.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (939)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Iqbal Singh Dhillon (Chandigarh, India)
ਸ. ਸਤਨਾਮ ਸਿੰਘ ਮੌਂਟਰੀਅਲ ਜੀ, 19.04.2016 ਨੂੰ ਆਪ ਜੀ ਨੇ ਆਪਣੀ ਪੋਸਟ ਵਿਚ ਸ਼ਬਦ-ਜੁੱਟ ‘ਤੱਤ ਗੁਰਮਤਿ’ ਦੀ ਵਰਤੋਂ ਕਰਦੇ ਹੋਏ ਆਪਣੇ-ਆਪ ਨੂੰ ‘ਤੱਤ ਗੁਰਮਤਿ’ ਦੇ ਪ੍ਰਚਾਰਕ ਵਜੋਂ ਪੇਸ਼ ਕੀਤਾ ਸੀ। ਇਸ ਉਪਰੰਤ 20. 04. 2016 ਨੂੰ ਮੈਂ ਆਪ ਜੀ ਨੂੰ ਇੱਸੇ ਕਾਲਮ ਵਿਚ ਬੇਨਤੀ ਕੀਤੀ ਸੀ ਕਿ ਆਪ ਜੀ ਇਹ ਸਮਝਾਓ ਕਿ ਤੱਤ ਗੁਰਮੱਤ ਕਿਸ ਨੂੰ ਕਹਿੰਦੇ ਹਨ। ਪਰੰਤੂ ਦੋ ਦਿਨ ਬੀਤ ਜਾਣ ਤੋਂ ਪਿਛੋਂ ਵੀ ਆਪ ਜੀ ਵੱਲੋਂ ਮੇਰੇ ਸਵਾਲ ਦਾ ਕੋਈ ਉੱਤਰ ਪਰਾਪਤ ਨਹੀਂ ਹੋਇਆ। ਆਪ ਜੀ ਨੂੰ ਇਕ ਵਾਰ ਫਿਰ ਬੇਨਤੀ ਹੈ ਕਿ ਮੇਰੇ ਸਵਾਲ ਦਾ ਉੱਤਰ ਜਲਦੀ ਦੇਣ ਦੀ ਕਿਰਪਾਲਤਾ ਕਰੋ ਜੀ। ................ ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
22nd April 2016 1:10am
Gravatar
Gurmit Singh Barsal (San jose, US)
ਉਲਟਾ-ਪੁਲਟਾ !
ਜਿਓਂਦਿਆਂ ਤੋਂ ਮਰਿਆਂ ਦੀ ਕਦਰ ਵਧਾਵਣੇ ਲਈ,
ਮੂਰਤਾਂ ਨੂੰ ਪੂਜਦੇ ਤੇ ਬੰਦੇ ਝਟਕਾਈ ਜਾਂਦੇ ।
ਬੰਦਾ ਭਾਵੇਂ ਦੁਨੀਆਂ ਤੋਂ ਭੁੱਖ ਨਾਲ ਤੁਰ ਜਾਵੇ,
ਮਰਨ ਤੋਂ ਬਾਅਦ ਏਥੇ ਪਿੱਤਰ ਰਜਾਈ ਜਾਂਦੇ ।।
ਘਰ ਦੇ ਬਜੁਰਗਾਂ ਨੂੰ ਪਾਣੀ ਭਾਵੇਂ ਪੁੱਛਦੇ ਨਾ,
ਧਰਮ ਸਥਾਨਾਂ ਉੱਤੇ ਲੰਗਰ ਕਰਾਈ ਜਾਂਦੇ ।
ਨਦੀਆਂ ਨੂੰ ਮਾਤਾ, ਕਦੇ ਦੇਵੀਆਂ ਨੂੰ ਮਾਤਾ ਕਹਿੰਦੇ,
ਕਦੇ-ਕਦੇ ਮਾਤਾ ਪੂਰੇ ਦੇਸ਼ ਨੂੰ ਬਣਾਈ ਜਾਂਦੇ ।।
ਗਿਆਨ ਵਾਲੇ ਯੁੱਗ ਵੀ ਬਿਮਾਰੀ ਨੂੰ ਇਹ ਮਾਤਾ ਕਹਿੰਦੇ,
ਚੇਚਕ ਨੂੰ ਮਾਤਾ ਕਹਿਕੇ ਬੱਚੇ ਨੂੰ ਡਰਾਈ ਜਾਂਦੇ ।
ਆਪਣੀ ਮਾਤਾ ਦੇ ਸਾਹਵੇਂ ਸਿਰ ਭਾਵੇਂ ਝੁਕਦਾ ਨਾ,
ਗਊ ਮਾਤਾ ਆਖ ਸਿਰ ਪਸ਼ੂ ਨੂੰ ਨਿਵਾਈ ਜਾਂਦੇ ।।
ਕਿਹੜੀ ਚੀਜ ਪੀਣੀ ਅਤੇ ਕਿਹੜੀ ਚੀਜ ਡੋਲਣੀ ਏ,
ਧਰਮ ਦੇ ਆਗੂ ਪੁੱਠੇ ਪਾਠ ਨੇ ਪੜ੍ਹਾਈ ਜਾਂਦੇ ।
ਪੱਥਰਾਂ ਦੇ ਉੱਤੇ ਸਦਾ ਦੁੱਧ ਨੂੰ ਇਹ ਡੋਲਦੇ ਨੇ,
ਆਖਕੇ ਪਵਿੱਤ ਗਊ ਮੂਤ ਨੇ ਪਿਲਾਈ ਜਾਂਦੇ ।।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
20th April 2016 9:19pm
Gravatar
Darshan Singh (Wolverhampton, UK)
Gurmeet Singh Ji, very nicely done...keep it up.
23rd April 2016 1:39am
Gravatar
Iqbal Singh Dhillon (Chandigarh, India)
ਸ. ਸਤਨਾਮ ਸਿੰਘ ਮੌਂਟਰੀਅਲ ਜੀ, ਬੇਨਤੀ ਹੈ ਕਿ ਇਹ ਸਮਝਾਉਣ ਦੀ ਖੇਚਲ ਕਰਨਾ ਕਿ 'ਤੱਤ ਗੁਰਮੱਤ' ਕਿਸ ਨੂੰ ਕਹਿੰਦੇ ਹਨ।
............ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
20th April 2016 5:16am
Gravatar
Satnam Singh (Montreal, Canada)
ਗੁਰਮਤਿ ਤੋਂ ਭਟਕੇ ਹੋਇ ਸਿੱਖਾਂ ਨੂੰ ਕੁਝ ਸਵਾਲ ??

ਜਿਹੜੇ ਮੇਰੇ ਵੀਰ ਇਹ ਸਮਝਦੇ ਹਨ ਕਿ ਤੱਤ ਗੁਰਮਤਿ ਦੇ ਪ੍ਰਚਾਰਕ ਸਿੱਖ ਕੌਮ ਵਿੱਚ ਵੰਡੀਆਂ ਪਾਉਂਦੇ ਹਨ ਤੇ ਸਿੱਖ ਕੌਮ ਨੂੰ ਕਮਜ਼ੋਰ ਕਰ ਰਹੇ ਹਨ,
ਆਓ ਤੁਹਾਨੂੰ ਦੱਸੀਏ ਕਿ ਸਿੱਖ ਕੌਮ ਨੂੰ ਕਮਜ਼ੋਰ ਕਿਸ ਨੇ ਕੀਤਾ ਅਤੇ ਵੰਡੀਆਂ ਕਿਸ ਨੇ ਪਾਈਆਂ,

ਭਾਈ ਰਣਧੀਰ ਸਿੰਘ ਨੇ ਜੇਲ੍ਹ ਵਿੱਚੋ ਆਉਂਦਿਆਂ ਹੀ ਇੱਕ ਨਵਾਂ ਪੰਥ ਖੜਾ ਕਰ ਦਿੱਤਾ "ਅਖੰਡ ਕੀਰਤਨੀ ਜਥਾ" ਕਕਾਰਾਂ ਤੇ ਕਿੰਤੂ ਕਰਦਿਆਂ ਕੇਸਕੀ ਨੂੰ ਕਕਾਰ ਮੰਨਣ ਲੱਗ ਪਿਆ, ਕੇਸ ਤੇ ਕੇਸਕੀ ਦਾ ਬੇਲੋੜਾ ਝਗੜਾ ਖੜਾ ਕੀਤਾ ਗਿਆ, ਨਿਰੋਲ ਕੀਰਤਨ ਦਾ ਵੀ ਭੋਗ ਪਾ ਦਿੱਤਾ ਕੀਰਤਨ ਦੇ ਵਿੱਚੇ ਹੀ ਸਿਰ ਮਾਰ-ਮਾਰ ਕੇ ਵਾਹਿਗੁਰੂ-ਵਾਹਿਗੁਰੂ ਪੜ੍ਹਨ ਲੱਗ ਪਏ, ਰਾਗਮਾਲਾ ਦਾ ਬੇਲੋੜਾ ਵਿਰੋਧ, ਪੱਦਛੇਦ ਬੀੜਾਂ ਦਾ ਵਿਰੋਧ, ਕਥਾ ਦਾ ਵਿਰੋਧ......... ਕੀ ਇਹ ਸਭ ਸਿੱਖੀ ਨੂੰ ਕਮਜ਼ੋਰ ਕਰਨਾ ਤੇ ਸਿੱਖਾਂ ਵਿੱਚ ਵੰਡੀਆਂ ਪਾਉਣਾ ਨਹੀਂ ਸੀ??

