.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (940)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
ਤਕਦਰ ਸਘ (moga, India)
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਆਪ ਸਭ ਨੂੰ ਬੇਹੱਦ ਦੁੱਖੀ ਹਿਰਦੇ ਨਾਲ ਇਸ ਗੱਲ ਪ੍ਰਤੀ ਜਾਣਕਾਰੀ ਦੇ ਹਾਂ ਕਿ ਇਸ website ਦੇ ਇਕ ਲੇਖਕ ਮੱਖਣ ਸਿੰਘ ਪੁਰੇਵਾਲ ਜਿਸ ਦੁਆਰਾ ਲਿਖੇ ਗਏ ਕਈ ਲੇਖਾਂ ਵਿਚ ਉਸ ਨੇ ਭਿੰਡਰਾਂਵਾਲੇ ਤੇ ਉਸ ਦਾ ਸਤਿਕਾਰ ਕਰਨ ਵਾਲੇ ਸਿੱਖਾਂ ਵਿਰੁੱਧ ਕੁੜ ਪਰਚਾਰ ਕਰ ਰਿਹਾ ਹੈ ਮੈਂ ਇਹ ਵੀ ਕਹਾਂਗਾ ਕਿ ਹਰ ਇਕ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਹੱਕ ਹੈ ਪਰ ਜੇਕਰ ਦਲੀਲ ਹੀ ਨਹੀਂ ਤੇ ਅਸੀਂ ਨਾ ਸਮਝਾ ਵਾਂਗ ਵਿਵਾਦ ਖੜ੍ਹੇ ਕਰਿਏ ਇਸ ਦਾ ਕੋਈ ਮਤਲਬ ਹੀ ਨਹੀਂ ਨਿਕਲ ਦਾ ਜੇਕਰ ਮੈਂ ਕੁਝ ਗਲਤ ਜਾਂ ਕਿਸੇ ਦਾ ਵਿਰੋਧ ਕਰਾ ਤੇ ਕੋਈ ਮੈਥੋਂ ਜਵਾਬ ਮੰਗੇ ਤੇ ਨਾ ਦੇ ਸਕਾ ਤੇ ਜਵਾਬ ਮੰਗਣ ਵਾਲੇ ਨੂੰ ਗੱਲਤ ਕਹੀ ਜਾਵਾ ਤੇ ਦਲੀਲ ਕੋਈ ਹੋਵੇ ਨਾ ਤੇ ਫਿਰ ਇਹ ਸਿੱਖ ਧਰਮ ਨਹੀਂ ਬ੍ਰਾਹਮਣ ਵਾਦ ਬਣ ਕੇ ਰਹਿ ਜਾਵੇਗਾ ਜਿਸ ਵਿਰੁੱਧ ਗੁਰੂ ਨਾਨਕ ਦੇਵ ਜੀ ਨੇ ਅਵਾਜ ਉਠਾਈ ਸੀ ਜੇਕਰ ਮੈਂ ਗਲਤ ਹਾ ਤਾਂ ਦਲੀਲ ਦੇ ਕੇ ਗੱਲ ਸਿੱਧ ਕਰ ਦੇਵੇ ਜੇਕਰ ਨਹੀਂ ਤਾਂ ਆਪਣੀ ਗਲਤੀ ਮੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
28th July 2017 6:48pm
Gravatar
Gursharn Singh Dhillon (Ajax, Canada)
ਡਾ: ਦਲਵਿੰਦਰ ਸਿੰਘ ਗ੍ਰੇਵਾਲ ਜੀ,
ਸਤਿ ਸ੍ਰੀ ਅਕਾਲ ।
ਆਪ ਜੀ ਦਾ ਲਿਖਿਆ ਲੇਖ “ਨਾਮ ਜਪੀਏ ਕਿਵੇਂ” ਪੜ੍ਹ ਕੇ ਆਪ ਪਾਸੋਂ ਇਹ ਜਾਣਕਾਰੀ ਲੈਣਾ ਚਾਹੁੰਦਾ ਹਾਂ ਕਿ ਜਿਵੇਂ ਆਪਨੇ ਲਿਖਿਆ ਹੈ “ ਅਪਣੇ ਵਾਹਿਗੁਰੂ ਨੂੰ ਸਿਮਰੀ ਜਾਉ ਤਾਂ ਯਮ ਕਦੇ ਨੇੜੇ ਨਹੀਂ ਆਉਂਦਾ। ਰਬ ਦੇ ਸਚੇ ਭਗਤਾਂ ਦੀ ਸੰਗਤ ਵਿਚ ਮਨੁਖ ਹਰੀ ਦੇ ਵਾਸੇ ਪਹੁੰਚਦਾ ਹੈ। ਹਰੀ ਦੇ ਚਰਨ ਕਮਲ ਵਿਚ ਪਹੁੰਚਕੇ ਲੱਖਾਂ ਸੁੱਖ ਬਿਸ਼ਰਾਮ ਮਿਲਦੇ ਹਨ। ਉਸ ਵਾਹਿਗੁਰੂ ਨੂੰ ਜੋ ਦਿਨ ਰਾਤ ਸਿਮਰਦੇ ਹਨ ਗੁਰੂ ਜੀ ਉਸ ਤੋਂ ਕੁਰਬਾਨ ਜਾਂਦੇ ਹਨ। ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥ ੧ ॥ ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ ॥ ਗੋਬਿੰਦੁ ਦਮੋਦਰ ਸਿਮਰਉ ਦਿਨ ਰੈਨਿ ਨਾਨਕ ਸਦ ਕੁਰਬਾਨ ॥ ੨ ॥ ੧੭ ॥ ੪੮ ॥ (ਪੰਨਾ ੬੮੨)”
“ ਪ੍ਰੰਤੂ ਇਹ ਵੀ ਲਿਖਿਆ ਹੈ ਵਾਹਿਗੁਰੂ ਦਾ ਨਾਮ ਵਾਰ ਵਾਰ ਜਪਣਾ ਚਾਹੀਦਾ ਹੈ:
ਬਾਰੰ ਬਾਰ ਬਾਰ ਪ੍ਰਭੁ ਜਪੀਐ ॥ (ਪੰਨਾ ੨੮੬)”

ਆਪ ਜੀ ਨੇ ਇਹ ਲੇਖ ਲਿਖਣ ਲਈ “ਵਾਹਿਗੁਰੂ” ਸ਼ਬਦ ਬਾਰੇ ਤਾਂ ਜਾਣਕਾਰੀ ਪ੍ਰਾਪਤ ਕੀਤੀ ਹੋਵੇਗੀ। ਤੁਹਾਡੀ ਜਾਣਕਾਰੀ ਮੁਤਾਬਕ ਅਕਾਲ ਪੁਰਖ ਨੂੰ “ਵਾਹਿਗੁਰੂ” ਨਾਂਅ ਨਾਲ ਜਪਣ ਨੂੰ ਕਿਸੇ ਗੁਰੂ ਨੇ ਆਖਿਆ ਹੈ ? ਜਾਂ ਸਿੱਖ ਧਰਮ ਵਿੱਚ ਅਕਾਲ ਪੁਰਖ ਨੂੰ “ਵਾਹਿਗੁਰੂ” ਸ਼ਬਦ ਨਾਲ ਸੰਬੋਧਨ ਕਦੋਂ ਕਰਨਾ ਚਾਲੂ ਹੋਇਆ ਹੈ ? ਜੇਕਰ ਆਪ ਪਾਸ ਇਸ ਬਾਰੇ ਜਾਣਕਾਰੀ ਹੋਵੇ ਤਾਂ ਸਾਂਝੀ ਕਰਨੀ ਜੀ; ਧੰਨਵਾਦੀ ਹੋਵਾਂਗਾ ।
------------------------------------------
ਸਤਿਕਾਰ ਯੋਗ ਪਾਠਕੋ, ਸਤਿ ਸ੍ਰੀ ਅਕਾਲ ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖੇ ਲਾਵਾਂ ਦੇ ਪਾਠ ਪੰਨਾ 773 ਮਹਲਾ 4 ਬਾਰੇ ਕਿਸ ਲਿਖਤ ਵਿੱਚੋਂ ਜਾਣਕਾਰੀ ਮਿਲ ਸਕਦੀ ਹੈ ਕਿ ਇਹ ਸ਼ਬਦ ਲੜਕੀ ਲੜਕੇ ਦੇ ਵਿਆਹ ਦੀਆਂ ਲਾਵਾਂ ਕਰਨ ਸਮੇਂ ਸਿੱਖਾਂ ਨੇ ਪੜ੍ਹਨਾ ਹੈ ? ਜੇ ਕਿਸੇ ਕੋਲ ਇਸ ਬਾਰੇ ਜਾਣਕਾਰੀ ਹੋਵੇ ਤਾਂ ਸਾਂਝੀ ਕਰਨ ਦੀ ਖੇਚਲ ਕਰਨੀ ਜੀ ।
26th July 2017 7:30am
Gravatar
Gurdeep Singh (Ambala, India)
ਨਿਰੰਕਾਰੀ ਦੇ ਕਤਲ ਕਾਂਡ ਵਿੱਚ ਦਿੱਲੀ ਹਾਈ ਕੋਰਟ ਦਾ ਫੈਸਲਾ
https://indiankanoon.org/doc/319244/
25th July 2017 8:03pm
Gravatar
Gurdeep Singh Baaghi (Ambala, India)
ਜਰਨੈਲ ਸਿੰਘ ਤੇ ਨਿਰੰਕਾਰੀ ਮੁੱਖੀ ਹਤਿਆਕਾਂਡ

ਵੱਡੇ ਗਿਆਨ ਸਿੰਘ ਦੇ ਕਤਲ ਦੇ ਬਾਦ ਭਾਈ ਰਨਜੀਤ ਸਿੰਘ ਨੇ ਆਤਮ ਸਮਰਪਨ ਕਰ ਦਿੱਤਾ। ਬਹੁਤ ਹੈਰਾਨੀ ਦੀ ਗੱਲ ਹੈ ਕਿ ਜਿਸ ਜਗਹ ਪੁਲਿਸ ਨਹੀ ਜਾਂਦੀ ਸੀ ਉਥੇ ਨਿਰੰਕਾਰੀ ਨੂੰ ਮਾਰਨ ਵਾਲੇ ਦਾ ਕਤਲ ਹੋ ਗਿਆ।

ਇਸ ਗਿਰਫਤਾਰੀ ਤੋਂ ਜਰਨੈਲ ਸਿੰਘ ਅਤੇ ਉਸ ਦੇ ਸਾਥੀ ਬਹੁਤ ਖਫਾ ਹੋ ਗਏ ਤੇ ਉਨ੍ਹਾਂ ਨੇ ਅਕਾਲੀਆਂ ਖਿਲਾਫ ਪਰਚੇ ਵੰਡ ਤੇ ਇਹ ਇਲਜਾਮ ਲਾਇਆ ਕਿ ਲੌਂਗੋਵਾਲ ਨੇ ਉਸ ਨੂੰ ਗਿਰਫਤਾਰ ਕਰਵਾਇਆ ਹੈ ਅਤੇ ੨੭ ਜਨਵਰੀ ੧੯੮੪ ਨੂੰ ਜਰਨੈਲ ਸਿੰਘ ਦੇ ਸਾਥੀਆਂ ਨੇ ਅਕਾਲੀਆਂ ਉਤੇ ਗੋਲੀ ਵੀ ਚਲਾਈ ਉਹ ਵੀ ਦਰਬਾਰ ਸਾਹਿਬ ਦੀ ਹਦ ਅੰਦਰ।

