.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (824)

Topic: Tuhada Apna
Sort
1 2 3 > Last
Facebookdel.icio.usStumbleUponDiggGoogle+TwitterLinkedIn
Gravatar
Makhan Singh Purewal (Quesnel, Canada)

‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ

1- ਕਿਰਪਾ ਕਰਕੇ ਆਪਣੀ ਇਕੋ ਲਿਖਤ ਨੂੰ ਇੱਕ ਤੋਂ ਵੱਧ ਵਾਰੀ ਨਾ ਪਾਓ। ਆਪਣੀ ਪੋਸਟ ਪਉਣ ਤੋਂ ਬਾਅਦ ਆਇਆ ਸਨੇਹਾ/ਮੈੱਸਜ ਦੇਖੋ। ਆਪਣੀ ਲਿਖਤ ਵਿੱਚ ਕੋਈ ਵੀ ਲਿੰਕ, ਵੈੱਬ ਸਾਈਟ ਦਾ ਜਾਂ ਈ-ਮੇਲ ਦਾ ਅੰਗ੍ਰੇਜ਼ੀ ਵਿੱਚ ਨਾ ਪਾਓ। ਜੇ ਕਰ ਪਉਣਾ ਜਰੂਰੀ ਹੋਵੇ ਤਾਂ ਪੋਸਟ ਪਉਣ ਤੋਂ ਬਾਅਦ ਆਇਆ ਸੁਨੇਹਾ ਦੇਖੋ। ਜੇ ਕਰ ਉਥੇ ਅਪਰੂਵ ਕਰਨ ਬਾਰੇ ਲਿਖਿਆ ਹੋਵੇ ਤਾਂ ਕੁੱਝ ਘੰਟੇ ਜਾਂ ਇੱਕ ਦਿਨ ਦਾ ਇੰਤਜ਼ਾਰ ਕਰਨਾ ਪਵੇਗਾ।
2- ਇਸ ਪੰਨੇ ਤੇ ਜਾਂ ਕਿਸੇ ਲੇਖ ਥੱਲੇ ਕੁਮਿੰਟ ਪਉਣ ਤੋਂ ਪਹਿਲਾਂ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਕੇ ਪਾਓ ਨਹੀਂ ਤਾਂ ਉਹ ਪੜ੍ਹੀ ਨਹੀਂ ਜਾ ਸਕੇਗੀ।
3- ਪਿਛਲੇ ਹਫਤੇ 12 ਨਵੰਬਰ ਦੇ ਸਪਤਾਹਿਕ ਲੇਖਾਂ ਵਿਚ, ਸ: ਹਰਜਿੰਦਰ ਸਿੰਘ ਘੜਸਾਣਾ ਦੀ ਹੱਥ ਲਿਖਤ ਬੀੜਾਂ ਅਤੇ ਪਾਠ-ਭੇਦਾਂ ਬਾਰੇ ਇੱਕ ਵਿਚਾਰ ਚਰਚਾ ਵਾਲੀ ਔਡੀਓ ਫਾਈਲ ਪਾਈ ਸੀ। ਉਹ ਪਹਿਲਾਂ ਪੁਰਾਣੇ ਫਲੈਸ਼ ਪਲੇਅਰ ਨਾਲ ਪਾਈ ਸੀ ਜਿਹੜੀ ਕਿ ਆਈਪੈਡ ਅਤੇ ਹੋਰ ਸਮਾਰਟ ਫੂਨਾ ਤੇ ਸੁਣੀ ਨਹੀਂ ਜਾ ਸਕਦੀ ਸੀ। ਉਸ ਨੂੰ ਦੁਬਾਰਾ ਨਵੇਂ ਹਾਈਪਰ ਟੈਕਸਟ ਪੰਜ ਨਾਲ ਪਾ ਦਿੱਤਾ ਸੀ। ਹੁਣ ਉਹ ਸਾਰੇ ਸਮਾਰਟ ਫੂਨਾ, ਆਈਪੈਡ ਅਤੇ ਸਾਰੇ ਕੰਪਿਊਟਰਾਂ ਵਾਲੇ ਵੈੱਬ ਬਰਾਉਸਰਾਂ ਤੇ ਸੁਣੀ ਜਾ ਸਕਦੀ ਹੈ।

20th November 2017 3:11pm
Gravatar
Iqbal Singh Dhillon (Chandigarh, India)
ਸ. ਮੱਖਣ ਸਿੰਘ ਪੁਰੇਵਾਲ ਜੀ ਸਤਰ " ਵੈੱਬ ਸਾਈਟ ਦਾ ਜਾਂ ਈ-ਮੇਲ ਦਾ ਅੰਗ੍ਰੇਜ਼ੀ ਵਿੱਚ ਨਾ ਪਾਓ " ਨੂੰ ਸਪਸ਼ਟ ਰੂਪ ਵਿਚ ਦੁਬਾਰਾ ਪੇਸ਼ ਕਰ ਦਿੱਤਾ ਜਾਵੇ ਤਾਂ ਮਿਹਰਬਾਨਿ ਹੋਵੇਗੀ।

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
20th November 2017 8:43pm
Gravatar
Makhan Singh Purewal (Quesnel, Canada)
ਡਾ: ਇਕਬਾਲ ਸਿੰਘ ਢਿੱਲੋਂ ਜੀ,
ਇੰਟਰਨੈੱਟ ਵਾਲਾ ਕੋਈ ਲਿੰਕ, ਭਾਵੇਂ ਉਹ ਕਿਸੇ ਸਾਈਟ ਦਾ ਹੋਵੇ, ਯੂ-ਟਿਊਬ ਦਾ ਜਾਂ ਫਿਰ ਕਿਸੇ ਦੀ ਈ-ਮੇਲ ਦਾ। ਜੇ ਕਰ ੳਸੁ ਲਿੰਕ ਲਈ ਗੁਰਮੁਖੀ ਅੱਖਰ ਵਰਤੇ ਜਾਂਦੇ ਹਨ, ਜਿਵੇਂ ਕਿ, ‘ਸਿੱਖ ਮਾਰਗ’ ਤਾਂ ਕੋਈ ਦਿੱਕਤ ਨਹੀਂ ਆਵੇਗੀ ਅਤੇ ਜੇ ਕਰ ਸਿੱਖ ਮਾਰਗ ਲਈ ਅੰਗ੍ਰੇਜ਼ੀ ਦੇ ਅਲਫਾਬਿਟ/ਏਬੀਸੀ ਵਰਤੇ ਜਾਣ ਤਾਂ ਉਹ ਉਸੇ ਵੇਲੇ ਪੋਸਟ ਨਹੀਂ ਹੋ ਸਕਦੀ। ਜਿਵੇਂ ਕਿ ਤੁਸੀਂ ਆਪਣੀ ਕੱਲ ਵਾਲੀ ਪੋਸਟ ਵਿੱਚ ਵਰਤੇ ਸਨ।
ਧੰਨਵਾਦ।
21st November 2017 4:16pm
Gravatar
Iqbal Singh Dhillon (Chandigarh, India)
ਸ. ਮੱਖਣ ਸਿੰਘ ਪੁਰੇਵਾਲ ਜੀ,

ਬਹੁਤ ਬਹੁਤ ਧੰਨਵਾਦ !

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
21st November 2017 9:51pm
Gravatar
Iqbal Singh Dhillon (Chandigarh, India)
ਮਾਨਵਵਾਦ

ਕੁਝ ਦਿਨ ਪਹਿਲਾਂ ‘ਨਾਨਕ ਮਿਸ਼ਨ’ ਵੱਲੋਂ ਫੇਸਬੁਕ ਅਤੇ ਵੈਬਸਾਈਟ sikhmarg.com ਉੱਤੇ ਪਾਠਕਾਂ ਅੱਗੇ ਵਿਚਾਰ ਲਈ ਦੋ ਨੁਕਤੇ ਰੱਖੇ ਗਏ ਸਨ ਅਤੇ ਇਹਨਾਂ ਸਬੰਧੀ ਉਹਨਾਂ ਦੇ ਵਿਚਾਰ ਮੰਗੇ ਗਏ ਸਨ। ਇਹ ਨੁਕਤੇ ਹਨ
1. ਸੜਕਾਂ-ਰਾਹਾਂ ਤੇ ਲਗਾਏ ਜਾਂਦੇ ਲੰਗਰ ਅਤੇ ਛਬੀਲਾਂ ਆਮ ਜਨਤਾ ਲਈ ਕੀ-ਕੀ ਕਠਨਾਈਆਂ ਪੈਦਾ ਕਰਦੇ ਹਨ ?
2. ਕੀ ਅਜਿਹੇ ਲੰਗਰ ਅਤੇ ਛਬੀਲਾਂ ਦੀ ਕੋਈ ਸਾਰਥਕਤਾ ਹੈ ?

ਇਸ ਵਿਸ਼ੇ ਤੇ ਫੇਸਬੁਕ ਉੱਤੇ ਕੁਝ ਕੁ ਸੱਜਣਾਂ ਵੱਲੋਂ ਭੇਜੀਆਂ ਪੋਸਟਾਂ ਰਾਹੀਂ ਉੱਤਰ ਮਿਲੇ ਸਨ ਅਤੇ ਕੁਝ ‘ਨਾਨਕ ਮਿਸ਼ਨ’ ਦੇ ਯਤਨਾਂ ਨਾਲ ਸਿੱਧੇ ਤੌਰ ਤੇ ਪਰਾਪਤ ਕੀਤੇ ਗਏ ਸਨ। ਜੋ ਵੀ ਉੱਤਰ ਮਿਲੇ ਹਨ ਉਹਨਾਂ ਵਿੱਚੋਂ ਹੇਠ ਦਿੱਤੇ ਨੁਕਤੇ ਪਰਾਪਤ ਕੀਤੇ ਗਏ ਹਨ:
1. ਸੜਕਾਂ ਉੱਤੇ ਲੰਗਰ-ਛਬੀਲਾਂ ਆਯੋਜਿਤ ਕਰਨਾ ਇਕ ਵੱਡੀ ਕੁਰੀਤੀ ਸਮਝੀ ਜਾਣੀ ਚਾਹੀਦੀ ਹੈ।
2. ਅਜਿਹੇ ਲੰਗਰ ਅਤੇ ਅਜਿਹੀਆਂ ਛਬੀਲਾਂ ਦੇ ਕਾਰਨ ਆਵਾਜਾਈ ਵਿਚ ਵਿਘਨ ਪੈਂਦਾ ਹੈ।
3. ਅਜਿਹੇ ਲੰਗਰ ਅਤੇ ਅਜਿਹੀਆਂ ਛਬੀਲਾਂ ਦੇ ਕਾਰਨ ਕਈ ਸੜਕ ਹਾਦਸੇ ਵਾਪਰ ਜਾਂਦੇ ਹਨ।
4. ਅਜਿਹੇ ਮੌਕਿਆਂ ਤੇ ਖਰਚ ਕੀਤਾ ਪੈਸਾ ਅੰਜਾਈਂ ਚਲੇ ਜਾਂਦਾ ਹੈ। ਚੰਗਾ ਹੈ ਜੇਕਰ ਇਹੀ ਪੈਸਾ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਤੇ ਖਰਚ ਕੀਤਾ ਜਾਵੇ।
5. ਲੰਗਰ ਅਤੇ ਛਬੀਲਾਂ ਲਗਾਉਣ ਵੇਲੇ ਪ੍ਰਬੰਧਕਾਂ ਵੱਲੋਂ ਸਫਾਈ ਦਾ ਪੂਰਾ ਧਿਆਨ ਨਹੀਂ ਰੱਖਿਆ ਜਾਂਦਾ ਅਤੇ ਆਲੇ-ਦੁਆਲੇ ਕੂੜਾ-ਕਰਕਟ ਖਿਲੱਰ ਜਾਣ ਨਾਲ ਬਿਮਾਰੀਆਂ ਦੇ ਫੈਲਣ ਦਾ ਮਾਹੌਲ ਬਣ ਜਾਂਦਾ ਹੈ।
6. ਚੰਗਾ ਹੋਵੇਗਾ ਕਿ ਸੜਕਾਂ ਉੱਤੇ ਲੰਗਰ ਅਤੇ ਛਬੀਲਾਂ ਲਗਾਉਣ ਦੇ ਰੁਝਾਨ ਨੂੰ ਠੱਲ੍ਹ ਪਾਈ ਜਾਵੇ।

