.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (970)

Topic: Tuhada Apna
Sort
1 2 3 > Last
Facebookdel.icio.usStumbleUponDiggGoogle+TwitterLinkedIn
Gravatar
Eng Darshan Singh Khalsa (Sydney, Australia)
** ਪਰੀਵਾਰਕ ਦੂਰੀਆਂ ਅਤੇ ਕੁੜੱਤਣ ਘੱਟ ਕਰਨਾ ਚਹੁੰਦੇ ਹੋ ਤਾਂ ਆਪਣੇ ਆਪ ਵਿਚ ਬਦਲਾਅ ਲੈਕੇ ਆਉਣਾ ਬਹੁਤ ਜਰੂਰੀ ਹੈ।

** ਕਿਉਂਕਿ !! ਤੁਸੀਂ ਆਪਣੇ ਆਪ ਤੋਂ ਸਿਵਾਏ ਕਿਸੇ ਵੀ ਦੂਜੇ, ਤੀਜੇ, ਚੌਥੇ .... ਮਨੁੱਖ ਨੂੰ ਨਹੀਂ ਬਦਲ ਸਕਦੇ, ਚਾਹੇ ਉਹ ਭਾਵੇਂ ਕੋਈ ਤੁਹਾਡਾ ਆਪਣਾ ਸਗਾ ਹੀ ਕਿਉਂ ਨਾ ਹੋਵੇ।

** ਹਰ ਮਨੁੱਖ ਆਪਣੀ ਈਗੋ, ਹੰਕਾਰ, ਸਵੈਮਾਨ, ਆਕੜ ਦੇ ਅਸਰ ਹੇਠ ਆਪਣਾ ਜੀਵਨ ਜਿਉਂ ਰਿਹਾ ਹੈ।

** ਇਸੇ ਲਈ ਪਰੀਵਾਰਾਂ ਵਿਚ ਕੁੜੱਤਣ ਅਤੇ ਦੂਰੀਆਂ ਵੱਧ ਰਹੀਆਂ ਹਨ। ਕਿਉਂਕਿ ਕੋਈ ਵੀ ਪਰੀਵਾਰਕ ਮੈਂਬਰ ਝੁਕਣਾ ਨਹੀਂ ਚਹੁੰਦਾ।

ਇੰਜ ਦਰਸਨ ਸਿੰਘ ਖਾਲਸਾ
ਅਸਟਰੇਲੀਆ
Yesterday 10:48pm
Gravatar
Dr Dalvinder Singh Grewal (Ludhiana, India)
ਚੋਰਾਂ ਦੇ ਪਿੰਡ ਫਸ ਗਿਐਂ ਮਿਤਰਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਚੋਰਾਂ ਦੇ ਪਿੰਡ ਫਸ ਗਿਐਂ ਮਿਤਰਾ, ਅਪਣਾ ਪਿੰਡ ਬਚਾ ਪਹਿਲਾਂ।
ਜੇ ਨਾ ਬਚਿਆ, ਕੁਝ ਨਈਂ ਰਹਿਣਾ, ਮਨ ਨੂੰ ਇਹ ਸਮਝਾ ਪਹਿਲਾਂ।
ਇਕ ਚੋਰ ਤਾਂ ਕਾਮ ਹੈ ਏਥੇ, ਮਨ ਨੂੰ ਜੋ ਭਰਮਾਉਂਦਾ ਏ।
ਰਬ ਦੇ ਨਾਲੋਂ ਤੋੜ, ਜੋ ਮਨ ਨੂੰ ਜਿਸਮਾਂ ਪਿਛੇ ਲਾਉਂਦਾ ਏ।
ਤਨ ਨੂੰ ਲਗਦਾ ਘੁਣ ਦੇ ਵਾਂਗੂੰ, ਦਿੰਦਾ ਮਨ ਗੰਧਲਾ ਪਹਿਲਾਂ।
ਚੋਰਾਂ ਦੇ ਪਿੰਡ ਫਸ ਗਿਐਂ ਮਿਤਰਾ, ਅਪਣਾ ਪਿੰਡ ਬਚਾ ਪਹਿਲਾਂ।
ਦੂਜਾ ਚੋਰ ਕ੍ਰੋਧੀ ਜਿਹੜਾ, ਚਿਤ ਦਾ ਚੈਨ ਮਿਟਾ ਦੇਵੇ।
ਚੰਗਾ ਮੰਦਾ ਫਰਕ ਭੁਲਾਵੇ, ਅਪਣਾ ਗੈਰ ਬਣਾ ਦੇਵੇ।
ਵੈਰ, ਵਿਰੋਧ, ਤਕਬਰ, ਝਗੜੇ, ਸਭ ਤੋਂ ਜਾਨ ਛੁਡਾ ਪਹਿਲਾਂ।
ਚੋਰਾਂ ਦੇ ਪਿੰਡ ਫਸ ਗਿਐਂ ਮਿਤਰਾ, ਅਪਣਾ ਪਿੰਡ ਬਚਾ ਪਹਿਲਾਂ।
ਤੀਜਾ ਚੋਰ ਲੋਭ ਤੇ ਲਾਲਚ, ਦੂਜੇ ਦਾ ਹਕ ਖੋਂਹਦਾ ਏ।
ਐਬ, ਵਾਸਨਾ, ਝੂਠ, ਬਖੀਲੀ, ਗਲ ਅਪਣੇ ਵਿਚ ਪਾਉਂਦਾ ਏ।
ਖਾਲੀ ਆਇਆ, ਖਾਲੀ ਜਾਣਾ, ਮਨ ਨੂੰ ਇਹ ਸਮਝਾ ਪਹਿਲਾਂ।
ਚੋਰਾਂ ਦੇ ਪਿੰਡ ਫਸ ਗਿਐਂ ਮਿਤਰਾ, ਅਪਣਾ ਪਿੰਡ ਬਚਾ ਪਹਿਲਾਂ।
ਚੌਥਾ ਮੋਹ ਮਾਇਆ ਜੋ ਰਬ ਦੀ, ਕਿਰਤ ਨੂੰ ਅਪਣੀ ਕਹਿੰਦਾ ਏ।
ਪਿਆਰ ‘ਚ ਹੋਇਆ ਅੰਨ੍ਹਾਂ, ਭੁਲਦਾ, ਸਦਾ ਨਹੀਂ ਕੋਈ ਰਹਿੰਦਾ ਏ।
ਨਾਤੇ ਰਿਸ਼ਤੇ ਖਿਣ ਭੰਗਰ ਦੇ, ਗਲ ਦਿਲ ਨੂੰ ਇਹ ਲਾ ਪਹਿਲਾਂ।,
ਚੋਰਾਂ ਦੇ ਪਿੰਡ ਫਸ ਗਿਐਂ ਮਿਤਰਾ, ਅਪਣਾ ਪਿੰਡ ਬਚਾ ਪਹਿਲਾਂ।
ਅਹੰਕਾਰ ਦਾ ਚੋਰ ਹੈ ਪੰਜਵਾਂ, ਮੇਰੀ ਮੇਰੀ ਕਰਦਾ ਏ।
‘ਮੈਂ ਆਹ’; ਮੈਂ ਅਹੁ’, ਖੁਦ ਵਡਿਆਈ, ਅਕਲ ਤੇ ਪਾਇਆ ਪਰਦਾ ਏ।
ਇਕ ਈਸ਼ਵਰ ਦੀ ਸਾਰੀ ਰਚਨਾ, ਦਿਤਾ ਏਸ ਭੁਲਾ ਪਹਿਲਾਂ।
ਚੋਰਾਂ ਦੇ ਪਿੰਡ ਫਸ ਗਿਐਂ ਮਿਤਰਾ, ਅਪਣਾ ਪਿੰਡ ਬਚਾ ਪਹਿਲਾਂ।
ਕਾਮ, ਕ੍ਰੋਧ, ਮੋਹ ਲੋਭ ਚੋਰ ਜਦ, ਅਹੰਕਾਰ ਸੰਗ ਆਉਂਦੇ ਨੇ।
ਇਨਸਾਨੀ ਫਿਤਰਤ ਮਿਟ ਜਾਂਦੀ, ਨਿਰਾ ਹੈਵਾਨ ਬਣਾਉਂਦੇ ਨੇ।
ਰਬ ਦਾ ਜੀ ਹੈਂ, ਰਬ ਨੂੰ ਹੀ ਜਪ, ਚੋਰ ਗਲੇ ਤੋਂ ਲਾਹ ਪਹਿਲਾਂ।
ਚੋਰਾਂ ਦੇ ਪਿੰਡ ਫਸ ਗਿਐਂ ਮਿਤਰਾ, ਅਪਣਾ ਪਿੰਡ ਬਚਾ ਪਹਿਲਾਂ।
11th August 2018 6:07pm
Gravatar
Dr Dalvinder Singh Grewal (Ludhiana, India)
ਅਲਾ-ਰਾਮ-ਵਾਹਿਗੁਰੂ ਇਕੋ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਧਰਮ ਦਾ ਕਰ ਵਿਉਪਾਰ ਰਹੇ ਹੋ।
ਲੋਕਾਂ ਨੂੰ ਕਿਉਂ ਚਾਰ ਰਹੇ ਹੋ?
ਅਲਾ-ਰਾਮ-ਵਾਹਿਗੁਰੂ ਇਕੋ,
ਕਿਉਂ ਵਿਚ ਪਾ ਦੀਵਾਰ ਰਹੇ ਹੋ।
ਬਿਨ ਬੋਲੇ ਜੋ ਸਭ ਦੀ ਸੁਣਦਾ,
ਉਸ ਨੂੰ ਵਾਜਾਂ ਮਾਰ ਰਹੇ ਹੋ।
ਧਰਮ ਦੇ ਨਾ ਤੇ ਭਰਮ ਫੈਲਾ ਕੇ,
ਰੀਤ-ਰਵਾਜੀਂ ਤਾਰ ਰਹੇ ਹੋ।
ਪਥਰ ਕਬਰਾਂ ਪੂਜ ਰਹੇ ਹੋ,
ਜੀਆਂ ਨੂੰ ਦੁਰਕਾਰ ਰਹੇ ਹੋ।
ਸਚ ਪਛਾਨਣ ਤੋਂ ਹੋ ਮੁਨਕਰ,
ਜਿਤੀ ਬਾਜ਼ੀ ਹਾਰ ਰਹੇ ਹੋ।
ਜੇ ਉਹ ਵਸਦਾ ਸਭ ਜੀਆਂ ਵਿਚ,
ਜੀਅ ਨੂੰ ਕਿਉਂ ਨਾ ਪਿਆਰ ਰਹੇ ਹੋ।
ਉਸ ਨੂੰ ਵੇਖੋ ਸਭ ਜੀਆਂ ਵਿਚ,
ਜੇ ਵੇਖਣ ਦੀ ਧਾਰ ਰਹੇ ਹੋ।
8th August 2018 5:02am
Gravatar
Harjit Singh (Kapurthala, India)
"ਭੰਡਿ" ਸ਼ਬਦ ਦਾ ਅਰਥ ਦੱਸਣ ਦੀ ਕਿਰਪਾਲਤਾ ਕਰਨਾ ਜੀ ?
6th August 2018 11:34am
Gravatar
Eng Darshan Singh Khalsa (Sydney, Australia)
Veer Harjit singh jee Sat siri Akaal.