ਕਾਂਸੀ ਦੇ ਬ੍ਰਹਮਣਾ ਦੀ ਪੈਦਾ ਕੀਤੀ ਟਕਸਾਲ ਨੇ ਸਿੱਖਾਂ ਦੇ ਕਛਹਿਰੇ ਦਾ ਸਬੰਧ ਹਨੂੰਮਾਨ ਨਾਲ ਜੋੜਿਆ, ਗੁਰੂਆਂ ਦੀਆਂ ਕੁਲ਼ਾ ਦਾ ਸਬੰਧ ਹਿੰਦੂਆਂ ਦੇ ਅਵਤਾਰਾਂ ਨਾਲ ਜੋੜਿਆ, ਭਗਤਾਂ ਦਾ ਤੇ ਗੁਰਸਿੱਖਾਂ ਦਾ ਸਬੰਧ ਹਿੰਦੂ ਰਿਸ਼ੀਆਂ ਦੇ ਵਰ ਸਰਾਫ਼ ਨਾਲ ਜੋੜਿਆ, ਰਾਗਮਾਲਾ ਦਾ ਬੇਲੋੜਾ ਸਮਰਥਨ ਕਰਨਾ, ਗੁਰੂ ਗਰੰਥ ਸਾਹਿਬ ਜੀ ਤੇ ਕਿੰਤੂ ਕਰਦਿਆਂ ਲਿਖਿਆ ਕਿ ਮਜ਼ੂਦਾ ਬੀੜ ਵਿੱਚ ਪੰਦਰਾਂ ਸੌ ਗਲਤੀਆਂ ਹਨ........ ਕੀ ਇਹ ਸਿੱਖੀ ਨੂੰ ਕਮਜ਼ੋਰ ਕਰਨਾ ਤੇ ਸਿੱਖਾਂ ਵਿੱਚ ਵੰਡੀਆਂ ਪਾਉਣਾ ਨਹੀਂ ਸੀ??

ਅੰਗਰੇਜ਼ੀ ਫੌਜ ਵਿੱਚ ਤਿਆਰ ਕੀਤੇ ਗਏ ਅਤਰ ਸਿੰਘ ਨੇ ਸੱਭ ਤੋਂ ਪਹਿਲਾਂ ਆਪਣੇ ਨਾਮ ਨਾਲ 'ਸੰਤ 'ਬ੍ਰਹਮਗਿਆਨੀ 'ਮਹਾਂਪੁਰਖ ਲਗਵਾਉਣਾ ਸੁਰੂ ਕੀਤਾ ਇਸ ਨੇ ਵੀ ਨਿਰੋਲ ਕੀਰਤਨ ਦਾ ਭੋਗ ਪਾ ਕੇ ਕੱਚੀਆਂ ਮਨਘੜਤ ਧਾਰਨਾ ਲਾਕੇ ਸਿੱਖਾਂ ਨੂੰ ਗੁਰਬਾਣੀ ਕੀਰਤਨ ਨਾਲ਼ੋ ਤੋੜਿਆਂ ਤੇ ਗੁਰਬਾਣੀ ਵਿਚਾਰਨ ਦੀ ਜਗ੍ਹਾ ਸਮਾਧੀਆ ਲਾਉਣ ਲੱਗ ਪਿਆ ਅਤੇ ਇਸ ਨੇ ਸਿੱਖਾਂ ਦਾ ਕੀਮਤੀ ਸਮਾਂ (ਕਦੇ ਕਿਤੇ ਕਦੇ ਕਿਤੇ) ਯਾਤਰਾਮਾਂ ਤੇ ਬਰਬਾਦ ਕੀਤਾ....... ਕੀ ਇਹ ਸਿੱਖੀ ਨੂੰ ਕਮਜ਼ੋਰ ਕਰਨਾ ਤੇ ਸਿੱਖਾਂ ਵਿੱਚ ਵੰਡੀਆਂ ਪਾਉਣਾ ਨਹੀਂ ਸੀ??

ਅੰਗਰੇਜ਼ ਸਰਕਾਰ ਦੇ ਪਿੱਠੂ ਭੁਪਿੰਦਰ ਸਿਉਂ ਪਟਿਆਲੇ ਵਾਲ਼ੇ ਦੀ ਪਦਾਇਸ਼ ਅਖੌਤੀ ਸਾਧ ਨੰਦ ਸਿਉਂ ਨਾਨਕਸਰੀਏ ਨੇ ਖਾਲਸੇ ਦੇ ਨਿਸ਼ਾਨ ਸਾਹਿਬ ਦਾ ਭੋਗ ਪਾਇਆ, ਗੁਰੂਆਂ ਤੋਂ ਚਲੀ ਆ ਰਹੀ ਲੰਗਰ ਦੀ ਮਰਿਆਦਾ ਦਾ ਭੋਗ ਪਾਇਆ, ਖਾਲਸੇ ਦੇ ਜੈਕਾਰੇ ਦਾ ਭੋਗ ਪਾਇਆ, ਕੜਾਹ ਪ੍ਰਸ਼ਾਦਿ ਦੀ ਦੇਗ ਦਾ ਭੋਗ ਪਾਇਆ ਗਿਆ, ਕਕਾਰ ਕਿਰਪਾਨ ਤੇ ਕੰਘਾ ਜਨਿਊ ਦੀ ਨਕਲ ਤੇ ਧਾਗੇ ਨਾਲ ਬੰਨ੍ਹ ਕੇ ਗਲ਼ਾ ਵਿੱਚ ਪਵਾਉਣਾ ਸ਼ੁਰੂ ਕੀਤਾ, ਅਖੌਤੀ ਛੋਟੀਆਂ ਜਾਤਾਂ ਨੂੰ ਅਮਿ੍ਤ ਛਕਾਉਣਾ ਬੰਦ ਕੀਤਾ, ਅਰਦਾਸ ਵਿੱਚ ਤਬਦੀਲੀ ਕੀਤੀ ਗਈ, ਸੁਖਮਨੀ ਸਾਹਿਬ ਵਿੱਚ ਮਨਘੜਤ ਤੁਕਾਂ ਲਿਖਕੇ ਕੇ ਗੁਰਬਾਣੀ ਵਿੱਚ ਰਲ਼ਾ ਪਾਇਆ ਗਿਆ....... ਕੀ ਇਹ ਸਿੱਖੀ ਨੂੰ ਕਮਜ਼ੋਰ ਕਰਨਾ ਤੇ ਸਿੱਖਾਂ ਵਿੱਚ ਵੰਡੀਆਂ ਪਾਉਣਾ ਨਹੀਂ ਸੀ??

ਅੰਗਰੇਜ਼ ਫੌਜ ਵਿੱਚੋਂ ਹੀ ਪੈਦਾ ਹੋਏ ਇੱਕ ਹੋਰ ਸਾਧ ਈਸ਼ਰ ਸਿਉਂ ਰਾੜੇਵਾਲੇ ਨੇ ਵੀ ਸਿੱਖ ਸਿਧਾਂਤਾਂ ਨੂੰ ਖਤਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ, ਢੋਲਕੀ ਚਿਮਟਿਆ ਨਾਲ ਕੱਚੀਆਂ ਧਾਰਨਾ ਨਾਲ ਲਾਏ ਆਪਣੇ ਅਖਾੜਿਆਂ ਨੂੰ ਕੀਰਤਨ ਦਾ ਨਾਮ ਦੇ ਦਿੱਤਾ ਗਿਆ, ਦਸ ਗੁਰੂਆਂ ਤੇ ਸ਼ਹੀਦ ਸਿੰਘਾਂ ਦੇ ਅਮੋਲਕ ਇਤਿਹਾਸ ਨੂੰ ਛੱਡਕੇ 'ਬ੍ਰਹਮਾ 'ਵਿਸ਼ਨੂ 'ਮਹੇਸ਼ 'ਪਾਰਵਤੀ 'ਸ਼ਿਵਜੀ 'ਸੁਦਾਮਾਂ 'ਹਰੀਚੰਦ 'ਨਾਰਦ....ਆਦਿ ਹਿੰਦੂ ਮਿਤਿਹਸਕ ਪਾਤਰਾਂ ਦੀਆਂ ਕਹਾਣੀਆ ਹੀ ਸੁਣਾਉਂਦਾ ਰਿਹਾ, ਭੂਤਾਂ ਪਰੇਤਾਂ ਦੇ ਡਰ ਸਿੱਖਾ ਦੇ ਅੰਦਰ ਪੈਦਾ ਕਰਦਾ ਰਿਹਾ, ਆਪਣੇ ਆਪ ਨੂੰ ਗੁਰੂ ਨਾਨਕ ਦੀ ਰੂਪ ਅਖਵਾਉਂਦਾ ਰਿਹਾ......... ਕੀ ਇਹ ਸਿੱਖੀ ਨੂੰ ਕਮਜ਼ੋਰ ਕਰਨਾ ਤੇ ਸਿੱਖਾਂ ਵਿੱਚ ਵੰਡੀਆਂ ਪਾਉਣਾ ਨਹੀਂ ਸੀ??

