.


(30/11/11)
ਸੁਖਦੇਵ ਸਿੰਘ ਜੰਮੂ

ਅਤੀ ਸਨਮਾਨ ਯੋਗ ਸ੍ਰੀਮਾਨ ਜਗਤਾਰ ਸਿੰਘ ਜਾਚਕ ਜੀਓ,
ਆਪ ਜੀ ਨੇ ਰਘੁਵੰਸ ਸ਼ਬਦ ਦੇ ਬੜੇ ਹੀ ਸੁੰਦਰ ਅਰਥ ਕੀਤੇ ਹਨ। ਕਿਰਪਾ ਕਰਕੇ ਪਹਿਲੇ ਪਾਤਸ਼ਾਹ ਜੀ ਦੇ ਸਵਈਆਂ `ਚੋਂ ਹੇਠ ਦਿਤੀ ਤੁਕ ਵਿੱਚ ਆਏ ਰਘੁਵੰਸ ਸ਼ਬਦ ਦੇ ਅਰਥ ਵੀ ਕਰ ਦਿਉ ਤਾ ਅੱਛਾ ਹੋਵੇਗਾ।
ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ॥
ਇਸ ਦੇ ਅਰਥ ਇਵੇਂ ਹੋਏ ਹੋਏ ਹਨ।
ਸ੍ਰੀਮਾਨ ਸਾਹਿਬ ਸਿੰਘ: “ਤ੍ਰੇਤੇ ਵਿੱਚ ਭੀ ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤਦੋਂ ਤੂੰ ਆਪਣੇ ਆਪ ਨੂੰ ਰਘੁਵੰਸੀ ਰਾਮ ਅਖਵਾਇਆ ਸੀ”।
ਮਨਮੋਹਣ ਸਿੰਘ: “ਚਾਂਦੀ ਦੇ ਯੁਗ ਅੰਦਰ, ਤੈ ਰਾਘਵਾ ਖਾਨਦਾਨ ਦੇ ਰਾਮ ਚੰਦ੍ਰ ਅਖਵਾਉਣ ਵਿੱਚ ਅਨੰਦ ਲਿਆ”।
ਫ਼ਰੀਦਕੋਟੀ ਟੀਕੇ ਵਿੱਚ ਇਵੇਂ ਹੈ: “ਤ੍ਰੇਤੈ ਕੋ ਤੈਨੇ ਐਸੇ (ਮਾਣਿਓ) ਭੋਗਿਆ ਹੈ ਰੁਘੂ ਕੀ ਬੰਸ ਮੇਂ ਰਾਮ ਰੂਪ ਕਹਾਯਾ ਹੈ”।
ਭੱਟ ਸਾਹਿਬਾਨ ਕਹਿ ਰਹੇ ਹਨ ਕਿ ਗੁਰੂ ਨਾਨਕ ਦੇਵ ਜੀ ਹੀ ਤ੍ਰੇਤੇ ਵਿੱਚ ਰਘੂਵੰਸੀ ਸ੍ਰੀ ਰਾਮ ਚੰਦਰ ਜੀ ਹੋਏ ਹਨ।
ਮਿਹਰ ਕਰਨੀ ਆਪਣੇ ਵਿਚਾਰ ਲਿਖਣੇ ਜੀ।
ਸੁਖਦੇਵ ਸਿੰਘ ਜੰਮੂ


(30/11/11)
ਨਿਊਜੀਲੈਂਡ ਅਵੈਰਨੇੱਸ ਗਰੁਪ

ਨਿਊਜੀਲੈਂਡ ਅਵੈਰਨੇੱਸ ਗਰੁਪ ਵੱਲੋਂ ਖੁੱਲੀ ਚਿਠੀ
ਨਿਊਜੀਲੈਂਡ ਅਵੈਰਨੇੱਸ ਗਰੁਪ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰਨ ਵਾਲੇ ਜਾਂ ਫਿਰ ਉਹ ਕੋਸ਼ਿਸ਼ ਨਾਕਾਮ ਹੋਣ ਤੇ ਫੇਕ
ID ਬਣਾ ਕੇ ਉਸੇ ਹੀ ਨਾਮ ਦਾ ਦੂਜਾ ਫੇਕ ਗਰੁਪ ਬਣਾਉਣ ਵਾਲੇ ਫੇਕ ਗ੍ਰੰਥੀਆਂ ਨੂੰ ਅਸੀਂ ਇਕ ਗਲ ਦਾ ਅਹਿਸਾਸ ਕਰਾਉਣਾ ਚਾਹੁੰਦੇ ਹਾਂ ਕਿ ਗਰੁਪ ਹੇਕ ਕਰਨ ਨਾਲ ਜਾਂ ਨਕਲੀ (ਫੇਕ) ਗਰੁਪ ਬਣਾਉਣ ਨਾਲ ਹੁਣ ਓਹਨਾ ਦੀ ਦਾਲ ਨਹੀ ਗਲਣੀ, ਹੁਣ ਸੰਗਤ ਜਾਗਰੂਕ ਹੋ ਚੁਕੀ ਹੈ l ਕਾਫੀ ਹਦ ਤਕ ਸਿਖ ਜਗਤ ਇਸ ਅਖੋਤੀ ਦਸਮ ਗਰੰਥ ਦੀ ਅਸਲੀਅਤ ਨੂੰ ਪਹਿਚਾਨ ਚੁਕਾ ਹੈ ਕਿ ਕਿਸ ਤਰ੍ਹ੍ਹਾ ਇਕ ਗੰਦ ਦੇ ਭਰੇ ਹੋਏ ਅਸਲੀਲ ਗਰੰਥ ਨੂੰ ਇਕ ਸੋਚੀ ਸਮਝੀ ਸ਼ਾਜਿਸ ਅਧੀਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ ਕੇ ਸਿਖ ਧਰਮ ਵਿਚ ਪਰਚਾਰਿਆ ਜਾ ਰਿਹਾ ਹੈ। ਇਥੇ ਹੀ ਬਸ ਨਹੀ ਬਲਕਿ ਇਸ ਫੇਕ ਗਰੰਥ ਨੂੰ ਇਨ੍ਹਾ ਸਰਾਰਤੀ ਅਨਸ਼ਰਾਂ ਵਲੋਂ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਦਾ ਦਰਜਾ ਦਿਤਾ ਜਾ ਰਿਹਾ ਹੈ ਅਤੇ ਬਰਾਬਰ ਪ੍ਰਕਾਸ਼ ਕੀਤਾ ਜਾ ਰਿਹਾ ਹੈ। ਫੇਕ ਗਰੰਥ ਵਾਲਿਓਂ ਤੁਹਾਡੀ ਇਸ ਕੋਝੀਆਂ ਹਰਕਤਾ ਨਾਲ ਸਾਨੂੰ ਹੋਰ ਤਾਕਤ ਮਿਲਦੀ ਹੈ, ਸਾਡਾ ਮਨੋਬਲ ਹੋਰ ਵਧਦਾ ਹੈ ਅਤੇ ਸਾਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਸਾਡੀ ਮੰਜਿਲ ਹੁਣ ਜਿਆਦਾ ਦੂਰ ਨਹੀ ਹੈ ਕਿਓਂਕਿ ਸਾਡੀ ਟੇਕ ਸਿਰਫ ਤੇ ਸਿਰਫ ਗੁਰੂ ਗਰੰਥ ਸਾਹਿਬ ਜੀ ਉਤੇ ਟਿਕੀ ਹੋਈ ਹੈ। ਸਾਡਾ ਮਕਸਦ ਸਚ ਨੂੰ ਸਾਮਨੇ ਲਿਆਉਣਾ ਹੈ ਅਤੇ ਉਹ ਹੋ ਕੇ ਰਹੇਗਾ ਜਿਸ ਤਰਾਂ ਗੁਰੂ ਗਰੰਥ ਸਾਹਿਬ ਜੀ ਦੇ ਵਾਕ ਹਨ 'ਕੁੜਿ ਨਿਖੁਟੇ ਨਾਨਕ ਉੜਕ ਸਚਿ ਰਹੀ'। ਫੇਕ ਗਰੰਥ ਵਾਲਿਓਂ ਸਾਡੇ ਸੂਝਵਾਨ ਵੀਰਾਂ ਵਲੋਂ ਗਰੁਪ ਉਤੇ ਤੇ ਤੁਹਾਨੂੰ ਸਚ ਸਮਝਾਉਣ ਲਈ ਜਾਂ ਵਿਚਾਰ ਚਰਚਾ ਕਰਨ ਲਈ ਚੰਗੀ ਸਬਦਾਵਲੀ ਵਿਚ ਹਰ ਕੋਸ਼ਿਸ਼ ਕੀਤੀ ਗਈ, ਪਰ ਤੁਹਾਡੇ ਵਲੋਂ ਗੰਦੀਆਂ ਗਾਲਾਂ, ਗੰਦੀ ਸਬਦਾਵਲੀ ਵਰਤ ਕੇ ਜਾਂ ਹੋਰ ਕਈ ਪ੍ਰਕਾਰ ਦੀਆਂ ਧਮਕੀਆਂ ਦੇ ਕੇ ਡਰਾਉਣਾ ਚਾਹਿਆ ਪਰ ਸਾਡਾ ਇਕ ਹੀ ਪਿਓ ਹੈ ਗੁਰੂ ਗਰੰਥ ਸਾਹਿਬ ਜਿਨ੍ਹਾ ਨੇ ਸਾਨੂੰ ਸਚ ਤੇ ਅਟਲ ਰਹਿਣਾ ਸਿਖਾਇਆ ਹੈ ਤੇ ਅਸੀਂ ਅਟਲ ਖੜੇ ਹਾਂ। ਤੁਹਾਡੇ ਕੋਲ ਕੋਈ ਦਲੀਲ ਵਾਲੀ ਗਲ ਹੈ ਨਹੀ, ਇਸ ਦਾ ਇਕੋ ਇਕ ਕਾਰਣ ਹੈ ਕਿ ਤੁਸੀਂ ਆਪਣੇ ਅਸਲੀ ਪਿਓ ਗੁਰੂ ਗਰੰਥ ਸਾਹਿਬ ਜੀ ਨੂੰ ਛੱਡ ਕੇ ਉਸ ਫੇਕ ਗਰੰਥ ਦੀ ਗੰਦੀ ਸਿਖਿਆ ਤੇ ਚਲਨਾ ਸੁਰੂ ਕਰ ਦਿਤਾ ਹੈ। ਸਿਆਣੇ ਕਹਿੰਦੇ ਹੁੰਦੇ ਆ, ਜੇਹੋ ਜੀ ਕੋਕੋ ਓਹੋ ਜੇ ਬੱਚੇ, ਬਿਲਕੁਲ ਤੁਹਾਡੇ ਤੇ ਢੁਕਦੀ ਹੈ ਇਹ ਗੱਲ। ਜਿਦਾ ਦੀ ਗੰਦੀ ਸਿਖਿਆ ਉਸ ਗਰੰਥ ਵਿਚੋ ਸਿਖਦੇ ਹੋ, ਉਹੋ ਜਿਹਾ ਗੰਦ ਮੰਦ ਤੁਹਾਡੇ ਮੂੰਹ ਅਤੇ ਜੀਵਨ ਵਿਚ ਹੈ। ਵੈਸੇ ਸਾਰੇ ਸੂਝਵਾਨ ਅੱਜ ਕਹਿ ਰਹੇ ਕਿ ਤੁਸੀਂ ਅਸਲੀ ਪਿਓ ਨੂੰ ਛੱਡ ਕੇ ਨਕਲੀ ਪਿਓ ਬਣਾ ਲਿਆ, ਪਰ ਮੈਨੂੰ ਇੰਜ ਲਗਦਾ ਤੁਸੀਂ ਅਸਲੀ ਪਿਓ ਨੂੰ ਛੱਡ ਕੇ ਵਖ-ਵਖ ਪਿਓ ਬਣਾ ਲਏ, ਕਿਓਂਕਿ ਤੁਹਾਡੇ ਇਸ ਫੇਕ ਗਰੰਥ ਦੀ ਸਿਖਿਆ ਤਾਂ ਕੁਝ ਇਦਾ ਦੀ ਹੀ ਤਸਵੀਰ ਬਿਆਨ ਕਰਦੀ ਹੈ। ਸੋ ਭਟਕੇ ਹੋਏ ਵੀਰੋਂ ਜੇ ਤੁਸੀਂ ਤਨਖਾਹ ਲੈ ਕੇ ਇਹ ਕੁਝ ਕਰ ਰਹੇ ਹੋ ਤਾ ਵੀ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਕੁਝ ਛਿਲੜਾ ਦੇ ਬਦਲੇ ਆਪਣਾ ਪਿਓ ਬਦਲ ਲੈਣਾ। ਅਸੀਂ ਪਹਿਲਾ ਵੀ ਨਿਊਜੀਲੈਂਡ ਵਿਚ ਅਖੋਤੀ ਦਸਮ ਗਰੰਥ ਦੇ ਹੱਕ ਵਿਚ ਖੜ੍ਹਨ ਵਾਲਿਆਂ ਨੂੰ ਖੁਲਾ ਸੱਦਾ ਦਿੰਦੇ ਰਹਿੰਦੇ ਹਾ ਕਿ ਜਦੋ ਮਰਜੀ ਬੈਠ ਕੇ ਵਿਚਾਰ ਚਰਚਾ ਕਰ ਲਵੋ, ਪਰ ਅੱਜ ਤਕ ਕਿਸੇ ਅਖੋਤੀ ਦਸਮ ਗ੍ਰੰਥੀ ਨੇ ਇਹ ਹੋਂਸਲਾ ਨਹੀ ਕੀਤਾ। ਸੋ ਵੀਰੋ ਅਸੀਂ ਤੁਹਾਨੂੰ ਵੀ ਆਪਣੇ ਵਲੋਂ ਬੇਨਤੀ ਕਰਦੇ ਹਾਂ ਅਤੇ ਖੁੱਲਾ ਸੱਦਾ ਦਿੰਦੇ ਹਾਂ ਜਦੋਂ ਵੀ ਵਿਚਾਰ ਕਰਨੀ ਹੋਵੇ ਅਸੀਂ ਬੈਠ ਕੇ ਵਿਚਾਰ ਚਰਚਾ ਕਰਨ ਲਈ ਤਿਆਰ ਹਾਂ। ਪਰ ਜੇ ਤੁਸੀਂ ਸੋਚਦੇ ਹੋ ਕਿ ਗਰੁਪ ਹੇਕ ਕਰ ਕੇ ਜਾਂ ਫੇਕ ID ਬਣਾ ਕੇ, ਜਾਂ ਆਪਣੇ ਆਪ ਨੂੰ ਲੁਕਾ ਕੇ, ਧਮਕੀਆਂ ਦੇ ਕੇ ਸਾਨੂੰ ਡਰਾ ਲਵੋਂਗੇ ਅਤੇ ਸਾਨੂੰ ਸਾਡੇ ਨਿਸ਼ਾਨੇ ਤੋ ਹਟਾ ਲਵੋਗੇ , ਇਹ ਕਦੀ ਸੁਪਨੇ ਵਿਚ ਨਹੀ ਹੋ ਸਕਦਾ ਤੇ ਏਦਾਂ ਦੇ ਸੁਪਨੇ ਲੈਣੇ ਤੁਸੀਂ ਵੀ ਛੱਡ ਦੇਵੋ ਕਿਓਂਕਿ ਸਾਡਾ ਤਾ ਇਕੋ ਹੀ ਇਕ ਪਿਤਾ ਹੈ 'ਗੁਰੂ ਗਰੰਥ ਸਾਹਿਬ ਜੀ' ਅਤੇ ਉਹਨਾਂ ਦੇ ਸਤਿਕਾਰ ਲਈ ਅਸੀਂ ਆਪਣਾ ਆਪਾ ਵਾਰਨ ਲਈ ਤਿਆਰ ਬਰ ਤਿਆਰ ਹਾਂ।
"ਡੁਲੇ ਬੇਰਾਂ ਦਾ ਅਜੇ ਵੀ ਕੁਝ ਵਿਗੜਿਆ ਨਹੀ
ਵੇਲਾ ਵਖਤ ਤੂੰ ਆਪਣਾ ਵੀਚਾਰ ਵੀਰਾ
ਘਰ ( ਪਿਓ ) ਆਪਣਾ ਆਪਣਾ ਹੀ ਹੁੰਦਾ ਹੈ
ਛੱਡਦੇ ਬੈਸਣਾ ਪਰਾਏ ਬਾਰ ਵੀਰਾ
ਆਜਾ ਵਾਪਸ ਗੁਰੂ ਗੋਦ ਅੰਦਰ
ਮਾਣੀ ਗੁਰੂ ਦਾ ਨਿਘ (ਗਿਆਨ) ਤੇ ਪਿਆਰ ਵੀਰਾ
ਉਠ ਜਾਗ ਤੇ ਪੱਗ ਸੰਭਾਲ ਵੀਰਾ
ਲੱਗੇ ਦਾਗ ਨਾ ਜੇਕਰ ਸਾਫ਼ ਹੋਏ
ਗੈਰ ਦੇਣਗੇ ਪੱਗ ਉਛਾਲ ਵੀਰਾ"
(ਸਤਿਕਾਰ ਸਹਿਤ ਕਿਸੇ ਕਵੀ ਵੀਰ ਦੀਆਂ ਸਤਰਾਂ)

ਬੈਠ ਕੇ ਵੀਚਾਰ ਚਰਚਾ ਕਰਨ ਲਈ ਹੇਠ ਲਿਖੇ ਪਤੇ ਤੇ ਸੰਪਰਕ ਕਰੋ:
New Zealand Awareness Group
00642102341975


(29/11/11)
ਜਗਤਾਰ ਸਿੰਘ ਜਾਚਕ

ਗੁਰਬਾਣੀ ਵਿੱਚ ‘ਰਘੁਨਾਥ’ ਤੇ ‘ਰਘੁਰਾਇਆ’ ਲਫ਼ਜ਼ ਰਘੂਪਤੀ ਸ੍ਰੀ ਰਾਮ ਲਈ ਨਹੀਂ ਵਰਤੇ: ਗਿਆਨੀ ਜਾਚਕ
ਨਿਊਯਾਰਕ 29 ਨਵੰਬਰ () ਗੁਰਬਾਣੀ ਵਿੱਚ ‘ਰਘੁਨਾਥ’ ਤੇ ‘ਰਘੁਰਾਇਆ’ ਲਫ਼ਜ਼ਾਂ ਦਾ ਗੁਰਮਤੀ ਅਰਥ ਹੈ ‘ਜੋਤਿ-ਸਰੂਪ ਪ੍ਰਭੂ ਪਾਤਸ਼ਾਹ’ ; ਨਾ ਕਿ ਹਿੰਦੂ-ਮਤ ਮੁਤਾਬਿਕ ਤ੍ਰੇਤੇ ਯੁਗ ਦੇ ਅਵਤਾਰ ਮੰਨੇ ਗਏ ਰਘੂਪਤੀ (ਰਘੂ ਵੰਸ਼ ਦੇ ਰਾਜੇ) ਸ੍ਰੀ ਰਾਮ ਚੰਦਰ। ਕਿਉਂਕਿ, ਸੰਸਕ੍ਰਿਤ ਦੇ ‘ਰਘੁ’ ਲਫ਼ਜ਼ ਦਾ ਅਰਥ ਹੈ ‘ਪ੍ਰਕਾਸ਼’ ਅਤੇ ‘ਨਾਥ’ ਤੇ ‘ਰਾਇ’ ਪਦਾਂ ਦਾ ਤਰਤੀਬਵਾਰ ਅਰਥ ਹੈ: ‘ਮਾਲਕ’ ਤੇ ‘ਰਾਜਾ’। ਆਸਾ ਰਾਮ, ਅਸ਼ੂਤੋਸ਼ ਤੇ ਰਵੀਸ਼ੰਕਕਰ ਵਰਗੇ ਹਿੰਦੂ ਪ੍ਰਚਾਰਕ ਉਪਰੋਕਤ ਰੱਬੀ ਨਾਵਾਂ ਨੂੰ ਅਯੁਧਿਆ-ਪਤੀ ਸ੍ਰੀ ਰਾਮ ਲਈ ਵਰਤ ਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਹੁਰਾਂ ਨੇ ਨਿਊਯਾਰਕ ਵਿਖੇ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਦੇ ਸਲੋਕਾਂ ਦੀ ਕਥਾ ਕਰਦਿਆਂ ਲੌਂਗਆਈਲੈਂਡ ਦੇ ਗੁਰਦੁਆਰੇ ਵਿੱਚ ਐਤਵਾਰ ਨੂੰ ਕਹੇ, ਜਿਥੇ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ।
ਉਨ੍ਹਾਂ ਦਲੀਲ ਦਿੱਤੀ ਕਿ ਗੁਰਵਾਕ ਹੈ “ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ॥” (ਭੈਰਉ ਮਃ 3, ਅੰ: 1133) ਜੇ ਗੁਰੂ ਦਿਸ਼੍ਰਟੀ ਵਿੱਚ ‘ਰਘੁਰਾਇਆ’ ਪਦ ਦਾ ਅਰਥ ਸ੍ਰੀ ਰਾਮਚੰਦ੍ਰ ਹੋਵੇ ਤਾਂ ਫਿਰ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕਰਨ ਵਾਲਾ ‘ਰਘੁਰਾਇਆ’ ਕੌਣ ਸੀ? ਕਿਉਂਕਿ, ਹਿੰਦੂ ਮਿਥਿਹਾਸ ਮੁਤਾਬਿਕ ਸ਼੍ਰੀ ਪ੍ਰਹਿਲਾਦ ਸਤਿਜੁਗ ਦਾ ਭਗਤ ਮੰਨਿਆ ਗਿਆ ਹੈ ਅਤੇ ਸ਼੍ਰੀ ਰਾਮ ਤ੍ਰੇਤੇ ਜੁੱਗ ਦਾ। ਸੋ ਇਸ ਲਈ ਸਪਸ਼ਟ ਹੁੰਦਾ ਹੈ ਕਿ ਗੁਰੂ ਸਾਹਿਬਾਨ ਨੇ ‘ਰਘੁਰਾਇਆ’ ਤੇ ‘ਰਘੁਨਾਥ’ ਪਦ ਰਮਤ ਰਾਮ ਅਕਾਲਪੁਰਖ ਲਈ ਵਰਤੇ ਹਨ; ਕਿਉਂਕਿ ਸ੍ਰੀ ਪ੍ਰਹਿਲਾਦ ਵੇਲੇ ਸ੍ਰੀ ਰਾਮਚੰਦ੍ਰ ਜੀ ਨਹੀਂ ਸਨ।
ਜਾਚਕ ਜੀ ਨੇ ਸੰਗਤ ਨੂੰ ਸਪਸ਼ਟ ਕੀਤਾ ਕਿ ਨੌਵੇਂ ਪਾਤਸ਼ਾਹ ਦੇ ਸਲੋਕ “ਸੰਗ ਸਖਾ ਸਭਿ ਤਜਿ ਗਏ, ਕੋਊ ਨ ਨਿਬਹਿਓ ਸਾਥਿ॥ ਕਹੁ ਨਾਨਕ ਇਹ ਬਿਪਤਿ ਮੈ, ਟੇਕ ਏਕ ਰਘੁਨਾਥ॥” (ਅੰ: 1429) ਦਾ ਅਰਥ ਹੈ: (ਜਦੋਂ ਅੰਤ ਵੇਲੇ) ਸਾਰੇ ਸਾਥੀ ਸੰਗੀ ਛੱਡ ਜਾਂਦੇ ਹਨ, ਜਦੋਂ ਕੋਈ ਸਾਥ ਨਹੀਂ ਨਿਭਾਹ ਸਕਦਾ; ਨਾਨਕ ਆਖਦਾ ਹੈ – (ਉਸ ਇਕੱਲੇਪਨ ਦੀ) ਮੁਸੀਬਤ ਵੇਲੇ ਵੀ ਸਿਰਫ਼ ਜੋਤਿ-ਸਰੂਪ ਪ੍ਰਭੂ-ਪਾਤਸ਼ਾਹ ਦਾ ਹੀ ਸਹਾਰਾ ਹੁੰਦਾ ਹੈ। ਪਰ, ਦੁੱਖ ਦੀ ਗੱਲ ਹੈ ਕਿ 25 ਅਕਤੂਬਰ ਨੂੰ ‘ਵਿਰਾਸਤੇ ਖ਼ਾਲਸਾ’ ਦੇ ਉਦਘਾਟਨੀ ਸਮਾਗਮ ਵਿੱਚ ਕਥਿਤ ਸੰਤ ਸਮਾਜ ਤੇ ਤਖ਼ਤਾਂ ਦੇ ਜਥੇਦਾਰਾਂ ਸਾਹਮਣੇ ਹਜ਼ਾਰਾਂ ਦੇ ਇਕੱਠ ਵਿੱਚ ਆਸਾ ਰਾਮ ਨੇ ਮਖੌਲੀਆ ਲਹਿਜੇ ਦੁਆਰਾ ਇਸ ਸਲੋਕ ਦੇ ਗ਼ਲਤ ਅਰਥ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਨੂੰ ਸ੍ਰੀ ਰਾਮ ਚੰਦਰ ਦਾ ਉਪਾਸ਼ਕ ਸਿੱਧ ਕਰਨ ਹਿੱਤ ਕਿਹਾ ਕਿ “ਨਾਨਕ ਤਾਂ ਰਘੁਨਾਥ (ਸ੍ਰੀ ਰਾਮ) ਦਾ ਆਸਰਾ ਲੈਂਦਾ ਹੈ”। ਪਰ, ਇਨ੍ਹਾਂ ਸੰਤਾਂ ਮਹੰਤਾਂ ਵਿੱਚੋਂ ਕੋਈ ਨਹੀਂ ਬੋਲਿਆ। ਕਿਉਂਕਿ, ਉਹ ਤਾਂ ਆਪ ਕਥਿਤ ਦਸਮ ਗ੍ਰੰਥ ਵਿਚੋਂ ਰਾਮਵਤਾਰ ਦੀਆਂ ਹੇਠ ਲਿਖੀਆਂ ਪੰਕਤੀਆਂ ਨੂੰ ਨਾਨਕ-ਜੋਤਿ ਗੁਰੂ ਗੋਬਿੰਦ ਸਿੰਘ ਦੀ ਬਾਣੀ ਮੰਨ ਕੇ ਨਿਤਨੇਮ ਨਾਲ ਰਹਿਰਾਸ ਵਿੱਚ ਪੜ੍ਹਦੇ ਹਨ, ਜਿਸ ਵਿੱਚ ‘ਰਘੁਬਰ’ ਲਫ਼ਜ਼ ਦਾ ਅਰਥ ਹੈ ‘ਸ੍ਰੀ ਰਾਮ ਚੰਦਰ’ :
ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਾਖਤ ਨੇਤ॥
ਸੁਰਗ ਬਾਸ ਰਘੁਬਰ ਕਰਾ, ਸਗਰੀ ਪੁਰੀ ਸਮੇਤ॥


(29/11/11)
ਹਰਲਾਜ ਸਿੰਘ ਬਹਾਦਰਪੁਰ

ਬਾਦਲ ਲਈ ਸੱਚਾ ਤੇ ਸਹੀ ਖਿਤਾਬ ਇਹੀ ਹੈ ਕਿ ਸਿੱਖ, ਬਾਦਲ ਨੂੰ ਪੰਥ ਦੁਸ਼ਮਣ ਗੱਦਾਰ-ਏ-ਕੌਮ ਦਾ ਖਿਤਾਬ ਦੇਣ ਅਤੇ ਭਾਜਪਾ (ਆਰ. ਐਸ. ਐਸ.), ਬਾਦਲ ਨੂੰ ਹਿੰਦੂ ਪੰਥ ਰਤਨ ਫਖਰ-ਏ-ਕੌਮ ਦੇ ਖਿਤਾਬ ਨਾਲ ਸਨਮਾਨਿਤ ਕਰੇ।
ਮਿਤੀ 25-11-2011 ਨੂੰ ਖਾਲਸਾ ਵਿਰਾਸਤ ਕੰਪਲੈਕਸ ਦੇ ਉਦਘਾਟਨੀ ਸਮਾਰੋਹ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਖੌਤੀ ਜਥੇਦਾਰ ਗੁਰਬਚਨ ਸਿੰਘ ਨੇ ਐਲਾਨ ਕੀਤਾ ਕਿ 5 ਦਸੰਬਰ 2011 ਨੂੰ ਪਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਫਖਰ-ਏ-ਕੌਮ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਜਾਵੇਗਾ। ਬਾਦਲ ਦੇ ਨੌਕਰ ਗੁਰਬਚਨੇ ਦਾ ਇਹ ਬਿਆਨ ਪੜ੍ਹ ਕੇ ਇੱਕ ਵਾਰ ਤਾਂ ਹੈਰਾਨੀ ਹੋਈ ਕਿ ਅਜਿਹਾ ਖਿਤਾਬ ਤਾਂ ਮੈਂ ਅੱਜ ਤੱਕ ਕਿਸੇ ਵੀ ਗੁਰਸਿੱਖ ਨੂੰ ਮਿਲਿਆ ਨਹੀਂ ਸੁਣਿਆ। ਸਿੱਖ ਕੌਮ ਲਈ ਆਪਾ ਵਾਰਨ ਵਾਲੇ ਗੁਰਸਿੱਖਾਂ ਦੀ ਗਿਣਤੀ ਕਰਨੀ ਤਾਂ ਸੰਭਵ ਨਹੀਂ ਹੈ। ਪਰ ਜੇ ਉਦਹਾਰਣ ਮਾਤਰ ਜਿਕਰ ਕਰਨ ਲਈ ਕੁੱਝ ਸਿੰਘਾਂ ਦੇ ਨਾਮ ਲਿਖੀਏ ਜਿਵੇਂ ਕਿ ਬਾਬਾ ਦੀਪ ਸਿੰਘ, ਬੰਦਾ ਸਿੰਘ ਬਹਾਦਰ, ਜੱਸਾ ਸਿੰਘ ਆਹਲੂਵਾਲੀਆ, ਸ਼ਾਮ ਸਿੰਘ ਅਟਾਰੀ, ਹਰੀ ਸਿੰਘ ਨਲੂਆ, ਗਿਆਨੀ ਦਿੱਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਜਗਤਾਰ ਸਿੰਘ ਹਵਾਰਾ ਆਦਿ ਜੋ ਸੱਚ ਮੁੱਚ ਪੰਥ ਰਤਨ ਅਤੇ ਫਖਰ-ਏ-ਕੌਮ ਸਨ ਨੂੰ ਤਾਂ ਕਦੇ ਅਜਿਹਾ ਖਿਤਾਬ ਮਿਲਿਆ ਸੁਣਿਆ ਨਹੀਂ। ਫਿਰ ਪਰਕਾਸ਼ ਸਿੰਘ ਬਾਦਲ ਨੇ ਪੰਥ ਦੀ ਅਜਿਹੀ ਕਿਹੜੀ ਸੇਵਾ ਕਰ ਦਿੱਤੀ ਜਿਸ ਸਦਕਾ ਉਸਨੂੰ ਇਹ ਖਿਤਾਬ ਦਿੱਤਾ ਜਾ ਰਿਹਾ ਹੈ। ਪਰ ਇਹ ਹੈਰਾਨੀ ਕੁੱਝ ਹੀ ਮਿੰਟਾਂ ਵਿੱਚ ਖਤਮ ਹੋ ਗਈ ਤੇ ਖਿਤਾਬ ਦੀ ਅਸਲੀਅਤ ਵੀ ਸਮਝ ਆ ਗਈ ਕਿ ਇਹ ਖਿਤਾਬ ਕੌਣ ਦੇ ਰਿਹਾ ਹੈ? ਸਿੱਖ ਨਹੀਂ ਆਰ. ਐਸ. ਐਸ. ਦੇ ਰਹੀ ਹੈ। ਫਿਰ ਬਾਦਲ ਦੇ ਨੌਕਰ ਗੁਰਬਚਨ ਦਾ ਇਹ ਬਿਆਨ ਬਿਲਕੁਲ ਠੀਕ ਲੱਗਿਆ। ਬਾਦਲ ਵਾਕਈ ਹਿੰਦੂ ਪੰਥ ਰਤਨ ਤੇ ਫਖਰ-ਏ-ਕੌਮ ਹੈ। ਅਸੀਂ ਹੀ ਬਾਦਲ ਨੂੰ ਗਲਤ ਸਮਝ ਰਹੇ ਸੀ, ਇਸੇ ਕਾਰਨ ਬਾਦਲ ਦੇ ਨੌਕਰ ਦਾ ਇਹ ਬਿਆਨ ਠੀਕ ਨਹੀਂ ਸੀ ਲੱਗਿਆ ਕਿਉਂਕਿ ਅਸੀਂ ਅਜੇ ਵੀ ਬਾਦਲ ਨੂੰ ਅਤੇ ਉਸ ਦੇ ਨੌਕਰਾਂ ਨੂੰ ਸਿੱਖਾਂ ਨਾਲ ਜੋੜ ਕੇ ਵੇਖਣ ਦੀ ਗਲਤੀ ਕਰ ਲੈਂਦੇ ਹਾਂ । ਅਸਲ ਵਿੱਚ ਜਿੱਥੇ ਬਾਦਲ ਸਿੱਖ ਕੌਮ ਦਾ ਗੱਦਾਰ ਦੁਸ਼ਮਣ ਹੈ, ਉੱਥੇ ਸਿੱਖ ਵਿਰੋਧੀ ਲਾਬੀ ਆਰ. ਐਸ. ਐਸ. (ਹਿੰਦੂ ਪੰਥ) ਲਈ ਬਾਦਲ ਦੀ ਕੁਰਬਾਨੀ ਸਭ ਤੋਂ ਉੱਪਰ ਹੈ, ਜਿੰਨਾ ਲੰਮਾ ਸਮਾਂ ਲਗਾਤਾਰ ਬਾਦਲ ਹਿੰਦੂ ਕੌਮ ਲਈ ਸਿੱਖ ਕੌਮ ਦੇ ਵਿਰੁੱਧ ਲੜਿਆ ਹੈ ਉਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਪਾਪੀ ਚੰਦੂ, ਸੁੱਚਾ ਨੰਦ, ਪਹਾੜੀ ਰਾਜੇ, ਗੰਗੂ, ਡੋਗਰੇ ਆਦਿ ਅੱਜ ਤੱਕ ਸਿੱਖਾਂ ਦੇ ਜਿੰਨੇ ਵੀ ਦੁਸ਼ਮਣ ਹੋਏ ਹਨ ਉਹ ਬਾਦਲ ਦੇ ਮੁਕਾਬਲੇ ਸਿੱਖੀ ਦਾ ਨਾਸ਼ ਨਹੀਂ ਕਰ ਸਕੇ। ਫਿਰ ਭਾਜਪਾ (ਆਰ. ਐਸ. ਐਸ.) ਵੱਲੋਂ ਬਾਦਲ ਨੂੰ ਅਜਿਹਾ ਖਿਤਾਬ ਤਾਂ ਦੇਣਾ ਹੀ ਚਾਹੀਦਾ ਸੀ। ਪਰ ਉਹ ਗੁਰਬਚਨ ਸਿੰਘ ਤੋਂ ਗਲਤੀ ਨਾਲ ਇਹ ਖਿਤਾਬ ਸਿੱਖਾਂ ਵੱਲੋਂ ਦੇਣ ਦਾ ਐਲਾਨ ਕਰਵਾ ਗਏ।
ਪਰਕਾਸ਼ ਸਿੰਘ ਬਾਦਲ ਵੱਲੋਂ ਸਿੱਖ ਪੰਥ ਨਾਲ ਕੀਤੀਆਂ ਗੱਦਾਰੀਆਂ ਅਤੇ ਹਿੰਦੂ ਕੌਮ ਲਈ ਘਾਲੀਆਂ ਘਾਲਣਾ ਦੀ ਜਿੰਨੀ ਕੁ ਜਾਣਕਾਰੀ ਮੈਨੂੰ ਅਖਬਾਰਾਂ, ਰਸਾਲਿਆਂ ਵਿੱਚੋਂ ਪ੍ਰਾਪਤ ਹੋਈ ਹੈ ਉਸ ਮੁਤਾਬਿਕ ਬਾਦਲ ਜਿੱਥੇ ਸਿੱਖ ਕੌਮ ਲਈ ਚੋਟੀ ਦਾ ਗੱਦਾਰ ਦੁਸ਼ਮਣ ਹੈ ਉੱਥੇ ਹਿੰਦੂਆਂ ਲਈ ਪੰਥ ਰਤਨ ਫਖਰ-ਏ-ਕੌਮ ਦੇ ਖਿਤਾਬ ਦਾ ਹੱਕਦਾਰ ਵੀ ਹੈ। ਬਾਦਲ ਵੱਲੋਂ ਸਿੱਖ ਕੌਮ ਨਾਲ ਕੀਤੀਆਂ ਕੁੱਝ ਕੁ ਗੱਦਾਰੀਆਂ ਅਤੇ ਹਿੰਦੂ ਕੌਮ ਲਈ ਕੀਤੀਆਂ ਕੁੱਝ ਕੁ ਵਫਾਦਾਰੀਆਂ ਜੋ ਮੇਰੇ ਪੜ੍ਹਣ ਸੁਣਨ ਵਿੱਚ ਆਈਆਂ ਹਨ ਉਨ੍ਹਾਂ ਨੂੰ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੋ ਕਈਆਂ ਨੂੰ ਚੰਗੀਆਂ ਤੇ ਕਈਆਂ ਨੂੰ ਮੰਦੀਆਂ ਵੀ ਲੱਗਣਗੀਆਂ। ਪਹਿਲੀ ਵਾਰ ਬਾਦਲ ਨੇ 1971-72 ਵਿੱਚ ਨਕਸਲੀ ਲਹਿਰ ਦੇ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤਾ, ਜੋ ਸਾਰੇ ਹੀ ਪੰਜਾਬ ਦੇ ਪੁੱਤਰ ਸਨ। ਫਰਵਰੀ 1978 ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਕਰਨ ਦੀ ਇਜਾਜਤ ਦਿੱਤੀ ਤਾਂ ਕਿ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਪਾਣੀ ਤੋਂ ਪਿਆਸੇ ਰੱਖਿਆ ਜਾ ਸਕੇ ਅਤੇ ਪੰਜਾਬ ਦੀ ਉਪਜਾਊ ਧਰਤੀ ਨੂੰ ਵੰਜਰ ਬਣਾਇਆ ਜਾ ਸਕੇ। ਅਪ੍ਰੈਲ 1978 ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਵਿਰੋਧੀ ਨਿਰੰਕਾਰੀਆਂ ਦਾ ਸਮਾਗਮ ਕਰਵਾਕੇ ਸਿੱਖ ਕੌਮ ਨੂੰ ਚਿੜਾਇਆ ਅਤੇ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ, ਦੋਸ਼ੀ ਨਿਰੰਕਾਰੀ ਨੂੰ ਉੱਥੋਂ ਸੁਰੱਖਿਅਤ ਕੱਢਿਆ। ਬਾਦਲ ਵੱਲੋਂ 1978 ਵਿੱਚ ਲਗਾਈ ਗਈ ਅੱਗ ਅੱਜ ਤੱਕ ਸੁਲਗ ਰਹੀ ਹੈ। ਇਸ ਅੱਗ ਨੇ ਅਣਗਿਣਤ ਸਿੰਘਾਂ ਨੂੰ ਭਸਮ ਕਰ ਦਿੱਤਾ ਅਤੇ ਅੱਜ ਵੀ ਕਰ ਰਹੀ ਹੈ। ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਪਿੰਡ ਬੱਗੂਵਾਲੇ ਦੇ ਭਾਈ ਸ਼ਮਿੰਦਰ ਸਿੰਘ ਸ਼ੇਰੇ ਨੂੰ ਸਿੱਖ ਹੋਣ ਤੇ ਹੀ ਬਾਦਲ ਦੀ ਪੁਲਿਸ ਨੇ 17-1-2011 ਨੂੰ ਇੰਨਾ ਕੁੱਟਿਆ ਕਿ ਉਸਦੀ 25-1-2011 ਨੂੰ ਪੀ. ਜੀ. ਆਈ. (ਚੰਡੀਗੜ੍ਹ) ਵਿਖੇ ਮੌਤ ਹੋ ਗਈ। ਜੂਨ 1984 ਦਾ ਦਰਬਾਰ ਸਾਹਿਬ ਤੇ ਹਮਲਾ ਅਤੇ ਦਿੱਲੀ ਦਾ ਸਿੱਖ ਕਤਲੇਆਮ ਇਸੇ ਕੜੀ ਦਾ ਹਿੱਸਾ ਸੀ । ਬਾਦਲ ਦੇ ਮਿੱਤਰ ਲਾਲ ਕ੍ਰਿਸ਼ਨ ਅਡਵਾਨੀ ਨੇ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਦਰਬਾਰ ਸਾਹਿਬ ਉੱਪਰ ਹਮਲਾ ਕਰਵਾਇਆ। ਬਾਦਲ ਦਲ ਦਰਬਾਰ ਸਾਹਿਬ ਤੇ ਛੇਤੀ ਹਮਲਾ ਕਰਨ ਲਈ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖਦਾ ਰਿਹਾ ਹੈ। ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਬਾਦਲ ਦੇ ਰਿਸ਼ਤੇਦਾਰ ਰਮੇਸ਼ਇੰਦਰ ਸਿੰਘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਜਾਜਤ ਦਿੱਤੀ ਸੀ। ਇਸੇ ਲਈ 1997 ਵਿੱਚ ਸਰਕਾਰ ਬਣਨ ਤੇ ਬਾਦਲ ਨੇ ਰਮੇਸ਼ਇੰਦਰ ਨੂੰ ਆਪਣਾ ਨਿੱਜੀ ਸਕੱਤਰ ਬਣਾਇਆ। ਕਾਲੇ ਦੌਰ ਸਮੇਂ ਪੁਲਿਸ ਅਫਸਰ ਇਜਹਾਰ ਆਲਮ ਨੇ ਅੰਮ੍ਰਿਤਸਰ ਵਿੱਚ ਨਿਰਦੋਸ਼ ਸਿੱਖ ਨੌਜੁਆਨਾਂ ਦੇ ਖੂਨ ਦੀ ਹੋਲੀ ਖੇਡੀ, ਬਾਦਲ ਨੇ ਇਸ ਦੋਸ਼ੀ ਸਾਬਕਾ ਪੁਲਿਸ ਅਫਸਰ ਨੂੰ ਮਲੇਰਕੋਟਲੇ ਤੋਂ ਆਪਣੇ ਦਲ ਦਾ ਆਗੂ ਥਾਪਿਆ। ਪੱਛਮੀ ਬੰਗਾਲ ਦਾ ਪ੍ਰਸਿੱਧ ਕਾਂਗਰਸੀ ਸਿਧਾਰਥ ਸ਼ੰਕਰ ਰੇਅ ਜੋ ਬੰਗਾਲ ਵਿੱਚ ਹਥਿਆਰ ਬੰਦ ਨਕਸਲੀ ਲਹਿਰ ਨੂੰ ਕੁਚਲਣ ਦਾ ਮਾਹਿਰ ਸੀ, 1986 ਤੋਂ 1989 ਤੱਕ ਪੰਜਾਬ ਦਾ ਗਵਰਨਰ ਰਿਹਾ ਇਸਨੇ ਵੱਡੀ ਪੱਧਰ ਤੇ ਸਿੱਖ ਨੌਜੁਆਨਾਂ ਦਾ ਘਾਣ ਕੀਤਾ। ਇਸਦੀ ਮੌਤ 6-11-2010 ਨੂੰ ਪੱਛਮੀ ਬੰਗਾਲ ਵਿੱਚ ਹੋਈ ਤਾਂ ਬਾਦਲ ਸਰਕਾਰ ਨੇ ਇਸ ਦੀ ਮੌਤ ਤੇ ਪੰਜਾਬ ਵਿੱਚ ਦੋ ਦਿਨਾਂ ਦੇ ਸੋਗ ਦਾ ਐਲਾਨ ਕੀਤਾ। ਹਰਿਆਣੇ ਦੇ ਸਵ: ਮੁੱਖ ਮੰਤਰੀ ਦੇਵੀ ਲਾਲ ਦਾ ਬੁੱਤ ਲੱਖਾਂ ਰੁਪਏ ਖਰਚਕੇ ਪੰਜਾਬ ਦੇ ਲੰਬੀ ਹਲਕੇ ਵਿੱਚ ਲਾਇਆ। ਮਈ 1994 ਵਿੱਚ ਜਥੇਦਾਰ ਮਨਜੀਤ ਸਿੰਘ ਨੇ ਸਮੁੱਚੇ ਸਿੱਖ ਪੰਥ ਵਿੱਚ ਏਕਤਾ ਕਰਵਾਉਣ ਲਈ ਬਾਦਲ ਨੂੰ ਅਕਾਲ ਤਖਤ ਤੇ ਸੱਦਿਆ ਤਾਂ ਬਾਦਲ ਨੇ ਹਜਾਰਾਂ ਦੀ ਗਿਣਤੀ ਵਿੱਚ ਆਪਣੇ ਪਾਲਤੂਆਂ ਨੂੰ ਨਾਲ ਲਿਜਾਕੇ ਜਥੇਦਾਰ ਨੂੰ ਧਮਕਾਇਆ। ਬਾਦਲ ਦੇ ਗੁੰਡਿਆਂ ਨੇ ਜਥੇਦਾਰ ਨੂੰ ਧੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ। ਆਰ. ਐਸ. ਐਸ. ਸ਼ਰੇਆਮ ਸਿੱਖ ਧਰਮ ਵਿੱਚ ਦਖਲ ਅੰਦਾਜੀ ਕਰਦੀ ਰਹਿੰਦੀ ਹੈ, ਜਿਸ ਕਾਰਨ ਸਿੱਖਾਂ ਵਿੱਚ ਆਰ. ਐਸ. ਐਸ. ਵਿਰੁੱਧ ਰੋਸ ਫੈਲਦਾ ਰਹਿੰਦਾ ਹੈ। ਇਸ ਰੋਸ ਵਿਰੁੱਧ 9 ਦਸੰਬਰ 2000 ਦੇ ਪੰਜਾਬੀ ਟ੍ਰਿਬਿਊਨ `ਚ ਬਾਦਲ ਦਾ ਬਿਆਨ ਸੀ ਕਿ ਆਰ. ਐਸ. ਐਸ. ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ। ਜਥੇਦਾਰਾਂ ਉੱਪਰ ਲੱਗੇ ਭ੍ਰਿਸ਼ਟਾਚਾਰਾਂ ਦੇ ਦੋਸ਼ਾਂ ਦੇ ਸਬੰਧ ਵਿੱਚ ਬਾਦਲ ਦੇ ਗੁਲਾਮ ਸ਼੍ਰੋ: ਗੁ: ਪ੍ਰ: ਕਮੇਟੀ ਦੇ ਪ੍ਰਧਾਨ ਨੂੰ 22 ਫਰਵਰੀ 2003 ਨੂੰ ਮੰਗ ਪੱਤਰ ਦੇਣ ਗਏ ਖਾਲਸਾ ਪੰਚਾਇਤ ਦੇ ਆਗੂਆਂ ਨੂੰ ਸ਼੍ਰੋ: ਗੁ: ਪ੍ਰ: ਕਮੇਟੀ ਦੀ ਟਾਸਕ ਨੇ ਫੋਰਸ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਕੁੱਟਿਆ ਤੇ ਉਨ੍ਹਾਂ ਦੀਆਂ ਪੱਗਾਂ ਲਾਹੀਆਂ । ਲੁਧਿਆਣੇ ਵਿੱਚ 5 ਦਸੰਬਰ 2009 ਨੂੰ ਆਸ਼ੂਤੋਸ਼ ਦੇ ਹੋ ਰਹੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤਮਈ ਰੋਸ ਮਾਰਚ ਕਰ ਰਹੇ ਸਿੰਘਾਂ ਉੱਪਰ ਬਾਦਲ ਸਰਕਾਰ ਨੇ ਗੋਲੀਆਂ ਚਲਵਾਈਆਂ, ਜਿਸ ਵਿੱਚ ਇੱਕ ਸਿੰਘ ਸ਼ਹੀਦ ਹੋ ਗਿਆ ਤੇ ਦਰਜਨਾਂ ਸਿੰਘ ਜਖਮੀ ਹੋ ਗਏ ਸਨ। ਇਸ ਰੋਸ ਮਾਰਚ ਵਿੱਚ ਮੋਹਰੀ ਰੋਲ ਨਿਭਾਉਣ ਵਾਲੇ ਸ਼੍ਰੋਮਣੀ ਤੱਤ ਖਾਲਸਾ ਜਥੇਬੰਦੀ ਦੇ ਸਿੰਘਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਅੱਜ ਵੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਕਿਉਂਕਿ ਬਾਦਲ ਪਰਿਵਾਰ ਆਸ਼ੂਤੋਸ਼ ਦਾ ਸੇਵਕ ਹੈ, ਬਾਦਲ ਦੀ ਪਤਨੀ ਸੁਰਿੰਦਰ ਕੌਰ ਆਸ਼ੂਤੋਸ਼ ਦੀਆਂ ਚੌਂਕੀਆਂ ਭਰਦੀ ਰਹੀ ਹੈ ਅਤੇ ਡੇਰੇ ਬਣਾਉਣ ਲਈ ਉਸਨੂੰ ਜਮੀਨ ਵੀ ਲੈ ਕੇ ਦਿੱਤੀ ਹੈ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸ਼ਰੇਆਮ ਸਿਰਸੇ ਡੇਰੇ ਦੇ ਸੌਦਾ ਸਾਧ ਤੋਂ ਆਸ਼ੀਰਵਾਦ ਲੈਂਦੇ ਰਹੇ ਹਨ। ਬਾਦਲ ਹਵਨ ਕਰਦਾ ਰਿਹਾ ਹੈ, ਸਿਰ ਤੇ ਮੁਕਟ ਸਜਾਉਂਦਾ ਰਿਹਾ ਹੈ, ਗੁਰਮਤਿ ਵਿਰੋਧੀ ਹਰ ਡੇਰੇ ਵਿੱਚ ਜਾਂਦਾ ਹੈ। ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਸ਼ਿਵਲਿੰਗ ਦੀ ਪੂਜਾ ਕਰਦੀ ਹੈ ਅਤੇ ਮਾਤਾ ਦੀਆਂ ਭੇਟਾਂ ਗਾਉਂਦੀ ਹੈ। ਮਈ 2009 ਵਿੱਚ ਆਸਟਰੀਆ ਦੇ ਬਿਆਨਾ ਕਾਂਡ ਦੇ ਪੀੜਤ ਸਿੱਖਾਂ ਦੇ ਵਿਰੁੱਧ ਬਾਦਲ ਦੇ ਗੁਲਾਮ ਅਵਤਾਰ ਸਿੰਘ ਮੱਕੜ ਨੇ ਅਖਵਾਰ ਵਿੱਚ ਇਸ਼ਤਿਹਾਰ ਦੇ ਕੇ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਸਾਧ ਦੀ ਪ੍ਰਸ਼ੰਸ਼ਾ ਕੀਤੀ ਅਤੇ ਮਨਮਤਿ ਨੂੰ ਰੋਕਣ ਵਾਲੇ ਸਿੰਘਾਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ। ਇਸੇ ਸਾਧ ਦੇ ਨਮਿੱਤ ਅਖੰਡ ਪਾਠ ਪ੍ਰਕਾਸ਼ ਕਰਵਾਉਣ ਸਮੇਂ ਬਾਦਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੁਰਸੀ ਤੇ ਬੈਠਿਆ ਅਤੇ ਬੱਲਾਂ ਦੇ ਡੇਰੇ ਵਿੱਚ ਜਾ ਕੇ ਭੂੰਜੇ (ਥੱਲੇ) ਬੈਠਿਆ। ਸਿੱਖ ਕੌਮ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕ ਸ਼ਾਹੀ ਕੈਲੰਡਰ ਜੋ 2003 ਵਿੱਚ ਲਾਗੂ ਹੋਇਆ ਸੀ ਨੂੰ ਆਰ. ਐਸ. ਐਸ. + ਸੰਤ ਸਮਾਜ ਦੇ ਇਸ਼ਾਰੇ ਤੇ 2010 ਵਿੱਚ ਖਤਮ ਕੀਤਾ। ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਉਣ ਲਈ ਸਿੰਘਾਂ ਨੇ ਬੇਅੰਤ ਕੁਰਬਾਨੀਆਂ ਕੀਤੀਆਂ ਸਨ ਫਿਰ ਸ਼੍ਰੋ: ਗੁ: ਪ੍ਰ: ਕਮੇਟੀ ਹੋਂਦ ਵਿੱਚ ਆਈ ਸੀ, ਪਰ ਬਾਦਲ ਨੇ ਅਜੋਕੇ ਮਹੰਤਾਂ (ਸੰਤ ਸਮਾਜ) ਨੂੰ ਗੁਰੂ ਘਰਾਂ ਉੱਪਰ ਦੁਬਾਰਾ ਕਾਬਜ ਕਰਨ ਲਈ ਟਿਕਟਾਂ ਦੇ ਕੇ ਨਿਵਾਜਿਆ। ਜਦਕਿ ਇੰਨ੍ਹਾਂ ਮਹੰਤਾਂ ਨੇ ਅੱਜ ਤੱਕ ਸ਼੍ਰੋ: ਗੁ: ਪ੍ਰ: ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਯਾਦਾ ਨੂੰ ਮੰਨਣਾ ਤਾਂ ਦੂਰ ਰਿਹਾ ਉਲਟਾ ਇਸਦੇ ਬਰਾਬਰ ਆਪਣੀ (ਸੰਤ ਸਮਾਜ ਦੀ) ਵੱਖਰੀ ਮਰਯਾਦਾ ਪ੍ਰਕਾਸ਼ਿਤ ਕੀਤੀ ਹੋਈ ਹੈ ਅਤੇ ਨਾਲੇ ਆਪੋ ਆਪਣੇ ਡੇਰਿਆਂ ਦੀਆਂ ਵੱਖੋ-ਵੱਖਰੀਆਂ ਮਰਯਾਦਾ ਵੀ ਚਲਾਈਆਂ ਹੋਈਆਂ ਹਨ। ਸ਼੍ਰੋ: ਗੁ: ਪ੍ਰ: ਕਮੇਟੀ ਤੇ ਲੰਮੇ ਸਮੇਂ ਤੋਂ ਕਾਬਜ ਚੱਲੇ ਆ ਰਹੇ ਗੱਦਾਰ ਬਾਦਲ ਨੇ ਜਿੱਥੇ ਗੁਰੂ ਘਰਾਂ ਦੀ ਵੱਡੀ ਪੱਧਰ ਤੇ ਆਰਥਿਕ ਲੁੱਟ ਕੀਤੀ ਹੈ, ਉੱਥੇ ਸਮਾਜਿਕ, ਧਾਰਮਿਕ ਅਤੇ ਮਾਨਸਿਕ ਤੌਰ ਤੇ ਸਿੱਖੀ ਜਜਬੇ ਨੂੰ 99ਪ੍ਰਤੀਸ਼ਤ ਖਤਮ ਕਰਕੇ ਰੱਖ ਦਿੱਤਾ ਹੈ। ਹੁਣ ਆਪਣੀ ਮੌਤ ਨੂੰ ਨੇੜੇ ਵੇਖਦਿਆਂ ਪੰਜਾਬ ਅਤੇ ਸ਼੍ਰੋ: ਗੁ: ਪ੍ਰ: ਕਮੇਟੀ ਨੂੰ ਮੁੜ ਆਰ. ਐਸ. ਐਸ. (ਬੀ. ਜੇ. ਪੀ.) ਤੇ ਮਹੰਤਾਂ (ਸੰਤ ਸਮਾਜ) ਨੂੰ ਸੌਂਪ ਕੇ ਜਾਣ ਦੀ ਤਿਆਰੀ ਕਰ ਰਿਹਾ ਹੈ। ਬਾਦਲ ਨੇ ਪੰਜਾਬ ਵਿੱਚ ਸ਼ਰਾਬ ਦੀਆਂ ਹੋਰ ਫੈਕਟਰੀਆਂ ਖੋਲਣ ਦੀ ਮੰਨਜੂਰੀ ਦੇ ਕੇ ਅਤੇ ਪੰਜਾਬ ਨੂੰ ਸਮੈਕ ਦੀ ਮੰਡੀ ਬਣਾ ਕੇ ਪੂਰੇ ਪੰਜਾਬ ਨੂੰ ਨਸ਼ੇੜੀ ਬਣਾਇਆ, ਪੰਜਾਬੀਆਂ ਵਿੱਚੋਂ ਅਣਖ ਇੱਜਤ ਅਤੇ ਸਿੱਖੀ ਜਜਬਾ ਖਤਮ ਕੀਤਾ। ਮਾਲਵੇ ਦੇ ਇੱਕ ਪਿੰਡ ਦੇ ਮੁੰਡੇ ਦੀ ਕਹਾਣੀ ਮੈਨੂੰ ਇੱਕ ਦੋਸਤ ਨੇ ਦੱਸੀ ਕਿ ਉਸ ਮੁੰਡੇ ਨੂੰ ਕੋਈ ਰਿਸ਼ਤਾ ਨਹੀਂ ਕਰਦਾ ਕਿਉਂਕਿ ਮੁੰਡਾ ਨਸ਼ੇੜੀ ਤੇ ਬੇਕਾਰਾ ਹੈ ਅਤੇ ਠੱਗੀਆਂ ਚੋਰੀਆਂ ਨਾਲ ਨਸ਼ੇ ਦੀ ਪੂਰਤੀ ਕਰਦਾ ਹੈ, ਮੁੰਡੇ ਦੀ ਭੈਣ ਵੀ ਜੁਆਨ ਹੈ ਉਸਦਾ ਕੋਈ ਰਿਸ਼ਤਾ ਨਹੀਂ ਲੈਂਦਾ ਕਿਉਂਕਿ ਉਸਦਾ ਭਰਾ ਨਸ਼ੇੜੀ ਤੇ ਠੱਗ ਚੋਰ ਹੈ। ਜਿਹੜਾ ਪੰਜਾਬ ਕਦੇ ਅਬਦਾਲੀਆਂ ਤੇ ਅੰਗਰੇਜਾਂ ਦੇ ਦੰਦ ਖੱਟੇ ਕਰਦਾ ਹੁੰਦਾ ਸੀ, ਹੁਣ ਇਹ ਹਾਲਤ ਹੈ ਉਸ ਪੰਜਾਬ ਦੀ। ਪੰਜਾਬ ਹਰ ਪੱਖ ਤੋਂ ਖਤਮ ਹੋ ਰਿਹਾ ਹੈ, ਬਾਦਲ ਦੀ ਜਾਇਦਾਦ ਬੇਮਿਸਾਲ ਵੱਧ ਰਹੀ ਹੈ। ਬਾਦਲ ਨੇ ਪੰਜਾਬ ਵਿੱਚ ਡੇਰਾਵਾਦ ਨੂੰ ਉਤਸ਼ਾਹਿਤ ਕਰਕੇ ਸਿੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ। ਜਿਹੜੇ ਪੰਜਾਬੀ ਸਿਰਾਂ ਦੇ ਮੁੱਲ ਪੈਣ ਤੇ ਵੀ ਸਿੱਖੀ ਵੱਲੋਂ ਮੁੱਖ ਨਹੀਂ ਸੀ ਮੋੜਦੇ ਉਨ੍ਹਾਂ ਦੇ ਸਿਰਾਂ ਤੋਂ ਦਸਤਾਰਾਂ, ਚੁੰਨੀਆਂ ਅਤੇ ਕੇਸ ਖਤਮ ਕੀਤੇ। ਅੱਜ ਰੋਜਗਾਰ ਮੰਗ ਰਹੇ ਪੰਜਾਬੀ ਲੜਕੇ, ਲੜਕੀਆਂ ਦੀਆਂ ਪੱਗਾਂ/ਚੁੰਨੀਆਂ ਪੈਰਾਂ ਹੇਠ ਰੋਲੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਕੇਸਾਂ ਤੋਂ ਫੜ ਕੇ ਘਸੀਟਿਆ ਜਾ ਰਿਹਾ ਹੈ। ਜਦਕਿ ਪੰਜਾਬੀਆਂ ਲਈ ਪੱਗ, ਚੁੰਨੀ ਅਤੇ ਕੇਸ ਅਣਖ, ਇੱਜਤ ਦਾ ਪ੍ਰਤੀਕ ਹਨ। ਇਸ ਅਣਖ ਇੱਜਤ ਨੂੰ ਖਤਮ ਕਰਨ ਲਈ ਬਾਦਲ ਨੇ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ । ਗੁਰੂ ਗੋਬਿੰਦ ਸਿੰਘ ਜੀ ਦੀ ਬੇਇੱਜਤੀ ਕਰਨ ਵਾਲੀ ਗੰਦੀ ਕਿਤਾਬ ਦੇ ਤ੍ਰਿਆ ਚਰਿਤ੍ਰਾਂ ਬਾਰੇ ਸੱਚ ਬੋਲਣ ਵਾਲੇ ਪ੍ਰੋ: ਦਰਸ਼ਨ ਸਿੰਘ ਨੂੰ ਬਾਦਲ ਨੇ ਅਖੌਤੀ ਪੰਥ ਵਿੱਚੋਂ ਛਿਕਵਾਇਆ। ਅਕਾਲ ਤਖਤ ਵੱਲੋ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਵਿਰੁੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ ਕਵਿਤਾ ਨੂੰ ਪ੍ਰਕਾਸ਼ ਕਰਨ ਵਾਲੇ ਪੁਜਾਰੀਆਂ ਨੂੰ ਬਾਦਲ ਸਤਿਕਾਰ ਦਿੰਦਾ ਹੈ। ਦੇਸ਼ ਵਿਦੇਸ਼ ਦੇ ਸਿੱਖ ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਖਤਮ ਕਰਨ ਦੀ ਮੰਗ ਕਰ ਰਹੇ ਹਨ। ਬਾਦਲ ਦਵਿੰਦਰਪਾਲ ਸਿੰਘ ਨੂੰ ਸਖਤ ਸਜਾ ਦੇਣ ਦੀ ਮੰਗ ਕਰ ਰਿਹਾ ਹੈ। ਪੰਜਾਬ ਵਿੱਚ ਹਜਾਰਾਂ ਸਿੰਘ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ, ਹਜਾਰਾਂ ਸਿੰਘਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲਿਆਂ ਅਤੇ ਸਿੰਘਾਂ ਉੱਪਰ ਝੂਠੇ ਕੇਸ ਪਾਉਣ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਾਦਲ ਤਰੱਕੀਆਂ ਦੇ ਕੇ ਨਿਵਾਜ ਰਿਹਾ ਹੈ ਅਤੇ ਸਿੰਘਾਂ ਨੂੰ ਅੱਤਵਾਦੀ ਵਿਸ਼ੇਸ਼ਣਾਂ ਨਾਲ ਪੁਕਾਰਦਾ ਹੈ। ਘੱਟ ਗਿਣਤੀ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡਣ ਵਾਲੇ ਭਗਵੇਂ ਅੱਤਵਾਦੀ ਨਰਿੰਦਰ ਮੋਦੀ ਦਾ ਬਾਦਲ ਪ੍ਰਸ਼ੰਸ਼ਕ ਹੈ। ਇਸੇ ਲਈ 16-9-2011 ਨੂੰ ਮੋਦੀ ਵੱਲੋਂ ਸਦਭਾਵਨਾ ਦੇ ਕੀਤੇ ਡਰਾਮੇ ਵਿੱਚ ਬਾਦਲ ਵਿਸ਼ੇਸ਼ ਤੌਰ ਤੇ ਜਾ ਕੇ ਸ਼ਾਮਿਲ ਹੋਇਆ । ਨਵੰਬਰ 1984 ਵਿੱਚ ਦਿੱਲੀ ਅਤੇ ਕਈ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਇਸ ਦਾ ਇੰਨਸਾਫ ਤਾਂ ਕਿਸੇ ਨੂੰ ਕੀ ਮਿਲਣਾ ਹੈ। ਪਰ ਹਰ ਸਾਲ ਇੱਕ ਨੰਵਬਰ ਨੂੰ ਉਨ੍ਹਾਂ ਜਖਮਾਂ ਦੀ ਯਾਦ ਤਾਂ ਸਤਾਉਂਦੀ ਹੀ ਹੈ। ਇਸ ਦਿਨ ਪੀੜਤ ਕੁਰਲਾ ਰਹੇ ਹੁੰਦੇ ਹਨ। ਬਾਦਲ ਨੇ ਕਬੱਡੀ ਕੱਪ ਦੇ ਨਾਮ ਉੱਤੇ ਜਸ਼ਨ ਮਨਾਉਣ ਲਈ ਨਵੰਬਰ ਮਹੀਨੇ ਨੂੰ ਹੀ ਚੁਣਿਆ, ਜਦੋਂ ਦਿੱਲੀ ਵਿੱਚ ਪੀੜਤ ਵਿਧਵਾਵਾਂ ਰੋ ਰਹੀਆਂ ਸਨ ਤਾਂ ਬਾਦਲ 1-11-2011 ਨੂੰ ਬਠਿੰਡੇ ਵਿੱਚ ਜਸ਼ਨ ਮਨਾਉਂਦਿਆਂ ਪਰਿਵਾਰ ਸਮੇਤ ਅੱਧ ਨੰਗੀਆਂ (ਨੰਗੀਆਂ) ਕੁੜੀਆਂ ਦਾ ਨਾਚ ਵੇਖ ਰਿਹਾ ਸੀ। ਦਰਬਾਰ ਸਾਹਿਬ ਉੱਪਰ ਹਮਲਾ ਕਰਵਾਉਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਦੀ ਫਿਰਕੂ ਯਾਤਰਾ ਦਾ 13-11-2011 ਪੰਜਾਬ ਵਿੱਚ ਪਹੁੰਚਣ ਤੇ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਵਿਤੋਂ ਬਾਹਰ ਹੋ ਕੇ ਸਵਾਗਤ ਕੀਤਾ। ਹੁਣ 25 ਨਵੰਬਰ ਨੂੰ ਖਾਲਸਾ ਵਿਰਾਸਤ ਕੰਪਲੈਕਸ ਦੇ ਉਦਘਾਟਨ ਮੌਕੇ ਸਟੇਜ ਤੋਂ ਜਿਸ ਪਖੰਡੀ ਆਸਾ ਰਾਮ ਨੇ ਸਿੱਖਾਂ ਤੇ ਪੰਜਾਬ ਦਾ ਮਜਾਕ ਉਡਾਇਆ, ਉਸੇ ਪਖੰਡੀ ਨੂੰ ਬਾਦਲ ਨੇ ਵਾਰ-ਵਾਰ ਬਾਪੂ ਆਸਾ ਰਾਮ ਕਹਿ ਕੇ ਪੁਕਾਰਿਆ, ਕਿਉਂਕਿ ਬਾਦਲ ਆਸਾ ਰਾਮ ਦਾ ਹੀ ਪੁੱਤ ਹੈ। ਬਾਦਲ ਨੇ ਸਿੱਖ ਕੀਰਤਨੀਆਂ ਅਤੇ ਢਾਡੀਆਂ ਨੂੰ ਪਛਾੜ ਕੇ ਫਿਲਮੀ ਕਲਾਕਰਾਂ ਤੋਂ ਕੀਰਤਨ ਕਰਵਾਇਆ। ਖਾਲਸਾ ਵਿਰਾਸਤੀ ਕੰਪਲੈਕਸ ਵਿੱਚੋਂ ਸਿੱਖੀ ਦੇ ਨਿਸ਼ਾਨ ਖੰਡੇ ਨੂੰ ਹਟਾਇਆ ਅਤੇ ਇਸ ਵਿੱਚ ਗੂੱਗੇ ਦਾ ਚਿੱਤਰ ਸਥਾਪਿਤ ਕੀਤਾ । ਇਸ ਤਰ੍ਹਾਂ ਸਿੱਖੀ ਸਿਧਾਂਤਾਂ ਅਤੇ ਸਿੱਖ ਜੁਆਨੀ ਦਾ ਘਾਣ ਕਰਕੇ ਬਾਦਲ ਆਰ. ਐਸ. ਐਸ. ਤੋਂ ਇਹ ਖਿਤਾਬ ਲੈਣ ਦਾ ਹੱਕਦਾਰ ਬਣਿਆ ਹੈ।
ਜੇ ਸਿੱਖ ਕੌਮ ਸਿੱਖੀ ਸਿਧਾਂਤਾਂ ਅਤੇ ਗੁਰਬਾਣੀ ਨਾਲੋਂ ਟੁੱਟ ਕੇ ਆਪਣੇ ਦੁਸ਼ਮਣ ਨੂੰ ਪਛਾਨਣ ਤੋਂ ਅਸਮੱਰਥ ਹੋ ਗਈ ਹੈ ਤਾਂ ਇਸ ਵਿੱਚ ਕਿਸੇ ਨੂੰ ਕੀ ਦੋਸ਼ ਹੈ। ਸਿੱਖ ਕੌਮ ਦੇ ਦੁਸ਼ਮਣਾਂ ਨੂੰ ਤਾਂ ਆਪਣੇ ਵਫਾਦਾਰ ਦੀ ਪਹਿਚਾਣ ਹੈ। ਇਸ ਲਈ ਸਿੱਖ ਵਿਰੋਧੀ ਸ਼ਕਤੀਆਂ (ਆਰ. ਐਸ. ਐਸ.) ਵੱਲੋਂ ਬਾਦਲ ਨੂੰ ਪੰਥ ਰਤਨ ਫਖਰ-ਏ-ਕੌਮ ਦਾ ਖਿਤਾਬ ਦੇਣ ਦਾ ਫੈਸਲਾ ਤਾਂ ਠੀਕ ਹੀ ਹੈ। ਪਰ ਇਸ ਵਿੱਚ ਇਹਨਾਂ ਨੂੰ ਥੋੜੀ ਜਿਹੀ ਸੋਧ ਕਰ ਲੈਣੀ ਚਾਹੀਦੀ ਹੈ। ਇਹ ਖਿਤਾਬ ਨਾ ਤਾਂ ਸਿੱਖ ਧਰਮ ਦੇ ਕਿਸੇ ਵੀ ਸਥਾਨ ਤੋਂ ਦਿੱਤਾ ਜਾਵੇ ਅਤੇ ਨਾ ਹੀ ਸਿੱਖ ਸ਼ਕਲ ਵਾਲਾ ਬੰਦਾ ਇਹ ਖਿਤਾਬ ਦੇਵੇ। ਇਹ ਖਿਤਾਬ ਕਿਸੇ ਵੱਡੇ ਹਿੰਦੂ ਧਰਮ ਅਸਥਾਨ (ਬਨਾਰਸ ਦੇ ਪਰਾਗ ਰਾਜ, ਉੜੀਸਾ ਦੇ ਜਗਨਨਾਥ ਪੁਰੀ ਦੇ ਮੰਦਰ ਜਾਂ ਅਯੁੱਧਿਆ ਦੇ ਰਾਮ ਮੰਦਰ “ਬਾਬਰੀ ਮਸਜਿਦ ਵਾਲੀ ਥਾਂ” ਆਦਿ) ਤੋਂ ਕਿਸੇ ਵੱਡੇ ਹਿੰਦੂ ਪੁਜਾਰੀ ਜਾਂ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਤੋਂ ਦਵਾਉਣਾ ਚਾਹੀਦਾ ਹੈ ਤਾਂ ਕਿ ਬਾਦਲ ਦੀ ਅਤੇ ਇਸ ਖਿਤਾਬ ਦੀ ਹੋਂਦ ਅਮਰ ਹੋ ਜਾਵੇ। ਹੋ ਸਕਦੈ ਆਰ. ਐਸ. ਐਸ. ਵਾਲੇ ਬਾਦਲ ਦਾ ਮੰਦਰ ਬਣਾ ਕੇ ਉਸ ਵਿੱਚ ਬਾਦਲ ਦੀ ਮੂਰਤੀ ਸਥਾਪਿਤ ਕਰਕੇ ਇਸਦੀ ਹਿੰਦੂ ਸੂਰਵੀਰ ਜਾਂ ਦੇਵਤੇ ਵੱਜੋਂ ਪੂਜਾ ਵੀ ਸ਼ੁਰੂ ਕਰਵਾ ਦੇਣ। ਕਿਉਂਕਿ ਬਾਦਲ ਦੀ ਹਿੰਦੂ ਧਰਮ ਲਈ ਬਹੁਤ ਵੱਡੀ ਦੇਣ ਹੈ। ਪਰ ਜੇ ਇਹ ਖਿਤਾਬ ਸਿੱਖ ਕੌਮ ਦੇ ਨਾਂ ਹੇਠ ਦਿੱਤਾ ਗਿਆ ਤਾਂ ਇਸਦੀ ਮਹਾਨਤਾ ਬਾਦਲ ਦੇ ਜੀਵਨ ਕਾਲ ਤੋਂ ਵੀ ਪਹਿਲਾਂ ਹੀ ਸਮਾਪਤ ਹੋ ਜਾਵੇਗੀ। ਜੇ ਕੁੱਝ ਸਾਲ ਗੱਲ ਚੱਲੀ ਵੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਵਾਲ ਕਰਨਗੀਆਂ ਕਿ ਇਹ ਖਿਤਾਬ ਬਾਦਲ ਨੂੰ ਕਿਸਨੇ ਕਿਸ ਯੋਗਤਾ ਕਾਰਨ ਅਤੇ ਕਿਉਂ ਦਿੱਤਾ ਸੀ। ਇਸ ਤਰ੍ਹਾਂ ਇਸ ਖਿਤਾਬ ਦੀ ਮਹਾਨਤਾ ਖਤਮ ਜਾਵੇਗੀ । ਬਾਦਲ ਲਈ ਸੱਚਾ ਅਤੇ ਸਹੀ ਖਿਤਾਬ ਇਹੀ ਹੈ ਕਿ ਸਿੱਖ, ਬਾਦਲ ਨੂੰ ਪੰਥ ਦੁਸ਼ਮਣ ਗੱਦਾਰ-ਏ-ਕੌਮ ਦਾ ਖਿਤਾਬ ਦੇਣ ਅਤੇ ਭਾਜਪਾ (ਆਰ. ਐਸ. ਐਸ.), ਬਾਦਲ ਨੂੰ ਹਿੰਦੂ ਪੰਥ ਰਤਨ ਫਖਰ-ਏ-ਕੌਮ ਦੇ ਖਿਤਾਬ ਨਾਲ ਸਨਮਾਨਿਤ ਕਰੇ। ਇਹਨਾਂ ਦੋਹਾਂ ਖਿਤਾਬਾਂ ਨੂੰ ਸੰਸਾਰ ਦੀ ਕੋਈ ਵੀ ਸ਼ਕਤੀ ਗਲਤ ਸਿੱਧ ਨਹੀਂ ਕਰ ਸਕੇਗੀ। ਰਹਿੰਦੀ ਦੁਨੀਆਂ ਤੱਕ ਇਹਨਾਂ ਖਿਤਾਬਾਂ ਦੀ ਮਹਾਨਤਾ ਵੀ ਬਰਕਰਾਰ ਰਹੇਗੀ। ਪਰ ਕਿਤੇ ਬਾਦਲ ਇਹ ਖਿਤਾਬ ਲੈਣ ਤੋਂ ਪਹਿਲਾਂ ਹੀ ਇੰਦਰਪੁਰੀ (ਪ੍ਰਲੋਕ) ਪਿਆਨਾ ਨਾ ਕਰ ਜਾਵੇ, ਬਾਅਦ ਵਿੱਚ (ਮਰਨ ਤੋਂ ਬਾਅਦ) ਦਿੱਤੇ ਖਿਤਾਬਾਂ ਦੀ ਓਨੀ ਅਹਿਮੀਅਤ ਨਹੀਂ ਰਹਿੰਦੀ। ਕਿਉਂਕਿ ਕਰਨੀ ਦਾ ਫਲ ਤਾਂ ਮਨੁੱਖ ਨੂੰ ਜਿਉਂਦੇ ਜੀਅ ਹੀ ਮਿਲਣਾ ਚਾਹੀਦਾ ਹੈ।
ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ: ਬਹਾਦਰਪੁਰ
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਪਿੰਨ - 151501
ਮੋ: 94170-23911


(29/11/11)
ਗੁਰਚਰਨ ਪੱਖੋਕਲਾਂ

ਦਵਿੰਦਰਪਾਲ ਸਿੰਘ ਭੁੱਲਰ ਬਨਾਮ ਸਾਡਾ ਅਦਾਲਤੀ ਇਨਸਾਫ ਪਰਬੰਧ ਅਤੇ ਸਾਡੇ ਸਿੱਖ ਆਗੂ

ਦੁਨੀਆਂ ਦੀਆਂ ਅਦਾਲਤਾਂ ਨੂੰ ਜਦ ਕੋਈ ਇਨਸਾਫ ਦੇ ਮੰਦਰ ਬੋਲਦਾ ਹੈ ਤਦ ਉਹ ਲੋਕ ਭਰਮ ਭੁਲੇਖੇ ਵਿੱਚ ਹੁੰਦੇ ਹਨ ਕਿਉਂਕਿ ਇਹ ਅਦਾਲਤਾਂ ਅਜਾਦ ਨਹੀਂ ਹੁੰਦੀਆਂ । ਦੁਨਿਆਵੀ ਅਦਾਲਤਾਂ ਕਦੇ ਵੀ ਅਜਾਦ ਨਹੀਂ ਹੋ ਸਕਦੀਆਂ ਪਰ ਇਹਨਾਂ ਦੇ ਉਲਟ ਵਿਅਕਤੀਗਤ ਕੀਤੇ ਫੈਸਲੇ ਜਰੂਰ ਇਨਸਾਫ ਦਾ ਰੂਪ ਹੋਣ ਦੇ ਨੇੜੇ ਹੋ ਸਕਦੇ ਹਨ। ਬਹੁਤ ਵਾਰ ਜਦ ਦੁਨਿਆਵੀ ਅਦਾਲਤਾਂ ਇਨਸਾਫ ਕਰਨ ਤੋਂ ਪਾਸੇ ਹੋ ਜਾਂਦੀਆਂ ਹਨ ਤਦ ਹੀ ਦੁਨੀਆਂ ਵਿੱਚ ਚੋਰ ਡਾਕੂ ਲੁਟੇਰੇ ਅੱਤਵਾਦੀ ਖਾੜਕੂ ਕਰਾਂਤੀਕਾਰੀ ਅਤੇ ਆਮ ਮਨੁੱਖ ਬਹੁਤ ਵਾਰ ਵਿਅਕਤੀਗਤ ਤੌਰ ਤੇ ਇਨਸਾਫ ਵਾਲੇ ਫੈਸਲੇ ਕਰਦੇ ਹਨ । ਗੁਰੂ ਗੋਬਿੰਦ ਸਿੰਘ ਦਾ ਜਾਲਮ ਰਾਜਸੱਤਾ ਖਿਲਾਫ ਸੰਘਰਸ, ਲੈਨਿਨ ਦੀ ਕਰਾਂਤੀਂ, ਫਰਾਂਸ ਦਾ ਇਨਕਲਾਬ ਅਤੇ ਇਸ ਤਰਾਂ ਦੀਆਂ ਹੋਰ ਮਿਸਾਲਾਂ ਹਨ ਜੋ ਰਾਜਪਰਬੰਧ ਦੇ ਇਨਸਾਫ ਤੋਂ ਕਿਨਾਰਾ ਕਰਨ ਤੇ ਵਿਅਕਤੀਗਤ ਇਨਸਾਫ ਪਸੰਦ ਫੈਸਲੇ ਹਨ ਜੋ ਦੁਨੀਆਂ ਦੇ ਇਤਿਹਾਸ ਵਿੱਚ ਸਹੀ ਸਾਬਤ ਹੋਏ ਹਨ। ਮੌਤ ਦੇ ਡਰ ਤੋਂ ਦੂਰ ਮਨੁੱਖ ਹੀ ਇਨਸਾਫ ਕਰਨ ਦੀ ਹਿੰਮਤ ਕਰਦਾ ਹੈ। ਸਰਕਾਰਾਂ ਦੀਆਂ ਅਦਾਲਤਾਂ ਦੇ ਜੱਜ ਸਰਕਾਰਾਂ ਦੇ ਅਤੇ ਪੈਸੇ ਦੀਆਂ ਲੋੜਾ ਦੇ ਕਾਰਨ ਹੀ ਰਾਜਸੱਤਾ ਦੇ ਗੁਲਾਮ ਬਣਕੇ ਵਿਚਰਦੇ ਹਨ ਜੋ ਮਨੁੱਖ ਦੁਨਿਆਵੀ ਲੋੜਾਂ ਅਧੀਨ ਆਪਣੇ ਤੋਂ ਵੀ ਅਯੋਗ ਵਿਅਕਤੀਆਂ ਦੀ ਗੁਲਾਮੀ ਕਬੂਲ ਕਰਦਾ ਹੈ ਉਸ ਤੋਂ ਇਹ ਆਸ ਰੱਖਣੀ ਕਿ ਉਹ ਇਨਸਾਫ ਕਰ ਸਕਦਾ ਹੈ ਝੋਟਿਆਂ ਦੇ ਘਰੋਂ ਲੱਸੀ ਭਾਲਣ ਵਾਲੀ ਗੱਲ ਹੁੰਦੀ ਹੈ। ਸਰਕਾਰੀ ਤਨਖਾਹਾਂ ਤੇ ਗੁਜਾਰਾ ਕਰਨ ਵਾਲੇ ਜੱਜ ਉਨਾਂ ਚਿਰ ਹੀ ਫੈਸਲੇ ਕਰਨ ਦੀ ਤਾਕਤ ਰੱਖਦੇ ਹਨ ਜਿੰਨਾਂ ਚਿਰ ਰਾਜਸੱਤਾ ਦਾ ਨਜਦੀਕੀ ਵਿਅਕਤੀ ਇਹਨਾਂ ਦੇ ਸਾਹਮਣੇ ਨਾਂ ਹੋਵੇ। ਇਹਨਾਂ ਦਾ ਇਨਸਾਫ ਆਮ ਤੌਰ ਤੇ ਆਮ ਨਾਗਰਿਕ ਤੇ ਹੀ ਲਾਗੂ ਹੁੰਦਾਂ ਹੈ ।ਜਦ ਇਹਨਾਂ ਦੇ ਸਾਹਮਣੇ ਰਾਜਸੱਤਾ ਦੇ ਨਜਦੀਕੀ ਵਿਅਕਤੀ ਜੋ ਕਾਤਲ , ਭ੍ਰਿਸਟਾਚਾਰੀ, ਦੰਗੇ ਕਰਵਾਉਣ ਦੇ ਜੁੰਮੇਵਾਰ ,ਦੇਸ ਦੀ ਸੁਰੱਖਿਆ ਨੂੰ ਦਾਅ ਤੇ ਲਾਉਣ ਵਰਗੇ ਕੰਮ ਕਰਨ ਵਾਲੇ ਵੀ ਹੋਣ ਤਦ ਰਾਜਸੱਤਾ ਦੇ ਗੁਲਾਮ ਇਸ ਅਦਾਲਤੀ ਸਿਸਟਮ ਦੀ ਅਸਲੀਅਤ ਸਾਹਮਣੇ ਆ ਜਾਂਦੀ ਹੈ ਕਿਉਂਕਿ ਇਹਨਾਂ ਜੁਰਮਾਂ ਖਿਲਾਫ ਕਦੇ ਵੀ ਫੈਸਲੇ ਨਹੀਂ ਹੁੰਦੇ। ਆਮ ਗਰੀਬ ਨਿਉਟੇ ਲੋਕਾਂ ਨੂੰ ਸਖਤ ਸਜਾਵਾਂ ਦਿਵਾਕੇ ਸਰਕਾਰੀ ਅਦਾਲਤੀ ਸਿਸਟਮ ਦੀ ਟੌਅਰ ਬਣਾਕੇ ਦਿਖਾਵਾ ਕਰਨਾਂ ਰਾਜਸੱਤਾ ਲਈ ਲਾਜਮੀ ਹੁੰਦਾਂ ਹੈ। ਦੇਸ ਉੱਪਰ ਰਾਜ ਕਰਨ ਵਾਲੀ ਪਾਰਲੀਮੈਂਟ ਵਿੱਚ ਜਦ ਅਨੇਕਾਂ ਜੁਰਮਾਂ ਲਈ ਦੋਸੀ ਠਹਿਰਾਏ ਜਾ ਚੁੱਕੇ ਵਿਅਕਤੀ ਚੋਣਾਂ ਜਿੱਤਦੇ ਹਨ ਤਦ ਇਹ ਅਦਾਲਤਾਂ ਸਾਹ ਵੀ ਨਹੀਂ ਕੱਢਦੀਆਂ।
ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਵਿੱਚ ਰਾਜਸੱਤਾ ਦੁਆਰਾ ਜੋ ਸਜਾਇ ਮੌਤ ਦਾ ਫੈਸਲਾ ਕੀਤਾ ਗਿਆ ਹੈ ਦੀ ਅਸਲੀਅਤ ਕੀ ਹੈ ਦੇਖਣ ਅਤੇ ਸੋਚਣ ਵਾਲੀ ਗੱਲ ਹੈ। ਕੀ ਭੁੱਲਰ ਕਾਤਲ ਮੰਨਿਆ ਜਾ ਸਕਦਾ ਹੈ? ਜਿਸ ਬੰਬ ਧਮਾਕੇ ਦੇ ਦੋਸ ਵਿੱਚ ਸਜਾ ਕੀਤੀ ਗਈ ਹੈ ਅਤੇ ਜਿਸ ਵਿਅਕਤੀ ਨੂੰ ਮਾਰਨ ਲਈ ਇਹ ਧਮਾਕਾ ਕੀਤਾ ਗਿਆ ਕੀ ਉਸ ਵਿਅਕਤੀ ਦੀ ਮੌਤ ਹੋਈ ਹੈ? ਕੀ ਜਿਹੜੇ ਵਿਅਕਤੀ ਮਾਰੇ ਗਏ ਹਨ ਉਹਨਾਂ ਨੂੰ ਮਾਰਨ ਦਾ ਕੋਈ ਇਰਾਦਾ ਸੀ ਜਾਂ ਉਹਨਾਂ ਨਾਲ ਇਸ ਵਿਅਕਤੀ ਦੀ ਕੋਈ ਨਿੱਜੀ ਦੁਸਮਣੀ ਸੀ? ਇਹਨਾਂ ਦੋਨਾਂ ਪਰਸਨਾਂ ਦੇ ਜਵਾਬ ਹਨ ਕਿ ਜਿਸ ਯੂਥ ਕਾਂਗਰਸ ਦੇ ਪਰਧਾਨ ਨੂੰ ਮਾਰਨ ਲਈ ਕੀਤਾ ਗਿਆ ਉਸਦੀ ਮੌਤ ਹੀ ਨਹੀਂ ਹੋਈ। ਦੂਸਰਾ ਜਿਹੜੇ ਵਿਅਕਤੀ ਮਾਰੇ ਗਏ ਹਨ ਉਹਨਾਂ ਨੂੰ ਕਤਲ ਕਰਨ ਦਾ ਤਾਂ ਦੋਸੀ ਦਾ ਇਰਾਦਾ ਵੀ ਸਿੱਧ ਨਹੀਂ ਹੁੰਦਾਂ । ਸੋ ਇਹ ਗੈਰ ਇਰਾਦਤਨ ਹੱਤਿਆਵਾਂ ਜਰੂਰ ਹਨ। ਇਸ ਤਰਾਂ ਦੇ ਬੰਬ ਧਮਾਕੇ ਕੋਈ ਇਕੱਲਾ ਵਿਅਕਤੀ ਕਰ ਨਹੀਂ ਸਕਦਾ ਇਸ ਤਰਾਂ ਦੀਆਂ ਸਾਜਿਸਾਂ ਪਿੱਛੇ ਇੱਕ ਸਮੂਹ ਹੁੰਦਾਂ ਹੈ ਅਤੇ ਉਹ ਸਾਰੇ ਜੁੰਮੇਵਾਰ ਹੁੰਦੇ ਹਨ ਫਿਰ ਸਜਾ ਇੱਕ ਵਿਅਕਤੀ ਨੂੰ ਕਿਉਂ? ਕਥਿੱਤ ਕਾਤਲ ਮੰਨਿਆਂ ਵਿਅਕਤੀ ਮੌਕੇ ਤੋਂ ਗਿਰਫਤਾਰ ਵੀ ਨਹੀਂ ਹੋਇਆ ਅਤੇ ਪਛਾਣ ਵੀ ਨਹੀਂ ਹੋ ਸਕੀ। ਫਰਜੀ ਇਕਬਾਲਨਾਮੇ ਨੂੰ ਅਧਾਰ ਬਣਾਕੇ ਬਿਨਾਂ ਠੋਸ ਸਬੂਤਾਂ ੳਤੇ ਗਵਾਹੀਆਂ ਦੇ ਆਦਾਂਰ ਤੇ ਹੋਇਆ ਇਹ ਫੈਸਲਾ ਕੋਈ ਅਦਾਲਤੀ ਫੈਸਲਾ ਨਹੀਂ ਇਹ ਇੱਕ ਰਾਜਨੀਤਕ ਫੈਸਲਾ ਹੈ । ਰਾਜਨੀਤਕ ਫੇਸਲੇ ਰਾਜਨੀਤੀ ਨਾਲ ਹੀ ਹੱਲ ਹੁੰਦੇ ਹਨ ਅਦਾਲਤਾਂ ਨਾਲ ਨਹੀਂ। ਕਿਸੇ ਫੈਸਲੇ ਨੂੰ ਅਦਾਲਤੀ ਜਾਮਾ ਪਹਿਨਾ ਦੇਣ ਨਾਲ ਉਹ ਅਦਾਲਤੀ ਨਹੀਂ ਹੋ ਜਾਂਦਾ ਇਸ ਪਿੱਛੇ ਨੀਅਤ ਅਤੇ ਨੀਤੀ ਦਾ ਵਿਸਲੇਸਣ ਜਰੂਰੀ ਹੁੰਦਾਂ ਹੈ। ਸਿੱਖ ਕੌਮ ਦੇ ਕੋਲ ਨਾਂ ਧਾਰਮਿਕ ਤੌਰ ਤੇ ਅਤੇ ਨਾਂ ਹੀ ਰਾਜਨੀਤਕ ਤੌਰ ਤੇ ਦਿੱਲੀ ਦੀ ਰਾਜਸੱਤਾ ਤੋਂ ਅਜਾਦ ਗਰੁੱਪ ਨਹੀਂ ਹੈ ਜੋ ਇਸ ਤਰਾਂ ਦੇ ਕੌਮੀ ਮਸਲਿਆਂ ਨੂੰ ਉਜਾਗਰ ਕਰ ਸਕੇ ਅਤੇ ਆਪਣਾਂ ਪੱਖ ਦੁਨੀਆਂ ਅਤੇ ਅਦਾਲਤਾਂ ਦੇ ਸਾਹਮਣੇ ਰੱਖ ਸਕੇ। ਸਿੱਖ ਕੌਮ ਲਈ ਅਜਾਦੀ ਤੱਕ ਦੀਆਂ ਗੱਲਾਂ ਕਰਨ ਵਾਲੇ ਲੋਕ ਵੀ ਦਿੱਲੀ ਦੀ ਰਾਜਸੱਤਾ ਦੀ ਗੁਲਾਮੀ ਕਰਕੇ ਆਏ ਹਨ ਅਤੇ ਅੱਜ ਤੱਕ ਵੀ ਸਰਕਾਰੀ ਭੱਤੇ ਲੈ ਰਹੇ ਹਨ ਅਤੇ ਉਹ ਹੀ ਸਿੱਖ ਕੌਮ ਦੇ ਨੰਬਰਦਾਰ ਬਣੇ ਹੋਏ ਹਨ। ਸਰਕਾਰਾਂ ਦੀ ਨੌਕਰੀਆਂ ਕਰਨ ਵਾਲੇ ਅਤੇ ਸਰਕਾਰੀ ਏਜੰਸੀਆਂ ਦੇ ਮੋਹਰਿਆਂ ਨੇ ਜਦ ਸਿੱਖ ਕੌਮ ਦੀ ਅੱਸੀਵਿਆਂ ਦੀ ਜਾਗਰੂਕਤਾ ਲਹਿਰ ਨੂੰ ਰਾਜਸੱਤਾ ਨਾਲ ਲੜਾਈ ਵਿੱਚ ਬਦਲਵਾਇਆ ਅਤੇ ਸਿੱਖ ਕੌਮ ਦਾ ਜਾਨੀ ਅਤੇ ਮਾਲੀ ਨੁਕਸਾਨ ਕਰਵਾਇਆ ਉਹ ਘਾਟਾ ਕਦੀ ਵੀ ਪੂਰਾ ਨਹੀਂ ਹੋਵੇਗਾ। ਹਿੰਦੂਆਂ , ਸਿੱਖਾਂ ਅਤੇ ਮੁਸਲਮਾਨ ਭਾਈਚਾਰੇ ਵਿੱਚ ਤਰੇੜਾਂ ਪਵਾਉਣ ਲਈ ਰਾਜਸੱਤਾ ਦੀ ਖੇਡ ਦੇ ਹਿੱਸੇਦਾਰ ਭੇਖੀ ਮੋਹਰੇ ਸਿੱਖਾਂ ਦੇ ਸਰਦਾਰੀ ਵਾਲੇ ਰੁਤਬੇ ਨੂੰ ਖਤਮ ਕਰਵਾ ਗਏ। ਕਿਸੇ ਧਾਰਮਿਕ ਕੌਮ ਉੱਪਰ ਦੂਸਰੀ ਧਾਰਮਿਕ ਕੌਮ ਕਦੇ ਵਾਰ ਨਹੀਂ ਕਰਦੀ। ਰਾਜਸੱਤਾ ਆਪਣੇ ਜੁਲਮ ਨੂੰ ਧਰਮ ਦੀ ਆੜ ਜਰੂਰ ਦਿੰਦੀ ਹੈ। ਰਾਜਸੱਤਾ ਦੇ ਜੁਲਮ ਨੂੰ ਕਿਸੇ ਕੌਮ ਦੇ ਸਿਰ ਮੂਰਖ ਅਤੇ ਅਗਿਆਨੀ ਲੋਕ ਹੀ ਲਾਉਂਦੇ ਹਨ। ਇਸ ਤਰਾਂ ਦੇ ਰਾਜਨੀਤਕ ਏਜੰਟ ਹੀ ਸਿੱਖ ਕੌਮ ਨੂੰ ਗਲਤ ਰਸਤੇ ਤੇ ਲੈਕੇ ਗਏ ਅਤੇ ਇਹ ਹੀ ਲੋਕ ਸਿੱਖ ਕੌਮ ਦੇ ਜੇਲਾਂ ਵਿੱਚ ਰੁਲਣ ਵਾਲੇ ਨੌਜਵਾਨਾਂ ਦੇ ਦੋਸੀ ਹਨ। ਇਹ ਲੋਕ ਆਪਣੀ ਦੁਕਾਨਦਾਰੀ ਚਲਾਉਣ ਲਈ ਸਿੱਖ ਕੌਮ ਦੇ ਨੌਜਵਾਨਾਂ ਨੂੰ ਬਾਲਣ ਦੀ ਭੱਠੀ ਵਿੱਚ ਰੱਖਕੇ ਆਪਣਾਂ ਸਮਾਨ ਤਿਆਰ ਕਰਦੇ ਹਨ।
ਸਰਕਾਰੀ ਏਜੰਸੀਆਂ ਆਪਣੇ ਗੁਪਤ ਮਿਸਨਾਂ ਅਧੀਨ ਪੰਜਾਬੀਆਂ ਵਿੱਚ ਵਖਰੇਵਾਂ ਖੜਾ ਕਰਨ ਲਈ ਇਸ ਤਰਾਂ ਦੇ ਸੰਵੇਦਨ ਸੀਲ ਮੁੱਦਿਆਂ ਨੂੰ ਵਰਤਦੇ ਹਨ। ਜਿਸ ਵਕਤ ਰਹਿਮ ਦੀ ਅਪੀਲ ਰੱਦ ਕੀਤੀ ਗਈ ਤਦ ਮੀਡੀਆ ਵਿੱਚ ਸਿੱਖ ਆਗੂਆਂ ਅਤੇ ਆਮ ਲੋਕਾਂ ਵੱਲੋਂ ਖੂਬ ਪਰਚਾਰ ਖੱਟਣ ਦੀ ਕੋਸਿਸ ਕੀਤੀ ਗਈ ਪਰ ਯੋਜਨਾਬੱਧ ਕੋਈ ਕਾਰਵਾਈ ਅੱਜ ਤਕ ਨਹੀਂ ਕੀਤੀ ਗਈ। ਭੁੱਲਰ ਦੇ ਪਰੀਵਾਰ ਤੋਂ ਬਿਨਾਂ ਬਾਕੀ ਸ਼ਭ ਨੇ ਇਸ ਮੁੱਦੇ ਰਹੀਂ ਆਪਣੀ ਮਸਹੂਰੀ ਹੀ ਕੀਤੀ। ਅੱਜ ਜੇਲਾਂ ਵਿੱਚ ਰੁਲ ਰਹੇ ਸਿੱਖ ਨੌਜਵਾਨ ਗੁਰੂਆਂ ਅਤੇ ਕੁਦਰਤ ਅੱਗੇ ਅਰਜੋਈ ਕਰਨ ਤੌਂ ਬਿਨਾਂ ਕਿਸੇ ਤੋਂ ਕੋਈ ਆਸ ਨਹੀਂ ਕਰ ਸਕਦੇ। ਜੇਲਾਂ ਵਿੱਚ ਸੜ ਰਹੇ ਸਿੱਖ ਨੌਜਵਾਨ ਅੱਜ ਉਹਨਾਂ ਤੋਂ ਹੀ ਰਹਿਮ ਦੀ ਆਸ ਲਾਈ ਬੈਠੇ ਹਨ ਜਿੰਨਾਂ ਖਿਲਾਫ ਕਦੀ ਉਹਨਾਂ ਆਪਣੇ ਆਗੂਆਂ ਦੀਆਂ ਸਰਕਾਰੀ ਚਾਲਾਂ ਵਿੱਚ ਸਾਮਲ ਹੋਕੇ ਸੰਘਰਸ ਕੀਤਾ ਸੀ। ਆਮ ਲੋਕਾਂ ਨੂੰ ਦੂਜਿਆਂ ਦੇ ਗਲ ਵੱਢ ਕੇ ਲਿਆਕੇ ਸੋਨਾ ਕਮਾਉਣ ਦੀਆਂ ਸਲਾਹਾਂ ਦੇਣ ਵਾਲੀ ਧਾਰਮਿਕ ਲੀਡਰਸਿਪ ਸਰਕਾਰੀ ਸਹੂਲਤਾਂ ਦੇ ਫਾਇਦੇ ਉਠਾ ਰਹੀ ਹੈ। ਰਾਜਸੱਤਾ ਦੀਆਂ ਬੁਰਕੀਆਂ ਤੇ ਪਲਣ ਵਾਲੇ ਧਾਰਮਿਕ ਆਗੂ ਆਪਣੇ ਪਰੀਵਾਰਕ ਵਾਰਿਸਾਂ ਨੂੰ ਸਰਕਾਰੀ ਕੁਰਸੀਆਂ ਤੇ ਬਿਠਾਈ ਜਾ ਰਹੇ ਹਨ। ਸੋ ਕੌਮ ਦੇ ਅਸਲੀ ਵਾਰਿਸਾਂ ਨੂੰ ਆਪਣੇ ਭਵਿੱਖ ਲਈ ਸੋਚਣਾਂ ਚਾਹੀਦਾ ਹੈ। ਸਿੱਖ ਕੌਮ ਨੂੰ ਦੂਜੀ ਸੰਸਾਰ ਜੰਗ ਤੋਂ ਬਚੇ ਜਪਾਨੀਆਂ ਵਾਂਗ ਮਜਬੂਤ ਇਰਾਦੇ ਨਾਲ ਪੰਜਾਬ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਵੱਲ ਤੁਰਨਾਂ ਚਾਹੀਦਾ ਹੈ। ਪੰਜਾਬੀਆਂ ਨੂੰ ਧਰਮ ਦੇ ਅਧਾਰ ਤੇ ਨਹੀ ਸਗੋਂ ਪੰਜਾਬੀ ਬਣ ਕੇ ਫੈਸਲਾ ਕਰਨਾਂ ਚਾਹੀਦਾ ਹੈ। ਪੰਜਾਬ ਵਿੱਚਲੀ ਕੌਮ ਵੇਚੂ ਰਾਜਸੱਤਾ ਦੀ ਮਾਲਕ ਅਤੇ ਰਾਜਸੱਤਾ ਤੋਂ ਬਾਹਰ ਦੀ ਦੁਕਾਨਦਾਰੀ ਵਾਲੇ ਸਿਆਸਤ ਦਾਨਾਂ ਨੂੰ ਛੱਡਕੇ ਪੰਜਾਬ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਵਾਲੀ ਲੀਡਰਸਿੱਪ ਦੀ ਸਥਾਪਨਾ ਕਰਨੀਂ ਹੀ ਪਵੇਗੀ। ਸਿੱਖ ਕੌਮ ਦੇ ਅਖੌਤੀ ਆਗੂਆਂ ਨੂੰ ਘੱਟੋ ਘੱਟ ਆਪਣੇ ਗੁਨਾਹ ਮਾਫ ਕਰਵਾਉਣ ਲਈ ਜੇਲਾਂ ਵਿੱਚ ਬੈਠੀ ਨੌਜਵਾਨੀ ਨੂੰ ਸਮੂਹਕ ਮਾਫੀ ਦਿਵਾਉਣ ਦੀ ਕੋਈ ਕੋਸਿਸ ਕਰਕੇ ਆਪਣੇ ਗੁਨਾਹਾਂ ਦਾ ਕੁੱਝ ਭਾਰ ਘਟਾ ਲੈਣਾਂ ਚਾਹੀਦਾ ਹੈ।

ਗੁਰਚਰਨ ਪੱਖੋਕਲਾਂ ਫੋਨ +919417727245


(28/11/11)
ਗੁਰਸ਼ਰਨ ਸਿੰਘ

ਧਰਮ ਅਤੇ ਧਾਰਮਿਕਤਾ ਪਤਨ ਵੱਲ. . (1)
ਸਮਾਜ ਵਿੱਚ ਧਰਮ ਦਾ ਰੋਲ ਮਨੁੱਖ ਨੂੰ ਸੰਸਾਰਿਕ ਕਦਰਾਂ ਕੀਮਤਾਂ ਤੋ ਜਾਣੂੰ ਕਰਵਾਉਣਾ ਅਤੇ ਇੱਕ ਸੁਚੱਜਾ ਜੀਵਨ ਤਿਆਰ ਕਰਨ ਤੋ ਹੈ। ਇਸ ਤਰ੍ਹਾਂ ਦੇ ਜੀਵਨ ਬਦਲੇ ਜੇ ਕਿਧਰੇ ਗੁਰੂ ਸਾਹਿਬਾਨ ਨੂੰ ਆਪਣੇ ਸਰੀਰ ਰੂਪੀ ਝੋਲੇ ਨੂੰ ਦਾਅ ਤੇ ਵੀ ਲਾਉਣਾ ਪਿਆ ਤਾਂ ਇਸ ਗੱਲ ਦੀ ਪਰਵਾਹ ਨਹੀ ਕੀਤੀ। ਲਾਹੌਰ, ਦਿੱਲੀ, ਮਾਛੀਵਾੜਾ, ਸਰਹੰਦ, ਚਮਕੌਰ ਕਿਧਰੇ ਮੀਰ ਮੰਨੂ ਦੀ ਜੇਲ ਅਤੇ ਨਖਾਸ ਚੌਕ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਆਪ ਮੌਤ ਦੇ ਪਿਆਲੇ ਦਾ ਸਵਾਦ ਵੇਖ ਕੇ ਕਿਸੇ ਦੀ ਝੋਲੀ ਵਿਚ ਜੀਵਨ ਦੀ ਖੈਰ ਕਿਦਾਂ ਪਾਈ ਦੀ ਹੈ। ਇਹੀ ਤਾਂ ਧਰਮ ਹੈ ਜੋ ਪੁਰਖੇ ਦੇ ਕੇ ਗਏ।
ਲੋਕ ਪਤਨ ਨੂੰ ਰੋਕਣ ਵਾਲਾ ਧਰਮ ਆਪ ਹੀ ਅੱਜ ਉਸ ਰਾਹ ਦਾ ਪਾਂਧੀ ਬਣਾ ਦਿੱਤਾ ਗਿਆ। ਕਿਸੇ ਦੂਸਰੇ ਦੀ ਪੀੜ ਨੂੰ ਵੀ ਆਪਣੇ ਸੀਨੇ ਤੇ ਹੱਸ ਕੇ ਕਿਦਾਂ ਸਹਿ ਜਾਈਦਾ ਇਹ ਸਿੱਖਿਆ ਦੇਣ ਵਾਲੇ ਧਰਮ ਦੀ ਰੂਪ ਰੇਖਾ ਪੂਰੀ ਤਰ੍ਹਾਂ ਹੀ ਵਿਗਾੜੀ ਜਾ ਰਹੀ ਹੈ। ਧਾਰਮਿਕਤਾ ਦੀ ਹਾਲਤ ਅਜੋਕੇ ਸਮਾਜ (ਖਾਸ ਕਰਕੇ ਸਿੱਖਾਂ) ਦੀ ਬਿਆਨ ਕਰਨੀ ਹੋਵੇ ਤਾਂ ਬਹੁਤ ਵੱਡਾ ਫਰਕ ਸਹਿਜੇ ਹੀ ਨਜਰ ਆਉਦਾ। ਇੱਕ ਉਹ ਨੇ ਜਿੰਨਾ ਨੇ ਬਾਣੀ ਪੜੀ ਹੀ ਨਹੀ ਅਤੇ ਇੱਕ ਉਹ ਜਿੰਨਾ ਨੇ ਪੜੀ ਤਾਂ ਬਹੁਤ ਪਰ ਇਸ ਤੋ ਅੱਗੇ ਨਹੀ ਤੁਰੇ ਕੇਵਲ ਸੰਸਾਰਿਕ ਇੱਛਾ ਦੀ ਪੂਰਤੀ ਵਾਲਾ ਮੰਤਰ ਸਮਝਿਆ। ਪਾਠ ਵੱਧ ਕਰ ਲੈਣਾ ਧਰਮ ਨਹੀ ਸਗੋ ਜੀਵਨ ਚ ਕਮਾ ਲੈਣਾ ਧਰਮ ਹੈ। ਹੈਰਾਨੀ ਵਾਲੀ ਗੱਲ ਹੈ ਕਿ ਇਹ ਧਰਮ ਵੀ ਕਿਦਾਂ ਦਾ ਕਮਾਇਆ ਜਾ ਰਿਹਾ। ਤੁਸੀ ਕਦੀ ਧਿਆਨ ਨਾਲ ਵੇਖੋ ਜਿੰਨੇ ਕਪੜੇ ਸਫੇਦ ਚਿੱਟੇ ਪਾ ਲਏ ਉਹ ਵੀ ਬ੍ਰਹਮਗਿਆਨੀ ਅਤੇ ਜਿੰਨੇ ਮੈਲੇ ਗੰਦੇ ਪਾ ਲਏ ਉਹ ਵੀ। ਜਿਸ ਨੇ ਪੂਰੇ ਕਪੜੇ ਪਾਏ ਉਹ ਵੀ ਧਰਮੀ ਜਿੰਨੇ ਸਾਰੇ ਕਪੜੇ ਲਾ ਲਏ ਉਹ ਵੀ ਧਰਮੀ। ਜਿਸਨੇ ਮੋਨ ਧਾਰ ਲਈ ਉਹ ਵੀ ਅਤੇ ਜਿਹੜਾ ਉੱਚੀ ਉੱਚੀ ਕੂਕ ਰਿਹਾ ਉਹ ਵੀ।
ਸਟੇਜਾਂ ਤੇ ਸਰੇਆਮ ਉਹ ਪ੍ਰਚਾਰਕ ਜਿੰਨਾ ਦੀ ਧਾਰਮਿਕ ਪੜਾਈ ਵਾਲੀ ਡਿਗਰੀ ਇਹ ਹੈ ਕੇ ਅਸੀ ਮਹਾਂਪੁਰਖਾ ਦੇ ਕਛਿਹਰੇ ਧੋਤੇ ਹਨ ਅਤੇ ਗੜਵਈ ਰਹੇ ਹਾਂ। ਜਿਸ ਝੂਠ ਦਾ ਕੋਈ ਮੁੱਲ ਹੀ ਨਹੀ ਉਹ ਮਹਿੰਗੇ ਰੇਟਾਂ ਉੱਤੇ ਵੇਚ ਰਹੇ ਹਨ। ਮੋਨ ਧਾਰ ਕੇ ਲੋਕ ਵੀ ਸੁਣ ਰਹੇ ਨੇ ਅਤੇ ਸੁਣਾਇਆ ਕੀ ਜਾ ਰਿਹਾ ਅਖੇ ਬਾਬਾ ਜੀ ਭੋਰੇ ਵਿੱਚ ਇੱਕ ਦਿਨ ਵਿੱਚ ਜਪੁ ਜੀ ਦਾ 151 ਪਾਠ ਕਰਦੇ ਸੀ। ਇਹ ਕਮਾਈ ਹੈ ਇਹਨਾ ਦੀ ਨਿਰਾ ਈ ਝੂਠ। ਜੇ ਹੁਣ ਪੜਚੋਲ ਕਰੀਏ। ਜਪੁ ਦਾ ਇੱਕ ਪਾਠ ਜੇ ਸਹਜ ਨਾਲ ਕਰੀਏ ਤਾਂ ਤਕਰੀਬਨ 20 ਮਿੰਟ ਲੱਗਦੇ ਹਨ। ਇੱਕ ਘੰਟੇ ਵਿੱਚ ਜੇ 4 ਪਾਠ ਵੀ ਮੰਨੀਏ ਤਾਂ ਇੱਕ ਦਿਨ ਵਿੱਚ ਤਾਂ ਕੀ ਦਿਨ ਰਾਤ ਮਿਲਾ ਕੇ ਵੀ 151 ਪਾਠ ਪੂਰੇ ਨਹੀ ਹੁੰਦੇ। ਬਾਕੀ ਮਹਾਪੁਰਸ਼ ਨਹਾਉਦੇ, ਖਾਦੇ ਅਤੇ ਨੀਂਦ ਦੀ ਗੋਦੀ ਵਿੱਚ ਵੀ ਪੈਂਦੇ ਹੋਣਗੇ ਤੇ ਹੋਰ ਪਤਾ ਨੀ ਕੀ ਕੁੱਝ …. . ?
ਇਕ ਥਾਂ ਤਾਂ ਪ੍ਰਬੰਧਕਾ ਨੇ ਅਰਦਾਸਾਂ ਤੇ ਰੇਟ ਫਿਕਸ ਕੀਤੇ ਹਨ ਪੂਰੇ ਮਹੀਨੇ ਜੇ ਕਿਸੇ ਸੇਵਕ ਨੇ (ਭਾਵੇ ਕੇ ਉਹ ਸੇਵਕ ਨਹੀ) ਅਰਦਾਸ ਦੀ ਬੁਕਿੰਗ ਕਰਵਾਉਣੀ ਹੈ ਤਾਂ 5000 ਰੁਪਈਆ ਜਮਾਂ ਕਰਵਾਉ ਰੋਜ ਹੀ ਅਰਦਾਸ ਵਿੱਚ ਨਾ ਲਿਆ ਜਾਵੇਗਾ। ਅਤੇ ਜੇ 1 ਸਾਲ ਲਈ ਕਰਵਾਉਗੇ ਤਾਂ ਛੋਟ ਹੈ ਵੈਸੇ ਤਾਂ 1 ਸਾਲ ਦੇ 60, 000 ਬਣਦੇ ਨੇ ਅਡਵਾਂਸ ਦਿਉਗੇ ਤਾਂ 45, 000 ਲੱਗੇਗਾ।
ਦੂਜੇ ਪਾਸੇ ਇੱਕ ਉਹ ਵਿਚਾਰਵਾਨ ਵੀ ਨੇ ਜਿਹੜੇ ਰੌਲਾ ਤਾਂ ਪਾਉਦੇ ਹਨ। ਪਰ ਧਰਮ ਪ੍ਰਤੀ ਇਮਾਨਦਾਰ ੳਹ ਵੀ ਪੂਰੀ ਤਰ੍ਹਾਂ ਨਹੀ ਅਤੇ ਜੇ ਕਿਤੇ ਬਣ ਜਾਣ ਤਾਂ ਹੋ ਸਕਦਾ ਕੁੱਝ ਰੂਪ ਰੇਖਾ ਬਦਲ ਜਾਵੇ। ਇੱਕ ਗੱਲ ਹੋਰ ਧਰਮ ਦਾ ਪ੍ਰਚਾਰ ਕਿਦਾਂ ਹੋਣਾ ਜਾ ਕਰਨਾ ਚਾਹਿੰਦਾ ਉਹ ਕੇਵਲ ਮੀਟਿੰਗਾ ਰੱਖ ਕੇ ਜਾਂ ਬਿਆਨ ਦਾਗ ਕੇ ਹੀ ਨਹੀ ਹੋ ਜਾਣਾ ਇਸ ਲਈ ਮਿਹਨਤ ਵੀ ਕਰਨੀ ਪੈਣੀ ਏ। ਤਾਂ ਹੀ ਵਿਕਾਸ ਹੋ ਸਕਦਾ ਹੈ। ਨਹੀ ਤਾਂ ਸਾਡੀ ਵੀ ਹਾਲਤ ਗਲੀਂ ਅਸੀ ਚੰਗੀਆ ਆਚਾਰੀਆਹ ਬੁਰੀਆਹ ਵਾਲੀ ਹੈ। (ਚਲਦਾ)
ਗੁਰਸ਼ਰਨ ਸਿੰਘ
91+808-791-5039


(28/11/11)
ਗੁਰਪ੍ਰੀਤ ਸਿੰਘ ਨਿਊਜ਼ੀਲੈਂਡ

ਇਕ ਸੁਨੇਹਾ ਬਚਿੱਤਰ ਨਾਟ੍ਕੀਆਂ ਨੂੰ

ਆਪਣੇ ਆਪ ਨੂੰ ਬਚਿੱਤਰ ਨਾਟਕ ਦਾ ਸਿਖ ਕਹਿਣ ਵਾਲੇ ਕਾਮੀ ਤੇ ਹੰਕਾਰੀ ਵਿਰਤੀ ਨਾਲ ਭਰੇ ਇਹ ਲੋਕ, ਜਦੋਂ ਵਸ ਨਹੀ ਚਲਦਾ ਤਾਂ ਗੰਦੀ ਭਾਸ਼ਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ l ਇਹੋ ਜਿਹਾ ਹੀ ਕੁਝ ਮਾਨਸਿਕ ਤੇ ਬੋਧਿਕ ਵਿਕਾਸ ਤੋਂ ਕੋਹਾਂ ਦੂਰ ਇਹਨਾਂ ਲੋਕਾਂ ਨੇ ਮੈਨੂੰ ਫੋਨ ਤੇ ਕਿਹਾ l ਇਕ ਸੁਨੇਹਾ ਅਸੀਂ ਓਹਨਾ ਵੀਰਾਂ ਨੂੰ ਦੇਣਾ ਚਾਹੁੰਦੇ ਹਾਂ, ਵੀਰੋ ਸਿਖਾਂ ਦਾ ਗੁਰੂ ਕੇਵਲ ਤੇ ਕੇਵਲ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਹਨ ਤੇ ਰਹਿਣਗੇ ਤੇ ਜਦ ਤਕ ਸਾਡੀ ਜਮੀਰ, "ਤੁਹਾਡੀ ਜਮੀਰ ਵਾਂਗ ਨਹੀ ਮਰਦੀ", ਜਿਹੜੀ ਕੇ ਸਾਡੀ ਮੋਤ ਨਾਲ ਹੀ ਮਰੇਗੀ ਤਦ ਤਕ ਜੋ ਸਾਡੇ ਹਥ-ਵਸ ਹੋਇਆ ਅਸੀਂ ਆਪਣੇ ਗੁਰੂ ਜੀ ਦੀ ਸ਼ਾਨ ਵਿਚ ਕਰਦੇ ਰਹਾਂਗੇ ਚਾਹੇ ਮੂਲ ਕੋਈ ਵੀ ਹੋਵੇ l
ਇਸ ਚਲਦੀ ਹੋਈ ਇਨਕਲਾਬੀ ਲਹਿਰ ਨੂੰ ਅਸੀਂ ਆਪਣੀਆਂ ਜਾਨਾਂ ਵਾਰ ਕੇ ਵੀ ਨਿਭਾਵਾਂਗੇ l ਇਹ ਬਚਿੱਤਰ ਨਾਟਕੀਏ, ਤੇ ਆਪਣੀ ਜਮੀਰ ਤੇ ਗੈਰਤ ਦਾ ਪਤਾ ਨਹੀ, ਕਿਨਾਂ ਵਡਾ ਮੁਲ ਲੈ ਚੁਕੇ ਹਨ, ਕਿ ਇਹਨਾ ਅਖੋਤੀਆਂ ਨੇ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਇਕ ਹੋਰ ਗਰੰਥ ਦਾ ਪ੍ਰਕਾਸ਼ ਕਰ ਦਿਤਾ ਜਿਸਦੀ ਬੋਲੀ ਇਹੋ ਜਿਹੀ ਹੈ, ਜਿਹੜੀ ਅਸੀਂ ਕੱਲੇ ਬੈਠ ਕੇ ਵੀ ਨਹੀ ਪੜ੍ਹ ਸਕਦੇ ਤੇ ਨਾ ਹੀ ਸੋਚ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਇਹੋ ਜਿਹਾ ਗੰਦ ਲਿਖ ਸਕਦੇ ਨੇ l
ਖੁੱਲਾ ਸੱਦਾ ਦਿੰਦੇ ਹਾਂ ਓਹਨਾ ਨੂੰ ਜਿਹਨਾਂ ਨੇ ਵਿਚਾਰ ਕਰਨੀ ਹੈ ਜਾ ਸਾਨੂੰ ਜਾਨੋ ਮਾਰਨਾ ਹੈ, ਕਿਉਂ ਕਿ ਇਹ ਜਿੰਦਗੀ ਵੀ ਗੁਰੂ ਜੀ ਦੀ ਬਖਸ਼ੀ ਹੋਈ ਹੈ, ਜੇ ਚਲੀ ਵੀ ਜਾਵੇ ਤਾਂ ਕੋਈ ਗਮ ਨਹੀ l ਵੈਸੇ ਵੀ ਇਕ ਦਿਨ ਮਰ ਹੀ ਜਾਣਾ ਹੈ, ਕਿਉਂ ਨਾ ਆਪਣੇ ਗੁਰੂ ਦੇ ਹੁਕਮ ਦੀ ਪਾਲਣਾਂ ਕਰਦੇ ਹੋਏ ਮਰੀਏ l ਵੈਸੇ ਵੀ ਗੁਰੂ ਸਾਹਿਬ ਜੀ ਦਾ ਉਪਦੇਸ਼ ਲੜ ਬੰਨ ਕੇ ਚਲੇ ਹਾਂ
ਜਓ ਤਓ ਪ੍ਰੇਮ ਖੇਲਣ ਕਾ ਚਾਓੰ
ਸਿਰ ਧਰਿ ਤਲਿ ਗਲੀ ਮੇਰੀ ਆਓ l l

ਤੇ ਅਸੀਂ ਕੋਈ ਲਿਹਾਜ ਨਹੀ ਕਰਾਂਗੇ, ਜਿਹੜੇ ਕਹਿੰਦੇ ਨੇ ਕਿ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗਰੰਥ ਦਾ ਪ੍ਰਕਾਸ਼ ਹੋ ਸਕਦਾ ਹੈ, ਚਾਹੇ ਕੋਈ ਵੀ ਹੋਵੇ, ਅਸੀਂ ਆਪਣੇ ਗੁਰੂ ਨੂੰ ਵਾਦਾ ਕੀਤਾ ਹੈ ਕਿ ਗੁਰੂ ਜੀ ਦੀ ਹੋ ਰਹੀ ਬੇਅਦਬੀ ਖਿਲਾਫ਼ ਬੁਲੰਦ ਆਵਾਜ਼ ਚੁਕਾਂਗੇ, ਚਾਹੇ ਸਾਡੀਆਂ ਹਸਤੀਆਂ ਵੀ ਮੁਕ ਜਾਣ l ਬਾਕੀ ਅਸੀਂ ਹਰ ਉਸ ਵੀਰ ਤੇ ਭੈਣ ਨੂੰ ਬੇਨਤੀ ਕਰਦੇ ਹਾਂ ਜਿਹੜੇ ਗੁਰੂ ਗਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਨ ਕਿ ਨਾ ਤਾਂ ਇਹਨਾਂ ਬਚਿੱਤਰ ਨਾਟ੍ਕੀਆਂ ਤੋਂ ਡਰਨ ਦੀ ਲੋੜ ਹੈ ਨਾ ਘਬਰਾਨ ਦੀ l ਇਹ ਜਰੂਰਤ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਪੈਦਾ ਕਰਨੀ ਪੈਣੀ ਹੈ, ਜੇ ਅਸੀਂ ਆਪਣੇ ਗੁਰੂ ਦੇ ਸਿਧਾਂਤ ਦੀ ਹੋਂਦ ਬਚਾਉਣੀ ਹੈ l
ਆਪ ਪੜਚੋਲ ਕਰੋ ਵੀਰੋ,ਤੇ ਵਧ ਤੋਂ ਵਧ ਲੋਕਾਂ ਨੂੰ ਜਾਗਰੂਕ ਕਰੋ,ਇਸ ਬਚਿੱਤਰ ਨਾਟਕ ਬਾਰੇ ਜਿਸਦੇ ਵਿਚ ਐਨੀਆਂ ਅਸ਼ਲੀਲ ਕਹਾਣੀਆਂ ਹਨ ਜਿਹੜੀਆਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜੀਆਂ ਗਈਆਂ ਹਨ, ਜਿਸਨੂੰ ਸੋਚ ਕੇ ਵੀ ਸਾਡਾ ਸਾਰਿਆਂ ਦਾ ਖੂਨ ਖੋਲਦਾ ਹੈ l ਬੱਸ ਲੋੜ ਹੈ ਇਸ ਖੋਲਦੇ ਖੂਨ ਨੂੰ ਲਹਿਰ ਬਣਾਉਣ ਦੀ l
ਆਓ ਅਸੀਂ ਸਾਰੇ ਮਿਲ ਕੇ ਗੁਰੂ ਗਰੰਥ ਸਾਹਿਬ ਜੀ ਦੇ ਲੜ ਲੱਗੀਏ ਨਹੀ ਤਾਂ ਕੌਮ ਦੇ ਵੇਹੜੇ ਵਿਚ ਆ ਰਿਹਾ ਏ ਗੰਦ ਸਾਡੇ ਸਿਧਾਂਤ, ਸਾਡੀਆਂ ਆਉਣ ਵਾਲੀਆਂ ਨਸਲਾਂ ਅਤੇ ਸਾਨੂੰ ਹਿੰਦੂ ਬਣਾ ਦੇਵੇਗਾ ਤੇ ਸਾਡਾ ਭਵਿਖ ਤਬਾਹ ਕਰ ਦੇਵੇਗਾ l
ਗੁਰਪ੍ਰੀਤ ਸਿੰਘ
ਸ੍ਰੀ ਗੁਰੁ ਸਿੰਘ ਸਭਾ
ਸ਼ਰਲੀ ਰੋਡ, ਆਕਲੈਂਡ, ਨਿਊਜ਼ੀਲੈਂਡ
00642102432216


(27/11/11)
ਤੱਤ ਗੁਰਮਤਿ ਪਰਿਵਾਰ

ਫ਼ਖ਼ਰ-ਏ-ਕੌਮ ਨਹੀ, ਗੱਦਾਰ-ਏ-ਕੌਮ

ਪੰਥ ਰਤਨ ਨਹੀਂ, ਪੰਥ ਪਤਨ

ਖਾਲਸਾ ਵਿਰਾਸਤ ਕੰਪਲੈਕਸ ਦਾ ਉਦਘਾਟਨ ਸਿੱਖੀ ਦੇ ਬ੍ਰਾਹਮਣੀਕਰਨ ਦੀ ਦਿਸ਼ਾ ਵਿਚ ਪੁੱਟਿਆ ਗਿਆ ਇਕ ਸਾਜ਼ਿਸ਼ੀ ਕਦਮ


ਆਖਿਰ ਆਲੋਚਣਾਵਾਂ ਦੇ ਰੌਲੇ-ਰੱਪੇ ਵਿਚ ‘ਖਾਲਸਾ ਵਿਰਾਸਤ ਕੰਪਲੈਕਸ’ ਦਾ ਉਦਘਾਟਨ ਸਮਾਰੋਹ ਵੀ ਹੋ ਗਿਆ। ਜਿਵੇਂ ‘ਖਾਲਸਾ ਵਿਰਾਸਤ ਕੰਪਲੈਕਸ’ ਵਿਚੋਂ ‘ਅਸਲ ਖਾਲਸਾਈ ਅੰਸ਼’ ਦੂਰ ਰੱਖਣ ਦੇ ਇੰਤਜ਼ਾਮ ਕੀਤੇ ਗਏ ਹਨ, ਉਵੇਂ ਹੀ ਇਸ ਸਮਾਰੋਹ ਵਿਚ ਖਾਲਸਾਈ ਪ੍ਰੰਪਰਾਵਾਂ ਦੀ ਥਾਂ ‘ਬ੍ਰਾਹਮਣੀਕਰਨ’ ਦਾ ਪ੍ਰਗਟਾਵਾ ਸਪਸ਼ਟ ਨਜ਼ਰ ਆਇਆ। ਇਸ ਸਮਾਰੋਹ ਵਿਚ ਅਸਲ ਪੰਥਕ ਧਿਰਾਂ ਅਤੇ ਸ਼ਖਸੀਅਤਾਂ ਤਾਂ ਪੂਰੀ ਤਰਾਂ ਨਦਾਰਦ ਰਹੀਆਂ, ਪੰਥ ਵਿਰੋਧੀ ਤਾਕਤਾਂ ਦੇ ਨੁਮਾਇੰਦੇ, ਪੁਜਾਰੀ ਸ਼੍ਰੇਣੀ (ਅਖੌਤੀ ਸੰਤ ਬਾਬੇ, ਡੇਰੇਦਾਰ) ਅਤੇ ਭ੍ਰਿਸ਼ਟ ਰਾਜਨੀਤਕਾਂ ਦਾ ਹਜ਼ੂਮ ਹੀ ਛਾਇਆ ਰਹਿਆ। ਇਸ ਸਮਾਰੋਹ ਨੂੰ ਬ੍ਰਾਹਮਣੀ ਰੰਗ ਵਿਚ ਰੰਗਣ ਦੇ ਪੂਰੇ ਇੰਤਜ਼ਾਮ ਪਹਿਲਾਂ ਹੀ ਕਰ ਲਏ ਗਏ ਸਨ। ਸੰਖੇਪ ਵਿਚ ਸਪਸ਼ਟ ਸਾਹਮਣੇ ਆਏ ਕੁਝ ਬ੍ਰਾਹਮਣੀ ਨਜ਼ਾਰੇ ਇਸ ਤਰਾਂ ਹਨ

1. ਜਥੇਦਾਰ ਕਹਾਉਂਦੇ ਪੁਜਾਰੀਆਂ ਦੇ ਦਮਗੱਜਿਆਂ ਦੇ ਬਾਵਜੂਦ ਸਮਾਰੋਹ ਵਿਚ ਸ਼ਬਦ ਰਾਗੀਆਂ ਦੀ ਥਾਂ ਅਨਮਤੀਂ ਪੇਸ਼ਾਵਰ ਗਾਇਕਾਂ ਵਲੋਂ ਗਾਇਨ ਕੀਤੇ ਗਏ।

2. ਸਮਾਰੋਹ ਵਿਚ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਬਾਣੀ ਦੇ ਨਾਲ ਹੀ ਦਸਮ ਗ੍ਰੰਥ ਦੀ ਦੇਵੀ-ਪੂਜਕ ਰਚਨਾ ‘ਦੇਹ ਸ਼ਿਵਾ ਬਰ ਮੋਹਿ ਇਹ’ ਦਾ ਗਾਇਨ ਵੀ ਕੀਤਾ ਗਿਆ।

3. ਗੁਰਬਾਣੀ ਗਾਇਨ ਕਰਨ ਵੇਲੇ ਸਾਰੇ ਬੈਠੇ ਰਹੇ (ਜਿਸ ਵਿਚ ਕੋਈ ਹਰਜ਼ ਨਹੀਂ ਹੈ), ਪਰ ‘ਦੇਹ ਸ਼ਿਵਾ ਬਰ ਮੋਹਿ ਇਹ’ ਦੇ ਗਾਇਨ ਵੇਲੇ ਖੜੇ ਹੋਕੇ ਸਤਿਕਾਰ ਦਾ ਪ੍ਰਗਟਾਵਾ ਕਰਕੇ ‘ਦਸਮ ਗ੍ਰੰਥ’ ਦੀ ਕੱਚੀ ਰਚਨਾਵਾਂ ਦੀ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਪਾਵਨ ਗੁਰਬਾਣੀ ਮੁਕਾਬਲੇ ਵੱਧ ਮਾਨਤਾ ਦਰਸਾਉਣ ਦਾ ਕੁਕਰਮ ਕੀਤਾ ਗਿਆ।

4. ਵਿਵਾਦਾਂ ਵਿਚ ਘਿਰੇ ਰਹੇ ਬ੍ਰਾਹਮਣੀ ਡੇਰੇਦਾਰ ‘ਆਸਾ ਰਾਮ’ ਵਲੋਂ ਸ਼ਰੇਆਮ ਸਟੇਜ ਤੋਂ ਗੁਰਬਾਣੀ ਦੇ ਹਵਾਲੇ ਨੂੰ ਗਲਤ ਤਰੀਕੇ ਵਰਤ ਕੇ ਸ਼੍ਰੋਤਿਆਂ ਨੂੰ ਗੁੰਮਰਾਹ ਕਰਦੇ ਹੋਏ ਸਿੱਖਾਂ ਦਾ ਮਜ਼ਾਕ ਉਡਾਇਆ ਗਿਆ। ਉਸ ਨੇ ਪੰਜਾਬ ਵਿਚ ਚਲ ਰਹੀ ਨਸ਼ੀਲੀ ਹਨੇਰੀ ਨੂੰ ‘ਨਾਮ ਖੁਮਾਰੀ’ ਨਾਲ ਜੋੜ ਕੇ ਸਿੱਖਾਂ ਦਾ ਮੌਜੂ ਵੀ ਉਡਾਇਆ।

5. ਇਕ ਹੋਰ ਬ੍ਰਾਹਮਣੀ ਡੇਰੇਦਾਰ ‘ਰਵੀ ਸ਼ੰਕਰ’, ਜੋ ਪਹਿਲਾਂ ਵੀ ਇਕ ਸਮਾਰੋਹ ਵਿਚ, ਗੁਰਬਾਣੀ ਨੂੰ ਵੇਦਾਂ ਦਾ ਤਰਜ਼ਮਾ ਐਲਾਣ ਕੇ ਗਿਆ ਸੀ, ਵੀ ਸਟੇਜ ਤੇ ਸ਼ੁਸ਼ੋਬਿਤ ਸੀ।

6. ਇਕ ਮੁਸਲਿਮ ਵਿਦਵਾਨ ਇਹ ਝੂਠ ਵੀ ਸਟੇਜ ਤੋਂ ਬੋਲ ਗਿਆ ਕਿ ਬਾਬਾ ਨਾਨਕ ਜੀ ਮੱਕੇ ‘ਹੱਜ’ ਕਰਨ ਗਏ ਸਨ। ਜਦਕਿ ਸੱਚਾਈ ਇਹ ਹੈ ਬਾਬਾ ਨਾਨਕ ਨਾ ਤਾਂ ‘ਹੱਜ’ ਕਰਨ ਮੱਕੇ ਗਏ ਸਨ ਅਤੇ ਨਾ ਹੀ ‘ਤੀਰਥ ਯਾਤਰਾ’ ਕਰਨ ਹਿੰਦੂ ਤੀਰਥਾਂ ਤੇ। ਉਹ ਜਿਥੇ ਵੀ ਗਏ ਲੋਕਾਈ ਤੱਕ ਸੱਚ ਦਾ ਸੁਨੇਹਾ ਪਹੁੰਚਾਨ ਗਏ।

ਇਸ ਸਮਾਰੋਹ ਦੇ ‘ਸੂਤਰਦਾਰ’ ਸਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ। ਪੰਜਾਬ ਵਿਧਾਨ ਸਭਾ ਚੌਣਾਂ ਸਿਰ ਤੇ ਹਨ। ਅਕਾਲੀ ਸਰਕਾਰ ਦੇ ਕਾਰਜਾਂ ਤੋਂ ਸਾਰੇ ਵਰਗ ਨਰਾਜ਼ ਹਨ। ਪੰਜਾਬ ਵਿਚ ਥਾਂ ਥਾਂ ਲਾਠੀਚਾਰਜ ਤਾਂ ਰੋਜ਼ ਦੀ ਗੱਲ ਹੋ ਗਏ ਹਨ। ਐਸੇ ਵਿਚ ਨਰਾਜ਼ ਜਨਤਾ ਦਾ ਧਿਆਨ ਹੋਰ ਪਾਸੇ ਲਾਉਣ ਲਈ ਐਸੇ ਕਿਸੇ ਸ਼ੋਸ਼ੇ ਦੀ ਲੋੜ ਸੀ। ‘ਖਾਲਸਾ ਵਿਰਾਸਤ ਕੰਪਲੈਕਸ’ ਦਾ ਉਦਘਾਟਨ ਸਮਾਰੋਹ ਇਕ ਚੌਣ ਸ਼ੋਸ਼ੇ ਵਜੋਂ ਵਰਤਿਆ ਗਿਆ। ਪਰ ਅਪਣੇ ਪੰਥ ਵਿਚੋਧੀ ਆਕਾਵਾਂ ਦਾ ਹੁਕਮ ਮੰਨ ਕੇ ਇਹ ਵੀ ਪੂਰਾ ਖਿਆਲ ਰੱਖਿਆ ਗਿਆ ਕਿ ਇਸ ਸਮਾਰੋਹ ਵਿਚੋਂ ਖਾਲਸਾਈ ਵਿਰਾਸਤ ਦੀ ਥਾਂ ਬ੍ਰਾਹਮਣੀ ਪ੍ਰਭਾਵ ਦੀ ਝਲਕ ਦਿਖਾਈ ਦੇਵੇ। ਇਸ ਤਰਾਂ ਇਕ ਤੀਰ ਨਾਲ ਕਈਂ ਨਿਸ਼ਾਨੇ ਫੁੰਡਣ ਦੀ ਖੇਡ ਖੇਡੀ ਗਈ ਹੈ।

ਇਸ ਸਮਾਰੋਹ ਵਿਚ ਅਨਮਤੀਂ ਡੇਰੇਦਾਰਾਂ ਨੇ ਤਾਂ ਬ੍ਰਾਹਮਣੀ ਰੰਗ ਵਿਖਾਇਆ ਹੀ, ਸਾਡੇ ਕੌਮ ਵਿਚਲੇ ਪੁਜਾਰੀਆਂ (ਜਥੇਦਾਰਾਂ) ਨੇ ਵੀ ਇਹ ਦਰਸਾ ਦਿਤਾ ਕਿ ਉਹ ਇਤਿਹਾਸ ਵਿਚਲੇ ਉਹਨਾਂ ਪੁਜਾਰੀਆਂ ਦੇ ਹੀ ਵਿਵਹਾਰਿਕ ਵੰਸ਼ਜ਼ ਹਨ ਜੋ ਰਾਜੇ (ਹਾਕਮ) ਨੂੰ ਰੱਬ ਜਾਂ ਰੱਬ ਦਾ ਦੂਤ ਦੱਸਦੀ ਚਾਪਲੂਸੀ ਕਰਕੇ ਲੋਕਾਈ ਨੂੰ ਗੁੰਮਰਾਹ ਕਰਦੇ ਰਹੇ। ਕੋੰਮ ਵਿਚ ਇਹਨਾਂ ਪੁਜਾਰੀਆਂ ਦੇ ਸਿਰਦਾਰ (ਮੁੱਖ ਪੁਜਾਰੀ) ਗੁਰਬਚਨ ਸਿੰਘ ਨੇ 5 ਦਿਸੰਬਰ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ‘ਫ਼ਖ਼ਰ-ਏ-ਕੌਮ ਪੰਥ ਰਤਨ’ ਦਾ ਖਿਤਾਬ ਦੇਣ ਦਾ ਐਲਾਣ ਕਰ ਕੇ ਅਰੂੜ ਸਿੰਘ (ਜਿਸਨੇ ਜਰਨਲ ਉਡਵਾਇਰ ਨੂੰ ਸਿਰੋਪਾ ਦਿਤਾ ਸੀ) ਦੀ ਯਾਦ ਤਾਜ਼ਾ ਕਰਵਾ ਦਿਤੀ। ਇਸਨੇ ਅਪਣੇ ਇਸ ਸੰਬੋਧਨ ਵਿਚ ਚਾਪਲੂਸੀ ਦੇ ਰਿਕਾਰਡ ਤੋੜਦੇ ਹੋਏ ਇਹ ਵੀ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਵਾਂਗੂ ਬਾਦਲ ਸਾਹਿਬ ਦੀ ਵੀ ਪੰਥ ਨੂੰ ਮਹਾਨ ਦੇਣ ਹੈ। ਇਹਨਾਂ ਪੁਜਾਰੀਆਂ ਸਦਕਾ ‘ਪੰਥ ਅਤੇ ਗੁਰਮਤਿ’ ਦੀਆਂ ਜੜਾਂ ਪੁੱਟਣ ਵਾਲੇ ‘ਪੰਥ ਰਤਨ’, ‘ਗੁਰਮਤਿ ਮਾਰਤੰਡ’ ਬਣਦੇ ਹੀ ਰਹੇ ਹਨ ਅਤੇ ਬਣਦੇ ਹੀ ਰਹਿਣਗੇ।

ਪੁਜਾਰੀ ਗੁਰਬਚਨ ਸਿੰਘ ਦੀ ਗੱਲ ਵਿਚ ਅੰਸ਼ਕ ਮਾਤਰ ਇਹ ਸੱਚਾਈ ਤਾਂ ਜ਼ਰੂਰ ਹੈ ਕਿ ‘ਬਾਦਲ ਜੀ’ ਦੀ ਫਿਤਰਤ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਮਿਲਦੀ ਹੈ, ਪਰ ਇਹ ਗੱਲ ਸਰਾਸਰ ਕੂੜ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਬਾਦਲ ਜੀ ਦੀ ਪੰਥ ਨੂੰ ਕੋਈ ਦੇਣ ਹੈ। ਦੋਹਾਂ ਦੇ ਕਿਰਦਾਰ ਦੀ ਨਿਰਪੱਖ ਅਤੇ ਸੁਹਿਰਦ ਪੜਚੋਲ ਕਰਨ ਵਾਲੇ ਚੰਗੀ ਤਰਾਂ ਜਾਣਦੇ ਹਨ ਕਿ ਦੋਹਾਂ ਨੇ ਪੰਥ ਨਾਲ ਰੱਜ ਕੇ ਧ੍ਰੋਹ ਕਮਾਇਆ ਹੈ ਅਤੇ ਪੰਥ ਨੂੰ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿਚ ਗਰਕ ਕਰਨ ਲਈ ਕਾਰਜਰਤ ਤਾਕਤਾਂ ਦੇ ਮੋਹਰੇ ਵਜੋਂ ਕੰਮ ਕੀਤਾ ਹੈ।

ਮਹਾਰਾਜਾ ਰਣਜੀਤ ਸਿੰਘ ਨੇ ਪੁੱਤਰ ਮੋਹ ਅਤੇ ਹੋਰ ਇਖਲਾਕੀ ਕਮਜ਼ੋਰੀਆਂ ਕਾਰਨ ਖਾਲਸੇ ਨੂੰ ਅਪਣੇ ਤੋਂ ਦੂਰ ਕਰਦੇ ਹੋਏ ਖਾਲਸਾਈ ਪਰੰਪਰਾਵਾਂ ਦਾ ਤਿਆਗ ਕਰ ਦਿਤਾ। ਉਸਨੇ ਅਪਣੇ ਰਾਜ ਦਰਬਾਰ ਵਿਚ ਬ੍ਰਾਹਮਣੀ ਮਾਹੌਲ ਨੂੰ ਵੱਧਣ ਫੁਲਣ ਤੋਂ ਨਹੀਂ ਰੋਕਿਆ। ਉਸ ਦੀ ਇਸ ਕਮਜ਼ੋਰੀ ਦੇ ਪ੍ਰਭਾਵ ਕਾਰਨ ਸਿੱਖ ਸਮਾਜ ਤੇ ਵੀ ਬ੍ਰਾਹਮਣੀ ਕਰਮਕਾਂਡ ਭਾਰੂ ਹੋ ਗਏ। ਉਸ ਦੀ ਇਹ ਪਹੁੰਚ ਹੀ ‘ਸਿੱਖ ਰਾਜ’ ਦੇ ਖਾਤਮੇ ਦਾ ਕਾਰਨ ਬਣੀ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਿੱਖ ਸਮਾਜ ਦੀ ਜੀਵਨ ਜਾਚ ਵਿਚੋਂ ‘ਗੁਰਮਤਿ ਸਿਧਾਂਤਾਂ’ ਦਾ ਜੋ ਘਾਣ ਹੋਇਆ ਉਸ ਦੀ ਭਰਪਾਈ ਸ਼ਾਇਦ ਹੀ ਕਦੀ ਹੋ ਪਾਵੇ। ਪਰ ਬਹੁਤੇ ਇਤਿਹਾਸਕਾਰ ਰਣਜੀਤ ਸਿੰਘ ਦੀ ਸੱਚਾਈ ਬਿਆਨ ਕਰਨ ਦੀ ਹਿੰਮਤ ਨਹੀਂ ਜੁਟਾ ਪਾਏ ਜਾਂ ਬਿਨਾ ਪੜਚੋਲ ਕੀਤੇ ‘ਲਕੀਰ ਦੇ ਫਕੀਰ’ ਬਣੇ ਰਹੇ।

ਇਸੇ ਤਰਾਂ ਪ੍ਰਕਾਸ਼ ਸਿੰਘ ਬਾਦਲ ਨੇ ‘ਪੁੱਤਰ ਮੋਹ’ ਅਤੇ ਹੋਰ ਨਿੱਜੀ ਕਮਜ਼ੋਰੀਆਂ/ਸਵਾਰਥਾਂ ਕਾਰਨ ਪੰਥ ਨਾਲ ਜੋ ਧ੍ਰੋਹ ਕਮਾਇਆ ਹੈ, ਉਸ ਬਾਰੇ ਕੌਮ ਦਾ ਹਰ ਸੁਚੇਤ ਸ਼ਖਸ ਭਲੀ ਭਾਂਤ ਜਾਣਦਾ ਹੈ। ਇਸ ਨੇ ਸਿੱਖਾਂ ਦੀ ਰਾਜਨੀਤਕ ਤਾਕਤ ‘ਅਕਾਲੀ ਦਲ’ ਨੂੰ ਪੰਜਾਬੀ ਪਾਰਟੀ ਬਣਾ ਕੇ ‘ਮਰਜੀਵੜਿਆਂ’ ਦੀ ਥਾਂ ‘ਘਸਆਰਿਆਂ’ ਦੀ ਪਾਰਟੀ ਬਣਾ ਦਿਤਾ ਹੈ। ਇਸ ਦੇ ਮੈਂਬਰ ਹੁਣ ‘ਸੱਚ ਦਾ ਹੋਕਾ’ ਭਰਨ ਦੀ ਥਾਂ ‘ਹੱਥ ਖੜੇ ਕਰਕੇ ਜਾਂ ਜੈਕਾਰੇ ਛੱਡ ਕੇ’ ਹਰ ਅਧਿਕਾਰ ਬਾਦਲ ਨੂੰ ਦੇਣ ਦਾ ਐਲਾਣ ਕਰਨ ਵਾਲੇ ‘ਤੋਤੇ’ ਬਣ ਕੇ ਰਹਿ ਗਏ ਹਨ। ਵੈਸੇ ਕਹਿਣ ਨੂੰ ਇਸ ਵੇਲੇ ਬਾਦਲ ਅਕਾਲੀ ਦਲ ਇਕ ‘ਪੰਜਾਬੀ ਪਾਰਟੀ’ ਹੈ ਪਰ ਪੰਜਾਬ ਦੇ ਕਿਸੇ ਮੰਗ ਨੂੰ ਉਠਾਉਣ ਦੀ ਗੱਲ ਸ਼ਾਇਦ ਇਸਨੇ ਅਪਣੇ ਏਜੰਡੇ ਵਿਚੋਂ ਕੱਡ ਦਿਤੀ ਹੈ। ਇਸ ਦਲ ਨੇ ਪੰਥ ਵਿਰੋਧੀ ਤਾਕਤਾਂ ਦੇ ਰਾਜਨੀਤਕ ਵਿੰਗ (ਬੀ ਜੇ ਪੀ) ਨਾਲ ਨਹੂੰ-ਮਾਸ ਦਾ ਰਿਸ਼ਤਾ ਬਣਾ ਲਿਆ ਹੈ। ਇਸਨੇ ਪੰਥ ਲਈ ਕੁਰਬਾਣੀ ਕਰਨ ਵਾਲੇ ਵਰਗਾਂ ਨੂੰ ਤਾਂ ਵਿਸਾਰ ਦਿਤਾ, ਪਰ ਪੰਥ ਦੀ ਜਵਾਨੀ ਦਾ ਘਾਣ ਕਰਨ ਵਾਲਿਆਂ ਨੂੰ ਉਚ ਅਹੁਦੇ ਅਤੇ ਚੌਣਾਂ ਵਿਚ ਉਮੀਦਵਾਰੀ ਦੇ ਕੇ ਨਿਵਾਜ਼ਿਆ ਹੈ। ਪੰਜਾਬ ਵਿਚ ਡੇਰੇਵਾਦ ਦਾ ਜਾਲ ਫੈਲਾਉਣ ਵਿਚ ਵੀ ਇਸ ਦੀਆਂ ਨੀਤੀਆਂ ਬਹੁਤ ਹੱਦ ਤੱਕ ਜਿੰਮੇਵਾਰ ਹਨ। ‘ਖਾਲਸਾ ਵਿਰਾਸਤ ਕੰਪਲੈਕਸ’ ਅਤੇ ਇਸ ਦੇ ਉਦਘਾਟਨੀ ਸਮਾਰੋਹ ਦਾ ਬ੍ਰਾਹਮਣੀਕਰਨ ਵੀ ਇਸ ਦੇ ਪੰਥ ਘਾਤੀ ਕੰਮਾਂ ਦੀ ਲੜੀ ਦਾ ਇਕ ਹੋਰ ਮਨਕਾ ਹੈ।

ਐਸੇ ਪੰਥਘਾਤੀ ਮਾਹੌਲ ਵਿਚ ਇਹਨਾਂ ਭ੍ਰਿਸ਼ਟ ਹਾਕਮਾਂ ਦੇ ਗੁਲਾਮ ਪੁਜਾਰੀ ਵੀ ਕੌਮ ਨੂੰ ਮੁੰਹ ਚਿੜਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਕੁਝ ਐਸਾ ਹੀ ਕੁਕਰਮ ਗੁਰਬਚਨ ਸਿੰਘ ਨੇ ਬਾਦਲ ਨੂੰ ‘ਫ਼ਖ਼ਰ-ਏ-ਕੌਮ ਪੰਥ ਰਤਨ’ ਦਾ ਖਿਤਾਬ ਦੇਣ ਦਾ ਐਲਾਨ ਕਰ ਕੇ ਦਿਤਾ ਹੈ।5 ਦਿਸੰਬਰ ਨੂੰ ਸਾਜ਼ਿਸ਼ਾਂ ਨਾਲ ਬਣੀ ਨਵੀਂ ਸ਼੍ਰੋਮਣੀ ਕਮੇਟੀ ਦਾ ਪਹਿਲਾਂ ਇਜਲਾਸ ਹੈ। ਇਸੇ ਸਮਾਗਮ ਵਿਚ ਬਾਦਲ ਜੀ ਨੂੰ ਇਹ ਖਿਤਾਬ ਦਿਤੇ ਜਾਣ ਦੀ ਸੰਭਾਵਣਾ ਹੈ। ਇਹਨਾਂ ਪੁਜਾਰੀਆਂ ਦੇ ਪੂਰਵਜਾਂ ਨੇ ਹੀ ਜਨਰਲ ਉਡਵਾਇਰ ਨੂੰ ਸਿਰੋਪਾ ਦਿਤਾ ਸੀ ਅਤੇ ਗੁਰਚਰਨ ਸਿੰਘ ਟੋਹੜਾ ਨੂੰ ‘ਪੰਥ ਰਤਨ’ ਦਾ ਖਿਤਾਬ ਦਿਤਾ ਸੀ।


ਸੁਚੇਤ ਪੰਥ ਨੂੰ ਕੀ ਕਰਨਾ ਚਾਹੀਦਾ ਹੈ

ਇਹਨਾਂ ਭ੍ਰਿਸ਼ਟ ਹਾਕਮਾਂ ਅਤੇ ਪੁਜਾਰੀਆਂ ਦਾ ਗਠਜੋੜ ਕੌਮ ਦੇ ਕੇਂਦਰ ਤੇ ਪੂਰੀ ਤਰਾਂ ਕਾਬਜ਼ ਹੈ ਸੋ ਇਹਨਾਂ ਪੁਜਾਰੀਆਂ ਨੂੰ ਇਸ ਕੁਕਰਮ (ਬਾਦਲ ਨੂੰ ਖਿਤਾਬ ਦੇਣ ਦਾ) ਕਰਨ ਤੋਂ ਰੋਕਣਾ ਬਹੁਤ ਮੁਸ਼ਕਿਲ ਲਗਦਾ ਹੈ, ਕਿਉਂਕਿ ਕੌਮ ਦਾ ਵੱਡਾ ਹਿੱਸਾ ਅਵੇਸਲੇਪਨ ਦੀ ਘੂਕ ਨੀਂਦ ਵਿਚ ਸੁੱਤਾ ਪਿਆ ਹੈ। ਪਰ ਸੁਚੇਤ ਪੰਥਕ ਧਿਰਾਂ ਨੂੰ ਬਾਦਲ ਵਿਰੋਧੀ ਧਿਰਾਂ ਦੇ ਸਹਿਯੋਗ ਨਾਲ ਪੰਜਾਬ ਤੋਂ ਬਾਹਰ (ਖਾਸਕਾਰ ਦਿੱਲੀ ਵਿਚ) ਉਸੇ ਦਿਨ ਅਤੇ ਸਮੇਂ ਤੇ ਇਕ ਪ੍ਰਭਾਵਸ਼ਾਲੀ ਸਮਾਗਮ ਰੱਖਣਾ ਚਾਹੀਦਾ ਹੈ। ਇਸ ਸਮਾਗਮ ਦਾ ਮੋਟੋ ਵਾਕ ‘ਹਾਕਮ-ਪੁਜਾਰੀ ਗਠਜੋੜ ਭਜਾਉ, ਪੰਥ ਬਚਾਉ’ ਹੋ ਸਕਦਾ ਹੈ। ਇਸ ਸਮਾਗਮ ਵਿਚ ਪੰਥ ਨੂੰ ਇਸ ਨਾਪਾਕ ਗਠਜੋੜ ਦੇ ਚੰਗੁਲ ਤੋਂ ਛੁਡਾਉਣ ਲਈ ਸੁਹਿਰਦ ਵਿਚਾਰਾਂ ਉਪਰੰਤ ਇਕ ਪ੍ਰੋਗਰਾਮ ਦੇਣਾ ਚਾਹੀਦਾ ਹੈ। ਜੇ ਪੁਜਾਰੀ ਇਸ ਦਿਨ ਬਾਦਲ ਨੂੰ ਇਹ ਖਿਤਾਬ ਦੇਣ ਦੇ ਅਪਣੇ ਕੂੜ ਫੈਸਲੇ ਤੇ ਬਜ਼ਿਦ ਰਹਿੰਦੇ ਹਨ ਤਾਂ ਸੁਚੇਤ ਪੰਥ ਨੂੰ ਅਪਣੇ ਇਸ ਸਮਾਗਮ ਵਿਚ ਬਾਦਲ ਨੂੰ ‘ਗੱਦਾਰ-ਏ-ਕੌਮ ਪੰਥ ਪਤਨ’ ਦੇ ‘ਕਲੰਕ’ ਨਾਲ ਨਿਵਾਜਣਾ ਚਾਹੀਦਾ ਹੈ। ਇਸ ਸਮਾਗਮ ਦੀ ਮੀਡੀਆ ਰਾਹੀਂ ਕਵਰੇਜ਼ ਦੇ ਵੀ ਸਾਰੇ ਅਗਾਉਂ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ।

ਇਸ ਮੌਕੇ ਇਹ ਵੀ ਵੇਖਣਾ ਦਿਲਚਸਪ ਹੋਵੇਗਾ ਕਿ ਇਸ ਕੁਕਰਮ ਦਾ ਵਿਰੋਧ ਕਰਕੇ ਅਪਣੇ ਜ਼ਮੀਰ ਦੇ ਜ਼ਿੰਦਾ ਹੋਣ ਦੀ ਗਵਾਹੀ ਦੇਂਣ ਵਾਲਾ ਕੋਈ ਸ਼ਖਸ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਵਿਚ ਹੈ ਜਾਂ ਸਾਰੇ ਦੇ ਸਾਰੇ ‘ਘੂਗੂਆਂ’ ਵਾਂਗ ਹੱਥ ਖੜੇ ਕਰਕੇ ਜੈਕਾਰੇ ਹੀ ਛੱਡਣਗੇ। ਹੁਣ ਵੇਖਣਾ ਹੈ ਕਿ ਇਸ ਗੰਭੀਰ ਸਮੇਂ ਵਿਚ, ਸੁਚੇਤ ਪੰਥ ਯੋਗ ਕਦਮ ਚੁੱਕ ਕੇ ਕੌਮ ਨੂੰ ਨੀਂਵਾਂ ਦਿਖਾਉਣ ਲਈ ‘ਹਾਕਮ-ਪੁਜਾਰੀ’ ਗਠਜੋੜ ਵਲੋਂ ਰਚੇ ਜਾ ਰਹੇ ਇਸ ਨਵੇਂ ਨਾਟਕ ਨੂੰ ਬੇਅਸਰ ਕਰ ਦੇਵੇਗਾ ਜਾਂ ਫੇਰ ਪੁਜਾਰੀਆਂ ਨੂੰ ‘ਜਥੇਦਾਰ’ ਮੰਨ ਕੇ ਉਹਨਾਂ ਸਾਹਮਣੇ ਬੇਨਤੀਆਂ ਕਰਦੇ ਹੋਏ ਗਿੜਗਿੜਾਏਗਾ?


ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


(ਸੰਪਾਦਕੀ ਨੋਟ:- ਦਸਮ ਗ੍ਰੰਥੀਆਂ ਦੁੱਕਤੀਆਂ ਤਿੱਕੀਆਂ ਦੀ ਕੋਈ ਵੀ ਪ੍ਰਵਾਹ ਨਹੀਂ)

ਡੇਰਿਆਂ ਵਾਲੇ ਸਾਧਾਂ ਅਤੇ ਉਹਨਾ ਦੇ ਚੇਲਿਆਂ ਵਲੋਂ ‘ਸਿੱਖ ਮਾਰਗ’ ਦੀ ਪਹਿਲੇ ਦਿਨ ਤੋਂ ਹੀ ਵਿਰੋਧਤਾ ਕੀਤੀ ਜਾ ਰਹੀ ਹੈ। ਅਸੀਂ ਇਹਨਾ ਦੀ ਵਿਰੋਧਤਾ ਕਰਨ ਦੇ ਕਾਰਨ ਨਾ ਤਾਂ ਅੱਜ ਤੱਕ ਇੱਕ ਪ੍ਰਸੈਂਟ ਵੀ ਅੱਜ ਤੱਕ ਆਪਣੇ ਖਿਆਲ ਬਦਲੇ ਹਨ ਅਤੇ ਨਾ ਹੀ ਅਗਾਂਹ ਬਦਲਾਂਗੇ। ਉਂਜ ਤਾਂ ਬੰਦਾ ਜਿੰਦਗੀ ਵਿੱਚ ਸਾਰੀ ਉਮਰ ਕੁੱਝ ਨਾ ਕੁੱਝ ਨਵਾਂ ਸਿੱਖਦਾ ਹੀ ਰਹਿੰਦਾ ਹੈ। ਪਰ ਜਿਉਂ ਜਿਉਂ ਹੋਰ ਖੋਜ ਹੁੰਦੀ ਜਾਂਦੀ ਹੈ ਤਿਉਂ ਤਿਉਂ ਕਈ ਗੱਲਾਂ ਹੋਰ ਸਪਸ਼ਟ ਹੁੰਦੀਆਂ ਜਾਂਦੀਆਂ ਹਨ। ਦਸਮ ਗ੍ਰੰਥ ਇਹਨਾ ਵਿਚੋਂ ਇੱਕ ਹੈ ਜਿਸ ਬਾਰੇ ਹੁਣ ਬਹੁਤ ਕੁੱਝ ਸਪਸ਼ਟ ਹੋ ਚੁੱਕਾ ਹੈ। ਕਈ ਹਾਲੇ ਵੀ ਲਕੀਰ ਦੇ ਫਕੀਰ ਬਣੇ ਹੋਏ ਹਨ। ਆਪਣੇ ਖਿਆਲ ਪ੍ਰਗਟ ਕਰਨ ਦੀ ਹਰ ਇੱਕ ਨੂੰ ਅਜ਼ਾਦੀ ਹੈ। ਜੇ ਕਰ ਅਸੀਂ ਇਸ ਅਜ਼ਾਦੀ ਅਨੁਸਾਰ ਆਪਣੇ ਖਿਆਲ ਪ੍ਰਗਟ ਕਰਕੇ ਇਹ ਦੱਸਦੇ ਹਾਂ ਕਿ ਦਸਮ ਗ੍ਰੰਥ ਦਸਵੇਂ ਪਾਤਸ਼ਾਹ ਦਾ ਗ੍ਰੰਥ ਨਹੀਂ ਹੈ ਤਾਂ ਜਿਹੜੇ ਮੰਨਦੇ ਹਨ ਤਾਂ ਉਹਨਾ ਨੂੰ ਵੀ ਪੂਰਾ ਹੱਕ ਹੈ ਕਿ ਉਹ ਵੀ ਇਸ ਦੇ ਹੱਕ ਵਿੱਚ ਵਿਚਾਰ ਪੇਸ਼ ਕਰਨ। ਜਿਸ ਵੀ ਵਿਆਕਤੀ ਨੂੰ ਜਿਤਨੀ ਕੁ ਸੋਝੀ ਹੈ ਉਸ ਮੁਤਾਬਕ ਉਹ ਸਮਝ ਕੇ ਠੀਕ ਗਲਤ ਦਾ ਨਿਰਣਾ ਕਰ ਲਵੇਗਾ। ਮੈਂ ਅੱਜ ਤੱਕ ਕਦੀ ਵੀ ਕਿਸੇ ਇੱਕ ਵਿਆਕਤੀ ਦਾ ਨਾਮ ਲਿਖ ਕੇ ਕਿਸੇ ਨੂੰ ਵੀ ਜਾਣ ਬੁੱਝ ਕੇ ਪਹਿਲ ਦੇ ਅਧਾਰ ਤੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਂ, ਕਿਸੇ ਨੂੰ ਉਸੇ ਹੀ ਬੋਲੀ ਵਿੱਚ ਜਵਾਬ ਦੇਣਾ ਜਾਂ ਸਮੁਚੇ ਤੌਰ ਤੇ ਲਿਖਣਾ ਹੋਰ ਗੱਲ ਹੈ। ਹੁਣ ਵੀ ਮੈਂ ਜੋ ਦਸਮ ਗ੍ਰੰਥੀਆਂ ਨੂੰ ਦੁੱਕਆਂ ਤਿੱਕੀਆਂ ਲਿਖ ਰਿਹਾ ਹਾਂ ਇਸ ਸਾਰਿਆਂ ਨੂੰ ਨਹੀਂ ਹੈ, ਕਈਆਂ ਨਾਲ ਮੇਰੇ ਸੰਬੰਧ ਕਾਫੀ ਚੰਗੇ ਰਹੇ ਹਨ ਅਤੇ ਹੁਣ ਵੀ ਹਨ, ਉਹ ਸਿੱਖ ਮਾਰਗ ਤੇ ਲਿਖਦੇ ਵੀ ਰਹੇ ਹਨ। ਇਹ ਸਿਰਫ ਉਹਨਾਂ ਲਈ ਹੈ ਜਿਹੜੇ ਕਿ ਮੇਰੇ ਲਈ ਇਸ ਤਰ੍ਹਾਂ ਲਿਖਦੇ ਹਨ। ਇਹਨਾ ਵਿੱਚ ਅੱਜ ਇੱਕ ਹੋਰ ਦੁੱਕੀ ਜਿਹਾ ਹਰਪ੍ਰੀਤ ਸ਼ਾਮਲ ਹੋਇਆ ਹੈ ਜਿਹੜਾ ਕਿ ‘ਸਿੱਖੀਸਰਚ ਡੌਟ ਕੌਮ’ ਦੀ ਵੈੱਬ ਸਾਈਟ ਚਲਾਉਂਦਾ ਹੈ। ਅਜਿਹੇ ਦਸਮ ਗ੍ਰੰਥੀ ਦੁਕੀਆਂ ਦੀ ਮੈਨੂੰ ਕੋਈ ਵੀ ਪਰਵਾਹ ਨਹੀਂ ਹੈ।


(26/11/11)
ਜਗਤਾਰ ਸਿੰਘ ਜਾਚਕ

ਖ਼ਾਲਸਈ ਸਿੱਖ ਜਥੇਬੰਦੀਆਂ ਵਲੋਂ ‘ਵਿਰਾਸਤ-ਏ-ਖ਼ਾਲਸਾ’ ਦੇ ਬਿਪਰਵਾਦੀ ਉਦਘਾਟਨ ਪ੍ਰਤੀ ਪ੍ਰਗਟਾਏ ਰੋਸ ਅਤੇ ਅਖ਼ਬਾਰੀ ਤੇ ਪੰਥਕ ਇੰਟਰਨੈਟ ਮੀਡੀਏ ਦੇ ਨਿਭਾਏ ਰੋਲ ਦਾ ਵਿਸ਼ੇਸ਼ ਧੰਨਵਾਦ: ਗਿਆਨੀ ਜਾਚਕ
ਨਿਊਯਾਰਕ 25 ਨਵੰਬਰ () ਬਾਈਕਾਟ ਦੇ ਸੱਦੇ ਦਾ ਮਨੋਰਥ ‘ਵਿਰਾਸਤ-ਏ-ਖ਼ਾਲਸਾ’ ਦੇ ਉਦਘਾਟਨੀ ਤੌਰ ਤਰੀਕਿਆਂ ਤੇ ਪ੍ਰੋਜੈਕਟ ਵਿਚੋਂ ਖ਼ਾਲਸਈ ਰੂਹ ਨੂੰ ਗਾਇਬ ਕਰਨ ਦੀ ਵਿਰੋਧਤਾ ਕਰਦਿਆਂ ਸੱਤਾਧਾਰੀ ਆਗੂਆਂ ਦੀ ਇਸ ਅਣਗਹਿਲੀ ਪ੍ਰਤੀ ਕੌਮ ਨੂੰ ਜਾਗਰੂਕ ਕਰਨਾ ਸੀ; ਨਾ ਕਿ ਉਸ ਦੀ ਉਸਾਰੀ ਪ੍ਰਤੀ ਸਰਕਾਰੀ ਉਦਮਾਂ ਦੀ ਖ਼ਿਲਾਫ਼ਤ। ਕਿਉਂਕਿ, ਗੁਰਮਤ ਸਾਨੂੰ ਸਕਾਰਤਮਿਕ ਸੋਚ ਅਪਨਾਉਣ ਲਈ ਪ੍ਰੇਰਦੀ ਹੈ, ਨਾ ਕਿ ਨਕਾਰਤਮਿਕ। ਮੈਂ ਧੰਨਵਾਦੀ ਹਾਂ ਸਮੂਹ ਖ਼ਾਲਸਈ ਸਿੱਖ ਜਥੇਬੰਦੀਆਂ ਦਾ, ਜਿਨ੍ਹਾਂ ਉਦਮ ਕਰਕੇ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਹਲੂਣਿਆਂ ਤੇ ਫਿਰ ਬਿਪਰਵਾਦੀ ਉਦਘਾਟਨੀ ਸਮਾਰੋਹ ਦਾ ਮੁਕੰਮਲ ਬਾਈਕਾਟ ਕੀਤਾ। ਕੌਮੀ ਧੰਨਵਾਦ ਦਾ ਪਾਤਰ ਹੈ ਸਮੁਚਾ ਪੰਥਕ ਇੰਟਰਨੈਟ ਮੀਡੀਆ ਤੇ ਵਿਸੇਸ਼ ਕਰਕੇ ਰੋਜ਼ਾਨਾ ਸਪੋਕਸਮੈਨ ਚੰਡੀਗੜ ਦੇ ਸੁਘੜ ਸੰਪਾਦਕ ਜੁਗਿੰਦਰ ਸਿੰਘ, ਜਿਸ ਨੇ “ਵਾਹ ਵਾਹ! ਅਕਾਲੀ ਤਾਂ ਕਮਾਲ ਦੇ ‘ਮਾਰਡਨ’ ਹੋ ਗਏ” ਦੀ ਸੰਪਾਦਕੀ ਰਾਹੀਂ ਖ਼ਾਲਸੇ ਦੀ ਰੂਹ ਨੂੰ ਟੁੰਬਿਆ, ਪਹਿਰੇਦਾਰ ਦਾ ਸੁਚੇਤ ਸੰਪਾਦਕ ਜਸਪਾਲ ਸਿੰਘ ਹੇਰਾਂ ਜਿਸ ਨੇ ‘ਪਾੜ ਪੈ ਚੁੱਕਾ ਹੈ, ਕਦੋਂ ਜਾਗੋਗੇ’ ਲਿਖ ਕੇ ਕੌਮ ਨੂੰ ਗਫ਼ਲਤਾ ਦੀ ਨੀਂਦ ਤੋਂ ਜਗਾਉਣ ਦੀ ਪਹਿਰੇਦਾਰੀ ਕੀਤੀ, ਟ੍ਰ੍ਰਾਂਟੋ ਤੋਂ ਛਪਦੀ ਸਿੱਖ ਸਪੋਕਸਮੈਨ ਦੇ ਨੌਜਵਾਨ ਸੰਪਾਦਕ ਗੁਰਸੇਵਕ ਸਿੰਘ ਧੌਲਾ, ਜਿਸ ਨੇ ‘ਕਸੂਰ ਬਾਦਲ ਸਾਹਿਬ ਨਾਲੋਂ ਵਧੇਰੇ ਸਿੱਖਾਂ ਦਾ’ ਲਿਖ ਕੇ ਕੌਮ ਨੂੰ ਝੰਝੋੜਿਆ ਅਤੇ ਸੱਚ ਦੀ ਪਟਾਰੀ ਤੇ ਪੰਜਾਬ ਸਪੈਕਟ੍ਰਮ ਦੇ ਵਿਸ਼ੇਸ਼ ਪਤਰਕਾਰ ਤੇ ਲੇਖਕ ਭਾਈ ਕ੍ਰਿਪਾਲ ਸਿੰਘ ਬਠਿੰਡਾ ਦਾ, ਜਿਨ੍ਹਾਂ ਦੇਸ਼ ਵਿਦੇਸ਼ ਦੇ ਇੰਟਰਨੈਟ ਮੀਡੀਏ ਨੂੰ ਵਿਰਾਸਤੇ ਖ਼ਾਲਸਾ ਦੇ ਉਦਘਾਟਨੀ ਤੇ ਤਕਨੀਕੀ ਕਮੀਆਂ ਦੀ ਜਾਣਕਾਰੀ ਭੇਜਦਿਆਂ ਇਸ ਪੱਖ ਨੂੰ ਉਭਾਰਨ ਲਈ ਸਿਰਤੋੜ ਯਤਨ ਕੀਤਾ। ਗਿਆਨੀ ਜਗਤਾਰ ਸਿੰਘ ਜਾਚਕ ਨੇ ਇਹ ਲਫ਼ਜ਼ ਨਿਊਯਾਰਕ ਤੋਂ ਈਮੇਲ ਰਾਹੀਂ ਭੇਜੇ ਪ੍ਰੈਸਨੋਟ ਵਿੱਚ ਕਹੇ।
ਉਨ੍ਹਾਂ ਕਿਹਾ ਕਿ ਸਮੂਹ ਖ਼ਾਲਸਾ ਪੰਥ ਤਾਂ ਸੰਨ 1999 ਤੋਂ ਉਡੀਕ ਰਿਹਾ ਸੀ ਉਸ ਸੁਭਾਗੇ ਦਿਹਾੜੇ ਨੂੰ, ਜਦੋਂ ਗੁਰੂ ਸਾਹਿਬਾਨ ਤੇ ਖ਼ਾਲਸਾ ਪੰਥ ਵਲੋਂ ਮਾਨਵੀ ਭਲਾਈ ਕੀਤੇ ਮਹਾਨ ਉਪਕਾਰਾਂ, ਕੁਰਬਾਨੀਆਂ ਤੇ ਦੇਸ਼ ਨੂੰ ਦਿਤੀਆਂ ਦੇਣਾਂ ਨੂੰ ਪ੍ਰਗਟਾਉਂਦਾ ਇਹ ‘ਵਿਰਾਸਤੇ ਖ਼ਾਲਸਾ’ ਪ੍ਰੋਜੈਕਟ ਸਪੂੰਰਨ ਹੋਵੇ ਤੇ ਉਹ ਪੰਥ ਸਮੁਚੇ ਦੇਸ਼ ਵਾਸੀਆਂ ਨਾਲ ਮਿਲ ਕੇ ਖੁਸ਼ੀ ਪ੍ਰਗਟਾਵੇ। ਪਰ, ਦੁੱਖ ਦੀ ਗੱਲ ਹੈ ਕਿ 12 ਸਾਲ ਬੀਤਣ ਉਪਰੰਤ ਵੀ ਉਹ ਸੰਪੂਰਨਤਾ ਦੀਆਂ ਸਿਖਰਾਂ ਨੂੰ ਨਹੀਂ ਛੋਹ ਸਕਿਆ ਤੇ ਜੇ ਖ਼ਾਲਸਈ ਰੂਹ ਤੋਂ ਖਾਲੀ ਅੱਧ ਪਚੱਧਾ ਬਣਿਆ ਤੇ ਵਿਧਾਨ ਸਭਾ ਦੀ ਚੋਣਾਂ ਨੂੰ ਮੁਖ ਰਖਦਿਆਂ ਦੁਬਾਰਾ ਉਦਘਾਟਨੀ ਮੌਕਾ ਆਇਆ, ਤਾਂ ਵੀ ਖਾਲਸੇ ਨੂੰ ਨਿਰਾਸ ਹੋਣਾ ਪਿਆ। ਕਿਉਂਕਿ, ਪੰਥ ਤੇ ਪੰਜਾਬ ਦੀ ਸੱਤਾ `ਤੇ ਕਾਬਜ਼ ਬਾਦਲ ਪ੍ਰਵਾਰ ਨੇ ਸੱਤਾ ਦੇ ਨਸ਼ੇ ਵਿੱਚ ਪੰਥਕ ਰੋਸ ਨੂੰ ਅਣਗੌਲਿਆਂ ਕਰਕੇ, ਪੰਥ ਵਿਰੋਧੀ ਜਮਾਤ ਆਰ. ਐਸ. ਐਸ. ਦੇ ਮੁਖ ਕਰਿੰਦੇ ਤੇ ਭਾਜਪਾਈ ਆਗੂ ਗੱਡਕਰੀ ਪ੍ਰਵਾਰ ਨੂੰ ਖੁਸ਼ ਰਖਣ ਵਿੱਚ ਆਪਣੇ ਹਿਤ ਵਧੇਰੇ ਸੁਰਖਿਅਤ ਸਮਝੇ, ਭਾਵੇਂ ਕਿ ਪੰਥ ਦਰਦੀ ਰੂਹਾਂ ਤੋਂ ਵਿਹੂਣਾ ਇਹ ਸਮਾਗਮ ਅਕਾਲੀ ਭਾਜਪਾ ਦੀ ਇੱਕ ਰਾਜਨੀਤਕ ਕਾਨਫਰੰਸ ਬਣ ਕੇ ਹੀ ਰਹਿ ਗਿਆ।
ਜਾਚਕ ਜੀ ਨੇ ਆਖਿਆ ਕਿ ਸ਼ਰਮ ਆਉਣੀ ਚਾਹੀਦੀ ਹੈ ਸਾਡੇ ਤਖਤਾਂ ਦੇ ਅਖੌਤੀ ਜਥੇਦਾਰਾਂ ਤੇ ਸਿੱਖ ਆਗੂਆਂ ਨੂੰ, ਜਿਨ੍ਹਾਂ ਦੇ ਸਾਹਮਣੇ ਆਰ. ਐਸ. ਐਸ. ਦੇ ਸਟਾਰ ਪ੍ਰਚਾਰਕ ਆਸਾ ਰਾਮ ਨੇ ਗੁਰੂ ਨਾਨਕ ਸਾਹਿਬ ਨੂੰ ਰਘੂਨਾਥ (ਸ੍ਰੀ ਰਾਮ ਚੰਦਰ) ਦਾ ਉਪਾਸ਼ਕ ਸਿੱਧ ਕੀਤਾ ਅਤੇ ਪਾਕਿਸਤਾਨੀ ਸਾਬਕਾ ਸਿਖਿਆ ਮੰਤਰੀ ਮਸੂਦ ਨੇ ਭਾਈ ਗੁਰਦਾਸ ਜੀ ਦੀ ਅਕੱਟ ਗਵਾਹੀ ਨੂੰ ਝੁਠਲਾਂਦਿਆਂ ਕਿਹਾ ਕਿ ਗੁਰੂ ਨਾਨਕ ਮੱਕੇ ਨਹੀਂ ਗਏ। ਕਿਉਂਕਿ, ਓਥੇ ਤਾਂ ਕੇਵਲ ਮੁਸਲਮਾਨ ਹਾਜੀ ਹੀ ਜਾ ਸਕਦੇ ਹਨ। ਸਾਨੂੰ ਇਸ ਹਿੰਦੂ ਪ੍ਰਚਾਰਕ ਤੇ ਮੁਸਲਮਾਨ ਵੀਰ ਤੇ ਰੋਸ ਨਹੀਂ ਹੋਣਾ ਚਾਹੀਦਾ, ਸਗੋਂ ਦਾਦ ਦੇਣੀ ਚਾਹੀਦੀ ਹੈ ਜਿਨ੍ਹਾਂ ਦਲੇਰੀ ਨਾਲ ਆਪਣੇ ਇਸ਼ਟ ਨੂੰ ਵਡਿਆਉਣ ਦਾ ਯਤਨ ਕੀਤਾ ਹੈ। ਲਾਹਨਤ ਤਾਂ ਪਾਉਣੀ ਚਾਹੀਦੀ ਹੈ ਉਨ੍ਹਾਂ ਪ੍ਰਬੰਧਕਾਂ ਤੇ ਦਾੜ੍ਹੇ ਕੱਢੀ ਬੈਠੇ ਗ਼ੁਲਾਮ ਬਿਰਤੀ ਵਾਲੇ ਧਾਰਮਿਕ ਮੁਖੀਆਂ ਨੂੰ, ਜਿਨ੍ਹਾਂ ਨੇ ਉਨ੍ਹਾਂ ਨੂੰ ਬੁਲਾਇਆ ਤੇ ਮੌਕੇ `ਤੇ ਅਦਬ ਸਹਿਤ ਕੋਈ ਢੱਕਵਾਂ ਤੇ ਦਲੀਲ ਪੂਰਵਕ ਜਵਾਬ ਨਹੀਂ ਦਿੱਤਾ। ਇਹੀ ਖ਼ਤਰਾ ਸੀ ਜਿਸ ਕਰਕੇ ਜਾਗਰੂਕ ਸਿੱਖ ਆਗੂ ਰੋਣਾ ਰੋ ਰਹੇ ਸਨ ਕਿ ਪੰਥ ਵਿਰੋਧੀ ਸ਼ਕਤੀਆਂ ਨੂੰ ਵਧੇਰੇ ਮਹੱਤਵ ਨਾ ਦਿੱਤਾ ਜਾਏ।


(26/11/11)
ਕੁੱਝ ਪੰਥ ਦਰਦੀ

ਭਾਈ ਅਵਤਾਰ ਸਿੰਘ ਮੱਕੜ ਜੀ,
ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਭਾਈ ਅਵਤਾਰ ਸਿੰਘ ਮੱਕੜ ਜੀ, ਆਪ ਨੂੰ ਯਾਦ ਹੋਵੇਗਾ ਕਿ ਕਨੇਡਾ ਨਿਵਾਸੀ ਸਿੱਖ ਵਿਦਵਾਨ ਸ. ਪਾਲ ਸਿੰਘ ਪੁਰੇਵਾਲ ਵੱਲੋਂ ਬਣਾਏ ਗਏ, ਅਕਾਲ ਤਖਤ ਸਾਹਿਬ ਵੱਲੋਂ 2003 `ਚ ਜਾਰੀ ਕੀਤੇ ਅਤੇ ਪੰਥ ਵੱਲੋਂ ਪ੍ਰਵਾਨੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਨ ਲਈ ਸੰਨ 2009 `ਚ, ਦੋ ਮੈਂਬਰੀ ਕਮੇਟੀ ਬਣਾਈ ਗਈ ਸੀ। ਜਿਸ ਕਮੇਟੀ ਵਿਚ ਆਪ ਜੀ ਸਮੇਤ ਭਾਈ ਹਰਨਾਮ ਸਿੰਘ ਧੁੰਮਾ ਸ਼ਾਮਲ ਸਨ। ਇਸ ਦੋ ਮੈਂਬਰੀ ਕਮੇਟੀ ਵੱਲੋਂ ਸਿਰਫ 4 ਤਾਰੀਖਾਂ ਮੁੜ ਸੁਦੀ/ਵਦੀ ਦੇ ਮੱਕੜ ਜਾਲ `ਚ ਫਸਾ ਕੇ ਧੁਮੱਕੜਸ਼ਾਹੀ ਕੈਲੰਡਰ (ਤਾਰੀਖਾਂ ਨਾਨਕਸ਼ਾਹੀ ਕੈਲੰਡਰ ਦੀਆ, ਸੰਗਰਾਦਾਂ ਦ੍ਰਿਗਗਿਣਤ ਸਿਧਾਂਤ ਮੁਤਾਬਕ, ਗੁਰਪੁਰਬ ਸੂਰਜੀ ਬਿਕ੍ਰਮੀ ਅਤੇ ਚੰਦਰ-ਸੂਰਜੀ ਬਿਕ੍ਰਮੀ ਮੁਤਾਬਕ) ਜਾਰੀ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਸੀ। ਇਸ ਤੋਂ ਇਕ ਗੱਲ ਤਾਂ ਬੜੀ ਸਪੱਸ਼ਟ ਹੋ ਗਈ ਸੀ ਕਿ ਦੋ ਮੈਂਬਰੀ ਕਮੇਟੀ ਨੇ, 4 ਤਾਰੀਖ਼ਾ ਨੂੰ ਪੁੱਠਾ ਗੇੜ ਦੇਣ ਤੋਂ ਬਿਨਾਂ, ਬਾਕੀ ਸਾਰਾ ਕੈਲੰਡਰ ਤਾਂ ਪਾਲ ਸਿੰਘ ਵਾਲਾ ਹੀ ਪ੍ਰਵਾਨ ਕਰ ਲਿਆ ਸੀ। ਨਾਨਕਸ਼ਾਹੀ ਸੰਮਤ 543 (2011-12 ਸੀ: ਈ:) ਦਾ ਕੈਲੰਡਰ ਜੋ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਹੈ ਇਸ ਕੈਲੰਡਰ `ਚ ਵੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ ਦੀ ਤਾਰੀਖ 24 ਨਵੰਬਰ ਹੀ ਦਰਜ ਹੈ। ਯਾਦ ਰਹੇ 24 ਨਵੰਬਰ /11 ਮੱਘਰ, ਨਾਨਕ ਸ਼ਾਹੀ ਕੈਲੰਡਰ ਦੀ ਹੀ ਤਾਰੀਖ ਹੈ।
ਅੱਜ ਤੋਂ 366 ਸਾਲ ਪਹਿਲਾ ਔਰੰਗਜੇਬ ਦੇ ਹੁਕਮ ਨਾਲ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ, ਉਸ ਦਿਨ 11 ਮੱਘਰ ਬਿਕ੍ਰਮੀ ਸੰਮਤ 1732, ਮੱਘਰ ਸੁਦੀ 5, ਹਿਜਰੀ ਕੈਲੰਡਰ ਦੇ ਰਮਜਾਨ ਮਹੀਨੇ 3 ਤਾਰੀਖ ਅਤੇ 11 ਨਵੰਬਰ 1675 ਯੂਲੀਅਨ ਦਿਨ ਵੀਰਵਾਰ ਸੀ। ਇਹ ਤਾਰੀਖ ਹੀ ਸਾਨੂੰ ਪੁਰਾਤਨ ਵਸੀਲਿਆਂ ਤੋਂ ਮਿਲਦੀ ਹੈ। ਕਰੋ ਦਰਸ਼ਨ, “ਪਾਂਚਮੇ ਦਿਹੁੰ ਮੰਗਸਰ ਸੁਦੀ ਪੰਚਮੀ ਤੀਜੇ ਪਹਿਰ ਵੀਰਵਾਰ ਕੇ ਦਿਵਸ ਗੁਰੂ ਜੀ ਕੋ ਕੁਤਵਾਲੀ ਸੇ ਬਾਹਰ ਬਰੋਟੇ ਕੇ ਨੀਚੇ ਲਿਆਂਦਾ ਗਿਆ ਤੀਨੋ ਸਿੱਖ ਇਨ ਕੇ ਗੈਲ ਆਏ” ( ਗੁਰੂ ਕੀਆਂ ਸਾਖੀਆਂ ਪੰਨਾ 82)
ਸਤਾਰਾਂ ਸੈ ਬੱਤੀ ਬਰਖ ਸੰਮਿਤ ਵਿਰਵਾਰ ਕੋ ਨਾਇ। ਮੱਘਰ ਸੁਦਿ ਥਿਤਿ ਪਮਚਮੀ, ਤੇਗਬਹਾਦਰ ਗੁਰ ਸਮਾਇ॥ 39॥ (ਗੁਰ ਪ੍ਰਣਾਲੀਆਂ ਪੰਨਾ 19)
“The historians quote this date as November 11, 1675 AD. (Gurdwara Sis Ganj at Chandni Chowk marks the place where the execution was done.) There was a furious storm after this brutal deed”। (ਸ਼੍ਰੋਮਣੀ ਕਮੇਟੀ ਦੀ ਵੈਟ ਸਾਈਟ)
“The sight of the heroic martyrdom of his disciples did not disturb Guru Tegh Bahadur's mind. He was beheaded in the presence of a large crowd under a tree, the trunk of which is still preserved in Sis Ganj shrine on Thursday 11th November, 1675 A.D. Around the place of martyrdom of the Guru grew a temple now known as Sis Ganj”।
(ਦਿੱਲੀ ਗੁਰਦਵਾਰਾ ਪੈਬੰਧਕ ਕਮੇਟੀ ਦੀ ਵੈਟ ਸਾਈਟ)
ਸ਼੍ਰੋਮਣੀ ਕਮੇਟੀ ਦਾ ਮਾਸਿਕ ਪੱਤਰ “ਗੁਰਮਤਿ ਪ੍ਰਕਾਸ਼” ਨਵੰਬਰ 2010 ਪੰਨਾ 50 ਤੇ ਡਾ ਹਰਨੇਕ ਸਿੰਘ ਜੀ ਦਾ ਲੇਖ, ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਪੋ: ਕਰਤਾਰ ਸਿੰਘ ਜੀ ਲਿਖਤ, ‘ਸਿੱਖ ਇਤਹਾਸ ਭਾਗ ਪਹਿਲਾ (ਪੰਨਾ 302), ਗੁਰ ਇਤਹਾਸ ਪਾਤਸ਼ਾਹੀ ੨ ਤੋਂ ੯ (ਪੰਨਾ 342) ਪੋ: ਸਾਹਿਬ ਸਿੰਘ ਜੀ, ‘ਇਤਹਾਸ `ਚ ਸਿੱਖ’ (ਪੰਨਾ 66) ਡਾ ਸੰਗਤ ਸਿੰਘ ਜੀ, ਅਤੇ ਮਹਾਨ ਕੋਸ਼ ਸਮੇਤ ਹੋਰ ਕਈ ਹਵਾਲੇ ਦਿੱਤੇ ਜਾ ਸਕਦੇ ਹਨ ਜੋ ਗੁਰੂ ਜੀ ਦੀ ਸ਼ਹੀਦੀ 11 ਮੱਘਰ/11 ਨਵੰਬਰ ਦੀ ਲਿਖਦੇ ਹਨ। ਨਾਨਕ ਸ਼ਾਹੀ ਕੈਲੰਡਰ ਮੁਤਾਬਕ ਅੱਜ ਇਹ ਤਾਰੀਖ 11 ਮੱਘਰ/24 ਨਵੰਬਰ ਬਣਦੀ ਹੈ ਪਰ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ‘ਧੁਮੱਕੜਸ਼ਾਹੀ ਕੈਲੰਡਰ’ `ਚ ਇਹ ਪਾਵਨ ਦਿਹਾੜਾ 9 ਮੱਘਰ / 24 ਨਵੰਬਰ ਦਾ ਦਰਜ ਹੈ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਜਗਤ ਵੱਲੋਂ ਅੱਜ ਵੀ ਇਹ ਦਿਹਾੜਾ ਨਾਨਕ ਸ਼ਾਹੀ ਕੈਲੰਡਰ ਮੁਤਾਬਕ 11 ਮੱਘਰ/24 ਨਵੰਬਰ ਨੂੰ ਮਨਾਇਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਵੀ ਨਾਨਕ ਸ਼ਾਹੀ ਕੈਲੰਡਰ ਮੁਤਾਬਕ 11 ਮੱਘਰ/24 ਨਵੰਬਰ ਦਿਨ ਵੀਰਵਾਰ ਦੀ ਹੀ ਛੁੱਟੀ ਕੀਤੀ ਗਈ ਸੀ।
ਭਾਈ ਅਵਤਾਰ ਸਿੰਘ ਮੱਕੜ ਜੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਹ ਸ਼ਹੀਦੀ ਦਿਹਾੜਾ ਨਾਨਕ ਸ਼ਾਹੀ ਕੈਲੰਡਰ ਮੁਤਾਬਕ 24 ਨਵੰਬਰ/11 ਮੱਘਰ ਦਿਨ ਵੀਰਵਾਰ ਨੂੰ ਮਨਾਉਣਾ ਕੀ ਸਾਬਤ ਕਰਦਾ ਹੈ? ਜੇ 11 ਮੱਘਰ ਠੀਕ ਹੈ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਮੁਤਾਬਕ ਇਹ ਦਿਹਾੜਾ 26 ਨਵੰਬਰ ਨੂੰ ਆਉਂਦਾ ਹੈ ਜੇ ਮੱਘਰ ਸੁਦੀ 5 ਤਾਰੀਖ ਠੀਕ ਹੈ ਤਾਂ ਇਹ 29 ਨਵੰਬਰ ਨੂੰ ਮਨਾਉਣਾ ਚਾਹੀਦਾ ਹੈ। (ਯਾਦ ਰਹੇ ਸਾਲ 2010 `ਚ ਇਹ ਮੱਘਰ ਸੁਦੀ 5/10 ਦਸੰਬਰ ਨੂੰ ਮਨਾਇਆ ਗਿਆ ਸੀ) 24 ਨਵੰਬਰ/11 ਮੱਘਰ ਸਿਰਫ ਤੇ ਸਿਰਫ ਨਾਨਕਸ਼ਾਹੀ ਕੈਲੰਡਰ ਦੀ ਹੀ ਤਾਰੀਖ ਹੈ। ਕੀ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਧੁਮੱਕੜਸ਼ਾਹੀ ਕੈਲੰਡਰ ਨੂੰ ਰੱਦ ਕਰ ਦਿੱਤਾ ਹੈ ਜਾਂ ਧੁਮੱਕੜਸ਼ਾਹੀ ਕੈਲੰਡਰ ਮੁਤਾਬਕ 24 ਨਵੰਬਰ/9 ਮੱਘਰ/ਮੱਘਰ ਵਦੀ 14 ਨੂੰ ਇਹ ਦਿਹਾੜਾ ਮਨਾ ਕੇ ਇਤਿਹਾਸ ਨੂੰ ਵਿਗਾੜਨ ਦਾ ਇਕ ਹੋਰ ਯਤਨ ਕੀਤਾ ਗਿਆ ਹੈ?
ਆਪ ਜੀ ਦੇ ਉਤਰ ਦੀ ਉਡੀਕ `ਚ
ਪੰਥ ਦੇ ਦਾਸ:- ਅਵਤਾਰ ਸਿੰਘ ਮਿਸ਼ਨਰੀ, ਕੁਲਵੰਤ ਸਿੰਘ ਮਿਸ਼ਨਰੀ, ਸਰਵਜੀਤ ਸਿੰਘ ਸੈਕਰਾਮੈਂਟੋ, ਪੋ. ਮੱਖਣ ਸਿੰਘ, ਕੁਲਦੀਪ ਸਿੰਘ ਯੂਬਾਸਿਟੀ, ਡਾ: ਗੁਰਮੀਤ ਸਿੰਘ ਬਰਸਾਲ, ਤਰਲੋਚਨ ਸਿੰਘ ਦੁਪਾਲਪੁਰ, ਕੁਲਦੀਪ ਸਿੰਘ ਜਾਗੋ ਖਾਲਸਾ, ਜਸਵਿੰਦਰ ਸਿੰਘ ਖਾਲਸਾ, ਭਾਈ ਰਣਜੀਤ ਸਿੰਘ ਮਸਕੀਨ, ਭਾਈ ਜਸਮਿੱਤਰ ਸਿੰਘ ਅਤੇ ਇੰਦਰ ਜੀਤ ਸਿੰਘ ਓਮ ਪੁਰੀ (ਸਾਕਾ ਜਥੇਬੰਦੀ)


(26/11/11)
ਗੁਰਚਰਨ ਪੱਖੋਕਲਾਂ

ਕੀ ਖਾਲਸਾ ਹੁਣ ਸਿਰਫ ਵਿਰਾਸਤ ਬਣ ਗਿਆ ਹੈ?

ਗੁਰਚਰਨ ਪੱਖੋਕਲਾਂ 9417727245
25 ਨਵੰਬਰ ਨੂੰ ਅਨੰਦਪੁਰ ਸਾਹਿਬ ਵਿੱਚ ਖਾਲਸੇ ਦੀ ਵਿਰਾਸਤ ਦੀ ਯਾਦਗਾਰ ਬਣਾਈ ਗਈ ਦਾ ਉਦਘਾਟਨ ਹੋਣ ਤੇ ਕੀ ਹੁਣ ਇਹ ਮੰਨ ਲਿਆ ਗਿਆ ਹੈ ਕਿ ਖਾਲਸਾ ਸਿਰਫ ਇੱਕ ਯਾਦਗਾਰਾਂ ਦੇ ਲਾਇਕ ਹੋ ਗਿਆ ਹੈ। ਕੀ ਯਾਦਗਾਰਾਂ ਜਿਉਦਿਆਂ ਦੀਆਂ ਬਣਦੀਆਂ ਹਨ ਜਾਂ ਮਰਿਆਂ ਹੋਇਆਂ ਦੀਆਂ? ਕੀ ਕੋਈ ਫੌਜ ਆਪਣੀਆਂ ਯਾਦਗਾਰਾਂ ਨਾਲ ਅਮਰ ਹੁੰਦੀ ਹੈ ਜਾਂ ਕਾਰਨਾਮਿਆਂ ਨਾਲ? ਕੀ ਫੌਜ ਦੀ ਯਾਦਗਾਰ ਬਣਾਈ ਜਾਂਦੀਂ ਹੈ ਜਾਂ ਫੌਜ ਦੇ ਕੀਤੇ ਮਹਾਨ ਕੰਮਾਂ ਦੀ? ਕੀ ਵਿਰਾਸਤ ਵਰਤਮਾਨ ਹੁੰਦੀ ਹੈ ਜਾਂ ਬੀਤ ਚੁੱਕੇ ਵਕਤ ਦੀ ਗੱਲ ਹੁੰਦੀ ਹੈ? ਕੀ ਖਾਲਸਾ ਬੀਤ ਚੁੱਕੇ ਦਾ ਹਿੱਸਾ ਹੋ ਗਿਆ ਹੈ ਜਾਂ ਵਰਤਮਾਨ ਵਿੱਚ ਵੀ ਖਾਲਸੇ ਦੀ ਹੋਂਦ ਹੈ? ਕੀ ਅਕਾਲੀ ਦਲ ਦੀ ਸਰਕਾਰ ਨੇ ਖਾਲਸੇ ਨੂੰ ਬੀਤੇ ਵਕਤ ਦਾ ਹਿੱਸਾ ਮੰਨ ਲਿਆ ਹੈ? ਇਸ ਬਣੇ ਯਾਦਗਾਰੀ ਇਮਾਰਤ ਦਾ ਨਾਂ ਬਦਲ ਕਿ ਵਿਰਾਸਤ ਏ ਖਾਲਸਾ ਕਿਉਂ ਕੀਤਾ ਗਿਆ? ਕੀ ਸੱਚਮੁੱਚ ਹੀ ਖਾਲਸੇ ਦੀ ਵਿਰਾਸਤ ਦੀ ਯਾਦਗਾਰਾਂ ਨੂੰ ਦਰਸਾਉਣ ਵਾਲੀ ਇਮਾਰਤ ਜਾਂ ਅਜਾਇਬ ਘਰ ਹੈ ਜੇ ਹੈ ਥਾਂ ਫਿਰ ਹੀਰ ਰਾਂਝਿਆਂ ਦੀਆਂ ਤਸਵੀਰਾਂ ਕਿਉਂ? ਇਸ ਅਦੁੱਤੀ ਇਮਾਰਤ ਨੂੰ ਦੇਖਣ ਵਿਚਾਰਨ ਬਾਅਦ ਅਨੇਕਾਂ ਸੁਆਲ ਖੜੇ ਹੁੰਦੇ ਹਨ। ਸਿੱਖ ਕੌਮ ਦੇ ਬੁੱਧੀਜੀਵੀ ਵਰਗ ਨੂੰ ਇਹਨਾਂ ਅਤੇ ਹੋਰ ਇਸ ਤਰਾਂ ਦੇ ਸਵਾਲਾਂ ਦੇ ਜਵਾਬ ਇਤਿਹਾਸ ਦੀ ਰੌਸਨੀ ਵਿੱਚ ਜਰੂਰ ਢੂੰਡਣੇਂ ਚਾਹੀਦੇ ਹਨ। ਕਿਧਰੇ ਇਹ ਅਨੋਖੀ ਯਾਦਗਾਰ ਸਾਡੀਆਂ ਗਲਤੀਆਂ ਦੀ ਇੱਕ ਹੋਰ ਨਿਸਾਨੀ ਨਾਂ ਬਣ ਜਾਵੇ।
ਸਿੱਖ ਕੌਮ ਤਾਂ ਹਾਲੇ ਤੱਕ ਰਹਿਤ ਮਰਿਯਾਦਾ ਅਤੇ ਦਸਮ ਗਰੰਥ ਵਰਗੇ ਅਹਿਮ ਮਸਲੇ ਵੀ ਹੱਲ ਨਹੀਂ ਕਰ ਸਕੀ। ਕਿਧਰੇ ਕੌਮੀ ਫਲਸਫੇ ਨੂੰ ਢਾਹ ਲਾਉਣ ਵਾਲੀ ਇਮਾਰਤ ਬਣਾ ਕੇ ਅਸੀਂ ਆਪਣੇ ਫਲਸਫੇ ਦੇ ਪੈਂਰੀਂ ਕੁਹਾੜਾ ਤਾਂ ਨਹੀਂ ਮਾਰ ਰਹੇ? ਇਸ ਯਾਦਗਾਰ ਵਿਚਲੇ ਬੁੱਤਾਂ ਅਤੇ ਤਸਵੀਰਾਂ ਰਾਂਹੀ ਕੀ ਸਿੱਖ ਕੌਮ ਤਸਵੀਰ ਪੂਜਕ ਅਤੇ ਬੁੱਤਪੂਜਕ ਤਾਂ ਨਹੀਂ ਸਿੱਧ ਹੋਵੇਗੀ ਵੀ ਇੱਕ ਅਹਿਮ ਪਰਸਨ ਹੈ? ਰਾਜਨੀਤਕ ਲੋਕਾਂ ਦੁਆਰਾ ਬਣਾਂਈਆਂ ਨੀਤੀਆਂ ਅਤੇ ਯਾਦਗਾਰਾਂ ਪਿੱਛੇ ਹਮੇਸਾਂ ਸਵਾਰਥ ਛੁਪਿਆ ਹੁੰਦਾਂ ਹੈ। ਮਹਾਰਾਜਾ ਰਣਜੀਤ ਸਿੰਘ ਨੇ ਵੀ ਗੁਰੂ ਹੁਕਮ ਦੀ ਉਲੰਘਣਾਂ ਕਰਕੇ ਹਜੂਰ ਸਾਹਿਬ ਵਿੱਚ ਹਾਊਮੈਂ ਦਾ ਵਿਖਾਵਾ ਕਰਦਿਆਂ ਗੁਰੂ ਹੁਕਮ ਨਹੀਂ ਮੰਨਿਆਂ ਸੀ ਜਿਸ ਦੇ ਸਿੱਟੇ ਕੌਮ ਅੱਜ ਭੁਗਤ ਰਹੀ ਹੈ। ਉਸ ਦੁਵਾਰਾ ਬਣਾਏ ਗਏ ਇਸ ਯਾਦਗਾਰੀ ਅਸਥਾਨ ਤੋਂ ਹੀ ਹੁਣ ਹਥਿਆਰਾਂ ਨੂੰ ਜੀਵ ਹੱਤਿਆ ਕਰਕੇ ਉਹਨਾਂ ਦੇ ਖੂਨ ਵਿੱਚ ਧੋਣ ਵਰਗੀਆਂ ਮਨਮੱਤਾਂ ਅਤੇ ਦਸਮ ਗਰੰਥ ਦੇ ਸਮਾਜ ਵਿੱਚ ਨਾਂ ਬੋਲੇ ਜਾ ਸਕਣ ਵਾਲੇ ਹਿੱਸੇ ਕੌਮ ਉੱਪਰ ਥੋਪੇ ਜਾ ਰਹੇ ਹਨ। ਤਖਤ ਹਮੇਸਾਂ ਇੱਕ ਹੀ ਹੁੰਦਾਂ ਹੈ ਪਰ ਸਿੱਖ ਕੌਮ ਦੇ ਚਾਰ ਤਖਤ ਵੀ ਰਾਜਨੀਤਕਾਂ ਹੀ ਬਣਵਾਏ ਸਨ । ਪੰਜਵਾਂ ਤਖਤ ਤਾਂ ਵਰਤਮਾਨ ਅਕਾਲੀਆਂ ਦੀ ਹੀ ਦੇਣ ਹੈ ਜੋ ਅੱਜ ਸਿੱਖ ਕੌਮ ਨੂੰ ਨਵਾਂ ਰਾਹ ਨਹੀ ਬਲਕਿ ਰਾਜਨੀਤਕਾਂ ਦੇ ਗੁਲਾਮ ਬਣਾਉਣ ਵਿੱਚ ਭਾਗੀਦਾਰ ਬਣੇ ਹੋਏ ਹਨ। ਮਹਾਰਾਜੇ ਰਣਜੀਤ ਸਿੰਘ ਨੇ ਜਦ ਗੁਰੂ ਗੋਬਿੰਦ ਸਿੰਘ ਦੇ ਹੁਕਮ ਦੇ ਉਲਟ ਯਾਦਗਾਰੀ ਗੁਰਦੁਆਰਾ ਬਣਵਾਉਣ ਦੀ ਗੱਲ ਕੀਤੀ ਸੀ ਤਾਂ ਬਹੁਤ ਸਾਰੇ ਸਿੱਖਾਂ ਨੇ ਗੁਰੂ ਹੁਕਮ ਦੀ ਅਵੱਗਿਆ ਕਰਨ ਤੋਂ ਰੋਕਣ ਦੀ ਕੋਸਿਸ ਕੀਤੀ ਸੀ ਪਰ ਰਾਜਸੱਤਾ ਦੀ ਤਾਕਤ ਦੇ ਨਸੇ ਵਿੱਚ ਉਸਨੇ ਤਾਂ ਗੁਰੂ ਦੇ ਹੁਕਮ ਅਤੇ ਭਵਿੱਖਤ ਵਚਨਾਂ ਨੂੰ ਟਿੱਚ ਸਮਝਿਆ ਸੀ ਜੋ ਸਮਾਂ ਆਉਣ ਤੇ ਪੂਰੇ ਹੋਏ। ਖਾਲਸਾ ਆਪਣੇ ਉੱਚੇ ਅਤੇ ਸੁੱਚੇ ਆਚਰਣ ਨਾਲ ਪਛਾਣਿਆਂ ਜਾਂਦਾ ਹੈ ਨਾਂ ਕਿ ਇਮਾਰਤਾਂ ਨਾਲ। ਖਾਲਸੇ ਦੀ ਹੋਂਦ ਦੀ ਗਵਾਹੀ ਤਾਂ ਕੱਚੀ ਗੜੀ ਵੀ ਬਣ ਜਾਂਦੀ ਹੈ ਪਰ ਭੇਖਧਾਰੀ ਖਾਲਸੇ ਦਾ ਨਕਲੀਪੁਣਾਂ ਪੱਕੀਆਂ ਇਮਾਰਤਾਂ ਵੀ ਨਹੀਂ ਢੱਕ ਸਕਦੀਆਂ। ਕੀ ਰਾਜਸੱਤਾ ਗੁਰੂਆਂ ਦੇ ਅਸਲੀ ਖਾਲਸੇ ਨੂੰ ਵਿਰਾਸਤ ਬਣਾਉਣਾਂ ਚਾਹੁੰਦੀ ਹੈ ਜਾਂ ਵਰਤਮਾਨ ਦਾ ਅੰਗ ਇਹ ਨਿਰਣਾਂ ਕੌਣ ਕਰੂਗਾ? ਜੇ ਇਸ ਤਰਾਂ ਹੀ ਬਿਨਾਂ ਸੋਚੇ ਸਮਝੇ ਕੌਮ ਦੇ ਆਗੂ ਸਰਕਾਰਾਂ ਦੀ ਚਾਪਲੂਸੀ ਕਰਦੇ ਰਹੇ ਤਾਂ ਬਹੁਤ ਕੁੱਝ ਇਹੋ ਜਿਹਾ ਸਿਰਜਿਆ ਜਾਊਗਾ ਜੋ ਕੌਮ ਦਾ ਭਵਿੱਖ ਹੋਰ ਧੁੰਦਲਾ ਕਰਨ ਵਿੱਚ ਯੋਗਦਾਨ ਪਾਵੇਗਾ। ਇਸ ਤਰਾਂ ਦੀ ਹੀ ਇੱਕ ਚਾਲ ਅੰਗਰੇਜ ਸਾਮਰਾਜ ਨੇ ਸ਼ਾਡੀ ਕੌਮ ਨਾਲ ਖੇਡੀ ਸੀ ਜਦ ਫੌਜ ਵਿੱਚ ਕਈ ਫੌਜੀਆਂ ਨੂੰ ਸੰਤ ਬਣਾ ਕਿ ਕੌਮ ਉੱਪਰ ਥੋਪਿਆ ਗਿਆ ਸੀ ਜਿੰਨਾਂ ਵਿੱਚੋਂ ਹਰ ਇੱਕ ਨੇ ਇੱਕ ਇੱਕ ਮਨਮੱਤ ਲਾਗੂ ਕੀਤੀ ਸੀ ਜੋ ਅੱਜ ਕੌਮੀ ਵਖਰੇਵੇ ਦੀ ਨੀਂਹ ਸਾਬਤ ਹੋ ਰਹੇ ਹਨ । ਜਿੰਨਾਂ ਵਿੱਚੋਂ ਇੱਕ ਨੇ ਕੌਮੀ ਨਿਸਾਨ ਗੁਰੂ ਘਰਾਂ ਤੋਂ ਦੂਰ ਦੂਸਰੇ ਨੇ ਗੁਰੂ ਦਾ ਲੰਗਰ ਬੰਦ ਤੀਸਰੇ ਨੇ ਗੁਰੂਘਰ ਦਾ ਨਾਂ ਹੀ ਹੋਰ ਰੱਖਣ ਦੀ ਮਰਿਯਾਦਾ ਚਲਾਈ ਅਤੇ ਇਸ ਤਰਾਂ ਦੀਆਂ ਹੋਰ ਮਨਮੱਤਾਂ ਅੰਗਰੇਜ ਸਾਮਰਾਜ ਨੇ ਚਲਵਾਈਆਂ ਸਨ। ਇਹਨਾਂ ਸਾਰਿਆਂ ਬਾਰੇ ਲਿਖਣਾਂ ਖਤਰੇ ਦਾ ਕਾਰਨ ਬਣ ਜਾਂਦਾਂ ਹੈ ਕਿਉਂਕਿ ਅੱਜ ਦੀ ਰਾਜਸੱਤਾ ਅੱਜ ਵੀ ਇਹਨਾਂ ਦੀ ਪੁਸਤਪਨਾਹੀ ਕਰਦੀ ਹੈ। ਅੱਜ ਕੌਮ ਦੇ ਲਈ ਦਰਦ ਰੱਖਣ ਵਾਲੇ ਲੋਕਾਂ ਨੂੰ ਰਾਜਨੀਤੀ ਤੋਂ ਦੂਰ ਰਹਿਕੇ ਕੌਮ ਨੂੰ ਜਾਗਰੂਕ ਕਰਨਾਂ ਅਹਿਮ ਫਰਜ ਮੰਨਣਾਂ ਚਾਹੀਦਾ ਹੈ। ਰਾਜਨੀਤਕਾਂ ਦੀ ਚਾਪਲੂਸੀ ਦੀ ਥਾਂ ਸਹੀ ਮੱਤ ਦੇਣ ਦੀ ਕੋਸਿਸ ਕਰਨੀਂ ਚਾਹੀਦੀ ਹੈ ਤਾਂ ਕਿ ਕੌਮ ਦੀ ਬੇੜੀ ਡੁੱਬਣੋਂ ਬਚਾਈ ਜਾ ਸਕੇ। ਸੋ ਆਉ ਖਾਲਸੇ ਨੂੰ ਵਿਰਾਸਤ ਨਹੀਂ ਵਰਤਮਾਨ ਦਾ ਹਿੱਸਾ ਬਣਾਈ ਰੱਖਣ ਦੀ ਕੋਸਿਸ ਕਰੀਏ।


(26/11/11)
ਜਸਵੰਤ ਸਿੰਘ ਬੌਬੀ

ਪ੍ਰੈਸ ਰਿਲੀਜ਼
26-11-2011
ਜਸਵੰਤ ਸਿੰਘ ਬੌਬੀ ਵੱਲੋਂ ਤਿਹਾੜ ਦੀ ਮਹਿਲਾ ਜੇਲ੍ਹ `ਚ ਕੀਰਤਨ ਸਮਾਗਮ ਦਾ ਆਯੋਜਨ
ਨਵੀਂ ਦਿੱਲੀ :- ਦਿੱਲੀ ਦੀ ਤਿਹਾੜ ਜੇਲ੍ਹ `ਚ ਵੱਖ-ਵੱਖ ਕੇਸਾਂ `ਚ ਬੰਦ ਸੈਂਕੜੇ ਬੀਬੀਆਂ ਅਤੇ ਹੋਰ ਜੇਲ੍ਹ ਸਟਾਫ ਅੱਜ ਉਸ ਵੇਲੇ ਇਕੋ ਸਮੇਂ ਗੁਰਬਾਣੀ ਦੇ ਰੱਸ-ਭਿੱਜੇ ਕੀਰਤਨ ਦੇ ਅਲੌਕਿਕ ਅੰਨਦ `ਚ ਡੁੱਬੇ ਵੇਖਣ ਨੂੰ ਮਿਲੇ ਜਦੋਂ ਤਿਹਾੜ ਦੀ ਜੇਲ੍ਹ ਨੰਬਰ-6 (ਮਹਿਲਾ ਜੇਲ੍ਹ) `ਚ ਨੌਜਵਾਨ ਸਿੱਖ ਆਗੂ ਸ: ਜਸਵੰਤ ਸਿੰਘ ਬੋਬੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਕੀਰਤਨ ਸਮਾਗਮ `ਚ ਭਾਈ ਅਮਨਜੀਤ ਸਿੰਘ (ਹਜ਼ੂਰੀ ਰਾਗੀ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੇਮ ਨਗਰ ਜਨਕਪੁਰੀ ਦੇ ਜੱਥੇ ਵੱਲੋਂ ਆਪਣੀ ਮਿੱਠੀ ਆਵਾਜ਼ `ਚ ਗੁਰਬਾਣੀ ਦੇ ਸ਼ਬਦ ਪੜ੍ਹੇ ਜਾ ਰਹੇ ਸਨ । ਕੀਰਤਨ ਸਮਾਗਮ `ਚ ਕੇਂਦਰੀ ਗੁਰੂ ਸਿੰਘ ਸਭਾ (ਰਜਿ.) ਦੇ ਪ੍ਰਧਾਨ ਅਤੇ ਦਿੱਲੀ ਸਰਕਾਰ `ਚ ਸੰਸਦੀ ਸਕੱਤਰ ਸ: ਤਰਵਿੰਦਰ ਸਿੰਘ ਮਾਰਵਾਹ, ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ: ਪੁਸ਼ਪਿੰਦਰ ਸਿੰਘ, ਪੰਜਾਬ ਕਾਂਗਰਸ ਦੇ ਐਨ. ਆਰ. ਆਈ. ਸੈਲ ਦੇ ਚੇਅਰਮੈਨ ਅਤੇ ਪ੍ਰਸਿੱਧ ਉਦਯੋਗਪਤੀ ਸ: ਇੰਦਰਦੇਵ ਸਿੰਘ ਮੁਸਾਫਰ, ਤਿਹਾੜ ਜੇਲ੍ਹ ਦੇ ਕਾਨੂੰਨ ਅਫਸਰ ਅਤੇ ਪੀ. ਆਰ. ਓ. ਸ੍ਰੀ ਸੁਨੀਲ ਕੁਮਾਰ ਗੁਪਤਾ, ਜੇਲ੍ਹ ਸੁਪਰਡੈਂਟ ਸ੍ਰੀਮਤੀ ਪੀ. ਐਲ. ਵਿਨਾਇਕ, ਅਸਿਸਟੈਂਟ ਸੁਪਰਡੈਂਟ ਕੁਮਾਰੀ ਸੁਨੀਤਾ, ਸ: ਅਰਮੀਤ ਸਿੰਘ ਖਾਨਪੁਰੀ, ਸ: ਭੁਪਿੰਦਰ ਪਾਲ ਸਿੰਘ ਹਨੀ (ਪਾਲਕੀ ਵਾਲੇ), ਰਾਜਾ ਸਿੰਘ, ਕਮਲਜੀਤ ਸਿੰਘ ਅਤੇ ਹੋਰ ਪੱਤਵੰਤਿਆਂ ਤੋਂ ਇਲਾਵਾ ਜੇਲ੍ਹ ਦੀਆਂ ਸਾਰੀਆਂ ਮਹਿਲਾ ਕੈਦੀਆਂ ਨੇ ਹਾਜ਼ਰੀ ਭਰੀ । ਸਮਾਗਮ ਦੀ ਸਮਾਪਤੀ ਉਪਰੰਤ ਸ: ਬੋਬੀ ਵੱਲੋਂ ਜੇਲ੍ਹ ਨੰਬਰ 6 ਅਤੇ 7 ਦੇ ਸਾਰੇ ਕੈਦੀਆਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।
ਇਸ ਮੌਕੇ ਬੋਲਦੇ ਹੋਏ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ: ਪੁਸ਼ਪਿੰਦਰ ਸਿੰਘ ਨੇ ਸ੍ਰੀ ਸੁਨੀਲ ਕੁਮਾਰ ਗੁਪਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਰਗੇ ਸਾਫ-ਸੁਥਰੇ ਅਕਸ ਵਾਲੇ ਸਰਕਾਰੀ ਅਫਸਰਾਂ ਦੀ ਗਿਣਤੀ ਕਾਫੀ ਘੱਟ ਹੈ ਅਤੇ ਇਹ ਉਨ੍ਹਾਂ ਦੀ ਕਾਬਲੀਅਤ ਦਾ ਸਿੱਟਾ ਹੈ ਕਿ ਅੱਜ ਤਿਹਾੜ ਜੇਲ੍ਹ `ਚ ਬੰਦ ਕਈ ਕੈਦੀਆਂ ਨੂੰ ਵੱਖ-ਵੱਖ ਨਿਜੀ ਕੰਪਨੀਆਂ ਵੱਲੋਂ ਲੱਖਾਂ ਰੁਪਏ ਦੀਆਂ ਨੌਕਰੀਆਂ ਬਖਸ਼ੀਆਂ ਜਾ ਰਹੀਆਂ ਹਨ । ਉਨ੍ਹਾਂ ਨੇ ਮਹਿਲਾ ਕੈਦੀਆਂ ਵੱਲੋਂ ਜਪੁ ਜੀ ਸਾਹਿਬ ਅਤੇ ਸੁਖਮਨੀ ਸਾਹਿਬ ਦੇ ਗੁਟਕੇ ਜੇਲ੍ਹ `ਚ ਉਪਲੱਬਧ ਕਰਵਾਏ ਜਾਣ ਦੀ ਕੀਤੀ ਗਈ ਅਹਿਮ ਮੰਗ ਨੂੰ ਖਿੜੇ-ਮੱਥੇ ਪ੍ਰਵਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਇਹ ਮੰਗ ਅਗਲੇ ਹੀ ਹਫਤੇ ਪੂਰੀ ਕਰ ਦਿੱਤੀ ਜਾਵੇਗੀ ।
ਕੀਰਤਨ ਸਮਾਗਮ `ਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸ: ਤਰਵਿੰਦਰ ਸਿੰਘ ਮਾਰਵਾਹ ਨੇ ਸ੍ਰੀ ਸੁਨੀਲ ਕੁਮਾਰ ਗੁਪਤਾ ਅਤੇ ਜੇਲ੍ਹ ਸੁਪਰਡੈਂਟ ਸ੍ਰੀਮਤੀ ਪੀ. ਐਲ. ਵਿਨਾਇਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੈਦੀਆਂ ਦੀ ਭਲਾਈ ਲਈ ਚਲਾਈ ਜਾ ਰਹੀਆਂ ਯੌਜਨਾਵਾਂ ਦਾ ਲਾਭ ਅੱਜ ਕਈ ਕੈਦੀ ਚੁੱਕ ਰਹੇ ਹਨ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਚੰਗਾ ਜੀਵਨ ਬਤੀਤ ਕਰਨ ਦੇ ਇਛੁੱਕ ਕੈਦੀਆਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ । ਸ: ਮਾਰਵਾਹ ਜੇਲ੍ਹ ਦੀਆਂ ਮਹਿਲਾ ਕੈਦੀਆਂ ਵੱਲੋਂ ਤਿਆਰ ਕੀਤੀ ਗਈਆਂ ਵਸਤਾਂ, ਕਲਾਕ੍ਰਿਤੀਆਂ ਅਤੇ ਹੋਰ ਸਾਜੋ-ਸਾਮਾਨ ਨੂੰ ਵੇਖ ਕੇ ਕਾਫੀ ਪ੍ਰਭਾਵਤ ਹੋਏ ।
ਕੀਰਤਨ ਸਮਾਗਮ ਦਾ ਆਯੋਜਨ ਕਰਨ ਵਾਲੇ ਸ: ਜਸਵੰਤ ਸਿੰਘ ਬੋਬੀ ਨੇ ਬੋਲਦੇ ਹੋਏ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਰਦਾਸ ਕੀਤੀ ਕਿ ਉਹ ਜੇਲ੍ਹ `ਚ ਵੱਖ-ਵੱਖ ਕਾਰਨਾਂ ਨਾਲ ਬੰਦ ਮਹਿਲਾ ਕੈਦੀਆਂ ਦੀਆਂ ਗਲਤੀਆਂ ਨੂੰ ਮਾਫ ਕਰਕੇ ਉਨ੍ਹਾਂ ਨੰ ਜੇਲ੍ਹ ਤੋਂ ਬਾਹਰ ਨਿਕਲ ਕੇ ਮੁੜ ਮੁੱਖਧਾਰਾ ਨਾਲ ਜੁੜਨ ਦਾ ਮੌਕਾ ਬਖਸ਼ਣ । ਸ: ਬੌਬੀ ਨੇ ਸ੍ਰੀ ਸੁਨੀਲ ਕੁਮਾਰ ਗੁਪਤਾ ਅਤੇ ਜੇਲ੍ਹ ਸੁਪਰਡੈਂਟ ਸ੍ਰੀਮਤੀ ਪੀ. ਐਲ. ਵਿਨਾਇਕ ਵੱਲੋਂ ਮਿਲੇ ਸਹਿਯੋਗ ਲਈ ਉਨ੍ਹਾਂ ਦਾ ਅਤੇ ਸ: ਪੁਸ਼ਪਿੰਦਰ ਸਿੰਘ, ਸ: ਤਰਵਿੰਦਰ ਸਿੰਘ ਮਾਰਵਾਹ ਤੇ ਸ: ਇੰਦਰਦੇਵ ਸਿੰਘ ਮੁਸਾਫਰ ਦਾ ਧੰਨਵਾਦ ਕੀਤਾ । ਜੇਲ੍ਹ ਦੀਆਂ ਮਹਿਲਾ ਕੈਦੀਆਂ ਵੱਲੋਂ ਅਜਿਹੇ ਕੀਰਤਨ ਸਮਾਗਮ ਜੇਲ੍ਹ `ਚ ਹਰ ਮਹੀਨੇ ਕਰਵਾਉਣ ਦੀ ਮੰਗ ਦਾ ਜਵਾਬ ਦਿੰਦੇ ਹੋਏ ਸ: ਬੌਬੀ ਨੇ ਕਿਹਾ ਕਿ ਉਹ ਪਿਛਲੇ 4 ਵਰ੍ਹਿਆਂ ਤੋਂ ਜੇਲ੍ਹ `ਚ ਕੀਰਤਨ ਸਮਾਗਮ ਕਰਵਾਉਂਦੇ ਆ ਰਹੇ ਹਨ ਪਰੰਤੂ ਅੱਜ ਮਹਿਲਾ ਜੇਲ੍ਹ `ਚ ਮੌਜ਼ੂਦ ਕੈਦੀਆਂ ਦੀ ਸ਼ਰਧਾ ਭਾਵਨਾ ਨੂੰ ਧਿਆਨ `ਚ ਰੱਖਦੇ ਹੋਏ ਉਹ ਛੇਤੀ ਹੀ ਇਸੇ ਜੇਲ੍ਹ `ਚ ਮੁੜ ਕੀਰਤਨ ਸਮਾਗਮ ਕਰਵਾਉਣ ਦਾ ਯਤਨ ਕਰਨਗੇ ।
ਜਾਰੀ ਕਰਤਾ
ਜਸਵੰਤ ਸਿੰਘ ਬੋਬੀ
9899026267


(24/11/11)
ਗੁਰਮਤਿ ਗਿਆਨ ਮਿਸ਼ਨਰੀ ਕਾਲਜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਨੂੰ ਡੇਰਾਵਾਦ, ਵੀਚਾਰ ਚਰਚਾ ਦੀ ਵੀਡੀਓ ਭੇਜੀ ਗਈ ਹੈ। ਵੈਬ ਸਾਈਟ ਤੇ ਪਾਉਣ ਦੀ ਖੇਚਲ ਕਰਨੀ ਜੀ।
ਡੇਰਾਵਾਦ ਦੇ ਵਿਸ਼ੇ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਭਾਈ ਸੁਖਵਿੰਦਰ ਸਿੰਘ ਦਦੇਹਰ, ਭਾਈ ਹਰਜਿੰਦਰ ਸਿੰਘ ਸਭਰਾ, ਭਾਈ ਨਛੱਤਰ ਸਿੰਘ, ਬਾਈ ਗੁਰਜੰਟ ਸਿੰਘ ਰੂਪੋਵਾਲੀ ਦੁਆਰਾ ਕੀਤੀ ਗਈ ਵੀਚਾਰ ਚਰਚਾ:
http://www.youtube.com/watch?v=qcdeMRxX79c


(24/11/11)
ਪ੍ਰੋ: ਭੁਪਿੰਦਰ ਸਿੰਘ

ਸਤਗੁਰੁ ਤੇਗ ਬਹਾਦੁਰ ਪਾਤਸ਼ਾਹ ਜੀ ਦੀ ਸ਼ਹੀਦੀ ਧਰਮਾਂ ਦੀ ਅਜਾਦੀ ਅਤੇ ਮਨੁਖੀ ਅਧਿਕਾਰਾਂ ਲਈ ਸੀ

ਇੰਡੀਆ ਅਕਿਰਤਘਣ ਹੈ ਜਿਸਨੇ ਅਜੇ ਤਕ ਸਤਗੁਰੁ ਪਾਤਸ਼ਾਹ ਅਤੇ ਭਾਈ ਦਯਾਲਾ, ਭਾਈ ਮਤੀ ਦੱਸ, ਭਾਈ ਸਤੀ ਦਾਸ ਦੀ ਸ਼ਹੀਦੀ ਨੂੰ ਇੰਡੀਆ ਦੀ ਅਜਾਦੀ ਲਈ ਅਜੇ ਤਕ ਸਵੀਕਾਰਿਆ ਨਹੀਂ ਹੈ। ਅੱਜ ਇੰਡੀਆ ਇਕ ਮੁਲਕ ਦੇ ਤੌਰ ਉਤੇ ਕਾਇਮ ਹੈ ਸਤਗੁਰੁ ਪਾਤਸ਼ਾਹਾਂ ਦੀ ਸ਼ਹੀਦੀ ਦੇ ਕਰਨ ਹੈ। ਇੰਡੀਆ ਨੂੰ ਤੁਰੰਤ ਗਾਂਧੀ ਦੀ ਬਜਾਏ ਸਤਗੁਰੁ ਤੇਗ ਬਾਹਦੁਰ ਪਾਤਸ਼ਾਹ ਜੀ ਨੂੰ ਇੰਡੀਆ ਦਾ ਪਿਤਾ ਘੋਸ਼ਿਤ ਕਰਨਾ ਚਾਹੀਦਾ ਹੈ।


(24/11/11)
ਜਸਵੰਤ ਸਿੰਘ ‘ਅਜੀਤ’

ਜ਼ੁਲਮ ਵਿਰੁਧ ਸਿੱਖ ਸੰਘਰਸ਼ ਨੂੰ ਛੁਟਿਆਉ ਨਾ!
ਪੰਜਾਬ ਸਰਕਾਰ ਵਲੋਂ ਸਥਾਪਤ ਬਹੁਮੁਲੇ ਸਿੱਖ ਇਤਿਹਾਸ ਨਾਲ ਸੰਬੰਧਤ ਚਾਰ ਯਾਦਗਾਰਾਂ ਇਸੇ ਮਹੀਨੇ ਅਰਥਾਤ 25, 28, 29 ਅਤੇ 30 ਨਵੰਬਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚੋਂ ਇੱਕ ਯਾਦਗਾਰ ਅਨੰਦਪੁਰ ਸਾਹਿਬ ਵਿੱਖੇ ਸਥਾਪਤ ‘ਵਿਰਾਸਤ-ਏ-ਖਾਲਸਾ’ ਹੈ, ਜਿਸ ਵਿੱਚ ਸਿੱਖ ਪੰਥ ਦਾ ਪੰਜ ਸਦੀਆਂ ਦਾ ਇਤਿਹਾਸ ਸੰਭਾਲਿਆ ਗਿਆ ਹੈ, ਇਸ ਤੋਂ ਬਿਨਾਂ ਛੋਟੇ ਘਲੂਘਾਰੇ ਦੀ ਯਾਦ ਵਿੱਚ ਕਾਹਨੂੰਵਾਨ ਅਤੇ ਵੱਡੇ ਘਲੂਘਾਰੇ ਦੀ ਯਾਦ ਵਿੱਚ ਕੁੱਪ-ਰਹੀੜਾ ਵਿੱਖੇ ਸ਼ਹੀਦੀ ਯਾਦਗਾਰਾਂ ਸਥਾਪਤ ਕੀਤੀਆਂ ਗਈਆਂ ਹਨ, ਇਸਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿੱਖਾਂ ਵਲੋਂ ਚਪੜਚਿੜੀ ਵਿੱਖੇ ਲੜੀ ਗਈ ਖੂਨੀ ਜੰਗ ਵਿੱਚ ਪ੍ਰਾਪਤ ਕੀਤੀ ਗਈ ਜਿੱਤ ਦੀ ਯਾਦ ਵਿੱਚ ਵੀ ਇੱਕ ਯਾਦਗਾਰ ਵੀ ਕਾਇਮ ਕੀਤੀ ਗਈ ਹੈ।
ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਨੇ ਇਨ੍ਹਾਂ ਯਾਦਗਾਰਾਂ ਦੇ ਹੋਣ ਵਾਲੇ ਉਦਘਾਟਨੀ ਸਮਾਗਮਾਂ ਦੀਆਂ ਤਿਆਰੀਆਂ ਨਾਲ ਸੰਬੰਧਤ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੌਂ ਬਾਅਦ ਮੁੜ ਅੰਮ੍ਰਿਤਸਰ ਪੁੱਜ ਪਤ੍ਰਕਾਰਾਂ ਨਾਲ ਗਲਬਾਤ ਕਰਦਿਆਂ, ਜਿਥੇ ਇਨ੍ਹਾਂ ਯਾਦਗਾਰਾਂ ਦੀ ਤਿਆਰ ਰੂਪ-ਰੇਖਾ ਅਤੇ ਉਦਘਾਟਨੀ ਸਮਾਗਮਾਂ ਸੰਬੰਧੀ ਉਲੀਕੇ ਗਏ ਪ੍ਰੁਗਰਾਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਉਥੇ ਹੀ ਉਨ੍ਹਾਂ ਇਨ੍ਹਾਂ ਦੇ ਇਤਿਹਾਸਕ ਪਿਛੋਕੜ ਬਾਰੇ ਵੀ ਉਨ੍ਹਾਂ ਨੂੰ ਵਿਸਥਾਰ ਨਾਲ। ਉਨ੍ਹਾਂ ਦਸਿਆ ਕਿ ਕਾਹਨੂੰਵਾਨ ਛੰਭ ਵਿਖੇ ਸਥਾਪਤ ਯਾਦਗਾਰ ਉਥੇ ਛੋਟੇ ਘਲੂਘਾਰੇ ਵਿੱਚ ਸ਼ਹੀਦ ਹੋਏ ਦਸ ਹਜ਼ਾਰ ਸਿੰਘ ਦੀ ਯਾਦ ਨੂੰ ਸਮਰਪਿਤ ਹੈ, ਜਦਕਿ ਵੱਡੇ ਘਲੂਘਾਰੇ ਵਿੱਚ ਸ਼ਹੀਦ ਹੋਏ ਪੈਂਤੀ ਹਜ਼ਾਰ ਸਿੱਖਾਂ ਨੂੰ ਸਮਰਪਿਤ ਯਾਦਗਾਰ ਕੁੱਪ-ਰਹੀੜਾ ਵਿੱਖੇ ਸਥਾਪਤ ਹੈ, ਚੱਪੜਚਿੜੀ ਵਿਖੇ ਸਥਾਪਤ ਕੀਤੀ ਗਈ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ‘ਬਦਲਾ’ ਲੈਣ ਲਈ ਲੜੀ ਗਈ ਅਦੁਤੀ ਜੰਗ ਨੂੰ ਸਮਰਪਿਤ ਹੈ।
ਇਸਤੋਂ ਕੁੱਝ ਸਮਾਂ ਪਹਿਲਾਂ ਜਦੋਂ ਕਿ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤੀ ਗਈ ਸਰਹਿੰਦ ਫਤਹਿ ਦੀ ਤੀਜੀ ਸ਼ਤਾਬਦੀ ਮੰਨਾਈ ਜਾ ਰਹੀ ਸੀ, ਉਸ ਸਮੇਂ ਵੀ ਸਿੱਖੀ ਦੀਆਂ ਮਾਨਤਾਵਾਂ ਅਤੇ ਸਿੱਖ ਇਤਿਹਾਸ ਦੀਆਂ ਸਥਾਪਤ ਪਰੰਪਰਾਵਾਂ ਤੋਂ ਸਭ ਤੋਂ ਵੱਧ ਜਾਣੂ ਹੋਣ ਦੇ ਦਾਅਵੇਦਾਰ, ਕਈ ਸਿੱਖ ਵਿਦਵਾਨਾਂ, ਪ੍ਰਚਾਰਕਾਂ, ਬੁਲਾਰਿਆਂ ਅਤੇ ਧਾਰਮਕ ਸੰਸਥਾਵਾਂ ਦੇ ਮੁੱਖੀਆਂ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫਤਹਿ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ‘ਬਦਲੇ’ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਪ੍ਰਚਾਰਿਆ ਜਾਂਦਾ ਰਿਹਾ ਸੀ, ਜਿਸਨੂੰ ਪੜ੍ਹ-ਸੁਣ ਕੇ ਤਾਂ ਇਨ੍ਹਾਂ ਲੋਕਾਂ ਦੇ ਸਿੱਖੀ ਦੀਆਂ ਮਾਨਤਾਵਾਂ ਅਤੇ ਸਿੱਖ ਇਤਿਹਾਸ ਦੀਆਂ ਪਰੰਪਰਾਵਾਂ ਬਾਰੇ ਸਭ ਤੋਂ ਵੱਧ ਜਾਣਕਾਰੀ ਹੋਣ ਦੇ ਕੀਤੇ ਜਾਂਦੇ ਦਾਅਵੇ ਪੁਰ ਰੋਣਾ ਤਾਂ ਆਉਣਾ ਹੀ ਸੀ, ਹੈਰਾਨੀ ਵੀ ਘੱਟ ਨਹੀਂ ਹੋਈ, ਕਿਉਂਕਿ ਜੇ ਸਿੱਖ ਇਤਿਹਾਸ ਦੀਆਂ ਪਰੰਪਰਾਵਾਂ ਅਤੇ ਸਿੱਖੀ ਦੀਆਂ ਮਾਨਤਾਵਾਂ ਦੀ ਗੰਭੀਰਤਾ ਅਤੇ ਈਮਾਨਦਾਰੀ ਨਾਲ ਘੋਖ ਕੀਤੀ ਜਾਏ ਤਾਂ ਇਹ ਸਮਝਣਾ ਕੋਈ ਮੁਸ਼ਕਲ ਨਹੀਂ, ਕਿ ਸਿੱਖੀ ਵਿੱਚ ਕਦੀ ਵੀ ਬਦਲੇ ਦੀ ਭਾਵਨਾ ਲਈ ਥਾਂ ਨਹੀਂ ਸੀ ਰਹੀ।
ਸਿੱਖੀ ਵਿੱਚ ‘ਸ਼ਹਾਦਤ’ ਨੂੰ, ਇੱਕ ਪਵਿਤ੍ਰ ਅਤੇ ਸਰਵ-ਉਤਮ ਕਾਰਜ ਸਵੀਕਾਰਦਿਆਂ ਹੋਇਆਂ, ਸਰਵੁਚਤਾ ਦਾ ਦਰਜਾ ਦਿਤਾ ਗਿਆ ਹੋਇਆ ਹੈ। ਕਿਉਂਕਿ ਸਿੱਖ ਇਤਿਹਾਸ ਵਿਚਲੀਆਂ ਸ਼ਹਾਦਤਾਂ ਕਿਸੇ ਨਿਜੀ ਸੁਆਰਥ, ਨਿਜੀ ਹਿਤ ਜਾਂ ਕਿਸੇ ਨਿਜੀ ਪ੍ਰਾਪਤੀ ਲਈ ਨਹੀਂ ਸੀ ਦਿਤੀਆਂ ਜਾਂਦੀਆਂ ਰਹੀਆਂ। ਸਗੋਂ ਇਨ੍ਹਾਂ ਸ਼ਹਾਦਤਾਂ ਦਾ ਉਦੇਸ਼ ਸਦਾ ਹੀ ਜ਼ੁਲਮ ਦਾ ਨਾਸ਼, ਗ਼ਰੀਬ-ਮਜ਼ਲੂਮ ਅਤੇ ਸਮੁਚੇ ਧਰਮਾਂ ਦੇ ਪੈਰੋਕਾਰਾਂ ਦੇ ਧਾਰਮਕ ਵਿਸ਼ਵਾਸ ਅਤੇ ਉਨ੍ਹਾਂ ਦੀਆਂ ਮਾਨਤਾਵਾਂ ਦੀ ਆਜ਼ਾਦੀ ਦੀ ਰਖਿਆ ਕਰਨਾ ਰਿਹਾ ਹੈ। ਸਿੱਖ ਇਤਿਹਾਸ ਗੁਆਹ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਾਹਦਤਾਂ ਜਬਰ-ਜ਼ੁਲਮ ਦਾ ਵਿਰੋਧ ਕਰਦਿਆਂ ਅਤੇ ਧਾਰਮਕ ਵਿਸ਼ਵਾਸ ਦੀ ਆਜ਼ਾਦੀ ਲਈ ਹੀ ਦਿਤੀਆਂ ਗਈਆਂ ਸ਼ਹਾਦਤਾਂ ਸਨ, ਜਿਨ੍ਹਾਂ ਨੇ ਆਉਣ ਵਾਲੀਆਂ ਪੀੜੀਆਂ ਲਈ ਅਜਿਹੇ ਪੂਰਨੇ ਪਾਏ, ਜਿਨ੍ਹਾਂ ਪੁਰ ਚਲਦਿਆਂ ਗੁਰੂ ਸਾਹਿਬਾਂ ਦੇ ਸਿੱਖ ਗਰੀਬ-ਮਜ਼ਲੂਮ ਦੀ ਰਖਿਆ ਲਈ ਜਬਰ-ਜ਼ੁਲਮ ਅਤੇ ਅਨਿਆਇ ਦੇ ਵਿਰੁੱਧ ਜੂਝਦਿਆਂ ਲਗਾਤਾਰ ਆਪਣੀਆਂ ਸ਼ਹੀਦੀਆਂ ਦਿੰਦੇ ਚਲੇ ਗਏ। ਉਨ੍ਹਾਂ ਲਈ ਗੁਰੂ ਸਾਹਿਬਾਨ ਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸਦਾ ਹੀ ਪ੍ਰੇਰਨਾ ਦੇ ਨਾਲ ਹੀ ਸ਼ਕਤੀ ਦਾ ਸ੍ਰੋਤ ਵੀ ਰਹੀਆਂ, ਜਿਨ੍ਹਾਂ ਕਾਰਣ ‘ਧਰਮ ਹੇਤ ਸੀਸ ਦਿੰਦਿਆਂ, ਬੰਦ-ਬੰਦ ਕਟਾਦਿਆਂ, ਖੋਪਰੀਆਂ ਉਤਰਵਾਂਦਿਆਂ, ਚਰਖੜੀਆਂ ਤੇ ਚੜ੍ਹਦਿਆਂ, ਆਰਿਆਂ ਦੇ ਨਾਲ ਚੀਰੇ ਜਾਂਦਿਆਂ, ਗੁਰਦੁਆਰਿਆਂ ਦੀ ਸੇਵਾ-ਸੰਭਾਲ ਲਈ ਕੁਰਬਾਨੀਆਂ ਕਰਦਿਆਂ ਅਤੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੁੰਦਿਆਂ ਸ਼ਹੀਦ ਹੁੰਦਿਆਂ’ ਉਨ੍ਹਾਂ ਦੇ ਇਰਾਦਿਆਂ ਵਿੱਚ ਜ਼ਰਾ ਜਿੰਨੀ ਵੀ ਲਰਜ਼ਸ਼ ਨਹੀਂ ਸੀ ਆਈ। ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਵਲੋਂ ਦਿਤੀਆਂ ਸ਼ਹਾਦਤਾਂ ਦੀ ਰੋਸ਼ਨੀ ਨੇ ਸਿੱਖ ਬੀਬੀਆਂ ਤਕ ਨੂੰ ਵੀ ਅਜਿਹੀ ਸ਼ਕਤੀ ਦਿਤੀ ਕਿ ਉਨ੍ਹਾਂ ਨੇ ਵੀ ਆਪਣੀਆਂ ਅੱਖਾਂ ਸਾਹਮਣੇ ਆਪਣੇ ਜਿਗਰ ਦੇ ਟੋਟਿਆਂ ਨੂੰ ਨੇਜ਼ਿਆਂ ਪੁਰ ਟੰਗਿਆਂ ਜਾਂਦਿਆਂ ਅਤੇ ਟੁਕੜੇ-ਟੁਕੜੇ ਹੁੰਦਿਆਂ ਵੇਖਿਆ ਅਤੇ ਬਿਨਾ ਕਿਸੇ ਘਬਰਾਹਟ ਤੇ ਕੰਬਣੀ ਦੇ ਉਨ੍ਹਾਂ ਦੇ ਟੁਕੜਿਆਂ ਨੂੰ ਉਨ੍ਹਾਂ ਆਪਣੀਆਂ ਝੋਲੀਆਂ ਵਿੱਚ ਪੁਆਇਆ, ਪਰ ਆਪਣੇ ਸਿੱਖੀ-ਸਿਦਕ ਤੇ ਜ਼ਰਾ ਜਿੰਨੀ ਵੀ ਆਂਚ ਨਹੀਂ ਆਉਣ ਦਿੱਤੀ।
ਸਿੱਖ ਇਤਿਹਾਸ ਗੁਆਹ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋ ਦਿੱਤੀਆਂ ਗਈਆਂ ਸ਼ਹਾਦਤਾਂ ਦਾ ਬਦਲਾ ਲੈਣ ਦੀ ਭਾਵਨਾ ਨਾ ਤਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਨਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਵਿੱਚ ਕਦੀ ਪੈਦਾ ਹੋਈ ਸੀ। ਇਹੀ ਕਾਰਣ ਸੀ ਬੇਬਹਾ ਕੁਰਬਾਨੀਆਂ ਕਰਦਿਆਂ ਹੋਇਆਂ ਵੀ ਕਦੀ ਸਿੱਖਾਂ ਦੇ ਦਿਲ ਵਿੱਚ ਉਨ੍ਹਾਂ ਸ਼ਹਾਦਤਾਂ ਦਾ ਬਦਲਾ ਲੈਣ ਦਾ ਖਿਆਲ ਨਹੀਂ ਸੀ ਆਇਆ। ਜਦੋਂ ਕਦੀ ਵੀ ਕਿਸੇ ਦੁਸ਼ਮਣ ਨੇ ਉਨ੍ਹਾਂ ਵਲ ਮਿਤ੍ਰਤਾ ਕਰਨ ਦੀ ਪੇਸ਼ਕਸ਼ ਅਤੇ ਸਹਿਯੋਗ ਦੀ ਮੰਗ ਕਰਦਿਆਂ ਹਥ ਵਧਾਇਆ ਤਾਂ ਉਨ੍ਹਾਂ ਉਸਦਾ ਹਥ ਛਿਟਕਿਆ ਨਹੀਂ, ਸਗੋਂ ਮਜ਼ਬੂਤੀ ਨਾਲ ਪਕੜ ਲਿਆ। ਸ੍ਰੀ ਗੁਰੂ ਹਰਿਗੋਬਿੰਦ ਜੀ ਦੀ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਲਈ ਜ਼ਿਮੇਂਦਾਰ ਜਹਾਂਗੀਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਲਈ ਜ਼ਿਮੇਂਦਾਰ ਔਰੰਗਜ਼ੇਬ ਦੇ ਪੁਤਰ ਬਹਾਦਰ ਸ਼ਾਹ ਦੇ ਨਾਲ ਮਿਤ੍ਰਤਾ, ਇਸ ਗਲ ਦੇ ਪ੍ਰਤੱਖ ਪ੍ਰਮਾਣ ਹਨ। ਸ੍ਰੀ ਗੁਰੂ ਹਰਿਰਾਇ ਸਾਹਿਬ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪੁਰ ਬਾਰ-ਬਾਰ ਫੌਜਾਂ ਚਾੜ੍ਹਨ ਵਾਲੇ ਸ਼ਾਹਜਹਾਂ ਦੇ ਪੁਤਰ ਦਾਰਾ ਦੀ ਜਾਨ ਬਚਾਉਣ ਲਈ, ਆਪਣੇ ਦਵਾਖਾਨੇ ਵਿਚੋਂ ਦੁਰਲੱਭ ਦੁਆਈਆਂ ਭਿਜਵਾਉਣਾ ਵੀ ਇਸੇ ਗਲ ਦਾ ਸਬੂਤ ਹੈ ਕਿ ਸਿੱਖੀ ਵਿੱਚ ਬਦਲੇ ਦੀ ਭਾਵਨਾ ਲਈ ਕਦੀ ਕੋਈ ਥਾਂ ਨਹੀਂ ਰਹੀ। ਇਸਦਾ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਜਿਸ ਸ਼ਹਾਦਤ ਦਾ ਬਦਲਾ ਲੈ ਲਿਆ ਜਾਂਦਾ ਹੈ, ਉਸ ਸ਼ਹਾਦਤ ਦੀ ਮਹਤੱਤਾ ਤੇ ਮਹਾਨਤਾ ਪੁਰ ਗ੍ਰਹਿਣ ਲਗ ਜਾਂਦਾ ਹੈ ਅਤੇ ਉਹ ਆਉਣ ਵਾਲੀਆਂ ਪੀੜੀਆਂ ਲਈ ਨਾ ਤਾਂ ਪ੍ਰੇਰਨਾ ਤੇ ਸ਼ਕਤੀ ਦਾ ਸ੍ਰੋਤ ਤੇ ਨਾ ਹੀ ਚਾਨਣ ਮੁਨਾਰਾ ਰਹਿ ਜਾਂਦੀ ਹੈ। ਜਦਕਿ ਸਿੱਖ ਇਤਿਹਾਸ ਦੀ ਹਰ ਸ਼ਹਾਦਤ ਨਾ ਕੇਵਲ ਪ੍ਰਰੇਨਾ ਦਾ ਸ੍ਰੋਤ ਰਹੀ ਹੈ, ਸਗੋਂ ਚਾਨਣ-ਮੁਨਾਰੇ ਦਾ ਕੰਮ ਵੀ ਕਰਦੀ ਚਲੀ ਆ ਰਹੀ ਹੈ।
ਇਸ ਕਰਕੇ ਇਹ ਮੰਨਣਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਪੰਜਾਬ ਭੇਜਿਆ ਸੀ, ਇੱਕ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਆਪਣੇ ਹਥੀਂ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਣ ਲਈ ਭੇਜਿਆ ਅਤੇ ਇਸਦੇ ਨਾਲ ਹੀ ਕੇਵਲ ਆਪਣਾ ਸਮੁਚਾ ਪਰਿਵਾਰ ਹੀ ਨਹੀਂ, ਸਗੋਂ ਆਪਣਾ-ਆਪ ਵੀ ਜਬਰ-ਜ਼ੁਲਮ ਦੇ ਵਿਰੁਧ ਅਤੇ ਧਾਰਮਕ ਮਾਨਤਾਵਾਂ ਗਰੀਬ-ਮਜ਼ਲੂਮ ਤੇ ਇਨਸਾਫ ਦੀ ਰਖਿਆ ਲਈ ਜੂਝਦਿਆਂ ਕੁਰਬਾਨ ਕਰ ਦਿਤਾ ਸੀ, ਦੀ ਮਹਾਨਤਾ ਤੋਂ ਅਨਜਾਣ ਹੋਣਾ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਉਸ ਅਦੁਤੀ ਸ਼ਹਾਦਤ ਨੂੰ ਛੁਟਿਆਉਣ ਦੇ ਤੁਲ ਹੋਵੇਗਾ, ਜੋ ਰਹਿੰਦੀ ਦੁਨੀਆ ਤਕ ਸਿੱਖਾਂ ਦੇ ਲਈ ਪ੍ਰੇਰਨਾ ਅਤੇ ਚਾਨਣ-ਮੁਨਾਰੇ ਦਾ ਕੰਮ ਕਰਦਿਆਂ ਰਹਿਣ ਦੇ ਸਮਰਥ ਹਨ।
ਸੱਚਾਈ ਤਾਂ ਇਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਨਹੀਂ. ਸਗੋਂ ਪੰਜਾਬ ਦੀ ਧਰਤੀ ਪੁਰ ਜ਼ਾਲਮਾਂ ਦੇ ਦਿਨ-ਬ-ਦਿਨ ਵੱਧ ਰਹੇ ਜ਼ੁਲਮ ਨੂੰ ਠਲ੍ਹ ਪਾਣ ਅਤੇ ਗਰੀਬ-ਮਜ਼ਲੂਮ ਦੀ ਉਨ੍ਹਾਂ ਦੀ ਰਖਿਆ ਕਰਨ ਲਈ ਜੂਝਣ ਵਾਸਤੇ ਭੇਜਿਆ ਸੀ। ਇਹ ਗਲ ਵੀ ਸਮਝ ਲੈਣੀ ਹੋਵੇਗੀ ਕਿ ਜੇ ਗੁਰੂ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖਾਂ ਦਾ ਮਿਸ਼ਨ ਕੇਵਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਤਕ ਹੀ ਸੀਮਤ ਹੁੰਦਾ ਤਾਂ ਉਹ ਸਰਹਿੰਦ ਫਤਹਿ ਦੇ ਨਾਲ ਹੀ ਪੂਰਾ ਹੋ ਗਿਆ ਹੁੰਦਾ, ਪ੍ਰੰਤੂ ਉਨ੍ਹਾਂ ਦਾ ਮਿਸ਼ਨ ਜਬਰ-ਜ਼ੁਲਮ ਅਤੇ ਅਨਿਆਇ ਦੇ ਵਿਰੁਧ ਲਗਾਤਾਰ ਸੰਘਰਸ਼ ਕਰਦਿਆਂ ਰਹਿਣ ਨਾਲ ਸਬੰਧਤ ਸੀ, ਇਸ ਕਰਕੇ ਉਹ ਸਰਹਿੰਦ ਫਤਹਿ ਤੋਂ ਬਾਅਦ ਹੀ ਨਹੀਂ, ਸਗੋਂ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਵੀ ਲਗਾਤਾਰ ਜਾਰੀ ਰਿਹਾ।
…ਅਤੇ ਅੰਤ ਵਿੱਚ: ਜਿਥੋਂ ਤਕ ਦਿੱਤੀਆਂ ਗਈਆਂ ਸ਼ਹਾਦਤਾਂ ਦੇ ‘ਬਦਲੇ’ ਵਿੱਚ ਕੁੱਝ ਮੰਗਣ ਦੀ ਗਲ ਹੈ, ਉਹ ਤਾਂ ਅੱਜ ਦੇ ਸਿੱਖ ਆਗੂਆਂ ਦੇ ਹੀ ਹਿੱਸੇ ਆਇਆ ਹੈ, ਜੋ ਆਏ ਦਿਨ ਧਾਰਮਕ ਤੇ ਰਾਜਸੀ ਸਟੇਜਾਂ ਪੁਰ ਬਾਹਵਾਂ ਉਲਾਰ-ਉਲਾਰ ਇਹ ਆਖਦੇ ਨਹੀਂ ਥਕਦੇ ਕਿ ਆਜ਼ਾਦੀ ਲਈ ਸਿੱਖਾਂ ਨੇ ਅੱਸੀ ਫੀ ਸਦੀ ਤੋਂ ਵੀ ਵੱਧ ਕੁਰਬਾਨੀਆਂ ਕੀਤੀਆਂ ਹਨ, ਪਰ ਬਦਲੇ ਵਿੱਚ ਉਨ੍ਹਾਂ ਨੂੰ ਆਜ਼ਾਦੀ ਤੋਂ ਬਾਅਦ ਕੁੱਝ ਨਹੀਂ ਮਿਲਿਆ ਅਤੇ ਨਾ ਹੀ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਕੋਈ ਮੁੱਲ ਹੀ ਪਾਇਆ ਗਿਆ ਹੈ। ਸੁਆਲ ਉਠਦਾ ਹੈ ਕਿ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਨੇ ਤਾਂ ਕੁਰਬਾਨੀ ਕਰਨ ਤੋਂ ਪਹਿਲਾਂ ਬਦਲੇ ਵਿੱਚ ਕਦੀ ਕੁੱਝ ਨਹੀਂ ਸੀ ਮੰਗਿਆ। ਇਹ, ਜਿਨ੍ਹਾਂ ਕਦੀ ਕੋਈ ਸ਼ਹਾਦਤ ਨਹੀਂ ਦਿੱਤੀ ਉਹ ਉਨ੍ਹਾਂ ਦੀ ਕਰਬਾਨੀ ਦਾ ਮੁੱਲ ਮੰਗਣ ਦਾ ਕੀ ਅਧਿਕਾਰ ਰਖਦੇ ਹਨ। ਫਿਰ ਵੀ ਇਹ ਬਦਲੇ ਵਿੱਚ ਹੋਰ ਕੁੱਝ ਨਹੀਂ ਕੇਵਲ ਸੱਤਾ ਚਾਹੁੰਦੇ ਹਨ, ਤਾਂ ਜੋ ਉਹ ਉਸਦੇ ਸਹਾਰੇ, ਬਿਨਾਂ ਕੋਈ ਕੁਰਬਾਨੀ ਕੀਤਿਆਂ ਹੀ ਆਪਣੇ ਅਤੇ ਆਪਣਿਆਂ ਦੇ ਘਰ ਭਰ ਸਕੱਣ।


(23/11/11)
ਕੁੱਝ ਪੰਥਕ ਜਥੇਬੰਦੀਆਂ

ਆਓ ਜਾਣੀਏ ਸਿੱਖ ਯੂਥ ਅਤੇ ਭਾਈ ਕੁਲਦੀਪ ਸਿੰਘ ਨੂੰ
ਕਿਸੇ ਵੀ ਇਨਸਾਨ ਦੀ ਸਖਸ਼ੀਅਤ ਉਸਾਰੀ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਸ ਨੂੰ ਬਚਪਨ ਵਿਚ ਕਿਹੋ ਜਿਹੀਆਂ ਕਰਦਾ-ਕੀਮਤਾਂ ਪ੍ਰਾਪਤ ਹੋਈਆਂ ਹਨ। ਉਸ ਦੇ ਮਾਰਗ ਦਰਸ਼ਕ ਕਿਹੋ ਜੇਹੇ ਸਨ । ਮਾਪਿਆ ਅਤੇ ਅਧਿਆਪਕਾਂ ਨੇ ਉਸ ਨੂੰ ਕਿਹੜਾ ਪਾਠ ਪੜਾਇਆ ਹੈ। ਬਾਲ ਮਨ ਤੇ ਉਕਰੇ ਸੁਨੇਹੇ ਦਿੱਤੀ ਮੱਤ ਅਤੇ ਜੀਵਨ ਜਾਚ ਕਿਸੇ ਕੋਰੇ ਕਾਗਜ਼ ਤੇ ਲਿਖੇ ਅੱਖਰਾਂ ਵਾਂਗ ਅਕਸਰ ਸਦੀਵੀ ਹੋ ਜਾਇਆ ਕਰਦੇ ਹਨ। ਕਿਸੇ ਵਿਅਕਤੀ ਦੀ ਖੇਡਾਂ, ਸਭਿਆਚਾਰ, ਵਿਗਿਆਨ ਜਾਂ ਧਾਰਮਿਕ ਖੇਤਰ ਵਿੱਚ ਪਛਾਣ ਉਸ ਦੇ ਇਨ੍ਹਾਂ ਖੇਤਰਾਂ ਨਾਲ ਕਿਤੇ ਸੱਚੇ ਇਸ਼ਕ ਦਾ ਨਤੀਜਾ ਹੁੰਦੀ ਹੈ।
ਸ. ਕੁਲਦੀਪ ਸਿੰਘ ਇਕ ਅਜਿਹਾ ਸ਼ਖਸ਼ ਹੈ ਜਿਸ ਨੂੰ ਨਿੱਕੀ ਉਮਰੇ ਹੀ ਆਪਣੇ ਘਰੋਂ ਧਾਰਮਿਕ ਕਦਰਾਂ ਕੀਮਤਾਂ ਦੀ ਬਖ਼ਸ਼ਿਸ਼ ਹੋ ਗਈ ਸੀ। ਮੁੱਢੋਂ ਹੀ ਗੁਰਬਾਣੀ ਸੁਣਨੀ, ਧਾਰਮਿਕ ਰਹਿ ਰੀਤਾਂ ਨੂੰ ਸਮਝਣਾ, ਤੇ ਲੋਕ ਸੇਵਾ ਕਰਨਾ ਉਸਦਾ ਰੁਝਾਨ ਸੀ। ਮਾਂ ਬਾਪ ਤੇ ਅਧਿਆਪਕਾਂ ਦਾ ਫਰਜ਼ ਹੁੰਦਾ ਹੈ ਕਿ ਉਹ ਆਪਣੇ ਧੀਆਂ ਪੁੱਤਰਾਂ ਤੇ ਸ਼ਾਗਿਰਦਾਂ ਨੂੰ ਸਹੀ ਰਾਹ ਤੇ ਤੋਰਨ ਪਰ ਉਸ ਰਾਹ ਤੇ ਤਾਂ ਸਾਰੀ ਉਮਰ ਅਡੋਲ ਤੁਰਦੇ ਰਹਿਣ ਦੀ ਜਿੰਮੇਵਾਰ ਉਸ ਸ਼ਖਸ ਦੇ ਆਪਣੇ ਮੋਢਿਆਂ ਤੇ ਹੁੰਦੀ ਹੈ। ਸਰਦਾਰ ਕੁਲਦੀਪ ਸਿੰਘ ਇਸ ਜਿੰਮੇਵਾਰੀ ਨੂੰ ਬਾਖੂਬੀ ਨਿਭਾ ਰਹੇ ਹਨ।
ਪੰਜ ਪਾਣੀਆਂ ਦੀ ਧਰਤੀ ਤੇ ਜਨਮੇਂ ਤੇ ਪਿਛਲੇ ਸੋਲਾਂ ਸਾਲਾਂ ਤੋਂ ਕਨੇਡਾ ਆ ਵਸੇ ਕੁਲਦੀਪ ਸਿੰਘ ਨੇ ਪ੍ਰਾਇਮਰੀ ਸਕੂਲ ਪੜ੍ਹਦਿਆਂ ਹੀ ਪ੍ਰਭਾਤ ਫੇਰੀਆਂ ਤੇ ਜਾਣਾ, ਗੁਰਬਾਣੀ ਪੜ੍ਹਨੀ ਅਤੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ। ਬਾਲ ਉਮਰ `ਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਮਨ ਵਿਚ ਵਸਾ ਲਿਆ ਸੀ। ਜ਼ਿੰਦਗੀ ਦੀਆ ਧੁੱਪਾਂ ਛਾਵਾਂ ਮਾਣਦਿਆਂ ਉਹਨਾਂ ਨੇ ਸਿੱਖ ਧਰਮ ਬਾਰੇ ਢੇਰ ਸਾਰਾ ਗਿਆਨ ਹਾਸਲ ਕੀਤਾ, ਗੁਰਦਵਾਰਿਆਂ ਦੇ ਪ੍ਰਬੰਧ `ਚ ਯੋਗਦਾਨ ਪਾਇਆ ਅਤੇ ਧਾਰਮਿਕ ਸਖਸੀਅਤਾਂ ਦੀ ਸੰਗਤ ਮਾਣੀ। ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਜਾਚ ਦਾ ਅਧਾਰ ਬਣਾਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਪ੍ਰੇਰਨਾ ਸਰੋਤ ਬਣਾਇਆ। ਉਹਨਾਂ ਦੇ ਮਨ ਉਪਰ ਸਿੱਖ ਧਰਮ ਤੇ ਵਗੀਆਂ ਹਨੇਰਿਆਂ ਅਤੇ ਇਤਿਹਾਸਕ ਹਮਲਿਆਂ ਦਾ ਡੂੰਘਾ ਅਸਰ ਹੋਇਆ। ਇਸ ਅਸਰ ਨੇ ਉਹਨਾਂ ਦੀ ਧਰਮ ਪ੍ਰਚਾਰ ਦੀ ਦ੍ਰਿੜਤਾ ਨੂੰ ਹੋਰ ਪਰਪੱਕ ਕੀਤਾ।
ਕਨੇਡਾ ਆਉਣ ਮਗਰੋਂ ਉਹਨਾਂ ਨੇ ਰੇਡੀਓ ਪ੍ਰੋਗਰਾਮਾਂ ਵਿੱਚ ਇਕ ਕਾਲਰ ਦੇ ਤੋਰ ਤੇ ਹਾਜ਼ਰੀ ਲੁਆਉਣੀ ਸ਼ੁਰੂ ਕਰ ਦਿੱਤੀ ਤੇ ਹੌਲੀ-ਹੌਲੀ ਇਹ ਕਾਲਰ ਆਪਣੇ ਧਾਰਮਿਕ ਖੇਤਰ ਵਿੱਚ ਹਾਸਲ ਕਿਤੇ ਹੋਏ ਗਿਆਨ ਦੇ ਜ਼ਰੀਏ ਖ਼ੁਦ ਇੱਕ ਧੜੱਲੇਦਾਰ ਰੇਡੀਓ ਹੋਸਟ ਬਣ ਗਿਆ। ਇਕ ਅਜੇਹਾ ਰੇਡੀਓ ਹੋਸਟ ਜਿਸ ਨੇ ਅੱਜ ਤੱਕ ਕਦੇ ਵਿ ਕੋਈ ਰਾਜਨੀਤਕ ਪ੍ਰੋਗਰਾਮ ਪੇਸ਼ ਨਹੀ ਕੀਤਾ ਸਗੋਂ ਪਿਛਲੇ ਅੱਠ ਸਾਲ ਤੋਂ ਲਗਾਤਾਰ ਅੰਮ੍ਰਿਤ ਵੇਲੇ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਕੇ ਸਰੋਤਿਆਂ ਦੇ ਕੰਨੀ ਅੰਮ੍ਰਿਤ ਘੋਲਿਆ।
ਕਿਸੇ ਵੀ ਸਿਰਮੌਰ ਧਾਰਮਿਕ ਸਖਸ਼ੀਅਤ ਦਾ ਨਾਮ ਲਓ ਉਸ ਨਾਲ ਸਰਦਾਰ ਕੁਲਦੀਪ ਸਿੰਘ ਇੰਟਰਵਿਊ ਕਰ ਚੁੱਕੇ ਹਨ ਤੇ ਰੇਡੀਓ ਮਾਧਿਅਮ ਦੇ ਜਰੀਏ ਸਰੋਤਿਆਂ ਸਾਹਮਣੇ ਪੇਸ਼ ਕਰ ਚੁੱਕੇ ਹਨ। ਆਪਣੇ ਪ੍ਰੋਗਰਾਮਾਂ ਵਿੱਚ ਉਹਨਾਂ ਸਮਾਜਿਕ ਕੁਰੀਤੀਆਂ ਖਿਲਾਫ਼ ਖੁੱਲ ਕੇ ਅਵਾਜ਼ ਬੁਲੰਦ ਕੀਤੀ ਹੈ। ਡਾ. ਹਰਸ਼ਿੰਦਰ ਕੋਰ ਵਰਗੀਆਂ ਸਖਸੀਅਤਾਂ ਨੂੰ ਸਰੋਤਿਆਂ ਦੇ ਰੂਬਰੂ ਕਰਕੇ ਮਾਦਾ ਭਰੂਣ ਹੱਤਿਆ ਵਰਗੀਆਂ ਕੁਰੀਤੀਆਂ ਖਿਲਾਫ਼ ਲੜਾਈ `ਚ ਆਪਣਾ ਬਣਦਾ ਯੋਗਦਾਨ ਪਾ ਚੁੱਕੇ ਹਨ।
ਆਪਣੇ ਦਿਲ `ਚ ਮਨੁੱਖਤਾ ਦਾ ਦਰਦ ਰੱਖਣ ਵਾਲੇ ਇਸ ਸ਼ਖਸ ਨੇ ਧਾਰਮਿਕ ਪ੍ਰੋਗਰਾਮਾਂ ਤੋਂ ਬਿਨਾ ਜੇ ਕੋਈ ਪ੍ਰੋਗਰਾਮ ਪੇਸ਼ ਕੀਤਾ ਹੈ ਤਾਂ ਉਹ ਹੈ ਸਹਿਤ ਸਬੰਧੀ ਪ੍ਰੋਗਰਾਮ ‘ਦਿਲਾਂ ਦੀ ਸਾਝ’। ਇਸ ਪ੍ਰੋਗਰਾਮ ਵਿੱਚ ਉਹ ਲੋਅਰ ਮੇਨ ਲੈਂਡ ਤੋਂ ਲੈ ਕੇ ਸੱਤ ਸਮੁੰਦਰੋ ਪਾਰ ਵਸਦੇ ਕਾਬਲ ਸਿਹਤ ਮਾਹਿਰਾਂ , ਡਾਕਟਰਾਂ ਅਤੇ ਸਮਾਜ ਸੇਵੀਆਂ ਨਾਲ ਸਰੋਤਿਆਂ ਦੀ ਵਿਚਾਰ ਚਰਚਾ ਕਰਵਾ ਚੁੱਕੇ ਹਨ ਅਤੇ ਲੋਕਾਂ ਵਿੱਚ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰ ਚੁੱਕੇ ਹਨ। ਹੁਣ ਤਾਈ ਸਿੱਖ ਧਰਮ ਦੇ ਪਸਾਰ ਭਾਈ ਕੁਲਦੀਪ ਸਿੰਘ ਜੀ ਵੱਲੋਂ ਕੀਤੀ ਗਈ ਸੇਵਾ ਆਪਣੀ ਮਿਸਾਲ ਆਪ ਹੈ।
ਜਿਥੇ ਜ਼ਿੰਦਗੀ ਦੀ ਜੱਦੋਂ ਜਹਿਦ ਦੇ ਚਲਦਿਆਂ ਉਹਨਾਂ ਰਿਟੇਲ ਬਿਜਨਸ ਅਤੇ ਰੀਅਲ ਅਸਟੇਟ ਦੇ ਕਾਰੋਬਾਰ ਵਿੱਚ ਚੋਖਾ ਨਾਂ ਕਮਾਇਆ ਹੈ ਉਥੇ ਉਹ ਆਪਣੀ ਜੀਵਨ ਸਾਥਣ ਦੇ ਸਹਿਯੋਗ ਨਾਲ ਆਪਣੇ ਬੇਟੇ ਅਤੇ ਬੇਟੀ ਦਾ ਵਿਆਹ ਕਰ ਕੇ ਇਸ ਵੇਲੇ ਜਿੰਮੇਵਾਰੀ ਮੁਕਤ ਹੋ ਚੁੱਕੇ ਹਨ। ਜਿੰਮੇਵਾਰੀ ਮੁਕਤ ਹੋਣ ਉਪ੍ਰੰਤ ਉਹ ਪਹਿਲਾਂ ਨਾਲੋਂ ਵੀ ਜਿਆਦਾ ਸਮਾਂ ਧਾਰਮਿਕ ਗਤੀਵਿਧੀਆਂ `ਚ ਲਾਉਣ ਲੱਗੇ ਹਨ ਅਤੇ ਸਿੱਖ ਫ਼ਲਸਫ਼ੇ, ਧਾਰਮਿਕ ਕਰਦਾ ਕੀਮਤਾਂ ਅਤੇ ਇਤਿਹਾਸ ਦੇ ਪਸਾਰੇ ਲਈ ਕੱਢ ਰਹੇ ਹਨ।
ਰਾਜਨੀਤੀ ਤੋਂ ਕੋਹਾਂ ਦੂਰ ਰਹੇ ਇਸ ਸਖਸ਼ ਦਾ ਸਿੱਖ ਯੂਥ ਵੈਨਕੂਵਰ ਨਾਲ ਸੰਪਰਕ ਸਥਾਪਤ ਹੋਣ ਮਗਰੋਂ ਇਸ ਜਥੇਬੰਦੀ ਦੇ ਉਦੇਸ਼ਾਂ ਵੱਲ ਝੁਕਾਅ ਹੋ ਗਿਆ ਤੇ ਇਸ ਝੁਕਾਅ ਦੇ ਸਿੱਟੇ ਵਜੋਂ ਉਹ ਇਸ ਜਥੇਬੰਦੀ ਨਾਲ ਜੁੜ ਗਏ। ਸਿੱਖ ਯੂਥ ਵੈਨਕੂਵਰ ਇਕ ਅਜਿਹੀ ਜਥੇਬੰਦੀ ਹੈ ਜਿਸ ਦਾ ਮੰਤਵ ਰਾਜਨੀਤੀ ਤਾਕਤ ਹਥਿਆਉਣਾ ਨਹੀਂ ਸਗੋਂ ਇੱਕ ਅਜਿਹੀ ਮੁਹਿੰਮ ਚਲਾਉਣਾ ਹੈ ਜਿਹੜੀ ਸਿੱਖ ਧਰਮ ਦੀ ਬਿਹਤਰੀ ਤੇ ਸਰੱਬਤ ਦੇ ਭਲੇ ਲਈ ਸਹਾਈ ਹੋਵੇ। ਇਸ ਸ਼ੁਭ ਕਾਰਜ ਲਈ ਉਨ੍ਹਾਂ ਦੀ ਟੀਮ ਭਾਈਚਾਰੇ ਦੀਆਂ ਨਾਵਰ ਸਖਸੀਅਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਟੀਮ ਰੌਸ ਸਟਰੀਟ ਗੁਰਦਵਾਰਾ ਸਾਹਿਬ ਵਿਖੇ ਖਾਲਸਾ ਦਿਵਾਨ ਸੁਸਾਈਟੀ ਦੀ ਅਗਲੀ ਕਮੇਟੀ ਵਜੋਂ ਉਭਰ ਕੇ ਸਾਹਮਣੇ ਆਉਣ ਲਈ ਆਸਵੰਦ ਹੈ।
ਪਿਛਲੇ ਦੋ ਸਾਲਾਂ ਤੋਂ ਸਿੱਖ ਯੁਥ ਵੈਨਕੂਵਰ ਸੰਗਤਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਦਿਨ ਰਾਤ ਇਕ ਕਰ ਰਹੀ ਹੈ ਅਤੇ ਭਵਿੱਖ ਵੀ ਸਿੱਖੀ ਦੇ ਪ੍ਰਚਾਰ ਦੌਰਾਨ ਸਾਰੇ ਧਾਰਮਿਕ ਪ੍ਰੋਗਰਾਮਾਂ ਨੂੰ ਪਰਵਾਨਿਤ ਸਿੱਖ ਰਹਿਤ ਮਰਿਯਾਦਾ ਅਨੁਸਾਰ ਨਿਭਾਉਣ ਲਈ ਬਚਨ ਵੱਧ ਹੈ। ਸਿੱਖ ਯੁਥ ਦਾ ਟੀਚਾ ਧਰਮ ਪ੍ਰਚਾਰ ਤਾਂ ਹੈ ਹੀ ਪਰ ਨਾਲੋਂ ਨਾਲ ਅਗਲੀ ਪੀੜੀ ਦੀਆਂ ਵਾਂਗਾਂ ਪੱਬਾਂ-ਕਲੱਬਾਂ ਤੋਂ ਗੁਰੂ ਗਰ ਵੱਲ ਨੂੰ ਮੋੜਨਾ ਵੀ ਹੈ। ਇਸੇ ਲਈ ਉਹ ਭਵਿੱਖ ਵਿੱਚ ਖੇਡਾਂ, ਸਿੱਖ ਖੋਜ ਕੇਂਦਰ, ਸਿੱਖ ਰੈਫਰੈਂਸ ਲਾਇਬ੍ਰੇਰੀ, ਰੀਕਰੀਏਸ਼ਨ ਕੇਂਦਰ ਅਤੇ ਮੀਡੀਆਂ ਵਾਚ ਕਮੇਟੀ ਬਣਾਉਣ ਦਾ ਨਿਸਚਾ ਕਰੀ ਬੈਠੇ ਹਨ। ਬੱਚਿਆਂ ਦੀ ਪੜਾਈ `ਚ ਮਾਪਿਆਂ ਨੂੰ ਸਹਾਈ ਹੋਣਾ, ਗੁਰਦਵਾਰਾ ਚੋਣਾ ਅਤੇ ਕਨੂੰਨੀ ਮਸਲਿਆਂ `ਚ ਫ਼ਜ਼ੂਲ ਖਰਚੀ ਰੋਕਣਾ ਤੇ ਪੰਥਕ ਏਕਤਾ ਦਾ ਸੁਨੇਹਾ ਦੇਣਾ ਉਹਨਾਂ ਵੱਲੋਂ ਪਹਿਲ ਦੇ ਅਧਾਰ ਤੇ ਕੀਤੇ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਇਥੇ ਹੀ ਬੱਸ ਨਹੀਂ ਸਗੋਂ ਉਚ ਕੋਟੀ ਦੇ ਖਿਡਾਰੀਆਂ ਨੂੰ ਸਨਮਾਨਿਤ ਕਰਨਾ ਅਤੇ ਉਭਰਦੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨਾ ਵੀ ਉਹਨਾਂ ਦੇ ਏਜੰਡੇ `ਚ ਸ਼ਾਮਲ ਹੈ।
ਅਖੌਤੀ ਸਾਧਾਂ ਅਤੇ ਡੇਰਾ ਵਾਦ ਦੇ ਖਿਲਾਫ਼ ਡਟ ਕੇ ਖੜ੍ਹੇ ਇਹ ਨੌਜਵਾਨ ਸਿੱਖ, ਸਿੱਖੀ ਸਿਧਾਂਤਾਂ ਨੂੰ ਇਨ ਬਿਨ ਲਾਗੂ ਕਰਨ ਲਈ ਸਮਰਪਿਤ ਹਨ ਅਤੇ ਛੱਬੀ ਨਵੰਬਰ ਨੂੰ ਚੋਣਾ ਜਿੱਤਣ ਲਈ ਕਮਰ ਕਸੇ ਕਰੀ ਬੈਠੇ ਹਨ। ਵੈਨਕੂਵਰ ਦੇ ਏਰੀਏ ਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਕੁਲਦੀਪ ਸਿੰਘ ਜੀ ਦੀ ਸਲੇਟ ਨੂੰ ਵੋਟਾਂ ਪਾ ਕੇ ਸੇਵਾ ਦਾ ਮੌਕਾ ਦਿਓ। ਮਾਲਕ ਇਹਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ ਤਾਂ ਜੋ ਇਹ ਆਪਣੇ ਕੀਤੇ ਬਚਨ ਪੁਗਾ ਸਕਣ।
ਸੰਗਤਾਂ ਦੇ ਸਹਿਯੋਗ ਦੀ ਆਸ `ਚ
ਸਿੱਖ ਮਿਸ਼ਨਰੀ ਸਰਕਲ ਕੈਲੇਫੋਰਨੀਆਂ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੁ ਐਸ ਏ , ਸਿੰਘ ਸਭਾ ਇੰਨਟਰਨੈਸ਼ਲ ਯੁ ਐਸ ਏ, ਅਤੇ ਇੰਨਟਰਨੈਸ਼ਲ ਸਿੱਖ ਅਫੇਅਰ ਐਸੀਸੋਏਸ਼ਨ।


(23/11/11)
ਸਰਵਜੀਤ ਸਿੰਘ

ਤੱਤ ਗੁਰਮਤਿ ਪਰਿਵਾਰ ਨੂੰ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਸਿੱਖ ਰਹਿਤ ਮਰਯਾਦਾ `ਚ ਸੋਧ ਕਰਨ ਲਈ ,ਆਪ ਜੀ ਵੱਲੋਂ ਕੀਤਾ ਗਿਆ ਉੱਦਮ ਬਹੁਤ ਹੀ ਸ਼ਲਾਘਾ ਯੋਗ ਹੈ। ਪਿਛਲੇ ਦੋ-ਢਾਈ ਸਾਲ ਤੋਂ ਚਲ ਰਹੀ ਵਿਚਾਰ ਚਰਚਾ ਕਿਸੇ ਨਤੀਜੇ ਨਹੀਂ ਪੁੱਜ ਸਕੀ। ਇਸ ਦਾ ਕਾਰਨ ਇਹ ਹੀ ਲਗਦਾ ਹੈ ਕਿ ਸੁਝਾਅ ਦੇਣ ਦੀ ਬਜਾਏ ਲੱਤਾ ਖਿੱਚਣ ਦੀ ਨੀਤੀ ਭਾਰੂ ਰਹੀ ਹੈ। ਜਦੋਂ ਵੀ ਕਿਸੇ ਨੇ ਉੱਦਮ ਕੀਤਾ ਹੈ ਉਦੋਂ ਹੀ ਵਾਲ ਦੀ ਖੱਲ ਲਾਉਣ ਵਾਲੇ ਲੰਗਰ-ਲੰਗੋਟੇ ਕੱਸ ਕੇ ਆ ਹਾਜ਼ਰ ਹੁੰਦੇ ਹਨ। ਮੇਰਾ ਖਿਆਲ ਹੈ ਕਿ ਹੁਣ ਇਨ੍ਹਾਂ ਦੀ ਬਹੁਤੀ ਪ੍ਰਵਾਹ ਨਹੀਂ ਕਰਨੀ ਚਾਹੀਦੀ। ਆਪ ਜੀ ਵੱਲੋਂ ਕੀਤੀਆਂ ਗਈਆਂ ਸੋਧਾਂ `ਚ ਸਭ ਤੋਂ ਵੱਧ, ਜੋ ਜਿਕਰ ਯੋਗ ਸੋਧ ਹੈ ਉਹ ਹੈ, ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਅਤੇ ਆਲਮ ਦੀ ਰਚਨਾ ਤੋਂ ਛੁਟਕਾਰਾ ਪਾਉਣਾ। ਇਸ ਲਈ ਆਪ ਜੀ ਦਾ ਬਹੁਤ- ਬਹੁਤ ਧੰਨਵਾਦ। (ਕੁਝ ਸੁਝਾਅ ਆਪ ਜੀ ਨੂੰ ਸਿੱਧੇ ਭੇਜ ਦਿੱਤੇ ਗਏ ਹਨ)
ਸਤਿਕਾਰ ਸਹਿਤ
ਸਰਵਜੀਤ ਸਿੰਘ


(23/11/11)
ਸੁਖਦੇਵ ਸਿੰਘ ਸੁੱਖਾ

ਤੱਤ ਗੁਰਮੱਤ ਪਰਿਵਾਰ ਨੇ ਸਿੱਖ ਦੀ ਪਰਿਭਾਸ਼ਾ ਕਰਦਿਆਂ ਲਿਖਿਆ ਹੈ ਕਿ ਕਿ ਉਹ ਇੱਕ ਅਕਾਲ ਪੁਰਖ ਦੇ ਇਲਾਵਾ ਕਿਸੇ ਵੀ ਹੋਰ ਮੱਤ ਨੂੰ ਨਾ ਮੰਨਦਾ ਹੋਵੇ।
ਹੋਰ ਮੱਤਾਂ ਵਿੱਚ ਹਿੰਦੂ ਮੱਤ, ਇਸਲਾਮ, ਇਸਾਈ ਮੱਤ, ਜੈਨ, ਬੁੱਧ ਤੇ ਮਹਾਂਵੀਰ ਆਦਿ ਆ ਜਾਂਦੇ ਹਨ। ਇਸ ਦੇ ਇਲਾਵਾ ਨਿਊਟਨ, ਆਈਨਸਟਾਈਨ, ਆਰਕੀਮੀਡੀਜ਼, ਫ਼ਰੌਇਡ, ਡਾਰਬਿਨ, ਗਲੀਲੀਓ, ਹੀਗਲ ਤੇ ਮਾਰਕਸ ਦੇ ਵੀ ਅਲੱਗ ਮੱਤ ਹਨ। ਮੈਂ ਤੱਤ ਗੁਰਮੱਤ ਪਰਿਵਾਰ ਜੀ ਨੂੰ ਪੁਛਣਾ ਚਾਹੁੰਦਾ ਹਾਂ ਕਿ ਇੱਕ ਸੱਚੇ ਸਿੱਖ ਨੇ ਇਨ੍ਹਾਂ ਵਿੱਚ ਵੀ ਵਿਸ਼ਵਾਸ ਨਹੀਂ ਰੱਖਣਾ। ਅਸੀਂ ਵੀ ਤੇ ਸਾਡੇ ਬੱਚੇ ਸਾਇੰਸ ਪੜ੍ਹਦੇ ਹਨ। ਕੀ ਉਨ੍ਹਾਂ ਨੂੰ ਸਾਇੰਸ ਨਹੀਂ ਪੜ੍ਹਨੀ ਚਾਹੀਦੀ? ਇਹ ਵੀਰ ਕਹਿੰਦੇ ਹਨ ਕਿ ਇੱਕ ਅਕਾਲ ਪੁਰਖ ਵਿੱਚ ਯਕੀਨ ਰੱਖੋ, ਪਰ ਸਾਇੰਸ ਕਹਿੰਦੀ ਹੈ ਕਿ ਅਕਾਲ ਪੁਰਖ ਨਾਂ ਦੀ ਕੋਈ ਸ਼ੈ ਨਹੀਂ ਹੈ। ਕੀ ਸਾਇੰਸ ਪੜ੍ਹਨ ਵਾਲਾ ਸੱਚਾ ਸਿੱਖ ਹੋ ਸਕਦਾ ਹੈ? ਦੂਜੀ ਗੱਲ ਇਹ ਹੈ ਕਿ ਗੁਰੂ ਗਰੰਥ ਸਾਹਿਬ ਦੇ ਹੁੰਦੇ ਹੋਏ ਰਹਿਤ ਮਰਿਆਦਾ ਦੀ ਕੀ ਜ਼ਰੂਰਤ ਹੈ। ਗੁਰੂ ਸਾਹਿਬਾਨ ਜੇ ਜ਼ਰੂਰਤ ਸਮਝਦੇ ਤਾਂ ਖ਼ੁਦ ਰਹਿਤ ਮਰਿਆਦਾ ਬਣਾ ਸਕਦੇ ਸਨ। ਪਰ ਉਨ੍ਹਾਂ ਕੋਈ ਰਹਿਤ ਮਰਿਆਦਾ ਨਹੀਂ ਬਣਾਈ। ਹੁਣ ਤੱਤ ਗੁਰਮੱਤ ਵਾਲਿਆਂ ਨੂੰ ਕੀ ਅਧਿਕਾਰ ਹੈ ਕਿ ਉਹ ਕੋਈ ਰਹਿਤ ਮਰਿਆਦਾ ਬਣਾਉਣ?
ਸੁਖਦੇਵ ਸਿੰਘ ਸੁੱਖਾ
ਜੰਮੂ


(23/11/11)
ਅਵਤਾਰ ਸਿੰਘ ਮਿਸ਼ਨਰੀ

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਵੱਲੋਂ ਮਲੇਸ਼ੀਆ ਦੇ ਗੁਰਦਵਾਰਾ ਸਾਹਿਬ ਜੌਹਰ ਬਾਰੂ ਵਿਖੇ ਗੁਰਮਤਿ ਪ੍ਰਚਾਰ
ਪ੍ਰੋ. ਜਸਵੰਤ ਸਿੰਘ ਸਿੰਘਾਪੁਰ ਰਾਹੀਂ, ਡਾ. ਦਇਆ ਸਿੰਘ ਮੁੱਖ ਅਧਿਆਪਕ ਪੰਜਾਬੀ ਸਕੂਲ ਜੌਹਰ ਬਾਰੂ ਦੇ ਉਦਮ ਸਦਕਾ ਗੁਰਦੁਆਰਾ ਸਾਹਿਬ ਜੌਹਰ ਬਾਰੂ ਦੇ ਪ੍ਰਬੰਧਕਾਂ ਅਤੇ ਇਸਤਰੀ ਸਤਸੰਗ ਜੌਹਰ ਬਾਰੂ ਨਾਲ ਸਲਾਹ ਕਰਕੇ ਤਿੰਨ ਦਿਨ ਦਾ ਗੁਰਮਤਿ ਪ੍ਰਚਾਰ ਪ੍ਰੋਗਰਾਮ ਉਲੀਕਿਆ ਗਿਆ। ਡਾ. ਦਇਆ ਸਿੰਘ ਜੀ ਨੇ ਇੰਨਟ੍ਰਨੈੱਟ ਤੋਂ ਭਾ. ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਦੀਆਂ ਫੋਟੋਆਂ ਲੈ ਕੇ ਪ੍ਰੋਗਰਾਮਾਂ ਦੇ ਵੇਰਵੇ ਦਾ ਇਸ਼ਤਿਹਾਰ ਗੁਰਦੁਆਰਿਆਂ ਵਿੱਚ ਲਗਾ ਦਿੱਤਾ। ਤਿੰਨੇ ਦਿਨ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਜਥੇ ਨੂੰ ਖੁਲ੍ਹਾ ਸਮਾਂ ਦਿੱਤਾ ਗਿਆ। ਪਹਿਲੇ ਦਿਨ ਬੱਚੀ ਦਾ ਜਨਮ ਦਿਨ ਹੋਣ ਕਰਕੇ “ਪੂਤਾ ਮਾਤਾ ਕੀ ਅਸੀਸ” ਦੇ ਅਧਾਰਤ ਕੀਰਤਨ ਅਤੇ ਵਿਚਾਰ ਕੀਤਾ ਗਿਆ। ਭਾਈ ਅਵਤਾਰ ਸਿੰਘ ਨੇ ਦਰਸਾਇਆ ਕਿ ਸਿੱਖ ਧਰਮ ਵਿੱਚ ਪੁੱਤਰ ਧੀਆਂ ਬਰਾਬਰ ਹਨ ਅਤੇ ਇਸ ਸ਼ਬਦ ਵਿੱਚ ਗੁਰੂ ਮਾਤਾ ਵੱਲੋਂ ਸਿੱਖ ਰੂਪ ਬੱਚੇ ਨੂੰ ਇਹ ਅਸੀਸ ਦਿੱਤੀ ਗਈ ਹੈ ਕਿ ਹੇ ਬੱਚੇ ਤੈਨੂੰ ਨਿਮਖ ਮਾਤਰ ਵੀ ਪਿਤਾ ਪ੍ਰਮਾਤਮਾਂ ਨਾਂ ਭੁੱਲੇ ਅਤੇ ਤੁਸੀਂ ਸਦਾ ਉਸ ਨੂੰ ਯਾਦ ਰੱਖੋ। ਭਾਈ ਸਾਹਿਬ ਨੇ ਇਹ ਵੀ ਸਮਝਾਇਆ ਕਿ ਪੁਰਾਤਨ ਮਾਵਾਂ ਬੱਚਿਆਂ ਨੂੰ ਅਜਿਹੀਆਂ ਲੋਰੀਆਂ ਦਿੰਦੇ ਹੋਏ ਗੁਰਮਤਿ ਦੀ ਸਿਖਿਆ ਦਿਆ ਕਰਦੀਆਂ ਸਨ। ਬੀਬੀ ਹਰਸਿਮਰਤ ਕੌਰ ਖਾਲਸਾ ਨੇ ਬਾਖੂਬੀ ਇਸ ਦੀ ਇੰਗਲਿਸ਼ ਵਿੱਚ ਵਿਆਖਿਆ ਕੀਤੀ ਜਿਸ ਨੂੰ ਸੰਗਤ ਅਤੇ ਬੱਚਿਆਂ ਨੇ ਖਾਮੋਸ਼ ਹੋ ਕੇ ਸੁਣਿਆਂ ਕਿਉਂਕਿ ਇੱਥੇ ਬਹੁਤੀ ਸੰਗਤ ਅਤੇ ਬੱਚੇ ਅੰਗ੍ਰੇਜੀ ਵੱਧ ਸਮਝਦੇ ਹਨ। ਸੰਗਤ ਕਹਿ ਰਹੀ ਸੀ ਕਿ ਪਹਿਲੇ ਤਾਂ ਬੱਚੇ ਦੀਵਾਨ ਵਿੱਚ ਸ਼ੋਰ ਕਰਦੇ ਸਨ ਅਤੇ ਉੱਠ ਕੇ ਵੀ ਚਲੇ ਜਾਂਦੇ ਸਨ ਪਰ ਅੱਜ ਪੂਰਾ ਘੰਟਾ ਟਿਕ ਕੇ ਬੈਠੇ ਰਹੇ ਹਨ।
ਅਗਲੇ ਦਿਨ ਸ਼ਾਮ ਦੇ ਦੀਵਾਨ ਵਿੱਚ ਨਾਮ ਸਿਮਰਨ ਤੇ ਕੀਰਤਨ ਵਖਿਆਨ ਕਰਦੇ ਹੋਏ ਭਾਈ ਸਾਹਿਬ ਅਤੇ ਬੀਬਾ ਜੀ ਨੇ ਦੱਸਿਆ ਕਿ ਇੱਕ ਅਕਾਲ ਪੁਰਖ ਦਾ ਸਿਮਰਨ ਸਾਨੂੰ ਹਰਵੇਲੇ “ਊਠਤ ਬੈਠਤ ਸੋਵਤ ਨਾਮ” ਕਰਨਾ ਚਾਹੀਦਾ ਹੈ ਨਾਂ ਕਿ ਕਿਸੇ ਸਾਧ ਸੰਤ ਦੇ ਦੱਸੇ ਕਿਸੇ ਖਾਸ ਸਮੇਂ ਤੇ, ਨਾਮ ਸਿਮਰਨ ਦੀ ਵਿਧੀ ਵੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਮਝਾਈ ਕਿ ਜਿਵੇਂ ਬੱਚੇ ਦਾ ਧਿਆਨ ਡੋਰ, ਸੁਨਿਆਰੇ ਦਾ ਘਾੜਤ, ਪਾਣੀ ਦੇ ਘੜੇ ਲੈ ਜਾ ਰਹੀਆਂ ਬੀਬੀਆਂ ਦਾ ਘੜਿਆਂ, ਪੰਜ ਕੋਹ ਤੇ ਚਰ ਰਹੀ ਗਾਂ ਦਾ ਵੱਛੇ ਅਤੇ ਪੰਘੂੜੇ ਵਿੱਚ ਪਏ ਬੱਚੇ ਦੀ ਮਾਂ ਦਾ ਕਾਰੋ ਬਾਰ ਕਰਦਿਆਂ ਬੱਚੇ ਵੱਲ ਰਹਿੰਦਾ ਹੈ। ਇਵੇਂ ਹੀ ਕਿਰਤ ਕਮਾਈ ਕਰਦੇ ਹੋਏ ਸਾਡਾ ਧਿਆਨ ਮੋਹ ਮਾਇਆ ਤੋਂ ਉੱਪਰ ਉੱਠ ਕੇ, ਹੱਥ ਕਾਰ ਵੱਲ ਅਤੇ ਚਿੱਤ ਯਾਰ ਵੱਲ ਹੋਣਾ ਚਾਹੀਦਾ ਹੈ, ਨਾਂ ਕਿ ਕਿਸੇ ਇੱਕ ਸ਼ਬਦ ਦਾ ਵਾਰ-2 ਗਿਣਤੀ ਕਰਕੇ ਜਾਪ ਕਰਨਾ।
ਇਸ ਤੋਂ ਅਗਲੇ ਦਿਨ ਜੌਹਰ ਬਾਰੂ ਦੇ ਸੁਲਤਾਨ ਇਬਰਾਹਿਮ ਦਾ ਜਨਮ ਦਿਨ ਸੀ ਇਥੇ ਹਰ ਸਾਲ ਸੁਲਤਾਨ ਦੇ ਜਨਮ ਦਿਨ ਤੇ ਛੁੱਟੀ ਹੁੰਦੀ ਹੈ। ਜਿੱਥੇ ਬਾਕੀ ਲੋਕ ਘਰ ਬਾਰਾਂ ਅਤੇ ਬਜਾਰਾਂ ਦੀ ਸਜਾਵਟ ਕਰਕੇ ਆਪੋ ਆਪਣੇ ਘਰਾਂ, ਸਮਾਜਿਕ ਅਤੇ ਧਾਰਮਿਕ ਥਾਵਾਂ ਤੇ ਸੁਲਤਾਨ ਦਾ ਜਨਮ ਦਿਨ ਮਨਾਉਂਦੇ ਹਨ ਓਥੇ ਸਿੱਖ ਸੰਗਤਾਂ ਗੁਰਦੁਆਰੇ ਇਕੱਠੇ ਹੋ ਗੁਰਬਾਣੀ ਦਾ ਪਾਠ, ਕੀਰਤਨ ਅਤੇ ਕਥਾ ਕਰਕੇ ਮਨਾਉਂਦੀ ਹੋਈ ਆਪਣੇ ਹਰਮਨ ਪਿਆਰੇ ਸੁਲਤਾਨ ਦੀ ਲੰਬੀ ਉਮਰ, ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੀ ਹੈ। ਭਾਈ ਸਾਹਿਬ ਨੇ ਵੀ ਗੁਰਬਾਣੀ ਚੋਂ ਹਵਾਲੇ ਦੇ ਕੇ “ਤੂੰ ਸੁਲਤਾਨ ਕਹਾਂ ਹਊਂ ਮੀਆਂ ਅਤੇ ਕਿਆ ਸੁਲਤਾਨ ਸਲਾਮ ਵਿਹੂਣਾਂ” ਦੀ ਵਿਆਖਿਆ ਕਰਕੇ ਦੱਸਿਆ ਕਿ ਅਸਲ ਵਿੱਚ ਅੱਲ੍ਹਾ ਤਾਲਾ, ਰਾਮ, ਰਹੀਮ, ਅਕਾਲ ਪੁਰਖ, ਗਾਡ ਹੀ ਸਭ ਦਾ ਸੁਲਤਾਨ ਹੈ ਜਿਸ ਦਾ ਜਨਮ ਹਰ ਵੇਲੇ ਹੈ ਭਾਵ ਉਹ ਸਦਾ ਹੀ ਨੀਤ ਨਵਾਂ ਹੈ “ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਸਤਾਰ” ਭਾਈ ਸਾਹਿਬ ਨੇ ਇਹ ਵੀ ਪ੍ਰੇਰਨਾਂ ਕੀਤੀ ਜਿਵੇਂ ਇੱਥੇ ਮੁਸਲਿਮ ਭਾਈਆਂ ਦੇ ਬੱਚੇ ਪੰਜ ਦਿਨ ਸਕੂਲ ਤੋਂ ਬਾਅਦ ਦੋ ਘੰਟੇ ਮਦਰੱਸੇ ਵਿੱਚ ਧਰਮ ਵਿਦਿਆ ਸਿਖਦੇ ਹਨ ਇਵੇਂ ਹੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਸਕੂਲ ਤੋਂ ਬਾਅਦ ਧਰਮ ਵਿਦਿਆ ਗੁਰਬਾਣੀ ਇਤਿਹਾਸ ਦੀ ਕਲਾਸ ਲਗਾਇਆ ਕਰੋ ਤਾਂ ਕਿ ਤੁਹਾਡੇ ਬੱਚੇ ਵੀ ਧਰਮ ਵਿਦਿਆ ਸਿੱਖ ਕੇ ਗੁਰਸਿੱਖ ਬਣ ਸਕਣ। ਹਰਸਿਮਰਤ ਨੇ ਜਿੱਥੇ “ਦੁਖ ਭੰਜਨ ਤੇਰਾ ਨਾਮ” ਦਾ ਰਸ ਭਿੰਨਾ ਕੀਰਤਨ ਕੀਤਾ ਓਥੇ ਗੁਰਬਾਣੀ ਨਾਮ ਨੂੰ ਹੀ ਦੁੱਖਾਂ ਦਾ ਦਾਰੂ ਦਰਸਾਉਂਦਿਆਂ ਦੱਸਿਆ ਕਿ ਸਰੀਰਕ ਦੁੱਖ ਡਾਕਟਰ ਵੈਦ ਕੋਲੋਂ ਦਵਾਈ ਲੈ ਕੇ ਪ੍ਰਹੇਜ ਨਾਲ ਖਾਣ ਤੇ ਦੂਰ ਹੁੰਦੇ ਹਨ ਅਤੇ ਮਾਨਸਕ ਦੁੱਖ ਰੋਗ ਗੁਰੂ ਵੈਦ ਦੀ ਸਿਖਿਆ ਰੂਪ ਬਾਣੀ ਤੇ ਅਮਲ ਕਰਨ ਨਾਲ ਨਸਦੇ ਹਨ। ਸਾਨੂੰ ਗੁਰੂ ਵੈਦ ਨੂੰ ਛੱਡ ਕੇ ਨੀਮ ਹਕੀਮਾਂ ਰੂਪੀ ਪਾਖੰਡੀ ਸਾਧਾਂ ਦੇ ਡੇਰਿਆਂ ਤੇ ਨਹੀਂ ਜਾਣਾ ਚਾਹੀਦਾ ਉਹ ਤਾਂ ਸਗੋਂ ਵਹਿਮਾਂ ਭਰਮਾਂ ਦੇ ਹੋਰ ਰੋਗ ਲਾ ਦਿੰਦੇ ਹਨ। ਗੁਰਮਤਿ ਦੇ ਨਿਰੋਲ ਪ੍ਰਚਾਰ ਨੂੰ ਲਾਈਕ ਕਰਕੇ ਜਿੱਥੇ ਪ੍ਰਬੰਧਕਾਂ ਨੇ ਬਹੁਤ ਸੰਨਮਾਨ ਕੀਤਾਂ ਓਥੇ ਦੁਪਹਿਰ ਦੇ ਇਸਤਰੀ ਸਤਸੰਗ ਦੀਵਾਨ ਵਿੱਚ ਵੀ ਸੁਖਮਨੀ ਸਾਹਿਬ ਤੋਂ ਬਾਅਦ ਆਪਣਾ ਸਾਰਾ ਸਮਾਂ ਬੀਬੀਆਂ ਨੇ ਬੀਬੀ ਹਰਸਿਮਰਤ ਕੌਰ ਅਤੇ ਭਾਈ ਅਵਤਾਰ ਸਿੰਘ ਨੂੰ ਹੀ ਦੇ ਦਿੱਤਾ ਜਿਸ ਵਿੱਚ ਬੱਚੇ ਦੇ ਜਨਮ ਦਿਨ ਦੇ ਨਾਲ ਨਾਲ ਭਾਈ ਸਾਹਿਬ ਅਤੇ ਬੀਬਾ ਜੀ ਨੇ ਇਸਤਰੀਆਂ ਦੇ ਬਰਾਬਰ ਦੇ ਹੱਕਾਂ ਤੇ ਕਥਾ ਵਖਿਆਣ ਕਰਦਿਆਂ ਦਰਸਾਇਆ ਕਿ ਸਿੱਖ ਧਰਮ ਵਿੱਚ ਮਰਦ ਅਤੇ ਔਰਤਾਂ ਬਾਰਬਰ ਹਨ। ਹਰ ਧਰਮ ਕਰਮ ਵਿੱਚ ਬੀਬੀਆਂ ਵੀ ਬਰਾਬਰ ਹਿੱਸੇਦਾਰ ਹਨ। ਲੰਬਾ ਸਮਾਂ ਸਾਨੂੰ ਬ੍ਰਾਹਮਣੀ ਸਮਾਜ ਵਿੱਚ ਰਹਿਣ ਕਰਕੇ ਅਸੀਂ ਕਈ ਬ੍ਰਾਹਮਣੀ ਰਹੁ ਰੀਤਾਂ ਅਪਣਾਅ ਲਈਆਂ ਹਨ। ਸਾਡੇ ਧਰਮ ਦੇ ਮੋਢੀ ਬਾਬਾ ਨਾਨਕ ਜੀ ਨੇ ਤਾਂ ਬੁਲੰਦ ਬਾਂਗ ਕਹਿ ਦਿੱਤਾ ਸੀ “ਸੋ ਕਿਉਂ ਮੰਦਾ ਆਖੀਐ ਜਿਤਿ ਜੰਮੈ ਰਾਜਾਨ” ਨਾਲੇ ਜੋ ਸਿਖਿਆ ਮਾਵਾਂ ਬੀਬੀਆਂ ਬੱਚਿਆਂ ਨੂੰ ਦੇ ਸਕਦੀਆਂ ਹਨ ਪਿਤਾ ਪੁਰਖ ਨਹੀਂ ਦੇ ਸਕਦੇ। ਬੀਬੀ ਹਰਸਿਮਰਤ ਕੌਰ ਨੇ ਵਿਅੰਗ ਵਿੱਚ ਕਿਹਾ ਕਿ ਜੇ ਮੈਂ ਗੋਰੀ ਹੋ ਕੇ ਗੁਰਬਾਣੀ ਪੜ੍ਹ, ਗਾ ਅਤੇ ਵਿਚਾਰ ਸਕਦੀ ਹਾਂ ਤੁਸੀਂ ਕਿਉਂ ਨਹੀਂ ਤੁਹਾਡੀ ਤਾਂ ਮਾਂ ਬੋਲੀ ਪੰਜਾਬੀ ਹੈ। ਇਸ ਤਕਰੀਰ ਦਾ ਬੀਬੀਆਂ ਤੇ ਇਨਾਂ ਅਸਰ ਹੋਇਆ ਕਿ ਉਨ੍ਹਾਂ ਨੇ ਅਰਾਦਸ ਤੋਂ ਬਾਅਦ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਜਥੇ ਦਾ ਜਿੱਥੇ ਬੇਹੱਦ ਮਾਨ ਤਾਨ ਸਿਰੋਪਾ ਦੇ ਕੇ ਕੀਤਾ ਓਥੇ ਸੰਗਤ ਵਿੱਚ ਪ੍ਰਣ ਕੀਤਾ ਕਿ ਅੱਗੇ ਤੋਂ ਅਸੀਂ ਨਿਰਾ ਸੁਖਮਨੀ ਦਾ ਪਾਠ ਹੀ ਨਹੀਂ ਕਰਾਂਗੀਆਂ ਸਗੋਂ ਹਰ ਅਸ਼ਟਪਦੀ ਦੇ ਇੱਕ ਇੱਕ ਬੰਦ ਦੀ ਵਿਆਖਿਆ ਵੀ ਕਰਿਆ ਕਰਾਂਗੀਆਂ। ਡਾ. ਦਇਆ ਸਿੰਘ ਜੀ ਕੋਲੋਂ ਇਹ ਵੀ ਪਤਾ ਲੱਗਿਆ ਕਿ ਇੱਥੇ ਕੁੱਝ ਭਾਈ ਅਤੇ ਬੀਬੀਆਂ ਡਾਕ ਰਾਹੀਂਸਿੱਖ ਮਿਸ਼ਨਰ ਕੋਰਸ ਵੀ ਕਰ ਰਹੇ ਹਨ।
ਪ੍ਰਬੰਧਕਾਂ ਅਤੇ ਬੀਬੀਆਂ ਨੇ ਹੋਰ ਰੁਕਣ ਲਈ ਕਿਹਾ ਪਰ ਸਾਡੇ ਕੋਲ ਸਮਾਂ ਨਾਂ ਹੋਣ ਕਰਕੇ ਇਹ ਵਾਧਾ ਕੀਤਾ ਕਿ ਅੱਗੇ ਤੋਂ ਜਦੋਂ ਵੀ ਸਮਾਂ ਮਿਲਿਆ ਖੁੱਲ੍ਹਾਂ ਸਮਾਂ ਪ੍ਰਚਾਰ ਸੇਵਾ ਕਰਾਂਗੇ। ਤਿੰਨੇ ਦਿਨ ਲੰਗਰ ਅਤੁੱਟ ਵਰਤਿਆ। ਡਾ. ਦਇਆ ਸਿੰਘ ਸੋਢੀ ਅਤੇ ਉਨ੍ਹਾਂ ਦੇ ਪ੍ਰਵਾਰ ਨੇ ਸਾਨੂੰ ਸਿੰਘਾਪੁਰ ਤੋਂ ਮਲੇਸ਼ੀਆ ਲੈ ਜਾਣ, ਆਪਣੇ ਘਰ ਵਿਖੇ ਰਹਾਇਸ਼ ਅਤੇ ਲੰਗਰ ਪਾਣੀ ਦੀ ਪ੍ਰਵਾਰ ਵਾਂਗ ਸੇਵਾਕਰਨ ਅਤੇ ਵਾਪਸ ਸਿੰਘਾਪੁਰ ਛੱਡਣ ਦੀ ਸੇਵਾ ਬੜੇ ਉਤਸ਼ਾਹ ਨਾਲ ਕੀਤੀ। ਅਸੀਂ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਇਸ ਗੁਰਮੁਖ ਪ੍ਰਵਾਰ ਨੂੰ ਸਦਾ ਚੜ੍ਹਦੀਆਂ ਕਲਾਂ ਬਖਸ਼ੇ।


(23/11/11)
ਗਿਆਨੀ ਬਲਵੰਤ ਸਿੰਘ ਜੀ ਨੰਦਗੜ੍

ਪੁਰਾਤਨ ਬ੍ਰਾਹਮਣਵਾਦ ਬਨਾਮ ਅਜੋਕਾ ਅਖੌਤੀ ਸੰਤਵਾਦ
ਹਰ ਮਨੁੱਖ ਨੂੰ ਆਪਣੇ ਜੀਵਨ ਕਾਲ ਵਿੱਚ ਦੁੱਖ ਜਾਂ ਸੁੱਖ ਬਣਿਆ ਰਹਿੰਦਾ ਹੈ।
ਦੁਖ ਸੁਖ ਕਰਤੈ ਧੁਰਿ ਲਿਖਿ ਪਾਇਆ॥ ਜਾਂ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ॥
ਇਹ ਵੀ ਇੱਕ ਸਚਾਈ ਹੈ ਕਿ ਅਕਸਰ ਦੁਖ ਤੋ ਪੀੜਤ ਮਨੁੱਖ ਦੀ ਬਹੁਤੀ ਵਾਰ ਮਾਨਸਿਕ ਹਾਲਤ ਪੇਤਲੀ ਪੈ ਜਾਂਦੀ ਹੈ। ਦੁਖ ਤੋ ਪੀੜਤ ਵਿਆਕਤੀ ਦੁਖ ਦੀ ਨਿਵਰਤੀ ਲਈ ਕਈ ਤਰ੍ਹਾਂ ਦੇ ਸਹਾਰੇ ਭਾਲਦਾ ਹੈ। ਇਸ ਸਮੇਂ ਦੁਖ ਤੋ ਨਵਿਰਤੀ ਲਈ ਪ੍ਰਮਾਤਮਾ ਦੀ ਗੈਬੀ ਸਕਤੀ ਦੁਖੀ ਆਦਮੀ ਦੀ ਖੋਜ ਦਾ ਕੇਂਦਰ ਬਿੰਦੂ ਹੁੰਦੀ ਹੈ। ਇਸ ਸਮੇਂ ਧਾਰਮਿਕ ਭੇਖ ਵਿੱਚ ਛੁਪੇ ਚਾਤਰ ਲੋਕ ਦੁਖੀ ਵਿਆਕਤੀ ਦੀ ਕਮਜੋਰੀ ਦਾ ਸ਼ੋਸਨ ਕਰਦੇ ਹੋਏ ਰੱਬ ਜੀ ਦੇ ਨਾਮ ਉਪਰ ਦੁਖੀ ਵਿਆਕਤੀ ਦੀ ਖੂਬ ਆਰਥਿਕ ਲੁਟ ਕਰਦੇ ਹਨ।
ਹਿੰਦੂ ਮਤ ਵਿੱਚ ਪ੍ਰੋਹਤ ਅਤੇ ਜਜਮਾਨ ਦੀ ਮਰਿਯਾਦਾ ਭਾਰੂ ਸੀ। ਜਿਸ ਸਮੇਂ ਕਿਸੇ ਨੂੰ ਸਰੀਰਕ ਦੁੱਖ ਜਾਂ ਪ੍ਰਵਾਰਿਕ ਦੁੱਖ ਬਣ ਜਾਂਦਾ ਸੀ ਤਾਂ ਦੁੱਖ ਤੋ ਨਵਿਰਤੀ ਲਈ ਪੰਡਤ ਲੋਕਾਂ ਨੇ ਇਹ ਅਕੀਦਾ ਹੀ ਬਣਾ ਦਿੱਤਾ ਸੀ ਕਿ ਜੇਕਰ ਕਿਸੇ ਨੂੰ ਕੋਈ ਦੁੱਖ ਹੈ, ਤਾਂ ਉਸ ਦੇ ਇਲਾਜ ਲਈ ਪ੍ਰੋਹਿਤ ਕੋਲ ਆਵੇ। ਉਸ ਦੇ ਦੁੱਖ ਦਾ ਨਿਬੇੜਾ ਕਰਨ ਦੀ ਵਿਧੀ ਪ੍ਰੋਹਿਤ ਪਾਸ ਹੈ। ਹਰ ਕਿਸਾਨੀ ਪੇਸ਼ੇ ਵਾਲਾ, ਹਰ ਨੌਕਰੀ ਪੇਸ਼ੇ ਵਾਲਾ ਅਤੇ ਵਪਾਰਕ ਧੰਦੇ ਵਾਲਾ ਦੁੱਖ ਦੀ ਨਵਿਰਤੀ ਲਈ ਪ੍ਰੋਹਿਤ ਪਾਸ ਜਾਂਦਾ ਸੀ। ਪੰਡਤ ਉਸ ਦੇ ਭੋਲੇਪਣ ਦਾ ਫਾਇਦਾ ਉਠਾ ਕੇ, ਉਸ ਦੇ ਘਰ ਜਾਂਦਾ ਅਤੇ ਦੁੱਖ ਦੀ ਨਵਿਰਤੀ ਲਈ, ਜਿਥੇ ਉਹ ਆਪਣੇ ਲਈ ਦਾਨ ਦੇ ਨਾਮ ਉਪਰ ਉਸਦੀ ਆਰਥਿਕ ਲੁੱਟ ਕਰਦਾ ਉਥੇ ਉਹ ਜਜ਼ਮਾਨ ਪਾਸੋਂ ਵਧੀਆ ਭੋਜਨ ਛੱਕਣ ਦੇ ਲਾਲਚ ਕਰਕੇ ਉਸ ਨੂੰ ਸੁੱਚ-ਭਿੱਟ ਦੇ ਭਰਮ ਜਾਲ ਵਿੱਚ ਪਾਕੇ ਕਈ ਤਰ੍ਹਾਂ ਦੀਆਂ ਵਿਧੀਆਂ ਦੱਸਦਿਆਂ ਹੋਇਆ, ਚੌਂਕੇ ਵਿੱਚ ਗੋਬਰ ਨਾਲ ਫੇਰਿਆ ਹੋਇਆ ਪੋਚਾ, ਉਸ ਦੇ ਉਪਰ ਦੀ ਇੱਕ ਲਕੀਰ ਕੱਢ ਕੇ ਅੰਦਰ ਬੈਠ ਜਾਂਦਾ, ਭਾਂਡੇ ਮੰਜਵਾ ਕੇ, ਲਕੜੀਆਂ ਧੋ ਕੇ, ਆਪਣਾ ਵੱਖਰਾ ਚੁੱਲ੍ਹਾ ਬਣਾ ਕੇ ਬੈਠ ਜਾਂਦਾ। ਬਾਸਨ ਮਾਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ॥ ਫਿਰ ਇਸ ਤੋ ਬਾਅਦ ਦਸਾਂ ਨੌਹਾਂ ਦੀ ਸੱਚੀ ਸੁਚੀ ਕਿਰਤ ਵਾਲੇ ਜ਼ਜਮਾਨ ਨੂੰ ਉਹ ਆਪਣੀ ਦਿੱਤੀ ਹੋਈ ਕਾਰ ਦੇ ਅੰਦਰ ਆਉਣ ਤੋਂ ਇਹ ਕਹਿ ਕੇ ਰੋਕ ਦਿੰਦਾ ਕਿ ਤੇਰੇ ਕਾਰ ਦੇ ਅੰਦਰ ਆਉਣ ਨਾਲ ਮੇਰਾ ਚੌਕਾ ਅਤੇ ਭੋਜਨ ਭਿਟਿਆ ਜਾਵੇਗਾ।
ਦੇ ਕੈ ਚਉਕਾ ਕਢੀ ਕਾਰ॥
ਉਪਰਿ ਆਇ ਬੈਠੇ ਕੂੜਿਆਰ
ਮਤੁ ਭਿਟੈ ਵੇ ਮਤੁ ਭਿਟੈ॥
ਇਹ ਅੰਨੁ ਅਸਾਡਾ ਫਿਟੈ॥

ਪੰਡਤ ਦੇ ਇਸ ਝੂਠ ਦਾ ਪਾਜ ਖੋਲ੍ਹਣ ਲਈ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ ਇਸ ਦੀ ਜਾਲਸਾਜ਼ੀ ਦਾ ਪਰਦਾਫਾਸ਼ ਕੀਤਾ ਹੈ। ਖਾਸ ਕਰਕੇ ਆਸਾ ਕੀ ਵਾਰ ਵਿੱਚ ਪੰਡਿਤ ਦੇ ਝੂਠੇ ਪਾਖੰਡਾਂ ਨੂੰ ਬੁਰੀ ਤਰ੍ਹਾਂ ਭੰਡਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪੰਡਿਤ ਜੀ ਤੂੰ ਚੌਕਾਂ ਵੀ ਪੋਚਾ ਦੇ ਕੇ ਸੁੱਚਾ ਕਰ ਲਿਆ ਹੈ। ਆਪ ਵੀ ਸੁੱਚਾ ਹੋ ਕੇ ਆਪਣੇ ਉਪਰ ਦੀ ਕਾਰ ਕੱਢ ਕੇ ਬੈਠ ਗਿਆ ਹੈਂ ਅਤੇ ਕਹਿ ਰਿਹਾ ਹੈਂ ਕਿ ਇਸ ਕੱਢੀ ਹੋਈ ਕਾਰ ਭਾਵ ਲਕੀਰ ਤੋਂ ਅੰਦਰ ਕੋਈ ਨਾ ਆਵੇ। ਭਰਮ ਇਹ ਪਾ ਦਿੱਤਾ ਹੈ ਕਿ ਨਹੀ ਤਾਂ ਮੈਂ ਭਿਟਿਆ ਜਾਵਾਂਗਾ ਅਤੇ ਵਿਖਾਵੇ ਮਾਤਰ ਆਪਣੇ ਮੂੰਹ ਵਿੱਚ ਕੋਈ ਸਲੋਕ ਵੀ ਪੜ੍ਹ ਰਿਹਾ ਹੈ ਤਾਂ ਕਿ ਤੇਰਾ ਜਜਮਾਨ ਇਹ ਸਮਝੇ ਕਿ ਜੋ ਪੰਡਿਤ ਜੀ ਮੰਤਰ ਪੜ੍ਹ ਰਹੇ ਹਨ ਇਹ ਮੇਰੇ ਦੁਖ ਨਿਵਾਰਣ ਦੀ ਗੱਲ ਹੀ ਕਰ ਰਹੇ ਹਨ ਅਤੇ ਫਿਰ ਭੋਜਨ ਢੱਕ ਲਿਆ ਪਰ ਪੰਡਿਤ ਜੀ ਦੱਸੋ ਕਿ ਅਨਾਜ ਪੈਦਾ ਕਰਨ ਵਾਲੇ ਜਜਮਾਨ ਦੇ ਅੰਦਰ ਆਉਣ ਨਾਲ ਤਾਂ ਤੂੰ ਭਿਟਿਆ ਜਾਂਦਾ ਹੈਂ, ਤੇਰਾ ਭੋਜਨ ਵੀ ਭਿਟਿਆ ਜਾਂਦਾ ਹੈ ਪਰ ਦੱਸੋ ਪੰਡਿਤ ਜੀ ਜਿਥੇ ਤੁਸੀਂ ਭੋਜਨ ਪਾਇਆ ਹੈ ਉਥੇ ਕੀ ਹੈ, ਇਸ ਭੋਜਨ ਦਾ ਤੂੰ ਕੀ ਦਾ ਕੀ ਬਣਾ ਸੁਟੇਂਗਾ, ਇਸ ਦਾ ਦੋਸ ਕਿਸ ਨੂੰ ਲੱਗੇ ਗਾ, ਕੀ ਤੂੰ ਇਸ ਦਾ ਦੋਸ਼ੀ ਆਪ ਨਹੀਂ ਹੈ?
ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ॥
ਸੁਚੇ ਅਗੈ ਰਖਿਓਨ ਕੋਇ ਨ ਭਿਟਿਓ ਜਾਇ॥
ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ
ਕੁਹਥੀ ਜਾਈ ਸਟਿਆ ਕਿਸੁ ਇਹੁ ਲਗਾ ਦੋਖ॥

ਗੁਰੁ ਨਾਨਕ ਦੇਵ ਜੀ ਨੇ ਇੱਕ ਕਿਰਤੀ ਅਤੇ ਭੋਲੇ ਭਾਲੇ ਆਦਮੀ ਨੂੰ ਪੰਡਿਤ ਦੀ ਲੁਟ ਤੋ ਬਚਾਉਣ ਲਈ ਆਸਾ ਕੀ ਵਾਰ ਦੀ ਰਚਨਾ ਕੀਤੀ। ਗੁਰੂ ਸਹਿਬ ਨੇ ਧਰਮ ਦੇ ਨਾਮ ਉਪਰ ਹੋ ਰਹੇ ਹਰ ਪ੍ਰਕਾਰ ਦੇ ਪਾਖੰਡ ਦਾ ਪਰਦਾ ਬਹੁਤ ਹੀ ਦਲੀਲ ਨਾਲ ਫਾਸ ਕੀਤਾ ਸੀ। ਪਰ ਇਹ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਗੁਰੂ ਸਾਹਿਬ ਨੇ ਪੰਡਿਤ ਦੇ ਜਿਸ ਪਾਖੰਡ ਦਾ ਵਿਰੋਧ ਕੀਤਾ ਸੀ ਅੱਜ ਉਹ ਪਾਖੰਡ ਆਪਣਾ ਰੂਪ ਵਟਾ ਕੇ ਅਖੌਤੀ ਸੰਤਵਾਦ ਦੇ ਨਾਮ ਹੇਠ ਸਿੱਖ ਕੌਮ ਵਿੱਚ ਵੀ ਪੂਰੀ ਤਰ੍ਹਾਂ ਪਰਵੇਸ ਕਰ ਚੁਕਾ ਹੈ। ਅਜੋਕੇ ਅਖੌਤੀ ਸੰਤਵਾਦ ਨੇ ਆਪਣਾ ਉਪਰਲਾ ਰੂਪ ਤਾਂ ਸਿੱਖੀ ਵਾਲਾ ਬਣਾਇਆ ਹੋਇਆ ਹੈ ਪਰ ਅੰਦਰ ਸਭ ਉਹੀ ਹਿੰਦੂਵਾਦ ਦੇ ਪੰਡਿਤ ਵਾਲਾ ਬਣਾ ਰੱਖਿਆ ਹੈ। ਇਸ ਅਖੌਤੀ ਸੰਤਵਾਦ ਨੇ ਗੁਰੂ ਦੇ ਸਿਧਾਂਤ ਨੂੰ ਤਾਂ ਤਿਲਾਂਜਲੀ ਦੇ ਦਿੱਤੀ ਹੈ ਤੇ ਕਈ ਨਵੀਆਂ ਭੁਲੇਖਾ ਪਾਉ ਰੀਤੀਆਂ ਲੱਭ ਲਈਆਂ ਹਨ। ਗੁਰ ਮਰਿਯਾਦਾ ਨੂੰ ਛੱਡ ਕੇ ਕਈ ਨਵੀਂਆਂ ਰਵਾਇਤਾਂ ਚਲਾ ਦਿੱਤੀ ਹਨ। ਜਿਸ ਕਰਕੇ ਅਣਜਾਣ ਅਤੇ ਭੋਲੇ ਭਾਲੇ ਲੋਕਾਂ ਨੂੰ ਬਹੁਤ ਵੱਡਾ ਟਪਲਾ ਲੱਗ ਜਾਦਾਂ ਹੈ। ਇਹਨਾਂ ਅਖੌਤੀ ਸੰਤਾਂ ਵੱਲੋ ਆਪਣੇ ਪਾਖੰਡ ਦੀ ਦੁਕਾਨ ਨੂੰ ਗਰਮਾਉਣ ਲਈ ਕਈ ਤਰ੍ਹਾਂ ਦੀ ਸ਼ੋਸੇਬਾਜੀ ਦਾ ਸਹਾਰਾ ਲਿਆ ਜਾਦਾਂ ਹੈ ਜਿਵੇ ਕਿ ਗਿਣ-ਗਿਣ ਕੇ ਚਾਲੀ-ਚਾਲੀ ਦਿਨ ਭੋਰਿਆਂ ਵਿੱਚ ਬੈਠ ਕੇ ਚਲੀਸੇ ਕੱਟਣੇ, ਹਵਨ ਕਰਨੇ, ਮੋਨ ਵਰਤ ਰੱਖਣੇ, ਸੰਗਤ ਨੂੰ ਗਿਣਤੀ ਦੇ ਪਾਠ ਕਰਕੇ ਆਪਣੇ ਕੋਲ ਜਮਾਂ ਕਰਵਾਉਣ ਲਈ ਕਹਿਣਾ, ਗੁਰਬਾਣੀ ਦੀਆ ਪਵਿੱਤਰ ਪੰਗਤੀਆ ਦਾ ਵੱਖ-ਵੱਖ ਕਾਰਜਾ ਲਈ ਵਰਗੀ ਕਰਨ ਕਰਨਾ ਆਦਿ।
ਪੁਰਾਤਨ ਸਮੇਂ ਤੋ ਗੁਰਮਤਿ ਮਰਿਯਾਦਾ ਅਨੁਸਾਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਨਾਲ ਪਾਠ ਕਰਨ ਉਪਰੰਤ ਗੁਰੂ ਘਰਾਂ ਵਿੱਚ ਆਸਾ ਕੀ ਵਾਰ ਦਾ ਕੀਰਤਨ ਕੀਤਾ ਜਾਦਾਂ ਸੀ ਤਾਂ ਕਿ ਸੰਗਤ ਨੂੰ ਗੁਰਮਤਿ ਦੀ ਸੋਝੀ ਦਿੱਤੀ ਜਾ ਸਕੇ ਅਤੇ ਪਾਖੰਡਵਾਦ ਦੇ ਜਾਲ ਵਿਚੋਂ ਨਿਕਲਿਆ ਜਾਵੇ। ਆਸਾ ਕੀ ਵਾਰ ਦਾ ਮਹੱਤਵ ਇਸ ਗੱਲ ਤੋ ਵੀ ਸਪੱਸਟ ਹੋ ਜਾਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਰਸਾ ਨਦੀ ਪਾਰ ਕਰਨ ਤੋ ਪਹਿਲਾ ਵੀ ਅੰਮ੍ਰਿਤ ਵੇਲੇ ਇਸ ਬਾਣੀ ਦਾ ਕੀਰਤਨ ਸੁਣਿਆ ਸੀ। ਇਸ ਲਈ ਇਸ ਬਾਣੀ ਦੇ ਉਪਦੇਸ਼ ਨੂੰ ਘਰ ਘਰ ਵਿੱਚ ਪਹੁੰਚਾਉਣ ਲਈ ਪਿੰਡਾਂ ਵਿੱਚ ਕੁੱਝ ਕੁ ਗੁਰਸਿੱਖਾਂ ਨੇ ਇਕੱਠੇ ਹੋ ਕੇ ਉਪਰਾਲਾ ਕੀਤਾ, ਨਿਸ਼ਕਾਮ ਸੇਵਕ ਕੀਤਰਨੀ ਜਥੇ ਬਣਾ ਕੇ ਇਹ ਨਿਯਮ ਬਣਾ ਲਿਆ ਕਿ ਹਫ਼ਤੇ ਵਾਰ ਵੱਖ ਵੱਖ ਘਰਾਂ ਵਿੱਚ ਜਾ ਕ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਕੀਤਾ ਜਾਵੇ। ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਸੋਆ ਦਾ ਪੱਕਾ ਨਿਯਮ ਲਾਗੂ ਕਰ ਦਿੱਤਾ।
ਸਿੱਖੀ ਸਰੂਪ ਦੇ ਬੁਰਕੇ ਵਿੱਚ ਛੁਪੇ ਹੋਏ ਪਾਖੰਡ ਤੋ ਇਹ ਸੱਚ ਦੀ ਆਵਾਜ਼ ਬਰਦਾਸਤ ਨਹੀ ਹੋਈ ਕਿਉਕਿ ਆਸਾ ਕੀ ਵਾਰ ਦੇ ਕੀਰਤਨ ਨਾਲ ਪਾਖੰਡ ਨੂੰ ਬਹੁਤ ਸੱਟ ਪੈਂਦੀ ਸੀ। ਆਸਾ ਕੀ ਵਾਰ ਵਿਚਲਾ ਪ੍ਰਹੋਤਿ ਜਰੂਰ ਇਹਨਾਂ ਨੂੰ ਆਪਣੇ-ਆਪ ਵਿੱਚ ਦਿਸਦਾ ਹੋਵੇਗਾ। ਅਮ੍ਰਿਤ ਵੇਲੇ ਆਸਾ ਕੀ ਵਾਰ ਸੁਣਦਿਆ ਜਰੂਰ ਇਹਨਾਂ ਦੀ ਜਮੀਰ ਇਹਨਾਂ ਨੂੰ ਕਹਿ ਰਹੀ ਹੋਵੇਗੀ ਕਿ ਇਹ ਗੱਲਾ ਗੁਰੂ ਸਾਹਿਬ ਇਕੱਲੇ ਪੰਡਤ ਨੂੰ ਹੀ ਨਹੀ ਸਗੋ ਧਾਰਮਿਕ ਭੇਖ ਵਿੱਚ ਛੁਪੇ ਹੋਏ ਹਰ ਪਾਖੰਡੀ ਨੂੰ ਕਹਿ ਰਹੇ ਹਨ। ਇਸ ਲਈ ਆਸਾ ਕੀ ਵਾਰ ਦੇ ਕੀਰਤਨ ਨੂੰ ਬੰਦ ਕਰਵਾਉਣ ਲਈ ਇਸ ਅਖੌਤੀ ਸੰਤਵਾਦ ਨੇ ਵੱਖਰੀ ਮਰਿਯਾਦਾ ਬਣਾ ਲਈ। ਸਿੱਖਾਂ ਨੂੰ ਭੁਲੇਖਾ ਦੇਣ ਲਈ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਵਿਚੋਂ ਜਪੁਜੀ ਸਾਹਿਬ ਦੇ ਪਾਠ ਤੋ ਬਾਅਦ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਪੱਕੀ ਮਰਿਆਦਾ ਬਣਾ ਲਈ ਅਤੇ ਆਸਾ ਕੀ ਵਾਰ ਅਤੇ ਸ੍ਰੀ ਅਕਾਲ ਤਖਤ ਸਾਹਬਿ ਦੀ ਪੰਜ ਬਾਣੀਆਂ ਦੀ ਨਿਤਨੇਮ ਕਰਨ ਦੀ ਮਰਿਯਾਦਾ ਬਿਲਕੁਲ ਬੰਦ ਕਰ ਦਿੱਤੀ। ਆਮ ਭੋਲੇ ਭਾਲੇ ਲੋਕਾਂ ਨੂੰ ਪ੍ਰੇਰਣਾ ਦਿੱਤੀ ਕਿ ਸਿਰਫ਼ ਸੁਖਮਨੀ ਸਾਹਿਬ ਦੀ ਬਾਣੀ ਹੀ ਦੁਸ਼ਵਾਰੀਆਂ ਦਾ ਨਾਸ਼ ਕਰਦੀ ਹੈ ਪਰ ਇਹ ਦੱਸਣਾ ਛੱਡ ਦਿੱਤਾ ਕਿ ਬਾਣੀ ਦਾ ਤਾਂ ਅੱਖਰ ਅੱਖਰ ਹੀ ਮਨੁੱਖੀ ਸਰੀਰਾਂ ਲਈ ਲਾਹੇਵੰਦ ਹੈ।
ਪੰਜਵੇਂ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਵਿੱਚ ਗੁਰੂ ਦੀ ਮਹਿਮਾ ਦੀ ਗੱਲ ਕੀਤੀ ਹੈ ਪਰ ਇਹ ਡੇਰੇਦਾਰ ਅਖੌਤੀ ਸੰਤ ਇਸ ਮਹਿਮਾ ਨੂੰ ਆਪਣੇ ਉਪਰ ਲੈ ਆਉਦੇ ਹਨ। ਸੰਤ ਬੇਸ਼ੱਕ ਕਿਤਨਾ ਵੀ ਮਨੁੱਖ ਗੁਣਾ ਤੋਂ ਹੀਣਾ ਹੋਵੇ ਪਰ ਇਹਨਾਂ ਦੇ ਕਥਨ ਅਨੁਸਾਰ ਉਸ ਦੀ ਨਿੰਦਿਆ ਨਹੀਂ ਕਰਨੀ ਕਿਉਂਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਦੱਸਦੀ ਹੈ ਅਤੇ ਭੋਲੇ ਭਾਲੇ ਲੋਕਾਂ ਨੂੰ ਇਹ ਵਿਸ਼ਵਾਸ ਕਰਵਾਇਆ ਜਾਂਦਾ ਹੈ ਕਿ ਜੇਕਰ ਤੁਸੀਂ ਸੰਤ ਜੀ ਦਾ ਬਚਨ ਕਹਿਆ ਨਾ ਮੰਨਿਆ ਤਾਂ ਤੇਰਾ ਸਰੀਰਕ ਤੌਰ ਤੇ ਜਾਂ ਮਾਲੀ ਤੌਰ ਤੇ ਜਾਂ ਪ੍ਰਵਾਰਿਕ ਤੌਰ `ਤੇ ਬਹਤੁ ਵੱਡਾ ਨੁਕਸਾਨ ਹੋ ਸਕਦਾ ਹੈ। ਸੰਤ ਜੀ ਬਹੁਤ ਕਰਨੀ ਵਾਲੇ ਹਨ ਅਤੇ ਸੰਤ ਜੀ ਵੀ ਆਪਣੀ ਭਗਤੀ ਦਾ ਵਿਖਾਵਾ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡਦੇ ਤੇ ਬਾਕੀ ਰਹਿੰਦੀ ਕਸਰ ਭਾੜੇ ਤੇ ਰੱਖੇ ਹੋਏ ਚੇਲੇ ਚਾਟੜੇ ਪੂਰੀ ਕਰਦੇ ਹਨ। ਇਹਨਾਂ ਵੱਲੋ ਅਕਸਰ ਇਹ ਪ੍ਰਚਾਰ ਕੀਤਾ ਜਾਦਾ ਹੈ ਕਿ ਮਹਾਂਪੁਰਸ਼ਾਂ ਦਾ ਬਚਨ ਨਹੀਂ ਮੋੜਨਾ ਅਤੇ ਗੁਰਬਾਣੀ ਦੇ ਦੋ ਸ਼ਬਦ ਸਾਧ ਬਚਨ ਅਟਲਾਧਾ ਜੇਕਰ ਬਚਨ ਮੋੜਿਆ ਤਾਂ ਮਹਾਂਪੁਰਸ਼ ਨਰਾਜ ਹੋ ਕਰ ਕੋਈ ਮਾੜਾ ਬਚਨ ਨਾ ਕਰ ਦੇਣ ਪਰ ਭੋਲਿਆ ਨੂੰ ਇਹ ਨਹੀਂ ਪਤਾ ਕਿ ਜੋ ਵਾਕਿਆ ਹੀ ਮਹਾਂਪੁਰਸ਼ ਹੁੰਦੇ ਹਨ। ਉਹ ਤਾਂ ਮਾੜਾ ਬਚਨ ਆਪਣੇ ਮੁਖਾਰਬਿੰਦ ਤੋਂ ਕਰਦੇ ਹੀ ਨਹੀਂ।
ਇਹ ਅਖੌਤੀ ਸੰਤ ਜਦੋਂ ਪ੍ਰਚਾਰ ਕਰਦੇ ਹਨ ਤਾਂ ਉਹ ਇਹ ਨਹੀਂ ਕਹਿੰਦੇ ਕਿ ਜੋ ਅਸੀਂ ਪ੍ਰਮਾਣ ਦੇ ਰਹੇ ਹਾਂ ਇਹ ਬਾਣੀ ਪਹਿਲੇ ਪਾਤਸ਼ਾਹ ਜੀ ਦੀ ਹੈ ਜਾਂ ਇਹ ਬਾਣੀ ਦੂਜੇ ਪਾਤਸ਼ਾਹ ਜੀ ਦੀ ਹੈ ਜਾਂ ਤੀਜੇ ਪਾਤਸ਼ਾਹ ਜੀ ਦੀ ਬਾਣੀ ਇਉਂ ਕਹਿੰਦੀ ਹੈ ਪਰ ਇਹ ਅਖੌਤੀ ਸੰਤ ਕਹਿਣਗੇ ਕਿ ਇਹ ਗੱਲ ਸਾਡੇ ਵੱਡੇ ਮਹਾਂਪੁਰਸ਼ ਕਹਿੰਦੇ ਹੁੰਦੇ ਸਨ। ਇਨ੍ਹਾਂ ਨੇ ਗੁਰੂ ਦੀ ਗੱਲ ਛੱਡ ਦਿੱਤੀ ਅਤੇ ਆਪਣੇ ਤੋਂ ਪਹਿਲੇ ਕਿਸੇ ਸੰਤ ਦਾ ਨਾਮ ਲੈ ਕੇ ਉਸੇ ਦਾ ਗੁਣ ਗਾਇਨ ਕਰਦੇ ਹਨ। ਸੁਣਨ ਵਾਲਿਆਂ ਨੂੰ ਇਹ ਭੁਲੇਖਾ ਪਾ ਦਿੰਦੇ ਹਨ ਕਿ ਸ਼ਾਇਦ ਇਹ ਸੰਤ ਤਾਂ ਗੁਰੁ ਨਾਨਾਕ ਦੇਵ ਜੀ ਨਾਲੋਂ ਵੀ ਵੱਡੇ ਸਨ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀ ਕਿ 26 ਮਈ 2011 ਨੂੰ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸੀ ਉਸੇ ਦਿਨ ਚੰਡੀਗੜ੍ਹ ਇਨ੍ਹਾਂ ਅਖੌਤੀ ਸੰਤਾਂ ਨੇ ਆਪਣੇ ਇੱਕ ਸੰਤ ਦੀ ਬਰਸੀ ਬੜੀ ਧੂਮਧਾਮ ਨਾਲ ਮਨਾਈ ਪਰ ਸ੍ਰੀ ਗੁਰੂ ਅਮਰਦਾਸ ਜੀ ਦਾ ਜ਼ਿਕਰ ਤੱਕ ਨਹੀਂ ਕੀਤਾ। ਸਿਰਫ਼ ਆਪਣੇ ਸੰਤਾਂ ਦਾ ਹੀ ਗੁਣਗਾਇਨ ਕੀਤਾ।
ਨਿਸਾਨ ਸਾਹਿਬ ਵਹੂਣੇ, ਲੰਗਰ ਦੀ ਮਰਯਾਦਾ ਤੋ ਹੀਣੇ, ਕਈ ਥਾਂਈ ਜਾਤੀ ਭੇਦ-ਭਾਵ ਵਿੱਚ ਗ੍ਰਸੀਆ ਹੋਈਆ ਥਾਂਵਾ ਤੇ ਜਾਕੇ ਬਾਕੀ ਰਹਿੰਦੀ ਕਸਰ ਤਖਤਾਂ ਦੇ ਜਥੇਦਾਰ ਜੀ ਕੱਢ ਆਉਦੇ ਹਨ। ਜਿਨ੍ਹਾਂ ਨਾਨਕਸਰੀਆਂ ਖਿਲਾਫ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਜੀ ਨੇ 6. 2. 95 ਨੂੰ ਹੁਕਮਨਾਮਾ ਜਾਰੀ ਕੀਤਾ ਸੀ ਅਤੇ ਉਨ੍ਹਾਂ ਨੇ ਲਿਖਤੀ ਤੌਰ `ਤੇ ਮੰਨਿਆ ਸੀ ਕਿ ਅਸੀਂ ਗੁਰਬਾਣੀ ਦੀ ਮਰਿਯਾਦਾ ਨੂੰ ਭੰਗ ਕੀਤੀ ਹੈ ਅਤੇ ਉਹ ਅੱਜ ਤੱਕ ਵੀ ਮਰਿਯਾਦਾ ਭੰਗ ਕਰ ਰਹੇ ਹਨ। ਉਨ੍ਹਾਂ ਅਸਥਾਨਾਂ ਤੇ ਸਾਡੇ ਜਥੇਦਾਰ ਬੜੀ ਸ਼ਾਨ ਨਾਲ ਹਾਜ਼ਰੀਆਂ ਭਰਦੇ ਹਨ। ਬ੍ਰਾਹਮਣਵਾਦ ਭਾਵ ਪੰਡਿਤ ਨੇ ਆਪਣੇ ਮਗਰ ਲੱਗਣ ਵਾਲੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਜਮਾਨ ਦਾ ਨਾਮ ਦਿੱਤਾ ਸੀ ਕਿ ਇਹ ਮੇਰੇ ਜਜਮਾਨ ਹਨ ਬਿਲਕੁਲ ਉਸੇ ਤਰ੍ਹਾਂ ਹੀ ਅਜੋਕੇ ਸੰਤ ਆਪਣੇ ਮਗਰ ਲੱਗਣ ਵਾਲਿਆਂ ਨੂੰ ਆਪਣੀ ਸੰਗਤ ਦੱਸਦੇ ਹਨ, ਕਿ ਇਹ ਮੇਰੀ ਸੰਗਤ ਹੈ। ਇਹ ਕਦੇ ਵੀ ਨਹੀਂ ਕਹਿੰਦੇ, ਕਿ ਇਹ ਗੁਰੂ ਦੀ ਸੰਗਤ ਹੈ। ਪੰਡਿਤ ਨੇ ਤਾਂ ਆਪਣੇ ਜਜਮਾਨ ਨੂੰ ਲਕੀਰ ਤੋਂ ਬਾਹਰ ਰੱਖਿਆ ਸੀ ਕਿ ਮੇਰੀ ਕੱਢੀ ਹੋਈ ਲਕੀਰ ਤੋਂ ਅੰਦਰ ਨਹੀਂ ਆਉਣਾ ਅਤੇ ਭਰਮ ਪਾਇਆ ਹੋਇਆ ਸੀ ਨਹੀਂ ਤਾਂ ਤੇਰਾ ਨੁਕਸਾਨ ਹੋਵੇਗਾ। ਪਰ ਅਜੋਕੇ ਅਖੌਤੀ ਸੰਤਵਾਦ ਨੇ ਜਿਨ੍ਹਾਂ ਨੂੰ ਆਪਣੀ ਸੰਗਤ ਦੱਸਦੇ ਹਨ, ਉਨ੍ਹਾਂ ਦੇ ਉਪਰਦੀ ਕਾਰ ਕੱਢ ਲਈ ਹੈ, ਕਿ ਇਸ ਤੋਂ ਬਾਹਰ ਨਹੀਂ ਜਾਣਾ ਭਾਵ ਕਿ ਸੰਤਾਂ ਦਾ ਬਚਨ ਨਹੀਂ ਮੋੜਣਾ, ਜੇਕਰ ਬਚਨ ਮੋੜਿਆ ਤਾਂ ਫਿਰ ਤੇਰਾ, ਇਹ ਨੁਕਸਾਨ ਹੋ ਜਾਵੇਗਾ, ਉਹ ਨੁਕਸਾਨ ਹੋ ਜਾਏਗਾ। ਅਖੌਤੀ ਸੰਤਵਾਦ ਨੇ ਉਪਰਦੀ ਵਲਾਮਾ ਪਾ ਲਿਆ ਹੈ। ਅਜੋਕੇ ਅਖੌਤੀ ਸੰਤਵਾਦ ਨੇ ਤਾਂ ਅੱਜ ਬਾਬਾ ਭਾਗ ਸਿੰਘ ਵਰਗੀਆਂ ਅਨੇਕਾਂ ਨਾਮ ਸਿਮਰਨ ਵਾਲੀਆਂ ਪਵਿੱਤਰ ਰੂਹਾਂ ਤੇ ਵੀ ਪ੍ਰਸ਼ਨ ਚਿਨ੍ਹ ਲਾ ਦਿੱਤੇ ਹਨ ਜਿਨ੍ਹਾਂ ਨੇ ਨਾਮ ਸਿਮਰਨ ਤੋਂ ਬਗੈਰ ਮਾਇਆ ਨੂੰ ਹੱਥ ਤੱਕ ਨਹੀਂ ਲਾਇਆ ਸੀ। ਸੰਤ ਅਤਰ ਸਿੰਘ ਮਸਤੂਆਣੇ ਵਾਲੇ, ਸੰਤ ਕਰਮ ਸਿੰਘ ਹੋਤੀ ਮਰਦਾਨ, ਸੰਤ ਸੁੰਦਰ ਸਿੰਘ ਭਿੰਡਰਾ ਵਾਲੇ ਆਦਿ ਜਿਨ੍ਹਾਂ ਮਹਾਂਪੁਰਸਾਂ ਨੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡੀਆਂ ਘਾਲਣਾ ਘਾਲੀਆ, ਪਰ ਅਜੋਕਾ ਸੰਤ ਉਹਨਾਂ ਮਹਾਂਪੁਰਸਾਂ ਦੀਆਂ ਘਾਲਣਾ ਨੂੰ ਵੀ ਮਿੱਟੀ ਘੱਟੇ ਰੋਲ ਰਿਹਾ ਹੈ। ਕਿਤੇ ਅਜਿਹਾ ਨਾ ਹੋਵੇ ਕਿ ਇੱਕ ਦਿਨ ਮਸੰਦ ਸਬਦ ਦੀ ਤਰਾਂ ਸੰਤ ਸਬਦ ਵੀ ਪੂਰੀ ਤਰਾਂ ਬਦਨਾਮ ਹੋ ਜਾਵੇ। ਅਜਿਹਾ ਦਿਨ ਅਉਣ ਤੋ ਪਹਿਲਾ ਹਰ ਇੱਕ ਸੁਹਿਰਦ ਗੁਰਸਿੱਖ ਮਾਈ ਭਾਈ ਨੂੰ ਬਹੁਤ ਹੀ ਧਿਅਨ ਦੇਣ ਦੀ ਜਰੂਰਤ ਹੈ। ਸੰਤ ਬਾਣੇ ਵਿੱਚ ਵਿਚਰਦੇ ਸੁਹਿਰਦ ਗੁਰਮਖਾ ਨੂੰ ਵੀ ਚਾਹੀਦਾ ਹੈ ਕਿ ਉਹ ਸੰਤ ਬਾਣੇ ਵਿੱਚ ਵਿਚਰ ਰਹੇ ਪਾਖੰਡੀਆ ਦਾ ਪਰਦਾ ਫਾਸ ਕਰਨ। ਕਿਉਕਿ ਗੁਰਬਾਣੀ ਵਿੱਚ ਇਹ ਸਬਦ ਗੁਰੂ ਸਾਹਿਬਾਨਾ ਲਈ ਅਤੇ ਨਾਮ ਦੇ ਰੰਗ ਵਿੱਚ ਰੰਗੇ ਗੁਰਸਿੱਖਾ ਲਈ ਵਰਤਿਆ ਗਿਆ ਹੈ।
ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਤਖਤ ਸ੍ਰੀ ਦਮਦਮਾ ਸਾਹਿਬ 98782-37545


