.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1137)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Makhan Singh Purewal (Quesnel, Canada)
ਸ: ਰਾਜਿੰਦਰ ਸਿੰਘ ਰਾਜਨ ਜੀ,
ਸਾਡਾ ਈ-ਮੇਲ ਤਾਂ ਸਰਵਜੀਤ ਸਿੰਘ ਨੇ ਲਿਖ ਦਿੱਤਾ ਹੈ ਉਂਜ ਇਹ ਮੁੱਖ ਪੰਨੇ ਦੇ ਹੇਠਾਂ ਲਿਖਿਆ ਹੁੰਦਾ ਹੈ। ਤੁਹਾਡੇ ਇਸ ਆਪਣੇ ਪੰਨੇ ਤੇ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਆਪਣੀ ਕੋਈ ਲਿਖਤ ਪਾ ਸਕਦੇ ਹੋ। ਇੱਥੇ ਲਿਮਟ 5000 ਅੱਖਰਾਂ ਦੀ ਹੈ। ਵੱਡੀ ਲਿਖਤ ਨੂੰ ਦੋ ਵਾਰੀ ਪਾ ਸਕਦੇ ਹੋ। ‘ਸਿੱਖ ਮਾਰਗ’ ਤੇ ਲਿਖਤਾਂ ਛਪਣ ਅਤੇ ਭੇਜਣ ਬਾਰੇ ਹੋਰ ਜਾਣਕਾਰੀ ਲਈ ਹੇਠ ਲਿਖੇ ਲਿੰਕ ਤੇ ਕਲਕਿ ਕਰੋ।
http://www.sikhmarg.com/2008/0615-sikhmarg-pamana.html
1st January 2017 4:08pm
Gravatar
Gursharn Singh Dhillon (Ajax, Canada)
ਸਤਿਕਾਰ ਯੋਗ ਸ੍ਰ ਮੱਖਣ ਸਿੰਘ ਜੀ ਅਤੇ ਸ੍ਰ ਸਰਬਜੀਤ ਸਿੰਘ ਜੀ, ਸਤਿ ਸ੍ਰੀ ਅਕਾਲ।
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ “ਕੀ ਗੁਰਮਤਿ ਅਨੁਸਾਰ ਪੱਥਰ ਜੀਵ ਹੈ ਜਾਂ ਨਿਰਜੀਵ”? ਬਾਰੇ ਆਪਣੇ ਕੀਮਤੀ ਵਿਚਾਰ ਦਿਤੇ ਹਨ । ਸ੍ਰ ਮੱਖਣ ਸਿੰਘ ਜੀ ਸ਼ਾਇਦ ਮੈਂ ਪਹਿਲਾਂ ਵੀ ਇੰਜ: ਦਰਸ਼ਨ ਸਿੰਘ ਖਾਲਸਾ ਹੁਰਾਂ ਦਾ ਲੇਖ ਪੜ੍ਹਿਆ ਹੋਵੇਗਾ ਪਰ ਯਾਦ ਨਹੀਂ ਸੀ; ਹੁਣ ਫੇਰ ਪੜ੍ਹ ਲਿਆ ਹੈ, ਆਪ ਦਾ ਇਹ ਜਾਣਕਾਰੀ ਦੇਣ ਲਈ ਧੰਨਵਾਦ ।
ਇਸ ਹਫਤੇ ਸ੍ਰ. ਬਲਬਿੰਦਰ ਸਿੰਘ ਅਸਟ੍ਰੇਲੀਆ ਹੋਰਾਂ ਦਾ ਲੇਖ “ਗੁਰਬਾਣੀ ਅਨੁਸਾਰ ਸਾਡਾ ਜੀਵਨ ਮਨੋਰਥ” ਲੱਗਾ ਹੈ । ਇਸ ਲੇਖ ਵਿਚ ਲਿਖਿਆ ਹੈ,"ਹੇ ਪ੍ਰਾਣੀ! ਪਤਾ ਨਹੀਂ ਕਿਹੜੇ ਕਿਹੜੇ ਜਨਮਾਂ ਦੇ ਚੱਕਰ ਕੱਡ ਕੇ ਤੈਨੂੰ ਇਹ ਮਨੁੱਖਾ ਦੇਪ ਪ੍ਰਾਪਤ ਹੋਈ ਹੈ। ਇਹ ਮੌਕਾ ਹੁਣ ਪ੍ਰਮਾਤਮਾ ਨੂੰ ਮਿਲਣ ਦਾ ਹੈ। ਇਸ ਲਈ ਤੂੰ ਕੇਵਲ ਪ੍ਰਭੂ ਨੂੰ ਹੀ ਯਾਦ ਕਰ। ਤੂੰ ਹੋਰ ਕਿਸੇ ਦੇਵੀ, ਸਮਾਧ ਜਾਂ ਦੇਵਤੇ, ਦੇਹ ਧਾਰੀ ਨੂੰ ਗੁਰੂ ਨਹੀਂ ਮੰਨਣਾ। ਪਸ਼ੂ ਪੰਛੀ ਆਦਿ ਭਾਣੇ ਅੰਦਰ ਜੂਨਾ ਭੋਗ ਰਹੇ ਹਨ। ਤੇਰੇ ਕੋਲ ਸਮਝ ਹੋਣ ਦੇ ਬਾਵਜੂਦ ਤੂੰ ਭਾਣੇ ਇਵ ਨਹੀਂ ਆਉਂਦਾ। ਇਸ ਜੀਵਨ ਮੌਕੇ ਦਾ ਲਾਹਾ ਲੈ ਜਿਵੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਆਰੇਰੀ ਵਿਚ ਦੱਸਦੇ ਹਨ", “ਕਈ ਜਨਮ ਭਏ ਕੀਟ ਪਤੰਗਾ” ॥(ਮ:5 ਪੰਨਾ 176)।
ਇਸ ਕਰਕੇ “ਕੀ ਗੁਰਮਤਿ ਅਨੁਸਾਰ ਪੱਥਰ ਜੀਵ ਹੈ ਜਾਂ ਨਿਰਜੀਵ ? ਜੇ ਜੀਵ ਹੈ ਤਾਂ ਕੀ ਇਹ ਜੂਨਾ ਵਿਚ ਆਉਂਦਾ ਹੈ ?” ਇਹ ਜਾਣਕਾਰੀ ਲੈਣ ਲਈ ਪੋਸਟ ਪਾਈ ਸੀ । ਸੋ, ਤੁਹਾਡਾ ਬਹੁਤ ਬਹੁਤ ਧੰਨਵਾਦ ।
28th December 2016 5:56am
Gravatar
Balbinder Singh (Sydney, Australia)
ਪੱਥਰ ਨਿਰਜੀਵ ਹੈ ਜੀ। ਗੁਰੂ ਸਾਹਿਬ ਨੇ ਇਸ ਸ਼ਬਦ ਵਿੱਚ ਹਿੰਦੂ ਧਰਮ ਵਿੱਚੋਂ ਉਦਾਹਰਣਾਂ ਦੇ ਕੇ ਸਾਨੂੰ ਸਮਝਾਇਆ ਹੈ ਕਿ ਅਸੀਂ ਇਨਸਾਨ ਬਣੀਏ। ਇਹਨਾਂ ਉਦਾਹਰਣਾਂ ਤੋਂ ਇਹ ਪ੍ਰਭਾਵ ਨਹੀਂ ਲੈਣਾ ਕਿ ਗੁਰੂ ਸਾਹਿਬ ਲੱਖ ਜੂਨਾਂ ਵਿੱਚ ਵਿਸ਼ਵਾਸ ਰੱਖਦੇ ਹਨ। ਆਪਣੇ ਸੁਭਾਅ ਕਰਕੇ ਇਸ ਜੀਵਨ ਵਿੱਚ ਹੀ ਅਸੀਂ ਪਸ਼ੂ, ਪੰਛੀ, ਪੱਥਰ ਆਦਿ ਬਣੇ ਹੋਏ ਹਾਂ। ਗੁਰੂ ਅਨੁਸਾਰੀ ਹੋ ਕੇ ਇਸ ਜੀਵਨ ਵਿੱਚ ਹੀ ਅਸੀਂ ਪ੍ਰਭੂ ਨਾਲ ਇੱਕ ਹੋਣਾ ਹੈ। ਧੰਨਵਾਦ।
3rd January 2017 11:03am
Gravatar
Gursharn Singh Dhillon (Ajax, Canada)
ਸ੍ਰ ਬਲਬਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ ।
