.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1141)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Gursharn Singh Dhillon (Ajax, Canada)
ਡਾ. ਇਕਬਾਲ ਸਿੰਘ ਢਿੱਲੋਂ ਜੀ, ਸਤਿ ਸ੍ਰੀ ਅਕਾਲ।
ਆਪਣੇ ਵਿਚਾਰ ਦੇਣ ਲਈ ਧੰਨਵਾਦ ।
ਡਾ. ਸਾਹਿਬ,ਕਈ ਸਿੱਖਾਂ ਨਾਲ ਗੱਲ ਕਰਨ ਤੇ ਪਤਾ ਲੱਗਦਾ ਹੈ ਕਿ ਜਿਹੜੇ ਵੀ ਸਿੱਖ ਮਸਾਲ ਦੇ ਤੌਰ ਤੇ ਭਾਂਵੇਂ ਉਹ ਅਖੰਡ ਪਾਠ ਕਰਵਾਉਂਦੇ ਹਨ ਜਾਂ ਮੱਸਿਆਂ, ਸੰਗਰਾਂਦਾ ਆਦਿ ਨੂੰ ਪਵਿੱਤਰ ਦਿਨ ਸਮਝਦੇ ਹਨ ਉਹ ਸਾਰੇ ਇਹ ਹੀ ਸਮਝਦੇ ਹਨ ਕਿ ਅਸ਼ੀਂ ਇਹ ਧਾਰਮਿਕ ਕਰਮ ਗੁਰਮਤਿ ਅਨੁਸਾਰ ਹੀ ਕਰ ਰਹੇ ਹਾਂ । ਅਸਲ ਵਿਚ ਗੁਰਮਤਿ ਕੀ ਹੈ ਇਹ ਸਮਝਣਾ ਅਤੇ ਸਮਝਾਉਣਾ ਬਹੁਤ ਜਰੂਰੀ ਲੱਗਦਾ ਹੈ । ਬਾਕੀ ਤੁਸੀਂ ਇਸ ਬਾਰੇ ਬੇਹਤਰ ਜਾਣਦੇ ਹੋ ।
ਧੰਨਵਾਦ ਸਾਹਿਤ, ਗੁਰਸ਼ਰਨ ਸਿੰਘ ਢਿੱਲੋਂ
17th December 2016 9:05am
Gravatar
Iqbal Singh Dhillon (Chandigarh, India)
ਸ. ਗੁਰਸ਼ਰਨ ਸਿੰਘ ਢਿੱਲੋਂ ਜੀ, ਸਤਿ ਕਰਤਾਰ !
ਆਪ ਜੀ ਦੀ ਉੱਪਰ ਆਈ ਪੋਸਟ ਲਈ ਆਪ ਜੀ ਦਾ ਧੰਨਵਾਦ। ਆਪ ਜੀ ਸਹੀ ਕਹਿ ਰਹੇ ਹੋ ਕਿ ਆਪਣੇ-ਆਪ ਨੂੰ ਸਿਖ ਅਖਵਾਉਣ ਵਾਲਿਆਂ ਵਿੱਚੋਂ ਬਹੁਤਿਆਂ ਨੂੰ ‘ਗੁਰਮੱਤ’ ਦੇ ਅਰਥ ਪਤਾ ਨਹੀਂ। ‘ਗੁਰਮੱਤ’ ਦਾ ਸਿੱਧਾ ਅਰਥ ਹੈ ਗੁਰਬਾਣੀ ਦਾ ਫਲਸਫਾ ਅਤੇ ਇਸ ਰਾਹੀਂ ਸਮਝਾਈ ਗਈ ਜੀਵਨ-ਜਾਚ। ‘ਗੁਰਮੱਤ’ ਸਭ ਤੋਂ ਪਹਿਲਾਂ ਸੰਪਰਦਾਈ/ਸੰਸਥਾਗਤ ਧਰਮ ਨੂੰ ਤਿਆਗਣ ਤੇ ਜ਼ੋਰ ਦਿੰਦੀ ਹੈ। ਦੂਸਰੀ ਵੱਡੀ ਗੱਲ ਜੋ ‘ਗੁਰਮੱਤ’ ਸਾਨੂੰ ਸਿਖਾਉਂਦੀ ਹੈ ਉਹ ਹੈ ਤਰਕ ਅਤੇ ਵਿਗਿਆਨਕ ਸੋਚ ਨੂੰ ਅਪਣਾਉਣਾ। ਜਿਹੜੇ ਲੋਕਾਂ ਦੀ ਆਪ ਜੀ ਨੇ ਉਦਾਹਰਨ ਦਿੱਤੀ ਹੈ ਉਹ ਕਰਮ-ਕਾਂਡਾਂ ਅਤੇ ਮਨਮੱਤੀ ਵਿਸ਼ਵਾਸਾਂ ਵਿਚ ਇਸ ਕਰਕੇ ਹੀ ਫਸੇ ਹੋਏ ਹਨ ਕਿ ਉਹ ਗੁਰਮੱਤ ਦੇ ਇਹਨਾਂ ਮੁੱਢਲੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹੁੰਦੇ। ਮੈਂ ‘ਗੁਰਮੱਤ’ ਸਬੰਧੀ ਆਪਣੇ ਕੁਝ ਵਿਚਾਰ ਆਪਣੇ ਲੇਖ ‘ਗੁਰਮੱਤ ਦੀ ਪਰੀਭਾਸ਼ਾ’ ਵਿਚ ਦਿੱਤੇ ਹੋਏ ਹਨ ਅਤੇ ਇਹ ਲੇਖ ‘ਸਿਖਮਾਰਗ’ ਵੈਬਸਾਈਟ ਉੱਤੇ ਉਪਲਭਦ ਹੈ। ਇਸੇ ਸੰਦਰਭ ਵਿਚ ਆਪ ਜੀ ਮੇਰਾ ਲੇਖ ‘ਸਿਖ ਦੀ ਪਛਾਣ ਦਾ ਮਸਲਾ’ ਅਤੇ ਕੁਝ ਹੋਰ ਲਿਖਤਾਂ ਵੀ ਵੇਖ ਸਕਦੇ ਹੋ ਜੀ।
ਇਕਬਾਲ ਸਿੰਘ ਢਿੱਲੋਂ
17th December 2016 8:07pm
Gravatar
Gursharn Singh Dhillon (Ajax, Canada)
ਸ੍ਰ ਇਕਬਾਲ ਸਿੰਘ ਢਿੱਲੋਂ ਜੀ, ਸਤਿ ਸ੍ਰੀ ਅਕਾਲ।
ਆਪ ਜੀ ਦਾ ਗੁਰਮਤਿ ਕੀ ਹੈ ਇਸ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ।
ਗੁਰਸ਼ਰਨ ਸਿੰਘ ਢਿੱਲੋਂ
19th December 2016 4:12am
Gravatar
Iqbal Singh Dhillon (Chandigarh, India)
ਸ. ਗੁਰਸ਼ਰਨ ਸਿੰਘ ਢਿੱਲੋਂ ਜੀ, ਸਤਿ ਕਰਤਾਰ !
ਮੇਰੀ ਪਿਛਲੀ ਪੋਸਟ ਦਾ ਜੋ ਉੱਤਰ ਆਪ ਜੀ ਨੇ ਦਿੱਤਾ ਹੈ ਮੈਂ ਉਹ ਦੇਰੀ ਨਾਲ ਪੜ੍ਹ ਸਕਿਆ ਹਾਂ। ਆਪ ਜੀ ਲਿਖਦੇ ਹੋ ਕਿ “ਸਿੱਖ ਧਰਮ ਨੂੰ ਮੰਨਣ ਵਾਲਿਆਂ ਨੂੰ ਉਹੀ ਕੁਝ ਕਰਨਾ ਚਾਹੀਦਾ ਹੇ ਜੋ ਗੁਰਮਤ ਦੱਸਦੀ ਹੈ।” ਜਿਵੇਂ ਮੈਂ ਆਪਣੀ ਸਬੰਧਿਤ ਪੋਸਟ ਵਿਚ ਅਰਜ਼ ਕਰ ਚੁੱਕਿਆ ਹਾਂ ਕਿ ‘ਸਿਖ ਧਰਮ’ ਇਕ ਸੰਪਰਦਾਈ/ਸੰਸਥਾਗਤ ਧਰਮ ਭਾਵ ਇਕ ਮਜ਼ਹਬ/ਰਿਲੀਜਨ ਹੈ ਅਤੇ ਕੋਈ ਵੀ ਸੰਪਰਦਾਈ/ਸੰਸਥਾਗਤ ਧਰਮ ਗੁਰਮੱਤ ਅਨੁਸਾਰ ਨਹੀਂ ਚੱਲੇਗਾ। ਇੱਸੇ ਕਰਕੇ ਗੁਰੂ ਸਾਹਿਬਾਨ ਨੇ ਸੰਪਰਦਾਈ/ਸੰਸਥਾਗਤ ਧਰਮ ਨੂੰ ਮੂਲੋਂ ਹੀ ਨਕਾਰ ਦਿੱਤਾ ਸੀ ਅਤੇ ਆਪ ਕੋਈ ਨਵਾਂ ਸੰਪਰਦਾਈ/ਸੰਸਥਾਗਤ ਧਰਮ ਨਹੀਂ ਚਲਾਇਆ ਸੀ। ਅਜੋਕਾ ਸਿਖ ਧਰਮ ਜੋ ਕਿ ਇਕ ਸੰਪਰਦਾਈ/ਸੰਸਥਾਗਤ ਧਰਮ ਹੈ ਉਦਾਸੀਆਂ ਅਤੇ ਨਿਰਮਲਿਆਂ ਦਾ ਚਲਾਇਆ ਹੋਇਆ ਹੈ ਗੁਰੂ ਸਾਹਿਬਾਨ ਦਾ ਨਹੀਂ। ਅਜਿਹਾ ਸੋਚਣਾ ਕਿ ਅਜੋਕੇ ‘ਸਿਖ ਧਰਮ’ ਨੂੰ ਮੰਨਣ ਵਾਲੇ ਕਦੀ ਗੁਰਮੱਤ ਦੇ ਅਨੁਸਾਰ ਚੱਲ ਸਕਣਗੇ ਅਜਿਹੀ ਗੱਲ ਹੈ ਜਿਵੇਂ ਇਹ ਸੋਚਣਾ ਕਿ ਗੱਡੇ ਨੂੰ ਹੈਲੀਕੌਪਟਰ ਵਾਂਗ ਹਵਾ ਵਿਚ ਉੱਡਣਾ ਚਾਹੀਦਾ ਹੈ।
ਇਕਬਾਲ ਸਿੰਘ ਢਿੱਲੋਂ
15th December 2016 8:34pm
Gravatar
Gursharn Singh Dhillon (Ajax, Canada)