ਨੋਟ: ਇੰਜ. ਦਰਸ਼ਨ ਸਿੰਘ ਖਾਲਸਾ ਜੀ ਵੱਲੋਂ ਭੇਜਿਆ ਗਿਆ ਉੱਤਰ ਵਿਸ਼ੇਸ਼ ਧਿਆਨ ਮੰਗਦਾ ਹੈ। ਇਹ ਉੱਤਰ ਹੇਠਾਂ ਉਪਲਭਦ ਹੈ।

Iqbal Singh Dhillon
Nanak Mission, India
20th November 2017 4:52am
Gravatar
Eng Darshan Singh Khalsa (Sydney, Australia)
*** ਸਿੱਖ ਜਗਤ ਦੀ ਵਿਲੱਖਣ ਪਹਿਚਾਣ ਹੈ।

*** ਸਿੱਖ ਜਗਤ ਦੀ ਵਿਲੱਖਣ ਆਨ-ਬਾਨ-ਸ਼ਾਨ ਹੈ।

*** ਸਿੱਖ ਜਗਤ ਮੂਰਤਾਂ ਦਾ ਪੂਜਾਰੀ ਨਹੀਂ ਹੈ।

*** ਸਿੱਖ ਜਗਤ ਕਾਜ਼ੀਆਂ ਬਾਹਮਣਾਂ ਪੁਜਾਰੀਆਂ ਦਾ ਆੜੀ ਵੀ ਨਹੀਂ ਹੈ।

*** ਸਿੱਖ ਜਗਤ ਦੀ ਵਿਲੱਖਣ ਵਿਚਾਰਧਾਰਾ ਹੈ।

*** ਸਿੱਖ ਜਗਤ ਨੂੰ ਕੇਵਲ ਅਕਾਲ ਪਿਆਰਾ ਹੈ।

*** ਸਿੱਖੀ ਦਾ ਕੈਲੰਡਰ ਨਾਨਕਸ਼ਾਹੀ ਸਿੱਖੀ ਮਿਆਰ ਹੈ ।

*** ਸਿੱਖੀ ਦਾ ਇਮਾਨ ‘ਸਿੱਖੀ-ਸਿੱਖਿਆ-ਗੁਰਵਿਚਾਰ’ ਹੈ।

*** ਗੁਰੁ ਪਿਆਰਿਉ !! ਸਿੱਖ ਜਗਤ ਦੇ ਆਪਣੇ ਨਾਨਕਸ਼ਾਹੀ ਕੈਲੰਡਰ 2003 ਲਈ ਆਪਣੀ ਸੋਚ ਅਤੇ ਸੋਚ ਉਡਾਰੀ ਵਿਚ ਬਦਲਾਅ ਲੈਕੇ ਆਉ।
*** ਸਿੱਖ ਜਗਤ-ਕੌਮ ਦੀ ਚੜ੍ਹਦੀ ਕਲਾ ਲਈ ਆਪਣੇ ਮਨਾਂ ਵਿਚ ਚੜ੍ਹਦੀ ਕਲਾ ਦੀ ਪਰਵਾਜ਼ ਵਹਿਣ ਦਿਉ।
*** ਆਪਣੇ ਮਨਾਂ ਵਿਚ ਸਿੱਖ-ਕੌਮ ਵਿਚ ਵੱਧ ਰਹੇ ਬਾਹਮਣਵਾਦੀ ਪ੍ਰਭਾਵ ਨੂੰ ਠੱਲ ਪਾਉਣ ਲਈ ਕੌਮ ਵਿਚ ਵੜੀਆਂ ਕਾਲੀਆਂ ਭੇਡਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਅਲੱਗ ਥਲੱਗ ਕਰਨ ਵਿਚ ਆਪਣਾ ਯੋਗਦਾਨ ਪਾਉ ਜੀ।
*** ਕੌਮ ਦੀ ਇੱਕ ਸਾਰਤਾ- ਇੱਕ-ਸੁਰਤਾ, ਏਕੇ ਲਈ ਨਾਨਕਸ਼ਾਹੀ ਕੈਲੰਡਰ 2003 ਨੂੰ ਅਪਨਾਉਣਾ ਸਿੱਖ ਕੌਮ ਲਈ ਜਰੂਰੀ।
*** ਆਪਣੇ ਕੀਮਤੀ ਵਿਚਾਰਾਂ ਨਾਲ ਸਾਂਝ ਜਰੂਰ ਪਾਉ ਜੀ।