ਆਪ ਜੀ ਦਾ ਆਪਣੇ ਵਿਚਾਰ ਸਾਂਝੇ ਕਰਨ ਲਈ ਧੰਨਵਾਦ । ਚੰਗਾ ਹੋਵੇ ਜੇਕਰ ਇਹ ਪੰਗਤੀਆਂ ਆਪਣੇ ਲੇਖ ਵਿਚ ਵੀ ਪਾ ਦੇਵੋ ਤਾਂ ਜੋ ਤੁਹਾਡਾ ਲੇਖ ਪੜ੍ਹਨ ਵਾਲਾ ਜੂੰਨਾ ਬਾਰੇ ਸਮਝ ਸਕੇ ।
3rd January 2017 9:54pm
Gravatar
Makhan Singh Purewal (Quesnel, Canada)

‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ

1-ਕੋਈ ਇੱਕ ਸਾਲ ਪਹਿਲਾਂ ਜਨਵਰੀ 2016 ਨੂੰ ਇਹ ਤੁਹਾਡਾ ਆਪਣਾ ਪੰਨਾ ਸ਼ੁਰੂ ਕੀਤਾ ਸੀ ਅਤੇ ਫੌਂਟ ਕਨਵਰਟਰ ਬਣਾ ਕੇ ਪਾਇਆ ਸੀ। ਕਈ ਪਾਠਕਾਂ/ਲੇਖਕਾਂ ਨੂੰ ਇਸ ਪੰਨੇ ਦੀ ਗਲਤ ਵਰਤੋਂ ਹੋਣ ਬਾਰੇ ਤੌਖਲਾ ਸੀ। ਮਾੜੀ-ਮੋਟੀ ਗਲਤ ਵਰਤੋਂ ਤੋਂ ਬਿਨਾ ਠੀਕ ਹੀ ਰਿਹਾ। ਕਿਸੇ ਨੇ ਇਸ ਪੰਨੇ ਦੀ ਕੋਈ ਖਾਸ ਨਿਜ਼ਾਇਜ਼ ਵਰਤੋਂ ਨਹੀਂ ਕੀਤੀ। ਫੌਂਟਸ ਕਨਵਰਟਰ ਬਾਰੇ ਕੋਈ ਖਾਸ ਫੀਡ ਬੈਕ ਨਹੀਂ ਆਈ ਇਸ ਕਰਕੇ ਉਹ ਸਹੂਲਤ ਪੇਸ਼ ਨਹੀਂ ਕਰ ਸਕਿਆ ਜਿਸ ਬਾਰੇ ਲਿਖਿਆ ਸੀ। ਕਿਉਂਕਿ ਹੁਣ ਇੰਟਰਨੈੱਟ ਤੇ ਕਈ ਕੁੱਝ ਮੁਫਤ ਮਿਲ ਜਾਂਦਾ ਹੈ। ਫਿਰ ਵੀ ਜੇ ਕਰ ਕੋਈ ਪਾਠਕ ਹਾਲੇ ਤੱਕ ਕੰਪਿਊਟਰ ਤੇ ਪੰਜਾਬੀ ਟਾਈਪ ਨਹੀਂ ਕਰਦਾ ਜਾਂ ਟਾਈਪ ਕਰਨੀ ਨਹੀਂ ਆਉਂਦੀ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਅਸੀਂ ਉਸ ਨੂੰ ਈ-ਮੇਲ ਜਾਂ ਫੂਨ ਰਾਹੀਂ ਗਾਈਡ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਕਈਆਂ ਨੂੰ ਕੀਤਾ ਵੀ ਹੈ। ਜਿਹੜੇ ਪੜ੍ਹੇ ਲਿਖੇ ਕੁੱਝ ਸਿਆਣੀ ਉਮਰ ਦੇ ਹੋਣ ਕਰਕੇ ਕੰਪਿਊਟਰ ਬਾਰੇ ਬਹੁਤੀ ਜਾਣਕਾਰੀ ਨਹੀਂ ਰੱਖਦੇ ਉਹ ਅੰਗ੍ਰੇਜ਼ੀ ਵਿੱਚ ਟਾਈਪ ਕਰਨ ਦੇ ਤਾਂ ਮਾਹਰ ਹਨ ਜਾਂ ਘੱਟੋ-ਘੱਟ ਈ-ਮੇਲ ਤਾਂ ਕਰ ਲੈਂਦੇ ਹਨ ਪਰ ਪੰਜਾਬੀ ਵਿੱਚ ਟਾਈਪ ਨਹੀਂ ਕਰ ਸਕਦੇ।
2- ਜਿਹੜਾ ਫੌਂਟ ਕਰਵਰਟਰ ਯੂਨੀਕੋਡ ਕੁਰੈਕਸ਼ਨ ਵਾਲਾ ਹੈ ਉਹ ਗਲਤ ਥਾਵਾਂ ਤੇ ਪਈਆਂ ਬਹੁਤ ਸਾਰੀਆਂ ਲਗਾਂ-ਮਾਤਰਾਂ ਨੂੰ ਠੀਕ ਕਰਦਾ ਹੈ। ਉਹ ਗਰਾਂਮਰ ਜਾਂ ਸਪੈਲਿੰਗ ਠੀਕ ਨਹੀਂ ਕਰਦਾ। ਯੂਨੀਕੋਡ ਤੋਂ ਪਹਿਲਾਂ ਹੱਥ ਨਾਲ ਲਿਖਣ ਵੇਲੇ ਜਾਂ ਕੰਪਿਊਟਰ ਤੇ ਟਾਈਪ ਕਰਨ ਵੇਲੇ ਸਿਹਾਰੀ ਹਮੇਸ਼ਾਂ ਪਹਿਲਾਂ ਪਾਈਦੀ ਸੀ ਪਰ ਯੂਨੀਕੋਡ ਵਿੱਚ ਬਾਅਦ ਵਿੱਚ ਪੈਂਦੀ ਹੈ। ਜੇ ਕਰ ਪਹਿਲਾਂ ਪਾਈ ਜਾਵੇ ਤਾਂ ਨਾਲ ਇੱਕ ਚੱਕਰ ਜਿਹਾ ਬਣ ਜਾਂਦਾ ਹੈ। ਇਹ ਕਨਵਰਟਰ ਇਸ ਤਰ੍ਹਾਂ ਦੇ ਪਏ ਚੱਕਰਾਂ ਨੂੰ ਠੀਕ ਕਰਦਾ ਹੈ। ਇਸ ਤਰ੍ਹਾਂ ਦੀਆਂ ਲਿਖਤਾਂ ਤੁਸੀਂ ਆਮ ਹੀ ਇੰਟਰਨੈੱਟ ਤੇ ਦੇਖ ਸਕਦੇ ਹੋ, ਖਾਸ ਕਰਕੇ ਸ਼ੋਸ਼ਲ ਮੀਡੀਏ ਵਿਚ। ਇੱਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਇਸ ਤਰ੍ਹਾਂ ਦੀਆਂ ਗਲਤੀਆਂ ਇੰਟਰਨੈੱਟ ਐਕਪਲੋਰਰ ਵਿੱਚ ਜ਼ਿਆਦਾ ਦਿਸਦੀਆਂ ਹਨ ਅਤੇ ਹੋਰ ਵੈੱਬ ਬਰਾਉਸਰਾਂ ਵਿੱਚ ਘੱਟ। ਕੋਈ 9-10 ਸਾਲ ਪਹਿਲਾਂ ਫਾਇਰ ਫੌਕਸ ਅਤੇ ਗੂਗਲ ਦਾ ਚਰੋਮ, ਪੰਜਾਬੀ ਯੂਨੀਕੋਡ ਵਾਲੇ ਜਸਟੀਫਾਈ ਕੀਤੇ ਪੇਜ਼ ਨੂੰ ਠੀਕ ਨਹੀਂ ਸੀ ਪੜ੍ਹਦੇ/ਡਿਸਪਲੇਅ ਕਰਦੇ। ਇਸ ਲਈ ਕਈ ਪਾਠਕਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਹੁੰਦੀਆਂ ਸਨ ਕਿ ਲੇਖ ਠੀਕ ਨਹੀਂ ਪੜ੍ਹੇ ਜਾਂਦੇ। ਹੁਣ ਗੱਲ ਉਲਟ ਹੈ। ਇਹ ਦੋਵੇਂ ਗਲਤ ਨੂੰ ਵੀ ਠੀਕ ਪੜੀ ਜਾਂਦੇ ਹਨ।
3- ਪੱਥਰ ਜੀਵ ਹੈ ਜਾਂ ਨਿਰਜੀਵ। ਇਹ ਸਵਾਲ ਪਹਿਲਾਂ ਵੀ ਇੱਥੇ ਆਇਆ ਸੀ। ਇਸ ਬਾਰੇ ਇੱਕ ਲੇਖ ਇੰਜ: ਦਰਸ਼ਨ ਸਿੰਘ ਖਾਲਸਾ ਦਾ ਅਗਸਤ 2013 ਨੂੰ ਇੱਥੇ ‘ਸਿੱਖ ਮਾਰਗ’ ਤੇ ਛਪ ਚੁੱਕਾ ਹੈ। ਪਾਠਕ ਜਨ ਉਹ ਲੇਖ, ਲੇਖ ਲੜੀ ਦੁਜੀ ਵਿਚ, ਸਾਂਝੇ ਲੇਖਾਂ ਵਿੱਚ ਪੜ੍ਹ ਸਕਦੇ ਹਨ ਅਤੇ ਜਾਂ ਫਿਰ ਅੱਗੇ ਦਿੱਤੇ ਲਿੰਕ ਤੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ।
ਗੁਰਮਤਿ ਅਨੁਸਾਰ ‘ਪੱਥਰ` ਨੂੰ ਜੀਵ ਮੰਨਿਆ ਗਿਆ ਜਾਂ ਨਿਰਜੀਵ?