ਸ੍ਰ ਇਕਬਾਲ ਸਿੰਘ ਢਿੱਲੋਂ ਜੀ, ਸਤਿ ਸ੍ਰੀ ਅਕਾਲ। ਆਪਣੇ ਕੀਮਤੀ ਵਿਚਾਰ ਦੇਣ ਲਈ ਧੰਨਵਾਦ । ਡਾ. ਸਾਹਿਬ, ਜੇ ਸਾਰੇ ਆਪਣੇ ਆਪ ਨੂੰ ਸਿੱਖ ਧਰਮ ਦੇ ਪੈਰੋਕਾਰ ਅਖਵਾਉਣ ਵਾਲੇ ਗੁਰਮਤਿ ਅਨੁਸਾਰ ਆਪਣਾ ਜੀਵਨ ਜੀਉਣ ਦੀ ਕੋਸ਼ਿਸ਼ ਕਰਨ ਲੱਗ ਪੈਣ ਤਾਂ ਇਸ ਵਿਚ ਹਰਜ਼ ਵੀ ਕੀ ਹੈ ?
ਸਿੱਖਾਂ ਦੇ ਕੌਮੀ ਤਰਾਨੇ ਬਾਰੇ ਆਪ ਦੇ ਕੀ ਵਿਚਾਰ ਹਨ ? ਕੀ ਸਿੱਖਾਂ ਦਾ ਕੌਮੀ ਤਰਾਨਾ "ਦੇਹ ਸ਼ਿਵਾ ਵਰ ਮੋਹਿ ਇਹੈ” ਹੋਣਾ ਚਾਹੀਦਾ ਹੈ ਜਾਂ “ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ” ॥ (ਭਗਤ ਕਬੀਰ ਜੀ,ਪੰਨਾ 1105)
ਜੇ ਚਾਹੋ ਤਾਂ ਇਸ ਬਾਰੇ ਆਪਣੇ ਕੀਮਤੀ ਵਿਚਾਰ ਦੇਣੇ; ਧੰਨਵਾਦ ।
ਇਕ ਪਾਠਕ,ਗੁਰਸ਼ਰਨ ਸਿੰਘ ਢਿਲੋਂ
16th December 2016 5:10am
Gravatar
Gursharn Singh Dhillon (Ajax, Canada)
ਸ੍ਰ. ਸਰਵਜੀਤ ਸਿੰਘ ਜੀ, ਸੈਕਰਾਮੈਂਟੋ ਨੇ “ਕੌਮੀ ਤਰਾਨਾ ਬਨਾਮ ਦੇਹ ਸ਼ਿਵਾ ਵਰ ਮੋਹਿ ਇਹੈ”। ਲੇਖ ਲਿਖ ਕੇ ਸਿੱਖਾਂ ਨੂੰ ਕੌਮੀ ਤਰਾਨੇ ਬਾਰੇ ਜਾਗਰੂਕ ਹੋਣ ਵੱਲ ਧਿਆਨ ਦਵਾਇਆ ਹੈ । ਕੀ ਅੱਜ ਸਿੱਖਾਂ ਨੂੰ ਇਹ ਵਿਚਾਰਨ ਦੀ ਲੋੜ ਨਹੀਂ ਕਿ ਕੀ ਕਿਸੇ ਹਿੰਦੂ ਧਰਮ ਦੀ ਦੇਵੀ ਨੂੰ ਪੂਜਣ ਵਾਲਾ ਗੀਤ ਸਿੱਖ ਕੌਮ ਦਾ ਰਾਸ਼ਟਰੀ ਗੀਤ ਹੋ ਸਕਦਾ ? ਕਾਸ਼ ! ਸਿੱਖ ਕੌਮੀ ਤਰਾਨੇ ਲਈ ““ਕੌਮੀ ਤਰਾਨਾ ਬਨਾਮ ਦੇਹ ਸ਼ਿਵਾ ਵਰ ਮੋਹਿ ਇਹੈ” ਦੀ ਬਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ “ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ” ॥ (ਭਗਤ ਕਬੀਰ ਜੀ,ਪੰਨਾ 1105) ਵਾਲਾ ਜਾਂ ਜੇ ਕੌਮ ਕੋਈ ਹੋਰ ਵਿਚਾਰ ਕਰ ਲਵੇ ਤਾਂ ਵੀ ਚੰਗਾ ਹੋਵੇਗਾ ਪਰ ਸਿੱਖ ਕੌਮ ਦੇਵੀ ਪੂਜਕ ਨਾ ਬਣੇ ।
ਇਕ ਪਾਠਕ, ਗੁਰਸ਼ਰਨ ਸਿੰਘ ਢਿੱਲੋਂ
14th December 2016 10:50am
Gravatar
Makhan Singh Purewal (Quesnel, Canada)
ਇਕ ਯਹੂਦੀ ਵਲੋਂ ਨਸਲਵਾਦ ਵਿਰੁੱਧ 100 ਲੱਖ ਡਾਲਰ ਦਾ ਦਾਨ
‘ਸਿੱਖ ਮਾਰਗ’ ਦੇ ਪਾਠਕਾਂ ਨਾਲ ਇੱਕ ਖਬਰ ਸਾਂਝੀਂ ਕਰ ਰਿਹਾ ਹਾਂ ਜਿਹੜੀ ਕਿ ਮੈਂ ਕੁੱਝ ਦਿਨ ਪਹਿਲਾਂ ਪੜ੍ਹੀ/ਸੁਣੀ ਸੀ। ਹੋ ਸਕਦਾ ਹੈ ਕਿ ਬਹੁਤੇ ਪਾਠਕਾਂ ਨੇ ਪਹਿਲਾਂ ਹੀ ਇਹ ਪੜ੍ਹੀ ਸੁਣੀ ਹੋਵੇ। ਟਰੰਪ ਦੀ ਜਿੱਤ ਤੋਂ ਬਾਅਦ ਇੱਕ ਦਮ ਨਸਲਵਾਦ ਵਿੱਚ ਬਹੁਤ ਵਾਧਾ ਹੋਇਆ ਸੀ। ਇਸ ਨੂੰ ਠੱਲ ਪਉਣ ਲਈ ਇੱਕ ਬਿਲੀਅਨਏਅਰ ਯਹੂਦੀ ਜਿਸ ਦਾ ਨਾਮ ਜੌਰਜ਼ ਸੋਰਸ ਹੈ (George Soros) ਉਸ ਨੇ ਦਸ ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਹ ਆਪ ਹੌਲਾਕਾਸਟ ਦਾ ਸਰਵਾਈਵਰ ਹੈ ਅਤੇ ਅਮਰੀਕਾ ਵਿੱਚ ਇਮੀਗ੍ਰਾਂਟ ਦੇ ਤੌਰ ਤੇ ਆਇਆ ਸੀ। ਇਸ ਨੇ ਇੱਕ ਓਪਨ ਸੁਸਾਇਟੀ ਫਾਂਉਂਡੇਸ਼ਨ ਬਣਾਈ ਹੋਈ ਹੈ। ਇਸ ਦੇ ਤਹਿਤ ਇਸ ਰਕਮ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਵੇਗਾ। ਇਸ ਦੇ ਇੱਕ ਵਿੰਗ ਦਾ ਮੁਖੀ ਇੱਕ ਸਿੱਖ ਅਮਰਦੀਪ ਸਿੰਘ ਹੋਵੇਗਾ। ਜਿਹੜਾ ਕਿ ਸਿੱਖ ਕੌਲੀਸ਼ਨ ਨਾਲ ਸੰਬੰਧਿਤ ਹੈ। ਜੇ ਕਰ ਕਿਸੇ ਪਾਠਕ/ਲੇਖਕ ਨੂੰ ਇਸ ਬਾਰੇ ਹੋਰ ਜਾਣਕਾਰੀ ਹੋਵੇ ਜਾਂ ਮੇਰੀ ਦਿੱਤੀ ਜਾਣਕਾਰੀ ਠੀਕ ਨਾ ਹੋਵੇ ਤਾਂ ਉਹ ਇੱਥੇ ਠੀਕ ਜਾਣਕਾਰੀ ਦੇ ਸਕਦਾ ਹੈ।
10th December 2016 4:15pm
Gravatar
Dalvinder Singh Grewal (Ludhiana, India)
ਡਾ ਦਲਵਿੰਦਰ ਸਿੰਘ ਗ੍ਰੇਵਾਲ
ਕਿਹੜੇ ਯੁਗ ‘ਚ ਹੋਵਣਗੇ ਮੇਲੇ, ਇਹ ਤਾਂ ਗਿਆ ਠੇਡੇ ਖਾਦਿਆਂ।
ਇੱਕ ਤੂੰ ਹੀ ਨਾਂ ਜੇ ਮਿਲਿਆਂ ਮੈਨੂੰ, ਜੱਗ ਪਾ ਕੇ ਮੈਂ ਕੀ ਖੱਟਣਾ।
ਮੈਨੂੰ ਲੱਭਦਾ ਨਾ ਸ਼ਬਦ ਗੁਆਚਾ, ਕਿਵੇਂ ਮੈਂ ਕਰਾਂ ਤੇਰੀ ਬੰਦਗੀ।
ਨਾਮ ਤੇਰਾ ਨਾਂ ਲਏ ਦੇ ਬਿਨ ਸਰਦਾ, ਨਾਮ ਬਿਨਾ ਰੁਲਦੀ ਫਿਰਾਂ।
ਨਹੀਓਂ ਲੱਗਦਾ ਧਿਆਨ ਵਿੱਚ ਤੇਰੇ, ਆਸੇ ਪਾਸੇ ਮਾਰਾਂ ਟੱਕਰਾਂ।
ਆਪੇ ਦੱਸਦੇ ਮਿਲੇਂਗਾ ਕਿਵੇਂ ਮੈਨੂੰ, ਮੇਰੇ ‘ਚ ਏਨੀ ਮੱਤ ਕੋਈ ਨਾ।
ਤੇਰੇ ਬਿਨਾ ਕੋਈ ਹੋਰ ਨਾ ਸਹਾਰਾ, ਦੁਨੀਆਂ ਦੇ ਸਭ ਝੂਠੇ ਰਿਸ਼ਤੇ।
ਸੱਭ ਛੱਡਿਆ ਆਸਰੇ ਤੇਰੇ, ਤੈਥੋਂ ਕੀ ਏ ਛੁਪਿਆ ਕਦੇ।
ਤੇਰੀ ‘ਨਦਰ’ ਦੀ ਆਸ ਲਾਈ ਬੈਠਾਂ, ਕਦੇ ਤਾਂ ਬਹੁੜੀਂ ਮੇਰੇ ਮਾਲਕਾ।
ਮਿਹਰਾਂ ਤੇਰੀਆਂ ਤਾਂ ਲਹਿਰਾਂ ਬਹਿਰਾਂ ਹੋਈਆਂ, ਨਹੀਂ ਤਾਂ ਸੋਕੇ ਮਾਰੇ ਲੱਗਦੇ।
ਸਾਡੀ ਮੁੱਕ ਗਈ ਭਟਕਣਾਂ ਸਾਰੀ, ਜਦੋਂ ਦੇ ਤੇਰੇ ਲੜ ਲੱਗ ਗਏ।
8th December 2016 5:02pm
Gravatar
Makhan Singh Purewal (Quesnel, Canada)