(23/11/11)
ਗੁਰਚਰਨ ਪੱਖੋਕਲਾਂ

ਪੰਜਾਬੀ ਬੋਲੀ ਨਹੀੰ ਪੰਜਾਬੀ ਲਿਪੀ ਦੀ ਫਿਕਰ ਕਰੋ।

ਗੁਰਚਰਨ ਪੱਖੋਕਲਾਂ 9417727245
ਮੀਡੀਆਂ ਅਤੇ ਪਰਚਾਰ ਸਾਧਨਾਂ ਉੱਪਰ ਬਹੁਤ ਸਾਰੇ ਵਪਾਰੀ ਲੋਕ ਪੰਜਾਬੀ ਬੋਲੀ ਦਾ ਵਪਾਰ ਕਰਦੇ ਹਨ । ਕੀ ਪੰਜਾਬੀ ਬੋਲੀ ਨੂੰ ਕੋਈ ਖਤਰਾ ਹੈ ਬਿਲਕੁੱਲ ਨਹੀਂ। ਫਿਰ ਪੰਜਾਬੀ ਬੋਲੀ ਦੇ ਨਾਂ ਤੇ ਇਹ ਰੌਲਾ ਕਿਉਂ ।ਅਸਲ ਵਿੱਚ ਅੱਜ ਦਾ ਜਮਾਨਾ ਵਪਾਰਕ ਜਮਾਨਾ ਹੈ ਇੱਥੇ ਸਭ ਕੁੱਝ ਵੇਚਿਆ ਜਾ ਸਕਦਾ ਹੈ। ਇੱਥੇ ਮਾਨਸਿਕ ਭਾਵਨਾਵਾਂ ਵੀ ਵੇਚੀਆਂ ਜਾ ਸਕਦੀਆਂ ਹਨ। ਪੰਜਾਬੀ ਬੋਲੀ ਦੇ ਨਾਂ ਤੇ ਪਾਇਆ ਜਾ ਰਿਹਾ ਰੌਲਾ ਵੀ ਇਸ ਤਰਾਂ ਦਾ ਮਾਨਸਿਕ ਸੋਸਣ ਹੈ। ਕੀ ਪੰਜਾਬੀ ਬੋਲੀ ਨੂੰ ਕੋਈ ਖਤਰਾ ਹੈ ? ਨਹੀ। ਇਹ ਬੋਲੀ ਤਾਂ ਉਸ ਸਮੇਂ ਦੀ ਜਨਮੀ ਹੈ ਜਦ ਪੰਜਾਬੀ ਭਾਸਾਂ ਦਾ ਜਨਮ ਵੀ ਨਹੀਂ ਹੋਇਆ ਸੀ ।ਬਾਬੇ ਫਰੀਦ ਦੀ ਪੰਜਾਬੀ ਬੋਲੀ ਵਾਲੀਆਂ ਲਿਖਤਾਂ ਵੇਲੇ ਪੰਜਾਬੀ ਭਾਸਾਂ ਹੈ ਹੀ ਨਹੀਂ ਸੀ ।ਗੁਰਮੁਖੀ ਭਾਸਾ ਜੋ ਕਿ ਭਾਰਤੀ ਪੰਜਾਬ ਦੀ ਭਾਸਾ ਹੈ ਜਾਂ ਗੁਰਮੁਖੀ ਲਿਪੀ ਸਿੱਖ ਗੁਰੂਆਂ ਵੱਲੋਂ ਹੀ ਜਿਆਦਾਤਰ ਵਰਤਣੀ ਸੁਰੂ ਹੋਈ । ਗੁਰਮੁਖੀ ਦੇ ਪਰਚਾਰ ਕਰਨ ਨੂੰ ਪੰਜਾਬੀ ਬੋਲੀ ਨਾਲ ਰਲਗੱਡ ਕੀਤਾ ਜਾ ਰਿਹਾ ਹੈ। ਇੱਥੇ ਰੌਲਾ ਇਹ ਨਹੀਂ ਕਿ ਪੰਜਾਬੀ ਬੋਲੀ ਨੂੰ ਕੋਈ ਖਤਰਾ ਹੈ ਅਸਲ ਖਤਰਾ ਤਾਂ ਗੁਰਮੁਖੀ ਲਿਪੀ ਦਾ ਹੈ। ਗੁਰਮੁਖੀ ਲਿਪੀ ਨੂੰ ਖਤਰਾ ਜਰੂਰ ਹੈ ਕਿਉਂਕਿ ਇਸ ਭਾਸਾਂ ਨੂੰ ਕੋਈ ਸਰਕਾਰ ਸਰਪਰਸਤੀ ਨਹੀਂ ਦੇ ਰਹੀ। ਪੰਜਾਬ ਵਿੱਚ ਬਣਨ ਵਾਲੀਆਂ ਪੰਥਕ ਸਰਕਾਰਾਂ ਵੀ ਗੁਰਮੁਖੀ ਲਿਪੀ ਤੋਂ ਪਾਸਾ ਹੀ ਵੱਟ ਜਾਂਦੀਆਂ ਹਨ। ਜਦ ਤੱਕ ਕੋਈ ਸਰਕਾਰ ਗੁਰਮੁਖੀ ਲਿਪੀ ਨੂੰ ਸਰਪਰਸਤੀ ਨਹੀਂ ਦੇਵੇਗੀ ਇਸਦਾ ਵਿਕਾਸ ਸੀਮਤ ਹੀ ਰਹੇਗਾ।
ਆਉ ਦੇਖੀਏ ਪੰਜਾਬੀ ਬੋਲੀ ਕਿੱਥੇ ਤੋਂ ਕਿੱਥੇ ਤੱਕ ਪਹੁੰਚ ਚੁੱਕੀ ਹੈ। ਗੁਰੂਕਾਲ ਤੋਂ ਪਹਿਲਾਂ ਪੰਜਾਬੀ ਬੋਲੀ ਸਿਰਫ ਭਾਰਤ ਦੇਸ ਦੇ ਉੱਤਰੀ ਖਿੱਤੇ ਵਿੱਚ ਪੰਜ ਦਰਿਆਵਾਂ ਦੇ ਇਲਾਕੇ ਵਿੱਚ ਹੀ ਸੀ ਅਤੇ ਇੱਥੇ ਜਨਮੀ ਹੈ। ਸਮੇਂ ਨਾਲ ਪੰਜਾਬੀ ਬੋਲਣ ਵਾਲੇ ਲੋਕ ਸਮੁੱਚੇ ਸੰਸਾਰ ਵਿੱਚ ਰੋਜੀ ਰੋਟੀ ਲਈ ਜਾਣ ਲੱਗੇ। ਪੰਜਾਬੀ ਬੋਲੀ ਵੀ ਇਹਨਾਂ ਲੋਕਾਂ ਨਾਲ ਦੇਸ ਦੀਆਂ ਹੱਦਾ ਤੋਂ ਪਾਰ ਪਹੁੰਚ ਗਈ। ਬੋਲੀ ਬੋਲਣ ਨੂੰ ਕੋਈ ਰਾਜਸੱਤਾ ਨਹੀਂ ਰੋਕ ਸਕਦੀ ਸੋ ਜਿੱਥੇ ਵੀ ਪੰਜਾਬੀ ਪਹੁੰਚਿਆ ਪੰਜਾਬੀ ਬੋਲੀ ਉੱਥੇ ਹੀ ਪਹੁੰਚ ਗਈ। ਪਰ ਇਸ ਬੋਲੀ ਦੇ ਨਾਲ ਭਾਸਾ ਨਹੀਂ ਪਹੁੰਚ ਸਕੀ ਕਿਉਂਕਿ ਭਾਸਾ ਤਾਂ ਸਰਕਾਰਾਂ ਦੀ ਸਰਪਰਸਤੀ ਜਾਂ ਕਿਸੇ ਤਾਕਤ ਦੇ ਜੋਰ ਨਾਲ ਹੀ ਕਿਧਰੇ ਪਹੁੰਚਾਈ ਜਾ ਸਕਦੀ ਹੈ। ਸੋ ਜਿੱਥੇ ਜਿਸ ਦਾ ਜੋਰ ਚੜਿਆ ਉੱਥੇ ਉਸ ਦੀ ਹੀ ਭਾਸਾ ਪਰਵਾਨ ਹੁੰਦੀ ਗਈ ਪਰ ਪੰਜਾਬੀਆਂ ਦਾ ਜੋਰ ਪੰਜਾਬ ਤੋਂ ਬਾਹਰ ਕਿਧਰੇ ਵੀ ਨਹੀਂ ਚੜਿਆ ਇਸ ਲਈ ਗੁਰਮੁਖੀ ਵੀ ਕਿਧਰੇ ਹੋਰ ਪੈਰ ਨਹੀਂ ਲਾ ਸਕੀ।। ਸੋ ਜਦ ਪੰਜਾਬੀ ਬੋਲੀ ਵਾਲੇ ਇਲਾਕੇ ਵਿੱਚ ਮੁਗਲ ਸਾਸਕਾਂ ਦਾ ਰਾਜ ਆਇਆ ਤਦ ਪੰਜਾਬੀ ਬੋਲੀ ਨੂੰ ਫਾਰਸੀ ਅਰਬੀ ਅਤੇ ਉਰਦੂ ਵਿੱਚ ਲਿਖਿਆ ਜਾਣ ਲੱਗਿਆ। ਜਦ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸਿੱਖ ਸਾਸਕਾਂ ਦਾ ਰਾਜ ਆਇਆ ਤਦ ਗੁਰੂਆਂ ਦੁਆਰਾ ਵਿਕਸਿਤ ਕੀਤੀ ਗਈ ਲਿਪੀ ਗੁਰਮੁਖੀ ਵਿੱਚ ਲਿਖਿਆ ਜਾਣ ਲੱਗਿਆ। ਜਦ ਅੰਗਰੇਜ ਪੰਜਾਬ ਉੱਪਰ ਕਾਬਜ ਹੋਏ ਤਦ ਉਹਨਾਂ ਨੇ ਪੰਜਾਬੀ ਬੋਲੀ ਨੂੰ ਅੰਗਰੇਜੀ ਲਿਪੀ ਵਿੱਚ ਲਿਖਵਾਉਣਾਂ ਸੁਰੂ ਕੀਤਾ। ਅੰਗਰੇਜੀ ਰਾਜ ਪੰਜਾਬ ਉੱਪਰ ਸੀਮਤ ਸਮੇਂ ਲਈ ਹੀ ਆਇਆ ਇਸ ਲਈ ਇਸ ਦੀਆਂ ਨਿਸਾਨੀਆਂ ਕਿਧਰੇ ਕਿਧਰੇ ਹੀ ਮਿਲੀਆਂ ਹਨ। ਭਾਰਤ ਦੀ ਵੰਡ ਹੋਣ ਪਿੱਛੋਂ ਪਾਕਿਸਤਾਨੀ ਪੰਜਾਬ ਨੇ ਪੰਜਾਬੀ ਬੋਲੀ ਲਿਖਣ ਵਾਲੇ ਇਲਾਕੇ ਵਿੱਚ ਉਰਦੂ ਲਾਗੂ ਕਰ ਦਿੱਤੀ ਅਤੇ ਭਾਰਤੀ ਪੰਜਾਬ ਵਿੱਚ ਗੁਰਮੁਖੀ ਲਾਗੂ ਕਰ ਦਿੱਤੀ ਗਈ। ਇਸ ਵੱਖੋ ਵੱਖਰੀ ਲਿਪੀ ਕਾਰਨ ਕੋਈ ਪੰਜਾਬੀ ਬੋਲੀ ਖਤਮ ਨਹੀਂ ਹੋਈ। ਅੱਜ ਵੀ ਦੋਨਾਂ ਪੰਜਾਬਾ ਵਿੱਚ ਪੰਜਾਬੀ ਬੋਲੀ ਦਾ ਮੂਲ ਸਰੂਪ ਉਸੇ ਤਰਾਂ ਦਾ ਹੀ ਹੈ ਜਿਹੋ ਜਿਹਾ ਸੈਕੜੇ ਸਾਲ ਪਹਿਲਾਂ ਸੀ ਕਿਉਂਕਿ ਬੋਲੀ ਦਾ ਸਬੰਧ ਇਲਾਕੇ ਅਤੇ ਮੂੰਹਾਂ ਨਾਲ ਹੁੰਦਾਂ ਹੈ। ਸੋ ਪੰਜਾਬੀ ਬੋਲੀ ਕਦੀ ਨਹੀ ਮਰੇਗੀ। ਲਿਪੀ ਜਾਂ ਭਾਸਾ ਕਿਹੜੀ ਬਚੇਗੀ ਇਹ ਸਿਰਫ ਰਾਜਸੱਤਾ ਦੀ ਹੋਂਦ ਹੀ ਤੈਅ ਕਰੇਗੀ ਕਿ ਕਿਹੜੀ ਭਾਸਾ ਵਿਕਾਸ ਕਰੇਗੀ ਜਾਂ ਨਹੀਂ। ਇੱਕ ਮਿਸਾਲ ਭਾਰਤੀ ਪੰਜਾਬ ਜਦ ਤੱਕ ਮਹਾਂ ਪੰਜਾਬ ਸੀ ਤਦ ਤੱਕ ਗੁਰਮੁਖੀ ਵੀ ਲਾਗੂ ਰਹੀ ਜਦੋਂ ਮੂਰਖ ਰਾਜਨੀਤਕਾਂ ਕਾਰਨ ਪੰਜਾਬ ਵੱਢਿਆ ਗਿਆ ਅਤੇ ਹਰਿਆਣਾਂ , ਹਿਮਾਚਲ , ਚੰਡੀਗੜ ਬਣਵਾਏ ਗਏ ਤਦ ਇਹਨਾਂ ਨਵੀਆਂ ਬਣਾਈਆਂ ਸਟੇਟਾਂ ਨੇ ਗੁਰਮੁਖੀ ਦਾ ਵੀ ਭੋਗ ਪਾ ਦਿੱਤਾ ਅਤੇ ਅੰਗਰੇਜੀ ,ਹਿੰਦੀ ਨੂੰ ਅਪਣਾ ਲਿਆ। ਜੇ ਕਿਧਰੇ ਕਿਸੇ ਵਕਤ ਪਾਕਿਸਤਾਨ ਦੀ ਸਰਕਾਰ ਭਾਰਤੀ ਪੰਜਾਬੀ ਬੋਲੀ ਵਾਲੇ ਇਲਾਕੇ ਉੱਪਰ ਕਾਬਜ ਹੋ ਜਾਵੇ ਤਦ ਇੱਥੇ ਜਰੂਰੀ ਨਹੀਂ ਗੁਰਮੁਖੀ ਹੀ ਚੱਲੇ ਤਦ ਇੱਥੇ ਉਰਦੂ ਭਾਸਾ ਵੀ ਲਾਗੂ ਹੋ ਸਕਦੀ ਹੈ। ਪਰ ਜੇ ਕੋਈ ਸਿੱਖ ਸਾਸਕ ਪਾਕਿਸਤਾਨੀ ਪੰਜਾਬ ਤੇ ਕਾਬਜ ਹੋ ਜਾਵੇ ਤਦ ਹੋ ਸਕਦਾ ਹੈ ਕਿ ਉੱਥੇ ਵੀ ਗੁਰਮੁਖੀ ਲਾਗੂ ਹੋ ਜਾਵੇ। ਆਮ ਲੋਕ ਸਭ ਤੋਂ ਵੱਡੇ ਸਾਸਕ ਹੁੰਦੇ ਹਨ ਸੋ ਜਿਸ ਇਲਾਕੇ ਵਿੱਚ ਵਿਸੇਸ ਬੋਲੀ ਵਾਲੇ ਲੋਕ ਰਹਿਣ ਲੱਗ ਜਾਣ ਤਦ ਉੱਥੋਂ ਦੀ ਬੋਲੀ ਬਦਲਣੀ ਲਾਜਮੀ ਹੈ। ਜਿਸ ਤਰਾਂ ਇੰਗਲੈਂਡ ਦੇ ਸਾਊਥਹਾਲ ਵਿੱਚ ਪੰਜਾਬੀ ਬੋਲੀ ਇੱਕ ਮੁੱਖ ਬੋਲੀ ਹੈ ਅਤੇ ਇਸ ਤਰਾਂ ਹੀ ਲੁਧਿਆਣੇ ਦੇ ਖਾਸ ਇਲਾਕਿਆਂ ਵਿੱਚ ਬਿਹਾਰੀ ਬੋਲੀ ਵੀ ਮੁੱਖ ਬੋਲੀ ਬਣ ਚੁੱਕੀ ਹੈ। ਸੋ ਬੋਲੀ ਅਤੇ ਭਾਸਾ ਦੇ ਫਰਕ ਨੂੰ ਸਮਝ ਕੇ ਹੀ ਫੈਸਲਾ ਹੁੰਦਾਂ ਹੈ ਨਾਂ ਕਿ ਰਾਜਨੀਤੀ ਅਧੀਂਨ ਸੋਸੇਬਾਜੀ ਕਰਕੇ।
ਪੰਜਾਬੀ ਬੋਲੀ ਦੇ ਅਲੰਬਰਦਾਰ ਬਣਨ ਵਾਲੇ ਲੋਕ ਦੋਹਰੇ ਕਿਰਦਾਰ ਦੇ ਲੋਕ ਹਨ ਜਦੋਕਿ ਆਮ ਸਧਾਰਣ ਲੋਕ ਹੀ ਪੰਜਾਬੀ ਬੋਲੀ ਦੇ ਸਿਪਾਹਸਲਾਰ ਹਨ ਕਿਉਕਿ ਪੰਜਾਬੀ ਬੋਲੀ ਦੀ ਹੋਂਦ ਉਹਨਾਂ ਆਮ ਲੋਕਾਂ ਕਾਰਣ ਹੀ ਬਚੀ ਹੋਈ ਹੈ ਭਾਵੇਂ ਉਹ ਪਾਕਿਸਤਾਨੀ ਪੰਜਾਬ ਦੇ ਹੋਣ ਜਾਂ ਭਾਰਤੀ ਪੰਜਾਬ ਦੇ ਪਰ ਅਖੌਤੀ ਬੁੱਧੀਜੀਵੀ ਅਤੇ ਅਮੀਰ ਵਰਗ ਤਾਂ ਸਿਰਫ ਪੰਜਾਬੀ ਬੋਲੀ ਨੂੰ ਖਤਮ ਕਰਨ ਵਾਲੇ ਹੀ ਹਨ ਕਿਉਂਕਿ ਉਹਨਾਂ ਦੀਆਂ ਨਸਲਾਂ ਤਾਂ ਸਿਰਫ ਅੰਗਰੇਜੀ ਬੋਲੀ ਵਾਲੇ ਸਕੂਲਾਂ ਵਿੱਚ ਹੀ ਸਿੱਖਿਆ ਲੈਦੀਆਂ ਹਨ ਅਤੇ ਹੋਰ ਬੋਲੀਆਂ ਬੋਲਣ ਵਾਲੇ ਲੋਕਾਂ ਵਿੱਚ ਰਹਿੰਦੀਆਂ ਹਨ। ਆਮ ਲੋਕਾਂ ਦੇ ਬੱਚੇ ਹੀ ਸਿਰਫ ਆਪਣੇ ਮੂਲ਼ ਪੰਜਾਬੀ ਬੋਲਣ ਵਾਲੇ ਸਕੂਲਾ ਅਤੇ ਇਲਾਕਿਆਂ ਵਿੱਚ ਸਿੱਖਿਆ ਲੈਂਦੇ ਹਨ । ਜਿਹੜੇ ਲੋਕ ਆਪਣੀ ਬੋਲੀ ਅਤੇ ਲਿਖਤਾਂ ਅਤੇ ਨਾਵਾਂ ਵਿੱਚ ਅੰਗਰੇਜੀ ਸਬਦਾਂ ਦਾ ਮੁੱਖ ਤੌਰ ਤੇ ਵਰਤੋਂ ਕਰਦੇ ਹਨ ਉਹ ਵੀ ਪੰਜਾਬੀ ਬੋਲੀ ਦੇ ਦੁਸਮਣ ਹਨ ਅਤੇ ਇਸ ਬੋਲੀ ਦੇ ਮੂਲ ਸਰੂਪ ਨੂੰ ਵਿਗਾੜਨ ਵਾਲੇ ਹਨ। ਕਿਉਂਕਿ ਆਮ ਵਰਤੇ ਜਾਣ ਵਾਲੇ ਸਬਦ ਹੀ ਸਮੇਂ ਨਾਲ ਕਿਸੇ ਬੋਲੀ ਦਾ ਅੰਗ ਬਣ ਜਾਦੇ ਹਨ। ਸੋ ਅੰਗਰੇਜੀ ਜਾਂ ਕਿਸੇ ਹੋਰ ਬੋਲੀ ਅਤੇ ਭਾਸਾ ਦੇ ਸਬਦ ਵਰਤਣ ਵਾਲੇ ਜਿਵੇਂ ਟਰੀਬਿਊਨ , ਸਪੋਕਸਮੈਨ, ਡੇਲੀ ,ਇੰਟਰਨੈਸਨਲ, ਟਾਈਮ, ਕਮਾਂਡੋ ਫੋਰਸ, ਟਾਈਗਰਜ ਫੋਰਸ, ਬੱਬਰ ਖਾਲਸਾ ਇੰਟਰਨੈਸਨਲ, ਪੰਜਾਬੀ ਰਾਈਟਰ ਫੋਰਮ, ਆਦਿ ਇਹ ਸਬਦ ਵਰਤਣ ਵਾਲੇ ਅਸਲ ਵਿੱਚ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਦੇ ਦੋਸੀ ਹਨ । ਦੋਸੀ ਲੋਕ ਹੀ ਪੰਜਾਬੀ ਭਾਸਾ ਦੇ ਅਲੰਬੜਦਾਰ ਬਣ ਰਹੇ ਹਨ ਸੋ ਜਦ ਤੱਕ ਅਸੀਂ ਆਪਣੇ ਆਪ ਨੂੰ ਨਹੀ ਸੁਧਾਰਦੇ ਤਦ ਤੱਕ ਪੰਜਾਬੀ ਲਿਪੀ ਦਾ ਵਿਕਾਸ ਨਹੀ ਕਰਵਾ ਸਕਦੇ।ਰਾਜ ਸਕਤੀ ਬਿਨਾਂ ਕੋਈ ਲਿਪੀ ਬਹੁਤਾ ਚਿਰ ਬਚਾਈ ਨਹੀਂ ਜਾ ਸਕਦੀ ਸੋ ਜਦ ਤੱਕ ਗੁਰਮੁਖੀ ਲਿਪੀ ਦਾ ਪੈਰੋਕਾਰ ਕਿਸੇ ਇਲਾਕੇ ਦੀ ਰਾਜਸੱਤਾ ਦਾ ਮਾਲਕ ਰਹੇਗਾ ਤਦ ਤੱਕ ਹੀ ਗੁਰਮੁਖੀ ਲਿਪੀ ਜਿਉਂਦੀ ਰਹੇਗੀ ਜਾਂ ਜਦ ਤੱਕ ਪੰਜ ਦਰਿਆਵਾਂ ਦੀ ਧਰਤੀ ਦੇ ਮੂਲ ਲੋਕ ਜਿਉਂਦੇ ਰਹਿਣਗੇ ਪੰਜਾਬੀ ਬੋਲੀ ਵੀ ਜਿਉਂਦੀ ਰਹੇਗੀ ਕਿਉਂਕਿ ਬੋਲੀ ਨੂੰ ਲਿਪੀ ਦੀ ਨਹੀਂ ਬੋਲਣ ਵਾਲੇ ਲੋਕਾਂ ਦੀ ਜਰੂਰਤ ਹੁੰਦੀ ਹੈ।


(21/11/11)
ਹਰਦੇਵ ਸਿੰਘ, ਜੰਮੂ

‘ਤੱਤ ਗੁ: ਪਰਿਵਾਰ ਵਲੋਂ ਆਏ ਸਪਸ਼ਟੀਕਰਨ ਬਾਰੇ`

ਹਰਦੇਵ ਸਿੰਘ, ਜੰਮੂ

ਪਰਿਵਾਰ ਵਲੋਂ ਆਪਣੇ ਲਈ ਤਲਾਸ਼ੀ ਜਾ ਰਹੀ ਜੀਵਨ ਜਾਚ ਬਾਰੇ ਸਪਸ਼ਟੀਕਰਨ ਦਾ ਸਿਰਲੇਖ ਹੁਣ ਸਿੱਖ ਰਹਿਤ ਮਰਿਆਦਾ` ਸੁਧਾਰ ਉਪਰਾਲੇ ਬਾਰੇ ਕੁੱਝ ਸਪਸ਼ਟੀਕਰਨ” ਕਰਕੇ ਆਇਆ ਹੈ। ਪਰ ਇਸ ਸਪਸ਼ਟੀਕਰਨ ਵਿੱਚ ਇਹ ਫ਼ਿਰ ਵੀ ਸਪਸ਼ਟ ਨਹੀਂ ਹੋ ਰਿਹਾ ਕਿ ਪਰਿਵਾਰ ਨੇ ਆਪਣੀ ਜੀਵਨ ਜਾਚ ਲਈ ਸੁਝਾਵ ਮੰਗੇ ਹਨ ਜਾਂ ‘ਸਿੱਖ ਰਹਿਤ ਮਰਿਆਦਾ ੧੯੪੫ ਬਾਰੇ? ਜੇ ਕਰ ਸੁਝਾਵ ਪਰਿਵਾਰ ਦੀ ਨਿਜੀ ਜੀਵਨ ਜਾਚ ਬਾਰੇ ਮੰਗੇ ਗਏ ਹਨ ਤਾਂ ਹੁਣ ਇਸ ਨਵੇਂ ਸਿਰਲੇਖ ਦਾ ਕੀ ਮਤਲਭ ਹੈ? ਇਸ ਸਿਰਲੇਖ ਨੇ ਹੋਰ ਦੁਬਿਦਾ ਖੜੀ ਕੀਤੀ ਹੈ ਕਿਉਂਕਿ ਅੰਦਰ ਤਾਂ ਆਖਰਕਾਰ ਫ਼ਿਰ ਪਰਿਵਾਰ ਲਈ ‘ਗੁਰਮਤਿ ਜੀਵਨ ਜਾਚ` ਦੀ ਗੱਲ ਕੀਤੀ ਗਈ ਹੈ ਨਾ ਕਿ ਸਿੱਖ ਰਹਿਤ ਮਰਿਆਦਾ ੧੯੪੫ ਵਿੱਚ ਸੁਧਾਰਾਂ ਦੀ।

ਸੰਪਾਦਕੀ ਮੰਡਲ ਨੂੰ ਸੰਜੀਦਗੀ ਨਾਲ ਸਮਝਣਾ ਚਾਹੀਦਾ ਹੈ ਕਿ ਉਹ ਕਰ ਕੀ ਰਹੇ ਹਨ? ਪਰਿਵਾਰ ਨੇ ਆਪਣੀ ਪਹਿਲੀ ਪੁਸਤਕ ਵਿੱਚ ਸਿੱਖ ਰਹਿਤ ਮਰਿਆਦਾ ੧੯੪੫ ਵਿੱਚ ਸੁਧਾਰਾਂ ਬਾਰੇ ਸੁਜਾਵ ਦਿੱਤੇ ਸਨ ਪਰ ਹੁਣ ਉਹ ਉਸ ਲਾਈਨ ਤੋਂ ਹੱਟ ਕੇ ਇੱਕ ਐਸੇ ਖਰੜੇ ਤੇ ਆਪ ਮੁਨਸਿਫ਼ (ਜੱਜ) ਬਣ ਸੁਜਾਵ ਮੰਗ ਰਹੇ ਹਨ ਜੋ ਕਿ ਸਿੱਖ ਰਹਿਤ ਮਰਿਆਦਾ ੧੯੪੫ ਲਈ ਨਹੀਂ ਹੈ ਬਲਕਿ ਪਰਿਵਾਰ ਦੇ ਨਿਜੀ ਜੀਵਨ ਜਾਚ ਬਾਰੇ ਹੈ। ਇਸ ਉਪਰਾਲੇ ਵਿੱਚ ਫ਼ੈਸਲੇ ਦੀ ਲਗਾਮ ਨੂੰ ਵੀ ਉਨ੍ਹਾਂ ਇਸੇ ਲਈ ਆਪਣੇ ਹੱਥ ਰੱਖਿਆ ਹੈ ਕਿਉਂਕਿ ਇਹ ਇੱਕ ਨਿਜੀ ਮਸਲਾ ਹੈ ਪੰਥਕ ਨਹੀਂ। ਇਹ ਉਨ੍ਹਾਂ ਦੀ ਨਿਜੀ ਪਸੰਦ ਹੋ ਸਕਦੀ ਹੈ ਪਰ ਇਸ ਸੂਰਤ ਵਿੱਚ ਪਰਿਵਾਰ ਆਪਣੀ ਨਿਜੀ ਜੀਵਨ ਜਾਚ ਦੀ ਤਲਾਸ਼ ਨੂੰ ਸਿੱਖ ਰਹਿਤ ਮਰਿਆਦਾ ੧੯੪੫ ਵਿੱਚ ਸੁਧਾਰਾਂ ਦੇ ਲੋੜ ਨਾਲ ਕਿਵੇਂ ਜੋੜ ਰਿਹਾ ਹੈ?

ਪਰਿਵਾਰ ਦੇ ਸੱਜਣਾ ਅੱਗੇ ਬੇਨਤੀ ਹੈ ਕਿ ਉਹ ਦੁਬਿਦਾ ਦੂਰ ਕਰਨ ਅਤੇ ਸਪਸ਼ਟ ਸ਼ਬਦਾ ਵਿੱਚ ਕਰਨ। ਇਹ ਸਪਸ਼ਟ ਕਰਨਾ ਉਨ੍ਹਾਂ ਦੀ ਜਿੰਮੇਵਾਰੀ ਹੈ ਕਿ ਉਨ੍ਹਾਂ ਆਪਣੇ ਪਰਿਵਾਰ ਦੀ ਵਿਚਾਰਧਾਰਾ ਵਿਚੋਂ ਸਿੱਖ ਰਹਿਤ ਮਰਿਆਦਾ ੧੯੪੫ ਨੂੰ ਛੇਕ ਦਿੱਤਾ ਹੈ ਜਾਂ ਨਹੀਂ? ਉਨ੍ਹਾ ਨੂੰ ਇਸ ਅਹਿਮ ਸਵਾਲ ਦਾ ਹਾਂ ਜਾਂ ਨਾਂਹ ਵਿੱਚ ਸੋਖਾ ਜਿਹਾ ਉੱਤਰ ਦੇਂਣਾ ਚਾਹੀਦਾ ਹੈ ਤਾਂ ਕਿ ਸੁਜਾਵ ਦੇਂਣ ਵਾਲੀਆਂ ਨੂੰ ਪਤਾ ਚਲ ਸਕੇ ਕਿ ਉਹ ਸੁਜਾਵਾਂ ਰਾਹੀਂ ਕਿਸੇ ਪੰਥਕ ਉਪਰਾਲੇ ਵਿੱਚ ਹਿੱਸਾ ਲੇ ਰਹੇ ਹਨ ਜਾਂ ਕਿਸੇ ਪਰਿਵਾਰ ਦੀ ਨਿਜੀ ਜੀਵਨ ਜਾਚ ਤਿਆਰ ਕਰਨ ਵਿਚ? ਇੰਨ-ਭਿੰਨ ਤਾਂ ਕਈਂ ਨਹੀਂ ਮੰਨਦੇ ਪਰ ਇੰਨ-ਭਿੰਨ ਨਾ ਮਨਣਾ ਅਤੇ ਬਿਲਕੁਲ ਅਸਵੀਕਾਰ (Reject) ਕਰ ਦੇਂਣ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਹੈ।

ਰਹਿਤ ਮਰਿਆਦਾ ਦੀ ਧਾਰਨਾ (Concept) ਬਾਰੇ ਪਰਿਵਾਰ ਵਿੱਚ ਅਸਪਸ਼ਟਤਾ ਹੈ ਪਰ ਇੱਥੇ ਕੇਵਲ ਇੱਕ ਦਾ ਹੀ ਜ਼ਿਕਰ ਕਰਨਾ ਠੀਕ ਹੋਵੇਗਾ। ਪਰਿਵਾਰ ਦੇ ਸਪਸ਼ਟੀਕਰਨ ਵਿੱਚ ਲਿਖਿਆ ਹੈ:-

“ ਜਿਵੇਂ ਗੁਰਮਤਿ ਸਮੁੱਚੀ ਮਨੁੱਖਤਾ ਲਈ ਸਾਂਝੀ ਹੈ, ਕਿਸੇ ਇਕ ਧੜੇ ਜਾਂ ਫਿਰਕੇ ਤੱਕ ਸੀਮਿਤ ਨਹੀਂ। ਇਵੇਂ ਹੀ ਇਹ ‘ਗੁਰਮਤਿ ਜੀਵਨ ਜਾਚ’ ਵੀ ਸਮੁੱਚੀ ਮਨੁੱਖਤਾ ਲਈ ਸਾਂਝੀ ਹੋਵੇਗੀ”

ਇਕ ਵਾਰ ਫ਼ਿਰ ਪਰਿਵਾਰ ਵਲੋਂ ਇਹ ਇੱਕ ਅਤਿਅੰਤ ਵਚਿੱਤਰ ਬਿਆਨ ਹੈ ਜਿਸ ਵਿੱਚ ਪਰਿਵਾਰ ਗੁਰਮਤਿ (ਗੁਰਬਾਣੀ ਦਾ ਫ਼ਲਸਫ਼ਾ) ਅਤੇ ਸਿੱਖ ਰਹਿਤ ਵਿਚਲਾ ਅੰਤਰ ਨਹੀਂ ਸਮਝ ਪਾ ਰਿਹਾ। ਗੁਰਮਤਿ ਗੁਰੂ ਦਾ ਉਪਦੇਸ਼ ਹੈ ਅਤੇ ਇਹ ਮਨੁੱਖਤਾ ਲਈ ਸਾਂਝਾ ਹੈ ਜਿਸ ਤੋਂ ਭਾਵ ਇਹ ਹੈ ਕਿ ਗੁਰਮਤਿ ਦਰਸ਼ਨ ਵਿੱਚ ਹਰ ਮਤ ਦੇ ਮਨੁੱਖ ਲਈ ਉਪਦੇਸ਼ ਹੈ। ਪਰ ਰਹਿਤ ਕੇਵਲ ਉਨ੍ਹਾਂ ਲਈ ਹੈ ਜੋ ਗੁਰਮਤਿ ਨੂੰ ਸਵੀਕਾਰ ਕਰਦੇ ਉਸਦੇ ਸਿੱਖ ਹਨ। ਜੇਕਰ ਪਰਿਵਾਰ ਦਾ ਦਾਵਾ ਹੈ, ਕਿ ਉਹ ਮਨੁੱਖਤਾ ਲਈ ਸ਼ਾਂਝੀ ਜੀਵਨ ਜਾਚ ਤਿਆਰ ਕਰ ਰਿਹਾ ਹੈ, ਤਾਂ ਉਸ ਜੀਵਨ ਜਾਚ ਦੀ ਸਕੀਮ ਵਿਚ, ਹਿੰਦੂ, ਮੁਸਲਿਮ, ਇਸਾਈ, ਬੋਧੀ ਅਦਿ ਲਈ ਪਰਿਵਾਰ ਵਲੋਂ ਪੇਸ਼ ਕੀਤੇ, ਖੰਡੇ ਦੀ ਪਾਹੁਲ, ਆਨੰਦ ਕਾਰਜ, ਮ੍ਰਿਤਕ ਸੰਸਕਾਰ ਆਦਿ ਦੇ ਪ੍ਰਸਤਾਵ ਕਿਵੇਂ ਫ਼ਿਟ ਹੋ ਰਹੇ ਹਨ? ਸਮੁੱਚੀ ਮਨੁੱਖਤਾ ਲਈ ਜੀਵਨ ਜਾਚ ਤਿਆਰ ਕਰਨ ਲਈ ਕੀ ਪਰਿਵਾਰ ਨੇ ਨਾਸਤਕਾਂ ਸਮੇਤ ਸਾਰੇ ਮਤਾਂ ਦੇ ਵਿਦਵਾਨਾਂ ਦੇ ਸੁਜਾਵ ਵੀ ਮੰਗੇ ਹਨ? ਆਪਣੇ ਵਲੇਂ ਪੇਸ਼ ਜੀਵਨ ਜਾਚ ਵਿੱਚ ਲਿਖੀ ਸਿੱਖ ਦੀ ਪਰਿਭਾਸ਼ਾਂ ਵਿੱਚ ਹਿੰਦੂ, ਮੁਸਲਿਮ, ਇਸਾਈ, ਬੋਧੀ ਅਦਿ ਕਿਵੇਂ ਆਉਂਣ ਗੇ?

ਪਰਿਵਾਰਕ ਸੱਜਣਾ ਅੱਗੇ ਵਾਰ-ਵਾਰ ਇਹ ਬੇਨਤੀ ਹੈ ਕਿ ਉਹ ਪਹਿਲਾਂ ਗੁਰਬਾਣੀ ਅਤੇ ਸਿੱਖ ਰਹਿਤ ਮਰਿਆਦਾ ਵਿਚਲਾ ਅੰਤਰ ਵੀ ਸਮਝਣ। ਗੁਰਬਾਣੀ ਦੇ ਉਪਦੇਸ਼ ਮਨੁੱਖਤਾ ਲਈ ਹਨ ਪਰ ਰਹਿਤ ਮਰਿਆਦਾ ਸਿੱਖਾਂ ਲਈ ਕੋਡ ਆਫ਼ ਕੰਡਕਟ` ਹੈ। ਰਹਿਤ ਮਰਿਆਦਾ ਗੁਰਬਾਣੀ ਤੁਲ ਨਹੀਂ ਹੋ ਸਕਦੀ! ਫ਼ਿਰ ਆਪ ਜੀ ਨੇ ਇਸ ਦੀ ਤਿਆਰੀ ਵੀ ਕੇਵਲ ਇੱਕ ਧੜੇ (ਪਰਿਵਾਰ) ਲਈ ਹੀ ਕੀਤੀ ਹੈ ਇਹ ਤਾਂ ਪੰਥਕ ਤਕ ਨਹੀਂ ਸਮੁੱਚੀ ਮਨੁੱਖਤਾ ਲਈ ਸਾਂਝੀ ਜਵਿਨ ਜਾਚ ਦੀ ਗਲ ਤਾਂ ਵਚਿੱਤਰ ਵਿਚਾਰ ਹੀ ਹੈ। ਸਾਂਝੀਵਾਲਤਾ ਗੁਰਬਾਣੀ ਦਾ ਉਪਦੇਸ਼ ਹੈ। ਕੋਈ ਰਹਿਤ ਮਰਿਆਦਾ ਇਸਦਾ ਥਾਂ ਨਹੀਂ ਲੇ ਸਕਦੀ। ਰਹਿਤ ਮਰਿਆਦਾ ਪੰਥਕ ਤੌਰ ਤੇ ਕ੍ਰਮਬੱਧ ਹੋਂਣ ਦਾ ਵਸੀਲਾ ਹੁੰਦਾ ਹੈ ਫ਼ਲਸਫ਼ਾ ਨਹੀਂ।

ਪਰਿਵਾਰ ਦੇ ਸੱਜਣਾ ਅੱਗੇ ਬੇਨਤੀ ਹੈ ਕਿ ਉਹ ਪਹਿਲਾਂ ਇਸ ਵਿਸ਼ੇ ਤੇ ਸਪਸ਼ਟ ਹੋਂਣ ਤਾਂ ਕਿ ਸੁਜਾਵ ਦੇਂਣ ਵਾਲਾ ਦੁਬਿਦਾ ਵਿੱਚ ਨਾ ਰਹੇ। ਪਰਿਵਾਰਕ ਸੱਜਣ ਇਹ ਨਹੀਂ ਸਮਝਾ ਪਾ ਰਹੇ ਕਿ ਪਰਿਵਾਰ ਸਿੱਖ ਰਹਿਤ ਮਰਿਆਦਾ ੧੯੪੫ ਵਿੱਚ ਸੁਧਾਰ ਦੀ ਗਲ ਕਰ ਰਿਹਾ ਹੈ ਜਾਂ ਉਸ ਨੂੰ ਰੱਧ ਕਰਕੇ ਆਪਣੇ ਪਰਿਵਾਰ ਦੀ ਜੀਵਨ ਜਾਚ ਤਿਆਰ ਕਰ ਰਿਹਾ ਹੈ? ਇਸ ਲਈ ਇਸ ਸਵਾਲ ਦਾ ਜਵਾਬ ਉਹ ਹਾਂ ਜਾਂ ਨਾਂਹ ਦੀ ਤਰਜ਼ ਵਿੱਚ ਦੇਂਣ ਦੀ ਕਿਰਪਾਤਲਾ ਕਰਨ!

ਦਾਸ ਲਈ ਪਰਿਵਾਰ ਦੇ ਮੁੱਡਲੇ ਪ੍ਰਸਤਾਵ ਤੋਂ ਇਹ ਸਪਸ਼ਟ ਹੈ ਕਿ ਪਰਿਵਾਰ ਨੇ ਆਪਣੇ ਪਰਿਵਾਰ ਦੀ ਵਿਚਾਰਧਾਰਾ ਵਿਚੋਂ ਪੰਥ ਪਰਵਾਣਿਤ ਸਿੱਖ ਰਹਿਤ ਮਰਿਆਦਾ ੧੯੪੫ ਨੂੰ ਛੇਕ ਦਿੱਤਾ ਪ੍ਰਤੀਤ ਹੁੰਦਾ ਹੈ। ਨਵੇਂ ਸਪਸ਼ਟੀਕਰਨ ਦੇ ਸਿਰਲੇਖ ਵਿੱਚ ਵੀ ਕੁੱਝ ਹੋਰ ਹੈ ਅਤੇ ਅੰਦਰ ਕੁੱਝ ਹੋਰ। ਕਿਰਪਾਲਤਾ ਕਰਕੇ ਪਰਿਵਾਰ ਦੁਬਿਦਾ ਨੂੰ ਸਪਸ਼ਟ ਸ਼ਬਦਾਂ ਵਿੱਚ ਦੂਰ ਕਰੋ ਤਾਂ ਕਿ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ੧੯੪੫ ਅਤੇ ਪਰਿਵਾਰ ਦੀ ਨਿਜੀ ਗੁਰਮਤਿ ਜੀਵਨ ਜਾਚ ਵਿਚਲਾ ਅੰਤਰ ਪਾਠਕਾਂ ਨੂੰ ਸਮਝ ਆ ਸਕੇ। ਆਸ ਹੈ ਕਿ ਪਰਿਵਾਰ ਇੱਕ ਸੰਜੀਦਾ ਸੰਵਾਦ ਨੂੰ ਵੀ ਕਾਵਾਂਰੋਲੀ ਕਹਿ ਕੇ ਰੱਧ ਨਹੀਂ ਕਰੇਗਾ ਅਤੇ ਇਸਦਾ ਸਾਫ਼ਗੋਈ ਨਾਲ ਉੱਤਰ ਦਵੇਗਾ।

ਹਰਦੇਵ ਸਿੰਘ, ਜੰਮੂ

੨੧. ੧੧. ੨੦੧੧


(21/11/11)
ਤੱਤ ਗੁਰਮਤਿ ਪਰਿਵਾਰ

‘ਸਿੱਖ ਰਹਿਤ ਮਰਿਯਾਦਾ’ ਸੁਧਾਰ ਉਪਰਾਲੇ ਬਾਰੇ ਕੁੱਝ ਸਪਸ਼ਟੀਕਰਨ
ਮੌਜੂਦਾ ‘ਸਿੱਖ ਰਹਿਤ ਮਰਿਯਾਦਾ’ ਵਿੱਚ ਕਈਂ ਮੱਦਾਂ ਗੁਰਮਤਿ ਦੀ ਕਸਵੱਟੀ ਤੇ ਖਰੀਆਂ ਨਹੀਂ ਉਤਰਦੀਆਂ, ਇਸ ਤੱਥ ਨਾਲ ਲਗਭਗ ਸਾਰੀਆਂ ਜਾਗਰੂਕ ਧਿਰਾਂ ਅਤੇ ਸ਼ਖਸੀਅਤਾਂ ਸਹਿਮਤ ਹਨ। ਇਸ ਵਿੱਚ ਸੁਧਾਰ ਦੀ ਮੰਗ ਵੀ ਸਮੇਂ ਨਾਲ ਉਠਦੀ ਰਹੀ ਹੈ ਪਰ ਇਸ ਦੇ ਸੁਧਾਰ ਲਈ ਜਿੰਮੇਵਾਰ ਕੇਂਦਰੀ ਵਿਵਸਥਾ ਭ੍ਰਿਸ਼ਟ ਹਾਕਮਾਂ ਅਤੇ ਪੁਜਾਰੀਵਾਦੀ ਤਾਕਤਾਂ ਦੇ ਕਬਜ਼ੇ ਹੇਠ ਹੋਣ ਕਰਕੇ, ਉਹਨਾਂ ਵਲੋਂ ਸੁਧਾਰ ਦੀ ਆਸ ਨਹੀਂ ਕੀਤੀ ਜਾ ਸਕਦੀ। ਹਾਂ, ਉਹ ਇਸ ਵਿੱਚ ਵਿਗਾੜ ਪੈਦਾ ਕਰਨ ਲਈ ਬੇਸ਼ਕ ਕਮਰਕੱਸੇ ਕਰੀ ਰੱਖਦੀਆਂ ਹਨ। ਸੁਚੇਤ ਪੰਥ ਇਸ ਸੁਧਾਰ ਦੀ ਲੋੜ ਨੂੰ ਸ਼ਿੱਦਤ ਨਾਲ ਮਹਿਸੂਸ ਤਾਂ ਕਰਦਾ ਹੈ ਪਰ ਸਮਝੌਤਾਵਾਦੀ ਨੀਤੀਆਂ, ਢਿੱਲੀ-ਮੱਠੀ ਪਹੁੰਚ ਅਤੇ ਦ੍ਰਿੜ ਇੱਛਾ-ਸ਼ਕਤੀ ਦੀ ਘਾਟ ਕਾਰਨ ਇਸ ਜ਼ਰੂਰੀ ਸੁਧਾਰ ਕਾਰਜ ਨੂੰ ਸਾਂਝੇ ਤੌਰ ਤੇ ਸ਼ੁਰੂ ਕਰਨ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ। ਜੇ ਇਸ ਖੇਤਰ ਵਿੱਚ ਕੁੱਝ ਕੁ ਜਤਨ ਵੀ ਹੋਏ ਤਾਂ ਸਮੇਂ ਦੇ ਨਾਲ ਇਨ੍ਹਾਂ ਜਤਨਾਂ ਦੇ ਮੋਹਰੀ ਸੱਜਣ ਵੀ ਇਸ ਸੁਧਾਰ ਕਾਰਜ ਨੂੰ ਪਿੱਠ ਵਿਖਾ ਗਏ ਅਤੇ ਕਮੀਆਂ ਵਾਲੀ ਮੌਜੂਦਾ ‘ਸਿੱਖ ਰਹਿਤ ਮਰਿਯਾਦਾ’ ਦੀ ਪ੍ਰੋੜਤਾ ਦਾ ਰਾਗ ਅਲਾਪਨ ਲਗ ਪਏ।
ਐਸੇ ਹਾਲਾਤਾਂ ਤੋਂ ਵੀ ਹਤਾਸ਼ ਨਾ ਹੁੰਦੇ ਹੋਏ, ਤੱਤ ਗੁਰਮਤਿ ਪਰਿਵਾਰ ਨੇ ਅਪਣੇ ਆਪ ਹੀ ਇਸ ਸੁਧਾਰ ਕਾਰਜ ਨੂੰ ਅੱਗੇ ਤੌਰਨ ਦਾ ਫੈਸਲਾ ਕੀਤਾ। ਇਸੇ ਸੁਧਾਰ ਉਪਰਾਲੇ ਦੀ ਦਿਸ਼ਾ ਵਿੱਚ ਤੱਤ ਗੁਰਮਤਿ ਪਰਿਵਾਰ ਨੇ ਜਤਨ ਕਰਦੇ ਹੋਏ ਇਸ ਵਿੱਚ ਸੁਧਾਰ ਕਰਨ ਦੇ ਮਕਸਦ ਨਾਲ ਗੁਰਮਤਿ ਵਿਚਾਰਾਂ ਉਪਰੰਤ ਸੰਭਾਵੀ ‘ਗੁਰਮਤਿ ਜੀਵਨ ਜਾਚ’ ਦਾ ਖਰੜਾ ਸੁਚੇਤ ਅਤੇ ਸੁਹਿਰਦ ਪਾਠਕਾਂ ਦੀ ਸੇਵਾ ਵਿੱਚ ਸੁਝਾਵਾਂ/ਵਿਚਾਰਾਂ ਲਈ ਪੇਸ਼ ਕੀਤਾ। ਪਰਿਵਾਰ ਨੇ ਅਪਣੀ ਲਿਖਤ ਦੀ ਭੂਮਿਕਾ ਵਿੱਚ ਹਰ ਪੱਖ ਬਹੁਤ ਚੰਗੀ ਤਰਾਂ ਸਪਸ਼ਟ ਕਰ ਦਿਤਾ ਸੀ। ਪਰ ਫੇਰ ਵੀ ਕੁੱਝ ਸੱਜਣਾਂ ਨੇ ਪਤਾ ਨਹੀਂ ਕਿਹਨਾਂ ਕਾਰਨਾਂ ਕਰਕੇ, ਇਸ ਸੰਬੰਧੀ ਪਾਠਕਾਂ ਵਿੱਚ ਗੁੰਮਰਾਹਕੁੰਨ ਪ੍ਰਚਾਰ ਸ਼ੁਰੂ ਕਰਦੇ ਹੋਏ ਮਨ ਦੀ ਭੜਾਸ ਕੱਡਣੀ ਸ਼ੁਰੂ ਕਰ ਦਿਤੀ ਹੈ। ਸੋ ਇਸ ਵਿਸ਼ੇ ਤੇ ਪਰਿਵਾਰ ਇੱਕ ਵਾਰ ਫੇਰ ਅਪਣਾ ਸਟੈਂਡ ਅਤੇ ਪਹੁੰਚ ਸਪਸ਼ਟ ਕਰ ਰਿਹਾ ਹੈ ਤਾਂ ਕਿ ਪਾਠਕ ਐਸੇ ਪ੍ਰਚਾਰ ਤੋਂ ਸੁਚੇਤ ਰਹਿਣ।
ਇਸ ਉਪਰਾਲੇ ਦਾ ਮਕਸਦ, ਗੁਰਮਤਿ ਦੀ ਰੋਸ਼ਨੀ ਵਿਚ, ਸਭ ਸੁਚੇਤ ਅਤੇ ਸੁਹਿਰਦ ਧਿਰਾਂ/ ਸੱਜਣਾਂ ਦੇ ਸਹਿਯੋਗ ਸਦਕਾ ਮੌਜੂਦਾ ਮਰਿਯਾਦਾ ਦੀ ਕਮੀਆਂ ਨੂੰ ਦੂਰ ਕਰਦੇ ਹੋਏ, ਇੱਕ ਸੋਧੀ ਹੋਈ ‘ਗੁਰਮਤਿ ਜੀਵਨ ਜਾਚ’ ਤਿਆਰ ਕਰਨਾ ਹੈ। ਜਿਵੇਂ ਗੁਰਮਤਿ ਸਮੁੱਚੀ ਮਨੁੱਖਤਾ ਲਈ ਸਾਂਝੀ ਹੈ, ਕਿਸੇ ਇੱਕ ਧੜੇ ਜਾਂ ਫਿਰਕੇ ਤੱਕ ਸੀਮਿਤ ਨਹੀਂ। ਇਵੇਂ ਹੀ ਇਹ ਗੁਰਮਤਿ ਜੀਵਨ ਜਾਚ ਵੀ ਸਮੁੱਚੀ ਮਨੁੱਖਤਾ ਲਈ ਸਾਂਝੀ ਹੋਵੇਗੀ। ਉਹ ਗੱਲ ਵੱਖਰੀ ਹੈ ਕਿ ਕੌਣ ਇਸ ਨੂੰ ਅਪਨਾਉਂਦਾ ਹੈ, ਕੌਣ ਨਹੀਂ। ਕਿਸੇ ਨੂੰ ਵੈਸੇ ਵੀ ਕੋਈ ਧਾਰਮਿਕ ਮਰਿਯਾਦਾ ਅਪਨਾਉਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ।
ਇੱਸੇ ਨਿਸ਼ਕਾਮ ਮਕਸਦ ਨੂੰ ਸਾਹਮਣੇ ਰੱਖ ਕੇ ਪਰਿਵਾਰ ਨੇ ਬੇਨਤੀ ਕੀਤੀ ਸੀ ਕਿ ਸੁਹਿਰਦ ਪਾਠਕ ਸੱਜਣ ਇਸ ਖਰੜੇ ਦੀਆਂ ਮੱਦਾਂ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਵਿਚਾਰ ਕੇ ਅਪਣੇ ਕੀਮਤੀ ਸੁਝਾਅ/ਵਿਚਾਰ ਦੇਣ ਤਾਂ ਕਿ ਐਸੇ ਸਾਹਮਣੇ ਆਏ ਸੁਝਾਵਾਂ ਦੀ ਰੋਸ਼ਨੀ ਵਿੱਚ ਇਸ ਖਰੜੇ ਵਿੱਚ ਸੋਧਾਂ
(Addition-Alteration) ਉਪਰੰਤ ਇਸ ਨੂੰ ਵੱਧ ਤੋਂ ਵੱਧ ਗੁਰਮਤਿ ਅਨੁਸਾਰੀ ਸਾਂਚੇ ਵਿੱਚ ਢਾਲ ਕੇ ਫਾਈਨਲ ਕੀਤਾ ਜਾ ਸਕੇ।
ਮੌਜੂਦਾ ਮਰਿਯਾਦਾ ਵਿੱਚ ਅਨੇਕਾਂ ਗੁਰਮਤਿ ਵਿਰੋਧੀ ਅੰਸ਼ਾਂ ਕਾਰਨ ਪਰਿਵਾਰ ਲਈ ਇਸ ਨੂੰ ਇੰਨ ਬਿੰਨ ਅਪਨਾਈ ਰੱਖਣਾ ਸੰਭਵ ਨਹੀਂ। ਸੋ ਪਰਿਵਾਰ ਨੇ ਇਸ ਦਿਸ਼ਾ ਵਿੱਚ ਆਈ ਖੜੌਤ ਨੂੰ ਤੋੜਦੇ ਹੋਏ, ਮੁੱੜ ਜਤਨ ਕੀਤਾ ਹੈ ਤਾਂ ਕਿ ਜਦੋਂ ਤੱਕ ਸਮੁੱਚਾ ‘ਪੰਥ’ ਗੁਰਮਤਿ ਦੀ ਰੋਸ਼ਨੀ ਵਿੱਚ ਇਸ ਨੂੰ ਸੁਧਾਰ ਨਹੀਂ ਲੈਂਦਾ ਤਦੋਂ ਤੱਕ ਗੁਰਮਤਿ ਦੀ ਰੋਸ਼ਨੀ ਵਿੱਚ ਇੱਕ ਜੀਵਨ ਜਾਚ ਤਿਆਰ ਕਰਕੇ ਅਪਣਾ ਲਈ ਜਾਵੇ, ਕਿਉਂਕਿ ਕਮੀਆਂ ਵਾਲੀ ਮਰਿਯਾਦਾ ਨੂੰ ਇੰਨ-ਬਿੰਨ ਮੰਨੀ ਜਾਣ ਦੀ ਨੀਤੀ ਤੇ ਪਹਿਰਾ ਦੇਣ ਦੀ ਕੋਈ ਸੁਹਿਰਦ ਜ਼ਮੀਰ ਹਾਮੀ ਨਹੀਂ ਭਰ ਸਕਦੀ। ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਇਹ ਜੀਵਨ ਜਾਚ ਸਭ ਲਈ ਸਾਂਝੀ ਹੋਵੇਗੀ, ਇਸ ਲਈ ਅਸੀਂ ਸਰਿਆਂ ਨੂੰ ਇਸ ਖਰੜੇ ਸੰਬੰਧੀ ਗੁਰਮਤਿ ਦੀ ਰੋਸ਼ਨੀ ਵਿੱਚ ਸੁਝਾਅ/ਵਿਚਾਰ ਦੇਣ ਦੀ ਬੇਨਤੀ ਕੀਤੀ ਹੈ। ਹਾਂ ਇਤਨਾ ਜ਼ਰੂਰ ਹੈ ਕਿ ਇਸ ਜੀਵਨ ਜਾਚ ਨੂੰ ਪਰਿਵਾਰ ਵਲੋਂ ਅਪਣੇ ਉੱਪਰ ਲਾਗੂ ਕਰਕੇ ਇਸ ਨੂੰ ਵਿਵਹਾਰਿਕ ਤੌਰ ਤੇ ਅਪਨਾਉਣ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜੇ ਭਵਿੱਖ ਵਿੱਚ (ਜਾਗਰੂਕ) ਪੰਥ ਗੁਰਮਤਿ ਦੀ ਰੋਸ਼ਨੀ ਵਿੱਚ ਸਾਂਝੇ ਤੌਰ ਤੇ ਇਸ ਸੁਧਾਰ ਉਪਰਾਲੇ ਦੀ ਦਿਸ਼ਾ ਵਿੱਚ ਕੋਈ ਕਦਮ ਚੁੱਕਦਾ ਹੈ ਤਾਂ ਇਹ ਜੀਵਨ ਜਾਚ ਉਸ ਉਪਰਾਲੇ ਦਾ ਆਧਾਰ ਵੀ ਬਣ ਸਕਦੀ ਹੈ।
ਸੋ ਸਾਡੀ ਸਾਰੇ ਪਾਠਕਾਂ/ਸੱਜਣਾਂ ਨੂੰ ਇੱਕ ਵਾਰ ਫੇਰ ਨਿਮਰਤਾ ਸਹਿਤ ਬੇਨਤੀ ਹੈ ਕਿ ਸੁਧਾਰ ਵਿਰੋਧੀ ਸੱਜਣਾਂ ਤੋਂ ਸੁਚੇਤ ਹੋ ਕੇ, ਸਿਰਫ ਇਸ ਖਰੜੇ ਦੀਆਂ ਮੱਦਾਂ ਬਾਰੇ ਗੁਰਮਤਿ ਦੀ ਰੋਸ਼ਨੀ ਵਿੱਚ ਸੁਝਾਅ/ਵਿਚਾਰ ਦਿਤੇ ਜਾਣ ਤਾਂ ਕਿ ਇਸ ਨੂੰ ਵੱਧ ਤੋਂ ਵੱਧ ਗੁਰਮਤਿ ਅਨੁਸਾਰੀ ਬਣਾਇਆ ਜਾ ਸਕੇ। ਇਸ ਅਤਿ ਲੋੜੀਂਦੇ ਸਹਿਯੋਗ ਲਈ ਅਸੀਂ ਤਹਿਂ ਦਿਲੋਂ ਸ਼ੁਕਰਗੁਜ਼ਾਰ ਹੋਵਾਂਗੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ

*****************************************************
ਜ਼ਰੂਰੀ ਸੂਚਨਾ:

ਨੋਟ: ਕੁਝ ਦਿਨਾਂ ਤੋਂ ਕੁਝ ਤਕਨੀਕੀ ਕਾਰਨਾ ਕਰਕੇ ‘ਤੱਤ ਗੁਰਮਤਿ ਪਰਿਵਾਰ’ ਦੀ ਵੈੱਬਸਾਈਟ ਅੱਪਡੇਟ ਨਹੀਂ ਹੋ ਪਾ ਰਹੀ ਸੀ ਪਰ ਹੁਣ ਕੱਲ (22-11-2011) ਤੋਂ ਰੋਜ਼ਾਨਾ ਅੱਪਡੇਟ ਕੀਤੀ ਜਾਵੇਗੀ। ਇਸ ਦੌਰਾਨ ਪਾਠਕਾਂ ਨੂੰ ਹੋਈ ਅਸੁਵਿਧਾ ਲਈ ਅਸੀਂ ਖਿਮਾ ਦੇ ਜਾਚਕ ਹਾਂ।

ਧੰਨਵਾਦ

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


(21/11/11)
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’

(ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ )
ਅਡਵਾਨੀ ਦੀ ਅੰਮ੍ਰਿਤਸਰ ਫੇਰੀ?
ਅਡਵਾਨੀ ਕੋਈ ਅੱਚਨਚੇਤ ਅੰਬਰਸਰ ਨਹੀ ਆਇਆ ਗੱਜ ਵੱਜ ਕੇ ਆਇਆ ਹੈ। ਜੇ ਅੱਚਨਚੇਤ ਆ ਜਾਂਦਾ ਤਾਂ ਗੱਲ ਕੁਛ ਹੋਰ ਸੀ ਤੇ ਕਈ ਉਸਦੇ ਵਿਰੋਧੀਆਂ ਨੇ ਬਚ ਕੇ ਨਿਕਲ ਜਾਂਣਾ ਸੀ ਤੇ ਕਹਿਣਾਂ ਸੀ ਕਿ ‘ਜੇ ਸਾਂਨੂੰ ਪਹਿਲਾਂ ਪਤਾ ਹੁੰਦਾ ਤਾਂ ਅਸੀ ਇਸ ਮੱਸੇ ਰੰਘੜ ਦਾ ਸਿਰ ਵੱਢ ਕੇ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦਾ ਖਿਤਾਬ ਹਾਂਸਲ ਕਰਨਾਂ ਸੀ ਚਾਹੇ ਸਾਨੂੰ ਕੁਛ ਵੀ ਹੋ ਜਾਂਦਾ। ਪਰ ਇਹ ਚੋਰੀ ਆਇਆ ਚੋਰੀ ਚਲਾ ਗਿਆ ਹੁਣ ਇਸਨੂੰ ਦੁਬਾਰਾ ਆਉਣ ਦੇ ਕੇਰਾ’ ਇਹ ਆਖ ਕੇ ਕੌਮ ਦੇ ਹੀਰੋ ਬਨਣਾਂ ਸੀ ਪਰ ਗੱਲ ਬਣੀ ਨਹੀ ਇਹ ਬਾਦਲ ਦੀ ਸ਼ਹਿ ਤੇ ਗੱਜ ਵੱਜ ਕੇ ਆਇਆ ਤੇ ਚਲਾ ਗਿਆ, 1992 ਵਿੱਚ ਬਾਬਰੀ ਮਸਜਦ ਢਾਉਣ, ਅਤੇ ਗੁਜ਼ਰਾਤ ਵਿੱਚ ਮੁਸਲਮਾਂਨਾਂ ਦੇ ਸਮੂਹਿਕ ਕਤਲ, 2000 ਵਿੱਚ ਬਿੱਲ ਕਲਿੰਟਨ ਦੀ ਇੰਡੀਆ ਫੇਰੀ ਦੇ ਸਮੇ ਹਿਮਾਚਲ ਵਿੱਚ 43 ਸਿੱਖਾਂ ਦਾ ਦਿਨ ਦਿਹਾੜੇ ਕਤਲ ਅਤੇ 2008 ਵਿੱਚ ਉੜੀਸਾ, ਕੇਰਲਾ ਤੇ ਕਰਨਾਟਕ ਵਿੱਚ ਈਸਾਈਆਂ ਦਾ ਕਤਲੇਆਂਮ, ਇਸ ਪਿੱਛੇ ਘੱਟ ਗਿਣਤੀਆਂ ਦੇ ਖਿਲਾਫ ਅਡਵਾਨੀ ਤੇ ਹੋਰ ਕੱਟੜ ਪੰਥੀ ਤਾਕਤਾਂ ਦਾ ਹੱਥ ਸੀ। ਇਸਨੇ ਆਪਣੀ ਕਿਤਾਬ ‘ਮਾਈ ਕੰਟਰੀ ਮਾਈ ਲਾਈਫ’ (ਮੇਰਾ ਦੇਸ਼ ਮੇਰੀ ਜਿੰਦਗੀ) ਵਿੱਚ ਜਰਨੈਲ ਸਿੰਘ ਭਿੰਡਰਾਂ ਵਾਲਿਆ ਨੂੰ ਗੱਦਾਰ ਲਿਖਿਆ ਹੈ ਤੇ ਤੇ ਅੱਗੇ ਲਿਖਿਆ ਹੈ-
‘ਕਿ ਇੰਦਰਾ ਗਾਂਧੀ ਦਰਬਾਰ ਸਹਿਬ ਤੇ ਹਮਲਾ ਕਰਨ ਦੇ ਹੱਕ ਵਿੱਚ ਨਹੀ ਇਹ ਹਮਲਾ ਮੈ ਆਖਕੇ ਕਰਵਾਇਆ’ ਜੋ ਕਹਿਰ ਫੌਜ ਨੇ ਅਕਾਲ ਤਖਤ ਤੇ ਢਾਹਿਆ ਐਨਾਂ ਕਹਿਰ ਤਾਂ ਮੱਸੇ ਰੰਘੜ ਨੇ ਵੀ ਨਹੀ ਸੀ ਢਾਹਿਆ ਉਸਨੇ ਆਦਮੀਆਂ ਦੇ ਪਿੱਛੇ ਹੱਥ ਬੰਨ ਕੇ ਗੋਲੀਆ ਨਹੀ ਸੀ ਮਾਰੀਆਂ ਤੇ ਨਾਂ ਹੀ ਪੰਜਵੇ ਪਾਤਸ਼ਾਹ ਦੇ ਸ਼ਹੀਦੀ ਦਿਨ ਦੇ ਇਕੱਠ ਤੇ ਬੱਚਿਆ ਤੇ ਬੁੱਢਿਆਂ ਨੂੰ ਗਰਮੀ ਦੇ ਦਿਨਾਂ ਭੁੱਖੇ ਪਿਆਸੇ ਕਮਰਿਆ ਵਿੱਚ ਬੰਦ ਕਰਕੇ ਮਾਰਿਆ ਸੀ। ਅਡਵਾਨੀ ਵੱਲੋ ਕਰਵਾਇਆ ਗਿਆ ਹਮਲਾ ਮੱਸੇ ਰੰਘੜ ਤੋ ਘੱਟ ਨਹੀ ਸੀ ਸਗੋ ਕਈ ਗੁਣਾਂ ਵੱਧ ਸੀ। ਜਿਸ ਅਡਵਾਨੀ ਨੇ ਖੁੱਲ ਕੇ ਹੋਕਾ ਦੇਕੇ ਕਿਹਾ ਕਿ ਹਮਲਾ ਮੈ ਕਰਵਾਇਆ ਤੇ ਜਰਨੈਲ ਸਿੰਘ ਭਿੰਡਰਾਂ ਵਾਲਿਆ ਨੂੰ ਗੱਦਾਰ ਤੱਕ ਇਸਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ। ਮੈ ਇਹ ਨਹੀ ਕਹਿੰਦਾ ਕਿ ਉਸਦੇ ਗੋਲੀ ਮਾਰ ਦੇਣੀ ਚਾਹੀਦੀ ਸੀ। ਕਿਉਕਿ ਮੈਨੂੰ ਪਤਾ ਕਿ ਉਸਦੇ ਗੋਲੀ ਮਾਂਰਨ ਵਾਲੇ ਨੂੰ ਕਿਸੇ ਨੇ ਇਨਾਂਮ ਨਹੀ ਸੀ ਦੇਣਾਂ ਕੋਈ ਕਿਸੇ ਕਮੇਟੀ ਨੇ ਮੱਦਦ ਨਹੀ ਸੀ ਕਰਨੀ ਜਿਵੇ ਐਮ ਪੀ ‘ਮਾਕਨ’ ਨੂੰ ਮਾਂਰਨ ਵਾਲੇ ਰਣਜੀਤ ਸਿੰਘ ‘ਕੁੱਕੀ’ ਤੇ ਰਾਜੀਵ ਗਾਂਧੀ ਤੇ ਹਮਲਾ ਕਰਨ ਵਾਲੇ ਸਿੰਘ ਦੀ ਨਹੀ ਕੀਤੀ ਕਿਉਕਿ ਸੱਪ, ਲੀਡਰ ਤੇ ਪੁਲੀਸ ਵਾਲੇ ਦਾ ਕੋਈ ਇਤਬਾਰ ਨਹੀ ਹੁੰਦਾ ਤੇ ਮੱਦਦ ਕਰਨੀ ਹੁੰਦੀ ਲੀਡਰਾਂ ਨੇ ਅਤੇ ਉਹ ਕੁਰਸੀ ਦੇ ਭੁੱਖੇ ਕਿਸੇ ਦੀ ਮੱਦਦ ਨਹੀ ਕਰਦੇ। ਮੈ ਇਹ ਕਹਿੰਨਾਂ ਜੇ ਅਸੀ ਹੋਰ ਕੁਛ ਨਹੀ ਕਰ ਸਕਦੇ ਤਾਂ ਅੰਮ੍ਰਿਤਸਰ ਵਿੱਚ ਵੜਦੇ ਸਮੇ ਵਿਰੋਧ ਤਾਂ ਕਰ ਸਕਦੇ ਸੀ। ਸਿਮਰਜੀਤ ਸਿੰਘ ਮਾਨ ਜੀ ਨੇ ਦੋ ਕੁ ਦਰਜਨ ਬੰਦੇ ਲੈਕੇ ਦਰਬਾਰ ਸਹਿਬ ਦੇ ਗੇਟ ਤੇ ਰਾਤ ਤੋ ਹੀ ਧਰਨਾਂ, ਦੂਜੀ ਧਿਰ ਸੀ ‘ਦਿੱਲੀ ਅਕਾਲੀ ਦਲ’ ਤੇ ਤੀਜੀ ਧਿਰ ਸੀ ‘ਸਿੱਖ ਸਟੂਡੈਂਟ ਫਡਰੇਸ਼ਨ' ਜਿਸ ਦੇ ਪ੍ਰਧਾਂਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ। ਅਡਵਾਨੀ ਦੇ ਆਉਣ ਤੇ ਉਸਦ ਸਵਾਗਤ ਕਾਲੀਆਂ ਝੰਡੀਆਂ ਨਾਲ ਕੀਤਾ ਉਚੀ ਉਚੀ ਨਾਹਰੇ ਲਾਏ ਅਡਵਾਨੀ ਧਾੜਵੀ ਹੈ ਇਸਨੇ ਦਰਬਾਰ ਸਹਿਬ ਤੇ ਹਮਲਾ ਕਰਵਾਇਆ ਵਾਪਸ ਜਾਓ। ਇਹ ਵਧਾਈ ਦੇ ਪਾਤਰ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਲੋਕ ਚਰਚਾ ਦੇ ਦਮਦਮੀ ਟਕਸਾਲ ਵਲਿਆਂ ਨੇ ਕੋਈ ਰੋਸ ਵਿਖਾਵਾ ਨਹੀ ਕੀਤਾ? ਜਦੋ ਕਿ ਅੰਬਰਸਰ ਟਕਸਾਲੀਆਂ ਦਾ ਗੜ ਹੈ। ਉਹਨਾਂ ਨੇ ਕੋਈ ਰੋਸ ਪ੍ਰਗਟ ਨਹੀ ਕੀਤਾ ਜਦੋ ਕਿ 100% ਅਡਵਾਨੀ ਦਾ ਵਿਰੋਧ ਕਰਨ ਦਾ ਹੱਕ ਬਣਦਾ ਸੀ। ਆਪਣੇ ਆਪ ਨੂੰ ਟਕਸਾਲੀ ਅਖਵਾਉਣ ਵਾਲੇ ਤੇ ਭਿੰਡਰਾਂ ਵਾਲਿਆਂ ਦੇ ਜ਼ਿਆਦਾ ਪੈਰੋਕਾਰ ਅਖਵਾਉਣ ਵਾਲੇ ਕਿਧਰ ਚਲੇ ਗਏ ਸਨ ਜਦੋ ਆਰਾਮ ਨਾਲ ਅਡਵਾਨੀ ਸਿਰੋਪੇ ਲੈ ਰਿਹਾ ਸੀ। ਤੇ ਜਦੋ ਕਿਤੇ ਮੇਰੇ ਵਰਗੇ ਤੋ ਸਟੇਜ ਤੇ ਗਲਤ ਲਫਜ ਮੂੰਹ ਵਿੱਚੋ ਨਿਕਲ ਜਾਵੇ ਤਾਂ ਬੜੇ ਰੋਅਬ ਨਾਲ ਪ੍ਰਾਈਵੇਟ ਨੰਬਰ ਤੇ ਧਮਕੀਆਂ ਦਿੰਦੇ ਹਨ ਕਿ ਅਸੀ ਟਕਸਾਲੀ ਹਾਂ! ਠੀਕ ਹੈ ਤੁਸੀ ਟਕਸਾਲੀ ਹੋ ਪਰ ਅਡਵਾਨੀ ਦੀ ਅੰਬਰਸਰ ਫੇਰੀ ਵੇਲੇ ਕਿਹੜੇ ਭੋਰੇ ਵਿੱਚ ਵੜ ਗਏ ਸੀ? ਜਿਆਦਾ ਕੱਟੜਤਾ ਠੀਕ ਨਹੀ ਇਸੇ ਜਿਆਦਾ ਕੱਟੜਤਾ ਨੇ ਅਫਗਾਨਿਸ਼ਤਾਂਨ ਬ੍ਰਬਾਦ ਕਰ ਦਿੱਤਾ ਅਤੇ ਪਾਕਿਸਤਾਂਨ ਨੂੰ ਬਾਰੂਦ ਦੇ ਢੇਰ ਤੇ ਬਿਠਾ ਦਿੱਤਾ!
ਹੋਈਆਂ ਭੁੱਲਾਂ ਵਾਸਤੇ ਖਿਮਾਂ ਦਾ ਜਾਚਕ
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ (ਹਾਂਗ ਕਾਂਗ)


(ਸੰਪਾਦਕੀ ਨੋਟ: ਕੱਲ 19 ਨਵੰਬਰ ਇੱਕ ਵਾਲੇ ਸੰਪਾਦਕੀ ਨੋਟ ਬਾਰੇ ਸਪਸ਼ਟੀਕਰਨ)

ਅਸੀਂ ਕੱਲ 19 ਨਵੰਬਰ ਨੂੰ ਪਾਠਕਾਂ ਨੂੰ ਦੁਬਿਧਾ ਤੋਂ ਬਚਾਉਣ ਲਈ ਇਹ ਨੋਟ ਪਾਇਆ ਸੀ ਤਾਂ ਕਿ ਕੋਈ ਇਹ ਨਾ ਸਮਝ ਲਏ ਕਿ ਇਹ ਮਰਯਾਦਾ ਅਸੀਂ ਤਿਆਰ ਕੀਤੀ ਹੈ। ਇਸ ਵਿੱਚ ਕਿਸੇ ਦਾ ਵੀ ਕੋਈ ਕਸੂਰ ਨਹੀਂ ਹੈ ਸਿਰਫ ਨਾਮ ਦੀ ਹੀ ਦੁਬਿਧਾ ਸੀ ਕਿਉਂਕਿ ਇਸ ਦਾ ਨਾਮ ‘ਸਿੱਖ ਮਾਰਗ ਰਹਿਤ’ ਸੀ। ਕੁੱਝ ਭੁਲੇਖਾ ਤਾਂ ਸਾਨੂੰ ਵੀ ਲੱਗ ਗਿਆ ਸੀ। ਅਸੀਂ ਸਮਝਦੇ ਸੀ ਕਿ ਜਿਹੜੀ ਮਰਯਾਦਾ ਦਾ ਲਿੰਕ ਅਸੀਂ ਕੱਲ ਪਾਇਆ ਸੀ ਇਹ ਉਹੀ ਹੈ ਸਿਰਫ ਨਾਮ ਹੀ ਬਦਲਿਆ ਹੈ। ਪਰ ਅੱਜ ਦੁਬਾਰਾ ਗੁਰਮੀਤ ਸਿੰਘ ਆਸਟ੍ਰੇਲੀਆ ਦੀ ਈ-ਮੇਲ ਆਉਣ ਤੇ ਇਸ ਨੂੰ ਦੁਬਾਰਾ ਦੇਖਿਆ ਤਾਂ ਪਤਾ ਲੱਗਾ ਕਿ ਇਹ ਪਹਿਲੀ ਲਿੰਕ ਵਾਲੀ ਨਹੀਂ ਹੈ। ਇਸ ਵਿੱਚ ਫਰਕ ਹੈ। ਉਸ ਦੇ ਕਹਿਣ ਤੇ ਅਸੀਂ ਇਸ ਨੂੰ ਇੱਥੇ ਵੀ ਪਾ ਰਹੇ ਹਾਂ ਤਾਂ ਕਿ ਪਾਠਕਾਂ ਨੂੰ ਤਿੰਨ ਖਰੜਿਆਂ ਬਾਰੇ ਜਾਣਕਾਰੀ ਮਿਲ ਸਕੇ।
ਸ: ਗੁਰਮੀਤ ਸਿੰਘ ਵਲੋਂ ਭੇਜੀ ਰਹਿਤ ਨੂੰ ਪੜ੍ਹਨ ਲਈ ਇੱਥੇ ਕਲਿਕ ਕਰੋ ਜੀ।


(20/11/11)
ਗਿਆਨੀ ਜਗਤਾਰ ਸਿੰਘ ਜਾਚਕ

ਖ਼ਾਲਸਾ-ਪੰਥ ਨੂੰ ‘ਵਿਰਾਸਤ-ਏ-ਖ਼ਾਲਸਾ’ ਦੇ ਬਿਪਰਵਾਦੀ ਉਦਘਾਟਨੀ ਸਮਾਰੋਹ ਦਾ ਬਾਈਕਾਟ ਕਰਨਾ ਚਾਹੀਦਾ ਹੈ: ਗਿਆਨੀ ਜਾਚਕ
ਨਿਊਯਾਰਕ 12 ਨਵੰਬਰ (ਤ੍ਰਿਲੋਚਨ ਸਿੰਘ ਦੀਪਾਲਪੁਰ) ਜੇਕਰ 21 ਨਵੰਬਰ ਸ਼ਾਮ ਤੱਕ ਸੱਤਾਧਾਰੀ ਬਿਪਰਵਾਦੀ ਬਾਦਲ ਕੇ ‘ਵਿਰਾਸਤ-ਏ-ਖ਼ਾਲਸਾ’ ਭਵਨ ਵਿੱਚੋਂ ਗਾਇਬ ਕੀਤਾ ਖ਼ਾਲਸਈ ਨਿਸ਼ਾਨ ‘ਖੰਡਾ’ ਮੁੜ ਸਥਾਪਤ ਕਰਨ ਅਤੇ ਪੰਥ ਵਿਰੋਧੀ ਭਾਜਪਾਈ ਆਗੂਆਂ ਤੇ ਫ਼ਿਲਮੀ ਐਕਟਰਾਂ ਨੂੰ ਦਿੱਤੇ ਸੱਦੇ ਵਾਪਸ ਲੈਣ ਦਾ ਐਲਾਨ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਪੰਥ ਨੂੰ ਭਰੋਸੇ ਵਿੱਚ ਨਹੀਂ ਲੈਂਦੇ; ਤਾਂ ਦੇਸ਼-ਵਿਦੇਸ਼ ਦੇ ਜਿਊਂਦੀ ਜ਼ਮੀਰ ਵਾਲੇ ਸਿੱਖ ਆਗੂਆਂ ਨੂੰ ਚਾਹੀਦਾ ਹੈ ਕਿ ਉਹ ‘ਵਿਰਾਸਤ-ਏ-ਖ਼ਾਲਸਾ’ ਦੇ 25 ਦਸੰਬਰ ਨੂੰ ਹੋਣ ਵਾਲੇ ‘ਬਿਪਰਵਾਦੀ ਉਦਘਾਟਨੀ ਸਮਾਰੋਹ ਦੇ ਬਾਈਕਾਟ ਦਾ ਐਲਾਨ ਕਰਦੇ ਹੋਏ ਕੌਮ ਨੂੰ ਸਮਾਗਮ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕਰਨ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਆਪਣੇ ਲਿਖਤੀ ਪ੍ਰੈਸਨੋਟ ਵਿੱਚ ਕਹੇ।
ਉਨ੍ਹਾਂ ਕਿਹਾ ਕਿ ਸਾਨੂੰ ਭੁੱਲਣਾ ਨਹੀਂ ਚਾਹੀਦਾ ਆਰ. ਐਸ. ਐਸ. ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਥ ਵਿਰੋਧੀ ਜਮਾਤ ਐਲਾਨਿਆ ਜਾ ਚੁੱਕਾ ਹੈ। ਭਾਜਪਾ ਉਸ ਦਾ ਰਾਜਸੀ ਵਿੰਗ ਹੈ ਅਤੇ ਗਡਕਰੀ ਉਸ ਦਾ ਪ੍ਰਧਾਨ, ਜਿਸ ਨੇ ‘ਸਰਹਿੰਦ ਫ਼ਤਹਿ ਦਿਵਸ’ ਦੇ ਸ਼ਤਾਬਦੀ ਸਮਾਰੋਹ ਵਿੱਚ ਫ਼ਤਹਿਗੜ ਸਾਹਿਬ ਵਿਖੇ ਖ਼ਾਲਸਾ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ‘ਵੈਰਾਗੀ’ ਕਹਿ ਕੇ ਸੰਬੋਧਨ ਕੀਤਾ ਸੀ। ਇਨ੍ਹਾਂ ਦਾ ਪ੍ਰਮੁਖ ਆਗੂ ਅਡਵਾਨੀ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦਾ ਮੁਖ ਦੋਸ਼ੀ ਹੈ। ‘ਰਵੀ ਸ਼ੰਕਰ’ ਉਹ ਦੰਭੀ-ਗੁਰੂ ਹੈ, ਜਿਸ ਨੇ ਗੁਰੂ ਗ੍ਰੰਥ ਸ਼ਤਾਬਦੀ ਸਮਾਰੋਹ ਵਿੱਚ ਗੁਰਬਾਣੀ ਨੂੰ ਵੇਦ-ਬਾਣੀ ਦਾ ਸਰਲ ਤਰਜ਼ਮਾ ਆਖਿਆ ਸੀ।
ਜਾਚਕ ਜੀ ਨੇ ਕੌਮ ਨੂੰ ਸੁਚੇਤ ਕਰਦਿਆਂ ਇਹ ਵੀ ਆਖਿਆ ਹੈ ਕਿ ਜੇਕਰ ਬਾਦਲ ਤੇ ਭਾਜਪਾਈ ਗੱਠਜੋੜ ਇਸੇ ਤਰ੍ਹਾਂ ਪੰਥ ਤੇ ਪੰਜਾਬ ਦੀ ਸੱਤਾ ਤੇ ਕਾਬਜ਼ ਰਹੇ ਤਾਂ ਉਹ ਦਿਨ ਦੂਰ ਨਹੀਂ, ਜਦੋਂ ਗੁਰਾਂ ਦੇ ਨਾਮ ਤੇ ਵੱਸਣ ਵਾਲੇ ਪੰਜਾਬ ਵਿੱਚ ਖ਼ਾਲਸਈ ਵਿਰਾਸਤ ਵਿੱਚਲੀ ਦਸ-ਗੁਰੂ ਸਾਹਿਬਾਨ ਤੇ ਸਿੱਖ ਸ਼ਹੀਦਾਂ ਦੀ ਕੋਈ ਵੀ ਉਹ ਇਤਿਹਾਸਕ ਨਿਸ਼ਾਨੀ ਕਾਇਮ ਨਹੀਂ ਰਹੇਗੀ, ਜਿਹੜੀ ਸਿੱਖੀ ਦੀ ਪ੍ਰੇਰਨਾ ਸ਼੍ਰੋਤ ਬਣ ਸਕਦੀ ਹੋਵੇ। ‘ਵਿਰਾਸਤ-ਏ-ਖ਼ਾਲਸਾ’ ਭਵਨ ਵਿੱਚ 300 ਫੁੱਟ ਉੱਚਾ ਖੰਡਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਦੇ ਨਾਮ ਵਿਚੋਂ ‘ਸਿੱਖ’ ਲਫ਼ਜ਼ ਅਤੇ ਗੁਰੂ ਨਾਨਕ ਖੇਡ ਸਟੇਡੀਅਮ ਬਠਿੰਡਾ ਦੇ ਬੋਰਡ ਤੋਂ ‘ਗੁਰੂ ਨਾਨਕ’ ਨਾਮ ਗਾਇਬ ਹੋਣੇ ਇਸ ਖ਼ਤਰੇ ਦੀਆਂ ਕੁੱਝ ਪ੍ਰਤੱਖ ਨਿਸ਼ਾਨੀਆਂ ਹਨ। ਸ੍ਰੀ ਅਨੰਦਪੁਰ ਸਾਹਿਬ ਤੇ ‘ਨੈਣਾ ਦੇਵੀ ਮੰਦਰ’ ਨੂੰ ਰੋਪ-ਵੇਅ ਪੁਲ ਦੁਆਰਾ ਜੋੜਣ ਦੇ ਯਤਨਾਂ ਪਿੱਛੇ ਵੀ ਉਹੀ ਸ਼ਕਤੀ ਕੰਮ ਰਹੀ ਹੈ, ਜਿਹੜੀ ਖ਼ਾਲਸਈ ਸਿਰਜਨਾ ਸਥਾਨ ਸ੍ਰੀ ਕੇਸਗੜ ਸਾਹਿਬ ਨੂੰ ਨੈਣਾਦੇਵੀ ਮੰਦਰ ਦਾ ਇੱਕ ਹਿੱਸਾ ਬਣਾ ਦੇਣਾ ਚਹੁੰਦੀ ਹੈ।


(20/11/11)
ਭਾਈ ਸੰਦੀਪ ਸਿੰਘ ਖਾਲੜਾ

ਗੁਰੂ ਨਾਨਕ ਸਾਹਿਬ ਜੀ ਨੇ ਲੋਕਾਈ ਨੂੰ ਤਿੰਨ ਸੁਨਹਿਰੀ ਉਪਦੇਸ਼ ਬਖਸ਼ੇ:-ਭਾਈ ਖਾਲੜਾ ਇਟਲੀ (ਰੋਮ) 20 ਨਵੰਬਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪ੍ਰਚਾਰ ਦੌਰਿਆਂ ਦੌਰਾਨ ਜਿਥੇ ਲੋਕਾਈ ਨੂੰ ਸਚ ਨਾਲ ਜੌੜਿਆ ਗਿਆ ਉਥੇ ਨਿਰਮਲ ਪੰਥ ਦੀ ਸਾਜਨਾ ਕਰਕੇ ਤਿੰਨ ਸੁਨਹਿਰੀ ਉਪਦੇਸ਼ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣ ਦਾ ਸਿਧਾਂਤ ਦ੍ਰਿੜ ਕਰਵਾ ਕੇ ਦਸ ਦਿਤਾ ਕਿ ਇਸ ਨਿਰਮਲ ਪੰਥ ਅੰਦਰ ਵਿਹਲੜ ਤੇ ਮੰਗ ਕੇ ਖਾਣ ਵਾਲੇ ਵਿਅਕਤੀਆਂ ਨੂੰ ਕੋਈ ਥਾਂ ਨਹੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸਿੰਘ ਸਭਾ ਲਾਵੀਨੀਓ, ਰੋਮ, ਇਟਲੀ ਵਿਖੇ ਸੰਗਤਾਂ ਨੂੰ ਸੰਬੋਧਨ ਹੁਦਿੰਆਂ ਪ੍ਰਚਾਰਕ ਭਾਈ ਸੰਦੀਪ ਸਿੰਘ ਖਾਲੜਾ ਨੇ ਕੀਤਾ ਇਸ ਸਮੇਂ ਅਪਰੀਲੀਆ ਦੀਆਂ ਸੰਗਤਾਂ ਵਲੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੁਆਏ ਗਏ ਉਪਰੰਤ ਭਾਈ ਜੋਗਾ ਸਿੰਘ ਜੀ ਦੇ ਜਥੇ ਵਲੋਂ ਅੰਮ੍ਰਿਤ ਮਈ ਬਾਣੀ ਦਾ ਕੀਰਤਨ ਕੀਤਾ ਇਸ ਮੌਕੇ ਸਮੂੰਹ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਇੰਡੀਆ ਤੋਂ ਉਚੇਚੇ ਤੌਰ ਤੇ ਪਹੁੰਚੇ ਭਾਈ ਸੰਦੀਪ ਸਿੰਘ ਖਾਲੜਾ ਜਿਹਨਾਂ ਨੇ ਗੁਰੂ ਘਰ ਵਿਖੇ ਹੈਡ ਗ੍ਰੰਥੀ ਤੇ ਕਥਾ ਵਾਚਕ ਦੀ ਡਿਊਟੀ ਬੜੇ ਸੁਚਜੇ ਢੰਗ ਨਾਲ ਨਿਭਾਹੀ ਦਾ ਵਿਸ਼ੇਸ਼ ਸਨਮਾਨ ਕਰਦਿਆਂ ਆਉਣ ਵਾਲੇ ਸਮੇਂ ਲਈ ਗੁਰੂ ਸਾਹਿਬ ਜੀ ਅਗੇ ਚੜਦੀ ਕਲਾ ਦੀ ਅਰਦਾਸ ਕੀਤੀ ਇਸ ਮੌਕੇ ਰਿਚੀ ਦੇ ਜੰਡੇ ਦੇ ਸਮੂੰਹ ਸੇਵਾਦਾਰਾਂ ਵਲੋਂ ਸੰਗਤਾਂ ਲਈ ਚਾਹ ਅਤੇ ਪਕੌੜਿਆਂ ਦੇ ਲੰਗਰ ਵੀ ਲਗਾਏ ਗਏ ਇਸ ਮੌਕੇ ਪ੍ਰਧਾਨ ਦਲਜੀਤ ਸਿੰਘ, ਸੈਕਟਰੀ ਸਰਬਜੀਤ ਸਿੰਘ, ਪ੍ਰਬੰਧਕ ਪਰਮਜੀਤ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਢਿਲੌਂ, ਕੀਰਤਨ ਸਿੰਘ, ਜਗਜੀਤ ਸਿੰਘ, ਅਮਰਜੀਤ ਸਿੰਘ, ਅਮਰੀਕ ਸਿੰਘ, ਗੁਰਜੰਟ ਸਿੰਘ, ਮਲਕੀਤ ਸਿੰਘ ਆਦਿ ਪ੍ਰਬੰਧਕ ਹਾਜਿਰ ਸਨ।


(20/11/11)
ਰਾਜਾ ਸਿੰਘ ਮਿਸ਼ਨਰੀ

ਕਿਹੜਾ ਸਮਾਂ ਮਿਲਦੈ, ਮੈਨੂੰ ਸਿਮਰਨ ਕਰਨ ਲਈ …?
ਇਸ ਨੂੰ ਪੜ੍ਹਨ ਲਈ ਇੱਥੇ ਕਲਿਕ ਕਰੋ ਜੀ।


(ਸੰਪਾਦਕੀ ਨੋਟ:- ਕੁੱਝ ਸਪਸ਼ਟੀਕਰਨ)

1- ਨਵੰਬਰ 19, 20011 ਨੂੰ ਖ਼ਾਲਸਾ ਨਿਊਜ਼ ਤੇ ਗੁਰਮੀਤ ਸਿੰਘ ਆਸਟ੍ਰੇਲੀਆ ਦੀ ਇੱਕ ਲਿਖਤ ਛਪੀ ਹੈ ਜਿਸ ਵਿੱਚ ਸਿੱਖ ਮਾਰਗ ਰਹਿਤ ਮਰਯਾਦਾ ਵੀ ਛਪੀ ਹੋਈ ਹੈ। ਇਹ ਮਰਯਾਦਾ ਸਿੱਖ ਮਾਰਗ ਵੈੱਬ ਸਾਈਟ ਵਲੋਂ ਨਹੀਂ ਤਿਆਰ ਕੀਤੀ ਗਈ। ਇਸ ਨੂੰ ਅਸੀਂ ਸਿਰਫ ਛਾਪਿਆ ਹੀ ਸੀ ਅਤੇ ਜਾਂ ਕੁੱਝ ਸੁਝਾਓ ਦਿੱਤੇ ਸਨ। ਇਸ ਦਾ ਨਾਮ ਸਿੱਖ ਮਾਰਗ ਤੇ ਨਾਮ ਤੇ ਰੱਖਣ ਦਾ ਕਾਰਨ ਗੁਰਮੀਤ ਸਿੰਘ ਹੀ ਦੱਸ ਸਕਦੇ ਹਨ। ਇਹ ਮਰਯਾਦਾ ਵਾਲੀ ਲਿਖਤ ਅਗਸਤ 23, 2009 ਨੂੰ ਸਿੱਖ ਮਾਰਗ ਤੇ ਛਪੀ ਸੀ। ਇਸ ਦੇ ਪਹਿਲੇ ਪੈਰੇ ਵਿੱਚ ਕਈ ਨਾਵਾਂ ਦਾ ਵਰਨਣ ਹੈ। ਪਾਠਕ ਜਨ ਇਸ ਨੂੰ ਅਗਾਂਹ ਵਾਲੇ ਲਿੰਕ ਤੇ ਕਲਿਕ ਕਰਕੇ ਪੜ੍ਹ ਸਕਦੇ ਹਨ।
http://www.sikhmarg.com/2009/0823-gurmat-rahit.html

2- ਨਵੰਬਰ 20, 2011 ਦੇ ਰੋਜਾਨਾ ਸਪੋਕਸਮੈਨ ਵਿੱਚ ਪੰਨਾ 6 ਤੇ ‘ਮੇਰੀ ਨਿੱਜੀ ਡਾਇਰੀ ਦੇ ਪੰਨੇ’ ਦੀ ਲਿਖਤ, ‘ਕੌਣ ਹਨ ਮੇਰੇ ਵਿਰੁੱਧ ਲਿਖਣ ਵਾਲੇ’ ਵਿੱਚ ਲਿਖੇ ਇਹ ਸ਼ਬਦ, “ਪਿਛਲੇ ਹਫਤੇ ਹਾਈ ਕੋਰਟ ਵਿੱਚ ਇੱਕ ਕੇਸ ਦਾਖਲ ਕੀਤਾ ਗਿਆ ਹੈ ਜਿਸ ਵਿੱਚ ਸ ਪ੍ਰਕਾਸ਼ ਸਿੰਘ ਬਾਦਲ ਅਤੇ ਬ੍ਰਹਮਪੁਰਾ ਉਤੇ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਸ਼ਾਮਲਾਤ ਜ਼ਮੀਨ ਉਤੇ ਕਬਜਾ ਸ: ਰਘਬੀਰ ਸਿੰਘ ਢਿੱਲੋਂ ਨੂੰ ਅੱਗੇ ਲਾ ਕੇ ਕੀਤਾ ਹੋਇਆ ਹੈ”। ਇਸ ਵਿੱਚ ਕਿਤਨੀ ਕੁ ਸਚਾਈ ਹੈ? ਕੀ ਇਹ ਉਹੀ ਰਘਬੀਰ ਸਿੰਘ ਜੀ ਢਿੱਲੋਂ ਹੈ ਜਿਹੜਾ ਕਿ ਸਿੱਖ ਮਾਰਗ ਤੇ ਕਾਫੀ ਦੇਰ ਤੋਂ ਲਿਖਦਾ ਆ ਰਿਹਾ ਹੈ ਜਾਂ ਕਿ ਕੋਈ ਹੋਰ ਹੈ। ਇਸ ਬਾਰੇ ਸ: ਰਘਬੀਰ ਸਿੰਘ ਜੀ ਆਪ ਜਾਂ ਕੋਈ ਹੋਰ ਸੱਜਣ ਇਸ ਸਚਾਈ ਬਾਰੇ ਸਾਨੂੰ ਦੱਸਣ ਤਾਂ ਅਸੀਂ ਧੰਨਵਾਦੀ ਹੋਵਾਂਗੇ।


(19/11/11)
ਗੁਰਸ਼ਰਨ ਸਿੰਘ (ਗੁਰਮਤਿ ਪ੍ਰਚਾਰਕ)

ਤਿੰਨ ਗੱਲਾਂ ਵਿਚਾਰਯੋਗ
ਬਚਪਨ ਤੋ ਇੱਕ ਵਿਚਾਰ ਮੈ ਅਕਸਰ ਹੀ ਬੱਸਾਂ ਗੱਡੀਆਂ ਤੇ ਕੈਲੰਡਰਾਂ ਤੇ ਪੜੀ। ਮੈਨੂੰ ਬਹੁਤ ਚੰਗੀ ਵੀ ਲੱਗੀ। ਤਿੰਨ ਗੱਲਾਂ ਦਾ ਸਿਰਲੇਖ ਦੇ ਕੇ ਕਿਸੇ ਵਿਚਾਰਵਾਨ ਨੇ ਵਿਚਾਰ ਦਿੱਤੇ ਸੀ। ਕਿ ਤਿੰਨ ਚੀਜਾਂ ਬਰਬਾਦ ਅਤੇ ਤਿੰਨ ਅਬਾਦ ਕਰ ਦਿੰਦੀਆ ਨੇ ਜੇ ਅਪਣਾ ਲਈਆਂ ਜਾਣ ਤਾਂ।
ਬਿਲਕੁੱਲ ਅੱਜ ਤਿੰਨ ਗੱਲਾਂ ਹੀ ਮੇਰੀ ਕੌਮ ਵਿੱਚ ਵੀ ਆਬਾਦੀੇ ਤੇ ਬਰਬਾਦੀ ਦਾ ਫੈਸਲਾਂ ਕਰ ਸਕਦੀਆ ਹਨ। ਵੈਸੇ ਬਰਬਾਦੀ ਤਾਂ ਕਰ ਹੀ ਰਹੀਆਂ ਹਨ। ਮੈ ਪਹਿਲਾਂ ਆਬਾਦ ਹੋਣ ਦੀ ਗੱਲ ਕਰਾਂ ਜੇ ਕੌਮ ਨੇ ਤਰੱਕੀ ਤੇ ਬੁਲੰਦੀਆਂ ਨੂੰ ਛੂਹਣਾ ਹੈ ਤਾਂ ਆਓ ਸਾਰੇ ਇਹਨਾਂ ਤਿੰਨ ਗੱਲਾਂ ਨੂੰ ਚੰਗੀ ਤਰ੍ਹਾਂ ਅਪਣਾ ਲਈਏ।
1. ਸਿੱਖ ਦਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
2. ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਖਰਾ ਉਤਰਨ ਵਾਲਾ ਇਤਿਹਾਸ
3. ਰਹਿਤ ਮਰਿਆਦਾ ਦੀ ਇਕਸਾਰਤਾ
ਹੁਣ ਗੱਲ ਕਰ ਲਈਏ ਜੋ ਅੱਜ ਦਾ ਸਭ ਤੋ ਵੱਡਾ ਦੁਖਾਂਤ ਕੌਮ ਦਾ ਬਣ ਗਿਆ। ਜਿੰਨਾਂ ਗੱਲਾਂ ਕਰਕੇ ਕੌਮ ਬਰਬਾਦੀ ਕਿਨਾਰੇ ਪਹੁੰਚ ਰਹੀ ਹੈ ਇਹ ਤਿੰਨ ਗੱਲਾਂ ਹਨ।
1. ਜੀ ਇਹ ਮਰਿਆਦਾ ਤਾਂ ਪੁਰਾਤਨ ਸਮੇ ਤੋ ਚਲਦੀ ਆ ਰਹੀ ਹੈ।
2. ਮੈ ਨਾ ਮਾਨੂੰ ਵਾਲੀ ਬਿਰਤੀ
3. ਗੰਦਲੀ ਰਾਜਨੀਤੀ
1. ਜਦੋ ਵੀ ਕੋਈ ਗੱਲ ਚਲਦੀ ਏ। ਭਾਵੇ ਜਿੰਨੀਆਂ ਮਰਜੀ ਗੁਰਬਾਣੀ ਵਿੱਚੋ ਦਲੀਲਾਂ ਦੇ ਕੇ ਸਮਝਾ ਦੇਈਏ ਤਾਂ ਇੱਕ ਧਾਰਨਾ ਸਾਡੀ ਫਿਰ ਵੀ ਨਹੀ ਜਾਂਦੀ। ਜੀ ਇਹ ਤਾਂ ਫਲਾਣੇ ਮਹਾਂਪੁਰਖਾਂ ਦੀ ਪੁਰਾਤਨ ਸਮੇਂ ਤੋ ਮਰਿਆਦਾ ਚੱਲਦੀ ਆ ਰਹੀ ਹੈ। ਜੇ ਗੱਲ ਸਿਰਫ ਪੁਰਾਤਨਤਾ ਦੀ ਹੈ ਤਾਂ ਕੀ ਕੋਈ ਮਰਿਆਦਾ ਹੈ ਜਿਹੜੀ ਗੁਰੂ ਬਾਣੀ ਤੋ ਪਹਿਲਾਂ ਦੀ ਹੋਵੇ …?
2. ਇੱਕ ਦੁਖਾਂਤ ਹੈ ਕੋਈ ਜਿੰਨਾਂ ਮਰਜੀ ਗੁਰਬਾਣੀ ਦੀ ਕਸਵੱਟੀ ਤੇ ਵੀ ਵਿਚਾਰ ਦੇਵੇ। ਬਸ ਮੈ ਨਾ ਮਾਨੂੰ। ਇੱਕ ਗੱਲ ਯਾਦ ਆ ਗਈ ਕਹਿੰਦੇ ਨੇ ਦੋ ਦੋਸਤਾਂ ਵਿੱਚ ਮੁਕਾਬਲਾ ਚੱਲ ਰਿਹਾ ਸੀ ਕਿ 8 ਤੇ 8 ਕਿੰਨੇ ਹੁੰਦੇ ਇੱਕ ਕਹਿੰਦਾ ਸੀ 17 ਕਿਸੇ ਨੇ ਆਖਿਆ ਤੂੰ ਹਾਰ ਜਾਣਾ ਈ ਅੱਠ ਤੇ ਅੱਠ ਸਤਾਰਾਂ ਨਹੀ ਹੁੰਦੇ ਤਾਂ ਉਸਦਾ ਜਵਾਬ ਸੀ ਹਾਰੂੰ ਤੇ ਤਾਂ ਜੇ ਮੈ ਮੰਨ ਜਾਵਾਂਗਾ ਮੈ ਤੇ ਮੰਨਣਾ ਹੀ ਨਹੀ।
3. ਗੰਦੀ ਰਾਜਨੀਤੀ ਤੋ ਬਚਣਾ ਦੀ ਵੀ ਲੋੜ ਹੈ ਇਸ ਦਾ ਵੀ ਸਾਰਥਿਕ ਹਲ ਲੱਭਣਾ ਪਵੇਗਾ ਹਰ ਛੋਟੀ ਤੋ ਛੋਟੀ ਸੰਸਥਾ, ਜਥੇਬੰਦੀ ਅਤੇ ਗੁਰਦੁਆਰਾ ਇਸ ਦੀ ਸਿਕਾਰ ਹੈ।
ਇਹਨਾਂ ਤਿੰਨਾਂ ਗੱਲਾਂ ਵਿੱਚੋ ਚੋਣ ਆਪ ਜੀ ਨੇ ਕਰਨੀ ਹੈ।
ਗੁਰੂ ਪੰਥ ਦਾ ਦਾਸ
ਗੁਰਸ਼ਰਨ ਸਿੰਘ (ਗੁਰਮਤਿ ਪ੍ਰਚਾਰਕ)
ਫੋਨ-91+808-791-5039


(19/11/11)
ਸੁਖਜਿੰਦਰ ਸਿੰਘ ਘੱਗਾ

ਵਿਆਹ ਮੌਕੇ ਪੈਲਸ ਵਿੱਚ ਆਰਕੈਸਟਰਾਂ ਦੀ ਥਾਂ ਤੇ ਧਾਰਮਿਕ ਨਾਟਕ ਕਰਵਾਏ ਗਏ।

ਵਿਆਹ ਤੋਂ ਪਹਿਲਾਂ ਇਨਸਾਨ ਆਪਣੀ ਮਰਜੀ ਮੁਤਾਬਿਕ ਜਿਉਂਦਾ ਹੈ, ਉਸਦੇ ਸਿਰ ਬਹੁਤ ਘੱਟ ਜਿੰਮੇਵਾਰੀ ਹੁੰਦੀ ਹੈ, ਪਰੰਤੂ ਵਿਆਹ ਤੋਂ ਬਾਅਦ ਜਿੱਥੇ ਇਨਸਾਨ ਆਪਣੀ ਜਿੰਦਗੀ ਬਾਰੇ ਸੋਚਦਾ ਹੈ, ਉੱਥੇ ਆਪਣੇ ਜੀਵਨ ਸਾਥੀ ਦੀ ਜਿੰਦਗੀ ਬਾਰੇ ਵੀ ਸੋਚਣਾ ਪੈਂਦਾ ਹੈ, ਇਸ ਲਈ ਸਾਨੂੰ ਵਿਆਹ ਇਸ ਤਰੀਕੇ ਨਾਲ ਕਰਨਾ ਚਾਹੀਦਾ ਹੈ ਕਿ ਵਿਆਹ ਤੋਂ ਪਿੱਛੋਂ ਦੋਵੇਂ ਪਰਿਵਾਰਾਂ ਨੂੰ ਔਖੇ ਨਾ ਹੋਣਾ ਪਵੇ, ਇੱਕ ਵਾਰ ਜੱਗ ਵਿੱਚ ਵਾਹ-ਵਾਹ ਕਰਵਾ ਕੇ ਬਾਕੀ ਦੀ ਜਿੰਦਗੀ ਕਸ਼ਟਾਂ ਭਰੀ ਜਿਊਣ ਨਾਲੋਂ ਤਾਂ ਆਦਮੀ ਉਂਝ ਕੁਵਾਰਾ ਹੀ ਚੰਗਾ ਸੀ। ਅੱਜ-ਕੱਲ ਦੇ ਵਿਆਹਾ ਦੇ ਤਲਾਕ ਹੋਣ ਦੇ ਕਾਰਨ ਇਹ ਹਨ ਕਿ ਬੱਚਿਆਂ ਨੂੰ ਪਹਿਲਾਂ ਸਿੱਖਿਆ ਨਹੀ ਦਿੱਤੀ ਜਾਂਦੀ, ਆਨੰਦ ਕਾਰਜਾ ਦੇ ਸਮੇਂ ਤਾਂ ਗ੍ਰੰਥੀ ਸਿੰਘ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਜਿਆਦਾ ਸਮਾਂ ਨਹੀ ਲਗਾਉਣਾ ਨਹੀਂ ਤਾਂ ਲੋਕਾਂ ਨੇ ਪਿਆਰ ਨਹੀ ਦੇਣਾ, ਲੋਕ ਚਲੇ ਜਾਣਗੇ, ਪਰੰਤੂ ਉਹੀ ਸਮਾਂ ਹੁੰਦਾ ਹੈ, ਪਤੀ-ਪਤਨੀ ਨੂੰ ਉਸਦੇ ਫਰਜ਼ ਨਿਭਾਉਣ ਦੇ ਬਾਰੇ ਦੱਸਣ ਦਾ, ਜੋ ਅਸੀਂ ਜਲਦਬਾਜੀ ਵਿੱਚ ਨਸ਼ਟ ਕਰ ਦਿੰਦੇ ਹਾਂ।
ਕੁਝ ਮਹੀਨੇ ਪਹਿਲਾ ਮੇਰੇ ਵਿਆਹ ਬਾਰੇ ਕੁਝ ਆਪ ਜੀ ਨਾਲ ਵਿਚਾਂਰ ਸਾਂਝੇ ਕਰਨਾ ਚਾਹੁੰਦਾ ਹਾਂ, ਮੇਰਾ ਵਿਆਹ ਸਰਦੀ ਵਿੱਚ ਹੋਣਾ ਸੀ, ਪਰ ਰਿਸ਼ਤੇਦਾਰੀ ਦੀ ਅਤੇ ਮਾਤਾ-ਪਿਤਾ ਜੀ ਨੇ ਮੇਰਾ ਵਿਆਹ ਜੂਨ ਦੇ ਮਹੀਨੇ ਵਿੱਚ ਹੀ ਰੱਖ ਦਿੱਤਾ, ਅੱਜ-ਕੱਲ ਸਮਾਜ ਨੂੰ ਖਰਚੀਲੇ ਤੇ ਨਸ਼ੇ ਨਾਲ ਭਰਪੂਰ ਵਿਆਹ ਕਰਦੇ ਵੇਖ ਕੇ ਮੈਂ ਅਤੇ ਮੇਰੇ ਦੋਸਤ ਬਹੁਤ ਤੰਗ ਸਨ। ਮੇਰਾ ਵਿਆਹ ਸਰਦੀ ਵਿੱਚ ਰੱਖਣਾ ਸੀ ਫਿਰ ਵੀ ਅਸੀ ਥੋੜੀ ਬਹੁਤੀ ਤਿਆਰੀ ਕਰ ਲਈ। ਸਭ ਤੋਂ ਪਹਿਲਾ ਪਹਿਲਾ ਮੇਰੇ ਸਹੁਰਾ ਪਰਿਵਾਰ ਨੇ ਪੈਲੇਸ ਬੁੱਕ ਕਰਵਾ ਲਿਆ ਸੀ। ਮੈਂ ਅਤੇ ਮੇਰੇ ਪਰਿਵਾਰ ਨੇ ਪੈਲੇਸ ਦੀ ਬੁਕਿੰਗ ਵਾਪਿਸ ਕਰਨ ਲਈ ਕਿਹਾ ਕਿਉਂਕਿ ਮੇਰਾ ਪਰਿਵਾਰ ਲੜਕੀ ਵਾਲਿਆਂ ਦਾ ਖਰਚਾ ਕਰਵਾ ਕੇ ਖੁਸ਼ੀ ਨਹੀ ਸੀ, ਪੈਲੇਸ ਬੁੱਕ ਹੋਣ ਤੋਂ ਬਾਅਦ ਗੱਲਾਂ ਹੋਣ ਲੱਗੀਆਂ ਕਿ ਪੈਲੇਸ ਵਿੱਚ ਤਾਂ ਆਕੈਸਟਰਾ ਲਗਾਉਣਾ ਪਵੇਗਾ। ਪਰ ਮੈਂ ਅਤੇ ਮੇਰਾ ਦੋਸਤ ਹਰਦੀਪ ਸਿੰਘ ਵਿਰਕ ਇਸ ਗੱਲ ਨਾਲ ਸਹਿਮਤ ਨਹੀ ਸਨ, ਵਿਆਹ ਤੋਂ ਇੱਕ ਦਿਨ ਪਹਿਲਾਂ ਹਰਦੀਪ ਸਿੰਘ ਵਿਰਕ ਨੇ ਪੰਜਾਬ ਯੂਨੀਵਰਸਿਟੀ ਤੋਂ ਕੁਝ ਨੌਜਵਾਨ ਬੁਲਾਏ ਜਿਨ੍ਹਾਂ ਨੇ ਮੇਰੇ ਵਿਆਹ ਉੱਤੇ ਪੈਲੇਸ ਵਿੱਚ ਨਾਟਕ ਕੀਤੇ। ਇਸ ਪ੍ਰਕਾਰ ਸਨ -ਖਾਲਸੇ ਦੇ ਜਨਮ ਦਿਨ ਬਾਰੇ, ਰਿਸ਼ਵਤ ਬਾਰੇ, ਗੁਰੂ ਘਰਾਂ ਦੇ ਮਸੰਦ ਕਿਸ ਤਰ੍ਹਾਂ ਗੁਰੂ ਘਰਾਂ ਦਾ ਪੈਸਾ ਖਾਂਦੇ ਸਨ, ਮੱਸਾ ਰੰਗੜ ਕਿਸ ਤਰ੍ਹਾਂ ਦਰਬਾਰ ਸਾਹਿਬ ਵਿੱਚ ਕੰਜਰੀਆਂ ਨਚਾਉਦਾ ਸੀ, ਮੱਸਾ ਰੰਗੜ ਤਾਂ ਸਿੱਖ ਧਰਮ ਦਾ ਵਿਰੋਧੀ ਸੀ ਪਰ ਅਸੀਂ ਖੁਦ ਆਪਣੀਆਂ ਧੀ-ਭੈਣਾ ਦੇ ਵਿਆਹਾ ਉਪਰ ਕੰਜਰੀ ਨਾਚ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਮੇਰੇ ਬਚਪਨ ਤੋਂ ਅੰਮ੍ਰਿਤਧਾਰੀ ਹੋਣ ਕਰਕੇ ਮੈਂ ਕਦੇ ਕਿਸੇ ਵੀ ਰਿਸ਼ਤੇਦਾਰ ਦੇ ਸ਼ਰਾਬ ਨਹੀ ਸੀ ਪੀਤੀ, ਅਤੇ ਨਾਹੀ ਮੇਰੇ ਪਿਤਾ ਜੀ ਨੇ। ਅਸੀਂ ਵਿਆਹ ਵਿੱਚ ਕਿਸੇ ਨੂੰ ਵੀ ਇੱਕ ਕੌੜਾ ਘੁੱਟ ਸ਼ਰਾਬ ਨਹੀ ਦਿੱਤੀ, ਭਾਵੇਂ ਰਿਸ਼ਤੇਦਾਰ ਨਰਾਜ ਵੀ ਹੋਏ। ਮੇਰੀ ਇਸ ਸੋਚ ਇਸ ਗੱਲ ਵੱਲ ਵੀ ਧਿਆਨ ਕਰ ਰਹੀ ਸੀ ਕਿ ਅੱਜ-ਕੱਲ ਲੋਕ ਆਪਣੀ ਮਾਂ ਬੋਲੀ ਪੰਜਾਬੀ ਨੂੰ ਭੁੱਲ ਰਹੇ ਹਨ। ਮੈਂ ਵਿਆਹ ਦੇ ਕਾਰਡਾ ਦੇ ਉਪਰ ਲਿਖਤੀ ਸੁਨੇਹਾ ਦੇਣਾ ਚਾਹੁੰਦਾ ਸੀ ਕਿ ਜਿਸ ਤੇ ਮੈਂ ਲਿਖਵਾਇਆ ਸੀ ਕਿ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ। ਭਾਵੇਂ ਇਹ ਵਿਆਹ ਹੋਰ ਵੀ ਸਾਦਾ ਹੋ ਸਕਦਾ ਸੀ। ਪੰਰਤੂ ਅੱਜ-ਕੱਲ ਦੇ ਸਧਾਰਨ ਪਰਿਵਾਰਾ ਨੂੰ ਬੇਨਤੀ ਹੈ ਕਿ ਅਮੀਰਾ ਦੇ ਬਹਿਕਾਵੇ ਜਾਂ ਦੇਖ ਦਿਖਾਵੇ ਵਿੱਚ ਆਪਣੀ ਜਮੀਨਾਂ ਨਾ ਵੇਚਣ ਅਤੇ ਨਾਹੀ ਗਹਿਣੇ ਰੱਖਣ। ਸਾਦਾ ਵਿਆਹ ਕਰਕੇ ਸਾਰੀ ਜਿੰਦਗੀ ਸੁੱਖ ਨਾਲ ਬਤੀਤ ਕੀਤੀ ਜਾ ਸਕਦੀ ਹੈ। ਇਕ ਵਾਰ ਕੁੜੀ ਵਾਲਿਆਂ ਦਾ ਖਰਚ ਕਰਵਾ ਕੇ ਦੁਵਾਰਾ ਉਸ ਪਰਿਵਾਰ ਨਾਲ ਵਰਤਨਾ ਨਹੀ ਹੁੰਦਾ? ਧੀਆਂ ਵਾਲਿਆਂ ਨੂੰ ਬੇਨਤੀ ਹੈ ਕਿ ਜੋ ਪਰਿਵਾਰ ਮੰਗ ਕੇ ਦਾਜ ਲੈਦਾ ਹੈ ਉਸ ਨੁੰ ਰਿਸ਼ਤਾ ਨਹੀ ਕਰਨਾ ਚਾਹੀਦਾ ਹੈ। ਸੋ ਇਹ ਮੇਰੀ ਬੇਨਤੀ ਪ੍ਰਵਾਨ ਕਰਨਾ ਜੀ।
ਸੁਖਜਿੰਦਰ ਸਿੰਘ ਘੱਗਾ
ਮੋ: 95927-75107


(19/11/11)
ਹਰਮੀਤ ਸਿੰਘ ਖਾਲਸਾ

ਤੱਤ ਗੁਰਮੱਤ ਪਰਵਾਰ ਜੀਉ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਵੀਰ ਜੀਉ ਆਪ ਜੀ ਆਪਣੇ ਲੇਖ “ਗੁਰਮਤਿ ਜੀਵਨ ਜਾਚ ਦਾ ਮੁੱਢਲਾ ਖਰੜਾ” ਵਿੱਚ ਕਹਿ ਰਹੇ ਹੋ ਕਿ ਰਹਿਤ ਮਰਿਯਾਦਾ ਸੁਧਾਰ ਦਾ ਹੋਕਾ ਪਰਿਵਾਰ ਵਲੋਂ ਦਿਤਾ ਜਾ ਰਿਹਾ ਹੈ, ਪਰ ਆਪ ਜੀ ਨੇ ਤਾਂ ਮੌਜੂਦਾ ਰਹਿਤ ਮਰਿਯਾਦਾ ਨੂੰ ਪੂਰੀ ਤਰ੍ਹਾ ਰੱਦ ਹੀ ਕਰ ਦਿਤਾ ਹੈ ਬਜਾਏ ਉਸ ਵਿੱਚ ਸੁਧਾਰ ਕਰਨ ਦੇ ਆਪ ਜੀ ਦੀ ਕਥਨੀ ਅਤੇ ਕਰਨੀ ਵਿੱਚ ਫਰਕ ਪ੍ਰਤੀਤ ਹੋ ਰਿਹਾ ਹੈ ਜੀ, ਰਹਿਤ ਮਰਿਯਾਦਾ ਵਿੱਚ ਸੁਧਾਰ ਰਕਨਾ ਇੱਕ ਗੱਲ ਹੈ ਅਤੇ ਉਸ ਨੂੰ ਰੱਦ ਕਰ ਕੇ ਨਵੀ ਮਰਿਯਾਦਾ ਬਨਾਉਣਾ ਹੋਰ ਗੱਲ ਹੈ।

ਹਰਮੀਤ ਸਿੰਘ ਖਾਲਸਾ


(19/11/11)
ਅਵਤਾਰ ਸਿੰਘ ਮਿਸ਼ਨਰੀ

ਸਿੰਘਾਪੁਰ ਵਿਖੇ ਸਿੱਖ ਸੈਂਟਰ ਗੁਰਦੁਆਰੇ ਦੀ ਕਮੇਟੀ, ਅਧਿਆਪਕ ਅਤੇ ਪ੍ਰੋ. ਜਸਵੰਤ ਸਿੰਘ ਜੀ ਦੇ ਉੱਦਮ ਸਦਕਾ ਬੀਬੀ ਹਰਸਿਮਰਤ ਕੌਰ ਖਾਲਸਾ, ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਜਿੱਥੇ ਵੱਖ ਵੱਖ ਗੁਰੁ ਘਰਾਂ ਵਿਖੇ ਕਥਾ ਕੀਰਤਨ ਕੀਤਾ ਓਥੇ ਸੈਮੀਨਾਰਾਂ ਵਿੱਚ ਵੱਖ ਗੁਰਮਤਿ ਵਿਸ਼ਿਆਂ ਤੇ ਵਖਿਆਨ ਕੀਤੇ ਓਥੇ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਬੱਚਿਆਂ ਦੀ ਧਰਮ ਸਬੰਧੀ ਕਲਾਸ ਵੀ ਲਈ ਜਿਸ ਵਿੱਚ ਬੱਚਿਆਂ ਨੂੰ ਜਿੱਥੇ ਧਾਰਮਿਕ ਸਿਖਿਆ ਦਿੱਤੀ ਓਥੇ ਨਾਲ ਨਾਲ ਮਾਂ ਬਾਪ ਅਤੇ ਅਧਿਆਪਕਾਂ ਦੇ ਆਗਿਆਕਾਰ ਰਹਿ ਕੇ ਹੋਰ ਚੰਗੀ ਪੜ੍ਹਾਈ ਕਰਨ ਲਈ ਪ੍ਰੇਰਿਆ। ਮਾਰਸ਼ਲ ਆਰਟ ਰਾਹੀ ਵੀ ਪ੍ਰਦਰਸ਼ਨ ਕੀਤਾ ਅਤੇ ਗੁਰਬਾਣੀ ਦੀ ਸਿਖਿਆ ਦਿੱਤੀ। ਬੱਚਿਆ ਅਤੇ ਟੀਚਰਾਂ ਨੇ ਇਸ ਸਬੰਧੀ ਵੱਖ ਵੱਖ ਸਵਾਲ ਵੀ ਕੀਤੇ ਅਤੇ ਬੀਬੀ ਜੀ ਨੇ ਉਨ੍ਹਾਂ ਸਵਾਲਾਂ ਦੇ ਬਾਖੂਬੀ ਉੱਤਰ ਵੀ ਦਿੱਤੇ। ਬੱਚਿਆਂ ਨੇ ਖੂਬ ਫਨ ਵੀ ਕੀਤਾ। ਬੱਚੇ ਅਤੇ ਟੀਚਰ ਹੋਰ ਸਮਾਂ ਚਾਹੂੰਦੇ ਸਨ ਪਰ ਸਾਡੇ ਪ੍ਰੋਗ੍ਰਾਮ ਅੱਗੇ ਜੌਹਰ ਬਾਰੂ (ਮਲੇਸ਼ੀਆਂ) ਵਿਖੇ ਬੁੱਕ ਹੋਣ ਕਰਕੇ ਜਾਣਾ ਪਿਆ। ਇਸ ਲਈ ਫਿਰ ਕਿਤੇ ਖੁਲ੍ਹਾ ਸਮਾਂ ਮਿਲਿਆ ਤਾਂ ਜਰੂਰ ਹਾਜਰੀ ਭਰਾਂਗੇ। ਇੱਥੇ ਸਿੱਖ ਸੈਂਟਰ ਵਿਖੇ ਪ੍ਰੋ. ਜਸਵੰਤ ਸਿੰਘ ਅਤੇ ਹੋਰ ਸਟਾਫ ਪਹਿਲੇ ਹੀ ਬੜੀ ਤਨਦੇਹੀ ਨਾਲ ਦੋ ਸਾਲਾ ਸਿੱਖ ਮਿਸ਼ਨਰੀ ਕੋਰਸ, ਗੁਰਬਾਣੀ ਸੰਥਿਆ ਦੀਆਂ ਕਲਾਸਾਂ ਅਤੇ ਬੱਚਿਆਂ ਦੀਆਂ ਪੰਜਾਬੀ ਗੁਰਬਾਣੀ ਦੀਆਂ ਕਲਾਸਾਂ ਲੈ ਰਹੇ ਹਨ। ਸਾਨੂੰ ਇੱਥੇ ਪ੍ਰਬੰਧਕਾਂ, ਸੰਗਤਾਂ ਅਤੇ ਧਾਰਮਿਕ ਸਟਾਫ ਨੇ ਬਹੁਤ ਮਾਨ ਦਿੱਤਾ ਹੈ। ਖਾਸਕਰ ਪ੍ਰੋ. ਜਸਵੰਤ ਸਿੰਘ ਜੀ ਦੇ ਅਸੀਂ ਬਹੁਤ ਰਿਨੀ ਹਾਂ ਜਿਨ੍ਹਾਂ ਦੀ ਬਦੌਲਤ ਅਸੀਂ ਸਿੰਘਾਪੁਰ ਵਿਖੇ ਇੱਕ ਪ੍ਰਵਾਰ ਵਾਂਗ ਰਹੇ। ਅਰਦਾਸ ਕਰਦੇ ਹਾਂ ਵਾਹਗੁਰੂ ਹੋਰ ਚੜ੍ਹਦੀਆਂ ਕਲਾਂ ਬਖਸ਼ੇ।


(17/11/11)
ਹਰਦੇਵ ਸਿੰਘ, ਜੰਮੂ

ਪਰਿਵਾਰ ਦੀ ਨਿਜੀ ਜੀਵਨ ਜਾਚ ਬਾਰੇ`

ਹਰਦੇਵ ਸਿੰਘ, ਜੰਮੂ

ਤ. ਗੁ ਪਰਿਵਾਰ ਨੇ ਹੁਣ ਸਿੱਖ ਰਹਿਤ ਮਰਿਆਦਾ ਵਿੱਚ ਸੁਧਾਰ ਦਾ ਵਿਚਾਰ ਤਿਆਗ ਕੇ ‘ਪਰਿਵਾਰ ਲਈ` ਜੀਵਨ ਜਾਚ ਬਨਾਉਂਣ ਲਈ ਕਦਮ ਚੁੱਕਿਆ ਹੈ। ਇਸ ਨੂੰ ਦਾਸ, ਇਸ ਪੱਤਰ ਵਿਚ, ਅੱਗੇ ਚਲ ਕੇ ਸਪਸ਼ਟ ਕਰੇਗਾ। ਪਹਿਲਾਂ ਦਾਸ ਪਾਠਕਾਂ ਨਾਲ ਕੁੱਝ ਗਲਾਂ ਸਾਂਝੀਆਂ ਕਰਨਾ ਚਾਹੁੰਦਾ ਹੈ।

ਅੱਜ ਤੋਂ ਕੇਵਲ ਇੱਕ ਸਾਲ ਦੱਸ ਮਹੀਨੇ ਪਹਿਲਾਂ ਹੀ ਆਪਣੀ ਪਲੇਠੀ ਪੁਸਤਕ ਵਿੱਚ ਪਰਿਵਾਰ ਨੇ ਸਿੱਖ ਰਹਿਤ ਮਰਿਆਦਾ ਵਿੱਚ ਲਿਖੀ ਸਿੱਖ ਦੀ ਪਰਿਭਾਸ਼ਾ ਨੂੰ ਅਸਿਧਾਂਤਕ ਕਹਿੰਦੇ ਹੋਏ ਆਪਣੇ ਵੱਲੋਂ ਸਿੱਖ ਦੀ ਇੱਕ ਸਿਧਾਂਤਕ ਪਰਿਭਾਸ਼ਾ ਪੇਸ਼ ਕੀਤੀ ਸੀ। ਜੋ ਕਿ ਇਸ ਪ੍ਰਕਾਰ ਹੈ:

“ਜੋ ਮਨੁੱਖ ਇੱਕ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਨਾਨਕ (ਵਿਚਾਰਧਾਰਕ) ਜੋਤ ਦੇ ਦੱਸ ਸਰੂਪਾਂ ਰਾਹੀਂ ਪ੍ਰਗਟ ਕੀਤੇ ‘ਗੁਰੂ ਗ੍ਰੰਥ ਸਾਹਿਬ ਜੀ` ਜੀ ਰੂਪੀ ਸੱਚ ਦੇ ਗਿਆਨ ਨੂੰ ਧਾਰਨ ਕਰਦਾ ਹੈ। ਦਸਵੇਂ ਪਾਤਸ਼ਾਹ ਵਲੋਂ ਬਖਸ਼ੀ ‘ਖੰਡੇ ਦੀ ਪਾਹੁਲ` ਨੂੰ ਅਪਨਾਉਂਦਾ ਹੈ ਅਤੇ (ਗੁਰਮਤਿ ਤੋਂ ਉਲਟ) ਕਿਸੇ ਹੋਰ ਮੱਤ ਜਾਂ ਵਿਚਾਰਧਾਰਾ ਨੂੰ ਨਹੀਂ ਮਨੰਦਾ, ਉਹ ਸਿੱਖ ਹੈ”

ਚੁੰਕਿ ਇਹ ਇੱਕ ਬੜੀ ਨਾਸਮਝੀ ਭਰੀ ਵਿਆਖਿਆ ਸੀ ਇਸ ਲਈ ਦਾਸ ਨੇ ਪਰਿਵਾਰ ਨਾਲ ਇਸ ਬਾਰੇ ਲਿਖਤੀ ਸੰਵਾਦ ਵੀ ਕੀਤਾ ਜੋ ਕਿ ਇਸੇ ਸਾਲ ਦੇ ਆਰੰਭ ਵਿੱਚ ਹੋਈਆ ਸੀ। (ਸੰਵਾਦ ਸ਼ੁਰ ਹੋਂਣ ਦਾ ਕਾਰਨ ਦਾਸ ਦਾ ਰਹਿਤ ਮਰਿਯਾਦਾ ਬਾਰੇ ਇੱਕ ਲੇਖ ਤੇ ਪਰਿਵਾਰ ਵਲੋਂ ਲਿਖੀ ਟਿੱਪਣੀ ਅਤੇ ਉਚੇਚੀ ਸੰਪਾਦਕੀ ਸੀ) ਹੋਰ ਵੀ ਕਈ ਲੇਖ/ਪੱਤਰ ਲਿਖੇ ਪਰ ਉਹ ਆਪਣੇ ਵਲੋਂ ਘੱੜੀ ਪਰਿਭਾਸ਼ਾ/ਨੁਕਤਿਆਂ ਤੋਂ ਪਿੱਛੇ ਨਹੀਂ ਹਟੇ। ਪਰਿਵਾਰ ਕੋਲੌਂ ਦਾਸ ਨੇ ਇੱਕ ਬੜਾ ਅਹਿਮ ਸਵਾਲ ਪੁੱਛਿਆ ਸੀ ਕਿ ਉਨ੍ਹਾਂ ਵਲੋਂ ਪੇਸ਼ ਕੀਤੀ ਨਵੀਂ ਪਰਿਭਾਸ਼ਾ ਅਨੁਸਾਰ ਦਿੱਲੀ ਦੇ ਦੰਗਿਆਂ ਵਿੱਚ ਮਰਨ ਵਾਲੇ ੫੦੦੦ ਹਜ਼ਾਰ ਨਿਰਦੋਸ਼ੇ ਬੰਦੇ ਕੌਣ ਸਨ ਸਿੱਖ ਜਾਂ ਬ੍ਰਾਹਮਣ? ਪਰਿਵਾਰ ਵਲੋਂ ਇਸ ਗੱਲ ਦਾ ਜਵਾਬ ਅਜ ਤਕ ਨਹੀਂ ਮਿਲਿਆ।

ਦਾਸ ਨੇ ਇਹ ਵੀ ਪੁੱਛਿਆ ਸੀ ਕਿ ਜੇਕਰ ‘ਸੱਚ ਦਾ ਗਿਆਨ ਧਾਰਨ ਕਰਨ ਵਾਲਾ` ਹੀ ਸਿੱਖ ਹੈ ਅਤੇ ਆਪ ਜੀ ਗੁਰਮਤਿ ਦੀ ਇਸ ਕਸਵਟੀ ਬਾਰੇ ਕੋਈ ਸਮਝੋਤਾ ਨਹੀਂ ਕਰਨਾ ਚਾਹੁੰਦੇ ਤਾਂ ਇਹ ਦੱਸੋ ਕਿ ਆਪ ਜੀ ਸੱਚ ਦੇ ਗਿਆਨ ਨੂੰ ਧਾਰਨ ਕਰ ਚੁੱਕੇ ਬੰਦੇ ਲਈ ਕੋਈ ਰਹਿਤ ਮਰਿਆਦਾ ਕਿਵੇਂ ਅਤੇ ਕਿਸ ਹੱਕ ਨਾਲ ਤਿਆਰ ਕਰ ਸਕਦਾ ਹੈ? ਦਾਸ ਨੇ ਇਹ ਲਿਖਿਆ ਸੀ ਕਿ ਸਿੱਖੀ ਸਿੱਖਣ ਦੀ ਗੱਲ ਹੈ ਅਤੇ ਕੋਈ ਸਿੱਖਿਆ ਹੋਇਆ ਹੀ ਪੈਦਾ ਨਹੀਂ ਹੁੰਦਾ। ਪਰ ਪਰਿਵਾਰ ਨੇ ਇਨ੍ਹਾਂ ਬੇਨਤੀਆਂ ਨੂੰ ਕੱਚੀਆ ਦਲੀਲਾਂ ਕਹਿ ਕੇ ਸਵੀਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

ਦਾਸ ਨੇ ਇਹ ਵੀ ਬੇਨਤੀ ਕੀਤੀ ਸੀ ਕਿ ਰਹਿਤ ਅਤੇ ਫ਼ਲਸਫ਼ੇ ਦੇ ਅੰਤਰ ਨੂੰ ਪਰਿਵਾਰ ਨਹੀਂ ਸਮਝ ਰਿਹਾ। ਪਰ ਪਰਿਵਾਰ ਨੇ ਉਸ ਵੇਲੇ ਦਾਸ ਦੀ ਇੱਕ ਨਹੀਂ ਸੁਣੀ। ਇਸ ਬਾਰੇ ਦਾਸ ਵਲੋਂ ਪਰਿਵਾਰ ਵੱਲ ਲਿਖੇ ਇੱਕ ਮੱਹਤਵਪੁਰਣ ਪੱਤਰ ਨੂੰ ਹੇਠ ਲਿਖੇ ਲਿੰਕ ਤੇ ਪੜ ਸਕਦੇ ਹਨ ਜਿਸ ਵਿੱਚ ਦਾਸ ਨੇ ਉਨ੍ਹਾਂ ਨੂੰ ਆਪਣੇ ਵਲੌ ਸਿਧਾਂਤਕ ਪ੍ਰਚਾਰੀ ਜਾ ਰਹੀ ਸਿੱਖ ਦੀ ਪਰਿਭਾਸ਼ਾ ਵਿੱਚ ਬਜਰ ਗਲਤੀ ਵੱਲ ਵੀ ਧਿਆਨ ਦਵਾਇਆ ਸੀ:

http://www.tattgurmatparivar.com/Letter_Detail.aspx?ID=699

ਉਸ ਵੇਲੇ ਦਾਸ ਦੇ ਵਿਚਾਰ ਪਰਿਵਾਰ ਲਈ ਕੱਚੀਆਂ ਦਲੀਲਾਂ ਮਾਤਰ ਹਨ। ਪਰ ਅੱਜ ਉਨ੍ਹਾਂ ਦਾਸ ਵਲੋਂ ਦਿੱਤੀਆਂ ਕੱਚੀਆਂ ਦਲੀਲਾਂ ਨੂੰ ਹੀ ਮੁੱਖ ਰੱਖਦੇ ਨੇ ਆਪਣੇ ਵਲੋਂ ਪਹਿਲਾਂ ਪੇਸ਼ ਕੀਤੀ ਸਿੱਖ ਦੀ “ਸਿਧਾਂਤਕ ਪਰਿਭਾਸ਼ਾ” ਤਿਆਗ ਉਸ ਨੂੰ ਵੱਡੇ ਬਦਲਾਵ ਨਾਲ ਇੰਝ ਪੇਸ਼ ਕੀਤਾ ਹੈ:-

“ਜਿਹੜਾ ਇਨਸਾਨ ਇੱਕ ਅਕਾਲ ਪੁਰਖ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਗੁਰਬਾਣੀ (ਜਪੁ ਦੇ ਮੰਗਲ ਤੋਂ ਤਨ ਮਨ ਥੀਵੈ ਹਰਿਆ ਤੱਕ) ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਨਾਨਕ ਫ਼ਲਸਫ਼ੇ ਦੇ ਵਿਪਰੀਤ ਕਿਸੇ ਮੱਤ ਨੂੰ ਸਵੀਕਾਰ ਨਹੀਂ ਕਰਦਾ, ਉਹ ਸਿੱਖ ਹੈ”

ਪਾਠਕ ਦੋਂਹਾਂ ਪਰਿਭਾਸ਼ਾਵਾਂ ਦਾ ਮਿਲਾਨ ਕਰਕੇ ਅੰਤਰ ਵੇਖ ਸਕਦੇ ਹਨ।

ਇਸ ਨੂੰ ਪੜ ਕੇ ਦਾਸ ਨੂੰ ਪਤਾ ਚੱਲਿਆ ਹੈ ਕਿ ਪਰਿਵਾਰ ਨੇ ਆਪਣੇ ਕੁੱਝ ਚਿਰ ਪਹਿਲਾਂ ਵਾਲੇ ਉਸ ਸਟੇਂਡ ਨੂੰ ਬਦਲ ਲਿਆ ਹੈ ਜਿਸ ਤੇ ਦ੍ਰਿੜਤਾ ਨਾਲ ਖੜੇ ਹੋ ਕੇ ਉਹ ਦਾਸ ਨਾਲ ਚਰਚਾ ਕਰ ਰਹੇ ਸੀ। ਦਾਸ ਨਿਜੀ ਅਤੇ ਲਿਖਤੀ ਤੌਰ ਤੇ ਉਨ੍ਹਾਂ ਨੂੰ “ਧਾਰਨ ਕਰਨ” ਅਤੇ ‘ਨਿਸ਼ਚਾ (ਵਿਸ਼ਵਾਸ) ਕਰਨ` ਦਾ ਫ਼ਰਕ ਸਮਝਾਉਂਣ ਦਾ ਜਤਨ ਕਰਦਾ ਰਿਹਾ ਪਰ ਉਸ ਵੇਲੇ ਸਭ ਵਿਅਰਥ ਸੀ। ਕੀ ਹੁਣ ਪਰਿਵਾਰ ਨੇ ਇਸ ਸਿਧਾਂਤ ਨਾਲ ਸਮਝੋਤਾ ਕਰ ਲਿਆ ਹੈ ਕਿ ਸੱਚ ਦਾ ਗਿਆਨ ਧਾਰਨ ਕਰਨ ਵਾਲਾ ਹੀ ਸਿੱਖ ਹੋ ਸਕਦਾ ਹੈ? ਜਾਂ ਉਹ ਪਹਿਲਾਂ ਗਲਤ ਸਨ? ਕੀ ਹੁਣ ਇਹ ਸਿਧਾਂਤਕ ਸਮਝੋਤਾ ਨਹੀਂ? ਪਰਿਵਾਰ ਨੇ ਦਾਸ ਦੇ ਵਿਚਾਰਾਂ/ਸੁਜਾਵਾਂ ਬਾਰੇ ਇੰਝ ਲਿਖਿਆ ਸੀ

ਸੰਪਾਦਕੀ ਟਿੱਪਣੀ:- “ਸਤਿਕਾਰਯੋਗ ਹਰਦੇਵ ਸਿੰਘ ਜੀ ਜੰਮੂ ਦੀ ਪਹੁੰਚ ਸਥਾਪਿਤ ਹੋ ਚੁੱਕਿਆਂ ਗਲਤ ਮਾਨਤਾਵਾਂ ਨੂੰ ਕਿਸੇ ਨਾ ਕਿਸੇ ਤਰੀਕੇ ਠੀਕ ਸਿੱਧ ਕਰਨ ਦੀ ਜਾਪਦੀ ਹੈ, ਜਿਨ੍ਹਾਂ ਨਾਲ ਪਰਿਵਾਰ ਸਹਿਮਤ ਨਹੀਂ। ਉਨ੍ਹਾਂ ਦਾ ਇਹ ਜਤਨ ਮੁੱਢਲੇ ਗੁਰਮਤਿ ਸਿਧਾਂਤਾਂ ਨੂੰ ਅੱਖੋਂ-ਪਰੋਖੇ ਕਰਦਾ ਜਾਪਦਾ ਹੈ। ਇਹ ਲੇਖ ਵੀ (ਦਾਸ ਦਾ ਲੇਖ ਸਿੱਖ ਰਹਿਤ ਮਰਿਆਦਾ ਅਤੇ ਉਸਦੀ ਧਾਰਨਾ) ਉਸੇ ਪਹੁੰਚ ਅਧੀਨ ਲਿਖਿਆ ਗਿਆ ਹੈ। …. “ (ਦਾਸ ਇਸ ਟਿੱਪਣੀ ਨੂੰ ਫ਼ਤਵਾ ਨਹੀਂ ਕਹਿੰਦਾ ਕਿਉਂਕਿ ਅੱਜ ਕਲ ਇਸ ਸ਼ਬਦ ਨੂੰ ਜਵਾਬਦੇਹੀ ਤੋਂ ਨੱਸਦੇ ਹਮਦਰਦੀ ਜੁਟਾਣ ਅਤੇ ਕਿਸੇ ਗਲਤੀ ਤੇ ਪਰਦਾ ਪਾਉਂਣ ਦੀ ਜੁਗਤ ਕਰਕੇ ਵੀ ਵਰਤਿਆ ਜਾਂਦਾ ਹੈ)

ਅੱਜ ਪਰਿਵਾਰ ਨੇ ਆਪਣੇ ਵਲੋਂ ਪਹਿਲੀ “ਸਿਧਾਂਤਕ” ਕਰਕੇ ਪ੍ਰਚਾਰੀ ਸਿੱਖ ਦੀ ਪਰਿਭਾਸ਼ਾ ਨੂੰ ਤਿਆਗ ਕੇ ਸਵੀਕਾਰ ਕੀਤਾ ਹੈ ਕਿ ਸਿੱਖ ਦੀ ਪਰਿਭਾਸ਼ਾ ਸਬੰਧੀ ਘੜੀ ਉਨਾਂ ਦੀ ਆਪਣੀ ਹੀ ਪਹੁੰਚ ਠੀਕ ਨਹੀਂ ਸੀ। ਉਹ ਉਸ ਵੇਲੇ ਆਪਣੀ ਮਨਮਤਿ ਨੂੰ ਗੁਰਮਤਿ ਕਹਿ ਰਹੇ ਸੀ ਅਤੇ ਦਾਸ ਦੀ ਦਲੀਲ ਨੂੰ ਕੱਚੀ ਪਹੁੰਚ।

ਹੁਣ ਪਰਿਵਾਰ ਨੇ ਇਹ ਵੀ ਸਪਸ਼ਟਤਾ ਨਾਲ ਲਿਖਿਆ ਹੈ:

ਅਸੀਂ ਇਸ ਗੱਲ ਤੋਂ ਵਾਕਿਫ਼ ਹਾਂ ਕਿ ਸਾਡਾ ਸਾਰੇ ਪੰਥ ਤੇ ਕੋਈ ਅਧਿਕਾਰ ਅਤੇ ਪਹੁੰਚ ਨਹੀਂ ਹੈ, ਇਸ ਲਈ ਅਸੀਂ ਇਹ ‘ਗੁਰਮਤਿ ਜੀਵਨ ਜਾਚ` ਰੂਪੀ ਸੁਧਾਰ ਦਾ ਕਰਮ ਤੱਤ ਗੁਰਮਤਿ ਪਰਿਵਾਰ ਲਈ ਹੀ ਚੁੱਕ ਰਹੇ ਹਾਂ। ਤਿਆਰ ਹੋਂਣ ਉਪਰੰਤ ਇਹ ‘ਗੁਰਮਤਿ ਜੀਵਨ ਜਾਚ` ਸਿਰਫ਼ ਪਰਿਵਾਰ ਅਪਣੇ ਤੇ ਹੀ ਲਾਗੂ ਰਰਾਂਗੇ”

ਇਹ ਇੱਕ ਵਚਿੱਤਰ ਘੋਸ਼ਨਾ ਹੈ! ਇਸ ਦਾ ਸਪਸ਼ਟ ਭਾਵ ਹੈ ਕਿ ਉਹ ਹੁਣ ਪੰਥਕ ਸਿੱਖ ਰਹਿਤ ਮਰਿਆਦਾ ਵਿੱਚ ਸੁਧਾਰ ਦੀ ਗਲ ਨਹੀਂ ਕਰ ਰਹੇ ਬਲਕਿ ਕੇਵਲ ‘ਪਰਿਵਾਰ ਲਈ` ਹੀ ਜੀਵਨ ਜਾਚ ਤਿਆਰ ਕਰ ਰਹੇ ਹਨ। ਉਹ ਕਿਸੇ ਨੂੰ ਪੰਥ ਵਿਚੋਂ ਛੇਕੇ ਜਾਣ ਦਾ ਵਿਰੋਧ ਕਰਦੇ ਰਹੇ ਪਰ ਇਸ ਕਦਮ ਰਾਹੀਂ ਪਰਿਵਾਰ ਨੇ ਆਪਣੀ ਵਿਚਾਰਧਾਰਾ ਵਿਚੋਂ ਉਸ ਸਿੱਖ ਰਹਿਤ ਮਰਿਆਦਾ ਨੂੰ ਹੀ ਛੇਕ ਦਿੱਤਾ ਪ੍ਰਤੀਤ ਹੁੰਦਾ ਹੈ ਜਿਸ ਨੂੰ ਉਨ੍ਹਾਂ ਆਪਣੇ ਪ੍ਰਸਤਾਵ ਪੇਸ਼ ਕਰਨ ਵੇਲੇ ਪੰਥ ਪਰਵਾਣਿਤ ਸਿੱਖ ਰਹਿਤ ਮਰਿਆਦਾ ਕਹਿਆ ਹੈ।

ਉਨ੍ਹਾਂ ਸੁਹਿਰਦਤਾ ਨਾਲ ਇਸ ਬਾਰੇ ਵਿਚਾਰ ਮੰਗੇ ਹਨ ਪਰ ਸਮਝ ਨਹੀਂ ਆ ਰਿਹਾ ਕਿ ਜੇ ਕਰ ਮਸਲਾ (Matter) ਅਤੇ ਇਸ ਤੇ ਮੁਨਸਫ਼ੀ (Final Judgment) ਵੀ ਪਰਿਵਾਰ ਦੀ ਹੀ ਹੈ ਤਾਂ ਇਸ ਦਾ ਪੰਥਕ ਸਿੱਖ ਰਹਿਤ ਮਰਿਆਦਾ ਨਾਲ ਕੀ ਲੈਣ ਦੇਂਣ ਹੈ? ਉਹ ਤਾਂ ਆਪਣੀ (ਪਰਿਵਾਰ ਦੇ ਸਿੱਖ ਸੱਜਣਾਂ ਦੀ) ਪਰਿਭਾਸ਼ਾ ਲਈ ਵੀ ਸੁਝਾਵ ਮੰਗ ਰਹੇ ਹਨ!