ਹੋਰ ਦੇਖੋ ਸਿਤਮ ਦੀ ਗੱਲ ਇਨ੍ਹਾਂ ਸਾਰਿਆਂ ਨੇ ਹੀ ਆਪਣੀਆ ਆਪਣੀਆ ਮਰਿਯਾਦਾਅਾਵਾਂ ਤਿਆਰ ਕੀਤੀਆਂ, ਆਪਣੇ ਆਪਣੇ ਗੁਰਬਾਣੀ ਦੇ ਗੁਟਕੇ ਸ਼ਬਦ ਵੱਧ ਘੱਟ ਕਰਕੇ ਛਪਵਾਏ, ਆਪਣਾ ਆਪਣਾ ਪਹਿਰਾਵਾ ਤੇ ਉਸ ਦਾ ਰੰਗ ਵੀ ਵੱਖਰਾ ਵੱਖਰਾ ਕੀਤਾ, ਅੱਜ ਵੀ ਇਹ ਲੋਕ ਅੰਦਰਖਾਤੇ ਇੱਕ ਦੂਜੇ ਨਾਲ ਵਿਰੋਧੀ ਚੱਲ ਰਹੇ ਹਨ ਪਰ ਪੂਰੀ ਸਿੱਖ ਕੌਮ ਇਹ ਸਭ ਕੁਝ ਦੇਖਦੀ ਤੇ ਜਾਣਦੀ ਹੋਈ ਵੀ ਚੁਪ ਹੈ ਤੇ ਭੇਡਾਂ ਦੀ ਤਰਾਂ ਸਿਰ ਸੁਟ ਕੇ ਜੱਰ ਰਹੀ ਹੈ,

ਆਓ ਹੁਣ ਉਹਨਾਂ ਪ੍ਰਚਾਰਕਾਂ ਦੀ ਗੱਲ ਕਰੀਏ ਜਿਨ੍ਹਾਂ ਨੂੰ ਤੁਸੀਂ ਵੰਡੀਆਂ ਪਾਉਣ ਵਾਲੇ ਸਮਝਦੇ ਹੋ,
ਜਿਹੜੇ ਪ੍ਰਚਾਰਕ 'ਇੱਕ ਪੰਥ 'ਇੱਕ ਗਰੰਥ 'ਇੱਕ ਮਰਿਆਦਾ 'ਇੱਕ ਅੰਮਿ੍ਤ 'ਇੱਕ ਗੁਰੂ 'ਇੱਕ ਬਾਣੀ ਅਤੇ ਇੱਕ ਸਿਧਾਂਤ ਦੀ ਗੱਲ ਕਰਦੇ ਹਨ ਕੀ ਉਹ ਪੰਥ ਨੂੰ ਕਮਜ਼ੋਰ ਕਰਦੇ ਤੇ ਪੰਥ ਵਿੱਚ ਵੰਡੀਆਂ ਪਾਉਂਦੇ ਹਨ?????

ਵਿਰੋਧ ਕਰਨ ਵਾਲੇ ਵੀਰੋ ਇੱਕ ਬਾਰ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬੈਠਕੇ ਇਮਾਨਦਾਰੀ ਨਾਲ ਸੋਚਿਓ ਕਿ ਪੰਥ ਵਿੱਚ ਵੰਡੀਆਂ ਕਿਸ ਨੇ ਪਾਈਆਂ ਹਨ, ਜੇ ਫਿਰ ਵੀ ਸਮਝ ਨਾ ਆਈ ਤਾਂ ਸਮਝ ਲੈਣਾ ਕਿ ਸਾਡਾ ਹਾਲੇ ਗੁਰੂ ਨਾਲ ਤਾਲਮੇਲ ਨਹੀਂ ਬਣਿਆ,

ਭਾਈ ਗੁਰਦਾਸ ਜੀ ਦਾ ਫੈਸਲਾ ਹੈ-
ਸਤਿਗੁਰ ਸਾਹਿਬੁ ਛਡਿ ਕੈ ਮਨਮੁਖ ਹੋਇ ਬੰਦੇ ਦਾ ਬੰਦਾ॥

ਸਤਿਨਾਮ ਸਿੰਘ ਮੌਂਟਰੀਅਲ ੫੧੪-੨੧੯-੨੫੨੫
19th April 2016 7:03pm
Gravatar
Eng Darshan Singh Khalsa (Sydney, Australia)
**
ਵਾਹ ਜੀ ਵਾਹ !!!
ਮਨਮੱਤੀਆਂ ਦੀ ਮੱਤ ਉੱਪਰ ਢੁੱਕਦੀ ਬਹੁਤ ਹੀ ਲਾਜਾਵਾਬ ਲਿਖਤ ਹੈ।
ਸਿੱਖ ਕੌਮ ਵਿਚ ਆਈਆਂ ਨਿਵਾਣਾਂ/ਗਿਰਾਵਟਾਂ ਦੀ ਜੜ੍ਹ,
ਅੰਗਰੇਜਾਂ ਦੀ ਪੈਦਾਇਸ਼, ਇਸ ਵਿਹਲੜ ਸਾਧਲਾਣੇ-ਬਾਬਿਆਂ ਨੇ ਸਨਾਤਨੀ ਮੱਤ ਦੇ ਵਹਿਮਾਂ, ਭਰਮਾਂ, ਪਾਖੰਡਾਂ ਅਤੇ ਕਰਮਕਾਂਡਾਂ ਨੂੰ ਸਿੱਖ ਕੌਮ ਦੀ ਝੋਲੀ ਪਾ ਦਿੱਤਾ ਅਤੇ ਆਪਣੇ ਸਰਧਾ-ਉਲੂਆਂ ਨੂੰ ਕੇਸਾਧਾਰੀ ਪਾਂਡੇ ਬਣਾ ਦਿੱਤਾ। ਜੋ ਅੱਜ ਸਿੱਖ ਕੌਮ ਦੇ ਜੜ੍ਹੀਂ ਤੇਲ ਪਾਈ ਜਾ ਰਹੇ ਹਨ, ਭਾਵ ਹਰ ਤਰਾਂ ਦੇ ਕਰਮਕਾਂਡ ਨੂੰ ਸਿੱਖੀ ਫਲਸ਼ਫੇ ਨਾਲ ਜੋੜੀ ਜਾ ਰਹੇ ਹਨ।

ਸਿੱਖ ਕੌਮ ਦੇ ਵਾਰਸਾਂ ਨੇ ਅਗਰ ‘ਜਾਗਣਾ’ ਨਾ ਕੀਤਾ ਤਾਂ ਉਹ ਦਿਨ ਜਿਆਦਾ ਦੂਰ ਨਹੀਂ ਹਨ, ਜਦੋਂ ‘ਸਿੱਖ ਸਮਾਜ’ ਵੀ (ਮੁਸਲਮ ਸਮਾਜ ਵਾਂਗ ਸ਼ੀਆ ਅਤੇ ਸੁੰਨੀ) ਦੋ ਧੱੜਿਆਂ ਵਿਚ ਵੰਡਿਆ ਜਾਵੇਗਾ।

ਇਹ ਵਿਹਲੜ ਲਾਣਾ ਸਿਰਫ ਆਪਣੀ ਦੁਕਾਨਦਾਰੀ ਨੂੰ ਚਲਾਉਣ ਦੀ ਫਿਕਰ ਕਰਨ ਦੇ ਆਹਰ ਵਿਚ ਹੈ।
ਬਾਬੇ ਨਾਨਕ ਦੀ ‘ਸਿੱਖੀ’ ਨਾਲ ਇਹਨਾਂ ਦਾ ਦੂਰ ਦਾ ਵੀ ਕੋਈ ਵਾਸਤਾ ਨਹੀਂ ਹੈ।

