.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1057)

Topic: Tuhada Apna
Sort
First < 1 2 3 4 5 > Last
Facebookdel.icio.usStumbleUponDiggGoogle+TwitterLinkedIn
Gravatar
Makhan Singh Purewal (Quesnel, Canada)
ਅਮਰੀਕ ਸਿੰਘ ਰਾਜਪੁਰਾ ਜੀ,
ਉਨ੍ਹਾਂ ਦੋ ਲੇਖਾਂ ਵਿਚੋਂ ਇੱਕ ਲੇਖ ਲਿਖ ਰਿਹਾ ਹਾਂ, ਜੇ ਕਰ ਉਹ ਲੇਖ ਐਤਵਾਰ 4 ਨਵੰਬਰ ਤੱਕ ਪੂਰਾ ਹੋ ਗਿਆ ਤਾਂ ਪਾ ਦਿੱਤਾ ਜਾਵੇਗਾ ਨਹੀਂ ਤਾਂ ਅਗਲੇ ਹਫਤੇ 11 ਨਵੰਬਰ ਨੂੰ ਪਾਇਆ ਜਾਵੇਗਾ। ਦੂਸਰੇ ਲੇਖ ਬਾਰੇ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ ਕਿ ਕਦੋਂ ਸਮਾਂ ਮਿਲੇ। ਜਦੋਂ ਵੀ ਸਮਾਂ ਮਿਲਿਆ ਤਾਂ ਉਹ ਵੀ ਲਿਖ ਕੇ ਪਾ ਦਿੱਤਾ ਜਾਵੇਗਾ।
ਧੰਨਵਾਦ।
1st November 2018 2:58pm
Gravatar
Baldev singh (Ferozepur, India)
ਸਤਿਕਾਰ ਯੋਗ ਸਰਦਾਰ ਮੱਖਣ ਸਿੰਘ ਜੀ
ਸਤਿ ਸ੍ਰੀ ਅਕਾਲ ਜੀ।
ਬੇਨਤੀ ਹੈ ਜੀ ਕਿ ਮੇਰੇ ਸਾਰੇ ਹੀ ਲੇਖ, ਭਾਵ ਸਾਰੀਆਂ ਲਿਖਤਾਂ,ਤੇ ਮੇਰੇ ਨਾਮ ਦਾ ਫੋਲਡਰ ਆਦਿ ਸਿੱਖ ਮਾਰਗ ਤੋਂ ਹਟਾ ਦਿਓ ਜੀ।
ਬਹੁਤ ਬਹੁਤ ਮੇਹਰਬਾਨੀ ਹੋਏ ਗੀ ਜੀ
ਕਿਰਪਾ ਕਰ ਕੇ ਕਾਰਨ ਨਾ ਪੁੱਛਣਾ ਜੀ ਬਹੁਤ ਮੇਹਰਬਾਨੀ ਹੋਵੇ ਗੀ ਜੀ

ਧੰਨਵਾਦ ਜੀ
ਬਲਦੇਵ ਸਿੰਘ
ਫਿਰੋਜ਼ਪੁਰ
18th October 2018 4:03am
Gravatar
Makhan Singh Purewal (Quesnel, Canada)
ਸ: ਬਲਦੇਵ ਸਿੰਘ ਫਿਰੋਜ਼ਪੁਰ ਜੀ,
ਜੇ ਕਰ ਕਾਰਨ ਦੱਸ ਦਿੰਦੇ ਤਾਂ ਚੰਗੀ ਗੱਲ ਸੀ ਪਰ ਜੇ ਕਰ ਕਿਸੇ ਕਾਰਣ ਨਹੀਂ ਦੱਸਣਾਂ ਚਾਹੁੰਦੇ ਤਦ ਵੀ ਕੋਈ ਗੱਲ ਨਹੀਂ। ਸਮਾ ਮਿਲਣ ਤੇ ਤੁਹਾਡੇ ਲੇਖ ਹਟਾ ਦਿੱਤੇ ਜਾਣਗੇ। ਜੇ ਕਰ ਪਹਿਲਾਂ ਸਮਾ ਨਾ ਮਿਲਿਆ ਤਾਂ ਦਸੰਬਰ ਦੀਆਂ ਛੁੱਟੀਆਂ ਵਿੱਚ ਤਾਂ ਅਵੱਛ ਹੀ ਹਟਾ ਦਿੱਤੇ ਜਾਣਗੇ। ਕਿਸੇ ਵੀ ਲੇਖਕ ਦੇ ਲੇਖ ਇੱਥੇ ਛਪਣ ਨਾਲ ਜਾਂ ਹਟਾਉਣ ਨਾਲ ਸਾਡੇ ਲਈ ਕਿਸੇ ਵੀ ਨਫੇ ਜਾਂ ਨੁਕਸਾਨ ਵਾਲੀ ਕੋਈ ਗੱਲ ਨਹੀਂ ਹੈ ਪਰ ਅਸੀਂ ਗੁਰਮਤਿ ਦੇ ਸੱਚ ਨਾਲ ਕੋਈ ਵੀ ਸਮਝੌਤਾ ਕਿਸੇ ਦੇ ਵੀ ਨਾਲ ਨਹੀਂ ਕਰ ਸਕਦੇ। ਸਮਾ ਮਿਲਣ ਤੇ ਅਸੀਂ ਦੋ ਕੁ ਹੋਰ ਐਸੇ ਲੇਖ ਲਿਖਣੇ ਹਨ ਜਿਹੜੇ ਕਿ ਬਹੁਤਿਆਂ ਨੂੰ ਬਰਦਾਸ਼ਤ ਨਹੀਂ ਹੋਣਗੇ। ਉਸ ਤੋਂ ਬਾਅਦ ਸ਼ਾਇਦ ਥੋੜੇ ਜਿਹੇ ਹੀ ਲੇਖਕ ਰਹਿ ਜਾਣਗੇ ਜਿਹੜੇ ਇੱਥੇ ਲਿਖਿਆ ਕਰਨਗੇ।
20th October 2018 5:52am
Gravatar
Dr Dalvinder Singh Grewal (Ludhiana, India)
ਰੁਬਾਈਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
-1-
ਬਾਹਰੋਂ ਹੁੰਦਾ ਲਾਲ ਤੇ ਅੰਦਰੋਂ ਚਿੱਟਾ ਗੰਢਾ।
ਬਾਹਰੋਂ ਤਾਂ ਹੈ ਚਿੱਟਾ ਅੰਦਰੋਂ ਪੀਲਾ ਅੰਡਾ।
ਰੰਗ ਬਿਰੰਗੀ ਦੁਨੀਆਂ ਦਾ ਤਾਂ ਅੰਤ ਨਾ ਕੋਈ,
ਕਿਹੜੇ ਰੰਗੀਂ ਜੱਗ ਰਚਿਆ, ਕੀ ਸਮਝਾਂ ਫੰਡਾ।
-2-
ਮੂਹੋਂ ਮਿੱਠੇ ਯਾਰ, ਅੰਦਰੋਂ ਦੁਸ਼ਮਣ ਪੱਕੇ।
ਲਾਉਣ ਲੂਤੀਆਂ ਜਿਹੜੇ, ਉਹ ਨੇ ਅਪਣੇ ਹੀ ਸੱਕੇ।
ਅੰਦਰ ਕੁਝ ਤੇ ਬਾਹਰ ਕੁਝ, ਸਭ ਰੱਬ ਦੀ ਮਾਇਆ,
ਅੰਦਰ ਹੀ ਉਸਨੂੰ ਲੱਭਦਾ, ਜੋ ਬੰਦ ਅੱਖੀਂ ਤੱਕੇ।
-3-
ਆਪੇ ਉਹ ਰਮਜ਼ਾਂ ਸਮਝਾਉਂਦਾ, ਰਾਹੇ ਪਾਉਂਦਾ ।
ਰੋਕ ਬੁਰੇ ਤੋਂ ਭਲਾ ਕਰਾਉਂਦਾ, ਪਾਰ ਲੰਘਾਉਂਦਾ।
ਕੁਦਰਤ ਵਿਚ ਆਪਾ ਦਿਖਲਾਉਂਦਾ, ਸਰਬ ਸਮਾਉਂਦਾ।
ਜਿਤਨੀ ਸਮਝ ਉਸ ਤਰ੍ਹਾਂ ਬੰਦਾ, ਉਸ ਨੂੰ ਪਾਉਂਦਾ।
15th October 2018 8:15am
Gravatar
Eng Darshan Singh Khalsa (Sydney, Australia)
ਕਮਾਲ !! ਵਾਹੁ ਵਾਹੁ !! ਬਲਿਹਾਰ !!

ਇਹ ਹੈ ਗਿਆਨ ਦਾ ਕਮਾਲ।
ਇਹ ਹੈ ਸਾਇੰਸ ਦਾ ਕਮਾਲ।
ਇਹ ਹੈ ਮਨੁੱਖੀ ਗਿਆਨ ਨਾਲ ਕੀਤੇ ਵਿਕਾਸ ਦਾ ਕਮਾਲ।
ਇਹ ਹੈ ਮਨੁੱਖ ਦੇ ਅੱਗੇ ਵਧਣ ਦੀ ਇੱਛਾ ਦਾ ਕਮਾਲ।
ਇਹ ਹੈ ਆਪਣੇ ਕੰਮ ਆਪ ਕਰਨ ਦੀ ਜਿੰਮੇਂਵਾਰੀ ਦਾ ਕਮਾਲ।
ਇਹ ਹੈ ਧਾਰਮਿੱਕ ਗਿਆਨ ਦੇ ਆਸਰੇ ਨਾ ਰਹਿਕੇ, ਬਾਹਰੋਂ ਲਏ ਹੋਰ ਗਿਆਨ ਦਾ ਕਮਾਲ।

ਕੀ !!!! ਇਕੱਲੇ ਧਰਮ ਦੀ ਜਾਣਕਾਰੀ ਲੈਕੇ ਬੈਠ ਜਾਣ ਨਾਲ ਮਨੁੱਖ ਏਨੀ ਤਰੱਕੀ ਕਰ ਸਕਦਾ ਸੀ ????

.. ਇਹ ਅਟੱਲ ਸਚਾਈ ਹੈ, ਕਿ ਇਕੱਲਾ ਧਰਮ ਮਨੁੱਖ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਨਹੀਂ ਕਰ ਸਕਦਾ।

ਦਿਮਾਗ਼ ਉੱਪਰ ਜ਼ੋਰ ਪਾ ਕੇ ਸੋਚੋਗੇ ਤਾਂ ਜਵਾਬ ਆਏਗਾ/ਬਣੇਗਾ; ਨਹੀਂ !!!

… ਬਿੱਲਕੁੱਲ ਸਹੀ! ਧਰਮ ਮਨੁੱਖ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਨਹੀਂ ਕਰ ਸਕਦਾ ।

.. ਮਾਨਵਤਾ ਦੇ ਵਿਕਾਸ ਲਈ, ਇਕੱਲੀ ਧਾਰਮਿੱਕਤਾ ਦਾ ਗਿਆਨ ਕਾਫ਼ੀ ਨਹੀਂ ਹੈ। ਸਾਨੂੰ ਬਾਹਰੋਂ ਹੋਰ ਬਹੁਤ ਸਾਰੇ ਗਿਆਨ ਦੀ ਲੋੜ ਹੈ।

.. ਗਿਆਨ !! ਮਨੁੱਖ ਦੇ ਹਰ ਆਸੇ-ਪਾਸੇ ਹੈ।

.. ਬੱਸ ਲੋੜ ਹੈ ਆਪਣੇ ਦਿਮਾਗ਼ ਦੇ ਬੂਹੇ-ਬਾਰੀਆਂ ਖੋਹਲ ਕੇ ਰੱਖਣ ਦੀ ਅਤੇ ਵਿਚਾਰਨ ਦੀ।

.. ਲੋੜ ਹੈ !! ਨਵਾਂ ਗਿਆਨ ਲੈਣ ਦੇ ਸ਼ੌਕ ਦੀ, ਲਗਨ ਦੀ, ਜਗਿਆਸਾ ਦੀ, ਅੰਦਰ ਹੋੜ ਲੱਗੀ ਹੋਵੇ ਕਿ ਕਦੋਂ ਮੈਨੂੰ ਆਪਣੇ ਬਾਹਰਮੁਖੀ ਜੀਵਨ ਵਿਚ ਵਰਤ ਰਹੇ ਵਰਤਾਰਿਆਂ ਦੀ ਸਮਝ ਆਏਗੀ।

.. ਧਾਰਮਿੱਕਤਾ, ਧਰਮ ਮਨੁੱਖ ਨੂੰ ਆਪਣੇ ਆਪ ਬਾਰੇ ਜਗਾਉਣ ਵਿਚ ਸਹਾਈ ਹੁੰਦਾ ਹੈ,

.. ਕਿ ਮੈਂ ਕਿਸ ਸੋਚ, ਬਿਰਤੀ, ਹਾਵ-ਭਾਵ, ਨਜ਼ਰੀਏ ਦਾ ਮਾਲਿਕ ਹਾਂ।
.. ਕੀ ਮੈਂ ਮਨੁੱਖੀ ਕਦਰਾਂ ਕੀਮਤਾਂ, ਮਾਨਵਤਾ, ਪ੍ਰਵਿਾਰ, ਸਮਾਜ ਦੇ ਭਲੇ ਲਈ ਆਪਣਾ ਬਣਦਾ ਯੋਗਦਾਨ ਪਾ ਰਿਹਾ ਹਾਂ।