ਇਸ ਗਿਰਫਤਾਰੀ ਦੇ ਬਾਦ ਸਬ ਤੋਂ ਜਿਆਦਾ ਨੁਕਸਾਨ ਜਰਨੈਲ ਸਿੰਘ ਨੂੰ ਹੋਇਆ ਜਿਸ ਨੂੰ ਲੋਕ ਨਿਰੰਕਾਰੀ ਦੇ ਖਿਲਾਫ ਹੀਰੋ ਦੀ ਤਰਹਾਂ ਵੇਖਦੇ ਸਨ ਤੇ ਇਹ ਗੱਲ ਸਾਮ੍ਹਣੇ ਆ ਗਈ ਕਿ ਇਸ ਵਿੱਚ ਉਸ ਦਾ ਕੋਈ ਰੋਲ ਨਹੀ ਸੀ ਸਿਰਫ ਭਾਸ਼ਨ ਦੇਣ ਤੋਂ ਸਿਵਾ। ਭਾਸ਼ਨਾ ਵਿੱਚ ਜਰਨੈਲ ਸਿੰਘ ਨਿਰੰਕਾਰੀ ਨੂੰ ਮਾਰਨ ਵਾਲੇ ਨੂੰ ਸੋਨੇ ਨਾਲ ਤੋਲਣ ਦਾ ਦਾਵਾ ਕਰਦਾ ਸੀ ਤੇ ਭਾਈ ਰਨਜੀਤ ਸਿੰਘ ਨੇ ਉਸ ਨੂੰ ਤਾਨਾ ਵੀ ਮਾਰੀਆ ਸੀ 'ਸੋਨੇ ਨਾਲ ਨਹੀ ਸੀ ਗੰਡੀਆ ਨਾਲ ਹੀ ਤੋਲ ਦੇ'।

ਜਰਨੈਲ ਸਿੰਘ ਦੇ ਭਾਸ਼ਨ ਵੀ ਭਾਈ ਰਨਜੀਤ ਸਿੰਘ ਦੇ ਮੁੱਕਦਮੇ ਵਿੱਚ ਉਸ ਦੇ ਖਿਲਾਫ ਭੁਗਤੇ ਤੇ ਅਦਾਲਤ ਨੇ ਜਰਨੈਲ ਸਿੰਘ ਨੂੰ ਲੋਕਾਂ ਨੂੰ ਉਕਸਾਉਣ ਦਾ ਦੋਖੀ ਪਾਇਆ।

ਇਹ ਗਲਤ ਤੱਥ ਹੈ ਕਿ ਜਰਨੈਲ ਸਿੰਘ ਖਿਲਾਫ ਕੋਈ ਮੁੱਕਦਮਾ ਨਹੀ ਹੈ, ਹਾਈਕੋਰਟ ਨੇ ਜਰਨੈਲ ਸਿੰਘ ਨੂੰ ਦੋਖੀ ਪਾਇਆ ਹੈ।

ਗੁਰਦੀਪ ਸਿੰਘ ਬਾਗੀ
22nd July 2017 11:46pm
Gravatar
Makhan Singh Purewal (Quesnel, Canada)
ਸ: ਗੁਰਦੀਪ ਸਿੰਘ ਬਾਗੀ ਜੀ,
ਕਾਫੀ ਦੇਰ ਬਾਅਦ ਆਪ ਜੀ ਦੇ ਵਿਚਾਰ ਪੜ੍ਹਨ ਨੂੰ ਮਿਲੇ ਹਨ। ਇਸ ਲਿਖਤ ਦੀ ਪਹਿਲੀ ਲਾਈਨ, ਗਿਆਨ ਸਿੰਘ ਦੇ ਕਤਲ ਬਾਰੇ ਕੁੱਝ ਹੋਰ ਵਿਸਥਾਰ ਨਾਲ ਦੱਸਣ ਦੀ ਖੇਚਲ ਕਰੋਂਗੇ?
ਧੰਨਵਾਦ।
24th July 2017 1:45pm
Gravatar
Gurdeep Singh (Ambala, India)
ਆਦਰਜੋਗ ਪੁਰੇਵਾਲ ਜੀ,

ਗਿਆਨ ਸਿੰਘ ਦੇ ਕਤਲ ਬਾਬਤ ਮੇਰੇ ਕੋਲ ਹੋਰ ਜਾਣਕਾਰੀ ਨਹੀ ਹੈ, ਹਾਂ ਇਕ ਗੱਲ ਜਰੂਰ ਪਤਾ ਹੈ ਕਿ ਉਸ ਵੇਲੇ ਭਾਈ ਰਣਜੀਤ ਸਿੰਘ ਇਹ ਕਹਿੰਦੇ ਸਨ ਕਿ ਜਰਨੈਲ ਸਿੰਘ ਮੈਨੂੰ ਮਾਰਨਾ ਚਾਹੂੰਦਾ ਹੈ।
25th July 2017 8:00pm
Gravatar
Gurmit Singh Barsal (San jose, US)
ਇੱਕ ਦੀ ਰਮਜ਼ !!
ਗੁਰ ਨਾਨਕ ਇਸ ਜੱਗ ਦੇ ਅੰਦਰ,
ਇੱਕ ਰੱਬ ਦੀ ਇੰਝ ਗੱਲ ਸਮਝਾਈ ।
ਕਰਤਾ ਆਪੇ ਕਿਰਤ `ਚ ਵਸਦਾ,
ਸੈਭੰ ਰੂਪੀ ਬਣਤ ਬਣਾਈ ।
ਨਿਯਮ-ਹੁਕਮ ਦਾ ਰੂਪ ਵਟਾਕੇ,
ਜੱਗ ਦੀ ਖੁਦ ਕਰਦਾ ਅਗਵਾਈ ।
ਗੁਰੂ ਗਿਆਨ ਦੀ ਕਿਰਪਾ ਸਦਕਾ,
ਸਭ ਪਾਸੇ ਇਹ ਦਵੇ ਦਿਖਾਈ ।।

ਨਾਨਕ ਰੂਪੀ ਗਿਆਨ ਜੋਤ ਜਦ,
ਦਸ ਦੇਹਾਂ `ਚੋਂ ਹੋਕੇ ਚੱਲੀ ।
ਗੁਰੂ ਗ੍ਰੰਥ ਦੇ ਰੂਪ `ਚ ਆਖਿਰ,
ਹੋ ਗਈ ਸਭ ਤੇ ਨਜਰ ਸਵੱਲੀ ।
ਕੁਝ ਗੁਰੂ-ਪੁਤਰਾਂ ਬਾਗੀ ਹੋਕੇ,
ਬਿਪਰੀ ਸੋਚੇ ਬੇੜੀ ਠੱਲੀ
ਗੁਰੂ ਕਾਲ ਦੇ ਵਿੱਚੇ ਬਣ ਗਏ,
ਬਾਈ ਡੇਰੇ ਮੱਲੋ-ਮੱਲੀ ।।

ਬਾਈਆਂ ਤੋਂ ਅੱਜ ਬਾਈ ਸੌ ਬਣ,
ਸ਼ਬਦ-ਗਿਆਨ ਨੂੰ ਢਾਹ ਰਹੇ ਨੇ ।
ਗੁਰੂ ਗ੍ਰੰਥ ਨੂੰ ਪਿੱਛੇ ਕਰਕੇ,
ਦੇਹ ਨੂੰ ਗੁਰੂ ਸਦਾ ਰਹੇ ਨੇ ।
ਕੁਝ ਅਗਲੇਰੇ ਕਦਮ ਤੋਂ ਪਹਿਲਾਂ,
ਗੁਰ ਨੂੰ ਢਾਲ਼ ਬਣਾ ਰਹੇ ਨੇ ।
ਛੁਟਿਆਵਣ ਲਈ ਗ੍ਰੰਥ ਗੁਰੂ ਨੂੰ,
ਬਿਪਰੀ ਗ੍ਰੰਥ ਫੈਲਾ ਰਹੇ ਨੇ ।।

ਗੁਰੂ ਗ੍ਰੰਥ ਦੇ ਸ਼ਬਦਾਂ ਅੰਦਰ,
ਸਿੱਖ ਦੀ ਜੀਵਨ ਜਾਚ ਸਮਾਈ ।
ਗੁਰਮਤਿ ਛੱਡਕੇ ਮਨਮੱਤ ਵਾਲੀ,
ਫਿਰਦੇ ਕਈ ਅੱਜ ਰਹਿਤ ਬਣਾਈ ।
ਕਰਮਕਾਂਡ ਘੜ ਮਰਿਆਦਾ ਵਿੱਚ,
ਸਿੱਖ ਬਿਪਰ ਵਿੱਚ ਸਾਂਝ ਦਿਖਾਈ ।
ਵਿਵਹਾਰਿਕ ਜੀਵਨ ਨੂੰ ਤੱਜ ਕੇ,
ਖਲਕਤ ਪੂਜਾ ਵਿੱਚ ਉਲਝਾਈ ।।

ਸਿੱਖ ਪੰਥ ਦਾ ਤਖਤ ਇੱਕ ਹੈ,
ਗ੍ਰੰਥ ਗੁਰੂ ਵਿੱਚ ਗੁਰੂਆਂ ਘੜਿਆ ।
ਅਕਾਲ ਪੁਰਖ ਦਾ ਤਖਤ ਨਿਰਾਲਾ,
ਨਾਨਕ ਸ਼ਬਦੀਂ ਰਤਨੀਂ ਜੜਿਆ ।
ਇਟਾਂ ਰੇਤ ਨਾ ਚੂਨਾ ਕੋਈ,
ਇਹ ਹੈ ਗੁਰ ਸਿਧਾਂਤ ਵਿੱਚ ਮੜਿਆ ।
ਦੁਨੀਆਂ ਦੇ ਸਭ ਤਖਤਾਂ ਸਾਹਵੇਂ,
ਸਦਾ ਰਹੂ ਹਿੱਕ ਤਾਣੀ ਖੜਿਆ ।।