ਸਿੱਖ ਕੌਮ ਵਿਚ ਜਾਗਰਤੀ ਆ ਰਹੀ ਹੈ ਅਤੇ ਜਰੂਰ ਆਏਗੀ …
ਪਰ …
ਰਫਤਾਰ ਬਹੁਤ ਹੌਲੀ ਹੈ।

ਕਿਉਂਕਿ ‘ਸਿੱਖੀ’ ਦੇ ਧੁਰੇ ਅਤੇ ਸਿੱਖੀ ਨਾਲ ਸਬੰਧਤ ਧਾਰਮਿੱਕ ਸਥਾਨਾਂ ਉੱਪਰ ਕਾਬਜ਼ ਲੋਕ ਸਾਰੇ ਹੀ ਮਨਮੱਤੀਏ ਹਨ। ਪੰਜਾਬ ਵਿਚ 90% ਲੋਕ ਇਹਨਾਂ ਮਨਮੱਤੀਆਂ ਦੇ ਹੀ ਸਰਧਾ-ਉਲੂ ਹਨ। ਗਰਾਉਂਡ ਲੈਵਲ ਉੱਪਰ ਜਾਗਰਤੀ ਲਿਆਉਣ ਲਈ ਬਹੁਤ ਹੀ ਮਿਹਨਤ ਦੀ ਲੋੜ ਹੈ।
19th April 2016 8:06pm
Gravatar
Gursharn Singh Dhillon (Ajax, Canada)
ਵੀਰ ਜੀਓ, ਹੋਰ ਤਾਂ ਗੱਲ ਹੀ ਛੱਡੋ ਬਹੁਗਿਣਤੀ ਸਿੱਖ ਅਖਵਾਉਣ ਜਾਂ ਦਿਸਣ ਵਾਲੇ ਤਾਂ ਹਾਲੇ ਕੁੰਭ,ਨਾਰੀਅਲ, ਜੋਤ, ਮੋਲੀ ਦੇ ਧਾਗੇ ਅਤੇ ਦਰਖਤਾਂ (ਜਿਵੇਂ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਦੁੱਖ ਭਜਣੀ ਨਾਮੀ ਬੇਰੀ) ਆਦਿ ਦੇ ਪੂਜਣ ਦੇ ਚੱਕਰਾਂ ਵਿੱਚੋਂ ਹੀ ਨਹੀਂ ਨਿਕਲ ਸਕੇ । ਗੁਰਮਤਿ ਦਾ ਗਿਆਨ ਅਤੇ ਸਿਰਫ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਤਾਂ ਸਾਡੇ ਲਈ ਦੂਰ ਦੀ ਗੱਲ ਹੈ । ਸਾਧ ਬਾਬੇ (ਚਿੱਟੀ ਸਿਉਂਕ) ਸਿੱਖਾਂ ਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਣ ਵੱਲ ਏਡੇ ਸੋਖੇ ਨਹੀਂ ਆਉਣ ਦੇਣ ਲੱਗੇ ।
20th April 2016 5:20am
Gravatar
Iqbal Singh Dhillon (Chandigarh, India)
ਸ. ਗੁਰਸ਼ਰਨ ਸਿੰਘ ਢਿੱਲੋਂ ਜੀ, ਆਪ ਜੀ ਵੱਲੋਂ ਹੇਠਾਂ ਦਿੱਤੀ ਪੋਸਟ ਰਾਹੀਂ ਮੈਂਨੂੰ ਸੰਬੋਧਿਤ ਹੋ ਕੇ ਭੇਜੀ ਚਿੱਠੀ ਲਈ ਆਪ ਜੀ ਦਾ ਧੰਨਵਾਦ ਹੈ ਜੀ। ਆਪ ਜੀ ਦਾ ਸਵਾਲ ਹੈ ਕਿ “ਅਕਾਲ ਪੁਰਖ ਲਈ ‘ਵਾਹਿਗੁਰੂ’ ਸ਼ਬਦ ਸਿੱਖਾਂ ਵਿਚ ਸੱਭ ਤੋਂ ਪਹਿਲਾਂ ਕਿਸਨੇ ਵਰਤਿਆ ਸੀ?” ਮੇਰੀ ਤੁੱਛ ਬੁੱਧੀ ਅਨੁਸਾਰ ਇਸ ਸਵਾਲ ਦਾ ਸਪਸ਼ਟ ਉੱਤਰ ਤਾਂ ਇਹ ਹੈ ਕਿ ‘ਵਾਹਿਗੁਰੂ’ ਸ਼ਬਦ ਦੀ ਅਜਿਹੀ ਵਰਤੋਂ ਅਠਾਰ੍ਹਵੀਂ ਸਦੀ ਈਸਵੀ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਚਲੇ ਜਾਣ ਤੋਂ ਬਾਦ ਬੰਦਾ ਬਹਾਦਰ ਦੀਆਂ ਫੌਜਾਂ ਵਿਚ ਕਿਸੇ ਵੇਲੇ ਪਰਚਲਤ ਕੀਤੇ ਗਏ “ਫਤਹਿ ਵਾਹਿਗੁਰੂ ਜੀ ਕੀ” ਦੇ ਬੋਲੇ ਦੇ ਹਿੱਸੇ ਦੇ ਤੌਰ ਤੇ ਚਾਲੂ ਹੋਈ ਲਗਦੀ ਹੈ (ਬਾਦ ਵਿਚ ਕਿਸੇ ਵੇਲੇ “ਫਤਹਿ ਵਾਹਿਗੁਰੂ ਜੀ ਕੀ” ਨੂੰ ਵੀ “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ” ਵਿਚ ਬਦਲ ਦਿੱਤਾ ਗਿਆ)। ਇਸ ਦੇ ਕੁਝ ਠੋਸ ਕਾਰਨ ਹਨ।
1. ‘ਵਾਹਿਗੁਰੂ’ ਅੱਖਰ-ਲੜੀ ਦਾ ਇਕ ਸ਼ਬਦ ਨਹੀਂ ਬਣ ਸਕਦਾ। ਅਜਿਹਾ ਇਸ ਲਈ ਹੈ ਕਿ ਇਸ ਲੜੀ ਦੇ ਦੋ ਅਜਿਹੇ ਹਿੱਸੇ ਹਨ ਜੋ ਕਦੀ ਵੀ ਮਿਲ ਕੇ ਇਕ ਸੰਯੁਕਤ ਸ਼ਬਦ ਨਹੀਂ ਬਣਾ ਸਕਦੇ ਕਿਉਂਕਿ ਇਸਦਾ ‘ਵਾਹਿ’ ਹਿੱਸਾ ਫਾਰਸੀ ਦਾ ਹੈ ਅਤੇ ‘ਗੁਰੂ’ ਹਿੱਸਾ ਭਾਰਤੀ ਭਾਸ਼ਾਵਾਂ ਨਾਲ ਸਬੰਧ ਰੱਖਦਾ ਹੈ (‘ਵਾਹਿ’ ਵੀ ਅਸਲ ਵਿਚ ‘ਵਾਹ’ ਦਾ ਬਦਲਿਆ ਹੋਇਆ ਰੂਪ ਹੈ ਅਤੇ ‘ਵਾਹ’ ਇਕ ਵਿਸਮਕ ਪਦ ਹੈ ਜੋ ਕਿਸੇ ਦੀ ਵਡਿਆਈ ਕਰਨ ਹਿਤ ਵਰਤਿਆ ਜਾਂਦਾ ਹੈ )। ਸਾਰੇ ਬਾਣੀਕਾਰ ਜਾਂ ਗੁਰੂ ਸਾਹਿਬਾਨ ਬਹੁਤ ਪੜ੍ਹੇ-ਲਿਖੇ ਵਿਅਕਤੀ ਸਨ ਅਤੇ ਉਹਨਾਂ ਵਿੱਚੋਂ ਕੋਈ ਵੀ ਕਦੀ ‘ਵਾਹਿਗੁਰੂ’ ਵਰਗਾ ਨਿਰਾਰਥਕ ਸ਼ਬਦ ਘੜਨ ਦੀ ਵਿਆਕਰਨਕ ਗਲਤੀ ਨਹੀਂ ਸੀ ਕਰਨ ਲੱਗਾ।
2. ਪੁਰਾਣੀਆਂ ਹੱਥ-ਲਿਖਤ ਬੀੜਾਂ ਵਿਚ ਗੁਰਬਾਣੀ ਦੇ ਸਾਰੇ ਸ਼ਬਦ ਜੋੜ-ਜੋੜ ਕੇ ਲਿਖੇ ਜਾਂਦੇ ਸਨ। ਇਸ ਲਈ ਕਿਸੇ ਅਣਜਾਣ ਵਿਅਕਤੀ ਨੇ ‘ਵਾਹ’ ਅਤੇ ‘ਗੁਰੂ’ ਸ਼ਬਦਾਂ ਨੂੰ ਜੋੜ ਕੇ ਲਿਖੇ ਹੋਏ ਵੇਖ ਕੇ ਇਹਨਾਂ ਦਾ ਇਕ ਸ਼ਬਦ ਬਣਾ ਕੇ ਪੇਸ਼ ਕਰ ਦਿੱਤਾ। ਪਰੰਤੂ ਨਿਸਚੇ ਹੀ ਇਹ ਗਲਤੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਬਾਦ ਵਿਚ ਹੋਈ ਹੈ। (ਅੱਖਰ-ਲੜੀ “ਸਤਿਨਾਮ” ਦੀ ਸਥਿਤੀ ਵੀ ਇੱਸੇ ਤਰ੍ਹਾਂ ਦੀ ਹੈ ਕਿਉਂਕਿ ਇਸ ਵਿਚਲਾ ‘ਸਤਿ’ ਹਿੱਸਾ ਭਾਰਤੀ ਭਾਸ਼ਾਵਾਂ ਨਾਲ ਸਬੰਧ ਰੱਖਦਾ ਹੈ ਅਤੇ ‘ਨਾਮ’ ਫਾਰਸੀ ਦਾ ਸ਼ਬਦ ਹੈ।)
3.ਦੂਸਰੇ ਪਾਸੇ “ਫਤਹਿ ਵਾਹਿਗੁਰੂ ਜੀ ਕੀ” ਵਾਲਾ ਬੋਲਾ ਬੰਦਾ ਬਹਾਦਰ ਦੀ ਮੌਤ ਦੇ ਸਮੇਂ ਤੋਂ ਪਹਿਲਾਂ ਹੋਂਦ ਵਿਚ ਆ ਚੁੱਕਾ ਹੋਇਆ ਸੀ ਕਿਉਂਕਿ ਤੱਤ-ਖਾਲਸਾ ਅਤੇ ਬੰਦਈ ਧੜੇ ਵਿਚਲੇ ਝਗੜੇ ਦਾ ਇਕ ਮੁੱਦਾ ਇਹ ਵੀ ਸੀ ਕਿ ਬੰਦਈਆਂ ਨੇ ਇਸ ਬੋਲੇ ਦੀ ਜਗਹ ਤੇ “ਫਤਹਿ ਦਰਸ਼ਨ” ਦਾ ਬੋਲਾ ਅਪਣਾ ਲਿਆ ਸੀ ਅਤੇ ਤੱਤ-ਖਾਲਸਾ ਧੜੇ ਵਾਲੇ ਇਸ ਤਬਦੀਲੀ ਉੱਤੇ ਸਖਤ ਇਤਰਾਜ਼ ਪਰਗਟ ਕਰਦੇ ਸਨ।
ਸੋ, ਸਿੱਟਾ ਇਹ ਹੈ ਕਿ ‘ਵਾਹਿਗੁਰੂ’ ਇਕ ਨਿਰਾਰਥਕ ਸ਼ਬਦ ਹੈ ਅਤੇ ਇਸ ਦਾ ਅਰਥ ‘ਅਕਾਲ-ਪੁਰਖ’ ਬਣਦਾ ਹੀ ਨਹੀਂ ( ‘ਵਾਹ’ ਅਤੇ ‘ਗੁਰੂ’ ਨੂੰ ਵੱਖ-ਵੱਖ ਲਿਖਕੇ “ਵਾਹ ਗੁਰੂ’ ਦਾ ਅਰਥ “ਹੇ ਅਕਾਲ-ਪੁਰਖ ਤੂੰ ਧੰਨ ਹੈਂ” ਕੱਢਿਆ ਜਾ ਸਕਦਾ ਹੈ) ਅਤੇ ‘ਵਾਹਿਗੁਰੂ’ ਅੱਖਰ-ਲੜੀ ਦੀ ਇਕ ਸ਼ਬਦ ਦੇ ਤੌਰ ਤੇ ਦੁਰਵਰਤੋਂ ਬੰਦਾ ਬਹਾਦਰ ਦੇ ਸਮੇਂ ਦੇ ਵਿਚ-ਵਿਚ (ਸੰਭਵ ਤੌਰ ਤੇ ਉਸਦੀਆਂ ਪਹਿਲੀਆਂ ਜਿੱਤਾਂ ਦੇ ਸਮੇਂ) ਚਾਲੂ ਹੋਈ ਮੰਨੀਂ ਜਾ ਸਕਦੀ ਹੈ।
...................ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
17th April 2016 8:49am
Gravatar
Gursharn Singh Dhillon (Ajax, Canada)
ਸ੍ਰ. ਇਕਬਾਲ ਸਿੰਘ ਢਿੱਲੋਂ ਜੀ, ਸਤਿ ਸ੍ਰੀ ਅਕਾਲ ।
ਆਪ ਜੀ ਦਾ 'ਵਾਹਿਗੁਰੂ' ਸ਼ਬਦ ਬਾਰੇ ਵਿਚਾਰ ਦੇਣ ਲਈ ਧੰਨਵਾਦ ।
17th April 2016 9:40am
Gravatar
Iqbal Singh Dhillon (Chandigarh, India)
ਸ. ਗੁਰਸ਼ਰਨ ਸਿੰਘ ਢਿੱਲੋਂ ਜੀ, ਧੰਨਵਾਦ !
ਆਪ ਜੀ ਚਾਹੋ ਤਾਂ ਮੇਰਾ ਈਮੇਲ ਐਡਰੈਸ ਮਾਨਯੋਗ ਸੰਪਾਦਕ ‘ਸਿਖਮਾਰਗ’ ਵੈਬਸਾਈਟ ਤੋਂ ਪਰਾਪਤ ਕਰ ਸਕਦੇ ਹੋ ਜੀ। ਮੈਨੂੰ ਇਸ ਵਿਚ ਕੋਈ ਇਤਰਾਜ਼ ਨਹੀਂ ਹੋਵੇਗਾ। ਪਰੰਤੂ ਹਾਲ ਦੀ ਘੜੀ ਮੇਰੀ ਇਹ ਸਹਿਮਤੀ ਕੇਵਲ ਆਪ ਜੀ ਲਈ ਹੀ ਹੈ ਜੀ। .......................ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
18th April 2016 9:04am
Gravatar
Gursharn Singh Dhillon (Ajax, Canada)
ਸ੍ਰ. ਇਕਬਾਲ ਸਿੰਘ ਢਿੱਲੋਂ ਜੀ, ਸਤਿ ਸ੍ਰੀ ਅਕਾਲ।
ਈਮੇਲ ਐਡਰੈਸ ਲੈਣ ਦੀ ਇਜਾਜਤ ਦੇਣ ਲਈ ਧੰਨਵਾਦ ।
18th April 2016 10:00am
Gravatar
Gursharn Singh Dhillon (Ajax, Canada)
ਸ੍ਰ ਇਕਬਾਲ ਸਿੰਘ ਢਿੱਲੋਂ ਜੀ, ਸਤਿ ਸ੍ਰੀ ਅਕਾਲ ।
ਆਪ ਜੀ ਦੇ ਅਤੇ ਮੇਰੇ ਭਾਂਵੇਂ ਕਿ ‘ਸਿੱਖ ਧਰਮ/ਕੌਮ ਹੈ ਜਾਂ ਨਹੀਂ’ ਇਸ ਬਾਰੇ ਵਿਚਾਰ ਨਹੀਂ ਮਿਲਦੇ । ਪਰ ਤੁਸੀਂ ਇਕ ਚੰਗੇ ਵਿਦਵਾਨ ਲਿਖਾਰੀ ਹੋ । ਜਿਹੜਾ ਵੀ ਕੋਈ ਤੁਹਾਨੂੰ ਸਵਾਲ ਪੁੱਛਦਾ ਹੈ ਤੁਸੀਂ ਉਸ ਦਾ ਜਵਾਬ ਵੀ ਉਸੇ ਥਾਂ ਤੇ ਦੇਂਦੇ ਹੋ । ਆਮ ਕਰਕੇ ਇਸ ਸਾਈਟ ਤੇ ਪੜ੍ਹਨ ਵਿਚ ਆਉਂਦਾ ਹੈ ਕਿ ਕਈ ਵੱਡੇ ਵਿਦਵਾਨ ਤਾਂ ਆਪਣੀ ਲਿਖਤ ਬਾਰੇ ਜਵਾਬ ਹੀ ਨਹੀਂ ਦੇਂਦੇ । ਕਈ ਇਹ ਸਮਝਦੇ ਹਨ ਕਿ ਜੋ ਮੈਂ ਲਿਖ ਦਿਤਾ ਹੈ ਉਹ ਹੀ ਸਵਾਲ ਕਰਨ ਵਾਲੇ ਨੂੰ ਮੰਨਣਾ ਜਰੂਰੀ ਹੈ । ਜੇ ਉਹਨਾਂ ਨੂੰ ਦੁਬਾਰਾ ਸਵਾਲ ਕੀਤਾ ਜਾਵੇ ਤਾਂ “ਬਹਿਸ ਕਰਨ” ਵਾਲਾ ਆਖ ਕੇ ਜਵਾਬ ਨਹੀਂ ਦੇਂਦੇ । ਜੱਦ ਕਿ ਲੱਗਦਾ ਹੈ ਅਸਲ ਵਿਚ ਉਹਨਾਂ ਨੂੰ ਆਪ ਸਵਾਲ ਦਾ ਜਵਾਬ ਨਹੀਂ ਆਉਂਦਾ ਹੁੰਦਾ ।
ਖੈਰ ! ਆਪ ਜੀ ਦੇ ਨਾਅ ਚਿੱਠੀ ਇਸ ਕਰਕੇ ਲਿਖੀ ਹੈ ਕਿ ਮੈਂ ਕੁਝ ਸਮੇਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਅਕਾਲ ਪੁਰਖ ਲਈ ‘ਵਾਹਿਗੁਰੂ’ ਸ਼ਬਦ ਸਿੱਖਾਂ ਵਿਚ ਸੱਭ ਤੋਂ ਪਹਿਲਾਂ ਕਿਸਨੇ ਵਰਤਿਆ ਸੀ ? ਮੈਨੂੰ ਲੱਗਦਾ ਹੈ ਕਿ ਸ਼ਾਇਦ ਆਪ ਜੀ ਕੋਲ ਇਸ ਬਾਰੇ ਕੋਈ ਜਾਣਕਾਰੀ ਹੋਵੇਗੀ । ਜੇਕਰ ਆਪ ਕੋਲ ਇਸ ਬਾਰੇ ਕੋਈ ਜਾਣਕਾਰੀ ਹੈ ਅਤੇ ਆਪ ਸਾਂਝੀ ਕਰਨੀ ਚਾਹੋ ਤਾਂ ਆਪ ਦਾ ਧੰਨਵਾਦੀ ਹੋਵਾਂਗਾ ।
ਮੇਰੇ ਕੋਲ ਆਪ ਜੀ ਦੀ ਈਮੇਲ ਨਹੀਂ ਹੈ ਇਸ ਲਈ ਚਿੱਠੀ ਪੋਸਟ ਕੀਤੀ ਹੈ ।
16th April 2016 4:46am
Gravatar
Gurdeep Singh Baaghi (Ambala, India)
ਖਾਲਸਾ ਪ੍ਰਗਟ ਦਿਹਾੜਾ ਮਨਾਉਣ ਵਾਲੇ ਵੀਰਾਂ ਨੂੰ ਵੇਨਤੀ ਹੈ ਕਿ ਇਸ ਖਾਲਸਾ ਪ੍ਰਗਟ ਦਿਹਾੜੇ ਨੂੰ "ਵਿਵਸਥਾ ਬਦਲਨ" ਦੇ ਦਿਹਾੜੇ ਦੇ ਤੌਰ ਤੇ ਯਾਦ ਕਰਨ ਤਾਕਿ ਪੁਜਾਰੀਵਾਦ ਨੂੰ ਇਕ ਗੱਲ ਯਾਦ ਰਹਵੇ ਕਿ ਉਨ੍ਹਾਂ ਦੀ ਬਣਾਈ ਵਿਵਸਥਾ ਵੀ ਬਦਲੀ ਜਾ ਸਕਦੀ ਹੈ ਅਤੇ ਉਨ੍ਹਾਂ ਦੀ ਬਣਾਈ ਰਹਿਤ ਮਰਿਆਦਾ ਕੋਈ ਆਖਰੀ ਸਚ ਨਹੀ ਹੈ।