ਉਹ ਇਸ ਨੂੰ ਪਰਿਵਾਰਕ ਮਸਲਾ ਵੀ ਘੋਸ਼ਤ ਕਰ ਰਹੇ ਹਨ ਪਰ ਪਰਿਵਾਰਕ ਤੋਰ ਤੇ ਨਿਜਿੱਠ ਨਹੀਂ ਪਾ ਰਹੇ ਅਤੇ ਸੁਝਾਵ ਮੰਗ ਰਹੇ ਹਨ। ਉਹ ਦੁਬਿਦਾ ਵਿੱਚ ਪ੍ਰਤੀਤ ਹੁੰਦੇ ਹਨ। ਪਹਿਲਾਂ ਪਰਿਭਾਸ਼ਾ ਹੋਰ ਸੀ ਅਤੇ ਉਸ ਤੇ ਉਹ ਲੇਖਾਂ ਰਾਹੀਂ ਜੋਰਦਾਰ ਪਹਿਰਾ ਵੀ ਦੇ ਰਹੇ ਸਨ। ਅੱਜੇ ਤਕ ਉਨ੍ਹਾਂ ਆਪਣੀ ਪਹਿਲੀ ਪੁਸਤਕ ਵਿੱਚ ਘੱੜੀ “ਸਿਧਾਂਤਕ” ਪਰਿਭਾਸ਼ਾ ਲਿਖਤੀ ਰੂਪ ਵਾਪਸ ਵੀ ਨਹੀਂ ਲਈ ਹੈ। ਮਸ਼ਵਰਾ ਕਰਨਾ ਚੰਗੀ ਗਲ ਹੁੰਦੀ ਹੈ ਪਰ ਮਸ਼ਵਰਾ ਦੇਂਣ ਅਤੇ ਲੈਣ ਦਾ ਢੰਗ ਦੁਬਿਦਾਪੁਰਨ ਨਹੀਂ ਹੋਂਣਾ ਚਾਹੀਦਾ ਹੈ।

ਬੇਨਤੀ ਹੈ ਕਿ ਉਹ ਆਪਣੀ ਇਸ ਦੁਬਿਦਾ ਨੂੰ ਦੂਰ ਕਰਨ। ਪਹਿਲਾਂ ਉਹ ਇਹ ਸਪਸ਼ਟ ਕਰਨ ਦੀ ਕਿਰਪਾਲਤਾ ਕਰਨ ਕਿ ਕੀ ਉਹ ਮੌਜੂਦਾ ਸਿੱਖ ਰਹਿਤ ਮਰਿਆਦਾ ਨੂੰ ਖਾਰਜ ਕਰਕੇ ਅਲਗ ਰਹਿਤ ਮਰਿਆਦਾ ਬਨਾਉਂਣ ਦੀ ਰਾਹ ਤੇ ਤੁਰ ਪਏ ਹਨ? ਅਗਰ ਐਸਾ ਹੈ ਤਾਂ ਕਦਾਚਿੱਤ ਇੱਕ ਸਿਆਣਪ ਨਹੀਂ! ਜੇਕਰ ਮਾਮਲਾ ਸਿਰਫ਼ ਪਰਿਵਾਰ ਦਾ ਹੀ ਹੈ ਤਾਂ ਇੱਕ ਸੁਝਾਵ ਇਹ ਵੀ ਹੋ ਸਕਦਾ ਹੈ ਕਿ ਉਹ ਇਸ ਬਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗੁਆਈ ਲੈਣ ਅਤੇ ਜੋ ਸਮਝ ਸਕਣ ਉਸ ਨੂੰ ਅਪਨਾ ਲੈਣ ਜਿਵੇਂ ਕਿ ਉਨ੍ਹਾਂ ਅਰਦਾਸ ਬਾਰੇ ਕਰ ਲਿਆ ਹੋਇਆ ਹੈ। ਪਰਿਵਾਰ ਦੀ ਨਿਜੀ ਜੀਵਨ ਜਾਚ ਵਿੱਚ ਕਿਸੇ ਦਾ ਕੋਈ ਦਖ਼ਲ ਦੇਂਣਾ ਠੀਕ ਪ੍ਰਤੀਤ ਨਹੀਂ ਹੁੰਦਾ। ਉਹ ਇਸ ਨੂੰ ਆਪ ਆਪਣੇ ਤੇ ਲਾਗੂ ਕਰ ਸਕਦੇ ਹਨ। ਪਰਿਵਾਰਕ ਮਸਲੇ ਵਿੱਚ ਤਾਂ ਪੰਥਕ ਸਿੱਖ ਰਹਿਤ ਮਰਿਆਦਾ ਨੂੰ ਘਸੀਟਣ ਦੀ ਕੋਈ ਲੋੜ ਪ੍ਰਤੀਤ ਨਹੀਂ ਹੁੰਦੀ। ਆਸ ਹੈ ਕਿ ਉਹ ਪੰਥ ਪ੍ਰਤੀ ਆਪਣੇ ਅਧਿਕਾਰ/ਜਵਾਬਦੇਹੀ ਤੇ ਹੋਰ ਵਿਚਾਰ ਕਰਨ ਦਾ ਜਤਨ ਕਰਨ ਗੇ।

ਹਰਦੇਵ ਸਿੰਘ, ਜੰਮ

੧੭. ੧੧. ੨੦੧੧


(17/11/11)
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’

ਹੁਣਿ ਲਾਵਹੁ ਭੋਗੁ ਹਰਿ ਰਾਏ
ਅਸੀ ਤਾਂ ਇੱਕੋ ਤੁਕ ਤੇ ਅਮਲ ਕਰਨਾਂ ਸਾਰੇ ਸ਼ਬਦ ਦਾ ਅਸੀ ਠੇਕਾ ਨਹੀ ਲਿਆ। ਕਹਿੰਦੇ ਹਨ ਛੇਵੇ ਪਾਤਸ਼ਾਹ ਜੀ ਦੇ ਦਰਬਾਰ ਇੱਕ ਸੁਥਰਾ ਸ਼ਾਹ ਸੇਵਕ ਹੁੰਦਾ ਸੀ ਕਹਿੰਦੇ ਹਨ ਉਸਦੇ ਪੈਦਾ ਹੁੰਦੇ ਦੇ ਹੀ ਦੰਦ ਸਨ। ਲੋਕ ਕਹਿੰਦੇ ਹਨ ਕਿ ਜੇ ਜੰਮਦੇ ਬੱਚੇ ਦੇ ਦੰਦ ਹੋਣ ਉਹ ਨਭਾਗਾ ਹੁੰਦਾ ਹੈ ਜਾਂ ਜਿਸ ਬੱਚੇ ਦੇ ਦੰਦੇ ਛੇਤੀ ਆ ਜਾਂਣ ਤਾਂ ਉਹ ਵੀ ਕਿਸ਼ਮਤ ਵਾਲਾ ਨਹੀ ਹੁੰਦਾ ਪਰ ਸੁਥਰੇ ਸ਼ਾਹ ਦੇ ਤਾਂ ਜੰਮਦੇ ਦੇ ਦੰਦ ਸਨ ਇਸ ਵਾਸਤੇ ਉਸਦੇ ਮਾਂ ਬਾਪ ਨੇ ਨਭਾਗਾ ਸਮਝ ਕੇ ਲਾਵਾਰਿਸ ਛੱਡ ਗਏ ਤਾਂ ਛੇਵੇ ਪਾਤਸ਼ਾਹ ਜੀ ਦੇ ਕਹਿਣ ਤੇ ਸੰਗਤਾਂ ਨੇ ਚੱਕ ਲਿਆ ਜੋ ਕਿ ਸਦਾ ਹੀ ਗੁਰੂ ਜੀ ਦੇ ਨਾਲ ਰਿਹਾ। ਉਹ ਬਾਣੀ ਵੀ ਪੜਦਾ ਹੁੰਦਾ ਸੀ ਤੇ ਹੱਟੀ ਵਾਲਿਆਂ ਕੋਲੋ ਉਧਾਰ ਖਾਂਣ ਪੀਣ ਨੂੰ ਲੈਕੇ ਮੁੱਕਰ ਜਾਂਦਾ ਸੀ ਤੇ ਜਦੋ ਬਾਣੀਏ ਨੇ ਪੁੱਛਣਾ ਕਿ ਤੂੰ ਪੈਸੇ ਦੇ ਤਾਂ ਸੁਥਰੇ ਸ਼ਾਹ ਨੇ ਬਾਣੀ ਦੀ ਤੁਕ ਪੜਕੇ ਆਖ ਦੇਣਾਂ ‘ਕੇਤੇ ਲੈ ਲੈ ਮੁੱਕਰੁ ਪਾਹਿ’ ਤੇ ਤੁਰ ਜਾਣਾਂ ਬਾਣੀਏ ਨੇ ਗੁਰੂ ਜੀ ਕੋਲ ਸਕਾਇਤ ਕੀਤੀ ਤਾਂ ਗੁਰੂ ਜੀ ਨੇ ਕੋਲ ਬੁਲਾ ਕੇ ਪੁੱਛਿਆ ਤਾਂ ਸੁਥਰੇ ਸ਼ਾਹ ਨੇ ਫਿਰ ਬਾਣੀ ਦੀ ਤੁਕ ਪੜ ਦਿੱਤੀ ‘ਕੇਤੇ ਲੈ ਲੈ ਮੁੱਕਰੁ ਪਾਹਿ’ ਤਾਂ ਗੁਰੂ ਜੀ ਨੇ ਕਿਹਾ ਅੱਗੇ ਪੜ ਲਿਖਿਆ ਹੈ ‘ਕੇਤੇ ਮੂਰਖ ਖਾਹੀ ਖਾਹਿ’ ਤਾਂ ਸੁਥਰੇ ਸਾਹ ਨੇ ਕਿਹਾ ਪੂਰੀ ਬਾਣੀ ਨੂੰ ਮੈ ਹੀ ਮੰਨਣਾਂ ਮੈ ਤਾਂ ਇੱਸੇ ਤੁਕ ਨੂੰ ਮੰਨਣਾ ਹੈ ਉਹੋ ਗੱਲ ‘ਲਾਵੋ ਭੋਗ ਹਰ ਰਾਇ’ ਦੀ ਤੁਕ ਪੜਨ ਵਾਲਿਆਂ ਦੀ ਹੈ।
ਭੋਗ ਦੇ ਸ਼ਬਦੀ ਅਰਥ ਹਨ-ਸਮਾਪਤ ਜਾਂ ਅੰਤ ਇਸਦੇ ਇਲਾਵਾ ਮਹਾਂਨ ਕੋਸ਼ ਵਿੱਚ ਹੋਰ ਬਹੁਤ ਸਾਰੇ ਅਰਥ ਆਏ ਹਨ ਜਿਵੇ ਅਨੰਦ ਲੈਣਾਂ, ਸੁਖ ਦੁਖ ਦਾ ਅਨੁਭਵ ਕਰਨਾ, ਇੰਦਰੀਆਂ ਕਰਕੇ ਗ੍ਰਹਿਣ ਕਰੇ ਪਦਾਰਥਾਂ ਤੋ ਉਪਜਿਆ ਆਨੰਦ ‘ਭੋਗਹਿ ਭੋਗ ਅਨੇਕ, ਵਿਣੁ ਨਾਵੈ ਸੁੰਵਿਆਂ (ਆਸਾ ਮ 5) ਇਸਤ੍ਰੀ ਪੁਰਸ਼ ਦਾ ਸੰਗਮ, ਦੇਵਤਿਆ ਨੂੰ ਅਰਪਿਆ ਪ੍ਰਸਾਦ, ਭਾਈ ਕਾਹਨ ਸਿੰਘ ਜੀ ਨਾਭਾ ਨੇ ਪੰਨਾ ਨੰ: 739 ਤੇ ਭੋਗ ਦੀ ਹੋਰ ਵੀ ਵਿਆਖਿਆ ਕੀਤੀ ਹੈ।
ਗੁਰੁ ਗ੍ਰੰਥ ਸਾਹਿਬ ਜੀ ਗਿਆਨ ਦਾ ਮਹਾਨ ਸਾਗਰ ਹੈ, ਪਰ ਦੁੱਖ ਇਸ ਗੱਲ ਦਾ ਹੈ ਇਸ ਵਿਚਲੇ ਗਿਆਨ ਦੀ ਅਸੀ ਸਾਰ ਨਹੀ ਜਾਂਣੀ। ਆਪੋ ਆਪਣੀ ਮੱਤ ਅਨੁਸਾਰ ਜਿਵੇ ਦਿਲ ਕਰਦਾ ਹੈ ਅਰਥ ਕਰੀ ਜਾ ਰਹੇ ਹਾਂ। ਦਰ ਅਸਲ ਪੱਥਰ ਯੁੱਗ ਦੀ ਧਾਰਨਾ ਛੱਡਣ ਲਈ ਤਿਆਰ ਨਹੀ ਹਾਂ। ਸਾਡੇ ਅੰਦਰ ਕਮਜ਼ੋਰੀ ਇਹ ਹੈ ਕਿ ਕੰਮ ਜਿਆਦਾ ਆਦਮੀ ਕਰਦੇ ਹਨ ਅਸੀ ਉਸ ਪਾਸੇ ਤੁਰ ਪੈਦੇ ਹਾਂ। ਜਿਵੇ ਸਾਡਾ ਗੁਆਂਢੀ ਪੂਜਾ ਕਰਦਾ ਸੀ ਉਵੇ ਅਸੀ ਪੂਜਾ ਕਰਨ ਲੱਗ ਪਏ। ਜਿਵੇ ਉਹ ਮੂਰਤੀਆ ਨੂੰ ਭੋਗ ਉਵੇ ਹੀ ਅਸੀ ਗੁਰੁ ਗ੍ਰੰਥ ਸਹਿਬ ਜੀ ਨੂੰ ਭੋਗ ਲਵਾ ਰਹੇ ਹਾਂ ਇੱਥੇ ਹੀ ਬੱਸ ਨਹੀ ਸਗੋ ਨਾਲ ਨਾਲ ਬਾਣੀ ਦੀਆਂ ਤੁਕਾ ਵੀ ਨਾਲ ਨਾਲ ਪੜਦੇ ਹਾਂ ਅਸਲੀਅਤ ਤਾਂ ਇਹ ਹੈ ਕਿ ਇਹਨਾਂ ਤੁਕਾ ਦਾ ਗੁਰੂ ਗ੍ਰੰਥ ਜੀ ਨੂੰ ਭੋਗ ਲਗਾਉਣ ਦਾ ਦੂਰ ਦਾ ਵਾਸਤਾ ਵੀ ਨਹੀ। ਪਰ ਅਸੀ ਪੂਰੇ ਸ਼ਬਦ ਵਿੱਚੋ ਕੁੱਝ ਕੁ ਤੁਕਾਂ ਬਾਣੀ ਦੀਆਂ ਪੜਕੇ ਅਨਰਥ ਜਰੂਰ ਕਰ ਦਿੰਦੇ ਹਾਂ। ਪੂਰਾ ਸ਼ਬਦ ਇਸ ਤਰ੍ਹਾਂ ਹੈ-
ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂ ਕਰਹਿ ਉਪਾਏ।।
ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੁਪਾਲ ਸਹਾਏ।।
ਬਰਸੈ ਮੇਘੁ ਸਖੀ ਘਰਿ ਪਾਹੁਨ ਆਏ।।
ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵਨਿਧਿ ਨਾਮਿ ਸਮਾਏ।। (ਰਹਾਉ)
ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ।।
ਖਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹੋਰ ਰਾਏ।।
ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਰਿ ਘਰ ਅਪਨਾਏ।।
ਜਉ ਗ੍ਰਿਹਿ ਲਾਲੁ ਰੰਗਿਓ ਆਇਆ ਤਉ ਮੈ ਸਭਿ ਸੁਖ ਪਾਏ।।
ਸੰਤ ਸਭਾ ਓਟ ਗੁਰ ਪੂਰੇ ਧਰਿ ਮਸਤਕਿ ਲੇਖ ਲਿਖਾਏ।।
ਜਨ ਨਾਨਕ ਕੰਤ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ।। ਪੰਨਾਂ 1226
ਅਰਥ= ਼ਲਗਾਤਾਰ ਗਰਮੀ ਪੈ ਰਹੀ ਹੈ ਤਾਂ ਤਪਸ਼ ਨਾਲ ਮਨੁੱਖ ਦਾ ਬੁਰਾ ਹਾਲ ਕਰ ਦਿੰਦੀ ਹੈ। ਅਚਾਨਕ ਠੰਢੀ ਹਵਾ ਚਲਦਿਆਂ ਨਿੱਕੀਆਂ ਨਿੱਕੀਆਂ ਬੱਦਲੀਆਂ ਕਾਲੀਆਂ ਘਟਾਂ ਦਾ ਰੂਪ ਧਾਂਰਨ ਕਰਕੇ ਆ ਜਾਣ ਤੇ ਮੋਹਲੇਧਾਰ ਮੀਹ ਪੈਣ ਲੱਗ ਪਵੇ ਤਾਂ ਹਰ ਪਾਸੇ ਠੰਢ ਵਰਤ ਜਾਂਦੀ ਹੈ। ਮਨੁੱਖ ਦੇ ਹਿਰਦੇ ਵਿੱਚ ਕਈ ਪ੍ਰਕਾਰ ਦੀ ਤਪਸ਼ ਵਰਤ ਰਹੀ ਹੈ ਗੁਰੂ ਦੇ ਗਿਆਨ ਦਾ ਬੱਦਲ ਵਰਨ ਲੱਗ ਪਵੇ ਤਾਂ ਤ੍ਰਿਸ਼ਨਾਂ ਦੀ ਤਪਸ਼ ਮਿਟਣੀ ਸੁਰੂ ਹੋ ਜਾਦੀ ਹੈ। ਮੋਹਿ ਦੀਨ –ਨਿਮ੍ਰਤਾ ਦਾਂ ਆਦਰਸ਼ ਰੱਖਿਆ ਗਿਆ ਹੈ ਰਹਾਉ ਦੀਆਂ ਤੁਕਾਂ ਵਿੱਚ ਹੰਕਾਰ, ਈਰਖਾ ਦੀ ਗਰਮੀ ਤੋ ਬਚਦਿਆਂ ਨਉਨਿਧ ਗੁਣਾਂ ਦੇ ਖਜ਼ਾਨਿਆਂ ਨੁੰ ਇਕੱਠਾ ਕਰਨ ਲਈ ਆਦੇਸ਼ ਦਿੱਤਾ ਗਿਆ ਹੈ। ਇਹ ਪ੍ਰਤੀਕ ਪ੍ਰਾਹੁਣੇ ਦਾ ਵਰਤਿਆ ਗਿਆ ਹੈ। ਬੱਚੀ ਵਿਾਅਹੀ ਹੋਵੇ ਕੁਛ ਚਿਰ ਪਿੱਛੋ ਉਸਦਾ ਪਤੀ ਉਸਨੂੰ ਲੈਣ ਆਵੇ ਘਰ ਵਿੱਚ ਚਹਿਲ ਪਹਿਲ ਹੋ ਜਾਂਦੀ ਹੈ। ਬੱਚੀ ਦੇ ਮਨ ਵਿੱਚ ਪਿਆਰ ਦਾ ਦੀਵਾ ਜਗ ਪੈਦਾ ਹੈ। ਬਰਸੇ ਮੇਘ-ਗੁਰੂ ਦੇ ਗਿਆਨ ਦੀ ਛਹਿਬਰ ਲੱਗੀ ਹੋਈ ਹੈ। ਨਾਮ ਸਮਾਏ ਸਹਿਜ ਅਵਸਥਾ ਬਣ ਜਾਦੀ ਹੈ। ਗੁਰਦੇਵ ਪਿਤਾ ਜੀ ਦੇ ਰੂਪੀ ਇਸਤ੍ਰੀ ਨੂੰ ਸਮਝਾਇਆ ਜਾਂਦਾ ਹੈ ਕਿ ਜਦੋ ਗੁਰੂ ਦੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤਾਂ ਵਿਕਾਰਾਂ ਦੀ ਤਪਸ਼ ਖਤਮ ਹੋ ਜਾਦੀ ਹੈ। ਜੀਵਨ ਵਿੱਚ ਸਹਿਜ ਅਵਸਥਾ ਬਣ ਕੇ ਉਭਰਦੀ ਹੈ। ਇਹ ਸਹਿਜ ਅਵਸਥਾ ਹੀ ਨੌ ਖਜਾਂਨੇ ਪਤੀ ਪ੍ਰਮਾਤਮਾ ਪ੍ਰਾਹੁਣੇ ਦੀ ਪ੍ਰਪਤੀ ਹੈ। ਪ੍ਰਮਾਤਮਾ ਦੇ ਟਿਕਾ ਦੀ ਅਵਸਥਾਂ ਦੱਸੀ ਹੈ।
ਬਰਸੈ ਮੇਘੁ ਸਖੀ ਘਰਿ ਪਾਹੁਨ ਆਏ।।
ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵਨਿਧਿ ਨਾਮਿ ਸਮਾਏ।।
ਹੇ ਸਖੀ ਸਹੇਲੀ ਮੇਰੇ ਹਿਰਦੇ ਵਿੱਚ ਪ੍ਰਭੂ-ਪਤੀ ਜੀ ਟਿਕੇ ਹਨ। ਮੇਰੇ ਮਨ ਵਿੱਚੋ ਤਪਸ਼ ਮਿਟ ਗਈ ਹੈ। ਉਸਦੀ ਮਿਹਰ ਦਾ ਬੱਦਲ ਵੱਸ ਰਿਹਾ ਹੈ। ਕ੍ਰਿਪਾ ਦੇ ਖਜਾਨੇ ਨੇ ਮੈਨੂੰ ਨਿਮਾਣੇ ਨੂੰ ਆਪਣੇ ਨਾਮ ਵਿੱਚ ਲੀਨ ਕਰ ਲਿਆ ਹੈ। ਨਾਂਮ ਹੀ ਅਸਤਮਿਕ ਅਵਸਥਾ ਦਾ ਲਖਾਇਕ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਾਡੀ ਅਜਿਹੀ ਅਵਸਥਾ ਕਿਓ ਨਹੀ ਬਣ ਸਕੀ? ਬਾਕੀ ਸ਼ਬਦ ਵਿੱਚ ਖੁੱਲ ਕੇ ਵਿਚਾਰ ਕੀਤੀ ਗਈ ਹੈ। ਮਨੁੱਖ ਪਾਸੋ ਪੁੱਛਿਆ ਗਿਆ ਕਿ ਦੱਸ ਤੈਨੂੰ ਕਿਹੜੀਆਂ ਡੂੰਘੀਆਂ ਸੋਚਾ ਨੇ ਘੇਰਿਆ ਹੋਇਆ ਹੈ? ਤੂੰ ਕੀ ਉਪਾ ਦੇ ਹੀਲੇ ਕਰ ਰਿਹੈ? ਕਿਉਕਿ ਹਰ ਮਨੁੱਖ ਇੱਕ ਚਿੰਤਾ ਦੇ ਵਹਿਣ ਵਿੱਚ ਰੁੜਿਆ ਪਿਆ ਹੈ। ਹਰ ਵੇਲੇ ਇਸਨੂੰ ਸੋਚਾ ਸਤਾਂਉਦੀਆਂ ਰਹਿੰਦੀਆਂ ਹਨ। ਇੱਕ ਬੀਤ ਚੁੱਕੀ ਉਮਰ ਦਾ ਝੋਰਾ ਖਾਈ ਜਾ ਰਿਹਾ ਹੈ ਤੇ ਦੂਜਾ ਅਉਣ ਵਾਲੀ ੁਿਜੰਦਗੀ ਦੀ ਚਿੰਤਾ ਇਸਨੂੰ ਖਾਈ ਜਾ ਰਹੀ ਹੈ। ਤੀਰਥਾਂ ਤੇ ਸਾਧਾਂ ਸੰਤਾਂ ਦੇ ਝੁਰਮਟ ਵਿੱਚ ਫਸਿਆ ਹੋਇਆ ਹੈ। ਕਿ ਮੇਰੀ ਜਿੰਦਗੀ ਦੇ ਸਾਰੇ ਕੰਮ ਇਹ ਰਾਸ ਕਰ ਦੇਣਗੇ। ਬਰਸੇ ਮੇਘ –ਗੁਰੂ ਦੇ ਗਿਆਨ ਨੂੰ ਲੈਣ ਵਿੱਚ ਯਤਨਸ਼ੀਲ ਹੋਏਗਾ ਤਾਂ ਇਹ ਅਹਿਸਾਸ ਕਰੇਗਾ ਕਿ ਚਿੰਤਾਵਾਂ ਤੋ ਮੁਕਤੀ ਸਿਰਫ ਪ੍ਰਮਾਤਮਾਂ ਹੀ ਦਿਵਾ ਸਕਦਾ ਹੈ। ਸਾਡੀ ਜਿੰਦਗੀ ਵਿੱਚ ਸਿਰਫ ਪ੍ਰਮਾਤਮਾਂ ਹੀ ਸਹਾਈ ਹੋਵੇਗਾ (ਸੁਰੂ ਦੀਆਂ ਤੁਕਾ ਵਿੱਚ ਸਾਡੀ ਮਨ ਦੀ ਦਸ਼ਾ ਹੀ ਸਾਹਮਣੇ ਰੱਖੀ ਹੈ)
ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂ ਕਰਹਿ ਉਪਾਏ।।
ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੁਪਾਲ ਸਹਾਏ।।
ਬਸਰੈ ਮੇਘ ਤੇ ਘਰਿ ਪਾਹਨ-ਗਿਆਨ ਪੈਦਾ ਹੋਣਾਂ ਤੇ ਆਤਮਿਕ ਅਵਸਥਾ ਦੇ ਟਿਕਾ ਦੀ ਗੱਲ ਕੀਤੀ ਗਈ ਹੈ। ਮਨ਼ੁੱਖ ਦੋਨਾਂ ਅਵਸਥਾ ਤੋ ਵਾਝਾਂ ਹੈ। ਜੋ ਮੈ ਆਪਣੇ ਮਨ ਨਾਲ ਸੋਚ, ਚਿਤਵ ਤੇ ਉਪਾਅ ਕਰ ਰਿਹਾ ਹਾਂ ਗੁਰੂ ਜੀ ਨੇ ਇਹਨਾਂ ਨਾਲ ਸਹਿਮਤੀ ਨਹੀ ਪ੍ਰਗਟਾਈ। ਸਹਿਬ ਜੀ ਆਖਦੇ ਗੁਪਾਲ ਸਹਾਏ-ਪ੍ਰਮਾਤਮਾਂ ਨੂੰ ਆਪਣਾਂ ਮੱਦਦਗਾਰ ਬਨਾਉਣ ਦੀ ਕੋਸ਼ਿਸ਼ ਕਰ ਇਵੇ ਕੀਤੀਆਂ ਕਿਸੇ ਦੀ ਪ੍ਰਵਾਹ ਨਹੀ ਰਹਿ ਜਾਦੀ। ਗੁਰੂ ਗਿਆਨ ਦੁਆਰਾ ਤੈਨੂੰ ਆਜ਼ਾਦ ਸੋਚ ਦਾ ਮਾਲਕ ਬਣਾਇਆ ਗਿਆ ਹੈ। ਹਰ ਆਦਮੀ ਡੂੰਘੀਆਂ ਸੋਚਾ ਵਿੱਚ ਗਵਾਚਿਆ ਪਿਆ ਹੈ। ਫਿਰ ਉਹਨਾਂ ਦੇ ਹੱਲ ਬਾਰੇ ਵਿਚਾਰਾ ਕਰਦਾ ਰਹਿੰਦਾ ਹੈ ਪਰ ਆਪਣੇ ਯਤਨਾਂ ਦੁਆਰਾ ਗੁਪਾਲ ਦੀ ਸਹਾਇਤਾ ਪ੍ਰਪਤ ਨਹੀ ਕਰ ਸਕਦਾ। ਸੱਜਣ ਠੱਗ, ਭੂਮੀਏ ਚੋਰ ਤੇ ਮਲਕ ਭਾਗੋ ਦੀਆਂ ਆਪਣੀਆ ਸੋਚਾਂ ਹਨ ਮਲੀਨ ਸੋਚ ਤੋ ਗੁਰੁ ਇਹਨਾਂ ਨੂੰ ਛੁਟਕਾਰਾ ਦਿਵਾਉਦਾ ਹੈ। ਸ਼ਬਦ ਦੇ ਦੂਜੇ ਬੰਦ ਵਿੱਚ ਰਸੋਈ, ਸੁੱਚ ਤੇ ਕਈ ਪ੍ਰਕਾਰ ਦੇ ਖਾਂਣਿਆਂ ਦਾ ਜ਼ਿਕਰ ਕਰਕੇ ਘਰ ਪਾਹੁਨ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਰਸੋਈ ਦੀ ਤਿਆਰੀ ਲਈ ਕਈ ਪ੍ਰਕਾਰ ਦੇ ਪਦਾਰਥਾਂ ਨੂੰ ਵਰਤੋ ਵਿੱਚ ਲਿਆਂਦਾ ਹੈ। ਇਵੇ ਹੀ ਹਿਰਦੇ ਰੂਪੀ ਰਸੋਈ ਨੂੰ ਤਿਆਰ ਕਰਨ ਲਈ ਸਤ, ਸੰਤੋਖ, ਨਿਮ੍ਰਤਾ, ਭਾਉ, ਧੀਰਜ, ਮਿਠਾਸ ਤੇ ਆਪਸੀ ਮਿਲਵਰਤਨ ਵਰਗੇ ਦੈਵੀ ਗੁਣਾਂ ਨੂੰ ਸੱਦਾ ਦਿੱਤਾ ਗਿਆ ਹੈ। ਇਹਨਾਂ ਸਦੀਵ ਕਾਲ ਗੁਣਾਂ ਨੂੰ ਧਾਰਨ ਕਰਨਾਂ ਹੀ ਪ੍ਰਮਾਤਮਾਂ ਦੇ ਮਿਲਾਪ ਤੇ ‘ਲਾਵਹੁ ਭੋਗੁ ਹਰਿ ਰਾਏ’ ਦੀ ਆਤਮਿਕ ਅਵਸਥਾ ਹੈ। ਸ਼ਬਦ ਦੇ ਤੱਤ ਨੂੰ ਨਾਂ ਸਮਝਦਿਆਂ ਹੋਇਆਂ ਜਦੋ ਅਰਦਾਸ ਕੀਤੀ ਜਾਂਦੀ ਹੈ ਤਾਂ ਇਹਨਾਂ ਤੁਕਾਂ ਤੇ ਪੂਰਾ ਜ਼ੋਰ ਦਿੱਤਾ ਜਾਂਦਾ ਹੈ।
ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ।।
ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹੋਰ ਰਾਏ।।
ਜਦੋ ਵੀ ਕੜਾਹ ਪ੍ਰਸਾਦ ਦੀ ਦੇਗ ਗੁਰੁ ਗ੍ਰੰਥ ਸਹਿਬ ਜੀ ਦੀ ਹਜੂਰੀ ਵਿੱਚ ਲੈਕੇ ਆਉਦੇ ਹਾਂ ਤਾਂ ਅਕਸਰ ਇਹ ਹੀ ਕਹਿੰਦਿਆ ਸੁਣਿਆ ਜਾਦਾ ਹੈ ਕਿ ਹੇ ਗੁਰੂ ਗ੍ਰੰਥ ਸਹਿਬ ਜੀਓ ਤੁਸੀ ਕੜਾਹ ਪ੍ਰਸਾਦ ਨੂੰ ਭੋਗ ਲਗਾਉ ਜੀ। ਭੋਗ ਦੇ ਅਰਥ ਸੁਰੂ ਵਿੱਚ ਹੀ ਕਰ ਦਿੱਤੇ ਹਨ। ਇਹ ਕੜਾਹ ਪ੍ਰਸਾਦ ਗੁਰੂ ਗ੍ਰੰਥ ਸਹਿਬ ਜੀ ਨੇ ਛਕਣਾਂ ਨਹੀ ਦਰ ਪ੍ਰਵਾਨ ਕਰਨਾਂ ਹੈ। ਇਹਨਾਂ ਤੁਕਾਂ ਦਾ ਕੜਾਹ ਪ੍ਰਸਾਦ ਨਾਲ ਕੋਈ ਮੇਲ ਨਹੀ। ਜਿੱਥੇ ਸੰਗਤ ਨੂੰ ਭਲੇਖੇ ਵਿੱਚ ਪਾਉਦੇ ਹਾਂ ਉਥੇ ਅਨਜਾਣੇ ਵਿੱਚ ਗੁਰੂ ਜੀ ਦੀ ਬਾਣੀ ਦੇ ਅਰਥ ਵੀ ਗ਼ਲਤ ਕਰ ਰਹੇ ਹੁੰਦੇ ਹਾਂ।
ਅਸਲ ਵਿੱਚ ਗੁਰੂ ਜੀ ਨੇ ਇੱਕ ਪ੍ਰਤੀਕ ਰਾਂਹੀ ਡੂੰਘੀ ਰਮਜ਼ ਰੱਖੀ ਹੈ। ਜਿਸ ਨਾਲ ਕੋਈ ਇਸਤ੍ਰੀ ਆਪਣੇ ਪਤੀ ਲਈ ਅਨੇਕ ਕਿਸਮਾ ਦੇ ਮਿੱਠੇ ਸੁਆਦਲੇ ਖਾਂਣੇ ਤਿਆਰ ਕਰਦੀ ਹੈ। ਬੜੀ ਸੁੱਚ-ਸਫਾਈ ਨਾਲ ਰਸੋਈ ਸੁਥਰੀ ਬਣਾਂਉਦੀ ਹੈ ਤੇ ਪਦਾਰਥਾਂ ਨੂੰ ਸਜਾ ਕੇ ਰਖਦੀ ਹੋਈ ਆਖਦੀ ਹੈ ਕਿ ਮੇਰੇ ਪਤੀ ਜੀਓ ਇਸਨੂੰ ਪ੍ਰਵਾਨ ਕਰੋ। ਏਸੇ ਤਰ੍ਹਾਂ ਹੀ ਪ੍ਰਭੂ-ਪਾਤਸ਼ਾਹ ਨੂੰ ਬੇਨਤੀ ਕੀਤੀ ਗਈ ਹੈ ਕਿ ਤੇਰੇ ਪਿਆਰ ਵਿੱਚ ਮੈ ਹਿਰਦੇ ਦੀ ਰਸੋਈ ਨੂੰ ਤਿਆਰ ਕੀਤਾ ਹੈ, ਮਿਹਰ ਕਰਕੇ ਇਸਨੂੰ ਪ੍ਰਵਾਨ ਕਰ। ਬਰਸੇ-ਮੇਘ ਗੁਰੂ ਦੇ ਗਿਆਨ ਦਾ ਮੀਂਹ ਪੈ ਰਿਹਾ ਹੈ, ਘਰਿ ਪਾਹੁਨ-ਆਏ, ਪ੍ਰਮਾਤਮਾਂ ਦਾ ਟਿਕ ਜਾਣਾਂ, ਰੱਬੀ ਗੁਣਾਂ ਦਾ ਪ੍ਰਾਪਤ ਹੋਣਾਂ, ਸਹਿਜ ਅਵਸਥਾ ਆ ਜਾਣੀ ਪ੍ਰਮਾਤਮਾਂ ਦੇ ਮਿਲਾਪ ਦੀ ਨਿਸ਼ਾਂਨੀ ਹੈ। ਹੁਣਿ ਲਾਵਹੁ ਭੋਗ ਹਰਿ ਰਾਏ-ਮੇਰੇ ਹਿਰਦੇ ਰੂਪੀ ਰਸੋਈ ਵਿੱਚ ਬਣੇ ਹੋਏ ਭੋਜਨ ਨੂੰ ਪ੍ਰਭੂ ਜੀ ਤੁਸੀ ਪਰਵਾਨ ਕਰੋ ਜੀ।
ਅਸੀ ਆਵਦੇ ਮਨਾਂ ਵਿੱਚ ਕੋਈ ਰਸੋਈ ਤਿਆਰ ਨਹੀ ਕੀਤੀ ਪਰ ਗੁਰੂ ਗ੍ਰੰਥ ਸਹਿਬ ਜੀ ਅੱਗੇ ਕੜਾਹ ਪ੍ਰਸਾਦ ਰੱਖਕੇ ਇਹ ਕਹਿ ਰਹੇ ਹਾਂ ਕਿ ਹੇ ਗੁਰੂ ਜੀ ਇਸ ਕੜਾਹ ਪ੍ਰਸਾਦ ਨੂੰ ਤੁਸੀ ਹੁਣ ਭੋਗ ਲਾਵਹੁ ਜੀ ਜੋ ਕਿ ਅਨਉਚਿਤ ਗੱਲ ਹੈ। ਡੇਰਾਵਾਦੀ ਪ੍ਰੰਪਰਾ ਆਮ ਭੋਲੀ ਜੰਤਾ ਨੂੰ ਆਪਣੇ ਭਰਮ ਦੇ ਬੁਣੇ ਹੋਏ ਜਾਲ ਵਿੱਚ ਸਹਿਜੇ ਹੀ ਫਸਾ ਲੈਦੀ ਹੈ। ਕਈ ਥਾਂਈ ਇਹ ਵੀ ਸੁਨਣ ਵਿੱਚ ਆਇਆ ਹੈ ਕਿ ਕੜਾਹ ਪ੍ਰਸਾਦ ਘਟ ਜਾਂਦਾ ਹੈ ਕਿ ਗੁਰੂ ਜੀ ਆਪਣਾਂ ਪੰਜਾ ਵਿੱਚ ਲਗਾਉਦੇ ਹਨ। ਅਜੇਹੀਆਂ ਬੇ ਬੁਨਿਆਦ ਗੱਲਾਂ ਕਰਕੇ ਜਿਹੜੀਆਂ ਗੱਲਾਂ ਵਿੱਚੋ ਸਾਨੂੰ ਗੁਰੁ ਨਾਨਕ ਦੇਵ ਜੀ ਨੇ ਕੱਢਿਆ ਸੀ ਉਸੇ ਦਲਦਲ ਵਿੱਚ ਅਸੀ ਫਿਰ ਧਸਦੇ ਜਾ ਰਹੇ ਹਾਂ। ਸਨੇਹਾ ਤਾ ਗੁਰੂ ਜੀ ਉਪਦੇਸ ਲੈਕੇ ਗੁਣਾਂ ਨੂੰ ਧਾਰਨ ਕਰਨ ਦਾ ਸੀ ਤਾਂ ਕਿ ਗੁਣਾਂ ਰੂਪੀ ਪ੍ਰਮਾਤਮਾਂ ਸਾਡੇ ਹਿਰਦੇ ਦੀ ਸੇਜ ਉਤੇ ਆ ਜਾਵੇ। ਤੀਸਰੇ ਬੰਦ ਵਿੱਚ ਵਿਚਾਰ ਖੁੱਲਕੇ ਸਾਹਮਣੇ ਆ ਜਾਦੀ ਹੈ ਕਿ ਜਦੋ, ਪ੍ਰਮਾਤਮਾ ਦੇ ਰੱਬੀ ਗੁਣ ਪ੍ਰਗਟ ਹੁੰਦੇ ਹਨ ਤਾਂ ਆਤਮਿਕ ਗੁਣਾਂ ਦੇ ਵੈਰੀ ਆਪਣੇ ਆਪ ਕਿਨਾਰਾ ਕਰ ਜਾਦੇ ਹਨ। ਤੀਸਰੇ ਬੰਦ ਦਾ ਪਾਠ ਇਉ ਹੈ-
ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਰਿ ਘਰ ਅਪਨਾਏ।।
ਜਉ ਗ੍ਰਿਹਿ ਲਾਲੁ ਰੰਗਿਓ ਆਇਆ ਤਉ ਮੈ ਸਭਿ ਸੁੱਖ ਪਾਏ।।
ਘਰਿ ਮੰਦਰਿ ਅਪਨਾਏ-ਜਿਹੜੇ ਸਰੀਰ ਪ੍ਰਮਾਤਮਾਂ ਨੇ ਅਪਨਾਅ ਲਏ, ਗਿਆਨ ਦਾ ਚਾਨਣ ਹੋ ਜਾਂਦਾ ਹੈ। ਦੁਸਟ ਬਿਦਾਰੇ-ਵਿਕਾਰ ਭੱਜ ਜਾਦੇ ਹਨ। ਸਾਜਨ ਰਹਿਸੇ-ਦੈਵੀ ਗੁਣਾਂ ਨਾਲ ਭਰਪੂਰ ਹੋ ਜਾਦਾ ਹੈ। ਜਦ ਦੀ ਮੈਨੂੰ ਬਿਬੇਕ ਬੁੱਧੀ ਪ੍ਰਾਪਤ ਹੋ ਗਈ ਤਦ ਤੋ ਹੀ ਸੋਹਣਾਂ ਲਾਲ-ਪ੍ਰਭੂ ਮੇਰੇ ਹਿਰਦੇ ਦੀ ਸੇਜ ਤੇ ਆ ਬੈਠਾ ਹੈ। ਸਭਿ ਸੁਖਿ ਪਾਏ-ਆਤਮਿਕ ਅਨੰਦ ਹਾਸਲ ਕਰ ਲਿਆ ਹੈ ਪ੍ਰਮਾਤਮਾਂ ਦਾ ਕੋਈ ਵਜੂਦ ਨਹੀ ਜਾਂ ਕੋਈ ਰੂਪ ਰੰਗ ਨਹੀ ਫਿਰ ਉਸਦੀ ਪ੍ਰਾਪਤੀ ਕਿਵੇ ਹੋਵੇਗੀ? ਆਪਣੇ ਬਣਾਈਆ ਹੋਈਆਂ ਸੋਚਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਰਹਿਣਾਂ ਵਿਕਾਰਾਂ ਦੀ ਚਾਰ ਦੀਵਾਰੀ ਤੋ ਬਾਹਰ ਆਉਣ ਦਾ ਸੱਦਾ ਜੋ ਗੁਰੁ ਜੀ ਨੇ ਦਿੱਤਾ ਹੈ ਉਸਨੂੰ ਖਿੜੇ ਮੱਥੇ ਪ੍ਰਵਾਂਨ ਕਰਨਾਂ। ਸਭਿ ਸੁਖ-ਲੈਣ ਦੀ ਇੱਕ ਯੁਗਤੀ ਦੁਹਰਾਈ ਹੈ। ਇਹ ਯੁਕਤੀ ਕੇਵਲ ਗੁਰ ਗਿਆਨ ਵਿੱਚੋ ਹੀ ਮਿਲ ਸਕਦੀ ਹੈ। ਸ਼ਬਦ ਦੀਆਂ ਅਖੀਰਲੀਆਂ ਤੁਕਾਂ ਵਿੱਚ ਦੁੱਖ਼ ਨਾਂ ਲੱਗਣ ਦੀ ਗੱਲ ਕੀਤੀ ਹੈ ਉਹ ਇਸ ਤਰ੍ਹਾਂ ਹੈ-
ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ।।
ਜਨ ਨਾਨਕ ਕੰਤ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ।।
ਸੰਤ ਸਭਾ ਦਾ ਫਾਰਮੂਲਾ ਤੇ ਓਟ ਗੁਰੂ ਦੀ ਲੈਣ ਦਾ ਨਿਸ਼ਚਾ ਕੀਤਾ ਗਿਆ ਹੈ। ਇਸ ਢੰਗ ਨੂੰ ਵਰਤੋ ਵਿੱਚ ਲਿਆਦਿਆਂ ਸਾਡੇ ਸੁਭਾਅ ਦੀ ਬਣਤਰ ਬਣਦੀ ਹੈ। ਇਸਨੂੰ ਮਸਤਕ ਲੇਖ ਆਖਿਆ ਗਿਆ ਹੈ। ਵੈਸੈ ਵੀ ਸਾਧ ਸੰਗਤ ਵਿੱਚ ਆਇਆ ਬੰਦੇ ਦੇ ਮਨ ਤੇ ਬਾਣੀ ਦਾ ਅਸਰ ਵਧੇਰੇ ਹੁੰਦਾ ਹੈ। ਗੁਰ ਪੂਰੇ ਦਾ ਆਧਾਰ ਰੱਖਿਆਂ ਜੀਵਨ ਵਿੱਚ ਤਬਦੀਲੀ ਆਉਦੀ ਹੈ। ਵਿਕਾਰਾ ਦੀ ਸਮਝ ਆਉਦਿਆਂ ਬੰਦਾ ਪਾਸੇ ਹਟਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਆਪਣੇ ਆਪ ਹੀ ਸੁਖ ਦੀ ਅਵਸਥਾ ਪੈਦਾ ਹੋ ਜਾਦੀ ਹੈ। ਕੰਤ ਰੰਗੀਲਾ-ਦੇਵੀ ਗੁਣਾਂ ਦੀ ਭਰਮਾਰ ਹੋ ਜਾਂਦੀ ਹੈ ਅਸੀ ਸਰੀਰ ਦੇ ਦੁੱਖਾਂ ਦੀ ਗੱਲ ਰਹੇ ਹੁੰਦੇ ਹਾਂ ਜਦੋ ਕਿ ਗੁਰੂ ਆਤਮਿਕ ਦੁੱਖਾਂ ਦਾ ਇਲਾਜ ਕਰਦਾ ਹੈ। ਬੇ ਲੋੜੀਆਂ ਚਿੰਤਾਂਵਾਂ ਦੇ ਦੁੱਖ ਖਤਮ ਹੋ ਜਾਦੇ ਹਨ। ਪੂਰੇ ਗੁਰੂ ਦੇ ਗਿਆਨ ਨੂੰ ਗੁਰੂ ਜੀਵਨ ਦਾ ਲਕਸ਼ ਮੰਨਣਾਂ ਹੈ। ਪੂਰੇ ਸ਼ਬਦ ਵਿੱਚ ਕਿਤੇ ਵੀ ਜ਼ਿਕਰ ਨਹੀ ਆਇਆ ਕਿ ਕਿ ਕੜਾਹ ਪ੍ਰਸਾਦ ਗੁਰੂ ਜੀ ਦੇ ਅੱਗੇ ਰੱਖ ਕੇ ਕਿਹਾ ਜਾਏ ਕਿ ਗੁਰਦੇਵ ਪਿਤਾ ਜੀ ਇਸਨੂੰ ਭੋਗ ਲਗਾਉ ਫਿਰ ਸੰਗਤ ਵਿੱਚ ਵਰਤਾਇਆ ਜਾਏਗਾ। ਗੁਰੂ ਜੀ ਨੂੰ ਪੱਥਰ ਦੀਆਂ ਮੂਰਤੀਆਂ ਵਾਂਗ ਭੋਗ ਲਗਾਉਣਾਂ ਸਾਡੇ ਧਰਮ ਦਾ ਰਿਵਾਜ ਨਹੀ ਹੈ ਇੱਥੇ ਦਰ ਪਰਵਾਨ ਹੀ ਕਿਹਾ ਜਾ ਸਕਦਾ ਹੈ। ਪਰ ਆਮ ਦੇਖਣ ਵਿੱਚ ਇਹ ਆਉਦਾ ਹੈ ਕਿ ਜਦੋ ਅਰਦਾਸੀਆ ਆਖਦਾ ਹੈ ਕਿ ਆਪ ਦੇ ਦਰ ਤੇ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਤਾਂ ਬਹੁਤ ਕਾਹਲੀ ਨਾਲ ਸੇਵਾਦਾਰ ਫਟਾ ਫਟ ਕ੍ਰਿਪਾਂਨ ਭੇਟ ਕਰਦਾ ਹੈ। ਕਈ ਥਾਂਵਾਂ ਤੇ ਮੂੰਹ ਬੰਨ ਕੇ ਹੱਥ ਵਿੱਚ ਕ੍ਰਿਪਾਂਨ ਨੂੰ ਉਚਾ ਚੁੱਕਿਆ ਹੁੰਦਾ ਹੈ ਤੇ ਇਹ ਸ਼ਬਦ ਆਉਦਿਆਂ ਹੀ ਕੜਾਹ ਪ੍ਰਸਾਦ ਵਿੱਚ ਕ੍ਰਿਪਾਨ ਭੇਟ ਕਰਦਾ ਹੈ।
‘ਹੁਣ ਲਾਵਹੁ ਭੋਗੁ ਹਰਿ ਰਾਏ’ ਦਾ ਅਰਥ ਕਦਾਚਿੱਤ ਵੀ ਕੜਾਹ ਪ੍ਰਸਾਦ ਦੀ ਦੇਗ ਨੂੰ ਭੋਗ ਲਵਾਉਣ ਨਾਲ ਮੇਲ ਨਹੀ ਖਾਂਦਾ। ਜੋ ਕਿ ਹਾਂਗ ਕਾਂਗ ਗੁਰਦਵਾਰਾ ਸਹਿਬ ਵਿੱਚ ਪੜਿਆ ਜਾਦਾ ਹੈ। ਪਰ ਬੜੇ ਅਫਸੋਸ ਨਾਲ ਲਿਖਣਾਂ ਪੈਦਾ ਹੈ ਕਿ ਮੌਜੂਦਾ ਕਮੇਟੀ ਪ੍ਰਬੰਧਕ ਕਮੇਟੀ ਜਿਸ ਵਿੱਚ ਬਹੁਗਿਣਤੀ ਅਖੌਤੀ ਟਕਸਾਲੀਆ ਦੀ ਹੈ ਉਹਨਾਂ ਨੇ ਹੈਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਜੀ ਨੂੰ ਪ੍ਰਵਾਂਨ ਕਰੋ ਦੀ ਥਾਂ ਅਰਦਾਸ ਦੀ ਸਮਾਪਤੀ ਵੇਲੇ ‘ਲਾਵਹੁ ਭੋਗ ਹਰਿ ਰਾਏ’ ਵਾਲੀ ਤੁਕ ਪੜਨ ਤੇ ਮਜਬੂਰ ਕੀਤਾ ਪਰ ਉਹ ਗੁਰਬਾਣੀ-ਬੋਧ ਦਾ ਦੇ ਚੰਗੇ ਜਾਣਕਾਰ ਹੋਣ ਕਰਕੇ ਉਹਨਾਂ ਨੇ ਸਾਫ ਇਨਕਾਰ ਕਰ ਦਿੱਤਾ ਜਿਸ ਕਾਰਨ ਉਸਨੂੰ ਜ਼ਬਰੀ ਛੁੱਟੀ ਤੇ ਭੇਜ ਦਿੱਤਾ ਤੇ ਝੂਠੇ ਲਾਰੇ ਲਾਉਣ ਤੋ ਬਾਅਦ ਉਸਨੂੰ ਤਜਰਬੇ ਦਾ ਪ੍ਰਮਾਣ ਪੱਤਰ ਵੀ ਨਹੀ ਦਿੱਤਾ ਅਤੇ ਵੀ ਅਪਮਾਨਿਤ ਕੀਤਾ ਗਿਆ। ਜਦੋ ਕਿ ਮੀਤ ਗ੍ਰੰਥੀ ਨੂੰ ਗੁਰਬਾਣੀ ਦੀ ਇਸ ਘੋਰ ਅਵੱਗਿਆ ਬਦਲੇ ਇਨਾਂਮ ਦੇਕੇ ਨਿਵਾਜਿਆ ਗਿਆ ਮੀਤ ਗ੍ਰੰਥੀ ਗੁਰਬਾਣੀ ਦਾ ਜਾਣਕਾਰ ਹੋਣ ਦੇ ਬਾਵਜੂਦ ਲਾਲਚ ਵੱਸ ਹੋਕੇ ਇਹਨਾਂ ਨਾਂਲ ਇਸ ਗੈਰ ਸਿਧਾਂਤਕ ਕਰਮ ਵਿੱਚ ਸ਼ਾਂਮਲ ਹੋ ਗਿਆ। ਜੇ ਪ੍ਰਚਾਰਕ ਹੀ ਲਾਲਚ ਵੱਸ ਹੋਕੇ ਗਲਤ ਅਰਦਾਸਾਂ ਕਰਨ ਲੱਗ ਪੈਣ ਤਾਂ ਸਾਡੇ ਵਰਗਿਆ ਦਾ ਕੀ ਹਾਲ ਹੋਵੇਗਾ।
‘ਸੱਚ ਆਖਾਂ ਤਾਂ ਭਾਂਬੜ ਮਚਦਾ ਏ, ਚੁੱਪ ਰਹਾਂ ਤਾ ਕੁਛ ਬਚਦਾ ਏ।
ਗੱਲ ਸਾਰੀ ਦੁਨੀਆਂ ਕ੍ਹੈਦੀ ਏ, ਮੂੰਹ ਆਈ ਬਾਤ ਨਾਂ ਰ੍ਹੈਦੀ ਏ’।
ਹੋਈਆਂ ਭੁੱਲਾ ਵਾਸਤੇ ਖਿਮਾਂ ਦਾ ਜਾਚਕ
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ ਈਮੇਲ ਬੁੱਧਸਿੰਘਵਾਲਾ@ਯਾਹੂ ਡਾਟ ਕਾਂਮ


(17/11/11)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਉਸਤਤਿ
-ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਅਖੰਡ ਬ੍ਰਹਿਮੰਡ ਕੋਟਿ ਜਿਸੁ ਸਰਣਾਏ ਹੈਂ ||
ਮਨ ਸਭ ਛਾਡਿ ਤਉ ਕਿਉਂ ਨਾ ਲਿਵ ਲਾਏ ਹੈਂ ||੧||
ਸਭ ਮੈ ਰਵਿ ਰਹਿਆ ਏਕੁ ਹੀ ਸੱਚਾ ਸੋਈ ਹੈ ||
ਜੀਅ ਸਭ ਖਾਣੀਆਂ ਜਿਨ ਆਪਨ ਉਪਾਏ ਹੈਂ ||੨||
ਦੇਵ ਦੂਜਾਨ ਬਾਹਰ ਪਸੁ ਨਾ ਮਾਨਸ ਕੋਊ ||
ਧੰਦੇ ਆਪਨਿ ਬੱਧੇ ਥਾਨ ਆਪ ਹੀ ਟਿਕਾਏ ਹੈਂ ||੩||
ਹੁਕਮ ਵਰਤੇ ਗਿਆਨ ਹੋਵੈ ਸੁਜਾਨ ਕੋਊ ||
ਸੇ ਕੰਵਲ ਸਹਿਜੁ ਰਚਿ ਤਿਸੁ ਹੀ ਸਮਾਏ ਹੈਂ ||੪||੧||


(17/11/11)
ਜਸਵੰਤ ਸਿੰਘ ‘ਅਜੀਤ’

ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀ ਦਿੱਲੀ ਗੁਰਦੁਆਰਾ ਕਮੇਟੀ ਵਿੱਚ ਭ੍ਰਿਸ਼ਟਾਚਾਰ ਦੀ ਗਲ ਕਰਦੇ ਹਨ ਤਾਂ ਦਿੱਲੀ ਦੇ ਸਿੱਖਾਂ ਨੂੰ ਸੰਨ-2000 ਦੀਆਂ ਅੰਤ੍ਰਿੰਗ ਬੋਰਡ ਦੀਆਂ ਉਨ੍ਹਾਂ ਚੋਣਾਂ ਦੀ ਯਾਦ ਆ ਜਾਂਦੀ ਹੈ, ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੇਂਦਰੀ ਲੀਡਰਸ਼ਿਪ ਨੇ ਪੰਜ ਲੱਖ ਤੋਂ ਅੱਠ ਲੱਖ ਰੁਪਏ ਤੱਕ ਕੀਮਤ ਅਦਾ ਕਰ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੀਆਂ ਵਫਾਦਾਰੀਆਂ ਖ੍ਰੀਦੀਆਂ ਅਤੇ ਉਨ੍ਹਾਂ ਦੇ ਸਹਾਰੇ ਗੁਰਦੁਆਰਾ ਕਮੇਟੀ ਪੁਰ ਕਬਜ਼ਾ ਕਰ ਉਨ੍ਹਾਂ ‘ਜ਼ਮੀਰ-ਫਰੋਸ਼ਾਂ’ ਨੂੰ ਇਨਾਮ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰੋਪਾਉ ਦੀ ‘ਬਖ਼ਸ਼ਸ਼’ ਕਰਵਾ ਸਨਮਾਨਤ ਕਰਵਾਇਆ। ਜਿਸ ਤੋਂ ਉਹ ਇਤਨੇ ਖੁਸ਼ ਹੋਏ ਕਿ ਵਾਪਸੀ ਤੇ ਜਸ਼ਨ ਮੰਨਾਂਦੇ ਸ਼ਰਾਬ ਉਡਾਂਦੇ ਨਸ਼ੇ ਵਿੱਚ ਚੂਰ ਹੋ ਅਜਿਹਾ ਖਰੂਦ ਮਚਾਂਦੇ ਮੁੜੇ ਕਿ ਉਨ੍ਹਾਂ ਨਾਲ ਸਫਰ ਕਰਨ ਵਾਲੇ ਗ਼ੈਰ-ਸਿੱਖ ਕੰਨਾਂ ਨੂੰ ਹੱਥ ਲਾ ਇਹ ਕਹਿਣ ਤੇ ਮਜਬੂਰ ਹੋ ਗਏ ਕਿ ਜਿਸ ਕੌਮ ਦੇ ਧਰਮ-ਅਸਾਥਾਨ ਦੇ ਇਹ ਪ੍ਰਬੰਧਕ ਹਨ ਉਸਦਾ ਤਾਂ ਰੱਬ ਹੀ ਰਾਖਾ।
ਜਸਵੰਤ ਸਿੰਘ ‘ਅਜੀਤ’


(16/11/11)
ਡਾ ਗੁਰਮੀਤ ਸਿੰਘ “ਬਰਸਾਲ”

ਸਿੱਖ ਮਾਰਗ ਦੇ ਪਾਠਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਿੱਖ ਰਹਿਤ ਮਰਿਆਦਾ ਵਾਰੇ ਸਿੱਖ ਮਾਰਗ ਤੇ ਕਾਫੀ ਵਿਚਾਰ ਹੋ ਚੁੱਕੀ ਹੈ । ਕੁਝ ਵੀਰ ਬਚਿਤਰ ਨਾਟਕ ਅਤੇ ਰਾਗਮਾਲਾ ਨੂੰ ਗੁਰੂ ਕਿਰਤ ਨਾਂ ਮੰਨਦੇ ਹੋਏ ਵੀ ਪੰਥਿਕ ਰਹਿਤ ਮਰਿਆਦਾ ਵਿੱਚ ਤਬਦੀਲੀ ਦੇ ਹੱਕ ਵਿੱਚ ਨਹੀਂ ਹਨ ਜਦ ਕਿ ਕਈ ਜਾਗਰੂਕ ਵੀਰ ਰਹਿਤ ਮਰਿਆਦਾ (ਜੀਵਨ ਜਾਂਚ) ਨੂੰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲ ਰਹੀ ਸੇਧ ਅਨੁਸਾਰ ਹੀ ਬਣਾ ਲੈਣਾ ਚਾਹੁੰਦੇ ਹਨ । ਸੁਰਜੀਤ ਸਿੰਘ ਸੰਧੂ ਜੀ ਨੇ ਇਸੇ ਸੰਧਰਵ ਵਿੱਚ ਦੋਵਾਂ ਸੋਚਾਂ ਦਾ ਮੁਲਾਂਕਣ ਕਰਕੇ ਬਦਲਾਵ ਲਿਆਉਣ ਲਈ ਨਿਤਰਨ ਦਾ ਹੋਕਾ ਦਿੱਤਾ ਹੈ । ਵੀਰ ਸਰਬਜੀਤ ਸਿੰਘ ਸੈਕਰਾਮੈਂਟੋ ਅਤੇ ਵੀਰ ਹਰਦੇਵ ਸਿੰਘ ਜੰਮੂ ਜੀ ਦੀ ਵਿਚਾਰ ਖਤਮ ਹੁੰਦਿਆਂ ਹੀ ਤੱਤ ਗੁਰਮਤਿ ਪਰਿਵਾਰ ਵਾਲੇ ਵੀਰਾਂ ਆਪਣੀ ਲੰਬੀ ਘਾਲਣਾ ਨਾਲ ਤਿਆਰ ਕੀਤੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੇ ਅਧਾਰਿਤ ਰਹਿਤ ਮਰਿਆਦਾ ਸਬੰਧੀ ਸਿੱਖ ਮਾਰਗ ਤੇ ਨੋਟ ਪਾਕੇ ਸੁਝਾਅ ਮੰਗੇ ਹਨ । ਕੈਲੇਫੋਰਨੀਆਂ ਵਿੱਚ ਰਹਿਤ ਮਰਿਆਦਾ ਵਿਸ਼ੇ ਤੇ ਹੋਈਆਂ ਦੋ ਗੋਸ਼ਟੀਆਂ ਵਿੱਚ ਵੀ ਤੱਤ ਗੁਰਮੱਤ ਪਰਿਵਾਰ ਵੱਲੋਂ ਤਿਆਰ ਕੀਤੀ ਰਹਿਤ ਮਰਿਆਦਾ ਦਾ ਜਿਕਰ ਵਿਸ਼ੇਸ਼ ਤੌਰ ਤੇ ਕੀਤਾ ਗਿਆ ਸੀ । ਸੋ ਸਿੱਖ ਮਾਰਗ ਦੇ ਪਾਠਕਾਂ ਨੂੰ ਚਾਹੀਦਾ ਹੈ ਕਿ ਇਸ ਸਬੰਧੀ ਆਪਣੇ ਵਿਚਾਰ ਤੱਤ ਗੁਰਮਤਿ ਪਰਿਵਾਰ ਜਾਂ ਸਿੱਖ ਮਾਰਗ ਤੇ ਜਰੂਰ ਭੇਜਣ।

ਧੰਨਵਾਦ ਸਾਹਿਤ

ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


(16/11/11)
ਸਤਨਾਮ ਕੌਰ ਫਰੀਦਾਬਾਦ

ਆਲਮ ਕਵੀ ਦੀ ਰਚਨਾ ਰਾਗਮਾਲਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਰਾਗਾਂ ਦੇ ਸਰੂਪ ਨੂੰ ਵਿਗਾੜ ਕੇ ਪੇਸ਼ ਕਰਦੀ ਹੈ:
ਪੰਥਕ ਫੈਸਲਿਆਂ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਰੋਸ਼ਨਾਈ ਵਿੱਚ ਹੱਲ ਕਰਦੇ ਹੋਏ ਪੁਜਾਰੀ ਸ਼੍ਰੇਣੀ ਦੇ ਫੈਸਲਿਆਂ ਦਾ ਇੰਤਜ਼ਾਰ ਨਹੀਂ ਕਰਣਾ ਚਾਹੀਦਾ
ਸ੍ਰ. ਉਪਕਾਰ ਸਿੱਘ ਫ਼ਰੀਦਾਬਾਦ
(੧੫ ਨਵੰਬਰ ੨੦੧੧ ਸਤਨਾਮ ਕੌਰ ਫਰੀਦਾਬਾਦ)
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ੍ਰ. ਉਪਕਾਰ ਸਿੱਘ ਫ਼ਰੀਦਾਬਾਦ ਨੇ ਕੀਤਾ। ਉਨ੍ਹਾਂ ਸਪੋਕਸਮੈਨ ਵਿੱਚ ਛੱਪੀ ਖਬਰ ਜਿਸ ਵਿੱਚ ਬੀਬੀ ਸੁਖਵਿੰਦਰ ਕੌਰ ਵੱਲੋਂ ਰਾਗਮਾਲਾ ਤੋਂ ਬਗੈਰ ਗੁਰੁ ਗ੍ਰੰਥ ਸਾਹਿਬ ਜੀ ਦੀ ਹਸਤਲਿਖਤ ਬੀੜ ਤਿਆਰ ਕਰਨ ਦੇ ਨਿਰਣੇ ਨੂੰ ਇੱਕ ਸ਼ਲਾਘਾਯੋਗ ਕਦਮ ਦਸਦਿਆਂ ਕਿਹਾ ਕਿ ੧੯੪੫ ਵਿੱਚ ਬਣੀ ਮਰਿਆਦਾ ਵਿੱਚ ਇਹ ਨਿਰਣਾ ਲੈ ਲਿਆ ਗਿਆ ਸੀ ਕਿ ਸਥਾਨਕ ਰੀਤ ਮੁਤਾਬਕ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਸਮੇਂ ਰਾਗਮਾਲਾ ਪੜੀ ਜਾਂ ਨਹੀਂ ਪੜ੍ਹੀ ਜਾ ਸਕਦੀ ਪਰ ਇਸ ਤੋਂ ਬਾਅਦ ਇਹ ਕਹਿ ਦੇਣਾ ਕਿ ਪੰਥਕ ਫੈਸਲਾ ਨਾ ਹੋਣ ਤਕ ਕੋਈ ਵੀ ਰਾਗਮਾਲਾ ਛਾਪਣ ਦਾ ਹੀਆ ਨਾ ਕਰੇ ਆਖ ਕੇ ਕੀਤੀ ਗੱਲ ਨੂੰ ਆਪ ਕੱਟ ਦਿੱਤਾ ਅਤੇ ੧੯੪੫ ਤੋਂ ਬਾਦ ਅੱਜ ਤਕ ਕਿਸੇ ਪੰਥ ਵੱਲੋਂ ਰਾਗਮਾਲਾ ਦੇ ਵਿਵਾਦ ਨੂੰ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ਼ ਰਾਗਮਾਲਾ ਗੁਰਬਾਣੀ ਦਾ ਹਿੱਸਾ ਨਾ ਹੋਣ ਤੋਂ ਬਾਅਦ ਵੀ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਵਿੱਚ ਜ਼ਬਰਨ ਛਾਪੀ ਜਾ ਰਹੀ ਹੈ। ਜਦ ਕਿ ਰਾਗਮਾਲਾ ਵਿੱਚ ਦਰਜ਼ ਰਾਗਾਂ ਦੀ ਬਣਤਰ ਅਤੇ ਗੁਰੁ ਗ੍ਰੰਥ ਸਾਹਿਬ ਵਿੱਚ ਆਏ ਰਾਗਾਂ ਦਾ ਵੇਰਵਾ ਇਸ ਤੋਂ ਬਿਲਕੁਲ ਉਲਟ ਹੈ। ਸਭ ਤੋਂ ਪਹਿਲੀ ਗੱਲ ਤਾਂ ਇਸ ਰਚਨਾ ਵਿਚੋਂ ਰਚੈਤਾ ਦਾ ਨਾਂ ਹੀ ਗਾਇਬ ਹੈ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਆਪਣੀ ਕ੍ਰਿਤ “ਗੁਰਮਤਿ ਸੁਧਾਕਰ” ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ “ਰਾਗਮਾਲਾ ਗੁਰਬਾਣੀ ਨਹੀਂ ਇਹ ਆਲਮ ਕਵੀ ਦੀ ਰਚਨਾ ਹੈ।” ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਥਮ ਰਾਗ ਸਿਰੀ ਰਾਗੁ ਹੈ ਜਦ ਕਿ ਆਲਮ ਕਵੀ ਦੀ ਰਚਨਾ ਰਾਗਮਾਲਾ ਵਿੱਚ ਪ੍ਰਥਮ ਰਾਗ ਭੈਰਵ ਹੈ ਜੋ ਕਿ ਗੁਰੁ ਗ੍ਰੰਥ ਸਾਹਿਬ ਜੀ ਦੀ ਗੱਲ ਨੂੰ ਝੁਠਲਾ ਦਿੰਦਾ ਹੈ। ਗੁਰੁ ਗ੍ਰੰਥ ਸਾਹਿਬ ਵਿੱਚ ੩੧ ਰਾਗਾਂ ਵਿੱਚ ਬਾਣੀ ਦਰਜ਼ ਹੈ ਪਰੰਤੂ ਰਾਗਮਾਲਾ ਵਿੱਚ ਮੁੱਖ ਰਾਗਾਂ ਦੀ ਗਿਣਤੀ ੬ ਹੈ। ਜਿਸ ਵਿਚੋਂ ਤਿੰਨ ਰਾਗ ਮਾਲਕਉਸਕ, ਮੇਘ, ਤੇ ਦੀਪਕ ਤਾਂ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਹੀ ਨਹੀਂ ਹਨ। ਉਨ੍ਹਾਂ ਦਸਿਆ ਕਿ ਰਾਗਮਾਲਾ ਵਿੱਚ ਦੱਸੇ ਰਾਗਾਂ ਨੇ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ ਰਾਗਾਂ ਨੂੰ ਵਿਗਾੜ ਕੇ ਪੇਸ਼ ਕੀਤਾ ਹੈ ਜਿਵੇਂ ਕਲਿਆਨ ਨੂੰ ਕਲ੍ਹਾਨਾ, ਕਾਨੜਾ ਨੂੰ ਕਾਨਰਾ ਗਉੜੀ ਨੂੰ ਗਵਰੀ ਆਦਿ। ਇੰਨ੍ਹਾਂ ਸਭ ਕੁੱਝ ਸਪਸ਼ਟ ਹੋਣ ਦੇ ਬਾਵਜੂਦ ਵੀ ਅੱਜ ਤਕ ਕਥਿਤ ਪੰਥ ਨੇ ਇਸ ਉਤੇ ਅਪਣਾ ਨਿਰਣਾ ਨਹੀਂ ਦਿੱਤਾ ਅਤੇ ਮਸਲੇ ਨੂੰ ਲਮਕਾ ਕੇ ਰਖਿਆ ਹੈ ਪਰੰਤੂ ਜਾਗਰੂਕ ਸਿੱਖਾਂ ਦੇ ਮਨਾਂ ਵਿੱਚ ਇਹ ਸਵਾਲ ਹਮੇਸ਼ਾਂ ਬਣਿਆ ਰਹਿੰਦਾ ਹੈ ਕਿ ਕਿੰਨਾ ਚਿਰ ਹੋਰ ਪੰਥਕ ਮਸਲਿਆਂ ਵਿੱਚ ਸੁਧਾਰ ਲਈ ਇੰਤਜ਼ਾਰ ਕਰਣਾ ਪਵੇਗਾ? ਸ. ਉਪਕਾਰ ਸਿੰਘ ਨੇ ਕਿਹਾ ਕਿ ਜਿਸ ਨੂੰ ਅਸੀਂ ਪੰਥ ਮੰਨੀ ਬੈਠੇ ਹਾਂ ਉਹ ਪੰਥਕ ਮਸਲਿਆਂ ਪ੍ਰਤੀ ਕਿੰਨੇ ਸੁਹਿਰਦ ਹਨ ਇਸ ਦਾ ਸਬੂਤ ਦੇਣ ਦੀ ਲੋੜ ਨਹੀਂ ਕਿਉਂਕਿ ਸਮੁੱਚਾ ਸਿੱਖ ਜਗਤ ਇਸ ਪੰਥ ਅਖਵਾਉਂਦੀ ਪੁਜਾਰੀ ਸ਼੍ਰੇਣੀ ਦੇ ਫੈਸਲੇ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟਦਾ ਆ ਰਿਹਾ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਨਾਨਕਸ਼ਾਹੀ ਕੈਲੰਡਰ ਬਾਰੇ ਦਿੱਤਾ ਫੈਸਲਾ, ਅਖੌਤੀ ਦਸਮ ਗ੍ਰੰਥ, ਅਤੇ ਹੋਰ ਕਈ ਪੰਥਕ ਫੈਸਲਿਆਂ ਨੂੰ ਪੁਜਾਰੀ ਸ਼੍ਰੇਣੀ ਵੱਲੋਂ ਆਪਣੇ ਆਕਾਵਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਪੰਥ ਉਤੇ ਥੋਪੀ ਜਾਣਾ। ਉਨ੍ਹਾਂ ਕਿਹਾ ਕਿ ਬੀਬੀ ਸੁਖਵਿੰਦਰ ਕੋਰ ਵੱਲੋਂ ਚੁੱਕੇ ਇਸ ਕਦਮ ਤੋਂ ਜਾਗਰੂਕ ਧਿਰਾਂ ਨੂੰ ਸੇਧ ਲੈਣੀ ਚਾਹਦੀ ਹੈ ਅਤੇ ਪੰਥਕ ਫੈਸਲਿਆਂ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਵਿੱਚ ਹੱਲ ਕਰਦੇ ਹੋਏ ਪੁਜਾਰੀ ਸ਼੍ਰੇਣੀ ਦੇ ਫੈਸਲਿਆਂ ਦਾ ਇੰਤਜ਼ਾਰ ਨਹੀਂ ਕਰਣਾ ਚਾਹੀਦਾ ਇਹੀ ਪੰਥਕ ਸੱਮਸਿਆਵਾਂ ਦਾ ਇਕੋ ਇੱਕ ਹੱਲ ਹੈ।


(15/11/11)
ਤੱਤ ਗੁਰਮਤਿ ਪਰਿਵਾਰ

ਗੁਰਮਤਿ ਜੀਵਨ ਜਾਚ ਦਾ ਮੁੱਡਲਾ ਖਰੜਾ

ਪਾਠਕਾਂ ਦੇ ਬਹੁੱਮੁਲੇ ਸੁਝਾਵਾਂ/ਵਿਚਾਰਾਂ ਲਈ

ਭੂਮਿਕਾ

‘ਅਕਾਲ ਤਖਤ’ ਦੇ ਨਾਂ ਤੇ ਜ਼ਾਰੀ ਕੀਤੀ ਗਈ ‘ਪੰਥ ਪ੍ਰਵਾਨਿਤ’ ਮੌਜੂਦਾ ਸਿੱਖ ਰਹਿਤ ਮਰਿਯਾਦਾ ਦਾ ਪਹਿਲਾ ਰੂਪ 1936 ਵਿਚ, ਪੰਥਕ ਧਿਰਾਂ ਅਤੇ ਸ਼ਖਸੀਅਤਾਂ ਦੀ ਵਿਚਾਰਾਂ ਉਪਰੰਤ, ਸਾਹਮਣੇ ਆਇਆ। 1945 ਵਿੱਚ ਇਸ ਵਿੱਚ ਪਹਿਲੀ ਵਾਰ ਸੋਧ ਕੀਤੀ ਗਈ। ਉਸ ਉਪਰੰਤ ਵੀ ਸਮੇਂ ਨਾਲ ਇਸ ਵਿੱਚ ਕੁੱਝ ਸੋਧਾਂ ਚੁੱਪ ਚੁੱਪੀਤੇ ਹੀ ਕਰ ਦਿਤੀਆਂ ਗਈਆਂ। ਅੱਜ ਸੁਚੇਤ ਪੰਥ ਦਾ ਵੱਡਾ ਹਿੱਸਾ ਇਸ ਰਹਿਤ ਮਰਿਯਾਦਾ ਤੇ ਪਹਿਰਾ ਦੇਣ ਦਾ ਦਮ ਭਰਦਾ ਹੈ। ਸੰਪਰਦਾਈ ਧਿਰਾਂ ਨੇ ਇਸ ਦੇ ਤਿਆਰ ਕਰਨ ਵਿੱਚ ਬੇਸ਼ਕ ਯੋਗਦਾਨ ਪਾਇਆ, ਪਰ ਇਸ ਨੂੰ ਦਿਲ ਕਰਕੇ ਅਪਨਾਇਆ ਕਦੀਂ ਵੀ ਨਹੀਂ। ਉਹਨਾਂ ਵਲੋਂ ਤਾਂ ‘ਸੰਤ ਸਮਾਜ’ ਦੇ ਨਾਂ ਤੇ ਇੱਕ ਸੰਸਥਾ ਦਾ ਗਠਨ ਕਰਕੇ ਸਮੇਂ ਨਾਲ ਨਵੀਂ ਕਰਮਕਾਂਡੀ ਮਰਿਯਾਦਾ ਵੀ ਤਿਆਰ ਕਰ ਲਈ ਗਈ।

ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਅਕਾਲੀ ਲਹਿਰ ਦੇ ਪ੍ਰਭਾਵ ਹੇਠ ਬਣੀ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਵਲੋਂ ਸਿੰਘ ਸਭਾ ਲਹਿਰ ਨਾਲ ਜੁੜੇ ਰਹੇ ਕੁੱਝ ਵਿਦਵਾਨਾਂ ਸਮੇਤ ਹੋਰ ਪੰਥਕ ਧਿਰਾਂ ਦੇ ਸਹਿਯੋਗ ਨਾਲ ‘ਸਿੱਖ ਰਹਿਤ ਮਰਿਯਾਦਾ’ ਤਿਆਰ ਕਰਨ ਦਾ ਉਪਰਾਲਾ ਬਹੁਤ ਵਧੀਆ ਅਤੇ ਉਤਸ਼ਾਹ ਜਨਕ ਸੀ। ਪਰ ਇਹ ਵੀ ਹਕੀਕਤ ਹੈ ਕਿ ਪੰਥਕ ਧਿਰਾਂ ਦੀਆਂ ਵੱਖ ਵੱਖ ਸੁਰਾਂ ਕਾਰਨ ਕੁੱਝ ਥਾਂ ਸਮਝੌਤੇ ਵੀ ਕਰਨੇ ਪਏ। ‘ਰਾਗਮਾਲਾ ਦਾ ਮਸਲਾ’ ਇਸ ਦੀ ਸਪਸ਼ਟ ਮਿਸਾਲ ਹੈ। ਖੈਰ! ਉਸ ਵੇਲੇ ਇਸ ਨੂੰ ਤਿਆਰ ਕਰਨ ਵਾਲੇ ਸੁਹਿਰਦ ਪੰਥਦਰਦੀਆਂ ਦੇ ਦਿਲ ਵਿੱਚ ਇਹ ਵਿਚਾਰ ਸੀ ਕਿ ਇਸ ਦੇ ਪ੍ਰਚਾਰ ਰਾਹੀਂ ਕੌਮ ਵਿੱਚ ਇਕਸਾਰਤਾ ਆ ਜਾਵੇ ਤਾਂ ਬਾਅਦ ਵਿੱਚ ਰਹਿ ਗਈਆਂ ਕਮੀਆਂ ਨੂੰ ਸੋਧ ਲਿਆ ਜਾਵੇਗਾ। ਇਹ ਵੀ ਸਪਸ਼ਟ ਹੈ ਕਿ ਉਸ ਸਮੇਂ ਦਸਮ ਗ੍ਰੰਥ ਦੀ ਉਤਨੀ ਪੜਚੋਲ ਨਾ ਹੋ ਸਕੀ ਹੋਣ ਕਰਕੇ ਇਸ ਬਾਰੇ ਸਿੰਘ ਸਭਾ ਲਹਿਰ ਦੇ ਇਹਨਾਂ ਆਗੂਆਂ ਨੂੰ ਇਸ ਦੇ ਪੰਥ ਪ੍ਰਵਾਤਿਨ ਹੋ ਚੁੱਕੇ ਅੰਸ਼ ਸਹੀ ਜਾਪੇ ਹੋਣਗੇ।

1945 ਦੀ ਰਾਗਮਾਲਾ ਸੰਬੰਧੀ ਇਕਤਰਫਾ ਸੋਧ ਨੇ ਇਹ ਇਸ਼ਾਰਾ ਦੇਣਾ ਸ਼ੁਰੂ ਕਰ ਦਿਤਾ ਸੀ ਕਿ ਸਭ ਅੱਛਾ ਨਹੀਂ ਹੋ ਰਿਹਾ ਹੈ। ਸਮੇਂ ਨਾਲ ਸੰਪਰਦਾਈ ਧਿਰਾਂ ਵਲੋਂ ਵੀ ਇਸ ਮਰਿਯਾਦਾ ਦਾ ਸਪਸ਼ਟ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਤਾਂ ਗ ੱਲ ਹੋਰ ਸਪਸ਼ਟ ਹੋਣੀ ਸ਼ੁਰੂ ਹੋ ਗਈ। ਸੰਪਰਦਾਈ ਧਿਰਾਂ ਇਸ ਮਰਿਯਾਦਾ ਵਿਚਲੇ ਕਰਮਕਾਂਡਾਂ ਵਿਰੁਧ ਚੰਗੇ ਨੁਕਤਿਆਂ ਤੋਂ ਪ੍ਰੇਸ਼ਾਨ ਹੋ ਗਏ। ਸੰਪਰਦਾਈਆਂ ਵਲੋਂ ਇਸ ਦੀ ਵਿਰੋਧਤਾ ਕਾਰਨ, ਮਿਸ਼ਨਰੀ ਲਹਿਰ ਨੇ ਇਸ ਦੀ ਇੰਨ ਬਿੰਨ ਪ੍ਰੋੜਤਾ ਕਰਨ ਦਾ ਪੈਂਤੜਾ ਅਪਣਾ ਲਿਆ।

ਇਸ ਰਾਹੀਂ ਕੌਮ ਵਿੱਚ ਇਕਸਾਰਤਾ ਲਿਆਉਣ ਦੀ ਵੱਡੀ ਜਿੰਮੇਵਾਰੀ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੀ ਸੀ। ਪਰ ਸਮੇਂ ਨਾਲ ਇਹ ਕਮੇਟੀ ਅਤੇ ਕਿਸੇ ਨਿਸ਼ਚਿਤ ਵਿਧੀ ਵਿਧਾਨ ਤੋਂ ਊਣੀ ‘ਅਕਾਲ ਤਖਤ ਵਿਵਸਥਾ’ ਭ੍ਰਿਸ਼ਟ ਰਾਜਨੀਤਕਾਂ ਅਤੇ ਸੰਪਰਦਾਈ ਧਿਰਾਂ ਦੇ ਚੰਗੁਲ ਵਿੱਚ ਚਲੀ ਗਈ। ਨਤੀਜਤਨ ਸਮੇਂ ਨਾਲ ਇਹ ਨੀਮ ਪੁਜਾਰੀਵਾਦ ਦਾ ਰੂਪ ਧਾਰ ਗਈ ਹੈ ਅਤੇ ਦਿਨੋ ਦਿਨ ਇਸ ਦੀ ਹਾਲਤ ਬਦਤਰ ਹੁੰਦੀ ਜਾ ਰਹੀ ਹੈ। ਇਸੇ ਚੰਗੁਲ ਵਿੱਚ ਫਸੇ ਹੋਣ ਕਰਕੇ ਇਸ ਨੇ ਇਸ ਮਰਿਯਾਦਾ ਨੂੰ ਕੌਮ ਵਿੱਚ ਤਾਂ ਕੀ ਲਾਗੂ ਕਰਨਾ ਸੀ, ਇਸਦੇ ਪ੍ਰਬੰਧ ਹੇਠਲੇ ਗੁਰਦਵਾਰਿਆਂ ਵਿੱਚ ਵੀ ਇਹ ਪੂਰੀ ਤਰਾਂ ਲਾਗੂ ਨਹੀਂ ਕੀਤੀ ਗਈ।

1970 ਦੇ ਆਸ ਪਾਸ ਡਾ. ਰਤਨ ਸਿੰਘ ਜੱਗੀ ਜਿਹੇ ਕੁੱਝ ਵਿਦਵਾਨਾਂ ਨੇ ਦਸਮ ਗ੍ਰੰਥ ਦੀ ਡੁੰਘੀ ਪੜਚੋਲ ਕਰਨ ਉਪਰੰਤ ਇਸ ਦਾ ਕੱਚਾ ਪਨ ਅਕਾਦਮਿਕ ਤੌਰ ਤੇ ਸਾਹਮਣੇ ਲਿਆਉਂਦਾ। ਇਸ ਬਾਰੇ ਮਤਭੇਦ ਤਾਂ ਪੰਥ ਵਿੱਚ ਸ਼ੁਰੂ ਤੋਂ ਹੀ ਰਹੇ ਸਨ। ਇਸ ਖੋਜ ਨੇ ਇਹ ਸਾਬਿਤ ਕਰ ਦਿਤਾ ਕਿ ਪੰਥ ਪ੍ਰਵਾਨਿਤ ਕਰਕੇ ਮੰਨੀਆਂ ਜਾਂਦੀਆਂ ਦਸਮ ਗ੍ਰੰਥੀ ਰਚਨਾਵਾਂ ਦਾ ਬਹੁਤਾਤ ਹਿੱਸਾ ਗੈਰ-ਪ੍ਰਮਾਨਿਕ ਹੈ। ਇਸ ਨੁਕਤੇ ਨੂੰ ਸੰਗਤੀ ਤੌਰ ਤੇ ਖੁੱਲ ਕੇ ਪ੍ਰਚਾਰਨ ਦਾ ਸਿਹਰਾ ਗਿਆਨੀ ਭਾਗ ਸਿੰਘ ਅੰਬਾਲਾ ਨੂੰ ਜਾਂਦਾ ਹੈ। ਇਸ ਨਾਲ ਸੁਚੇਤ ਪੰਥਦਰਦੀਆਂ ਨੂੰ ਇਹ ਮਹਿਸੂਸ ਹੋਣ ਲਗ ਪਿਆ ਕਿ ਇਸ ਮਰਿਯਾਦਾ ਵਿੱਚ ਕਈਂ ਮੱਦਾਂ ਗੁਰਮਤਿ ਤੋਂ ਉਲਟ ਹਨ। ਇਸ ਲਈ ਸਮੇਂ ਨਾਲ ਇਸ ਵਿੱਚ ਸੋਧਾਂ ਦੀ ਮੰਗ ਵੀ ਸੁਚੇਤ ਪੰਥ ਵਿਚੋਂ ਉੱਠਣ ਲਗ ਪਈ। ਸੰਪਰਦਾਈਆਂ ਦੀ ਮਨਮਾਨੀਆਂ ਤੋਂ ਤ੍ਰਬਕੇ ਅਤੇ ਸਹਿਮੇ ਮਿਸ਼ਨਰੀ ਵਿਦਵਾਨਾਂ ਨੇ ਇਸ ਮੰਗ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਉਹਨਾਂ ਜ਼ਾਹਰ ਪੈਂਤੜਾ ਤਾਂ ਇਹ ਦਰਸਾਇਆ ਕਿ ਅਕਾਲ ਤਖਤ ਦੀ ਰਹਿਤ ਮਰਿਯਾਦਾ ਸੁਪਰੀਮ ਹੈ ਅਤੇ ਇਸ ਵਿੱਚ ਸੋਧਾਂ ਦੀ ਗੱਲ ਸਿਰਫ ਅਕਾਲ ਤਖਤ ਤੋਂ ਹੀ ਹੋ ਸਕਦੀ ਹੈ। ਪਰ ਅੰਦਰੂਨੀ ਤੌਰ ਇਹ ਦਲੀਲਾਂ ਵੀ ਦਿੰਦੇ ਰਹੇ ਕਿ ਸੰਗਤ ਹਾਲੀਂ ਤਿਆਰ ਨਹੀਂ, ਜੇ ਅਸੀਂ ਹਾਂ-ਪੱਖੀ ਸੋਧਾਂ ਕਰਾਂਗੇ ਤਾਂ ਸੰਪਰਦਾਈ ਧਿਰਾਂ ਨੇ ਨਾਂਹ-ਪੱਖੀ ਸੋਧਾਂ ਕਰ ਦੇਣੀਆਂ ਹਨ, ਆਦਿ ਆਦਿ।

ਸੁਚੇਤ ਪੰਥਦਰਦੀ ਜਾਣਦੇ ਸਨ ਕਿ ਇਹ ਦਲੀਲਾਂ ਕੱਚੀਆਂ ਅਤੇ ਗਲਤ ਹਨ। ਅਕਾਲ ਤਖਤ ਵਿਵਸਥਾ ਪੁਜਾਰੀਵਾਦ ਅਤੇ ਭ੍ਰਿਸ਼ਟ ਹਾਕਮਾਂ ਦੀ ਗੁਲਾਮ ਬਣ ਚੁੱਕੀ ਹੈ ਅਤੇ ਉਸ ਕੌਲੋਂ ਹਾਂ-ਪੱਖੀ ਸੁਧਾਰ ਦੀ ਆਸ ਕਰਨਾ ਮੂਰਖਤਾ ਹੈ। ਉਹਨਾਂ ਨੂੰ ਇਹ ਵੀ ਸਪਸ਼ਟ ਸੀ ਕਿ ਸੰਪਰਦਾਈਆਂ ਨੇ ਇਸ ਮਰਿਯਾਦਾ ਨੂੰ ਕਦੀਂ ਮੰਨਿਆ ਹੀ ਨਹੀਂ, ਦੂਜਾ ਉਹਨਾਂ ਦਾ ਪ੍ਰਭਾਵ, ਪੰਥ ਵਿਰੋਧੀ ਤਾਕਤਾਂ ਦੀ ਗੁਲਾਮ ਬਣ ਚੁੱਕੀ, ਕੇਂਦਰੀ ਵਿਵਸਥਾ ਤੇ ਇਤਨਾ ਸਖਤ ਹੈ ਕਿ ਉਹ ਉਥੋਂ ਮਨਮਰਜ਼ੀ ਦੇ ਫੈਸਲੇ ਕਰਵਾ ਸਕਦੇ ਹਨ। ਨਾਨਕਸ਼ਾਹੀ ਕੈਲੰਡਰ ਦਾ ਕਤਲ ਇਸਦੀ ਜ਼ਿੰਦਾ ਮਿਸਾਲ ਬਣ ਗਿਆ। ਸੁਚੇਤ ਪੰਥਦਰਦੀਆਂ ਨੂੰ ਸਪਸ਼ਟ ਸੀ ਕਿ ਮਿਸ਼ਨਰੀ ਕਾਲਜਾਂ ਸਮੇਤ ਕੁੱਝ ਹੋਰ ਜਾਗਰੂਕ ਮੰਨੀਆਂ ਜਾਂਦੀਆਂ ਧਿਰਾਂ ਵਲੋਂ ‘ਰਹਿਤ ਮਰਿਯਾਦਾ ਸੁਧਾਰ’ ਦੀ ਗੱਲ ਦਾ ਵਿਰੋਧ ਸਿਰਫ ਪੁਨਰਜਾਗਰਨ ਨੂੰ ਰੋਕਣ ਦਾ ਕਾਰਨ ਹੀ ਬਣੇਗਾ।

ਐਸੇ ਮਾਹੌਲ ਵਿੱਚ ਕੁੱਝ ਸੁਹਿਰਦ ਸੱਜਣ ਮੋਹਾਲੀ ਵਿੱਚ ਪਹਿਲੀ ਵਾਰ ਸਿਰ ਜੋੜ ਕੇ ਬੈਠੇ ਅਤੇ ਰਹਿਤ ਮਰਿਯਾਦਾ ਸੁਧਾਰ ਬਾਰੇ ਵਿਚਾਰਾਂ ਦੀ ਲੜੀ ਸ਼ੁਰੂ ਹੋਈ। ਕਾਫੀ ਇਕਤੱਤਰਤਾਵਾਂ ਹੋਣ ਉਪਰੰਤ ਇਹ ਉਪਰਾਲਾ ਨਾ ਜਾਣੇ ਕਿਉਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਿਆ। ਸਮੇਂ ਨਾਲ ਇਹਨਾਂ ਸੁਧਾਰ ਜਤਨਾਂ ਦੇ ਮੋਹਰੀ ਰਹੇ ਕੁੱਝ ਵੀਰ ਇਸ ਸੁਧਾਰ ਉਪਰਾਲੇ ਤੋਂ ਮੁੰਹ ਮੋੜ ਗਏ ਅਤੇ ਮੌਜੂਦਾ ਰਹਿਤ ਮਰਿਯਾਦਾ ਦੀ ਇੰਨ ਬਿੰਨ ਪ੍ਰੋੜਤਾ ਦਾ ਰਾਗ ਅਲਾਪਨ ਲਗ ਪਏ। ਇਸ ਘਟਨਾਕ੍ਰਮ ਤੋਂ ਨਿਰਾਸ਼ ਹੋ ਕੇ, ਸਿਧਾਂਤਾਂ ਨਾਲ ਸਮਝੌਤਾਵਾਦੀ ਰੁੱਖ ਨੂੰ ਗਲਤ ਮੰਨਦੇ ਹੋਏ, ਪੁਨਰਜਾਗਰਨ ਲਹਿਰ ਨੂੰ ਮੁੜ ਸੁਧਾਰ ਦੀ ਰਾਹ ਤੇ ਤੋਰਨ ਦੇ ਮਕਸਦ ਨਾਲ, ਇਹਨਾਂ ਜਤਨਾਂ ਵਿੱਚ ਸ਼ਾਮਿਲ ਕੁੱਝ ਸੱਜਣਾਂ ਵਲੋਂ ‘ਤੱਤ ਗੁਰਮਤਿ ਪਰਿਵਾਰ’ ਨਾਮਕ ਮੰਚ ਦਾ ਗਠਨ ਕੀਤਾ ਗਿਆ।

ਇਸ ਮੰਚ ਨੇ ਅਪਣੀ ਕਾਇਮੀ ਦੇ ਨਾਲ ਹੀ ਸਪਸ਼ਟ ਕਰ ਦਿਤਾ ਕਿ ਇਹ ਸਿਧਾਂਤ ਨਾਲ ਸਮਝੌਤਾ ਨਹੀਂ ਕਰੇਗਾ। ਗੁਰਮਤਿ ਦੀ ਸੇਧ ਵਿੱਚ ਤੁਰਨ ਦਾ ਨਿਮਾਣਾ ਜਤਨ ਕਰਦਿਆਂ ਇਸ ਮੰਚ ਵਲੋਂ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚਲੀਆਂ ਕਮੀਆਂ ਦੀ ਖੁੱਲੀ ਪੜਚੋਲ ਕਰਦੀ ਇੱਕ ਲੇਖ ਲੜੀ ਪ੍ਰਕਾਸ਼ਿਤ ਕੀਤੀ ਗਈ। ਨਾਲ ਹੀ ਹੋਰਾਂ ਦੇ ਸਹਿਯੋਗ ਸਦਕਾ ਸਿੱਖ ਮਾਰਗ ਵੈਬਸਾਈਟ ਤੇ ‘ਰਹਿਤ ਮਰਿਯਾਦਾ ਸੁਧਾਰ’ ਬਾਰੇ ਇੱਕ ਵਿਚਾਰ ਚਰਚਾ ਵੀ ਸ਼ੁਰੂ ਹੋਈ। ਪਰ ਕਈਂ ਕਾਰਨਾਂ ਕਰਕੇ ਇਹ ਵਿਚਾਰ ਵੀ ਜ਼ਿਆਦਾ ਅੱਗੇ ਨਾ ਤੁਰ ਸਕੀ। ਇਸੇ ਸਮੇਂ ਦੌਰਾਨ ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਪੁਜਾਰੀਆਂ ਵਲੋਂ ‘ਕੂੜਨਾਮਾ’ ਜਾਰੀ ਕਰਨ ਦਾ ਘਟਨਾਕ੍ਰਮ ਵਾਪਰ ਗਿਆ। ਇਸ ਘਟਨਾਕ੍ਰਮ ਵਿਚੋਂ ਇੱਕ ਵਾਰ ਫੇਰ ਮੌਜੂਦਾ ਰਹਿਤ ਮਰਿਯਾਦਾ ਦੀ ਇੰਨ ਬਿੰਨ ਪ੍ਰ੍ਰੋੜਤਾ ਦੀ ਸੁਰ ਜਾਗਰੂਕ ਪੰਥ ਵਿੱਚ ਗੂੰਜਨ ਲਗ ਪਈ, ਬਾਵਜੂਦ ਇਸਦੇ ਕਿ ਸਾਰੀਆਂ ਜਾਗਰੂਕ ਧਿਰਾਂ ਇਸ ਵਿੱਚ ਕਮੀਆਂ ਨੂੰ ਸਵੀਕਾਰ ਕਰਦੀਆਂ ਹਨ। ਇਸ ਪਹੁੰਚ ਨੇ ਜਿੱਥੇ ਪੁਨਰਜਾਗਰਨ ਲਹਿਰ ਨੂੰ ਖੜੌਤ ਦੀ ਸਥਿਤੀ ਵਿੱਚ ਲੈ ਆਉਂਦਾ, ਉੱਥੇ ਹੀ ਜਾਗਰੂਕ ਪੰਥ ਦੀ ਏਕਤਾ ਦੀ ਸੰਭਾਵਨਾਵਾਂ ਵੀ ਮੱਧਮ ਪੈਣ ਲਗ ਪਈਆਂ।

ਇਸ ਸਾਰੇ ਘਟਨਾਕ੍ਰਮ ਦੌਰਾਨ ਤੱਤ ਗੁਰਮਤਿ ਪਰਿਵਾਰ ਵਲੋਂ ਵਾਰ ਵਾਰ, ਸਮਝੌਤਾਵਾਦੀ ਨੀਤੀ ਤਿਆਗ ਕੇ, ਇੱਕ ਸੁੱਚਜਾ ਏਜੰਡਾ ਬਣਾ ਕੇ, ਜਾਗਰੂਕ ਪੰਥ ਨੂੰ ਲਾਮਬੰਦ ਹੋਣ ਹੋਕਾ ਵੀ ਦਿਤਾ ਜਾਂਦਾ ਰਿਹਾ। ਪਰਿਵਾਰ ਵਲੋਂ ਇਸ ਏਜੰਡੇ ਦੀ ਸੰਭਾਵੀ ਰੂਪ ਰੇਖਾ ਵੀ ਕਈਂ ਵਾਰ ਪੇਸ਼ ਕੀਤੀ ਗਈ। ਕਿਸੇ ਵੀ ਜਾਗਰੂਕ ਧਿਰ ਨੇ ਪਰਿਵਾਰ ਵਲੋਂ ਸੁਝਾਏ ਏਜੰਡੇ ਨੂੰ ਗੁਰਮਤਿ ਤੋਂ ਉਲਟ ਅਤੇ ਗਲਤ ਨਹੀਂ ਮੰਨਿਆ, ਪਰ ਇਸ ਤੇ ਚਰਚਾ ਕਰਕੇ ਇਸ ਨੂੰ ਅਪਨਾਉਣ ਜਾਂ ਐਸਾ ਕੋਈ ਏਜੰਡਾ ਅਪਨਾਉਣ ਦੀ ਹਿੰਮਤ ਨਹੀਂ ਵਿਖਾਈ। ਨਤੀਜਾ ਜਾਗਰੂਕ ਪੰਥ ਖੇਰੂੰ ਖੇਰੂੰ ਹੀ ਰਿਹਾ।

ਐਸੇ ਹਾਲਾਤਾਂ ਵਿਚ, ਸੁਧਾਰ ਦੇ ਕੰਮ ਵਿੱਚ ਆਈ ਖੜੌਤ ਨੂੰ, ਤੋੜਨ ਦੇ ਮਕਸਦ ਨਾਲ ਪਰਿਵਾਰ ਨੇ ਅਪਣੇ ਤੌਰ ਤੇ ਹੀ ਸੁਧਾਰ ਜਤਨਾਂ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ। ਇਸ ਦੇ ਪਹਿਲੇ ਕਦਮ ਵਜੋਂ ਨਿਤਨੇਮ ਦਾ ਸੁਧਾਰ ਕਰਦੇ ਹੋਏ ਨਿਤਨੇਮ ਦੀ ਨਵੀਂ ਪੋਥੀ ਛਾਪੀ ਗਈ। ਉਸ ਉਪਰੰਤ ਪਰਿਵਾਰ ਵਲੋਂ ਅਪਣੀ ਮੀਟਿੰਗਾਂ ਵਿੱਚ ‘ਮੌਜੂਦਾ ਸਿੱਖ ਰਹਿਤ ਮਰਿਯਾਦਾ’ ਦੀ ਗੁਰਮਤਿ ਦੀ ਰੋਸ਼ਨੀ ਪੜਚੋਲ ਕਰਦੀ ਵਿਚਾਰਾਂ ਦੀ ਲੜੀ ਤੌਰ ਕੇ ‘ਗੁਰਮਤਿ ਜੀਵਨ ਜਾਚ’ ਦੇ ਨਾਂ ਹੇਠ ਇੱਕ ਸੰਭਾਵੀ ਖਰੜਾ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ।

ਕੁਝ ਵਿਦਵਾਨਾਂ ਅਤੇ ਸੱਜਣਾਂ ਵਲੋਂ, ਪਰਿਵਾਰ ਦੇ ਸਪਸ਼ਟ ਸਟੈਂਡ ਨੂੰ ਅਣਗੌਲਿਆਂ ਕਰਕੇ, ਜਾਣ-ਬੁਝ ਕੇ ਪਰਿਵਾਰ ਪ੍ਰਤੀ ਇਹ ਗੁੰਮਰਾਹਕੁੰਨ ਪ੍ਰਚਾਰ ਵੀ ਕੀਤਾ ਗਿਆ ਕਿ ਪਰਿਵਾਰ ਰਹਿਤ ਮਰਿਯਾਦਾ ਦੀ ਲੋੜ ਤੋਂ ਹੀ ਮੁਨਕਰ ਹੈ। ਪਰ ਜੇ ਇਹ ਸੱਚਾਈ ਹੁੰਦੀ ਤਾਂ ਸਿਰਫ ਰਹਿਤ ਮਰਿਯਾਦਾ ਨੂੰ ਰੱਦ ਕਰ ਦੇਣਾ ਹੀ ਕਾਫੀ ਸੀ, ਸੁਧਾਰ ਦੀ ਗੱਲ ਕਿਉਂ ਕਰਨੀ ਸੀ? ਜਦਕਿ ਸੱਚਾਈ ਇਹ ਹੈ ਕਿ ਪਿਛਲੇ ਸਮੇਂ ਵਿੱਚ ਰਹਿਤ ਮਰਿਯਾਦਾ ਸੁਧਾਰ ਦਾ ਹੋਕਾ, ਇੱਕ ਮੰਚ ਦੇ ਤੌਰ ਤੇ, ਸਭ ਤੋਂ ਵੱਧ ਸ਼ਾਇਦ ਪਰਿਵਾਰ ਵਲੋਂ ਹੀ ਦਿਤਾ ਜਾ ਰਿਹਾ ਹੈ। ਖੈਰ! ਪਰਿਵਾਰ ਨੇ ਐਸੇ ਗੁੰਮਰਾਹਕੁੰਨ ਪ੍ਰਚਾਰ ਅਤੇ ਫਤਵਿਆਂ ਦੀ ਕਦੀਂ ਪ੍ਰਵਾਹ ਨਹੀਂ ਕੀਤੀ।

ਹੁਣ ਪ੍ਰਵਾਰ ਵਲੋਂ ਵੀਚਾਰਾਂ ਉਪਰੰਤ ‘ਗੁਰਮਤਿ ਜੀਵਨ ਜਾਚ’ ਦਾ ਇਹ ਸੰਭਾਵੀ ਖਰੜਾ ਤਿਆਰ ਕੀਤਾ ਗਿਆ ਹੈ। ਅਸੀਂ ਇਸ ਨੂੰ ਸੁਹਿਰਦ ਪਾਠਕਾਂ ਦੇ ਵਿਚਾਰ ਲਈ ਪੇਸ਼ ਕਰ ਰਹੇ ਹਾਂ। ਅਸੀਂ ਸਾਰਿਆਂ ਨੂੰ ਨਿਮਰਤਾ ਅਤੇ ਨਿਸ਼ਕਾਮਤਾ ਨਾਲ ਬੇਨਤੀ ਕਰਦੇ ਹਾਂ ਕਿ ਇਸ ਖਰੜੇ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਵਿਚਾਰ ਕੇ, ਇਸ ਵਿੱਚ ਰਹਿ ਗਈਆਂ ਕਮੀਆਂ ਅਤੇ ਗਲਤੀਆਂ ਬਾਰੇ, ਅਪਣੇ ਵੱਡਮੁੱਲੇ ਵਿਚਾਰ, ਲਿਖਤੀ ਰੂਪ ਵਿਚ, ਜਲਦ ਭੇਜਣ ਦੀ ਕਿਰਪਾਲਤਾ ਕਰਨ। ਐਸੇ ਸੁਝਾਅ/ਵੀਚਾਰ 15 ਦਿਸੰਬਰ ਤੱਕ ਪਹੁੰਚ ਜਾਣੇ ਚਾਹੀਦੇ ਹਨ, ਤਾਂ ਕਿ ਉਸ ਉਪਰੰਤ ਕਾਰਵਾਈ ਅੱਗੇ ਤੌਰੀ ਜਾ ਸਕੇ।

ਜੇ ਕਿਸੇ ਨੂੰ ਇਹ ਉਪਰਾਲਾ ਠੀਕ ਨਹੀਂ ਲਗਦਾ ਤਾਂ ਉਹ ਇਸ ਜਤਨ ਨੂੰ ਅਣਗੌਲਿਆਂ ਕਰ ਸਕਦਾ ਹੈ। ਜੇ ਕੋਈ ਪਰਿਵਾਰ ਪ੍ਰਤੀ ਫਤਵੇ ਜਾਰੀ ਕਰਕੇ ਜਾਂ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੇ ਮਕਸਦ ਨਾਲ ਵਿਰੋਧੀ ਪ੍ਰਚਾਰ ਰਾਹੀਂ ਮਨ ਦੀ ਭੜਾਸ ਕੱਡਣਾ ਚਾਹੁੰਦਾ ਹੈ ਤਾਂ ਕਰ ਸਕਦਾ ਹੈ, ਪਰ ਐਸੀਆਂ ਲਿਖਤਾਂ/ਫਤਵਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਸਕਦਾ। ਸਾਡੇ ਲਈ ਖਰੜੇ ਸੰਬੰਧੀ ਆਏ ਸੁਝਾਅ ਹੀ ਜ਼ਿਆਦਾ ਮਾਇਨਾ ਰੱਖਦੇ ਹਨ ਤਾਂ ਕਿ ਇਸ ‘ਜੀਵਨ ਜਾਚ’ ਨੂੰ ਫਾਈਨਲ ਕਰਨ ਤੋਂ ਪਹਿਲਾਂ ਜ਼ਿਆਦਾ ਤੋਂ ਜ਼ਿਆਦਾ ਗੁਰਮਤਿ ਦੀ ਸੇਧ ਵਿੱਚ ਢਾਲਿਆ ਜਾ ਸਕੇ। ਆਸ ਹੈ ਸਾਰੇ ਸੁਹਿਰਦ ਸੱਜਣ ਇਸ ਖਰੜੇ ਪ੍ਰਤੀ ਅਪਣੇ ਕੀਮਤੀ ਸੁਝਾਅ, ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਭੇਜ ਦੇਣਗੇ। ਅਸੀਂ ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀ ਹੋਵਾਂਗੇ।

ਅਸੀਂ ਇਸ ਗੱਲ ਤੋਂ ਵਾਕਿਫ ਹਾਂ ਕਿ ਸਾਡਾ ਸਾਰੇ ਪੰਥ ਤੇ ਕੋਈ ਅਧਿਕਾਰ ਅਤੇ ਪਹੁੰਚ ਨਹੀਂ ਹੈ, ਇਸ ਲਈ ਅਸੀਂ ਇਹ ‘ਗੁਰਮਤਿ ਜੀਵਨ ਜਾਚ’ ਰੂਪੀ ਸੁਧਾਰ ਦਾ ਕਦਮ ਤੱਤ ਗੁਰਮਤਿ ਪਰਿਵਾਰ ਲਈ ਹੀ ਚੁੱਕ ਰਹੇ ਹਾਂ। ਤਿਆਰ ਹੋਣ ਉਪਰੰਤ ਇਹ ‘ਗੁਰਮਤਿ ਜੀਵਨ ਜਾਚ’ ਸਿਰਫ ਪਰਿਵਾਰ ਅਪਣੇ ਤੇ ਹੀ ਲਾਗੂ ਕਰਾਂਗੇ। ਬਾਕੀ ਜਿਸ ਨੂੰ ਚੰਗੀ ਲਗੇ ਉਹ ਇਸ ਨੂੰ ਅਪਣਾ ਸਕਦਾ ਹੈ।

ਅਸੀਂ ਇਹ ਵੀ ਵਿਸ਼ਵਾਸ ਦੁਆਉਂਦੇ ਹਾਂ ਕਿ ਜੇ ਭਵਿੱਖ ਵਿਚ, ਸਮੁੱਚਾ ਜਾਗਰੂਕ ਪੰਥ, ਗੁਰਮਤਿ ਦੀ ਰੋਸ਼ਨੀ ਵਿੱਚ ਕੋਈ ਸਾਂਝੀ ‘ਗੁਰਮਤਿ ਜੀਵਨ ਜਾਚ’ ਤਿਆਰ ਕਰਨ ਦੀ ਹਿੰਮਤ ਵਿਖਾ ਦੇਂਦਾ ਹੈ ਤਾਂ ਅਸੀਂ ਉਸ ਨੂੰ ਅਪਨਾਉਣ ਤੋਂ ਕੋਈ ਸੰਕੋਚ ਨਹੀਂ ਕਰਾਂਗੇ।

ਅਪਣੇ ਲਿਖਤੀ ਸੁਝਾਅ/ਵਿਚਾਰ ਹੇਠ ਲਿਖੇ ਪਤੇ ਤੇ ਹੀ ਭੇਜਣ ਦੀ ਕਿਰਪਾਲਤਾ ਕਰਨੀ ਜੀ।

TAT GRUMAT PARIVAR

C/O FUTRUE PACK HIGHER SECONDARY SCHOOL

UPPER GAADI GARH (NEAR ARIPROT)

JAMMU (J & K)

e-mail : [email protected]

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ

(ਨੋਟ:- ਇਸ ਖਰੜੇ ਦੀ ਪੂਰੀ ਲਿਖਤ ‘ਸਿੱਖ ਮਾਰਗ’ ਦੇ ਮੁੱਖ ਪੰਨੇ ਤੇ ਕੁੱਝ ਹਫਤਿਆਂ ਲਈ ਪਾ ਦਿੱਤੀ ਗਈ ਹੈ। ‘ਸਿੱਖ ਮਾਰਗ’ ਦੇ ਪਾਠਕ ਆਪਣੇ ਸੁਝਾਓ ਤੱਤ ਗੁਰਮਤਿ ਵਾਲਿਆਂ ਨੂੰ ਭੇਜਣ ਦੀ ਕਿਰਪਾਲਤਾ ਕਰਨ। ਜੇ ਕਰ ਕੋਈ ਪਾਠਕ ਆਪਣੇ ਖਿਆਲ ਇਸ ਬਾਰੇ ਦੱਸਣਾ ਚਾਹੁੰਦਾ ਹੈ ਤਾਂ ਉਹ ਸਾਨੂੰ ਵੀ ਦੱਸ ਸਕਦਾ ਹੈ। ਪਰ ਹਾਲ ਦੀ ਘੜੀ ਅਸੀਂ ਇਸ ਬਾਰੇ ਦੁਬਾਰਾ ਕੋਈ ਵਿਚਾਰ ਚਰਚਾ ਸ਼ੁਰੂ ਨਹੀਂ ਕਰ ਰਹੇ। ਇਸ ਲਈ ਕਿਸੇ ਤੋਂ ਕੋਈ ਸਵਾਲ ਪੁੱਛਣ ਤੋਂ ਗੁਰੇਜ਼ ਕਰੇ ਸਿਰਫ ਸਹਿਮਤੀ ਜਾਂ ਅਸਿਹਮਤੀ ਬਾਰੇ ਲਿਖ ਸਕਦਾ ਹੈ-ਸੰਪਾਦਕ)


(15/11/11)
ਗੁਰਵਿੰਦਰ ਸਿੰਘ ਸਰਲੀ (ਜੰਮੂ)

ਪਹਿਲਾਂ ਵਸਤੁ ਸਿਞਾਣ ਕੈ ਤਾਂ ਕੀਚੈ ਵਾਪਾਰੁ
ਗੁਰੁ ਨਾਨਕ ਸਾਹਿਬ ਜੀ ਨੇ ਆਪਣੇ ਸਿੱਖ ਨੂੰ ਦੁਨੀਆ ਅੰਦਰ ਇੱਕ ਸਿਆਣਾ ਵਾਪਾਰੀ ਬਣਨ ਵਾਸਤੇ ਕਿਹਾ ਹੈ ਕਿਉਂਕਿ ਗੁਰੂ ਜੀ ਜਾਣਦੇ ਹਨ ਕਿ ਮਨੁੱਖਤਾ ਨੂੰ ਲੁਟਣ ਵਾਸਤੇ ਦੰਭੀਆਂ ਵੱਲੋਂ ਅਨੇਕਾਂ ਦੁਕਾਨਾਂ ਖੋਲੀਆਂ ਜਾ ਰਹੀਆਂ ਹਨ। ਜਿਨ੍ਹਾ ਵਿੱਚ ਧਰਮ ਦਾ ਲੇਵਲ ਲਾ ਕੇ ਅਨੇਕਾਂ ਕਿਸਮ ਦੀ ਮਨਮੱਤ ਸਾਨੂੰ ਵੇਚੀ ਜਾ ਰਹੀ ਹੈ ਤੇ ਇਹੀ ਮਨਮੱਤ ਸਾਡੇ ਘਰਾਂ ਅਤੇ ਗੁਰਦੁਵਾਰਿਆਂ ਦਾ ਸਿੰਗਾਰ ਬਣਦੀ ਜਾ ਰਹੀ ਹੈ। ਕਿੳਂਕਿ ਦੰਭੀਆਂ ਦਾ ਤਾਂ ਕੰਮ ਹੀ ਲੁਟਣਾ ਹੁੰਦਾ ਹੈ, ਇਸ ਲਈ ਸਿੱਖ ਦਾ ਇਹ ਫਰਜ਼ ਹੈ ਕਿ ਉਹ ਦੁਨੀਆਂ ਅੰਦਰ ਵਿਚਰਦਿਆਂ ਇਸ ਗੱਲ ਦਾ ਖਿਆਲ ਰੱਖੇ ਕਿ ਉਹ {ਸਿੱਖ} ਆਪਣੇ ਕੋਲ ਗੁਰੂ ਗਿਆਨ ਦੀ ਕਸਵੱਟੀ ਰੱਖੇ ਤਾਂ ਜੋ ਉਹ ਝੂਠੇ ਅਤੇ ਸੱਚੇ ਦੀ ਪਰਖ ਕਰ ਸਕੇ। ਕਿਉਂਕਿ ਗੁਰੁ ਗਿਆਨ ਦੀ ਕਸਵੱਟੀ ਅੱਗੇ ਝੂਠ ਅਤੇ ਪਖੰਡ ਟਿਕਦਾ ਨਹੀ।
ਕਬੀਰ ਕਸਾਉਟੀ ਰਾਮ ਕੀ ਝੂਠਾ ਟਿਕੈ ਨ ਕੋਇ
ਪਰ ਸਾਡੇ ਅੰਦਰ ਘਾਟ ਇਹ ਆ ਗਈ ਹੈ ਕਿ ਸਾਡੇ ਕੋਲੋਂ ਗੁਰੂ ਗਿਆਨ ਦੀ ਕਸਵੱਟੀ ਗੁਵਾਚ ਗਈ ਹੈ। ਜਿਸ ਕਾਰਨ ਕੋਈ ਵੀ ਮਨਮਤੀ ਵਿਚਾਰਾਂ ਵਾਂਲਾ ਸਾਨੂੰ ਆਪਣਾ ਬਨਾਉਟੀ ਸਉਦਾ ਵੇਚੀ ਜਾ ਰਿਹਾ ਹੈ ਤੇ ਇਸ ਬਨਾਉਟੀ ਸਉਦੇ ਨਾਲ ਸਾਡੀ ਕੌਮ ਬਿਮਾਰ ਹੁੰਦੀ ਜਾ ਰਹੀ ਹੈ। ਪਹਿਲਾਂ ਤਾਂ ਇਹ ਦੁਕਾਨਾਂ ਕੇਵਲ ਚੰਦ ਥਾਵਾਂ ਤੇ ਹੁੰਦੀਆਂ ਸਨ {ਜਿਵੇਂ ਸਰਸਾ ਕਰਿਆਨਾਂ ਸਟੋਰ, ਭਨਿਆਰਾ ਕਰਿਆਨਾਂ ਸਟੋਰ, ਰਾਧਾ ਸੁਆਮੀ ਕਰਿਆਨਾਂ ਸਟੋਰ, ਨੂਰਮਹਿਲ ਕਰਿਆਨਾਂ ਸਟੋਰ ਆਦਿ} ਪਰ ਹੁਣ ਤਾ ਹਰ ਗੁਰਦੁਵਾਰਾ ਮਨਮੱਤ ਦਾ ਟਿਕਾਣਾ ਬਣਦਾ ਜਾ ਰਿਹਾ ਹੈ ਇਥੇ ਬੈਠੇ ਹੋਏ ਗ੍ਰੰਥੀ, ਰਾਗੀ, ਪ੍ਰਚਾਰਕ ਸਭ ਗੁਰੁ ਦੇ ਨਾਮ ਤੇ ਆਪਣਾ ਆਪਣਾ ਸਉਦਾ ਵੇਚ ਰਹੇ ਹਨ। ਪਰ ਸਿਆਣਾ ਵਾਪਾਰੀ ਹਮੇਸ਼ਾ ਖੋਜ ਵਿਚਾਰ ਕੇ ਹੀ ਫੈਸਲਾ ਕਰਦਾ ਹੈ। ਗੁਰੁ ਨੇ ਵੀ ਸਾਨੂੰ ਸਿਆਣਾ ਵਾਪਾਰੀ ਬਣਾਇਆ ਹੈ। ਬਾਣੀ ਦਾ ਫੈਸਲਾ ਹੈ।
ਸਿਰੀਰਾਗ ਮ: ੧ {ਪੰਨਾ-੨੩}
ਵਂਣਜੁ ਕਰਹੁ ਵਾਪਾਰੀਹੋ ਵਖਰੁ ਲੇਹੁ ਸਮਾਲਿ॥
ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ॥
ਅਗੈ ਸਾਹੁ ਸੁਜਾਣ ਹੈ ਲੈਸੀ ਵਸਤੁ ਸਮਾਲਿ॥ ੧॥
ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥
ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ॥ ੧॥ ਰਹਾਉ॥
ਜਿਨਾ ਰਾਸਿ ਨ ਸਚੁ ਹੈ ਕਿਉਂ ਤਿਨਾ ਸੁਖੁ ਹੋਇ॥ ਖੋਟੈ ਵਣਜ ਵਣਜਿਐ ਮਨੁ ਤਨੁ ਖੋਟਾ ਹੋਇ॥
ਹੇ (ਰਾਮ ਨਾਮ ਦਾ) ਵਣਜ ਕਰਨ ਆਏ ਜੀਵੋ! (ਨਾਮ ਦਾ) ਵਪਾਰ ਕਰੋ, ਨਾਮ ਸੌਦਾ ਸੰਭਾਲ ਲਵੋ। ਇਹੋ ਜਿਹਾ ਸੌਦਾ ਹੀ ਚਾਹੀਦਾ ਹੈ, ਜੇਹੜਾ ਸਦਾ ਲਈ ਸਾਥ ਨਿਬਾਹੇ। ਲੋਕਾਂ ਵਿੱਚ ਬੈਠਾ ਸ਼ਾਹ ਸਿਆਂਣਾ ਹੈ ਉਹ ਸੌਦੇ ਦੀ ਪੂਰੀ ਪਰਖ ਕਰ ਕੇ ਕਬੂਲ ਕਰੇਗਾ॥ ੧॥ ਹੇ ਭਾਈ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਜਪੋ। (ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫਤਿ ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ ਪ੍ਰਭੂ ਖੁਸ਼ ਹੋ ਕੇ ਵੇਖੇਗਾ॥ ੧॥ ਰਹਾਉ। ਜਿਨ੍ਹਾਂ ਮਨੁਖਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ, ਉਹਨਾਂ ਨੂੰ ਕਦੇ ਆਤਮਕ ਅਨਦ ਪ੍ਰਾਪਤ ਨਹੀ ਹੋ ਸਕਦਾ। ਜੇ ਨਿਤ ਖੋਟਾ ਵਪਾਰ ਹੀ ਕਰਦੇ ਰਹੀਏ, ਤਾਂ ਮਨ ਭੀ ਖੋਟਾ ਹੋ ਜਾਂਦਾ ਹੈ ਤੇ ਸਰੀਰ ਭੀ ਖੋਟਾ (ਭਾਵ, ਖੋਟ ਮਨੁਖ ਦੇ ਅੰਦਰ ਰਚ ਜਾਂਦਾ ਹੈ)। {ਪ੍ਰੋ. ਸਾਹਿਬ ਸਿੰਘ ਜੀ}
ਆਓ ਸਿਆਣੇ ਵਾਪਾਰੀ ਬਣ ਕੇ ਸਚ ਦਾ ਵਾਪਾਰ ਕਰੀਏ
ਗੁਰਵਿੰਦਰ ਸਿੰਘ ਸਰਲੀ (ਜੰਮੂ),
{ਪ੍ਰਚਾਰਕ ਗੁਰਮਤ ਗਿਆਨ ਮਿਸ਼ਨਰੀ ਕਾਲਜ, ਲੁਧਿ.} +੯੧ ੯੮੫੮੦੯੯੩੬੭


(15/11/11)
ਖ਼ਾਲਸਾ ਨਿਊਜ਼/ਪ੍ਰੋ. ਦਰਸ਼ਨ ਸਿੰਘ ਖਾਲਸਾ

ਗੁਰੂਆਂ ਦੀ ਧਰਤੀ ਅਤੇ ਅੱਜ ਦੀ ਸਿਆਸਤ: ਪ੍ਰੋ. ਦਰਸ਼ਨ ਸਿੰਘ ਖਾਲਸਾ

ਹਿੰਦੋਸਤਾਨ ਦੇ ਦੌਰੇ ਤੇ ਗਏ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਲੁਧਿਆਣਾ ਪੰਜਾਬ ਤੋਂ ਈਮੇਲ ਰਾਹੀਂ ਭੇਜੇ ਪੈਸ ਨੋਟ ਵਿੱਚ ਅੱਜ ਪੰਜਾਬ ਦੀ ਸੌੜੀ ਸਿਆਸਤ ਬਾਰੇ ਕਿਹਾ ਕਿ, ਕਦੀ ਪੰਜਾਬ ਨੂੰ ਗੌਰਵ ਨਾਲ ਗੁਰੂਆਂ ਦੀ ਧਰਤੀ ਹੋਣ ਕਾਰਨ ਸਿੱਖ ਸਟੇਟ ਦੇ ਰੂਪ ਵਿੱਚ ਮੰਨਿਆਂ ਜਾਂਦਾ ਸੀ, ਪਰ ਬਦਕਿਸਮਤੀ ਕਿ ਬੀਤੇ ਤਿੰਨ ਦਹਾਕਿਆਂ ਵਿੱਚ ਸਿੱਖ ਵਿਰੋਧੀ ਜ਼ਾਲਮਾਨਾ ਸੋਚ ਨੇ ਸਿਆਸੀ ਭੁੱਖ ਨਾਲ ਮਿਲਕੇ, ਜ਼ਬਰ ਅਤੇ ਸਾਜਸ਼ ਦੇ ਹਥਿਆਰਾਂ ਨਾਲ ਕੌਮ ਦਾ ਅਰਬਾਂ ਰੁਪੈ ਦਾ ਸਰਮਾਇਆ, ਸੋਚ ਅਤੇ ਧਾਰਮਿਕ ਪਦਵੀਆਂ ਦੀ ਦੁਰਵਰਤੋਂ ਨਾਲ, ਬਹੁਤਾਤ ਸਿੱਖ ਨੌਜਵਾਨਾਂ ਨੂੰ ਸ਼ਰਾਬ ਦੀ ਬੋਤਲ ਅਤੇ ਪਤਿੱਤ ਪੁਣੇ ਦੇ ਖਾਰੇ ਸਮੁੰਦਰ ਵਿੱਚ ਗ਼ਰਕ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਜਿਸਦਾ ਨਤੀਜਾ ਹੈ, ਕਿ ਜਿਸ ਧਰਤੀ ਦੇ ਵਸਨੀਕਾਂ ਨੂੰ ਕਦੀ ਗੁਰੂਆਂ ਨੇ ਸੰਪੂਰਣ ਕੇਸਾਧਾਰੀ ਰੂਪ ਬਖਸ਼ਿਆ ਸੀ, ਅੰਮ੍ਰਿਤ ਦੇ ਬਾਟੇ ਸਿਰਜੇ ਅਤੇ ਵੰਡੇ ਸਨ, ਜਿਸ ਸਿਧਾਂਤ ਅਤੇ ਸਰੂਪ ਦੀ ਰਾਖੀ ਲਈ ਹਜ਼ਾਰਾਂ ਕੁਰਬਾਨੀਆਂ ਕੀਤੀਆਂ ਗਈਆਂ, ਚਰਖੜੀਆਂ ‘ਤੇ ਚੜ੍ਹੇ ਖੋਪਰੀਆਂ ਲੁਹਾਈਆਂ, ਪਰ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਅੱਜ ਉਸ ਧਰਤੀ ਦੇ ਵਿਹੜੇ ਵਿੱਚ ਨਜ਼ਰ ਮਾਰ ਕੇ ਦੇਖੋ ਤਾਂ ਇਸ ਧਰਤੀ ਨੂੰ ਸਿੱਖ ਸਟੇਟ ਕਹਿਦਿਆਂ ਸ਼ਰਮ ਆਉਂਦੀ ਹੈ।

ਉਨ੍ਹਾਂ ਕਿਹਾ ਕਿ, ਇਹੋ ਕਾਰਨ ਹੈ ਕਿ ਅੱਜ ਪੰਜਾਬ ਦੀ ਸਿਆਸਤ ਵਿੱਚ ਵਿਚਰਨ ਵਾਲਾ ਹਰ ਸਿੱਖ, ਗੈਰ ਸਿੱਖ ਸਿਆਸੀ ਧੜਾ ਸਿੱਖ ਸਿਧਾਂਤ ਅਤੇ ਘੱਟ ਗਿਣਤੀ ਸਿੱਖ ਕੌਮ ਦੀਆਂ ਜੁੰਮੇਵਾਰੀਆਂ ਨੂੰ ਤਿਲਾਂਜਲੀ ਦੇ ਕੇ, ਅੱਗੇ ਵੱਧ ਰਿਹਾ ਹੈ, ਤਾਂਕਿ ਗੈਰ ਸਿੱਖ ਵੋਟ ਬੈਂਕ ਬਣਿਆ ਰਹੇ, ਉਸ ਗੈਰ ਸਿੱਖ ਵੋਟ ਬੈਂਕ ਨੂੰ ਖੁਸ਼ ਰੱਖਣ ਲਈ ਇਸ ਧਰਤੀ ‘ਤੇ ਆਏ ਦਿਨ ਗੁਰੂ ਦੀ ਬੇਅਦਬੀ ਹੋ ਰਹੀ ਹੈ, ਸਿੱਖ ਧਰਮ ਸਥਾਨਾਂ ਅਤੇ ਧਾਰਮਿਕ ਪਦਵੀਆਂ ਦੀ ਦੁਰਵਰਤੋਂ ਹੋ ਰਹੀ ਹੈ। ਸਿੱਖ ਸੋਚ ਨੂੰ ਜੇਲਾਂ ਵਿੱਚ ਰੱਖ ਕੇ ਮਾਰੂ ਹਮਲੇ ਕਰਕੇ, ਜਾਂ ਪੁਲਿਸ ਦੇ ਜ਼ਬਰ ਰਾਹੀਂ ਦਬਾਇਆ ਜਾ ਰਿਹਾ ਹੈ, ਪਰ ਸਿੱਖੀ ਦੀ ਉੱਚੀ ੳਡਾਰੀ ਰਹਿਤ ਨਿਰਪੰਖ ਹੋ ਚੁਕੀ, ਇਸ ਗੁਲਾਮ ਜ਼ਿੰਦਗੀ ਨੂੰ ਕੁੱਝ ਸਿਆਸੀ ਲੀਡਰ ਸਿੱਖੀ ਦਾ ਵਿਰਸਾ ਦੱਸ ਕੇ, ਦਿਲ ਬਹਿਲਾ ਰਹੇ ਹਨ। ਹਰ ਧੜੇ ਵਲੋਂ ਵੱਡੀਆਂ ਵੱਡੀਆਂ ਰੈਲੀਆਂ ਅਤੇ ਯਾਤਰਾਵਾਂ ਕੱਢ ਕੇ ਲੱਖਾਂ ਦਾ ਇਕੱਠ ਦਿਖਾਕੇ, ਸਾਬਿਤ ਕੀਤਾ ਜਾ ਰਿਹਾ ਹੈ ਕਿ ਇਸ ਧਰਤੀ ਦੇ ਮਨੁੱਖ ਇਹ ਲੋਕ, ਅਨਿਆਏ ਅਤੇ ਜ਼ੁਲਮ ਤੋਂ ਸਹਿਮੇ ਹੋਏ, ਗਰੀਬੀ ਤੋਂ ਘਬਰਾਏ ਹੋਏ, ਰੱਜ ਰੋਟੀ ਦੀ ਮੰਗ ਲੈ ਕੇ, ਸਾਡੇ ਦਰਵਾਜ਼ੇ ਤੇ ਆਸ ਲਾਈ ਬੈਠੇ ਹਨ।

ਉਨ੍ਹਾਂ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ, ਕੌੜੀ ਸਚਾਈ ਹੈ ਕਿ ਵੋਟਾਂ ਦੀ ਖਾਤਰ ਇਨ੍ਹਾਂ ਦੇ ਸਾਹਮਣੇ ਇਨ੍ਹਾਂ ਲਈ ਮਗਰਮੱਛ ਦੇ ਅਥਰੂ ਭੀ ਵਹਾਏ ਜਾਂਦੇ ਹਨ, ਪਰ ਜਾਗਰਤ ਹੋਕੇ ਇਹ ਗੱਲ ਸੋਚਣ ਦੀ ਲੋੜ ਹੈ, ਕਿ ਜਿਸ ਸਿਆਸਤ ਨੇ ਪੰਜਾਬ ਦਾ ਗੁਰੂਆਂ ਦੀ ਧਰਤੀ ਅਤੇ ਸਿੱਖ ਸਟੇਟ ਹੋਣ ਦਾ ਮਾਣ ਨਹੀਂ ਰਹਿਣ ਦਿੱਤਾ, ਅੱਜ ਹਰ ਸਿਆਸੀ ਕੁਰਸੀ ‘ਤੇ ਬੈਠਣ ਵਾਲਾ ਗੈਰ ਸਿੱਖ ਵੋਟ ਦਾ ਸਹਾਰਾ ਲੈ ਰਿਹਾ ਹੈ, ਹੋਰ ਤੇ ਹੋਰ ਧਰਮ ਖੇਤਰ ਵਿਚ ਭੀ, ਤਾਂ ਇਨ੍ਹਾਂ ਕੋਲੋਂ ਸਿੱਖੀ ਦੇ ਭਵਿੱਖ ਦੀ, ਕੀ ਆਸ ਰੱਖੀ ਜਾ ਸਕਦੀ ਹੈ?

ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਲੋੜ ਹੈ, ਪੰਜਾਬ ਨੂੰ ਗੁਰੂਆਂ ਦੀ ਧਰਤੀ ਜਾਂ ਸਿੱਖ ਸਟੇਟ ਸਾਬਿਤ ਕਰਨ ਲਈ, ਹਰ ਸਿੱਖ ਨੂੰ “ਇਕਾ ਬਾਣੀ ਇਕ ਗੁਰੁ ਇਕੋ ਸਬਦੁ ਵਿਚਾਰ” ਵਿੱਚ ਰਹਿਕੇ, ਸਿੱਖ ਸਰੂਪ ਅਤੇ ਸਿੱਖ ਸਿਧਾਂਤ ਦਾ ਪਹਿਰੇਦਾਰ ਬਣਨਾ ਪਵੇਗਾ। ਪੰਜਾਬ ਸ਼ੇਰਾਂ ਦੀ ਧਰਤੀ ਹੈ, ਜਦੋਂ ਇਥੋਂ ਦਾ ਵਸਨੀਕ ਸਿੰਘ ਬਣਕੇ ਵਿਚਰੇਗਾ, ਭੇਡਾਂ ਆਪੇ ਹੀ ਨਹੀਂ ਦਿਸਣਗੀਆਂ, ਫਿਰ ਵੋਟ ਬੈਂਕ ਦੇ ਲੋੜਵੰਦ ਭੀ ਸਿੱਖੀ ਲਈ ਸੋਚਣ ਵਾਸਤੇ ਮਜਬੂਰ ਹੋਣਗੇ। ਇਉਂ ਹੀ ਸਿੱਖੀ ਦਾ ਭਵਿੱਖ ਬਚਾਇਆ ਜਾ ਸਕਦਾ ਹੈ।


(15/11/11)
ਅਵਤਾਰ ਸਿੰਘ ਮਿਸ਼ਨਰੀ

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਵੱਲੋਂ ਸਿੰਘਾਪੁਰ ਵਿਖੇ ਕਥਾ-ਕੀਰਤਨ ਅਤੇ ਸੈਮੀਨਾਰਾਂ ਰਾਹੀਂ ਗੁਰਮਤਿ ਪ੍ਰਚਾਰ
ਜਸਵੰਤ ਸਿੰਘ ਸਿੰਘਾਪੁਰ ਅਤੇ ਸਿੱਖ ਸੈਂਟਰ ਸਿੰਘਾਪੁਰ ਦੇ ਪ੍ਰਬੰਧਕਾਂ ਦੇ ਸਹਿਯੋਗ ਸਦਕਾ 11 ਨਵੰਬਰ 2011 ਤੋਂ ਕਥਾ-ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀਆਂ ਕਲਾਸਾਂ ਅਤੇ ਸੈਮੀਨਾਰ ਚੱਲ ਰਹੇ ਹਨ। ਜਿਨ੍ਹਾਂ ਵਿੱਚ 11-12-2011 ਸ਼ਨੀਵਾਰ ਨੂੰ ਸਿੱਖ ਸੈਂਟਰ ਸਿੰਘਾਪੁਰ ਵਿਖੇ ਕਾਨਫਰੰਸ ਹਾਲ ਵਿਖੇ ਦੁਪਹਿਰੇ 2: 30 ਤੋਂ 3: 30 ਤੱਕ “ਕਿਵ ਸਚਿਆਰਾ ਹੋਵੀਐ” ਵਿਸ਼ੇ ਤੇ ਸੈਮੀਨਾਰ ਵਿੱਚ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਕੀਰਤਨ ਕਰਦੇ ਡੈਲੀਗੇਟਾਂ ਨੂੰ ਸੰਬੋਧਨ ਹੁੰਦੇ ਦੱਸਿਆ ਕਿ ਸਿੱਖ ਨੇ ਗੁਰਬਾਣੀ ਦਾ ਉਪਦੇਸ਼ ਰੂਪੀ ਅੰਮ੍ਰਿਤ ਛੱਕ, ਹੁਕਮ ਰਜ਼ਾਈ ਚੱਲ ਅਤੇ ਵਿਕਾਰਾਂ ਦਾ ਤਿਆਗ ਕਰਕੇ ਸਚਿਆਰੇ ਹੋਣਾ ਹੈ। ਅਖੌਤੀ ਕਸਟਮ ਛੱਡਣੇ ਹਨ ਜੋ ਸੱਚ ਦੇ ਪਾਂਧੀ ਨਹੀਂ ਬਣਨ ਦਿੰਦੇ। ਇਸ ਤੋਂ ਬਾਅਦ ਭਾਈ ਅਵਤਾਰ ਸਿੰਘ ਨੇ ਆਏ ਜਗਿਆਸੂਆਂ ਨੁੰ, ਬੀਬੀ ਹਰਸਿਮਰਤ ਕੌਰ ਖਾਲਸਾ ਦੀ ਜਾਣ ਪਛਾਣ ਕਰਾਉਂਦੇ ਹੋਏ ਕਿਹਾ ਕਿ ਹਰਸਿਮਰਤ ਕੌਰ ਖਾਲਸਾ ਜਿਸ ਦਾ ਪਹਿਲਾ ਨਾਂ ਨੈਨਸੀ ਤੋਬਸਮੈਨ ਸੀ ਕਿਵੇਂ ਪੰਜਾਂ ਮਹੀਨਿਆਂ ਵਿੱਚ ਪੰਜਾਬੀ ਸਿੱਖ ਕੇ ਗੁਰਬਾਣੀ ਪੜ੍ਹਨੀ ਸਿੱਖੀ ਤੇ ਹੁਣ ਪੰਜਾਬੀਆਂ ਨੂੰ ਸਿੱਖਣ ਲਈ ਪ੍ਰੇਰ ਰਹੀ ਹੈ। ਭਾਈ ਅਵਤਾਰ ਸਿੰਘ ਜੀ ਨੇ ਕਿਵ ਸਚਿਆਰਾ ਤੇ ਬੋਲਦਿਆਂ ਦਰਸਾਇਆ ਕਿ ਪਹਿਲੇ ਸਚਿਆਰ ਬਣਨ ਭਾਵ ਰੱਬ ਨੂੰ ਪਾਉਣ ਲਈ ਵੱਖ-ਵੱਖ ਧਰਮ ਆਗੂਆਂ ਨੇ ਵੱਖ-ਵੱਖ ਰਾਹ ਦੱਸੇ ਜੋ ਬਾਅਦ ਵਿੱਚ ਕਰਮਕਾਂਡ ਬਣ ਗਏ ਜਿਵੇਂ ਸੁੱਚ-ਭਿੱਟ ਰੱਖਣਾ, ਭੁੱਖੇ ਰਹਿ ਤਿਆਗੀ ਬਣਨਾ, ਹਜਾਰਾਂ ਮਨ ਘੜਤ ਉਕਤੀਆਂ ਯੁਕਤੀਆਂ ਵਰਤਨੀਆਂ ਭਾਵ ਸੱਚੇ ਮਾਰਗ ਨੂੰ ਛੱਡ ਕੇ ਥੌਤੇ ਕਰਮਕਾਂਡਾਂ ਦੇ ਚੱਕਰ ਵਿੱਚ ਪੈ ਰਹਿਣਾ। ਭਾਈ ਸਾਹਿਬ ਨੇ ਹੋਰ ਕਿਹਾ ਕਿ ਅਜੋਕਾ ਡੇਰਾਵਾਦ ਵੀ ਸਿੱਖ ਦੇ ਸਚਿਆਰ ਬਣਨ ਦੇ ਰਸਤੇ ਦਾ ਰੋੜਾ ਹੈ। ਜੋ ਸ਼ਬਦ ਗਾਇਨ ਕੀਤੇ ਜਾਂ ਵਿਚਾਰੇ ਜਾਂਦੇ ਉਨ੍ਹਾਂ ਨੂੰ ਸਕਰੀਨ ਤੇ ਵੀ ਨਾਲੋ ਨਾਲ ਦਿਖਾਇਆ ਜਾਂਦਾ। ਜਗਿਆਸੂਆਂ ਦੇ ਸ਼ੰਕਿਆਂ ਦੇ ਉੱਤਰ ਵੀ ਦਿੱਤੇ ਗਏ। ਸਿੱਖ ਤੋਂ ਇਲਾਵਾ ਚਾਈਨਾ ਮੂਲ ਦੇ ਸਰ਼ਧਾਲੂ ਵੀ ਹਾਜਰੀ ਭਰਦੇ ਰਹੇ।
11-13-2011 ਦਿਨ ਐਤ ਵਾਰ ਨੂੰ “ਨਾਮ-ਸਿਮਰਨ” ਦੇ ਵਿਸ਼ੇ ਤੇ ਬਣੇ ਪ੍ਰੋਗ੍ਰਾਮ ਅਨੁਸਾਰ ਗੁਰਦੁਆਰਾ ਕਤੌਂਗ ਸਿੰਘਾਪੁਰ ਵਿਖੇ ਕਥਾ ਵਖਿਆਣ ਕੀਰਤਨ ਕੀਤਾ ਗਿਆ, ਪਹਿਲੇ ਭਾਈ ਅਵਤਾਰ ਸਿੰਘ ਨੇ ਨਾਮ ਸਿਮਰਨ ਦੀ ਸੰਖੇਪ ਵਿਆਖਿਆ ਕਰਕੇ ਸੰਗਤ ਨੂੰ ਦੱਸਿਆ ਕਿ ਸੰਸਾਰ ਦੇ ਕੰਮ ਧੰਦੇ ਕਰਦੇ ਹੋਏ ਸੱਚੇ ਦਿਲੋਂ ਪ੍ਰਮੇਸ਼ਰ ਦੀ ਯਾਦ ਨੂੰ ਹਿਰਦੇ ਵਿੱਚ ਵਸਾਈ ਰੱਖਣਾ ਹੀ ਸਿਮਰਨ ਹੈ। ਸਾਨੂੰ ਦੱਸੀਆਂ ਜਾ ਰਹੀਆਂ ਕਰਮਕਾਂਡੀ ਵਿਧੀਆਂ ਜਿਵੇਂ ਅੱਖਾਂ ਮੀਟਣਾ, ਗਿਣਤੀ ਦੀ ਮਾਲਾ ਫੇਰਨੀ, ਕਿਸੇ ਇੱਕ ਸ਼ਬਦ ਦਾ ਤੋਤਾ ਰਟਨ ਕਰਨਾ ਸਿਮਰਨ ਨਹੀਂ ਜਿਨ੍ਹਾਂ ਚਿਰ ਅਸੀਂ ਗੁਰ ਉਪਦੇਸ਼ ਨੂੰ ਕਮਾਉਂਦੇ ਨਹੀਂ-ਗਾਂਏ ਸੁਣੇ ਆਂਖੇ ਮੀਚੈਂ ਪਾਈਐ ਨਾ ਪਰਮ ਪਦ ਗੁਰ ਉਪਦੇਸ਼ ਗਹਿ ਜਉ ਲਉ ਨਾ ਕਮਾਈਐ॥ (ਭਾ. ਗੁ.) ਭਾਈ ਸਾਹਿਬ ਨੇ ਇਹ ਵੀ ਦੱਸਿਆ ਕਿ ਸਿਮਰਨ ਦੀ ਵਿਧੀ ਗੁਰਬਾਣੀ ਅਨੁਸਾਰ ਬੜੀ ਸੁਖਾਲੀ ਹੈ ਜਿਵੇਂ ਆਨੀਲੇ ਕਾਗਦੁ ਕਾਟੀਲੇ ਗੂਡੀ ਅਕਾਸ਼ ਮਧੇ ਭਰਮੀਅਲੇ. .॥ (972). ਵਾਲੇ ਸ਼ਬਦ ਵਿੱਚ ਦਰਸਾਈ ਹੈ ਕਿ ਜਿਵੇਂ ਬੱਚਾ ਪਤੰਗ ਉਡਾਂਦੇ ਸਮੇ ਸਾਥੀਆਂ ਨਾਲ ਗੱਲਾਂ ਕਰਦਾ ਹੋਇਆ ਆਪਣਾ ਧਿਆਨ ਡੋਰ ਵੱਲ ਰੱਖਦਾ ਹੈ ਕਿ ਕਿਤੇ ਦੂਸਰਾ ਉਸ ਦੀ ਡੋਰ ਨਾਂ ਕੱਟ ਦੇਵੇ, ਸਨਿਆਰਾ ਸੋਨਾ ਘੜਦਾ, ਗਾਹਕਾਂ ਨਾਲ ਗੱਲਾਂ ਕਰਦਾ, ਸਾਰਾ ਧਿਆਨ ਘਾੜਤ ਵੱਲ ਰੱਖਦਾ ਹੈ, ਪਾਣੀ ਦੇ ਘੜੇ ਸਿਰਾਂ ਤੇ ਚੁੱਕੀ ਆਉਂਦੀਆਂ ਕੁੜੀਆਂ ਸਹੇਲੀਆਂ ਨਾਲ ਗੱਲਾਂ ਕਰਦੀਆਂ ਧਿਆਨ ਘੜਿਆਂ ਵੱਲ ਰੱਖਦੀਆਂ ਹਨ, ਪੰਜ ਕੋਹ ਦੂਰ ਘਾਹ ਚਰਦੀ ਗਾਂ ਆਪਣਾਂ ਧਿਆਨ ਵੱਛੇ ਵੱਲ ਰੱਖਦੀ ਹੈ ਅਤੇ ਮਾਂ ਗੋਦੀ ਵਾਲੇ ਬੱਚੇ ਨੂੰ ਪਾਘੂੰੜੇ ਪਾ ਕੇ ਘਰ ਦੇ ਕੰਮਕਾਰ ਕਰਦੀ ਹੋਈ ਆਪਣਾ ਚਿੱਤ ਬੱਚੇ ਵੱਲ ਰੱਖਦੀ ਹੈ ਇਵੇਂ ਹੀ ਸਿੱਖ ਨੇ ਦੁਨੀਆਂਦਾਰੀ ਦੇ ਕਾਰ ਵਿਹਾਰ ਕਰਦੇ ਰੱਬ ਨੂੰ ਸਦਾ ਯਾਦ ਰੱਖਣਾ ਹੈ।
ਫਿਰ 10: 30 ਤੋਂ 11 ਵਜੇ ਤੱਕ ਗੁਰਦੁਆਰਾ ਯਸੁਨ ਵਿਖੇ ਵੀ “ਨਾਮ-ਸਿਮਰਨ” ਤੇ ਹੀ ਕੀਰਤਨ ਵਖਿਆਨ ਕੀਤਾ ਗਿਆ। ਫਿਰ ਦੁਪਹਿਰੇ 2: 30 ਤੋਂ 3: 30 ਸਿੱਖ ਸੈਂਟਰ ਦੀ ਸਤਵੀਂ ਮੰਜ਼ਲ ਤੇ ਬਣੇ ਕਾਨਫਰੰਸ ਹਾਲ ਵਿੱਚ ਜਨਮ ਮਰਨ ਅਤੇ ਪੁਨਰ ਜਨਮ ਬਾਰੇ ਸੈਮੀਨਾਰ ਕੀਤਾ ਗਿਆ, ਇਸ ਸਮੇਂ ਕਾਨਫਰੰਸ ਹਾਲ ਭਰ ਗਿਆ, ਚੀਨੇ ਵੀ ਆਏ। ਪ੍ਰੋ. ਜਸਵੰਤ ਸਿੰਘ ਸਿੰਘਾਪੁਰ ਨੇ ਸਟੇਜ ਦੀ ਸੇਵਾ ਨਿਭਾਈ। ਪਹਿਲੇ ਭਾਈ ਅਵਤਾਰ ਸਿੰਘ ਨੇ ਗੁਰਬਾਣੀ ਦਾ ਹਵਾਲਾ ਦਿੰਦੇ ਦਰਸਾਇਆ ਕਿ ਜਿਵੇਂ ਇੱਕ ਰੁੱਖ ਨੂੰ ਫੁੱਲ ਅਤੇ ਫਲ ਲਗਦੇ ਹਨ ਪਰ ਕੋਈ ਹਨੇਰੀ ਜਾਂ ਬਿਮਾਰੀ ਕਰਕੇ ਕੱਚੇ, ਕੋਈ ਡੱਡਰੇ ਅਤੇ ਕੋਈ ਪੱਕ ਕੇ ਡਾਹਣਾਂ ਨਾਲੋਂ ਟੁੱਟ ਜਾਂਦੇ ਹਨ ਫਿਰ ਦੁਬਾਰਾ ਉਨ੍ਹਾਂ ਨੂੰ ਡਾਹਣਾਂ ਨਾਲ ਨਹੀਂ ਜੋੜਿਆ ਜਾ ਸਕਦਾ ਇਵੇਂ ਹੀ ਸੰਸਾਰ ਰੂਪੀ ਰੁੱਖ ਨੂੰ ਅਸੀਂ ਜੀਵਾਂ ਰੂਪੀ ਫਲ ਗੱਗੇ ਹੋਏ ਹਾਂ। ਕੋਈ ਬਚਪਨ, ਕੋਈ ਜਵਾਨੀ ਅਤੇ ਕੋਈ ਬੁਢੇਪੇ ਵਿੱਚ ਇਸ ਸੰਸਾਰ ਰੁੱਖ ਨਾਲੋਂ ਟੁੱਟ ਜਾਂਦਾ ਹੈ ਦੁਬਾਰਾ ਨਹੀਂ ਜੁੜਦਾ ਫੁਰਮਾਨ ਹੈ-ਕਬੀਰ ਮਾਨਸ ਜਨਮੁ ਦਲੰਭੁ ਹੈ ਹੋਇ ਨਾ ਬਾਰੈ ਬਾਰ॥ ਜਿਉਂ ਬਨ ਫਲ ਲਾਗੇ ਭੁਇਂ ਗਿਰਹਿ ਬਹੁਰ ਨਾ ਲਾਗਹਿ ਡਾਰਿ॥ (1366) ਫਿਰ ਹਰਸਿਮਰਤ ਕੌਰ ਨੇ ਇਸੇ ਸ਼ਬਦ ਦਾ ਕੀਰਤਨ ਕਰਦੇ ਹੋਏ ਬੜੇ ਵਿਸਥਾਰ ਨਾਲ ਗੁਰਬਾਣੀ ਦੀਆਂ ਅਨੇਕਾਂ ਪੰਕਤੀਆਂ ਕੋਟ ਕਰਕੇ ਦਰਸਾਇਆ ਕਿ ਸਾਡਾ ਪਿਛਲਾ ਜਨਮ ਸਾਡੇ ਵੱਡੇ ਵਡੇਰੇ ਤੇ ਮਾਂ ਬਾਪ ਹਨ ਅਤੇ ਅਗਲਾ ਜਨਮ ਸਾਡੇ ਬੱਚੇ ਹਨ। ਸਾਡੇ ਸਰੀਰ ਦੇ ਜੀਨਸ ਅੱਗੇ ਪੀੜੀ ਦਰ ਪੀੜੀ ਚਲਦੇ ਰਹਿੰਦੇ ਹਨ ਮਰਦੇ ਨਹੀਂ। ਜਿਨ੍ਹਾ ਚਿਰ ਪ੍ਰਮਾਤਮਾਂ ਦੀ ਜੋਤ ਸਾਡੇ ਸਰੀਰ ਵਿੱਚ ਹੈ ਅਸੀਂ ਜਿੰਦਾ ਹਾਂ ਜਦੋਂ ਵੱਖ ਹੋ ਜਾਂਦੀ ਹੈ ਸਾਡੇ ਸਰੀਰ ਤੇ ਤੱਤ ਆਪੋ ਆਪਣੇ ਤੱਤਾਂ ਨਾਲ ਮਿਲ ਜਾਂਦੇ ਹਨ ਜਿਵੇ-ਪਵਣੈ ਮਹਿ ਪਵਣ ਸਮਾਇਆ॥ ਜੋਤੀ ਮਹਿ ਜੋਤਿ ਰਲ ਜਾਇਆ ਮਾਟੀ ਮਾਟੀ ਹੋਈ ਏਕ …॥ (885) ਸਾਨੂੰ ਅਗਲੇ ਜਨਮ ਦੀਆਂ ਆਸਾਂ ਲਾ ਕੇ ਇਹ ਅਮੋਲਕ ਜਨਮ ਅਜਾਈਂ ਨਹੀਂ ਗਵਾਉਣਾ ਚਾਹੀਦਾ। ਨਰਕਾਂ ਦਾ ਡਰ ਅਤੇ ਸਵਰਗਾਂ ਦੇ ਸੁਖ ਦੇਣ ਦੇ ਲਾਰੇ ਲੌਣ ਵਾਲੇ ਪੰਡਤ, ਜੋਤਸ਼ੀ ਅਤੇ ਅਜੋਕੇ ਸਾਧ-ਸੰਤ ਲੋਕਾਈ ਨੂੰ ਲੁੱਟ ਰਹੇ ਹਨ। ਕਰਤੇ ਦੀ ਰਚਨਾ ਦਾ ਆਦਿ ਅੰਤ ਤਾਂ ਕਰਤਾ ਹੀ ਜਾਣਦਾ ਹੈ-ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ॥ (275) ਇਵੇਂ ਬਹੁਤੇ ਸਰੋਤਿਆਂ ਦੇ ਚਿਰਾਂ ਤੋਂ ਮਨ ਵਿੱਚ ਬੈਠਾਏ ਗਏ ਸ਼ੰਕਿਆਂ ਦਾ ਨਿਵਾਰਨ ਹੋਇਆ। ਇਸ ਸੈਮੀਨਾਰ ਵਿੱਚ ਧਾਰਮਿਕ ਟੀਚਰ, ਗੁਰਦੁਆਰੇ ਦੇ ਪ੍ਰਬੰਧਕ ਅਤੇ ਕੁੱਝ ਸਟਾਫ ਵੀ ਸ਼ਾਮਲ ਹੋਇਆ। ਵਿਸ਼ੇਸ਼ ਕਰਕੇ ਸਿੱਖ ਸੈਂਟਰ ਸਿੰਘਾਪੁਰ ਦੇ ਚੇਅਰਮੈਨ ਸ੍ਰ. ਕ੍ਰਿਪਾਲ ਸਿੰਘ ਮੱਲ੍ਹੀ ਨੇ ਵੀ ਹਾਜਰੀ ਭਰੀ। ਸੰਗਤਾਂ ਪ੍ਰਭਾਵਤ ਹੋ ਕੇ ਅੱਗੇ ਹੋਰ ਪ੍ਰੋਗ੍ਰਾਮ ਬੁੱਕ ਕਰਵਾ ਰਹੀਆਂ ਹਨ ਜਿਨ੍ਹਾਂ ਦਾ ਵੇਰਵਾ ਬਾਅਦ ਵਿੱਚ ਦਿੱਤਾ ਜਾਵੇਗਾ। ਸੰਗਤਾਂ ਵਿੱਚ ਗੁਰਬਾਣੀ ਸਿੱਖਣ ਦੀ ਜਗਿਆਸਾ ਪੈਦਾ ਹੋ ਰਹੀ ਹੈ। ਸੰਗਤਾਂ ਸਿੱਖ ਸੈਂਟਰ ਸਿੰਘਾਪੁਰ ਵਿਖੇ ਗੁਰਬਾਣੀ ਦੀ ਸੰਥਿਆ ਅਤੇ ਗੁਰਬਾਣੀ ਵਿਆਕਰਣ ਦੀਆਂ ਕਲਾਸਾਂ ਬੜੇ ਉਤਸ਼ਾਹ ਨਾਲ ਲੈ ਰਹੀਆਂ ਹਨ। ਪ੍ਰੋ. ਜਸਵੰਤ ਸਿੰਘ ਸਿੰਘਾਪੁਰ ਗੁਰਬਾਣੀ ਸਿਖਲਾਈ ਦੀ ਸੇਵਾ ਬੜੇ ਸੁਚੱਜੇ ਢੰਗ ਨਾਲ ਨਿਭਾਅ ਰਹੇ ਹਨ। ਸਿੱਖ ਸੈਂਟਰ ਸਿੰਘਾਪੁਰ ਦੇ ਸੁਯੋਗ ਪ੍ਰਬੰਧਕਾਂ ਦਾ ਇਹ ਉਪਰਾਲਾ-ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥ (1329) ਵਾਲਾ ਹੈ।
ਭਾਈ ਅਵਤਾਰ ਸਿੰਘ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ
Tel. 65 82309421


(14/11/11)
ਦਲਜੀਤ ਸਿੰਘ ਨਿਉਡਾ

ਜਦੋਂ ਜਾਚਕ ਜੀ ਨੇ ‘ਅਡਵਾਨੀ’ ਨੂੰ ਸਿਰੋਪਾ ਦੇਣ ਤੋਂ ਕੀਤਾ ਇਨਕਾਰ
ਭਾਜਪਾ ਦੇ ਮੁਖੀ ਆਗੂ ਅਤੇ ਕਟੜ ਫਿਰਕਾਪ੍ਰਸਤ ‘ਅਡਵਾਨੀ’ ਦੀ 1990 ਵਾਲੀ ਪਹਿਲੀ ਰੱਥ ਯਾਤਰਾ ਦਾ ਮੁਖ ਮਨੋਰਥ, ਦੇਸ਼ ਭਰ ਦੇ ਹਿੰਦੂਆਂ ਨੂੰ ਬਾਬਰੀ ਮਸਜਦ ਢਾਅ ਕੇ ਰਾਮ ਮੰਦਰ ਦੀ ਉਸਾਰੀ ਲਈ ਉਤਸ਼ਾਹਤ ਕਰਦਿਆਂ ਭੜਕਾਅ ਕੇ ਆਪਣਾ ਵੋਟ ਬੈਂਕ ਪੱਕਾ ਕਰਨਾ ਸੀ। ਇਹ ਯਾਤਰਾ ਦਿੱਲੀ ਤੋਂ ਸ਼ੁਰੂ ਹੋਣੀ ਸੀ, ਇਸ ਲਈ ਭਾਜਪਾ ਦੀ ਪਤਨੀ ਬਣ ਚੁੱਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਚਹੁੰਦਾ ਸੀ ਕਿ ਅਡਵਾਨੀ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਸਿਰੋਪਾ ਦੇ ਕੇ ਤੋਰਿਆ ਜਾਏ, ਤਾਂ ਜੋ ਸਿੱਖ ਭਾਈਚਾਰਾ ਵੀ ਅਡਵਾਨੀ ਦੀ ਇਸ ਅੱਗ ਲਾਊ ਰੱਥ ਯਾਤਰਾ ਅਤੇ ਉਸ ਦੇ ਮਲੀਨ ਆਸ਼ਿਆਂ ਦੀ ਪੂਰਤੀ ਲਈ ਵੱਧ ਤੋਂ ਵੱਧ ਸਹਿਯੋਗੀ ਬਣੇ। ਭਾਜਪਾ ਦੀ ਸਰਕਾਰ ਬਣਨ `ਤੇ ਇਸ ਚਾਪਲੂਸੀ ਬਦਲੇ ਸਰਕਾਰੀ ਅਹੁਦਿਆ ਦੀਆਂ ਕੁੱਝ ਬੁਰਕੀਆਂ ਸਾਨੂੰ ਵੀ ਮਿਲ ਜਾਣ।
ਉਸ ਵੇਲੇ ਗਿਆਨੀ ਜਗਤਾਰ ਸਿੰਘ ਜਾਚਕ ‘ਗੁਰਦੁਆਰਾ ਸੀਸ ਗੰਜ ਸਾਹਿਬ’ ਜੀ ਦੇ ਹੈਡ ਗ੍ਰੰਥੀ ਸਨ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਕੁੱਝ ਅਹੁਦੇਦਾਰ ਗਿਆਨੀ ਜਾਚਕ ਜੀ ਪਾਸ ਆਏ ਅਤੇ ਉਨ੍ਹਾਂ ਨੇ ਜਾਚਕ ਜੀ ਨੂੰ ਦੱਸਿਆ ਕਿ ਅਡਵਾਨੀ ਜੀ ਰੱਥ ਉਪਰ ਸਵਾਰ ਹੋਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਣਗੇ। ਅਸੀਂ ਚਹੁੰਦੇ ਹਾਂ ਕਿ ਉਸ ਵੇਲੇ ਉਨ੍ਹਾਂ ਨੂੰ ਸਿਰੋਪਾ ਬਖਸ਼ਿਸ਼ ਕੀਤਾ ਜਾਏ। ਗਿਆਨੀ ਜੀ ਨੇ ਸਪਸ਼ਟ ਲਫ਼ਜ਼ਾਂ ਵਿੱਚ ਆਖਿਆ ਕਿ “ਅਡਵਾਨੀ ਜੀ ਦੀ ਰੱਥ ਯਾਤਰਾ ਦਾ ਮਨੋਰਥ ਫਿਰਕਾਪ੍ਰਸਤੀ ਨੂੰ ਉਭਾਰ ਕੇ ਰਾਜਸੀ ਸੱਤਾ ਹਾਸਲ ਕਰਨਾ ਹੈ ਤਾਂ ਜੋ ਆਰ. ਆਰ, ਐਸ ਦੇ ਇਜੰਡੇ ਮੁਤਾਬਿਕ ਦੇਸ਼ ਨੂੰ ਭਗਵੇਂ ਰੰਗ ਵਿੱਚ ਰੰਗਦਿਆਂ ਘਟ ਗਿਣਤੀ ਕੌਮਾਂ ਨੂੰ ਹਿੰਦੂ ਅਖਵਾਉਣ ਲਈ ਮਜ਼ਬੂਰ ਕੀਤਾ ਜਾ ਸਕੇ। ਇਹ ਔਰੰਗਜ਼ੇਬੀ ਨੀਤੀ ਹੈ, ਜਿਸ ਦੇ ਵਿਰੋਧ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਇਸ ਅਸਥਾਨ `ਤੇ ਆਪਣਾ ਸੀਸ ਲੁਹਾਇਆ ਸੀ। ਇਸ ਲਈ ਗੁਰਦੁਆਰਾ ਸੀਸ ਗੰਜ ਸਾਹਿਬ ਦੀ ਗੱਲ ਤਾਂ ਛੱਡੋ, ਹੋਰ ਵੀ ਕਿਸੇ ਗੁਰਅਸਥਾਨ ਤੋਂ ਅਡਵਾਨੀ ਨੂੰ ਸਿਰੋਪਾ ਨਹੀ ਦਿੱਤਾ ਜਾ ਸਕਦਾ। ਤਹਾਨੂੰ ਪਤਾ ਹੋਣ ਚਾਹੀਦਾ ਕਿ ਇਹ ਓਹੀ ਸਖਸ਼ ਹੈ, ਜਿਸ ਨੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੀ ਪ੍ਰੋੜਤਾ ਕਰਦਿਆਂ ਇੰਦਰਾ ਗਾਂਧੀ ਨੂੰ ਸਲਾਹਿਆ ਸੀ। ਇਸ ਦੇ ਸਾਥੀਆਂ ਖੁਸ਼ੀ ਵਿੱਚ ਲੱਡੂ ਵੀ ਵੰਡੇ ਸਨ।”
ਜਾਚਕ ਜੀ ਨੇ ਸਾਰੇ ਗ੍ਰੰਥੀ ਸਿੰਘਾਂ ਤੇ ਸੇਵਦਾਰਾਂ ਨੂੰ ਹਦਾਇਤ ਕਰ ਦਿੱਤੀ ਕਿ ਮੇਰੀ ਗੈਰ ਹਾਜ਼ਰੀ ਵਿੱਚ ਵੀ ਅਡਵਾਨੀ ਨੂੰ ਸਟੇਜ ਤੋਂ ਵਿਸ਼ੇਸ਼ ਸਿਰੋਪਾ ਬਖਸ਼ਿਸ਼ ਨਾ ਕੀਤਾ ਜਾਏ। ਅਡਵਾਨੀ ਜੀ ਦਾ ਗੁਰਦੁਆਰਾ ਸਾਹਿਬ ਵਿਖੇ ਦੁਪਹਿਰੇ 12 ਵਜੇ ਆਉਣ ਦਾ ਪ੍ਰੋਗਰਾਮ ਸੀ, ਪਰ ਉਹ ਨਾ ਆਇਆ। ਗਿਆਨੀ ਜੀ 3 ਤੋਂ 4 ਇਤਿਹਾਸ ਦੀ ਕਥਾ ਕਰਕੇ ਸ਼ਾਮ ਨੂੰ 5 ਵਜੇ ਆਪਣੇ ਘਰ ਗੁਰਦੁਆਰਾ ਰਕਾਬਗੰਜ ਨੂੰ ਚਲੇ ਗਏ। ਪਿਛੋਂ ਬਾਦਲ ਦਲ ਦਿੱਲੀ ਦਾ ਪ੍ਰਧਾਨ ਅਵਤਾਰ ਸਿੰਘ ਹਿੱਤ ਅਡਵਾਨੀ ਨੂੰ ਲੈ ਆਇਆ ਅਤੇ ਪ੍ਰਕਰਮਾ ਕਰਨ ਵੇਲੇ ਤਾਬਿਆ ਬੈਠੇ ਗ੍ਰੰਥੀ ਭਾਈ ਨੌਧ ਸਿੰਘ ਨੂੰ ਦਬਕਾਅ ਕੇ ਓਥੋਂ ਹੀ ਅਡਵਾਨੀ ਦੇ ਗਲ ਸਿਰੋਪਾ ਪਵਾ ਦਿੱਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ, ਉਸ ਵੇਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤਰ ਸਨ। ਉਨ੍ਹਾਂ ਨੇ ਅਗਲੇ ਦਿਨ ਹੈਡ ਗ੍ਰੰਥੀ ਦੀ ਆਗਿਆ ਦਾ ਉਲੰਘਣ ਕਰਨ ਦਾ ਦੋਸ਼ ਲਾ ਕੇ ਸਿਰੋਪਾ ਦੇਣ ਵਾਲੇ ਗ੍ਰੰਥੀ ਨੂੰ ਸਸਪੈਂਡ ਕਰ ਦਿੱਤਾ। ਕਿਉਂਕਿ, ਸਿੰਘ ਸਾਹਿਬ ਜਥੇਦਾਰ ਪ੍ਰੋ: ਮਨਜੀਤ ਸਿੰਘ ਹੁਰਾਂ ਨੇ ਦਿੱਲੀ ਪਹੁੰਚ ਕੇ ਜਾਚਕ ਜੀ ਦੇ ਸਟੈਂਡ ਦੀ ਸ਼ਲਾਘਾ ਕਰਦਿਆਂ ਸਿਰੋਪਾ ਦੇਣ ਦੀ ਨਿਖੇਧੀ ਕਰ ਦਿੱਤੀ ਸੀ।
ਕਾਸ਼! ਹੁਣ ਜਦੋਂ ਅਡਵਾਨੀ ਆਪਣੀ ਛੇਵੀਂ ਰਥ ਯਾਤਰਾ ਤੇ ਚੜਿਆ ਹੋਇਆ ਹੈ ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਜਾ ਰਿਹਾ ਹੈ, ਸਾਰੇ ਗ੍ਰੰਥੀ ਸਿਘ, ਜਥੇਦਾਰ ਸਿੰਘ ਸਾਹਿਬਾਨ ਤੇ ਸਮੂਹ ਗੁਰਦੁਆਰਿਆਂ ਦੇ ਪ੍ਰਬੰਧਕ ਵੀ; ਜਾਚਕ ਜੀ, ਪ੍ਰੋ: ਮਨਜੀਤ ਸਿੰਘ ਅਤੇ ਡਾ: ਜਸਪਾਲ ਸਿੰਘ ਦੇ ਲਏ ਉਪਰੋਕਤ ਸਿਧਾਂਤਕ ਤੇ ਇਤਿਹਾਸਕ ਸਟੈਂਡ ਤੋਂ ਪ੍ਰੇਰਨਾ ਲੈਂਦੇ ਹੋਏ ਇਹ ਐਲਾਨ ਕਰ ਦੇਣ ਕਿ ਅਡਵਾਨੀ ਨੂੰ ਕਿਸੇ ਵੀ ਗੁਰਦੁਆਰੇ ਤੋਂ ਵਿਸ਼ੇਸ਼ ਸਨਮਾਨ ਵਜੋਂ ਸਿਰੋਪਾ ਦੇ ਕੇ ਨਹੀਂ ਨਿਵਾਜਿਆ ਜਾਏਗਾ। ਕਿਉਂਕਿ, ਉਹ ਆਪਣੀ ਲਿਖੀ ਪੁਸਤਕ ‘ਮਾਈ ਲਾਈਫ਼ ਮਾਈ ਕੰਟਰੀ’ ਵਿੱਚ ਖ਼ੁਦ ਮੰਨਿਆ ਹੈ ਕਿ ਇੰਦਰਾ ਨੂੰ ਹਮਲੇ ਲਈ ਮੈਂ ਪ੍ਰੇਰਿਆ ਤੇ ਪਾਰਟੀ ਵਲੋਂ ਉਸ `ਤੇ ਰਾਜਸੀ ਦਬਾਅ ਵੀ ਬਣਾਇਆ ਗਿਆ ਸੀ।
ਦਲਜੀਤ ਸਿੰਘ ਨਿਉਡਾ, ਮੁਬਾਈਲ 9810215729


(14/11/11)
ਭਾਈ ਗੁਰਸ਼ਰਨ ਸਿੰਘ

ਗੁਰੂ ਦੀ ਹਜੂਰੀ ਵਿੱਚ ਬੇਅਦਬੀ ਕਰਨ ਵਾਲੇ ਰਾਗੀ ਨੇ ਮੰਗੀ ਮਾਫੀ
ਨਾਗਪੁਰ ਵਿਖੇ ਬਾਬਾ ਦੀਪ ਸਿੰਘ ਜੀ ਦੇ ਸਹੀਦੀ ਪੁਰਬ ਦੇ ਸੰਬੰਧ ਵਿੱਚ ਸਜੇ ਹੋਏ ਦੀਵਾਨਾਂ ਵਿੱਚ ਮੱਨਮਤ ਦੀਆ ਗੱਲਾਂ ਕਰਨ ਵਾਲੇ ਇੱਕ ਰਾਗੀ ਨਾਲ ਸਾਮ ਵੇਲੇ ਗੁਰਮਿਤ ਪ੍ਰਚਾਰਕ ਪ੍ਰੋ ਨਛੱਤਰ ਸਿੰਘ ਅਤੇ ਭਾਈ ਗੁਰਸ਼ਰਨ ਸਿੰਘ ਜੀ ਨੇ ਕੁੱਝ ਮੁੱਦਿਆ ਤੇ ਉਸ ਨਾਲ ਵਿਚਾਰ ਚਰਚਾ ਕੀਤੀ। ਤਾਂ ਬਾਣੀ ਦੇ ਆਧਾਰ ਤੇ ਜਵਾਬ ਨਾ ਦੇ ਸਕਣ ਕਰਕੇ ਉਸ ਦੇ ਸੱਤੀਂ ਕੱਪੜੀ ਅੱਗ ਲੱਗ ਗਈ। ਬਾਣੀ ਦਾ ਇੱਕ ਵੀ ਪ੍ਰਮਾਣ ਦੇ ਕੇ ਉਹ ਗੱਲ ਨਹੀ ਕਰ ਸਕਿਆ ਅਤੇ ਈਰਖਾ ਵੱਸ ਉਸਨੇ ਰਾਤ ਦੇ ਦੀਵਾਨਾਂ ਵਿੱਚ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕੀਤੀ ਬਚਿੱਤਰ ਨਾਟਕ ਦਾ ਸਬਦ ਪੜਿਆ। ਸੰਗਤਾਂ ਅਤੇ ਨੌਜਵਾਨਾਂ ਨੇ ਸਖਤ ਰੂਪ ਚ ਇਸ ਦੀ ਵਿਰੋਧਤਾ ਕੀਤੀ ਤਾਂ ਪੰਡਾਲ ਤੋ ਭੱਜ ਨਿਕਲਿਆ ਬਾਦ ਵਿੱਚ ਸੰਗਤਾਂ ਅਤੇ ਪ੍ਰਬੰਧਕਾਂ ਨੇ ਜੋਰ ਪਾਇਆ ਤੇ ਉਸਨੂੰ ਦਰਬਾਰ ਵਿੱਚ ਬੁਲਾ ਕੇ ਵਿਚਾਰਾਂ ਕਰਨ ਲਈ ਕਿਹਾ। ਉਸ ਨੇ ਸਮੁੱਚੀ ਸੰਗਤ ਤੋਂ ਮਾਫੀ ਮੰਗੀ ਅਤੇ ਅੱਗੇ ਤੋ ਤੋਬਾ ਕੀਤੀ। ਇਸ ਮੋਕੇ ਤੇ ਧਰਮ ਪ੍ਰਚਾਰ ਸੰਸਥਾ ਦੇ ਪ੍ਰਧਾਨ ਮਲਕੀਤ ਸਿੰਘ ਬੱਲ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਅਜਮੇਰ ਸਿੰਘ, ਗੁਰਦੁਆਰਾ ਬਾਬਾ ਦੀਪ ਸਿੰਘ ਨਗਰ ਦੇ ਪ੍ਰਧਾਨ, ਸਿੱਖ ਨੋਜਵਾਨ ਸਭਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਸੰਘਾ, ਗੁਰਵਿੰਦਰ ਸਿੰਘ ਢਿੱਲੋਂ, ਸਤਵਿੰਦਰ ਸਿੰਘ ਸਿੰਪੀ, ਰਜਵਿੰਦਰ ਸਿੰਘ ਢਿੱਲੋਂ, ਮਨਦੀਪ ਸਿੰਘ ਮਨੀ ਮੋਜੂਦ ਸਨ ਅਤੇ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਕਿ ਦੁਬਾਰਾ ਇਸ ਤਰਾਂ ਦੀ ਕੋਈ ਵੀ ਰਚਨਾ ਨਾ ਪੜੀ ਜਾਵੇ।