ਸੂਰਜ ਦੀ ਪਰਿਕਰਮਾ ਕਰਦੀ,
ਧਰਤੀ ਰੁੱਤਾਂ ਸਾਲ ਬਣਾਵੇ ।
ਅੱਜ ਦੇ ਯੁੱਗ ਦੀ ਸੂਰਜ ਗਿਣਤੀ,
ਚੰਦ ਗਣਨਾਂ ਦੇ ਮੇਚ ਨਾ ਆਵੇ ।
ਏਕੋ ਨਿਯਮ `ਚ ਬੱਝ ਕੈਲੰਡਰ,
ਨਾਨਕਸ਼ਾਹੀ ਅੱਜ ਅਖਵਾਵੇ ।
ਦਿਨ-ਸੁਧ ਪੱਕੀਆਂ ਮਿਤੀਆਂ ਕਾਰਣ,
ਹਰ ਵਾਰੀ ਨਿਸ਼ਚਿਤ ਥਾਂ ਆਵੇ ।।

ਆਓ ਦੋ ਦੀ ਦੁਐਤ ਤੋਂ ਬਚਕੇ,
ਇੱਕ ਦਾ ਨੁਕਤਾ ਸਾਹਵੇਂ ਲਿਆਈਏ ।
ਇੱਕ ਰੱਬ, ਇੱਕ ਗੁਰ, ਇੱਕ ਮਰਿਆਦਾ,
ਏਕੋ ਗ੍ਰੰਥ ਦਾ ਪੰਥ ਸਦਾਈਏ ।
ਤਖਤ, ਕੈਲੰਡਰ ਦੀ ਨੀਤੀ ਵਿੱਚ,
ਇੱਕੋ ਨਿਯਮ ਨੂੰ ਹੀ ਅਪਣਾਈਏ ।
ਗੁਰ ਨਾਨਕ ਦੇ ਇੱਕ ਦੀਆਂ ਰਮਜਾਂ,
ਸਮਝਕੇ ਇੱਕ ਵਿੱਚ ਇੱਕ ਹੋ ਜਾਈਏ ।।।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
17th July 2017 3:40pm
Gravatar
Dr Dalvinder singh grewal (Ludhiana, India)
ਇਕੋ ਨੂੰ ਦਿਲ ਧਾਰੋ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਕ ਪਲ ਵੀ ਜੋ ਸਾਹ ਲੈਂਦੇ ਹੋ, ਉਸ ਲਈ ਸ਼ੁਕਰ ਗੁਜ਼ਾਰ ਰਹੋ।
ਜੋ ਕਰਦਾ ‘ਸਭ ਅੱਛਾ’ ਕਰਦਾ, ਮੰਨ ਹੁਕਮ ਸ਼ਰਸ਼ਾਰ ਰਹੋ।
ਚਿੰਤਾ, ਗਮ, ਦੁਖ, ਫਿਕਰ ਇਹ ਸਾਰੇ, ਮਨ ਦੀ ਇਕ ਅਵਸਥਾ ਹੈ,
ਮਨ ਮਾਰੋਗੇ, ਸੁੱਖ ਭੋਗੋਗੇ, ਚੜ੍ਹਦੀ ਕਲਾ ਅਸਵਾਰ ਰਹੋ।
ਸੋਚੋ ਸਭ ਦਾ ਭਲਾ ਤਾਂ ਰੱਬ ਵੀ, ਸਦਾ ਤੁਹਾਡੇ ਸਾਥ ਰਹੇ
ਮੰਦਾ ਚੰਗਾ ਗੱਲ ਸੋਚਣ ਦੀ, ਰਖਦੇ ਸ਼ੁਭ ਵਿਚਾਰ ਰਹੋ।
ਜੋ ਦੇਖੋ, ਸਭ ਉਸ ਨੂੰ ਦੇਖੋ, ਗੈਰ ਭਾਵ ਮਿਟ ਜਾਵੇਗਾ,
ਵੈਰ, ਡਰ, ਭਉ ਕਿਸਦਾ ਜੇਕਰ, ਵੰਡਦੇ ਸਭ ਨੂੰ ਪਿਆਰ ਰਹੋ।
ਜਾਣ ਜਾਣ ਕੇ ਇਹੋ ਜਾਣਿਆ, ਕੋਈ ਜਾਣੀ ਜਾਣ ਨਹੀਂ,
ਜਿਸ ਜਗ ਰਚਿਆ ਉਹ ਸਭ ਜਾਣੇ, ਇਕੋ ਨੂੰ ਦਿਲ ਧਾਰ ਰਹੋ।
6th July 2017 4:34pm
Gravatar
Dr Dalvinder singh grewal (Ludhiana, India)
ਕਿਹੜੀ ਗੱਲ ਸਹੀ?
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੋ ਜਿਸਦੇ ਮਨ ਆਇਆ ਉਸਨੇ ਅਪਣੀ ਗੱਲ ਕਹੀ।
ਪਤਾ ਨਹੀਂ ਕੀ ਗਲਤ ਹੈ ਇਸ ਵਿਚ ਕਿਹੜੀ ਗੱਲ ਸਹੀ?
ਕੰਮ ਕਰਦਾ ਕੋਈ ਮਰਦਾ ਹੈ ਨਾਂ ਕਹਿੰਦੇ ਵੱਡੇ ਅਫਸਰ।
ਭੁੱਖੇ ਢਿਡ ਸੀ ਮਿਹਨਤ ਕੀਤੀ, ਪੇਟ ‘ਚ ਹੋਇਆ ਅਲਸਰ।
ਨਮਕ ਮਿਰਚ ਬਿਨ ਖਾਣਾ ਖਾਓ, ਖਾ ਖਾ ਸਿਹਤ ਲਹੀ।
ਜੋ ਜਿਸਦੇ ਮਨ ਆਇਆ ਉਸਨੇ ਅਪਣੀ ਗੱਲ ਕਹੀ।
ਕੰਮ ਵਧਿਆ, ਅਲਸਰ ਵੀ ਵਧਿਆ, ਹੋਇਆ ਬਲੱਡ ਪ੍ਰੈਸ਼ਰ।
ਫਿਰ ਕਲ਼ੈਸਟ੍ਰੋਲ ਵਧ ਗਿਆ ਕਾਫੀ , ਢਿਲੇ ਅੰਜਰ ਪੰਜਰ।
ਘਿਉ-ਮਖਣ ਬੰਦ ਕੀਤਾ ਪਹਿਲਾਂ, ਫਿਰ ਬੰਦ ਲੱਸੀ ਦਹੀ।
ਜੋ ਜਿਸਦੇ ਮਨ ਆਇਆ ਉਸਨੇ ਅਪਣੀ ਗੱਲ ਕਹੀ।
ਖੜਕ ਗਏ ਫਿਰ ਗੋਡੇ ਦੋਵੇਂ, ਪੈਰੀਂ ਸੋਜਾ ਹੋਇਆ।
ਫੇਰ ਸਪੌਂਡੇਲਾਈਟਸ ਹੋਇਆ ਦਰਦ ਕੀਤਾ ਅਧਮੋਇਆ।
ਦੇਹੀ ਦੇ ਸਾਹ ਸੱਤ ਮੁੱਕ ਚੱਲੇ, ਹਿੰਮਤ ਨਹੀਂ ਰਹੀ।
ਜੋ ਜਿਸਦੇ ਮਨ ਆਇਆ ਉਸਨੇ ਅਪਣੀ ਗੱਲ ਕਹੀ।
ਬਾਪੂ ਆਇਆ ਤਕ ਕੇ ਕਹਿੰਦਾ ਇਹ ਕੀ ਹਾਲ ਬਣਾਇਆ।
ਦੁਧ ਘਿਉ ਮਿਰਚ ਮਸਾਲਾ ਛੱਡਿਆ ਲਸੀ ਦਹੀਂ ਭੁਲਾਇਆ।
ਖਾਧੇ ਪੀਤੇ ਨੌਂ ਬਰ ਨੌਂ ਹੋ, ਕਸਰਤ ਨਾਲ ਸਹੀ।
ਜੋ ਜਿਸਦੇ ਮਨ ਆਇਆ ਉਸਨੇ ਅਪਣੀ ਗੱਲ ਕਹੀ।
ਬਾਪੂ ਦੀ ਮੰਨ ਸਭ ਕੁਝ ਖਾਧਾ, ਕਸਰਤ ਕੀਤੀ ਭਾਰੀ।
ਖੁਲ੍ਹ ਗਏ ਗੋਡੇ, ਘਟਿਆ ਬੀਪੀ, ਮੁੱਕੀ ਕੁਲ ਬਿਮਾਰੀ ।
ਅਲਸਰ ਹਟੇ ਸਪੌਡੇਲਾਈਟਸ ਵੀ ਕਿਧਰੇ ਉੱਡ ਗਈ।
ਜੋ ਜਿਸਦੇ ਮਨ ਆਇਆ ਉਸਨੇ ਅਪਣੀ ਗੱਲ ਕਹੀ।
6th July 2017 4:31pm
Gravatar
Dr Dalvinder singh grewal (Ludhiana, India)
ਵਾਹਿਗੁਰੂ ਦਰ ਤੇਰੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਦਾਤਾਂ ਦੇ ਅੰਬਾਰ, ਵਾਹਿਗੁਰੂ ਦਰ ਤੇਰੇ।
ਮੁਕਦੇ ਨਾ ਭੰਡਾਰ, ਵਾਹਿਗੁਰੂ ਦਰ ਤੇਰੇ।
ਸੂਰਜ, ਧਰਤੀ ਚੰਦ, ਸਿਤਾਰੇ, ਪੌਣ, ਅਗਨ, ਜਲ, ਅੰਬਰ ਸਾਰੇ,
ਜੀਂਦੇ ਤੇਰੀ ਦਾਤ ਸਹਾਰੇ, ਅੰਤਾਂ ਦਾ ਵਿਸਥਾਰ, ਵਾਹਿਗੁਰੂ ਦਰ ਤੇਰੇ।
ਦਾਤਾਂ ਦੇ ਅੰਬਾਰ, ਵਾਹਿਗੁਰੂ ਦਰ ਤੇਰੇ।ਮੁਕਦੇ ਨਾ ਭੰਡਾਰ, ਵਾਹਿਗੁਰੂ ਦਰ ਤੇਰੇ।
ਤੇਰਾ ਅੰਮ੍ਰਿਤ ਵੇਲਾ ਵਾਹ ਵਾ, ਹਰਿਆਵਲ ਦਾ ਮੇਲਾ ਵਾਹ ਵਾ,
ਭੌਰੇ ਤੇ ਫੁਲ ਖੇਲ੍ਹਾ ਵਾਹ ਵਾ, ਲੱਗੀ ਮਸਤ ਬਹਾਰ, ਵਾਹਿਗੁਰੂ ਦਰ ਤੇਰੇ।
ਦਾਤਾਂ ਦੇ ਅੰਬਾਰ, ਵਾਹਿਗੁਰੂ ਦਰ ਤੇਰੇ।ਮੁਕਦੇ ਨਾ ਭੰਡਾਰ, ਵਾਹਿਗੁਰੂ ਦਰ ਤੇਰੇ।
ਚਾਨਣ ਪਸਰੇ ਜੀਵਨ ਮਚਲੇ, ਜੀਵ ਜੰਤ ਲੋੜਾਂ ਨੂੰ ਨਿਕਲੇ,
ਰਾਤ ਪਈ ਨੀਂਦਰ ਸਭ ਉਤਰੇ, ਤੇਰਾ ਕਾਰੋਬਾਰ, ਵਾਹਿਗੁਰੂ ਦਰ ਤੇਰੇ
ਦਾਤਾਂ ਦੇ ਅੰਬਾਰ, ਵਾਹਿਗੁਰੂ ਦਰ ਤੇਰੇ।ਮੁਕਦੇ ਨਾ ਭੰਡਾਰ, ਵਾਹਿਗੁਰੂ ਦਰ ਤੇਰੇ।
ਸੂਰਜ ਚਮਕੇ, ਧਰਤੀ ਲਿਸ਼ਕੇ, ਪੱਕਣ ਫਸਲਾਂ ਦਾਣੇ ਦਮਕੇ,
ਜੀਵਾਂ ਦੇ ਵਿਚ ਆਸ਼ਾ ਰੁਮਕੇ, ਦਿਲ ਭਰ ਕਰਨ ਸ਼ਿੰਗਾਰ, ਵਾਹਿਗੁਰੂ ਦਰ ਤੇਰੇ।
ਦਾਤਾਂ ਦੇ ਅੰਬਾਰ, ਵਾਹਿਗੁਰੂ ਦਰ ਤੇਰੇ।ਮੁਕਦੇ ਨਾ ਭੰਡਾਰ, ਵਾਹਿਗੁਰੂ ਦਰ ਤੇਰੇ।
ਬੱਦਲ ਆਏ ਭਰ ਭਰ ਪਾਣੀ, ਪਹਿਲਾਂ ਕੀਤੀ ਕਿਣ ਮਿਣ ਕਾਣੀ,
ਵਰਸਣ ਤਾਂ ਫਿਰ ਨਵੀਂ ਕਹਾਣੀ, ਜਲ ਥਲ ਅਪਰੰਪਾਰ, ਵਾਹਿਗੁਰੂ ਦਰ ਤੇਰੇ।
ਦਾਤਾਂ ਦੇ ਅੰਬਾਰ, ਵਾਹਿਗੁਰੂ ਦਰ ਤੇਰੇ।ਮੁਕਦੇ ਨਾ ਭੰਡਾਰ, ਵਾਹਿਗੁਰੂ ਦਰ ਤੇਰੇ।
ਸਰਦੀ ਦੇ ਵਿਚ ਧੁਪ ਪਿਆਰੀ, ਕਪੜੇ ਨਵੇਂ ਪਵਾਏ ਭਾਰੀ,
ਚੜ੍ਹਦੀ ਰਹਿੰਦੀ ਨੀਂਦ ਖੁਮਾਰੀ, ਸੁਪਨਿਆਂ ਦੀ ਭਰਮਾਰ, ਵਾਹਿਗੁਰੂ ਦਰ ਤੇਰੇ।
ਦਾਤਾਂ ਦੇ ਅੰਬਾਰ, ਵਾਹਿਗੁਰੂ ਦਰ ਤੇਰੇ।ਮੁਕਦੇ ਨਾ ਭੰਡਾਰ, ਵਾਹਿਗੁਰੂ ਦਰ ਤੇਰੇ।
