਹੋਇਆ ਸੀ ਤਾ ਇਹ ਦਸੋ ਚਕਰਾਤਾ ਵਿਚ ਦਰਬਾਰ ਸਾਹਿਬ ਦਾ ਮਾਡਲ ਬਣਾ ਕਿ ਫੌਜੀ ਮਸ਼ਕਾ ਕਿਉ ਕੀਤੀਆ ਜਾਦੀਆ ਸਨ ?????
19th June 2016 1:54am
Gravatar
Iqbal Singh Dhillon (Chandigarh, India)
ਸ. ਸਰਬਜੀਤ ਸਿੰਘ ਜੀ,
ਲਿਖਤ ਬਹੁਤ ਲੰਬੀ ਨਿਕਲੀ ਹੈ। ਚੰਗੀ ਤਰ੍ਹਾਂ ਘੋਖ ਕੇ ਨੁਕਤਾਵਾਰ ਵਿਚਾਰ ਦੇਣ ਲਈ ਮੇਰੇ ਕੋਲ ਸਮਾਂ ਨਹੀਂ ਹੈ। ਜਰਨੈਲ ਸਿੰਘ ਭਿੰਡਰਾਂਵਾਲੇ ਸਬੰਧੀ ਮੇਰੇ ਵਿਚਾਰ ‘ਸਿਖਮਾਰਗ ਵੈਬਸਾਈਟ’ ਉੱਤੇ ਉਪਲਭਦ ਹਨ ਅਤੇ ਮੈਂ ਆਪਣੇ ਉਹਨਾਂ ਵਿਚਾਰਾਂ ਉੱਤੇ ਪੂਰੀ ਤਰ੍ਹਾਂ ਕਾਇਮ ਹਾਂ। ਅਸਲ ਵਿਚ ਮੇਰੇ ਇਹ ਵਿਚਾਰ ਉਸ ਵਕਤ ਦੀਆਂ ਵਾਪਰੀਆਂ ਘਟਨਾਵਾਂ ਨੂੰ ਬਿਲਕੁਲ ਨੇੜਿਓਂ ਵੇਖਣ ਨਾਲ ਹੀ ਬਣੇ ਹੋਏ ਹਨ। ਹਰਿੰਦਰ ਸਿੰਘ ਮਹਿਬੂਬ (ਉਹ ਪਰੋਫੈਸਰ ਨਹੀਂ ਸੀ, ਕਾਲਜ ਵਿਚ ਲੈਕਚਰਾਰ ਨਿਯੁਕਤ ਰਿਹਾ ਸੀ) ਨੂੰ ਵੀ ਮੈਂ ਇਤਨਾ ਨੇੜਿਓਂ ਜਾਣਦਾ ਸੀ ਕਿ ਮੈਂ ਕਦੀ ਉਸ ਦੀ ਕੋਈ ਲਿਖਤ ਪੜ੍ਹਨ ਦੀ ਲੋੜ ਹੀ ਨਹੀਂ ਸਮਝੀ ਸੀ। ਹੁਣ ਇਹ ਲਿਖਤ ਵੇਖਕੇ ਮੈਂਨੂੰ ਯਕੀਨ ਹੋ ਗਿਆ ਹੈ ਕਿ ਉਸ ਦੀਆਂ ਲਿਖਤਾਂ ਬਾਰੇ ਮੇਰਾ ਉਹ ਫੈਸਲਾ ਸਹੀ ਸੀ। ਮੁਲਾਕਾਤ ਰਾਹੀਂ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਦਿੱਤੇ ਗਏ ਹਰਿੰਦਰ ਸਿੰਘ ਮਹਿਬੂਬ ਦੇ ਵਿਚਾਰਾਂ ਉੱਤੇ ਇਹ ਕਹਾਵਤ ਪੂਰੀ ਤਰ੍ਹਾਂ ਢੁਕਦੀ ਹੈ: “ਖਵਾਜੇ ਦਾ ਗਵਾਹ ਡੱਡੂ”। ਉਂਜ ਅਜਿਹੇ ਗਵਾਹਾਂ ਦੀ ਗਿਣਤੀ ਵੀ ਕਾਫੀ ਹੈ।
....................... ਇਕਬਾਲ ਸਿੰਘ ਢਿੱਲੋਂ
18th June 2016 9:21am
Gravatar
TARANJIT S PARMAR (Nanaimo, Canada)
khawaje da gavaah daddo.Very good 100% agree
sir.
