.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1034)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
sukhjit singh kapurthala (KAPURTHALA, India)
respected veer ji
gur fateh
i suggest regarding article panja sahib. if possible story written by kartar singh duggal namely karamat to be posted on sikh marg.
sukhjit singh kapurthala
25th April 2016 7:15pm
Gravatar
Makhan Singh Purewal (Quesnel, Canada)

ਸ: ਸੁਖਜੀਤ ਸਿੰਘ ਜੀ,
ਕਰਤਾਰ ਸਿੰਘ ਦੁੱਗਲ ਦਾ ਲੇਖ ਜੇ ਕਰ ਤੁਹਾਡੇ ਕੋਲ ਟਾਈਪ ਕੀਤਾ ਹੋਇਆ ਹੈ ਤਾਂ ਭੇਜ ਦਿਓ। ਤੁਹਾਨੂੰ ਅਤੇ ਹੋਰ ਪਾਠਕਾਂ/ਲੇਖਕਾਂ ਨੂੰ ਬੇਨਤੀ ਹੈ ਕਿ ਆਪਣੇ ਵਿਚਾਰ ਆਪਣੀ ਮਾਂ-ਬੋਲੀ ਪੰਜਾਬੀ ਵਿੱਚ ਸਾਂਝੇ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਇਸ ਤਰ੍ਹਾਂ ਕਰਨ ਵਿੱਚ ਜੇ ਕਰ ਕੋਈ ਸਮੱਸਿਆ ਆਉਂਦੀ ਹੋਵੇ ਅਤੇ ਜਾਂ ਫਿਰ ਕਿਸੇ ਤਕਨੀਕੀ ਸਹਾਇਤਾ ਦੀ ਲੋੜ ਹੋਵੇ ਤਾਂ ਦੱਸ ਸਕਦੇ ਹੋ। ਪਰ ਜੇ ਕਰ ਅੰਗ੍ਰੇਜ਼ੀ ਵਿੱਚ ਲਿਖਣਾ ਸੌਖਾ ਲਗਦਾ ਹੈ ਤਦ ਵੀ ਧੰਨਵਾਦ। ਕਿਉਂਕਿ ਘੱਟੋ-ਘੱਟ ਤੁਸੀਂ ਆਪਣੇ ਮਨ ਵਿੱਚ ਆਏ ਵਿਚਾਰ ਤਾਂ ਪਾਠਕਾਂ/ਲੇਖਕਾਂ ਨਾਲ ਸਾਂਝੇ ਕਰ ਹੀ ਲੈਂਦੇ ਹੋ-ਸੰਪਾਦਕ।

26th April 2016 2:48pm
Gravatar
Makhan Singh Purewal (Quesnel, Canada)
ਕਈ ਸਾਲਾਂ ਬਾਅਦ ਤੱਤ ਗੁਰਮਤਿ ਵਾਲਿਆਂ ਨੇ ਵੀ ਆਪਣੇ ਵਿਚਾਰ ‘ਤੱਤ ਗੁਰਮਤਿ’ ਬਾਰੇ ਦਿੱਤੇ ਸਨ। ਕਿਉਂਕਿ ਮੈਂ ਡਾ: ਢਿੱਲੋਂ ਨੂੰ ਉਹਨਾ ਤੋਂ ਪੁੱਛਣ ਬਾਰੇ ਲਿਖਿਆ ਸੀ। ਉਹਨਾ ਨੇ ਆਪ ਹੀ ਉਸ ਦਾ ਜਵਾਬ ਮੇਰੀ ਪਾਈ ਪੋਸਟ ਥੱਲੇ ਦੇ ਦਿੱਤਾ ਸੀ। ਉਹਨਾ ਦੇ ਜਵਾਬ ਬਾਰੇ ਕਿਸੇ ਨੇ ਵੀ ਗੱਲ ਨਹੀਂ ਕੀਤੀ। ਕੀ ਉਸ ਨੂੰ ਕਿਸੇ ਨੇ ਪੜ੍ਹਿਆ ਹੀ ਨਹੀਂ ਜਾਂ ਉਂਜ ਹੀ ਹਊ ਪਰੇ ਕਰ ਦਿੱਤਾ ਕਿ ਕਈ ਸਾਲਾਂ ਬਾਅਦ ਉਹਨਾ ਨੇ ਕਿਸੇ ਵੈੱਬ ਸਾਈਟ ਤੇ ਕੁੱਝ ਲਿਖਿਆ ਹੈ?
25th April 2016 1:26pm
Gravatar
Gurindar Singh Paul (Aurora, US)
ਸ: ਮੱਖਣ ਸਿੰਘ ਜੀ, ਤੁਹਾਡਾ ਲਿਖਣਾ ਸਹੀ ਹੈ, ਮੈਂ ਸ: ਰਵਿੰਦਰ ਸਿੰਘ ਦੀ “ਤੱਤ ਗੁਰਮਤਿ” ਬਾਰੇ ੨੨ ਅਪ੍ਰੈਲ ਨੂੰ ਪਾਈ ਪੋਸਟ ਨੂੰ ਬਿਨਾਂ ਦੇਖੇ ਹੀ ੨੩ ਅਪ੍ਰੈਲ ਨੂੰ ਆਪਣੇ ਵਿਚਾਰ ਦਿੱਤੇ ਸਨ! ਆਪਣੇ ਢੰਗ ਨਾਲ ਲਿਖੇ ਮੇਰੇ ਸੰਖੇਪ ਵਿਚਾਰ ਸ: ਰਵਿੰਦਰ ਸਿੰਘ ਦੇ ਵਿਸਤਰਿਤ ਵਿਚਾਰਾਂ ਨਾਲ, ਕਿਸੇ ਹੱਦ ਤਕ, ਮੇਲ ਖਾਂਦੇ ਹਨ! ਇਨ੍ਹਾਂ ਦਲੀਲ-ਯੁਕਤ ਵਿਚਾਰਾਂ ਨੂੰ ਮੰਨਣਾਂ ਜਾਂ ਨਾ ਮੰਨਣਾ ਹਰ ਇਕ ਵਿਅਕਤੀ ਦੀ ਵਿਅਕਤੀਗਤ ਸੋਚ ਉੱਤੇ ਨਿਰਭਰ ਕਰਦਾ ਹੈ!
25th April 2016 4:42pm
Gravatar
Gursharn Singh Dhillon (Ajax, Canada)
ਗੁਰਮਤਿ ਅਤੇ ਤੱਤ ਗੁਰਮਤਿ ਵਿੱਸ਼ੇ ਬਾਰੇ ਜਾਣਕਾਰੀ ਦੇਣ ਲਈ ਸ੍ਰ. ਇਕਬਾਲ ਸਿੰਘ ਢਿੱਲੋਂ ਜੀ ਅਤੇ ਸ੍ਰ. ਗੁਰਇੰਦਰ ਸਿੰਘ ਪਾਲ ਜੀ ਦਾ ਬਹੁਤ-ਬਹੁਤ ਧੰਨਵਾਦ।
ਸ੍ਰ. ਸਤਨਾਮ ਸਿੰਘ ਜੀ ਮੌਂਟਰੀਅਲ ਦਾ ਵੀ ਧੰਨਵਾਦ ਜਿੰਨ੍ਹਾਂ ਦੀ ਲਿਖਤ ਪਾਉਣ ਨਾਲ ਇਸ ਵਿੱਸ਼ੇ ਤੇ ਵਿਚਾਰ ਕੀਤੀ ਗਈ ।
25th April 2016 4:56am
Gravatar
Gurdeep Singh Baaghi (Ambala, India)
ਹੇਮਕੁੰਡ ਜਾਣ ਵਾਲਿਉ ਬਿਚਿਤਰ ਨਾਟਕ ਦੇ ਲਿਖਾਰੀ ਨੂੰ ਕਪਾਲ ਮੋਚਨ ਬਾਰੇ ਪਤਾ ਨਹੀ ਸੀ

ਹੇਮਕੁੰਡ ਬਿਚਿਤਰ ਨਾਟਕ ਦੀ ਦੇਣ ਹੈ, ਮੈਨੂੰ ਤੇ ਤਰਸ ਆਂਦਾ ਹੈ ਉਨ੍ਹਾਂ ਲੋਕਾਂ ਤੇ ਜੋ ਬਾਮਨਵਾਦੀ ਲਿਖਤ ਦਾ ਸ਼ਿਕਾਰ ਹੋਕੇ ਹੇਮਕੁੰਡ ਪੁੱਜ ਜਾਂਦੇ ਹਨ। ਬਿਚਿਤਰ ਨਾਟਕ ਲਿਖਾਰੀ ਮੁਤਾਬਿਕ ਉਸ ਨੇ ਪਿਛਲੇ ਜਨਮ ਵਿੱਚ ਹੇਮਕੁੰਡ ਤੇ ਤਪਸਿਆ ਕੀਤੀ ਸੀ ਪਰ ਹਾਸੋਹੀਣੀ ਗੱਲ ਇਹ ਹੈ ਕਿ ਜਿਸ ਕਪਾਲ ਮੋਚਨ ਗੁਰੂ ਗੋਬਿੰਦ ਸਿੰਘ ਸਾਹਿਬ ਗਏ ਸੀ ਉਸ ਕਪਾਲ ਮੋਚਨ ਦੀ ਸਹੀ ਭੂਗੋਲਿਕ ਜਾਣਕਾਰੀ ਬਿਚਿਤਰ ਨਾਟਕ ਦੇ ਲਿਖਾਰੀ ਨੂੰ ਪਤਾ ਹੀ ਨਹੀ ਸੀ।

ਬਿਚਿਤਰ ਨਾਟਕ ਦਾ ਲਿਖਾਰੀ ਲਿਖਦਾ ਹੈ ਕਿ ਯਮੁਨਾ ਨਦੀ ਦੇ ਕਿਨਾਰੇ ਹੈ ਕਪਾਲ ਮੋਚਨ:--
ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ ॥
ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ ॥੨॥

