.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (939)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Baldev Singh (FIROZPUR, India)
ਸਤਿਕਾਰ ਯੋਗ ਸਰਦਾਰ ਜਰਨੈਲ ਸਿੰਘ ਜੀ,
ਗੁਰੂ ਫਤਿਹ ਪ੍ਰਵਾਨ ਕਰਨੀਂ ਜੀ।

(ੳ) ਵੀਰ ਜੀ, ਤੁਹਾਡਾ ਇਹ ਵੀਰ, (ਦਾਸ) ਆਪ ਜੀ ਤੋਂ, ਇਹ ਜੋ ਸਵਾਲ ਪੁੱਛ ਰਿਹਾ ਹੈ। ਇਸ ਦੇ ਕਈ ਕਾਰਨ ਹਨ।
ਸੱਭ ਤੋਂ ਪਹਿਲਾ ਕਾਰਨ ਇਹ ਹੈ, ਕਿ ਮੈਂ ਤੁਹਾਨੂੰ ਇਤਨਾਂ ਪਿਆਰ ਕਰਦਾ ਹਾਂ, ਇਤਨਾਂ ਪਿਆਰ ਕਰਦਾ ਹਾਂ, ਜਿਤਨਾਂ ਕਿ ਮੈਂ ਆਪਣੇਂ ਆਪ ਨੂੰ ਪਿਆਰ ਕਰਦਾ ਹਾਂ। ਕਿਉਂ ਕਿ ਮੈਂਨੂੰ ਤੁਹਾਡੇ ਵਿਚ ਸਾਖਸ਼ਾਤ ਪ੍ਰਮਾਤਮਾਂ ਦਿੱਸਦਾ ਹੈ।

(ਅ) ਤੁਹਾਡੇ ਪਿਆਰ ਦੀ ਖਾਤਰ, ਮੈਨੂੰ ਤੁਹਾਡੇ ਸਹਿਯੋਗ ਦੀ ਜਰੂਰਤ ਹੈ ਜੀ। ਮੈਂ ਆਪ ਜੀ ਪਾਸੋਂ ਸਹਿਯੋਗ ਦੀ ਭੀਖ ਮੰਗਦਾ ਹਾਂ।

(ੲ) ਦਾਸ ਇਹ ਚਾਹੁੰਦਾ ਹੈ ਜੀ ਕਿ ਘੱਟੋ ਘੱਟ ਇਕ ਆਵਾਗਨ ਦਾ ਇਹ ਮਸਲਾ ਤਾਂ ਹੱਲ ਹੋ ਹੀ ਜਾਵੇ ਜੀ। ਅਗਰ ਆਪ ਜੀ ਦਾ ਸਹਿਯੋਗ ਮਿਲ ਜਾਵੇ, ਤਾਂ ਮੇਰਾ ਵਿਸ਼ਵਾਸ ਹੈ ਕਿ ਇਹ ਮਸਲਾ ਜਲਦੀ ਅਤੇ ਆਸਾਨੀਂ ਨਾਲ ਹੱਲ ਹੋ ਸੱਕਦਾ ਹੈ ਜੀ। ਕੀ ਤੁਸੀਂ ਵੀ ਚਾਹੁੰਦੇ ਹੋ, ਕਿ ਇਹ ਮਸਲਾ ਹੱਲ ਹੋ ਈ ਜਾਣਾਂ ਚਾਹੀਦਾ ਹੈ ।

(ਸ) ਵੀਰ ਜੀ ਜਿਸ ਕਿਤਾਬ ਦਾ ਮੈਂ ਜਿਕਰ ਕੀਤਾ ਹੈ, ਇਹ ਕੋਈ ਬੱਚਿਆਂ ਦੀ ਗੱਲ ਨਹੀਂ ਹੈ। ਅਤੇ ਇਹ ਤੁਹਾਡੇ ਹੀ ਸਹਿਯੋਗ ਦੇ ਬਹਾਨੇਂ ਸੱਭ ਪਾਠਕਾਂ ਦੇ ਸਾਹਮਣੇਂ ਨਸਰ ਹੋ ਰਹੀਂ ਹੈ। ਕੀ ਤੁਸੀਂ ਆਪਣੇਂ ਆਪ ਨੂੰ ਇਸ ਕਿਤਾਬ ਦੇ ਗਿਆਨ ਤੋਂ ਅਲੱਗ ਰੱਖਣਾਂ ਚਾਹੁੰਦੇ ਹੋ।

(ਹ) ਗੁਰਬਾਣੀਂ ਦੀ ਇਕ ਪੰਕਤੀ ਹੈ, (ਇਕ ਨਹੀਂ ਬਲਕਿ ਬਹੁੱਤ ਪੰਕਤੀਆਂ ਹਨ) ਪਰ ਜੋ ਮੈਂਨੂੰ ਇਸ ਵਕਤ ਯਾਦ ਨਹੀਂ ਆ ਰਹੀ, ਜਿਸ ਦਾ ਮਿਲਿਆ ਜੁਲਿਆ ਭਾਵ ਇਸ ਤਰਾਂ ਹੈ, ਕਿ ਹੀਰਾ ਜਾਂ ਕੋਈ ਵੀ ਕੀਮਤੀ ਚੀਜ, ਗਾਹਕ ਤੋਂ ਬਿਨਾਂ ਕਿਸੇ ਨੂੰ ਖੋਲ ਕੇ ਨਹੀਂ ਵਖਾਉਣੀਂ ਚਾਹੀਦੀਂ, ਭਾਵ ਜੇ ਕੋਈ ਆਲੂ ਗੋਭੀ ਦਾ ਗਾਹਕ ਹੈ ਤਾਂ, ਉਸ ਨੂੰ ਹੀਰਾ ਨਹੀਂ ਖਰੀਦ ਸੱਕਦਾ, ਅਤੇ ਉਸ ਨੂੰ ਹੀਰਾ ਦਿਖਾਉਣਾਂ ਵੀ ਨਹੀਂ ਚਾਹੀਦਾ, ਸੋ ਵੀਰ ਜੀ, ਇਸ ਵਾਸਤੇ ਦਾਸ ਆਪ ਜੀ ਨਾਲ ਅਜੇਹੀਆਂ ਗੱਲਾਂ ਜਾਂ ਬੁਝਾਰਤਾਂ ਦੇ ਬਹਾਨੇਂ ਹੀਰੇ ਦੇ ਗਾਹਕਾਂ ਦੀ ਪਹਿਚਾਣ ਕਰਨੀਂ ਚਾਹੁੰਦਾ ਹੈ ਜੀ।

(ਵੀਰ ਜੀ ਬੁਰਾ ਨਹੀਂ ਮਨਾਉਣਾਂ, ਤੁਹਾਡੀਆਂ ਗੱਲਾਂ ਤੋਂ ਜਾਪਦਾ ਹੈ (ਬਲਕਿ ਸਪਸ਼ਟ ਹੀ ਹੈ) ਕਿ ਤੁਸੀਂ ਇਸ ਕਿਤਾਬ ਰੂਪੀ ਹੀਰੇ ਦੇ ਗਾਹਕ ਨਹੀਂ ਹੋ, ਫਿਰ ਵੀ ਪਾਠਕਾਂ ਨਾਲ, ਵਾਹਦਾ ਕੀਤਾ ਹੈ, ਇਹ ਕਿਤਾਬ ਆਪ ਜੀ ਅਤੇ ਪਾਠਕਾਂ ਸਾਹਮਣੇਂ ਜਰੂਰ ਰੱਖਾਗਾ।)

ਵੀਰ ਜੀ ਆਪ ਜੀ ਨੇਂ ਪੁੱਛਿਆ ਹੈ..
“ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਤੁਸੀਂ ਇਹ ਸਵਾਲ ਮੇਥੋਂ ਕਿਉਂ ਪੁਛ ਰਹੇ ਰੋ। ਤੁਹਾਡੇ ਪਾਸ ਖੁਦ ਖੁਦਾ ਦੀ ਲਿਖੀ ਕਿਤਾਬ ਹੈ। ਉਸ ਵਿੱਚ ਸਾਰੇ ਜਵਾਬ ਹੋਣੇ ਚਾਹੀਦੇ ਨੇ”

ਹਾਂ ਵੀਰ ਜੀ ਬਿਲਕੁਲ, ਉਸ ਕਿਤਾਬ ਵਿਚ ਸਾਰੇ ਸਵਾਲਾਂ ਦੇ ਜਵਾਬ ਹਨ ਜੀ।

ਵੀਰ ਜੀ, ਇਹ ਕਿਤਾਬ ਦੋ ਭਾਗਾਂ ਵਿਚ ਹੈ। ਇਸ ਦੇ ਪਹਿਲੇ ਭਾਗ ਵਿਚ ਆਵਾਗਵਨ ਦਾ ਗਿਆਨ ਹੈ। ਦੂਜੇ ਭਾਗ ਵਿਚ ਉਹਨਾਂ ਸਾਰੇ ਸਵਾਲਾਂ ਦੇ ਉੱਤਰ ਹਨ ਜੀ, ਜੋ ਸਵਾਲ ਮੈਂ ਤੁਹਾਡੇ ਪਾਸੋਂ ਪੁੱਛੇ ਹਨ ਜੀ। ਇਹ ਮੈਂ ਕੋਈ ਆਪ ਜੀ ਦਾ ਇਮਤਿਹਾਨ ਨਹੀਂ ਲੈ ਰਿਹਾ, ਵੀਰ ਜੀ ਮੈਂ ਜਾਣਦਾ ਹਾਂ, ਕਿ ਉਹਨਾਂ ਸਵਾਲਾਂ ਦਾ ਉੱਤਰ ਤੁਹਾਡੇ ਪਾਸ ਨਹੀਂ ਹਨ । ਪਰ ਮੈਂ ਆਪ ਜੀ ਨੂੰ ਉਹਨਾਂ ਸਵਾਲਾਂ ਦਾ ਇਕ ਅਹਿਸਾਸ ਕਰਵਾਉਣਾਂ ਚਾਹੁੰਦਾ ਹਾਂ ਜੀ। ਅਤੇ ਹੋ ਸੱਕਦਾ ਹੈ ਕਿ ਬਹੁੱਤ ਸਾਰੇ ਪਾਠਕਾਂ ਦੇ ਦਿਮਾਗ ਵਿਚ ਐਸੇ ਸਵਾਲਾਂ ਨੂੰ ਜਾਨਣ ਦੀ ਜਗਿਆਸਾ ਮੇਰੇ ਕਹਿਣ ਤੋਂ ਵੀ ਪਹਿਲੇ ਤੋਂ ਹੀ ਮੌਜੂਦ ਹੋਵੇ।

ਜਿਵੇਂ ਕਿ ਵਿਗਿਆਨੀਂ ਵੀ ਬਿੱਗਬੈਂਗ ਦਾ ਰਾਜ਼ ਖੋਜ ਰਹੇ ਹਨ, ਅਤੇ ਬਹਿ੍ਰਮੰਡ ਜਾਂ ਸਪੇਸ ਤੇ ਵੀ ਬਹੁਤ ਖੋਜ ਹੋ ਵੀ ਚੁੱਕੀ ਹੈ ਅਤੇ ਹੋ ਵੀ ਰਹੀ ਹੈ। ਪੰਜਾਂ ਤੱਤਾਂ ਬਾਰੇ ਵੀ ਪਹਿਲੇ ਬਹਿਸ ਹੋ ਚੁੱਕੀ ਹੈ। ਆਤਮਾਂ ਅਤੇ ਮਨ ਤੇ ਵੀ ਵਿਚਾਰ ਹੋ ਚੁੱਕੀ ਹੈ, ਅਤੇ ਪਾਠਕਾਂ ਵੱਲੋਂ ਸਮੇਂ ਸਮੇਂ ਤੇ ਆਤਮਾਂ ਅਤੇ ਮਨ ਤੇ ਸਵਾਲ ਪੁੱਛੇ ਜਾਂਦੇ ਹਨ । ਜਿੰਨਾਂ ਦਾ ਕਿ ਕਿਸੇ ਦੇ ਪਾਸ ਵੀ ਉੱਤਰ ਨਹੀਂ ਹੈ। ਆਵਾਗਵਨ ਤਾਂ ਬਹੁਤ ਹੀ ਭਖਦਾ ਮਸਲਾ ਹੈ। ਆਦਿ ਆਦਿ ਐਸਾ ਕੋਈ ਵੀ ਮਸਲਾ ਜਾਂ ਸਵਾਲ ਨਹੀਂ ਹੈ, ਜਿੱਸ ਦਾ ਕਿ ਉੱਤਰ ਜਾਂ ਹੱਲ ਇਸ ਕਿਤਾਬ ਵਿਚ ਨਾਂ ਹੋਵੇ।

ਵੀਰ ਜੀ ਜਿਵੇਂ ਕਿ ਮੈਂ ਪਹਿਲੇ ਵੀ ਅਰਜ ਕਰ ਚੁੱਕਾ ਹਾਂ ਜੀ ਕਿ, ਪਾਠਕਾਂ ਨਾਲ, ਵਾਹਦਾ ਕੀਤਾ ਹੈ, ਕਿ ਇਸ ਕਿਤਾਬ ਦਾ ਪਹਿਲਾ ਭਾਗ ਤਾਂ ਪਾਠਕਾਂ ਸਾਹਮਣੇਂ ਜਰੂਰ ਰੱਖਾਗਾ ਜੀ। ਕਿਤਾਬ ਦਾ ਦੂਸਰਾ ਭਾਗ ਪਾਠਕਾਂ ਦੇ ਜਾਂ ਤੁਹਾਡੇ ਸਾਹਮਣੇਂ ਰੱਖਣ ਬਾਰੇ (ਭਾਵ ਕਿਤਾਬ ਦਾ ਦੂਸਰਾ ਭਾਗ ਨਸਰ ਕਰਨਾਂ ਹੈ ਜਾਂ ਨਹੀ) ਇਹ ਬਾਦ ਵਿਚ ਸੋਚਾਂ ਗਾ ਜੀ। ਆਪ ਸੱਭ ਨੂੰ ਇਤਨਾਂ ਜਰੂਰ ਦੱਸ ਦੇਣਾਂ ਚਾਹੁੰਦਾ ਹਾਂ ਜੀ, ਕਿਤਾਬ ਦੇ ਦੂਸਰੇ ਭਾਗ ਨੂੰ ਪੜ੍ਹੇ ਤੋਂ ਬਿਨਾਂ, ਕਿਤਾਬ ਦੇ ਪਹਿਲੇ ਭਾਗ ਦਾ ਵੀ, ਕੁੱਝ ਖਾਸ ਜਾਂ ਪੂਰਾ ਲਾਭ ਨਹੀਂ ਮਿਲ ਸੱਕਦਾ, ਪਹਿਲਾ ਭਾਗ ਤਾਂ ਆਮ ਹੀ ਹੈ, ਪਰ ਉਸ ਵਿਚ ਆਵਾਗਵਨ ਦਾ ਫੈਸਲਾ ਜਰੂਰ ਹੋ ਜਾਵੇਗਾ।

ਪਰ ਕਿਤਾਬ ਦਾ ਦੂਜਾ ਭਾਗ ਪੜੇ੍ਹ ਤੋਂ ਬਿਨਾਂ, ਗੁਰਬਾਣੀਂ ਦੇ ਸਹੀ ਅਰਥ ਕੀਤੇ ਜਾਂ ਸਮਝੇ ਨਹੀਂ ਜਾ ਸੱਕਦੇ, ਆਵਾਗਵਨ ਨੂੰ ਗੁਰਬਾਣੀਂ ਦੇ ਆਧਾਰ ਤੇ ਪੂਰੀ ਤਰਾਂ ਸਮਝਣ ਵਾਸਤੇ ਇਸ ਕਿਤਾਬ ਵਿਚੋਂ, ਬਹੁਤ ਮਦਦ ਮਿਲ ਜਾਵੇ ਗੀ । ਵੈਸੇ ਦੂਜੇ ਭਾਗ ਨੂੰ ਪੜ੍ਹੇ ਤੋਂ ਬਿਨਾਂ ਵੀ, ਆਵਾਗਵਨ ਦਾ ਮਸਲਾ ਤਾਂ ਹੱਲ ਹੋ ਹੀ ਜਾਂਦਾ ਹੈ।

ਦਾਸ ਗੁਰਬਾਣੀਂ ਦੇ ਸਾਰੇ ਹੀ ਅਰਥ, ਉਸ ਕਿਤਾਬ ਦੇ ਦੂਸਰੇ ਭਾਗ ਦੇ ਅਨੂੰਸਾਰ ਕਰਦਾ ਹੈ ਜੀ। ਦੂਸਰੇ ਭਾਗ ਨੂੰ ਪੱੜ੍ਹ ਕੇ ਕੋਈ ਵੀ ਝਗੜਾ ਬਾਕੀ ਨਹੀਂ ਰਹਿ ਸੱਕਦਾ,

ਪਿੱਛੇ ਜਿਹੇ ਆਪਾਂ ਨੇਂ ਸੰਤ ਢੱਡਰੀਆਂ ਵਾਲੇ, ਤੇ ਕਾਤਲਾਨਾਂ ਹਮਲੇ ਦੀ ਖਬਰ ਬਾਰੇ ਪੜ੍ਹਿਆ ਸੀ। ਉਸ ਕਿਤਾਬ ਦੇ ਦੂਜੇ ਭਾਗ ਨੂੰ ਪੱੜ੍ਹ ਕੇ ਸੰਤ ਢੱਡਰੀਆਂ ਵਾਲੇ ਅਤੇ ਉਸ ਦੇ ਹਮਲਾਵਰਾਂ ਵਿਚ ਜੱਫੀਆਂ ਪੈ ਸੱਕਦੀਆਂ ਹਨ, ਅਤੇ ਫਿਰ ਉਹ ਦੋਵੇ ਧਿਰਾਂ ਇਕ ਦੂਜੇ ਦੇ ਪੈਰਾਂ ਥੱਲੇ ਤਲੀਆਂ ਰੱਖਦੇ ਫਿਰਨ ਗੇ। ਉਸ ਕਿਤਾਬ ਨੂੰ ਪੱੜ੍ਹ ਕੇ, ਫਿਰ ਸਰਦਾਰ ਮੱਖਣ ਸਿੰਘ ਜੀ ਨੂੰ ਇਹ ਕਦੇ ਵੀ ਲਿਖਣਾਂ ਨਹੀਂ ਪਵੇਗਾ ਕਿ “ਸਿੱਖੋ! ਤੁਸੀਂ ਝੂਠੇ ਅਤੇ ਗੰਦੇ ਲੋਕ ਹੋ” ਉਸ ਕਿਤਾਬ ਦੇ ਦੂਜੇ ਭਾਗ ਨੂੰ ਪੜ੍ਹ ਕੇ, ਫਿਰ ਕੋਈ ਵੀ ਸਿੱਖ ਗੰਦਾ ਜਾਂ ਝੂਠਾ ਨਹੀਂ ਰਹੇ ਗਾ )

ਇਸ ਤੋਂ ਇਲਾਵਾ, ਮਨ, ਆਤਮਾਂ, ਅਤੇ ਪ੍ਰਮਾਤਮਾਂ, ਦੇ ਬਾਰੇ ਵਿਚ ਕੋਈ ਭੁਲੇਖਾ ਨਹੀਂ ਰਹਿ ਸੱਕਦਾ। ਮਨ, ਆਤਮਾਂ, ਅਤੇ ਪ੍ਰਮਾਤਮਾਂ, ਹਰ ਸਰੀਰ ਵਿਚ ਸਾਫ ਸਾਫ ਦਿੱਸਣ ਲੱਗ ਪੈਂਦੇ ਹਨ। ਸ੍ਰਿਸਟੀ ਦੀ ਰਚਨਾਂ ਦੀ ਜ਼ਰੇ ਜ਼ਰੇ ਦੀ ਜਾਣਕਾਰੀ, (ਬਿੱਗਬੈਂਗ) ਅਤੇ ਹੋਰ ਵੀ ਹਰ ਤਰਾਂ ਦੀ ਜਾਣਕਾਰੀ (ਗਿਆਨ) ਇਸ ਵਿਚੋਂ ਮਿਲ ਜਾਂਦੀ ਹੈ।

ਸੋ ਵੀਰ ਜੀ ਅੱਜ ਤੱਕ ਦੇ ਸਾਰੇ ਗਿਲੇ ਸ਼ਿਕਵੇ, ਗਲਤ ਫਹਿਮੀਆਂ, ਵੱਧ ਘੱਟ ਬੋਲਿਆ, ਸੱਭ ਕੁੱਝ ਭੁੱਲ ਭੁਲਾ ਕੇ, ਪ੍ਰੇਮ ਪਿਆਰ ਨਾਲ ਵਿਚਾਰ ਕਰਕੇ, ਦੱਸਣਾਂ ਜੀ ਕਿ ਕੀ ਤੁਸੀਂ ਐਸੀ ਕਿਤਾਬ ਦੇ ਗਾਹਕ ਬਣਨਾਂ ਚਾਹੁੰਦੇ ਹੋ।