** ਭੰਡ, ਭੰਡੁ, ਭੰਡਿ = ਸਰੀਰ, ਪਾਤਰ(ਭਾਂਡਾ), ਮਸਖਰਾ, ਭੱਟ, ਇਸਤਰੀ।
6th August 2018 9:52pm
Gravatar
Harjit Singh (Kapurthala, India)
ਧੰਨਵਾਦ ਜੀ, ਇਹ ਭੰਡਿ (ਇਸਤਰੀ) ਕਿਸ ਭਾਸ਼ਾ ਦਾ ਸ਼ਬਦ ਹੈ, ਵਿਸਥਾਰ ਨਾਲ ਦੱਸਣਾ ਜੀ
7th August 2018 11:40am
Gravatar
Jarnail Singh (sydney, Australia)
ਗੁਰ ਨਾਨਕ ਸਾਹਿਬ ਵਲੋਂ ਇਸ ਲਫ਼ਜ਼ ਦੀ ਵਰਤੋਂ ਬਹਤੁ ਹੀ ਅਰਥ ਭਰਪੂਰ ਹੈ।ਭੰਡ ਲਫ਼ਜ਼ ਸੰਸਕ੍ਰਿਤ ਤੋ ਆਇਆ ਹੈ।ਭੰਡ ਦਾ ਇੱਕ ਅਰਥ ਪਾਤਰ ਜਾਂ ਭਾਂਡਾ ਵੀ ਹੈ।ਹਿੰਦੂ ਧਰਮ ਵਿੱਚ ਇਸਤ੍ਰੀ ਨੂੰ ਵੀ ਬੱਚਾ ਪ੍ਰਾਪਤੀ ਦਾ ਇੱਕ ਭਾਂਡਾ ਮੰਨਿਆ ਜਾਂਦਾ ਹੈ/ਸੀ।
10th August 2018 9:05pm
Gravatar
Eng Darshan Singh Khalsa (Sydney, Australia)
** ਵੀਰ ਹਰਜੀਤ ਸਿੰਘ ਜੀ, ਸਤਿ ਸ੍ਰੀ ਅਕਾਲ।
.. ਲਫਜ ‘ਭੰਡਿ’ ਸੰਸਕ੍ਰਿਤ ਭਾਸ਼ਾ ਦਾ ਹੈ।
.. ਭੰਡ, ਭੰਡੁ, ਭੰਡਿ = ਸਰੀਰ, ਪਾਤਰ(ਭਾਂਡਾ), ਮਸਖਰਾ, ਭੱਟ, ਇਸਤਰੀ।
.. ਇਹਨਾਂ ਅਰਥਾਂ ਵਿਚੋ ਅਗਰ ਅਰਥ ‘ਸਰੀਰ/ਪਾਤਰ’ ਨੂੰ ਸਾਹਮਣੇ ਰੱਖਕੇ ਦੂਜੇ ਸਲੋਕ ਦੇ ਅਰਥ ਸਮਝਣਾ ਕਰੋ ਤਾਂ ‘ਸਰੀਰ/ਪਾਤਰ’ ਵੀ ਸਹੀ ਬਣਦੇ ਹਨ।
.. ਗੁਰਬਾਣੀ ਵਿਚ ਅਗਰ ਕਿਸੇ ਵਿਸ਼ੇ ਬਾਰੇ ਕੋਈ ਵਿਚਾਰ ਦਿੱਤੀ ਜਾ ਰਹੀ ਹੈ ਤਾਂ ਸਬਦਾਂ, ਸਲੋਕਾਂ, ਪੱਦਿਆਂ ਦੇ ਲਗਾਤਾਰ ਨੰਬਰ 1, 2, 3, ਦੇਕੇ ਵਿਚਾਰ ਦਿੱਤੀ ਹੈ।
.. ਇਸੇ ਤਰਾਂ 19ਵੀਂ ਪਉੜੀ ਵਿਚ ਦੋਨੋਂ ਸਲੋਕ 1 ਅਤੇ 2 ਵੀ ਆਪਸ ਵਿਚ ਸੰਬੰਧ ਰੱਖਦੇ ਹਨ।ਇਹਨਾਂ ਸਲੋਕਾਂ ਵਿਚ ਕਿਸੇ ਇੱਕ ਜੈਂਡਰ (ਨਰ-ਮਾਦਾ) ਦੀ ਗੱਲ ਨਹੀਂ ਹੋ ਰਹੀ।
.. ਪਹਿਲੇ ਸਲੋਕ ਵਿਚ ਪਾਂਡੇ ਬ੍ਰਾਹਮਣ ਵਲੋਂ ਸਰੀਰ ਦੀ ਸੁੱਚਮ/ਸੁੱਚ ਦੀ ਪਾਖੰਡੀ ਕਿਰਿਆ ਦਾ ਜ਼ਿਕਰ ਹੈ।
.. ਦੂਜੇ ਸਲੋਕ ਵਿਚ ਵੀ ਗੁਰੁੂ ਸਾਹਿਬ ਜੀ ਨੇ ਆਪਣੀ ਦਲੀਲ ਨਾਲ ‘ਸਰੀਰ/ਪਾਤਰ’ ਦੀ ਵਿਚਾਰ ਦਿੱਤੀ ਹੈ।
.. ਸਿੱਖ ਸਮਾਜ ਵਿਚ ‘ਗੁਰਬਾਣੀ’ ਦੇ ਜੋ ਅਰਥ ਸਾਨੂੰ ਦਿੱਤੇ ਗਏ ਹਨ, ਉਹ ਸਾਰੇ ਨਿਰਮਲੇ ਸਾਧੜਿਆਂ, ਸੰਪਰਦਾਈ ਸੰਪਰਦਾਵਾਂ, ਡੇਰੇਦਾਰਾਂ ਵਲੋਂ ਬ੍ਰਾਹਮਣੀ ਰੰਗਤ ਵਿਚ ਰੰਗ ਕੇ ਦਿੱਤੇ ਗਏ ਹਨ।
.. ਸਿੱਖ ਸਮਾਜ ਵਿਚ ਪ੍ਰਚੱਲਤ ਕਈ ਗਰੰਥ ਤਾਂ ਜਿਵੇਂ ਕਿ (ਸੂਰਜ-ਪ੍ਰਕਾਸ਼, ਗੁਰ ਬਿਲਾਸ ਪਾਤਸ਼ਾਹੀ ਛੇਵੀਂ, ਹੋਰ ਵੀ ਕਈ ਗਰੰਥ) ‘ਗੁਰਮੱਤ’ ਸਿਧਾਂਤ/ਫਲਸ਼ਫੇ ਦੇ ਬਿੱਲਕੁੱਲ ਉੱਲਟ ਲਿਖੇ ਗਏ ਹਨ। ਜਿਹਨਾਂ ਵਿਚ ਲਿਖੀਆਂ ਕਥਾ-ਕਹਾਣੀਆਂ ਦਾ ਪ੍ਰਚਾਰ-ਪ੍ਰਸਾਰ ਇਹ ਸਿੱਖੀ ਭੇਸ ਵਿਚ ਇਹ ਨਿਰਮਲੇ ਸਾਧ ਅਤੇ ਸਨਾਤਨ ਮੱਤ
ਨਾਲ ਸੰਬੰਧਤ ਸੰਪਰਦਾਵਾਂ ਅੱਜ ਵੀ ਸ਼ੱਰੇਆਮ ਕਰ ਰਹੀਆਂ ਹਨ।
.. ਸਿੱਖੀ ਸਿਧਾਂਤ/ਅਸੂਲ/ਫਲ਼ਸ਼ਫਾ ਤਾਂ ਬਰਾਬਰਤਾ ਦੇ ਸਿਧਾਂਤ ਦਾ ਧਾਰਨੀ ਹੈ। ਸਾਰਾ ‘ਗੁਰਮੱਤ- ਗਿਆਨ-ਵਿਚਾਰ’ ਤਾਂ ਮਨੁੱਖਤਾ ਨੂੰ ਆਪਣਾ ਆਪ ਸੁਧਾਰਨ, ਉੱਚਾ ਚੁੱਕਣ, ਚੰਗੇ ਆਚਰਨ, ਚੰਗੇ ਉੱਚੇ-ਸੁੱਚੇ ਅਸੂਲਾਂ ਦੇ ਧਾਰਨੀ ਹੋਣ ਦਾ ਸੰਦੇਸ਼-ਸੁਨੇਹਾ ਦਿੰਦਾ ਹੈ।

