.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1114)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
iqbal singh Dhillon (Chandigarh, India)
ਸ. ਮੱਖਣ ਸਿੰਘ ਪੁਰੇਵਾਲ ਜੀ, ਆਪ ਜੀ ਦੀ ਹੇਠਾਂ ਦਿੱਤੀ ਟਿੱਪਣੀ ਲਈ ਮੈਂ ਆਪ ਜੀ ਦਾ ਅਤੀ ਧੰਨਵਾਦੀ ਹਾਂ ਜੀ। ਆਪ ਜੀ ਨੇ ਮੇਰੇ ਵਿਚਾਰਾਂ ਸਬੰਧੀ ਕੁਝ ਇਤਰਾਜ਼ ਵਾਲੇ ਲਹਿਜੇ ਵਿਚ ਲਿਖਿਆ ਹੈ। ਮੇਰੇ ਖਿਆਲ ਵਿਚ ‘ਸਿਖਮਾਰਗ’ ਵੈਬਸਾਈਟ ਵਰਗਾ ਮੰਚ ਵਿਚਾਰਾਂ/ਮੁੱਦਿਆਂ ਉੱਤੇ ਵਿਚਾਰ-ਚਰਚਾ ਕਰਨ ਦਾ ਵਧੀਆ ਸਾਧਨ ਹੈ ਜਿਸ ਰਾਹੀਂ ਪਾਠਕਾਂ ਅਤੇ ਲੇਖਕਾਂ ਦੀ ਜਾਣਕਾਰੀ ਵਿਚ ਵਾਧਾ ਹੁੰਦਾ ਹੈ, ਉਹਨਾਂ ਦਾ ਬੌਧਿਕ ਵਿਕਾਸ ਹੁੰਦਾ ਹੈ ਅਤੇ ਮਹੱਤਵਪੂਰਨ ਮੁੱਦਿਆਂ ਦੇ ਹਲ ਲੱਭਣ ਵਿਚ ਸਹਾਇਤਾ ਮਿਲਦੀ ਹੈ। ਇਸ ਸਾਧਨ ਦਾ ਮੁਕਾਬਲਾ ਪ੍ਰਚਾਰਕਾਂ ਦੇ ‘ਕਾਰੋਬਾਰ’ ਨਾਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਤਾਂ ਰੋਜ਼ੀ-ਰੋਟੀ ਦੀ ਮਜ਼ਬੂਰੀ ਵਿਚ ਬੱਝੇ ਹੋਏ ਹੁੰਦੇ ਹਨ। ਪਰੰਤੂ ਇਕ ਵਚਨਬੱਧ ਲੇਖਕ ਨੇ ਆਪਣੇ ਵਿਚਾਰ ਬੇਬਾਕ ਅਤੇ ਨਿਸਵਾਰਥ ਹੋਕੇ ਦੇਣੇ ਹੁੰਦੇ ਹਨ ਅਤੇ ਮੈਂ ਇਹ ਹੀ ਕਰਦਾ ਹਾਂ। ਜਿੱਥੋਂ ਤਕ ਬੋਲਣ ਦਾ ਸਵਾਲ ਹੈ ਮੈਂ ‘ਸਿੱਖੀ’ ਦੇ ਵਿਸ਼ੇ ਤੇ ਬਹੁਤ ਜਨਤਕ ਥਾਵਾਂ ਤੇ ਬੋਲਦਾ ਹਾਂ ਅਤੇ ਇੱਸੇ ਲਹਿਜੇ ਵਿਚ ਬੋਲਦਾ ਹਾਂ ਪਰੰਤੂ ਮੈਂਨੂੰ ਹਾਲੇ ਤਕ ਕਿਸੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਸੱਚ ਹਰ ਇਕ ਨੂੰ ਮੰਨਣਾ ਹੀ ਪੈਂਦਾ ਹੈ। ਪਰੰਤੂ ‘ਸਿਖਮਾਰਗ’ ਦੇ ਪਾਠਕ ਅਤੇ ਲੇਖਕ ਗੁਰਦੁਆਰਿਆਂ ਵਿਚਲੇ ਸ਼ਰਧਾਲੂ ਵਰਗ ਵਿੱਚੋਂ ਨਹੀਂ। ਉਹਨਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਜੇਕਰ ਉਹ ਕਿਸੇ ਲਿਖਤ ਵਿਚਲੇ ਵਿਚਾਰ ਨਾਲ ਸਹਿਮਤ ਨਹੀਂ ਤਾਂ ਉਹ ਵਿਚਾਰ-ਚਰਚਾ ਵਿਚ ਸ਼ਾਮਲ ਹੋਣ ਤਾਂ ਕਿ ਸੱਚ ਨਿੱਤਰ ਕੇ ਸਾਹਮਣੇ ਆਵੇ ਅਤੇ ਭਵਿਖ ਲਈ ਸੇਧ ਮਿਲੇ।

ਫਿਰ ਵੀ ਮੈਂ ‘ਸਿਖਮਾਰਗ’ ਵੈਬਸਾਈਟ ਦੇ ਪਰਬੰਧਕਾਂ ਦੀਆਂ ਮਜ਼ਬੂਰੀਆਂ ਸਮਝ ਸਕਦਾ ਹਾਂ, ਇਸ਼ਾਰਾ ਸਮਝ ਲੈਣਾ ਚੰਗੀ ਗੱਲ ਹੁੰਦੀ ਹੈ। ਰੱਬ ਰਾਖਾ !

