.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1337)

Topic: Tuhada Apna
Sort
First < 1 2 3 4 > Last
Facebookdel.icio.usStumbleUponDiggGoogle+TwitterLinkedIn
Gravatar
anonymus (anonymus, India)
ਪੰਜਾਬ ਦੇ ਨਸ਼ੇ ਦਾ ਇੱਕ ਪੱਖ(One aspect of punjab drug)
ਪੰਜਾਬ ਵਿਚ ਫੈਲੇ ਹੋਏ ਨਸ਼ੇ ਦੇ ਬਹੁਤ ਪੱਖ ਹਨ ਪਰ ਓਹਨਾ ਵਿੱਚੋ ਇਕ ਪੱਖ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਇਹ ਹਾਂ। ਪੰਜਾਬੀ ਦੀਆ ਫ਼ਿਲਮਾਂ ਵਿਚ ਕਾਮੇਡੀ ਕਲਾਕਾਰਾਂ ਵਲੋਂ ਜੋ ਇੱਕ ਅਮਲੀ ਦਾ ਅਕਸ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਉਹ ਸਮਾਜ ਤੇ ਇੱਕ ਬਹੁਤ ਬੁਰਾ ਅਸਰ ਪਾਉਂਦਾ ਹੈ। ਅਮਲੀ ਕਿਰਦਾਰ ਨੂੰ ਬਹੁਤ ਹੀ ਬੁਧੀਜੀਵੀ ਬਣਾ ਕੇ ਦਿਖਾਇਆ ਜਾਂਦਾ ਹੈ। ਐਵੇ ਪੇਸ਼ ਕੀਤਾ ਆਂਦਾ ਹੈ ਜਿਵੇ ਇਸਤੋਂ ਜਿਆਦਾ ਸਿਆਣਾ ਕੋਈ ਹੋਰ ਨਾ ਹੋਵੇ। ਇਹ ਗੱਲਾਂ ਹਾਸੇ ਹਾਸੇ ਦੇ ਚੱਕਰ ਵਿਚ ਦਿਮਾਗ ਵਿਚ ਚਲੀਆਂ ਜਾਂਦੀਆਂ ਹਨ ਤੇ ਬੇੜਾ ਗਰਕ ਕਰ ਦਿੰਦੀਆਂ ਹਨ।

ਪਰ ਹਕ਼ੀਕ਼ਤ ਕੁਛ ਹੋਰ ਹੈ। ਅਗਰ ਕਿਸੇ ਘਰ ਵਿਚ ਕੋਈ ਨਸ਼ੇ ਖਾਣ ਵਾਲਾ ਕੋਈ ਕੰਮ ਵੀ ਆ ਜਾਵੇ ਤਾ ਘਰ ਦੇ ਇੱਕ ਮੇਂਬਰ ਦੀ ਡਿਊਟੀ ਇਹ ਨਿਗਰਾਨੀ ਤੇ ਲਗਾ ਦਿੱਤੀ ਜਾਂਦੀ ਹੈ ਕੇ ਇਹ ਅਮਲੀ ਕੁਛ ਚੋਰੀ ਚੁੱਕ ਕੇ ਨਾ ਲੈ ਜਾਵੇ। ਪਰ ਹਨ ਕਾਮੇਡੀ ਕਲਾਕਾਰਾਂ ਨੂੰ ਕੌਣ ਸਮਝਾਵੇ ਕੇ ਤੁਸੀਂ ਗ਼ਲਤ ਦਿਖਾ ਰਹੇ ਹੋ।
26th April 2020 1:49pm
Gravatar
Manoj Malik (Chandigarh, India)
ਆਦਰਯੋਗ Eng Darshan Singh Khalsa (SYdney, Australia) ਤੁਸੀਂ ਆਪਣੇ 23ਅਪ੍ਰੈਲ ਦੇ ਪੱਤਰ ਵਿੱਚ ਇਹ ਦਾਅਵਾ ਕੀਤਾ ਕਿ "ਮੁਹੰਮਦ ਸਾਹਿਬ ਦੇ ਸਮੇਂ ਤੋਂ ਇਹ ਖਤਨਾ-ਸੁੰਨਤ ਦੀ ਰਸਮ ਸੁਰੂ ਕੀਤੀ ਗਈ।
. ਸਮੇਂ ਦੇ ਅਨੁਸਾਰੀ ਪਾਣੀ ਦੀ ਘਾਟ ਕਰਕੇ ਲੋੜ ਸੀ, ਮਰਦਾਂ ਦਾ ‘ਸੁੰਨਤ-ਖਤਨਾ’ ਕਰਨਾ।"
ਮੈਂ ਨਿਮਰਤਾ ਨਾਲ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਤੱਥ ਸਹੀ ਨਹੀਂ ਹੈ, "ਸੁੰਨਤ" ਦੀ ਸ਼ੁਰੂਆਤ ਦਰ ਅਸਲ ਯਹੂਦੀਆਂ ਨੇ ਕੀਤੀ ਸੀ। ਜੇਹੋਵਾ ਨੇ ਅਬਰਾਹਮ ਨਾਲ ਵਾਦਾ ਕੀਤਾ ਸੀ ਕਿ ਉਹ ਦੁਨੀਆਂ ਦੀ ਵਡੀ ਕੌਮਾਂ ਦਾ ਪਿਤਾ ਬਣੇਗਾ ਅਤੇ ੳਸਦੇ ਵਾਰਿਸਾਂ ਨੂੰ ਇਸਰਾਈਲ ਦੀ ਜਮੀਨ ਦਿੱਤੀ, ਬਦਲੇ ਵਿੱਚ ਉਹ ਆਪਣੇ ਪੁਰੁਸ਼ਾਂ ਦਾ ਖਤਨਾ ਕਰਵਾਉਣ। (ਬਾਈਬਲ-ਜੇਨੇਸਿਸ-ਪਾਠ17-ਸ਼ਲੋਕ-10)
ਅਸਲ ਗੱਲ ਇਹ ਹੈ ਕਿ ਮੁਹੰਮਦ ਨੇ ਜਿਆਦਾਤਰ ਉਸੂਲ ਯਹੂਦੀਆਂ ਤੋਂ ਨਕਲ ਕੀਤੇ ਸੀ। ਆਦਮ-ਹੱਵਾ ਦੀ ਕਹਾਣੀ ਤੋਂ ਲੈ ਕੇ ਸ਼ੈਤਾਨ, ਕਿਆਮਤ ਆਦੀ ਸਭ ਬਾਈਬਲ ਤੋਂ ਲਿੱਤਾ ਹੋਇਆ ਹੈ। ~ ਮਨੋਜ ਮਲਿਕ, ਚੰਡੀਗੜ੍ਹ
26th April 2020 1:06am
Gravatar
Eng Darshan Singh Khalsa (SYdney, Australia)
ਵੀਰ, ਮਨੋਜ ਮਲਿਕ ਜੀਉ, ਸਤਿ ਸ੍ਰੀ ਅਕਾਲ।

ਵੀਰ ਜੀਉ, ਮੈਂਨੂੰ ਸਾਊਦੀ ਅਰਬ ਵਿਚ ਰਹਿਣ ਦਾ ਮੌਕਾ ਬਣਿਆ। ਉਥੇ ਰਹਿੰਦੇ ਜਿੰਨੀ ਜਾਣਕਾਰੀ ਮਿਲੀ ਉਹ ਸਾਂਝੀ ਕੀਤੀ ਸੀ।

ਹਰ ਮਜ਼ਹਬ ਵਿਚ ਪ੍ਰਚੱਲਤ ਰੀਤੀ-ਰਿਵਾਜ਼, ਰਸਮਾਂ, ਸੀਨਾ-ਬਸੀਨਾ ਹੀ ਚੱਲਦੀਆਂ ਆ ਰਹੀਆਂ। ਲੋੜ ਅਨੁਸਾਰ ਨਵੀਆਂ ਹੋਂਦ ਵਿਚ ਆ ਜਾਂਦੀਆਂ ਹਨ, ਪੁਰਾਣੀਆਂ ਵਿਸਾਰ ਦਿੱਤੀਆਂ ਜਾਂਦੀਆਂ ਹਨ।
. ਕਦੇ ਨਾ ਕਦੇ, ਕਿਸੇ ਮਨੁੱਖ ਨੇ ਕਿਸੇ ਇੱਕ ਜਗਹ ਇਸ ਤਰਾਂ ਦੀਆਂ ਰਸਮਾਂ ਸੁਰੂ ਕੀਤੀਆਂ, ਜਿਹਨਾਂ ਲੋਕਾਂ ਨੂੰ ਪਸੰਦ ਆਈਆਂ ਉਹਨਾਂ ਨੇ ਅੱਗੇ ਤੋਂ ਅੱਗੇ ਅਪਨਾਉਂਣੀਆਂ ਕੀਤੀਆਂ।

ਸੁੰਨਤ/ਖਤਨੇ ਕਰਨ ਦਾ ਇੱਕ ਹੀ ਮਕਸਦ ਸੀ ਕਿ ਮਰਦਾਂ ਨੂੰ (ਵੀ.ਡੀ) ਬੀਮਾਰੀਆਂ ਨਾ ਲੱਗਣ।

ਆਦਮ-ਹਵਾ ਦੀ ਕਹਾਣੀ ਵੀ ਮਨੁੱਖੀ ਮਨ ਦੀ ਪੈਦਾਇਸ਼ ਹੈ।

ਜੋ ਵੀ ਲਿਖਤਾਂ/ਕਿਤਾਬਾਂ/ਗਰੰਥ ਅੱਜ ਦੇ ਮਨੁੱਖ ਦੇ ਪਾਸ ਹਨ, ਸਾਰੇ ਦੇ ਸਾਰੇ ਮਨੁੱਖਾਂ ਦੁਆਰਾ ਹੀ ਲਿਖਤ ਵਿਚ ਆਏ। ਉਸ ਸਮੇਂ ਦੇ ਮਨੁੱਖਾਂ ਨੇ, ਜੋ ਉਹਨਾਂ ਨੂੰ ਬੇਹਤਰ ਚੰਗਾ ਲੱਗਿਆ, ਜਾਣਿਆ ਲਿਖਤ ਵਿਚ ਲਿਆਉਂਣਾ ਕੀਤਾ।

ਵੀਰ ਜੀਉ, ਮਨੁੱਖਾ ਜੀਵਨ ਸਾਰਥਿੱਕ ਤਾਂ ਹੀ ਹੈ ਅਗਰ ਇਸ ਨੂੰ ਵਰਤਮਾਨ ਸਮੇਂ ਵਿਚ ਰਹਿ ਕੇ ਜਿਉਂਣਾ ਕੀਤਾ ਜਾਏ।

. ਭੂਤਕਾਲ ਇਕ ਮੁਰਦਾਘਾਟ ਹੈ, ਸਿਵਾਏ ਯਾਦਾਂ ਦੇ ਹੋਰ ਕੁੱਝ ਨਹੀਂ, ਅਤੇ ਭਵਿੱਖਕਾਲ ਮਨੁੱਖ ਦੇ ਹੱਥ ਵਿਚ ਨਹੀਂ। ਸੁਪਨੇ ਦੀ ਨਿਆਂਈ ਹੈ। ਵਰਤਮਾਨ ਤਾਂ ਸਾਡਾ ਆਪਣਾ ਹੈ, ਇਸਨੂੰ ਜਿੰਦਾ-ਦਿੱਲੀ ਨਾਲ ਜਿਉਂਣਾ ਹੀ ਮਨੁੱਖੀ ਜੀਵਨ ਦਾ ਅਨੰਦ ਲੈਣਾ ਹੈ।

ਵੀਰ ਮਨੋਜ ਮਲਿਕ ਜੀ, ਬਹੁਤ ਧੰਨਵਾਧ, ਜਾਣਕਾਰੀ ਸਾਂਝੀ ਕਰਨ ਦੇ ਲਈ।

ਇੰਜ ਦਰਸਨ ਸਿੰਘ ਖਾਲਸਾ।
ਅਸਟਰੇਲੀਆ।
27 ਅਪ੍ਰੈਲ 2020
26th April 2020 9:29pm
Gravatar
anonymus (anonymus, India)
Difference between sikhism and hinduism- Reply to a hindu, who was trying to prove that the sikhism is a branch of hinduism

ਤੁਹਾਡਾ ਭਗਵਾ ਹੈ। ਸਾਡਾ ਕੇਸਰੀ ਤੇ ਨੀਲਾ ਹੈ

ਤੁਸੀਂ ਜਨੇਉ ਪਾਉਂਦੇ ਹੋ, ਸਾਡੇ ਬਾਬੇ ਨੇ ਚੁੱਕ ਕੇ ਮਾਰਿਆ ਸੀ।

ਤੁਹਾਡੇ ਬਹੁਤ surname ਹੁੰਦੇ ਹਨ, ਸਾਡਾ ਇੱਕ ਕੌਮੀ surname ਸਿੰਘ ਹੈ

ਸਾਡੇ ਗੁਰੂ ਸਹਿਬਾਨ ਨੇ ਔਰਤ ਦੀ ਇੱਜਤ ਸਿਖਾਈ ਹੈ, ਮੈਨੂੰ ਦੱਸ ਸਰਸਵਤੀ ਬ੍ਰਹਮਾ ਦੀ ਕੀ ਲਗਦੀ ਸੀ?

ਤੁਸੀਂ ਮੂਰਤੀ ਪੂਜ ਸਕਦੇ ਹੋ, ਅਸੀਂ ਨਹੀਂ ਪੂਜ ਸਕਦੇ।

ਤੁਹਾਡਾ ਬ੍ਰਹਮਾ ਬਹੁਤ ਪੂਜਨੀਕ ਦੇਵਤਾ ਤੇ ਸਾਰਿਸ਼ਠੀ ਦਾ ਰਚਨਹਾਰ ਹੈ, ਤੇ ਸਾਡੇ ਬਾਬੇ ਨੇ ਕਿਹਾ ਹੈ: ਕੇਤੇ ਬਰਮੇ ਘਾੜਤ ਘੜੀਏ, ਰੂਪ ਰੰਗ ਕੇ ਵੇਸ| ਮਤਲਬ ਬ੍ਰਹਮਾ ਵਰਗੇ ਬਹੁਤ ਤੁਰੇ ਫਿਰਦੇ ਆ

ਤੁਸੀਂ ਹਰ ਹਰ ਮਹਾਦੇਵ ਕਹਿੰਦੇ ਹੋ, ਅਸੀਂ ਬੋਲੇ ਸੋਨਿਹਾਲ ਕਹਿੰਦੇ ਹਾਂ।

ਤੁਸੀਂ ਓਮ ਕਹਿੰਦੇ ਹੋ, ਅਸੀਂ ਵਾਹਿਗੁਰੂ ਜਾ ਇਕ ਓਂਕਾਰ ਕਹਿੰਦੇ ਹਾਂ

ਸਾਡੇ ਬਾਬੇ ਨੇ ਲਿਖਿਆ ਹੈ: ਹਿੰਦੂ ਅੰਧਾ ਤੁਰਕੁ ਕਾਣਾ, ਦੋਹਾ ਤੇ ਗਿਆਨੀ ਸਿਆਣਾ। ਮਤਲਬ ਤੁਹਾਨੂੰ ਅੰਧੇ ਲਿਖਿਆ ਹੈ।

ਅਸੀਂ ਨਹੀਂ ਕਹਿੰਦੇ ਹਿੰਦੂ ਸਾਡਾ ਹਿੱਸਾ ਹਨ। ਪਰ ਤੁਸੀਂ ਮਾਨ ਨਾ ਮਾਨ ਮੈਂ ਤੇਰਾ ਮਹਿਮਾਨ ਵਾਲੀ ਗੱਲ ਕਰਦੇ ਹੋ।

ਤੁਹਾਡੇ ਗਾਇਤ੍ਰੀ ਮੰਤਰ ਹੈ, ਸਾਡੇ ਮੂਲ ਮੰਤਰ ਹੈ

ਤੁਹਾਡੇ ਕੋਲ 108 ਗ੍ਰੰਥ ਹਨ, ਸਾਡੇ ਕੋਲ ਇੱਕ ਹੀ ਗ੍ਰੰਥ ਹੈ, ਤੇ ਉਹ ਸਾਡਾ ਗੁਰੂ ਹੈ।

ਤੁਹਾਡਾ ਤਿਰਸ਼ੂਲ ਹੈ, ਸਾਡੇ ਕੋਲ ਖੰਡਾ ਹੈ।

ਫਰਕ ਬਹੁਤ ਹਨ ਹੋਰ। ਪਰ ਦਿਮਾਗ ਵਿਚ ਪਾਉਣ ਲਈ ਏਨੇ ਕਾਫੀ ਹਨ

#hindu #sikh #difference
24th April 2020 4:49am
Gravatar
Iqbal Singh Dhillon (Chandigarh, India)
ਕੀ ਤੁਸੀਂ ਆਪਣਾ ਨਾਮ ਦੱਸ ਸਕਦੇ ਹੋ ? ਜਾਂ ਫਿਰ ਕੀ ਤੁਸੀਂ ਆਪਣਾ ਨਾਮ ਗੁਪਤ ਰੱਖਣ ਦਾ ਕਾਰਨ ਦੱਸ ਸਕਦੇ ਹੋ ?

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ ।
24th April 2020 7:19pm
Gravatar
anonymus (anonymus, India)
Sir I do not like to disclose my identity. But I can disclose my agenda. My main agenda to give the counter-narrative to Sikh youth. Now Sikhism is attacked by the missionaries of other religion mainly in Punjab. I want to give them counter-narrative. I post these writings in the comments of the youtube.
25th April 2020 3:46am
Gravatar
Iqbal Singh Dhillon (Chandigarh, India)
Hiding one's identity While writing publicly amounts to cheating. How can a person doing this can claim to have some fair agenda. This is an anomaly.
25th April 2020 2:57pm
Gravatar
anonymus (anonymus, India)
Respected Sir, How you can say that my agenda is not good. Please read my writings, which I have posted on this page.
(1) Village of Punjab after 35 years
(2) What are the Panchak?
(3) Difference between Hinduism and Sikhism
(4) About hemkunt
(5) Why some Hindus try to prove that the Sikhism is a branch of Hinduism?

My five writings are on this page. Please read these writings. My agenda can be clear from those writings.

You do not know me and there is also no need to know me. Daily you read lot of anonymous msgs on social media. You also get lot of information also. If you do not know the writer, then how you can say that their agenda is wrong?
26th April 2020 5:12am
Gravatar
Iqbal Singh Dhillon (Chandigarh, India)
It is wrong to claim that social media allows anonymous posting. There are some cheaters who use fake ID's on social media but fake ID's are prohibited there. But your defense of this cheating-process amply proves that religion teaches cheating and falsehood only and religious practice has nothing to do with ethics
26th April 2020 2:52pm
Gravatar
anonymus (anonymus, India)
ਸਰ ਜੀ ਮੈਂ ਹੁਣ ਜਵਾਬ ਨਹੀਂ ਦੇਣਾ ਸੀ ਪਰ ਤੁਹਾਡੇ ਇਸ ਕੰਮੈਂਟ ਨੇ ਜਵਾਬ ਦੇਣ ਲਈ ਮਜਬੂਰ ਕਰ ਦਿੱਤਾ| ਤੁਸੀਂ ਲਿਖਿਆ ਹੈ:But your defense of this cheating-process amply proves that religion teaches cheating and falsehood only and religious practice has nothing to do with ਐਥਿਕਸ.
ਮੈਨੂੰ ਇੱਕ ਗੱਲ ਦੱਸੋ ਕੇ ਤੁਹਾਨੂੰ ਧਰਮ ਦੀ ਸਿਰਫ ਏਨੀ ਸਮਝ ਹੈ, ਅਗਰ ਕੋਈ ਆਪਣਾ ਨਾਮ ਨਾ ਦੱਸੇ ਤੇ ਉਸਨੂੰ ਧਰਮ ਧੋਖਾ ਦੇਣਾ ਸਿਖਾਉਂਦਾ ਹੈ? ਮੈਂ ਤੁਹਾਡੇ ਕਮੇੰਟ੍ਸ ਦੇ ਜਵਾਬ ਇੱਕ ਆਦਰ ਵਾਲੇ ਤਰੀਕੇ ਨਾਲ ਦਿੱਤੇ ਹਨ | ਜਿਥੋਂ ਤੱਕ ਮੈਨੂੰ ਲੱਗਦਾ ਹੈ ਕੇ ਤੁਸੀਂ ਇੱਕ ਟੀਚਰ ਰਹੇ ਹੋ | ਇੱਕ ਗੱਲ ਦੱਸੋ ਕੇ ਅਗਰ ਤੁਹਾਡਾ ਕੋਈ ਸਟੂਡੈਂਟ ਗ਼ਲਤੀ ਕਰੇ ਕੀ ਉਸ ਲਈ ਤੁਸੀਂ ਜੁੰਮੇਵਾਰੀ ਲਵੋਗੇ ਕੇ ਇਹ ਤੁਹਾਡਾ ਕਸੂਰ ਹੈ?

ਮੈਂ ਸਿੱਖ ਹਾਂ | ਗੁਰੂ ਗਰੰਥ ਸਾਹਿਬ ਮੇਰਾ ਗੁਰੂ ਹੈ| ਮੈਨੂੰ ਇਹਨਾਂ ਕੰਮੈਂਟਾਂ ਵਿੱਚ ਦੱਸੋ ਕੇ ਮੇਰੇ ਧਰਮ ਵਿਚ ਧੋਖਾ ਦੇਣਾ ਇਸ ਜਗਾਹ ਲਿਖਿਆ ਹੈ ਪੁਆਇੰਟ wise ਡਿਸਕਸ ਕਰੋ | ਤੁਹਾਡੀ ਸਮਝ ਦਾ ਪੱਧਰ ਏਨਾ ਨੀਵਾਂ ਹੈ ਇਕ ੨ ਕੰਮੈਂਟ ਪੜ੍ਹ ਕੇ ਇਹ ਦੱਸ ਦਿੱਤਾ ਕੇ ਮੇਰਾ ਧਰਮ ਧੋਖਾ ਦੇਣਾ ਸਿਖਾਉਂਦਾ ਹੈ| ਤੁਸੀਂ ਮੇਰੀਆਂ ਲਿਖਤਾਂ ਨਾਲ ਸਹਿਮਤ ਜਾ ਅਸਹਿਮਤ ਹੋ ਸਕਦੇ ਹੋ ਉਹ ਅਲੱਗ ਗੱਲ ਹੈ |