ਸ: ਹਰਜੀਤ ਸਿੰਘ ਜੀ,
ਤੁਹਾਡੇ ਪਹਿਲੇ ਸਵਾਲ ਦਾ ਜਵਾਬ ਆਵਾਗਉਣ ਦੇ ਸਿਧਾਂਤ ਨਾਲ ਸੰਬੰਧਿਤ ਹੈ। ਆਵਾਗਉਣ/ਅਗਲੇ ਪਿਛਲੇ ਜਨਮ ਬਾਰੇ ਇੱਥੇ ‘ਸਿੱਖ ਮਾਰਗ’ ਤੇ ਕਈ ਸਾਲ ਵਿਚਾਰ ਚਰਚਾ ਚਲਦੀ ਰਹੀ ਹੈ ਜਿਹੜੀ ਕਿ ਪਾਠਕਾਂ ਦੇ ਪਿਛਲੇ, ਆਮ ਜਾਣਕਾਰੀ ਵਾਲੇ ਪੰਨਿਆਂ ਤੇ ਪੜ੍ਹੀ ਜਾ ਸਕਦੀ ਹੈ। ਇਸ ਵਿੱਚ ਫਿਜਿਕਸ ਪੜ੍ਹਨ ਪੜ੍ਹਾਉਣ ਵਾਲੇ ਵੀ ਆਪਸੀ ਵਿਚਾਰ ਵਿੱਚ ਸ਼ਾਮਲ ਰਹੇ ਹਨ। ਇਹ ਇੱਕ ਐਸਾ ਵਿਸ਼ਾ ਹੈ ਜਿਸ ਬਾਰੇ ‘ਸਿੱਖ ਮਾਰਗ’ ਤੇ ਲਿਖਣ ਵਾਲੇ ਵਿਦਵਾਨ ਵੀ ਵੰਡੇ ਹੋਏ ਹਨ। ਭਾਵੇਂ ਕਿ ਬਹੁਤੇ ਆਵਾਗਉਣ ਨੂੰ ਨਾ ਮੰਨਣ ਵਾਲੇ ਹਨ। ਪਰ ਫਿਰ ਵੀ ਇਸ ਬਾਰੇ ਦੋ-ਟੁੱਕ ਫੈਲਸਾ ਕਰਨਾ ਸਾਡੇ ਲਈ ਹਾਲੇ ਸੰਭਵ ਨਹੀਂ ਬਣ ਸਕਿਆ। ਦਸਮ ਗ੍ਰੰਥ, ਰਾਗ ਮਾਲਾ ਅਤੇ ਕਰਤਾਰਪੁਰੀ ਬੀੜ ਬਾਰੇ ਅਸੀਂ ਫੈਸਲਾ ਕਰ ਚੁੱਕੇ ਹਾਂ। ਇਹ ਅਸੀਂ ਕਿਸੇ ਤੇ ਠੋਸਦੇ ਨਹੀਂ ਪਰ ਇੱਥੇ ‘ਸਿੱਖ ਮਾਰਗ’ ਤੇ ਲਾਗੂ ਹੈ। ਇਸ ਲਈ ਅਸੀਂ ਇੱਥੇ ਇਹਨਾ ਦੀ ਪਰੋੜਤਾ ਕਰਨ ਵਾਲੇ ਲੇਖ ਨਹੀਂ ਛਾਪਦੇ। ਜੇ ਕਰ ਕੋਈ ਆਪਣੀ ਲਿਖਤ ਵਿੱਚ ਇਹਨਾ ਦਾ ਕੋਈ ਹਵਾਲਾ ਦਿੰਦਾ ਵੀ ਹੈ ਤਾਂ ਅਸੀਂ ਉਸ ਨੂੰ ਕੱਟ ਦਿੰਦੇ ਹਾਂ। ਉਂਜ ਅਸੀਂ ਕਈ ਸਾਲਾਂ ਦਾ ਆਮ ਜਾਣਕਾਰੀ ਵਾਲੇ ਪੰਨੇ ਉਪਰ ਇੱਕ ਲੌਗੋ/ਇਮਜ਼ ਦੇ ਰੂਪ ਵਿੱਚ ਲਿਖ ਕੇ ਪਾਇਆ ਹੋਇਆ ਹੈ ਕਿ, ਰਾਗ ਮਾਲਾ ਅਤੇ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਮੰਨਣ ਵਾਲੇ ਕਿਰਪਾ ਕਰਕੇ ਆਪਣੀਆਂ ਲਿਖਤਾਂ, ਸਿੱਖ ਮਾਰਗ ਤੇ ਛਪਣ ਲਈ ਨਾ ਭੇਜਣ। ਅੱਜ ਤੋਂ 25-30 ਸਾਲ ਪਹਿਲਾਂ ਤਕਰੀਬਨ ਸਾਰੇ ਹੀ ਵਿਦਵਾਨ ਆਵਾਗਉਣ/ਅਗਲੇ ਪਿਛਲੇ ਜਨਮ ਨੂੰ ਮੰਨਦੇ ਸਨ। ਪਰ ਹੁਣ ਨਾ ਮੰਨਣ ਵਾਲੇ ਜ਼ਿਆਦਾ ਹਨ। ਇਸ ਦੇ ਅਨੇਕਾਂ ਹੀ ਕਾਰਨ ਹਨ। ਮੇਰੇ ਆਪਣੇ ਖੁਦ ਵੀ ਪਹਿਲਾਂ ਇਸੇ ਤਰ੍ਹਾਂ ਦੇ ਵਿਚਾਰ ਸਨ ਜਿਹੜੇ ਕਿ ਮੇਰੇ ਪੁਰਾਣੇ ਲੇਖਾਂ ਵਿੱਚ ਪੜ੍ਹੇ ਦੇਖੇ ਜਾ ਸਕਦੇ ਹਨ। ਪਰ ਹੁਣ ਮੇਰੇ ਵਿਚਾਰ ਇਹ ਹਨ ਕਿ ਅਗਲੇ ਕਿਸੇ ਜਨਮ ਦਾ ਡਰ ਛੱਡ ਕੇ ਇਸ ਜਨਮ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਕਰ ਇਹ ਜੀਵਨ ਚੰਗਾ ਬਣ ਗਿਆ ਤਾਂ ਅਗਲੇ ਜਨਮ ਤੋਂ ਡਰਨ ਦੀ ਲੋੜ ਹੀ ਕੋਈ ਨਹੀਂ ਰਹਿੰਦੀ, ਜੋ ਹੁੰਦਾ ਹੋਈ ਜਾਵੇ। ਇਸ ਲਈ ਮਨ ਦੇ ਅੱਗੇ ਜਾਣ ਬਾਰੇ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈ। ਮਨ ਸੰਕਲਪ ਵਿਕਲਪ ਫੁਰਨਿਆਂ ਦਾ ਸੰਗਰਹਿ ਹੈ। ਇਸ ਦਾ ਸੰਬੰਧ ਦਿਮਾਗ ਨਾਲ ਹੈ। ਰੇਡੀਓ ਤੇ ਇੱਕ ਭੇਂਟ ਵਾਰਤਾ ਵਿੱਚ ਇੱਕ ਵਿਗਿਆਨਕ ਨੂੰ ਤਾਂ ਮੈਂ ਇਹ ਕਹਿੰਦੇ ਵੀ ਸੁਣਿਆਂ ਹੈ ਕਿ ਆਉਣ ਵਾਲੇ 50 ਕੁ ਸਾਲਾਂ ਵਿੱਚ ਦਿਮਾਗ ਦੀ ਕਾਪੀ ਕਰਕੇ ਹਾਰਡ ਡਰਾਈਵ ਵਿੱਚ ਰੱਖੀ ਜਾ ਸਕੇਗੀ ਅਤੇ ਜਾਂ ਫਿਰ ਕਿਸੇ ਹੋਰ ਵਿਆਕਤੀ ਦੇ ਦਿਮਾਗ ਵਿੱਚ ਵੀ ਪਾਈ ਜਾ ਸਕੇਗੀ। ਭਾਵ ਕਿ ਦਿਮਾਗ ਵੀ ਬਦਲਿਆ ਜਾ ਸਕੇਗਾ ਜਾਂ ਕੰਪਿਊਟਰ ਵਿੱਚ ਸੁਰੱਖਿਅਤ ਰੱਖਿਆ ਜਾ ਸਕੇਗਾ। ਆਪਣੀ ਮਰਜ਼ੀ ਦੇ ਬੱਚੇ ਲਿਬਾਟਰੀਆਂ ਵਿੱਚ ਪੈਦਾ ਕੀਤੇ ਜਾ ਸਕਣਗੇ। ਅੱਗੇ ਇੱਕ ਮਾਂ ਬਾਪ ਹੁੰਦਾ ਸੀ ਅੱਜ ਕੱਲ ਇੱਕ ਤੋਂ ਜ਼ਿਆਦਾ ਹੋ ਸਕਦੇ ਹਨ ਅਤੇ ਹੁੰਦੇ ਹਨ। ਦੋ ਮਾਵਾਂ ਦੇ ਜੀਨ ਜੇ ਕਰ ਕਰਾਏ ਦੀ ਕੁੱਖ ਵਿੱਚ ਰੱਖੇ ਜਾਣ ਤਾਂ ਤਿੰਨ ਮਾਵਾਂ ਬਣ ਜਾਂਦੀਆਂ ਹਨ। ਇਸ ਤਰ੍ਹਾਂ ਬੱਚੇ ਅੱਜ ਪੈਦਾ ਹੋ ਰਹੇ ਹਨ। ਵਿਗਿਆਨਕ ਕਾਢਾਂ ਨੇ ਧਰਮ ਨਾਲ ਸੰਬੰਧਿਤ ਕਈ ਭੁਲੇਖੇ ਦੂਰ ਕਰ ਦਿੱਤੇ ਹਨ। ਪਰ ਇੱਥੇ ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਦੁਨਿਆਵੀ ਪੜ੍ਹਾਈ ਜਾਂ ਵਿਗਿਆਨਕ ਕਾਢਾਂ ਬੰਦੇ ਨੂੰ ਚੁਸਤ/ਚਲਾਕ ਤਾਂ ਬਣਾ ਸਕਦੇ ਹਨ ਪਰ ਨੇਕ ਨਹੀਂ ਬਣਾ ਸਕਦੇ। ਧਰਮ ਬੰਦੇ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਘਟਾ ਕੇ ਸੱਤ, ਸੰਤੋਖ, ਦਇਆ, ਧਰਮ, ਧੀਰਜ ਅਤੇ ਨੇਕੀ ਆਦਿਕ ਦੇ ਗੁਣ ਸਿਖਾਉਂਦਾ ਹੈ। ਕਿਸੇ ਵੀ ਧਰਮ/ਮਜ਼ਬ ਨਾਲ ਸੰਬੰਧਿਤ ਵਿਆਕਤੀ ਜੇ ਕਰ ਵਿਸ਼ੇ ਵਿਕਾਰ ਛੱਡ ਕੇ ਚੰਗੇ ਮਾਨਵਤਾ ਵਾਲੇ ਗੁਣ ਧਾਰਨ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਤਾਂ ਸਮਝਣਾ ਚਾਹੀਦਾ ਹੈ ਕਿ ਉਹ ਧਰਮ ਦੇ ਨਾਮ ਤੇ ਪਖੰਡ ਕਰਦਾ ਹੈ। ਤੁਹਾਡੇ ਦੂਜੇ ਸਵਾਲ ਦੇ ਜਵਾਬ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਖਿਆਲ ਮੁਤਾਬਕ ਹਉਮੈ ਅਤੇ ਅਹੰਕਾਰ ਵਿੱਚ ਕੋਈ ਖਾਸ ਅੰਤਰ ਨਹੀਂ ਹੈ।