28th December 2016 4:44am
Gravatar
Gursharn Singh Dhillon (Ajax, Canada)
ਕੀ ਗੁਰਮਤਿ ਅਨੁਸਾਰ ਪੱਥਰ ਜੀਵ ਹੈ ਜਾਂ ਨਿਰਜੀਵ ? ਜੇ ਜੀਵ ਹੈ ਤਾਂ ਕੀ ਇਹ ਜੂਨਾ ਵਿਚ ਆਉਂਦਾ ਹੈ ?
ਗੁਰਸ਼ਰਨ ਸਿੰਘ ਢਿੱਲੋਂ
26th December 2016 8:07pm
Gravatar
sarbjit singh (Sacramento, US)
ਗੁਰਸ਼ਰਨ ਸਿੰਘ ਢਿੱਲੋਂ
ਆਪ ਦੇ ਸਵਾਲ, “ਕੀ ਗੁਰਮਤਿ ਅਨੁਸਾਰ ਪੱਥਰ ਜੀਵ ਹੈ ਜਾਂ ਨਿਰਜੀਵ”? ਦਾ ਸਿਧਾ ਜਵਾਬ ਤਾਂ ਇਹ ਹੈ ਕਿ ਪੱਥਰ ਨਿਰਜੀਵ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬਾਣੀ ਦੀ ਇਸ ਪੰਗਤੀ “ਕਈ ਜਨਮ ਸੈਲ ਗਿਰਿ ਕਰਿਆ” ਦਾ ਕੀ ਭਾਵ ਹੋਇਆ? ਇਸ ਸ਼ਬਦ ਵਿਚ 84 ਲੱਖ ਜੂਨਾਂ ਦਾ ਵੀ ਜਿਕਰ ਆਉਂਦਾ ਹੈ ਜੋ ਗੁਰਬਾਣੀ ਦਾ ਸਿਧਾਂਤ ਨਹੀ ਹੈ। ਹਿੰਦੂ ਮੱਤ ਵਿੱਚ ਇਹ ਮੰਨਿਆ ਜਾਂਦਾ ਹੈ ਕਿ 84 ਲੱਖ ਜੂਨਾਂ ਦੇ ਚੱਕਰ ਪਿਛੋਂ ਮਨੁੱਖਾਂ ਦੇਹੀ ਮਿਲਦੀ ਹੈ। 84 ਲੱਖ ਦੀ ਗਿਣਤੀ ਪੂਰੀ ਕਰਨ ਲਈ ਪੱਥਰ, ਦਰਖ਼ਤ, ਸੱਪ, ਪਸ਼ੂ-ਪੰਛੀ ਆਦਿ ਦੀਆਂ ਜੂਨਾਂ ਗਿਣਿਆਂ ਜਾਂਦੀਆਂ ਹਨ। ਬਾਣੀ ਰਾਹੀ ਇਹ ਸਮਝਾਇਆ ਗਿਆ ਹੈ ਕਿ ਤੂਸੀ ਮੰਨਦੇ ਹੋ ਪੱਥਰ, ਦਰਖ਼ਤ, ਸੱਪ, ਪਸ਼ੂ-ਪੰਛੀ ਆਦਿ ਦਿਆਂ ਜੂਨਾਂ ਭੋਗ ਕੇ ਮਨੁੱਖਾਂ ਜਨਮ ਮਿਲਿਆ ਹੈ। ਭਾਈ ਹੁਣ ਤਾਂ ਤੂਸੀ ਇਨਸਾਨ ਹੋ ਇਨਸਾਨਾਂ ਵਾਲੇ ਕੰਮ ਕਰੋ। ਪਰਮਾਤਮਾ ਨੂੰ ਯਾਦ ਰੱਖੋ ਉਸ ਵੱਲੋਂ ਬਣਾਏ ਗਏ ਨਿਯਮ ਵਿੱਚ ਚਲੋ, ਸੱਚੀ-ਸੁੱਚੀ ਕਿਰਤ ਕਰੋ। ਤਾਂ ਜੋ ਮੁੜ 84 ਦੇ ਚੱਕਰ ਵਿੱਚ ਨਾ ਪੈਣਾ ਪਵੇ।
27th December 2016 2:57pm
Gravatar
Gurmit S Barsal (San jose, US)
!!ਗੰਗੂ !!
‘ਗੰਗੂ’ ਕੋਈ ਇਨਸਾਨ ਨਹੀਂ ਹੁੰਦਾ,
‘ਗੰਗੂ’ ਤਾਂ ਇਕ ਸੋਚ ਹੁੰਦੀ ਹੈ ।
ਅਕ੍ਰਿਤਘਣਾਂ ਦੇ ਲੋਭੀ ਮਨ ਦੀ,
ਸਭ ਤੋਂ ਗੰਦੀ ਲੋਚ ਹੁੰਦੀ ਹੈ ।।
ਇਸ ਧਰਤੀ ਦੇ ਹਰ ਖਿੱਤੇ ਤੇ,
ਲੱਖਾਂ ਹੀ ਅੱਜ ‘ਗੰਗੂ’ ਵਸਦੇ ।
ਜਿਹਨਾਂ ਕਾਰਣ ਖਲਕਤ ਇੱਥੇ,
ਹਰ ਪੱਧਰ ਤੇ ਨੋਚ ਹੁੰਦੀ ਹੈ ।।
ਲਾਲਚ ਦੇ ਵਿੱਚ ਅੰਨ੍ਹਾਂ ਹੋਕੇ,
ਬੰਦਾ ਜਦ ‘ਗੰਗੂ’ ਬਣ ਜਾਂਦਾ ।
ਦੇਰ-ਸਵੇਰੇ ਆਖਿਰ ਨੂੰ ਤਾਂ,
ਪੱਟੀ ਉਸਦੀ ਪੋਚ ਹੁੰਦੀ ਹੈ ।।
ਦੁਸ਼ਮਣ ਲੱਖ ਜਮਾਨਾ ਹੋਵੇ,
ਪੂਰੀ ਕੌਮ ਨਾ ‘ਗੰਗੂ’ ਹੁੰਦੀ ।
ਜੇਕਰ ਏਦਾਂ ਜਾਪੇ ਤਾਂ ਫਿਰ,
ਮਨ ਦੇ ਪੈਰੀਂ ਮੋਚ ਹੁੰਦੀ ਹੈ ।।
ਸਭ ਦੇ ਨਾਲੋਂ ਗਿਰੀ ਘਨਾਉਣੀ,
‘ਗੰਗੂ’ ਤਾਂ ਹੁਣ ਗਾਲ਼ ਬਣ ਗਈ ।
ਮਨ ਵਿੱਚ ‘ਗੰਗੂ’ ਜੇ ਵੜ ਜਾਵੇ,
ਫਿਰ ਨਾ ਇੱਜਤ ਬੋਚ ਹੁੰਦੀ ਹੈ ।।
ਅੰਦਰ ‘ਗੰਗੂ’ ਪਾਲ਼ ਆਪਦੇ,
ਬਾਹਰਲੇ ਨਾਲ਼ ਲੜਨਾ ਚਾਹੇ ।
ਤਾਹੀਓਂ ‘ਗੰਗੂਬਾਦ’ ਤੇ ਭੋਰਾ,
ਅਉਂਦੀ ਨਹੀਂ ਖਰੋਚ ਹੁੰਦੀ ਹੈ ।।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
24th December 2016 2:32pm
Gravatar
Gurindar Singh Paul (Aurora, US)
ਸ: ਗੁਰਸਰਨ ਸਿੰਘ ਢਿੱਲੋਂ ਜੀ,
ਮੇਰੀ ਸਨਮਰ ਬੇਨਤੀ ਦੇ ਬਾਵਜੂਦ ਵੀ ਆਪ ਨੇ ਮੇਰੀ ਪਹਿਲੀ ਟਿੱਪਣੀ ਨੂੰ ਧਿਆਨ ਨਾਲ ਪੜ੍ਹਣ/ਵਿਚਾਰਣ ਦਾ ਕਸ਼ਟ ਨਹੀਂ ਕੀਤਾ ਲਗਦਾ; ਜੇ ਪੜ੍ਹਿਆ/ਵਿਚਾਰਿਆ ਹੁੰਦਾ ਤਾਂ ਉਸੇ ਤਰ੍ਹਾਂ ਦੀ ਇਕ ਹੋਰ ਟਿੱਪਣੀ ਨਾ ਕਰਦੇ। ਖ਼ੈਰ, ਆਪ ਦੀ ਮਰਜ਼ੀ! ਇਕ ਵਾਰ ਫ਼ੇਰ ਅਰਜ਼ ਹੈ ਕਿ ਕੌਮੀ ਤਰਾਨਾ ਜਾਂ ਰਾਸ਼ਟ੍ਰੀ ਗੀਤ ਸਾਰੇ ਰਾਸ਼ਟ੍ਰ/ਦੇਸ਼ ਦਾ ਹੁੰਦਾ ਹੈ ਨਾ ਕਿ ਹਿੰਦੂ, ਮੁਸਲਿਮ, ਸਿੱਖ ਜਾਂ ਈਸਾਈ ਵਗ਼ੈਰਾ ਦਾ। ਜੇ ਕੋਈ ਕੌਮੀ ਤਰਾਨੇ ਜਾਂ ਰਾਸ਼ਟ੍ਰੀ ਗੀਤ ਨੂੰ ਹਿੰਦੂ, ਸਿੱਖ ਜਾਂ ਮੁਸਲਮਾਨ ਆਦਿ ਨਾਲ ਜੋੜਦਾ ਹੈ ਤਾਂ ਉਹ ਆਪਣੀ ਮੂੜ੍ਹਤਾ ਤੇ ਕੱਟੜਤਾ ਦਾ ਪ੍ਰਗਟਾਵਾ ਕਰ ਰਿਹਾ ਹੈ! ਸ: ਗੁਰਸਰਨ ਸਿੰਘ ਜੀ, ਗੁਰਬਾਣੀ ਦੀਆਂ ਤੁਕਾਂ ਨੂੰ ਸਮਝੇ/ਸਮਝਾਏ ਬਿਨਾਂ ਉਨ੍ਹਾਂ ਦਾ ਹਵਾਲਾ ਦੇਣ ਨੂੰ ਦਲੀਲ ਨਹੀਂ ਕਹਿੰਦੇ! ਕਬੀਰ ਜੀ ਦਾ ਹੀ ਕਥਨ ਹੈ ਕਿ ਗੁਰਬਾਣੀ ਗੀਤ ਨਹੀਂ, ‘ਬ੍ਰਹਮ ਬੀਚਾਰ’ ਹੈ, “ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥”। ਮੇਰੀ ਨਾਸਮਝੀ ਉੱਤੇ ਅਫ਼ਸੋਸ ਕਰਨ ਲਈ ਆਪ ਦਾ ਧੰਨਵਾਦ!