ਤੁਸੀਂ ਜਿਸ ਵੀ ਵਿਸ਼ੇ ਦੇ ਟੀਚਰ ਰਹੇ ਹੋ , ਕੀ ਉਹ ਵਿਸ਼ਾ ਸਿਖਾਉਂਦਾ ਹੈ ਕੇ ੨ ਕੰਮੈਂਟ ਦੇਖ ਕੇ ਕਹਿ ਦਵੋ ਤੇਰਾ ਧਰਮ ਧੋਖਾ ਦੇਣਾ ਸਿਖਾਉਂਦਾ ਹੈ? ਮੈਨੂੰ ਇਹ ਗੱਲ ਪਤਾ ਹੈ ਕੇ ਨਹੀਂ ਸਿਖਾਉਂਦਾ | ਪਰ ਅਗਰ ਮੈਂ ਬੋਲਾਂ ਕੇ ਤੁਹਾਨੂੰ ਤੁਹਾਡੇ ਵਿਸ਼ੇ ਨੇ ਇਹ ਸਿਖਾਇਆ ਤਾ ਮੇਰੀ ਬੇਵਕੂਫੀ ਹੋਏਗੀ ਮੈਨੂੰ ਇੱਕ ਗੱਲ ਸਾਫ ਸਮਝ ਆ ਗਈ ਹੈ ਕੇ ਤੁਹਾਨੂੰ ਚੀਜਾਂ ਦਾ analysis ਕਰਨਾ ਨਹੀਂ ਆਉਂਦਾ ਧੰਨਵਾਦ
27th April 2020 1:55pm
Gravatar
anonymus (anonymus, India)
ਤੁਸੀਂ ਦੋ ਗੱਲਾਂ ਕੀਤੀਆਂ ਹਨ:
(੧) ਮੈਂ ਆਪਣੇ ਵਾਰੇ ਨਹੀਂ ਦੱਸ ਰਿਹਾ ਤੇ ਮੈਂ ਧੋਖਾ ਦੇ ਰਿਹਾ
(੨) ਇਹ ਧੋਖਾ ਦੇਣਾ ਮੈਨੂੰ ਧਰਮ ਸਿਖਾ ਰਿਹਾ|
ਇਹਨਾ ਦੋਨਾਂ ਗੱਲਾਂ ਦਾ ਆਪਸ ਵਿਚ ਕੋਈ ਸੰਬੰਧ ਨਹੀਂ ਹੈ|
ਤੁਸੀਂ ਮੇਰੇ ਵਾਰੇ ਨਹੀਂ ਜਾਣਦੇ ਇਹ ਪਤਾ ਸੀ ਤੁਸੀਂ ਧਰਮ ਵਾਰੇ ਵੀ ਨਹੀਂ ਜਾਣਦੇ ਇਹ ਸਿੱਧ ਹੋ ਗਿਆ ਤੁਹਾਡੇ ਦਿਮਾਗ ਵਿਚ ਧਰਮ ਲਾਇ ਇੱਕ ਫਰਸਟ੍ਰੇਸ਼ਨ ਹੈ ਉਹ ਵੀ ਪਤਾ ਲੱਗ ਗਈ
27th April 2020 2:10pm
Gravatar
Iqbal Singh Dhillon (Chandigarh, India)
ਤੁਹਾਨੂੰ ਧੋਖੇਬਾਜ਼ ਮੇਰੇ ਵੱਲੋਂ ਨਹੀਂ ਕਿਹਾ ਜਾ ਰਿਹਾ ਬਲਕਿ ਧੋਖੇਬਾਜ਼ ਹੋਣ ਦਾ ਸਬੂਤ ਤਾਂ ਤੁਸੀਂ ਖੁਦ ਹੀ ਦੇ ਰਹੇ ਹੋ ਆਪਣੀ ਪਛਾਣ ਛੁਪਾ ਕੇ ਅਤੇ ਫਿਰ ਇਸ ਧੋਖੇਬਾਜ਼ੀ ਦੀ ਵਕਾਲਤ ਕਰਕੇ। ਉੱਤੋਂ ਇਹ ਦਾਵਾ ਕਰਦੇ ਹੋ ਕਿ ਤੁਸੀਂ ਗੁਰੂ-ਗ੍ਰੰਥ ਦੇ ਸਿਖ ਹੋ। ਇਸ ਤੋਂ ਤੁਸੀਂ ਇਹ ਸਾਬਤ ਕਰ ਰਹੇ ਹੋ ਕਿ ਤੁਹਾਡਾ 'ਧਰਮ; ਤੁਹਾਨੂੰ ਧੋਖੇਬਾਜ਼ੀ ਸਿਖਾਉਂਦਾ ਹੈ ਅਤੇ ਅਜਿਹਾ ਕਰਨ ਤੋਂ ਵਰਜਦਾ ਵੀ ਨਹੀਂ। ਮੇਰਾ ਮਾਨਸਿਕ ਪੱਧਰ ਨੀਵਾਂ ਹੋ ਸਕਦਾ ਹੈ ਪਰੰਤੂ ਨਾ ਮੈਂ ਧੋਖੇਬਾਜ਼ੀ ਕਰਦਾ ਹਾਂ ਅਤੇ ਨਾ ਝੂਠ ਬੋਲਦਾ ਹਾਂ। ਮੇਰਾ ਅਖੌਤੀ 'ਧਰਮ'(religion) ਸਬੰਧੀ ਵਿਸ਼ੇਸ਼ ਨਜ਼ਰੀਆ ਏਸੇ ਕਰਕੇ ਹੀ ਬਣਿਆਂ ਹੈ ਜਦੋਂ ਮੈਂ 'ਧਾਰਮਿਕ' ਅਖਵਾਉਂਦੇ ਲੋਕਾਂ ਨੂੰ ਵੇਖਦਾ ਹਾਂ ਕਿ ਕਿਵੇਂ ਉਹ 'ਧਰਮ' ਨੂੰ ਧੋਖੇਬਾਜ਼ੀ ਅਤੇ ਝੂਠ ਦੇ license ਵਜੋਂ ਵਰਤਦੇ ਹਨ। ਤੁਸੀਂ ਅਜਿਹੇ ਲੋਕਾਂ ਦੀ ਇਕ ਪਰਤੱਖ ਮਿਸਾਲ ਹੋ।
27th April 2020 3:48pm
Gravatar
Anonymous (Jalandhar, India)
ਸਰ ਮੈਨੂੰ ਇੱਕ ਗੱਲ ਦੱਸੋ। ਮੇਰੀ identity ਜਾਣ ਕੇ ਤੁਸੀਂ ਕੀ ਲੈਣਾ ਹੈ? ਮੈਂ ਜੋ ਵੀ ਲਿਖਤਾਂ ਪੋਸਟ ਕੀਤੀਆਂ ਹਨ ਉਹ ਸਹੀ ਹਨ ਜਾਂ ਗ਼ਲਤ। ਇਹ ਡਿਸਕਸ ਕਰੋ, ਇਹ ਨਾ ਕਰੋ ਕੇ ਕੌਣ ਲਿਖ ਰਿਹਾ।

ਫਿਰ ਇਹ ਵੀ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਕਿੱਥੇ ਲਿਖਿਆ ਹੈ ਕੇ ਧੋਖਾ ਦਿਓ?

ਹਰ ਚੀਜ ਨੂੰ ਭਾਰਤੀ ਮੀਡਿਆ ਦੀ ਤਰ੍ਹਾਂ ਧਾਰਮਿਕ ਰੰਗਤ ਨਹੀਂ ਦੇਣ ਲੱਗ ਜਾਈਦੀ।
28th April 2020 12:51am
Gravatar
Iqbal Singh Dhillon (Chandigarh, India)
ਮੈਂ ਕਿਸੇ ਧੋਖੇਬਾਜ਼ ਵਿਅਕਤੀ ਨਾਲ ਕਿਸੇ ਵਿਸ਼ੇ ਉੱਤੇ ਬਹਿਸ ਨਹੀਂ ਕਰ ਸਕਦਾ। ਪਰੰਤੂ ਮੈਂ ਧੋਖੇਬਾਜ਼, ਝੂਠੇ, ਦੰਭੀ ਅਤੇ ਪਖੰਡੀ ਵਿਅਕਤੀਆਂ ਨੂੰ ਨੰਗਿਆਂ ਕਰਦਾ ਹਾਂ ਅਤੇ ਕਰਦਾ ਰਹਾਂਗਾ।

ਜੇਕਰ ਕੋਈ ਆਪਣੀ ਸਹੀ ਪਛਾਣ ਦੱਸ ਕੇ ਸਾਹਮਣੇ ਆਉਂਦਾ ਹੈ ਤਾਂ ਮੈਂ ਉਸ ਨਾਲ ਹਰ ਵਿਸ਼ੇ ਉੱਤੇ ਵਿਚਾਰ ਕਰਨ ਲਈ ਤਿਆਰ ਹਾਂ ਬਸ਼ਰਤਿ ਕਿ ਉਹ ਸਭਿਅਤਾ ਦੇ ਦਾਇਰੇ ਵਿਚ ਰਵ੍ਹੇ।
28th April 2020 2:45pm
Gravatar
Anonymous (Chandigarh, India)
ਬਾਬਿਓ ਆਪਣਾ ਕੱਮ ਕਰੋ। ਖੁਦ ਨਹੀਂ ਨੰਗੇ ਹੋਈ ਜਾਈਦਾ। ਤੈਨੂੰ ਧੋਖਾ ਦੇ ਦਿੱਤਾ, ਕੀ ਕਰ ਦਿੱਤਾ ਤੇਰੇ ਨਾਲ? ਜੋ ਮੈਂ ਲਿਖਿਆ ਹੈ ਉਹ ਨਾ ਪੜ੍ਹ। ਡਾਕਟਰ ਨੇ ਦੱਸਿਆ ਹੈ ਤੈਨੂੰ?

ਬਾਕੀ ਜੇ ਤੈਨੂੰ ਲੱਗਦਾ ਕਿ ਧਰਮ ਲੋਕਾਂ ਨੂੰ ਧੋਖਾ ਕਰਨਾ ਸਿਖਾਉਂਦਾ ਹੈ, ਤਾਂ ਇੱਕ ਗੇੜਾ ਚੀਨ ਦਾ ਮਾਰ ਆ, ਸਾਰੇ ਨਾਸਤਕ ਲੋਕ ਆ। ਓਥੇ ਜਾ ਕੇ ਉਹਨਾਂ ਦੀ ਗੂਗਲ ਤੇ ਕਦੀ freedom ਸ਼ਬਦ ਲੱਭ ਕੇ ਦੇਖੀ, ਤੈਨੂੰ ਇੰਡੀਆ ਛੱਡ ਜਾਣਗੇ। 1988 ਵਿੱਚ ਉਹਨਾਂ ਨੇ ਆਪਣੇ ਹੀ ਲੋਕਾਂ ਤੇ ਟੈਂਕ ਚਾੜ ਦਿਤੇ ਸੀ, ਉਹਨਾਂ ਨੂੰ ਨੰਗਾ ਕਰੀਂ, ਦੇਖੀ ਤੈਨੂੰ ਨੰਗਾ ਕਰਦੇ ਫਿਰ। ਵਾਇਰਸ ਬਣਾ ਕੇ ਆਪਣੇ ਲੋਕ ਆਪ ਹੀ ਮਾਰ ਲੈਂਦੇ ਆ।
29th April 2020 2:10am
Gravatar
Iqbal Singh Dhillon (Chandigarh, India)
ਹੁਣ ਆ ਗਿਆ ਆਪਣੀ ਔਕਾਤ ਤੇ। ਇਹ 'ਧਾਰਮਿਕ' ਲੋਕ ਪਹਲਾਂ ਧੋਖੇਬਾਜ਼ੀ ਵਾਲੇ ਕਾਰਜ ਕਰਨਗੇ। ਫਿਰ ਝੂਠ ਬੋਲਣਗੇ।ਫਿਰ ਗਾਲੀਗਲੋਚ ਉੱਤੇ ਆ ਜਾਣਗੇ। ਇਹ ਹੈ ਮਜ਼ਹਬਾਂ/ਧਰਮਾਂ ਦੀ ਦੇਣ !
29th April 2020 2:55pm
Gravatar
Eng Darshan Singh Khalsa (SYdney, Australia)
. ਸਿੱਖ ਮਾਰਗ ਦੇ ਸਾਰੇ ਲੇਖਕ ਅਤੇ ਪਾਠਕ ਵੀਰਾਂ ਭੈਣਾਂ ਲਈ, ਵੀਰ ਮੱਖਣ ਸਿੰਘ ਪੁਰੇਵਾਲ ਵਲੋਂ ਲਿਆਂਦੇ ਵਿਸ਼ੇ, ਬਾਣੀ ਕਿਹੜੇ ਰੱਬ ਕੋਲੋਂ ਆਈ ਹੈ ? ਨੇ ਜਰੂਰ ਆਪਣੇ ਆਪ ਦੀ ਪੜਚੋਲ ਕਰਨ ਲਈ ਮਜ਼ਬੂਰ ਕੀਤਾ ਹਵੇਗਾ। ਵਿਸ਼ਾ ਹੀ ਕੁੱਝ ਐਸਾ ਹੈ, ਕਿ ਸਾਡੀਆਂ ਬਣੀਆਂ-ਬਣਾਈਆਂ ਮਨੌਤਾਂ-ਮਾਨਤਾਵਾਂ ਨੂੰ ‘ਚਨੌਤੀ’ ਆ ਖੜੀ ਹੋਈ ਹੈ। ਬਹੁਤ ਸਾਰੇ ਵੀਰਾਂ ਭੈਣਾਂ ਨੂੰ ਦਿਮਾਗ਼ੀ ਉੱਲਝਣ ਬਣ ਜਾਣੀ ਹੈ, ਕਿ! ਕੀ, ਕਿਸ ਤਰਾਂ ਦੇ ਵਿਚਾਰ ਸਾਂਝੇ ਕੀਤੇ ਜਾਣ ??
. ਕਿਉਂਕਿ ਸਾਰਿਆਂ ਦੇ ਵਿਚਾਰਾਂ ਦੇ ਪੈਮਾਨੇ ਆਪੋ-ਆਪਣੇ ਵਿਸਵਾਸ਼, ਸੰਸਕਾਰਾਂ, ਜਾਣਕਾਰੀਆਂ ਦੇ ਅਨੁਸਾਰ ਬਣੇ ਹੋਏ ਹਨ। ਵਿਸਵਾਸ਼ਾਂ, ਵਿਚਾਰਾਂ-ਪੈਮਾਨਿਆਂ ਵਿਚ ਤੋੜਭੰਨ ਕਰਨ ਲਈ ਬਹੁਤ ਮੁਸ਼ਕਲ ਬਣ ਜਾਂਦੀ ਹੈ। ਮਨੁੱਖ ਲਈ ਕਸ਼ਮਕਸ਼/ਦੁਬਿੱਧਾ ਖੜੀ ਹੋ ਜਾਂਦੀ ਹੈ।
. ਲੇਕਿੰਨ ‘ਸੱਚਾਈ’ ਨੇ ਤਾਂ ‘ਸੱਚਾਈ’ ਹੀ ਰਹਿਣਾ ਹੈ। ਚੰਗਾ ਹੈ ਜਲਦੀ ਸਾਨੂੰ ਸੱਚਾਈ ਦਾ ਪਤਾ ਚਲ ਜਾਵੇ।
. ਪਾਰੰਪਰਾਵਾਦੀ. ਰੂੜੀਵਾਦੀ ‘ਧਰਮ’ ਦਾ ਜੂਲਾ ਜਿੰਨੀ ਜਲਦੀ ਗਲੋਂ ਲਹਿ ਜਾਵੇ, ਉਤਨਾ ਹੀ ਚੰਗਾ ਹੈ।
. ਮਨੁੱਖ ਦੇ ਜੀਵਨ ਵਿਚ ‘ਗਿਆਨ’ ਹੀ ਮਨੁੱਖ ਨੂੰ ਤਰੱਕੀ ਦੀਆਂ ਲੀਹਾਂ ਉੱਪਰ ਤੋਰਦਾ ਹੈ।
. ‘ਗੁਰਮੱਤ-ਗਿਆਨ’ ਮਨੁੱਖ ਨੂੰ ਇੱਕ ‘ਸਚਿਆਰਾ’ ਚੰਗਾ ਮਨੁੱਖ ਬਨਣ ਲਈ ਪ੍ਰੇਰਤ ਕਰਦਾ ਹੈ। ਤਾਂ ਜੋ ਮਨੁੱਖ ਆਪਣਾ ਜੀਵਨ ਵਿਚ ਇੱਕ ਚੰਗਾ, ਡਾਕਟਰ, ਵਕੀਲ, ਇੰਜਨੀਅਰ, ਪਾਈਲਟ, ਬਿਜ਼ਨੈਸ ਮੈਨ . . . . . ਆਦਿ ਬਣ ਸਕੇ।
. ਮਨੁੱਖ ਦੀ ‘ਚੰਗਿਆਈ-ਭਲਿਆਈ’ ਹੀ ਮਨੁੱਖ ਲਈ ਸਵੈਮਾਨ ਦਾ ਆਧਾਰ ਬਣਦੀ ਹੈ। ਮਾਣ ਸਤਿਕਾਰ ਦਿਵਾਉਂਦੀ ਹੈ।