.. ਕਰਤਾਰ ਦੇ ਬਣਾਏ ਵਿਧੀ-ਵਿਧਾਨ ਵਿਚ ਹਰ ਜੀਵ ਨੂੰ ਆਪਣੇ ਜੀਵਨ ਨੂੰ ਚੱਲਦੇ ਰੱਖਣ ਲਈ,
. ਜੀਵਨ ਵਿਚ ਚੜ੍ਹਦੀ ਕਲਾ ਲਈ,
. ਉੱਦਮ ਉਪਰਾਲੇ ਆਪ ਕਰਨੇ ਪੈਣਗੇ,
. ਤਰੱਕੀ ਲਈ ਨਵੇਂ ਨਵੇਂ ਰਾਹ ਲੱਭਣੇ ਪੈਣਗੇ।
. ਇਹ ਤਾਂ ਹੀ ਹੋ ਸਕੇਗਾ ਅਗਰ ਮਨੁੱਖ ਦੇ ਪਾਸ ਗਿਆਨ ਹੋਵੇਗਾ।
. ਸੋਚ ਵਿਚ ਨਵੇਂ ਵਿਚਾਰਾਂ ਦੇ ਫੁਰਨੇ ਬਣਦੇ ਰਹਿਣਗੇ, ਉਪਜਦੇ ਰਹਿਣਗੇ, ਤਰੱਕੀ ਲਈ ਮਨ ਵਿਚ ਜਗਿਆਸਾ ਬਣੀ ਰਹੇਗੀ।

.. ਹੇਠ ਦਿੱਤੇ ਯੁ-ਟਿਊਬ ਦੇ ਲਿੰਕ ਨੂੰ ਖੋਹਲਕੇ ਜਰੂਰ ਵੇਖਣਾ ਕਰਨਾ ਜੀ।

https://www.youtube.com/watch?v=MTXExxM-8mY&feature=youtu.be

Eng Darshan Singh Khalsa
Sydney Australia
14th October 2018 10:18pm
Gravatar
Eng Darshan Singh Khalsa (Sydney, Australia)
.. "ਰੱਬ ਦੀ ਦਰਗਹ"।

.. ਕੀ ‘ਰੱਬ’ ਦੀ ਕੋਈ ਸਪੈਸ਼ਲ ਦਰਗਹ ਹੈ ???

.. ਜਿਥੇ ਮਨੁੱਖਾਂ ਦੇ ਕਰਮਾਂ ਦਾ ਹਿਸਾਬ-ਕਿਤਾਬ ਹੁੰਦਾ ਹੈ।

.. ਕੁੱਝ ਲੋਕਾਂ ਦਾ ਮੰਨਣਾ ਹੇੈ, ‘ਰੱਬ’ ਨੇ ਜਰੂਰ ਕਿਤੇ ਨਾ ਕਿਤੇ ਐਸੀ ਦਰਗਹ ਜਰੂਰ ਬਣਾਈ ਹੋਏਗੀ, ਜਿਥੇ ਲੋਕਾਂ ਦੇ ਕੀਤੇ ਕਰਮਾਂ ਦਾ ਹਿਸਾਬ-ਕਿਤਾਬ ਹੁੰਦਾ ਹੈ।

.. ਨਹੀਂ ਜੀ!! ਐਸੀ ਕੋਈ ਵੀ ਜਗਹ ਨਹੀਂ ਹੈ। ਜੋ ਕੁੱਝ ਹੈ, ਇਸੇ ਦੁਨੀਆਂ ਵਿਚ ਹੀ ਹੈ।

.. ਜੋ ਵੀ ਜੀਵ ਇੱਕ ਵਾਰ ਇਸ ਸੰਸਾਰ ਨੂੰ ਛੱਡ ਕੇ ਚਲਾ ਗਿਆ ਹੈ, ਚਾਹੇ ਉਹ ਕੋਈ ਗੁਰੁੂ, ਪੀਰ ਔਲੀਆ, ਪੈਗੰਬਰ ਸੀ, ……
.. ਕਿਸੇ ਹੋਰ ਦੁਨੀਆਂ ਦੀ ਖ਼ਬਰਸਾਰ ਦੇਣ ਲਈ ਅੱਜ ਤੱਕ ਮੁੜ ਵਾਪਸ ਨਹੀਂ ਆਇਆ।

.. ਸਾਡੇ ਮਨੁੱਖਾ ਸਮਾਜ ਵਿਚ ਇਹ ਕੁੱਝ ਝੂਠੀਆਂ ਮਾਨਤਾਵਾਂ ਕਹਾਣੀਆਂ ਘੜ ਦਿੱਤੀਆਂ ਗਈਆਂ ਹਨ, ਕਿ ਕਿਤੇ ਦੂਰ ਆਕਾਸ਼ਾਂ ਵਿਚ ਕੋਈ ਧਰਮਰਾਜ ਬੈਠਾ ਸਾਡਾ ਹਿਸਾਬ-ਕਿਤਾਬ ਵੇਖਦਾ ਹੈ।

.. ਬਹੁਤ ਵੀਰ ਭੈਣ ‘ਗੁਰਬਾਣੀ’ ਵਿਚ ਵਰਤੇ ਲਫਜ਼ ‘ਦਰਗਹ’ ਕਰਕੇ ਦੁਬਿੱਧਾ ਦਾ ਸ਼ਿਕਾਰ ਹੋ ਜਾਂਦੇ ਹਨ।

.. ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ ਮ1॥ 25॥

.. ਪਰਉਪਕਾਰੀ ਸੁਭਾਅ ਬਣਾ ਕੇ ਜਦ ਅਸੀਂ ਇਸ ਮਨੁੱਖਾ ਸਮਾਜ ਵਿਚ ਦੂਸਰਿਆਂ ਮਨੁੱਖਾਂ ਨਾਲ ਅਦਬ ਸਤਿਕਾਰ ਨਾਲ ਵਰਤ-ਵਰਤਾਰਾ ਕਰਾਂਗੇ, ਵਰਤਾਂਗੇ ਤਾਂ
.. ਤਾਂ ਇਸੇ ਮਨੁੱਖਾ ਸਮਾਜ ਦੀਆਂ ਸਭਾਵਾਂ/ਇਕੱਠਾਂ ਵਿਚ ਸਾਡਾ ਮਾਣ ਸਤਿਕਾਰ ਹੋਣ ਲੱਗ ਜਾਂਦਾ ਹੈ। ਇਥੇ ਇਸੇ ਹੀ ਦੁਨੌੀਆਂ ਦੀ ਦਰਗਹ ਵਿਚ ਉਸ ਮਨੁੱਖ ਦੇ ਕੀਤੇ ਚੰਗੇ-ਮਾੜੇ ਕਰਮਾਂ ਦਾ ਹਿਸਾਬ-ਕਿਤਾਬ ਹੋਣ ਲੱਗ ਜਾਂਦਾ ਹੈ।

.. ਬੱਸ ਇਹ ਤਾਂ ਹਰ ਮਨੁੱਖ ਨੇ ਆਪਣੀ ਸੋਚ ਬਨਾਉਣੀ ਹੈ ਕਿ ਉਸਨੇ ਕਿਹੜੀ ਦਰਗਹ ਵਿਚ ਮਾਣ ਪਾਉਣਾ ਚਹੁੰਦਾ ਹੈੇ।

.. ਇਕ ਦਰਗਹ ਇਹਨਾਂ ਮਨੁੱਖੀ ਅੱਖਾਂ ਦੇ ਸਾਹਮਣੇ ਹੈ, ਅਤੇ

.. ਦੂਜੀ ਸਿਰਫ ਖਿਆਲਾਂ ਵਿਚ,

.. ਜਿਸਦੀ ਹੋਂਦ ਦਾ ਕੋਈ ਸਬੂਤ, ਕਦੇ ਕਿਸੇ ਮਨੁੱਖ ਨੇ ਕਿਸੇ ਦੇ ਸਾਹਮਣੇ ਨਹੀਂ ਲਿਆਂਦਾ।

.. ਸੱਚੀ ਦਰਗਾਹ, ਇਸੇ ਸੰਸਾਰ ਵਿਚ ਸਚਿਆਰਤਾ ਨਾਲ ਬਣ ਜਾਂਦੀ ਹੈ।

.. ਬੱਸ ਲੋੜ ਹੈ, ਆਪਣੇ ਆਪ ਵਿਚ ਸਚਿਆਰਤਾ ਲਿਆਉਣ ਦੀ।

.. ‘ਰੱਬੀ ਗੁਣਾਂ’ ਦੇ ਅਨੁਸਾਰੀ ਜੀਵਨ ਜਿਉਂਣ ਦੀ।

.. ‘ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿਚ ਅਪਨਾਉਣ ਦੀ।

.. ‘ਰੱਬੀ ਗੁਣ ਹਨ : ਸੱਚ, ਪਿਆਰ, ਮੁਹੱਬਤ, ਨਿਮਰਤਾ, ਪਵਿਤੱਰਤਾ, ਸਬਰ, ਸੰਤੋਖ, ਹਲੀਮੀ, ਕੋਮਲਤਾ, ਦਇਆਲਤਾ, ਸਹਿਜਤਾ, ਨਿਰਭਉਤਾ, ਨਿਰਵੈਰਤਾ, ਸਾਂਝੀਵਾਲਤਾ, ਪਰਉਪਕਾਰਤਾ,
… ਹੋਰ ਅਨੇਕਾਂ ਹੀ ‘ਰੱਬੀ-ਗੁਣ’ ਹਨ।

.. “ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ॥ ਮ4॥ 735॥

ਧੰਨਵਾਧ।
ਇੰਜ ਦਰਸਨ ਸਿੰਘ ਖਾਲਸਾ
9th October 2018 4:49am
Gravatar
Eng Darshan Singh Khalsa (Sydney, Australia)
.. ਹਰ ਕੌਮ ਵਿਚ ਕੁੱਝ ਲੋਕ ਕੌਮ ਦੀ ਮੁੱਖ ਧਾਰਾ ਤੋਂ ਉਲਟ ਚਲਣ ਵਿਚ ਹੀ ਆਪਣਾ ਮਾਣ ਸਮਝਦੇ ਹਨ।

.. ਠੀਕ ਇਸ ਕਥਨ ਤੇ ਖਰੇ ਉਤਰਦੇ ਸਿੱਖ ਕੌਮ ਵਿਚ ਵੀ ਕੁੱਝ ਲੋਕ ਹਨ, ਜੋ ਆਪਣੇ ਆਪ ਨੂੰ ਹੀ 'ਪੰਥ' ਮੰਨੀ ਬੈਠੇ ਹਨ।

.. ਇਹਨਾਂ ਦਾ ਕੰਮ ਹੀ ਜ਼ੋਰ ਜ਼ਬਰ ਆਪਣੀਆਂ ਬ੍ਰਾਹਮਣੀ ਮਾਨਤਾਵਾਂ ਨੂੰ ਲਾਗੂ ਕਰਾਉਣਾ ਹੈ।

.. ਬਿਨਾਂ ਛੱਕ ਇਸ ਤਰਾਂ ਦੇ ਲੋਕ ਸਫਲ ਤਾਂ ਨਹੀਂ ਹੁੰਦੇ , ਪਰ ਕੌਮ ਦਾ ਨੁਕਸਾਨ ਬਹੁਤ ਜਿਆਦਾ ਕਰ ਝਾਂਦੇ ਹਨ।

.. ਸੋ ਜਾਗਣ ਦੀ ਲੋੜ ਹੈ।

.. ਕੇਵਲ ਗਿਆਨ ਵਿਚਾਰ ਨਾਲ ਆਪਣੇ ਮਨੁੱਖਾ ਜੀਵਨ ਵਿਚ ਸਮੇਂ ਸਥਾਨ ਦੇ ਅਨੁਸਾਰੀ ਬਦਲਾਅ ਲਿਆ ਕੇ ਇੱਕ ਸਚਿਆਰ ਸਿੱਖ ਵਾਲਾ ਮਨੁੱਖਾ ਜੀਵਨ ਬਿਤਾਇਆ ਜਾ ਸਕੇ। ਤਾਂ ਜੋ ਤੁਹਾਡੇ ਇਸ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਬਾਦ ਵਿਚ ਵੀ ਲੋਕ ਤੁਹਾਨੂੰ ਯਾਦ ਕਰਦੇ ਰਹਿਣ।