19th December 2016 6:34am
Gravatar
Gursharn Singh Dhillon (Ajax, Canada)
ਸ੍ਰ, ਗੁਰਇੰਦਰ ਸਿੰਘ ਪਾਲ ਜੀ, ਸਤਿ ਸ੍ਰੀ ਅਕਾਲ ।
ਆਪ ਜੀ ਵੱਲੋਂ ਸਿੱਖਾਂ ਦੇ ਕੌਮੀ ਤਰਾਨੇ ਬਾਰੇ ਆਪਣੇ ਕੀਮਤੀ ਵਿਚਾਰ ਦੇਣ ਲਈ ਧੰਨਵਾਦ ।
ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਢਿੱਲੋਂ
19th December 2016 10:38am
Gravatar
Gurindar Singh Paul (Aurora, US)
ਸ: ਗੁਰਸਰਨ ਸਿੰਘ ਢਿੱਲੋਂ ਜੀ,
ਆਪ ਨੇ ਮੇਰੀ ਟਿੱਪਣੀ ਉੱਤੇ ਜੋ ਟਿੱਪਣੀ ਕੀਤੀ ਹੈ ਉਸ ਲਈ ਧੰਨਵਾਦ। ਪਰ ਚੰਗਾ ਹੁੰਦਾ ਜੇ ਆਪ ਪਹਿਲਾਂ ਮੇਰੀ ਟਿੱਪਣੀ ਨੂੰ ਧਿਆਨ ਨਾਲ ਪੜ੍ਹ/ਵਿਚਾਰ ਲੈਂਦੇ! ਸ: ਗੁਰਸਰਨ ਸਿੰਘ ਜੀ, ਮੈਂ ਕਿੱਥੇ ਲਿਖਿਆ ਹੈ ਕਿ, ‘ਦੇਹ ਸ਼ਿਵਾ ਵਰ ਮੋਹਿ ਇਹੈ…’ ਨੂੰ ਕੌਮੀ ਤਰਾਨਾ ਬਣਾਇਆ ਜਾਵੇ? ਮੈਂ ਤਾਂ ਇਸ ਬਿਆਨ ਨੂੰ “ਉਜੱਡਤਾ ਵਾਲਾ ਹਾਸੋਹੀਣਾ” ਬਿਆਨ ਕਿਹਾ ਹੈ! ਦੂਜਾ, ਆਪ ਦੀ ਟਿੱਪਣੀ ਵਿੱਚ ਕੋਈ ਦਲੀਲ ਜਾਂ ਤਰਕ ਨਜ਼ਰ ਨਹੀਂ ਆਉਂਦਾ! ਮੇਰੀ ਸਨਿਮਰ ਬੇਨਤੀ ਹੈ ਕਿ ਮੇਰੇ ਵਿਚਾਰਾਂ ਨੂੰ ਤਰਕ ਨਾਲ ਰੱਦ ਕਰੋ ਤਾਂ ਚੰਗਾ ਹੈ। ਉਸ ਲਈ ਆਪ ਨੂੰ ‘ਕੌਮੀ ਤਰਾਨੇ” {ਰਾਸ਼ਟਰੀ ਗੀਤ,(National Anthem)} ਦੀ ਪਰਿਭਾਸ਼ਾ ਦੱਸਕੇ ਕਬੀਰ ਜੀ ਦੀ ਬਾਣੀ ਦੀਆਂ ਤੁਕਾਂ, ਜਿਨ੍ਹਾਂ ਨੂੰ ਆਪ ਕੌਮੀ ਤਰਾਨਾ ਬਣਾਉਣਾ ਚਾਹੁੰਦੇ ਹੋ, ਦੇ ਅਰਥ ਕਰ ਕੇ ਉਨ੍ਹਾਂ ਤੁਕਾਂ ਨੂੰ ਉਸ ਪਰਿਭਾਸ਼ਾ ਅਨੁਸਾਰੀ ਸਿੱਧ ਕਰੋ! ਦੂਜੀ ਬੇਨਤੀ ਇਹ ਹੈ ਕਿ ਆਪ ਆਪਣੀਆਂ ਲਿਖਤਾਂ ਵਿੱਚ ਬਾਣੀ ਦੀਆਂ ਜੋ ਤੁਕਾਂ ਲਿਖਦੇ ਹੋ, ਉਨ੍ਹਾਂ ਦੇ ਅਰਥ ਕਰ ਦਿਆ ਕਰੋ; ਮੇਰੇ ਵਰਗੇ ਪਾਠਕਾਂ ਨੂੰ ਆਪ ਦੇ ਕੀਮਤੀ ਵਿਚਾਰ ਸਮਝਣ ਵਿੱਚ ਸੌਖ ਰਹੇ ਗੀ।
18th December 2016 5:43am
Gravatar
Gursharn Singh Dhillon (Ajax, Canada)
ਸ੍ਰ, ਗੁਰਇੰਦਰ ਸਿੰਘ ਪਾਲ ਜੀ, ਸਤਿ ਸ੍ਰੀ ਅਕਾਲ ।
ਜੋ ਤੁਸੀਂ ਲਿਖਿਆ ਹੈ ਕਿ, “ਆਪ ਦੀ ਟਿੱਪਣੀ ਵਿੱਚ ਕੋਈ ਦਲੀਲ ਜਾਂ ਤਰਕ ਨਜ਼ਰ ਨਹੀਂ ਆਉਂਦਾ! ਮੇਰੀ ਸਨਿਮਰ ਬੇਨਤੀ ਹੈ ਕਿ ਮੇਰੇ ਵਿਚਾਰਾਂ ਨੂੰ ਤਰਕ ਨਾਲ ਰੱਦ ਕਰੋ ਤਾਂ ਚੰਗਾ ਹੈ”।
ਪਾਲ ਜੀ, ਤੁਸੀਂ ਗੁਰਬਾਣੀ ਦੇ ਸ਼ਬਦ ਦੀ ਹੀ ਗੱਲ ਕੀਤੀ ਸੀ, ਤੇ ਮੈਂ ਵੀ ਗੁਰਬਾਣੀ ਦੇ ਸ਼ਬਦਾਂ ਦਾ ਹੀ ਹਵਾਲਾ ਦਿਤਾ ਹੈ ਜੇਕਰ ਫਿਰ ਵੀ ਆਪ ਜੀ ਨੂੰ ਮੇਰੀ ਲਿਖਤ ਵਿਚ “ਕੋਈ ਦਲੀਲ ਜਾਂ ਤਰਕ ਨਜ਼ਰ” ਨਹੀਂ ਆਇਆ ਤਾਂ ਫਿਰ ਹੋਰ ਕੁਝ ਨਹੀਂ ਕਰ ਸਕਦਾ; ਸਿਰਫ ਅਫਸੋਸ ਹੀ ਕਰ ਸਕਦਾ ਹਾਂ ।
ਪਾਲ ਜੀ, ਮੈਂ ਕੋਈ ਆਪਣੇ ਆਪ ਕੌਮੀ ਤਰਾਨਾ ਨਹੀਂ ਬਣਾਉਣਾ ਚਾਹੁੰਦਾ, ਇਹ ਸਾਰੀ ਸਿੱਖ ਕੌਮ ਦਾ ਮਸਲਾ ਹੈ । ਅਤੇ ਇਹ ਤੁਹਾਡੇ ਵਰਗੇ ਵਿਦਵਾਨਾ ਨੇ ਇਸ ਬਾਰੇ ਸੋਚਣਾ ਹੈ । ਮੈਂ ਤਾਂ ਸ੍ਰ ਸਰਵਜੀਤ ਸਿੰਘ ਹੁਰਾਂ ਦੇ ਲੇਖ ਤੇ ਵਿਚਾਰ ਕਰਨ ਲਈ ਪੋਸਟ ਪਾਈ ਹੈ । ਕਿ ਜੇਕਰ ਕੌਮ ਨੇ ਅਖੌਤੀ ਦਸਮ ਗ੍ਰੰਥ ਵਿਚੋਂ ਲਈ ਰਚਨਾ “ਦੇਹ ਸ਼ਿਵਾ ਵਰ ਮੋਹਿ ਇਹੈ” ਤੋਂ ਛੁੱਟਕਾਰਾ ਪਾਉਣਾ ਹੈ ਤਾਂ ਇਸ ਦੇ ਬਦਲ ਵਿਚ ਕਿਹੜਾ ਹੋਣਾ ਚਾਹੀਦਾ ਹੈ ?