18th June 2016 7:41pm
Gravatar
sarabjit singh (kharar, India)
ਡਾ ਇਕਬਾਲ ਸਿੰਘ ਢਿਲੋ ਜੀ,ਸ ਜਸਪਾਲ ਸਿੰਘ ਸਿੱਧੂ ਦੀ ਕਿਤਾਬ ----'ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰੂ-ਬ-ਰੂ ਜੂਨ 84 ਦੀ ਪੱਤਰਕਾਰੀ' ,,ਹੁਣੇ ਹੀ ਛਪ ਕੇ ਆਇ ਹੈ,,ਇਸ ਵਿਚ ਬਹੁਤ ਸਾਰੀਆ ਨਵੀਆ ਗਲਾ ਹਨ,,ਕੀ ਇਹਦਾ ਜਵਾਬ ਦੇਉਗੇ ਜਾਂ ਸਿੱਧੂ ਜੀ ਵੀ ਖਵਾਜੇ ਦਾ ਗਵਾਹ ਡੱਡੂ ਹੀ ਹਨ,,
18th June 2016 11:17pm
Gravatar
sarabjit singh (kharar, India)
ਉੱਤਰ – (ਕੁਝ ਹੈਰਾਨ ਹੋ ਕੇ) ਮੈਂ ਸੰਤ ਜੀ ਬਾਰੇ ਸਾਹਿਤਕ ਟਿੱਪਣੀ ਤਾਂ ਕਰ ਚੁੱਕਿਆ ਹਾਂ। ਚੱਲੋ, ਜੇ ਤੁਸੀਂ ਫਿਰ ਵੀ ਪੁੱਛਿਆ ਹੈ, ਤਾਂ ਕੁਝ ਹੋਰ ਸੰਕੇਤ ਹਾਜ਼ਰ ਹਨ। ਦੇਖੋ ਜੀ – ਸੰਤ ਜੀ ਪੜ੍ਹੇ ਅਤੇ ਅਨਪੜ੍ਹ ਦੀਆਂ ਪਰੰਪਰਾਗਤ ਹੱਦਾਂ ਨੂੰ ਮੇਸਕੇ ਉਹਨਾਂ ਤੋਂ ਬਹੁਤ ਅੱਗੇ ਲੰਘ ਗਏ ਸਨ। ਮੈਂ ਕਿਤਾਬੀ ਇਲਮ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕਰਦਾ, ਪਰ ਰੂਮੀ ਦੇ ਉਸਤਾਦ ਸ਼ਮਸ ਤਬਰੇਜ਼ ਵਾਂਗ ਸੰਤ ਜੀ ਦਾ ਅਨੁਭਵ ਕਿਤਾਬੀ ਇਲਮ ਤੋਂ ਉਚੇਰੇ ਮੰਡਲ ਵਿਚ ਲਿਸ਼ਕਦਾ ਸੀ। ਇਤਿਹਾਸ ਵਿਚ ਨਿਰੋਲ ਕਿਤਾਬੀ ਇਲਮ ਕਈ ਵਾਰ ਰੁਕਾਵਟਾਂ ਅਤੇ ਗੁਮਰਾਹੀਆਂ ਪੈਦਾ ਕਰਦਾ ਹੈ, ਔਰੰਗਜ਼ੇਬ ਦੀ ਮਿਸਾਲ ਆਪ ਦੇ ਸਾਹਮਣੇ ਹੈ, ਪਰ ਮਨੁੱਖ ਦੇ ਕਵੀ ਤੋਂ ਸਿਪਾਹੀ ਤਕ ਫੈਲੇ ਰੂਪਾਂ ਨੂੰ ਬਹੁਤ ਵਾਰ ਸਿੱਧੇ ਅਨੁਭਵ ਦੀ ਲੋੜ ਹੁੰਦੀ ਹੈ, ਜੋ ਕਿ ਡੂੰਘਾ ਅਤੇ ਤੇਜ਼ ਰਫਤਾਰ ਹੁੰਦਾ ਹੈ। ਸੰਤ ਜੀ ‘ਜੌਨ ਆਫ ਆਰਕ’ ਅਤੇ ਸ਼ਮਸ ਵਾਂਗ ਆਪਣੇ ਪੈਰੋਕਾਰਾਂ (ਆਸ਼ਕਾਂ) ਨੂੰ ਸਿੱਧਾ ਅਨੁਭਵ ਦਿੰਦੇ ਸਨ। ਸ਼ਮਸ ਦੀ ਸਖਸ਼ੀਅਤ ਦੇ ਦੋ ਪਹਿਲੂ ਸਨ, ਪਰ ਉਸ ਦਾ ਅਨੁਭਵ ਦੋਵਾਂ ਵਿਚ ਰੁਕਾਵਟ ਰਹਿਤ ਸੀ, ਉਹ ਰੂਮੀ ਸਿਰਜ ਸਕਦਾ ਸੀ, ਉਹ ਮੁਜਾਹਿਦਾਂ ਨੂੰ ਕੁਰਾਨ ਨਾਲ ਜੋੜ ਵੀ ਸਕਦਾ ਸੀ। ਇਲਮ, ਕਵਿਤਾ ਅਤੇ ਕਲਾ ਦੇ ਮਾਮਲੇ ਵਿਚ ਸ਼ਮਸ ਤਬਰੇਜ਼ ਦੇ ਸਿੱਧੇ ਅਨੁਭਵ ਵਾਲਾ ਪੱਖ ਦੱਸਣ ਲਈ ਮੈਂ ਆਪਣੇ ਪਰਮ ਮਿੱਤਰ ਪ੍ਰੋ. ਹਰਦਿਲਜੀਤ ਸਿੰਘ ਲਾਲੀ (ਪਟਿਆਲਾ) ਦੀ ਮਿਸਾਲ ਅਕਸਰ ਵਰਤਿਆ ਕਰਦਾ ਹਾਂ, ਜਦੋਂ ਤਲਵਾਰ (ਸਿਪਾਹੀ) ਦਾ ਪੱਖ ਦੱਸਣ ਲਈ ਸ਼ਮਸ, ‘ਜੌਨ ਆਫ ਆਰਕ’ ਅਤੇ ਸੰਤ ਜੀ ਦੇ ਇਤਿਹਾਸ ਨਾਲ ਸਦੀਵੀਂ ਰੂਪ ਵਿਚ ਜੁੜੇ, ਪਰ ਕਦੇ ਨਾ ਰੁਕਣ ਵਾਲੇ ਅਤੇ ਨਾਲੋ ਨਾਲ ਮਾਨਵ ਚੇਤਨਾ ਦਾ ਹਿੱਸਾ ਬਣਨ ਵਾਲੇ ਸਿੱਧੇ ਅਨੁਭਵਾਂ ਦਾ ਜ਼ਿਕਰ ਕਰਦਾ ਹਾਂ।
? ਮੇਰਾ ਆਖਰੀ ਸੁਆਲ! ਆਉਣ ਵਾਲੀਆਂ ਸਦੀਆਂ ਵਿਚ ਸੰਤ ਜਰਨੈਲ ਸਿੰਘ ਦੀ ਪੰਥਕ ਵਿਰਾਸਤ ਨੂੰ ਸਿੱਖ ਕੌਮ ਕਿਵੇਂ ਸੰਭਾਲੇ?
ਉੱਤਰ – ਪਿਆਰੇ ਕਰਮਜੀਤ! ਇਸ ਸਾਦਾ ਮਨ ਆਦਮੀ ਨੂੰ ਤੇਰਾ ਆਖਰੀ ਸੁਆਲ ਬਹੁਤ ਮੁਸ਼ਕਲ ਜਾਪਦਾ ਹੈ। ਫਿਰ ਵੀ ਮੈਂ ਅਰਜ਼ ਕਰਦਾ ਹਾਂ:
1. ਪੰਥ ਦਸ ਗੁਰੂ ਜੀਵਨਾਂ ਨੂੰ ਆਪਣੇ ਹਿਰਦੇ ਵਿਚ ਸਦਾ ਤਾਜ਼ਾ, ਪ੍ਰੀਤ ਨਾਲ ਲਹਿਰਾਂਦਾ ਅਤੇ ਛਰੲੳਟਵਿੲ ਰੱਖੇ।
2. ਗੁਰੂ ਗ੍ਰੰਥ ਸਾਹਿਬ ਦੀ ਸਿੱਧੀ ਸਾਦੀ ਅਤੇ ਕੁਦਰਤੀ ਭਾਵਨਾ ਅਨੁਸਾਰ ਪੰਥ ਉੱਚੇ ਇਖਲਾਕ ਦੀ ਪਾਲਣਾ ਕਰੇ, ਕਿਉਂਕਿ ਹੁਣੇ-ਦੱਸੀ ਗੁਰੂ ਪ੍ਰੀਤ ਇਸ ਬਿਨਾ ਜੀਅ ਨਹੀਂ ਸਕਦੀ।
3. ਪੰਥ ਆਪਣੀ ਕੌਮੀ ਪੱਤ ਨੂੰ ਹਰ ਦੌਲਤ, ਹਰ ਹੁਸਨ, ਹਰ ਰੁਤਬੇ ਅਤੇ ਹਰ ਸ਼ੁਹਰਤ ਤੋਂ ਉੱਪਰ ਉੱਠ ਕੇ ਮਾਂ ਵਾਂਗ ਪਿਆਰੇ ਅਤੇ ਸਤਿਕਾਰੇ।