7th December 2016 3:47pm
Gravatar
Gursharn Singh Dhillon (Ajax, Canada)
ਸ੍ਰ. ਸਰਵਜੀਤ ਸਿੰਘ ਜੀ, ਸੈਕਰਾਮੈਂਟੋ ਹੋਰਾਂ ਦਾ ਲੇਖ “ਰਾਜ ਕਰੇਗਾ ਖਾਲਸਾ” ਵਧੀਆ ਲੱਗਾ । ਜਿਥੇ ਅਸੀਂ ਪੰਥ ਦੇ ਕਵੀਆਂ ਵੱਲੋਂ ਲਿਖੇ ਦੋਹਰੇ ਅਰਦਾਸ ਕਰਦੇ ਸਮੇਂ ਪੜ੍ਹਦੇ ਹਾਂ, ਕੀ ਉਥੇ ਸਾਨੂੰ ਇਹ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਸਾਡੇ ਵਾਸਤੇ ਕਵੀਆਂ ਦੇ ਦੋਰਹੇ ਜਰੂਰੀ ਹਨ ਜਾਂ ਗੁਰਬਾਣੀ ? ਕੀ ਜੋ ਗੁਰਬਾਣੀ (ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ) ਦੱਸਦੀ ਹੈ ਸਾਡੇ ਵੱਲੋਂ ਪੜ੍ਹੇ ਜਾਂਦੇ ਕਵੀਆਂ ਦੇ ਦੋਹਰੇ ਗੁਰਬਾਣੀ ਦੀ ਕੱਸਵਟੀ ਤੇ ਪੂਰੇ ਉਤਰਦੇ ਹਨ ।
ਕੀ ਕੋਈ ਸਿੱਖ ਜੋ ਹੇਠ ਲਿਖਿਆਂ ਦੋਹਰਾ ਪੜ੍ਹਦਾ ਹੈ, ਉਹ ਇਹ ਚਾਨਣਾ ਪਾਉਣ ਦੀ ਖੇਚਲ ਕਰੇਗਾ ਕਿ ਇਹ ਦੋਹਰਾ ਸਿੱਖਾਂ ਲਈ ਕਿਵੇਂ ਗੁਰਬਾਣੀ ਦੀ ਕਸਵੱਟੀ ਅਨੁਸਾਰ ਠੀਕ ਹੈ : ਖੰਡਾ ਜਾ ਕੇ ਹਾਥ ਮੇਂ ਕਲਗੀ ਸੋਹੇ ਸੀਸ।
ਸੋ ਹਮਰੀ ਰਖਸ਼ਾ ਕਰੇ ਕਲਗੀਧਰ ਜਗਦੀਸ਼।
ਆਦਰ ਸਹਿਤ, ਗੁਰਸ਼ਰਨ ਸਿੰਘ ਢਿੱਲੋਂ
5th December 2016 6:47am
Gravatar
Gurmit S Barsal (San jose, US)
ਕਾਲਾ ਧਨ !!
ਕਾਲਾ –ਚਿੱਟਾ ਕੁਝ ਨਹੀਂ ਹੁੰਦਾ,
ਧਨ ਤੇ ਕੇਵਲ ਧਨ ਹੁੰਦਾ ਹੈ ।
ਕਾਲਾ-ਚਿੱਟਾ ਕਰਨੇ ਵਾਲਾ,
ਨੀਤੀ, ਨੀਅਤ, ਮਨ ਹੁੰਦਾ ਹੈ ।।
ਕਿਰਤੀ ਬੰਦੇ ਬੈਂਕਾਂ ਅੱਗੇ,
ਛੱਡ ਕੇ ਕੰਮ ਜਦ ਧੱਕੇ ਖਾਂਦੇ ।
ਹੇਠਲਿਆਂ ਦੀ ਲਾਚਾਰੀ ਤੱਕ,
ਉਪਰਲਿਆਂ ਦਾ ਫਨ ਹੁੰਦਾ ਹੈ ।।
ਢਿੱਡ ਨੂੰ ਗੰਢਾਂ ਮਾਰ ਸੁਆਣੀ,
ਛਿੱਲੜ ਚਾਰ ਲੁਕਾਕੇ ਰਖੇ ।
ਉਹ ਕੀ ਜਾਣੇ ਵਿੱਚ ਗਰੀਬੀ,
ਬੱਚਤ ਕਰਨ ਡੰਨ ਹੁੰਦਾ ਹੈ ।।
ਕਾਲੇ ਧਨ ਦਾ ਅਸਲ ਵਪਾਰੀ,
ਓਹੀਓ ਹੁੰਦਾ ਨੀਤੀ ਘਾੜਾ ।
ਨੋਟਾਂ ਦੀ ਅਦਲਾ ਬਦਲੀ ਵਿੱਚ,
ਬਿਜਨਸ ਜਿਸਦਾ ਰਨ ਹੁੰਦਾ ਹੈ ।।
ਨੋਟ-ਬੰਦੀ ਨਾਲ ਰੁਕੇ ਕੰਮਾਂ ਦਾ,
ਘਾਟਾ ਪਰਜਾ ਨੇ ਹੀ ਭਰਨਾਂ ।
ਆਪਣੇ ਸਿਰ ਤੇ ਆਪਣੀ ਜੁੱਤੀ,
ਏਹੀਓ ਅਪਨਾਪਨ ਹੁੰਦਾ ਹੈ ।।
ਨੀਅਤ ਭਾਵੇਂ ਚੰਗੀ ਹੋਵੇ,
ਪਰ ਜੇ ਨੀਤੀ ਠੀਕ ਨਾ ਹੋਵੇ ।
ਰੋਣੇ-ਧੋਣੇ ਪਰਜਾ ਵਾਲੇ,
ਉਸਦੇ ਲਈ ‘ਜਨ-ਗਣ’ ਹੁੰਦਾ ਹੈ ।।
ਗੁਰੂਆਂ ਦੀ ਜੇ ਸਿੱਖਿਆ ਮੰਨੀਏਂ,
ਦੌਲਤ ਤਾਂ ‘ਗੁਜਰਾਨ’ ਹੈ ਹੁੰਦੀ ।
ਆਖਿਰ ਵੇਲੇ ਖਾਲੀ ਹੱਥੀਂ,
ਕੱਫਨ ਕੱਜਿਆ ਤਨ ਹੁੰਦਾ ਹੈ ।।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
3rd December 2016 6:56pm
Gravatar
Makhan Singh Purewal (Quesnel, Canada)