ਅਤੇ ਵੀਰ ਜੀ ਦੱਸੋ, ਕਿ ਕੀ ਐਸੀ ਕਿਤਾਬ ਸੱਭ ਨੂੰ ਪੜ੍ਹਨੀ ਚਾਹੀਦੀ ਹੈ ਜਾਂ ਕਿ ਨਹੀਂ। ਵੀਰ ਜੀ ਆਪ ਜੀ ਤੋਂ ਸਵਾਲ ਪੁੱਛਣ ਦੇ, ਮੇਰੇ ਪ੍ਰਮੁੱਖ ਕਾਰਨ ਇਹ ਸਨ ਜੀ । ਹੋਰ ਵੀਰ ਜੀ, ਮੈਂ ਤੁਹਾਨੂੰ ਕੋਈ ਨੀਚਾ ਦਿਖਾਉਣ ਵਾਸਤੇ, ਜਾਂ ਕਿਸੇ ਹੋਰ ਮਨਸ਼ਾ ਨਾਲ ਇਹ ਸਵਾਲ ਨਹੀਂ ਪੁੱਛੇ ਹਨ। ਆਸ ਕਰਦਾ ਹਾਂ ਜੀ ਕਿ ਆਪ ਜੀ ਨੂੰ ਮੇਰੇ ਬਾਰੇ ਕੋਈ ਗਲਤ ਫਹਿਮੀ ਨਹੀਂ ਰਹੀ ਹੋਵੇ ਗੀ।

ਵੀਰ ਜੀ ਇਕ ਗੱਲ ਹੋਰ ਹੈ ਜੀ, ਕਿ ਆਪ ਜੀ ਨੂੰ ਸ਼ਾਇਦ ਪਤਾ ਨਹੀ, ਕਿ ਇਸ ਆਵਾਗਵਨ ਦੇ ਵਿਸ਼ੇ ਤੇ, ਤੁਸਾਂ ਨੇਂ ਮੇਰੇ ਨਾਲ ਬਹੁਤ ਭਾਰੀ ਸਹਿਯੋਗ ਕੀਤਾ ਹੈ ਜੀ। ਇਸ ਵਾਸਤੇ ਮੈਂ ਆਪ ਜੀ ਦਾ ਤਹਿ ਦਿਲੋਂ ਸ਼ੁਕਰ ਗੁਜਾਰ ਹਾਂ ਜੀ

ਆਦਰ ਸਤਿਕਾਰ ਸਹਿਤ
ਦਾਸ ਬਲਦੇਵ ਸਿੰਘ
17th June 2017 2:06am
Gravatar
Baldev Singh (FIROZPUR, India)
ਸਤਿਕਾਰ ਯੋਗ ਸਰਦਾਰ ਜਰਨੈਲ ਸਿੰਘ ਜੀ,
ਗੁਰੂ ਫਤਿਹ ਪ੍ਰਵਾਨ ਕਰਨੀਂ ਜੀ।
ਵੀਰ ਜੀ, ਲੇਖਾਂ ਵਾਲੇ, ਕੁਮਿੰਟ ਬਾਕਸ ਵਿਚ, ਆਵਾਗਵਨ ਦੇ ਵਿਸ਼ੇ ਨਾਲ ਸਬੰਧਿਤ, ਆਪਣੇਂ ਵਿਚ ਕੁੱਝ ਪੱਤਰਾਂ ਦਾ ਅਦਾਨ ਪ੍ਰਦਾਨ ਹੋਇਆ ਸੀ ਜੀ। ਆਪ ਜੀ ਦਾ ਆਖਰੀ ਪੱਤਰ ਸੀ, ਜਿਸ ਦੀ ਕੱਟ ਪੇਸਟ ਅੱਗੇ ਦਿੱਤੀ ਹੈ ਜੀ।

ਸ ਬਲਦੇਵ ਸਿੰਘ ਜੀ
ਗੁਰ ਫਤਿਹ ਪਰਿਵਾਨ ਕਰਨੀ।

ਜਰਾ ਆਪਣੀ ਉਹ ਕਿਤਾਬ ਖੋਲ ਕੇ ਦੇਖੌ ਜੋ ਖੁਦ ਖੁਦਾ ਦੀ ਲਿਖੀ ਹੋਈ ਹੈ।ਅਗਰ ਉਹ ਤੁਹਾਨੂੰ ਹੰਕਾਰ ਅਤੇ ਹਉਮੇ ਦਾ ਭੇਦ ਨਹੀਂ ਦਸਦੀ ਤਾਂ ਫਿਰ ਉਹ ਕਿਤਾਬ ਤੁਹਾਡੇ ਕਿਸ ਕੰਮ। ਜਾਂ ਤੁਸੀ ਉਹ ਕਿਤਾਬ ਪੜਣਾ ਹੀ ਨਹੀ ਜਾਣਦੇ। ਜਾਂ ਆਪਣੀ ਆਦਤ ਮੁਜਬ ਉਸ ਕਿਤਾਬ ਨੂੰ ਵੀ ਪੜ੍ਹਾਉਣ ਲਗ ਪੈਦੇ ਹੋ। ਜਾਂ ਉਸ ਕਿਤਾਬ ਵਿੱਚੋਂ ਵੀ ਆਪਣੈ ਮਨ ਤੇ ਉਕਰੀ ਇਬਾਰਤ ਹੀ ਪੜ੍ਹੀ ਜਾਂਦੇ ਹੋ।

ਸ ਬਲਦੇਵ ਸਿੰਘ ਜੀ ਹਉਮੇ ਹਲੀਮੀ ਵਿੱਚ ਵੀ ਹੋ ਸਕਦੀ ਹੈ।ਜੀ ਜੀ ਕਰਦੇ ਬੰਦੇ ਵੀ ਹਉਮੇ ਨਾਲ ਨੱਕੋ ਨੱਕ ਭਰੇ ਹੁੰਦੇ ਨੇ।

ਦੂਸਰੇ ਤੁਸੀ ਹਾਲਾਂ ਤੱਕ ਵੀ ਆਵਾਗਵਣ ਅਤੇ ਜਨਮ-ਮੌਤ ਦੇ ਫਰਕ ਨੂੰ ਨਹੀਂ ਸਮਝ ਸਕੇ ਜੋ ਕਿ ਮੇਰੇ ਲੇਖ ਦੇ ਤਰਕ ਦਾ ਇੱਕ ਹਿੱਸਾ ਹੈ।ਨ ਹੀ ਤੁਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ।ਤੁਸੀਂ ਤਾਂ ਸਮਝਾਉਣ ਦੇ ਆਹਰ ਵਿੱਚ ਹੀ ਲਗੇ ਹੋਏ ਹੋ।ਤੁਸੀਂ ਸਾਰੇ ਪੱਤਰਾਂ ਵਿੱਚ ਮੇਰਾ ਲੇਖ ਪੜ੍ਹ ਕੇ ਸਮਝਣ ਦੀ ਬਜਾਏ ਮੈਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ।ਬਿਨਾਂ ਬੁਲਾਏ ਮੇਰੇ ਸਹਿਯੋਗੀ ਬਣ ਬੈਠੇ।
ਤੁਸੀ ਸਿਖ ਮਾਰਗ ਤੇ ਗੱਲਾਂ ਕਰਨ ਆਉਂਦੇ ਹੋਵੌਗੇ।ਮੈਂ ਇੱਥੇ ਕੁਝ ਸਿੱਖਣ ਲਈ ਆਉਂਦਾ ਹਾਂ।ਮੇਰਾ ਲੇਖ ਲਿਖਣਾ ਵੀ ਮੇਰੀ ਸਿੱਖਿਆ ਦੇ ਸਫਰ ਦਾ ਇੱਕ ਹਿੱਸਾ ਹੈ।
ਧੰਨਵਾਦ ਸਹਿਤ
ਜਰਨੈਲ ਸਿੰਘ
* *********************

“ਇਸ ਪੱਤਰ ਦੇ ਉੱਤਰ ਵਿਚ ਦਾਸ ਨੇਂ ਜੋ ਪੱਤਰ ਪੋਸਟ ਕੀਤਾ ਸੀ, ਉਸ ਦੀ ਫੋਟੋ ਕਾਪੀ ਅੱਗੇ ਦਿੱਤੀ ਹੈ ਜੀ”

ਸਤਿਕਾਰ ਯੋਗ ਸਰਦਾਰ ਜਰਨੈਲ ਸਿੰਘ ਜੀ,
ਗੁਰੂ ਫਤਿਹ ਪ੍ਰਵਾਨ ਕਰਨੀਂ ਜੀ।
ਠੀਕ ਹੈ ਵੀਰ ਜੀ, ਦਾਸ ਜਲਦੀ ਹੀ ਉਹ ਕਿਤਾਬ, ਸੱਭ ਪਾਠਕਾਂ ਦੇ ਸਾਹਮਣੇਂ ਭੇਂਟ ਕਰੇ ਗਾ ਜੀ।
ਵੀਰ ਜੀ ਆਪ ਜੀ ਦਾ ਤਰਕ ਅੱਛਾ ਹੈ, ਬਹੁਤ ਪਸੰਦ ਅਇਆ ਜੀ। ਕਿ “ਹਉਮੇ ਹਲੀਮੀ ਵਿੱਚ ਵੀ ਹੋ ਸਕਦੀ ਹੈ”।
ਵੀਰ ਜੀ “ਹਲੀਮੀਂ ਵਿਚ ਜੇ ਹਉਮੈਂ ਹੋ ਸੱਕਦੀ ਹੈ” ਤਾਂ, ਹਉਮੈਂ ਵਿਚ ਸੱਚ ਵੀ ਤਾਂ ਹੋ ਸੱਕਦਾ ਹੈ।
ਵੀਰ ਜੀ ਬੇਸ਼ੱਕ ਤੁਸੀਂ ਮੈਨੂੰ ਆਪਣਾਂ ਸਹਿਯੋਗੀ ਨਾਂ ਵੀ ਮੰਨੋ, ਪਰ ਮੈਂ ਆਪ ਜੀ ਦਾ ਵਿਰੋਧੀ ਵੀ ਨਹੀਂ ਹਾਂ ਜੀ।

ਸਤਿਕਾਰ ਸਹਿਤ
ਬਲਦੇਵ ਸਿੰਘ
**************************************

ਸੋ ਵੀਰ ਜੀ, ਮੈਂ ਉਸ ਕਿਤਾਬ ਬਾਰੇ ਲਿਖਣਾਂ ਸ਼ੁਰੂ ਕਰ ਦਿਤਾ ਹੈ ਜੀ। ਉਸ ਕਿਤਾਬ ਦੇ ਵਿਸ਼ੇ ਤੇ ਲਿਖਣ ਵਾਸਤੇ ਮੈਨੂੰ, ਆਪ ਜੀ ਦੇ ਸਹਿਯੋਗ ਦੀ ਕੁੱਝ ਜਰੂਰਤ ਪੈ ਗਈ ਹੈ ਜੀ, ਜਿਸ ਵਾਸਤੇ ਮੈਂ ਆਪ ਜੀ ਪਾਸੋਂ ਕੁੱਝ ਜਾਣਕਾਰੀ ਹਾਸਲ ਕਰਨੀਂ ਚਾਹੁੰਦਾ ਹਾਂ ਜੀ। ਜੋ ਅੱਗੇ ਲਿਖੀ ਹੈ ਜੀ।

(੧) ਸੰਸਾਰ ਦੇ ਤਕਰੀਬਨ ਸਾਰੇ ਹੀ ਮੁੱਖ ਧਰਮ, ਜਾਂ ਧਰਮ ਗ੍ਰੰਥ ਇਹ ਦੱਸਦੇ ਹਨ ਜੀ, ਕੇ ਪ੍ਰਮਾਤਮਾਂ ਸੱਭਦੇ ਅੰਦਰ ਵੱਸਦਾ ਹੈ। ਕੀ ਇਹ ਸੱਚ ਹੈ ਜੀ।
(੨) ਜੇ ਇਹ ਸੱਚ ਹੈ ਜੀ ਤਾਂ ਕੀ ਤੁਸੀਂ ਦੱਸ ਸੱਕਦੇ ਹੋ, ਕਿ ਉਹ ਪ੍ਰਮਾਤਮਾਂ ਸਾਡੇ ਸਰੀਰ ਵਿਚ ਕਿਹੜੇ ਸਥਾਨ ਤੇ ਬੈਠਾ ਹੋਇਆਂ ਹੈ ਜੀ।

(ਕਿਉਂ ਕੇ ਕਿਸੇ ਵੀ ਧਰਮ ਗ੍ਰੰਥ ਵਿਚ ਇਸ ਦਾ ਵੇਰਵਾ ਨਹੀਂ ਮਿਲਦਾ ਜੀ, ਕਿ ਪ੍ਰਮਾਤਮਾਂ ਸਾਡੇ ਸਰੀਰ ਵਿਚ ਕਿਹੜੇ ਥਾਂ ਤੇ ਬੈਠਾ ਹੋਇਆ ਹੈ। ਡਾਕਟਰਾਂ, ਤੇ ਵਿਗਆਨੀਆਂ, ਨੇਂ ਵੀ ਮਨੁੱਖ ਦੇ ਸਰੀਰ ਦੀ ਬਹੁਤ ਚੀਰਫਾੜ ਕੀਤੀ ਹੈ। ਪਰ ਉਹਨਾਂ ਨੂੰ ਵੀ ਅਜੇ ਤੱਕ ਇਸ ਦਾ ਕੋਈ ਪ੍ਰਮਾਣ ਨਹੀਂ ਮਿਲਿਆ ਹੈ ਜੀ)

(੩) ਜੇ ਸੱਚਮੁੱਚ ਹੀ ਬੈਠਾ ਹੋਇਆ ਹੈ ਤਾਂ, ਪ੍ਰਮਾਤਮਾਂ ਨੂੰ ਸਾਡੇ ਸਰੀਰ ਵਿਚ ਬੈਠਣ ਦੀ ਜਰੂਰਤ ਕਿਉਂ ਪਈ, ਜਾਂ ਕਿਸ ਕਾਰਣ ਪ੍ਰਮਾਤਮਾਂ ਨੂੰ ਸਾਡੇ ਸਰੀਰ ਵਿਚ ਬੈਠਣਾਂ ਪਿਆ ਹੈ ਜੀ।
(੪) ਸਾਡੀ ਜੋ “ਆਤਮਾਂ” ਹੈ, ਇਹ ਕੀ ਚੀਜ ਹੈ,
(੫) ਸਾਰੇ ਧਰਮ ਗ੍ਰੰਥਾਂ ਵਿਚੋਂ, ਕੋਈ ਇਸ ਆਤਮਾਂ ਨੂੰ ਪ੍ਰਮਾਤਮਾਂ ਦੀ ਅੰਸ ਕਹਿੰਦਾ ਹੈ, ਕੋਈ ਇਸ ਇਸ ਨੂੰ ਪ੍ਰਮਾਤਮਾਂ ਦਾ ਪੁੱਤਰ ਕਹਿੰਦਾ ਹੈ, ਕੋਈ ਇਸ ਦਾ ਪ੍ਰਮਾਤਮਾਂ ਨਾਲ ਨਾਤਾ, ਇਸਤਰੀ ਪਤੀ ਦਾ ਕਹਿ ਕੇ ਸੰਬੋਧਨ ਕਰਦਾ ਹੈ। ਕੋਈ ਸੇਵਕ ਸਵਾਮੀਂ ਕਹਿੰਦਾ ਹੈ ਆਦਿ ਆਦਿ, ਇਸ ਵਾਸਤੇ ਆਪ ਕਿਰਪਾ ਕਰ ਕੇ ਦੱਸੋ ਕਿ ਅਸਲ ਸੱਚ ਕੀ ਹੈ।
(੬) ਆਤਮਾਂ ਤੋਂ ਬਾਦ “ਮਨ” ਵੀ ਚਰਚਾ ਦਾ ਇਕ ਵਿਸ਼ਾ ਹੈ, ਕਈ ਵੀਰ ਇਸ ਦਾ ਸਬੰਧ ਆਵਾਗਵਨ ਨਾਲ ਦੱਸਦੇ ਹਨ। ਆਪ ਜੀ ਦਾ ਇਸ ਮਨ ਬਾਰੇ ਕੀ ਕਹਿਣਾਂ ਹੈ ਜੀ।
(੭) ਜਿਸ ਵਕਤ ਜਾਂ ਜਦੋਂ ਪ੍ਰਮਾਤਮਾਂ ਨੇਂ ਆਵਾਗਵਨ, ਸ਼ੁਰੂ ਕੀਤਾ ਸੀ, ਤਾਂ ਉਸ ਵਕਤ ਪ੍ਰਮਾਤਮਾਂ ਦੀ ਉਮਰ ਲੱਗਭੱਗ ਕਿੰਨੀ ਕੂ ਸੀ ਜੀ।
(੮) ਸ੍ਰਿਸਟੀ ਦੀ ਰਚਨਾਂ ਅਤੇ ਆਵਾਗਵਨ ਕੀ ਪਰਮਾਤਮਾਂ ਨੇਂ ਇਕੋ ਵੇਲੇ ਇਕੱਠੇ ਹੀ ਸ਼ੁਰੂ ਕੀਤੇ ਸਨ, ਜਾਂ ਅਲੱਗ ਅਲੱਗ ਕੀਤੇ ਸਨ। ਜੇ ਅਲੱਗ ਅਲੱਗ ਕੀਤੇ ਸਨ ਤਾਂ ਉਹਨਾਂ ਵਿਚ ਕਿਤਨੇਂ ਸਮੇਂ ਦਾ ਗੈਪ ਹੈ।
(੯) ਸ੍ਰਿਸ਼ਟੀ ਦੀ ਰਚਨਾਂ ਕਰਨ ਵਿਚ ਪ੍ਰਮਾਤਮਾਂ ਨੂੰ ਕੁੱਲ ਕਿਤਨਾਂ ਸਮਾਂ ਲੱਗਾ ਸੀ।
(੧੦) ਸ੍ਰਿਸਟੀ ਦੀ ਆਵਾਗਵਨ ਵਾਲੀ , ਕੁੱਲ ਰਚਨਾਂ ਮੈਥਨ ਦਵਾਰਾ ਹੁੰਦੀ ਹੈ। ਪ੍ਰਮਾਤਮਾਂ ਨੇਂ ਸ੍ਰਿਸ਼ਟੀ ਦਾ ਛੁਰੂਆਤੀ ਆਵਾਗਵਨ ਕਿਸ ਤਰਾਂ ਛੁਰੂ ਕੀਤਾ ਸੀ।
(੧੧) ਸ੍ਰਿਸ਼ਟੀ ਦੀ ਰਚਨਾਂ ਨੂੰ ਕੁੱਲ ਕਿਤਨਾਂ ਸਮਾਂ ਹੋ ਚੁੱਕਾ ਹੈ।
(੧੨) ਸ੍ਰਿਸਟੀ ਦੀ ਰਚਨਾਂ ਵਾਸਤੇ ਅਕਾਲਪੁਰਖ ਜੀ ਨੇਂ ਸਾਰਾ ਮਟੀਰੀਅਲ ਕਿਥੋਂ ਲਿਆ ਸੀ, ਜਾਂ ਕਿਵੇਂ ਪੈਦਾ ਕੀਤਾ ਸੀ ਜੀ।

ਵੀਰ ਜੀ, ਇਹ ਸਵਾਲ ਮੈਂ ਆਪ ਜੀ ਤੋਂ ਇਸ ਵਾਸਤੇ ਪੁੱਛੇ ਹਨ ਜੀ, ਕਿ ਉਸ ਕਿਤਾਬ ਦੇ ਵਿਸ਼ੇ ਵਿਚ ਲਿਖਣ ਵਾਸਤੇ, ਅਜੇਹੇ ਸਵਾਲਾਂ ਦੀ ਲੋੜ ਪੈ ਸੱਕਦੀ ਹੈ ਜੀ। ਕਿਉਂ ਕਿ ਆਵਾਗਵਨ ਦਾ ਪੂਰਾ ਪੂਰਾ ਸੱਚ ਜਾਨਣ ਵਾਸਤੇ ਅਜੇਹੀਆਂ ਬਰੀਕੀਆਂ ਦਾ ਭੇਦ ਜਾਨਣਾਂ ਬਹੁਤ ਹੀ ਜਰੂਰੀ ਹੈ, ਤਾਂ ਹੀ ਆਵਾਗਵਨ ਦਾ ਪੂਰਾ ਭੇਦ ਸਾਹਮਣੇਂ ਆ ਸੱਕਦਾ ਹੈ ਜੀ। ਕਿਉਂ ਕੇ ਉਸ ਕਿਤਾਬ ਦਾ ਸਿੱਧਾ ਸਬੰਧ ਆਵਾਗਵਨ ਅਤੇ ਪ੍ਰਮਾਤਮਾਂ ਨਾਲ ਹੈ ਜੀ, ਅਤੇ ਆਵਾਗਵਨ ਪ੍ਰਮਾਤਮਾਂ ਦੇ ਹੁਕਮ ਵਿਚ ਹੈ, ਅਤੇ ਇਹ ਸਾਰੇ ਸਵਾਲ ਵੀ ਪ੍ਰਮਾਤਮਾਂ ਨਾਲ ਸਬੰਧਿਤ ਹਨ ਜੀ। ਤੁਹਾਡੀ ਅਤੇ ਮੇਰੀ ਵਿਚਾਰ ਵੀ ਆਵਾਗਵਨ ਦੇ ਵਿਸ਼ੇ ਊਪਰ ਹੋ ਰਹੀ ਹੈ ਜੀ, ਇਸ ਵਾਸਤੇ ਦਾਸ ਚਾਹੁੰਦਾ ਹੈ ਜੀ, ਕਿ ਆਪਣੀਂ ਆਪਸੀ ਸਹਿਮਤੀ ਅਤੇ ਸਹਿਯੋਗ ਵੱਧ ਤੋਂ ਵੱਧ ਹੋਣਾਂ ਚਾਹੀਦਾ ਹੈ ਜੀ, ਤਾਂ ਜੋ ਸਾਡੇ ਆਪਣੇਂ ਵਿਚ, ਆਪਸੀ ਤਕਰਾਰ ਬਾਜੀ ਘੱਟ ਤੋਂ ਘੱਟ ਹੋਵੇ, ਅਤੇ ਸਹਿਤੀ ਵੱਧ ਤੋ ਵੱਧ ਹੋਵੇ ਜੀ। ਅਤੇ ਆਪਾਂ ਆਵਾਗਵਨ ਦੇ ਮਸਲੇ ਤੇ ਜਲਦੀ ਇਕਮੱਤ ਹੋ ਸਕੀਏ ਜੀ।