ਗੁਰਦੀਪ ਸਿੰਘ ਬਾਗੀ
12th April 2016 6:41pm
Gravatar
Daljit Singh Ludhiana (LUDHIANA Passi Nagar, India)
ਸੰਪ੍ਰਦਾਈ ਧਰਮਾਂ ਦੇ ਮਹਾਂਰਥੀਆਂ ਵੱਲੋਂ ਬਣਾਈ ਸਾਡੀ ਰਹਿਤ - ਮਰਿਯਾਦਾ ਨਿੱਜ ਤੱਕ ਸੀਮਤ ਹੈ ਜਦ ਕਿ ਗੁਰਬਾਣੀ ਦੀ ਮਰਿਯਾਦਾ ਸਮੁੱਚੀ ਕਾਇਨਾਤ ਨੂੰ ਆਪਣੇ ਕਲਾਵੇ 'ਚ ਲੈਦੀ ਹੈ, ਫਿਰ ਇਸ ਨੂੰ ਕਿਓਂ ਮੰਨਿਆਂ ਜਾਏ ।
15th April 2016 1:18am
Gravatar
Iqbal Singh Dhillon (Chandigarh, India)
ਸ. ਦਲਜੀਤ ਸਿੰਘ ਜੀ, ਰਹਿਤਨਾਮੇ ਵੀ ਸੰਪਰਦਾਈ ਮਹਾਂਰਥੀ ਹੀ ਬਣਾਉਂਦੇ ਹਨ ਅਤੇ ਸੰਸਥਾਗਤ ਧਰਮ (ਮਜਹਬ/ਰਿਲੀਜਨ) ਵੀ ਸੰਪਰਦਾਈ ਮਹਾਂਰਥੀ ਹੀ ਬਣਾਉਂਦੇ ਹਨ। ਅਸਲ ਵਿਚ ਜਦੋਂ ਕੋਈ ਸੰਸਥਾਗਤ ਧਰਮ ਹੋਂਦ ਵਿਚ ਆਉਂਦਾ ਹੈ ਤਾਂ ਉਸ ਨਾਲ ਸਬੰਧਤ ਕਿਸੇ ਨਾ ਕਿਸੇ ਰੂਪ ਵਿਚ ਕੋਈ ਰਹਿਤਨਾਮਾ (ਰਹੁ-ਰੀਤਾਂ ਅਤੇ ਕਰਮ-ਕਾਂਡਾਂ ਦਾ ਵਿਧਾਨ) ਵੀ ਨਿਰਧਾਰਤ ਹੋਣਾ ਹੀ ਹੁੰਦਾ ਹੈ। ਫਿਰ ਉਹਨਾਂ ਦੋਗਲੇ ਲੋਕਾਂ ਦਾ ਕੀ ਕੀਤਾ ਜਾਵੇ ਜੋ ਕਿਸੇ ਵਿਸ਼ੇਸ਼ ਸੰਸਥਾਗਤ ਧਰਮ ਨੂੰ ਤਾਂ ਮਾਨਤਾ ਦਿੰਦੇ ਹਨ ਪਰੰਤੂ ਉਸ ਨਾਲ ਸਬੰਧਤ ਰਹਿਤਨਾਮੇ ਨੂੰ ਨਕਾਰਨ ਦਾ ਵਿਖਾਵਾ ਕਰਦੇ ਰਹਿੰਦੇ ਹਨ (ਨਾਨਕ ਤੋਂ ਲੈਕੇ ਗੋਬਿੰਦ ਸਿੰਘ ਤਕ ਕਿਸੇ ਗੁਰੂ ਨੇ ਕੋਈ ਸੰਸਥਾਗਤ ਧਰਮ ਨਹੀਂ ਚਲਾਇਆ ਸੀ)। ...................ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ
15th April 2016 4:02am
Gravatar
Gursharn Singh Dhillon (Ajax, Canada)
ਸਤਿਕਾਰ ਯੋਗ ਗੁਰਮੀਤ ਸਿੰਘ ਸਿੱਡਨੀ ਜੀ, ਸਤਿ ਸ੍ਰੀ ਅਕਾਲ ।
ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਭੱਟਾਂ ਦੀ ਬਾਣੀ ਸਰਲੇਖ ਹੇਠ ਜਾਣਕਾਰੀ ਦੇਣ ਦੀ ਖੇਚਲ ਕੀਤੀ ਹੈ । ਤੁਸੀਂ ਗੁਰਮਤਿ ਦੇ ਚੰਗੇ ਵਿਦਵਾਨ ਹੋ ਮੇਰੇ ਵਰਗਿਆਂ ਨੂੰ ਤੁਹਾਡੀਆਂ ਲਿਖਤਾਂ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ।
ਵੀਰ ਜੀ, ਤੁਸੀ ਜੋ ਇਹ ਜਾਣਕਾਰੀ ਦਿਤੀ ਹੈ ਕਿ, “ਇਸ ਪ੍ਰਥਾਏ ਵਧੀਕ ਜਾਣਕਾਰੀ ਲਈ ਦੇਖੋ: “ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ” ਪੋਥੀ ਦੱਸਵੀਂ ਟੀਕਾਕਾਰ ਡਾ: ਸਾਹਿਬ ਸਿੰਘ, ਡੀ. ਲਿਟ. (ਪੰਨੇ ੩੬੧ ਤੋਂ ੫੭੦) ਭੱਟਾਂ ਦੀ ਬਾਣੀ ਬਾਰੇ ਪ੍ਰਿੰਸੀਪਲ ਹਰਿਭਜਨ ਸਿੰਘ ਅਤੇ ਪ੍ਰਿੰਸੀਪਲ ਸਤਿਨਾਮ ਸਿੰਘ ਨੇ ਵੀ ਆਪਣੀ ਕਿਤਾਬ: ਗੁਰਬਾਣੀ ਸੰਪਾਦਨ ਨਿਰਣੈ ਵਿਖੇ ਕਾਫੀ ਜਾਣਕਾਰੀ ਦਿੱਤੀ ਹੋਈ ਹੈ” ।
ਸੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ” ਪੋਥੀ ਦੱਸਵੀਂ ਪੰਨਾ 400 ਟੀਕਾਕਾਰ ਡਾ: ਸਾਹਿਬ ਸਿੰਘ, ਡੀ. ਲਿਟ. ਹੁਰਾਂ ਨੇ ਲਿਖਿਆ ਹੈ ਕਿ “ ਕੇਵਲ ‘ਗੁਰੂ ਦੀ ਵਡਿਆਈ’ ਹੀ ਮਜ਼ਮੂਨ ਹੈ” । ਫਿਰ ਅੱਗੇ ਪੰਨਾ 453 ਤੇ ਸਵਈਏ ਮਹਲੇ ਪਹਿਲੇ ਕੇ ਅਰਥ:-“ਗੁਰੂ ਨਾਨਕ ਸਾਹਿਬ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ “ ।
ਜੇਕਰ ਭੱਟਾਂ ਦੇ ਸਵਈਏ ਕੇਵਲ ਗੁਰੂ ਸਾਹਿਬਾਨ ਦੀ ਉਸਤਤਿ ਹੀ ਹੈ, ਤਾਂ ਫਿਰ ਇਥੇ ‘ਵਾਹਿਗੁਰੂ’ ਅਕਾਲ ਪੁਰਖ ਲਈ ਕੇਵੇ ਹੋ ਗਿਆ ?
ਚੰਗਾ ਹੁੰਦਾ ਜੇਕਰ ਤੁਸੀਂ ਆਪਣੇ ਵੀਚਾਰ ਵੀ ਇਥੇ ਹੀ ਦੇਂਦੇ ਜਿਥੇ ਮੈਂ ਤੁਹਾਡੇ ਕੋਲੋ ਜਾਣਕਾਰੀ ਮੰਗੀ ਸੀ । ਖੈਰ, ਫਿਰ ਵੀ ਤੁਹਾਡਾ ਕੀਮਤੀ ਸਮਾਂ ਦੇਣ ਲਈ ਧੰਨਵਾਦ ।
11th April 2016 10:50am
Gravatar
Gurdeep Singh Baaghi (Ambala, India)
ਬਿਚਿਤਰ ਨਾਟਕ ਦਾ ਅਰਿਹੰਤ ਅਵਤਾਰ:-- ਯਬਲੀ ਤੂੰ ਇਲਾਵਾ ਕੁਛ ਨਹੀ।