*** ਧੰਨਵਾਧ।
16th November 2017 10:11pm
Gravatar
Makhan Singh Purewal (Quesnel, Canada)
ਇਜ: ਦਰਸ਼ਨ ਸਿੰਘ ਖਾਲਸਾ ਜੀ,
ਇਕ ਪਾਠਕ ਦੇ ਸਵਾਲ ਦਾ ਜਵਾਬ ਦੇਣ ਲਈ ਆਪ ਜੀ ਦਾ ਧੰਨਵਾਦ ਹੈ ਜੀ। ਅਗਾਂਹ ਵਾਸਤੇ ਜੇ ਕਰ ਇਤਨਾ ਲੰਮਾ ਜਵਾਬ ਦੇਣਾ ਹੋਵੇ ਤਾਂ ਉਸ ਨੁੰ ਇੱਕ ਲੇਖ ਦੇ ਰੂਪ ਵਿੱਚ ਭੇਜ ਦਿਆ ਕਰੋ ਤਾਂ ਚੰਗਾ ਰਹੇਗਾ। ਕਿਉਂਕਿ ਲੇਖ ਹਫਤੇ ਬਾਅਦ ਐਤਵਾਰ ਨੂੰ ਹੀ ਛਪਦੇ ਹਨ ਇਸ ਲਈ ਭੇਜੇ ਲੇਖ ਦਾ ਹਵਾਲਾ ਦੇ ਕੇ ਕੀਤੇ ਗਏ ਸਵਾਲ ਦਾ ਜਵਾਬ ਸੰਖੇਪ ਰੂਪ ਵਿੱਚ ਤੁਹਾਡੇ ਇਸ ਆਪਣੇ ਪੰਨੇ ਤੇ ਪਹਿਲਾਂ ਵੀ ਪੋਸਟ ਕੀਤਾ ਜਾ ਸਕਦਾ ਹੈ।
ਧੰਨਵਾਦ।
14th November 2017 3:48pm
Gravatar
Eng Darshan Singh Khalsa (Sydney, Australia)
** ਧੰਨਵਾਧ, ਵੀਰ ਮੱਖਣ ਸਿੰਘ ਜੀਉ।
14th November 2017 9:12pm
Gravatar
Dr Dalvinder singh grewal (Ludhiana, India)
ਸਦ ਸੁਣਦਾ ਸਦ ਵੇਖਦਾ
ਦਲਵਿੰਦਰ ਸਿੰਘ ਗ੍ਰੇਵਾਲ
ਸਦ ਸੁਣਦਾ ਸਦ ਵੇਖਦਾ, ਸਦਾ ਸਦਾ ਕਰਤਾਰ।
ਸਭਨੀ ਥਾਈਂ ਵਸ ਰਿਹਾ, ਕੀ ਅੰਦਰ ਕੀ ਬਾਹਰ।
ਕਣ ਕਣ ਉਸਦਾ ਵਾਸ ਹੈ, ਹਰ ਜ਼ਰਰੇ ਦਾ ਤਾਣ।
ਸੋਚ ਤੇਰੀ ਪਿਛੋਂ ਬਣੇ, ਪਹਿਲਾ ਲੈਂਦਾ ਜਾਣ।
ਕੀ ਕੀ ਕਰਨਾ ਜੀਵ ਨੇ, ਲਿਖਿਆ ਜੰਮਣ ਸਾਰ।
ਸਦ ਸੁਣਦਾ ਸਦ ਵੇਖਦਾ, ਸਦਾ ਸਦਾ ਕਰਤਾਰ।
ਸਭ ਨੂੰ ਕਾਰੇ ਲਾਇਆ, ਹੁਕਮ ਜਿਉਂ ਤਿਉਂ ਕਾਰ।
ਚੰਗਾ ਚੰਗੇ ਕੀਤਿਆਂ, ਬੁਰਾ ਬੁਰੇ ਵਿਉਹਾਰ।
ਆਪਣੇ ਹਥੀਂ ਆਪ ਨੂੰ, ਡੋਬ ਲਵੋ ਜਾ ਤਾਰ।
ਸਦ ਸੁਣਦਾ ਸਦ ਵੇਖਦਾ, ਸਦਾ ਸਦਾ ਕਰਤਾਰ।
ਕੀ ਹਾਥੀ ਕੀ ਕੀੜੀਆ, ਕੀ ਬੱਬਰ ਕੀ ਗਾਂ।
ਸਭ ਬਰਾਬਰ ਓਸ ਨੂੰ, ਰੱਖੇ ਢੁਕਦੀ ਥਾਂ।
ਸਾਰੇ ਜੀਅ ਸੰਭਾਲਦਾ, ਸਭ ਨੂੰ ਕਰੇ ਪਿਆਰ।
ਸਦ ਸੁਣਦਾ ਸਦ ਵੇਖਦਾ, ਸਦਾ ਸਦਾ ਕਰਤਾਰ।
ਸਭ ਦੀ ਮੰਜਿਲ ਇਕ ਹੈ, ਸਭ ਦੀ ਇਕੋ ਜਾਨ।
ਵਿਛੜੇ ਉਸ ਨੂੰ ਭਾਲਦੇ, ਹੋ ਕੇ ਅੰਤਰ ਧਿਆਨ।
ਸਭ ਦਾ ਕਰਤਾ ਇਕ ਹੈ, ਸਭ ਮਿਲਾਵਣਹਾਰ।
ਸਦ ਸੁਣਦਾ ਸਦ ਵੇਖਦਾ, ਸਦਾ ਸਦਾ ਕਰਤਾਰ।
ਅੰਦਰ ਬਾਹਰ ਇਕ ਹੈ, ਕੀ ਨੇੜੇ ਕੀ ਦੂਰ।
ਦੇਖਣ ਵਾਲਾ ਦੇਖਦਾ, ਅੰਦਰ ਤੋਂ ਹੀ ਤੂਰ।
ਬਾਕੀ ਭਟਕਣ ਉਮਰ ਭਰ, ਲਗਦੀ ਨਹੀਂ ਕੁਝ ਸਾਰ।
ਸਦ ਸੁਣਦਾ ਸਦ ਵੇਖਦਾ, ਸਦਾ ਸਦਾ ਦਾਤਾਰ।
ਮਿਲਦਾ ਚੰਗੇ ਕਰਮ ਸੰਗ, ਬੁਰੇ ਕਰਮ ਭਟਕਾਣ।
ਜੋ ਜਪਦੇ ਨੇ ਰੋਮ-ਰੋਮ, ਆਖਰ ਉਸ ਨੂੰ ਪਾਣ।
ਉਸ ਨੂੰ ਪਾਇਆਂ ਬਾਝ ਤਾਂ, ਜੀਣ ਮਰਨ ਬੇਕਾਰ।
ਸਦ ਸੁਣਦਾ ਸਦ ਵੇਖਦਾ, ਸਦਾ ਸਦਾ ਦਾਤਾਰ।
ਮਾਇਆ ਕੀਤੀ ਬਾਵਲੀ, ਦੁਨੀਆਂ ਭਾਲੇ ਕੀ।
ਜਿਸ ਨੂੰ ਲੱਭਦੀ ਬਾਹਰ ਹੈ, ਉਹ ਤਾਂ ਅੰਦਰ ਵੀ।
ਅੰਦਰ ਬਾਹਰ ਇਕ ਹੈ, ਉਸ ਦਾ ਸਭ ਪਾਸਾਰ।
ਸਦ ਸੁਣਦਾ ਸਦ ਵੇਖਦਾ, ਸਦਾ ਸਦਾ ਦਾਤਾਰ।
ਸਾਰੀ ਤਾਕਤ ਜ਼ੋਰ ਸਭ, ਸਾਰਾ ਉਸਦਾ ਤਾਣ।
ਉਸਦਾ ਬਣਕੇ ਬੀਬਿਆ, ਸਭ ਕੁਝ ਖੁਦ ਵਿਚ ਮਾਣ।
ਉਸਤੋਂ ਵਿਛੜੇ ਉਮਰ ਭਰ, ਖਾਈ ਨਾ ਜਾ ਮਾਰ।
ਸਦ ਸੁਣਦਾ ਸਦ ਵੇਖਦਾ, ਸਦਾ ਸਦਾ ਦਾਤਾਰ।
11th November 2017 5:04am
Gravatar
Dr Dalvinder singh grewal (Ludhiana, India)
ਰੁੱਖ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਜੋ ਕਵਿਤਾ ਇਕ ਰੁੱਖ ਕਹਿੰਦਾ ਹੈ, ਕਿਹੜਾ ਹੋਰ ਕਹੇ।
ਝੁਕ ਝੁਕ ਕੇ ਜੋ ਧਰਤੀ ਮਾਂ ਦੀ ਛਾਤੀ ਨਾਲ ਖਹੇ।
ਵਰਖਾ, ਬਰਫ, ਝੱਖੜ ਤੇ ਲੂਆਂ, ਸੱਚੇ ਸਿਦਕ ਸਹੇ।
ਸਾਰਾ ਦਿਨ ਸਿਰ ੳੁੱਪਰ ਵਲ ਕਰ ਰੱਬ ਵਲ ਦੇਖ ਰਹੇ।
ਧੁਰ ਰੂਹ ਤੋਂ ਅਰਜ਼ੋਈਆਂ ਕਰਦਾ ਬਾਹਾਂ ਖੋਲ੍ਹ ਉਠਾਏ ।
ਗਰਮੀ ਵਿਚ ਬਈਏ ਦਾ ਆਲਣਾ ਵਾਲਾਂ ਵਿਚ ਸਜਾਏ।
ਹਰ ਹਾਲੇ ਫਲ ਛਾਵਾਂ ਵੰਡਦਾ, ਰਬ ਦਾ ਸ਼ੁਕਰ ਮਨਾਏ।
ਮੇਰੇ ਵਰਗਾ ਲਿਖਦਾ ਕਵਿਤਾ, ਰੁੱਖ ਪਰ ਰੱਬ ਬਣਾਏ।
11th November 2017 5:01am
Gravatar
Dr Dalvinder singh grewal (Ludhiana, India)
ਦੇਣ ਵਾਲਾ ਰੱਬ, ਯਾਰੋ ਮਾਣ ਨਾ ਕਰੋ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਦੇਣ ਵਾਲਾ ਰੱਬ, ਯਾਰੋ ਮਾਣ ਨਾ ਕਰੋ।
ਦੇਖਦਾ ਏ ਸੱਭ, ਯਾਰੋ ਮਾਣ ਨਾ ਕਰੋ।
ਜਿਵੇਂ ਉਹਦੀ ਇੱਛਾ, ਉਹ ਤਾਂ ਓਵੇਂ ਹੀ ਕਰੇ।
ਖੇਡ ਜਿਉਂ ਚਲਾਈ, ਗੋਟੀ ਤਿਵੇਂ ਹੀ ਧਰੇ।
ਕਦੋਂ ਲਵੇ ਦੱਬ, ਯਾਰੋ ਮਾਣ ਨਾ ਕਰੋ
ਦੇਖਦਾ ਏ ਸੱਭ, ਯਾਰੋ ਮਾਣ ਨਾ ਕਰੋ।
ਕਰੋ ਨਾ ਸਵਾਲ ਉਹਨੇ ਕੀਤਾ, ਕਿਉਂ ਤੇ ਕਿਵੇਂ।
ਜਿਵੇਂ ਜਿਵੇਂ ਲੋੜ, ਵੰਡੀ ਜਾਂਦਾ ਓਂਵੇ ਜਿਵੇਂ।
ਖੇਡ ਭੁੱਖ ਰੱਜ, ਯਾਰੋ ਮਾਣ ਨਾ ਕਰੋ।
ਦੇਖਦਾ ਏ ਸੱਭ, ਯਾਰੋ ਮਾਣ ਨਾ ਕਰੋ।
ਹਰ ਥਾਂ ਹੈ ਊਹੋ ਉਹਦੀ ਲੀਲ੍ਹਾ ਏ ਅਨੰਤ।
ਘਰ ਉਹਦਾ ਹਰ ਘਰ, ਮਾਇਆ ਏ ਬਿਅੰਤ।
ਜੱਗ ਉਹਦੀ ਛੱਬ, ਯਾਰੋ ਮਾਣ ਨਾ ਕਰੋ।
ਦੇਣ ਵਾਲਾ ਰੱਬ, ਯਾਰੋ ਮਾਣ ਨਾ ਕਰੋ।
ਕਰੋ ਅਰਦਾਸ ਦੇਵੇ ਨਾਮ ਦੀ ਸੌਗਾਤ।
ਓਸ ਦਾ ਧਿਆਨ ਰਹੇ ਸਦਾ ਦਿਨ ਰਾਤ।
ਆਪੇ ਜਾਊ ਲੱਭ, ਯਾਰੋ ਮਾਣ ਨਾ ਕਰੋ।
ਦੇਣ ਵਾਲਾ ਰੱਬ, ਯਾਰੋ ਮਾਣ ਨਾ ਕਰੋ।
11th November 2017 4:58am
Gravatar
Dr Dalvinder singh grewal (Ludhiana, India)
ਤੂੰ ਦਾਤਾ ਦਾਤਾਰ ਤੇਰੀ ਸ਼ਰਣਾਗਤ ਬੰਦਾ।।
ਦਲਵਿੰਦਰ ਸਿੰਘ ਗ੍ਰੇਵਾਲ
ਤੂੰ ਦਾਤਾ ਦਾਤਾਰ ਤੇਰੀ ਸ਼ਰਣਾਗਤ ਬੰਦਾ।।
ਸਾਂਭ ਆਪ ਕਰਤਾਰ ਮੈਂ ਜੋ ਹਾਂ ਚੰਗਾ ਮੰਦਾ।।
ਤੇਰਾ ਬ੍ਰਹਿਮੰਡ ਪਸਰਿਆ ਕੋਈ ਥਾਹ ਨਾ ਦਿਸਦੀ।।
ਮੈ ਕਿਣਕਾ ਕੀ ਜਾਣਾ ਕੋਈ ਰਾਹ ਨਾ ਦਿਸਦੀ।।
ਬੇੜਾ ਵਿਚ ਮੰਝਧਾਰ, ਲਗਾ ਹੁਣ ਆਪੂੰ ਹੰਦਾ।।
ਤੂੰ ਦਾਤਾ ਦਾਤਾਰ ਤੇਰੀ ਸ਼ਰਣਾਗਤ ਬੰਦਾ।।
ਮੈਂ ਕਰਦਾ ਹਾਂ ਊਹੋ ਜੋ ਹੁਕਮੀ ਕਰਵਾਉਨੈ।।
ਪੁੰਨ ਪਾਪ ਦੇ ਚਕਰ ਵਿਚ ਕੀ ਮੈਨੂੰ ਪਾਉਨੈ।।
ਮੈਥੋਂ ਨਿਪਟ ਨਾ ਹੋਵੇ ਪੇਟ ਲਈ ਲਾਇਆ ਧੰਦਾ।।
ਤੂੰ ਦਾਤਾ ਦਾਤਾਰ ਤੇਰੀ ਸ਼ਰਣਾਗਤ ਬੰਦਾ।।
ਤੂੰ ਹੀ ਤੂੰ ਬਸ ਦਿਸੇਂ ਮੈ ਮੇਰੀ ਮੁਕੇ ਸਾਰੀ।।
ਜਗ ਦੇ ਇਸ ਜੰਜਾਲੋਂ ਛੁਟ ਜਾਏ ਜਿੰਦ ਵਿਚਾਰੀ।।
ਕਾਮ, ਕ੍ਰੋਧ, ਮੋਹ, ਲੋਭ ਦਾ ਲਹਿ ਜਾਏ ਗਲ ਚੋਂ ਫੰਧਾ।।
ਤੂੰ ਦਾਤਾ ਦਾਤਾਰ ਤੇਰੀ ਸ਼ਰਣਾਗਤ ਬੰਦਾ।।
ਅਪਣੇ ਲੜ ਲਾ, ਨਾਮ ਜਪਾ, ਮੈ ਮੇਰ ਮੁਕਾਦੇ।।
ਕਰ ਰੋਸ਼ਨ ਮਨ ਪਸਰਿਆ ਅੰਧੇਰ ਮਿਟਾਦੇ।।
ਜੀਵਦਿਆਂ ਕਰ ਮੁਕਤ ਤੋੜਕੇ ਜਗ ਦਾ ਫੰਦਾ।।
ਤੂੰ ਦਾਤਾ ਦਾਤਾਰ ਤੇਰੀ ਸ਼ਰਣਾਗਤ ਬੰਦਾ।।
11th November 2017 4:54am
Gravatar
Dr Dalvinder singh grewal (Ludhiana, India)
ਤੇਰੇ ਜਿਹਾ ਨਾ ਕੋਈ ਜਾਣੀ ਜਾਣ ਰੱਬਾ ਮੇਰਿਆ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰੇ ਜਿਹਾ ਨਾ ਕੋਈ ਜਾਣੀ ਜਾਣ, ਰੱਬਾ ਮੇਰਿਆ।
ਮੇਰੇ ਜਿਹਾ ਨਾ ਕੋਈ ਅਣਜਾਣ, ਰੱਬਾ ਮੇਰਿਆ।
ਕਣ ਕਣ ਵੱਸਦਾ ਏਂ ਸਾਰੇ ਭੇਦ ਰੱਖਦਾ।
ਕਿਤਨਾ ਵਿਸ਼ਾਲ ਤੁੰ, ਨਾ ਪਤਾ ਮੈਨੂੰ ਕੱਖਦਾ।
ਤੇਰੇ ਨਾਲ ਬਣਦੀ ਪਛਾਣ ਰੱਬਾ ਮੇਰਿਆ।
ਤੇਰੇ ਜਿਹਾ ਨਾ ਕੋਈ ਜਾਣੀ ਜਾਣ ਰੱਬਾ ਮੇਰਿਆ।
ਸੱਭ ਨੂੰ ਖਿਲਾਂਦਾ ਏਂ, ਪਿਲਾਂਦਾ ਏਂ ਸਥਾਪਦਾ।
ਮੇਰੇ ਕੋਲੋਂ ਆਪਾ ਵੀ ਨਾ ਸਾਂਭ ਹੁੰਦਾ ਆਪਦਾ।
ਤੇਰੇ ਨਾਲ ਹੁੰਦਾ ਮਾਣ ਤਾਣ ਰੱਬਾ ਮੇਰਿਆ।
ਤੇਰੇ ਜਿਹਾ ਨਾ ਕੋਈ ਜਾਣੀ ਜਾਣ ਰੱਬਾ ਮੇਰਿਆ।
ਜਿਸ ਨੂੰ ਚੜ੍ਹਾਵੇਂ, ਮਾਰੇ ਅੰਬਰੀਂ ਉਡਾਰੀਆਂ।
ਮੇਰੇ ਜਿਹਾ ਭੋਂ ਤੇ ਮਾਰੀ ਜਾਵੇ ਕਿਲਕਾਰੀਆਂ।
ਵਾ ਦੀ ਖੇਡ ਲੱਗਾ ਏਂ ਖਿਡਾਣ ਮੇਰੇ ਦਾਤਿਆ।
ਤੇਰੇ ਜਿਹਾ ਨਾ ਕੋਈ ਜਾਣੀ ਜਾਣ ਰੱਬਾ ਮੇਰਿਆ।
ਵਿੱਛੜ ਕੇ ਤੈਥੋਂ ਦਾਤਾ ਖਪ ਖਪ ਮਰ ਗਏ।
ਨਾਮ ਦੇ ਸਹਾਰੇ ਭਾਰੇ ਪੱਥਰ ਵੀ ਤਰ ਗਏ।
ਬਖਸ਼ ਕਰ, ਨਾਮ ਦਾ ਧਿਆਨ, ਰੱਬਾ ਮੇਰਿਆ।
ਤੇਰੇ ਜਿਹਾ ਨਾ ਕੋਈ ਜਾਣੀ ਜਾਣ ਰੱਬਾ ਮੇਰਿਆ।
11th November 2017 4:49am
Gravatar
NARENDRA PAL SINGH SALUJA (raipur c g, India)
ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ ॥ ਮਨੁ ਤਉ ਮੈਗਲੁ ਹੋਇ ਰਹਿਓ ਨਿਕਸੋ ਕਿਉ ਕੈ ਜਾਇ ॥੫੮॥ ਕਬੀਰ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥ ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੫੯॥ {ਪੰਨਾ 1367}
10th November 2017 6:43am
Gravatar
Iqbal Singh Dhillon (Chandigarh, India)
ਮਾਨਵਵਾਦ

