.


(31/03/11)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਡਾ. ਇਕਬਾਲ ਸਿੰਘ (ਢਿੱਲੋਂ) ਜੀ

ਸਤਿ ਸ਼੍ਰੀ ਅਕਾਲ!

ਆਪ ਜੀ ਦੇ ਉੱਤਰ ਦਾ ਧਨਵਾਦ!

ਆਪ ਜੀ ਦੇ ਪੱਤਰ (30.03.11, ਸਿੱਖ ਮਾਰਗ. ਕਾਮ) ਰਾਹੀਂ ਇਸ ਗੱਲ ਬਿਲਕੁਲ ਸਪਸ਼ਟ ਹੋ ਗਈ ਹੈ ਕਿ ਆਪ ਜੀ ਅਕਾਲ ਤਖਤ ਵਰਗੇ ਪਰਵਾਣਿਤ ਸੰਸਥਾਨ ਦਾ ਖ਼ਾਤਮਾ (Abolition) ਚਾਹੁੰਦੇ ਹੋ। ਉਸ ਸੰਸਥਾਨ ਨੂੰ ਜਿਸ ਨੂੰ ਆਪ ਜੀ ਤਾਂ ਨਹੀਂ ਪਰ ਕੌਮ ਆਪਣਾ ਇੱਕ ਵੱਡਾ ਸੰਸਥਾਨ ਮੰਨਦੀ ਹੈ। ਆਪ ਜੀ ਦਾ ਐਸਾ ਵਿਰੋਧ ਠੀਕ ਨਹੀਂ ਜਾਪਦਾ। ਆਪ ਜੀ ਦੇ “ਨਵੇਂ ਵਿਚਾਰ” ਤੇ ਬਾਕੀ ਸੰਪਾਦਕੀ ਸਾਹਿਬਾਨ/ਜਾਗਰੂਕ ਧਿਰਾਂ ਆਪਣੇ ਵਲੋਂ ਕੀ ਲਿਖਦੀਆਂ ਹਨ ਇਹ ਤਾਂ ਵੇਖਣ ਵਾਲੀ ਗੱਲ ਹੈ ਪਰ ਇਸ ਪੱਤਰ ਰਾਹੀਂ ਆਪ ਜੀ ਨਾਲ ਕੁੱਝ ਵਿਚਾਰਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ।

ਕਈਆਂ ਲਈ ਨਾਮ ਦਾ ਝੱਗੜਾ ਵੀ ਹੈ! ਅਕਾਲ ਬੁੰਗਾ ਜਾਂ ਅਕਾਲ ਤਖ਼ਤ? ਸ਼ਬਦ ‘ਅਕਾਲ` ਦੋਵੇਂ ਪਾਸੇ ਹੈ ਅਤੇ ‘ਤਖਤ` ਤਾਂ ਉਥੇ ਸਥਾਪਤ ਕੀਤਾ ਹੀ ਗਿਆ ਸੀ। ਇਸ ਨਾਲ ਤਾਂ ਆਪ ਜੀ ਵੀ ਸਹਿਮਤਿ ਹੋ। ਕੋਈ ਭਵਨ ਤਾਂ ਅਕਾਲ ਨਹੀਂ ਹੋ ਸਕਦਾ ਲੇਕਿਨ ਸਮਕਾਲੀ ਦੁਨਿਆਵੀਂ ਰਾਜਸੀ ਤਖ਼ਤਾਂ ਦੀ ਪੋਲ ਗੁਰੂਆਂ ਨੇ ਇਸੇ ਸੰਕੇਤਕ ਬਿੰਬ ਰਾਹੀਂ ਖੋਲੀ ਸੀ। ਰਾਜੇ ਆਪਣੇ ਆਪ ਨੂੰ ਪਰਮਾਤਮਾ ਦਾ ਭੇਜਿਆ ਹੋਇਆ ਨੁਮਾਇਂਦਾ ਕਹਾਉਂਦੇ ਸਨ ਜਿਨ੍ਹਾਂ ਨੇ ਕਾਲਾਂਤਰ ਜਿੱਲ-ਏ-ਇਲਾਹੀ (Shadow of God) ਅਤੇ ਫ਼ਿਰ ਫ਼ਰ-ਏ-ਇਜ਼ਦੀ (Light of God) ਵਰਗੇ ਵਿਸ਼ੇਸ਼ਣ ਧਾਰਨ ਕਰਦੇ ਆਪਣੇ ਰਾਜ ਤਖਤਾਂ ਨੂੰ ਅਕਾਲ (ਪਰਮਾਤਮਾ) ਨਾਲ ਜੋੜ ਰਾਜਸੀ ਆਡੰਬਰ ਰੱਚੇ ਹੋਏ ਸੀ। ਉਨ੍ਹਾਂ ਦੇ ਜ਼ੁਲਮ ਵੀ ‘ਪਰਮਾਤਮਾ ਦੇ ਕੀਤੇ ਇਨਸਾਫ਼` ਕਰਕੇ ਪ੍ਰਚਾਰੇ ਜਾਂਦੇ ਸੀ। ਐਸੀ ਹੀ ਇੱਕ ਬੇ-ਇਨਸਾਫ਼ੀ ਦੇ ਚਲਦੇ ਪੰਜਵੇਂ ਪਾਤਿਸ਼ਾਹ ਜੀ ਦੀ ਸ਼ਹੀਦੀ ਨੇ ਉਨ੍ਹਾਂ ਕਥਿਤ ‘ਇਲਾਹੀ ਇਨਸ਼ਾਫ਼` ਦੇ ਤਖ਼ਤਾਂ ਦੀ ਪੋਲ ਖੋਲੀ ਸੀ।

ਗੁਰਤਾ ਤਾਂ ਆਪਣੇ ਆਪ ਵਿੱਚ ਇੱਕ ਤਖਤ ਸੀ ਹੀ ਪਰ ਦਰਬਾਰ ਸਾਹਿਬ ਦੇ ਨਾਲ ਬਣਾਏ ਗਏ ‘ਤਖਤ` ਨੂੰ ਸਮਝਣ ਲਈ ਉਸ ਸਮੇਂ ਦੇ ਰਾਜਸੀ ਤਖਤਾਂ ਦੇ ਫ਼ਲਸਫ਼ੇ ਨੂੰ ਸਮਝਣਾ ਜ਼ਰੂਰੀ ਹੈ ਜਿਨ੍ਹਾ ਨਾਲ ਗੁਰੂਘਰ ਦੇ ਟਕਰਾਵ ਦੀ ਸਥਿਤੀ ਬਣ ਚੁੱਕੀ ਸੀ। ਦਰਅਸਲ ਗੁਰੂਆਂ ਵਲੋਂ ਉਸ ਥਾਂ ਇੱਕ ਤਖਤ ਉਸਾਰੀ ਸਮਕਾਲੀ ਰਾਜਸੀ ਆਡੰਭਰ, ਕਿ ਤਖਤ ਤੇ ਬੈਠਾ ਬਾਦਸ਼ਾਹ ਸਿੱਧਾ ਪਰਮਾਤਮਾ ਦਾ ਨੁਮਾਇਂਦਾ ਹੈ ਅਤੇ ਉਸਦੇ ਤਖਤ ਦਾ ਹਰ ਜ਼ੁਲਮੀ ਫ਼ੁਰਮਾਨ ਵੀ ‘ਇਲਾਹੀ ਇਨਸਾਫ਼` ਹੈ ਦੇ ਵਿਰੋਧ ਦਾ ਪ੍ਰਤੀਕ ਸੀ ਜਿਸ ਨੂੰ ਸ਼ਾਬਦਕ ਅਰਥਾਂ ਦੇ ਚੱਕਰ ਵਿੱਚ ਪਾਉਂਣਾ ਠੀਕ ਨਹੀਂ ਕਿੳਂਕਿ ਗੁਰੂ ਆਪ ਵੀ ਸ਼ਬਦਾਂ ਦਾ ਪ੍ਰਯੋਗ ਸੰਕੀਰਣ ਨਜ਼ਰੀਏ ਨਾਲ ਨਹੀਂ ਸੀ ਕਰਦੇ। ਬਾਣੀ ਵਿੱਚ ਗੋਬਿਂਦ ਦਾ ਅਰਥ ਹੈ ਪਰਮਾਤਮਾ ਲੇਕਿਨ ਗੁਰੂ ਤੇਗ ਬਹਾਦੁਰ ਜੀ ਨੇ ਆਪਣੇ ਬੇਟੇ ਦਾ ਨਾਮ ਗੋਬਿਂਦ ਰੱਖਿਆ ਸੀ। ਕੀ ਇਹ ਸਿਧਾਂਤ ਦੀ ਉਲੱਘਣਾ ਸੀ? ਨਿਰਸੰਦੇਹ ਨਹੀਂ।

ਆਪ ਜੀ ਦੇ ਲੇਖ/ਪੱਤਰ ਰਾਹੀਂ ਇਹ ਵੀ ਪਤਾ ਲੱਗਾ ਹੈ ਕਿ ਆਪ ਜੀ ਇਹ ਮੰਨਦੇ ਹੋ ਕਿ ਗੁਰੂਆਂ ਨੇ ਉਸ ਜਗ੍ਹਾ ਇੱਕ ‘ਤਖ਼ਤ` ਦਾ ਨਿਰਮਾਣ ਕਰਵਾਈਆਂ ਸੀ ਜਿਸ ਜਗ੍ਹਾ ਅੱਜ ‘ਅਕਾਲ ਤਖ਼ਤ ਭਵਨ` ਦੀ ਉਸਾਰੀ ਹੈ। ਤਖਤ (ਗੁਰਤਾਗੱਦੀ) ਤਾਂ ਹਰ ਗੁਰੂ ਪਾਸ ਸੀ ਫ਼ਿਰ ਇੱਕ ਗਾਰੇ-ਮਿੱਟੀ ਦਾ ਤਖਤ ਕਿਉਂ ਬਣਾਇਆ ਗਿਆ? ਜਦ ਕਿ ਗੁਰੁ ਨਾਨਕ ਜੀ ਨੇ ਤਾਂ ਐਸਾ ਨਹੀਂ ਸੀ ਕੀਤਾ! ਇਸ ਬਾਰੇ ਆਪ ਨੇ ਵਿਚਾਰ ਨਹੀਂ ਕੀਤੀ ਲੱਗਦੀ। ਦਰਅਸਲ ਉਹ ਤਖਤ ਨਿਰਾ ਬੈਠਣ ਦੀ ਵਰਤੋਂ ਲਈ ਨਹੀਂ ਸੀ। ਇਹ ਗੱਲ ਬੇ-ਮਾਨੀ ਹੈ ਕਿ ਉਸ ਦੀ ਵਰਤੋਂ ਕੇਵਲ ਕੁੱਝ ਸਮੇਂ ਦੀ ਗੱਲ ਸੀ ਬਲਕਿ ਠੀਕ ਇਸ ਦੇ ਉਲਟ ਉਸ ਦੀ ਉਸਾਰੀ ਦਾ ਪਰਯੋਜਨ ਹੀ ਉਸ ਨੂੰ ਹਮੇਸ਼ਾ ਇੱਕ ਪ੍ਰਤੀਕ ਵਜੋਂ ਵਰਤਣ ਲਈ ਸੀ।

ਆਪ ਜੀ ਨੇ ਪਾਠਕਾਂ ਨੂੰ ਇਹ ਜਾਣਕਾਰੀ ਵੀ ਨਹੀਂ ਦਿੱਤੀ ਕਿ ਭਾਈ ਕ੍ਹਾਨ ਸਿੰਘ ਨਾਭਾ ਜੀ ਨੇ ‘ਅਕਾਲ ਬੁੰਗਾ` ਬਾਰੇ ਵਿਸਥਾਰ ਲਿਖਦੇ ਮਹਾਨਕੋਸ਼ ਵਿੱਚ ਉਸਦੀ ਸਥਾਪਨਾ ਬਾ-ਤੋਰ ‘ਅਕਾਲ ਬੁੰਗਾ` ਗੁਰੂ ਰਾਹੀਂ ਕੀਤੀ ਲਿਖੀ ਹੈ। ਜ਼ਾਹਰ ਹੈ ਇਸ ਬੁੰਗੇ ਲਈ ‘ਅਕਾਲ` ਸ਼ਬਦ ਗੁਰੂਆਂ ਨੇ ਆਪ ਵਰਤਿਆ ਸੀ। ਆਪ ਇਸ ਤੋਂ ਅਸਹਿਮਤਿ ਹੋ ਸਕਦੇ ਹੋ ਪਰ ‘ਤਖਤ` ਸ਼ਬਦ ਦੀ ਵਰਤੋਂ ਨੂੰ ਤਾਂ ਆਪ ਨੇ ਸਵੀਕਾਰ ਕੀਤਾ ਹੈ। ਭਾਈ ਕ੍ਹਾਨ ਸਿੰਘ ਨਾਭਾ ਜੀ ਨੇ ‘ਅਕਾਲ ਤਖਤ` ਦਾ ਅਰਥ ‘ਅਕਾਲ ਬੁੰਗਾ` ਹੀ ਲਿਆ ਹੈ ਅਤੇ ਅਕਾਲ ਬੁੰਗੇ ਦੇ ਅਰਥ ਕਰਦੇ ਉਸ ਵਿੱਚ ‘ਤਖਤ` ਸ਼ਬਦ ਵਰਤਿਆ ਹੈ।

ਗੁਰੂ ਨਾਨਕ ਤੋਂ ਗੁਰੁ ਅਰਜਨ ਜੀ ਤਕ ‘ਧਰਮਸਾਲ` ਸ਼ਬਦ ਸੀ। ਬਾਦ ਵਿੱਚ ਗੁਰੁ ਗੋਬਿਂਦ ਸਿੰਘ ਜੀ ਵੇਲੇ ‘ਗੁਰੂਦੂਆਰਾ` ਪ੍ਰਚਲਤ ਹੋ ਗਿਆ (ਭਾਈ ਕ੍ਹਾਨ ਸਿੰਘ ਨਾਭਾ, ਮਹਾਨ ਕੋਸ਼, ਪੰਨਾ 416) ਹੁਣ ਪਤਾ ਨਹੀਂ ਕਿ ਇਹ ਕਿਥੋਂ ਦੀ ਸਮਝਦਾਰੀ ਹੋਵੇਗੀ ਕਿ ਕੋਈ ‘ਗੁਰੂਦੂਆਰੇ` ਦੀ ਥਾਂ ‘ਧਰਮਸਾਲ` ਸ਼ਬਦ ਨੂੰ ਲੇ ਕੇ ਵਿਵਾਦ ਖੜਾ ਕਰ ਦੇਵੇ। ਜਾਂ ਫ਼ਿਰ ਕੋਈ ‘ਤੱਤ` ਦੀ ਥਾਂ ‘ਅਤਿ` ਕਰਨ ਵਾਲਾ ਧਰਤੀ ਨੂੰ ਸਿਧਾਂਤਕ ਰੂਪ ਵਿੱਚ ਧਰਮਸਾਲ ਕਹਿੰਦਾ (ਧਰਤੀ ਥਾਪ ਰਖੀ ਧਰਮਸਾਲ) ‘ਧਰਮਸਾਲ` ਸ਼ਬਦ ਦੀ ਵਰਤੋਂ ਪਿੱਛੇ ਕਿਸੇ ‘ਬ੍ਰਾਹਮਣ ਦੀ ਚਾਲ` ਦਾ ਤਰਕ ਪੇਸ਼ ਕਰਦੇ ਧਰਮਸਾਲ ਸ਼ਬਦ ਦਾ ਵੀ ਵਿਰੋਧ ਕਰ ਦੇਵੇ।

ਆਪ ਜੀ ਨੇ ‘ਅਕਾਲ ਬੁੰਗਾ` ਨਾਮ ਨੂੰ ਵੀ ਸਵੀਕਾਰ ਕੀਤਾ ਹੈ ਜਦ ਕਿ ‘ਅਕਾਲ ਤਖ਼ਤ` ਨਾਮ ਤੋਂ ਅਸਹਿਮਤਿ ਜਤਾਈ ਹੈ। ਇੱਕ ਬੁੰਗੇ (ਰਿਹਾਇਸ਼ ਗਾਹ) ਨੂੰ ‘ਅਕਾਲ` ਕਿਉਂ ਕਿਹਾ ਗਿਆ? ਇਸ ਦਾ ਜਵਾਬ ਆਪ ਜੀ ਦੇ ਲੇਖ ਵਿੱਚ ਨਹੀਂ ਹੈ। ‘ਤਖਤ` ਅਤੇ ‘ਅਕਾਲ` ਦੇਵੇਂ ਸ਼ਬਦ ਉਸ ਸਥਾਨ ਦੇ ਕਿਸੇ ਵਿਸ਼ੇਸ਼ ਮਹੱਤਵ ਵੱਲ ਇਸ਼ਾਰਾ ਕਰਦੇ ਹਨ। ਆਪ ਨੇ ‘ਅਕਾਲ ਤਖਤ` ਟਰਮ (Term) ਦਾ ਵਿਰੋਧ ਕੀਤਾ ਹੈ ਪਰ ਜ਼ਾਹਰ ਹੈ ਕਿ ‘ਤਖ਼ਤ` ਅਤੇ ‘ਅਕਾਲ` ਦੇਵੇਂ ਸ਼ਬਦ ਆਪ ਜੀ ਨੇ ਖ਼ੁਦ ਵੀ ਉਸ ਸਥਾਨ ਲਈ, ਉਸ ਦੇ ਇਤਹਾਸਕ ਪਰਿਪੇਖ ਨੂੰ ਲੇ ਕੇ ਸਵੀਕਾਰ ਕੀਤੇ ਹਨ। ਇਹ ਗੱਲ ਆਪ ਜੀ ਵਲੋਂ ਸੁਝਾਈ “ਨਵੀਂ ਸਥਿਤੀ” ਦੀਆਂ ਲਾਇਨਾਂ ਵਿੱਚ ਸਪਸ਼ਟ ਹੈ।

ਆਪ ਜੀ ਨੇ ਅਕਾਲ ਤਖਤ ਦੇ ਸੰਸਥਾਨ ਨੂੰ ਇੱਕ “ਅੱਡਾ” ਦਰਸਾਉਂਦੇ ਲਿਖਿਆ ਹੈ:

“ਜੇ ਕਰ ਕੌਮ ਨੂੰ ਕਥਿਤ “ਅਕਾਲ ਤਖਤ” ਤੋਂ ਛੁਟਕਾਰਾ ਮਿਲ ਜਾਂਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਕੌਮ ਨੂੰ ਸਮੇਂ-ਸਮੇਂ ਉਪਜਣ ਵਾਲੇ ਹਾਲਾਤ ਨਾਲ ਨਿਪਟਣ ਲਈ ਕੋਈ ਵਸੀਲਾ ਵੀ ਜਰੂਰ ਲਭ ਸਕਦਾ ਹੈ ਜਿਸ ਬਾਰੇ ਕੌਮ ਵੱਖਰੇ ਤੌਰ ਤੇ ਸੋਚ ਸਕਦੀ ਹੈ”

ਆਪ ਜੀ ਨੇ ਇੱਕ ਨਵੇਂ ‘ਵਸੀਲੇ` ਨੂੰ ਲੱਭਣ ਦਾ ਖ਼ਯਾਲ ਪੇਸ਼ ਕੀਤਾ ਹੈ। ਚਲੋ ਆਪ ਜੀ ਨੇ ਕੋਮ ਦੇ ਇਸ ਹੱਕ ਨੂੰ ਤਾਂ ਸਵੀਕਾਰੀਆ ਹੈ ਕਿ ਉਹ ਕੋਈ ਨਵਾਂ ਵਸੀਲਾ ਲੱਭਣ ਦਾ ਹੱਕ ਰੱਖਦੀ ਹੈ। ਪਰ ਆਪ ਜੀ (ਇੱਕ ਸਦੀ ਦੋਰਾਨ ਹੀ ਸਹੀ) ਕੋਮ ਵੱਲੋਂ ਲੱਭੇ/ਸਵੀਕਾਰ ਕੀਤੇ ਇੱਕ ਵਸੀਲੇ (ਅਕਾਲ ਤਖ਼ਤ) ਦੀ ਹੋਂਦ ਤੋਂ ਹੀ ਇਨਕਾਰੀ ਹੋ। ਇਹ ਇੱਕ ਦਿਲਚਸਪ ਗੱਲ ਹੈ ਜੋ ਕਿ ਆਪ ਜੀ ਦੇ ਉਪਰੋਕਤ ਸ਼ਬਦਾਂ ਦੀ ਕਮਜੋਰੀ ਨੂੰ ਪ੍ਰਗਟ ਕਰਦੀ ਪ੍ਰਤੀਤ ਹੁੰਦੀ ਹੈ। ਆਪ ਜੀ ਦੇ ‘ਖਿਆਲਾਂ ਵਿੱਚ ਉਭਰਣ ਵਾਲਾ` ਉਹ ‘ਨਵਾਂ ਵਸੀਲਾ` ਕੋਈ ਵਿਧੀਵੱਤ ਸੰਸਥਾਨ ਹੋਵੇਗਾ ਜਾਂ ਨਹੀਂ? ਜੇਕਰ ਹੋਵੇਗਾ, ਤਾਂ ਕੀ ਆਪ ਜੀ ਉਸ ਦੀ ਹੋਂਦ ਹੋਣ ਦਾ ਕੋਈ ਇਤਹਾਸਕ ਹਵਾਲਾ ਦੇ ਪਾਉਗੇ? ਨਿਰਸੰਦੇਹ ਨਹੀ! ਕਿੳਂਕਿ ਉਹ ਹੋਵੇਗਾ ਹੀ ਨਵਾਂ ਵਸੀਲਾ। ਕੁੱਝ ਸੰਸਥਾਨ ਪਰੰਪਰਾ ਤੋਂ ਆਰੰਭ ਹੁੰਦੇ ਕਾਲਾਂਤਰ ਵਿਧੀਵੱਤ ਰੂਪ ਧਾਰਨ ਕਰਦੇ ਜਾਂਦੇ ਹਨ ਆਪ ਜੀ ਲਈ ਇਹ ਗੱਲ ਸਮਝਣ ਦੀ ਲੋੜ ਹੈ।

ਖ਼ੈਰ, ਜੇਕਰ ਕੋਈ ਨਵਾਂ ਵਸੀਲਾ ਲੱਭਿਆ ਜਾਂਦਾ ਹੈ ਤਾਂ ਨਿਰਸੰਦੇਹ ਉਹ ਕੋਈ ਸੰਸਥਾਨ ਹੀ ਹੋ ਸਕਦਾ ਹੈ। ਯਾਨਿ ਕਿ ਇੱਕ ਸੰਸਥਾਨ ਖ਼ਤਮ ਕਰਕੇ ਫ਼ਿਰ ਇੱਕ ਸੰਸਥਾਨ ਬਨਾਉਂਣ ਦਾ ਵਸੀਲਾ ਜਿਸ ਨੂੰ ਆਖ਼ਰਕਾਰ ਫ਼ਿਰ ਇਨਸਾਨਾਂ ਨੇ ਹੀ ਸਵੀਕਾਰਨਾ/ਚਲਾਉਂਣਾ ਹੈ ਮਸ਼ੀਨਾ ਨੇ ਨਹੀਂ ਅਤੇ ਸਮਾਂ ਪਾ ਕੇ ਸੰਸਥਾਨਾਂ ਨੂੰ ਚਲਾਉਂਣ ਵਾਲੇ ਇਨਸਾਨ ਬਦਲਦੇ ਰਹਿੰਦੇ ਹਨ। ਕਿਦੋਂ ਕਿਸ ਸੰਸਥਾਨ ਅੰਦਰ ਕੋਈ ਮਨਮਤਿ ਹੋਣੀ ਸ਼ੁਰੂ ਹੋ ਜਾਏ ਇਸ ਦਾ ਵੀ ਪਤਾ ਨਹੀਂ। ਤੇ ਫ਼ਿਰ ਕਿਉਂ ਨਾ ਸਿੱਖ ਭਾਈਚਾਰੇ ਵਿੱਚ ਇੱਕ ਸਦੀ ਦੇ ਸਮੇਂ (ਆਪ ਜੀ ਅਨੁਸਾਰ) ਦੋਰਾਨ ਉਸਰੇ ਅਤੇ ਪ੍ਰਵਾਣਤ ਅਕਾਲ ਤਖਤ ਸੰਸਥਾਨ ਦੀ ਕਾਰਜਸ਼ੈਲੀ ਨੂੰ ਗਰੁਮਤਿ ਅਨੁਸਾਰੀ ਚਲਾਉਂਣ ਦਾ ਵਸੀਲਾ ਕੀਤਾ ਜਾਏ?

ਆਪ ਜੀ ਸਹਿਮਤਿ ਹੀ ਹੋਵੋਗੇ ਕਿ ਲੋੜ ਵੇਲੇ ਰਾਹ ਜਾਂਦੇ ਬੰਦੇ ਫ਼ੜ ਕੇ ਕਾਬਿਲੇ-ਕਬੂਲ ਵਸੀਲਾ ਤਾਂ ਤਿਆਰ ਨਹੀਂ ਹੋ ਸਕਦਾ। ਉਸ ਨੂੰ ਦੂਰਅੰਦੇਸ਼ੀ ਨਾਲ ਪਹਿਲਾਂ ਹੀ ਸੰਸਥਾਨ ਰੂਪ ਵਿੱਚ ਸਥਾਪਤ ਕਰਨਾ ਪਵੇਗਾ। ਜੇਕਰ ਐਸਾ ਹੁੰਦਾ ਹੈ ਤਾਂ ਉਸ ਨਵੇਂ ਵਸੀਲੇ ਦਾ ਇਤਹਾਸਕ ਪਿਛੋਕੜ ਕਿਥੋਂ ਲੱਭਾਂ ਗੇ? ਆਪ ਜੀ ਦੇ ਖਿਆਲ ਵਿੱਚ ਉਭਰ ਰਹੇ ਨਵੇਂ ਵਸੀਲੇ ਨੂੰ ਆਪ ਜੀ ਦੇ ਹੀ ਤਰਕ ਕਿ ‘ਪਿੱਛੇਕੜ ਵਿੱਚ ਲਿਖਿਆ ਨਹੀਂ ਮਿਲਦਾ` ਕਹਿ ਕੇ ਰੱਦ ਨਹੀਂ ਕੀਤਾ ਜਾ ਸਕਦਾ? ਆਪ ਜੀ ਦੇ ਲੇਖ ਅਨੁਸਾਰ ਤਾਂ ਅਕਾਲ ਤਖ਼ਤ ਦੀ ਹੋਂਦ ਦਾ ਵਿਰੋਧ ਹੀ ਮੁੱਖ ਰੂਪ ਵਿੱਚ ਇਸ ਗੱਲ ਤੇ ਟਿੱਕਿਆ ਹੈ ਕਿ ਇਸਦਾ ਇੱਕ ਸਦੀ ਤੋਂ ਪਹਿਲਾਂ ਇਤਹਾਸਕ ਪਿੱਛੋਕੜ ਨਹੀਂ ਮਿਲਦਾ ਹਾਲਾਂਕਿ ਆਪ ਜੀ ਗੁਰੂਆਂ ਦੂਆਰਾ ਇੱਕ ‘ਤਖਤ` ਬਨਾਉਂਣ ਅਤੇ ਫ਼ਿਰ ਇੱਕ ‘ਅਕਾਲ ਬੁੰਗੇ` ਦੀ ਹੋਂਦ ਨੂੰ ਸਵੀਕਾਰ ਰਹੇ ਹੋ। ਆਪ ਨੇ ਇਸ ਗੱਲ ਤੇ ਤਫ਼ਸੀਲੀ ਵਿਚਾਰ ਨਹੀਂ ਕੀਤੀ ਲੱਗਦੀ ਕਿ ਮਾਤਰ ਇੱਕ ਰਿਹਾਇਸ਼ਗਾਹ (ਬੁੰਗੇ) ਨਾਲ ‘ਅਕਾਲ` ਸ਼ਬਦ ਜ਼ਰੂਰ ਕਿਸੇ ਵਿਸ਼ੇਸ ਵਿਚਾਰਧਾਰਕ ਮਕਸਦ ਕਾਰਨ ਜੋੜਿਆ ਗਿਆ ਹੇਵੇਗਾ। ਨਾਲ ਹੀ ਜੇਕਰ ਗੁਰੂਆਂ ਨੇ ਇੱਕ ‘ਥੜੇ` ਮਾਤਰ ਨੂੰ ‘ਤਖਤ` ਕਿਹਾ ਤਾਂ ਉਸ ਦੇ ਪਿੱਛੇ ਵੀ ਇੱਕ ਵਿਸ਼ੇਸ਼ ਵਿਚਾਰਧਾਰਕ ਮਕਸਦ ਹੋਵੇਗਾ ਜਿਸ ਦੀ ਜਾਣਕਾਰੀ ਸ਼ਾਯਦ ਆਪ ਨੂੰ ਨਾ ਹੋਵੇ। ਫ਼ਿਰ ਕੀ ਇੱਕ ਸਦੀ ਤੋਂ ਪਹਿਲਾਂ ਦੀ ਗੱਲ (ਅਕਾਲ ਬੁੰਗਾ) ਨੂੰ ਇਤਿਹਾਸਕ ਨਹੀਂ ਕਹਾਂਗੇ?

ਕੀ ਜੇਕਰ ਦਰਬਾਰ ਸਾਹਿਬ ਵਰਗੇ ਸੰਸਥਾਨ ਦੀ ਦੁਰਵਰਤੋਂ ਕਾਰਣ ਕੁੱਝ ਧਿਰ ਮਨਮਤਿ ਦਾ ਪ੍ਰਸਾਰ ਕਰਨ ਲੱਗ ਜਾਂਣ ਤਾਂ ਉਸ ਲਈ ਕਿਹੜਾ ਨਵਾਂ ਵਸੀਲਾ ਲੱਭਾਗੇ? ਸੁਧਾਰ ਦਾ ਜਾਂ ਫ਼ਿਰ ਤਿਸਰਕਾਰ ਦਾ? ਮੀਣਿਆਂ ਨੇ ਲਗਭਗ 60 ਸਾਲ ਦਰਬਾਰ ਸਾਹਿਬ ਸੰਸਥਾਨ ਅੰਦਰ ਮਨਮਤਿ ਦਾ ਰਾਜ ਵਰਤਾਇਆ ਪਰ ਗੁਰੂ ਤੇਗਬਹਾਦੁਰ ਜੀ ਉਸ ਸੰਸਥਾਨ ਤੇ ਆਪ ਹਾਜ਼ਰੀ ਭਰਨ ਗਏ ਜਿਸ ਦਾ ਮੀਣਿਆਂ ਨੇ ਵਿਰੋਧ ਕੀਤਾ ਅਤੇ ਅੰਦਰ ਤਕ ਨਹੀਂ ਜਾਣ ਦਿਤਾ। 60 ਸਾਲ ਮਨਮਤਿ ਨੇ ਉਸ ਸੰਸਥਾਨ ਪ੍ਰਤੀ ਸੰਗਤਾਂ ਦੇ ਸਤਿਕਾਰ ਦਾ ਚੋਖਾ ਲਾਭ ਉਠਾਇਆ ਪਰ ਉਸ ਸੰਸਥਾਨ ਨੂੰ ਬੰਦ ਕਰਨ ਦਾ ਵਿਚਾਰ ਤਾਂ ਕਿਸੇ ਗੁਰੂ ਨੇ ਨਹੀਂ ਦਿੱਤਾ।

ਵੀਰ ਜੀਉ, ਜੋ ਜਾਗਰੂਕ ਹੋਵੇਗਾ ਉਹ ਅਕਾਲ ਤਖਤ ਵਰਗੇ ਸੰਸਥਾਨ ਨੂੰ ਗੁਰਮਤਿ ਅਨੁਸਾਰੀ ਚਲਾਉਂਣ ਦੀ ਗੱਲ ਕਰੇਗਾ ਤਾਂ ਕਿ ਕੌਮੀ ਮਸਲਿਆਂ ਵਿੱਚ ਗੁਰਮਤਿ ਅਨੁਸਾਰੀ ਸਹੀ ਸੇਧ ਮਿਲ ਸਕੇ ਇਹੀ ਇੱਕ ਵਸੀਲਾ ਹੋਵੇਗਾ। ਇਸ ਲਈ ਆਪ ਜੀ ਦੇ ਇਸ ਸੁਝਾਵ ਕਿ ਅਕਾਲ ਤਖਤ ਨਾਮੀ “ਅੱਡੇ” ਨੂੰ ਬੰਦ ਕਰ ਦੇਣਾਂ ਚਾਹੀਦਾ ਹੈ ਦਾ ਕੋਈ ਮਤਲਭ ਨਹੀਂ ਬੱਚਦਾ। ਐਸੀ ਵਿਚਾਰ ਅਤੇ ਸ਼ਬਦਾਵਲੀ ਵਰਤਨੀ ਠੀਕ ਨਹੀਂ ਪ੍ਰਤੀਤ ਹੁੰਦੀ। ਦਰਬਾਰ ਸਾਹਿਬ ਨੂੰ ਮੱਸੇ ਰੰਗੜ ਵਰਗੇ ਬੰਦਿਆਂ ਨੇ ਸ਼ਰਾਬ ਅਤੇ ਨਾਚ ਦਾ ‘ਅੱਡਾ` ਬਨਾਉਂਣ ਦਾ ਯਤਨ ਕੀਤਾ ਸੀ। ਉਸ ਵੇਲੇ ਉਸ ਸਥਾਨ ਤੇ ਸ਼ਰਾਬ ਵੀ ਚਲੀ ਅਤੇ ਨਾਚ ਵੀ। ਉਸ ਵੇਲੇ ਉਹ ‘ਮੱਸਾ ਰੰਘੜ ਐਂਡ ਪਾਰਟੀ` ਵਾਸਤੇ ਤਾਂ “ਅੱਡਾ” ਹੀ ਸੀ ਪਰ ਸਿੱਖਾਂ ਨੇ ਕਦੇ ਵੀ ਦਰਬਾਰ ਸਾਹਿਬ ਨੂੰ ਇੱਕ “ਅੱਡਾ” ਨਹੀਂ ਤਸਲੀਮ ਕੀਤਾ ਅਤੇ ਉਸ ਸੰਸਥਾਨ ਦੀ ਮਰਿਯਾਦਾ ਬਹਾਲੀ ਲਈ ਸੰਘਰਸ਼ ਕੀਤਾ।

ਆਪ ਜੀ ਨੇ ਲਿਖਿਆ ਹੈ:

“2. ਆਪ ਜੀ ਨੇ ਕਥਿਤ ‘ਅਕਾਲ ਤਖਤ’ ਨੂੰ ‘ਸੰਸਥਾਨ’ ਭਾਵ institution ਕਿਹਾ ਹੈ ਜੋ ਸਹੀ ਨਹੀਂ। ਵਿਚਾਰ-ਅਧੀਨ ਲੇਖ ਵਿੱਚੋਂ ਸਬੰਧਿਤ ਸਤਰਾਂ ਹੇਠਾਂ ਪੇਸ਼ ਹਨ:

“ਅਕਾਲ ਤਖਤ” ਕੋਈ ਸੰਸਥਾ ਨਹੀਂ। ਕਿਸੇ ਸੰਸਥਾ ਦੀ ਸਥਾਪਤੀ ਦੀ ਮਨਜ਼ੂਰੀ (sanction) ਦਾ ਰਿਕਾਰਡ ਹੁੰਦਾ ਹੈ, ਇਸ ਦੇ ਠੋਸ ਉਦੇਸ਼ਾਂ ਅਤੇ ਪ੍ਰੋਗਰਾਮਾਂ ਦਾ ਵੇਰਵਾ ਬਣਿਆਂ ਹੁੰਦਾ ਹੈ, ਇਸ ਦੀ ਆਪਣੀ ਨਿਯਮਾਵਲੀ ਜਾਂ ਵਿਧਾਨ ਹੁੰਦਾ ਹੈ, ਇਹ ਕਿਸੇ ਨਿਸਚਤ ਪ੍ਰਬੰਧਕ ਢਾਂਚੇ ਹੇਠ ਚਲਦੀ ਹੈ; ਕਥਿਤ ‘ਅਕਾਲ ਤਖਤ’ ਸਬੰਧੀ ਇਸ ਵਿੱਚੋਂ ਕਦੀ ਕੁੱਝ ਵੀ ਮੌਜੂਦ ਨਹੀਂ ਰਿਹਾ”

ਵੀਰ ਜੀ ਅਕਾਲ ਤਖਤ ਇੱਕ ਪ੍ਰਤੀਕਾਤਮਕ ਅਤੇ ਭਾਵਨਾਤਮਕ ਸੰਸਥਾਨ ਵਜੋਂ ਉਬਰਿਆ ਸੀ। ਨਾ ਕਿ ਕਿਸੇ NGO ਵਜੋਂ। ਧਾਰਮਕ ਖੇਤਰ ਅੰਦਰ ਕੁੱਝ ਸੰਸਥਾਨਾਂ ਦੀ ਹੋਂਦ ਸਮੇਂ ਨਾਲ ਉਸਰਦੀ ਜਾਂਦੀ ਹੈ। ਕੁੱਝ ਸੰਸਥਾਨ ਪਰੰਪਰਾ ਤੋਂ ਆਰੰਭ ਹੁੰਦੇ ਕਾਲਾਂਤਰ ਵਿਧੀਵੱਤ ਰੂਪ ਧਾਰਨ ਕਰਦੇ ਜਾਂਦੇ ਹਨ ਆਪ ਜੀ ਲਈ ਇਹ ਗੱਲ ਸਮਝਣ ਦੀ ਲੋੜ ਹੈ ਕਿ ਅਕਾਲ ਤਖ਼ਤ ਸਿੱਖ ਸਮਾਜ ਵਿੱਚ ਇੱਕ ਵਿਧੀਵੱਤ ਸੰਸਥਾਨ ਵਜੋਂ ਉਭਰ ਚੁੱਕਾ ਹੈ ਨਹੀਂ ਤਾਂ ਆਪ ਜੀ ਨੂੰ ਅਕਾਲ ਤਖ਼ਤ ਬਾਰੇ ਲੇਖ ਲਿਖਣ ਦੀ ਖੇਚਲ ਨਾ ਕਰਨੀ ਪੈਂਦੀ। ਆਪ ਜੀ ਦੀਆਂ ਉਪਰਲੀਆਂ ਪੰਗਤੀਆਂ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਗੁਰੂ ਨੇ ਅਕਾਲ ਤਖਤ ਦੀ ਕਿੱਧਰੇ ਰਿਜਿਸਟਰੇਸ਼ਨ ਕਰਵਾ ਕੇ ਤੁਰਨਾ ਸੀ। ਆਪ ਜੀ ਭੁੱਲ ਰਹੇ ਹੋ ਕਿ 86 ਸਾਲ ਪਹਿਲਾਂ ਉਸ ਵੇਲੇ ਵਿਧੀਵੱਤ ਕਾਨੂਨ ਰਾਹੀ ਬਣੀ ਇੱਕ ਪ੍ਰਤੀਨਿਧੀ ਕੇਂਦ੍ਰਤ ਕਮੇਟੀ ਨੇ ਵੀ ਅਕਾਲ ਤਖ਼ਤ ਵਰਗੇ ਸੰਸਥਾਨ ਨੂੰ ਸਵੀਕਾਰਿਆ ਸੀ। ਕੀ ਆਪ ਜੀ ਆਪਣੇ ਉਹ ਕੋਮੀ ਪਿਛੋਕੜ ਤੋਂ ਇਨਕਾਰੀ ਹੋ ਸਕਦੇ ਹੋ? ਕੀ ਉਹ ਇਤਹਾਸਕ ਪੱਖ ਨਹੀਂ ਹੈ?

ਕੀ ਦਰਬਾਰ ਸਾਹਿਬ ਵਰਗੇ ਸੰਸਥਾਨ ਦਾ ਕੋਈ ਵੈਸਾ ਰਿਕਾਰਡ ਗੁਰੂ ਨਾਨਕ ਜੀ ਦੇ ਸਮੇਂ ਮੋਜੂਦ ਸੀ ਜਿਸਦੀ ਗੱਲ ਆਪ ਜੀ ਨੇ ਉੱਪਰ ਆਪਣੇ ਸ਼ਬਦਾਂ ਵਿੱਚ ਕੀਤੀ ਹੈ? ਕਈ ਗੱਲਾਂ ਸਮੇਂ ਦੇ ਨਾਲ ਹੀ ਹੋਈਆਂ ਸਨ। ਕਿਸੇ ਨੇ ਪੰਜਵੇਂ ਗੁਰੂ ਜੀ ਨੂੰ ਇਹ ਨਹੀਂ ਕਿਹਾ ਕਿ ਜੋ ਕੁੱਝ ਆਪ ਲਿਖ ਰਹੇ ਹੋ ੳਹ ਸ਼ਬਦ ਤਾਂ ਗੁਰੂ ਨਾਨਕ ਵੇਲੇ ਸੀ ਹੀ ਨਹੀਂ। ਕਿਸੇ ਨੇ ਗੁਰੂ ਗੋਬਿਂਦ ਸਿੰਘ ਜੀ ਨੂੰ ਇਹ ਨਹੀਂ ਕਿਹਾ ਕਿ ਖੰਡੇ ਦੀ ਪਾਹੁਲ ਦਾ ਇਤਹਾਸਕ ਪਿਛੋਕੜ ਦੱਸੋ ਤੇ ਫ਼ਿਰ ਇਸਦੀ ਗੱਲ ਕਰੋ। ਸਾਨੂੰ ਇਸ ਪਿੱਛੋਕੜ ਵਾਲੇ ਤਰਕ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਦੁਰਵਰਤੋਂ ਨਹੀਂ।

ਸਭਿਅਤਾ ਦੇ ਇਤਹਾਸ ਤੋਂ ਹੀ ਆਰੰਭ ਕਰੀਏ ਤਾਂ ‘ਨੇਸ਼ਨ ਸਟੇਟ` ਤੋਂ ਪਹਿਲਾਂ ਰਾਜਿਆਂ ਦਾ ਰਾਜ ਸੀ ਅਤੇ ਉਸ ਤੋਂ ਪਹਿਲਾਂ ‘ਫੁਯੁਢਲਇਸਮ` ਆਦਿ ਵਰਗੇ ਪ੍ਰਬੰਧ ਸਨ। ਭਾਰਤੀ ਇਤਹਾਸ ਵਿੱਚ ਵੈਦਿਕ ਕਾਲ ਵਿੱਚ ਵੀ ਸਭਾ/ਸਮਿਤਿਆਂ ਵਰਗੇ ਰਾਜ ਪ੍ਰਬੰਧ ਸਨ ਜਿਨ੍ਹਾਂ ਦਾ ਵੈਸਾ ਵੇਰਵਾ ਲਿਖਤੀ ਰੂਪ ਵਿੱਚ ਨਹੀਂ ਮਿਲਦਾ ਜੈਸਾ ਕਿ ਆਪ ਜੀ ਨੇ ਉੱਪਰ ਲਿਖਿਆ ਹੈ। ਪਰ ਇੱਕ ਗੱਲ ਪੱਕੇ ਤੋਰ ਤੇ ਸ੍ਹਾਮਣੇ ਆਉਂਦੀ ਹੈ ਕਿ ਪ੍ਰਬੰਧ ਹੁੰਦੇ ਹੀ ਸੀ। ‘ਨੇਸ਼ਨ ਸਟੇਟ` (ਸੰਨ 1400 ਇਸਵੀ ਤੋਂ ਬਾਦ ਬਣੇ ਰਾਜ ਪ੍ਰਬੰਧ) ਦੇ ਦੋਰ ਵਿੱਚ ਬਣੇ ਕਿਸੇ ਰਾਜ ਪ੍ਰਬੰਧ ਦਾ ਵਿਰੋਧ ਦਾ ਅਧਾਰ ਇਹ ਨਹੀਂ ਹੋ ਸਕਦਾ ਕਿ ਵੈਸਾ ਪ੍ਰਬੰਧ ਮੱਧਕਾਲ ਵਿੱਚ ਨਹੀਂ ਸੀ। ਹਾਂ ਉਸ ਪ੍ਰਬੰਧ ਵਿੱਚ ਸੁਧਾਰ ਦੀ ਗੱਲ ਤਰਕਪੁਰਣ ਹੋ ਸਕਦੀ ਹੈ। ‘ਤਖਤ` ਦਾ ਨਿਰਮਾਨ ਗੁਰੂਆਂ ਨੇ ਲੋੜ ਅਨੁਸਾਰ ਕੀਤਾ ਸੀ ਜਿਸ ਤੇ ਬੈਠ ਕੇ ਉਹ ਪਹਿਲਾਂ ਆਪ ਅਗਵਾਈ ਕਰਦੇ ਰਹੇ ਸੀ। ਗੁਰੂ ਦੇ ਪਾਸ ਤਾਂ ਤਖਤ (ਗੁਰਤਾ ਗੱਦੀ) ਹਰ ਵੇਲੇ ਸੀ ਪਰ ਛੇਵੇਂ ਗੁਰੂ ਨੇ ਇਸ ਨੂੰ ਇੱਕ ਪ੍ਰਤੀਕਾਤਮਕ ਰੂਪ ਦਿੱਤਾ ਜਿਸ ਦਾ ਭਾਵ ਗੁਰੂਆਂ ਤੋਂ ਬਾਦ ‘ਸ਼ਬਦ ਗੁਰੂ ਦੀ ਅਗਵਾਈ` ਸਮਝਣ-ਸਮਝਾਣ ਲਈ ਵੀ ਹੋਣਾ ਸੀ।

ਆਪ ਜੀ ਨੇ ਜਵਾਬ ਦੇ ਅੰਤ ਵਿੱਚ ਇਹ ਵੀ ਲਿਖਿਆ ਹੈ:

“ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਕੌਮ ਨੂੰ ਸਮੇਂ-ਸਮੇਂ ਉਪਜਣ ਵਾਲੇ ਹਾਲਾਤ ਨਾਲ ਨਿਪਟਣ ਲਈ ਕੋਈ ਵਸੀਲਾ ਵੀ ਜਰੂਰ ਲਭ ਸਕਦਾ ਹੈ ਜਿਸ ਬਾਰੇ ਕੌਮ ਵੱਖਰੇ ਤੌਰ ਤੇ ਸੋਚ ਸਕਦੀ ਹੈ”

ਪਹਿਲਾਂ ਸ਼ਬਦ ਗੁਰੂ ਅਨੁਸਾਰੀ ਅਗਵਾਈ ਗੁਰੂ ਆਪ ਕਰਦੇ ਸੀ। ਪਰ ਦਸਵੇਂ ਗੁਰੂ ਜੀ ਤੋਂ ਬਾਦ ਕੋਮ ਨੇ ਸ਼ਬਦ ਗੁਰੂ ਦੀ ਅਗਵਾਈ ਨੂੰ ਕਿਵੇਂ ਸਮਝਣਾ ਸੀ? ਵੀਰ ਜੀ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਸਾਡਾ ਰਹਿਬਰ ਹੈ ਇਸ ਵਿੱਚ ਕੋਈ ਵੀ ਸ਼ੱਕ ਨਹੀਂ ਪਰ ਸਵਾਲ ਇਹ ਹੈ ਕਿ ਉਸ ਵਿੱਚ ਜੋ ਲਿਖਿਆ ਹੈ ਉਸ ਦੇ ਮੂਲ ਭਾਵ ਨੂੰ ਸਮਝਾਣਾ ਕਿਸਨੇ ਹੈ? ਨਿਰਸੰਦੇਹ ਜਾਣਕਾਰ ਬੰਦਿਆਂ ਨੇ! ਇਸ ਦਾ ਮਤਲਭ ਇਹ ਹੋਇਆ ਕਿ ‘ਸ਼ਬਦ ਗੁਰੂ ਦੀ ਅਗਵਾਈ` ਬਾਰੇ ਜਾਣਕਾਰੀ ਲਈ ਆਮ ਬੰਦੇ ਉਨ੍ਹਾਂ ਜਾਣਕਾਰ ਬੰਦਿਆਂ ਤੇ ਨਿਰਭਰ ਹਨ ਜਿਨਾਂ ਦੇ ਆਪਣੇ ਦਰਮਿਆਨ ਵੀ ਬਾਣੀ ਅਰਥਾਂ ਬਾਰੇ ਕਈ ਥਾਂ ਗਹਿਰੇ ਮਤਿਭੇਦ ਹਨ। ਫ਼ਿਰ ਕੀ ਇਸ ਸਟੀਕ ਜਾਣਕਾਰੀ ਨੂੰ ਦੇਂਣ ਵਾਲੇ ਆਪ ਹੋ ਜਾਂ ਮੈਂ? ਨਿਰਸੰਦੇਹ ਅਸੀਂ ਦੋਵੇਂ ਇਸ ਦਾ ਦਾਵਾ ਨਹੀਂ ਕਰ ਸਕਦੇ। ਕੋਈ ਹੋਰ ਵੀ ਨਹੀਂ ਕਰ ਸਕਦਾ।

ਪਰ ਫ਼ਿਰ ਵੀ ਕੁੱਝ ਨਾ ਕੁੱਝ ਤਾਂ ਪ੍ਰਬੰਧ ਚਾਹੀਦਾ ਸੀ। ਕੀ ਗੁਰੂ ਇਸ ਲੋੜ ਤੋਂ ਵਾਕਿਫ਼ ਨਹੀਂ ਸਨ? ਕੀ ਉਹ ਰਹਿਬਰ ਇਸ ਬਾਰੇ ਇਤਨੇ ਅਵੇਸਲੇ ਸਨ ਕਿ ਉਨ੍ਹਾ ਇਹ ਗੱਲ ਸੋਚੀ ਹੀ ਨਹੀਂ ਕਿ ਸਾਡੇ ਬਾਦ ਗੁਰੂ ਦੀ ਅਗਵਾਈ ਦੀ ਪਛਾਂਣ ਕਿਥੋਂ ਹੋਵੇਗੀ? ਇਸ ਨੁੱਕਤੇ ਤੇ ਸਾਨੂੰ ਗੁਰੂ ਅਤੇ ਸਿੱਖ ਦੇ ਸਬੰਧ ਨੂੰ ਵਿਚਾਰਨਾ ਪਵੇਗਾ ਜਿਸ ਦੇ ਵਿਚਾਰ ਦੇ ਪਿੱਛੇ ਹੀ ਇੱਕ ‘ਤਖਤ` ਦੀ ਹੋਂਦ ਦੀ ਲੋੜ ਗੁਰੂਆਂ ਨੇ ਮਹਸੂਸ ਕੀਤੀ ਸੀ ਕਿਉਂਕਿ ਗੁਰੂਆਂ ਨੇ ਸਰੀਰਕ ਰੂਪ ਵਿੱਚ ਚਲੇ ਜਾਂਣ ਤੋਂ ਬਾਦ ‘ਸ਼ਬਦ ਗੁਰੂ`ਦੀ ਵਾਸਤਵਕ ਅਗਵਾਈ` ਦੀ ਪਛਾਂਣ ਦਾ ਜਿੰਮਾਂ ਚੋਲਿਆਂ ਤੇ ਹੀ ਪਾਉਂਣਾ ਸੀ ਜਿਸ ਨੂੰ ਅਸੀਂ ਪੰਥ ਕਹਿੰਦੇ ਹਾਂ। ਇਹ ਕੋਈ ਸ਼ਰੀਕ ਪੈਦਾ ਕਰਨ ਦਾ ਭਾਵ ਨਹੀਂ ਸੀ ਬਲਕਿ ਇਹ ਗੁਰੂਆਂ ਦੀ ਆਪਣੇ ਸਿੱਖਾਂ ਪ੍ਰਤੀ ਇੱਕ ਭਰੋਸੇ ਦੀ ਗੱਲ ਸੀ ਜਿਸ ਨੂੰ ਕਈ ਵਾਰ ਤੋੜਿਆ ਵੀ ਗਿਆ। ਇਸ ਵਿੱਚ ਸੰਸਥਾਨ ਦਾ ਕਸੂਰ ਨਹੀਂ ਬਲਕਿ ਇਹ ਚੇਲਿਆਂ ਦਾ ਵਿਸ਼ਵਾਸਘਾਤ ਸੀ। ਸੰਸਥਾਨ ਗੁਰੂ ਦਾ ਭਰੋਸਾ ਹੈ ਜੋਕਿ ਕਾਯਮ ਰਹਿਣਾ ਚਾਹੀਦਾ ਹੈ। ਕਈ ਤਾਂ ਗੁਰੂ ਨੂੰ ਵੀ ਬਦਲਣ ਦੇ ਚੱਕਰ ਵਿੱਚ ਚੱਕਰ ਲਗਾ ਰਹੇ ਹਨ।

ਹੁਣ ਆਪ ਹੀ ਦੱਸੋ ਕਿ ‘ਗੁਰੂ ਦੀ ਸਹੀ ਅਗਵਾਈ` ਦਾ ਪਤਾ ਕਿਥੋਂ ਚਲੇ? ਇੱਕ ਬੰਦੇ ਕਲੋਂ ਜਾਂ ਕਿਸੇ ਪੰਥਕ ਸੰਸਥਾਨ ਰਾਹੀਂ? ਜੇ ਗੱਲ ਮੁੜ ਆ ਕੇ ਸੰਸਥਾਨ ਦੀ ਲੋੜ ਤੇ ਮੁੱਕਣੀਂ ਹੈ ਤਾਂ ‘ਪਿੱਛੋਕੜ ਵਿੱਚ ਨਹੀਂ ਮਿਲਦਾ` ਦੇ ਤਰਕ ਦੀ ਕੀ ਤੁੱਕ ਹੈ? ਸਾਨੂੰ ਗੁਰਮਤਿ ਅਨੁਸਾਰੀ ਕਾਰਜਸ਼ੈਲੀ ਦੀ ਲੋੜ ਹੈ ਨਾ ਕਿ ਪੰਥ ਪਰਵਾਣਤ ਸੰਸਥਾਨ ਦੇ ਖਾਤਮੇ ਦੀ।

ਸੰਪੁਰਣ ਨਿਰਾਸ਼ਾ ਕਿਸੇ ਸਮਾਜ ਨੂੰ ਕਿਸੇ ਚੰਗੇ ਵਿਚਾਰ ਪ੍ਰਤੀ ਵੀ ਖ਼ੂਦਕੁਸ਼ੀ ਵੱਲ ਲੈ ਤੁਰਦੀ ਹੈ ਅਤੇ ਭਾਵੇਂ ਕਿੰਨੀ ਹੀ ਛੋਟੀ ਕਿਉਂ ਨਾ ਹੋਵੇ, ਆਸ ਦੀ ਕਿਰਨ ਬੰਦੇ ਨੂੰ ਸੰਘਰਸ਼ਸ਼ੀਲ ਰੱਖਦੀ ਹੈ। ਵਿਸ਼ਵਾਸ ਹੈ ਕਿ ਆਸ ਦੀ ਛੋਟੀਆਂ ਕਿਰਨਾਂ ਇੱਕ ਦਿਨ ਗੁਰੂ ਦੇ ਭਰੋਸੇ ਨੂੰ ਕਾਯਮ ਕਰਦੇ ਸਰਬਤ ਦੇ ਭਲੇ ਲਈ ਕੰਮ ਕਰਨ ਗਿਆਂ।

ਇਹ ਕੁਦਰਤ ਦੀ ਕਾਰ ਹੀ ਹੈ ਕਿ ਬੰਦੇ ਬਦਲਦੇ ਰਹਿੰਦੇ ਹਨ ਅਤੇ ਸੰਸਥਾਨਾਂ ਦੀ ਕਾਰਜਸ਼ੈਲੀ ਪ੍ਰਭਾਵਤ ਹੁੰਦੀ ਰਹਿੰਦੀ ਹੈ। ਇਸ ਕਾਰਜਸ਼ੈਲੀ ਵਿੱਚ ਵਿਗਾੜ ਅਤੇ ਸੁਧਾਰ ਦਾ ਸੰਘਰਸ਼ ਹਮੇਸ਼ਾ ਚਲਦਾ ਰਹਿੰਦਾ ਹੈ।

ਕਿਸੇ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਹਾਂ!

ਹਰਦੇਵ ਸਿੰਘ, ਜੰਮੂ


(31/03/11)
ਤੱਤ ਗੁਰਮਤਿ ਪਰਿਵਾਰ

‘ਤੱਤ ਗੁਰਮਤਿ ਪਰਿਵਾਰ’ ਵਲੋਂ ਇਕ ਜ਼ਰੂਰੀ ਬੇਨਤੀ

‘ਤੱਤ ਗੁਰਮਤਿ ਪਰਿਵਾਰ’ ਸਿੱਖ ਸਮਾਜ ਵਿਚ ਪਸਰ ਚੁੱਕੀਆਂ ਮਨਮਤਾਂ ਬਾਰੇ ਇਕ ਪ੍ਰੋਜੈਕਟ ’ਤੇ ਕੰਮ ਕਰਨ ਦੀ ਵਿਚਾਰ ਕਰ ਰਿਹਾ ਹੈ। ਇਸ ਲਈ ‘ਪਰਿਵਾਰ’ ਸਮੂਹ ਪਾਠਕਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਉਨ੍ਹਾਂ ਦੀ ਨਜ਼ਰ ਵਿਚ ਜੋ ਵੀ ਮਨਮਤਾਂ ਹਨ, ਉਹ ‘ਪਰਿਵਾਰ’ ਨੂੰ ਈ-ਮੇਲ ਰਾਹੀਂ ਭੇਜਣ ਦੀ ਕ੍ਰਿਪਾਲਤਾ ਕਰਨ। ਜੇ ਨਾਲ ਹੀ ਹਵਾਲੇ ਵਜੋਂ ਕੋਈ ਗੁਰਵਾਕ ਵੀ ਭੇਜਣ ਤਾਂ ਹੋਰ ਵੀ ਬਹਿਤਰ ਹੋਵੇਗਾ। ‘ਪਰਿਵਾਰ’ ਸਾਰਿਆਂ ਦਾ ਇਸ ਸਹਿਯੋਗ ਲਈ ਤਹਿ ਦਿਲੋਂ ਧੰਨਵਾਦੀ ਹੋਵੇਗਾ।

ਹਾਂ-ਪੱਖੀ ਹੁੰਗਾਰੇ ਦੀ ਉਮੀਦ ਵਿਚ,

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


[email protected]


ਕੁੱਝ ਵੀਡੀਓ ਲਿੰਕ

1- http://www.youtube.com/watch?v=9p_vovB87Uo
2- http://www.youtube.com/watch?v=lfp0WPALytA

1- http://www.youtube.com/watch?v=allEQVI5thA
2- http://www.youtube.com/watch?v=mTijnFTu0CM

(31/03/11)
ਕਿਰਪਾਲ ਸਿੰਘ ਬਠਿੰਡਾ,

ਸ ਪੰਥਕ ਸਾਰਕਾਰ ਦਾ ਸਾਨੂੰ ਕੀ ਫ਼ਾਇਦਾ ਜਿਸ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੋਵੇ ਤੇ ਬਿਨਾ ਮਤਲਬ ਦੇ ਸਿੱਖ ਦੀ ਪੱਗ ਉਤਾਰੀ ਜਾਂਦੀ ਹੋਵੇ: ਗਿਆਨੀ ਰਣਯੋਧ ਸਿੰਘ

ਜਿਹੜਾ ਦੋ ਟਕਿਆਂ ਦਾ ਵਿਅਕਤੀ ਸਿੱਖ ਦੀ ਪੱਗ ਨੂੰ ਹੱਥ ਪਾਏ ਉਸ ਦੇ ਹੱਥ ਕੱਟ ਦੇਣੇ ਚਾਹੀਦੇ ਹਨ

ਬਠਿੰਡਾ, ੩੧ ਮਾਰਚ (ਕਿਰਪਾਲ ਸਿੰਘ): ਉਸ ਪੰਥਕ ਸਾਰਕਾਰ ਦਾ ਸਾਨੂੰ ਕੀ ਫ਼ਾਇਦਾ ਜਿਸ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੋਵੇ ਤੇ ਬਿਨਾ ਮਤਲਬ ਤੋਂ ਸਿੱਖ ਦੀ ਪੱਗ ਉਤਾਰੀ ਜਾਂਦੀ ਹੋਵੇ। ਜਿਹੜਾ ਦੋ ਟਕਿਆਂ ਦਾ ਵਿਅਕਤੀ ਸਿੱਖ ਦੀ ਪੱਗ ਨੂੰ ਹੱਥ ਪਾਏ ਉਸ ਦੇ ਹੱਥ ਕੱਟ ਦੇਣੇ ਚਾਹੀਦੇ ਹਨ। ਇਹ ਸ਼ਬਦ ਅੱਜ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਸਵੇਰ ਦੀ ਕਥਾ ਦੌਰਾਨ ਗਿਆਨੀ ਰਣਯੋਧ ਸਿੰਘ ਨੇ ਕਹੇ। ਉਨ੍ਹਾਂ ਕਿਹਾ ਜਿਹੜੇ ਵਿਦੇਸ਼ੀ ਅੱਡਿਆਂ 'ਤੇ ਤਲਾਸ਼ੀ ਲੈਣ ਲਈ ਸਿੱਖ ਦੀ ਪੱਗ ਉਤਾਰੇ ਜਾਣ ਦਾ ਵਿਰੋਧ ਕਰਨ ਅਤੇ ਫਰਾਂਸ ਵਿੱਚ ਪੱਗ ਬੰਨ੍ਹਣ ਦੀ ਆਜਾਦੀ ਲਈ ਮੈਮੋਰੰਡਮ ਦਿੰਦੇ ਹਨ, ਧਰਨੇ ਲਾਉਂਦੇ ਹਨ, ਉਹ ਸਿਰਫ ਸਿਆਸੀ ਸਟੰਟ ਕਰਦੇ ਹਨ, ਜੇ ਧਰਨੇ ਲਾਉਣ ਵਾਲਿਆਂ ਨੂੰ ਸਿੱਖ ਦੀ ਦਸਤਾਰ ਦੀ ਕਦਰ ਤੇ ਸਤਿਕਾਰ ਹੁੰਦਾ ਤਾਂ ਉਨ੍ਹਾਂ ਦੇ ਆਪਣੇ ਰਾਜ ਵਿੱਚ ਸਿੱਖ ਦੀ ਦਸਤਾਰ ਪੈਰਾਂ ਵਿੱਚ ਰੋਲੀ ਨਾ ਜਾਂਦੀ। ਉਨ੍ਹਾਂ ਕਿਹਾ ਲੋਕ ਤੰਤਰ ਵਿੱਚ ਹਰ ਇੱਕ ਨੂੰ ਹੱਕ ਹੈ ਕਿ ਉਹ ਆਪਣੀਆਂ ਮੰਗਾਂ ਦੇ ਹੱਕ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰੇ। ਇਸ ਸਮੇਂ ਲੋੜ ਪੈਣ 'ਤੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਗ੍ਰਿਫ਼ਤਾਰ ਤਾਂ ਕਰ ਸਕਦੀ ਹੈ ਪਰ ਉਸ ਨੂੰ ਇਹ ਹੱਕ ਨਹੀਂ ਹੈ ਕਿ ਬਿਨਾਂ ਵਜ੍ਹਾ ਪ੍ਰਦਰਸ਼ਨਕਾਰੀ ਦੀ ਜ਼ਬਰਦਸਤੀ ਪੱਗ ਉਤਾਰ ਕੇ ਉਸ ਦੀ ਬੇਇਜ਼ਤੀ ਕਰੇ ਤੇ ਸਿੱਖ ਦੇ ਧਾਰਮਿਕ ਜ਼ਜ਼ਬਾਤਾਂ ਨੂੰ ਠੇਸ ਪਹੁੰਚਾਏ। ਗਿਆਨੀ ਰਣਯੋਧ ਸਿੰਘ ਨੇ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਮ ਦੇ ਸ਼ਹਿਰ ਵਿੱਚ ਆਪਣੀਆਂ ਮੰਗਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੇ ਵੈਟਰੀਨੇਰੀ ਫ਼ਾਰਮਾਸਿਸਟ ਗੁਰਸਿੱਖ ਨੌਜਵਾਨ ਦੀ ਉਸ ਵਲੋਂ ਵਾਰ ਵਾਰ ਰੋਕੇ ਜਾਣ ਦੇ ਬਾਵਯੂਦ ਦੋ ਟਕਿਆਂ ਦੇ ਪੁਲਸੀਏ ਨੇ ਜ਼ਬਰ ਦਸਤੀ ਪੱਗ ਉਤਾਰ ਦਿੱਤੀ। ਇਸੇ ਤਰ੍ਹਾਂ ਇੱਕ ਖ਼ਬਰ ਆਈ ਸੀ ਕਿ ਦੋ ਸਿੱਖ ਨੌਜਵਾਨ ਆਪਣੇ ਮੋਟਰਸਾਈਕਲ 'ਤੇ ਜਾ ਰਹੇ ਸਨ। ਉਨ੍ਹਾਂ ਨੂੰ ਪੁਲਸੀਏ ਨੇ ਰੋਕ ਕੇ ਚਲਾਨ ਕਰ ਦਿੱਤਾ ਕਿ ਤੁਸੀਂ ਹੈਲਮਟ ਨਹੀਂ ਪਹਿਨਿਆ। ਉਨ੍ਹਾਂ ਸਿੱਖ ਨੌਜਵਾਨਾਂ ਨੇ ਕਿਹਾ ਅਸੀਂ ਸਿੱਖ ਹਾਂ ਸਾਡੇ ਦਸਤਾਰ ਪਹਿਨੀ ਹੋਈ ਹੈ। ਕਾਨੂੰਨ ਅਨੁਸਾਰ ਦਸਤਾਰ ਪਹਿਨਣ ਵਾਲੇ ਸਿੱਖ ਨੂੰ ਹੈਲਮਟ ਪਹਿਨਣ ਤੋਂ ਛੋਟ ਹੈ। ਦੋ ਟਕਿਆਂ ਦੇ ਪੁਲਸੀਏ ਨੇ ਕਿਹਾ ਸਾਨੂੰ ਨਹੀਂ ਪਤਾ ਕਿ ਤੁਸੀਂ ਸਿੱਖ ਹੋ ਜਾਂ ਨਹੀਂ। ਜੇ ਚਲਾਨ ਤੋਂ ਬਚਣਾ ਹੈ ਤਾ ਪੱਗ ੳਤਾਰ ਕੇ ਹੈਲਮਟ ਪਹਿਨੋ। ਗਿਆਨੀ ਰਣਯੋਧ ਸਿੰਘ ਨੇ ਕਿਹਾ ਜਿਹੜਾ ਵੀ ਵਿਅਕਤੀ ਕਨੂੰਨ ਤੇ ਸਿੱਖੀ ਜ਼ਜ਼ਬਾਤ ਦੀ ਕਦਰ ਨਾ ਕਰਦਾ ਹੋਇਆ ਬਿਨਾਂ ਵਜ੍ਹਾ ਜ਼ਬਰਦਸਤੀ ਸਿੱਖ ਦੀ ਦਸਤਾਰ ਨੂੰ ਹੱਥ ਪਾਉਂਦਾ ਹੈ, ਉਸ ਦੇ ਹੱਥ ਕੱਟ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ, ਉਨ੍ਹਾਂ ਅਕਾਲੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਵਿਦੇਸ਼ੀ ਹਵਾਈ ਅੱਡਿਆਂ 'ਤੇ ਸਿੱਖ ਦੀ ਦਸਤਾਰ ਉਤਾਰ ਕੇ ਤਲਾਸ਼ੀ ਲਏ ਜਾਣ 'ਤੇ ਰੋਸ ਅਤੇ ਜ਼ਜ਼ਬਾਤੀ ਤਕਰੀਰਾਂ ਕਰ ਕੇ ਦਸਤਾਰ ਦੇ ਸਤਿਕਾਰ ਦਾ ਹੇਜ਼ ਪ੍ਰਗਟ ਕਰਦੇ ਹਨ ਪਰ ਆਪਣੇ ਰਾਜ 'ਚ ਮੋਹਾਲੀ ਸਟੇਡੀਅਮ ਦੇ ਬਾਹਰ ਪੰਜਾਬ ਪੁਲਿਸ ਵਾਲਾ ਸਿੱਖ ਦੀ ਦਸਤਾਰ ਉਤਾਰ ਕੇ ਉਸ ਨੂੰ ਨੰਗੇ ਸਿਰ ਧੂ ਕੇ ਲੈ ਜਾ ਰਿਹਾ ਹੈ ਪਰ ਕਿਸੇ ਅਕਾਲੀ ਨੂੰ ਨਾ ਦਸਤਾਰ ਦੀ ਬੇਅਦਬੀ ਹੁੰਦੀ ਦਿਸਦੀ ਹੈ ਅਤੇ ਨਾ ਹੀ ਇਸ ਘੋਰ ਅਪਮਾਨ ਦੀ ਨਿੰਦਾ ਦੇ ਦੋ ਸ਼ਬਦ ਬੋਲ ਸਕਦੇ ਹਨ

*****************************************************************************************

ਮੈਨੂੰ ਉਹ ਸਥਾਨ ਦੱਸੋ ਜਿਥੋਂ ਕੁੜੀਆਂ ਦੀ ਦਾਤ ਮਿਲਦੀ ਹੋਵੇ: ਗਿਆਨੀ ਰਣਯੋਧ ਸਿੰਘ

*ਪੁੱਛਾਂ ਤੇ ਦਾਤਾਂ ਦੇਣ ਵਾਲੇ ਲੋਕ ਠੱਗ ਹਨ
*ਕੀ ਅਕਾਲਪੁਰਖ ਨੇ ਵਿਤਕਰਾ ਕੀਤਾ ਹੈ ਕਿ ਉਸ ਨੇ ਮੁੰਡਿਆਂ ਦੀ ਦਾਤਾਂ ਦੇਣ ਦੇ ਸਥਾਨ ਨਿਸਚਤ ਕਰ ਦਿੱਤੇ ਤੇ ਕੁੜੀਆਂ ਲਈ ਕੋਈ ਬਣਾਇਆ ਹੀ ਨਹੀਂ
* ਜਦੋਂ ਹੀ ਅਸੀਂ ਕੂੜ ਨੂੰ ਛੱਡ ਕੇ ਸੱਚ ਅਤੇ ਗੁਰਮਤਿ ਦਾ ਗਾਹਕ ਬਣ ਗਏ ਉਸੇ ਸਮੇਂ ਕੂੜ ਦੀਆਂ ਇਹ ਦੁਕਾਨਾਂ ਬੰਦ ਹੋ ਜਾਣਗੀਆਂ

ਬਠਿੰਡਾ, ੩੧ ਮਾਰਚ (ਕਿਰਪਾਲ ਸਿੰਘ): ਮੈਨੂੰ ਉਹ ਸਥਾਨ ਦੱਸੋ ਜਿਥੋਂ ਕੁੜੀਆਂ ਦੀ ਦਾਤ ਮਿਲਦੀ ਹੋਵੇ। ਇਹ ਸ਼ਬਦ ਤਖ਼ਤ ਸ੍ਰੀ ਕੇਸਗੜ੍ਹ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਣਯੋਧ ਸਿੰਘ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ 'ਤੇ ਹੋ ਰਿਹਾ ਸੀ। ਕਥਾ ਦੌਰਾਨ ਉਨ੍ਹਾਂ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਕਿਹਾ ਕਿ ਉਹ ਕਿਸੇ ਸਥਾਨ 'ਤੇ ਕਥਾ ਕਰਨ ਗਏ ਹੋਏ ਸਨ ਕਿ ਇੱਕ ਘਰ ਪ੍ਰਸ਼ਾਦਾ ਛਕਣ ਲਈ ਚਲੇ ਗਏ। ਘਰ ਵਾਲੀ ਬੀਬੀ ਨੇ ਬੜੇ ਪਿਆਰ ਸਤਿਕਾਰ ਨਾਲ ਪ੍ਰਸ਼ਾਦੇ ਛਕਾਏ ਤੇ ਇਸ ਦੌਰਾਨ ਉਸ ਬੀਬੀ ਜੀ ਨੇ ਪੁੱਛਿਆ ਬਾਬਾ ਜੀ ਕਿ ਤੁਹਾਡੇ ਕਿਤਨੇ ਬੱਚੇ ਹਨ। ਗਿਆਨੀ ਰਣਯੋਧ ਸਿੰਘ ਨੇ ਦੱਸਿਆ ਕਿ ਅਕਾਲ ਪੁਰਖ ਦੀ ਬਖ਼ਸ਼ਿਸ਼ ਹੈ ਮੇਰੇ ਦੋ ਬੱਚੀਆਂ ਹਨ। ਬੀਬੀ ਨੇ ਹੈਰਾਨ ਹੋ ਕੇ ਪੁੱਛਿਆ ਅਕਾਲਪੁਰਖ ਨੇ ਤੁਹਾਨੂੰ ਪੁੱਤਰ ਦੀ ਕੋਈ ਦਾਤ ਨਹੀਂ ਦਿੱਤੀ! ਉਸ ਬੀਬੀ ਨੇ ਦੱਸ ਪਾਈ ਕਿ ਫਲਾਨੇ ਸਥਾਨ 'ਤੇ ਸ਼ਰਧਾ ਨਾਲ ਜਾਓ ਉਥੋਂ ਜਰੂਰ ਪੁੱਤਰ ਦੀ ਦਾਤ ਮਿਲਦੀ ਹੈ। ਗਿਆਨੀ ਰਣਯੋਧ ਸਿੰਘ ਨੇ ਕਿਹਾ ਮੈਨੂੰ ਉਹ ਸਥਾਨ ਦੱਸੋ ਜਿਥੋਂ ਧੀਆਂ ਦੀ ਦਾਤ ਮਿਲਦੀ ਹੋਵੇ? ਬੀਬੀ ਕਹਿਣ ਲੱਗੀ ਅਜਿਹਾ ਤਾਂ ਕੋਈ ਸਥਾਨ ਨਹੀਂ ਹੈ। ਗਿਆਨੀ ਰਣਯੋਧ ਸਿੰਘ ਨੇ ਕਿਹਾ ਕਿ ਇਸ ਦਾ ਭਾਵ ਹੈ ਕਿ ਰੱਬ ਨੇ ਵਿਤਕਰਾ ਕੀਤਾ ਹੈ ਕਿ ਉਸ ਨੇ ਪੁੱਤਰਾਂ ਦੀ ਦਾਤ ਲਈ ਤਾਂ ਸਥਾਨ ਨੀਯਤ ਕਰ ਦਿੱਤੇ ਪਰ ਧੀਆਂ ਦੀ ਦਾਤ ਲਈ ਕੋਈ ਸਥਾਨ ਬਣਾਇਆ ਹੀ ਨਹੀਂ? ਉਨ੍ਹਾ ਕਿਹਾ ਕਿ ਅਸਲ ਵਿੱਚ ਅਸੀਂ ਗੁਰਮਤਿ ਦੀ ਥਾਂ ਕੂੜ ਦੀ ਮੰਗ ਕਰਨ ਵਾਲੇ ਬਣ ਗਏ ਹਾਂ ਤੇ ਸਾਡੀ ਇਸ ਕੂੜ ਪ੍ਰਾਪਤ ਕਰਨ ਦੀ ਲੋੜ ਤੇ ਅਗਿਆਨਤਾ ਦਾ ਫਾਇਦਾ ਉਠਾ ਕੇ ਹੀ ਠੱਗ ਕਿਸਮ ਦੇ ਲੋਕਾਂ ਨੇ ਕੂੜ ਦੀਆਂ ਦੁਕਾਨਾਂ ਖੋਲ੍ਹ ਲਈਆਂ ਹਨ ਪਰ ਜਦੋਂ ਹੀ ਅਸੀਂ ਕੂੜ ਨੂੰ ਛੱਡ ਕੇ ਸੱਚ ਅਤੇ ਗੁਰਮਤਿ ਦੇ ਗਾਹਕ ਬਣ ਗਏ ਉਸੇ ਸਮੇਂ ਕੂੜ ਦੀਆਂ ਇਹ ਦੁਕਾਨਾਂ ਬੰਦ ਹੋ ਜਾਣਗੀਆਂ। ਇਨ੍ਹਾਂ ਠੱਗਾਂ ਦਾ ਪਰਦਾਫ਼ਾਸ ਕਰਦੇ ਹੋਏ ਗਿਆਨੀ ਰਣਯੋਧ ਸਿੰਘ ਨੇ ਦੱਸਿਆ ਕਿ ਇੱਕ ਬੀਬੀ ਇੱਕ ਚੌਕੀ ਲਾਉਣ ਵਾਲੇ ਕੋਲ ਪੁੱਛ ਲੈਣ ਚਲੀ ਗਈ। ਲੋਕਾਂ ਨੂੰ ਇਹ ਵਿਖਾਉਣ ਲਈ ਕਿ ਉਸ ਵਿੱਚ ਕੋਈ ਬਾਹਰ ਦੀ ਰੂਹ ਆਈ ਹੈ, ਚੌਕੀ ਲਾਉਣ ਵਾਲਾ ਆਪਣੀ ਚੌਕੀ ਲਾਈ ਬੈਠਾ ਸਿਰ ਘੁਮਾ ਰਿਹਾ ਸੀ। ਜਦ ਉਸ ਬੀਬੀ ਦੀ ਵਾਰੀ ਆਈ ਤਾਂ ਉਸ ਨੂੰ ਪੁੱਛਿਆ ਦੱਸ ਬੀਬੀ ਤੇਰਾ ਕੀ ਗੁਆਚਾ ਹੈ। ਬੀਬੀ ਨੇ ਦੱਸਿਆ ਮੇਰੀ ਘੋੜੀ ਗੁਆਚ ਗਈ ਹੈ। ਚੌਕੀ ਲਾਉਣ ਵਾਲੇ ਨੇ ਫਿਰ ਦੋ ਚਾਰ ਵਾਰ ਸਿਰ ਘੁਮਾਇਆ ਤੇ ਕਹਿਣ ਲੱਗਾ ਬੀਬੀ ਤੇਰੀ ਘੋੜੀ ਲੱਭ ਪਈ ਹੈ। ਤੁਹਾਡੇ ਘਰ ਦੇ ਪੂਰਬ ਵਾਲੇ ਪਾਸੇ ਇੱਕ ਹਰੀ ਚਰੀ ਦਾ ਖੇਤ ਹੈ। ਤੁਹਾਡੀ ਘੋੜੀ ਹਰੀ ਚਰੀ ਖਾ ਕੇ ਉੱਥੇ ਖੜ੍ਹੀ ਹੈ। ਬੀਬੀ ਨੇ ਆਪਣੇ ਮੱਥੇ 'ਤੇ ਹੱਥ ਮਾਰਦੇ ਹੋਏ ਕਿਹਾ ਮੇਰੀ ਉਹ ਘੋੜੀ ਨਹੀਂ ਗੁਆਚੀ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ। ਮੇਰੀ ਤਾਂ ਸੇਵੀਆਂ ਵੱਟਣ ਵਾਲੀ ਘੋੜੀ ਗੁਆਚੀ ਹੈ ਮੈਂ ਤਾਂ ਉਸ ਦੀ ਪੁੱਛ ਲੈਣ ਆਈ ਸੀ। ਗਿਆਨੀ ਰਣਯੋਧ ਸਿੰਘ ਨੇ ਕਿਹਾ ਕਿ ਉਸ ਠੱਗ ਨੂੰ ਇਹ ਨਹੀਂ ਪਤਾ ਲੱਗਾ ਕਿ ਇਹ ਬੀਬੀ ਕਿਹੜੀ ਘੋੜੀ ਦੀ ਗੱਲ ਕਰ ਰਹੀ ਹੈ ਤਾ ਉਸ ਨੂੰ ਚਰੀ ਵਿੱਚ ਖੜ੍ਹੀ ਘੋੜੀ ਕਿਥੋਂ ਦਿੱਸ ਪਈ? ਉਨ੍ਹਾਂ ਕਿਹਾ ਭਾਈ ਗੁਰਦਾਸ ਜੀ ਨੇ ਸਾਨੂੰ ਸੇਧ ਦਿੱਤੀ ਹੈ ਕਿ ਸਿੱਖ ਨੇ ਗੁਰਮਤਿ ਨੂੰ ਛੱਡ ਕੇ ਇਨ੍ਹਾਂ ਠੱਗਾਂ ਦੇ ਰਸਤੇ ਨਹੀਂ ਪੈਣਾ ਕਿਉਂ ਕਿ ਉਹ ਸਾਨੂੰ ਲੁੱਟ ਲੈਣਗੇ: 'ਹੋਰਤੁ ਪੰਥਿ ਨ ਚਲੀਐ ਠਗੁ ਚੋਰੁ ਮੁਹੰਦਾ॥ ਪੀਰ ਮੁਰੀਦਾਂ ਪਿਰਹੜੀ ਸਚੁ ਸਚਿ ਮਿਲੰਦਾ ॥ ੧੧॥'


(31/03/11)
ਜਸਵੰਤ ਸਿੰਘ ‘ਅਜੀਤ’

-ਜਸਵੰਤ ਸਿੰਘ ‘ਅਜੀਤ’
ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਦਾ ਮਸਲਾ ਹਲ ਵਲ?
ਬੀਤੇ ਕਾਫੀ ਸਮੇਂ ਤੋਂ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ, ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬਧੰਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੱਘ ਸਰਨਾ ਵਲੋਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਰਾਜਨੈਤਿਕ ਪਧੱਰ ਤੇ ਜਤਨ ਕੀਤੇ ਜਾਂਦੇ ਚਲੇ ਆ ਰਹੇ ਹਨ। ਕੁੱਝ ਸਮਾਂ ਪਹਿਲਾਂ ਇਨ੍ਹਾਂ ਜਤਨਾਂ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਰਾਜਨੈਤਿਕ ਪੱਧਰ ਤੇ ਜਤਨ ਕਰਨ ਦੇ ਨਾਲ ਹੀ ਇਸ ਮੁੱਦੇ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਸਿੱਧ ਐਡਵੋਕੇਟ ਕੇ ਟੀ ਐਸ ਤੁਲਸੀ ਰਾਹੀਂ ਦਿੱਲੀ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦਾਖਲ ਕਰ ਦਿਤੀ ਗਈ। ਦਸਿਆ ਜਾਂਦਾ ਹੈ ਕਿ ਇਸ ਰਿਟ ਪਟੀਸ਼ਨ ਤੇ ਹੋਈ ਸੁਣਵਾਈ ਦੌਰਾਨ ਪ੍ਰਸਿੱਧ ਐਡਵੋਕੇਟ ਕੇ. ਟੀ. ਐਸ ਤੁਲਸੀ ਵਲੋਂ ਅਦਾਲਤ ਦੇ ਸਾਹਮਣੇ ਕਈ ਅਕੱਟ ਦਲੀਲਾਂ ਪੇਸ਼ ਕੀਤੀਆਂ ਗਈਆਂ। ਜਿਨ੍ਹਾਂ ਰਾਹੀਂ ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਇੱਕ ਤਾਂ ਕਾਨੂੰਨ ਅਨੁਸਾਰ ਤਿੰਨ, ਪੰਜ ਅਤੇ ਪੰਦਰ੍ਹਾਂ ਵਰ੍ਹਿਆਂ ਲਈ ਕਿਸੇ ਵਿਅਕਤੀ ਦਾ ਨਾਂ ਕਾਲੀ ਸੂਚੀ ਵਿੱਚ ਦਰਜ ਕਰ, ਉਸਦੀ ਦੇਸ਼ ਵਾਪਸੀ ਪੁਰ ਰੋਕ ਲਾਈ ਜਾਂਦੀ ਹੈ। ਜਦਕਿ ਕੇਂਦਰ ਸਰਕਾਰ ਵਲੋਂ ਕਾਲੀ ਸੂਚੀ ਵਿੱਚ ਜਿਨ੍ਹਾਂ ਪ੍ਰਵਾਸੀ ਸਿੱਖਾਂ ਦੇ ਨਾਂ ਸ਼ਾਮਲ ਕੀਤੇ ਗਏ ਹੋਏ ਹਨ, ਉਨ੍ਹਾਂ ਦੇ ਨਾਂ ਸ਼ਾਮਲ ਕੀਤਿਆਂ 26 ਤੋਂ 18 ਵਰ੍ਹੇ ਬੀਤ ਚੁਕੇ ਹੋਏ ਹਨ। ਇਤਨੀ ਮਿਆਦ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੇ ਨਾਂ ਕਾਲੀ ਸੂਚੀ ਵਿਚੋਂ ਖਾਰਿਜ ਨਾ ਕੀਤਾ ਜਾਣਾ ਸਬੰਧਤ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਅਦਾਲਤ ਨੂੰ ਇਹ ਵੀ ਦਸਿਆ ਕਿ ‘ਯੂਨੀਵਰਸਲ ਡਿਕਲੇਰੇਸ਼ਨ ਆਫ ਹੋਮ ਅਫੇਅਰਸ-1948 ਅਨੁਸਾਰ ਭਾਵੇਂ ਕਈ ਸਿੱਖਾਂ ਨੇ ਇਸ ਸਮੇਂ ਦੌਰਾਨ ਵਿਦੇਸ਼ੀ ਨਾਗਰਿਕਤਾ ਹਾਸਲ ਲਈ ਹੋਈ ਹੈ, ਫਿਰ ਵੀ ਉਹ ਮੂਲ ਰੂਪ ਵਿੱਚ ਭਾਰਤੀ ਹੀ ਹਨ। ਇਸ ਕਰਕੇ ਉਨ੍ਹਾਂ ਨੂੰ ਆਪਣੇ ਦੇਸ਼ ਆਉਣ ਤੇ ਇਥੇ ਆ ਕੇ ਖੁਲ੍ਹਿਆਂ ਫਿਰਨ ਦੇ ਅਧਿਕਾਰ ਤੋਂ ਵਾਂਝਿਆਂ ਨਹੀਂ ਕੀਤਾ ਜਾ ਸਕਦਾ।
ਦਿੱਲੀ ਹਾਈ ਕੋਰਟ ਦੇ ਵਿਦਵਾਨ ਚੀਫ ਜਸਟਿਸ ਸ਼੍ਰੀ ਦੀਪਕ ਮਿਸ਼ਰਾ ਅਤੇ ਜਸਟਿਸ ਸ਼੍ਰੀ ਸੰਜੀਵ ਖੰਨਾ ਨੇ ਐਡਵੋਕੇਟ ਕੇ ਟੀ ਐਸ ਤੁਲਸੀ ਦੀਆਂ ਦਲੀਲਾਂ ਨੂੰ ਸਵੀਕਾਰ ਕਰਦਿਆਂ, ਕੇਂਦਰੀ ਸਰਕਾਰ ਦੇ ਗ੍ਰਹਿ ਸਕੱਤ੍ਰ ਨੂੰ ਆਦੇਸ਼ ਦਿੱਤਾ ਕਿ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ ਪਹੁੰਚ ਦੇ ਆਧਾਰ ਤੇ ਕਾਲੀ ਸੂਚੀ ਨਾਲ ਸਬੰਧਤ ਲਟਕਦੇ ਚਲੇ ਆ ਰਹੇ ਮਾਮਲਿਆਂ ਬਾਰੇ ਅੱਠ ਹਫਤਿਆਂ ਵਿੱਚ ਸਕਾਰਾਤਮਕ ਨਿਪਟਾਰਾ ਕਰੇ। ਵਿਦਵਾਨ ਜੱਜਾਂ ਨੇ ਇਹ ਵੀ ਕਿਹਾ ਕਿ ਜੇ ਨਿਸ਼ਚਿਤ ਸਮੇਂ ਵਿੱਚ ਇਸ ਆਦੇਸ਼ ਪੁਰ ਅਮਲ ਨਹੀਂ ਹੁੰਦਾ ਤਾਂ ਪ੍ਰਾਰਥੀ ਮੁੜ ਉਨ੍ਹਾਂ ਪਾਸ ਆ ਸਕਦੇ ਹਨ।
ਅਦਾਲਤ ਦੇ ਇਸ ਆਦੇਸ਼ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਕਾਲੀ ਸੂਚੀ ਖਤਮ ਕਰਵਾਉਣ ਦੇ ਰਾਜਨੀਤਿਕ ਪੱਧਰ ਤੇ ਕੀਤੇ ਜਾ ਰਹੇ ਜਤਨਾਂ ਵਿੱਚ ਤੇਜ਼ੀ ਆ ਗਈ। ਸ. ਸਰਨਾ ਦੀ ਅਗਵਾਈ ਵਿੱਚ ਇੱਕ ਪ੍ਰਤੀਨਿਧੀ ਮੰਡਲ, ਜਿਸ ਵਿੱਚ ਐਡਵੋਕੇਟ ਕੇ. ਟੀ. ਐਸ. ਤੁਲਸੀ ਵੀ ਸ਼ਾਮਲ ਸਨ, ਨੇ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਕਾਲੀ ਸੂਚੀ ਖਤਮ ਕਰਨ ਦੀ ਮੰਗ ਨੂੰ ਦੁਹਰਾਉਂਦਿਆਂ ਹੋਇਆਂ, ਇਸ ਸਬੰਧ ਵਿੱਚ ਅਦਾਲਤ ਵਲੋਂ ਦਿੱਤੇ ਗਏ ਆਦੇਸ਼ ਦੀ ਰੋਸ਼ਨੀ ਵਿੱਚ ਬਣੇ ਹਾਲਾਤ ਬਾਰੇ ਵੀ ਉਨ੍ਹਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਨੇ ਪ੍ਰਤੀਨਿਧੀ ਮੰਡਲ, ਵਿਸ਼ੇਸ਼ ਕਰ ਐਡਵੋਕੇਟ ਕੇ. ਟੀ. ਐਸ. ਤੁਲਸੀ ਵਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਨੂੰ ਧਿਆਨ ਨਾਲ ਸੁਣਿਆ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਕੇਂਦਰੀ ਗ੍ਰਹਿ ਵਿਭਾਗ ਦੇ ਅਧੀਨ ਆਉਂਦਾ ਹੈ। ਇਸਲਈ ਉਹ ਇਸ ਮਾਮਲੇ ਬਾਰੇ ਗਲ ਕਰਨ ਲਈ ਇਕ-ਦੋ ਦਿਨਾਂ ਵਿੱਚ ਹੀ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਪੀ. ਚਿਦਬੰਰਮ ਪਾਸੋਂ ਸਮਾਂ ਲੈ ਕੇ, ਆਪ ਸਿੱਖ ਮੁਖੀਆਂ ਦੇ ਨਾਲ ਉਨ੍ਹਾਂ ਪਾਸ ਚਲਣਗੇ।
ਸ਼੍ਰੀਮਤੀ ਪ੍ਰਨੀਤ ਕੌਰ ਨੇ ਆਪਣੇ ਵਾਇਦੇ ਅਨੁਸਾਰ ਦੋ ਦਿਨਾਂ ਵਿੱਚ ਹੀ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਪੀ. ਚਿਦਬੰਰਮ ਪਾਸੋਂ ਮੁਲਾਕਾਤ ਦਾ ਸਮਾਂ ਲੈ ਲਿਆ ਤੇ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਤੇ ਜਨਰਲ ਸਕੱਤਰ ਸ. ਗੁਰਮੀਤ ਸਿੰਘ ਸ਼ੰਟੀ ਆਦਿ ਮੁਖੀਆਂ ਨੂੰ ਨਾਲ ਲੈ ਕੇ ਉਨ੍ਹਾਂ ਨੂੰ ਮਿਲਣ ਪੁੱਜ ਗਏ।
ਇਸ ਮੁਲਾਕਾਤ ਦੌਰਾਨ ਸ੍ਰੀ ਪੀ. ਚਿਦਬੰਰਮ ਨੇ ਸਾਰੀ ਗੱਲ ਨੂੰ ਧਿਆਨ ਨਾਲ ਸੁਣਨ ਅਤੇ ਸਮਝਣ ਤੋਂ ਬਾਅਦ ਸਪਸ਼ੱਟ ਕੀਤਾ ਕਿ ਉਨ੍ਹਾਂ ਲਈ ਪ੍ਰਵਾਸੀ ਸਿੱਖਾਂ ਦੀ ਸਮੁਚੀ ਕਾਲੀ ਸੂਚੀ ਤੇ ਹੀ ਲਕੀਰ ਮਾਰ ਦੇਣਾ ਸੰਭਵ ਨਹੀਂ ਹੋਵੇਗਾ। ਮਿਲੀ ਜਾਣਕਾਰੀ ਅਨੁਸਾਰ, ਉਨ੍ਹਾਂ ਇਸਦਾ ਕਾਰਣ ਇਹ ਦੱਸਿਆ ਕਿ ਜਿਸ ਰਾਜ, (ਪੰਜਾਬ) ਦੀਆਂ ਰਿਪੋਰਟਾਂ ਦੇ ਆਧਾਰ `ਤੇ ਇਨ੍ਹਾਂ ਦੇ ਨਾਂ ਕਾਲੀ ਸੂਚੀ ਵਿੱਚ ਸ਼ਾਮਲ ਕਰ, ਇਨ੍ਹਾਂ ਦੇ ਦੇਸ਼ ਪਰਤਣ ਤੇ ਰੋਕ ਲਾਈ ਗਈ ਹੋਈ ਹੈ, ਜਦੋਂ ਤਕ ਉਸ ਰਾਜ ਦੀ ਸਰਕਾਰ ਵਲੋਂ ਕਲੀਅਰੈਂਸ ਦੇ ਕੇ ਇਨ੍ਹਾਂ ਦੇ ਨਾਂ ਕਾਲੀ ਸੂਚੀ ਵਿਚੋਂ ਖਾਰਿਜ ਕਰਨ ਦੀ ਸਿਫਾਰਸ਼ ਨਾ ਕੀਤੀ ਜਾਏ, ਤਦ ਤਕ ਕੇਂਦਰ ਸਰਕਾਰ ਇਸ ਸਬੰਧ ਵਿੱਚ ਆਪਣੇ ਪੱਧਰ ਤੇ ਕੁੱਝ ਨਹੀਂ ਕਰ ਸਕਦੀ। ਦਸਿਆ ਜਾਂਦਾ ਹੈ ਕਿ ਉਨ੍ਹਾਂ ਇਹ ਵੀ ਦਸਿਆ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਪਾਸੋਂ ਇਸ ਸਬੰਧ ਵਿੱਚ ਕਈ ਵਾਰ ਰਿਪੋਰਟ ਮੰਗੀ ਗਈ ਹੈ, ਪ੍ਰੰਤੂ ਉਸ ਵਲੋਂ ਕੋਈ ਵੀ ਸੰਤੋਸ਼ਜਨਕ ਜਵਾਬ ਨਹੀਂ ਮਿਲ ਰਿਹਾ।
ਉਨ੍ਹਾਂ ਦਸਿਆ ਦਿੱਲ਼ੀ ਹਾਈ ਕੋਰਟ ਦੇ ਆਦੇਸ਼ ਦੀ ਰੋਸ਼ਨੀ ਵਿੱਚ ਗ੍ਰਹਿ ਵਿਭਾਗ, ਕੇਵਲ ਇਸ ਸ਼ਰਤ ਤੇ ਇਕ-ਇਕ ਕਰ, ਉਨ੍ਹਾਂ ਸਿੱਖਾਂ ਦੇ ਨਾਂ ਕਾਲੀ ਸੂਚੀ ਵਿਚੋਂ ਹਟਾ ਸਕਦਾ ਹੈ, ਜੋ ਆਪਣੇ ਵਰਤਮਾਨ ਕਾਰੋਬਾਰ, ਆਮਦਨ ਤੇ ਆਮਦਨ ਟੈਕਸ ਦੇ ਵੇਰਵਿਆਂ ਨਾਲ ਹੀ, ਜੇ ਕੋਈ ਜਾਇਦਾਦ ਹੈ ਤਾਂ ਉਸਦੇ ਵੇਰਵੇ ਵੀ ਦੇਣ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦੀ ਗਰੰਟੀ ਦਿੰਦਿਆਂ, ਉਨ੍ਹਾਂ ਦੇ ਨਾਂ ਕਾਲੀ ਸੂਚੀ ਵਿਚੋਂ ਹਟਾਏ ਜਾਣ ਦੀ ਸਿਫਾਰਸ਼ ਕਰੇ।
ਕਾਲੀ ਸੂਚੀ ਦਾ ਸਫਰ: ਮੰਨਿਆ ਜਾਂਦਾ ਹੈ ਕਿ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਦੀ ਅਰੰਭਤਾ ਉਸ ਸਮੇਂ ਹੋਈ ਜਦੋਂ ਧਰਮ-ਯੁੱਧ ਮੋਰਚੇ ਦੌਰਾਨ ‘ਪੰਥਕ’ ਆਗੂਆਂ ਵਲੋਂ ਦਿੱਤੇ ਜਾਂਦੇ ਰਹੇ ਉਤੇਜਿਤ ਭਾਸ਼ਣਾਂ ਦਾ ਸ਼ਿਕਾਰ ਹੋ, ਸਿੱਖ ਨੌਜਵਾਨ ਭਟਕ ਗਏ ਤੇ ਸੁਰੱਖਿਆ ਬਲਾਂ ਨੇ ਉਨ੍ਹਾਂ ਦੀ ਆੜ ਵਿੱਚ ਪੰਜਾਬ ਭਰ ਦੇ ਸਿੱਖ ਨੌਜਵਾਨਾਂ ਨੂੰ ਫਰਜ਼ੀ ਮੁਕਾਬਲਿਆਂ ਦਾ ਸ਼ਿਕਾਰ ਬਣਾ, ਪਿੰਡਾਂ ਦੇ ਪਿੰਡ ਉਨ੍ਹਾਂ ਤੋਂ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਸਨ। ਅਜਿਹੇ ਸਮੇਂ ਤੇ ਕੁੱਝ ਸਿੱਖ ਨੌਜਵਾਨ ਆਪ ਜਾਨਾਂ ਬਚਾਉਣ ਲਈ ਵਿਦੇਸ਼ਾਂ ਵੱਲ ਪਲਾਇਨ ਕਰਨ ਤੇ ਮਜਬੂਰ ਹੋ ਗਏ ਤੇ ਕੁੱਝ ਨੂੰ ਮਾਪਿਆਂ ਨੇ ਉਨ੍ਹਾਂ ਦੇ ਜੀਵਨ ਦੀ ਖੈਰ ਮੰਗਦਿਆਂ ਵਿਦੇਸ਼ਾਂ ਵੱਲ ਧੱਕ ਦਿੱਤਾ। ਇਨ੍ਹਾਂ ਤੋਂ ਬਿਨਾਂ ਕਈਆਂ ਦੇ ਨਾਂ ਰਾਜਸੀ-ਵਿਰੋਧ ਦੀ ਭਾਵਨਾ ਅਧੀਨ ਵੀ ਕਾਲੀ ਸੂਚੀ ਵਿੱਚ ਦਰਜ ਕਰਵਾ ਦਿੱਤੇ ਗਏ।
ਇਸਤਰ੍ਹਾਂ ਤਿਆਰ ਹੋਈ ਕਾਲੀ ਸੂਚੀ, ਜਿਸ ਵਿੱਚ ਇਸ ਸਮੇਂ ਪ੍ਰਵਾਸੀ ਸਿੱਖਾਂ ਦੇ ਕੇਵਲ 169 ਨਾਂ ਬਾਕੀ ਰਹਿ ਗਏ ਦਸੇ ਜਾਂਦੇ ਹਨ, ਦੇ ਸਾਰਵਜਨਿਕ ਨਾ ਹੋਣ ਕਾਰਣ, ਦੇ ਸਹਾਰੇ, ਭਾਰਤੀ ਦੂਤਾਵਾਸ ਵਿਚਲੇ ਸਿੱਖ-ਵਿਰੋਧੀ ਅਨਸਰ ਨੇ, ਉਨ੍ਹਾਂ ਸਿੱਖਾਂ ਨੂੰ ਵੀ ਇਹ ਆਖਕੇ ਵੀਜ਼ੇ ਦੇਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਦੇ ਨਾਂ ਕਾਲੀ ਸੂਚੀ ਵਿੱਚ ਸ਼ਾਮਲ ਨਹੀਂ ਹਨ।
ਇਸਤਰ੍ਹਾਂ ਇੱਕ ਅਧਿਕਾਰਤ ਸੂਚੀ ਦੇ ਨਾਲ ਹੀ, ਦੂਸਰੀ ਗੈਰ-ਅਧਿਕਾਰਤ (ਫਰਜ਼ੀ) ਕਾਲੀ ਸੂਚੀ ਭਾਰਤੀ ਦੂਤਾਵਾਸਾਂ ਦੇ ਅਧਿਕਾਰੀਆਂ ਵਲੋਂ ਤਿਆਰ ਕਰ ਲਈ ਗਈ। ਜਿਸ ਕਾਰਣ ਪ੍ਰਵਾਸੀ ਸਿੱਖਾਂ ਦੀ ਪ੍ਰੇਸ਼ਾਨੀ ਲਗਾਤਾਰ ਵੱਧਦੀ ਜਾਣ ਲੱਗੀ।
ਸ. ਪਰਮਜੀਤ ਸਿੰਘ ਸਰਨਾ ਆਮ ਤੌਰ ਤੇ ਆਪਣੇ ਕਾਰੋਬਾਰੀ ਕਾਰਜਾਂ ਲਈ ਵੱਖ-ਵੱਖ ਦੇਸ਼ਾਂ ਦੇ ਦੌਰੇ ਤੇ ਜਾਂਦੇ ਰਹਿੰਦੇ ਹਨ। ਉਨ੍ਹਾਂ ਦੇ ਇਨ੍ਹਾਂ ਦੌਰਿਆਂ ਦੌਰਾਨ ਵਿਦੇਸ਼ਾਂ, ਵਿਸ਼ੇਸ਼ ਕਰਕੇ ਯੂਰਪੀ ਦੇਸ਼ਾਂ ਵਿੱਚ ਵਸਦੇ, ਸਿੱਖਾਂ ਨੇ ਆਪਣੀਆਂ ਮੁਸ਼ਕਲਾਂ ਉਨ੍ਹਾਂ ਤਕ ਪਹੁੰਚਾਣੀਆਂ ਸ਼ੁਰੂ ਕਰ ਦਿਤੀਆਂ। ਸ. ਸਰਨਾ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ, ਤਕਰੀਬਨ 4-5 ਵਰ੍ਹਿਆਂ ਤੋਂ ਹੋਰ ਪੰਥਕ-ਮੁੱਦਿਆਂ, ਜਿਵੇਂ ਕਿ ਅਨੰਦ ਮੈਰਿਜ ਐਕਟ ਬਣਵਾਉਣ, ਅਫਗਾਨਿਸਤਾਨ ਤੋਂ ਪਲਾਇਨ ਕਰ ਆਏ ਵਰ੍ਹਿਆਂ ਤੋਂ ਭਾਰਤ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਹਿੰਦੂਆਂ-ਸਿੱਖਾਂ ਨੂੰ ਭਾਰਤੀ ਨਾਗਰਿਕਤਾ ਦੁਆਉਣ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ ਕਰਵਾਉਣ ਦੇ ਨਾਲ ਹੀ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਵਾਉਣ ਦੇ ਮੁੱਦੇ ਪੁਰ ਵੀ ਜਤਨ ਸ਼ੁਰੂ ਕਰ ਦਿੱਤੇ।
ਪਿਛਲੀਆਂ ਦਿੱਲੀ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਦੌਰਾਨ ਜਦੋਂ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਪਾਸੋਂ ਸਹਿਯੋਗ ਦੀ ਮੰਗ ਕਰਦਿਆਂ, ਉਨ੍ਹਾਂ ਦੀ ਸਿਫਾਰਸ਼ ਤੇ ਕੁੱਝ ਸਿੱਖ ਉਮੀਦਵਾਰਾਂ ਨੂੰ ਟਿਕਟਾਂ ਦੇਣ ਦੀ ਪੇਸ਼ਕਸ਼ ਕੀਤੀ ਤਾਂ ਸ. ਪਰਮਜੀਤ ਸਿੰਘ ਸਰਨਾ ਨੇ ਦਲ ਦੇ ਦੂਜੇ ਮੁਖੀਆਂ ਨਾਲ ਸਲਾਹ-ਮਸ਼ਵਰਾ ਕਰ, ਕਾਂਗਰਸ ਦੇ ਆਗੂਆਂ ਨੂੰ ਸਪਸ਼ਟ ਕਰ ਦਿੱਤਾ ਕਿ ਉਨ੍ਹਾਂ ਨੂੰ ਆਪਣੇ ਕਿਸੇ ਸਾਥੀ ਲਈ ਟਿਕਟ ਨਹੀਂ ਚਾਹੀਦੀ। ਉਨ੍ਹਾਂ ਦਾ ਦਲ ਕੇਵਲ ਇਸ ਆਧਾਰ ਤੇ ਉਨ੍ਹਾਂ ਦ ਸਮਰਥਨ ਕਰ ਸਕਦਾ ਹੈ ਕਿ ਜੇ ਕਾਂਗਰਸ ਸਿੱਖਾਂ ਦੀਆਂ ਚਾਰ ਪ੍ਰਮੁਖ ਮੰਗਾਂ, ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ, ਅਨੰਦ ਮੈਰਿਜ ਐਕਟ ਬਣਵਾਉਣ, ਅਫਗਾਨਿਸਤਾਨ ਤੋਂ ਪਲਾਇਨ ਕਰ ਆਏ ਹਿੰਦੂਆਂ-ਸਿੱਖਾਂ ਨੂੰ ਭਾਰਤੀ ਨਾਗਰਿਕਤਾ ਦਿੱਤੇ ਜਾਣ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਬਾਰੇ ਯੋਗ ਕਦਮ ਚੁੱਕਣ ਦਾ ਭਰੋਸਾ ਦੁਆਏ। ਇਸ ਸਬੰਧ ਵਿੱਚ ਸ. ਸਰਨਾ ਦੀ ਅਗਵਾਈ ਵਿੱਚ ਸਿੱਖਾਂ ਦੇ ਪ੍ਰਤੀਨਿਧੀ ਮੰਡਲ ਨੇ ਕਾਂਗਰਸ ਪ੍ਰਧਾਨ ਅਤੇ ਯੂਪੀਏ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਨਾਲ ਕਈ ਮੁਲਾਕਾਤਾਂ ਕੀਤੀਆਂ। ਜਿਨ੍ਹਾਂ ਨੇ ਪਹਿਲੀਆਂ ਤਿੰਨ ਮੰਗਾਂ ਮੰਨਵਾਉਣ ਲਈ ਮੁਨਾਸਬ ਕਦਮ ਚੁੱਕਣ ਦਾ ਭਰੋਸਾ ਦੁਆਇਆ।
ਇਹ ਭਰੋਸਾ ਲੈ, ਸ. ਪਰਮਜੀਤ ਸਿੰਘ ਸਰਨਾ ਨੇ ਆਪਣੇ ਸਾਥੀਆਂ ਨਾਲ ਸਲਾਹ ਕਰ ਅਤੇ ਰਾਸ਼ਟਰੀ ਪੱਧਰ ਤੇ ਇੱਕ ਕਨਵੈਨਸ਼ਨ ਸਦ ਦੇਸ਼ ਭਰ ਦੇ ਸਿੱਖ-ਪ੍ਰਤੀਨਿਧੀਆਂ ਦੇ ਸਾਂਝੇ ਫੈਸਲੇ ਦੇ ਆਧਾਰ ਤੇ, ਸ਼੍ਰੋਮਣੀ ਅਕਾਲੀ ਦਲ, ਦਿੱਲੀ ਵਲੋਂ ਚੋਣਾਂ ਵਿੱਚ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਅਤੇ ਇਸਦੇ ਨਾਲ ਹੀ ਦੇਸ਼ ਭਰ ਦੇ ਸਿੱਖਾਂ ਨੂੰ ਅਪੀਲ ਵੀ ਕਰ ਦਿਤੀ ਕਿ ਉਹ ਦੇਸ਼ ਅਤੇ ਪੰਥ ਦੇ ਵੱਡੇ ਹਿਤਾਂ ਨੂੰ ਮੁੱਖ ਰਖਦਿਆਂ ਲੋਕਸਭਾ ਚੋਣਾਂ ਵਿੱਚ ਕਾਂਗ੍ਰਸ ਦਾ ਸਮਰਥਨ ਕਰਨ।
ਸ. ਪਰਮਜੀਤ ਸਿੰਘ ਸਰਨਾ ਵਲੋਂ ਇਸਤਰ੍ਹਾਂ ਦਿੱਲੀ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸਮਰਥਨ ਦਿਤੇ ਜਾਣ ਦੇ ਕੀਤੇ ਗਏ ਐਲਾਨ ਦਾ ਉਨ੍ਹਾਂ ਦੇ ਵਿਰੋਧੀਆਂ ਨੇ ਇਹ ਆਖਦਿਆਂ ਤਿੱਖਾ ਤੇ ਡੱਟਵਾਂ ਵਿਰੋਧ ਕੀਤਾ ਅਤੇ ਉਨ੍ਹਾਂ ਵਿਰੁੱਧ ਤੂਫਾਨ ਤਕ ਖੜਾ ਕਰ ਦਿੱਤਾ ਕਿ ਉਨ੍ਹਾਂ ਨਿਜ ਸੁਆਰਥ ਲਈ ਸਿੱਖਾਂ ਦੀ ‘ਕਾਤਲ ਕਾਂਗ੍ਰਸ’ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ, ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਸਿੱਖ ਸ. ਸਰਨਾ ਦੀ ਗਲ ਸਵੀਕਾਰ ਨਹੀਂ ਕਰਨਗੇ ਅਤੇ ਕਾਂਗ੍ਰਸ ਦੇ ਵਿਰੁਧ ਮਤਦਾਨ ਕਰਨਗੇ। ਪਰ ਦੇਸ਼ ਭਰ ਦੇ ਸਿੱਖਾਂ ਦੇ ਬਹੁਮਤ ਨੇ ਸ. ਸਰਨਾ ਦੇ ਫੈਸਲੇ ਦਾ ਸੁਆਗਤ ਕੀਤਾ।
ਦਿੱਲੀ ਵਿਧਾਨ ਸਭਾ ਦੇ ਨਾਲ ਹੀ ਲੋਕ ਸਭਾ ਚੋਣਾਂ ਵਿੱਚ ਵੀ ਕਾਂਗਰਸ ਦੀ ਜਿੱਤ ਹੋਈ। ਫਲਸਰੂਪ, ਸਿੱਖਾਂ ਦੀਆਂ ਹਕੀ ਮੰਗਾਂ ਮੰਨਵਾਉਣ ਲਈ ਸਰਕਾਰ ਤੇ ਦਬਾਉ ਬਣਾਉਣ ਦਾ ਮੌਕਾ ਬਣ ਗਿਆ। ਇਸ ਮੌਕੇ ਤੇ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ, ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧੀਆਂ ਨੇ ਕਾਂਗਰਸ ਪ੍ਰਧਾਨ ਤੇ ਯੂਪੀਏ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੇਂਦਰੀ ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਤੇ ਵਿਦੇਸ਼ ਰਾਜ ਮੰਤਰੀ ਆਦਿ ਦੇ ਨਾਲ ਮੁਲਾਕਾਤਾਂ ਅਤੇ ਚਿੱਠੀ-ਪੱਤਰ ਦਾ ਸਿਲਸਿਲਾ ਤੇਜ਼ ਕਰ ਦਿੱਤਾ।
ਦੱਸਿਆ ਜਾਂਦਾ ਹੈ ਕਿ ਕੇਂਦਰੀ ਗ੍ਰਹਿ ਵਿਭਾਗ ਵਲੋਂ ਦੱਸਿਆ ਗਿਆ ਕਿ ਕਾਲੀ ਸੂਚੀ ਖਤਮ ਕਰਨ ਵਿੱਚ ਕੁੱਝ ਕਾਨੂੰਨੀ ਦਿੱਕਤਾਂ ਹਨ। ਇੱਕ ਮੁਖ ਦਿੱਕਤ ਤਾਂ ਇਹੀ ਹੈ ਕਿ ਕਾਲੀ ਸੂਚੀ ਵਿੱਚ ਜਿਨ੍ਹਾਂ ਸਿੱਖਾਂ ਦੇ ਨਾਂ ਦਰਜ ਹਨ, ਉਹ ਪੰਜਾਬ ਸਰਕਾਰ ਦੀਆਂ ਰਿਪੋਰਟਾਂ ਦੇ ਅਧਾਰ ਤੇ ਦਰਜ ਕੀਤੇ ਗਏ ਹਨ। ਇਸਲਈ ਜਦੋਂ ਤਕ ਪੰਜਾਬ ਸਰਕਾਰ ਇਨ੍ਹਾਂ ਨਾਵਾਂ ਬਾਰੇ ਕਲੀਅਰੈਂਸ ਦੇ, ਇਨ੍ਹਾਂ ਦੇ ਨਾਂ ਕਾਲੀ ਸੂਚੀ ਵਿਚੋਂ ਖਾਰਿਜ ਕਰਨ ਦੀ ਸਿਫਾਰਸ਼ ਨਹੀਂ ਕਰਦੀ, ਤਦ ਤਕ ਕੇਂਦਰ ਸਰਕਾਰ ਲਈ ਉਨ੍ਹਾਂ ਦੇ ਨਾਂ ਕਾਲੀ ਸੂਚੀ ਵਿਚੋਂ ਹਟਾਏ ਜਾਣੇ ਸੰਭਵ ਨਹੀਂ। ਉਧਰ ਪੰਜਾਬ ਸਰਕਾਰ, ਕੇਂਦਰ ਸਰਕਾਰ ਵਲੋਂ ਇਸ ਸਬੰਧ ਵਿੱਚ ਭੇਜੇ ਜਾਂਦੇ ਪੱਤਰਾਂ ਦਾ ਸੰਤੋਸ਼ਜਨਕ ਉਤਰ ਨਹੀਂ ਦੇ ਰਹੀ। ਕਾਫੀ ਦਬਾਉ ਬਣਨ ਤੇ ਪੰਜਾਬ ਸਰਕਾਰ ਵਲੋਂ ਕੁੱਝ ਗਿਣਤੀ ਦੇ ਨਾਂ ਕਾਲੀ ਸੂਚੀ ਵਿਚੋਂ ਖਾਰਿਜ ਕਰਨ ਦੀ ਸਿਫਾਰਸ਼ ਕਰਦਿਆਂ ਬਾਕੀਆਂ ਦੇ ਪਤੇ ਨਾ ਮਿਲਣ ਦਾ ਅਧਾਰ ਬਣਾ, ਕੋਈ ਵੀ ਪੱਲਾ ਨਾ ਫੜਾਇਆ। ਜੋ ਕੁੱਝ ਨਾਂ ਕਾਲੀ ਸੂਚੀ ਵਿਚੋਂ ਖਾਰਿਜ ਕਰਨ ਲਈ ਪਂਜਾਬ ਸਰਕਾਰ ਨੇ ਭੇਜੇ, ਉਨ੍ਹਾਂ ਬਾਰੇ ਦੱਸਿਆ ਜਾਂਦਾ ਹੈ, ਕਈ ਪਹਿਲੇ ਹੀ ਭਾਰਤ ਆ ਵਸੇ ਹੋਏ ਹਨ, ਤੇ ਕਈ ਕਾਲੀ ਸੂਚੀ ਵਿਚੋਂ ਖਾਰਿਜ ਕੀਤੇ ਜਾਣ ਕਾਰਣ ਭਾਰਤ ਖੁਲ੍ਹੇ ਆ ਜਾ ਰਹੇ ਹਨ, ਅਤੇ ਬਾਕੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਨੇੜਤਾ ਰੱਖਣ ਵਾਲੇ ਹਨ।
ਇਧਰ ਸ. ਪਰਮਜੀਤ ਸਿੰਘ ਸਰਨਾ ਨੇ, ਜਿਨ੍ਹਾਂ ਪ੍ਰਵਾਸੀ ਸਿੱਖਾਂ ਦੇ ਪਤੇ ਨਾ ਮਿਲਣ ਦੀ ਗੱਲ ਪੰਜਾਬ ਸਰਕਾਰ ਵਲੋਂ ਕੀਤੀ ਗਈ ਸੀ, ਉਨ੍ਹਾਂ ਦੇ ਪਤੇ ਲੱਭਣ ਵਿੱਚ ਸਹਿਯੋਗ ਦੀ ਪੇਸ਼ਕਸ਼ ਕਰਦਿਆਂ, ਪੰਜਾਬ ਦੇ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਕਈ ਚਿੱਠੀਆਂ ਲਿਖ ਅਤੇ ਉਨ੍ਹਾਂ ਦੇ ਪੀ ਏ ਨੂੰ ਫੋਨ ਕਰ, ਮੁਲਾਕਾਤ ਦਾ ਸਮਾਂ ਲੈਣ ਦੀ ਕੋਸ਼ਿਸ਼ ਕੀਤੀ, ਪਰ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਕੋਈ ਪਲਾ ਨਹੀਂ ਫੜਾਇਆ ਗਿਆ। ਅੰਤ ਉਨ੍ਹਾਂ ਇਸ ਮੁੱਦੇ ਤੇ ਰਾਜਨੀਤਿਕ ਦਬਾਉ ਬਣਾਉਣ ਦੇ ਨਾਲ ਹੀ ਇਸਨੂੰ ਅਦਾਲਤ ਵਿੱਚ ਲਿਜਾਣ ਦਾ ਫੈਸਲਾ ਕਰ ਲਿਆ, ਅਤੇ ਇਸ ਮਾਮਲੇ ਦੀ ਪੈਰਵੀ ਕਰਨ ਦੀ ਜ਼ਿੰਮੇਵਾਰੀ ਪ੍ਰਸਿਧ ਐਡਵੋਕੇਟ ਕੇ. ਟੀ. ਐਸ. ਨੂੰ ਸੌਂਪ ਦਿੱਤੀ। ਜਿਸਦਾ ਨਤੀਜਾ ਸਾਮ੍ਹਣੇ ਆ ਚੁਕਾ ਹੈ। ੦੦੦
Mobile : + 91 98 68 91 77 31


(30/03/11)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਹਰਦੇਵ ਸਿੰਘ ਜੰਮੂ ਜੀ,

ਮੇਰੇ ਵੱਲੋਂ “ਸਤਿ ਸ੍ਰੀ ਅਕਾਲ” ਪਰਵਾਨ ਹੋਵੇ ਜੀ!

ਆਪ ਜੀ ਦੇ ਸਿੱਖਮਾਰਗ ਤੇ ਆਏ 29. 03. 2011 ਦੇ ਪੱਤਰ ਵਿੱਚ ਆਪ ਜੀ ਨੇ ਮੇਰੇ ਲੇਖ ਸਬੰਧੀ ਹੇਠ ਦਿੱਤਾ ਸਵਾਲ ਕੀਤਾ ਹੈ:

“ਕੀ ਆਪ ਜੀ ਦਾ ਇਹ ਕਹਿਣਾ ਹੈ ਕਿ ਅਕਾਲ ਤਖਤ (ਅਕਾਲ ਬੁੰਗਾ) ਨੂੰ ਬਾ-ਤੋਰ ਇੱਕ ਸੰਸਥਾਨ ਬੰਦ (abolish) ਕਰ ਦੇਣਾ ਚਾਹੀਦਾ ਹੈ?”

ਇਸ ਸਬੰਧੀ ਮੇਰਾ ਉਤੱਰ ਹੈ:

“ਹਾਂ, ਜ਼ਰੂਰ; ਮੇਰਾ ਕਹਿਣਾ ਹੈ ਕਿ ਜਿੰਨੀ ਜਲਦੀ ਹੋ ਸਕੇ ਸਿੱਖ ਕੌਮ ਨੂੰ ਅਖੌਤੀ ‘ਅਕਾਲ ਤਖਤ’ ਤੋਂ ਛੁਟਕਾਰਾ ਮਿਲਣਾ ਚਾਹੀਦਾ ਹੈ”।

ਇਥੇ ਮੈਂ ਉਪਰੋਕਤ ਸਵਾਲ ਵਿੱਚ ਸ਼ਾਮਲ ਦੋ ਗੱਲਾਂ ਵੱਲ ਆਪ ਜੀ ਦਾ ਧਿਆਨ ਦੁਆਉਣਾ ਚਾਹਾਂਗਾ ਜੋ ਇਸ ਪਰਕਾਰ ਹਨ:

1. ਆਪ ਜੀ ਨੇ ਅਕਾਲ ਬੁੰਗਾ ਅਤੇ ਕਥਿਤ ‘ਅਕਾਲ ਤਖਤ’ ਨੂੰ ਇੱਕ ਕਰ ਦਿੱਤਾ ਹੈ ਜੋ ਸਹੀ ਨਹੀਂ ਕਿਉਂਕਿ ਅਕਾਲ ਬੁੰਗਾ ਇੱਕ ਰਿਹਾਇਸ਼ਗਾਹ (rest house ਜਾਂ inn) ਸੀ ਜੋ ਸ੍ਰੀ ਗੁਰੂ ਹਰਗਬਿੰਦ ਜੀ ਦੇ 1606 ਈਸਵੀ ਵਿੱਚ ਬਣੇ ਤਖਤ ਦੀ ਜਗਹ ਤੇ ਕਿਸੇ ਸਮੇਂ ਉਸਾਰ ਦਿੱਤੀ ਗਈ ਸੀ ਪਰੰਤੂ ਕਥਿਤ ‘ਅਕਾਲ ਤਖਤ’ ਅਕਾਲ ਬੁੰਗਾ ਤੋਂ ਵਿਗਾੜ ਕੇ (ਪਹਿਲਾਂ ‘ਤਖਤ ਅਕਾਲ ਬੁੰਗਾ’ ਕਰ ਕੇ ਅਤੇ ਫਿਰ ਇਸ ਤੋਂ ‘ਅਕਾਲ ਤਖਤ’ ਕਰ ਕੇ) ਬਣਾਇਆ ਗਿਆ ਨਾਮ ਹੈ ਜਿਸ ਦਾ ਮਕਸਦ ਅਕਾਲ ਬੁੰਗੇ ਦੀ ਵਰਤੋਂ ਵਿੱਚ ਤਬਦੀਲੀ ਕਰਦੇ ਹੋਏ ਇਸ ਰਿਹਾਇਸ਼ਗਾਹ ਨੂੰ ਇੱਕ ਡੇਰੇ ਜਾਂ ਮੱਠ ਵਿੱਚ ਤਬਦੀਲ ਕਰ ਦੇਣਾ।

2. ਆਪ ਜੀ ਨੇ ਕਥਿਤ ‘ਅਕਾਲ ਤਖਤ’ ਨੂੰ ‘ਸੰਸਥਾਨ’ ਭਾਵ institution ਕਿਹਾ ਹੈ ਜੋ ਸਹੀ ਨਹੀਂ। ਵਿਚਾਰ-ਅਧੀਨ ਲੇਖ ਵਿੱਚੋਂ ਸਬੰਧਿਤ ਸਤਰਾਂ ਹੇਠਾਂ ਪੇਸ਼ ਹਨ:

“ਅਕਾਲ ਤਖਤ” ਕੋਈ ਸੰਸਥਾ ਨਹੀਂ। ਕਿਸੇ ਸੰਸਥਾ ਦੀ ਸਥਾਪਤੀ ਦੀ ਮਨਜ਼ੂਰੀ (sanction) ਦਾ ਰਿਕਾਰਡ ਹੁੰਦਾ ਹੈ, ਇਸ ਦੇ ਠੋਸ ਉਦੇਸ਼ਾਂ ਅਤੇ ਪ੍ਰੋਗਰਾਮਾਂ ਦਾ ਵੇਰਵਾ ਬਣਿਆਂ ਹੁੰਦਾ ਹੈ, ਇਸ ਦੀ ਆਪਣੀ ਨਿਯਮਾਵਲੀ ਜਾਂ ਵਿਧਾਨ ਹੁੰਦਾ ਹੈ, ਇਹ ਕਿਸੇ ਨਿਸਚਤ ਪ੍ਰਬੰਧਕ ਢਾਂਚੇ ਹੇਠ ਚਲਦੀ ਹੈ; ਕਥਿਤ ‘ਅਕਾਲ ਤਖਤ’ ਸਬੰਧੀ ਇਸ ਵਿੱਚੋਂ ਕਦੀ ਕੁੱਝ ਵੀ ਮੌਜੂਦ ਨਹੀਂ ਰਿਹਾ।

ਨਿਰਸੰਦੇਹ ਕਥਿਤ ‘ਅਕਾਲ ਤਖਤ’ ਤੋਂ ਨਜਾਤ ਪਾਉਣ ਦਾ ਸੰਕਲਪ ਸਿੱਖ ਕੌਮ ਵਾਸਤੇ ਬਿਲਕੁਲ ਹੀ ਨਵਾਂ ਹੈ ਪਰੰਤੂ ਅਸਲੀਅਤ ਨੇ ਇੱਕ ਦਿਨ ਸਾਹਮਣੇਂ ਆਉਣਾ ਹੀ ਹੁੰਦਾ ਹੈ। ਮੈਂ ਆਪਣੇ ਲੇਖ ਵਿੱਚ ਇਹ ਸਪਸ਼ਟ ਕਰਨ ਦਾ ਯਤਨ ਕੀਤਾ ਹੈ ਕਿ ਅਕਾਲ ਬੁੰਗੇ ਨੂੰ ਮੰਦ-ਭਾਵਨਾ ਨਾਲ ‘ਅਕਾਲ ਤਖਤ’ ਦਾ ਨਾਮ ਦੇ ਕੇ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਇੱਕ ਸ਼ਰੀਕ ਪੈਦਾ ਕਰਨ ਦਾ ਯਤਨ ਕੀਤਾ ਗਿਆ ਹੈ ਜਿਸ ਰਾਹੀਂ ਸਿੱਖ ਕੌਮ ਦੇ ਸਿਰ ਤੇ ਸ਼ਖਸੀ ਗੁਰੂ ਥੋਪਿਆ ਜਾਵੇ, ਗੁਰਮੱਤ ਦੇ ਸਿਧਾਂਤਾਂ ਨੂੰ ਭੰਗ ਕੀਤਾ ਜਾਵੇ ਅਤੇ ਸਿੱਖ ਪ੍ਰੰਪਰਾਵਾਂ ਨੂੰ ਤਹਿਸ-ਨਹਿਸ ਕੀਤਾ ਜਾਵੇ। ਇਹ ਸਾਰਾ ਕੁੱਝ ਪਿਛਲੀ ਇੱਕ ਸਦੀ ਤੋਂ ਵਾਪਰ ਵੀ ਰਿਹਾ ਹੈ ਪਰੰਤੂ ਸਿੱਖ ਕੌਮ ਇਸ ਬਾਰੇ ਸੁਚੇਤ ਨਾ ਹੋ ਸਕੀ।

ਸ. ਜੰਮੂ ਜੀ, ਆਪ ਜੀ ਨੇ ਕਥਿਤ ‘ਅਕਾਲ ਤਖਤ’ ਨੂੰ “ਗੌਰਵਮਈ ਇਦਾਰਾ” ਕਿਹਾ ਹੈ। ਮੈਂ ਇਹ ਦਾਵੇ ਨਾਲ ਕਹਿ ਸਕਦਾ ਹਾਂ ਕਥਿਤ “ਅਕਾਲ ਤਖਤ” ਸਬੰਧੀ ਕੁੱਝ ਵੀ ਗੌਰਵਮਈ ਨਹੀਂ, ਜੋ ਕੁੱਝ ਹੈ ਉਹ ਸਿੱਖ ਮੱਤ ਲਈ ਤਬਾਹ-ਕੁੰਨ ਅਤੇ ਨਮੋਸ਼ੀ ਦਵਾਉਣ ਵਾਲਾ ਹੀ ਹੈ। ਆਪ ਜੀ ਨੇ ਦਰਪੇਸ਼ ਮਸਲਿਆਂ ਸਬੰਧੀ ਅਤੇ ਵਿਸ਼ੇਸ਼ ਕਰ ਕੇ ਅਤਿ ਸੰਜੀਦਾ ਹਾਲਤਾਂ ਵਿੱਚ ਕੌਮ ਨੂੰ ਸੇਧ ਪਰਦਾਨ ਕੀਤੇ ਜਾਣ ਦੀ ਲੋੜ ਬਾਰੇ ਗੱਲ ਕੀਤੀ ਹੈ। ਕਥਿਤ ‘ਅਕਾਲ ਤਖਤ’ ਤੋਂ ਤਾਂ ਇਸ ਸਬੰਧੀ ਕਦੀ ਕੋਈ ਉਸਾਰੂ ਭੂਮਿਕਾ ਨਿਭਾਈ ਵੇਖਣ ਵਿੱਚ ਆਉਂਦੀ ਨਹੀਂ। ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਹੈ ਕਥਿਤ “ਅਕਾਲ ਤਖਤ” ਕੋਈ ਇਦਾਰਾ (ਸੰਸਥਾ) ਨਹੀਂ। ਇਹ ਇੱਕ ਐਸੇ ਅੱਡੇ ਵਜੋਂ ਹੋਂਦ ਵਿੱਚ ਆਇਆ ਹੋਇਆ ਹੈ ਜਿਸ ਦੀ ਵਰਤੋਂ ਸ੍ਰੀ ਦਰਬਾਰ ਸਾਹਿਬ ਦੀ ਸਿੱਖਾਂ ਦੇ ਕੇਂਦਰੀ ਸਥਾਨ ਵਜੋਂ ਮਹਾਨਤਾ ਨੂੰ ਖਤਮ ਕਰਨਾ ਅਤੇ ਸਿੱਖ ਸ਼ਰਧਾਲੂਆਂ ਨੂੰ ਗੁਰਮੱਤ ਨਾਲੋਂ ਤੋੜਨਾ ਹੈ ਅਤੇ ਅਜਿਹਾ ਹੂੰਦਾ ਅਸੀਂ ਰੋਜ਼ਾਨਾ ਵੇਖ ਹੀ ਰਹੇ ਹਾਂ। ਜਿਹੋ ਜਿਹਾ ਕਿਸੇ ਅੱਡੇ ਦਾ ਮੰਤਵ ਅਤੇ ਮਹੌਲ ਹੋਵੇਗਾ ਉਹੋ ਜਿਹੀ ਮਾਨਸਿਕਤਾ ਦੇ ਲੋਕ ਹੀ ਉਸ ਨਾਲ ਜੁੜਨਗੇ। ਸੋ ਮੰਦ-ਭਾਵਨਾ ਅਧੀਨ ਬਣੇ ਕਿਸੇ ਅੱਡੇ ਨਾਲ ਸਬੰਧਿਤ ਸਮਸਿੱਆਵਾਂ ਦਾ ਹਲ ਮੁੱਢਲੇ ਤੌਰ ਤੇ ਉਸ ਅੱਡੇ ਨੂੰ ਬੰਦ ਕਰਨ ਨਾਲ ਹੀ ਸੰਭਵ ਹੈ। ਜੇ ਕਰ ਕੌਮ ਨੂੰ ਕਥਿਤ “ਅਕਾਲ ਤਖਤ” ਤੋਂ ਛੁਟਕਾਰਾ ਮਿਲ ਜਾਂਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਕੌਮ ਨੂੰ ਸਮੇਂ-ਸਮੇਂ ਉਪਜਣ ਵਾਲੇ ਹਾਲਾਤ ਨਾਲ ਨਿਪਟਣ ਲਈ ਕੋਈ ਵਸੀਲਾ ਵੀ ਜਰੂਰ ਲਭ ਸਕਦਾ ਹੈ ਜਿਸ ਬਾਰੇ ਕੌਮ ਵੱਖਰੇ ਤੌਰ ਤੇ ਸੋਚ ਸਕਦੀ ਹੈ।

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।


(30/03/11)
ਸੁਰਿੰਦਰ ਕੌਰ ਨਿਹਾਲ /ਬਚਿੱਤਰ ਸਿੰਘ ਆਹਲੂਵਾਲੀਆ

1984` ਚ ਭਾਰਤੀ ਫੌਜਾਂ ਦੀ ਭੇਟ ਚੜ੍ਹੀ, ਸਿੱਖ ਰੈਫ੍ਰੈਂਸਲਾਈਬ੍ਰੇਰੀ ਦਾ ਦੂਜਾ ਦੁਖਾਂਤ
ਸੁਰਿੰਦਰ ਕੌਰ ਨਿਹਾਲ 09780286489, 09041667939

ਪਹਿਲੇ ਕਾਰ ਸੇਵਾ ਫਿਰ ਸਸਕਾਰ ਸੇਵਾ, ਅਖਬਾਰ ਸੇਵਾ ਤੇ ਹੁਣ ਚੱਲ ਪਈ ਹੈ ਬਾਬੇ ਨਾਨਕ ਦਾ ਉੱਚਾ ਦਰਬਾਰ ਸੇਵਾ। ਗੁਰਸਿੱਖੋਂ ਕਦੇ ਮਿਲ ਬੈਠ ਕੇ ਇਹ ਵਿਸਲੇਸ਼ਣ ਕਰੋਗੇ ਕਿ ਅਸਾਂ ਉਪਰੋਕਤ ਸੇਵਾਵਾਂ ਵਿੱਚੋਂ ਅੱਜ ਤੱਕ ਕੀ ਖੱਟਿਆ ਅਤੇ ਕੀ ਗਵਾਇਆ ਹੈ। 1973 ਤੋਂ ਚੱਲੀ ਗੁਰਦਵਾਰਿਆਂ ਦੀ ਕਾਰ ਸੇਵਾ ਜਦੋਂ ਸਿੱਖਾਂ ਨੇ ਸਰਕਾਰੀ ਏਜੰਟ ਬਾਬਿਆਂ ਦੀ ਵੱਡੀ ਸਾਜਿਸ਼ ਦਾ ਸ਼ਿਕਾਰ ਹੁੰਦਿਆਂ ਹੋਇਆਂ ਬੜੇ ਸਤਿਕਾਰ ਨਾਲ ਆਪਣੀਆਂ ਲਾਸਾਨੀ ਅਤੇ ਇਤਹਾਸਕ ਇਮਾਰਤਾਂ ਦਾ ਮਲਬਾ ਢੋਇਆ ਅਤੇ ਸਦਾ ਲਈ ਉਸ ਮੂੰਹ ਬੋਲਦੇ ਇਤਿਹਾਸ ਦਾ ਖੁਰਾ ਖੋਜ ਮਿਟਾ ਦਿੱਤਾ ਜਿਸ ਦਾ ਭੁਰਿਆ ਹੋਇਆ ਇੱਕ ਕੰਢ੍ਹਾ ਵੀ ਕੌਮੀ ਮਿਊਜਿਅਮ ਵਿੱਚ ਰਖਿਆ ਜਾਣ ਵਾਲਾ ਸੀ। ਸਿੱਖ ਧਰਮ ਦੇ ਮੁੱਢ ਕਦੀਮ ਦੇ ਦੁਸ਼ਮਣਾ ਨੇ ਇਹ ਮੈਦਾਨ ਫ਼ਤਹਿ ਕਰਕੇ ਫਿਰ ਸ਼ੁਰੂ ਕਰਵਾ ਦਿੱਤੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਅਤੇ ਪੁਰਤਾਨ ਸਰੂਪਾਂ ਸਮੇਤ ਸਿੱਖ ਕੌਂਮ ਦੇ ਹੋਰ ਬਹੁਤ ਸਾਰੇ ਇਤਿਹਾਸਕ ਸ੍ਰੋਤਾਂ ਦੀ ਸਸਕਾਰ ਸੇਵਾ, ਸਿੱਖਾਂ ਨੇ ਇਹ ਸੇਵਾ ਵੀ ਪੂਰੇ ਸਤਿਕਾਰ ਨਾਲ ਮੂਰਖਤਾ ਦੀ ਹੱਦ ਪਾਰ ਕਰਦਿਆਂ ਬਾਖੂਬੀ ਨਿਭਾਈ ਅਤੇ ਅੱਜ ਤੱਕ ਨਿਭਾਅ ਰਹੇ ਹਨ। ਇਹ ਸੇਵਾ ਨਿਭਾਉਂਦਿਆਂ ਸਿੱਖਾਂ ਨੇ ਪਤਾ ਨਹੀਂ ਕਿੰਨੀ ਕੁ ਵਿਰਾਸਤੀ ਪੂੰਜੀ ਆਪਣੇ ਸਿਰਾਂ ਤੇ ਢੋਹ ਕੇ ਰਾਖ ਦਾ ਢੇਰ ਬਣਾ ਦਿੱਤੀ ਹੈ। ਜਿਸ ਦਾ ਅਨੁਮਾਨ ਵੀ ਨਹੀਂ ਲਗਾਇਆ ਜਾ ਸਕਦਾ। ਬੇਸ਼ੱਕ ਇਸ ਸੇਵਾ ਵਿੱਚ ਸ਼ਾਮਿਲ ਬਹੁਤੇ ਸਿੱਖ ਡੇਰੇਦਾਰਾਂ ਦੇ ਪ੍ਰਭਾਵ ਹੇਠ ਲਿਆ ਕੇ ਕਈ ਦਹਾਕਿਆਂ ਤੋਂ ਸਮੋਹਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਗੁਰਮਤਿ ਦਾ ਕੋਈ ਤੱਤ ਬਾਕੀ ਨਹੀਂ ਰਹਿਣ ਦਿਤਾ ਗਿਆ। ਨਾਗਪੁਰ ਤੋਂ ਜਾਰੀ ਹੁਕਮਾਂ ਅਨੁਸਾਰ ਸਸਕਾਰ ਸੇਵਾ ਰਾਗਮਾਲਾ ਨਾਮੀ ਕੱਚੀ ਰਚਨਾ ਨੂੰ ਸਦਾ ਲਈ ਸਿੱਖਾਂ ਦੇ ਮੱਥੇ ਤੇ ਉਕਰਨ ਵਾਸਤੇ ਸ਼ੁਰੂ ਕਰਵਾਈ ਗਈ ਹੈ। ਗਿਆਨੀ ਗੁਰਦਿੱਤ ਸਿੰਘ ਦੀ ਪੁਸੱਤਕ ਮੁੰਦਾਵਣੀ ਅਤੇ ਸ਼ ਮਹਿੰਦਰ ਸਿੰਘ ਜੋਸ਼ ਦੀ ਪੁਸਤਕ ਖਸ਼ਟ ਰਾਗ ਕਿਨ ਗਾਏ? ਪੜ੍ਹਨ ਤੋਂ ਬਾਅਦ ਰਾਗਮਾਲਾ ਸਬੰਧੀ ਹੋਰ ਬਹਿਸ ਕਰਨ ਦੀ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ। ਰਾਗਮਾਲਾ ਤੋਂ ਇਲਾਵਾ ਪੁਰਾਤਨ ਨਿੱਤਨੇਮ ਦੀਆਂ ਪੋਥੀਆਂ ਸਮੇਤ ਹੋਰ ਬਹੁਤ ਸਾਰੇ ਇਤਿਹਾਸਕ ਤੱਥ ਨਸ਼ਟ ਕਰਕੇ ਅਖੌਤੀ ਦਸਮ ਗ੍ਰੰਥ ਨੂੰ ਸਦਾ ਵਾਸਤੇ ਸਥਾਪਤ ਕਰਨ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਬੇਸ਼ਕ ਸ਼੍ਰੋਮਣੀ ਕਮੇਟੀ ਵੱਲੋਂ ਛਾਪੀਆਂ ਜਾਂਦੀਆਂ ਨਿਤਨੇਮ ਦੀਆਂ ਪੋਥੀਆਂ ਵਿੱਚ ਅਖੌਤੀ ਦਸਮ ਗ੍ਰੰਥ ਦੀਆਂ 4 ਬਾਣੀਆਂ ਦਰਜ ਹਨ, ਜੋ ਰਹਿਤ ਮਰਯਾਦਾ ਅਨੁਸਾਰ ਪੰਥ ਪ੍ਰਵਾਣਿਤ ਹਨ। ਜਿਸ ਤੇ ਸੱਚੇ ਸਿੱਖ ਹਾਲ ਦੀ ਘੜੀ ਚ` ਪੰਥਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਚੁੱਪ ਰਹਿਣਾ ਉਚਿਤ ਸਮਝਦੇ ਹਨ ਪਰ ਇਸ ਦੇ ਉਲਟ ਡੇਰੇਦਾਰਾਂ ਵੱਲੋਂ ਛਾਪੀਆਂ ਜਾ ਰਹੀਆਂ ਗੁਰਬਾਣੀ ਨਿੱਤਨੇਮ ਦੀਆਂ ਪੋਥੀਆਂ ਵਿੱਚ ਹੋਰ ਬਹੁਤ ਸਾਰੀਆਂ ਬਚਿੱਤਰ ਨਾਟਕ ਵਿਚਲੀਆਂ ਲਿਖਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਦਾ ਕੋਈ ਭਾਵ ਅਰਥ ਹੀ ਨਹੀਂ ਨਿਕਲਦਾ। ਉਪਰ ਦੱਸੀ ਗਈ ਸਸਕਾਰ ਸੇਵਾ ਵਿੱਚ ਨਾਨਕਸਰ ਡੇਰੇ ਨਾਲ ਸਬੰਧਤ ਦੋ ਸੰਸਥਾਵਾਂ ਸਰਗਰਮ ਭੂਮਿਕਾ ਨਿਭਾਅ ਰਹੀਆਂ ਹਨ। ਇਹ ਉਹ ਨਾਨਕਸਰ ਹੈ ਜਿਸ ਵੱਲੋਂ ਗੁਰਬਾਣੀ ਨੂੰ ਸੰਪਟ ਲਗਾਕੇ ਗੁਰੂਅਰਜਨ ਸਾਹਿਬ ਵਰਗੇ ਪੂਰਨ ਸਮਰਥ ਗੁਰੂ ਦੀਆਂ ਗਲਤੀਆਂ ਦੀ ਦਰੁਸਤੀ ਕਰਨ ਵਰਗਾ ਇੱਕ ਨਾਕਾਬਲੇ ਬਰਦਾਸ਼ਤ ਭਰਮ ਫੈਲਾਇਆ ਜਾ ਰਿਹਾ ਹੈ। ਜਿਸ ਗੁਰਦੇਵ ਨੇ ਗੁਰਬਾਣੀ ਨੂੰ ਅੱਖਰ-ਅੱਖਰ ਸ਼ੁੱਧ ਰੱਖਣ ਲਈ ਤੱਤੀ ਤਵੀ ਤੇ ਬੈਠਣਾ ਮੰਜੂਰ ਕਰ ਲਿਆ ਸੀ ਅਤੇ ਜਿਸ ਗੁਰਬਾਣੀ ਦਾ ਇੱਕ ਸ਼ਬਦ ਬਦਲ ਦੇਣ ਤੇ ਸਤਵੇਂ ਪਾਤਸ਼ਾਹ ਗੁਰੂਹਰਿ ਰਾਇ ਸਾਹਿਬ ਨੇ ਰਾਮ ਰਾਇ ਨੂੰ ਸਦਾ ਲਈ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ ਅੱਜ ਉਸ ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰਨ ਦਾ ਡੇਰੇਦਾਰਾਂ ਨੇ ਤਾਂ ਪੂਰਨ ਅਧਿਕਾਰ ਪ੍ਰਾਪਤ ਕਰ ਲਿਆ ਹੈ ਕਿਉਂਕਿ ਉਹਨਾਂ ਦੇ ਪਿਛੇ ਸਰਕਾਰੀ ਤਾਕਤਾਂ ਖੜੀਆਂ ਹਨ ਅਤੇ ਸਿੱਖ ਸ਼ਕਤੀ ਹਰ ਪੱਖ ਤੋਂ ਖਿੰਡ ਪੁੰਡ ਗਈ ਹੈ। ਸਿੱਖ ਸ਼ਕਤੀ ਨੂੰ ਖੇਰੂ ਖੇਰੂ ਕਰਨ ਦਾ ਬਹੁਤ ਵੱਡਾ ਰੋਲ ਡੇਰੇਦਾਰਾਂ ਨੇ ਨਿਭਾਇਆ ਹੈ। ਇਸ ਤੋਂ ਇਲਾਵਾ ਜਦੋਂ ਦੀ ਅਕਾਲੀ ਦਲ ਤੋਂ ਕਾਲੀ ਦਲ ਬਣਾਕੇ ਆਰ਼ ਐਸ਼ ਐਸ਼ ਨੇ ਪ੍ਰਕਾਸ਼ ਸਿੰਘ ਬਾਦਲ ਨਾਮੀ ਬਿੱਲੀ ਦੇ ਗੱਲ ਚ` ਘੰਟੀ ਬੰਨ ਦਿੱਤੀ ਹੈ ਉਸ ਦਿਨ ਤੋਂ ਸਿੱਖ ਕੌਂਮ ਦੀ ਹੋਂਦ ਨੂੰ ਖਤਰਾ ਸਾਰੇ ਅਨੁਮਾਨਾ ਤੋਂ ਵੱਧ ਗਿਆ ਹੈ।
ਪਿਛਲੇ ਦਿਨੀ ਜਗਰਾਉਂ ਲਾਗੇ ਰਾਮਗੜ੍ਹ ਭੁਲੱਰ `ਚ ਬਣੇ ਅੰਗੀਠਾ ਸਾਹਿਬ ਗੁਰਦੁਆਰੇ `ਚ ਪਹੁੰਚ ਕੇ ਸਾਡੇ ਵੱਲੋਂ ਜੋ ਜਾਣਕਾਰੀ ਇੱਕਠੀ ਕੀਤੀ ਗਈ ਉਹ ਪੈਰਾਂ ਹੇਠੋਂ ਜਮੀਨ ਖਿਸਕਾ ਦੇਣ ਵਾਲੀ ਹੈ। ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਚਲਾਏ ਜਾ ਰਹੇ ਪੰਜ ਅੰਗੀਠਿਆਂ ਦਾ ਪ੍ਰਬੰਧ ਭਾਈ ਨਰਿੰਦਰ ਸਿੰਘ ਮੁੱਖੀ ਗੂ: ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਮ ਸਿਮਰਨ ਕੇਂਦਰ ਛੋਟੀ ਜਵੱਦੀ ਲੁਧਿਆਣਾ ਕੋਲ ਹੈ। ਇਸੇ ਤਰਾਂ ਦੀ ਹੀ ਮਾਈ ਭਾਗ ਕੌਰ ਨਾਂ ਦੀ ਇੱਕ ਹੋਰ ਸੰਸਥਾ ਮੁਲਕ ਦੇ ਹੋਰ ਪ੍ਰਾਂਤਾਂ ਵਿੱਚ ਤਕਰੀਬਨ ਅੱਧੀ ਦਰਜਨ ਅੰਗੀਠੇ ਸਾਹਿਬ ਚਲਾ ਰਹੀ ਹੈ। ਜਿਨ੍ਹਾਂ ਅੰਗੀਠਿਆਂ ਵਿੱਚ ਸਿੱਖ ਸਰਮਾਇਆ ਫੂਕਿਆ ਜਾ ਰਿਹਾ ਹੈ। ਇਨ੍ਹਾਂ ਅੰਗੀਠਿਆਂ ਦਾ ਗੁਰਮਤਿ ਵਿੱਚ ਕੋਈ ਜਿਕਰ ਹੀ ਨਹੀਂ ਹੈ। ਭਾਵ ਗੁਰਮਤਿ ਸ਼ਬਦ ਕੋਸ਼ ਵਿੱਚ ਅੰਗੀਠਾ ਸ਼ਬਦ ਮੌਜੂਦ ਹੀ ਨਹੀਂ ਹੈ। ਭਾਈ ਨਰਿੰਦਰ ਸਿੰਘ ਜੀ ਛੋਟੀ ਜੱਵਦੀ ਅਨੁਸਾਰ ਉਨ੍ਹਾਂ ਹੁਣ ਤੱਕ ਸਸਕਾਰ ਸੇਵਾ ਕਰਦਿਆਂ 200 ਗੁਰੂਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਅਤੇ 50 ਬਚਿਤੱਰ ਨਾਟਕ ਗ੍ਰੰਥ (ਦਸਮ ਗ੍ਰੰਥ) ਸਿੱਖ ਰੈਫ੍ਰੈਂਸ ਲਾਈਬ੍ਰੇਰੀ ਅੰਮ੍ਰਿਤਸਰ ਪਹੁੰਚਾਏ ਹਨ। ਜਦੋਂ ਅਸੀਂ ਇਹ ਸਵਾਲ ਕੀਤਾ ਕਿ ਉਨ੍ਹਾਂ ਦੋ ਸੌ ਸਰੂਪਾਂ ਵਿੱਚ ਰਾਗਮਾਲਾ ਤੋਂ ਰਹਿਤ ਕਿੰਨੇ ਸਰੂਪ ਸਨ ਤਾਂ ਭਾਈਸਾਹਿਬ ਦਾ ਉੱਤਰ ਸੀ ਕਿ ਰਾਗਮਾਲਾ ਤੋਂ ਰਹਿਤ ਇੱਕ ਵੀ ਸਰੂਪ ਉਨ੍ਹਾਂ ਵਿੱਚ ਨਹੀਂ ਸੀ। ਜਿਸ ਦਾ ਭਾਵ ਬੜਾ ਸਪੱਸ਼ਟ ਹੈ ਕਿ ਜੂਨ 1984 ਵਿੱਚ ਭਾਰਤੀ ਫੌਜਾਂ ਵੱਲੋਂ ਪਹਿਲੇ ਲੁੱਟੀ ਅਤੇ ਫਿਰ ਸਾੜੀ ਗਈ ਸਿੱਖ ਰੈਫ੍ਰੇਂਸ ਲਾਈਬ੍ਰੇਰੀ ਵਿੱਚ ਸਿੱਖ ਕੌਂਮ ਦੇ ਮੂਲ ਰੂਪ ਵਿੱਚ ਪਏ ਇਤਿਹਾਸਕ ਦਸਤਾਵੇਜ ਨਸ਼ਟ ਕਰਕੇ ਹੁਣ ਉਸ ਲਾਈਬ੍ਰੇਰੀ ਨੂੰ ਮਨਮਰਜੀ ਦੇ ਗੈਰ ਇਤਿਹਾਸਕ ਸ੍ਰੋਤਾਂ ਨਾਲ ਭਰਿਆ ਜਾ ਰਿਹਾ ਹੈ। ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵਿਰਾਸਤ ਬਣ ਜਾਣਗੇ। ਇੰਨ੍ਹਾਂ ਸਾਰੇ ਕੁਕਰਮਾਂ ਵਿੱਚ ਸਿੱਖਾਂ ਦੀ ਸ਼੍ਰੋਮਣੀ ਸੰਸਥਾ, ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਮੇਂ ਤੋਂ ਹੀ ਭਾਗੀਦਾਰ ਰਹੀ ਹੈ ਅਤੇ ਸਿੱਖ ਇਸ ਸੰਸਥਾ ਨੂੰ ਆਪਣੀ ਵਾਗਡੋਰ ਫੜਾ ਕੇ ਅਵੇਸਲੇ ਹੋ ਗਏ ਸਨ। ਜਿਸ ਦਾ ਖਮਿਆਜਾ ਅਸੀ ਭੁਗਤ ਰਹੇ ਹਾਂ ਅਤੇ ਆਉਣ ਵਾਲੀਆਂ ਨਸਲਾਂ ਸਾਡੇ ਤੋਂ ਵੱਧ ਭੁਗਤਾਨ ਕਰਨ ਗੀਆਂ। ਅੱਜ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਸੁਆਲ ਮੂੰਹ ਅੱਡੀ ਖੜਾ ਹੈ ਕਿ ਅਸੀ ਭਵਿੱਖ ਦੇ ਵਾਰਸਾਂ ਨੂੰ ਕੀ ਦੇਕੇ ਜਾਣਾ ਹੈ ਕੂੜ ਕਵਾੜ ਨਾਲ ਭਰੀ ਜਾ ਰਹੀ ਸਿੱਖ ਰੈਫ੍ਰੇਂਸ ਲਾਈਬ੍ਰੇਰੀ ਰਾਗਮਾਲਾ ਅਤੇ ਦਸਮ ਗ੍ਰੰਥ ਆਦਿ, ਬੇਸ਼ੱਕ ਇਨ੍ਹਾਂ ਵਿੱਚੋਂ ਦੋ ਮਸਲੇ ਚਿਰੋਕਣੇ ਸਮੇਂ ਦੇ ਖੜੇ ਹਨ ਜੋ ਸਾਡੇ ਤੋਂ ਪਹਿਲੇ ਸਾਡੇ ਸਮਝੌਤਾਵਾਦੀ ਵਿਦਵਾਨਾ ਤੇ ਆਗੂਆਂ ਵੱਲੋਂ ਸਾਨੂੰ ਦਿੱਤੇ ਗਏ ਹਨ। ਪਰ ਇਸ ਦੇ ਬਾਵਜੂਦ ਵੀ ਅਸੀ ਇੰਨੇ ਕੁ ਖੁਸ਼ਕਿਸਮਤ ਜਰੂਰ ਹਾਂ ਕਿ ਸਾਡੇ ਕੋਲ ਸਹੀ ਦਿਸ਼ਾ ਨਿਰਦੇਸ਼ ਦੇਣ ਵਾਲੇ ਬਹੁਤ ਸਾਰੇ ਸਬੂਤ ਮੌਜੂਦ ਸਨ ਜੋ ਬੇਸ਼ਕ ਸਾਡੇ ਸਾਹਮਣੇ ਨਸ਼ਟ ਹੋ ਗਏ ਹਨ ਪਰ ਫਿਰ ਵੀ ਅਸੀ ਉਸ ਬਰਬਾਦੀ ਦੇ ਚਸ਼ਮਦੀਦ ਹਾਂ। ਮੈਂ ਇਸੇ ਲਈ ਹੀ ਸਰਪੱਟ ਦੌੜਦੀ ਰਹਿੰਦੀ ਹਾਂ ਕਿ ਘੱਟੋਂ ਘਟ ਜੋ ਬਚਿਆ ਹੈ ਉਹ ਬਚਾ ਲਈਏ ਅਤੇ ਜੋ ਗਵਾਚ ਗਿਆ ਹੈ ਉਸ ਲਈ ਕੁੱਝ ਅਜਿਹੀਆਂ ਅਮਰ ਇਬਾਰਤਾਂ ਲਿਖ ਜਾਈਏ ਜੋ ਆਉਣ ਵਾਲੀਆਂ ਨਸਲਾਂ ਦੇ ਸਾਹਮਣੇ ਅੱਜ ਦੀ ਬਰਬਾਦੀ ਦੀ ਸ਼ਹਾਦਤ ਭਰਨ ਜੋਗੀਆਂ ਹੋਣ। ਅਸੀ ਅਤੀਤ ਅਤੇ ਭਵਿੱਖ ਦੇ ਜਾਮਨ ਹਾਂ ਕਿਉਂਕਿ ਵਰਤਮਾਨ ਦੋਹਾਂ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਹੈ ਅਗਰ ਸਾਡਾ ਵਰਤਮਾਨ ਕਮਜੋਰ ਕੜੀ ਸਾਬਤ ਹੋਇਆ ਤਾਂ ਅਤੀਤ ਨਾਲੋ ਭੱਵਿਖ ਦਾ ਸੰਪਰਕ ਟੁੱਟ ਜਾਵੇਗਾ ਅਤੇ ਹੋ ਜਾਵੇਗਾ ਸਰਬਨਾਸ।
(ਸੰਪਾਦਕੀ ਨੋਟ:- ਬੀਬੀ ਸੁਰਿੰਦਰ ਕੌਰ ਨਿਹਾਲ ਦੀਆਂ ਲਿਖਤਾਂ ਸ: ਬਚਿੱਤਰ ਸਿੰਘ ਆਹਲੂਵਾਲੀਆ ਰਾਹੀਂ ਸਾਨੂੰ ਕਦੀ-ਕਦੀ ਮਿਲਦੀਆਂ ਰਹਿੰਦੀਆਂ ਹਨ। ਅੱਜ ਮਿਲੀ ਲਿਖਤ ਦਾ ਅਸੀਂ ਉਹ ਹੀ ਹਿੱਸਾ ਛਾਪ ਰਹੇ ਹਾਂ ਜਿਸ ਦਾ ਸੰਬੰਧ ਸਾਰੇ ਸਿੱਖਾਂ ਨਾਲ ਹੈ। ਇਹਨਾ ਦੀ ਇਹ ਬਾਕੀ ਲਿਖਤ ਅਤੇ ਹੋਰ ਵੀ ਲਿਖਤਾਂ ਬਹੁਤਾ ਕਰਕੇ ਸਪੋਕਸਮੈਨ ਅਤੇ ਇਸ ਅਖਬਾਰ ਨਾਲ ਸੰਬੰਧਿਤ ਵਿਆਕਤੀਆਂ ਬਾਰੇ ਹੁੰਦੀਆਂ ਹਨ। ਸਪੋਕਸਮੈਨ ਬਾਰੇ ਅਸੀਂ ਬਹੁਤ ਕੁੱਝ ਛਾਪ ਚੁੱਕੇ ਹਾਂ, ਖਾਸ ਕਰਕੇ ਰਘਬੀਰ ਸਿੰਘ ਢਿੱਲੋਂ ਅਤੇ ਕਿਰਪਾਲ ਸਿੰਘ ਬਠਿੰਡਾ ਦੀਆਂ ਲਿਖਤਾਂ ਰਾਂਹੀਂ। ਜਿਹਨਾ ਵਿਆਕਤੀਆਂ ਦਾ ਜ਼ਿਕਰ ਇਹਨਾ ਦੀਆਂ ਲਿਖਤਾਂ ਵਿੱਚ ਹੁੰਦਾ ਹੈ ਉਹਨਾ ਵਿਚੋਂ ਕਈਆਂ ਨੇ ਸਿੱਖ ਮਾਰਗ ਤੇ ਲਿਖਣਾ ਬੰਦ ਕੀਤਾ ਹੋਇਆ ਹੈ ਇਸ ਲਈ ਉਹਨਾ ਦਾ ਪੱਖ ਨਹੀਂ ਛਾਪ ਸਕਦੇ। ਇਹਨਾ ਦੀ ਅੱਜ ਦੀ ਲਿਖਤ ਦੇ ਅਖੀਰ ਤੇ ਇਹਨਾ ਨੇ ਦੋ ਕਿਤਾਬਾਂ ਦਾ ਜ਼ਿਕਰ ਕੀਤਾ ਹੈ ਜੋ ਕਿ ਛੇਤੀਂ ਹੀ ਛਪ ਕੇ ਮਾਰਕੀਟ ਵਿੱਚ ਆ ਰਹੀਆਂ ਹਨ। ਜਿਹੜੇ ਸੱਜਣ ਦਿਲਚਸਪੀ ਰੱਖਦੇ ਹੋਣ ਉਹ ਇਹਨਾ ਨਾਲ ਸੰਪਰਕ ਕਰ ਸਕਦੇ ਹਨ। ਬੀਬੀ ਦਾ ਫੂਨ ਉਪਰ ਲਿਖਿਆ ਹੋਇਆ ਹੈ ਅਤੇ ਬਚਿੱਤਰ ਸਿੰਘ ਦਾ ਫੂਨ ਹੈ: 096465 94232)


(30/03/11)
ਸਰਵਜੀਤ ਸਿੰਘ ਅਤੇ ਹੋਰ ਹਮਖਿਆਲੀ

ਭਾਈ ਹਰਨਾਮ ਸਿੰਘ ਖਾਲਸਾ ਜੀ ਨੂੰ ਇਕ ਸਵਾਲ
ਸੱਚਖੰਡ ਦੇ ਦੋਸ਼ੀ ਬਣੀਏ ਜਾਂ ਮਾਤਲੋਕ ਦੇ ?


ਭਾਈ ਹਰਨਾਮ ਸਿੰਘ ਖਾਲਸਾ ਜੀ,
ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

ਭਾਈ ਹਰਨਾਮ ਸਿੰਘ ਖਾਲਸਾ ਜੀ, ਆਪ ਨੂੰ ਯਾਦ ਹੋਵੇਗਾ ਕਿ ਪਾਲ ਸਿੰਘ ਵਲੋਂ ਬਣਾਏ ਗਏ, ਅਕਾਲ ਤਖਤ ਸਾਹਿਬ ਵਲੋਂ ਪ੍ਰਵਾਨ ਅਤੇ 2003 `ਚ ਰਲੀਜ ਕੀਤੇ ਗਏ ਨਾਨਕਸ਼ਾਹੀ ਕੈਲੰਡਰ `ਚ ਸੋਧ ਕਰਨ ਲਈ 2009 `ਚ, ਦੋ ਮੈਬਰੀ ਕਮੇਟੀ ਬਣਾਈ ਗਈ ਸੀ। ਜਿਸ ਕਮੇਟੀ ਵਿਚ ਆਪ ਜੀ ਸਮੇਤ ਭਾਈ ਅਵਤਾਰ ਸਿੰਘ ਮੱਕੜ ਸ਼ਾਮਲ ਸਨ। ਇਸ ਦੋ ਮੈਬਰੀ ਕਮੇਟੀ ਵਲੋਂ ਸਿਰਫ 4 ਤਾਰੀਖਾਂ `ਚ ਸੋਧ ਕਰਨ ਦੀ ਸ਼ਿਫਾਰਸ਼ ਕੀਤੀ ਗਈ ਸੀ। ਉਹ ਸਨ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਜੇਠ ਸੁਦੀ ਚੌਥ, ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਪੋਹ ਸੁਦੀ ਸਤਵੀਂ, ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਪੁਰਬ ਕੱਤਕ ਸੁਦੀ ਪੰਚਮੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ ਪੁਰਬ ਕੱਤਕ ਸੁਦੀ ਦੂਜ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਤੋਂ ਇਕ ਗੱਲ ਤਾਂ ਬੜੀ ਸਪੱਸ਼ਟ ਹੋ ਗਈ ਸੀ ਕਿ ਦੋ ਮੈਬਰੀ ਕਮੇਟੀ ਨੂੰ, ਪਾਲ ਸਿੰਘ ਵਲੋਂ ਬਣਾਏ ਗਏ ਕੈਲੰਡਰ `ਚ ਸਿਰਫ 4 ਗਲਤੀਆ ਹੀ ਲੱਭੀਆਂ ਸਨ ਬਾਕੀ ਸਾਰੀਆਂ ਤਾਰੀਖਾਂ ਨੂੰ ਤਾਂ ਦੋ ਮੈਬਰੀ ਕਮੇਟੀ ਨੇ ਵੀ ਮਾਨਤਾ ਦੇ ਦਿੱਤੀ ਸੀ। ਸੰਤ ਸਮਾਜ ਨੇ ਸੋਧੇ ਗਏ ਕੈਲੰਡਰ ਨੂੰ ਮਾਨਤਾ ਦਿੰਦੇ ਹੋਏ ਸਾਰੇ ਗੁਰਪੁਰਬ ਸੋਧੇ ਗਏ ਕੈਲੰਡਰ ਮੁਤਾਬਕ ਹੀ ਮਨਾਏ ਸਨ। ਅੱਜ ਵੀ ਸੰਤ ਸਮਾਜ 17 ਫਰਵਰੀ 2011 ਨੂੰ ਜਾਰੀ ਕੀਤੇ ਗਏ ਕੈਲੰਡਰ ਨੂੰ ਸਮੁਹ ਸਿੱਖ ਸੰਗਤ ਤੇ ਠੋਸਣ ਦਾ ਅਸਫਲ ਯਤਨ ਕਰ ਰਿਹਾ ਹੈ।
ਭਾਈ ਹਰਨਾਮ ਸਿੰਘ ਖਾਲਸਾ ਜੀ, ਸ਼੍ਰੋਮਣੀ ਕਮੇਟੀ ਵਲੋਂ 17 ਫਰਵਰੀ 2011 ਦਿਨ ਵੀਰਵਾਰ ਨੂੰ ਜਾਰੀ ਕੀਤੇ ਗਏ ਕੈਲੰਡਰ ਸਬੰਧੀ ਬੇਨਤੀ ਹੈ ਕਿ ਇਸ ਕੈਲੰਡਰ `ਚ ਵੈਸਾਖ ਦੇ ਮਹੀਨੇ ਵਿਚ ਹੇਠ ਲਿਖੇ ਗੁਰਪੁਰਬ ਦਰਜ ਕੀਤੇ ਗਏ ਹਨ।

(1) ਜੋਤੀ ਜੋਤ ਗੁਰ ਅੰਗਦ ਜੀ 3 ਵੈਸਾਖ / 16 ਅਪ੍ਰੈਲ
(2) ਗੁਰਗੱਦੀ ਗੁਰੂ ਅਮਰ ਦਾਸ ਜੀ 3 ਵੈਸਾਖ / 16 ਅਪ੍ਰੈਲ
(3) ਜੋਤੀ ਜੋਤ ਗੁਰੂ ਹਰਿਕ੍ਰਿਸ਼ਨ ਜੀ 3 ਵੈਸਾਖ / 16 ਅਪ੍ਰੈਲ
(4) ਗੁਰ ਗੱਦੀ ਗੁਰੂ ਤੇਗਬਹਾਦਰ ਜੀ 3 ਵੈਸਾਖ / 16 ਅਪ੍ਰੈਲ
(5) ਪ੍ਰਕਾਸ਼ ਗੁਰੂ ਅੰਗਦ ਜੀ 5 ਵੈਸਾਖ / 18 ਅਪ੍ਰੈਲ
(6) ਪ੍ਰਕਾਸ਼ ਗੁਰੂ ਤੇਗਬਹਾਦਰ ਜੀ 5 ਵੈਸਾਖ / 18 ਅਪ੍ਰੈਲ
(7) ਪ੍ਰਕਾਸ਼ ਗੁਰੂ ਅਰਜਨ ਦੇਵ ਜੀ 19 ਵੈਸਾਖ/ 2 ਮਈ

ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਕੈਲੰਡਰ `ਚ 3 ਵੈਸਾਖ ਨੂੰ 4 ਅਤੇ 5 ਵੈਸਾਖ ਨੂੰ ਦੋ ਗੁਰਪੁਰਬ ਦਰਜ ਕੀਤੇ ਗਏ ਹਨ। ਦੋ ਮੈਬਰੀ ਕਮੇਟੀ ਨੇ ਇਨ੍ਹਾਂ ਹੀ ਤਾਰੀਖਾਂ ਨੂੰ ਮਾਨਤਾ ਦਿੱਤੀ ਹੈ। ਸੋ ਸਪੱਸ਼ਟ ਹੈ ਕਿ ਆਪ ਨੂੰ ਇਨ੍ਹਾਂ ਤਾਰੀਖਾਂ ਤੇ ਕੋਈ ਇਤਰਾਜ ਨਹੀ ਹੈ।
ਭਾਈ ਹਰਨਾਮ ਸਿੰਘ ਜੀ, ਜਦੋਂ ਅਸੀ ਉਪ੍ਰੋਕਤ ਤਾਰੀਖਾਂ ਦੀ ਪਰਖ ਲਈ, ਸ਼੍ਰੀ ਮਾਨ ਪੰਥ ਰਤਨ ਵਿੱਦਿਆ ਮਾਰਤੰਡ ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਖਾਲਸਾ ਭਿੰਡਰਾਵਾਲੇ ਦੀ ਲਿਖਤ ‘ਗੁਰਬਾਣੀ ਪਾਠ ਦਰਪਣ’ ਵੇਖੀ ਤਾਂ ਸਾਨੂੰ ਬੁਹਤ ਹੀ ਹੈਰਾਨੀ ਹੋਈ ਕਿ ਉਸ ਵਿਚ ਦਰਜ ਗੁਰਪੁਰਬਾਂ ਦੀਆਂ ਤਾਰੀਖਾਂ ਨਾਲ ਤਾਂ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਕੈਲੰਡਰ ਦੀਆ ਤਾਰੀਖਾਂ ਮੇਲ ਨਹੀ ਖਾਂਦੀਆਂ। ਉਸ ਤੋਂ ਵੀ ਵੱਧ ਹੈਰਾਨੀ ਇਹ ਹੈ ਕਿ ਭਾਈ ਹਰਨਾਮ ਸਿੰਘ ਖਾਲਸਾ, ਮੁਖੀ ਦਮਦਮੀ ਟਕਸਾਲ ਆਪਣੇ ਵੱਡ-ਵੱਡੇਰਿਆਂ ਵਲੋਂ ਖੋਜ ਕਰਕੇ ਲਿਖੇ ਇਤਿਹਾਸ `ਚ ਦਰਜ ਤਾਰੀਖਾਂ ਤੋ ਉਲਟ ਸ਼੍ਰੋਮਣੀ ਕਮੇਟੀ ਵਲੋਂ ਦਰਜ ਕੀਤੀਆਂ ਗਲਤ ਤਾਰੀਖਾਂ ਨੂੰ ਹੀ ਮਾਨਤਾ ਦੇ ਰਿਹਾ ਹੈ। ਕੀ ਇਹ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਵਲੋਂ ਆਪਣੇ ਵੱਡ ਵਡੇਰਾਂ ਦੀਆਂ ਲਿਖਤਾਂ ਦੀ ਤੌਹੀਨ ਨਹੀ ਹੈ?


ਭਾਈ ਹਰਨਾਮ ਸਿੰਘ ਜੀ, ‘ਗੁਰਬਾਣੀ ਪਾਠ ਦਰਪਣ’ (ਪ੍ਰਕਾਸ਼ਕ: ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਉਤਾਧਿਕਾਰੀ ਸੰਚ ਖੰਡ ਵਾਸੀ ਸੰਤ ਗਿ: ਕਰਤਾਰ ਸਿੰਘ ਜੀ ਖਾਲਸਾ ਦੇ ਜਾਨਸ਼ੀਨ ਸੰਤ ਗਿ: ਜਰਨੈਲ ਸਿੰਘ ਜੀ ਖਾਲਸਾ ਦੀ ਗੈਰ ਹਾਜਰੀ ਵਿਚ ਦਾਸਿਨ ਦਾਸ: ਠਾਕੁਰ ਸਿੰਘ ਖਾਲਸਾ ਦਮਦਮੀ ਟਕਸਾਲ, ਜਥਾ ਭਿੰਡਰਾਂ, ਮਹਿਤਾ) `ਚ ਤਾਂ;

(1) ਗੁਰੂ ਅੰਗਦ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 1609 ਬਿ: ਚੇਤਰ ਸੁਦੀ ਚੌਥ, 27 ਮਾਰਚ 1552 ਈ: ਲਿਖੀ ਹੋਈ ਹੈ। ਇਹ ਤਾਰੀਖ ਦਾ ਵੀ ਆਪਸੀ ਕੋਈ ਮੇਲ ਨਹੀ ਹੈ। 1609 ਬਿ: ਚੇਤਰ ਸੁਦੀ ਚੌਥ ਨੂੰ 27 ਮਾਰਚ ਨਹੀ ਸਗੋਂ 29 ਮਾਰਚ, ਦਿਨ ਮੰਗਲ ਵਾਰ ਸੀ। ਚਲੋਂ ਆਪਾ 1609 ਬਿ: ਚੇਤਰ ਸੁਦੀ ਚੌਥ ਨੂੰ ਹੀ ਠੀਕ ਮੰਨ ਲੈਦੇ ਹਾਂ ਕਿਓਂਕਿ ਯੂਲੀਅਨ ਕੈਲੰਡਰ ਉਦੋਂ ਪੰਜਾਬ `ਚ ਲਾਗੂ ਨਹੀ ਸੀ। ਹੋ ਸਕਦਾ ਹੈ ਗਲਤੀ ਨਾਲ ਕਿਸੇ ਨੇ 29 ਮਾਰਚ ਨੂੰ 27 ਮਾਰਚ ਲਿਖ ਦਿਤਾ ਹੋਵੇ ਸੋ, 1609 ਬਿ: ਚੇਤਰ ਸੁਦੀ ਚੌਥ ਮੁਤਾਬਕ ਤਾਂ ਇਹ ਤਾਰੀਖ 2011 ਈ: `ਚ 25 ਚੇਤ/7 ਅਪ੍ਰੈਲ ਦਿਨ ਵੀਰਵਾਰ ਬਣਦੀ ਹੈ।
(2) ਗੁਰੂ ਅਮਰ ਦਾਸ ਜੀ ਦੀ ਗੁਰਗੱਦੀ ਤਾਰੀਖ ਚੇਤਰ ਸੁਦੀ ਏਕਮ ਮੁਤਾਬਕ ਇਹ ਤਾਰੀਖ 22 ਚੇਤ/4 ਅਪ੍ਰੈਲ ਦਿਨ ਸੋਮਵਾਰ ਬਣਦੀ ਹੈ।
(3) ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾਉਣ ਦੀ ਤਾਰੀਖ ਚੇਤਰ ਸੁਦੀ ਚੌਦਸ ਮੁਤਾਬਕ ਇਹ ਤਾਰੀਖ 25 ਚੇਤ/7 ਅਪ੍ਰੈਲ ਦਿਨ ਵੀਰਵਾਰ ਬਣਦੀ ਹੈ।
(4) ਗੁਰੂ ਤੇਗਬਹਾਦਰ ਜੀ ਦੀ ਗੁਰ ਗੱਦੀ ਤਾਰੀਖ ਚੇਤਰ ਸੁਦੀ ਚੌਦਸ ਮੁਤਾਬਕ ਇਹ ਤਾਰੀਖ 25 ਚੇਤ/7 ਅਪ੍ਰੈਲ ਦਿਨ ਐਤਵਾਰ ਬਣਦੀ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਮੁਤਾਬਕ ਇਹ ਚਾਰੇ ਗੁਰਪੁਰਬ 3 ਵੈਸਾਖ/16 ਅਪ੍ਰੈਲ ਦੇ ਹਨ।
(5) ਗੁਰੂ ਅੰਗਦ ਜੀ ਦਾ ਪ੍ਰਕਾਸ਼ ਦਿਵਸ ਵੈਸਾਖ ਸੁਦੀ ਏਕਮ ਮੁਤਾਬਕ ਇਹ ਤਾਰੀਖ 21 ਵੈਸਾਖ/ 4 ਮਈ ਦਿਨ ਬੁਧਵਾਰ ਬਣਦੀ ਹੈ।
(6) ਗੁਰੂ ਤੇਗਬਹਾਦਰ ਜੀ ਦਾ ਪ੍ਰਕਾਸ਼ ਦਿਵਸ ਵੈਸਾਖ ਵਦੀ ਪੰਚਵੀ ਮੁਤਾਬਕ ਇਹ ਤਾਰੀਖ 9 ਵੈਸਾਖ/22 ਅਪ੍ਰੈਲ ਦਿਨ ਸ਼ੁਕਰਵਾਰ ਬਣਦੀ ਹੈ । ਸ਼੍ਰੋਮਣੀ ਕਮੇਟੀ ਦੇ ਕੈਲੰਡਰ ਮੁਤਾਬਕ ਇਹ ਦੋਵੇਂ ਗੁਰਪੁਰਬ 5 ਵੈਸਾਖ/18 ਅਪ੍ਰੈਲ ਦੇ ਹਨ।
(7) ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਵਸ ਵੈਸਾਖ ਵਦੀ ਸਪਤਮੀ ਮੁਤਾਬਕ 11 ਵੈਸਾਖ/24 ਅਪ੍ਰੈਲ ਦਿਨ ਐਤਵਾਰ ਬਣਦੀ ਹੈ ਜਦੋ ਕਿ ਸ਼੍ਰੋਮਣੀ ਕਮੇਟੀ ਵਲੋ ਜਾਰੀ ਕੀਤੇ ਗਏ ਕੈਲੰਡਰ `ਚ ਇਹ ਤਾਰੀਖ 19 ਵੈਸਾਖ/2 ਮਈ ਦਰਜ ਹੈ। (ਇਸ ਤਰ੍ਹਾਂ ਬਾਕੀ ਤਾਰੀਖਾਂ ਤੇ ਵਿਚਾਰ ਕੀਤੀ ਜਾ ਸਕਦੀ ਹੈ)

ਭਾਈ ਹਰਨਾਮ ਸਿੰਘ ਜੀ, ਸ਼੍ਰੋਮਣੀ ਕਮੇਟੀ ਵਲੋਂ 17 ਫਰਵਰੀ 2011 ਨੂੰ ਜਾਰੀ ਕੀਤੇ ਗਏ ਕੈਲੰਡਰ `ਚ ਵੈਸਾਖ ਮਹੀਨੇ ਦੀਆਂ ਤਾਰੀਖਾਂ ਗੁਰਬਾਣੀ ਪਾਠ ਦਰਪਣ `ਚ ਦਰਜ ਇਤਿਹਾਸਕ ਤਾਰੀਖਾਂ ਨਾਲ ਮੇਲ ਨਹੀ ਖਾਂਦੀਆਂ। ਹੁਣ ਇਕ ਗੱਲ ਤਾਂ ਬੁਹਤ ਹੀ ਸਪੱਸ਼ਟ ਹੈ ਕਿ ਦੋਵੇਂ ਵਸੀਲਿਆਂ `ਚ ਇਕ ਤਾਂ ਜਰੂਰ ਹੀ ਗਲਤ ਹੈ। ਜੇ ਅਸੀ ਸ਼੍ਰੀ ਮਾਨ ਪੰਥ ਰਤਨ ਵਿੱਦਿਆ ਮਾਰਤੰਡ ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਖਾਲਸਾ ਜੀ ਵਲੋਂ ਖੋਜ ਕਰਕੇ ਦਰਜ ਕੀਤੀਆਂ ਗਈਆਂ ਤਾਰੀਖਾਂ ਨੂੰ ਸਹੀ ਮੰਨਦੇ ਹਾਂ ਤਾਂ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਕੈਲੰਡਰ ਦੀਆਂ ਤਾਰੀਖਾਂ ਗਲਤ ਹੋ ਜਾਂਦੀਆਂ ਹਨ, ਜੇ ਅਸੀ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਕੈਲੰਡਰ ਦੀਆਂ ਤਾਰੀਖਾਂ ਨੂੰ ਸਹੀ ਮੰਨਦੇ ਹਾਂ ਤਾਂ ‘ਗੁਰਬਾਣੀ ਪਾਠ ਦਰਪਣ’ `ਚ ਦਰਜ ਇਤਿਹਾਸਕ ਤਾਰੀਖਾਂ ਅਪਣੇ ਆਪ ਹੀ ਗਲਤ ਸਾਬਤ ਹੋ ਜਾਂਦੀਆਂ ਹਨ। ਉਦੋਂ ਦਮਦਮੀ ਟਕਾਸਲ ਦੀ ਵੱਡ ਅਕਾਰੀ ਪੁਸਤਕ `ਚ ਦਰਜ ਤਾਰੀਖਾਂ ਹੋਰ ਵੀ ਸ਼ੱਕੀ ਹੋ ਜਾਂਦੀਆਂ ਹਨ ਜਦੋਂ ਦਮਦਮੀ ਟਕਸਾਲ ਦਾ ਮੁਖੀ ਹੀ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਕੈਲੰਡਰ `ਚ ਦਰਜ ਤਾਰੀਖਾਂ ਨੂੰ ਮਾਨਤਾ ਦੇ ਰਿਹਾ ਹੋਵੇ।

ਭਾਈ ਹਰਨਾਮ ਸਿੰਘ ਜੀ, ਹੁਣ ਸ਼ਰਧਾਵਾਨ ਸਿੱਖਾਂ ਲਈ ਤਾਂ ਬੁਹਤ ਹੀ ਵੱਡੀ ਦੁਬਧਾ ਪੈਦਾ ਹੋ ਗਈ ਹੈ ਕਿ ਉਹ ਸ਼੍ਰੀ ਮਾਨ ਪੰਥ ਰਤਨ ਵਿੱਦਿਆ ਮਾਰਤੰਡ ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਖਾਲਸਾ ਭਿੰਡਰਾਵਾਲੇ ਦੀ ਲਿਖਤ ‘ਗੁਰਬਾਣੀ ਪਾਠ ਦਰਪਣ’ ਵਿਚ ਦਰਜ ਇਤਿਹਾਸਕ ਤਾਰੀਖਾਂ ਨੂੰ ਸਹੀ ਮੰਨ ਕੇ ਗੁਰੂ ਸਾਹਿਬ ਜੀ ਨਾਲ ਸਬੰਧਤ ਦਿਹਾੜੇ ਮਨਾਉਣ ਜਾਂ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਬਿਕ੍ਰਮੀ ਕੈਲੰਡਰ `ਚ ਦਰਜ ਤਾਰੀਖਾਂ ਮੁਤਾਬਕ। ਅਸੀ ਜੇ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੈਲੰਡਰ ਦੀਆਂ ਤਾਰੀਖਾਂ ਨੂੰ ਸਹੀ ਮੰਨਦੇ ਹਾਂ ਤਾਂ ਸਚਖੰਡ ਵਾਸੀ ਬ੍ਰਹਮਗਿਆਨੀਆਂ ਦੇ ਦੋਖੀ ਬਣਦੇ ਹਾਂ ਤੇ ਅੱਗੇ ਜਾ ਕੇ ਲੇਖਾ ਦੇਣਾ ਪੈਣਾ ਹੈ, ਜੇ ਅਸੀ ਸਚਖੰਡ ਵਾਸੀ ਬ੍ਰਹਮਗਿਆਨੀਆਂ ਵਲੋਂ ਲਿਖੀਆਂ ਤਾਰੀਖਾਂ ਨੂੰ ਸਹੀ ਕਹਿੰਦੇ ਹਾਂ ਤਾਂ ਮਾਤ ਲੋਕ `ਚ ਜਥੇਦਾਰਾਂ ਦੇ ਹੁਕਮ ਦੀ ਅਵੱਗਿਆ ਕਰਕੇ ਦੋਸ਼ੀ ਬਣਦੇ ਹਾਂ । ਆਪ ਜੀ ਨੂੰ ਪੱਤਰ ਲਿਖਣ ਦਾ ਕਾਰਨ ਇਹ ਹੈ ਕਿ ਆਪ ਜੀ ਸਚਖੰਡ ਵਾਸੀ ਬ੍ਰਹਮਗਿਆਨੀਆਂ ਦੇ ਨੁਮਾਇਦੇ ਹੋ ਅਤੇ ਮਾਤਲੋਕ ਦੇ ਜਥੇਦਾਰਾਂ ਦੇ ਸਲਾਹਕਾਰ। ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਨੂੰ ਈਹਾ ਅਤੇ ਊਹਾ ਦੇ ਚੱਕਰਾਂ ਤੋਂ ਬਚਾਉਣ ਦਾ ਕੋਈ ਉਪਾ ਕਰੋ ਜੀ।
ਭਾਈ ਹਰਨਾਮ ਸਿੰਘ ਜੀ, (ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ) ਸਾਨੂੰ ਪੂਰੀ ਆਸ ਹੈ ਕਿ ਆਪ ਜੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਛੇਤੀ ਤੋਂ ਛੇਤੀ ਇਹ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋਗੇ ਕਿ ਅਕਾਲ ਤਖਤ ਸਾਹਿਬ ਤੋਂ 17 ਫਰਵਰੀ ਨੂੰ ਜਾਰੀ ਕੀਤੇ ਗਏ ਕੈਲੰਡਰ `ਚ ਦਰਜ ਵੈਸਾਖ ਮਹੀਨੇ ਦੇ ਗੁਰਪੁਰਬਾਂ ਦੀਆਂ ਉਪ੍ਰੋਕਤ ਤਾਰੀਖਾਂ ਗਲਤ ਹਨ ਜਾਂ ਸ਼੍ਰੀ ਮਾਨ ਪੰਥ ਰਤਨ ਵਿੱਦਿਆ ਮਾਰਤੰਡ ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਖਾਲਸਾ ਭਿੰਡਰਾਵਾਲੇ ਦੀ ਲਿਖਤ ‘ਗੁਰਬਾਣੀ ਪਾਠ ਦਰਪਣ’ ਵਿਚ ਦਰਜ ਤਾਰੀਖਾਂ ਗਲਤ ਹਨ। ਭਾਈ ਹਰਨਾਮ ਸਿੰਘ ਜੀ, ਨਿਮਰਤਾ ਸਹਿਤ ਬੇਨਤੀ ਹੈ ਇਸ ਦੁਬਧਾ `ਚ ਬਾਹਰ ਕੱਢਣ ਲਈ ਸਾਡੀ ਰਹਿਨੁਮਾਈ ਕਰੋ ਜੀ।

ਪੰਥ ਦੇ ਦਾਸ:- ਅਵਤਾਰ ਸਿੰਘ ਮਿਸ਼ਨਰੀ, ਕੁਲਵੰਤ ਸਿੰਘ ਮਿਸ਼ਨਰੀ, ਬਾਬਾ ਪਿਆਰਾ ਸਿੰਘ ਮਿਸ਼ਨਾਰੀ, ਡਾ:ਗੁਰਮੀਤ ਸਿੰਘ ਬਰਸਾਲ, ਅਮਰਦੀਪ ਸਿੰਘ ਅਮਰ, ਤਰਲੋਚਨ ਸਿੰਘ ਦੁਪਾਲਪੁਰ, ਸਰਵਜੀਤ ਸਿੰਘ ਸੈਕਰਾਮੈਂਟੋ, ਕੁਲਦੀਪ ਸਿੰਘ ਜਾਗੋ ਖਾਲਸਾ, ਜਸਵਿੰਦਰ ਸਿੰਘ ਭੁੱਲਰ, ਭਾਈ ਜਸਮਿੱਤਰ ਸਿੰਘ ਅਤੇ ਇੰਦਰ ਜੀਤ ਸਿੰਘ ਓਮਪੁਰੀ (ਸਾਕਾ ਜਥੇਬੰਦੀ), ਬਲਕਾਰ ਸਿੰਘ ਬੇਕਰਫੀਲਡ ਅਤੇ ਭਾਈ ਰਣਜੀਤ ਸਿੰਘ ਮਸਕੀਨ।


(30/03/11)
ਅਮਰ ਸਿੰਘ ਰਿਟਾਇਰਡ ਐਸ ਡੀ ਓ

ਇੱਕ ਹੋਰ ਹੰਭਲਾ
ਲੁਧਿਆਣਾ:- ਮਿਤੀ 29/03/11 (ਦਿਨ ਮੰਗਲਵਾਰ) :- ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਲੁਧਿਆਣਾ, ਸਿੰਘ ਸਭਾ ਇੰਟਰਨੇਸ਼ਨਲ ਕਨੇਡਾ, ਐਨ ਆਰ ਆਈ ਵੀਰਾਂ ਅਤੇ ਪਿੰਡਾਂ ਦੀ ਸੰਗਤ ਦੇ ਸਹਿਯੋਗ ਨਾਲ ਪੰਜਾਬ ਦੀ ਧਰਤੀ ਤੋਂ ਪਤਿੱਤਪੁਣ ੇ ਤੇ ਨਸ਼ਿਆਂ ਦੇ ਵੱਧ ਰਹੇ ਰੁਝਾਨ ਨੂੰ ਠੱਲ ਪਾਉਣ ਲਈ ਉਲੀਕੇ ਕਾਰਜਾਂ ਦ਼ੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਮਿਤੀ 29/03/11 ਨੂੰ ਪਿੰਡ ਪਲਾਸੌਰ, ਜਿਲ੍ਹਾ ਤਰਨ – ਤਾਰਨ ਵਿਖੇ ਇੱਕ ਇਕੱਤਰਤਾ ਕੀਤੀ ਗਈ, ਜਿਸ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਲੁਧਿਆਣਾ ਵੱਲੋਂ ਗੁਰਮਤਿ ਪ੍ਰਚਾਰ ਕਰਨ ਹਿੱਤ ਗੁਰਮਤਿ ਪ੍ਰਚਾਰ ਕੇਂਦਰ ਖੋਲਿਆ ਜਾਵੇ। ਪ੍ਰਚਾਰਕ ਦੀ ਰਿਹਾਇਸ ਅਤੇ ਲੰਗਰ ਦਾ ਪ੍ਰਬੰਧ, ਨਗਰ ਨਿਵਾਸੀਆ ਨੇ ਆਪਣੇ ਜੁੰਮੇ ਲਿਆ ਹੈ। ਇਸ ਸਮੇਂ ਨਗਰ ਨਿਵਾਸਿਆ ਵਜੋਂ ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਡਾ, ਜਗਤਾਰ ਸਿੰਘ, ਸੁਰਿਦੰਰ ਸਿੰਘ, ਪਰਮਿੰਦਰ ਸਿੰਘ, ਗਰਿੰਦਰ ਸਿੰਘ, ਸੁਖਜਿੰਦਰ ਸਿੰਘ, ਕੁਲਵੰਤ ਸਿੰਘ, ਹਰਿੰਦਰ ਸਿੰਘ, ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਵੱਲੋਂ ਪ੍ਰੋ ਗੁਰਬਚਨ ਸਿੰਘ, ਪ੍ਰੋ ਸੁਖਵਿੰਦਰ ਸਿੰਘ, ਅਮਰ ਸਿੰਘ ਰਿਟਾਇਰਡ ਐਸ ਡੀੳ, ਦਵਿੰਦਰ ਸਿੰਘ ਪ੍ਰਚਾਰਕ, ਪੁਸ਼ਪਿੰਦਰ ਸਿੰਘ ਹਾਜਰ ਸਨ। ਭਾਈ ਦੇਵਿੰਦਰ ਸਿੰਘ ਨੂੰ ਪ੍ਰਾਚਾਰਕ ਦੀ ਡਿਉਟੀ ਸੰਭਾਲ ਦਿੱਤੀ ਗਈ ਹੈ।
ਇਹ ਵੀ ਵਰਨਣ ਯੋਗ ਹੈ ਕਿ ਕੁੱਝ ਸਮੇਂ ਪਹਿਲਾਂ ਬੰਦ ਹੋ ਚੁੱਕੇ ਗੁਰਮਤਿ ਪ੍ਰਚਾਰ ਕੇਂਦਰ ਭੁੱਲਰ ਬੇਟ ਵਿਖੇ ਵੀ ਅੱਜ਼ ਨਗਰ ਨਿਵਾਸੀਆ ਨਾਲ ਇੱਕ ਵੱਖਰੀ ਮੀਟਿੰਗ ਕੀਤੀ ਗਈ, ਜ੍ਹਿਨਾਂ ਵੱਲੋਂ ਕੇਂਦਰ ਨੂੰ ਚਲਦੇ ਰੱਖਣ ਲਈ ਹਰ ਸੰਭਵ ਯੋਗਦਾਨ (ਤਨ ਮਨ ਅਤੇ ਧਨ) ਨਾਲ ਨਿਵਾਉਣ ਦਾ ਭਰੋਸਾ ਦਿਵਾਇਆ ਗਿਆ ਹੈ। ਇਸ ਕੇਂਦਰ ਨੂੰ ਦੁਆਰਾ ਚਾਲੂ ਕਰ ਦਿੱਤਾ ਗਿਆ ਹੈ। ਨਗਰ ਨਿਵਾਸੀ ਸ੍ਰ ਭੰਗਵਤ ਸਿੰਘ ਜੀ, ਸੁਖਵਿੰਦਰ ਸਿੰਘ, ਅਤੇ ਗ੍ਰੰਥੀ ਕਮਲਜੀਤ ਸਿੰਘ ਝੱਲ ਠੀਕਰੀਵਾਲ (ਗਉਸਾਂਲਾ) ਹਾਜਰ ਸਨ।
ਅਮਰ ਸਿੰਘ ਰਿਟਾਇਰਡ ਐਸ ਡੀ ਓ
ਕੋਆਰਡੀਨੇਟਰ, ਗੁਰਮਤਿ ਪ੍ਰਚਾਰ ਕੇਂਦਰ।


(30/03/11)
ਗੁਰਚਰਨ ਪੱਖੋਕਲਾਂ

ਧਰਮ ਕੀ ਹੁੰਦਾ ਹੈ? ਗੁਰਚਰਨ ਪੱਖੋਕਲਾਂ
ਜਦ ਕੋਈ ਮਨੁੱਖ ਕਹਿੰਦਾ ਹੈ ਕਿ ਮੈਂ ਹਿੰਦੂ ਹਾਂ ਤਾਂ ਗੁਰਬਾਣੀ ਕਹਿੰਦੀ ਹੈ ਕਿ ਉਹ ਅੰਨਾਂ ਹੋ ਗਿਆ ਜਦ ਮਨੁੱਖ ਕਹਿੰਦਾ ਹੈ ਕਿ ਮੈ ਤੁਰਕ ਹਾਂ ਤਦ ਗੁਰਬਾਣੀ ਕਹਿੰਦੀ ਹੈ ਕਿ ਉਹ ਕਾਣਾਂ ਹੋ ਗਿਆ ਭਾਵ ਇਹਨਾਂ ਦੋਨਾਂ ਸੋਚਾ ਵਾਲਿਆਂ ਦਾ ਨਜਰੀਆ ਸਮਾਜ ਅਤੇ ਕੁਦਰਤੀ ਕਿਰਤਾਂ ਨੂੰ ਦੇਖਣ ਪਰਖਣ ਅਤੇ ਦੱਸਣ ਸਮੇਂ ਇਹ ਲੋਕ ਅੰਨੇ ਅਤੇ ਕਾਣੇ ਮਨੁੱਖ ਵਾਂਗ ਵਿਵਹਾਰ ਕਰਨਗੇ। ਹਿੰਦੂ ਅੰਨਾਂ ਤੁਰਕੂ ਕਾਣਾਂ ਦੋਹਾਂ ਤੈ ਗਿਆਨੀ ਸਿਆਣਾਂ ਗੁਰਬਾਣੀ ਵਿੱਚ ਲਿਖਣ ਦਾ ਭਾਵ ਕਿਸੇ ਕੌਮ ਜਾਂ ਭਾਈਚਾਰੇ ਨੂੰ ਨਿੰਦਣਾਂ ਨਹੀ ਸਗੋਂ ਮਨੁੱਖ ਦੀ ਸੋਚ ਨੂੰ ਪਾਕ ਪਵਿੱਤਰ ਕਰਕੇ ਗਿਆਨਵਾਨ ਬਣਾਉਣਾਂ ਹੇ। ਸੋ ਇਸ ਦਾ ਭਾਵ ਇਹ ਵੀ ਹੈ ਕਿ ਜੇ ਕੋਈ ਵੀ ਮਨੁੱਖ ਸਿੱਖ, ਬੋਧੀ, ਕਾਮਰੇਡ, ਤਰਕਸੀਲ ਜਾਂ ਕਿਸੇ ਹੋਰ ਵਿਚਾਰਾਂ ਵਾਲੀ ਸੋਚ ਦਾ ਗੁਲਾਮ ਹੋ ਕੇ ਕੁੱਝ ਬੋਲਦਾ ਹੈ ਉਸਦਾ ਉਪਦੇਸ ਅਤੇ ਵਿਵਹਾਰ ਅੰਨੇ ਅਤੇ ਕਾਣੇ ਵਾਲਾ ਹੀ ਹੁੰਦਾ ਹੈ। ਗੁਰੂਆਂ, ਫਕੀਰਾਂ ਦੇ, ਜਾਂ ਇਸ ਦਾ ਭਾਵ ਸੱਚੇ ਮਨੁੱਖਾਂ ਦੇ ਫੈਸਲੇ ਅਨੁਸਾਰ ਤਾਂ ਗਿਆਨਵਾਨ ਮਨੁੱਖ ਹੀ ਸੰਪੂਰਣ ਮਨੁੱਖ ਹੁੰਦਾ ਹੈ। ਗਿਆਨਵਾਨ ਮਨੁੱਖ ਕਦੇ ਆਪਣੇ ਆਪ ਨੂੰ ਸਿਆਣਾਂ, ਦੂਜਿਆਂ ਤੋਂ ਉਚਾ ਨਹੀ ਸਮਝਦਾ ਅਤੇ ਨਾਂ ਹੀ ਆਪਣੇ ਆਪ ਨੂੰ ਸਭ ਕੁੱਝ ਜਾਣ ਲੈਣ ਦਾ ਦਾਅਵਾ ਕਰਦਾ ਹੈ, ਜੋ ਇਸ ਤਰਾਂ ਕਰਦੇ ਹਨ ਉਹ ਮੂਰਖ, ਅਗਿਆਨੀ ਹੀ ਹੋ ਸਕਦੇ ਹਨ। ਅਜ ਕਲ ਧੜਿਆਂ ਦੇ ਮੈਬਰ ਲੋਕ ਖੁਦਾ ਦੇ ਧੜੇ ਵਿੱਚ ਨਾਂ ਖੜਕੇ ਦੁਨਿਆਵੀ ਧੜਿਆਂ ਵਿੱਚ ਖੜਕੇ ਬੋਲਦੇ ਹਨ ਅਤੇ ਇਹ ਵੀ ਕਹਿੰਦੇ ਹਨ ਕਿ ਉਹਨਾਂ ਦਾ ਧੜਾ ਹੀ ਵਧੀਆ ਅਤੇ ਪੂਰਣ ਹੈ। ਇਸ ਦੁਨੀਆਂ ਦੇ ਮਾਨਤਾ ਪ੍ਰਾਪਤ ਧੜੇ ਹਨ ਮੁਸਲਮਾਨ, ਹਿੰਦੁ, ਸਿੱਖ, ਇਸਾਈ, ਕਮਿਊਨਿਸਟ। ਛੋਟੇ ਧੜਿਆਂ ਦਾ ਤਾਂ ਕੋਈ ਅੰਤ ਹੀ ਨਹੀਂ। ਭ੍ਰਿਸਟ ਰਾਜਸੱਤਾ ਦਾ ਕੰਮ ਹੀ ਲੋਕਾਂ ਨੂੰ ਧੜਿਆ ਵਿੱਚ ਵੰਡਕੇ ਰਾਜ ਕਰਨਾਂ ਹੁੰਦਾ ਹੈ ਅਤੇ ਰਾਜਸੱਤਾ ਸਾਰੇ ਛੋਟੇ ਵੱਡੇ ਧੜਿਆਂ ਦੀ ਪੁਸਤ ਪਨਾਹੀ ਕਰਦੀ ਹੈ। ਸੱਚ ਨੂੰ ਅਪਨਾਉਣ ਵਾਲਾ ਮਨੁੱਖ ਧੜਿਆਂ ਵਿੱਚ ਖੜਨ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਰਾਜਸੱਤਾ ਵੱਲੋਂ ਬਾਗੀ ਕਰਾਰ ਦੇ ਦਿੱਤਾ ਜਾਂਦਾ ਹੈ ਜਿਵੇ ਸੁਕਰਾਤ, ਗੁਰੂ ਨਾਨਕ, ਈਸਾ ਮਸੀਹ, ਮੁਹੰਮਦ ਸਾਹਿਬ, ਕ੍ਰਿਸਨ ਜੀ, ਗੁਰੂ ਤੇਗ ਬਹਾਦਰ, ਲੈਨਿਨ ਆਦਿ। ਉਪਰੋਕਤ ਮਹਾਨ ਇਨਸਾਨਾਂ ਨੇ ਆਪਣੀ ਜਿੰਦਗੀ ਦੌਰਾਨ ਕੋਈ ਧੜਾ ਨਹੀਂ ਬਣਾਇਆਂ ਪਰ ਸਵਾਰਥੀ ਰਾਜਸੱਤਾ ਨੇ ਇਹਨਾਂ ਦੇ ਨਾਂ ਉਹਨਾਂ ਦੀ ਸਮਾਜ ਭਲਾਈ ਵਾਲੀ ਸੋਚ ਵਾਲੇ ਸਮਾਜ ਨਾਂ ਬਣਾਕਿ, ਅਖੌਤੀ ਧੜੇ ਖੜੇ ਕੀਤੇ ਅਤੇ ਉਹਨਾਂ ਨੂੰ ਹੀ ਧਰਮ ਦਾ ਰੂਪ ਦਿੱਤਾ। ਉਪਰੋਕਤ ਮਹਾਨ ਆਤਮਾਵਾਂ ਨੇ ਇਨਕਲਾਬ ਆਪਣਾਂ ਸਭ ਕੁੱਝ ਵਾਰਕੇ ਕੀਤਾ। ਧਰਤੀ ਦੇ ਵੱਖੋ ਵੱਖਰੇ ਇਲਾਂਕਿਆਂ ਅਤੇ ਉਹਨਾਂ ਸਮਿਆ ਦੀ ਲੋੜ ਅਨੁਸਾਰ ਵਧੀਆ ਜੀਵਨ ਪਵਿੱਤਰ ਜੀਵਨ ਜਿਉਣ ਦੀਆਂ ਜਾਚਾਂ ਦਿੱਤੀਆਂ ਜੋ ਉਹਨਾਂ ਦੇ ਆਚਰਣ ਦੀ ਉਪਜ ਸਨ। ਪਰ ਸਵਾਰਥੀ ਰਾਜਸੱਤਾ ਨੂੰ ਗੁਲਾਮ ਲੋਕ ਚਾਹੀਦੇ ਹਨ ਸੋ ਉਹਨਾਂ ਨੇ ਆਪਣੀ ਲੋੜ ਅਨੁਸਾਰ ਇਹਨਾਂ ਮਹਾਨ ਜੀਵਨ ਜਾਚਾਂ ਵਿੱਚ ਵਿਗਾੜ ਪੈਦਾ ਕੀਤੇ। ਮਨੁੱਖੀ ਲੋੜਾਂ ਅਨੁਸਾਰ ਹਰ ਜੀਵਨ ਜਾਚ ਨੇ ਆਪੋ ਆਪਣੀ ਜੰਮਣ ਭੋਇ ਵਿੱਚ ਉਥੋਂ ਦੀ ਮੰਗ ਅਨੁਸਾਰ ਰਿਸਤੇ, ਕੰਮ ਕਰਨ ਦੇ ਢੰਗ, ਖਾਣ ਪੀਣ ਦੀਆਂ ਮਰਿਆਦਵਾਂ ਆਦਿ ਨਿਸਚਿਤ ਕੀਤੀਆਂ। ਪਰ ਲੁਟੇਰੀ ਅਤੇ ਸਵਾਰਥੀ ਰਾਜਸੱਤਾ ਨੇ ਇਹਨਾਂ ਜੀਵਨਜਾਚਾਂ ਨੂੰ ਹੰਕਾਰ ਵਿੱਚ ਅਤੇ ਲਾਲਚ ਵਿੱਚ ਆਪੋ ਆਪਣੇ ਗੁਲਾਮਾਂ ਨੂੰ ਅਖੌਤੀ ਧਰਮ ਦੇ ਨਾਂ ਥੱਲੇ ਵਰਤਕੇ ਜਦ ਆਪਣੇ ਰਾਜਸੱਤੇ ਦੇ ਵਿਸਥਾਰ ਕੀਤੇ। ਕਮ ਅਕਲੀ ਨਾਲ ਉਨਾਂ ਜੀਵਨ ਜਾਚਾਂ ਨੂੰ ਦੁਜੇ ਕਬਜੇ ਵਾਲੇ ਇਲਾਕਿਆਂ ਵਿੱਚ ਲਾਗੂ ਕਰਨ ਦੀਆਂ ਆਪਹੁਦਰੀਆਂ ਤਾਨਾਸਾਹੀ ਨੀਤੀਆਂ ਲਾਗੂ ਕੀਤੀਆਂ। ਇਸ ਵਰਤਾਰੇ ਨੇ ਧਰਤੀ ਉਪਰ ਲੜਾਈਆਂ ਦੀ ਨੀਂਹ ਰੱਖੀ। ਅੱਜ ਵੀ ਇਹਨਾਂ ਜੀਵਨ ਜਾਚਾਂ ਨੂੰ ਧਰਮ ਬਣਾਈ ਰੱਖਕੇ ਰਾਜਸੱਤਾ ਵੱਲੋਂ ਦੁਰ ਉਪਯੋਗ ਜਾਰੀ ਹੈ। ਗਿਆਨ ਵਾਨ ਮਨੁੱਖ ਹੀ ਇਸ ਵਰਤਾਰੇ ਨੂੰ ਸਮਝਦਾ ਹੈ ਧੜਿਆਂ ਵਿੱਚ ਖੜਾ ਮਨੁੱਖ ਤਾਂ ਭਰਿਸਟ ਰਾਜਸੱਤਾ ਦਾ ਹਥਿਆਰ ਬਣਕੇ ਹੀ ਰਹਿ ਜਾਂਦਾ ਹੈ। ਅੱਜ ਕਲ ਤਾਂ ਮਾਰਕਸ ਵਰਗੇ ਮਨੁੱਖ ਦੇ ਫਲਸਫੇ ਵਿੱਚੋਂ ਵਰਤਮਾਨ ਸਮਾਜ ਦੀ ਮੰਗ ਅਨੁਸਾਰ ਆਰਥਿਕ ਪ੍ਰਬੰਧ ਨੂੰ ਲਾਗੂ ਕਰਨ ਵਾਲੇ ਲੈਨਿਨ ਦੇ ਵਾਰਿਸ ਵੀ ਕਮਿਊਨਿਜਮ ਨੂੰ ਧਰਮ ਬਣਾਕਿ ਬੈਠ ਗਏ ਹਨ। ਭਰਿਸਟ ਅਤੇ ਸਵਾਰਥੀ ਰਾਜਸੱਤਾ ਨੇ ਜਦ ਵੀ ਕਿਸੇ ਫਲਸਫੇ ਨੂੰ ਖਤਮ ਕਰਨਾਂ ਹੁੰਦਾ ਹੈ ਤਦ ਉਸ ਫਲਸਫੇ ਨੂੰ ਧਰਮ ਦਾ ਰੂਪ ਦੇ ਦਿੰਦੀ ਹੈ।
ਅਸਲ ਧਰਮ ਤਾਂ ਮਨੁੱਖ ਦਾ ਨਿੱਜੀ ਆਚਰਣ ਹੁੰਦਾ ਹੈ। ਉਹ ਚੰਗਾ ਅਤੇ ਮਾੜਾ ਕੁੱਝ ਵੀ ਹੋ ਸਕਦਾ ਹੈ। ਜਿਹੜਾ ਮਨੁੱਖ ਸਮਾਜ ਦੀਆਂ ਚੰਗੀਆਂ ਰਵਇਤਾਂ ਦਾ ਪਾਲਣ ਕਰਦਾ ਹੈ ਉਹ ਹੀ ਸਮਾਜ ਵਿੱਚ ਪ੍ਰਵਾਨ ਹੁੰਦਾ ਹੈ, ਜਿਹੜਾ ਸਮਾਜ ਦੀਆਂ ਮਾੜੀਆਂ ਰਵਾਇਤਾਂ ਵਿੱਚ ਗਰਕ ਜਾਵੇ ਉਹ ਸਮਾਜ ਵੱਲੋਂ ਗੈਰ ਧਰਮੀ ਕਰਾਰ ਦੇ ਦਿੱਤਾ ਜਾਂਦਾ ਹੈ। ਬਾਪ ਨੂੰ ਸਹੁਰਾ ਬਣਾ ਲੈਣ ਤੇ ਧਰਮ ਡੋਲ ਜਾਂਦਾ ਹੈ ਜੇ ਬਾਪ ਹੀ ਰੱਖੀਏ ਤਾਂ ਧਰਮ ਹੈ। ਭੈਣ ਨੂੰ ਭਰਜਾਈ ਬਣਾ ਲੈਣ ਤੇ ਗੁਨਾਹ ਪਰ ਭੈਣ ਨੂੰ ਭੈਣ ਅਤੇ ਉਸਦੀ ਇੱਜਤ ਦੇ ਰਾਖੇ ਬਣੋ ਤਾਂ ਧਰਮੀ। ਭਾਵੇਂ ਇਹ ਰਵਾਇਤਾਂ ਹੀ ਹਨ ਜੋ ਸਮਾਜ ਦੀ ਉਪਜ ਹਨ ਅਤੇ ਇਹਨਾਂ ਦਾ ਪਾਲਣ ਕਰਨਾਂ ਵੀ ਧਰਮ ਅਤੇ ਧਰਮੀ ਲਈ ਜਰੂਰੀ ਹੈ। ਰਵਾਇਤਾਂ ਸਦਾ ਬਦਲਦੀਆਂ ਰਹਿੰਦੀਆਂ ਹਨ। ਵੱਖੋ ਵੱਖਰੀਆਂ ਜੀਵਨ ਜਾਚਾ ਦੀਆਂ ਰਵਾਇਤਾਂ ਵੀ ਵੱਖੋ ਵੱਖਰੀਆਂ ਹਨ ਜਿਵੇ ਇਸਲਾਮ ਨੂੰ ਮੰਨਣ ਵਾਲੇ ਪਿਉ ਜਾਈ ਧੀ ਨੂੰ ਛੱਡਕੇ ਬਾਕੀ ਸ਼ਭ ਨਾਲ ਵਿਆਹ ਕਰ ਸਕਦੇ ਹਨ ਪਰ ਹਿੰਦੂ ਸਮਾਜ ਵਿੱਚ ਮਾਂ ਅਤੇ ਪਿਉ ਦੇ ਗੋਤ ਵਾਲਿਆਂ ਵਿੱਚ ਵੀ ਵਿਵਾਹ ਕਰਨੇ ਵਰਜਿਤ ਹਨ। ਹਿੰਦੂ ਜੀਵਨ ਜਾਚ ਵਿੱਚ ਸਾਲੇਹਾਰ ਨਾਲ ਖੁੱਲਾ ਵਿਵਹਾਰ ਪ੍ਰਵਾਨ ਹੈ ਪਰ ਸਿੱਖੀ ਜੀਵਨ ਜਾਚ ਵਿੱਚ ਸਾਲੇਹਾਰ ਭੈਣ ਦੇ ਬਰਾਬਰ ਮੰਨੀ ਜਾਂਦੀ ਹੈ। ਸਮੇਂ ਨਾਲ ਭਾਵੇਂ ਸਭ ਕੁੱਝ ਬਦਲਦਾ ਰਹਿੰਦਾ ਹੈ ਪਰ ਇਹ ਬਦਲਾਉ ਬਹੁਤ ਹੌਲੀ ਅਤੇ ਕੁਦਰਤੀ ਤਰੀਕੇ ਨਾਲ ਹੁੰਦੇ ਹਨ ਜਦ ਇਹਨਾਂ ਨੂੰ ਧੱਕੇ ਨਾਲ ਇੱਕ ਦਮ ਤੋੜਿਆ ਜਾਂਦਾ ਹੈ ਤਦ ਬਗਾਵਤ ਅਤੇ ਅਰਾਜਕਤਾ ਪੈਦਾ ਹੋ ਜਾਂਦੀ ਹੈ। ਸੋ ਇਹਨਾਂ ਵਰਤਾਰਿਆਂ ਨੂੰ ਗਿਆਨ ਵਾਨ ਮਨੁੱਖ ਹੀ ਸਮਝਦੇ ਹਨ ਅਤੇ ਉਹ ਹੀ ਸਮਾਜ ਨੂੰ ਬਦਲਣ ਦੇ ਸਮਰੱਥ ਹੋਏ ਹਨ। ਅਗਿਆਨੀ ਲੋਕਾਂ ਨੇ ਕਾਹਲੀ ਅਤੇ ਸਵਾਰਥ ਕਾਰਨ ਹਮੇਸਾਂ ਸਮਾਜ ਨੂੰ ਅਰਾਜਕਤਾ ਹੀ ਦਿੱਤੀ ਹੈ। ਸੋ ਧਰਮ ਕੋਈ ਜਮਾਤ ਜਾਂ ਧੜੇਬਾਜ ਲੋਕਾਂ ਦੇ ਇਕੱਠ ਨੂੰ ਨਾਂ ਕਹੀਏ ਇਹ ਤਾਂ ਵਿਅਕਤੀ ਦਾ ਨਿੱਜੀ ਵਰਤਾਰਾ ਹੁੰਦਾ ਹੈ। ਧਰਮ ਨੂੰ ਸਦਾ ਵਿਅਕਤੀ ਦਾ ਨਿੱਜੀ ਵਿਵਹਾਰ ਹੀ ਮੰਨਣਾਂ ਚਾਹੀਦਾ ਹੈ। ਇਕੱਠ ਰੂਪੀ ਲੋਕਾਂ ਦਾ ਸਮੂਹ ਹਮੇਸਾਂ ਰਾਜਨੀਤੀ ਦਾ ਹਿੱਸਾ ਹੀ ਹੁੰਦਾ ਹੈ। ਰਾਜਸੱਤਾ ਨੂੰ ਹਮੇਸਾ ਲੋਕਾ ਦੇ ਇਕੱਠ ਦੀ ਲੋੜ ਹੁੰਦੀ ਹੈ ਪਰ ਧਰਮ ਨੂੰ ਨਹੀਂ। ਸੋ ਗੁਰੂਆਂ, ਫਕੀਰਾਂ ਨੇ ਹਮੇਸਾਂ ਚੰਗੇ ਆਚਰਣ ਵਾਲੇ ਵਿਅਕਤੀਆਂ ਨੂੰ ਹੀ ਧਰਮੀ ਦਾ ਖਿਤਾਬ ਦਿੱਤਾ ਹੈ ਅਤੇ ਇਕੱਠ ਰੂਪੀ ਧੜਿਆਂ ਵਾਲਿਆਂ ਨੂੰ ਅੰਨੇ ਕਾਣੇ ਹੋਣ ਦਾ ਖਿਤਾਬ। ਅਸੀਂ ਧਰਮ ਚੁਣਨਾਂ ਹੈ ਜਾਂ ਧੜਾ ਇਸ ਤੋਂ ਹੀ ਸਾਡੀ ਪਰਖ ਹੁੰਦੀ ਹੈ ਕਿ ਅਸੀਂ ਧਰਮੀ ਹਾਂ ਕਿ ਧੜੇਬਾਜ। ਫੋਨ 9417727245


(29/03/11)
ਡਾ: ਗੁਰਮੀਤ ਸਿੰਘ ਬਰਸਾਲ ਅਤੇ ਹੋਰ ਹਮਖਿਆਲੀ

ਤੱਤ ਗੁਰਮਤਿ ਪਰਿਵਾਰ ਦੇ ਮੈਬਰਾਂ ਨੂੰ

ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕੀ ਫਤਿਹ।


ਆਪ ਜੀ ਵਲੋਂ ਅਖੌਤੀ ਦਸਮ ਗ੍ਰੰਥ ਦੇ ਹਮਾਇਤਾਂ ਨੂੰ “ ਦਸਮ ਗ੍ਰੰਥੀ ਕਸ਼ਮੀਰ ਸਿੰਘ ਪਟਿਆਲਾ ਨੂੰ ਖੁੱਲਾ ਆਫਰ” ਪੱਤਰ ਰਾਹੀ ਖੁੱਲਾ ਸੱਦਾ ਦੇਣ ਲਈ ਆਪ ਜੀ ਦਾ ਬਹੁਤ- ਬਹੁਤ ਧੰਨਵਾਦ। ਅਸੀ ਆਪ ਜੀ ਦੇ ਸੱਦੇ ਦੀ ਪੁਰਜੋਰ ਸ਼ਬਦਾ `ਚ ਪ੍ਰੋੜਤਾ ਕਰਦੇ ਹਾਂ। ਜੇ ਕੋਈ ਇਹ ਸਮਝਦਾ ਹੈ ਕਿ ਉਸ ਨੂੰ ਰੇਡਿਓ ਤੇ ਆਪਣਾ ਪੱਖ ਪੇਸ਼ ਕਰਨ ਲਈ ਖੁਲਾ ਸਮਾ ਨਹੀ ਮਿਲਿਆ ਤਾਂ ਹੁਣ ਉਸ ਨੂੰ ਤੱਤ ਗੁਰਮਿਤ ਪਰਿਵਾਰ ਦਾ ਸੱਦਾ ਪ੍ਰਵਾਨ ਕਰ ਲੈਣਾ ਚਾਹੀਦਾ ਹੈ।

ਸਾਨੂੰ ਆਪਣੇ ਤਜਰਬੇ ਦੇ ਅਧਾਰ ਤੇ ਇਹ ਗੱਲ ਕਹਿਣ ਤੋਂ ਵੀ ਸਕੋਚ ਨਹੀ ਹੈ ਕਿ ਕਿਸੇ ਵੀ ਦਸਮ ਗ੍ਰੰਥੀ `ਚ ਏਨੀ ਹਿਮੰਤ ਨਹੀ ਹੈ ਕਿ ਉਹ ਇਸ ਕੂੜ-ਕਬਾੜ ਨੂੰ ਗੁਰੂ ਜੀ ਦੀ ਲਿਖਤ ਸਾਬਤ ਕਰ ਸਕੇ। ਜੇ ਉਹ ਅਜਿਹਾ ਕਰਨ ਦੇ ਸਮਰੱਥ ਹੁੰਦੇ ਤਾਂ ਉਨ੍ਹਾਂ ਨੇ , ਭਾਈ ਜਸਵਿੰਦਰ ਸਿੰਘ ਵਲੋਂ ਰੱਖਿਆ ਕਰੋੜਾਂ ਦਾ ਇਨਾਮ ਜਿਤਣ `ਚ ਢਿੱਲ ਨਹੀ ਸੀ ਕਰਨੀ। ਨਿਹੰਗ ਧਰਮ ਸਿੰਘ ਦੀ ਦਸਮ ਗ੍ਰੰਥੀ ਜੁੰਡਲੀ ਜਾਂ ਕਿਸੇ ਹੋਰ ਦਸਮ ਗ੍ਰੰਥੀ ਦੇ ਪੱਖ ਨੂੰ ਵਿਚਾਰਨ ਲਈ ਤੱਤ ਗੁਰਮਤਿ ਪਰਿਵਾਰ ਨੇ ਉਹਨਾਂ ਦੀ ਵੈੱਬ ਸਾਈਟ ਤੇ ਛਾਪਣ ਦੀ ਵਚਨ-ਵੱਧਤਾ ਪ੍ਰਗਟਾਈ ਹੈ ।

ਸਰਬਜੀਤ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ ਮਿਸ਼ਨਰੀ, ਡਾ ਗੁਰਮੀਤ ਸਿੰਘ ਬਰਸਾਲ, ਪ੍ਰੋ ਮੱਖਣ ਸਿੰਘ ਸੈਕਰਾਮੈਂਟੋ, ਜਸਮਿੱਤਰ ਸਿੰਘ ਮੁਜੱਫਰਪੁਰ, ਇੰਦਰਜੀਤ ਸਿੰਘ ਓਮਪੁਰੀ (ਸਾਕਾ ਜੱਥੇਬੰਦੀ), ਕੁਲਦੀਪ ਸਿੰਘ ਨਿਊਯਾਰਕ, ਬਲਕਾਰ ਸਿੰਘ ਬੇਕਰਸਫੀਲਡ, ਗੁਰਪਰੀਤ ਸਿੰਘ ਮਾਨ, ਰਣਜੀਤ ਸਿੰਘ ਮਸਕੀਨ, ਕੁਲਦੀਪ ਸਿੰਘ ਯੂਬਾਸਿਟੀ, ਬਾਬਾ ਪਿਆਰਾ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ, ਕੁਲਵੰਤ ਸਿੰਘ ਮਿਸ਼ਨਰੀ, ਪ੍ਰਿ ਜਸਵੀਰ ਸਿੰਘ ਰੋਪੜ, ਗੁਰਚਰਨ ਸਿੰਘ ਜਿਓਣਵਾਲਾ, ਸ ਹਰਦੇਵ ਸਿੰਘ ਸ਼ੇਰਗਿੱਲ।


(29/03/11)
ਹਰਦੇਵ ਸਿੰਘ, ਜੰਮੂ

ਕੀ ‘ਅਕਾਲ ਤਖਤ` ਨੂੰ ਬਾ-ਤੋਰ ਇੱਕ ਸੰਸਥਾਨ ਬੰਦ (Abolish) ਕਰ ਦੇਣਾ ਚਾਹੀਦਾ ਹੈ?
ਸਤਿਕਾਰ ਯੋਗ ਡਾ. ਇਕਬਾਲ ਸਿੰਘ (ਢਿੱਲੋਂ) ਜੀ,
ਸਤਿ ਸ਼੍ਰੀ ਅਕਾਲ!
ਜੇਕਰ ਉਨ੍ਹਾਂ ਦਾ ਦਾਵਾ ਅਤੇ ਮੰਸ਼ਾ ਸਹੀ ਹੈ, ਤਾਂ ਲਗਭਗ ਸਾਰਿਆਂ ਜਾਗਰੂਕ ਧਿਰਾਂ/ਸਿੱਖ ‘ਅਕਾਲ ਤਖ਼ਤ` ਇਦਾਰੇ ਦੀ ਇਤਹਾਸਕ ਹੋਂਦ ਅਤੇ ਲੋੜ ਦਾ ਸਤਿਕਾਰ ਕਰਦਿਆਂ, ਇਸ ਪ੍ਰਤੀ ਸਤਿਕਾਰ ਦੇ ਸਕਦੇ ਹੀ, ਇਸ ਸੰਸਥਾਨ ਦੀ ਕਾਰਜਸ਼ੈਲੀ ਵਿੱਚ ਸੁਧਾਰ ਚਾਹੁੰਦੀਆਂ ਹਨ ਤਾਂ ਕਿ ਇਹ ਦਰਪੇਸ਼ ਕੌਮੀ ਮਸਲਿਆਂ ਬਾਰੇ ਗੁਰਮਤਿ ਦੀ ਰੋਸ਼ਨੀ ਵਿੱਚ ਹੀ ਕੌਮ ਨੂੰ ਸੇਧ ਦੇ ਸਕੇ। ਜ਼ਾਹਰ ਹੈ ਕਿ ਅਤਿ ਸੰਜੀਦਾ ਹਾਲਾਤਾਂ ਵਿੱਚ ਐਸੀ ਭੂਮਿਕਾ ਦੀ ਲੋੜ ਪੈ ਸਕਦੀ ਹੈ। ਉਹ ਇਸ ਇਦਾਰੇ ਦੀ ਹੋਂਦ, ਸਤਿਕਾਰ ਅਤੇ ਲੋੜ ਤੇ ਕਿੰਤੂ ਨਹੀਂ ਕਰਦੀਆਂ ਬਲਕਿ ਇਸ ਨਾਲ ਜੁੜੇ ਬੰਦਿਆਂ ਦੀ ਕਾਰਜਸ਼ੈਲੀ ਦਾ ਵਿਰੋਧ ਕਰਦੀਆਂ ਹਨ ਤਾਂ ਕਿ ਇਸ ਗੌਰਵਮਯੀ ਇਦਾਰੇ ਦੀ ਸਤਿਕਾਰ ਯੋਗ ਭੂਮਿਕਾ ਕਾਇਮ ਰਹੇ। ਪਰ ਆਪ ਜੀ ਨੇ ਇੱਕ “ਨਵੀਂ ਸਥਿਤੀ”ਵੱਲ ਇਸ਼ਾਰਾ ਕੀਤਾ ਹੈ।
ਸਿੱਖ ਮਾਰਗ. ਕਾਮ ਤੇ ਆਪ ਜੀ ਦਾ ਤਾਜ਼ਾ ਲੇਖ ‘ਅਕਾਲ ਤਖਤ ਦੀ ਸਥਿਤੀ` ਪੜਿਆ ਹੈ। ਕਿੱਧਰੇ ਦਾਸ ਨੂੰ ਲੇਖ ਪੜਨ-ਸਮਝਣ ਵਿੱਚ ਗਲਤੀ ਨਾ ਲਗੀ ਹੋਵੇ, ਇਸ ਲਈ ਇੱਕ ਪਾਠਕ ਵਜੋਂ ਆਪ ਜੀ ਤੋਂ ਇੱਕ ਛੋਟਾ ਜਿਹਾ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਕੀ ਆਪ ਜੀ ਦਾ ਇਹ ਕਹਿਣਾ ਹੈ ਕਿ ਅਕਾਲ ਤਖਤ (ਅਕਾਲ ਬੁੰਗਾ) ਨੂੰ ਬਾ-ਤੋਰ ਇੱਕ ਸੰਸਥਾਨ ਬੰਦ
(Abolish) ਕਰ ਦੇਣਾ ਚਾਹੀਦਾ ਹੈ? ਆਪ ਜੀ ਦੀ ਲਿਖੀ ਤਫ਼ਸੀਲ ਦਾਸ ਪੜ ਚੁੱਕਾ ਹੈ ਇਸ ਲਈ ਕਿਰਪਾ ਕਰਕੇ ਚੰਦ ਸ਼ਬਦਾ ਵਿੱਚ ਹੀ ਆਪ ਦਾਸ ਦੇ ਇਸ ਸਵਾਲ ਦਾ ‘ਹਾਂ` ਜਾਂ ‘ਨਾਹ` ਪੱਖੀ ਜਵਾਬ ਦੇ ਦੇਵੋਗੇ ਤਾਂ ਕਿਰਪਾ ਹੋਵੇਗੀ ਤਾਂ ਕਿ ਦਾਸ ਨੂੰ ਇਸ ਬਾਰੇ ਆਪ ਜੀ ਦੀ ਗੱਲ ਵਧੇਰੇ ਸਪਸ਼ਟ ਹੋ ਸਕੇ।
ਸਤਿਕਾਰ ਸਹਿਤ
ਹਰਦੇਵ ਸਿੰਘ, ਜੰਮੂ


(29/03/11)
ਗੁਰਿੰਦਰ ਸਿੰਘ ਸ਼ਾਦੀਪੁਰ

ਗੁਰੂ ਦੀ ਸਿਖਿਆ ਦੇ ਤੁਰਨਾਂ ਵੀ ਇੱਕ ਨਸ਼ਾ ਹੈ। ਪ੍ਰੋ: ਸਰਬਜੀਤ ਸਿੰਘ ਧੂੰਦਾ
ਔਕਲੈਂਡ (ਗੁਰਿੰਦਰ ਸਿੰਘ ਸ਼ਾਦੀਪੁਰ) ਸਿਰੀ ਗੁਰੂ ਸਿੰਘ ਸਭਾ ਅਤੇ ਸਮੂੰਹ ਸੰਗਤਾਂ ਦੇ ਸੱਦੇ ਤੇ ਪ੍ਰੋ: ਸਰਬਜੀਤ ਸਿੰਘ ਧੂੰਦਾ ਨਿਊਜ਼ੀਲੈਂਡ ਪ੍ਰਚਾਰ ਫੇਰੀ ਤੇ ਆਏ ਹੋਏ ਨੇ ਉਹ ਰੋਜ਼ਾਨਾਂ ਹੀ ਸ਼ਾਮ ਨੂੰ ਗੁਰਬਾਣੀ ਦੀ ਕਥਾ ਕਰਦੇ ਹਨ, ਅਤੇ ਇਸ ਤੋਂ ਇਲਾਵਾ ਹਰ ਐਤਵਾਰ ਨੂੰ ਟੌਰੰਗੇ ਦੀ ਸੰਗਤ ਵਲੋਂ ਗੁਰਮਤਿ ਦੇ ਵੱਖ ਵੱਖ ਵਿਸ਼ਿਆਂ ਤੇ ਸ਼ੈਮੀਨਰ ਕੀਤਾ ਜਾਂਦਾ ਹੈ ਜਿਸ ਵਿੱਚ ਪ੍ਰੋ: ਧੂੰਦਾ ਜੀ ਉਹ੍ਹਨਾਂ ਵਿਸ਼ਿਆਂ ਤੇ ਗੁਰਬਾਣੀ ਦੇ ਅਧਾਰਤ ਸੰਗਤਾਂ ਨੂੰ ਗੁਰਮਤਿ ਨਾਲ ਜੋੜਦੇ ਹਨ। ੨੭ ਤਰੀਕ ਵਾਲੇ ਸ਼ੈਮੀਨਰ ਵਿੱਚ ਨਸ਼ਿਆਂ ਦੇ ਸਬੰਧ ਵਿੱਚ ਗੁਰਬਾਣੀ ਵਿਚੋਂ ਪ੍ਰਮਾਣ ਦੇ ਕੇ ਉਹ੍ਹਨਾਂ ਨੇ ਨਸ਼ਿਆਂ ਤੋ ਦੂਰ ਰਹਿਣ ਲਈ ਕਿਹਾ ਅਤੇ ਉਨ੍ਹਾਂ ਨੇ ਦਸਿਆ ਕਿ ਅੱਜ ਰਾਜਨੀਤਕ ਲੋਕ ਸਤਾ ਵਿੱਚ ਆਉਣ ਲਈ ਜਿੱਥੇ ਕਈ ਪ੍ਰਕਾਰ ਦੇ ਨਸ਼ੇ ਵੰਡਦੇ ਹਨ ਉਥੇ ਅਜੋਕੇ ਸਮੇਂ ਅੰਦਰ ਗੁਰਦੁਆਰਿਆਂ ਦੇ ਮੈਬਰ ਪ੍ਰਧਾਨ ਬਣਣ ਲਈ ਵੀ ਨਸ਼ੇ ਵੰਡੇ ਰਹੇ ਹਨ। ਉਹ੍ਹਨਾਂ ਕਿਹਾ ਕਿ ਅਜੇਹੇ ਪ੍ਰਬੰਧਕ ਉਹ੍ਹਨਾਂ ਪ੍ਰਚਾਰਕਾਂ ਨੂੰ ਕਿਵੇਂ ਬਰਦਾਸਤ ਕਰਨਗੇ ਜ੍ਹਿ੍ਹਹੜੇ ਨਸ਼ਿਆਂ ਅਤੇ ਕਈ ਪ੍ਰਕਾਰ ਦੇ ਕਰਮ ਕਾਂਡਾਂ ਤੋਂ ਸੰਗਤਾਂ ਨੂੰ ਸੁਚੇਤ ਕਰਦੇ ਹਨ। ਉਹ੍ਹਨਾਂ ਕਿਹਾ ਕਿ ਅੱਜ ਉਸ ਅਖੌਤੀ ਗ੍ਰੰਥ (ਬਚਿੱਤਰ ਨਾਟਕ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਲਿਆਉਣ ਤੇ ਸੰਤ ਸਮਾਜ, ਜਥੇਦਾਰ, ਤੇ ਕਈ ਰਾਗੀ, ਪ੍ਰਚਾਰਕ, ਢਾਢੀ, ਕਵੀਸ਼ਰ ਵੀ ਪੱਬਾਂਭਾਰ ਹੋ ਕੇ ਉਸ ਗ੍ਰੰਥ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ ਜਿਹ੍ਹੜੇ ਗ੍ਰੰਥ ਵਿੱਚ ਕਈ ਪ੍ਰਕਾਰ ਦੇ ਨਸ਼ੇ ਕਰਨ ਦੀ ਖੁਲ ਦਿੱਤੀ ਹੈ। ਉਨਾਂ ਨੇ ਦਸਿਆ ਕਿ ਪੰਜਾਬ ਵਿੱਚ ਕਈ ਐਸੇ ਪਖੰਡੀ ਬਾਬਿਆਂ ਦੇ ਡੇਰੇ ਹਨ ਜਿੰਨਾਂ ਵਿੱਚ ਸ਼ਰੇਆਂਮ ਲੋਕਾਂ ਨੂੰ ਨਸ਼ੇ ਵੰਡੇ ਜਾ ਰਹੇ ਹਨ। ਉਹ੍ਹਨਾਂ ਨੇ ਦੱਸਿਆ ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ ਹਰੇਕ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਮਈ, ਜੂਨ ਅਤੇ ਜੁਲਾਈ ਦੇ ਮਹੀਨੇ ਵਿੱਚ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਗੁਰਮਤਿ ਸਿਖਲਾਈ ਦੇ ਕੈਂਪ ਲਾਏ ਜਾਂਦੇ ਹਨ ਤਾਂ ਕਿ ਬਚਪਨ ਤੋਂ ਹੀ ਨੌਜਵਾਨਾਂ ਗੁਰਮਤਿ ਨਾਲ ਜੋੜਿਆ ਜਾ ਸਕੇ ਤਾਂ ਕਿ ਉਹ ਨਸਿਆਂ ਵਰਗੀਆਂ ਨਾ-ਮੁਰਾਦ ਬਿਮਾਰੀਆਂ ਤੋਂ ਬੱਚ ਸਕਣ। ਉਹ੍ਹਨਾਂ ਸਾਰੀ ਸੰਗਤ ਨੂੰ ਕਿਹਾ ਕਿ ਅੱਜ ਲੋੜ ਹੈ ਸਾਨੂੰ ਆਪ ਗੁਰਬਾਣੀ ਪੜ ਕਿ ਵਿਚਾਰਨ ਦੀ ਅਤੇ ਉਸ ਉਪਰ ਅਮਲ ਕਰਨ ਦੀ ਤਾਂ ਕਿ ਅਸੀ ਸਮਾਜਕ ਬੁਰਾਈਆਂ ਤੋਂ ਆਪ ਬਚੀਏ ਅਤੇ ਲੋਕਾਂ ਨੂੰ ਬਚਾਈਏ ਕਿਉ ਕਿ ਗੁਰੂ ਜੀ ਦੀ ਸਿਖਿਆ ਤੇ ਜੇ ਇਨਸਾਨ ਨੂੰ ਤੁਰਨਾਂ ਆ ਜਾਏ ਤਾਂ ਕਿਸੇ ਹੋਰ ਨਸ਼ੇ ਦੀ ਲੋੜ ਹੀ ਨਹੀ।


(29/03/11)
ਕਿਰਪਾਲ ਸਿੰਘ ਬਠਿੰਡਾ

ਧੱਲੇਕਾ ਅਤੇ ਧਰਮ ਸਿੰਘ ਦੇ ਕੇਸਾਂ 'ਤੇ ਹਾਲੀ ਤੱਕ ਨਹੀਂ ਕੋਈ ਫੈਸਲਾ ਨਹੀਂ ਹੋ ਸਕਿਆ
*ਲੋੜ ਸਿਰਫ ਧਰਮ ਸਿੰਘ ਨੂੰ ਭਾਂਡੇ ਮਾਂਜਣ ਆਦਿ ਦੀ ਰਵਾਇਤੀ ਤਨਖ਼ਾਹ ਲਾਉਣ ਦੀ ਨਹੀਂ ਬਲਕਿ ਪੜਤਾਲ ਕਰ ਕੇ ਉਸ ਪਿੱਛੇ ਕੰਮ ਕਰ ਰਹੀ ਏਜੰਸੀ ਦਾ ਪਤਾ ਲਗਾਉਣ ਤੇ ਉਸ ਨੂੰ ਸਜਾ ਦਿਵਾਉਣ ਦੀ ਹੈ
*ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਲਾਗੂ ਨਾ ਕਰਵਉਣ ਵਾਲੇ ਜਥੇਦਾਰਾਂ ਸਦਕਾ ਸਿੱਖੀ ਅਤੇ ਸਿਖਾਂ ਦੀ ਅਣਖ ਦਾਅ ਲੱਗੀ 'ਤੇ
*ਜਥੇਦਾਰ ਸਾਹਿਬ ਜਾਂ ਤਾਂ ਆਪਣੇ ਲਾਗੂ ਕੀਤੇ ਗਏ ਹੁਕਮਨਾਮੇ ਨੂੰ ਲਾਗੂ ਕਰਵਾਉਣ ਜਾਂ ਫਿਰ ਇਸ ਨੂੰ ਵਾਪਸ ਲੈਣ ਤਾ ਕਿ ਸਿੱਖ ਹੋਰ ਜ਼ਲੀਲ ਨਾ ਹੋਣ: ਭਾਈ ਸਿਰਸਾ

*ਸੌਦਾ ਸਾਧ ਦੇ ਸਮਾਗਮ 'ਚ ਸ਼ਾਮਲ ਹੋਣ ਕਰਕੇ ਸ਼੍ਰੋਮਣੀ ਕਮੇਟੀ ਮੈਂਬਰ ਕਾਉਣੀ ਨੂੰ ਲਾਈ ਮਾਮੂਲੀ ਤਨਖ਼ਾਹ

ਬਠਿੰਡਾ, ੨੯ ਮਾਰਚ (ਕਿਰਪਾਲ ਸਿੰਘ): ਅਕਾਲ ਤਖ਼ਤ 'ਤੇ ਅੱਜ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਜਿਸ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਧੱਲੇਕਾ ਵਿਖੇ ਸੌਦਾ ਪ੍ਰੇਮੀਆਂ ਵਲੋਂ ਗੁਰਦੁਆਰੇ 'ਤੇ ਕੀਤੇ ਪੱਥਰਾਓ ਅਤੇ ਸੱਚ ਖੋਜ ਅਕੈਡਮੀ ਦੇ ਸੰਚਾਲਕ ਨਿਹੰਗ ਧਰਮ ਸਿੰਘ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਅਤੇ ਗੁਰਿਆਈ 'ਤੇ ਕੀਤੇ ਹਮਲੇ ਸਬੰਧੀ ਅੱਜ ਕੋਈ ਫੈਸਲਾ ਨਹੀਂ ਹੋ ਸਕਿਆ। ਨਿਹੰਗ ਧਰਮ ਸਿੰਘ ਸਬੰਧੀ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਦੱਸਣ ਕਿ ਕਿਹੜੀ ਜਥੇਬੰਦੀ ਨਾਲ ਉਸ ਦਾ ਸਭੰਧ ਹੈ। ਜੇ ਕੋਈ ਵੀ ਨਿਹੰਗ ਸਿੰਘ ਜਥੇਬੰਦੀ ਉਸ ਨਾਲ ਆਪਣੇ ਸਬੰਧ ਹੋਣ ਤੋਂ ਇਨਕਾਰੀ ਹੈ ਤਾਂ ਇਹ ਪਤਾ ਕੀਤਾ ਜਾਵੇਗਾ ਕਿ ਉਹ ਆਪਣੇ ਆਪ ਨੂੰ ਨਿਹੰਗ ਸਿੰਘ ਕਿਸ ਆਧਾਰ 'ਤੇ ਸਦਵਾ ਰਿਹਾ ਹੈ। ਇਸੇ ਤਰ੍ਹਾਂ ਧੱਲੇ ਕਾ ਕਾਂਡ ਸਬੰਧੀ ਵੀ ਕੋਈ ਫੈਸਲਾ ਨਹੀਂ ਹੋ ਸਕਿਆ ਅਤੇ ੧੭ ਮਾਰਚ ਦਾ ਦਿੱਤਾ ਅਲਟੀਮੇਟਮ ਹੋਰ ਅੱਗੇ ਵਧਾ ਦਿੱਤਾ ਹੈ। ਇਹ ਦੱਸਣਯੋਗ ਹੈ ਕਿ ੬ ਮਾਰਚ ਨੂੰ ਪਿੰਡ ਧੱਲੇਕੇ ਵਿੱਚ ਸੌਦਾ ਸਾਧ ਦੇ ਪ੍ਰੇਮੀਆਂ ਦੀ ਪੁਲਿਸ ਸੁਰੱਖਿਆ ਅਧੀਨ ਨਾਮ ਚਰਚਾ ਹੋ ਰਹੀ ਸੀ ਤਾਂ ਕੁਝ ਸਿੱਖ ਉਸ ਨੂੰ ਰੁਕਵਾਉਣ ਲਈ ਇਕੱਤਰ ਹੋਏ ਸਨ। ਇਸ ਸਮੇਂ ਦੌਰਾਨ ਸੌਦਾ ਪ੍ਰੇਮੀਆਂ ਨੇ ਪਿੰਡ ਦੇ ਗੁਰਦੁਆਰੇ ਅਤੇ ਇੱਕ ਸਿੱਖ ਦੇ ਘਰ 'ਤੇ ਧਾਵਾ ਬੋਲ ਦਿੱਤਾ ਸੀ ਜਿਸ ਦੌਰਨ ਗ੍ਰੰਥੀ ਸਿੰਘ ਸਮੇਤ ਕੁਝ ਸਿੰਘ ਜਖਮੀ ਹੋ ਗਏ ਸਨ ਅਤੇ ਕੁਝ ਪ੍ਰੇਮੀਆਂ ਦੇ ਵੀ ਚੋਟਾਂ ਲਗੀਆਂ ਸਨ। ਸੌਦਾ ਪ੍ਰੇਮੀਆਂ ਵਿਰੁਧ ਕੇਸ ਤਾਂ ਦਰਜ਼ ਹੋ ਗਏ ਸਨ ਪਰ ਹਾਲੀ ਤੱਕ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ। ਸਿੱਖ ਜਥੇਬੰਦੀਆਂ ਨੇ ਅਗਲਾ ਪ੍ਰੋਗਰਾਮ ਉਲੀਕਣ ਲਈ ੧੦ ਮਾਰਚ ਨੂੰ ਪਿੰਡ ਧੱਲੇਕਾ ਵਿਖੇ ਕਾਨਫਰੰਸ ਸੱਦ ਲਈ ਸੀ ਜਿਸ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਵੀ ਸ਼ਾਮਲ ਹੋਣਾ ਸੀ। ਉਸ ਦਿਨ ਪੁਲਿਸ ਨੇ ਪਿੰਡ ਦੀ ਪੂਰੀ ਤਰ੍ਹਾਂ ਘੇਰਾਬੰਦੀ ਕਰਕੇ ਇੱਕ ਤਰ੍ਹਾਂ ਕਰਫਿਊ ਵਾਲੀ ਹਾਲਤ ਬਣਾ ਦਿੱਤੀ ਸੀ ਅਤੇ ਕਿਸੇ ਵੀ ਨੂੰ ਪਿੰਡ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਤੇ ਨਾ ਹੀ ਪਿੰਡ ਦੇ ਕਿਸੇ ਬੰਦੇ ਨੂੰ ਘਰੋਂ ਬਾਹਰ ਹੀ ਜਾਣ ਦਿੱਤਾ। ਗਿਆਨੀ ਗੁਰਬਚਨ ਸਿੰਘ ਆਪ ਤਾਂ ਉਥੇ ਨਾ ਪਹੁੰਚੇ ਪਰ ਆਪਣੇ ਨੂਮਾਇੰਦੇ ਦੇ ਤੌਰ 'ਤੇ ਭਾਈ ਹਰਨਾਮ ਸਿੰਘ ਧੁੰਮਾ ਨੂੰ ਉਥੇ ਭੇਜਿਆ ਜਿਸ ਨੇ ਦੋਸ਼ੀ ਪ੍ਰੇਮੀਆਂ ਦੀ ੧੭ ਮਾਰਚ ਤੱਕ ਗ੍ਰਿਫਤਾਰੀ ਦਾ ਅਲਟੀਮੇਟਮ ਦੇ ਕੇ ਫੈਸਲਾ ਸੁਣਾ ਦਿਤਾ ਕਿ ਕੋਈ ਵੀ ਜਥੇਬੰਦੀ ਆਪਣੇ ਤੌਰ 'ਤੇ ਕੋਈ ਫੈਸਲਾ ਨਾ ਕਰੇ। ਉਨ੍ਹਾਂ ਕਿਹਾ ਇਸ ਸਬੰਧੀ ੫ ਸਿੰਘ ਸਾਹਿਬਾਨ ਫੈਸਲਾ ਕਰਨਗੇ ਜਿਹੜਾ ਕਿ ਸਭ ਲਈ ਮੰਨਣਯੋਗ ਹੋਵੇਗਾ। ਪਰ ਅੱਜ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ ਤੇ ਮਾਮਲੇ ਲਟਕਾ ਕੇ ਦਿਨ ਕਟੀ ਕੀਤੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ੧੦ ਮਾਰਚ ਨੂੰ ਸਿੱਖਾਂ ਨੂੰ ਤਾਂ ਉਸ ਪਿੰਡ ਵਿੱਚ ਇਕੱਤਰ ਨਹੀਂ ਹੋਣ ਦਿੱਤਾ ਪਰ ੨੬ ਮਾਰਚ ਨੂੰ ਉਸੇ ਪਿੰਡ ਵਿੱਚ ਪ੍ਰੇਮੀਆਂ ਦੀ ਨਾਮ ਚਰਚਾ ਪੂਰੀ ਪੁਲਿਸ ਸੁਰੱਖਿਆ ਅਧੀਨ ਪੂਰੀ ਸ਼ਾਨੋ ਸ਼ੌਕਤ ਨਾਲ ਹੋਈ। ਸੌਦਾ ਸਾਧ ਦੇ ਸਮਾਗਮ 'ਚ ਸ਼ਾਮਲ ਹੋਣ ਕਰਕੇ ਸ਼੍ਰੋਮਣੀ ਕਮੇਟੀ ਮੈਂਬਰ ਕਾਉਣੀ ਨੂੰ ਰਵਾਇਤੀ ਤਨਖ਼ਾਹ ਲਾ ਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ। ਇਸੇ ਤਰ੍ਹਾਂ ਖ਼ਾਲਸਾ ਕਾਲਜ ਨੂੰ ਖ਼ਾਲਸਾ ਯੁਨੀਵਰਸਿਟੀ ਵਿੱਚ ਤਬਦੀਲ ਕਰਨ ਸਬੰਧੀ ਵੀ ਕੋਈ ਫੈਸਲਾ ਨਾ ਕਰ ਸਕੇ।

ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਜਿਸ ਨੇ ੨੬ ਮਾਰਚ ਨੂੰ ਨਿਹੰਗ ਧਰਮ ਸਿੰਘ ਦੀ ਸ਼ਿਕਾਇਤ ਸਬੂਤਾਂ ਸਹਿਤ ਅਕਾਲ ਤਖ਼ਤ 'ਤੇ ਪਹੁੰਚਾਈ ਸੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਾਰੇ ਸੱਚ ਖੋਜ ਅਕੈਡਮੀ ਅਤੇ ਪ੍ਰਚਾਰ ਲਈ ਇੱਕ ਵੈੱਬਸਾਈਟ ਚਲਾ ਰਹੇ ਨਿਹੰਗ ਧਰਮ ਸਿੰਘ ਨੇ ਜਿਸ ਤਰ੍ਹਾਂ ਦੀਆਂ ਘਟੀਆ ਟਿੱਪਣੀਆਂ ਕੀਤੀਆਂ ਹਨ, ਅਜਿਹੀਆਂ ਟਿੱਪਣੀਆਂ ਕੋਈ ਘੱਟ ਬੁੱਧੀ ਵਾਲਾ ਨਿਹੰਗ ਵੀ ਨਹੀਂ ਕਰ ਸਕਦਾ। ਇਸ ਤੋਂ ਸਪਸ਼ਟ ਕਿ ਉਸ ਪਿੱਛੇ ਕੋਈ ਪੰਥ ਦੋਖੀ ਅਜਿਹੀ ਏਜੰਸੀ ਕੰਮ ਕਰ ਰਹੀ ਹੈ ਜਿਹੜੀ ਉਸ ਤੋਂ ਅਜਿਹੀਆਂ ਗੁਮਰਾਹਕੁਨ ਟਿੱਪਣੀਆਂ ਕਰਵਾ ਕੇ ਕੌਮ ਵਿੱਚ ਦੁਬਿਧਾ ਪੈਦਾ ਕਰ ਰਹੀ ਹੈ। ਭਾਈ ਸਿਰਸਾ ਨੇ ਜੋਰ ਦੇ ਕੇ ਕਿਹਾ ਕਿ ਇਸ ਵੇਲੇ ਲੋੜ ਸਿਰਫ ਧਰਮ ਸਿੰਘ ਨੂੰ ਭਾਂਡੇ ਮਾਂਜਣ ਆਦਿ ਦੀ ਰਵਾਇਤੀ ਤਨਖ਼ਾਹ ਲਾਉਣ ਦੀ ਨਹੀਂ ਬਲਕਿ ਪੜਤਾਲ ਕਰ ਕੇ ਉਸ ਪਿੱਛੇ ਕੰਮ ਕਰ ਰਹੀ ਏਜੰਸੀ ਦਾ ਪਤਾ ਲਗਾਉਣ ਤੇ ਉਸ ਨੂੰ ਸਜਾ ਦਿਵਾਉਣ ਦੀ ਹੈ। ਪਿੰਡ ਧੱਲੇਕੇ ਸਬੰਧੀ ਉਨ੍ਹਾਂ ਕਿਹਾ ਕਿ ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਉਤਾਰ ਕੇ ਸਿੱਖਾਂ ਦੇ ਹਿਰਦੇ ਵਲੂੰਧਰੇ। ਸਤਾਧਾਰੀ ਅਕਾਲੀ ਦਲ ਨੇ ਪੰਜਾਬ ਵਿੱਚ ਉਸ ਦੀਆਂ ਨਾਮ ਚਰਚਾਵਾਂ ਤੇ ਡੇਰੇ ਬੰਦ ਕਰਵਾਉਣ ਲਈ ਹੁਕਮਨਾਮਾ ਜਾਰੀ ਕਰਵਾ ਕੇ ਸੌਦਾ ਸਾਧ 'ਤੇ ਦਬਾਅ ਪਾ ਕੇ ਲੋਕ ਸਭਾ ਦੌਰਾਨ ਉਸ ਦੀਆਂ ਵੋਟਾਂ ਪ੍ਰਾਪਤ ਕੀਤੀਆਂ ਤੇ ਸਰਕਾਰੀ ਸੁਰੱਖਿਆ ਅਧੀਨ ਉਸ ਦੀਆਂ ਨਾਮ ਚਰਚਾਵਾਂ ਕਰਵਾਈਆਂ ਜਾ ਰਹੀਆਂ ਹਨ, ਪਰ ਜਿਹੜੇ ਅਕਾਲ ਤਖ਼ਤ ਨੂੰ ਸਮਰਪਤ ਸਿੱਖ ਹੁਕਨਾਮਾ ਲਾਗੂ ਕਰਨ ਲਈ ਕੰਮ ਕਰ ਰਹੇ ਹਨ ਉਨ੍ਹਾਂ 'ਤੇ ਇੱਕ ਪਾਸੇ ਸਰਕਾਰੀ ਤਸ਼ਦਦ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਸੌਦਾ ਸਾਧ ਦੇ ਪ੍ਰੇਮੀ ਗੁਰਦੁਆਰਿਆਂ ਅਤੇ ਹੁਕਮਨਾਮਾ ਲਾਗੂ ਕਰਨਾ ਚਾਹ ਰਹੇ ਸਿੱਖਾਂ 'ਤੇ ਹਮਲੇ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਤਰ੍ਹਾਂ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਲਾਗੂ ਨਾ ਕਰਵਉਣ ਵਾਲੇ ਜਥੇਦਾਰਾਂ ਸਦਕਾ, ਸਿੱਖੀ ਅਤੇ ਸਿੱਖਾਂ ਦੀ ਅਣਖ ਦਾਅ 'ਤੇ ਲੱਗੀ ਹੋਈ ਹੈ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਜਥੇਦਾਰ ਸਾਹਿਬ ਜਾਂ ਤਾਂ ਆਪਣੇ ਜਾਰੀ ਕੀਤੇ ਗਏ ਹੁਕਮਨਾਮੇ ਨੂੰ ਲਾਗੂ ਕਰਵਾਉਣ ਜਾਂ ਫਿਰ ਇਸ ਨੂੰ ਵਾਪਸ ਲੈਣ ਤਾ ਕਿ ਸਿੱਖ ਹੋਰ ਜ਼ਲੀਲ ਨਾ ਹੋਣ।
ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਅੱਜ ਦੀ ਹੋਈ ਮੀਟਿੰਗ ਵਿੱਚ ਅਕਾਲ ਤਖ਼ਤ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਮੁੱਖ ਸੇਵਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ ਅਤੇ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਸ਼ਾਮਲ ਸਨ।


(29/03/11)
ਸੁਮਿਤ ਟੰਡਨ

ਸੰਪਰਦਾਇਕਤਾ ਸਿੱਖੀ ਦੇ ਵਿਸ਼ਵ-ਵਿਆਪੀ ਵਿਕਾਸ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ: ਗਿਆਨੀ ਜਾਚਕ
ਮੈਲਬੌਰਨ 26 ਮਾਰਚ (ਸੁਮਿਤ ਟੰਡਨ) ਸਿੱਖੀ ਨੂੰ ਨਿਰਮਲ-ਪੰਥ ਇਸ ਲਈ ਆਖਿਆ ਜਾਂਦਾ ਹੈ ਕਿਉਂਕਿ, ਇਹ ਸੰਪਰਦਾਇਕ ਨਹੀ ਹੈ। ਸੰਪਰਦਾ ਤਾਂ ਜਿੰਦ-ਹੀਨ ਮਿਰਤਕ ਸ਼ਰੀਰ ਵਾਂਗ ਹੁੰਦੀ ਹੈ, ਜਿਸ ਵਿੱਚ ਧਰਮ ਦੀ ਰੂਹ ਦੀ ਨਹੀ ਹੁੰਦੀ। ਪਰ, ਦੁੱਖ ਦੀ ਗੱਲ ਹੈ ਕਿ ਅੰਧੇ ਆਗੂਆਂ ਦੀ ਬਦੌਲਤ ਹੁਣ ਸੰਪਰਦਾਇਕਤਾ ਨੂੰ ਹੀ ਸਿੱਖੀ ਮੰਨ ਲਿਆ ਗਿਆ ਹੈ, ਜੋ ਸਿੱਖੀ ਦੇ ਵਿਸ਼ਵ-ਵਿਆਪੀ ਵਿਕਾਸ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਇਹ ਲਫਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਗੁਰਦੁਆਰਾ ਦਸ਼ਮੇਸ਼ ਦਰਬਾਰ ਟਾਰਨੈਟ (ਮੈਲਬੌਰਨ) ਵਿੱਚ ਗੁਰਸ਼ਬਦ ਵਿਚਾਰ ਕਰਦਿਆਂ ਕਹੇ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਸਿੱਖੀ ਦੇ ਵਿਸ਼ਵ-ਧਰਮ ਬਣਨ ਦੀਆਂ ਸੰਭਾਵਨਾਵਾਂ ਪੂਰਨ ਤੌਰ `ਤੇ ਮਜੂਦ ਹਨ। ਕਿਉਂਕਿ, ਗੁਰੂ ਨਾਨਕ ਦਾ ਰੱਬ ਸਰਬ ਵਿਆਪੀ ਅਤੇ ਸਭ ਦਾ ਇੱਕੋ-ਇੱਕ ਸਾਂਝਾ ਬਾਪ ਹੈ। ਇਸ ਵਾਸਤੇ ਸਿੱਖੀ ਵਿੱਚ ਰੱਬੀ ਸਿਫ਼ਤ-ਸਲਾਹ ਤੇ ਅਰਦਾਸ ਆਦਿਕ ਲਈ ਸਥਾਨ ਤੇ ਦਿਸ਼ਾ ਦਾ ਕੋਈ ਭਰਮ ਨਹੀ। ਤਨ ਤੇ ਮਨ ਦੀ ਅਰੋਗਤਾ ਨੂੰ ਧਿਆਨ ਵਿੱਚ ਰੱਖ ਕੇ ਕੁੱਝ ਵੀ ਖਾਧਾ ਪੀਤਾ ਤੇ ਪਹਰਿਆ ਜਾ ਸਕਦਾ ਹੈ। ਪਰ, ਖ਼ਾਲਸਾ ਜਥੇਬੰਦੀ ਦੇ ਮੋਕਲੇ ਪ੍ਰਵੇਸ਼ ਦੁਆਰ ‘ਖੰਡੇ ਦੀ ਪਾਹੁਲ’ ਨੂੰ ਸੰਪਰਦਾਇਕਤਾ ਦੀ ਸੰਕੀਰਨ ਤੇ ਕੱਟੜ ਸੋਚ ਨੇ ਇਤਨਾ ਤੰਗ ਕਰ ਦਿੱਤਾ ਹੈ ਕਿ ਸਿੱਖੀ ਦਾ ਵਿਦਿਅਕ ਤੇ ਜੁਆਨ ਵਰਗ ਉਸ ਵਿੱਚ ਘੁੱਟਣ ਮਹਿਸੂਸ ਕਰਦਾ ਹੋਇਆ ਨੇੜੇ ਨਹੀ ਢੁੱਕ ਰਿਹਾ ਤੇ ਅਨਮਤੀ ਲੋਕ ਸਾਡੇ ਮਖੌਲ ਉਡਾ ਰਹੇ ਹਨ।
ਉਨ੍ਹਾਂ ਕਿਹਾ ਕਿ ਬਦਕਿਸਮਤ ਹਨ ਉਹ ਵੀਰ, ਜੋ ਗੁਰੂ ਗ੍ਰੰਥ ਸਾਹਿਬ ਤੋਂ ਰੌਸ਼ਨੀ ਲੈ ਕੇ ਪਰਮ-ਹੰਸ ਬਣਨ ਦੀ ਥਾਂ ਅਗਿਆਨਤਾ ਵੱਸ ਖੂਹ ਦੇ ਡੱਡੂ ਬਣ ਕੇ ਆਪਣੇ ਸੰਪਰਦਾਈ ਗੁਰੂਆਂ ਦੇ ਇਸ਼ਾਰਿਆਂ `ਤੇ ਨੱਚ ਰਹੇ ਹਨ, ਜਿਨ੍ਹਾਂ ਨੂੰ ਖਤਰਾ ਭਾਸਦਾ ਹੈ ਕਿ ਜੇਕਰ ਸਿੱਖ ਸਗਤਾਂ ਨੂੰ ਗੁਰਮਤੀ ਸਿਧਾਂਤਾਂ ਦੀ ਸੋਝੀ ਹੋ ਗਈ ਤਾਂ ਅਜਿਹੀ ਜਾਗਰੂਕਤਾ ਉਨ੍ਹਾਂ ਦੀ ਗੁਰਿਆਈ ਵਾਲੀ ਠੱਗੀ ਦੀ ਦੁਕਾਨ ਬੰਦ ਕਰ ਦਏਗੀ। ਇਸੇ ਲਈ ਹਰ ਥਾਂ ਉਹ ਤੱਤ ਗੁਰਮਤਿ ਦੇ ਪਰਚਾਰਕਾਂ ਦੇ ਵਿਰੋਧ ਵਿੱਚ ਸ਼ੋਰ ਸ਼ਰਾਬਾ ਕਰਨ ਲਗ ਪੈਂਦੇ ਹਨ।


(28/03/11)
ਕਿਰਪਾਲ ਸਿੰਘ ਬਠਿੰਡਾ

ਬਾਬਾ ਬੰਦਾ ਸਿੰਘ ਬਹਾਦਰ 'ਤੇ ਉਂਗਲੀ ਉਠਾਉਣ ਦਾ ਭਾਵ ਹੈ ਗੁਰੂ ਗੋਬਿੰਦ ਸਿੰਘ ਜੀ 'ਤੇ ਉਂਗਲੀ ਉਠਾਉਣੀ, ਕਿਉਂਕਿ ਇਹ ਚੋਣ ਗੁਰੂ ਸਾਹਿਬ ਜੀ ਦੀ ਆਪਣੀ ਸੀ: ਸਰਬਜੀਤ ਸਿੰਘ

*ਧਰਮ ਸਿੰਘ ਵਰਗੇ ਵਿਅਕਤੀ ਵਲੋਂ ਇਸ ਤਰ੍ਹਾਂ ਖੁਲ੍ਹ ਕੇ ਬਾਬਾ ਬੰਦਾ ਸਿੰਘ ਦਾ ਵਿਰੋਧ ਕਰਨਾ ਦਸਦਾ ਹੈ ਕਿ ਇਸ ਪਿੱਛੇ ਜਰੂਰ ਕੋਈ ਪੰਥ ਦੋਖੀ ਤਾਕਤ ਖੜ੍ਹੀ ਹੈ: ਕਾਲਰ ਨੰ:੧

*ਸ਼੍ਰੋਮਣੀ ਕਮੇਟੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਸਬੰਧੀ ਛਪਵਾਈ ਪੁਸਤਕ ਵਿੱਚ ਵੀ ਇਨ੍ਹਾਂ ਸਰੀਆਂ ਗੱਲਾਂ ਦਾ ਖੰਡਨ ਕੀਤਾ ਹੋਇਆ ਹੈ ਜਿਹੜੀਆਂ ਧਰਮ ਸਿੰਘ ਨੇ ਕਹੀਆਂ ਹਨ:
*ਸਿੱਖ ਰਾਜ ਦੇ ਵਿਰੋਧੀਆਂ ਵਲੋਂ ਬਾਬਾ ਬੰਦਾ ਸਿੰਘ ਨੂੰ ਬਦਨਾਮ ਸਿਰਫ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਸਿੱਖ ਰਾਜ ਸਥਾਪਤ ਕਰਨ ਵਾਲੇ ਪਹਿਲੇ ਸਿੱਖ ਜਰਨੈਲ ਸਨ: ਸ੍ਰ. ਬੰਦੇਸ਼ਾ

*ਦੂਸਰੇ ਸਾਧ ਬਾਬੇ ਤਾਂ ਸਿੱਖੀ ਦਾ ਨੁਕਸਾਨ ਕਰ ਹੀ ਰਹੇ ਹਨ ਪਰ ਦੁੱਖ ਤਾ ਇਸ ਗੱਲ ਦਾ ਹੈ ਕਿ ਸਾਡੇ ਹੀ ਸਿੱਖੀ ਸਰੂਪ ਵਿੱਚ ਧਰਮ ਸਿੰਘ ਵਰਗੇ ਨਿਹੰਗ ਉਨ੍ਹਾਂ ਡੇਰੇਦਾਰਾਂ ਤੋਂ ਵੀ ਵੱਧ ਨੁਕਸਾਨ ਕਰ ਰਹੇ ਹਨ: ਹੋਸਟ ਕੁਲਦੀਪ ਸਿੰਘ


*ਬਹੁ ਗਿਣਤੀ ਕਾਲਰਾਂ ਦਾ ਇਹੀ ਵੀਚਾਰ ਸੀ ਕਿ ਕੋਈ ਕਾਰਵਾਈ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਜਿਹੜੀ ਪਾਰਟੀ ਧਰਮ ਸਿੰਘ ਪਿਛੇ ਖੜ੍ਹੀ ਹੈ ੳਹੀ ਪਾਰਟੀ ਜਥੇਦਾਰਾਂ ਪਿੱਛੇ ਹੈ


ਬਠਿੰਡਾ, ੨੮ ਮਾਰਚ (ਕਿਰਪਾਲ ਸਿੰਘ): ਬਾਬਾ ਬੰਦਾ ਸਿੰਘ ਬਹਾਦਰ 'ਤੇ ਉਂਗਲੀ ਉਠਾਉਣ ਦਾ ਭਾਵ ਹੈ ਗੁਰੂ ਗੋਬਿੰਦ ਸਿੰਘ ਜੀ 'ਤੇ ਉਂਗਲੀ ਉਠਾਉਣੀ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਚੋਣ ਗੁਰੂ ਸਾਹਿਬ ਜੀ ਦੀ ਆਪਣੀ ਸੀ, ਇਸ ਲਈ ਉਹ ਕਦੀ ਵੀ ਗਲਤ ਨਹੀਂ ਹੋ ਸਕਦੀ। ਇਹ ਸ਼ਬਦ ਐਤਵਾਰ ਨੂੰ ਸ਼ੇਰੇ ਪੰਜਾਬ ਰੇਡੀਓ ਕੈਨੇਡਾ 'ਤੇ ਦਿਲਾਂ ਦੀ ਸਾਂਝ ਪ੍ਰੋਗਰਾਮ ਦੌਰਾਨ ਹੋਈ ਲਾਈਵ ਟਾਕ ਸ਼ੋਅ 'ਚ ਭਾਗ ਲੈਂਦਿਆਂ ਕੈਲੇਫ਼ੋਰਨੀਆ ਸਟੇਟ ਦੇ ਸ਼ਹਿਰ ਸੈਕਰਾਮੈਂਟੋ ਦੇ ਵਸਨੀਕ ਸਰਬਜੀਤ ਸਿੰਘ ਨੇ ਕਹੇ। ਇਹ ਦੱਸਣਯੋਗ ਹੈ ਕਿ ਸੱਚ ਖੋਜ ਅਕੈਡਮੀ ਦੇ ਸੰਚਾਲਕ ਨਿਹੰਗ ਧਰਮ ਸਿੰਘ ਦਸਮ ਗ੍ਰੰਥ ਦੀ ਅਸ਼ਲੀਲ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਧ ਕਰਨ ਦੇ ਕੋਝੇ ਯਤਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਇਤਿਹਾਸ ਅਤੇ ਗੁਰਿਆਈ ਸੌਂਪੇ ਜਾਣ ਨੂੰ ਵੀ ਰੱਦ ਕਰਨ 'ਤੇ ਉੱਤਰ ਆਇਆ ਹੈ। ਸ਼ੇਰੇ ਪੰਜਾਬ ਰੇਡੀਓ, ਜਾਗੋਖ਼ਾਲਸਾਡਾਟਕਾਮ, ਸੱਚ ਦੀ ਪਟਾਰੀ ਰੋਜ਼ਾਨਾ ਅਖ਼ਬਾਰ ਸਮੇਤ ਹੋਰ ਕਈ ਪੰਥਕ ਵੈੱਬਸਾਈਟਾਂ ਨੇ ਗੁਰੂ ਗ੍ਰੰਥ ਸਾਹਿਬ ਜੀ 'ਤੇ ਕੀਤੇ ਜਾ ਰਹੇ ਇਸ ਮਾਰੂ ਹਮਲੇ ਦਾ ਮੁਕਾਬਲਾ ਕਰਨ ਲਈ ਹਲੂਣਾ ਦੇ ਕੇ ਪੰਥ ਨੂੰ ਜਗਾਉਣ ਲਈ ਆਪਣਾ ਫਰਜ਼ ਨਿਭਾਇਆ ਤਾਂ ਇਹ ਮਾਮਲਾ ਅਕਾਲ ਤਖ਼ਤ 'ਤੇ ਪਹੁੰਚ ਗਿਆ, ਜਿਸ 'ਤੇ ੨੯ ਮਾਰਚ ਨੂੰ ਹੋ ਰਹੀ ਪੰਜੇ ਜਥੇਦਾਰਾਂ ਦੀ ਮੀਟਿੰਗ ਵਿੱਚ ਵੀਚਾਰ ਕਰਨ ਦਾ ਗਿਆਨੀ ਗੁਰਬਚਨ ਸਿੰਘ ਨੇ ਵਾਅਦਾ ਕੀਤਾ ਹੈ। ਇਸ ਮਾਮਲੇ ਦੇ ਅਕਾਲ ਤਖ਼ਤ 'ਤੇ ਪਹੁੰਚਣ ਤੱਕ ਦੇ ਸਫਰ ਦੀ ਪੰਥ ਨੂੰ ਜਾਣਕਾਰੀ ਦੇਣ ਲਈ ਸ਼ੇਰੇ ਪੰਜਾਬ ਰੇਡੀਓ ਨੇ ੨੭ ਮਾਰਚ ਨੂੰ ਇਹ ਟਾਕ ਸ਼ੋਅ ਕਰਵਾਇਆ ਜਿਸ ਦੌਰਾਨ ਰੇਡੀਓ ਹੋਸਟ ਸ: ਕੁਲਦੀਪ ਸਿੰਘ ਨੇ ਇਸ ਨਿਹੰਗ ਦੀ ਆਵਾਜ਼ ਦੀ ਆਡੀਓ ਕਲਿਪ ਰੇਡੀਓ 'ਤੇ ਚਲਾ ਕੇ ਸੁਣਾਈ ਜਿਸ ਵਿੱਚ ਸਿਰ ਫਿਰੇ ਨਿਹੰਗ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਦ ਕਰਨ ਦੀ ਕੋਝੀ ਹਰਕਤ ਹੀ ਨਹੀਂ ਕੀਤੀ ਬਲਕਿ ਸਿੱਖ ਪੰਥ ਦੇ ਮਹਾਨ ਸ਼ਹੀਦ, ਕੁਰਬਾਨੀ ਦੇ ਪੁੰਜ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਪਹਿਲਾ ਖ਼ਾਲਸਾ ਰਾਜ ਸਥਾਪਤ ਕੀਤਾ ਅਤੇ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ ਨੇ ਆਪਣੇ ੪ ਸਾਲ ਦੇ ਬੱਚੇ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਇਆ, ਉਸ ਦਾ ਕਾਲਜਾ ਆਪਣੇ ਮੂੰਹ ਵਿੱਚ ਪਵਾਇਆ, ਗਰਮ ਜਮੂਰਾਂ ਨਾਲ ਆਪਣਾ ਮਾਸ ਤੁੜਵਾਇਆ, ਗਰਮ ਸ਼ਲਾਖਾਂ ਨਾਲ ਅੱਖਾਂ ਕਢਵਾਈਆਂ, ਪਰ ਮੂੰਹੋਂ ਸੀ ਤੱਕ ਨਹੀਂ ਉੱਚਰੀ ਅਤੇ ਨਾ ਹੀ ਗੁਰੂ ਵਲੋਂ ਬਖ਼ਸ਼ੇ ਸਿਧਾਂਤ ਨੂੰ ਆਂਚ ਆਉਣ ਦਿੱਤੀ, ਉਸ ਮਹਾਨ ਯੋਧੇ ਨੂੰ ਇਹ ਧਰਮ ਸਿੰਘ ਬੁਜ਼ਦਿਲ ਅਤੇ ਗੁਰੂ ਘਰ ਦਾ ਬਾਗੀ ਦੱਸ ਰਿਹਾ ਹੈ ਜਿਸ ਨੂੰ ਮਾਤਾ ਸੁੰਦਰੀ ਜੀ ਨੇ ਪੰਥ ਵਿੱਚੋਂ ਛੇਕ ਦਿੱਤਾ ਸੀ। ਉਸ ਆਡੀਓ ਵਿੱਚ ਧਰਮ ਸਿੰਘ ਕਹਿ ਰਿਹਾ ਹੈ ਕਿ ਸਰਹਿੰਦ ਦੀ ਫ਼ਤਹਿ ਬਾਬਾ ਬੰਦਾ ਸਿੰਘ ਦੀ ਬਹਾਦਰੀ ਕਰਕੇ ਨਹੀਂ ਬਲਕਿ ਮੁਸਲਮਾਨਾਂ ਦੀ ਆਪਸੀ ਫੁੱਟ ਕਾਰਣ ਸੀ। ਜਿਹੜਾ ਬੰਦਾ ਸਰਹਿੰਦ ਵਿੱਚ ਸ਼ੇਰ ਬਣਿਆ ਸੀ ੳੇਸ ਨੇ ੭੫੦ ਸਾਥੀਆਂ ਸਮੇਤ ਹੱਥ ਖੜ੍ਹੇ ਕਰਕੇ ਖ਼ਰਗੋਸ਼ ਵਾਗੂੰ ਗ੍ਰਿਫ਼ਤਾਰੀ ਕਿਉਂ ਦਿੱਤੀ? ਧਰਮ ਸਿੰਘ ਕਹਿ ਰਿਹਾ ਹੈ ਕਿ ਜਦੋਂ ਤੱਕ ਸੈਂਟਰ ਬੰਦੇ ਨਾਲ ਮਿਲਿਆ ਰਿਹਾ ਉਤਨਾ ਚਿਰ ਉਹ ਸ਼ੇਰ ਬਣਿਆ ਰਿਹਾ, ਜਦੋਂ ਉਸ ਨੇ ਹੱਥ ਪਿੱਛੇ ਖਿੱਚ ਲਿਆ ਉਸੇ ਵਖਤ ਉਹ ਠੁੱਸ ਹੋ ਗਿਆ। ਇਸੇ ਕਾਰਣ ਬੰਦੇ ਨੂੰ ਨਾ ਸਿੱਖ ਇਤਿਹਾਸ ਵਿੱਚ ਕੋਈ ਸਥਾਨ ਦਿੱਤਾ ਗਿਆ ਹੈ , ਨਾ ਮਹਾਰਾਜਾ ਰਣਜੀਤ ਸਿੰਘ ਨੇ, ਨਾ ਹੀ ਦਮਦਮੀ ਟਕਸਾਲ ਅਤੇ ਨਾ ਹੀ ਖ਼ਾਲਸੇ ਨੇ ਕਦੀ ਉਸ ਦਾ ਦਿਨ ਮਨਾਇਆ ਪਰ ਅੱਜ ਜਿਹੜੇ ਉਸ ਦਾ ਦਿਨ ਮਨਾ ਰਹੇ ਹਨ ਉਹ ਸਾਰੇ ਰਾਮਰਾਈਏ ਤੇ ਧੀਰਮੱਲੀਏ ਹਨ ਜਿਨ੍ਹਾਂ ਨੂੰ ਬੈਰਾਗੀਆਂ ਦੀਆਂ ਵੀ ਵੋਟਾਂ ਚਾਹੀਦੀਆਂ ਹਨ।
ਇਹ ਵੀਡੀਓ ਸੁਣ ਕੇ ਕਾਲਰ ਨੰ: ਇੱਕ ਨੇ ਕਿਹਾ ਕਿ ਧਰਮ ਸਿੰਘ ਜੋ ਕੁਝ ਕਹਿ ਰਿਹਾ ਹੈ ਇਸ ਦਾ ੮੦% ਉਹ ਕੁਝ ਹੀ ਹੈ ਜੋ ਸਾਡੇ ਪੁਰਾਤਨ ਸਿੱਖ ਇਤਿਹਾਸ ਵਿੱਚ ਪਹਿਲਾਂ ਹੀ ਰਲ ਗੱਡ ਕਰਕੇ ਲਿਖਿਆ ਹੋਇਆ ਹੈ ਤੇ ਦਮਦਮੀ ਟਕਸਾਲ ਸਮੇਤ ਕਈ ਜਥੇਬੰਦੀਆਂ ਇਸ ਦਾ ਪਰਚਾਰ ਕਰ ਰਹੀਆਂ ਹਨ ਪਰ ਮਹਾਨ ਵਿਦਵਾਨ ਪ੍ਰੋ: ਸਾਹਿਬ ਸਿੰਘ, ਭਾਈ ਵੀਰ ਸਿੰਘ ਅਤੇ ਇਤਿਹਾਸਕਾਰ ਗੰਡਾ ਸਿੰਘ ਵਰਗਿਆਂ ਨੇ ਇਸ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਵਿਦਵਾਨਾਂ ਵਲੋਂ ਸਹੀ ਤੱਥ ਪੇਸ਼ ਕੀਤੇ ਜਾਣ ਪਿਛੋਂ ਧਰਮ ਸਿੰਘ ਵਰਗੇ ਵਿਅਕਤੀ ਵਲੋਂ ਇਸ ਤਰ੍ਹਾਂ ਖੁਲ੍ਹ ਕੇ ਬਾਬਾ ਬੰਦਾ ਸਿੰਘ ਦਾ ਵਿਰੋਧ ਕਰਨਾ ਦਸਦਾ ਹੈ ਕਿ ਇਸ ਪਿੱਛੇ ਜਰੂਰ ਕੋਈ ਪੰਥ ਦੋਖੀ ਤਾਕਤ ਖੜ੍ਹੀ ਹੈ। ਉਨ੍ਹਾਂ ਹੋਸਟ ਸ: ਕੁਲਦੀਪ ਸਿੰਘ ਨੂੰ ਸੁਝਾਉ ਦਿੱਤਾ ਕਿ ਕਿਸੇ ਵਿਦਵਾਨ ਨੂੰ ਰੇਡੀਓ 'ਤੇ ਲੈ ਕੇ ਆਓ ਜਿਹੜਾ ਇਤਿਹਾਸ ਵਿੱਚ ਪਏ ਇਸ ਖੋਟ ਨੂੰ ਨਿਖੇਰ ਕੇ ਸਹੀ ਇਤਿਹਾਸ ਤੋਂ ਜਾਣੂ ਕਰਵਾਏ।
ਕਾਲਰ ਨੰ: ੨ ਸ: ਬੰਦੇਸ਼ਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਸਬੰਧੀ ਛਪਵਾਈ ਪੁਸਤਕ ਵਿੱਚ ਵੀ ਇਨ੍ਹਾਂ ਸਰੀਆਂ ਗੱਲਾਂ ਦਾ ਖੰਡਨ ਕੀਤਾ ਹੋਇਆ ਹੈ ਜਿਹੜੀਆਂ ਧਰਮ ਸਿੰਘ ਨੇ ਕਹੀਆਂ ਹਨ। ਉਨ੍ਹਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਦੇ ਸਮੇਂ ਦਾ ਸਾਰਾ ਇਤਿਹਾਸ ਮੁਸਲਮਾਨਾਂ ਦਾ ਲਿਖਿਆ ਹੋਇਆ ਤੇ ਸਿੱਖ ਰਾਜ ਦੇ ਵਿਰੋਧੀਆਂ ਵਲੋਂ ਉਸ ਵਿੱਚੋਂ ਮਾੜਾ ਪੱਖ ਉਭਾਰ ਕੇ ਉਨ੍ਹਾਂ ਨੂੰ ਬਦਨਾਮ ਸਿਰਫ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਸਿੱਖ ਰਾਜ ਸਥਾਪਤ ਕਰਨ ਵਾਲੇ ਪਹਿਲੇ ਸਿੱਖ ਜਰਨੈਲ ਸਨ।
ਸ: ਕੁਲਦੀਪ ਸਿੰਘ ਵੱਲੋਂ ਇਹ ਪੁੱਛੇ ਜਾਣ 'ਤੇ ਕਿ ਧਰਮ ਸਿੰਘ ਸਿੰਘ ਦੀ ਸ਼ਿਕਾਇਤ ਅਕਾਲ ਤਖ਼ਤ 'ਤੇ ਪਹੁੰਚ ਚੁੱਕੀ ਹੈ, ਕੀ ਇਸ ਗੱਲ ਦੀ ਸੰਭਾਵਨਾ ਹੈ ਕਿ ਉਸ ਵਿਰੁੱਧ ਕੋਈ ਕਾਰਵਾਈ ਹੋਵੇਗੀ? ਤਾਂ ਬਹੁ ਗਿਣਤੀ ਕਾਲਰਾਂ ਦਾ ਇਹੀ ਵੀਚਾਰ ਸੀ ਕਿ ਕੋਈ ਕਾਰਵਾਈ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਜਿਹੜੀ ਪਾਰਟੀ ਧਰਮ ਸਿੰਘ ਪਿਛੇ ਖੜ੍ਹੀ ਹੈ ੳਹੀ ਪਾਰਟੀ ਜਥੇਦਾਰਾਂ ਪਿੱਛੇ ਹੈ। ਕੁਝ ਕੁ ਨੇ ਇਹ ਵੀਚਾਰ ਵੀ ਦਿੱਤਾ ਕਿ ਅੱਖਾਂ ਪੂੰਝਣ ਲਈ ਜੇ ਕੋਈ ਕਾਰਵਾਈ ਹੁੰਦੀ ਵੀ ਹੈ ਤਾਂ ਸਿਰਫ ਇਹ ਹੋਵੇਗੀ ਕਿ ਇੱਕ ਹਫਤਾ ਭਾਂਡੇ ਮਾਂਜਣੇ ਹਨ, ਉਸ ਪਿਛੋਂ ਦੇਗ ਕਰਾ ਕੇ ਅਰਦਾਸ ਕਰਵਾਉਣੀ ਤੇ ਅੱਗੇ ਤੋਂ ਆਪਣੀ ਜ਼ਬਾਨ ਬੰਦ ਰੱਖਣੀ ਹੈ। ਬਹੁਤਿਆਂ ਦਾ ਇਹ ਵੀ ਵੀਚਾਰ ਸੀ ਕਿ ਇਨ੍ਹਾਂ ਜਥੇਦਾਰਾਂ ਕੋਲ ਸ਼ਿਕਾਇਤ ਕਰਨ ਦਾ ਕੋਈ ਫਾਇਦਾ ਹੀ ਨਹੀਂ ਫਿਰ ਸ਼ਿਕਾਇਤਾਂ ਕਰਨ ਵਾਲੇ ਵਾਰ ਵਾਰ ਜਾਂਦੇ ਹੀ ਕਿਉਂ ਹਨ?
ਇਸ ਤੋਂ ਪਹਿਲਾਂ ਧਰਮ ਸਿੰਘ ਸਬੰਧੀ ਸ਼ੇਰੇ ਪੰਜਾਬ ਰੇਡੀਓ 'ਤੇ ਹੋਈ ਟਾਕ ਸ਼ੋਅ ਨੂੰ ਲਿਖਤੀ ਰੂਪ ਵਿੱਚ ਖ਼ਬਰਾਂ ਭੇਜ ਕੇ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਵਾਲੇ ਪੱਤਰਕਾਰ ਕਿਰਪਾਲ ਸਿੰਘ ਬਠਿੰਡਾ ਤੇ ਉਸ ਵਿਰੁੱਧ ਅਕਾਲ ਤਖ਼ਤ 'ਤੇ ਸ਼ਿਕਾਇਤ ਕਰਨ ਵਾਲੇ ਭਾਈ ਬਲਦੇਵ ਸਿੰਘ ਸਿਰਸਾ, ਵਿਸ਼ੇਸ਼ ਸਕੱਤਰ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੂੰ ਹੁਣ ਤੱਕ ਹੋਈ ਕਾਰਵਾਈ ਦੀ ਜਾਣਕਾਰੀ ਦੇਣ ਲਈ ਗੈਸਟ ਦੇ ਤੌਰ 'ਤੇ ਲਾਈਵ ਟਾਕ ਸ਼ੋਅ ਵਿੱਚ ਸ਼ਾਮਲ ਕੀਤਾ ਗਿਆ। ਕਿਰਪਾਲ ਸਿੰਘ ਨੇ ਦੱਸਿਆ ਕਿ ਸ਼ੇਰੇ ਪੰਜਾਬ ਰੇਡੀਓ 'ਤੇ ਹੋਈ ਟਾਕ ਸ਼ੋਅ ਤੇ ਉਸ ਦੀਆਂ ਖ਼ਬਰਾਂ ਨੂੰ ਪੰਥਕ ਸਾਈਟਾਂ ਵਿੱਚ ਵਿਸ਼ੇਸ਼ ਥਾਂ ਮਿਲਣ ਕਰਕੇ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ਼ ਤੋਂ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਇਸ ਮਸਲੇ ਨੂੰ ਚੁੱਕਿਆ ਤਾਂ ਜਿਹੜੇ ਲੋਕ ਧਰਮ ਸਿੰਘ ਨੂੰ ਮਹਾਨ ਵਿਦਵਾਨ ਮੰਨੀ ਬੈਠੇ ਸਨ ਤੇ ਉਸ ਦੇ ਵਿਦਿਆਰਥੀਆਂ ਨੂੰ ਦਸਮ ਗ੍ਰੰਥ ਦਾ ਪੱਖ ਪੇਸ਼ ਕਰਨ ਲਈ ਸ਼ੇਰੇ ਪੰਜਾਬ ਰੇਡੀਓ 'ਤੇ ਟਾਈਮ ਦਿਵਾਉਣ ਲਈ ਸਿਫਾਰਸ਼ਾਂ ਕਰਦੇ ਸਨ ਉਨ੍ਹਾਂ ਕੋਲ ਕੋਈ ਰਾਹ ਹੀ ਨਹੀਂ ਸੀ ਬੱਚਿਆ ਤੇ ਉਹ ਫ਼ੋਨ ਕਰਕੇ ਇਹ ਬੇਨਤੀਆਂ ਕਰਨ ਲਈ ਮਜ਼ਬੂਰ ਹੋ ਗਏ ਸਨ ਕਿ ਧਰਮ ਸਿੰਘ ਦੀ ਸ਼ਿਕਾਇਤ ਅਕਾਲ ਤਖ਼ਤ 'ਤੇ ਕੀਤੀ ਜਾਵੇ।
ਭਾਈ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਲਿਖਤੀ ਸ਼ਿਕਾਇਤ ਪੱਤਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਉਨ੍ਹਾਂ ਦੇ ਘਰ ਜਾ ਕੇ ਸੌਂਪਿਆ ਜਿਸ ਵਿੱਚ ਦੱਸਿਆ ਗਿਆ ਕਿ ਧਰਮ ਸਿੰਘ ਅਖੌਤੀ ਨਿਹੰਗ ਆਪਣੀ ਆਡੀਓ ਸੀਡੀ ਵਿੱਚ ਕਹਿ ਰਿਹਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਨਾ ਹਰਿਮੰਦਰ ਸਾਹਿਬ ਵਿਖੇ ਕਿਸੇ ਬੀੜ ਦਾ ਪ੍ਰਕਾਸ਼ ਕੀਤਾ ਸੀ, ਨਾ ਬਾਬਾ ਬੁਢਾ ਜੀ ਨੂੰ ਇਸ ਦਾ ਗ੍ਰੰਥੀ ਥਾਪਿਆ, ਨਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਕੋਈ ਬੀੜ ਲਿਖਵਾਈ, ਨਾ ਹੀ ਕਿਸੇ ਗ੍ਰੰਥ ਨੂੰ ਹਜ਼ੂਰ ਸਾਹਿਬ ਵਿਖੇ ਗੁਰਗੱਦੀ ਹੀ ਦਿੱਤੀ। ਗੁਰੂ ਸਾਹਿਬ ਆਪਣੇ ਪਾਸ ਕੋਈ ਬੀੜ ਰੱਖਦੇ ਹੀ ਨਹੀਂ ਸਨ ਤੇ ਨਾ ਹੀ ਉਨ੍ਹਾਂ ਨੂੰ ਕਿਸੇ ਬੀੜ ਦੀ ਲੋੜ ਸੀ। ਇਸ ਦੇ ਸਬੂਤ ਵਜੋਂ ਉਸ ਦੀ ਇਹ ਆਡੀਓ ਸੀਡੀ ਇੰਟਰਨੈੱਟ ਤੋਂ ਡਾਊਨਲੋਡ ਕਰਵਾ ਕੇ ਦਿੱਤੀ ਤੇ ਮੰਗ ਕੀਤੀ ਕਿ ਇਸ ਗੱਲ ਦੀ ਪੜਤਾਲ ਕਰਵਾਈ ਜਾਵੇ ਕਿ ਕਿਹੜੀ ਏਜੰਸੀ ਧਰਮ ਸਿੰਘ ਦੇ ਪਿਛੇ ਖੜ੍ਹੀ ਹੈ। ਪੰਜਾਬ ਵਿੱਚ ਫੈਲੇ ਡੇਰਾਵਾਦ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਡੇਰਾਵਾਦ ਦਾ ਇਤਨਾ ਬੋਲ ਬਾਲਾ ਹੈ ਕਿ ਪੰਜਾਬ ਦੇ ਹਰ ਪਿੰਡ ਵਿੱਚ ਤਿੰਨ ਤਿੰਨ ਚਾਰ ਚਾਰ ਸਾਧ ਬਾਬੇ ਬੈਠੇ ਹਨ ਜਿਹੜੇ ਭੋਲੇ ਭਾਲੇ ਸਿੱਖਾਂ ਨੂੰ ਸ਼ਬਦ ਗੁਰੂ ਨਾਲ ਤੋੜ ਕੇ ਉਨ੍ਹਾਂ ਨੂੰ ਟੂਣੇ ਤਵੀਤਾਂ ਦੇ ਵਹਿਮਾਂ ਭਰਮਾਂ ਵਿੱਚ ਫਸਾ ਕੇ ਆਪਣੇ ਚਰਨਾ ਨਾਲ ਜੋੜ ਰਹੇ ਹਨ। ਉਨ੍ਹਾਂ ਪੰਜਾਬ ਵਿੱਚ ਵਧ ਰਹੇ ਡੇਰਾਵਾਦ ਦਾ ਮੁਖ ਕਾਰਣ ਵੋਟ ਰਾਜਨੀਤੀ ਕਾਰਣ ਸ਼੍ਰੋਮਣੀ ਕਮੇਟੀ ਦੀ ਲਾਪ੍ਰਵਾਹੀ ਤੇ ਉਨ੍ਹਾਂ ਦੀ ਅਧੀਨਗੀ ਤੇ ਆਰਐੱਸਐੱਸ ਦੀ ਦਖ਼ਲਅੰਦਾਜ਼ੀ ਕਾਰਣ ਜਥੇਦਾਰਾਂ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣਾ ਹੈ। ਸ: ਕੁਲਦੀਪ ਸਿੰਘ ਨੇ ਕਿਹਾ ਕਿ ਦੂਸਰੇ ਸਾਧ ਬਾਬੇ ਤਾਂ ਸਿੱਖੀ ਦਾ ਨੁਕਸਾਨ ਕਰ ਹੀ ਰਹੇ ਹਨ ਪਰ ਦੁੱਖ ਤਾ ਇਸ ਗੱਲ ਦਾ ਹੈ ਕਿ ਸਾਡੇ ਹੀ ਸਿੱਖੀ ਸਰੂਪ ਵਿੱਚ ਧਰਮ ਸਿੰਘ ਵਰਗੇ ਨਿਹੰਗ ਉਨ੍ਹਾਂ ਡੇਰੇਦਾਰਾਂ ਤੋਂ ਵੀ ਵੱਧ ਨੁਕਸਾਨ ਕਰ ਰਹੇ ਹਨ ਹੁਣ ਵੇਖਦੇ ਹਾਂ ਕਿ ਜਥੇਦਾਰ ਸਾਹਿਬ ਇਸ ਵਿਰੁੱਧ ਕੀ ਕਾਰਵਾਈ ਕਰਦੇ ਹਨ।?


(28/03/11)
ਤੱਤ ਗੁਰਮਤਿ ਪਰਿਵਾਰ

ਭਾਈ ਪੰਥਪ੍ਰੀਤ ਸਿੰਘ ਜੀ (ਬਖਤੌਰ ਵਾਲਿਆਂ) ਵਲੋਂ ਦਸਮ ਗ੍ਰੰਥੀ ਸੰਬੰਧੀ ਸਟੈਂਡ ਵਿਚ ਸੁਧਾਰ ਸ਼ਲਾਘਾਯੋਗ
ਭਾਈ ਪੰਥਪ੍ਰੀਤ ਸਿੰਘ ਜੀ ਜਾਗਰੂਕ ਪੰਥ ਦੇ ਚੰਗੇ ਪ੍ਰਚਾਰਕਾਂ ਵਿਚੋਂ ਇਕ ਮੰਨੇ ਜਾਂਦੇ ਹਨ। ਉਨ੍ਹਾਂ ਦਾ ਪ੍ਰਚਾਰ ਢੰਗ ਆਮ ਸੰਗਤ ਨੂੰ ਪ੍ਰਭਾਵਿਤ ਕਰਨ ਵਾਲਾ ਹੈ। ਉਹ ‘ਨਿਸ਼ਕਾਮ ਪ੍ਰਚਾਰਕ’ ਹਨ, ਜੋ ਕਿੱਤੇ ਵਜੋਂ ਅਪਣੀ ਕਿਰਤ ਕਰਦੇ ਹਨ। ਪਰ ਉਨ੍ਹਾਂ ਦਾ ਦਸਮ ਗ੍ਰੰਥ ਪ੍ਰਤੀ ਸਟੈਂਡ ਦੁਬਿਧਾਪੂਰਨ ਰਿਹਾ ਹੈ। ਇਸ ਦੁਬਿਧਾ ਦਾ ਮੁੱਖ ਕਾਰਨ ਵੀ ‘ਪੰਥ ਪ੍ਰਵਾਣਿਕਤਾ’ ਨੂੰ ਗੁਰਮਤਿ ਤੋਂ ਵੱਧ ਮਾਨਤਾ ਦੇਣਾ ਹੀ ਹੈ। ਇੱਸੇ ਸੰਦਰਭ ਵਿਚ ਇਨ੍ਹਾਂ ਨੇ 3 ਕੁ ਸਾਲ ਪਹਿਲਾਂ 2 ਜੂਨ 08 ਦੇ ਰੋਜ਼ਾਨਾ ਸਪੋਕਸਮੈਨ ਦੇ ਪੰਨਾ 7 ਉੱਤੇ ਛਪੀ ਖਬਰ ਅਨੁਸਾਰ ‘ਪੰਥ ਪ੍ਰਵਾਣਿਤ’ ਦਸਮ ਗ੍ਰੰਥੀ ਰਚਨਾਵਾਂ ਬਾਰੇ ਇੱਕ ਬੀਬੀ ਨੇ ਉਨ੍ਹਾਂ ਤੋਂ ਪੁੱਛਿਆ: “ਜੇ ਦਸਮ ਗ੍ਰੰਥ ਨੂੰ ਕੌਮ ਖਤਮ ਕਰ ਦੇਵੇ ਤਾਂ ਨਿਤਨੇਮ ਦੀਆਂ ਬਾਣੀਆਂ ਅਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਦਾ ਕੀ ਬਣੇਗਾ?”
ਭਾਈ ਪੰਥ ਪ੍ਰੀਤ ਸਿੰਘ ਖਾਲਸਾ ਜੀ ਨੇ ਅਪਣਾ ਸਟੈਂਡ ਪੇਸ਼ ਕਰਦੇ ਹੋਏ ਜਵਾਬ ਦਿੱਤਾ ਸੀ: “ਦਸਮ ਗ੍ਰੰਥ ਤੋਂ ਬਿਨਾ ਕੌਮ ਬਚ ਸਕਦੀ ਹੈ ਪਰ ਉਸ ਵਿਚੋਂ ਜੋ ਬਾਣੀਆਂ ਪੰਥ ਨੇ ਪ੍ਰਵਾਨ ਕੀਤੀਆਂ ਹਨ, ਉਸ ਤੋਂ ਬਿਨਾ ਕੌਮ ਨਹੀਂ ਬਚ ਸਕਦੀ। ਇਸ ਲਈ ਇਨ੍ਹਾਂ ਬਾਣੀਆਂ ਨੂੰ ਕੱਢ ਕੇ ਵੱਖਰੀ ਪੋਥੀ ਬਣਾਈ ਜਾ ਸਕਦੀ ਹੈ”।
ਭਾਵ ਇਹ ਦਸਮ ਗ੍ਰੰਥ ਦੀ ਪੰਥ ਪ੍ਰਵਾਣਿਤ ਰਚਨਾਵਾਂ ਨੂੰ ਬਹੁਤ ਜ਼ਰੂਰੀ ਅਤੇ ਸਹੀ ਮੰਨਦੇ ਸਨ। ਉਸ ਸਮੇਂ ‘ਤੱਤ ਗੁਰਮਤਿ ਪਰਿਵਾਰ’ ਨੇ ਉਨ੍ਹਾਂ ਦੇ ਇਸ ਗਲਤ ਸਟੈਂਡ ਦਾ ਨੋਟਿਸ ਲੈਂਦੇ ਹੋਏ ਇਕ ਲੇਖ “ਪੰਥ ਪ੍ਰਵਾਣਿਕਤਾ ਦੇ ਨਾਂ ਤੇ ਗੁਰਮਤਿ ਸਿਧਾਂਤਾਂ ਦੀ ਬਲੀ ਕਿਉਂ?” ਲਿਖਿਆ ਸੀ। ਇਹ ਲੇਖ ਸ਼ਾਇਦ ਉਨ੍ਹਾਂ ਦੇ ਨੋਟਿਸ ਵਿਚ ਨਹੀਂ ਆਇਆ ਜਾਂ ਫੇਰ ਉਨ੍ਹਾਂ ਨੇ ਅਣਦੇਖਾ ਕਰ ਦਿਤਾ ਹੋਵੇਗਾ।
ਹੁਣ 16 ਮਾਰਚ 2011 ਦੇ ‘ਰੋਜ਼ਾਨਾ ਸਪੋਕਸਮੈਨ’ ਅਖਬਾਰ ਵਿਚ ਪੰਨਾ ਨੰ. 7 ’ਤੇ ਛਪੀ ਇਕ ਖਬਰ ਅਨੁਸਾਰ ਭਾਈ ਪੰਥਪ੍ਰੀਤ ਸਿੰਘ ਜੀ ਨੇ ਇਸ ਸੰਬੰਧੀ ਲੇਟੈਸਟ ਬਿਆਨ ਦੇਂਦੇ ਹੋਏ (ਕੀਰਤਨ ਦੌਰਾਨ) ਕਿਹਾ ਹੈ:
“ਸਿੱਖ ਪੰਥ ਵਿਚ ਦਸਮ ਗ੍ਰੰਥ, ਮਾਸ, ਰਾਗਮਾਲਾ, ਭਗੌਤੀ ਆਦਿ ਕਈ ਮੁੱਦੇ ਲੰਮੇ ਸਮੇਂ ਤੋਂ ਚੱਲ ਰਹੇ ਹਨ, ਜਿਨ੍ਹਾਂ ਦਾ ਛੇਤੀ ਹੱਲ ਕੀਤਾ ਜਾਣਾ ਚਾਹੀਦਾ ਹੈ”
ਭਾਵ ਜਿੱਥੇ 2008 ਵਿਚ ਉਹ ਪੰਥ ਪ੍ਰਵਾਣਿਤ ਦਸਮ ਗ੍ਰੰਥੀ ਰਚਨਾਵਾਂ ਨੂੰ ਗੁਰਮਤਿ ਅਨੁਸਾਰੀ ਅਤੇ ਕੌਮ ਲਈ ਲੋੜੀਂਦੀਆਂ ਮੰਨਦੇ ਸਨ, ਹੁਣ ਇਨ੍ਹਾਂ ਨੂੰ ਵਿਵਾਦਿਤ ਮੰਨਣ ਲਗ ਪਏ ਹਨ। ਹੁਣ ਉਹ ਚਾਹੁੰਦੇ ਹਨ ਕਿ ਵਿਵਾਦਿਤ ਰਚਨਾਵਾਂ ਬਾਰੇ ਜਲਦੀ ਕੋਈ ਫੈਸਲਾ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਸਟੈਂਡ ਵਿਚ ਇਹ ਸੁਧਾਰ ਸ਼ਲਾਘਾਯੋਗ ਹੈ।
ਇਹ ਵੀ ਆਸ ਹੈ ਕਿ ਉਹ ਨਿਕਟ ਭਵਿੱਖ ਵਿਚ ਹੋਰ ਵੀ ਸਪਸ਼ਟ ਹੋ ਜਾਣਗੇ ਕਿ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਗੁਰਬਾਣੀ (ਦਸ਼ਮੇਸ਼ ਜੀ ਕ੍ਰਿਤ) ਨਹੀਂ ਹੈ। ਸ਼ਾਇਦ ਉਨ੍ਹਾਂ ਨੂੰ ਇਹ ਵੀ ਸਪਸ਼ਟ ਹੋ ਜਾਵੇਗਾ ਕਿ ਪੰਥਕ ਨਿਤਨੇਮ (ਅਤੇ ਖੰਡੇ ਦੀ ਪਾਹੁਲ) ਵਿਚ ਇਹ ਰਚਨਾਵਾਂ ਕਿਸੇ ਸਾਜਿਸ਼ ਜਾਂ ਭੁਲੇਖੇ ਵਿਚ ਸ਼ਾਮਿਲ ਕਰਵਾ ਦਿਤੀਆਂ ਗਈਆਂ। ਸਪਸ਼ਟ ਹੋਣ ਦੇ ਨਾਲ ਹੀ, ਉਹ ਮੌਜੂਦਾ ਰਹਿਤ ਮਰਿਯਾਦਾ ਦੀਆਂ ਕਮੀਆਂ ਬਾਰੇ ਖਰਾ ਸੱਚ ਸਪਸ਼ਟ ਕਰਨ ਦੇ ਨਾਲ-ਨਾਲ ਇਸ ਵਿਚ ਪਹਿਲ ਦੇ ਆਧਾਰ ’ਤੇ ਸੁਧਾਰ ਕਰਨ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ, ਇਹ ਗੱਲ ਸੰਗਤਾਂ ਤੱਕ ਪਹੁੰਚਾਉਣ ਦਾ ਉਪਰਾਲਾ ਕਰਨਗੇ। ਇਸੇ ਆਸ ਨਾਲ ‘ਪਰਿਵਾਰ’ ਉਨ੍ਹਾਂ ਨੂੰ ਦਸਮ ਗ੍ਰੰਥ ਦੀ ਪੰਥ ਪ੍ਰਵਾਣਿਤ (ਗੁਰੂ ਪ੍ਰਵਾਣਿਤ ਨਹੀਂ) ਰਚਨਾਵਾਂ ਬਾਰੇ ਸਟੈਂਡ ਵਿਚ ਕੀਤੇ ਸੁਧਾਰ ਲਈ ਹਾਰਦਿਕ ਵਧਾਈਆਂ ਦੇਂਦਾ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


(27/03/11)
ਤੱਤ ਗੁਰਮਤਿ ਪਰਿਵਾਰ

ਦਸਮ ਗ੍ਰੰਥੀ ਕਸ਼ਮੀਰ ਸਿੰਘ ਪਟਿਆਲਾ ਨੂੰ ਖੁੱਲਾ ਆਫਰ

ਪਿਛਲੇ ਕੁਝ ਸਮੇਂ ਤੋਂ ਦੋ ਦਸਮ ਗ੍ਰੰਥੀ ਸ਼ਖਸ ਜਾਗਰੂਕ ਪੰਥਕ ਹਲਕਿਆਂ ਦੀ ਚਰਚਾ ਵਿਚ ਰਹੇ। ਪਹਿਲਾ, ‘ਸੱਚ ਖੋਜ ਅਕੈਡਮੀ’ ਦੇ ਨਾਂ ’ਤੇ ਕੂੜ ਦੀ ਦੁਕਾਨ ਖੋਲੀ ਬੈਠਾ ਅਖੌਤੀ ਨਿਹੰਗ ਧਰਮ ਸਿੰਘ ਅਤੇ ਦੂਜਾ, ਕਸ਼ਮੀਰ ਸਿੰਘ ਪਟਿਆਲਾ। ਇਹ ਦੋਵੇਂ ਸ਼ਖਸ ਅਖਬਾਰੀ ਖਬਰਾਂ ਅਨੁਸਾਰ ਰੇਡੀਉ ਟਾਕ-ਸ਼ੋ ਤੋਂ ਅਖੌਤੀ ਦਸਮ ਗ੍ਰੰਥ ਸੰਬੰਧੀ ਵਿਚਾਰ ਚਰਚਾ ਵਿਚੇ ਛੱਡ ਗਏ ਜਾਂ ਟਾਕ ਸ਼ੋ ਵਿਚ ਹਾਜ਼ਿਰ ਹੋਣ ਦਾ ਭਰੋਸਾ ਦੇ ਕੇ ਨਾ ਆਏ। ‘ਨਿਹੰਗ’ ਧਰਮ ਸਿੰਘ ਤਾਂ ਇਕ ਆਡਿਉ ਰਿਕਾਰਡਿੰਗ ਵਿਚ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਪ੍ਰਤੀ ਬੇਲੋੜੀ ਟਿੱਪਣੀਆਂ ਕਾਰਨ ਵੀ ਚਰਚਾ ਵਿਚ ਹੈ। ਦਸਮ ਗ੍ਰੰਥੀਆਂ ਕੋਲੋਂ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਬਾਰੇ ਚੰਗੇ ਦੀ ਉਮੀਦ ਵੀ ਘੱਟ ਹੀ ਰਹਿੰਦੀ ਹੈ। ਇਹ ਦੋਵੇਂ ਵੀਰ ਦਸਮ ਗ੍ਰੰਥ ਦਾ ਅੱਖਰ-ਅੱਖਰ ਦਸ਼ਮੇਸ਼ ਜੀ ਦਾ ਲਿਖਿਆ ਮੰਨਦੇ ਹਨ।

ਨਿਹੰਗ ਧਰਮ ਸਿੰਘ ਵਲੋਂ ਟਾਕ ਸ਼ੋ ਤੋਂ ਵਿਚਾਰ ਚਰਚਾ ਵਿਚੋਂ ਭੱਜ ਜਾਣ ਬਾਰੇ ਕੋਈ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ। ਪਰ ਕਸ਼ਮੀਰ ਸਿੰਘ ਪਟਿਆਲਾ ਵਲੋਂ “ਕਾਦੀ ਕੂੜੁ ਬੋਲਿ ਮਲੁ ਖਾਇ” ਸਿਰਲੇਖ ਹੇਠ ਲਿਖਿਆ ਇਕ ਖੱਤ ਈ-ਮੇਲ ਰਾਹੀਂ ਪੰਥਕ ਹਲਕਿਆਂ ਵਿਚ ਘੁੰਮ ਰਿਹਾ ਹੈ। ਇਸ ਲੇਖ ਦੀ ਭਾਸ਼ਾ ਬਹੁਤ ਹਲਕੇ ਪੱਧਰ ਦੀ ਹੈ। ਇਸ ਵਿਚ ਦਲੀਲ ਕੋਈ ਵੀ ਨਹੀਂ, ਮਾਤਰ ਇਲਜ਼ਾਮ-ਤਰਾਸ਼ੀ ਹੈ। ਇਸ ਵਿਚ ਦਸਮ ਗ੍ਰੰਥ ਵਿਰੋਧੀ ਜਾਗਰੂਕ ਪੰਥ ਨੂੰ ਇਕ ‘ਹਉਏ’ ਵਾਂਗੂ ਪੇਸ਼ ਕਰਨ ਦਾ ਜਤਨ ਕੀਤਾ ਗਿਆ ਹੈ। ਦਸਮ ਗ੍ਰਥੀਆਂ ਦੀ ਕੂੜ ਅਤੇ ਬੇਈਮਾਨ ਪਹੁੰਚ ਅਨੁਸਾਰ ਇਸ ਖੱਤ ਵਿਚ ਵੀ ਗੁਰਬਖਸ਼ ਸਿੰਘ ਜੀ ‘ਕਾਲਾ ਅਫਗਾਨਾ’ ਦੀ ਇਕ ਲਿੱਖਤ ਦੀਆਂ ਕੁਝ ਪੰਗਤੀਆਂ ਨੂੰ ਪ੍ਰਸੰਗ ਤੋਂ ਵੱਖ ਪੇਸ਼ ਕਰਦੇ ਹੋਏ, ਪਾਠਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਗਿਆ ਹੈ। ਪ੍ਰੋ. ਦਰਸ਼ਨ ਸਿੰਘ ਜੀ ਦੇ ਮਾਮਲੇ ਵਿਚ ਵੀ ਦਸਮ ਗ੍ਰੰਥੀ ‘ਲਾਂਬਾ ਪਾਰਟੀ’ ਨੇ ਉਨ੍ਹਾਂ ਦੇ ਕੀਰਤਨ ਦੀ ਇਕ ਵੀਡੀਉ ਦੀ ਕੱਟ-ਵੱਡ ਕਰਕੇ ਗੁੰਮਰਾਹ ਕਰਨ ਦਾ ਯਤਨ ਕੀਤਾ ਸੀ।

ਕਸ਼ਮੀਰ ਸਿੰਘ ਪਟਿਆਲਾ ਪਹਿਲੀ ਵਾਰ ਉਦੋਂ ਚਰਚਾ ਵਿਚ ਆਇਆ ਸੀ, ਜਦੋਂ ਇਸ ਨੇ ਜੋਗਿੰਦਰ ਸਿੰਘ ਜੀ ਸਪੋਕਸਮੈਨ ਦੇ ਖਿਲਾਫ ਇਕ ਪੁਸਤਕ ਲਿਖੀ ਸੀ। ਅਪਣੇ ਤਾਜ਼ਾ ਲੇਖ ਵਿਚ ਇਸ ਵੀਰ ਨੇ ਇਹ ਗਿਲਾ ਕੀਤਾ ਹੈ ਕਿ ‘ਟਾਕ ਸ਼ੋ’ ਪ੍ਰੋਗਰਾਮ ਦੌਰਾਨ ਸ਼ੇਰੇ ਪੰਜਾਬ ਰੇਡੀੳ ਦੇ ਹੋਸਟ ਕੁਲਦੀਪ ਸਿੰਘ ਨੇ ਇਕ ਪਾਸੜ ਰਵੱਈਆ ਅਪਨਾਉਂਦੇ ਹੋਏ, ਇਸ ਨੂੰ ਅਪਣੀ ਗੱਲ ਪੂਰੀ ਤਰ੍ਹਾਂ ਪੇਸ਼ ਕਰਨ ਦਾ ਮੌਕਾ ਨਹੀਂ ਦਿਤਾ। ਇਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਕੋਲ ਟਾਕ ਸ਼ੋ ਵਿਚ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਹਨ, ਪਰ ਉਸ ਨੂੰ ਹੋਸਟ ਵਲੋਂ ਠੀਕ ਤਰ੍ਹਾਂ ਜਵਾਬ ਦੇਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਜੇ ਐਸਾ ਸੀ ਤਾਂ 8-9 ਸਫਿਆਂ ਦੇ ਇਸ ਲੇਖ ਵਿਚ ਹੀ ਕਸ਼ਮੀਰ ਸਿੰਘ ਜੀ ਉਨ੍ਹਾਂ ਸਵਾਲਾਂ ਦੇ ਜਵਾਬ ਦੇ ਸਕਦੇ ਸਨ। ਪਰ ਇਤਨੇ ਲੰਮੇ ਲੇਖ ਵਿਚ ਉਹ ਪੁੱਛੇ ਸਵਾਲਾਂ ਦੇ ਜਵਾਬ ਦੇਣ ਤੋਂ ‘ਬਾਅਦ ਦਾ’ ਬਹਾਨਾ ਕਰਕੇ ਟਾਲਾ ਵੱਟ ਗਏ, ਪਰ ਹਲਕੇ ਪੱਧਰ ਦੀਆਂ ਟਿੱਪਣੀਆਂ ਕਰਨ ਲਈ ਖੁੱਲਾ ਸਮਾਂ ਲਾਇਆ।

ਚਲੋ, ਇਹ ਮੰਨ ਲੈਂਦੇ ਹਾਂ ਕਿ ਉਨ੍ਹਾਂ ਨੂੰ ‘ਟਾਕ ਸ਼ੋ’ ਵਿਚ ਸਹੀ ਤਰ੍ਹਾਂ ਬੋਲਣ ਨਹੀਂ ਦਿਤਾ ਗਿਆ। ‘ਤੱਤ ਗੁਰਮਤਿ ਪਰਿਵਾਰ’ ਉਸ ਨੂੰ ਹੁਣ ਆਫਰ ਕਰਦਾ ਹੈ ਕਿ ਪਹਿਲੀ ਕਿਸ਼ਤ ਵਜੋਂ ਉਹ ਉਸ ‘ਟਾਕ ਸ਼ੋ’ ਵਿਚ ਪੁੱਛੇ ਗਏ ਸਵਾਲਾਂ ਦੇ ਜਵਾਬ ਅਪਣੀ ਅਵਾਜ਼ ਵਿਚ ਆਡਿਉ ਬਣਾ ਕੇ ਜਾਂ ਲਿਖਤੀ ਰੂਪ ਵਿਚ ‘ਪਰਿਵਾਰ’ ਨੂੰ ਭੇਜੇ। ਅਸੀਂ ਵਾਅਦਾ ਕਰਦੇ ਹਾਂ ਕਿ ਉਸ ਦਾ ਉਹ ਆਡਿਉ/ਲਿਖਤ ‘ਪਰਿਵਾਰ’ ਦੀ ਵੈਬਸਾਈਟ ਤੇ ਹੂ-ਬ-ਹੂ, ਬਿਨਾਂ ਕਾਂਟ-ਛਾਂਟ ਦੇ ਪਾਵਾਂਗੇ। ਉਸ ਬਾਰੇ ਵੱਖਰੇ ਤੌਰ ’ਤੇ ਅਪਣਾ ਜਾਂ ਹੋਰ ਜਾਗਰੂਕ ਵਿਦਵਾਨਾਂ ਦਾ ਪੱਖ ਦੇਵਾਂਗੇ। ਸਾਡਾ ਭਰੋਸਾ ਹੈ ਕਿ ਕਸ਼ਮੀਰ ਸਿੰਘ ਵਾਂਗੂ ‘ਕਾਲਾ ਅਫਗਾਨਾ ਜੀ’ ਦੀ ਲਿਖਤ ਨੂੰ ਪ੍ਰਸੰਗ ਤੋਂ ਵੱਖਰੇ ਪੇਸ਼ ਕਰਨ ਵਾਂਗ ਜਾਂ ਲਾਂਬਾ ਪਾਰਟੀ ਵਾਂਗੂ ਪ੍ਰੋ. ਦਰਸ਼ਨ ਸਿੰਘ ਜੀ ਦੀ ਵੀਡੀਉ ਦੀ ਕੀਤੀ ਕੱਟ-ਵੱਡ ਵਰਗੀ ਕੋਈ ਬੇਈਮਾਨੀ ਅਸੀਂ ਨਹੀਂ ਕਰਾਂਗੇ। ਜੇ ਹੁਣ ਕਸ਼ਮੀਰ ਸਿੰਘ ਇਸ ‘ਆਫਰ’ ਦਾ ਫਾਇਦਾ ਨਹੀਂ ਉਠਾਉਂਦਾ ਤਾਂ ਹੋਰ ਦਸਮ ਗ੍ਰੰਥੀਆਂ ਵਾਂਗੂ ਉਸ ਦਾ ‘ਕੱਚਾ ਚਿੱਠਾ’ ਵੀ ਪਾਠਕਾਂ ਸਾਹਮਣੇ ਨੰਗਾ ਹੋ ਜਾਵੇਗਾ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


(27/03/11)
ਸਤਨਾਮ ਕੌਰ/ਬਸੰਤ ਕੌਰ ਫ਼ਰੀਦਾਬਾਦ

ਫਰੀਦਾਬਾਦ ਵਿਖੇ ਮਨਾਏ ਹੋਲੇ ਮਹੱਲੇ ਨੇ ਇੱਕ ਅਨੋਖੀ ਛਾਪ ਛੱਡੀ

* ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਅਖੌਤੀ ਸੰਤਾਂ ਦਾ ਪਾਜ਼ ਉਘੇੜਦਿਆ “ਸੰਤਾਂ ਦੇ ਕੌਤਕ” ਨਾਮਕ ਨਾਟਕ ਖੇਡਿਆ

(26 ਮਾਰਚ 2011; ਸਤਨਾਮ ਕੌਰ/ਬਸੰਤ ਕੌਰ ਫ਼ਰੀਦਾਬਾਦ)

ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਅਤੇ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਉੱਦਮ ਸਦਕਾ ਹੋਲਾ ਮਹੱਲਾ ਮਨਾਇਆ ਜਿਸ ਦੀ ਆਰੰਭਤਾ ਵੀਰ ਗੁਰਵਿੰਦਰ ਸਿੰਘ ਰੁਦਰਪੁਰ ਹਜੂਰੀ ਰਾਗੀ ਗੁ. ਸਿੰਘ ਸਭਾ ਮਾਰਕੀਟ ਨੰ.1 ਵੱਲੋਂ ਗੁਰਬਾਣੀ ਕੀਰਤਨ ਰਾਹੀਂ ਕੀਤੀ। ਉਪਰੰਤ ਗੁਰੂੳ ਗ੍ਰੰਥ ਸਾਹਿਬ ਵਿਦਿਆ ਕੇਂਦਰ ਮਹਿਰੌਲੀ ਅਤੇ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਕੀਤੀਆਂ।

ਵੀਰ ਭੁਪਿੰਦਰ ਸਿੰਘ ਯੂ.ਐਸ.ਏ. ਵੱਲੋਂ ਗੁਰਬਾਣੀ ਦੇ ਸ਼ਬਦ "ਰੰਗ ਮਾਣਿ ਲੈ ਪਿਆਰਿਆ ਜਾ ਜੋਬਨ ਨੳਹੁਲਾ" ਦਾ ਜਿੱਥੇ ਰਸ ਭਿੰਨਾ ਕੀਰਤਨ ਕੀਤਾ ਉਥੇ ਸ਼ਬਦ ਦੀ ਨਿਵੇਕਲੇ ਢੰਗ ਨਾਲ ਵਿਚਾਰ ਵੀ ਕੀਤੀ।

ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਜੀਵਨ ਜਾਂਚ ਵਿਸ਼ੇ ’ਤੇ ਵਿਚਾਰ ਗੋਸ਼ਟੀ ਕਰਵਾਈ ਜਿਸ ਦਾ ਸੰਚਾਲਨ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਦੇ ਜਨਰਲ ਸਕੱਤਰ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ । ਉਨ੍ਹਾਂ ਕਿਹਾ ਕਿ ਸਾਡੇ ਗੁਰੁ, ਗੁਰੂ ਗ੍ਰੰਥ ਜੀ ਹਨ ਅਤੇ ਸਿੱਖ ਨੂੰ ਆਪਣੀ ਜਿੰਦਗੀ ਜਿਉਣ ਲਈ ਗੁਰੁ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀਆਂ ਰਚਨਾਵਾਂ ਦਾ ਸਹਾਰਾ ਲੈਣ ਦੀ ਲੋੜ ਨਹੀਂ। ਗੋਸ਼ਟੀ ਵਿਚ ਬੋਲਦਿਆਂ ਗੁਰਮਤਿ ਪ੍ਰਚਾਰ ਜੱਥਾ ਦਿੱਲੀ ਤੋਂ ਸ. ਬਲਦੇਵ ਸਿੰਘ ਨੇ ਕਿਹਾ ਕਿ ਸਿੱਖ ਦਾ ਜੀਵਨ ਇਕ ਪ੍ਰਭੂ ਨਾਲ ਜੁੜਿਆ ਹੋਣਾ ਚਾਹੀਦਾ ਹੈ, ਗੁਰਮਤਿ ਨੇ ਅਵਤਾਰਵਾਦ ਦੀ ਨਿਖੇਧੀ ਕੀਤੀ ਹੈ।ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਮੌਹਾਲੀ ਸਰਕਲ ਤੋਂ ਕਰਨਲ ਗੁਰਦੀਪ ਸਿੰਘ ਹੋਰਾਂ ਨੇ ਕਿਰਤ ਕਰਨਾ ,ਵੰਡ ਛਕਣਾ,ਅਤੇ ਨਾਮ ਜਪਣ ਵਾਲੇ ਸਿਧਾਂਤ ਦੀ ਗਲ ਕਰਦਿਆਂ ਆਖਿਆ ਜਿਹੜਾ ਵਿਆਕਤੀ ਕਿਰਤੀ ਹੈ ਉਹੀ ਵੰਡ ਕੇ ਛਕਣ ਅਤੇ ਨਾਮ ਜਪਣ ਦੇ ਸਿਧਾਂਤ ਨੂੰ ਨਿਭਾਅ ਸਕਦਾ ਹੈ।ਸਤਿਸੰਗ ਪ੍ਰਤੀ ਪਏ ਭੁਲੇਖਿਆਂ ਬਾਰੇ ਗੁਰਬਾਣੀ ਫੁਰਮਾਨਾਂ ਦੁਆਰਾ ਜਾਣਕਾਰੀ ਦਿੰਦਿਆਂ ਆਖਿਆ ਸਤਿਸੰਗ ਉਹ ਹੈ ਜਿਥੇ ਸ਼ਬਦ ਵਿਚਾਰ ਰਾਹੀਂ ਅਕਾਲ ਪੁਰਖ ਨਾਲ ਜੋੜਿਆ ਜਾਂਦਾ ਹੈ,ਸਤਿਸੰਗ ਦੇ ਨਾਮ ’ਤੇ ਡੇਰਿਆਂ ਵਿੱਚ ਬੁਲਾਅ ਕੇ ਕਿਸੇ ਬੰਦੇ ਨੂੰ ਰੱਬ ਆਖਦਿਆਂ ਸ਼ਰੀਰ ਨਾਲ ਜੋੜਨਾ ਸਤਿਸੰਗ ਨਹੀਂ ਹੈ।ਸਿੱਖ ਮਿਸ਼ਨਰੀ ਲਹਿਰ ਦੇ ਮੋਢੀ ਸ. ਮਹਿੰਦਰ ਸਿੰਘ ਜੋਸ਼ ਦਾ ਦੋਹਤਾ ਸ. ਅਤਿੰਦਰਬੀਰ ਸਿੰਘ ਜਲੰਧਰ ਨੇ ਕਿਹਾ ਗੁਰਬਾਣੀ ਜੀਵਨ ਜਾਂਚ ਹੈ ਨਾ ਕੇ ਤੋਤਾ ਰਟਣ ਇਸ ਕਰਕੇ ਗੁਰਬਾਣੀ ਨੂੰ ਸਮਝ ਕੇ ਪੜਨਾ ਚਾਹੀਦਾ ਹੈ।

ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਮੌਹਾਲੀ ਸਰਕਲ ਤੋਂ ਸ. ਸੁਖਦੇਵ ਸਿੰਘ ਨੇ ਗੁਰਬਾਣੀ ਹਵਾਲੇ “ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ॥” ਰਾਹੀਂ ਆਹਰ (ਕਿਰਤ) ਕਰਨ ਬਾਰੇ ਦਸਦਿਆਂ ਆਖਿਆ ਕਿ ਸਿੱਖੀ ਦਾ ਅਸਲ ਸੰਦੇਸ਼ ਉਹ ਆਹਰ ਕਰਨਾ ਹੈ ਜਿਸ ਦੇ ਕਰਨ ਨਾਲ ਸੁਆਸਾਂ ਰੂਪੀ ਪੂੰਜੀ ਨੂੰ ਸਫਲਾ ਕੀਤਾ ਜਾ ਸਕੇ।ਏਕਸ ਕੇ ਬਾਰਕ ਜੱਥੇਬੰਦੀ ਸਿਰਸਾ ਇਕਾਈ ਤੋਂ ਸ. ਕਰਨੈਲ ਸਿੰਘ ਸਿਰਸਾ ਨੇ ਸ਼ਬਦ ਵਿਚਾਰ ਕਰਦਿਆਂ ਆਖਿਆ ਕਿ ਅੱਜ ਦੇ ਆਗੂ ਕੌਮ ਨੂੰ ਗੁਮਰਾਹ ਕਰਕੇ ਰੱਖਣਾ ਚਾਹੁਦੇ ਹਨ,ਪਰ ਗੁਰੁ ਨਾਨਕ ਸਾਹਿਬ ਜੀ ਨੇ ਜਿਥੇ ਲੋਕਾਂ ਨੂੰ ਗੁਰੂ ਗਿਆਨ ਦੇ ਨਾਲ ਜੋੜ ਕੇ ਚੰਗਾ ਜੀਵਨ ਜਿਉਣ ਦਾ ਉਪਦੇਸ਼ ਦਿੱਤਾ ਹੈ ਉਥੇ ਇਕ ਹਲੇਮੀ ਰਾਜ ਕਾਇਮ ਕਰਨ ਦਾ ਵੀ ਜ਼ਿਕਰ ਹੈ।(ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ)। ਉਚੇਚੇ ਤੌਰ ’ਤੇ ਪੁੱਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਤਰਸੇਮ ਸਿੰਘ ਹੋਰਾਂ ਨੇ ਬੋਲਦਿਆਂ ਅਖਿਆ ਕਿ ਅੱਜ ਦਾ ਪੁਜਾਰੀ ਵਰਗ ਬ੍ਰਾਹਮਣਵਾਦੀ ਤਾਕਤਾਂ ਦੇ ਇਸ਼ਾਰੇ ’ਤੇ ਜਿੱਥੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਣ ਵਿਚ ਰੁਕਾਵਟਾਂ ਪੈਦਾ ਕਰ ਰਿਹਾ ਹੈ ਉਥੇ ਹੀ ਸੱਚ ਦੀ ਆਵਾਜ਼ ਬਣ ਚੁੱਕੇ ਅਖਬਾਰ ਰੋਜ਼ਾਨਾ ਸਪੋਕਸਮੈਨ ਨੂੰ ਬੰਦ ਕਰਾਉਣ ਵਿਚ ਪੂਰਾ ਜ਼ੋਰ ਲਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਬੀਬੀਆਂ ਨੂੰ ਗੁਰੂ ਨਾਨਕ ਸਾਹਿਬ ਵੱਲੋਂ ਦਿੱਤੇ ਬਰਾਬਰਤਾ ਦੇ ਅਧਿਕਾਰ ਨੂੰ ਹਾਸਲ ਕਰਣ ਲਈ ਆਪ ਅੱਗੇ ਆਉਣ ਦੀ ਲੋੜ ਹੈ। ਜਾਤ ਦਾ ਹੰਕਾਰ ਅਤੇ ਜਾਤ ਦੀ ਗੁਲਾਮੀ ਕਰਨੀ ਦੋਵੇਂ ਹੀ ਮਾੜੀਆਂ ਹਨ ਕੇਵਲ ਗੁਰੂ ਗਿਅਨ ਰਾਹੀਂ ਐਸੀਆਂ ਬੀਮਾਰੀਆਂ ਤੋ ਮੁਕਤੀ ਮਿਲ ਸਕਦੀ ਹੈ।ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ ਤੋਂ ਸ. ਹਰਦੀਪ ਸਿੰਘ ਨੇ ਕਿਹਾ ਕਿ ਗੁਰਬਾਣੀ ਵਿੱਚੋਂ ਸਿੱਖਿਆ ਲੈ ਕੇ ਗੁਰੁਬਾਣੀ ਵਰਗਾ ਜੀਵਨ ਬਣਾਉਣਾ ਚਾਹੀਦਾ ਹੈ।ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਸ. ਭੁਪਿੰਦਰ ਸਿੰਘ ਹੋਰਾਂ ਨੇ ਗੁਰਬਾਣੀ ਹਵਾਲੇ ਦੁਆਰਾ ਆਖਿਆ ਕਿ ਜਿਸ ਰੱਬ ਜੀ ਨੇ ਮਨੁੱਖ ਨੂੰ ਜੀਵਨ ਦਿੱਤਾ ਹੈ ਇਹ ਮਨੁੱਖ ਉਸੇ ਰੱਬ ਜੀ ਦੇ ਚੰਗੇ ਗੁਣਾਂ ਨੂੰ ਆਪਨੇ ਜੀਵਨ ਵਿੱਚ ਆਉਣ ਹੀ ਨਹੀਂ ਦੇਣਾਂ ਚਾਹੁੰਦਾ ਜਿਸ ਨਾਲ ਇਸ ਨੇ ਚੰਗਾ ਜੀਵਨ ਜਿਉਣਾ ਸਿੱਖਣਾਂ ਸੀ।ਦੁਰਮਤਿ ਸੋਧਕ ਗੁਰਮਤਿ ਲਹਿਰ ਤੋਂ ਸ.ਸ਼ਿੰਗਾਰਾ ਸਿੰਘ ਆਦਿ ਨੇ ਵੀ ਵਿਚਾਰ ਗੋਸ਼ਟੀ ਵਿਚ ਆਪਣੇ ਵਿਚਾਰ ਰੱਖੇ।ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਤੋਂ ਵਿਸ਼ੇਸ਼ ਤੌਰ’ਤੇ ਪੁੱਜੇ ਸ. ਗੁਰਸੇਵਕ ਸਿੰਘ ਮਦਰੱਸਾ ਅਤੇ ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੌਰ ਨੇ ਪ੍ਰੋਗਰਾਮ ਦੇ ਸ਼ੁਰੂ ਤੋਂ ਅੰਤ ਤਕ ਮਲਟੀਮੀਡੀਆ ਤਕਨੀਕ ਰਾਹੀਂ ਪ੍ਰੋਗਰਾਮ ਵਿਚ ਇਕ ਨਿਵੇਕਲਾ ਰੂਪ ਬਣਾਈ ਰਖਿਆ।ਇਸ ਤੋਂ ਇਲਾਵਾ ਗੁਰਸੇਵਕ ਸਿੰਘ ਨੇ ਸਲਾਈਡ ਸ਼ੋ ਰਾਹੀਂ ਗੁਰਬਾਣੀ ਵਿਚੋਂ ਭਗਤ ਧੰਨਾ ਜੀ ਦੇ ਸ਼ਬਦ “ਦਾਲ ਸੀਂਧਾ ਮਾਂਗਉ ਘੀਓ” (ਆਰਤਾ) ਦੀ ਵਿਆਖਿਆ ਕਰਦਿਆਂ ਦਸਿਆ ਕਿ ਇਥੇ ਸ਼ਰੀਰਕ ਭੁੱਖ ਮਿਟਾਉਣ ਵਾਸਤੇ ਦੁਨਿਆਵੀ ਵਸਤਾਂ ਦੀ ਮੰਗ ਨਹੀਂ ਕੀਤੀ ਸਗੋਂ ਆਤਮਕ ਭੋਜਨ ਰਾਹੀਂ ਜੀਵਨ ਨੂੰ ਸੰਵਾਰਣ ਦੀ ਗੱਲ ਕੀਤੀ ਹੈ।ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 22-23 ਦੇ ਜਨਰਲ ਸਕੱਤਰ ਸ.ਜੋਗਿੰਦਰ ਸਿੰਘ ਨੂੰ ਇਕ ਜਾਗਰੂਕ ਅਤੇ ਨਿਧੱੜਕ ਪ੍ਰਬੰਧਕ ਦੇ ਰੂਪ ਵੱਜੋਂ ਫਰੀਦਾਬਾਦ ਦੀਆਂ ਸਮੂਹ ਗੁਰਦੁਆਰਾ ਸਿੰਘ ਸਭਾਵਾਂ ਅਤੇ ਸੁਸਾਇਟੀਆਂ ਵੱਲੋਂ ਸਨਮਾਨਤ ਕੀਤਾ। ਇਸ ਮੌਕੇ ਸ. ਮਹਿੰਦਰ ਸਿੰਘ ਜੋਸ਼ ਵੱਲੌਂ ਸਿੱਖ ਮਿਸ਼ਨਰੀ ਲਹਿਰ ਵਿਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਦੋਹਤੇ ਸ. ਅਤਿੰਦਰਬੀਰ ਸਿੰਘ ਜਲੰਧਰ ਨੂੰ ਸਨਮਾਨਤ ਕੀਤਾ ਗਿਆ।

ਸਟੇਜ ਸਕੱਤਰ ਦੀ ਸੇਵਾ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਸ. ਸੁਰਿੰਦਰ ਸਿੰਘ ਨੇ ਬਾਖੂਬੀ ਨਿਭਾਈ।ਦੂਜੇ ਸ਼ੈਸ਼ਨ ਵਿਚ ਸਕਿਟ ਅਤੇ ਨਾਟਕ ਖੇਡੇ ਗਏ। ਜਿਸ ਵਿਚ ਗੁਰਬਾਣੀ ਨੂੰ ਤੋਤਾ ਰਟਨ ਅਤੇ ਮੰਤ੍ਰ ਵਾਂਗ ਨਹੀਂ ਜਪਣਾ ਸਗੋਂ ਸ਼ਬਦ ਨੂੰ ਵੀਚਾਰ ਕੇ ਆਪਣੇ ਜੀਵਨ ਵਿਚ ਵਸਾਉਣ ਦੀ ਗੱਲ ਕੀਤੀ। ਇਸ ਤੋਂ ਇਲਾਵਾ ਨਿੱਕੇ ਬੱਚਿਆਂ ਵੱਲੋਂ ਸਿੱਖ ਇਤਿਹਾਸ ਦੀਆਂ ਝਲਕੀਆਂ ਪੇਸ਼ ਕਰਦਿਆਂ ਸਕਿਟ ਰਾਹੀਂ ਇਹ ਸੰਦੇਸ਼ ਦਿੱਤਾ ਕਿ ਜਿੰਨਾਂ ਸਿੰਘਾਂ ਨੂੰ ਸਿੱਖੀ ਨਾ ਤਿਆਗਣ ਬਦਲੇ ਸ਼ਹੀਦ ਕੀਤਾ ਗਿਆ, ਉਨ੍ਹਾਂ ਸ਼ਹੀਦਾਂ ਦੀ ਸ਼ਹੀਦੀ ਦਾ ਮੁੱਲ ਤਾਂ ਕੀ ਦੇਣਾ ਸੀ ਅੱਜ ਸਿੱਖ ਅਖਵਾਉਣ ਵਾਲੇ ਕੇਸਾਂ ਦੀ ਬੇਅਦਬੀ ਕਰ ਕੇ ਉਨ੍ਹਾਂ ਸ਼ਹੀਦਾਂ ਦੀ ਮਹਾਨ ਸ਼ਹੀਦੀ ਨੂੰ ਮੁੰਹ ਚਿੜਾਉਣ ਵਾਲਾ ਕੰਮ ਕਰ ਰਹੇ ਹਨ। ਇਕ ਹੋਰ ਨਿਵੇਕਲੀ ਗੱਲ ਇਸ ਸਮਾਗਮ ਵਿਚ ਵੇਖਣ ਨੂੰ ਮਿਲੀ ਜਿਸ ਵਿਚ ਗੁਰਦੁਆਰਾ ਗੁਰੁ ਰਾਮਦਾਸ ਸਾਹਿਬ ਡਬੂਆ ਕਾਲੌਨੀ ਦੇ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਅਵਤਾਰ ਸਿੰਘ ਅਤੇ ਬਾਕੀ ਅਹੁਦੇਦਾਰਾਂ ਨੇ ਰਲ ਕੇ “ਸੰਤਾਂ ਦੇ ਕੌਤਕ” ਨਾਮਕ ਨਾਟਕ ਵਿਚ ਭਾਗ ਲੈ ਕੇ ਸੰਤਾਂ ਦੇ ਰੱਜ ਕੇ ਪਾਜ਼ ਉਘੇੜੇ।

ਇਸ ਤੋਂ ਇਲਾਵਾ ਸਿੱਖ ਸਮਾਜ ਵਿਚ ਫੈਲ ਚੁੱਕੀਆਂ ਬੁਰਾਈਆਂ’ਤੇ ਸਕਿਟ ਅਤੇ ਇਤਿਹਾਸਕ ਨਾਟਕ ਵੀ ਖੇਡੇ ਗਏ।ਗੁਰੂ ਨਾਨਕ ਮਿਸ਼ਨ ਫਰੀਦਾਬਾਦ ਵੱਲੋਂ ਗਤਕਾ ਵੀ ਖੇਡਿਆ। ਇਸ ਮੌਕੇ ਜਨਵਰੀ 2011 ਵਿਚ ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਵੱਲੋਂ ਕਰਵਾਏ ਗੁਰਸਿੱਖ ਕੱਪਲ ਕਾਂਟੈਸਟ ਦੇ ਜੇਤੂ ਸ.ਭੁਪਿੰਦਰ ਸਿੰਘ ਅਤੇ ਬੀਬੀ ਹਰਮੀਤ ਕੌਰ ਲੁਧਿਆਣਾ ਨੂੰ ਵੀ ਸਨਮਾਨਤ ਕੀਤਾ ਅਤੇ ਇਹਨਾਂ ਵੱਲੋਂ ਆਪਣੇ ਪਰਵਾਰ ਨਾਲ ਰਲ ਕੇ ਸਕਿਟ ਰਾਹੀਂ ਗੁਰਬਾਣੀ ਨੂੰ ਵਿਚਾਰ ਕੇ ਪੜ੍ਹਨ ਦਾ ਸੰਦੇਸ਼ ਵੀ ਦਿੱਤਾ। ਇਸ ਸਾਰੇ ਸਮਾਗਮ ਵਿਚ ਗੁਰੂ ਨਾਨਕ ਮਿਸ਼ਨ ਗਤਕਾ ਅਖਾੜਾ ਫਰੀਦਾਬਾਦ, ਪੰਥ ਖਾਲਸਾ ਸੇਵਕ ਜੱਥਾ ਗੁ. ਸ੍ਰੀ ਗੁਰੂ ਸਿੰਘ ਸਭਾ ਮਾਰਕੀਟ ਨੰ.1, ਗੁ.ਸਿੰਘ ਸਭਾ ਸੈਕਟਰ 22-23, ਗੁ. ਸਿੰਘ ਸਭਾ ਜਵਾਹਰ ਕਾਲੌਨੀ ਦਾ ਜਿੱਥੇ ਵਿਸ਼ੇਸ਼ ਯੋਗਦਾਨ ਪ੍ਰਾਪਤ ਸੀ ਉਥੇ ਹੀ ਫਰੀਦਾਬਾਦ ਦੇ ਕਈ ਹੋਰ ਗੁਰਦੁਆਰਿਆਂ ਅਤੇ ਸੇਵਾ ਸੁਸਾਇਟੀਆਂ ਵੱਲੋਂ ਵੀ ਇਸ ਸਮਾਗਮ ਦੀ ਸਫਲਤਾ ਨੂੰ ਸਿਰੇ ਚਾੜਿਆ।

ਫਰੀਦਾਬਾਦ ਵਿਖੇ ਮਨਾਏ ਹੋਲਾ ਮਹੱਲਾ 2011 ਨਾਲ ਸਬੰਧਤ ਤਸਵੀਰਾਂ ਵੇਖਣ ਲਈ ਕਲਿਕ ਕਰੋ

https://picasaweb.google.com/108005798448059918640/20Mrach2011HMFDB?authkey=Gv1sRgCKyzjryw1-HjvgE#


(27/03/11)
5 ਪਾਠਕਾਂ ਦੇ ਸੁਝਾਓ

ਸੰਪਾਦਕੀ ਨੋਟ:- ਅਸੀਂ ਪਿਛਲੇ ਹਫਤੇ 20 ਮਾਰਚ ਨੂੰ ਬਲਦੇਵ ਸਿੰਘ ਟੋਰਾਂਟੋ ਅਤੇ ਜਸਬੀਰ ਸਿੰਘ ਕੈਲਗਿਰੀ ਦੇ ਆਪਸ ਵਿੱਚ ਸ਼ਬਦਾਂ ਦੇ ਅਰਥਾਂ ਬਾਰੇ ਜੋ ਮਤਭੇਦ ਹਨ ਉਹਨਾ ਬਾਰੇ ਪਾਠਕਾਂ/ਲੇਖਕਾਂ ਦੇ ਸੁਝਾਓ ਮੰਗੇ ਸਨ ਕਿ ਕੀ ਕਰਨਾ ਚਾਹੀਦਾ ਹੈ। ਇਸ ਬਾਰੇ ਸਾਨੂੰ 5 ਪਾਠਕਾਂ ਦੇ ਸੁਝਾਓ ਆਏ ਹਨ ਜੋ ਕਿ ਅਗਾਂਹ ਪਾਏ ਜਾ ਰਹੇ ਹਨ। ਪਰ ਅਸੀਂ ਜਾਣਬੁੱਝ ਕੇ ਨਾਮ ਨਹੀਂ ਲਿਖ ਰਹੇ ਤਾਂ ਕਿ ਕੋਈ ਐਵੇਂ ਹੀ ਕਿਸੇ ਨੂੰ ਕੋਈ ਆਪਣਾ ਵਿਰੋਧੀ ਜਾਂ ਧੜੇਬੰਦ ਨਾ ਸਮਝ ਲਏ। ਜੇ ਕਰ ਕੋਈ ਪਾਠਕ ਆਪਣਾ ਨਾਮ ਜ਼ਰੂਰ ਲਿਖਵਾਉਣਾ ਚਾਹੁੰਦਾ ਹੈ ਤਾਂ ਉਹ ਦੱਸ ਦੇਵੇ ਤਾਂ ਅਸੀਂ ਪਾ ਦੇਵਾਂਗੇ। ਅਸੀਂ ਆਏ ਹੋਏ ਸੁਝਾਵਾਂ ਨੂੰ ਅਤੇ ਇਹਨਾ ਪ੍ਰਤੀ ਆਏ ਹੋਰ ਪ੍ਰਤੀਕਰਮਾ ਨੂੰ ਮੁਖ ਰੱਖ ਕੇ ਆਉਣ ਵਾਲੇ ਕੁੱਝ ਦਿਨਾ ਵਿੱਚ ਸੋਚ-ਵਿਚਾਰ ਕਰ ਲਵਾਂਗੇ ਕਿ ਕੀ ਹੋਣਾ ਚਾਹੀਦਾ ਹੈ।

*******************************************************************************

ਸ: ਮੱਖਣ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। 

ਆਪ ਜੀ ਦੇ ਸੰਪਾਦਕੀ ਨੋਟ ਸਬੰਧੀ ਬੇਨਤੀ ਹੈ ਕਿ ਜਸਬੀਰ ਸਿੰਘ ਕੈਲਗਿਰੀ ਅਤੇ ਬਲਦੇਵ ਸਿੰਘ ਟੋਰਾਂਟੋ, ਦੋਵੇਂ ਇਕ ਦੂਜੇ ਨਾਲ ਈਮੇਲ ਰਾਹੀ ਵਿਚਾਰ ਚਰਚਾ ਕਰਕੇ ਜਦੋਂ ਸਹਿਮੱਤ ਹੋ ਜਾਣ ਤਾਂ ਉਦੋਂ ਸਾਰੇ ਪਾਠਕਾਂ ਦੀ ਜਾਣਕਾਰੀ ਲਈ ਸਾਝਾ ਪੱਤਰ ਲਿਖ ਦੇਣ। ਇਸ ਤਰ੍ਹਾਂ ਤੁਹਾਡੇ ਸਮੇਤ ਸਾਰੇ ਪਾਠਕਾਂ ਦੇ ਸਮੇ ਦੀ ਬੱਚਤ ਹੋਵੇਗੀ।

*********************************************************************************

ਸਤਿਕਾਰ ਯੋਗ ਸਿਖ ਮਾਰਗ ਦੇ ਪਾਠਕ ਅਤੇ ਸੰਪਾਦਕ ਮੱਖਣ ਸਿੰਘ ਜੀ।

ਵਾਹਿਗੁਰੂ ਜੀ ਕਾ ਖਲਸਾ।

ਵਹਿਗੁਰੂ ਜੀ ਕੀ ਫਤਿਹ

ਆਪ ਜੀ ਨੇ ਪਠਕਾਂ ਦੇ ਸੁਝਾਅ ਮੰਗੇ ਹਨ ਕੇ ਜਸਬੀਰ ਸਿੰਘ ਜੀ ਕੈਲਗਿਰੀ ਅਤੇ ਬਲਦੇਵ ਸਿੰਘ ਜੀ ਟਰੌਟੋ ਦੇ ਆਪਸ ਵਿੱਚ ਸਬਦਾ ਅਰਥਾਂ ਬਾਰੇ ਮੱਤ ਭੇਦ ਹਨ। ਜਸਬੀਰ ਸਿੰਘ ਜੀ ਇਸ ਵੀਚਾਰ ਚਰਚਾ ਨੂੰ ਜਾਰੀ ਰੱਖਣਾ ਚਾਹੁੰਦੇ ਹਨ ਬਲਦੇਵ ਸਿੰਘ ਜੀ ਨਹੀ ਚਾਹੁੰਦੇ ਕਿ ਉਹ ਆਪਣਾ ਸਮਾ ਬਰਬਾਦ ਕਰਨ ਉਹ ਕੰਮ ਤੋ ਬਚਦੇ ਸਮੇ ਵਿੱਚ ਹੋਰ ਬਾਣੀਆ ਦੇ ਅਰਥ ਕਰਨੇ ਚਾਹੁੰਦੇ ਹਨ।

ਮੈ ਸਿਖ ਮਾਰਗ ਦਾ ਕਾਫੀ ਦੇਰ ਤੋ ਪਾਠਕ ਹਾਂ ਗੁਰਬਾਣੀ ਦੇ ਅਰਥਾਂ ਨੂੰ ਲੈ ਕਰਕੇ ਪਾਏ ਗਏ ਭੰਬਲ ਭੂਸਿਆ ਤੋਂ ਮਨ ਬੜਾ ਦੁਚਿੱਤੀ ਵਿੱਚ ਰਹਿੰਦਾ ਸੀ ਜਦੋ ਪਿਛਲੇ ਅਰਸੇ ਦੋਰਾਨ ਸਿਖ ਮਾਰਗ ਉੱਪਰ ਬਲਦੇਵ ਸਿੰਘ ਜੀ ਹੋਰਾਂ ਦੀ ਲਿਖੀ ਹੋਈ ਬੁੱਕ ਤੁਸੀ ਪਾਉਣੀ ਸੁਰੂ ਕੀਤੀ ਤਾਂ ਹਰ ਹਫਤੇ ਦੀ ਅਪਡੇਟ ਵੱਲ ਹੀ ਧਿਆਨ ਲੱਗਿਆ ਰਹਿੰਦਾ ਸੀ ਕੇ ਕਦੋ ਨਵਾ ਆਰਟੀਕਲ ਤੁਸੀ ਪਾਉ ਅਤੇ ਪੜੀਏ। ਗੁਰਬਾਣੀ ਦੇ ਖੇਤਰ ਵਿੱਚ ਕੰਮ ਦੀ ਇੱਕ ਆਸ ਦੀ ਨਵੀ ਕਿਰਣ ਜਾਪੀ। ਪਰ ਜਦੋ ਪਿਛਲੇ ਕੁੱਝ ਕੁ ਹਫਤਿਆ ਤੋਂ ਜਸਬੀਰ ਸਿੰਘ ਜੀ ਕੈਲਗਿਰੀ ਵਾਲਿਆ ਦੇ ਇਨ੍ਹਾਂ ਅਰਥਾਂ ਦੇ ਵਿਰੋਧ ਵਿੱਚ ਜੋ ਆਰਟੀਕਲ ਲਿਖਿਆ ਪੜਿਆ ਤਾਂ ਇੰਜ ਮਹਿਸੂਸ ਹੋਇਆ ਜੋ ਕੁੱਝ ਜਸਬੀਰ ਸਿੰਘ ਜੀ ਹੋਰਾਂ ਨੇ ਲਿਖਿਆ ਹੈ। ਸਾਇਦ ਮੈ ਉਸਨੂੰ ਪੜਿਆ ਹੀ ਨਹੀ। ਇਸ ਤਰ੍ਹਾਂ ਮਹਿਸੂਸ ਹੋਇਆ ਕੇ ਬਲਦੇਵ ਸਿੰਘ ਜੀ ਇਸਦਾ ਕੋਈ ਜਵਾਬ ਦੇ ਹੀ ਨਹੀ ਪਾਉਣਗੇ।

ਜਦੋ ਅਗਲੇ ਹਫਤੇ ਬਲਦੇਵ ਸਿੰਘ ਜੀ ਦਾ ਲਿਖਿਆ ਜਵਾਬ ਦਾ ਜਵਾਬ ਪੜਿਆ ਤਾਂ ਬਹੁਤ ਕੁੱਝ ਕਾਵ ਰੂਪ ਦੇ ਨਿਯਮ ਪਿੰਗਲ ਰਾਗਾਂ ਦੀਆਂ ਬੰਦਸਾਂ ਵੱਖਰੀਆ ਭਾਸਾਵਾਂ ਦੇ ਅਧਾਰਤ ਕਿਵੇ ਵਿਆਕਰਣ ਦਾ ਨਿਯਮ ਆਪਣੇ ਆਪ ਉਤਪਤ ਹੁੰਦਾ ਹੈ ਅਤੇ ਕਿਵੇ ਸਿਧਾਂਤਕ ਪੱਖ ਨੂੰ ਸਾਹਮਣੇ ਰੱਖਕੇ ਕਾਵ ਨੂੰ ਵਾਰਤਿਕ ਵਿੱਚ ਪੇਸ ਕਰਨਾ ਹੈ। ਪੜਿਆ ਤਾਂ ਇੰਜ ਮਹਿਸੂਸ ਹੋਇਆ ਕਿ ਬਹੁਤ ਕੁੱਝ ਅਜੇ ਛੁਪਿਆ ਹੋਇਆ ਹੈ ਜੋ ਮਿਹਨਤ ਦੀ ਮੰਗ ਕਰਦਾ ਹੈ।

ਬਾਕੀ ਜੋ ਅਰਥਾਂ ਨੂੰ ਲੈ ਕੇ ਮੱਤ ਭੇਦ ਦੀ ਗੱਲ ਕੀਤੀ ਹੈ। ਬਲਦੇਵ ਸਿੰਘ ਜੀ ਦਾ ਲਿਖਿਆ ਜਵਾਬ ਪੜਕੇ ਕੋਈ ਮੱਤ ਭੇਦ ਤਾਂ ਨਜਰ ਨਹੀ ਆਇਆ। ਮੱਤ ਭੇਦ ਤਾਂ ਇਸ ਕਰਕੇ ਬਣਦਾ ਸੀ ਜੇਕਰ ਕੋਈ ਬਲਦੇਵ ਸਿੰਘ ਉਸਨੂੰ ਸਪਸਟ ਨਾ ਕਰ ਸਕਦੇ ਉਨਾ ਨੇ ਤਾਂ ਸਬਦਾਂ ਦੇ ਅਰਥਾਂ ਦੇ ਹਵਾਲੇ ਡਿਕਸਨਰੀ ਦੇ ਵਿੱਚੋ ਦਿੱਤੇ ਹਨ। ਜੇਕਰ ਜਸਬੀਰ ਸਿੰਘ ਜੀ ਦੀ ਤਸੱਲੀ ਅਜੇ ਵੀ ਨਹੀ ਹੋਈ ਤਾਂ ਫਿਰ ਕੋਈ ਕਰਵਾ ਵੀ ਨਹੀ ਸਕਦਾ। ਜਸਬੀਰ ਸਿੰਘ ਜੀ ਦੀ ਲਿਖਤ ਵਿੱਚੋ ਇਕਤਰਫਾ ਫੈਸਲਾ ਉਹਨਾਂ ਦੀ ਲਿਖਤ ਨੂੰ ਰੱਦ ਕਰਨ ਦਾ ਹੀ ਨਜਰ ਆਇਆ ਹੈ। ਕੋਈ ਬੋਧਿਕ ਪੱਖ ਅਤੇ ਨਾ ਹੀ ਕੋਈ ਬੋਧਿਕ ਪੱਧਰ ਦੀ ਦਲੀਲ ਹੀ ਇਨ੍ਹਾਂ ਦੀ ਲਿਖਤ ਵਿੱਚੋ ਕੋਈ ਨਜਰ ਆਈ ਹੈ।

ਜਦੋ ਮੈ ਜਸਬੀਰ ਸਿੰਘ ਜੀ ਦੇ ਲਿਖੇ ਆਰਟੀਕਲ ਵਿੱਚੋ ਇਹ ਲਾਈਨਾ ਪੜੀਆ ਕੇ, ਨਾਮ ਸਿਮਰਨ ਨਾਲ ਮੱਤ ਅਗਿਆਨਤਾ ਦਾ ਰੋਣਾ ਰੋਦੀ ਹੈ। ਵਾਹਿਗੁਰੂ (ਦਾ ਨਾਮ) ਛੱਡਕੇ ਖੁਦਾ ਕਪਟ ਈਰਖਾਂ ਦੀ ਬੰਦਗੀ ਕਰੇ”। ਇਹ ਪੜ ਕੇ ਬਲਦੇਵ ਸਿੰਘ ਜੀ ਬਾਰੇ ਮਨ ਅੰਦਰ ਬੜਾ ਭੁਲੇਖਾਂ ਪੈਦਾ ਹੋ ਗਿਆ। ਪਰ ਜਦੋ ਦੁਬਾਰਾ ਉਨਾਂ ਦਾ ਜਵਾਬ ਪੜਿਆ ਤਾਂ ਇਹ ਭੁਲੇਖਾ ਦੂਰ ਹੋਇਆ ਕੇ ਇਹ ਅਰਥ ਤਾਂ ਜਸਬੀਰ ਸਿੰਘ ਜੀ ਨੇ ਆਪ ਆਪਣੀ ਸੋਚ ਨਾਲ ਇਹ ਅਰਥ ਬਣਾਕੇ ਪਾਏ ਹਨ ਜੋ ਬਲਦੇਵ ਸਿੰਘ ਹੋਰਾਂ ਦੀ ਲਿਖਤ ਵਿੱਚ ਕਿਧਰੇ ਵੀ ਨਹੀ ਮਿਲਦੇ ਜਸਬੀਰ ਸਿੰਘ ਜੀ ਨੂੰ ਜੁਮੇਵਾਰ ਸਿਖ ਹੋਣ ਦੇ ਨਾਤੇ ਅਜਿਹਾ ਰਵਈਆ ਅਖਤਿਆਰ ਨਹੀ ਸੀ ਕਰਨਾ ਚਾਹੀਦਾ ਕੇ ਉਨਾ ਦੀ ਲਿਖਤ ਨਾਲ ਛੇੜ ਛਾੜ ਕਰਦੇ। ਮੈ ਦੁਬਾਰਾ ਬਲਦੇਵ ਸਿੰਘ ਜੀ ਦੀ ਲਿਖਤ ਜੋ ਸਿਖ ਮਾਰਗ ਉੱਪਰ ਪਈ ਹੋਈ ਹੈ ਪੜਕੇ ਦੇਖਿਆ ਕਿਧਰੇ ਕੋਈ ਐਸੀ ਗੱਲ ਨਜਰ ਨਹੀ ਆਈ।

ਬਾਕੀ ਜੋ ਜਸਬੀਰ ਸਿੰਘ ਜੀ ਨੇ ਦੁਬਾਰਾ ਭਾਗ ਦੂਜਾ ਲਿਖ ਕੇ ਪਾਇਆ ਹੈ। ਉਨਾ ਨੇ ਦੁਬਾਰਾ ਉਹੀ ਗੱਲਾਂ ਦੁਹਰਾਈਆ ਹਨ ਜਿਨਾਂ ਗੱਲਾਂ ਦਾ ਜਵਾਬ ਬਲਦੇਵ ਸਿੰਘ ਜੀ ਦਲੀਲ ਪਰਭੂਰ ਦੇ ਚੁੱਕੇ ਹਨ। ਇਸ ਤੋਂ ਅੱਗੇ ਜੇਕਰ ਜਸਬੀਰ ਸਿੰਘ ਜੀ ਜੇਕਰ ਲਿਖ ਲਿਖ ਪਾਈ ਜਾਂਦੇ ਹਨ ਅਤੇ ਤੁਹਾਡੀ ਲਿਖਤ ਅਧਾਰਤ ਬਲਦੇਵ ਸਿੰਘ ਜੀ ਕੋਲ ਸਮਾ ਨਹੀ ਹੈ। ਜੇਕਰ ਬਲਦੇਵ ਸਿੰਘ ਅੱਗੇ ਹੋਰ ਗੁਰਬਾਣੀ ਉੱਪਰ ਕਾਰਜ ਕਰ ਰਹੇ ਹਨ। ਤਾਂ ਉਨਾ ਨੂੰ ਇਹ ਕਾਰਜ ਕਰਦੇ ਰਹਿਣ ਦੇਣਾ ਚਾਹੀਦਾ ਹੈ। ਬਾਕੀ ਆਪ ਅਤੇ ਪਾਠਕ ਜਸਬੀਰ ਸਿੰਘ ਅਤੇ ਬਲਦੇਵ ਸਿੰਘ ਹੋਰਾਂ ਦੀ ਇੱਕ ਇੱਕ ਲਿਖਤ ਤੋ ਆਪ ਹੀ ਅੰਦਾਜਾ ਲਗਾ ਸਕਦੇ ਹਨ।

*****************************************************

ਵੈਸੇ ਤਾਂ ਜੇ ਵਿਚਾਰ ਠੀਕ ਚਲਦੇ ਹੋਣ ਤਾਂ ਛਾਪਣ ਵਿੱਚ ਕੋਈ ਹਰਜ਼ ਨਹੀਂ ਪਰ ਜੇ ਕਰ ਨਿੱਜੀ ਬਣ ਜਾਣ ਤਾਂ ਛਾਪਣਾ ਜ਼ਰੂਰੀ ਨਹੀਂ ਹੈ। ਬਲਦੇਵ ਸਿੰਘ ਟੋਰਾਂਟੋ ਵਾਲੇ ਕੋਸ਼ਿਸ਼ ਕਰ ਰਹੇ ਹਨ ਕਿ ਗੁਰਬਾਣੀ ਦੇ ਅਰਥ ਗੁਰਮਤਿ ਅਨੁਸਾਰ ਹੀ ਕੀਤੇ ਜਾਣ ਅਤੇ ਜੋ ਕਰਮ ਕਾਂਡੀ ਕਹਾਣੀਆਂ ਹਨ ਉਹਨਾ ਨੂੰ ਰੱਦ ਕੀਤਾ ਜਾਵੇ ਤਾਂ ਜੋ ਅਗਲੀਆਂ ਪੀੜੀਆਂ ਲਈ ਠੀਕ ਰਹੇ। ਉਹਨਾ ਦੇ ਅਰਥ ਠੀਕ ਹਨ ਜਾਂ ਗਲਤ ਇਹ ਮੈਂ ਨਹੀਂ ਕਹਿੰਦਾ ਕਿਉਂਕਿ ਮੈਨੂੰ ਇਤਨੀ ਜਾਣਕਾਰੀ ਨਹੀਂ ਹੈ। ਪਰ ਕੈਲਗਿਰੀ ਜੀ ਪ੍ਰੋ: ਸਾਹਿਬ ਸਿੰਘ ਦੇ ਅਰਥਾਂ ਨੂੰ ਸਹੀ ਅਤੇ ਫਾਈਨਲ ਕਰਨ ਤੇ ਜੋਰ ਲਾ ਰਹੇ ਹਨ। ਕੋਈ ਵੀ ਵਿਦਵਾਨ ਇਹ ਨਹੀਂ ਕਹਿੰਦਾ ਕਿ ਜੋ ਮੈਂ ਲਿਖ ਚੱਲਿਆ ਹਾਂ ਉਹ ਫਾਈਨਲ ਹੈ, ਇਹੀ ਪ੍ਰੋ: ਸਾਹਿਬ ਸਿੰਘ ਨੇ ਵੀ ਕਿਹਾ ਹੈ। ਸੋ ਜੇ ਕਿਤੇ ਲਗਦਾ ਹੈ ਕਿ ਅਰਥ ਗੁਰਮਤਿ ਅਨੁਸਾਰੀ ਨਹੀਂ ਹਨ ਤਾਂ ਉਹਨਾ ਤੇ ਕੰਮ ਕੀਤਾ ਜਾ ਸਕਦਾ ਹੈ ਪਰ ਇਰਾਦਾ ਠੀਕ ਹੋਣਾ ਚਾਹੀਦਾ ਹੈ। ਜੇ ਕਰ ਪਾਠਕਾਂ ਨੂੰ ਕੋਈ ਫਾਇਦਾ ਹੋਵੇ ਤਾਂ ਵਿਚਾਰ ਚਲਦੀ ਰਹਿਣੀ ਚਾਹੀਦੀ ਹੈ ਪਰ ਜੇ ਕਰ ਇੱਕ ਦੂਜੇ ਦੀਆਂ ਲੱਤਾਂ ਹੀ ਖਿੱਚਣੀਆਂ ਹਨ ਤਾਂ ਬੰਦ ਕਰ ਦੇਣੀ ਚਾਹੀਦੀ ਹੈ।

*******************************************************

ਸਿਖ ਮਾਰਗ ਦੇ ਪਾਠਕ ਜਨਾ ਨੂੰ ਗੁਰੂ ਫਤਿਹ।

ਸ: ਬਲਦੇਵ ਸਿੰਘ ਟੋਰਾਂਟੋ ਅਤੇ ਸ: ਜੱਸਵੀਰ ਸਿੰਘ ਕੈਲਗਰੀ ਵਿਚਕਾਰ ਗੁਰੂ ਬਾਣੀ ਦੇ ਭਾਵ ਅਰਥਾਂ ਵਾਰੇ ਵਿਚਾਰਧਾਰਾ ਚਲ ਰਹੀ ਹੈ।

ਹੁਣ ਸ: ਬਲਦੇਵ ਸਿੰਘ ਜੀ ਇਸ ਵਿਚਾਰਧਾਰਾ ਵਿਚੋਂ ਨਿਕਲਨਾ ਲੋਚਦੇ ਹਨ, ਹੋ ਸਕਦਾ ਉਨ੍ਹਾਂ ਪਾਸ ਸਮੇਂ ਦੀ ਘਾਟ ਹੋਵੇ, ਪਰ ਕਨੇਡਾ ਵਿੱਚ ਤਾਂ ਅੱਸੀ ਸਾਰੇ ਹੀ ਕੰਮ ਕਰਦੇ ਹਾਂ, ਸ: ਜਸਵੀਰ ਸਿੰਘ ਵੀ ਕੰਮ ਕਰਦੇ ਹਨ।

ਮੈਨੂੰ ਇਉਂ ਨਜ਼ਰ ਆਉਂਦਾ ਹੈ, ਜਦੋਂ ਸਾਡੀ ਵਿਚਾਰਧਾਰਾ ਵਿੱਚ ਕਮੀਆਂ ਹੋਣ, ਉਨ੍ਹਾਂ ਕਮੀਆਂ ਨੂੰ, ਅਗਰ ਕੋਈ ਸਾਡੇ ਨਾਲੋਂ ਸਿਆਣਾ ਸੱਜਣ ਸਿਖ ਮਾਰਗ ਤੇ ਦੱਸ ਦੇਵੇ ਤਾਂ ਅਸੀਂ ਗੁੱਸੇ ਵਿੱਚ ਆ ਕਿ ਆਮ ਹੀ ਇਹ ਬਹਾਨਾ ਘੜ ਲੈਂਦੇ ਹਾਂ ਕਿ ਮੇਰੇ ਪਾਸ ਸਮਾ ਨਹੀਂ ਹੈ, ਜਾਂ ਉਸ ਆਦਮੀ ਨੂੰ ਕਈ ਤਰਾਂ ਦੀਆਂ ਤੁਹਮਤਾਂ ਲਾ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਲੋਚਦੇ ਹਾਂ, ਪਹਿਲਾਂ ਵੀ ਬੜੀ ਵਾਰ ਹੋਇਆ ਹੈ।

ਕਈਆਂ ਨੂੰ ਇੱਕ ਦੋ ਕਿਤਾਬਾਂ ਪੜ੍ਹ ਕੇ ਆਪਣੇ ਆਪ ਨੂੰ ਗਿਆਨੀ ਹੋਣ ਦਾ ਭੁਲੇਖਾ ਪੈਣ ਲੱਗ ਜਾਂਦਾ ਹੈ, ਕਈਆਂ ਨੂੰ ਸਿਖ ਮਾਰਗ ਤੇ ਆਪਣੀਆਂ ਲਿਖਤਾਂ ਦੇਖ ਕੇ ਹੰਕਾਰ ਦਾ ਭੂਤ ਚੰਬੜ ਜਾਂਦਾ ਹੈ, ਫੇਰ ਲੋਕਾਂ ਨੂੰ ਕਈ ਤਰਾਂ ਦੀਆਂ ਫਜ਼ੂਲ ਗੱਲਾਂ ਕਹਿਣ ਲੱਗ ਜਾਂਦੇ ਹਨ।

ਮੈਨੂੰ ਬੜੀ ਹੈਰਾਨਗੀ ਹੈ ਕਿ ਸ: ਬਲਦੇਵ ਸਿੰਘ ਫਾਰਸੀ ਦੇ ਲਫਜ਼ਾਂ ਤੇ ਕਿਉਂ ਸਮਾ ਖਰਾਬ ਕਰ ਰਹੇ ਹਨ, ਸਾਡੇ ਪਾਸ ਮਹਾਨ ਕੋਸ ਹੈ, ਸਾਡੇ ਪਾਸ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਦਾ ਸਟੀਕ ਹੈ, ਫਾਰਸੀ ਨਾਲ ਸਿੱਖਾਂ ਦਾ ਕੋਈ ਵਾਸਤਾ ਨਹੀਂ ਹੈ।

ਅਖੀਰ ਵਿੱਚ ਸ: ਮੱਖਣ ਸਿੰਘ ਜੀ ਅੱਗੇ ਬੇਨਤੀ ਕਰਦਾ ਹਾਂ, ਕਿ ਇਸ ਵਿਚਾਰਧਾਰਾ ਨੂੰ ਚੱਲਦੀ ਰੱਖਣ ਜਦੋਂ ਤੱਕ ਚੱਲ ਸਕਦੀ ਹੈ।

ਗੁਰੂ ਨਾਨਕ ਜੀ ਸਾਨੂੰ ਏਕਤਾ ਦੀ ਬਖਸ਼ਿਸ ਕਰਨ.

***********************************************************************************

“ਸੁਲਤਾਨੁ ਪੂਛੈ ਸੁਨੁ ਬੇ ਨਾਮਾ”

(ਸ: ਜਸਬੀਰ ਸਿੰਘ ਜੀ, ਅਤੇ ਸ: ਬਲਦੇਵ ਸਿੰਘ ਜੀ ਟੋਰਾਂਟੋ ਦੀ ਵਿਚਾਰ ਚਰਚਾ ਦੇ ਸਬੰਧ ਵਿਚ)

ਸ: ਜਸਬੀਰ ਸਿੰਘ ਜੀ, ਅਤੇ ਸ: ਬਲਦੇਵ ਸਿੰਘ ਜੀ ਟੋਰਾਂਟੋ ਜੀ, ਵਿੱਚ “ਸੁਲਤਾਨੁ ਪੂਛੈ ਸੁਨੁ ਬੇ ਨਾਮਾ” ਸ਼ਬਦ ਦੇ ਅਰਥਾਂ ਦੇ ਮੱਤ ਭੇਦ ਸਬੰਧੀ, ਵਿਚਾਰ ਚਰਚਾ, ਲੇਖਾਂ ਦੇ ਰੂਪ ਵਿੱਚ ਮੁੱਖ ਪੰਨੇਂ ਤੇ ਛਪ ਰਹੀ ਹੈ। ਇਹਨਾਂ ਦਿਨਾਂ ਵਿੱਚ ਵਕਤ ਦੀ ਕਮੀਂ ਕਾਰਨ ਮੇਰੇ ਵਾਸਤੇ ਲਿਖਣਾਂ ਕੁੱਝ ਮੁਸ਼ਕਿਲ ਹੈ, ਪਰ ਕਿਉਂ ਕੇ ਮੈਂ ਇਸ ਸ਼ਬਦ ਦੇ ਅਰਥਾਂ ਦੇ ਸਬੰਧ ਵਿੱਚ ਆਪਣੀਂ ਰਾਇ ਪਹਿਲੇ ਵੀ ਇੱਕ ਪੱਤਰ ਵਿੱਚ ਪ੍ਰਗਟ ਚੁਕਾ ਹਾਂ। ਅਤੇ ਸਰਦਾਰ ਮੱਖਣ ਸਿੰਘ ਜੀ ਵੱਲੋਂ ਲਿਖੇ ਸੰਪਾਦਕੀ ਨੋਟ:-

‘ਸਿੱਖ ਮਾਰਗ’ ਦੇ ਰੈਗੂਲਰ ਪਾਠਕਾਂ/ਲੇਖਕਾਂ ਨੂੰ ਬੇਨਤੀ ਹੈ ਕਿ ਉਹ ਇਹਨਾ ਦੇ ਲੇਖ ਪੜ੍ਹ ਕੇ ਸਾਨੂੰ ਦੱਸਣ ਕਿ ਉਹਨਾ ਨੂੰ ਕਿਸ ਦੀ ਵਿਆਖਿਆ/ਦਲੀਲ ਜ਼ਿਆਦਾ ਢੁਕਵੀਂ ਲਗਦੀ ਹੈ। ਜੇ ਕਰ ਬਲਦੇਵ ਸਿੰਘ ਜਸਬੀਰ ਸਿੰਘ ਦੀਆਂ ਲਿਖਤਾਂ ਦਾ ਜਵਾਬ ਨਹੀਂ ਦਿੰਦੇ ਤਾਂ ਕੀ ਫਿਰ ਜਸਬੀਰ ਸਿੰਘ ਦੀਆਂ ਲਿਖਤਾਂ ਜੋ ਕਿ ਬਲਦੇਵ ਸਿੰਘ ਦੀਆਂ ਲਿਖਤਾਂ ਦੇ ਸੰਬੰਧ ਵਿੱਚ ਹੋਵਣ ਉਹਨਾ ਨੂੰ ‘ਸਿੱਖ ਮਾਰਗ’ ਤੇ ਪਉਣਾ ਜਾਰੀ ਰੱਖਣਾ ਚਾਹੀਦਾ ਹੈ ਜਾਂ ਕਿ ਨਹੀਂ?

ਨੂੰ ਪੱੜ੍ਹ ਕੇ ਆਪਣੇਂ ਵਿਚਾਰ ਲਿਖ ਰਿਹਾ ਹਾਂ ਜੀ। ਵਕਤ ਦੀ ਕਮੀਂ ਕਾਰਨ ਸ਼ਾਇਦ ਆਪਣੇਂ ਵਿਚਾਰਾਂ ਜਾਂ ਸੁਝਾਅ ਰੂਪੀ ਇਸ ਲੇਖ ਨਾਲ ਪੂਰਾ ਨਿਆਂ ਨਾਂ ਕਰ ਸਕਾਂ। ਫਿਰ ਵੀ ਆਪਣੀ ਗੱਲ ਨੂੰ ਸਿੱਧੇ ਜਿਹੇ ਲਫਜ਼ਾਂ ਵਿੱਚ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੀ।

ਸਰਦਾਰ ਬਲਦੇਵ ਸਿੰਘ ਜੀ ਟੋਰਾਂਟੋ ਜੀ, ਮੈਂ ਤੁਹਾਡੇ ਲਿਖੇ ਕੁੱਝ ਲੇਖ ਪੜ੍ਹੇ ਸਨ। ਆਪ ਜੀ ਦੀ ਵਿਦਿਆ ਤੇ ਪਕੜ, ਅਤੇ ਭਾਸ਼ਾ ਗਿਆਨ ਦੀ ਮੈਂ ਸੌ ਵਾਰ ਵੀ ਦਾਦ ਦੇਵਾਂ ਤਾਂ ਥੋੜੀ ਹੈ, ਮੈਂ ਤਾਂ ਆਪ ਜੀ ਦੀ ਲੇਖਣੀਂ ਦਾ ਕਾਇਲ ਹਾਂ। ਮੈਂ ਆਪ ਜੀ ਦੀ ਵਿਦਿਆ ਦੇ ਸਾਹਮਣੇਂ ਜ਼ੀਰੋ ਹਾਂ। ਮੈਂ ਕਿਸੇ ਦੇ ਵੀ ਗੁਣਾਂ ਦੀ ਕਦਰ ਕੀਤੇ ਬਿਨਾਂ ਰਹਿ ਨਹੀਂ ਸੱਕਦਾ। (ਪਰ ਜੇ ਕਿਸੇ ਵਿੱਚ ਮੈਨੂੰ ਕੋਈ ਕਮੀ ਜਾਂ ਉਕਾਈ ਨਜ਼ਰ ਆਉਂਦੀ ਹੈ, ਤਾਂ ਮੈਂ ਆਪਣੇਂ ਜਾਣੇਂ ਤਾਂ ਉਸ ਦੀ ਜਾਂ ਦੂਸਰਿਆਂ ਦੀ ਭਲਾਈ ਦੀ ਖਾਤਰ ਬਿਨਾਂ ਲਿਹਾਜ਼, ਉਸ ਦੇ ਮੁੰਹ ਤੇ ਕਹਿ ਦੇਂਦਾ ਹਾਂ। ਜਿਸ ਦਾ ਕੇ ਉਸ ਨੂੰ (ਕਿਸੇ ਨੂੰ ਵੀ) ਬੁਰਾ ਲੱਗਣਾਂ ਤਾਂ ਸੁਭਾਵਿਕ ਹੀ ਹੈ। ਤੁਸੀਂ ਬਹੁਤ ਉੱਚ ਕੋਟੀ ਦੇ ਵਿਦਵਾਨ ਹੋ, ਤੁਹਾਡੇ ਕੱਦ ਦੇ ਬਰਾਬਰ ਸ਼ਾਇਦ ਕੋਈ ਹੋਰ ਵਿਦਵਾਨ ਨਾਂ ਹੋਵੇ। ਇਸ ਵਾਸਤੇ ਮੈਂ ਆਪਜੀ ਤੋਂ ਪੁੱਛਣਾਂ ਚਾਹੁੰਦਾ ਹਾਂ ਜੀ, ਕੇ ਇੰਜ ਕਰਕੇ ਕਿਤੇ ਮੈਂ ਗਲਤ ਤੇ ਨਹੀਂ ਕਰ ਰਿਹਾ? । ਕੀ ਇਸ ਤਰਾਂ ਕਰਨਾਂ ਕਿਤੇ ਗੁਰਮਤਿ ਦੇ ਉਲਟ ਤਾਂ ਨਹੀਂ। ਗਲਤ ਜਾਂਦੇ ਨੂੰ ਸਿੱਧੇ ਰਾਹ ਪਾਉਣਾਂ ਕਿਤੇ ਗੁਨਾਂਹ ਤਾਂ ਨਹੀਂ, ਇਥੇ ਇਹ ਕਿਸੇ ਇੱਕ ਦਾ ਨਹੀਂ, ਪੂਰੀ ਕੌਮ ਜੇ ਜੀਵਨ ਦਾ ਸਵਾਲ ਹੈ। ਮੈਨੂੰ ਤੁਹਾਡੇ ਲੇਖਾਂ ਵਿੱਚ ਕੁੱਝ ਕਮੀਆਂ ਨਜ਼ਰ ਆਉਂਦੀਆਂ ਹਨ। ਜੋ ਮੈਂ ਵਿਚਾਰ ਵਾਸਤੇ ਆਪ ਜੀ ਅਤੇ ਸੱਭ ਸੰਗਤ (ਪਾਠਕਾਂ) ਦੇ ਸਾਹਮਣੇਂ ਰੱਖਣਾਂ ਚਾਹੁੰਦਾ ਹਾਂ ਜੀ। ਤੇ ਆਸ ਕਰਦਾ ਹਾਂ ਜੀ, ਕਿ ਆਪ ਜੀ ਮੇਰੀ ਗੱਲ ਦਾ, ਜਸਬੀਰ ਸਿੰਘ ਜੀ ਦੀ ਗੱਲ ਵਾਂਗੂ ਗੁਸਾ ਨਹੀਂ ਕਰੋ ਗੇ।

ਸਭ ਤੋਂ ਪਹਿਲੇ ਬੇਨਤੀ ਕਰਨੀਂ ਚਾਹਾਂ ਗਾ ਜੀ, ਕਿ ਆਪ ਜੀ ਨੇਂ ਸਰਦਾਰ ਜਸਬੀਰ ਸਿੰਘ ਜੀ ਨੂੰ, ਤੁਹਾਡੇ ਲੇਖ ਦੇ ਵਿਰੁੱਧ ਲਿਖਣ ਵਾਸਤੇ ਜੋ ਉਪਾਧੀਆਂ ਦਿੱਤੀਆਂ ਹਨ, ਹੁਣ ਪ੍ਰੋ: ਸਾਹਿਬ ਸਿੰਘ ਦੇ ਕੀਤੇ ਟੀਕੇ ਨੂੰ ਮੂਲੋਂ ਹੀ ਰੱਦ ਕਰਨ ਵਾਸਤੇ, ਪ੍ਰੋ: ਸਾਹਿਬ ਸਿੰਘ ਜੀ, ਤੁਹਾਨੂੰ ਕਿਹੜੀ ਉਪਾਧੀ ਨਾਲ ਨਿਵਾਜਣ ਜੀ? । ਤੁਸੀਂ ਤਾਂ ਸ: ਜਸਬੀਰ ਸਿੰਘ ਜੀ ਦੇ ਲੇਖ ਦੇ ਜੁਵਾਬ ਵਿੱਚ ਲੇਖ ਲਿਖ ਦਿੱਤਾ। ਹੁਣ ਤੁਹਾਡੇ ਸਾਰੇ ਲੇਖਾਂ ਦੇ ਜਵਾਬ ਵਿੱਚ ਪ੍ਰੋ: ਸਾਹਿਬ ਸਿੰਘ ਜੀ ਲੇਖ ਕਿਵੇਂ ਲਿਖਣ? । ਹੁਣ ਆਪ ਜੀ ਨੇਂ ਵੀ ਤਾਂ ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਨਾਲੋਂ, ਵੱਖਰੇ ਅਰਥ ਕੀਤੇ ਹਨ। ਜੇ ਤੁਹਾਡਾ ਇੰਜ ਕਰਨਾਂ ਠੀਕ ਹੈ, ਤਾਂ ਕੀ ਸ: ਜਸਬੀਰ ਸਿੰਘ ਜੀ ਜਾਂ ਕੋਈ ਹੋਰ, ਤੁਹਾਡੇ ਕੀਤੇ ਅਰਥਾਂ ਨਾਲੋਂ ਵੱਖਰੇ ਅਰਥ ਕਿਉਂ ਨਹੀਂ ਕਰ ਸੱਕਦਾ? । ਜੇ ਕਰਦਾ ਹੈ ਤਾਂ, ਇਹ ਕਿਹੜੇ ਸਿਧਾਂਤ ਦੀ ਉਲੰਘਣਾਂ ਹੈ। ਫਿਰ ਉਸ ਨੂੰ ਇਹ ਉਪਾਧੀਆਂ ਕਿਹੜੇ ਸਿਧਾਂਤ ਦੇ ਤਹਿਤ ਦਿੱਤੀਆਂ ਗਈਆਂ ਹਨ।

ਕਿਉਂ ਕੇ ਆਪ ਜੀ ਨੇਂ ਲਿਖਿਆ ਹੈ।

ਗੈਰ ਸਿਧਾਂਤਕ ਅਪਰੋਚ ਦੇ ਸਰਦਾਰ ਜਸਬੀਰ ਸਿੰਘ ਕੈਲਗਰੀ ਆਪਣੀ ਲਿਖਤ ਵਿੱਚ ਬੜੇ ਮਾਹਰ ਨਜਰ ਆ ਰਹੇ ਹਨ। ਵੀਰ ਜੀ ਨੇ ਲਿਖਿਆ ਹੈ ਇਸ ਤਰ੍ਹਾਂ ਕਰਨਾ ਪਾਠਕਾਂ ਸਰੋਤਿਆ ਨਾਲ ਵੀ, ਆਪਣੇ ਆਪ ਨਾਲ ਵੀ ਅਤੇ ਗੁਰੂ ਨਾਲ ਵੀ ਧੋਖਾ ਹੈ[

ਵੀਰ ਜੀ ਆਪ ਜੀ ਨੇਂ ਗੈਰ ਸਿਧਾਂਤਕ ਅਪਰੋਚ ਦੀ ਗੱਲ ਕੀਤੀ ਹੈ। ਜੇ : ਜਸਬੀਰ ਸਿੰਘ ਜੀ ਦੇ ਕਥਨ ਅਨੂੰਸਾਰ ਜੇ ਕੋਈ ਸੱਚਮੁਚ ਹੀ ਇਸ ਤਰਾਂ (ਧੋਖਾ) ਕਰਦਾ ਹੈ, ਤਾਂ ਤੁਸੀਂ ਉਸ ਨੂੰ ਕੀ ਕਹੋ ਗੇ? ਕੀ ਤੁਸੀਂ ਉਸ ਨੂੰ ਸਮਝਾਉ ਗੇ ਨਹੀਂ। ਅਤੇ ਮੰਨ ਲਉ, ਜੇ ਕੋਈ ਤੁਹਾਨੂੰ ਕੁੱਝ ਕਹਿੰਦਾ ਹੈ, ਪਰ ਤੁਸੀਂ ਇਸ ਤਰਾਂ ਨਹੀਂ ਕਰਦੇ (ਤੁਸੀਂ ਗੱਲਤ ਨਹੀਂ ਹੋ) ਤਾਂ ਤੁਹਾਡੇ ਵਰਗੇ ਗਿਆਨੀਂ ਤਾਂ ਗੁੱਸਾ ਆਉਣਾਂ ਹੀ ਨਹੀਂ ਚਾਹੀਦਾ। ਜੇ ਤੁਸੀਂ ਆਪਣੇਂ ਗੁੱਸੇ ਨੂੰ ਹੀ ਕੰਟਰੋਲ ਨਹੀਂ ਕਰ ਸਕੇ, ਆਪਣੇਂ ਮਨ ਨੂੰ ਹੀ ਨਹੀਂ ਸਮਝਾ ਸਕੇ, ਤਾਂ ਤੁਹਾਡੇ ਲੇਖਾਂ ਤੋਂ ਦੂਜੇ ਕੀ ਸਮਝਣ ਗੇ। (ਆਪਣੇਂ ਲੇਖ ਦੀ ਭਾਸ਼ਾਂ ਨੂੰ ਸ: ਜਸਬੀਰ ਸਿੰਘ ਜੀ ਦੀ ਲੇਖ ਭਾਸ਼ਾ ਨਾਲ ਮਿਲਾ ਕੇ ਦੇਖੋ ਤੁਹਾਡੇ ਵਰਗੇ ਸੂਝਵਾਨ ਵਿਦਵਾਨ ਦੇ ਅਜੇਹੇ ਵਿਚਾਰ ਪੜ੍ਹ ਕੇ ਬਹੁਤ ਹੈਰਾਨੀਂ ਹੋਈ ਹੈ ਜੀ) ਕੀ ਤੁਸੀਂ ਆਪਣੇਂ ਆਪ ਨੂੰ ਜਾਂ ਆਪਣੀਂ ਗੱਲ ਨੂੰ ਬਿਲਕੁਲ ਹੀ ਸਹੀ ਸਮਝਦੇ ਹੋ? । ਜੇ ਤੁਸੀਂ ਆਪਣੇਂ ਕੀਤੇ ਹੋਇ ਅਰਥਾਂ ਨੂੰ ਬਿਲਕੁਲ ਸਹੀ ਸਮਝਦੇ ਹੋ ਤਾਂ, ਤੁਸੀਂ ਤਾਂ ਸੱਚਮੁਚ ਹੀ ਅਜੇਹੇ ਅਰਥ ਕਰ ਕੇ ਇਹ ਇੱਕ ਕ੍ਰਿਸ਼ਮਾਂ (ਚਮਤਕਾਰ) ਕਰ ਵਿਖਾਇਆ ਹੈ। ਸਾਰੇ ਸਿੱਖ ਇਤਿਹਾਸ ਦੀ ਪ੍ਰੰਪਰਾਕਿਤ ਸੋਚ (ਧਾਰਨਾਂ) ਨੂੰ ਹੀ ਬਦਲ ਦਿੱਤਾ ਹੈ। ਪਰ ਅਫਸੋਸ ਕੇ ਜਿਹੋ ਜਿਹੀਆਂ ਉਪਾਧੀਆਂ ਤੁਸੀਂ ਸਰਦਾਰ ਜਸਬੀਰ ਸਿੰਘ ਜੀ ਨੂੰ ਦਿੱਤੀਆਂ ਹਨ, ਇਸੇ ਤਰਜ ਤੇ ਕਦੇ ਅਜੇਹੀਆਂ ਉਪਾਧੀਆਂ ਇੱਕ ਹੋਰ ਵੀ ਲਿਖਾਰੀ ਵੀਰ ਨੂੰ ਮਿਲਦੀਆਂ ਹੁੰਦੀਆਂ ਸਨ, ਜੋ ਇਸ ਵੇਲੇ ਸਿੱਖ ਮਾਰਗ ਤੋਂ ਅਲੱਗ ਹੋ ਚੁੱਕਾ ਹੈ।

ਜੇ ਸਰਦਾਰ ਜਸਬੀਰ ਸਿੰਘ ਜੀ ਦੀ ਸੋਚ ਗੈਰ ਸਿਧਾਂਤਕ ਹੈ, ਤਾਂ ਉਸ ਨੂੰ ਬੁਰਾ ਭਲਾ ਕਹਿਣ ਦੀ ਬਜਾਇ, ਤੁਹਾਡੇ ਵਰਗੇ ਉੱਚ ਕੋਟੀ ਦੇ ਵਿਦਵਾਨ ਦਾ ਫਰਜ ਬਣਦਾ ਹੈ, ਕਿ ਆਪ ਜੀ ਉਸ ਨੂੰ (ਸ: ਜਸਬੀਰ ਸਿੰਘ) ਅਸਲੀ ਸਿਧਾਂਤ ਸਿਖਾਉ। ਤਾਂ ਜੋ ਦੂਜੇ ਪਾਠਕ ਵੀ ਕੁੱਝ ਸਿੱਖ ਸਕਣ। ਸੋ ਬੇਨਤੀ ਹੈ ਜੀ, ਕਿ ਕਿਰਪਾ ਕਰਕੇ ਜਸਬੀਰ ਸਿੰਘ ਜੀ ਦੀ ਗਲਤੀ ਵੱਲ ਧਿਆਨ ਨਾਂ ਦੇਂਦੇ ਹੋਏ, ਉਸ ਨੂੰ ਉਹ ਸਿਧਾਂਤ (ਗਿਆਨ) ਸਿਖਾਉ ਜੀ, ਜੋ ਗੈਰ ਸਿਧਾਂਤਕ ਨਾਂ ਹੋਵੇ ਜੀ।

ਜਸਬੀਰ ਸਿੰਘ ਜੀ ਦੀ ਗੱਲ ਗੈਰ ਸਿਧਾਂਤਕ ਕਿਵੇਂ ਹੈ ਜੀ, ਅਤੇ ਤੁਹਾਡੀ ਗਲ ਸਿਧਾਂਤ ਅਨੂੰਸਾਰ ਕਿਵੇਂ ਹੈ, ਅਗਰ ਸਮਝਾ ਸਕੋ ਤਾਂ ਮੇਹਰਬਾਨੀ ਹੋਵੇ ਗੀ ਜੀ, ਕੁੱਝ ਚਾਨਣਾਂ ਜਰੂਰ ਪਾਉ ਜੀ। ਤਾਂ ਜੋ ਪਾਠਕਾਂ ਨੂੰ ਅਸਲ ਸਿਧਾਂਤ ਦੀ ਸਮਝ ਆ ਸਕੇ ਜੀ। ਤੁਹਾਡਾ ਆਪਣਾਂ ਸਿਧਾਂਤ ਕੀ ਹੈ ਜੀ, ਤੁਸੀਂ ਕਿਸ ਸਿਧਾਂਤ ਤੇ ਚਲਦੇ ਹੋ? । ਸ: ਜਸਬੀਰ ਸਿੰਘ ਜੀ ਨੂੰ ਦਿੱਤੀਆਂ ਉਪਾਧੀਆਂ ਦੇ ਨਾਲ, ਕੀ ਤੁਹਾਡੇ ਸਿਧਾਂਤ ਦੀ ਵੀ ਉੱਚੀ ਸੁੱਚੀ ਲਿਆਕਤ ਸੂਝ ਅਤੇ ਗੁਰਸਿੱਖੀ ਜੀਵਨ ਦੀ ਝਲਕ, ਕਿਤੇ ਪਾਠਕਾਂ ਸਾਹਮਣੇਂ ਤਾਂ ਨਹੀਂ ਆ ਗਈ। ਜੇ ਤੁਹਾਨੂੰ ਆਪਣੇਂ ਹੀ ਲਿਖੇ ਹੋਏ ਲੇਖਾਂ ਤੇ ਵਿਚਾਰ ਕਰਨਾਂ ਫਜ਼ੂਲ, ਅਤੇ ਵਕਤ ਦੀ ਖਰਾਬੀ ਲੱਗਦੀ ਹੈ ਤਾਂ, ਅਜੇਹੇ ਲੇਖ ਲਿਖਦੇ ਹੀ ਕਿਉਂ ਹੋ।

ਵੀਰ ਜਸਬੀਰ ਸਿੰਘ ਜੀ ਪਾਠਕਾ, ਸਰੋਤਿਆ, ਗੁਰੂ ਨਾਲ, ਧੋਖਾ ਕਰਨ ਵਾਲਾ ਨਿਰਾ ਧੋਖੇਬਾਜ ਹੁੰਦਾ ਹੈ। ਪਰ ਆਪ ਇਸ ਤੋਂ ਵੀ ਅੱਗੇ ਜਾਂਦਿਆ ਆਪਣੇ ਆਪ ਨਾਲ ਧੋਖਾ ਸਬਦ ਜੋ ਵਰਤਿਆ ਹੈ। ਜਿਸਦਾ ਤੱਤ ਸਾਰ ਇਹ ਨਿਕਲਦਾ ਹੈ ਮੂਰਖ ਅਤੇ ਧੋਖੇਬਾਜ ਇਸ ਗੱਲ ਦਾ ਦਾਸ ਨੂੰ ਕੋਈ ਗਿਲਾ ਨਹੀ ਕਿਉਕਿ ਇਹ ਮੇਰੇ ਵੀਰ ਦੀ ਆਪਣੀ ਉੱਚੀ ਸੁੱਚੀ ਲਿਆਕਤ ਸੂਝ ਅਤੇ ਗੁਰਸਿਖੀ ਜੀਵਣ ਦੀ ਝਲਕ ਪਾਂਠਕਾ ਦੇ ਸਾਹਮਣੇ ਇਹਨਾ ਦੀ ਆਪਣੀ ਹੀ ਪੇਸਕਾਰੀ ਹੈ।

ਵੀਰ ਜੀ, ਜੇ ਤੁਹਾਨੂੰ ਗਿਲਾ ਨਹੀਂ, ਤਾਂ ਫਿਰ ਗੁੱਸਾ ਕਾਹਦਾ। ਜਸਬੀਰ ਸਿੰਘ ਜੀ ਨੇਂ ਇਸ ਵਿੱਚ ਕੀ ਗਲਤ ਲਿਖਿਆ ਹੈ। ਜਰਾ ਸੋਚੋ ਜੇ ਕਿਤੇ ਸੱਚਮੁਚ ਹੀ ਐਸਾ ਹੀ ਹੋਵੇ, ਜਾਂ ਕੋਈ ਐਸਾ ਕਰੇ, ਜਿਵੇ ਕੇ, ਸ: ਜਸਬੀਰ ਸਿੰਘ ਜੀ ਨੇਂ ਲਿਖਿਆ ਹੈ। “ਕਈ ਵਿਦਵਾਨ ਸੱਜਣ ਅੱਜ-ਕਲ੍ਹ ਗੁਰਬਾਣੀ ਦੇ ਅਰਥ ਕਰਨ ਦੀ ਬਜਾਏ ਭਾਵਾਰਥ ਹੀ ਪੇਸ਼ ਕਰ ਦਿੰਦੇ ਹਨ। ਜਾਂ ਫਿਰ ਸ਼ਬਦਾਂ ਦੇ ਅਰਥ ਹੀ ਆਪਣੀ ਮਰਜੀ ਦੇ ਕਰ ਦਿੰਦੇ ਹਨ। ਜਿਨ੍ਹਾਂ ਵਿੱਚ ਆਮ ਤੌਰ ਤੇ ਗੁਰਬਾਣੀ ਦਾ ਅਸਲੀ ਸੁਨੇਹਾ ਨਾ ਹੋ ਕੇ ਉਨ੍ਹਾਂ ਸੱਜਣਾਂ ਦੇ ਆਪਣੇ ਵਿਚਾਰ ਜਿਆਦਾ ਹੁੰਦੇ ਹਨ। ਇਸ ਤਰ੍ਹਾਂ ਕਰਨਾ ਪਾਠਕਾਂ/ਸ਼ਰੋਤਿਆਂ ਨਾਲ ਵੀ, ਆਪਣੇ ਆਪ ਨਾਲ ਵੀ ਅਤੇ ਗੁਰੂ ਨਾਲ ਵੀ ਧੋਖਾ ਹੈ” ਤਾਂ ਐਸਾ ਕਰਨ ਵਾਲੇ ਉਸ ਸੱਜਣ ਨੂੰ ਇਸ ਤਰਾਂ ਕਹਿਣਾਂ ਕੀ ਗਲਤ ਹੋਵੇ ਗਾ? । ਭਾਵੇਂ ਮੈਂ ਹੀ ਕਿਉਂ ਨਾਂ, ਐਸਾ ਕਰ ਰਿਹਾ ਹੋਵਾਂ, ਜੇ ਮੈਂ ਐਸਾ ਕਰਦਾ ਹਾਂ, ਤਾਂ ਬਾਣੀਂ ਮੇਰੇ ਬਾਰੇ ਦੱਸਦੀ ਹੈ

ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ॥ ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ॥ ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ॥ ੨॥ ੧੪੦

ਜੇ ਮੈਂ ਅੰਧਾ (ਗਿਆਨ ਹੀਣ) ਹਾਂ, ਤਾਂ ਮੈਂ ਸੱਭ ਤੋਂ ਪਹਿਲੇ ਆਪਣੇਂ ਆਪ ਨਾਲ ਧੋਖਾ ਕਰ ਰਿਹਾ ਹਾਂ, ਮੈਂ ਆਪਣੇਂ ਹੱਥੀਂ ਆਪਣੀਂ ਆਤਮਾਂ ਦਾ ਘਾਤ ਕਰ ਰਿਹਾ ਹਾਂ। ਅਤੇ ਆਪ ਤਾਂ ਮੈਂ ਡੁੱਬਾਂ ਗਾ ਹੀ, ਆਪਣੇਂ ਨਾਲ ਨਾਲ ਮੈਂ ਆਪਣਾਂ ਸਾਰਾ ਪੂਰ (ਕੁਟੰਭ) ਵੀ ਡੋਬ ਦੇਵਾਂ ਗਾ। ਆਪਣੇਂ ਨਾਲ ਮੈਂ ਆਪਣੇਂ ਸਾਰੇ ਸੰਗੀ ਸਾਥੀ ਵੀ ਡੋਬ ਦੇਵਾਂ ਗਾ, ਜੋ ਮੇਰੇ ਨਾਲ ਤੁਰੇ ਗਾ, ਜਾਂ ਮੇਰਾ ਕਹਿਣਾਂ ਮੰਨੇਂ ਗਾ, ਸੱਭ ਡੁੱਬ ਜਾਣ ਗੇ, ਮੇਰੇ ਲਿਖੇ ਲੇਖ ਪੜ੍ਹ ਕੇ ਜੇ ਕੋਈ ਅਮਲ ਕਰੇ ਗਾ ਉਹ ਵੀ ਡੁੱਬ ਜਾਵੇ ਗਾ। ਕੋਈ ਵੀ ਨਹੀਂ ਬਚੇ ਗਾ। ਬਲਦੇਵ ਸਿੰਘ ਟੋਰਾਂਟੋ ਜੀ, ਇਹ ਜੋ ਮੈਂ ਲਿਖਿਆ ਹੈ, ਕੀ ਇਹ ਗੱਲ ਵੀ ਗਲਤ ਹੈ। ਮੈਂ ਇਹ ਨਹੀਂ ਕਹਿੰਦਾ ਕੇ ਸ: ਜਸਬੀਰ ਸਿੰਘ ਜੀ ਪੂਰਨ ਤੌਰ ਤੇ ਸਹੀ ਹਨ, ਪਰ ਕਹਿੰਦੇ ਹਨ ਨਿਆਣਾਂ ਗੱਲ ਕਰੇ ਸਿਆਣਾਂ ਕਿਆਸ (ਵਿਚਾਰ) ਕਰੇ। ਨਿਆਣੇਂ ਨੂੰ ਝਿੜਕਨਾਂ ਨਹੀਂ ਚਾਹੀਦਾ। ਸਿਅਣੇਂ ਦਾ ਫਰਜ ਹੈ ਮੱਤ ਦੇਵੇ, ਅਤੇ ਪਿਆਰ ਨਾਲ ਸਮਝਾਵੇ, ਤਾਂ ਜੋ ਨਿਆਣਾਂ ਵੀ ਸਿਆਣਾਂ ਬਣ ਸਕੇ। ਸੋ ਆਪ ਜੀ ਸ: ਜਸਬੀਰ ਸਿੰਘ ਜੀ ਨੂੰ ਕੁੱਝ ਸਮਝਾਉ ਜੀ, ਅਤੇ ਅਸੀਂ ਵੀ ਕੁੱਝ ਸਮਝ ਸਕੀਏ।

ਕੀ ਤੁਸੀਂ ਇਹ ਮੰਨਦੇ ਹੋ, ਕੇ ਤੁਹਾਡੇ ਲੇਖ ਪੱੜ੍ਹ ਕੇ ਕਿਸੇ ਦਾ ਕੁੱਝ ਭਲਾ ਹੋਵੇ ਗਾ, ਜਾਂ ਕਿਸੇ ਨੂੰ ਕੋਈ ਗਿਆਨ ਹਾਸਲ ਹੋਵੇ ਗਾ। ਤੁਹਾਡੇ ਲੇਖਾਂ ਬਾਰੇ ਕੋਈ ਹੋਰ, ਕੁੱਝ ਲਿਖੇ, ਕੀ ਇਸ ਤੋਂ ਪਹਿਲੇ ਥੋੜੇ ਜਿਹੇ ਲਫਜ਼ਾਂ ਵਿੱਚ ਤੁਸੀਂ ਪਾਠਕਾਂ ਨੂੰ ਇਹ ਦੱਸੋ ਗੇ, ਅਰਬੀ ਜਾਂ ਫਾਰਸੀ ਵਿੱਚ ਅਰਥ ਕਰਕੇ ਆਪਣੇਂ ਲੇਖਾਂ ਰਾਹੀਂ ਪਾਠਕਾਂ ਨੂੰ ਤੁਸੀਂ ਐਸਾ ਕੀ ਗਿਆਨ ਜਾਂ ਸੰਦੇਸ਼ ਦੇਣਾਂ ਚਾਹੁੰਦੇ ਹੋ, ਜਿਸ ਤੋਂ ਕੇ ਗੁਰਮੁੱਖੀ ਭਾਸ਼ਾ ਪੜ੍ਹਨ ਦੇ ਕਾਰਨ ਅੱਜ ਤੱਕ ਸਾਰੀ ਕੌਮ ਅੰਧੇਰੇ ਵਿੱਚ ਰਹੀ ਹੈ।

ਆਮ ਪ੍ਰਚਤ ਜਾਂ ਸਥਾਨਕ ਭਾਸ਼ਾ ਨੂੰ ਪਹਿਲੇ ਅਰਬੀ ਜਾਂ ਫਾਰਸੀ ਭਾਸ਼ਾ ਵਿੱਚ ਤਬਦੀਲ ਕਰਕੇ, ਫਿਰ ਉਸ ਅਨੂੰਸਾਰ ਬਾਣੀਂ ਦੇ ਅਰਥ ਕਰਕੇ, ਤੁਸੀਂ ਪਾਠਕਾਂ ਨੂੰ ਕਿਹੜਾ ਸਿਧਾਂਤ ਸਿਖਾਉਣਾਂ ਚਾਹੁੰਦੇ ਹੋ। ਮਸਲਣ ਇੱਕ ਲਫਜ਼ ਹੈ “ਗਲਾਸ”, ਜਿਸ ਦਾ ਮਤਲਬ ਹੈ ਇੱਕ ਆਮ ਵਰਤੋਂ ਵਿੱਚ ਆਉਣ ਵਾਲਾ “ਬਰਤਨ”, ਜਿਸ ਤੋਂ ਹਰ ਬੱਚਾ ਬੱਚਾ ਵੀ ਵਾਕਫ ਹੈ। ਤੁਸੀਂ ਹੁਣ ਪੜ੍ਹੇ ਲਿਖੇ ਹੋ, ਤੁਸੀਂ ਆਪਣੀਂ ਵਿਦਿਆ ਦੇ ਬਲ ਨਾਲ ਕਹਿੰਦੇ ਹੋ, ਨਹੀਂ “ਗਲਾਸ” ਬਰਤਨ ਨਹੀਂ ਹੁੰਦਾ, ਗਲਾਸ ਅੰਗਰੇਜੀ ਭਾਸ਼ਾ ਦਾ ਲਫਜ਼ ਹੈ। ਅਤੇ ਗਲਾਸ ਦੇ ਅਰਥ ਹਨ “ਕੱਚ”। ਅਤੇ ਕੱਚ ਕਹਿੰਦੇ ਹਨ ਸ਼ੀਸ਼ੇ ਨੂੰ, (ਇਥੇ ਹੀ ਬੱਸ ਨਹੀਂ) ਫਿਰ ਤੁਸੀਂ (ਜਾਂ ਵਿਦਿਆ) ਕਹਿੰਦੇ ਹੋ, ਕਿ ਸ਼ੀਸ਼ਾ ਕਹਿੰਦੇ ਹਨ, ਸਿੱਕੇ (ਲੈੱਡ) ਨੂੰ, ਸਿੱਕਾ ਬੈਟਰੀਆਂ ਵਿੱਚ ਵਰਤਿਆ ਜਾਂਦਾ ਹੈ, ਸੋ ਸਿੱਕਾ ਬਰਤਨ ਕਿਵੇਂ ਹੋ ਸੱਕਦਾ ਹੈ। (ਜੇ ਗਲਾਸ ਨੂੰ ਗਲਾਸ ਨਾਂ ਮੰਨਣਾਂ ਹੋਵੇ) ਤਾਂ ਵੀਰ ਜੀ ਦੇਖੋ “ਵਿਦਿਆ” ਨੇਂ ਇੱਕ ਬਰਤਨ (ਗਲਾਸ) ਦਾ ਕੀ ਤੋਂ ਕੀ ਬਨਾ ਦਿੱਤਾ। ਅਤੇ ਇਸੇ ਤਰਾਂ ਤੁਸੀਂ ਬਾਣੀਂ ਦਾ ਕੀ ਤੋਂ ਕੀ ਬਨਾ ਦਿੱਤਾ ਹੈ। ਸੱਚਮੁਚ ਹੀ ਤੁਸਾਂ ਨੇਂ ਗੁਰਬਾਣੀਂ ਅਰਥਾਂ ਵਿੱਚ ਕਰਾਂਤੀ ਲੈ ਆਦੀ ਹੈ, ਇਸ ਵਾਸਤੇ ਹੁਣ ਗੁਰਬਾਣੀਂ ਅਰਥਾਂ ਦਾ ਝਗੜਾ ਖਤਮ ਹੋ ਜਾਣਾਂ ਚਾਹੀਦਾ ਹੈ। ਕਿਰਪਾ ਕਰ ਕੇ ਨਿੱਤ ਨੇਮ ਦੀਆਂ ਬਾਣੀਆਂ ਦਾ ਵੀ ਇਸੇ ਹੀ ਤਰਜ਼ ਤੇ ਅਰਬੀ ਜਾਂ ਫਾਰਸੀ ਵਿੱਚ ਤਰਜ਼ਮਾਂ ਕਰ ਦੇਵੋ ਜੀ, ਤਾਂ ਜੋ ਘਟੋ ਘਟ ਨਿੱਤ ਨੇਮ ਦੀਆਂ ਬਾਣੀਆਂ ਦਾ ਝਗੜਾ ਹੀ ਖਤਮ ਹੋ ਜਾਵੇ।

ਦੂਜੀ ਮਿਸਾਲ ਹੈ ਕਬੀਰ ਦੇ ਨਾਂ ਦੀ, ਸੱਭ ਪੜ੍ਹਿਆ ਅਨ ਪੜ੍ਹਿਆ ਵੀ, ਕਬੀਰ ਜੀ ਦੇ ਨਾਂ ਨੂੰ ਜਾਣਦਾ ਹੈ, ਅਤੇ ਉਹ ਇਹ ਵੀ ਜਾਣਦਾ ਹੈ, ਕਿ ਕਬੀਰ ਸਾਹਿਬ ਜੀ ਇੱਕ ਸੰਤ ਹੋਇ ਹਨ। “ਕਬੀਰ” ਲਫਜ਼ ਦੇ ਵੀ ਅਰਬੀ ਵਿੱਚ ਕੀ ਮਾਅਨੇ ਹਨ, ਪਿੱਛੇ ਜਿਹੇ ਕਈ ਵਿਦਵਾਨਾਂ ਨੇਂ ਇਸ ਦੇ ਅਰਥ ਸਮਝਾਏ ਸਨ, ਇਸ ਤਰਾਂ ਤਾਂ ਕੱਲ ਨੂੰ ਕੋਈ ਵਿਦਵਾਨ ਕਬੀਰ ਜੀ ਦੀ ਹੋਂਦ ਤੋਂ ਹੀ ਇਨਕਾਰੀ ਹੋ ਸੱਕਦਾ ਹੈ, ਕਹੇ ਗਾ! ਕੇ ਕਬੀਰ ਤਾਂ ਇੱਕ ਅਰਬੀ ਭਾਸ਼ਾ ਦਾ ਲਫਜ਼ ਹੈ, (ਜਿਸ ਦੇ ਇਹ ਅਰਥ ਹਨ) ਕਬੀਰ ਭਗਤ (ਬੰਦਾ) ਕਿਵੇਂ ਹੋ ਸੱਕਦਾ ਹੈ! ! ।

ਬਾਕੀ ਤੁਸਾਂ ਘੁਮਾ ਫਿਰਾ ਕੇ ਅਖੀਰ ਬਣੀਂ ਨੂੰ ਜਾਂ ਸੁਲਤਾਨ, ਜਾਂ ਬਾਦਸ਼ਾਹ ਨੂੰ, ਜਾਂ ਹਰ ਗੱਲ ਨੂੰ ਹੀ, ਰੱਬ ਨਾਲ ਜੋੜ ਦੇਂਦੇ ਹੋ, ਭੋਲੇ ਪਾਠਕ ਵਾਹ ਵਾਹ ਕਰਨ ਲੱਗ ਪੈਦੇ ਹਨ, ਕੇ ਅਖੀਰ ਬਾਣੀਂ ਰੱਬ ਨਾਲ ਜੁੜ ਗਈ ਹੈ। ਨਾਂ ਰੱਬ ਤੁਸਾਂ ਵੇਖਿਆ ਨਾਂ ਕਿਸੇ ਹੋਰ ਨੇਂ, ਸੱਚ ਦੀ ਪਰਖ ਕੌਣ ਕਰੇ।

ਸਲੋਕ ਮਃ ੨॥ ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ॥ ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ॥ ੯੫੪

ਲਤਾ ਮੰਗੇਸ਼ਕਰ ਦਾ ਗਾਇਆ ਇੱਕ ਫਿਲਮੀ ਗਾਣਾਂ ਹੈ। ਯਾਦ ਮੇਂ ਤੇਰੀ ਜਾਗ ਜਾਗ ਕੇ ਹਮ, ਰਾਤ ਭਰ ਕਰਵਟੇਂ ਬਦਲਤੇ ਹੈਂਜੋੜਨ ਨੂੰ ਕੀ ਹੈ, ਇਸ ਗਾਣੇਂ ਨੂੰ ਵੀ ਰੱਬ ਨਾਲ ਜੋੜਿਆ ਜਾ ਸੱਕਦਾ ਹੈ। ਇਸ ਗੀਤ ਵਿਚਲੀ “ਮਜ਼ਾਜੀ” ਬਿਰਹਾ ਨੂੰ ਜੇ ਤੁਸੀਂ ਪ੍ਰਮਾਤਮਾਂ ਦੀ “ਹਕੀਕੀ” ਬਿਰਹਾ ਸਮਝ ਕੇ ਹਿਰਦੇ ਵਿੱਚ ਵਸਾ ਲਵੋ, ਤਾਂ ਇਸ ਗਾਣੇਂ ਵਿਚੋਂ ਵੀ ਪ੍ਰਭੂ ਦੇ ਪਿਆਰ ਦਾ ਆਨੰਦ ਆ ਜਾਵੇ। ਆਨੰਦ ਤਾਂ ਰੱਬ ਦੇ ਨਾਂ ਵਿਚੋਂ ਹੈ, ਅਰਬੀ ਫਾਰਸੀ ਲਫਜ਼ਾਂ ਵਿੱਚ ਨਹੀਂ। ਇਸੇ ਤਰਾਂ ਆਪ ਜੀ ਗੁਰਮੁੱਖੀ ਭਾਸ਼ਾ ਨੂੰ ਅਰਬੀ ਭਾਸ਼ਾ ਵਿੱਚ ਬਦਲ ਕੇ, ਅਖੀਰ ਵਿੱਚ ਖਿੱਚ ਧੁਹ ਕਰਕੇ ਰੱਬ ਦਾ ਨਾਂ ਨਾਲ ਜੋੜ ਦੇਂਦੇ ਹੋ, ਬੱਸ ਰੱਬ ਦਾ ਨਾਂ ਸੁਣ ਕੇ ਪਾਠਕ ਵਾਹ ਵਾਹ ਕਰਦੇ ਹਨ, ਕੇ ਕਿਆ ਅਰਥ ਕੀਤੇ ਹਨ, ਕਿੱਧਰੋਂ ਕਿਧਰੋਂ ਘੁਮਾ ਕੇ ਅਖੀਰ ਰੱਬ ਨਾਲ ਲਿਆ ਜੋੜਿਆ ਹੈ। ਪਾਠਕ ਕਹਿੰਦੇ ਹਨ ਭਾਈ ਵਾਹ! ਅਜੇਹੇ ਅਰਥ ਤਾਂ ਅਸੀਂ ਕਦੇ ਪੜ੍ਹੇ ਹੀ ਨਹੀਂ। ਜਦ ਐਸੇ ਅਰਥ ਹੁੰਦੇ ਹੀ ਨਹੀਂ, ਤਾਂ ਪੜ੍ਹਨ ਗੇ ਵੀ ਕਿੱਥੋਂ। ਕਿਉਂ ਕੇ ਮੈਂ ਵੀ ਮੰਨਦਾ ਹਾਂ, ਕਿ ਸੱਚਮੁਚ ਹੀ ਅਜੇਹੇ ਅਰਥ, ਤੁਹਾਡੇ ਤੋਂ ਪਹਿਲਾਂ ਅੱਜ ਤੱਕ ਤਾਂ ਕਿਸੇ ਨੇਂ ਵੀ ਨਹੀਂ ਕੀਤੇ। ਅਤੇ ਨਾਂ ਹੀ ਕਿਸੇ ਗ੍ਰੰਥ ਪੋਥੀ ਵਿੱਚ ਲਿਖੇ ਹਨ। ਅਜੇਹੇ ਅਰਥ ਤਾਂ ਅੱਜ ਤੱਕ ਮੈਂ ਵੀ ਕਿਤੋਂ ਨਹੀਂ ਪੜ੍ਹੇ।

ਵੀਰ ਜੀ ਤੁਸੀਂ ਅਜੇਹੇ ਅਰਥ ਕਿੱਥੋਂ ਪੜ੍ਹੇ ਜਾਂ ਸਿੱਖੇ ਹਨ! ਅਗੇ ਆਪਾਂ ਇਸ ਗੱਲ ਦੀ ਵਿਚਾਰ ਕਰਦੇ ਹਾਂ।

ਅੱਗੇ ਗਰਬਾਣੀਂ ਦੱਸਦੀ ਹੈ ਜੀ ਕੇ ਗੁਰੂ ਦੀ ਬਾਣੀਂ ਦੇ ਸਹੀ ਅਰਥਾਂ ਦੀ ਸੋਝੀ ਗੁਰੂ ਪਾਸੋਂ ਹੀ ਮਿਲ ਸੱਕਦੀ ਹੈ।

ਗੁਰ ਕੀ ਬਾਣੀ ਗੁਰ ਤੇ ਜਾਤੀ ਜਿ ਸਬਦਿ ਰਤੇ ਰੰਗੁ ਲਾਇ॥ ੧੩੪੬ ਮ; ੩

ਸਚਾ ਸਤਿਗੁਰੁ ਸਚੀ ਬਾਣੀ ਜਿਨਿ ਸਚੁ ਵਿਖਾਲਿਆ ਸੋਈ॥ ੭੬੯ ਮ; ੩ ਸੱਚਾ ਗੁਰੂ ਹੀ ਗੁਰਬਾਣੀਂ ਦੇ ਸੱਚ ਨੂੰ ਦਿਖਾ ਸੱਕਦਾ ਹੈ।

ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ॥ ੪੦॥ ੯੩੫ ਮ; ੧ ਜਾਂ ਫਿਰ ਮਹਾਂਪੁਰਖਾਂ ਦੀ ਇਸ ਬਾਣੀਂ ਨੂੰ, ਕੋਈ ਵਿਰਲਾ ਗੁਰਮੁੱਖ ਹੀ ਵਿਚਾਰੇ ਗਾ।

ਅਨਹਦ ਬਾਣੀ ਗੁਰਮੁਖਿ ਜਾਣੀ ਬਿਰਲੋ ਕੋ ਅਰਥਾਵੈ॥ ਨਾਨਕੁ ਆਖੈ ਸਚੁ ਸੁਭਾਖੈ ਸਚਿ ਰਪੈ ਰੰਗੁ ਕਬਹੂ ਨ ਜਾਵੈ॥ ੬੫॥ ੯੪੫ ਮ; ੧ ਇਸ ਬਾਣੀਂ ਨੂੰ ਕੋਈ ਗੁਰਮੁਖ ਹੀ ਜਾਣ ਸੱਕਦਾ ਹੈ। ਕੋਈ ਵਿਰਲਾ ਹੀ ਇਸ ਦੇ ਸਹੀ ਅਰਥ ਕਰੇ ਗਾ। (ਵੀਰ ਜੀ ਕੀ ਬਾਣੀਂ ਸੱਚ ਕਹਿ ਰਹੀ ਹੈ ਜਾਂ ਝੂਠ?)

ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ॥ ੩੨੦ ਮ; ੫ ਜਾਂ ਫਿਰ ਕੋਈ ਸਾਧੂ ਜਨ ਬਾਣੀਂ ਦੀ ਵਿਆਖਿਆ ਕਰੇਗਾ, (ਬਾਣੀਂ ਬੋਲੇ ਗਾ) ਅਤੇ ਅੰਮ੍ਰਿਤ ਦੀ ਬਰਖਾ ਜਾਂ ਅੰਮ੍ਰਿਤ ਦੇ ਝਰਨੇਂ ਚੱਲਣਗੇ।

ਸੋ ਵੀਰ ਜੀ, ਕਿਰਪਾ ਕਰਕੇ ਹੁਣ ਤੁਸੀਂ ਪਾਠਕਾਂ ਨੂੰ ਇਹ ਦੱਸੋ, ਕੇ ਤੁਸੀਂ ਇਹ ਅਰਥ ਕਿੱਥੋਂ ਸਿੱਖੇ ਹਨ, (ਗੁਰਬਾਣੀਂ ਦੀ ਵਿਆਖਿਆ (ਅਰਥ) ਕਰਨ ਵਾਲੇ, ਬਾਕੀ ਸਾਰੇ ਵੀਰਾਂ ਨੂੰ ਵੀ ਬੇਨਤੀ ਹੈ ਜੀ, ਕੇ ਸਾਰੇ ਹੀ ਇਹ ਵਿਚਾਰ ਕਰੋ, ਕੇ ਬਾਕੀਆਂ ਸੱਭ ਨੇਂ ਵੀ ਗੁਰਬਾਣੀਂ ਦੇ ਅਰਥ ਕਿੱਥੋਂ ਸਿੱਖੇ ਹਨ) ਕਿਉਂ ਕੇ ਗੁਰਬਾਣੀਂ ਦੇ ਅਰਥਾਂ ਦੇ ਝਗੜੇ ਦੇ ਕਾਰਨ, ਅਸੀਂ ਅੱਜ ਦੁਨੀਆਂ ਦੇ ਸਾਹਮਣੇਂ ਤਮਾਸ਼ਾ ਬਣੇਂ ਹੋਇ ਹਾਂ। ਜਿਨ੍ਹਾਂ ਸੱਜਣਾਂ ਨੇਂ ਵੀ, ਜਿਹੜੇ ਵੀ ਸਾਧਨਾਂ ਤੋਂ ਇਹ ਅਰਥ ਸਿੱਖੇ ਹਨ, ਕੀ ਉਹ ਸਾਧਨ ਗੁਰਬਾਣੀਂ ਦੀ ਕਸਵੱਟੀ ਤੇ ਪੂਰੇ ਉੱਤਰਦੇ ਹਨ? । ਕੀ ਗੁਰਬਾਣੀਂ ਦੇ ਕਹਿਣੇਂ ਦੀ ਕੋਈ ਕੀਮਤ ਹੈ ਜਾਂ ਨਹੀਂ? ।

ਬੇਦ ਬਾਣੀ ਵਰਤਾਇ ਅੰਦਰਿ ਵਾਦੁ ਘਤਿਆ॥ ੧੨੮੦ ਮ; ੧ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ, ਵੇਦਾਂ ਦੀ ਬਾਣੀਂ ਨੇਂ ਸੰਸਾਰ ਵਿੱਚ ਵਾਦ ਵਿਚਾਦ ਦਾ ਝਗੜਾ ਪਾਇਆ ਹੋਇਆ ਹੈ। ਕੋਈ ਅੱਜ ਗੁਰੂ ਨਾਨਕ ਨੂੰ ਪੁੱਛੋ, ਕੋਈ ਅੱਜ ਗੁਰੂ ਨਾਨਕ ਆਖੋ! ਕਿ ਆਕੇ ਵੇਖ! ਅੱਜ ਤੇਰੀ ਬਾਣੀਂ ਦਾ ਵੀ, ਤੇਰੇ ਸਿੱਖਾਂ ਨੇਂ ਕਿਵੇਂ ਝਗੜਾ ਪਾਇਆ ਹੋਇਆ ਹੈ। ਕੀ ਆਪਾਂ ਸਾਰੇ, ਕਿਤੇ ਗੁਰੂ ਨਾਨਕ ਦੇ ਨਾਮ ਨੂੰ ਲਾਜ ਤਾਂ ਨਹੀਂ ਲਾ ਰਹੇ ਜਰਾ ਸੋਚੋ! ! ! । ਇਸ ਝਗੜੇ ਵਿੱਚ ਕਿਸ ਦੀ ਗਲਤੀ ਹੈ? ।

ਬੁਧੀ ਬਾਜੀ ਉਪਜੈ ਚਾਉ॥ ਸਹਸ ਸਿਆਣਪ ਪਵੈ ਨ ਤਾਉ॥ ਨਾਨਕ ਮਨਮੁਖਿ ਬੋਲਣੁ ਵਾਉ॥ ਅੰਧਾ ਅਖਰੁ ਵਾਉ ਦੁਆਉ॥ ੩॥ ੧॥

ਅੱਗੇ ਆਪ ਲਿਖਦੇ ਹੋ, ਮੈ ਹਮੇਸਾ ਮੂਰਖ ਹੀ ਹੁੰਦੀ ਹੈ। ਸਿਆਣਾ ਤਾਂ ਮੇਰਾ ਮਾਲਕ ਹੀ ਹੈ। ਇਸ ਤੋਂ ਅੱਗੇ ਵੀਚਾਰ ਚਰਚਾ ਸੁਰੂ ਕਰਦੇ ਹਨ।

ਵੀਰ ਜੀ ਅਗੇ ਮੈਂ ਸਰਦਾਰ ਮੱਖਣ ਸਿੰਘ ਜੀ ਦੇ ਨੋਟ ਦੀ ਕਟ ਪੇਸਟ ਲਗਾ ਰਿਹਾ ਹਾਂ। ਚੰਗਾ ਹੁੰਦਾ ਜੇ ਜਸਬੀਰ ਸਿੰਘ ਜੀ ਨਾਲ ਇਹ ਵਿਚਾਰ ਸ਼ੁਰੂ ਕਰਨ ਪਹਿਲੋਂ ਤੁਸੀਂ ਆਪ ਵੀ ਇਹਨਾਂ/ਅਜੇਹੀਆਂ ਗੱਲਾਂ ਦੀ ਵਿਚਾਰ ਕਰ ਲੈਂਦੇ ਜੀ।

sMpwdkI not:- ਹੇਠਾਂ ਅਸੀਂ ਸ: ਸੁਰਜੀਤ ਸਿੰਘ ਸੰਧੂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲਿਆਂ ਦੇ ਇੱਕ ਲੇਖ ਵਿਚੋਂ ਕਾਪੀ ਪੇਸਟ ਕਰ ਰਹੇ ਹਾਂ। ਪਾਠਕ ਇਹਨਾ ਦੇ ਲੇਖ ‘ਸਿੱਖ ਮਾਰਗ’ ਤੇ ਪੜ੍ਹ ਸਕਦੇ ਹਨ)

ਸਾਹਿਬ ਸਿੰਘ ਦੀ ਸੱਚੀ ਸੁੱਚੀ ਸਿੱਖੀ ਦੀ ਪਹਿਚਾਨ;

ਕੀ ਗ੍ਰਿਹਣ ਕਰੇ ਗਾ? ਇੱਕਵੀਂ ਸਦੀ ਦਾ ਵਿਦਵਾਨ। ੧

ਭਾਈ ਸਾਹਿਬ ਸਿੰਘ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਆਪਣੇ ਬਾਰੇ ਦਿੱਤੇ ਵਿਚਾਰ ਹੇਠਾਂ ਦਿੱਤੇ ਗਏ ਹਨ। ਇਨ੍ਹਾਂ ਦਾ ਮੁਲਾਹਜ਼ਾ ਪਾਠਕ ਸੱਜਨ ਕਰ ਸਕਦੇ ਹਨ।

ਪੋਥੀ ਪਹਿਲੀ ਪੰਨਾ ੪, ਪਾਠਕਾਂ ਦੀ ਸੇਵਾ ਵਿੱਚ ਬੇਨਤੀ:

ਸਮੇਂ ਸਮੇਂ ਅਨੁਸਾਰ ਵਿਦਵਾਨ ਸੱਜਨ ਮੈਥੋਂ ਹੋਈਆਂ ਉਕਾਈਆਂ ਦੀ ਸੋਧ ਪੜਤਾਲ ਕਰ ਕੇ ਇਸ ਨਵੀਂ ਲੀਹ ਦੇ ਕੰਮ ਨੂੰ ਸਫਲ ਕਰਨ ਵਿੱਚ ਸਹਾਈ ਹੋਣ ਦੀ ਕਿਰਪਾ ਕਰਦੇ ਰਹਿਣਗੇ।

ਪੋਥੀ ਤੀਜੀ ਪੰਨਾ ੨, ਧੰਨਵਾਦ:

ਜਿਵੇਂ ਗੁਰੂ ਪਾਤਿਸ਼ਾਹ ਦੀ ਮਿਹਰ ਹੋਈ ਹੈ, ਮੈਂ ਗੁਰਬਾਣੀ ਦੇ ਅਰਥ ਅਤੇ ਹੋਰ ਵਿਚਾਰਾਂ ਪਾਠਕਾਂ ਦੇ ਸਾਹਮਣੇ ਰੱਖ ਰਹਿਾ ਹਾਂ। ਪਰ ਭੁਲਾਂ ਹੋ ਜਾਣੀਆਂ ਕੋਈ ਅਸੰਭਵ ਗੱਲ ਨਹੀਂ।

ਪੋਥੀ ਪੰਜਵੀਂ ਪੰਨਾ ੲ, ਪਾਠਕਾਂ ਨੂੰ ਪ੍ਰਰੇਨਾ:

ਇਹ ਕੰਮ ਨਵੀਆਂ ਲੀਹਾਂ `ਤੇ ਹੈ। ਇਸ ਵਿੱਚ ਕਈ ਉਕਾਈਆਂ ਹੋ ਸਕਦੀਆਂ ਹਨ। ਪਰ ਮੈਨੂੰ ਪੂਰੀ ਆਸ ਹੈ ਕਿ ਪੜ੍ਹੈ ਲਿਖੇ ਸੱਜਨਾਂ ਵਾਸਤੇ ਇਹ ਦਿਲਚਸਪੀ ਰੱਖ ਦਾ ਹੈ।

ਪੋਥੀ ਸਤਵੀਂ ਪੰਨਾਂ ਧੰਨਵਾਦ:

ਪਰ ਮੈਂ ਇਹ ਮਾਨ ਨਹੀਂ ਕਰਦਾ ਕਿ ਅਰਥ ਕਰਨ ਵੇਲੇ ਮੈਂ ਕਿਤੇ ਵੀ ਉਕਾਈ ਨਹੀਂ ਖਾਦੀ (ਕੀਤੀ)।

ਪੋਥੀ ਦਸਵੀਂ ਪੰਨਾ ੲ, ਖਿਮਾਂ ਦੀ ਮੰਗ:

ਇਹ ਬੜਾ ਮਹਾਨ ਕੰਮ ਸੀ। ਮੈਂ ਕਈ ਗ਼ਲਤੀਆਂ ਕੀਤੀਆਂ ਹੋਣ ਗੀਆਂ (ਕਰਦਾ ਗਿਆ ਹੋਵਾਂ ਗਾ)।

ਗੁਰੂ ਪੰਥ ਬਖਸ਼ਨਹਾਰ ਹੈ।

ਭਾਈ ਸਾਹਿਬ ਸਿੰਘ ਸਾਡੇ ਵਰਗਾ ਇਨਸਾਨ ਸੀ ਅਤੇ ਉਸ ਦੀ ਨਿਮਰਤਾ ਤੋਂ ਸਾਨੂੰ ਕੁੱਝ ਸਿੱਖਣ ਦੀ ਲੋੜ ਹੈ। ਰਹੀ ਗੱਲ ਭਾਈ ਸਾਹਿਬ ਸਿੰਘ ਤੋਂ ਹੋਈਆਂ ਗਲਤੀਆਂ ਦੀ, ਦਾਸ ਕੁੱਝ ਮਿਸਾਲਾਂ ਦੇ ਰਿਹਾ ਹੈ ਅਤੇ ਵਿਦਵਾਨਾਂ ਦੀ ਨਵੀਂ ਪੀੜ੍ਹੀ ਨੂੰ ਇਸ ਤੋਂ ਸਿਖਿਆ ਲੈ ਕੇ ਇਸ ਉੱਤਮ ਅਤੇ ਅਮੁੱਲ ਵਿਰਾਸਤ ਨੂੰ ਸਾਂਭਣ ਦੀ ਅਤੇ ਇਸ ਤੋਂ ਮਿਲੀ ਸਿਖਿਆ ਨੂੰ ਮਨ ਅੰਦਰ ਵਸਾ ਕੇ ਅੱਗੇ ਟੁਰਨ ਦੀ ਬੇਨਤੀ ਕਰ ਰਹਿਆ ਹੈ।

ਸਰਦਾਰ ਸੁਰਜੀਤ ਸਿੰਘ ਜੀ ਸੰਧੂ ਜੀ ਨੇਂ ਇਹ ਜੋ ਊਪਰ ਵਾਲੇ ਪਹਿਰੇ ਵਿੱਚ ਲਿਖਿਆ ਹੈ, ਜੇ ਤਾਂ ਤੁਸੀਂ ਇਸ ਨੂੰ ਠੀਕ ਸਮਝਦੇ ਹੋ ਤਾਂ, ਆਪ ਜੀ ਵੀ ਇਸ ਦੀ ਵਿਚਾਰ ਜਰੂਰ ਕਰੋ ਜੀ। ਆਪ ਜੀ ਦੇ ਕੀਤੇ ਅਰਥ ਵੀ ਅੰਤਿਮ ਨਹੀਂ ਹੋ ਸੱਕਦੇ।

ਕੀ ਆਪ ਜੀ ਨੂੰ ਪ੍ਰੋ: ਸਾਹਿਬ ਸਿੰਘ ਜੀ ਦੀ ਨਿਮਰਤਾ ਤੋਂ ਕੁੱਝ ਵੀ ਸਿੱਖਣ ਦੀ ਕੋਈ ਜਰੂਰਤ ਨਹੀਂ ਹੈ? । ਕੀ ਤੁਹਾਡੀ ਵਿਦਿਆ ਦੀ ਪੌੜੀ ਰੱਬ ਦੇ ਮਹਿਲ ਜਿੰਨੀਂ ਉੱਚੀ ਹੈ? । ਕੀ ਤੁਸੀਂ ਪ੍ਰੋ: ਸਾਹਿਬ ਸਿੰਘ ਜੀ ਦੀ ਨਿਮਰਤਾ ਦਾ ਗਲਤ ਮਤਲਬ ਤਾਂ ਨਹੀਂ ਲੈ ਰਹੇ।

ਮੇਰੀ ਆਪ ਜੀ ਨੂੰ ਬੇਨਤੀ ਹੈ ਜੀ, ਕਿ ਤੁਹਾਡੇ ਲੇਖ ਦੇ ਨੀਚੇ ਸਰਦਾਰ ਮੱਖਣ ਸਿੰਘ ਜੀ ਨੇਂ ਇਹ ਜੋ ਸੰਪਾਦਕੀ ਨੋਟ ਲਿਖਿਆ ਹੈ, ਅਤੇ ਸਰਦਾਰ ਸੁਰਜੀਤ ਸਿੰਘ ਜੀ ਸੰਧੂ ਦੇ ਲੇਖ ਦਾ ਜੋ ਹਵਾਲਾ ਦਿੱਤਾ ਹੈ, ਆਪ ਉਸ ਦੀ ਵਿਚਾਰ ਜਰੂਰ ਕਰੋ ਜੀ। ਆਪ ਜੀ ਵਰਗੇ ਸੁਹਿਰਦ ਅਤੇ ਬਹੁਤ ਹੀ ਉਚ ਕੋਟੀ ਦੇ ਵਿਦਵਾਨ, ਨੂੰ ਕੋਈ ਸੁਝਾਅ ਦੇਣਾਂ, ਮੇਰੇ ਵਰਗੇ ਅਨਪੜ੍ਹ ਨੂੰ ਢੁੱਕਦਾ ਤਾਂ ਨਹੀਂ, ਪਰ ਮੈ ਇਹ ਸੋਚ ਕੇ ਲਿਖ ਰਿਹਾ ਹਾਂ, ਕੇ ਆਪ ਜੀ ਬਹੁਤ ਹੀ ਗਿਆਨਵਾਨ ਹੋ, ਮੇਰੀ ਇਸ ਗੁਸਤਾਖੀ ਦਾ ਬੁਰਾ ਨਹੀਂ ਮਨਾਉ ਗੇ। ਅਤੇ ਮੇਰੇ ਸ਼ੰਕਿਆਂ ਦਾ ਨਿਵਾਰਨ ਕਰੋ ਗੇ।

ਤੁਹਾਡੇ ਲੇਖਾਂ ਬਾਰੇ ਤਾਂ ਮੈਂ ਕੋਈ ਇੱਕ ਅੱਧੀ ਟਿੱਪਣੀ ਨੂੰ ਛੱਡ ਕੇ, ਅਜੇ ਕੋਈ ਖਾਸ ਟਿੱਪਣੀਂ ਨਹੀਂ ਕਰਾਂ ਗਾ। ਕਿਉਂ ਕੇ ਮੈਨੂੰ ਵੱਕਤ ਦੀ ਸਮੱਸਿਆ ਹੈ। ਵੈਸੇ ਵੀ ਜਿਸ ਤਰਾਂ ਦੀਆਂ ਟਿਪਣੀਆਂ ਸਰਦਾਰ ਜਸਬੀਰ ਸਿੰਘ ਜੀ ਨੇਂ ਤੁਹਾਡੇ ਲੇਖ ਤੇ ਕੀਤੀਆਂ ਹਨ, ਜਾਂ ਤੁਸੀਂ ਉਸ ਦੇ ਲੇਖ ਤੇ ਕੀਤੀਆਂ ਹਨ, ਅਜੇਹੀਆਂ ਟਿੱਪਣੀਆਂ, ਸਿਰਫ ਵਿਦਵਾਨ ਅਤੇ ਪੜ੍ਹੇ ਲਿਖੇ ਹੀ ਕਰ ਸੱਕਦੇ ਹਨ। ਮੈਂ ਤਾਂ ਸਿੱਧੀ ਸਾਦੀ ਨਿਮਾਣੀਂ ਜਿਹੀ ਪੰਜਾਬੀ ਭਾਸ਼ਾ, ਵਿੱਚ ਹੀ ਗੱਲ ਕਰ ਸੱਕਦਾ ਹਾਂ। ਜਿਸ ਪੰਜਾਬੀ ਭਾਸ਼ਾ ਨੂੰ ਕਿ ਅਰਬੀ, ਅਤੇ ਹੋਰ ਭਾਸ਼ਾ ਖਾ ਰਹੀਆਂ ਹਨ, ਜਿਵੇਂ ਕੇ ਤੁਹਾਡੇ ਲੇਖਾਂ ਵਿੱਚ ਵੀ ਸੰਤਾਂ ਦੀ ਭਾਸ਼ਾ ਨੂੰ ਅਰਬੀ ਭਾਸ਼ਾ ਨੇਂ ਖਾ ਲਿਆ ਹੈ। ਫਿਰ ਵੀ ਮੈਨੂੰ/ਸਾਨੂੰ ਤਾਂ ਗਿਆਨ ਚਾਹੀਦਾ ਹੈ, ਭਾਵੇਂ ਤੁਸੀਂ ਦੇ ਦੇਵੋ ਜਾਂ ਕੋਈ ਹੋਰ। ਭਾਵੇਂ ਗੁਰਮੁਖੀ ਭਾਸ਼ਾ ਵਿੱਚ ਦੇ ਦੇਵੋ, ਜਾਂ ਅਰਬੀ ਭਾਸ਼ਾ ਵਿਚ। ਮੈਂ ਤਾਂ ਆਪ ਜੀ ਤੋਂ ਗਿਆਨ ਹਾਸਲ ਕਰਨ ਵਾਸਤੇ, ਠੇਠ ਪੰਜਾਬੀ ਵਿੱਚ ਹੀ ਆਪ ਜੀ ਨੂੰ ਸਵਾਲ ਕਰ ਰਿਹਾ ਹਾਂ ਜੀ। ਭੁੱਖੇ ਨੂੰ ਤਾਂ ਰੋਟੀ ਚਾਹੀਦੀ ਹੈ, ਗੱਲਾਂ ਨਾਲ ਢਿੱਡ ਨਹੀਂ ਭਰਦਾ। ਕੀ ਤੁਸੀਂ ਸਾਨੂੰ ਰੋਟੀ (ਗਿਆਨ) ਦੇ ਸੱਕਦੇ ਹੋ, ਜਿਸ ਨੂੰ ਖਾ ਕੇ ਸਾਡੀ ਭੁੱਖ ਮਿਟ ਜਾਵੇ।

ਆਪ ਜੀ ਪਾਸ ਵਿਦਿਆ ਹੈ ਜਾਂ ਗਿਆਨ ਹੈ, ਜਾਂ ਦੋਵੇਂ ਹੀ ਹਨ? । ਕੀ ਆਪ ਵਿਦਿਆ ਅਤੇ ਗਿਆਨ ਵਿਚ, ਕੋਈ ਫਰਕ ਸਮਝਦੇ ਹੋ? । ਸਾਡੇ ਕੰਮ ਵਿਦਿਆ ਨੇਂ ਆਉਣਾਂ ਹੈ ਜਾਂ ਗਿਆਨ ਨੇਂ? । ਹਰੀ ਦੇ ਘਰ ਕਿਹੜੀ ਚੀਜ ਪਹੁੰਚਦੀ ਹੈ? । ਵਿਦਿਆ! ਜਾਂ ਗਿਆਨ? । ਮੈਂ ਆਸ ਕਰਦਾ ਹਾਂ ਕੇ ਆਪ ਜੀ ਵਰਗੇ ਉੱਚਕੋਟੀ ਦੇ ਵਿਦਵਾਨ ਅਤੇ ਟੀਕਾਕਾਰ ਨੂੰ ਇਹਨਾਂ ਸਵਾਲਾਂ ਦੇ ਉੱਤਰ ਦਾ ਜਰੂਰ ਪਤਾ ਹੋਵੇ ਗਾ, ਅਤੇ ਸਾਨੂੰ ਵੀ ਦੱਸਣ ਦੀ ਕਿਰਪਾ ਕਰੋ ਜੀ। ਤੁਹਾਡੇ ਪਾਸ ਐਸਾ ਕਿਹੜਾ ਗਿਆਨ ਹੈ, ਜਿਸ ਨਾਲ ਤੁਸਾਂ ਨੇਂ ਤਕਰੀਬਨ ਪੰਜ ਸੌ ਸਾਲ ਤੋਂ ਚਲੀ ਆ ਰਹੀ ਗੁਰੂ ਦੀ ਸਿੱਖਿਆ, ਇੱਕ ਪ੍ਰਰੰਪਰਾ, ਜਾਂ ਕਵਾਇਤ, ਜਾਂ ਇੱਕ ਵਿਚਾਰਧਾਰਾ, ਜਾਂ ਧਰਮ ਦੀ ਇੱਕ ਵਿਰਾਸਤ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ। ਗਿਆਨ ਸਭ ਤੋਂ ਵਡੀ ਵਿਰਾਸਤ ਹੁੰਦਾ ਹੈ।

ਤਕਰੀਬਨ ਅੱਜ ਤੱਕ ਦੇ ਸਾਰੇ ਵਿਚਾਰਧਾਰਕਾਂ, ਜਾਂ ਟੀਕਾ ਕਾਰਾਂ, ਨੂੰ ਤੁਸੀਂ ਇੱਕ ਚੁਨੌਤੀ ਭਰੀ ਟੱਕਰ ਦਿੱਤੀ ਹੈ। ਜੇ ਤਾਂ ਤੁਹਾਡੀ ਵਿਚਾਰਧਾਰਾ ਠੀਕ ਹੈ, ਤਾਂ ਮੈਂ ਸੱਭ ਨੂੰ ਬੇਨਤੀ ਕਰਾਂ ਗਾ, ਕੇ ਸਾਰੇ ਹੀ ਪਾਠਕ ਆਪ ਜੀ ਦੀ ਵਿਚਾਰਧਾਰਾ ਨਾਲ ਸਹਿਮਤ ਹੋ ਜਾਣ, ਅਤੇ ਪੁਰਾਣੀਂ ਵਿਚਾਰਧਾਰਾ ਦਾ ਤਿਆਗ ਕਰ ਦੇਣ। ਕਿਉਂ ਕੇ ਏਕਤਾ ਵਾਸਤੇ ਵੀ, ਇਸ ਵੇਲੇ ਸਮੇ ਦੀ ਇਹ ਵੱਡੀ ਜਰੂਰਤ ਹੈ। ਸੋ ਵੀਰ ਜੀ, ਸੱਭ ਤੋਂ ਪਹਿਲੇ, ਹੁਣ ਤੁਸੀਂ ਆਪ ਹੀ ਆਪਣੇਂ ਮਨ ਨਾਲ ਇਹ ਫੈਸਲਾ ਕਰੋ, ਕੇ ਕੀ ਤੁਸੀਂ ਬਿਲਕੁਲ ਸਹੀ ਹੋ? । ਕਿਸੇ ਦੇ ਕਹਿਣ ਨੂੰ ਛੱਡੋ, ਇਸ ਗੱਲ ਦੀ ਗਵਾਹੀ ਤੁਹਾਨੂੰ ਤੁਹਾਡੇ ਅੰਦਰੋਂ ਜਰੂਰ ਮਿਲੇ ਗੀ।

ਸਰਦਾਰ ਬਲਦੇਵ ਸਿੰਘ ਟੋਰਾਂਟੋ ਜੀ, ਮੈਂ ਤੁਹਾਡੇ ਸਾਹਮਣੇਂ ਇਹ ਜੋ ਸਵਾਲ ਰੱਖ ਰਿਹਾ ਹਾਂ, ਤੁਹਾਨੂੰ ਨੀਚਾ ਦਿਖਾਉਣ ਵਾਸਤੇ ਨਹੀਂ, ਬਲਕਿ ਤੁਹਾਨੂੰ ਆਪਣੇਂ ਆਪ ਦੀ ਪਰਖ ਕਰਨ ਵਿੱਚ ਸਹਾਇਤਾ ਦੇਣ ਵਾਸਤੇ ਹੈ। ਸਿਰਫ ਤੁਸੀਂ ਹੀ ਨਹੀਂ ਇਹਨਾਂ ਸਵਾਲਾਂ ਵਿਚੋ ਕੋਈ ਵੀ ਪਾਠਕ ਜਾਂ ਲਿਖਾਰੀ ਆਪਣੇਂ ਅੰਦਰ ਦੀ ਪਰਖ ਕਰ ਸੱਕਦਾ ਹੈ। ਦੂਜੇ ਪਾਸੇ ਤੁਸਾਂ ਨੇਂ ਸ: ਜਸਬੀਰ ਜੀ ਦੇ ਲੇਖ ਦੇ ਜਵਾਬ ਵਿੱਚ ਜੋ ਲੇਖ ਲਿਖਿਆ ਹੈ। ਉਹ ਸਿਰਫ ਬਦਲੇ ਅਤੇ ਨੀਚਾ ਦਿਖਾਉਣ ਦੀ ਭਾਵਨਾਂ ਨਾਲ ਲਿਖਿਆ ਹੈ, ਜਿਸ ਦਾ ਨਤੀਜਾ ਹੈ ਸਿਰਫ ਝਗੜਾ। ਹੁਣ ਜੇ ਤੁਹਾਡਾ ਆਪਣਾਂ ਹੀ ਇਹ ਹਾਲ ਹੈ, ਤਾਂ ਤੁਹਾਡੇ ਲੇਖ ਪੜ੍ਹ ਕੇ ਅਸੀਂ ਤੁਹਾਡੇ ਪਾਸੋਂ ਕੀ ਸਿੱਖਾਂ ਗੇ। ਜੇ ਸ: ਜਸਬੀਰ ਸਿੰਘ ਜੀ ਨੇਂ ਤੁਹਾਡੇ ਲੇਖ ਤੇ ਸਵਾਲ ਉਠਾਇਆ ਤਾਂ ਆਪ ਜੀ ਨੇਂ ਆਪਣੀਂ ਮੈਂ (ਹਉਂ) ਵਿੱਚ ਜਵਾਬ ਦਿੱਤਾ, ਅਤੇ ਸਿਰਫ ਆਪਣੀਂ ਗੱਲ ਨੂੰ ਹੀ ਸਹੀ ਠਹਿਰਾਇਆ। ਅਤੇ ਨਾਲ ਇਹ ਵੀ ਲਿਖ ਰਹੇ ਹੋ ਕਿ “ਮੈ ਹਮੇਸਾ ਮੂਰਖ ਹੀ ਹੁੰਦੀ ਹੈ”

ਕੁੱਝ ਦਿਨ ਹੋਇ ਹਨ, ਸਾਡੀ ਗਲੀ ਵਿੱਚ ਪ੍ਰਭਾਤ ਫੇਰੀ ਵਾਲੇ ਇੱਕ ਕੱਚੀ ਧਾਰਨਾਂ ਨਾਲ ਸ਼ਬਦ ਪੱੜ੍ਹ ਰਹੇ ਸਨ।

ਵਾਹਿਗੁਰੂ ਵਾਹਿਗੁਰੂ ਬੋਲ ਮਨਾਂ ਤੂੰ ਡੋਲੀਂ ਨਾਂ, ਆਪਣੇਂ ਔਗਣ ਵੇਖ, ਕਿਸੇ ਦੇ ਫੋਲੀਂ ਨਾਂ।

ਸ਼ਬਦ ਦੀ ਇਸ ਕੱਚੀ ਧਾਰਨਾਂ ਵਿੱਚ ਵੀ ਸਾਡੇ ਵਾਸਤੇ ਸਿਖਣ ਨੂੰ ਕੁੱਝ ਹੈਪਰ ਤੁਹਾਡੇ ਲੇਖਾਂ ਵਿੱਚ ਸਿਵਾਏ ਮੁਖਾਲਫਤ ਦੇ ਹੋਰ ਸਿੱਖਣ ਨੂੰ ਕੀ ਹੈ। ਤੁਸਾਂ ਸਭ ਕੁੱਝ ਹੀ ਇੱਕ ਪ੍ਰਰੰਪਰਾਗਤ, ਚੱਲ ਰਹੀ ਵਿਚਾਰਧਾਰਾ ਦੇ ਉਲਟ ਲਿਖਿਆ ਹੈ। (ਲੋਗ ਤਾਂ ਤੁਹਾਡੀ ਇਸ ਅਦਭੁਤ ਕਿਰਤ ਕਲਾ ਨਾਲ ਰੀਝ ਸੱਕਦੇ ਹਨ, ਕੀ ਪ੍ਰਮਾਤਮਾਂ ਵੀ ਇਹ ਲੇਖ ਪੱੜ੍ਹ ਕੇ ਰੀਝ (ਖੁਸ਼) ਪਵੇ ਗਾ? ।) ਗੁਰਬਾਣੀਂ ਕੋਈ ਮਨ ਪ੍ਰਚਾਵੇ ਦਾ ਸਾਧਨ ਨਹੀਂ ਹੈ, ਜਿਸ ਨੂੰ ਕੇ, ਵੱਖ ਵੱਖ ਸਟਾਈਲ (ਭਾਸ਼ਾ ਆਦੀ) ਵਿੱਚ ਪੇਸ਼ ਕਰ ਕੇ ਲੋਕਾਂ ਨੂੰ ਖੁਸ਼ ਕੀਤਾ ਜਾਵੇ, ਲੋਕਾਂ ਦੀ ਵਾਹ-ਵਾਹ ਅਤੇ ਆਪਣੇਂ ਖੁਸ਼ਾਮਦੀਆਂ ਦੀ ਖੁਸ਼ਾਮਦ ਹਾਸਲ ਕੀਤੀ ਜਾ ਸਕੇ। ਵੈਸੇ ਤਾਂ ਤੁਹਾਡੇ ਲਿਖੇ ਲੇਖ ਦੀ ਇੱਕ ਇੱਕ ਲਾਈਨ ਤੁਹਾਨੂੰ ਸਵਾਲ ਕਰਦੀ ਹੈ ਤੇ ਜਵਾਬ ਮੰਗਦੀ ਹੈ, ਪਰ ਕੀ ਆਪ ਕਿਰਪਾ ਕਰ ਕੇ ਸਿਰਫ ਇਹ ਦੱਸੋਗੇ, ਕਿ ਤੁਹਾਡੇ ਲੇਖਾਂ ਵਿਚੋਂ ਕੀ ਗਿਆਨ ਮਿਲਦਾ ਹੈ, ਸਾਨੂੰ ਕਿਹੜਾ ਗਿਆਨ ਦੇਣ ਦੇ ਮਕਸਦ ਨਾਲ ਤੁਸਾਂ ਇਹ ਲੇਖ ਲਿਖੇ ਹਨ। ਮੰਨ ਲਉ ਜੇ ਅਸੀਂ ਸਾਰੇ ਹੀ ਤੁਹਾਡੇ ਲਿਖੇ ਲੇਖਾਂ ਅਤੇ ਕੀਤੇ ਅਰਥਾਂ ਨਾਲ ਸਹਿਮਤ ਹੋ ਜਾਂਦੇ ਹਾਂ, ਤਾਂ ਸਾਨੂੰ ਕੀ ਫਾਇਦਾ ਹੋਵੇ ਗਾ, ਜਾਂ ਸਾਨੂੰ ਕੀ ਗਿਆਨ ਮਿਲੇ ਗਾ। ਹੁਣ ਤੁਸੀਂ ਹੀ ਸੱਚਾ ਗਿਆਨ ਦੇ ਸੱਕਦੇ ਹੋ, ਕਿਉਂ ਕੇ ਤੁਹਾਡੇ ਕੀਤੇ ਅਰਥਾਂ ਨਾਲ, ਪ੍ਰੋ: ਸਾਹਿਬ ਸਿੰਘ ਜੀ ਦਾ ਕੀਤਾ ਟੀਕਾ ਤਾਂ ਮੂਲੋਂ ਹੀ ਰੱਦ ਹੋ ਗਿਆ ਹੈ। ਬਾਕੀਆਂ ਦਾ ਤਾਂ ਨਾਂ ਹੀ ਕੀ ਲੈਣਾਂ ਹੈ।

ਵੇਲੇ ਦੇ ਮੁਗਲਾਂ ਅਤੇ ਹਾਕਮਾਂ ਦੀਆਂ ਵਧੀਕੀਆਂ ਦੇ ਜਿਕਰ ਦੀ ਸਾਖੀ, ਚਾਹੇ ਧ੍ਰਹੂ, ਪਹ੍ਰਿਲਾਦ ਨਾਲ ਸਬੰਧਿਤ ਹੋਵੇ, ਨਾਮ ਦੇਵ ਜੀ, ਕਬੀਰ ਸਾਹਿਬ ਜੀ ਜਾਂ ਕਿਸੇ ਹੋਰ ਨਾਲ ਸਬੰਧਿਤ ਹੋਵੇ, ਅਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਵੀ ਹੋਵੇ, ਉਸ ਨੂੰ ਤੁਸੀਂ ਕਿਵੇਂ ਅਤੇ ਕਿਸ ਆਧਾਰ ਤੇ ਰੱਦ ਕਰ ਸੱਕਦੇ ਹੋ। ਕੀ ਤੁਸੀਂ ਜੋ ਕਹਿ ਦਿੱਤਾ, ਸਿਰਫ ਤੁਹਾਡੇ ਕਹਿਣ ਨਾਲ ਹੀ ਸੱਭ ਝੂਠ ਸੱਚ ਹੋ ਜਾਵੇ ਗਾ। ਅਤੇ ਤੁਹਾਡੀ ਕਹੀ ਹਰ ਗੱਲ ਸੱਚ ਕਿਵੇਂ ਹੋ ਸੱਕਦੀ ਹੈ। ਇਸ ਦਾ ਕੀ ਸਬੂਤ ਹੈ ਤੁਹਾਡੇ ਪਾਸ। ਬਾਣੀਂ ਵਿੱਚ ਰਾਮ ਕ੍ਰਿਸ਼ਨ ਪਾਂਡੋ ਦਰੋਪਤੀ, ਜੈਸੇ ਸੈਕੜੇ ਹੀ ਕਿਰਦਾਰਾਂ ਦਾ ਜਿਕਰ ਹੈ, ਕੀ ਉਹ ਸੱਭ ਵੀ ਝੂਠ ਹੈਨ? ਜਾਂ ਕਿ ਇਹ ਹਿੰਦੁ ਕਿਰਦਾਰ ਕੋਈ ਹੋਰ ਹਨ, ਅਤੇ ਬਾਣੀਂ ਵਿੱਚ ਜੋ ਕਿਰਦਾਰ ਹਨ, ਉਹ ਅਰਬੀ ਕਿਰਦਾਰ ਹਨ। ਸੰਸਕ੍ਰਿਤੀ ਸ਼ਬਦ ਵੀ ਬਾਣੀਂ ਵਿੱਚ ਦਰਜ ਹਨ, ਪਰ ਉਹ ਸਹੰਸਕ੍ਰਿਤੀ ਦੇ ਸਿਰਲੇਖ ਹੇਠ ਦਰਜ ਹਨ, ਕੀ ਤੁਹਾਡੇ ਇਹ ਸ਼ਬਦ ਅਰਬੀ ਦੇ ਸਿਰਲੇਖ ਹੇਠ ਦਰਜ ਹਨ। ਜਾਂ ਇਸ ਦਾ ਕੋਈ ਹੋਰ ਪਰਮਾਣ ਦੇ ਸੱਕਦੇ ਹੋ, ਜਿਸ ਤੋਂ ਇਹ ਸਾਬਤ ਹੋ ਸਕੇ, ਕੇ ਇਹ ਸ਼ਬਦ ਵਾਕਿਆ ਹੀ ਅਰਬੀ ਭਾਸ਼ਾ ਦੇ ਹਨ।

ਵੇਲੇ ਦੇ ਮੁਗਲਾਂ ਅਤੇ ਹਾਕਮਾਂ ਦੀਆਂ ਵਧੀਕੀਆਂ ਦਾ ਸਾਹਮਣਾਂ ਕਿਹੜੇ ਗੁਰੂ ਜਾਂ ਭਗਤ ਨੂੰ ਨਹੀਂ ਕਰਨਾਂ ਪਿਆ ਸੀ ਜੇ ਗੁਰੂ ਨਾਨਕ ਦੇਵ ਜੀ ਨੂੰ ਜੇਹਲਾਂ ਵਿੱਚ ਚੱਕੀਆਂ ਪੀਸਣੀਆਂ ਪੈ ਸੱਕਦੀਆਂ ਹਨ। ਜੇ ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਲੋਹਾਂ ਬੈਠਣਾਂ ਪੈ ਸਕਦਾ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਆਪਣਾਂ ਸੀਸ ਦੇਣਾਂ ਪੈ ਸੱਕਦਾ ਹੈ। ਤਾਂ ਨਾਮ ਦੇਵ ਜੀ ਜਾਂ ਹੋਰ ਭਗਤਾਂ ਨੂੰ ਪਰਖ ਵਿਚੋਂ ਕਿਉਂ ਨਹੀਂ ਗੁਜਰਨਾਂ ਪੈ ਸੱਕਦਾ, ਜਾਂ ਕਿਉਂ ਨਹੀਂ ਗੁਜਰਨਾਂ ਪਿਆ ਹੋਵੇ ਗਾ।

ਬਿਲਾਵਲੁ ਮਹਲਾ ੫॥ ਸੁਲਹੀ ਤੇ ਨਾਰਾਇਣ ਰਾਖੁ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ॥ ੧॥ ਰਹਾਉ॥ ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ॥ ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ॥ ੧॥ ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ॥ ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ॥ ੨॥ (੮੨੫)

ਤੁਸੀਂ ਆਪਣੇਂ ਪਹਿਲੇ ਇੱਕ ਲੇਖ ਵਿੱਚ ਲਿਖਦੇ ਹੋ ਕਿ ਮੁਹੰਮਦ ਬਿਨ ਤੁਗਲਕ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤੇ ਵੀ ਜਿਕਰ ਨਹੀਂ, ਇਸ ਵਾਸਤੇ ਸੁਲਤਾਨ ਸ਼ਬਦ ਦਾ ਤੁਗਲਕ ਨਾਲ ਕੋਈ ਸਬੰਧ ਨਹੀਂ ਪਰ ਇਥੇ ਸੁਲਤਾਨ ਦੇ ਅਰਥ ਤੁਗਲਕ ਕਰ ਦਿੱਤੇ ਹਨ। ਪਰ ਵੀਰ ਜੀ ਇਸ ਊਪਰ ਵਾਲੇ ਸ਼ਬਦ ਵਿੱਚ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇਂ “ਸੁਲਹੀ” ਦਾ ਨਾਂ ਸਪਟ ਹੀ ਲਿਖ ਦਿੱਤਾ ਹੈ। ਕੀ ਇਹ ਸੁਲਹੀ ਸ਼ਬਦ ਵੀ “ਅਕਾਲ ਪੁਰਖ” ਵਾਸਤੇ ਵਰਤਿਆ ਗਿਆ ਹੈ।

ਜੇ ਗੁਰੂ ਅਰਜਨ ਦੇਵ ਜੀ ਮਹਾਂਰਾਜ ਸੁਲਹੀ ਖਾਨ ਬਾਰੇ, ਊਪਰ ਵਾਲਾ ਇਹ ਸ਼ਬਦ ਲਿਖ ਸੱਕਦੇ ਹਨ ਤਾਂ। ਕਬੀਰ ਸਾਹਿਬ ਜੀ ਹੇਠ ਲਿਖਿਆ ਸ਼ਬਦ ਕਿਉਂ ਨਹੀਂ ਲਿਖ ਸੱਕਦੇ? ? ? ? । ਇਸ ਦਾ ਪੁਖ਼ਤਾ ਪਰਮਾਣ ਦਿਉ ਜੀ।

ਭੁਜਾ ਬਾਂਧਿ ਭਿਲਾ ਕਰਿ ਡਾਰਿਓ॥ ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ॥ ਹਸਤਿ ਭਾਗਿ ਕੈ ਚੀਸਾ ਮਾਰੈ॥ ਇਆ ਮੂਰਤਿ ਕੈ ਹਉ ਬਲਿਹਾਰੈ॥ ੧॥ ਆਹਿ ਮੇਰੇ ਠਾਕੁਰ ਤੁਮਰਾ ਜੋਰੁ॥ ਕਾਜੀ ਬਕਿਬੋ ਹਸਤੀ ਤੋਰੁ॥ ੧॥ ਰਹਾਉ॥ ਰੇ ਮਹਾਵਤ ਤੁਝੁ ਡਾਰਉ ਕਾਟਿ॥ ਇਸਹਿ ਤੁਰਾਵਹੁ ਘਾਲਹੁ ਸਾਟਿ॥ ਹਸਤਿ ਨ ਤੋਰੈ ਧਰੈ ਧਿਆਨੁ॥ ਵਾ ਕੈ ਰਿਦੈ ਬਸੈ ਭਗਵਾਨੁ॥ ੨॥ ਕਿਆ ਅਪਰਾਧੁ ਸੰਤ ਹੈ ਕੀਨਾੑ॥ ਬਾਂਧਿ ਪੋਟ ਕੁੰਚਰ ਕਉ ਦੀਨਾੑ॥ ਕੁੰਚਰੁ ਪੋਟ ਲੈ ਲੈ ਨਮਸਕਾਰੈ॥ ਬੂਝੀ ਨਹੀ ਕਾਜੀ ਅੰਧਿਆਰੈ॥ ੩॥ ਤੀਨਿ ਬਾਰ ਪਤੀਆ ਭਰਿ ਲੀਨਾ॥ ਮਨ ਕਠੋਰੁ ਅਜਹੂ ਨ ਪਤੀਨਾ॥ ਕਹਿ ਕਬੀਰ ਹਮਰਾ ਗੋਬਿੰਦੁ॥ ਚਉਥੇ ਪਦ ਮਹਿ ਜਨ ਕੀ ਜਿੰਦੁ॥ ੪॥ (੮੭੦)

ਅਤੇ ਇਸੇ ਤਰਾਂ ਨਾਮ ਦੇਵ ਜੀ ਹੇਠ ਲਿਖਿਆ ਸ਼ਬਦ ਕਿਉਂ ਨਹੀਂ ਲਿਖ ਸੱਕਦੇ? । ਇਹਨਾਂ ਤਿੰਨਾਂ ਸ਼ਬਦਾਂ ਵਿੱਚ ਐਸੀ ਕਿਹੜੀ ਗੱਲ ਹੈ ਜੋ ਸਪੱਸ਼ਟ ਨਹੀਂ ਹੈ, ਤੇ ਜੋ ਗੁਰਮੁਖੀ ਭਾਸ਼ਾ ਵਿੱਚ ਸਮਝ ਨਹੀਂ ਆਉਂਦੀ, ਜਿਸ ਕਰਕੇ ਕਿ ਇਹਨਾਂ ਸ਼ਬਦਾਂ ਨੂੰ ਅਰਬੀ ਜਾਂ ਫਾਰਸੀ ਦਾ ਫਾਰਮੂਲਾ ਲਾਉਣਾਂ ਪੈ ਰਿਹਾ ਹੈ। ਇਹ ਤਿੰਨੋ ਹੀ ਸ਼ਬਦ ਆਪ ਬੀਤੀ ਹੈ। ਪਰ ਅਸੀਂ ਤੇ ਇਸ ਨੂੰ, ਤਾਂ ਮੰਨੀਏ ਜੇ ਅਸੀਂ ਗੁਰਬਾਣੀਂ ਨੂੰ ਆਪਣੇਂ ਵਾਸਤੇ ਮੰਨੀਏਂ, ਜਾਂ ਆਪਣੇਂ ਆਪ ਤੇ ਘਟਾਈਏ। ਮਜਬੂਰਨ ਕਹਿਣਾਂ ਪੈ ਰਿਹਾ ਹੈ, ਕਿ ਕੀ ਤੁਸੀਂ ਬਾਣੀਂ ਮੰਨਦੇ ਹੋ। ਗੁਰਬਾਣੀਂ ਦੀ ਐਸੀ ਕੋਈ ਇੱਕ ਕੜੀ ਦੱਸੋ, ਜਿਸ ਨੂੰ ਤੁਸੀਂ ਆਪ ਮੰਨਦੇ (ਅਮਲ ਕਰਦੇ) ਹੋਵੋ, ਅਤੇ ਉਸ ਕੜੀ ਦਾ ਤੁਹਾਡੇ ਉੱਤੇ ਕੀ ਅਸਰ ਹੋਇਆ ਹੈ।

ਸੁਲਤਾਨੁ ਪੂਛੈ ਸੁਨੁ ਬੇ ਨਾਮਾ॥ ਦੇਖਉ ਰਾਮ ਤੁਮਾੑਰੇ ਕਾਮਾ॥ ੧॥ ਨਾਮਾ ਸੁਲਤਾਨੇ ਬਾਧਿਲਾ॥ ਦੇਖਉ ਤੇਰਾ ਹਰਿ ਬੀਠੁਲਾ॥ ੧॥ ਰਹਾਉ॥ ਬਿਸਮਿਲਿ ਗਊ ਦੇਹੁ ਜੀਵਾਇ॥ ਨਾਤਰੁ ਗਰਦਨਿ ਮਾਰਉ ਠਾਂਇ॥ ੨॥ ਬਾਦਿਸਾਹ ਐਸੀ ਕਿਉ ਹੋਇ॥ ਬਿਸਮਿਲਿ ਕੀਆ ਨ ਜੀਵੈ ਕੋਇ॥ ੩॥ ਮੇਰਾ ਕੀਆ ਕਛੂ ਨ ਹੋਇ॥ ਕਰਿ ਹੈ ਰਾਮੁ ਹੋਇ ਹੈ ਸੋਇ॥ ੪॥ ਬਾਦਿਸਾਹੁ ਚੜਿੑਓ ਅਹੰਕਾਰਿ॥ ਗਜ ਹਸਤੀ ਦੀਨੋ ਚਮਕਾਰਿ॥ ੫॥ (੧੧੬੫)

ਕੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਵੀ ਅਰਬੀ ਭਾਸ਼ਾ ਵਿੱਚ ਹੈ। ਕੀ ਇਹ ਤਿੰਨੇਂ ਸ਼ਬਦ ਹੀ ਅਰਬੀ ਭਾਸ਼ਾ ਵਿੱਚ ਹਨ, ਜਾਂ ਇਹਨਾਂ ਸ਼ਬਦਾਂ ਨੂੰ ਅਰਬੀ ਅਰਥਾਂ ਦੀ ਲੋੜ ਹੈ, ਜੇ ਬਾਣੀਂ ਦੇ ਅਰਥ ਸਿਰਫ ਉਹੀ ਕਰ ਸੱਕਦਾ ਹੈ, ਜਿਸ ਨੂੰ ਅਰਬੀ ਭਾਸ਼ਾ ਦਾ ਗਿਆਨ ਹੈ। ਤਾਂ ਫਿਰ ਸਾਰਾ ਗੁਰੂ ਗ੍ਰੰਥ ਸਾਹਿਬ ਹੀ ਅਰਬੀ ਭਾਸ਼ਾ ਵਿੱਚ ਹੈ। ਸੋ ਇਸ ਸਾਰੀ ਗੁਰਬਾਣੀਂ ਦੇ ਹੀ ਅਰਥ ਅਰਬੀ ਭਾਸ਼ਾ ਵਿੱਚ ਹੋਣੇਂ ਚਾਹੀਦੇ ਹਨ। ਜੋ ਸਿਰਫ ਆਪ ਜੀ ਵਰਗਾ ਵਿਦਵਾਨ ਹੀ ਕਰ ਸੱਕਦਾ ਹੈ, ਪ੍ਰੋ: ਸਾਹਿਬ ਸਿੰਘ ਜੀ ਨੂੰ ਤਾਂ ਅਸੀਂ ਵਿਚਾਰਾ ਹੀ ਕਹਿ ਸੱਕਦੇ ਹਾਂ, ਹੋਰ ਕੀ ਕਹਾਂ ਹੇ ਗੇ।

ਅੱਗੇ ਤੁਹਾਡੇ ਲੇਖ ਸੁਲਤਾਨੁ ਪੂਛੈ ਸੁਨੁ ਬੇ ਨਾਮਾ ਵਿਚੋਂ ਨਮੂਨੇਂ ਦੇ ਤੌਰ ਤੇ ਇੱਕ ਛੋਟੀ ਜਿਹੀ ਕੱਟ ਪੇਸਟ ਪੇਸ਼ ਹੈ ਜੀ। ਆਸ ਹੈ ਜਿਸ ਤੋਂ ਸੱਚ ਝੂਠ ਦਾ ਫੈਸਲਾ ਪਾਠਕ ਬੜੀ ਆਸਾਨੀਂ ਨਾਲ ਕਰ ਲੈਣ ਗੇ।

ਮੁਹੰਮਦ ਬਿਨ ਤੁਗ਼ਲਕ ਦਾ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜ਼ਿਕਰ ਤੱਕ ਨਹੀਂ ਹੈ। ‘ਸੁਲਤਾਨ’ ਸ਼ਬਦ ਜੋ ਅਰਬੀ ਭਾਸ਼ਾ ਦਾ ਸ਼ਬਦ ਹੈ, ਇਸ ਦਾ ਤੁਗ਼ਲਕ ਨਾਲ ਕੋਈ ਸਬੰਧ ਨਹੀਂ ਹੈ ਪਰ ਇਥੇ ‘ਸੁਲਤਾਨ’ ਦੇ ਅਰਥ ਤੁਗ਼ਲਕ ਕਰ ਦਿੱਤੇ ਗਏ ਹਨ। ਜਦੋਂ ਇਸ ਦੇ ਉਲਟ ‘ਸੁਲਤਾਨ’ ਸ਼ਬਦ ਨਾਮਦੇਵ ਜੀ ਵਲੋਂ ਅਕਾਲ ਪੁਰਖ ਲਈ ਵਰਤਿਆ ਗਿਆ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ‘ਸੁਲਤਾਨ’ ਸ਼ਬਦ ਅਕਾਲ ਪੁਰਖ ਵਾਸਤੇ ਵਰਤਿਆ ਹੈ। ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ॥ ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ॥ 1॥ ਗੁਰੂ ਗ੍ਰੰਥ ਸਾਹਿਬ, ਪੰਨਾ 795 ਇਸੇ ