.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1141)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Iqbal Singh Dhillon (Chandigarh, India)
ਸ. ਸਰਬਜੀਤ ਸਿੰਘ ਜੀ,

ਗੁਰੂ ਤੇਗ ਬਹਾਦਰ ਜੀ ਦੇ ਪਟਨੇ ਤੋਂ ਅਗਲੇ ਇਲਾਕਿਆਂ ਦੇ ਦੌਰੇ ਸਬੰਧੀ ਵੇਰਵੇ ਸਪਸ਼ਟ ਨਹੀਂ ਹਨ। ਇਹੋ ਜਿਹੇ ਵੇਰਵੇ ਭੱਟ ਵਹੀ ਪੂਰਬੀ-ਦੱਖਣੀ ਦੇ ਇੰਦਰਾਜ ਨੂੰ ਝੁਠਲਾਉਣ ਲਈ ਕਾਫੀ ਨਹੀਂ।
ਇਕਬਾਲ ਸਿੰਘ ਢਿੱਲੋਂ
11th November 2016 3:05pm
Gravatar
sarbjit singh (Sacramento, US)
ਡਾ.ਇਕਬਾਲ ਸਿੰਘ ਢਿੱਲੋਂ ਜੀ,
ਮੈਂ ‘ਧਮਧਾਨ ਨਗਰੀ ਸੇ ਦਿਹਲੀ ਜਾਨੇ ਕੀ ਸਾਖੀ’(ਸਾਖੀ 25) ਦਾ ਹਵਾਲਾ ਭੱਟ ਵਹੀ ਪੂਰਬੀ-ਦੱਖਣੀ ਦੇ ਇੰਦਰਾਜ ਨੂੰ ਝੁਠਲਾਉਣ ਲਈ ਨਹੀ ਸਗੋਂ ਵਿਚਾਰ ਕਰਨ ਲਈ ਦਿੱਤਾ ਸੀ। ਤਾਂ ਜੋ ਕਿਸੇ ਨਤੀਜੇ ਤੇ ਪੁੱਜਿਆ ਜਾ ਸਕੇ। ਗੁਰੂ ਜੀ ਪਟਨੇ `ਚ ਕਦੋਂ ਗਏ ਸਨ? ਇਸ ਸਵਾਲ ਦਾ ਜਵਾਬ ਸਾਖੀ 25 `ਚ ਮਿਲਦਾ ਹੈ। ਖੈਰ...!
ਧੰਨਵਾਦ
ਸਰਵਜੀਤ ਸਿੰਘ
11th November 2016 4:07pm
Gravatar
Dalvinder Singh Grewal (Ludhiana, India)
ਵੀਰ ਸਰਬਜੀਤ ਸਿੰਘ ਜੀ
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਬਾਰੇ:ਪੰਡਿਤ ਤਾਰਾ ਸਿੰਘ ਨਰੋਤਮ, ਭਾਈ ਕਾਹਨ ਸਿੰਘ ਮਹਾਨਕੋਸ਼, ਭਾਈ ਵੀਰ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਡਾ: ਤ੍ਰਿਲੋਚਨ ਸਿੰਘ, ਪਰੀਤਮ ਸਿੰਘ ਸਫੀਰ, ਗੁਰਬਚਨ ਸਿੰਘ ਨਈਅਰ ਇਨਸਾਈਕਲੋਪੀਡੀਆ ਸਿਖਿਜ਼ਮ ਸੰਪਾਦਕ ਡਾ: ਹਰਬੰਸ ਸਿੰਘ, ਸੋਢੀ ਤੇਜਾ ਸਿੰਘ, ਕਿਰਪਾਲ ਸਿੰਘ ਚੰਦਨ ਸਿੱਖ ਮਿਸ਼ਨਰੀ ਕਾਲਿਜ ਲੁਧਿਆਣਾ ਆਦਿ ਸਾਰੇ ਹੀ ਲਿਖਾਰੀ ਅਪਣੀਆਂ ਪੁਸਤਕਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪੋਹ ਸੁਦੀ ਸੱਤਵੀਂ 1723 ਮੰਨਦੇ ਜੋ 22 ਦਿਸੰਬਰ 1666 ਈਸਵੀ ਹੈ (ਪਰ ਡਾ:ਗੋਪਾਲ ਸਿੰਘ, ਡਾ: ਪ੍ਰੇਮ ਪਰਕਾਸ਼ ਸਿੰਘ ਇਸ ਨੂੰ 26 ਦਿਸੰਬਰ 1666 ਈਸਵੀ ਮੰਨਦੇ ਹਨ)
5th November 2016 7:42pm
Gravatar
sarbjit singh (Sacramento, US)
ਡਾ: ਦਲਵਿੰਦਰ ਸਿੰਘ ਗਰੇਵਾਲ ਜੀ ਗੁਰ ਫ਼ਤਿਹ,
ਮੇਰਾ ਸਵਾਲ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀਆਂ ਦੋ ਵੱਖ-ਵੱਖ ਤਾਰੀਖ਼ਾਂ ਨਾਲ ਸਬੰਧਿਤ ਸੀ। ਆਪ ਨੇ ਲਿਖਿਆ ਸੀ, “ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸ਼ਹਿਰ ਵਿਚ ਮਾਤਾ ਗੁਜਰੀ ਜੀ ਦੀ ਕੁੱਖੋਂ 22 ਦਸੰਬਰ 1666 ਈਸਵੀ ਨੂੰ ਹੋਇਆ ।(ਗੁਰੂ ਗੋਬਿੰਦ ਦਾਸ ਬੇਟਾ ਗੁਰੂ ਤੇਗ ਬਹਾਦੁਰ ਮਹਲ ਨਾਮਾ ਕਾ, ਪੋਤਾ ਗੁਰੂ ਹਰ ਗੋਬਿੰਦ ਜੀ ਕਾ…ਸੋਢੀ ਖਤਰੀ ਬਾਸੀ ਪਟਨਾ ਸ਼ਹਿਰ ਤਟ ਨਦੀ ਜਮਨਾ ਸੰਮਤ ਸਤਰਾਂ ਸੈ ਅਠਾਰਾਂ ਪੋਖ ਮਾਸੰ ਸੁਦੀ ਸਪਤਮੀ ਬੁਧਵਾਰ ਕੇ ਦਿਹੁੰ”
ਸਵਾਲ ਇਹ ਸੀ ਕਿ ਜੇ 22 ਦਸੰਬਰ 1666 ਈ: ਨੂੰ ਸਹੀ ਮੰਨੀਏ ਤਾਂ ਇਹ ਪੋਹ ਸੁਦੀ 7 ਸੰਮਤ, 23 ਪੋਹ, ਸੰਮਤ 1723 ਬਿਕ੍ਰਮੀ ਦਿਨ ਸ਼ਨਿਚਰਵਾਰ ਬਣਦਾ ਹੈ। ਜੇ , “ਸੰਮਤ ਸਤਰਾਂ ਸੈ ਅਠਾਰਾਂ ਪੋਖ ਮਾਸੰ ਸੁਦੀ ਸਪਤਮੀ ਬੁਧਵਾਰ ਕੇ ਦਿਹੁੰ” ਨੂੰ ਸਹੀ ਮੰਨੀਏ ਤਾਂ ਇਹ 18 ਦਸੰਬਰ (19 ਪੋਹ) 1661 ਈ: ਬਣਦੀ ਹੈ ਉਸ ਦਿਨ ਬੁਧਵਾਰ ਸੀ। ਇਨ੍ਹਾਂ ਦੋਵਾਂ ਤਾਰੀਖ਼ਾਂ `ਚ 5 ਸਾਲ ਦਾ ( 1661 ਅਤੇ 1666) ਫ਼ਰਕ ਹੈ ਇਹ ਦੋਵੇਂ ਤਾਰੀਖ਼ਾਂ ਸਹੀ ਨਹੀ ਹੋ ਸਕਦੀਆਂ ।
ਹੁਣ ਆਪ ਨੇ ਗੁਰੂ ਜੀ ਦੇ ਜਨਮ ਦੀ ਤਾਰੀਖ਼, ਵੱਖ-ਵੱਖ ਵਿਦਵਾਨਾਂ ਦੇ ਹਵਾਲੇ ਨਾਲ “ਪੋਹ ਸੁਦੀ ਸੱਤਵੀਂ 1723 ਨੂੰ ਸਹੀ ਮੰਨਿਆ ਹੈ ਜੋ 22 ਦਿਸੰਬਰ 1666 ਈਸਵੀ” ਲਿਖੀ ਹੈ। ਸਪੱਸ਼ਟ ਹੈ ਆਪ ਜੀ ਨੇ ਵੀ ਭੱਟ ਵਹੀਆਂ ਦੀ ਤਾਰੀਖ਼ (ਸੰਮਤ ਸਤਰਾਂ ਸੈ ਅਠਾਰਾਂ ਪੋਖ ਮਾਸੰ ਸੁਦੀ ਸਪਤਮੀ/ 18 ਦਸੰਬਰ (19 ਪੋਹ) 1661 ਈ:) ਨੂੰ ਰੱਦ ਕੀਤਾ ਹੈ। ਮੈਂ ਆਪ ਜੀ ਨਾਲ ਸਹਿਮਤ ਹਾਂ।
ਡਾ: ਗੋਪਾਲ ਸਿੰਘ ਅਤੇ ਡਾ: ਪ੍ਰੇਮ ਪਰਕਾਸ਼ ਸਿੰਘ ਵੱਲੋਂ ਲਿਖੀ ਤਾਰੀਖ਼ “26 ਦਿਸੰਬਰ 1666 ਈਸਵੀ” ਸਹੀ ਨਹੀ ਹੈ। 26 ਦਸੰਬਰ ਨੂੰ ਪੋਹ ਸੁਦੀ 11, 29 ਪੋਹ ਦਿਨ ਬੁਧਵਾਰ ਸੀ।
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪੋਹ ਸੁਦੀ 7 ਸੰਮਤ, 23 ਪੋਹ, ਸੰਮਤ 1723 ਬਿਕ੍ਰਮੀ ਨੂੰ ਹੋਇਆ ਸੀ। ਜੂਲੀਅਨ ਕੈਲੰਡਰ ਮੁਤਾਬਕ ਇਹ ਤਾਰੀਖ਼ 22 ਦਸੰਬਰ 1666 ਈ: ਲਿਖੀ ਗਈ ਸੀ। ਨਾਨਕਸ਼ਾਹੀ ਕੈਲੰਡਰ ਵਿੱਚ ਵਦੀ-ਸੁਦੀ (ਪੋਹ ਸੁਦੀ 7) ਨੂੰ ਨਹੀਂ, ਸਗੋਂ ਪ੍ਰਵਿਸ਼ਟਿਆਂ ਨੂੰ ( 23 ਪੋਹ) ਮੁਖ ਰੱਖਿਆ ਹੈ। ਇਸ ਲਈ ਨਾਨਕਸ਼ਾਹੀ ਕੈਲੰਡਰ ਵਿੱਚ ਅੱਜ ਵੀ 23 ਪੋਹ ਹੀ ਦਰਜ ਹੈ ਜੋ 5 ਜਨਵਰੀ ਨੂੰ ਆਉਂਦੀ ਹੈ। ਧੰਨਵਾਦ।
7th November 2016 2:50pm
Gravatar
sarbjit singh (Sacramento, US)
26 ਦਸੰਬਰ ਨੂੰ ਪੋਹ ਸੁਦੀ 11, 27 ਪੋਹ ਦਿਨ ਬੁਧਵਾਰ ਪੜਿਆ ਜਾਵੇ।
7th November 2016 2:54pm
Gravatar
Gurindar Singh Paul (Aurora, US)
ਰਾਜ ਕੁਮਾਰੀ ਦਾ ਇਸ਼ਟ ਕੌਣ?
ਚਲਿਤ੍ਰ ਨਾਲ ਆਪਣੇ ਉਸਤਾਦ ਨੂੰ ਵੱਸ ਵਿੱਚ ਕਰਨ ਵਾਲੀ ਰਾਜ ਕੁਮਾਰੀ ਦਾ ਇਸ਼ਟ ਕੌਣ ਹੋ ਸਕਦਾ ਹੈ? ਇਸ ਜਾਇਜ਼ ਸਵਾਲ ਦਾ ‘ਸਹੀ’ ਜਵਾਬ ਤਾਂ ਡਾ: ਹਰਭਜਨ ਸਿੰਘ ਵਰਗਾ ‘ਬੁੱਧੀਮਾਨ’ ਹੀ ਦੇ ਸਕਦਾ ਹੈ! ਹਾਂ, ਉਸ ਦੇ ਲੰਬੇ ਭਾਸ਼ਨ ਦੀ ਵੀਡੀਓ ਸੁਣਨ ਵਿੱਚ ਸਮਾਂ ਬਰਬਾਦ ਕਰਕੇ ਜੋ ਸਾਡੇ ਪੱਲੇ ਪਿਆ, ਉਸ ਦਾ ਸੰਖੇਪ ਹੈ:
ਡਾ: ਹਰਭਜਨ ਸਿੰਘ ਗੁਰੂ (ਗ੍ਰੰਥ) ਦੇ ਗਿਆਨ ਤੋਂ ਕੋਰਾ ਹੈ। ਜੇ ਉਸ ਨੇ ਆਪ “ਗਿਆਨ ਦੀ ਵਿਚਾਰ” ਕੀਤੀ ਹੁੰਦੀ ਤਾਂ ਉਹ ਅਜਿਹਾ ਬੇਤੁਕਾ ਤੇ ਬੇਹੂਦਾ ਭਾਸ਼ਨ ਨਹੀਂ ਸੀ ਦੇ ਸਕਦਾ। ਕਬੀਰ ਜੀ ਦੇ ਜਿਸ ਸ਼ਬਦ ਦਾ ਹਵਾਲਾ ਉਹ ਦੂਸਰਿਆਂ ਨੂੰ ਛੁਟਿਆਉਣ ਲਈ ਦਿੰਦਾ ਹੈ, ਉਹ ਉਸੇ ’ਤੇ ਹੀ ਲਾਗੂ ਹੁੰਦਾ ਲਗਦਾ ਹੈ!
ਭਾਸ਼ਨ ਵਿੱਚ ਗੁਰੂ ਗ੍ਰੰਥ ਪ੍ਰਤਿ ਸ਼ਰੱਧਾ ਦਿਖਾਉਣ ਦੀ ਬਜਾਏ ਉਹ ਕੂੜ-ਕਿਤਾਬਾਂ ਨੂੰ ਉਚਿਆ ਕੇ ਉਨ੍ਹਾਂ ਦਾ ਸਮਰਥਨ ਤੇ ਪ੍ਰਚਾਰ ਕਰਦਾ ਨਜ਼ਰ ਆ ਰਿਹਾ ਹੈ। ਸਪਸ਼ਟ ਹੈ ਕਿ ਡਾ: ਹਰਭਜਨ ਸਿੰਘ ਕੂੜ-ਕਿਤਾਬਾਂ ਨੂੰ ਸਮਰਪਿਤ ਹੈ, ਗੁਰੂ ਗ੍ਰੰਥ ਨੂੰ ਨਹੀਂ!
ਚਰਿਤ੍ਰੋਪਾਖਯਾਨ ਵਿੱਚ ਛਲਾਰ ਔਰਤਾਂ ਦੀਆਂ ਛਲ-ਪੂਰਨ ਕਰਤੂਤਾਂ ਦੀਆਂ ਕਹਾਣੀਆਂ ਹਨ ਜੋ ਪ੍ਰਾਚੀਨ ਭਾਰਤੀ ਗ੍ਰੰਥਾਂ ਵਿੱਚੋਂ ਲਈਆਂ ਗਈਆਂ ਹਨ ਅਤੇ ਜਿਨ੍ਹਾਂ ਨੂੰ ਡਾ: ਹਰਭਜਨ ਸਿੰਘ ਵਰਗੇ ‘ਵਿਦਵਾਨ’ ਗੁਰੂ-ਕ੍ਰਿਤ ਦੱਸਦੇ ਹਨ! ਚੰਗਾ ਹੋਵੇ ਜੇ ਚਰਿਤ੍ਰੋਪਾਖਯਾਨ ਨੂੰ ਗੁਰੂ-ਕ੍ਰਿਤ ਕਹਿਣ ਵਾਲੇ ਪਹਿਲਾਂ ‘ਚਰਿਤ੍ਰ ਜਾਂ ਚਲਿਤ੍ਰ’ ਅਤੇ ‘ਚਰਿਤ੍ਰੋਪਾਖਯਾਨ’ ਦੇ ਅਰਥ ਸਮਝ ਲੈਣ!
ਡਾ: ਹਰਭਜਨ ਸਿੰਘ ਅਨੁਸਾਰ, “…ਦਸਮ ਗ੍ਰੰਥ ਦਾ ਸੱਭ ਤੋਂ ਵੱਡਾ ਉਦੇਸ਼ ਨਾਰੀ ਦਾ ਉੱਠਾਣ ਕਰਨਾ ਹੈ, ਨਾਰੀ ਨੂੰ ਉੱਚੀ ਚੁੱਕਣਾ ਹੈ”। ਆਪਣੇ ਉਸਤਾਦ ਨੂੰ ਸ਼ਰਾਬ ਤੇ ਭੰਗ ਪਿਆ ਕੇ ਛਲਣ ਤੇ ਬਲੈਕਮੇਲ ਕਰਨ ਵਾਲੀ ਨਾਰੀ ਦੀ ਕਹਾਣੀ ਲਿਖਣ ਨਾਲ ਕੀ ‘ਨਾਰੀ ਦਾ ਉੱਠਾਣ’ ਹੁੰਦਾ ਹੈ? ਕੀ ਨਾਰੀ ‘ਉੱਚੀ ਚੁੱਕੀ’ ਜਾਂਦੀ ਹੈ?
ਡਾ: ਹਰਭਜਨ ਸਿੰਘ ਨੂੰ ਗੁਰਬਾਣੀ ਵਿੱਚ ਬਾਰ ਬਾਰ ਆਏੇ ਸ਼ਬਦ “ਅੰਮ੍ਰਿਤ”, “ਅੰਮ੍ਰਿਤ ਬਚਨ” ਅਤੇ ਆਪੂੰ ਘੜੇ ਸ਼ਬਦ ਜੁੱਟ “ਅੰਮ੍ਰਿਤ ਸੰਚਾਰ” ਦੇ ਅਰਥਾਂ ਦਾ ਗਿਆਨ ਨਹੀਂ ਲਗਦਾ! ਉਸ ਨੂੰ ਚਾਹੀਦਾ ਹੈ ਕਿ ਉਹ, ਗੁਰਬਾਣੀ ਦੇ ਹਵਾਲੇ ਨਾਲ, ਇਨ੍ਹਾਂ ਪਵਿੱਤਰ ਸ਼ਬਦਾਂ (ਅੰਮ੍ਰਿਤ ਤੇ ਅੰਮ੍ਰਿਤ ਬਚਨ) ਦੇ ਅਰਥ ਆਪ ਸਮਝੇ ਤੇ ਹਮਾਤੜਾਂ ਨੂੰ ਵੀ ਸਮਝਾਵੇ।