ਆਮ ਵੇਖਣ ਵਿਚ ਆਉਂਦਾ ਹੈ ਕਿ ਵੱਖ-ਵੱਖ ਮੌਕਿਆਂ ਉੱਤੇ ਵੱਖ-ਵੱਖ ਫਿਰਕਿਆਂ ਵੱਲੋਂ ਸੜਕਾਂ-ਰਾਹਾਂ ਉੱਤੇ ਲੰਗਰ ਅਤੇ ਛਬੀਲਾਂ ਲਗਾ ਦਿੱਤੀਆਂ ਜਾਂਦੀਆਂ ਹਨ ਜਿਹਨਾਂ ਨਾਲ ਆਮ ਜਨਤਾ ਲਈ ਕਈ ਅਸੁਧਿਆਵਾਂ/ਮੁਸ਼ਕਿਲਾਂ ਪੈਦਾ ਹੁੰਦੀਆਂ ਹਨ। ਉਂਜ ਵੀ ਅਜਿਹੇ ਲੰਗਰ/ਛਬੀਲਾਂ ਕਰਮ-ਕਾਂਡੀ ਪਖੰਡ ਹੀ ਜਾਪਦੇ ਹਨ। ਕਿਉਂਕਿ ਇਹ ਸਮੱਸਿਆ ਕਾਫੀ ਗੰਭੀਰ ਹੈ, ਪਾਠਕ ਸੱਜਣਾਂ ਨੂੰ ਬੇਨਤੀ ਹੈ ਕਿ ਇਸ ਵਿਸ਼ੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਉਹ ਆਪੋ-ਆਪਣੇ ਵਿਚਾਰ/ਕੁਮੈਂਟਸ/ਸੁਝਾਵ ਹੇਠਾਂ Reply ਵਾਲੇ ਖਾਨੇ ਵਿਚ ਪੇਸ਼ ਕਰਨ ਦੀ ਕਿਰਪਾਲਤਾ ਕਰਨ। ਵਿਚਾਰ-ਚਰਚਾ ਲਈ ਹੇਠਾਂ ਦਿੱਤੇ ਨੁਕਤੇ ਰੱਖੇ ਗਏ ਹਨ:
1.ਸੜਕਾਂ-ਰਾਹਾਂ ਤੇ ਲਗਾਏ ਜਾਂਦੇ ਲੰਗਰ ਅਤੇ ਛਬੀਲਾਂ ਆਮ ਜਨਤਾ ਲਈ ਕੀ-ਕੀ ਕਠਨਾਈਆਂ ਪੈਦਾ ਕਰਦੇ ਹਨ ?
2.ਕੀ ਅਜਿਹੇ ਲੰਗਰ ਅਤੇ ਛਬੀਲਾਂ ਦੀ ਕੋਈ ਸਾਰਥਕਤਾ ਹੈ?

ਦੋਸਤਾਂ ਨੂੰ ਬੇਨਤੀ ਹੈ ਕਿ ਇਸ ਵਿਸ਼ੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਉਹ ਉੱਤਰ ਵਿਚ ਆਪੋ-ਆਪਣੇ ਵਿਚਾਰ, ਕੁਮੈਂਟਸ, ਸੁਝਾਵ ਆਦਿਕ ਹੇਠਾਂ reply ਵਾਲੇ ਖਾਨੇ ਵਿਚ ਪੇਸ਼ ਕਰਨ ਦੀ ਕਿਰਪਾਲਤਾ ਕਰਨ।
ਵਿਚਾਰ/ਕੁਮੈਂਟਸ/ਸੁਝਾਵ ਕਿਸੇ ਵੀ ਭਾਸ਼ਾ ਵਿਚ ਭੇਜੇ ਜਾ ਸਕਦੇ ਹਨ ਪਰੰਤੂ ਪੰਜਾਬੀ ਲਈ ਕੇਵਲ ਗੁਰਮੁਖੀ ਲਿਪੀ ਦਾ ਹੀ ਪਰਯੋਗ ਕੀਤਾ ਜਾਵੇ।
ਵਿਚਾਰ/ਕੁਮੈਂਟਸ/ਸੁਝਾਵ ਸਭਿਅਕ ਭਾਸ਼ਾ ਵਿਚ ਪੇਸ਼ ਕੀਤੇ ਜਾਣ।
ਪਰਾਪਤ ਹੋਏ ਉੱਤਰਾਂ ਸਬੰਧੀ ਸਪਸ਼ਟੀਕਰਨ ‘ਨਾਨਕ ਮਿਸ਼ਨ’ ਦੀ ਵਿਸ਼ੇਸ਼ ਟੀਮ ਵੱਲੋਂ ਤਿਆਰ ਕਰਕੇ ਪੇਸ਼ ਕੀਤੇ ਜਾਣਗੇ।