ਬੰਦਾ ਜੰਮਦਾ ਸਾਹ ਜਦ ਲੈਂਦਾ, ਦੁੱਧ ਮਾਤਾ ਦਾ ਮੂੰਹ ਵਿਚ ਪੈਂਦਾ।
ਨਾੜ ਨਾੜ ਵਿਚ ਖੂਨ ਏ ਵਹਿੰਦਾ, ਸ਼ਕਤੀ ਮਿਲੇ ਅਪਾਰ, ਵਾਹਿਗੁਰੂ ਦਰ ਤੇਰੇ।
ਦਾਤਾਂ ਦੇ ਅੰਬਾਰ, ਵਾਹਿਗੁਰੂ ਦਰ ਤੇਰੇ।ਮੁਕਦੇ ਨਾ ਭੰਡਾਰ, ਵਾਹਿਗੁਰੂ ਦਰ ਤੇਰੇ।
ਮਾਤ, ਪਿਤਾ, ਭੈਣਾਂ ਤੇ ਭਾਈ, ਪਤਨੀ, ਪੁਤਰ, ਧੀ ਜਮਾਈ,
ਪੈ ਗਈ ਕੁੜਮਾਂ ਸੰਗ ਕੁੜਮਾਈ, ਕਿਤਨੇ ਈ ਰਿਸ਼ਤੇਦਾਰ, ਵਾਹਿਗੁਰੂ ਦਰ ਤੇਰੇ।
ਦਾਤਾਂ ਦੇ ਅੰਬਾਰ, ਵਾਹਿਗੁਰੂ ਦਰ ਤੇਰੇ।ਮੁਕਦੇ ਨਾ ਭੰਡਾਰ, ਵਾਹਿਗੁਰੂ ਦਰ ਤੇਰੇ।
ਅੱਖ ਦੇਖਣ ਨੂੰ, ਕੰਨ ਸੁਣਨ ਨੂੰ, ਹੱਥ ਕਰਨ ਨੂੰ, ਪੈਰ ਤੁਰਨ ਨੂੰ
ਨੱਕ ਸੁੰਘਣ ਨੂੰ, ਜੀਭ ਬੋਲਣ ਨੂੰ, ਚੂਸਣ ਨੂੰ ਰੁਖਸਾਰ, ਵਾਹਿਗੁਰੂ ਦਰ ਤੇਰੇ।
ਦਾਤਾਂ ਦੇ ਅੰਬਾਰ, ਵਾਹਿਗੁਰੂ ਦਰ ਤੇਰੇ।ਮੁਕਦੇ ਨਾ ਭੰਡਾਰ, ਵਾਹਿਗੁਰੂ ਦਰ ਤੇਰੇ।
ਦੰਦ ਚਿੱਥਣ ਨੂੰ, ਮਿਹਦਾ ਪਚਣ ਨੂੰ, ਮਨ ਸੋਚਣ ਨੂੰ, ਦਿਲ ਧੜਕਣ ਨੂੰ,
ਹਰ ਇਕ ਅੰਗ ਤੱਕ ਰਤ ਘੱਲਣ ਨੂੰ, ਨਾੜਾਂ, ਨਹੀਂ ਸ਼ੁਮਾਰ, ਵਾਹਿਗੁਰੂ ਦਰ ਤੇਰੇ।
ਦਾਤਾਂ ਦੇ ਅੰਬਾਰ, ਵਾਹਿਗੁਰੂ ਦਰ ਤੇਰੇ।ਮੁਕਦੇ ਨਾ ਭੰਡਾਰ, ਵਾਹਿਗੁਰੂ ਦਰ ਤੇਰੇ।
ਦੁੱਧ ਦਹੀਂ ਘਿਉ ਰੋਟੀ ਘਲਦਾ, ਸਬਜ਼ੀ ਦਾਲਾਂ ਅੰਤ ਨਾ ਫਲ ਦਾ,
ਮੱਕੀ, ਕਣਕ, ਚਾਵਲ ਵੀ ਮਿਲਦਾ, ਜੌਂ ਤੇ ਕਿਤੇ ਜਵਾਰ, ਵਾਹਿਗੁਰੂ ਦਰ ਤੇਰੇ।
ਦਾਤਾਂ ਦੇ ਅੰਬਾਰ, ਵਾਹਿਗੁਰੂ ਦਰ ਤੇਰੇ।ਮੁਕਦੇ ਨਾ ਭੰਡਾਰ, ਵਾਹਿਗੁਰੂ ਦਰ ਤੇਰੇ।
ਤੇਰੀਆਂ ਦਾਤਾਂ ਅੰਤ ਨਾ ਕੋਈ, ਜੋ ਦੇਖਾਂ ਤੂੰ ਦਿਤਾ ਸੋਈ,
ਥੱਕ ਗਿਆਂ, ਗਿਣਤੀ ਨਹੀਂ ਹੋਈ, ਖਾਏ ਖਰਚੇ ਸੰਸਾਰ, ਵਾਹਿਗੁ੍ਰੂ ਦਰ ਤੇਰੇ।
ਦਾਤਾਂ ਦਾ ਅੰਬਾਰ, ਵਾਹਿਗੁਰੂ ਦਰ ਤੇਰੇ।ਮੁਕਦੇ ਨਾ ਭੰਡਾਰ, ਵਾਹਿਗੁਰੂ ਦਰ ਤੇਰੇ।
4th July 2017 5:10pm
Gravatar
Dr Dalvinder singh grewal (Ludhiana, India)
ਪਾਉਣ ਦਾ ਗਿਆਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਿਨ੍ਹਾਂ ਅਖਰਾਂ ‘ਚ ਛੁਪੀ ਤੇਰੀ ਮੂਰਤ ਹੈ ਸਾਈਂ।
ਉਨ੍ਹਾਂ ਅੱਖਰਾਂ ਦੀ ਮੈਨੂੰ ਵੀ ਪਛਾਣ ਕਰਵਾਈਂ।
ਏਨਾ ਪੜ੍ਹ ਲਿਖ ਕੇ ਵੀ ਹੋਇਆ ਤੇਰਾ ਨਾ ਗਿਆਨ,
ਕਿਵੇਂ ਪਾਉਣਾ ਤੈਨੂੰ ਏਨੀ ਗਲ ਮੈਨੂੰ ਸਮਝਾਈਂ।
ਤੇਰੇ ਬਿਨਾਂ ਮੈਨੂੰ ਲੱਭਿਆ ਨਾ ਹੋਰ ਪੂਰਾ ਗੁਰੂ,
ਤੇਰੀ ਮਿਹਰ ਕਿਵੇਂ ਹੋਵੇ ਪਾਠ ਊਹੋ ਹੀ ਪੜ੍ਹਾਈ।
ਤੇਰੀ ਸ਼ਰਨ ‘ਚ ਆਏ, ਜਿਵੇਂ ਹੁਕਮ ਰਜ਼ਾਈ,
ਇਕੋ ‘ਤੂੰ ਹੀ ਤੂੰ’ ਪਿਆਰਾ ਗੱਲ ਮੇਰੇ ਮਨ ਪਾਈਂ।
ਬਹੁਤਾ ਖੁਭਿਆ ਹਾਂ ਹੋਇਆਂ ਇਸ ਜੱਗ ਗਾਰੇ ਵਿਚ,
ਮੈਨੂੰ ਕਰੀਂ ਸਚਿਆਰ ਝੂਠੀ ਜਿਲ੍ਹਣੋਂ ਬਚਾਈਂ।
ਮੇਰੀ ਹਉਮੈਂ ਨੂੰ ਮਿਟਾਈਂ, ਆਪਾ ਮੇਰਾ ਇਹ ਗਵਾਈਂ,
‘ਤੂੰ ਹੀ ਤੂੰ ਹੀ’ ਹੋਈ ਜਾਵੇ ਧੁਨ ਇਹੋ ਜੀ ਸਿਖਾਈਂ।
ਜਿਨ੍ਹਾਂ ਅਖਰਾਂ ‘ਚ ਛੁਪੀ ਤੇਰੀ ਮੂਰਤ ਹੈ ਸਾਈਂ।
ਉਨ੍ਹਾਂ ਅੱਖਰਾਂ ਦੀ ਮੈਨੂੰ ਵੀ ਪਛਾਣ ਕਰਵਾਈਂ।
3rd July 2017 3:11pm
Gravatar
Gursharn Singh Dhillon (Ajax, Canada)
ਸਤਿਕਾਰ ਯੋਗ ਪਾਠਕੋ, ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਸੱਭ ਨਾਲ ਇਕ ਵਿਚਾਰ ਸਾਂਝੀ ਕਰਨੀ ਹੈ ਕਿ ਬਾਹਰਲੇ ਦੇਸ਼ਾਂ ਵਿੱਚ ਜਦੋਂ ਕਿਸੇ ਦੇ ਰਿਸ਼ਤੇਦਾਰ ਦੀ ਮੌਤ ਹੋ ਜਾਂਦੀ ਹੈ ਤਾਂ ਕਈ ਸਿੱਖ ਪ੍ਰੀਵਾਰ ਸਸਕਾਰ ਕਰਨ ਦੀ ਰਸਮ ਸਮੇ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰਵਾਉਂਦੇ ਹਨ, ਫਿਰ ਅਰਦਾਸ ਤੇ ਉਸ ਉਪਰੰਤ ਸਸਕਾਰ । ਹੋਣਾ ਤਾਂ ਸੱਭ ਕੁਝ ਪੰਥਕ ਰਹਿਤ ਮਰਯਾਦਾ ਅਨੁਸਾਰ ਹੀ ਚਾਹੀਦਾ ਹੈ ਪਰ ਜੇਕਰ ਉਹ ਨਹੀਂ ਕਰਦੇ ਤਾਂ ਕੀ ਸੁਖਮਨੀ ਸਾਹਿਬ ਦੇ ਪਾਠ ਨਾਲੋਂ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਅਤੇ ਭਗਤ ਕਬੀਰ ਜੀ, ਭਗਤ ਫਰੀਦ ਜੀ ਦੇ ਸਲੋਕ ਜੇਕਰ ਉਸ ਸਮੇਂ ਪੜ੍ਹੇ ਜਾਣ ਤਾਂ ਕੀ ਠੀਕ ਹੈ । ਕਿਉਂਕਿ ਗੁਰੂ ਜੀ ਦੇ ਸਲੋਕ ਤਾਂ ਹੈ ਵੀ ਵਿਰਾਗਮਈ । ਇਸ ਬਾਰੇ ਆਪ ਪਾਠਕਾਂ ਦਾ ਕੀ ਵਿਚਾਰ ਹੈ ।
ਵਿਚਾਰ ਸਾਂਝੇ ਕਰਨ ਲਈ ਧੰਨਵਾਦੀ ਹੋਵਾਂਗਾ ।
28th June 2017 3:58pm
Gravatar
Narinderpal Singh (Brisbane, Australia)
I think it is not important what bani we reading.More important thing is what we learing from gurbani.Mostly people think we are reading gurbani for the person who has died. But it is not true because ded body can,t here any thing.Even some time live persons unable to understand the Gurbani.Gurbani reading is not formality it is for direction of our life.Gur ki Mat tu leh eiane............
1st July 2017 3:07am
Gravatar
Gursharn Singh Dhillon (Ajax, Canada)
ਨਰਿੰਦਰਪਾਲ ਸਿੰਘ ਜੀ, ਆਪਣੇ ਵਿਚਾਰ ਦੇਣ ਲਈ ਧੰਨਵਾਦ ।
1st July 2017 6:05am
Gravatar
Eng Darshan Singh Khalsa (Sydney, Australia)
** ਸਿੱਖ ਸਮਾਜ ਦੀ ਇਹ ਤਰਾਸਦੀ ਹੈ ਕਿ ਅਸੀਂ ‘ਸ਼ਬਦ ਗੁਰੂ ਗੁਰਬਾਣੀ’ ਦੇ ਗਿਆਨ-ਵਿਚਾਰ ਨੂੰ ਸਹੀ ਤਰੀਕੇ ਨਾਲ ਸਮਝਿਆ-ਬੁਝਿਆ ਨਹੀਂ ਹੈ। ਸਿੱਖ ਸਮਾਜ ਵੀ ਸਨਾਨਤੀ ਮੱਤ ਦੇ ਮੰਤਰਾਂ ਵਾਂਗ ਹੀ ‘ਸ਼ਬਦ ਗੁਰੂ ਗੁਰਬਾਣੀ’ ਨੂੰ ਵੀ ਵਰਤ ਰਿਹਾ ਹੈ।