ਸ: ਹਰਜੀਤ ਸਿੰਘ ਜੀ,
ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਆਪ ਹੀ ਇਸ ਪੰਨੇ ਦੀ ਸੁਚੱਜੀ ਵਰਤੋਂ ਕਰਦੇ ਹੋਏ ਕੁੱਝ ਭੁਲੇਖੇ ਜਾਂ ਮਨ ਦੇ ਸ਼ੰਕੇ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਤਾਂ ਇੱਥੇ ਲਿਖਣ ਵਾਲੇ ਵਿਦਵਾਨਾ ਨੂੰ ਦੇਣੇ ਚਾਹੀਦੇ ਹਨ ਪਰ ਉਹ ਚੁੱਪ ਹਨ। ਕਈ ਤਾਂ ਇੱਥੇ ਲਿਖਣ ਤੋਂ ਵੀ ਡਰਦੇ ਹਨ ਅਤੇ ਕਈ ਜਵਾਬ ਵੀ ਨਹੀਂ ਦਿੰਦੇ ਜੇ ਕਰ ਕਿਸੇ ਨੂੰ ਕਹਿ ਦਿਓ ਕਿ ਇਸ ਪੰਨੇ ਤੇ ਆਪਣੇ ਵਿਚਾਰ ਜਾਂ ਕੋਈ ਨੋਟ ਆਪ ਹੀ ਪਾ ਦਿਆ ਕਰੋ। ਤੁਹਾਡੇ ਪਿਛਲੇ ਸਵਾਲ ਦਾ ਜਵਾਬ ਤਾਂ ਕਈਆਂ ਨੇ ਦਿੱਤਾ ਸੀ ਪਰ ਇਸ ਵਾਰੀ ਇੱਕ ਨੇ ਹੀ ਵਿਚਾਰ ਦਿੱਤੇ ਹਨ।
ਤੁਸੀਂ ਆਪਣੇ ਸਵਾਲ ਵਿੱਚ ਵਾਹਿਗੁਰੂ ਦਾ ਡਰ ਰੱਖਣ ਬਾਰੇ ਦੋ ਪੰਗਤੀਆਂ ਦਾ ਹਵਾਲਾ ਦਿੱਤਾ ਹੈ। ਇਹਨਾ ਦੋ ਪੰਗਤੀਆਂ ਵਿੱਚ ਡਰ ਬਾਰੇ ਲਫਜ਼, ‘ਭੈ ਅਤੇ ਭਉ’ ਆਏ ਹਨ। ਇਹ ਜਰੂਰੀ ਨਹੀਂ ਕਿ ਇਹਨਾ ਦੇ ਅਰਥ ਡਰ ਹੀ ਹੋਣ, ਇਹ ਹੋਰ ਅਰਥਾਂ ਵਿੱਚ ਵੀ ਵਰਤੇ ਗਏ ਹਨ। ਮੈਂ ਆਸਾ ਕੀ ਵਾਰ ਵਿਚੋਂ ਗੁਰੂ ਨਾਨਕ ਸਾਹਿਬ ਦਾ ਇੱਕ ਸਲੋਕ ਲਿਖ ਰਿਹਾ ਹਾਂ:
ਸਲੋਕ ਮਃ 1॥ ਭੈ ਵਿਚਿ ਪਵਣੁ ਵਹੈ ਸਦਵਾਉ॥ ਭੈ ਵਿਚਿ ਚਲਹਿ ਲਖ ਦਰੀਆਉ॥ ਭੈ ਵਿਚਿ ਅਗਨਿ ਕਢੈ ਵੇਗਾਰਿ॥ ਭੈ ਵਿਚਿ ਧਰਤੀ ਦਬੀ ਭਾਰਿ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ॥ ਭੈ ਵਿਚਿ ਰਾਜਾ ਧਰਮ ਦੁਆਰੁ॥ ੈ ਵਿਚਿ ਸੂਰਜੁ ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ ਨ ਅੰਤੁ॥ ਭੈ ਵਿਚਿ ਸਿਧ ਬੁਧ ਸੁਰ ਨਾਥ॥ ਭੈ ਵਿਚਿ ਆਡਾਣੇ ਆਕਾਸ॥ ਭੈ ਵਿਚਿ ਜੋਧ ਮਹਾਬਲ ਸੂਰ॥ ਭੈ ਵਿਚਿ ਆਵਹਿ ਜਾਵਹਿ ਪੂਰ॥ ਸਗਲਿਆ ਭਉ ਲਿਖਿਆ ਸਿਰਿ ਲੇਖੁ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ॥ 1॥
ਇਸ ਸਲੋਕ ਵਿੱਚ ਇਹ ਦੋਵੇਂ ਲਫਜ਼ ਆਏ ਹਨ। ਪਰ ਇਸ ਸਲੋਕ ਦੇ ਅਰਥ ਡਰ ਵਾਲੇ ਨਹੀਂ ਕੀਤੇ ਜਾ ਸਕਦੇ। ਹੁਣ ਜੇ ਕਰ ਕਹੀਏ ਕਿ ਸੂਰਜ ਅਤੇ ਚੰਦ ਰੱਬ ਤੋਂ ਡਰਦੇ ਭੱਜੇ ਫਿਰਦੇ ਹਨ ਜਾਂ ਦਰਿਆ ਦਾ ਪਾਣੀ ਵੀ ਡਰਦਾ ਭੱਜਦਾ ਹੈ ਤਾਂ ਕੋਈ ਗੱਲ ਹੀ ਨਹੀਂ ਬਣਦੀ। ਇਹ ਸਾਰੇ ਕੁਦਰਤ ਦੇ ਨਿਯਮਾਂ ਅਨੁਸਾਰ ਚਲਦੇ ਹਨ। ਇਸ ਸਲੋਕ ਦੇ ਅਰਥ ਰੱਬੀ ਹੁਕਮ ਜਿਸ ਨੂੰ ਕੁਦਰਤ ਦੇ ਨਿਯਮ ਵੀ ਕਿਹਾ ਜਾ ਸਕਦਾ ਹੈ ਅਤੇ ਰਜ਼ਾ ਹੀ ਠੀਕ ਢੁਕਦੇ ਹਨ। ਜਪੁ ਬਾਣੀ ਦੀ ਪਹਿਲੀ ਪਉੜੀ ਵਿੱਚ ਹੀ ਇਹ ਗੱਲ ਦੱਸੀ ਗਈ ਹੈ ਕਿ ਸਚਿਆਰ ਕਿਵੇਂ ਬਣਿਆ ਜਾ ਸਕਦਾ ਹੈ; ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ॥ 1॥