.. ਇਹ ਲੋਕ ਨੇ ਅਕਲੋਂ ਖਾਲੀ। ਕੱਟੜਵਾਦੀ ਨੇ ਇਹ ਟਕਸਾਲੀ।

.. ਆਪਣੇ ਆਪ ਨੂੰ ਪੱਕੇ ਸਿੱਖ ਸਦਾਉਂਦੇ। ਦੂਜੇ ਸਿੱਖ ਇਹਨਾਂ ਨੂੰ ਜ਼ਰਾ ਨਾ ਭਾਉਂਦੇ।

.. ਜੋ ਕੁੱਝ ਇਹਨਾਂ ਦੇ ਮਹਾਂਪੁਰਸ਼ ਕਹਿ ਗਏ। ਉਸੇ ਬੋਲ ਨੂੰ ਪੱਕਾ ਮੰਨ ਕੇ ਬਹਿ ਗਏ।

.. ਬ੍ਰਾਹਮਣਵਾਦੀ ਹੈ ਰੀਤ ਇਹਨਾਂ ਦੀ। ਨਾਲ ਭਾਜਪਾਈਆਂ ਪ੍ਰੀਤ ਇਹਨਾਂ ਦੀ।

.. ਦਸਮ ਗਰੰਥ ਹੈ ਇਹਨਾਂ ਨੂੰ ਪਿਆਰਾ। ਉਸਦੇ ਲਈ ਹੈ ਜ਼ੋਰ ਲੱਗਿਆ ਸਾਰਾ।

.. ਗੁਰਬਾਣੀ ‘ਅਰਥ’ ਵੀ ਇਹਨਾਂ ਦੇ ਵੱਖਰੇ। ਸੋਚ, ਵਿਚਾਰ, ਮਰਿਆਦਾ, ਬਾਣਾ ਵੱਖਰੇ।

.. ਬਾਕੀਆਂ ਨੂੰ ਲੱਲੂ-ਛੱਲੂ ਬਲਾਉਂਦੇ। ਆਪਣੇ ਆਪ ਨੂੰ ਹੀ ‘ਪੰਥ’ ਸਦਾਉਂਦੇ।

.. ਗਪੌੜ ਮੰਨਮੱਤਾਂ ਕਰਮਕਾਂਡਾਂ ਦਾ ਕਰਨ ਪ੍ਰਚਾਰ ਦੋਫਾੜ ਸਿੱਖ ਕੌਮ ਡੁੱਬੀ ਵਿਚ ਮੱਝਧਾਰ।

Eng Darshan Singh Khalsa
9th October 2018 4:46am
Gravatar
Dalvinder Grewal (Ludhiana, India)
ਸਰਦਾਰ ਮੱਖਣ ਸਿੰਘ ਪੁਰੇਵਾਲ ਜੀ,
ਆਪ ਜੀ ਦਾ ਅੱਖਾਂ ਦਾ ਉਪਰੇਸ਼ਨ ਠੀਕ ਹੋਇਆ। ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਹੈ। ਹੁਣ ਦੇਖ ਭਾਲ ਬਹੁਤ ਜ਼ਰੂਰੀ ਹੈ। ਬਹੁਤਾ ਬੋਲਣਾ ਨਹੀਂ ਤੇ ਕੋਈ ਅਕਸ ਨਜਾਇਜ਼ ਨਹੀਂ ਪੈਣ ਦੇਣਾ। ਵਾਹਿਗੁਰੂ ਭਲੀ ਕਰੇਗਾ।
ਡਾ ਦਲਵਿੰਦਰ ਸਿੰਘ ਗ੍ਰੇਵਾਲ
7th October 2018 11:12pm
Gravatar
Dalvinder Grewal (Ludhiana, India)
ਦਾਤੇ ਦੀ ਦੁਨੀਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅੰਦਰ-ਬਾਹਰ, ਛੁਪਿਆ-ਜ਼ਾਹਰ, ਕਰਤਾ, ਮੇਟਣਹਾਰਾ।
ਕਰੇ ਕਰਾਵੇ ਸਭ ਕੁਝ ਆਪੇ, ਹੁਕਮੋਂ ਕਰੇ ਪਸਾਰਾ।
ਉਸ ਦੇ ਹੁਕਮੋਂ ਬਾਹਰ ਨਾ ਕੋਈ, ਜੀਵ ਕਿਉਂ ਇਤਰਾਵੇ।
ਜੋ ਉਹ ਭਾਵੇ ਹੋਣਾ ਉਹ ਹੀ, ਮਨ ਕਿਉਂ ਸਮਝ ਨਾ ਪਾਵੇ।
ਸਭ ਦੇ ਅੰਦਰ ਰੱਬ ਬੈਠਾ ਹੈ, ਸੱਚੀ ਜੋ ਅਖਵਾਉਂਦਾ।
ਦੁਨੀਆਂ ਦੇ ਵਿਚ ਮਨ ਜਦ ਜੁੜਦਾ, ਝੂਠ ਦਾ ਜਾਲ ਫੈਲਾਉਂਦਾ।
ਝੂਠ ਤੋਂ ਬਚ ਕੇ ਸੱਚ ਗਲ ਲਗਣਾ, ਸੂਰਮਿਆਂ ਦਾ ਜਿਗਰਾ,
ਉਸ ਦਾ ਨਾਂ ਅੰਦਰ ਤੋਂ ਜਪਿਆ, ਜੀਵ ਨੂੰ ਮੁਕਤ ਕਰਾਉਂਦਾ।
ਉਸ ਜਿਤਨਾ ਵੱਡਾ ਨਾ ਕੋਈ, ਸਾਰਾ ਵਿਸ਼ਵ ਕਲਾਵੇ।
ਉਸ ਜਿਤਨਾ ਛੋਟਾ ਨਾ ਕੋਈ, ਕਣ ਕਣ ਵਿਚ ਸਮਾਵੇ।
ਸਭ ਥਾਂ ਵਸਦਾ, ਪਰ ਦਿਸਦਾ ਨਾਂ, ਪਾਇਆ ਜਗਤ ਭੇਲੇਖੇ,
ਉਸ ਦਾ ਭੇਤ ਉਂਜ ਸਮਝ ਨਾ ਆਵੇ, ਪੂਰਾ ਗੁਰ ਸਮਝਾਵੇ।
ਲੜ ਲੱਗ ਗੁਰੂ ਸਮਝ ਲੈ ਉਸਨੂੰ, ਉਸਦਾ ਨਾਮ ਧਿਆ ਲੈ।
ਮੋਹ ਮਾਇਆ ਖਿਣ-ਭੰਗਰ ਖੇਡਾਂ, ਇਸ ਤੋਂ ਜਾਨ ਛੁਡਾ ਲੈ।
ਮਨ ਨੂੰ ਮੋੜ, ਜੋੜ ਉਸ ਰਬ ਨੂੰ, ਜੋ ਆਖਰ ਰਾਹ ਤੇਰਾ,
ਉਸ ਸੰਗ ਮਿਲਣਾ, ਅਸਲ ਟਿਕਾਣਾ, ਅਪਣੀ ਮੰਜ਼ਿਲ ਪਾ ਲੈ।
ਹੇ ਰਬ ਜੀ! ਹੁਣ ਹੋਰ ਨਾ ਹੁੰਦਾ ਤੈਥੋਂ ਰਹਿਣਾ ਪਾਸੇ।
ਵਿਛੜਿਆਂ ਨੂੰ ਹੋ ਗਏ ਜੁਗੜੇ, ਤੇਰ ਦੀਦ ਪਿਆਸੇ।
ਸੁਣ ਅਰਦਾਸ ਦਾਸ ਦੀ ਹੁਣ ਤਾਂ, ਮਿਹਰ ਕਰੋ ਮੇਰੇ ਸਾਈਆਂ,
ਵਿਥ ਮਿਟਾਉ, ਗਲੇ ਲਗਾਉ, ਦਿਉ ਘਰ ਅਪਣੇ ਵਾਸੇ।
7th October 2018 11:02pm
Gravatar
Makhan Singh Purewal (Quesnel, Canada)
ਸਿੱਖ ਮਾਰਗ ਦੇ ਪਾਠਕਾ/ਲੇਖਕਾਂ ਦੀ ਜਾਣਕਾਰੀ ਲਈ
ਮੇਰੀ ਇੱਕ ਅੱਖ ਦੀ ਸਰਜਰੀ ਹੋਈ ਸੀ। ਇਸ ਲਈ ਦੋ ਹਫਤੇ ਘਰ ਤੋਂ ਬਾਹਰ ਰਹਿਣਾ ਪਿਆ ਸੀ ਜਿਸ ਕਾਰਨ ਕਿਸੇ ਵੀ ਈ-ਮੇਲ ਜਾਂ ਫੂਨ ਦਾ ਉਤਰ ਦੇਣਾ ਸੰਭਵ ਨਹੀਂ ਸੀ। ਕੱਲ 6 ਅਕਤੂਬਰ ਦੀ ਸ਼ਾਮ ਨੂੰ ਹੀ ਵਾਪਸ ਘਰ ਆਏ ਸੀ। ਅੱਖ ਵਿੱਚ ਰਿਟੀਨਾ ਤੇ ਜੋ ਨੁਕਸ ਸੀ ਉਹ ਪਹਿਲਾਂ ਡਾ: ਵਲੋਂ ਦੱਸੇ ਗਏ ਨੁਕਸ ਤੋਂ ਥੋੜਾ ਘੱਟ ਸੀ। ਸਪੈਸ਼ਲਿਸਟ ਨੇ ਸਰਜਰੀ ਤੋਂ ਪਹਿਲਾਂ ਬਹੁਤ ਸਾਰੇ ਟੈਸਟ ਕੀਤੇ ਸਨ। ਸਰਜਰੀ ਤਾਂ ਪਹਿਲਾਂ ਜਿਸ ਤਰ੍ਹਾਂ ਹੋਣੀ ਸੀ ਉਸੇ ਤਰ੍ਹਾਂ ਹੀ ਹੋਈ ਹੈ ਪਰ ਇੱਕ ਗੱਲ ਤੋਂ ਬਚਾਅ ਹੋ ਗਿਆ ਹੈ ਕਿ ਹਫਤੇ ਲਈ 24 ਘੰਟੇ ਅੱਖਾਂ ਥੱਲੇ ਕਰਕੇ ਨਹੀਂ ਰੱਖਣੀਆਂ ਪਈਆਂ। ਅੱਖ ਵਿੱਚ ਪਾਇਆ ਗਿਆ ਗੈਸ ਦਾ ਬੁਲਬੁਲਾ ਹੁਣ ਲੱਗ-ਭੱਗ ਖਤਮ ਹੋ ਗਿਆ ਹੈ। ਅੱਖਾਂ ਵਿੱਚ ਕੁੱਝ ਕੈਟਰਿਕ/ ਚਿੱਟਾ ਮੋਤੀਆ ਦੀ ਸ਼ਿਕਾਇਤ ਤਾਂ ਕੁੱਝ ਸਮੇਂ ਪਹਿਲਾਂ ਤੋਂ ਹੀ ਹੈ ਪਰ ਇਸ ਸਰਜਰੀ ਤੋਂ ਬਾਅਦ ਇਸ ਦੇ ਵਧਣ ਦੀ ਕਾਫੀ ਸੰਭਾਵਨਾ ਹੁੰਦੀ ਹੈ। ਜੇ ਕਰ ਇਹ ਕੈਟਰਿਕ ਵਧ ਗਈ ਤਾਂ ਹੋ ਸਕਦਾ ਹੈ ਕਿ ਕੁੱਝ ਮਹੀਨੇ ਬਾਅਦ ਉਸ ਦੀ ਸਰਜਰੀ ਵੀ ਕਰਵਾਉਣੀ ਪਵੇ। ਪਰ ਹਾਲ ਦੀ ਘੜੀ ਅੱਖ ਪਹਿਲਾਂ ਦੀ ਤਰ੍ਹਾਂ ਨਾਰਮਲ/ਆਮ ਵਾਂਗ ਹੋ ਰਹੀ ਹੈ। ‘ਸਿੱਖ ਮਾਰਗ’ ਅਗਲੇ ਹਫਤੇ 14 ਅਕਤੂਬਰ ਤੋਂ ਫਿਰ ਅੱਪਡੇਟ ਹੋਣਾ ਸ਼ੁਰੂ ਹੋ ਜਾਵੇਗਾ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ।
7th October 2018 4:08pm
Gravatar
Eng Darshan Singh Khalsa (Sydney, Australia)
.. ਵੀਰ, ਮੱਖਣ ਸਿੰਘ ਪੁਰੇਵਾਲ ਜੀ,
.. ਸਤਿ ਸ੍ਰੀ ਅਕਾਲ।
.. ਸਾਡਾ ਮਨੁੱਖਾ ਸਰੀਰ ਵੀ ਬਾਹਰਲੀਆਂ ਆਮ ਮਸ਼ੀਨਾਂ ਵਰਗੀ ਮਸ਼ੀਨ ਹੈ। ਇਸ ਦੀ ਦੇਖ-ਭਾਲ ਕਰਨੀ ਵੀ ਜਰੂਰੀ ਹੈ, ਔਰ ਇਹ ਸਾਡੀ ਆਪਣੀ ਜਿੰਮੇਂਵਾਰੀ ਹੈ।
.. ਸਮੇਂ ਸਿਰ, ਲੋੜ ਅਨੁਸਾਰ ਆਪਣੇ ਸਰੀਰ ਦੀ ਦੇਖ-ਭਾਲ, ਇਸ ਮਸ਼ੀਨ ਦੀ ਕਾਰਗੁਜ਼ਾਰੀ ਦੀ ਬੇਫਿਕਰੀ ਵਿਚ ਵਾਧਾ ਕਰਾ ਦਿੰਦੀ ਹੈ।
.. ਸ਼ਾਬਾਸ਼ !! ਤੁਸੀਂ ਸਮੇਂ ਸਿਰ ਇਸ ਦੇਖ-ਭਾਲ ਵਿਚ ਕੁਤਾਹੀ ਨਹੀਂ ਕੀਤੀ।
.. ਅੱਖਾਂ ਦੀ ਸਮੇਂ ਸਿਰ ਦੇਖ-ਭਾਲ ਨਾਲ, ਤੁਸੀਂ ਆਪਣੇ ਆਮ ਜੀਵਨ ਵਿਚ ਹੁਣ ਆਪਣੇ ਕੰਮਕਾਰ ਲੋੜ ਅਨੁਸਾਰ ਕਰ ਸਕਦੇ ਹੋ।
.. ਸਾਨੂੰ ਆਪਣੇ ਸਰੀਰਿੱਕ ਅੰਗਾਂ ਦੀ ਵੀ ਗਾਹੇ-ਬਗਾਹੇ ਜਾਂਚ ਕਰਾਉਂਦੇ ਰਹਿਣਾ ਚਾਹੀਦਾ ਹੈ, ਤਾਂ ਜੋ ਸਮੇਂ ਅਨੁਸਾਰੀ ਇਹਨਾਂ ਦੀ ਦੇਖ-ਭਾਲ ਕੀਤੀ ਜਾ ਸਕੇ।
.. ਤੰਦਰੁਸਤ/ਸਿਹਤਯਾਬ ਹੋ ਕੇ, ਆਪਣੇ ਜੀਵਨ ਦੇ ਰੋਜ਼ਾਨਾ ਕੰਮਾਕਾਰਾਂ ਨੂੰ ਨਿਭਾਉਣ ਦੀ ਵਾਪਸੀ ਲਈ, ਜੀ ਆਇਆਂ ਨੂੰ।