ਅੰਤ ਵਿੱਚ, ‘ਬਲਿਹਾਰ’ ਜਾਈਏ ਉਨ੍ਹਾਂ ਮਾਇਆਧਾਰੀ ਪ੍ਰਬੰਧਕਾਂ ਤੇ ਗੁਰਮਤਿ ਦੇ ਪਾਖੰਡੀ ਸਮਰਥਕਾਂ ਤੋਂ ਜੋ ਹਜ਼ਾਰਾਂ ਡਾਲਰ (ਲੱਖਾਂ/ਕ੍ਰੋੜਾਂ ਰੁਪਏ) ਖ਼ਰਚ ਕਰਕੇ ਅਜਿਹੇ ‘ਵਿੱਦਵਾਨਾਂ’ ਨੂੰ ਬੁਲਾਉਂਦੇ ਹਨ; ਤੇ ਸਦਕੇ ਜਾਈਏ ਉਨ੍ਹਾਂ ਸ੍ਰੋਤਿਆਂ ਦੇ ਜੋ ਅਜਿਹੇ ‘ਵਿਦਵਾਨਾਂ’ ਦੇ ਗੁਰਮਤਿ-ਵਿਰੋਧੀ ‘ਬਚਨ’ ਸੁਣ ਕੇ ‘ਵਾਹ ਗੁਰੂ, ਵਾਹ ਗੁਰੂ’ ਕਰਨ ਲਗ ਜਾਂਦੇ ਹਨ!
5th November 2016 7:40am
Gravatar
Dalvinder Singh Grewal (Ludhiana, India)
ਵੀਰ ਸਰਬਜੀਤ ਸਿੰਘ jI, ਆਪ ਜੀ ਦੇ ਪ੍ਰਸ਼ਨ ਦਾ ਜਵਾਬ ਜਲਦੀ ਹੀ ਦਿਆਂਗਾ ਜੋ ਪੂਰੀ ਖੋਜ ਪਿਛੋਂ ਹੋਵੇਗਾ।
ਧੰਨਵਾਦ ਸਹਿਤ
ਦਲਵਿੰਦਰ ਸਿੰਘ ਗ੍ਰੇਵਾਲ
4th November 2016 7:46pm
Gravatar
sukhjit singh (kapurthala, India)
you (s.harjit singh kpt.)and readers of sikh marg can read my article namely -kagoh hans karey- on monday i.e. 7/11/16 on main page of sikh marg.
with regards.
sukhjit singh kapurthala 98720-76876
3rd November 2016 7:18am
Gravatar
Harjit Singh (kapurthala, India)
ਮੇਰਾ ਇੱਕ ਸਵਾਲ ਹੈ ਕਿਰਪਾ ਕਰਕੇ ਇਸਦਾ ਜਵਾਬ ਦੇਣਾ ਕਿ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਹੰਸ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ, ਕੀ ਉਹ ਅਜਕਲ ਵਾਲਾ ਹੰਸ ਹੈ ਜਾ ਕੋਈ ਹੋਰ ਸੀ, ਜੇ ਅਜਕਲ ਵਾਲੇ ਹੰਸ ਦੀਆਂ ਉਦਾਹਰਣਾ ਹਨ ਫਿਰ ਤਾਂ ਇਹ ਮੇਲ ਨਹੀਂ ਖਾਂਦੀਆਂ

ਜਿਵੇ ਗੁਰੂ ਜੀ ਉਦਾਹਰਣ ਦੇਂਦੇ ਹਨ ਕਿ ਹੰਸ ਦੁਧ ਅਤੇ ਪਾਣੀ ਵੱਖ ਕਰ ਦੇਂਦਾ ਹੈ ਜਾਂ ਮੋਤੀ ਚੁਗਦਾ ਹੈ ।

ਇਹਨਾਂ ਬਾਰੇ ਕੀ ਕਹਾਣੀ ਤੇ ਸੱਚਾਈ ਹੈ ਕਿਰਪਾ ਕਰਕੇ ਜਰੂਰ ਦੱਸਣਾ ।

ਜਿਉ ਜਲ ਦੁਧ ਭਿੰਨ ਭਿੰਨ ਕਾਢੈ ਚੁਣਿ ਹੰਸੁਲਾ ਤਿਉ ਦੇਹੀ ਤੇ ਚੁਣਿ ਕਾਢੈ ਸਾਧੂ ਹਉਮੈ ਤਾਤਿ ॥ 1289