ਇਕਬਾਲ ਸਿੰਘ ਢਿੱਲੋਂ
31st January 2017 5:08am
Gravatar
Makhan Singh Purewal (Quesnel, Canada)
ਡਾ: ਇਕਬਾਲ ਸਿੰਘ ਢਿੱਲੋਂ ਜੀ,
ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਕਿ ਤੁਸੀਂ ਇੱਥੇ ਛਪ ਰਹੀਆਂ ਲਿਖਤਾਂ ਨੂੰ ਧਿਆਨ ਨਾਲ ਪੜ੍ਹ ਕੇ ਆਪਣੇ ਵਿਚਾਰ ਦਿੰਦੇ ਰਹਿੰਦੇ ਹੋ। ਪਰ ਇੱਕ ਗੱਲ ਤੁਹਾਡੀ ਬਹੁਤੀ ਜਚਦੀ ਨਹੀਂ ਕਿ ਨਿਆਣਿਆਂ ਵਾਂਗ ਇੱਕ ਗੱਲ, “ਸੰਪਰਦਾਈ ਧਰਮ” ਦਾ ਹੀ ਬਾਰ-ਬਾਰ ਰੱਟਣ ਕਰਨ ਲੱਗ ਜਾਂਦੇ ਹੋ। ਗੁਰਮਤਿ ਦੀ ਥੋੜੀ ਜਿਹੀ ਵੀ ਜਾਣਕਾਰੀ ਰੱਖਣ ਵਾਲੇ ਸਾਰੇ ਇਹ ਜਾਣਦੇ ਹਨ ਕਿ ਗੁਰਮਤਿ, ਧਰਮਰਾਜ, ਚਿਤ੍ਰ ਗੁਪਤ, ਨਰਕ-ਸੁਰਗ, ਭੂਤਾਂ-ਪ੍ਰੇਤਾਂ ਆਦਿਕ ਨੂੰ ਕੋਈ ਮਾਨਤਾ ਨਹੀਂ ਦਿੰਦੀ। ਪਰ ਲੋਕਾਈ ਨੂੰ ਸਮਝਾਉਣ ਲਈ ਉਹਨਾ ਦੇ ਹੀ ਵਿਚਾਰਾਂ ਵਾਲੀ ਬੋਲੀ ਵਿੱਚ ਇਹਨਾ ਗੱਲਾਂ ਦਾ ਗੁਰਬਾਣੀ ਵਿੱਚ ਅਨੇਕਾਂ ਵਾਰ ਜ਼ਿਕਰ ਕੀਤਾ ਹੈ। ਜੇ ਕਰ ਉਹ ਹਰ ਵਾਰੀ ਸਿੱਧੇ ਹੀ ਇਹ ਕਹਿੰਦੇ ਕਿ ਇਹ ਨਹੀਂ ਹੁੰਦੇ ਅਤੇ ਇਹ ਸਾਰਾ ਕੁੱਝ ਹੀ ਪਖੰਡ ਅਤੇ ਗਲਤ ਹੈ ਤਾਂ ਹੋ ਸਕਦਾ ਹੈ ਕਿ ਉਹਨਾ ਦੇ ਲਾਗੇ ਹੀ ਕੋਈ ਨਾ ਆਉਂਦਾ ਅਤੇ ਉਹਨਾ ਨੂੰ ਨਾਸਤਕ ਕਹਿ ਕਿ ਮਾਰ ਦਿੰਦੇ। ਭਾਵੇਂ ਕਿ ਉਹਨਾ ਨੇ ਬਹੁਤ ਹੀ ਸੋਝੀ ਨਾਲ ਸਮਝਾਉਣ ਦਾ ਯਤਨ ਕੀਤਾ ਹੈ ਪਰ ਫਿਰ ਵੀ ਉਹਨਾ ਨੂੰ ਭੁਤਨਾ ਤੇ ਬੇਤਾਲਾ ਤਾਂ ਕਹਿ ਹੀ ਦਿੰਦੇ ਸਨ। ਜਿਹਨਾ ਪ੍ਰਚਾਰਕਾਂ ਨੇ ਆਮ ਲੋਕਾਂ ਵਿੱਚ ਵਿਚਰ ਕੇ ਉਹਨਾ ਨੂੰ ਗੁਰਮਤਿ ਸਮਝਾਉਣੀ ਹੈ ਉਹ ਤੇਰੇ ਮੇਰੇ ਵਰਗੇ ਘਰੇ ਬੈਠ ਕੇ ਲਿਖਣ ਵਾਲਿਆਂ ਵਾਂਗ ਨਹੀਂ ਕਰ ਸਕਦੇ। ਤੁਸੀਂ ਖੁਦ ਆਪਣੇ ਨੇੜਲੇ ਚੰਡੀਗੜ੍ਹ ਵਿਚਲਿਆਂ ਗੁਰਦੁਰਿਆਂ ਵਿੱਚ ਜੇ ਕੇ ਇਹ ਸਾਰਾ ਕੁੱਝ ਬੋਲ ਕੇ ਦੇਖੋ ਤਾਂ ਕਿ ਕਿਤਨੇ ਕੁ ਲੋਕ ਤੁਹਾਡੀ ਗੱਲ ਸੁਣਦੇ ਹਨ?
2 ਜਨਵਰੀ 2017 ਨੂੰ ਕੀਤੀ ਗਈ ਤੁਹਾਡੀ ਟਿੱਪਣੀ ਵੀ ਪੂਰੀ ਤਰ੍ਹਾਂ ਠੀਕ ਨਹੀ ਹੈ ਕਿ ਬੰਦਾ ਬਹਾਦਰ ਬਾਰੇ ਸਭ ਤੋਂ ਪਹਿਲਾਂ ਤੁਸੀਂ ਹੀ ਇਹ ਨੁਕਤਾ ਪੇਸ਼ ਕੀਤਾ ਸੀ। ਤੁਸੀਂ ਆਪਣੇ ਲੇਖ ਵਿੱਚ ਇਸ ਦਾ ਜ਼ਿਕਰ ਅਕਤੂਬਰ 2015 ਨੂੰ ਕੀਤਾ ਸੀ। ਪਰ ਅਸਲੀਤ ਇਹ ਹੈ ਕਿ ਤੁਹਾਡੇ ਇਸ ਲੇਖ ਦੇ ਛਪਣ ਤੋਂ ਕਈ ਸਾਲ ਪਹਿਲਾਂ ਹੀ ਕਈ ਵਾਰੀ ਇਸ ਤਰ੍ਹਾਂ ਦਾ ਜ਼ਿਕਰ ਸ: ਹਾਕਮ ਸਿੰਘ ਜੀ ਕਰ ਚੁੱਕੇ ਸਨ। ਉਹਨਾ ਦੇ ਇੱਕ ਲੇਖ ਵਿਚੋਂ ਕੁੱਝ ਲਾਈਨਾ ਕਾਪੀ ਪੇਸਟ ਕਰ ਰਿਹਾ ਹਾਂ ਜਿਹੜਾ ਕਿ ਤੁਹਾਡੇ ਲੇਖ ਛਪਣ ਤੋਂ ਲਗਭਗ 34 ਮਹੀਨੇ ਪਹਿਲਾਂ ਇੱਥੇ ਛਪ ਚੁੱਕਾ ਸੀ। ਉਹ ਲਾਈਨਾ ਇਹ ਹਨ:
ਗੁਰਮਤਿ ਦੀ ਨਿਰਵੈਰਤਾ ਦਾ ਸਿਧਾਂਤ ਬਦਲੇ ਦੀ ਭਾਵਨਾ ਅਧੀਨ ਕੋਈ ਵੀ ਕਰਮ ਕਰਨ ਦੀ ਆਗਿਆ ਨਹੀਂ ਦਿੰਦਾ ਅਤੇ ਗੁਰੂ ਸਾਹਿਬ ਨੇ ਗੁਰਮਤਿ ਦੇ ਇਸ ਸਿਧਾਂਤ ਦੀ ਪਾਲਣਾ ਕਰਦੇ ਹੋਏ ਮੁਗਲ ਸਾਸ਼ਨ ਨਾਲ ਸ਼ਾਂਤੀ ਦੀ ਨੀਤੀ ਅਖਤਿਆਰ ਕੀਤੀ ਹੋਈ ਸੀ। ਬੰਦਾ ਬਹਾਦਰ ਦੀ ਬਦਲੇ ਦੀ ਭਾਵਨਾ ਨਾਲ ਪੰਜਾਬ ਵਿਚ ਜੰਗ ਛੇੜਣੀ ਗੁਰੂ ਸਾਹਿਬ ਦੀ ਨੀਤੀ ਅਤੇ ਗੁਰਮਤਿ ਦੇ ਮੂਲ ਸਿਧਾਂਤ ਦੇ ਵਿਪਰੀਤ ਸੀ। (ਸਿੱਖ ਇਤਹਾਸ ਬਾਰੇ ਕੁੱਝ ਅਣਗੌਲੇ ਤੱਥ -2013-1-20)
ਇਸੇ ਤਰ੍ਹਾਂ ਨਵੰਬਰ 2016 ਨੂੰ ਛਪੇ ਪ੍ਰਿੰ: ਗੁਰਬਚਨ ਸਿੰਘ ਦੇ ਲੇਖ “ਕੌਮ ਵਿੱਚ ਹੋਰ ਡੂਘੀ ਦਰਾੜ” ਤੋਂ ਪਹਿਲਾਂ ਮੈਂ ਇੱਕ ਟਿੱਪਣੀ ਕਰਕੇ ਦੱਸਿਆ ਸੀ ਕਿ ਉਹ ਲੇਖ ਇਕੱਠੇ ਹੀ ਲਿਖ ਕੇ ਛਪਣ ਲਈ ਭੇਜਦੇ ਹਨ ਨਾ ਕਿ ਹਰ ਹਫਤੇ। ਮੇਰਾ ਖਿਆਲ ਹੈ ਕਿ ਤੁਸੀਂ ਉਹ ਟਿੱਪਣੀ ਵੀ ਪੜ੍ਹੀ ਹੋਵੇਗੀ ਸ਼ਾਇਦ ਚੇਤੇ ਵਿਚੋਂ ਵਿਸਰ ਗਈ ਹੋਵੇ ਇਸੇ ਕਰਕੇ ਤੁਸੀਂ ਉਹਨਾ ਦੇ ਲੇਖਾਂ ਬਾਰੇ ਦੋ ਵਾਰੀ ਟਿੱਪਣੀਆਂ ਕੀਤੀਆਂ ਸਨ ਜਿਹੜੀਆਂ ਕਿ ਢੁਕਵੀਆਂ ਨਹੀਂ ਸਨ। ਉਮੀਦ ਹੈ ਕਿ ਅਗਾਂਹ ਨੂੰ ਇਹਨਾ ਗੱਲਾਂ ਦਾ ਖਿਆਲ ਰੱਖੋਂਗੇ।
30th January 2017 6:17pm
Gravatar
iqbal singh Dhillon (Chandigarh, India)
ਸ. ਹਰਚਰਨ ਪ੍ਰਹਾਰ ਜੀ ‘ਸਿਖਮਾਰਗ’ ਵੈਬਸਾਈਟ ਉੱਤੇ ਇਸ ਹਫਤੇ ਪਾਏ ਗਏ ਆਪਣੇ ਲੇਖ ‘ਸਿੱਖ ਧਰਮ ਤੇ ਤਰਕਸ਼ੀਲਤਾ’ ਵਿਚ ਪਹਿਲਾਂ ਤਾਂ ਹੇਠਾਂ ਦਿੱਤੀਆਂ ਦਲੀਲਾਂ ਪੇਸ਼ ਕਰਦੇ ਹਨ:
1. “ਮੇਰਾ ਇਹ ਮੰਨਣਾ ਹੈ ਕਿ ਦੁਨੀਆਂ ਵਿੱਚ ਪ੍ਰਚਲਤ ਸਾਰੇ ਗੁਰੂਆਂ, ਪੈਗੰਬਰਾਂ, ਮਹਾਂਪੁਰਸ਼ਾਂ ਦੇ ਨਾਮ ਤੇ ਪ੍ਰਚਲਤ ਅਖੌਤੀ ਸਭ ਧਰਮ, ਨਕਲੀ ਹਨ,………….” ਭਾਵ ‘ਸਿਖ ਧਰਮ’ ਵੀ ਇਸ ਵਰਗ ਵਿਚ ਸ਼ਾਮਲ ਹੋਣ ਕਾਰਨ ਨਕਲੀ ਹੈ।
2. “ਹਰੇਕ ਮਹਾਂਪੁਰਸ਼ ਦੇ ਜੀਵਨ ਕਾਲ ਤੋਂ ਬਾਅਦ ਨਵਾਂ ਫਿਰਕਾ (ਧਰਮ?) ਪ੍ਰਚਲਤ ਹੁੰਦਾ ਰਿਹਾ ਹੈ………………..” ਭਾਵ ‘ਸਿਖ ਧਰਮ ਵੀ ਗੁਰੂ ਨਾਨਕ ਅਤੇ ਬਾਕੀ ਗੁਰੂ ਸਾਹਿਬਾਨ ਦੇ ਜੀਵਨ ਕਾਲ ਤੋਂ ਬਾਦ (1708 ਈਸਵੀ ਤੋਂ ਪਿੱਛੋਂ) ਪਰਚਲਤ ਹੋਇਆ ਸੀ।
3. “ਸਿੱਖ ਧਰਮ ਵਿੱਚ ਵੀ ਹੋਰ ਧਾਰਮਿਕ ਫਿਰਕਿਆਂ ਵਾਂਗ ਤਰਕ, ਦਲੀਲ ਆਦਿ ਨੂੰ ਕੋਈ ਥਾਂ ਨਹੀਂ ਹੈ।………” ਬਿਲਕੁਲ ਠੀਕ।
ਫਿਰ ਉਹ ਹੇਠਾਂ ਦਿੱਤੀ ਦਲੀਲ ਪੇਸ਼ ਕਰਦੇ ਹਨ:
“ਸਿੱਖ ਧਰਮ ਅਗਾਂਹਵਧੂ, ਤਰਕਸ਼ੀਲ ਤੇ ਵਿਗਿਆਨਕ ਧਰਮ ਹੈ, ਜਿਸ ਦੀਆਂ ਨੀਹਾਂ ਸੱਚ ਤੇ ਦਲੀਲ ਅਧਾਰਿਤ ਹਨ।“
ਇਸ ਦਲੀਲ ਰਾਹੀਂ ਸ. ਪ੍ਰਹਾਰ ਜੀ ‘ਸਿਖ ਧਰਮ” ਨੂੰ ਮਾਨਤਾ ਦਿੰਦੇ ਹੋਏ ਇਸ ਦੇ ਪਰਸ਼ੰਸਕ ਬਣ ਜਾਂਦੇ ਹਨ ਅਤੇ ਅਜਿਹਾ ਕਰਦੇ ਹੋਏ ਉਹ ਆਪਣੀਆਂ ਪਹਿਲੀਆਂ ਤਿੰਨੇਂ ਦਲੀਲਾਂ ਨੂੰ ਆਪ ਹੀ ਕੱਟ ਜਾਂਦੇ ਹਨ।