.. ਇੰਜ ਦਰਸਨ ਸਿੰਘ ਖਾਲਸਾ
7th October 2018 4:55pm
Gravatar
Manohar Singh Purewal (Wolverhampton, UK)
ਮੱਖਣ ਸਿੰਘ ਜੀ, ਇਹ ਖੁਸ਼ੀ ਦੀ ਗੱਲ ਹੈ ਿਕ ਅੱਖ ਦਾ ਨੁਕਸ ਘੱਟ ਨਿਕਲਿਆ ਅਤੇ ਪਰਹੇਜ਼ ਭੀ ਥੋੜਾ ਘੱਟ ਕਰਨਾ ਪਿਆ।ਆਸ ਕਰਦੇ ਹਾਂ ਕਿ ਮੋਤੀਏ ਦੇ ਵਧਣ ਦੀ ਸ਼ਿਕਾਇਤ ਨਹੀਂ ਹੋਵੇਗੀ ਅਤੇ ਆਪਨੂੰ ਹੋਰ ਸਰਜਰੀ ਭੀ ਨਹੀਂ ਕਰਾਉਣੀ ਪਵੇਗੀ ਤਾਂ ਕਿ ਸਾਈਟ ਬਿਨਾਂ ਰੁਕਾਵਟ ਚੱਲਦੀ ਰਹੇ।
8th October 2018 4:58am
Gravatar
Dalvinder Grewal (Ludhiana, India)
ਦੋਹੇ-੧
ਡਾ: ਦਲਵਿੰਦਰ ਸਿੰਘ ਗ੍ਰੇਵਾਲ
-੧-
ਭਵ ਸਾਗਰ ਦੁਨਿਆਵੀ ਕਿਸ਼ਤੀ ਖਾਵੇ ਡਿਕੇ ਡੋਲੇ।
ਜੋ ਨਿਰਲੇਪ; ਅਟੰਕ ਬਣੇ, ਕਦ ਖਾਵੇ ਝਟਕੇ ਝੋਲੇ।
-੨-
ਜਗਤ-ਵਿਸ਼ੇ, ਦੇਹ ਨਾਲ ਜੁੜੇ ਨੇ, ਮਨ ਦੇ ਨਾਲ ਇਛਾਵਾਂ,
ਰੂਹ ਦਾ ਰਿਸ਼ਤਾ ਰਬ ਬਿਨਾਂ ਤਾਂ, ਪਾਣੀ ਤੇ ਪਰਛਾਵਾਂ।
-੩-
ਬੁੱਧ ਵਿਕਾਰ, ਵਿਚਾਰ ‘ਚ ਜਿਥੇ ਮਾਇਆ ਵਸਦੀ ਹੋਵੇ।
ਕਾਮ, ਕ੍ਰੋਧ, ਹੰਕਾਰ, ਲੋਭ, ਮੋਹ, ਨਾ ਗਿਆਨੀ ਨੂੰ ਛੋਹਵੇ।
-੪-
ਜਗ ਹੈ ਇੰਦਰ ਜਾਲ, ਜੀਵ ਵਿਚ ਵਸਦੀ ਚੇਤੰਨ ਜੋਤੀ।
ਅਪਣੇ ਆਪੂੰ ਪਰਖੇ ਹਿਰਦਾ, ਕੀ ਪੱਥਰ ਕੀ ਮੋਤੀ।
-੫-
ਸੰਤੋਖੀ ਦੀ ਨਿਮਨ ਅਵਸਥਾ ਵੀ ਹੁੰਦੀ ਸਦਭਾਵੀ,
ਫਸੇ ਵਾਸਨਾ ਵਿਚ ਅਗਿਆਨੀ ਦੀ ਸ਼ਾਤੀ ਵੀ ਫਾਵੀ।
-੬-
ਜਦ ਹੋਵੇ ਸੰਤੋਖ ਤਾਂ ਸਹਿਜੇ, ਸਾਰੇ ਕਾਰਜ ਹੋ ਜਾਂਦੇ।
ਸਾਰੇ ਸੁਖ ਪਾਉਂਦੇ ਨੇ ਗੁਰਮੁਖ, ਪਰਮ ਅਨੰਦ ਵਿਚ ਖੋ ਜਾਂਦੇ।
-੭-
ਤ੍ਰਿਪਤ ਉਹੀ ਸੰਤੋਖੀ ਗੁਰਮੁਖ, ਸੁੱਤਾ ਵੀ ਅਣਸੁੱਤਾ।
ਸੁਪਨ ਅਵਸਥਾ ਵਿਚ ਵੀ ਚੇਤਨ, ਈਸ਼ਵਰ ਪ੍ਰੇਮ ਗੜੁਤਾ।
-੮-
ਨਿਰਲੱਗ, ਅਣਛੂਹ ਰੂਹ ਦੇ ਵਿਚ ਆ, ਵਸੇ ਨੂਰਾਨੀ ਸ਼ਕਤੀ।
ਸਹਿਜ ਅਵਸਥਾ, ਸਥਿਰ ਅਵਸਥਾ, ਹੀ ਮੁਕਤੀ ਦੀ ਜੁਗਤੀ।
-੯-
ਗੁਰਮੁਖ ਦੀ ਬੁਧੀ ਤਾਂ ਹੁੰਦੀ, ਰਬ ਓਟ ਬਿਨ ਆਕੁਲ।
ਬ੍ਰਹਮ-ਗਿਆਨੀ ਦੀ ਬੁੱਧ ਸਦਾ ਹੀ ਨਿਹਕਾਮੀ, ਨਿਹਕੇਵਲ।
-੧੦-
ਨਿਰਾਕਾਰ ਚੇਤੰਨ ਜੋਤ ਤਾਂ, ਸ਼ਾਂਤ ਅਡੋਲ ਸਦੀਵੀ,
ਸਹਿਜ ਅਵਸਥਾ, ਅਹਿਲ ਅਵਸਥਾ, ਸੁਖ, ਖੇੜੇ ਵਿਚ ਖੀਵੀ।

ਦੋਹੇ-੨
ਡਾ: ਦਲਵਿੰਦਰ ਸਿੰਘ ਗ੍ਰੇਵਾਲ
-੧-
ਅੰਮ੍ਰਿਤ ਵੇਲਾ, ਜਗ ਤੋਂ ਮੁੜੀਏ।
ਟੇਕ ਲਗਾਕੇ, ਰਬ ਵਲ ਜੁੜੀਏ।
-੨-
ਨਾ ਮਨ ਲੋਚੇ, ਨਾ ਮਨ ਸੋਚੇ।
ਆਸ ਨਾ ਇਛਾ, ਕਿਵੇਂ ਵਿਗੋਚੇ?
-੩-
ਜੋ ਮਿਲਿਆ ਖੁਸ਼ ਉਸ ਦੇ ਨਾਲ।
ਸੰਤੋਖੀ ਦਾ ਸਬਰ ਕਮਾਲ।
-੪-
ਨਾਂ ਸੁੱਖ, ਨਾਂ ਦੁੱਖ, ਨਾਂ ਚਾੳ, ਨਾਂ ਗਮ।
ਸਹਿਜ ਅਵਸਥਾ, ਦਿਸਦਾ ਸਭ ਸਮ।
-੫-
ਨਾਂ ਕੋਈ ਖਿੱਚ ਤੇ ਨਾਂ ਕੋਈ ਭਾਲ।
ਜਦ ਜੁੜ ਜਾਈਏ, ਉਸ ਦੇ ਨਾਲ।
5th October 2018 5:13pm
Gravatar
Eng Darshan Singh Khalsa (Sydney, Australia)
.. ਵੀਰ ਹਰਜੀਤ ਸਿੰਘ ਜੀ, ਸਤਿ ਸ੍ਰੀ ਅਕਾਲ।

.. ਵੀਰ ਜੀ, ਆਪਦੀ ਲਿਖੀ ਪਹਿਲੀ ਲਾਈਨ ਦਾ ਜਵਾਬ ਹੈ:-
ਹਾਂ ਜੀ। ਇਸ ਸਬਦ ਵਿਚ ਬਾਬਾ ਨਾਮਦੇਵ ਜੀ
ਆਪਣੇ ‘ਰਮੇ ਹੋਏ’ ਅਕਾਲ-ਪੁਰਖ (ਕ੍ਰਿਸ਼ਨ ਜੀ) ਦੀ ਉਪਮਾ ਕਰ ਰਹੇ ਹਨ।

.. ਲੋਕਾਈ ਵਲੋਂ ਮੰਨੇ ਜਾਂਦੇ ‘ਕ੍ਰਿਸ਼ਨ’ ਮਨੁੱਖ ਬਾਰੇ ਕੋਈ ਜ਼ਿਕਰ ਨਹੀਂ ਹੈ।

.. ਜਦ ਅਕਾਲ ਪੁਰਖ ਸੱਭ ਵਿਚ ਰਮਿਆ ਹੋਇਆ ਹੈੇ, ਸਮਾਇਆ ਹੋਇਆ ਹੈ,

.. ਤਾਂ ਤੇ ਇਸਦਾ ਮਤਲਭ ਉਹ ਹਰ ਮਨੁੱਖ-ਮਾਤਰ ਵਿਚ ਵੀ ਰਮਿਆ ਹੈ, ਸਮਾਇਆ ਹੈ।
.. ਤਾਂ ਤੇ ਉਹ ਉਸ ਮੇਂਡੇ ਵਿਚ ਵੀ ਹੈ, ਜਿਸਦੇ ਰੋਮਾਂ ਦੀ ਬਣਾਈ ਕੰਬਲੀ ਕਰਿਸ਼ਨ ਨੇ ਪਹਿਨੀ ਹੈ।
.. ਤਾਂ ਤੇ ਉਹ ਮਾਤਾ ਦੇਵਕੀ ਦੇ ਪੁੱਤਰ ਕਰਿਸ਼ਨ ਵਿਚ ਵੀ ਰਮਿਆ ਹੈ, ਸਮਾਇਆ ਹੈ।
.. ਤਾਂ ਤੇ ਉਹ ਬਿੰਦਾਬਨ ਵਿਚ ਬੇਨ (ਬੰਸਰੀ) ਬਜਾ ਰਹੇ ਕਰਿਸ਼ਨ ਵਿਚ ਵੀ ਹੈ।
.. ਤਾਂ ਤੇ ਉਹ ਬੰਸਰੀ ਦੀ ਧੁੰਨ ਵਿਚ ਮਸਤ ਗਊਆਂ ਵਿਚ ਵੀ ਹੈ।
..
ਸਬਦ ਦੀ ‘ਰਹਾਉ’ ਦੀ ਪੰਕਤੀ ਹੈ।

"ਧਨਿ ਧੰਨਿ ਓ ਰਾਮ ਬੇਨੁ ਬਾਜੈ ॥ ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥

.. ਬਾਬਾ ਨਾਮਦੇਵ ਜੀ ਇਸ ਪੰਕਤੀ ਵਿਚ ਵਿਚਾਰ ਰਮੇ ਹੋਏ ‘ਰਾਮ’ ਦੀ ਕ੍ਰਿਤ ਦੀ ਵਡਿਆਈ ਕਰ ਰਹੇ ਹਨ। ਕਿਸ ਤਰਾਂ ਉਹ ਹਰ ਪਾਸੇ ਆਪਣੇ ਰਮੇ ਹੋਏ ‘ਰਾਮ’ ਦੀ ਛਵੀ ਨੂੰ ਹਰ ਪਾਸੇ ਨਿਹਾਰ ਰਹੇ ਹਨ। ਕਰਿਸ਼ਨ, ਦੇਵਕੀ, ਬਿੰਦਰਾਬਨ ਇਹ ਪ੍ਰੋਡਾਵਾਦ ਲਖਾਇਕ ਹਨ।