.. ਦੂਜੇ ਸਲੋਕ ਵਿਚ ਲਫਜ ਜੰਮਣ, ਨਿੰਮਣ, ਬੰਧਾਨ, ਵੀਆਹ ਆਉਣ ਕਰਕੇ ਲਫਜ ‘ਭੰਡ’ ਦੇ ਅਰਥ ‘ਇਸਤਰੀ ਕਰ ਦਿੱਤੇ ਗਏ। ਜਦ ਕਿ ਇਹ ਸਰੀਰ/ਪਾਤਰ ਵੀ ਹੋ ਸਕਦੇ ਹਨ।
.. ਫੈਸਲਾ ਹਰ ਸਿੱਖ/ਗੁਰਸਿੱਖ ਵੀਰ ਭੈਣ ਦਾ ਆਪੋ-ਆਪਣਾ ਹੈ। ਕਿ ਕਿਸ ਤਰਾਂ ਦੇ ਗਿਆਨ ਵਿਚਾਰ ਨਾਲ ਮੈਂ ਆਪਣਾ ਮਨੁੱਖਾ ਜੀਵਨ ਗੁਜ਼ਾਰਨਾ ਕਰਾਂ ਕਿ ਮੈਂ ਇੱਕ ਵਧੀਆ ਇਨਸਾਨ ਬਣ ਸਕਾਂ, ਜਿਸ ਕਰਕੇ ਮੇਰੇ ਪਿਛੌਂ ਵੀ ਲੋਕ ਯਾਦ ਕਰਦੇ ਰਹ
12th August 2018 5:14pm
Gravatar
Harjit Singh (Kapurthala, India)
ਧੰਨਵਾਦ ਜੀ, ਤਸੱਲੀ ਭਰਿਆ ਜਵਾਬ ਦੇਣ ਲਈ
13th August 2018 10:46am
Gravatar
Makhan Singh Purewal (Quesnel, Canada)
ਨਾਨਕਸ਼ਾਹੀ ਕੈਲੰਡਰ ਵਾਰੇ ਵਿਚਾਰ ਵਿਟਾਦਰਾਂ (ਪਾਲ ਸਿੰਘ ਪੁਰੇਵਾਲ ਅਤੇ ਸੁਰਜੀਤ ਸਿੰਘ ਨਿਸ਼ਾਨ)
31st July 2018 5:58pm
Gravatar
Eng Darshan Singh Khalsa (Sydney, Australia)
** ਪੂਰੀ ਵੀਡੀਉ ਸੁਨਣ ਤੋਂ ਬਾਅਦ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਸ. ਪਾਲ ਸਿੰਘ ਪੁਰੇਵਾਲ ਜੀ ਦਾ ਨਾਨਕਸ਼ਾਹੀ ਕੈਲੰਡਰ ਪ੍ਰਤੀ ਪੱਖ ਬਹੁਤ ਭਾਰੀ ਰਿਹਾ। ਉਹਨਾਂ ਨੇ ਬਾਖੂਬੀ ਹਰ ਪੱਖ ਤੋਂ ਤੱਤਾਂ ਨਾਲ ਸਿੱਧ ਕੀਤਾ ਕਿ 2003 ਵਿਚ ਲਾਗੂ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ ਸਹੀ ਸੀ ।
** ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਦੇ ਵਿਚਾਰਾਂ ਵਿਚ ਸਨਾਤਨੀ ਮੱਤ ਦੇ ਬਿਕਰਮੀ ਕੈਲੰਡਰ ਪ੍ਰਤੀ ਝੁਕਾਵ ਜਿਆਦਾ ਸੁਨਣ ਨੂੰ ਮਿਲਿਆ। ਵੀਰ ਨਿਸ਼ਾਨ ਜੀ ਦੇ ਵਿਚਾਰਾਂ ਵਿਚ ਭਗਵਾ ਰੰਗਤ ਦੀ ਝਲਕ ਮਹਿਸੂਸ ਹੋ ਰਹੀ ਸੀ। ਬਾਰ ਬਾਰ ਉਹਨਾਂ ਦਾ ਇਸ਼ਾਰਾ ਉਸੇ ਬਿਪਰੀ ਸੋਚ ਵੱਲ ਨੂੰ ਜਾ ਰਿਹਾ ਮਹਿਸੂਸ ਹੁੰਦਾ ਸੀ
** ਕਰਨਲ ਨਿਸ਼ਾਨ ਜੀ ਦੀ ਇੱਕ ਸੁਝਾਅ ਮੈਨੂੰ ਬਹੁਤ ਅੱਛਾ ਲੱਗਿਆ ਕਿ ਕਾਰ ਸੇਵਾ ਵਾਲੇ ਬਾਬਿਆਂ ਨੇ ਪਿਛਲੇ ਪੰਜਾਹ ਸਾਲਾਂ ਵਿਚ ਸਾਡੇ ਸਿੱਖ ਸਮਾਜ ਵਿਚ ਗੁਰ-ਇਤਿਹਾਸ/ਸਿੱਖ ਇਤਿਹਾਸ ਨਾਲ ਜੁੜੀਆਂ ਯਾਦਗਾਰਾਂ ਦਾ ਮਲੀਅਮੇਟ ਕਰ ਦਿੱਤਾ ਹੈ, ਜੋ ਕੇ ਇੱਕ ਅਟੱਲ ਸਚਾਈ ਹੈ।
** ਜੋ ਹੋ ਗਿਆ, ਸੋ ਹੋ ਗਿਆ, ਲੇਕਿੰਨ ਆਉਣ ਵਾਲੇ ਸਮੇਂ ਵਾਸਤੇ ਤਾਂ ਜਾਗਣਾ ਕੀਤਾ ਜਾਏ। ਸਿੱਖ ਕੌਮ ਨੂੰ ਆਪਣੀਆ ਇਤਿਹਾਸਕ ਯਾਦਗਾਰਾਂ ਨੂੰ ਸੰਭਾਲਣ ਦੀ ਲੋੜ ਹੈ।
**2003 ਵਿਚ ਲਾਗੂ ਕੀਤਾ ਗਿਆ ਕੈਲੰਡਰ ਸਿੱਖ ਸਮਾਜ ਨੇ ਅਪਨਾ ਲਿਆ ਸੀ। ਉਸ ਵਿਚ ਅੱਜ ਦੇ ਸਮੇਂ ਦੇ ਅਨੁਸਾਰੀ ਸਾਡੀਆਂ ਲੋੜਾਂ ਦੀ ਪੂਰਤੀ ਬਾਖ਼ੂਬੀ ਹੋ ਰਹੀ ਸੀ।
** ਹਰ ਦਿਨ ਤਿਉਹਾਰ ਗੁਰਪੁਰਬਾਂ ਦੀ ਇੱਕ ਪੱਕੀ ਤਰੀਖ਼ ਸਾਰਿਆਂ ਨੂੰ ਯਾਦ ਰਹਿੰਦੀ ਸੀ।ਸਾਡੇ ਬੱਚਿਆ ਨੂੰ ਵੀ ਇਹ ਤਾਰੀਖ਼ਾਂ ਯਾਦ ਰਹਿਣੀਆਂ ਸਨ। ਬਿਕਰਮੀ ਕੈਲ਼ੰਡਰ ਦੇ ਨਾਲ ਹਰ ਵਕਤ ਭੰਬਲਭੂਸਾ ਪਿਆ ਰਹਿੰਦਾ ਹੈ। ਸਿੱਖ ਸਮਾਜ ਨੂੰ ਆਪਣੀ ਸੋਚਣੀ ਵਿਚ ਸਮੇਂ ਦੇ ਅਨੁਸਾਰੀ ਬਦਲਾਅ ਦੀ ਜਰੂਰਤ ਹੈ।
** ਦੁਨੀਆਂ ਨੇ ਕਿਥੋਂ ਤੱਕ ਦੀ ਤਰੱਕੀ ਕਰ ਲਈ ਹੈ। ਅੱਜ ਸਾਰੇ ਧਰਮੀ ਬੰਦੇ ਸਾਇੰਸ ਦੀਆਂ ਕਾਢਾਂ ਦੀ ਵਰਤੋਂ ਕਰਦੇ ਹਨ।
** ਕਿਹੜਾ ਬਾਬਾ ਜਾਂ ਬੰਦਾ ਹੈ ਜਿਹੜਾ ਸਾਇੰਸੀ ਇਜ਼ਾਦਾਂ ਦੀ ਵਰਤੋਂ ਨਹੀਂ ਕਰਦਾ ???
** ਧਰਮੀ ਮਨੁੱਖ ਧਰਮ ਦੀਆਂ ਉਚੀਆਂ ਸੁੱਚੀਆਂ ਕਦਰਾਂ ਕੀਮਤਾਂ ਦੀ ਪਹਿਚਾਣ ਕਰਕੇ, ਉਹਨਾਂ ਨੂੰ ਅਪਨਾ ਕੇ, ਆਪਣਾ ਮਨੁੱਖਾ ਜੀਵਨ ਜਿਉਣਾ ਕਰਦਾ ਹੈ, ਨਾ ਕੇ ਤਰੱਕੀ ਕਰਨ ਦੇ ਪਖੋਂ ਪਿਛਾਂਹ ਨੂੰ ਜਾਂਦਾ ਹੈ।
** ਕੁੱਝ ਲੋਕ ਹਨ ਜਿਹਨਾਂ ਨੇ ਟਿੰਡ ਵਿਚ ਕਾਨਾ ਪਾਈ ਰੱਖਣਾ ਹੈ, ਉਹਨਾਂ ਦਾ ਕੋਈ ਇਲਾਜ ਨਹੀਂ ਕੀਤਾ ਜਾ ਸਕਦਾ। ਉਹਨਾਂ ਤਾਂ ਆਪਣੀ ਰੱਟ ਲਾਈ ਰੱਖਣੀ ਹੈ ਕਿ ‘ਮੈਂ ਨਾ ਮਾਨੂੰ’।
** ਬਹੁਤਾਤ ਸਿੱਖ ਸਮਾਜ ਇਸ ਬਿਕਰਮੀ ਕੈਲੰਡਰ ਦੇ ਰੇੜਕੇ ਵਿਚੋਂ ਨਿਕਲ ਕੇ ਨਾਨਕਸ਼ਾਹੀ ਕੈਲ਼ੰਡਰ ਨੂੰ ਅਪਨਾਉਣ ਦੇ ਹੱਕ ਵਿਚ ਹੈ। ਇਸ ਨਾਲ ਸਿੱਖ ਕੌਮ ਵਿਚ ਸੰਸਾਰ ਪੱਧਰ ਤੇ ਇਕਸਾਰਤਾ ਬਣਦੀ ਹੈ।
** ਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੈ। ਇਸ ਲਈ (ਕਾਲੀ ਦਲ + ਸ਼੍ਰੋਮਣੀ ਕਮੇਟੀ) + ਡੇਰੇਦਾਰਾਂ + ਆਰ.ਐਸ.ਐਸ (ਬ੍ਰਾਹਮਣੀ ਸੋਚ) ਨੇ ਪੰਜਾਬ ਵਿਚ ਨਾਨਕਸ਼ਾਹੀ ਕੈਲੰਡਰ ਲਾਗੂ ਨਹੀਂ ਹੋਣ ਦੇਣਾ।
** ਕਮ ਸੇ ਕਮ ਬਾਹਰਲੇ ਦੇਸ਼ਾਂ ਵਿਚ ਰਹਿ ਰਹੇ ਸਿੱਖ ਬੁੱਧੀ ਜੀਵੀਆਂ, ਗੁਰਮੱਤ ਸਿਧਾਂਤ ਪ੍ਰਵਾਨ ਕਰਨ ਵਾਲਿਆਂ ਵੀਰਾਂ ਭੈਣਾਂ ਨੂੰ ਤਾਂ ਇਕਸਾਰਤਾ ਬਣਾ ਕੇ ਨਾਨਕਸ਼ਾਹੀ ਕੈਲੰਡਰ 2003 ਨੂੰ ਅਪਨਾ ਲੈਣਾ ਚਾਹੀਦਾ ਹੈ।