ਪਾਲ ਜੀ, ਇਹ ਧਿਆਨ ਨਾਲ ਪੜ੍ਹੋ ”ਕਾਸ਼ ! ਸਿੱਖ ਕੌਮੀ ਤਰਾਨੇ ਲਈ ““ਕੌਮੀ ਤਰਾਨਾ ਬਨਾਮ ਦੇਹ ਸ਼ਿਵਾ ਵਰ ਮੋਹਿ ਇਹੈ” ਦੀ ਬਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ “ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ” ॥ (ਭਗਤ ਕਬੀਰ ਜੀ,ਪੰਨਾ 1105) ਵਾਲਾ ਜਾਂ ਜੇ ਕੌਮ ਕੋਈ ਹੋਰ ਵਿਚਾਰ ਕਰ ਲਵੇ ਤਾਂ ਵੀ ਚੰਗਾ ਹੋਵੇਗਾ ਪਰ ਸਿੱਖ ਕੌਮ ਦੇਵੀ ਪੂਜਕ ਨਾ ਬਣੇ” ।
ਪਾਲ ਜੀ, ਚਲੋ ਤੁਸੀਂ ਹੁਣ ਦੱਸ ਦੇਵੋ ਕਿ ਤੁਹਾਡੇ ਵਿਚਾਰ ਅਨੁਸਾਰ ਸਿੱਖ ਕੌਮ ਦਾ “ਤਰਾਨਾ” ਕਿਹੜਾ ਹੋਣਾ ਚਾਹੀਦਾ ਹੈ, ਜਾਂ ਹੋਣਾ ਹੀ ਨਹੀਂ ਚਾਹੀਦਾ ?
ਬਾਕੀ ਜੇ ਤੁਸੀਂ “ “ਦੇਹ ਸ਼ਿਵਾ ਵਰ ਮੋਹਿ ਇਹੈ” ਵਾਲੇ ਤਰਾਨੇ ਨਾਲ ਸਹਿਮਤ ਨਹੀਂ ਹੋ ਤਾਂ ਚੰਗੀ ਗੱਲ ਹੈ । ਪਾਲ ਜੀ, ਤੁਹਾਨੂੰ ਵੀ ਪਤਾ ਹੈ ਕਿ ਬਹੁਤ ਸਾਰੇ ਸਿੱਖ ਅਖੌਤੀ ਦਸਮ ਗ੍ਰੰਥ ਨੂੰ ਵੀ ਗੁਰਬਾਣੀ ਹੀ ਮੰਨਦੇ ਹਨ ਅਤੇ ਉਸ ਵਿਚਲੀਆਂ ਤਿੰਨ ਬਾਣੀਆਂ ਪੜ੍ਹਕੇ ਹੀ ਖੰਡੇ ਬਾਟੇ ਦੀ ਪਾਹੁਲ ਲੈਂਦੇ ਹਨ।
ਆਪਣੇ ਕੀਮਤੀ ਵਿਚਾਰ ਦੇਣ ਲਈ ਧੰਨਵਾਦ ।
ਇਕ ਪਾਠਕ, ਗੁਰਸ਼ਰਨ ਸਿੰਘ ਢਿੱਲੋਂ
18th December 2016 3:09pm
Gravatar
Gurindar Singh Paul (Aurora, US)
ਤਰਾਨਾ ਬਨਾਮ……
ਅਵਤਾਰ ਸਿੰਘ ਮੱਕੜ ਤੇ ਸਿਮਰਨਜੀਤ ਸਿੰਘ ਮਾਨ ਦੇ ਉਜੱਡਤਾ ਵਾਲੇ ਹਾਸੋਹੀਣੇ ਬਿਆਨਾਂ ਦੇ ਪ੍ਰਤਿਕਰਮ ਵਜੋਂ ਸ: ਸਰਵਜੀਤ ਸਿੰਘ ਨੇ ਜੋ ਦਲੀਲ-ਯੁਕਤ ਵਿਚਾਰ ਦਿੱਤੇ ਹਨ, ਉਹ ਹਰ ਪਾਠਕ ਨੂੰ ਵਿਚਾਰਨ ਦੀ ਲੋੜ ਹੈ। ਮੱਕੜ ਤੇ ਮਾਨ ਨੂੰ ਛੱਡੋ, ਸਾਡੀ ਜਾਣਕਾਰੀ ਅਨੁਸਾਰ, ੨੦ਵੀਂ ਤੇ ੨੧ਵੀਂ ਸਦੀ ਦੇ ਇਤਿਹਾਸ ਵਿੱਚ ਸਿੱਖਾਂ ਦੇ ਕਿਸੇ ਇਕ ਵੀ ਨੇਤਾ (ਅਕਾਲੀ, ਸ਼ਿਰੋਮਣੀ ਕਮੇਟੀਆਂ ਦੇ ਪ੍ਰਧਾਨ ਤੇ ਕਾਰਕੁਨ, ਜਥੇਦਾਰ, ਕਥਿਤ ਪੰਜ ਪਿਆਰੇ, ਪ੍ਰਚਾਰਕ, ਰਾਗੀ, ਅਣਗਿਣਤ ਹੋਰ ਕਮੇਟੀਆਂ ਤੇ ਸਭਾਂਵਾਂ ਦੇ ਉਹਦੇਦਾਰ ਤੇ ਸੰਤ-ਸਾਧੜੇ…ਵਗੈਰਾ ਵਗੈਰਾ) ਨੇ, ਗੁਰਮੱਤ ਦੇ ਸੰਬੰਧ ਵਿੱਚ, ਕੋਈ ਅਕਲ ਦੀ ਗੱਲ ਨਹੀਂ ਕੀਤੀ ਲਗਦੀ! ਜੇ ਕਿਸੇ ਇੱਕੇ-ਦੁੱਕੇ ਨੇ ਗੁਰਬਾਣੀ/ਗੁਰਮੱਤ ਦਾ ਸੱਚ ਬਿਆਨ ਕਰਨ ਦਾ ਯਤਨ ਕੀਤਾ ਵੀ ਤਾਂ ਉਸ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ।
“ਕੌਮੀ ਤਰਾਨਾ” ਬਾਰੇ ਦਾਸ ਦੇ ਕੁਝ ਵਿਚਾਰ:
‘ਕੌਮੀ ਤਰਾਨਾ’ ਦਾ ਸਮਾਨਾਰਥੀ ਸ਼ਬਦ ਹੈ: ਰਾਸ਼ਟ੍ਰ/ਦੇਸ਼ ਦਾ ਗੀਤ,(National Anthem); ਜੋ ਕਿ ਧਰਮ, ਜਾਤ-ਪਾਤ, ਸਮਾਜਕ ਵਰਗ, ਪ੍ਰਾਂਤ ਤੇ ਪ੍ਰਾਂਤਕ ਸਭਿਆਚਾਰ ਆਦਿ ਦੇ ਭੇਦ-ਭਾਵ ਤੋਂ ਉਚੇਰਾ, ਸਾਰੇ ਰਾਸ਼ਟਰ/ਦੇਸ ਦੇ ਵਾਸੀਆਂ ਲਈ ਸਾਂਝਾ ਹੁੰਦਾ ਹੈ; ਜਿਵੇਂ ਕਿ ਅਮਰੀਕਾ ਤੇ ਕਈ ਹੋਰ ਦੇਸਾਂ ਦਾ ਹੈ। ਇਹ ਸਹੀ ਹੈ ਕਿ ਭਾਰਤ ਦੇ ਰਾਸ਼ਟਰੀ ਗੀਤ ਵਿੱਚ ਨਿਰਪੱਖ ਰਾਸ਼ਟ੍ਰਵਾਦ ਦੀ ਘਾਟ ਹੈ ਜੋ ਕਿ ਨਹੀਂ ਹੋਣੀ ਚਾਹੀਦੀ! ਦੂਜਾ, ਉਕਤ ਵਿਚਾਰੇ ਨੁਕਤੇ ਦੇ ਆਧਾਰ ’ਤੇ, ‘ਸਿੱਖਾਂ’ ਦਾ ਕੌਮੀ ਤਰਾਨੇ ਨੂੰ ਧਰਮ ਨਾਲ ਜੋੜਣਾ ਬਿਲਕੁਲ ਗ਼ਲਤ ਹੈ! ਤੀਜਾ, ਸਰਵ-ਸਾਂਝੀ ਇਲਾਹੀ ਬਾਣੀ ਦੀ ਕਿਸੇ ਵੀ ਤੁਕ ਜਾਂ ਸ਼ਬਦ ਨੂੰ ਤਰਾਨੇ ਜਾਂ ਗੀਤ ਦੇ ਨੀਵੇਂ ਸੰਸਾਰਕ ਪੱਧਰ ’ਤੇ ਲਿਆਉਣਾ ਗੁਰਬਾਣੀ/ਗੁਰਮਤਿ ਦਾ ਘੋਰ ਅਪਮਾਨ ਹੈ! ਚੌਥਾ, ਕੁਝ ਲੇਖਕਾਂ ਵੱਲੋਂ ‘ਸਿੱਖਾਂ ਦੇ ਕੌਮੀ ਤਰਾਨੇ’ ਵਾਸਤੇ ਕਬੀਰ ਜੀ ਦੀਆਂ ਜਿਹੜੀਆਂ ਤੁਕਾਂ ਦਾ ਸੁਝਾਅ ਦਿੱਤਾ ਗਿਆ ਹੈ, ਜੇ ਉਨ੍ਹਾਂ ਤੁਕਾਂ ਦੇ ਸਹੀ ਅਰਥ ਸਮਝ ਲਏ ਜਾਣ ਤਾਂ ਇਹ ਸੁਝਾਅ ਉੱਕਾ ਹੀ ਨਿਰਮੂਲ ਸਾਬਤ ਹੁੰਦਾ ਹੈ!