.. ਪੰਨਾ ਨੰਬਰ 988 ਉੱਪਰ ਬਾਬਾ ਨਾਮਦੇਵ ਜੀ ਅੱਗਲੇ ਸਬਦ ਦੀ ਪੰਕਤੀ ਹੈ ‘ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ ॥੧॥ ਰਹਾਉ॥’।

.. ਇਸ ਸਬਦ ਵਿਚ ਆਪਣੇ ਅਕਾਲ-ਪੁਰਖ ਲਈ ਕੇਸੌ, ਸਾਂਵਲੇ, ਬੀਠਲ਼ ਸਬਦਾਂ ਦੀ ਵਰਤੋਂ ਕਰਦੇ ਹਨ। ਇਹ ਸੱਭ ਪ੍ਰੋਡਾਵਾਦੀ ਪ੍ਰਤੀਕ ਹਨ। ਯਾਨੀ ਬਾਹਰਲੀਆਂ ਉਦਾਹਰਨਾਂ ਦੇ ਕੇ ਸਮਝਾਉਣਾ ਕਰਨਾ।

.. ਬਾਕੀ ਆਪ ਜੀ ਦੀ ਲਿਖਤ ਤੋਂ ਇਹ ਮਹਿਸੂਸ ਹੋ ਰਿਹਾ ਹੈ, ਕਿ ਆਪ ਜੀ ‘ਸਬਦ ਗਿਆਨ ਗੁਰ’ੂ ਦੇ ਪਾਵਨ ਸਰੂਪ ਨੂੰ ਦੇਹ ਦੀ ਤਰਾਂ ਮੰਨਣਾ ਕਰ ਰਹੋ, ਇਸੇ ਲਈ ਲਫਜ਼ ‘ਅੰਗ’ ਦੀ ਵਰਤੋਂ ਕੀਤੀ ਹੈ।

.. ਤੁਸੀਂ ਪ੍ਰੋ. ਸ਼ਾਹਿਬ ਸਿੰਘ ਜੀ ਦੁਆਰਾ ਲਿਖਤ ਟੀਕੇ ਦਾ ਜ਼ਿਕਰ ਕੀਤਾ ਹੈ, ਉਹਨਾਂ ਦੀਆਂ ਸਾਰੀਆਂ ਲਿਖਤਾਂ ਵਿਚ ਹਮੇਂਸ਼ਾ ਲਫਜ਼ ‘ਪੰਨਾ’ ਹੀ ਵਰਤਿਆ ਗਿਆ ਹੈ।

.. ਲਫਜ਼ ‘ਅੰਗ’ ਦੇ ਵਰਤੋਂ ਬਾਰੇ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ।

.. ਸਬਦ ਗੁਰੁੂ ਗਰੰਥ ਸਾਹਿਬ ਜੀ ਅੰਦਰ ਦਰਜ਼ ਗੁਰਬਾਣੀ ਪੰਜਵੇਂ ਸਤਿਗੁਰੂ ਅਰਜਨ ਸਾਹਿਬ ਜੀ ਦੀ ਸੰਪਾਦਨਾ ਹੇਠ ਇਕੱਤਰ ਕੀਤੀ ਗਈ ਹੈ। ਇਸ ਵਿਚ ‘ੴ ਤੋਂ ਲੈਕੇ ਤਨੁ ਮਨੁ ਥੀਵੈ ਹਰਿਆ’ ਤੱਕ ਕੋਈ ਵੀ ਪੰਕਤੀ ਗੁਰੁੂ ਆਸ਼ੇ (ਗੁਰਮੱਤ) ਤੋਂ ਉੱਲਟ ਹੈ ਹੀ ਨਹੀਂ ਹੈ।

.. ਇਹ ਸਾਡੀ ਅਲਪ ਮੱਤ ਹੋਣ ਕਰਕੇ, ਕਈ ਵਾਰ ਸਾਡੇ ਅੰਦਰ ਭੁਲੇਖੇ ਆ ਖੜੇ ਹੁੰਦੇ ਹਨ। ਗੁਰਬਾਣੀ ਸਿਧਾਂਤ ਦ੍ਰਿੜਤਾ ਨਾਲ ਮਨ ਵਿਚ ਬੈਠ ਜਾਏ ਤਾਂ ਸਾਰੀ ਬਾਣੀ ਦੀ ਇਕਸਾਰਤਾ ਦੀ ਸਮਝ ਆਉਂਦੀ ਹੈ।

.. ਸਾਰੀ ‘ਭਗਤ ਬਾਣੀ’ ਪਹਿਲੇ ਗੁਰੁੂ ਸਾਹਿਬ ਬਾਬਾ ਨਾਨਕ ਸਾਹਿਬ ਨੇ, ਆਪਹੀ ਗੁਰਮੱਤ ਆਸ਼ੇ ਦੇ ਅਨੁਸਾਰ ਇਕੱਤਰ ਕਰਨੀ ਕੀਤੀ।

.. ਸਾਰੇ ਵੇਰਵੇ, ਹਵਾਲੇ, ਉਦਾਹਰਨਾ, ਪ੍ਰਤੀਕ, ਕਥਾ-ਕਹਾਣੀਆਂ ਵਿਚ ਪਾਤਰਾ ਦੇ ਨਾਵਾਂ ਦਾ ਜ਼ਿਕਰ, ਕੇਵਲ ਮਨੁੱਖ ਮਾਤਰ ਨੂੰ ਸਮਝਾਉਣਾ ਕਰਨਾ ਹੇੈ, ਉਹਨਾਂ ਨਾਲ ਜੋੜਨਾ ਨਹੀਂ ਹੈ।

.. ਜੁੜਨਾ, ਸੰਗ, ਸੰਗਤ ਤਾਂ ਕੇਵਲ ਇੱਕ ਦੀ ਹੀ ਕਰਨੀ ਹੈ।

ਉਹ ਹੈ …

.. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
4th October 2018 9:54pm
Gravatar
Harjit Singh (Kapurthala, India)
ਕੀ ਇਹ ਸਾਰਾ ਸ਼ਬਦ ਸ਼੍ਰੀ ਕ੍ਰਿਸ਼ਨ ਜੀ ਦੀ ਉਪਮਾ ਲਈ ਹੈ ?

ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਧਨਿ ਧੰਨਿ ਓ ਰਾਮ ਬੇਨੁ ਬਾਜੈ ॥ ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥ ਧਨਿ ਧਨਿ ਮੇਘਾ ਰੋਮਾਵਲੀ ॥ ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥ ਧਨਿ ਧਨਿ ਤੂ ਮਾਤਾ ਦੇਵਕੀ ॥ ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥ ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥ ਜਹ ਖੇਲੈ ਸ੍ਰੀ ਨਾਰਾਇਨਾ ॥੩॥ ਬੇਨੁ ਬਜਾਵੈ ਗੋਧਨੁ ਚਰੈ ॥ ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥ - ਮਾਲੀ ਗਉੜਾ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ - ਅੰਗ ੯੮੮