ਇਕਬਾਲ ਸਿੰਘ ਢਿੱਲੋਂ
Nanak Mission, INDIA
9th November 2017 12:57am
Gravatar
Eng Darshan Singh Khalsa (Sydney, Australia)
## ਸੜਕਾਂ-ਰਾਹਾਂ ਉੱਪਰ ਲੰਗਰ ਅਤੇ ਛਬੀਲਾਂ ##

** ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਲੰਗਰ ਅਤੇ ਛਬੀਲ, ਸਿੱਖੀ-ਸਿਧਾਂਤ, ਸਿੱਖੀ ਜਨ-ਜੀਵਨ ਦਾ ਅਟੁੱਟ ਹਿੱਸਾ ਬਣ ਚੁੱਕੇ ਹਨ।

** *** ਲੰਗਰ ਛਕਣ-ਛਕਾਉਣ ਦੀ ਪਿਰਤ ਤਾਂ ਗੁਰੁ ਘਰ ਵਿਚ ਬਾਬੇ ਨਾਨਕ ਜੀ ਦੇ ਸਮੇਂ ਤੋਂ ਹੀ ਚਲੀ ਆਉਂਦੀ ਹੈ। ਦੂਜੇ ਗੁਰੁ ਸਾਹਿਬ ਜੀ ਦੇ ਸਮੇਂ ਦੇ ਹਵਾਲੇ ਗੁਰਬਾਣੀ ਵਿਚ ਦਰਜ਼ ਹਨ।

ਗੁਰਬਾਣੀ ਫੁਰਮਾਨ ਹਨ :

ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ॥

ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਘਿਆਲੀ॥

ਬਾਬਾ ਬਲਵੰਡਿ ਜੀ ਤੇ ਬਾਬਾ ਸਤਾ ਜੀ ।ਪੰਨਾ 967।

ਸੋ ਲੋੜਵੰਦ ਨੂੰ ਲੰਗਰ ਛਕਾਉਣ ਦੀ ਭਾਵਨਾ ਤਾਂ ਸਿੱਖ ਗੁਰਸਿੱਖ ਦੇ ਅੰਦਰ ਬਚਪਨ ਤੋਂ ਹੀ ਆਪਣਾ ਘਰ ਬਣਾ ਲੈਂਦੀ ਹੈ, ਜੋ ਗਾਹੇ-ਬਾਗਾਹੇ ਬਾਹਰਵਾਰ ਆਪਣਾ ਅਸਰ ਜਰੂਰ ਵਿਖਾਉਂਦੀ ਰਹਿੰਦੀ ਹੈ।

** ਇਸੇ ਤਰਾਂ ਛਬੀਲ ਗਰਮੀਆਂ ਦੇ ਦਿਨਾਂ ਵਿਚ, ਖਾਸ ਕਰਕੇ ਪੰਜਵੇਂ ਗੁਰੁ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਇਹ ਛਬੀਲ ਲਾਉਣ ਦੀ ਪ੍ਰੰਪਰਾ ਸਿੱਖ ਸਮਾਜ ਵਿਚ ਚਲੀ ਆਉਂਦੀ ਹੈ। ਸ਼ਹੀਦੀ ਦਿਹਾੜਾ ਮਨਾਉਣ ਦੇ ਬਹਾਨੇ ਵਿਚ ਗਰਮੀਆਂ ਦੇ ਦਿਨਾਂ ਵਿਚ ਪਿਆਸਿਆਂ ਦੀ ਪਾਣੀ ਦੀ ਪਿਆਸ ਬੁਝਾਈ ਜਾ ਸਕੇ।

ਹੌਲੀ-ਹੌਲੀ ਇਹ ਫਿਰ ਮਿੱਠੇ ਪਾਣੀ ਵਿਚ ਤਬਦੀਲ ਹੋ ਗਈ।

ਫਿਰ ਰੂਹ-ਅਫ਼ਜ਼ਾ ਵੀ ਇਸ ਵਿਚ ਪੈਣ ਲੱਗ ਪਿਆ।

ਨਾਲ ਨਾਲ ਦੁੱਧ ਵੀ ਆ ਗਿਆ।

ਸਮੇਂ ਅਤੇ ਸਥਾਨ ਦੇ ਅਨੁਸਾਰੀ ਇਹ ਰਵਾਇਤਾਂ ਠੀਕ ਸੋਭਦੀਆਂ ਹਨ।

ਪਰ …………

ਅਗਿਆਨੀਆਂ,
ਮੂੜ-ਮਤੀਆਂ,
ਮਨਮੱਤੀਆਂ,
ਪਿੱਛਲੱਗਾਂ,
ਅਤੇ ਡੇਰਾਵਾਦ ਅਤੇ ਪਾਖੰਡੀ ਬਾਬਿਆ ਦੇ ਚੇਲਿਆਂ ਵਲੋਂ ਇਹਨਾਂ ਚੰਗੇ ਆਦਰਸ਼ਾਂ ਦੀ ਦੁਰਵਰਤੋਂ ਵੀ ਹੋ ਰਹੀ ਹੈ।

** ਕਿਸੇ ਖਾਸ ਪਰੋਪਰ ਜਗਹ ਉਪਰ ਇਹ ਲੰਗਰ ਅਤੇ ਛਬੀਲ ਲੱਗੇ ਭੀ ਸੋਭਦੇ ਹਨ,

ਪਰ !!! ਆਮ ਆਵਾਜਾਈ ਦੇ ਰਸਤਿਆਂ, ਸੜਕਾਂ ਉੱਪਰ ਲੱਗੇ ਇਹ ਲੰਗਰ ਅਤੇ ਛਬੀਲਾਂ ਤਾਂ ਆਮ ਜਨਤਾ ਅਤੇ ਟਰੈਫਿਕ ਲਈ ਸਿਰ-ਦਰਦੀ ਦਾ ਕਾਰਨ ਹੀ ਬਣਦੇ ਹਨ।

ਇਹ ਨਾ–ਸਮਝੀ ਦੀਆਂ ਨਿਸ਼ਾਨੀਆਂ ਹਨ।

ਬੇ-ਲੋੜੀਆਂ ਜਗਹਾਂ ਅਤੇ ਸੜਕਾਂ ਉਪਰ ਲੱਗੇ ਇਹਨਾਂ ਲੰਗਰਾਂ ਅਤੇ ਛਬੀਲਾਂ ਕਰਕੇ ਐਕਸੀਡੈਂਟ ਹੋਣ ਦੇ ਚਾਨਸ 100% ਹੁੰਦੇ ਹਨ।