. ਆਉ!! ਵਿਸ਼ੇ ਬਾਰੇ ਵਿਚਾਰਾਂ ਦੀ ਸਾਂਝ ਕਰਦੇ ਹਾਂ।

. 1 ‘ਰੱਬ ਜੀ ਕਿੱਥੇ ਰਹਿੰਦੇ ਹਨ ??

. ‘ਰੱਬ’ . . . . ਮਨੁੱਖ ਵਲੋਂ ਦਿੱਤਾ ਗਿਆ, ਘੜਿਆ ਗਿਆ, ਇੱਕ ਕਿਰਤਮ ਨਾਮ ਹੈ।
. ਸ੍ਰਿਸਟੀ ਦਾ ਕਰਤਾ ਕੌਣ ਹੈ ?
. ਕਿਥੇ ਰਹਿੰਦਾ ਹੈ ?
. ਕਿਸ ਤਰਾਂ ਦਾ ਹੈ ?
. ਨਿਰ-ਆਕਾਰ ਹੈ ਜਾਂ ਕੋਈ ਆਕਾਰ ਵਾਲਾ ?
. ਕਿਸੇ ਵੀ ਮਨੁੱਖ ਦੇ ਪਾਸ ਇਹਨਾਂ ਸਾਵਾਲਾਂ ਦਾ ਕੋਈ ਜਵਾਬ ਨਹੀਂ ਹੈ।

. ਮਨੁੱਖਾਂ ਪਾਸ ਅਗਰ ਕੁੱਝ ਹੈ, ਤਾਂ ਉਹ ਹੈ {{ਦੇਹਧਾਰੀ ਰੱਬ ਬਾਰੇ ਝੂਠੇ ਕਿਸੇ, ਕਥਾ-ਕਹਾਣੀਆਂ}} ਇਹ ਸਾਰਾ ਕੁੱਝ ਮਨੁੱਖ ਦੁਆਰਾ ਹੀ ਨਿਰਮਤ ਕੀਤਾ ਗਿਆ ਹੈ, ਘੜਿਆ ਗਿਆ ਹੈ, ਕਲਪਨਾ ਕੀਤੀ ਗਈ ਹੈ।
. ਕਾਲਪਨਿੱਕ, . ਕਿਸੇ, ਕਥਾ-ਕਹਾਣੀਆਂ, ਖਿਆਲੀ-ਵਿਉਂਤਾਂ ਨੂੰ ਮਨੁੱਖ ਵਲੋਂ ਹੀ ਲਿਖਣ ਵਿਚ ਲਿਆਉਂਣਾ ਕੀਤਾ ਗਿਆ ਹੈ।
. ਅਲੱਗ-ਅਲੱਗ ਮਤਾਂ ਦੇ ਧਾਰਮਿੱਕ ਗਰੰਥਾਂ ਵਿਚ ਪੇਸ਼ ਕੀਤੇ ਕਾਲਪਨਿੱਕ ‘ਰੱਬ’ ਬਾਰੇ ਕਿਆਸ-ਅਰਾਈਆਂ, ਜਾਣਕਾਰੀਆਂ ਹਨ। ਜੋ ‘ਰੱਬ’ ਨੂੰ ਦੇਹਧਾਰੀ/ਵਯੂਦ ਵਾਲਾ, ਕਿਤੇ ਦੂਰ ਉੱਚੇ ਅਸਮਾਨੀ ਸਵੱਰਗਾਂ ਵਿਚ ਰਹਿੰਦਾ ਹੈ ਲੋਕਾਈ ਦੀ ਦੇਖਭਾਲ ਕਰਦਾ ਬਿਆਨ ਕਰਦੀਆਂ ਹਨ।

. ‘ਗੁਰਮੱਤ’ ਅਨੁਸਾਰੀ ‘ਰੱਬ’ ਜੀ ਦਾ ਜਦ ਕੋਈ ਸਰੀਰ/ਵਯੂਦ ਹੀ ਨਹੀਂ ਤਾਂ ਰਹਿਣ ਦਾ ਸਵਾਲ ਹੀ ਨਹੀਂ ਉੱਠਦਾ। ਉਸਦਾ ਨਾ ਕੋਈ ਦਰਬਾਰ ਹੈ, ਨਾ ਦਰਗਾਹ ਅਤੇ ਨਾ ਹੀ ਕਿਤੇ ਕੋਈ ਵਿਸੇਸ਼ ਸਵੱਰਗ ਦਰਬਾਰ ਹੈ।
. ‘ਗੁਰਮੱਤ’ ਅਨੁਸਾਰ ਤਾਂ ‘ਕਰਤਾ ਕਰਤਾਰ’ ਸਰਬ-ਵਿਆਪੱਕ ਹੈ। ਸਰਬ ਵਿਆਪੱਕ ਹੈ ਤਾਂ ਹੀ ਤਾਂ ਚਾਰੇ ਖਾਣੀਆਂ ਦੇ ਜੀਵਾਂ ਵਿਚ ਉਹੀ ‘ਚੇਤਨਤਾ’ ਰੁਮਕ ਰਹੀ ਹੈ।

ਗੁਰ ਪ੍ਰਸਾਦਿ ਮੈ ਡਗਰੋ ਪਾਇਆ॥ ਜੀਵਨ ਮਰਨੁ ਦੋਊ ਮਿਟਵਾਇਆ॥ ਕਹੁ ਕਬੀਰ ਇਹੁ ਰਾਮ ਕੀ ਅੰਸੁ॥ ਜਦ ਕਾਗਦ ਪਰ ਮਿਟੈ ਨ ਮੰਸੁ॥ 871॥
ਘਟ ਘਟ ਅੰਤਰਿ ਤੂੰਹੈ ਵੁਠਾ॥ ਮ5॥97॥

. ਤਾਂ ਤੇ ‘ਅਕਾਲ-ਪੁਰਖ, ਰੱਬ, ਵਾਹਿਗੁਰੂ, ਰਾਮ, ਰਹੀਮ, ਅੱਲਾ, ਖ਼ੁਦਾ ਤਾਂ ਸਾਰਿਆਂ ਜੀਵਾਂ ਵਿਚ ਹੀ ਰਹਿੰਦਾ ਹੈ। ਬਾਹਰ ਅਲੱਗ ਦੂਰ ਦੁਰਾਡੇ ਉੱਚੇ ਅਸਮਾਨਾਂ ਵਿਚ ਕਿਤੇ ਵੀ ਕੋਈ ਉਸਦਾ ਦਰਬਾਰ ਸਵੱਰਗ ਨਹੀਂ ਹੈ
23rd April 2020 1:30am
Gravatar
Eng Darshan Singh Khalsa (SYdney, Australia)
. 2. ਇਹ ਬਾਣੀ ਰੱਬ ਜੀ ਤੋਂ ਕਿਸ ਤਰ੍ਹਾਂ ਗੁਰੂਆਂ ਅਤੇ ਭਗਤਾਂ ਰਾਹੀਂ ਇਸ ਸੰਸਾਰ ਵਿੱਚ ਆਈ ਹੈ?

. ‘ਸਬਦ-ਗੁਰੂ-ਗਿਆਨ’ . . ਧਾਰਮਿੱਕ ਪੁਸਤਕਾਂ, ਗਰੰਥਾਂ ਵਿਚ ਦਰਜ਼ ਗੁਰੂਆਂ, ਭਗਤਾਂ, ਸ੍ਰੋਮਣੀ ਮਨੁੱਖਾਂ/ਸਿੱਖਾਂ ਨੇ ਆਪਣੀ ਬਿਬੇਕ-ਬੁੱਧ, ਜੀਵਨ ਦੇ ਤੱਲਖ ਤਾਜ਼ੁਰਬਿਆਂ ਰਾਂਹੀ ਹੀ ਲਿਖਤ ਵਿਚ ਲਿਆਉਂਣਾ ਕੀਤਾ ਹੈ। ਕਿਸੇ ਬਾਹਰੀ ਸ਼ਕਤੀ ਨੇ ਇਸ ‘ਗਿਆਨ’ ਨੂੰ ਲਿਖਵਾਉਂਣਾ ਨਹੀਂ ਕੀਤਾ। ਗਰੰਥਾਂ ਵਿਚ ਦਰਜ਼ ‘ਗਿਆਨ’ ਸਾਰੇ ਦਾ ਸਾਰਾ ਮਨੁੱਖੀ ਦਿਮਾਗ਼ ਦੀ ਕਾਢ ਹੈ।
. ਕਿਸੇ ‘ਰੱਬ’ ਵਲੋਂ ਡਿੱਕਟੇਸ਼ਨ ਨਹੀਂ ਦਿੱਤੀ ਗਈ, ਜਿਵੇਂ ਕਿ ਕਈਆਂ ਮਜ਼ਹਬਾਂ ਵਿਚ ਮੰਨਿਆ ਜਾਂਦਾ ਹੈ।
. ‘ਸਬਦ ਗੁਰੂ’ ਗਰੰਥ ਵਿਚ ਦਰਜ਼ ‘ਗੁਰਬਾਣੀ’ ਵੀ 35 ਮਹਾਂ-ਪੁਰਸ਼ਾਂ ਦਾ ਆਪਣੀ ਬਿਬੇਕ-ਬੁੱਧ ਦੀ ਦੂਰ-ਅੰਦੇਸ਼ਤਾ ਅਤੇ ਨਿਜ਼ੀ ਤਾਜ਼ੁਰਬਾ ਹੈ। ਜੋ ਜੋ ਜੀਵਨ ਵਿਚ ਸਮਝਿਆ, ਜਾਣਿਆ, ਬੁੱਝਿਆ, ਉਸ ‘ਗਿਆਨ’ ਨੂੰ ਲੋਕਾਈ ਨਾਲ ਸਾਂਝਾ ਕਰਨਾ ਕੀਤਾ।

. 3. ਸੱਤਾ ਬਲਵੰਡ ਅਤੇ ਭੱਟਾਂ ਨੂੰ ਰੱਬ ਜੀ ਨੇ ਕਦੋਂ ਅਤੇ ਕਿਸ ਰੂਪ ਵਿੱਚ ਦਰਸ਼ਨ ਦੇ ਕੇ ਬਾਣੀ ਲਿਖਵਾਈ ਸੀ?