ਜਿਹੜੇ ਸਵਾਲ ਦਾ ਉੱਤਰ ਆਪ ਦੇ ਸਕੋ ਤਾਂ ਜਰੂਰ ਦੇਣਾਂ ਜੀ, ਜਿਸ ਕਿਸੇ ਸਵਾਲ ਦਾ ਉੱਤਰ ਆਪ ਨਾਂ ਜਾਣਦੇ ਹੋਵੋ ਤਾਂ ਕੋਈ ਗੱਲ ਨਹੀਂ, ਆਪ ਨਾਂਹ ਕਹਿ ਦੇਣਾਂ ਜੀ। ਸਾਰੇ ਸਵਾਲਾਂ ਦੇ ਉੱਤਰ, ਕਿਰਪਾ ਕਰਕੇ ਨੰਬਰ ਵਾਈਸ ਅਲੱਗ ਅਲੱਗ ਦੇਣੇਂ ਜੀ,

ਦਾਸ ਨੇਂ ਕਿਤਾਬ ਦੇ ਵਿਸ਼ੇ ਤੇ ਲਿਖਣਾਂ ਸ਼ੁਰੂ ਕਰ ਦਿੱਤਾ ਹੈ ਜੀ।

ਸੋ ਆਪ ਆਪਣਾਂ ਵੱਧ ਤੋਂ ਵੱਧ ਸਹਿਯੋਗ ਦੇਣਾਂ ਜੀ।

ਵੀਰ ਜੀ ਇਕ ਛੋਟੀ ਜਿਹੀ ਬੇਨਤੀ ਹੋਰ ਹੈ ਜੀ, ਕਿ ਆਪ ਜੀ ਨੇਂ ਆਪਣੇਂ ਪਿਛਲੇ ਪੱਤਰ ਵਿਚ, ਮੇਰੀ ਨਿਮਰਤਾ ਤੇ ਸ਼ੱਕ ਕੀਤਾ ਸੀ। ਤਾਂ ਮੈਂ ਸੋਚਿਆ ਸੀ ਕੇ ਇਸ ਵਾਰ ਜਾਂ ਅਗੇ ਤੋਂ ਮੈਂ “ਜੀ ਜੀ” ਨਹੀਂ ਲਿਖਾਂਗਾ। ਅਤੇ ਮੈਂ ਅਪਣਾਂ ਇਹ ਹੱਥ ਵਾਲਾ ਸਾਰਾ ਪੱਤਰ ਬਿਨਾਂ ਜੀ ਜੀ ਤੋਂ ਲਿਖਿਆ ਵੀ ਸੀ। ਪਹਿਲੀ ਗੱਲ ਤਾਂ ਮੈਨੂੰ ਇਸ ਤਰਾਂ ਬਿਨਾ “ਜੀ” ਲਫਜ਼ ਵਰਤਣ ਤੋਂ ਲਿਖਣ ਵਿਚ ਬਹੁਤ ਕਠਿਨਾਈ ਹੋ ਰਹੀ ਸੀ। .....ਚੱਲਦਾ
13th June 2017 11:19pm
Gravatar
Baldev Singh (FIROZPUR, India)
ਦੂਜੇ ਲਿਖਣ ਤੋਂ ਬਾਦ ਜਦ ਮੈਂ ਆਪਣਾਂ ਪੱਤਰ ਦੁਬਾਰਾ ਪੜ੍ਹਿਆ ਤਾਂ, ਮੈਨੂੰ ਬਹੁਤ ਹੀ ਬੁਰਾ ਬੁਰਾ ਜਿਹਾ ਲੱਗਿਆ। ਤਾਂ ਫਿਰ ਮੈਂ ਢੂੰਡ ਢੂੰਡ ਕੇ ਪੱਤਰ ਵਿਚ ਵਿਚ ਜੀ ਜੀ ਜੋੜਿਆ ਸੀ। ਸੋ ਵੀਰ ਜੀ ਆਪ ਚਾਹੇ ਜੋ ਵੀ ਕਹੋ, ਮੈਂ ਆਪਣਾਂ ਇਹ ਸੁਭਾਉ ਨਹੀਂ ਬਦਲ ਸੱਕਦਾ ਜੀ। ਬਨਾਉਟੀ ਨਿਮਰਤਾ ਸਾਨੂੰ ਜਿਆਦਾ ਦੇਰ ਧੋਖਾ ਨਹੀਂ ਦੇ ਸੱਕਦੀ। ਵੀਰ ਜੀ ਮੇਰੀ ਨਿਮਰਤਾ ਬਨਾਉਟੀ ਨਹੀਂ ਹੈ ਜੀ।

ਸੋ ਇਹ ਗੁਸਤਾਖੀ ਮਾਫ ਕਰ ਦੇਣਾਂ ਜੀ।

ਆਦਰ ਸਤਿਕਾਰ ਸਾਹਿਤ
ਬਲਦੇਵ ਸਿੰਘ
13th June 2017 11:26pm
Gravatar
Jarnail Singh (Normanhurst, Australia)
ਸ ਬਲਦੇਵ ਸਿੰਘ ਜੀ
ਗੁਰ ਫਤਿਹ ਪਰਿਵਾਨ ਕਰਨੀ।
ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਤੁਸੀਂ ਇਹ ਸਵਾਲ ਮੇਥੋਂ ਕਿਉਂ ਪੁਛ ਰਹੇ ਰੋ।ਤੁਹਾਡੇ ਪਾਸ ਖੁਦ ਖੁਦਾ ਦੀ ਲਿਖੀ ਕਿਤਾਬ ਹੈ।ਉਸ ਵਿੱਚ ਸਾਰੇ ਜਵਾਬ ਹੋਣੇ ਚਾਹੀਦੇ ਨੇ।
ਮੇਰੇ ਲੇਖ ਨਾਲ ਸਬੰਧ ਸਿਰਫ ਉਹੀ ਰੱਖਦਾ ਹੈ ਜੋ ਤੁਸੀਂ ਆਤਮਾ ਵਾਰੇ ਲਿਖਿਆ ਹੇ। ਇਸ ਸਬੰਧੀ ਬੇਨਤੀ ਹੈ ਕਿ ਮੈ ਆਪਣੇ ਲੇਖ ਵਿੱਚ ਆਤਮ/ਰੂਹ ਵਾਰੇ ਇਕ ਚੈਪਟਰ ਦਿੱਤਾ ਹੈ।ਤੁਸੀਂ ਉਹ ਪੜ੍ਹ ਸਕਦੇ ਹੋ।
ਮੈਂ ਕਿਤੇ ਨਹੀਂ ਕਿਹਾ ਕਿ ਤੁਹਾਡੀ ਨਿਮਰਤਾ ਬਨਾਉਟੀ ਹੈ।
ਧੰਨਵਾਦ ਸਹਿਤ
ਜਰਨੈਲ ਸਿੰਘ
15th June 2017 7:51pm
Gravatar
Gursharn Singh Dhillon (Ajax, Canada)
ਸਤਿਕਾਰ ਯੋਗ ਪਾਠਕੋ, ਸਤਿ ਸ੍ਰੀ ਅਕਾਲ ।
ਆਪ ਸੱਭ ਨੂੰ ਬੇਨਤੀ ਹੈ ਕਿ ਜੇਕਰ ਆਪ ਜੀ ਦੇ ਧਿਆਨ ਵਿੱਚ ਇਸ ਸਮੇਂ ਕੋਈ ਗੁਰਮਤਿ ਦਾ ਐਸਾ ਵਿਦਵਾਨ ਜਿਹੜਾ ਪ੍ਰੋ. ਸਾਹਿਬ ਸਿੰਘ ਜੀ ਦੀ ਸਖਸ਼ੀਅਤ ਵਰਗਾ ਹੋਵੇ ਤਾਂ ਦੱਸਣ ਦੀ ਖੇਚਲ ਕਰਨੀ ਜੀ। ਦਰਅਸਲ ਜੇਕਰ ਪ੍ਰੋ. ਸਾਹਿਬ ਸਿੰਘ ਜੀ ਅੱਜ ਇਸ ਦੁਨੀਆਂ ਤੇ ਹੁਂਦੇ ਤਾਂ ਮੈਂ ਉਹਨਾ ਦੇ ਜਰੂਰ ਦਰਸ਼ਨ ਕਰਨੇ ਸਨ । ਉਹਨਾ ਦੇ ਸੁੱਭਾ ਬਾਰੇ ਜੋ ਮੈਂ ਪੜ੍ਹਿਆਂ ਜਾਂ ਸੁਣੀਆਂ ਹੈ ਅੱਜੇ ਤੀਕਰ ਮੇਰਾ ਮੇਲ ਉਹਨਾਂ ਵਰਗੇ ਇਨਸਾਨ ਨਾਲ ਨਹੀਂ ਹੋਇਆ। ਸੋ, ਜੇਕਰ ਆਪ ਕਿਸੇ ਏਸੇ ਗੁਰਮਤਿ ਦੇ ਵਿਦਵਾਨ ਇਨਸਾਨ ਨੂੰ ਜਾਣਦੇ ਹੋ ਤਾਂ ਦੱਸਣ ਦੀ ਖੇਚਲ ਕਰਨੀ ਜੀ ; ਧੰਨਵਾਦੀ ਹੋਵਾਂਗਾ ।
3rd June 2017 10:32am
Gravatar
Jagtar Singh Jachak (New York, US)
ਹਿੰਦੂਤਵੀ ਹਕੁਮਤ ਨੇ ਜੂਨ 84 ਦੇ ਘਲੂਘਾਰੇ ਨੂੰ ‘ਨੀਲਾ ਤਾਰਾ ਉਪਰੇਸ਼ਨ’(Blue Star) ਨਾਂ ਕਿਉਂ ਦਿੱਤਾ ?

ਇਤਿਹਾਸ ਗਵਾਹ ਹੈ ਕਿ ਮਰਦ-ਅਗੰਮੜੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖ਼ਾਲਸੇ ਦੇ ਰੂਪ ਵਿੱਚ ਸਥਾਪਿਤ ਅਕਾਲੀ ਫ਼ੌਜ ਦੀ ਪਹਿਚਾਣ ਝੂਲਦਾ ਹੋਇਆ ਨੀਲਾ ਨਿਸ਼ਾਨ ਤੇ ਨੀਲੀ ਦਸਤਾਰ ਬਣੀ ਆ ਰਹੀ ਹੈ । ਦਸ਼ਮੇਸ਼ ਪਿਤਾ ਦੇ ਸਮਕਾਲੀ ਕਵੀ ਗੁਰਦਾਸ ਵੱਲੋਂ ਖ਼ਾਲਸੇ ਦੇ ਪ੍ਰਗਾਸ ਦਾ ਜ਼ਿਕਰ ਕਰਦਿਆਂ “ਯੌਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ ।” ਲਿਖਣਾ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ । ਨਿਹੰਗ ਸਿੰਘਾਂ ਦੇ ਨੀਲੇ ਬਾਣੇ ਤੇ ਨੀਲੇ ਨਿਸ਼ਾਨ ਉਪਰੋਕਤ ਸਚਾਈ ਦੇ ਜੀਊਂਦੇ ਜਾਗਦੇ ਪ੍ਰਤੱਖ ਪ੍ਰਮਾਣ ਹਨ ।
ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਡਾ. ਦਿਲਗੀਰ ਦੀ ਪੁਸਤਕ ‘ਅਨੰਦਪੁਰ ਸਾਹਿਬ’ ਵਿੱਚ ਇਹ ਵੀ ਜ਼ਿਕਰ ਹੈ ਕਿ ਪਹਾੜੀ ਰਾਜੇ ਅਜਮੇਰ ਚੰਦ ਵੱਲੋਂ ਸ੍ਰੀ ਅਨੰਦਪੁਰ ਸਾਹਿਬ ’ਤੇ ਕੀਤੇ ਇੱਕ ਹਮਲੇ ਦਾ ਟਾਕਰਾ ਕਰਦਿਆਂ ਖ਼ਾਲਸਾ ਫੌਜ਼ ਦੇ ਨਿਸ਼ਾਨਚੀ ਭਾਈ ਮਾਨ ਸਿੰਘ ਜ਼ਖਮੀ ਹੋ ਕੇ ਡਿੱਗ ਪਏ । ਉਨ੍ਹਾਂ ਦੇ ਹੱਥ ਵਿੱਚ ਫੜਿਆ ਹੋਇਆ ਭਾਲੇ ਵਾਲਾ ਨਿਸ਼ਾਨ ਸਾਹਿਬ ਵੀ ਟੁੱਟ ਕੇ ਡਿੱਗ ਪਿਆ । ਜਦੋਂ ਗੁਰੂ ਸਾਹਿਬ ਜੀ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਉਸੇ ਵੇਲੇ ਆਪਣੀ ਇੱਕ ਛੋਟੀ ਦਸਤਾਰ (ਕੇਸਕੀ) ਤੋਂ ਇੱਕ ਫ਼ੱਰਰਾ ਲਾਹਿਆ ਅਤੇ ਆਪਣੇ ਸੀਸ ਦੇ ਦੁਮਾਲੇ ’ਤੇ ਲਗਾ ਲਿਆ । ਉਨ੍ਹਾਂ ਐਲਾਨ ਕੀਤਾ ਕਿ ਅੱਗੇ ਤੋਂ ਖ਼ਾਲਸਾ ਦਾ ਨੀਲਾ ਨਿਸ਼ਾਨ ਸਾਹਿਬ ਕਦੇ ਵੀ ਨਹੀਂ ਟੁੱਟੇਗਾ । ਇਸ ਪੱਖੋਂ ਸਪਸ਼ਟ ਹੈ ਕਿ ਨੀਲੀ ਦਸਤਾਰ, ਚਲਦਾ ਫਿਰਦਾ ਕੌਮੀ ਨਿਸ਼ਾਨ ਹੈ ।
ਇਸ ਪੱਖੋਂ ਵੀ ਕੋਈ ਦੋ ਰਾਵਾਂ ਨਹੀਂ ਕਿ ਨੀਲੀ ਦਸਤਾਰ ਦੀ ਸ਼ਾਨਾਮਤੀ ਦਾਸਤਾਨ ਆਪਣੇ ਗੌੋਰਵਮਈ ਰੂਹਾਨੀ ਵਿਰਸੇ, ਧਾਰਮਿਕ ਦ੍ਰਿਸ਼ਟੀਕੋਨ ਤੋਂ ਮਾਨਵਤਾ ਦੇ ਮੁੱਢਲੇ ਅਧਿਕਾਰਾਂ ਦੀ ਰਾਖੀ, ਧਰਮ, ਦੇਸ਼ ਤੇ ਕੌਮੀ ਅਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਦੀ ਬਦੌਲਤ ਦੁਨੀਆਂ ਦੇ ਇਤਿਹਾਸਕ ਤਾਰਾ-ਮੰਡਲ (ਅਸਮਾਨ) ਵਿੱਚ ਨੀਲੀ ਭਾਹ ਮਾਰਦੇ ਧ੍ਰੂ-ਤਾਰੇ ਵਾਂਗ ਚਮਕਦੀ ਆ ਰਹੀ ਹੈ । ਚੰਦੂ, ਗੰਗੂ ਤੇ ਸ਼ੇਖ ਅਹਿਮਦ ਸਰਹਿੰਦੀ ਦੀ ਸੋਚ ਵਾਲੀਆਂ ਬਿਪਰਵਾਦੀ ਤੇ ਫਿਰਕਾਪ੍ਰਸਤ ਤਾਕਤਾਂ ਨੂੰ ਮੁੱਢ ਤੋਂ ਹੀ ਸਿੱਖ ਕੌਮ ਦੇ ਰੂਪ ਵਿੱਚ ਚਮਕਦਾ ਹੋਇਆ ਇਹ ਨੀਲਾ ਤਾਰਾ ਚੰਗਾ ਨਹੀਂ ਲੱਗਾ । ਕਿਉਂਕਿ, ਇਸ ਦੇ ਇਲਾਹੀ ਨੂਰ ਦੀ ਰੌਸ਼ਨੀ ਸਾਹਮਣੇ ਇਹ ਸਾਰੇ ਆਪਣੀ ਆਪਣੀ ਵਿਚਾਰਧਾਰਕ ਮਲੀਨਤਾ ਕਾਰਣ ਫਿੱਕੇ ਪੈਂਦੇ ਆ ਰਹੇ ਹਨ । ਇਹੀ ਕਾਰਣ ਹੈ ਕਿ ਜਦੋਂ ਵੀ ਇਹ ਸ਼ਕਤੀਆਂ ਸੱਤਾਧਾਰੀ ਹੋਈਆਂ, ਤਦੋਂ ਹੀ ਉਨ੍ਹਾਂ ਨੇ ਇਸ ਨੀਲੇ-ਤਾਰੇ ਦਾ ਖੋਜ-ਖੁਰਾ ਮਿਟਾਉਣ ਲਈ ਘੱਲੂਘਾਰੇ ਵਰਤਾਏ । ਅਜੇ ਕੁਝ ਦਿਨ ਹੀ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਜਾਖੜ ਨੇ ਆਖਿਆ ਹੈ ਕਿ ਪਿਛਲੇ ਦਸ ਸਾਲਾਂ ਵਿੱਚ ਪੰਜਾਬ ਦੀ ਅਫਸਰ-ਸ਼ਾਹੀ ਨੀਲੇ ਰੰਗ ਵਿੱਚ ਰੰਗੀ ਗਈ ਹੈ, ਇਹ ਨੀਲਾ ਰੰਗ ਉਤਾਰਨਾ ਹੀ ਪਵੇਗਾ ।
ਹਰੇ ਰੰਗ ਨਾਲ ਪਹਿਚਾਣੀ ਜਾਣ ਵਾਲੀ ਸਰਹਿੰਦੀ ਸੋਚ ਨੇ ਤਾਂ ਹਮਲੇ ਵੇਲੇ ਸਿੱਖਾਂ ਦੀ ਪਹਿਚਾਣ ਲਈ ਗੁਪਤ ਕੋਡ ‘ਨੀਲਾ ਤਾਰਾ’ ਵਰਤਣ ਤੋਂ ਸੰਕੋਚ ਕੀਤਾ । ਕਿਉਂਕਿ, ਉਹ ਹਰੇ ਰੰਗ ਨੂੰ ਵੀ ਨੀਲਾ ਹੀ ਆਖਦੇ ਸਨ । ਭੁਲੇਖਾ ਲੱਗਣ ਦੀ ਸੰਭਾਵਨਾ ਸੀ । ਆਸਾ ਦੀ ਵਾਰ ਵਿੱਚਲੀ ਗੁਰਬਾਣੀ ਦੀ ਪਾਵਨ ਤੁਕ “ਨੀਲ ਬਸਤ੍ਰ ਲੇ ਕਪੜੇ ਪਹਿਰੇ, ਤੁਰਕ ਪਠਾਣੀ ਅਮਲੁ ਕੀਆ” ॥ ਉਪਰੋਕਤ ਹਕੀਕਤ ਦਾ ਅਕੱਟ ਪ੍ਰਮਾਣ ਹੈ । ਪਰ, ਭਗਵੀਂ ਪਹਿਚਾਣ ਵਾਲੀ ਸੋਚ ਦੇ ਹਮਲਾਵਰ ਸਿਪਾਹੀਆਂ ਲਈ ਤਾਂ ‘ਨੀਲਾ ਤਾਰਾ’ ਸਿੱਖ ਪਹਿਚਾਣ ਲਈ ਸਪਸ਼ਟ ਸੰਕੇਤ ਸੀ । ਅਸਲ ਵਿੱਚ ਇਹੀ ਕਾਰਣ ਹੈ ਕਿ ਹਿੰਦੋਸਤਾਨੀ ਹਾਕਮਾਂ ਵੱਲੋਂ ਜੂਨ 1984 ਵਿੱਚ ਜਦੋਂ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ’ਤੇ ਤੋਪਾਂ ਤੇ ਟੈਂਕਾਂ ਨਾਲ ਹਮਲਾ ਕੀਤਾ ਗਿਆ ਤਾਂ ਉਸ ਨੂੰ ‘ਨੀਲਾ ਤਾਰਾ’ (ਉਪਰੇਸ਼ਨ ਬਿਲਊ ਸਟਾਰ ) ਨਾਂ ਦਿੱਤਾ । ਭਾਵੇਂ ਕਿ ਉਹ ਆਪਣੀ ਕੁਟਿਲ ਨੀਤੀ ਤਹਿਤ ਉਦੋਂ ਤੱਕ ਗੁਰਦੁਆਰਿਆਂ ’ਤੇ ਝੂਲਦੇ ਨੀਲੇ ਨਿਸ਼ਾਨ ਦਾ ਕੇਸਰੀ ਰੰਗ ਦੇ ਰੂਪ ਵਿੱਚ ਭਗਵਾਂਕਰਨ ਕਰ ਵੀ ਚੁੱਕੇ ਸਨ । ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਿੱਖੀ ਵਿੱਚ ਪੀਲੇ, ਕੇਸਰੀ ਤੇ ਭਗਵੇਂ ਰੰਗ ਦੀ ਘੁਸਪੈਠ ਉਦਾਸੀਆਂ ਰਾਹੀਂ ਹੋਈ ਹੈ ਅਤੇ ਨਿਸ਼ਾਨ ਸਾਹਿਬ ਦਾ ਭਗਵਾਂਕਰਨ ਡੋਗਰੇ ਗਦਾਰ ਤੇਜ਼ਾ ਸਿੰਘ ਬ੍ਰਾਹਮਣ ਨੇ ਅੰਗਰੇਜ਼ਾਂ ਦੀ ਮਿਲੀਭੁਗਤ ਨਾਲ ਕੀਤਾ ।
ਇਸ ਲਈ ਬਿਪਰਵਾਦੀ ਸ਼ਕਤੀਆਂ ਨੇ ਹੁਣ ਜਦੋਂ ਦਿੱਲੀ ਦੇ ਤਖ਼ਤ ’ਤੇ ਵੀ ਭਗਵਾਂ ਨਿਸ਼ਾਨ ਝੂਲਾ ਦਿੱਤਾ ਹੈ ਅਤੇ ਉਹ ਸਮੁਚੇ ਭਾਰਤ ਨੂੰ ਹਿੰਦੂ ਰਾਸ਼ਟਰ ਸਥਾਪਤ ਕਰਨ ਲਈ ਉਤਾਵਲੇ ਦਿਸ ਰਹੇ ਹਨ । ਤਾਂ 11 ਮਾਰਚ 1783 ਨੂੰ ਦਿੱਲੀ ਦੇ ਲਾਲ ਕਿਲੇ ’ਤੇ ਨੀਲਾ ਨਿਸ਼ਾਨ ਸਾਹਿਬ ਝਲਾਉਣ ਤੇ ਦਿੱਲੀ ਦੇ ਤਖ਼ਤ ਨੂੰ ਪੈਰਾਂ ਵਿੱਚ ਰੋਲਣ ਵਾਲੀ ਸਿੱਖ ਕੌਮ ਨੂੰ ਗੰਭੀਰਤਾ ਨਾਲ ਸਿਰ ਜੋੜ ਕੇ ਵਿਚਾਰਨ ਦੀ ਲੋੜ ਹੈ ਕਿ ਸਾਡੀ ਪਹਿਚਾਣ ਨੀਲੀ ਦਸਤਾਰ ਦੀ ਰੂਹਾਨੀ ਸ਼ਾਨ ਤੇ ਨੀਲੇ ਨਿਸ਼ਾਨ ਦੀ ਵਿਸ਼ਾਲਤਾ ਤੇ ਉਚਾਪਨ ਕਿਵੇਂ ਬਚੇ ? ਤਾਂ ਜੋ ਦੁਨੀਆਂ ਦੇ ਮੰਚ ’ਤੇ ਅਸੀਂ ਸਹੀ ਅਰਥਾਂ ਵਿੱਚ ‘ਨੀਲੇ ਤਾਰੇ’ ਵਾਂਗ ਚਮਕਦੇ ਰਹਿ ਸਕੀਏ । ਸਾਨੂੰ ਭੁੱਲਣਾ ਨਹੀਂ ਚਾਹੀਦਾ ਸਿੱਖ ਰਹਿਤ ਮਰਯਾਦਾ ਵਿੱਚ ਖ਼ਾਲਸਈ ਨਿਸ਼ਾਨ ਦਾ ਰੰਗ ਸੁਰਮਈ (ਗਾੜ੍ਹਾ ਨੀਲਾ) ਲਿਖਿਆ ਹੈ ਨਾ ਕਿ ਕੇਸਰੀ, ਜਿਸ ਨੂੰ ਸਹਿਜੇ ਸਹਿਜੇ ਭਗਵਾਂ ਬਣਾ ਦਿੱਤਾ ਗਿਆ ਹੈ ।