ਆਉ ਕਪਲਾ ਮੋਚਨ ਦੀ ਸਹੀ ਭੂਗੋਲਿਕ ਸਥਿਤੀ ਅਤੇ ਮਿਥਿਹਾਸ ਨੂੰ ਜਾਣ ਲਈਏ। ਮਹਾਨ ਕੋਸ਼ ਵਿੱਚ ਇਸ ਦੀ ਜਾਣਕਾਰੀ ਮਿਲ ਜਾਂਦੀ ਹੈ :-- “ਮਹਾਭਾਰਤ ਅਨੁਸਾਰ ਸਰਸ੍ਵਤੀ ਦੇ ਕਿਨਾਰੇ "ਔਸ਼ਨਸ" ਤੀਰਥ ਦਾ ਨਾਉਂ ਕਪਾਲਮੋਚਨ ਹੈ. ਸ਼੍ਰੀ ਰਾਮ ਚੰਦ੍ਰ ਕਰਕੇ ਵੱਢਿਆ ਹੋਇਆ ਇੱਕ ਦੈਤ ਦਾ ਸਿਰ ਮਹੋਦਰ ਰਿਖੀ ਦੀ ਟੰਗ ਨਾਲ ਚਿਮਟ ਗਿਆ ਸੀ, ਜੋ ਕਿਸੇ ਤੀਰਥ ਨ੍ਹਾਤੇ ਨਾ ਉਤਰਿਆ. ਇਸ ਥਾਂ ਸਨਾਨ ਕਰਨ ਤੋਂ ਸਿਰ ਟੰਗ ਨਾਲੋਂ ਲੱਥਾ. ਇਹ ਜਾਂ ਜਗਾਧਰੀ ਤੋਂ ਪੰਜ ਕੋਹ ਉੱਤਰ ਸਢੌਰੇ ਪਾਸ ਅੰਬਾਲੇ ਜਿਲੇ ਵਿੱਚ ਹੈ. ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਥਾਂ ਸੰਮਤ ੧੭੪੨ ਵਿੱਚ ਲੋਕਾਂ ਨੂੰ ਸ਼ੁਭ ਸਿਖਯਾ ਦੇਣ ਪਧਾਰੇ ਹਨ. ਗੁਰਦ੍ਵਾਰਾ ਬਣਿਆ ਹੋਇਆ ਹੈ, ੨੫੦ ਵਿੱਘੇ ਜ਼ਮੀਨ ਗੁਰਦ੍ਵਾਰੇ ਦੇ ਨਾਉਂ ਪਿੰਡਾਂ ਵਿੱਚ ਹੈ. "ਇਕ ਕਪਾਲਮੋਚਨ ਸੁਭ ਤਾਲ। ਤਹਿਂ ਕੋ ਮੇਲਾ ਅਯੋ ਵਿਸਾਲ." (ਗੁਪ੍ਰਸੂ) ਕਪਾਲਮੋਚਨ ਤੀਰਥ "ਮਿਲਖ" ਪਿੰਡ ਦੀ ਜ਼ਮੀਨ ਵਿੱਚ ਹੈ. ਇਸ ਦੇ ਨਾਲ ਹੀ ਇੱਕ "ਰਿਣਮੋਚਨ" ਤਾਲ ਭੀ ਹਿੰਦੂਆਂ ਕਰਕੇ ਪਵਿਤ੍ਰ ਮੰਨਿਆ ਗਿਆ ਹੈ”

ਕਪਾਲ ਮੋਚਨ ਸਰਸਵਤੀ ਨਦੀ ਦੇ ਕੰਢੇ ਹੈ ਨਾਕਿ ਯਮੁਨਾ ਨਦੀ ਦੇ ਕੰਢੇ। ਬਹੁਤ ਹੈਰਾਣੀ ਹੋਂਦੀ ਉਨ੍ਹਾਂ ਅਖੌਤੀ ਵਿਦਵਾਨਾਂ ਤੇ ਜਿਨ੍ਹਾਂ ਨੇ ਬਿਚਿਤਰ ਨਾਟਕ ਦੀ ਗੱਪੌੜ ਤੇ ਹੇਮਕੁੰਢ ਨਾਮ ਦਾ ਇਕ ਗੁਰਦਵਾਰਾ ਬਣਾ ਦਿੱਤਾ ਅਤੇ ਕਦੇ ਇਹ ਪੜਚੋਲ ਨਹੀ ਕੀਤੀ ਕਿ ਜਿਸ ਕਪਾਲ ਮੋਚਨ ਗੁਰੂ ਗੋਬਿੰਦ ਸਿੰਘ ਸਾਹਿਬ ਗਏ ਉਸ ਜਗਹ ਦੀ ਸਹੀ ਭੂਗੋਲਿਕ ਸਥਿਤੀ ਬਾਰੇ ਬਿਚਿਤਰ ਨਾਟਕ ਦੇ ਲਿਖਾਰੀ ਨੂੰ ਪਤਾ ਹੀ ਨਹੀ ਸੀ।

ਸਿੱਖੋ ਅਕਲ ਤੂੰ ਹੱਥ ਮਾਰੋ ਅਤੇ ਇਹ ਵੇਖੋ ਜਿਥੇ ਗੁਰੂ ਗੋਬਿੰਦ ਸਾਹਿਬ ਗਏ ਉਸ ਜਗਹ ਬਾਰੇ ਬਿਚਿਤਰ ਨਾਟਕ ਦਾ ਲਿਖਾਰੀ ਕੁਛ ਨਹੀ ਜਾਣਦਾ ਅਤੇ ਜਿਸ ਜਗਹ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੋਈ ਵਾਸਤਾ ਨਹੀ ਉਥੇ ਬਿਚਿਤਰ ਨਾਟਕ ਦੇ ਲਿਖਾਰੀ ਦੀ ਲਿਖਤ ਦੇ ਅਧਾਰ ਦੇ ਗੁਰਦਵਾਰਾ ਬਣਾ ਦਿੱਤਾ।