ਮੈਂ ਇਹ ਸ਼ਬਦ ਪੜਿਆ ਤੇ ਨਾਲ ਪ੍ਰੋ ਸਾਹਿਬ ਸਿੰਘ ਜੀ ਦੀ ਵਿਆਖਿਆ ਵੀ ਅਤੇ ਅੰਤ ਵਿੱਚ ਦਿੱਤਾ ਹੋਇਆ ਨੋਟ ਵੀ, ਜਿਸ ਵਿੱਚ ਦੱਸਿਆ ਹੈ ਕਿ ਜਿਸ ਨਾਲ ਇਨਸਾਨ ਪਿਆਰ ਕਰਦਾ ਹੈ ਉਸਦੀਆਂ ਸਾਰੀਆਂ ਚੀਜਾਂ ਨਾਲ ਵੀ ਇਨਸਾਨ ਪਿਆਰ ਕਰਨ ਲਗ ਪੈਂਦੇ ਹੈ ਜਿਵੇ ਇਸ ਸ਼ਬਦ ਵਿੱਚ ਕ੍ਰਿਸ਼ਨ ਜੀ ਨੇ ਕੀ ਕੀ ਕੀਤਾ ਉਹ ਸਭ ਦੱਸਿਆ ਹੈ ਅਤੇ ਉਸਨੂੰ ਪਿਆਰ ਵੀ ਕੀਤਾ ਗਿਆ ਹੈ ।
2nd October 2018 4:42am
Gravatar
Gursharn Singh Dhillon (Ajax, Canada)
ਸ੍ਰ. ਹਰਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ।
ਵੀਰ ਜੀ, ਆਪ ਨੇ ਭਗਤ ਨਾਮਦੇਵ ਜੀ ਦੇ ਸ਼ਬਦ ਬਾਰੇ ਵਿਚਾਰ ਮੰਗੇ ਹਨ ਕਿ, ਕੀ ਇਹ ਸਾਰਾ ਸ਼ਬਦ ਸ਼੍ਰੀ ਕ੍ਰਿਸ਼ਨ ਜੀ ਦੀ ਉਪਮਾ ਲਈ ਹੈ ?
ਵੀਰ ਜੀ, ਪਹਿਲਾਂ ਤਾਂ ਇਹ ਵਿਚਾਰ ਦੀ ਗੱਲ ਹੈ ਕਿ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਵਿੱਚ ਅਵਤਾਰਾਂ ਦੇ ਉਪਾਸ਼ਕ ਭਗਤਾਂ ਦੀ ਬਾਣੀ ਹੈ ਜਾਂ ਸਿਰਫ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੀਆਂ ਦੀ ? ਮੇਰੀ ਤੁੱਛ ਬੁੱਧੀ ਅਨੁਸਾਰ ਤਾਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਬਹੁਤ ਜਰੂਰੀ ਹੈ, ਨਹੀਂ ਤਾਂ ਜਿਵੇਂ ਤੁਸੀਂ ਸਵਾਲ ਕੀਤਾ ਹੈ, ਇੰਜ਼ ਹੀ ਲੱਗੇਗਾ ਕਿ ਸ਼ਾਇਦ ਭਗਤ ਜੀ ਸ਼੍ਰੀ ਕ੍ਰਿਸ਼ਨ ਜੀ ਦੀ ਉਪਮਾ ਕਰ ਰਹੇ ਹਨ ।
ਇਸ ਸ਼ਬਦ ਬਾਰੇ ਸ੍ਰ. ਬਲਦੇਵ ਸਿੰਘ ਜੀ ਟੋਰਾਂਟੋ ਹੁਰਾਂ ਨੇ ਵੀ ‘ਸਿੱਖ ਮਾਰਗ’ ‘ਤੇ ਆਪਣੇ ਵਿਚਾਰ ਲਿੱਖੇ ਹਨ । ਜੋ ਤੁਸੀਂ ਉਹਨਾਂ ਦੇ ਲੇਖਾਂ ਵਾਲੀ ਲੜੀ ਵਿੱਚ ਵੇਖ ਸਕਦੇ ਹੋ “ਧਨਿ ਧੰਨਿ ਓ ਰਾਮ ਬੇਨੁ ਬਾਜੈ” ।
ਬਾਕੀ ਇਸ ਸ਼ਬਦ ਲਈ ਸਾਰੇ ‘ਸਿੱਖ ਮਾਰਗ’ ਦੇ ਵਿਦਵਾਨਾਂ ਤੇ ਪਾਠਕਾਂ ਨੂੰ ਬੇਨਤੀ ਹੈ ਕਿ ਆਪਣੇ ਵਿਚਾਰ ਦੇਣ ਤਾਂ ਜੋ ਇਸ ਸ਼ਬਦ ਬਾਰੇ ਸਾਰੇ ਭੁੱਲੇਖੇ ਦੂਰ ਹੋ ਸਕਣ ਅਤੇ ਕੋਈ ਇਕ ਫੈਸਲਾ ਹੋ ਸਕੇ, ਧੰਨਵਾਦੀ ਹੋਵਾਂਗਾ ।
ਵੀਰ ਜੀ, ਦੂਜੇ ਪਾਸੇ ਅਜੇ ਤਾਂ ਆਪਾਂ ਨੂੰ ਇਹ ਵੀ ਨਹੀਂ ਪਤਾ ਕਿ “ਸ਼ਬਦ ਗੁਰੂ” ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਪਹਿਲਾਂ ਆਦਿ ਗ੍ਰੰਥ ਵੀ ਆਖਦੇ ਸਨ, ਉਸ ਦੇ ਵਿੱਚ ਫਲਾਣਾ ਸ਼ਬਦ ਕਿਥੇ ਹੈ ਦੱਸਣ ਲਈ ਉਸਨੂੰ ‘ਅੰਗ’ ਲਿਖਣਾ ਹੈ ਜਾਂ ‘ਪੰਨਾ’ ?
ਕੀ ਆਪ ਦੱਸਣ ਦੀ ਖੇਚਲ ਕਰੋਗੇ ਕਿ ਤੁਸੀਂ “ਅੰਗ” ਕਿਉਂ ਲਿਖਦੇ ਹੋ ? ਅਤੇ ਇਹ ਕਿਵੇਂ ਠੀਕ ਹੈ ?
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
4th October 2018 7:55am
Gravatar
Gursharn Singh Dhillon (Ajax, Canada)
ਸ੍ਰ. ਦਰਸ਼ਨ ਸਿੰਘ ਖਾਲਸਾ ਜੀ. ਸਤਿ ਸ੍ਰੀ ਅਕਾਲ ।
ਪਹਿਲਾਂ ਤਾਂ ਆਪ ਨੇ ਇਹ ਬਹੁਤ ਹੀ ਮਹੱਤਵ ਪੂਰਨ ਗੱਲ ਦੱਸੀ ਹੈ ਕਿ “ਗੁਰਬਾਣੀ’ ਗਿਆਨ ਵਿਚਾਰ ਦਾ ਖ਼ਜਾਨਾ ਹੈ।“ । ਇਹ ਗੱਲ ਸ਼ਾਇਦ ਬਹੁਤ ਸਾਰੇ ਸਿੱਖ ਮਾਰਗ ਦੇ ਪਾਠਕਾਂ ਨੂੰ ਵੀ ਨਾਂ ਪਤਾ ਹੋਵੇ, ਇਸ ਲਈ ਧੰਨਵਾਦ ।
ਤੁਸੀ ਲਿਖਿਆ ਹੈ “ਇਹ ਕਿਸੇ ਇੱਕ ਮਨੁੱਖ ਨੂੰ ਮੁਖਾਤਿੱਬ ਕਰਕੇ ਨਹੀਂ ਉਚਾਰੀ ਗਈ ਹੈ, ਬਲਕਿ ਸਾਰੇ ਮਨੁੱਖ-ਮਾਤਰ ਲਈ ਹੈ।“
ਵੀਰ ਜੀ, ਇਹ ਠੀਕ ਹੈ ਕਿ ਗੁਰਬਾਣੀ ਕਿਸੇ ਇਕ ਮਨੁੱਖ ਨੂੰ ਮੁਖਾਤਿੱਬ ਕਰਕੇ ਨਹੀਂ ਉਚਾਰੀ ਗਈ, ਪਰ ਇਹ ਸਿੱਖ ਧਰਮ ਦੇ ਵੱਖ ਵੱਖ ਕਾਰ-ਵਿਹਾਰਾਂ ਸਮੇਂ ਵੱਖ-ਵੱਖ ਬਾਣੀਆਂ ਦੇ ਰੂਪ ਵਿੱਚ ਪੜ੍ਹੀ ਜਾਂਦੀ ਹੈ । ਜਿਵੇਂ ਕਿ ਕਿਸੇ ਦੇ ਵਿਆਹ ਦੇ ਸਮਾਗਮ ਸਮੇਂ, ਫੇਰੇ ਲੈਣ, ਪੱਲਾ ਫੜਾਉਣ, ਕਿਸੇ ਦੇ ਪ੍ਰਾਣੀ ਦੇ ਅੰਤਮ ਸਮੇਂ ਸਸਕਾਰ ਤੋਂ ਪਿੱਛੋਂ, ਫਿਰ ਭੋਗ ਪੈਣ ਸਮੇਂ, ਕਿਸੇ ਬੱਚੇ ਬੱਚੀ ਦੇ ਜਨਮ ਦਿੱਨ ਸਮੇਂ, ਕਿਸੇ ਸਿੱਖ ਦੇ ਨਵੇਂ ਘਰ ਜਾਂ ਕਾਰੋਬਾਰ ਸਮੇਂ ਆਦਿ ਗੁਰਬਾਣੀ ਵਿੱਚੋਂ ਵੱਖ-ਵੱਖ ਸ਼ਬਦ ਲਏ ਜਾਂਦੇ ਹਨ ।
ਵੀਰ ਜੀ, ਮੇਰੇ ਜੀਵਨ ਵਿੱਚ ਤਾਂ ਇਸ ਤਰ੍ਹਾਂ ਦਾ ਕੋਈ ਸਮਾਗਮ ਵੇਖਣ ਵਿੱਚ ਨਹੀਂ ਆਇਆ ਕਿ ਕਿਸੇ ਦੇ ਅਨੰਦ ਕਾਰਜ ਸਮੇਂ ਲਾਵਾਂ ਦੇ ਪਾਠ ਦੀ ਥਾਂ ਤੇ ‘ਸੋਹਿਲਾ’, ਅਲਾਹਣੀਆਂ ਜਾਂ ‘ਸਦੁ’ ਬਾਣੀ ਦਾ ਪਾਠ ਪੜ੍ਹਿਆ ਹੋਵੇ । ਹੋ ਸਕਦਾ ਹੈ, ਤੁਹਾਡੇ ਖੁਸ਼ੀ ਜਾਂ ਗਮੀ ਵਾਲੇ ਸਮਾਗਮਾ ਵਿੱਚ ਇਹ ਵਿਚਾਰ ਨਾ ਕੀਤੀ ਜਾਂਦੀ ਹੋਵੇ ।
ਵੀਰ ਜੀ, ਇਸ ਸਲੋਕ ਵਿੱਚ ਵੀ ਭਗਤ ਫਰੀਦ ਜੀ ਨੇ ਸਿਰਫ ਬਗਲੇ ਤੇ ਹੰਝ (ਹੰਸ) ਦੀ ਹੀ ਕਿਉਂ ਉਧਾਰਨ ਦਿਤੀ ਹੈ । ਦਰਿਆ ਦੇ ਕਿਨਾਰੇ ‘ਤੇ ਬਹੁਤ ਸਾਰੇ ਹੋਰ ਵੀ ਪੰਛੀ ਹੁੰਦੇ ਹਨ; ਇਸ ਦਾ ਕਾਰਨ ਇਹ ਹੀ ਹੈ ਕਿ ਬਗਲੇ ਨੂੰ ਗੁਰਬਾਣੀ ਤੇ ਸਮਾਜ ਵਿੱਚ ਭੇਖੀ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ । ਜਿਵੇਂ ਆਮ ਬੋਲਚਾਲ ਵਿੱਚ ਵੀ ਆਖ ਦੇਂਦੇ ਹਨ “ਇਹ ਤਾਂ ਬਗੁਲਾ ਭਗਤ ਹੈ” । ਪਰ ‘ਹੰਸ’ ਨੂੰ ਬਹੁਤ ਸੱਚਾ ਸੁੱਚਾ । ਬਗਲਾ ਜੋ ਵੇਖਣ ਨੂੰ ਤਾਂ ਚਿੱਟਾ ਰੰਗ ਦਾ ਹੋਣ ਕਰਕੇ ਹੰਸ ਲੱਗਦਾ ਹੈ ਪਰ ਹੈ ਨਹੀਂ, ਇਸੇ ਕਰਕੇ ਅਗਲੀ ਪੰਗਤੀ ਵਿੱਚ ‘ਹੰਝ’ ਸ਼ਬਦ ਵਰਤਿਆ ਹੈ ।
ਵੀਰ ਜੀ, ਸਾਇਦ ਹੀ ਕੋਈ ਹੋਵੇ ਜਿਹੜਾ ਆਪਣੇ ਰਿਸ਼ਤੇਦਾਰ ਜਾਂ ਦੋਸਤ ਮਿਤਰ ਪ੍ਰਾਣੀ ਦੇ ਆਖਰੀ ਸਮਾਗਮ ਵਿੱਚ ਇਹ ਸੁੱਣਨਾ ਚਾਹੁੰਦਾ ਹੋਵੇ ਕਿ ਉਸ ਦਾ ਦੋਸਤ ਜਾਂ ਰਿਸ਼ਤੇਦਾਰ ਬਗਲੇ ਵਰਗਾ ਭੇਖੀ ਸੀ ਜੋ ਐਸ਼ਾਂ ਕਰਦੇ ਹੋਏ ਨੂੰ ਮੌਤ ਨੇ ਅਚਾਨਕ ਘੇਰ ਲਿਆ ਹੈ । ਉਹ ਉਸਦਾ ਕੋਈ ਸ਼ੁੱਭਚਿੰਤਕ ਤਾਂ ਨਹੀਂ ਹੋ ਸਕਦਾ ।
ਜਿਵੇਂ ਅਕਸਰ ਹੀ ਮਿਰਤਕ ਪ੍ਰਾਣੀ ਦੇ ਰੱਖੇ ਭੋਗ ਸਮੇਂ ਇਹ ਸ਼ਬਦ ਭਾਈ ਜੀ ਪੜ੍ਹਦੇ ਸੁਣੇ ਹਨ, ਭਾਂਵੇ ਕਿ ਇਸ ਦਾ ਅਸਲ ਅਰਥ ‘ਰਹਉ’ ਵਾਲੀ ਪੰਗਤੀ ਵਿੱਚ ਹੋਰ ਹੈ:- ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ॥(ਭਗਤ ਕਬੀਰ ਜੀ,ਪੰਨਾ 1104) ਪਰ ਇਹ ਕਦੀ ਨਹੀਂ ਸੁਣਿਆ ਕਿ ਕਿਸੇ ਨੇ ਗੁਰਬਾਣੀ ਦੀਆਂ ਇਹ ਪੰਗਤੀਆਂ ਮਿਰਤਕ ਪ੍ਰਾਣੀ ਦੇ ਭੋਗ ਸਮੇਂ ਪੜ੍ਹੀਆਂ ਹੋਣ, ਹਮੇਸ਼ਾਂ ਖੁਸ਼ੀ ਵਾਲੇ ਸਮਾਗਮ ਵਿੱਚ ਹੀ ਇਹ ਸ਼ਬਦ ਪੜ੍ਹਦੇ ਹਨ; ਭਾਂਵੇ ਕਿ ਇਸ ਸ਼ਬਦ ਦੀ ‘ਰਹਾਉ’ ਵਾਲੀ ਪੰਗਤੀ ਦਾ ਭਾਵ ਵੀ ਕੁਝ ਹੋਰ ਹੈ :ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥(ਮ:5,ਪੰਨਾ 44)
ਸੋ, ਮੇਰੀ ਤੁੱਛ ਬੁੱਧੀ ਅਤੇ ਕੁਝ ਵੀਰਾਂ ਨਾਲ ਵਿਚਾਰ ਕਰਨ ਤੋਂ ਬਆਦ ਇਹ ਹੀ ਸਮਝ ਵਿੱਚ ਆਇਆ ਹੈ ਕਿ ਭਗਤ ਜੀ ਦੇ ਇਸ ਸਲੋਕ ਨੂੰ ਕਿਸੇ ਮਿਰਤਕ ਪ੍ਰਾਣੀ ਦੇ ਰੱਖੇ ਅੰਤਮ ਸਮਾਗਮ ਵਿੱਚ ਪੜ੍ਹਨਾ ਉਸ ਦੀ ਸਿਫਤ ਵਿੱਚ ਨਹੀਂ ਹੈ । ਪਰ ਜਿਵੇਂ ਤੁਸੀਂ ਲਿਖਿਆ ਹੈ ਕਿ,: “ਸਾਡੀ ਆਪਣੀ ਸੋਚ ਤੇ ਮਨੱਸਰ/ਨਿਰਭਰ ਕਰਦਾ ਹੈ, ਕਿ ਅਸੀਂ ਗੁਰਬਾਣੀ ਅਰਥਾਂ ਨੂੰ ਕਿਸ ਤਰਾਂ ਲੈ ਰਹੇ ਹਾਂ”। ਹਾਂ, ਤੁਹਾਨੂੰ ਇਹ ਪੜ੍ਹਨਾ ਜਾਂ ਪੜ੍ਹਾਉਣਾ ਠੀਕ ਲੱਗਦਾ ਹੈ ਤਾਂ ਜਰੂਰ ਪੜ੍ਹੋ ਤੇ ਭੜ੍ਹਾਉ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
28th September 2018 9:13am
Gravatar
Sukhjit.singh kapurthala (Kapurthala, India)
ਵੀਰ ਗੁਰਸ਼ਰਨ ਸਿੰਘ ਜੀ
ਗੁਰ ਫਤਹਿ
ਜਵਾਬ ਦੇਣ ਲੲੀ ਧੰਨਵਾਦ
ਮੇਰੀ ਛਪਾੲੀ ਅਧੀਨ ਪੁਸਤਕ * ਗੁਰਬਾਣੀ ਦੀ ਪ੍ਰਚਲਿਤ/ ਸਹੀ ਵਰਤੋਂ * ਸਾਰੀ ੲਿਸੇ ਵਿਸ਼ੇ ਤੇ ਹੀ ਕੇਂਦਰਤ ਹੈ ਜੀ
ਸਿਖ ਮਾਰਗ ਦੇ ਪਾਠਕ ਮੇਰੇ ਨਾਮ ਹੇਠ ਅਕਾੳੂਟ ਵਿਚ ਪੜ ਸਕਦੇ ਹਨ

ਸੁਖਜੀਤ ਸਿੰਘ ਕਪੂਰਥਲਾ
98720-76876
28th September 2018 5:00am
Gravatar
Eng Darshan Singh Khalsa (Sydney, Australia)
ਦਸਵੰਧ - ਆਪਣੀ ਹੱਕ ਸੱਚ ਦੀ ਕਮਾਈ ਦਾ ਦਸਵਾਂ ਹਿੱਸਾ।