ਗੁਰੂ ਬਾਬੇ ਨਾਨਕ ਦੀ ਸੋਚ ਅਤੇ ਵਿਚਾਰਧਾਰਾ ਨੂੰ ਜ਼ਰਾ ਡੂੰਗਿਆਈ ਨਾਲ ਆਪਣੇ ਜ਼ਿਹਨ ਵਿਚ ਲਿਆ ਕੇ ਵਿਚਾਰ ਕਰਨੀ ਕਰੋ ਤਾਂ ਮਹਿਸੂਸ ਕਰੋਗੇ ਕਿ ਗੁਰੂ ਬਾਬੇ ਨਾਨਕ ਨੇ ਸਾਨੂੰ ਇਹ ‘ਸ਼ਬਦ ਗੁਰੂ ਗੁਰਬਾਣੀ’ ਲਿਖਤੀ ਰੂਪ ਵਿਚ ‘ਕਿਉਂ’ ਦੇਣਾ ਕੀਤਾ।
ਜਰੂਰ ਭੇਤ ਹੈ। ਕਿਉਂਕਿ ਇਨਸਾਨ ਭੁੱਲਣਹਾਰ ਹੈ, ਵਰਬਲੀ/ਮੂੰਹ-ਜ਼ਬਾਨੀ ਗਲਬਾਤ ਨੂੰ ਜਲਦੀ ਵਿਸਰ ਜਾਂਦਾ ਹੈ। ਲਿਖਤ ਵਿਚ ਆਇਆ ਕੋਈ ਵੀ ‘ਵਿਚਾਰ’ ਹਮੇਂਸ਼ਾ ਲਈ ਅਮਰ ਹੋ ਜਾਂਦਾ ਹੈ, ਬਸ਼ਰਤੇ ਇਸ ਲਿਖਤ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ ਗਿਆ ਹੋਵੇ।( ਜਿਵੇਂ: ਸ਼ਬਦ ਗੁਰੂ ਗਰੰਥ ਸਾਹਿਬ ਜੀ ਜਾਂ ਹੋਰ ਬਹੁਤ ਸਾਰੀਆਂ ਲਿਖਤਾਂ ਜਿਹਨਾਂ ਦੀ ਸੁਚੱਜੀ ਸਾਂਭ-ਸੰਭਾਲ ਹੋ ਰਹੀ ਹੈ)
ਸਿੱਖ ਸਮਾਜ ਨੇ ‘ਸ਼ਬਦ ਗੁਰੂ ਗੁਰਬਾਣੀ’ ਦੇ ਗਿਆਨ-ਵਿਚਾਰ ਨੂੰ ਸੁਣਕੇ, ਮੰਨਕੇ, ਸਮਝਕੇ, ਵਿਚਾਰਕੇ ਆਪਣੇ ਜੀਵਨ ਵਿਚ ਧਾਰਨ ਕਰਨਾ ਹੈ, ਭਾਵ ਆਪਣੇ ਜੀਵਨ ਦੇ ਕਰਮਾਂ ਵਿਚ ਲਿਆਕੇ, ਵਰਤਕੇ ਜੀਵਨ-ਜਾਪਣ ਕਰਨਾ ਹੈ।

ਸਿੱਖ ਸਮਾਜ ਵਿਚ, ਜੋ ਨਹੀਂ ਹੋ ਰਿਹਾ।

ਅੱਜ ਦਾ ਸਿੱਖ ਸਮਾਜ ਵੀ ਸਨਾਤਨੀ ਮੱਤ ਦੇ ਪਾਂਡੇ ਵਾਂਗ ਕਰਮਕਾਂਡੀ ਅਤੇ ਆਡੰਬਰੀ ਹੋ ਗਿਆ ਹੈ। ਅੱਜ ਦੇ ਸਿੱਖ ਪੂਜਾਰੀ ਦਾ ਰੋਲ/ਕਿਰਦਾਰ ਵੀ ਪਾਂਡੇ ਦਾ ਰੋਲ/ਕਿਰਦਾਰ ਬਣ ਚੁੱਕਾ ਹੈ।

*** ‘ਸ਼ਬਦ ਗੁਰੂ ਗੁਰਬਾਣੀ’ ਕੋਈ ਜਾਦੂ-ਟੋਟਕਾ, ਮੰਤਰ ਟੂਣਾ ਨਹੀਂ ਹੈ।
ਇਹ 35 ਮਹਾਂ-ਪੁਰਸ਼ਾਂ ਦੀ ਅਧਿਆਤਮਿੱਕ ਵਿਚਾਰਧਾਰਾ ਹੈ, ਜੋ ਮਨੁੱਖਾਂ ਨੂੰ ਇੱਕ ਸੁਚੱਜਾ ਜੀਵਨ ਜਿਉਂਣ ਦੀ ਪ੍ਰੇਰਨਾ ਦਿੰਦੀ ਹੈ, ਕਿ ਕਿਵੇਂ ਮਨੁੱਖ ਜੀਵਨ ਨੂੰ ਛੂਤ-ਛਾਤ, ਊਚ-ਨੀਚ, ਵਹਿਮ-ਭਰਮ ਤੋਂ ਮੁਕਤ ਹੋ ਕਿ ਜੀਵਿਆ ਜਾ ਸਕਦਾ ਹੈ।

ਅਫ਼ਸੋਸ!!!! ਸਿੱਖ ਸਮਾਜ ਨੇ ਇਸ ਵਿਚਾਰਧਾਰਾ ਨੂੰ ਪ੍ਰੈਕਟੀਕਲੀ ਜਿਉਂਣਾ ਨਹੀਂ ਕੀਤਾ।
ਸਿੱਖ ਸਮਾਜ ਨੇ ਆਪਣੇ ਗਵਾਂਢੀ ਭਰਾ ਵਾਂਗ ਕਰਮਕਾਂਡੀ-ਆਡੰਬਰੀ ਦੀ ਮੱਤ ਲੈ ਲਈ। ਉਸੇ ਤਰਾਂ ਦੀ ਸਾਡੀ ਸੋਚ/ਵਿਚਾਰਧਾਰਾ ਬਣ ਗਈ।