**** ਭਾਈ ਸਤਾ ਬਲਵੰਡ ਅਤੇ ਭੱਟਾਂ ਨੂੰ ਕਿਸੇ ਕਾਲਪਨਿੱਕ ‘ਰੱਬ’ ਨੇ ਦਰਸਨ ਦੇ ਕੇ ਇਹ ਰਚਨਾਵਾਂ ਨਹੀਂ ਲਿਖਵਾਈਆਂ।। ਭਾਈ ਸਤਾ ਬਲਵੰਡ ਅਤੇ ਭੱਟਾਂ ਵਲੋਂ ਉਚਾਰੀਆਂ ਰਚਨਾਵਾਂ ਉਹਨਾਂ ਦੀਆਂ ਆਪਣੀਆਂ ਨਿਜ਼ੀ ਰਚਨਾਵਾਂ ਹਨ। ਉਹਨਾਂ ਦੇ ਆਪਣੇ ਨਿਜ਼ੀ ਖਿਆਲ/ਵਲਵਲੇ ਹਨ, ਜੋ ੳਹੁਨਾਂ ਨੇ ਗੁਰੂਆਂ ਪ੍ਰਤੀ ਪ੍ਰਗਟਾਉਂਣੇ ਕੀਤੇ, ਪੰਜਵੇਂ ਗੁਰੁੂ ਸਾਹਿਬ ਜੀ ਨੇ ਆਦਿ ਗਰੰਥ ਵਿਚ ਦਰਜ਼ ਕਰਨੇ ਕੀਤੇ।

. 4. ਕੀ ਕਬੀਰ ਜੀ ਅਤੇ ਗੁਰੂਆਂ ਨੂੰ ਰੱਬ ਜੀ ਨੇ ਸੱਚ ਨਹੀਂ ਸੀ ਦੱਸਿਆ ਕਿ ਮੁਸਲਮਾਨ ਔਰਤਾਂ ਦੀ ਵੀ ਕਈ ਦੇਸ਼ਾਂ ਵਿੱਚ ਸੁੰਨਤ ਕੀਤੀ ਜਾਂਦੀ ਹੈ?

**** 1. (ਅਗਰ ਕੋਈ ਰੱਬ ਜੀ ਹੈ ਤਾਂ) ਰੱਬ ਜੀ ਦੇ ਵਿੱਧੀ ਵਿਧਾਨ ਦੇ ਤਹਿਤ . . ਘੜੇ ਜਾਂਦੇ, ਬਣਾਏ ਜਾਂਦੇ . . ਪੈਦਾ ਹੁੰਦੇ ਸਾਰੇ ਮਨੁੱਖ (ਔਰਤ-ਮਰਦ ਦੋਨੋਂ) ਆਪਣੀ ਕੈਟਾਗਰੀ ਵਿਚ ਇੱਕ ਸਮਾਨ ਹੀ ਪੈਦਾ ਹੁੰਦੇ ਹਨ।
. ਮਨੁੱਖੀ ਮਰਦ ਜੀਵਾਂ ਦੇ ਸੁੰਨਤ ਕਰਨ ਦਾ ਕੋਈ ਅਲੱਗ ਵਿੱਧੀ- ਵਿਧਾਨ ਨਹੀਂ ਹੈ।
. ਜਦ ਤੋਂ ਵੀ ਮਨੁੱਖਾਂ ਦੀ ਉੱਤਪੱਤੀ ਸੁਰੂ ਹੋਈ ਹੈ (ਹਜ਼ਾਰ-ਲੱਖ-ਕਰੋੜ ਸਾਲ), ਤਦ ਤੋਂ ਹੀ ਸਾਰੇ ਮਨੁੱਖ (ਔਰਤ-ਮਰਦ ਦੋਨੋਂ) ਬਿਨਾਂ/ਬਗੈਰ . . ਸੁੰਨਤ-ਖਤਨੇ ਦੇ ਪੈਦਾ ਹੁੰਦੇ ਹਨ।

ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰਿਆਉ॥ਮ1॥

. ‘ਸੁੰਨਤ-ਖਤਨੇ’ ਬਾਰੇ ਰੱਬ ਜੀ ਕਬੀਰ ਅਤੇ ਬਾਬੇ ਨਾਨਕ ਜੀ ਨੂੰ ਤਾਂ, ਤਾਂ ਦੱਸਦੇ, ਅਗਰ ਕੁੱਦਰਤ ਦੇ ਬਣਾਏ ਵਿੱਧੀ ਵਿਧਾਨ ਦੇ ਤਹਿਤ ਅਜੇਹੀ ‘ਸੁੰਨਤ-ਖਤਨੇ’ ਬਾਰੇ ਕੋਈ ਸਿਧਾਂਤ- ਅਸੂਲ, ਬਣਤਰ ਬਣਾਈ ਹੁੰਦੀ। ਜਦ ਕੁੱਦਰਤੀ ਨਿਜ਼ਾਮ ਵਿਚ ਐਸੀ ਕੋਈ ਬਣਤਰ ਹੀ ਨਹੀਂ ਹੈ ਤਾਂ ਹੀ ਭਾਰਤੀ ਖਿੱਤੇ ਵਿਚ ਅਜੇਹੀ ਰਸਮ ਨਹੀਂ ਕੀਤੀ ਜਾਂਦੀ ਹੋਵੇਗੀ। ਕਬੀਰ ਜੀ ਨੇ ਇਸੇ ਲਈ ਆਪਣੀ ਰਚਨਾ ਵਿਚ ਅਜੇਹਾ ਵਿਰਤਾਂਤ ਕਲਮਬੰਦ ਕਰਨਾ ਕੀਤਾ। . . . ।

ਸਕਤਿ ਸਨੇਹੁ ਕਰਿ ਸੁਨਤਿ ਕਰੀਐ ਮੈ ਨ ਬਦਉਗਾ ਭਾਈ॥ ਜਉ ਰੇ ਖੁਦਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ॥2॥
ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ॥ ਅਰਧ ਸਰੀਰੀ ਨਾਰਿ ਨਾ ਛੋਡੈ ਤਾ ਤੇ ਹਿੰਦੂ ਹੀ ਰਹੀਐ॥ਕਬੀਰ ਜੀ॥477॥

. ‘ਸੁੰਨਤ-ਖਤਨਾ’ ਮੁੱਸਲਮ ਮਨੁੱਖਾ-ਸਮਾਜ ਦੀ ਆਪਣੀ ਬਣਾਈ ਰਸਮ ਹੈ। ਮੁੱਸਲਮ ਸਮਾਜ ਦੇ ਪੈਗੰਬਰ ਮੁਹੰਮਦ ਸਾਹਿਬ ਦੇ ਸਮੇਂ ਤੋਂ ਚੱਲਦੀ ਆ ਰਹੀ ਰੀਤੀ ਹੈ।

. ਮੈਨੂੰ ਸਾਊਦੀ ਅਰਬ ਦੀ ਰਾਜਧਾਨੀ ‘ਰਿਆਧ’ ਵਿਚ 6 ਸਾਲ ਇਕ ਕੰਪਨੀ ਵਿਚ ਐਡਮਨਿਸਟਰੇਟਰ ਰਹਿਣ ਦਾ ਮੌਕਾ ਬਣਿਆ। ਸੁੰਨਤ/ਖਤਨੇ ਬਾਰੇ ਜੋ ਜਾਣਕਾਰੀ ਮਿਲੀ, ਅਰਬ ਦੇਸ਼ਾਂ ਵਿਚ ਪਾਣੀ ਦੀ ਕਿਲਤ ਹਮੇਸ਼ਾਂ ਤੋਂ ਸੀ/ਹੈ। ਇਸ ਧਰਤੀ ਵਿਚ ਤੇਲ ਦੇ ਸਰੋਤ ਜਿਆਦਾ ਹਨ, ਪਾਣੀ ਘੱਟ ਹੈ। ਪਹਿਲਿਆਂ ਪੁਰਾਣੇ ਸਮਿਆਂ ਵਿਚ ਟੈਕਨੌਲੋਜੀ ਨਾ ਹੋਣ ਕਰਕੇ ਪਾਣੀ ਦੇ ਸੋਮਿਆਂ ਦੀ ਖੁਦਾਈ ਨਹੀਂ ਹੋ ਸਕਦੀ ਸੀ। ਅੱਜ ਵੀ ਇਹਨਾਂ ਦੇਸ਼ਾਂ ਵਿਚ ਤੇਲ ਸਸਤਾ ਪਰ ਪਾਣੀ ਮਹਿੰਦਾ।
. ਮਨੁੱਖਾ ਸਮਾਜ ਵਿਚ ਔਰਤਾਂ-ਮਰਦਾ ਦੇ ਆਪਸੀ ਸਰੀਰਿੱਕ ਸੰਬੰਧਾਂ ਦੇ ਬਨਣ ਕਰਕੇ, ਪਾਣੀ ਦੀ ਘਾਟ ਕਰਕੇ ਮਰਦਾਂ ਦੇ ਲਿੰਗ ਦੀ ਚੰਗੀ ਤਰਾਂ ਸਫ਼ਾਈ ਨਹੀ ਸੀ ਹੁੰਦੀ। ਮਰਦਾਂ ਨੂੰ ਬਹੁਤ ਸਾਰੀਆਂ (ਵੈਨਰਲ ਡੀਜੀਜਜ਼) ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਮੁਹੰਮਦ ਸਾਹਿਬ ਦੇ ਸਮੇਂ ਤੋਂ ਇਹ ਖਤਨਾ-ਸੁੰਨਤ ਦੀ ਰਸਮ ਸੁਰੂ ਕੀਤੀ ਗਈ।
. ਸਮੇਂ ਦੇ ਅਨੁਸਾਰੀ ਪਾਣੀ ਦੀ ਘਾਟ ਕਰਕੇ ਲੋੜ ਸੀ, ਮਰਦਾਂ ਦਾ ‘ਸੁੰਨਤ-ਖਤਨਾ’ ਕਰਨਾ।
. ਸਮਾਂ ਪਾ ਕੇ ਇਹ ‘ਸੁੰਨਤ-ਖਤਨਾ’ ਮੁੱਸਲਮ ਸਮਾਜ ਲਈ ਜਰੂਰੀ ਕਰਾਰ ਦੇ ਦਿੱਤਾ ਗਿਆ। ਜਿਸ ਮਰਦ ਦੇ ਲਿੰਗ ਦੇ ਸਾਹਮਣੇ ਦੇ ਉੱਪਰਲਾ ਮਾਸ ਕੱਟਿਆ ਨਹੀਂ ਹੋਵੇਗਾ ਉਹ ਆਪਣੇ ਆਪ ਨੂੰ ‘ਸੱਚਾ’ ਮੁੱਸਲਮਾਨ ਸਾਬਿੱਤ ਨਹੀਂ ਕਰ ਸਕਦਾ ਹੈ। ਮੁਸਲਮ ਸਮਾਜ ਸਖਤੀ ਨਾਲ ਇਸਦੀ ਪਾਲਣਾ ਕਰਦਾ ਹੈ।
. ਮੁੱਸਲਮ ਸਮਾਜ ਵਿਚ ਔਰਤਾਂ ਦੀ ‘ਸੁੰਨਤ-ਖਤਨਾ’ ਕਰਨਾ ਸਿਰਫ ਮੁਸਲਮ ਮਰਦਾਂ ਦੀ ਬਣਾਈ ਰਸਮ ਨੂੰ ਸਾਰੰਜਾਮ ਦੇਣਾ ਹੈ ਤਾਂ ਜੋ ਮੁੱਸਲਮ ਔਰਤ ਨੂੰ ਵੀ ਆਪਣੇ ਆਪ ਨੂੰ ‘ਸੱਚੀ’ ਮੁੱਸਲਮ ਔਰਤ ਕਹਿਣ ਦਾ ਮਾਣ/ਇਜਾਜ਼ ਹਾਸਿਲ ਹੋਵੇ। ਲੰਬੇ ਸਮੇਂ ਤੋਂ ਮੁਸਲਮ ਦੇਸ਼ਾਂ ਵਿਚ ਮੁਸਲਮ ਔਰਤਾਂ ਲਈ ਇਹ ਰਸਮ ਵੀ ਕੀਤੀ ਜਾਂਦੀ ਹੈ।
23rd April 2020 1:28am
Gravatar
Eng Darshan Singh Khalsa (SYdney, Australia)
. 5. ਉਹ ਰੱਬ ਕਿਹੜਾ ਹੈ, ਜਿਹੜਾ ਕਿ ਥੰਮ ਵਿਚੋਂ ਨਿਕਲ ਕੇ ਹਰਨਾਖਸ਼ ਨੂੰ ਆਪਣੇ ਨਹੁੰਆਂ ਨਾਲ ਮਾਰ ਦਿੰਦਾ ਹੈ?
ਪਰ ਉਸ ਰੱਬ ਨੇ ਉਦੋਂ ਕਿਉਂ ਨੀ ਸਰੀਰ ਧਾਰ ਕੇ ਦੁਸ਼ਟਾਂ ਨੂੰ ਮਾਰਿਆ ਜਦੋਂ ਗੁਰੂ ਅਰਜਨ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਨੌਮੇਂ ਗੁਰੂ ਨੂੰ ਸ਼ਹੀਦ ਕੀਤਾ ਗਿਆ, ਚਾਰੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਅਤੇ ਦਸਮੇਂ ਗੁਰੂ ਦੇ ਛੁਰਾ ਮਾਰਿਆ ਗਿਆ?