ਜਗਤਾਰ ਸਿੰਘ ਜਾਚਕ, ਨਿਊਯਾਰਕ । ਮਿਤੀ- 22 ਮਈ 2015
25th May 2017 5:41am
Gravatar
Jagsir singh Mehraj (MEHRAJ, India)
"ਸਿੱਖ ਮਾਰਗ"ਦੁਆਰਾ ਬਹੁਮੁਲਾ ਗਿਅਾਨ ਪ੍ਰਾਪਤ ਹੁੰਦਾ ਰਹਿੰਦਾ ਹੈ! ਿਇੱਕ ਬੇਨਤੀ ਸਮੂੰਹ ਪੰਥ ਦਰਦੀਆਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜਨਾ, ਸਮਝਣਾ, ਅਮਲ 'ਚ ਲਿਅਾੳੁਣਾ ਹਰ ਸਿੱਖ ਦਾ ਫਰਜ ਹੈ ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨ੍ਹਾਂ ਚੀਜਾਂ ਦੀ ਉਦਾਹਰਨ ਦਿੱਤੀ ਗਈ ਹੈ, ਉਹ ਚੀਜਾਂ ਸਦੀਆਂ ਦੇ ਕਈ ਪੜਾਅ ਪਾਰ ਕਰ ਚੁੱਕੀਆਂ ਹਨ ਅਤੇ ਿਇਹਨਾਂ ਚੀਜਾਂ ਦੀ ਅੱਜ ਦੇ ਮਨੁੱਖ ਨਾਲ ਿਨਿਕਟੀ ਸੰਬੰਧ ਨਹੀ ਰਹਿ ਗਿਅਾ । ਜਿਵੇਂ ਮਧਾਣੀ, ਈਟੀ ,ਨੇਤ੍ਰਾ,ਨੇਹੀ,ਚੱਕੀ,ਪੁੜ੍ਹ ਤੋਤੇ ਨੂੰ ਫੜਨ ਲਈ ਵਰਤੀ ਜਾਣ ਵਾਲੀ ਨਲਿਨੀ, ਘੰਡਾਹੇੜਾ, ਅਨਗਾਹ (ਫਲ੍ਹਾ)ਅਹਿਰਨ, ਆਰਣ, ਆਦਿਕ ਚੀਜਾਂ ਚੇਤੇ ਚੋਂ ਅਲੋਪ ਹੋ ਰਹੀਆਂ ਹਨ ।
ਇੱਕ ਵਾਰ ਬਾਲ ਕਵੀ ਦਰਬਾਰ 'ਚ ੲਿੱਕ ਬੱਚਾ ਕਵਿਤਾ ਸੁਣਾ ਰਿਹਾ ਸੀ .."ਬਾਜਾਂ ਵਾਲਾ ਮਾਹੀ ਸੁੱਤਾ ਟਿੰਡ ਦਾ ਸਰ੍ਹਾਣਾ ਲਾ ਕੇ ..."
ਮੈਂ ਬੱਚੇ ਨੂੰ ਪੁਛਿਅਾ ਕਿ ਟਿੰਡ ਕੀ ਹੁੰਦੀ ਹੈ, ਉਹ ਬੱਚਾ ਕਹਿੰਦਾ ਮੈਨੂੰ ਤਾਂ ਪਤਾ ਨਹੀ, ਮੈਂ ਨਹੀ ਵੇਖੀ ਕਦੇ ।
ਸੋ ਬੇਨਤੀ ੲਿਹ ਕਿ ੲਿਹਨਾਂ ਚੀਜਾਂ ਦਾ ਸਾਡੇ ਨਾਲ ਨਿਕਟੀ ਸੰਬੰਧ ਕਿਵੇਂ ਕਾੲਿਮ ਹੋਵੇ, ੲਿਸ ਲੲੀ ਕੋੲੀ ਯਤਨ ਕੀਤਾ ਜਾਵੇ ।
ਅਨੰਦਪੁਰ ਵਿੱਚ "ਵਿਰਾਸਤ ੲੇ ਖਾਲਸਾ, ਦੀ ਥਾਂ ਜੇ ਕਿਤੇ ਐਸਾ ਉਦਮ ਕਰਦੇ ਕਿ ਉਚੇਚੇ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਿਿਵੱਚ ਵਰਤੀ ਗਈਆਂ ਉਦਾਹਰਨਾਂ ਵਾਲੀਆਂ ਸਾਰੀਆਂ ਚੀਜਾਂ ਿਇੱਕ ਛੱਤ ਥੱਲੇ ਿਿੲੱਕਠੀਅਾਂ ਕੀਤੀਆਂ ਜਾਂਦੀਆਂ, ਿਕਿੰਨਾਂ ਚੰਗਾ ਹੋਣਾ ਸੀ
ਸੋ ਸਾਰੇ ਿਵਿਦਵਾਨ ਉਦਮ ਕਰਨ ਤਾਂ ੲਿਹਨਾਂ ਚੀਜਾਂ ਦੀਅਾਂ ਤਸਵੀਰਾਂ ਹੀ ਿਇੱਕੱਤ੍ਰ ਕਰਕੇ ਕੋਈ ਪੋਥੀ ਿਤਿਆਰ ਕਰ ਦਿੱਤੀ ਜਾਵੇ ਤਾਂ ਕਿ ਪਤਾ ਲੱਗ ਸਕੇ ਮਜੀਠ ਕਿਹੋ ਜਿਹਾ ਹੁੰਦਾ ਕਸੁੰਭੇ ਦਾ ਫੁੱਲ਼ ਿਕਿੱਡਾ ਕੁ ਹੁੰਦਾ। ਆਸ ਹੈ ਆਪ ਿਇਸ ਬੇਨਤੀ ਬਾਰੇ ਕੁੱਝ ਜਰੂਰ ਸੋਚੋਂਗੇ ।
ਜਗਸੀਰ ਸਿੰਘ ਮਹਿਰਾਜ ੮੫੬੬੦੫੧੩੧੩
23rd May 2017 11:21pm
Gravatar
Makhan Singh Purewal (Quesnel, Canada)
ਸ: ਜਗਸੀਰ ਸਿੰਘ ਜੀ,
ਤੁਹਾਡਾ ਸੁਝਾਓ ਚੰਗਾ ਹੈ ਸ਼੍ਰੋਮਣੀ ਕਮੇਟੀ ਨੂੰ ਇਸ ਬਾਰੇ ਵਿਚਾਰ ਕਰਨੀ ਚਾਹੀਦੀ ਹੈ। ਤੁਹਾਡੀ ਇਸ ਲਿਖਤ ਵਿੱਚ ਸਿਹਾਰੀਆਂ ਬਿਹਾਰੀਆਂ ਅਤੇ ਹੋਰ ਲਗਾਂ-ਮਾਤਰਾਂ ਠੀਕ ਥਾਂ ਤੇ ਨਹੀਂ ਪਈਆਂ ਹੋਈਆਂ। ਇੰਟਰਨੈੱਟ ਐਕਸਪਲੋਰਰ ਇਸ ਨੂੰ ਠੀਕ ਤਰ੍ਹਾਂ ਨਹੀਂ ਪੜ੍ਹਦਾ। ਹੋਰ ਕਈ ਵੈੱਬ ਬਰਾਉਸਰ ਇਹਨਾ ਗਲਤੀਆਂ ਨੂੰ ਇਗਨੋਰ ਕਰ ਦਿੰਦੇ ਹਨ। ਜੇ ਕਰ ਤੁਸੀਂ ਆਪਣੀ ਲਿਖਤ ਨੂੰ ਕਾਪੀ ਕਰਕੇ ਵਰਡ ਤੇ ਪੇਸਟ ਕਰੋ ਤਾਂ ਆਪ ਹੀ ਦੇਖ ਸਕਦੇ ਹੋ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗਲਤੀਆਂ ਨੂੰ ਠੀਕ ਕਰਨ ਲਈ ਮੈਂ ਯੂਨੀਕੋਡ ਕੁਰੈਕਸ਼ਨ ਬਣਾ ਕੇ ਪਾਇਆ ਹੋਇਆ ਹੈ, ਇਹ ਉਥੇ ਵੀ ਠੀਕ ਕੀਤੀਆਂ ਜਾ ਸਕਦੀਆਂ ਹਨ। ਉਂਜ ਸਾਨੂੰ ਆਪ ਹੀ ਆਪਣੀ ਮਾ ਬੋਲੀ ਠੀਕ ਤਰ੍ਹਾਂ ਲਿਖਣ ਲਈ ਸੁਚੇਤ ਹੋਣਾ ਚਾਹੀਦਾ ਹੈ। ਇਸ ਪੰਨੇ ਨੂੰ ਵਰਤਣ ਦਾ ਆਪ ਜੀ ਦਾ ਧੰਨਵਾਦ।
25th May 2017 3:15pm
Gravatar
Jagsir singh Mehraj (MEHRAJ, India)
ਹਾਂ ਜੀ ਮੋਬਾਈਲ 'ਤੇ ਟਾਈਪ ਕਰਦਿਆਂ ਕੁੱਝ ਦਿਕਤ ਆਉਂਦੀ ਹੈ ਜੀ
ਮੈਂ ਮੋਬਾਈਲ 'ਤੇ ਗੁਰਮੁਖੀ ਕੀ ਬੋਰਡ ਵਰਤ ਰਿਹਾਂ, ਬਾਕੀ ਹੋਰ ਕੋਈ ਸਾਫਟਵੇਅਰ ਬਾਰੇ ਜਾਣਕਾਰੀ ਨਹੀ ਹੈ ਜੀ, ਮੁਆਫੀ ਦੇਣਾ ਜੀ
29th May 2017 8:16am
Gravatar
Makhan Singh Purewal (Quesnel, Canada)
ਹੁਣ ਤਾਂ ਠੀਕ ਹੈ ਕੋਈ ਗਲਤੀ ਨਹੀਂ। ਹੱਥ ਨਾਲ ਪੰਜਾਬੀ ਲਿਖਣ ਵੇਲੇ ਅਤੇ ਯੂਨੀਕੋਡ ਤੋਂ ਪਹਿਲਾਂ ਸਾਰੇ ਪੰਜਾਬੀ ਅੱਖਰਮਾਲਾ ਵਿਚ ਸਿਹਾਰੀ ਅੱਖਰ ਪਉਣ ਤੋਂ ਪਹਿਲਾਂ ਪੈਂਦੀ ਹੈ ਪਰ ਯੂਨੀਕੋਡ ਵਿਚ ਸਿੱਧਾ ਲਿਖਣ ਵੇਲੇ ਸਿਹਾਰੀ ਨੂੰ ਅੱਖਰ ਲਿਖਣ ਤੋਂ ਬਾਅਦ ਪਉਂਣਾ ਪੈਂਦਾ ਹੈ ਤਾਂ ਠੀਕ ਪੈਂਦੀ ਹੈ।
ਧੰਨਵਾਦ।
29th May 2017 3:57pm
Gravatar
NARENDRA PAL SINGH SALUJA (raipur cg, India)
ਮੰਤਰ ਰੋਗ ਕਾ ਨਿਵਾਰਣ ਨਹੀਂ ਹੈ।
ਸ਼ਿਵਾਨੰਦ ਨੇ ਅਪਨੀ ਏਕ ਪੁਸਤਕ ਮੇ ਏਕ ਮਂਤ੍ਰ ਕੇ ਬਾਰੇ ਮੇਂ ਲਿਖਾ ਕਿ ਇਸਕਾ ਜਪ ਕਰਨੇ ਸੇ ਆਦਮੀ ਸਭੀ ਪ੍ਰਕਾਰ ਕੀ ਬਿਮਾਰਿਯੋਂ ਸੇ ਮੁੱਕਤ ਹੋ ਜਾਤਾ ਹੈ ਯਹ ਬਾਤ ਏਕ ਜਰਮਨ ਜਰਨਲਿਸ਼ਟ ਨੇ ਪੜੀ ਔਰ ਉਛਲ ਪੜਾ ਉਸਨੇ ਸੋਚਾ.... ਯਹ ਆਦਮੀ ਜਿਨਿਯਸ਼ ਹੈ। ਜਿਸਨੇ ਇਤਨੀ ਬੜੀ ਇਜ਼ਾਦ ਕਰ ਦੀ ਦੁਨਿਯਾ ਭੀ ਪਾਗਲ ਹੈ...ਪਤਾ ਨਹੀਂ ਕਿਸ ਕਿਸ ਕੋ ਨੋਬਲ ਪੁਰਸਕਾਰ ਦੇਤੀ ਹੈ... ਯਹ ਪੁਰਸਕਾਰ ਤੋ ਇਸ ਡਾ ਸ਼ਿਵਾਨੰਦ ਕੋ ਦੇਨਾ ਚਾਹਿਏ ਸਾਰੀ ਬਿਮਾਰਿਯਾਂ ਏਕ ਝਟਕੇ ਮੇ ਖਤਮ
ਉਸੇ ਸ਼ਕ ਕੀ ਕੋਯਿ ਗੁੰਜਾਇਸ ਨਹੀਂ ਲਗੀ ਚੂੰਕਿ ਸ਼ਿਵਾਨਂਦ ਏਕ ਕਵਾਲਿਫਇਡ ਡਾਕਟਰ ਥਾ....ਸੋ ਐਸਾ ਆਦਮੀ ਜਬ ਆਧਿਯਾਤਮ ਮੇ ੳਤਰੇਗਾ ਤੋ ਤਥੱਯ ਕੇ ਸਾਥ ਹੀ ਬੋਲੇਗਾ।
ਅਬ ਉਸ ਬੇਚਾਰੇ ਕੋ ਕਿਆ ਪਤਾ ਕਿ ਭਾਰਤ ਮੇ ਐਸੇ ਬੋਲਨੇ ਵਾਲੇ ਗਲੀ ਗਲੀ ਮੇਂ ਮਿਲ ਜਾਵੇਗੇਂ...ਕਿਯਾ ਡਾਕਟਰ ਔਰ ਕਿਯਾ ਇਂਜਿਨਿਯਰ...ਯਹਾਂ ਸਾਰੇ ਪੜੇ ਲਿਖੇ ਪਾਗਲ ਬਸਤੇ ਹੈਂ... ਵਿਗਯਾਨ ਪਢ ਲਿਯਾ ਹੈ ਪਰ ਵਿਗਯਾਨਿਕ ਦ੍ਰਿਸਟੀਕੋਣ ਕਿਸੀ ਕਾ ਨਹੀਂ ਹੈ
ਅੰਤਤਹ ਵੋ ਜਰਨਲਿਸਟ ਭਾਰਤ ਆਯਾ ਔਰ ਢੁੰਢਤਾ ਢੁੰਢਤਾ ਡਾ ਸ਼ਿਵਾਨੰਦ ਕੇ ਆਸ਼ਰਮ ਪਹੁੰਚ ਗਯਾ। ਉਸੇ ਵਹਾਂ ਸ਼ਿਵਾਨੰਦ ਕਾ ਚੇਲਾ ਮਿਲਾ ਉਸਨੇ ਬਤਾਯਾ ਕਿ ਗੁਰੂਜੀ ਬੀਮਾਰ ਹੈ ਸੋ ਅਭੀ ਨਹੀਂ ਮਿਲ ਸਕਤੇ ਦੋ ਚਾਰ ਦਿਨ ਬਾਦ ਆਨਾ।
ਵੋ ਜਰਨਲਿਸ਼ਟ ਹੈਰਾਨ ਰਹ ਗਯਾ ਉਸਨੇ ਕਹਾ ਕਿ ਖੁਦ ਸ਼ਿਵਾਨੰਦ ਨੇ ਲਿਖਾ ਹੈ ਕਿ ਇਸ ਮੰਤਰ ਸੇ ਸਾਰੀ ਬਿਮਾਰਿਯਾਂ ਠੀਕ ਹੋ ਜਾਤੀ ਹੈ ਤੋ ਵੋ ਜਾਪ ਕਰਕੇ ਠੀਕ ਕਿਯੋਂ ਨਹੀਂ ਹੋ ਜਾਤੇ ? ਅਬ ਚੇਲਾ ਬੇਚਾਰਾ ਕਿਯਾ ਬੋਲਤਾ ਅਸਲਿਯਤ ਤੋ ਸਭੀ ਕੋ ਪਤਾ ਹੈ । ਅਸਲ ਧੰਧਾ ਕੁਛ ਔਰ ਹੋਤਾ ਹੈ ਯੇ ਤੋ ਦਿਖਾਵੇ ਕੇ ਬੋਲ ਵਚਨ ਹੈ। ਖੈਰ ਚੇਲੇ ਨੇ ਉਸੇ ਸਾਰੀ ਬਾਤ ਬਤਾ ਦੀ ਕਿ ਐਸਾ ਕਹਤੇ ਤੋ ਹੈ ਪਰ ਹੋਤਾ ਕੁਛ ਨਹੀਂ ਹੈ।
ਵੋ ਬੇਚਾਰਾ ਜਰਨਲਿਸ਼ਟ ਆਵਾਕ ਰਹ ਗਯਾ...ਇਤਨਾ ਬੜਾ ਧੋਖਾ