ਊਜਲ ਮੋਤੀ ਚੂਗਹਿ ਹੰਸ ॥ 352

ਸਰਵਰ ਹੰਸਾ ਛੋਡਿ ਨ ਜਾਇ ॥ 685
1st November 2016 5:48am
Gravatar
Makhan Singh Purewal (Quesnel, Canada)
ਸ: ਹਰਜੀਤ ਸਿੰਘ ਕਪੂਰਥਲਾ ਜੀ,
ਤੁਹਾਡੇ ਸਵਾਲ ਦਾ ਜਵਾਬ ਤਾਂ ਇਸ ਹਫਤੇ ਛਪੇ ਵੀਰ ਭੁਪਿੰਦਰ ਸਿੰਘ ਜੀ ਦੇ ਲੇਖ ਵਿੱਚ ਹੀ ਹੈ। ਪਰ ਮੇਰਾ ਖਿਆਲ ਹੈ ਕਿ ਤੁਸੀਂ ਉਸ ਨੂੰ ਧਿਆਨ ਨਾਲ ਨਹੀਂ ਪੜ੍ਹਿਆ। ਗੁਰਬਾਣੀ ਵਿੱਚ ਗੱਲ ਨੂੰ ਸਮਝਾਉਣ ਲਈ ਬਹੁਤ ਸਾਰੇ ਮਿਥਿਹਾਸਕ ਹਵਾਲੇ, ਮੁਹਾਵਰੇ ਅਤੇ ਪ੍ਰਤੀਕ ਵਰਤੇ ਹੋਏ ਹਨ। ਬੰਦੇ ਨੂੰ ਸਮਝਾਉਣ ਲਈ ਕਾਂ ਅਤੇ ਹੰਸ ਦੇ ਸੁਭਾਅ ਦੀ ਗੱਲ ਕੀਤੀ ਹੋਈ ਹੈ। ਜਿਸ ਤਰ੍ਹਾਂ ਕਿ ਅਗਲੀਆਂ ਪੰਗਤੀਆਂ ਵਿੱਚ ਜ਼ਿਕਰ ਕੀਤਾ ਗਿਆ ਹੈ। ਇਸ ਦਾ ਮਤਲਬ ਇਹ ਤਾਂ ਹੋ ਨਹੀਂ ਸਕਦਾ ਕਿ ਕਾਂ ਦੀ ਸਰੀਰ ਹੰਸ ਵਿੱਚ ਬਦਲ ਜਾਂਦਾ ਹੈ। ਇਸ ਤਰ੍ਹਾਂ ਨਾ ਤਾਂ ਕਦੀ ਹੋਇਆ ਹੈ ਅਤੇ ਨਾ ਹੀ ਕਦੀ ਹੋ ਸਕਦਾ ਹੈ ਕਿਉਂਕਿ ਇਹ ਕੁਦਰਤੀਂ ਨਿਯਮਾਂ ਦੇ ਉਲਟ ਹੈ। ਉਂਜ ਇੱਕ ਮਨਘੜਤ ਸਾਖੀ ਪ੍ਰਚਲਤ ਹੈ ਕਿ ਅੰਮ੍ਰਿਤਸਰ ਸਰੋਵਰ ਵਾਲੀ ਥਾਂ ਤੇ ਕਾਲੇ ਕਾਂ ਚਿੱਟੇ ਹੋ ਗਏ ਸਨ।
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥ ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥ਪੰਨਾ91॥
1st November 2016 4:21pm
Gravatar
Gurmit S Barsal (San jose, US)
ਵੀਰ ਜੀਓ,ਪੁਰਾਤਨ ਪਰਚਲਤ ਸਾਖੀਆਂ ਦੇ ਹਵਾਲੇ ਕੇਵਲ ਉਦਾਹਰਣ ਲਈ ਹਨ। ਗੁਰੂ ਜੀ ਕਹਿੰਦੇ ਹਨ ਕਿ ਜਿਸ ਤਰਾਂ ਕਿ ਕਿਹਾ ਜਾਂਦਾ ਹੈ ਕਿ ਹੰਸ ਦੁੱਧ ਪਾਣੀ ਨੂੰ ਵੱਖ ਕਰ ਸਕਦਾ ਹੈ ਇੰਝ ਹੀ ਗੁਰਸਿੱਖ ਚੰਗੇ ਮੰਦੇ ਦੀ ਨਿਰਖ ਕਰ ਸਕਦਾ ਹੈ। ਹੋਰ ਵੀ ਅਨੇਕਾਂ ਪਰਚਲਤ ਮੁਹਾਵਰੇ ਅਕਸਰ ਵਰਤੇ ਗਏ ਹਨ ।ਸਵਾਲ ਮੁਹਾਵਰੇ ਦੀ ਪਰਚਲਤਤਾ ਦੀ ਸਚਾਈ ਦਾ ਨਹੀਂ ਹੁੰਦਾ। ਗੁਰਬਾਣੀ ਵਿੱਚ ਉਸ ਸਮੇ ਪਰਚਲਤ ਮਿਥਿਹਾਸਿਕ ਘਟਨਾਵਾਂ ਦੀਅਾਂ ਉਦਾਹਰਣਾ ਵੀ ਇੰਝ ਹੀ ਹਨ। ਅਗਰ ਹਿੰਦੂਆਂ ਦੇ ਮਿਥਿਹਾਸਿਕ ਦੇਵਤਿਆਂ ਦਾ ਜਿਕਰ ਹੈ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਜੀ ਅਜਿਹੇ ਪਾਤਰਾਂ ਦੀ ਹੋਂਦ ਤੇ ਮੋਹਰ ਲਗਾ ਰਹੇ ਹਨ ਸਗੋਂ ਪਰਚਲਤ ਹੋਈ ਉਦਾਹਰਣ ਰਾਹੀਂ ਹੀ ਸੱਚ ਦ੍ਰਿੜ ਕਰਵਾਉਂਦੇ ਹਨ ।
1st November 2016 8:02pm
Gravatar
TARANJIT S PARMAR (Nanaimo, Canada)
Sardar Harjit Singh JI,KAAG,Hans,Bagula Eh Sab Man Dyaan Avsthaanvaan Han.Aam Tor Te Guru Baani Vich Man mukh Di Tulna Kaag,Bagulay Naal kiti Hai,Jado Phir Oh Insaan Guru Baani Sandesh Anusaar Sach Nu Aapne Jivan Vich Dhaarn karda Hai,Os Di Tulna Hans Naal Kiti Hai.Jivey,Kaago Hans Karey,Bagulay Te Phun Hansla Hovey.Dhanwaad
2nd November 2016 9:46pm
Gravatar
sarbjit singh (Sacramento, US)
ਹਰਜਿੰਦਰ ਸਿੰਘ ਘੜਸਾਣਾ ਜੀ, ਆਪਣੇ ਲੇਖ "ਬਲ-ਧੁਨੀ (ਅੱਧਕ) ਦਾ ਸੰਖੇਪ ਇਤਿਹਾਸ" ਰਾਹੀ ਬਹੁਤ ਹੀ ਜਰੁਰੀ ਜਾਣਕਾਰੀ ਸਾਝੀ ਕਰਨ ਲਈ ਧੰਨਵਾਦ। ਅਕੌਤਿ ਦਸਮ ਗ੍ਰੰਥ ਵਿਚ ਅੱਧਕ ਦੀ ਵਰਤੋ ਕੀਤੀ ਹੋਈ ਹੈ,ਜਿਵੇ, " ਦੱਤਾ ਤ੍ਰੈਨ ਜਾਂ ਦੱਤਾ ਤ੍ਰੈ ਮਾਨੇ" (ਪੰਨਾ 1047) ਦਸਮ ਗ੍ਰੰਥ ਬਾਰੇ ਇਹ ਕਿਹਾ ਜਾਂਦਾ ਹੈ ਕਿ 1696 ਈ ਿਵਚ ਪੁਰਾ ਹੋੲਿਅਾ ਸੀ। ਤੁਹਾਡੀ ਖੋਜ ਮੁਤਾਬ ਤਾਂ ਇਹ ਸਪੱਸ਼ਟ ਹੈ ਕਿ ਅਖੌਤੀ ਦਸਮ ਗ੍ਰੰਥ ਬਹੁਤ ਪਿਛੋ ਦੀ ਲਿਖਤ ਹੈ। ਆਪ ਦਾ ਕੀ ਵਿਚਾਰ ਹੈ।
30th October 2016 5:42pm
Gravatar
Col Dr Dalvinder Singh Grewal (Ludhiana, India)
ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੋਬਾਈਲ 91985366726