(14/11/11)
ਹਰਲਾਜ ਸਿੰਘ ਬਹਾਦਰਪੁਰ

ਨਿਸ਼ਾਂਤ ਸ਼ਰਮਾ ਜੀ ਜੇ ਸੁਰੱਖਿਆ ਦੇ ਗੁਣ ਸਿੱਖਣੇ ਹਨ ਤਾਂ ਹਵਾਰੇ ਹੋਰ ਤੋਂ ਸਿੱਖੋ।
ਸਾਰੇ ਸੰਸਾਰ ਵਿੱਚ 11-11-11 ਨੂੰ ਕੁੱਝ ਵਿਸ਼ੇਸ਼ ਕਰਨ ਜਾਂ ਵੇਖਣ ਦੀ ਦੌੜ ਲੱਗੀ ਹੋਈ ਸੀ, ਪਰ ਗੁਰੂ ਕੇ ਸਿੰਘ ਹਵਾਰੇ ਨੇ
11-11-11 ਨੂੰ ਦਿਨ ਦੇ 11 ਵਜੇ ਆਪਣੇ ਨਾਮ ਕਰਕੇ ਪੂਰੇ ਸੰਸਾਰ ਨੂੰ ਵਿਖਾ ਦਿੱਤਾ ਕਿ ਸਿੰਘ ਤਾਂ ਸਿੰਘ ਹੀ ਹੁੰਦੇ ਹਨ।
ਜਿਸ ਦਿਨ ਗੁਰੂ ਨਾਨਕ ਜੀ ਨੇ ਬਾਲ ਉਮਰ ਵਿੱਚ ਜਨੇਊ ਪਾਉਣ ਤੋਂ ਇਨਕਾਰ ਕਰਦਿਆਂ ਬ੍ਰਾਹਮਣ ਨੂੰ ਸੱਚਾ ਜਨੇਊ ਪਾਉਣ ਦਾ ਉਪਦੇਸ਼ ਦਿੱਤਾ ਸੀ, ਉਸ ਦਿਨ ਤੋਂ ਹੀ ਬ੍ਰਾਹਮਣ ਨੇ ਜਾਣ ਲਿਆ ਸੀ ਕਿ ਨਾਨਕ ਦੀ ਵਿਚਾਰਧਾਰਾ ਅੱਗੇ ਉਸਦਾ ਪਾਖੰਡ (ਝੂਠ) ਟਿਕ ਨਹੀਂ ਸਕੇਗਾ । ਉਸ ਦਿਨ ਤੋਂ ਹੀ ਬ੍ਰਾਹਮਣਵਾਦੀ ਸੋਚ ਨੇ ਨਾਨਕ ਦੀ ਵਿਚਾਰਧਾਰਾ (ਸੱਚ ਦੀ ਅਵਾਜ) ਨੂੰ ਖਤਮ ਕਰਨ ਦਾ ਪ੍ਰਣ ਕਰਦਿਆਂ ਇਸ ਅਵਾਜ ਉੱਪਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ ਜੋ ਅੱਜ ਤੱਕ ਜਾਰੀ ਹਨ ਅਤੇ ਅੱਗੇ ਨੂੰ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ। ਕਿਉਂਕਿ ਸੱਚ ਅਤੇ ਝੂਠ ਦੀ ਜੰਗ ਕਦੇ ਵੀ ਖਤਮ ਨਹੀਂ ਹੋ ਸਕਦੀ। ਬ੍ਰਾਹਮਣਵਾਦ ਲਫਜ਼ ਸਮੁੱਚੇ ਬ੍ਰਾਹਮਣਾਂ ਉੱਪਰ ਨਹੀਂ ਢੁੱਕਦਾ। ਕਿਉਂਕਿ ਬਹੁਤ ਸਾਰੇ ਬ੍ਰਾਹਮਣ ਵੀ ਬ੍ਰਾਹਮਣਵਾਦ ਦੇ ਵਿਰੋਧੀ ਹਨ। ਬ੍ਰਾਹਮਣਵਾਦੀ ਲੋਕ ਉਹ ਹਨ ਜਿੰਨ੍ਹਾਂ ਦੀ ਸੋਚ ਰੂੜੀਵਾਦੀ ਹੈ ਜੋ ਸਮਾਜ ਨੂੰ ਊਚਾ-ਨੀਚਾ, ਜਾਤਾਂ-ਪਾਤਾਂ ਵਿੱਚ ਵੰਡ ਕੇ ਭਰਮ ਭੁਲੇਖੇ ਪੈਦਾ ਕਰਕੇ ਸਮਾਜ ਨੂੰ ਲੁੱਟਦੇ ਹਨ। ਆਪਣੇ ਆਪ ਨੂੰ 33 ਕਰੋੜ ਦੇਵੀ-ਦੇਵਤਿਆਂ ਦੇ ਪੁਜਾਰੀ, ਧਰਮ (ਰੱਬ) ਦੇ ਠੇਕੇਦਾਰ ਤੇ ਪਵਿੱਤਰ ਮੰਨਦੇ ਹਨ ਅਤੇ ਬਾਕੀ ਦੇ ਸਮਾਜ ਨੂੰ ਨੀਚ ਸਮਝਦੇ ਹਨ। ਜਦਕਿ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਸਭ ਨੂੰ ਬਰਾਬਰ ਦੇ ਇਨਸਾਨ ਅਤੇ ਇੱਕ ਪਿਤਾ ਦੀ ਸੰਤਾਨ ਮੰਨਦਿਆਂ:- ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ (ਪੰਨਾਂ ਨੰ: 611) ਦਾ ਸੁਨੇਹਾ ਦਿੰਦੀ ਹੈ। ਫਿਰ ਝੂਠ ਦੇ ਵਪਾਰੀ ਸੱਚ ਦੀ ਵਿਚਾਰਧਾਰਾ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਸਨ? ਇਸ ਲਈ ਉਨ੍ਹਾਂ ਨੇ ਗੁਰੂ ਨਾਨਕ ਜੀ ਦੀ ਸੱਚੀ ਅਵਾਜ ਨੂੰ ਬੇਅਸਰ ਕਰਨ ਲਈ ਨਾਨਕ ਨੂੰ ਭੂਤਨਾ ਅਤੇ ਬੇਤਾਲਾ ਕਹਿਣਾ ਸ਼ੁਰੂ ਕੀਤਾ:- ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥ (ਪੰਨਾ ਨੰ: 991) ਪਰ ਇਹ ਸੱਚ ਦੀ ਅਵਾਜ ਹੋਰ ਉੱਚੀ ਹੁੰਦੀ ਗਈ। ਇਸੇ ਅਵਾਜ ਨੇ ਬਾਬਰ ਵੱਲੋਂ ਹਿੰਦੂਸਤਾਨ ਉੱਤੇ ਕੀਤੇ ਹਮਲੇ ਦੇ ਵਿਰੁੱਧ ਉਸਦੀ ਫੌਜ ਨੂੰ ਪਾਪ ਜੀ ਜੰੰਞ:- ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥ (ਪੰਨਾ ਨੰ: 722) ਕਹਿ ਕੇ ਲਲਕਾਰਿਆ ਸੀ। ਫਿਰ ਵੀ ਇਸ ਬ੍ਰਾਹਮਣਵਾਦੀ ਸੋਚ ਨੇ ਚੰਦੂ ਦੇ ਰੂਪ ਵਿੱਚ ਨਾਪਾਕ ਗੱਠਜੋੜ ਕਰਕੇ ਗੁਰੂ ਅਰਜਨ ਜੀ ਨੂੰ ਸ਼ਹੀਦ ਕਰਵਾਇਆ ਅਤੇ ਗੁਰੂ ਹਰਗੋਬਿੰਦ ਜੀ ਵਿਰੁੱਧ ਸਾਜਿਸ਼ਾਂ ਰਚੀਆਂ। ਫਿਰ ਪੰਡਤ ਕ੍ਰਿਸ਼ਨ ਲਾਲ ਦੇ ਰੂਪ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਪਰਖਣ ਵਾਸਤੇ ਗੀਤਾ ਦੇ ਅਰਥ ਕਰਨ ਲਈ ਸਵਾਲ ਖੜ੍ਹੇ ਕੀਤੇ, ਤਾਂ ਉੱਥੇ ਵੀ ਇਸਨੂੰ ਸ਼ਰਮਿੰਦਗੀ ਦਾ ਸਾਹਮਣਾ ਹੀ ਕਰਨਾ ਪਿਆ। ਪਰ ਜਦੋਂ ਔਰਗੰਜੇਬ ਨੇ ਧੱਕਾ ਕਰਦਿਆਂ ਇਸ ਬ੍ਰਾਹਮਣ ਸਮਾਜ ਨੂੰ ਤਲਵਾਰ ਦੇ ਜ਼ੋਰ ਨਾਲ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਤਾਂ ਫਿਰ ਇੰਨ੍ਹਾਂ ਨੇ ਉਸੇ ਗੁਰੂ ਨਾਨਕ ਦੇ ਘਰ ਵਿੱਚ ਸ਼ਰਨ ਲਈ, ਜਿਸਨੂੰ ਇਹ ਖਤਮ ਕਰਨ ਤੇ ਤੁਲੇ ਹੋਏ ਸਨ। ਪਰ ਗੁਰੂ ਨਾਨਕ ਦੇ ਘਰ ਨੇ ਬਿਨ੍ਹਾਂ ਕਿਸੇ ਭੇਦਭਾਵ ਤੋਂ ਰੱਬੀ ਸੁਭਾਅ:- ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥ (ਪੰਨਾ ਨੰ: 544) ਅਨੁਸਾਰ ਨਿਰਭਉ ਨਿਰਵੈਰਤਾ ਦੀ ਵਿਚਾਰਧਾਰਾ ਤੇ ਪਹਿਰਾ ਦਿੰਦੇ ਹੋਏ ਉਸ ਧੱਕੇ ਦੇ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ 11-11-1675 ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣਾ ਸ਼ੀਸ਼ ਤੱਕ ਵਾਰ ਦਿੱਤਾ। ਪਰ ਇਸ ਨਾਸ਼ੁਕਰੀ ਕੌਮ ਨੇ ਗੁਰੂ ਨਾਨਕ ਦੇ ਘਰ ਨਾਲ ਵਿਰੋਧ ਉਸੇ ਤਰ੍ਹਾਂ ਹੀ ਕਾਇਮ ਰੱਖਿਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬ੍ਰਾਹਮਣਵਾਦੀ ਵਿਚਾਰਧਾਰਾ ਵੱਲੋਂ ਲਤਾੜੇ ਲੋਕਾਂ ਨੂੰ ਖੰਡੇ ਦੀ ਪਹੁਲ ਛਕਾ ਕੇ ਖਾਲਸਾ ਸਜਾ ਕੇ ਉਨ੍ਹਾਂ ਦੇ ਹੱਥਾਂ ਵਿੱਚ ਸ਼ਸ਼ਤਰ ਫੜਾਏ ਤਾਂ ਉਸ ਸਮੇਂ ਵੀ ਇੰਨ੍ਹਾਂ ਨੂੰ ਹੀ ਬਹੁਤ ਵੱਡਾ ਦੁੱਖ ਹੋਇਆ ਸੀ। ਜਿਸ ਕਾਰਨ ਪਹਾੜੀ ਹਿੰਦੂ ਰਾਜਿਆਂ, ਬਲੀਆ ਚੰਦ ਅਤੇ ਆਲਮ ਚੰਦ ਨੇ ਸ਼ਿਕਾਰ ਖੇਡਣ ਜਾ ਰਹੇ ਗੁਰੂ ਗੋਬਿੰਦ ਸਿੰਘ ਜੀ ਤੇ ਅਚਾਨਕ ਹਮਲਾ ਕਰ ਦਿੱਤਾ ਸੀ। ਜਿਸਦਾ ਸਿੰਘਾਂ ਨੇ ਡੱਟ ਕੇ ਮੁਕਾਬਲਾ ਕਰਦਿਆਂ ਪਹਾੜੀਏਆਂ ਨੂੰ ਭਜਾ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਦੀਆਂ ਔਰੰਗਜੇਬ ਨਾਲ ਹੋਈਆਂ ਜੰਗਾਂ ਵਿੱਚ ਵੀ ਹਿੰਦੂ ਪਹਾੜੀ ਰਾਜਿਆਂ ਨੇ ਔਰੰਗਜੇਬ ਦਾ ਸਾਥ ਦਿੰਦਿਆਂ ਗੁਰੂ ਗੋਬਿੰਦ ਸਿੰਘ ਜੀ ਉੱਪਰ ਹਮਲੇ ਕੀਤੇ ਸਨ। ਵਜੀਰ ਪੰਮੇ (ਪਰਮਾਨੰਦ) ਵਰਗਿਆਂ ਨੇ ਆਟੇ ਦੀਆਂ ਗਊਆਂ ਬਣਾ ਕੇ ਹਮਲਾ ਨਾ ਕਰਨ ਦੀਆਂ ਕਸਮਾਂ ਖਾ ਕੇ ਵੀ ਗੁਰੁ ਸਾਹਿਬ ਉੱਪਰ ਹਮਲੇ ਕੀਤੇ। ਫਿਰ ਇੰਨ੍ਹਾਂ ਹੀ ਬ੍ਰਾਹਮਣਵਾਦੀਆਂ (ਗੰਗੂ) ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਗ੍ਰਿਫਤਾਰ ਕਰਵਾਇਆ। ਸਾਹਿਬਜਾਦਿਆਂ ਦੀ ਸ਼ਹੀਦੀ ਸਮੇਂ ਜਦੋਂ ਕਾਜੀ ਨੇ ਬੱਚਿਆਂ ਵਿਰੁੱਧ ਫਤਵਾ ਜਾਰੀ ਕਰਨ ਤੋਂ ਨਾਂਹ ਕਰ ਦਿੱਤੀ ਸੀ ਤਾਂ ਇਸੇ ਸ਼੍ਰੇਣੀ ਦੇ ਵਜੀਰ ਸੁੱਚਾ ਨੰਦ ਨੇ ਕਿਹਾ ਸੀ ਕਿ ਸੱਪ ਦੇ ਬੱਚੇ ਸੱਪ ਹੀ ਹੁੰਦੇ ਹਨ, ਇੰਨ੍ਹਾਂ ਨੂੰ ਪਾਲਣਾ ਕੋਈ ਸਿਆਣਪ ਨਹੀਂ ਹੈ, ਇੰਨ੍ਹਾਂ ਨੂੰ ਖਤਮ ਹੀ ਕਰ ਦੇਣਾ ਚਾਹੀਂਦਾ ਹੈ। ਜੇ ਬ੍ਰਾਹਮਣਵਾਦੀਆਂ ਨੇ ਗੁਰੂ ਘਰ ਅਤੇ ਸਿੱਖਾਂ ਨਾਲ ਵੈਰ ਦੀ ਨੀਤੀ ਨੂੰ ਨਹੀਂ ਤਿਆਗਿਆ ਤਾਂ ਗੁਰੂ ਸਾਹਿਬਾਨਾਂ ਅਤੇ ਸਿੱਖਾਂ ਨੇ ਵੀ ਨਿਰਭਉ, ਨਿਰਵੈਰਤਾ ਅਤੇ ਪਰਉਪਕਾਰਤਾ ਦੀ ਨੀਤੀ ਨੂੰ ਆਂਚ ਨਹੀਂ ਆਉਣ ਦਿੱਤੀ। ਜਦੋਂ ਅਹਿਮਦ ਸ਼ਾਹ ਦੁਰਾਨੀ ਅਤੇ ਅਬਦਾਲੀ ਹਿੰਦੂਸਤਾਨ ਤੇ ਹਮਲੇ ਕਰਦੇ ਸਨ ਤਾਂ ਉਹ ਇੱਥੋਂ ਦੀ ਧਨ ਦੌਲਤ ਦੀ ਲੁੱਟ ਦੇ ਨਾਲ-ਨਾਲ ਇੱਥੋਂ ਦੀਆਂ ਬਹੁ-ਬੇਟੀਆਂ ਨੂੰ ਵੀ ਕੈਦਣਾਂ ਬਣਾ ਕੇ ਲੈ ਜਾਂਦੇ ਸਨ। ਉਸ ਸਮੇਂ ਫਿਰ ਇਹ ਬ੍ਰਾਹਮਣ ਲੋਕ ਲਾਚਾਰ ਹੋ ਕੇ ਸਿੰਘਾਂ ਅੱਗੇ ਆ ਫਰਿਆਦੀ ਹੁੰਦੇ ਸਨ । ਜਿਸ ਤੇ ਜੱਸਾ ਸਿੰਘ ਆਹਲੂਵਾਲੀਆ ਵਰਗੇ ਯੋਧੇ ਸਿੰਘ ਇਨ੍ਹਾਂ ਦੀਆਂ ਧੀਆਂ-ਭੈਣਾਂ ਨੂੰ ਛੁਡਾ ਕੇ ਸਤਿਕਾਰ ਸਹਿਤ ਘਰੋ-ਘਰੀ ਪਹੁੰਚਾ ਕੇ ਆਉਂਦੇ ਹੁੰਦੇ ਸਨ। ਸਿੱਖ ਰਾਜ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਬ੍ਰਾਹਮਣਾਂ ਨੂੰ ਉੱਚ ਅਹੁਦੇ ਦਿੱਤੇ ਸਨ, ਪਰ ਇੰਨ੍ਹਾਂ ਨੇ ਆਪਣੀ ਪਿਤਾ ਪੁਰਖੀ ਨੀਤੀ ਤਹਿਤ ਗੱਦਾਰੀਆਂ ਕਰਕੇ ਸਿੱਖ ਰਾਜ ਨੂੰ ਖਤਮ ਕਰਵਾਇਆ। ਫਿਰ ਜਦੋਂ ਦੇਸ਼ ਦੀ ਅਜਾਦੀ ਦਾ ਸਮਾਂ ਆਇਆ ਤਾਂ ਸਿੱਖਾਂ ਨੇ ਦੇਸ਼ ਵਿੱਚ 1. 5 ਪ੍ਰਤੀਸ਼ਤ ਹੁੰਦਿਆਂ 80 ਪ੍ਰਤੀਸ਼ਤ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਤੇ ਇਨ੍ਹਾਂ ਨੇ 80 ਪ੍ਰਤੀਸ਼ਤ ਤੋਂ ਵੱਧ ਹੁੰਦਿਆਂ ਦੋ ਕੁ ਪ੍ਰਤੀਸ਼ਤ ਕੁਰਬਾਨੀਆਂ ਹੀ ਦਿੱਤੀਆਂ ਸਨ। ਇੰਨੀਆਂ ਕੁਰਬਾਨੀਆਂ ਕਰਕੇ ਦੇਸ਼ ਨੂੰ ਅਜਾਦ ਕਰਵਾਉਣ ਵਾਲੇ ਸਿੱਖਾਂ ਨੂੰ ਬਣਦਾ ਹੱਕ ਦੇਣ ਦੀ ਬਜਾਇ ਇੰਨ੍ਹਾਂ ਨੇ ਤੁਰੰਤ ਹੀ ਜਖਮ ਦੇਣੇ ਸ਼ੁਰੂ ਕਰ ਦਿੱਤੇ ਸਨ। ਜੂਨ 1984 ਵਿੱਚ ਇੰਨ੍ਹਾਂ ਹੀ ਬ੍ਰਾਹਮਣਾਂ (ਭਾਜਪਾ+ਕਾਂਗਰਸ) ਨੇ ਦਰਬਾਰ ਸਾਹਿਬ ਉੱਪਰ ਹਮਲਾ ਕਰਕੇ ਸਿੱਖਾਂ ਦੇ ਧਰਮ ਸਥਾਨ ਨੂੰ ਢਹਿਢੇਰੀ ਕੀਤਾ ਅਤੇ ਸਿੱਖਾਂ ਦਾ ਕਤਲੇਆਮ ਕੀਤਾ। ਫਿਰ ਨਵੰਬਰ 1984 ਵਿੱਚ ਹੀ ਦੁਬਾਰਾ ਫੇਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਇਸ ਤੋਂ ਬਾਅਦ ਲਗਭਗ 10 ਸਾਲ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ ਗਈ। ਮਾਰਚ 2000 ਵਿੱਚ ਬਿਲ ਕਲਿੰਟਨ ਦੀ ਭਾਰਤ ਫੇਰੀ ਸਮੇਂ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਵਿੱਚ ਸਿੰਘਾਂ ਦਾ ਕਤਲੇਆਮ ਕੀਤਾ ਗਿਆ। ਇਨ੍ਹਾਂ ਬ੍ਰਾਹਮਣਾਂ ਦੀ ਸੋਚ ਸੀ ਕਿ ਅਜਿਹਾ ਕਰਨ ਨਾਲ ਸਿੱਖ ਖਤਮ ਹੋ ਜਾਣਗੇ ਜਾਂ ਫਿਰ ਉਹ ਸਹਿਮੇ ਹੋਏ ਧੌਣ ਉੱਚੀ ਕਰਕੇ ਤੁਰਨ ਦਾ ਹੌਂਸਲਾ ਨਹੀਂ ਕਰ ਸਕਣਗੇ। ਬੇਸ਼ੱਕ ਇਸ ਸੋਚ ਵਿੱਚ ਇੰਨ੍ਹਾਂ ਨੂੰ ਕਾਫੀ ਸਫਲਤਾ ਮਿਲੀ ਵੀ ਹੈ, ਪਰ ਪੂਰੀ ਨਹੀਂ ਮਿਲੀ। ਕਿਉਂਕਿ ਅਜੇ ਇੱਥੇ ਭਾਈ ਜਗਤਾਰ ਸਿੰਘ ਹਵਾਰੇ, ਭਾਈ ਪਰਮਜੀਤ ਸਿੰਘ ਭਿਉਰੇ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਵਰਗੇ ਯੋਧੇ ਹੱਥਕੜੀਆਂ ਵਿੱਚ ਜਕੜੇ ਹੋਏ ਅੱਜ ਵੀ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਅਤੇ ਧੌਣ ਉੱਚੀ ਕਰਕੇ ਸਿਰਫ ਜਿਉਂ ਹੀ ਨਹੀਂ ਰਹੇ, ਸਗੋਂ ਹੋਰਨਾਂ ਮੁਰਦਿਆਂ ਵਿੱਚ ਵੀ ਜਾਨ ਭਰ ਰਹੇ ਹਨ। ਫਿਰ ਅਜਿਹੇ ਖਿੜੇ ਚਿਹਰਿਆਂ ਵਾਲੇ ਸੁੰਦਰ ਸ਼ੈਲ ਜਵਾਨ ਗੁਰ ਸਿੱਖ ਪਿਆਰਿਆਂ (ਜਿੰਨ੍ਹਾਂ ਨੂੰ ਵੇਖ ਕੇ ਮੌਤ ਵੀ ਨੀਵੀਂ ਪਾ ਲੈਂਦੀ ਹੈ) ਨੂੰ ਇਹ ਬ੍ਰਾਹਮਣ (ਅਜੋਕੀ ਆਰ. ਐਸ. ਐਸ.) ਕਿਵੇਂ ਬਰਦਾਸ਼ਤ ਕਰ ਸਕਦੇ ਸੀ। ਆਪਣੇ ਪੂਰਵਜਾਂ ਦੀਆਂ ਗੱਦਾਰੀਆਂ, ਲਚਾਰਗੀਆਂ ਅਤੇ ਸਿੰਘਾਂ ਦੇ ਸਿੱਖੀ ਜਜਬੇ, ਮੌਤ ਨੂੰ ਮਖੌਲ ਕਰਨ ਦੀਆਂ ਇਤਿਹਾਸਕ ਸੱਚਾਈਆਂ ਨੂੰ ਅੱਖੋਂ ਓਲ੍ਹੇ ਕਰਕੇ ਹਿੰਦੂ ਸੁਰੱਖਿਆ ਸੰਮਤੀ ਦੇ ਕਾਰਕੁਨਾਂ ਨੇ ਹਰ-ਹਰ ਮਹਾਂਦੇਵ ਦੇ ਨਾਅਰੇ ਮਾਰਦਿਆਂ ਗੁਰੂ ਕੇ ਲਾਡਲੇ ਗੁਰਸਿੱਖਾਂ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਜੋ ਹੱਥਕੜੀਆਂ ਵਿੱਚ ਜਕੜੇ ਹੋਏ ਸਨ ਉੱਪਰ ਕਾਇਰਾਨਾ ਹਮਲਾ ਕਰਕੇ ਜਿੱਥੇ ਆਪਣੀ ਬੁਜਦਿਲੀ, ਗੁਲਾਮ ਮਾਨਸਿਕਤਾ ਦਾ ਜਲੂਸ ਕਢਵਾਇਆ। ਉੱਥੇ ਸਿੰਘਾਂ ਅੰਦਰਲੇ ਫੁਰਤੀਲੇਪਣ, ਦਲੇਰੀ, ਆਤਮ-ਵਿਸ਼ਵਾਸ਼ ਅਤੇ ਸਵੈ ਸੁਰੱਖਿਆ ਦੇ ਗੁਣਾਂ ਨੂੰ ਸੰਸਾਰ ਸਾਹਮਣੇ ਇੱਕ ਵਾਰ ਫਿਰ ਸੂਰਜ ਵਾਂਗ ਚਮਕਣ ਦਾ ਸਬੱਬ ਬਣਾ ਦਿੱਤਾ। ਸਿੰਘਾਂ ਉੱਪਰ ਹਮਲਾ ਕਰਨ ਵਾਲੇ ਹਿੰਦੂ ਸੁਰੱਖਿਆ ਸਮਿਤੀ ਪੰਜਾਬ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ, ਨਰੇਸ਼ ਕੁਮਾਰ ਦੱਤ, ਮਨੀਸ਼ ਸੂਦ ਅਤੇ ਆਸ਼ੂਤੋਸ਼ ਗੌਤਮ ਨੂੰ ਮਾੜੀ ਮੋਟੀ ਤਾਂ ਇਤਿਹਾਸ ਦੀ ਜਾਣਕਾਈ ਹੋਣੀ ਚਾਹੀਦੀ ਸੀ ਕਿ ਜਦੋਂ ਅਰੌਗਜੇਬ ਤੁਹਾਨੂੰ ਤਲਵਾਰ ਦੇ ਜੋਰ ਨਾਲ ਮੁਸਲਮਾਨ ਬਣਾ ਰਿਹਾ ਸੀ, ਜੇਕਰ ਉਸ ਸਮੇਂ 11-11-1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਵਿੱਚ ਆਪਣਾ ਸ਼ੀਸ਼ ਨਾ ਕਟਵਾਉਂਦੇ ਤਾਂ ਤੁਹਾਡੀ ਅਕ੍ਰਿਤਘਣਾਂ ਦੀ ਕੌਮ ਦਾ ਸਫਾਇਆ ਹੋ ਜਾਣਾ ਸੀ। ਪਰ ਤੁਸੀਂ ਉਸ ਗੁਰੂ ਦੇ ਸਿੰਘਾਂ ਦੇ ਪੈਰ ਚੁੰਮਣ ਦੀ ਥਾਂ ਅਕ੍ਰਿਤਘਣਤਾ ਦੀਆਂ ਹੱਦਾਂ ਪਾਰ ਕਰਦਿਆਂ ਉਸੇ 11-11-2011 ਵਾਲੇ ਦਿਨ ਸਿੰਘਾਂ ਉੱਤੇ ਹੱਥ ਚੁੱਕਦੇ ਹੋ ਉਹ ਵੀ ਹੱਥਕੜੀਆਂ ਵਿੱਚ ਜਕੜੇ ਹੋਇਆਂ ਉੱਤੇ, ਕੁੱਝ ਤਾਂ ਸ਼ਰਮ ਕਰੋ! ਪਰ ਸ਼ਰਮ ਤੁਹਾਨੂੰ ਕੀ ਆਖੇ ਕਿਉਂਕਿ ਅਕ੍ਰਿਤਘਣਤਾ ਤੁਹਾਨੂੰ ਵਿਰਸੇ ਵਿੱਚ ਮਿਲੀ ਹੋਈ ਹੈ, ਜੋ ਤੁਹਾਡੀ ਹੋਂਦ ਜਿੰਨ੍ਹੀ ਹੀ ਪੁਰਾਣੀ ਹੈ। ਜੇ ਕਿਸੇ ਹਿੰਦੂ ਵਿੱਚ ਇਨਸਾਨੀਅਤ ਦੇ ਗੁਣ ਆ ਜਾਂਦੇ ਹਨ, ਉਹ ਹਿੰਦੂਤਵ ਨੂੰ ਛੱਡ ਕੇ ਇਨਸਾਨ ਬਣ ਜਾਂਦਾ ਹੈ। ਤੁਹਾਡੇ ਵਰਗੇ ਗੁਲਾਮ ਮਾਨਸਿਕਤਾ ਦੇ ਧਾਰਣੀ ਆਪਣੇ ਆਪ ਨੂੰ ਹਿੰਦੂ ਕਹਾਉਣ ਵਿੱਚ ਫਖਰ ਮਹਿਸੂਸ ਕਰਦੇ ਹਨ ਅਤੇ ਪੂਰੇ ਭਾਰਤ ਨੂੰ ਹਿੰਦੂਤਵੀ ਰੰਗ ਵਿੱਚ ਰੰਗਣ ਲਈ ਉਤਾਵਲੇ ਰਹਿੰਦੇ ਹਨ। ਹਿੰਦੂ ਸੁਰੱਖਿਆ ਸਮਿਤੀ ਪੰਜਾਬ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਜੀ ਤੁਸੀਂ ਹਿੰਦੂ ਸੁਰੱਖਿਆ ਸਮਿਤੀ ਤਾਂ ਬਣਾ ਲਈ, ਪਰ ਜਦੋਂ ਦੇ ਤੁਸੀਂ, ਤੁਹਾਡੇ ਪੂਰਵਜ ਹੋਂਦ ਵਿੱਚ ਆਏ ਹਨ ਉਦੋਂ ਤੋਂ ਲੈ ਕੇ ਅੱਜ ਤੱਕ ਤੁਸੀਂ ਨੇ ਕਦੇ ਆਪਣੀ ਸੁਰੱਖਿਆ ਆਪ ਕੀਤੀ ਹੈ? ਨਿਸ਼ਾਂਤ ਸ਼ਰਮਾ ਜੀ ਜੇ ਤੁਸੀਂ ਸੁਰੱਖਿਆ ਦੇ ਗੁਣ ਸਿੱਖਣੇ ਹਨ ਤਾਂ ਹਵਾਰੇ ਵਰਗਿਆਂ ਤੋਂ ਸਿੱਖੋ। ਨਿਸ਼ਾਂਤ ਸ਼ਰਮਾ ਜੀ ਤੁਸੀਂ ਆਪਣੇ ਪੂਰਵਜਾਂ ਦੀ ਸਿੱਖਿਆ ਅਨੁਸਾਰ ਨਿਹੱਥੇ ਮਜਲੂਮਾਂ ਉੱਪਰ ਵਾਰ (ਜੁਲਮ) ਕਰਦੇ ਹੋਂ, ਜਦਕਿ ਸਿੰਘ ਆਪਣੇ ਗੁਰੂਆਂ ਦੀ ਸਿੱਖਿਆ ਅਨੁਸਾਰ ਨਿਹੱਥੇ ਮਜਲੂਮਾਂ ਦੀ ਰਾਖੀ ਕਰਦੇ ਹਨ। ਇਸੇ ਲਈ ਤੁਸੀਂ ਮਾਰਨ ਗਏ ਵੀ ਮਰਕੇ ਆਉਂਦੇ ਹੋ ਅਤੇ ਸਿੰਘ ਮਰਨ ਗਏ ਵੀ ਮਾਰ ਕੇ ਆਉਂਦੇ ਹਨ। ਤੁਸੀਂ ਜਿਉਂਦੇ ਮਰਦੇ ਹੋ ਤੇ ਸਿੰਘ ਮਰ ਕੇ ਜਿਉਂਦੇ ਹਨ। ਸਾਰੇ ਸੰਸਾਰ ਵਿੱਚ 11-11-2011 ਨੂੰ ਕੁੱਝ ਵਿਸ਼ੇਸ਼ ਕਰਨ ਦੀ ਦੌੜ ਲੱਗੀ ਹੋਈ ਸੀ। ਲੋਕ ਵੇਖ ਰਹੇ ਅਤੇ ਸੋਚ ਰਹੇ ਸਨ ਕਿ 11-11-11 ਨੂੰ ਕੀ ਵਿਸ਼ੇਸ਼ ਹੋਵੇਗਾ। ਹੋ ਸਕਦੈ ਨਿਸ਼ਾਂਤ ਸਰਮਾ ਹੋਰ ਨੇ ਵੀ 11-11-11 ਨੂੰ ਕੁੱਝ ਵਿਸ਼ੇਸ਼ ਕਰਨ ਲਈ ਹੀ ਇਹ ਉਪਰਾਲਾ ਕੀਤਾ ਹੋਵੇ । ਪਰ ਗੁਰੂ ਕੇ ਸਿੰਘਾਂ, ਸੂਰਬੀਰ ਯੋਧੇ ਭਾਈ ਜਗਤਾਰ ਸਿੰਘ ਹਵਾਰੇ ਨੇ ਹਥਕੜੀਆਂ ਵਿੱਚ ਜਕੜੇ ਹੋਣ ਦੇ ਬਾਵਜੂਦ 11-11-11 ਨੂੰ ਦਿਨ ਦੇ 11 ਵਜੇ ਆਪਣੇ ਨਾਮ ਕਰਕੇ ਸੰਸਾਰ ਨੂੰ ਦਿਖਾ ਦਿੱਤਾ ਕਿ ਸਿੰਘ ਤਾਂ ਸਿੰਘ ਹੀ ਹੁੰਦੇ ਹਨ। ਨਿਸ਼ਾਂਤ ਸ਼ਰਮਾ ਜੀ ਤੁਹਾਨੂੰ ਪਤਾ ਨਹੀਂ ਸੀ ਕਿ ਅੱਜ ਤੋਂ 336 ਸਾਲ ਪਹਿਲਾਂ 11-11-1675 ਨੂੰ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਔਰੰਗਜੇਬ ਦੀ ਤਲਵਾਰ ਨੂੰ ਖੂੰਡਾ ਕਰ ਦਿੱਤਾ ਸੀ। ਫਿਰ ਤੁਸੀਂ ਉਸੇ 11-11 ਨੂੰ ਉਸੇ ਗੁਰੂ ਦੇ ਸਿੰਘਾਂ ਨਾਲ ਪੰਗਾ ਕਿਉਂ ਲੈ ਲਿਆ। ਨਾਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਹਰ-ਹਰ ਮਹਾਂਦੇਵ ਬਾਬਰ ਅਤੇ ਅਬਦਾਲੀਆਂ ਦੇ ਹਮਲੇ ਅੱਗੇ ਨਹੀਂ ਸੀ ਟਿਕ ਸਕਿਆ, ਉਹ ਸਿੰਘਾਂ ਅੱਗੇ ਕਿਵੇਂ ਟਿਕੇਗਾ। ਨਿਸ਼ਾਂਤ ਸ਼ਰਮਾ ਜੀ ਤੁਹਾਨੂੰ ਤਾਂ ਸਿੰਘ ਦੀ ਇੱਕੋ ਮੁੱਕੀ ਨਾਲ ਚੱਕਰ ਆਉਣ ਲੱਗ ਪਏ। ਸੋਚ ਕੇ ਵੇਖੋ ਕਿ ਜੇ ਕਿਤੇ ਸ਼ੇਰ ਖੁੱਲ੍ਹਾ ਹੁੰਦਾ ਤਾਂ ਤੁਹਾਡੇ ਸਾਰਿਆਂ ਨਾਲ ਕੀ ਬਣਦੀ। ਚਲੋ ਭਾਈ ਤੁਸੀਂ ਤਾਂ ਸਾਡੇ ਨਾਲੋਂ ਫੇਰ ਵੀ ਤਕੜੇ ਹੋ ਜੋ ਅਦਾਲਤ ਵਿੱਚ ਇਨੀ ਸੁੱਰਖਿਆ ਹੋਣ ਦੇ ਬਾਵਜੂਦ ਵੀ ਸਿੰਘਾਂ ਦੇ ਕੋਲ ਜਾ ਕੇ ਕੁੱਟ ਤਾਂ ਖਾ ਆਏ। ਅਸੀਂ ਤਾਂ ਕਦੇ ਇੰਨ੍ਹਾਂ ਸਿੰਘਾਂ ਨੂੰ ਦੂਰੋਂ ਵੀ ਨਹੀਂ ਦੇਖ ਸਕੇ। ਸਤਿਕਾਰਯੋਗ ਵੀਰ ਜਗਤਾਰ ਸਿੰਘ ਹਵਾਰਾ ਜੀ ਅਤੇ ਸਤਿਕਾਰਯੋਗ ਵੀਰ ਪਰਮਜੀਤ ਸਿੰਘ ਭਿਉਰਾ ਜੀ, ਦਾਸ ਆਪ ਜੀ ਨੂੰ ਵਧਾਈ ਦਿੰਦਾ ਹੈ ਅਤੇ ਗੁਰੁ ਅੱਗੇ ਅਰਦਾਸ ਕਰਦਾ ਹੈ ਕਿ ਤੁਸੀਂ ਇਸੇ ਤਰ੍ਹਾਂ ਚੜ੍ਹਦੀਕਲਾ ਵਿੱਚ ਰਹੋਂ ਤੁਹਾਡੇ ਵਰਗੇ ਸੂਰਬੀਰ ਯੋਧਿਆਂ ਦੀ ਹੋਂਦ ਸਦਕਾ ਹੀ ਸਿੱਖ ਜਿਉਣ ਜੋਗੇ ਹਨ। ਵੀਰ ਜੀ ਸਿੱਖਾਂ ਨੂੰ ਖਤਮ ਕਰਨ ਲਈ ਜਿਸ ਤਰ੍ਹਾਂ ਪਹਿਲਾਂ ਮੁਗਲਾਂ ਤੇ ਹਿੰਦੂ ਪਹਾੜੀ ਰਾਜਿਆਂ ਨੇ ਗੱਠਜੋੜ ਕੀਤਾ ਹੋਇਆ ਸੀ, ਹੁਣ ਤਾਂ ਉਸ ਤੋਂ ਵੀ ਵੱਡਾ ਗੱਠਜੋੜ ਕੀਤਾ ਹੋਇਆ ਹੈ। ਜਿਸ ਵਿੱਚ ਹਿੰਦੂ (ਆਰ. ਐਸ. ਐਸ.), ਕਾਂਗਰਸ ਦੇ ਨਾਲ-ਨਾਲ ਬਾਦਲ + ਸੰਤ ਸਮਾਜ ਵੀ ਸ਼ਾਮਿਲ ਹੋ ਚੁੱਕਿਆ ਹੈ। ਹੁਣ ਇੰਨ੍ਹਾਂ ਨੇ ਸਿੱਖਾਂ ਨੂੰ ਖਤਮ ਕਰਨ ਦੇ ਨਾਲ-ਨਾਲ ਗੁਰੂਆਂ ਉੱਪਰ ਵੀ ਹਮਲੇ ਕਰਨੇ ਸ਼ੁਰੂ ਕੀਤੇ ਹੋਏ ਹਨ। ਗੁਰੁ ਗੋਬਿੰਦ ਸਿੰਘ ਜੀ ਦੇ ਪਵਿੱਤਰ ਆਚਰਣ ਨੂੰ ਕਲੰਕਿਤ ਕਰਨ ਲਈ ਇਹ ਅਸ਼ਲੀਲ ਕਵਿਤਾ (ਤ੍ਰਿਯਾ ਚਰਿਤ੍ਰਾਂ) ਨੂੰ ਗੁਰੁ ਗੋਬਿੰਦ ਸਿੰਘ ਜੀ ਦੇ ਮੁੱਖ ਵਿੱਚ ਪਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਖਤਮ ਕਰਨ ਲਈ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇੱਕ ਹੋਰ ਅਸ਼ਲੀਲ ਗ੍ਰੰਥ ਦਾ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਂ ਕਿ ਸਿੱਖ ਕੌਮ ਨੂੰ ਇਸ ਗੰਦੇ ਗ੍ਰੰਥ ਨਾਲ ਜੋੜ ਕੇ ਆਚਰਣ ਪੱਖੋਂ ਖਤਮ ਕੀਤਾ ਜਾ ਸਕੇ ਅਤੇ ਗੁਰਬਾਣੀ ਨਾਲੋਂ ਤੋੜਿਆ ਜਾ ਸਕੇ। ਵੀਰ ਜੀ ਬੱਸ ਹੁਣ ਤਾਂ ਇਹੀ ਕਹਿ ਸਕਦੇ ਹਾਂ ਕਿ ਅਕਾਲ ਪੁਰਖ ਸਿੱਖਾਂ ਨੂੰ ਸੁਮੱਤ ਬਖਸ਼ੇ। ਆਪ ਜੀ ਨੂੰ ਇੱਕ ਵਾਰ ਫਿਰ 11-11-2011 ਦੀ ਘਟਨਾ ਦੀਆਂ ਲੱਖ-ਲੱਖ ਵਧਾਈਆਂ।
ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ: ਬਹਾਦਰਪੁਰ
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਪਿੰਨ - 151501
ਮੋ: 94170-23911


(13/11/11)
ਸਤਨਾਮ ਕੌਰ ਫ਼ਰੀਦਾਬਾਦ

“ਮੈਂ ਨਾ ਗਨੇਸ਼ਹਿ ਪ੍ਰਿਥਮ ਮਨਾਉ … “ਦੇ ਪਿੱਛੇ ਅਸਲ ਸਾਜਸ਼ ਸਿੱਖਾਂ ਨੂੰ ਅਕਾਲਪੁਰਖ ਨਾਲੋਂ ਤੋੜ ਕੇ ਮਦਿਰਾ ਤੇ ਭੰਗ ਛੱਕਣ ਵਾਲੇ ਮਹਾਂਕਾਲ ਨਾਲ ਜੋੜਨ ਦੀ: ਸ. ਸੁਰਿੰਦਰ ਸਿੰਘ ਫ਼ਰੀਦਾਬਾਦ
੧੩ ਨਵੰਬਰ ੨੦੧੧ (ਸਤਨਾਮ ਕੌਰ ਫ਼ਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਕਾਲਾ ਦਿਵਸ ਮਨਾਉਂਦਿਆਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬੱਚਿਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਫ਼ਰੀਦਾਬਾਦ ਨੇ ਕੀਤਾ। ਉਨ੍ਹਾਂ ਦਸਿਆ ਕਿ ਕਿਸ ਤਰ੍ਹਾਂ ਅਖੌਤੀ ਦਸਮ ਗ੍ਰੰਥ ਦੇ ਹਮਾਇਤੀ ਝੂਠ ਤੇ ਕੁਫਰ ਤੋਲ ਕੇ ਸਿੱਖ ਸੰਗਤਾਂ ਨੂੰ ਗੁਮਰਾਹ ਕਰਦੇ ਹਨ। ਉਨ੍ਹਾਂ ਜਾਣਕਾਰੀ ਦਿੰਦਿਆ ਕਿਹਾ ਕਿ ਅਖੌਤੀ ਦਸਮ ਗ੍ਰੰਥ ਵਿਚੋਂ ਇਕ-ਦੋ ਪੰਗਤੀਆਂ ਸੁਣਾ ਕੇ ਇਹ ਸਾਬਤ ਕਰਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਸਾਕਤ ਮਤੀਏ ਦੇਵੀ ਪੂਜਕ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੈ। ਉਨ੍ਹਾਂ ਕਿਹਾ ਕਿ ਅਕਸਰ ਸਿੱਖਾਂ ਨੂੰ ਗੁਮਰਾਹ ਕਰਨ ਲਈ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ੨੪ ਅਵਤਾਰ ਦੇ ਕ੍ਰਿਸ਼ਨ ਅਵਤਾਰ ਵਿਚੋਂ “ਮੈਂ ਨਾ ਗਨੇਸ਼ਹਿ ਪ੍ਰਿਥਮ ਮਨਾਉ …” ਦੀਆਂ ਅਧੂਰੀਆਂ ਪੰਗਤੀਆਂ ਸੁਣਾ ਕੇ ਇਸ ਨੂੰ ਗੁਰੂ ਦੀ ਮਤਿ ਨਾਲ ਜੋੜਨ ਦਾ ਕੋਝਾ ਜਤਨ ਕਰ ਕੇ ਸਿੱਖ ਸੰਗਤਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ ਜਦਕਿ ਇਸ ਪਿੱਛੇ ਅਸਲ ਸੱਚਾਈ ਸਿੱਖਾਂ ਨੂੰ ਮਹਾਂਕਾਲ ਰੂਪੀ ਦੇਵਤੇ ਨਾਲ ਜੋੜਨ ਦੀ ਹੁੰਦੀ ਹੈ ਜਿਸ ਦਾ ਸਿੱਖ ਬਣਨ ਲਈ ਮਦਿਰਾ ਤੇ ਸ਼ਰਾਬ ਪੀਣੀ ਜ਼ਰੂਰੀ ਹੈ ਅਤੇ ਇਹ ਸਭ ਕੁੱਝ ਅਖੌਤੀ ਦਸਮ ਗ੍ਰੰਥ ਵਿੱਚ ਸਪਸ਼ਟ ਲਿਖਿਆ ਹੈ। ਉਨ੍ਹਾਂ ਦਸਿਆ ਕਿ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਵਿੱਚ ੨੪ ਅਵਤਾਰ ਵਿਚੋਂ ਕ੍ਰਿਸ਼ਨ ਅਵਤਾਰ ੩੦੯ ਤੋਂ ੫੭੦ ਪੰਨਾ ਤਕ ਦਰਜ਼ ਹੈ ਜੋ ਕਿ ਭਾਗਵਤ ਪੁਰਾਣ ਦੇ ਦਸਮ ਸਕੰਧ ਅਰਥਾਤ ਦਸਵੇਂ ਅਧਿਆਇ ਦੀ ਕਥਾ ਹੈ। ਕਵੀ ਲਿਖਦਾ ਹੈ ਕਿ ਮੈ ਗਨੇਸ਼ ਕਿਸ਼ਨ ਬਿਸ਼ਨ ਨਹੀਂ ਧਿਆਉਂਦਾ ਕੰਨਾਂ ਨਾਲ ਸੁਣੇ ਹਨ ਪਰ ਪਛਾਣਦਾ ਨਹੀਂ। ਬੜੀ ਹੈਰਾਨੀ ਦੀ ਗੱਲ ਹੈ ਜਦ ਕਵੀ ਕਿਸ਼ਨ ਬਿਸ਼ਨ ਧਿਆਉਂਦਾ ਹੀ ਨਹੀਂ ਹੈ ਤਾਂ ਉਸ ਦੀ ਉਸਤਤਿ ਵਿੱਚ ਕ੍ਰਿਸ਼ਨ ਅਵਤਾਰ ਲਿਖ ਕੇ ਇੰਨੇ ਸਾਰੇ ਪੰਨੇ ਕਾਲੇ ਕਿੳਂ ਕੀਤੇ ਹਨ? ਫਿਰ ਕ੍ਰਿਸ਼ਨ ਅਵਤਾਰ ਇੰਨੇ ਵਿਸਤਾਰ ਨਾਲ ਕਿਉਂ ਲਿਖ ਰਿਹਾ ਹੈ? ਖੈਰ ਇਹ ਸਭ ਤਾਂ ਕਵੀ ਹੀ ਜਾਣੇ। ਆਪਣੇ ਇਸ਼ਟ ਦਾ ਸਰੂਪ ਬਿਆਨ ਕਰਦਾ ਕਵੀ ਲਿਖਦਾ ਹੈ, ਹੇ ਮਹਾਕਾਲ! ਤੂੰ ਹੀ ਸਾਡਾ ਰਖਵਾਲਾ ਹੈ, ਹੇ ਮਹਾਂ ਲੋਹ! ਮੈਂ ਤੇਰਾ ਸੇਵਕ ਹਾਂ, ਮੇਰੀ ਲਿਵ ਤੇਰੇ ਚਰਨਾਂ ਵਿੱਚ ਲਗੀ ਹੈ, ਮੈਨੂੰ ਅਪਣਾ ਸਮਝ, ਮੇਰੀ ਰਖਿਆ ਕਰ, ਮੇਰੀ ਬਾਂਹ ਫੜ ਸਭ ਤੋਂ ਪਹਿਲਾਂ ਮੈਂ ਭਗਵਤੀ ਦਾ ਧਿਆਨ ਧਰਦਾ ਹਾਂ ਅਤੇ ਫਿਰ ਕਈ ਤਰ੍ਹਾਂ ਦੀ ਕਵਿਤਾ ਲਿਖਦਾ ਹੈ ਜਿਤਨੀ ਕੁ ਮੇਰੀ ਅਕਲ ਹੈ ਉਸ ਮੁਤਾਬਕ ਕ੍ਰਿਸ਼ਨ ਚਰਿਤਰ ਉਚਾਰਦਾ ਹਾਂ ਜੇ ਕਿਤੇ ਕੋਈ ਭੁੱਲ ਹੋ ਗਈ ਹੋਵੇ ਤਾਂ ਹੇ ਮੇਰੇ ਸਾਥੀਓ ਕਵੀ ਜਨੋ ਆਪੇ ਸੁਧਾਰ ਕਰ ਲੈਣਾ। ਕਵੀ ਕਬੂਲ ਕਰਦਾ ਹੈ ਕਿ ਉਹ ਭੁਲਣਹਾਰ ਹੈ ਪਰ ਅਸੀਂ ਦਸਵੇਂ ਨਾਨਕ ਨੂੰ ਭੁਲਣਹਾਰ ਨਹੀਂ ਮੰਨ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਗੁਰੂ ਤੇ ਅਕਾਲਪੁਰਖ ਅਭੁਲ ਹਨ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਜਿਸ ਮਹਾਕਾਲ ਨੂੰ ਬਚਿੱਤਰ ਨਾਟਕ ਦਾ ਕਵੀ ਅਪਣਾ ਰਖਿਅਕ, ਰਾਜਨ ਕੇ ਰਾਜਾ ਕਹਿੰਦਾ ਹੈ ਅੱਗੇ ਜਾ ਕੇ ਪੰਨਾ ੧੨੧੦ ਦੇ ੨੬੬ ਚਰਿਤ੍ਰ ਵਿੱਚ ਉਹ ਉਸ ਦੇ ਕਿਰਦਾਰ ਨੂੰ ਵੀ ਬਿਆਨ ਕਰਦਾ ਦੱਸਦਾ ਹੈ ਕਿ ਮਹਾਕਾਲ ਦਾ ਸਿੱਖ ਬਣਨ ਲਈ ਮਦਿਰਾ ਤੇ ਭੰਗ ਪੀਣੀ ਜ਼ਰੂਰੀ ਹੈ: “ਇਹ ਛਲ ਸੋ ਸਿਮਰਹਿ ਛਲਾ ਪਾਹਨ ਦਏ ਬਹਾਇ॥ ਮਹਾਕਾਲ ਕੋ ਸਿਖਯ ਕਰਿ ਮਦਿਰਾ ਭਾਂਗ ਪਿਵਾਇ॥” ਉਨ੍ਹਾਂ ਅਫਸੋਸ ਜਤਾਉਂਦਿਆਂ ਕਿਹਾ ਕਿ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਕਵੀ ਰਾਮ, ਸਿਆਮ ਪੁਕਾਰ ਪੁਕਾਰ ਕੇ ਅਪਣੇ ਆਪ ਨੂੰ ਦੇਵੀ ਪੂਜਕ ਤੇ ਮਹਾਕਾਲ ਦਾ ਉਪਾਸ਼ਕ ਦੱਸ ਰਿਹਾ ਹੈ ਪਰ ਸਿੱਖੀ ਵਿੱਚ ਘੁਸਪੈਠ ਕਰ ਚੁੱਕੀ ਪੁਜਾਰੀ ਸ਼੍ਰੇਣੀ ਅਤੇ ਕੇਸਾਧਾਰੀ ਬ੍ਰਾਹਮਣਾਂ ਨੇ ਤਾਂ ਜਿਵੇਂ ਸਹੁੰ ਖਾਦੀ ਹੋਈ ਹੈ ਕਿ ਭਾਵੇਂ ਕੁੱਝ ਵੀ ਹੋ ਜਾਵੇ ਅਸੀਂ ਤਾਂ ਇਹ ਸਾਬਤ ਕਰ ਕੇ ਹੀ ਦਮ ਲੈਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਹੀ ਬਚਿੱਤਰ ਨਾਟਕ ਦੇ ਲ਼ਿਖਾਰੀ ਹਨ। ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਾਹਿਬ, ਡਬੂਆ ਕਾਲੌਨੀ ਫ਼ਰੀਦਾਬਾਦ ਦੇ ਸਟੇਜ ਸਕੱਤਰ ਸ. ਜਗਜੀਤ ਸਿੰਘ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਭੰਗ ਤੇ ਸ਼ਰਾਬ ਪੀਣ ਵਾਲੇ ਮਹਾਂਕਾਲ ਦੇਵਤਾ ਦੀ ਉਸਤਤਿ ਹੁੰਦੀ ਹੈ ਤੇ ਭੋਲੀਆਂ ਭਾਲੀਆਂ ਸਿੱਖ ਸੰਗਤਾਂ ਝੂਮ ਝੂਮ ਕੇ ਅਨੰਦ ਮਾਣਦੀਆਂ ਹਨ ਜੋ ਕਿ ਬੇਹਦ ਸ਼ਰਮਨਾਕ ਘਟਨਾ ਹੈ। ਲੋੜ ਹੈ ਅਖੌਤੀ ਦਸਮ ਗ੍ਰੰਥ ਦੀ ਸੱਚਾਈ ਨੂੰ ਸਿੱਖ ਸੰਗਤਾਂ ਤਕ ਪੁਜਾ ਕੇ ਜਾਗਰੂਕ ਕਰਣ ਦੀ ਤਾਂ ਜੁ ਗੁਰਦੁਆਰਿਆਂ ਵਿੱਚ ਭੰਗ ਤੇ ਸ਼ਰਾਬ ਪੀਣ ਵਾਲੇ ਮਹਾਂਕਾਲ ਵਰਗੇ ਦੇਵਤਿਆਂ ਦੀ ਉਸਤਤਿ ਨੂੰ ਬੰਦ ਕਰਵਾਇਆ ਜਾ ਸਕੇ। ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ ਵੱਲੋਂ ਅਖੌਤੀ ਦਸਮ ਗ੍ਰੰਥ ਦੀ ਸੱਚਾਈ ਦੱਸਣ ਵਾਲਾ ਇਸ਼ਤਿਹਾਰ ਵੀ ਸੰਗਤਾਂ ਵਿੱਚ ਵੰਡਿਆ ਗਿਆ। ਇਸ ਮੌਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ, ਖਾਲਸਾ ਨਾਰੀ ਮੰਚ ਫਰੀਦਾਬਾਦ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਆਦਿ ਜੱਥੇਬੰਦੀਆਂ ਦੇ ਨੁੰਮਾਇਦੇ ਹਾਜ਼ਰ ਸਨ।


(13/11/11)
ਜਗਤਾਰ ਸਿੰਘ ਜਾਚਕ

ਹਿੰਦੂ ਸੁਰਖਿਆ ਸੰਮਤੀ ਦੀਆਂ ਭੜਕਾਊ ਕਾਰਵਾਈਆਂ ਪੰਜਾਬ ਵਿੱਚਲੀ ਧੁਖਦੀ ਅੱਗ ਨੂੰ ਭਾਂਬੜਾਂ ਵਿੱਚ ਬਦਲ ਸਕਦੀਆਂ ਹਨ: ਗਿ: ਜਾਚਕ
ਨਿਊਯਾਰਕ, 12 ਨਵੰਬਰ (ਤ੍ਰਿਲੋਚਨ ਸਿੰਘ ਦੀਪਾਲਪੁਰ) ਜਗਤਾਰ ਸਿੰਘ ‘ਹਵਾਰਾ’ ਕੌਮੀ ਸਲੂਟ ਦਾ ਹੱਕਦਾਰ ਹੈ, ਜਿਸ ਨੇ ਹੱਥ-ਘੜੀਆਂ ਵਿੱਚ ਜੱਕੜੇ ਹੋਏ ਵੀ ਨਿਸ਼ਾਤ ਸ਼ਰਮਾ ਵਰਗੇ ਫਿਰਕੂ ਤੇ ਸ਼ਰਾਰਤੀ ਅਨਸਰ ਦਾ ਮੂੰਹ ਭੰਨਿਆ। ਪਰ, ਪੰਜਾਬ ਦੇ ਹਿਤੂ ਸੱਜਣਾਂ ਲਈ ਹਿੰਦੂ ਸੁਰਖਿਆ ਸੰਮਤੀ ਦੀ ਇਹ ਅਤਿ ਭੜਕਾਊ ਤੇ ਹਮਲਾਵਰ ਕਾਰਵਾਈ ਚਿੰਤਾ ਦਾ ਵਿਸ਼ਾ ਹੈ; ਕਿਉਂਕਿ, ਜੇ ਪੰਜਾਬ ਸਰਕਾਰ ਨੇ ਵੋਟਾਂ ਦੀ ਖ਼ਾਤਰ ਅਜਿਹੇ ਸ਼ਰਾਰਤੀ ਅਨਸਰਾਂ ਪ੍ਰਤੀ ਹੋਰ ਢਿਲ-ਮੱਠ ਦਿਖਾਈ ਤਾਂ ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਭੜਕ ਸਕਦੀਆਂ ਹਨ ਤੇ ਇਸ ਪ੍ਰਕਾਰ ਪੰਜਾਬ ਵਿੱਚਲੀ ਧੁਖਦੀ ਅੱਗ ਭਾਂਬੜਾਂ ਵਿੱਚ ਬਦਲ ਸਕਦੀ ਹੈ। ਇਹ ਲਫ਼ਜ਼ ਗਿਆਨੀ ਜਾਚਕ ਜੀ ਨੇ ਤਦੋਂ ਕਹੇ, ਜਦੋਂ ਉਨ੍ਹਾਂ ਪਾਸੋਂ ‘ਹਵਾਰੇ `ਤੇ ਹੋਏ ਹਮਲੇ ਦਾ ਪ੍ਰਤੀਕਰਮ ਜਾਨਣਾ ਚਾਹਿਆ।
ਉਨ੍ਹਾਂ ਕਿਹਾ ਇਸ ਹਮਲੇ ਲਈ ਬਾਦਲ ਸਰਕਾਰ ਪੂਰਨ ਤੌਰ `ਤੇ ਜ਼ਿਮੇਵਾਰ ਹੈ। ਕਿਉਂਕਿ, ਹਿੰਦੂ ਸੁਰਖਿਆ ਸੰਮਤੀ ਦੇ ਪ੍ਰਧਾਨ ਤੇ ਕਾਲੀ ਮੰਦਰ ਪਟਿਆਲਾ ਦੇ ਮਹੰਤ ਨੇ ਜਦੋਂ ਕੁੱਝ ਦਿਨ ਪਹਿਲਾਂ ਹਵਾਰੇ ਦੇ ਸਿਰ ਦਾ 15 ਲੱਖ ਇਨਾਮ ਐਲਾਨਿਆ ਅਤੇ ਉਸ `ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਜੇਕਰ ਤਦੋਂ ਹੀ ਉਸ ਫਿਰਕਾਪ੍ਰਸਤ ਮਹੰਤ `ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ਼ ਕਰਦਿਆਂ ਜੇਲ੍ਹ ਵਿੱਚ ਸੁੱਟਿਆ ਹੁੰਦਾ, ਤਾਂ ਨਾ ਹਵਾਰੇ ਉਪਰ ਹਮਲਾ ਹੁੰਦਾ ਤੇ ਨਾਹੀ ਸਿੱਖ ਭਾਈਚਾਰਾ ਭੜਕਦਾ। ਪੰਜਾਬ ਦੀ ਸੱਤਾਧਾਰੀ ਪਾਰਟੀ ਭਾਜਪਾ ਤਾਂ ਸਿੱਧੇ ਰੂਪ ਵਿੱਚ ਭਗਵੇਂ ਅਤਿਵਾਦ ਦੀ ਮਾਂ ਹੈ ਅਤੇ ਅਕਾਲੀ ਦਲ ਬਾਦਲ ਉਸ ਦੀ ਪਤਨੀ ਬਣ ਚੁੱਕਾ ਹੈ; ਇਸ ਲਈ ਇਨ੍ਹਾਂ ਦੋਹਾਂ ਵਲੋਂ ਸੁਰਖਿਆ ਸੰਮਤੀ ਦੀਆਂ ਭੜਕਾਊ ਕਰਵਾਈਆਂ ਤੇ ਬਿਆਨਬਾਜ਼ੀ ਪ੍ਰਤੀ ਕੋਈ ਨੋਟਿਸ ਨਾ ਲੈਣਾ, ਕੋਈ ਹੈਰਾਨੀ ਵਾਲੀ ਗੱਲ ਨਹੀਂ। ਪਰ, ਦੁੱਖ ਤਾਂ ਇਸ ਗੱਲ ਦਾ ਕਿ ‘ਪੰਜਾਬ ਬਚਾਓ’ ‘ਪੰਜਾਬ ਦੀ ਇਜ਼ਤ ਬਚਾਓ’ ਦੇ ਨਾਰ੍ਹੇ ਲੌਣ ਵਾਲੇ ਵੀ ਵੋਟਾਂ ਖ਼ਾਤਰ ਇੱਸ ਪੱਖੋਂ ਚੁੱਪ ਧਾਰੀ ਬੈਠੇ ਹਨ। ਤਖਤਾਂ ਦੇ ਜਥੇਦਾਰ ਵੀ ਗੁੰਗ-ਵੱਟੇ ਬਣੇ ਬੈਠੇ ਹਨ। ਸਪਸ਼ਟ ਹੈ ਕਿ ਇਨ੍ਹਾਂ ਸਾਰਿਆਂ ਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂ, ਫਿਕਰ ਇਨ੍ਹਾਂ ਨੂੰ ਵੀ ਆਪਣੀ ਕੁਰਸੀ ਤੇ ਇਜ਼ਤ ਬਚਾਉਣ ਦਾ ਹੈ। ਜੇ ਉਹ ਸੱਚੇ ਹਨ ਤਾਂ ਇਨ੍ਹਾਂ ਘਟਨਾਵਾਂ ਦੀ ਨਿਖੇਧੀ ਕਰਦੇ ਹੋਏ ਬਾਦਲ ਪਾਸੋਂ ਫਿਰਕੂ ਮਹੰਤ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਨ।
ਜਾਚਕ ਜੀ ਨੇ ਸਿੱਖ ਨੌਜਵਾਨਾਂ ਨੂੰ ਧੀਰਜ ਰੱਖਣ ਦੀ ਪ੍ਰੇਰਨਾ ਕਰਦਿਆਂ ਕੇਂਦਰ ਸਰਕਾਰ ਤੇ ਸਮੂਹ ਰਾਜਨੀਤਕ ਆਗੂਆਂ ਨੂੰ ਸੁਚੇਤ ਕੀਤਾ ਕਿ ਪੰਜਾਬ ਨੂੰ ਅੱਗ ਲੌਣ ਵਾਲੀ ਇਸ ਫਿਰਕੂ ਚੰਗਿਆੜੀ ਨੂੰ ਹੁਣੇ ਹੀ ਇੱਕ-ਮੁੱਠ ਹੋ ਕੇ ਦਬਾਇਆ ਜਾਏ ਤਾਂ ਭਲਾ ਹੈ। ਇਸ ਪੱਖੋਂ ਹੋਰ ਢਿਲ-ਮੱਠ ਪੰਜਾਬ ਦੀ ਸ਼ਾਂਤੀ ਭੰਗ ਕਰ ਸਕਦੀ ਹੈ। ਕਿਉਂਕਿ, ਦੇਸ਼ ਵਿਦੇਸ਼ ਦੇ ਸਿੱਖ-ਭਾਈਚਾਰੇ ਅੰਦਰ ਬੜਾ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਮਰ ਕੈਦ ਭੋਗ ਰਹੇ ਸਿੱਖ ਨੌਜਵਾਨਾਂ ਉਪਰ ਪੁਲੀਸ ਦੀ ਹਿਰਾਸਤ ਅਤੇ ਕੋਰਟ ਕੰਪਲੈਕਸ ਵਿੱਚ ਹਮਲਾ ਕਰਨਾ ਸ਼ਰੇਆਮ ਧੱਕਾ ਹੈ ਅਤੇ ਅਜਿਹਾ ਸਰਕਾਰ ਤੇ ਪੁਲੀਸ ਦੀ ਮਿਲੀਭੁਗਤ ਬਗੈਰ ਨਹੀਂ ਹੋ ਸਕਦਾ।


(12/11/11)
ਭਾਈ ਗੁਰਸ਼ਰਨ ਸਿੰਘ

ਗੁਰਮਤਿ ਸਮਾਗਮ ਅਤੇ ਸੈਮੀਨਾਰ ਸਮਾਪਤ
ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਾਗਪੁਰ ਦੀ ਸੰਗਤ ਵਲੋਂ ਕਰਵਾਏ ਗਏ ਗੁਰਮਤਿ ਸਮਾਗਮ ਸਫਲਤਾ ਪੂਰਵਕ ਸਮਾਪਤ ਹੋਏ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਜੀ ਥਾਈਲੈਂਡ ਵਾਲੇ ਅਤੇ ਭਾਈ ਗੁਰਸ਼ਰਨ ਸਿੰਘ ਜੀ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।
ਪ੍ਰਿਸੀਪਲ ਜੀ ਨੇ ਦੀਵਾਨਾ ਵਿੱਚ ਕਿਹਾ ਕਿ ਗੁਰਪੁਰਬ ਮਨਾਉਣ ਦਾ ਅਰਥ ਹੈ ਸਵੈ ਪੜਚੋਲ ਕਰਨੀ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਉਹਨਾ ਦੀ ਬਾਣੀ ਦੇ ਅਧਾਰ ਤੇ ਹੈ ਨਾ ਕਿ ਕਰਾਮਾਤੀ ਕਹਾਣੀਆਂ ਦੇ ਅਧਾਰ ਤੇ। ਅੱਜ ਤੱਕ ਸਾਨੂੰ ਸਾਧਾਂ ਪਰਚਾਰਕਾਂ ਨੇ ਕੇਵਲ ਉਹ ਗਲ੍ਹਾਂ ਸੁਣਾਈਆਂ ਜੋ ਗੁਰੂ ਆਸ਼ੇ ਅਨੁਸਾਰ ਨਹੀ ਸੀ। ਜਿਨ੍ਹਾ ਗੱਲ੍ਹਾਂ ਦਾ ਫਾਇਦਾ ਅੱਜ ਦੇ ਅਖੌਤੀ ਸਾਧਾਂ ਨੇ ਉਠਾਇਆ ਤੇ ਭੋਲ਼ੀ-ਭਾਲ਼ੀ ਸੰਗਤ ਨੂੰ ਗੁਮਰਾਹ ਕਰਕੇ ਲੁਟਿਆ। ਅੱਜ ਗੁਰਬਾਣੀ ਦੀ ਵਿਚਾਰ ਨਾਲ਼ੋਂ ਤੋੜ ਕੇ ਸਾਨੂੰ ਤੋਤਾ ਰਟਨ ਵਾਲੇ ਪਾਸੇ ਲਾਇਆ ਜਾ ਰਿਹਾ ਹੈ।
ਭਾਈ ਗੁਰਸ਼ਰਨ ਸਿੰਘ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੂਜੇ ਧਰਮ ਸਥਾਨਾ ਤੇ ਜਾ ਕੇ ਵੀ ਸੱਚ ਦਾ ਹੋਕਾ ਦੇ ਆਏ। ਪਰ ਅੱਜ ਦੁਖਾਂਤ ਇਹ ਬਣ ਗਿਆ ਹੈ ਕਿ ਅਸੀਂ ਗੁਰੂ ਘਰਾਂ ਵਿੱਚ ਵੀ ਸੱਚ ਦਾ ਹੋਕਾ ਨਹੀ ਦੇ ਸਕਦੇ। ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਬਚਿਤ੍ਰ ਨਾਟਕ ਦਾ ਪ੍ਰਕਾਸ਼ ਸਾਡੇ ਤਖਤਾਂ ਤੇ ਹੋ ਚੁਕਾ ਹੈ। ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਪੁਜਾਰੀਆਂ ਨੇ ਮੱਥੇ ਦੇ ਤਿਲਕ (ਭੇਖ) ਸਾਫ ਕਰ ਦਿਤੇ ਪਰ ਅੱਜ ਸਾਡੇ ਧਾਰਮਕ ਸਥਾਨਾ ਤੇ ਤਿਲਕ ਲਾਏ ਜਾ ਰਹੇ ਹਨ ਜੋ ਕਿ ਮੰਦਭਾਗੀ ਗੱਲ ਹੈ।
ਸੈਮੀਨਾਰ ਵਿੱਚ ਪ੍ਰਿੰਸੀਪਲ ਜੀ ਨੇ ਸੰਗਤਾਂ ਦੇ ਸਵਾਲਾਂ ਦੇ ਜਵਾਬ ਦਿਤੇ ਅਤੇ ਕੌਮ ਨੂੰ ਪੈ ਰਹੀਆਂ ਮਾਰਾਂ ਤੋਂ ਸੁਚੇਤ ਕੀਤਾ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪ ਪੜਨ ਤੇ ਸਮਝਣ ਲਈ ਕਿਹਾ। ਇਸ ਸਾਰੇ ਸਮਾਗਮ ਦਾ ਸੰਗਤਾਂ ਵੱਲੋਂ ਭਾਰੀ ਸਮਰਥਨ ਕੀਤਾ ਗਿਆ ਅਤੇ ਸਮੇ ਸਮੇ ਤੇ ਸੈਮੀਨਾਰ ਕਰਨ ਦੀ ਮੰਗ ਵੀ ਕੀਤੀ ਗਈ।

***********************************************************************

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰੋ ਨਛੱਤਰ ਸਿੰਘ ਬਾਬਾ ਦੀਪ ਸਿੰਘ ਜੀ ਦੇ ਸਹੀਦੀ ਪੁਰਬ ਦੇ ਸਬੰਧ ਵਿੱਚ ਵਿਚਾਰਾਂ ਕਰਨ ਲਈ ਪੁੱਜੇ। ਤਿੰਨ ਦਿਨ ਗੁਰਮਿਤ ਸਮਾਗਮਾਂ ਵਿੱਚ ਵਿਚ ਅੱਜ ਪਹਿਲੇ ਦਿਨ ਵਿਚਾਰਾਂ ਕਰਦਿਆ ਕਿਹਾ ਕੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਧਾਮਾਂ ਦੀ ਬੇਅਦਬੀ ਨਾ ਸਹਾਰਦੇ ਹੋਏ ਸਰੀਰ ਲੇਖੇ ਲਾਇਆ ਤੇ ਗੁਰੂ ਦੀ ਬੇਅਦਬੀ ਨਾ ਸਹਾਰੀ ਅੱਜ ਗੁਰੂ ਘਰਾਂ ਵਿੱਚ ਮਨਮਤ ਪਾਖੰਡ ਵੀ ਇੱਕ ਬੇਅਦਬੀ ਹੈ। ਵਿਚਾਰਾਂ ਕਰਦਿਆ ਉਹਨਾਂ ਕਿਹਾ ਕਿ ਅੱਜ ਸਾਡਾ ਤਾਂ ਮੂਲ ਮੰਤਰ ਤੇ ਵੀ ਇੱਕ ਮਤ ਨਹੀ ਸੋ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਇਸ ਮੌਕੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਮਿਤ ਪ੍ਰਚਾਰਕ ਭਾਈ ਗੁਰਸ਼ਰਨ ਸਿੰਘ ਅਤੇ ਭਾਈ ਹਰਜੀਤ ਸਿੰਘ ਨਾਗਪੁਰ ਵੀ ਮੌਜੂਦ ਸਨ।


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


(12/11/11)
ਡਾ ਗੁਰਮੀਤ ਸਿੰਘ “ਬਰਸਾਲ”

ਥੱਪੜ
ਬੰਨ੍ਹੇ ਸ਼ੇਰ ਉੱਤੇ ਹਮਲਾ ਕਰਨ ਵਾਲੇ,
ਕਾਂ,ਕੁੱਤੇ ਨਾਂ ਕਦੇ ਦਲੇਰ ਹੁੰਦੇ ।
ਪੂਛਾਂ ਚੁੱਕ ਕੇ ਦੂਰ ਤੋਂ ਭੌਂਕਦੇ ਜੋ,
ਨੇੜੇ ਆਉਣ ਤੇ ਮਿੱਟੀ ਦਾ ਢੇਰ ਹੁੰਦੇ ।
ਦਿਲ ਗਿੱਦੜਾਂ ਦੇ , ਚਾਲ ਲੂੰਬੜਾਂ ਦੀ,
ਵਿੱਚੋਂ ਝੂਠ ਮਕਾਰੀ ਨਾਲ ਭਰੇ ਨੇ ਇਹ ;
ਥੱਪੜ ਮਾਰ “ਹਵਾਰੇ” ਨੇ ਦੱਸ ਦਿੱਤਾ,
ਸ਼ੇਰ ਬੇੜੀਆਂ ਵਿੱਚ ਵੀ ਸ਼ੇਰ ਹੁੰਦੇ ।।
ਡਾ ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆਂ


(11/11/11)
ਡਾ: ਇਕਬਾਲ ਸਿੰਘ ਢਿੱਲੋਂ

ਸਿਖਮਾਰਗ ਵੈਬਸਾਈਟ ਦੇ ਸਤਿਕਾਰਯੋਗ ਸੰਪਾਦਕ ਜੀ,
ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਪਿਛਲੇ ਕੁੱਝ ਦਿਨਾਂ ਤੋਂ ਸ. ਸਰਵਜੀਤ ਸਿੰਘ ਅਤੇ ਸ. ਹਰਦੇਵ ਸਿੰਘ ਜੰਮੂ ਜੀ ਵਿਚਕਾਰ ਚੱਲੀ ਵਿਚਾਰ-ਚਰਚਾ ਕਾਫੀ ਦਿਲਚਸਪ ਰਹੀ। ਸ. ਸਰਵਜੀਤ ਸਿੰਘ ਜੀ ਨੇ ਬੜੇ ਹੀ ਸੁਲਝੇ ਢੰਗ ਨਾਲ ਸ. ਜੰਮੂ ਜੀ ਦੀਆਂ ਦਲੀਲਾਂ ਵਿਚਲੀਆਂ ਅਸੰਗਤੀਆਂ ਨੂੰ ਜ਼ਾਹਰ ਕੀਤਾ ਹੈ। ਇਹ ਅਸੰਗਤੀਆਂ ਹੇਠ ਦਿੱਤੇ ਅਨੁਸਾਰ ਸਨ:
1. ਸ. ਜੰਮੂ ਜੀ ਨੇ ਅਸਲ ਵਿੱਚ ਦਸਮ ਗ੍ਰੰਥ ਦੇ ਬਹਾਨੇ ਨਾਲ ਕਰਤਾਰਪੁਰੀ ਬੀੜ ਨੂੰ ਅਸਲੀ ਕਹਿਣ ਲਈ ਹੀ ਇਸ ਵੈਬਸਾਈਟ ਉੱਤੇ ਆਪਣਾ 26. 10. 2011 ਦਾ ਪੱਤਰ ਪਰਕਾਸ਼ਿਤ ਕਰਵਾਇਆ ਸੀ ਪਰੰਤੂ ਆਪਣੀ ਗੱਲ ਕਹਿ ਕੇ ਅਤੇ ਵਿਚਾਰ-ਚਰਚਾ ਵਿੱਚ ਨਿਰੁੱਤਰ ਹੋ ਜਾਣ ਤੇ ਉਹ ਇਸ ਵਿਸ਼ੇ ਸਬੰਧੀ ਚਰਚਾ ਕਰਨ ਤੋਂ ਹੱਥ ਖੜੇ ਕਰ ਗਏ।
2. ਸ. ਜੰਮੂ ਜੀ ਇੱਕ ਪਾਸੇ ਤਾਂ ਕਹਿੰਦੇ ਹਨ ਕਿ ਗੁਰੁ ਗੋਬਿੰਦ ਸਿੰਘ ਜੀ ਨੇ ਕੋਈ ਬਾਣੀ ਨਹੀਂ ਰਚੀ ਅਤੇ ਦੂਸਰੇ ਪਾਸੇ ਉਹ ਰਹਿਤਨਾਮਿਆਂ ਰਾਹੀਂ ਦਸਵੇਂ ਗੁਰੁ ਜੀ ਦੇ ਨਾਮ ਤੇ ਪਾਬੰਦੀਸ਼ੁਦਾ ਕੀਤੀ ਗਈ, ਵਿਸ਼ੇਸ਼ ਕਰਕੇ ਬਚਿੱਤਰ ਨਾਟਕ ਵਿੱਚੋਂ ਆਈ, ਰਚਨਾ ਨੂੰ ਸਵੀਕ੍ਰਿਤੀ ਦੇ ਰਹੇ ਹਨ।
3. ਸ. ਜੰਮੂ ਜੀ ਇੱਕ ਪਾਸੇ ਰਾਗਮਾਲਾ ਨੂੰ ਗੁਰਬਾਣੀ ਨਹੀਂ ਮੰਨਦੇ ਅਤੇ ਦੂਸਰੇ ਪਾਸੇ ਉਹ ਇਸ ਨੂੰ ਸਿੱਖਾਂ ਦੇ ਪਵਿੱਤਰ ਗ੍ਰੰਥ ਵਿੱਚ ਰੱਖੇ ਜਾਣ ਦੀ ਵਕਾਲਤ ਵੀ ਕਰੀ ਜਾ ਰਹੇ ਹਨ।
4. ਰਾਗਮਾਲਾ ਦੇ ਨੁਕਤੇ ਤੇ ਸ. ਜੰਮੂ ਜੀ ਬੁਰੀ ਤਰ੍ਹਾਂ ਕੁੜਿਕੀ ਵਿੱਚ ਫਸ ਗਏ ਹਨ। ਜੇਕਰ ਉਹ ਕਹਿੰਦੇ ਹਨ ਕਿ ਰਾਗਮਾਲਾ ਕਰਤਾਰਪੁਰੀ ਬੀੜ ਦਾ ਹਿੱਸਾ ਹੈ ਤਾਂ ਕਰਤਾਰਪੁਰੀ ਬੀੜ ਅਸਲ਼ੀ ਆਦਿ ਗ੍ਰੰਥ ਨਹੀਂ ਰਹਿੰਦੀ ਕਿਉਂਕਿ ਰਾਗਮਾਲਾ ਕਵੀ ਆਲਮ ਦੀ ਰਚਨਾ ਹੈ ਅਤੇ ਸਭ ਨੂੰ ਪਤਾ ਹੈ ਕਿ ਸ੍ਰੀ ਗੁਰੁ ਅਰਜਨ ਦੇਵ ਜੀ ਨੇ ਕਿਸੇ ਅਜਿਹੀ ਰਚਨਾ ਨੂੰ ਆਦਿ ਗ੍ਰੰਥ ਵਿੱਚ ਸ਼ਾਮਲ ਕਰਨ ਲਈ ਪਰਵਾਨਗੀ ਨਹੀਂ ਸੀ ਦਿੱਤੀ ਅਤੇ ਜੇਕਰ ਉਹ ਰਾਗਮਾਲਾ ਨੂੰ ਫਾਲਤੂ ਰਚਨਾਂ ਮੰਨਦੇ ਹਨ ਤਾਂ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਉਹ ਖੁਦ ਹੀ ਕਰਤਾਰਪੁਰੀ ਬੀੜ ਨੂੰ ਨਕਲੀ ਕਰਾਰ ਦੇ ਰਹੇ ਹਨ।
ਸ. ਜੰਮੂ ਜੀ ਦੀ ਭੁਲੇਖਾਪਾਊ ਦਲੀਲਬਾਜ਼ੀ ਦੇ ਉਪਰੋਕਤ ਪਹਿਲੂਆਂ ਨੂੰ ਸੁਚੱਜੇ ਢੰਗ ਨਾਲ ਸਾਹਮਣੇ ਲਿਆਉਣ ਲਈ ਸ. ਸਰਵਜੀਤ ਸਿੰਘ ਜੀ ਧੰਨਵਾਦ ਦੇ ਪਾਤਰ ਹਨ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(11/11/11)
ਸਰਵਜੀਤ ਸਿੰਘ ਸੈਕਰਾਮੈਂਟੋ

ਕੱਤਕ ਜਾਂ ਵਿਸਾਖ
- ਸਰਵਜੀਤ ਸਿੰਘ ਸੈਕਰਾਮੈਂਟੋ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਪੋ. ਕਰਤਾਰ ਸਿੰਘ ਜੀ ਐਮ. ਏ ਦੀ ਲਿਖਤ ‘ਸਿੱਖ ਇਤਿਹਾਸ ਭਾਗ ੧’ ਅਤੇ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਤੇ ਵੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਤਾਰੀਖ `ਚ 15 ਅਪ੍ਰੈਲ 1469 ਲਿਖੀ ਹੋਈ ਹੈ ਪਰ ਸ਼੍ਰੋਮਣੀ ਕਮੇਟੀ ਇਸ ਦਿਹਾੜੇ ਨੂੰ ਮਨਾਉਂਦੀ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਹੈ। ਇਸ ਦਾ ਕਾਰਨ ਤਾਂ ਸ਼ਾਇਦ ਪ੍ਰਬੰਧਕ ਖ਼ੁਦ ਵੀ ਨਾ ਜਾਣਦੇ ਹੋਣ। ਇਸੇ ਸਬੰਧ `ਚ ਹੀ ਅੱਜ ਦੋ ਲੇਖ ਪੜ੍ਹਨ ਦਾ ਸਬੱਬ ਬਣਿਆ। ਇਕ ਲੇਖ ਡਾ. ਹਰਜਿੰਦਰ ਸਿੰਘ ਦਿਲਗੀਰ ਜੀ ਦਾ ‘ਗੁਰੂ ਨਾਨਕ ਸਾਹਿਬ ਦੀ ਅਸਲ ਜਨਮ ਤਾਰੀਖ਼’ ਅਤੇ ਦੂਜਾ ਲੇਖ ਪ੍ਰੋ. ਹਰਿੰਦਰ ਸਿੰਘ ਮਹਿਬੂਬ ਜੀ ਦਾ, “ਗੁਰੂ ਨਾਨਕ ਸਹਿਬ ਪ੍ਰਕਾਸ਼ ਪੁਰਬ - ਵੈਸਾਖ ਨਹੀਂ ਕੱਤਕ”। ਇਨ੍ਹਾਂ ਦੋਵਾਂ ਵਿਦਵਾਨ ਲੇਖਕਾਂ ਨੇ ਗੁਰੂ ਜੀ ਦਾ ਜਨਮ ਕੱਤਕ ਦਾ ਸਿਧ ਕੀਤਾ ਹੈ।
ਪ੍ਰੋ. ਹਰਿੰਦਰ ਸਿੰਘ ਮਹਿਬੂਬ ਜੀ ਦੇ ਇਹ ਸ਼ਬਦ, “ਪਰ ਇੱਕ ਸਨਕੀ ਸਿੰਘ ਸਭੀਏ ਗੁਰਮੁੱਖ ਸਿੰਘ ਅਤੇ ਇੱਕ ਨੀਮ ਇਤਿਹਾਸਕਾਰ ਸ. ਕਰਮ ਸਿੰਘ ਨੇ ਅਪਣੀ ਨਵੀਂ ਖੋਜ ਦੇ ਪੇਤਲੇ ਚਾਅ ਵਿੱਚ ਇਹ ਨਿਹਫਲ਼ ਬਹਿਸ ਛੇੜ ਦਿੱਤੀ ਹੈ ਕੇ ਗੁਰੂ ਨਾਨਕ ਸਾਹਿਬ ਕੱਤਕ ਦੀ ਪੂਰਨਮਾਸ਼ੀ ਨੂੰ ਨਹੀਂ, ਸਗੋਂ ਵੈਸਾਖ ਸੁਦੀ ਤੀਜ ਨੂੰ ਪੈਦਾ ਹੋਏ ।ਸ. ਕਰਮ ਸਿੰਘ ਦੀ ਰੀਸ ਚ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਵੀ ਵੈਸਾਖ ਸੁਦੀ ਤੀਜ ਦੇ ਹੱਕ ਵਿੱਚ ਦਿੱਤੀਆਂ ਜਾਣ ਵਾਲੀਆਂ ਕੰਮਜੋਰ ਦਲੀਲਾਂ ਨੂੰ ਸਮੇਂ-ਸਮੇਂ ਸਿਰ ਦੁਰਹਾਇਆ” ਪੜ੍ਹ ਕੇ ਬਹੁਤ ਹੀ ਹੈਰਾਨੀ ਹੋਈ ਹੈ ਕਿ ਇਕ ਵਿਦਵਾਨ ਦੂਜੇ ਵਿਦਵਾਨਾਂ ਲਈ ਅਜੇਹੀ ਸ਼ਬਦਾਵਲੀ ਵੀ ਵਰਤ ਸਕਦਾ ਹੈ? ਠੀਕ ਹੈ ਕਿ ਵਿਚਾਰਾਂ `ਚ ਮੱਤ ਭੇਦ ਹੋ ਸਕਦੇ ਹਨ ਪਰ ਪ੍ਰੋ. ਗੁਰਮੁਖ ਸਿੰਘ ਜੀ ਨੂੰ ‘ਸਨਕੀ ਸਿੰਘ ਸਭੀਆ’ ਅਤੇ ਸ. ਕਰਮ ਸਿੰਘ ਜੀ ਨੂੰ ‘ਨੀਮ ਇਤਿਹਾਸਕਾਰ’ ਅਤੇ ‘ਅਖੌਤੀ ਇਤਿਹਾਸਕਾਰ’ ਵਰਗੇ ਸ਼ਬਦ ਤਾਂ ਪ੍ਰੋ. ਹਰਿੰਦਰ ਸਿੰਘ ਮਹਿਬੂਬ ਜੀ ਦੀ ਸਖਸ਼ੀਅਤ ਦੇ ਹਾਣ ਦੇ ਨਹੀ ਹਨ।

(ਨੋਟ:- ਸਰਵਜੀਤ ਸਿੰਘ ਦੀ ਇਹ ਪੂਰੀ ਲਿਖਤ ਪੜ੍ਹਨ ਲਈ ਇੱਥੇ ਕਲਿਕ ਕਰੋ ਜੀ)


(11/11/11)
ਗੁਰਿੰਦਰ ਸਿੰਘ ਕੋਟਕਪੂਰਾ

ਜੇ ਗੁਰੂ ਨਾਨਕ ਦੇਵ ਜੀ ਅੱਜ ਫਿਰ ਪ੍ਰਗਟ ਹੋ ਜਾਣ ਤਾਂ ….
ਕਰੀਬ ਸਾਢੇ ਪੰਜ ਸੌ ਸਾਲ ਪਹਿਲਾਂ ਕੂੜ-ਫਰੇਬ ਤੇ ਦੰਭ ਵਰਗੀਆਂ ਜਿਨਾਂ ਅਲਾਮਤਾਂ ਵਿਰੁੱਧ ਗੁਰੂ ਨਾਨਕ ਦੇਵ ਜੀ ਨੇ ਸੰਘਰਸ਼ ਦੀ ਸ਼ੁਰੂਆਤ ਕੀਤੀ ਸੀ, ਅੱਜ ਵੀ ਉਹ ਨਾ ਸਿਰਫ ਸਾਡੇ ਸਮਾਜ ਨੂੰ ਘੁਣ ਵਾਂਗ ਚਿੰਬੜੀਆਂ ਹੋਈਆਂ ਹਨ, ਬਲਕਿ ਅਫਸੋਸਨਾਕ ਪਹਿਲੂ ਇਹ ਹੈ ਕਿ ਰੋਕਣ ਲਈ ਜੂਝਣ ਦੀ ਬਜਾਏ ਇਨਾਂ ਬਿਮਾਰੀਆਂ ਨੂੰ ਫੈਲਾਉਣ `ਚ ਉਹੀ ਭੱਦਰ-ਪੁਰਸ਼ ਵੱਧ ਯੋਗਦਾਨ ਪਾ ਰਹੇ ਹਨ, ਜੋ ਇਸ ਪਰਉਪਕਾਰੀ ਮਨੁੱਖ ਦੇ ਧਾਰਮਿਕ ਪੈਰੋਕਾਰ ਅਖਵਾਉਂਦੇ ਹਨ। ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਚੁਨੌਤੀ ਦੇਣ ਵਾਲੇ ਸਾਧ ਲਾਣੇ ਨੂੰ ਸਾਡੇ ਪੰਥ ਦੇ ਅਖੌਤੀ ਠੇਕੇਦਾਰਾਂ ਵੱਲੋਂ ਹੋਰ ਸਹੂਲਤਾਂ ਦੇ ਨਾਲ-ਨਾਲ ਗੁਰਦਵਾਰਾ ਚੋਣਾਂ ਦੌਰਾਨ ਟਿਕਟਾਂ ਦੇ ਕੇ ਨਿਵਾਜਿਆ ਜਾ ਰਿਹਾ ਹੈ, ਜਦਕਿ ਪੰਥਕ ਵਿਦਵਾਨਾ, ਸਿੱਖ ਚਿੰਤਕਾਂ ਤੇ ਬਾਬੇ ਨਾਨਕ ਦੀ ਬਾਣੀ ਦੇ ਨਿਸ਼ਕਾਮ ਪ੍ਰਚਾਰਕਾਂ ਖਿਲਾਫ ਫਤਵੇ ਜਾਰੀ ਕਰਕੇ ਉਨ੍ਹਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ, ਉਕਤ ਘਟਨਾਵਾਂ ਤੋਂ ਇਹ ਅੰਦਾਜਾ ਲਾਉਣਾ ਕੋਈ ਔਖਾ ਨਹੀਂ ਕਿ ਨਾਨਕਸ਼ਾਹੀ ਕੈਲੰਡਰ ਅਤੇ ਸਿੱਖ ਰਹਿਤ ਮਰਿਆਦਾ ਦਾ ਵਿਰੋਧ ਕਰਨ ਵਾਲੇ ਸਾਧ ਗੁਰਦਵਾਰਾ ਪ੍ਰਬੰਧਾਂ ਜਾਂ ਪੰਥ ਦਾ ਕੀ ਹਾਲ ਕਰਨਗੇ? ਖੁਦਾ-ਨਾ-ਖਾਸਤਾ ਜੇ ਬਾਬਾ ਨਾਨਕ ਅੱਜ ਫਿਰ ਪ੍ਰਗਟ ਹੋ ਜਾਵੇ ਤਾਂ…. . . .
ਸੰਸਾਰ ਦੀਆਂ ਸਾਰੀਆਂ ਕੌਮਾਂ ਆਪਣੇ ਆਪਣੇ ਤਿਉਹਾਰ ਸਦੀਆਂ ਤੋਂ ਮਨਾਉਂਦੀਆ ਆ ਰਹੀਆਂ ਹਨ ਅਤੇ ਇਵੇਂ ਹੀ ਸਿੱਖ ਕੌਮ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰਪੁਰਬ ਅਤੇ ਇਤਿਹਾਸਕ ਦਿਵਸ ਮਨਾਉਂਣ ਦਾ ਗੌਰਵ ਕਰਦੀ ਆ ਰਹੀ ਹੈ ਪਰ ਕਈ ਵਾਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਬਿੱਪਰ ਰੀਤਾਂ ਦੇ ਪ੍ਰਭਾਵ ਹੇਠ ਆ ਕੇ ਕਈ ਗੁਰਦਵਾਰਿਆਂ ਦੇ ਪ੍ਰਬੰਧਕ ਅਤੇ ਭਾਈ ਜੀ ਪ੍ਰਚੱਲਤ ਤਿਉਹਾਰ- ਲੋਹੜੀ, ਮਾਘੀ, ਰੱਖੜੀ, ਸ਼ਰਾਧ, ਸੰਗਰਾਂਦ, ਮੱਸਿਆ, ਪੂਰਨਮਾਸ਼ੀ, ਕਰਵਾ ਚੌਥ ਵਰਤ, ਦੁਸਹਿਰਾ, ਦੀਵਾਲੀ ਆਦਿਕ ਮਨਾਉਂਣ ਦੇ ਚਾਹਵਾਨ ਰਹਿੰਦੇ ਹਨ ਪਰ ਗੁਰਦਵਾਰਿਆਂ `ਚ ਹੁੰਦਾ ਕਰਮਕਾਂਡ, ਮਨਮੱਤ ਜਾਂ ਹੋਰ ਪਾਪ ਰੋਕਣ ਦੀ ਬਜਾਏ ਅਕਸਰ ਇਸ `ਚ ਵਾਧਾ ਕਰਨ ਅਰਥਾਤ ਆਮਦਨ ਵਧਾਉਣ ਦੇ ਢੰਗ ਲੱਭਣ ਤੋਂ ਇਲਾਵਾ ਹੋਰ ਪਾਸੇ ਸੋਚਣ ਦੀ ਜਰੂਰਤ ਹੀ ਨਹੀਂ ਸਮਝੀ ਜਾਂਦੀ। ਉਕਤ ਲੇਖ ਦਾ ਵਿਸ਼ਾ ਬਦਲ ਜਾਣ ਦੇ ਡਰੋਂ ਤੇ ਲੇਖ ਜਿਆਦਾ ਲੰਬਾ ਹੋਣ ਤੋਂ ਰੋਕਣ ਲਈ ਗੱਲ ਸਿਰਫ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਸਬੰਧੀ ਹੀ ਕੀਤੀ ਜਾਵੇਗੀ ਤਾਂ ਕਿ ਪਾਠਕ ਕੌੜੀ ਸੱਚਾਈ ਤੋਂ ਜਾਣੂ ਹੋ ਸਕਣ।
ਤੰਦੂਏ ਜਾਲ ਦੀ ਤਰ੍ਹਾਂ ਫੈਲੀ ਡੇਰਾਵਾਦ ਦੀ ਬਿਮਾਰੀ ਨੇ ਸਾਡੇ ਸਮਾਜ ਨੂੰ ਅੱਜ ਚੁਫੇਰਿਓਂ ਘੇਰ ਰੱਖਿਆ ਹੈ। ਵਿਕਾਸ ਤੇ ਸਰਮਾਏਦਾਰੀ ਪੰਧ ਦੀ ਬਦੌਲਤ ਜਨ-ਸਧਾਰਨ ਨੂੰ ਦਰਪੇਸ਼ ਮੁਸ਼ਕਲਾਂ ਨੂੰ ਜਾਰੀ ਰੱਖਣਾ ਜਿਥੇ ਲੋਟੂ ਹਾਕਮ ਜਮਾਤਾਂ ਦੀ ਲੋੜ ਹੈ, ਪਰਾਇਆ ਮਾਲ ਛਕ ਕੇ ਝੋਟਿਆਂ ਦਾ ਰੂਪ ਧਾਰ ਚੁੱਕੇ ਸਾਧ ਰੱਬ ਦੀ ਰਜ਼ਾ `ਚ ਰਹਿ ਕੇ ਸਭ ਕੁੱਝ ਬਰਦਾਸ਼ਤ ਕਰਨ ਦੇ ਮਸ਼ਵਰਿਆ ਰਾਹੀਂ ਲੁੱਟੇ ਜਾਣ ਵਾਲਿਆਂ ਦੀ ਸੋਚ ਨੂੰ ਖੂੰਡਾ ਕਰਕੇ ਲੋਟੂਆਂ ਦੀ ਚਾਕਰੀ ਹੀ ਨਹੀ ਕਰਦੇ, ਬਲਕਿ ਪੰਜ ਤਾਰਾ ਸੱਭਿਆਚਾਰ ਵਾਲੇ ਡੇਰਿਆਂ `ਚ ਮੌਜਾਂ ਮਾਣਦੇ ਤੇ ਮਹਿੰਗੀਆਂ ਲਗਜ਼ਰੀ ਕਾਰਾਂ ਵਿੱਚ ਝੂਟੇ ਲੈਂਦੇ ਫਿਰਦੇ ਹਨ। ਬਾਕੀ ਦੇਸ਼ ਨੂੰ ਛੱਡ ਕੇ ਜੇ 1947 ਦੀ ਵੰਡ ਤੋਂ ਬਾਅਦ ਵਾਲੇ ਪੁਰਾਣੇ ਪੰਜਾਬ `ਤੇ ਸਰਸਰੀ ਜਿਹੀ ਨਜ਼ਰ ਮਾਰੀ ਜਾਵੇ, ਤਾਂ ਕੋਈ ਵੀ ਇਲਾਕਾ ਅਜਿਹਾ ਨਹੀ ਦਿਸਦਾ, ਜਿਥੇ ਕਿਸੇ ਬਾਬੇ ਨੇ ਡੇਰਾ ਨਾ ਬਣਾਇਆ ਹੋਵੇ। ਬਾਵਜੂਦ ਇਸਦੇ ਇਹ ਰਿਪੋਰਟ ਕੁੱਝ ਉਨਾਂ ਡੇਰਿਆਂ ਤੱਕ ਹੀ ਸੀਮਤ ਹੈ, ਜਿਨਾਂ ਸਬੰਧੀ ਪਿਛਲੇ ਸਮੇਂ ਤੋਂ ਅਖਬਾਰਾਂ `ਚ ਚਰਚਾ ਹੋ ਰਹੀ ਹੈ। ਵੋਟ ਸਿਆਸਤ ਦੀ ਮਰਜ਼ ਤੋਂ ਪੀੜਤ ਭਾਵੇਂ ਹਰ ਸਿਆਸੀ ਪਾਰਟੀ ਦੇ ਵੱਡੇ-ਵੱਡੇ ਲੀਡਰ ਇਨਾਂ ਠੇਕੇਦਾਰਾਂ ਨੂੰ ਨਤਮਸਤਕ ਹੁੰਦੇ ਹਨ ਪਰ ਅਫਸੋਸਨਾਕ ਪਹਿਲੂ ਇਹ ਹੈ ਕਿ ਪਹਿਲਾ ਸਥਾਨ ਉਨਾਂ ਆਗੂਆਂ ਨੇ ਹਥਿਆਇਆ ਹੋਇਆ ਹੈ, ਜੋ ਸ਼ਰਮ, ਧਰਮ ਸਭ ਛੁਪ ਖਲੋਏ, ਕੂੜ-ਫਿਰੈ ਪ੍ਰਧਾਨ ਵੇ ਲਾਲੋ … ਦਾ ਹੋਕਾ ਦੇਣ ਵਾਲੇ ਬਾਬੇ ਨਾਨਕ ਦੇ ਸਿੱਖ ਧਰਮ ਦੇ ਆਪਣੇ ਆਪ ਨੂੰ ਪੈਰੋਕਾਰ ਕਹਾਉਂਦੇ ਹਨ।
ਉਕਤ ਲੋਕ ਅਕਾਲੀ ਦਲ `ਚ ਹੋਣ ਜਾਂ ਕਾਂਗਰਸ `ਚ, ਪਰ ਇਹ ਇੱਕ ਕੌੜੀ ਸੱਚਾਈ ਹੈ ਕਿ ਸਿਰਸੇ ਵਾਲੇ ਉਸ ਸਾਧ `ਚ ਪੰਜਾਬ ਦਾ ਹਰ ਵੱਡਾ ਸਿੱਖ ਸਿਆਸਤਦਾਨ ਆਪੂ ਬਣੇ ਜਗਤ ਪਿਤਾ ਦੇ ਚਰਨਾਂ `ਚ ਡੰਡੌਤ ਕਰਦੈ, ਜਿਸ ਵਿਰੁੱਧ ਬਲਾਤਕਾਰ, ਕਤਲਾਂ ਆਦਿ ਦੇ ਗੰਭੀਰ ਦੋਸ਼ਾਂ ਦੀ ਪੜਤਾਲ ਦੁਨਿਆਵੀਂ ਅਦਾਲਤਾਂ ਦੇ ਹੁਕਮ `ਤੇ ਸੀ. ਬੀ. ਆਈ. ਵੱਲੋਂ ਕੀਤੀ ਜਾ ਰਹੀ ਹੈ। ਹੈਰਾਨੀਜਨਕ ਤੱਥ ਇਹ ਹੈ ਕਿ ਰੁਤਬਾ ਤੇ ਹਕੂਮਤ ਮਾਨਣ ਲਈ ਜਿਸ ਸੰਵਿਧਾਨ ਤੇ ਕਾਨੂੰਨ ਦਾ ਪਾਲਣ ਕਰਨ ਦੀਆਂ ਇਹ ਭੱਦਰ-ਪੁਰਸ਼ ਕਸਮਾਂ ਖਾਂਦੇ ਨਹੀ ਥੱਕਦੇ, ਉਨਾਂ ਦੇ ਅਧਿਆਤਮਕ ਪ੍ਰਭੂਆਂ ਦੇ ਮਨਾਂ `ਚ ਇਨਾਂ ਪ੍ਰਤੀ ਭੋਰਾ-ਭਰ ਵੀ ਸਤਿਕਾਰ ਨਹੀ। ਜੇ ਅਜਿਹਾ ਨਾ ਹੁੰਦਾ, ਤਾਂ ਸੌਦਾ ਸਾਧ ਨਾ ਤਾਂ ਕਾਨੂੰਨ ਦੀ ਨਜ਼ਰ `ਚ ਲੋੜੀਂਦੀ ਉਮਰ ਤੋਂ ਘੱਟ ਵਾਲੇ ਆਪਣੇ ਪੁੱਤਰ ਦਾ ਵਿਆਹ ਕਰਦਾ ਅਤੇ ਨਾ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਹਦਾਇਤ `ਤੇ ਉਸ ਵਿਰੁੱਧ ਪੜਤਾਲ ਕਰਨ ਵਾਲੀ ਸੀ. ਬੀ. ਆਈ. ਦੇ ਵਿਰੋਧ `ਚ ਜ਼ਿਲਿਆਂ ਤੋਂ ਲੈ ਕੇ ਤਿੰਨ ਰਾਜਾਂ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਸਮੇਂ-ਸਮੇਂ ਅਧਿਆਤਮਿਕਤਾ ਦੇ ਨਾਂਅ ਹੇਠ ਆਪਣੇ ਸ਼ਰਧਾਲੂਆਂ ਤੋਂ ਵੱਡੇ-ਵੱਡੇ ਮੁਜ਼ਾਹਰੇ ਕਰਾਉਂਦਾ। ਅਗਲਾ ਕਿੱਸਾ ਬੇਲਦਾਰ ਤੋਂ ਪ੍ਰਮਾਤਮਾ ਦਾ ਪ੍ਰਤੀਨਿੱਧ ਬਣੇ ਭਨਿਆਰੇ ਵਾਲੇ ਸਾਧ ਦੇ ਡੇਰੇ ਨਾਲ ਸਬੰਧਤ ਹੈ। ਜਿਸ ਦੀ ਚਰਨਬੰਦਨਾਂ, ਅਕਾਲੀ ਦਲ ਦਾ ਸਾਬਕਾ ਖੇਤੀਬਾੜੀ ਮੰਤਰੀ, ਜਿਸ ਦਾ ਪੁੱਤਰ ਸ਼੍ਰੋਮਣੀ ਕਮੇਟੀ ਦਾ ਸੀਨੀਅਰ ਅਹੁਦੇਦਾਰ ਹੈ, ਹੀ ਨਹੀ ਕਰਦਾ ਰਿਹਾ, ਬਲਕਿ ਸਿੱਖ ਨੌਜਵਾਨਾਂ ਨੂੰ ਕਥਿਤ ਅਗਵਾਈ ਦੇਣ ਵਾਲੇ ਬਾਦਲ ਅਕਾਲੀ ਦਲ ਨਾਲ ਸਬੰਧਤ ਯੂਥ ਵਿੰਗ ਦਾ ਪ੍ਰਧਾਨ ਵੀ ਕਿਸੇ ਤੋਂ ਪਿੱਛੇ ਨਾ ਰਿਹਾ। ਇੱਕ ਹੋਰ ਅਖੌਤੀ ਸਾਧ ਨੂਰਮਹਿਲ ਵਾਲਾ ਹੈ, ਜਿਸ ਦਾ ਦੁਆਬੇ ਤੋਂ ਲੈ ਕੇ ਮਾਲਵੇ ਤੱਕ ਵੋਟਰਾਂ `ਤੇ ਪ੍ਰਭਾਵ ਹੈ, ਉਸਦਾ ਇੱਕ ਪਾਸੇ ਤਾਂ ਸਿੱਖ ਸੰਗਤਾਂ ਡਾਂਗਾ, ਸੋਟੇ ਲੈ ਕੇ ਵਿਰੋਧ ਕਰਦੀਆਂ ਹਨ ਪਰ ਦੂਜੇ ਪਾਸੇ ਅਕਾਲੀ ਸੁਪਰੀਮੋਂ ਦੀ ਧਰਮ ਪਤਨੀ ਉਸ ਸਾਧ ਦੀਆਂ ਚੌਂਕੀਆਂ ਭਰਨ ਤੋਂ ਵੀ ਗੁਰੇਜ਼ ਨਹੀ ਸੀ ਕਰਦੀ। ਇਸ ਸਬੰਧੀ ਪਹਿਲਾਂ ਹੀ ਸਮੇਂ-ਸਮੇਂ ਅਖਬਾਰਾਂ `ਚ ਤਸਵੀਰਾਂ ਪ੍ਰਕਾਸ਼ਤ ਹੁੰਦੀਆਂ ਰਹੀਆਂ ਹਨ। ਇਥੇ ਹੀ ਬੱਸ ਨਹੀ ਬਹੁਤ ਸਾਰੇ ਅਜਿਹੇ ਅਕਾਲੀ ਆਗੂ ਵੀ ਹਨ, ਜੋ ਉਨਾਂ ਨਿਰੰਕਾਰੀਆਂ ਦੇ ਸਮਾਗਮਾਂ `ਚ ਹਾਜ਼ਰੀਆਂ ਲਵਾਉਂਦੇ ਹਨ, ਜਿਨਾਂ ਦੇ ਸਮਾਜਿਕ ਬਾਈਕਾਟ ਦਾ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਹੁਕਮਨਾਮਾ ਜਾਰੀ ਹੋ ਚੁੱਕਾ ਹੈ।
ਜਿਥੋਂ ਤੱਕ ਕਰਮ-ਕਾਡਾਂ ਦਾ ਸਵਾਲ ਹੈ, ਇਸ ਵਿੱਚ ਵੀ ਸਿੱਖ ਆਗੂਆਂ ਦੀ ਝੰਡੀ ਕਿਸੇ ਤੋਂ ਛੋਟੀ ਨਹੀ। ਜੇ ਅਕਾਲੀ ਦਲ ਬਾਦਲ ਦਾ ਕੈਬਨਿਟ ਮੰਤਰੀ ਰਮਾਇਣ ਦੇ 500 ਪਾਠ ਕਰਵਾ ਚੁੱਕਾ ਹੈ ਤਾਂ ਉਸਦਾ ਸੁਪਰੀਮੋਂ ਵੀ ਪਿੱਛੇ ਨਹੀ। ਸਿਰ `ਤੇ ਲਏ ਮੁਕਟ `ਤੇ ਹੱਥ `ਤੇ ਬੰਨ੍ਹੀ ਖੰਬਣੀ ਨਾਲ ਚੰਦਰਾ ਸਵਾਮੀ ਵਰਗੇ ਚੰਦਰੇ ਸਾਧ ਤੋਂ ਹਵਨ ਕਰਾਉਣ ਦੀਆਂ ਤਸਵੀਰਾਂ ਅਖਬਾਰਾਂ `ਚ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਹ ਤਾਂ ਪਿੱਛੇ ਸਮੇਂ ਦੀ ਗੱਲ ਹੈ, ਜਦੋਂ ਪੁੱਤ ਤੇ ਪਰਿਵਾਰ ਦੀ ਸਿਆਸੀ ਸਥਾਪਤੀ ਵਾਸਤੇ ਕਿਸੇ ਉਪਾਅ ਸਮੇਂ ਇਹ ਸਿੱਖ ਆਗੂ ਪਿੰਡ ਵਿਚਲੀ ਆਪਣੀ ਜਾਤੀ ਰਿਹਾਇਸ਼ `ਤੇ ਸਨਾਤਨੀ ਝੰਡਾ ਲਹਿਰਾਉਣ ਤੱਕ ਵੀ ਚਲਾ ਗਿਆ ਤੇ ਇਹ ਵੀ ਹੈਰਾਨੀਜਨਕ ਸੱਚਾਈ ਹੈ ਕਿ ਇਹ ਸਭ ਕੁੱਝ ਲਿਖਤੀ ਰੂਪ `ਚ ਧਿਆਨ `ਚ ਲਿਆਉਣ ਦੇ ਬਾਵਜੂਦ ਸਿੰਘ ਸਾਹਿਬਾਨ ਜਿਨਾਂ `ਚੋਂ ਇੱਕ ਕਰਮਕਾਡਾਂ ਰਾਹੀਂ ਪੇਟ ਦੀ ਅੱਗ ਬੁਝਾਉਣ ਵਾਲੇ ਛੋਟੇ-ਛੋਟੇ ਫਕੀਰਾਂ ਵਾਂਗ ਡਾਂਗ ਚੁੱਕੀ ਫਿਰਦੈ, ਨੇ ਸਿੱਖ ਰਹਿਤ ਮਰਿਆਦਾ ਦੀਆਂ ਉਲੰਘਨਾਵਾਂ ਕਰਨ ਵਾਲੀਆਂ ਇਨਾਂ ਘਟਨਾਵਾਂ ਵੱਲ ਧਿਆਨ ਤੱਕ ਨਾ ਦਿੱਤਾ। ਇਹ ਸ਼ਾਇਦ ਅਹੁਦੇਦਾਰੀਆਂ ਤੋਂ ਛੁੱਟੀ ਹੋਣ ਦੇ ਡਰੋਂ ਹੀ ਹੈ। ਅਜਿਹੇ ਹਲਾਤ `ਚ ਖੁਦਾ ਨਾ ਖਾਸਤਾ, ਜੇ ਬਾਬਾ ਨਾਨਕ ਮੁੜ ਪ੍ਰਗਟ ਹੋ ਜਾਵੇ ਤਾਂ ਸੰਭਵ ਹੈ ਕਿ ਉਸਦੇ ਅਨੁਆਈ ਉਸ ਨਾਲ ਉਹੋ ਜਿਹਾ ਹੀ ਵਰਤਾਓ ਕਰਨ, ਜੋ ਵਲੀ-ਕੰਧਾਰੀ ਨੇ ਕੀਤਾ ਸੀ।
ਗੁਰਿੰਦਰ ਸਿੰਘ ਕੋਟਕਪੂਰਾ
ਮੋਬਾ. 98728-10153


(10/11/11)
ਹਰਦੇਵ ਸਿੰਘ ਜੰਮੂ

ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀਉ,

ਫ਼ਤਿਹ ਪਰਵਾਨ ਕਰਨੀ!

ਆਪ ਜੀ ਦੇ ਪੱਤਰ ਦਾ ਧਨਵਾਦ!

ਦਾਸ ਦੇ ਵਿਚਾਰ ਮੁਤਾਬਕ ਅਸੀਂ ਕਈਂ ਨੁੱਕਤਿਆਂ ਬਾਰੇ ਵਿਚਾਰ ਸਾਂਝੇ ਕਰ ਚੁੱਕੇ ਹਾਂ ਇਹ ਲਈ ਦੁਹਰਾਵ ਦੀ ਲੋੜ ਪ੍ਰਤੀਤ ਨਹੀਂ ਹੁੰਦੀ। ਆਪ ਜੀ ਨੇ ਇੱਕ ਗਿਲਾ ਕਰਦੇ ਹੋਏ ਕੁੱਝ ਵੱਡਮੁੱਲੇ ਸੁਜਾਵ ਵੀ ਦਿੱਤੇ ਹਨ। ਜੋ ਕਿ ਇਸ ਪ੍ਰਕਾਰ ਹਨ:

ਆਪ ਜੀ ਦਾ ਸੁਜਾਵ:- “ਸਤਿਕਾਰ ਯੋਗ ਵੀਰ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਲਿਖਣ ਤੋਂ ਪਹਿਲਾ ਫੈਸਲਾ ਕਰਿਆ ਕਰੋ ਕਿ ਤੁਸੀਂ ਪਾਠਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ। ਜੋ ਵੀ ਲਿਖਣਾ ਹੈ ਉਹ ਸਪੱਸ਼ਟ ਲਿਖੋ ਤਾਂ ਜੋ ਪਾਠਕ ਨੂੰ ਸਮਝ ਆ ਸਕੇ ਕਿ ਤੁਸੀਂ ਕੀ ਲਿਖ ਰਹੇ ਹੋ”

ਟਿੱਪਣੀ:- ਆਪ ਜੀ ਦੇ ਸੁਜਾਵ ਦਾ ਧਨਵਾਦ ਦਾਸ ਇਸ ਦਾ ਖਿਆਲ ਰੱਖਣਾ ਆਪਣੀ ਜਿੰਮੇਦਾਰੀ ਸਮਝਦਾ ਹੈ। ਬੇਨਤੀ ਹੈ ਕਿ ਆਪ ਜੀ ਵੀ ਪੜਣ ਵੇਲੇ ਆਪਣੀ ਜਿੰਮੇਵਾਰੀ ਸਮਝਣ ਦਾ ਜਤਨ ਕਰਨਾ। ਆਪਣੀ ਇਸ ਬੇਨਤੀ ਨੂੰ ਮੈਂ ਜ਼ਰਾ ਅੱਗੇ ਚਲ ਕੇ ਸਪਸ਼ਟ ਕਰਦਾ ਹਾਂ।

ਆਪ ਜੀ ਦੇ ਦੋ ਸ਼ਿਕਵੇ:-

(1) “ਕਰਤਾਰਪੁਰੀ ਬੀੜ ਸਬੰਧੀ ਚਲ ਰਹੀ ਵਿਚਾਰ ਚਰਚਾ `ਚ ਮੈਂ ਵੀ ਸ਼ਾਮਲ ਸੀ। ਤੁਹਾਡੀ ਲਿਖਤ ਮੁਤਾਬਕ ਮੈਂ ਵੀ ਮੈਕਲਾਉਡ ਦਾ ਚੇਲਾ ਹਾਂ”

(2) “ਇਕ ਹੋਰ ਬੇਨਤੀ ਜੇ ਕਿਸੇ ਨਾਲ ਵਿਚਾਰਾ ਦਾ ਮੱਤ ਭੇਦ ਹੋਵੇ ਤਾ ਵੀ ਅੱਗੋਂ ਤੋਂ ਫ਼ਤਵੇ (ਮਕਲਾਉਡ ਦੇ ਚੇਲੇ) ਦੇਣ ਤੋਂ ਸੰਕੋਚ ਕਰਨਾ ਜੀ”

ਟਿੱਪਣੀ:- ਦਾਸ ਜੀ ਨੇ ਆਪ ਜੀ ਦੇ ਇਸ ਸ਼ਿਕਵੇ ਬਾਰੇ ਆਪਣੇ ਪੱਤਰ ਮਿਤੀ 27.10.2011 ਰਾਹੀਂ ਆਪ ਜੀ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਸੂਚਤ ਕੀਤਾ ਸੀ:-

“ ਆਪ ਜੀ ਨੇ ਮੈਕਲੋਡ ਦੇ ਚਲਿਆਂ ਬਾਰੇ ਜ਼ਿਕਰ ਕੀਤਾ ਹੈ। ਦਾਸ ਨੇ ਆਪਣੇ ਪੱਤਰ ਵਿੱਚ ਕਿਸੇ ਹੋਰ ਨੂੰ ਮੈਕਲੋਡ ਦਾ ਚੇਲਾ ਨਹੀਂ ਕਿਹਾ। ਬੀਤੇ ਸਮੇਂ ਜੋ ਸਨ ਉਹ ਸਨ, ਪਰ ਦਾਸ ਹੋਰ ਕਿਸੇ ਨੂੰ ਆਪਣੇ ਵਲੋਂ ਮੈਕਲੋਡ ਦਾ ਚੇਲਾ ਕਹਿਣ ਦੀ ਹਿਮਾਕਤ ਨਹੀਂ ਕਰ ਸਕਦਾ ਕਿਉਂਕਿ ਐਸਾ ਕਹਿਣਾ ਗਲਤਬਿਆਨੀ ਹੋਵੇਗੀ। ਮੈਕਲੋਡ ਦਾ ਇਹ ਵਿਚਾਰ ਕਿ ਕਰਤਾਰਪੁਰੀ ਬੀੜ ਅਸਲ ਨਹੀਂ ਹੈ, ਸੁਭਾਵਕ ਰੂਪ ਵਿਚ, ਉਸ ਹਮਖਿਆਲੀ ਵਿਚਾਰ ਨਾਲ ਜਾ ਜੁੜੇਗਾ ਹੈ ਜਿਸ ਦੇ ਅਨੁਸਾਰ ਇਹ ਕਿਹਾ ਜਾਂਦਾ ਹੈ ਕਿ ਕਰਤਾਰਪੁਰੀ ਬੀੜ ਅਸਲ ਨਹੀਂ ਹੈ। ਇਸ ਵਿੱਚ ਦਾਸ ਦਾ ਕੋਈ ਕਸੂਰ ਨਹੀਂ। ਮੈਕਲੋਡ ਦਾ ਚੇਲਾ ਹੋਣਾ ਅਤੇ ਉਸ ਦਾ ਹਮਖ਼ਿਆਲੀ ਹੋਂਣਾ ਦੋ ਵੱਖਰੀਆਂ ਗਲਾਂ ਹਨ।

ਮਿਸਾਲ ਦੇ ਤੌਰ ਤੇ ਜੇ ਕਰ ਆਪ ਜੀ ਐਸੇ ਲੇਖਕਾਂ ਦੀ ਸੂਚੀ ਤਿਆਰ ਕਰੋ ਜਿਸ ਵਿਚ, ਕਰਤਾਰਪੁਰੀ ਬੀੜ ਨੂੰ ਗੁਰੂ ਵਲੋਂ ਲਿਖਵਾਈ ਅਸਲ ਬੀੜ ਨਾ ਮੰਨਣ ਵਾਲੇ ਲੇਖਕਾਂ ਦੇ ਨਾਮ ਹੋਂਣ, ਤਾਂ ਸੁਭਾਵਕ ਰੂਪ ਵਿੱਚ ਆਪ ਜੀ ਨੂੰ ਮੈਕਲੋਡ ਦਾ ਨਾਮ ਵੀ ਉਸ ਸੂਚੀ ਵਿੱਚ ਲਿਖਣਾ ਪਵੇਗਾ। ਇਸ ਦਾ ਮਤਲਭ ਇਹ ਨਹੀਂ ਹੋਵੇਗਾ ਕਿ ਉਸ ਸੂਚੀ ਵਿੱਚ ਲਿਖੇ ਸਾਰੇ ਨਾਮ ਮੈਕਲੋਡ ਦੇ ਚੇਲਿਆਂ ਦੇ ਹੋਂਣ ਗੇ। ਇਹ ਕੇਵਲ ਕਿਸੇ ਇੱਕ ਵਿਸ਼ੇ ਬਾਰੇ ਹਮਖ਼ਿਆਲੀ ਸੱਜਣਾ ਦੀ ਸੂਚੀ ਹੋਵੇਗੀ ਜਿਨ੍ਹਾਂ ਵਿਚੋਂ ਹੋ ਸਕਦਾ ਹੈ ਕਿ ਕਈਆਂ ਨੇ ਮੈਕਲੋਡ ਦਾ ਨਾਮ ਵੀ ਨਾ ਸੁਣਿਆ ਹੋਵੇ ਜਾਂ ਉਹ ਮੈਕਲੋਡ ਨਾਲੋਂ ਹੋਰ ਕਈ ਵਿਸ਼ਿਆਂ ਤੇ ਅਸਹਿਮਤ ਵੀ ਹੋਂਣ। ਜੇਕਰ ਆਪ ਜੀ ਨੂੰ ਇਸ ਮਿਸਾਲ ਬਾਰੇ ਸੰਕਾ ਹੈ ਤਾਂ ਆਪ ਜੀ ਖ਼ੁਦ ਹੀ ਐਸੀ ਸੁਚੀ ਤਿਆਰ ਕਰ ਕਿਸੇ ਵੈਬਸਾਈਟ ਤੇ ਪਾ ਕੇ ਵੇਖ ਲਵੋ, ਉਸ ਵਿੱਚ ਮੈਕਲੋਡ ਜੀ ਦਾ ਨਾਮ ਜ਼ਰੂਰ ਆਏਗਾ ਅਤੇ ਸ਼ਾਯਦ ਪਹਿਲੇ ਨੰਬਰਾਂ ਵਿਚ!” (ਦਾਸ ਦਾ ਪੱਤਰ ਮਿਤੀ 27.10.2011)

ਵੀਰ ਜੀਉ ਹੁਣ ਇੱਥੇ ਦਾਸ ਆਪਣੇ ਵਲੋਂ ਕੀਤੀ ਬੇਨਤੀ ਨੂੰ ਸਪਸ਼ਟ ਕਰੇਗਾ।

ਪਹਿਲੀ ਗਲ ਤਾਂ ਇਹ ਕਿ ਕਰਤਾਰਪੁਰੀ ਬੀੜ ਬਾਰੇ ਚਲੀ ਕਿਸੇ ਪਿੱਛਲੀ ਚਰਚਾ ਵੇਲੇ ਆਪਣੇ ‘ਬੀਜੀ` ਦੇ ਠੀਕ ਨਾ ਹੋਂਣ ਅਤੇ ਫ਼ਿਰ ਅਚਾਨਕ ਅਕਾਲ ਚਲਾਣਾ ਕਰ ਜਾਂਣ ਕਾਰਣ ਦਾਸ ਕਈ ਹਫ਼ਤਿਆਂ ਤਕ ਇੰਟਰਨੈਟ ਤੋਂ ਦੂਰ ਰਿਹਾ ਸੀ। ਆਪ ਜੀ ਵਲੋਂ/ਕਿਸੇ ਹੋਰ ਵਲੋਂ ਕੀਤੀ ਚਰਚਾ ਦਾਸ ਨੇ ਨਹੀਂ ਪੜੀ। ਦਾਸ ਦੇ ਬੀਜੀ ਦੇ ਗੁਜ਼ਰ ਜਾਣ ਦੀ ਸੂਚਨਾ ਤ. ਗੁ ਪਰਿਵਾਰ ਵਲੋਂ ਨੈਟ ਤੇ ਵੀ ਪਾਈ ਗਈ ਸੀ।

ਦੂਜੀ ਗਲ ਇਹ ਕਿ ਆਪਣੇ ਉਰੋਕਤ ਸ਼ਬਦਾ ਰਾਹੀਂ ਦਾਸ ਨੇ ਸਪਸ਼ਟ ਰੂਪ ਵਿੱਚ ਆਪ ਜੀ ਨੂੰ ਦੱਸਿਆ ਸੀ ਕਿ ਮੈਂ ਕਿਸੇ ਹੋਰ ਨੂੰ ਮੈਕਲੋਡ ਦਾ ਚੇਲਾ ਨਹੀਂ ਕਹਿੰਦਾ। ਪਰ ਆਪ ਜੀ ਪੜਣ ਤੋਂ ਬਾਦ ਵੀ ਸਮਝ ਨਹੀਂ ਸਕੇ ਕਿ ਦਾਸ ਨੇ ਆਪ ਜੀ ਨੂੰ ਕਦੇ ਮੈਕਲੌਡ ਦਾ ਚੇਲਾ ਨਹੀਂ ਕਹਿਆ। ਬੇਨਤੀ ਹੈ ਕਿ ਪੂਰਾ ਪੜਿਆ ਕਰੋ ਅਤੇ ਸਮਝਿਆ ਕਰੋ। ਜੇ ਕਰ ਇਹ ਗਲ ਪੜਨ ਤੋਂ ਛੁੱਟ ਹਈ ਹੋਵੇ ਤਾਂ ਪੜਨ ਦੀ ਕਿਰਪਾਲਤਾ ਕਰਨੀ। ਇੰਝ ਵੀ ਹੋ ਸਕਦਾ ਹੈ ਕਿ ਹੋਰ ਕੁੱਝ ਵੀ ਪੜਣ ਤੋਂ ਛੁੱਟ ਗਿਆ ਹੋਵੇ। ਆਪ ਜੀ ਦੇ ਦੂਬਾਰਾ ਗਿਲਾ ਕਰਨ ਤੇ ਦਾਸ ਨੂੰ ਘੋਰ ਅਚਰਜ ਹੋਇਆ ਹੈ ਅਤੇ ਜ਼ਿਹਨ ਵਿੱਚ ਸਵਾਲ ਵੀ ਉੱਠਿਆ ਹੈ ਕਿ ਕੀ ਆਪ ਜੀ ਨੇ ਦਾਸ ਦੇ ਪੱਤਰਾਂ ਨੂੰ ਪੂਰਾ ਪੜਿਆ ਵੀ ਹੈ ਕਿ ਨਹੀਂ? ਸਮਝਣ ਦੀ ਗਲ ਤਾਂ ਬਾਦ ਵਿੱਚ ਆਉਂਦੀ ਹੈ! ਹੁਣ ਇਹ ਗਲ ਵੀ ਆਪ ਜੀ ਨੂੰ ਸਮਝ ਨਹੀਂ ਆਈ ਕਿ ਮੈਂ ਸਪਸ਼ਟ ਲਿਖ ਚੁੱਕਾ ਹਾਂ ਕਿ ਆਪ ਜੀ ਨੂੰ ਮੈਂ ਮੈਲਕੋਡ ਦਾ ਚੇਲਾ ਨਹੀਂ ਕਹਿਆ। ਮੈਂ ਇਹ ਗਲ ਤਾਂ ਸਪਸ਼ਟ ਤੇ ਅਸਾਨ ਜਿਹੇ ਸ਼ਬਦਾਂ ਵਿੱਚ ਕਹੀ ਸੀ।

ਬਾਕੀ ਮੈਕਲੋਡ ਨੇ ਆਪਣੇ ਵੱਲੋਂ ਇੱਕ ਫ਼ਤਵਾ ਦਿੱਤਾ ਸੀ ਜਿਸ ਤੋਂ ਦਾਸ ਸਹਿਮਤ ਨਹੀਂ ਅਤੇ ਨਾ ਹੀ ‘ਇਸ ਵਿਸ਼ੇ ਬਾਰੇ` ਉਸਦੇ ਹਮਖਿਆਲੀ ਰਹੇ ਵਿਦਵਾਨਾਂ ਤੋਂ ਸਹਿਮਤ ਹੈ। ਪਿੱਛੇ ਹੋਈ ਚਰਚਾ ਅਤੇ ਉਸ ਵਿੱਚ ਆਪ ਜੀ ਦੀ ਲਿਖਤ ਤਾਂ ਦਾਸ ਨੇ ਪੜੀ ਨਹੀਂ ਇਸ ਲਈ ਅਗਰ ਇਸ ਵਿਸ਼ੇ ਤੇ ਆਪ ਜੀ ਦੇ ਵਿਚਾਰ ਮੈਕਲੋਡ ਨਾਲ ਮਿਲਦੇ ਹਨ ਤਾਂ ਇਸ ਵਿੱਚ ਦਾਸ ਦਾ ਕਸੂਰ ਨਹੀਂ। ਇਸੇ ਕਰਕੇ ਬੇਨਤੀ ਕੀਤੀ ਸੀ ਕਿ ਆਪ ਜੀ ਕਰਤਾਰਪੁਰੀ ਬੀੜ ਦੇ ਭਾਈ ਗੁਰਦਾਸ ਲਿਖਤ ਨਾ ਹੋਂਣ ਕਹਿਣ/ਮੰਨਣ ਵਾਲੇ ਸੱਜਣਾ ਦੀ ਸੂਚੀ ਖ਼ੁਦ ਤਿਆਰ ਕਰ ਕੇ ਵੇਖ ਲਵੋ। ਹੁਣ ਵੀ ਜੇਕਰ ਆਪ ਐਸੀ ਸੂਚੀ ਤਿਆਰ ਕਰੋ ਤਾਂ ਆਪ ਜੀ ਨੂੰ ਉਸ ਸੂਚੀ ਵਿੱਚ ਆਪਣੇ ਸਮੇਤ ਮੈਕਲੋਡ ਦਾ ਨਾਮ ਵੀ ਨਜ਼ਰ ਆਏਗਾ। ਇਸ ਵਿੱਚ ਚੇਲਾ ਹੋਂਣ ਦੀ ਕੋਈ ਗਲ ਨਹੀਂ ਬਲਕਿ ਇਹ ਕਿਸੇ ਵਿਸ਼ੇ ਤੇ ਹਮਖ਼ਿਆਲ ਹੋਂਣ ਦੀ ਗਲ ਹੈ। ਇੱਕੋ ਰੇਲ ਤੇ ਚੜੇ ਸੱਜਣ ਇੱਕ ਦੁਜੇ ਦੇ ਚੇਲੇ ਨਹੀਂ ਹੁੰਦੇ ਬਲਕਿ ਹਮਸਫ਼ਰ ਹੁੰਦੇ ਹਨ। ਇਹ ਵੱਖਰੀ ਗਲ ਹੈ ਕਿ ਕੋਂਣ ਕਿੱਥੋਂ ਚੜਦਾ ਕਿੱਥੇ ਉਤਰਦਾ ਹੈ ਅਤੇ ਕਿਸ ਮੁਕਾਮ ਤੋਂ ਕਿਸ ਮੁਕਾਮ ਤਕ ਹਮਸਫ਼ਰ ਰਹਿ ਜੁਦਾ ਹੁੰਦਾ ਹੈ! ਇੰਝ ਹੀ ਚਿੰਤਨ ਦੇ ਸਫ਼ਰ ਵਿੱਚ ਚਿੰਤਕ ਕਿੱਧਰੇ ਹਮਸਫ਼ਰ ਹੁੰਦੇ ਹਨ ਅਤੇ ਕਿੱਧਰੇ ਜੁਦਾ ਵੀ।

ਖੈਰ, ਦਾਸ ਮੈਕਲੋਡ ਦੇ ਲਿਖੇ ਫ਼ਤਵੇ ਨੂੰ ਨਹੀਂ ਸਵੀਕਾਰ ਕਰਦਾ ਕਿਉਂਕਿ ਉਸਦਾ ਟੀਚਾ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਸ਼ੰਕਾਗ੍ਰਸਤ ਗ੍ਰੰਥ ਦੇ ਰੂਪ ਵਿੱਚ ਸਥਾਪਤ ਕਰਨਾ ਸੀ।

ਆਪ ਜੀ ਨੇ ਇਹ ਵੀ ਲਿਖਿਆ ਹੈ:

ਵੀਰ ਜੀ, ਬੇਨਤੀ ਹੈ ਕਿ ਜਦੋਂ ਤਾਂਈ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਤਾਈ ਹੀ ਸੀਮਤ ਸੀ, ਉਦੋਂ ਮੇਰੇ ਲਈ ਰਾਗਮਾਲਾ ਕੋਈ ਸਮੱਸਿਆ ਨਹੀ ਸੀ। ਸਮੱਸਿਆ ਤਾਂ ਹੁਣ ਆਈ ਹੈ ਜਦੋਂ ਬਾਣੀ ਪੜ੍ਹਨ ਅਤੇ ਸਮਝਣ ਦਾ ਯਤਨ ਕੀਤਾ ਹੈ”

ਵੀਰ ਜੀ ਬਾਣੀ ਪੜਨਾ-ਸਮਝਣਾ ਬੜੀ ਚੰਗੀ ਗਲ ਹੈ। ਪਰ ਜੇਕਰ ਆਪ ਜੀ ਨੇ ਰਾਗਮਾਲਾ ਵਾਲੇ ਸਰੂਪਾਂ ਅੱਗੇ ਮੱਥਾ ਟੇਕਣਾ ਬੰਦ ਕਰ ਦਿੱਤਾ ਹੋਵੇ ਤਾਂ ਜ਼ਰੂਰ ਸੂਚਤ ਕਰ ਦੇਂਣਾ ਨਹੀਂ ਤਾਂ ਰਹਿਣ ਦੇਣਾਂ।

ਵੀਰ ਜੀ, ਜਿੱਥੋਂ ਤਕ ਨਿਤਨੇਮ ਦੀਆਂ ਰਚਨਾਵਾਂ ਦੀ ਗਲ ਹੈ ਤਾਂ ਦਾਸ ਦਾ ਵਿਚਾਰ ਹੈ ਕਿ ਕਿਸੇ ਰਚਨਾ ਬਾਰੇ ਅੰਤਿਮ ਨਿਰਨਾ ਲੈਣ ਤੋਂ ਪਹਿਲਾਂ ਇਹ ਵੀ ਜ਼ਰੂਰ ਖ਼ੋਜ/ਵਿਚਾਰ ਲੈਂਣਾ ਚਾਹੀਦਾ ਹੈ ਕਿ ਕਿੱਧਰੇ ਦਸ਼ਮੇਸ਼ ਜੀ ਵਲੋਂ ਪ੍ਰਵਾਣਿਤ/ਪ੍ਰਚਲਤ ਰਚਨਾ ਨੂੰ, ਦਸ਼ਮੇਸ਼ ਜੀ ਤੋਂ ਬਾਦ ਬਣੇ ਕਿਸੇ ਗ੍ਰੰਥ ਵਿੱਚ ਤਾਂ ਨਹੀਂ ਸ਼ਾਮਲ ਕਰ ਲਿਆ ਗਿਆ? ਅਗਰ ਐਸਾ ਹੈ ਤਾਂ ਉਹ ਰਚਨਾ ਵਚਿੱਤਰ ਨਾਟਕ ਦੀ ਨਹੀਂ ਕਹੀ ਜਾ ਸਕਦੀ। ਸਾਨੂੰ ਕਈਂ ਥਾਂ ਕਾਹਲੀ ਵਿੱਚ ਨਵੇਂ ਸਿੱਟੇ ਨਹੀਂ ਕੱਢਣੇ ਚਾਹੀਦੇ।

ਕੱਚੇ ਅਧਾਰਾਂ ਅਤੇ ਕਿਆਸ ਰਾਹੀਆਂ ਤੇ ਅਧਾਰਤ ਨਿਰਨੇ ਸੱਚ ਕਰਕੇ ਸਥਾਪਤ ਨਹੀਂ ਕੀਤੇ ਜਾ ਸਕਦੇ। ਇਸ ਬਾਰੇ ਪਹਿਲਾਂ ਠੋਸ ਖ਼ੋਜ ਅਤੇ ਵਿਸ਼ਲੇਸ਼ਣ ਦੀ ਲੋੜ ਹੈ। ਆਖ਼ਰ ਇਹ ਪੰਥਕ ਸਾਂਝ ਨਾਲ ਜੁੜੇ ਅਹਿਮ ਵਿਸ਼ੇ ਹਨ ਕਿਸੇ ਦੇ ਨਿਜੀ ਤਾਂ ਨਹੀਂ!

ਆਪ ਜੀ ਦੇ ਸੁਜਾਵ ਦਾ ਧਨਵਾਦ ਅਤੇ ਆਪਣੇ ਗਿਲੇ ਬਾਰੇ ਆਪ ਜੀ ਵੀ ਦਾਸ ਦੀ ਬੇਨਤੀ ਤੇ ਵਿਚਾਰ ਕਰਨਾ! ਸਤਿਗੁਰੂ ਨੇ ਮੇਹਰ ਕੀਤੀ ਤਾਂ ਹੁਣ ਫ਼ਿਰ ਕਦੇ ਵਿਚਾਰ ਸਾਂਝੇ ਕਰਾਂਗੇ। ਆਪ ਜੀ ਵਲੋਂ ਆਏ ਪੱਤਰਾਂ ਦਾ ਬਹੁਤ ਬਹੁਤ ਧਨਵਾਦ! ਇਸ ਵਿਚਾਰ ਚਰਚਾ ਨੂੰ ਪੜਣ ਲਈ ਪਾਠਕਾਂ ਦਾ ਵੀ ਧਨਵਾਦ!

ਕਿਸੇ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ।

ਹਰਦੇਵ ਸਿੰਘ ਜੰਮੂ


(09/11/11)
ਸਰਵਜੀਤ ਸਿੰਘ

ਹਰਦੇਵ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜਿ ਕਿ ਫਤਹਿ।

ਸਤਿਕਾਰਯੋਗ ਵੀਰ ਜੀਓ, 24 ਅਕਤੂਬਰ ਨੂੰ ਤੁਹਾਡਾ ਇਕ ਪੱਤਰ, “ਦੋ ਤੀਰ ਇੱਕ ਨਿਸ਼ਾਨਾ” ਸਿੱਖ ਮਾਰਗ ਤੇ ਛਪਿਆ ਸੀ। ਜਿਸ ਦਾ ਤੱਤ ਸਾਰ ਸੀ, “ਬੇ-ਚਾਰਿਆਂ ਦੀ ਬੇ-ਚਾਰੀ ਸਿੱਖ ਰਹਿਤ ਮਰਿਆਦਾ! ਉਸਨੂੰ ਜਿੰਦਾ ਰਹਿਣ ਦੇਵੋ”। ਇਨ੍ਹਾਂ ਦਿਨਾਂ `ਚ ਹੀ ਆਪ ਦਾ ਇਕ ਲੇਖ “ਸਮੁੱਚੇ ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਨਾ ਹੋਣ ਬਾਰੇ ਵੱਡੀ ਦਲੀਲ” ਵੀ ਪੜ੍ਹਿਆ ਸੀ। ਇਸ ਲੇਖ ਵਿਚ ਅਖੌਤੀ ਦਸਮ ਗ੍ਰੰਥ ਨੂੰ ਸਪੱਸ਼ਟ ਸ਼ਬਦਾਂ `ਚ ਰੱਦ ਕਰਨ ਦੇ ਨਾਲ ਨਾਲ ਆਪ ਜੀ ਨੇ ਕਰਤਾਰਪੁਰੀ ਬੀੜ ਦੀ ਅਸਲੀਅਤ ਯੱਗ ਜਾਹਿਰ ਕਰਨ ਵਾਲਿਆਂ ਨੂੰ ਮੈਕਲਾਉਡ ਦੇ ਚੇਲੇ ਲਿਖਿਆ ਸੀ। ਆਪ ਜੀ ਦੇ ਬਚਨ, “ਪਹਿਲੀ ਗੱਲ ਇਹ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਸਰੋਤ ਗੁਰੂ ਵਲੌਂ ਆਪ ਲਿਖਵਾਇਆ ਅਤੇ ਦਸਤਖਤੀ ਤਸਦੀਕ ਕੀਤਾ ਗਿਆ ਸੀ ਜੋ ਕਿ ਕਰਤਾਰਪੁਰ ਵਿਖੇ ਮੌਜੂਦ ਹੈ।... ਪਰ ਦੂਜੇ ਪਾਸੇ ਪੁਰੇ ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਹੋਂਣ ਦੇ ਕਥਿਤ ਦਾਵੇ ਮੁਕਾਬਲ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਸਵਰੂਪ ਦੇ ਹੱਕ ਵਿੱਚ ਨਿਬੜਨ ਵਾਲੀ ਸਭ ਤੋਂ ਵੱਡੀ ਗਵਾਹੀ ਅਤੇ ਦਲੀਲ ਕਰਤਾਰਪੁਰੀ ਬੀੜ ਦੀ ਮੋਜੂਦਗੀ ਹੈ ਜੋ ਕਿ ਪੰਚਮ ਪਾਤਿਸ਼ਾਹ ਜੀ ਨੇ ਆਪ ਲਿਖਵਾਈ ਸੀ।... ਪਰ ਇਹ ਅਤਿ ਦੀ ਮੰਦਭਾਗੀ ਗੱਲ ਹੈ ਕਿ ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਨਾ ਹੋਂਣ ਬਾਰੇ ਭੁਗਤਣ ਵਾਲੀ ਸਭ ਤੋਂ ਵੱਡੀ ਦਲੀਲ (ਕਿ ਉਸ ਨੂੰ ਬਿਨਾ ਗੁਰੂ ਦੀ ਆਗਿਆ/ਜਾਣਕਾਰੀ/ਨਿਗਰਾਨੀ ਦੇ ਲਿਖਿਆ ਗਿਆ ਸੀ) ਨੂੰ ਨਜ਼ਰਅੰਦਾਜ਼ ਕਰਕੇ ਕੁੱਝ ਵਿਦਵਾਨ ਭਾਈ ਕਾਨ ਸਿੰਘ ਜੀ ਅਤੇ ਪ੍ਰੋ. ਸ਼ਾਹਿਬ ਸਿੰਘ ਜੀ ਸਮੇਤ ਹੋਰ ਅਣਗਿਣਤ ਵਿਦਵਾਨਾਂ ਅਤੇ ਸਦਿਆਂ ਤੋਂ ਚਲੀ ਆ ਰਹੀ ਸਿੱਖ ਭਾਈਚਾਰੇ ਦੀ ਗਵਾਹੀ ਦੇ ਉਲਟ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਸਰੋਤ ਤੇ ਕਿੰਤੂ ਕਰਦੇ ਮੈਕਲੋਡ ਰੂਪੀ ਚਿੰਤਨ ਦਾ ਝੰਡਾ ਲਹਿਰਾਉਂਦੇ ਰਹੇ ਹਨ ਅਤੇ ਕੁੱਝ ਜਾਗਰੂਕ ਵੀ ਉਸ ਦੀ ਹਵਾ ਨਾਲ ਝੁੱਲ ਗਏ। ਕੀ ਉਹ ਵਿਚਾਰਦੇ ਨਹੀਂ ਸਕੇ ਸੀ ਕਿ ਉਨ੍ਹਾਂ ਦੀਆਂ ਐਸੀਆਂ ਗਲਾਂ ਕਾਰਨ, ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਹੋਂਣ ਦੇ ਦਾਵੇ ਵਿਰੁਧ, ਸਭ ਤੋਂ ਵੱਡੀ ਦਲੀਲ ਨੂੰ ਹੀ ਆਉਂਣ ਵਾਲੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੁਧ ਵੀ ਵਰਤਿਆ ਜਾ ਸਕਦਾ ਹੈ? ਜੇ ਅਸੀਂ ਐਸਾ ਨਾ ਵਿਚਾਰਿਆ ਤਾਂ ਪਤਾ ਨਹੀਂ ਕਿ ਆਉਂਣ ਵਾਲਾ ਪੰਥਕ ਸਮਾਂ ਸਾਡੇ ਮੈਕਲੋਡੀ ਚਿੰਤਨ ਨੂੰ ਕਿਸ-ਕਿਸ ਰੂਪ ਵਿੱਚ ਯਾਦ ਕਰੇਗਾ”
ਕਰਤਾਰਪੁਰੀ ਬੀੜ ਸਬੰਧੀ ਚਲ ਰਹੀ ਵਿਚਾਰ ਚਰਚਾ `ਚ ਮੈਂ ਵੀ ਸ਼ਾਮਲ ਸੀ। ਤੁਹਾਡੀ ਲਿਖਤ ਮੁਤਾਬਕ ਮੈਂ ਵੀ ਮੈਕਲਾਉਡ ਦਾ ਚੇਲਾ ਹਾਂ। ਮੈਂ, 26 ਅਕਤੂਬਰ ਨੂੰ ਪੱਤਰ ਲਿਖ ਕੇ ਅਖੌਤੀ ਦਸਮ ਗ੍ਰੰਥ ਨੂੰ ਸਪੱਸ਼ਟ ਸ਼ਬਦਾਂ `ਚ ਰੱਦ ਕਰਨ ਲਈ ਆਪ ਜੀ ਦਾ ਧੰਨਵਾਦ ਕਰਨ ਦੇ ਨਾਲ ਨਾਲ ਕਰਤਾਰਪੁਰੀ ਬੀੜ ਅਤੇ ਰਹਿਤ ਮਰਯਾਦਾ ਸਬੰਧੀ ਸਵਾਲ ਕੀਤੇ ਸਨ ਤਾਂ ਜੋ ਸਾਰੀ ਸਥਿਤੀ ਸਪੱਸ਼ਟ ਹੋ ਸਕੇ। ਕਰਤਾਰਪੁਰੀ ਬੀੜ ਬਾਰੇ ਤਾਂ ਆਪ ਨੇ ਵਿਚਾਰ ਅਰੰਭ ਕਰਨ ਤੋਂ ਪਹਿਲਾ ਹੀ, ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਆਪ ਜੀ ਦੇ ਬਚਨ, “ਕਰਤਾਰਪੁਰੀ ਬੀੜ ਬਾਰੇ ਕੋਈ ਚਰਚਾ ਛੇੜਨ ਦੀ ਮੰਸ਼ਾ ਦਾਸ ਦੀ ਨਹੀਂ ਹੈ ਅਤੇ ਨਾ ਹੀ ਦਾਸ ਉਸ ਨੂੰ ਆਰੰਭ ਕਰਨਾ ਚਾਹੁੰਦਾ ਹੈ। ਮੇਰੇ ਲੇਖ ਦਾ ਪ੍ਰਸੰਗ ਵਚਿੱਤਰ ਨਾਟਕ ਗ੍ਰੰਥ ਬਾਰੇ ਇੱਕ ਵੱਡੀ ਦਲੀਲ ਪੇਸ਼ ਕਰਨਾ ਸੀ ਜਿਸ ਵਿੱਚ ਕਰਤਾਰਪੁਰੀ ਬੀੜ ਦੇ ਗੁਰੂ ਦੀ ਨਿਗਰਾਨੀ ਹੋਠ ਲਿਖਣ ਦੀ ਮਿਸਾਲ ਜ਼ਰੂਰੀ ਸੀ”। (ਪਾਠਕਾਂ ਨੂੰ ਯਾਦ ਹੋਵੇਗਾ ਕੇ ਸਿੱਖ ਮਾਰਗ ਤੇ ਚਲ ਰਹੀ ਵਿਚਾਰ ਚਰਚਾ ਦੌਰਾਨ ਮੌਜੂਦਾ ਕਰਤਾਰਪੁਰੀ ਬੀੜ ਨੂੰ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਸਾਬਤ ਕਰਨ ਵਾਲਿਆਂ ਕੋਲ ਜਦੋਂ ਦਲੀਲਾਂ ਖਤਮ ਹੋ ਗਈਆਂ ਤਾਂ ਉਨ੍ਹਾਂ ਨੇ ਬੇ ਹੱਦ ਘਟੀਆਂ ਸ਼ਬਦਾਵਲੀ ਵਰਤਣੀ ਅਰੰਭ ਕਰ ਦਿੱਤੀ ਸੀ) ਮਰਯਾਦਾ ਬਾਰੇ ਤੁਸੀਂ ਲਿਖਿਆ ਸੀ, “ਬਾਕੀ ਦਾਸ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਕਿ ਰਹਿਤ ਮਰਿਆਦਾ ਵਿੱਚ ਪਿੱਛਲੇ 65 ਸਾਲਾਂ ਵਿੱਚ ਕਿਹੜੀ ਸੋਧ ਹੋਈ ਹੈ”।
ਇਸ ਤੋਂ ਪਹਿਲਾ ਕਿ ਗੱਲ ਅੱਗੇ ਤੋਰੀ ਜਾਵੇ ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਹੈ ਕਿ ਪਿਛਲੇ 65 ਸਾਲਾਂ `ਚ ਮਰਯਾਦਾ `ਚ ਕਈ ਸੋਧਾਂ ਕੀਤੀਆਂ ਗਈਆਂ ਹਨ। 1978 ਦੀ ਛਪੀ ਹੋਈ ਮਰਯਾਦਾ ਦੇ ਪੰਨਾ 30 ਤੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆ ਬਾਣੀਆਂ `ਚ ਦਰਜ ਹੈ, “ਅਨੰਦ ਸਾਹਿਬ ਦੀਆਂ ਪੰਜ ਪਹਿਲੀਆਂ ਤੇ ਇਕ ਆਖਰੀ ਪਉੜੀ”। ਭਾਵ ਕੁਲ 6 ਪਾਉੜੀਆਂ ਪਰ 1990 `ਚ ਛਪੀ ਮਰਯਾਦਾ ਦੇ ਪੰਨਾ 25 ਤੇ ਦਰਜ ਹੈ, “ਅਨੰਦ ਸਾਹਿਬ” ਭਾਵ 40 ਪਉੜੀਆਂ। ਭਾਈ ਹਰੀ ਸਿੰਘ ਰੰਧਾਵਾ ਅੰਮ੍ਰਿਤ ਦੀ ਮਹੱਤਤਾ ਬਾਰੇ ਕਥਾ ਕਰਦਾ ਹੋਇਆ ਇਹ ਗੱਲ ਕਹਿੰਦਾ ਹੈ (ਇਸ ਕਥਾ ਦੀ ਸੀ ਡੀ ਮੇਰੇ ਪਾਸ ਮੌਜੂਦ ਹੈ) ਕਿ ਇਹ ਸੋਧ ਗਿਆਨੀ ਕਿਰਪਾਲ ਸਿੰਘ ਵੇਲੇ ਕਰਵਾਈ ਸੀ, ਜਿਸ ਦਾ ਕਾਰਨ ਇਹ ਦੱਸਦਾ ਹੈ ਕਿ ਘੱਟ ਬਾਣੀ ਪੜ੍ਹਨ ਨਾਲ ਅੰਮ੍ਰਿਤ ਦੀ ਮਹਾਨਤਾ ਘਟਦੀ ਸੀ। (ਹੁਣ ਜੇ ਸੰਤ ਸਮਾਜ ਇਹ ਮੰਗ ਕਰ ਦੇਵੇ ਕਿ ਚੌਪਈ ਦੇ ਸਿਰਫ 25 ਛੰਦ (377ਤੋਂ 401) ਪੜ੍ਹਨ ਨਾਲ ਅੰਮ੍ਰਿਤ ਦੀ ਮਹਾਨਤਾ ਘਟਦੀ ਹੈ ਇਸ ਲਈ ਚਰਿਤ੍ਰ ਨੰ: 404 ਦਾ ਪੂਰਾ ਪਾਠ ਭਾਵ 405 ਛੰਦਾਂ ਦਾ ਪਾਠ ਹੀ ਕਰਨਾ ਚਾਹੀਦਾ ਹੈ ਤਾਂ ਕਿਸ ਦਲੀਲ ਨਾਲ ਉਸ ਨੂੰ ਗਲਤ ਕਿਹਾ ਜਾਵੇਗਾ) ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ‘ਬੇ-ਚਾਰਿਆਂ ਦੀ ਬੇ-ਚਾਰੀ’ ਨੂੰ ਚੁਪ ਚੁਪੀਤੇ ਸੋਧਿਆ ਜਾ ਸਕਦਾ ਹੈ ਤਾਂ ਅੱਜ! ਗੁਰੂ ਗ੍ਰੰਥ ਸਾਹਿਬ ਜੀ ਦੀ ਪਰਖ ਕਸਵੱਟੀ ਤੇ ਪੁਰੀਆਂ ਨਾ ਉਤਰਨ ਵਾਲੀਆਂ ਮੱਦਾ ਤੇ ਵਿਚਾਰ ਕਰਨ ਤੇ ਰੋਕ ਕਿਓ?
ਆਪਣੀ ਵਿਚਾਰ ਚਰਚਾ ਦੇ ਦੋ ਵਿਸ਼ੇ ਸਨ। ਰਾਗਮਾਲਾ ਦਾ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੋਣਾ ਅਤੇ ਅਖੌਤੀ ਦਸਮ ਗ੍ਰੰਥ ਦੀਆ ਕੁਝ ਰਚਨਾਵਾਂ ਦਾ ਰਹਿਤ ਮਰਯਾਦਾ `ਚ ਦਰਜ ਹੋਣਾ।
ਰਾਗਮਾਲਾ:-
ਆਪਣੇ ਲੇਖ, ‘ਰਾਗਮਾਲਾ ਦੀ ਆਰੋਹੀ ਤਾਨ` ਵਿੱਚ ਆਪ ਜੀ ਲਿਖਦੇ ਹੋ, “ਰਾਗਮਾਲਾ ਗੁਰਬਾਣੀ ਨਹੀਂ ਹੈ! ਇਸ ਗਲ ਦੇ ਪੁਖ਼ਤਾ ਸਬੂਤ ਗੁਰਬਾਣੀ ਲੇਖਨ ਸ਼ੈਲੀ ਵਿੱਚ ਹੀ ਮੌਜੂਦ ਹਨ। ਗੁਰੁਬਾਣੀ ਆਪ ਇਸਦਾ ਨਿਰਨਾ ਕਰਦੀ ਹੈ। ਪਰ ਨਾਲ ਹੀ ਇਹ ਤੱਥ ਵੀ ਸ੍ਹਾਮਣੇ ਹੈ ਕਿ ਰਾਗਮਾਲਾ ਪੁਰਾਤਨ ਪ੍ਰਮਾਣਿਕ ਬੀੜਾਂ ਵਿੱਚ ਮੁੰਦਾਵਣੀ ਤੋਂ ਬਾਦ ਦਰਜ ਹੈ ਅਤੇ ਕਈ ਹੋਰ ਬੀੜਾਂ ਵਿੱਚ ਨਹੀਂ ਵੀ... ਇਹ ਸਵਾਲ ਗੰਭੀਰ ਵਿਸ਼ਲੇਸ਼ਣ ਦੀ ਮੰਗ ਕਰਦਾ ਹੈ ਵਿਸ਼ੇਸ਼ ਕਰ ਕੇ ਉਸ ਸੂਰਤ ਵਿੱਚ ਕਿ ਜਿਸ ਵੇਲੇ ਸਭ ਤੋਂ ਪੁਰਾਤਨ ਮੰਨੀ ਜਾਂਦੀ ਮੂਲ ਆਦਿ ਬੀੜ ਵਿੱਚ ਇਹ ਦਰਜ ਹੈ ਅਤੇ ਜਿਸਦਾ ਜ਼ਿਕਰ ਉਸ ਬੀੜ ਦੇ ਤਤਕਰੇ ਵਿੱਚ ਵੀ ਹੈ ਫਿਰ ਨਾਲ ਹੀ ਇਹ ਰਾਗਮਾਲਾ ਆਦਿ ਬੀੜ ਦੇ ਬਾਦ ਕੀਤੇ ਕਈ ਉਤਾਰਿਆਂ ਵਿੱਚ ਮੋਜੂਦ ਹੈ। ਨਿਰ-ਸੰਦੇਹ ਇਹੀ ਨੁਕਤਾ ਹੈ ਜਿਸ ਕਾਰਣ ਰਾਗਮਾਲਾ ਸਪਸ਼ਟ ਰੂਪ ਵਿੱਚ ਗੁਰਬਾਣੀ ਪਾਠ ਨਾ ਹੁੰਦੇ ਹੋਏ ਵੀ ਗੁਰੂ ਗ੍ਰੰਥ ਸਾਹਿਬ ਦੇ ਪੁਸਤਕ ਸਵਰੂਪ ਵਿਚੋਂ ਬਾਹਰ ਨਹੀਂ ਕੱਡੀ ਜਾ ਸਕੀ।... ਕਿੱਧਰੇ “ਰਾਗਾਮਾਲਾ ਤਥਾ ਸਿੰਗਲਦੀਪ” ਤਿੰਨ ਅਖਰਾਂ ਨੂੰ ਖੱਬੇ ਪਾਸਿਉਂ ਸੱਜੇ ਸਿੱਦਾ
(Horizontal) ਲਿਖ ਕੇ ਫਿਰ ਬਾਕੀ ਪੰਜ ਅੱਖਰਾਂ “ਕੀ ਸਿਵਨਾਭ ਰਾਜੇ ਕੀ ਬਿਧੀ” ਨੂੰ ਹੇਠੋਂ ਉੱਪਰ (Vertical) ਦੀ ਲਿਖਣਾ ਤਤਕਰੇ ਨੂੰ ‘ਲਾਕ` ਕਰਣ ਦੀ ਗਲ ਤਾਂ ਨਹੀਂ ਸੀ? ਅਗਰ ਐਸਾ ਹੋਈਆ ਵੀ ਹੋਵੇ ਤਾਂ ਵੀ ਰਾਗਮਾਲਾ ਕਿਸੇ ਰੂਪ ਵਿੱਚ ਵੀ ਬਾਣੀ ਦਾ ਅੰਗ ਸਾਬਤ ਨਹੀਂ ਹੁੰਦੀ ਕਿਉਂਕਿ ਇਹ ਗੁਰੂ ਦੀ ਅਪਣੀ ਉਪਦੇਸ਼ ਯੁਕਤ ਕ੍ਰਿਤ ਨਹੀਂ ਸੀ।... ਇਸਦੇ ਨਾਲ ਹੀ ਅਗਰ ਉਸ ਬੀੜ ਬਾਬਤ ਤਬਦੀਲੀਆਂ ਗੁਰੂਆਂ ਦੇ ਹੁੰਦੇ ਕੀਤੀਆਂ ਗਈਆਂ ਹੁੰਦੀਆਂ ਤਾਂ ਇਸ ਬਾਰੇ ਗੁਰੂਆਂ ਪਾਸੋਂ ਕੋਈ ਨਾ ਕੋਈ ਹਿਦਾਇਤ ਕਰਤਾਰਪੁਰੀ ਬੀੜ ਬਾਰੇ ਜਰੂਰ ਕੀਤੀ ਜਾਣੀ ਸੀ ਜੋ ਕਿ ਕੀਤੀ ਗਈ ਨਹੀਂ ਮਿਲਦੀ”।
ਆਪ ਜੀ ਦੀ ਉਪਰੋਕਤ ਲਿਖਤ ਦੇ ਮੁਤਾਬਕ, ਸਪੱਸ਼ਟ ਹੈ ਕਿ ਰਾਗਮਾਲਾ ਗੁਰੂ ਕ੍ਰਿਤ ਨਹੀ ਹੈ ਪਰ ਇਹ ਕਰਤਾਰਪੁਰੀ ਬੀੜ `ਚ ਦਰਜ ਹੈ। ਕਰਤਾਰਪੁਰੀ ਬੀੜ `ਚ ਰਾਗਮਾਲਾ ਭਾਈ ਗੁਰਦਾਸ ਜੀ ਨੇ ਦਰਜ ਕੀਤੀ ਸੀ।
ਹਰਦੇਵ ਸਿੰਘ ਜੀ, ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ ਜੇ ਮੌਜੂਦਾ ਕਰਤਾਰਪੁਰੀ ਬੀੜ ਦਾ ਤਤਕਰਾ ਗੁਰੂ ਜੀ ਦੀ ਦੇਖ-ਰੇਖ `ਚ ਭਾਈ ਗੁਰਦਾਸ ਜੀ ਨੇ ਲਿਖਿਆ ਸੀ ਤਾਂ ਕਰਤਾਰਪੁਰੀ ਬੀੜ `ਚ ‘ਸਿੰਗਲਦੀਪ ਕੀ ਸਿਵਨਾਭ ਰਾਜੇ ਕੀ ਬਿਧੀ’ ਵੀ ਦਰਜ ਸੀ, ਹੁਣ ਉਹ ਕਿਧਰ ਗਈ? ਤੁਸੀਂ ਤਾਂ ਲਿਖ ਦਿਤਾ ਹੈ, “ਅੰਤ ਵਿੱਚ ਏਹੀ ਕਹਾਂਗਾ ਕਿ ਰਾਗਮਾਲਾ ਬਾਰੇ ਵਿਚਾਰ ਬਹੁਤ ਹੋ ਚੁੱਕੀ ਹੈ ਅਤੇ ਹੁਣ ਇਸ ਨੂੰ ਰਹਿਤ ਮਰਿਆਦਾ ਬਾਰੇ ਚਰਚਾ ਦਾ ਅਧਾਰ ਬਣਾ ਕੇ ਉਸ ‘ਗੁਰੂ‘ ਬਾਰੇ ਇਸ ਤਰਾਂ ਦੀ ਵਿਚਾਰ ਬੰਦ ਕਰਨ ਦੀ ਬੇਨਤੀ ਹੈ ਜਿਸ ਨੂੰ ਕਿ ਸਾਰੇ ਸਿੱਖਾਂ ਦੀ ਤਰਾਂ ਆਪ ਜੀ ਵੀ ਗੁਰੂ ਸਵੀਕਾਰਦੇ ਹੋ। ਹੁਣ ਉਸ ਵਿੱਚ ਹੁਣ ਨੁੱਕਸ ਨਾ ਕੱਡੀਏ! ! ਕਿਰਪਾ ਕਰਕੇ ਦਾਸ ਨਾਲ ਰਾਗਮਾਲਾ ਬਾਰੇ ਹੋਰ ਵਿਚਾਰ ਨਾ ਕਰਨਾ”।
ਅਖੌਤੀ ਦਸਮ ਗ੍ਰੰਥ ਦੀਆ ਕੁਝ ਰਚਨਾਵਾਂ:-
ਸ. ਹਰਦੇਵ ਸਿੰਘ ਜੀ ਆਪ ਦੇ ਲੇਖ ਦਾ ਸਿਰਲੇਖ ਸੀ, ‘ਸਮੁੱਚੇ ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਨਾ ਹੋਣ ਬਾਰੇ ਵੱਡੀ ਦਲੀਲ’। ਮੇਰੇ ਇਕ ਸਵਾਲ ਦੇ ਜਵਾਬ `ਚ ਤੁਸੀ ਲਿਖਿਆ ਸੀ, “ਆਪ ਜੀ ਨੇ ਸਹੀ ਪੜਿਆ ਹੈ ਕਿ ਦਾਸ ਨੇ ਲਿਖਿਆ ਸੀ; “ਦਾਸ ਇਸ ਬਾਰੇ ਸਪਸ਼ਟ ਹੈ ਕਿ ਦਸ਼ਮੇਸ਼ ਜੀ ਨੇ ਕਦੇ ਬਾਣੀ ਨਹੀਂ ਲਿਖੀ। ਲਿਖਦੇ ਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਜਾਂਦੇ”।
ਸ. ਹਰਦੇਵ ਸਿੰਘ ਜੀ, ਪਿਛਲੇ ਦੋ ਹਫ਼ਤਿਆਂ ਦੀ ਵਿਚਾਰ ਚਰਚਾ ਦਾ ਤੱਤ ਸਾਰ ਇਹ ਹੈ ਕਿ ਤੁਸੀਂ ਰਾਗਮਾਲਾ ਨੂੰ ਬਾਣੀ ਨਾ ਮੰਨਦੇ ਹੋਏ ਵੀ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ `ਚ ਪ੍ਰਵਾਨ ਕਰਦੇ ਹੋ। ਤੁਹਾਡੀ ਖੋਜ ਮੁਤਾਬਕ ਕਵੀ ਆਲਿਮ ਦੇ ਕਿੱਸੇ ‘ਮਾਧਵ ਨਲ ਕਾਮ ਕੰਦਲਾ’ ਦੇ ਕੁਝ ਅੰਸ਼ ਗੁਰੂ ਜੀ ਨੇ ਹੀ ਭਾਈ ਗੁਰਦਾਸ ਜੀ ਤੋਂ ਦਰਜ ਕਰਵਾਏ ਸਨ। ਤੁਸੀਂ ਬਹੁਤ ਹੀ ਸਪੱਸ਼ਟ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਬਾਣੀ ਨਹੀ ਲਿਖੀ, ਜੇ ਲਿਖਦੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰ ਜਾਂਦੇ ਪਰ ਰਹਿਤ ਮਰਯਾਦਾ `ਚ ਅਖੌਤੀ ਦਸਮ ਗ੍ਰੰਥ ਦੀਆਂ ਕੁਝ ਰਚਨਾਵਾਂ , ਤੁਹਾਡੀ ਖੋਜ ਮੁਤਾਬਕ ਗੁਰੂ ਜੀ ਵੇਲੇ ਹੀ ਪੜੀਆਂ ਜਾਂਦੀਆਂ ਸਨ।
ਵੀਰ ਜੀ, ਆਓ ਦੁਬਿਧਾ ਦਾ ਤਿਆਗ ਕਰਦੇ ਹੋਏ ਕਿਸੇ ਸਪੱਸ਼ਟ ਨਤੀਜੇ ਵੱਲ ਨੂੰ ਵੱਧੀਏ। ਤੁਹਾਡੀ ਸਮੱਸਿਆ ਇਹ ਹੈ ਕਿ ਤੁਸੀਂ ਕਰਤਾਰਪੁਰੀ ਬੀੜ, ਜੋ ਸਾਬਤ ਹੋ ਚੁੱਕੀ ਹੈ ਕਿ ਉਹ ਕਿਸੇ ਹੋਰ ਬੀੜ ਦਾ ਉਤਾਰਾ ਹੈ, ਨੂੰ ਅਸਲੀ ਮੰਨਦੇ ਹੋ। ਆਪ ਜੀ ਨੂੰ ਅੰਮ੍ਰਿਤ ਮਈ ਬਾਣੀ `ਚ ਹੋਈ ਮਿਲਾਵਟ ਦਾ ਕੋਈ ਫਿਕਰ ਨਹੀ ਹੈ ਤੁਸੀਂ ਕਰਤਾਰਪੁਰੀ ਬੀੜ ਨੂੰ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਸਾਬਤ ਕਰਨ ਦਾ ਅਸਫਲ ਯਤਨ ਕਰ ਰਹੇ ਹੋ। ਤੁਸੀਂ ਸਾਰੇ ਦਸਮ ਗ੍ਰੰਥ ਨੂੰ ਰੱਦ ਕਰਦੇ ਹੋ। ਇਹ ਵੀ ਮੰਨਦੇ ਹੋ ਕਿ ਗੁਰੂ ਜੀ ਨੇ ਕੋਈ ਬਾਣੀ ਨਹੀ ਲਿਖੀ ਪਰ ਰਹਿਤ ਮਰਯਾਦਾ `ਚ ਅਖੌਤੀ ਦਸਮ ਗ੍ਰੰਥ ਦੀਆਂ ਕੁਝ ਰਚਨਾਵਾਂ ਨੂੰ ਬਚਾਉਣਾ ਚਾਹੁੰਦੇ ਹੋ। ਇਸ ਨਾਲ ਵੀ ਪਾਠਕਾਂ ਦੇ ਮਨ ਵਿਚ ਦੁਬਿਧਾ ਪੈਦਾ ਹੁੰਦੀ ਹੈ।
ਆਪ ਜੀ ਨੇ ਆਪਣੇ ਤਾਜ਼ਾ ਪੱਤਰ `ਚ ਕਈ ਸਵਾਲ ਕਰਕੇ ਨਾਲ ਹੀ ਇਹ ਵੀ ਲਿਖ ਦਿੱਤਾ, “ਹੁਣ ਇਸ ਸਵਾਲ ਬਾਰੇ ਜਵਾਬ ਨਾ ਦੇਂਣਾ”। ਸ. ਹਰਦੇਵ ਸਿੰਘ ਜੀ, ਜੇ ਜਵਾਬ ਨਹੀ ਸੀ ਲੈਣਾ ਤਾਂ ਸਵਾਲ ਕਰਨ ਦੀ ਵੀ ਕੀ ਮਜਬੂਰੀ ਸੀ? ਵੀਰ ਜੀ, ਬੇਨਤੀ ਹੈ ਕਿ ਜਦੋਂ ਤਾਂਈ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਤਾਈ ਹੀ ਸੀਮਤ ਸੀ, ਉਦੋਂ ਮੇਰੇ ਲਈ ਰਾਗਮਾਲਾ ਕੋਈ ਸਮੱਸਿਆ ਨਹੀ ਸੀ। ਸਮੱਸਿਆ ਤਾਂ ਹੁਣ ਆਈ ਹੈ ਜਦੋਂ ਬਾਣੀ ਪੜ੍ਹਨ ਅਤੇ ਸਮਝਣ ਦਾ ਯਤਨ ਕੀਤਾ ਹੈ। ਕਈ ਸਵਾਲ ਤਾਂ ਤੁਹਾਡਾ ਲੇਖ ਪੜ੍ਹ ਕੇ ਪੈਦਾ ਹੋਏ ਹਨ ਕਿ ਜੇ ਇਹ ਬਾਣੀ ਨਹੀ ਤਾਂ ਭਾਈ ਗੁਰਦਾਸ ਜੀ ਨੇ ਇਸ ਨੂੰ ਬੀੜ `ਚ ਸ਼ਾਮਲ ਕਿਵੇਂ ਕਰ ਦਿੱਤਾ?
ਸਤਿਕਾਰ ਯੋਗ ਵੀਰ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਲਿਖਣ ਤੋਂ ਪਹਿਲਾ ਫੈਸਲਾ ਕਰਿਆ ਕਰੋ ਕਿ ਤੁਸੀਂ ਪਾਠਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ। ਜੋ ਵੀ ਲਿਖਣਾ ਹੈ ਉਹ ਸਪੱਸ਼ਟ ਲਿਖੋ ਤਾਂ ਜੋ ਪਾਠਕ ਨੂੰ ਸਮਝ ਆ ਸਕੇ ਕਿ ਤੁਸੀਂ ਕੀ ਲਿਖ ਰਹੇ ਹੋ। ਤੁਸੀਂ ਰਾਗਮਾਲਾ ਨੂੰ ਬਾਣੀ ਨਹੀ ਮੰਨਦੇ ਤਾਂ ਸਪੱਸ਼ਟ ਲਿਖੋ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਰਾਗਮਾਲਾ ਛਾਪਣ ਤੋਂ ਸੰਕੋਚ ਕੀਤਾ ਜਾਵੇ। ਜੇ ਅਜੇਹਾ ਨਹੀਂ ਲਿਖ ਸਕਦੇ ਤਾਂ ਦੁਬਿਧਾ ਪੈਦਾ ਕਰਨ ਵਾਲੀਆਂ ਲਿਖਤਾਂ ਲਿਖਣ ਦਾ ਵੀ ਕੋਈ ਲਾਭ ਨਹੀ ਹੈ। ਇਕ ਹੋਰ ਬੇਨਤੀ ਜੇ ਕਿਸੇ ਨਾਲ ਵਿਚਾਰਾ ਦਾ ਮੱਤ ਭੇਦ ਹੋਵੇ ਤਾ ਵੀ ਅੱਗੋਂ ਤੋਂ ਫ਼ਤਵੇ (ਮਕਲਾਉਡ ਦੇ ਚੇਲੇ) ਦੇਣ ਤੋਂ ਸੰਕੋਚ ਕਰਨਾ ਜੀ। ਕਰਤਾਰਪੁਰੀ ਬੀੜ ਤੇ ਵਿਚਾਰ ਕਰਨ ਤੋਂ ਆਪ ਨੇ ਪਹਿਲਾ ਹੀ ਇਨਕਾਰ ਕਰ ਦਿੱਤਾ ਸੀ। ਰਾਗਮਾਲਾ ਬਾਰੇ ਆਪ ਨੇ ਹੁਣ ਲਿਖ ਦਿੱਤਾ ਹੈ, “ਕਿਰਪਾ ਕਰਕੇ ਦਾਸ ਨਾਲ ਰਾਗਮਾਲਾ ਬਾਰੇ ਹੋਰ ਵਿਚਾਰ ਨਾ ਕਰਨਾ”। ਹੁਣ, ਜੇ ਆਪ ਜੀ ਚਾਹੋ ਤਾ ਅਖੌਤੀ ਦਸਮ ਗ੍ਰੰਥ ਦੀਆਂ ਉਹ ਰਚਨਾਵਾਂ ਜੋ ਰਹਿਤ ਮਰਯਾਦਾ `ਚ ਦਰਜ ਹਨ, ਤੇ ਵਿਚਾਰ ਕੀਤੀ ਜਾ ਸਕਦੀ ਹੈ, ਨਹੀ ਤਾਂ ਮੈਂ ਵੀ ਤੁਹਾਡੇ ਕਹਿਣ ਤੇ ਇਸ ਵਿਚਾਰ ਚਰਚਾ ਨੂੰ ਬੰਦ ਕਰਦਾ ਹਾਂ। ਮੇਰੇ ਵੱਲੋਂ ਲਿਖੇ ਗਏ ਕਿਸੇ ਵੀ ਸ਼ਬਦ ਨਾਲ ਆਪ ਜੀ ਸਮੇਤ ਕਿਸੇ ਵੀ ਪਾਠਕ ਦੇ ਕੋਮਲ ਹਿਰਦੇ ਨੂੰ ਠੇਸ ਪੁੱਜੀ ਹੋਵੇ ਤਾ ਮੈਂ ਨਿਰਸੰਕੋਚ ਖਿਮਾ ਮੰਗਦਾ ਹਾਂ।
ਸਰਵਜੀਤ ਸਿੰਘ


(09/11/11)
ਮਨਦੀਪ ਸਿੰਘ ‘ਵਰਨਨ’

‘ਵਾਹਿਗੁਰੂ’ ਸ਼ਬਦ ਦੇ ਬਹਾਨੇ ਹੋ ਰਹੀ ਕੁਚਰਚਾ (ਅਮਰਦੀਪ ਸਿੰਘ ‘ਅਮਰ’ ਜੀ ਨੂੰ ਉੱਤਰ)
ਨਾਵਲਕਾਰ, ਕਵੀ ਤੇ ਵਿਦਵਾਨ ਵੀਰ ਅਮਰਦੀਪ ਸਿੰਘ ‘ਅਮਰ’ ਜੀ ਨੇ “ਪੰਜਾਬ ਟਾਈਮਜ਼ ਯੂ. ਐਸ. ਏ.” ਵਿੱਚ ‘ਜਿਨ ਏਕ ਬਾਰ ਸ੍ਰੀ ਵਾਹਿਗੂਰ ਕਹਿਓ’ ਲੇਖ ਰਾਂਹੀ ਕੁਝ ਵਿਚਾਰ ਰੱਖੇ ਹਨ ਅਤੇ “ਮਿਸ਼ਨਰੀ” ਵਿਦਵਾਨਾਂ ਵਿਰੁੱਧ ਦਿਲ ਦੀ ਭੜਾਸ ਕੱਢੀ ਸਗੋਂ ਚਿੱਕੜ ਵੀ ਸੁੱਟਿਆ ਹੈ। ਜਿਸਦੀ ਕਿ ਉਨ੍ਹਾਂ ਕੋਲੋਂ ਬਿਲਕੁਲ ਵੀ ਆਸ ਨਹੀਂ ਸੀ। ਦਾਸ ਆਪਣੇ ਵਿਚਾਰ ਇਸ ਕਰਕੇ ਲਿਖ ਰਿਹਾ ਹੈ ਕਿਉਂਕਿ ‘ਸਰੀ’ ਦੀ ਜਿਸ ਕਾਨਫਰੰਸ ਨੂੰ ਆਧਾਰ ਬਣਾ ਕੇ ਇਹ ਚਰਚਾ ਕੀਤੀ ਗਈ ਹੈ ਉਥੇ ਮੈਂ ਵੀ ਹਾਜ਼ਿਰ ਸੀ ਤੇ ਇਨਾਂ ਦੇ ਕਥਨ ਮੁਤਾਬਿਕ ‘ਲਾਣੇ’ ਦਾ ਮੈਂਬਰ ਸੀ। ਪਹਿਲਾਂ ਵੀ ‘ਅਮਰ’ ਜੀ ਸ: ਗੁਰਬਖਸ਼ ਸਿੰਘ ‘ਕਾਲਾ ਅਫਗਾਨਾ’ ਦੇ ਖਿਲਾਫ ਕਵਿਤਾ ਉਚਾਰ ਚੁੱਕੇ ਹਨ ਪਰ ਉਹਨਾਂ ਦੀ ਲਿਖਤਾਂ ਵਿੱਚ ਕੀ ਗਲਤੀਆਂ ਸਨ ਗੁਰਬਾਣੀ ਦੇ ਆਧਾਰ ਤੇ ਉਸਨੂੰ ਬਿਲਕੁਲ ਵੀ ਸਾਬਿਤ ਨਹੀਂ ਕਰ ਸਕੇ।
ਉਨ੍ਹਾਂ ਨੇ ਸ਼ਹੀਦ ਸਿੰਘਾਂ ਦੀ ਉਦਾਹਰਣ ਦੇ ਕੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਭਾਈ ਗੁਰਦਾਸ ਜੀ ਦੀ ਲਿਖਤ ਦੀ ਉਦਾਹਰਣ ਵੀ ਦਿੱਤੀ ਗਈ ਹੈ।

ਪਰ ਪਤਾ ਨਹੀਂ ਕਿਉਂ ? ਕਿਸ ਮਜ਼ਬੂਰੀ ਕਾਰਨ ਵੀਰ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਇੱਕ ਵੀ ਉਦਾਹਰਣ ਨਹੀਂ ਦਿੱਤੀ , ਇੱਕ ਵੀ ਤੁਕ ਪਾਵਨ ਗੁਰਬਾਣੀ ਦੀ ਨਹੀਂ ਵਰਤੀ, ਗੁਰਬਾਣੀ ਵਿੱਚੋਂ ਇੱਕ ਵੀ ਨੁਕਤਾ ਇਸ ਲੇਖ ਵਿੱਚ ਨਹੀਂ ਆਇਆ । ਸਿੱਖ ਲਈ ਕਸਵੱਟੀ ਸਿਰਫ ਤੇ ਸਿਰਫ ਗੁਰਬਾਣੀ ਹੈ ਕਿਉਂਕਿ ‘ਸ਼ਬਦ ਗੁਰੂ’ ਹੀ ਸਿੱਖ ਦਾ ਗੁਰੂ ਹੈ। ਭਾਈ ਗੁਰਦਾਸ ਜੀ ਦੀ ਰਚਨਾ ‘ਸਿੱਖੀ’ ਲਈ ਕਸਵੱਟੀ ਨਹੀਂ ਹੈ, ਉਸਨੂੰ ਇਤਿਹਾਸਕ ਪੱਖ ਜਾਂ ਜਾਣਕਾਰੀ ਤੌਰ ਤੇ ਵਰਤਿਆ ਜਾ ਸਕਦਾ ਹੈ। ਨਿਰਣਾ, ਕਸਵੱਟੀ, ਇਹ ਹੱਕ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ। ਸਿੱਖ ਲਈ ਅੰਤਿਮ ਸੱਚ ਸਿਰਫ ਗੁਰਬਾਣੀ ਹੈ।
ਗੁਰਬਾਣੀ ਵਿੱਚ ਆਇਆ ‘ਵਾਹਿ ਗੁਰੂ’ ਸ਼ਬਦ ਹੇਠ ਲਿਖੇ ਅਨੁਸਾਰ ਹੈ:-
ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਜੀਉ ॥ ਕਵਲ ਨੈਨ, ਮਧੁਰ ਬੈਨ, ਕੋਟਿ ਸੈਨ ਸੰਗ ਸੋਭ, ਕਹਤ ਮਾ ਜਸੋਦ ਜਿਸਹਿ, ਦਹੀ ਭਾਤੁ ਖਾਹਿ ਜੀਉ ॥ ਦੇਖਿ ਰੂਪੁ, ਅਤਿ ਅਨੂਪੁ, ਮੋਹ ਮਹਾ ਮਗ ਭਈ, ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥ {ਪੰਨਾ 1402}
ਕਾਲ ਕਲਮ ਹੁਕਮੁ ਹਾਥਿ, ਕਹਹੁ ਕਉਨੁ ਮੇਟਿ ਸਕੈ, ਈਸੁ ਬੰਮ੍ਹ, ਗ੍ਹਾਨੁ ਧ੍ਹਾਨੁ ਧਰਤ ਹੀਐ ਚਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ, ਆਦਿ ਪੁਰਖੁ ਸਦਾ ਤੁਹੀ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਜੀਉ ॥1॥6॥ (ਪੰਨਾ 1402)
‘ਵਾਹਿਗੁਰੂ’ ਸ਼ਬਦ ਦੀ ਵਿਆਖਿਆ ਪ੍ਰੋ. ਸਾਹਿਬ ਸਿੰਘ ਨੇ ‘ਗੁਰੂ ਗ੍ਰੰਥ ਸਾਹਿਬ ਦਰਪਣ’ ਦੀ ਦਸਵੀਂ ਪੋਥੀ ਵਿੱਚ ਬੜੇ ਵਿਸਥਾਰ ਨਾਲ ਕੀਤੀ ਹੈ , ਜ਼ਰੂਰ ਪੜ੍ਹਨ ਦੀ ਕ੍ਰਿਪਾਲਤਾ ਕਰੋ । ਅਗਰ ਆਪ ਨੂੰ ‘ਮਿਸ਼ਨਰੀ’ ਲਫਜ਼ ਤੋਂ ਘ੍ਰਿਣਾ ਹੈ ਤਾਂ ਦੱਸਣਾ ਜ਼ਰੂਰੀ ਹੈ ਕਿ ਪ੍ਰੋ: ਸਾਹਿਬ ਸਿੰਘ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਸ਼ਹੀਦੀ ਤੋਂ ਪ੍ਰਣ ਲੈ ਕੇ ਬਣਾਏ ‘ਸ਼ਹੀਦ ਮਿਸ਼ਨਰੀ ਕਾਲਜ’ ਅਮ੍ਰਿਤਸਰ ਦੇ ਪ੍ਰਿੰ: ਰਹੇ ਹਨ। ਆਪ ਜੀ ਉਹਨਾਂ ਦੀ ਕੀਤੀ ਵਿਆਖਿਆ ਜ਼ਰੂਰ ਪੜ੍ਹੋ ਤਾਂ ਪਤਾ ਲੱਗੇਗਾ ਕਿ ‘ਵਾਹਿ ਗੁਰੂ’ ਸ਼ਬਦ ਕਿੱਥੇ ਹੈ ਕਿਸਦੀ ਬਾਣੀ ਵਿੱਚ ਹੈ ਕਿਵੇਂ ਉਚਾਰਣਾ ਹੈ। ਗੁਰੂ ਅਰਜਨ ਸਾਹਿਬ ਜੀ ਤੱਕ ਪਹਿਲਾਂ ਵਰਤਿਆ ਗਿਆ ਹੈ ਜਾਂ ਨਹੀਂ। ਤੇ’ਅਮਰ’ ਜੀ ਦਾ ਗਿਲਾ ਕਿ ‘ਮਿਡਲ ਪਾਸ’ ਪ੍ਰੋਫੈਸਰ ਬਣ ਰਹੇ ਹਨ, ਇਹ ਗਿਲਾ ਵੀ ਨਹੀਂ ਰਹੇਗਾ ਕਿਉਂਕਿ ਪ੍ਰੋ: ਸਾਹਿਬ ਸਿੰਘ ਨੂੰ ਡੀ ਲਿੱਟ ਦੀ ਡਿਗਰੀ ਵੀ ਦਿੱਤੀ ਗਈ ਸੀ ਤੇ ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ‘ਗੁਰਬਾਣੀ ਵਿਆਕਰਣ’ ਦੀ ਖੋਜ ਕਰਕੇ ਲਿਖੀ ਸੀ ।

‘ਵਾਹਿਗੁਰੂ’ ਸ਼ਬਦ ਬਾਰੇ ਭਾਈ ਗੁਰਦਾਸ ਜੀ ਦੀ ਇਹ ਵੀ ਲਿਖਤ ਹੈ :-

ਸਤਿਜੁਗ ਸਤਿਗੁਰ ਵਾਸਦੇਵ ਵਾਵਾ ਵਿਸ਼ਨਾ ਨਾਮ ਜਪਾਵੈ॥
ਦੁਆਪਰ ਸਤਿਗੁਰ ਹਰੀਕ੍ਰਿਸ਼ਨ ਹਾਹਾ ਹਰਿ ਹਰਿ ਨਾਮ ਧਿਆਵੈ॥
ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੈ॥
ਕਲਿਜੁਗ ਨਾਨਕ ਗੁਰ ਗੋਬਿੰਦ ਗਗਾ ਗੋਵਿੰਦ ਨਾਮ ਜਪਾਵੈ॥
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚ ਜਾਇ ਸਮਾਵੈ॥
ਚਾਰੋਂ ਅਛਰ ਇਕ ਕਰ ਵਾਹਿਗੁਰੂ ਜਪ ਮੰਤ੍ਰ ਜਪਾਵੈ॥
ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ ॥੪੯॥੧॥

ਭਾਵ ਸਤਿਜੁਗ ਦੇ ਵਾਸਦੇਵ ਤੋਂ ਵ ਅੱਖਰ ਲਿਆ।
ਦੁਆਪਰ ਦੇ ਹਰੀਕ੍ਰਿਸ਼ਨ ਭਾਵ ਕ੍ਰਿਸ਼ਨ ਤੋਂ ਹ ਅੱਖਰ ਲਿਆ।
ਤ੍ਰੇਤੇ ਦੇ ਰਾਮ ਜੀ ਤੋਂ ਰ ਅੱਖਰ ਲਿਆ।
ਕਲਿਜੁਗ ਦੇ ਗੁਰ ਗੋਬਿੰਦ ਗ ਅੱਖਰ ਲਿਆ।

ਇਹ ਬਣ ਗਿਆ ਵਹਰਗ । ਹੁਣ ਇਸ ਨੂੰ ਵਾਹਿਗੁਰੂ ਕਿਵੇਂ ਬਣਾਓਗੇ?