## ਅਜੇਹਾ ਕੋਈ ‘ਰੱਬ’ ਨਹੀਂ ਹੈ ਜੋ ਥੰਮ ਪਾੜ ਕੇ ਨਿਕਲ ਆਵੈ। ਪ੍ਰਹਲਾਦਿ ਹਰਨਾਖਸ਼ ਦੀ ਇਹ ਘਟਨਾ ਦਾ ਜ਼ਿਕਰ ਵੀ ਪ੍ਰਚੱਲਤ ਘਟਨਾਵਾਂ ਵਿਚੋਂ ਇੱਕ ਹੈ, ਜੋ ਸਿਰਫ ਗਿਆਨ ਦੇਣ ਲਈ ਪ੍ਰੌਡਾਵਾਦ ਪ੍ਰਤੀਕ ਵਰਤਿਆ ਹੈ।
. ਗੁਰਮੱਤ ਗਿਆਨ ਇਸ ਤਰਾਂ ਦੀਆਂ ਕਥਾ ਕਹਾਣੀਆਂ ਦੀ ਪਰੌੜਤਾ ਨਹੀਂ ਕਰਦਾ।

## ਭੈਰਉ ਰਾਗ, ਪੰਨਾ 1133 ਉੱਪਰ ਮ 3 ਵਲੋਂ ਉਚਾਰਿਆ ਸਬਦ ਦੀ ਅਖੀਰਲੀ ਪੰਕਤੀ ਵਿਚ ਆਇਆ ਲਫਜ਼ ‘ਨਾਨਕ’ ਕੇਵਲ ਲਿਖਾਰੀ ਦੀ ਛਾਪ ਵਜੋਂ ਹੈ। ਪੂਰੇ ਸਬਦ ਵਿਚ ਹਰਨਾਖਸ ਨੂੰ ਦੁਰਕਾਰਿਆ ਗਿਆ ਹੈ।
. ‘ਨਾਨਕ’ ਛਾਪ ਨੂੰ ਪਰੋੜਤਾ ਵਜੋਂ ਲਵਾਂਗੇ ਤਾਂ ਪੂਰਾ ‘ਗੁਰਮੱਤ ਫਲਸ਼ਫਾ’ ਨਕਾਰਨਾ ਹੋਵੇਗਾ। ਐਸਾ ਸੰਭਵ ਨਹੀਂ ਹੈ, ਇਕ ਪਾਸੇ ਗੁਰੂ ਸਾਹਿਬ ਰੱਬ ਨੂੰ ਨਿਰਆਕਾਰ ਮੰਨਣ ਅਤੇ ਨਾਲ ਉਸਦੇ ਰੂਪ ਪਲਟਣ ਦੀ ਪਰੋੜਤਾ ਕਰਨ।
. ਸਾਨੂੰ ਡੂੰਗਿਆਈ ਵਿਚ ਭਾਵ ਸਮਝ ਕੇ ਆਪਣੀ ਸੋਚ ਵਿਚ ਬਦਲਾਅ ਲਿਆਉਣਾ ਪਵੇਗਾ। ਗੁਰਮੱਤ ਸਿਧਾਂਤ ਤਾਂ ਮੰਨਮੱਤਾਂ ਦੀਆਂ ਧੱਜੀਆਂ ਉਡਾਉਂਦਾ ਹੈ।

. ਗੁਰੂ ਅਰਜਨ ਸਾਹਿਬ ਵਲੋਂ ਅਜੇਹੀ ਕੋਤਾਹੀ ਨਹੀਂ ਹੋ ਸਕਦੀ, ਕਿ ਉਹ ਸਨਾਤਨ ਮੱਤ ਦੀਆਂ ਮਿਥਹਾਸਿਕ ਕਥਾ-ਕਹਾਣੀਆਂ ਦੀ ਪਰੋੜਤਾ ਕਰਦੇ। ਉਹਨਾਂ ਬੜੀ ਬਾਰੀਕੀ ਨਾਲ ਛਾਨਣਾ ਲਾਇਆ ਹੋਵੇਗਾ।

. . 6. ਕੀ ਇਹ ਸਾਰੇ ਰੱਬ ਦੇ ਭਗਤ ਨਹੀਂ ਸਨ ਜਾਂ ਫਿਰ ਕਿਸੇ ਗੱਲੋਂ ਰੱਬ ਜੀ ਇਨ੍ਹਾਂ ਨਾਲ ਨਾਰਾਜ਼ ਹੋ ਗਏ ਸਨ?

## ਇਹ ਸਵਾਲ, . . . ਸਵਾਲ ਨੰਬਰ 5 ਨਾਲ ਸੰਬੰਧਤ ਹੈ। ਸਾਰੇ ਹੀ ਮਨੁੱਖ ਇਕ ਬਰਾਬਰ ਹਨ।
. ਕੁੱਦਰਤ ਲਈ ਕੋਈ ਵੀ ਜੀਵ ਸਪੈਸ਼ਲ ਨਹੀਂ। ਨਾ ਕੋਈ ਘਟੀਆ ਹੈ ਨਾ ਕੋਈ ਵਧੀਆ।
. ਮਨੁੱਖ ਵੀ, ਚਾਰੇ ਖਾਣੀਆਂ ਦੇ ਜੀਵਾਂ ਵਾਂਗ ਇਸ ਕੁੱਦਰਤੀ/ ਬ੍ਰਹਿਮੰਡ ਖੇਡ ਵਿਚ ਖੇਡੀ ਜਾ ਰਿਹਾ ਹੈ/ਵਿਚਰ ਰਿਹਾ ਹੈ
. ਰੱਬ ਜੀ (ਕੁੱਦਰਤ) ਦੇ ਕਿਸੇ ਜੀਵ ਨਾਲ ਨਾਰਾਜ਼ ਹੋਣ ਦਾ ਸਵਾਲ ਹੀ ਨਹੀਂ ਉੱਠਦਾ/ਬਣਦਾ। ਐਸਾ ਹੋਣਾ ਨਾ-ਮੁੰਮਕਿੰਨ ਹੈ। ਕਿਉਂਕਿ! ਕਿਸੇ ਇੱਕ ਜੀਵ ਦਾ ਪੱਖ ਪੂਰਨਾ ‘ਕੁੱਦਰਤ’ ਦਾ ਵਿੱਧੀ-ਵਿਧਾਨ ਨਹੀਂ ਹੈ, ਨਿਯਮ ਨਹੀਂ ਹੈ।