1. ਇਸ ਨਾਲ ਸੜਕਾਂ ਉਪਰ ਟਰੈਫਿਕ-ਜਾਮ ਵੱਧ ਜਾਂਦਾ ਹੈ।
2. ਟਰੈਫਿਕ-ਜਾਮ ਵੱਧਣ ਕਰਕੇ ਕਈ ਵਾਰ ਐਂਮਰਜੈਂਸੀ ਵਾਲੀਆਂ ਗੱਡੀਆਂ ਵੀ ਟਰੈਫਿਕ-ਜਾਮ ਵਿਚ ਫਸ ਜਾਂਦੀਆਂ ਹਨ।
3. ਐਮਰਜੈਂਸੀ ਗੱਡੀਆਂ ਦੇ ਟਰੈਫਿਕ-ਜਾਮ ਵਿਚ ਫੱਸਣ ਕਰਕੇ ਹੱਸਪਤਾਲ ਪਹੁੰਚਣ ਵਿਚ ਲੇਟ ਹੋ ਜਾਂਦੀਆਂ ਹਨ।
4. ਇਸ ਲੇਟ ਹੋਣ ਦੀ ਵਜਹ ਕਰਕੇ ਕਈ ਮਰੀਜ਼ਾਂ ਦਾ ਸਮੇਂ ਦੇ ਰਹਿੰਦੇ ਇਲਾਜ ਨਹੀਂ ਹੋ ਪਾਉਂਦਾ।
5. ਸਮੇਂ ਸਿਰ ਦਵਾਈ ਨਾ ਮਿਲਣ ਕਰਕੇ ਕਈ ਮਰੀਜ਼ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ।
6. ਆਪੋ ਆਪਣੇ ਦਫਤਰੀ ਕੰਮਾਂ-ਕਾਰਾਂ ਲਈ ਨਿਕਲੇ ਲੋਕ ਕੰਮਾਂ ਅਤੇ ਦਫਤਰਾਂ ਵਿਚ ਪਹੰਚਣ ਤੋਂ ਲੇਟ ਹੋ ਜਾਦੇ ਹਨ।
7. ਕਈਆਂ ਦੀਆਂ ਅੱਗੇ ਤੋਂ ਕਾਨੈਕਟਡ ਰੇਲ ਗੱਡੀਆਂ, ਜਾਂ ਜਾਹਾਜ਼ ਨਿਕਲ ਜਾਂਦੇ ਹਨ।
8. ਕਈ ਵਾਰ ਤਾਂ ਬਿਨਾਂ ਲੋੜ ਤੋਂ ਲੋਕਾਂ ਨਾਲ ਧੱਕੇ ਨਾਲ ਹੀ ਖਿਲਾਉਣ-ਪਿਲਾਉਣ ਦੀ ਜਿੱਦ ਕੀਤੀ ਜਾਂਦੀ ਹੈ।
9. ਕਈ ਵਾਰ ਲੋਕ ਸ਼ਰਧਾ-ਵੱਸ, ਥੋੜੇ ਬਹੁਤ ਪੈਸੈ ਵੀ ਦੇ ਜਾਂਦੇ ਹਨ, ਜੋ ਜਿਆਦਾ ਤਰ ਇਹਨਾਂ ਨੌਜਵਾਨਾਂ ਦੀਆਂ ਜੇਬਾਂ ਵਿਚ ਹੀ ਜਾਂਦੇ ਹਨ।
10. ਮੇਨ-ਸੜਕਾਂ, ਹਾਈਵੇ-ਸੜਕਾਂ ਉਪਰ ਹਰ ਕਿਲੋਮੀਟਰ ਉਪਰ ਲੱਗੇ ਇਹ ਛਬੀਲਾਂ ਅਤੇ ਲੰਗਰਾਂ ਵਿਚ ਬਣਦੇ ਪਕੌੜੇ ਅਤੇ ਜਲੇਬੀਆਂ ਹੀ ਅਸਲ ਖਿੱਚ ਦਾ ਕਾਰਨ ਹੁੰਦੇ ਹਨ ਜਿਹਨਾਂ ਕਰਕੇ ਇਹ ਥਾਂ-ਥਾਂ ਉਪਰ ਟਰੇਫਿਕ ਜਾਮ ਲੱਗੇ ਵੇਖੇ ਜਾ ਸਕਦੇ ਹਨ।
11. ਹਰ ਇਨਸਾਨ ਦਾ ਜੀਅ ਤਾਂ ਲਲਚਾਉਂਦਾ ਹੈ, ਗਰਮਾਂ-ਗਰਮ ਪਕੌੜੇ ਅਤੇ ਗਰਮ ਗਰਮ ਸੁਆਦਲੀਆਂ ਅਤੇ ਤਾਜ਼ੀਆਂ ਜਲੇਬੀਆਂ ਖਾਣ ਨੂੰ, ਕਈ ਵਾਰ ਤਾਂ ਬੱਸ ਡਰਾਈਵਰ ਆਪ ਖੁੱਦ ਹੀ ਸੁਆਦ ਦੇ ਚੱਕਰ ਵਿਚ ਬੱਸਾਂ ਰੋਕ ਲੈਂਦੇ ਹਨ, ਤਾਂ ਜਾਮ ਲੱਗਣਾ ਤਾਂ ਸੁਭਾਵਿਕ ਹੀ ਹੈ।
12. ਸਕੂਲ ਜਾਣ ਵਾਲੀਆਂ ਬੱਚਿਆਂ ਦੀਆਂ ਬੱਸਾਂ ਵੀ ਇਹਨਾਂ ਲੰਗਰਾਂ ਅਤੇ ਛਬੀਲਾਂ ਦੇ ਚੱਕਰ ਵਿਚ ਸਕੂਲ ਟਾਈਮ ਤੋਂ ਘੰਟਾ ਘੰਟਾ ਲੇਟ ਹੋ ਜਾਂਦੀਆਂ ਹਨ।
13. ਹੂੜ-ਮੱਤੀਆਂ ਵਲੋਂ ਲਗਾਏ ਜਾਂਦੇ ਇਹ ਛਬੀਲ ਅਤੇ ਲੰਗਰ ਕਈ ਵਾਰ ਸਾਫ਼ ਸਫਾਈ ਤੋਂ ਬਹੁਤ ਦੂਰ ਹੁੰਦੇ ਹਨ, ਜਿਹਨਾਂ ਕਰਕੇ ਕਈ ਲੋਕ ਬੀਮਾਰੀਆਂ ਦੀ ਲਪੇਟ ਵਿਚ ਵੀ ਆ ਜਾਂਦੇ ਹਨ।
14. ਛਬੀਲ ਲਈ ਵਰਤੀ ਜਾਣ ਵਾਲੀ ਬਰਫ਼ ਕਈ ਵਾਰ ਪੀਣ ਵਾਲੇ ਪਾਣੀ ਵਿਚ ਵਰਤਨ ਦੇ ਕਾਬਿਲ ਨਹੀਂ ਹੁੰਦੀ।
15. ਗਰਮੀ ਵਿਚ ਬਾਹਰ ਵੱਧ ਤਾਪਮਾਨ ਹੋਣ ਕਰਕੇ ਮਨੁੱਖਾ ਸਰੀਰ ਦਾ ਤਾਪਮਾਨ ਵੀ ਵੱਧ ਜਾਂਦਾ ਹੈ। ਇੱਕ ਦੱਮ ਠੰਡਾ ਪਾਣੀ ਪੀਣ ਨਾਲ ਸਰੀਰ ਵਿਚ ਗੜਬੜੀ ਹੋਣ ਦੇ 100% ਚਾਨਸ ਬਣ ਜਾਂਦੇ ਹਨ।
16. ਸਿਕਿਉਅਰਟੀ ਦਾ ਕੋਈ ਖਾਸ ਬੰਦੋਬਸਤ ਨਹੀਂ ਹੁੰਦਾ। ਚੋਰੀ ਹੋਣ/ਕਰਨ ਦੇ 100% ਚਾਨਸ ਹੁੰਦੇ ਹਨ।
17. ਵੱਡੀ ਗੱਲ ਇਹਨਾਂ ਸੜਕ ਕਿਨਾਰੇ ਲੱਗੇ ਲੰਗਰਾਂ/ ਛਬੀਲਾਂ ਦਾ ਲਾਹਾ ਪਿੰਡ ਦੀ ਵਿਹਲੜ ਜਨਤਾ ਹੀ ਲੈਂਦੀ ਹੈ।
18. ਪਿੰਡ ਵਿਚੋਂ ਲੰਗਰ ਛਬੀਲ ਦੇ ਨਾਂ ਉਪਰ ਪੈਸੇ ਇਕੱਠੇ ਕਰਕੇ ਹਫ਼ਤਾ 10 ਦਿਨ ਪ੍ਰਬੰਧਕ ਖੂਬ ਐਸ਼ ਕਰਦੇ ਹਨ।
19. ਕਈ ਜਗਹ ਉਪਰ ਲਾਉਡ ਸਪੀਕਰ ਵੀ ਲਾਏ ਜਾਂਦੇ ਹਨ, ਜੋ ਸਾਰਾ ਸਾਰਾ ਦਿਨ ਲੋਕਾਂ ਦਾ ਹਾਲ, ਬੇਹਾਲ ਕਰ ਦਿੰਦੇ ਹਨ।ਪਰ ਕੌਣ ਬੰਦ ਕਰਾਵੇ ??
20. ਹਾਂ !! ਕਈ ਬਾਣੀਏ ਇਹਨਾਂ ਦਿਨਾਂ ਵਿਚ ਖੂਬ ਖੱਟੀ/ਕਮਾਈ ਕਰਦੇ ਹਨ। ਉਧਾਰ ਮਾਲ ਚਕਾਈ ਜਾਉ, ਪੈਸੇ ਲੈਣ ਵੇਲੇ ਮਨ ਮਰਜ਼ੀ ਦੇ ਪੈਸੇ ਲਾਉ।ਪੈਸੇ ਵੀ ਤਾਂ ਜਨਤਾ ਦੇ ਇਕੱਠੇ ਕੀਤੇ ਹੋਏ ਹਨ।

### ਹੋਰ ਵੀ ਬਹੁਤ ਸਾਰੇ ਡਰਾਅ-ਬੈਕਸ ਹੋ ਸਕਦੇ ਹਨ।।

****** ਇਹ ਸੜਕਾਂ ਉਪਰ ਜਗਹ-ਜਗਹ ਲਾਏ ਜਾਂਦੇ ਲੰਗਰਾਂ, ਛਬੀਲਾਂ ਦੀ ਕੋਈ ਬਹਤੀ ਲੋੜ ਨਹੀਂ ਹੈ। ਇਹਨਾਂ ਦੀ ਕੋਈ ਬਹੁਤੀ ਸਾਰਥਿਕਤਾ ਨਹੀਂ ਹੈ।

ਇਹ ਮੂੜ-ਮੱਤੀਆਂ ਦੇ ਹੌਛੇਪਨ ਵਿਚੋਂ ਨਿਕਲੀਆਂ ਇਹ ਸਕੀਮਾਂ ਕਰਕੇ ਹੀ ਇਹ ਲੰਗਰ/ਛਬੀਲ ਲੋਕਾਂ ਲਈ ਪਰੇਸ਼ਾਨੀਆਂ ਅਤੇ ਪਰੋਬਲਮਾਂ ਦਾ ਕਾਰਨ ਬਣਦੇ ਹਨ। ਸੜਕ ਹਾਦਸਿਆਂ ਵਿਚ ਵਾਧਾ ਹੋ ਜਾਂਦਾ ਹੈ।
ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੁੰਦਾ ਹੈ।

####### ਸੜਕ ਉਪਰ ਪੈਂਦੇ ਪਿੰਡਾਂ ਦੀਆਂ ਕਮੇਟੀਆਂ ਅਗਰ ਤਾਲ ਮੇਲ ਬਣਾ ਕੇ 25 ਤੋਂ 50 ਕਿਲੋਮੀਟਰ ਵਿਚ ਲੋੜ ਅਨੁਸਾਰ ਕੋਈ ਸੜਕ ਤੋਂ ਹਟਵਾਂ ਸਥਾਨ ਵੇਖ ਕੇ ਇਸ ਤਰਾਂ ਦਾ ਪ੍ਰਬੰਧ ਕਰ ਸਕਦੇ ਹਨ।
ਇਹ ਤਰੀਕਾ ਸਮੇਂ ਦੇ ਅਨੁਸਾਰੀ ਲੋੜ ਵੀ ਪੂਰੀ ਕਰੇਗਾ ਅਤੇ ਸੜਕਾਂ ਅਤੇ ਮੇਨ ਰਾਹਾਂ ਉਪਰ ਜਾਮ ਜਾਂ ਕੋਈ ਹੋਰ ਦੁੱਬਿਧਾ ਦੀਆਂ ਕੋਈ ਪਰੇਸ਼ਾਨੀਆਂ ਵੀ ਨਹੀਂ ਆਉਣਗੀਆਂ।

ਧੰਨਵਾਧ।
ਇੰਜ ਦਰਸ਼ਨ ਸਿੰਘ ਖਾਲਸਾ।
ਸਿੱਡਨੀ (ਅਸਟਰੇਲੀਆ)
20th November 2017 12:12am
Gravatar
harjit singh (kapurthala, India)
ਗੁਰਮੁਖ ਪਿਆਰਿਓ, ਇਹਨਾਂ ਪੰਕਤੀਆਂ ਦੇ ਅਰਥ ਦੱਸਣ ਦੀ ਕਿਰਪਾਲਤਾ ਕਰਣੀ

ਕਾਫੀ ਸਾਰੇ ਅਰਥ ਵੇਖੇ ਪਰ ਕੁਝ ਸਮਝ ਨਹੀਂ ਆ ਰਿਹਾ । ਧੰਨਵਾਦ

ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥
ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥ (ਅੰਕ 658)
8th November 2017 1:35pm
Gravatar
Eng Darshan Singh Khalsa (Sydney, Australia)
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

*** ਸ਼ਬਦ ਗੁਰੁ ਗਰੰਥ ਸਾਹਿਬ ਜੀ ਅੰਦਰ ਦਰਜ਼ ਗੁਰਬਾਣੀ, ਦਾ ਜੋ ਵੀ ਫਲਸ਼ਫਾ ਹੈ, ਉਹ ਅਕਾਲ-ਪੁਰਖ ਨਾਲ ਨੇੜਤਾ ਬਨਾਉਣ ਦੀ ਹੀ ਗਿਆਨ-ਵਿਚਾਰ ਹੈ, ਅਤੇ ਮਨੁੱਖਾ ਜੀਵਨ ਨੂੰ ਰੱਬੀ ਗੁਣਾਂ ਦੇ ਅਨੁਸਾਰੀ ਹੋ ਕੇ, ਜਿਉਂਣ ਦੇ ਢੰਗ, ਤਰੀਕੇ, ਵੇਰਵੇ ਅਤੇ ਹਵਾਲੇ ਹਨ, ਕਿ ਕਿਵੇਂ ਰੱਬੀ ਗੁਣਾਂ ਨੂੰ ਧਾਰਨ ਕਰਕੇ, ਕਿਸ ਤਰਾਂ ਰੱਬੀ ਹੁਕਮ/ਰਜ਼ਾ ਦੇ ਅਨੁਸਾਰ ਮਨੁੱਖਾ ਜੀਵਨ ਜੀਵਿਆ ਜਾ ਸਕਦਾ ਹੈ।