Eng Darshan Singh Khalsa
Sydney Australia
06 Aug 2018
5th August 2018 5:55pm
Gravatar
Dr Dalvinder Singh Grewal (Ludhiana, India)
ਸਾਵਣ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਾਹਦਾ ਇਹ ਸਾਵਣ ਜੇ, ਵੇਲਾਂ ਨਾਂ ਨ੍ਹਾਵਣ ਜੇ।
ਨਦੀਆਂ ਵਿਚ ਜਲ ਥਲ ਨਾਂ, ਨਾਲੇ ਵਿਚ ਕਲ ਕਲ ਨਾ
ਕਚੇ ਜੇ ਚੋਵਣ ਨਾਂ, ਝੁਗੀਆਂ ਵਿਚ ਹਲਚਲ ਨਾਂ।
ਗੁਡੀਆਂ ਦਾ ਫੂਕਣ ਜੇ, ਬਦਲ ਨਾਂ ਆਵਣ ਜੇ।
ਕਾਹਦਾ ਇਹ ਸਾਵਣ ਜੇ, ਵੇਲਾਂ ਨਾਂ ਨ੍ਹਾਵਣ ਜੇ।
ਚਿੜੀਆਂ ਦਾ ਚੂਕਣ ਨਾਂ, ਕੋਇਲ ਦਾ ਕੂਕਣ ਨਾਂ,
ਰੁਖਾਂ ਦਾ ਝੂਮਣ ਨਾਂ, ਝੀਂਝਣ ਦਾ ਸ਼ੂਕਣ ਨਾਂ,
ਪੇਕੇ ਪਿੰਡ ਧੀਆਂ ਆ, ਤੀਆਂ ਨਾਂ ਲਾਵਣ ਜੇ
ਕਾਹਦਾ ਇਹ ਸਾਵਣ ਜੇ, ਵੇਲਾਂ ਨਾ ਨ੍ਹਾਵਣ ਜੇ।
ਪੀਆ ਨਾਂ ਮੁੜਿਆ ਜੇ, ਸੁਖ-ਪਲ ਨਾਂ ਜੁੜਿਆ ਜੇ,
ਆਸ਼ਾ ਦਾ ਹਰ ਪਲ ਹੀ, ਹੰਝੂਆਂ ਵਿਚ ਰੁੜ੍ਹਿਆ ਜੇ,
ਦੇਹੀ ਨੂੰ ਫੂਕੇ ਜੇ, ਬ੍ਰਿਹਾ ਦਾ ਤਾਵਣ ਜੇ।
ਕਾਹਦਾ ਇਹ ਸਾਵਣ ਜੇ, ਵੇਲਾਂ ਨਾ ਨ੍ਹਾਵਣ ਜੇ।
30th July 2018 5:46pm
Gravatar
Makhan Singh Purewal (Quesnel, Canada)
ਸਿੱਖ ਮਾਰਗ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ
ਇਸ ਹਫਤੇ ਛਪਣ ਲਈ ਬਹੁਤੇ ਲੇਖ ਨਹੀਂ ਆਏ ਇਸ ਕਰਕੇ ਅੱਜ 29 ਜੁਲਾਈ ਵਾਲਾ ਅੱਪਡੇਟ ਨਹੀਂ ਕੀਤਾ ਗਿਆ-ਸੰਪਾਦਕ।
29th July 2018 5:00pm
Gravatar
Gursharn Singh Dhillon (Ajax, Canada)
ਗੁਰਮਤਿ ਦਾ ਖਾਣ, ਪਹਿਨਣ ਅਤੇ ਸਵਾਰੀ ਬਾਰੇ ਫੈਸਲਾ :
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ, ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ।1। ਰਹਾਉ।
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