### ਸਾਰੇ ਸਵਾਲ ਅਤੇ ਵਿਸ਼ਾ ਬਹੁਤ ਮਹਤੱਵ ਪੂਰਨ ਹੈ, ਹੋਰ ਬਹੁਤ ਵਿਸਥਾਰ ਨਾਲ ਵਿਚਾਰਾਂ ਦੀ ਸਾਂਝ ਬਨਣ-ਬਨਾਉਣ ਦੀ ਲੋੜ ਹੈ ਜਰੂਰਤ ਹੈ।
. ਇਕੱਲੇ ਇਕੱਲੇ ਸਵਾਲ ਦਾ ਜਵਾਬ ਵਿਸਥਾਰ ਨਾਲ ਖੋਹਲਣ ਦੀ ਕੋਸ਼ਿਸ ਨਾਲ ਹੀ ਵਿਸ਼ੇ ਬਾਰੇ ਵਧੇਰੇ ਜਾਣਕਾਰੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
. ਵਧੇਰੇ ਜਾਣਕਾਰੀਆਂ ਨਾਲ ‘ਗਿਆਨ’ ਦਾ ਦਾਇਰਾ ਵਧਦਾ ਹੈ। ਆਖੀਰ ਫੈਸਲਾ ਮਨੁੱਖ ਨੇ ਆਪ ਕਰਨਾ ਹੈ ਕਿ . . ਕੀ? . ਕਿਹੜੀ ? ਜਾਣਕਾਰੀ ਉਸਦੇ ਮਨ ਨੂੰ ਜਿਆਦਾ ਟੁੰਬਦੀ ਹੈ, ਅਸਰ ਕਰਦੀ ਹੈ।
. ਫਿਰ ਉਸ ‘ਜਾਣਕਾਰੀ/ਗਿਆਨ’ ਨੂੰ ਸਮਝਣਾ ਕਰੇ, ਪਕੜਨਾ ਕਰੇ, ਜਾਨਣਾ ਕਰੇ, ਪਰੈਕਟੀਕਲੀ ਜੀਵਨ ਵਿਚ ਅਪਨਾਉਂਣਾ ਕਰੇ।
. ਆਪਣੇ ਮਨੁੱਖਾ ਜੀਵਨ ਨੂੰ ਸੁਚੱਜਾ ਬਣਾਇਆ ਜਾ ਸਕਦਾ ਹੈ, ਅਗਰ ‘ਸਚਿਆਰਤਾ’ ਵਾਲੇ ਰਾਹ ਉੱਪਰ ਚੱਲਦੇ ਵਰਤਮਾਨ ਨੂੰ ਸੰਭਾਲਿਆ ਜਾਵੇ। ਵਿਖਾਵਟ ਵਾਲੇ ਬਾਹਰਲੇ ਧਰਮ ਨੂੰ ਨਿਭਾਉਣ ਨਾਲੋਂ ਕੇਵਲ ‘ਸੱਚ’ ਨੂੰ ਜੀਵਨ ਵਿਚ ਧਾਰਨ ਕਰਕੇ ਅਨੰਦ ਭਰਿਆ ਜੀਵਨ ਜਿਉਂਣਾ ਕੀਤਾ ਜਾ ਸਕਦਾ ਹੈ।
23rd April 2020 1:27am
Gravatar
anonymus (anonymus, India)
੩੫ ਸਾਲ ਬਾਅਦ ਪੰਜਾਬ ਦਾ ਪਿੰਡ
ਉਹ ਦਸ ਕੁ ਸਾਲ ਦਾ ਸੀ ਜਦੋ ਉਸਦੇ ਪਿਤਾ ਜੀ ਨੇ ਪਰਿਵਾਰ ਸਮੇਤ ਕੈਨੇਡਾ ਦੀ ਨਾਗਰਿਕਤਾ ਲੈ ਲਈ ਸੀ|ਲੈਂਦੇ ਵੀ ਕਿਉਂ ਨਾ, ਬਹੁਤ ਜਿਆਦਾ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਓਹਨਾ ਨੂੰ ਕੋਈ ਚੱਜ ਦੀ ਪੱਕੀ ਨੌਕਰੀ ਨਹੀਂ ਸੀ ਮਿਲੀ|ਉਸਦੇ ਪਿਤਾ ਨੇ ਐਮ ਐੱਸ ਸੀ ਗਣਿਤ,ਐਮ ਫਿਲ ਗਣਿਤ ਤੇ ਬੀ ਐਡ ਕੀਤੀ ਹੋਈ ਸੀ|ਉਸਦੇ ਛੋਟੇ ਹੁੰਦੇਆ ੩੦ ਕੁ ਸਾਲ ਪਹਿਲਾਂ ਜਦੋ ਪ੍ਰਕਾਸ਼ ਸਿੰਘ ਬਾਦਲ ਤੇ ਕਪਤਾਨ ਅਮਰਿੰਦਰ ਸਿੰਘ ਜਦੋ ਪੰਜਾਬ ਦੇ ਮੁਖ ਮੰਤਰੀ ਸੀ, ਉਸਦੇ ਪਿਤਾ ਜੀ ਨੇ ਬਹੁਤ ਵਾਰ ਚੰਡੀਗੜ੍ਹ ਮਟਕਾ ਚੌਕ ਤੇ ਫਿਰ ਸੈਕਟਰ ੨੫ ਚੰਡੀਗੜ੍ਹ ਦੀ ਗ੍ਰਾਉੰਡ ਵਿਚ ਬਹੁਤ ਵਾਰ ਪੱਕੀ ਨੌਕਰੀ ਲਈ ਧਰਨੇ ਦਿੱਤੇ ਸੀ| ਕਈ ਵਾਰ ਲਾਠੀਆਂ ਖਾਧੀਆਂ ਸੀ ਤੇ ਇੱਕ ਦੋ ਵਾਰ ਜੇਲ ਵੀ ਗਏ ਸੀ| ਫਿਰ ਓਹਨਾ ਨੇ ਦੇਸ਼ ਛੱਡ ਜਾਣ ਦਾ ਮਨ ਬਣਾ ਲਿਆ ਤੇ ਪੱਕੇ ਕੈਨੇਡਾ ਵਿਚ ਜਾ ਵਸੇ| ਕਨੇਡਾ ਦੀ ਸਰਕਾਰ ਦੂਜੇ ਦੇਸ਼ਾਂ ਪੜੇ ਲਿਖੇ ਲੋਕਾਂ ਦਾ ਸਵਾਗਤ ਕਰਦੀ ਸੀ ਤੇ ਸੌਖੀ ਹੀ ਨਾਗਰਿਕਤਾ ਦੇ ਦਿੰਦੀ ਸੀ|
ਉਸਦੇ ਬਚਪਨ ਦੇ ਪਹਿਲੇ ਦਸ ਸਾਲ ਪਿੰਡ ਵਿਚ ਹੀ ਬੀਤੇ ਸੀ ਤੇ ਉਹ ਹੁਣ ਪੈਂਤੀ ਕੁ ਸਾਲਾਂ ਬਾਅਦ ੨੦੪੦ ਵਿਚ ਕਨੇਡਾ ਤੋਂ ਪੰਜਾਬ ਪਰਤਿਆ ਸੀ|ਉਸਦੇ ਘਰ ਤੋਂ ਗੁਰਦਵਾਰਾ ੧੦੦ ਕੁ ਮੀਟਰ ਦੀ ਵਿਥ ਤੇ ਸੀ| ਉਹ ਸੈਰ ਕਰਨ ਜਾਂਦੇ ਹੋਏ ਸ਼ਾਮ ਦੇਖਿਆ ਕੇ ਉਸ ਗੁਰਦਵਾਰੇ ਦੇ ਨਾਲ ਇਕ ਮੰਦਿਰ ਵੀ ਬਣਿਆ ਹੋਇਆ ਹੈ ਜਿਸ ਵਿਚ ਪੁਜਾਰੀ ਭੋਲੇ ਨਾਥ ਪਾੰਡੇ ਸ਼ਾਮ ਸਵੇਰ ਪੂਜਾ ਕਰਦਾ ਹੈ| ਭੋਲੇ ਨਾਥ ਦੀ ਪਿੰਡ ਵਿਚ ਕਾਫੀ ਇਜ੍ਜਤ ਹੈ|ਗੁਰਦਵਾਰੇ ਦੀ ਇਕ ਕੰਧ ਦੇ ਇੱਕ ਪਾਸੇ ਇੱਕ ਜਗਰਾਤੇ ਦਾ ਹਿੰਦੀ ਵਿਚ ਬੈਨਰ ਲੱਗਾ ਸੀ |ਆਸ ਪਾਸ ਦੇ ਘਰ ਹੁਣ ਉੱਤਰ ਪ੍ਰਦੇਸ਼, ਬਿਹਾਰ ਤੇ ਹਿਮਾਚਲ ਦੇ ਲੋਕਾਂ ਨੇ ਖਰੀਦ ਲਏ ਹਨ|ਕਾਫੀ ਲੋਕ ਮੰਦਿਰ ਜਾਂਦੇ ਹਨ|ਓਹਨਾ ਦੇ ਪਿੰਡ ਵਿਚ ਪਹਿਲਾ ਜਾਤ ਦੇ ਅਧਾਰ ਤੇ ੩ ਗੁਰਦਵਾਰੇ ਸਨ ਪਰ ਹੁਣ ਸਿੱਖ ਘਟ ਗਿਣਤੀ ਹੋਣ ਕਰਕੇ ਇੱਕ ਹੀ ਰਹਿ ਗਿਆ ਹੈ| ਹੁਣ ਜਾਤ ਦੇ ਅਧਾਰ ਤੇ ਚਰਚ ਬਣ ਚੁੱਕੇ ਹਨ| ਪਿੰਡ ਦੀਆ ਛੋਟੀਆਂ ਜਾਤਾਂ ਜਿੰਨਾ ਨੂੰ ਉਸ ਸਮੇ ਉੱਚੀ ਜਾਤ ਵਾਲੇ ਨਫਰਤ ਕਰਦੇ ਸਨ, ਉਹ ਹੁਣ ਈਸਾਈ ਬਣ ਚੁਕੇ ਸਨ| ਗੁਰਦਵਾਰੇ ਸਾਹਮਣੇ ਜਾਂਦੇ ਹੀ ਉਸਦੀਆਂ ਅੱਖਾਂ ਸਾਹਮਣੇ ਉਸਦਾ ਸਾਰਾ ਬਚਪਨ ਦਾ ਦ੍ਰਿਸ਼ ਨਿਕਲ ਜਾਂਦਾ ਹੈ| ਉਸਨੂੰ ਯਾਦ ਆਉਂਦਾ ਹੈ ਕੇ ਉਹ ਕਿਸ ਤਰਾਹ ਗੁਰਦਵਾਰੇ ਦੇ ਵਿਚ ਛੋਟੇ ਹੁੰਦੇ ਖੇਲਦੇ ਹੁੰਦੇ ਸੀ|ਹੁਣ ਵਿਚ ਗੁਰਦਵਾਰੇ ਵਿਚਲਾ ਬੋਹੜ ਕੱਟ ਦਿੱਤਾ ਹੈ|ਉਸਨੂੰ ਯਾਦ ਆਉਂਦਾ ਹੈ ਕੇ ਕਿਵੇਂ ਛੋਟੇ ਹੁੰਦਿਆਂ ਉਹ ਬੋਹੜ ਦੀ ਦਾੜ੍ਹੀ ਨਾਲ ਝੂਟਦੇ ਹੁੰਦੇ ਸੀ|ਓਹਨਾ ਦੀ ਸਾਰੀ ਦੁਪਹਿਰ ਰੱਸੀ ਟੱਪਦੇ ਜਾ ਟਾਇਰ ਚਲਾਉਂਦੇ ਨਿਕਲ ਜਾਂਦੀ ਸੀ|ਉਹ ਗੁਰਦਵਾਰੇ ਦੀ ਕੰਧ ਦੇ ਨਾਲ ਜਿਥੇ ਮੰਦਿਰ ਦਾ ਦਰਵਾਜਾ ਹੈ ਓਥੇ ਬੰਟੇ ਵੀ ਖੇਲਦੇ ਹੁੰਦੇ ਸੀ|ਸਿਖਾਂ ਦੇ ਜਵਾਕਾਂ ਦੀ ਪੈਦਾਇਸ਼ ਵਿਚ ਗੁਰਦਵਾਰੇ ਬਹੁਤ ਹੀ ਜਿਆਦਾ ਮਹੱਤਵਪੂਰਨ ਹੁੰਦੇ ਹਨ|ਛੋਟੇ ਹੁੰਦੇ ਉਹ ਓਥੇ ਖੇਲਦੇ ਵੀ ਹਨ ਤੇ ਦਿਨ ਤਿਹਾਰ ਤੇ ਸੇਵਾ ਵੀ ਕਰਾਉਂਦੇ ਹਨ| ਉਸਨੂੰ ਉਹ ਵੀ ਸਮਾਂ ਯਾਦ ਆਉਂਦਾ ਹੈ ਕੇ ਜਦੋ ਕਿਸੇ ਨੀਵੀ ਜਾਤ ਵਾਲੇ ਗੁਰਦਵਾਰੇ ਦੇ ਕਿਸੇ ਨਗਰ ਕੀਰਤਨ ਦੇ ਸਮੇ ਕਿਸੇ ਔਰਤ ਨੇ ਉਸ ਜਾਤ ਦਾ ਨਾਮ ਲੈ ਕੇ ਬੋਲਿਆ ਸੀ ਕੇ ਓਹਨਾ ਨੇ ਆਉਣਾ ਹੈ, ਹੱਥਾਂ ਤੇ ਰੋਟੀਆਂ ਦਿਓ|ਇਹਨਾ ਦੇ ਭਾਂਡੇ ਕੌਣ ਮੰਜੁਗਾ| ਓਹਨੀ ਦਿਨੀ ਦੋਆਬੇ ਦੇ ਪਿੰਡਾਂ ਵਿਚ ਇਹ ਪਾੜਾ ਕਾਫੀ ਜਿਆਦਾ ਸੀ| ਇਸ ਆਪਸੀ ਨਫਰਤ ਦਾ ਨਤੀਜਾ ਇਹ ਨਿਕਲਿਆ ਸੀ ਕੇ ਪਿੰਡ ਦੀਆ ਜਿਆਦਾ ਜਮੀਨਾ ਪੰਜਾਬ ਦੇ ਬਾਹਰੋਂ ਆਏ ਲੋਕਾਂ ਨੇ ਖਰੀਦ ਲਈਆਂ ਸਨ,ਕਿਉਂਕਿ ਪੰਜਾਬੀ ਲੋਕ ਆਪਸੀ ਨਫਰਤ ਕਰਕੇ ਪੰਜਾਬੀਆਂ ਨੂੰ ਜਮੀਨਾ ਨੂੰ ਨਹੀਂ ਵੇਚਦੇ ਸੀ|ਇਹ ਬਾਹਰੋਂ ਆਏ ਹੋਏ ਲੋਕ ਪੰਜਾਬ ਵਿਚ ਠੇਕੇਦਾਰੀ ਕਰਦੇ ਹਨ,ਇਹਨਾ ਨਾਲ ਮਜਦੂਰੀ ਪੰਜਾਬ ਦੇ ਲੋਕ ਹੀ ਕਰਦੇ ਹਨ|ਪੰਜਾਬ ਦੇTVਚੰਨਲਾਂ ਤੇ ਅੱਜ ਕਲ ਇਹ ਵਿਵਾਦ ਚਲਦਾ ਹੈ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਇਕ ਵਿਸ਼ਨੂੰ ਮੰਦਿਰ ਹੈ ਜਾ ਨਹੀਂ|ਪੰਜਾਬ ਵਿਚ ਸਿਖਾਂ ਦੀ ਅਬਾਦੀ੨੦% ਰਹਿ ਗਈ ਹੈ੩੦ਕੁ ਪ੍ਰਤੀਸ਼ਤ ਈਸਾਈ ਤੇ ੫੦% ਕੁ ਹਿੰਦੂ ਹਨ
ਉਸਨੂੰ ਇਹ ਵੀ ਪਤਾ ਲੱਗਿਆ ਕੇ ਹੁਣ ਸਿੱਖ ਘਟ ਗਿਣਤੀ ਹੋਣ ਕਰਕੇ ਪਹਿਲਾ ਦੀ ਤਰਾਹ ਨਫਰਤ ਨਹੀਂ ਕਰਦੇ ਹਨ| ਸਾਰੇ ਵਿੱਚੋ ਸਿਰਫ ਹੀ ਗੱਲ ਚੰਗੀ ਸੀ|ਉਹ ਜਿਨ੍ਹਾਂ ਨੂੰ ਉਹ ਔਰਤ ਛੋਟੀ ਜਾਤ ਵਾਲੇ ਕਹਿੰਦੀ ਸੀ ਓਹਨਾ ਦੇ ਅੱਗੇ ਬੱਚੇ ਜਿਆਦਾਤਰ ਈਸਾਈ ਬਣ ਚੁੱਕੇ ਹਨ|ਸਿਖਾਂ ਲਈ ਕੋਈ ਵੀ ਨਰਮ ਰਵਈਆ ਨਹੀਂ ਰੱਖਦੇ, ਕਿਓੰਕੇ ਓਹਨਾ ਨੇ ਈਸਾਈ ਧਰਮ ਵਿਚ ਹੀ ਜਨਮ ਲਿਆ ਹੈ|ਕਈ ਵਾਰ ਉਹ ਸਿਖਾਂ ਨੂੰ ਤੰਗ ਵੀ ਕਰਦੇ ਹਨ|ਉਸਦੇ ਦਿਮਾਗ ਵਿਚ ਇੱਕ ਪੰਕਤੀ ਬਹੁਤ ਰੜਕਦੀ ਹੈ: ਜਬ ਇਹ ਗਏ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ|ਪਿੰਡ ਦੇ ਓਹਨਾ ਹੀ ਰਾਹਾਂ ਤੇ ਚੱਲ ਕੇ ਉਸਨੂੰ ਯਾਦ ਆਉਂਦਾ ਹੈ ਕੇ ਓਦੋ ਇਹ ਰਾਹ ਕੱਚੇ ਹੁੰਦੇ ਸਨ,ਉਸਦੇ ਨੰਗੇ ਪੈਰੀ ਭੱਜਦਿਆਂ ਕਈ ਵਾਰ ਪੈਰਾਂ ਵਿਚ ਭਖੜਾ ਵੀ ਖੁਭ ਜਾਂਦਾ ਸੀ|ਉਸਨੂੰ ਉਹ ਭਖਦੇ ਦੇ ਪੀਲੇ ਪੀਲੇ ਫੁੱਲ ਵੀ ਯਾਦ ਆਉਂਦੇ ਹਨ ਤੇ ਖਬਲ ਦੀਆ ਤਿੜ੍ਹਾ ਵੀ, ਜਿਸ ਨਾਲ ਉਹ ਛੋਟੇ ਹੁੰਦੇ ਖੇਲਦਾ ਹੁੰਦਾ ਸੀ|ਪਰ ਹੁਣ ਪਿੰਡ ਪੂਰਾ ਬਦਲ ਚੁਕਾ ਸੀ|ਪਿੰਡ ਦੇ ਵਿਚ ਪਹਿਲਾ ਇੱਕ ਸ਼ਰਾਬ ਦਾ ਠੇਕਾ ਹੁੰਦਾ ਸੀ|ਉਸਦੇ ਪਿਤਾ ਜੀ ਨੇ ਕਈ ਵਾਰੀ ਉਹ ਠੇਕਾ ਉਠਾਉਣ ਦੀ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ|ਹੁਣ ਪਿੰਡ ਵਿਚ ਹੁਣ ਪਾਨ ਦੀਆ ਦੁਕਾਨਾਂ ਖੁਲ ਗਈਆਂ ਹਨ|
ਉਹ ਆਪਣੇ ਪਿੰਡ ਵਿਚ ਹੀ ਇੱਕ ਬਚਪਨ ਦੇ ਦੋਸਤ ਸ਼ੰਭੂ ਯਾਦਵ,ਜਿਸਦਾ ਪ੍ਰਵਿਰ ਉਸਦੇ ਛੋਟੇ ਹੁੰਦੇ ਬਿਹਾਰ ਤੋਂ ਪਰਵਾਸ ਕਰਕੇ ਆਇਆ ਸੀ ਉਸਨੂੰ ਵੀ ਮਿਲਿਆ|ਉਸਨੂੰ ਛਠ ਪੂਜਾ ਦੀ ਛੁਟੀ ਸੀ|ਉਹ ਛੋਟੇ ਹੁੰਦੇ ਕੱਠੇ ਖੇਲਦੇ ਸੀ|ਸ਼ੰਭੂ ਨੇ ਦੱਸਿਆ,"ਹਮ ਕੋ ਤੋਂ ਅੱਛੀ ਨੌਕਰੀ ਮਿਲ ਗਈ|ਗਾਓ ਕੇ ਸਕੂਲ ਮੈਂ ਪੰਜਾਬੀ ਪੜ੍ਹਤੇ ਹੈਂ ਹਮ|ਕੁਛ ਦੀਨੋ ਕੇ ਬਾਅਦ ਹਮ ਹੈਡ ਮਾਸਟਰ ਬਨ ਜਾਏਗੇ "ਆਪਣੀ ਪਤਨੀ ਬਲਜੀਤ ਕੌਰ ਦੇ ਵਾਰੇ ਦੱਸਿਆ," ਬਹੁਤ ਧਾਰਮਿਕ ਹੈ, ਰੋਜ ਮੰਦਿਰ ਮੈ ਜਾ ਕੇ ਪੂਜਾ ਕਰਤੀ ਹੈ ਔਰ ਕਭੀ ਕਭੀ ਗੁਰਦਵਾਰਾ ਵੀ ਜਾਤੀ ਹੈ"|ਹੋਰ ਅੱਗੇ ਬੋਲਦਿਆਂ ਦੱਸਿਆ," ਵੋਹ ਮੇਰੀ ਬੀ .ਐਡ ਕਿ ਦੋਸਤ ਥੀ, ਇਸਕੇ ਪਾਪਾ ਬਹੁਤ ਸ਼ਰਾਬ ਪੀਤੇ ਥੇ ਔਰ ਬਾਈ ਕਿ ਚਿੱਟਾ ਪੀਨੇ ਸੇ ਮੌਤ ਹੋ ਗਈ ਥੀ, ਫਿਰ ਪਾਪਾ ਕੀ ਵੀ ਮੌਤ ਹੋ ਗਈ|ਮੁਝ ਮੈਂ ਤ੍ਰਾਸ ਆ ਗਿਆ ਔਰ ਸ਼ਾਦੀ ਕਰ ਲਈ "| ਉਸਨੇ ਇਹ ਵੀ ਦੱਸਿਆ ਕੇ ਪਹਿਲਾਂ ਪੰਜਾਬ ਵਿਚ ਨੌਕਰੀ ਲੈਣ ਲਾਇ ਦਸਵੀ ਕਲਾਸ ਵਿਚ ਪੰਜਾਬੀ ਪੜ੍ਹੀ ਹੋਣੀ ਜਰੂਰੀ ਸੀ, ਪਰ ਇਹ ਹੁਣ ਸਰਕਾਰ ਨੇ ਹਟਾ ਦਿੱਤੀ ਹੈ|ਉਸਨੇ ਇਹ ਵੀ ਦੱਸਿਆ ਕੇ ਅੱਜਕਲ ਭਾਖੜਾ ਡੈਮ ਦੀ ਬਿਜਲੀ ਪੰਜਾਬ ਨੂੰ ਹੀ ਮਿਲਦੀ ਹੈ|ਫਿਰ ਕਹਿੰਦਾ ਕੇ ਆਪਕਾ ਤੋਂ ਅੱਛਾ ਹੈ ਕੈਨੇਡਾ ਮੈ|