ਗੁਰੂ ਜੀ ਪੈਗੰਬਰ, ਮੁਕਤੀਦਾਤਾ, ਰੱਖਿਅਕ, ਸੰਤ, ਭਗਤ, ਕਵੀ, ਲਿਖਾਰੀ, ਸਕਾਲਰ, ਸੁਧਾਰਕ, ਵਿਦਵਾਨ, ਪਰਉਪਕਾਰੀ, ਰੂਹਾਨੀ ਆਗੂ, ਵੰਡ ਛਕਣ ਵਾਲਾ, ਗੀਰਬ ਨਿਵਾਜ, ਸੱਭ ਬੋਲੀਆਂ ਦਾ ਮਾਹਰ, ਜਥੇਦਾਰ, ਜਰਨੈਲ, ਨੀਤੀਵਾਨ, ਸਹਿਨਸ਼ੀਲ, ਨਿਮਰਤਾ ਦੇ ਪੁੰਜ, ਮਰਾਯਾਦਾ ਪ੍ਰਸ਼ੋਤਮ, ਜਿੰਦਾ ਦਿਲ, ਸੰਤ ਸਿਪਾਹੀ, ਸਿਧ ਯੋਗੀ, ਤੀਰ ਅੰਦਾਜ਼, ਘੋੜ ਸਵਾਰ, ਤਲਵਾਰ ਦੇ ਧਨੀ, ਮਾਇਆ ਵਿੱਚ ਉਦਾਸ, ਸਫਲ ਆਗੂ, ਨਿਰਵੈਰ, ਨਿਡਰ ਅਦਿ ਕਈ ਗੁਣਾਂ ਦੇ ਮਾਲਕ ਸਨ।
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸ਼ਹਿਰ ਵਿਚ ਮਾਤਾ ਗੁਜਰੀ ਜੀ ਦੀ ਕੁਖੋਂ 22 ਦਿਸੰਬਰ 1666 ਈਸਵੀ ਨੂੰ ਹੋਇਆ ।(ਗੁਰੂ ਗੋਬਿੰਦ ਦਾਸ ਬੇਟਾ ਗੁਰੂ ਤੇਗ ਬਹਾਦੁਰ ਮਹਲ ਨਾਮਾ ਕਾ, ਪੋਤਾ ਗੁਰੂ ਹਰ ਗੋਬਿੰਦ ਜੀ ਕਾ…ਸੋਢੀ ਖਤਰੀ ਬਾਸੀ ਪਟਨਾ ਸ਼ਹਿਰ ਤਟ ਨਦੀ ਜਮਨਾ ਸੰਮਤ ਸਤਰਾਂ ਸੈ ਅਠਾਰਾਂ ਪੋਖ ਮਾਸੰ ਸੁਦੀ ਸਪਤਮੀ ਬੁਧਵਾਰ ਕੇ ਦਿਹੁੰ ਢਲੀ ਰੈਨ ਜਨਮ ਹੂਆ ਦਿਹੁੰ ਚਢੇ। ਮਾਤਾ ਨਾਨਕੀ ਜੀ ਨੇ ਗਰੀਬ ਗੁਰਬੇ ਕੋ ਦਾਨ ਦੀਆ, ਰੈਣ ਪਈ ਦੀਪ ਮਾਲਾ ਹੂਈ, ਬੜਾ ਕਤੂਹਲ ਹੂਆ।… (ਭੱਟ ਵਹੀ ਪੂਰਬੀ ਦੱਖਣੀ) ਗੁਰੂ ਕੀਆਂ ਸਾਖੀਆਂ 1986 ਪਿਆਰਾ ਸਿੰਘ ਪਦਮ ਤੇ ਗਿਆਨੀ ਗਰਜਾ ਸਿੰਘ ਪੰਨਾ 130
ਉਦੋਂ ਗੁਰੂ ਤੇਗ ਬਹਾਦੁਰ ਜੀ ਰਾਜਾ ਰਾਮ ਸਿੰਘ ਨਾਲ ਆਸਾਮ ਦੇ ਢੁਬਰੀ ਦੇ ਸਥਾਨ ਤੇ ਸਨ ਜਿੱਥੇ ਨੌਵੇਂ ਗੁਰੂ ਜੀ ਨੂੰ ਇਹ ਖੁਸ਼ਖਬਰੀ ਮਿਲੀ। ਰਾਜਾ ਰਾਮ ਸਿੰਘ ਤੇ ਅਹੋਮ ਰਾਜਾ ਚਕਰਧਵਜ ਦੀ ਸੁਲਹ ਸਫਾਈ ਗੁਰੂ ਜੀ ਨੇ ਇਨ੍ਹੀ ਦਿਨੀ ਹੀ ਕਰਵਾਈ ਸੀ ਸੋ ਦੋਨੋਂ ਤਰਫ ਦੀਆਂ ਫੋੌਜਾਂ ਨੇ ਇਸ ਸ਼ੁਭ ਖਬਰ ਨੂੰ ਤੋਪਾਂ ਦਾਗ ਕੇ ਤੇ ਬੰਦੂਕਾਂ ਦੀਆਂ ਛਲਕਾਂ ਨਾਲ ਜਨਮ ਦਿਨ ਮਨਾਇਆ।ਦੋਨਾਂ ਰਾਜਿਆਂ ਦੀਆਂ ਫੌਜਾਂ ਨੇ ਕੁਝ ਭੇਟਾਵਾਂ ਦੇਣੀਆਂ ਚਾਹੀਆਂ ਜੋ ਗੁਰੂ ਜੀ ਨੇ ਮਨਾ ਕਰ ਦਿਤੀਆਂ । ਉਨ੍ਹਾਂ ਦੇ ਬਜ਼ਿਦ ਹੋਣ ਤੇ ਕਿਹਾ ਕਿ ਇਸ ਥਾਓਂ ਗੁਰੂ ਨਾਨਕ ਦੇਵ ਜੀ ਆਏ ਸਨ, ਪੰਜ ਪੰਜ ਢਾਲਾਂ ਮਿੱਟੀ ਦੀਆਂ ਹਰ ਇਕ ਸਿਪਾਹੀ ਸੁੱਟ ਦੇਵੇ ਤਾਂ ਉੱਚਾ ਟਿੱਲਾ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਬਣ ਜਾਵੇਗਾ। ਦੋਨਾਂ ਸੈਨਾਵਾਂ ਨੇ ਜੋ ਉਚਾ ਟਿਲਾ ਬਣਾਇਆ ਉਸ ਥਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਯਾਦ ਦਾ ਇੱਕ ਪੱਕਾ ਸਬੂਤ ਦਮਦਮਾ ਸਾਹਿਬ ਦੇ ਰੂਪ ਵਿਚ ਦਿਤਾ ਗਿਆ।
ਗੁਰੂ ਤੇਗ ਬਹਾਦੁਰ ਸਾਹਿਬ ਆਸਾਮ ਤੋਂ ਵਾਪਿਸ ਪਟਨਾ ਆਏ ਤਾਂ ਪਰਿਵਾਰ ਨੇ ਸਾਹਿਬਜ਼ਾਦੇ ਗੋਬਿੰਦ ਰਾਇ ਨੂੰ ਲੈ ਕੇ ਅਨੰਦਪੁਰ ਚਾਲੇ ਪਾਏ ਜਿਥੇ ਆਪ 22 ਵੈਸਾਖ ਸੰਮਤ 1726 ਬਿਕਰਮੀ ਨੂੰ ਪਹੁੰਚੇ। ਏਧਰ ਔਰੰਗਜ਼ੇਬ ਨੇ ਗੱਦੀ ਬੈਠਦੇ ਹੀ ਬੜੇ ਤੁਅੱਸਬੀ ਹੁਕਮ ਦਿਤੇ ਜਿਨ੍ਹਾਂ ਵਿਚ ਗੁਜਰਾਤ ਵਿਚ ਚਿੰਤਾਮਣੀ ਮੰਦਿਰ ਢੁਹਾਕੇ ਮਸੀਤ ਬਣਾਉਣਾ; ਮਸਲਮਾਨਾਂ ਤੇ ਢਾਈ ਫੀ ਸਦੀ ਤੇ ਹਿੰਦੂਆਂ ਤੇ ਪੰਜ ਫੀ ਸਦੀ ਮਹਿਸੂਲ ਲਾਉਣਾ; 1667 ਵਿਚ ਮੁਸਲਮਾਨਾਂ ਦਾ ਮਹਿਸੂਲ ਹਟਾ ਦੇਣਾ; 1698 ਵਿਚ ਹਿੰਦੂ ਮੇਲੇ ਬੰਦ ਕਰਨੇ; ਰਾਜਾ ਜੋਧਪੁਰ ਜਸਵੰਤ ਸਿੰਘ ਦੀ ਮੌਤ ਤੇ ਉਸ ਦੇ ਪੁਤਰ ਨੂੰ ਜਬਰੀ ਮੁਸਲਮਾਨ ਬਣਾ ਕੇ ਨਾਮ ‘ਮੁੰਹਮਦੀ ਰਾਜ’ ਰੱਖਣਾ; 1659 ਨੂੰ ਇਕ ਹੁਕਮ ਅਨਸਾਰ ਅਗੇ ਤੋਂ ਮੰਦਿਰ ਬਣਾਉਣ ਉਤੇ ਪਾਬੰਦੀ ਲਾ ਦੇਣੀ ਤੇ ਪੁਰਾਣਿਆਂ ਦੀ ਮੁਰੰਮਤ ਬੰਦ ਕਰ ਦੇਣੀ ਸ਼ਾਮਿਲ ਸਨ।ਕਾਸ਼ੀ, ਮਥਰਾ, ਬਨਾਰਸ, ਅਯੁਧਿਆ ਦੇ ਮੰਦਿਰ ਮਸਜਿਦਾਂ ਵਿਚ ਬਦਲ ਦਿਤੇ ਗਏ । ਸੰਮਤ 1627 ਦੇ ਹੁਕਮ ਅਨੁਸਾਰ ਹਰ ਹਿੰਦੂ ਨੂੰ ਸਰਕਾਰੀ ਨੌਕਰ ਅੱਗੇ ਇਸਲਾਮੀ ਸ਼ਰਾ ਅਨੁਸਾਰ ਝੁਕ ਕੇ ਸਲਾਮ ਕਰਨੀ ਲਾਜ਼ਮੀ ਕੀਤੀ ਗਈ।ਰਾਮ ਰਾਮ ਕਰਨਾ ਸਜ਼ਾ ਦੇ ਭਾਗੀ ਹੋ ਗਿਆ ਤੇ ਹਿੰਦੂ ਸਲਾਮ ਦੇਣ ਲਈ ਮਜ਼ਬੂਰ ਹੋ ਗਏ।ਸਤਿਨਾਮੀਆਂ ਨੇ ਸਿਰ ਚੁਕਿਆ ਤਾਂ ਹਜ਼ਾਰਾਂ ਸਤਿਨਾਮੀ ਮੌਤ ਦੇ ਘਾਟ ਉਤਾਰ ਦਿਤੇ ਗਏ।ਇਹ ਵੀ ਅਫਵਾਹ ਫੈਲੀ ਕਿ ਔਰੰਗਜ਼ੇਬ ਰੋਜ਼ ਸਵਾ ਮਣ ਜਨੇਊ ਲਾਹ ਕੇ ਰੋਟੀ ਖਾਂਦਾ ਸੀ।ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ।
27th October 2016 6:14pm
Gravatar
Col Dr Dalvinder Singh Grewal (Ludhiana, India)
ਕਸ਼ਮੀਰੀ ਬ੍ਰਾਹਮਣਾਂ ਨੂੰ ਵੀ ਮੁਸਲਮਾਨ ਬਣਨ ਜਾਂ ਤਲਵਾਰ ਦਾ ਵਾਰ ਚੱਖਣ ਦਾ ਹੁਕਮ ਹੋਇਆ।ਕਸ਼ਮੀਰੀ ਬ੍ਰਾਹਮਣਾਂ ਲਈ ਇਹ ਜੀਣ ਮਰਨ ਤੋਂ ਵੱਧ ਉਨ੍ਹਾਂ ਦੇ ਪੁਸ਼ਤੀ ਧਰਮ ਦੀ ਰਖਿਆ ਜ਼ਰੂਰੀ ਸੀ। ਸਾਰੇ ਬ੍ਰਹਮਣ ਇਕੱਠੇ ਹੋ ਕੇ ਵਿਚਾਰ ਕਰਨ ਪਿਛੋਂ ਇਸ ਫੈਸਲੇ ਤੇ ਪਹੁੰਚੇ ਕਿ ਗੁਰੂ ਤੇਗ ਬਹਾਦੁਰ ਜੀ ਹੀ ਅਜਿਹੇ ਵਿਅਕਤੀ ਹਨ ਜੋ ਉਨ੍ਹਾਂ ਨੂੰ ਇਸ ਸੰਕਟ ਤੋਂ ਬਚਾ ਸਕਦੇ ਸਨ। ਪੰਡਿਤ ਕਿਰਪਾ ਦੱਤ ਦੀ ਅਗਵਾਈ ਵਿਚ ਇਕ ਵਫਦ ਗੁਰੂ ਤੇਗ ਬਹਾਦੁਰ ਸਾਹਿਬ ਕੋਲ ਅਨੰਦਪੁਰ ਸਾਹਿਬ ਪਹੁੰਚਿਆ।ਗੁਰੂ ਜੀ ਦੇ ਚਰਨ ਫੜ ਕੇ ਰੋ ਰੋ ਫਰਿਆਦ ਕੀਤੀ, “ਔਰੰਗਜ਼ੇਬ ਦੇ ਜ਼ੁਲਮ ਦੀ ਤਲਵਾਰ ਸਾਡੇ ਹਿੰਦੂ ਧਰਮ ਨੂੰ ਜੜ੍ਹਾਂ ਤੋਂ ਕੱਟ ਰਹੀ ਹੈ। ਇਸ ਵੇਲੇ ਕੋਈ ਰਾਜਪੂਤ ਰਾਜਾ, ਜਿਸ ਦਾ ਧਰਮ ਗਊ, ਗਰੀਬ ਤੇ ਬ੍ਰਹਮਣ ਦੀ ਸੁਰਖਿਆ ਹੈ ਸਾਡੀ ਸਹਾਇਤਾ ਨਹੀਂ ਕਰਦਾ ਸਗੋਂ ਉਹ ਤਾਂ ਅਪਣੇ ਪੁੱਤਰ ਪੁੱਤਰੀਆਂ ਦੇ ਡੋਲੇ ਮੁਗਲਾਂ ਅਗੇ ਭੇਟ ਕਰਨ ਲੱਗ ਪਏ ਹਨ।ਸਾਡੇ ਦੇਵਤਾ ਸਾਡਾ ਸਾਥ ਛੱਡ ਗਏ ਹਨ। ਕਾਂਸ਼ੀ ਜੀ ਵਿਖੇ ਵਿਸ਼ਵਨਾਥ ਜੀ ਆਪ ਖੂਹ ਵਿਚ ਚਲੇ ਗਏ ਹਨ।ਸਾਨੂੰ ਤੁਹਾਡੇ ਬਿਨਾ ਹੋਰ ਕੋਈ ਸਹਾਈ ਨਹੀਂ ਜਾਪਦਾ ਇਸੇ ਲਈ ਆਪ ਜੀ ਅੱਗੇ ਅਰਦਾਸ ਕਰਨ ਆਏ ਹਾਂ ਕਿ ਸਾਡੀ ਸੁਰੱਖਿਆ ਕਰੋ”।