16th December 2016 11:57pm
Gravatar
Gursharn Singh Dhillon (Ajax, Canada)
ਕੌਮੀ ਤਰਾਨਾ
ਕੌਮੀ ਤਰਾਨੇ ਤੇ ਵਿਚਾਰ ਕਰਨ ਲਈ ਸ੍ਰ, ਗੁਰਇੰਦਰ ਸਿੰਘ ਪਾਲ ਜੀ ਨੇ ਆਪਣੇ ਕੀਮਤੀ ਵਿਚਾਰ ਦਿਤੇ ਹਨ ਇਸ ਲਈ ਉਹਨਾਂ ਦਾ ਧੰਨਵਾਦ ।
ਪਾਲ ਜੀ, ਲਿਖਦੇ ਹਨ ਕਿ, “ਉਕਤ ਵਿਚਾਰੇ ਨੁਕਤੇ ਦੇ ਆਧਾਰ ’ਤੇ, ‘ਸਿੱਖਾਂ’ ਦਾ ਕੌਮੀ ਤਰਾਨੇ ਨੂੰ ਧਰਮ ਨਾਲ ਜੋੜਣਾ ਬਿਲਕੁਲ ਗ਼ਲਤ ਹੈ! ਤੀਜਾ, ਸਰਵ-ਸਾਂਝੀ ਇਲਾਹੀ ਬਾਣੀ ਦੀ ਕਿਸੇ ਵੀ ਤੁਕ ਜਾਂ ਸ਼ਬਦ ਨੂੰ ਤਰਾਨੇ ਜਾਂ ਗੀਤ ਦੇ ਨੀਵੇਂ ਸੰਸਾਰਕ ਪੱਧਰ ’ਤੇ ਲਿਆਉਣਾ ਗੁਰਬਾਣੀ/ਗੁਰਮਤਿ ਦਾ ਘੋਰ ਅਪਮਾਨ ਹੈ! ਚੌਥਾ, ਕੁਝ ਲੇਖਕਾਂ ਵੱਲੋਂ ‘ਸਿੱਖਾਂ ਦੇ ਕੌਮੀ ਤਰਾਨੇ’ ਵਾਸਤੇ ਕਬੀਰ ਜੀ ਦੀਆਂ ਜਿਹੜੀਆਂ ਤੁਕਾਂ ਦਾ ਸੁਝਾਅ ਦਿੱਤਾ ਗਿਆ ਹੈ, ਜੇ ਉਨ੍ਹਾਂ ਤੁਕਾਂ ਦੇ ਸਹੀ ਅਰਥ ਸਮਝ ਲਏ ਜਾਣ ਤਾਂ ਇਹ ਸੁਝਾਅ ਉੱਕਾ ਹੀ ਨਿਰਮੂਲ ਸਾਬਤ ਹੁੰਦਾ ਹੈ”!
ਪਾਲ ਜੀ, ਕੀ ਗੁਰਬਾਣੀ ਮਨੁੱਖਾਂ ਅਤੇ ਸਮਾਜ ਦੀਆਂ ਕੁਰੀਤੀਆਂ ਨੂੰ ਸੁਧਾਰਨ ਦਾ ਵੀ ਸੰਦੇਸ਼ ਨਹੀਂ ਦੇਂਦੀ ?
ਜੇਕਰ “ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ” ॥ ਵਾਲ ਸ਼ਬਦ ਦੇ ਅਰਥ ਏਥੇ ਠੀਕ ਨਹੀਂ ਹਨ ਤਾਂ ਕੀ ਲਾਵ ਦੇ ਪਾਠ ਵਾਲੇ ਸ਼ਬਦ ਦੇ ਅਰਥ ਲੜਕੇ ਲੜਕੀ ਵਾਸਤੇ ਠੀਕ ਹਨ ?
ਕੀ ਵਿਆਹ ਸਮੇਂ ਲੜਕੀ ਨੂੰ ਪਿਤਾ ਵੱਲੋਂ ਪੱਲਾ ਫੜਾਉਣ ਵਾਲੇ ਸ਼ਬਦ ਦੇ ਸਹੀ ਅਰਥ ਲਏ ਜਾਣ ਤਾਂ ਕੀ ਇਹ ਠੀਕ ਹਨ: ਸਲੋਕ ਸਲੋਕ ਮਃ ੫ ॥ ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ ॥ ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥੧॥ (ਪੰਨਾ 963)
ਸੋ, ਪਾਲ ਜੀ, ਕੀ ਫਿਰ “ ਦੇਹ ਸ਼ਿਵਾ ਵਰ ਮੋਹਿ ਇਹੈ” ਅਖੌਤੀ ਦਸਮ ਗ੍ਰੰਥ ਵਾਲੀ ਰਚਨਾ ਠੀਕ ਹੈ, ਜੋ ਸਿੱਖਾਂ ਵਿਚ ਪ੍ਰਚਲਤ ਹੈ ?
ਆਪਣੇ ਕੀਮਤੀ ਵਿਚਾਰ ਦੇਣ ਲਈ ਧੰਨਵਾਦੀ ਹੋਵਾਂਗਾ ।
ਇਕ ਪਾਠਕ, ਗੁਰਸ਼ਰਨ ਸਿੰਘ ਢਿੱਲੋਂ
17th December 2016 9:35am
Gravatar
Gursharn Singh Dhillon (Ajax, Canada)
ਉਪਰ ਦਿਤੇ ਵਿਚਾਰਾਂ ਨਾਲ ਹੀ ਹੈ ।
ਸ੍ਰ, ਗੁਰਇੰਦਰ ਸਿੰਘ ਪਾਲ ਜੀ, ਇਸ ਸ਼ਬਦ ਬਾਰੇ ਵੀ ਆਪਣੇ ਕੀਮਤੀ ਵਿਚਾਰ ਦੇਣੇ ਕਿ ਕੀ ਇਹ ਸ਼ਬਦ ਤੁਹਾਡੇ ਹੇਠ ਲਿਖੇ ਅਨੁਸਾਰ ਠੀਕ ਹੈ ?
“ਸਰਵ-ਸਾਂਝੀ ਇਲਾਹੀ ਬਾਣੀ ਦੀ ਕਿਸੇ ਵੀ ਤੁਕ ਜਾਂ ਸ਼ਬਦ ਨੂੰ ਤਰਾਨੇ ਜਾਂ ਗੀਤ ਦੇ ਨੀਵੇਂ ਸੰਸਾਰਕ ਪੱਧਰ ’ਤੇ ਲਿਆਉਣਾ ਗੁਰਬਾਣੀ/ਗੁਰਮਤਿ ਦਾ ਘੋਰ ਅਪਮਾਨ ਹੈ! ਚੌਥਾ, ਕੁਝ ਲੇਖਕਾਂ ਵੱਲੋਂ ‘ਸਿੱਖਾਂ ਦੇ ਕੌਮੀ ਤਰਾਨੇ’ ਵਾਸਤੇ ਕਬੀਰ ਜੀ ਦੀਆਂ ਜਿਹੜੀਆਂ ਤੁਕਾਂ ਦਾ ਸੁਝਾਅ ਦਿੱਤਾ ਗਿਆ ਹੈ, ਜੇ ਉਨ੍ਹਾਂ ਤੁਕਾਂ ਦੇ ਸਹੀ ਅਰਥ ਸਮਝ ਲਏ ਜਾਣ ਤਾਂ ਇਹ ਸੁਝਾਅ ਉੱਕਾ ਹੀ ਨਿਰਮੂਲ ਸਾਬਤ ਹੁੰਦਾ ਹੈ”!
ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ ॥ ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡੁ ਬਲਾਇਆ ॥ ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ ॥ ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ ॥ ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ ॥ ਵੀਆਹੁ ਹੋਆ ਮੇਰੇ ਬਾਬੋਲਾ ਗੁਰਮੁਖੇ ਹਰਿ ਪਾਇਆ ॥੨॥ (ਮ:4,ਪੰਨਾ 78)
ਇਕ ਪਾਠਕ, ਗੁਰਸ਼ਰਨ ਸਿੰਘ ਢਿੱਲੋਂ
17th December 2016 10:30am
Gravatar
Iqbal Singh Dhillon (Chandigarh, India)
ਸ. ਗੁਰਸ਼ਰਨ ਸਿੰਘ ਢਿੱਲੋਂ ਜੀ, ਸਤਿ ਕਰਤਾਰ !
ਮੇਰੀ ਹੇਠਾਂ ਕਰਕੇ ਪਾਈ ਗਈ ਮੇਰੀ ਪੋਸਟ ਸਬੰਧੀ ਆਪ ਜੀ ਵੱਲੋਂ ਆਏ ਉੱਤਰ ਤੋਂ ਅਜਿਹਾ ਲਗਦਾ ਹੈ ਕਿ ਸ਼ਾਇਦ ਆਪ ਜੀ ਮੇਰੇ ਵਿਚਾਰ ਨੂੰ ਪਕੜ ਨਹੀਂ ਰਹੇ। ਮੇਰਾ ਕਹਿਣਾ ਇਹ ਹੈ ਕਿਸੇ ਵੀ ਸੰਪਰਦਾਈ/ਸੰਸਥਾਗਤ ਧਰਮ ਦੇ ਪੈਰੋਕਾਰ ਗੁਰਮੱਤ ਨੂੰ ਅਪਣਾ ਹੀ ਨਹੀਂ ਸਕਦੇ ਅਤੇ ਜਿਸ ਨੂੰ ਆਪ ਜੀ ‘ਸਿੱਖ ਧਰਮ’ ਕਹਿ ਰਹੇ ਹੋ ਉਹ ਇਕ ਸੰਪਰਦਾਈ/ਸੰਸਥਾਗਤ ਧਰਮ ਹੈ ਅਤੇ ਇਹ ਗੁਰੂ ਸਾਹਿਬਾਨ ਦਾ ਚਲਾਇਆ ਹੋਇਆ ਨਹੀਂ। ਜਿਹਨਾਂ ਲੋਕਾਂ ਦੀ ਆਪ ਜੀ ਗੱਲ ਕਰਦੇ ਹੋ ਜੇਕਰ ਉਹਨਾਂ ਨੇ ਗੁਰਮੱਤ ਨੂੰ ਅਪਣਾਉਣਾ ਹੋਵੇ ਤਾਂ ਉਹਨਾਂ ਨੂੰ ਪਹਿਲਾਂ ਇਹ ਸੰਪਰਦਾਈ/ਸੰਸਥਾਗਤ ਸਿਖ ਧਰਮ ਤਿਆਗਣਾ ਪਵੇਗਾ। ਜੇਕਰ ਕੋਈ ਅਜਿਹੀ ਸੰਭਾਵਨਾ ਬਣਦੀ ਹੋਵੇ ਤਾਂ ਇਹ ਬਹੁਤ ਹੀ ਚੰਗੀ ਗੱਲ ਹੋਵੇਗੀ।
ਬਾਕੀ ‘ਕੌਮੀ’ ਤਰਾਨੇ ਬਾਰੇ ਜੋ ਗੱਲ ਆਪ ਜੀ ਨੇ ਕੀਤੀ ਹੈ ਉਸ ਦੇ ਸਬੰਧ ਵਿਚ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਗੁਰੂ ਸਾਹਿਬਾਨ ਨੇ ਕੋਈ ਵਖਰੀ ‘ਕੌਮ’ ਜਾਂ ਸੰਪਰਦਾ ਖੜ੍ਹੀ ਹੀ ਨਹੀਂ ਸੀ ਕੀਤੀ (ਜਿਸ ਨੂੰ ‘ਸਿਖ ਕੌਮ’ ਕਿਹਾ ਜਾਂਦਾ ਹੈ ਅਸਲ ਵਿਚ ਉਹ ਇਕ ਸੰਪਰਦਾ ਹੀ ਹੈ ਅਤੇ ਹੈ ਵੀ ‘ਹਿੰਦੂ’ ਵੰਨਗੀ ਦੀ)। ਗੁਰੂ ਸਾਹਿਬਾਨ ਤਾਂ ਸਾਰੀ ਮਨੁੱਖਤਾ ਨੂੰ ਬਰਾਬਰੀ ਦੀ ਨਿਗਾਹ ਨਾਲ ਵੇਖਦੇ ਸਨ ਅਤੇ ਸਰਬੱਤ ਦਾ ਭਲਾ ਲੋਚਦੇ ਸਨ। ਇਸ ਤਰ੍ਹਾਂ ‘ਕੌਮੀ ਤਰਾਨੇ’ ਦਾ ਸੰਕਲਪ ਹੀ ਗੁਰਮੱਤ ਦੇ ਵਿਪਰੀਤ ਹੈ ਅਤੇ ਮੈਂ ਇਸ ਦੀ ਪਰੋੜਤਾ ਨਹੀਂ ਕਰਦਾ। ਮੇਰੇ ਲਈ ਸਮੁੱਚੀ ਗੁਰਬਾਣੀ ਮਨੁੱਖਤਾ ਦਾ ‘ਤਰਾਨਾ’ ਹੈ ਕਿਉਂਕਿ ਮੈਂ ਗੁਰਬਾਣੀ ਗ੍ਰੰਥ ਨੂੰ ‘ਮਾਨਵਵਾਦੀ ਗ੍ਰੰਥ’ ਦੇ ਤੌਰ ਤੇ ਮਾਨਤਾ ਦਿੰਦਾ ਹਾਂ ਧਾਰਮਿਕ ਗ੍ਰੰਥ ਦੇ ਤੌਰ ਤੇ ਨਹੀਂ (ਅਤੇ ਇਸ ਉੱਚਕੋਟੀ ਦੇ ਮਾਨਵਵਾਦੀ ਗ੍ਰੰਥ ਨੂੰ ਮੈਂ ਵਿਸ਼ਵ ਦਾ ਸਰਵੋਤਮ ਗ੍ਰੰਥ ਮੰਨਦਾ ਹਾਂ)।
ਇਕਬਾਲ ਸਿੰਘ ਢਿੱਲੋਂ
16th December 2016 7:52pm
Gravatar
Gursharn Singh Dhillon (Ajax, Canada)
ਡਾ. ਇਕਬਾਲ ਸਿੰਘ ਢਿੱਲੋਂ ਜੀ, ਸਤਿ ਸ੍ਰੀ ਅਕਾਲ।
ਆਪਣੇ ਵਿਚਾਰ ਦੇਣ ਲਈ ਧੰਨਵਾਦ ।
ਡਾ. ਸਾਹਿਬ,ਕਈ ਸਿੱਖਾਂ ਨਾਲ ਗੱਲ ਕਰਨ ਤੇ ਪਤਾ ਲੱਗਦਾ ਹੈ ਕਿ ਜਿਹੜੇ ਵੀ ਸਿੱਖ ਮਸਾਲ ਦੇ ਤੌਰ ਤੇ ਭਾਂਵੇਂ ਉਹ ਅਖੰਡ ਪਾਠ ਕਰਵਾਉਂਦੇ ਹਨ ਜਾਂ ਮੱਸਿਆਂ, ਸੰਗਰਾਂਦਾ ਆਦਿ ਨੂੰ ਪਵਿੱਤਰ ਦਿਨ ਸਮਝਦੇ ਹਨ ਉਹ ਸਾਰੇ ਇਹ ਹੀ ਸਮਝਦੇ ਹਨ ਕਿ ਅਸ਼ੀਂ ਇਹ ਧਾਰਮਿਕ ਕਰਮ ਗੁਰਮਤਿ ਅਨੁਸਾਰ ਹੀ ਕਰ ਰਹੇ ਹਾਂ । ਅਸਲ ਵਿਚ ਗੁਰਮਤਿ ਕੀ ਹੈ ਇਹ ਸਮਝਣਾ ਅਤੇ ਸਮਝਾਉਣਾ ਬਹੁਤ ਜਰੂਰੀ ਲੱਗਦਾ ਹੈ । ਬਾਕੀ ਤੁਸੀਂ ਇਸ ਬਾਰੇ ਬੇਹਤਰ ਜਾਣਦੇ ਹੋ ।
ਧੰਨਵਾਦ ਸਾਹਿਤ, ਗੁਰਸ਼ਰਨ ਸਿੰਘ ਢਿੱਲੋਂ
17th December 2016 9:05am
Gravatar
Iqbal Singh Dhillon (Chandigarh, India)
ਸ. ਗੁਰਸ਼ਰਨ ਸਿੰਘ ਢਿੱਲੋਂ ਜੀ, ਸਤਿ ਕਰਤਾਰ !