ਸ. ਪ੍ਰਹਾਰ ਜੀ ਵਾਂਗ ‘ਸਿੱਖੀ’ ਸਬੰਧੀ ਲਿਖਣ ਵਾਲੇ ਬਹੁ-ਗਿਣਤੀ ਵਿਚ ਲੇਖਕ ਆਪਣੇ ਆਪ ਨੂੰ ‘ਜਾਗਰੂਕ’ ਅਤੇ ‘ਬੁੱਧੀਜੀਵੀ’ ਅਖਵਾਉਣ ਹਿਤ ਅਜਿਹਾ ਹੀ ਕਰਦੇ ਹਨ। ਇਕ ਪਾਸੇ ਤਾਂ ਉਹ ਸੰਸਥਾਗਤ/ਸੰਪਰਦਾਈ ਸਿਖ ਧਰਮ ਨੂੰ ਮੰਨਣ ਵਾਲਿਆਂ ਦੇ ਨੁਕਸ ਕੱਢਦੇ ਹਨ ਅਤੇ ਦੂਸਰੇ ਪਾਸੇ ਆਪ ਉਹ ਇਸੇ ਸੰਸਥਾਗਤ/ਸੰਪਰਦਾਈ ਸਿਖ ਧਰਮ ਨੂੰ ਮਾਨਤਾ ਵੀ ਦੇਈ ਜਾਂਦੇ ਹਨ।

ਮੇਰੀ ਅਜਿਹੇ ਲੇਖਕਾਂ ਅੱਗੇ ਸਨਿਮਰ ਬੇਨਤੀ ਹੈ ਕਿ ਦੂਸਰਿਆਂ ਦੇ ਨੁਕਸ ਕੱਢਣ ਤੋਂ ਪਹਿਲਾਂ ਉਹ ਜਾਂ ਤਾਂ ਆਪਣੇ ਵੱਲੋਂ ਸੰਸਥਾਗਤ/ਸੰਪਰਦਾਈ ਸਿਖ ਧਰਮ ਨੂੰ ਤਿਲਾਂਜਲੀ ਦੇਣ ਦਾ ਐਲਾਨ ਕਰਨ ਅਤੇ ਜਾਂ ਫਿਰ ਉਹ ਘਸੇ-ਪਿਟੇ ਅਤੇ ਆਪਾ-ਵਿਰੋਧੀ ਵਿਚਾਰਾਂ ਵਾਲੀਆਂ ਲਿਖਤਾਂ ਰਾਹੀਂ ਆਪਣੇ-ਆਪ ਨੂੰ ‘ਜਾਗਰੂਕ’ ਅਤੇ ‘ਬੁੱਧੀਜੀਵੀ’ ਵਿਅਕਤੀਆਂ ਦੇ ਤੌਰ ਤੇ ਪੇਸ਼ ਕਰਨਾ ਛੱਡ ਦੇਣ।

ਸ. ਹਰਚਰਨ ਪ੍ਰਹਾਰ ਜੀ ਨੂੰ ਮੇਰੀ ਵਿਸ਼ੇਸ਼ ਕਰਕੇ ਇਹ ਸਲਾਹ ਹੈ ਕਿ ‘ਧਰਮ’ ਸ਼ਬਦ ਦੀ ਵਰਤੋਂ ਕਰਨ ਵੇਲੇ ਉਹ ਇਹ ਜ਼ਰੂਰ ਸਪਸ਼ਟ ਕਰ ਦਿਆ ਕਰਨ ਕਿ ਉਹ ਇਸ ਨੂੰ ‘ਸੰਸਥਾਗਤ/ਸੰਪਰਦਾਈ ਧਰਮ’ ਵਜੋਂ ਲੈ ਰਹੇ ਹਨ ਜਾਂ ‘ਧਰਮ-ਨਿਰਪੇਖ ਨੈਤਿਕਤਾ’ ਵਜੋਂ ਕਿਉਂਕਿ ਇਸ ਸ਼ਬਦ ਦੇ ਇਹ ਦੋਵੇਂ ਅੱਡ-ਅੱਡ ਅਰਥ ਬਣਦੇ ਹਨ ਜੋ ਆਮ ਕਰਕੇ ਰਲਗੱਢ ਕਰ ਦਿੱਤੇ ਜਾਂਦੇ ਹਨ।

ਇਕਬਾਲ ਸਿੰਘ ਢਿੱਲੋਂ
30th January 2017 2:41am
Gravatar
Gurmit Singh Barsal (San jose, US)
ਕਾਂਗਰਸੀ-ਰਾਜ !!

ਜੁਲਮ ਸਿੱਖਾਂ ਤੇ ਕਾਂਗਰਸੀ ਰਾਜ ਅੰਦਰ,
ਹੋਇਆ ਮੁਗਲਾਂ ਦਾ ਜੁਲਮ ਸਮੋ ਸਕਦਾ ।

ਘੱਲੂਘਾਰਾ ਹਕੂਮਤ ਨੇ ਜੋ ਕਰਿਆ,
ਕੋਈ ਚਾਹ ਕੇ ਵੀ ਨਹੀਂ ਲੁਕੋ ਸਕਦਾ ।

ਜਿਹੜਾ ਰਾਜ ਗੁਰਧਾਮਾਂ ਤੇ ਚਾੜ੍ਹ ਫੌਜਾਂ,
ਜੁੜੀਆਂ ਸੰਗਤਾਂ ਦਾ ਕਾਤਿਲ ਹੋ ਸਕਦਾ ।

ਨਸਲਕੁਸ਼ੀ ਦੀ ਨਫਰਤੀ ਭਾਵਨਾ ਨਾਲ,
ਲੱਖਾਂ ਸਿੱਖਾਂ ਦੀ ਜਿੰਦਗੀ ਖੋਹ ਸਕਦਾ ।

ਗਲੀਂ ਟਾਇਰ ਪਾ ਸਾੜੇ ਜੋ ਸਿੱਖ ਜਿੰਦਾ,
ਦਾਗ ਅਜ਼ਮਤਾਂ ਵਾਲੇ ਨਹੀਂ ਧੋ ਸਕਦਾ ।
ਢਾਲ਼ ਘੜਕੇ, ਲਾਲਚ ਹਿੱਤ, ਨੀਤਕਾਂ ਦੀ,
ਸਿੱਖਾਂ ਅੰਦਰ ਗਦਾਰੀ ਇਹ ਬੋ ਸਕਦਾ ।