ਸਿੱਖ ਸਮਾਜ ਦੀ ਇਹ ਸੋਚ/ਧਾਰਨਾ ਹੈ ਕਿ ਜਦ ਵੀ ਕੋਈ ਸਿੱਖ ਬਾਣੀ ਪੜ੍ਹਦਾ ਹੈ ਤਾਂ ‘ਰੱਬ” ਸਿਰਫ ਤੁਹਾਡੀ ਪੜ੍ਹੀ ਬਾਣੀ ਹੀ ਸੁਣਦਾ ਹੈ।
ਸਾਰੇ ਹੀ ਮਨੁੱਖ ਹਰ ਸਮੇਂ ਕੋਈ ਨਾ ਕੋਈ ਮੰਗ, ਆਸਾ, ਡੀਮਾਂਡ ‘ਰੱਬ’ ਅੱਗੇ ਰੱਖ ਰਹੇ ਹਨ ਜਾਂ ਕਈ ਆਪਣੇ ਦੁੱਖਾਂ ਦਾ ਰੋਣਾ ‘ਰੱਬ’ ਅੱਗੇ ਰੋਦੇਂ ਹੀ ਰਹਿੰਦੇ ਹਨ।
ਕੀ ‘ਰੱਬ’ ਕੋਈ ਜਗਹ ਦੇਹੀ ਵਿਚ ਬੈਠਾ ਇਹ ਅਰਦਾਸਾਂ/ਬੇਨਤੀਆਂ ਨੂੰ ਸੁਣ ਰਿਹਾ ਹੈ। ਨਹੀਂ !! ਬਿੱਲਕੱਲ ਵੀ ਨਹੀਂ। ਇਹ ਸਾਡੇ ਭਰਮ ਭੁਲੇਖੇ ਹੀ ਹਨ। ‘ਗੁਰਬਾਣੀ’ ਸਾਨੂੰ ਸਮਝਾ ਰਹੀ ਹੈ ਕਿ
“ਸਗਲ ਪਰਾਧ ਦੇਹਿ ਲੋਰੋਨੀ ॥
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥3॥

ਸੋ ਕਿਸੇ ਪ੍ਰਾਣੀ ਦੇ ਮਰਨੋਂ ਉਪਰੰਤ, ਕੀਤਾ ਕੋਈ ਵੀ ਕਰਮਕਾਂਡ ਮਿਰਤਕ ਪ੍ਰਾਣੀ ਦਾ ਕੁੱਝ ਨਹੀਂ ਸਵਾਰ ਸਕਦਾ।

ਜੇ ਮਿਰਤਕ ਕਉ ਚੰਦਨੁ ਚੜਾਵੈ ॥
ਉਸ ਤੇ ਕਹਹੁ ਕਵਨ ਫਲ ਪਾਵੈ ॥
ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥
ਤਾਂ ਮਿਰਤਕ ਕਾ ਕਿਆ ਘਟਿ ਜਾਈ ॥3॥

ਮਿਰਤਕ ਪ੍ਰਾਣੀ ਦੇ ਸਸਕਾਰ ਸਮੇਂ ਅਗਰ ਗੁਰਬਾਣੀ ਪੜ੍ਹੀ ਜਾਂਦੀ ਹੈ ਤਾਂ ਉਹ ਜਿਉਂਦੇ-ਜਾਗਦੇ ਪ੍ਰਾਣੀਆਂ ਲਈ ਹੈ। ਨਾਕਿ ਮਰੇ ਹੋਏ ਪ੍ਰਾਣੀ ਲਈ।
ਤਾਂਕਿ, ਜਿਉਂਦੇ-ਜਾਗਦੇ ਪ੍ਰਾਣੀ ਇਸ ਗੁਰਬਾਣੀ ਗਿਆਨ-ਵਿਚਾਰ ਨਾਲ ਆਪਣੇ ਆਪ ਨੂੰ ਗਿਆਨਵਾਨ ਅਤੇ ਬਬੇਕੀ ਇਨਸਾਨ ਬਨਾਉਣ ਵੱਲ ਨੂੰ ਕਦਮ ਚੁੱਕਣਾ ਸੁਰੂ ਕਰਨ/ਚੱਲਣਾ ਸੁਰੂ ਕਰਨ।

**** ਸਸਕਾਰ ਕਰਦੇ ਸਮੇਂ ਪੜ੍ਹਨ ਲਈ ਕੋਈ ਵਿਸ਼ੇਸ਼ ਬਾਣੀ ਨਹੀਂ ਹੈ। ਜਿਹੜੀ ਮਰਜ਼ੀ ਬਾਣੀ ਪੜ੍ਹ ਲਈ ਜਾਵੇ।
ਚਾਹੇ
ਅਲਾਹਣੀਆਂ ਦਾ ਪਾਠ,
ਸੋਹਿਲਾ ਬਾਣੀ ਦਾ ਪਾਠ,
ਸੁਖਮਨੀ ਬਾਣੀ ਦਾ ਪਾਠ,
ਰਾਮਕਲੀ ਸਦੁ ਬਾਣ ਦਾ ਪਾਠ
ਸਲੋਕ ਕਬੀਰ ਜੀ ਦੇ ਹੋਣ
ਸਲੋਕ ਬਾਬਾ ਫਰੀਦ ਜੀ ਦੇ ਹੋਣ
ਸਲੋਕ ਮਹਲਾ 9 ਦੇ ਹੋਣ

ਭਾਵ, ਜੋ ਮਰਜ਼ੀ ਬਾਣੀ ਦਾ ਪਾਠ ਕਰਨਾ ਕਰੋ, ਇਸਦਾ ਸੰਬੰਧ ਕੇਵਲ ਅਤੇ ਕੇਵਲ ਜਿਉਂਦੇ-ਜਾਗਦੇ ਇਨਸਾਨ ਨਾਲ ਹੀ ਹੈ, ਮਿਰਤਕ ਪ੍ਰਾਣੀ ਨੂੰ ਇਸਦਾ ਕੋਈ ਲਾਹਾ ਨਹੀਂ ਮਿਲਣਾ।
‘ਸਸਕਾਰ’ ਬਾਣੀ ਪੜ੍ਹਕੇ ਕਰ ਲਉ ਜਾਂ ਭਾਵੇਂ ਬਿਨਾ ਬਾਣੀ ਪੜ੍ਹੇ ਤੋਂ ਕਰ ਲਉ, ਸਸਕਾਰ ਕਰਨਾ ਸਮੇਂ ਦੀ ਜਰੂਰਤ ਹੈ। ਇਥੇ ਬੀਤੇ ਸਮੇਂ ਦੀਆਂ ਸੀਨਾ-ਬਸੀਨਾ ਕੁੱਝ ਰਸਮਾਂ ਚਲੀਆਂ ਆਉਦੀਂਆਂ ਹਨ ਜੋ ਸਿੱਖ ਸਮਾਜ ਵੀ ਕਰਦਾ ਆ ਰਿਹਾ ਹੈ।

‘ਸ਼ਬਦ ਗੁਰੂ ਗੁਰਬਾਣੀ’ ਅਨੰਦਮਈ ਵਿਚਾਰਧਾਰਾ ਹੈ, ਇਸ ਵਿਚ ਕੁੱਝ ਵੀ ਵੈਰਾਗਮਈ ਨਹੀਂ ਹੈ। ਲਿਖੇ ਲਫਜਾਂ ਦੇ ਅਰਥਾਂ ਦੇ ਪਾਏ ਭੁਲੇਖਿਆਂ ਕਰਕੇ ਹੀ ਅਸੀਂ ਗੁਰਬਾਣੀ ਨੂੰ ਵੈਰਾਗਮਈ ਸਮਝਣਾ ਸੁਰੂ ਕੀਤਾ ਹੋਇਆ ਹੈ।

ਸਾਰੀ ਗੁਰਬਾਣੀ ਅਨੰਦਮਈ ਹੈ। ਵੈਰਾਗਮਈ ਨਹੀਂ ਹੈ।
ਗਿਆਨ-ਵਿਚਾਰ ਦਾ ਖ਼ਜਾਨਾ ਹੈ।
ਗੁਰਬਾਣੀ ਜਿਊਂਦੇ-ਜਾਗਦੇ ਇਨਸਾਨਾਂ ਨੂੰ ਚੜ੍ਹਦੀ ਕਲਾ ਵਿਚ ਲਿਜਾਣ ਵਾਲੀ ਵਿਚਾਰਧਾਰਾ ਹੈ।