ਮਾਯਾਮੋਹ - māyāmoha - मायामोह
ਦੌਲਤ ਦਾ ਪਿਆਰ। ੨. ਅਵਿਦ੍ਯਾ ਦਾ ਭੁਲੇਖਾ। ੩. ਵਿਸਨੁਪੁਰਾਣ ਵਿੱਚ ਕਥਾ ਹੈ ਕਿ ਜਦ ਦੈਤ ਯਗ੍ਯ ਆਦਿ ਕਰਮਾਂ ਦ੍ਵਾਰਾ ਦੇਵਤਿਆਂ ਤੋਂ ਪ੍ਰਬਲ ਹੋ ਗਏ, ਤਦ ਭਗਵਾਨ ਵਿਸਨੁ ਨੇ ਆਪਣੇ ਸ਼ਰੀਰ ਤੋਂ "ਮਾਯਾਮੋਹ" ਨਾਮਕ ਪੁਰਖ ਪੈਦਾ ਕਰਕੇ ਦੇਵਤਿਆਂ ਨੂੰ ਦਿੱਤਾ, ਜਿਸ ਨੇ ਰਾਖਸਾਂ ਨੂੰ ਯਗ੍ਯ ਕਰਨ ਤੋਂ ਵਰਜਿਆ ਅਤੇ ਅਹਿੰਸਾ ਧਰਮ ਦ੍ਰਿੜ੍ਹਾਇਆ, ਜਿਸ ਤੋਂ ਦੈਤਾਂ ਦਾ ਰਾਜ ਭਾਗ ਨਸ੍ਟ ਹੋਗਿਆ.¹‪#‎ਇਹੀ‬ ਮਾਯਾਮੋਹ ਬੋੱਧ ਅਤੇ ਜੈਨ ਧਰਮ ਦਾ ਮੂਲ ਹੈ, ਇਸੀ ਕਥਾ ਦੇ ਆਧਾਰ ਪੁਰ ਦਸਮਗ੍ਰੰਥ ਵਿੱਚ ਲੇਖ ਹੈ."ਜਾਕੋ ਨਾਮ ਨ ਗਾਂਵ ਨ ਨਾਊ। ਬੁਧ ਅਵਤਾਰ ਤਿਸੀ ਕੋ ਨਾਊ." (ਚੋਬੀਸਾਵ)

ਇਹ ਮਹਾਨਕੋਸ਼ ਦੀ ਇਂਦਰਾਜ ਬੁੱਧ ਅਵਤਾਰ ਦੀ ਬੇਸਿਰ ਪੈਰ ਦੀ ਕਹਾਣੀ ਨੂੰ ਜਾਇਜ਼ ਠਹਰਾਉਣ ਵਾਸਤੇ ਲਿਖੀ ਗਈ ਹੈ। ਮਾਯਾਮੋਹ ਦੀ ਕਹਾਣੀ ਦੇ ਅਧਾਰ ਤੇ ਅਰਿਹੰਤ ਅਵਤਾਰ ਦੀ ਕਹਾਣੀ ਲਿਖੀ ਗਈ ਹੈ, ਜੋ ਕਿ ਬਿਚਿਤਰ ਨਾਟਕ ਦੇ ਲਿਖਾਰੀ ਦੀ ਗਲਤੀ ਸੀ।