ਸੁਪਨੇ ਵਿੱਚ ਵੀ ਇਹਨਾਂ ਹਕੂਮਤਾਂ ਦੇ,
ਗੈਰਤਮੰਦ ਨਹੀਂ ਨਾਲ ਖਲੋ ਸਕਦਾ ।

ਕੋਈ ਸਿੱਖ ਚੁਰਾਸੀ ਨਹੀਂ ਭੁੱਲ ਸਕਦਾ,
ਜਿਹੜਾ ਭੁੱਲੇ, ਉਹ ਸਿੱਖ ਨਹੀਂ ਹੋ ਸਕਦਾ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
27th January 2017 8:34pm
Gravatar
Dalvinder Singh Grewal (Ludhiana, India)
ਜੋਤ-ਜੋਤ ਕਿੰਜ ਹੋਵੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੰਦਿਰ ਮਸਜਿਦ ਗੁਰਦੁਆਰੇ ਕੀ, ਮੱਥਾ ਰਗੜੇਂ ਭਾਊ।
ਭਾਲ ਰਿਹਾ ਹੈਂ ਬਾਹਰ ਜਿਸ ਨੂੰ, ਅੰਦਰ ਬੈਠਾ ਸਾਊ।
ਸਾਫ ਕਰੇਂ ਕੀ ਚੁਲ੍ਹਾ ਚੌਂਕਾ, ਵਰਤ ਕੀ ਰਖਦਾ ਫਿਰਦੈਂ
ਸਾਫ ਜੇ ਤੇਰਾ ਅੰਦਰ ਹੋਊ, ਤਾਂ ਹੀ ਉਹ ਘਰ ਆਊ।
ਕਾਮ, ਕਰੋਧ, ਮੋਹ, ਲੋਭ ਮਿਟਾ ਲੈ, ਮਾਇਆ ਫੰਧਾ ਲਾਹ ਲੈ।
ਊਚ-ਨੀਚ, ਸੁੱਚ-ਭਿੱਟ ਮਿਟਾਕੇ, ਡਿਗਿਆਂ ਨੂੰ ਗਲ ਲਾ ਲੈ।
ਜਦ ਸਮਝੇਂਗਾ ਸਭ ਨੂੰ ਅਪਣਾ, ਭੇਦ ਭਾਵ ਮਿਟ ਜਾਊ,
ਤਨ ਨੂੰ ਕਰ ਲੈ ਸੱਚ ਦਾ ਦੀਵਾ, ਪ੍ਰੇਮ ਦੀ ਜੋਤ ਜਗਾ ਲੈ।
ਮੰਜ਼ਿਲ ਤੇਰੀ ਉਸਨੂੰ ਮਿਲਣਾ, ਪਾਣਾ ਅਤੇ ਸਮਾਣਾ।
ਬਾਹਰ ਜਾਣ ਦੀ ਲੋੜ ਨਾ ਕੋਈ, ਅੰਦਰ ਹੀ ਮਿਲ ਜਾਣਾ,
ਲੋੜ ਪਛਾਨਣ ਦੀ ਹੈ ਉਸਨੂੰ, ਅੱਖ ਇਕ ਰੱਖ ਨਿਸ਼ਾਨਾ,
ਮਿਹਰ ਹੋਊਗੀ ਆਪੇ ਇੱਕ ਦਿਨ, ਸੱਤ ਸੰਤੋਖ ਨਿਭਾਣਾ।
ਸੋਚ-ਵਿਚਾਰਾਂ ਮਾਰਕੇ ਲਾ ਲੈ, ਧਿਆਨ ਨਿਸ਼ਾਨੇ ਉੱਤੇ,
ਧੀਰਜ ਧਰ ਕੇ, ਟੇਕ ਲਗਾ ਲੈ, ਪੰਚ ਰਹਿਣ ਦੇ ਸੁੱਤੇ,
ਮਿਹਨਤ ਤੇਰੀ, ਰਹਿਮਤ ਉਸਦੀ, ਸਭ ਛੱਡਦੇ ਉਸ ਉੱਤੇ,
ਜੋਤੀ ਜੋਤ ਮਿਲਾਵੇ ਆਪੇ, ਮੀਤ ਮਿਲਣ ਦੀ ਰੁੱਤੇ।
ਉਸ ਵਿਚ ਮਿਲਣ ਲਈ ਉਸ ਜੇਹਾ, ਹੋਣਾ ਪੈਣਾ ਭਲਿਆ,
ਪਵਨ ਪਵਨ ਵਿਚ, ਜਲ ਵਿਚ ਜਲ ਜਿਉਂ ਇਕ ਜੇਹਾ ਹੋ ਰਲਿਆ।
ਸਭ ਜਗ ਅਪਣਾ ਸਮਝ ਕੇ ਜੀਣਾ, ਵੈਰ ਵਿਰੋਧ ਨਾ ਕੋਈ,
ਰੱਬ, ਜੱਗ, ਤਨ, ਮਨ ਜਦ ਇਕ ਜੇਹੇ, ਜੋਤ-ਜੋਤ ਰਲ ਮਿਲਿਆ।
26th January 2017 4:40pm
Gravatar
iqbal singh Dhillon (Chandigarh, India)
ਸ ਮਨਜੀਤ ਸਿੰਘ ਔਜਲਾ ਜੀ ਨੇ ਇਸ ਹਫਤੇ ‘ਸਿਖਮਾਰਗ’ ਵੈਬਸਾਈਟ ਉੱਤੇ ਜੋ ਆਪਣਾ ਲੇਖ ‘ਸਿੱਖ ਕੌਮ ਗਿਰਾਵਟ ਦੇ ਰਾਹ ਤੇ’ ਪਾਇਆ ਹੈ ਉਸ ਵਿਚ ਉਹਨਾਂ ਨੇ ਸਿਖ ਭਾਈਚਾਰੇ ਸਬੰਧੀ ਘਸੇ-ਪਿਟੇ ਵਿਚਾਰ ਹੀ ਦਿੱਤੇ ਹਨ। ਉਹਨਾਂ ਦੀ ਲਿਖਤ ਵਿਚ ਇਤਹਾਸਿਕ ਜਾਣਕਾਰੀ ਦੀ ਘਾਟ ਵੀ ਰੜਕਦੀ ਹੈ। ਮੇਰੇ ਵਿਚਾਰ ਵਿਚ ਇਸ ਭਾਈਚਾਰੇ ਦੇ ਪਛੜਨ ਦਾ ਵੱਡਾ ਕਾਰਨ ਇਸ ਵਿਚ ਸ਼ਾਮਲ ‘ਬੁੱਧੀਜੀਵੀ’ ਲੋਕਾਂ ਵਿਚ ਜਾਣਕਾਰੀ ਵਧਾਉਣ, ਤਰਕ ਨੂੰ ਅਪਣਾਉਣ, ਨਵੀਂ ਖੋਜ ਕਰਨ ਅਤੇ ਨਵੇਂ ਵਿਚਾਰਾਂ ਨੂੰ ਸਵੀਕਾਰਨ ਦੀ ਘਾਟ ਦਾ ਹੋਣਾ ਹੈ। ਉਹਨਾਂ ਵਿੱਚੋਂ ਬਹੁਤੇ ਸੱਜਣ ਸਿਖ ਭਾਈਚਾਰੇ ਦੇ ਦੂਸਰੇ ਲੋਕਾਂ ਦੇ ਨੁਕਸ ਕੱਢਦੇ ਹੋਏ ਕੁਝ ਕੁ ਗੱਲਾਂ ਦਾ ਦੁਹਰਾ ਕਰਦੇ ਰਹਿੰਦੇ ਹਨ ਆਪ ਭਾਵੇਂ ਉਹ ਸੰਪਰਦਾਈ/ਸੰਸਥਾਗਤ ਸਿਖ ਧਰਮ ਨੂੰ ਮਾਨਤਾ ਦਿੰਦੇ ਹੋਏ ਸਭ ਤੋਂ ਵੱਡੀ ਮਨਮੱਤ ਦਾ ਸ਼ਿਕਾਰ ਹਨ।
ਇਕਬਾਲ ਸਿੰਘ ਢਿੱਲੋਂ
26th January 2017 3:38pm
Gravatar
iqbal singh Dhillon (Chandigarh, India)
ਪ੍ਰਿੰ. ਗੁਰਬਚਨ ਸਿੰਘ ਪੰਨਵਾਂ (ਥਾਈਲੈਂਡ ਵਾਲੇ) ਜੀ ਨੇ ‘ਸਿਖਮਾਰਗ’ ਵੈਬਸਾਈਟ ਉੱਤੇ ਜੋ ਲੇਖ-ਲੜੀ ਸ਼ੁਰੂ ਕੀਤੀ ਹੈ ਇਸ ਹਫਤੇ ਉਸ ਦਾ ਦੂਸਰਾ ਭਾਗ ਪੇਸ਼ ਕੀਤਾ ਹੈ ਪਰੰਤੂ ਉਹਨਾਂ ਨੇ ਉਸਦਾ ਸਿਰਲੇਖ (‘ਸਿੱਖੀ’ ਨੂੰ ‘ਸਿੱਖਾਂ’ ਕਰਦੇ ਹੋਏ) ਬਦਲ ਦਿੱਤਾ ਹੈ। ਇਸ ਤਬਦੀਲੀ ਦਾ ਕੀ ਕਾਰਨ ਹੈ ਇਹ ਤਾਂ ਪ੍ਰਿੰ. ਪੰਨਵਾਂ ਜੀ ਖੁਦ ਹੀ ਦੱਸ ਸਕਦੇ ਹਨ ਪਰੰਤੂ ਇਸ ਭਾਗ ਦਾ ਵਿਸ਼ਾ ਵੀ ਪਹਿਲੀ ਕਿਸ਼ਤ ਵਾਲਾ ਹੀ ਹੈ ਕਿਉਂਕਿ ਇਸ ਭਾਗ ਵਿਚ ਉਹਨਾਂ ਨੇ ਕੁਝ ਹੋਰ ਅਜਿਹੀਆਂ ਕਾਰਵਾਈਆਂ ਗਿਣਾਈਆਂ ਹਨ ਜੋ ਉਹਨਾਂ ਅਨੁਸਾਰ ‘ਸਿਖ ਧਰਮ’/ ‘ਸਿਖ ਸਿਧਾਂਤ’ਦੇ ਵਿਪਰੀਤ ਜਾਣ ਵਾਲੀਆਂ ‘ਮਨਮੱਤੀ’ ਕਾਰਵਾਈਆਂ ਹਨ ਅਤੇ ਇਸ ਵਾਰ ਵੀ ਉਹਨਾਂ ਦਾ ਨਿਸ਼ਾਨਾ ਸੰਤ/ਸਾਧ/ਬਾਬਾ ਵਰਗ ਹੀ ਹੈ। ਉਹਨਾਂ ਦੇ ਲੜੀਵਾਰ ਲੇਖ ਦੇ ਪਹਿਲੇ ਭਾਗ ਸਬੰਧੀ ਮੈਂ ਇਸ ਪੰਨੇ ਤੇ ਆਪਣੀ ਪੋਸਟ ਵਿਚ ਉਹਨਾਂ ਨੂੰ ਸੁਚੇਤ ਕਰਨ ਦਾ ਯਤਨ ਕੀਤਾ ਸੀ ਕਿ ‘ਸਿੱਖੀ’ ਨੂੰ ਇਕ ਸੰਸਥਾਗਤ ਧਰਮ ਦੇ ਤੌਰ ਤੇ ਮਾਨਤਾ ਦਿੰਦੇ ਹੋਏ ਉਹ ਖੁਦ ਹੀ ਸਿੱਖੀ ਦੇ ਅਸਲੀ ਸਿਧਾਂਤ ਤੋਂ ਉਲਟ ਚੱਲਦੇ ਹੋਏ ਗੰਭੀਰ ਮਨਮੱਤ ਦਾ ਸ਼ਿਕਾਰ ਹੋਏ ਬੈਠੇ ਹਨ। ਪਰੰਤੂ ਉਹਨਾਂ ਨੇ ਮੇਰੀ ਇਸ ਵਿਚਾਰ-ਅਧੀਨ ਪੋਸਟ ਸਬੰਧੀ ਆਪਣਾ ਕੋਈ ਪ੍ਰਤੀਕਰਮ ਨਹੀਂ ਦਿੱਤਾ ਸਗੋਂ ਉਹ ਸਿਖ ਰਹਿਤ-ਮਰਿਯਾਦਾ, ਅਰਦਾਸ, ਗੁਰਬਾਣੀ-ਗ੍ਰੰਥ ਅੱਗੇ ਪੈਸੇ ਸੁੱਟ ਕੇ ਮੱਥਾ ਟੇਕਣ, ‘ਨਿਸ਼ਾਨ ਸਾਹਿਬ’ ਸਥਾਪਤ ਕਰਨ ਆਦਿਕ ਨੂੰ ਯੋਗ ਠਹਿਰਾ ਕੇ ਸਾਬਤ ਕਰ ਰਹੇ ਹਨ ਕਿ ਉਹ ਖੁਦ ਵੀ ਗੁਰੂ ਸਾਹਿਬਾਨ ਵੱਲੋਂ ਦਿੱਤੇ ਸਿਧਾਂਤਾਂ ਨੂੰ ਨਹੀਂ ਮੰਨਣਾ ਚਾਹੁੰਦੇ ਕਿਉਂਕਿ ਇਹ ਸਿਖ ਰਹਿਤ-ਮਰਿਯਾਦਾ, ਅਰਦਾਸ, ਗੁਰਬਾਣੀ-ਗ੍ਰੰਥ ਅੱਗੇ ਪੈਸੇ ਸੁੱਟ ਕੇ ਮੱਥਾ ਟੇਕਣਾ (ਜੋ ਮੂਰਤੀ-ਪੂਜਾ ਇਕ ਤਰੀਕਾ ਹੈ), ‘ਨਿਸ਼ਾਨ ਸਾਹਿਬ’ ਸਥਾਪਤ ਕਰਨਾ ਆਦਿਕ ਵੀ ਕਰਮ-ਕਾਂਡ ਹੀ ਹਨ ਅਤੇ ਕਰਮ-ਕਾਂਡਾਂ ਪੱਖੋਂ ਗੁਰਦੁਆਰੇ ਵੀ ਡੇਰਿਆਂ ਤੋਂ ਘਟ ਨਹੀਂ ਭਾਵੇਂ ਕਿ ਕਾਫੀ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਦੁਆਰਾ ਚਲਾਏ ਜਾ ਰਹੇ ਹਨ।