ਸਰਬ ਰੋਗ ਕਾ ਅਉਖਦੁ ਨਾਮੁ ॥
ਸਵਾਲ ਯਹ ੳਠਤਾ ਹੈ ਕਿ ਅਗਰ ਸਾਰੇ ਰੋਗੋਂ ਕੀ ਔਸਧਿ(ਦਵਾ ) ਨਾਮੁ ਹੈ ਤੋ ਹਮ ਡਾਕਟਰ ਕੇ ਪਾਸ ਕਿਯੋਂ ਜਾਤੇ ਹੈ ? ਕੇਵਲ ਨਾਮੁ ਜਪ ਲੇਵੇਂ ਸਾਰੇ ਰੋਗ ਅਪਨੇ ਆਪ ਠੀਕ ਹੋ ਜਾਵੇਗੇਂ। ਪਰੰਤੁ ਐਸਾ ਹੋਤਾ ਨਹੀਂ ਹੈ । ਤੋ ਕਿਯਾ ਯਹ ਭੀ ਉਪਰੋਕਤ ਮੰਤ੍ਰ ਕੀ ਤਰਹ ਹੀ ਹੈ ?...... ਨਹੀਂ ਯਹ ਉਪਰੋਕਤ ਮੰਤ੍ਰ ਕੀ ਤਰਹ ਨਹੀਂ ਹੈ ......ਇਸਮੇ ਅਬ ਅਉਖਦੁ ਔਰ ਨਾਮੁ ਕੇ ਔਕੜ ਕੀ ਮਾਤਰਾ ਪਰ ਧਿਆਨ ਦੀਜਿਯੇ ਫਾਰਮੁਲਾ ਲਗਾਯੇਂ ਅਉਖਦੁ ਕਾ ਅਰਥ ਹੋਤਾ ਹੈ ਸੰਸਾਰ ਕੀ ਸਾਰੀ ਅਲਗ ਅਲਗ ਔਸਧਿਯਾਂ
ਨਾਮੁ ਕਾ ਅਰਥ ਹੋਤਾ ਹੈ
ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥ {ਪੰਨਾ 759}
ਗੁਰ ਗਿਆਨੁ ਪਦਾਰਥੁ ਨਾਮੁ ਹੈ
ਗੁਰ ਕਾ ਸਾਰਾ ਅਲਗ ਅਲਗ ਗਿਯਾਨ ਰੁਪੀ ਸਾਰੇ ਅਲਗ ਅਲਗ ਪਦਾਰਥ ਅਲਗ ਅਲਗ ਨਾਮ ਹੈ
ਹਰਿ ਨਾਮੋ ਦੇਇ ਦ੍ਰਿੜਾਇ ॥ ਹਰ ਅਲਗ ਨਾਮ ਕੋ ਹਰ ਅਲਗ ਕੋ ਦ੍ਰਿੜ (ਦ੍ਰਿੜਾਇ )ਮਜਬੂਤ ਅਲਗ ਅਲਗ( ਦੇਇ) ਕਰਾ ਰਹੀ ਹੈ।
ਪੁਰਾ ਵਾਕਯ
ਸਾਰੇ ਰੋਗੋ ਮੇ ਸੰਸਾਰ ਕੀ ਸਾਰੀ ਅਲਗ ਅਲਗ ਔਸਧਿਯਾਂ ਕੇ ਗੁਰ ਕੇ ਅਲਗ ਅਲਗ ਗਿਯਾਨ ਕੇ ਦੁਆਰਾ ਹਰ ਅਲਗ ਵਯਕਤੀ ਕੇ ਰੋਗ ਕੇ ਅਨੁਸਾਰ ਅਲਗ ਅਲਗ ਦੀ ਜਾਨੀ ਹੈ
ਯਹਾਂ ਪਰ ਅਲਗ ਅਲਗ ਔਸਧਿ ਕਾ ਅਲਗ ਅਲਗ ਰੋਗ ਕੇ ਸਾਥ ਮੇਲ ( combination ) ਹੈ ।
ਹਰ ਅਲਗ ਔਸਧਿ ਕੇ ਗੁਰ ਕਾ ਅਲਗ ਅਲਗ ਗਿਯਾਨ ਰੁਪੀ ਅਲਗ ਅਲਗ ਪਦਾਰਥ ਅਲਗ ਅਲਗ ਨਾਮ ਹੈ।
ਹਰ ਅਲਗ ਵਯਕਤੀ ਨੇ ਅਪਨੇ ਅਪਨੇ ਰੋਗ ਕੇ ਅਨੁਸਾਰ ਹਰ ਅਲਗ ਔਸਧਿ ਲੇਨੀ ਹੈ ।
ਮਤਲਬ ਹਰਿ ਹਰਿ ਨਾਮੁ ਕੋ ਜਪਨਾ ਨਹੀਂ ਉਸਕਾ ਅਲਗ ਅਲਗ ਪਾਲਨ ਕਰਨਾ ਹੈ ।
ਸਰਬ ਰੋਗ ਕਾ ਅਉਖਦੁ ਨਾਮੁ ॥
ਹਰ ਅਲਗ ਰੋਗ ਵਿਚ ਹਰ ਅਲਗ ਅਉਖਦ ਦੇ ਹੈ ਵੱਖ ਵੱਖ ਨਾਮ
ਹਰ ਅਲਗ ਅਉਖਦ ਦਾ ਹਰ ਅਲਗ ਰੋਗ ਵਿਚ ਹੈ ਵੱਖ ਵੱਖ ਕਾਮ
ਹਰ ਅਲਗ ਅਉਖਦ ਦਾ ਹਰ ਅਲਗ ਰੋਗ ਵਿਚ ਰਾਹੀ ਦੁਆਰਾ ਉਪਯੋਗ ਕੀਤਾ ਜਾਯੇਗਾ
ਮੁਖ ਤੋ ਅਪਨੇ ਆਪ ਹਰਿ ਹਰਿ ੳਚਰ ਜਾਯੇਗਾ ।
ਮੈ ਮੂਰਖ ਹਰਿ ਹਰਿ ਜਪੁ ਪੜਿਆ ॥੧॥ {ਪੰਨਾ 163-164}
ਪਰਤੁੰ ਮੈ ਮੁਰਖ ਉਸ ਹਰਿ ਹਰਿ ਜਪੁ ਨੂੰ ਪੜ ਤੋਤਾ ਰਟੰਨ ਕਰਿਆ
ਹਰ ਵੱਖ ਨੇ ਹਰ ਵੱਖ ਦਾ ਪਾਲਨ ਕਰਨਾ ਹੀ ਹੈ ਹਰਿ ਹਰਿ।
ਹਰ ਵੱਖ ਦਾ ਜਦ ਹਰ ਵੱਖ ਪਾਲਨ ਕਰੇਗਾ
ਮੁਖ ਤੋ ਅਪਨੇ ਆਪ ਹਰਿ ਹਰਿ ਉਚਰ ਜਾਯੇਗਾ ।
13th May 2017 6:49am
Gravatar
NARENDRA PAL SINGH SALUJA (raipur cg, India)
ਸਬਦ ਅੰਤ ਮੁਕਤਾ ਦਾ ਮਤਲਬ ਸਭ ਵਾਸਤੇ ਏਕ ਜੈਸਾ
ਜਿਸਦਾ ਪਾਲਨ ਸਭਨਾ ਨੇ ਕਰਨਾ ਏਕ ਜੈਸਾ
ਗੁਰਬਾਣੀ ਵਿਚ ਸਬਦ ਦੇ ਆਖਰੀ ਅਖਰ ਨੁ ਲਗੀ
ਔਕੰੜ ਤੇ ਸਿਹਾਰੀ ਦਾ ਉਚਾਰਣ ਜਰੂਰੀ ਹੈ। ਇਸ ਤੋ ਬਿਨਾ ਬਾਣੀ ਅਧੂਰੀ ਹੈ। ਔਕੰੜ ਬਿਨਾ ਮੇਰਾ ਗੁਰੁ ਨਹੀਂ ਲਭਿ ਸਕਦਾ। ਸਿਹਾਰੀ ਬਿਨਾ ਮੇਰਾ ਹਰਿ ਨਹੀਂ ਲਭਿ ਸਕਦਾ।
ਔਕੰੜ ਤੇ ਸਿਹਾਰੀ ਦਾ ਅਰੱਥ ਸਮਝ ਆਯੇਗਾ।
ਮੁਖ ਤੋ ਅਪਨੇ ਆਪ ਹਰਿ ਹਰਿ ਉਚਰ ਜਾਯੇਗਾ ।
ਔਕੰੜ ਦਾ ਮਤਲਬ ਹਰ ਕਿਸੀ ਦਾ ਅਪਨਾ ਵੱਖ ਵੱਖ ।
ਸਿਹਾਰੀ ਦਾ ਮਤਲਬ ਹਰ ਕਿਸੀ ਨੇ ਉਸ ਦਾ ਪਾਲਨ ਕਰਨਾ ਵੱਖ ਵੱਖ ।
ਹਰ ਵਖ ਨੇ ਹਰ ਵੱਖ ਦਾ ਪਾਲਨ ਕਰਨਾ ਹੀ ਹੈ ਹਰਿ ਹਰਿ।
ਹਰ ਵੱਖ ਦਾ ਜਦ ਹਰ ਵਖ ਪਾਲਨ ਕਰੇਗਾ
ਮੁਖ ਤੋ ਅਪਨੇ ਆਪ ਹਰਿ ਹਰਿ ਉਚਰ ਜਾਯੇਗਾ ।
ਹੁਕਮੁ ਦਾ ਮਤਲਬ ਹਰ ਬੰਦੇ ਵਾਸਤੇ ਹੁਕਮ ਵੱਖ ਵੱਖ ।
ਹੁਕਮਿ ਦਾ ਮਤਲਬ ਹਰ ਵੱਖ ਹੁਕਮ ਦਾ ਪਾਲਨ ਹਰ ਬੰਦੇ ਨੇ ਕਰਨਾ ਵੱਖ ਵੱਖ ।
ਹਰ ਵੱਖ ਹੁਕਮ ਦਾ ਹਰ ਵੱਖ ਪਾਲਨ ਕਰੇਗਾ
ਮੁਖ ਤੋ ਅਪਨੇ ਆਪ ਹਰਿ ਹਰਿ ਉਚਰ ਜਾਯੇਗਾ ।
ਹੁਕਮੀ ਹੁਕਮੁ ਚਲਾਏ ਰਾਹੁ ॥
ਹੁਕਮੀ ਕੇ ਦੁਆਰਾ ਹਰ ਅਲਗ ਹੁਕਮ ਚਲਾਏ ਜਾ ਰਹੇਂ ਹੈ ਹਰ ਅਲਗ ਰਾਹ ਪਰ
ਹਰ ਅਲਗ ਹੁਕਮ ਦਾ ਹਰ ਅਲਗ ਰਾਹੀ ਪਾਲਨ ਕਰੇਗਾ
ਮੁਖ ਤੋ ਅਪਨੇ ਆਪ ਹਰਿ ਹਰਿ ਉਚਰ ਜਾਯੇਗਾ ।

ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥
ਹਰ ਵਹ ਅਲਗ ਪਦਾਰਥ ਹਰ ਉਸ ਅਲਗ ਵਯਕਤੀ ਨੇ ਹੈ ਨਹੀਂ ਖਾਨਾ
ਜਿਸ ਨੁ ਮਨਾ ਕਰੇ ਮੇਰੇ ਗੁਰੁ ਦਾ ਪੈਮਾਨਾ
ਜਦ ਇਸ ਹਰ ਦਾ ਪਾਲਨ ਹਰ ਅਲਗ ਰਾਹੀ ਪਾਲਨ ਕਰੇਗਾ
ਮੁਖ ਤੋ ਅਪਨੇ ਆਪ ਹਰਿ ਹਰਿ ਉਚਰ ਜਾਯੇਗਾ ।
ਆਚਾਰਾ ਵਿਚਾਰੁ ਸਰੀਰਿ
ਹਰ ਅਲਗ ਵਿਚਾਰ ਦਾ ਹਰ ਅਲਗ ਸਰੀਰ ਵਿਚ ਮੇਲ ਹੈ ਆਚਰਾ
ਹਰ ਅਲਗ ਇਕ ਗੁਰ ਵਿਚਾਰ ਦਾ ਖੇਲ ਹੈ ਸਾਰਾ
ਹਰ ਅਲਗ ਇਕ ਗੁਰ ਵਿਚਾਰ ਦਾ ਹਰ ਅਲਗ ਰਾਹੀ ਪਾਲਨ ਕਰੇਗਾ
ਮੁਖ ਤੋ ਅਪਨੇ ਆਪ ਹਰਿ ਹਰਿ ਉਚਰ ਜਾਯੇਗਾ ।
ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥ {ਪੰਨਾ 759}
ਗੁਰ ਦਾ ਸਾਰਾ ਵੱਖ ਵੱਖ ਗਿਆਨ ਰੁਪੀ ਵੱਖ ਵੱਖ ਪਦਾਰਥ ਹੀ ਹੈ ਵੱਖ ਵੱਖ ਨਾਮ
ਹਰ ਵੱਖ ਨਾਮ ਪਦਾਰਥ ਨੂੰ ਹਰ ਵੱਖ ਨੇ ਵੱਖ ਵੱਖ ਜਪਨਾ ਹੀ ਹੈ ਹਰਿ ਹਰਿ ਨਾਮੁ
ਹਰ ਵਖ ਨਾਮ ਨੁ ਹਰ ਵਖ ਰਾਹੀ ਜਪੇਗਾ
ਮੁਖ ਤੋ ਅਪਨੇ ਆਪ ਹਰਿ ਹਰਿ ੳਚਰ ਜਾਯੇਗਾ ।
ਸਰਬ ਰੋਗ ਕਾ ਅਉਖਦੁ ਨਾਮੁ ॥
ਹਰ ਅਲਗ ਰੋਗ ਵਿਚ ਹਰ ਅਲਗ ਅਉਖਦ ਦੇ ਹੈ ਵੱਖ ਵੱਖ ਨਾਮ
ਹਰ ਅਲਗ ਅਉਖਦ ਦਾ ਹਰ ਅਲਗ ਰੋਗ ਵਿਚ ਹੈ ਵੱਖ ਵੱਖ ਕਾਮ
ਹਰ ਅਲਗ ਅਉਖਦ ਦਾ ਹਰ ਅਲਗ ਰੋਗ ਵਿਚ ਰਾਹੀ ਦੁਆਰਾ ੳਪਯੋਗ ਕੀਤਾ ਜਾਯੇਗਾ
ਮੁਖ ਤੋ ਅਪਨੇ ਆਪ ਹਰਿ ਹਰਿ ੳਚਰ ਜਾਯੇਗਾ ।
ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਪੰਨਾ ਨੰ: 266)
ਸਰਬ ਧਰਮ ਵਿਚ ਸ੍ਰੇਸਟ ਹੈ ਅਪਨਾ ਅਪਨਾ ਅਲਗ ਅਲਗ ਧਰਮ
ਹਰ ਅਲਗ ਨਾਮ ਕੋ ਹਰ ਅਲਗ ਨੇ ਅਲਗ ਅਲਗ ਜਪਨਾ ਹੀ ਹੈ ਨਿਰਮਲ ਅਲਗ ਅਲਗ ਕਰਮ
ਯਹੀ ਹੈ ਉਸਕਾ ਵਯਕਤੀਗਤ ਧਰਮ
ਹਰ ਅਲਗ ਧਰਮ ਦਾ ਹਰ ਅਲਗ ਰਾਹੀ ਪਾਲਨ ਕਰੇਗਾ
ਮੁਖ ਤੋ ਅਪਨੇ ਆਪ ਹਰਿ ਹਰਿ ੳਚਰ ਜਾਯੇਗਾ ।
ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥{ਪੰਨਾ 795}
ਹਰ ਅਲਗ ਸਬਦ ਵਿਚ ਹਰ ਅਲਗ ਰਾਹੀ ਦੇ ਪ੍ਰਾਣ ਨੇ ਅਲਗ ਅਲਗ ਹੈ ਰਹਨਾ
ਹਰ ਅਲਗ ਸਬਦ ਨੂੰ ਹਰ ਅਲਗ ਰਾਹੀ ਨੇ ਹੈ ਅਲਗ ਅਲਗ ਜਪਨਾ
ਹਰ ਅਲਗ ਸਬਦ ਨੂ ਹਰ ਅਲਗ ਰਾਹੀ ਜਪੇਗਾ
ਮੁਖ ਤੋ ਅਪਨੇ ਆਪ ਹਰਿ ਹਰਿ ੳਚਰ ਜਾਯੇਗਾ ।
ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥੪॥ {ਪੰਨਾ 434}
ਹਰ ਅਲਗ ਏਕ ਸਬਦ ਨੂੰ ਹਰ ਅਲਗ ਰਾਹੀ ਨੇ ਹੈ ਅਲਗ ਅਲਗ ਹੈ ਪਹਚਾਨਣਾ
ਹਰ ਅਲਗ ਸਬਦ ਨੂੰ ਹਰ ਅਲਗ ਰਾਹੀ ਪਹਚਾਣ ਲੇਗਾ
ਮੁਖ ਤੋ ਅਪਨੇ ਆਪ ਹਰਿ ਹਰਿ ੳਚਰ ਜਾਯੇਗਾ ।
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ
ਹਰ ਅਲਗ ਗੁਰ (ਗੁਰੁ) ਨੇ ਜੋ ਹਰ ਅਲਗ ਨੂੰ ਹੈ ਕਹਿਆ
ਉਸ ਹਰ ਅਲਗ ਨੂੰ ਹੈ ਹਰ ਅਲਗ ਨੇ ਅਲਗ ਅਲਗ ਮਾੰਨਿਆ (ਮਾਨਹੁ)
ਇਸ ਤਰਹ ਹਰਿ ਹਰਿ ਕਥਾ ਨਿਰਾਲੀ ਨੂੰ ਜਾਨਿਆ
ਹਰ ਅਲਗ ਨੇ ਹਰ ਅਲਗ ਕੋ ਮਾਨਿਆ ।
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥ਪੰਨਾ 982
ਹਰ ਅਲਗ ਗੁਰ ਨੇ ਹਰ ਅਲਗ ਸੇਵਕ ਜਨ ਨੂੰ ਜੋ ਅਲਗ ਹੈ ਕਹਿਆ
ਉਸੇ ਹਰ ਅਲਗ ਨੇ ਅਲਗ ਅਲਗ ਮੰਨਿਆ
ਯਹੀ ਹੈ ਪਰਤਖਿ ਗੁਰੂ ਨਿਸਤਾਰੇ।
ਹਰ ਅਲਗ ਜਨ ਨੇ ਜੋ ਅਲਗ ਹਰ ਗੁਰ ਨੇ ਕਹਿਆ ਹੈ ਦਾ ਪਾਲਨ ਕਰੇਗਾ
ਮੁਖ ਤੋ ਅਪਨੇ ਆਪ ਹਰਿ ਹਰਿ ੳਚਰ ਜਾਯੇਗਾ ।
ਮੈ ਮੂਰਖ ਹਰਿ ਹਰਿ ਜਪੁ ਪੜਿਆ ॥੧॥ {ਪੰਨਾ 163-164}
ਪਰਤੁੰ ਮੈ ਮੁਰਖ ਉਸ ਹਰਿ ਹਰਿ ਜਪੁ ਨੂੰ ਪੜ ਤੋਤਾ ਰਟੰਨ ਕਰਿਆ
ਹਰ ਵੱਖ ਨੇ ਹਰ ਵੱਖ ਦਾ ਪਾਲਨ ਕਰਨਾ ਹੀ ਹੈ ਹਰਿ ਹਰਿ।
ਹਰ ਵੱਖ ਦਾ ਜਦ ਹਰ ਵੱਖ ਪਾਲਨ ਕਰੇਗਾ
ਮੁਖ ਤੋ ਅਪਨੇ ਆਪ ਹਰਿ ਹਰਿ ਉਚਰ ਜਾਯੇਗਾ ।
ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ ॥ {ਪੰਨਾ 457}
ਹਰ ਅਲਗ ਨਾਮ ਕੋ ਹਰ ਅਲਗ ਨੇ ਅਲਗ ਅਲਗ ਜਪਨਾ ਹੀ ਹੈ ਹਰਿ ਹਰਿ ਨਾਮੁ
ਹਰ ਅਲਗ ਨਾਮ ਨੂੰ ਹਰ ਅਲਗ ਰਾਹੀ ਜਪੇਗਾ
ਤੋ (ਜਮ ਕਾਲੁ) ਹੁਕਮ ਨ ਮਾਨਨੇ ਕਾ ਅਪਨਾ ਅਲਗ ਸਮਯ ਕਭੀ ਨ ਆਯੇਗਾ
ਹਰ ਵੱਖ ਦਾ ਜਦ ਹਰ ਵੱਖ ਪਾਲਨ ਕਰੇਗਾ
ਮੁਖ ਤੋ ਅਪਨੇ ਆਪ ਹਰਿ ਹਰਿ ਉਚਰ ਜਾਯੇਗਾ ।
ਆਪੁ ਪਛਾਣੈ ਜਾ ਸਤਿਗੁਰੁ ਪਾਵੈ ॥
ਹਰ ਅਲਗ ਨੇ ਅਪਨੇ ਆਪ ਕੋ ਹੈ ਪਹਚਾਨਣਾ
ਹਰ ਅਲਗ ਜਬ ਅਪਨੇ ਆਪ ਕੋ ਪਹਚਾਣ ਲੇਵੇਗਾ
ਅਪਨੇ ਅਲਗ ਅਸਤਿਤਵ ਕੇ ਅਪਨੇ
ਅਲਗ ਗੁਰ ਸਤਿਗੁਰ ਕੋ ਪਾ ਲੇਵੇਗਾ
29th April 2017 5:39am
Gravatar
Gurmit Singh Barsal (San jose, US)
ਰੁਬਾਈ !!