ਇਸਦੀ ਸੁਚੱਜੀ ਵਰਤੋਂ ਕਿਵੇਂ ਕਰਨੀ ਹੈ, ਇਹ ਹਰ ਮਨੁੱਖ ਦਾ ਆਪਣਾ ਨਿਜ਼ੀ ਫੈਸਲਾ ਹੈੇ।

ਇੱਕ ਗੱਲ ਜਰੂਰ ਧਿਆਨ ਦੇਣ ਵਾਲੀ ਹੈ ਕਿ ਅੱਜ ਕੱਲ ਧਾਰਮਿੱਕ ਸਥਾਨਾਂ ਵਿਚ ਦਿੱਤੇ ਤੁਹਾਡੇ ਦਸਵੰਧ ਦੀ ਬਹੁਤ ਦੁਰਵਰਤੋਂ ਹੋ ਰਹੀ ਹੈ। ਤੁਸੀਂ ਬਿਨਾਂ ਸੋਚੇ ਸਮਝੇ ਧਾਰਮਿੱਕ ਸਥਾਂਨਾਂ ਦੀਆਂ ਗੋਲਕਾਂ ਭਰੀ ਜਾ ਰਹੇ ਹੋ।
ਆਪਣੀ ਅੱਕਲ ਨੂੰ ਹੱਥ ਮਾਰੋ। ਜ਼ਰਾਂ ਤਾਂ ਸੋਚੋ। ਇਹ ਧਾਰਮਿੱਕ ਸੰਸਥਾਵਾਂ ਅਤੇ ਪੂਜਾਰੀ ਲਾਣਾ, ਵਿਹਲੜ ਡੇਰੇਦਾਰ ਤੁਹਾਡੀ ਹੱਕ ਸੱਚ ਦੀ ਕਮਾਈ ਤੇ ਗੁਲਛਰੇ ਉਡਾਅ ਰਹੇ ਹਨ।

.. ਤੁਸੀ ਬੇਵਕੂਫ ਬਣਕੇ ਇਹਨਾਂ ਅੱਗੇ ਆਪਣੀਆਂ ਮੁਰਾਦਾ ਪੂਰੀਆਂ ਕਰਨ ਲਈ ਹੱਥ ਅੱਡਦੇ ਹੋ। ਭਲਿਉ ਇਹ ਤਾਂ ਵੇਹਲੜ ਲਾਣਾ ਹੈ, ਜੋ ਤੁਹਾਡੀ ਕੀਤੀ ਕਮਾਈ ਤੇ ਪਲਦਾ ਹੈ।

ਤੁਸੀ ਬੇਵਕੂਫ ਅਗਿਆਨੀ ਬਣਕੇ ਇਹਨਾਂ ਦੇ ਪੈਰਾਂ ਨੂੰ ਚੱਟੀ ਜਾ ਰਹੇ ਹੋ। ਫਿੱਟ ਲਾਹਨੱਤ ਹੈ ਤੁਹਾਡੀ ਸਰਧਾ ਤੇ।

ਆਪਣੀ ਹੱਕ ਹਲਾਲ ਦੀ ਕਮਾਈ ਨੂੰ ਆਪਣੇ ਹੱਥੀਂ ਕਿਸੇ ਸੱਚੇ ਜਰੂਰਤਮੰਦ/ਲੋੜਵੰਦ ਨੂੰ ਦੇਣਾ ਕਰੋ ਜੀ।

ਤੁਹਾਡਾ ਦਸਵੰਧ ਤਦੋਂ ਹੀ ਸਫਲਾ ਹੈ ਜਦ ਲੋੜਵੰਦ ਤੁਹਾਡੇ ਦਿੱਤੇ ਦਸਵੰਧ ਦੀ ਸੂਵਰਤੋਂ ਕਰੇ ਅਤੇ ਮਿਹਨਤ ਕਰਨ ਲਈ ਮਨ ਵਿਚ ਭਾਵ ਰੱਖਦਾ ਹੋਵੇ।

ਬੀਮਾਰੀ ਦੀ ਹਾਲਤ ਵਿਚ ਕਿਸੇ ਬੀਮਾਰ ਦੀ ਮਦਦ, ਦਸਵੰਧ ਨਾਲ ਕੀਤੀ ਜਾ ਸਕਦੀ ਹੈ।

ਧਾਰਮਿੱਕ ਸਥਾਨਾਂ ਦੀਆਂ ਗੋਲਕਾਂ ਭਰਨੀਆਂ ਬੰਦ ਕਰੋ ਜੀ।

ਆਪਣੇ ਦਸਵੰਧ ਦੀ ਸੁਚੱਜੀ ਵਰਤੋਂ ਆਪ ਆਪਣੇ ਹੱਥੀਂ ਕਰੋ ਜੀ।

ਜਰੂਰਤਮੰਦ ਲੋੜਵੰਧ ਦੀ ਪਰਖ ਆਪ ਕਰੋ ਜੀ।

ਐਵੇਂ ਲੋਕਾਂ ਪਿਛੇ ਲੱਗਕੇ ਆਪਣੀ ਹੱਕ ਸੱਚ ਦੀ ਕਮਾਈ ਨੂੰ ਵਿਅਰਥ ਫਜ਼ੂਲ ਨਾ ਗਵਾਉ ਜੀ।
27th September 2018 8:34pm
Gravatar
Eng Darshan Singh Khalsa (Sydney, Australia)
ਵੀਰ ਗੁਰਸ਼ਰਨ ਸਿੰਘ ਕਸੇਲ ਜੀ, ਸਤਿ ਸ੍ਰੀ ਅਕਾਲ।

.. ਵੀਰ ਜੀਉ, ਮੇਰੀ ਵਿਚਾਰ/ਸਮਝ ਦੇ ਅਨੁਸਾਰ ‘ਗੁਰਬਾਣੀ’ ਗਿਆਨ ਵਿਚਾਰ ਦਾ ਖ਼ਜਾਨਾ ਹੈ। ਇਸ ਖ਼ਜਾਨੇ ਵਿਚੋਂ ਹਰ ਪ੍ਰਾਣੀ ਨੇ ਆਪਣੇ ਆਪਣੇ ਤਰੀਕੇ ਨਾਲ ਗਿਆਨ ਵਿਚਾਰ ਦੇ ਮੋਤੀ ਚੁਨਣਾ ਕੀਤਾ ਹੇੈ, ਕਰਨਾ ਹੈ। ਹਰ ਪ੍ਰਾਣੀ ਦੇ ਚੁਣੇ ਗਿਆਨ-ਵਿਚਾਰ ਦੇ ਮੋਤੀਆਂ ਵਿਚ ਇੱਕਸਾਰਤਾ-ਇੱਕਸੁਰਤਾ ਹੋਣਾ ਤਾਂ ਨਾ-ਮੁੰਮਕਿੰਨ ਹੈ। ਕਿਉਂਕਿ ਹਰ ਪ੍ਰਾਣੀ ਨੇ ਆਪਣੇ-ਆਪਣੇ ਤਰੀਕੇ, ਸਲੀਕੇ, ਸਾਧਨਾਂ ਨਾਲ ਇਹ ਗੁਰਬਾਣੀ ਗਿਆਨ-ਵਿਚਾਰ ਦੇ ਇਹ ਲਾਲ-ਮੋਤੀ ਚੁਨਣਾ ਕੀਤਾ ਹੇੈ,(ਹਰ ਪ੍ਰਾਣੀ ਦੀ ਸੰਗਤ ਅਤੇ ਸੰਸਕਾਰ ਅਲੱਗ ਅਲੱਗ ਹਨ)।

.. ਇਹ ਕਿਸੇ ਇੱਕ ਮਨੁੱਖ ਨੂੰ ਮੁਖਾਤਿੱਬ ਕਰਕੇ ਨਹੀਂ ਉਚਾਰੀ ਗਈ ਹੈ, ਬਲਕਿ ਸਾਰੇ ਮਨੁੱਖ-ਮਾਤਰ ਲਈ ਹੈ।

.. ਬਾਬਾ ਫਰੀਦ ਜੀ ਦੇ ਸਲੋਕ ਨਾਲ ਸਾਂਝ ਬਣਾਈਏ।
.. ਆਪ ਜੀ ਦੀ ਸੋਚ ਦੇ ਅਨੁਸਾਰ, ‘ਜਦੋਂ ਕਿਸੇ ਖਾਸ ਪ੍ਰਾਣੀ ਦੇ ਸਮਾਗਮ ਵਿੱਚ ਪੜ੍ਹੇ ਜਾਣਗੇ ਤਾਂ ਇਸ ਦੇ ਅਰਥ ਉਸ ਪ੍ਰਾਣੀ ਲਈ ਹੋਣਗੇ, ਕਿ ਉਹ ‘ਕੇਲਾਂ’ਕਰਦਾ ਮੌਤ ਨੂੰ ਭੁੱਲਿਆ ਹੋਇਆ ਮਰ ਗਿਆ ਹੈ।‘

.. ਵੀਰ ਜੀਉ ! ਇਸ ਸਲੋਕ ਦੇ ਅਰਥ, ਕਦਾਪੀ ਕਿਸੇ ਮਰੇ ਹੋਏ ਪ੍ਰਾਣੀ ਲਈ ਨਹੀਂ ਹਨ। ਬਲਕਿ ਜਿਉਂਦੇ ਜਾਗਦੇ ਮਨੁੱਕ ਲਈ ਗਿਆਨ ਹੈ, ਸੁਨੇਹਾ ਹੈ, ਸੰਦੇਸ਼ ਹੈ।

.. ਕੋਈ ਵੀਰ-ਭੈਣ, ਰਾਗੀ/ਕੀਰਤਨੀਆ ਅਗਰ ਕਿਸੇ ਮਿਰਤਕ ਪ੍ਰਾਣੀ ਦੇ ਸਮਾਗਮ ਵਿਚ ਇਸ ਸਲੋਕ ਦਾ ਜ਼ਿਕਰ ਕਰਦਾ ਹੈ, ਤਾਂ ਬਿਨਾਂ ਸੋਚੇ, ਸਮਝੇ, ਵਿਚਾਰੇ, ਸੰਗਤਾਂ ਦੇ ਸਾਹਮਣੇ ਇਸ ਸਲੋਕ ਦੀ ਵਿਆਖਿਆ ਮਰੇ ਹੋਏ ਪ੍ਰਾਣੀ ਨਾਲ ਜੋੜ ਕੇ ਕਰਨਾ ਨਾਦਾਨੀ ਅਗਿਆਨਤਾ ਹੋਵੇਗੀ।