ਜਾਗੋ ਸਿੱਖੋ ਜਾਗੋ

ਗੁਰਦੀਪ ਸਿੰਘ ਬਾਗੀ
25th April 2016 12:21am
Gravatar
Iqbal Singh Dhillon (Chandigarh, India)
ਸ. ਗੁਰਇੰਦਰ ਸਿੰਘ ਪਾਲ ਜੀ ਨੇ ਆਪਣੀ ਹੇਠਾਂ ਦਿੱਤੀ ਪੋਸਟ ਵਿਚ ਜੋ ਦਲੀਲਾਂ ‘ਗੁਰਮੱਤ’ ਨਾਲ ‘ਤੱਤ’ ਸ਼ਬਦ ਵਰਤੇ ਜਾਣ ਲਈ ਦਿੱਤੀਆਂ ਹਨ ਉਹ ਤਰਕਅਧਾਰਿਤ ਨਹੀਂ ਮੰਨੀਆਂ ਜਾ ਸਕਦੀਆਂ। ਇਸ ਦੇ ਕਈ ਸਪਸ਼ਟ ਕਾਰਨ ਹਨ।
ਪਹਿਲਾਂ ਤਾਂ ਉਹ ਗੁਰਮੱਤ ਨੂੰ ਪਰੀਭਾਸ਼ਿਤ ਕਰਦੇ ਹੋਏ ਲਿਖਦੇ ਹਨ: “ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ‘ਪੋਥੀ’ ਵਿੱਚ ਦਰਜ ਗੁਰਬਾਣੀ ਤੋਂ ਮਿਲਦੀ ਮੱਤ ਨੂੰ ‘ਗੁਰਮਤਿ’ ਕਿਹਾ ਜਾਂਦਾ ਹੈ।” ਇਸ ਪਰੀਭਾਸ਼ਾ ਦੇ ਹਿਸਾਬ ਨਾਲ ਤਾਂ ਗੁਰਮੱਤ ਸਦਾ-ਸਦਾ ਲਈ ਸ਼ੁਧ ਹੈ ਕਿਉਂਕਿ ‘ਪੋਥੀ’ ਜਾਂ ਗੁਰਬਾਣੀ ਗ੍ਰੰਥ ਵਿਚ ਦਰਜ ਰਚਨਾ ਸਦਾ-ਸਦਾ ਲਈ ਸ਼ੁਧ ਹੈ। ਇਸ ਲਈ ‘ਗੁਰਮੱਤ/ਗੁਰਮਤਿ’ ਨਾਲ ‘ਤੱਤ’ (ਸ਼ੁਧ/ਅਸਲੀ/ਮੂਲ/ਮੌਲਿਕ ਦੇ ਅਰਥਾਂ ਵਿਚ) ਲਗਾਉਣ ਦੀ ਸਥਿਤੀ ਹੀ ਨਹੀਂ ਉਪਜਦੀ ।
ਦੂਸਰਾ, ਜਿੱਥੋਂ ਤੱਕ ‘ਗੁਰਮਤਿ-ਦੋਖੀਆਂ’ ਦਾ ਸਬੰਧ ਹੈ ਉਹਨਾਂ ਨੇ ‘ਕੱਚੀ ਬਾਣੀ’ ਭਾਵ ਨਕਲੀ ਬਾਣੀ ਨੂੰ ਸੱਚੀ ਬਾਣੀ ਦੇ ਤੌਰ ਤੇ ਤਾਂ ਪਰਚਲਤ ਕਰਨ ਦਾ ਯਤਨ ਕੀਤਾ ਸੀ ਪਰੰਤੂ ਉਹਨਾਂ ਵਿੱਚੋਂ ਕਦੇ ਵੀ ਕਿਸੇ ਨੇ ‘ਗੁਰਮੱਤ/ਗੁਰਮਤਿ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਸੀ। ਜੇਕਰ ਕਦੀ ਕਿਸੇ ਨੇ ਅਜਿਹੀ ਵਰਤੋਂ ਕੀਤੀ ਹੋਵੇ ਤਾਂ ਸ. ਪਾਲ ਜੀ ਵਿਖਾ ਸਕਦੇ ਹਨ। ਸੋ ‘ਦੋਖੀਆਂ’ ਦੇ ਸੰਦਰਭ ਵਿਚ ਟਾਕਰਾ ਅਸਲੀ ਪਾਠ (text) ਅਤੇ ਨਕਲੀ ਪਾਠ (text) ਦੇ ਵਿਚਕਾਰ ਹੈ ਜੋ ਕਿ ‘ਗੁਰਮੱਤ/ਗੁਰਮਤਿ’ ਦੇ ਸੰਦਰਭ ਤੋਂ ਬਾਹਰ ਦੀ ਸਥਿਤੀ ਹੈ ਅਤੇ ਇਸ ਨੂੰ ‘ਗੁਰਮੱਤ/ਗੁਰਮਤਿ’ ਨਾਲ ਜੋੜਨਾ ਵਾਜਿਬ ਨਹੀਂ।
ਤੀਸਰਾ, ਜੋ ਉਦਾਹਰਨਾਂ ਸ. ਪਾਲ ਜੀ ਨੇ ਦਿੱਤੀਆਂ ਹਨ ਉਹ ਸਾਰੀਆਂ ਦੀਆਂ ਸਾਰੀਆਂ ਹੀ ਅਪ੍ਰਸੰਗਕ (irrelevant) ਹਨ। ‘ਬੀੜ’ ਤਾਂ ਇਕ ਗ੍ਰੰਥ ਭਾਵ ਪੁਸਤਕ ਹੁੰਦੀ ਹੈ, ਉਹ ਅਸਲੀ ਜਾਂ ਨਕਲੀ/ਖਾਰੀ ਹੋ ਸਕਦੀ ਹੈ ਪਰੰਤੂ ‘ਗੁਰਮੱਤ/ਗੁਰਮਤਿ’ ਤਾਂ ਸੱਚੀ ਬਾਣੀ ਦੇ ਫਲਸਫੇ ਨੂੰ ਕਿਹਾ ਜਾਂਦਾ ਹੈ ਅਤੇ ਇਹ ਨਕਲੀ ਹੋ ਹੀ ਨਹੀਂ ਸਕਦਾ। ਬੰਦਾ ਬਹਾਦਰ ਦੇ ਵੇਲੇ ਸ਼ਬਦ ‘ਖਾਲਸਾ’ ਇਕ ਵਿਸ਼ੇਸ਼ ਫਿਰਕੇ ਦੀਆਂ ਜੁਝਾਰੂ ਫੌਜਾਂ ਲਈ ਵਰਤਿਆ ਜਾਂਦਾ ਸੀ (ਇਹ ‘ਖਾਲਸਾ’ ਭਾਈ ਨੰਦ ਲਾਲ ਵੱਲੋਂ ਆਪਣੇ ‘ਤਨਖਾਹਨਾਮਾ’ ਵਿਚ ਦਰਸਾਏ ‘ਖਾਲਸਾ’ ਨਾਲੋਂ ਬਿਲਕੁਲ ਭਿੰਨ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਕਿਧਰੇ ‘ਖਾਲਸਾ’ ਸ਼ਬਦ ਦੀ ਵਿਆਖਿਆ ਨਹੀਂ ਦਿੱਤੀ ਹੋਈ)। ਕਿਸੇ ਫੌਜੀ ਦਸਤੇ ਲਈ ‘ਤੱਤ’ ਭਾਵ ਅਸਲੀ (genuine) ਅਤੇ ‘ਗੈਰ-ਤੱਤ’ ਭਾਵ ਨਕਲੀ (fake) ਸ਼ਬਦ ਵਰਤੇ ਜਾ ਸਕਦੇ ਹਨ ਪਰੰਤੂ ‘ਗੁਰਮੱਤ/ਗੁਰਮਤਿ’ ਤਾਂ ਇਕ ਸੱਚੀ-ਸੁੱਚੀ (genuine) ਵਿਚਾਰਧਾਰਾ ਦਾ ਨਾਮ ਹੈ ਅਤੇ ਇਸ ਦੇ ਸੰਦਰਭ ਵਿਚ ‘ਨਕਲੀ’ ਵਰਗੇ ਸ਼ਬਦਾਂ ਦੀ ਵਰਤੋਂ ਦੀ ਸਥਿਤੀ ਪੈਦਾ ਨਹੀਂ ਹੋ ਸਕਦੀ। ਦੁੱਧ/ਘਿਓ ਸ਼ੁਧ ਜਾਂ ਮਿਲਾਵਟ ਵਾਲਾ ਹੋ ਸਕਦਾ ਹੈ ਪਰੰਤੂ ‘ਗੁਰਮੱਤ/ਗੁਰਮਤਿ’ ਸ਼ੁਧ ਬਾਣੀ ਦਾ ਸ਼ੁਧ ਫਲਸਫਾ ਹੈ, ਇਸ ਨੂੰ ਦੁੱਧ/ਘਿਓ ਦੇ ਥਾਂ ਤੇ ਰੱਖ ਕੇ ਨਹੀਂ ਵੇਖਿਆ ਜਾ ਸਕਦਾ। ਇੱਸੇ ਤਰ੍ਹਾਂ ਸਿੱਕਾ ਵੀ ‘ਅਸਲੀ’ (genuine) ਜਾਂ ‘ਨਕਲੀ’ (fake) ਹੋ ਸਕਦਾ ਹੈ ਪਰੰਤੂ ਰੱਬ ਵਾਂਗ ਜਾਂ ਸੂਰਜ ਵਾਂਗ ਬਾਣੀ ਇੱਕੋ ਹੀ ਹੈ ਅਤੇ ‘ਗੁਰਮੱਤ/ਗੁਰਮਤਿ’ ਵੀ ਇੱਕੋ ਹੀ ਹੈ, ਉਹ ਅਸਲੀ ਹੀ ਹੈ ਅਤੇ ਉਸ ਦੇ ਨਕਲੀ ਹੋਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।
ਉੱਪਰ ਦਿੱਤੇ ਵਿਸਥਾਰ ਤੋਂ ਸਪਸ਼ਟ ਹੈ ਕਿ ‘ਗੁਰਮੱਤ/ਗੁਰਮਤਿ’ ਸ਼ਬਦ ਨਾਲ ‘ਤੱਤ’ ਸ਼ਬਦ ਦੀ ਵਰਤੋਂ ਦੀ ਉੱਕਾ ਹੀ ਲੋੜ ਨਹੀਂ।
...... ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
24th April 2016 12:48am
Gravatar
Gurindar Singh Paul (Aurora, US)
“ਤੱਤ ਗੁਰਮਤਿ”
ਕੁਝ ਦਿਨਾਂ ਤੋਂ ‘ਤੱਤ ਗੁਰਮਤਿ’ ਦੇ ਮੁੱਦੇ ’ਤੇ ਵਿਦਵਾਨਾਂ ਵੱਲੋਂ ਵਿਚਾਰ ਦਿੱਤੇ ਜਾ ਰਹੇ ਹਨ। ਪਹਿਲੀ ਨਜ਼ਰੇ ਤਾਂ ਇਹੀ ਲੱਗਦਾ ਹੈ ਕਿ ਗੁਰਮਤਿ ਨਾਲ ਤੱਤ ਲਾਉਣਾ ਬੇਲੋੜਾ ਹੈ! ਪਰੰਤੂ ਜੇ ਸਬਰ ਤੇ ਸਹਿਣਸ਼ੀਲਤਾ ਨਾਲ ਵਿਚਾਰੀਏ ਤਾਂ ਇਸ ਨੂੰ ਗ਼ਲਤ ਵੀ ਨਹੀਂ ਕਿਹਾ ਜਾ ਸਕਦਾ! ਆਓ! ਵਿਚਾਰੀਏ ਕਿਵੇਂ?
ਅਸਲੀ ਤੇ ਨਕਲੀ, ਖਰੇ ਤੇ ਖੋਟੇ ਵਿੱਚ ਵਖਰੇਵਾਂ ਕਰਨ ਲਈ ਅਸਲ ਜਾਂ ਨਕਲ ਦਰਸਾਊ ਅਗੇਤਰ ਵਰਤੇ ਜਾਣਾ ਸੁਭਾਵਕ ਹੈ। ਗੁਰਬਾਣੀ ਦੀ ਬੀੜ, ਬੀੜ ਹੀ ਹੈ, ਪਰ ਜਦੋਂ ਅਸਲੀ ਬੀੜ ਦੇ ਉਤਾਰੇ ਵੇਲੇ ਉਸ ਵਿੱਚ ਵਾਧ-ਘਾਟ ਕੀਤੀ ਗਈ ਤਾਂ ਗੁਰੂ ਜੀ ਨੇ ਉਸ ਬੀੜ ਨੂੰ “ਖਾਰੀ ਬੀੜ” ਦਾ ਨਾਮ ਦਿੱਤਾ!
ਖ਼ਾਲਸਾ ਪਦ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਵਾਗ-ਡੋਰ ਬਾਬਾ ਬੰਦਾ ਬਹਾਦੁਰ ਨੂੰ ਸੌਂਪ ਦਿੱਤੀ ਸੀ। ਪੰਜਾਬ ਦੇ ਖ਼ਾਲਸੇ ਤੋਂ ਬੰਦਾ ਬਹਾਦੁਰ ਦੀ ਉਚਅਧਿਕਰਤਾ ਬਰਦਾਸ਼ਤ ਨਹੀਂ ਹੋਈ। ਉਨ੍ਹਾਂ ਨੇ ਬੰਦਾ ਬਹਾਦੁਰ ਦਾ ਸਾਥ ਦੇ ਰਹੇ ਖ਼ਾਲਸੇ ਨੂੰ ਖ਼ਾਲਸਾ ਨਾਂ ਮੰਨਦਿਆਂ, ਪੰਜਾਬ ਦੇ ਖ਼ਾਲਸੇ ਨੂੰ “ਤੱਤ ਖ਼ਾਲਸਾ” ਦਾ ਨਾਮ ਦਿੱਤਾ। ਜਿਸ ਦਾ ਮਤਲਬ ਇਹ ਸੀ ਕਿ ਪੰਜਾਬ ਵਾਲਾ ਖ਼ਾਲਸਾ ਅਸਲੀ (ਤੱਤ) ਸੀ ਤੇ ਬੰਦਾ ਬਹਾਦੁਰ ਵਾਲਾ ਖ਼ਾਲਸਾ ਅਸਲੀ ਨਹੀਂ ਸੀ!
ਦੁੱਧ, ਦੁੱਧ ਹੀ ਹੈ; ਪਰ ਅਸੀਂ ਬਿਨਾਂ ਮਿਲਾਵਟ ਵਾਲੇ ਦੁੱਧ ਨੂੰ ਖ਼ਾਲਸ ਦੁੱਧ ਕਹਿੰਦੇ ਹਾਂ! ਬਿਨਾਂ ਮਿਲਾਵਟ ਵਾਲੇ ਦੇਸੀ ਘਿਓ ਨੂੰ ਸ਼ੁੱਧ ਦੇਸੀ ਘਿਓ ਕਿਹਾ ਜਾਂਦਾ ਹੈ! ਸਿੱਕਾ, ਸਿੱਕਾ ਹੀ ਹੈ; ਪਰ ਅਸਲੀ ਸਿੱਕੇ ਨੂੰ ਖਰਾ ਸਿੱਕਾ ਅਤੇ ਮਿਲਾਵਟ ਵਾਲੇ ਨਕਲੀ ਸਿੱਕੇ ਨੂੰ ਖੋਟਾ ਸਿੱਕਾ ਕਿਹਾ ਜਾਂਦਾ ਹੈ!!........
ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ “ਪੋਥੀ” ਵਿੱਚ ਦਰਜ ਗੁਰਬਾਣੀ ਤੋਂ ਮਿਲਦੀ ਮੱਤ ਨੂੰ “ਗੁਰਮਤਿ” ਕਿਹਾ ਜਾਂਦਾ ਹੈ। ਗੁਰਮਤਿ-ਦੋਖੀਆਂ ਵੱਲੋਂ “ਗੁਰਮਤਿ” ਦੇ ਨਾਮ ’ਤੇ ਕੂੜ-ਕਿਤਾਬਾਂ ਤੋਂ ਮਿਲਦੀ ਮੱਤ ਨੂੰ ਗੁਰਮਤਿ ਕਹਿ ਕੇ ਉਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, “ਪੋਥੀ” ਵਾਲੀ ਅਸਲੀ ਗੁਰਮਤਿ ਨੂੰ, ਪ੍ਰਚਾਰੀ ਜਾ ਰਹੀ ਕਥਿਤ ਗੁਰਮਤਿ ਨਾਲੋਂ ਨਿਖੇੜਨ/ਵਖਰਿਆਉਣ ਵਾਸਤੇ ਪੋਥੀ ਵਾਲੀ ਗੁਰਮਤਿ ਨਾਲ ਤੱਤ ਲਾ ਦਿੱਤਾ ਜਾਣਾ ਗ਼ਲਤ ਨਹੀਂ ਲਗਦਾ!!
ਗੁਰਇੰਦਰ ਸਿੰਘ ਪਾਲ
23rd April 2016 4:38pm
Gravatar
Iqbal Singh Dhillon (Chandigarh, India)
ਸ. ਸਤਨਾਮ ਸਿੰਘ ਮੌਂਟਰੀਅਲ ਜੀ, ਉੱਤਰ ਦੇਣ ਲਈ ਆਪ ਜੀ ਦਾ ਧੰਨਵਾਦ ਹੈ ਜੀ।
ਵਿਚਾਰ-ਅਧੀਨ ਨੁਕਤੇ ਦੇ ਸਬੰਧ ਵਿਚ ਮੈਂ ਇਹ ਦੱਸਣਾ ਚਾਹਾਂਗਾ ਕਿ ‘ਗੁਰਮੱਤ’ ਦਾ ਆਪਣਾ ਅਰਥ ਹੀ ‘ਗੁਰਬਾਣੀ ਦਾ ਮੂਲ ਸਿਧਾਂਤ’ ਹੈ ਇਸ ਲਈ ‘ਗੁਰਮੱਤ’ ਦੇ ਨਾਲ ‘ਤੱਤ’ ਲਾਉਣ ਦੀ ਲੋੜ ਹੀ ਨਹੀਂ, ਇਕੱਲਾ ‘ਗੁਰਮੱਤ’ ਹੀ ਠੀਕ ਹੈ ਅਤੇ ਜੋ ਗੁਰਮੱਤ ਦੇ ਵਿਪਰੀਤ ਹੈ ਉਹ ‘ਮਨਮੱਤ’ ਹੈ। ਅਣਜਾਣੇ ਵਿਚ ਕੁਝ ਧਿਰਾਂ ‘ਗੁਰਮੱਤ’ ਨਾਲ ‘ਤੱਤ’ ਜੋੜ ਕੇ ‘ਤੱਤ ਗੁਰਮੱਤ’ ਬਣਾ ਲੈਂਦੀਆਂ ਹਨ ਪਰੰਤੂ ਇਹ ਇਸ ਤਰ੍ਹਾਂ ਹੀ ਹੈ ਜਿਵੇਂ ‘ਬਿਹਤਰੀਨ’ ਤੋਂ ‘ਸਭ ਤੋਂ ਬਿਹਤਰੀਨ’ ਬਣਾ ਲਿਆ ਜਾਵੇ, ‘ਫਜ਼ੂਲ’ ਤੋਂ ‘ਬੇਫਜ਼ੂਲ’ ਬਣਾ ਲਿਆ ਜਾਵੇ ਜਾਂ ‘perfect’ ਤੋਂ ‘most perfect’ ਬਣਾ ਲਿਆ ਜਾਵੇ।
.................ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
23rd April 2016 3:39am
Gravatar
Iqbal Singh Dhillon (Chandigarh, India)
ਮਾਨਯੋਗ ਸੰਪਾਦਕ ਸ. ਮੱਖਣ ਸਿੰਘ ਪੁਰੇਵਾਲ ਜੀ ਵੱਲੋਂ ਹੇਠਾਂ ਪਾਈ ਗਈ ਪੋਸਟ ਦੇ ਸਬੰਧ ਵਿਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੇਰਾ ਸਵਾਲ ‘ਸਿਖਮਾਰਗ’ ਵੈਬਸਾਈਟ ਉੱਤੇ ਪਾਈ ਗਈ ਇਕ ਵਿਸ਼ੇਸ਼ ਲਿਖਤ ਦੇ ਸਬੰਧ ਵਿਚ ਹੈ ਅਤੇ ਮੈਂ ਇਹ ਸਵਾਲ ਉਸ ਲਿਖਤ ਦੇ ਇਕ ਪਾਠਕ ਦੇ ਤੌਰ ਤੇ ਕੀਤਾ ਹੈ ਜੋ ਕਿ ਮੇਰਾ ਹੱਕ ਹੈ (ਇੱਥੇ ਹੋਰਨਾਂ ਧਿਰਾਂ ਜਾਂ ਹੋਰਨਾਂ ਸਥਿਤੀਆਂ ਨੂੰ ਵਿਚ ਲਿਆਉਣ ਦੀ ਲੋੜ ਨਹੀਂ ਉਪਜਦੀ, ਉਹਨਾਂ ਸਬੰਧੀ ਵੱਖਰੇ ਤੌਰ ਤੇ ਵਿਚਾਰ ਕੀਤੀ ਜਾ ਸਕਦੀ ਹੈ)। ਇੱਸੇ ਤਰ੍ਹਾਂ ਸਬੰਧਤ ਲੇਖਕ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਆਪਣੀ ਵਿਚਾਰ-ਅਧੀਨ ਲਿਖਤ ਦੇ ਸਬੰਧ ਵਿਚ ਕਿਸੇ ਪਾਠਕ ਵੱਲੋਂ ਪੁੱਛੇ ਗਏ ਸਵਾਲ ਦਾ ਉੱਤਰ ਦੇਵੇ ਕਿਉਂਕਿ ਉਸ ਨੇ ਆਪਣੀ ਲਿਖਤ ਨੂੰ ਖੁਦ ਹੀ ਜਨਤਕ ਕੀਤਾ/ਪ੍ਰਕਾਸ਼ਿਤ ਕਰਵਾਇਆ ਹੈ। ਗੁਰਮੱਤ ਵੀ ਮਨੁੱਖ ਨੂੰ ਆਪਣਾ ਨੈਤਿਕ ਫਰਜ਼ ਨਿਭਾਉਣ ਦਾ ਸੰਦੇਸ਼ ਦਿੰਦੀ ਹੈ। ਹੁਣ ਇਕ ਨਵਾਂ ਨੁਕਤਾ ਖੜ੍ਹਾ ਹੋ ਜਾਂਦਾ ਹੈ ਕਿ ਜੇਕਰ ਕੋਈ ਆਪ ਤਾਂ ਆਪਣੇ ਨੈਤਿਕ ਫਰਜ਼ ਨੂੰ ਨਿਭਾਉਣ ਵਿਚ ਆਨਾਕਾਨੀ ਕਰਦਾ ਹੋਇਆ ਗੁਰਮੱਤ ਵੱਲੋਂ ਮੂੰਹ ਮੋੜ ਲਵੇ ਪਰੰਤੂ ਉਹ ਦੂਸਰਿਆਂ ਨੂੰ ਗੁਰਮੱਤ ਦਾ ਪਾਠ ਪੜ੍ਹਾਵੇ ਤਾਂ ਅਜਿਹੇ ਵਿਅਕਤੀ ਲਈ ਕਿਹੜਾ ਵਿਸ਼ੇਸ਼ਣ ਵਰਤਿਆ ਜਾਣਾ ਚਾਹੀਦਾ ਹੈ। ਮੇਰੀ ਮਾਨਯੋਗ ਸੰਪਾਦਕ ਜੀ ਨੂੰ ਸਨਿਮਰ ਬੇਨਤੀ ਹੈ ਕਿ ਉਹ ਖੁਦ ਇਸ ‘ਵਿਸ਼ੇਸ਼ਣ’ ਦੀ ਚੋਣ ਕਰਕੇ ਦੇਣ।
ਮਾਨਯੋਗ ਸੰਪਾਦਕ ਜੀ ਰਾਹੀਂ ਸ. ਸਤਨਾਮ ਸਿੰਘ ਮੌਂਟਰੀਅਲ ਜੀ ਨੂੰ ਮੇਰੀ ਇਕ ਵਾਰ ਫਿਰ ਬੇਨਤੀ ਹੈ ਕਿ ਉਹ ਮੇਰੇ ਵੱਲੋਂ ਉਹਨਾਂ ਤੋਂ ਉਹਨਾਂ ਦੀ ਲਿਖਤ ਦੇ ਸੰਦਰਭ ਵਿਚ ਪੁੱਛੇ ਗਏ ਸਵਾਲ ਦਾ ਉੱਤਰ ਦੇਣ। ਉਹਨਾਂ ਵੱਲੋਂ ਕੋਈ ਉੱਤਰ ਨਾ ਆਉਣ ਤੇ ਉਹਨਾਂ ਲਈ ਉਹ ਵਿਸ਼ੇਸ਼ਣ ਵਰਤਣਾ ਵਾਜਿਬ ਹੋਵੇਗਾ ਜਿਸ ਦੀ ਚੋਣ ਕਰਨ ਸਬੰਧੀ ਮਾਨਯੋਗ ਸੰਪਾਦਕ ਜੀ ਨੂੰ ਉੱਪਰ ਬੇਨਤੀ ਕੀਤੀ ਗਈ ਹੈ।