ਬਿਚਿਤਰ ਨਾਟਕ ਦੇ ਲਿਖਾਰੀ ਨੂੰ ਕੁਛ ਵੀ ਸਹੀ ਡੰਗ ਨਾਲ ਯਾਦ ਨਹੀ ਰਹਿੰਦਾ ਸੀ, ਉਹ ਅਰਿਹੰਤ ਅਵਤਾਰ ਦੀ ਕਹਾਣੀ ਵਿੱਚ ਮਾਯਾਮੋਹ ਦੀ ਕਹਾਣੀ ਲਿਖ ਗਿਆ। ਅਰਿਹੰਤ ਅਵਤਾਰ ਵਿਸ਼ਨੂੰ ਦਾ ਇਕ ਅਵਤਾਰ ਸੀ, ਇਸ ਦਾ ਜਿਕਰ ਸਿਵ ਪੁਰਾਣ ਵਿੱਚ ਦਰਜ ਹੈ, ਸਿਵ ਪੁਰਾਣ ਵਿੱਚ ਦਰਜ ਹੈ ਕਿ ਤਾਰਕ ਦੈਤ ਦੇ ਤਿੰਨ ਪੁਤ੍ਰਾਂ ਤਾਰਕਾਕ੍ਸ਼੍‍, ਕਮਲਾਕ੍ਸ਼੍‍, ਵਿਦ੍ਯੁਨਮਾਲੀ ਸਿਵ ਦੇ ਭਗਤ ਸਨ ਅਤੇ ਉਨ੍ਹਾਂ ਨੇ ਦੇਵਤਿਆਂ ਨੂੰ ਹਰਾ ਦਿੱਤਾ। ਸ਼ਿਵ ਨੇ ਅਪਣੇ ਦੈਤ ਭਗਤਾਂ ਨੂੰ ਮਾਰਨ ਤੂੰ ਇਨਕਾਰ ਕਰ ਦਿੱਤਾ ਕਉਂਕਿ ਇਹ ਵੇਦ ਧਰਮ ਨੂੰ ਮਨੰਦੇ ਸੀ। ਦੇਵਤਿਆਂ ਦੀ ਫਰਿਆਦ ਤੇ ਵਿਸ਼ਨੂੰ ਨੇ ਇਕ ਅਰਿਹੰਤ ਅਵਤਾਰ ਬਣਾਇਆ ਜਿਸ ਨੇ ਜੈਨ ਮੱਤ ਚਲਾਇਆ, ਇਸ ਅਰਿਹੰਤ ਦੇ ਉਪਦੇਸ਼ਾ ਨੂੰ ਮਨੰਨ ਕਰ ਕੇ ਤਾਰਕ ਦੈਤ ਦੇ ਪੁੱਤਰ ਧਰਮਹੀਨ ਹੋ ਗਏ ਤੇ ਉਨ੍ਹਾਂ ਨੂੰ ਸ਼ਿਵ ਨੇ ਮਾਰ ਦਿੱਤਾ। ਇਹ ਤਾਰਕ ਦੈਤ ਦੇ ਪੁੱਤਰਾਂ ਬਾਰੇ ਜਾਣਕਾਰੀ ਵੀ ਮਹਾਨਕੋਸ਼ ਵਿੱਚ ਦਰਜ ਹੈ ਪਰ ਸਾਰੀ ਕਹਾਣੀ ਨਹੀ ਲਿਖੀ ਗਈ ਕਉਂਕਿ ਇਸ ਨਾਲ ਬਿਚਿਤਰ ਨਾਟਕ ਉਪਰ ਬਹੁਤ ਸਾਰੇ ਸਵਾਲ ਖੜੇ ਹੋਂਦੇ ਸਨ:--

ਤ੍ਰਿਪੁਰ - tripura - त्रिपुर
ਸੰ. ਸੰਗ੍ਯਾ- ਤਿੰਨ ਨਗਰ. ਤਿੰਨ ਸ਼ਹਿਰ। ੨. ਮਹਾਭਾਰਤ ਅਨੁਸਾਰ ਤਾਰਕ ਦੈਤ ਦੇ ਤਿੰਨ ਪੁਤ੍ਰਾਂ (ਤਾਰਕਾਕ੍ਸ਼੍‍, ਕਮਲਾਕ੍ਸ਼੍‍, ਵਿਦ੍ਯੁਨਮਾਲੀ) ਲਈ ਮਯ ਦਾਨਵ ਦੀਆਂ ਬਣਾਈਆਂ ਪੁਰੀਆਂ. ਇਨ੍ਹਾਂ ਵਿੱਚੋਂ ਇਕ ਸ੍ਵਰਣ ਦੀ ਸੁਰਗ ਵਿੱਚ, ਦੂਜੀ ਚਾਂਦੀ ਦੀ ਆਕਾਸ਼ ਵਿੱਚ, ਤੀਜੀ ਲੋਹੇ ਦੀ ਪ੍ਰਿਥਿਵੀ ਪੁਰ ਸੀ. ਇਨ੍ਹਾਂ ਪੁਰਾਂ ਦਾ ਵਿਸਤਾਰ ਸੌ ਸੌ ਯੋਜਨ ਸੀ. ਜਦ ਇਨ੍ਹਾਂ ਤੇਹਾਂ ਨਗਰਾਂ ਦੇ ਸ੍ਵਾਮੀ ਦਾਨਵਾਂ ਨੇ ਦੇਵਤੇ ਬਹੁਤ ਦੁਖਾਏ, ਤਦ ਸ਼ਿਵ ਨੇ ਇੱਕ ਤੀਰ ਨਾਲ ਤਿੰਨ ਪੁਰ ਅਤੇ ਤਿੰਨੇ ਭਾਈ ਨਾਸ਼ ਕਰਦਿੱਤੇ. "ਤ੍ਰਿਪੁਰੈਂ ਇਕ ਦੈਤ ਬਢ੍ਯੋ ਤ੍ਰਿਪੁਰੰ." (ਰੁਦ੍ਰਾਵ) ੩. ਵਾਣਾਸੁਰ ਦਾ ਇੱਕ ਨਾਮ.

ਬਿਚਿਤਰ ਨਾਟਕ ਦਾ ਲਿਖਾਰੀ ਚਲਦਾ ਉਤਰ ਨੂੰ ਹੈ ਤੇ ਪੁੱਜਦਾ ਦੱਖਣ ਨੂੰ ਹੈ, ਲਿਖਦਾ ਰਾਮ ਦੀ ਕਹਾਣੀ ਹੈ ਤੇ ਬਨਵਾਸ ਦੀ ਅਵਧਿ ਪਾਂਡਵਾਂ ਦੀ ਲਿਖਦਾ ਹੈ। ਇਨ੍ਹਾਂ ਗਲਤੀਆਂ ਨੂੰ ਹਿੰਦੂ ਧਰਮ ਗ੍ਰੰਥ ਦਾ ਅਨੁਵਾਦ ਕਹਿਨ ਵਾਲੇ ਮੂਰਖ ਹੋ ਸਕਦੇ ਹਨ ਵਿਦਵਾਨ ਨਹੀ।
11th April 2016 3:19am
Gravatar
Gurmit Singh Barsal (San jose, US)
ਸਿੱਖ ਰਹਿਤ ਮਰਿਆਦਾ ਬਾਰੇ ਕਿਹਾ ਜਾਂਦਾ ਹੈ ਕਿ ਬਣਾਕੇ ਲਾਗੂ ਕਰਨ ਨੂੰ ੧੪ ਸਾਲ ਲੱਗੇ ਸਨ।

ਹਰ ਕੋਈ ਸਮਝ ਸਕਦਾ ਹੈ ਕਿ ਕੁਝ ਕੁ ਪੰਨੇ ਲਿਖਣ ਲਈ ਇੰਨਾ ਸਮਾਂ ਨਹੀਂ ਲੱਗ ਸਕਦਾ, ਅਸਲ ਵਿੱਚ ਇੱਕੋ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਦਰਸਾਈ ਜੀਵਨ ਜਾਂਚ ਵਿੱਚ ਬਚਿਤਰੀ ਗੱਲਾਂ ਜੋੜ, ਇਸਨੂੰ ਦੂਸ਼ਿਤ ਕਰਕੇ ਸਮਾਂਜ ਸਾਹਮਣੇ ਲਿਆਉਣ ਲਈ ਇਹ ਵਾਧੂ ਸਮਾਂ ਲੱਗਿਆ ਸੀ, ਜਿਸ ਬਾਰੇ ਕਿਹਾ ਜਾਂਦਾ ਕਿ ਰਹਿਤ ਮਰਿਆਦਾ ਦੇ ਇਸ ਕਿਤਾਬਚੇ ਲਈ ੧੪ ਸਾਲ ਲੱਗੇ ਸਨ।

ਨਾਨਕਸ਼ਾਹੀ ਕੈਲੰਡਰ ੧੯੯੯ ਨੂੰ ਤਿਆਰ ਹੋ ਕੇ ਕੌਮ ਦੇ ਵਿਹੜੇ ਪੁੱਜ ਚੁੱਕਾ ਸੀ। ਨਿਰੋਲ ਇਕ ਸੂਰਜੀ/ਵਿਗਿਆਨਿਕ ਸਿਸਟਮ ਤੇ ਅਧਾਰਿਤ ਇਸ ਕੈਲੰਡਰ ਵਿੱਚ ਉਸੇ ਤਰਾਂ ਕਿਸੇ ਹੋਰ ਸਿਸਟਮ ਅਰਥਾਤ ਬਿਕਰਮੀ/ਬਾਹਮਣੀ ਨੂੰ ਜੋੜਨਾ ਅਰਥਾਤ ਵਿਗਾੜਨਾ/ਦੂਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਸਨੂੰ ਹੌਲੀ ਹੌਲੀ ਵਧਾਕੇ, ਸੂਰਜੀ ਨੂੰ ਘਟਾਕੇ ਪਰਚਲਤ ਕਰਨ ਦੀ ਪੁਰਾਣੀ ਰੀਤ ਅਪਣਾਈ ਗਈ, ਅਜਿਹਾ ਕਰਦਿਆਂ ਤਕਰੀਬਨ ੧੧ ਸਾਲ ਗੁਜਾਰ ਦਿੱਤੇ, ਤਾਂ ਕਿ ਕਿਹਾ ਜਾ ਸਕੇ ਨਾਨਕਸ਼ਾਹੀ ਕੈਲੰਡਰ ਦਾ ਬਨਣ ਦਾ ਸਮਾਂ ਵੀ ਏਡਾ ਲੰਬਾ ਸੀ।