ਇੰਜ ਲਗਦਾ ਹੈ ਪ੍ਰਿੰ. ਪੰਨਵਾਂ ਜੀ ਆਪਣੇ ਵਿਚਾਰ-ਅਧੀਨ ਲੇਖ ਵਿਚ ਇਹ ਦੱਸਣਾ ਚਾਹੁੰਦੇ ਹਨ ਕਿ ਕਰਮ-ਕਾਂਡੀ ਅਤੇ ਹੋਰ ਮਨਮੱਤੀ ਕਾਰਵਾਈਆਂ ਕਰਨ ਦਾ ਹੱਕ ਕੇਵਲ ਉਹਨਾਂ ਨੂੰ ਹੀ ਹੈ ਕਿਸੇ ਹੋਰ ਨੂੰ ਨਹੀਂ।

ਇਕਬਾਲ ਸਿੰਘ ਢਿੱਲੋਂ
24th January 2017 3:29pm
Gravatar
TARANJIT S PARMAR (Nanaimo, Canada)
DR. SAHIB 100% SAHI HAI,JO KARAM KAAND DARIAAN VICH HO RIHA,OHI SAB KUJH GURDAWARIAN VICH VI HO RIHAA HAI.
24th January 2017 9:17pm
Gravatar
iqbal singh Dhillon (Chandigarh, India)
Thanks, Taranjit ji.

Iqbal Singh
24th January 2017 9:27pm
Gravatar
Baljeet Singh Ohri (OSLO, Norway)
​ਗੁਰਬਾਣੀ ਤੇ ਆਧਾਰਿਤ 'ਧੜੇਬਾਜ਼ੀ ' ਬਾਬਤ ਅੱਜ (22/1-17) ਦਾ ਲੇਖ ਪਸੰਦ ਆਇਆ। ਜਿਸ ਵੀ ਇਕੱਠ/ਜਥੇਬੰਦੀ ਵਿਚ ਸਮੂਹਲੀਅਤ ਤੇ ਪਾਬੰਦੀ/ਸ਼ਰਤ ਹੋਵੇ ਉਸਨੂੰ ਧੜਾ ਸਮਝਿਆ ਜਾਵੇ ?? 'ਹਰੀ ' ਦੇ ਧੜੇ ਤੋਂ ਬੇਦਖਲ ਤਾਂ ਉਸੇ ਨੂੰ ਕੀਤਾ ਜਾਵੇਗਾ ਜੋ 'ਹਰਿ' ਤੋਂ ਖਾਲੀ ਹੋਵੇ ??
23rd January 2017 8:07am
Gravatar
Gurmit Singh Barsal (San jose, US)
ਅਜੋਕੇ-ਅਕਾਲੀ !!