ਵੀਰ ਜੀਉ, ਆਪ ਜੀ ਵਲੋਂ ਵਿਚਾਰ ਲਈ ਲਈਆਂ ਪੰਕਤੀਆਂ ਜੋ ਰਾਗ ਸੋਰਠ ਵਿਚ, ਸ਼ਬਦ ਗੁਰੁ ਗਰੰਥ ਸਾਹਿਬ ਜੀ ਦੇ ਪੰਨਾ ਨੰਬਰ 658 ਉਪਰ ਦਰਜ਼ ਹਨ। ਬਾਬਾ ਰਵਿਦਾਸ ਜੀਉ ਦੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ।
ਪੂਰਾ ਸ਼ਬਦ ਹੇਠਾਂ ਹਾਜ਼ਰ ਹੈ।

ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥1॥
ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥1॥ ਰਹਾਉ ॥
ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥2॥
ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥3॥
ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥4॥2॥ ਰਵੀਦਾਸ ਜੀਉ॥ਪੰਨਾ 658॥

ਸ਼ਬਦ ਗੁਰੁ ਗੁਰਬਾਣੀ ਦੇ ਸ਼ਬਦ ਅਰਥ/ਭਾਵ ਅਰਥ ਸਮਝਣ ਲਈ ਗੁਰਬਾਣੀ ਵਿਚੋਂ ਹੀ ਹਵਾਲੇ ਮਿਲ ਜਾਂਦੇ ਹਨ। ‘ਗੁਰਬਾਣੀ’ ਆਪ ਹੀ ਸਮਝਣ ਸਮਝਾਉਣ ਲਈ ਚਾਬੀ ਹੈ।
** ਹਾਂ !! ਸਮਝਣ ਲਈ ਅੰਤਰਮੁਖੀ ਹੋਣਾ ਜਰੂਰੀ ਹੈ, ਨਾਲ ਨਾਲ ਥੋੜਾ ਡੂੰਗਿਆਈ ਵਿਚ ਜਾਣ ਦੀ ਲੋੜ ਹੈ, ਤਾਂ ਹੀ ਸਮਝਿਆ ਜਾ ਸਕਦਾ ਹੈ।

## ਕਿਸੇ ਵੀ ਸ਼ਬਦ ਵਿਚ “ਰਹਾਉ” ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਬਾਕੀ ਦੀਆਂ ਪੰਕਤੀਆਂ ਇਸੇ ਕੇਂਦਰੀ ਭਾਵ ਨੂੰ ਹੋਰ ਨਿਖਾਰਨ ਲਈ ਵੇਰਵੇ ਹਵਾਲੇ ਜਾਂ ਮਨੋ-ਭਾਵ ਉਸ ਕੇਂਦਰੀ-ਭਾਵ ਦੀ ਪ੍ਰੌੜਤਾ ਕਰਦੇ ਹੋ ਸਕਦੇ ਹਨ।

## ਬਾਬਾ ਰਵਿਦਾਸ ਜੀਉ ਦੇ ਸ਼ਬਦ ਦਾ ਕੇਂਦਰੀ ਭਾਵ ਹੈ:

ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥1॥ ਰਹਾਉ ॥

ਇਸ ਸ਼ਬਦ ਵਿਚ ਬਾਬਾ ਰਵਿਦਾਸ ਜੀ ਆਪਨੇ ਮਨ ਦੀ ਵੇਦਨਾ, ਪੀੜ, ਵਿਆਕੁਲਤਾ ਬਾਰੇ, ਆਪਨੇ ਮਨ ਦੇ ਭਾਵਾਂ ਨੂੰ ਅਕਾਲ-ਪੁਰਖ ਜੀ ਨਾਲ ਸਾਝਾਂ ਕਰ ਰਹੇ ਹਨ, ਗੱਲਾਂ ਬਾਤਾਂ ਕਰ ਰਹੇ ਹਨ।

ਪ੍ਰਮਾਣ ਹੈ: ### ਮਹਲਾ 4
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥4॥5॥11॥49॥

ਪ੍ਰਮਾਣ : ## ਇਸੇ ਤਰਾਂ ਪੰਜਵੇਂ ਸਤਿਗੁਰੂ ਗੁਰੁ ਅਰਜਨ ਸਾਹਿਬ ਜੀ ਦਾ ਇੱਕ ਸ਼ਬਦ ਹੈ:

ਮਾਝ ਮਹਲਾ 5 ਚਉਪਦੇ ਘਰੁ 1 ॥
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥1॥
ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥1॥ ਰਹਾਉ ॥
ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥ਚਿਰੁ ਹੋਆ ਦੇਖੇ ਸਾਰਿੰਗਪਾਣੀ ॥ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥2॥
ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥1॥ ਰਹਾਉ ॥
ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥3॥
ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥1॥ ਰਹਾਉ ॥
ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥ ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥4॥
ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥1॥8॥

ਉਪਰਲਿਆਂ ਸ਼ਬਦਾਂ ਵਿਚ ਮਨ ਦੀ ਵੇਦਨਾ/ਵਿਆਕੁਲਤਾ ਸਾਫ਼ ਸਾਫ਼ ਮਹਿਸੂਸ ਕੀਤੀ ਜਾ ਸਕਦੀ ਹੈ। ਇਹ ਹੈ ਅਕਾਲ-ਪੁਰਖ ਨਾਲ ਇੱਕ ਮਿੱਕਤਾ/ਅਭੇਦਤਾ ਦੇ ਪਿਆਰ ਦਾ ਦਰਸ਼ਨ।

** ਠੀਕ ਇਸੇ ਹੀ ਤਰਾਂ ਬਾਬਾ ਰਵਿਦਾਸ ਜੀਉ ਦੇ ਸ਼ਬਦ ਵਿਚ ਇਹ ਮਨ ਦੇ ਭਾਵਾਂ ਦੀ ਆਪਣੇ ‘ਮਾਧਵ’ ਨਾਲ ਪਿਆਰ ਵਿਚ ਨੋਂਕ-ਝੋਂਕ ਜ਼ਰੀਏ ਆਪਣੇ ਮਨ ਦੀ ਅਵਸਥਾ ਬਿਆਨ ਕਰ ਰਹੇ ਹਨ।

### ‘ਮਾਧਵ’ ਲਫ਼ਜ ਅਕਾਲ-ਪੁਰਖ ਲਈ ਵਰਤਿਆ ਗਿਆ ਹੈ, ਬਾਬਾ ਰਵਿਦਾਸ ਜੀ ਵਲੋਂ ਉਚਾਰਨ ਸਬਦਾਂ ਵਿਚ ਇਹ ਲਫ਼ਜ ‘ਮਾਧਵ’ ਆਮ ਹੀ ਵਰਤਿਆ ਗਿਆ ਮਿਲਦਾ ਹੈ ਇਸ ਤਰਾਂ ਲੱਗਦਾ ਹੈ ਕਿ ਬਾਬਾ ਰਵਿਦਾਸ ਜੀ ਨੂੰ ਇਹ ਲਫ਼ਜ ਬਹੁਤ ਪਿਆਰਾ ਹੈ।

ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥1॥ ਰਹਾਉ ॥

* ਹੇ ਮਾਧੋ, ਰੱਬ ਜੀ !! ਮੈਂ ਤੁਹਾਡੀ ਸਾਰੀ ਪ੍ਰੇਮ ਲੀਲਾ ਦੀ ਖੇਡ ਨੂੰ ਜਾਣਦਾ ਹਾਂ, ਤੁਸੀਂ ਸਾਨੂੰ ਜੀਵਾਂ ਨੂੰ ਕਿਸ ਤਰਾਂ ਲੋਭ ਮੋਹ ਦੀਆਂ ਪ੍ਰੇਮ ਖੇਡਾਂ ਵਿਚ ਪਾਇਆ ਹੋਇਆ ਹੈ, ਇਸ ਤੋਂ ਜਿਆਦਾ ਹੁਣ ਤੁਸੀਂ ਸਾਡੇ ਨਾਲ ਕੀ ਕਰੋਗੇ? ਰਹਾਉ।

ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥

ਜੇਕਰ ਅਸੀਂ ਮੋਹ ਦੀ ਰਸੀ ਦੁਆਰਾ ਬੱਝੇ ਹੋਏ ਹਾਂ ਤਾਂ ਅਸੀਂ ਤੈਨੂੰ ਆਪਣੇ ਪਿਆਰ ਦੀ ਬੰਧਨ ਵਿਚ ਬੰਨਿਆ ਹੋਇਆ ਹੈ।

ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥1॥

** ਹੁਣ ਤੁਸੀਂ ਆਪਣੇ ਛੁੱਟਣ ਦੀ ਤਰਕੀਬ ਸੋਚੋ, ਅਸੀਂ ਤਾਂ ਤੈਨੂੰ ਅਰਾਧ ਕੇ ਇਹਨਾਂ ਦੁਨੀਆਵੀ ਬੰਧਨਾਂ ਵਿਚੋਂ ਛੁੱਟ ਗਏ ਹਾਂ। Continued on Next page >>>>>>>>>>>
13th November 2017 1:21am
Gravatar
Eng Darshan Singh Khalsa (Sydney, Australia)
ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥2॥

** ਜਿਸ ਮੱਛੀ ਨੂੰ ਫੜਕੇ ਕੱਟਕੇ ਕਈ ਤਰਾਂ ਨਾਲ ਟੁਕੜੇ ਟੁਕੜੇ ਕਰ ਦਿੱਤਾ ਜਾਂਦਾ ਹੈ। ਫਿਰ ਅੱਗ ਉੱੇਤੇ ਰਿੰਨ੍ਹਕੇ, ਭੋਜਨ ਰੂਪ ਵਿਚ ਖਾ ਲਿਆ ਜਾਂਦਾ ਹੈ, ਤਾਂ ਵੀ ਉਸਨੂੰ ਪਾਣੀ ਨਹੀਂ ਵਿਸਰਦਾ। ਭਾਵ ਪੇਟ ਦੇ ਅੰਦਰ ਜਾ, ਆਪਣਾ ਆਸਤਵ ਖਤਮ ਹੋਣ ਦੇ ਬਾਵਯੂਦ ਵੀ (ਮੱਛੀ) ਪਾਣੀ ਨੂੰ ਨਹੀਂ ਵਿਸਾਰਦੀ। ਰੱਬ ਜੀ ਸਾਡਾ ਪਿਆਰ ਵੀ ਠੀਕ ਇਸ ਤਰਾਂ ਦਾ ਹੈ।

ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥3॥

** ਰੱਬ ਜੀ ਤੁਸੀਂ ਮੇਰੇ ਬਾਪ ਹੋ, ਮੈਨੂੰ ਹੋਰ ਕਿਸੇ ਨਾਲ ਕੀ। ਦੁਨੀਆਂ ਦੇ ਲਈ ਤੁਸੀਂ ਰਾਜਾ ਹੋ ਸਕਦੇ ਹੋ। ਬੇਟਾ ਬਾਪੂ ਨੂੰ ਬਾਪੂ ਹੀ ਕਹੇਗਾ। ਇਹ ਸਾਰੀ ਦੁਨੀਆਂ ਤਾਂ ਮੋਹ ਦੇ ਪਰਦੇ ਵਿਚ ਫੱਸੀ ਪਈ ਹੈ, ਪਰ ਭਗਤਾਂ ਨੂੰ ਇਹਨਾਂ ਮੋਹ ਮਾਇਆ ਦੇ ਝਮੇਲਿਆਂ ਨਾਲ ਕੋਈ ਫਰਕ ਨਹੀਂ ਪੈਂਦਾ। ਭਾਵ ਭਗਤ ਮੋਹ ਮਾਇਆ ਦੇ ਚਕਰਾਂ ਵਿਚ ਨਹੀਂ ਫੱਸਦੇ।

ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥4॥2॥

** ਭਗਤ ਰਵਿਦਾਸ ਜੀ ਕਹਿ ਰਹੇ ਹਨ ਕਿ ਹੇ ਮਾਧੋ ਅਸੀਂ ਤਾਂ ਤੇਰੀ ਭਗਤੀ/ ਆਰਾਧਨਾ ਕਰਕੇ ਤੇਰੇ ਨਾਲ ਏਨਾ ਪਿਆਰ ਪਾ ਲਿਆ ਹੈ, ਇਹ ਹੁਣ ਕੀਹਨੂੰ ਕੀਹਨੂੰ ਦੱਸਦੇ ਫਿਰੀਏ ਕਿਸੇ ਨਾਲ ਇਹ ਗੱਲ ਸਾਂਝੀ ਕਰਨ ਦੀ ਕੋਈ ਲੋੜ ਹੀ ਨਹੀਂ। ਤੇਰੀ ਜਿਹੜੀ ਪ੍ਰੀਤ ਦੀ ਖਾਤਰ/ਪਿਆਰ ਦੀ ਖਾਤਰ, ਜਿਹੜੀ ਮੋਹ-ਮਾਇਆ ਤੋਂ ਬਚਣ ਦੀ ਖਾਤਰ, ਮੈਂ ਤੇਰੀ ਆਰਾਧਨਾ ਕੀਤੀ/ਭਗਤੀ ਕੀਤੀ, ਉਹ ਦੁੱਖ/ ਤਕਲੀਫ਼ ਮੈਨੂੰ ਅੱਜੇ ਵੀ ਤੱਕ ਸਹਿਣਾ ਪੈ ਰਿਹਾ ਹੈ।

### ਭਾਵ ਬਾਬਾ ਰਵਿਦਾਸ ਜੀ ਆਪਣੇ ਇਸ ਸ਼ਬਦ ਵਿਚ ਆਪਣੇ ਮਨ ਦੀ ਅਵਸਥਾ ਦਾ ਹੀ ਬਿਆਨ ਕਰ ਰਹੇ ਹਨ, ਕਿ ਹੇ ਪ੍ਰਭੂ/ ਮਾਧੋ ਤੇਰੇ ਨਾਲੋਂ ਦੂਰੀ ਦਾ ਦੁੱਖ ਮਨ ਨੂੰ ਤਕਲੀਫ ਦੇ ਰਿਹਾ ਹੈ।
ਪ੍ਰਭੂ ਨਾਲ ਇੱਕ-ਮਿੱਕਤਾ ਦੀ ਵਿੱਥ ਦੀ ਦੂਰੀ ਘਟਾਉਣ ਦੀ ਜਾਚਨਾ ਹੈ।

#### ਮੋਹ-ਮਾਇਆ ਦੇ ਬੰਧਨਾਂ ਤੋਂ ਉਪਰ ਉੱਠ ਕੇ ਪ੍ਰਭੂ ਭਗਤੀ ਹੀ ੳੇੁਸ ਨਾਲ ਪਿਆਰ ਕਰਨ ਦਾ ਤਰੀਕਾ ਸਲੀਕਾ ਹੈ।

#### ‘ਗੁਰਬਾਣੀ’ ਗਿਆਨ-ਵਿਚਾਰ ਹੀ, ਉਹ ਰੱਬੀ-ਕਿਰਪਾ ਹੈ, ਰੱਬੀ-ਕਿਰਪਾ ਦਾ ਮਤਲਭ ਹੈ, ਰੱਬੀ-ਗੁਣਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰਕੇ ਮਨੁੱਖਾ ਜੀਵਨ ਜਿਉਂਣਾ ਕਰਨਾ:
ਰੱਬੀ-ਗੁਣ ਹਨ:

(ਸੱਚ, ਪਿਆਰ, ਸ਼ਾਂਤੀ, ਪਵਿਤੱਰਤਾ, ਨਿੱਮਰਤਾ, ਕੋਮਲਤਾ, ਦਇਆਲਤਾ, ਸਬਰ, ਸੰਤੋਖ, ਹਲੀਮੀ, ਨਿਰਭਉਤਾ, ਨਿਰਵੈਰਤਾ, ਸਾਂਝੀਵਾਲਤਾ, ਪਰਉਪਕਾਰਤਾ ……………) ਹੋਰ ਅਨੇਕਾਂ ਗੁਣ ਹਨ।
ਤੇਰੇ ਕਵਣੁ ਕਵਣੁ ਗੁਣੁ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ …

ਸੋ ਗੁਰਬਾਣੀ-ਗਿਆਨ ਮਨੁੱਖ ਨੂੰ ਜਾਗਰਤ ਕਰਦਾ ਹੈ, ਉੇਹ ਹੈ ਅਕਾਲ-ਪੁਰਖ ਦੇ ਰੱਬੀ ਗੁਣਾਂ ਨੂੰ ਮਨੁੱਖਾ ਜੀਵਨ ਵਿਚ ਧਾਰਨ ਕਰਨਾ।

## ਰੱਬੀ ਗੁਣਾਂ ਨੂੰ ਧਾਰਨ ਕਰਕੇ ਪਰੈਕਟੀਕਲੀ ਮਨੁੱਖਾ ਜੀਵਨ ਜਿਉਂਣਾ ਕਰਨਾ। ਆਪਣੇ ਨਿੱਤ ਦੇ ਕੰਮਾਂਕਾਰਾਂ ਵਿਚ ਇਹਨਾਂ ਰੱਬੀ ਗੁਣਾਂ ਦੀ ਸੁਵਰਤੋਂ ਕਰਨੀ।

** ਖਾਣ-ਪੀਣ, ਬੋਲ-ਚਾਲ, ਵਰਤ-ਵਰਤਾਰਾ, ਲੈਣ-ਦੇਣ, ਰਹਿਣ-ਬਹਿਣ-ਸਹਿਣ-ਕਹਿਣ, ਭਾਵ ਕੀ ਹਰ ਵਕਤ, ਹਰ ਪਲ ਇਹਨਾਂ ਰੱਬੀ ਗੁਣਾਂ ਨੂੰ ਆਪਣੇ ਚੇਤੇ ਵਿਚ ਰੱਖਣਾ ਹੀ ਸਿਮਰਨ ਹੈ।
ਇਹੀ ਪਰੈਕਟੀਕਲੀ ਜੀਵਨ ਗੁਰਬਾਣੀ ਜਪਣਾ ਹੈ, ਗੁਰਬਾਣੀ ਗਾਉਂਣਾ ਹੈ, ਧਿਆਉਣਾ ਹੈ, ਸਿਮਰਨਾ ਹੈ, ਇਹੀ ਭਗਤੀ ਹੈ, ਇਹੀ ਸਾਧਨਾ ਹੈ, ……………

### ਹੱਥ ਕਾਰ ਵੱਲ……ਚਿੱਤ ਯਾਰ ਵੱਲ (ਅਕਾਲ-ਪੁਰਖ) ।

ਧੰਨਵਾਧ।
ਭੁੱਲ ਚੁੱਲ ਲਈ ਖਿਮਾ ਕਰਨਾ।

ਇੰਜ ਦਰਸ਼ਨ ਸਿੰਘ ਖਾਲਸਾ
ਸਿੱਡਨੀ (ਅਸਟਰੇਲੀਆ)
13th November 2017 1:26am
Gravatar
Baldev singh toronto (brampton ont, Canada)
vIr hrjIq isMG jI ies sbd dy ArQ myry vlo kIqI inmwxI ijhI koiSS qihq, qIjI lVI dy lyKW iv`c myry nwm qy kilk krky “Awpny CUtn kau jqn krau]” qy jwky dyK skdy ho skdw hY quhwfI mdd ho sky[

ਵੀਰ ਹਰਜੀਤ ਸਿੰਘ ਜੀ ਇਸ ਸਬਦ ਦੇ ਅਰਥ ਮੇਰੇ ਵਲੋ ਕੀਤੀ ਨਿਮਾਣੀ ਜਿਹੀ ਕੋਸ਼ਿਸ਼ ਤਹਿਤ, ਤੀਜੀ ਲੜੀ ਦੇ ਲੇਖਾਂ ਵਿੱਚ ਮੇਰੇ ਨਾਮ ਤੇ ਕਲਿਕ ਕਰਕੇਆਪਨੇ ਛੂਟਨ ਕਉ ਜਤਨ ਕਰਉ॥” ਤੇ ਜਾ ਕੇ ਦੇਖ ਸਕਦੇ ਹੋ।ਹੋ ਸਕਦਾ ਹੈ ਕਿ ਤੁਹਾਡੀ ਮਦਦ ਹੋ ਸਕੇ।

19th November 2017 7:17pm
1 2 3 > Last
Page 1 of 42

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Enter the word shark backwards.
 
Enter answer:
 
Remember my form inputs on this computer.
 
 
Powered by Commentics

.