ਗੁਰੂ ਕੀਆਂ ਸਾਖੀਆਂ ਪੰਨਾ 72 ਤੇ ਦਰਜ ਹੈ: ‘ਸੰਮਤ ਸਤਰਾਂ ਸੌ ਬਤੀਸ ਜੇਠ ਮਾਸੇ ਇਕਦਸੀ ਕੇ ਦਿਹੁੰ ਸੰਗਤਾਂ ਹੁਮਹੁਮਾਕੇ ਦਰਸ਼ਨ ਪਾਨੇ ਆਈਆਂ। ਇਸੀ ਦਿਵਸ ਭਾਈ ਅੜੂ ਰਾਮ ਦੱਤ ਮਟਨ ਨਿਵਾਸੀ ਕਾ ਬੇਟਾ ਕ੍ਰਿਪਾ ਰਾਮ ਖੋੜਸ ਬ੍ਰਾਹਮਣੋਂ ਕੋ ਸਾਥ ਲੈ ਕੇ ਕਸ਼ਮੀਰ ਦੇਸ ਸੇ ਗੁਰੂ ਜੀ ਕੇ ਦਰਬਾਰ ਮੇਂ ਆਇ ਫਰਿਆਦੀ ਹੂਆ।ਇਸਨੇ ਹਾਥ ਬਾਂਧ ਬੇਨਤੀ ਕੀ, “ਜੀ ਗਰੀਬਨਿਵਾਜ਼!ਕਸ਼ਮੀਰ ਦੇਸ ਕਾ ਹਾਕਮ ਹਮੇਂ ਜਬਰੀ ਮੁਸਲਮਾਨ ਬਨਾਏ ਰਿਹਾ ਹੈ, ਸਹਾਈ ਹੋਨਾ। ਸੱਚੇ ਪਾਤਸ਼ਾਹ ਅਸੀਂ ਦੁਖੀਏ ਆਪ ਕੇ ਦਰਬਾਰ ਮੇਂ ਆਏ ਹਾਂ, ਹੋਰ ਸਾਡੀ ਫਰਿਆਦ ਸੁਣਨੇ ਵਾਲਾ ਕਾਈ ਨਹੀਂ”
ਹਿੰਦੂ ਪੰਡਿਤਾਂ ਦਾ ਦੁੱਖ ਦਰਦ ਸੁਣ ਕੇ ਦੀਨ ਦਿਆਲ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਦਿਲ ਦੁੱਖ ਨਾਲ ਭਰ ਗਿਆ।ਉਨ੍ਹਾਂ ਨੂੰ ਧੀਰਜ ਦਿਤੀ ਤੇ ਕਿਹਾ, “ਅਸੀਂ ਜਦ ਤਕ ਅਪਣੀ ਸੁਰਖਿਆ ਆਪ ਕਰਨ ਵਿਚ ਸਮਰਥ ਨਹੀਂ ਹੋ ਜਾਂਦੇ ਸਾਡੀ ਹਾਲਤ ਇਸ ਤੋਂ ਵੀ ਬਦਤਰ ਹੁੰਦੀ ਰਹੇਗੀ। ਜਾਪਦਾ ਹੈ ਦੇਸ ਨੂੰ ਕਿਸੇ ਮਹਾਤਮਾ ਤੇ ਧਰਮਾਤਮਾ ਸਤਿਪੁਰਖ ਦੀ ਕੁਰਬਾਨੀ ਦੀ ਲੋੜ ਹੈ ਜੋ ਇਸ ਜ਼ੁਲਮ ਅਗੇ ਝੁਕ ਨਾ ਭਾਵੇਂ ਅਪਣਾ ਸਰੀਰ ਵੀ ਲੱਗ ਜਾਏ”।
ਇਹ ਸੁਣ ਕੇ ਚਾਰੇ ਪਾਸਾ ਸੰਨਾਟਾ ਛਾ ਗਿਆ। ਬਾਲ ਗੋਬਿੰਦ ਰਾਇ ਇਹ ਸਭ ਦੇਖ ਸੁਣ ਰਹੇ ਸਨ ਉਹ ਵੀ ਭਾਵੁਕ ਹੋ ਗਏ। ਕੁਝ ਸੋਚ ਕਰ ਆਖਣ ਲੱਗੇ, “ਹੇ ਪਿਤਾ ਜੀ! ਆਪ ਤੋਂ ਅਧਿਕ ਮਹਾਤਮਾ ਤੇ ਧਰਮਾਤਮਾ ਸਤਿਪੁਰਖ ਇਸ ਸਮੇਂ ਕੌਣ ਹੈ ਜੋ ਜ਼ੁਲਮ ਨੂੰ ਠੱਲ੍ਹ ਪਾਕੇ ਦੇਸ਼ ਦੀ ਸੁਰਖਿਆ ਕਰੇ”।
ਸ੍ਰੀ ਗੁਰੂ ਤੇਗ ਬਹਾਦੁਰ ਨੇ ਬਾਲ ਗੋਬਿੰਦ ਰਾਇ ਦੇ ਨਿਰਭੈ ਤੇ ਦਇਆ ਨਾਲ ਭਰੇ ਇਨ੍ਹਾਂ ਬਚਨਾਂ ਨੂੰ ਸੁਣਕੇ ਨਿਸਚਾ ਹੋ ਗਿਆ ਕਿ ਸਾਡਾ ਦਸਵਾਂ ਜਾਮਾਂ ‘ਦੁਸ਼ਟ-ਦਮਨ’ ਦੇ ਰੂਪ ਵਿਚ ਪ੍ਰਗਟੇਗਾ ਜੋ ਹਿੰਦ ਵਾਸੀਆਂ ਦੇ ਗੁਲਾਮੀ ਤੇ ਅਧਰਮੀ ਦੇ ਸੰਗਲ ਤੋੜ ਕੇ ਨਵਾਂ ਰੂਪ ਦੇਵੇਗਾ।
ਗੁਰੂ ਜੀ ਨੇ ਇਨੇ ਧੀਰਜ ਦਈ, ਕਹਾ, “ਤੁਸਾਂ ਦੀ ਸਹਾਇਤਾ ਬਾਬਾ ਨਾਨਕ ਕਰੇਗਾ, ਦੇਖੋ ਕਿਆ ਹੋਤਾ ਹੈ।“ਇਤਨਾ ਕਹਿ ਕੇ ਆਕਾਸ਼ ਕੀ ਤਰਫ ਦੇਖਾ। ਏਕ ਘਰੀ ਬਾਦ ਸੰਗਤ ਕੀ ਤਰਫ ਦੇਖ ਬਚਨ ਹੋਆ, “ਸੀਸ ਦੀਏ ਬਿਨਾਂ ਏਹ ਕਾਰਜ ਸਫਲ ਨਹੀਂ ਹੋਇਗਾ, ਆਗੇ ਸੀਸ ਗੁਰੂ ਅਰਜਨ ਦੀਆ ਥਾ, ਅਬ ਹਮੇਂ ਦੇਨਾ ਪਏਗਾ” ਇਤਨਾ ਕਹਿ ਕੇ ਸਮਾਧੀ ਮੇਂ ਇਸਥਿਤ ਹੋਇ ਗਏ’।
ਗੁਰੂ ਕੀਆਂ ਸਾਖੀਆ ਪੰਨਾ 22 ਤੇ ਦਰਜ ਹੈ: ‘ਸੰਮਤ ਸਤਰਾਂ ਸੌ ਬਤੀਸ ਸਾਵਨ ਪ੍ਰਵਿਸਟੇ ਅੱਠੇਂ ਕੇ ਦਿਹੁੰ ਗੁਰੂ ਜੀ ਕਾ ਦਰਬਾਰ ਹੋਆ, ਦੀਵਾਨ ਦਰਘਾ ਮਲ ਸੇ ਬਚਨ ਕੀਆ, “ਤਿਆਰੀ ਕਰੀਏ। ਹਮੇਂ ਗੋਬਿੰਦ ਦਾਸ ਕੋ ਗੁਰਿਆਈ ਦੇਨੀ ਹੈ, ਦੀਵਾਨ ਜੀ ! ਤੁਸੀਂ ਗੁਰਿਆਈ ਕੀ ਸਮੱਗਰੀ ਲੈ ਆਈਏ।“ ਸਤਿਗੁਰਾਂ ਸਾਹਿਬਜ਼ਾਦੇ ਕੋ ਸ਼ਸ਼ਤਰ ਬਸਤਰ ਸਜਾਇ ਅਪਣੇ ਆਸਨ ਤੇ ਲਿਆ ਬਿਠਾਇਆ। ਦੀਵਾਨ ਦਰਗਹ ਮੱਲ ਨੇ ਗੁਰਿਆਈ ਕੀ ਸਮੱਗਰੀ –ਲਿਆਇ ਸਾਹਿਬਜ਼ਾਦੇ ਕੇ ਆਗੇ ਮਾਥਾ ਟੇਕਾ। ਬਾਬੇ ਬੁਢੇ ਕੇ ਸ੍ਰੀ ਰਾਮ ਕੁਇਰ ਨੇ ਨਨ੍ਹੀ ਅਵਸਥਾ ਮੇਂ ਸ੍ਰੀ ਗੋਬਿੰਦ ਦਾਸ ਜੀ ਕੇ ਭਾਲ ਮੇਂ ਚੰਦਨ ਕਾ ਟੀਕਾ ਕੀਆ। ਬਚਨ ਹੋਆ, “ਭਾਈ ਸਿੱਖੋ!ਆਗੇ ਸੇ ਅਸਾਂ ਕੀ ਥਾਂਇ ਗੋਬਿੰਦ ਦਾਸ ਜੀ ਕੋ ਗੁਰੂ ਜਾਨਨਾ, ਜੋ ਜਾਨੇਗਾ ਤਿਸ ਕੀ ਘਾਲ ਥਾਇ ਪਏਗੀ।ਅਸੀਂ ਹੁਣ ਏਥੇ ਆਏ ਫਰਿਆਦੀ-ਕਸ਼ਮੀਰੀ ਬ੍ਰਾਹਮਣੋਂ ਕੀ ਖਾਤਰ ਦਿਹਲੀ ਜਾਏਂਗੇ” ਗੁਰੂ ਜੀ ਕੇ ਮੁਖ ਥੀਂ ਬਚਨ ਸੁਣ ਕੇ ਸਾਰੀ ਸੰਗਤ ਕਾ ਧੀਰਜ ਛੁੱਟ ਗਿਆ। ਸਤਿਗੁਰਾਂ ਸਭ ਕੋ ਸ਼ਾਂਤ ਦਈ।ਗੁਰੂ ਜੀ ਨੇ ਦੀਵਾਨ ਦਰਘਾ ਮਲ ਚਉਪਤ ਰਾਇ ਆਦਿ ਕੋ ਸਮਝਾਇ ਬੁਝਾਇ ਦਿਹਲੀ ਕੀ ਤਰਫ ਜਾਨੇ ਕੀ ਤਿਆਰੀ ਕੀ। ਅਪਨੇ ਹਮਰਾਹ ਦੀਵਾਨ ਮਤੀਦਾਸ, ਸਤੀਦਾਸ ਰਸੋਓੀਆ ਅਤੇ ਬਾਵਾ ਦਿਆਲ ਦਾਸ ਕੋ ਗੈਲ ਲੈ ਕੇ ਚੱਕ ਨਾਨਕੀ ਸੇ ਵਿਦਿਆ ਹੂਏ। (ਪੰਨਾ 72)
ਮਿਸਟਰ ਕਨਿੰਘਮ ਲਿਖਦਾ ਹੈ, “ਗੁਰੂ ਤੇਗ ਬਹਾਦੁਰ ਜੀ ਨੇ ਦਿੱਲੀ ਜਾਂਦੇ ਸਮੇਂ ਆਪਣੇ ਨੌਜਵਾਨ ਸਾਹਿਬਜ਼ਾਦੇ ਨੂੰ ਬੁਲਾ ਭੇਜਿਆ ਤੇ ਉਸ ਦੇ ਲੱਕ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਲਵਾਰ ਬੰਂਨ੍ਹ ਦਿਤੀ ਤੇ ਇਸਤਰ੍ਹਾਂ ਆਪ ਨੇ ਉਸ ਨੂੰ ਗੁਰ ਗੱਦੀ ਦਾ ਵਾਰਿਸ ਥਾਪਿਆ” (ਕਨਿੰਘਮ ਪੰਨਾ 131)।ਛੇਵੇਂ ਗੁਰੂ ਜੀ ਦੀ ਤਲਵਾਰ ਦਸਵੇਂ ਗੁਰੂ ਜੀ ਤਕ ਗੁਰ ਗੱਦੀ ਦੀ ਰਸਮ ਅਦਾ ਕਰਨ ਸਮੇਂ ਵਿਰਸੇ ਵਿਚ ਆਉੰਦੀ ਰਹੀ।
ਬਾਬਾ ਰਾਮ ਕੋਇਰ ਜੀ ਨੇ ਗੁਰੂ ਗੱਦੀ ਦੀ ਰਸਮ ਅਦਾ ਕੀਤੀ । ਬਾਬਾ ਰਾਮ ਕੋਇਰ ਜੀ ਦਾ ਜਨਮ ਸੰਮਤ 1729 ਬਿਕਰਮੀ ਨੂੰ ਬਾਬਾ ਗੁਰਦਿਤਾ ਜੀ ਦੇ ਘਰ ਮਾਤਾ ਸਭਰਾਈ ਦੀ ਕੁਖੋਂ ਹੋਇਆ। ਆਪ ਬਾਬਾ ਬੁਢਾ ਜੀ ਦੇ ਵਸਾਏ ਪਿੰਡ ਝੰਡਾ ਰਾਮਦਾਸ ਪੁਰ ਰਹਿੰਦੇ ਸਨ।ਬਾਬਾ ਗੁਰਦਿਤਾ ਜੀ ਬਾਬਾ ਬੁੱਢਾ ਜੀ ਦੇ ਵੰਸੀ ਸਨ।ਪਿੰਡ ਬਕਾਲੇ ਵਿਚ ਨੌਂਵੇ ਗੁਰੂ ਜੀ ਦi ਗੱਦੀ ਨਸ਼ੀਨੀ ਦੀ ਰਸਮ ਵੀ ਆਪ ਨੇ ਅਦਾ ਕਰਵਾਈ ਸੀ। ਰਾਮ ਕੋਇਰ ਨੇ ਦਸਮ ਗੁਰੂ ਜੀ ਤੋਂ ਅੰਮ੍ਰਿਤ ਪਾਨ ਕੀਤਾ, ਨਾਮ ਗੁਰਬਖਸ਼ ਸਿੰਘ ਹੋਇਆ। ਆਪ ਜੀ ਦੇ ਚਾਚੇ ਦੇ ਪੁੱਤਰ ਬਾਬਾ ਹਰਦਿਤਾ ਜੀ ਸਨ। ਦੋਨਾਂ ਨੇ ਦਸਮ ਗੁਰੂ ਜੀ ਦੀ ਗੱਦੀ ਨਸ਼ੀਨੀ ਦੀ ਰਸਮ ਅਦਾ ਕਰਵਾਈ ਸੀ ।ਬਾਬਾ ਗੁਰਬਖਸ਼ ਸਿੰਘ ਜੀ ਨੇ ਕੁਝ ਰਚਨਾਵਾਂ ਵੀ ਰਚੀਆਂ ਸੰਮਤ 1818 ਵਿਚ (1761 ਈ: ) ਵਿਚ ਆਪ ਜੀ ਨੇ ਸਦੀਵੀ ਚਾਲੇ ਪਾਏ।ਆਪ ਦੀ ਸਮਾਧੀ ਨੈਨੇਕੋਟ ਵਿਖੇ ਬਣੀ ਹੋਈ ਵੇਖੀ ਜਾਂਦੀ ਹੈ।(ਗਿਆਨੀ ਲਾਲ ਸਿੰਘ ਸੰਗਰੂਰ: ਗੁਰੂ ਖਾਲਸਾ ਤਵਾਰੀਖ ਪੰਨਾ 460-463)