ਕਹਿਣ ਨੂੰ ਅਕਾਲੀ ਤਾਂ ਅਕਾਲ ਦੇ ਪੁਜਾਰੀ ਹੁੰਦੇ,
ਅੱਜ-ਕੱਲ ਕਾਲ਼-ਮਹਾਂਕਾਲ਼ ਨੂੰ ਧਿਆਉਂਦੇ ਆ ।

ਪੰਥ ਨੂੰ ਵਸਾਉਣ ਦੇ ਲਈ ਖੁਦ ਨੂੰ ਉਜਾੜਦੇ ਸੀ,
ਹੁਣ ਤਾਂ ਇਹ ਆਪਣੇ ਲਈ ਪੰਥ ਮਰਵਾਉਂਦੇ ਆ ।

ਗੁਰੂ ਗ੍ਰੰਥ ਵਾਲੀ ਗੁਰਿਆਈ ਨੂੰ ਵੰਗਾਰਨੇ ਲਈ,
ਬਿਪਰਾਂ ਦੀ ਬਾਣੀ ਨੂੰ ਵੀ ਨਾਲ਼ ਇਹ ਬਿਠਾਉਂਦੇ ਆ ।

ਇੱਕ ਦੇ ਸਿਧਾਂਤ `ਚ ਦੁਫੇੜ ਪੈਦਾ ਕਰਨੇ ਲਈ,
ਦੋ-ਦੋ ਬੇੜੀਆਂ ਚ ਪੈਰ ਧਰਨਾਂ ਸਿਖਾਉਂਦੇ ਆ ।

ਗੁਰੂ ਦੇ ਅਦਬ ਦੇ ਲਈ ਵਾਰਦੇ ਸੀ ਜਾਨਾਂ ਜਿਹੜੇ,
ਅੱਜ-ਕਲ ਆਪ ਹੀ ਬੇ-ਅਦਬੀ ਕਰਾਉਂਦੇ ਆ ।

ਸਿੱਖੀ ਦੀ ਵਿਚਾਰਧਾਰਾ ਹੋਰਨਾਂ ਨੂੰ ਦੱਸਣੀ ਕੀ,
ਸਗੋਂ ਬਿਪਰਨ ਰੀਤਾਂ ਸਿੱਖਾਂ ਚ ਫੈਲਾਉਂਦੇ ਆ ।

ਗੁਰਾਂ ਕਿਰਦਾਰ ਘੜ ਸਾਜਿਆ ਇਹ ਖਾਲਸਾ ਸੀ,
ਪਰ ਇਹ ਤਾਂ ਵੋਟਾਂ ਘੜ ਹੋਂਦ ਦਰਸਾਉਂਦੇ ਆ ।

ਗੁਰੂ ਜੀ ਨੇ ਕਿਰਪਾ ਲਈ ਦਿੱਤੀ ਕਿਰਪਾਨ ਜਿਹੜੀ,
ਇਹ ਤਾਂ ਮੁੜ ਉਹਨੂੰ ਤਲਵਾਰ ਹੀ ਬਣਾਉਂਦੇ ਆ ।

ਨਿਤਾਣਿਆਂ,ਨਿਮਾਣਿਆਂ,ਨਿਓਟਿਆਂ ਤੇ ਲੋੜਵੰਧਾਂ,
ਲਾਲੋਆਂ ਨੂੰ ਭੁੱਲ ਇਹ ਤਾਂ ਭਾਗੋ ਨੂੰ ਰਿਝਾਉਂਦੇ ਆ ।