ਹਿੰਦੂ ਮਿਥਿਹਾਸ ਮੁਤਾਬਕ ਗੌਤਮ ਰਿਸ਼ੀ ਨੇ ਜਦੋਂ ਆਪਣੀ ਪਤਨੀ ਅਹਲਯਾ ਨੂੰ ਪੱਥਰ ਬਣ ਜਾਣ ਦਾ ਸਰਾਪ ਦਿੱਤਾ ਸੀ ਤਾਂ ਅਹਲਯਾ ਨੇ ਪੁੱਛਿਆ ਸੀ ਕਿ ਸੁਆਮੀ ਜੀ ਮੈਂ ਮੁੜ ਕਦੋਂ ਤੁਹਾਡੇ ਦਰਸ਼ਨ ਕਰਾਂਗੀ ਤਾਂ ਗੌਤਮ ਨੇ ਕਿਹਾ ਕਿ ਜਦੋਂ ਭਗਵਾਨ ਰਾਮ ਜੀ ਤੇਰੇ ਨਾਲ ਆਪਣਾ ਪੈਰ ਛੁਣਗੇ। ਤਾਂ ਅਹਲਯਾ ਨੇ ਕਿਹਾ ਕਿ ਰਾਮ ਜੀ ਨੇ ਤ੍ਰੇਤਾ ਜੁਗ ‘ਚ ਅਵਤਾਰ ਧਾਰਨਾ ਹੈ। ਹੁਣ ਸਤਿਜੁਗ ਹੈ ਫੇਰ ਦੁਆਪਰ ਆਵੇਗਾ ਉਸ ਤੋਂ ਪਿਛੋਂ ਤ੍ਰੇਤਾ ਆਵੇਗਾ। ਤਾਂ ਗੌਤਮ ਕਹਿਣ ਲੱਗਾ ਹੁਣ ਤਾ ਬਚਨ ਹੋ ਚੁਕਾ ਹੈ। ਪਰ ਤੇਰੀ ਸਜ਼ਾ ਘੱਟ ਕਰਨ ਲਈ ਮੈ ਜੁਗ ਬਦਲ ਦਿੰਦਾ ਹਾਂ। ਤਾਂ ਗੌਤਮ ਦੇ ਕਹਿਣ ਤੇ ਜੁਗ ਬਦਲ ਗਏ। ਦੁਆਪਰ ਦੀ ਉਮਰ ਜੋ 1296000 ਸਾਲ ਸੀ ਉਹ ਤ੍ਰੇਤਾ ਦੀ ਹੋ ਗਈ ਅਤੇ ਦੁਆਪਰ ਦੀ ਉਮਰ ਸਿਰਫ 864000 ਰਹਿ ਗਈ। ਭਾਵ ਦੁਆਪਰ ਅਤੇ ਤ੍ਰੇਤਾ ਦੀ ਤਰਤੀਬ ਬਾਲ ਗਈ ਸੀ। ਪਰ ਭਾਈ ਗੁਰਦਾਸ ਜੀ ਨੂੰ ਤਾਂ ਇਸ ਤਬਦੀਲੀ ਦੀ ਕੋਈ ਜਾਣਕਾਰੀ ਨਹੀਂ ਹੈ।

ਪੁਸਤਕ ਗੁਰੂ ਕੀਆਂ ਸਾਖੀਆਂ ‘ਚ ਦਰਜ ਹੈ, “ਉਪਰੰਤ ਸਤਿਗੁਰਾਂ ਖਾਂਡੇ ਕੇ ਪਿਪਲੇ ਤੇ ਅੰਮ੍ਰਿਤ ਪਾਇ ਪਾਂਚ ਦਫਾ ਅਪਨੇ ਮੁਖ ਮੇਂ ਚੁਆਇ ਪਾਂਚ ਹੀ ਬਾਰ ਸ਼੍ਰੀ ਮੁਖ ਥੀਂ ਸ੍ਰੀ ਵਾਹ ਗੁਰੂ ਜੀ ਕੀ ਫਤੇ ਗਜਾਈ। ਬਾਦ ਮੈਂ ਗੁਰੂ ਜੀ ਨੇ ਖਾਂਡੇ ਕੋ ਦਾਂਏ ਹਾਥ ਸੇ ਪਕੜ, ਬਚਨ ਕੀਆ ਕਿ ਇਹ ਖਾਂਡਾ ਸਰਗੁਨ ਸਰੂਪ ਸ੍ਰੀ ਮਹਾਕਾਲ ਨੇ ਹੇਮ ਕੁੰਟ ਪਰਬਤ ਸੇ ਮੁਝੇ ਬੁਲਾਇ ਕੇ ਦੀਆ ਥਾ। (ਪੰਨਾ 123) (ਇਹ ਸਿਰਫ ‘ਵਾਹਿਗੁਰੂ’ ਸ਼ਬਦ ਬਾਰੇ ਸਮਝਣ ਲਈ ਉਦਾਹਰਣ ਹੈ)

ਰਹਿਤਨਾਮੇ ਨਾਮ ਦੀ ਪੁਸਤਕ ਤਾਂ ‘’ਅਮਰ’ ਜੀ ਨੇ ਜਰੂਰ ਪੜ੍ਹੀ ਹੋਣੀ ਹੈ। ਪਾਠਕਾਂ ਦੀ ਜਾਣਕਾਰੀ ਲਈ ਉਸ ਦੇ ਵੀ ਕੁਝ ਅੰਸ਼ ਪੇਸ਼ ਹਨ।
ਵਾਹ ਗੁਰੂ ਕਾ ਖਾਲਸਾ ਕਹਤ ਸਕਲ ਮਿਲਿ ਸੋਇ ।
ਪੂਛਉ ਇਨੈ ਸੁਚੇਤ ਕਰਿ, ਜੋ ਤੁਮਰੇ ਮਨ ਹੋਇ ।23। (ਪੰਨਾ26)

ਵਾਹ ਗੁਰੂ ਵਾਹ ਗੁਰੂ ਗੁਰੂ ਜੀ ਕਾ ਖਾਲਸਾ ।60। (ਪੰਨਾ 40)

ਕਾਸ ਸ੍ਰੂ ਮੋਹ ਚਲੈ ਨੇਜਾ ਲਾਖ ਨਿਸ਼ਾਨ।
ਵਾਹ ਗੁਰੂ ਕਾ ਖਾਲਸਾ ਜੀਤਹਿ ਸਤਰ ਚੌਗਾਨ। (ਪੰਨਾ 50)

ਛਕਨ ਵਾਲਾ ਬਾਏ ਹਾਥ ਪਰ ਦਾਇਆ ਰਖ ਕੈ ਛਕੇ। ਵਹ ਕਹੇ –ਬੋਲੋ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਹਿ (ਪੰਨਾ 68)
ਸ੍ਰੀ ਵਾਹਗੁਰੂ ਪੁਰਨ ਪੁਰਖ ਅਬਿਨਾਸੀ ਜੀ ਕਾ ਬਚਨ ਹੈ (ਪੰਨਾ 77)

ਹਜਰੂ ਸਿਰੀ ਵਾਹਗੁਰੂ ਪੁਰਨ ਪੁਰਖ ਜੀ ਦੇ ਅੱਗੇ ਇਕ ਸਿੱਖ ਨੇ ਬੇਨਤੀ ਕਰੀ, (ਪੰਨਾ
83)

ਫੇਰ ਸਾਹਿਬ ਨੇ ਆਪਣੇ ਹੱਥੀਂ ਪੰਜਾਂ ਸਿੰਘਾਂ ਨੂੰ ਅਮ੍ਰਿਤ ਛਕਾਇਆ ਅਤੇ ਬਚਨ ਕੀਤਾ ਬੋਲਹੁ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਹਿ (ਪੰਨਾ 95)
ਸਿਖ ਵਾਹਗੁਰੂ ਜੀ ਕੀ ਫਤਹਿ ਬੁਲਾਵੇ, ਅਗੋਂ ਨਾ ਬੋਲੇ, ਸੋ ਭਿ ਤਨਖਾਹੀਆ (੯੯)


ਉੱਪਰ ਦਿੱਤੇ ਪ੍ਰਮਾਣ ‘ਵਾਹ ਗੁਰੂ’ ਸ਼ਬਦ ਦੇ ਰੂਪ ਹਨ ਤੇ ਹੋਰ ਵਿਸਥਾਰ ਵਿੱਚ ਪੜ੍ਹਨ ਲਈ
ਇਸ ਲਿੰਕ ਤੇ
http://www.singhsabhacanada.com/?p=11051 ਜਾਂ ਇਸ ਲਿੰਕ ਤੇ http://www.singhsabhacanada.com/?p=10193 ਜਾ ਕੇ ਗੁਰਬਾਣੀ ਦੇ ਆਧਾਰ ਤੇ ਇਸ ਵਿਸ਼ੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਜੇ ਗੁਰਬਾਣੀ ਦੇ ਆਧਾਰ ਤੇ ਸਮਝਣਾ ਚਾਹੋ। ਜੇਕਰ ਆਪਣੇ ਆਪੇ ਬਣੇ ‘ਖਾੜਕੂ ਲੇਖਕ’ ਵਾਂਗ ‘ਵਾਹਿਗੁਰੂ’ ਸ਼ਬਦ ਛੱਡ ਹੋਰ ਪਾਸੇ ਗੱਲ ਘੁਮਾਉਣੀ ਹੈ ਤਾਂ ਸਮਾਂ ਬਰਬਾਦ ਨਾ ਕਰਨਾ ਜੀ।


‘ਅਮਰ’ ਜੀ ਨੇ ਸ਼ਹੀਦ ਸਿੰਘਾਂ ਦੀ ਉਦਾਹਰਣ ਦਿੱਤੀ ਹੈ ਕਿ ਉਹ ਦਸਮ ਗ੍ਰੰਥ ਦੀਆਂ ਬਾਣੀਆਂ ਪੜਦੇ ਸਨ ‘ਵਾਹਿਗੁਰੂ’ ਜਪਦੇ ਸਨ ਤੇ ਉਨ੍ਹਾਂ ਇੰਨੇ ਸਿਦਕ ਨਾਲ ਸ਼ਹੀਦੀਆਂ ਪਾਈਆਂ ਹਨ। ਵੀਰ ਜੀ ਦਾਸ ਵੀ ਸ਼ਹੀਦ ਸਿੰਘਾਂ ਦੇ ਨਜ਼ਦੀਕ ਰਿਹਾ ਹੈ…. ਜ਼ਰਾ ਵਿਸ਼ਾਲ ਹਿਰਦੇ ਨਾਲ ਮੇਰੀ ਗੱਲ ਤੇ ਵਿਚਾਰ ਕਰਨਾ ਮੈਂ ਕੋਈ ਨਵਾਂ ਵਿਵਾਦ ਨਹੀਂ ਪੈਦਾ ਕਰ ਰਿਹਾ।
ਹਰ ਸਿੱਖ ਜਾਣਦਾ ਹੈ ਕਿ ‘ਅਖੰਡ ਕੀਰਤਨੀ ਜੱਥਾ’ ਰਾਗਮਾਲਾ ਨੂੰ ਗੁਰਬਾਣੀ ਨਹੀਂ ਮੰਨਦਾ । ਜਿਹੜੇ ‘ਬੱਬਰ ਸਿੰਘ’ ਅਖੰਡ ਕੀਰਤਨੀ ਜੱਥੇ ਨਾਲ ਸੰਬੰਧਿਤ ਰਹੇ ਹਨ ਉਹ ‘ਰਾਗਮਾਲਾ’ ਨੂੰ ਗੁਰਬਾਣੀ ਨਹੀਂ ਮੰਨਦੇ ਸਨ ਤੇ ਨਾ ਹੀ ਪੜਦੇ ਸੀ ਪਰ ਫਿਰ ਵੀ ਸਿਦਕ ਨਾਲ ਸ਼ਹੀਦ ਹੋਏ ਹਨ… ਦੂਜੇ ਪਾਸੇ ਜੱਥੇਦਾਰ ਤਲਵਿੰਦਰ ਸਿੰਘ ‘ਬੱਬਰ’ ‘ਰਾਗਮਾਲਾ’ ਨੂੰ ਵੀ ਮੰਨਦੇ ਸਨ ਪੜਦੇ ਵੀ ਸਨ, ਪੰਥਕ ਰਹਿਤ-ਮਰਿਯਾਦਾ ਨੂੰ ਵੀ ਮੰਨਦੇ ਸਨ ਤੇ ਡਟਕੇ ਪ੍ਰਚਾਰਦੇ ਵੀ ਸਨ ਤੇ ਇਸ ਮਰਿਯਾਦਾ ਵਿੱਚ ਜੋ ਨਿਤਨੇਮ ਦੀਆਂ ਬਾਣੀਆਂ ਦੀ ਗਿਣਤੀ ਹੈ , ਉਸ ਨੂੰ ਨਾ ਟਕਸਾਲ ਤੇ ਨਾ ਹੀ ਅਖੰਡ ਕੀਰਤਨੀ ਜੱਥਾ ਮਾਨਤਾ ਦਿੰਦੇ ਹਨ। ਉਨ੍ਹਾਂ ਨੇ ਵੀ ਹੱਸ-ਹੱਸ ਕੇ ਸ਼ਹੀਦੀ ਪਾਈ ਹੈ। ਸ਼ਹੀਦ ਬਾਬਾ ਜਰਨੈਲ ਸਿੰਘ ਤੇ ਸਾਥੀ ਸ਼ਹੀਦ ਸਿੰਘ ਵੀ ‘ਰਾਗਮਾਲਾ’ ਨੂੰ ਗੁਰਬਾਣੀ ਮੰਨਦੇ ਸਨ ਤੇ ਟਕਸਾਲ ਦੀ ਮਰਿਯਾਦਾ ਪੰਥਕ ਮਰਿਯਾਦਾ ਨਾਲੋਂ ਵੱਖਰੀ ਹੈ। ਹੁਣ ਇਥੇ ਤੁਸੀਂ ਕਿਸਨੂੰ ‘ਨੀਮ ਨਾਸਤਿਕ’ ਕਹੋਗੇ ਕਿਉਂਕਿ ਉੱਪਰ ਵਰਨਣ ਤਿੰਨਾਂ ਧਿਰਾਂ ਦੇ ਗੁਰਬਾਣੀ ਤੇ ਰਹਿਤ ਮਰਿਯਾਦਾ ਬਾਰੇ ਵਿਚਾਰ ਵੱਖਰੇ-ਵੱਖਰੇ ਸਨ ਤੇ ਵਿਵਾਦ ਵੀ ਰਿਹਾ ਪਰ ਫਿਰ ਵੀ ਇਹ ਸਿੰਘ ਪੰਥ ਲਈ ਸ਼ਹੀਦ ਹੋਏ, ਇਥੇ ਹੁਣ ਕਿਸਨੂੰ ‘ਨਾਸਤਿਕ’ ਕਹੋਗੇ ‘ਰਾਗਮਾਲਾ’ ਮੰਨਣ ਵਾਲਿਆਂ ਸਿੰਘਾਂ ਨੂੰ ਜਾਂ ਨਾ ਮੰਨਣ ਵਾਲਿਆਂ ਨੂੰ, ਰਹਿਤ ਮਰਯਾਦਾ ਮੰਨਣ ਵਾਲਿਆਂ ਨੂੰ ਜਾਂ ਨਾ ਮੰਨਣ ਵਾਲਿਆਂ ਨੂੰ। ਹੁਣ ਜੇ ਦਲੀਲ ਦਿੱਤੀ ਜਾਵੇ ਕਿ ਸਿਰਫ ‘ਰਾਗਮਾਲਾ’ ਪੜ੍ਹਨ ਕਰਕੇ ਹੀ ਸਿੰਘਾਂ ਦੀ ਸ਼ਹੀਦੀ ਹੋਈ ਹੈ ਤਾਂ ਇਹ ਕੱਚੀ ਦਲੀਲ ਹੋਵੇਗੀ। ਦਸਮ ਗ੍ਰੰਥ ਪੜ੍ਹਨ ਜਾਂ ਨਾ ਪੜ੍ਹਨ ਕਰਕੇ ਸਿਖਾਂ ਵਿੱਚ ਸਿਦਕ ਦਾ ਹੋਣਾ ਨਹੀਂ ਹੈ, ਜੇਕਰ “ਅਮਰ” ਜੀ ਦੀ ਗੱਲ ਮੰਨ ਵੀ ਲਈ ਜਾਵੇ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਹੈ ਤੇ ਸਿਰਫ ਇਸ ਕਰਕੇ ਸਿੱਖਾਂ ਵਿੱਚ ਸ਼ਹੀਦੀ ਪਾਉਣ ਦਾ ਸਿਦਕ ਆਉਂਦਾ ਹੈ ਤਾਂ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੱਕ ਤਾਂ ਇਹ ਗ੍ਰੰਥ ਨਹੀਂ ਸੀ , ਫਿਰ ਉਹਨਾਂ ਤੱਕ ਸ਼ਹੀਦੀ ਪਾਉਣ ਵਾਲਿਆਂ ਨੇ ਸ਼ਹੀਦੀ ਪਾਉਣ ਦਾ ਵੱਲ ਕਿਥੋਂ ਸਿੱਖਿਆ। ਅਮਰੀਕਾ ਵਿੱਚ 9/11 ਦਾ ਕਾਂਡ ਕਰਨ ਵਾਲੇ ਜਿਨ੍ਹਾਂ ਨੂੰ ਉਹਨਾਂ ਦੇ ਵਿਚਾਰ ਵਾਲੇ ਵੀ ਸ਼ਹੀਦ ਮੰਨਦੇ ਹੋਣਗੇ ਉਹ ਕਿਸ ‘ਸ਼ਬਦ’ ਦਾ ਰਟਨ ਕਰਦੇ ਹੋਣਗੇ ਸ਼ਾਇਦ ਤੁਸੀਂ ਜਾਣਦੇ ਹੋਵੋ।

ਹੁਣ ਇੱਕ ‘ਅਮਰ’ ਜੀ ਦੀ ਆਪਣੀ ਹੀ ਲਿਖਤ ਦਾ ਹਵਾਲਾ ਹੈ.. ਆਪ ਦੇ ਨਾਵਲ ‘ਖੇਤੁ ਜੁ ਮਾਂਡਿਓ ਸੂਰਮਾ’ ਦੇ ਪੰਨਾ ਨੰਬਰ 164 ਦਾ ਇੱਕ ਨਮੂਨਾ ਹੀ ਪੇਸ਼ ਕਰਾਗਾਂ.. ਦੂਜੇ ਪੈਰੇ ਵਿੱਚ ‘ਅਮਰ’ਜੀ ਇਸ ਤਰਾਂ ਲਿਖਦੇ ਹਨ…

“ਬੇਬੀ ਗਿੱਟ ਅੱਪ… ਉੱਠ ਕੇ ਨਹਾ ਧੋ ਲੈ….” ਉਸਨੇ ਦਲਜੀਤ ਨੂੰ ਹਲੂਣਿਆ। ਦਲਜੀਤ ਨੇ ਚੂਰ –ਚੂਰ ਹੋਏ ਹੱਡਾਂ ਨੂੰ ਇੱਕੱਠੇ ਕੀਤਾ ਤੇ ਬਾਥਰੂਮ ਵਿੱਚ ਵੜ ਗਈ। ਜਦੋਂ ਉਹ ਨਹਾ ਧੋ ਕੇ ਡਰੈੱਸ ਬਦਲਕੇ ਬਾਹਰ ਨਿਕਲੀ ਤਾਂ ਵੱਡਾ ਸਾਬ੍ਹ ਪਾਠ ਕਰਨ ਵਿੱਚ ਮਸ਼ਰੂਫ ਸੀ। ਹਰ ਰੋਜ਼ ਗਿਆਰਾਂ ਪਾਠ ਜਪੁਜੀ ਸਾਹਿਬ ਦੇ ਅਤੇ ਇੱਕ ਪਾਠ ਸੁਖਮਨੀ ਸਾਹਿਬ ਦਾ ਕਰਨ ਦਾ ਵੱਡੇ ਸਾਬ੍ਹ ਦਾ ਨਿੱਤ - ਕਰਮ ਸੀ”।…..( ਨਾਵਲ ‘ਖੇਤੁ ਜੁ ਮਾਂਡਿਓ ਸੂਰਮਾ’ ਪੰਨਾ ਨੰਬਰ 164 )

ਵੀਰ ਜੀਓ ਤੁਸੀਂ ਵਿਚਾਰ ਦਿੱਤਾ ਹੈ ਕਿ ‘ਗੁਰਬਾਣੀ ਦੇ ਦੁਹਰਾਓ ਨੂੰ ਇਹ ਮਨਮੱਤ ਕਹਿੰਦੇ ਨਹੀਂ ਥੱਕਦੇ, ਤੁਸੀਂ ਇਥੇ ਵੱਡੇ ਸਾਬ੍ਹ ਨੂੰ ਆਪ ਗੁਰਬਾਣੀ ਦੇ ਕਈ ਪਾਠ ਕਰਦੇ ਤੇ ਦੁਹਰਾਓ ਕਰਦੇ ਲਿਖਿਆ ਹੈ ਤੇ ਨਾਲ ਸਾਬ੍ਹ ਦੀਆਂ ਕਾਲੀਆਂ ਕਰਤੂਤਾਂ ਵੀ ਲਿਖੀਆਂ ਹਨ। ਸਿੱਖ ਨੌਜਵਾਨੀ ਦਾ ਸ਼ਿਕਾਰ ਖੇਡਣ ਵਾਲੇ , ਬੀਬੀਆਂ ਦੀ ਪੱਤ ਨਾਲ ਖੇਡਣ ਵਾਲੇ ਤੁਹਾਡੇ ਲਿਖੇ ਇਸ ਵੱਡੇ ਸਾਬ੍ਹ ਨੂੰ ਜਪੁਜੀ ਸਾਹਿਬ ਦੇ 11 ਅਤੇ ਸੁਖਮਨੀ ਸਾਹਿਬ ਦਾ ਇੱਕ ਪਾਠ ਕਿਉਂ ‘ਗੁਰਸਿੱਖ’ ਨਹੀਂ ਬਣਾ ਸਕਿਆ ? ਕਿ ਗੁਰਬਾਣੀ ਦਸਮ ਗ੍ਰੰਥ ਨਾਲੋਂ ਘੱਟ ਸ਼ਕਤੀ ਰੱਖਦੀ ਹੈ ? ਅਫ਼ਸੋਸ ‘ਅਮਰ’ ਜੀ ਤੁਹਾਡੇ ਆਪਣੇ ਵਿਚਾਰਾਂ ਤੇ ਤੁਹਾਡੀ ਆਪਣੀ ਹੀ ਲੇਖਣੀ ਨੇ ਹੀ ਪਾਣੀ ਫੇਰ ਦਿੱਤਾ ਹੈ, ਕਿਉਂਕਿ ਤੁਹਾਡੇ ਲਿਖੇ ਇਸ ਵੱਡੇ ਸਾਬ੍ਹ ਦੇ ਇਸ ਤੋਤਾ ਰਟਨ, ਮੂੰਹੋਂ ਰਾਮ-ਰਾਮ ਬਗਲ ਵਿੱਚ ਛੁਰੀ ਨੂੰ ਹੀ ਮਨਮੱਤ ਕਿਹਾ ਜਾਦਾ ਹੈ । ਕਿਉਂਕਿ ਗੁਰ ਫੁਰਮਾਨ ਹੈ:- ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥ {ਪੰਨਾ 472}

ਸਾਧ ਮਾਨ ਸਿੰਘ ਪਿਹੋਵਾ ਜਿਸਦਾ ਵਿਰੋਧ ਇੰਡੀਆਨਾ ਵਿੱਚ ਤੁਸੀਂ ਵੀ ਡਟਕੇ ਕੀਤਾ ਸੀ, ਉਹ ਸਾਧ ਵੀ ਸਟੇਜ ਤੇ ‘ਕਹੋ ਵਾਹਿਗੁਰੂ’ , ‘ਬੋਲੋ ਵਾਹਿਗੁਰੂ’ ਹੁਣ ਬੋਲਦੇ ਨਹੀਂ , ਕਹਿ –ਕਹਿ ਕੇ ਧੱਕੇ ਨਾਲ ਸਭ ਤੋਂ ‘ਵਾਹਿਗੁਰੂ’ ਕਹਾਉਂਦਾ ਹੈ। ਫਿਰ ਤੁਸੀਂ ਕਿਉਂ ਉਸ ‘ਵਾਹਿਗੁਰੂ’ ਦਾ ਜਾਪ ਕਰਵਾਉਣ ਵਾਲੇ ਦਾ ਵਿਰੋਧ ਕੀਤਾ , ਸਮਝ ਨਹੀਂ ਆ ਰਹੀ ਕਿ ਏਨਾ ਨਾਮ ਜਪਾਉਣ ਵਾਲੇ ਨੂੰ ਕਿਉਂ ਸਿੱਖਾਂ ਦਾ ਵਿਰੋਧ ਸਹਿਣਾ ਪਿਆ।
ਸਿਰਫ ਪੜ੍ਹਨ ਨਾਲ , ਰਟਨ ਨਾਲ ,ਅਖੰਡ-ਪਾਠਾਂ ਦੀਆਂ ਲੜੀਆਂ ਚਲਾਉਣ ਨਾਲ ਸਮਾਜ ਵਿੱਚ ਤਬਦੀਲੀ ਨਹੀਂ ਆਉਂਦੀ। ਗੁਰਬਾਣੀ ਨੂੰ ਸਮਝਣਾ ਤੇ ਜੀਵਣਾ ਹੀ ਧਰਮ ਅਖਵਾਉਂਦਾ ਹੈ ਤੇ ਸੁਚੱਜੇ ਇਨਸਾਨੀਅਤ ਵਾਲੇ ਗੁਣਾਂ ਨਾਲ ਭਰਪੂਰ ਸਮਾਜ ਦੀ ਸਿਰਜਣਾ ਹੀ ਗੁਰੂ ਸਾਹਿਬਾਨ ਦਾ ਉਦੇਸ਼ ਸੀ ਤੇ ਇਸੇ ਪੰਧ ਤੇ ਸਿੱਖ ਵੀ ਚਲਦਾ ਹੈ।


ਗੁਰਬਾਣੀ ਵਿੱਚ ਰਟਨ ਕਰਨ ਤੇ ਹੋਰ ਇਹੋ ਜਿਹੇ ਪਾਖੰਡਾਂ ਦਾ ਖੰਡਨ ਹੈ:-

ਸਲੋਕ ਮਃ ੩ ॥ ਪੜ੍ਹ੍ਹਿ ਪੜ੍ਹ੍ਹਿ ਪੰਡਿਤ ਮਨੀ ਥਕੇ ਦੇਸੰਤਰ ਭਵਿ ਥਕੇ ਭੇਖਧਾਰੀ ॥ ਦੂਜੈ ਭਾਇ ਨਾਉ ਕਦੇ ਨ ਪਾਇਨਿ ਦੁਖੁ ਲਾਗਾ ਅਤਿ ਭਾਰੀ ॥ ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ ॥ ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ ॥ ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਨ ਹਉਮੈ ਵਿਚਹੁ ਮਾਰੀ ॥ ਨਾਨਕ ਪੜਣਾ ਗੁਨਣਾ ਇਕੁ ਨਾਉ ਹੈ ਬੂਝੈ ਕੋ ਬੀਚਾਰੀ ॥੧॥ {ਪੰਨਾ 1246}
ਸਲੋਕੁ ਮਃ ੧ ॥ ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥ {ਪੰਨਾ 467}
ਸਲੋਕ ਮਃ ੧ ॥ ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ ॥ ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ ॥ ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ ॥ ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ ॥ ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥੧॥ {ਪੰਨਾ 1241}
‘ਜਿਊਣੇ’ ਮਰਾਸੀ ਦੀ ਕਹਾਣੀ ਲਿਖ ਕੇ ‘ਅਮਰ’ ਜੀ ਨੇ ਬਹੁਤ ਹੀ ਨੀਵੇਂ ਪੱਧਰ ਦੀ ਮਾਨਸਿਕਤਾ ਜ਼ਾਹਿਰ ਕਰ ਦਿੱਤੀ ਹੈ। ਜੇਕਰ ਗੁਰਬਾਣੀ ਦੇ ਆਧਾਰ ਤੇ ਗੱਲ ਕਰਦੇ ਤਾਂ ਬਹੁਤ ਚੰਗੀ ਗੱਲ ਸੀ। ਬਾਕੀ ਰਹੀ ਤੁਹਾਡੇ “ਖਾੜਕੂ” ਲੇਖਕ ਦੀ ਗੱਲ ਉਹ ਵੀਰ ਜੀ ਕਦੇ ਸੇਰ ਤੇ ਕਦੇ ਸਵਾ ਸੇਰ ਬਣ ਜਾਂਦੇ ਹਨ , ਪਹਿਲਾਂ ਦੂਜਿਆਂ ਤੇ ਬਿਨਾਂ ਜਾਣਕਾਰੀ ਤੋਂ ਉਗਲਾਂ ਉਠਾਉਂਦੇ ਹਨ, ਮਾੜੀ ਸ਼ਬਦਾਵਲੀ ਦੀਆਂ ਊਝਾਂ ਲਾਉਂਦੇ ਅਤੇ ਧਮਕੀਆਂ ਦਿੰਦੇ ਨੇ , ਫਿਰ ਆਪਣੀ ਸ਼ਬਦਾਵਲੀ ਇੰਨੀ ਘਟੀਆ ਵਰਤਦੇ ਹਨ ਕਿ ਅਨਪੜ੍ਹ- ਗਵਾਰ ਬੰਦਾ ਵੀ ਸ਼ਰਮ ਖਾ ਜਾਏ।

ਭਗਤ ਕਬੀਰ ਜੀ ਦਾ ਕਥਨ ਹੈ ਜਿਸਨੂੰ ਕੇਵਲ ਪੜ੍ਹਨਾ ਨਹੀਂ, ਵਿਚਾਰਨਾ ਵੀ ਜ਼ਰੂਰ ਚਾਹੀਦਾ ਹੈ:-
ਗਉੜੀ ਚੇਤੀ ੴ ਸਤਿਗੁਰ ਪ੍ਰਸਾਦਿ ॥ ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥ ਬਾਤਨ ਹੀ ਅਸਮਾਨੁ ਗਿਰਾਵਹਿ ॥੧॥ ਐਸੇ ਲੋਗਨ ਸਿਉ ਕਿਆ ਕਹੀਐ ॥ ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥ ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥ ਬੈਠਤ ਉਠਤ ਕੁਟਿਲਤਾ ਚਾਲਹਿ ॥ ਆਪੁ ਗਏ ਅਉਰਨ ਹੂ ਘਾਲਹਿ ॥੩॥ ਛਾਡਿ ਕੁਚਰਚਾ ਆਨ ਨ ਜਾਨਹਿ ॥ ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥ ਆਪੁ ਗਏ ਅਉਰਨ ਹੂ ਖੋਵਹਿ ॥ ਆਗਿ ਲਗਾਇ ਮੰਦਰ ਮੈ ਸੋਵਹਿ ॥੫॥ ਅਵਰਨ ਹਸਤ ਆਪ ਹਹਿ ਕਾਂਨੇ ॥ ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥ {ਪੰਨਾ 332}

ਮਨਦੀਪ ਸਿੰਘ ‘ਵਰਨਨ’


(09/11/11)
ਭਾਈ ਗੁਰਸ਼ਰਨ ਸਿੰਘ (ਗੁਰਮਤਿ ਪ੍ਰਚਾਰਕ)

“ਕਹਿਰ ਸੇਵਾ”
ਸਭ ਸੋਚਦੇ ਹੋਣਗੇ ਕਿ ਅੱਜ ਤਕ ਲੰਗਰ ਸੇਵਾ, ਜੋੜਿਆਂ ਦੀ ਸੇਵਾ ਆਦਿਕ ਤਾਂ ਸੁਣਿਆ ਸੀ, ਪਰ ਆਹ ਨਵੀਂ ਸੇਵਾ ਕਿਹੜੀ ਆ ਗਈ, ਚਲੋ ਖੈਰ ਮੈ ਦੱਸਦਾਂ, ਅੱਜ ਸਵੇਰੇ ਹੀ ਛਿੰਦੇ ਮਿਸਤਰੀ ਦਾ ਬੂਹਾ ਖੜਕਿਆ, ਕੱਚ ਦੀ ਗਲਾਸੀ ਚ ਚਾਹ ਦੀਆਂ ਚੁਸਕੀਆਂ ਭਰਦੇ ਹੋਏ ਨੇ ਜਦੋਂ ਦਰਵਾਜਾ ਖੋਲਿਆ ਤੇ ਚਿੱਟੇ ਚੋਲਿਆਂ ਵਾਲੇ ਚਾਰ –ਪੰਜ ਸਾਧਾਂ ਨੇ ਬੋਰੀਆਂ ਚੁਕੀ ਘਰ ਅੰਦਰ ਐਂਟਰੀ ਮਾਰੀ ਤੇ ਕਿਹਾ ਕਿ ਬਾਬਾ … … … …. . ਸਿੰਘ ਜੀ ਵੱਲੋਂ ਕਾਰ ਸੇਵਾ ਦਾ ਕੁੰਭ ਚਲ ਰਿਹਾ ਏ, ਸੋ ਕਣਕ ਦੀ ਗਰਾਈ ਦੀ ਸੇਵਾ ਦਿਉ ਤੇ ਜਨਮ ਸਫਲਾ ਕਰੋ ਭੋਲਾ ਸਾਧ ਛਿੰਦੇ ਦੇ ਜਨਮ ਬਾਰੇ ਕੀ ਜਾਣਦਾ ਸੀ।
ਜਦੋਂ ਸਫਲ ਜਨਮ ਵਾਲਾ ਲਫਜ ਬਾਬੇ ਦੇ ਮੂੰਹ ਤੋਂ ਛਿੰਦੇ ਨੇ ਸੁਣਿਆ ਤਾਂ ਮਨ ਦੇ ਅੰਦਰ ਸੋਚਦਾ ਹੈ ਗਰੀਬਾਂ ਦਾ ਕਾਹਦਾ ਜਨਮ …? ਵਿਚਾਰਾ ਮਿਸਤਰੀ ਉਹ ਬੰਦਾ ਹੈ ਜਿਹਦਾ ਜਵਾਨ ਪੁੱਤਰ ਫਾਹ ਲੈ ਕਿ ਜੀਵਨ ਲੀਲਾ ਸਮਾਪਤ ਕਰ ਬੈਠਾ। ਕਿੳਂਕਿ ਬਾਣੀਏ ਤੇ ਸ਼ਾਹੂਕਾਰ ਦੇ ਤਾਹਨੇ ਵੀ ਕੋਈ ਕਿਨੀ ਕੁ ਹੱਦ ਤਕ ਬਰਦਾਸ਼ਤ ਕਰੇ। ਜਵਾਨ ਧੀ ਦੇ ਵਿਆਹ ਦੇ ਕਰਜੇ ਹੇਠ ਦੱਬਿਆ ਛਿੰਦਾ ਇਸ ਤੋਂ ਪਹਿਲਾਂ ਕਿ ਕੁੱਝ ਬੋਲਦਾ, ਸਾਧ ਭੁੱਖੇ ਕੁਤਿਆਂ ਵਾਂਗੂੰ ਘਰ ਦੇ ਖੂੰਜੇ ਚ ਪਈ ਕਣਕ ਦੀ ਛੋਟੀ ਜਿਹੀ ਢੇਰੀ ਨੂੰ ਜਾ ਪਏ ਤੇ ਵਾਹੋ ਦਾਹੀ ਪੀਪੇ ਨਾਲ ਬੋਰੀ ਭਰਨ ਲੱਗੇ। ਖਾਣ ਜੋਗੀ ਕਣਕ ਦੀ ਢੇਰੀ ਵੱਲ ਅਤੇ ਗਮਾ ਦੀ ਮਾਰੀ ਸਰੀਰ ਤੇ ਬਿਮਾਰੀਆਂ ਦਾ ਭਾਰ ਚੁੱਕੀ ਆਪਣੀ ਪਤਨੀ ਦੇ ਮੂੰਹ ਵੱਲ ਵੇਖ ਰਿਹਾ ਸੀ।
ਵਿਚਾਰਾ ਧੀ ਦੀ ਡੋਲੀ ਮਗਰੋਂ ਛੱਡ ਕੇ ਆਇਆ ਸੀ ਤੇ ਲਾਡਲੇ ਪੁਤਰ ਦੀ ਅਰਥੀ ਦਾ ਭਾਰ ਵੀ ਮੋਢਿਆਂ ਤੇ ਪੈ ਗਿਆ ਉਸ ਨੂੰ ਇਉਂ ਲੱਗ ਰਿਹਾ ਸੀ ਜਿਵੇਂ ਕੰਭ ਦਾ ਮੇਲਾ ਤਾਂ ਉਸਦੇ ਘਰ ਲੱਗ ਹਟਿਆ ਜਿਸ ਵਿੱਚ ਜਵਾਨ ਪੁਤਰ ਗਵਾਚ ਗਿਆ। ਤੇ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਇਹ ਸਾਧ ਪੀਪੇ ਕਣਕ ਦੇ ਨਹੀ ਬਲਕਿ ਉਹਦੇ ਰਹਿੰਦੇ ਹੋਏ ਸਾਹਾਂ ਦੇ ਭਰ ਰਹੇ ਸੀ। ਧੀਆਂ ਦਾ ਦੁੱਖ ਤਾਂ ਧੀਆਂ ਵਾਲੇ ਹੀ ਜਾਣਦੇ ਨੇ ਇਹਨਾ ਲੰਡੇ ਸਾਧਾਂ ਨੂੰ ਕੀ ਪਤਾ। ਪਰ ਬੋਲ ਨਹੀ ਸੀ ਸਕਦਾ ਪਹਿਲਾਂ ਧੀ ਨੂੰ ਤੋਰਨਾ ਫਿਰ ਦਾਜ ਅਤੇ ਫਿਰ ਪੁੱਤ ਦਾ ਤੁਰ ਜਾਣਾ ਤੇ ਘਰ ਵਿੱਚ ਪਈ ਹੋਈ ਬਿਮਾਰ ਪਤਨੀ ਮੋਢੇ ਤਾਂ ਹੀ ਕਮਜੋਰ ਹੋ ਗਏ ਸੀ ਤੇ ਅੱਜ ਇਹਨਾ ਵਿਹਲੜ ਸਾਧਾਂ ਨੇ ਕਾਰ ਸੇਵਾ ਦੀ ਬੋਰੀ ਲਿਆਂ ਰੱਖੀ ਤੇ ਗਰੀਬ ਛਿੰਦਾ ਸੋਚ ਰਿਹਾ ਸੀ ਕਿ ਮੇਰੇ ਮੋਢੇ ਤਾਂ ਪਹਿਲਾਂ ਹੀ ਸਾਥ ਨਹੀ ਸੀ ਦਿੰਦੇ।
ਅੱਜ ਢਾਡੀ ਸੋਹਣ ਸਿੰਘ ਸੀਤਲ ਦੀ ਕਹੀ ਹੋਈ ਗੱਲ ਬਹੁਤ ਟਿਕਾਣੇ ਵੱਜੀ ਕਿ “ਜੰਮਦਿਆਂ ਚਾਂਦੀ ਦੇ ਚਮਚਿਆਂ ਨਾਲ ਖਾਣ ਵਾਲਿਆਂ ਨੂੰ ਕਿਸੇ ਦੀ ਗਰੀਬੀ ਦਾ ਕੀ ਅਹਿਸਾਸ ਹੋ ਸਕਦਾ …?” ਮਿਸਤਰੀ ਛਿੰਦੇ ਨੂੰ ਇਉਂ ਲੱਗਾ ਕਿ ਇਹ ਕਾਰ ਸੇਵਾ ਨਹੀ ਇਹ ਤਾਂ ਕਹਿਰ ਸੇਵਾ ਹੈ। ਛਿੰਦੇ ਦੀ ਇਹ ਗੱਲ ਤਾਂ ਸੋਲ਼ਾਂ ਆਨੇ ਸੱਚੀ ਸੀ।
ਸਮਾਜ ਦਾ ਭਲਾ ਕਰਨ ਦਾ ਨਾਹਰਾ ਮਾਰਨ ਵਾਲੇ ਇਹ ਸਾਧ ਲੰਗਰ ਤਾਂ ਪਿਛਲੇ ਬਹੁਤ ਸਮੇ ਤੋਂ ਲਾ ਰਹੇ ਹਨ ਪਰ ਅੱਜ ਵੀ ਗਰੀਬ ਇੱਕ ਵੇਲੇ ਦੀ ਰੋਟੀ ਦਾ ਫਿਕਰ ਪਿਆ ਹੋੲਆ ਪੰਜਾਬ ਦੇ ਕਿਸਾਨਾ ਦੀ ਹਾਲਤ ਮਰਨ ਕਿਨਾਰੇ ਹੋਈ ਪਈ ਹੈ ਪਰ ਪਤਾ ਨਹੀ ਇਹ ਕਿਹੜੀ ਸੇਵਾ ਕਰ ਰਹੇ ਨੇ। ਦਾਜ ਦੀ ਬਲੀ ਧੀਆਂ, ਲੀਡਰਾਂ ਨੇ ਪੰਜਾਬ ਦੇ ਪਾਣੀਆਂ ਅਤੇ ਜਮੀਨਾ ਦੀ ਬਲ਼ੀ ਦੇ ਦਿੱਤੀ ਪਰ ਇਹਨਾ ਸਾਧਾਂ ਨੂੰ … … … … … … …।
ਇਹਨਾ ਦੀ ਕਹਿਰ ਸੇਵਾ ਇਤਿਹਾਸਕ ਸਥਾਨਾ ਤੇ ਚੱਲੀ ਤੇ ਸਭ ਇਤਿਹਾਸਕ ਨਿਸ਼ਾਨੀਆਂ ਨੇਸਤੋ ਨਬੂਦ ਹੋ ਗਈਆਂ। ਤੇ ਇਸੇ ਕਹਿਰ ਸੇਵਾ ਨੇ ਨੌਜਵਾਨਾ ਨੂੰ ਨਸ਼ਿਆਂ ਦੀ ਭੇਟ ਚਾੜ੍ਹ ਦਿੱਤਾ। ਟੋਕਰੀ ਚੁਕਾ ਕੇ ਸਿੱਖੀ ਦੀ ਮੜ੍ਹੀ (ਡੇਰੇ) ਉਸਾਰਨ ਲਾ ਦਿੱਤਾ। ਇਹਨਾ ਹੀ ਸਿੱਖ ਇਤਿਹਾਸ ਤੇ ਹਮਲਾ ਕੀਤਾ ਗੁਰੂ ਸਾਹਿਬ ਦੇ ਸੁੰਦਰ ਇਤਿਹਾਸ ਨੂੰ ਵਿਗਾੜ ਕੇ ਰੱਖ ਦਿੱਤਾ ਇਹ ਕਹਿਰ ਸੇਵਾ ਤੇਜ ਹੋਈ ਤੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਅਸ਼ਲੀਲ ਕਿਤਾਬ ਲਿਆ ਕੇ ਰੱਖ ਦਿੱਤੀ ਸੋ ਇਹ ਹੈ ਸਾਧਾਂ ਦੀ ਕਹਿਰ ਸੇਵਾ ਜਿਹੜੀ ਅੱਜ ਤੱਕ ਵੀ ਜਾਰੀ ਹੈ। ਆਉ ਇਸ ਕਹਿਰ ਤੋਂ ਬਚੀਏ।
ਗੁਰੂ ਪੰਥ ਦਾ ਦਾਸ
ਭਾਈ ਗੁਰਸ਼ਰਨ ਸਿੰਘ (ਗੁਰਮਤਿ ਪ੍ਰਚਾਰਕ)
ਸੰਪਰਕ:- 91+808-791-5039


(09/11/11)
ਜਸਵੰਤ ਸਿੰਘ ‘ਅਜੀਤ’

ਸ਼੍ਰੋਮਣੀ ਅਕਾਲੀ ਦਲਾਂ ਦਾ ਬਦਲਿਆ ਸਰੂਪ: ਚਿੰਤਾ ਦਾ ਵਿਸ਼ੇ
ਸ਼੍ਰੌਮਣੀ ਅਕਾਲੀ ਦਲ ਦੀ ਸਥਾਪਨਾ ਨਾਲ ਸਬੰਧਤ ਇਤਿਹਾਸ ਅਨੁਸਾਰ ਜਦੋਂ ਵੀਹਵੀਂ ਸੱਦੀ ਦੇ ਤੀਜੇ ਦਹਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ ਤਾਂ ਉਸ ਸਮੇਂ ਉਸਦਾ ਜੋ ਸੰਵਿਧਾਨ ਤਿਆਰ ਕੀਤਾ ਗਿਆ, ਉਸ ਵਿੱਚ ਇੱਕ ਤਾਂ ਇਹ ਗਲ ਨਿਸ਼ਚਿਤ ਕੀਤੀ ਗਈ ਸੀ ਕਿ ਇਹ ਜਥੇਬੰਦੀ ਗੁਰਧਾਮਾਂ ਵਿੱਚ ਧਾਰਮਕ ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੇ ਪਾਲਣ ਵਿਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਵੇਗੀ ਅਤੇ ਦੂਸਰੀ ਗਲ ਇਹ ਕਿ ਇਸ ਦਾ ਸੰਗਠਨ ਪੂਰਣ-ਰੂਪ ਵਿੱਚ ਲੋਕਤਾਂਤ੍ਰਿਕ ਮਾਨਤਾਵਾਂ ਦੇ ਆਧਾਰ ਤੇ ਹੀ ਕੀਤਾ ਜਾਇਗਾ। ਦਲ ਦੇ ਸੰਵਿਧਾਨ ਵਿੱਚ ਇਸਨੂੰ ਹੋਂਦ ਵਿੱਚ ਲਿਆਉਣ ਦਾ ਮੁਖ ਮੰਤਵ, ‘ਗੁਰਮਤਿ ਤੇ ਰਹਿਤ ਮਰਿਆਦਾ ਦਾ ਪ੍ਰਚਾਰ ਕਰਨ ਦੇ ਨਾਲ ਹੀ ਨਾਸਤਕਤਾ ਦੇ ਨਾਸ਼ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਸੁਧਾਰ ਅਤੇ ਸੇਵਾ-ਸੰਭਾਲ ਲਈ ਉਦਮ ਕਰਨਾ’, ਨਿਸ਼ਚਿਤ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦਾ ਸੰਗਠਨ: ਇਸਦੇ ਸੰਗਠਨ ਦੇ ਗਠਨ ਦੀ ਅਰੰਭਤਾ ਲਈ, ਸਭ ਤੋਂ ਪਹਿਲਾਂ ਭਰਤੀ ਕੀਤੀ ਜਾਂਦੀ, ਫਿਰ ਭਰਤੀ ਰਾਹੀਂ ਬਣੇ ਮੈਂਬਰਾਂ ਵਲੋਂ ਆਪੋ-ਆਪਣੇ ਇਲਾਕੇ ਦੇ ਜਥਿਆਂ ਦਾ ਗਠਨ ਕੀਤਾ ਜਾਂਦਾ। ਇਲਾਕਿਆਂ ਦੇ ਜਥਿਆਂ ਦੇ ਪ੍ਰਤੀਨਿਧੀ ਮਿਲ-ਬੈਠ ਕੇ ਸ਼ਹਿਰੀ ਜਥੇ ਬਣਾਉਂਦੇ ਅਤੇ ਸ਼ਹਿਰੀ ਜਥਿਆਂ ਦੇ ਪ੍ਰਤੀਨਿਧੀ ਜ਼ਿਲਾ ਜਥੇ ਕਾਇਮ ਕਰਦੇ। ਉਨ੍ਹਾਂ ਜ਼ਿਲਾ ਜਥਿਆਂ ਦੇ ਪ੍ਰਤੀਨਿਧੀ ਪ੍ਰਾਂਤਕ ਜਥਿਆਂ ਦੇ ਗਠਨ ਦਾ ਆਧਾਰ ਬਣਦੇ ਸਨ। ਇਲਾਕਾਈ ਜਥਿਆਂ ਦੇ ਗਠਨ ਤੋਂ ਲੈ ਕੇ ਕੇਂਦਰੀ ਸੰਗਠਨ ਦੇ ਪ੍ਰਧਾਨ ਤੇ ਦੂਜੇ ਅਹੁਦੇਦਾਰਾਂ ਅਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਤਕ ਦੀ ਚੋਣ ਦੀ ਸਾਰੀ ਪ੍ਰਕ੍ਰਿਆ ਲੋਕਤਾਂਤ੍ਰਿਕ ਮਾਨਤਾਵਾਂ ਦਾ ਪਾਲਣ ਕਰਦਿਆਂ ਪੂਰੀ ਕੀਤੀ ਜਾਂਦੀ ਸੀ। ਕਿਸੇ ਵੀ ਪੱਧਰ ਤੇ ਨਾਮਜ਼ਦਗੀ ਨਹੀਂ ਸੀ ਕੀਤੀ ਜਾਂਦੀ। ਇਸਤਰ੍ਹਾਂ ਬਣਿਆ ਸੰਗਠਨ ਦਾ ਸਰੂਪ, ਸਮੁਚੇ ਪੰਥ ਨੂੰ ਪ੍ਰਵਾਨ ਹੁੰਦਾ ਸੀ। ਉਸ ਸਮੇਂ ਦਲ ਦੇ ਕੌਮੀ ਪ੍ਰਧਾਨ ਤੋਂ ਲੈ ਕੇ ਇਲਾਕਾਈ ਜਥੇ ਦੇ ਪ੍ਰਧਾਨ ਤਕ, ਕਿਸੇ ਵਿਅਕਤੀ-ਵਿਸ਼ੇਸ਼ ਦੇ ਨਹੀਂ, ਸਗੋਂ ਸਮੁਚੇ ਪੰਥ ਦੇ ਪ੍ਰਤੀ ਜਵਾਬ-ਦੇਹ ਹੁੰਦੇ ਸਨ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਮੁਖੀ ਪੰਥ ਸਾਹਮਣੇ ਜਵਾਬ-ਦੇਹ ਹੁੰਦਾ ਸੀ, ਜਿਸ ਕਾਰਣ ਉਹ ਪੰਥ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੁੰਦਾ ਸੀ। ਫਲਸਰੂਪ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਤੇ ਨਾ ਹੀ ਉਸਦੇ ਪ੍ਰਬੰਧ ਹੇਠਲੀਆਂ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਆਦਿ ਵਿੱਚ ਭਰਿਸ਼ਟਾਚਾਰ ਹੋਣ ਜਾਂ ਪ੍ਰਬੰਧ ਵਿਗੜਨ ਦੀ ਸੰਭਾਵਨਾ ਹੁੰਦੀ ਸੀ।
ਜਦੋਂ ਸ਼੍ਰੌਮਣੀ ਅਕਾਲੀ ਦਲ ਦੇ ਆਗੂਆਂ ਵਿੱਚ ਸੁਆਰਥ ਦੀ ਭਾਵਨਾ ਨੇ ਜ਼ੋਰ ਪਕੜਨਾ ਸ਼ੁਰੂ ਕੀਤਾ ਤੇ ਉਨ੍ਹਾਂ ਦੇ ਦਿਲ ਵਿੱਚ ਸੱਤਾ ਲਾਲਸਾ ਨੇ ਆਪਣੀ ਥਾਂ ਬਣਾਉਣੀ ਸ਼ੁਰੂ ਕਰ ਲਈ, ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿਜੀ ਜਗੀਰ ਸਮਝਣ ਲਗ ਪਏ। ਨਤੀਜਾ ਇਹ ਹੋਇਆ ਕਿ ਆਹਿਸਤਾ-ਆਹਿਸਤਾ ਸ਼੍ਰੋਮਣੀ ਅਕਾਲੀ ਦਲ ਵਿੱਚ ਲੋਕਤਾਂਤ੍ਰਿਕ ਪ੍ਰਕ੍ਰਿਆ ਪੁਰ ਅਮਲ ਕੀਤਾ ਜਾਣਾ ਬੰਦ ਹੋਣਾ ਸ਼ੁਰੂ ਹੋ ਗਿਆ। ਇਸਤਰ੍ਹਾਂ ਜਦੋਂ ਦਲ ਪੁਰ ਵਿਅਕਤੀ-ਵਿਸ਼ੇਸ਼ ਦੀ ਸੱਤਾ ਕਾਇਮ ਹੋਣ ਲਗੀ, ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਵਿੱਚ ਟੁਟ-ਭਜ ਵੀ ਹੋਣ ਲਗ ਪਈ। ਅਕਾਲੀ ਦਲਾਂ ਦੇ ਨਾਂ ਦੇ ਨਾਲ ਸੰਤ ਫਤਹ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ, ਸ. ਸੁਰਜੀਤ ਸਿੰਘ ਬਰਨਾਲਾ, ਸ. ਸਿਮਰਨਜੀਤ ਸਿੰਘ ਮਾਨ ਤੇ ਸ. ਪ੍ਰਕਾਸ਼ ਸਿੰਘ ਬਾਦਲ ਆਦਿ ਦੇ ਨਾਂ ਜੁੜਨ ਲਗ ਪਏ। ਨਤੀਜੇ ਵਜੋਂ ਇੱਕ ਤੋਂ ਬਾਅਦ ਇੱਕ ਕਰ ਨਵੇਂ ਤੋਂ ਨਵੇਂ ਅਕਾਲੀ ਦਲ ਹੋਂਦ ਵਿੱਚ ਆਉਣੇ ਸ਼ੁਰੂ ਹੋ ਗਏ। ਜਿਸਤਰ੍ਹਾਂ ਇਨ੍ਹਾਂ ਅਕਾਲੀ ਦਲਾਂ ਦੇ ਨਾਂ ਨਾਲ ਨਿਜੀ ਵਿਅਕਤੀਆਂ ਦੇ ਨਾਂ ਜੁੜਨ ਲਗੇ, ਉਸ ਨਾਲ ਇਹ ਅਕਾਲੀ ਦਲ ਸਮੁਚੇ ਪੰਥ ਦੇ ਪ੍ਰਤੀਨਿਧ ਨਾ ਰਹਿ ਕੇ ‘ਪ੍ਰਾਈਵੇਟ ਲਿ. ਕੰਪਨੀਆਂ’ ਬਣਨ ਲਗ ਪਏ। ਜੋ ਜਿਸ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਾਂ ਦੂਜੇ ਸਬਦਾਂ ਵਿੱਚ ਪ੍ਰਾਈਵੇਟ ਲਿ. ਕੰਪਨੀ ਦਾ ਚੇਅਰਮੈਨ ਹੁੰਦਾ, ਉਹ ਨਾ ਕੇਵਲ ਆਪਣੀ ਵਰਕਿੰਗ ਕਮੇਟੀ (ਬੋਰਡ ਆਫ ਡਾਇਰੈਕਟਰਸ) ਦਾ ਆਪ ਹੀ ਗਠਨ ਕਰਦਾ, ਸਗੋਂ ਉਪਰ ਤੋਂ ਹੇਠਾਂ ਤਕ ਦੀਆਂ ਨਿਯੁਕਤੀਆਂ ਵੀ ਉਹ ਆਪਣੀ ਇੱਛਾ-ਅਨੁਸਾਰ ਤੇ ਵਫਾਦਾਰੀ ਦੇ ਆਧਾਰ ਤੇ ਹੀ ਕਰਦਾ। ਅਜ ਜਿਤਨੇ ਵੀ ਅਕਾਲੀ ਦਲ ਹੌਂਦ ਵਿੱਚ ਹਨ, ਉਹ ਸਾਰੇ ਹੀ ਇਸੇ ਤਰ੍ਹਾਂ ਦੀਆਂ ਪ੍ਰਾਈਵੇਟ ਲਿ. ਕੰਪਨੀਆਂ ਹੀ ਬਣਕੇ ਰਹਿ ਗਏ ਹੋਏ ਹਨ।
ਇਸ ਸਥਿਤੀ ਦੇ ਫਲਸਰੂਪ ਅਕਾਲੀ ਦਲਾਂ ਦੇ ਉਪਰ ਤੋਂ ਲੈ ਕੇ ਹੇਠਾਂ ਤਕ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਜਵਾਬ-ਦੇਹੀ ਲੋਕਾਂ ਜਾਂ ਪੰਥ ਪ੍ਰਤੀ ਨਾ ਰਹਿ ਕੇ, ਦਲ ਦੇ ਕੌਮੀ ਪ੍ਰਧਾਨ, ਅਰਥਾਤ ਜਾਂ ਇਉਂ ਕਹਿ ਲਉ ਕਿ ਪ੍ਰਾਈਵੇਟ ਲਿ. ਕੰਪਨੀ ਦੇ ਚੇਅਰਮੈਨ ਪ੍ਰਤੀ ਹੀ ਸੀਮਤ ਹੋ ਕੇ ਰਹਿ ਗਈ ਹੈ। ਜਿਸਦਾ ਨਤੀਜਾ ਇਹ ਹੋਇਆ ਹੈ ਕਿ ਅਕਾਲੀ ਦਲਾਂ ਵਿੱਚ ਹੀ ਨਹੀਂ, ਸਗੋਂ ਅਕਾਲੀ ਦਲਾਂ ਦੇ ਅਧੀਨ ਸੰਸਥਾਵਾਂ ਵਿੱਚ ਵੀ ਭਰਿਸ਼ਟਾਚਾਰ ਵਧਣਾ ਸ਼ੁਰੂ ਹੋ ਗਿਆ। ਜ਼ਾਬਤਾ ਤਾਂ ਬੀਤੇ ਦੀ ਹੀ ਗਲ ਹੋ ਕੇ ਰਹਿ ਗਿਆ ਹੈ।
ਅਜ ਸਿੱਖਾਂ ਦੀਆਂ ਵਡੀਆਂ ਧਾਰਮਕ ਸੰਸਥਾਵਾਂ ਪੁਰ ਅਕਾਲੀ ਦਲਾਂ ਦੀ ਹੀ ਸੱਤਾ ਕਾਇਮ ਹੈ। ਇਨ੍ਹਾਂ ਸੰਸਥਾਵਾਂ ਦਾ ਪ੍ਰਬੰਧਕੀ ਢਾਂਚਾ ਜਿਸਤਰ੍ਹਾਂ ਦਾ ਕੰਮ ਕਰ ਰਿਹਾ ਹੈ, ਉਸਦੀ ਘੋਖ ਕੀਤਿਆਂ ਇਸ ਗਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਵਡੀਆਂ ਧਾਰਮਕ ਸਮਸਥਾਵਾਂ ਵਿੱਚ ਭਰਿਸ਼ਟਾਚਾਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਜ਼ਾਬਤਾ ਦੰਮ ਤੋੜਦਾ ਵਿਖਾਈ ਦੇ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲਾਂ ਦੇ ਮੁਖੀਆਂ ਨੇ ਧਾਰਮਕ ਮਰਿਆਦਾਵਾਂ ਦੇ ਪਾਲਣ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਲਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਧਾਰਮਕ ਜਥੇਬੰਦੀਆਂ ਨੂੰ ਸਹਿਯੋਗ ਦੇਣ ਪ੍ਰਤੀ ਜ਼ਿਮੇਂਦਾਰੀ ਨਿਭਾਉਣ ਦੀ ਬਜਾਏ, ਇਨ੍ਹਾਂ ਸੰਸਥਾਵਾਂ ਨੂੰ ਰਾਜਨੀਤੀ ਵਿੱਚ ਸਥਾਪਤ ਹੋਣ ਲਈ ਪੌੜੀ ਵਜੋਂ ਇਸਤੇਮਾਲ ਕਰਨ ਦੇ ਉਦੇਸ਼ ਨਾਲ ਹੀ, ਇਨ੍ਹਾਂ ਦੀ ਸੱਤਾ ਪੁਰ ਆਪਣਾ ਕਬਜ਼ਾ ਕਾਇਮ ਕਰਨ ਅਤੇ ਕਾਇਮ ਰਖਣ ਲਈ ਹਰ ਤਰ੍ਹਾਂ ਦੇ ਜਾਇਜ਼-ਨਾਜਾਇਜ਼ ਹਥਕੰਡੇ ਅਪਨਾਉਣੇ ਸ਼ੁਰੂ ਕਰ ਦਿਤੇ ਹਨ। ਮੈਂਬਰਾਂ ਦਾ ਸਹਿਯੋਗ ਅਤੇ ਸਮਰਥਨ ਪ੍ਰਾਪਤ ਕਰੀ ਰਖਣ ਲਈ, ਉਨ੍ਹਾਂ ਦੇ ਸਾਹਮਣੇ ਗੋਡੇ ਟੇਕੇ ਜਾਣ ਲਗੇ ਹਨ। ਮੈਂਬਰ ਇਸ ਸਥਿਤੀ ਦਾ ਪੂਰਾ-ਪੂਰਾ ਲਾਭ ਉਠਾਣ ਲਈ ਤਤਪਰ ਹੋ ਗਏ ਹੋਏ ਹਨ। ਉਹ ਆਪਣਾ ਸਹਿਯੋਗ ਤੇ ਸਮਰਥਨ ਦੇਣ ਦਾ ਪੂਰਾ-ਪੂਰਾ ਮੁਲ ਵਸੂਲ ਕਰਨ ਲਗੇ ਹਨ। ਇਹ ਮੁਲ ਉਹ ਵਫਾਦਾਰੀ ਬਦਲਣ ਲਈ ਵੀ ਵਸੂਲ ਕਰਦੇ ਹਨ ਤੇ ਵਫਾਦਾਰ ਬਣੇ ਰਹਿਣ ਲਈ ਵੀ। ਜਿਸ ਕਾਰਣ ਉਨ੍ਹਾਂ ਨੂੰ ਖੁਲ੍ਹੀ ਛੋਟ ਮਿਲ ਜਾਂਦੀ ਹੈ ਕਿ ਉਹ ਸੰਸਥਾ ਵਿੱਚ ਜਿਵੇਂ ਤੇ ਜਿਤਨੀ ਚਾਹੁਣ ਲੁਟਮਾਰ ਕਰਨ।
ਦਿੱਲੀ ਗੁਰਦੁਆਰਾ ਕਮੇਟੀ ਦੀਆਂ ਪਿਛਲੀਆਂ ਚੋਣਾਂ ਸਮੇਂ ਇੱਕ ਵਿਅਕਤੀ, ਜੋ ਇਸ ਸਮੇਂ ਗੁਰਦੁਆਰਾ ਕਮੇਟੀ ਦਾ ਮੈਂਬਰ ਹੈ, ਨੇ ਦਸਿਆ ਕਿ ਉਸਦੇ ਇਲਾਕੇ ਦਾ ਇੱਕ ਸਿੱਖ ਮੁਖੀ ਗੁਰਦੁਆਰਾ ਕਮੇਟੀ ਦੀ ਚੋਣ ਲੜਨ ਲਈ ਟਿਕਟ ਲੈਣ ਦੇ ਉਦੇਸ਼ ਨਾਲ ਇੱਕ ਅਕਾਲੀ ਗੁਟ ਦੇ ਨੇਤਾ ਪਾਸ ਗਿਆ। ਜਦੋਂ ਉਸਨੇ ਟਿਕਟ ਦੀ ਮੰਗ ਉਸ ਨੇਤਾ ਸਾਹਮਣੇ ਰਖੀ ਤਾਂ ਉਸਨੂੰ ਕਿਹਾ ਗਿਆ ਕਿ ਟਿਕਟ ਤਾਂ ਉਸਨੂੰ ਮਿਲ ਸਕਦਾ ਹੈ, ਪਰ ਇਸਦੇ ਮੁਲ ਵਜੋਂ ਉਸਨੂੰ ਪੰਜ ਲਖ ਰੁਪਏ ਤਾਰਨੇ ਹੋਣਗੇ। ਟਿਕਟ ਦੇ ਇੱਛੁਕ ਸਜਣ ਨੇ ਕਿਹਾ ਕਿ ਉਹ ਤਾਂ ਕੇਵਲ ਢਾਈ ਲਖ ਰੁਪਏ ਹੀ ਦੇ ਸਕਦਾ ਹੈ। ਇਸਤੇ ਉਸ ਅਕਾਲੀ ਨੇਤਾ ਨੇ ਕਿਹਾ ਕਿ ਪੰਜ ਲਖ ਨਾ ਦੇਣ ਤੇ, ਉਸਨੂੰ ਟਿਕਟ ਨਹੀਂ ਮਿਲ ਸਕੇਗਾ, ਫਲਸਰੂਪ ਉਹ ਚੋਣ ਨਹੀਂ ਲੜ ਸਕੇਗਾ, ਕਿਉਂਕਿ ਦੂਸਰੇ ਗੁਟ ਨੇ ਤਾਂ ਆਪਣੇ ਉਮੀਦਵਾਰ ਦਾ ਐਲਾਨ ਕਰ ਹੀ ਦਿਤਾ ਹੋਇਆ ਹੈ, ਇਸ ਕਰਕੇ ਉਧਰੋਂ ਤਾਂ ਤੈਨੂੰ ਟਿਕਟ ਮਿਲਣੋ ਰਹੀ। ਇਧਰੋਂ ਵੀ ਟਿਕਟ ਨਾ ਮਿਲੀ ਤਾਂ ਤੂੰ ਘਾਟੇ ਵਿੱਚ ਹੀ ਰਹੇਂਗਾ, ਪਰ ਟਿਕਟ ਲੈ ਤੇ ਮੈਂਬਰ ਬਣ ਤੂੰ ਘਾਟੇ ਵਿੱਚ ਨਹੀਂ ਰਹੇਂਗਾ, ਕਿਉਂਕਿ ਹਰ ਸਾਲ ਅੰਤ੍ਰਿੰਗ ਬੋਰਡ ਦੀ ਚੋਣ ਸਮੇਂ ਸਾਨੂੰ ਤੇਰੀ ਮਦਦ ਦੀ ਲੋੜ ਬਣੀ ਰਹਿਣੀ ਹੈ ਤੇ ਤੈਨੂੰ ਆਪਣੇ ਨਾਲ ਰਖਣ ਲਈ ਸਾਨੂੰ ਹਰ ਵਾਰ ਹੀ ਮੁਲ ਚੁਕਾਣਾ ਪਿਆ ਕਰੇਗਾ। ਇਸਲਈ ਅਸੀਂ ਤਾਂ ਪੰਜ ਲਖ ਲੈ ਕੇ ਵੀ ਘਾਟੇ ਵਿੱਚ ਰਹਾਂਗੇ, ਪਰ ਤੂੰ ਪੰਜ ਲਖ ਦੇ ਕੇ ਵੀ ਫਾਇਦੇ ਵਿੱਚ ਰਹੇਂਗਾ।
ਇਸ ਸਾਰੀ ਗਲਬਾਤ ਬਾਰੇ ਜਦੋਂ ਇਕਲਵਾਂਜੇ ਬੈਠ, ਵਿਚਾਰ ਕੀਤੀ ਗਈ ਤਾਂ ਇਉਂ ਜਾਪਿਆ ਜਿਵੇਂ ਧਾਰਮਕ ਸੰਸਥਾਵਾਂ ਦਾ ਰਾਜਨੀਤੀ-ਕਰਣ ਕੀਤੇ ਜਾਣ ਦੇ ਕਾਰਣ ਹੀ, ਉਨ੍ਹਾਂ ਵਿੱਚ ਨਿਘਾਰ ਆਉਣਾ ਸ਼ੁਰੂ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ, ਜਿਸਦੀ ਸਥਾਪਨਾ ਗੁਰਧਾਮਾਂ ਵਿੱਚ ਧਾਰਮਕ ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਕਾਇਮ ਰਖਣ ਲਈ, ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਤੇ ਦੂਜੀਆਂ ਧਾਰਮਕ ਸੰਸਥਾਵਾਂ ਨੂੰ ਸਹਿਯੌਗ ਦੇਣ ਲਈ ਕੀਤੀ ਗਈ ਸੀ, ਉਸਦੇ ਮੁਖੀਆਂ ਨੇ ਉਨ੍ਹਾਂ ਨੂੰ ਸਹਿਯੋਗ ਦੇਣ ਦੀ ਬਜਾਏ, ਉਨ੍ਹਾਂ ਦੀ ਵਰਤੋਂ ਰਾਜਨੈਤਿਕ ਸੁਆਰਥ ਦੀ ਪੂਰਤੀ ਲਈ ਕਰਨੀ ਸ਼ੁਰੂ ਕਰ ਦਿਤੀ ਹੈ।
ਇਸ ਸਥਿਤੀ ਦੇ ਸੰਬੰਧ ਵਿੱਚ ਜਦੋਂ ਕੁੱਝ ਬਜ਼ੁਰਗ ਤੇ ਟਕਸਾਲੀ ਆਗੂਆਂ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਲਗੇ ਮੋਰਚਿਆਂ ਵਿੱਚ ਸ਼ਾਮਲ ਹੋ ਕੁਰਬਾਨੀਆਂ ਇਸ ਕਰਕੇ ਨਹੀਂ ਸੀ ਦਿਤੀਆਂ, ਕਿ ਇਹ ਪੰਥਕ-ਜਥੇਬੰਦੀ ਗ਼ੈਰ-ਪੰਥਕਾਂ ਦੇ ਹਵਾਲੇ ਕਰ ਦਿਤੀ ਜਾਏ, ਤੇ ਇਸ ਪੁਰ ਉਹ ਵਿਅਕਤੀ ਕਾਬਜ਼ ਹੋ ਜਾਣ, ਜਿਨ੍ਹਾਂ ਦੇ ਦਿਲ ਵਿੱਚ ਪੰਥ ਦੀ ਸੇਵਾ ਕਰਨ, ਗੁਰਧਾਮਾਂ ਦੀ ਪਵਿਤ੍ਰਤਾ ਕਾਇਮ ਰਖਣ ਅਤੇ ਧਾਰਮਕ ਮਰਿਆਦਾਵਾਂ ਤੇ ਪਰੰਪਰਾਵਾਂ ਦਾ ਪਾਲਣ ਕਰਨ ਪ੍ਰਤੀ ਰਤੀ ਭਰ ਵੀ ਭਾਵਨਾ ਨਾ ਹੋਵੇ। ਉਹ ਕੇਵਲ ਆਪਣੀ ਰਾਜਸੀ ਲਾਲਸਾ ਨੂੰ ਹੀ ਪੂਰਿਆਂ ਕਰਨ ਲਈ ਇਸ ਜਥੇਬੰਦੀ ਦੇ ਨਾਂ ਦੀ ਵਰਤੋਂ ਕਰ ਲਗ ਪੈਣ।
…ਅਤੇ ਅੰਤ ਵਿਚ: ਗਲਬਾਤ ਵਿੱਚ ਇੱਕ ਸਜਣ ਨੇ ਤਾਂ ਦੁਖੀ ਲਹਿਜੇ ਵਿੱਚ ਇਹ ਕਹਿਣੋਂ ਵੀ ਸੰਕੋਚ ਨਹੀਂ ਕੀਤਾ ਕਿ ਅਜ ਕੋਈ ਵੀ ਅਜਿਹਾ ਅਕਾਲੀ ਦਲ ਨਹੀਂ, ਜੋ ਪੁਰਾਤਨ ਅਕਾਲੀ ਦਲ ਦੀਆਂ ਕੁਰਬਾਨੀਆਂ ਅਤੇ ਪਰੰਪਰਾਵਾਂ ਦਾ ਵਾਰਿਸ ਹੋਣ ਦਾ ਦਾਅਵਾ ਕਰ ਸਕੇ। ਸਾਰੇ ਦੇ ਸਾਰੇ ਅਕਾਲੀ ਦਲ ਹੀ ਨਿਜੀ ਦੁਕਾਨਾਂ ਤੇ ਪ੍ਰਾਈਵੇਟ ਲਿਮਟਿਡ ਕੰਪਨੀਆਂ ਬਣ ਗਏ ਹੋਏ ਹਨ। ਉਸਨੇ ਅੱਖਾਂ ਵਿੱਚ ਹੰਝੂ ਭਰ ਕਿਹਾ ਕਿ ਇਨ੍ਹਾਂ ਦੁਕਾਨਾਂ ਤੇ ਪ੍ਰਾਈਵੇਟ ਕੰਪਨੀਆਂ ਦੇ ਦਰਵਾਜ਼ਿਆਂ ਤੇ ‘ਸ਼੍ਰੋਮਣੀ ਅਕਾਲੀ ਦਲ’ ਦੇ ਨਾਂ ਨਾਲ ਇਨ੍ਹਾਂ ਦੇ ਮਾਲਕਾਂ ਦੇ ਨਾਂ ਲਿਖੇ ਵੇਖ, ਉਨ੍ਹਾਂ ਸ਼ਹੀਦਾਂ ਦੀਆਂ ਆਤਮਾਵਾਂ ਜ਼ਰੂਰ ਹੀ ਕੁਰਲਾਂਦੀਆਂ ਹੋਣਗੀਆਂ, ਜਿਨ੍ਹਾਂ ਸ਼੍ਰੌਮਣੀ ਅਕਾਲੀ ਦਲ ਦੇ ਪੰਥਕ ਸੰਵਿਧਾਨ ਦਾ ਸਨਮਾਨ ਕਰਦਿਆਂ, ਇਸਦੇ ਝੰਡੇ ਹੇਠ ਲਾਏ ਗਏ ਮੋਰਚਿਆਂ ਵਿੱਚ ਵਧ-ਚੜ੍ਹ ਕੇ ਹਿਸਾ ਲਿਆ ਸੀ ਤੇ ਕੁਰਬਾਨੀਆਂ ਕੀਤੀਆਂ ਸਨ ਅਤੇ ਜਿਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਪੰਥਕ ਸ਼ਕਤੀ ਮਜ਼ਬੂਤ ਹੋਵੇਗੀ ਅਤੇ ਸਿੱਖੀ ਤੇ ਸਿੱਖਾਂ ਦਾ ਮਾਣ-ਸਤਿਕਾਰ ਵਧਾਣ ਵਿੱਚ ਇਸਦੀ ਮੁਖ ਭੁਮਿਕਾ ਹੋਵੇਗੀ। ਜਿਨ੍ਹਾਂ ਨੂੰ ਇਹ ਵਿਸ਼ਵਾਸ ਵੀ ਸੀ ਕਿ ਸ਼੍ਰੌਮਣੀ ਅਕਾਲੀ ਦਲ ਦੀ ਸਰਪ੍ਰਸਤੀ ਹੇਠ ਗੁਰਧਾਮਾਂ ਦੀ ਮਰਿਆਦਾ, ਪਰੰਪਰਾ ਅਤੇ ਪਵਿਤ੍ਰਤਾ ਕਾਇਮ ਰਹੇਗੀ। ਉਨ੍ਹਾਂ ਕਿਹਾ ਕਿ ਕੁਰਬਾਨੀਆਂ ਕਰਨ ਵਾਲਿਆਂ ਨੂੰ ਕਦੀ ਸੁਪਨੇ ਵਿੱਚ ਵੀ ਇਹ ਖਿਆਲ ਨਹੀਂ ਆਇਆ ਹੋਵੇਗਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁਲ ਵਟ ਕੇ, ਅਖੌਤੀ ਅਕਾਲੀ ਆਗੂਆਂ ਵਲੋਂ ਆਪਣੀ ਰਾਜਸੀ ਸੱਤਾ ਦੀ ਲਾਲਸਾ ਪੂਰੀ ਕੀਤੀ ਜਾਇਆ ਕਰੇਗੀ ਅਤੇ ਸ਼੍ਰੌਮਣੀ ਅਕਾਲੀ ਦਲ ਦੇ ਉਨ੍ਹਾਂ ਮੰਤਵਾਂ ਅਤੇ ਆਦਰਸ਼ਾਂ ਵਲੋਂ ਮੂੰਹ ਮੋੜ ਲਿਆ ਜਾਇਗਾ, ਜਿਨ੍ਹਾਂ ਨੂੰ ਮੁਖ ਰਖ ਕੇ ਇਸਦੀ ਸਥਾਪਨਾ ਅਤੇ ਜਿਨ੍ਹਾਂ ਨਾਲ ਨਿਭਣ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਸੀ। 000
(Mobile : +91 98 68 91 77 31)


(09/11/11)
ਗੁਰਚਰਨ ਪੱਖੋਕਲਾਂ

ਮਨੁੱਖ ਧਰਤੀ ਦਾ ਸਭ ਤੋਂ ਖਤਰਨਾਕ ਜਾਨਵਰ ?
ਮਨੁੱਖ ਧਰਤੀ ਦਾ ਸਭ ਤੋਂ ਖਤਰਨਾਕ ਜਾਨਵਰ ਹੈ। ਅੱਜ ਧਰਤੀ ਉੱਪਰ ਰਾਜ ਕਰਨ ਵਾਲਾ ਆਦਮੀ ਨਾਂ ਦਾ ਇਹ ਜਾਨਵਰ ਜਿਸ ਧਰਤੀ ਦੇ ਸਹਾਰੇ ਜਿਉਂ ਰਿਹਾ ਹੈ ਉਸਨੂੰ ਹੀ ਤਬਾਹ ਕਰਨ ਲੱਗਿਆ ਹੋਇਆ ਹੈ। ਕੁਦਰਤ ਵੱਲੋਂ ਬਖਸੀਆਂ ਅਸੀਮ ਤਾਕਤਾਂ ਨਾਲ ਕੁਦਰਤ ਨੂੰ ਹੀ ਆਪਣੇ ਬੱਸ ਵਿੱਚ ਕਰਨ ਲੱਗਿਆ ਹੋਇਆ ਹੈ।ਕੁਦਰਤ ਦੀ ਨਿਗਾਹ ਵਿੱਚ ਇਸ ਬ੍ਰਹਿਮੰਡ ਵਿੱਚ ਹਰ ਵਸਤੂ ਮਹਾਨ ਹੈ ਪਰ ਇੱਥੇ ਵਸਣ ਵਾਲੇ ਆਦਮੀ ਨੇ ਆਪਣੇ ਆਪ ਨੂੰ ਹੀ ਮਹਾਨ ਗਰਦਾਨ ਲਿਆ ਹੈ।ਕੁਦਰਤ ਦੀ ਦੇਣ ਅਨੁਸਾਰ ਹਰ ਜੀਵਤ ਦਿਸਣ ਵਾਲੇ ਜੀਵਾਂ ਨੂੰ ਲੋੜ ਅਨੁਸਾਰ ਸੋਝੀ ਕੁਦਰਤ ਨੇ ਦਿੱਤੀ ਹੈ ਪਰ ਮਨੁੱਖ ਆਪਣੇ ਆਪ ਨੂੰ ਸਭ ਤੋਂ ਵੱਧ ਸੋਝੀਵਾਨ ਹੋਣ ਦਾ ਦਾਅਵਾ ਕਰੀ ਜਾ ਰਿਹਾ ਹੈ। ਇਸ ਧਰਤੀ ਉੱਪਰ ਵੱਸਣ ਵਾਲੇ ਸਾਰੇ ਜੀਵ ਆਪੋ ਆਪਣੇ ਜੀਵਨ ਤਲ ਤੇ ਮਨੁੱਖ ਨਾਲੋਂ ਵੱਧ ਸੂਝਵਾਨ ਹਨ।ਇਸ ਤਰਾਂ ਹੀ ਮਨੁੱਖ ਆਪਣੇ ਜੀਵਨ ਤਲ ਤੇ ਦੂਸਰਿਆਂ ਤੋਂ ਵੱਖਰਾ ਹੈ ਅਤੇ ਇਹ ਸਭ ਤੋਂ ਵੱਧ ਸਵਾਰਥੀ ਅਤੇ ਬੇ ਅਸੂਲਾ ਵੀ ਹੈ। ਆਪਣੇ ਲਾਲਚ ਲਈ ਇਹ ਦੁਨੀਆਂ ਦੀ ਹਰ ਚੀਜ ਨੂੰ ਤੋੜ ਮਰੋੜ ਸਕਦਾ ਹੈ। ਧਰਤੀ ਉੱਪਰ ਮਨੁੱਖ ਹੀ ਇੱਕ ਇਹੋ ਜਿਹਾ ਜਾਨਵਰ ਹੈ ਜੋ ਲੋੜ ਤੋਂ ਬਿਨਾਂ ਵੀ ਦੁਨਿਆਵੀ ਚੀਜਾਂ ਦੇ ਢੇਰ ਇਕੱਠੇ ਕਰਦਾ ਰਹਿੰਦਾਂ ਹੈ। ਇਸ ਬਿਨ ਲੋੜੋਂ ਚੀਜਾਂ ਇਕੱਠੀਆਂ ਕਰਨ ਦੀ ਆਦਤ ਕਾਰਨ ਹੀ ਆਪਣੀ ਆਦਮਜਾਤ ਨੂੰ ਵੀ ਕਤਲ ਕਰਨ ਤੋਂ ਗੁਰੇਜ ਨਹੀ ਕਰਦਾ। ਇਸ ਲਾਲਚ ਕਾਰਨ ਹੀ ਅਤੇ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਲਾਲਸਾ ਕਾਰਣ ਇਹ ਜਿਸ ਧਰਤੀ ਉੱਪਰ ਵੱਸਦਾ ਹੈ ਉਸਨੂੰ ਵੀ ਤਬਾਹ ਕਰਨ ਤੋਂ ਗੁਰੇਜ ਨਹੀਂ ਕਰ ਰਿਹਾ।ਧਰਤੀ ਦੇ ਖਜਾਨੇ ਨੂੰ ਵਰਤਣ ਦੀ ਥਾਂ ਚੰਦਰਮਾਂ ਤੋਂ ਧਰਤੀ ਨੂੰ ਤਬਾਹ ਕਰ ਦੇਣ ਵਾਲੇ ਯੂਰੇਨੀਅਮ ਨੂੰ ਲਿਆਉਣ ਦੀਆਂ ਸਕੀਮਾਂ ਬਣਾ ਰਿਹਾ ਹੈ ਜਿਸ ਨਾਲ ਐਟਮੀ ਬੰਬ ਬਣਾਏ ਜਾਣਗੇ। ਇਹਨਾਂ ਅਸੀਮ ਤਾਕਤ ਵਾਲੇ ਐਟਮ ਬੰਬਾਂ ਨੇ ਹੀ ਇੱਕ ਦਿਨ ਧਰਤੀ ਨੂੰ ਤਬਾਹ ਕਰ ਦੇਣਾਂ ਹੈ ਜਿਸ ਨਾਲ ਇਸ ਮਨੁੱਖ ਨਾਂ ਦੇ ਜਾਨਵਰ ਨੇ ਵੀ ਖਤਮ ਹੋ ਜਾਣਾਂ ਹੈ।
ਆਉ ਵਿਸਲੇਸਣ ਕਰੀਏ ਕਿ ਮਨੱਖ ਦੀ ਔਕਾਤ ਦੂਸਰੇ ਜਾਨਵਰਾਂ ਸਾਹਮਣੇ ਕੀ ਹੈ{ ਮਨੁੱਖ ਦੀ ਸੁੰਘਣ ਸਕਤੀ ਕੁੱਤੇ ਅਤੇ ਘੋੜੇ ਤੋਂ ਹਜਾਰਾਂ ਗੁਣਾਂ ਘੱਟ ਹੈ। ਦੇਖਣ ਦੀ ਸਕਤੀ ਵਿੱਚ ਅਨੇਕਾਂ ਪੰਛੀ ਜਿਵੇਂ ਬਾਜ ਇੱਲ ਆਦਿ ਮਨੁੱਖ ਨਾਲੋ ਹਜਾਰਾਂ ਗੁਣਾਂ ਅੱਗੇ ਹਨ।ਮਨੁੱਖ ਦਾ ਜਮਾਤੀ ਜਾਨਵਰ ਬਾਂਦਰ ਟਪੂਸੀਆਂ ਮਾਰਨ ਵਿੱਚ ਮਨੁੱਖ ਨਾਲੋਂ ਕਿਤੇ ਵਧੀਆ ਖਿਡਾਰੀ ਹੈ। ਧਰਤੀ ਦੀ ਥਿਰਕਣ ਨੂੰ ਮਹਿਸੂਸ ਕਰਨ ਵਿੱਚ ਰੀਂਘ ਕੇ ਤੁਰਨ ਵਾਲੇ ਸਾਰੇ ਜਾਨਵਰ ਅੱਗੇ ਹਨ ਜਿਵੇਂ ਸੱਪ ਸੁਣਨ ਦੀ ਸਕਤੀ ਤੋਂ ਬਿਨਾਂ ਹੋਣ ਦੇ ਬਾਵਜੂਦ ਬੀਨ ਦੀ ਆਵਾਜ ਦੁਆਰਾ ਪੈਦਾ ਹੋਣ ਵਾਲੀ ਧਰਤੀ ਦੀ ਥਿਰਕਣ ਨੂੰ ਵੀ ਮਹਿਸੂਸ ਕਰਕੇ ਨੱਚਣ ਲੱਗ ਜਾਂਦਾ ਹੈ।ਧਰਤੀ ਵਿੱਚੋਂ ਉੱਠਣ ਵਾਲੇ ਭੂਚਾਲਾਂ ਨੂੰ ਅਨੇਕਾਂ ਜਾਨਵਰ ਪਹਿਲਾਂ ਹੀ ਮਹਿਸੂਸ ਕਰ ਲੈਦੇ ਹਨ।ਅਨੇਕਾਂ ਜਾਨਵਰ ਗੰਧ ਨੂੰ ਲੱਖਾ ਕਿਲੋਮੀਟਰ ਤੋਂ ਵੀ ਮਹਿਸੂਸ ਕਰ ਲੈਦੇ ਹਨ ਜਦਕਿ ਮਨੁੱਖ ਨੂੰ ਆਪਣੇ ਹੱਥੀਂ ਲਾਏ ਉਦਯੋਗਿਕ ਪਰਦੂਸਣ ਨੂੰ ਵੀ ਮਹਿਸੂਸ ਕਰਨ ਦੀ ਸੋਝੀ ਨਹੀਂ।ਇਸ ਕੁਦਰਤ ਦੇ ਅਸੀਮ ਰਾਜ ਵਿੱਚ ਮਨੁੱਖ ਆਪਣੇ ਆਪ ਨੂੰ ਕਦੀ ਵੀ ਮਹਾਨ ਨਹੀਂ ਬਣਾ ਸਕੇਗਾ ਅਸਲ ਵਿੱਚ ਇਸ ਬਰਹਿਮੰਡ ਦੇ ਵਿੱਚ ਲੁਕੀ ਹੋਈ ਅਨੰਤ ਊਰਜਾ ਹੀ ਇਸਦੀ ਅਸਲ ਮਾਲਕ ਹੈ।ਇਸ ਅਣਜਾਣੀ ,ਅਕੱਥ ,ਅਸੀਮ ਤਾਕਤ ਨੂੰ ਹੀ ਇਹ ਮਨੁੱਖ ਅੱਲਾ,ਰਾਮ, ਵਾਹਿਗੁਰੂ, ਗਾਡ, ਆਸਤਿਕਤਾ ,ਨਾਸਤਿਕਤਾ ਦੇ ਨਾਂ ਦਿੰਦਾ ਰਹਿੰਦਾ ਹੈ। ਇਸ ਕੁਦਰਤ ਦੀ ਅਸੀਮ ਤਾਕਤ ਵਿੱਚੋਂ ਪੈਦਾ ਹੋਇਆ ਮਨੁੱਖ ਲੱਖ ਦਾਅਵੇ ਕਰੇ ਕਿ ਇਹ ਹੀ ਮਹਾਨ ਹੈ ਪਰ ਗਿਆਨ ਇੰਦਰੀਆਂ ਦੇ ਅਧਾਰ ਤੇ ਫੈਸਲਾ ਕਰਨਾਂ ਹੋਵੇ ਤਾਂ ਹਰ ਗਿਆਨ ਇੰਦਰੀ ਦੇ ਆਧਾਰ ਤੇ ਹੋਰ ਜੀਵ ਜੰਤੂ ਇਸ ਨਾਲੋਂ ਅੱਗੇ ਦਿਖਾਈ ਦੇਣਗੇ। ਅਸਲ ਵਿੱਚ ਆਦਮ ਜਾਤ ਦੂਜੀਆਂ ਪਰਜਾਤੀਆਂ ਨਾਲੋਂ ਸਿਰਫ ਬੇਈਮਾਨੀ ਅਤੇ ਚਲਾਕੀ ਕਾਰਨ ਹੀ ਅੱਗੇ ਹੈ। ਕਮੀਨਗੀ ਦੀਆਂ ਹੱਦਾਂ ਨੂੰ ਲੰਘ ਚੁੱਕੀ ਆਦਮਜਾਤ ਦਇਆ ਅਤੇ ਧਰਮ ਤੋਂ ਰਹਿਤ ਹੋ ਜਾਂਦੀ ਹੈ ਅਤੇ ਸਬਰ ਵਿਹੂਣੀ ਹੋਣਾਂ ਉਸਦੀ ਨਿਸਾਨੀ ਹੁੰਦਾ ਹੈ। ਜਦ ਸੇਰ ਰੱਜਿਆ ਹੁੰਦਾ ਹੈ ਤਦ ਆਮ ਜਾਨਵਰ ਵੀ ਉਸ ਕੋਲ ਘਾਹ ਚਰਦੇ ਰਹਿੰਦੇ ਹਨ ਕਿਉਂਕਿ ਰੱਜਿਆ ਸੇਰ ਕਦੇ ਸਿਕਾਰ ਨਹੀਂ ਕਰਦਾ। ਆਦਮ ਜਾਤ ਰੱਜੀ ਹੋਈ ਵੀ ਉਜਾੜਾ ਕਰਨੋਂ ਨਹੀਂ ਹੱਟਦੀ ।ਆਦਮਜਾਤ ਜਿੰਦਗੀ ਜਿਉਣ ਯੋਗਾ ਬਹੁਤ ਕੁੱਝ ਕੋਲ ਹੋਣ ਦੇ ਬਾਵਜੂਦ ਵੀ ਦੂਸਰਿਆਂ ਦੀ ਰੋਟੀ ਖੋਹਣ ਤੋਂ ਗੁਰੇਜ ਨਹੀਂ ਕਰਦੀ। ਸੱਤ ਪੁਸਤਾਂ ਦੀਆਂ ਲੋੜਾਂ ਯੋਗੀ ਜਾਇਦਾਦ ਹੋਣ ਦੇ ਬਾਵਜੂਦ ਵੀ ਇਸਦੀ ਭੁੱਖ ਨਹੀਂ ਮਿਟਦੀ। ਕੀ ਇਹੋ ਜਿਹੇ ਭੁੱਖੇ ਲਾਲਚੀ ਬਿਰਤੀ ਵਾਲੀ ਜਾਨਵਰ ਜਾਤੀ ਨੂੰ ਕੁਦਰਤ ਦੀ ਸਭ ਤੋਂ ਉੱਤਮ ਕਿਰਤ ਮੰਨਿਆਂ ਜਾ ਸਕਦਾ ਹੈ।
ਦੋਸਤੋ ਆਪਣੇ ਮੂੰਹ ਮੀਆਂ ਮਿੱਠੂ ਬਣਕੇ ਲੱਖ ਦਾਅਵੇ ਹੋਈ ਜਾਣ ਪਰ ਅਸਲੀਅਤ ਕਦੀ ਨਹੀਂ ਬਦਲਦੀ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕਹਿਕੇ ਗੁਰੂਆਂ ਨੇ ਵੀ ਗਵਾਹੀ ਪਾਈ ਹੈ ਕਿ ਲਾਲਚੀ ਹੰਕਾਰੀ ਦਿਖਾਵੇ ਵਾਲੇ ਲੋਕ ਕੂੜ ਹੀ ਹੁੰਦੇ ਹਨ।ਇਸ ਧਰਤੀ ਨੂੰ ਸਥਿਰ ਰੱਖਣ ਵਾਲੇ ਲੋਕ ਵੀ ਹੁੰਦੇ ਹਨ ਜੋ ਧਰਮ ਅਤੇ ਦਇਆ ਦੀ ਮੂਰਤੀ ਹੁੰਦੇ ਹਨ ਸਬਰ ਉਹਨਾਂ ਦੀ ਨਿਸਾਨੀ ਹੁੰਦੀ ਹੈ। ਇਸ ਤਰਾਂ ਦੇ ਲੋਕਾਂ ਬਾਰੇ ਗੁਰਬਾਣੀ ਦਾ ਫੁਰਮਾਨ ਹੈ , ਧੌਲ, ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ॥ਸੋ ਜਿੰਨਾਂ ਚਿਰ ਆਦਮ ਜਾਤ ਵਿੱਚ ਭੁੱਖੇ ਬੇਸਬਰੇ ਲੋਕ ਦੇਖੋਗੇ ਤਦ ਸਮਝ ਲੈਣਾਂ ਚਾਹੀਦਾ ਹੈ ਕਿ ਇਹ ਇਨਸਾਨ ਨਹੀਂ ਪਸੂ ਜਾਤ ਹੈ ਪਰ ਜਦ ਵੀ ਹਰ ਕੰਮ ਦਾ ਧਰਮ ਨਿਭਾਉਣ ਵਾਲੇ ਦਇਆ ਵਾਲੇ ਸੰਤੋਖੀ ਸਬਰ ਵਾਲੇ ਮਨੁੱਖ ਨੂੰ ਦੇਖੋ ਤਦ ਸਮਝਣਾਂ ਕਿ ਇਹ ਇਨਸਾਨ ਹੈ। ਕਰਤੂਤ ਪਸੂ ਕੀ ਮਾਨਸ ਜਾਤ ਕਹਿਣ ਸਮੇਂ ਗੁਰੂ ਵੀ ਮਜਬੂਰ ਹੋਏ ਹੋਣਗੇ ਜਦ ਮਨੁੱਖ ਪਸੂਆਂ ਤੋਂ ਵੀ ਗਿਰੇ ਹੋਏ ਕੰਮ ਕਰਦਾ ਦੇਖਿਆ ਹੋਵੇਗਾ। ਧਰਮ ਵਿਹੂਣੇ ਕੰਮ ਕਰਨ ਵਾਲੇ ਨੂੰ ਪਸੂ ਜਾਤ ਕਹਿਣਾਂ ਹੀ ਗੁਰੂਆਂ ਅਨੁਸਾਰ ਸਹੀ ਹੈ। ਪਰ ਪਸੂ ਜਾਤੀ ਦੀ ਭਾਸਾ ਸਮਝਣ ਵਾਲੇ ਤਾਂ ਇਸਨੂੰ ਪਸੂਆਂ ਤੋਂ ਵੀ ਨੀਂਵਾਂ ਦਰਜਾ ਦੇਣ ਗੇ ਕਿਉਂਕਿ ਲਾਲਚੀ ਲੋਕਾਂ ਵਿੱਚ ਤਾਂ ਪਸੂਆਂ ਵਰਗਾ ਵੀ ਕੋਈ ਗੁਣ ਨਹੀਂ ਹੁੰਦਾਂ।
ਗੁਰਚਰਨ ਪੱਖੋਕਲਾਂ 9417727245


(08/11/11)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸ. ਸਰਵਜੀਤ ਸਿੰਘ ਜੀਉ

ਫ਼ਤਿਹ ਪਰਵਾਨ ਕਰਨੀ!

ਆਪ ਜੀ ਦੇ ਪੱਤਰ ਦਾ ਧਨਵਾਦ !

ਆਪ ਜੀ ਦਾ ਸਮਝਣਾ ਗਲਤ ਹੈ ਕਿ ਦਾਸ ਨੇ ਇਕੋ ਸਵਾਲ ਹੀ ਪੁਛਿਆ ਸੀ। ਜਦ ਦਾਸ ਆਪ ਜੀ ਨੂੰ ਬੇਨਤੀ ਰੂਪ ਦੋ ਸਵਾਲ ਪੁੱਛ ਰਿਹਾ ਹੈ ਤਾਂ ਆਪ ਉਸ ਨੂੰ ਇੱਕ ਸਵਾਲ ਨਾ ਸਮਝੋ। ਪਹਿਲਾ ਸਵਾਲ ਨਿਰਨੇਮ ਦਿਆਂ ਬਾਹਰੀ ਰਚਨਾਵਾਂ ਬਾਰੇ ਸੀ ਜਿਸ ਦਾ ਜਵਾਬ ਆਪ ਜੀ ਨੇ “ਬੇਨਤੀ ਹੈ ਕਿ ਮੈਨੂੰ ਅਜੇਹੀ ਕਿਸੇ ਖੋਜ ਦੀ ਜਾਣਕਾਰੀ ਨਹੀਂ ਹੈ” ਲਿਖ ਕੇ ਦੇ ਦਿੱਤਾ।

ਪਰ ਦਾਸ ਦਾ ਦੂਜਾ ਸਵਾਲ ਜਪੁ, ਰਹਿਰਾਸ ਅਤੇ ਆਨੰਦ ਬਾਣੀਆਂ ਬਾਰੇ ਸੀ ਜਿਸ ਬਾਰੇ ਦਾਸ ਨੇ ਸਿਰਫ਼ ਆਪ ਜੀ ਦੇ ਵਿਚਾਰ ਪੁੱਛੇ ਸੀ ਕਿ ਕੀ ਉਹ ਬਾਣੀਆਂ ਵੀਰ ਸਿੰਘ ਜੀ ਨੇ ਅੰਗ੍ਰਜ਼ਾ ਨਾਲ ਮਿਲ ਕੇ ਸਿੱਖ ਕੋਮ ਦੇ ਗਲ ਪਾਇਆਂ ਸਨ? ਕੇਵਲ ਵਿਚਾਰ ਪੁੱਛੇ ਸਨ ਕੋਈ ਸਪਸ਼ਟੀਕਰਨ ਨਹੀਂ ਸੀ ਮੰਗਿਆ। ਆਸ ਸੀ ਕਿ ਆਪ ਜੀ ਸਪਸ਼ਟ ਰੂਪ ਵਿੱਚ ਕਹੋਗੇ ਕਿ; ਨਹੀਂ ਇਹ ਬਾਣੀਆਂ ਗੁਰੂ ਦੀ ਦੇਂਣ ਹਨ ਨਾ ਕਿ ਵੀਰ ਸਿੰਘ/ਅੰਗ੍ਰਜਾਂ ਦੀਆਂ! ਪਰ ਆਪ ਜੀ ਆਪਣੇ ਵਿਚਾਰ ਦੇਂਣ ਤੋਂ ਪਰਹੇਜ਼ ਕਰ ਗਏ।

ਆਪ ਜੀ ਨੇ ਦੂਜੇ ਸਵਾਲ ਬਾਰੇ ਥੋੜੇ ਖਿੱਝ ਕੇ ਲਿਖਿਆ ਹੈ:

“ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਨਾ ਮੈਂ ਇਹ ਲਿਖਿਆ ਹੈ ਨਾ ਹੀ ਮੈਂ ਅਜੇਹਾ ਕਿਤੇ ਪੜ੍ਹਿਆ ਹੈ। ਜਿਹੜੀ ਲਿਖਤ ਮੈਂ ਪੜ੍ਹੀ ਹੀ ਨਹੀਂ ਉਸ ਬਾਰੇ ਮੈਂ ਆਪਣੀ ਰਾਏ ਨਹੀ ਦੇ ਸਕਦਾ। ਮੈਨੂੰ ਲਗਦਾ ਹੈ ਕਿ ਅਜੇਹੀ ਲਿਖਤ ਪੜੀ ਤੁਸੀਂ ਵੀ ਨਹੀਂ । ਤੁਸੀਂ ਵੀ ਸੁਫਨਾ ਹੀ ਵੇਖਿਆ ਹੈ”

ਵੀਰ ਸਰਵਜੀਤ ਜੀਉ ਕੋਈ ਜਾਣੇ ਨਾ ਜਾਣੇ ਪਰ ਮਨ ਦੀਆਂ ਮਨ ਜ਼ਰੂਰ ਜਾਣਦਾ ਹੈ। ਰਹਿਤ ਮਰਿਆਦਾ ਬਾਰੇ ਚਰਚਾ ਆਰੰਭ ਕਰਦੇ ਆਪ ਜੀ ਦੇ ਪਹਿਲੇ ਪੱਤਰ ਮਿਤੀ 26.10.2011 ਦੇ ਜਵਾਬ ਵਿੱਚ ਦਾਸ ਨੇ ਪੰਜ/ਬਾਣੀਆਂ ਬਾਰੇ ਆਏ ਨਵੇਂ ਵਿਚਾਰ ਦੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦੇ ਆਪ ਜੀ ਨੂੰ ਲਿਖਿਆ ਸੀ:

“ .....ਇਸ ਬਾਰੇ ਤੱਥਾਂ ਦੀ ਜਾਣਕਾਰੀ ਦਾਸ ਦੇ ਬਲਾਗ hardevsinghjammu.blogspot.com ਤੇ ‘ਪੰਜ ‘ਬਾਣੀਆਂ-ਲਿਖਤਾਂ‘ ਬਾਰੇ ਦੋ ਸਵਾਲ’ ਆਪ ਜੀ ਪੜ ਸਕਦੇ ਹੋ..” ( ਦਾਸ ਦਾ ਆਪ ਵੱਲ ਜਵਾਬੀ ਪੱਤਰ ਮਿਤੀ 27.10.11)

ਪਰ ਆਪ ਜੀ ਕਹਿ ਰਹੇ ਹੋ ਕਿ ਆਪ ਜੀ ਨੂੰ ਇਸਦੀ ਜਾਣਕਾਰੀ ਨਹੀਂ ਹੈ ਅਤੇ ਦਾਸ ਨੇ ਸੁਫਨਾ ਵੇਖਿਆ ਹੈ। ਖ਼ੈਰ ਪਾਠਕ ਜਾਣਦੇ ਹਨ ਕਿ ਕਿਸ ਨੇ ਕੀ ਲਿਖਿਆ ਹੈ।

ਹੁਣ ਆਪ ਜੀ ਦਾ ਇਹ ਜਵਾਬ ਵੀ ਵਿਚਾਰ ਲਈਏ। ਆਪ ਜੀ ਨੇ ਲਿਖਿਆ ਹੈ:

“ਬੇਨਤੀ ਹੈ ਮੈਂ ਵੀ ਉਸੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਹਾਂ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਸਿੱਖ ਮੰਨਦੇ ਹਨ”

ਆਪ ਜੀ ਦਾ ਜਵਾਬ ਸਪਸ਼ਟ ਅਤੇ ਸਵਾਗਤ ਯੋਗ ਹੈ ਪਰ ਆਪ ਜੀ ਨੇ ਇਹ ਨਹੀਂ ਦੱਸਿਆ ਕਿ ਉਹ ‘ਗੁਰੂ‘ ਕਿਹੜੇ ਸਵਰੂਪ ਵਿੱਚ ਦਰਜ ਹੈ ਅਤੇ ਉਹ ਸਵਰੂਪ ਕਿੱਥੇ ਮੋਜੂਦ ਹੈ? ਜੇ ਕਰ ਆਪ ਜੀ ਦੇ ਉੱਤਰ ਦਾ ਭਾਵ ਇਹ ਹੈ ਕਿ ਅੱਜ ਗੁਰਦੂਆਰਿਆਂ ਵਿੱਚ ਮੌਜੂਦ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪ ਜੀ ਗੁਰੂ ਮੰਨਦੇ ਹੋ ਤਾਂ ਰਹਿਤ ਮਰਿਆਦਾ ਦੇ ਅਧਾਰ ਤੇ ਵੀ ਉਸ ਗੁਰੂ ਤੇ ਬਹਿਸਬਾਜ਼ੀ ਦੀ ਕੋਈ ਤੁੱਕ ਨਹੀਂ ਬਣਦੀ। ਫ਼ਿਰ ਤਾਂ ਗੱਲ ਹੀ ਮੁੱਕੀ! ਜੇ ਕਰ ਨਹੀਂ ਮੁੱਕਦੀ ਤਾਂ ਉਸ ਸਵਰੂਪ ਵਿੱਚ ਰਾਗਮਾਲਾ ਹੋਂਣ ਦੇ ਬਾਵਜੂਦ ਆਪ ਜੀ ਉਸ ਨੂੰ ਗੁਰੂ ਕਿਉਂ ਮੰਨਦੇ ਹੋ? ਕਿਵੇਂ ਉਸਦੇ ਅੱਗੇ ਸਤਿਕਾਰ ਵਜੋਂ ਮੱਥਾ ਟੇਕ ਲੇਂਦੇ ਹੋ? ਕੀ ਇਹ ਆਪ ਜੀ ਦੀ ਦੁਬਿਦਾ ਨਹੀਂ? ਹੁਣ ਇਸ ਸਵਾਲ ਬਾਰੇ ਜਵਾਬ ਨਾ ਦੇਂਣਾ। ਬਸ ਆਪ ਹੀ ਇਸ ਨੂੰ ਵਿਚਾਰ ਲੇਂਣਾ!

ਹੁਣ ਆਪ ਜੀ ਦੇ ਪੁੱਛੇ ਪੁਰਾਣੇ/ਨਵੇਂ ਸਵਾਲਾਂ ਵੱਲ ਤੁਰਦਾ ਹਾਂ।

(1) ਆਪ ਜੀ ਦਾ ਸਵਾਲ:- ਕੀ ਆਪ ਜੀ ਮੇਰੇ ਨਾਲ ਸਹਿਮਤ ਹੋ ਕਿ ਰਾਗਮਾਲਾ ਆਲਮ ਦੇ ਕਿੱਸੇ ਦਾ ਹਿੱਸਾ ਹੈ ਜਾਂ ਨਹੀ? ਜੇ ਨਹੀਂ ਤਾਂ ਇਸ ਦੇ ਲੇਖਕ ਜਾਂ ਇਸ ਦੇ ਮੂਲ ਬਾਰੇ ਜਾਣਕਾਰੀ ਦੇਣ ਦੀ ਖੇਚਲ ਕਰਨੀ

ਟਿੱਪਣੀ:- ਦਾਸ ਇਸ ਗਲ ਬਾਰੇ ਆਪਣੀ ਜਾਣਕਾਰੀ ਦਾ ਜ਼ਿਕਰ ਆਪਣੇ ਲੇਖ ‘ਰਾਗਮਾਲਾ ਦੀ ਆਰੋਹੀ ਤਾਨ‘ ਵਿੱਚ ਕਰ ਚੁਕਿਆ ਹੈ ਜਿਸ ਨੂੰ ਆਪ ਜੀ ਪੜ ਚੁੱਕੇ ਹੋ। ਇਹ ਗੁਰੂਬਾਣੀ ਨਹੀਂ ਹੈ!

(2) ਆਪ ਜੀ ਦਾ ਦੂਜਾ ਸਵਾਲ:- “ਸਲੋਕ ਮਹਲਾ ੫ ਤੇਰਾ ਕਿਤਾ ਜਾਤੋ ਨਾਹੀ...ਤਨੁ ਮਨੁ ਥੀਵੇ ਹਰਿਆ” ਤੋਂ ਪਿਛੋਂ ਸਿਰਫ ਰਾਗਮਾਲਾ ਹੀ ਹੈ ਜਾਂ ਹੋਰ ਫਾਲਤੂ ਬਾਣੀਆਂ ਵੀ ਹਨ? ਕੀ ਇਨ੍ਹਾਂ ਬੀੜਾਂ ‘ਚ ਦਰਜ ਬਾਣੀ ਮੌਜੂਦਾ ‘ਬਾਣੀ ਸਵਰੂਪ‘ ਵਾਲੀ ਹੀ ਹੈ ਜਾਂ ਨਹੀਂ?

ਟਿੱਪਣੀ:-ਵੀਰ ਜੀ ਇਨ੍ਹਾਂ ਬੀੜਾਂ/ਪੋਥਿਆਂ ਵਿੱਚ ਬਾਣੀ ਮੋਜੂਦਾ ਬਾਣੀ ਸਵਰੂਪ ਨਾਲ ਪੁਰੀ ਤਰ੍ਹਾਂ ਨਹੀਂ ਮਿਲਦੀ। ਐਮ. ਐਸ ੧੨੪੫ ਵਿੱਚ ਆਪ ਜੀ ਦੀ ਇੱਛਾ ਅਨੁਸਾਰ ਰਾਗਮਾਲਾ ਨਹੀਂ ਹੈ ਪਰ ਇਸ ਵਿੱਚ ਭਗਤਾਂ ਦੀ ਬਾਣੀ ਵੀ ਨਹੀਂ। ਫਾਲਤੂ ਬਾਣੀ ਇਸ ਵਿੱਚ ਹੈ ਜਿਵੇਂ ਕਿ ਰਤਨਮਾਲਾ! ਇਸ ਤੋਂ ਸਿੱਧ ਹੁੰਦਾ ਹੈ ਕਿ ਕਿਸੇ ਪੁਰਾਤਨ ਬੀੜ ਵਿੱਚ ਕੇਵਲ ਰਾਗਮਾਲਾ ਦਾ ਨਾ ਹੋਂਣਾ ਹੀ ਬੀੜ ਦੀ ਪ੍ਰਮਾਣਿਕਤਾ ਦੀ ਕਸਵਟੀ ਨਹੀਂ ਬਣ ਜਾਂਦਾ।

ਡਾ. ਮਾਨ ਸਿੰਘ ਪੁਸਤਕਾਲੇ ਵਿੱਚ ਪਈ ਬੀੜ ਵਿੱਚ ਰਾਗਮਾਲਾ ਦੇ ਬਾਦ ਕੁੱਝ ਫ਼ਾਲਤੂ ਪਦੇ ਦਰਜ ਹਨ।

ਬਾਹੋਵਾਲ ਪੋਥੀ ਵਿੱਚ ਵੀ ਬਾਣੀ ਮੌਜੁਦਾ ਸਵਰੂਪ ਵਰਗੀ ਇੰਨ-ਭਿੰਨ ਨਹੀਂ। ਕੁੱਝ ਫ਼ਾਲਤੂ ਬਾਣੀ ਇਸ ਵਿੱਚ ਹੈ।

ਧਿਆਨ ਰੱਖਣਾ ਕਿ ਇਨਾਂ ਬੀੜਾਂ/ਪੋਥੀਆਂ ਦਾ ਜ਼ਿਕਰ ਕਰਨ ਦਾ ਭਾਵ ਕੇਵਲ ਆਪ ਜੀ ਦੇ ਸਵਾਲ ਦੇ ਜਵਾਬ ਵਿੱਚ ਇਹ ਦੱਸਣਾ ਮਾਤਰ ਸੀ ਕਿ ਕੁੱਝ ਪੁਰਾਤਨ ਲਿਖਤਾਂ ਦੇ ਆਰੰਭ ਵਿੱਚ ਤਤਕਰਾ ਵੀ ਨਹੀਂ ਸੀ। ਦਾਸ ਇਨ੍ਹਾਂ ਬੀੜਾਂ/ਪੋਥੀਆਂ ਨੂੰ ਸੰਪੁਰਣ ਬਾਣੀ/ਗ੍ਰੰਥ ਸਵਰੂਪ ਨਹੀਂ ਸਮਝਦਾ।

(3) ਆਪ ਜੀ ਦਾ ਤੀਜਾ ਸਵਾਲ:- ਮੇਰੇ ਪਾਸ ਇਕ ਹੱਥ ਲਿਖਤ ਹੈ, ਉਸ ਵਿਚ ਸਲੋਕ ਮਹਲਾ ੫ “ਤੇਰਾ ਕਿਤਾ ਜਾਤੋ ਨਾਹੀ...ਤਨੁ ਮਨੁ ਥੀਵੇ ਹਰਿਆ”॥੧॥ ਤੋ ਪਿਛੋਂ ਸਲੋਕ ਮਹਲਾ੧“ਜਿਤੁਦਰਿਲਖਮਹੰਮਦਾ”, ਸਲੋਕਮਹਲਾ੧ ਬਾਇਆਤਸਆਬ ਰਾਗਰਾਮਕਲੀਰਤਨਮਾਲ,, ਹਕੀਕਤਿਰਾਹਮੁਕਾਮਰਾਜੇਸਿਵਨਾਭਕੀ ਦਰਜ ਹੈ ਅਤੇ ਉਸ ਤੋਂ ਪਿਛੋਂ ਰਾਗਮਾਲਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਫੈਸਲਾ ਕਿਸ ਨੇ ਕੀਤਾ ਹੈ ਕਿ ‘ਗ੍ਰੰਥ ਸਵਰੂਪ’ ‘ਚ ਪਹਿਲੇ ਚਾਰ ਸ਼ਬਦ ਤਾਂ ਕੱਢ ਦਿੱਤੇ ਅਤੇ ਪੰਜਵਾਂ ਭਾਵ ਰਾਗਮਾਲਾ ਨੂੰ ਰੱਖ ਲਿਆ ਗਿਆ?

ਟਿੱਪਣੀ:- ਵੀਰ ਜੀਉ ਆਪ ਜੀ ਦਾ ਸਵਾਲ ਬੜਾ ਅਹਿਮ ਹੈ ਪਰ ਖੜਾ ਹੈ ਬੜੇ ਕਮਜ਼ੋਰ ਅਧਾਰ ਤੇ। ਆਪ ਜੀ ਪੁੱਛੋ ਗੇ ਕਿ ਕਿਵੇਂ? ਮੈਂ ਜਵਾਬ ਦਿੰਦਾ ਹਾਂ!

ਪਹਿਲਾਂ ਵਿਚਾਰੋ ਕਿ ਕੀ ਆਪ ਜੀ ਦੇ ਪਾਸ ਮੌਜੂਦ ਹੱਥ ਲਿਖਤ ਹੀ ਮੌਜੁਦਾ ਸਵਰੂਪ ਤਿਆਰ ਕਰਨ ਜਾਂ ਉਸ ਬਾਰੇ ਫ਼ੈਸਲਾ ਲੇਂਣ ਲਈ ਵਰਤੀ ਗਈ ਸੀ? ਨਿਰਸੰਦੇਹ ਨਹੀਂ! ਤਾਂ ਫਿਰ ਆਪ ਜੀ ਨੂੰ ਸਮਝਣਾ ਚਾਹੀਦਾ ਹੈ ਕਿ ਆਪ ਜੀ ਪਾਸ ਮੌਜੂਦ ਹੱਥ ਲਿਖਤ ਜੇਕਰ ਮੌਜੂਦਾ ਸਵਰੂਪ ਲਈ ਵਰਤਿਆ ਰੇਫ਼ਰੇਂਸ ਹੀ ਨਹੀਂ ਤਾਂ ਉਸ ਦੇ ਅਧਾਰ ਤੇ ਆਪ ਜੀ ਦਾ ਸ਼ਿਕਵਾ ਨੁਮਾਂ ਸਵਾਲ ਪੁੱਛਣਾਂ ਬੇਮਾਨੀ ਹੈ। ਆਸ ਹੈ ਕਿ ਆਪ ਜੀ ਇਹ ਬਾਰੀਕ ਅਤੇ ਅਹਿਮ ਨੁੱਕਤੇ ਨੂੰ ਸਮਝੋਗੇ ਅਤੇ ਆਪਣੇ ਪਾਸ ਪਈ ਹੱਥ ਲਿਖਤ ਨੂੰ ਲੇਕੇ ਐਸਾ ਸਵਾਲ ਕਿਸੇ ਨੂੰ ਨਹੀਂ ਪੁੱਛੋਗੇ।

ਦੂਜਾ ਇਹ ਕਿ ਜੇਕਰ ਆਪ ਜੀ ਪਾਸ ਇੱਕ ਐਸੀ ਬੀੜ ਵੀ ਹੋਵੇ ਜਿਸ ਵਿੱਚ ਭਗਤਾਂ/ਭਟਾਂ ਦੀ ਬਾਣੀ ਹੀ ਨਾ ਹੋਵੇ ਤਾਂ ਕਿ ਆਪ ਜੀ ਇੱਕ ਸਮੱਸਿਆਪੁਰਨ ਸਵਾਲ ਖੜਾ ਕਰਦੇ ਇਹ ਪੁੱਛੋਗੇ ਕਿ ਮੋਜੂਦਾ ਸਵਰੂਪ ਵਿੱਚ ਭਗਤਾਂ/ਭੱਟਾਂ ਜਾਂ ਨੋਵੇਂ ਗੁਰੂ ਦੀ ਬਾਣੀ ਕਿਉਂ ਜੋੜੀ ਮਿਲਦੀ ਹੈ?

ਵੀਰ ਜੀ ਜੋ ਆਪ ਜੀ ਦੇ ਪਾਸ ਹੈ ਉਹ ਮੌਜੂਦਾ ਸਵਰੂਪ ਲਈ ਵਰਤਿਆ ਰੇਫਰੇਂਸ ਹੀ ਨਹੀ ਤਾਂ ਆਪ ਜੀ ਦੇ ਸਵਾਲ ਅਤੇ ਆਪ ਜੀ ਵਲੋਂ ਵੈਬਸਾਇਟ ਦੇ ਪ੍ਰਦਰਸ਼ਤ ਕੁੱਝ ਪੱਤਰਿਆਂ ਦਾ ਇਸ ਚਰਚਾ ਵਿੱਚ ਕੋਈ ਮਹੱਤਵ ਨਹੀਂ ਬੱਚਦਾ।

ਅੱਜ ਪਾਠਕਾਂ ਅਤੇ ਆਪ ਜੀ ਦੀ ਜਾਣਕਾਰੀ ਲਈ ਇਹ ਅਤਿ ਮਹੱਤਵਪੁਰਣ ਗਲ ਵੀ ਦੱਸ ਦੀਆਂ ਕਿ ਸਿੰਘ ਸਭਾ ਲਹਿਰ ਵੇਲੇ ਰਾਗਮਾਲਾ ਦੇ ਇੱਕ ਵਿਰੋਧੀ ਧੜੇ ਨੇ ਰਾਗਮਾਲਾ ਦਾ ਤਰਕ ਦਿੰਦੇ ਅਤਿ ਚੁੱਕਦੇ ਹੋਏ ਰਾਗਮਾਲਾ ਦੇ ਨਾਲ ਭਗਤਾਂ ਅਤੇ ਭੱਟਾ ਦੀ ਬਾਣੀ ਨੂੰ ਬਾਹਰ ਕੱਡ ਵਚਿੱਤਰ ਨਾਟਕ ਗ੍ਰੰਥ ਦਿਆਂ ਰਚਨਾਵਾਂ ਨੂੰ ਬਾਣੀ ਵਿੱਚ ਸ਼ਾਮਲ ਕਰ ਲਿਆ ਸੀ ਅਤੇ ਐਸੀਆਂ ਪੋਥਿਆਂ ਵੀ ਛਾਪ ਛੱਡੀਆਂ ਸਨ। ਐਸਾ ਯੱਕਤਰਫ਼ਾ ਕੰਮ ਤਾਂ 1708 ਤੋਂ 1875 ਤਕ ਦੀ ਉਨ੍ਹਾਂ ਪੀੜੀਆਂ ਨੇ ਵੀ ਨਹੀਂ ਸੀ ਕੀਤਾ ਜੋ ਪਰੰਪਰਾਗਤ ਰੂਪ ਵਿੱਚ ਚਲਦਿਆਂ ਦਸ਼ਮੇਸ਼ ਜੀ ਨਾਲ ਜੁੜੀਆਂ ਰਚਨਾਵਾਂ ਪੜਦੀ ਆ ਰਹੀਆਂ ਸੀ। ਪੰਥਕ ਦਰਦ ਦਾ ਮਤਲਭ ਇਹ ਨਹੀਂ ਸੀ ਕਿ ਕਿਸੇ ਦਰਦੀ ਨੂੰ ਉਸ ਵਿਵਰਜਤ ਖੇਤਰ ਵਿੱਚ ਵੀ ਹੱਥ ਪਾਉਂਣ ਦਿੱਤਾ ਜਾਂਦਾ ਜੋ ਕਿ ਕੇਵਲ ਗੁਰੂਆਂ ਲਈ ਰਾਖਵਾਂ ਸੀ।

ਐਸੀ ਅਜੀਬ ਸਥਿਤੀ ਨਾਲ ਨਜਿੱਠਣ ਨੂੰ ਸਮਾਂ ਵੀ ਲਗਾ ਅਤੇ ਸਿੰਘ ਸਭਾ ਲਹਿਰ ਦੇ ਆਗੁਆਂ ਨੇ ਬੜੀ ਦੁਰਅੰਦੇਸ਼ੀ ਨਾਲ ਇਸ ਚੁਨੌਤੀ ਨੂੰ ਰਹਿਤ ਮਰਿਆਦਾ ਰਾਹੀਂ ਨਿਪਟਿਆ। ਸਿਧਾਂਤਕ ਤੋਰ ਤੇ ਰਾਗਮਾਲਾ ਨੂੰ ਬਾਣੀ ਨਾ ਕਰਾਰਦੇ ਹੋਏ, ਰਾਗਮਾਲਾ ਬਿਨ੍ਹਾਂ ਬੀੜ ਨਾ ਛਾਪਣ ਦੀ ਹਿਦਾਯਤ ਰਾਹੀਂ, ਇਹ ਸਪਸ਼ਟ ਸੰਕੇਤ ਦਿੱਤਾ ਗਿਆ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਸਵਰੂਪ ਵਿਚੋਂ ਕੋਈ ਵੀ ਚੀਜ਼ ਨਾ ਤਾਂ ਕੱਡੀ ਜਾ ਸਕਦੀ ਹੈ ਨਾ ਹੀ ਪਾਈ ਜਾ ਸਕਦੀ ਹੈ ਭਾਵੇਂ ਉਹ ਦਸ਼ਮੇਸ਼ ਜੀ ਦੀ ਰਚਿਤ ਰਚਨਾ ਵੀ ਕਿਉਂ ਨਾ ਹੋਵੇ! ਕਿਉਂਕਿ ਕੁੱਝ ਕੱਡਣ ਦੇ ਹੱਕ ਦੀ ਵਰਤੋਂ ਕਰਕੇ ਹੀ ਰਾਗਮਾਲਾ ਦੇ ਵਿਰੌਧੀ ਧੜੇ ਨੇ ਭਗਤਾਂ/ਭੱਟਾਂ ਦੀ ਬਾਣੀ ਵੀ ਕੱਡ ਵਚਿੱਤਰਨਾਟਕ ਦੀ ਲਿਖਤਾਂ ਨੂੰ ਬਾਣੀ ਸਵਰੂਪ ਵਿੱਚ ਰਲਾਅ ਦਿੱਤਾ ਸੀ। ਇਹ ਸਿੰਘ ਸਭਾ ਲਹਿਰ ਦੇ ਸੂਝਵਾਨ ਵਿਦਵਾਨ ਹੀ ਸਨ ਜਿਨ੍ਹਾਂ ਰਹਿਤ ਮਰਿਆਦਾ ਵਿਚ, ਇਤਹਾਸ ਅਤੇ ਪਰੰਪਰਾ ਦੀ ਗਵਾਹੀ ਅਨੁਸਾਰ, ਜਾਪੁ ਆਦਿ ਤਾਂ ਰਹਿਣ ਦਿੱਤਾ ਪਰ ਇਨ੍ਹਾਂ ਬਾਹਰੀ ਰਚਨਾਵਾਂ ਨੂੰ ਬਾਣੀ ਸਵਰੂਪ ਵਿੱਚ ਰਲਾਅ ਦੇਂਣ ਦਾ ਤਗੜਾ ਵਿਰੋਧ ਕੀਤਾ ਅਤੇ ਐਸੀ ਬੀੜ ਪ੍ਰਚਲਤ ਕਰਨ ਦੇ ਉਪਰਾਲੇ ਨੂੰ ਚੰਗੀ ਤਰਾਂ ਠੱਲ ਪਾਈ। ਉਨ੍ਹਾਂ ਐਸਾ ਕਰਕੇ ਕੋਈ ਪਾਪ ਨਹੀਂ ਸੀ ਕੀਤਾ! ਬੇ-ਬੁਨੀਯਾਦੀ ਕਿਆਸ ਰਚਣ ਵਾਲੇ ਸੱਜਣ ਪਹਿਲਾਂ ਸਿੰਘ ਸਭਾ ਲਹਿਰ ਦੇ ਵਿਦਵਾਨਾਂ ਦੇ ਮਿਆਰ ਦੇ ਤਲ ਤੇ ਪਹੁੰਚਣ ਦਾ ਜਤਨ ਤਾਂ ਕਰਨ। ਖੌਜ ਸਹੀ ਹੋਵੇਗੀ ਤਾਂ ਦਾਸ ਵੀ ਆਪਣਾ ਫ਼ਰਜ਼ ਸਮਝ ਕੇ ਉਸਦਾ ਸਵਾਗਤ ਕਰੇਗਾ।

ਹੁਣ ਸ਼ਾਯਦ ਪਾਠਕਾਂ ਅਤੇ ਨਵੇਂ ਵਿਦਵਾਨਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਰਾਗਮਾਲਾ ਬਾਰੇ ਰਹਿਤ ਮਰਿਆਦਾ ਦੇ ਫ਼ੈਸਲੇ ਦਾ ਕੀ ਮਹੱਤਵ ਸੀ ਅਤੇ ਅੱਜ ਵੀ ਹੈ? ਵੀਰ ਜੀਉ, ਰਾਗਮਾਲਾ ਦਾ ਰੋਲਾ ਪਾ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੱਥ ਪਾਉਣ ਦੀ ਮੰਸ਼ਾ ਰੱਖਣ ਵਾਲਿਆਂ ਦੇ ਹੱਥ ਮਜ਼ਬੂਤ ਨਹੀਂ ਹੋਣ ਦਿੱਤੇ ਜਾਣੇ ਚਾਹੀਦੇ। ਵੀਰ ਜੀ ਇਹ ਤਾਂ ਇੱਕ ਝੱਲਕ ਹੈ। ਇਸ ਬਾਰੇ ਵਿਸਤਰਤ ਲੇਖ ਰਾਹੀਂ ਦਾਸ ਹੋਰ ਤੱਥਾਂ ਰਾਹੀਂ ਪਾਠਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਦਾ ਜਤਨ ਕਰੇਗਾ ਤਾਂ ਕਿ ਉਹ ਨਵੇਂ ਸਿੱਟੇ ਕੱਡਦੇ ਨਵੀਨ ਚਿੰਤਨ ਦੀ ਮਜ਼ਬੂਤੀ ਅਤੇ ਕਮਜ਼ੋਰੀ ਨੂੰ ਪਛਾਂਣ ਸਕਣ। ਐਸੀ ਅਤਿ ਹੁਣ ਵੀ ਫ਼ੈਸ਼ਨ ਵਾਂਗ ਚੁੱਕੀ ਜਾ ਰਹੀ ਹੈ ਅਤੇ ਭਾਵਨਾਵਾਂ ਵਿੱਚ ਵੱਗਦੇ ਹੋਏ ਕੁੱਝ ਸੁਹਿਰਦ ਸੱਜਣਾ ਨੇ ਅਣਜਾਣੇ ਹੀ ਇਸ ਫ਼ੈਸ਼ਨ ਨੂੰ ਇੰਝ ਫ਼ੜ ਲਿਆ ਹੈ ਜਿਵੇਂ ਕਿ ਡੁੱਬਣ ਤੋਂ ਹੁਣ ਇਹੀ ਬਚਾਏਗਾ। ਭਾਵੇਂ ਇਹ ਫ਼ੈਸ਼ਨ ਹੋਰ ਡੋਬਣ ਵਾਲੇ ਭੰਵਰ ਵਿੱਚ ਲੇ ਜਾਏ! ਕੁੱਝ ਜਾਗਰੂਕ ਸੱਜਣਾ ਨੂੰ ਆਪਣੇ ਐਸੇ ਕਿੰਤੂ ਵਾਪਸ ਲੇ ਲੇਂਣੇ ਚਾਹੀਦੇ ਹਨ।

(4) ਆਪ ਜੀ ਦਾ ਚੌਥਾ ਸਵਾਲ:- ਹਰਦੇਵ ਸਿੰਘ ਜੀ, ਰਾਗਮਾਲਾ ਦਾ ਲੇਖਕ ਕੌਣ ਹੈ? ਰਾਗਮਾਲਾ ‘ਚ ਕਿੰਨੇ ਰਾਗਾਂ ਦਾ ਜਿਕਰ ਹੈ? ਕੀ ਇਹ ਸਾਰੇ ਰਾਗ ‘ਬਾਣੀ ਸਵਰੂਪ’ ‘ਚ ਦਰਜ ਹਨ?

ਟਿੱਪਣੀ:- ਦੂਹਰਾ ਦੇਵਾਂ ਕਿ ਰਾਗਮਾਲਾ ਗੁਰੂ ਲਿਖਤ ਨਹੀਂ ਹੈ। ਰਾਗਮਾਲਾ ਦੇ ਲੇਖਕ ਬਾਰੇ ਆਪਣੀ ਜਾਣਕਾਰੀ ਦਾਸ, ਰਾਗਮਾਲਾ ਬਾਰੇ ਆਪਣੇ ਲੇਖ ਰਾਹੀਂ ਆਪ ਜੀ ਨੂੰ ਦੇ ਚੁੱਕਿਆ ਹੈ ਅਤੇ ਆਪ ਜੀ ਨੇ ਉਸ ਨੂੰ ਪੜ ਵੀ ਲਿਆ ਹੈ। ਰਾਗਮਾਲਾ ਵਿੱਚ ਆਏ ਅਤੇ ਬਾਣੀ ਵਿੱਚ ਆਏ ਰਾਗਾਂ ਵਿੱਚ ਅੰਤਰ ਵੀ ਹੈ। ਦਾਸ ਨੇ ਰਾਗਮਾਲਾ ਨੂੰ ਇੰਨਾਂ ਮੱਹਤਵ ਕਦੇ ਨਹੀਂ ਦਿੱਤਾ ਕਿ ਉਸ ਵਿੱਚ ਆਏ ਰਾਗਾਂ ਦੀ ਗਿਣਤੀ ਦਾ ਤਰਕ ਕਰਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਸਵਰੂਪ (ਮੂਲ ਮੰਤਰ ਤੋਂ ਮੰਦਾਵਣੀ ਬਾਦ ਦੇ ਸਲੋਕਾਂ ਤਕ) ਵਿੱਚ ਬਦਲਾਵ ਕਰਨ ਦੀ ਮਾਨਸਿਕਤਾ ਦਾ ਅਣਜਾਣੇ ਵੀ ਅਪ੍ਰਤੱਖ ਸਹਿਯੋਗੀ ਬਣ ਜਾਏ।

ਅੰਤ ਵਿੱਚ ਏਹੀ ਕਹਾਂਗਾ ਕਿ ਰਾਗਮਾਲਾ ਬਾਰੇ ਵਿਚਾਰ ਬਹੁਤ ਹੋ ਚੁੱਕੀ ਹੈ ਅਤੇ ਹੁਣ ਇਸ ਨੂੰ ਰਹਿਤ ਮਰਿਆਦਾ ਬਾਰੇ ਚਰਚਾ ਦਾ ਅਧਾਰ ਬਣਾ ਕੇ ਉਸ ਗੁਰੂ‘ ਬਾਰੇ ਇਸ ਤਰਾਂ ਦੀ ਵਿਚਾਰ ਬੰਦ ਕਰਨ ਦੀ ਬੇਨਤੀ ਹੈ ਜਿਸ ਨੂੰ ਕਿ ਸਾਰੇ ਸਿੱਖਾਂ ਦੀ ਤਰਾਂ ਆਪ ਜੀ ਵੀ ਗੁਰੂ ਸਵੀਕਾਰਦੇ ਹੋ। ਹੁਣ ਉਸ ਵਿੱਚ ਹੁਣ ਨੁੱਕਸ ਨਾ ਕੱਡੀਏ! ! ਕਿਰਪਾ ਕਰਕੇ ਦਾਸ ਨਾਲ ਰਾਗਮਾਲਾ ਬਾਰੇ ਹੋਰ ਵਿਚਾਰ ਨਾ ਕਰਨਾ!

ਹਾਂ ਜੇਕਰ ਆਪ ਜੀ ਇਸ ਬਾਰੇ ਵਿਚਾਰ ਦੇ ਸਕੋ ਕਿ ਜਪੁ, ਰਹਿਰਾਸ ਅਤੇ ਆਨੰਦ ਦੀਆਂ ਬਾਣੀਆਂ ਸਿੱਖਾਂ ਨੂੰ ਗੁਰੂਆਂ ਨੇ ਦਿੱਤੀਆਂ ਸਨ ਜਾਂ ਭਾਈ ਵੀਰ ਸਿੰਘ ਨੇ ਅੰਗ੍ਰਜ਼ਾਂ ਦੇ ਕਹਿਣ ਤੇ ਸਿੱਖਾਂ ਦੇ ਗਲ ਪਾਇਆਂ ਸਨ ਤਾਂ ਰਹਿਤ ਮਰਿਆਦਾ ਬਾਰੇ ਚਰਚਾ ਹੋਰ ਸਾਰਥਕ ਹੋ ਸਕਦੀ ਹੈ।

ਜੇਕਰ ਹੁਣ ਵੀ ਰਹਿਤ ਮਰਿਆਦਾ ਨਾਲ ਜੁੜੇ ਇਸ ਅਹਿਮ ਪ੍ਰਸੰਗ ਦੀ ਜਾਣਕਾਰੀ ਆਪ ਜੀ ਨੂੰ ਨਹੀਂ ਹੈ ਤਾਂ ਆਪ ਜੀ www.hardevsinghjammu.blogspot.com ਤੇ ‘ਪੰਜ ‘ਬਾਣੀਆਂ-ਲਿਖਤਾਂ‘ ਬਾਰੇ ਦੋ ਸਵਾਲ’ ਲੇਖ ਪੜ ਲਵੋ ਤਾਂ ਕਿ ਹਕੀਕਤ ਅਤੇ ਸੁਫਨੇ ਵਿਚਲਾ ਅੰਤਰ ਸਪਸ਼ਟ ਹੋ ਸਕੇ।

ਆਸ ਹੈ ਕਿ ਆਪ ਜੀ ਰਹਿਤ ਮਰਿਆਦਾ ਨਾਲ ਸਬੰਧਤ ਇਸ ਮੁੱਧੇ ਬਾਰੇ ਵੀ ਪਾਠਕਾਂ ਦੀ ਜਾਣਕਾਰੀ ਵਿੱਚ ਵਾਧਾ ਕਰੋਗੇ ਕਿਉਂਕਿ ਰਹਿਤ ਮਰਿਆਦਾ ਬਾਰੇ ਇੰਝ ਦਾ ਪ੍ਰਚਾਰ ਪਿੱਛਲੇ ਕੁੱਝ ਚਿਰ ਤੋਂ ਕੀਤਾ ਜਾ ਰਿਹਾ ਹੈ। ਜੇਕਰ ਆਪ ਜੀ ਇਸ ਬਾਬਤ ਹੋਰ ਚਰਚਾ ਨਾ ਕਰਨਾ ਚਾਹੋ ਤਾਂ ਆਪ ਜੀ ਦੀ ਮਰਜ਼ੀ।

ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ


(08/11/11)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫ਼ਤਹਿ॥

ਕਮਲਜੀਤ ਸਿੰਘ ਅਟਵਾਲ ਅਤੇ ਜਸਦੀਪ ਸਿੰਘ ਗੁਣਹੀਣ ਜੀ ਦੇ 06-11-11 ਦੇ ਪੱਤਰ ਦੇ ਸੰਬੰਧ ਵਿੱਚ-

ਮੈਂ ਜਿਅਦਾ ਸੂਝਵਾਨ ਤਾਂ ਨਹੀਂ ਪਰ ਫੇਰ ਵੀ ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਦੀ ਮਦਦ ਨਾਲ ਆਪਣੀ ਸਮਝ ਮੁਤਾਬਕ ਵਿਚਾਰ ਸਾਂਝੇ ਕਰ ਰਿਹਾ ਹਾਂ।

ਵੀਰ ਜੀ! ਤੁਹਾਡੇ ਵੱਲੋਂ ਪ੍ਰਸਤੁਤ ਕੀਤੇ ਗਏ ਸ਼ਬਦ ਵਿੱਚ ਪ੍ਰਭੂ ਦੀ ਸਿਫਤ ਸਲਾਹ ਕੀਤੀ ਗਈ ਹੈ। ਪ੍ਰਭੂ ਦੀ ਸਿਫਤ ਸਲਾਹ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਹਨ-

ਹੇ ਪ੍ਰਭੂ! ਸਾਰਾ ਸੰਸਾਰ ਤੂੰ ਆਪ ਹੀ ਸਿਰਜਿਆ ਹੈ ਅਤੇ ਸੰਸਾਰ ਵਿੱਚ ਤੂੰ ਵਿਆਪਕ ਹੈਂ।

ਹੇ ਮੇਰੇ ਵੱਡੇ ਮਾਲਕ! ਹੇ (ਅਲਖ ਅਪਾਰਾ) ਅਦ੍ਰਿਸ਼ਟ ਮਾਲਕ! ਹੇ ਬੇਅੰਤ ਮਾਲਕ! ਮੈਂ (ਤੇਰੇ ਦਰ ਤੇ) ਕਿਵੇਂ ਬੇਨਤੀ ਕਰਾਂ? ਮੈਨੂੰ ਤਾਂ ਬੇਨਤੀ ਕਰਨੀ ਭੀ ਨਹੀਂ ਆਉਂਦੀ …. . ।

ਨਾਨਕ ਬੇਨਤੀ ਕਰਦਾ ਹੈ ਕਿ ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਤਾਂ (ਇਸ ਦੇ ਅੰਦਰੋਂ ਦੁਖ ਆਦਿਕ ਦਾ) ਸਹਿਮ ਦੂਰ ਹੋ ਜਾਂਦਾ ਹੈ ਅਤੇ ਯਕੀਨ ਬਣ ਜਾਂਦਾ ਹੈ ਕਿ (ਅਲਖ ਅਪਾਰਾ) ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਆਪ (ਸਭ ਜੀਵਾਂ ਦੇ ਸਿਰ ਉੱਤੇ ਮਾਲਕ ਹੈ॥ 6॥

ਅੱਗੇ ਸ਼ਬਦ ਵਿੱਚ ਸੋਹਣੇ ਅੱਖਾਂ, ਦੰਦਾਂ, ਨੱਕ, ਕੇਸਾਂ ਆਦਿ ਦਾ ਜਿਕਰ ਕੀਤਾ ਗਿਆ ਹੈ ਕਿ ਇਹ ਸਾਰਾ ਸੰਸਾਰ ਤੇਰਾ ਹੀ ਪੈਦਾ ਕੀਤਾ ਗਿਆ ਹੈ, ਅਰਥਾਤ ਮਨੁੱਖਾਂ ਦੇ ਸੋਹਣੇ ਅੱਖਾਂ, ਦੰਦ, ਨੱਕ ਆਦਿ ਤੇਰਾ ਹੀ ਰੂਪ ਹੈ।

ਸੰਗੀ ਸਾਥੀ ਸੱਜਣਾਂ ਸਹੇਲੀਆਂ ਨੂੰ ਪ੍ਰੇਰਣਾ ਕੀਤੀ ਗਈ ਹੈ ਕਿ ਤੁਸੀਂ ਉਸ ਪਰਮਾਤਮਾ ਦੇ ਨਾਮ ਦਾ ਸਿਮਰਣ ਕਰੋ ਜਿਸ ਨੇ ਸਾਨੂੰ ਇਹ ਸੋਹਣੇ ਅੰਗਾਂ ਵਾਲਾ ਸਰੀਰ ਬਖਸ਼ਿਆ ਹੈ।

ਆਰਤੀ ਦੇ ਸ਼ਬਦ ਵਿੱਚ ਵੀ ਇਸੇ ਤਰ੍ਹਾਂ ਦਾ ਜਿਕਰ ਕੀਤਾ ਗਿਆ ਹੈ-

“ਸਹਸ ਤਵ ਨੈਨ ਨਨ ਨੈਨ ਹਹਿ ਤੋ ਕਉ ਸਹਸ ਮੂਰਤਿ ਨਨਾ ਏਕ ਤੁਹੀ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ॥”

(ਸਭ ਜੀਵਾਂ ਵਿੱਚ ਵਿਆਪਕ ਹੋਣ ਕਰਕੇ) ਹਜਾਰਾਂ ਤੇਰੀਆਂ ਅੱਖਾਂ ਹਨ (ਪਰ ਨਿਰਾਕਾਰ ਹੋਣ ਕਰਕੇ ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜਾਰਾਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ। ਹਜਾਰਾਂ ਤੇਰੇ ਸੋਹਣੇ ਪੈਰ ਹਨ, (ਪਰ ਨਿਰਾਕਾਰ ਹੋਣ ਕਰਕੇ) ਤੇਰਾ ਇੱਕ ਭੀ ਪੈਰ ਨਹੀਂ। ਹਜਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ”।

ਹੋਰ ਦੇਖੋ:

“ਪਉੜੀ॥ ਤੁਧੁ ਰੂਪ ਨ ਰੇਖਿਆ ਜਾਤਿ ਤੂ ਵਰਨਾ ਬਾਹਰਾ॥ ਏ ਮਾਣਸ ਜਾਣਹਿ ਦੂਰਿ ਤੂ ਵਰਤਹਿ ਜਾਹਰਾ॥ ਤੂ ਸਭਿ ਘਟਿ ਭੋਗਹਿ ਆਪਿ ਤੁਧ ਲੇਪ ਨ ਲਾਹਰਾ॥” (ਪੰਨਾ-1096)

ਅਰਥ- ਹੇ ਪ੍ਰਭੂ! ਤੇਰਾ ਕੋਈ (ਖਾਸ) ਰੂਪ ਨਹੀਂ ਕੋਈ ਚਿਹਨ-ਚੱਕਰ ਨਹੀਂ। ਤੇਰੀ ਕੋਈ (ਖਾਸ) ਜਾਤਿ ਨਹੀਂ (ਬ੍ਰਹਮਣ ਖੱਤ੍ਰੀ ਆਦਿ) ਤੇਰਾ ਕੋਈ (ਖਾਸ) ਵਰਨ ਨਹੀਂ। ਇਹ ਮਨੁੱਖ ਤੈਨੂੰ ਕਿਤੇ ਦੂਰ ਥਾਂ ਵੱਸਦਾ ਸਮਝਦੇ ਹਨ, ਸਭਨਾਂ ਵਿੱਚ ਤੇਰੀ ਹੀ ਜੋਤ ਟਿਕੀ ਹੋਈ ਹੈ।

ਹੋਰ ਦੇਖੋ:

“ਨਾ ਤਿਸੁ ਰੂਪ ਨ ਰੇਖ ਵਰਨ ਸਬਾਇਆ॥” (ਪੰਨਾ-1279)

ਅਰਥ- ਨਾਹ ਉਸ ਦਾ ਕੋਈ (ਖਾਸ) ਸਰੂਪ ਹੈ ਨਾਹ ਨਿਸ਼ਾਨ; ਸਾਰੇ ਰੂਪ ਰੰਗ ਉਸ ਦੇ ਹਨ।

ਹੋਰ ਦੇਖੋ:

“ਏਤੇ ਅਉਰਤ ਮਰਦ ਸਾਜੇ ਏ ਸਭ ਰੂਪ ਤੁਮ੍ਹਾਰੇ॥” (ਪੰਨਾ-1349)

ਹੇ ਪ੍ਰਭੂ! ਇਹ ਸਾਰੇ ਇਸਤ੍ਰੀ ਮਰਦ ਜੋ ਤੂੰ ਪੈਦਾ ਕੀਤੇ ਹਨ ਇਹ ਸਭ ਤੇਰਾ ਹੀ ਰੂਪ ਹਨ (ਤੂੰ ਹੀ ਆਪ ਇਨ੍ਹਾਂ ਵਿੱਚ ਵੱਸਦਾ ਹੈਂ)।

ਜਸਬੀਰ ਸਿੰਘ (ਕੈਲਗਰੀ)


(08/11/11)
ਭਾਈ ਗੁਰਸ਼ਰਨ ਸਿੰਘ

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ ਪੂਰਬ ਦੇ ਸੰਬੰਧ ਵਿੱਚ ਨਵੰਬਰ ੮, ੯, ੧੦ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਨਾਗਪੁਰ ਵਿਖੇ ਉਚੇਚੇ ਤੌਰ ਤੇ ਗੁਰਮਿਤ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਥਾਈਲੈਂਡ ਵਾਲੇ ਸੰਗਤਾਂ ਨੂੰ ਗੁਰਮਿਤ ਵਿਚਾਰਾ ਨਾਲ ਜੋੜਨ ਲਈ ਪੁੱਜੇ। ਏਅਰਪੋਰਟ ਤੇ ਉਹਨਾਂ ਦਾ ਭਾਰੀ ਸਵਾਗਤ ਕੀਤਾ ਗਿਆ। ਉਪਰੰਤ ਪਹਿਲੇ ਦਿਨ ਦੇ ਦੀਵਾਨਾਂ ਵਿੱਚ ਗੁਰੋਿਮਤ ਵਿਚਾਰਾਂ ਦੀ ਸਾਂਝ ਕਰਦਿਆ ਉਹਨਾਂ ਕਿਹਾ ਕਿ ਗੁਰਪਰੂਬ ਮਨਾਉਣ ਦਾ ਮਕਸਦ ਸਵੈ ਪੜਚੋਲ ਤੋ ਹੈ। ਅਸੀ ਗੁਰੂ ਸਾਹਿਬ ਜੀ ਦੀਆਂ ਕ੍ਰਾਂਤੀਕਾਰੀ ਵਿਚਾਰਾ ਨੂੰ ਅਪਣਾ ਕੇ ਆਪਣੇ ਜੀਵਨ ਨੂੰ ਮਨੁੱਖਤਾ ਦੀ ਭਲਾਈ ਲਈ ਲਾਉਣਾ ਹੈ। ਇਸੇ ਮੌਕੇ ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ ਕੀਰਤਨ ਰਾਹੀ ਅਤੇ ਗੁਰਮਿਤ ਪ੍ਰਚਾਰਕ ਭਾਈ ਗੁਰਸ਼ਰਨ ਸਿੰਘ ਵੀ ਸੰਗਤਾਂ ਨਾਲ ਗੁਰਮਿਤ ਵਿਚਾਰਾਂ ਦੀ ਸਾਂਝ ਕਰਨਗੇ।


(07/11/11)
ਸਰਵਜੀਤ ਸਿੰਘ

ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।
ਸਤਿਕਾਰ ਯੋਗ ਵੀਰ ਜੀਓ, ਆਪ ਨੇ ਆਪਣੇ ਪੱਤਰ `ਚ, ਮੇਰੇ ਪੱਤਰ ਦੀਆਂ ਕੁਝ ਪੰਗਤੀਆਂ ਕਾਪੀ ਕਰਕੇ ਪੇਸਟ ਕੀਤੀਆਂ ਹਨ, “ਨਵੀਂ ਖ਼ੋਜ ਨੇ ਸਿੱਧ ਕੀਤਾ ਹੈ ਕਿ ਨਿਤਨੇਮ ਵਾਲੀਆਂ ਰਚਨਾਵਾਂ ਇੱਕ ਸਾਜਿਸ਼ ਅਤੇ ਸਮਝੋਤੇ ਅਧੀਨ 1945 ਵਿਚ ਪ੍ਰਵਾਣ ਹੋਈ ਰਹਿਤ ਮਰਿਆਦਾ ਵਿੱਚ ਪਾ ਦਿੱਤੀਆਂ ਸਨ ਜਦ ਕਿ ਪਹਿਲਾਂ ਤਿਆਰ ਖਰੜਿਆਂ ਵਿੱਚ ਇਹ ਬਿਲਕੁਲ ਨਹੀਂ ਸਨ ਨਾ ਹੀ ਇਨ੍ਹਾਂ ਨੂੰ ਪੜਨ ਦਾ ਪ੍ਰਚਲਨ ਸੀ । ਇਸ ਸਬੰਧੀ ਆਪ ਨੇ ਮੇਰੇ ਵਿਚਾਰ ਪੁੱਛੇ ਹਨ। ਬੇਨਤੀ ਹੈ ਕਿ ਮੈਨੂੰ ਅਜੇਹੀ ਕਿਸੇ ਖੋਜ ਦੀ ਜਾਣਕਾਰੀ ਨਹੀਂ ਹੈ” ।
ਵੀਰ ਜੀ, ਆਪਣੇ ਪੱਤਰ ਨੂੰ ਪੜ੍ਹੋ। ਤੁਸੀ ਮੇਰੇ ਜਵਾਬ ਨੂੰ ਕਾਪੀ ਕਰਕੇ ਆਪਣੇ ਪੱਤਰ `ਚ ਪੇਸਟ ਕੀਤਾ ਹੈ। ਪਰ ਨਾਲ ਹੀ ਲਿਖ ਰਹੇ ਹੋ ਕਿ ਤੁਹਾਡੇ ਸਵਾਲ ਦਾ ਜਵਾਬ ਨਹੀ ਮਿਲਿਆ। ਮੈਂ ਤੁਹਾਡੇ ਸਵਾਲ ਦਾ ਜਵਾਬ ਤਿੰਨ ਵੇਰੀ ਲਿਖ ਚੁੱਕਾ ਹਾਂ। ਅੱਜ ਆਖਰੀ ਵੇਰ ਲਿਖ ਰਿਹਾ ਹਾਂ, ਮੈਨੂੰ ਅਜੇਹੀ ਕਿਸੇ ਖੋਜ ਦੀ ਜਾਣਕਾਰੀ ਨਹੀਂ ਹੈ।
ਆਪ ਜੀ ਦੇ ਸਵਾਲ, “ਪੜਨ ਨੂੰ ਮਿਲਿਆ ਇਹ ਵਿਚਾਰ ਵੀ ਰਹਿਤ ਮਰਿਆਦਾ ਨਾਲ ਸਬੰਧਤ ਹੈ। ਜਿਸ ਰਾਹੀਂ ਕਿਹਾ ਗਿਆ ਹੈ ਕਿ ਅੰਮ੍ਰਿਤ ਸੰਸਕਾਰ ਵਿੱਚ ਜਪੁ, ਰਹਿਰਾਸ ਅਤੇ ਆਨੰਦ ਦੀ ਬਾਣੀਆਂ ਵੀ ਕੋਮ ਦੇ ਗਲ ਮੜ੍ਹ ਦਿੱਤੀਆਂ ਗਈਆਂ ਸਨ ਜਿਨ੍ਹਾਂ ਤੋਂ ਸਿੱਖ ਪਹਿਲਾਂ ਮੁਕਤ ਸੀ। ਆਪ ਜੀ ਦਾ ਇਸ ਵਿਚਾਰ ਬਾਰੇ ਕੀ ਵਿਚਾਰ ਹੈ? ਕੀ ਇਹ ਸੱਚ ਹੈ”?
ਵੀਰ ਜੀ, ਆਪ ਜੀ ਦੇ ਉਪ੍ਰੋਕਤ ਸ਼ਬਦ, ਆਪ ਦੇ ਪਹਿਲੇ ਸਵਾਲ ਦਾ ਹੀ ਅੰਗ ਹਨ। ਭਾਵ ਆਪ ਨੇ ਇਕ ਸਵਾਲ ਨੂੰ ਦੋ ਭਾਗਾਂ `ਚ ਵੰਡ ਦਿੱਤਾ ਹੈ। ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਨਾ ਮੈਂ ਇਹ ਲਿਖਿਆ ਹੈ ਨਾ ਹੀ ਮੈਂ ਅਜੇਹਾ ਕਿਤੇ ਪੜ੍ਹਿਆ ਹੈ। ਜਿਹੜੀ ਲਿਖਤ ਮੈਂ ਪੜ੍ਹੀ ਹੀ ਨਹੀਂ ਉਸ ਬਾਰੇ ਮੈਂ ਆਪਣੀ ਰਾਏ ਨਹੀ ਦੇ ਸਕਦਾ। ਮੈਨੂੰ ਲਗਦਾ ਹੈ ਕਿ ਅਜੇਹੀ ਲਿਖਤ ਪੜੀ ਤੁਸੀਂ ਵੀ ਨਹੀਂ । ਤੁਸੀਂ ਵੀ ਸੁਫਨਾ ਹੀ ਵੇਖਿਆ ਹੈ। ਜੇ ਤੁਸੀਂ ਅਜੇਹੀ ਲਿਖਤ ਪੜ੍ਹੀ ਹੁੰਦੀ ਤਾਂ ਸਵਾਲ ਮੈਨੂੰ ਨਹੀਂ, ਅਜੇਹਾ ਲਿਖਣ ਵਾਲੇ ਨੂੰ ਕਰਨਾ ਸੀ।
ਆਪ ਜੀ ਦੇ ਨਵੇਂ ਸਵਾਲ, “ਅਤੇ ਨਾਲ ਹੀ ਇਹ ਵੀ ਸਪਸ਼ਟ ਕਰਨ ਦੀ ਵਿਸ਼ੇਸ਼ ਕਿਰਪਾਲਤਾ ਕਰਨੀ ਕਿ ਆਪ ਜੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਸਵਰੂਪ ਨੂੰ ਗੁਰੂ ਮੰਨਦੇ ਹੋ ਅਤੇ ਉਹ ਕਿੱਥੇ ਮੌਜੂਦ ਹੈ”? ਸਬੰਧੀ ਬੇਨਤੀ ਹੈ ਮੈਂ ਵੀ ਉਸੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਹਾਂ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਸਿੱਖ ਮੰਨਦੇ ਹਨ।
ਹਰਦੇਵ ਸਿੰਘ ਜੰਮੂ ਜੀ, ਮੇਰੀ ਇਸ ਪੰਗਤੀ ਨੂੰ, “ਬੇਨਤੀ ਹੈ ਮੈਂ ਵੀ ਉਸੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਹਾਂ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਸਿੱਖ ਮੰਨਦੇ ਹਨ” ਧਿਆਨ ਨਾਲ ਪੜ੍ਹਨਾ ਜੀ, ਇਹ ਤੁਹਾਡੇ ਸਵਾਲ ਦਾ ਜਵਾਬ ਹੈ।
ਆਪ ਜੀ ਦੇ ਪੱਤਰ ਦੀ ਉਡੀਕ ਵਿੱਚ,
ਸਰਵਜੀਤ ਸਿੰਘ


(07/11/11)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਮੱਖਣ ਸਿੰਘ ਜੀ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ॥
ਸ੍ਰ. ਮੱਖਣ ਸਿੰਘ ਜੀ ਦਾ ਖਾਸ ਕਰਕੇ ਧੰਨਵਾਦੀ ਹਾਂ ਜਿੰਨਾਂ ਹਮੇਸ਼ਾਂ ਦੀ ਤਰ੍ਹਾਂ ਮੇਰਾ ਇਹ ਲੇਖ “ਕੀ ਉਹ ਸਿੱਖ ਹਨ” ਨੂੰ “ਸਿੱਖ ਮਾਰਗ” ਸਾਈਟ ਤੇ ਥਾਂ ਦਿਤੀ ਹੈ । ਇਸਦੇ ਨਾਲ ਹੀ ਸ੍ਰ. ਕਮਲਜੀਤ ਸਿੰਘ ਫਰਾਲਾ ਅਤੇ ਪਾਠਕਾਂ ਦਾ ਵੀ ਧੰਨਵਾਦ ਕਰਦਾ ਹਾਂ ਜਿੰਨੇ ਨੇ ਇਸ ਮਾਮੂਲੀ ਲੇਖ ਨੂੰ ਪੜ੍ਹਨ ਲਈ ਆਪਣਾ ਕੀਮਤੀ ਸਮਾਂ ਕੱਢਿਆ । ਸ੍ਰ. ਗੁਰਮੀਤ ਸਿੰਘ ਆਸਟ੍ਰੇਲੀਆ ਜੀ ਤੁਹਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਗਤੀਆਂ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(06/11/11)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀ,

ਫਤਿਹ ਪਰਵਾਨ ਕਰਨੀ!

ਦਾਸ ਜੀ ਦੇ ਇੱਕ ਸਵਾਲ ਦਾ ਜਵਾਬ ਆਪ ਜੀ ਨੇ 3.11.2011 ਨੂੰ ਇਨਾਂ ਸ਼ਬਦਾਂ ਵਿੱਚ ਦਿੱਤਾ ਸੀ।

“ਨਵੀਂ ਖ਼ੋਜ ਨੇ ਸਿੱਧ ਕੀਤਾ ਹੈ ਕਿ ਨਿਤਨੇਮ ਵਾਲੀਆਂ ਰਚਨਾਵਾਂ ਇੱਕ ਸਾਜਿਸ਼ ਅਤੇ ਸਮਝੋਤੇ ਅਧੀਨ 1945 ਵਿਚ ਪ੍ਰਵਾਣ ਹੋਈ ਰਹਿਤ ਮਰਿਆਦਾ ਵਿੱਚ ਪਾ ਦਿੱਤੀਆਂ ਸਨ ਜਦ ਕਿ ਪਹਿਲਾਂ ਤਿਆਰ ਖਰੜਿਆਂ ਵਿੱਚ ਇਹ ਬਿਲਕੁਲ ਨਹੀਂ ਸਨ ਨਾ ਹੀ ਇਨ੍ਹਾਂ ਨੂੰ ਪੜਨ ਦਾ ਪ੍ਰਚਲਨ ਸੀ” ਇਸ ਸਬੰਧੀ ਆਪ ਨੇ ਮੇਰੇ ਵਿਚਾਰ ਪੁੱਛੇ ਹਨ। ਬੇਨਤੀ ਹੈ ਕਿ ਮੈਨੂੰ ਅਜੇਹੀ ਕਿਸੇ ਖੋਜ ਦੀ ਜਾਣਕਾਰੀ ਨਹੀਂ ਹੈ”

ਪਹਿਲੀ ਗਲ ਤਾਂ ਇਹ ਕਿ ਦਾਸ ਪ੍ਰਚਾਰੇ ਜਾ ਰਹੇ ਇਨ੍ਹਾਂ ਵਿਚਾਰਾਂ ਕਿ; ਨਵੀਂ ਖ਼ੋਜ ਨੇ … …. ਪਰਚਲਨ ਸੀ” ਦੇ ਸੰਧਰਭ ਵਿੱਚ ਰਚਨਾਵਾਂ (ਜਾਪੁ ਆਦਿ) ਬਾਰੇ ਆਪ ਜੀ ਤੋਂ ਸਵਾਲ ਸੀ। ਦਾਸ ਨੇ ਆਪ ਪਾਸੋਂ ਖੋਜ ਦੀ ਤਫ਼ਸੀਲ ਨਹੀਂ ਸੀ ਮੰਗੀ ਬਲਕਿ ਆਪ ਜੀ ਦੇ ਵਿਚਾਰ ਪੁੱਛੇ ਸੀ। ਚਲੋ ਆਪ ਜੀ ਨੇ ਕਿਰਪਾ ਕੀਤੀ ਅਤੇ ਇਸ ਸਵਾਲ ਦੇ ਦਿੱਤਾ। ਤੇ ਦਾਸ ਨੇ ਇਸੇ ਸਵਾਲ ਨੂੰ ੩. ੧੧. ੧੧ ਤੋਂ ਬਾਦ ਪੁੱਛਿਆ ਵੀ ਨਹੀਂ।

ਪਰ ਦਾਸ ਨੇ ਆਪਣੇ ਪੱਤਰ ਮਿਤੀ 04.11.2011 ਬਾਣੀਆਂ (ਜਪੁ, ਰਹਿਰਾਸ ਅਤੇ ਆਨੰਦ) ਬਾਰੇ ਇੱਕ ਸਵਾਲ ਆਪ ਜੀ ਨੂੰ ਦੂਜੀ ਵਾਰ ਹੇਠ ਲਿਖੇ ਸ਼ਬਦਾਂ ਰਾਹੀਂ ਪੁੱਛਿਆ ਸੀ:-

ਵੀਰ ਜੀ, ਕਿੱਧਰੇ ਇਹ ਵੀ ਪੜਨ ਨੂੰ ਮਿਲਿਆ ਹੈ ਕਿ, ਅੱਜ ਵਾਲੀਆਂ ਅੰਮ੍ਰਿਤ ਦੀਆਂ ਪੰਜ ਬਾਣੀਆਂ ਸੰਤ ਕਵੀ ਭਾਈ ਵੀਰ ਸਿੰਘ ਅੰਗਰੇਜਾਂ ਦੇ ਕਹੇ ਅਨੁਸਾਰ ਸਾਡੇ ਗਲ ਮੜ੍ਹ ਗਿਆ ਨਹੀਂ ਤਾਂ ਅਸੀਂ ਇਨ੍ਹਾਂ ਬਾਣੀਆਂ ਤੋਂ ਤਾਂ ਮੁਕਤ ਹੀ ਸਾਂ।

ਪੜਨ ਨੂੰ ਮਿਲਿਆ ਇਹ ਵਿਚਾਰ ਵੀ ਰਹਿਤ ਮਰਿਆਦਾ ਨਾਲ ਸਬੰਧਤ ਹੈ। ਜਿਸ ਰਾਹੀਂ ਕਿਹਾ ਗਿਆ ਹੈ ਕਿ ਅੰਮ੍ਰਿਤ ਸੰਸਕਾਰ ਵਿੱਚ ਜਪੁ, ਰਹਿਰਾਸ ਅਤੇ ਆਨੰਦ ਦੀ ਬਾਣੀਆਂ ਵੀ ਕੋਮ ਦੇ ਗਲ ਮੜ੍ਹ ਦਿੱਤੀਆਂ ਗਈਆਂ ਸਨ ਜਿਨ੍ਹਾਂ ਤੋਂ ਸਿੱਖ ਪਹਿਲਾਂ ਮੁਕਤ ਸੀ। ਆਪ ਜੀ ਦਾ ਇਸ ਵਿਚਾਰ ਬਾਰੇ ਕੀ ਵਿਚਾਰ ਹੈ? ਕੀ ਇਹ ਸੱਚ ਹੈ?

ਆਪ ਜੀ ਨੇ ਜਪੁ, ਰਹਿਰਾਸ ਅਤੇ ਆਨੰਦ ਬਾਣੀਆਂ ਬਾਰੇ ਇਸ ਵੱਖਰੇ ਸਵਾਲ ਦਾ ਜਵਾਬ ਬਿਲਕੁਲ ਨਹੀਂ ਦਿੱਤਾ ਪਰ ਕਹਿ ਰਹੇ ਹੋ ਦੇ ਦਿੱਤਾ ਸੀ!