.................ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
22nd April 2016 8:15pm
Gravatar
Satnam Singh (Montreal, Canada)
ਸਤਕਾਰਜੋਗ ਅਕਬਾਲ ਸਿੰਘ ਜੀ,
ਮੇਰੀ ਤੁਸ਼ ਸਮਝ ਅਨੁਸਾਰ "ਤੱਤ" ਦਾ ਅਰਥ ਹੈ 'ਮੂਲ਼ 'ਨਿਰੋਲ,
ਗੁਰੂ ਗਰੰਥ ਸਾਹਿਬ ਜੀ ਦਾ ਸਿਧਾਂਤ (ਸਿਖਿਆ)
ਮੇਰੀ ਨਜ਼ਰ ਵਿੱਚ ਤੱਤ ਗੁਰਮਤਿ ਹੈ,
ਤੱਤ ਗੁਰਮਤਿ ਦਾ ਪ੍ਰਚਾਰਕ ਹੈ ਨਿਰੋਲ ਗੁਰੂ ਗਰੰਥ ਸਾਹਿਬ ਜੀ ਦੀ ਮੱਤ (ਸਿਧਾਂਤ) ਦਾ ਪ੍ਰਚਾਰਕ,
ਬਾਕੀ ਮੈ ਤਾਂ ਆਪ ਵਰਗੇ ਗੁਰਮਖਾਂ ਤੋਂ ਸਦਾ ਹੀ ਕੁਝ ਨਾ ਕੁਝ ਸਿਖਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾ ਜੀ,
ਬਾਕੀ ਜੋ ਤੁਹਾਡੀਆਂ ਨਜ਼ਰਾਂ "ਤੱਤ ਗੁਰਮਤਿ" ਦਾ ਭਾਵ ਹੈ ਤੁਸੀਂ ਦੱਸ ਦਿਉ ਜੀ,
22nd April 2016 9:58pm
Gravatar
Satnam Singh (Montreal, Canada)
॥ਹੇਮਕੁੰਡ ਬਾਰੇ ਇੱਕ ਸੱਚ ਇਹ ਵੀ॥

1935 ਤੋਂ ਪਹਿਲਾਂ ਹੇਮਕੁੰਡ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਸੀ, ਭਈ ਵੀਰ ਸਿੰਘ ਨੇ ਪਹਿਲੀ ਬਾਰ ਆਪਣੀ ਕਿਤਾਬ ਵਿੱਚ ਹੇਮਕੁੰਡ ਦਾ ਜਿਕਰ ਕੀਤਾ ਸੀ, ਉਹ ਕਿਤਾਬ ਇੱਕ ਅੰਗਰੇਜ਼ ਆਰਮੀ ਦੇ ਸਿੱਖ ਫੌਜੀ ਸੋਹਣ ਸਿੰਘ ਨੇ 1929 ਨੂੰ ਪੜ੍ਹੀ ਸੀ ਤੇ ਹੇਮਕੁੰਡ ਦੀ ਭਾਲ਼ ਸੁਰੂ ਕੀਤੀ, 1932 ਵਿੱਚ ਉਸ ਅਸਥਾਨ ਦੀ ਨਿਸ਼ਾਨਦਿਹੀ ਕੀਤੀ ਗਈ ਤੇ 1935 ਵਿੱਚ ਪਬਲਿਕਲੀ ਐਲਾਨ ਕੀਤਾ ਗਿਆ,