3rd December 2016 5:00am
Gravatar
Harjit Singh (kapurthala, India)
ਧੰਨਵਾਦ ਜੀ, ਕਾਫੀ ਕੁਝ ਗੁਰਮੁਖਾਂ ਤੋ ਜਾਣਨ ਬਾਰੇ ਮਿਲਦਾ ਹੈ, ਮੇਰੇ ਸ਼ੰਕੇ ਵੀ ਦੂਰ ਹੁੰਦੇ ਹਨ, ਇਸ ਜਾਣਕਾਰੀ ਲਈ ਵੀ ਧੰਨਵਾਦੀ ਹਾਂ, ਰਾਤ ਦੋ ਹੋਰ ਸਵਾਲ ਉੱਠੇ ਹਨ, ਉਹ ਵੀ ਪੋਸਟ ਕਰ ਰਿਹਾਂ ਹਾਂ ਜੀ, ਉਮੀਦ ਹੀ ਜਵਾਬ ਮਿਲੇਗਾ, ਅਤੇ ਮੈ ਖੁਦ ਵੀ ਗੁਰੂ ਸਦਕਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦਾ ਰਹਿੰਦਾਂ ਹਾਂ ।
6th December 2016 4:13am
Gravatar
Harjit Singh (kapurthala, India)
ਰਾਤ ਦੋ ਸਵਾਲ ਹੋਰ ਮਨ ਵਿੱਚ ਆਏ, ਪਹਿਲਾਂ ਤਾਂ ਮਨ ਬਾਰੇ ਹੀ ਸੀ ਕਿ ਕੀ ਜਦ ਸ਼ਰੀਰ ਮਰ ਜਾਂਦਾ ਹੈ ਤਾਂ ਕੀ ਮਨ ਵੀ ਨਾਲ ਹੀ ਖਤਮ ਹੋ ਜਾਂਦਾ ਹੈ ? (ਇਹ ਸਵਾਲ ਅਟਪਟਾ ਜਿਹਾ ਹੋ ਸਕਦੇ ਪਰ ਮੈਨੂੰ ਨਹੀਂ ਪਤਾ ਇਸਲਈ ਪੁੱਛ ਰਿਹਾ ਹਾਂ)