ਗੁਰੂ ਦਿਆਂ ਸਿੱਖਾਂ ਉੱਤੇ ਜੁਲਮ ਜੋ ਬੰਦਾ ਕਰੇ,
ਸਜਾ ਨਾਲੋਂ ਉਹਨੂੰ ਸਗੋਂ ਆਪ ਹੀ ਬਚਾਉਂਦੇ ਆ ।

ਸੰਗਤਾਂ ਦੀ ਸੇਵਾ ਤੋਂ ਨਵਾਬੀਆਂ ਨੂੰ ਵਾਰਨੇ ਦਾ,
ਛੱਡ ਇਤਿਹਾਸ ਝੂਠ ਨੀਤੀਆਂ ਪੜ੍ਹਾਉਂਦੇ ਆ ।

ਬੋਲਾਂ `ਚ ਮਿਠਾਸ ਨਾ ਨਿਮਰ ਨਾ ਹੀ ਸਹਿਣਸ਼ੀਲ,
ਬਿਨ੍ਹਾਂ ਇਖਲਾਕੋਂ ਹੀ ਅਕਾਲੀ ਅਖਵਾਉਂਦੇ ਆ ।।
ਗੁਰਮੀਤ ਸਿੰਘ ‘ਬਰਸਾਲ’(ਕੈਲੇਫੋਰਨੀਆਂ)
22nd January 2017 1:52pm
Gravatar
Iqbal Singh Dhillon (Chandigarh, India)
ਸ. ਗੁਰਬਚਨ ਸਿੰਘ ਜੀ ਪੰਨਵਾਂ (ਥਾਈਲੈਂਡ ਵਾਲੇ) ਜੀ ਨੇ ‘ਸਿਖਮਾਰਗ’ ਵੈਬਸਾਈਟ ਉੱਤੇ ਲੇਖ-ਲੜੀ ਸ਼ੁਰੂ ਕੀਤੀ ਹੈ ਜਿਸ ਦੇ ਪਹਿਲੇ ਭਾਗ (ਪਹਿਲੂ) ਵਿਚ ਉਹਨਾਂ ਨੇ ਕੁਝ (ਅਠਾਰਾਂ ਕੁ) ਅਜਿਹੀਆਂ ਕਾਰਵਾਈਆਂ ਗਿਣਾਈਆਂ ਹਨ ਜੋ ਉਹਨਾਂ ਅਨੁਸਾਰ ‘ਸਿਖ ਧਰਮ’/ ‘ਸਿਖ ਸਿਧਾਂਤ’ਦੇ ਵਿਪਰੀਤ ਜਾਂਦੀਆਂ ਹਨਅਤੇ ਉਹ ਇਹਨਾਂ ਨੂੰ ‘ਮਨਮੱਤੀ’ ਕਾਰਵਾਈਆਂ ਕਹਿੰਦੇ ਹਨ। ਉਹਨਾਂ ਨੇ ਇਹ ਕਾਰਵਾਈਆਂ ਵਿਸ਼ੇਸ਼ ਕਰਕੇ ਅਜੋਕੇ ਸਾਧ/ਸੰਤ/ਬਾਬਾ ਵਰਗ ਦੇ ਵਰਤਾਰੇ ਵਿੱਚੋਂ ਨੋਟ ਕੀਤੀਆਂ ਹਨ। ਮੈਂ ਇੱਥੇ ਸ. ਗੁਰਬਚਨ ਸਿੰਘ ਜੀ ਦੇ ਧਿਆਨ ਵਿਚ ਲਿਆਉਣਾ ਚਾਹੁੰਦਾ ਹਾਂ ਕਿ ਉਹ ‘ਸਿੱਖੀ’ ਨੂੰ ਇਕ ਸੰਪਰਦਾਈ ਧਰਮ ਦੇ ਤੌਰ ਤੇ ਪੇਸ਼ ਕਰ ਰਹੇ ਹਨ ਜਦੋਂ ਕਿ ਗੁਰੂ ਨਾਨਕ ਜੀ ਅਤੇ ਉਹਨਾਂ ਤੋਂ ਪਿੱਛੋਂ ਆਏ ਹੋਰ ਗੁਰੂ ਸਾਹਿਬਾਨ ਨੇ ਸੰਪਰਦਾਈ ਧਰਮ ਦੇ ਸੰਕਲਪ ਨੂੰ ਮੂਲੋਂ ਹੀ ਰਦ ਕੀਤਾ ਸੀ ਅਤੇ ਉਹਨਾਂ ਵਿੱਚੋਂ ਕਿਸੇ ਨੇ ਵੀ ਆਪ ਕੋਈ ਸੰਪਰਦਾਈ ਧਰਮ ਨਹੀਂ ਚਲਾਇਆ ਸੀ। ਇਸ ਤਰ੍ਹਾਂ ‘ਸਿੱਖੀ’ ਨੂੰ ਇਕ ਸੰਪਰਦਾਈ ਧਰਮ ਦੇ ਤੌਰ ਤੇ ਪੇਸ਼ ਕਰਕੇ ਸ. ਗੁਰਬਚਨ ਸਿੰਘ ਜੀ ਖੁਦ ਹੀ ਸਿੱਖੀ ਦੇ ਅਸਲੀ ਸਿਧਾਂਤ ਤੋਂ ਉਲਟ ਚੱਲਦੇ ਹੋਏ ਗੰਭੀਰ ਮਨਮੱਤ ਦਾ ਸ਼ਿਕਾਰ ਹੋਏ ਬੈਠੇ ਹਨ।
ਇਕਬਾਲ ਸਿੰਘ ਢਿੱਲੋਂ
20th January 2017 2:50am
Gravatar
Gurmit Singh Barsal (San jose, US)
ਵੋਟਰ ਨੂੰ !!
ਵੋਟ ਪਾਉਣ ਵਾਲਿਆ ਵੇ ਇੰਨਾਂ ਕੁ ਖਿਆਲ ਰੱਖੀਂ,
ਤੇਰੀ ਵੋਟ ਦੱਸਣਾ ਸਮਾਜ ਦੀ ਪਸੰਦ ਨੂੰ ।
ਸਬਰਾਂ ਦੀ ਹੱਦ ਲੰਘ ਸੋਚੇ ਬਦਲਾਵ ਨੂੰ ਜਾਂ,
ਲੁੱਟ-ਕੁੱਟ ਸਹਿਣ ਵਾਲੇ ਆਖੇ ਗਏ ਆਨੰਦ ਨੂੰ ।
ਵੋਟ ਨਾਲ ਸਹਿਮਤੀ ਤੇ ਸਹੀ ਠਹਿਰਾਉਣਾ ਹੁੰਦਾ,
ਲੀਡਰਾਂ ਦੇ ਕੰਮਾਂ ਤੇ ਚੜ੍ਹਾਏ ਹੋਏ ਚੰਦ ਨੂੰ ।
ਗਰਜਾਂ ਦੀ ਆੜ ਥੱਲੇ ਵੇਚਕੇ ਜਮੀਰ ਸਦਾ,
ਹੁੰਦਾ ਪਛਤਾਉਣਾ ਪਿੱਛੋਂ ਪਿਟ ਚੁੱਕੇ ਧੰਦ ਨੂੰ ।
ਵਾਰੀ-ਵਾਰੀ ਠੱਗਾਂ ਕੋਲੋਂ ਛਿੱਤਰ ਹੀ ਖਾਈ ਜਾਵੇ,
ਸਮਝ ਨਾ ਆਵੇ ਲੋਕ-ਰਾਜੀ ਫਰਜੰਦ ਨੂੰ ।
ਨਵੀਆਂ ਸੋਚਾਂ ਦੇ ਨਾਲ ਨਵਾਂ ਕੁਝ ਸੋਚਣਾ ਜਾਂ,
ਮਾਰਨੀ ਏਂ ਚੁੰਝ ਮੁੜ-ਮੁੜ ਉਸੇ ਗੰਦ ਨੂੰ ।
ਪਰਖੇ ਹੋਏ ਚੋਰਾਂ ਨਾਲੋਂ ਨਵਿਆਂ ਤੇ ਆਸ ਰਹਿੰਦੀ,
ਘੱਟੋ-ਘੱਟ ਅੱਧੀ ਤਾਂ ਗੁੰਜਾਇਸ਼ ਮੁੱਠੀ ਬੰਦ ਨੂੰ ।
ਭੁੱਲੀਂ ਨਾ ਚੁਰਾਸੀ ਅਤੇ ਨਾਹੀਂ ਵੋਟਾਂ ਵੇਲੇ ਭੁੱਲੀਂ,
ਕੱਲੇ-ਕੱਲੇ ਬਾਣੀ ਦੇ ਬੇਅਦਬੀ ਮਸੰਦ ਨੂੰ ।।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫਰਨੀਆਂ)
10th January 2017 3:05pm
Gravatar
Iqbal Singh Dhillon (Chandigarh, India)
ਇਹ ਬੜੀ ਚੰਗੀ ਗੱਲ ਹੈ ਕਿ ਸ. ਹਾਕਮ ਸਿੰਘ ਸਿੰਘ ਜੀ ਨੇ ‘ਸਿਖਮਾਰਗ’ ਵੈਬਸਾਈਟ ਉੱਤੇ ਇਸ ਹਫਤੇ ਪਾਏ ਗਏ ਆਪਣੇ ਲੇਖ ‘ਸਿੱਖ ਧਰਮ ਨੂੰ ਬੰਦਾ ਬਹਾਦਰ ਦੀ ਦੇਣ’ ਅਤੇ ਮਾਨਯੋਗ ਸੰਪਾਦਕ ਜੀ ਨੇ ਇਸ ਬਾਰੇ ਸੰਪਾਦਕੀ ਟਿੱਪਣੀ ਰਾਹੀਂ ਬੰਦਾ ਬਹਾਦਰ ਦੀ ਅਸਲੀਅਤ ਨੂੰ ਸਾਹਮਣੇ ਲਿਆਂਦਾ ਹੈ। ਅਸਲ ਵਿਚ ਇਹ ਨੁਕਤਾ ਮੈਂ ‘ਸਿਖਮਾਰਗ’ ਵੈਬਸਾਈਟ ਉੱਤੇ ਪਿਛਲੇ ਸਮੇਂ ਪਾਏ ਗਏ ਆਪਣੇ ਲੇਖ ‘ਸਿੱਖੀ ਦੀ ਲਹਿਰ ਦਾ ਪਤਨ’—ਕਿਸ਼ਤ ਪਹਿਲੀ ਵਿਚ ਪਹਿਲੀ ਵਾਰ ਪੇਸ਼ ਕੀਤਾ ਸੀ (ਇਹ ਲੇਖ ਇੱਸੇ ਵੈਬਸਾਈਟ ਉੱਤੇ ‘ਲੇਖ ਲੜੀ ਚੌਥੀ’ ਵਿਚ ਉਪਲਭਦ ਹੈ)। ਭਾਵੇਂ ਕਿ ਸ. ਹਾਕਮ ਸਿੰਘ ਸਿੰਘ ਜੀ ਨੇ ਅਤੇ ਮਾਨਯੋਗ ਸੰਪਾਦਕ ਜੀ ਨੇਆਪਣੀਆਂ ਵਿਚਾਰਅਧੀਨ ਲਿਖਤਾਂ ਵਿਚ ਇਸ ਤੱਥ ਦਾ ਜ਼ਿਕਰ ਨਹੀਂ ਕੀਤਾ ਪਰੰਤੂ ਮੇਰੇ ਲਈ ਇਹ ਕਾਫੀ ਤਸੱਲੀ ਵਾਲੀ ਗੱਲ ਹੈ ਕਿ ਮੇਰੇ ਵੱਲੋਂ ਪੇਸ਼ ਕੀਤਾ ਇਹ ਨੁਕਤਾ ਅੱਗੇ ਵੱਲ ਨੂੰ ਤੁਰਿਆ ਹੈ।
ਬਾਕੀ ਮੇਰੇ ਵਿਚਾਰ ਵਿਚ ਗੁਰੂ ਸਾਹਿਬਾਨ ਨੇ ਕੋਈ ਸੰਪਰਦਾਈ ਧਰਮ ਚਾਲੂ ਨਹੀਂ ਕੀਤਾ ਸੀ। ਸਗੋਂ ਉਹਨਾਂ ਨੇ ਮਾਨਵਵਾਦ ਦੀ ਅਦੁੱਤੀ ਲਹਿਰ ਚਲਾਈ ਸੀ ਜਿਸ ਨੂੰ ਬੰਦਾ ਬਹਾਦਰ ਨੇ ਤਹਿਸ-ਨਹਿਸ ਕਰ ਕੇ ਰੱਖ ਦਿੱਤਾ ਸੀ। ਜਿਹੜੇ ਸੱਜਣ ਇਸ ਲਹਿਰ ਨੂੰ ਸੰਪਰਦਾਈ ਧਰਮ ਦੇ ਤੌਰ ਤੇ ਪੇਸ਼ ਕਰਦੇ ਹਨ ਉਹ ਵੀ ਬੰਦਾ ਬਹਾਦਰ/ਨਿਰਮਲਿਆਂ/ਉਦਾਸੀਆਂ ਵਾਲਾ ਹੀ ਕੰਮ ਕਰ ਰਹੇ ਹਨ।