ਬੇਨਤੀ ਹੈ ਕਿ ਆਪ ਜੀ ਦੇ ਫ਼ਿਰ ਦੋਹਰਾਏ ਗਏ ਸਵਾਲਾਂ ਦਾ ਜਵਾਬ ਦਾਸ ਦੇ ਚੁੱਕਾ ਹੈ ਅਤੇ ਕੁੱਜ ਨਵੇਂ ਸਵਾਲਾਂ ਦਾ ਜਵਾਬ ਵੀ ਦੇਵੇਗਾ ਪਰ ਪਹਿਲਾਂ ਆਪ ਜੀ ਵਲੋਂ ਮੇਰੇ ਉਪਰੋਕਤ ਸਵਾਲ ਦਾ ਜਵਾਬ ਆਉਂਣ ਤੋਂ ਬਾਦ! ਮਾਫ਼ ਕਰਨਾ ਐਸਾ ਦਾਸ ਇਸ ਲਈ ਲਿਖ ਰਿਹਾ ਹੈ ਤਾਂ ਕਿ ਸੰਵਾਦ ਕਰਨ ਵਿੱਚ ਸਵਾਲ ਪੁੱਛਣ ਦੇ ਨਾਲ ਪੁੱਛੇ ਗਏ ਸਵਾਲ ਦਾ ਜਵਾਬ ਦੇਂਣ ਦੀ ਜਿੰਮੇਵਾਰੀ ਵੀ ਵਿਕਸਤ ਹੋ ਸਕੇ।

ਅਤੇ ਨਾਲ ਹੀ ਇਹ ਵੀ ਸਪਸ਼ਟ ਕਰਨ ਦੀ ਵਿਸ਼ੇਸ਼ ਕਿਰਪਾਲਤਾ ਕਰਨੀ ਕਿ ਆਪ ਜੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਸਵਰੂਪ ਨੂੰ ਗੁਰੂ ਮੰਨਦੇ ਹੋ ਅਤੇ ਉਹ ਕਿੱਥੇ ਮੌਜੂਦ ਹੈ? ਬੇਨਤੀ ਹੈ ਕਿ ਇਸ ਸਵਾਲ ਦਾ ਜਵਾਬ ਜ਼ਰੁਰ ਦੇਂਣਾ ਤਾਂ ਕਿ ਦਾਸ ਆਪ ਜੀ ਦੇ ਨਵੇਂ/ਪੁਰਾਣੇ ਸਵਾਲਾਂ ਦਾ ਜਵਾਬ ਦੇ ਸਕੇ।

ਆਪ ਜੀ ਦੇ ਜਵਾਬ ਉਪਰੰਤ ਦਾਸ ਆਪ ਜੀ ਦੇ ਪੱਤਰ 05.11.2011 ਦਾ ਜਵਾਬ ਦੇਂਣ ਦਾ ਜਤਨ ਕਰੇਗਾ।

ਆਪ ਜੀ ਦੇ ਉੱਤਰ ਦੀ ਉਡੀਕ ਵਿੱਚ,

ਹਰਦੇਵ ਸਿੰਘ, ਜੰਮੂ


ਭਾਈ ਹਰਜਿੰਦਰ ਸਿੰਘ 'ਸਭਰਾਅ' 8 ਨਵੰਬਰ ਤੋਂ 14 ਨਵੰਬਰ ਤੱਕ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਭਾਰਤੀ ਸਮੇਂ ਮੁਤਾਬਕ ਸਵੇਰੇ 7:30 ਤੋਂ 8:30 ਤੱਕ ਗੁਰਬਾਣੀ ਕਥਾ ਕਰਨਗੇ। ਜਿਸ ਨੂੰ ਸੰਗਤਾਂ ਚੜ੍ਹਦੀਕਲਾ ਟਾਈਮ ਟੀਵੀ ਤੋਂ ਲਾਈਵ ਸ੍ਰਵਣ ਕਰ ਸਕਦੀਆਂ ਹਨ।


(06/11/11)
ਸਤਿੰਦਰਜੀਤ ਸਿੰਘ

ਗੁਰੂ ਨਾਨਕ ਸਾਹਿਬ ਦਾ ਸਿਧਾਂਤ ਅਤੇ ਅਜੋਕੇ ਸਿੱਖ

ਸਤਿੰਦਰਜੀਤ ਸਿੰਘ

ਮਹਾਨ ਕ੍ਰਾਂਤੀਕਾਰੀ, ਵਿਗਿਆਨੀ, ਯੋਧੇ ਅਤੇ ਜਗਤ-ਤਾਰਕ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈ. ਨੂੰ ਨਨਕਾਣਾ ਸਾਹਿਬ (ਪਹਿਲਾਂ ਰਾਇ ਭੋਇ ਦੀ ਤਲਵੰਡੀ) ਪਾਕਿਸਤਾਨ ਵਿੱਚ ਹੋਇਆ। ਗੁਰਂ ਨਾਨਕ ਸਹਿਬ ਦੇ ਮਾਤਾ ਜੀ ਦਾ ਨਾਮ ਤ੍ਰਿਪਤਾ ਅਤੇ ਪਿਤਾ ਮਹਿਤਾ ਕਾਲੂ ਜੀ ਸਨ। ਧੰਨ ਹੈ ਉਹ ਮਾਂ ਤ੍ਰਿਪਤਾ ਜਿਸਦੀ ਕੁੱਖ ਨੇ ਮਹਾਨ ਸਮਾਜ-ਸੁਧਾਰਕ ਰਹਿਬਰ ਨੂੰ ਜਨਮ ਦਿੱਤਾ। ਗੁਰੂ ਨਾਨਕ ਸਾਹਿਬ ਦਾ ਜਨਮ ਕੋਈ ਆਮ ਗੱਲ ਨਹੀਂ ਸੀ, ਉਹ ਇੱਕ ਕ੍ਰਾਂਤੀਕਾਰੀ ਘਟਨਾ ਸੀ ਜਿਸ ਨਾਲ ਅੰਧਵਿਸ਼ਵਾਸ਼ ਅਤੇ ਕਰਮਕਾਂਡ ਵਿੱਚ ਫਸੀ ਮਾਨਵਤਾ ਵਿੱਚ ਚੇਤੰਨਤਾ ਦਾ ਮੁੱਢ ਬੰਨ੍ਹਿਆ ਗਿਆ । ‘ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥’ ਦੀ ਲਲਕਾਰ ਨਾਲ ਗੁਰੂ ਨਾਨਕ ਸਾਹਿਬ ਨੇ ਇੱਕ ਨਿਆਰੇ,ਵਿਲੱਖਣ ਅਤੇ ਕਰਮਕਾਂਡ ਤੋਂ ਮੁਕਤ ਕੌਮ ਜਾਂ ਇੰਝ ਕਹਿ ਲਈਏ ਕਿ ਸਮਾਜ ਦੀ ਨੀਂਹ ਰੱਖੀ। ਗੁਰੂ ਨਾਨਕ ਸਾਹਿਬ ਦੇ ਅਨੁਆਈਆਂ ਨੂੰ ‘ਸਿੱਖ’ ਦੇ ਨਾਮ ਨਾਲ ਸੱਦਿਆ ਜਾਣ ਲੱਗਾ। ਅੱਗੇ ਚੱਲ ਕੇ ਸਿੱਖ ਧਰਮ ਦਾ ਮਹਿਲ ਉਸਾਰਨ ਲਈ ਗੁਰੂ ਨਾਨਕ ਸਾਹਿਬ ਦੇ ਪੈਰੋਕਾਰਾਂ ਨੇ ਅਨੇਕਾਂ ਕੁਰਬਾਨੀਆਂ ਕੀਤੀਆਂ।

ਗੁਰੂ ਨਾਨਕ ਸਾਹਿਬ ਨੇ ਅਗਿਆਨਤਾ ਹੰਢਾ ਰਹੀ ਅਤੇ ਕਰਮਕਾਂਡ ਵਿੱਚ ਫਸ ਕੇ ਫੋਕੀਆਂ ਰਸਮਾਂ ਨਿਭਾਉਣ ਵਿੱਚ ਮਸ਼ਰੂਫ ਮਾਨਵਤਾ ਸਾਹਨਣੇ ਇੱਕ ਨਵਾਂ ਰਸਤਾ ਖੋਲ੍ਹਿਆ ਜੋ ਕਿ ਬੜਾ ਕ੍ਰਾਂਤੀਕਾਰੀ ਅਤੇ ਵਿਗਿਆਨਕ ਸੀ ਅਤੇ ਜਿਸ ਉੱਪਰ ਚੱਲਣ ਲਈ ਗੁਰੂ ਨਾਨਕ ਸਾਹਿਬ ਨੇ ‘ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥’{ਪੰਨਾ 1412} ਦਾ ਨੁਕਤਾ ਰੱਖਿਆ। ਗੁਰੂ ਨਾਨਕ ਸਾਹਿਬ ਨੇ ਸਮਾਜ ਵਿੱਚ ਪ੍ਰਚੱਲਿਤ ਹਰ ਕਰਮਕਾਂਡ ਨੂੰ ਕਰਾਰੀ ਚੋਟ ਦੇ ਨਾਲ ਰੱਦ ਕਰਨ ਦੇ ਨਾਲ-ਨਾਲ ਲੋਕਾਂ ਨੂੰ ਧਰਮ ਦੀ ਆੜ ਹੇਠ ਹੋ ਰਹੀ ਲੁੱਟ ਪ੍ਰਤੀ ਸੁਚੇਤ ਅਤੇ ਜਾਗਰੂਕ ਵੀ ਕੀਤਾ। ਗੁਰੂ ਨਾਨਕ ਸਾਹਿਬ ਅੱਜ ਦੇ ਆਗੂਆਂ ਵਾਂਗ ਕੱਟੜਤਾ ਭਰੇ ਲਹਿਜ਼ੇ ਨਾਲ ਸਮਾਜ ਵਿੱਚ ਨਹੀਂ ਵਿਚਰੇ ਸਗੋਂ ਉਹਨਾਂ ਨੇ ਵਿਚਾਰ ਦੀ ਦਲੀਲ ਨਾਲ ਹਰ ਹਿਰਦੇ ਨੂੰ ਛੋਹਿਆ ਅਤੇ ਭਟਕੇ ਹੋਏ ਲੋਕਾਂ ਨੂੰ ਮੂਲ ਨਾਲ ਜੋੜਿਆ। ਪਰ ਅਫ਼ਸੋਸ! ਅੱਜ ਅਸੀਂ ਉਹਨਾਂ ਦੇ ਪੈਰੋਕਾਰ ਕਹਾਉਣ ਵਾਲੇ ਲੋਕ ਫਿਰ ਉਸੇ ਕਰਮਕਾਂਡ ਅਤੇ ਮਨਮਤਿ ਦੀ ਦਲਦਲ ਵਿੱਚ ਧਸ ਗਏ ਹਾਂ ਜਿਸ ਵਿੱਚੋਂ ਬਾਹਰ ਕੱਢਣ ਲਈ ਗੁਰੂ ਨਾਨਕ ਸਾਹਿਬ ਨੇ ਘਾਲਣਾ-ਘਾਲੀ ਸੀ। ਸਿੱਖਾਂ ਵਿੱਚ ਧਾਗੇ, ਮੌਲੀਆਂ,ਵਰ-ਸ਼ਰਾਪ,ਕਬਰਾਂ,ਮੜ੍ਹੀਆਂ,ਵਰਤ ਆਦਿ ਵਰਗੀਆਂ ਅਨੇਕਾਂ ਹੀ ਕਰਮਕਾਂਡੀ ਰਸਮਾਂ ਘਰ ਕਰ ਚੁੱਕੀਆਂ ਹਨ। ਹੁਣ ਨਿੰਬੂ ਗਰਮੀ ਤੋਂ ਰਾਹਤ ਦੇਣ ਦੇ ਨਾਲ-ਨਾਲ ਮਿਰਚਾਂ ਦੀ ਸਹਾਇਤਾ ਨਾਲ‘ਬੁਰੀ ਨਜ਼ਰ’ ਤੋਂ ਬਚਾਉਣ ਦਾ ਕੰਮ ਵੀ ਕਰਨ ਲੱਗ ਪਿਆ ਹੈ। ਹੁਣ ਅਖਬਾਰ ਅਤੇ ਟੀ.ਵੀ. ਸਿਰਫ਼ ਖਬਰਾਂ ਹੀ ਨਹੀਂ ਰਾਸ਼ੀਫਲ ਵੀ ਦੱਸਦੇ ਹਨ। ਗੁਰੂ ਨਾਨਕ ਸਾਹਿਬ ਨੇ ‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥’ ਦਾ ਉਪਦੇਸ਼ ਦਿੰਦੇ ਹੋਏ ਇੱਕੋ-ਇੱਕ ਸਰਬ-ਸ਼ਕਤੀਮਾਨ ਪਰਮਾਤਮਾ ਨਾਲ ਜੁੜਨ ਦਾ ਸੁਨੇਹਾ ਸਾਰੀ ਮਾਨਵਤਾ ਦਿੱਤਾ ‘ਮਾਰੂ ਮਹਲਾ ੧ ॥ ਸਾਚੈ ਮੇਲੇ ਸਬਦਿ ਮਿਲਾਏ ॥ ਜਾ ਤਿਸੁ ਭਾਣਾ ਸਹਜਿ ਸਮਾਏ ॥ ਤ੍ਰਿਭਵਣ ਜੋਤਿ ਧਰੀ ਪਰਮੇਸਰਿ ਅਵਰੁ ਨ ਦੂਜਾ ਭਾਈ ਹੇ ॥੧॥’ ਅਤੇ ਇਸੇ ਪ੍ਰਚਾਰ ਹਿੱਤ ਉਹਨਾਂ ਤਕਰੀਬਨ ਸਾਰੀ ਦੁਨੀਆਂ ਦੀ ਪੈਦਲ ਯਾਤਰਾ ਕੀਤੀ। ਸਿੱਧਾਂ ਨਾਲ ਗੋਸ਼ਟੀ ਸਮੇਂ ਸਿੱਧਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ‘ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ ਕਵਣ ਕਥਾ ਲੇ ਰਹਹੁ ਨਿਰਾਲੇ ॥ ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥ ਏਸੁ ਕਥਾ ਕਾ ਦੇਇ ਬੀਚਾਰੁ ॥ ਭਵਜਲੁ ਸਬਦਿ ਲੰਘਾਵਣਹਾਰੁ ॥੪੩॥’ {ਪੰਨਾ 942} ਤਾਂ ਹਜ਼ੂਰ ਨੇ ਸ਼ਬਦ ਨੂੰ ਅਸਲ ਅਤੇ ਸੱਚਾ ਗੁਰੂ ਕਹਿੰਦੇ ਹੋਏ ਫੁਰਮਾਇਆ ‘ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ॥੪੪॥’{ਪੰਨਾ 943} ਅਤੇ ਜਿਸਦੀ ਪ੍ਰੋੜਤਾ ਗੁਰੂ ਨਾਨਕ ਜੋਤ ਦੇ ਦਸਵੇਂ ਪ੍ਰਕਾਸ਼ ਸਾਹੁਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਤੀ ਅਤੇ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦਾ ਗੁਰੂ ਹੋਣ ਦਾ ਦਰਜਾ ਦੇ ਕੇ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ’ ਦਾ ਸੰਕਲਪ ਦ੍ਰਿੜ ਕਰਵਾਇਆ ਪਰ ਅੱਜ ਦੇ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਦੇ ਦਰਸਾਏ ਸ਼ਬਦ ਦੀ ਵਿਚਾਰ ਦੇ ਸਿਧਾਂਤ ਨੂੰ ਤਿਲਾਂਜਲੀ ਦੇ ਦਿੱਤੀ ਹੈ ਅਤੇ ਦੇਹਾਂ ਦਾ ਪੁਜਾਰੀ ਬਣ ਗਿਆ ਹੈ। ‘ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥’ {ਪੰਨਾ 634} ਦੇ ਉਪਦੇਸ਼ ਨੂੰ ਭੁਲਾ ਕੇ ਅੱਜ ਦਾ ਸਿੱਖ ਕਬਰਾਂ,ਮੜੀਆਂ-ਮਸਾਣਾਂ, ਪੀਰਾਂ ਅਤੇ ਹੋਰ ਪਤਾ ਨਹੀਂ ਕਿਸ-ਕਿਸ ਤੋਂ ਸੁੱਖ ਮੰਗ ਰਿਹਾ ਹੈ। ਜਿੱਥੇ ਪਹਿਲੇ ਸਿੱਖਾਂ ਦਾ ਦਿਨ ਇਲਾਹੀ ਬਾਣੀ ਦੇ ਪ੍ਰਕਾਸ਼ ਨਾਲ ਸ਼ੁਰੂ ਹੁੰਦਾ ਸੀ ਉੱਥੇ ਹੀ ਅੱਜ ਦੇ ਸਿੱਖਾਂ ਦਾ ਦਿਨ ਰਾਸ਼ੀ-ਫਲ ਦੇਖਣ ਨਾਲ ਸ਼ੁਰੂ ਹੁੰਦਾ ਹੈ। ਸਿੱਖ ਧਰਮ ਵਿੱਚ ਬਾਬਾਵਾਦ ਘਰ ਕਰ ਗਿਆ ਹੈ, ਹੁਣ 22 ਮੰਜੀਆਂ ਨਾਲੋਂ ਵੀ ਕਿਤੇ ਵੱਧ ਗੱਦੀਆਂ ਹਨ। ਹਰ ਸੰਤ-ਬਾਬੇ ਦੀ ਪੰਥਕ ਰਹਿਤ ਮਰਿਆਦਾ ਤੋਂ ਵੱਖਰੀ ਮਰਿਆਦਾ ਹੈ। ਸੰਤਾਂ ਨੇ ਧਰਮ ਨੂੰ ‘ਖਾਣ ਦਾ ਢੰਗ’ ਬਣਾ ਲਿਆ ਹੈ। ਕੱਚੀਆਂ ਧਾਰਨਾਵਾਂ ਗਾ-ਗਾ ਕੇ ਹੀ ਲੋਕਾਂ ਨੂੰ ਇਕੱਠੇ ਕੀਤਾ ਜਾ ਰਿਹਾ ਹੈ, ਅਣਦੇਖੇ ਸਵਰਗ ਦੇ ਹਸੀਨ ਸੁਪਨੇ ਦਿਖਾ ਕੇ ਆਪਣੇ ਮੰਨਣ ਵਾਲਿਆਂ ਦੀ ਗਿਣਤੀ ਵਧਾਈ ਜਾ ਰਹੀ ਹੈ। ਸਟੇਜਾਂ ਉੱਪਰ ਜ਼ਿਆਦਾਤਰ ਸੰਤ ਇਲਾਹੀ ਬਾਣੀ ਦੇ ਸ਼ਬਦ ਦੀ ਵਿਆਖਿਆ ਸਹਿਤ ਵਿਚਾਰ ਨਾਲੋਂ ਮਨਘੜਤ ਕਹਾਣੀਆਂ ਸੁਣਾ-ਸੁਣਾ ਕੇ ਹੀ ਸਮਾਂ ਲੰਘਾ ਰਹੇ ਹਨ। ਗੁਰੂ ਸਾਹਿਬਾਨ ਦੇ ਨਾਲ ਵੀ ਚਮਤਕਾਰੀ ਕਹਾਣੀਆਂ ਜੋੜ ਦਿੱਤੀਆਂ ਗਈਆਂ ਹਨ, ਸਿਰਫ ਸਿੱਖਾਂ ਦੇ ਹੱਥਾਂ ਵਿੱਚ ਹੀ ਮਾਲਾ ਨਹੀਂ ਆਈ ਸਗੋਂ ਮਾਲਾ ਫੇਰਨ ਵਰਗੇ ਮਨਮਤੀ ਕੰਮ ਦਾ ਵਿਰੋਧ ਕਰਨ ਵਾਲੇ ਜਗਤ ਗੁਰੂ, ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣਾ ਕਿ ਹੱਥ ਵਿੱਚ ਅਤੇ ਸਿਰ ਉੱਪਰ ਮਾਲਾ ਦਿਖਾ ਦਿੱਤੀ ਹੈ,ਫੋਟੋ ਉੱਪਰ ਗੁਰੂ ਨਾਨਕ ਵੀ ਰੱਖੜੀ ਬੰਨਵਾ ਰਹੇ ਹਨ। ਸਿੱਖ ਕਿਸ ਪਾਸੇ ਵਧ ਰਹੇ ਹਨ ਕੋਈ ਨਹੀਂ ਸੋਚਦਾ ਬੱਸ ਸਭ ਨੂੰ ਆਪੋ-ਧਾਪੀ ਪਈ ਹੈ, ਮਾਇਆ ਇਕੱਠੀ ਕਰਕੇ ਸਮਾਜ ਵਿੱਚ ਅਮੀਰੀ ਦਾ ਰੋਅਬ ਪਾਉਣ ਦੀ ਤਾਂਘ ਉਛਾਲੇ ਮਾਰ ਰਹੀ ਹੈ। ਸਮਾਜਿਕ ਕਦਰਾਂ-ਕੀਮਤਾਂ ਖੰਭ ਲਗਾ ਕੇ ਉੱਡ ਗਈਆਂ ਹਨ,ਖੂਨ ਦੇ ਰਿਸ਼ਤੇ ਹੀ ‘ਖੂਨ ਨਾਲ ਹੱਥ ਰੰਗੀ’ ਬੈਠੇ ਹਨ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਸ਼ੇ, ਰਿਸ਼ਵਤਖੋਰੀ, ਕੰਨਿਆ ਭਰੂਣ ਹੱਤਿਆ ਵਰਗੀਆਂ ਅਲਾਮਤਾਂ ਸਮਾਜ ਨੂੰ ਜਕੜ ਕੇ ਨਿਗਲ ਰਹੀਆਂ ਹਨ।

ਕੁੜੀ-ਮਾਰਾਂ ਦਾ ਰੂਪ ਧਾਰਨ ਕਰ ਰਹੇ ਇਸ ਸਮਾਜ ਵਿੱਚ ਗੁਰੂ ਨਾਨਕ ਸਾਹਿਬ ਨੇ ਸਮਾਜ ਵਿੱਚ ‘ਪੈਰ ਦੀ ਜੁੱਤੀ’ ਸਮਝੀ ਜਾਂਦੀ ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਅਤੇ ਔਰਤਾਂ ਉੱਪਰ ਹੋ ਰਹੇ ਜ਼ੁਲਮਾਂ ਨੂੰ ਰੋਕਣ ਲਈ ਸੰਸਾਰ ਦੇ ਲੋਕਾਂ ਨੂੰ ਸਮਝਾਇਆ ਕਿ ‘ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥’ {ਮ ੧ ॥} {ਪੰਨਾ 473} ਪਰ ਅੱਜ ਦਾ ਸਿੱਖ ਕੁੜੀ ਮਾਰਾਂ ਵਿੱਚ ਮੋਹਰੀ ਹੁੰਦਾ ਜਾ ਰਿਹਾ ਹੈ। ਪੁੱਤਰ ਪ੍ਰਾਪਤੀ ਦੀ ਲਾਲਸਾ ਵਿੱਚ ਸਿੱਖ ਹਰ ਕੱਚੀ-ਪਿੱਲੀ ਥਾਂ ਨੱਕ ਰਗੜ ਰਿਹਾ ਹੈ ਅਤੇ ਸਾਡੇ ਸੰਤ-ਬਾਬੇ ਵੀ ਸਿੱਖੀ ਸਿਧਾਂਤ ਨੂੰ ਛਿੱਕੇ ‘ਤੇ ਟੰਗ ਕੇ ‘ਮੁੰਡਾ ਹੋਣ’ ਦਾ ਵਰ ਦੇ ਰਹੇ ਹਨ। ਕਦੇ ਨਹੀਂ ਸੁਣਿਆ ਕਿ ਕਿਸੇ ਬਾਬੇ ਨੇ ਕਿਸੇ ਅਜਿਹੇ ਪਰਿਵਾਰ ਨੂੰ ਗੁਰੂ ਨਾਨਕ ਸਾਹਿਬ ਦਾ ਫਲਸਫਾ ਸਮਝਾਇਆ ਹੋਵੇ ਅਤੇ ਲੜਕੀ ਪੈਦਾ ਹੋਣ ਦਾ ਵਰ ਦਿੱਤਾ ਹੋਵੇ ਅਤੇ ਨਾ ਹੀ ਕਦੇ ਕਿਸੇ ਸਿੱਖ ਪਰਿਵਾਰ ਵੱਲੋਂ ਕਿਸੇ ਅਖੌਤੀ ਸਾਧ ਕੋਲੋਂ ਲੜਕੀ ਦੇ ਪੈਦਾ ਹੋਣ ਲਈ ‘ਫਲ’ ਝੋਲੀ ਪਵਾਇਆ ਸੁਣਿਆ ਹੈ।

S.C., B.C. ਅਤੇ ਜਨਰਲ ਸ਼੍ਰੇਣੀਆਂ ਵਿੱਚ ਵੰਡੇ ਹੋਏ ਸਮਾਜ ਨੂੰ ਗੁਰੂ ਨਾਨਕ ਸਾਹਿਬ ਨੇ ਇਸ ਜ਼ਾਤ-ਪਾਤ ‘ਚੋਂ ਬਾਹਰ ਕੱਢਣ ਲਈ ਇਲਾਹੀ ਉਪਦੇਸ਼ ਕੀਤਾ। ਸਮਾਜ ਵਿੱਚ ਫੁੱਟ ਪਾਉਣ ਵਾਲੀ ਵਰਣ-ਜਾਤ ਪ੍ਰਣਾਲੀ ਉੱਪਰ ਚੋਟ ਕੀਤੀ, ਗੁਰੂ ਨਾਨਕ ਸਾਹਿਬ ਨੇ ਸਮਾਜ ਨੂੰ ਬਰਾਬਰੀ ਦਾ ਦਰਜਾ ਦਿੰਦਿਆਂ ਹੀ ‘ਪੰਗਤ’ ਦੀ ਪ੍ਰਥਾ ਦੀ ਸ਼ੁਰੂਆਤ ਕੀਤੀ। ਉੱਚ ਜਾਤੀ ਅਖਵਾਉਣ ਵਾਲਿਆਂ ਨੂੰ ਸਿੱਧੇ ਰਸਤੇ ਪਾਉਣ ਲਈ ਇਲਾਹੀ ਬਾਣੀ ਦਾ ਉਪਦੇਸ਼ ਹੈ ‘ ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ॥’ {ਪੰਨਾ 1127-1128} ਕੀ ਅਸੀਂ ਇਸਨੂੰ ਅਮਲੀ ਰੂਪ ਵਿੱਚ ਅਪਣਾਇਆ ਹੈ? ਗੁਰਦੁਆਰਿਆਂ ਵਿੱਚ ਨੀਵੀਂ ਜਾਤ ਸਮਝੇ ਜਾਂਦੇ ਲੋਕਾਂ ਨਾਲ ਵਿਤਕਰਿਆਂ ਦੀਆਂ ਅਨੇਕਾਂ ਹੀ ਘਟਨਾਵਾਂ ਮਿਲ ਜਾਣਗੀਆਂ, ਬਹੁਤ ਸਾਰੇ ਦਲਿੱਤ ਸ਼੍ਰੇਣੀ ਸਮਝੇ ਜਾਂਦੇ ਲੋਕ ਇਸੇ ਵਿਤਕਰੇ ਤੋਂ ਦੁਖੀ ਹੋ ਕੇ ਇਸਾਈ ਧਰਮ ਅਪਣਾ ਚੁੱਕੇ ਹਨ ਅਤੇ ਕੁਝ ਤਿਆਰੀ ਵਿੱਚ ਹਨ। ਇੱਥੋਂ ਤੱਕ ਕਿ ਗੁਰਦੁਆਰਿਆਂ ਵਿੱਚ ਜਾਤੀਵਾਦ ਦੇ ਨਾਮ ਹੇਠ ਲੜਾਈਆਂ ਤੱਕ ਹੋ ਚੁੱਕੀਆਂ ਹਨ ਪਰ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਸਦਾ ਹੀ ਇਹ ਆਵਾਜ਼ ਆਉਂਦੀ ਹੈ ‘ਪ੍ਰਭਾਤੀ ॥ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥’ {ਪੰਨਾ 1349-1350}

ਗੁਰੂ ਨਾਨਕ ਸਾਹਿਬ ਨੇ ਫੋਕੀਆਂ ਵਿਚਾਰਾਂ ਵਿੱਚ ਗਲਤਾਨ ਸਮਾਜ ਨੂੰ ਸੇਧ ਦਿੰਦੇ ਹੋਏ ਫੁਰਮਾਇਆ ਸੀ ‘ਥਿਤੀ ਵਾਰ ਸਭਿ ਸਬਦਿ ਸੁਹਾਏ ॥ ਸਤਿਗੁਰੁ ਸੇਵੇ ਤਾ ਫਲੁ ਪਾਏ ॥ ਥਿਤੀ ਵਾਰ ਸਭਿ ਆਵਹਿ ਜਾਹਿ ॥ ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ ॥ ਥਿਤੀ ਵਾਰ ਤਾ ਜਾ ਸਚਿ ਰਾਤੇ ॥ ਬਿਨੁ ਨਾਵੈ ਸਭਿ ਭਰਮਹਿ ਕਾਚੇ ॥੭॥’ {ਪੰਨਾ 842} ਪਰ ਅੱਜ ਜਿੰਨ੍ਹੀ ਸਮੇਂ ਦੀ ਵਿਚਾਰ ਸਿੱਖ ਕਰ ਰਹੇ ਹਨ ਸ਼ਾਇਦ ਕੋਈ ਨਹੀਂ ਕਰਦਾ ਹੋਣਾ। ਸ਼ਰਾਧਾਂ ਦੀ ਵਿਚਾਰ, ਪੈਂਚਕਾਂ ਦੀ ਵਿਚਾਰ, ਦਿਨਾਂ ਦੀ ਵਿਚਾਰ, ਇੱਥੋਂ ਤੱਕ ਕਿ ਹੱਥਾਂ-ਪੈਰਾਂ ਵਿੱਚ ਖੁਰਕ ਹੋਣ ਤੱਕ ਦੀ ਵਿਚਾਰ ਅਤੇ ਹੋਰ ਪਤਾ ਨਹੀਂ ਕਿੰਨੀਆਂ ਹੀ ਵਿਚਾਰਾਂ ਸਿੱਖਾਂ ਵਿੱਚ ਆ ਚੁੱਕੀਆਂ ਹਨ। ਖੁਸ਼ੀ-ਗਮੀ ਦੇ ਸਮਾਗਮ ਤੋਂ ਪਹਿਲਾਂ, ਕੋਈ ਨਵੀਂ ਮਸ਼ੀਨਰੀ ਆਦਿ ਖਰੀਦਣ ਤੋਂ ਪਹਿਲਾਂ ਚੰਗੇ-ਮਾੜੇ ਦਿਨ ਲੱਭੇ ਜਾਂਦੇ ਹਨ। ਵੈਸੇ ਗੁਰੂ ਗ੍ਰੰਥ ਸਾਹਿਬ ਗੁਰੂ ਹਨ ਪਰ ਇਹਨਾਂ ਸਮਿਆਂ ‘ਤੇ ਜੰਤਰੀਆਂ ਫੜ੍ਹ ਕੇ ਸ਼ੁੱਭ ਸਮਾਂ ਭਾਲਿਆ ਜਾਂਦਾ ਹੈ। ਗੁਰਬਾਣੀ ਦਾ ਉਪਦੇਸ਼ ਹੈ ‘ਆਪੇ ਪੂਰਾ ਕਰੇ ਸੁ ਹੋਇ ॥ ਏਹਿ ਥਿਤੀ ਵਾਰ ਦੂਜਾ ਦੋਇ ॥ ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥ ਇਕਤੁ ਨਾਮਿ ਸਦਾ ਰਹਿਆ ਸਮਾਇ ॥੧੦॥੨॥’ {ਪੰਨਾ 842-843} ਪਰ ਮਾਇਆ ਦਾ ਗੁਲਾਮ ਹੋ ਚੁੱਕੇ ਸਿੱਖਾਂ ਕੋਲ ਐਨਾ ਸਮਾਂ ਨਹੀਂ ਕਿ ਇਸ ਦੀ ਵਿਚਾਰ ਕਰਕੇ ਸਮਝ ਸਕੇ। ਸਾਡੇ ਧਰਮ ਪਰਚਾਰਕ ਸੰਤ ਵੀ ਸਟੇਜਾਂ ਉਪਰ ਹਿੰਦੂ ਧਰਮ ਨਾਲ ਸੰਬੰਧਿਤ ਕਹਾਣੀਆਂ ਸੁਣਾ ਕੇ ਸਿੱਖਾਂ ਨੂੰ ਕਰਾਮਾਤਾਂ ਵਿੱਚ ਫਸਾ ਰਹੇ ਹਨ। ਸਟੇਜ ‘ਤੇ ਧਰਮ ਦੀਆਂ ਗੂੰਜਾਂ ਪਵਾਉਣ ਵਾਲੇ ਸੱਚ ਤੋਂ ਦੂਰ ਹੋ ਕੇ ਝੂਠੀਆਂ ਲਾਲਸਾਵਾਂ ਵਿੱਚ ਕੈਦ ਹਨ। ਸਿੱਖੀ ਵਿੱਚ ਆ ਰਹੇ ਨਿਘਾਰ ਦੀ ਕਿਸੇ ਨੂੰ ਫਿਕਰ ਨਹੀਂ ਬੱਸ ਆਪਣੇ ‘ਪੈਰੋਕਾਰਾਂ’ ਦੀ ਗਿਣਤੀ ਦੇ ਘਟਣ ਦਾ ਫਿਕਰ ਹੈ। ਅੱਜ ਜ਼ਰੂਰਤ ਹੈ:

ਸਿੱਖ ਫਲਸਫੇ ਨੂੰ ਘਰ-ਘਰ ਪਹੁੰਚਾਉਣ ਦੀ, ਗੁਰੂ ਨਾਨਕ ਦਾ ਉਪਦੇਸ਼ ਸਿੱਖ ਹਿਰਦਿਆਂ ਉੱਪਰ ਛਾਪਣ ਦੀ।

ਸਿੱਖ ਸਿਰਫ਼ ਬਾਣੀ ਪੜ੍ਹੇ ਨਾ ਬਲਕਿ ਉਸਨੂੰ ਵਿਚਾਰੇ,ਸਮਝੇ ਅਤੇ ਅਮਲੀ ਰੂਪ ਵਿੱਚ ਮੰਨੇ।

ਬਿਨ੍ਹਾਂ ਸ਼ੱਕ ਸਿੱਖੀ ਸਿਧਾਂਤ ਅਨੁਸਾਰ ਕੇਸ-ਦਾਹੜੀ ਆਦਿ ਵੀ ਜ਼ਰੂਰੀ ਹਨ ਪਰ ਫਿਰ ਵੀ ਪਤਿਤ ਦੀ ਪ੍ਰੀਭਾਸ਼ਾ ਨੂੰ ਸਿਰਫ ਕੇਸ-ਦਾਹੜੀ ਨਾਲ ਜੋੜ ਕੇ ਇਹਨਾਂ ‘ਤੇ ਹੀ ਸੀਮਤ ਨਾ ਕੀਤਾ ਜਾਵੇ, ਕਿਰਦਾਰ ਦੇ ਬਾਕੀ ਗੁਣਾਂ ਅਤੇ ਔਗੁਣਾਂ ਵੱਲ ਵੀ ਧਿਆਨ ਦਿੱਤਾ ਜਾਵੇ। ਔਗੁਣਾਂ ਨੂੰ ਦੂਰ ਕਰਨ ਦਾ ਯਤਨ ਗੁਰਮਤਿ ਦੀ ਰੌਸ਼ਨੀ ਵਿੱਚ ਕੀਤਾ ਜਾਵੇ।

ਕੇਸ-ਦਾਹੜੀ ਕਟਵਾ ਕੇ ਪਤਿਤ ਹੋ ਚੁੱਕੀ ਨੌ-ਜਵਾਨੀ ਨੂੰ ਮਿਹਣੇ ਮਾਰਨ ਦੀ ਬਜਾਏ ਗੁਰਮਤਿ ਅਨੁਸਾਰ ਸਮਝਾਉਣ ਦੀ ਕੋਸ਼ਿਸ਼ ਹਰ ‘ਜਾਗਦੀ ਜ਼ਮੀਰ’ ਵਾਲਾ ਇਨਸਾਨ ਕਰੇ ਤਾਂ ਜੋ ਉਹ ਮਨ ਕਰਕੇ ਸਿੱਖੀ ਨੂੰ ਅਪਨਾਉਣ ।

ਹਰ ਸਿੱਖ ਬਾਹਰੀ ਦਿਖ ਨਾਲੋਂ ਅੰਦਰੂਨੀ ਦਿੱਖ ਨੂੰ ‘ਸਾਫ’ ਕਰਨ ‘ਤੇ ਧਿਆਨ ਦੇਵੇ। ਜੇਕਰ ਅੰਦਰ ਸਿੱਖੀ ਸਿਧਾਂਤ ਦ੍ਰਿੜ ਹੋ ਗਿਆ ਤਾਂ ਫਿਰ ਬਾਹਰ ਤਾਂ ਸਹਿਜੇ ਹੀ ਹੋ ਜਾਵੇਗਾ।

ਪੰਥਕ ਰਹਿਤ-ਮਰਿਆਦਾ ਜ਼ਿਆਦਾਤਰ ਸਿੱਖਾਂ ਨੇ ਸਿਰਫ ਸੁਣੀ ਹੈ ਕਿ ‘ਕੁਝ ਹੈ’ ਪਰ ਅਸਲ ਵਿੱਚ ਉਹ ਕੀ ਹੈ ਜ਼ਿਆਦਾਤਰ ਸਿੱਖਾਂ ਨੂੰ ਨਹੀਂ ਪਤਾ, ਪੰਥਕ ਏਕਤਾ ਲਈ ਜ਼ਰੂਰੀ ਹੈ ਕਿ ਆਮ ਸਿੱਖਾਂ ਨੂੰ ਪੰਥਕ-ਰਹਿਤ ਮਰਿਆਦਾ ਤੋਂ ਜਾਣੂ ਕਰਵਾਉਣ ਦੇ ਉਪਰਾਲੇ ਕੀਤੇ ਜਾਣ।

ਨਵੀਂ ਪੀੜ੍ਹੀ ਨੂੰ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਗੁਰਮਤਿ ਅਨੁਸਾਰ ਸਾਖੀਆਂ ਸੁਣਾ ਕੇ ਉਹਨਾਂ ਦੇ ਉਪਦੇਸ਼ ਨਾਲ ਜੋੜਿਆ ਜਾਵੇ ਨਾ ਕਿ ਚਮਤਕਾਰੀ ਕਹਾਣੀਆਂ ਸੁਣ ਕੇ ਲੁਭਾਇਆ ਜਾਵੇ।

ਸਕੂਲ ਦੇ ਸਿਲੇਬਸ ਵਿੱਚ ਸੱਸੀ-ਪੁਨੂੰ, ਹੀਰ-ਰਾਂਝਾਂ ਆਦਿ ਕਿੱਸਿਆਂ ਦੀ ਬਜਾਏ ਗੁਰੂ ਸਾਹਿਬਾਨ ਅਤੇ ਸਿੱਖ ਸੂਰਮਿਆਂ ਦੀਆਂ ਜੀਵਨੀਆਂ ਨੂੰ ਸ਼ਾਮਿਲ ਕੀਤਾ ਜਾਵੇ।

ਹਰ ਪਿੰਡ ਅਤੇ ਸ਼ਹਿਰ ਵਿੱਚ ਗੁਰਬਾਣੀ ਵਿਚਾਰ ਨਾਲ ਸੰਬੰਧਿਤ ਕਿਤਾਬਾਂ ਮੁਫਤ ਵੰਡੀਆਂ ਜਾਣ ਤਾਂ ਜੋ ਗਰੀਬ ਪਰਿਵਾਰ ਵੀ ਪੜ੍ਹ ਸਕਣ।

ਗੁਰਦੁਆਰਿਆਂ ਵਿੱਚ ਜ਼ਾਤੀਵਾਦ ਅਧਾਰਿਤ ਵਿਤਕਰਿਆਂ ਨੂੰ ਰੋਕਣ ਲਈ ਪਿੰਡ ਦੀਆਂ ਪੰਚਾਇਤਾਂ ਅੱਗੇ ਹੋ ਕੇ ਕੰਮ ਕਰਨ।

ਜ਼ਰੂਰਤ ਹੈ ਸ਼ਬਦ ਗੁਰੂ ਨਾਲ ਸੁਰਤ ਕਰਕੇ ਜੁੜਨ ਦੀ ਨਾ ਕਿ ਵਿਖਾਵਾ ਮਾਤਰ। ਪੂਰਾ ਸਿੱਖ ਜਗਤ 10 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼-ਪੁਰਬ ਮਨਾਉਣ ਜਾ ਰਿਹਾ ਹੈ, ਗੁਰੂ ਦੀਆਂ ਖੁਸ਼ੀਆਂ ਲੈਣ ਲਈ ਇਸ ਮੌਕੇ ‘ਤੇ ਆਓ ਸੰਕਲਪ ਕਰੀਏ ਕਿ ‘ਸਾਡੇ ਗੁਰੂ ਸਿਰਫ ‘ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹਨ’, ਦੇਹਧਾਰੀਆਂ ਨੂੰ ਕੌਮ ਦੇ ਗਲੋਂ ਲਾਹੁਣ ਲਈ ਅਤੇ ਸਿੱਖ ਸਿਧਾਂਤ ਅਤੇ ਫਲਸਫੇ ਨੂੰ ਜ਼ਿੰਦਾ ਰੱਖਣ ਲਈ ਦੇਹਾਂ ਨੂੰ ਛੱਡ ਸ਼ਬਦ ਦੇ ਪੁਜਾਰੀ ਬਣੀਏ, ਆਓ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ।

ਭੁੱਲ-ਚੁੱਕ ਦੀ ਖਿਮਾਂ ਕਰਨਾ ਜੀ,

ਸਤਿੰਦਰਜੀਤ ਸਿੰਘ ।

ਮਿਤੀ:06/11/2011


(06/11/11)
ਕਮਲਜੀਤ ਸਿੰਘ ਅਟਵਾਲ/ਜਸਦੀਪ ਸਿੰਘ ਗੁਣਹੀਣ

Can anybody make us understand better

ਮੈਂ ਜਦੋਂ ਵੀ ਗੁਰੂਆਂ ਦੀ ਬਾਣੀ ਨੂੰ ਵਿਚਾਰਦਾ ਹਾਂ ਅਤੇ ਵਿਚਾਰਣ ਉਪਰੰਤ ਕੋਈ ਵੀ ਭਾਵਪੂਰਣ ਅਤੇ ਤ...ਰਕਪੂਰਣ ਤੱਥ ਸਾਹਮਣੇ ਨਹੀਂ ਆਉਂਦਾ ਤਾਂ ਸਭ ਤੋਂ ਪਹਿਲਾਂ ਖੁਦ ਨੂੰ ਗ਼ਲਤ ਮੰਨਦਾ ਹਾਂ ਕਿਉਂਕਿ ਇੱਕ ਰੂਹਾਨੀ ਵਿਅਕਤੀ ਅਤੇ ਸੰਸਾਰਿਕ ਵਿਅਕਤੀ ਦੀ ਸੋਚ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਇਹ ਧਾਰਣਾ ਅਪਣਾੳਦਾ ਹਾਂ ਕਿ ਮਨਾਂ ਪਹਿਲਾਂ ਕੁਝ ਸੂਝਵਾਨ ਅਤੇ ਗਿਆਨਵਾਨ ਦੋਸਤਾਂ ਨਾਲ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ।

ਕੁਝ ਕੁ ਦਿਨ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਗੁਰੂ ਨਾਨਕ ਜੀ ਦੀ ਬਾਣੀ ਪੜ੍ਹ ਰਿਹਾ ਸੀ। ਗੁਰੂ ਨਾਨਕ ਜੀ ਦੀ ਬਾਣੀ ਅਨੁਸਾਰ ਪ੍ਰਮਾਤਮਾ ਕੋਈ ਵਿਅਕਤੀ ਨਹੀਂ ਹੈ ਪਰ ਹੇਠ ਲਿਖੀਆਂ ਗੁਰੂ ਨਾਨਕ ਜੀ ਦੀਆਂ ਸਤਰਾਂ ਦੇ ਅਰਥਾਂ ਵਿੱਚ ਪ੍ਰਮਾਤਮਾ ਨੂੰ ਵਿਅਕਤੀ ਦੇ ਰੂਪ ਵਿੱਚ ਸਲਾਹਿਆ ਗਿਆ ਹੈ। ਇੱਥੇ ਇੱਕ ਉਲਝਣ ਪੈਦਾ ਹੋ ਰਹੀ ਹੈ। ਕੀ ਕੋਈ ਮਿੱਤਰ ਪੈਦਾ ਹੋਈ ਇਸ ਉਲਝਣ ਨੂੰ ਵਿਚਾਰ-ਚਰਚਾ ਰਾਹੀਂ ਸਮਝਾ ਸਕਦਾ ਹੈ? ਤੁਹਾਡਾ ਸ਼ੁਕਰ-ਗੁਜ਼ਾਰ ਹੋਵਾਂਗਾ। ਸਤਰਾਂ ਇਸ ਪ੍ਰਕਾਰ ਹਨ।

✽✽::ਵਡਹੰਸ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੫੬::✽✽

ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ (ਸੁੰਦਰ ਹਨ ਤੇਰੇ ਨੈਣ ਅਤੇ ਰੱਬ ਦਾ ਘਰ (ਅਨੰਦ-ਦਾਇਕ) ਤੇਰੇ ਦੰਦ।)

ਸੋਹਣੇ ਨਕ ਜਿਨ ਲੰਮੜੇ ਵਾਲਾ ॥ (ਤੂੰ ਉਹ ਸਾਹਿਬ ਹੈਂ ਜਿਸ ਦਾ ਸੁਲੱਖਾ ਹੈ ਨੱਕ ਅਤੇ ਲੰਮੇ ਹਨ ਕੇਸ।)

ਕੰਚਨ ਕਾਇਆ ਸੁਇਨੇ ਕੀ ਢਾਲਾ ॥ (ਸੁਵਰਨ ਰੂਪ ਵਿੱਚ ਢਲਿਆ ਹੋਇਆ ਤੇਰਾ ਸਰੀਰ ਅਮੋਲਕ ਹੈ।)

ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥ (ਸੋਨੇ ਵਿੱਚ ਢਲਿਆ ਹੋਇਆ ਹੈ ਉਸ ਦਾ ਸਰੀਰ ਅਤੇ ਕ੍ਰਿਸ਼ਨ ਵਰਗੀ ਜਪਨੀ ਉਸ ਕੋਲ ਹੈ। ਤੁਸੀਂ ਉਸ ਦਾ ਆਰਾਧਨ ਕਰੋ, ਹੇ ਮੇਰੀਓ ਸਖੀਓ!)

ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ ॥ (ਜੇਕਰ ਤੁਸੀਂ ਇਹ ਉਪਦੇਸ਼ ਸ੍ਰਵਣ ਕਰ ਲਉ, ਤਦ ਤੁਹਾਨੂੰ ਮੌਤ ਦੇ ਦੂਤ ਦੇ ਬੂਹੇ ਉੱਤੇ ਨਹੀਂ ਖੜੋਣਾ ਪਵੇਗਾ, ਹੇ ਮੇਰੀਓ ਸਹੇਲੀਓ!)

ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥ (ਤੁਹਾਡੇ ਰਿਦੇ ਦੀ ਮੈਲ ਉੱਤਰ ਜਾਉਗੀ ਅਤੇ ਪਰਮ ਬਗਲੇ ਤੋਂ ਤੁਸੀਂ ਪਰਮ ਹੰਸ ਹੋ ਜਾਓਗੀਆਂ।)

ਬੰਕੇ ਲੋਇਣ ਦੰਤ ਰੀਸਾਲਾ ॥੭॥ (ਸੁੰਦਰ ਹਨ ਤੇਰੇ ਨੈਣ ਅਤੇ ਰਸਦਾਇਕ ਤੇਰੇ ਦੰਦ, ਹੇ ਪ੍ਰਭੂ!)

ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥ (ਸੁਹਣੀ ਹੈ ਤੇਰੀ ਟੋਰ ਅਤੇ ਮਿੱਠੜੀ ਤੇਰੀ ਬੋਲੀ।)

ਕੁਹਕਨਿ ਕੋਕਿਲਾ ਤਰਲ ਜੁਆਣੀ ॥ (ਤੂੰ ਕੋਇਲ ਦੀ ਤਰ੍ਹਾਂ ਕੂੰਦਾ ਹੈਂ ਅਤੇ ਚੜ੍ਹਦੀ ਹੈ ਤੇਰੀ ਜੁਆਨੀ।)

ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ ਪੂਰੀਏ ॥ (ਤੇਰੀ ਚੜ੍ਹਦੀ ਜੁਆਨੀ ਤੈਨੂੰ ਚੰਗੀ ਲਗਦੀ ਹੈ। ਇਸ ਦਾ ਦਰਸ਼ਨ ਦਿਲ ਦੀਆਂ ਖਾਹਿਸ਼ਾ ਪੂਰੀਆਂ ਕਰ ਦਿੰਦਾ ਹੈ।)

ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ ਆਪਿ ਆਪੁ ਸੰਧੂਰਏ ॥ (ਹਾਥੀ ਦੀ ਮਾਨੰਦ ਤੂੰ ਨਾਜ਼-ਨਖਰੇ ਨਾਲ ਪੈਰ ਰਖਦਾ ਹੈਂ ਅਤੇ ਆਪਣੇ ਆਪ ਵਿੱਚ ਹੀ ਮਤਵਾਲਾ ਹੈਂ।)

ਸ੍ਰੀਰੰਗ ਰਾਤੀ ਫਿਰੈ ਮਾਤੀ ਉਦਕੁ ਗੰਗਾ ਵਾਣੀ ॥ (ਜੋ ਆਪਣੇ ਐਸੇ ਸ੍ਰੇਸ਼ਟ ਕੰਤ ਦੀ ਪ੍ਰੀਤ ਨਾਲ ਰੰਗੀਜੀ ਹੈ ਉਹ ਮਤਵਾਲੀ ਹੋ ਗੰਗਾ ਦੇ ਪਾਣੀ ਵਾਗੂੰ ਫਿਰਦੀ ਹੈ।)

ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥ (ਨਾਨਕ ਬੇਨਤੀ ਕਰਦਾ ਹੈ, ਮੈਂ ਤੇਰਾ ਗੋਲਾ ਹਾਂ, ਹੇ ਸਾਹਿਬ! ਸੁਹਣੀ ਹੈ ਤੇਰੀ ਟੋਰ ਅਤੇ ਮਿਠੜੇ ਬਚਨ-ਬਿਲਾਸ।)

(ਉਪਰੋਕਤ ਭਾਵ-ਅਰਥ ਟੀਕਾਕਾਰ ਸ. ਮਨਮੋਹਨ ਸਿੰਘ ਜੀ ਦੇ ਹਨ। ਪ੍ਰੋ. ਸਾਹਬ ਸਿੰਘ ਜੀ ਦੇ ਅਰਥ ਵੀ ਇਸੇ ਤਰ੍ਹਾਂ ਦੇ ਹਨ।)

ਪਿਆਰ ਸਹਿਤ

ਜਸਦੀਪ ਸਿੰਘ ਗੁਣਹੀਣ .Kamaljit Singh Atwal

916 417 9606


(06/11/11)
ਗੁਰਚਰਨ ਪੱਖੋਕਲਾਂ

ਖਾਲਸੇ ਅਤੇ ਸਿੱਖ ਦੀ ਨਵੀਂ ਪ੍ਰੀਭਾਸਾ ? ਗੁਰਚਰਨ ਪੱਖੋਕਲਾਂ 9417727245
ਸਮਾਂ ਇੱਕ ਇਹੋ ਜਿਹੀ ਬਲਵਾਨ ਅਦ੍ਰਿਸ਼ ਸਕਤੀ ਹੈ ਜੋ ਦੁਨੀਆਂ ਦੀ ਹਰ ਦਿਸਦੀ ਅਣਦਿਸਦੀ ਵਸਤੂ ਨੂੰ ਬਦਲ ਦਿੰਦਾਂ ਹੈ। ਸਮੇਂ ਦੇ ਨਾਲ ਹਰ ਵਿਚਾਰਾਂ ਅਤੇ ਵਰਤਾਰਿਆਂ ਦੀਆਂ ਪ੍ਰੀਭਾਂਸਾਵਾਂ ਭੀ ਬਦਲ ਜਾਂਦੀਆਂ ਹਨ। ਦਸ ਗੁਰੂਆਂ ਦੁਆਰਾ ਪੰਜਾਬ ਵਿੱਚ ਇੱਕ ਨਵੀ ਜੀਵਨ ਜਾਚ ਦਿੱਤੀ ਗਈ ਜੋ ਫਲਸਫੇ ਅਤੇ ਜੀਵਨ ਜਾਚ ਤੋਂ ਸਮੇਂ ਨਾਲ ਰਾਜਸੱਤਾ ਦੁਆਰਾ ਆਪਣੇ ਹਿੱਤਾਂ ਲਈ ਇੱਕ ਵਿਸੇਸ ਇਲਾਕੇ ਦੇ ਵਿੱਚ ਸਮਾਜਿਕ ਧਾਰਮਿਕ ਪਾਰਟੀ ਵਾਂਗ ਬਣਾਕੇ ਤੋੜ ਮਰੋੜ ਦਿੱਤੀ ਗਈ। ਜੋ ਸਿੱਖ ਫਲਸਫਾ ਸਾਰੀ ਦੁਨੀਆਂ ਉੱਪਰ ਫੈਲਣਾਂ ਸੀ ਸਵਾਰਥੀ ਰਾਜਸੱਤਾ ਅਤੇ ਕਚਘਰੜ ਰਾਜਸੱਤਾ ਦੇ ਗੁਲਾਮ ਪਰਚਾਰਕਾਂ ਕਾਰਣ ਸਿਰਫ ਭਾਰਤੀ ਪੰਜਾਬ ਤੱਕ ਸੀਮਤ ਕਰ ਦਿੱਤਾ ਗਿਆ। ਹਰ ਸਿੱਖਣ ਵਾਲੇ ਮਨੁੱਖ ਨੂੰ ਬ੍ਰਹਿਮੰਡੀ ਗਿਆਨ ਦੇਣ ਵਾਲਾ ਇਹ ਫਲਸਫਾ ਇੱਕ ਵਿਸੇਸ ਖਿੱਤੇ ਦਾ ਧਰਮ ਬਣਾ ਦਿੱਤਾ ਗਿਆ। ਗੁਰੂ ਗੋਬਿੰਦ ਰਾਏ ਨੇ ਬਚਪਨ ਵਿੱਚ ਹੀ ਇੱਕ ਕੌਤਕ ਕਰਦਿਆਂ ਧਾਰਮਿਕ ਤੌਰ ਤੇ ਹਿੰਦੂ ਮੁਸਲਮਾਨ ਬਣਾਉਣ ਦੀ ਥਾਂ ਏਕਤਾ ਵਾਲਾ ਇੱਕ ਸਮਾਜ ਬਣਾਉਣ ਵੱਲ ਇਸਾਰਾ ਕਰ ਦਿੱਤਾ ਸੀ। ਇਸ ਸਮਾਜ ਵਿੱਚ ਆਦਮ ਜਾਤ ਨੇ ਹਿੰਦੂ ਮੁਸਲਮਾਨ ਬਣ ਕੇ ਨਹੀ ਇਨਸਾਨ ਬਣਨਾਂ ਸੀ। ਗੁਰੂ ਗੋਬਿੰਦ ਰਾਏ ਨੇ ਆਪਣੇ ਆਪ ਨੂੰ ਗੋਬਿੰਦ ਸਿੰਘ ਬਣਨ ਸਮੇਂ ਅਤੇ ਬਾਅਦ ਵਿੱਚ ਵੀ ਮਾਨਸ ਕੀ ਜਾਤ ਏਕੋ ਪਹਿਚਾਨਬੋ ਦਾ ਨਾਅਰਾ ਬੁਲੰਦ ਕਰਿਆ। ਰਾਜਸੱਤਾ ਭਾਵੇਂ ਹਿੰਦੂ ਪਹਾੜੀ ਰਾਜਿਆਂ ਦੀ ਸੀ ਜਾਂ ਦਿੱਲੀ ਤੋਂ ਸਰਹੰਦ ਤੱਕ ਦੇ ਮੁਗਲਾਂ ਦੀ ਸੀ ਲੋਕਾਂ ਨੂੰ ਇਕੱਠੇ ਰਹਿਣ ਦੀ ਆਗਿਆ ਕਿਵੇਂ ਦੇ ਸਕਦੀ ਸੀ ਕਿਉਂਕਿ ਰਾਜਸੱਤਾ ਨੂੰ ਤਾਂ ਹਮੇਸਾਂ ਲੋਕ ਲੜਦੇ ਹੀ ਚੰਗੇ ਲੱਗਦੇ ਸਨ। ਸਮਾਜ ਇਕੱਠਾ ਰੱਖਣਾਂ ਤਾਂ ਹਮੇਸਾਂ ਧਰਮ ਨਿਭਾਉਣ ਵਾਲੇ ਪੁਰਸਾਂ ਨੂੰ ਹੀ ਚੰਗਾਂ ਲੱਗਦਾ ਹੈ ਰਾਜਸੱਤਾ ਨੂੰ ਨਹੀਂ। ਗੁਰੂ ਗੋਬਿੰਦ ਸਿੰਘ ਨੂੰ ਹਿੰਦੂ ਪਹਾੜੀ ਰਾਜਿਆਂ ਅਤੇ ਮੁਗਲ ਸਲਤੱਨਤ ਨੇ ਪੂਰੇ ਜੋਰ ਨਾਲ ਦਬਾਉਣ ਦੀ ਕੋਸਿਸ ਕੀਤੀ। ਗੁਰੂ ਗੋਬਿੰਦ ਰਾਏ ਨੂੰ ਬਚਪਨ ਵਿੱਚ ਹੀ ਆਪਣੇ ਬਾਪ ਗੁਰੂ ਤੇਗ ਬਹਾਦਰ ਦੇ ਤਲਵਾਰ ਨਾਲ ਕੱਟੇ ਹੋਏ ਸੀਸ ਨੂੰ ਆਪਣੀ ਝੋਲੀ ਵਿੱਚ ਦੇਖਣਾਂ ਪਿਆ ।ਇਹੋ ਜਿਹੇ ਵਰਤਾਰੇ ਆਮ ਮਨੁੱਖ ਨੂੰ ਤਾਂ ਤੋੜ ਕੇ ਰੱਖ ਦਿੰਦੇ ਹਨ ਪਰ ਗੁਰੂ ਜੀ ਰੱਬੀ ਤਾਕਤਾਂ ਨਾਲ ਭਰੇ ਹੋਏ ਇੱਕ ਮਜਬੂਤ ਦ੍ਰਿੜ ਇਰਾਦੇ ਵਾਲੇ ਦਲੇਰ ਇਨਸਾਨ ਸਨ ਜਿੰਨਾਂ ਜਾਲਮ ਰਾਜਸੱਤਾ ਦੇ ਭਾਣੇ ਦਾ ਚੈਲੰਜ ਸਵਿਕਾਰ ਕੀਤਾ। ਇਸ ਵਰਤਾਰੇ ਦਾ ਸਦਾ ਲਈ ਅੰਤ ਕਰਨ ਵਸਤੇ ਇਸ ਜਬਰ ਨੂੰ ਸਹਿ ਲਿਆ ਅਤੇ ਭਵਿੱਖ ਵਾਸਤੇ ਨੀਤੀ ਬਣਾਈ। ਇਸ ਨੀਤੀ ਵਿੱਚੋਂ ਇੱਕ ਇਹੋ ਜਿਹੇ ਸਮਾਜ ਦੀ ਨੀਂਹ ਰੱਖੀ ਜਾਣੀ ਸੀ ਜਿਸ ਵਿੱਚ ਰਾਜਸੱਤਾ ਮਜਬੂਰ ਲੋਕਾਂ ਤੇ ਜੁਲਮ ਨਾਂ ਕਰ ਸਕੇ ਅਤੇ ਲੋਕ ਵੀ ਜਲਾਲਤ ਦੀ ਜਿੰਦਗੀ ਜਿਉਣ ਦੀ ਬਜਾਇ ਅਣਖ ਅਤੇ ਇੱਜਤ ਦੀ ਜਿੰਦਗੀ ਜਿਉਣ ਨੂੰ ਪਹਿਲ ਦੇਣ।
ਪੁਰਾਤਨ ਸਮਿਆਂ ਵਿੱਚ ਜਿਸ ਕੋਲ ਹਥਿਆਂਰਬੰਦ ਅਤੇ ਲੋਕਾਂ ਦੀ ਤਾਕਤ ਹੁੰਦੀ ਸੀ ਉਹ ਹੀ ਰਾਜਸੱਤਾ ਦਾ ਮਾਲਕ ਹੁੰਦਾ ਸੀ। ਰਾਜਸੱਤਾ ਨੂੰ ਸਾਫ ਸੁੱਥਰੇ ਅਤੇ ਪਾਕ ਪਵਿੱਤਰ ਹੱਥਾਂ ਵਿੱਚ ਦੇਣ ਲਈ ਫੌਜ ਦੀ ਜਰੂਰਤ ਸੀ।ਗੁਰੂ ਜੀ ਨੇ ਬਹੁਤ ਹੀ ਦੂਰ ਦ੍ਰਿਸਟੀ ਅਤੇ ਗੰਭੀਰ ਸੋਚ ਵਿਚਾਰ ਤੋਂ ਬਾਅਦ ਰੱਬੀ ਤਾਕਤ ਤੇ ਭਰੋਸਾ ਕਰਦਿਆਂ ਬਹਾਦਰ ਅਤੇ ਦਲੇਰ ਲੋਕਾਂ ਦਾ ਇੱਕ ਇਹੋ ਜਿਹਾ ਫੌਜੀ ਸੰਗਠਨ ਬਣਾਇਆ ਜੋ ਖਾਲਸੇ ਦੇ ਰੂਪ ਵਿੱਚ ਸਾਹਮਣੇ ਆਇਆ।ਸਮੁੱਚੇ ਹਿੰਦੋਸਤਾਨ ਵਿੱਚੋਂ ਲੋਕਾਂ ਨੂੰ ਸੱਦੇ ਦੇਕੇ ਬੁਲਾਇਆ ਗਿਆ ਜਿਸ ਵਿੱਚੋਂ ਇੱਕ ਕੌਤਕ ਕਰਦਿਆਂ ਪੰਜ ਸਿਰਾਂ ਦੀ ਮੰਗ ਕੀਤੀ ਗਈ। ਆਮ ਲੋਕਾਂ ਵਿੱਚੋਂ ਪੰਜ ਬਹਾਦਰ ਇਨਸਾਨਾਂ ਨੇ ਸਿਰ ਦੇਣਾਂ ਮਨਜੂਰ ਕੀਤਾ। ਜਿੰਨਾਂ ਮਨੁੱਖਾਂ ਨੇ ਗੁਰੂ ਸੋਚ ਅਧੀਨ ਆਪਣਾਂ ਸਿਰ ਦਿੱਤਾ ਉਹਨਾਂ ਨੂੰ ਗੁਰੂ ਨੇ ਖਾਲਸਾ ਹੋਣ ਦਾ ਵਰ ਦਿੱਤਾ।ਇਸ ਤੋਂ ਬਾਦ ਉਹਨਾਂ ਲਈ ਪਿਛਲੀਆਂ ਜੀਵਨ ਰਹਿਤ ਦੀਆਂ ਪੰਜ ਚੀਜਾਂ ਵਾਪਸ ਲਈਆਂ ਅਤੇ ਪੰਜ ਨਵੀਆਂ ਰਹਿਤਾਂ ਬਖਸੀਆਂ। ਪੰਜ ਵਾਪਸ ਲਈਆਂ ਜਾਤ ,ਗੋਤ, ਧਰਮ , ਮਾਂ ਬਾਪ ਅਤੇ ਸਿਰ ਗੁਰੂ ਨੂੰ ਦੇਣਾਂ ਮਨਜੂਰ ਕਰਵਾਇਆ । ਪੰਜ ਕਕਾਰ ਬਖਸੇ ਕੰਘਾ ਕੇਸ਼, ਕੜਾ,ਕਛਿਹਰਾ ਅਤੇ ਕਿਰਪਾਨ। ਸਮੇਂ ਨਾਲ ਸਭ ਕੁੱਝ ਧੁੰਦਲਾ ਪੈਂਦਾ ਗਿਆ ਰਾਜਸੱਤਾ ਆਪਣੇ ਹਿੱਤਾਂ ਅਨੁਸਾਰ ਗੁਰੂ ਸੋਚ ਨੂੰ ਪੁੱਠਾ ਗੇੜ ਦਿੰਦੀ ਰਹੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹਿੱਤਾਂ ਅਨੁਸਾਰ ਪਰੀਵਾਰਕ ਰਾਜ ਨੰ ਖਾਲਸਾ ਰਾਜ ਦਾ ਨਾਂ ਦੇਕੇ ਗਲਤ ਰਵਾਇਤ ਤੋਰੀ ਜੋ ਅੱਗੇ ਜਾਕੇ ਅੰਗਰੇਜਾਂ ਨੇ ਇਸਨੂੰ ਹੋਰ ਅੱਗੇ ਤੋਰਿਆ।ਅੰਗਰੇਜਾਂ ਤੋਂ ਬਾਦ ਵੀ ਇਹ ਸਿਲਸਿਲਾ ਚੱਲਦਾ ਰਿਹਾ ਜਿਸ ਵਿੱਚ ਦਿੱਲੀ ਦੀ ਹਕੂਮਤ ਅਤੇ ਪੰਜਾਬ ਦੀ ਸਿਆਸਤ ਨੇ ਪੂਰੇ ਜੋਰ ਸੋਰ ਨਾਲ ਹਿੱਸਾ ਪਾਇਆ। ਗੁਰੂ ਦੀ ਗੋਲਕ ਗਰੀਬ ਦਾ ਮੂੰਹ ਨਾਂ ਰਹਿਣ ਦਿੱਤਾ ਗਿਆ ਬੜੀ ਚਲਾਕੀ ਨਾਲ ਗੁਰਦੁਆਰਿਆਂ ਵਿੱਚ ਰਖਵਾਈ ਗਈ ਸਿਆਸਤਦਾਨਾਂ ਦੀ ਲੋਹੇ ਦੀ ਗੋਲਕ ਹੀ ਗੁਰੂ ਦੀ ਗੋਲਕ ਬਣਾ ਦਿੱਤੀ ਗਈ। ਇਸ ਲੋਹੇ ਦੀ ਗੋਲਕ ਨੂੰ ਆਪਣੇ ਕਬਜੇ ਹੇਠ ਰੱਖਣ ਲਈ ਵੋਟਤੰਤਰ ਨਾਂ ਦੀ ਖੇਡ ਸਥਾਪਤ ਕਰ ਦਿੱਤੀ ਗਈ । ਵੋਟਤੰਤਰ ਦੀ ਸਿਆਸਤ ਨੂੰ ਸਿਰਫ ਸਿਆਸਤ ਹੀ ਸਮਝਦੀ ਹੈ ਅਤੇ ਧਾਰਮਿਕ ਵਿਅਕਤੀ ਸਿਆਸਤ ਦਾਨਾਂ ਵਾਲੀ ਸੋਚ ਕਦੇ ਵੀ ਵਰਤ ਨਹੀਂ ਸਕਦੇ । ਇਸ ਤਰਾਂ ਸਿੱਖ ਕੌਮ ਦੇ ਕੇਸ਼ ਸਿਆਸਤ ਦਾਨਾਂ ਦੇ ਹੱਥ ਆ ਗਏ ਹਨ। ਇਹ ਸਿਆਸਤ ਦਾਨਾਂ ਨੇ ਹੀ ਖਾਲਸੇ ਦੀ ਫੌਜੀ ਰਵਾਇਤ ਨੂੰ ਸਧਾਰਣ ਜੀਵਨ ਜਾਚ ਵਿੱਚ ਬਦਲ ਕੇ ਖਾਲਸੇ ਦੀ ਜੰਗੀ ਰਵਾਇਤ ਤੋੜ ਦਿੱਤੀ ਹੈ। ਅੱਜ ਦੀ ਰਾਜਸੱਤਾ ਲੋਕਤੰਤਰੀ ਰਵਾਇਤ ਦੇ ਭਰਮ ਭੁਲੇਖੇ ਦੇ ਥੱਲੇ ਅੱਤ ਨੀਚ ਜਾਲਮ ਦਾ ਰੂਪ ਲੁਕੋਈ ਰੱਖਦੀ ਹੈ। ਆਧੁਨਿਕਤਾ ਦੇ ਨਾਂ ਥੱਲੇ ਧਾਰਮਿਕ ਰੁਚੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਗਿਆ ਹੈ। ਸਿਆਸਤ ਦੇ ਗੁਲਾਮ ਬਨਾਰਸ ਦੇ ਠੱਗਾਂ ਦਾ ਹੜ ਲਿਆ ਦਿੱਤਾ ਗਿਆ ਹੈ। ਸੱਚ ਦੇ ਪੁਜਾਰੀ ਲੋਕ ਨਾਸਤਿਕਤਾ ਦੇ ਨਾਂ ਥੱਲੇ ਜੇਲਾਂ ਅਤੇ ਮੌਤ ਦੇ ਰਾਹ ਤੋਰੇ ਜਾ ਰਹੇ ਹਨ। ਸੋ ਹਕੂਮਤ ਅਤੇ ਇਸਦੇ ਗੁਲਾਮ ਪਰਚਾਰਕ ਖਾਲਸੇ ਅਤੇ ਸਿੱਖ ਦੀ ਪਰੀਭਾਸਾ ਰਲਗੱਡ ਕਰ ਰਹੇ ਹਨ। ਅਦਾਲਤੀ ਫੈਸਲੇ ਸਿੱਖ ਅਤੇ ਖਾਲਸੇ ਅਤੇ ਗੁਰੂ ਗਰੰਥ ਬਾਰੇ ਅਦਾਲਤੀ ਮੋਹਰਾਂ ਲਾ ਰਹੇ ਹਨ। ਕਾਨੂੰਨ ਦੀਆਂ ਧਮਕੀਆਂ ਨਾਲ ਗੁਰੂਗਰੰਥ ਛਾਪਣ ਦੇ ਹੱਕ ਸਿਰਫ ਸਿਆਸਤ ਦਾਨ ਆਪਣੇ ਲਈ ਰਿਜਰਵ ਕਰੀ ਜਾ ਰਹੇ ਹਨ।ਇਸ ਤਰਾਂ ਦੇ ਸਮੇਂ ਵਿੱਚ ਖਾਲਸੇ ਅਤੇ ਸਿੱਖ ਦੀ ਗੁਰੂਆਂ ਵਾਲੀ ਪਰੀਭਾਸਾ ਕਦੀ ਵੀ ਲਾਗੂ ਨਹੀਂ ਹੋਵੇਗੀ। ਸਿੱਖ ਨੂੰ ਖਾਲਸਾ ਅਤੇ ਖਾਲਸੇ ਨੂੰ ਸਿੱਖ ਬਣਾਇਆ ਜਾਂਦਾ ਰਹੇਗਾ।


(05/11/11)
ਸਰਵਜੀਤ ਸਿੰਘ

ਹਰਦੇਵ ਸਿੰਘ ਜੰਮੂ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜਿ ਕਿ ਫਤਹਿ।

ਸਤਿਕਾਰ ਯੋਗ ਵੀਰ ਜੀਓ, ਆਪ ਦੇ ਸਵਾਲ ਦਾ ਜਵਾਬ ਮੈਂ 1 ਅਤੇ 3 ਨਵੰਬਰ ਦੇ ਪੱਤਰਾਂ ਚ ਦੇ ਚੁੱਕਾ, ਅੱਜ ਫੇਰ ਲਿਖ ਰਿਹਾ ਹਾਂ ਕਿ ਮੈਨੂੰ ਅਜੇਹੀ ਖੋਜ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਵੀਰ ਜੀ, ਮੇਰੇ ਸਵਾਲ ਨੂੰ ਵੀ ਸਮਝੋ, ਇਹ ਬਾਣੀ ਸਵਰੂਪਨਾਲ ਨਹੀਂ ਸਗੋਂ ਗ੍ਰੰਥ ਸਵਰੂਪਨਾਲ ਸਬੰਧ ਰੱਖਦਾ ਹੈ। ਮੈਂ ਆਪਣੇ ਪਿਛਲੇ ਪੱਤਰ ਚ ਲਿਖਿਆ ਸੀ ਕਿ ਰਾਗਮਾਲਾ ਆਲਮ ਦੇ ਕਿੱਸੇ ‘ਚ ਆਈ ਹੈ। ਆਪ ਜੀ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ। ਕੀ ਆਪ ਜੀ ਮੇਰੇ ਨਾਲ ਸਹਿਮਤ ਹੋ ਕਿ ਰਾਗਮਾਲਾ ਆਲਮ ਦੇ ਕਿੱਸੇ ਦਾ ਹਿੱਸਾ ਹੈ ਜਾਂ ਨਹੀ? ਜੇ ਨਹੀਂ ਤਾਂ ਇਸ ਦੇ ਲੇਖਕ ਜਾਂ ਇਸ ਦੇ ਮੂਲ ਬਾਰੇ ਜਾਣਕਾਰੀ ਦੇਣ ਦੀ ਖੇਚਲ ਕਰਨੀ ਜੀ।

ਆਪ ਜੀ ਨੇ ਤਿੰਨ ਬੀੜਾਂ ਦਾ ਜਿਕਰ ਕੀਤਾ ਹੈ। ਜਿਨ੍ਹਾਂ ‘ਚ ਤਤਕਰਾ ਨਹੀਂ ਹੈ ਪਰ ਰਾਗਮਾਲਾ ਹੈ। ਵੀਰ ਜੀ, ਇਹ ਸਪੱਸ਼ਟ ਕਰੋ ਕਿ ਇਨ੍ਹਾਂ ਤਿੰਨਾਂ ਬੀੜਾਂ ਚ‘ ਹੀ “ਸਲੋਕ ਮਹਲਾ ੫ ਤੇਰਾ ਕਿਤਾ ਜਾਤੋ ਨਾਹੀ...ਤਨੁ ਮਨੁ ਥੀਵੇ ਹਰਿਆ” ਤੋਂ ਪਿਛੋਂ ਸਿਰਫ ਰਾਗਮਾਲਾ ਹੀ ਹੈ ਜਾਂ ਹੋਰ ਫਾਲਤੂ ਬਾਣੀਆਂ ਵੀ ਹਨ? ਕੀ ਇਨ੍ਹਾਂ ਬੀੜਾਂ ‘ਚ ਦਰਜ ਬਾਣੀ ਮੌਜੂਦਾ ਬਾਣੀ ਸਵਰੂਪ ਵਾਲੀ ਹੀ ਹੈ ਜਾਂ ਨਹੀਂ?

ਮੇਰੇ ਪਾਸ ਇਕ ਹੱਥ ਲਿਖਤ ਹੈ, ਉਸ ਵਿਚ ਸਲੋਕ ਮਹਲਾ ੫ ਤੇਰਾ ਕਿਤਾ ਜਾਤੋ ਨਾਹੀ...ਤਨੁ ਮਨੁ ਥੀਵੇ ਹਰਿਆ ਤੋ ਪਿਛੋਂ ਸਲੋਕ ਮਹਲਾ ੧ ਜਿਤੁਦਰਿਲਖਮਹੰਮਦਾ”, ਸਲੋਕ ਮਹਲਾ ੧ ਬਾਇਆਤਸਆਬ, ਰਾਗਰਾਮਕਲੀਰਤਨਮਾਲ,,ਹਕੀਕਤਿਰਾਹਮੁਕਾਮਰਾਜੇਸਿਵਨਾਭਕੀ ਦਰਜ ਹੈ ਅਤੇ ਉਸ ਤੋਂ ਪਿਛੋਂ ਰਾਗਮਾਲਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਫੈਸਲਾ ਕਿਸ ਨੇ ਕੀਤਾ ਹੈ ਕਿ ਗ੍ਰੰਥ ਸਵਰੂਪ’ ‘ਚ ਪਹਿਲੇ ਚਾਰ ਸ਼ਬਦ ਤਾਂ ਕੱਢ ਦਿੱਤੇ ਅਤੇ ਪੰਜਵਾਂ ਭਾਵ ਰਾਗਮਾਲਾ ਨੂੰ ਰੱਖ ਲਿਆ ਗਿਆ?

ਹਰਦੇਵ ਸਿੰਘ ਜੀ, ਰਾਗਮਾਲਾ ਦਾ ਲੇਖਕ ਕੌਣ ਹੈ? ਰਾਗਮਾਲਾ ਚ ਕਿੰਨੇ ਰਾਗਾਂ ਦਾ ਜਿਕਰ ਹੈ? ਕੀ ਇਹ ਸਾਰੇ ਰਾਗ ਬਾਣੀ ਸਵਰੂਪ‘ਚ ਦਰਜ ਹਨ?

ਆਪ ਦੇ ਪੱਤਰ ਦੀ ਉਡੀਕ ਚ ਸਰਵਜੀਤ ਸਿੰਘ

(ਹੱਥ ਲਿਖਤ ਬੀੜ ਦੀਆਂ ਫ਼ੋਟੋ ਕਾਪੀਆਂ ਨੱਥੀ ਹਨ, ਸ. ਮੱਖਣ ਸਿੰਘ ਜੀ ਨੂੰ ਬੇਨਤੀ ਹੈ ਕਿ ਜੇ ਫ਼ੋਟੋ ਪਾਉਣੀਆਂ ਸੰਭਵ ਨਾ ਹੋਣ ਤਾਂ ਸੰਪਾਦਕੀ ਨੋਟ ਲਿਖ ਕੇ ਤਸਦੀਕ ਜਰੂਰ ਕਰ ਦੇਣਾ ਜੀ।)

(ਨੋਟ:- ਫੋਟੋਆਂ ਸਮੇਤ ਇਹ ਚਿੱਠੀ ਪੜ੍ਹਨ ਲਈ ਇੱਥੇ ਕਲਿਕ ਕਰੋ ਜੀ)


(04/11/11)
ਹਰਦੇਵ ਸਿੰਘ ਜੰਮੂ

ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀਉ,

ਸਤਿ ਸ਼੍ਰੀ ਅਕਾਲ!

ਆਪ ਜੀ ਦਾ ਧਨਵਾਦ!

ਰਾਗਮਾਲਾ ਬਾਰੇ ਦਾਸ ਕਿਸੇ ਦੂਬਿਦਾ ਵਿੱਚ ਨਹੀਂ ਹੈ। ਹਾਂ ਇਨ੍ਹਾਂ ਜ਼ਰੂਰ ਹੈ ਕਿ ਆਪ ਜੀ ਇਸ ਵਿਸ਼ੇ ਤੇ ਦਾਸ ਵਲੋਂ ਲਿਖੇ ਲੇਖ ਬਾਰੇ ਆਪ ਜੀ ਨੇ ਲਿਖਿਆ ਹੈ;

“ਇਹ ਵੀ ਸੱਚ ਹੈ ਕਿ ਮੈਂ ਆਪ ਦਾ ਲੇਖ ‘ਰਾਗਮਾਲਾ ਦੀ ਆਰੋਹੀ ਤਾਨ ਪੜ੍ਹਿਆ ਵੀ ਸੀ ਪਰ ਮੈਂ ਉਸ ਲੇਖ ਨੂੰ ਪੜ੍ਹ ਕੇ ਇਹ ਸਮਝਣ ਤੋਂ ਅਸਮਰਥ ਸੀ ਕਿ ਆਪ ਜੀ ਕਹਿਣਾ ਕੀ ਚਾਹੁੰਦੇ ਹੋ। ਆਪ ਜੀ ਆਪਣੇ ਲੇਖ ਦੇ ਅਰੰਭ ਚ ਲਿਖਦੇ ਹੋ, “ਰਾਗਮਾਲਾ ਗੁਰਬਾਣੀ ਨਹੀਂ ਹੈ”। ਇਹ ਲਿਖਣ ਤੋਂ ਪਿਛੋਂ ਆਪ ਜੀ ੩੪੮੨ ਸ਼ਬਦਾਂ ਦਾ ਲੇਖ ਲਿਖ ਕੇ ਰਾਗਮਾਲਾ ਦੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰਨ ਨੂੰ ਜਾਇਜ਼ ਸਾਬਤ ਕਰਦੇ ਹੋ। ਅਜੇਹਾ ਕਿਓ?

ਮਾਫ਼ ਕਰਨਾ ਦਾਸ ਇਸ ਬਾਰੇ ਹੋਰ ੩੪੮੨ ਸ਼ਬਦਾਂ ਦਾ ਲੇਖ ਨਹੀਂ ਲਿਖਣਾ ਚਾਹੁੰਦਾ। ਆਪ ਜੀ ਦਾ ਉਪਰੋਕਤ ਸਵਾਲ ਦਾਸ ਦੇ ਉਸ ਲੇਖ ਦੇ ਪਰਿਪੇਖ ਵਿੱਚ ਬਣਦਾ ਹੀ ਨਹੀਂ।

ਆਪ ਜੀ ਦਾਸ ਦੇ ਇਸ ਸਪਸ਼ਟ ਕਥਨ ਨੂੰ “ਦਾਸ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਬਾਣੀ ਸਵਰੂਪ ਨੂੰ ਬਿਨਾ ਕਿਸੇ ਕਿੰਤੂ-ਪਰੰਤੂ ਵਿੱਚ ਪਏ ਗੁਰੂ ਸਵੀਕਾਰਦਾ ਹੈ” ਵੀ ਸਮਝ ਨਹੀਂ ਰਹੇ ਜਿਸ ਤੋਂ ਭਾਵ ਇਹ ਹੈ ਕਿ ਦਾਸ ਮੂਲ ਮੰਤਰ ਤੋਂ ਮੁੰਦਾਵਣੀ ਦੇ ਆਖਰੀ ਸਲੋਕਾਂ ਤਕ ਨੂੰ ਬਾਣੀ ਸਵਰੂਪ ਮੰਨਦਾ ਹੈ ਅਤੇ ਬਾਕੀ ਚੀਜ਼ਾ ਨੂੰ ਗ੍ਰੰਥ ਸਵਰੂਪ ਦਾ ਹਿੱਸਾ। ਦਾਸ ਲਈ ‘ਬਾਣੀ ਸਵਰੂਪ` ਅਤੇ ‘ਗ੍ਰੰਥ ਸਵਰੂਪ` ਦੋ ਵੱਖਰੀਆਂ ਗਲਾਂ ਹਨ।

ਦਾਸ ਕਈ ਐਸੇ ਸੱਜਣਾ ਨੂੰ ਵੀ ਮਿਲਿਆ/ਪੜੀਆ ਹੈ ਜੋ ਕਿ ਰਾਗਾਮਾਲਾ ਬਾਰੇ ਹੋਏ ਵਿਵਾਦ ਅਤੇ ਪੰਥਕ ਫ਼ੈਸਲੇ ਨੂੰ ਅਧਾਰ ਬਣਾ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅੰਦਰੂਨੀ ਬਣਤਰ ਤੇ ਕਿੰਤੂ ਕਰਨ ਦੀ ਜੁਗਤ ਘੜਦੇ ਹਨ। ਇਸ ਲਈ ਦਾਸ ਸਿੱਖ ਰਹਿਤ ਮਰਿਆਦਾ ਦੇ ਇਸ ਬਾਬਤ ਹੋਏ ਫ਼ੈਸਲੇ ਨੂੰ ਸਵੀਕਾਰ ਕਰਕੇ ਤੁਰਦਾ ਹੈ। ਇਸ ਦਾ ਮਤਲਭ ਰਾਗਮਾਲਾ ਨੂੰ ਬਾਣੀ ਸਥਾਪਤ ਕਰਨਾ ਕਦਾਚਿਤ ਨਹੀਂ ਬਲਕਿ ਉਸ ਮਾਨਸਿਕਤਾ ਦਾ ਵਿਰੋਧ ਕਰਨਾ ਹੈ ਜੋ ਕਿ ਰਾਗਮਾਲਾ ਦੀ ਆੜ ਵਿੱਚ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਪ੍ਰਤੀ ਆਪਣੇ ਕਿੰਤੂ ਜਨਕ ਤਰਕਾਂ ਨੂੰ ਧਾਰ ਦਿੰਦੇ ਹਨ। ਆਪ ਜੀ ਵੀ ਬਾਣੀ ਪ੍ਰਤੀ ਪ੍ਰਤੀਬੱਧ ਹੋ ਅਤੇ ਆਪ ਜੀ ਨੂੰ ਪਤਾ ਹੀ ਹੋਵੇਗਾ ਕਿ ਕੁੱਝ ਸੱਜਣ ਕਿਹੋ ਜਿਹੀ ਮਾਨਸਿਕਤਾ ਰੱਖਦੇ ਹਨ ਅਤੇ ਉਹ ਕਿਵੇਂ ਰਾਗਮਾਲਾ ਨੂੰ ਹਥਿਆਰ ਵਜੋਂ ਵਰਤ ਕੇ ਗੁਰੂ ਵਿਰੁੱਧ ਆਪਣੀ ਖੇਡ-ਖੇਡਣਾ ਚਾਹੁੰਦੇ ਹਨ। ਦਾਸ ਇਸ ਮਸਲੇ ਵਿੱਚ ਕਿਸੇ ਦੁਬਿਦਾ ਵਿੱਚ ਨਹੀਂ ਬਲਕਿ ਬਾਣੀ ਸਵਰੂਪ ਵਿਰੌਧੀ ਮਨਸੁਬਿਆਂ ਤੋਂ ਸੁਚੇਤ ਹੈ। ਉਹ ਚਾਹੁੰਦੇ ਹਨ ਕਿ ਸਿੱਖ ਇੱਕ ਵਾਰ ਆਪਣਾ ਦਰਵਾਜ਼ਾ (ਗੁਰੂ ਦਾ ਦਰ ਗ੍ਰੰਥ ਸਾਹਿਬ) ਖੋਲਣ ਤਾਂ ਸਹੀ! ! ਦਾਸ ਦੀ ਮੰਸ਼ਾ ਉਨ੍ਹਾਂ ਦੇ ਇਸ ਜਤਨ ਵਿੱਚ ਅਣਜਾਣੇ ਹੀ ਭਾਗੀਦਾਰ ਬਣਨ ਦੀ ਨਹੀਂ ਹੈ।

ਇਸ ਤੋਂ ਇਲਾਵਾ ਕੁੱਝ ਸੁਹਿਰਦ ਸੱਜਣ ਰਾਗਮਾਲਾ ਬਾਰੇ ਆਪਣੇ ਵਲੋਂ ਲਿਖੇ ਲੇਖਾਂ ਦਾ ਅਨੁਮੋਦਨ ਚਾਹੁੰਦੇ ਹਨ ਬਿਨ੍ਹਾਂ ਇਹ ਵਿਚਾਰੇ ਕਿ ਐਸੇ ਮੁੱਧੇ ਬਾਣੀ ਸਵਰੂਪ ਵਿਰੋਧੀ ਚਾਲ ਚਲਣ ਵਾਲਿਆਂ ਲਈ ਇੱਕ ਹੱਥਿਆਰ ਰੂਪ ਸਾਬਤ ਹੋ ਰਹੇ ਹਨ। ਰਾਗਮਾਲਾ ਬਾਣੀ ਨਹੀਂ ਹੈ ਇਸ ਦਾ ਨਿਰਨਾ ਪੰਥਕ ਸਿੱਖ ਰਹਿਤ ਮਰਿਆਦਾ ਵੀ ਲੈ ਚੁੱਕੀ ਹੈ।

ਭਾਈ ਗੁਰਦਾਸ ਜੀ ਵਲੋਂ ਲਿਖੇ ਤਤਕਰੇ ਬਾਰੇ ਆਪ ਜੀ ਦੇ ਸਵਾਲ ਦਾ ਜਵਾਬ ਦਾਸ ਪਾਸ ਹੈ ਪਰ, ਜਿਵੇਂ ਕਿ ਆਪ ਜੀ ਸਹਿਮਤ ਹੋ, ਅਸੀਂ ਕਰਤਾਰਪੁਰ ਵਾਲੀ ਬੀੜ ਬਾਰੇ ਚਰਚਾ ਨਹੀਂ ਕਰਨੀ।

ਆਪ ਜੀ ਦਾ ਸਵਾਲ: ਕੀ ਆਪ ਜੀ ਨੇ ਕਿਸੇ ਅਜੇਹੀ ਬੀੜ ਦੇ ਦਰਸ਼ਨ ਕੀਤੇ ਹਨ ਜਿਸ`ਚ ਤਤਕਰਾ ਨਾ ਹੋਵੇ?

ਇਸ ਬਾਬਤ ਦਾਸ ਦੀ ਜਾਣਕਾਰੀ ਅਨੁਸਾਰ ਜਵਾਬ ਇਹ ਹੈ:-

ਗੁਰਨਾਨਕ ਦੇਵ ਯੁਨੀਵਰਸਟੀ ਵਿੱਚ ਪਈ ਬੀੜ ਐਕਸੇਸ਼ਨ ਨੰ. 1245 ਦੇ ਆਰੰਭ ਵਿਚ ਰੀਤ ਅਨੁਸਾਰ ਤਤਕਰਾ ਨਹੀਂ ਹੈ।

ਅੰਮ੍ਰਿਤਸਰ ਡਾ. ਮਾਨ ਸਿੰਘ ਪੁਸਤਕਾਲੇ ਵਿੱਚ ਪਈ ਇੱਕ ਪੁਰਾਤਨ ਬੀੜ ਦੇ ਆਰੰਭ ਵਿੱਚ ਸ਼ਬਦਾਂ ਦਾ ਤਤਕਰਾ ਨਹੀਂ ਹੈ ਸਿਰਫ਼ ਰਾਗਾਂ ਦੀ ਸੂਚੀ ਹੈ। ਰਾਗਮਾਲਾ ਇਸ ਵਿੱਚ ਹੈ।

ਬਾਹੋ ਵਾਲੀ ਪੋਥੀ ਸਮਾਂ 17 ਸਦੀ ਬਿਕ੍ਰਮੀ ਵਿੱਚ ਤਤਕਰਾ ਨਹੀ ਹੈ ਪਰ ਪਤ੍ਰਾ 991/ਉ ਤੇ ਰਾਗਮਾਲਾ ਹੈ। ਇਸ ਤੋਂ ਇਲਾਵਾ ਕੁੱਝ ਹੋਰ ਪੁਰਾਤਨ ਪੋਥੀਆਂ ਵਿੱਚ ਆਰੰਭ ਵਿੱਚ ਤਤਕਰਾ ਹੋਣ ਦੀ ਸੁਚਨਾ ਨਹੀਂ ਹੈ।

ਇਹ ਮਿਸਾਲਾਂ ਦੇਂਣ ਤੋਂ ਭਾਵ ਇਹ ਕਦਾਚਿਤ ਨਹੀਂ ਕਿ ਤਤਕਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਗ੍ਰੰਥ ਸਵਰੂਪ ਦਾ ਜ਼ਰੂਰੀ ਅੰਗ ਨਹੀਂ। ਦਾਸ ਨੇ ਕੇਵਲ ਆਪ ਜੀ ਦੇ ਸਵਾਲ ਦਾ ਜਵਾਬ ਦਿੱਤਾ ਹੈ। ਰਾਗਮਾਲਾ ਬਾਰੇ ਗਲਾਂ ਦਾ ਦੁਹਰਾਉ ਕਰਨ ਦੀ ਲੋੜ ਪ੍ਰਤੀਤ ਨਹੀਂ ਹੁੰਦੀ। ਹੁਣ ਇਸ ਤੋਂ ਅੱਗੇ ਤੁਰੀਏ!

ਆਪ ਜੀ ਨੇ ਦਾਸ ਦੇ ਇੱਕ ਸਵਾਲ ਦਾ ਜਵਾਬ ਨਹੀਂ ਦਿੱਤਾ ਇਸ ਲਈ ਦੂਹਰਾ ਰਿਹਾ ਹਾਂ:-

“ਵੀਰ ਜੀ, ਕਿੱਧਰੇ ਇਹ ਵੀ ਪੜਨ ਨੂੰ ਮਿਲਿਆ ਹੈ ਕਿ, ਅੱਜ ਵਾਲੀਆਂ ਅੰਮ੍ਰਿਤ ਦੀਆਂ ਪੰਜ ਬਾਣੀਆਂ ਸੰਤ ਕਵੀ ਭਾਈ ਵੀਰ ਸਿੰਘ ਅੰਗਰੇਜਾਂ ਦੇ ਕਹੇ ਅਨੁਸਾਰ ਸਾਡੇ ਗਲ ਮੜ੍ਹ ਗਿਆ ਨਹੀਂ ਤਾਂ ਅਸੀਂ ਇਨ੍ਹਾਂ ਬਾਣੀਆਂ ਤੋਂ ਤਾਂ ਮੁਕਤ ਹੀ ਸਾਂ।

ਪੜਨ ਨੂੰ ਮਿਲਿਆ ਇਹ ਵਿਚਾਰ ਵੀ ਰਹਿਤ ਮਰਿਆਦਾ ਨਾਲ ਸਬੰਧਤ ਹੈ। ਜਿਸ ਰਾਹੀਂ ਕਿਹਾ ਗਿਆ ਹੈ ਕਿ ਅੰਮ੍ਰਿਤ ਸੰਸਕਾਰ ਵਿੱਚ ਜਪੁ, ਰਹਿਰਾਸ ਅਤੇ ਆਨੰਦ ਦੀ ਬਾਣੀਆਂ ਵੀ ਕੋਮ ਦੇ ਗਲ ਮੜ੍ਹ ਦਿੱਤੀਆਂ ਗਈਆਂ ਸਨ ਜਿਨ੍ਹਾਂ ਤੋਂ ਸਿੱਖ ਪਹਿਲਾਂ ਮੁਕਤ ਸੀ। ਆਪ ਜੀ ਦਾ ਇਸ ਵਿਚਾਰ ਬਾਰੇ ਕੀ ਵਿਚਾਰ ਹੈ? ਕੀ ਇਹ ਸੱਚ ਹੈ?

ਆਉ ਜ਼ਰਾ ਪਾਠਕਾਂ ਦੀ ਜਾਣਕਾਰੀ ਲਈ ਰਹਿਤ ਮਰਿਆਦਾ ਨਾਲ ਜੁੜੇ ਇਸ ਵਿਸ਼ੇ ਬਾਰੇ ਵੀ ਵਿਚਾਰ ਕਰ ਲਈਏ!

ਕਿਸੇ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!

ਆਪ ਜੀ ਦੇ ਜਵਾਬ ਦੀ ਉਡੀਕ ਵਿੱਚ,

ਹਰਦੇਵ ਸਿੰਘ ਜੰਮੂ


(04/11/11)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਗੁਰਮਤਿ ਅਨੁਸਾਰ “ਆਤਮਾ ਪਰਮਾਤਮਾ” ਦਾ ਸੰਕਲਪ ਕਾਲਪਨਿਕ ਨਹੀਂ।

ਪਰਮਾਤਮਾ ਬਾਰੇ ਗੁਰਬਾਣੀ ਕਹਿੰਦੀ ਹੈ:

“ੴ ਸਤਿਨਾਮੁ ਕਰਤਾ ਪੁਰਖੁ ਨਰਿਭਉ ਨਰਿਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪਰਸਾਦਿ॥”

“ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ॥ ਨਾਨਕ ਹੋਸੀ ਭੀ ਸਚੁ॥ 1॥”

“ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥”

“ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥”

“ਏਕਮ ਏਕੰਕਾਰ ਨਿਰਾਲਾ॥ ਅਖਰੁ ਅਜੋਨੀ ਜਾਤਿ ਨਾ ਜਾਲਾ॥ ਅਗਮ ਅਗੋਚਰੁ ਰੂਪੁ ਨ ਰੇਖਿਆ॥ ਖੋਜਤ ਖੋਜਤ ਘਟਿ ਘਟਿ ਦੇਖਿਆ॥”

“ਅੰਤਰਿ ਬਸੈ ਬਾਹਰਿ ਭੀ ਓਹੀ॥ ਨਾਨਕ ਦਰਸਨੁ ਦੇਖਿ ਸਭ ਮੋਹੀ॥”

“ਆਦਿ ਪੁਰਖ ਕਰਤਾ ਕਰਨ ਕਾਰਣ ਸਭ ਆਪੇ॥ ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਅਪੇ॥ ਬ੍ਯਾਪਤ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ॥ ਸਰਬ ਕੀ ਰਖ੍ਯਾ ਕਰੈ ਆਪੇ ਹਰਿ ਪਤਿ॥” (ਪ-1385)

ਆਤਮਾ-

“ਜਲ ਕੀ ਭੀਤਿ ਪਵਨ ਕਾ ਖੰਭਾ ਰਕਤ ਬੂੰਦ ਕਾ ਗਾਰਾ॥

ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ॥ 1॥”

ਅਰਥ- ‘ਜੀਵ ਪੰਛੀ’ ਵਿਚਾਰਾ ਉਸ ਸਰੀਰ ਵਿੱਚ ਵੱਸ ਰਿਹਾ ਹੈ ਜਿਸ ਦੀ ਕੰਧ (ਮਾਨੋ) ਪਾਣੀ ਦੀ ਹੈ, ਜਿਸ ਦੀ ਥੰਮ੍ਹੀ ਹਵਾ (ਸਵਾਸਾਂ) ਦੀ ਹੈ। ਮਾਂ ਦੀ ਰੱਤ ਤੇ ਪਿਉ ਦੇ ਵੀਰਜ ਦਾ ਜਿਸ ਨੂੰ ਗਾਰਾ ਲੱਗਾ ਹੋਇਆ ਹੈ। ਤੇ ਹੱਡ ਮਾਸ ਨਾੜੀਆਂ ਪਿੰਜਰ ਬਣਿਆ ਹੋਇਆ ਹੈ।

“ਮੇਰਾ ਮੇਰਾ ਕਰਿ ਬਿਲਲਾਹੀ॥ ਮਰਣਹਾਰੁ ਇਹੁ ਜੀਅੜਾ ਨਾਹੀ॥” (ਪ-188)

ਅਰਥ- (ਕਿਸੇ ਸੰਬੰਧੀ ਦੇ ਵਿਛੋੜੇ ਤੇ ਲੋਕ) ਮੇਰਾ ਮੇਰਾ ਆਖ ਕੇ ਵਿਲਕਦੇ ਹਨ, (ਪਰ ਇਹ ਨਹੀਂ ਸਮਝਦੇ ਕਿ ਸਦਾ ਲਈ ਕਿਸੇ ਦਾ ‘ਮੇਰਾ’ ਕੋਈ ਨਹੀਂ ਤੇ) ਇਹ ਜੀਵਾਤਮਾ ਮਰਨ ਵਾਲਾ ਨਹੀਂ।

ਓਹੁ ਬੈਰਾਗੀ ਮਰੈ ਨ ਜਾਇ॥ ਹੁਕਮੈ ਬਾਧਾ ਕਾਰ ਕਮਾਏ॥”

(ਓਹੁ ਬੈਰਾਗੀ= ਚਲੇ ਜਾਣ ਵਾਲਾ ਜੀਵਾਤਮਾ)

ਅਰਥ- ਕਾਂਇਆਂ ਵਿੱਚੋਂ ਉਪਰਾਮ ਹੋ ਕੇ ਤੁਰ ਜਾਣ ਵਾਲਾ ਜੀਵਾਤਮਾ ਨਾਹ ਮਰਦਾ ਹੈ ਨਾ ਜੰਮਦਾ ਹੈ (ਉਹ ਤਾਂ ਪਰਮਾਤਮਾ ਦੇ) ਹੁਕਮ ਵਿੱਚ ਬੱਝਾ ਹੋਇਆ (ਕਾਂਇਆਂ ਵਿੱਚ ਆਉਣ ਤੇ ਫਿਰ ਇਸ ਵਿੱਚੋਂ ਚਲੇ ਜਾਣ ਦੀ) ਕਾਰ ਕਰਦਾ ਹੈ।

“ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ॥ ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ॥” (ਪ-139)

ਅਰਥ- ਸਰੀਰ ਤੇ ਜੀਵ (ਆਤਮਾ) ਦਾ ਸੰਜੋਗ ਮਿਥ ਕੇ (ਪਰਮਾਤਮਾ ਨੇ ਇਹਨਾਂ ਨੂੰ ਮਨੁੱਖ-ਜਨਮ ਵਿੱਚ) ਇਕੱਠਾ ਕਰ ਦਿੱਤਾ ਹੈ। ਜਿਸ (ਪ੍ਰਭੂ) ਨੇ (ਸਰੀਰ ਤੇ ਜੀਵ ਨੂੰ) ਪੈਦਾ ਕੀਤਾ ਹੈ ਉਸ ਨੇ ਹੀ (ਇਹਨਾਂ ਲਈ) ਵਿਛੋੜਾ (ਭੀ) ਬਣਾ ਰੱਖਿਆ ਹੈ।

“ਕਾਇਆ ਹੰਸ ਕਿਆ ਪ੍ਰਤਿ ਹੈ ਜੇ ਪਇਆ ਹੀ ਛਡਿ ਜਾਇ॥” (ਪ-510)

ਅਰਥ- ਸਰੀਰ ਤੇ ਆਤਮਾ ਦਾ ਕੱਚਾ ਜਿਹਾ ਪਿਆਰ ਹੈ, (ਅੰਤ ਵੇਲੇ, ਇਹ ਆਤਮਾ ਸਰੀਰ ਨੂੰ) ਡਿੱਗੇ ਨੂੰ ਹੀ ਛੱਡ ਕੇ ਤੁਰ ਜਾਂਦਾ ਹੈ।

“ਆਈ ਆਗਿਆ ਪਿਰਹੁ ਬੁਲਾਇਆ॥ ਨ ਧਨ ਪੁਛੀ ਨ ਮਤਾ ਪਕਾਇਆ॥ ਉਠਿ ਸਿਧਾਇਓ ਛੁਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ॥ 4॥” (ਪ-1073)

ਅਰਥ-ਜਦੋਂ ਪਤੀ-ਪਰਮਾਤਮਾ ਵੱਲੋਂ ਹੁਕਮ ਆਉਂਦਾ ਹੈ, ਜਦੋਂ ਉਹ ਸੱਦਾ ਭੇਜਦਾ ਹੈ, ਜੀਵਾਤਮਾ ਨਾ ਹੀ ਕਾਇਆਂ-ਇਸਤ੍ਰੀ ਨੂੰ ਪੁੱਛਦਾ ਹੈ, ਨਾ ਹੀ ਉਸ ਨਾਲ ਸਲਾਹ ਕਰਦਾ ਹੈ। ਉਹ ਕਾਂਇਆਂ-ਮਿੱਟੀ ਨੂੰ ਛੁੱਟੜ ਕਰਕੇ ਉੱਠ ਕੇ ਤੁਰ ਪੈਂਦਾ ਹੈ।

ਜਸਬੀਰ ਸਿੰਘ (ਕੈਲਗਰੀ)


(04/11/11)
ਹਰਲਾਜ ਸਿੰਘ ਬਹਾਦਰਪੁਰ

ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਲੋਕ ਸਭਾ ਦੇ ਨਾਂ ਖੁੱਲ੍ਹੀ ਚਿੱਠੀ

ਭੈਣੇ ਮੇਰੀਏ ਜੁਲਮ ਕੀਤੇ ਸਹੁਰੇ ਤੇਰੇ ਨੇ............॥


ਬੀਬੀ ਜੀ! ਸੋਚ ਕੇ ਵੇਖੋ ਕਿ ਜੇਕਰ ਤੁਸੀਂ ਵੀ ਦਿੱਲੀ ਵਿੱਚ ਇਨਸਾਫ ਲਈ ਰੋ ਰਹੀਆਂ ਵਿਧਵਾਵਾਂ ਵਾਂਗ ਆਪਣਾ ਪਰਿਵਾਰ ਖੋਇਆ ਹੁੰਦਾ ਤਾਂ ਅੱਜ ਤੁਹਾਡੀ ਕੀ ਹਾਲਤ ਹੋਣੀ ਸੀ, ਪਰ ਤੁਸੀਂ ਸਾਰਾ ਪਰਿਵਾਰ ਇਕੱਠਾ ਬੈਠ ਕੇ ਇਸੇ ਦਿਨ ਬਠਿੰਡੇ ਵਿੱਚ ਕਬੱਡੀ ਕੱਪ ਦੇ ਨਾਂ ਤੇ ਜਸ਼ਨ ਮਨਾਉਂਦਿਆਂ ਅੱਧ ਨੰਗੀਆਂ (ਅਸਲ ਵਿੱਚ 90% ਨੰਗੀਆਂ) ਕੁੜੀਆਂ ਦਾ ਨਾਚ ਵੇਖ ਰਹੇ ਸੀ ।

ਬੀਬੀ ਹਰਸਿਮਰਤ ਕੌਰ ਜੀ! 1 ਨਵੰਬਰ 2011 ਦੇ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਮਾਲਵਾ ਅੰਕ ਦੇ ਪੰਨਾ ਨੰ: 4 ਤੇ ਲੱਗਿਆ ਤੁਹਾਡਾ ਬਿਆਨ ਪੜ੍ਹ ਕੇ ਦਰਦ ਜਾ ਮਹਿਸੂਸ ਹੋਇਆ, ਜਿਸ ਕਾਰਨ ਤੁਹਾਨੂੰ ਸੰਬੋਧਨ ਕਰਕੇ ਇਹ ਚਿੱਠੀ ਲਿਖਣੀ ਪਈ । ਬੀਬੀ ਹਰਸਿਮਰਤ ਕੌਰ ਬਾਦਲ ਜੀ ਤੁਸੀਂ ਇਸ ਬਿਆਨ ਵਿੱਚ ਪੰਜਾਬ ਦੀ ਕਾਂਗਰਸ ਪਾਰਟੀ ਨੂੰ ਸੁਝਾਅ ਦਿੱਤਾ ਹੈ ਕਿ ਪੰਜਾਬ ਦੇ ਕਾਂਗਰਸੀਆਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਬਚਾਓ ਯਾਤਰਾ ਦੀ ਥਾਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਯਾਤਰਾ ਕੱਢਣ । ਬੀਬੀ ਜੀ ਜੇ ਤੁਹਾਡੇ ਅੰਦਰ ਮਾੜੀ ਮੋਟੀ ਅਣਖ, ਸ਼ਰਮ, ਸੱਚਾਈ ਜਾਂ ਇਨਸਾਨੀਅਤ ਹੁੰਦੀ ਤਾਂ ਤੁਸੀਂ ਇਹ ਸੁਝਾਅ ਕਾਂਗਰਸੀਆਂ ਨੂੰ ਦੇਣ ਦੀ ਬਜਾਇ ਆਪਣੇ ਸਹੁਰੇ ਪ੍ਰਕਾਸ਼ ਸਿੰਘ ਬਾਦਲ ਜਾਂ ਆਪਣੇ ਪਤੀ ਸੁਖਬੀਰ ਸਿੰਘ ਬਾਦਲ ਨੂੰ ਦੇਣਾ ਸੀ । ਕਿਉਂਕਿ ਕਾਂਗਰਸ ਨੇ ਤਾਂ ਸਿੱਖਾਂ ਦਾ ਕਤਲੇਆਮ ਕੀਤਾ ਸੀ, ਉਹ ਤਾਂ ਦੋਸ਼ੀ ਹਨ, ਕੀ ਹੁਣ ਦੋਸ਼ੀ ਹੀ ਆਪਣੇ ਆਪ ਨੂੰ ਸਜ਼ਾਵਾਂ ਦਵਾਉਣ ਲਈ ਆਪਣੇ ਵਿਰੁੱਧ ਆਪ ਹੀ ਯਾਤਰਾਵਾਂ ਕੱਢਣ? ਕਿਉਂ?? ਤੁਸੀਂ ਮਰ ਗਏ ਹੋਂ??? ਵਾਹ ਹਰਸਿਮਰਤ ਜੀ ਵਾਹ! ਬੀਬੀ ਜੀ ਤੁਹਾਡੇ ਨਾਲੋਂ ਤਾਂ ਕਾਂਗਰਸੀ ਹੀ ਚੰਗੇ ਸਨ ਜਿੰਨ੍ਹਾਂ ਨੇ ਸਿੱਖ ਕੌਮ ਨਾਲ ਦੁਸ਼ਮਣ ਵਾਲਾ ਫਰਜ ਤਾਂ ਨਿਭਾ ਦਿੱਤਾ। ਸਿੱਖਾਂ ਨੂੰ ਮਾਰ ਤਾਂ ਦਿੱਤਾ। ਪਰ ਤੁਸੀਂ ਸਿੱਖ ਹਿਤੈਸ਼ੀ ਕਹਾਉਣ ਵਾਲਿਆਂ ਨੇ ਪੀੜਤ ਸਿੱਖਾਂ ਦੇ ਮੁੜ ਵਸੇਵੇ ਲਈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਹੁਣ ਤੱਕ ਕੀ ਕੀਤਾ ਹੈ? ਜਿਸ ਸਿੱਖ ਕਤਲੇਆਮ ਦੀ ਤੁਸੀਂ ਖੱਟੀ ਖਾ ਰਹੇ ਹੋ, ਭਾਵ ਕਿ ਜਿੰਨ੍ਹਾਂ ਕਤਲੇਆਮ ਦੇ ਪੀੜਤਾਂ ਦੇ ਜਖਮ ਉਚੇੜ-ਉਚੇੜ ਕੇ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਪ੍ਰਚਾਰ ਕੇ ਪੰਜਾਬ ਤੇ ਰਾਜ ਕਰ ਰਹੇ ਹੋ, ਅੱਜ ਉਨ੍ਹਾਂ ਪੀੜਤਾਂ ਲਈ ਇੱਕ ਯਾਤਰਾ ਵੀ ਨਹੀਂ ਕੱਢ ਸਕਦੇ, ਫਿਰ ਤੁਹਾਨੂੰ ਕੀ ਕਿਸੇ ਨੇ ਰਗੜ ਕੇ ਫੋੜੇ ਤੇ ਲਾਉਣਾ ਹੈ? ਕੁੱਝ ਤਾਂ ਸ਼ਰਮ ਕਰੋ! ਕਾਂਗਰਸ ਪਹਿਲਾਂ ਸਿੱਖਾਂ ਨੂੰ ਮਾਰੇ, ਫਿਰ ਆਪ ਹੀ ਆਪਣੇ ਆਪ ਨੂੰ ਸਜ਼ਾਵਾਂ ਦਿਵਾਵੇ, ਤੁਹਾਡਾ ਕੋੜਮਾ ਪੰਜਾਬ ਉੱਤੇ ਰਾਜ ਕਰੇ! ਵਾਹ!! ਬੀਬੀ ਜੀ ਤੁਹਾਡੀ ਸਿਆਸੀ ਕ੍ਰਿਪਾ ਸਦਕਾ ਪੰਜਾਬ ਦੀ ਅਣਖ ਮਰ ਚੁੱਕੀ ਹੈ! ਸਿੱਖਾਂ ਵਿੱਚੋਂ ਸਿੱਖੀ ਜਜਬਾ ਖਤਮ ਹੋ ਚੁੱਕਾ ਹੈ!! ਤਾਂਹੀ ਤਾਂ ਸਿੱਖ ਇਨਸਾਫ ਲਈ ਭਟਕ ਰਹੇ ਹਨ ਅਤੇ ਤੁਹਾਡੇ ਵਰਗੇ ਬੇ-ਇਨਸਾਫੀਆਂ ਕਰਵਾ ਕੇ ਇਨਸਾਫ ਦਵਾਉਣ ਦੀਆਂ ਗੱਲਾਂ ਕਰ ਰਹੇ ਹਨ। ਮੇਰੇ ਵਿਚਾਰ ਅਨੁਸਾਰ ਤਾਂ ਸਿੱਖ ਕੌਮ ਇਨਸਾਫ ਮੰਗਣ ਲਈ ਨਹੀਂ, ਇਨਸਾਫ ਦੇਣ ਲਈ ਹੋਂਦ ਵਿੱਚ ਆਈ ਸੀ। ਸਾਡੇ ਗੁਰੂਆਂ ਅਤੇ ਪੁਰਾਤਨ ਸਿੱਖਾਂ ਨੇ ਕਦੇ ਇਨਸਾਫ ਮੰਗਿਆ ਨਹੀਂ ਸੀ ਬਲਕਿ ਇਨਸਾਫ ਕਰਦੇ ਰਹੇ ਹਨ। ਨਾਲੇ ਕਦੇ ਹੱਕ ਮੰਗੇ ਨਹੀਂ ਮਿਲਦੇ ਹੁੰਦੇ, ਇਹ ਤਾਂ ਲੈਣੇ ਪੈਂਦੇ ਹਨ। ਬੀਬੀ ਜੀ ਵਰਤਮਾਨ ਸਮੇਂ ਵਿੱਚ ਸਾਡੇ ਇਨਸਾਫ ਦਾਤੇ ਸਿੰਘ ਸਨ, ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਦਿਲਾਵਰ ਸਿੰਘ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਬਲਵੰਤ ਸਿੰਘ ਰਾਜੋਆਣਾ ਵਰਗੇ। ਕੀ ਕਦੇ ਇਨ੍ਹਾਂ ਨੇ ਇਨਸਾਫ ਮੰਗਿਆ ਸੀ? ਨਹੀਂ, ਇਹ ਤਾਂ ਇਨਸਾਫ ਕਰਨ ਵਾਲੇ ਸਨ, ਇਨਸਾਫ ਦੇ ਕਰਤੇ ਸਨ। ਜੋ ਇਨਸਾਫ ਇਨ੍ਹਾਂ ਨੇ ਕਰ ਦਿੱਤੇ ਸੋ ਕਰ ਦਿੱਤੇ, ਇਨ੍ਹਾਂ ਵੱਲੋਂ ਕੀਤੇ ਇਨਸਾਫਾਂ ਸਦਕਾ ਹੀ ਅੱਜ ਸਿੱਖ ਕੌਮ ਵਿੱਚ ਮਾੜੀ ਮੋਟੀ ਜਾਨ ਹੈ। ਨਹੀਂ ਤਾਂ ਹੁਣ ਨੂੰ ਤੁਹਾਡੇ ਵਰਗਿਆਂ ਨੇ ਸਿੱਖ ਕੌਮ ਦਾ ਭੋਗ ਪਾ ਦੇਣਾ ਸੀ।
ਬੀਬੀ ਜੀ! ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦਾ ਕਾਰਣ ਬਣਿਆ ਇੰਦਰਾ ਗਾਂਧੀ ਦਾ ਕਤਲ, ਇੰਦਰਾ ਗਾਂਧੀ ਦੇ ਕਤਲ ਦਾ ਕਾਰਣ ਬਣਿਆ ਦਰਬਾਰ ਸਾਹਿਬ ਤੇ ਹੋਇਆ ਹਮਲਾ। ਇਸ ਹਮਲੇ ਬਾਰੇ ਤੇਰੇ ਸਹੁਰਾ ਬਾਦਲ ਸਾਹਿਬ ਦਾ ਲੰਗੋਟੀਆ ਯਾਰ ਲਾਲ ਕ੍ਰਿਸ਼ਨ ਅਡਵਾਨੀ ਲਿਖਤੀ ਰੂਪ ਵਿੱਚ ਕਹਿ ਚੁੱਕਿਆ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਅਸੀਂ ਦਬਾਅ ਨਾਲ ਕਰਵਾਇਆ ਸੀ। ਸ਼ਾਇਦ ਇੰਦਰਾ ਗਾਂਧੀ ਇਹ ਹਮਲਾ ਨਾ ਕਰਦੀ ਜੇਕਰ ਭਾਜਪਾ ਦਾ ਦਬਾਅ ਨਾ ਹੁੰਦਾ। ਇਸ ਹਮਲੇ ਦੀ ਖੁਸ਼ੀ ਵਿੱਚ ਭਾਜਪਾਈਆਂ ਨੇ ਲੱਡੂ ਵੀ ਵੰਡੇ ਸਨ, ਅੱਜ ਉਹ ਤੁਹਾਡੇ ਮਿੱਤਰ ਹਨ। ਤੁਹਾਡੀ ਕ੍ਰਿਪਾ ਸਕਦਾ ਪੰਜਾਬ ਤੇ ਰਾਜ ਵੀ ਕਰ ਰਹੇ ਹਨ। ਬੀਬੀ ਜੀ! ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ। ਸਿੱਖ ਯੋਧਿਆਂ ਨੇ ਉਸ ਨੂੰ ਬਣਦੀ ਸਜ਼ਾ ਦੇ ਦਿੱਤੀ ਸੀ। ਰਾਜੀਵ ਗਾਂਧੀ ਨੇ ਦਿੱਲੀ ਵਿੱਚ ਸਿੱਖ ਕਤਲੇਆਮ ਕਰਵਾਇਆ ਸੀ, ਉਹ ਵੀ ਆਪਣੀ ਕਰਨੀ ਦਾ ਫਲ ਭੁਗਤ ਕੇ ਦੁਨੀਆਂ ਤੋਂ ਚਲਾ ਗਿਆ ਹੈ। ਬੇਸ਼ੱਕ ਅਸੀਂ ਇਹਨਾਂ ਕਤਲੇਆਮਾਂ ਨੂੰ ਭੁੱਲ ਨਹੀਂ ਸਕਾਂਗੇ ਤੇ ਨਾ ਹੀ ਅਜਿਹੀਆਂ ਘਟਨਾਵਾਂ ਭੁੱਲਣ ਵਾਲੀਆਂ ਹੁੰਦੀਆਂ ਹਨ। ਪਰ ਅਸਲ ਦੋਸ਼ੀਆਂ ਦੀ ਮੌਤ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨਾਲ ਦੁਸ਼ਮਣੀ ਰੱਖਣੀ ਸਿੱਖ ਕੌਮ ਦਾ ਅਸੂਲ ਨਹੀਂ ਹੈ। ਜੇ ਸਿੱਖ ਵੀ ਅਜਿਹਾ ਕੁੱਝ ਕਰਨਗੇ ਤਾਂ ਫਿਰ ਅਸੀਂ ਔਰੰਗਜੇਬ ਨੂੰ ਕੀ ਕਹਾਂਗੇ? ਬੀਬੀ ਜੀ! ਤੂੰ ਹੁਣ ਨਵੀਂ-ਨਵੀਂ ਸਿਆਸਤ ਵਿੱਚ ਆਈ ਹੈਂ ਜਾਂ ਤੇਰੇ ਸਹੁਰਾ ਬਾਦਲ ਸਾਹਿਬ ਨੇ ਲਿਆਂਦੀ ਹੈਂ। ਇਸ ਲਈ ਤੂੰ ਕਾਫੀ ਬਿਆਨਬਾਜ਼ੀ ਅਤੇ ਭੱਜ ਨੱਠ ਕਰਕੇ ਆਪਣੇ ਆਪ ਨੂੰ ਸਿੱਖਾਂ, ਪੰਜਾਬ ਅਤੇ ਲੜਕੀਆਂ ਦੀ ਹਿਤੈਸ਼ੀ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੀ ਹੈਂ। ਪਰ ਅਸਲ ਵਿੱਚ ਤੁਸੀਂ ਲੋਕ ਹੀ ਸਿੱਖਾਂ, ਪੰਜਾਬ ਅਤੇ ਲੜਕੀਆਂ ਦੇ ਦੁਸ਼ਮਣ ਹੋ। ਸਿੱਖਾਂ ਪੰਜਾਬ ਅਤੇ ਲੜਕੀਆਂ ਨਾਲ ਤੁਹਾਡੀ ਦੁਸ਼ਮਣੀ ਦੀ ਜਿੰਨ੍ਹੀ ਕੁ ਜਾਣਕਾਰੀ ਮੈਨੂੰ ਹੈ ਉਸ ਮੁਤਾਬਿਕ ਕੁੱਝ ਵਿਚਾਰ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ:-


ਸਿੱਖਾਂ ਬਾਰੇ :- ਸਿੱਖ ਕੌਮ ਦੀ ਸਭ ਤੋਂ ਵੱਡੀ ਦੁਸ਼ਮਣ ਆਰ|ਐਸ|ਐਸ| (ਭਾਜਪਾ) ਹੈ। ਦਰਬਾਰ ਸਾਹਿਬ ਤੇ ਹਮਲਾ ਭਾਜਪਾ ਨੇ ਕਰਵਾਇਆ ਸੀ। ਭਾਜਪਾ ਨੇ ਹੀ ਨਾਨਕਸ਼ਾਹੀ ਕੈਲੰਡਰ ਖਤਮ ਕਰਵਾਇਆ। ਭਾਜਪਾ ਸ਼ਰੇਆਮ ਸਿੱਖ ਮਸਲਿਆਂ ਵਿੱਚ ਦਖ਼ਲ ਦੇ ਰਹੀ ਹੈ। ਸ਼ੁਸ਼ਮਾ ਸਵਰਾਜ ਵਰਗੀਆਂ ਸਿੱਖ ਸਟੇਜਾਂ ਤੋਂ ਗੁਰੂ ਦੋਖੀ ਚੰਦੂ ਵਰਗਿਆਂ ਨੂੰ ਨਿਰਦੋਸ਼ ਸਿੱਧ ਕਰ ਰਹੀਆਂ ਹਨ। ਰਾਮਦੇਵ ਕਹਿ ਰਿਹਾ ਕਿ ਜੇਕਰ ਤੁਹਾਨੂੰ ਸੱਪ ਅਤੇ ਸਿੱਖ ਇਕੱਠੇ ਮਿਲ ਜਾਣ ਤਾਂ ਪਹਿਲਾਂ ਸਿੱਖ ਨੂੰ ਮਾਰੋ। ਇਹ ਲੋਕ ਫਿਰ ਵੀ ਤੁਹਾਡੇ ਮਿੱਤਰ ਹਨ। ਕਾਂਗਰਸ ਤਾਂ ਸਿੱਖਾਂ ਦੀ ਦੁਸ਼ਮਣ ਹੈ ਹੀ। ਪਰ ਜਦੋਂ ਪੰਜਾਬ ਵਿੱਚ ਤੁਹਾਡੀ ਸਰਕਾਰ ਅਤੇ ਕੇਂਦਰ ਵਿੱਚ ਤੁਹਾਡੇ ਭਾਈਵਾਲਾਂ ਭਾਜਪਾਈਆਂ ਦੀ ਸਰਕਾਰ ਸੀ, ਉੇਸ ਸਮੇਂ ਤੁਸੀਂ ਕਿੰਨੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਈਆਂ ਅਤੇ ਕਿੰਨੇ ਪੀੜਤਾਂ ਨੂੰ ਰਾਹਤ ਦਿੱਤੀ ਸੀ। ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰ ਇਜ਼ਹਾਰ ਆਲਮ ਨੂੰ ਤੁਸੀਂ ਸਜ਼ਾ ਦੇਣ ਦੀ ਬਜਾਇ ਅਕਾਲੀ ਦਲ ਦਾ ਆਗੂ ਬਣਾਇਆ ਹੈ ਤੇ ਹੁਣ ਉਸਨੂੰ ਟਿਕਟ ਦੇਣ ਦੀਆਂ ਗੱਲਾਂ ਚੱਲ ਰਹੀਆਂ ਹਨ। ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕੀਤੇ ਗਏ ਕਤਲਾਂ ਨੂੰ ਨੰਗਾ ਕਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਹੀ ਪੁਲਿਸ ਨੇ ਕਤਲ ਕਰ ਦਿੱਤਾ। ਤੁਸੀਂ ਇਸ ਸਬੰਧ ਵਿੱਚ ਕਿੰਨੇ ਦੋਸ਼ੀ ਪੁਲਿਸ ਮੁਲਾਜਮਾਂ ਨੂੰ ਸਜ਼ਾਵਾਂ ਦਵਾਈਆਂ? ਇੱਕ ਪਾਸੇ ਤੁਸੀਂ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੀ ਸਜ਼ਾ ਰੱਦ ਕਰਾਉਣ ਦਾ ਡਰਾਮਾ ਕਰ ਰਹੇ ਹੋ, ਦੂਜੇ ਪਾਸੇ ਤੁਹਾਡੇ ਸਹੁਰਾ ਬਾਦਲ ਸਾਹਿਬ ਹਲਫੀਆ ਬਿਆਨ ਦੇ ਚੁੱਕੇ ਹਨ ਕਿ ਇਹ ਖਤਰਨਾਕ ਅੱਤਵਾਦੀ ਹੈ, ਇਸਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਜਦੋਂ ਪ੍ਰੋ: ਭੁੱਲਰ ਨੇ ਆਪਣੇ ਆਪ ਨੂੰ ਪੰਜਾਬ ਦੀ ਜੇਲ੍ਹ ਵਿੱਚ ਬਦਲਣ ਦੀ ਮੰਗ ਕੀਤੀ ਸੀ ਤਾਂ ਵੀ ਬਾਦਲ ਸਾਹਿਬ ਨੇ ਇਸਦਾ ਵਿਰੋਧ ਕੀਤਾ ਸੀ। ਬੀਬੀ ਜੀ ਅਕਾਲੀ ਸਰਕਾਰ ਦਾ ਫਰਜ਼ ਤਾਂ ਇਹ ਬਣਦਾ ਸੀ ਕਿ ਉਹ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਵਿਰੋਧ ਵਿੱਚ ਭੜਕੇ ਸਿੱਖ ਨੌਜਵਾਨਾਂ, ਜੋ ਅੱਜ ਵੀ ਜੇਲ੍ਹਾਂ ਵਿੱਚ ਬੈਠੇ ਹਨ ਨੂੰ ਰਿਹਾਅ ਕਰਦੀ ਅਤੇ ਉਸ ਕਾਲੇ ਦੌਰ ਵਿੱਚ ਮਾਰੇ ਗਏ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਦੀ ਆਰਥਿਕ ਮੱਦਦ ਕਰਦੀ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਿੱਖ ਨੌਜਵਾਨਾਂ ਨੂੰ ਮਾਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਣਦੀਆਂ ਸਜ਼ਾਵਾਂ ਦਿੰਦੀ। ਫਿਰ ਕਹਿੰਦੀ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ।
ਬੀਬੀ ਜੀ! ਜਿੰਨ੍ਹਾਂ ਸਿੱਖ ਨੌਜਵਾਨਾਂ ਵਾਰੇ ਗੱਲ ਕਰਦੇ ਸਮੇਂ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਸਾਡੇ ਮੁੰਡੇ ਸ਼ਬਦ ਵਰਤਦਾ ਹੈ ਉਨ੍ਹਾਂ ਹੀ ਸਿੱਖ ਨੌਜਵਾਨਾਂ ਵਾਰੇ ਗੱਲ ਕਰਨ ਸਮੇਂ ਤੁਹਾਡਾ ਸਹੁਰਾ ਬਾਦਲ ਅੱਤਵਾਦੀ ਸ਼ਬਦ ਵਰਤਦਾ ਹੈ। ਘੱਟ ਗਿਣਤੀਆਂ ਦੇ ਦੁਸ਼ਮਣਾਂ ਭਗਵੇਂ ਅੱਤਵਾਦੀਆਂ ਨਰਿੰਦਰ ਮੋਦੀ, ਲਾਲ ਕ੍ਰਿਸ਼ਨ ਅਡਵਾਨੀ, ਸ਼ੁਸ਼ਮਾ ਸਵਰਾਜ ਅਤੇ ਰਾਮਦੇਵ ਵਰਗਿਆਂ ਦੀਆਂ ਬਾਦਲ ਸਾਹਿਬ ਤਲੀਆਂ ਚੱਟਦੇ ਹਨ। ਜਦਕਿ ਕਾਂਗਰਸ ਇਨ੍ਹਾਂ ਨੂੰ ਭਗਵੇਂ ਅੱਤਵਾਦੀ ਕਹਿੰਦੀ ਹੈ।
ਬੀਬੀ ਜੀ! 1 ਨਵੰਬਰ ਦਾ ਦਿਨ ਪੰਜਾਬ ਅਤੇ ਸਿੱਖਾਂ ਲਈ ਸਭ ਤੋਂ ਵੱਧ ਮਾੜਾ ਦਿਨ ਹੈ। ਕਿਉਂਕਿ ਇਸੇ ਦਿਨ 1966 ਵਿੱਚ ਪੰਜਾਬ ਦੀ ਧਰਤੀ ਅਤੇ ਪਾਣੀ ਨੂੰ ਵੱਢਿਆ ਗਿਆ ਸੀ ਅਤੇ 1984 ਵਿੱਚ ਇਸੇ ਦਿਨ ਸਿੱਖਾਂ ਨੂੰ ਵੱਢਿਆ ਜਾ ਰਿਹਾ ਸੀ। ਨਾਂ ਤਾਂ 45 ਸਾਲ ਬੀਤਣ ਤੇ ਪੰਜਾਬ ਨੂੰ ਇਨਸਾਫ ਮਿਲਿਆ ਤੇ ਨਾ ਹੀ 27 ਸਾਲ ਬੀਤਣ ਤੇ ਸਿੱਖਾਂ ਨੂੰ ਇਨਸਾਫ ਮਿਲਿਆ। ਦਿੱਲੀ ਦੇ ਦੰਗਾ ਪੀੜਤ ਕੁਰਲਾ ਰਹੇ ਹਨ, ਵਿਧਵਾਵਾਂ ਰੋ ਰਹੀਆਂ ਹਨ। ਬੀਬੀ ਜੀ! ਸੋਚ ਕੇ ਵੇਖੋ ਕਿ ਜੇਕਰ ਤੁਸੀਂ ਵੀ ਦਿੱਲੀ ਵਿੱਚ ਇਨਸਾਫ ਲਈ ਰੋ ਰਹੀਆਂ ਵਿਧਵਾਵਾਂ ਵਾਂਗ ਆਪਣਾ ਪਰਿਵਾਰ ਖੋਇਆ ਹੁੰਦਾ, ਤਾਂ ਅੱਜ ਤੁਹਾਡੀ ਕੀ ਹਾਲਤ ਹੋਣੀ ਸੀ। ਪਰ ਤੁਸੀਂ ਸਾਰਾ ਪਰਿਵਾਰ ਇੱਕਠਾ ਬੈਠ ਕੇ ਇਸੇ ਦਿਨ ਬਠਿੰਡੇ ਵਿੱਚ ਕਬੱਡੀ ਦੇ ਨਾਮ ਤੇ ਜਸ਼ਨ ਮਨਾਉਂਦਿਆਂ ਅੱਧ ਨੰਗੀਆਂ ਕੁੜੀਆਂ (ਇਨ੍ਹਾਂ ਨੂੰ 90% ਨੰਗੀਆਂ ਕਹਿਣਾ ਜਿਆਦਾ ਠੀਕ ਹੋਵੇਗਾ) ਦਾ ਨਾਚ ਵੇਖ ਰਹੇ ਸੀ। ਕਰਜ਼ਈ ਪੰਜਾਬ ਦਾ ਕਰੋੜਾਂ ਰੁਪਿਆ ਸ਼ੁਗਲਾਂ ਵਿੱਚ ਉਡਾ ਰਹੇ ਸੀ। ਤੁਹਾਡਾ ਹਰਮਨ ਪਿਆਰਾ ਕਲਾਕਾਰ ਸ਼ਾਹਰੁਖ ਖਾਨ ਤੇਰੇ ਪਤੀ ਸੁਖਬੀਰ ਬਾਦਲ ਨਾਲ ਜੀਪ ਤੇ ਚੜ੍ਹ ਕੇ ਗਰਾਊਂਡ ਵਿੱਚ ਗੇੜਾ ਦੇਣ ਸਮੇਂ ਉਸਦੀ ਬਾਂਹ ਫੜ ਕੇ ਗਾ ਰਿਹਾ ਸੀ ਮੇਰੀ ਛਮਕ ਛੱਲੋ। ਕੀ ਇਹੀ ਸੀ ਅਕਾਲੀ ਦਲ ਦੀ ਪ੍ਰਧਾਨਗੀ ਦਾ ਪ੍ਰਦਰਸ਼ਨ?
ਬੀਬੀ ਜੀ! 1978 ਦੇ ਨਿਰੰਕਾਰੀ ਕਾਂਡ, ਸਿਰਸੇ ਡੇਰੇ ਦੇ ਸੌਧਾ ਸਾਧ ਦੇ ਸਵਾਂਗ ਕਾਂਡ, ਆਸਟਰੀਆ ਦੇ ਬਿਆਨਾ ਕਾਂਡ, ਆਸ਼ੂਤੋਸ਼ ਦੇ ਲੁਧਿਆਣਾ ਕਾਂਡ, ਨਾਨਕਸ਼ਾਹੀ ਕੈਲੰਡਰ ਕਤਲ ਕਾਂਡ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਬੇਇੱਜਤੀ ਕਰਨ ਵਾਲੀ ਗੰਦੀ ਕਿਤਾਬ ਦੇ ਤ੍ਰਿਆ-ਚਰਿਤ੍ਰਾਂ ਵਾਰੇ ਸੱਚ ਬੋਲਣ ਵਾਲੇ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕਣ ਦੇ ਕਾਂਡ ਵਿੱਚ ਜੋ ਗੱਦਾਰੀ ਭਰਿਆ ਰੋਲ ਤੇਰੇ ਸਹੁਰਾ ਬਾਦਲ ਸਾਹਿਬ ਦਾ ਰਿਹਾ ਹੈ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਫਿਰ ਕਾਂਰਗਸ ਸਿੱਖਾਂ ਦੀ ਦੁਸ਼ਮਣ ਅਤੇ ਤੁਸੀਂ ਸਿੱਖਾਂ ਦੇ ਮਿੱਤਰ ਕਿਵੇਂ ਹੋਏ?

ਪੰਜਾਬ ਬਾਰੇ :- ਬੀਬੀ ਜੀ! ਪੰਜਾਬ ਦੀ ਸਭ ਤੋਂ ਵੱਡੀ ਲੋੜ ਪਾਣੀ ਹੈ। ਜਮੀਨ ਹੇਠਲਾ ਪਾਣੀ ਮਾੜਾ ਹੈ ਅਤੇ ਪਾਣੀ ਦਾ ਚੋਆ ਡੂੰਘਾ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਲੋਕ ਨਹਿਰੀ ਪਾਣੀ ਨੂੰ ਤਰਸ ਰਹੇ ਹਨ। ਪੰਜਾਬ ਦਾ ਪਾਣੀ ਲੱੁਟਿਆ ਜਾ ਰਿਹਾ ਹੈ। ਪੰਜਾਬ ਦੀ ਰਾਜਧਾਨੀ ਖੋਹੀ ਜਾ ਚੁੱਕੀ ਹੈ। ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਖੋਹੇ ਜਾ ਚੁੱਕੇ ਹਨ। ਇਸ ਵਾਸਤੇ ਤੁਹਾਡੀ ਸਰਕਾਰ ਨੇ ਕੀ ਕੀਤਾ ਹੈ? ਜਦੋਂ ਪੰਜਾਬ ਵਿੱਚ ਤੁਹਾਡੀ ਸਰਕਾਰ ਹੁੰਦੀ ਹੈ, ਉਦੋਂ ਤੁਸੀਂ ਪੰਜਾਬ ਦੀਆਂ ਮੰਗਾਂ ਲਈ ਕੇਂਦਰ ਸਰਕਾਰ ਨਾਲ ਲੜਾਈ ਕਿਉਂ ਨਹੀਂ ਲੜਦੇ? ਜਾਂ ਜਦੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਸੀ, ਉਸ ਸਮੇਂ ਇਹ ਮੰਗਾਂ ਕਿਉਂ ਨਾ ਮੰਨਵਾਈਆਂ ਗਈਆਂ।
ਬੀਬੀ ਜੀ! ਪੰਜਾਬ ਵਿੱਚ ਖਾਸ ਕਰਕੇ ਮਾਲਵੇ ਵਿੱਚ ਕੈਂਸਰ ਦੀ ਮਹਾਂਮਾਰੀ ਫੈਲ ਚੁੱਕੀ ਹੈ। ਕਿਸੇ ਮਰੀਜ ਦਾ ਕੋਈ ਇਲਾਜ ਨਹੀਂ ਹੋ ਰਿਹਾ ਅਤੇ ਨਾ ਹੀ ਕਿਸੇ ਨੂੰ ਆਰਥਿਕ ਮੱਦਦ ਮਿਲ ਰਹੀ ਹੈ। ਹੁਣ ਖਾਸ ਕਰਕੇ ਬਠਿੰਡਾ-ਮਾਨਸਾ ਏਰੀਏ ਵਿੱਚ ਡੇਂਗੂ ਦੀ ਬਿਮਾਰੀ ਫੈਲ ਰਹੀ ਹੈ, ਲੋਕਾਂ ਦਾ ਇਲਾਜ ਨਹੀਂ ਹੋ ਰਿਹਾ। ਤੁਹਾਡਾ ਪਤੀ ਸੁਖਬੀਰ ਬਾਦਲ ਇਸ ਸਬੰਧ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਪੱਤਰਕਾਰਾਂ ਨੂੰ ਕਹਿ ਰਿਹਾ ਸੀ ਕਿ ਕਬੱਡੀ ਦੇਖੋ ਡੇਂਗੂ ਆਪੇ ਠੀਕ ਹੋ ਜਾਵੇਗਾ। ਜੇ ਕੱਬਡੀ ਵੇਖਣ ਨਾਲ ਡੇਂਗੂ ਠੀਕ ਹੋ ਸਕਦਾ ਹੈ, ਫਿਰ ਬੀਬੀ ਜੀ ਇਹ ਫਾਰਮੂਲਾ ਤੁਹਾਡੀ ਸੱਸ ਸੁਰਿੰਦਰ ਕੌਰ ਬਾਦਲ ਤੇ ਵੀ ਅਜਮਾ ਕੇ ਵੇਖ ਲੈਣਾ ਚਾਹੀਦਾ ਸੀ। ਹੋ ਸਕਦੈ ਉਸਦਾ ਕੈਂਸਰ ਵੀ ਕਬੱਡੀ ਦੇਖ ਕੇ ਠੀਕ ਹੋ ਜਾਂਦਾ। ਕੀ ਲੋੜ ਸੀ ਅਮਰੀਕਾ ਵਿੱਚ ਕਰੋੜਾਂ ਰੁਪਏ ਖਰਚਣ ਦੀ। ਇੱਕ ਪਾਸੇ ਤੁਹਾਡੇ ਪਤੀ ਸੁਖਬੀਰ ਜੀ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰਨ ਲਈ ਕਬੱਡੀਆਂ ਦੇ ਨਾਟਕ ਰਚ ਰਹੇ ਹਨ ਤੇ ਦੂਜੇ ਪਾਸੇ ਪੰਜਾਬ ਵਿੱਚ ਸ਼ਰਾਬ ਦੀਆਂ ਹੋਰ ਫੈਕਟਰੀਆਂ ਖੋਲ੍ਹੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਲੁੱਟਾਂ ਖੋਹਾਂ, ਡਾਕੇ, ਚੋਰੀਆਂ ਅਤੇ ਨਸ਼ਿਆਂ ਦਾ ਵਪਾਰ ਆਮ ਜਿਹੀ ਗੱਲ ਬਣ ਚੁੱਕਿਆ ਹੈ। ਹਰ ਸਾਲ ਪੰਜਾਬ ਦਾ ਲੱਖਾਂ ਟਨ ਝੋਨਾ ਹਰਿਆਣੇ ਵਿੱਚ ਜਾ ਰਿਹਾ ਹੈ। ਪੰਜਾਬ ਦਾ ਮਜਦੂਰ ਭੱੁਖਾ ਮਰ ਰਿਹਾ ਹੈ, ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਤੁਸੀਂ ਕੇਂਦਰ ਵੱਲੋਂ ਸੋਕਾ ਰਾਹਤ ਲਈ ਭੇਜੇ 800 ਕਰੋੜ ਵਿੱਚੋਂ 500 ਕਰੋੜ ਡੱਕਾਰ ਗਏ ਅਤੇ 300 ਕਰੋੜ ਰੁਪਏ ਖੱਖਰ-ਭੱਖਰ ਕਰ ਦਿੱਤੇ। ਪੰਜਾਬ ਦੇ ਕਿਸਾਨਾਂ ਦੀ ਜਮੀਨ ਧੱਕੇ ਨਾਲ ਖੋਹੀ ਜਾ ਰਹੀ ਹੈ। ਕਿਸੇ ਨੂੰ ਕੋਈ ਰੁਜਗਾਰ ਨਹੀਂ ਮਿਲ ਰਿਹਾ। ਪੰਜਾਬ ਦੇ ਲੋਕ ਸੜਕਾਂ ਤੇ ਉਤਰ ਆਏ ਹਨ ਤੇ ਪਾਣੀ ਵਾਲੀਆਂ ਟੈਂਕੀਆਂ ਤੇ ਚੜ੍ਹੇ ਖੜ੍ਹੇ ਹਨ ਪਰ ਤੁਸੀਂ ਕਰੋੜਾਂ ਰੁਪਏ ਕੁੱਝ ਮਿੰਟਾਂ ਦੇ ਫੰਕਸ਼ਨਾਂ ’ਤੇ ਉਡਾ ਰਹੇ ਹੋ। ਬਾਹਰਲੇ ਦੇਸ਼ਾਂ ਵਿੱਚ ਪੱਗ ਦੀ ਤਲਾਸ਼ੀ ਹੋਣ ਤੇ ਤੁਸੀਂ ਵਿਰੋਧ ਦੇ ਨਾਟਕ ਕਰਦੇ ਹੋ, ਪੰਜਾਬ ਵਿੱਚ ਉਹੀ ਪੱਗਾਂ ਡਾਂਗਾਂ ਨਾਲ ਉਤਾਰਦੇ ਹੋ। ਫਿਰ ਕਾਂਗਰਸ ਸਿੱਖਾਂ ਦੀ ਦੁਸ਼ਮਣ ਅਤੇ ਤੁਸੀਂ ਸਿੱਖਾਂ ਦੇ ਮਿੱਤਰ ਕਿਵੇਂ ਹੋਏ?

ਲੜਕੀਆਂ ਬਾਰੇ :- ਬੀਬੀ ਜੀ! ਤੁਸੀਂ ਨੰਨ੍ਹੀ ਛਾਂ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜਿਸ ਰਾਹੀਂ ਤੁਸੀਂ ਲੜਕੀਆਂ ਅਤੇ ਰੁੱਖਾਂ ਨੂੰ ਬਚਾਉਣ ਦਾ ਵਿਖਾਵਾ ਕਰ ਰਹੇ ਹੋ। ਪਰ ਅਸਲ ਸੱਚ ਇਹ ਹੈ ਕਿ ਪੰਜਾਬ ਦੀਆਂ ਕੁੜੀਆਂ ਦੇ ਅਸਲੀ ਕਾਤਲ ਤੁਸੀਂ ਹੀ ਹੋ। ਪੰਜਾਬ ਵਿੱਚ ਚੱਪੇ-ਚੱਪੇ ਤੇ ਤੁਸੀਂ ਡਾਂਗ ਦੇ ਜੋਰ ਨਾਲ ਠੇਕੇ ਖੁਲਵਾ ਰਹੇ ਹੋ। ਪੰਜਾਬ ਸਮੈਕ ਦੀ ਮੰਡੀ ਬਣ ਚੁੱਕਿਆ ਹੈ। ਗਲੀਆਂ ਬਜਾਰਾਂ ਵਿੱਚ ਅਵਾਰਾ ਗਊਆਂ ਵਾਂਗ ਨਸ਼ੇੜੀ ਲੜਕੇ ਘੁੰਮ ਰਹੇ ਹਨ। 70% ਮੁੰਡੇ ਨਸ਼ੇੜੀ ਹੋ ਚੁੱਕੇ ਹਨ ਅਤੇ ਬੇਰੁਜ਼ਗਾਰ ਹਨ। ਇਨ੍ਹਾਂ ਵਿੱਚੋਂ 30% ਮੁੰਡੇ ਤਾਂ ਵਿਆਹੁਣ ਦੇ ਵੀ ਯੋਗ ਨਹੀਂ ਰਹੇ ਹਨ। ਫਿਰ ਤੁਸੀਂ ਨੰਨ੍ਹੀ ਛਾਂ ਮੁਹਿੰਮ ਤਹਿਤ 1000 ਲੜਕਿਆਂ ਪਿੱਛੇ 1000 ਲੜਕੀਆਂ ਪੈਦਾ ਕਰਵਾਕੇ 300 ਲੜਕੀਆਂ ਲਈ ਕੀ ਪ੍ਰਬੰਧ ਕਰੋਗੇ? ਜਾਂ ਕੀ ਫਿਰ 300 ਲੜਕੀਆਂ ਨੂੰ ਬੇਕਾਰੇ ਹੋਏ 300 ਨਸ਼ੇੜੀ ਲੜਕਿਆਂ ਤੋਂ ਕੁੱਟ ਖਾ ਕੇ ਭੁੱਖੀਆਂ ਮਰਨ ਲਈ ਛੱਡਣ ਵਾਸਤੇ ਹੀ ਪੈਦਾ ਕਰਵਾਉਣਾ ਹੈ? ਅੱਜ ਪੰਜਾਬ ਵਿੱਚ ਲੜਕੀਆਂ ਦੇ ਮਾਪਿਆਂ ਨੂੰ ਲੜਕੀਆਂ ਦੇ ਰਿਸ਼ਤੇ ਕਰਨ ਲਈ ਨਸ਼ਿਆਂ ਤੋਂ ਰਹਿਤ ਲੜਕੇ ਲੱਭਣੇ ਮੁਸ਼ਕਿਲ ਹੋ ਰਹੇ ਹਨ। ਕੀ ਇਹ ਤੁਹਾਡੀ ਸਰਕਾਰ ਦੀ ਦੇਣ ਨਹੀਂ ਹੈ? ਬੀਬੀ ਜੀ! ਲੋਕ ਸਭਾ ਚੋਣਾਂ ਵੇਲੇ ਤੁਸੀਂ ਸਾਡੀਆਂ ਇਸਤਰੀਆਂ (ਮਾਵਾਂ, ਭੈਣਾਂ, ਧੀਆਂ) ਨਾਲ ਚੁੰਨੀਆਂ ਵਟਾਉਣ ਦਾ ਨਾਟਕ ਕਰਿਆ। ਪਰ ਤੁਹਾਡੀ ਪੰਜਾਬ ਸਰਕਾਰ ਨੇ ਸਾਡੀਆਂ ਇਸਤਰੀਆਂ ਦੀਆਂ ਉਹ ਚੁੰਨੀਆਂ ਸਿਰਫ ਲਾਹੀਆਂ ਹੀ ਨਹੀਂ, ਨਾਲ ਗੁੱਤਾਂ ਤੋਂ ਫੜ-ਫੜ ਕੇ ਵੀ ਘੜੀਸਿਆ ਹੈ। ਰੁਜ਼ਗਾਰ ਮੰਗਦੀਆਂ ਲੜਕੀਆਂ ਸੜ ਕੇ ਮਰ ਚੁੱਕੀਆਂ ਹਨ। ਰੋਜ਼ਾਨਾ ਲੜਕੀਆਂ ਦੀਆਂ ਚੁੰਨੀਆਂ ਪੈਰਾਂ ਵਿੱਚ ਰੁਲ ਰਹੀਆਂ ਹਨ ਅਤੇ ਲੜਕੀਆਂ ਪੁਲਿਸ ਦੇ ਠੁੱਡੇ ਖਾ ਰਹੀਆਂ ਹਨ। ਗੋਬਿੰਦਪੁਰੇ ਦੇ ਕੁੱਝ ਕਿਸਾਨਾਂ ਦੀ ਜਮੀਨ ਨੂੰ ਧੱਕੇ ਨਾਲ ਖੋਹਣ ਲਈ ਤੁਸੀਂ ਕੀ ਨਹੀਂ ਕੀਤਾ। ਸਕੂਲ ਪੜ੍ਹਦੀਆਂ ਲੜਕੀਆਂ ਨੂੰ ਕੁੱਟਿਆ, ਪਰਚੇ ਦਰਜ ਕੀਤੇ ਅਤੇ ਉਨ੍ਹਾਂ ਨੂੰ ਜੇਲ੍ਹ ਭੇਜਿਆ। ਕੀ ਆਪ ਜੀ ਨੇ ਕਦੇ ਅਜਿਹੀਆਂ ਪੀੜਤ ਲੜਕੀਆਂ ਦੀ ਸਾਰ ਲਈ ਹੈ?
ਬੀਬੀ ਜੀ! ਆਪਣੇ ਸਹੁਰੇ ਦੀ ਚਾਲ ਵੇਖ! ਇੱਕ ਪਾਸੇ ਤਾਂ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਕਹਿ ਰਹੇ ਹਨ, ਦੂਜੇ ਪਾਸੇ ਕਾਂਗਰਸੀ ਪ੍ਰਧਾਨ ਮੰਤਰੀ ਤੋਂ ਖਾਲਸਾ ਵਿਰਾਸਤੀ ਕੰਪਲੈਕਸ ਅਨੰਦਪੁਰ ਸਾਹਿਬ ਦਾ ਉਦਘਾਟਨ ਕਰਵਾਉਣ ਲਈ (ਸਿਆਸੀ ਲਾਹਾ ਲੈਣ ਲਈ) ਤਰਲੋ ਮੱਛੀ ਹੋ ਰਹੇ ਹਨ। ਹੁਣ ਇਨ੍ਹਾਂ ਨੂੰ ਕਾਂਗਰਸੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਿੱਖ ਦਿਖ ਰਿਹਾ ਹੈ, ਪਰ ਜਦੋਂ 2008 ਵਿੱਚ ਮਨਮੋਹਨ ਸਿੰਘ ਸਰਕਾਰ ਵਿੱਰੁਧ ਬੇ-ਬਸਾਹੀ ਦਾ ਮਤਾ ਪੇਸ਼ ਹੋਇਆ ਸੀ, ਉਦੋਂ ਪ੍ਰਧਾਨ ਮੰਤਰੀ ਦੀ ਸਿੱਖੀ ਕਿਉਂ ਨਾ ਦਿਖੀ? ਇਹ ਸਭ ਇੱਕ ਰਾਜਸੀ ਸਟੰਟ ਹੈ। ਜੇ ਪ੍ਰਧਾਨ ਮੰਤਰੀ ਆ ਜਾਂਦਾ ਹੈ ਤਾਂ ਫਿਰ ਪੰਜਾਬ ਦੇ ਕਾਂਗਰਸੀਆਂ ਦੀ ਬੇਇੱਜਤੀ, ਕਿਉਂਕਿ ਉਹ ਪ੍ਰਧਾਨ ਮੰਤਰੀ ਨੂੰ ਆਉਣ ਤੋਂ ਰੋਕ ਰਹੇ ਹਨ। ਜੇ ਨਹੀਂ ਆਉਂਦਾ ਤਾਂ ਹੋ ਸਕਦਾ ਹੈ ਕਿ ਇਸਦਾ ਉਦਘਾਟਨ ਰੱਥ ਯਾਤਰਾ ਤੇ ਚੱਲ ਰਹੇ ਲਾਲ ਕ੍ਰਿਸ਼ਨ ਅਡਵਾਨੀ ਜੀ ਤੋਂ ਕਰਵਾਉਣ ਦਾ ਪ੍ਰੋਗਰਾਮ ਹੋਵੇ।
ਬੀਬੀ ਜੀ! ਕੁੱਝ ਲੋਕ ਬਾਦਲ ਸਾਹਿਬ ਨੂੰ ਦੋਗਲੀ ਨੀਤੀ ਦਾ ਵਿਅਕਤੀ ਕਹਿ ਰਹੇ ਹਨ। ਮੈਨੂੰ ਤਾਂ ਉਹ ਵੀ ਠੀਕ ਨਹੀਂ ਲੱਗਦੇ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਦੋਗਲੀ ਨੀਤੀ ਤੇ ਕੰਮ ਨਹੀਂ ਕੀਤਾ, ਬਾਦਲ ਸਾਹਿਬ ਨੇ ਜੋ ਕੀਤਾ ਹੈ ਉਹ ਇੱਕ ਵਿਸ਼ੇਸ਼ ਨੀਤੀ ਤਹਿਤ ਪੰਜਾਬ ਅਤੇ ਸਿੱਖਾਂ ਦਾ ਘਾਣ ਹੀ ਕੀਤਾ ਹੈ। ਜੇ ਦੋਗਲੀ ਨੀਤੀ ਹੈ ਤਾਂ ਉਹ ਸਾਡੀ ਪੰਜਾਬੀਆਂ ਅਤੇ ਸਿੱਖਾਂ (ਕਿਸੇ ਵਿਰਲੇ ਨੂੰ ਛੱਡ ਕੇ) ਦੀ ਹੀ ਹੈ। ਜਿਹੜੇ ਬਾਦਲ ਨੂੰ ਕਦੇ ਚੰਗਾ ਅਤੇ ਕਦੇ ਮਾੜਾ ਕਹਿਣ ਲੱਗ ਜਾਂਦੇ ਹਨ। ਅਕਾਲ ਪੁਰਖ ਸਾਨੂੰ ਸੁਮੱਤ ਬਖਸ਼ੇ ਤਾਂ ਕਿ ਅਸੀਂ ਆਪਣੇ ਅਸਲੀ ਦੁਸ਼ਮਣ ਨੂੰ ਪਹਿਚਾਣ ਸਕੀਏ।
ਬੀਬੀ ਜੀ ਹੁਣ ਤੱਕ ਜੋ ਇਨਸਾਨੀਅਤ ਦੇ ਦੁਸ਼ਮਣ ਚੰਦੂ, ਜ਼ਕਰੀਆ ਖ਼ਾਨ, ਔਰੰਗਜ਼ੇਬ, ਵਜ਼ੀਰ ਖ਼ਾਨ, ਅਬਦਾਲੀ, ਮੀਰ ਮੰਨੂੰ, ਮੱਸਾ ਰੰਗੜ, ਲਖਪਤ ਰਾਏ, ਫਰੁਖ਼ਸ਼ੀਅਰ, ਗੰਗੂ, ਨੰਦੂ (ਸੁੱਚਾ ਨੰਦ), ਧਿਆਨ ਸਿੰਘ ਡੋਗਰਾ, ਨਰੈਣੂ ਮਹੰਤ, ਹਰਭਗਤ ਨਰੰਜਣੀਆਂ, ਇੰਦਰਾ ਗਾਂਧੀ, ਰਾਜੀਵ ਗਾਂਧੀ, ਜਨਰਲ ਵੈਦਿਆ, ਬੇਅੰਤ ਸਿੰਘ, ਆਦਿ ਪੈਦਾ ਹੋਏ ਸੀ, ਉਨ੍ਹਾਂ ਸਾਰਿਆਂ ਦੀ ਰੂਹ ਬਾਦਲ ਸਾਹਿਬ ਦੀ ਸੋਚ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਇਸੇ ਲਈ ਕੇ|ਪੀ|ਐਸ| ਗਿੱਲ, ਇਜ਼ਹਾਰ ਆਲਮ, ਸੁਮੇਧ ਸੈਣੀ ਵਰਗੇ ਜਿਉਂਦੇ ਹਨ, ਉਹ ਸਰੀਰਕ ਤੌਰ ਤੇ ਬਾਦਲ ਸਾਹਿਬ ਦੇ ਨਾਲ ਹਨ। ਜਦੋਂ ਸਿਆਣੇ ਵਿਦਵਾਨ ਬਾਦਲ ਸਾਹਿਬ ਦੇ ਜੀਵਨ ਤੇ ਖੋਜ ਕਰਨਗੇ ਤਾਂ ਬਾਦਲ ਸਾਹਿਬ ਵੱਲੋਂ ਕੀਤੇ ਜੁਲਮਾਂ ਦੀ ਲੰਮੀ ਕਹਾਣੀ ਸਾਹਮਣੇ ਆਵੇਗੀ।
ਬੀਬੀ ਹਰਸਿਮਰਤ ਕੌਰ ਜੀ! ਗੁਰੂ ਅਰਜਨ ਦੇਵ ਜੀ ਨੂੰ ਪਾਪੀ ਚੰਦੂ ਵੱਲੋਂ ਤੱਤੀ ਤਵੀ ਤੇ ਬਹਾਏ ਜਾਣ ਦੀ ਘਟਨਾ ਨੂੰ ਬਿਆਨ ਕਰਦੇ ਰਜਿੰਦਰ ਸਿੰਘ ਰਾਜ ਦੇ ਗਾਏ ਇਸ ਗੀਤ ਦੀਆਂ ਸਤਰਾਂ (ਕੀਤਾ ਦੀ ਥਾਂ ਕੀਤੇ ਲਿਖ ਕੇ) ਨਾਲ ਚਿੱਠੀ ਸਮਾਪਤ ਕਰ ਰਿਹਾ ਹਾਂ :-


ਭੈਣੇ ਮੇਰੀਏ ਜੁਲਮ ਕੀਤੇ ਸਹੁਰੇ ਤੇਰੇ ਨੇ...............॥


ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ ਤਹਿ: ਬੁਢਲਾਡਾ,
ਜਿਲ੍ਹਾ ਮਾਨਸਾ (ਪੰਜਾਬ) ਪਿੰਨ - 151501
ਮੋ : 94170-23911


(03/11/11)
ਸਰਵਜੀਤ ਸਿੰਘ

ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜਿ ਕਿ ਫਤਹਿ।
ਸਤਿਕਾਰ ਜੋਗ ਵੀਰ ਜੀਓ, ਆਪ ਨੇ ਮੇਰੇ ਸਵਾਲ, “ਕੀ ਰਾਗਮਾਲਾ ਬਾਣੀ ਹੈ ਜਾਂ ਨਹੀਂ”? ਦਾ ਸਿਧਾ ਜਵਾਬ ਦੇਣ ਦੀ ਬਜਾਏ ਆਪਣਾ ਲੇਖ ਪੜ੍ਹਨ ਲਈ ਕਿਹਾ ਹੈ। ਇਹ ਠੀਕ ਹੈ ਕਿ ਆਪ ਨੇ ਅਜੇਹਾ ਪਹਿਲਾ ਵੀ ਲਿਖਿਆ ਸੀ। ਇਹ ਵੀ ਸੱਚ ਹੈ ਕਿ ਮੈਂ ਆਪ ਦਾ ਲੇਖ ‘ਰਾਗਮਾਲਾ ਦੀ ਆਰੋਹੀ ਤਾਨ` ਪੜ੍ਹਿਆ ਵੀ ਸੀ ਪਰ ਮੈਂ ਉਸ ਲੇਖ ਨੂੰ ਪੜ੍ਹ ਕੇ ਇਹ ਸਮਝਣ ਤੋਂ ਅਸਮਰਥ ਸੀ ਕਿ ਆਪ ਜੀ ਕਹਿਣਾ ਕੀ ਚਾਹੁੰਦੇ ਹੋ। ਆਪ ਜੀ ਆਪਣੇ ਲੇਖ ਦੇ ਅਰੰਭ `ਚ ਲਿਖਦੇ ਹੋ, “ਰਾਗਮਾਲਾ ਗੁਰਬਾਣੀ ਨਹੀਂ ਹੈ”। ਇਹ ਲਿਖਣ ਤੋਂ ਪਿਛੋਂ ਆਪ ਜੀ 3482 ਸ਼ਬਦਾਂ ਦਾ ਲੇਖ ਲਿਖ ਕੇ ਰਾਗਮਾਲਾ ਦੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰਨ ਨੂੰ ਜਾਇਜ਼ ਸਾਬਤ ਕਰਦੇ ਹੋ। ਅਜੇਹਾ ਕਿਓ?
ਆਪ ਜੀ ਨੇ ਆਪਣੇ ਪੱਤਰ `ਚ ਵੀ ਅਜੇਹਾ ਹੀ ਲਿਖਿਆ ਹੈ, “ਇੱਥੇ ਸੰਖੇਪ ਵਿੱਚ ਦ੍ਰਿੜਤਾ ਨਾਲ ਇਨ੍ਹਾਂ ਹੀ ਕਹਾਂਗਾ ਕਿ ਰਾਗਮਾਲਾ ਬਾਣੀ ਨਹੀਂ ਹੈ ਜਿਵੇਂ ਕਿ ਤਤਕਰਾ ਉਪਦੇਸ਼ਾਤਮਕ ਬਾਣੀ ਪਾਠ ਦਾ ਅੰਗ ਨਹੀਂ ਹੈ। ਸਿਧਾਂਤਕ ਤੌਰ ਤੇ, ਇਸ ਦੇ ਬਾਣੀ ਨਾ ਹੋਣ ਦਾ ਨਿਰਨਾ ਰਹਿਤ ਮਰਿਆਦਾ ਕਰ ਚੁੱਕੀ ਹੈ! ਬਾਕੀ ਰਹਿਤ ਮਰਿਆਦਾ ਵਿੱਚ ਰਾਗਮਾਲਾ ਬਿਨਾ ਗ੍ਰੰਥ ਸਾਹਿਬ ਨਾ ਛਾਪਣ ਦੀ ਤਾਕੀਦ ਨੂੰ ਦਾਸ ਇਸ ਰੂਪ ਵਿੱਚ ਦੇਖਦਾ ਹੈ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਵਿੱਚ ਨਾ ਕੋਈ ਹੋਰ ਲਿਖਤ ਪਾਈ ਜਾ ਸਕਦੀ ਹੈ ਅਤੇ ਨਾ ਹੀ ਘਟਾਈ ਜਾ ਸਕਦੀ ਹੈ। ਆਪ ਜੀ ਧਿਆਨ ਦੇਣਾ ਕਿ ਦਾਸ ਨੇ ਇਹ ਕਹਿਣ ਵੇਲੇ ਕਿ; “ਦਾਸ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਬਾਣੀ ਸਵਰੂਪ ਨੂੰ ਬਿਨਾ ਕਿਸੇ ਕਿੰਤੂ-ਪਰੰਤੂ ਵਿੱਚ ਪਏ ਗੁਰੂ ਸਵੀਕਾਰਦਾ ਹੈ”, ਸਪਸ਼ਟ ਤੋਰ ਤੇ ਸ਼ਬਦ ਵਰਤੇ ਹਨ ‘ਮੌਜੂਦਾ ਬਾਣੀ ਸਵਰੂਪ`! ਬਾਣੀ ਸਵਰੂਪ ਵਿੱਚ ਨਾ ਤਾਂ ਤਤਕਰਾ ਸ਼ਾਮਲ ਹੈ ਅਤੇ ਨਾ ਹੀ ਰਾਗਮਾਲਾ। ਇਹ ਦੋਵੇ ਸੰਕੇਤਾਤਮਕ ਗਲਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਤਮਕ ਬਾਣੀ ਸਵਰੂਪ ਦੇ ਆਲੇ ਦੁਆਲੇ ਦਿਆਂ ਗੱਲਾ ਹਨ....” ।
ਵੀਰ ਜੀ, ਆਪ ਇਹ ਸਪੱਸ਼ਟ ਤੌਰ ਤੇ ਮੰਨਦੇ ਹੋ ਕਿ ਰਾਗਮਾਲਾ ਬਾਣੀ ਨਹੀ ਹੈ। ਇਸ ਤੋਂ ਅੱਗੇ ਆਪ ਜੀ ਇਹ ਲਿਖ ਰਹੇ ਹੋ ਕਿ ਜਿਵੇ ਤਤਕਰਾ ਬਾਣੀ ਦਾ ਹਿਸਾ ਨਹੀ ਹੈ ਇਵੇਂ ਹੀ ਰਾਗਮਾਲਾ ਬਾਣੀ ਦਾ ਹਿੱਸਾ ਨਹੀ ਹੈ।
ਤਤਕਰਾ: ਸੰਗ੍ਯਾ- ਗ੍ਰੰਥ ਦੇ ਮਜ਼ਮੂਨਾਂ ਦਾ ਤਤ੍ਵ ਕੀਤਾ ਹੋਇਆ. ਸੂਚੀਪਤ੍ਰ.
Index.( ਮਹਾਨ ਕੋਸ਼ )
ਕਿਸੇ ਵੀ ਗ੍ਰੰਥ/ਪੁਸਤਕ ਦੇ ਅਰੰਭ ਵਿਚ ਤਤਕਰਾ ਲਿਖਣ ਦਾ ਕੋਈ ਖਾਸ ਮੰਤਵ ਹੁੰਦਾ ਹੈ। ਇਸ ਮੰਤਵ ਨੂੰ ਮੁਖ ਰੱਖਕੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਵਿਚ ਤਤਕਰਾ ਲਿਖਿਆ ਗਿਆ ਹੈ। ਤਤਕਰੇ ਤੋਂ ਬਿਨਾ 1430 ਪੰਨਿਆਂ `ਚ ਕਿਸੇ ਰਾਗ ਅਤੇ ਰਾਗ `ਚ ਦਰਜ ਸ਼ਬਦ ਲੱਭਣਾ ਸੰਭਵ ਨਹੀਂ ਹੈ। ਤਤਕਰਾ ਬਾਣੀ ਦਾ ਹਿੱਸਾ ਨਾ ਹੋਣ ਤੇ ਵੀ ਬਾਣੀ ਨਾਲ ਸਬੰਧਿਤ ਹੈ ਜਦੋਂ ਕਿ ਰਾਗਮਾਲਾ ਦਾ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਨਾਲ ਜਾਂ ਰਾਗਾਂ ਨਾਲ ਕੋਈ ਸਬੰਧ ਨਹੀਂ ਹੈ। ਸਾਰੀਆਂ ਹੱਥ ਲਿਖਤ ਬੀੜਾਂ `ਚ ਤਤਕਰਾ ਮਿਲਦਾ ਹੈ। ਜਦੋਂ ਕਿ ਸਾਰੀਆਂ ਪੁਰਾਤਨ ਹੱਥ ਲਿਖਤ ਬੀੜਾਂ `ਚ ਰਾਗਮਾਲਾ ਨਹੀ ਹੈ। (ਵੇਖੋ ‘ਮੁੰਦਾਵਣੀ’- ਗਿਆਨੀ ਗੁਰਦਿੱਤ ਸਿੰਘ) ਭਾਈ ਕਾਹਨ ਸਿੰਘ ਨਾਭਾ ਜੀ ਦਾ ਪੱਤਰ ਵੀ ਪੁਰਾਤਨ ਹੱਥ ਲਿਖਤਾਂ `ਚ ਰਾਗਮਾਲਾ ਨਾ ਹੋਣ ਦਾ ਠੋਸ ਸਬੂਤ ਹੈ।
ਕੀ ਆਪ ਜੀ ਨੇ ਕਿਸੇ ਅਜੇਹੀ ਬੀੜ ਦੇ ਦਰਸ਼ਨ ਕੀਤੇ ਹਨ ਜਿਸ `ਚ ਤਤਕਰਾ ਨਾ ਹੋਵੇ?
ਤਤਕਰੇ `ਚ 31 ਰਾਗਾਂ ਦਾ ਵੇਰਵਾ ਦਰਜ ਹੈ । ਉਹ 31 ਰਾਗ ਹੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਉਸੇ ਤਰਤੀਬ ਨਾਲ ਦਰਜ ਹਨ। ਰਾਗਮਾਲਾ `ਚ 84 ਰਾਗਾਂ ਦਾ ਜਿਕਰ ਹੈ ਕੀ ਇਹ ਸਾਰੇ ਰਾਗ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ?
ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ `ਚ ਤਤਕਰਾ ਭਾਈ ਗੁਰਦਾਸ ਜੀ ਨੇ ਲਿਖਿਆ ਸੀ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤ ਤੇ ਰਾਗਮਾਲਾ ਕਿਸ ਨੇ ਦਰਜ ਕੀਤੀ ਹੈ?
ਜਦੋਂ ਆਪ ਜੀ ਇਹ ਮੰਨਦੇ ਹੋ ਕਿ ਰਾਗਮਾਲਾ ਬਾਣੀ ਨਹੀਂ ਹੈ ਤਾਂ ਇਸ ਦੇ ਗੁਰੂ ਗ੍ਰੰਥ ਸਾਹਿਬ `ਚ ਰੱਖਣ ਦੀ ਵਕਾਲਤ ਕਿਓ? ਆਪ ਜੀ ਕਿਸੇ ਦੁਬਿਧਾ ਦਾ ਸ਼ਿਕਾਰ ਹੋ । ਅਜੇਹੀ ਦੁਬਿਧਾ ਦਾ ਹੀ ਸ਼ਿਕਾਰ ਸਨ ਰਹਿਤ ਮਰਯਾਦਾ ਬਣਾਉਣ ਵਾਲੇ। ਤਾਂ ਹੀ ਤਾਂ ਉਨ੍ਹਾਂ ਨੇ ਸਮਝੌਤਾ ਵਾਦੀ ਨੀਤੀ ਨਾਲ ਇਹ ਲਿਖਿਆ ਹੈ, “(ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ 'ਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)। (ਪੰਨਾ 18)
‘ਗੁਰ ਗਿਰਾ ਰਾਗਮਾਲਾ ਮੰਡਨ ਪ੍ਰਬੋਧ’ ਦਾ ਕਰਤਾ ਟਹਿਲ ਸਿੰਘ ਲਿਖਦਾ ਹੈ, “ਕੁਝ ਸਮੇਂ ਤੋਂ ਗੁਰਸਿਖਾਂ ਵਿਚ ਇਹ ਆਸ਼ੰਕਾ ਆ ਗਈ ਹੈ ਕਿ ਰਾਗਮਾਲਾ ਗੁਰਬਾਣੀ ਨਹੀਂ ਹੈ ਇਹ ਆਸ਼ੰਕਾ ਸੰ: ਬਿ: 1900 ਦੇ ਕਰੀਬ ਸੇ ਸੋਭਾ ਸਿੰਘ ਜੀ ਸੇ ਸ਼ੁਰੂ ਹੋਈ ਹੈ” (ਪੰਨਾ 9) ਸਪੱਸ਼ਟ ਹੈ ਕਿ ਜੇ ਇਹ ਵਿਵਾਦ ਪਿਛਲੇ 168 ਸਾਲਾਂ `ਚ ਹਲ ਨਹੀ ਹੋਇਆ ਤਾਂ ਇਸ ਦਾ ਕਾਰਨ ਕੁਝ ਵਿਦਵਾਨਾਂ ਦੀ ਦੁਬਿਧਾ ਅਤੇ ਸਮਝੌਤਾ ਵਾਦੀ ਨੀਤੀਆਂ ਹੀ ਹਨ।
ਆਪ ਜੀ ਲਿਖਦੇ ਹੋ, “ਦਾਸ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਬਾਣੀ ਸਵਰੂਪ ਨੂੰ ਬਿਨਾ ਕਿਸੇ ਕਿੰਤੂ-ਪਰੰਤੂ ਵਿੱਚ ਪਏ ਗੁਰੂ ਸਵੀਕਾਰਦਾ ਹੈ”। ਭਾਵ ਰਾਗਮਾਲਾ ਸਮੇਤ। ਦੂਜੇ ਆਪੇ ਆਪ ਜੀ ਲਿਖਦੇ ਹੋ, “ਇੱਥੇ ਸੰਖੇਪ ਵਿੱਚ ਦ੍ਰਿੜਤਾ ਨਾਲ ਇਨ੍ਹਾਂ ਹੀ ਕਹਾਂਗਾ ਕਿ ਰਾਗਮਾਲਾ ਬਾਣੀ ਨਹੀਂ ਹੈ”। ਇਸ ਤੋਂ ਸਪੱਸ਼ਟ ਹੈ ਕਿ ਆਪ ਜੀ ਵੀ ਕਿਸੇ ਦੁਬਿਧਾ ਦਾ ਸ਼ਿਕਾਰ ਹੋ।
ਸ. ਹਰਦੇਵ ਸਿੰਘ ਜੀ, ਇਸ ਦਾ ਕੀ ਕਾਰਨ ਹੈ ਕਿ ਆਪ ਜੀ ਕਵੀ ਆਲਿਮ ਦੀ ਕ੍ਰਿਤ ‘ਮਾਧਵ ਨਲ ਕਾਮ ਕੰਦਲਾ’ ਜਿਸ ਦੇ ਕੁਲ 179 ਛੰਦ ਹਨ, ਦਾ ਕੁਝ ਭਾਗ (34-38 ਛੰਦ) ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰਨ ਨੂੰ ਮਾਨਤਾ ਦੇ ਰਹੇ ਹੋ?
ਆਪ ਜੀ ਲਿਖਦੇ ਹੋ, “ਨਵੀਂ ਖ਼ੋਜ ਨੇ ਸਿੱਧ ਕੀਤਾ ਹੈ ਕਿ ਨਿਤਨੇਮ ਵਾਲੀਆਂ ਰਚਨਾਵਾਂ ਇੱਕ ਸਾਜਿਸ਼ ਅਤੇ ਸਮਝੋਤੇ ਅਧੀਨ 1945 ਵਿਚ ਪ੍ਰਵਾਣ ਹੋਈ ਰਹਿਤ ਮਰਿਆਦਾ ਵਿੱਚ ਪਾ ਦਿੱਤੀਆਂ ਸਨ ਜਦ ਕਿ ਪਹਿਲਾਂ ਤਿਆਰ ਖਰੜਿਆਂ ਵਿੱਚ ਇਹ ਬਿਲਕੁਲ ਨਹੀਂ ਸਨ ਨਾ ਹੀ ਇਨ੍ਹਾਂ ਨੂੰ ਪੜਨ ਦਾ ਪ੍ਰਚਲਨ ਸੀ” ਇਸ ਸਬੰਧੀ ਆਪ ਨੇ ਮੇਰੇ ਵਿਚਾਰ ਪੁੱਛੇ ਹਨ। ਬੇਨਤੀ ਹੈ ਕਿ ਮੈਨੂੰ ਅਜੇਹੀ ਕਿਸੇ ਖੋਜ ਦੀ ਜਾਣਕਾਰੀ ਨਹੀਂ ਹੈ।
ਸਤਿਕਾਰ ਸਹਿਤ
ਸਰਵਜੀਤ ਸਿੰਘ