ਅਤੇ ਦੂਜਾ ਕੀ ਹਉਮੈ ਅਤੇ ਅਹੰਕਾਰ ਵਿੱਚ ਕੁਝ ਫਰਕ ਹੈ ਜਾਂ ਨਹੀਂ ?
6th December 2016 4:22am
Gravatar
NARENDRA PAL SINGH SALUJA (raipur cg, India)
ਇਸੁ ਮਨ ਕਉ ਕੋਈ ਖੋਜਹੁ ਭਾਈ ॥ ਤਨ ਛੂਟੇ ਮਨੁ ਕਹਾ ਸਮਾਈ ॥੪॥ ਗੁਰ ਪਰਸਾਦੀ ਜੈਦੇਉ ਨਾਮਾਂ ॥ ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥੫॥ ਇਸੁ ਮਨ ਕਉ ਨਹੀ ਆਵਨ ਜਾਨਾ ॥ ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ ॥੬॥ ਇਸੁ ਮਨ ਕਉ ਰੂਪੁ ਨ ਰੇਖਿਆ ਕਾਈ ॥ ਹੁਕਮੇ ਹੋਇਆ ਹੁਕਮੁ ਬੂਝਿ ਸਮਾਈ ॥੭॥
25th January 2017 4:51am
Gravatar
NARENDRA PAL SINGH SALUJA (raipur cg, India)
{ਪੰਨਾ 330}
25th January 2017 5:05am
Gravatar
NARENDRA PAL SINGH SALUJA (raipur cg, India)
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
25th January 2017 5:11am
Gravatar
NARENDRA PAL SINGH SALUJA (raipur cg, India)
ਬਹੁਤੁ ਸਿਆਣਪ ਹਉਮੈ ਮੇਰੀ ॥{ਪੰਨਾ 1251}
ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ ॥

ਹਉਮੈ ਮੇਰਾ ਸਭੁ ਦੁਖੁ ਗਵਾਏ ॥

ਕਾਇਆ ਅੰਦਰਿ ਹਉਮੈ ਮੇਰਾ ॥

ਚਾਨਣੁ ਹੋਵੈ ਛੋਡੈ ਹਉਮੈ ਮੇਰਾ ॥

ਹਉਮੈ ਵਯਕਤੀਗਤ ਅਹੰਕਾਰ ਹੈ
25th January 2017 5:50am
Gravatar
NARENDRA PAL SINGH SALUJA (raipur cg, India)
Page 340

ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥ ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥ ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥ਜਹਾ ਬੋਲ ਤਹ ਅਛਰ ਆਵਾ ॥ ਜਹ ਅਬੋਲ ਤਹ ਮਨੁ ਨ ਰਹਾਵਾ ॥ ਬੋਲ ਅਬੋਲ ਮਧਿ ਹੈ ਸੋਈ ॥ ਜਸ ਓਹੁ ਹੈ ਤਸ ਲਖੈ ਨ ਕੋਈ ॥੨॥
27th January 2017 9:26pm
Gravatar
NARENDRA PAL SINGH SALUJA (raipur cg, India)
ਬੋਲ ਅਬੋਲ ਮਧਿ ਹੈ ਸੋਈ ॥ ਬੋਲ ਔਰ ਅਬੋਲ ਕੇ ਬੀਚ ਮੇ ਜੋ ਧੁਨਿ ਹੈ ਵਹੀ ੳਅੰਕਾਰ ਹੈ ।
7th February 2017 9:08pm
Page 30 of 58

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Is ice cream hot or cold?
 
Enter answer:
 
Remember my form inputs on this computer.
 
 
Powered by Commentics

.