ਉਸਦੇ ਘਰ ਦੇ ਸਾਹਮਣੇ ਸੜਕ ਦੇ ਦੂਸਰੇ ਪਾਸੇ ਓਹਨਾ ਦਾ ਕਨਾਲ ਕੁ ਥਾਂ ਸੀ ਜੋ ਕੇ ਉਤਰਪ੍ਰਦੇਸ਼ ਤੋਂ ਆਏ ਇਕ ਰਾਮ ਯਾਦਵ ਨੇ ਕਬਜਾ ਕੀਤਾ ਹੋਇਆ ਸੀ|ਜੋ ਕੇ ਛੱਡ ਨਹੀਂ ਰਿਹਾ ਸੀ|ਪੰਜਾਬ ਦੇ ਇਸ ਤਰਾਹ ਦੇ ਪੰਗੈਆ ਲਈ ਉਹ ਬਿਲਕੁਲ ਅਣਜਾਣ ਸੀ|
ਉਹ ਆਪਣਾ ਥਾਂ ਛਡਾਉਣ ਲਈ ਪੁਲਿਸ ਠਾਣੇ ਗਿਆ|ਪੁਲਿਸ ਦਾ ਇੰਸਪੈਕਟਰ ਜਿਸਦਾ ਨਾ ਪਲੇਟ ਤੇ ਪ੍ਰਸ਼ਾਂਤ ਮਿਸ਼ਰਾ ਲਿਖਿਆ ਹੋਇਆ ਸੀ ਬਹੁਤ ਹੀ ਕੱਬੇ ਸੁਭਾਹ ਦਾ ਸੀ|ਉਹ ਉਸਨੂੰ ਮਿਲਿਆ ਤੇ ਜਲਦੀ ਕੰਮ ਕਰਾਉਣ ਨੂੰ ਕਿਹਾ|ਉਸਨੇ ਗੁੱਸੇ ਵਿਚ ਕਿਹਾ ਕੇ ਜਿਹ ਹਮਾਰਾ ਪੰਜਾਬ ਹੈ,ਤੁਮਾਰਾ ਕਨੇਡਾ ਨਹੀਂ|ਯਹਾਂ ਕਾਮ ਸਿਸਟਮ ਸੇ ਹੋਤਾ ਹੈ|ਉਹ ਚਾਹੇ ਕੈਨੇਡਾ ਦੀ ਯੂਨੀਵਰਸਟੀ ਵਿਚ ਰਸਾਇਣਿਕ ਵਿਗਿਆਨ ਦਾ ਪ੍ਰੋਫੈਸਰ ਹੈ ਪਰ ਇੰਸਪੈਕਟਰ ਦੇ ਸਾਹਮਣੇ ਆਪਣੀ ਔਕਾਤ ਜ਼ੀਰੋ ਹੀ ਲੱਗੀ|ਕਾਫੀ ਚੱਕਰ ਮਾਰੇ ਪਰ ਗੱਲ ਨਾ ਬਣੀ|ਉਸਦੀਆਂ ਛੁਟੀਆਂ ਖਤਮ ਹੋਣ ਵਾਲਿਆਂ ਸੀ ਤੇ ਮਨ ਬਹੁਤ ਉਦਾਸ ਹੋ ਚੁਕਾ ਸੀ| ਦੁਬਾਰਾ ਪੰਜਾਬ ਨਹੀਂ ਆਵੇਗਾ
22nd April 2020 11:58am
First < 1 2 3 4 > Last
Page 2 of 67

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
What is the opposite word of weak?
 
Enter answer:
 
Remember my form inputs on this computer.
 
 
Powered by Commentics

.