(03/11/11)
ਗੁਰਸ਼ਰਨ ਸਿੰਘ

(ਅਖੌਤੀ) ਧਰਮੀ ਪੁਜਾਰੀਆ ਦੇ ਹਥਿਆਰ
ਧਰਮ ਦੇ ਨਾਂ ਤੇ ਲੋਕਾਂ ਦੀ ਕਿਰਤ ਕਮਾਈ ਤੇ ਡਾਕੇ ਮਾਰਨ ਲਈ ਅੱਜ ਸਾਧਾਂ ਦੇ ਟੋਲੇ ਗਸ਼ਤੀ ਫੋਜਾਂ ਵਾਗੂੰ ਲੋਕ ਨੂੰ ਘੇਰ ਕੇ ਖੜੋਤੇ ਹਨ। ਜਿੰਨਾ ਨੇ ਧਰਮ ਦੇ ਨਾਮ ਉੱਤੇ ਲੋਕਾਂ ਦਾ ਸੋਸ਼ਣ ਸਦੀਆ ਤੋ ਬਹੁਤ ਚੰਗੀ ਤਰਾਂ ਕੀਤਾ। ਜਿਵੇ ਡਾਕੂ ਕਿਸੇ ਪਿੰਡ ਸਹਿਰ ਤੇ ਹਮਲਾ ਕਰਨ ਲਈ ਹਥਿਆਰ ਲੈ ਕੇ ਚੜਾਈ ਕਰਦੇ ਹਨ। ਇਸ ਤਰਾਂ ਹੀ ਇਹ ਧਰਮੀ ਡਾਕੂਆਂ ਦੇ ਕੁੱਝ ਹਥਿਆਰ ਲੋਕਾਂ ਨੂੰ ਲੁੱਟਣ ਕਈ ਬਹੁਤ ਕਾਰਗਰ ਸਿੱਧ ਹੋਏ। ਵੈਸੇ ਤਾਂ ਇਹਨਾ ਹਥਿਆਰਾ ਦੀ ਗਿਣਤੀ ਕਰੀਏ ਤਾਂ ਇਹ ਬਹੁਤ ਜਿਆਦਾ ਨੇ ਪਰ ਕੁੱਝ ਕੁ ਹਥਿਆਰ ਜਿੰਨਾ ਦੀ ਮਾਰੀ ਹੋਈ ਗੁਲਾਮੀ ਰੂਪੀ ਸੱਟ ਮਨੁੱਖਤਾ ਦਾ ਲੱਕ ਤੋੜ ਗਈ।
੧. ਯੱਗ ੨. ਨਰਕ ਸਵਰਗ ੩. ਪਿਛਲੇ ਕਰਮਾਂ ਦਾ ਫਲ ੪. ਤੀਰਥ ਯਾਤਰਾ ੫. ਆਤਮਾ ਪ੍ਰਮਾਤਮਾ ੬. ਪੂਜਾ
ਜੇ ਇਹਨਾਂ ਛੇਆਂ ਦੀ ਵਿਆਖਿਆ ਕਰੀਏ ਤਾਂ ਮੇਰੇ ਖਿਆਲ ਨਾਲ ਬਹੁਤ ਕੁੱਝ ਲਿਖਿਆ ਜਾ ਸਕਦਾ ਹੈ ਪਰ ਕੇਵਲ ਅੱਜ ਆਪਾਂ ਇਤਨੀ ਗੱਲ ਨੂੰ ਸਮਝਣਾ ਹੈ।
੧. ਯੱਗ –ਈਰਾਨ ਤੋ ਭਾਰਤ ਆਇਆ। ਦੇਵਤਿਆ ਨੂੰ ਖੁਸ਼ ਕਰਨ ਲਈ ਜੋ ਕੇਵਲ ਅਹੂਤੀ ਤੋ ਹੀ ਪ੍ਰਸੰਨ ਹੁੰਦੇ ਸਨ। ਬਾਅਦ ਵਿੱਚ ਹਰ ਮੌਕੇ ਤੇ ਹੀ ਪਰੰਪਰਾ ਬਣ ਗਈ ਇਹ ਪੁਜਾਰੀ ਦੇ ਪੇਟ ਭਰਨ ਦਾ ਇੱਕ ਵੱਡਾ ਸਾਧਨ ਸੀ।
੨. ਸਵਰਗ ਨਰਕ- ਕਲਪਨਾ ਵੀ ਇਹਨਾਂ ਦੀ ਹੀ ਦੇਣ ਹੈ। ਜੋ ਦਾਨ ਨਹੀ ਦਿੰਦਾ ਉਹ ਨਰਕਾਂ ਦਾ ਭਾਗੀਦਾਰ ਹੈ। ਤੇ ਦਾਨ ਦੇਣ ਵਾਲਿਆ ਨੂੰ ਸੁਖ ਭੋਗ ਦੀ ਸਾਰੀ ਸਮਗਰੀ ਮਿਲੇਗੀ ਲੋਕਾਂ ਚ ਡਰ ਪੈਦਾ ਕਰ ਕੇ ਇਹ ਵਪਾਰ ਵੀ ਚੰਗਾ ਵਧਿਆ ਫੁਲਿਆ।
੩. ਪੁਨਰ ਜਨਮ -੭੦੦ਈ ਪੁਰਬ ਵਿੱਚ ਪਰਵਾਹਨ ਨਾਮ ਦੇ ਇੱਕ ਬ੍ਰਾਹਮਨ ਵਿਚਾਰਕ ਦੀ ਖੋਜ ਹੈ। ਇਹ ਪੰਚਾਲ (ਕਨੋਜ) ਰਾਜ ਦਾ ਵਿਚਾਰਕ ਬ੍ਰਾਹਮਨ ਸੀ। ਇਸ ਵਿੱਚ ਕਿਹਾ ਜੇ ਵਰਤਮਾਨ ਦੁਖੀ ਹੈ ਤਾਂ ਪਿਛਲੇ ਜਨਮ ਦੇ ਪਾਪਾਂ ਦਾ ਕਰਕੇ। ਇਸ ਗੱਲ ਤੇ ਮੰਨੂ ਨੇ ਮੋਹਰ ਲਾਈ ਕਿ ਪੁਨਰ ਜਨਮ ਦੇ ਕੁਕਰਮਾਂ ਦੇ ਕਾਰਨ ਹੀ ਮੂਰਖ, ਅੰਨੇ, ਗੂੰਗੇ, ਬਹਰੇ ਪੈਦਾ ਹੁੰਦੇ ਹਨ।
੪. ਤੀਰਥ ਯਾਤਰਾਵਾਂ- ਇਹ ਵੀ ਲੋਕਾਂ ਦੀ ਲੁੱਟ ਲਈ ਚੰਗੀਆ ਕਾਰਗਰ ਸਿੱਧ ਹੋਈਆ।
੫. ਕਾਲਪਿਨਕ ਆਤਮਾ ਅਤੇ ਪ੍ਰਮਾਤਮਾ- (ਦੇਵੀ ਦੇਵਤੇ) ਲੋਕਾਂ ਦੇ ਸਾਹਮਣੇ ਰੱਖ ਦਿੱਤੇ ਗਏ।
੬. ਅਤੇ ਇਸੇ ਕਾਲਪਿਨਕ ਰੱਬ ਦੀ ਪੂਜਾ।
ਜਦੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਾਂ ਵਿਚਾਰਦੇ ਹਾਂ ਤਾਂ ਸਤਿਗੁਰੂ ਨੇ ਪਾਵਨ ਬਾਣੀ ਇਹਨਾਂ ਕਰਮਾਂ ਦੀ ਸਖਤ ਰੂਪ ਵਿੱਚ ਵਿਰੋਧਤਾ ਕੀਤੀ ਹੈ। ਪਰ ਅੱਜ ਦੁਖਾਂਤ ਇਹ ਬਣ ਗਿਆ ਕਿ ਬਾਣੀ ਦੀ ਵਿਚਾਰ ਤੋ ਟੁੱਟ ਕੇ ਅੱਜ ਅਖੌਤੀ ਸੰਤਾਂ, ਬ੍ਰਹਿਮਗਿਆਨੀਆ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋ ਉਲਟ ਕਰਮ ਕੀਤੇ ਤੇ ਇਹ ਉਪਰੋਕਤ ਹਥਿਆਰ ਸਿੱਖ ਕੌਮ ਦੇ ਸੀਨੇ ਉੱਤੇ ਚਲ ਰਹੇ ਹਨ।
ਕਈ ਅਖੌਤੀ ਬਾਬੇ ਯੱਗ ਵੀ ਕਰ ਰਹੇ ਹਨ। ਤੇ ਜੋ ਨਹੀ ਕਰਦੇ ਉਹਨਾਂ ਨੇ, ਜੋ ਯੱਗ ਦੇ ਪਿੱਛੇ ਸੁਆਰਥ ਅਤੇ ਮਨੋਰਥ ਸੀ ਅਖੰਡ ਪਾਠਾਂ, ਸੰਪਟ ਪਾਠਾਂ, ਦੇ ਰੂਪ ਵਿੱਚ ਚਲਾ ਦਿੱਤਾ ਹੈ ਅੱਜ ਵੀ ਇਹਨਾਂ ਦੀਆਂ ਲੜੀਆਂ ਟੁੱਟਣ ਦਾ ਨਾਮ ਨਹੀ ਲੈ ਰਹੀਆਂ।
ਸਵਰਗਾਂ ਦਾ ਲਾਲਚ ਅਤੇ ਨਰਕਾਂ ਦੀਆਂ ਟਿਕਟਾਂ ਕੱਟਣ ਕਈ ਰੱਬ ਨੂੰ ਡਰਾਇਵਰ ਤੇ ਆਪ ਇਹ ਲੋਕ ਕੰਡਕਟਰ ਬਣੇ ਹੋਏ ਨੇ। ਜਿੰਨਾ ਨੇ ਰੱਬ ਨੂੰ ਗੁਲਾਮ ਬਣਾ ਕੇ ਬਿਲਕੁਲ ਮੰਦਿਰ ਦੇ ਪੁਜਾਰੀਆਂ ਵਾਂਗੂੰ ਹੀ ਰੱਖਿਆ ਹੈ ਕੇ ਉਹ ਕੇਵਲ ਸਾਡੀ ਹੀ ਮੰਨਦਾ।
ਪਿਛਲੇ ਕਰਮਾਂ ਦੇ ਫਲ ਵਾਲੀਆਂ ਸਾਖੀਆ ਬਹੁਤ ਵਾਰ ਹੀ ਇਹਨਾਂ ਸਾਧਾਂ ਤੋ ਸੁਣੀਆਂ। ਇਹ ਕਹਿੰਦੇ ਨੇ ਦੁੱਖ ਪਿਛਲੇ ਜਨਮਾਂ ਦਾ ਫਲ ਹੈ। ਪਰ ਜਿਸ ਦਿਨ ਆਪਣੇ ਤੇ ਕੋਈ ਬਿਪਤਾ ਆਵੇ ਤਾਂ …।
ਸਾਡੇ ਇਲਾਕੇ ਦਾ ਸਾਧ ਇੱਕ ਦਿਨ ਜਿਆਦਾ ਬੀਮਾਰ ਹੋ ਗਿਆ ਜੋ ਲੋਕਾਂ ਦਾ ਉਧਾਰ ਕਰਦਾ ਸੀ। ਪਰ ਇੱਕ ਦਿਨ ਖੁਦ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਤੇ ਇਲਾਕੇ ਅੰਦਰ ਇਹ ਗੱਲ ਵੀ ਪ੍ਰਚਾਰੀ ਗਈ ਕੇ ਬਾਬੇ ਦੀ ਸਿਹਤ ਠੀਕ ਲਈ ਅਰਦਾਸ ਕਰਿਓ ਹੁਣ ਪਿਛਲੇ ਕਰਮ ਕਿੱਥੇ ਗਏ ਕਿਉ ਨਹੀ ਮੰਨਦਾ। ਪਰ ਇੱਕ ਗੱਲ ਹੈ ਪੁਜਾਰੀ ਦੁਆਰਾ ਸੁਣਾਈਆ ਕਹਾਣੀਆਂ ਕੇਵਲ ਆਮ ਲੋਕਾਂ ਲਈ ਹੀ ਹੈ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ ਹੈ ਕੇ ਗੁਰੂ ਦੇ ਸਮਾਨ ਕੋਈ ਤੀਰਥ ਨਹੀ। ਪਰ ਇਸ ਸਬਕ ਨੂੰ ਭੁਲਾ ਕੇ ਅੱਜ ਇਹ ਰੁਝਾਨ ਸਿੱਖਾਂ ਵਿੱਚ ਵੀ ਬਹੁਤ ਜਿਆਦਾ ਹੈ। ਜਿਵੇ ਕਾਂਸ਼ੀ ਦੀ ਧਰਤੀ ਨੂੰ ਪਵਿੱਤਰ ਮਨ ਕੇ ਇਹ ਗੱਲ ਪ੍ਰਚਿਲਤ ਕੀਤੀ ਗਈ ਕੇ ਜੀਵਨ ਦੇ ਅੰਤਲੇ ਸਮੇਂ ਇੱਥੇ ਮੌਤ ਦੀ ਗੋਦੀ ਵਿੱਚ ਲੇਟਣ ਵਾਲਾ ਮੁਕਤੀ ਪ੍ਰਾਪਤ ਕਰੇਗਾ।
ਭਗਤ ਕਬੀਰ ਜੀ ਨੇ ਇੱਥੋਂ ਦੇ ਪੁਜਾਰੀਆ ਦੇ ਮੂੰਹ ਤੇ ਚਪੇੜ ਉਦੋ ਮਾਰੀ ਜਦੋਂ ਸਾਰੀ ਜਿੰਦਗੀ ਕਾਂਸ਼ੀ ਗੁਜਾਰਨ ਵਾਲੇ ਭਗਤ ਜੀੇ ਅੰਤਲੇ ਸਮੇਂ ਕਾਂਸੀ ਤਿਆਗ ਗਏ। ਅੱਜ ਸਾਡੇ ਕਈ ਧਾਰਮਿਕ ਅਸਥਾਨਾਂ ਤੇ ਇਹ ਕੁੱਝ ਬਦਲਵੇਂ ਰੂਪ ਵਿੱਚ ਮੋਜੂਦ ਹੈ।
ਇੱਕ ਬਾਬੇ ਨੇ ਤੇ ਇਸ ਗੱਲ ਦਾ ਪ੍ਰਚਾਰ ਵੀ ਕੀਤਾ ਸੀ ਕੇ ਸਾਡੇ ਸਰੋਵਰ ਵਿੱਚ ਵੱਖ ਵੱਖ ਤੀਰਥਾਂ ਦਾ ਜਲ ਪਾਇਆ ਗਿਆ ਹੈ ਇੱਥੇ …. ।
ਸਿਆਣੇ ਕਹਿੰਦੇ ਨੇ ਭਾਵੇ ਸਿਰਾਣੇ ਸੌ ਜਾਉ ਜਾਂ ਪੈਂਦ ਵਾਲੇ ਪਾਸੇ ਲੱਕ ਤਾਂ ਵਿਚਕਾਰ ਹੀ ਆਉਦਾ। ਸੋ ਕੰਮ ਤਾਂ ਉਹੋ ਹੀ ਹੈ ਰੂਪ ਭਾਵੇਂ ਬਦਲਵਾਂ ਹੈ। ਆਤਮਾ ਬਾਰੇ ਮਨਘੜਤ ਸਾਖੀਆਂ ਬ੍ਰਾਹਮਣ ਨੇ ਵੀ ਸੁਣਾਈਆ ਤੇ ਅੱਜ ਇਹ ਸਾਧ ਆਪਣੇ ਪੁਰਖਿਆ ਦੀ ਰੀਤ ਨਿਭਾ ਰਹੇ ਹਨ। ਸਿਰਫ ਇਹਨਾਂ ਹੀ ਪੁੱਛੋ ਕਿ ਆਤਮਾ ਦਾ ਸਰੂਪ ਕੀ ਹੈ ਉਹ ਖਾਂਦੀ, ਪੀਂਦੀ ਕੀ ਹੈ, ਮੌਤ ਤੋ ਬਾਦ ਕਿੱਥੇ ਜਾਂਦੀ ਹੈ, ਕਿੱਥੇ ਰਹਿੰਦੀ ਹੈ. . ਆਦਿਕ ਪਰ ਅਸੀ ਚੁੱਪ ਕਰਕੇ ਸੁਣੀ ਜਾ ਰਹੇ ਹਾਂ।
ਇਸੇ ਤਰਾਂ ਇੱਕ ਕਾਲਪਿਨਕ ਸਾਖੀਆ ਗੁਰੂ ਸਾਹਿਬ ਦੇ ਜੀਵਨ ਨਾਲ ਜੋੜੀਆਂ। ਜਿਵੇ ਪੁਜਾਰੀ ਨੇ ਦੇਵੀ ਦੇਵਤੇ ਧਰ ਦਿੱਤੇ ਤੇ ਲੋਕਾਂ ਵਿੱਚ ਮਾਨਤਾ ਪ੍ਰਾਪਤ ਕਰਵਾ ਦਿੱਤੀ। ਅੱਜ ਸਿੱਖ ਇਤਿਹਾਸ ਨੂੰ ਕਲੰਕਤ ਕਰਨ ਲਈ ਕਈ ਸਾਖੀਆ ਬਣਾ ਦਿੱਤੀਆ। ਜੋ ਪ੍ਰਚਾਰਕ ਸਟੇਜਾਂ ਤੇ ਬਹੁਤ ਮਾਣ ਨਾਲ ਸੁਣਾ ਰਹੇ ਨੇ।
ਪੂਜਾ ਜੋ ਜਗਨਾਥਪੁਰੀ ਦੇ ਮੰਦਿਰ, ਤੇ ਵੱਖ ਵੱਖ ਧਾਰਮਿਕ ਅਸਥਾਨਾਂ ਤੇ ਗੁਰੂ ਸਾਹਿਬ ਨੇ ਬੰਦ ਕਰਵਾਈ ਤੇ ਜਿਸ ਦੀ ਨਿਖੇਧੀ ਕੀਤੀ। ਉਹ ਇਹਨਾਂ ਨੇ ਸੁਰੂ ਕਰ ਦਿੱਤੀ। ਥਾਲੀਆਂ ਘੁਮਾ ਦਿੱਤੀਆ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਤੇ ਚੰਦਨ ਦੇ ਟਿੱਕੇ ਤੱਕ ਲਾ ਦਿੱਤੇ।
ਇਹ ਇਹਨਾਂ ਦੇ ਹਥਿਆਰ ਹਨ ਜਿੰਨਾ ਦੁਆਰਾ ਲੋਕਾਂ ਨੂੰ ਲੁੱਟ ਰਹੇ ਹਨ। ਅਤੇ ਆਪ ਐਸ਼ੋ ਇਸਰਤ ਦੀ ਜਿੰਦਗੀ ਬਤੀਤ ਕਰ ਰਹੇ ਹਨ। ਕਿਸੇ ਵੀ ਤਰ੍ਹਾਂ ਇਹ ਲੋਕ ਇਹਨਾਂ ਨੂੰ ਸੁੱਟਣਾ ਨਹੀ ਚਾਹੁੰਦੇ। ਇਹਨਾ ਦੇ ਆਸਰੇ ਹੀ ਇਹ ਲੋਕ ਬਲਾਤਕਾਰ ਕਰਕੇ ਵੀ ਬਾਇੱਜਤ ਬਰੀ ਹੁੰਦੇ ਨੇ।
ਸੋ ਆਓ ਇਹਨਾ ਤੋ ਬਚਣ ਲਈ ਗੁਰੂ ਸਾਹਿਬ ਵੀ ਸਾਨੂੰ ਇੱਕ ਹਥਿਆਰ ਦੇ ਕੇ ਗਏ ਹਨ। ਜੇ ਕੌਮ ਨੂੰ ਅੱਜ ਬਚਾਉਣਾ ਹੈ ਤਾਂ ਅਸੀ ਗੁਰੂ ਸਾਹਿਬ ਦੁਆਰਾ ਦਿੱਤਾ ਗਿਆਨ ਦਾ ਹਥਿਆਰ ਚੁਕ ਕੇ ਮੁਕਾਬਲਾ ਕਰ ਸਕਦੇ ਹਾਂ।
ਗੁਰੂ ਪੰਥ ਦਾ ਦਾਸ
ਗੁਰਸ਼ਰਨ ਸਿੰਘ (ਗੁਰਮਿਤ ਪ੍ਰਚਾਰਕ)
੯੧+੮੦੮-੭੯੧-੫੦੩੯


(03/11/11)
ਗੁਰੂ ਗ੍ਰੰਥ ਸਾਹਿਬ ਇੰਨਸੀਚਿਊਟ ਮੈਲਬਰਨ

ੴ ਸਤਿਗੁਰ ਪ੍ਰਸਾਦਿ
ਗੁਰੂ ਗ੍ਰੰਥ ਸਾਹਿਬ ਇੰਨਸਟੀਚਿਊਟ ਮੈਲਬਰਨ
ਗਰੀਬੀ ਗਦਾ ਹਮਾਰੀ॥ ਖੰਨਾ ਸਗਲ ਰੇਨੁ ਛਾਰੀ॥ ਇਸੁ ਆਗੈ ਕੋ ਨ ਟਿਕੈ ਵੇਕਾਰੀ॥ ਗੁਰ ਪੂਰੇ ਏਹ ਗਲ ਸਾਰੀ॥ (ਗੁ. ਗ੍ਰੰ. ਸ. ਅੰ: ੬੨੮)
ਵਿਸ਼ਾ: ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ, ਸ਼ਬਦਾਰਥ, ਭਾਵਾਰਥ ਤੇ ਸਿਧਾਂਤਕ ਵਿਆਖਿਆ ਦੀ ਆਡੀਓ ਵੀਡੀਓ ਰੀਕਾਰਡਿੰਗ ਅਤੇ ਕਿਤਾਬੀ ਰੂਪ।
ਇਸ ਦਾ ਬਾਕੀ ਹਿੱਸਾ ਪੀ. ਡੀ. ਐੱਫ. ਫੌਰਮੇਟ ਵਿੱਚ ਪੜ੍ਹਨ ਲਈ ਇੱਥੇ ਕਲਿਕ ਕਰੋ।


(03/11/11)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਭਗਉਤੀ ਦਾ ਰਹੱਸ !
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ


ਆਪ ਦਰਸ਼ਨ ਕਰੋ ਜੀ - ਦੇਖੋ ਕਿਸ ਤਰ੍ਹਾਂ ਰਹਿਤ ਮਰਿਆਦਾ ਵਿੱਚ ਗੁਰੂ ਕਿਰਤ ਸੋਚ ਕੇ ਜੋੜ੍ਹੀ ਗਈ “ਵਾਰ ਦੁਰਗਾ ਕੀ” (ਇਹੋ ਅਸਲ ਨਾਮ ਹੈ, ਭਾਵੇਂ ਹੁਣ ਪ੍ਰਚਲਿਤ ਨਾਮ “ਵਾਰ ਭਗਉਤੀ ਜੀ ਕੀ” ਜਾਂ “ਚੰਡੀ ਦੀ ਵਾਰ” ਹਨ) ਦੇ ਸ਼ੁਰੂ ਅਤੇ ਅੰਤ ਵਿੱਚ ਲੇਖਕ ਆਪ ਬਾਰ-੨ ਦਾਸ ਰਿਹਾ ਹੈ ਕਿ ਇਹ ਰਚਨਾ ਵਿੱਚ ਉਸਦੀ ਇਸ਼ਟ ਭਗਉਤੀ ਕੌਣ ਹੈ ?
ਦਸਮ ਗ੍ਰੰਥੀਏ ਜਾਂ ਰਹਿਤ ਮਰਿਆਦਾ ਦੀ ਏਕਤਾ ਦੇ ਨਾਮ ਤੇ ਇਸ ਪਉੜੀ ਨੂੰ ਪੜ੍ਹਨ ਵਾਲੇ ਜੋ ਮਰਜ਼ੀ ਦਲੀਲ ਦੇਣ ਪਰ ਕਿਸੇ ਵੀ ਰਚਨਾ ਦਾ ਪ੍ਰਯੋਜਨ ਦੱਸਣ ਦਾ ਅਧਿਕਾਰ ਉਸਦੇ ਲੇਖਕ ਦਾ ਹੁੰਦਾ ਹੈ - ਜੋ ਇੱਥੇ ਘੱਟੋ-ਘੱਟ ਤਿੰਨ ਵਾਰ ਦੱਸ ਦਿੱਤਾ ਗਿਆ ਹੈ ਕਿ ਇਹ ਸਾਰੀ ਰਚਨਾ ਸਮੇਤ ਪਹਿਲੀ ਅਰਦਾਸ ਵਾਲੀ ਪਉੜੀ ਦੇ ਹਿੰਦੂ ਦੇਵੀ ਦੁਰਗਾ ਦੀ ਉਪਮਾ ਵਿੱਚ ਲਿਖੀ ਗਈ ਹੈ !
ਅੰਤ ਵਿੱਚ ਵੀ ਲੇਖਕ ਨੇ ਸਾਫ਼ ਦੱਸ ਦਿੱਤਾ ਹੈ ਕਿ ਆਪਣੀ ਦੁਰਗਾ ਤੇ ਸ਼ਰਧਾ ਕਾਰਨ ਉਪਰੋਕਤ ਸਾਰੀ ਰਚਨਾ “ਦੁਰਗਾ ਪਾਠ” ਉਸਨੇ ਸਿਰਫ਼ ਤੇ ਸਿਰਫ਼ ਦੇਵੀ ਨੂੰ ਸਮਰਪਿਤ ਹੋ ਕੇ ਹੀ ਬਣਾਈ ਹੈ ਤੇ ਇਸ ਸਭ ਵਿੱਚ ਕੇਵਲ ਦੇਵੀ ਦੀ ਹੀ ਉਪਮਾ ਹੈ !
ਹੁਣ ਸੋਚ ਲੈਣਾ ਕਿ ਦੱਸਵੇਂ ਨਾਨਕ ਦੀ ਵਿਚਾਰਧਾਰਾ ਕੀ ਬਾਕੀ ਨੌ ਗੁਰੂਆਂ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਬਾਣੀ ਦੇ ਉਲਟ ਸੀ, ਜੋ ਉਹ ਦੁਰਗਾ ਨੂੰ ਬਾਕੀ ਨੌਂ ਗੁਰੂਆਂ ਤੋਂ ਪਹਿਲਾਂ ਸਿਮਰਨਾ ਚਾਹੁੰਦੇ ਹਨ ?
ਕੀ ਦੱਸਵੇਂ ਨਾਨਕ ਗੁਰੂ ਗ੍ਰੰਥ ਸਾਹਿਬ ਦੇ ਇਸ ਮਹਾਂਵਾਕ ਤੋਂ ਅਨਜਾਣ ਸਨ “ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ॥੪॥” (ਗੋਡ, ਪੰ: ੮੭੪) ਜਿਸ ਵਿੱਚ ਸਾਫ਼-੨ ਕਿਹਾ ਗਿਆ ਹੈ ਕਿ ਦੇਵੀ ਦੀ ਪੂਜਾ ਕਾਰਨ ਵਾਲਾ ਭਟਕਦਾ ਹੀ ਰਹਿੰਦਾ ਹੈ ਅਤੇ ਮੁਕਤੀ ਕਿਸੇ ਦੇਵੀ ਦੇ ਹੱਥ ਨਹੀਂ ਤੇ ਅੰਤ ਕਾਲ ਜਦੋਂ ਮਨੁੱਖ ਨੂੰ ਉਸਦੀ ਲੋੜ੍ਹ ਹੁੰਦੀ ਹੈ ਤਾਂ ਇਹ ਦੇਵੀ ਮੂੰਹ ਛੁਪਾ ਕੇ ਪਤਾ ਨਹੀਂ ਕਿੱਥੇ ਦੌੜ ਜਾਂਦੀ ਹੈ ? ਫੇਰ ਉਹਨਾਂ ਨੇ ਇਹ ਕਿਵੇਂ ਲਿੱਖ ਦਿੱਤਾ ਕਿ ਦੁਰਗਾ ਦਾ ਇਹ ਪਾਠ ਪੜ੍ਹਨ ਨਾਮ ਮੁਕਤੀ ਮਿਲ ਜਾਂਦੀ ਹੈ ?
ਓ ਭੋਲਿਓ! ਇਸ ਦੁਰਗਾ ਪਾਠ ਦਾ ਰਚੇਤਾ ਕੋਈ ਸਾਕਤ ਮਤੀ ਬਿਪਰ ਤਾਂ ਹੋ ਸਕਦਾ ਹੈ, ਗੁਰੂ ਨਾਨਕ ਦੀ ਵਿਚਾਰਧਾਰਾ ਦਾ ਦੱਸਵਾਂ ਪਹਿਰੇਦਾਰ ਤੁਹਾਡਾ ਦੱਸਵਾਂ ਗੁਰੂ ਕਦੇ ਵੀ ਨਹੀਂ ਹੋ ਸਕਦਾ !!!


(03/11/11)
ਨਾਨਕ ਸਿੰਘ,ਨਿਊਜ਼ੀਲੈਂਡ

27 ਵਰੇ ਬੀਤ ਜਾਣ ਤੋ ਬਾਦ ਵੀ , ਅੱਖਾਂ ਵਿੱਚ ਹੰਝੂਆਂ ਦੀ ਇਬਾਦਤ ਬਰਕਰਾਰ ਹੈ । ਤਕਰੀਬਨ ਮਈ ਅਤੇ ਅਕਤੂਬਰ ਦੇ ਮਹੀਨੇ ਦੇ ਅਖੀਰ ਵਿੱਚ ਪੰਥ ਦਰਦੀਆ ਦਾ 1984 ਵਾਲਾ ਜ਼ਖਮ ਹਰ ਸਾਲ ਹਰਾ ਹੋਣ ਲੱਗਦਾ ਹੈ| ਇਸ ਵਾਰ ਉਹਦੀ 27 ਵੀ ਯਾਦ ਗਾਰ ਹੈ | ਅਸਲ ’ਚ ਤਾ 27 ਵਰੇ ਬੀਤ ਜਾਣ ਤੋ ਬਾਦ ਵੀ ਸਿੱਖਾਂ ਦੇ ਵਿੱਚ ਵਧਦਾ ਜੋਸ਼, ਪਹਿਲਾਂ ਤੋ ਜ਼ਿਆਦਾ ਰਿਸਦੇ ਜ਼ਖਮ, ਅਤੇ ਅੱਖਾਂ ਵਿੱਚ ਹੰਝੂਆਂ ਦੀ ਇਬਾਦਤ ਬਰਕਰਾਰ ਹੈ | ਵੈਸੇ ਤਾਂ ਇਹਨਾ ਬੰਦਿਆਂ ਦੀ ਉਮਰ ਕੈਦ ਜ਼ਾਂ ਫਾਂਸੀ ਦੀ ਸਜਾ ਸਾਡੇ ਉਹਨਾ ਹਜ਼ਾਰਾਂ ਵੀਰਾਂ- ਭੈਣਾਂ ਅਤੇ ਉਹਨਾਂ ਤੋ ਪ੍ਭਾਵਤ ਹੋਈਆਂ ਲੱਖਾਂ ਜਿੰਦਗੀਆਂ (ਜਿਹਨਾ ਨੇ 84 ’ਚ ਸਿੱਖ ਹੋਣ ਦੀ ਕੀਮਤ ਚੂਕਾਈ ਹੈ), ਦੀ ਕੀਮਤ ਅਦਾ ਤਾਂ ਨਹੀਂ ਕਰ ਸਕਦੀ, ਪਰ ਇਹਦੇ ਨਾਲ ਜਿਨਾਂ ਪਰਿਵਾਰਾਂ ਤੇ ਬੀਤੀ ਹੈ ੳਹਨਾਂ ਨੂੰ ਮਾਨਸਿਕ ਰਾਹਤ ਜਰੂਰ ਮਿਲੇਗੀ ।
ਗੁਲਾਮੀ ਦਾ ਅਹਿਸਾਸ ਤਾਂ ਭਾਰਤ ਦੀ ਨਿਆਂ ਪ੍ਣਾਲੀ ਅਤੇ ਨੀਤੀ ਸਾਨੂੰ ਪੈਰ-ਪੈਰ ਤੇ ਕਰਾ ਹੀ ਰਹੀ ਹੈ | ਨਵੰਬਰ ਦਾ ਕਤਲੇ ਆਮ ਸਾਡੇ ਸ਼ਰੀਰਾ ਵਾਸਤੇ ਘੱਟ ਸਾਡੀ ਸੋਚ ਤੇ ਜ਼ਿਆਦਾ ਸੀ| ਉਹਨਾ ਉਹ ਹੱਦ ਕੀਤੀ ਕਿ ਸਾਨੂੰ ਆਪਣੇ ਹੱਕਾਂ ਬਾਰੇ ਸੋਚਣ ਤੋ ਪਹਿਲਾ ਪੁਰਾਣਾ ਹਾਲ ਅਤੇ ਪੰਜਾਬ ਤੋ ਬਾਹਰ ਦੇ ਸਿੱਖ ਚੇਤੇ ਆ ਜਾਣ | ਦੁਨੀਆਂ ਦੀ ਸੱਭ ਤੋ ਵੱਡੀ ਡੈਮੋਕਰੇਸੀ ਦੇ ਇੱਹ ਹਾਲਾਤ ਨੇ ਕਿ ਉਹ ਆਪਣੇ ਦੇਸ਼ ਦੇ ਆਵਾਮ ਤੇ ਤੌਪਾ ਵਰਗੇ ਹਥਿਆਰਾਂ ਨਾਲ ਹਮਲਾ ਕਰਵਂੳਂਦੀ ਹੈ| ਤਾਂ ਕਿ ਸਾਡੇ ਹੱਕਾਂ ਦੀ ਆਵਾਜ਼ ਨੂੰ ਦਬਾ ਸਕੇ| ਡੈਮੋਕਰੇਸੀ ਦੇ ਨਾਂ ਤੇ ਤਾਨਾਸ਼ਾਹੀ ਕਰ ਰਹੀ ਇਸ ਸਿੱਖ ਵਿਰੋਧੀ ਨੀਤੀ ਨੂੰ ਸਾਰਿਆਂ ਮੂਹਰੇ ਰੱਖੀਏ ਅਤੇ ਇਸ ਕਤਲੇਆਮ ਨੂੰ ਵੀਸ਼ਵਿ ਪੱਧਰ ਤੇ “ਨਰਸੰਘਾਰ” ਘੋਸ਼ਿਤ ਕਰਾਈਏ । ਅਸਲ ਦੱਸੀਏ ਕਿ ਭਾਰਤੀ ਪੇਸ਼ੇਵਰ ਕਾਤਿਲਾਂ ਦੀ ੳਸ ਫੌਜ ਦੀ ਨਿਪੁੰਸਕਤਾ ਹੈ ਕਿ ਚੰਦ ਗਿਣਤੀ ਦੇ ਸਿੱਖਾਂ 'ਤੇ ਜੋ ੳਸ ਦੇਸ਼ ਦੇ ਹੀ ਨਾਗਰਿਕ ਸਨ, ਤੋਪਾਂ ਨਾਲ ਹਮਲਾ ਕਰਦੀ ਹੈ| ਇੱਥੇ ਹੀ ਬਸ ਨਹੀ ੳਸਤੋ ਬਾਦ ਵੀ 1994 ਤਕ ਬੇਦੋਸ਼ ਅਤੇ ਦੂਜੇ ਦਰਜ਼ੇ ਦੇ ਨਾਗਰਿਕਾਂ ਨੂੰ ਕਤਲ ਕਰਨਾ ਬੰਦ ਨਹੀਂ ਕਰਦੀ ।
ਸਾਡੀ ਨਸਲਕੁਸ਼ੀ ਦੀ ਸਾਜਿਸ਼ 1947 ਤੋ ਪਹਿਲਾ ਹੀ ਸ਼ੁਰੂ ਹੋ ਚੁੱਕੀ ਸੀ| ਜਿਹੜੀ 1947 ਤੋ ਬਾਅਦ ਅਨੇਕਾਂ ਰੂਪਾਂ ਵਿੱਚ ਸਾਹਮਣੇ ਆਈ ਹੈ | ਇਸ ਨਸਲਕੁਸ਼ੀ ਦੀ ਦਾਸਤਾਂ ਨੂੰ ਸਿਰਫ ਜੂਨ ੮੪ ਦਾ ਇਕ ਵਾਕਿਆ ਬਣਾਉਣਾ ਅਤੇ ਭੁੱਲ ਜਾਣ ਦੀ ਮਲਹਮ ਲਾਉਣ ਨੂੰ ਕਹਿਣਾ ਇੱਕ ਸਾਜਿਸ਼ ਹੈ| ਇਹ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਲਿਖੀ ਸਾਡੀ ਗੈਰਤ ਦੀ ਦਾਸਤਾਂ ਹੈ | ਜਿਸ ਵਿਚ ਤਿੰਨ ਸਿੱਖਾ ਨੇ, ਜਿਨਾਂ ਦਾ ਸੰਬੰਧ ਸਿਰਫ ਸਿੱਖ ਵਿਰਾਸਤ ਨਾਲ ਸੀ ਨਾਂ ਕਿ ਕਿਸੇ ਸਿਆਸਤ ਨਾਲ| ਹਮਲਾ ਕਰਨ ਦਾ ਫੂਰਮਾਨ ਦੇਣ ਵਾਲੀ ਇੰਦਰਾ ਗਾਂਧੀ ਨੂੰ ਕਤਲ ਕਰਦੇ ਨੇ ਤਾਂ ਕਿ ਭਾਰਤ ਦੀ ਤਾਨਾਸ਼ਾਹੀ ਸੋਚ ਨੂੰ ਕਈ ਜਨਮਾਂ ਤੱਕ ਇਹ ਯਾਦ ਰਹੇ ਕਿ ਹਾਲੇ “ਸਿੱਖ ਜਿਂਉਦੇ ਨੇ” ।  ਅਫ਼ਸੋਸ ਸਾਡੇ ਕਹਾੳਣ ਵਾਲੇ ਆਗੂ ਇਸ ਇਤਿਹਾਸ ਨੂੰ ਆਪਣੀਆ ਵੋਟਾਂ ਦਾ ਆਧਾਰ ਬਣਾੳਦੇ ਨੇ, ਕਈਆ ਨੇ ਤਾਂ ਮੱਦਦ ਦੇ ਨਾਂ 'ਤੇ ਦੇਸ਼ ਅਤੇ ਵਿਦੇਸ਼ਾਂ ਵਿਚ ਮਾਇਆ ਇੱਕਠੀ ਕਰ ਕੇ ਆਪਣੇ ਘਰ ਭਰ ਲਏ ਹਨ| ਮੈਂ ਸੁਖਬੀਰ ਬਾਦਲ ਨੂੰ ਕਹਿਣਾ ਚਾਹਾਂਗਾ ਕਿ ਜੇ ਸਾਡੇ ਆਗੂ ਤੁਸੀਂ ਅਤੇ ਤੁਹਾਡੇ ਵਰਗੇ ਨਾਂ ਹੂੰਦੇ ਤਾਂ ਮੇਰੀ ਕੋਮ ਦੇ ਗ਼ੈਰਤਮੱਦ ਲੋਕ ਉਸ ਹੀ ਕਾਤਲ ਸਰਕਾਰ ਤੋ ਮੁਆਵਜ਼ੇ ਦੀ ਮੰਗ ਨਾ ਕਰਦੇ ਅਤੇ ਦਿੱਤੇ ਹੋਏ ਮੁਆਵਜ਼ੇ ਨੂੰ ਵੀ ਠੌਕਰ ਮਾਰਦੇ| ਤੁਹਾਡੇ ਕੋਲ ਸ਼ਾਹਰੁਖ ਖ਼ਾਨ ਨੂੰ ਦੇਣ ਲਈ ੩ ਕਰੋੜ ਨੇ ਪਰ ਪੰਥ ਪਰਿਵਾਰ ਵਲੋ ੮੪ ਦੇ ਨਿਰਦੋਸ਼ਾ ਨੂੰ ਜਿਨਾਂ ਦੀ ਰੋਜ਼ੀ ਰੋਟੀ ਦੇ ਸਾਧਨ ਕੇਵਲ ਇਸ ਵਜੋ ਖ਼ਤਮ ਕੀਤੇ ਗਏ ਕਿ ਉਹ ਸਿੱਖ ਸਨ, ਉਹਨਾ ਨੂੰ ਸਹੂਲਤਾਂ ਦੇਣ ਲਈ ਨਹੀ ਹੈ | ਤੁਹਾਨੂੰ ਅਤੇ ਤੁਹਾਡੇ ਵਰਗੀ ਹਰ ੳਸ ਸੋਚ, ਜਿਹੜੀ ਬਾਬਿਆਂ ਅਤੇ ਸਾਧਾਂ ਦੇ ਰੂਪ 'ਚ ਆਸਤੀਨ ਦਾ ਸੱਪ ਬਣੇ ਬੈਠੇ ਨੇ, ਇਹ ਹੀ ਡੱਰ ਹੈ ਕਿ ਕਿਤੇ ਜੇ ਏਹ ਬੰਦੇ ਵਸ ਗਏ ਤਾਂ ਫਿਰ ਕਿਸ ਆਧਾਰ ਤੇ ਇਹਨਾ ਦੇ ਜ਼ਜਬਾਤਾਂ ਨਾਲ ਖੇਂਡਾਗੇ । ਹਿੰਦੁਸਤਾਨ ਦੀ ਬਾਹ੍ਮਣ ਵਾਦੀ ਸੋਚ ਨੇ ਬਾਗਾਵਤ ਨੂੰ ਕੁਚਲਣ ਲਈ , ਸਾਡੀਆਂ ਨਸਲਾਂ ਬਦਲਣ ਲਈ ਪੂਰੇ ਦੇਸ਼ 'ਚ 1984 ਵਿੱਚ ਮਕਤਲ ਸਜਾਏ ਸਨ | ਸਾਡੀ ਕੌਮ ਦੇ ਅਖੌਤੀ ਆਗੂਆਂ ਤੋ ਕੋਈ ਪੁੱਛੇ ਕਿ ਕਿਸ ਦੇ ਅੱਗੇ ਇਹਨਾਂ ਦੇ ਸਿਰ ਝੁਕੇ ਸਨ ? ਕਿਸ ਹੁਕਮਰਾਨ ਦੇ ਫ਼ੁਰਮਾਨ ਤੇ ਇਹ ਚਲ ਰਹੇ ਸਨ ? ਮੇਰੀ ਕੋਮ ਦੀ ਅਣਖ ਨਾਲ ਜੋ ਖਿਲਵਾੜ ਹੋਇਆ,ਜਿਸ ਵਿੱਚ ਸਾਰੀਆਂ ਸਿੱਖ ਵਿਰੋਧੀ ਤਾਕਤਾਂ ਨੇ ਹਿੱਸਾ ਲਿਆ,ਜਿਨਾਂ ਵਿੱਚ ਕਈ ਨਾਮ ਆਪਣੇ ਕਹਿਲਾਉਣ ਵਾਲਿਆਂ ਦੇ ਵੀ ਦਰਜ਼ ਨੇ| ਫਰਾਜ਼ ਦੇ ਲਿਖੇ ਕੁਛ ਬੋਲ ਇਸ ਵਰਤਾਰੇ ਦਾ ਅਸਲ ਰੂਪ ਸ਼ਾਇਦ ਬਿਆਨ ਕਰ ਸਕਣ, "ਪੱਪੜੀਅੋ ਪੇ ਜਮੀਂ ਪੱਪੜੀਆਂ ਖੂੱਨ ਕੀ
ਕਹਿ ਰਹੀਂ ਹੈ ਕੇ ਮੰਜ਼ਰ ਕਿਯਾਮਤ ਕੇ ਹੈਂ, ਕਲ ਤੁਮਾਰੇ ਲੀਏ ਪਿਆਰ ਸੀਨੇ ਮੇ ਥਾ
ਅਬ ਜੋ ਸ਼ੋਲੇ ਉਠੇਂ ਹੈ ਵੋ ਨਫ਼ਰਤ ਕੇ ਹੈਂ, ਆਜ ਸ਼ਾਇਰ ਪੇ ਯੇ ਕਰਜ਼ ਮਿੱਟੀ ਕਾ ਹੈ
ਅਬ ਕਲਮ ਮੇ ਲਹੂ ਹੈ ਸ਼ਿਆਹੀ ਨਹੀ, ਖੂਨ ਉਤਰਾ ਤੁਮਾਰਾ ਤੋ ਸਾਬਿਤ ਹੂਆ
ਪੇਸ਼ੇਵਰ ਕਾਤਿਲੋ ਤੁਮ ਸਿਪਾਹੀ ਨਹੀ, ਅੋਰ................ ਅਬ ਸਭੀ ਬੇ-ਜ਼ਮੀਰੋ ਕੇ ਸਰ ਚਾਹੀਏਂ,
ਅਬ ਫ਼ਕਤ ਮਸਲੇ ਤਾਜ-ਸ਼ਾਹੀ ਨਹੀ |

ਨਾਨਕ ਸਿੰਘ,ਨਿਊਜ਼ੀਲੈਂਡ
ਸਟੇਜ ਸਕੱਤਰ,ਸਿੰਘ ਸਭਾ ਸ਼ਰਲੀ ਰੋਡ ਅੋਕਲੈਂਡ
0064 2102065511


(02/11/11)
ਹਰਦੇਵ ਸਿੰਘ ਜੰਮੂ

ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀ,

ਫ਼ਤਿਹ ਪਰਵਾਨ ਕਰਨੀ!

ਆਪ ਜੀ ਨੇ ਫ਼ਿਰ ਸਵਾਲ ਦੁਹਰਾਇਆ ਹੈ: ਕੀ ਰਾਗਮਾਲਾ ਬਾਣੀ ਹੈ ਜਾਂ ਨਹੀਂ? “

ਇਸ ਬਾਬਤ ਬੇਨਤੀ ਹੈ ਕਿ ਚਲ ਰਹੇ ਇੱਕ ਸੰਜੀਦਾ ਸੰਵਾਦ ਵਿੱਚ ਹੋਣ ਦੇ ਨਾਤੇ, ਆਪ ਜੀ ਇਸ ਦੋਹਰਾਏ ਗਏ ਸਵਾਲ ਦਾ ਉਹ ਜਵਾਬ ਪੜਨ ਦੀ ਕਿਰਪਾਤਲਾ ਕਰੋ ਜੋ ਕਿ ਦਾਸ ਨੇ ਮਿਤੀ 29.10.11 ਨੂੰ, ਮਾਨਨੀਯ ਸੰਪਾਦਕ ਜੀ ਅਤੇ ਸਾਰਿਆਂ ਪਾਠਕਾਂ ਦੀ ਜਾਣਕਾਰੀ ਵਿਚ, ਆਪ ਜੀ ਨੂੰ ਇਨ੍ਹਾਂ ਸ਼ਬਦਾਂ ਵਿੱਚ ਦੇ ਦਿੱਤਾ ਸੀ:-

ਹੁਣ ਰਾਗਮਾਲਾ ਬਾਰੇ ਆਪ ਜੀ ਦੇ ਸਵਾਲ ਵੱਲ ਮੁੜਦਾ ਹਾਂ!

ਰਾਗਮਾਲਾ ਬਾਰੇ ਦਾਸ ਦਾ ਇੱਕ ਲੇਖ ਦਾਸ ਦੇ ਬਲਾਗ hardevsinghjammu.blogspot.com ਤੇ ਰਾਗਮਾਲਾ ਦੀ ਆਰੋਹੀ ਤਾਨ` ਸਿਰਲੇਖ ਹੇਠ ਪਿਆ ਹੈ ਆਪ ਜੀ ਉਸ ਨੂੰ ਪੜ ਸਕਦੇ ਹੋ। ਇਹ ਲੇਖ ਸਿਖ ਮਾਰਗ ਤੇ ਵੀ ਛੱਪ ਚੁੱਕਿਆ ਹੈ ਜਦ ਕਿ ਕੁੱਝ ਸੱਜਣਾ ਨੇ ਇਸ ਨੂੰ ਛਾਪਣ ਤੋਂ ਇਨਕਾਰ ਕਰ ਦਿੱਤਾ ਸੀ। ਮੈਂ ਇਸ ਉਦਾਰਤਾ ਲਈ ਸਿੱਖ ਮਾਰਗ. ਕਾਮ ਦਾ ਧਨਵਾਦੀ ਹਾਂ।

ਇੱਥੇ ਸੰਖੇਪ ਵਿੱਚ ਦ੍ਰਿੜਤਾ ਨਾਲ ਇਨ੍ਹਾਂ ਹੀ ਕਹਾਂਗਾ ਕਿ ਰਾਗਮਾਲਾ ਬਾਣੀ ਨਹੀਂ ਹੈ ਜਿਵੇਂ ਕਿ ਤਤਕਰਾ ਉਪਦੇਸ਼ਾਤਮਕ ਬਾਣੀ ਪਾਠ ਦਾ ਅੰਗ ਨਹੀਂ ਹੈ। ਸਿਧਾਂਤਕ ਤੌਰ ਤੇ, ਇਸ ਦੇ ਬਾਣੀ ਨਾ ਹੋਣ ਦਾ ਨਿਰਨਾ ਰਹਿਤ ਮਰਿਆਦਾ ਕਰ ਚੁੱਕੀ ਹੈ! ਬਾਕੀ ਰਹਿਤ ਮਰਿਆਦਾ ਵਿੱਚ ਰਾਗਮਾਲਾ ਬਿਨਾ ਗ੍ਰੰਥ ਸਾਹਿਬ ਨਾ ਛਾਪਣ ਦੀ ਤਾਕੀਦ ਨੂੰ ਦਾਸ ਇਸ ਰੂਪ ਵਿੱਚ ਦੇਖਦਾ ਹੈ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਵਿੱਚ ਨਾ ਕੋਈ ਹੋਰ ਲਿਖਤ ਪਾਈ ਜਾ ਸਕਦੀ ਹੈ ਅਤੇ ਨਾ ਹੀ ਘਟਾਈ ਜਾ ਸਕਦੀ ਹੈ। ਆਪ ਜੀ ਧਿਆਨ ਦੇਣਾ ਕਿ ਦਾਸ ਨੇ ਇਹ ਕਹਿਣ ਵੇਲੇ ਕਿ; “ਦਾਸ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਬਾਣੀ ਸਵਰੂਪ ਨੂੰ ਬਿਨਾ ਕਿਸੇ ਕਿੰਤੂ-ਪਰੰਤੂ ਵਿੱਚ ਪਏ ਗੁਰੂ ਸਵੀਕਾਰਦਾ ਹੈ”, ਸਪਸ਼ਟ ਤੋਰ ਤੇ ਸ਼ਬਦ ਵਰਤੇ ਹਨ ‘ਮੌਜੂਦਾ ਬਾਣੀ ਸਵਰੂਪ`!

ਬਾਣੀ ਸਵਰੂਪ ਵਿੱਚ ਨਾ ਤਾਂ ਤਤਕਰਾ ਸ਼ਾਮਲ ਹੈ ਅਤੇ ਨਾ ਹੀ ਰਾਗਮਾਲਾ। ਇਹ ਦੋਵੇ ਸੰਕੇਤਾਤਮਕ ਗਲਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਤਮਕ ਬਾਣੀ ਸਵਰੂਪ ਦੇ ਆਲੇ ਦੁਆਲੇ ਦਿਆਂ ਗੱਲਾ ਹਨ....” ( ਆਪ ਜੀ ਨੂੰ ਸੰਬੋਧਤ ਦਾਸ ਦਾ ਪੱਤਰ ਮਿਤੀ 29.10.11)

ਵੀਰ ਜੀ ਵਧੇਰੀ ਸਪਸ਼ਟਤਾ ਲਈ ਉਪਰੋਕਤ ਜਵਾਬ ਨਾਲ ਜੁੜੇ ‘ਹੋਰ ਵਿਸਤਾਰ` ਨੂੰ, ਆਪ ਦਾਸ ਵਲੋਂ ਲਿਖੇ ਉਨ੍ਹਾਂ ਪੱਤਰਾ ਦੇ ਮਾਧਿਅਮ ਪੜ ਸਕਦੇ ਹੋ ਜੋ ਕਿ ਦਾਸ ਨੇ ਆਪ ਜੀ ਦੇ ਸਾਰੇ ਸਵਾਲਾਂ ਬਾਰੇ ਸਿੱਖ ਮਾਰਗ. ਕਾਮ ਤੇ ਪਿੱਛਲੇ ਕੁੱਝ ਦਿਨਾਂ ਵਿੱਚ ਲਿਖੇ ਹਨ। ਆਪ ਜੀ ਦੂਬਾਰਾ ਪੜ੍ਹਨ ਦੀ ਕਿਰਪਾਲਤਾ ਕਰੋ ਆਪ ਜੀ ਆਪਣੇ ਸਵਾਲ ਦਾ ਜਵਾਬ ਚਾਰ ਦਿਨ ਪਹਿਲਾਂ ਹੀ ਮਿਲ ਚੁੱਕਿਆ ਹੈ।

ਬਾਕੀ ਮੈਂ ਕੁੱਝ ਧਿਰਾਂ ਵਲੋਂ ਦਿੱਤੇ ਜਾ ਰਹੇ ਵਿਚਾਰ ਕਿ ; ਨਵੀਂ ਖ਼ੋਜ ਨੇ ਸਿੱਧ ਕੀਤਾ ਹੈ ਕਿ ਨਿਤਨੇਮ ਵਾਲੀਆਂ ਰਚਨਾਵਾਂ ਇੱਕ ਸਾਜਿਸ਼ ਅਤੇ ਸਮਝੋਤੇ ਅਧੀਨ 1945 ਵਿਚ ਪ੍ਰਵਾਣ ਹੋਈ ਰਹਿਤ ਮਰਿਆਦਾ ਵਿੱਚ ਪਾ ਦਿੱਤੀਆਂ ਸਨ ਜਦ ਕਿ ਪਹਿਲਾਂ ਤਿਆਰ ਖਰੜਿਆਂ ਵਿੱਚ ਇਹ ਬਿਲਕੁਲ ਨਹੀਂ ਸਨ ਨਾ ਹੀ ਇਨ੍ਹਾਂ ਨੂੰ ਪੜਨ ਦਾ ਪ੍ਰਚਲਨ ਸੀ” ਬਾਰੇ ਆਪ ਜੀ ਦੇ ਵਿਚਾਰ ਪੁੱਛੇ ਹਨ ਕਿ ਕੀ ਆਪ ਜੀ ਇਨ੍ਹਾਂ ਵਿਚਾਰਾਂ ਤੋਂ ਸਹਿਮਤ ਹੋ ਜਾ ਨਹੀਂ? ਇਹੀ ਮੇਰੇ ਸਵਾਲ ਦਾ ਮੰਤਵ ਹੈ।

ਦਾਸ ਨੇ ਇਹ ਬਿਲਕੁਲ ਨਹੀਂ ਲਿਖਿਆ ਕਿ ਉਪਰੋਕਤ ਗਲ ਆਪ ਜੀ ਨੇ ਲਿਖੀ ਹੈ। ਜੇ ਕਰ ਆਪ ਜੀ ਇਸ ਬਾਰੇ ਆਪਣੇ ਵਿਚਾਰ ਪ੍ਰਗਟ ਨਹੀਂ ਕਰਨਾ ਚਾਹੁੰਦੇ ਤਾਂ ਕੋਈ ਗਲ ਨਹੀਂ।

ਵੀਰ ਜੀ, ਕਿੱਧਰੇ ਇਹ ਵੀ ਪੜਨ ਨੂੰ ਮਿਲਿਆ ਹੈ ਕਿ, ਅੱਜ ਵਾਲੀਆਂ ਅੰਮ੍ਰਿਤ ਦੀਆਂ ਪੰਜ ਬਾਣੀਆਂ ਸੰਤ ਕਵੀ ਭਾਈ ਵੀਰ ਸਿੰਘ ਅੰਗਰੇਜਾਂ ਦੇ ਕਹੇ ਅਨੁਸਾਰ ਸਾਡੇ ਗਲ ਮੜ੍ਹ ਗਿਆ ਨਹੀਂ ਤਾਂ ਅਸੀਂ ਇਨ੍ਹਾਂ ਬਾਣੀਆਂ ਤੋਂ ਤਾਂ ਮੁਕਤ ਹੀ ਸਾਂ।

ਪੜਨ ਨੂੰ ਮਿਲਿਆ ਇਹ ਵਿਚਾਰ ਵੀ ਰਹਿਤ ਮਰਿਆਦਾ ਨਾਲ ਸਬੰਧਤ ਹੈ। ਜਿਸ ਰਾਹੀਂ ਕਿਹਾ ਗਿਆ ਹੈ ਕਿ ਅੰਮ੍ਰਿਤ ਸੰਸਕਾਰ ਵਿੱਚ ਜਪੁ, ਰਹਿਰਾਸ ਅਤੇ ਆਨੰਦ ਦੀ ਬਾਣੀਆਂ ਵੀ ਕੋਮ ਦੇ ਗਲ ਮੜ੍ਹ ਦਿੱਤੀਆਂ ਗਈਆਂ ਸਨ ਜਿਨ੍ਹਾਂ ਤੋਂ ਸਿੱਖ ਪਹਿਲਾਂ ਮੁਕਤ ਸੀ। ਆਪ ਜੀ ਦਾ ਇਸ ਵਿਚਾਰ ਬਾਰੇ ਕੀ ਵਿਚਾਰ ਹੈ? ਕੀ ਇਹ ਸੱਚ ਹੈ?

ਕਿਸੇ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!

ਆਪ ਜੀ ਦੇ ਜਵਾਬ ਦੀ ਉਡੀਕ ਵਿੱਚ,

ਹਰਦੇਵ ਸਿੰਘ ਜੰਮੂ


(02/11/11)
ਗੁਰਸ਼ਰਨ ਸਿੰਘ

ਸੱਚ ਆਖਾਂ ਤਾਂ ਭਾਬੜ ਮੱਚਦਾ …. .
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਸੁੰਦਰ ਵਿਚਾਰ ਹੈ ਕਿ ਸੱਚ ਦਾਰੂ ਹੈ ਅਤੇ ਇਹ ਸਾਰਿਆਂ ਪਾਪਾਂ ਨੂੰ ਧੋ ਕੇ ਕੱਢਦਾ ਦਿੰਦਾ ਹੈ। ਸੰਜਮ ਅਤੇ ਪਰਹੇਜ ਨਾਲ ਦਵਾ ਦਾਰੂ ਖਾਣ ਵਾਲਾ ਮਰੀਜ ਹੀ ਠੀਕ ਹੋ ਸਕਦਾ ਹੈ। ਜੇ ਠੀਕ ਹੋਣ ਦੀ ਚਾਹਨਾਂ ਮਰੀਜ ਅੰਦਰ ਹੋਵੇਂ ਤਾਂ। ਮਰੀਜ ਨੂੰ ਡਾਕਟਰ ਦੀ ਹਰ ਸਲਾਹ ਮੰਨਣੀ ਹੀ ਪਵੇਗੀ। ਜੇ ਕਿਧਰੇ ਉਸਨੂੰ ਚੀਰ ਫਾੜ ਵੀ ਦਿੰਦਾ ਹੈ ਤਾਂ ਮਨੋਰਥ ਕੇਵਲ ਇਹ ਹੀ ਹੈ ਕਿ ਜਾਨ ਬਚਾ ਲਈਏ।
ਜੇਹੜੀ ਮਾਂ ਪੁੱਤ ਨਾਲ ਅਥਾਹ ਪਿਆਰ ਕਰਦੀ ਹੈ ਉਸ ਦੇ ਲੱਗੀ ਹੋਈ ਨਿੱਕੀ ਜਿਹੀ ਸੱਟ ਨੂੰ ਵੀ ਬਰਦਾਸ਼ ਨਾ ਕਰਦੀ ਹੋਈ ਹੰਝੂ ਕੇਰਦੀ ਕੀਰਨੇ ਪਾਉਦੀ ਵਿਲਕਦੀ ਸੀ। ਜਦੋਂ ਇੱਕ ਦਿਨ ਹਸਪਤਾਲ ਦੇ ਅੰਦਰ ਪੁੱਤ ਦਾ ਇਲਾਜ ਕਰਵਾਉਣ ਲਈ ਅਪ੍ਰੇਸ਼ਨ ਥੀਏਟਰ ਵਿੱਚ ਦਾਖਲ ਹੋਈ ਤਾਂ ਕਿਸੇ ਨੇ ਕਿਹਾ ਤੂੰ ਤਾਂ ਆਪਣੇ ਬੱਚੇ ਦੇ ਥੋੜੀ ਜਿਹੀ ਤਕਲੀਫ ਵੀ ਬਰਦਾਸ਼ਤ ਨਹੀ ਸੀ ਕਰਦੀ। ਹੁਣ ਤਾਂ ਡਾਕਟਰ ਨੇ ਤੇਰੇ ਪੁੱਤਰ ਨੂੰ ਚੀਰ ਦੇਣਾ ਈ। ਤਾਂ ਮਾਂ ਕਹਿੰਦੀ ਕੋਈ ਨਾ ਪੁੱਤ ਉਸਦੀ ਚੀਰ ਫਾੜ ਪਿੱਛੇ ਵੀ ਮੇਰੇ ਪੁੱਤ ਦੀ ਜਿੰਦਗੀ ਹੈ। ਜੇ ਚੀਰੇਗਾ ਤਾਂ ਅੰਦਰ ਦੀ ਪੱਥਰੀ ਜਾਂ ਜੋ ਵੀ ਰੋਗ ਹੈ ਕੱਢੇਗਾ। ਤੇ ਨਾ ਹੀ ਉਹ ਮਾਂ ਉਸ ਵੈਦ ਨੂੰ ਕਸਾਈ ਕਹਿੰਦੀ ਹੈ।
ਪਰ ਅੱਜ ਧਰਮ ਦੀ ਦੁਨੀਆਂ ਵਿੱਚ ਮਰੀਜ ਬੇਈਮਾਨ ਹੋ ਗਿਆ। ਕਿਉਕਿ ਜੋ ਵੀ ਗੁਰੂ ਗਿਆਨ ਨੂੰ ਲੈ ਕੇ ਅਸਲੀਅਤ ਲੋਕਾਂ ਦੇ ਸਾਹਮਣੇ ਰੱਖਦਾ ਹੈ। ਉਹ ਇਹਨਾਂ ਭੋਲੇ ਮਰੀਜਾਂ ਦੀਆਂ ਨਿਗਾਹਾਂ ਵਿੱਚ ਕਸਾਈ ਤੇ ਵਿਕਾਊ ਬਣਿਆ ਇਦਾਂ ਕਿਉ ਹੋ ਗਿਆ। ਅਜੀਬ ਕਿਸਮ ਦਾ ਮਰੀਜ ਹੈ ਜੋ ਡਾਕਟਰ ਨੂੰ ਕਸਾਈ ਸਮਝਦਾ ਹੈ।
ਸਿੱਖ ਕੌਮ ਵਿੱਚ ਬਹੁਤਾਂਤ ਗਿਣਤੀ ਉਹਨਾਂ ਮਰੀਜਾਂ ਦੀ ਹੈ। ਜਿੰਨਾਂ ਨੂੰ ਹਰ ਸੱਚੀ ਗੱਲ ਤੇ ਸੱਚ ਦਾ ਪ੍ਰਚਾਰਕ ਵਿਕਾਊ ਲੱਗਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਧਾਰ ਤੇ ਵੀ ਅੱਜ ਕੁਝ ਲੋਕ, ਚਾਹੇ ਉਹ ਕਿਸੇ ਜਥੇਬੰਦੀ ਨਾਲ ਜਾਂ ਕਿਸੇ ਡੇਰੇ ਨਾਲ ਜੁੜੇ ਹਨ। ਗੱਲ ਕਰਨ ਨੂੰ ਤਿਆਰ ਨਹੀ। ਹਰ ਗੱਲ ਦਾ ਵਿਚਾਰਵਾਨ ਸਿੱਖ ਅੱਜ ਵਿਚਾਰ ਤੋ ਕੰਨੀ ਕਿਉ ਕਤਰਾ ਗਿਆ …?
ਗੁਰੂ ਨਾਨਕ ਸਾਹਿਬ ਦਾ ਪੁਰਬ ਤਾਂ ਸਭ ਹੀ ਮਨਾਉਣਗੇ ਪਰ ਗੁਰੂ ਬਾਬੇ ਦੀ ਵਿਚਾਰ ਨੂੰ ਮੰਨਣ ਵਾਲੇ ਪਾਸੇ ਬਹੁਤ ਘੱਟ ਸਿੱਖ ਆਉਣਗੇ। ਧੁੰਦ ਵਿੱਚ ਤੁਰੇ ਜਾਂਦੇ ਵੀ ਜਗ ਚਾਨਣ ਹੋਇਆ ਉੱਚੀ ਉੱਚੀ ਗਾਉਣ ਵਾਲੇ ਅੱਜ ਬਥੇਰੇ ਨੇ।
ਉਸ ਸਮੇਂ ਵੀ ਗੁਰੂ ਸਾਹਿਬ ਦੀ ਉੱਚੀ ਵਿਚਾਰ ਕਈਆ ਨੂੰ ਤਾਂ ਕਬੂਲ ਹੋ ਗਈ। ਪਰ ਉਹ ਵੀ ਤਾਂ ਲੋਕ ਮੌਜੂਦ ਸੀ ਜਿਹਨਾਂ ਨੇ ਭੂਤਨਾ ਤੇ ਬੇਤਾਲਾ ਤੱਕ ਵੀ ਆਖਿਆ।
ਜੋ ਲੋਕ ਆਪਣੀਆ ਆਉਣ ਵਾਲੀਆ ਪੀੜੀਆਂ ਦਾ ਜੀਵਨ ਖੁਸਹਾਲ ਅਤੇ ਤਰੱਕੀ ਵਾਲਾ ਵੇਖਣਾ ਲੋਚਦੇ ਹਨ। ਉਹ ਹੀ ਸੰਘਰਸ਼ ਦਾ ਰਾਹ ਫੜਦੇ ਹਨ। ਤੇ ਕਈ ਵਾਰ ਇਹਨਾਂ ਟੀਚਿਆ ਨੂੰ ਪੂਰਾ ਕਰਨ ਲਈ ਸਰੀਰ ਦੇ ਠੀਕਰੇ ਨੂੰ ਵੀ ਭਨਾਉਣਾ ਪੈਂਦਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ।
ਪਰ ਇੱਕ ਗੱਲ ਹੈ ਕਹਿੰਦੇ ਨੇ ਮਨਸੂਰ ਨੂੰ ਬੇਗਾਨਿਆ ਦੇ ਪੱਥਰਾਂ ਦਾ ਦਰਦ ਨਹੀ ਸੀ ਲੱਗਾ ਜਿੰਨਾ ਸੱਜਣ ਦੇ ਮਾਰੇ ਫੁੱਲ ਦਾ ਹੋੲਆ ਸੀ।
ਗੁਰੂ ਨਾਨਕ ਸਾਹਿਬ ਨੇ ਵੀ ਸੱਜਣ ਨੂੰ ਇੱਕ ਗੱਲ ਆਖੀ ਸੀ ਕੇ ਸੱਜਣ ਹੋਣ ਦਾ ਦਾਅਵਾ ਤਾਂ ਕਰਦਾ ਏਂ। ਪਰ ਇਹੋ ਜਿਹਾ ਸੱਜਣ ਨਹੀ ਬਣੀਦਾ ਨਹੀ ਤਾਂ ਲੋਕਾਂ ਦਾ ਮਿੱਤਰਾਂ ਤੋ ਵਿਸ਼ਵਾਸ਼ ਉੱਠ ਜਾਣਾ ਈ। ਜੇ ਠੱਗ ਹੈ ਤਾਂ ਸੱਜਣਾ ਵਾਲੇ ਬਾਣੇ ਨੂੰ ਬਦਨਾਮ ਨਾ ਕਰ।
ਹਨੇਰ ਸਾਂਈ ਦਾ ਕੀ ਅੱਜ ਗੁਰੂ ਨਾਨਕ ਸਾਹਿਬ ਦੇ ਘਰ ਹੀ ਇਹ ਲੋਕ ਸੱਜਣ ਬਣ ਕੇ ਇੰਨੇ ਕਬੂਲ ਚੜ ਜਾਣਗੇ ਕਿ ਇਹਨਾਂ ਦਾ ਜੇ ਕੋਈ ਪਾਜ ਖੋਲੇ ਦੁੱਖ ਜਿਆਦਾ ਅਤੇ ਸਾਡਾ ਖੁਨ ਵੀ ਉਬਾਲੇ ਮਾਰੇਗਾ। ਪਰ ਜਿੰਨਾਂ ਨੇ ਸਿੱਖੀ ਦੇ ਦੁਸ਼ਮਣਾ ਨਾਲ ਯਾਰੀਆਂ ਪਾਈਆਂ ਉਹ ਪੰਥਕ ਤੇ ਕੌਮੀ ਹੀਰੇ ਲੱਗਣਗੇ।
ਵੈਰੀ ਦਾ ਸੁਭਾਅ ਤਾਂ ਬਰਬਾਦ ਕਰਨਾ ਹੈ। ਪਰ ਜਦੋਂ ਪਤਾ ਲੱਗਾ ਕੇ ਸਾਡਾ ਸੱਜਣ ਵੀ ਜਾ ਕੇ ਨਾਲ ਰਲ ਗਿਆ। ਦਿਲ ਤਾਂ ਉਸ ਵੇਲੇ ਘਟਿਆ। ਜਦੋ ਗਦਾਰਾਂ ਦਾ ਸਨਮਾਨ ਤੇ ਪਰਵਾਨਿਆ ਦਾ ਤਿਰਸਕਾਰ ਕੀਤਾ। ਕਿਸੇ ਅਦੀਬ ਦੇ ਬੋਲ ਨੇ – ਜਿਨੇਂ ਹਾਰ ਸਮਝਾਂ ਥਾ ਗਲੇ ਆਪਣੇ ਸਜਾਨੇ ਕੇ ਲੀਏ। ਵਹੀ ਕਾਲੇ ਨਾਗ ਬਣ ਨਿਕਲੇ ਹਮੇਂ ਕਾਟ ਖਾਨੇ ਕੇ ਲੀਏ …।
ਮੈ ਇੱਕ ਸਵਾਲ ਅੱਜ ਅਖੌਤੀ ਬ੍ਰਹਮਗਿਆਨੀਆਂ ਨੂੰ ਕਰਨਾ ਚਾਹੁੰਦਾ ਹਾਂ। ਸਾਇਦ ਮੇਰੇ ਉਹ ਭੁੱਲੜ ਵੀਰ ਨੂੰ ਵੀ ਸਮਝ ਲੱਗ ਜਾਵੇ। ਜਿੰਨਾ ਦੇ ਸਿਰ ਤੇ ਕਾਰ ਸੇਵਾ ਦੀ ਟੋਕਰੀ ਅਤੇ ਜਿੰਨਾਂ ਦੇ ਮੋਢਿਆ ਨੇ ਕੌਮ ਦਾ ਭਾਰ ਚੁੱਕਣਾ ਸੀ। ਉਹਨਾਂ ਉੱਤੇ ਇਹਨਾਂ ਬੋਰੀਆਂ ਚੁਕਾ ਦਿੱਤੀਆ ਜੋ ਅਜੇ ਵੀ ਨਹੀ ਲੱਥੀਆਂ।
ਤੁਸੀ ਵੀ ਸਵਾਲ ਇਹਨਾਂ ਨੂੰ ਜਰੂਰ ਕਰਿਓ। ਇਹ ਸਾਧ ਵੀ ਕਈ ਪ੍ਰਕਾਰ ਦੀਆਂ ਭਵਿੱਖਬਾਣੀਆ ਕਰਦੇ ਹਨ। ਇੱਕ ਬਾਬਾ ਜੀ ਨੇ ਤਾਂ ਇਹ ਵੀ ਦੱਸ ਦਿੱਤਾ ਕੇ ਸੰਸਾਰ ਕਿਵੇ ਤੇ ਕਦੋ ਖਤਮ ਹੋਣਾ ਮੈ ਸਿਰਫ ਬਾਬਾ ਜੀ ਨੂੰ ਬੇਨਤੀ ਕਰਨੀ ਹੈ ਕਿ ਕਈ ਥਾਂਵਾਂ ਉੱਤੇ ਗੁਰੂ ਗ੍ਰੰੰਥ ਸਾਹਿਬ ਦੇ ਸਰੂਪ ਅਗਨੀ ਦੀ ਭੇਟਾ ਚੜ ਗਏ ਉਹਨਾਂ ਬਾਰੇ ਵੀ ਪਹਿਲਾਂ ਦੱਸ ਦੇਣਾ ਸੀ। ਤੁਸੀ ਇਹ ਚਿੰਤਾ ਨਾ ਕਰੋ ਕੇ ਸੰਸਾਰ ਕਦੋ ਖਤਮ ਹੋਣਾ ਇਸ ਬਾਰੇ ਸਾਇੰਸਦਾਨਾਂ ਨੂੰ ਸੋਚਣ ਦਿਉ ਤੁਸੀ ਧਰਮੀ ਪੁਰਸ਼ ਹੋ ਸਿੱਖੀ ਵੱਲ ਧਿਆਨ ਦਿਓ ਜੇ ਤੁਸੀ ਭਵਿੱਖਬਾਣੀ ਕਰਨੀ ਸੀ ਤਾਂ ਅਕਾਲ ਤਖਤ ਬਾਰੇ ਨਵੰਬਰ ਮਹੀਨੇ ਬਾਰੇ ਕਰ ਦਿੰਦੇ ਸਾਇਦ …. .
ਗੁਰੂ ਦੇ ਸਿਧਾਤਾਂ ਨੂੰ ਨੇਸਤੋ ਨਬੂਦ ਕਰਨ ਲਈ ਕਈ ਸੰਪਰਦਾਵਾਂ ਤੇ ਡੇਰੇ ਅੱਜ ਜੋਰਾਂ ਤੇ ਹਨ ਜੋ ਕੌਮੀ ਨੁਕਸਾਨ ਕਰ ਕੇ ਵੀ ਦੁੱਧ ਧੋਤੇ ਹਨ ਸਾਲਾਂ ਤੋ ਝੂਠ ਬੋਲ ਕੇ ਜਿੰਨਾ ਨੇ ਰੋਟੀਆ ਸੇਕੀਆ ਉਹ ਸੱਚੇ ਤੇ ਇਹਨਾਂ ਦਾ ਭਾਂਡਾ ਭੰਨਣ ਵਾਲੇ ਬੇਈਮਾਨ ਕਿਵੇ ਹੋ ਗਏ। ਜੁਬਾਨ ਨੂੰ ਤਾਲਾ ਲਾਉਣ ਦਾ ਸਬਕ ਦਿੱਤਾ ਜਾਂਦਾ ਹੈ ਵਾਹ – ਜੇ ਕੈਸੀ ਜੁਬਾਂ ਬੰਦੀ ਹੈ ਤੇਰੀ ਮਹਿਫਲ ਮੇਂ ਕਿ …. . ।
ਗੁਰੂ ਪੰਥ ਦਾ ਦਾਸ
ਗੁਰਸ਼ਰਨ ਸਿੰਘ (ਗੁਰਮਤਿ ਪ੍ਰਚਾਰਕ)
੯੧+੮੦੮-੭੯੧-੫੦੩੯


(02/11/11)
ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

ਵੈਦਿਕ-ਅਰਥਾਵਲੀ
ਵੈਦਿਕ ਕਾਲ ਦੇ ਸ਼ਬਦਾਂ ਦੇ ਅਰਥ ਅੱਜ-ਕਲ,
ਗੁਰੂ-ਗਿਆਨ ਤੇ ਹਮਲੇ ਕਰਵਾਈ ਜਾਂਦੇ ।
ਕਰਮ-ਫਿਲਾਸਫੀ ਗੁਰਮਤਿ ਅਨਕੂਲ ਦਸਕੇ,
ਆਵਾ-ਗਵਣ ਨੂੰ ਸੀਸ ਝੁਕਵਾਈ ਜਾਂਦੇ ।
ਜਿਸ ਰਸਤਿਓਂ ਹਮਲੇ ਦਾ ਡਰ ਹੁੰਦਾ,
ਸਿਆਣੇ ਆਖਦੇ ਕਿਲਾ ਉਸਾਰ ਰੱਖੋ ;
ਕਈ ਅਜੇ ਵੀ ਵਿਪਰੋਂ ਅਵੇਸਲੇ ਹੋ,
ਭਵਿੱਖਤ ਹਮਲੇ ਲਈ ਰਾਹ ਛਡਵਾਈ ਜਾਂਦੇ ।।

ਡਾ ਗੁਰਮੀਤ ਸਿੰਘ 'ਬਰਸਾਲ ' (ਕੈਲੇਫੋਰਨੀਆਂ)


(02/11/11)
ਸ. ਉਪਕਾਰ ਸਿੰਘ ਫਰੀਦਾਬਾਦ

(ਸ. ਗੁਰਬਖਸ਼ ਸਿੰਘ ਰਾਹੀਂ ਦੀ ੧੭ ਅਕਤੂਬਰ ੨੦੧੧ ਨੂੰ ਛੱਪੀ ਚਿੱਠੀ ਦਾ ਜੁਆਬ)
: ਕਿਸ ਅਧਾਰ’ ਤੇ ਅਸੀਂ ਇਸ ਕਰਾਮਾਤੀ ਅਤੇ ਕ੍ਰੋਧਵਾਨ ਭਗੌਤੀ ਨੂੰ ਗੁਰੂ ਸਾਹਿਬਾਨਾਂ ਤੋਂ ਵੀ ਪਹਿਲਾਂ ਸਿਮਰ ਰਹੇ ਹਾਂ? -: ਸ. ਉਪਕਾਰ ਸਿੰਘ ਫਰੀਦਾਬਾਦ, ੯੮੧੧੫੧੨੬੩੬.
ਸ. ਗੁਰਬਖਸ਼ ਸਿੰਘ ਰਾਹੀਂ ਦੀ ੧੭ ਅਕਤੂਬਰ ੨੦੧੧ ਨੂੰ ਰੋਜ਼ਾਨਾ ਸਪੋਕਸਮੈਨ ਵਿੱਚ ਛੱਪੀ ਚਿੱਠੀ
http://www.rozanaspokesman.com/fullpage.aspx?view=main&mview=Oct&dview=17&pview=6
੧੭ ਅਕਤੂਬਰ ਨੂੰ ਸਪੋਕਸਮੈਨ ਵਿੱਚ ਛੱਪੀ ਸ. ਗੁਰਬਖਸ਼ ਸਿੰਘ ਰਾਹੀਂ ਦੀ ਸੰਪਾਦਕੀ ਕਾਲਮ ਵਿੱਚ ਛੱਪੀ ਚਿੱਠੀ ਜਿਸ ਵਿੱਚ ਉਨ੍ਹਾਂ ਨੇ ਧਰਮ ਦੇ ਵਿਦਵਾਨਾਂ ਅੱਗੇ ਤਿੰਨ ਸਵਾਲਾਂ ਦੇ ਜੁਆਬ ਮੰਗੇ ਸਨ, ਧਰਮ ਦੇ ਇੰਨ੍ਹਾਂ ਵਿਦਵਾਨਾਂ ਪਾਸੋਂ ਤਾਂ ਸ਼ਾਇਦ ਉਨ੍ਹਾਂ ਨੂੰ ਕਦੇ ਜੁਆਬ ਨਾ ਮਿਲੇ ਪਰ ਗੁਰਮਤਿ ਗਿਆਨ ਦੀ ਰੌਸ਼ਨੀ ਵਿੱਚ ਮੈਂ ਸ. ਗੁਰਬਖਸ਼ ਸਿੰਘ ਰਾਹੀਂ ਦੇ ਇੰਨ੍ਹਾਂ ਤਿੰਨ੍ਹਾਂ ਸੁਆਲਾਂ ਦਾ ਇਹੀ ਨਿਚੋੜ ਕਢਿਆ ਹੈ ਕਿ ਜੇ ਅਸੀਂ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਵਿੱਚ ਦਰਜ ਭਗੌਤੀ ਦੀ ਅਸਲੀਅਤ ਨੂੰ ਸਮਝ ਚੁੱਕੇ ਹਾਂ ਤਾਂ ਸਾਨੂੰ ਉਸੇ ਪਲ ਭਗੌਤੀ ਦਾ ਪੱਲਾ ਛੱਡਣ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਣਾ ਚਾਹੀਦਾ ਹੈ। ਸ. ਗੁਰਬਖਸ਼ ਸਿੰਘ ਰਾਹੀਂ ਨੇ ਆਪਣੀ ਚਿੱਠੀ ਵਿੱਚ ਇਹ ਗੱਲ ਆਖੀ ਹੈ ਕਿ ਸ੍ਰੀ ਭਗੌਤੀ ਜੀ ਸਹਾਇ, ਵਾਰ ਸ੍ਰੀ ਭਗੌਤੀ ਜੀ ਕੀ, ਪ੍ਰਿਥਮ ਭਗੌਤੀ ਸਿਮਰ ਕੈ ਵਾਲੇ ਸਾਰੇ ਸ਼ਬਦ ਗੁਰੂਆਂ ਨੂੰ ਦੇਵੀ ਪੂਜਕ ਦਸਣ ਦਾ ਯਤਨ ਕਰਦੇ ਹਨ। ਉਸ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਸ਼ਬਦ ਯਤਨ ਨਹੀਂ ਕਰਦੇ ਸਗੋਂ ਇਹ ਗੁਰੂ ਸਾਹਿਬਾਨਾਂ ਨੂੰ ਦੇਵੀ ਪੂਜਕ ਹੀ ਸਾਬਤ ਕਰਦੇ ਹਨ ਜਦਕਿ ਗੁਰੂ ਸਾਹਿਬਾਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੇਵੀ ਦੇਵਤਾਵਾਂ ਦੀ ਹੋਂਦ ਨੂੰ ਨਕਾਰਿਆ ਗਿਆ ਹੈ। ਜਿਹੜੇ ਲੋਕ ਭਗੌਤੀ ਸ਼ਬਦ ਦਾ ਪੱਲਾ ਫੜ ਕੇ ਰਖਣਾ ਚਾਹੁੰਦੇ ਹਨ ਉਹ ਇਸ ਦੇ ਹੱਕ ਵਿੱਚ ਬੇ-ਸਿਰ ਪੈਰ ਦੀਆਂ ਦਲੀਲਾਂ ਦਿੰਦੇ ਹਨ ਅਤੇ ਆਖਦੇ ਹਨ ਕਿ ਇਸ ਦਾ ਅਰਥ ਤਲਵਾਰ/ਕ੍ਰਿਪਾਨ ਹੈ, ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸ਼ਬਦ ਤੋਂ ਸਿਵਾ ਕਿਸੇ ਸ਼ਸ਼ਤਰ ਨੂੰ ਪੀਰ ਜਾਂ ਗੁਰੂ ਮੰਨਣ ਦੀ ਗੱਲ ਨਹੀਂ ਕਰਦੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਭਗੌਤੀ ਸ਼ਬਦ ਵੀ ਭਗਤ ਲਈ ਵਰਤਿਆ ਗਿਆ ਹੈ (ਉਹ ਹੀ ਅਸਲ ਵਿੱਚ ਭਗਉਤੀ ਹੈ ਜਿਸਨੇ ਭਗਵੰਤ ਨੂੰ ਜਾਣ ਲਿਆ ਹੈ) ਸੋ ਚੰਡੀ ਕੀ ਵਾਰ ਅਖੌਤੀ ਦਸਮ ਗ੍ਰੰਥ ਮੁਤਾਬਕ ਜੇ ਅਸੀਂ ਅਰਦਾਸ ਵਿੱਚ ਭਗੌਤੀ ਸਿਮਰਦੇ ਹਾਂ ਤਾਂ ਅਸੀਂ ਸਭ ਤੋਂ ਪਹਿਲਾਂ ਭਗਤ ਨੂੰ ਸਿਮਰ ਕੇ ਗੁਰੂ ਸਾਹਿਬਾਨਾਂ ਦੀ ਉਸਤਤਿ ਕਰਦੇ ਹਾਂ ਤੇ ਇਥੇ ਇਹ ਵੀ ਸਪਸ਼ਟ ਨਹੀਂ ਕਿ ਕਿੰਨੀ ਉਚੀ ਕਰਨੀ ਵਾਲਾ ਉਹ ਭਗਤ ਹੋਣਾ ਚਾਹੀਦਾ ਹੈ? ਸਿੱਖ ਧਰਮ ਦੀ ਪੰਥਕ ਅਰਦਾਸ ਜਿਸ ਦਾ ਆਰੰਭਕ ਮੁਖੜਾ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੀ ਰਚਨਾ ਚੰਡੀ ਕੀ ਵਾਰ ਵਿਚੋਂ ਲਿਆ ਹੈ ਜਿਸ ਦੀ ਸਮੁੱਚੀ ਰਚਨਾ ਦੇਵੀ ਤੇ ਉਸ ਦੇ ਦੈਂਤਾਂ ਨਾਲ ਚਲ ਰਹੇ ਜੁੱਧ ਦਾ ਵਰਣਨ ਹੈ ਜਿਸ ਵਿੱਚ ਬੜੀ ਚਲਾਕੀ ਨਾਲ ਆਰੰਭ ਵਿੱਚ ਨੌ ਗੁਰੂ ਸਾਹਿਬਾਨਾਂ ਦੇ ਨਾਂ ਲਿਖ ਕੇ ਅਤੇ ਉਨ੍ਹਾਂ ਨੂੰ ਹਿੰਦੂ ਦੇਵੀ ਦੇਵਤਾਵਾਂ ਵਾਂਗ ਵੱਖ ਵੱਖ ਦਾਤਾਂ ਦੇਣ ਵਾਲਾ ਦੱਸ ਕੇ ਜਿਵੇਂ ਹਿੰਦੂੰਆ ਵਿੱਚ ਲਖਮੀ ਧਨ ਦੇਂਦੀ ਹੈ, ਇੰਦਰ ਵਰਖਾ ਕਰਦਾ ਹੈ ਆਦਿ ਤਿਵੇਂ ਸ਼੍ਰੀ ਹਰਿ ਕ੍ਰਿਸ਼ਨ ਜੀ ਨੂੰ ਵੇਖਣ ਨਾਲ ਦੁਖ ਦੂਰ ਹੋ ਜਾਂਦੇ ਹਨ, ਗੁਰੂ ਤੇਗ ਬਹਾਦਰ ਨੂੰ ਸਿਮਰਨ ਨਾਲ ਘਰ ਵਿੱਚ ਨਉਨਿਧੀਆਂ ਆਉਂਦੀਆਂ ਹਨ ਆਦਿ। ਇਸ ਚੰਡੀ ਦੀ ਵਾਰ ਵਿੱਚ ਹੀ ਦਰਜ਼ ਹੈ ਕਿ ਇੱਕ ਦਿਨ ਜਦੋਂ ਦੁਰਗਸ਼ਾਹ ਨਹਾਉਣ ਵਾਸਤੇ ਗਈ ਤਾਂ ਅਯਾਸ਼ ਰਾਜੇ ਇੰਦ੍ਰ ਨੇ ਆਪਣੀ ਬ੍ਰਿਥਾ ਸੁਣਾਈ ਤੇ ਕਿਹਾ ਕਿ ਮੇਰੇ ਤੋਂ ਦੈਤਾਂ ਨੇ ਰਾਜ ਭਾਗ ਖੋਹ ਲਿਆ ਹੈ ਇੰਦਰ ਦਾ ਖੋਹਿਆ ਰਾਜ ਭਾਗ ਦਿਵਾਉਣ ਲਈ ਦੁਰਗਸ਼ਾਹ (ਚੰਡੀ) ਯੁੱਧ ਵਿੱਚ ਦੈਤਾਂ ਨਾਲ ਭਿੜਦੀ ਹੈ ਕਦੇ ਉਹ ਕਰਾਮਾਤ ਕਰ ਕੇ ਆਪਣਾ ਮੱਥਾ ਫੋੜ ਕੇ ਦੈਤਾਂ ਨਾਲ ਜੁੱਧ ਕਰਨ ਲਈ ਇੱਕ ਹੋਰ ਦੇਵੀ ਪ੍ਰਗਟ ਕਰਦੀ ਹੈ (ਚੰਡਿ ਚਿਤਾਰੀ ਕਾਲਿਕਾ ਮਨ ਬਾਹਲਿਲਾ ਰੋਹਿ ਬਢਾਇਕੈ, ਨਿਕਲੀ ਮਥਾ ਫੋੜਿ ਕੇ ਗਣ ਫਤਿਹ ਨਿਸ਼ਾਨ ਬਜਾਇ ਕੈ…. . ਰਣਿ ਕਾਲੀ ਗੁਸਾ ਖਾਇ ਕੈ) ਕਦੇ ਉਹ ਦੈਂਤਾਂ ਤੇ ਆਪਣਾ ਭਿਆਨਕ ਗੁੱਸਾ ਵਿਖਾਉਂਦੀ ਹੈ ਪਰ ਕਰਮਾਤਾਂ ਵਿਖਾਉਣੀਆਂ, ਕ੍ਰੌਧ ਕਰਣਾ ਇਹ ਦੋਵੇਂ ਗੱਲਾਂ ਗੁਰਮਤਿ ਦੇ ਸ਼ਬਦਕੋਸ਼ ਵਿੱਚ ਦਰਜ਼ ਨਹੀਂ ਹੈ ਫਿਰ ਕਿਸ ਅਧਾਰ’ ਤੇ ਅਸੀਂ ਇਸ ਕਰਾਮਾਤੀ ਅਤੇ ਕ੍ਰੋਧਵਾਨ ਭਗੌਤੀ ਨੂੰ ਗੁਰੂ ਸਾਹਿਬਾਨਾਂ ਤੋਂ ਵੀ ਪਹਿਲਾਂ ਸਿਮਰ ਰਹੇ ਹਾਂ? ਜੇ ਇਹ ਸਾਡੀ ਪੰਥਕ ਮਰਿਆਦਾ ਹੈ ਤਾਂ ਇਸ ਮਰਿਯਾਦਾ ਦਾ ਅਧਾਰ ਗੁਰਮਤਿ ਹੋਣਾ ਚਾਹੀਦਾ ਹੈ ਜਾਂ ਮਨਮਤਿ? ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਕਵੀ ਸਿਆਮ ਹੈ ਨਾ ਕਿ ਪਾਤਸ਼ਾਹੀ ੧੦ ਇਹ ਗੱਲ ਅੰਦਰਲੀ ਰਚਨਾ ਤੋਂ ਸਪਸ਼ਟ ਹੋ ਜਾਂਦੀ ਹੈ ਜਦ ਉਹ ਕਹਿੰਦਾ ਹੈ “ਤੇਰਾ ਸ਼ਾਮ ਤਕਾਈ ਦੇਵੀ ਦੁਰਗਸ਼ਾਹ” ਅਤੇ ਦੁਰਗਸ਼ਾਹ ਨੂੰ ਦੇਵੀ ਆਖ ਕੇ ਸੰਬੋਧਨ ਕਰਦਾ ਹੈ। ਉਹ ਦਸਦਾ ਹੈ ਕਿ ਸੁੰਭ ਨਿਸੁੰਭ ਨਾਂ ਦੇ ਦੈਤਾਂ ਨੂੰ ਦੇਵੀ ਨੇ ਮਾਰ ਕੇ ਇੰਦਰ ਨੂੰ ਰਾਜ ਅਭਿਖੇਖ ਲਈ ਬੁਲਾਇਆ ਅਤੇ ਉਸ ਦੇ ਸਿਰ ਤੇ ਛਤਰ ਝੁਲਾਇਆ ਇਸ ਤਰ੍ਹਾਂ ਕਰਨ ਨਾਲ ਚੌਦਾਂ ਲੋਕਾਂ ਵਿੱਚ ਜਗਮਾਤ ਦਾ ਜਸ ਛਾ ਗਿਆ (ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ। ਇੰਦ੍ਰ ਸਦਿ ਬੁਲਾਇਆ ਰਾਜ ਅਭਿਖੇਖ ਨੂੰ। ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ। ਚਉਦੀ ਲੋਕਾ ਛਾਇਆ ਜਸ ਜਗਮਾਤ ਦਾ। ਪਉੜੀ ੫੫ ਪੰਨਾ ੧੨੭) ਇਸ ਤਰ੍ਹਾਂ ਕਵੀ ਆਪਣੇ ਇਸ਼ਟ ਭਗੌਤੀ ਦੇਵੀ ਪ੍ਰਤੀ ਅਪਣੀ ਵਚਨਬੱਧਤਾ ਦਰਸਾ ਕੇ ਹਰ ਪਾਸੇ ਉਸ ਨੂੰ ਆਪਣਾ ਸਹਾਈ ਦੱਸਦੇ ਹੋਏ ਅੰਤਲੀ ਪਉੜੀ ਵਿੱਚ ਸਪਸ਼ਟ ਕਰਦਾ ਹੈ ਕਿ ਇਹ ਸਭ ਪਉੜੀਆਂ (ਪ੍ਰਿਥਮ ਭਗੌਤੀ ਸਿਮਰ ਕੈ ਤੋਂ ਲੈ ਕੇ ੫੫ ਵੀਂ ਪਉੜੀ ਤਕ) ਦੁਰਗਾ ਪਾਠ ਦੀਆਂ ਹਨ ਤੇ ਜੋ ਕੋਈ ਵੀ (ਦੁਰਗਾ ਪਾਠ ਬਣਾਇਆ ਸਭੇ ਪਉੜੀਆ ਫੇਰਿ ਨਾ ਜੂਨੀ ਆਇਆ ਜਿਨ ਇਹ ਗਾਇਆ। - ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਪਉੜੀ ੫੫ ਪੰਨਾ ੧੨੭) ਇਹ ਦੇਵੀ ਉਸਤਤਿ ਵਾਲੀ ਪਉੜੀਆਂ ਨੂੰ ਗਾਵੇਗਾ ਉਹ ਜੂਨਾਂ ਵਿੱਚ ਨਹੀ ਆਏਗਾ। ਇਸ ਸਾਰੀ ਵਾਰ ਵਿੱਚ ਦੁਰਗਾ ਦੇਵੀ ਦਾ ਦੈਤਾਂ ਨਾਲ ਜੁੱਧ ਅਤੇ ਉਨ੍ਹਾਂ ਨੂੰ ਸੰਘਾਰਣ ਦਾ ਵਰਣਨ ਮਿਲਦਾ ਹੈ ਅਜਿਹਾ ਵੇਰਵਾ ਦੇਵੀ ਦੁਰਗਾ ਦੀ ਉਸਤਤਿ ਵਿੱਚ ਲਿਖੀ ਪੁਸਤਕ ਮਾਰਕੰਡੇ ਪੁਰਾਣ ਵਿੱਚ ਵੀ ਮਿਲਦਾ ਹੈ। ਹੁਣ ਸੋਚਣ ਵਾਲੀ ਗੱਲ ਹੈ ਕਿ ਕਿਸ ਅਧਾਰ `ਤੇ ਇਸ “ਦੁਰਗਾ ਪਾਠ” ਨੂੰ ਸਿੱਖ ਧਰਮ ਦੀ ਪੰਥਕ ਅਰਦਾਸ ਦਾ ਮੁਖੜਾ ਬਣਾ ਦਿੱਤਾ ਗਿਆ? ਅਤੇ ਗੁਰਮਤਿ ਵਿਰੋਧੀ ਸਮੁੱਚੀ ਲਿਖਤ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਨੂੰ ਤਖ਼ਤਾਂ `ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਕੇ ਲੋਕਾਂ ਤੋਂ ਮੱਥੇ ਟਿਕਵਾਏ ਜਾ ਰਹੇ ਹਨ। ਸਪਸ਼ਟ ਹੈ ਕਿ ਸਿੱਖੀ ਦਾ ਬ੍ਰਾਹਮਣੀਕਰਣ ਕਰਨ ਲਈ ਇਹ ਸਭ ਕੁੱਝ ਸਾਜਿਸ਼ ਤਹਿਤ ਕੀਤਾ ਜਾ ਰਿਹਾ ਹੈ ਅਤੇ ਪੰਥ ਦਾ ਭਉ ਵਿਖਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲਿਆਂ ਨੂੰ ਵੀ ਕਿਤੇ ਨਾ ਕਿਤੇ ਇਸ ਭਗੌਤੀ ਦਾ ਡੰਡਾ ਵਿਖਾ ਦਿੱਤਾ ਜਾਂਦਾ ਹੈ। ਸਿੱਖੀ ਨੂੰ ਬ੍ਰਾਹਮਣਵਾਦ ਦੇ ਜੁਲੇ ਹੇਠ ਲਿਆਉਣ ਲਈ ਤਖ਼ਤਾਂ `ਤੇ ਕਾਬਜ਼ ਪੁਜਾਰੀ ਸ਼੍ਰੇਣੀ ਕਦੇ ਵੀ ਨਹੀਂ ਚਾਹੁੰਦੀ ਕਿ ਸਿੱਖ ਭਗੌਤੀ ਦੇਵੀ ਦਾ ਪੱਲਾ ਛਡਣ ਇਹ ਸਚਾਈ ਉਨ੍ਹਾਂ ਨੂੰ ਵੀ ਪਤਾ ਹੈ ਕਿ ਅਖੌਤੀ ਦਸਮ ਗ੍ਰੰਥ ਵਿਚੋਂ ਅਰਦਾਸ ਦੀਆਂ ਮੁੱਢਲੀਆਂ ਪੰਗਤੀਆਂ ਦੇਵੀ ਉਪਾਸ਼ਨਾ ਹਨ ਪਰ ਇਸ ਸਭ ਦੇ ਬਾਵਜੂਦ ਉਹ ਇਸ ਮਸਲੇ ਨੂੰ ਕਦੇ ਵੀ ਹੱਲ ਨਹੀਂ ਕਰਣਗੇ। ਇਸ ਦਾ ਇਕੋ ਇੱਕ ਹੱਲ ਇਹੀ ਹੈ ਜੇ ਕਿਸੇ ਸਿੱਖ ਨੇ ਗੁਰਮਤਿ ਦੀ ਰੌਸ਼ਨੀ ਵਿੱਚ ਇਹ ਜਾਣ ਲਿਆ ਹੈ ਕਿ ਸ੍ਰੀ ਭਗੌਤੀ ਜੀ ਸਹਾਇ, ਵਾਰ ਸ੍ਰੀ ਭਗੌਤੀ ਜੀ ਕੀ, ਪ੍ਰਿਥਮ ਭਗੌਤੀ ਸਿਮਰ ਕੈ ਵਾਲੇ ਸਾਰੇ ਸ਼ਬਦ ਗੁਰੂਆਂ ਨੂੰ ਦੇਵੀ ਪੂਜਕ ਦਸਦੇ ਹਨ ਤਾਂ ਗੁਰਮਤਿ ਗਿਆਨ ਦਾ ਚਾਨਣ ਲੈ ਕੇ ਸਾਨੂੰ ਉਸੇ ਪਲ ਭਗੌਤੀ ਦਾ ਪੱਲਾ ਛੱਡ ਦੇਣਾ ਚਾਹੀਦਾ ਹੈ ਅਤੇ ਤਖ਼ਤਾਂ `ਤੇ ਕਾਬਜ਼ ਪੁਜਾਰੀ ਸ਼੍ਰੇਣੀ ਦੇ ਹੁਕਮਨਾਮਿਆਂ ਦਾ ਵਿਅਰਥ ਇੰਤਜ਼ਾਰ ਨਹੀਂ ਕਰਣਾ ਚਾਹੀਦਾ। ਇਹੀ ਪੰਥਕ ਸਮਸਿਆਵਾਂ ਦਾ ਇਕੋ ਇੱਕ ਹੱਲ ਹੈ।


(02/11/11)
ਸੰਦੀਪ ਸਿੰਘ ਖਾਲੜਾ

ਇਟਲੀ ਦੇ ਲਾਵੀਨੀਓ ਸ਼ਹਿਰ ਚ ਸਿੰਘ ਸਭਾ ਲਾਇਬ੍ਰੇਰੀ ਦਾ ਉਦਘਾਟਨ :

ਇਟਲੀ ੨ ਨਵੰਬਰ (ਸੰਦੀਪ ਸਿੰਘ ਖਾਲੜਾ) ਦੁਨੀਆਂ ਅੰਦਰ ਉਹੀ ਕੌਮਾਂ ਮਹਾਨ ਗਿਣੀਆਂ ਜਾਂਦੀਆਂ ਹਨ ਜੋ ਆਪਣੇ ਵਿਰਸੇ ਨੂੰ ਸਾਂਭ ਕੇ ਰੱਖਦੀਆਂ ਹਨ, ਸਿੱਖ ਇੱਕ ਉਹ ਕੌਮ ਹੈ ਜਿਸ ਦੇ ਬਜੂਰਗਾਂ ਤੇ ਮਹਾਨ ਸੂਰਮਿਆਂ ਨੇ ਕੁਰਬਾਨੀਆਂ ਕਰ ਕੇ ਇਸ ਦੀਆਂ ਨੀਹਾਂ ਨੂੰ ਆਪਣੇ ਸਿਰਾਂ ਤੇ ਉਸਾਰਿਆਂ ਹੈ ਅੱਜ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੀ ਆਪਣੇ ਇਤਿਹਾਸ ਤੋਂ ਜਾਣੂੰ ਹੋਣ ਤਾਂ ਉਹਨਾਂ ਨੂੰ ਦੁਨਿਆਵੀ ਵਿਦਿਆ ਦੇ ਨਾਲ ਨਾਲ ਧਾਰਮਿਕ ਲਿਟਰੇਚਰ ਪੜਨ ਦੀ ਆਦਤ ਪਾਈਏ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸਿੰਘ ਸਭਾ ਲਾਵੀਨੀਓ (ਰੋਮ) ਇਟਲੀ ਵਿਖੇ ਐਤਵਾਰ ਦੇ ਦੀਵਾਨ ਦੀ ਹਾਜਰੀ ਭਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰਕ ਭਾਈ ਸੰਦੀਪ ਸਿੰਘ ਖਾਲੜਾ ਜੋ ਕਿ ਉਚੇਚੇ ਤੌਰ ਤੇ ਇੰਡੀਆ ਤੋਂ ਇਥੇ ਪਹੁੰਚੇ ਹਨ ਨੇ ਸੰਗਤਾਂ ਨੂੰ ਸੰਬੋਧਨ ਹੁਦਿੰਆਂ ਕੀਤਾ ਇਸ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਵੀ ਪਾਏ ਗਏ। ਜਿਹਨਾਂ ਦੀ ਸੇਵਾ ਰਿਚੀ ਫਾਰਮ ਕਰਵਾਈ ਗਈ। ਉਪਰੰਤ ਦੀਵਾਨ ਵਿੱਚ ਗੁਰਬਾਣੀ ਕੀਰਤਨ, ਤੇ ਗੁਰਮਤਿ ਵੀਚਾਰਾਂ ਕਰਦਿਆਂ ਭਾਈ ਪਰਮਜੀਤ ਸਿੰਘ ਜੀ ਨੇ ਵੀ ਸੰਗਤਾਂ ਨੂੰ ਅਖੌਤੀ ਦੇਹਧਾਰੀ ਗੁਰੂਆਂ ਤੇ ਪਾਖੰਡੀ ਬਾਬਿਆਂ ਤੋਂ ਬੱਚ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਓਟ ਆਸਰਾ ਲੈਣ ਲਈ ਪ੍ਰੇਰਿਆ। ਦੀਵਾਨ ਦੀ ਸਮਾਪਤੀ ਉਪਰੰਤ ਸਮੂੰਹ ਪ੍ਰਬੰਧਕ ਕਮੇਟੀ ਵੱਲੌਂ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਲਾਇਬ੍ਰੇਰੀ ਸਿੰਘ ਸਭਾ ਲਾਵੀਨਿਓ ਦਾ ਉਦਘਾਟਨ ਗਿ: ਸੰਦੀਪ ਸਿੰਘ ਖਾਲੜਾ ਦੇ ਅਰਦਾਸ ਕਰਨ ਉਪਰੰਤ ਗੁਰੂ ਨਾਨਕ ਦਰਬਾਰ ਰੋਮ ਦੇ ਪ੍ਰਧਾਨ ਸ੍ਰ: ਬਲਕਾਰ ਸਿੰਘ ਹੋਰਾਂ ਨੇ ਰੀਬਨ ਕੱਟ ਕੇ ਜੈਕਾਰਿਆਂ ਦੀ ਗੂੰਜ ਚ ਕੀਤਾ। ਉਪਰੰਤ ਪ੍ਰਬੰਧਕ ਕਮੇਟੀ ਵੱਲੋਂ ਜਿਹਨਾਂ ਸੰਗਤਾਂ ਨੇ ਲਾਇਬ੍ਰੇਰੀ ਬਣਾਉਣ ਚ ਪੂਰਾ ਸਹਿਯੋਗ ਦਿੱਤਾ ਉਹਨਾਂ ਨੂੰ ਸਿਰਪਾਓ ਤੇ ਮੂਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਇਸ ਮੌਕੇ ਸੰਗਤਾਂ ਨੂੰ ਗੁਰਸਿੱਖ ਫੈਮਲੀ ਕਲੱਬ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਧਾਰਮਿਕ ਫਿਲਮ ਦੇਖ ਹਮਾਰਾ ਹਾਲ ਦੀਆਂ ਕੈਸਟਾਂ ਵੰਡੀਆਂ ਗਈਆਂ ਅਤੇ ਨਾਲ ਹੀ ਭਾਈ ਹਰਭਜਨ ਸਿੰਘ ਜੀ ਨੇ ਕਿਹਾ ਕਿ ਇਹ ਲਾਇਬ੍ਰੇਰੀ ਗਿ: ਦਿੱਤ ਸਿੰਘ, ਪ੍ਰੋ: ਗੁਰਮੁਖ ਸਿੰਘ ਤੇ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਜੀਵਨ ਨੂੰ ਸਮਰਪਿਤ ਹੋਵੇਗੀ। ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਿਆ ਇਸ ਮੌਕੇ ਗੁਰਦੁਆਰਾ ਪ੍ਰਧਾਨ ਦਲਜੀਤ ਸਿੰਘ, ਗੁਰਸਿੱਖ ਆਗੂ ਹਰਭਜਨ ਸਿੰਘ ਟਾਂਡਾ, ਹਰਪ੍ਰੀਤ ਸਿੰਘ, ਜਗਜੀਤ ਸਿੰਘ ਪੰਡੋਰੀ, ਗੁਰਜੰਟ ਸਿੰਘ, ਮਲਕੀਤ ਸਿੰਘ, ਬਾਬਾ ਜੋਗਾ ਸਿੰਘ, ਕੀਰਤਨ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ ਢਿਲੋਂ, ਮਨਿੰਦਰ ਸਿੰਘ, ਚਰਨਜੀਤ ਸਿੰਘ, ਸਰਬਜੀਤ ਸਿੰਘ, ਹਰਦੇਵ ਸਿੰਘ, ਗੁਰਿੰਦਰ ਸਿੰਘ, ਗੁਰਮੇਲ ਸਿੰਘ, ਦਲੇਰ ਸਿੰਘ, ਗੁਰਮੀਤ ਸਿੰਘ ਆਦਿ ਪਤਵੰਤੇ ਹਾਜਿਰ ਸਨ।


(01/11/11)
ਸਰਵਜੀਤ ਸਿੰਘ

ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜਿ ਕਿ ਫਤਹਿ।
ਸਤਿਕਾਰ ਯੋਗ ਵੀਰ ਜੀ, ਮੇਰਾ ਸਵਾਲ ਕਰਤਾਰਪੁਰੀ ਬੀੜ ਨਾਲ ਨਹੀਂ ਸਗੋਂ ਰਹਿਤ ਮਰਯਾਦਾ ਨਾਲ ਸਬੰਧਿਤ ਸੀ । ਕੀ ਰਾਗਮਾਲਾ ਬਾਣੀ ਹੈ ਜਾਂ ਨਹੀ?
ਆਪ ਜੀ ਦੇ ਲੇਖ ਦਾ ਸਿਰਲੇਖ ਸੀ, “ਸਮੁੱਚੇ ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਨਾ ਹੋਣ ਬਾਰੇ ਵੱਡੀ ਦਲੀਲ”। ਦੂਜੇ ਪੱਤਰ `ਚ ਆਪ ਨੇ ਲਿਖਿਆ ਸੀ, “ਦਾਸ ਇਸ ਬਾਰੇ ਸਪਸ਼ਟ ਹੈ ਕਿ ਦਸ਼ਮੇਸ਼ ਜੀ ਨੇ ਕਦੇ ਬਾਣੀ ਨਹੀਂ ਲਿਖੀ। ਲਿਖਦੇ ਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਜਾਂਦੇ”। ਜਦੋਂ ਆਪ ਜੀ ਇਨ੍ਹੇਂ ਸਪੱਸ਼ਟ ਹੋ, ਮੈਂ ਆਪ ਜੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਇਸ ਬਾਰੇ ਹੋਰ ਵਿਚਾਰ/ਖੋਜ ਕਰਨ ਦੀ ਲੋੜ ਹੀ ਖਤਮ ਹੋ ਜਾਂਦੀ ਹੈ।
ਆਪ ਜੀ ਦੇ ਸਵਾਲ, “ਨਵੀਂ ਖ਼ੋਜ ਨੇ ਸਿੱਧ ਕੀਤਾ ਹੈ ਕਿ ਨਿਤਨੇਮ ਵਾਲੀਆਂ ਰਚਾਨਾਵਾਂ ਇੱਕ ਸਾਜਿਸ਼ ਅਤੇ ਸਮਝੋਤੇ ਅਧੀਨ 1945 ਵਿਚ ਪ੍ਰਵਾਣ ਹੋਈ ਰਹਿਤ ਮਰਿਆਦਾ ਵਿੱਚ ਪਾ ਦਿੱਤੀਆਂ ਸਨ ਜਦ ਕਿ ਪਹਿਲਾਂ ਤਿਆਰ ਖਰੜਿਆਂ ਵਿੱਚ ਇਹ ਬਿਲਕੁਲ ਨਹੀਂ ਸਨ ਨਾ ਹੀ ਇਨ੍ਹਾਂ ਨੂੰ ਪੜਨ ਦਾ ਪ੍ਰਚਲਨ ਸੀ” ਸਬੰਧੀ ਬੇਨਤੀ ਹੈ ਕਿ ਮੈਂ ਅਜਿਹੀ ਕੋਈ ਲਿਖਤ ਨਹੀਂ ਲਿਖੀ। ਜੇ ਕਰ ਕਿਸੇ ਹੋਰ ਨੇ ਲਿਖੀ ਹੋਵੇ ਤਾਂ ਇਹ ਸਵਾਲ ਉਹਨਾਂ ਤੋਂ ਪੁੱਛਿਆ ਜਾ ਸਕਦਾ ਹੈ। ਹਾਂ, ਹੋਰ ਕੁੱਝ ਗੱਲਾਂ ਸਮਝੌਤਾ ਵਾਦੀ ਲਗਦੀਆਂ ਹਨ ਜਿਹਨਾ ਦਾ ਵਿਚਾਰ ਆਪਣੀ ਇਸ ਵਿਚਾਰ ਵਿਚ ਆਉਣ ਵਾਲੇ ਸਮੇਂ ਵਿਚ ਹੋ ਸਕਦਾ ਹੈ।
ਆਪਣਾ ਸਵਾਲ ਫਿਰ ਦੁਹਰਾ ਰਿਹਾ ਹਾਂ: ਕੀ ਰਾਗਮਾਲਾ ਬਾਣੀ ਹੈ ਜਾਂ ਨਹੀ?
ਸਤਿਕਾਰ ਸਹਿਤ
ਸਰਵਜੀਤ ਸਿੰਘ


(01/11/11)
ਬੀਰਿੰਦਰ ਸਿੰਘ ਢਿੱਲੋਂ ਐਡਵੋਕੇਟ

ਦੰਗਾਕਾਰੀਆਂ ਲਈ ਬਨਣ ਵਾਲਾ ਨਵਾਂ ਕਾਨੂੰਨ।
ਬੀਰਿੰਦਰ ਸਿੰਘ ਢਿੱਲੋਂ ਐਡਵੋਕੇਟ
ਅਠਾਰਵੀਂ ਸਦੀ ਦੇ ਸ਼ੁਰੂ ਵਿੱਚ ਇੰਗਲੈਂਡ ਵਿੱਚ ਦੰਗਾ ਰੋਕੂ ਕਾਨੂੰਨ ਬਣਾਇਆ ਗਿਆ ਸੀ। ਜਿਸ ਅਨੁਸਾਰ ਹਮਲਾ ਕਰਨ ਦੀ ਨੀਅਤ ਨਾਲ ਇਕੱਠੇ ਹੋਏ ਦਰਜ਼ਨ ਜਾਂ ਇਸ ਤੋਂ ਵੱਧ ਲੋਕਾਂ ਦੀ ਭੀੜ ਨੂੰ ਗੈਰ ਕਾਨੂੰਨੀ ਕਹਿ ਕਿ ਤੁਰੰਤ ਬਿੱਖਰਣ ਦਾ ਹੁਕਮ ਦਿੱਤਾ ਜਾ ਸਕਦਾ ਸੀ। ਹੁਕਮ ਨਾ ਮੰਨਣ ਵਾਲਿਆਂ ਨੂੰ ਪੁਲਿਸ ਜਾਂ ਫੌਜ ਦੀ ਵਰਤੋਂ ਕਰਕੇ ਖਿਦੇੜਿਆ ਜਾ ਸਕਦਾ ਸੀ। ਉੱਪਰੋਂ ਮੌਤ ਦੀ ਸਜਾ ਦੇਣ ਦੀ ਵਿਵੱਸਥਾ ਸੀ। ਅਜਿਹਾ ਹੀ ਕਾਨੂੰਨ ਅਮਰੀਕਾ ਨੇ ਅਠਾਰਵੀਂ ਸਦੀ ਦੇ ਅੰਤ ਵਿੱਚ ਬਣਾਇਆ ਸੀ। ਅਸੀਂ ਤਿੰਨ ਸੌ ਸਾਲ ਬਾਅਦ ਸੋਚ ਰਹੇ ਹਾਂ।
ਭਾਰਤ ਵਿੱਚ ਕਿਉਂ ਕਿ ਅੱਗ ਨੂੰ ਸਾੜ ਦੇਣ ਵਾਲੀ ਸ਼ਕਤੀ ਵਜੋਂ ਵੇਖਣ ਦਾ ਸੁਭਾਅ ਨਹੀਂ। ਜਦੋਂ ਤੱਕ ਕਿ ਖੁਦ ਹੱਥ ਜਲਾ ਕੇ ਨਾ ਵੇਖ਼ ਲਿਆ ਜਾਵੇ। ਇਸ ਲਈ ਸਾਡੇ ਦੇਸ਼ ਵਿੱਚ ਕਸ਼ਮੀਰ, ਦਿੱਲੀ ਅਤੇ ਗੁਜਰਾਤ ਵਰਗੀ ਫਿਰਕੂ ਹਿੰਸਾ ਵਿੱਚ ਹੋਈ ਤਬਾਹੀ ਤੋਂ ਬਾਅਦ, ਪਿਛਲੇ ਦਹਾਕੇ ਕੁ ਤੋਂ ਅਜਿਹੇ ਕਾਨੂਨ ਬਣਾਉਣ ਦੀ ਮੰਗ ਉਠ ਰਹੀ ਹੈ। ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਰਾਸ਼ਟਰਪਤੀ ਡਾ. ਕਲਾਂਮ ਸਾਹਿਬ ਨੇ ਕਿਹਾ ਸੀ ਕਿ ਫਿਰਕੂ ਹਿੰਸਾ ਨਾਲ ਨਿਪਟਣ ਲਈ ਨਵਾਂ ਕਾਨੂੰਨ ਬਣਾਇਆ ਜਾਵੇਗਾ। ਪ੍ਰਧਾਂਨ ਮੰਤਰੀ ਵੀ ਅਜਿਹਾ ਕਾਨੂੰਨ ਬਣਾਉਣ ਬਾਰੇ ਕਹਿੰਦੇ ਆ ਰਹੇ ਹਨ। ਭਾਰਤ ਸਰਕਾਰ ਅਜਿਹੇ ਬਿੱਲ ਦੇ ਖਰੜੇ ਤੇ ਵਿਚਾਰ ਕਰਦੀ ਆ ਰਹੀ ਹੈ। ਪਰ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਵੱਲੋਂ ਸੋਧੇ ਹੋਏ ਖਰੜੇ ਦਾ ‘ਹਿੰਦੂ ਵਿਰੋਧੀ’ ਕਹਿ ਕਿ ਵਿਰੋਧ ਕਰਨ ਕਰਕੇ ਹਾਲ ਦੀ ਘੜੀ ਇਹ ਸੰਸਦ ਵਿੱਚ ਪੇਸ਼ ਹੋਣੋ ਰੁਕ ਗਿਆ ਹੈ। ਇੱਥੇ ਵੀ ਵੋਟ ਰਾਜਨੀਤੀ ਹੋ ਰਹੀ ਹੈ।
ਕਸ਼ਮੀਰ ਤੋਂ ਕੰਨਿਆ ਕੁਮਾਰੀ ਤੇ ਗੁਜਰਾਤ ਤੋਂ ਨਾਗਾਲੈਡ ਤੱਕ ਸਾਰਾ ਭਾਰਤ ਫਿਰਕੂ ਹਿੰਸਾ `ਚ ਜਲਦਾ ਰਿਹਿੰਦਾ ਹੈ। ਇੱਕ ਨਿੱਕੀ ਜਿਹੀ ਘਟਣਾ ਤੇ ਦੰਗੇ, ਫਸਾਦ, ਸਾੜ, ਫੂਕ ਸ਼ੁਰੂ ਹੋ ਜਾਂਦੀ ਹੈ। ਸੱਚ ਤਾਂ ਇਹ ਹੈ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿੰਦਾ ਹਰ ਭਾਰਤੀ ਹਮੇਸ਼ਾ ਹੀ ਫਿਰਕੂ ਹਿੰਸਾ ਤੇ ਲੱਟ ਮਾਰ ਦਾ ਸੌਖਾ ਸ਼ਿਕਾਰ ਰਹਿੰਦਾ ਹੈ। 1947 ਤੋਂ ਲੈ ਕੇ ਪਿਛਲੇ ਸੱਠਾਂ ਸਾਲਾਂ `ਚ ਫਿਰਕੂ ਹਿੰਸਾ `ਚ ਲੱਖਾਂ ਲੋਕ ਮਾਰੇ ਗਏ, ਹਜਾਰਾਂ ਔਰਤਾਂ ਨਾਲ ਬਲਾਤਕਾਰ ਹੋਏ ਤੇ ਕਰੋੜਾਂ ਦੀ ਸੰਪਤੀ ਤਬਾਹ ਹੋਈ ਪਰ ਕਦੀ ਕੋਈ ਦੰਗਾਕਾਰੀ ਫਾਸੀ ਲੱਗਦਾ ਜਾਂ ਤਾ ਜਿੰਦਗੀ ਦੀ ਉਮਰ ਕੈਦ ਕੱਟਦਾ ਨਹੀਂ ਵੇਖਿਆ। ਸਾਡੇ ਸਧਾਰਣ ਫੌਜਦਾਰੀ ਕਾਨੂੰਨਾਂ ਨਾਲ ਦੰਗਿਆਂ ਦੇ ਅਪਰਾਧੀਆਂ ਨੂੰ ਸਜ਼ਾ ਨਹੀਂ ਹੁੰਦੀ। ਦੋਸ਼ੀ ਅਦਾਲਤਾਂ ਵਿਚੋਂ ‘ਸ਼ੱਕ ਦੀ ਬਿਨ੍ਹਾਂ’ `ਤੇ ‘ਬਾਇੱਜ਼ਤ ਬਰੀ’ ਹੋ ਜਾਂਦੇ ਹਨ। ਪੀੜਤ ਲੋਕ ਇਨਸਾਫ ਲਈ ਤਰਸਦੇ ਰਹੇ, ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਸਾਡੇ ਕੋਲ ਤਾਂ ਦੰਗਾਕਾਰੀਆਂ ਨੂੰ ਸਜਾ ਦਵਾਉਣ ਵਾਲਾ ਕਾਨੂੰਨ ਹੀ ਨਹੀਂ। ਦੰਗੇ ਸਧਰਣ ਕਤਲਾਂ ਨਾਲੋਂ ਵੱਖਰੇ ਹੁੰਦੇ ਹਨ। ਇਨ੍ਹਾਂ ਲਈ ਸਬੂਤ ਜਟਾਉਣੇ ਅਸਾਂਨ ਨਹੀਂ ਹੁੰਦੇ। ਜਿਨ੍ਹਾਂ ਲਈ ‘ਰੱਤੀ ਭਰ ਵੀ ਸ਼ੱਕ ਦੀ ਗੁੰਜਾਇਸ਼ ਨਾ ਹੋਵੇ’ ਵਾਲਾ ਫਾਰਮੂਲਾ ਨਹੀਂ ਲਾਗੂ ਹੋਣਾ ਚਾਹੀਦਾ। ਸਾਡੇ ਫੌਜਦਾਰੀ ਤੇ ਗਵਾਹੀ ਦੇ ਕਾਨੂੰਨਾਂ ਅਨੁਸਾਰ ਮੁਦੱਈ ਧਿਰ ਵੱਲੋਂ ਦੱਸੀ ਗਈ ਕਹਾਣੀ ਵਿੱਚ ਰੱਤੀ ਮਾਸਾ ਵੀ ਸ਼ੱਕ ਦੀ ਗੁਜਾਇਸ਼ ਨਹੀਂ ਹੋਣੀ ਚਾਹੀਦੀ। ਕੋਈ ਢੁੱਕਵਾਂ ਕਾਨੂੰਨ ਨਾ ਹੋਣ ਕਾਰਨ ਦੰਗਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਇਨਸਾਫ ਦਾਵਉਣ ਦੇ ਨਾਂ ਤੇ, ਸਾਲਾਂ ਬੱਧੀ ਨੋਟ ਤੇ ਵੋਟ ਬਟੋਰਨ ਦਾ ਸਿਲਸਲਾ ਚੱਲਦਾ ਰਹਿੰਦਾ ਹੈ। ਅਮਰੀਕਾ ਵਿੱਚ ਮੇਰੇ ਪਾਠਕਾਂ ਤੋਂ ਮਿੱਤਰ ਬਣੇ ਕਈ ਦੋਸਤ ਹਨ ਜੋ ਅਕਸਰ ਮੈਨੂੰ ਫੋਂਨ ਕਰਦੇ ਰਹਿੰਦੇ ਹਨ। ਪੰਜਾਬ ਤੋਂ ਡੀ. ਈ. ਓ. ਰਿਟਾਇਰ ਹੋਕੇ ਅਮਰੀਕਾ ਰਹਿੰਦੇ ਮੇਰੇ ਮਿੱਤਰ ਦਾ ਇਸ ਸਾਲ ਗਰਮੀਆਂ ਵਿੱਚ ਫੋਂਨ ਆਇਆ ਕਿ ਉਸ ਐਂਤਵਾਰ ਨੂੰ ਉਸਦੇ ਸ਼ਹਿਰ ਦੇ ਗੁਰਦਵਾਰੇ ਵਿੱਚ ਦਿੱਲੀ ਦੇ ਕਿਸੇ ਵਕੀਲ ਨੂੰ ਫੀਸ ਦੇਣ ਲਈ ਮਾਇਆ ਇਕੱਠੀ ਕੀਤੀ ਜਾ ਰਹੀ ਸੀ। ਜੋ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰਂ ਸਜਾ ਦਵਾਏਗਾ ਕਿਉਂਕਿ ਉਸ ਨੂੰ 25 ਸਾਲਾਂ ਬਾਅਦ ਮੌਕੇ ਦੇ ਸਬੂਤ ਲੱਭ ਗਏ ਹਨ। ਉਸਨੇ ਇਹ ਵੀ ਦੱਸਿਆ ਕਿ ਉਹ ਅਮਰੀਕਾ ਕਨੇਡਾ ਵਿੱਚ ਘੁੰਮਕੇ ਪੈਸੇ ਇਕੱਠੇ ਕਰ ਰਿਹਾ ਹੈ। ਫੋਂਨ ਸੁਣਕੇ ਮੈਨੂੰ ਦੰਗਿਆਂ `ਚ ਮਰਨ ਵਾਲਿਆ ਤੇ ਤਰਸ ਆਇਆ। ਕਾਨੂੰਨ ਦੀ ਮਾੜੀ ਮੋਟੀ ਸਮਝ ਰੱਖਣ ਵਾਲਾ ਵੀ ਜਾਣਦਾ ਹੈ ਕਿ ਜਦੋਂ ਖੁਦ ਪੁਲਿਸ ਨੇ ਸਬੂਤ ਖੁਰਦ ਬੁਰਦ ਕੀਤੇ ਹੋਣ, ਓਦੋਂ ਦੋ ਦਹਾਕਿਆਂ ਬਾਅਦ ਕਿਹੜੀ ਅਦਾਲਤ ਸਜਾ ਕਰੇਗੀ? ਜੇ ਮੀਡੀਏ ਦੇ ਰੌਲਾ ਪਾਉਣ ਕਾਰਣ, ਕਮਜੋਰ ਜਿਹੇ ਸਬੂਤਾਂ ਦੇ ਅਧਾਰ ਤੇ ਕਦੀ ਕੋਈ ਅਦਾਲਤ ਸਜਾ ਕਰ ਵੀ ਦੇਵੇ, ਤਾਂ ਸਾਲ ਛੇ ਮਹੀਨੇ ਵਿੱਚ ਹੀ ਦੋਸ਼ੀ ਸ਼ੱਕ ਦੀ ਬਿਨਾਂ ਤੇ ਉੱਪਰਲੀ ਅਦਾਲਤ ਵਿੱਚੋਂ ਅਪੀਲ ਵਿੱਚ ਬਰੀ ਹੋ ਜਾਇਆ ਕਰਦੇ ਹਨ। ਸਾਡੇ ਮੌਜੂਦਾ ਫੌਜਦਾਰੀ ਕਾਨੂੰਨਾਂ ਹੇਠ ਦੰਗਾਕਾਰੀਆਂ ਨੂੰ ਸਜ਼ਾ ਹੋਣੀ ਅਸੰਭਵ ਹੀ ਹੈ। ਸਿਰਫ ਅਦਾਲਤੀ ਕਾਰਵਾਈ ਹੀ ਚੱਲਦੀ ਰਹਿੰਦੀ ਹੈ। ਤਰੀਕਾਂ ਪੈਂਦੀਆਂ ਹਨ। ਅਰਜੀਆਂ ਦਿੱਤੀਆਂ ਜਾਂਣ ਦੀਆਂ ਖਬਰਾਂ ਲੱਗਦੀਆਂ ਰਹਿੰਦੀਆਂ ਹਨ। ਨਤੀਜਾ ਕੁੱਝ ਵੀ ਨਹੀਂ ਹੁੰਦਾ। ਸੱਠਾਂ ਸਾਲਾਂ ਤੋਂ ਇੰਜ ਹੀ ਹੁੰਦਾ ਆ ਰਿਹਾ ਹੈ। ਇੱਕ ਵਾਰ ਬਰੀ ਹੋਏ ਦੋਸ਼ੀ ਤੇ ਦੋਬਾਰਾ ਕੇਸ ਨਹੀਂ ਚੱਲ ਸਕਦਾ। ਸਾਡਾ ਫੌਜਦਾਰੀ ਕਾਨੂੰਨ ਮੰਗ ਕਰਦਾ ਹੈ ਕਿ ਮੁਲਜ਼ਮਾਂ ਦੇ ਨਾਂ ਐਫ਼ ਆੲ਼ੀ ਆਰ਼ ਵਿੱਚ ਹੋਣੇ ਚਾਹੀਦੇ ਹਨ। ਇਹ ਸੰਭਵ ਹੀ ਨਹੀਂ ਹੈ। ਰਿਪੋਰਟ ਲਿਖਣਾ ਪੁਲੀਸ ਦਾ ਕੰਮ ਹੈ ਤੇ ਪੁਲੀਸ ਸਰਕਾਰੀ ਹੁਕਮਾਂ ਅਨੁਸਾਰ ਚੱਲਦੀ ਹੈ। ਦਿੱਲੀ, ਗੁਜਰਾਤ ਤੇ ਹੁਣ ਉੜੀਸਾ ਵਿੱਚ ਪੁਲਿਸ ਨੇ ਇਹੀ ਕੁੱਝ ਕੀਤਾ ਸੀ। ਦੋਸ਼ੀ ਪਿੱਛੋਂ ਝੂਠੇ ਫਸਾਏ ਕਹਿ ਕੇ ਬਰੀ ਹੋ ਜਾਂਦੇ ਹਨ। ਸਾਡਾ ਸਾਡਾ ਸਵਾ ਸੌ ਸਾਲ ਪੁਰਾਣਾ, ਗਵਾਈ ਕਾਨੂੰਨ (1872) ਗਵਾਹੀ ਕਾਨੂੰਨ ਕਹਿੰਦਾ ਹੈ ਗਵਾਹ ਇਹ ਦੱਸੇ ਕਿ ਕਿਸ ਕਿਸ ਦੋਸ਼ੀ ਨੇ ਕਿਸ ਤਰਾਂ ਦਾ ਵਾਰ ਕੀਤਾ ਸੀ। ? ਹਰ ਦੋਸ਼ੀ ਵੱਲੋਂ ਕੀਤਾ ਗਿਆ ਜੁਰਮ ਚਸ਼ਮਦੀਦ ਗਵਾਹ ਵੱਲੋਂ ਬਿਆਂਨ ਕੀਤਾ ਜਾਵੇ। ਫਿਰ ਅਗਾਂਹ ਗੱਲ ਤੁਰਦੀ ਹੈ ਕਿ ਕੀ ਪੋਸਟ ਮਾਰਟਮ ਹੋਇਆ ਸੀ (ਦੰਗਿਆਂ ਦੌਰਾਣ ਰੁਲਦੀਆਂ ਲਾਸ਼ਾਂ ਦੇ ਪੋਸਟ ਮਾਰਟਮ ਅਕਸਰ ਨਹੀਂ ਹੁੰਦੇ) ਜੇ ਨਹੀਂ ਹੋਇਆ ਤਾਂ ਮ੍ਰਿਤਕ ਦੀ ਮੌਤ ਸ਼ੱਕੀ ਹੈ। ਕੀ ਡਾਕਟਰੀ ਰਿਪੋਰਟ ਤੇ ਗਵਾਹ ਦੀ ਗਵਾਹੀ ਮਿਲਦੀ ਹੈ? ਜੇ ਡਾਕਟਰੀ ਮੌਤ ਛੁਰਾ ਵੱਜਿਆ ਦੱਸਦੀ ਹੈ ਤੇ ਗਵਾਹ ਲਾਠੀਆਂ ਨਾਲ ਕੁੱਟ ਕੇ ਮਾਰਿਆ ਕਹਿੰਦੇ ਹਨ ਤਾਂ ਫਿਰ ‘ਕਹਾਣੀ ਫਿਰ ਸ਼ੱਕੀ ਹੈ’। ਜੇ ਵਕੀਲ ਤੇ ਮੁਲਜਮ ਕੇਸ ਨੂੰ ਲਮਕਾਉਣ `ਤੇ ਹੀ ਤੁਰ ਪੈਣ ਤਾਂ ਕੇਸ ਪੁਰਾਣਾ ਹੋਣ ਕਾਰਨ ਅਦਾਲਤ ਕਹਿੰਦੀ ਹੈ ਕਿ ਹੁਣ “ਇੰਨੇ ਸਾਲਾਂ ਬਾਅਦ ਦੋਸ਼ੀ ਨੂੰ ਜੇਲ੍ਹ ਭੇਜਣਾ” ਬੇਇਨਸਾਫੀ ਹੈ, ਰਹਿਮ ਕਰਨ ਦੀ ਲੋੜ ਹੈ। ਜੇ ਮੁਲਜ਼ਮ ਗੈਰਹਾਜ਼ਰ ਹੋ ਜਾਵੇ ਤਾਂ ਫਿਰ ਕੇਸ ਲਟਕ ਜਾਂਦਾ ਹੈ, ਕਿਉਂਕਿ ਮੁਲਜ਼ਮ ਦੀ ਹਾਜ਼ਰੀ ਜ਼ਰੂਰੀ ਹੈ। ਅਦਾਲਤ ਨੂੰ ਮੁਲਜ਼ਮ ਨੂੰ ਭਗੌੜਾ ਕਰਾਰ ਦਿੰਦਿਆਂ ਸਾਲਾਂ ਲੰਘ ਜਾਂਦੇ ਹਨ ਤੇ ਜਦੋਂ ਅਚਾਨਕ ਮੁਲਜ਼ਮ ਪ੍ਰਗਟ ਹੋ ਜਾਵੇ ਤਾਂ ਫਿਰ ਸਾਰੀ ਕਹਾਣੀ ਮੁੱਢੋਂ ਸ਼ੁਰੂ ਹੋਵੇਗੀ। ਉਦੋਂ ਤੱਕ ਪੇਸ਼ੀਆਂ ਭੁਗਤ ਚੁੱਕੇ ਗਵਾਹ ਤੇ ਮੁਦੱਈ ਖੁਦ ਹੀ ਥੱਕ ਕੇ ਘਰੇ ਬੈਠ ਜਾਂਦੇ ਹਨ। ਜੇ ਡਾਕਟਰ ਪੈਸੇ ਲੈ ਕੇ, ਗਵਾਹ ਪੈਸੇ ਲੈ ਕੇ ਜਾਂ ਮੁਦੱਈਆਂ ਦੀਆਂ ਧਮਕੀਆਂ ਤੋਂ ਡਰ ਕੇ ਅਤੇ ਕੋਈ ਵਕੀਲ ‘ਬੇਈਮਾਨੀ’ ਕਰਕੇ ਕੇਸ ਦਾ ਭੱਠਾ ਬਿਠਾ ਦੇਵੇ ਤਾਂ ਦੋਸ਼ੀ ਫਿਰ ਬਰੀ। ਜੇ ਗਵਾਹਾਂ ਨੇ ਦੋਸ਼ੀਆਂ ਦੀ ਸ਼ਨਾਖਤ ਠੀਕ ਸਮੇਂ ਨਹੀਂ ਕੀਤੀ, ਤਾਂ ਵੀ ਦੋਸ਼ੀ ਬਰੀ। ਜੇ ਸਤਾਰਾਂ ਸਾਲ ਉਮਰ ਦਾ ਵਿਗੜਿਆ ਦੰਗਾਕਾਰੀ ਅੱਗ ਲਾ ਕੇ ਵੀਹ ਆਦਮੀਆਂ ਨੂੰ ਮਾਰ ਦੇਵੇ ਤਾਂ ਵੀ ਸਜ਼ਾ ਕੋਈ ਨਹੀਂ। ਉਸ ਨੂੰ ਸੁਧਾਰ ਘਰ ਭੇਜ ਕੇ ਚੰਗਾ ਮਨੁੱਖ ਬਣਨ ਦਾ ਮੌਕਾ ਦੇਣ ਦਾ ਕਾਨੂੰਨ ਹੈ। ਮਰਨ ਵਾਲੇ ਭਾਵੇਂ ਪੇਟਾਂ `ਚੋਂ ਕੱਢ ਕੇ ਮਾਰੇ ਗਏ ਮਾਸੂਮ ਹੀ ਹੋਣ। ਜੇ ਚਾਰ ਦੋਸ਼ੀਆਂ ਨੇ ਦੰਗਾ ਪੀੜਤ ਕੁੱਟ ਕੇ ਮਾਰ ਦਿੱਤਾ ਪਰ ਡਾਕਟਰੀ ਰਿਪੋਰਟ ਕਹਿੰਦੀ ਹੈ ਕਿ ਮੌਤ ਸਿਰਫ ਸਿਰ ਦੀ ਸੱਟ ਨਾਲ ਹੋਈ ਤੇ ਸਿਰ ਵਾਲੀ ਸੱਟ ਬਾਰੇ ਗਵਾਹਾਂ ਨੇ ਕਿਸੇ ਦੋਸ਼ੀ ਦੇ ਕੀਤੇ ਵਾਰ ਬਾਰੇ ਨਹੀਂ ਲਿਖਿਆ, ਇਸ ਕਾਰਨ ‘ਸ਼ੱਕ ਦੀ ਬਿਨ੍ਹਾ’ `ਤੇ ਸਾਰੇ ਹੀ ਬਰੀ। ਦੰਗਾਕਾਰੀਆਂ ਦੇ ਇੰਝ ਹੀ ਬਰੀ ਹੁੰਦੇ ਰਹਿਣ ਤੋਂ ਜਨ ਸਧਾਰਣ ਦਾ ਕਾਨੂੰਨ ਅਤੇ ਨਿਆ ਪਾਲਿਕਾ ਵਿੱਚੋਂ ਵਿਸ਼ਵਾਸ ਉੱਠ ਜਾਵੇਗਾ ਅਤੇ ਅਜਿਹੀ ਸਥਿਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਲਈ ਮਜ਼ਬੂਰ ਕਰਦੀ ਹੈ ਅਤੇ ਬਦਲੇ ਦੀ ਭਾਵਨਾ ਨੂੰ ਜਨਮ ਦਿੰਦੀ ਹੈ। ਮਨੁੱਖ ਖਤਰਨਾਕ ਜਾਨਵਰ ਹੈ। ਇਹ ਸਿਰਫ ਕਾਨੂੰਨ ਤੋਂ ਹੀ ਡਰਦਾ ਹੈ। ਤੁਸੀਂ ਅਕਸਰ ਪੜ੍ਹਦੇ/ਸੁਣਦੇ ਰਹਿੰਦੇ ਹੋ ਕਿ ਦੰਗਿਆਂ ਪਿੱਛੋਂ ਫੌਜ ਸੱਦ ਲਈ ਤੇ ਫਸਾਦੀਆਂ ਨੂੰ ਵੇਖਦਿਆਂ ਹੀ ਗੋਲੀ ਮਾਰਨ ਦਾ ਹੁਕਮ ਹੋ ਗਿਆ। ਤੁਰੰਤ ਸ਼ਾਂਤੀ ਹੋ ਜਾਂਦੀ ਹੈ। ਜੇ ਸਖਤ ਕਾਨੂੰਨ ਦਾ ਪਹਿਲਾਂ ਹੀ ਡਰ ਹੋਵੇ ਤਾਂ ਦੰਗਾਕਾਰੀ ਡਰਦੇ ਰਹਿਣਗੇ। ਪਰ ਸਾਡੇ ਦੇਸ਼ `ਚ ਤਾਂ ਫਿਰਕੂ ਜਜਬਾਤ ਭੜਕਾਉਣ ਵਾਲਿਆਂ ਨੂੰ ਪੁਲਿਸ ਸੁਰੱਖਿਆ ਦਿੱਤੀ ਜਾਂਦੀ ਹੈ। ਅਮਰੀਕਾ ਵਿੱਚ ਨੌਂ ਗਿਆਰਾਂ ਦੇ ਟਾਵਰਾਂ ਤੇ ਹਮਲੇ ਵੇਲੇ ਦੇਸ਼ ਵਿੱਚ ਕੋਈ ਫਸਾਦ ਨਹੀਂ ਹੋਏ। ਜੇ ਕੋਈ ਇੱਕਾ ਦੁੱਕਾ ਘਟਣਾਵਾਂ `ਚ ਕਤਲ ਹੋਏ ਵੀ ਸਨ ਤਾਂ ਸਬੰਧਤ ਦੋਸੀ ਨੂੰ ਸਾਲ ਦੇ ਵਿੱਚ ਵਿੱਚ ਹੀ ਫਾਂਸੀ ਦੇ ਦਿੱਤੀ ਗਈ ਸੀ, ਤੇ ਮਰਨ ਵਾਲਿਆਂ ਦੇ ਸਾਰੇ ਪ੍ਰਿਵਾਰਾਂ ਨੂੰ ਅਮਰੀਕਾ ਬੁਲਾ ਲਿਆ ਗਿਆ ਸੀ। ਰੂਸ ਵਿੱਚ ਇੱਕ ਨਸਲੀ ਹਿੰਸਾ ਦੇ ਦੋਸ਼ੀ ਨੂੰ ਤੁਰੰਤ ਫਾਸੀ ਦੇ ਦਿੱਤੀ ਗਈ ਸੀ। ਜੱਜ ਨੇ ਆਪਣੇ ਫੈਸਲੇ ਵਿੱਚ ਲਿਖਿਆ ਸੀ ਕਿ ਇਸ ਦੇਸ਼ ਵਿੱਚ ਅਜਿਹੇ ਜੁਰਮਾਂ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾ ਸਕਦਾ। ਅਮਰੀਕਾ ਕਨੇਡਾ, ਅਸਟਰੇਲੀਆ ਵੀ ਸਾਡੀ ਤਰਾਂ ਬਹੁ ਕੌਮੀਂ/ਨਸਲੀ ਦੇਸ਼ ਹਨ। ਪਰ ਕਦੀ ਹੀ ਹਿੰਸਾ ਹੁੰਦੀ ਹੈ। ਉੱਥੇ ਕਾਨੂੰਨ ਦਾ ਡਰ ਹੈ। ਸਾਡਾ ਕਾਨੂੰਨ ਇਹ ਨਹੀਂ ਕਹਿੰਦਾ ਕਿ ਮਾਰਿਆ ਤਾਂ ਸਾਰਿਆਂ ਨੇ ਹੀ ਸੀ। ਪੰਦਰਾਂ ਸਾਲ ਲਟਕੇ ਕੇਸ ਵਿੱਚ ਜੇ ਸਾਰੇ ਗਵਾਹਾਂ ਨੇ ਇੰਨ ਬਿੰਨ ਇਕੋ ਜਿਹੀ ਕਹਾਣੀ ਨਹੀਂ ਦੱਸੀ ਤਾਂ ਗਵਾਹ ਸ਼ੱਕੀ ਹਨ। ਦੋਸ਼ੀ ਫੇਰ ਬਰੀ। ਕਿਸੇ ਭਲੇ ਵੇਲੇ ਗਵਾਹਾਂ ਦੀ ਝੂਠੀ ਗਵਾਹੀ ਤੇ ਜਾਅਲੀ ਤਿਆਰ ਕੀਤੇ ਸਬੂਤਾਂ ਕਾਰਨ ਕੋਈ ਬੇਗੁਨਾਹ ਫਾਂਸੀ ਚੜ੍ਹ ਗਿਆ ਸੀ। ਉਦੋਂ ਤੋਂ ਹੀ ਸਾਡੇ ਕਾਨੂੰਨ ਅਤੇ ਅਦਾਲਤਾਂ ਦੀ ਅੰਤਰ ਆਤਮਾ ਕੰਬ ਉੱਠੀ। ਨਿਆਂ ਸ਼ਾਸਤਰ ਦੀ ਇਹ ਫਿਲਾਸਫੀ ਬਣਾ ਲਈ ਗਈ ਕਿ ਕਿਸੇ ਬੇਗੁਨਾਹ ਨੂੰ ਛੱਡਣ ਲਈ ਸੌ ਗੁਨਾਹਗਾਰਾਂ ਨੂੰ ਬਰੀ ਕਰ ਦੇਵੋ। ਇਹੀ ਇਨਸਾਫ ਹੈ। ਕਿਉਂ ਕਿ ਬੇਗੁਨਾਹ ਨੂੰ ਸਜਾ ਦੇਣੀ ਘੋਰ ਪਾਪ ਹੈ। ਪਰ ਦੰਗਾਕਾਰੀਆਂ ਨੂੰ ਉਕਸਾਉਣ ਵਾਲੇ ਬਹੁਤ ਚਲਾਕ ਅਤੇ ਜਨੂੰਨੀਂ ਲੋਕ ਹੁੰਦੇ ਹਨ। ਹੁਣ ਇਨਸਾਫ ਦੀ ਧਾਰਨਾ ਇਹ ਹੋਣੀ ਚਾਹੀਦੀ ਹੈ ਕਿ ਇੱਕ ਬੇਕਸੂਰ ਨੂੰ ਜੇ ਛੱਡਣਾ ਪਵੇ ਤਾਂ ਬੇਸ਼ੱਕ ਛੱਡ ਦਿਉ, ਪਰ ਸੌ ਗੁਨਾਹਗਾਰਾਂ ਨੂੰ ਵੀ ਨਾਲ ਹੀ ਛੱਡਣਾ ਮੁਦੱਈ ਧਿਰ ਨਾਲ ਸਰਾਸਰ ਬੇਇਨਸਾਫੀ ਹੋਵੇਗੀ। ਹੁਣ ਲੋੜ ਹੈ ਕਿ ਦੋਸ਼ੀ ਤੇ ਹੀ ਇਹ ਜਿੰਮੇਵਾਰੀ ਪਾਈ ਜਾਵੇ ਕਿ ਉਹ ਸਾਬਤ ਕਰੇ ਕਿ ਉਹ ਬੇਕਸੂਰ ਹੈ। ਮੁਦੱਈ ਧਿਰ ਦੀ ਥਾਂ ਮੁਲਜਮ ਨੇ ਸਬੂਤ ਇਕੱਠੇ ਕਰਕੇ ਦੱਸਣਾ ਹੋਵੇ ਕਿ ਉਹ ਦੰਗਾਕਾਰੀ ਨਹੀਂ ਹੈ। ਅਦਾਲਤ ਸਬੰਧਤ ਦੋਸ਼ੀ ਬਾਰੇ ਇਹ ਮੰਨ ਕੇ ਚੱਲੇ ਕਿ ਇਹ ਮੁਲਜਮ ਹੈ। ਮੌਕੇ ਤੇ ਕਾਨੂੰਨੀ ਕਾਰਵਾਈ ਨਾ ਕਰਨ ਵਾਲੇ ਜਾਂ ਪੁਲਿਸ ਨੂੰ ਰੋਕਣ ਵਾਲੇ ਸਿਆਸੀ ਤੇ ‘ਧਾਰਮਿਕ’ ਲੀਡਰ ਵੀ ਦੰਗਿਆਂ ਦੇ ਦੋਸ਼ੀ ਹੀ ਮੰਨੇ ਜਾਣ। ਸਪੈਸ਼ਲ ਅਦਾਲਤਾ ਲਾ ਕੇ ਦੋ ਤਿੰਨ ਮਹੀਨਿਆਂ ਵਿੱਚ ਹੀ ਫੈਸਲਾ ਕੀਤਾ ਜਾਵੇ।
ਸਭ ਲਈ ਇਨਸਾਫ ਅਤੇ ਸਮਾਜਿਕ ਬਰਾਬਰੀ ਲਈ ਦੰਗਾਕਾਰੀਆਂ ਨਾਲ ਨਜਿੱਠਣ ਲਈ ਨਵਾਂ ਕਾਨੂੰਨ ਛੇਤੀ ਪਾਸ ਕਰਨ ਦੀ ਲੋੜ ਹੈ। ਤਾਂ ਜੋ ਅੱਗੇ ਤੋਂ ਦੰਗਾ ਕਾਰੀਆਂ ਨਾਲ ਸਖਤੀ ਨਾਲ ਨਿੱਪਟਿਆ ਜਾਵੇ ਅਤੇ ਪੀੜਤ ਵਿਅਕਤੀਆਂ ਨੂੰ ਇਨਸਾਫ ਮਿਲ ਸਕੇ। ਦੰਗਾ ਕਾਰੀਆਂ ਲਈ ਬਨਣ ਵਾਲਾ ਇਹ ਕਾਨੂੰਨ ਹੋਰ ਦੇਰ ਤੱਕ ਲਟਕਣਾ ਨਹੀਂ ਚਾਹੀਦਾ।
ਬੀ. ਐੱਸ. ਢਿੱਲੋਂ ਐਡਵੋਕੇਟ
Mobile : 9988091463


(01/11/11)
ਪਰਮਿੰਦਰ ਸਿੰਘ ਪ੍ਰਵਾਨਾਂ/ਅਵਤਾਰ ਸਿੰਘ ਮਿਸ਼ਨਰੀ

ਅਮਰੀਕੀ ਪੰਜਾਬੀ ਦੇ ਸਿਰਕੱਢ ਲੇਖਕਾਂ ਨੇ ਗੁਰੂ ਗ੍ਰੰਥ ਪ੍ਰਚਾਰ ਵੱਲ ਕਲਮਾਂ ਮੋੜੀਆਂ
(ਪਰਮਿੰਦਰ ਸਿੰਘ ਪ੍ਰਵਾਨਾਂ) ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਵੱਲੋਂ ਜਿੱਥੇ ਕਥਾ, ਕੀਰਤਨ, ਲਿਟ੍ਰੇਚਰ ਅਤੇ ਖੋਜ ਭਰਪੂਰ ਲੇਖਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਕੀਤਾ ਜਾਂਦਾ ਹੈ ਓਥੇ ਹੁਣ ਗੁਰਮਤਿ ਵਿਚਾਰ ਗੋਸ਼ਟੀਆਂ ਵੀ ਅਰੰਭੀਆਂ ਗਈਆਂ ਹਨ। ਪਹਿਲੀ ਗੋਸ਼ਟੀ ਯੂਨੀਅਨ ਸਿਟੀ ਲਾਇਬ੍ਰੇਰੀ ਵਿਖੇ ਮਹੀਨਾ ਪਹਿਲਾਂ ਹੋ ਚੁੱਕੀ ਹੈ। ਇਸੇ ਕੜੀ ਵਿੱਚ ਹੀ 29 ਅਕਤੂਬਰ 2011 ਨੂੰ ਸ਼ਾਮੀੰ 4 ਤੋਂ 7 ਵਜੇ ਤੱਕ ਦੂਸਰੀ ਵਿਚਾਰ ਗੋਸਟੀ ਕੀਤੀ ਗਈ। ਇਸ ਗੋਸ਼ਟੀ ਦਾ ਵਿਸ਼ਾ ਸੀ ਨਾਮ ਸਿਮਰਨ ਕੀ ਹੈ? ਕਿਵੇਂ ਸਿਮਰਨਾ ਹੈ? ਅਤੇ ਨਾਮ ਸਿਮਰਨ ਬਾਰੇ ਪਾਏ ਗਏ ਭੁਲੇਖੇ ਕਿਹੜੇ ਹਨ? ਵਿਦਵਾਨ ਅਤੇ ਲੇਖਕ ਸਜਨ ਠੀਕ ਪੂਰੇ ਚਾਰ ਵਜੇ ਪਹੁੰਚਣੇ ਸ਼ੁਰੂ ਹੋ ਗਏ। ਇਸ ਗੋਸ਼ਟੀ ਦੀ ਪ੍ਰਧਾਨਗੀ ਡਾ. ਗੁਰਦੀਪ ਸਿੰਘ ਸੈਨਹੋਜੇ ਅਤੇ ਸ੍ਰ. ਪਰਮਿੰਦਰ ਸਿੰਘ ਪ੍ਰਵਾਨਾ ਜੀ ਨੇ ਕੀਤੀ।
ਸਭ ਤੋਂ ਪਹਿਲਾਂ ਸ੍ਰ. ਪਰਮਿੰਦਰ ਸਿੰਘ ਪ੍ਰਵਾਨਾ ਜੀ ਨੇ ਗੁਰਬਾਣੀ ਦੇ ਹਵਾਲਿਆਂ ਨਾਲ ਆਪਣਾ ਪਰਚਾ ਪੜ੍ਹਿਆ, ਜਿਸ ਵਿੱਚ ਉਨ੍ਹਾਂ ਨੇ ਗੁਰਬਾਣੀ ਨੂੰ ਸਮਝ ਕੇ ਉਸ ਪਰ ਅਮਲ ਕਰਨ ਦਾ ਸੁਝਾਅ ਦਿੱਤਾ ਤੇ ਕਿਹਾ-ਪੜ੍ਹਿਐਂ ਨਾਹੀਂ ਭੇਦ ਬਝਿਐਂ ਪਾਵਣਾ॥ ਇਸ ਤੋਂ ਬਾਅਦ ਸ੍ਰ. ਹਿਮਤ ਸਿੰਘ ਨੇ ਆਪਣੀ ਪ੍ਰਵਾਰਕ ਵਿਥਿਆ ਦਸਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਨੇ ਉਨ੍ਹਾਂ ਨੂੰ ਬਚਪਨ ਵਿੱਚ ਹੀ ਪਾਠ ਕਰਨਾ ਸਿਖਾ ਦਿੱਤਾ ਸੀ। ਦਾਸ ਲੰਬਾ ਸਮਾਂ ਪਾਠ ਕਰਦਾ ਰਿਹਾ ਪਰ ਸਮਝ ਓਦੋਂ ਆਈ ਜਦ ਗੁਰਬਾਣੀ ਦੇ ਅਰਥਾਂ ਵਾਲੇ ਟੀਕੇ ਪੜ੍ਹੇ ਤਾਂ ਪਤਾ ਲੱਗਿਆ ਕਿ ਅਸਲੀ ਨਾਮ ਸਿਮਰਨ ਕੀ ਹੈ? ਫਿਰ ਨੌਜਵਾਨ ਸੁਖਵਿੰਦਰ ਸਿੰਘ ਨੇ ਅੱਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਸਾਨੂੰ ਗੁਰਬਾਣੀ ਨੂੰ ਸਮਝਣ ਲਈ ਚੰਗੇ ਵਿਦਵਾਨਾਂ ਦੀ ਸੰਗਤ ਕਰਨੀ ਅਤੇ ਉਨ੍ਹਾਂ ਦੀਆਂ ਖੋਜ ਭਰਪੂਰ ਲਿਖਤਾਂ ਪੜ੍ਹਨੀਆਂ ਚਾਹੀਦੀਆਂ ਹਨ। ਇਸ ਤੋਂ ਬਾਅਦ ਸ੍ਰ. ਸੁਰਜੀਤ ਸਿੰਘ ਮੁਲਤਾਨੀ ਜੀ ਜੋ ਪਹਿਲੀ ਵਾਰ ਇਸ ਗੋਸ਼ਟੀ ਵਿੱਚ ਆਏ ਸਨ ਨੇ ਕਿਹਾ ਕਿ ਸਾਰੀ ਜਿੰਦਗੀ ਪਾਠ ਕਰੀ ਜਾਈਏ ਗੁਰਬਾਣੀ ਦੀ ਸਮਝ ਨਹੀਂ ਪੈਂਦੀ ਜਿਨਾ ਚਿਰ ਇੱਕ ਮਨ ਇੱਕ ਚਿੱਤ ਹੋ ਕੇ ਗੁਰਬਾਣੀ ਨੂੰ ਵਿਚਾਰਦੇ ਨਹੀਂ ਹਾਂ। ਬੀਬੀ ਹਰਸਿਮਰ ਕੌਰ ਖਾਲਸਾ ਨੇ ਵੱਖਰੇ ਅੰਦਾਜ ਵਿੱਚ ਨਾਮ ਸਿਮਰਨ ਦੀ ਪ੍ਰੀਭਾਸ਼ਾ ਦੱਸੀ ਕਿ ਗੁਰਬਾਣੀ ਦਾ ਪਾਠ ਉਮਾਹ ਅਤੇ ਖੁਸ਼ੀ ਨਾਲ ਕਰਕੇ ਆਤਮ ਅਨੰਦ ਲੈਣਾ ਚਾਹੀਦਾ ਹੈ ਇਹ ਹੀ ਨਾਮ ਸਿਮਰਨ ਹੈ। ਰੱਬ ਤਾਂ ਹਰ ਵੇਲੇ ਸਾਨੂੰ ਸਿਮਰ ਰਿਹਾ ਹੈ ਫਿਰ ਸਾਨੂੰ ਵੀ-ਊਠਤ ਭੈਠਤ ਸੋਵਤ ਨਾਮ ਸਿਮਰਨਾ ਚਾਹੀਦਾ ਹੈ ਨਾਂ ਕਿ ਕੁੱਝ ਸਮਾਂ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰ ਲੈਣਾ ਹੀ ਸਿਮਰਨ ਹੈ ਨਾਮ ਅਤੇ ਸਿਮਰਨ ਦੇ ਡੂੰਗੇ ਭਾਵੀ ਅਰਥ ਸਮਝਣੇ ਚਾਹੀਦੇ ਹਨ। ਸਿਮਰ ਭਾਵ ਸਿ (ਆਪਣੇ ਆਪ) ਮਰ ਭਾਵ ਆਪਣੇ ਆਪ ਨੂੰ ਮਾਰ ਕੇ ਹਉਮੇ ਦਾ ਤਿਆਗ ਕਰਨਾ ਹੀ ਸਿਮਰਨ ਹੈ। ਇਸ ਤੋਂ ਬਾਅਦ ਇਤਿਹਾਸ ਅਤੇ ਗੁਰਮਤਿ ਫਿਲਾਸਫੀ ਦੇ ਡੂੰਘੇ ਜਾਣਕਾਰ ਵਿਦਵਾਨ ਰੇਡੀਓ ਹੋਸਟ ਅਤੇ ਹੋਮਿਓਪੈਥੀ ਦੇ ਵੈਦ ਡਾ. ਗੁਰਦੀਪ ਸਿੰਘ ਜੀ ਜਿਨ੍ਹਾਂ ਦੇ ਖੋਜ ਭਰਪੂਰ ਲੇਖ ਅਖਬਾਰਾਂ ਅਤੇ ਵੈਬਸਾਈਟਾਂ ਤੇ ਛਪਦੇ ਰਹਿੰਦੇ ਹਨ ਨੇ ਦਰਸਾਇਆ ਕਿ ਪਹਿਲਾਂ ਸਾਨੂੰ ਗੁਰਬਾਣੀ ਸਿਖਣੀ ਚਾਹੀਦੀ ਹੈ, ਗੁਰਬਾਣੀ ਦੇ ਅਰਥ ਸਮਝਣੇ ਚਾਹੀਦੇ ਹਨ, ਕਿਰਤ ਕਮਾਈ ਕਰਨੀ ਚਾਹੀਦੀ ਹੈ, ਸੰਸਾਰਕ ਕਿਰਿਆਵਾਂ ਕਰਦੇ ਹੋਏ ਸੁਰਤਿ ਅਕਾਲ ਪੁਰਖ ਪ੍ਰਮਾਤਮਾਂ ਨਾਲ ਜੋੜਨੀ ਚਾਹੀਦੀ ਹੈ। ਸ਼ੁਭ ਗੁਣ ਧਾਰਨ ਕਰਨੇ ਅਤੇ ਲੋਕ ਭਲਈ ਦੇ ਕਾਰਜ ਕਰਨੇ ਚਾਹੀਦੇ ਹਨ। ਅਸੀਂ ਕਿਸ ਵਾਸਤੇ ਸੰਸਾਰ ਵਿੱਚ ਆਏ ਹਾਂ ਤੇ ਸਾਨੂੰ ਕਰਨਾ ਕੀ ਚਾਹੀਦਾ ਹੈ? ਜੇ ਅਸੀਂ ਇਸ ਮਾਰਗ ਤੇ ਸੱਚੇ ਸੁੱਚੇ ਮਨ ਨਾਲ ਚਲਦੇ ਹਾਂ ਤਾਂ ਰੱਬੀ ਸਿਮਰਨ ਆਪਣੇ ਆਪ ਹੀ ਹੋਈ ਜਾਂਦਾ ਹੈ। ਜੇ ਅਸੀਂ ਵਹਿਮਾਂ ਭਰਮਾਂ ਤੋਂ ਮੁਕਤ ਹੋ ਰੱਬੀ ਯਾਦ ਵਿੱਚ ਗਿਆਨਮਈ ਪ੍ਰੈਕਟੀਕਲ ਜਿੰਦਗੀ ਜੀਵੀਏ, ਇਹ ਹੀ ਸਿਮਰਨ ਹੈ। ਫਿਰ ਸ੍ਰ. ਸਰਤਾਜ ਸਿੰਘ ਜੀ ਨੇ ਕਿਹਾ ਕਿ ਅਜਿਹੀਆਂ ਵਿਚਾਰ ਗੋਸ਼ਟੀਆਂ ਹਰ ਥਾਂ ਹੋਣੀਆਂ ਚਾਹੀਦੀਆਂ ਹਨ ਜਿੱਥੋਂ ਸਾਡੇ ਵਰਗਿਆਂ ਨੂੰ ਵੀ ਕੁੱਝ ਸਿੱਖਣ ਨੂੰ ਮਿਲਦਾ ਹੈ। ਅਖੀਰ ਤੇ ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਨਾਮ ਸਿਮਰਨ ਤੇ ਖੋਜ ਭਰਪੂਰ ਪਰਚਾ ਪੜ੍ਹਿਆ ਅਤੇ ਆਏ ਸੱਜਨਾਂ ਨੂੰ ਵੰਡਿਆ ਵੀ। ਭਾਈ ਸਾਹਿਬ ਨੇ ਅੱਪਣੀ ਲੰਬੀ ਤਕਰੀਰ ਵਿੱਚ ਦੁਨਿਆਵੀ ਉਦਾਹਰਣਾਂ ਅਤੇ ਗੁਰਬਾਣੀ ਦੇ ਹਵਾਲੇ ਦਿੰਦੇ ਹੋਏ ਨਾਮ ਸਿਮਰਣ ਵਿਧੀ ਸਮਝਾਈ ਕਿ ਜਿਵੇਂ ਬੱਚੇ ਪਤੰਗ ਉਡਾਂਦੇ ਹੋਏ ਆਪਣਾ ਧਿਆਨ ਡੋਰੀ ਵੱਲ ਰੱਖਦੇ ਹਨ ਕਿਤੇ ਕੱਟੀ ਨਾ ਜਾਵੇ, ਸੁਨਿਆਰਾ ਸੋਨੇ ਦੇ ਗਹਿਣੇ ਘੜਦਾ ਹੋਇਆ ਆਪਣੇ ਗਾਹਕਾਂ ਨਾਲ ਵੀ ਗੱਲਾਂ ਕਰਦਾ ਹੈ ਪਰ ਧਿਆਨ ਘਾੜਤ ਵਿੱਚ ਰੱਖਦਾ ਹੈ, ਪੁਰਾਣੇ ਸਮੇ ਵਿੱਚ ਕੁੜੀਆਂ ਖੂਹ ਤੋਂ ਪਾਣੀ ਦੇ ਘੜੇ ਜਾਂ ਗਾਗਰਾਂ ਭਰ ਕੇ ਸਿਰ ਤੇ ਚੁੱਕੀ ਅਉਂਦੀਆਂ ਰਸਤੇ ਵਿੱਚ ਆਪਸ ਵਿੱਚ ਹਾਸੇ ਠੱਠੇ ਦੀਆਂ ਗੱਲਾਂ ਵੀ ਕਰਦੀਆਂ ਸਨ ਪਰ ਧਿਆਨ ਘੜੇ ਵੱਲ ਹੁੰਦਾ ਸੀ ਕਿਤੇ ਡਿੱਗ ਕੇ ਟੁੱਟ ਨਾਂ ਜਾਵੇ, ਗਊ ਪੰਜਾਂ ਕੋਹਾਂ ਤੇ ਚਰਦੀ ਹੋਈ ਵੀ ਧਿਆਂਨ ਵੱਛੇ ਵੱਲ ਰੱਖਦੀ ਹੈ, ਮਾਂ ਬੱਚੇ ਨੂੰ ਪਗੂੰੜੇ ਵਿੱਚ ਪਾ ਕੇ ਘਰ ਦਾ ਕਾਰੋਬਾਰ ਵੀ ਕਰਦੀ ਹੈ ਪਰ ਬਾਰ ਬਾਰ ਬੱਚੇ ਵੱਲ ਧਿਆਨ ਦਿੰਦੀ ਹੈ ਇਵੇਂ ਹੀ ਸਾਨੂੰ ਵੀ ਦੁਨਿਆਵੀ ਕਾਰ ਵਿਹਾਰ ਕਰਦਿਆਂ ਆਪਣਾਂ ਧਿਆਨ ਕਰਤਾਰ ਵੱਲ ਰੱਖਣਾ ਚਾਹੀਦਾ ਹੈ-ਨਾਮਾ ਕਹੈ ਤਿਲੋਚਨਾ ਮੁਖ ਤੇ ਨਾਮ ਸਮਾਲਿ॥ ਹਾਥ ਪਾਉਂ ਕਰ ਕਾਮ ਸਭਿ ਚੀਤੁ ਨਿਰੰਜਨੁ ਨਾਲਿ॥ (ਗੁਰੂ ਗ੍ਰੰਥ)
ਇਨ੍ਹਾਂ ਸਾਰੇ ਸੱਜਨਾਂ ਨੂੰ ਪ੍ਰੋ. ਸੁਰਜੀਤ ਸਿੰਘ ਨੰਨੂਆਂ ਜਿਨ੍ਹਾਂ ਨੇ ਪਿਛੇ ਜਿਹੇ “ਸਿੱਖ ਰਹਿਤ ਮਰਯਾਦਾ ਦਰਪਨ” ਪੁਸਤਕ ਲਿਖੀ ਹੈ ਮੌਕੇ ਤੇ ਸਵਾਲ ਵੀ ਕੀਤੇ ਅਤੇ ਉਨ੍ਹਾਂ ਦੇ ਜਵਾਬ ਵੀ ਲੈ। ਪ੍ਰੋਫੈਸਰ ਸਾਹਿਬ ਨੂੰ ਭੁਲੇਖਾ ਸੀ ਕਿ ਵਿਦਵਾਨਾਂ ਦਾ ਸਿਮਰਨ ਹੋਰ ਹੈ, ਕਿਰਤ ਕਮਾਈ ਕਰਨ ਵਾਲਿਆਂ ਦਾ ਹੋਰ ਅਤੇ ਵਿਹਲੜ ਸੱਜਨਾ ਦਾ ਹੋਰ ਹੈ। ਇਸ ਸਵਾਲ ਦਾ ਜਵਾਬ ਡਾ. ਗੁਰਦੀਪ ਸਿੰਘ ਜੀ ਸਨਹੋਜੇ ਨੇ ਬਾਖੂਬੀ ਦਿੱਤਾ ਕਿ ਗੁਰਮਤਿ ਵਿੱਚ ਸਭ ਵਾਸਤੇ ਸਾਂਝਾ ਉਪਦੇਸ਼ ਹੈ ਗੁਰਮਤਿ ਕਿਰਤੀਆਂ ਦਾ ਪੱਖ ਪੂਰਦੀ ਹੈ ਨਾਂ ਕਿ ਵਿਹਲੜਾਂ ਦਾ। ਕਿਰਤ ਕਮਾਈ ਤੋਂ ਭਗੌੜੇ ਅਖੌਤੀ ਸਾਧ ਸੰਤ ਜੋ ਜਨਤਾ ਦੀ ਖੂਨ ਪਸੀਨੇ ਦੀ ਕਮਾਈ ਹੜੱਪ ਕਰਕੇ ਐਸ਼ ਕਰਦੇ ਹਨ ਉਹ ਗੁਰਮਤਿ ਦੇ ਪਾਂਧੀ ਨਹੀਂ, ਸੱਚਾ ਸੁੱਚਾ ਸਿਮਰਨ ਕਰਨ ਵਾਲਾ ਕਿਰਤੀ ਸਿੱਖ ਕਦੇ ਵੀ ਅਜਿਹੇ ਵਿਹਲੜ ਅਤੇ ਭੇਖੀਆਂ ਦੇ ਡੇਰੇ ਤੇ ਭਟਕਦਾ ਨਹੀਂ। ਅਸਲੀ ਰੱਬੀ ਸਿਮਰਨ ਦੀ ਇਹ ਹੀ ਨਿਸ਼ਾਨੀ ਹੈ ਕਿ ਸਰਬਸ਼ਕਤੀਮਾਨ ਰੱਬ ਨੂੰ ਛੱਡ ਕੇ ਕਿਸੇ ਸਾਧ ਦੀ ਦੱਸੀ ਆਪਹੁਦਰੀ ਵਿਧੀ ਨਾਲ ਗਿਣਤੀ ਮਿਣਤੀ ਦੀਆਂ ਮਾਲਾ ਫੇਰਨੀਆਂ ਜਾਂ ਮੰਤ੍ਰ ਜਾਪ ਕਰਨੇ, ਪਾਠ ਕਰਾਉਣੇ ਅਤੇ ਵਿਹਲੜਾਂ ਨੂੰ ਭੇਟਾ ਚੜਾਉਣੀਆਂ ਛੱਡ ਕੇ ਡਰੈਕਟ ਹੀ ਆਪਣੇ ਧੁਰੇ ਪ੍ਰਭੂ ਪ੍ਰਮਾਤਮਾਂ ਨਾਲ ਜੁੜਨਾਂ ਚਾਹੀਦਾ ਹੈ। ਸਿੱਖ ਨੂੰ ਭੀੜਾਂ ਵੱਲ ਨਹੀਂ ਦੇਖਣਾਂ ਚਾਹੀਦਾ ਸਗੋ ਗੁਰਮੁਖ ਗਾਡੀ ਰਾਹ ਤੇ ਅਡੋਲ ਚਲਦੇ ਰਹਿਣਾ ਚਾਹੀਦਾ ਹੈ। ਇਸ ਗੋਸ਼ਟੀ ਲਈ ਗਿਆਨੀ ਜਗਜੀਤ ਸਿੰਘ ਸਾਬਕਾ ਹੈੱਡ ਗ੍ਰੰਥੀ ਗੁਰਦੁਆਰਾ ਫਰੀਮਾਂਟ, ਸ੍ਰ. ਤਰਲੋਚਨ ਸਿੰਘ ਦੁਪਾਲਪੁਰ, ਡਾ. ਗੁਰਮੀਤ ਸਿੰਘ ਜੀ ਬਰਸਾਲ ਅਤੇ ਸ੍ਰ. ਸੁਦੇਸ਼ ਸਿੰਘ ਅਟਵਾਲ ਜੋ ਜਰੂਰੀ ਰੁਝੇਵਿਆਂ ਕਾਰਨ ਨਹੀਂ ਆ ਸੱਕੇ ਉਨ੍ਹਾਂ ਨੇ ਵੀ ਇਸ ਗੋਸ਼ਟੀ ਦੀ ਤਾਈਦ ਕੀਤੀ। ਅੰਤ ਵਿੱਚ ਭਾ. ਅਵਤਾਰ ਸਿੰਘ ਮਿਸ਼ਨਰੀ ਅਤੇ ਸ੍ਰ. ਪ੍ਰਮਿੰਦਰ ਸਿੰਘ ਪ੍ਰਵਾਨਾਂ ਜੀ ਨੇ ਆਏ ਸੱਜਨਾਂ ਦਾ ਧੰਨਵਾਦ ਕਰਦੇ ਹੋਏ ਅਪੀਲ ਕੀਤੀ ਕਿ ਅਗਲੀ ਦੋਸ਼ਟੀ ਬਾਰੇ ਸੰਪਰਕ ਲਈ ਆਪ ਜੀ ਇਨ੍ਹਾਂ ਨੰਬਰਾਂ 510-432-5827 ਅਤੇ 510-781-0487 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ।



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.