ਹੈਰਾਨੀ ਹੁੰਦੀ ਹੈ ਕਿ ਸਿੱਖ ਰਾਜ ਤੋਂ ਬਾਦ ਜਿਨੇ ਵੀ 'ਸੰਤ 'ਮਹਾਂਪੁਰਖ 'ਬ੍ਰਹਮਗਿਆਨੀ ਪੈਦਾ ਹੋਏ ਸਾਰੇ ਹੀ ਅੰਗਰੇਜ਼ ਫੌਜ ਵਿੱਚ ਤਿਆਰ ਹੋਏ ਹਨ, ਤੇ ਹੇਮਕੁੰਡ ਦੀ ਖੋਜ ਵੀ ਇੱਕ ਅੰਗਰੇਜ਼ ਫੌਜੀ ਸੋਹਣ ਸਿੰਘ ਹੀ ਕਰਦਾ ਹੈ ਕਿਉਂ? ਕਿਤੇ ਇਹ ਤਾਂ ਨਹੀਂ ਕਿ ਸਿੱਖਾਂ ਵਿੱਚੋਂ ਉੱਠਦੀ ਬਗਾਵਤ ਨੂੰ ਦੇਖਦੇ ਹੋਏ ਅੰਗਰੇਜ਼ ਸਿੱਖਾਂ ਦਾ ਧਿਆਨ ਕਿਸੇ ਹੋਰ ਪਾਸੇ ਨੂੰ ਲਾਉਣਾ ਚਾਹੁੰਦੇ ਸੀ?? ਖੈਰ

ਆਓ ਹੁਣ ਬਚਿੱਤਰ ਨਾਟਕ ਨੂੰ ਮੰਨਣ ਵਾਲਿਆਂ ਦਾ ਦਿਮਾਗੀ ਪੱਧਰ ਜਾਣੀਏਂ,
ਡਮਡਮੀ ਟਕਸਾਲ ਵਾਲੇ ਇਹ ਦਾਵਾ ਕਰਦੇ ਹਨ ਕਿ ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਦੀ ਲਿਖਤ ਹੈ ਅਤੇ ਟਕਸਾਲ ਦੇ ਸਾਰੇ ਮੁਖੀ ਇਸ ਗਰੰਥ ਨੂੰ ਪੜ੍ਹਦੇ ਸੀ, ਟਕਸਾਲੀਆ ਨੇ ਆਪਣੀਆ ਬੁੱਕਾਂ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਜਦੋਂ ਟਕਸਾਲ ਦੇ 12 ਮੇ ਮੁਖੀ ਸੁੰਦਰ ਸਿੰਘ ਕਥਾ ਕਰਿਆ ਕਰਦੇ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਖੜ੍ਹੇ ਹੁੰਦੇ ਸੀ, ਟਕਸਾਲੀ ਆਪਣੇ ਮੁਖੀਆ ਨੂੰ ਪੂਰਨ ਬ੍ਰਹਮਗਿਆਨੀ ਵੀ ਮੰਨਦੇ ਹਨ,
ਫਿਰ ਇਹਨਾਂ ਦੇ ਬ੍ਰਹਮਗਿਆਨੀਆਂ ਨੂੰ 1935 ਤੋਂ ਪਹਿਲਾਂ ਹੇਮਕੁੰਡ ਦਾ ਪਤਾ ਕਿਉਂ ਨਹੀਂ ਲੱਗ ਸਕਿਆ?

ਕਈ ਇਹ ਵੀ ਕਹਿੰਦੇ ਹਨ ਕਿ ਸਤਾਰ੍ਹਵੀ ਅਤੇ ਅਠਾਰ੍ਹਵੀ ਸਦੀ ਦੇ ਸਿੱਖ ਦੋਹਾਂ ਗਰੰਥ ਦਾ ਪਾਠ ਕਰਿਆ ਕਰਦੇ ਸੀ ਉਹ ਇਹ ਉਦਾਹਰਨ ਵੀ ਦਿੰਦੇ
ਦੋਹੂੰ ਗਰੰਥ ਮਹਿ ਬਾਣੀ ਜੋਈ
ਪੜ੍ਹ ਪੜ੍ਹ ਕੰਠ ਕਰੇ ਸਿੰਘ ਸੋਈ
ਜੇ ਸੱਚ-ਮੁੱਚ ਹੀ ਸਿੱਖਾਂ ਨੂੰ ਦੋਨੋ ਗਰੰਥਾਂ ਦੀ ਬਾਣੀ ਕੰਠ ਸੀ ਫਿਰ 1708 ਤੋਂ ਲੈਕੇ 1935 ਤੱਕ ਕਿਸੇ ਇੱਕ ਵੀ ਸਿੱਖ ਨੇ ਬਚਿੱਤ੍ਰ ਨਾਟਕ ਗਰੰਥ ਵਿੱਚੋਂ ਹੇਮਕੁੰਡ ਬਾਰੇ ਪੜ੍ਹਕੇ ਹੇਮਕੁੰਡ ਦੀ ਖੋਜ ਕਿਉਂ ਨਾ ਕੀਤੀ??

ਜਿਨੀਆਂ ਵੀ ਨਿਹੰਗ ਜਥੇਬੰਦੀਆਂ ਹਨ ਸਾਰੀਆਂ ਹੀ ਬਚਿੱਤ੍ਰ ਨਾਟਕ ਗਰੰਥ ਦੀਆਂ ਹਮਾਇਤੀ ਹਨ ਫਿਰ ਕੀ ਇਨ੍ਹਾਂ ਵਿੱਚ ਵੀ ਕਿਸੇ ਨੂੰ 1935 ਤੋਂ ਪਹਿਲਾਂ ਹੇਮਕੁੰਡ ਦਾ ਨਹੀਂ ਪਤਾ ਚੱਲ ਸਕਿਆ??

ਮਹਾਂਰਾਜਾ ਰਣਜੀਤ ਸਿੰਘ ਨੇ ਸਿੱਖ ਗੁਰੂਆਂ ਦੀਆਂ ਸੈਂਕੜੇ ਯਾਦਗਾਰਾਂ ਬਣਾਈਆਂ ਹਨ ਸਮੇਤ ਸ੍ਰੀ ਹਜ਼ੂਰ ਸਾਹਿਬ ਦੇ, ਫਿਰ ਕੀ ਮਹਾਂਰਾਜਾ ਰਣਜੀਤ ਸਿੰਘ ਨੂੰ ਹੇਮਕੁੰਡ ਦਾ ਪਤਾ ਨਹੀਂ ਲੱਗ ਸਕਿਆ? ਕੀ ਮਹਾਂਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਕਿਸੇ ਸਿੱਖ ਨੇ ਬਚਿੱਤਚ ਨਾਟਕ ਨੂੰ ਨਹੀਂ ਪੜ੍ਹਿਆ ਹੋਵੇਗਾ??

ਗੁਰੂ ਪਿਆਰਿਓ ਗੱਲਾਂ ਦੋ ਹੀ ਹਨ

ਜਾ ਤਾਂ ਅੰਗਰੇਜ਼ਾਂ ਤੋਂ ਪਹਿਲਾਂ ਬਚਿੱਤਰ ਨਾਟਕ ਨਾਮ ਦਾ ਕੋਈ ਗਰੰਥ ਹੀ ਨਹੀਂ ਸੀ, ਤੇ ਜਾ ਫਿਰ ਕੋਈ ਸਿੱਖ 1935 ਤੋਂ ਪਹਿਲਾਂ ਇਸ ਗਰੰਥ ਨੂੰ ਪੜ੍ਹਦਾ ਹੀ ਨਹੀਂ ਸੀ,

ਮੇਰਾ ਆਪਣਾ ਮੰਨਣਾ ਇਹ ਹੈ ਕਿ ਨਾਂ ਤਾਂ ਅੰਗਰੇਜ਼ ਰਾਜ ਤੋਂ ਪਹਿਲਾਂ ਇਹ ਗਰੰਥ ਹੀ ਸੀ ਤੇ ਨਾਂ ਇਸ ਨੂੰ 1935 ਤੋਂ ਪਹਿਲਾਂ ਕੋਈ ਸਿੱਖ ਪੜ੍ਹਦਾ ਹੀ ਸੀ,

ਨਿਹੰਗ 'ਰਾੜੀਏ 'ਮਸਤੂਆਣੀਏ 'ਨੰਦਸਰੀਏ 'ਨਾਮਧਰੀਏ 'ਨੀਲਧਾਰੀਏ ਟਕਸਾਲੀਏ............ ਇਹ ਸੱਭ ਅੰਗਰੇਜ਼ਾਂ ਦੀ ਹੀ ਪਦਾਇਸ਼ ਹੈ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ,

ਸਤਿਨਾਮ ਸਿੰਘ ਮੌਂਟਰੀਅਲ 514-219-2525
22nd April 2016 1:58pm
Gravatar
Gurdeep Singh Baaghi (Ambala, India)
ਜੇ ਸਿੱਖਾਂ ਨੇ ਬਿਚਿਤਰ ਨਾਟਕ ਕਿਤਾਬ ਬਹੁਤ ਪਹਿਲਾਂ ਹੀ ਪੜ੍ਹ ਲਈ ਹੋਂਦੀ ਤੇ ਨਾ ਹੇਮਕੁੰਟ ਹੋਂਦਾ, ਨਾਹੀ ਠਗਸਾਲ ਅਤੇ ਨਾਹੀ ਉਸ ਦੇ ਭਰਮਗਿਆਣੀ ਹੋਂਦੇ।
22nd April 2016 7:48pm
Gravatar
Makhan Singh Purewal (Quesnel, Canada)
ਸ: ਸਤਿਨਾਮ ਸਿੰਘ ਮੌਂਟਰੀਆਲ ਨੇ ਕਥਿਤ ਬ੍ਰਹਮਗਿਆਨੀਆਂ ਦੇ ਚੇਲਿਆਂ ਦੀ ਦੁਖਦੀ ਰਗ ਤੇ ਹੱਥ ਹੱਖ ਕੇ ਸਚਾਈ ਤੋਂ ਜਾਣੂ ਕਰਵਾਇਆ ਹੈ। ਹੋ ਸਕਦਾ ਹੈ ਕਿ ਫੇਸ-ਬੁੱਕ ਜਾਂ ਫੂਨ ਤੇ ਕਿਸੇ ਸਾਧ ਦੇ ਚੇਲੇ ਨੇ ਬੁਰਾ ਭਲਾ ਵੀ ਕਿਹਾ ਹੋਵੇ। ਪਰ ਜੋ ਸਚਾਈ ਹੈ ਉਹ ਉਹੀ ਰਹਿਣੀ ਹੈ। ਇਸੇ ਤਰ੍ਹਾਂ ਸ: ਗੁਰਮੀਤ ਸਿੰਘ ਜੀ ਬਰਸਾਲ ਆਪਣੀ ਕਵਿਤਾ ਰਾਹੀਂ ਸਦਾ ਹੀ ਸਚਾਈ ਤੋਂ ਜਾਣੂੰ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਜਿਹੜੇ ਵੀ ਸਚਾਈ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਸਚਾਈ ਬਿਆਨ ਕਰਨ ਵਾਲਿਆਂ ਦਾ ਸਾਥ ਦਿੰਦੇ ਹਨ ਉਹਨਾ ਸਾਰਿਆਂ ਦਾ ਧੰਨਵਾਦ। ਡਾ: ਇਕਬਾਲ ਸਿੰਘ ਢਿੱਲੋਂ ਨੇ ਜੋ ਸਵਾਲ ਸਤਿਨਾਮ ਸਿੰਘ ਨੂੰ ਕੀਤਾ ਹੈ ਇਸ ਦਾ ਸਹੀ ਜਵਾਬ ਤਾਂ ਉਹੀ ਦੇ ਸਕਦੇ ਹਨ ਕਿ ਉਹਨਾ ਨੇ ਕਿਸ ਸੰਦਰਭ ਵਿੱਚ ਲਿਖਿਆ ਹੈ। ਮੇਰਾ ਖਿਆਲ ਹੈ ਕਿ ਉਹਨਾ ਨੇ ਪ੍ਰਚਲਤ ਸ਼ਬਦਾਵਲੀ ਵਰਤੀ ਹੈ ਜਿਵੇਂ ਕੇ ਸਾਰੇ ਆਮ ਵਰਤਦੇ ਹੀ ਹਨ। ਡਾ: ਢਿੱਲੋਂ ਖੁਦ ਵੀ ਕਈ ਵਾਰੀ ਵਰਤਦੇ ਹਨ। ਜਿਵੇਂ ਕਿ ਅਪ੍ਰੈਲ 03-2016 ਦੇ ਛਪੇ ਲੇਖ ਵਿੱਚ ਅਕਾਲ-ਤਖ਼ਤ ਦੀ ਸ਼ਬਦਾਵਲੀ 19 ਵਾਰੀ ਵਰਤੀ ਹੈ। ਉਂਜ ਇਹ ਸਵਾਲ ਉਹਨਾ ਤੋਂ ਪੁੱਛਣਾ ਬਣਦਾ ਸੀ ਜਿਹਨਾ ਨੇ ਇਸ ਨਾਮ ਦੀ ਵਰਤੋਂ ਆਪਣੀ ਸਾਈਟ ਅਤੇ ਜਥੇਬੰਦੀ ਲਈ ਵਰਤੀ ਹੈ। ਡਾ: ਢਿੱਲੋਂ ਖੁਦ ਉਹਨਾ ਦੇ ਸਮਾਗਮਾਂ ਵਿੱਚ ਜਾਂਦੇ ਰਹੇ ਹਨ-ਸੰਪਾਦਕ।
22nd April 2016 1:12pm
Gravatar
ravinder singh (jammu, India)
ਤੱਤ ਗੁਰਮਤਿ ਕੀ ਹੈ ?:

ਗੁਰਮਤਿ (ਨਾਨਕ ਫਲਸਫਾ) ਉਹ ਵਿਚਾਰਧਾਰਾ ਹੈ, ਜਿਸਦਾ ਮਕਸਦ ਮਨੁੱਖ ਦੇ ਅੰਤਰਆਤਮੇ ਨੂੰ ਜਾਗ੍ਰਿਤ ਕਰਕੇ, ਇਕ ਆਦਰਸ਼ ਮਨੁੱਖ ਦੀ ਸਿਰਜਨਾ ਕਰਨਾ ਹੈ। ਇਨ੍ਹਾਂ ਆਦਰਸ਼ ਮਨੁੱਖਾਂ ਰਾਹੀਂ ਹੀ ‘ਬੇਗਮਪੁਰਾ’ ਦੀ ਸਥਾਪਨਾ ਹੋ ਸਕਦੀ ਹੈ। ਇਸ ਗੁਰਮਤਿ ਵਿਚਾਰਧਾਰਾ ਨੂੰ ਦਸ ਨਾਨਕ ਸਰੂਪਾਂ ਨੇ ਪ੍ਰਗਟ ਕੀਤਾ, ਜੀਵਿਆ ਅਤੇ ਪ੍ਰਚਾਰਿਆ। ਇਸ ਵਿਚਾਰਧਾਰਾ ਦਾ ਸ੍ਰੋਤ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ (ਰਾਗਮਾਲਾ ਤੋਂ ਬਗੈਰ) ਹਨ। ਇਸ ਵਿਚਾਰਧਾਰਾ ਦੀ ਸਭ ਤੋਂ ਵੱਡੀ ਖੂਬੀ, ਇਸ ਦਾ ‘ਨਿਰੋਲ ਮਨੁੱਖਤਾਵਾਦੀ’ (ਸਰਬੱਤ ਦਾ ਭਲਾ) ਹੋਣਾ ਹੈ। ਇਸ ਤੋਂ ਪਹਿਲਾਂ ਕਿਸੇ ਵੀ ਪ੍ਰਚਲਤ ਧਰਮ ਦੀ ਵਿਚਾਰਧਾਰਾ, ਨਿਰੋਲ ਮਨੁੱਖਤਾਵਾਦੀ (ਵਿਤਕਰੇ ਰਹਿਤ) ਨਹੀਂ ਸੀ।

ਹੁਣ ਸਵਾਲ ਉਠਦਾ ਹੈ, ‘ਗੁਰਮੱਤਿ’ ਦੀ ਥਾਂ ‘ਤੱਤ ਗੁਰਮਤਿ’ ਲਫਜ਼ ਵਰਤਣ ਦੀ ਲੋੜ ਕਿਉਂ ਪਈ?:

ਨਾਨਕ ਫਲਸਫੇ ਦੀ ਇਸ ਮਨੁੱਖਤਾਵਾਦੀ ਵਿਚਾਰਧਾਰਾ ਵਾਸਤੇ ‘ਗੁਰਮਤਿ’ ਲਫਜ਼ ਹੀ ਵਰਤਿਆ ਜਾਂਦਾ ਹੈ। ਪਰ ਪਿਛਲੇ ਲਗਭਗ 250 ਸਾਲਾਂ ਵਿਚ ਸਿੱਖ ਕੌਮ ਦੀ ਬੇਧਿਆਨੀ, (ਸੱਚ ਅਤੇ ਮਨੁੱਖਤਾ ਵਿਰੋਧੀ) ਬ੍ਰਾਹਮਣਵਾਦੀ ਤਾਕਤਾਂ ਦੀਆਂ ਸਾਜਿਸ਼ਾਂ ਅਤੇ ਹੋਰ ਕਈਂ ਕਾਰਨਾਂ ਕਰਕੇ ਇਸ ਵਿਚਾਰਧਾਰਾ (ਦੀ ਵਿਆਖਿਆ) ਦਾ ਮੂੰਹ-ਮੁਹਾਂਦਰਾ ਹੀ ਉਲਟਾ ਕੇ ਰੱਖ ਦਿੱਤਾ ਗਿਆ। ਅੱਜ ਦੇ ਸਿੱਖ ਸਮਾਜ ਦੀ ਹਾਲਤ ਵੇਖ ਕੇ ਹਰ ਸੁਚੇਤ ਮਨੁੱਖ, ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾ ਸਕਦਾ ਹੈ। ਅੱਜ ਸਿੱਖ ਸਮਾਜ ਵਿਚ ਉਹ ਸਾਰੇ ਗਲਤ ਕੰਮ, ਕਰਮਕਾਂਡ ਆਦਿ ਧਰਮ ਸਮਝ ਕੇ ਕੀਤੇ ਜਾ ਰਹੇ ਹਨ, ਜਿਨ੍ਹਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ ‘ਨਾਨਕ ਫਲਸਫਾ’ (ਗੁਰਮਤਿ) ਦੇਂਦਾ ਹੈ।

ਸਿੱਖ ਸਮਾਜ ਦੇ ਲਗਭਗ ਹਰ ਪ੍ਰਚਲਤ ਧਰਮ ਸਥਾਨ (ਗੁਰਦੁਆਰੇ, ਡੇਰੇ, ਤਖ਼ਤ ਆਦਿ) ਵਿਚ ਗੁਰਮਤਿ ਤਾਂ ਬਹੁਤ ਘੱਟ ਮਿਲਦੀ ਹੈ ਪਰ ਬ੍ਰਾਹਮਣਵਾਦੀ ਤਰਜ਼ ਦੇ ਕਰਮਕਾਂਡਾਂ ਦਾ ਪਸਾਰਾ ਆਮ ਵੇਖਿਆ ਜਾ ਸਕਦਾ ਹੈ। ਹੋਰ ਤਾਂ ਹੋਰ ਸਭ ਤੋਂ ਪ੍ਰਮਾਣੀਕ ਮੰਨੀ ਜਾਂਦੀ (ਪੰਥ ਪ੍ਰਵਾਣਿਤ) ‘ਸਿੱਖ ਰਹਿਤ ਮਰਿਯਾਦਾ’ ਵਿਚ ਵੀ ਅਨੇਕਾਂ ਨੁਕਤੇ ਐਸੇ ਹਨ, ਜੋ ਨਾਨਕ ਫਲਸਫੇ (ਸ਼ਬਦ ਗੁਰੂ ਗ੍ਰੰਥ ਸਾਜਿਬ ਜੀ) ਦੀ ਕਸਵੱਟੀ ’ਤੇ ਖਰੇ ਨਹੀਂ ਉਤਰਦੇ। ਭਾਵ ਕਿ ਕੌਮ ਨੇ ਨਾਨਕ ਫਲਸਫੇ ਦਾ ਮੂੰਹ– ਮੁਹਾਂਦਰਾ ਹੀ ਪਲਟ ਕੇ ਰੱਖ ਦਿਤਾ ਹੈ। ਫੇਰ ਵੀ ਹਰ ਪ੍ਰਚਾਰਕ, ਜੱਥਾ, ਡੇਰੇਦਾਰ, ਟਕਸਾਲ ਆਦਿ ਅਪਣੇ ਪ੍ਰਚਾਰ ਨੂੰ ‘ਗੁਰਮਤਿ ਪ੍ਰਚਾਰ’ ਹੀ ਕਹਿ ਰਿਹਾ ਹੈ, ਭਾਂਵੇ ਉਨ੍ਹਾਂ ਦਾ ਪ੍ਰਚਾਰ ਸੱਚ (ਗੁਰਮਤਿ) ਦੇ ਕਿੰਨਾਂ ਉਲਟ ਵੀ ਕਿਉਂ ਨਾ ਹੋਵੇ।