ਆਪ ਜੀ ਦੀ ਉੱਪਰ ਆਈ ਪੋਸਟ ਲਈ ਆਪ ਜੀ ਦਾ ਧੰਨਵਾਦ। ਆਪ ਜੀ ਸਹੀ ਕਹਿ ਰਹੇ ਹੋ ਕਿ ਆਪਣੇ-ਆਪ ਨੂੰ ਸਿਖ ਅਖਵਾਉਣ ਵਾਲਿਆਂ ਵਿੱਚੋਂ ਬਹੁਤਿਆਂ ਨੂੰ ‘ਗੁਰਮੱਤ’ ਦੇ ਅਰਥ ਪਤਾ ਨਹੀਂ। ‘ਗੁਰਮੱਤ’ ਦਾ ਸਿੱਧਾ ਅਰਥ ਹੈ ਗੁਰਬਾਣੀ ਦਾ ਫਲਸਫਾ ਅਤੇ ਇਸ ਰਾਹੀਂ ਸਮਝਾਈ ਗਈ ਜੀਵਨ-ਜਾਚ। ‘ਗੁਰਮੱਤ’ ਸਭ ਤੋਂ ਪਹਿਲਾਂ ਸੰਪਰਦਾਈ/ਸੰਸਥਾਗਤ ਧਰਮ ਨੂੰ ਤਿਆਗਣ ਤੇ ਜ਼ੋਰ ਦਿੰਦੀ ਹੈ। ਦੂਸਰੀ ਵੱਡੀ ਗੱਲ ਜੋ ‘ਗੁਰਮੱਤ’ ਸਾਨੂੰ ਸਿਖਾਉਂਦੀ ਹੈ ਉਹ ਹੈ ਤਰਕ ਅਤੇ ਵਿਗਿਆਨਕ ਸੋਚ ਨੂੰ ਅਪਣਾਉਣਾ। ਜਿਹੜੇ ਲੋਕਾਂ ਦੀ ਆਪ ਜੀ ਨੇ ਉਦਾਹਰਨ ਦਿੱਤੀ ਹੈ ਉਹ ਕਰਮ-ਕਾਂਡਾਂ ਅਤੇ ਮਨਮੱਤੀ ਵਿਸ਼ਵਾਸਾਂ ਵਿਚ ਇਸ ਕਰਕੇ ਹੀ ਫਸੇ ਹੋਏ ਹਨ ਕਿ ਉਹ ਗੁਰਮੱਤ ਦੇ ਇਹਨਾਂ ਮੁੱਢਲੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹੁੰਦੇ। ਮੈਂ ‘ਗੁਰਮੱਤ’ ਸਬੰਧੀ ਆਪਣੇ ਕੁਝ ਵਿਚਾਰ ਆਪਣੇ ਲੇਖ ‘ਗੁਰਮੱਤ ਦੀ ਪਰੀਭਾਸ਼ਾ’ ਵਿਚ ਦਿੱਤੇ ਹੋਏ ਹਨ ਅਤੇ ਇਹ ਲੇਖ ‘ਸਿਖਮਾਰਗ’ ਵੈਬਸਾਈਟ ਉੱਤੇ ਉਪਲਭਦ ਹੈ। ਇਸੇ ਸੰਦਰਭ ਵਿਚ ਆਪ ਜੀ ਮੇਰਾ ਲੇਖ ‘ਸਿਖ ਦੀ ਪਛਾਣ ਦਾ ਮਸਲਾ’ ਅਤੇ ਕੁਝ ਹੋਰ ਲਿਖਤਾਂ ਵੀ ਵੇਖ ਸਕਦੇ ਹੋ ਜੀ।
ਇਕਬਾਲ ਸਿੰਘ ਢਿੱਲੋਂ
17th December 2016 8:07pm
Gravatar
Gursharn Singh Dhillon (Ajax, Canada)
ਸ੍ਰ ਇਕਬਾਲ ਸਿੰਘ ਢਿੱਲੋਂ ਜੀ, ਸਤਿ ਸ੍ਰੀ ਅਕਾਲ।
ਆਪ ਜੀ ਦਾ ਗੁਰਮਤਿ ਕੀ ਹੈ ਇਸ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ।
ਗੁਰਸ਼ਰਨ ਸਿੰਘ ਢਿੱਲੋਂ
19th December 2016 4:12am
Gravatar
Iqbal Singh Dhillon (Chandigarh, India)
ਸ. ਗੁਰਸ਼ਰਨ ਸਿੰਘ ਢਿੱਲੋਂ ਜੀ, ਸਤਿ ਕਰਤਾਰ !
ਮੇਰੀ ਪਿਛਲੀ ਪੋਸਟ ਦਾ ਜੋ ਉੱਤਰ ਆਪ ਜੀ ਨੇ ਦਿੱਤਾ ਹੈ ਮੈਂ ਉਹ ਦੇਰੀ ਨਾਲ ਪੜ੍ਹ ਸਕਿਆ ਹਾਂ। ਆਪ ਜੀ ਲਿਖਦੇ ਹੋ ਕਿ “ਸਿੱਖ ਧਰਮ ਨੂੰ ਮੰਨਣ ਵਾਲਿਆਂ ਨੂੰ ਉਹੀ ਕੁਝ ਕਰਨਾ ਚਾਹੀਦਾ ਹੇ ਜੋ ਗੁਰਮਤ ਦੱਸਦੀ ਹੈ।” ਜਿਵੇਂ ਮੈਂ ਆਪਣੀ ਸਬੰਧਿਤ ਪੋਸਟ ਵਿਚ ਅਰਜ਼ ਕਰ ਚੁੱਕਿਆ ਹਾਂ ਕਿ ‘ਸਿਖ ਧਰਮ’ ਇਕ ਸੰਪਰਦਾਈ/ਸੰਸਥਾਗਤ ਧਰਮ ਭਾਵ ਇਕ ਮਜ਼ਹਬ/ਰਿਲੀਜਨ ਹੈ ਅਤੇ ਕੋਈ ਵੀ ਸੰਪਰਦਾਈ/ਸੰਸਥਾਗਤ ਧਰਮ ਗੁਰਮੱਤ ਅਨੁਸਾਰ ਨਹੀਂ ਚੱਲੇਗਾ। ਇੱਸੇ ਕਰਕੇ ਗੁਰੂ ਸਾਹਿਬਾਨ ਨੇ ਸੰਪਰਦਾਈ/ਸੰਸਥਾਗਤ ਧਰਮ ਨੂੰ ਮੂਲੋਂ ਹੀ ਨਕਾਰ ਦਿੱਤਾ ਸੀ ਅਤੇ ਆਪ ਕੋਈ ਨਵਾਂ ਸੰਪਰਦਾਈ/ਸੰਸਥਾਗਤ ਧਰਮ ਨਹੀਂ ਚਲਾਇਆ ਸੀ। ਅਜੋਕਾ ਸਿਖ ਧਰਮ ਜੋ ਕਿ ਇਕ ਸੰਪਰਦਾਈ/ਸੰਸਥਾਗਤ ਧਰਮ ਹੈ ਉਦਾਸੀਆਂ ਅਤੇ ਨਿਰਮਲਿਆਂ ਦਾ ਚਲਾਇਆ ਹੋਇਆ ਹੈ ਗੁਰੂ ਸਾਹਿਬਾਨ ਦਾ ਨਹੀਂ। ਅਜਿਹਾ ਸੋਚਣਾ ਕਿ ਅਜੋਕੇ ‘ਸਿਖ ਧਰਮ’ ਨੂੰ ਮੰਨਣ ਵਾਲੇ ਕਦੀ ਗੁਰਮੱਤ ਦੇ ਅਨੁਸਾਰ ਚੱਲ ਸਕਣਗੇ ਅਜਿਹੀ ਗੱਲ ਹੈ ਜਿਵੇਂ ਇਹ ਸੋਚਣਾ ਕਿ ਗੱਡੇ ਨੂੰ ਹੈਲੀਕੌਪਟਰ ਵਾਂਗ ਹਵਾ ਵਿਚ ਉੱਡਣਾ ਚਾਹੀਦਾ ਹੈ।
ਇਕਬਾਲ ਸਿੰਘ ਢਿੱਲੋਂ
15th December 2016 8:34pm
Page 29 of 57

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Enter the third letter of the word castle.
 
Enter answer:
 
Remember my form inputs on this computer.
 
 
Powered by Commentics

.