ਇਸ ਤਰ੍ਹਾਂ ਗੁਰੂ ਤੇਗ ਬਹਾਦੁਰ ਜੀ ਨੇ ਦਿੱਲੀ ਜਾਣ ਸਮੇਂ ਹੀ ਅਪਣੇ ਸਾਹਿਬਜ਼ਾਦੇ ਗੋਬਿੰਦ ਰਾਇ ਜੀ ਨੂੰ ਗੁਰ ਗੱਦੀ ਸੌਂਪ ਦਿਤੀ ਸੀ ਕਿਉਂਕਿ ਆਪ ਜੀ ਨੂੰ ਇਲਮ ਸੀ ਕਿ ਦਿੱਲੀ ਜਾ ਕੇ ਸਰੀਰ ਜ਼ਰੂਰ ਲਗੇਗਾ ।
ਗੁਰੂ ਕੀ ਆਂ ਸਾਖੀਆਂ ਅਨੁਸਾਰ, “ਗੁਰੂ ਜੀ ਤੀਨ ਮਾਸ ਸੇ ਜ਼ਿਆਦਾ ਬਸੀ ਪਠਾਣਾ ਕੇ ਬੰਦੀਖਾਨਾ ਮੇਂ ਰਹੇ, ਦੁਸ਼ਟਾਂ ਨੇ ਸਰੀਰ ਕੋ ਘਣਾ ਕਸ਼ਟ ਦੀਆ। ਤੀਨ ਮਾਸ ਬਾਦ ਦਿੱਲੀ ਸੇ ਪਰਵਾਨਾ ਆਨੇ ਸੇ ਗੁਰੂ ਜੀ ਕੋ ਲੋਹੇ ਕੇ ਪਿੰਜਰੇ ਮੇਂ ਬੰਦ ਕਰਕੇ ਦਿਹਲੀ ਤਰਫ ਰਵਾਨਾ ਕੀਆ ਗਿਆ। ਸੰਮਤ ਸਤਰਾਂ ਸੈ ਬਤੀਸ ਮੰਗਸਰ (ਮੱਘਰ) ਵਦੀ ਤ੍ਰੈਦਸੀ ਵੀਰਵਾਰ ਕੇ ਦਿਹੁੰ ਗੁਰੂ ਜੀ ਕੋ ਦਿਹਲੀ ਮੇਂ ਪਹੁੰਚਾਇ ਦੀਆਂ”। (ਪੰਨਾ 74)
27th October 2016 6:10pm
Gravatar
Col Dr Dalvinder Singh Grewal (Ludhiana, India)
ਦਿੱਲੀ ਪਹੁੰਚੇ ਤਾਂ “ਸੂਬਾ ਦਿਹਲੀ ਨੇ ਕਹਾ, “ਹਮਾਰੀ ਤੀਨ ਸ਼ਰਤੇਂ ਹੈਂ। ਜੋ ਵੀ ਆਪ ਕੋ ਅੱਛੀ ਲਗੇ ਮਾਨ ਲੇਂ। ਯੇ ਸ਼ਰਤੇਂ ਹੈ:
1. ਪ੍ਰਿਥਮੇ ਅਜ਼ਮਤ ਦਿਖਾਨਾ
2. ਇਸਲਾਮ ਕਬੂਲ ਕਰਨਾ
3. ਮਰਨੇ ਕੇ ਲੀਏ ਤਿਆਰ ਹੋਨਾ
ਗੁਰੂ ਜੀ ਨੇ ਕਹਾ “ਹਮੇਂ ਪਹਿਲੀਆਂ ਦੋਨੇਂ ਸ਼ਰਤ ਮਨਜ਼ੂਰ ਨਹੀਂ ਅਗਰ ਆਪ ਕਾ ਯਹੀ ਇਰਾਦਾ ਹੈ ਤਾ ਹਮੇ ਤੀਸਰੀ ਸ਼ਰਤ ਮਨਜ਼ੂਰ ਹੈ”।ਸੂਬਾ ਦਿਹਲੀ ਨੇ ਕੋਤਵਾਲ ਦੇ ਨਾਉਂ ਹੁਕਮ ਜਾਰੀ ਕੀਆ ਕਿ ਇਸੇ ਇਸਲਾਮ ਮੇਂ ਲਾਨੇ ਕੇ ਲੀਏ ਕਾਈ ਦਕੀਕਾ ਬਾਕੀ ਨਾ ਛੋਰੇਂ”।… ਸ਼ਾਹੀ ਕਾਜ਼ੀ ਨੇ ਪ੍ਰਿਥਮੇ ਸਾਥ ਆਏ ਤੀਨੋਂ ਸਿੱਖੋਂ ਕੋ ਫਤਵਾ ਦੀਆ, ਕਹਾ-ਇਹ ਤੀਨੋਂ, ਏਸ ਕੇ ਸਾਥੀ ਕੇ ਸਾਹਵੇਂ ਮਾਰੇ ਦੀਏ ਜਾਏਂ। ਅਗਰ ਫਿਰ ਵੀ ਨਾ ਮਾਨਾ ਤੋ ਇਸੇ ਵੀ ਅਗਲੇ ਜਹਨਮ ਤੋਰ ਦੀਆ ਜਾਏ। ਅੱਵਲ ਦਿਆਲ ਦਾਸ ਰੀਝਤੇ ਦੇਗੇ ਮੇਂ ਬੰਦ ਕਰਕੇ ਮਾਰਾ।ਇਸ ਕੇ ਬਾਦ ਮਤੀ ਦਾਸ ਕੋ ਆਰੇ ਗੈਲ ਚੀਰ ਦੀਆ ਗਿਆ। ਉਪਰੰਤ ਗੁਰੂ ਜੀ ਕੇ ਤੀਜੇ ਸਾਥੀ ਸਤੀਦਾਸ ਕੋ ਰੂੰਈ ਮੇਂ ਵਲ੍ਹੇਟ ਜਿੰਦਾ ਜਲਾਇ ਦੀਆ।….ਪ੍ਰਿਥਮੇ ਸਤਿਗੁਰਾਂ ਸ੍ਰੀ ਜਪੁਜੀ ਸਾਹਿਬ ਕਾ ਪਾਠ ਕੀਆ ਪਾਂਚ ਪੳੇੁੜੀਆਂ ਕਾ ਪਾਠ ਕਰਕੇ ਆਖਰੀ ਸਲੋਕ ਮੁੱਖ ਥੀਂ ਉਚਾਰਿਆ, ਦੋਮੇਂ ਹਾਥ ਬਾਂਧ ਸੀਸ ਕੋ ਝੁਕਾਇਆ, ਜਲਾਦ ਨੇ ਅਪਨਾ ਵਾਰ ਕੀਆ। ਸਿਰ ਧੜ ਸੇ ਜੁਦਾ ਹੋਇ ਗਿਆ..ਸਾਰੀ ਖਲਕਤ ਇਹ ਦੇਖ ਕੇ ਦੰਗ ਰਹਿ ਗਈ।ਹਰ ਏਕ ਕੀ ਜ਼ੁਬਾਨ ਸੇ ਨਿਕਲ ਰਹਾ ਥਾ ਕਿ ਇਹ ਦਿਲੀ ਮੇਂ ਬੜਾ ਅਨਿਆਇ ਹੂਆ ਹੈ, ਆਗੇ ਐਸਾ ਕਭੀ ਨਹੀ ਹੂਆ। (ਗੁਰੂ ਕੀਆਂ ਸਾਖੀਆ, ਪੰਨਾ 74-75)।
ਨੌਵੈਂ ਗੁਰੂ ਜੀ 11 ਮੱਘਰ ਸੰਮਤ 1732 (11 ਨਵਂਬਰ 1675 ਈ:) ਨੂੰ ਸ਼ਹੀਦ ਕੀਤੇ ਗਏ। ਗੁਰੂ ਜੀ ਦਾ ਸਰੀਰ ਲੱਖੀ ਸਾਹ ਵਣਜਾਰਾ ਅਪਣੇ ਗੱਡਿਆਂ ਤੇ ਰਸੀਨਾ ਜਿਥੇ ਹੁਣ ਗੁਰਦਵਾਰਾ ਰਕਾਬ ਗੰਜ ਸਾਹਿਬ ਹੈ ਲੈ ਗਏ ਤੇ ਸਸਕਾਰ ਕੀਤਾ:
‘ਲਖੀਆ ਬੇਟਾ ਗੋਧੂ ਕਾ, ਨਗਾਹੀਆ, ਹੇਮਾ, ਹਾੜੀ ਬੇਟੇ ਲਖੀਏ ਕੇ ਜਾਦੋ-ਬੰਸੀ ਬੜਤੀਏ ਕਨਾਉਤ।ਨਾਇਕ ਧੁਮਾਂ ਬੇਟਾ ਨਾਨੇ ਕਾ ਤੂਮਰ ਬਿੰਜਲਉਤ। ਗੁਰੂ ਤੇਗ ਬਹਾਦਰ ਨਾਵਾਂ .. ਕੀ ਲਾਸ਼ ਉਠਾਇ ਲਾਏ, ਸਾਲ ਸਤਰਾਂ ਸੈ ਬਤੀਸ ਮੰਗਸਰ ਸੁਦੀ ਛੱਟ ਗੁਰੂਵਾਰ ਕੇ ਦਿਹੁੰ ਦਾਗ ਦੀਆ ਰਸੀਨਾ ਗਾਮ ਮੇਂ ਆਧ ਘਰੀ ਰੈਨ ਰਹੀ’। (ਭੱਟ ਵਹੀ ਜਾਦੋ-ਬੰਸੀਆਂ ਕੀ ਖਾਤਾ ਬੜਤੀਏ ਕਨਉਤੋਂ ਕਾ: ਗੁਰੂ ਕੀਆਂ ਸਾਖੀਆਂ ਪੰਨਾ 77)
ਭਾਈ ਜੈਤਾ ਤੇ ਸਾਥੀ ਸੀਸ ਕੀਰਤਪੁਰ ਲੈ ਗਏ:
“ਜੈਤਾ ਬੇਟਾ ਆਗਿਆ ਕਾ, ਨਾਨੂੰ ਬੇਟਾ ਬਾਘਾ ਕਾ ਊਦਾ ਬੇਟਾ ਖੇਮੇ ਕਾ ਗੁਰੂ ਕਾ ਸੀਸ ਪਾਇ ਕੀਰਤਪੁਰ ਪਰਗਨਾਂ ਕਹਿਲੂਰ ਆਏ ਸਾਲ ਸਤਰਾਂ ਸੈ ਬਤੀਸ ਮੰਗਸਰ ਸੁਦੀ ਦਸਮੀ ਕੇ ਦਿਹੁੰ। ਗਿਆਰਸ ਕੋ ਦਾਗ ਦੀਆ, ਮਾਖੋਆਲ ਮੇਂ…” (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਉਦਾਨਿਓਂ ਕਾ: ਗੁਰੂ ਕੀਆਂ ਸਾਖੀਆਂ ਪੰਨਾ 77)
ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦਾ ਸੀਸ ਕੀਰਤਪੁਰ ਵਿਚ ਪ੍ਰਾਪਤ ਕੀਤਾ ਤੇ ਪਰਿਵਾਰ ਤੇ ਸਿੱਖਾਂ ਨੇ ੁੲਸ ਦਾ ਵਿਧਵਿਤ ਸਸਕਾਰ ਕੀਤਾ ਜਿਸ ਥਾਂ ਡi ਯਾਦ ਵਿਚ ਕੀਰਤਪੁਰ ਵਿਚ ਗੁਰਦਵਾਰਾ ਸਾਹਿਬ ਸਥਿਤ ਹੈ।ਗੁਰੂ ਤੇਗ ਬਹਾਦੁਰ ਜੀ ਨੇ ਦਿੱਲੀ ਜਾਣ ਸਮੇਂ ਹੀ ਅਪਣੇ ਸਾਹਿਬਜ਼ਾਦੇ ਗੋਬਿੰਦ ਰਾਇ ਜੀ ਨੂੰ ਗੁਰ ਗੱਦੀ ਸੌਂਪ ਦਿਤੀ ਸੀ ਕਿਉਂਕਿ ਆਪ ਜੀ ਨੂੰ ਇਲਮ ਸੀ ਕਿ ਦਿੱਲੀ ਜਾ ਕੇ ਸਰੀਰ ਜ਼ਰੂਰ ਲਗੇਗਾ ।ਗੁਰੂ ਗੋਬਿੰਦ ਸਿੰਘ ਜੀ ਨੇ ਦੇਖ ਲਿਆ ਕਿ ਮੁਗਲ ਰਾਜ ਵਿਚ ਧਰਮ ਨਾ ਦੀ ਕੋਈ ਚੀਜ਼ ਨਹੀਂ ਰਹਿ ਗਈ ਉਲਟਾ ਉਹ ਤਾਂ ਧਰਮ ਨੂੰ ਦੂਸਰਿਆਂ ਉਪਰ ਜ਼ੁਲਮ ਕਰਨ ਲਈ ਵਰਤ ਰਹੇ ਹਨ। ਲਾਲਚੀ ਮੁਲਾਂ ਕਾਜ਼ੀਆਂ ਨੇ ਸ਼ਾਸ਼ਕ ਝੂਠੇ ਧਰਮ ਵਿਚ ਏਨੇ ਅੰਂਨ੍ਹੇ ਕਰ ਦਿਤੇ ਹਨ ਕਿ ਉਹ ਕੋਈ ਵੀ ਤਰਕਸੰਗਤ ਗੱਲ ਸਮਝਣ ਲਈ ਤਿਆਰ ਨਹੀਂ।ਜਿੱਥੇ ਤਰਕ ਖਤਮ ਹੋ ਜਾਵੇ ਤੇ ਤਲਵਾਰ ਦੀ ਭਾਸ਼ਾ ਹੀ ਸਮਝ ਆਵੇ ਉਥੇ ਤਲਵਾਰ ਚੁਕਣਾ ਤੇ ਜ਼ੁਲਮ ਦਾ ਜਵਾਬ ਤਲਵਾਰ ਨਾਲ ਹੀ ਦੇਣਾ ਜ਼ਰੂਰੀ ਹੋ ਜਾਂਦਾ ਹੈ।ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਪਿਛੋਂ ਗੁਰੂ ਗੋiੰਬਦ ਸਿੰਘ ਜੀ ਨੇ ਜ਼ੁਲਮ ਦਾ ਗੜ੍ਹ ਭੰਨਣ ਲਈ ਪੰਥ ਨੂੰ ਇਕ ਨਿਆਰਾ ਰੰਗ ਦੇਣ ਦੀ ਸੋਚ ਲਈ।