ਐਸੇ ਹਾਲਾਤ ਤੋਂ ਚਿੰਤਿਤ ਕੁੱਝ ਜਾਗਰੂਕ ਸਿੱਖਾਂ ਨੇ ਨਾਨਕ ਫਲਸਫੇ ਨੂੰ ਦੁਬਾਰਾ ਫੇਰ ਉਸਦੇ ਖਰੇ ਅਤੇ ਸਪਸ਼ਟ ਰੁਪ ਵਿਚ ਸਾਹਮਣੇ ਲਿਆਉਣ ਦਾ ਬੀੜਾ ਚੁੱਕਿਆ। ਇਹੋ ਜਿਹੇ ਪੰਥਦਰਦੀਆਂ ਵਲੋਂ ਹੀ ‘ਤੱਤ ਗੁਰਮਤਿ’ ਲਫਜ਼ ਦਾ ਇਸਤੇਮਾਲ ਸ਼ੁਰੂ ਕੀਤਾ ਗਿਆ। ਇਸ ਤੋਂ ਭਾਵ ਹੈ ਗੁਰਮਤਿ ਦਾ ਜੋ ਕਰਮਕਾਂਡੀ ਰੂਪ ਪ੍ਰਚਾਰਿਆ ਜਾ ਰਿਹਾ ਹੈ ਉਸ ਦਾ ਖੰਡਨ ਕਰਨਾ ਅਤੇ ਗੁਰਮਤਿ ਦੇ ਤੱਤ ਨੂੰ ਲੋਕਾਈ ਸਾਹਮਣੇ ਪ੍ਰਗਟ ਕਰਨਾ। ਹੌਲੀ-ਹੌਲੀ ਇਹ ਜਾਗ੍ਰਿਤੀ ਇਕ ‘ਪੁਨਰਜਾਗਰਣ’ ਲਹਿਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ।
22nd April 2016 10:02pm
Gravatar
Iqbal Singh Dhillon (Chandigarh, India)
ਸ. ਸਤਨਾਮ ਸਿੰਘ ਮੌਂਟਰੀਅਲ ਜੀ, 19.04.2016 ਨੂੰ ਆਪ ਜੀ ਨੇ ਆਪਣੀ ਪੋਸਟ ਵਿਚ ਸ਼ਬਦ-ਜੁੱਟ ‘ਤੱਤ ਗੁਰਮਤਿ’ ਦੀ ਵਰਤੋਂ ਕਰਦੇ ਹੋਏ ਆਪਣੇ-ਆਪ ਨੂੰ ‘ਤੱਤ ਗੁਰਮਤਿ’ ਦੇ ਪ੍ਰਚਾਰਕ ਵਜੋਂ ਪੇਸ਼ ਕੀਤਾ ਸੀ। ਇਸ ਉਪਰੰਤ 20. 04. 2016 ਨੂੰ ਮੈਂ ਆਪ ਜੀ ਨੂੰ ਇੱਸੇ ਕਾਲਮ ਵਿਚ ਬੇਨਤੀ ਕੀਤੀ ਸੀ ਕਿ ਆਪ ਜੀ ਇਹ ਸਮਝਾਓ ਕਿ ਤੱਤ ਗੁਰਮੱਤ ਕਿਸ ਨੂੰ ਕਹਿੰਦੇ ਹਨ। ਪਰੰਤੂ ਦੋ ਦਿਨ ਬੀਤ ਜਾਣ ਤੋਂ ਪਿਛੋਂ ਵੀ ਆਪ ਜੀ ਵੱਲੋਂ ਮੇਰੇ ਸਵਾਲ ਦਾ ਕੋਈ ਉੱਤਰ ਪਰਾਪਤ ਨਹੀਂ ਹੋਇਆ। ਆਪ ਜੀ ਨੂੰ ਇਕ ਵਾਰ ਫਿਰ ਬੇਨਤੀ ਹੈ ਕਿ ਮੇਰੇ ਸਵਾਲ ਦਾ ਉੱਤਰ ਜਲਦੀ ਦੇਣ ਦੀ ਕਿਰਪਾਲਤਾ ਕਰੋ ਜੀ। ................ ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
22nd April 2016 1:10am
Gravatar
Gurmit Singh Barsal (San jose, US)
ਉਲਟਾ-ਪੁਲਟਾ !
ਜਿਓਂਦਿਆਂ ਤੋਂ ਮਰਿਆਂ ਦੀ ਕਦਰ ਵਧਾਵਣੇ ਲਈ,
ਮੂਰਤਾਂ ਨੂੰ ਪੂਜਦੇ ਤੇ ਬੰਦੇ ਝਟਕਾਈ ਜਾਂਦੇ ।
ਬੰਦਾ ਭਾਵੇਂ ਦੁਨੀਆਂ ਤੋਂ ਭੁੱਖ ਨਾਲ ਤੁਰ ਜਾਵੇ,
ਮਰਨ ਤੋਂ ਬਾਅਦ ਏਥੇ ਪਿੱਤਰ ਰਜਾਈ ਜਾਂਦੇ ।।
ਘਰ ਦੇ ਬਜੁਰਗਾਂ ਨੂੰ ਪਾਣੀ ਭਾਵੇਂ ਪੁੱਛਦੇ ਨਾ,
ਧਰਮ ਸਥਾਨਾਂ ਉੱਤੇ ਲੰਗਰ ਕਰਾਈ ਜਾਂਦੇ ।
ਨਦੀਆਂ ਨੂੰ ਮਾਤਾ, ਕਦੇ ਦੇਵੀਆਂ ਨੂੰ ਮਾਤਾ ਕਹਿੰਦੇ,
ਕਦੇ-ਕਦੇ ਮਾਤਾ ਪੂਰੇ ਦੇਸ਼ ਨੂੰ ਬਣਾਈ ਜਾਂਦੇ ।।
ਗਿਆਨ ਵਾਲੇ ਯੁੱਗ ਵੀ ਬਿਮਾਰੀ ਨੂੰ ਇਹ ਮਾਤਾ ਕਹਿੰਦੇ,
ਚੇਚਕ ਨੂੰ ਮਾਤਾ ਕਹਿਕੇ ਬੱਚੇ ਨੂੰ ਡਰਾਈ ਜਾਂਦੇ ।
ਆਪਣੀ ਮਾਤਾ ਦੇ ਸਾਹਵੇਂ ਸਿਰ ਭਾਵੇਂ ਝੁਕਦਾ ਨਾ,
ਗਊ ਮਾਤਾ ਆਖ ਸਿਰ ਪਸ਼ੂ ਨੂੰ ਨਿਵਾਈ ਜਾਂਦੇ ।।
ਕਿਹੜੀ ਚੀਜ ਪੀਣੀ ਅਤੇ ਕਿਹੜੀ ਚੀਜ ਡੋਲਣੀ ਏ,
ਧਰਮ ਦੇ ਆਗੂ ਪੁੱਠੇ ਪਾਠ ਨੇ ਪੜ੍ਹਾਈ ਜਾਂਦੇ ।
ਪੱਥਰਾਂ ਦੇ ਉੱਤੇ ਸਦਾ ਦੁੱਧ ਨੂੰ ਇਹ ਡੋਲਦੇ ਨੇ,
ਆਖਕੇ ਪਵਿੱਤ ਗਊ ਮੂਤ ਨੇ ਪਿਲਾਈ ਜਾਂਦੇ ।।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
20th April 2016 9:19pm
Gravatar
Darshan Singh (Wolverhampton, UK)
Gurmeet Singh Ji, very nicely done...keep it up.
23rd April 2016 1:39am
Gravatar
Iqbal Singh Dhillon (Chandigarh, India)
ਸ. ਸਤਨਾਮ ਸਿੰਘ ਮੌਂਟਰੀਅਲ ਜੀ, ਬੇਨਤੀ ਹੈ ਕਿ ਇਹ ਸਮਝਾਉਣ ਦੀ ਖੇਚਲ ਕਰਨਾ ਕਿ 'ਤੱਤ ਗੁਰਮੱਤ' ਕਿਸ ਨੂੰ ਕਹਿੰਦੇ ਹਨ।
............ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
20th April 2016 5:16am
Gravatar
Satnam Singh (Montreal, Canada)
ਗੁਰਮਤਿ ਤੋਂ ਭਟਕੇ ਹੋਇ ਸਿੱਖਾਂ ਨੂੰ ਕੁਝ ਸਵਾਲ ??

ਜਿਹੜੇ ਮੇਰੇ ਵੀਰ ਇਹ ਸਮਝਦੇ ਹਨ ਕਿ ਤੱਤ ਗੁਰਮਤਿ ਦੇ ਪ੍ਰਚਾਰਕ ਸਿੱਖ ਕੌਮ ਵਿੱਚ ਵੰਡੀਆਂ ਪਾਉਂਦੇ ਹਨ ਤੇ ਸਿੱਖ ਕੌਮ ਨੂੰ ਕਮਜ਼ੋਰ ਕਰ ਰਹੇ ਹਨ,
ਆਓ ਤੁਹਾਨੂੰ ਦੱਸੀਏ ਕਿ ਸਿੱਖ ਕੌਮ ਨੂੰ ਕਮਜ਼ੋਰ ਕਿਸ ਨੇ ਕੀਤਾ ਅਤੇ ਵੰਡੀਆਂ ਕਿਸ ਨੇ ਪਾਈਆਂ,

ਭਾਈ ਰਣਧੀਰ ਸਿੰਘ ਨੇ ਜੇਲ੍ਹ ਵਿੱਚੋ ਆਉਂਦਿਆਂ ਹੀ ਇੱਕ ਨਵਾਂ ਪੰਥ ਖੜਾ ਕਰ ਦਿੱਤਾ "ਅਖੰਡ ਕੀਰਤਨੀ ਜਥਾ" ਕਕਾਰਾਂ ਤੇ ਕਿੰਤੂ ਕਰਦਿਆਂ ਕੇਸਕੀ ਨੂੰ ਕਕਾਰ ਮੰਨਣ ਲੱਗ ਪਿਆ, ਕੇਸ ਤੇ ਕੇਸਕੀ ਦਾ ਬੇਲੋੜਾ ਝਗੜਾ ਖੜਾ ਕੀਤਾ ਗਿਆ, ਨਿਰੋਲ ਕੀਰਤਨ ਦਾ ਵੀ ਭੋਗ ਪਾ ਦਿੱਤਾ ਕੀਰਤਨ ਦੇ ਵਿੱਚੇ ਹੀ ਸਿਰ ਮਾਰ-ਮਾਰ ਕੇ ਵਾਹਿਗੁਰੂ-ਵਾਹਿਗੁਰੂ ਪੜ੍ਹਨ ਲੱਗ ਪਏ, ਰਾਗਮਾਲਾ ਦਾ ਬੇਲੋੜਾ ਵਿਰੋਧ, ਪੱਦਛੇਦ ਬੀੜਾਂ ਦਾ ਵਿਰੋਧ, ਕਥਾ ਦਾ ਵਿਰੋਧ......... ਕੀ ਇਹ ਸਭ ਸਿੱਖੀ ਨੂੰ ਕਮਜ਼ੋਰ ਕਰਨਾ ਤੇ ਸਿੱਖਾਂ ਵਿੱਚ ਵੰਡੀਆਂ ਪਾਉਣਾ ਨਹੀਂ ਸੀ??

ਕਾਂਸੀ ਦੇ ਬ੍ਰਹਮਣਾ ਦੀ ਪੈਦਾ ਕੀਤੀ ਟਕਸਾਲ ਨੇ ਸਿੱਖਾਂ ਦੇ ਕਛਹਿਰੇ ਦਾ ਸਬੰਧ ਹਨੂੰਮਾਨ ਨਾਲ ਜੋੜਿਆ, ਗੁਰੂਆਂ ਦੀਆਂ ਕੁਲ਼ਾ ਦਾ ਸਬੰਧ ਹਿੰਦੂਆਂ ਦੇ ਅਵਤਾਰਾਂ ਨਾਲ ਜੋੜਿਆ, ਭਗਤਾਂ ਦਾ ਤੇ ਗੁਰਸਿੱਖਾਂ ਦਾ ਸਬੰਧ ਹਿੰਦੂ ਰਿਸ਼ੀਆਂ ਦੇ ਵਰ ਸਰਾਫ਼ ਨਾਲ ਜੋੜਿਆ, ਰਾਗਮਾਲਾ ਦਾ ਬੇਲੋੜਾ ਸਮਰਥਨ ਕਰਨਾ, ਗੁਰੂ ਗਰੰਥ ਸਾਹਿਬ ਜੀ ਤੇ ਕਿੰਤੂ ਕਰਦਿਆਂ ਲਿਖਿਆ ਕਿ ਮਜ਼ੂਦਾ ਬੀੜ ਵਿੱਚ ਪੰਦਰਾਂ ਸੌ ਗਲਤੀਆਂ ਹਨ........ ਕੀ ਇਹ ਸਿੱਖੀ ਨੂੰ ਕਮਜ਼ੋਰ ਕਰਨਾ ਤੇ ਸਿੱਖਾਂ ਵਿੱਚ ਵੰਡੀਆਂ ਪਾਉਣਾ ਨਹੀਂ ਸੀ??

ਅੰਗਰੇਜ਼ੀ ਫੌਜ ਵਿੱਚ ਤਿਆਰ ਕੀਤੇ ਗਏ ਅਤਰ ਸਿੰਘ ਨੇ ਸੱਭ ਤੋਂ ਪਹਿਲਾਂ ਆਪਣੇ ਨਾਮ ਨਾਲ 'ਸੰਤ 'ਬ੍ਰਹਮਗਿਆਨੀ 'ਮਹਾਂਪੁਰਖ ਲਗਵਾਉਣਾ ਸੁਰੂ ਕੀਤਾ ਇਸ ਨੇ ਵੀ ਨਿਰੋਲ ਕੀਰਤਨ ਦਾ ਭੋਗ ਪਾ ਕੇ ਕੱਚੀਆਂ ਮਨਘੜਤ ਧਾਰਨਾ ਲਾਕੇ ਸਿੱਖਾਂ ਨੂੰ ਗੁਰਬਾਣੀ ਕੀਰਤਨ ਨਾਲ਼ੋ ਤੋੜਿਆਂ ਤੇ ਗੁਰਬਾਣੀ ਵਿਚਾਰਨ ਦੀ ਜਗ੍ਹਾ ਸਮਾਧੀਆ ਲਾਉਣ ਲੱਗ ਪਿਆ ਅਤੇ ਇਸ ਨੇ ਸਿੱਖਾਂ ਦਾ ਕੀਮਤੀ ਸਮਾਂ (ਕਦੇ ਕਿਤੇ ਕਦੇ ਕਿਤੇ) ਯਾਤਰਾਮਾਂ ਤੇ ਬਰਬਾਦ ਕੀਤਾ....... ਕੀ ਇਹ ਸਿੱਖੀ ਨੂੰ ਕਮਜ਼ੋਰ ਕਰਨਾ ਤੇ ਸਿੱਖਾਂ ਵਿੱਚ ਵੰਡੀਆਂ ਪਾਉਣਾ ਨਹੀਂ ਸੀ??

ਅੰਗਰੇਜ਼ ਸਰਕਾਰ ਦੇ ਪਿੱਠੂ ਭੁਪਿੰਦਰ ਸਿਉਂ ਪਟਿਆਲੇ ਵਾਲ਼ੇ ਦੀ ਪਦਾਇਸ਼ ਅਖੌਤੀ ਸਾਧ ਨੰਦ ਸਿਉਂ ਨਾਨਕਸਰੀਏ ਨੇ ਖਾਲਸੇ ਦੇ ਨਿਸ਼ਾਨ ਸਾਹਿਬ ਦਾ ਭੋਗ ਪਾਇਆ, ਗੁਰੂਆਂ ਤੋਂ ਚਲੀ ਆ ਰਹੀ ਲੰਗਰ ਦੀ ਮਰਿਆਦਾ ਦਾ ਭੋਗ ਪਾਇਆ, ਖਾਲਸੇ ਦੇ ਜੈਕਾਰੇ ਦਾ ਭੋਗ ਪਾਇਆ, ਕੜਾਹ ਪ੍ਰਸ਼ਾਦਿ ਦੀ ਦੇਗ ਦਾ ਭੋਗ ਪਾਇਆ ਗਿਆ, ਕਕਾਰ ਕਿਰਪਾਨ ਤੇ ਕੰਘਾ ਜਨਿਊ ਦੀ ਨਕਲ ਤੇ ਧਾਗੇ ਨਾਲ ਬੰਨ੍ਹ ਕੇ ਗਲ਼ਾ ਵਿੱਚ ਪਵਾਉਣਾ ਸ਼ੁਰੂ ਕੀਤਾ, ਅਖੌਤੀ ਛੋਟੀਆਂ ਜਾਤਾਂ ਨੂੰ ਅਮਿ੍ਤ ਛਕਾਉਣਾ ਬੰਦ ਕੀਤਾ, ਅਰਦਾਸ ਵਿੱਚ ਤਬਦੀਲੀ ਕੀਤੀ ਗਈ, ਸੁਖਮਨੀ ਸਾਹਿਬ ਵਿੱਚ ਮਨਘੜਤ ਤੁਕਾਂ ਲਿਖਕੇ ਕੇ ਗੁਰਬਾਣੀ ਵਿੱਚ ਰਲ਼ਾ ਪਾਇਆ ਗਿਆ....... ਕੀ ਇਹ ਸਿੱਖੀ ਨੂੰ ਕਮਜ਼ੋਰ ਕਰਨਾ ਤੇ ਸਿੱਖਾਂ ਵਿੱਚ ਵੰਡੀਆਂ ਪਾਉਣਾ ਨਹੀਂ ਸੀ??

ਅੰਗਰੇਜ਼ ਫੌਜ ਵਿੱਚੋਂ ਹੀ ਪੈਦਾ ਹੋਏ ਇੱਕ ਹੋਰ ਸਾਧ ਈਸ਼ਰ ਸਿਉਂ ਰਾੜੇਵਾਲੇ ਨੇ ਵੀ ਸਿੱਖ ਸਿਧਾਂਤਾਂ ਨੂੰ ਖਤਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ, ਢੋਲਕੀ ਚਿਮਟਿਆ ਨਾਲ ਕੱਚੀਆਂ ਧਾਰਨਾ ਨਾਲ ਲਾਏ ਆਪਣੇ ਅਖਾੜਿਆਂ ਨੂੰ ਕੀਰਤਨ ਦਾ ਨਾਮ ਦੇ ਦਿੱਤਾ ਗਿਆ, ਦਸ ਗੁਰੂਆਂ ਤੇ ਸ਼ਹੀਦ ਸਿੰਘਾਂ ਦੇ ਅਮੋਲਕ ਇਤਿਹਾਸ ਨੂੰ ਛੱਡਕੇ 'ਬ੍ਰਹਮਾ 'ਵਿਸ਼ਨੂ 'ਮਹੇਸ਼ 'ਪਾਰਵਤੀ 'ਸ਼ਿਵਜੀ 'ਸੁਦਾਮਾਂ 'ਹਰੀਚੰਦ 'ਨਾਰਦ....ਆਦਿ ਹਿੰਦੂ ਮਿਤਿਹਸਕ ਪਾਤਰਾਂ ਦੀਆਂ ਕਹਾਣੀਆ ਹੀ ਸੁਣਾਉਂਦਾ ਰਿਹਾ, ਭੂਤਾਂ ਪਰੇਤਾਂ ਦੇ ਡਰ ਸਿੱਖਾ ਦੇ ਅੰਦਰ ਪੈਦਾ ਕਰਦਾ ਰਿਹਾ, ਆਪਣੇ ਆਪ ਨੂੰ ਗੁਰੂ ਨਾਨਕ ਦੀ ਰੂਪ ਅਖਵਾਉਂਦਾ ਰਿਹਾ......... ਕੀ ਇਹ ਸਿੱਖੀ ਨੂੰ ਕਮਜ਼ੋਰ ਕਰਨਾ ਤੇ ਸਿੱਖਾਂ ਵਿੱਚ ਵੰਡੀਆਂ ਪਾਉਣਾ ਨਹੀਂ ਸੀ??

ਹੋਰ ਦੇਖੋ ਸਿਤਮ ਦੀ ਗੱਲ ਇਨ੍ਹਾਂ ਸਾਰਿਆਂ ਨੇ ਹੀ ਆਪਣੀਆ ਆਪਣੀਆ ਮਰਿਯਾਦਾਅਾਵਾਂ ਤਿਆਰ ਕੀਤੀਆਂ, ਆਪਣੇ ਆਪਣੇ ਗੁਰਬਾਣੀ ਦੇ ਗੁਟਕੇ ਸ਼ਬਦ ਵੱਧ ਘੱਟ ਕਰਕੇ ਛਪਵਾਏ, ਆਪਣਾ ਆਪਣਾ ਪਹਿਰਾਵਾ ਤੇ ਉਸ ਦਾ ਰੰਗ ਵੀ ਵੱਖਰਾ ਵੱਖਰਾ ਕੀਤਾ, ਅੱਜ ਵੀ ਇਹ ਲੋਕ ਅੰਦਰਖਾਤੇ ਇੱਕ ਦੂਜੇ ਨਾਲ ਵਿਰੋਧੀ ਚੱਲ ਰਹੇ ਹਨ ਪਰ ਪੂਰੀ ਸਿੱਖ ਕੌਮ ਇਹ ਸਭ ਕੁਝ ਦੇਖਦੀ ਤੇ ਜਾਣਦੀ ਹੋਈ ਵੀ ਚੁਪ ਹੈ ਤੇ ਭੇਡਾਂ ਦੀ ਤਰਾਂ ਸਿਰ ਸੁਟ ਕੇ ਜੱਰ ਰਹੀ ਹੈ,

ਆਓ ਹੁਣ ਉਹਨਾਂ ਪ੍ਰਚਾਰਕਾਂ ਦੀ ਗੱਲ ਕਰੀਏ ਜਿਨ੍ਹਾਂ ਨੂੰ ਤੁਸੀਂ ਵੰਡੀਆਂ ਪਾਉਣ ਵਾਲੇ ਸਮਝਦੇ ਹੋ,
ਜਿਹੜੇ ਪ੍ਰਚਾਰਕ 'ਇੱਕ ਪੰਥ 'ਇੱਕ ਗਰੰਥ 'ਇੱਕ ਮਰਿਆਦਾ 'ਇੱਕ ਅੰਮਿ੍ਤ 'ਇੱਕ ਗੁਰੂ 'ਇੱਕ ਬਾਣੀ ਅਤੇ ਇੱਕ ਸਿਧਾਂਤ ਦੀ ਗੱਲ ਕਰਦੇ ਹਨ ਕੀ ਉਹ ਪੰਥ ਨੂੰ ਕਮਜ਼ੋਰ ਕਰਦੇ ਤੇ ਪੰਥ ਵਿੱਚ ਵੰਡੀਆਂ ਪਾਉਂਦੇ ਹਨ?????

ਵਿਰੋਧ ਕਰਨ ਵਾਲੇ ਵੀਰੋ ਇੱਕ ਬਾਰ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬੈਠਕੇ ਇਮਾਨਦਾਰੀ ਨਾਲ ਸੋਚਿਓ ਕਿ ਪੰਥ ਵਿੱਚ ਵੰਡੀਆਂ ਕਿਸ ਨੇ ਪਾਈਆਂ ਹਨ, ਜੇ ਫਿਰ ਵੀ ਸਮਝ ਨਾ ਆਈ ਤਾਂ ਸਮਝ ਲੈਣਾ ਕਿ ਸਾਡਾ ਹਾਲੇ ਗੁਰੂ ਨਾਲ ਤਾਲਮੇਲ ਨਹੀਂ ਬਣਿਆ,

ਭਾਈ ਗੁਰਦਾਸ ਜੀ ਦਾ ਫੈਸਲਾ ਹੈ-
ਸਤਿਗੁਰ ਸਾਹਿਬੁ ਛਡਿ ਕੈ ਮਨਮੁਖ ਹੋਇ ਬੰਦੇ ਦਾ ਬੰਦਾ॥

ਸਤਿਨਾਮ ਸਿੰਘ ਮੌਂਟਰੀਅਲ ੫੧੪-੨੧੯-੨੫੨੫
19th April 2016 7:03pm
Page 37 of 52

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Type the word for the number 9.
 
Enter answer:
 
Remember my form inputs on this computer.
 
 
Powered by Commentics

.