ਇਕਬਾਲ ਸਿੰਘ ਢਿੱਲੋਂ
2nd January 2017 5:08pm
Gravatar
TARANJIT S PARMAR (Nanaimo, Canada)
Dr.Sahib,Bilkul Sahi Kyha Ji Jo Kujh Bhi Aj So Called Guru Gharaan Vich Ho Ryha Hai Sabh Karam Kaand Hai.
7th January 2017 8:54pm
Gravatar
RajindersinghRajan (kapurthala, India)
waheguru Ji ka khalsa
waheguru Ji ki fateh Ji
please let me know how can i post my article on this site.
Thanks Ji.
1st January 2017 5:36am
Gravatar
sarbjit singh (Sacramento, US)
ਰਾਜਿੰਦਰ ਸਿੰਘ ਜੀ, ਤੁਸੀ ਆਪਣੀਆਂ ਲਿਖਤਾ ਨੂੰ ਹੇਠ ਲਿਖੇ ਪਤੇ ਤੇ ਈ ਮੇਲ ਰਾਹੀ ਭੇਜ ਸਕਦੇ ਹੋ। info@sikhmarg.com
1st January 2017 11:05am
Gravatar
Makhan Singh Purewal (Quesnel, Canada)
ਸ: ਰਾਜਿੰਦਰ ਸਿੰਘ ਰਾਜਨ ਜੀ,
ਸਾਡਾ ਈ-ਮੇਲ ਤਾਂ ਸਰਵਜੀਤ ਸਿੰਘ ਨੇ ਲਿਖ ਦਿੱਤਾ ਹੈ ਉਂਜ ਇਹ ਮੁੱਖ ਪੰਨੇ ਦੇ ਹੇਠਾਂ ਲਿਖਿਆ ਹੁੰਦਾ ਹੈ। ਤੁਹਾਡੇ ਇਸ ਆਪਣੇ ਪੰਨੇ ਤੇ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਆਪਣੀ ਕੋਈ ਲਿਖਤ ਪਾ ਸਕਦੇ ਹੋ। ਇੱਥੇ ਲਿਮਟ 5000 ਅੱਖਰਾਂ ਦੀ ਹੈ। ਵੱਡੀ ਲਿਖਤ ਨੂੰ ਦੋ ਵਾਰੀ ਪਾ ਸਕਦੇ ਹੋ। ‘ਸਿੱਖ ਮਾਰਗ’ ਤੇ ਲਿਖਤਾਂ ਛਪਣ ਅਤੇ ਭੇਜਣ ਬਾਰੇ ਹੋਰ ਜਾਣਕਾਰੀ ਲਈ ਹੇਠ ਲਿਖੇ ਲਿੰਕ ਤੇ ਕਲਕਿ ਕਰੋ।
http://www.sikhmarg.com/2008/0615-sikhmarg-pamana.html
1st January 2017 4:08pm
Gravatar
Gursharn Singh Dhillon (Ajax, Canada)
ਸਤਿਕਾਰ ਯੋਗ ਸ੍ਰ ਮੱਖਣ ਸਿੰਘ ਜੀ ਅਤੇ ਸ੍ਰ ਸਰਬਜੀਤ ਸਿੰਘ ਜੀ, ਸਤਿ ਸ੍ਰੀ ਅਕਾਲ।
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ “ਕੀ ਗੁਰਮਤਿ ਅਨੁਸਾਰ ਪੱਥਰ ਜੀਵ ਹੈ ਜਾਂ ਨਿਰਜੀਵ”? ਬਾਰੇ ਆਪਣੇ ਕੀਮਤੀ ਵਿਚਾਰ ਦਿਤੇ ਹਨ । ਸ੍ਰ ਮੱਖਣ ਸਿੰਘ ਜੀ ਸ਼ਾਇਦ ਮੈਂ ਪਹਿਲਾਂ ਵੀ ਇੰਜ: ਦਰਸ਼ਨ ਸਿੰਘ ਖਾਲਸਾ ਹੁਰਾਂ ਦਾ ਲੇਖ ਪੜ੍ਹਿਆ ਹੋਵੇਗਾ ਪਰ ਯਾਦ ਨਹੀਂ ਸੀ; ਹੁਣ ਫੇਰ ਪੜ੍ਹ ਲਿਆ ਹੈ, ਆਪ ਦਾ ਇਹ ਜਾਣਕਾਰੀ ਦੇਣ ਲਈ ਧੰਨਵਾਦ ।
ਇਸ ਹਫਤੇ ਸ੍ਰ. ਬਲਬਿੰਦਰ ਸਿੰਘ ਅਸਟ੍ਰੇਲੀਆ ਹੋਰਾਂ ਦਾ ਲੇਖ “ਗੁਰਬਾਣੀ ਅਨੁਸਾਰ ਸਾਡਾ ਜੀਵਨ ਮਨੋਰਥ” ਲੱਗਾ ਹੈ । ਇਸ ਲੇਖ ਵਿਚ ਲਿਖਿਆ ਹੈ,"ਹੇ ਪ੍ਰਾਣੀ! ਪਤਾ ਨਹੀਂ ਕਿਹੜੇ ਕਿਹੜੇ ਜਨਮਾਂ ਦੇ ਚੱਕਰ ਕੱਡ ਕੇ ਤੈਨੂੰ ਇਹ ਮਨੁੱਖਾ ਦੇਪ ਪ੍ਰਾਪਤ ਹੋਈ ਹੈ। ਇਹ ਮੌਕਾ ਹੁਣ ਪ੍ਰਮਾਤਮਾ ਨੂੰ ਮਿਲਣ ਦਾ ਹੈ। ਇਸ ਲਈ ਤੂੰ ਕੇਵਲ ਪ੍ਰਭੂ ਨੂੰ ਹੀ ਯਾਦ ਕਰ। ਤੂੰ ਹੋਰ ਕਿਸੇ ਦੇਵੀ, ਸਮਾਧ ਜਾਂ ਦੇਵਤੇ, ਦੇਹ ਧਾਰੀ ਨੂੰ ਗੁਰੂ ਨਹੀਂ ਮੰਨਣਾ। ਪਸ਼ੂ ਪੰਛੀ ਆਦਿ ਭਾਣੇ ਅੰਦਰ ਜੂਨਾ ਭੋਗ ਰਹੇ ਹਨ। ਤੇਰੇ ਕੋਲ ਸਮਝ ਹੋਣ ਦੇ ਬਾਵਜੂਦ ਤੂੰ ਭਾਣੇ ਇਵ ਨਹੀਂ ਆਉਂਦਾ। ਇਸ ਜੀਵਨ ਮੌਕੇ ਦਾ ਲਾਹਾ ਲੈ ਜਿਵੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਆਰੇਰੀ ਵਿਚ ਦੱਸਦੇ ਹਨ", “ਕਈ ਜਨਮ ਭਏ ਕੀਟ ਪਤੰਗਾ” ॥(ਮ:5 ਪੰਨਾ 176)।
ਇਸ ਕਰਕੇ “ਕੀ ਗੁਰਮਤਿ ਅਨੁਸਾਰ ਪੱਥਰ ਜੀਵ ਹੈ ਜਾਂ ਨਿਰਜੀਵ ? ਜੇ ਜੀਵ ਹੈ ਤਾਂ ਕੀ ਇਹ ਜੂਨਾ ਵਿਚ ਆਉਂਦਾ ਹੈ ?” ਇਹ ਜਾਣਕਾਰੀ ਲੈਣ ਲਈ ਪੋਸਟ ਪਾਈ ਸੀ । ਸੋ, ਤੁਹਾਡਾ ਬਹੁਤ ਬਹੁਤ ਧੰਨਵਾਦ ।
28th December 2016 5:56am
Gravatar
Balbinder Singh (Sydney, Australia)
ਪੱਥਰ ਨਿਰਜੀਵ ਹੈ ਜੀ। ਗੁਰੂ ਸਾਹਿਬ ਨੇ ਇਸ ਸ਼ਬਦ ਵਿੱਚ ਹਿੰਦੂ ਧਰਮ ਵਿੱਚੋਂ ਉਦਾਹਰਣਾਂ ਦੇ ਕੇ ਸਾਨੂੰ ਸਮਝਾਇਆ ਹੈ ਕਿ ਅਸੀਂ ਇਨਸਾਨ ਬਣੀਏ। ਇਹਨਾਂ ਉਦਾਹਰਣਾਂ ਤੋਂ ਇਹ ਪ੍ਰਭਾਵ ਨਹੀਂ ਲੈਣਾ ਕਿ ਗੁਰੂ ਸਾਹਿਬ ਲੱਖ ਜੂਨਾਂ ਵਿੱਚ ਵਿਸ਼ਵਾਸ ਰੱਖਦੇ ਹਨ। ਆਪਣੇ ਸੁਭਾਅ ਕਰਕੇ ਇਸ ਜੀਵਨ ਵਿੱਚ ਹੀ ਅਸੀਂ ਪਸ਼ੂ, ਪੰਛੀ, ਪੱਥਰ ਆਦਿ ਬਣੇ ਹੋਏ ਹਾਂ। ਗੁਰੂ ਅਨੁਸਾਰੀ ਹੋ ਕੇ ਇਸ ਜੀਵਨ ਵਿੱਚ ਹੀ ਅਸੀਂ ਪ੍ਰਭੂ ਨਾਲ ਇੱਕ ਹੋਣਾ ਹੈ। ਧੰਨਵਾਦ।
3rd January 2017 11:03am
Page 27 of 56

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Enter the third letter of the word castle.
 
Enter answer:
 
Remember my form inputs on this computer.
 
 
Powered by Commentics

.