ਸਹਿਣ, ਨਿਵਣ ,ਮਿੱਠਤ ਤੇ ਸੇਵਾ,
ਗੁਰਮਤਿ ਦੀ ਵਡਿਆਈ ।

ਲੇਕਨ ਨੀਤੀ ਮਜਹਬੀ ਹੋਕੇ,
ਵੱਖਰੀ ਖੇਡ ਰਚਾਈ ।

ਸੰਗਤ ਵਿਚ ਕੋਈ ਭਾਡੇ ਮਾਂਜੇ,
ਜਾਂ ਕੋਈ ਲਾਵੇ ਝਾੜੂ ।

ਸਮਝ ਨਾ ਆਵੇ ਸੇਵਾ ਕਰਦਾ,
ਜਾਂ ਕੋਈ ਸਜਾ ਲਵਾਈ ।।

ਗੁਰਮੀਤ ਸਿੰਘ ‘ਬਰਸਾਲ’ (ਕੈਲਿਫੋਰਨੀਆਂ)
26th April 2017 6:00pm
Gravatar
Gurmit Singh Barsal (San jose, US)
ਧਰਮ ਦੇ ਨਾਂ ਤੇ !!
ਵਰਤਮਾਨ ਦੀ ਕਿਰਤ ਨੂੰ ਛੱਡਕੇ,
ਅਗਲੇ ਪਿਛਲੇ ਜਨਮਾਂ ਕਾਰਣ,
ਬਿਪਰੀ ਆਵਾਗਵਣਾ ਵਾਲਾ,
ਕਰਮ ਪੜ੍ਹਾਉਂਦੇ ਕਰਮ ਦੇ ਨਾਂ ਤੇ ।।

ਇਕਨਾਂ ਮੰਦਰੀਂ ਨੰਗੇ ਬੁੱਤ ਨੇ,
ਇਕਨਾਂ ਨੰਗੇ ਸ਼ਬਦ ਸਜਾਏ,
ਨੰਗੀ ਸ਼ਾਇਰੀ ਦੀ ਮੱਤ ਵੱਖਰੀ,
ਸ਼ਰਧਾ ਆਖਣ ਸ਼ਰਮ ਦੇ ਨਾਂ ਤੇ ।।

ਕੁਦਰਤ ਜਿਹੜੇ ਨਿਯਮ `ਚ ਚਲਦੀ,
ਉਹ ਬ੍ਰਹਿਮੰਡੀ ਧਰਮ ਸਦਾਏ,
ਹਰ ਘਟਨਾ ਦਾ ਨਿਯਮ, ਧਰਮ ਹੈ,
ਦੁਨੀਆਂ ਮਰਦੀ ਭਰਮ ਦੇ ਨਾਂ ਤੇ ।।

ਧਰਮ ਹੁੰਦਾ ਗੁਣ ਧਾਰਨ ਕਰਨਾ,
ਕੁਦਰਤ ਦੇ ਨਿਯਮਾ ਸੰਗ ਤੁਰਨਾਂ,
ਲੇਕਨ ਅਜਬ ਪਸਾਰਾ ਜੱਗ ਦਾ,
ਧਰਮ ਬਿਨਾਂ ਸਭ ਧਰਮ ਦੇ ਨਾਂ ਤੇ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
24th April 2017 9:39am
Gravatar
Dalvinder Singh Grewal (Ludhiana, India)
ਜੁੜਿਆਂ ਦੇ ਭਾਗ ਖੁਲ੍ਹਦੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਿਛੁੜੇ ਨੇ ਖਾਕ ਰੁਲਦੇ, ਜੁੜਿਆਂ ਦੇ ਭਾਗ ਖੁਲ੍ਹਦੇ।
ਹੋਵੇ ਜੇ ਮਿਹਰ ਤੇਰੀ, ਸੁਕੇ ਵੀ ਫਲਦੇ ਫੁਲਦੇ।
ਹੈ ਕੌਣ ਤੇਰੇ ਵਰਗਾ? ਥਾਹ ਤੇਰੀ ਕੌਣ ਜਾਣੇ?
ਲ਼ੱਭਣ ਜੋ ਨਿਕਲੇ, ਆਖਿਰ, ਜੰਗਲ-ਪਹਾੜ ਰੁਲਦੇ।
ਇਹ ਭਟਕਣਾਂ ਨਾਂ ਮੁੱਕੇ, ਨਾ ਸਮਝ ਆਵੇ ਤੇਰੀ,
ਜੋ ਜਾਣ ਲੈਂਦੇ ਤੈਨੂੰ, ਉਹ ਤਾਂ ਬੋਲਣਾ ਵੀ ਭੁਲਦੇ।
ਅਪਣੀ ਪਛਾਣ ਔਖੀ, ਨਾ ਸਮਝ ਹੋਵੇ ਮਾਇਆ,
ਅੰਦਰ ਤੇ ਬਾਹਰ ਇੱਕੋ, ਵਿੱਚੋਂ ਹੀ ਭੇਦ ਖੁਲ੍ਹਦੇ।
ਵਾਹ!ਕਿਰਤ ਤੇਰੀ ਅਚਰਜ, ਵਿਚ ਸਜਿਆ ਆਪ ਤੂੰ ਹੀ,
ਸਭ ਚਲਦੇ ਚਲਦੇ ਨਿਕਲੇ, ਕੁਝ ਮਸਤ ਕੁਝ ਨੇ ਘੁਲਦੇ।
ਰੱਖ ਮਿਹਰ ਮੇਰੇ ਸਾਈਆਂ, ਰੱਖ ਜੋੜ ਅਪਣੇ ਚਰਨੀਂ,
ਇਹ ਸਾਹ ਨਾਂ ਸਾਂਭ ਹੁੰਦੇ, ਪਲ ਪਲ ਨੇ ਜਾਂਦੇ ਡੁਲ੍ਹਦੇ।
ਵਿਛੁੜੇ ਨੇ ਖਾਕ ਰੁਲਦੇ, ਜੁੜਿਆਂ ਦੇ ਭਾਗ ਖੁਲ੍ਹਦੇ।
ਹੋਵੇ ਜੇ ਮਿਹਰ ਤੇਰੀ, ਸੁਕੇ ਵੀ ਫਲਦੇ ਫੁਲਦੇ।

ਏਕੰਕਾਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਏਕੰਕਾਰ, ਧੰਨ ਨਿਰੰਕਾਰ।
ਸਤਿਨਾਮ ਜੀ, ਸਤਿ ਕਰਤਾਰ।
ਸਾਰੇ ਜੱਗ ਦਾ ਕਰਤਾ ਜੋ,
ਵਿਸ਼ਵ ਦਾ ਹੈ ਉਹ ਹੀ ਆਧਾਰ।
ਸਾਰੀ ਵਸਤ ਦਾ ਰਚਿਤਾ ਹੈ,
ਜੋ ਪਾਇਆ ਸੋ ਏਕਾ ਵਾਰ।
ਹੁਕਮ ਉਦ੍ਹੇ ਵਿਚ ਸਾਰੇ ਨੇ,
ਉਸਦੀ ਨਜ਼ਰੇ ਹਰ ਆਕਾਰ।
ਚਲੋ-ਚਲੀ ਦਾ ਸਿਸਟਮ ਵਾਹ!
ਹਰ ਕੋਈ ਏਥੇ ਚੱਲਣਹਾਰ।
ਇਕੋ ਸੱਚ ਜੋ, ਉਹ ਹੀ ਸੱਚ,
ਦੁਨੀਆਂ ਝੂਠੀ ਬਿਨਸਨਹਾਰ।
ਬਿੰਦੂ ਜੀਵ ਕੀ ਜਾਣੇ ਸੱਚ,
ਪਾਵੇ ਕੀਕੂੰ ਪਾਰਾਵਾਰ?
ਰੱਖੀਂ ਮਿਹਰ ਇਹੋ ਅਰਜ਼ੋਈ,
ਦੇ ਦੇ ਇੱਕੋ ਨਾਮ ਆਧਾਰ।
ਏਕੰਕਾਰ, ਧੰਨ ਨਿਰੰਕਾਰ।
ਸਤਿਨਾਮ ਤੂੰ ਸਤਿ ਕਰਤਾਰ।
21st April 2017 7:50pm
Gravatar
NARENDRA PAL SINGH SALUJA (raipur cg, India)
ਬਹੁਤ ਵਧਿਆ
21st April 2017 9:53pm
Gravatar
NARENDRA PAL SINGH SALUJA (raipur cg, India)
ਇਸ ਤਰਾਂ ਦੀ ਦੁਸਰੀ ਪਂਕਤੀ ਦੇਖੋ ।
ਨਾਨਕ ਸਾਚੁ ਕਹੈ ਬੇਨੰਤੀ ਮਨੁ ਮਾਂਜੈ ਸਚੁ ਸੋਈ ॥੪॥੧॥ {ਪੰਨਾ 687-688}
ਮਨੁ ਮਾਂਜੈ ਸਚੁ ਸੋਈ ॥੪॥੧॥
ਮਨੁ ਹਰ ਅਲਗ ਵਿਆਪਕ ਤੇ ਵਯਕਤੀਗਤ ਮਨ
ਸਚੁ ਹਰ ਅਲਗ ਵਿਆਪਕ ਤੇ ਵਯਕਤੀਗਤ ਸਚ
ਕਿਉਕੀਂ ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥
ਮੰਨੁ ਧੋਵਹੁ ਸਬਦਿ ਲਾਗਹੁ ਵਿਆਪਕ ਤੇ ਵਯਕਤਿਗਤ ਮੰਨ ਵਿਆਪਕ ਤੇ ਵਯਕਤਿਗਤ ਕ੍ਰਿਯਾ ਧੋਵਹੁ ਵਿਆਪਕ ਤੇ ਵਯਕਤਿਗਤ ਸਬਦ ਵਿਚ ਵਿਆਪਕ ਤੇ ਵਯਕਤਿਗਤ ਕ੍ਰਿਯਾ ਲਾਗਹੁ
ਸਬਦਿ ਅਲਗ ਅਲਗ ਸਬਦ( ਵਿਚਾਰ) ਵਿਚ
ਚੂੰਕਿ ਹਰ ਅਲਗ ਮਨ (ਮਨੁ) ਹਰ ਅਲਗ ਸਬਦ (ਸਬਦੁ) ਕੇ ਦੁਆਰਾ ਸਾਫ ਹੋਤਾ ਹੈ ਇਸਲਿਏ
ਕਰਮ ਸਿੰਘ ਦਾ ਮਨ ਜਿਸ ਅਲਗ ਸਬਦ(ਵਿਚਾਰ) ਦੇ ਨਾਲ ਸਾਫ ਹੁੰਦਾ ਹੈ ਵਹ ਸਿਰਫ ਕਰਮ ਸਿੰਘ ਦਾ ਸਚ ਹੈ ।
ਪਰਮ ਸਿੰਘ ਦਾ ਮਨ ਜਿਸ ਅਲਗ ਸਬਦ(ਵਿਚਾਰ) ਦੇ ਨਾਲ ਸਾਫ ਹੁੰਦਾ ਹੈ ਵਹ ਸਿਰਫ ਪਰਮ ਸਿੰਘ ਦਾ ਸਚ ਹੈ ।
ਚਰਣ ਸਿੰਘ ਦਾ ਮਨ ਜਿਸ ਅਲਗ ਸਬਦ(ਵਿਚਾਰ) ਦੇ ਨਾਲ ਸਾਫ ਹੁੰਦਾ ਹੈ ਵਹ ਸਿਰਫ ਚਰਣ ਸਿੰਘ ਦਾ ਸਚ ਹੈ।
ਮਾਨ ਸਿੰਘ ਦਾ ਮਨ ਜਿਸ ਅਲਗ ਸਬਦ(ਵਿਚਾਰ) ਦੇ ਨਾਲ ਸਾਫ ਹੁੰਦਾ ਹੈ ਵਹ ਸਿਰਫ ਮਾਨ ਸਿੰਘ ਦਾ ਸਚ ਹੈ ।
ਸਾਮ ਸਿੰਘ ਦਾ ਮਨ ਜਿਸ ਅਲਗ ਸਬਦ(ਵਿਚਾਰ) ਦੇ ਨਾਲ ਸਾਫ ਹੁੰਦਾ ਹੈ ਵਹ ਸਿਰਫ ਸਾਮ ਸਿੰਘ ਦਾ ਸਚ ਹੈ ।
ਫੌਜਾ ਸਿੰਘ ਦਾ ਮਨ ਜਿਸ ਅਲਗ ਸਬਦ (ਵਿਚਾਰ) ਦੇ ਨਾਲ ਸਾਫ ਹੁੰਦਾ ਹੈ ਵਹ ਸਿਰਫ ਫੌਜਾ ਸਿੰਘ ਦਾਂ ਸਚ ਹੈ ।
*
*
*
ਹਰ ਕਿਸੀ ਦਾ ਮਨ ਜਿਸ ਅਲਗ ਅਲਗ ਸਬਦ(ਵਿਚਾਰ) ਦੇ ਨਾਲ ਸਾਫ ਹੁੰਦਾ ਹੈ ਵਹ ਹਰ ਕਿਸੀ ਦਾ ਅਪਨਾ ਅਪਨਾ ਅਲਗ ਅਲਗ ਸਚ ਹੈ । ਅਪਨੇ ਅਪਨੇ ਅਲਗ ਅਲਗ ਸਚ ਵਾਸਤੇ ਸਬਦ ਸਚੁ ਵਰਤਿਆ ਗਿਯਾ ਹੈ।ਜੋ ਵਿਆਪਕ ਤੇ ਵਯਕਤੀਗਤ ਹੈ ।
ਹਰ ਬੰਦਾ ਜਦ ਅਪਨੇ ਅਪਨੇ ਹਰ ਦਾ ਪਾਲਨ ਕਰਦਾ ਹੈ ਤਾਂ ਉਸਦੇ ਵਾਸਤੇ ਹਰਿ ਹਰਿ ਸਬਦ ਦਾ ਪ੍ਰਯੋਗ ਹੁੰਦਾ ਹੈ ।ਪਹਲਾ ਹਰਿ ਉਸਕੇ ਅਪਨੇ ਅਲਗ ਗੁਰ ਸਬਦ (ਵਿਚਾਰ) ਕੇ ਲਿਯੇ ਦੁਸਰਾ ਹਰਿ ਉਸਕੇ ਅਪਨੇ(ਅਲਗ) ਲਿਯੇ ਹੈ।
ਸੂਤ੍ਰ ਹੁਕਮਿ ਸਾਰੇ ਵਖ ਵਖ ਬੰਦੇ ਅਪਨੇ ਅਪਨੇ ਅਲਗ ਅਲਗ ਹੁਕਮ (ਹੁਕਮੁ) ਦਾ ਅਲਗ ਅਲਗ ਪਾਲਨ ਕਰਦੇ ਹਨ ਤਾਂ ਉਨਾ ਵਾਸਤੇ ਸ਼ਬਦ ਹੁਕਮਿ ਵਰਤਿਆ ਗਿਆ ਹੈ।ਅਪਨੇ ਅਪਨੇ ਵਖ ਵਖ ਹੁਕਮ (ਹੁਕਮੁ) ਵਿਚ।