ਹੇ ਭਾਈ! ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖ਼ਿਆਲ ਤੁਰ ਪੈਣ, ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ।1। ਰਹਾਉ।
ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥ ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ (ਮ:1,ਪੰਨਾ 16)
ਹੇ ਭਾਈ! ਜਿਸ ਘੋੜ-ਸਵਾਰੀ ਕਰਨ ਨਾਲ ਸਰੀਰ ਔਖਾ ਹੋਵੇ, ਮਨ ਵਿਚ ਭੀ (ਅਹੰਕਾਰ ਆਦਿਕ ਦੇ) ਕਈ ਵਿਕਾਰ ਪੈਦਾ ਹੋ ਜਾਣ, ਉਹ ਘੋੜ-ਸਵਾਰੀ ਤੇ ਉਸ ਦਾ ਚਾਉ ਖ਼ੁਆਰ ਕਰਦਾ ਹੈ।1। ਰਹਾਉ ॥
ਟੀਕਾਕਾਰ ਪ੍ਰੋ. ਸਾਹਿਬ ਸਿੰਘ ਜੀ .
26th July 2018 4:43pm
Gravatar
NARENDRA PAL SINGH SALUJA (raipur c g, India)
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥
ਲਾਖੋਂ ਆਕਸ ਔਰ ਲਾਖੋਂ ਪਾਤਾਲ ਕੀ ਅਲਗ ਅਲਗ ਅੜਚਨੋ (ਓੜਕ ਓੜਕ) ਕੋ ਸਹਤੇ ਹੁਯੇ ਖੋਜ (ਭਾਲਿ ਥਕੇ) ਕਰਨੇ ਕੇ ਬਾਦ ਵੇਦ ਇਕ ਵਾਤ ਕਹ ਰਹੇ ਹੈ।
ਅਠਾਰਹ ਹਜਾਰ ਆਲਮ ਔਰ ਈਸਾਈ ਮਤ ਤੇ ਇਸਲਾਮ ਆਦਿਕ ਦੀਆਂ ਚਾਰ ਕਿਤਾਬਾਂ: ਕੁਰਾਨ, ਅੰਜੀਲ, ਤੌਰੇਤ ਤੇ ਜ਼ੰਬੂਰ ਕਹ ਰਹੀਂ ਹੈ (ਕਤੇਬਾ)ਕਿ ਮੂਲ (ਅਸਲੂ) ਮੇ ਵਿਆਪਕ ਤੇ ਵਯਕਤੀਗਤ ਇਕ (ਇਕੁ) ਵਿਆਪਕ ਤੇ ਵਯਕਤੀਗਤ ਧਾਤ (ਧਾਤੁ) ਹੈ ਜਿਸਕੇ ਦੁਆਰਾ ਲੇਖਾ ਲਿਖਾ ਜਾ ਰਹਾ ਹੈ ਇਸ ਲੇਖੈ ਕੇ ਅਨੁਸਾਰ ਵਿਆਪਕ ਤੇ ਵਯਕਤੀਗਤ ਅਲਗ ਅਲਗ ਵਿਣਾਸ (ਵਿਣਾਸੁ) ਹੋ ਰਹੇ ਹੈ । ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥ ਐਥੇ ਗੁਰੂ ਨਾਨਕ ਦੇਵ ਜੀ ਕਹ ਰਹੇਂ ਹੈ ਕਿ ਹਰ ਵਯਕਤੀ ਨੇ ਅਪਨੇ ਆਪ ਕੋ ਪਹਚਾਣਨਾ ਹੈ ਜਿਸਨੇ ਅਪਨੇ ਆਪ ਕੋ ਪਹਚਾਨ (ਜਾਨੈ) ਲਿਯਾ ਵਹ ਸਬਤੋ ਵਡਾ ਹੈ।
ਲਾਖੋਂ ਆਕਾਸ ਔਰ ਲਾਖੋ ਪਾਤਾਲੋ ਕੀ ਖੋਜ ਕਰਨੇ ਕੇ ਬਾਦ ਯਹ ਜਾਣਾ ਹੈ ਕਿ ਜਿਸਨੇ ਅਪਨੇ ਆਪ ਕੋ ਪਹਚਾਨ ਲਿਯਾ ਵਹ ਇਸ ਬ੍ਰਹਮੰਡ ਵਿਚ ਸਬਤੋ ਵਡਾ ਹੈ।
23rd July 2018 8:57am
Gravatar
NARENDRA PAL SINGH SALUJA (raipur c g, India)
ਆਪੁ ਪਛਾਣੈ ਹਰਿ ਮਿਲੈ ਬਹੁੜਿ ਨ ਮਰਣਾ ਹੋਇ ॥ {ਪੰਨਾ 1410-1411}
ਆਪੁ ਪਛਾਣੈ ਬੂਝੈ ਸੋਇ ॥ {ਪੰਨਾ 25}
ਸੋ ਭਗਉਤੀ ਜੋੁ ਭਗਵੰਤੈ ਜਾਣੈ ॥ ਗੁਰ ਪਰਸਾਦੀ ਆਪੁ ਪਛਾਣੈ ॥{ਪੰਨਾ 88}
ਆਪੁ ਪਛਾਣੈ ਮਨੁ ਨਿਰਮਲੁ ਹੋਇ ॥ ਜੀਵਨ ਮੁਕਤਿ ਹਰਿ ਪਾਵੈ ਸੋਇ ॥ {ਪੰਨਾ 161}
ਚੀਨੈ ਆਪੁ ਪਛਾਣੈ ਸੋਈ ਜੋਤੀ ਜੋਤਿ ਮਿਲਾਈ ਹੇ ॥੭॥ {ਪੰਨਾ 1024-1025}
ਗੁਰ ਕੈ ਸਬਦੇ ਆਪੁ ਪਛਾਣੈ ॥ ਆਪੁ ਪਛਾਣੈ ਸੋਈ ਜਨੁ ਨਿਰਮਲੁ ਬਾਣੀ ਸਬਦੁ ਸੁਣਾਇਦਾ ॥੧੦॥{ਪੰਨਾ 1065}
ਆਪੁ ਪਛਾਣੈ ਘਰਿ ਵਸੈ ਹਉਮੈ ਤ੍ਰਿਸਨਾ ਜਾਇ ॥ {ਪੰਨਾ 57}
11th August 2018 9:14am
Gravatar
Gursharn Singh Dhillon (Ajax, Canada)
ਇੰਜ ਦਰਸਨ ਸਿੰਘ ਖਾਲਸਾ ਜੀ, ਸਤਿ ਸ੍ਰੀ ਅਕਾਲ।
ਪਹਿਲਾਂ ਤਾਂ ਆਪਣੇ ਵਿਚਾਰ ਸਾਂਝੇ ਕਰਨ ਲਈ ਆਪ ਦਾ ਧੰਨਵਾਦ ।
ਵੀਰ ਜੀ, ਜਿਵੇਂ ਆਪਨੇ ਲਿਖਿਆ ਹੈ:” * ਵੀਰ ਜੀਉ, ‘ਹੂ-ਬ-ਹੂ’ ਗੁਰੁੂ ਨਾਨਕ ਸਾਹਿਬ ਜੀ ਦੀਆਂ ਇਹ ਪੰਕਤੀਆਂ ਵੇਦਾਂ, ਕਤੇਬਾਂ ਵਿਚ ਨਹੀਂ ਹੋ ਸਕਦੀਆਂ।