ਗੁਰੂ ਕੀਆਂ ਸਾਖੀਆਂ ਅਨੁਸਾਰ, “ਗੁਰੂ ਗੋਬਿੰਦ ਸਿੰਘ ਮਹਲਾ ਦਸਮਾ, ਬੇਟਾ ਗੁਰੂ ਤੇਗ ਬਹਾਦਰ ਜੀ ਕਾ ਸਾਲ ਸਤਰਾਂ ਸੈ ਪਚਾਵਨ ਮੰਗਲਵਾਰ ਕੇ ਦਿਹੁੰ ਪਾਂਚ ਸਿੱਖੋਂ ਕੋ ਖੰਡੇ ਕੀ ਪਾਹੁਲ ਦੀ, ਸਿੰਘ ਨਾਮ ਰਾਖਾ। ਪ੍ਰਿਥਮੇ ਦੈਆ ਰਾਮ ਸੋਪਤੀ ਖਤਰੀ ਬਾਸੀ ਲਹੌਰ ਖਲਾ ਹੂਆ, ਪਾਛੈ ਮੁਹਕਮ ਚੰਦ ਛੀਪਾ ਬਾਸੀ ਦੁਆਰਕਾ, ਸਾਹਿਬ ਚੰਦ ਨਾਈ ਬਾਸੀ ਬਿਦਰ (ਹੈਦਰਾਬਾਦ) ਧਰਮਚੰਦ ਜਵੰਦਾ ਜਾਟ ਵਾਸੀ ਹਸਤਨਾਪੁਰ, ਹਿੰਮਤ ਚੰਦ ਝੀਵਰ ਵਾਸੀ ਜਗਨਨਾਥ ਬਾਰੋ ਬਾਰੀ ਖਲੇ ਹੂਏ, ਸਭ ਕੋ ਨੀਲ ਅੰਬਰ ਪਹਿਨਾਇਆ। ਵਹੀ ਅਪਨਾ ਵੇਸ ਕੀਆ। ਹੁਕਾ ਹਲਾਲ, ਹਜਾਮਤ, ਹਰਾਮ ਟਿਕਾ ਜੰਝੂ ਧੋਤੀ ਕਾ ਤਿਆਗ ਕਰਾਇਆ। ਮੀਣੇ ਧੀਰਮਲੀਏ, ਰਾਮਰਈਏ, ਸਿਰਗੁੰਮੇ, ਮਸੰਦਾਂ ਕੀ ਬਰਤਨ ਬੰਦ ਕੀ। ਕੰਘਾ, ਕਰਦ ਕੇਸਗੀ, ਕਢਾ ਕਛਹਿਰਾ ਸਭ ਕੋ ਦੀਆ, ਸਭ ਕੇਸਾਧਾਰੀ ਕੀਏ। ਸਭ ਕਾ ਜਨਮ ਪਟਨਾ, ਵਾਸੀ ਅਨੰਦਪੁਰ ਬਤਾਈ, ਆਗੇ ਗੁਰੂ ਕੀ ਗਤਿ ਗੁਰੁ ਜਾਣੇ, ਗੁਰੂ, ਗੁਰੂ ਜਪਣਾ, ਗੁਰੂ ਹਰ ਥਾਈ ਸਹਾਈ ਹੋਗੁ”। (ਭੱਟ ਵਹੀ ਭਾਦਸੋਂ ਪਰਗਣਾ ਥਾਨੇਸਰ} (ਗੁਰੂ ਕੀਆਂ ਸਾਖੀਆਂ ਪੰਨਾ 14)
ਇਸ ਤਰ੍ਹਾਂ ਸਿੱਖ ਪੰਥ ਖਾਲਸਾ ਪੰਥ ਦੇ ਰੂਪ ਵਿਚ ਸਾਹਮਣੇ ਆਇਆ ਜਿਸ ਬਾਰੇ ਉਘੇ ਇਤਿਹਾਸਕਾਰਾਂ ਦੀ ਰਾਇ ਹੇਠ ਦਰਜ ਹੈ:
ਇਬਟਸਨ:
“ਹਿੰਦੋਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਧਰਮ ਸਿਆਸੀ ਤਾਕਤ ਬਣਿਆ ਅਤੇ ਐਸੀ ਕੌਮ ਦਾ ਜਨਮ ਹੋਇਆ ਜੋ ਆਪਣੇ ਆਪ ਵਿੱਚ ਇੱਕ ਵਖਰੀ ਕਿਸਮ ਦੀ ਸੀ। ਹਿੰਦੋਸਤਾਨ ਨੇ ਐਸੀ ਕੌਮ ਨਹੀ ਦੇਖੀ ਸੀ। ਨੀਂਵੀਂ ਜਾਤ ਵਾਲੇ ਚੂਹੜੇ, ਚਮਿਆਰ, ਜੱਟ, ਨਾਈ, ਛੀਬਿਆਂ, ਜਿਹਨਾਂ ਨੇ ਕਦੀ ਸ਼ਸ਼ਤਰਾਂ ਨੂੰ ਹੱਥ ਤੱਕ ਨਹੀ ਸੀ ਲਾਈਆ ਅਤੇ ਜੋ ਉਚੀਆਂ ਜਾਤਾ ਦੇ ਪੈਰਾਂ ਥੱਲੇ ਲਿਤਾੜੇ ਜਾਂਦੇ ਰਹੇ ਸਨ, ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਨਿਰੇ ਬਹਾਦਰੀ ਦੇ ਗੁਣ ਹੀ ਨਾ ਗ੍ਰਹਿਣ ਕੀਤੇ ਸਗੋਂ ਉਹ ਦੁੱਖੀ ਇਨਸਾਨ ਵਾਸਤੇ ਆਪਾ ਵਾਰਨ ਲਈ ਤਿਆਰ ਹੋਏ।” ਇਹ ਕਿਉਂ? ਕਿਉਕਿ ਗੁਰੂ ਜੀ ਨੇ ਸਿੱਖਾਂ ਵਿਚੋਂ ਵਿਅਕਤੀਗਤ (ਜਿਸਦਾ ਅੱਜ ਸਿੱਖ ਜਗਤ ਬੁਰੀ ਤਰ੍ਹਾਂ ਸ਼ਿਕਾਰ ਹੈ) ਖਤਮ ਕਰਕੇ ਦੂਜੇ ਲਈ ਮਰਨ ਦਾ ਚਾਅ ਪੈਦਾ ਕੀਤਾ” ।
ਲੈਪਲ ਗ੍ਰਿਫਨ:
“ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ, ਜੁਪੀਟਰ ਵਾਂਗੂ ਆਪਣੇ ਸਰੀਰ ਵਿਚੋਂ ਪੈਦਾ ਕੀਤਾ। ਖਾਲਸੇ ਦੀ ਸਾਜਨਾ ਆਪਣੀ ਮਿਸਾਲ ਆਪ ਹੈ!”
ਗਾਰਡਨ:
“ਗੁਰੂ ਜੀ ਨੇ ਸਿੱਖਾਂ ਨੂੰ ਇੱਕ ਪਹਿਰਾਵਾ ਅਤੇ ਇਕੋ ਨਾਂ ਦਿੱਤਾ। ਇਕੋ ਨਾਹਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਅਤੇ ਮੁਕਤੀ ਲਈ ਇਕੋ ਪੰਥ ਦੱਸਿਆ।”
ਮੈਕਾਲਫ:
1. “ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਹਦਾਇਤ ਕੀਤੀ ਕਿ ਉਹ ਘਰਾਂ ਵਿੱਚ ਹੀ ਉਦਾਸੀਆਂ ਵਾਲੀ ਅਵਸਥਾ ਬਣਾਉਣ, ਘਰਾਂ ਨੂੰ ਹੀ ਜੰਗਲ ਸਮਝਣ ਤੇ ਦਿਲੋਂ ਸਾਧੂ ਬਣਨ, ਘੱਟ ਨੀਂਦ ਲੈਣ ਤੇ ਘੱਟ ਖਾਣ ਅਤੇ ਦਇਆ, ਨਿਮਰਤਾ, ਖਿਮਾ ਸੰਤੋਖ ਦੀ ਵਰਤੋ ਕਰਨ। ਵਾਹਿਗੁਰੂ ਨੂੰ ਲੱਭਣ ਤੇ ਪ੍ਰਪਤੀ ਲਈ ਉਹਨਾਂ ਨੂੰ ਆਪਣੇ ਮਨਾਂ ਵਿਚੋਂ ਕਾਮ ਕਰੋਧ ਅਦਿ ਕੱਢਣੇ ਪੈਣਗੇ। ਗੁਰੂ ਸਹਿਬ ਨੇ ਇਸ ਗੱਲ ਦੀ ਵੀ ਚਿਤਾਵਨੀ ਦਿੱਤੀ ਕਿ ਜੇ ਉਹ ਗਿਆਨ ਤੇ ਭਗਤੀ ਦੇ ਮਾਰਗ ਤੋ ਖੁੰਝ ਗਏ ਤਾਂ ਵੱਧ ਤੋਂ ਵੱਧ ਰਾਜਨੀਤਕ ਤੇ ਫੌਜੀ ਸ਼ਕਤੀ ਵੀ ਉਹਨਾਂ ਦੀ ਰੱਖਿਆ ਨਹੀ ਕਰ ਸਕੇਗੀ।”
27th October 2016 6:08pm
Gravatar
sarbjit singh (Sacramento, US)
ਡਾ: ਦਲਵਿੰਦਰ ਸਿੰਘ ਗ੍ਰੇਵਾਲ ਜੀ ਗੁਰ ਫ਼ਤਿਹ,
ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀ ਤਾਰੀਖ ਭੱਟ ਵਹੀ ਦੇ ਹਵਾਲੇ ਨਾਲ, “ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸ਼ਹਿਰ ਵਿਚ ਮਾਤਾ ਗੁਜਰੀ ਜੀ ਦੀ ਕੁਖੋਂ 22 ਦਿਸੰਬਰ 1666 ਈਸਵੀ ਨੂੰ ਹੋਇਆ ।(ਗੁਰੂ ਗੋਬਿੰਦ ਦਾਸ ਬੇਟਾ ਗੁਰੂ ਤੇਗ ਬਹਾਦੁਰ ਮਹਲ ਨਾਮਾ ਕਾ, ਪੋਤਾ ਗੁਰੂ ਹਰ ਗੋਬਿੰਦ ਜੀ ਕਾ…ਸੋਢੀ ਖਤਰੀ ਬਾਸੀ ਪਟਨਾ ਸ਼ਹਿਰ ਤਟ ਨਦੀ ਜਮਨਾ ਸੰਮਤ ਸਤਰਾਂ ਸੈ ਅਠਾਰਾਂ ਪੋਖ ਮਾਸੰ ਸੁਦੀ ਸਪਤਮੀ ਬੁਧਵਾਰ ਕੇ ਦਿਹੁੰ ਢਲੀ ਰੈਨ ਜਨਮ ਹੂਆ ਦਿਹੁੰ ਚਢੇ। ਮਾਤਾ ਨਾਨਕੀ ਜੀ ਨੇ ਗਰੀਬ ਗੁਰਬੇ ਕੋ ਦਾਨ ਦੀਆ, ਰੈਣ ਪਈ ਦੀਪ ਮਾਲਾ ਹੂਈ, ਬੜਾ ਕਤੂਹਲ ਹੂਆ।… (ਭੱਟ ਵਹੀ ਪੂਰਬੀ ਦੱਖਣੀ) ਲਿਖੀ ਹੈ। ਇਸ ਸਬੰਧੀ ਬੇਨਤੀ ਹੈ ਕਿ 22 ਦਸੰਬਰ 1666 ਈ (ਜੂਲੀਅਨ) ਨੂੰ ਜੇ ਸਹੀ ਮੰਨੀਏ ਤਾਂ ਇਹ 23 ਪੋਹ, ਪੋਹ ਸੁਦੀ 7 ਦਿਨ ਸ਼ਨਿਚਰਵਾਰ, ਸੰਮਤ 1723 ਬਿਕ੍ਰਮੀ ਬਣਦੀ ਹੈ। ਜੇ “ਸੰਮਤ ਸਤਰਾਂ ਸੈ ਅਠਾਰਾਂ ਪੋਖ ਮਾਸੰ ਸੁਦੀ ਸਪਤਮੀ ਬੁਧਵਾਰ” ਨੂੰ ਸਹੀ ਮੰਨੀਏ ਤਾਂ ਇਹ 19 ਪੋਹ, 18 ਦਸੰਬਰ 1661 ਈ: (ਜੂਲੀਅਨ) ਹੈ। ਇਨ੍ਹਾਂ ਦੋਵਾਂ ਤਾਰੀਖ਼ਾਂ `ਚ 5 ਸਾਲ ਦਾ ਫਰਕ ਹੈ ਇਹ ਦੋਵੇਂ ਤਾਰੀਖ਼ਾਂ ਸਹੀ ਨਹੀ ਹੋ ਸਕਦੀਆਂ । ਇਸ ਬਾਰੇ ਪੜਤਾਲ ਕਰਕੇ ਸਹੀ ਤਾਰੀਖ਼ ਦੀ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ। ਧੰਨਵਾਦ
29th October 2016 8:48am
Gravatar
Darshan Singh (WOLVERHAMPTON, UK)
Short, but nail on the head... well done Vir Ji
24th October 2016 11:32pm
Gravatar
Gurmit S Barsal (San jose, US)
ਛਬੀਲ !!