ਯਹੀ ਹਰਿ ਹੈ । ਯਹ ਸ਼ਬਦ ਵਿਆਪਕ ਤੇ ਵਯਕਤੀਗਤ ਹੈ।
ਹਰਿ ਆਪੇ ਸਬਦੁ ਸੁਰਤਿ ਧੁਨਿ ਆਪੇ ॥ {ਪੰਨਾ 165}
ਹਰਿ ਆਪੇ ਸਬਦੁ ਯਹ ਪੰਕਤੀ ਉਪਰੋਕਤ ਗਲ ਦੀ ਪੁਸਟੀ ਕਰਦੀ ਹੈ।
ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ ॥ {ਪੰਨਾ 27-28
ਜਿਨ ਜਿਸ ਵਯਕਤੀ ਨੇ
ਸਬਦਿ (ਹਰ ਅਲਗ )ਵਯਕਤੀਗਤ ਗੁਰ ਸਬਦ (ਵਿਚਾਰ) ਕੋ
ਗੁਰੂ ਗੁਰ ਔਰ ਗੁਰੁ ਕੇ ਦੁਆਰਾ
ਸੁਣਿ (ਹਰ ਅਲਗ) ਨੇ ਵਯਕਤੀਗਤ ਸੁਂਣ ਕੇ
ਮੰਨਿਆ (ਹਰ ਅਲਗ) ਵਯਕਤੀਗਤ ਕੋ ਮਾਨ ਲਿਯਾ ਹੈ
ਤਿਨ ਮਨਿ ਉਸ ਹਰ ਅਲਗ ਵਯਕਤੀਗਤ ਮਨ ਵਿਚ
ਧਿਆਇਆ (combination ) ਵਾਲੀ ਕ੍ਰਿਯਾ
ਹਰਿ ਹਰ ਅਲਗ ਹਰ ਵਿਚ
ਸੋਇ ਹਰ ਅਲਗ ਕ੍ਰਿਆ
ਜਿਸ ਵਯਕਤੀ ਨੇ ਅਪਨੇ ਹਰ ਅਲਗ ਵਯਕਤੀਗਤ ਗੁਰ ਸਬਦ ਕੋ (ਸਬਦਿ) ਗੁਰੂ (ਗੁਰ ਔਰ ਗੁਰੁ )ਕੇ ਦੁਆਰਾ ਅਲਗ ਅਲਗ ਸੁਣ ਕੇ (ਸੁਣਿ) ਅਲਗ ਅਲਗ ਮਾਨ ਲਿਯਾ ਹੈ ਔਰ ਉਸੇ (ਸਬਦਿ) ਹਰ ਅਲਗ ਮਨ ਵਿਚ ਧਿਆਇਆ (combination ਵਾਲੀ ਕ੍ਰਿਯਾ) ਹੈ ਹੀ ਉਸਕਾ ਅਪਨਾ ਅਪਨਾ ਅਲਗ ਅਲਗ ਵਿਆਪਕ ਤੇ ਵਯਕਤੀਗਤ ਹਰਿ ਹੈ ।
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ
ਜੋ ਵਿਆਪਕ ਤੇ ਵਯਕਤੀਗਤ ਹਰ ਅਲਗ ਗੁਰ (ਗੁਰੁ) ਨੇ ਹਰ ਅਲਗ ਕੋ ਕਹ ਰਹੈਂ ਹੈ ੳਸੇ ਅਲਗ ਅਲਗ ਮਾਨਨਾ (ਮਾਨਹੁ) ਹੈ ਯਹੀ ਹਰਿ ਹਰਿ ਕਥਾ ਨਿਰਾਲੀ ਹੈ । ਯਹਾਂ ਪਰ ਹਰ ਅਲਗ ਨੇ ਹਰ ਅਲਗ ਕਾ ਪਾਲਨ ਕਰਨਾ ਹੈ।
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥ਪੰਨਾ 982
ਵਿਆਪਕ ਤੇ ਵਯਕਤੀਗਤ ਹਰ ਅਲਗ ਗੁਰ(ਗੁਰੁ) ਨੇ ਬਾਣੀ ਕੇ ਦੁਆਰਾ ਜੋ ਅਲਗ ਅਲਗ ਕਹ ਰਹੈਂ ਹੈ ੳਸੇ ਹਰ ਅਲਗ ਸੇਵਕ (ਸੇਵਕ) ਤੇ ਹਰ ਅਲਗ ਜਨ (ਜਨੁ) ਨੇ ਅਲਗ ਅਲਗ ਮਾਨੇ (ਮਾਨੈ) ਅਲਗ ਅਲਗ ਸਾੱਛਾਤ ਰੂਪ ਵਿਚ (ਪਰਤਖਿ) ਗੁਰੂ( ਗੁਰ ਔਰ ਗੁਰੁ ) ਕੇ ਦੁਆਰਾ ਨਿਸਤਾਰੇ ਜਾਵੇਗੇਂ। ਪਰਤੁੰ
ਮੈ ਮੂਰਖ ਹਰਿ ਹਰਿ ਜਪੁ ਪੜਿਆ ॥੧॥ {ਪੰਨਾ 163-164}
ਔਰ ਮੈ ਮੂਰਖ ਹੂੰ ਜੋ ਇਸੇ ਹਰਿ ਹਰਿ ਜਪੁ ਪੜ ਰਹਾਂ ਹੂੰ । ਤੋਤਾ ਰਟੰਤ ਕਰ ਰਹਾ ਹੂੰ
ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਪੰਨਾ ਨੰ: 266)
ਮਹਿ ਵਿਆਪਕ ਤੇ ਵਯਕਤੀਗਤ ਹਰ ਅਲਗ ਕ੍ਰਿਯਾ
ਧਰਮੁ ਵਿਆਪਕ ਤੇ ਵਯਕਤੀਗਤ ਹਰ ਕਾ ਅਲਗ ਧਰਮ
ਸਭ ਧਰਮ ਵਿਚ
ਕਰਮ ਸਿੰਘ ਕੇ ਲਿਯੇ ਕਰਮ ਸਿੰਘ ਕਾ ਵਯਕਤੀਗਤ ਧਰਮ ਸ੍ਰੇਸਟ ਹੈ
ਪਰਮ ਸਿੰਘ ਕੇ ਲਿਯੇ ਪਰਮ ਸਿੰਘ ਕਾ ਵਯਕਤੀਗਤ ਧਰਮ ਸ੍ਰੇਸਟ ਹੈ
ਚਰਣ ਸਿੰਘ ਕੇ ਲਿਯੇ ਚਰਣ ਸਿੰਘ ਕਾ ਵਯਕਤੀਗਤ ਧਰਮ ਸ੍ਰੇਸਟ ਹੈ
ਮਾਨ ਸਿੰਘ ਕੇ ਲਿਯੇ ਮਾਨ ਸਿੰਘ ਕਾ ਵਯਕਤੀਗਤ ਧਰਮ ਸ੍ਰੇਸਟ ਹੈ
ਸਾਮਸਿੰਘ ਕੇ ਲਿਯੇ ਸਾਮ ਸਿੰਘ ਕਾ ਵਯਕਤੀਗਤ ਧਰਮ ਸ੍ਰੇਸਟ ਹੈ
ਫੌਜਾ ਸਿੰਘ ਕੇ ਲਿਯੇ ਫੌਜਾ ਸਿੰਘ ਕਾ ਵਯਕਤੀਗਤ ਧਰਮ ਸ੍ਰੇਸਟ ਹੈ
*
*
*ਹਰ ਕਿਸੀ ਕੇ ਲਿਯੇ ਉਸਕਾ ਅਪਨਾ ਅਪਨਾ ਅਲਗ ਅਲਗ ਵਯਕਤੀਗਤ ਧਰਮ ਹੀ ਸ੍ਰੇਸਟ ਹੈ।
ਇਸੀਲਿਯੇ ਅਗਲੀ ਪੰਕਤੀ ਵਿਚ ਹਰਿ ਕੋ ਨਾਮੁ ਸਬਦ ਆਯਾ ਹੈ ਹਰਿ ਕਾ ਮਤਲਬ ਹਰ ਕਿਸੀ ਕਾ ਅਪਨਾ ਅਪਨਾ ਅਲਗ ਅਲਗ ਵਯਕਤੀਗਤ ਨਿਰਮਲ ਹਰ ਅਲਗ ਕਰਮ (ਕਰਮੁ)
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥ {ਪੰਨਾ 10}
ਹਰਿ ਸਬਦ ਆਪੇ ਗੁਰੁ ਚੇਲਾ ਹੈ ।
ਗੁਰਬਾਣੀ ਵਿਚ ਜਿਥੇ ਹਰਿ ਹਰਿ ਸਬਦ ਆਯਾ ਹੈ ਪਹਲਾ ਹਰਿ ਠਾਕੁਰ ਵਾਸਤੇ ਦੁਸਰਾ ਹਰਿ ਸੇਵਕ ਵਾਸਤੇ ਹੈ।
ਹਰਿ ਹਰਿ ਸਬਦ ਯਮਕ ਅਲੰਕਾਰ ਹੈ ਪਹਲਾ ਹਰਿ ਠਾਕੁਰ ਕੇ ਲਿਯੇ ਹੈ ਦੁਸਰਾ ਹਰਿ ਸੇਵਕ ਕੇ ਲਿਯੇ ਹੈ।
18th April 2017 1:00am
Gravatar
NARENDRA PAL SINGH SALUJA (raipur cg, India)
ਅੇਥੇ ਆਪਾਂ ਦੇਖਾਂਗੇ ਕੀ ਦੋ ਔਕੰੜ ਵਾਲੇ ਸਬਦ ਮਿਲਕੇ ਕਿਸ ਤਰਾਂ ਹਰਿ ਹਰਿ ਸਬਦ ਬਨਾਂਦੇ ਹਨ।
ਸ਼ਵਾਲ ਤੀਸਰਾ ਅਗਰ ਹਰ ਅਲਗ ਅਲਗ ਵਯਕਤੀ ਨੂ ਅਲਗ ਅਲਗ ਖਾਣ ਵਾਲੇ ਪਦਾਰਥ ਖਾਨ ਵਾਸਤੇ ਮਨਾ ਕਰਨਾ ਹੋਵੇ ਤਾਂ ਉਸਨੂ ਭਾਸਾ ਵਿਚ ਕਿਸ ਤਰਹਾ ਲਿਖਿਆ ਜਾਵੇਗਾ ?
ਉਤਰ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ {ਪੰਨਾ 16-17}
ਉਪਰੋਤ ਪੰਕਤੀ ਵਿਚ ਜਿਤੁ ਤੇ ਤਨੁ ਸ਼ਬਦ ਦੇ ਅਰਥ ਵਿਆਪਕ ਤੇ ਵਯਕਤੀਗਤ ਹਨ। ਮਹਿ ਤੇ ਚਲਹਿ ਸਬਦ ਸਰਵਨਾਮ (ਮਨ) ਦੀ ਵਿਆਪਕ ਤੇ ਵਯਕਤੀਗਤ ਅਰੱਥ ਦੇਨ ਵਾਲੀ ਕ੍ਰਿਯਾ ਹਨ । ਏਥੇ ਕਿਸੀ ਵੀ ਇਕ ਖਾਣ ਵਾਲਾ ਪਦਾਰਥ ਨਹੀਂ ਦਸਿਆ ਹੈ ਬਲਕਿ ਜਿਤੁ ਖਾਧੈ ਸ਼ਬਦ ਪ੍ਰਯੋਗ ਕੀਤਾ ਹੈ ਜਿਸ ਵਿਚ ਸੰਸਾਰ ਦੇ ਸਾਰੇ ਖਾਣ ਵਾਲੇ ਅਲਗ ਅਲਗ ਪਦਾਰਥ ਆ ਜਾਦੇਂ ਹਨ। ਚੂੰਕਿ ਇਸ ਵਿਚ ਸਾਰੇ ਖਾਨੇ ਵਾਲੇ ਪਦਾਰਥ ਆ ਜਾਦੇਂ ਹਨ ਇਸਲਿਏ ਕ੍ਰਿਯਾ ਖਾਧੈ ਬਹੁ ਵਚਨ ਦੀ ਲਗਦੀ ਹੈ। ਚੂੰਕਿ ਇਸ ਵਿਚ ਸਾਰੇ ਖਾਨੇ ਵਾਲੇ ਪਦਾਰਥ ਆ ਜਾਂਦੇ ਹਨ ਇਸਲਿਯੇ ਯਹ ਵਿਆਪਕ ਹੈ ਇਨਮੇ ਸੇ ਕੋਇ ਏਕ ਯਾ ਕੁਛ ਪਦਾਰਥ ਹੈ ਜੋ ਵਯਕਤੀਗਤ ਕੇ ਅਤੰਰਗਤ ਆ ਜਾਂਦੇ ਹਨ। ਜੋ ਕਿ ਹਰ ਬੰਦੇ ਵਾਸਤੇ ਅਲਗ ਅਲਗ ਹੁੰਦਾ ਹੈ।
ਤਨੁ ਸ਼ਬਦ ਦੇ ਅੰਤਰਗਤ ਸੰਸਾਰ ਦੇ ਸਾਰੇ ਅਲਗ ਅਲਗ ਤਨ ਆ ਜਾਦੇਂ ਹਨ। ਚੂੰਕਿ ਇਸ ਵਿਚ ਸਾਰੇ ਤਨ ਆ ਜਾਂਦੇ ਹਨ ਐਸ ਕਰਕੇ ਕ੍ਰਿਯਾ ਪੀੜੀਐ ਬਹੁ ਵਚਨ ਦੀ ਲਗਦੀ ਹੈ ।ਇਨਮੇ ਸੇ ਕੋਇ ਇਕ ਤਨ ਯਾ ਕੁਛ ਤਨ । ਇਸ ਤਰਹ ਇਸ ਪੰਕਤੀ ਦੇ ਹਰ ਬੰਦੇ ਵਾਸਤੇ ਅਲਗ ਅਲਗ ਅਰੱਥ ਨਿਕਲਦੇ ਹਨ ਜੋ ਕਿ ਇਸ ਤਰਹ ਹਨ।
ਭਟਾ ਖਾਣ ਦੇ ਨਾਲ ਚਰਮ ਰੋਗੀ ਤਨ ਕਰਮ ਸਿੰਘ ਨੂੰ ਤਕਲੀਫ ਹੁੰਦੀ ਹੈ ਅਤੇ ਸਿਰਫ ਤੇ ਸਿਰਫ ਕਰਮ ਸਿੰਘ ਦੇ ਮਨ ਵਿਚ ਹੀ ਵਿਕਾਰ ਚਲਦੇ ਹਨ।
ਦੁਧ ਪੀਣ ਦੇ ਨਾਲ ਦਸਤ ਰੋਗੀ ਤਨ ਪਰਮ ਸਿੰਘ ਨੂੰ ਪੀੜਾ ਹੁੰਦੀ ਹੈ ਅਤੇ ਸਿਰਫ ਤੇ ਸਿਰਫ ਪਰਮ ਸਿੰਘ ਦੇ ਮਨ ਵਿਚ ਹੀ ਵਿਕਾਰ ਚਲਦੇ ਹਨ।
ਮੀਠਾ ਖਾਣ ਦੇ ਨਾਲ ਸੁਗਰ ਰੋਗੀ ਤਨ ਚਰਨ ਸਿੰਘ ਨੁ ਤਕਲੀਫ ਹੁੰਦੀ ਹੈ ਅਤੇ ਸਿਰਫ ਤੇ ਸਿਰਫ ਚਰਨ ਸਿੰਘ ਦੇ ਮਨ ਵਿਚ ਹੀ ਵਿਕਾਰ ਚਲਦੇ ਹਨ।
ਮੁਸੰਬੀ ਖਾਣ ਦੇ ਨਾਲ ਟੀ ਬੀ ਰੋਗੀ ਤਨ ਮਾਨ ਸਿੰਘ ਨੁ ਤਕਲੀਫ ਹੁੰਦੀ ਹੈ ਅਤੇ ਸਿਰਫ ਤੇ ਸਿਰਫ ਮਾਨ ਸਿੰਘ ਦੇ ਮਨ ਵਿਚ ਹੀ ਵਿਕਾਰ ਚਲਦੇ ਹਨ।
ਆਮ ਖਾਣ ਦੇ ਨਾਲ ਏਸੀਡਿਟੀ ਰੋਗੀ ਤਨ ਸਾਮ ਸਿੰਘ ਨੁ ਤਕਲੀਫ ਹੁੰਦੀ ਹੈ ਅਤੇ ਸਿਰਫ ਤੇ ਸਿਰਫ ਸਾਮ ਸਿੰਘ ਦੇ ਮਨ ਵਿਚ ਹੀ ਵਿਕਾਰ ਚਲਦੇ ਹਨ।
ਆਇਸਕਰੀਮ ਖਾਣ ਦੇ ਨਾਲ ਕਫ ਰੋਗੀ ਤਨ ਫੌਜਾ ਸਿੰਘ ਨੁ ਤਕਲੀਫ ਹੁੰਦੀ ਹੈ ਅਤੇ ਸਿਰਫ ਸਿਰਫ ਫੌਜਾ ਸਿੰਘ ਦੇ ਮਨ ਵਿਚ ਹੀ ਵਿਕਾਰ ਚਲਦੇ ਹਨ।
*
*
*
*
15

ਇਸਤਰਾਂ ਆਪਾਂ ਨੇ ਦੇਖਿਆ ਕੀ ਉਪਰ ਲਿਖੀ ਪੰਕਤੀ ਦਾ ਤਨ ਕਰਮ ਸਿੰਘ ਵਾਸਤੇ ਭਟਾ ਪਰਮ ਸਿੰਘ ਵਾਸਤੇ ਦੁਧ ਚਰਨ ਸਿੰਘ ਵਾਸਤੇ ਮੀਠਾ ਮਾਨ ਸਿੰਘ ਵਾਸਤੇ ਮੁਸੰਬੀ ਸਾਮ ਸਿੰਘ ਵਾਸਤੇ ਆਮ ਫੌਜਾ ਸਿੰਘ ਵਾਸਤੇ ਆਇਸਕਰੀਮ ਨੁਕਸਾਨ ਦਾਯਕ ਹਨ। ਸਾਰੇ ਖਾਣ ਵਾਲੇ ਪਦਾਰਥ ਵਿਆਪਕ ਹੈ।ਹਰ ਬੰਦੇ ਦੇ ਵਖਰੇ ਵਖਰੇ ਖਾਨ ਵਾਲੇ ਪਦਾਰਥ ਜਿਸ ਦੇ ਨਾਲ ਹਰ ਉਸ ਵਿਸੇਸ ਅਲਗ ਬੰਦੇ ਨੂੰ ਹੀ ਤਕਲੀਫ ਹੁੰਦੀਂ ਹੈ ੳਸਦਾ ਵਯਕਤੀਗਤ ਹੈ। ਖਾਨੇ ਵਾਲੇ ਸਾਰੇ ਅਲਗ ਅਲਗ ਪਦਾਰਥ ਭਟਾ ਦੁਧ ਮੀਠਾ ਮੁਸਮਬੀ ਆਮ ਆੲਸਕਰੀਮ * * * * * ਅਲਗ ਅਲਗ ਤਨ ਕ੍ਰਮਸ਼ ਕਰਮ ਸਿੰਘ ਪਰਮ ਸਿੰਘ ਚਰਨ ਸਿੰਘ ਮਾਨ ਸਿੰਘ ਸਾਮ ਸਿੰਘ * * * * ਨੂ ਨੁਕਸਾਨ ਪਹੁਚਾਦੇਂ ਹਨ।ਹਰ ਅਲਗ ਪਦਾਰਥ ਹਰ ਅਲਗ ਤਨ ਕੇ ਲਿਯੇ।
__1___ਜਿਤੁ ਖਾਧੈ ¬__2___ ਤਨੁ ਪੀੜੀਐ ਮਨ__3___ ਮਹਿ _4__ ਚਲਹਿ ਵਿਕਾਰ ॥੧॥ ਰਹਾਉ
1 ਨੰਬਰ ਵਾਲੀ ਖਾਲੀ ਜਗਹ ਪਰ ਅਲਗ ਅਲਗ ਖਾਨੇ ਵਾਲੇ ਪਦਾਰਥ ਲਿਖੇ ਜਾਵੇਗੇਂ । 2 ਨੰਬਰ ਵਾਲੀ ਖਾਲੀ ਜਗਹ ਪਰ ਅਲਗ ਅਲਗ ਵਯਕਤੀ ਕਾ ਨਾਮ ਲਿਖਾ ਜਾਵੇਗਾ। 3 ਔਰ 4 ਨੰਬਰਵਾਲੀ ਖਾਲੀ ਜਗਹ ਪਰ ਵਹ ਨਾਮ ਅਵੇਗਾ ਜੋ ਕਿ 2 ਨੰਬਰ ਪਰ ਲਿਖਾ ਗਿਆ ਹੈ।
1 2 3 4
ਭਟਾ ਕਰਮ ਸਿੰਘ ਕਰਮ ਸਿੰਘ ਕੇ ਮਨ ਵਿਚ ਚਲਤੇ ਹੈ
ਦੁਧ ਪਰਮ ਸਿੰਘ ਪਰਮ ਸਿੰਘ ਕੇ ਮਨ ਵਿਚ ਚਲਤੇ ਹੈ
ਮੀਠਾ ਚਰਨ ਸਿੰਘ ਚਰਨ ਸਿੰਘ ਕੇ ਮਨ ਵਿਚ ਚਲਤੇ ਹੈ
ਮੁਸੰਬੀ ਮਾਨ ਸਿੰਘ ਮਾਨ ਸਿੰਘ ਕੇ ਮਨ ਵਿਚ ਚਲਤੇ ਹੈ
ਆਮ ਸਾਮ ਸਿੰਘ ਸਾਮ ਸਿੰਘ ਕੇ ਮਨ ਵਿਚ ਚਲਤੇ ਹੈ
ਆਇਸਕਰੀਮ ਫੌਜਾ ਸਿੰਘ ਫੌਜਾ ਸਿੰਘ ਕੇ ਮਨ ਵਿਚ ਚਲਤੇ ਹੈ
*
*