** ਹਾਂ !! ਜੋ ਵਿਚਾਰ ਗੁਰੁੂ ਸਾਹਿਬ ਜੀ ਦੇ ਰਹੇ ਹਨ, ਦੱਸ ਰਹੇ ਹਨ, ਉਹ ਵਿਚਾਰਧਾਰਾ ਜਰੂਰ ‘ਵੇਦਾਂ-ਕਤੇਬਾਂ’ ਵਿਚ ਹੋ ਸਕਦੀ ਹੈ” ।
ਵੀਰ ਜੀ, ਜੇਕਰ ਹਿੰਦੂ ਅਤੇ ਮੁਸਲਮਾਨਾ ਦੇ ਧਾਰਮਿਕ ਗ੍ਰੰਥਾਂ ਵਿੱਚ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ" ॥ ਅਤੇ "ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ” । ਲਿਖਿਆਂ ਹੋਇਆ ਹੈ ਤਾਂ ਫਿਰ ਗੁਰੂ ਜੀ ਉਹਨਾ ਦੇ ਗ੍ਰੰਥਾਂ ਦੀ ਗੱਲ ਕਰ ਰਹੇ ਹਨ ਅਤੇ ਅਖੀਰ ਤੇ ਆਪਣੀ; ਕਿਉਂਕਿ ਉਹਨਾ ਦੇ ਗ੍ਰੰਥ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਦੇ ਹਨ ।
ਸੋ, ਵੀਰ ਜੀ, ਮੇਰਾ ਵਿਚਾਰ ਹੈ ਕਿ ਆਪਾਂ ਅਸਲ ਜਾਣਕਾਰੀ ਜਾਣਨ ਵਾਸਤੇ ਪਹਿਲਾਂ ਇਹ ਪਤਾ ਕਰ ਲਈਏ ਕਿ ਵਾਕਿਆ ਹੀ ਉਹਨਾ ਦੇ ਗ੍ਰੰਥਾਂ ਵਿੱਚ ਇਹ ਸ਼ਬਦ ਕਿਵੇਂ ਲਿਖੇ ਹਨ । ਕਿਉਂਕਿ ਆਪਾਂ ਸਾਰਿਆਂ ਦਾ ਮਕਸਦ ਤਾਂ ਸਹੀ ਜਾਣਨ ਦਾ ਹੈ ਨਾਂਕਿ ਆਪਣੇ ਆਪ ਨੂੰ ਸਹੀ ਸਿਧ ਕਰਨ ਦਾ ।
ਸੋ, ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਵੀ ਕੋਸ਼ਿਸ਼ ਕਰਨੀ ਕਿ ਉਹਨਾਂ ਦੇ ਗ੍ਰੰਥਾਂ ਵਿੱਚ ਕਿਵੇਂ ਲਿਖਿਆ ਹੈ ਅਤੇ ਮੈਂ ਵੀ ਕਰਾਂਗਾ । ਜਿਸ ਕਿਸੇ ਨੂੰ ਵੀ ਜਾਣਕਾਰੀ ਮਿਲੀ ਉਹ ਆਪਾਂ ਇਥੇ ਸਾਰਿਆਂ ਨਾਲ ਸਾਂਝੀ ਕਰਾਂਗੇ ।
‘ਸਿੱਖ ਮਾਰਗ’ ਦੇ ਸਾਰੇ ਪਾਠਕਾਂ ਨੂੰ ਵੀ ਬੇਨਤੀ ਹੈ ਕਿ ਜੇਕਰ ਆਪ ਕਿਸੇ ਨੂੰ ਇਹਨਾਂ ਪੰਗਤੀਆਂ ਬਾਰੇ ਹਿੰਦੂ ਧਰਮ ਅਤੇ ਮੁਸਲਮਾਨ ਧਰਮ ਦੇ ਧਾਰਮਿਕ ਗ੍ਰੰਥਾਂ ਵਿੱਚ ਕਿਵੇਂ ਕਿਸ ਗ੍ਰੰਥ ਵਿੱਚ ਹੈ ਪਤਾ ਲਗੇ ਤਾਂ ਇਥੇ ਲਿਖਣ ਦੀ ਮੇਹਰਬਾਨੀ ਕਰਨੀ; ਧੰਨਵਾਦੀ ਹੋਵਾਂਗਾ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
22nd July 2018 5:09am
Gravatar
Eng Darshan Singh Khalsa (Sydney, Australia)
** ਧੰਨਵਾਧ!! ਵੀਰ ਗੁਰਸਰਨ ਸਿੰਘ ਜੀ।
** ਗੁਰਮੱਤ ਗਿਆਨ ਵਿਚਾਰ ਨਾਲ ਆਪਣੇ ਆਪ ਨੂੰ ਜਗਾਉਣਾ ਹੀ ਆਪਣਾ ਮਕਸਦ ਹੈ। ਬਹਿਸਬਾਜ਼ੀ ਕਰਨਾ ਨਾਲ ਗਿਆਨ ਪ੍ਰਾਪਤੀ ਨਹੀਂ ਹੁੰਦੀ, ਬਲਕਿ ਹੰਕਾਰ ਨੂੰ ਹੀ ਪੱਠੇ ਪੈਂਦੇ ਹਨ।
.. ਹਰ ਮਨੁੱਖ/ਇਨਸਾਨ ਦੇ ਵਿਚਾਰ ਉਸਦੇ ਸੰਸਕਾਰਾਂ ਕਰਕੇ ਜੋ ਬਣ ਚੁੱਕੇ ਹੁੰਦੇ ਹਨ, ਉਹਨਾਂ ਵਿਚ ਤਬਦੀਲੀ ਕਰਨਾ ਜ਼ਰਾ ਮੁਸ਼ਕਲ ਹੋ ਜਾਂਦਾ ਹੈ।
.. ਇਹ ਤਬਦੀਲੀ ਮਨੁੱਖ ਖ਼ੁਦ ਆਪ ਹੀ ਕਰ ਸਕਦਾ ਹੈ, ਲਿਆ ਸਕਦਾ ਹੈ, ਗਿਆਨ ਪ੍ਰਾਪਤ ਕਰਕੇ।
.. ਧੰਨਵਾਧ ! ਸਿੱਖ ਮਾਰਗ ਵਧੀਆ ਪਲੇਟਫ਼ਾਰਮ ਹੈ, ਜਿਥੇ ਤੁਸੀਂ ਆਪ ਆਪਣੇ ਵਿਚਾਰਾਂ ਨੂੰ ਲਿਖ ਕੇ ਵੀਰਾਂ ਭੈਣਾਂ ਨਾਲ ਸਾਂਝੇ ਕਰ ਸਕਦੇ ਹੋ।
.. ਆਪਾਂ ਸਾਰੇ, ਪੂਰੇ ਪਰਫੈਕਟ ਨਹੀਂ ਹਾਂ, ਮਾਸਟਰਜ਼ ਨਹੀਂ ਹਾਂ। ਮਾਸਟਰ ਤਾਂ ਇਕੋ ਹੀ ਹੈ।
.. ਗਿਆਨ ਲੈਣ ਲਈ ਬਹੁਤ ਸਰੋਤ ਹਨ। ਉਹਨਾਂ ਵਿਚੋਂ ਇੱਕ ਸਰੋਤ ਹੈ ਸਬਦ ਗੁਰੁੂ ਗਰੰਥ ਸਾਹਿਬ ਜੀ। ਜੋ ਬਿੱਲਕੁੱਲ ਨਿਰਪੱਖ, ਮਨੁੱਖਤਾ ਦੇ ਭਲਾਈ ਸੰਦੇਸ਼/ਸੁਨੇਹਾ ਆਪਣੇ ਅੰਦਰ ਸਮੋਈ ਹੋਏ ਹਨ।
.. ਸਾਰੇ ਵੀਰਾਂ ਦਾ ਬਹੁਤ ਧੰਨਵਾਧ, ਜੋ ਲੋਕਾਈ ਦੇ ਜਾਗਣ/ਜਗਾਉਣ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।
ਧੰਨਵਾਧ।
ਇੰਜ ਦਰਸਨ ਸਿੰਘ ਖਾਲਸਾ
ਅਸਟਰੇਲੀਆ।
22nd July 2018 9:39pm
Gravatar
Eng Darshan Singh Khalsa (Sydney, Australia)
** ਸਾਰੇ ਵੀਰਾਂ ਭੈਣਾਂ ਨੂੰ ਗੁਰ ਫਤਹਿ ਪ੍ਰਵਾਨ ਕਰਨਾ ਜੀ।