ਸਿੱਖ ਗੁਰੂ ਦੇ ਜੰਗ-ਏ-ਮੈਦਾਨ ਵਿੱਚ ਵੀ,
ਪਾਣੀ ਦੁਸ਼ਮਣਾਂ ਤਾਈਂ ਪਿਲਾਂਵਦੇ ਸਨ ।

ਕੀਤਾ ਵਿਤਕਰਾ ਲੰਗਰਾਂ ਵਿੱਚ ਵੀ ਨਹੀਂ,
ਦੋਸਤ-ਦੁਸ਼ਮਣ ਨੂੰ `ਕੱਠੇ ਖੁਆਂਵਦੇ ਸਨ ।

ਦੁਸ਼ਮਣ ਬੰਦੇ ਨੂੰ ਕਦੇ ਵੀ ਜਾਣਿਆਂ ਨਾ,
ਜਿੱਤ ਕੇਵਲ ਬੁਰਿਆਈ ਤੇ ਚਾਂਹਵਦੇ ਸਨ ।

ਨਿਹੱਥੇ ਉੱਪਰ ਨਾ ਕਦੇ ਵੀ ਵਾਰ ਕੀਤਾ,
ਦੁਸ਼ਮਣ ਵੀ ਕਿਰਦਾਰ ਸਲਾਂਹਵਦੇ ਸਨ ।

ਪਾਣੀ ਕਿਸੇ ਨੂੰ ਪਿਆਉਣ ਦੀ ਆੜ ਥੱਲੇ,
ਸਿੰਘ ਕਰ ਨਹੀਂ ਕਦੇ ਧ੍ਰੋਹ ਸਕਦੇ ।।

ਜਿਨਾਂ ਕੀਤਾ ਬਦਨਾਮ ਛਬੀਲ ਤਾਈਂ,
ਸਿੱਖ ਗੁਰੂ ਦੇ ਉਹ ਨਹੀਂ ਹੋ ਸਕਦੇ ।।

ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆਂ
24th October 2016 9:59pm
Gravatar
Darshan Singh (WOLVERHAMPTON, UK)
Short, but nail on the head. good one Vir Ji..
24th October 2016 11:30pm
Page 32 of 58

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Type the word for the number 9.
 
Enter answer:
 
Remember my form inputs on this computer.
 
 
Powered by Commentics

.