ਸਿੱਖੀ ਕੋਡ ਔਫ ਕੰਡਡੱਕਟ (ਰਹਿਤ ਮਰਿਆਦਾ) ਵਿਚ ਵੀ ਕਾਫੀ ਦੁਬਿਧਾਵਾਂ ਹਨ। (ਅਲੱਗ ਵਿਸ਼ਾ ਹੈ)
3rd July 2017 7:46pm
Gravatar
Gursharn Singh Dhillon (Ajax, Canada)
ਸ੍ਰ. ਦਰਸ਼ਨ ਸਿੰਘ ਖਾਲਸਾ ਜੀ, ਵਿਚਾਰ ਦੇਣ ਲਈ ਧੰਨਵਾਦ ।
4th July 2017 7:40am
Gravatar
Dr Dalvinder singh grewal (Ludhiana, India)
ਇਕ ਓਅੰਕਾਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਕ ਓਅੰਕਾਰ, ਇੱਕ ਓਅੰਕਾਰ।
ਇਕੋ ਤੂੰ ਹੀ ਸਿਰਜਣਹਾਰ।
ਇਕੋ ਤੂੰ ਰਚਿਆ ਸੰਸਾਰ।
ਤੇਰਾ ਸੱਚਾ ਨਾਮ ਆਧਾਰ
ਇਕੋ ਤੂੰ ਨਿਰਭਉ ਨਿਰੰਕਾਰ।
ਇਕ ਤੂੰ ਜਨਮ ਮਰਨ ਤੋਂ ਪਾਰ।
ਆਪਾ ਰਚ ਵਸਿਆ ਵਿਚਕਾਰ।
ਇਕੋ ਗੁਰ ਪੂਰਾ ਕਰਤਾਰ।
ਇਕੋ ਤੂੰ ਹੀ ਬਖਸ਼ਣਹਾਰ।
ਨਾਮ ਧਿਆਵਾਂ ਦਿਲ ਵਿਚ ਧਾਰ।
ਆਪ ਮਿਟਾਵਾਂ ਤੁਧ ਵਿਚਕਾਰ।
24th June 2017 8:20pm
Gravatar
Dr Dalvinder singh grewal (Ludhiana, India)
‘ਤੂੰ ਹੀ ਤੂੰ’
ਡਾ: ਦਲਵਿੰਦਰ ਸਿੰਘ ਗ੍ਰੇਵਾਲ
‘ਮੈਂ’ ਜੇ ‘ਹਾਂ’ ਤਾਂ ‘ਤੂੰ’ ਹੈਂ ਨਾਹੀਂ, ‘ਮੈਂ’ ਨਾਂ ਤਾਂ ਹੈਂ ‘ਤੂੰ’ ਹੀ।
ਉਸ ‘ਮੈਂ’ ਦਾ ਕੀ ਮਤਲਬ ਹੈ ਜੇ ਭੁਲ ਜਾਵਾਂ ‘ਤੂੰ’ ਨੂੰ ਹੀ।
ਬੇਮਤਲਬ ਇਹ ‘ਮੈਂ’ ਮਿਟ ਜਾਵੇ, ‘ਤੂੰ’ ਹੀ ‘ਤੂੰ’ ਹੋ ਜਾਵੇ।
ਜਿਸਨੇ ਰਚਿਆ ਉਹ ਜੇ ਆਪੇ ਅਪਣੇ ਵਿੱਚ ਮਿਲਾਵੇ।
ਕੋਸ਼ਿਸ਼ ਕਰ ਕੇ ਬਣ ਜਾਂ ‘ਤੂੰ’ ਹੀ, ਰਹੇ ਨਾ ਰੱਤੀ ‘ਹੂੰ’ ਹੀ।
‘ਮੈਂ’ ਜੇ ‘ਹਾਂ’ ਤਾਂ ‘ਤੂੰ’ ਹੈਂ ਨਾਹੀਂ, ‘ਮੈਂ’ ਨਾਂ ਤਾਂ ਹੈਂ ‘ਤੂੰ’ ਹੀ।
ਤੇਰੇ ਨਾਮ ਉਪਜਿਆ ਬ੍ਰਹਿਮੰਡ, ਜੀਅ ਜੰਤ ਸਭ ਧਾਰੇ।
ਕਾਰਣ ਹੈਂ ‘ਤੂੰ’ ਕਰਤਾ ਹੈਂ ‘ਤੂੰ’ ਕੀ ਨੇ ਜੀਵ ਵਿਚਾਰੇ।
ਜਿਵੇਂ ਚਲਾਵੇਂ ਓਵੇਂ ਚੱਲਣ, ਜੀ ਚਰਖੇ ਦੀ ‘ਘੂੰ’ ਹੀ।
‘ਮੈਂ’ ਜੇ ‘ਹਾਂ’ ਤਾਂ ‘ਤੂੰ’ ਹੈਂ ਨਾਹੀਂ, ‘ਮੈਂ’ ਨਾਂ ਤਾਂ ਹੈਂ ‘ਤੂੰ’ ਹੀ।
ਇਸ ਬ੍ਰਹਿਮੰਡ ‘ਚ ਹੋਂਦ ਹੈ ਜਿਸਦੀ ਇਕ ਕਿਣਕੇ ਦੀ ਨਿਆਈਂ।
ਵੱਸ ਕੀ ਉਸਦੇ ਹੋਂਦ ਤੇਰੀ ਤੇ ਕਿੰਤੂ ਕਰੇ ਅਜਾਈਂ ।
ਜੋ ਹੋਇਆ, ਨਾ ਹੋਇਆਂ ਵਰਗਾ, ਸਭ ਝੂਠੀ ‘ਫੂੰ, ਫੂੰੰ’ ਹੀ।
‘ਮੈਂ’ ਜੇ ‘ਹਾਂ’ ਤਾਂ ‘ਤੂੰ’ ਹੈਂ ਨਾਹੀਂ, ‘ਮੈਂ’ ਨਾਂ ਤਾਂ ਹੈਂ ‘ਤੂੰ’ ਹੀ।
ਪਲ ਪਲ ਤੇਰਾ ਨਾਮ ਪੁਕਾਰਾਂ ਦਰ ਤੇ ਅਰਜ਼ ਪਵੇ ਨਾ।
ਮੇਰੀ ਹੋਂਦ ਮਿਟਾ ਦੇ ਦਾਤਾ, ‘ਮੈਂ’ ਨੂੰ ‘ਤੂੰ’ ਕਰ ਦੇ ਨਾ।
ਜਦ ਮਿਲਣਾ ਹੈ ਇਕ ਦਿਨ ਤੁਝ ਵਿੱਚ, ਚੱਕਰ ਕਿਉਂ ਇਹ ਊੰ ਹੀ।
‘ਮੈਂ’ ਜੇ ‘ਹਾਂ’ ਤਾਂ ‘ਤੂੰ’ ਹੈਂ ਨਾਹੀਂ, ‘ਮੈਂ’ ਨਾਂ ਤਾਂ ਹੈਂ ‘ਤੂੰ’ ਹੀ।
ਤਿੰਨ ਵਜੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸ਼ੁਕਰ ਹੈ ਤੇਰਾ ਜੋ ਜਗਾਉਨੈਂ ਤਿੰਨ ਵਜੇ।
‘ਆ ਜਾ ਲੜ ਲੱਗ’ ਕਹਿ ਬੁਲਾਉਨੈਂ ਤਿੰਨ ਵਜੇ।
ਟਿਕੀ ਪਹਿਰ, ਚੁੱਪ-ਚਾਂਧ, ਸ਼ਾਂਤ ਤੇ ਸੁਹਾਣੀ,
ਤੂੰ ਹੀ ਚਾਰੇ ਪਾਸੇ ਦਿਸ ਆਉਨੈਂ ਤਿੰਨ ਵਜੇ।
ਸਦਕੇ ਮੈਂ ਜਾਵਾਂ ਤੇਰੇ ਮਿਹਰਾਂ ਦਿਆ ਸਾਈਆਂ,
ਨਦਰੇ-ਕਰਮ ਜੋ ਤੂੰ ਪਾਉਨੈ ਤਿੰਨ ਵਜੇ।
ਧੰਦਿਆਂ ਤੋਂ ਪਾਸੇ ਮਾਇਆ ਮੋਹ ਤੋਂ ਕਿਨਾਰਾ,
ਆਲਸੀ ਦੀ ਆਲਸ ਹਟਾਉਨੈਂ ਤਿੰਨ ਵਜੇ।
ਤੂੰਹੀਓਂ ਤੂੰ ਹੀ ਦਿਸੇਂ, ‘ਮੈ ਮੇਰੀ’ ਮਿਟ ਜਾਵੇ
ਜਦੋਂ ਤੁੰ ਵਿਚਾਰਾਂ ਨੂੰ ਮਿਟਾਉਨੈਂ ਤਿੰਨ ਵਜੇ।
ਮਨ ਵੀ ਇਹ ਸ਼ਾਂਤ ਹੋਵੇ ਹਿਰਦਾ ਵੀ ਸ਼ਾਂਤ,
ਜਦ ਗਲਵਕੜੀ ਤੂੰ ਪਾਉਨੈਂ ਤਿੰਨ ਵਜੇ।
ਸਦਕੇ ਮੈਂ ਜਾਵਾਂ ਡੂੰਘੇ ਚਿੱਤ ਚੋਂ ਧਿਆਵਾਂ,
ਆਪਾ ਤੇਰੇ ਹੱਥ ਜੋ ਦਿਵਾਉਨੈਂ ਤਿੰਨ ਵਜੇ।
ਨੇੜੇ ਰੱਖੀ ਰੱਖ ਮੈਨੂੰ ਚਾਹੀਦਾ ਨਾ ਜੱਗ,
ਆਉਂਦਾ ਏ ਅਨੰਦ ਲੜ ਲਾਉਨੈਂ ਤਿੰਨ ਵਜੇ।

ਧਿਆਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਿਹਰ ਕਰ ਏਨਾ ਕੁ ਗਿਆਨ ਰੱਖੀ ਰੱਖਾਂ।
ਚੱਤੋ ਪਹਿਰ ਤੇਰੇ ‘ਚ ਧਿਆਨ ਰੱਖੀ ਰੱਖਾਂ।
ਪੜ੍ਹੀਆਂ ਕਿਤਾਬਾਂ ਤੇ ਗ੍ਰੰਥ ਨੇ ਬਥੇਰੇ।
ਆਈ ਏ ਸਮਝ ਬਸ ਇਕੋ ਗੱਲ ਮੇਰੇ।
ਮਨ ਵਿਚ ‘ਇੱਕ’ ਦਾ ਨਿਸ਼ਾਨ’ ਰੱਖੀ ਰੱਖਾਂ।
ਮਿਹਰ ਕਰ ਏਨਾ ਕੁ ਗਿਆਨ ਰੱਖੀ ਰੱਖਾਂ।
ਚੱਤੋ ਪਹਿਰ ਤੇਰਾ ‘ਚ ਧਿਆਨ ਰੱਖੀ ਰੱਖਾਂ।
ਕਿਣਕਾ ਕੀ ਜਾਣਾ ਕਿਨਾ ਵਿਸ਼ਵ ਦਾ ਪਸਾਰਾ,
ਅੰਦਰ ਨਾ ਦਿਸੇ ਕਿਵੇਂ ਦਿਸੇ ਉਹਨੂੰ ਬਾਹਰਾ।
ਐਵੇਂ ਝੂਠੀ ਆਸ ਦਾ ਸਮਾਨ ਰੱਖੀ ਰੱਖਾਂ।
ਮਿਹਰ ਕਰ ਏਨਾ ਕੁ ਗਿਆਨ ਰੱਖੀ ਰੱਖਾਂ।
ਚੱਤੋ ਪਹਿਰ ਤੇਰਾ ‘ਚ ਧਿਆਨ ਰੱਖੀ ਰੱਖਾਂ।
‘ਮੇਰੀ’ ‘ਮੈਂ’ ਨੇ ਚੱਕਰਾਂ ‘ਚ ਝੂਠਾ ਪਾਇਆ ਹੋਇਆ।
‘ਤੂੰ’ ਹੀ ‘ਤੂੰ’ ਹੈ ਸੱਚ ਉਤੇ ‘ਮੈਂ’ ਕਿਉਂ ਛਾਇਆ ਹੋਇਆ।
ਤੋੜ ਦੇ ਭਰਮ ਤੇਰਾ ਮਾਨ ਰੱਖੀ ਰੱਖਾਂ
ਮਿਹਰ ਕਰ ਏਨਾ ਕੁ ਗਿਆਨ ਰੱਖੀ ਰੱਖਾਂ।
ਚੱਤੋ ਪਹਿਰ ਤੇਰਾ ‘ਚ ਧਿਆਨ ਰੱਖੀ ਰੱਖਾਂ।
22nd June 2017 5:44pm
Gravatar
Harpreet Singh Hora (Delhi, India)
President, 13/06/2017
Shiromani Gurdwara Prabandhak Committee,
Teja Singh Samundari Hall,
Golden temple complex
Amritsar- 143001, Punjab.
Dear President Sahib,
Waheguru Ji Ka Khalsa, Waheguru Ji Ki Fateh !
Sub: Display of liquor/tobacco advertisements on LED screens on Heritage Street at Harimandir Sahib.
I, as a Sikh have always grown up with Sikhi values and traditions & have believed in keeping utmost belief in supremacy of Sri Akal Takht, faith in Guru-shabd and paid obeisance to the Harimandir Sahib since childhood. I write this with grief and utter dismay that as a young member of the community and believer of the Sikh tradition, I am perturbed by the issue of display of liquor/tobacco advertisements on LED screen at the Heritage screen outside the sanctum sanctorum Sri Harimandir Sahib in Amritsar.
Your esteemed organization has been formed after several sacrifices of our Sikh ancestors where they had shed their blood and sweat to give the organization its present form. The organization of SGPC is not only entrusted with the management of the holy shrines but I may safely assume that it also has the rights and responsibilities to act as frontrunner of Sikh interests and voice for matters concerning the community at various local, national or international issues.
With several communities, organizations, countries and activists voicing their concerns to combat the issue of alcoholism, this matter, if not tackled at the earliest will give a setback to it. I would like to bring this to your notice that certain Supreme Court directions and legislations by many state governments of India are also being tried to be put into place for ban on liquor/tobacco to discourage this menace.
Needless to mention, Sikh traditions in its magnanimity and wisdom have always advocated against liquor/tobacco and intoxicating substances and Sikh leaders have led movements from the front to uproot this menace from Punjab. Unfortunately, the state of Punjab has been marred by the use of drugs by the youth and alcohol has become the status symbol for the society at large. If these types of advertisements are displayed at such prominent places, we will never be able to succeed in our efforts to make the state drug free and lest we forget, displaying such advertisement endorsing liquor/tobacco, that too outside the Harimandir Sahib is outrageous and unacceptable in any form whatsoever.
By the way of this representation, I request you to kindly take the lead, let us know that who is the governing authority which controls the content of the LED screen (previously Kirtan from the Harimandir Sahib used to be telecasted on the same screen which now hosted the advertisement of liquor/tobacco) and initiate proper action against the erring authorities.
Respected President Sahib, let us remind ourselves that the community has public spirited citizens and Panth Dardis who are deeply shocked by this gruesome incident and if this is not nipped in the bud, it would lead to continuance of hurting of Sikh sentiments.
I am a law student based out of Delhi and if this matter is not taken up by you within the next 10 days of the receipt of this letter, we will be forced to believe that your esteemed organization, in which we have rock strong trust, has deliberately failed to uphold the interests of the community and is acting negligently by dereliction of its moral responsibility and we, the common Sikh student, along with the assistance of Panth Dardis and concerned Sikh citizens/organization will have to explore legal remedies for tackling the same. Hence, I request you to kindly initiate action against the erring authority/department so that this does not happen again as it may not only cause a serious setback to the tourism of the city but also amounts to hurting of Sikh sentiments and conveys a wrong message to the Diaspora living abroad as well. Please make an enquiry as to who is the erring authority so that the issue could be resolved at the earliest. I hope you will take this letter in a positive spirit and take swift action.
Waheguru Ji Ka Khalsa, Waheguru Ji Ki Fateh !