** ਵੀਰ ਗੁਰਸਰਨ ਸਿੰਘ ਜੀ, ਆਪ ਜੀ ਦੀਆਂ ਲਿਖੀਆਂ ਪੰਕਤੀਆਂ : “ਸੋ, ਕੀ ਆਪ ਦਾ ਮੰਨਣਾ ਹੈ ਕਿ ਇਹ ਪੰਗਤੀਆਂ, "ਪਾਤਾਲਾ ਪਾਤਾਲ ਲਖ ਆਗਾਸਾ ਆਗਾਸ" ॥ ਅਤੇ "ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ” ॥ ਹਿੰਦੂ ਅਤੇ ਮੁਸਲਮਾਨ ਧਰਮ ਗ੍ਰੰਥਾਂ ਵਿੱਚ ਨਹੀਂ ਹਨ ? ਇਹ ਦੱਸਣ ਦੀ ਖੇਚਲ ਕਰਨੀ ।“।

** ਵੀਰ ਜੀਉ, ‘ਹੂ-ਬ-ਹੂ’ ਗੁਰੁੂ ਨਾਨਕ ਸਾਹਿਬ ਜੀ ਦੀਆਂ ਇਹ ਪੰਕਤੀਆਂ ਵੇਦਾਂ, ਕਤੇਬਾਂ ਵਿਚ ਨਹੀਂ ਹੋ ਸਕਦੀਆਂ।

** ਹਾਂ !! ਜੋ ਵਿਚਾਰ ਗੁਰੁੂ ਸਾਹਿਬ ਜੀ ਦੇ ਰਹੇ ਹਨ, ਦੱਸ ਰਹੇ ਹਨ, ਉਹ ਵਿਚਾਰਧਾਰਾ ਜਰੂਰ ‘ਵੇਦਾਂ-ਕਤੇਬਾਂ’ ਵਿਚ ਹੋ ਸਕਦੀ ਹੈ।

** ਬਾਬਾ ਕਬੀਰ ਜੀ ਦੀ ਵਿਚਾਰਧਾਰਾ, ਜੋ ਗੁਰੂੁ ਨਾਨਕ ਸਾਹਿਬ ਜੀ ਦੀ ਆਪਣੀ ਕੁਲੈਕਸ਼ਨ ਹੈ।

** ਗੁਰਬਾਣੀ ਫ਼ੁਰਮਾਨ: ** ਪ੍ਰਭਾਤੀ॥ ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨਾ ਬਿਚਾਰੈ॥ ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ॥1॥ ਮੁਲਾਂ ਕਹਹੁ ਨਿਆਉ ਖੁਦਾਈ॥ ਤੇਰੇ ਮਨ ਕਾ ਭਰਮੁ ਨ ਜਾਈ॥ ਰਹਾਉ॥ਪੰਨਾ 1350॥