ਰਹਿਤ ਮਰਿਆਦਾ ਵੇਲੇ ਸੰਚਾਰ ਦੇ ਸਾਧਨ ਨਾ ਮਾਤਰ ਸਨ । ਉਸ ਵੇਲੇ ਗਲ ਬਾਹਰ ਨਿਕਲਦੀ ਨੂੰ ੧੪ ਸਾਲ ਲੱਗ ਗਏ, ਪਰ ਹੁਣ ਇਲੈਕਟਰੌਨਿਕ ਮੀਡੀਆ ਦੇ ਹੁੰਦਿਆ ਚਾਹ ਕੇ ਵੀ ਕੁਝ ਗੁਪਤ ਨਹੀਂ ਰੱਖਿਆ ਜਾ ਸਕਿਆ। ਕਦਮ ਕਦਮ ਦੀ ਗਲਬਾਤ ਸੰਗਤਾਂ ਤੱਕ ਪੁੱਜਦੀ ਰਹੀ । ਪਰ ਸਥਾਪਤੀ ਪੁਰਾਣੀ ਨੀਤੀ ਅਨੁਸਾਰ ਹਲੇ ਕਾਫੀ ਲੰਬਾ ਸਮਾਂ ਹੋਰ ਲਾਵੇਗੀ ਅਤੇ ਨਵੀਂ ਜਨਰੇਸ਼ਨ ਅੱਗੇ ਪਰਚਾਰ ਇਹ ਕੀਤਾ ਜਾਵੇਗਾ ਕਿ ਨਾਨਕਸ਼ਾਹੀ ਕੈਲੰਡਰ (ਵਿਗਾੜਿਆ ਹੋਇਆ) ਬਹੁਤ ਹੀ ਲੰਬੇ ਸਮੇਂ ਦੀ ਘਾਲਣਾ ਨਾਲ ਤਿਆਰ ਕੀਤਾ ਹੈ, ਜਿਸਨੂੰ ਮੰਨਣਾ ਬਹੁਤ ਜਰੂਰੀ ਹੈ।

ਸੋ ਦੋਨੋ ਦਸਤਾਵੇਜਾਂ ਦਾ ਸਥਾਪਤੀ ਵੱਲੋਂ ਵਿਪਰੀਕਰਣ ਅਰਥਾਤ ਦੂਸ਼ਿਤ ਕਰਨ ਦਾ ਤਰੀਕਾ ਇੱਕੋ ਹੀ ਹੈ । ਮਰਿਆਦਾ ਵਿੱਚ ਇਕ ਗੁਰੂ ਗ੍ਰੰਥ ਦੀਆਂ ਸਿਖਿਆਵਾਂ ਤੋਂ ਬਾਹਰ ਜਾਕੇ ਦੂਜੇ ਗ੍ਰੰਥ/ਬਚਿੱਤਰ ਨਾਟਕ ਦੀਆਂ ਸਿਖਿਆਵਾਂ ਜੋੜਨਾ ਅਤੇ ਕੈਲੰਡਰ ਵਿੱਚ ਇਕ ਸਿਸਟਮ ਯਾਨੀ ਕਿ ਸੂਰਜੀ ਸਿਸਟਮ ਵਿੱਚ ਬਿਕਰਮੀ ਜੋੜਨਾ ਅਰਥਾਤ ਹਰ ਹਾਲਤ ਵਿੱਚ ਇੱਕ ਦੇ ਸਿਧਾਂਤ ਦਾ ਵਿਰੋਧ ਕਰਨਾ।
10th April 2016 8:59am
Gravatar
Gursharn Singh Dhillon (Ajax, Canada)
ਸਤਿਕਾਰ ਯੋਗ ਸਿੱਖ ਮਾਰਗ ਦੇ ਪਾਠਕੋ,
ਸਤਿ ਸ੍ਰੀ ਅਕਾਲ ।
ਕੁਝ ਦਿਨ ਹੋਏ ਮੈਂਨੂੰ ਇਕ ਗੱਲ ਦਾ ਪਤਾ ਲੱਗਾ ਹੈ ਕਿ ਕੁਝ ਲੋਕ ਪੰਜਾਬ ਵਿਚ ਖਾਸ ਕਰਕੇ ਜਿਸ ਇਲਾਕੇ ਨੂੰ ਦੁਆਬਾ ਆਖਦੇ ਹਨ । ਉਥੋਂ ਦੇ ਸਿੱਖ ਲੜਕੇ ਲੜਕੀ ਦੀ ਮੰਗਣੀ ਵੇਲੇ ਇਕ ਨਾਰੀਅਲ ਦੇਂਦੇ ਹਨ, ਜਿਸਨੂੰ ਵਿਆਹ ਵਾਲੇ ਦਿਨ ਫੇਰ ਲੜਕੀ ਜਾਂ ਲੜਕੇ ਨੂੰ ਵਾਪਸ ਦੇਂਦੇ ਹਨ । ਕੁਝ ਇਸ ਤਰ੍ਹਾਂ ਦਾ ਨਾਰੀਅਲ ਨਾਲ ਵਿਟਾਂਦਰਾ ਕਰਦੇ ਹਨ ।
ਸਿੱਖਾਂ ਵਿਚ ਨਾਰੀਅਲ ਨੂੰ ਪੂਜਣ ਦੀ ਇਹ ਕੀ ਰਸਮ ਹੈ । ਮੇਰੇ ਵਿਚਾਰ ਵਿਚ ਤਾਂ ਨਾਰੀਅਲ ਹਿੰਦੂ ਧਰਮ ਦੇ ਦੇਵਤਿਆਂ ਨੂੰ ਪੂਜਣ ਵਿਚ ਵਰਤਿਆ ਜਾਂਦਾ ਹੈ । ਪਰ ਕੀ ਸਿੱਖ ਵੀ ਇਸ ਦੇ ਪੁਜਾਰੀ ਹਨ ?
ਸੋ, ਜੇਕਰ ਕਿਸੇ ਪਾਠਕ ਨੂੰ ਇਸ ਬਾਰੇ ਪਤਾ ਹੋਵੇ ਤਾਂ ਦੱਸਣ ਦੀ ਖੇਚਲ ਕਰਨੀ ਕਿ ਇਹ ਨਾਰੀਅਲ ਨੂੰ ਸਿੱਖਾਂ ਵਿਚ ਪੁਜਣ ਦਾ ਕੀ ਤਰੀਕਾ ਹੈ । ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ ।
10th April 2016 5:14am
Gravatar
Gursharn Singh Dhillon (Ajax, Canada)
ਸਤਿਕਾਰ ਯੋਗ ਗੁਰਮੀਤ ਸਿੰਘ ਸਿੱਡਨੀ ਜੀ, ਸਤਿ ਸ੍ਰੀ ਅਕਾਲ ।
ਵੀਰ ਆਪ ਜੀ ਦੇ ਲੇਖ, ਗੁਰੂ ਗਰੰਥ ਸਾਹਿਬ ਵਿਖੇ: ਵਾਹ, ਵਾਹੁ, ਵਾਹਿ, ਵਾਹਿਗੁਰੂ- ਵਿਚ ਤੁਸੀਂ ਲਿਖਿਆ ਹੈ ਕਿ, “ਇਨ੍ਹਾਂ ਸ਼ਬਦਾਂ ਤੋਂ ਇਲਾਵਾ ਹੋਰ ਵੀ ਐਸੇ ਬੇਅੰਤ ਸ਼ਬਦ ਹੋ ਸਕਦੇ ਹਨ, ਪਰ ਸਮੁਚੇ ਭਾਵ ਅਨੁਸਾਰ "ਵਾਹੁ, ਵਾਹਿ ਅਤੇ ਵਾਹਿਗੁਰੂ" ਅਕਾਲ ਪੁਰਖ ਦੀ ਸਿਫਤਿ-ਸਾਲਾਹ ਲਈ ਹੀ ਉਚਾਰੇ ਜਾਪਦੇ ਹਨ”!
ਵੀਰ ਜੀ, ਮੈਂ ਕਾਫੀ ਚਿਰ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਸਿੱਖ ਧਰਮ ਦੇ ਪੈਰੋਕਾਰਾਂ ਲਈ ਅਕਾਲ ਪੁਰਖ ‘ਵਾਹਿਗੁਰੂ’ ਸ਼ਬਦ ਸੱਭ ਤੋਂ ਪਹਿਲਾਂ ਕਿਸ ਨੇ ਵਰਤਿਆ ਹੈ । ਇਸ ਲਈ ਆਪ ਜੀ ਦਾ ਲੇਖ ਪੜ੍ਹਕੇ ਆਪ ਪਾਸੋਂ ਇਸ ਬਾਰੇ ਕੁਝ ਜਾਣਨ ਦੀ ਆਪ ਨੂੰ ਖੇਚਲ ਦੇ ਰਿਹਾ ਹਾਂ । ਜੇ ਚਾਹੋ ਤਾਂ ਜਾਣਕਾਰੀ ਦੇਣ ਦੀ ਖੇਚਲ ਕਰਨੀ ।
ਵੀਰ ਜੀ, ਆਪਨੇ ਆਪਣੇ ਲੇਖ ਵਿਚ ‘ਸਵਈਏ ਮਹਲੇ ਚਉਥੇ ਕੇ’ ਦਾ ਵੀ ਜਿਕਰ ਕੀਤਾ ਹੈ । ਕੀ ਆਪ ਇਹ ਦੱਸਣ ਦੀ ਖੇਚਲ ਕਰੋਗੇ ਕਿ ‘ਸਵਈਏ ਮਹਲੇ ਚਉਥੇ ਕੇ ੪’ ਵਾਲੇ ਸਰਲੇਖ ਦੇ ਤੁਸੀਂ ਕੀ ਅਰਥ ਸਮਝਦੇ ਹੋ ?
ਜਾਣਕਾਰੀ ਦੇਣ ਲਈ ਧੰਨਵਾਦ ।
9th April 2016 8:44am
Page 33 of 47

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
What is the fifth month of the year?
 
Enter answer:
 
Remember my form inputs on this computer.
 
 
Powered by Commentics

.