Yours sincerely,
Harpreet Singh Hora
20th June 2017 12:16am
Gravatar
Dr Dalvinder singh grewal (Ludhiana, India)
ਹੁਕਮ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰਾ ਕੀ ਹੈ ਹੁਕਮ ਵਾਹਿਗੁਰੂ, ਹਾਂ ਇਸ ਤੋਂ ਅਣਜਾਣਾ॥
ਤੇਰੀ ਰਜ਼ਾ ‘ਚ ਰਹਿਣ ਲਈ ਹਾਂ ਮੰਨੀ ਜਾਂਦਾ ਭਾਣਾ॥
ਸਾਰੇ ਜਗ ਦਾ ਕਰਤਾ ਏਂ ਤੂੰ, ਕਰੇਂ ਕਰਾਵੇਂ ਆਪੇ।
ਸਭ ਨੂੰ ਕਰਦਾ ਪ੍ਰੇਮ ਬਰਾਬਰ, ਫਿਰ ਕਿਉਂ ਲੋਕ ਸਰਾਪੇ?
ਭੁਲਕੇ ਤੈਨੂੰ, ਮੋਹ ਮਾਇਆ ਸੰਗ, ਕਰਦੇ ਅਪਣਾ ਮਾਣਾ।
ਤੇਰਾ ਕੀ ਹੈ ਹੁਕਮ ਵਾਹਿਗੁਰੂ, ਹਾਂ ਇਸ ਤੋਂ ਅਣਜਾਣਾ॥
ਤੂੰ ਚਾਹੇਂ ਤਾਂ ਜੱਗ ਭਟਕਾਵੇਂ, ਚਾਹੇਂ, ਨਾਮ ਜਪਾਵੇਂ।
ਨਦਰ ਕਿਸੇ ਤੇ, ਮਿਹਰ ਕਿਸੇ ਤੇ, ਕਈਆਂ ਨੂੰ ਤੜਪਾਵੇਂ।
ਤੂੰ ਜੋ ਚਾਹੇਂ ਹੋਣਾ ਉਹ ਹੀ, ਮੈਂ ਲੱਖ ਸੋਚਾਂ ਠਾਣਾ।
ਤੇਰਾ ਕੀ ਹੈ ਹੁਕਮ ਵਾਹਿਗੁਰੂ, ਹਾਂ ਇਸ ਤੋਂ ਅਣਜਾਣਾ॥
ਤੇਰੇ ਹੁਕਮ ‘ਚ ਹਰ ਕੋਈ ਰਹਿੰਦਾ, ਹੁਕਮੋਂ ਬਾਹਰ ਨਾ ਕੋਈ।
ਚੰਗੇ-ਮਾੜੇ, ਉੱਚੇ-ਨੀਵੇਂ ਕਿਉਂ ਏਦਾਂ ਵੰਡ ਹੋਈ?
ਰੰਗ, ਨਸਲ ਦੇ ਭੇਦ ਬੜੇ ਨੇ, ਇਹ ਕੀ ਬੁਣਿਆ ਤਾਣਾ।
ਤੇਰਾ ਕੀ ਹੈ ਹੁਕਮ ਵਾਹਿਗੁਰੂ, ਹਾਂ ਇਸ ਤੋਂ ਅਣਜਾਣਾ॥
ਅੰਮ੍ਰਿਤ ਵੇਲੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅੰਮ੍ਰਿਤ ਵੇਲੇ, ਅੰਮ੍ਰਿਤ ਵਰਸੇ, ਪ੍ਰਭ ਦਾ ਨਾਮ ਧਿਆਓ ਜੀ, ਆਓ ਭਾਈ ਆਓ ਜੀ।
ਅਮਨ, ਚੈਨ, ਸੁੱਖ ਸ਼ਾਂਤ ਵਰਤਦਾ, ਜਪੋ ਤੇ ਨਾਮ ਜਪਾਓ ਜੀ, ਆਓ ਭਾਈ ਆਓ ਜੀ।
ਕੁਦਰਤ ਸੁੱਤੇ, ਮਾਨਵ ਸੁੱਤੇ, ਜੀਆ ਜੰਤ ਸਭ ਸੁੱਤੇ।
ਜਾਗੋ, ਜੁੜੋ, ਧਿਆਓ ਉਸਨੂੰ, ਨਾਮ ਜਪਣ ਦੀ ਰੁੱਤੇ।
ਵਾਤਾਵਰਣ ਸੁਹਾਣਾ ਕਿਤਨਾ, ਇਸ ਦਾ ਲਾਭ ਉਠਾਓ ਜੀ, ਆਓ ਭਾਈ ਆਓ ਜੀ।
ਅੰਮ੍ਰਿਤ ਵੇਲੇ, ਅੰਮ੍ਰਿਤ ਵਰਸੇ, ਪ੍ਰਭ ਦਾ ਨਾਮ ਧਿਆਓ ਜੀ, ਆਓ ਭਾਈ ਆਓ ਜੀ।
ਤੁਸੀਂ ਹੋ ਜਾਂ ਫਿਰ ਉਹ ਹੀ ਉਹ ਹੈ, ਜਾਗੇ ਹੋਰ ਇਕੇਲਾ।
ਉਮਡਣ ਜਿਸ ਲਈ ਪ੍ਰੇਮ ਤਰੰਗਾਂ, ਉਹੀ ਮਿਲਣ ਦੀ ਵੇਲਾ।
ਦੀਦ ਕਰੋ ਦਿਲ ਭਰਕੇ ਉਸਦਾ, ਅੰਦਰ-ਬਾਹਰ ਪਾਓ ਜੀ, ਆਓ ਭਾਈ ਆਓ ਜੀ।
ਅੰਮ੍ਰਿਤ ਵੇਲੇ, ਅੰਮ੍ਰਿਤ ਵਰਸੇ, ਪ੍ਰਭ ਦਾ ਨਾਮ ਧਿਆਓ ਜੀ, ਆਓ ਭਾਈ ਆਓ ਜੀ।
ਹੁੰਦੇ ਉਹੀ ਸੁਭਾਗੀ ਵੇਲੇ, ਮੀਤ ਮਿਲਣ ਦੀਆਂ ਘੜੀਆਂ।
ਭੁੱਲ ਜਾਓ ਆਪਾ, ਉਸ ਵਿਚ ਜੁੜਕੇ, ਜੋੜੋ ਦਿਲ ਦੀਆਂ ਲੜੀਆਂ।
ਮੂੰਹ ਵਿਚ, ਦਿਲ ਵਿਚ, ਰੂਹ ਵਿਚ ਉਹ ਹੀ, ਜਗ ਤੋਂ ਮੁਕਤੀ ਪਾਓ ਜੀ, ਆਓ ਭਾਈ ਆਓ ਜੀ।
ਅੰਮ੍ਰਿਤ ਵੇਲੇ, ਅੰਮ੍ਰਿਤ ਵਰਸੇ, ਪ੍ਰਭ ਦਾ ਨਾਮ ਧਿਆਓ ਜੀ, ਆਓ ਭਾਈ ਆਓ ਜੀ।
ਉਸ ਸੰਗ ਜੁੜਿਆਂ, ਵਿਗਸੇ ਜੀਅੜਾ, ਰੂਹ ਵਿਚ ਵਸਦਾ ਖੇੜਾ।
ਰੱਬੀ ਰਹਿਮਤ ਸਦਕਾ ਵਰਸੇ, ਰੱਬੀ ਮਿਹਰ ਦਾ ਮਿਹੜਾ।
ਲੂ ਲੂੰ ਵਿਚ ਅਨੰਦ ਛਾ ਗਿਆ , ਖੁਸ਼ੀਆਂ ਰੱਜ ਮਨਾਓ ਜੀ, ਆਓ ਭਾਈ ਆਓ ਜੀ।
ਅੰਮ੍ਰਿਤ ਵੇਲੇ, ਅੰਮ੍ਰਿਤ ਵਰਸੇ, ਪ੍ਰਭ ਦਾ ਨਾਮ ਧਿਆਓ ਜੀ, ਆਓ ਭਾਈ ਆਓ ਜੀ।
18th June 2017 12:34am
Page 14 of 47

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Enter the word table backwards.
 
Enter answer:
 
Remember my form inputs on this computer.
 
 
Powered by Commentics

.