** ਗੁਰੂੁ ਸਾਹਿਬ ਜੀ ਵੇਦਾਂ-ਕਤੇਬਾਂ ਦਾ ਹਵਾਲਾ ਦੇਕੇ ਆਪਣੀ ਵਿਚਾਰ ਰੱਖ ਰਹੇ ਹਨ। ਅਕਾਲ-ਪੁਰਖ 1 (ਇੱਕ) ਹੈ ਅਤੇ ਬੇਅੰਤ ਹੈ।

** 22ਵੀਂ ਪਉੜੀ ਦੀ ਇਕੱਲੀ ਇਹ ਪੰਕਤੀ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ” ਵਿਚਲੇ ‘ਲਖ’ ਨੂੰ ਜੇਕਰ ਪੂਰੀ ਪਉੜੀ ਨੂੰ ਸਾਹਮਣੇ ਰੱਖ ਕੇ ਵਿਚਾਰਿਆ ਜਾਵੇ ਤਾਂ ‘ਲਖ’ ਦਾ ਮਤਲਭ ਹੋਰ ਬਣਦਾ ਹੈ। ਇਕੱਲੀ ਪੰਕਤੀ ਲੈਕੇ ਵਿਚਾਰ ਕਰਾਂਗੇ ਤਾਂ ਇਹ ਭਰਮ-ਭੁਲੇਖਾ ਬਣਿਆ ਰਹੇਗਾ।
21st July 2018 6:57pm
Gravatar
Baldev singh toronto (brampton ont, Canada)
ਸਤਿਕਾਰ ਯੋਗ ਵੀਰ ਗੁਰਸਰਨ ਸਿੰਘ ਜੀ ਗੁਰ ਫਤਿਹ ਦਾਸ ਨਿਮਾਣੀ ਜਿਹੀ ਕੋਸ਼ਿਸ਼ ਜਪ ਬਾਣੀ ਦਾ ਟੀਕਾ ਕਰਨ ਦੀ ਕੋਸ਼ਿਸ਼ ਕਰ ਹਿਰਾ ਹੈ ਉਸ ਵਿੱਚੋ ਇਹ ਆਪ ਜੀ ਦੀ ਸੇਵਾ ਵਿੱਚ ਇਸ ਪਾਉੜੀ ਦੀ ਵਿਆਖਿਆ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਹੋ ਸਕਦਾ ਆਪ ਜੀ ਦੇ ਸਵਾਲ ਲਈ ਸਹਾਇਕ ਹੋ।
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥
ਪਦ ਅਰਥ : - ਪਾਤਾਲਾ ਪਾਤਾਲ ਲਖ - ਪਾਤਾਲਾ ਦੇ ਹੇਠ ਹੋਰ ਲੱਖਾਂ ਪਾਤਾਲ ਭਾਵ ਅਣਗਿਣਤ ਪਾਤਾਲ। ਲਖ ਅਗਾਸਾ ਆਗਾਸ – ਅਕਾਸਾ ਦੇ ਉੱਪਰ ਹੋਰ ਲੱਖਾਂ, ਅਣਗਿਣਤ ਅਕਾਸ ਹਨ। ਓੜਕ ਓੜਕ – ਅੰਤ, ਅਖੀਰ। ਓੜਕ ਓੜਕ ਭਾਲਿ ਥਕੇ – ਵੇਦ ਰਿਚੇਤਾ ਵੀ ਅੰਤ ਅਖੀਰ ਨੂੰ ਭਾਲ ਭਾਲਕੇ, ਥੱਕ ਹਾਰਕੇ। ਵੇਦ ਕਹਨਿ ਇਕ ਵਾਤ – ਵੇਦ ਇਕ ਅਕਾਸ ਇਕ ਪਾਤਾਲ ਦੀ ਵਾਤ/ਗੱਲ ਹੀ ਕਰਦੇ ਹਨ। (ਉਹ ਵੀ ਕਹਿੰਦੇ ਬ੍ਰਹਮਾ ਜੀ ਨੇ ਕੰਨਾਂ ਵਿੱਚੋਂ ਮੈਲ ਕੱਢਕੇ ਬਣਾਈ ਹੈ)। ਵਾਤ- ਗੱਲ। ਸਹਸ ਅਠਾਰਹ – ਮਹਾਨ ਕੋਸ ਅਨੁਸਾਰ ਕਿਤਾਬ ਬਸਾਯਰ ਵਿੱਚ ਜਿਕਰ ਹੈ ਕਿ ਖੁਦਾ ਨੇ ਸਾਰੀ ਰਚਨਾ (ਮਖਲੂਕਾਤ) ਅਠਾਰਹ ਹਜਾਰ ਪ੍ਰਕਾਰ ਦੀ ਬਣਾਈ ਹੈ, ਜਿਸ ਵਿੱਚ ਜੜ੍ਹ ਚੈਤੰਨ ਸਭ ਸਾਮਲ ਹਨ। ਸਹਸ ਅਠਾਰਹ ਕਹਨਿ ਕਤੇਬਾ – ਕੁਝ ਪੁਸਤਕਾਂ ਅਠਾਰਾ ਹਜਾਰ ਕਹਿੰਦੀਆਂ ਹਨ। ਅਸੁਲੂ – ਮੁੱਢ। ਅਸੁਲੂ ਇਕੁ ਧਾਤੁ – ਪਰ ਉਹ ਸਾਰੇ ਕਾਸੇ ਦੀ ਜੜ/ਮੁਢ ਇਕੁ ਖੁਦਾ ਨੂੰ ਮੰਨਦੀਆਂ ਹਨ। (ਇਹ ਇਕ ਉਨ੍ਹਾਂ ਦੀ ਚੰਗੀ ਗੱਲ ਹੈ ਕਿ ਹਰੇਕ ਕਿਸੇ ਲੱਲੀ ਛੱਲੀ ਨੂੰ ਕਰਤਾ ਨਹੀ ਮੰਨਦੀਆ) ਲੇਖਾ ਹੋਇ ਤ ਲਿਖੀਐ – ਸਮੁੱਚੇ ਬ੍ਰਹਮੰਡ ਦਾ ਕੋਈ ਲੇਖਾ ਹੋਇ ਤਾਂ ਲਿਖੀਏ। ਲੇਖੈ ਹੋਇ ਵਿਣਾਸੁ – ਕਿਉਕਿ ਲਿਖੇ ਹੋਇ ਲੇਖੇ ਤਾਂ ਸੱਭ ਖਤਮ ਹੋ ਜਾਣ ਵਾਲੇ ਮੁਕ ਜਾਣ ਵਾਲੇ ਹਨ। ਭਾਵ ਸਮੁੱਚੇ ਬ੍ਰਹਮੰਡ ਦਾ ਲੇਖਾ ਜੋਖਾ ਨਹੀਂ ਹੋ ਸਕਦਾ ਲਿਖਣ ਕਰਨ ਤੋਂ ਬਾਹਰ ਹੈ, ਗਿਣਤੀ ਮਿਣਤੀ ਤੋਂ ਰਹਿਤ ਹੈ। ਨਾਨਕ ਵਡਾ ਆਖੀਐ ਆਪੇ ਜਾਣੇ ਆਪੁ – ਨਾਨਕ ਵੱਡੇ ਨੂੰ ਹੀ ਵੱਡਾ ਆਖਣਾ ਚਾਹੀਦਾ ਹੈ ਅਤੇ ਉਹ ਆਪੇ ਹੀ ਜਾਣਦਾ ਹੈ।
ਅਰਥ : - ਹੇ ਭਾਈ! ਜਿਸ ਤਰ੍ਹਾਂ ਕੋਈ ਵੀ (ਫਿਰਕਾ) ਥਿਤ ਵਾਰ ਰੁਤ ਮਹੀਨਾ ਨਹੀਂ ਜਾਣ ਸਕਦਾ ਹੈ ਕਿ ਇਹ ਸ੍ਰਿਸਟੀ ਦੀ ਸਾਜਨਾ ਕਦੋਂ ਹੋਈ ਹੈ। ਉਸੇ ਤਰ੍ਹਾਂ ਕੋਈ ਸਮੁੱਚੇ ਬ੍ਰਹਮੰਡ ਦੇ ਲੇਖੇ ਜੋਖੇ ਦੀ ਗਿਣਤੀ ਮਿਣਤੀ ਵੀ ਕੋਈ ਨਹੀਂ ਜਾਣ ਸਕਦਾ। ਇਹ ਗਿਣਤੀ ਮਿਣਤੀ ਕਰਦੇ ਵੇਦ ਰਿਚੇਤਾ ਵੀ ਅੰਤ ਅਖੀਰ ਥੱਕ ਹਾਰਕੇ ਇਕ ਅਕਾਸ ਇਕ ਪਾਤਾਲ ਦੀ ਹੀ ਗੱਲ ਕਰਦੇ ਹਨ। (ਨੋਟ : - ਉਹ ਵੀ ਇਹ ਆਖਦੇ ਹਨ ਕਿ ਸ੍ਰਿਸਟੀ ਬ੍ਰਹਮੇ ਨੇ ਕੰਨਾਂ ਵਿੱਚੋਂ ਮੈਲ ਕੱਢਕੇ ਬਣਾਈ ਹੈ। ਜੇਕਰ ਵੇਦ ਲੱਖਾਂ ਅਕਾਸਾਂ ਪਾਤਾਲਾ ਦੀ ਗੱਲ ਕਰਦੇ ਹੁੰਦੇ ਤਾਂ ਨਾਨਕ ਪਾਤਸਾਹ ਨੂੰ ਇਹ ਸਵਾਲ ਉਠਾਉਣ ਦੀ ਜਰੂਰਤ ਹੀ ਨਹੀਂ ਸੀ ਕਿ ਜੇਕਰ ਧਰਤੀ ਬਲਦ ਨੇ ਚੁੱਕੀ ਹੈ ਤਾਂ ਉਹ ਬਲਦ ਕਿਥੇ ਖੜਾ ਹੈ)। ਦੂਸਰੇ ਪਾਸੇ ਕਤੇਬਾ ਭਾਵ ਜੋ ਕਈ ਹੋਰ ਪੁਸਤਕਾਂ ਜੋ ਹਨ ਉਹ ਅਠਾਰਾ ਹਜਾਰ ਆਲਮ ਦੀ ਹੀ ਗੱਲ ਕਹਿੰਦੀਆਂ ਹਨ (ਉਨ੍ਹਾਂ ਦੀ ਇਕ ਗੱਲ ਤਾਂ ਚੰਗੀ ਹੈ ਕਿ ਉਹ ਸਮੁੱਚੇ ਬ੍ਰਮੰਡ ਦਾ) ਅਸੁਲੂ/ਮੁੱਢ ਇਕੁ ਕਰਤਾਰ/ਖੁਦਾ ਨੂੰ ਹੀ ਮੰਨਦੀਆਂ ਹਨ। ਇਸ ਲਈ ਹੇ ਭਾਈ! ਨਾਨਕ ਆਖਦਾ ਹੈ ਕਿ ਪਾਤਾਲਾ ਦੇ ਹੇਠ ਹੋਰ ਲੱਖਾਂ (ਅਣਗਿਣਤ) ਪਾਤਾਲ ਹਨ ਅਤੇ ਆਕਾਸਾਂ ਦੇ ਉੱਪਰ ਹੋਰ ਲੱਖਾਂ (ਅਣਗਿਣਤ) ਆਕਾਸ ਹਨ ਜਿਨ੍ਹਾਂ ਦਾ ਕੋਈ ਲੇਖਾ ਜੋਖਾਂ ਨਹੀਂ ਭਾਵ ਜੋ ਗਿਣਤੀ ਮਿਣਤੀ ਤੋਂ ਬਾਹਰ ਹਨ ਅਤੇ ਕੀਤੇ ਹੋਇ ਲੇਖੇ ਸੱਭ ਮੁੱਕ ਜਾਣ ਵਾਲੇ ਹਨ ਇਸ ਲਈ ਉਸ ਵੱਡੇ ਨੂੰ ਹੀ ਵੱਡਾ ਆਖੀਏ ਜੋ ਆਪ ਹੀ ਆਪਣੇ ਪਸਾਰੇ ਬਾਰੇ ਜਾਣਦਾ ਹੈ। ਇਹ ਮਨੁੱਖ ਦੇ ਗਿਣਤੀ ਮਿਣਤੀ ਤੋਂ ਬਾਹਰ ਹੈ।
21st July 2018 8:17pm
1 2 3 > Last
Page 1 of 49

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Is ice cream hot or cold?
 
Enter answer:
 
Remember my form inputs on this computer.
 
 
Powered by Commentics

.