*
ਹਰ ਅਲਗ ਪਦਾਰਥ ਹਰ ਅਲਗ ਵਯਕਤੀ ਹਰ ਅਲਗ ਵਯਕਤੀ ਕੇ ਮਨ ਵਿਚ ਚਲਤੇ ਹੈ।
16
ਐਸ ਪੰਕਤੀ ਵਿਚ ਹਰ ਅਲਗ ਬੰਦੇ ਨੂੰ ਇਕ ਯਾ ਕੁਛ ਅਲਗ ਪਦਾਰਥ ਖਾਣ ਵਾਸਤੇ ਮਨਾ ਕਿਤਾ ਜਾ ਰਿਹਾ ਹੈ।
ਸ਼ਾਨੁ ੳਪਦੇਸ ਦਾ ਪਾਲਨ ਕਿਸ ਤਰਾਂ ਕਰਨਾ ਹੈ
ਕਰਮਸਿੰਘ ਨੇ ਭਟਾ ਨਹੀਂ ਖਾਨਾ ਹੈ।
ਪਰਮ ਸਿੰਘ ਨੇ ਦੁਧ ਨਹੀਂ ਪੀਨਾ ਹੈ
ਚਰਨ ਸਿੰਘ ਨੇ ਮੀਠਾ ਨਹੀਂ ਖਾਨਾ ਹੈ।
ਮਾਨ ਸਿਂਘ ਨੇ ਮੁਸੰਬੀ ਨਹੀਂ ਖਾਂਨੀ ਹੈ।
ਸਾਮ ਸਿੰਘ ਨੇ ਆਮ ਨਹੀਂ ਖਾਨਾ ਹੈ।
ਫੌਜਾ ਸਿੰਘ ਨੇ ਆਇਸਕਰੀਮ ਨਹੀਂ ਖਾਨੀ ਹੈ।
*
*
*ਹਰ ਬੰਦੇ ਨੇ ਹਰ ਵੋ ਅਲਗ ਪਦਾਰਥ ਨਹੀਂ ਖਾਨਾ ਹੈ।
ਹਰ ਬੰਦਾ ਜਦ ਅਪਨੇ ਅਪਨੇ ਹਰ ਦਾ ਪਾਲਨ ਕਰਦਾ ਹੈ। ਤਾਂ ੳਸਦੇ ਵਾਸਤੇ ਹਰਿ ਹਰਿ ਸਬਦ ਪ੍ਰਯੋਗ ਹੋਂਦਾ ਹੈ।
ਯਹੀਂ ਸੇ ਹਮੇ ਹਰਿ ਪੜੁ ਹਰਿ ਲਿਖੁ ਹਰਿ ਜਪਿ ਹਰਿ ਗਾਉ ਕੋ ਸਮਝਨਾ ਹੈ।
ਹਰ ਉਸ ਸਬਦ ਦਾ ਜਿਸ ਵਿਚ ਔਕੰੜ ਤੇ ਸਿਹਾਰੀ ਦਾ ਪ੍ਰਯੋਗ ਹੋਵੇ ਦੇ ਹਰ ਬੰਦੇ ਵਾਸਤੇ ਅਲਗ ਅਲਗ ਅਰੱਥ ਨਿਕਲਦੇ ਹਨ । ਜੋ ਕਿ ਉਸਦਾ ਅਪਨਾ ਵਯਕਤੀਗਤ ਹੁੰਦਾ ਹੈ ।ਹਰ ਵਯਕਤੀਗਤ ਸਬਦ ਦਾ ਹਰ ਅਲਗ ਵਯਕਤੀ ਦੁਆਰਾ ਵਯਕਤੀਗਤ ਰੁਪ ਵਿਚ ਅਲਗ ਅਲਗ ਪਾਲਨ ਕਰਨਾ ਹੀ ਹਰਿ ਹਰਿ ਕਹਲਾਤਾ ਹੈ । ਇਸੀਲਿਯੇ ਜਂਹਾ ਵਿਆਪਕ ਤੇ ਵਯਕਤੀਗਤ ਹਰਿ ਸਬਦ ਆਯਾ ਹੈ ਉਸਕੇ ਸਾਥ ਪੜੁ ਲਿਖੁ ਜਪਿ ਕਾ ਪ੍ਰਯੋਗ ਹੁਆ ਹੈ ਜੋ ਕਿ ਵਿਆਪਕ ਤੇ ਵਯਕਤੀਗਤ ਹਰਿ ਕੀ ਵਿਆਪਕ ਤੇ ਵਯਕਤੀਗਤ ਕ੍ਰਿਯਾ ਹੈ ।
ਹਰਿ ਪੜੁ ਹਰਿ ਲਿਖੁ ਹਰਿ ਜਪਿ ਹਰਿ ਗਾਉ ਹਰਿ ਭਉਜਲੁ ਪਾਰਿ ਉਤਾਰੀ ॥ {ਪੰਨਾ 669}
ਸੂਤ੍ਰ ਹੁਕਮਿ ਸਾਰੇ ਵੱਖ ਵੱਖ ਬੰਦੇ ਅਪਨੇ ਅਪਨੇ ਅਲਗ ਅਲਗ ਹੁਕਮ (ਹੁਕਮੁ) ਦਾ ਅਲਗ ਅਲਗ ਪਾਲਨ ਕਰਦੇ ਹਨ ਤਾਂ ਉਨਾ ਵਾਸਤੇ ਸ਼ਬਦ ਹੁਕਮਿ ਵਰਤਿਆ ਗਿਆ ਹੈ।ਅਪਨੇ ਅਪਨੇ ਵੱਖ ਵੱਖ ਹੁਕਮ ਵਿਚ।
ਹਰ ਬੰਦਾ ਜਦ ਅਪਨੇ ਅਪਨੇ ਹਰ ਦਾ ਪਾਲਨ ਕਰਦਾ ਹੈ ਤਾਂ ਉਸਦੇ ਵਾਸਤੇ ਹਰਿ ਹਰਿ ਸਬਦ ਦਾ ਪ੍ਰਯੋਗ ਹੁੰਦਾ ਹੈ। ਯਹੀ ਹਰਿ ਹਰਿ ਕਹਲਾਤਾ ਹੈ। ਪਹਲਾ ਹਰਿ ਅਲਗ ਪਦਾਰਥ ਕੇ ਲਿਯੇ ਦੁਸਰਾ ਹਰਿ ਅਲਗ ਤਨ ਕੇ ਲਿਯੇ। ਅਗਲੀ ਪੰਕਤੀ ਵਿਚ ਯਹ ਹੋਰ ਵੀ ਸਾਫ ਹੋ ਜਾਂਦਾ ਹੈ।ਜੋ ਕਿ ਮਨ ਦੇ ਬਾਰੇ ਵਿਚ ਹੈ।
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
ਇਸ ਤਰਾਂ ਦੀ ਦੁਸਰੀ ਪਂਕਤੀ ਦੇਖੋ ।
ਨਾਨਕ ਸਾਚੁ ਕਹੈ ਬੇਨੰਤੀ ਮਨੁ ਮਾਂਜੈ ਸਚੁ ਸੋਈ ॥੪॥੧॥ {ਪੰਨਾ 687-688}
18th April 2017 12:54am
Gravatar
NARENDRA PAL SINGH SALUJA (raipur cg, India)
ਹੁਕਮਿ ਹਰ ਬੰਦਾ ਅਪਨੇ ਅਪਨੇ ਅਲਗ ਅਲਗ ਹੁਕਮ (ਹੁਕਮੁ) ਦਾ ਅਲਗ ਅਲਗ ਪਾਲਨ ਕਰਦਾ ਹੈ ਤਾਂ ਉਨਾ ਵਾਸਤੇ ਸ਼ਬਦ ਹੁਕਮਿ ਵਰਤਿਆ ਗਿਆ ਹੈ। ਹਰ ਬੰਦਾ ਅਪਨੇ ਅਪਨੇ ਵੱਖ ਵੱਖ ਹੁਕਮ ਵਿਚ।
ਹੁਕਮੀ ਹੁਕਮੁ ਤੇ ਹੁਕਮ ਕੇ (ਪਾਲਨ) ਦੁਆਰਾ
ਗੁਰ ਸਾਰਿਆਂ ਵਾਸਤੇ ਏਕ ਜੈਸਾ ਗੁਰ
ਗੁਰੁ ਸਾਰੇ ਵੱਖ ਵੱਖ ਬੰਦਿਆ ਦੇ ਵੱਖ ਵੱਖ ਗੁਰ ਵਾਸਤੇ ਗੁਰੁ ਸਬਦ ਵਰਤਿਆ ਗਯਾ ਹੈ
ਬਹੁਤ ਸਾਰੇ ਅਲਗ ਅਲਗ ਗੁਰ ਵਿਆਪਕ ਹੈ ਉਸ ਵਿਚ ਹਰ ਵਿਯਕਤੀ ਦਾ ਅਪਨਾ ਅਪਨਾ ਅਲਗ ਅਲਗ ਗੁਰ ਉਸਦਾ ਵਯਕਤੀਗਤ ਹੈ
ਗੁਰੂ ਗੁਰ ਤੇ ਗੁਰੁ ਦੇ ਪਾਲਨ ਦੇ ਦੁਆਰਾ

ਯਹੀ ਵਹ ਗਣਿਤ ਦਾ ਸੁਤ੍ਰ ਹੈ ਜਿਸਦੇ ਦੁਆਰਾ ਸਾਨੂੰ ਔਕੰੜ( ੁ) ਦੁਲੌਕੰੜ ( ਰੂ ) ਸਿਹਾਰੀ ( ਿ) ਤੇ ਬਿਹਾਰੀ (ਮੀ ) ਜੋ ਕਿ ਸਬਦ ਦੇ ਆਖਰੀ ਅਖੱਰ ਨਾਲ ਲੱਗੇ ਹੁੰਦੇ ਹਣ ਵਾਲੇ ਸਬਦ ਕਾ ਅਰੱਥ ਨਿਕਾਲਨਾ ਹੈ।
ਯਹ ਸੁਤ੍ਰ ਗੁਰਬਾਨੀ ਦੀ ਹਰ ਪੰਕਤੀ ਵਿਚ ਸਹੀ ੳਤਰੇਗਾ।
ਆਪੇ ਬੀਜਿ ਆਪੇ ਹੀ ਖਾਹੁ ॥
ਕਰਮ ਸਿੰਘ ਨੇ ਜੋ (ਅਲਗ) ਬੀਜਿਆ ਹੈ ਉਸ ਨੂੰ ਸਿਰਫ ਕਰਮ ਸਿੰਘ ਨੂੰ ਹੀ ਖਾਨਾ ਪਵੇਗਾ।
ਪਰਮ ਸਿੰਘ ਨੇ ਜੋ (ਅਲਗ) ਬੀਜਿਆ ਹੈ ਉਸ ਨੂੰ ਸਿਰਫ ਪਰਮ ਸਿੰਘ ਨੂੰ ਹੀ ਖਾਨਾ ਪਵੇਗਾ।
ਚਰਨ ਸਿੰਘ ਨੇ ਜੋ (ਅਲਗ) ਬੀਜਿਆ ਹੈ ਉਸ ਨੂੰ ਸਿਰਫ ਚਰਨ ਸਿੰਘ ਨੂੰ ਹੀ ਖਾਨਾ ਪਵੇਗਾ।
ਮਾਨ ਸਿੰਘ ਨੇ ਜੋ (ਅਲਗ) ਬੀਜਿਆ ਹੈ ਉਸ ਨੂੰ ਸਿਰਫ ਮਾਨ ਸਿੰਘ ਨੂੰ ਹੀ ਖਾਨਾ ਪਵੇਗਾ।
ਸਾਮ ਸਿੰਘ ਨੇ ਜੋ (ਅਲਗ) ਬੀਜਿਆ ਹੈ ਉਸ ਨੂੰ ਸਿਰਫ ਸਾਮ ਸਿੰਘ ਨੂੰ ਹੀ ਖਾਨਾ ਪਵੇਗਾ।
ਫੌਜਾ ਸਿੰਘ ਨੇ ਜੋ (ਅਲਗ) ਬੀਜਿਆ ਹੈ ਉਸ ਨੂੰ ਸਿਰਫ ਫੌਜਾ ਸਿੰਘ ਨੂੰ ਹੀ ਖਾਨਾ ਪਵੇਗਾ
*
*
*
*ਹਰ ਵਯਕਤੀ ਨੇ ਜੋ ਅਲਗ ਬੀਜਿਆ ਹੈ ਉਸ ਨੂੰ ਹਰ ਅਲਗ ਵਯਕਤੀ ਨੂੰ ਹੀ ਖਾਨਾ ਪਵੇਗਾ।
ਮਨਿ ਚਿੰਦੀ ਸੋ ਫਲੁ ਪਾਇਦਾ ॥ ਪੰਨਾ 73-74}
ਕਰਮ ਸਿੰਘ ਨੇ ਅਪਨੇ ਮਨ ਵਿਚ ਜੋ (ਅਲਗ) ਚਿੰਦੀਆ ਸੀ ਸੋ (ਅਲਗ) ਫਲ ਪਾਇਆ ਹੈ।
ਪਰਮ ਸਿੰਘ ਨੇ ਅਪਨੇ ਮਨ ਵਿਚ ਜੋ (ਅਲਗ) ਚਿੰਦੀਆ ਸੀ ਸੋ (ਅਲਗ) ਫਲ ਪਾਇਆ ਹੈ।
ਚਰਨ ਸਿੰਘ ਨੇ ਅਪਨੇ ਮਨ ਵਿਚ ਜੋ (ਅਲਗ) ਚਿੰਦੀਆ ਸੀ ਸੋ (ਅਲਗ) ਫਲ ਪਾਇਆ ਹੈ ।
ਮਾਨ ਸਿੰਘ ਨੇ ਅਪਨੇ ਮਨ ਵਿਚ ਜੋ (ਅਲਗ) ਚਿੰਦੀਆ ਸੀ ਸੋ (ਅਲਗ) ਫਲ ਪਾਇਆ ਹੈ।
ਸਾਮ ਸਿੰਘ ਨੇ ਅਪਨੇ ਮਨ ਵਿਚ ਜੋ (ਅਲਗ) ਚਿੰਦੀਆ ਸੀ ਸੋ (ਅਲਗ) ਫਲ ਪਾਇਆ ਹੈ।
ਫੌਜਾ ਸਿੰਘ ਨੇ ਅਪਨੇ ਮਨ ਵਿਚ ਜੋ (ਅਲਗ) ਚਿੰਦੀਆ ਸੀ ਸੋ (ਅਲਗ) ਫਲ ਪਾਇਆ ਹੈ।
*
*
*

*ਹਰ ਵਯਕਤੀ ਨੇ ਅਪਨੇ ਮਨ ਵਿੱਚ ਜੋ ( ਅਲਗ) ਚਿੰਦੀਆ ਸੀ ਸੋ (ਅਲਗ) ਫਲ ਪਾਇਆ ਹੈ।
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥
ਕਰਮ ਸਿੰਘ ਅਪਨੇ(ਅਲਗ) ਦੁਖ ਨੂੰ ਦੂਰ ਕਰਕੇ ਅਪਨੇ (ਅਲਗ ) ਸੁਖ ਨੂੰ ਅਪਨੇ (ਅਲਗ) ਘਰ ਵਿਚ ਲੈ ਜਾਂਦਾ ਹੈ।
ਪਰਮ ਸਿੰਘ ਅਪਨੇ(ਅਲਗ) ਦੁਖ ਨੂੰ ਦੂਰ ਕਰਕੇ ਅਪਨੇ (ਅਲਗ ) ਸੁਖ ਨੂ ਅਪਨੇ (ਅਲਗ) ਘਰ ਵਿਚ ਲੈ ਜਾਂਦਾ ਹੈ।
ਚਰਨ ਸਿੰਘ ਅਪਨੇ(ਅਲਗ) ਦੁਖ ਨੂੰ ਦੂਰ ਕਰਕੇ ਅਪਨੇ (ਅਲਗ ) ਸੁਖ ਨੂੰ ਅਪਨੇ (ਅਲਗ) ਘਰ ਵਿਚ ਲੈ ਜਾਂਦਾ ਹੈ।
ਮਾਨ ਸਿੰਘ ਅਪਨੇ(ਅਲਗ) ਦੁਖ ਨੂੰ ਦੂਰ ਕਰਕੇ ਅਪਨੇ (ਅਲਗ ) ਸੁਖ ਨੂੰ ਅਪਨੇ (ਅਲਗ) ਘਰ ਵਿਚ ਲੈ ਜਾਂਦਾ ਹੈ।
ਸਾਮ ਸਿੰਘ ਅਪਨੇ(ਅਲਗ) ਦੁਖ ਨੂੰ ਦੂਰ ਕਰਕੇ ਅਪਨੇ (ਅਲਗ ) ਸੁਖ ਨੂੰ ਅਪਨੇ (ਅਲਗ) ਘਰ ਵਿਚ ਲੈ ਜਾਂਦਾ ਹੈ।
ਫੌਜਾ ਸਿੰਘ ਅਪਨੇ(ਅਲਗ) ਦੁਖ ਨੂੰ ਦੂਰ ਕਰਕੇ ਅਪਨੇ (ਅਲਗ ) ਸੁਖ ਨੂੰ ਅਪਨੇ (ਅਲਗ) ਘਰ ਵਿਚ ਲੈ ਜਾਂਦਾ ਹੈ।
*
*
*ਹਰ ਵਯਕਤੀ ਨੇ ਅਪਨੇ(ਅਲਗ) ਦੁਖ ਨੂੰ ਦੂਰ ਕਰਕੇ ਅਪਨੇ (ਅਲਗ ) ਸੁਖ ਨੂੰ ਅਪਨੇ (ਅਲਗ) ਘਰ ਵਿਚ ਲੈ ਜਾਂਦਾਂ ਹੈ।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
ਹੁਕਮੀ ਹੁਕਮੁ ਚਲਾਏ ਰਾਹੁ ॥
ਹੁਕਮੀ ਕੇ ਦੁਆਰਾ ਅਲਗ ਅਲਗ ਹੁਕਮ ਅਲਗ ਅਲਗ ਰਾਹ ਪਰ ਚਲਾਏ ਜਾ ਰਹੇ ਹੈ
ਹਰ ਅਲਗ ਹੁਕਮ ਕਾ ਹਰ ਅਲਗ ਰਾਹ ਕੇ ਸਾਥ ਮੇਲ(combination ) ਹੈ।
ਆਚਾਰਾ ਵੀਚਾਰੁ ਸਰੀਰਿ ॥ {ਪੰਨਾ 686}
ਅਲਗ ਅਲਗ ਵਿਚਾਰ ਅਲਗ ਅਲਗ ਸ਼ਰੀਰ ਵਿਚ ਹੁੰਦੇ ਹਨ।
ਆਚਾਰਾ ਹਰ ਅਲਗ ਵਿਚਾਰ ਤੇ ਹਰ ਅਲਗ ਸ਼ਰੀਰ ਦਾ ਮੇਲ(combination) ਹੈ।
ਜਦ ਇਸਦਾ ਅਲਗ ਅਲਗ ਪਾਲਨ ਕਿਤਾ ਜਾਂਦਾ ਹੈ ਤਾਂ ਹਰਿ ਹਰਿ ਸਬਦ ਪ੍ਰਯੋਗ ਹੁੰਦਾ ਹੈ ।
ਪਹਿਲਾ ਹਰਿ ਅਲਗ ਵਿਚਾਰ ਕੇ ਲਿਯੇ ਦੁਸਰਾ ਹਰਿ ਅਲਗ ਤਨ ਕੇ ਲਿਯੇ ਹੈ।
ਸੋ ਦਿਨੁ ਆਵਨ ਲਾਗਾ ॥ {ਪੰਨਾ 692}
ਇਸ ਪੰਕਤੀ ਵਿਚ ਦਿਨੁ ਸ਼ਬਦ ਵਰਤਿਆ ਹੈ।ਵਹ ਵਿਸ਼ੇਸ ਮੌਤ ਕਾ ਦਿਨ ਜੋ ਹਰ ਆਦਮੀ ਕੇ ਲਿਏ ਅਲਗ ਅਲਗ ਹੈ।

ਔਕੰੜ ਵਾਲੇ ਸਬਦ ਦਾ ਹਰ ਅਲਗ ਵਯਕਤੀ ਦੇ ਵਾਸਤੇ ਅਲਗ ਅਲਗ ਮਤਲਬ (ਅਰੱਥ) ਹੁੰਦਾ ਹੈ ਜੋ ਕਿ ਉਸਦਾ ਵਯਕਤੀਗਤ ਹੁੰਦਾ ਹੈ।
18th April 2017 12:50am
Gravatar
Sarbjit Singh (sacramrnto, US)
ਸ. ਬਲਬਿੰਦਰ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਆਪ ਜੀ ਦੇ ਲੇਖ, “ਕੱਤਕ ਨਹੀਂ, ਵਿਸਾਖ” ਲਈ ਬਹੁਤ-ਬਹੁਤ ਧੰਨਵਾਦ । ਆਪ ਜੀ ਨੇ ਬੜੀ ਮਿਹਨਤ ਨਾਲ ਜਾਣਕਾਰੀ ਇਕੱਠੀ ਕਰਕੇ ਸਾਂਝੀ ਕੀਤੀ ਹੈ। ਆਪ ਦਾ ਸਵਾਲ, “ਪਤਾ ਨਹੀਂ ਸਿੱਖ ਕੌਮ ਕਦੋਂ ਜਾਗੇਗੀ ਅਤੇ ਸਹੀ ਨਿਰਣਾ ਕਰਕੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵਿਸਾਖ ਵਿਚ ਮਨਾਉਣਾ ਸ਼ੁਰੂ ਕਰੇਗੀ” ਬਹੁਤ ਹੀ ਅਹਿਮ ਸਵਾਲ ਹੈ।
1999 ਈ: ਵਿਚ ਜਦੋਂ ਨਾਨਕਸ਼ਾਹੀ ਕੈਲੰਡਰ ਪਹਿਲੀ ਵਾਰ ਛਪਿਆ ਸੀ ਉਸ ਵਿਚ ਇਸ ਸਮੱਸਿਆ ਦਾ ਹਲ ਕਰ ਲਿਆ ਗਿਆ ਸੀ। ਪਰ ਆਖਰੀ ਸਮੇਂ, ਹੋਰ ਵਿਚਾਰ ਕਰਨ ਲਈ ਜਾਰੀ ਕਰਨ ਤੋਂ ਰੋਕ ਲਿਆ ਗਿਆ ਸੀ। ਫਿਰ ਜਦੋਂ 2003 ਈ: ਕੈਲੰਡਰ ਜਾਰੀ ਕੀਤਾ ਗਿਆ ਤਾਂ ਤਿੰਨ ਤਾਰੀਖ਼ਾਂ ਨੂੰ (ਗੁਰੂ ਨਾਨਕ ਜੀ ਦਾ ਜਨਮ ਦਿਹਾੜਾ, ਹੋਲਾ ਮਹੱਲਾ ਅਤੇ ਬੰਦੀ ਛੋੜ ਦਿਵਸ) 2020 ਈ: ਤੱਕ ਚੰਦ ਦੇ ਹਿਸਾਬ ਨਾਲ ਹੀ ਰੱਖ ਲਿਆ ਗਿਆ ਸੀ। ਮੇਰਾ ਖਿਆਲ ਹੈ ਕਿ , ਜਿਵੇ ਪਿਛਲੇ ਸਾਲਾਂ ਤੋਂ ਨਾਨਕਸ਼ਾਹੀ ਕੈਲੰਡਰ ਦੀ ਚਰਚਾ ਚਲ ਰਹੀ ਹੈ ਇਸ ਸਮੱਸਿਆ ਦਾ ਹੱਲ ਨੇੜ ਭਵਿੱਖ ਵਿੱਚ ਹੋ ਜਾਵੇਗਾ।
ਧੰਨਵਾਦ।
17th April 2017 7:16pm
Page 15 of 47

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Type the word for the number 9.
 
Enter answer:
 
Remember my form inputs on this computer.
 
 
Powered by Commentics

.