4. ਖਾਲਸਾ ਸੰਭਾਵੀ ਪੱਤ ਲੋਟੂਆਂ ਤੋਂ ਖਬਰਦਾਰ ਰਹੇ ਅਤੇ ਕੌਮੀ ਪੱਤ ਨੂੰ ਇਸ ਤਰ੍ਹਾਂ ਸੰਭਾਲੇ, ਜਿਵੇਂ ਮਾਂ ਆਪਣੇ ਬੱਚਿਆਂ ਨੂੰ ਸੰਭਾਲਦੀ ਹੈ।
5. ਪੰਥ ਆਪਣੀ ਵੱਖਰੀ ਪਛਾਣ ਅਤੇ ਉਸ ਦੇ ਇਤਿਹਾਸਕ ਅਨੁਭਵ ਨੂੰ ਸੰਗਰਾਮੀ ਦ੍ਰਿੜਤਾ ਸਹਿਤ ਕਾਇਮ ਰੱਖਦਾ ਹੋਇਆ ਵਿਿਗਆਨਕ ਅਤੇ ਤਰਕਸ਼ੀਲ, ਪਰ ਨਾਲ ਹੀ ਕੂਟਨੀਤਕ ਪਹਿਲੂਆਂ ਵਾਲੇ ਨਵੇਂ ਜਗਤ ਨਾਲ ਕਦਮ ਨਾਲ ਕਦਮ ਮਿਲਾ ਕੇ ਤੁਰੇ, ਪਰ ਆਪਣੀ ਅੰਮ੍ਰਿਤੀ ਰਹਿਤ ਨੂੰ ਕਦੇ ਵੀ ਨੀਰਸ, ਕੱਟੜ ਅਤੇ ਗੁੰਝਲਦਾਰ ਨਾ ਬਣਾਵੇ। ਕੁਦਰਤੀ ਸਾਦਗੀ ਵਿਚ ਵਧੇ ਫੁੱਲੇ। ਨਰ-ਨਾਰੀਆਂ ਸਰੀਰ ਦੇ ਹਰ ਰੋਮ ਨੂੰ ਸਲਾਮਤ ਰੱਖਣ।
ਇੰਝ ਸੰਤ ਜਰਨੈਲ ਸਿੰਘ ਦੀ ਪੰਥਕ ਵਿਰਾਸਤ ਨੂੰ ਭਵਿੱਖ ਦੇ ਤਿਲਕਦੇ ਮੋੜਾਂ ਉੱਤੇ ਸੰਭਾਲਿਆ ਜਾ ਸਕਦਾ ਹੈ।
(14-6-2000)
18th June 2016 8:15am
Gravatar
gurdeep singh baaghi (ambala, India)
ਉਹ ਕਿਹੜਾ ਪੰਥ ਹੈ ਜੋ ਕਹਿੰਦਾ ਹੈ ਕਿ ਅਕਾਲ ਤਖਤ ਉਤੇ ਕਤਲ ਕਰ ਕੇ ਕਿਸੇ ਔਰਤ ਦੇ ਸ਼ਰੀਰ ਨੂੰ ਬੇਇਜਤ ਕੀਤਾ ਜਾਵੇ, ਤਾਕਿ ਸਾਨੂੰ ਪਤਾ ਚਲੇ ਕਿ ਗਿਆਣੀ ਲੇਖਕ ਕਿਸ ਪੰਥ ਦੀ ਗੱਲ ਕਰ ਰਹਿਆ ਹੈ। ਕਿਤਾਬੀ ਗੱਲਾਂ ਲਿਖ ਕੇ ਇਕ ਨਿਰਮਲੇ ਨੂੂੰ ਜੋ ਸਿੱਖਾਂ ਦੇ ਹੱਕਾਂ ਵਿੱਚ ਲੱਗੇ ਮੋਰਚੇ ਨੂੰ ਫੇਲ ਕਰਨ ਆਇਆ ਸੀ ਕਉਂ ਖਾਹਮਖਾਹ ਹੀਰੋ ਬਣਾਇਆ ਜਾ ਰਹਿਆ ਹੈ।
18th June 2016 9:42am
Page 43 of 63

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Enter the word table backwards.
 
Enter answer:
 
Remember my form inputs on this computer.
 
 
Powered by Commentics

.