.. ਕਿਉਂਕਿ, ਬਾਬਾ ਫਰੀਦ ਜੀ ਆਪਣੇ ਇਸ ਸਲੋਕ ਵਿਚ ਮਨੁੱਖਤਾ ਦੇ ਸਾਹਮਣੇ ਇੱਕ ਵਾਕਿਆ/ਸੀਨ/ਤਸਵੀਰ ਤੱਸਵੁਰ ਕਰ ਰਹੇ ਹਨ। ਜਿਸ ਤਰਾਂ ਆਪਾਂ ਕਈ ਵਾਰ .. ਮੰਨ ਲਉ ਕਹਿਕੇ ਕਿਸੇ ਉੱਲਝਨ ਦਾ ਹੱਲ ਲੱਭਦੇ ਹਾਂ। ਠੀਕ ਉਸੇ ਤਰਾਂ ਬਾਬਾ ਫਰੀਦ ਜੀ ਵੀ ਸਾਡੇ ਸਾਹਮਣੇ ਇਕ ਦਰਿਆ ਦੇ ਕਿਨਾਰੇ ਬੈਠੇ ਬਗੁਲੇ ਦਾ ਖਿਆਲ ਪੇਸ਼ ਕਰ ਰਹੇ ਹਨ, ਕਿ ਉਹ ਕਿਵੇਂ ਦਰਿਆ ਕਿਨਾਰੇ ਬੈਠਾ ਕੇਲ ਕਰ ਰਿਹਾ ਹੋਵੇ। ਫਿਰ ਅਚਿੰਤੇ/ਅਚਾਨਕ ਬਾਜ਼ ਨੇ ਝਪਟਾ ਮਾਰਿਆ। ਬਾਜ਼ ਦਾ ਝਪਟਾ ਵੀ, ਵਿਧੀ-ਵਿਧਾਨ ਦੇ ਤਹਿਤ ਪੈਣਾ ਹੋਇਆ। ਜੋ ਗਲਾਂ ਬਗੁਲੇ ਦੇ ਮਨ ਵਿਚ ਵੀ ਨਹੀਂ ਸਨ, ਰੱਬ ਨੇ ਉਹ ਗਲਾਂ ਕਰ ਦਿੱਤੀਆਂ, (ਭਾਵ ਬਗੁਲੇ ਨੇ ਮੌਤ ਨੂੰ ਵਿਸਾਰਿਆ ਹੋਇਆ ਸੀ ਉਹ ਅਚਾਨਕ ਆ ਗਈ।)
.. ਖਿਆਲ ਕਰੋ … ਕੀ ਬਾਬਾ ਫਰੀਦ ਜੀ ਦਰਿਆ ਨੇ ਕਿਨਾਰੇ ਬੈਠਕੇ ਇਹ ਸੀਨ ਵੇਖਿਆ ਹੋਵੇਗਾ। ਨਹੀਂ ਨਾ !! ਉਹਨਾਂ ਨੇ ਇਹ ਸੀਨ ਚਿਤਵਿਆ ਹੈ, ਸੋਚਿਆ ਹੈ। ਮਨੁੱਖਤਾ ਨੂੰ, ਸਾਨੂੰ ਸਮਝਾਉਣ ਲਈ …‘ਫਰੀਦਾ ਦਰੀਆਵੈ ਕੰਨ੍ਹੈ ਬਗੁਲਾ ਬੈਠਾ ਕੇਲ ਕਰੇ॥ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ॥ ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ॥ ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ॥’।
.. ਪੂਰੇ ਸਲੋਕ ਵਿਚ ਇਕ ਖਿਆਲ ਦਿੱਤਾ ਗਿਆ ਹੈ। ਅਗਰ ਬਗੁਲੇ ਨਾਲ ਐਸਾ ਹੋ ਸਕਦਾ ਹੈ ਤਾਂ ਪ੍ਰਾਣੀ ਤੇਰੇ ਨਾਲ ਵੀ ਐਸਾ ਹੋ ਸਕਦਾ ਹੈ।
.. ਇਹ ਸਾਡੀ ਆਪਣੀ ਅਗਿਆਨਤਾ ਹੈ, ਕਿ ਕਿਸੇ ‘ਗੁਰਬਾਣੀ’ ਪੰਕਤੀ, ਸਲੋਕ ਦੇ ਅਰਥ, ਆਪਣੀ ਬੁੱਧੀ/ਅਕਲ ਦੇ ਅਨੁਸਾਰ ਕਰਕੇ ਕਿਸੇ ਹੋਰ ਪ੍ਰਾਣੀ ਲਈ ਵਰਤੋਂ ਵਿਚ ਲਿਆਂਦੇ ਜਾਣ।
.. ਸਾਡੇ ਸਿੱਖ ਸਮਾਜ ਵਿਚ ਇਹ ਪਰਪਾਟੀ ਬਣੀ ਹੋਈ ਹੈ, ਕਿ ਅਸੀਂ ‘ਗੁਰਬਾਣੀ’ ਪੰਕਤੀਆਂ ਦੇ ਅਰਥ ਆਪਣੇ ਬਣਾਏ ਮਨਸੂਬਿਆਂ ਦੇ ਅਨੁਸਾਰੀ ਕਰਕੇ ਦੂਸਰਿਆਂ ਉੱਪਰ ਲੱਦਦੇ ਹਾਂ। ਦੂਸਰਿਆਂ ਲਈ ਇਹਨਾਂ ਦੀ ਵਰਤੋਂ ਕਰਦੇ ਹਾਂ। ਦੇਖੋ!! ਗੁਰਬਾਣੀ ਵਿਚ ਐਸਾ ਲਿਖਿਆ ਹੈ।ਗੁਰਬਾਣੀ ਆਹ ਕਹਿੰਦੀ ਹੈ।ਗੁਰਬਾਣੀ ਉਹ ਕਹਿੰਦੀ ਹੈ। ਅੱਜ ਹਰ ਕੋਈ ਆਪਣੀ ਮਨਮਰਜ਼ੀ ਦੇ ਮੁਤਾਬਿੱਕ, ਆਪਣੇ ਬਣੇ ਵਿਸ਼ਵਾਸ ਦੇ ਅਨੁਸਾਰੀ ਗੁਰਬਾਣੀ ਦੀ ਵਰਤੋਂ ਕਰ ਰਿਹਾ ਹੈੇ।
.. ਸਾਡੀ ਸੰਗਤ ਵਿਚੋਂ ਕਦੇ ਵੀ ਕੋਈ ਉਠ ਕੇ ਸਵਾਲ ਨਹੀਂ ਕਰਦਾ ਕਿ ਇਸ ਗੁਰਬਾਣੀ ਪੰਕਤੀ ਦੇ ਅਰਥ ਸਹੀ ਨਹੀਂ ਹੋ ਰਹੇ। ਕਿਉਂਕਿ ਸੰਗਤ ਨੂੰ ਗੁਰਬਾਣੀ ਦੇ ਸਹੀ ਅਰਥਾਂ ਦਾ ਕੋਈ ਗਿਆਨ ਹੀ ਨਹੀਂ ਹੈ। ਇਸੇ ਲਈ ਸਾਡੇ ਸਿੱਖ ਸਮਾਜ ਵਿਚ ਜੋ ਪ੍ਰਚੱਲਤ ਸਨਾਤਨ ਮੱਤ ਨਾਲ ਸੰਬੰਧਤ ਪਾਰੰਪਰਾਵਾਦੀ ਸੰਪਰਦਾਵਾਂ, ਡੇਰੇਦਾਰ ਹਨ, ਉਹਨਾਂ ਵਲੋਂ ਜੋ ਗੁਰਬਾਣੀ ਅਰਥ ਕੀਤੇ ਗਏ ਹਨ, ਉਹਨਾਂ ਅਰਥਾਂ ਨੂੰ ਹੀ ਮਾਨਤਾ ਮਿਲੀ ਹੋਈ ਹੈ।

.. ਕਿਸੇ ਮਿਰਤਕ ਪ੍ਰਾਣੀ ਦੇ ਭੋਗ ਦੇ ਸਮੇਂ ਬਾਬਾ ਫਰੀਦ ਜੀ ਸਲੋਕ ਦਾ ਅਰਥ ਬਿੱਲਕੁੱਲ ਵੀ ਉਸ ਪ੍ਰਾਣੀ ਦੇ ਖਿਲਾਫ਼ ਨਹੀਂ ਜਾਂਦਾ, ਕਿ ਉਹ ਕੇਲਾਂ ਕਰਦਾ ਮਰ ਗਿਆ।। ਹਾਂ, ਅਗਰ ਇਕੱਲੀ ਇਸ ਪੰਕਤੀ (ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ॥) ਨੂੰ ਲੈਕੇ ਅਰਥ ਕਰਾਂਗੇ ਤਾਂ ਭੁਲੇਖੇ ਪੈ ਸਕਦੇ ਹਨ। ਇਹ ਸਾਡੇ ਮੰਨਣ ਤੇ ਹੈ, ਸਾਡੀ ਆਪਣੀ ਸੋਚ ਤੇ ਮਨੱਸਰ/ਨਿਰਭਰ ਕਰਦਾ ਹੈ, ਕਿ ਅਸੀਂ ਗੁਰਬਾਣੀ ਅਰਥਾਂ ਨੂੰ ਕਿਸ ਤਰਾਂ ਲੈ ਰਹੇ ਹਾਂ।
..ਆਮ ਕਰਕੇ ਅੱਜਕੱਲ ਸਾਡੇ ਸਾਰੇ ਰਾਗੀ ਕੀਰਤਨੀਏ ਪ੍ਰੋਫੈਸ਼ਨਲ ਹਨ। ਉਹਨਾਂ ਨੂੰ ਸਹੀ ਗੁਰਬਾਣੀ ਪ੍ਰਚਾਰ-ਪ੍ਰਸਾਰ ਨਾਲ ਕੋਈ ਵਾਸਤਾ ਨਹੀਂ ਹੈ। ਉਹਨਾਂ ਨੇ ਤਾਂ ਮੌਕੇ ਦੇ ਅਨੁਸਾਰੀ ਆਪਣਾ ਕੰਮ ਕਰਨਾ ਹੈ। ਲਾਹਾ ਲੈਣਾ ਹੈ, ਪਰੀਵਾਰ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨਾ ਹੇੈ। ਅਗਰ ਕੋਈ ਪ੍ਰਾਣੀ ਜਵਾਨੀ ਵਿਚ ਚੜ੍ਹਾਈ ਕਰ ਗਿਆ, ਜਾਂ ਐਕਸੀਡੈਂਟ ਵਿਚ ਮਾਰਿਆ ਗਿਆ ਤਾਂ ਇਸ ਤਰਾਂ ਦੇ ਸਲੋਕ, ਪੰਕਤੀਆਂ ਗਾਉਣਗੇ, ਕਿ ਪਰੀਵਾਰ ਤੇ ਪ੍ਰਭਾਵ ਪਾਇਆ ਜਾ ਸਕੇ। ਹੋਏ ਵਾਕੇ ਨੂੰ ਜਾਂ ਬੀਤੇ ਭਾਣੇ ਨੂੰ ਅਚਾਨਚੱਕ ਦਰਸਾਕੇ ਪਰੀਵਾਰ ਨਾਲ ਹਮਦਰਦੀ ਜਿਤਾਉਦੇਂ ਵਿਖਾਈ ਦਿੰਦੇ ਹਨ।

.. ‘ਗੁਰਬਾਣੀ’ ਬਿੱਲਕੁੱਲ ਵੀ ਕਿਸੇ ਮਨੁੱਖ ਨੂੰ ਸੰਬੋਧਨ ਕਰਕੇ ਨਹੀਂ ਉਚਾਰੀ ਗਈ, ਬਲਕਿ ਪੂਰੀ ਮਨੁੱਖਤਾ ਨੂੰ ਸੰਬੋਧਨ ਕੀਤਾ ਗਿਆ ਹੈ। ਮਨੁੱਖੀ ‘ਮਨ’ ਨੂੰ ਸਮਝਾਉਣਾ ਕੀਤਾ ਗਿਆ ਹੈ।

.. ਇਸ ਸਲੋਕ ਦੇ ਵਿਚ ਕੇਵਲ ਜਿਉਂਦੇ ਜਾਗਦੇ ਮਨੁੱਖਾਂ ਲਈ ਸੁਨੇਹਾ ਹੈ, ਸੰਦੇਸ਼ ਹੈ, ਜਗਾਉਣਾ ਕੀਤਾ ਗਿਆ ਹੈੇ। ਹਲੂਣਾ ਦਿੱਤਾ ਗਿਆ ਹੈ। ਐ !! ਮਨੁੱਖ ਜਾਗ।

.. ਪੂਰਾ ਸੰਸਾਰ ਆਪਣੀਆਂ ਕੇਲਾਂ ਵਿਚ ਮਸਤ ਹੈ। ਕੋਈ ਵੀ ਮਨੁੱਖ ਮਰਨਾ ਨਹੀਂ ਚਹੁੰਦਾ।
.. “ ਮਰਣੈ ਤੇ ਜਗਤੁ ਡਰੈ ਜੀਵਿਆ ਲੋੜੇ ਸਭੁ ਕੋਇ॥ਮ 3॥ 555॥”

.. ਵੀਰ ਜੀਉ, ਕਿਸੇ ਵੀ ਤਰਾਂ ਇਸ ਸਲੋਕ ਦੇ ਅਰਥ ਮਿਰਤਕ ਪ੍ਰਾਣੀ ਲਈ ਨਹੀਂ ਹਨ, ਕਿ ਉਹ ਕੇਲਾਂ ਕਰਦਾ ਮੌਤ ਨੂੰ ਭੁੱਲਿਆ ਹੋਇਆ ਮਰ ਗਿਆ। ਬਲਕਿ ਬਾਬਾ ਫਰੀਦ ਜੀ ਦਾ ਮਨੁੱਖਤਾ ਨੂੰ ਜਗਾਉਣ ਲਈ ਹਲੂਣਾ ਹੈੇ, ਸੰਦੇਸ਼ ਹੈ। ਮੌਤ ਕਿਸੇ ਵਕਤ ਵੀ ਆ ਸਕਦੀ ਹੈ। ਮੌਤ ਨੂੰ ਨਾ ਵਿਸਾਰੋ। ਮੌਤ ਨੂੰ ਚੇਤੇ ਰੱਖਕੇ, ਆਪਣੇ ਮਨੁੱਖਾ ਜੀਵਨ ਵਿਚ ਚੰਗੇ-ਸੁਚੱਜੇ ਕਾਰ ਵਿਹਾਰ ਕਰਨਾ ਕਰੋ। ਚੰਗੇ ਅਮਲ ਕੀਤੇ ਜਾਣ, ਤਾਂ ਜੋ ਸਾਡੇ ਮਨੁੱਖਾ ਜੀਵਨ ਵਿਚ ਚੰਗਿਆਈਆਂ ਦਾ ਪੱਲੜਾ ਭਾਰੂ ਹੋ ਸਕੇ।

.. ( ਬਾਬਾ ਫਰੀਦ ਜੀ ਨੇ ਸਲੋਕ ਦੀ ਪਹਿਲੀ ਪੰਕਤੀ ਵਿਚ ਪੰਛੀ ਦਾ ਨਾਮ ‘ਬਗੁਲਾ’ ਲਿਖਿਆ ਹੈ। ਦੂਜੀ ਪੰਕਤੀ ਵਿਚ ਪੰਛੀ ਦਾ ਨਾਮ ‘ਹੰਝ’(ਹੰਸ) ਲਿਖਿਆ ਹੈ। ਇਸ ਬਾਰੇ ਭੁਲੇਖਾ ਹੋ ਸਕਦਾ ਹੈ। ਬਾਬਾ ਫਰੀਦ ਜੀ ਦੇ ਇਸ ਸਲੋਕ ਵਿਚ ‘ਬਗੁਲੇ’ ਨੂੰ ਹੀ ਚਿੱਟਾ ਹੋਣ ਕਰਕੇ ‘ਹੰਸ’ ਦੀ ਤਰਾਂ ਕਿਆਸਿਆ ਹੈ।(ਟੀਕਾ ਪ੍ਰੋ ਸਾਹਿਬ ਸਿੰਘ ਜੀ)।)

Eng Darshan Singh Khalsa
Sydney (Australia)
27th September 2018 4:49pm
First < 1 2 3 4 5 > Last
Page 3 of 53

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Enter the word table backwards.
 
Enter answer:
 
Remember my form inputs on this computer.
 
 
Powered by Commentics

.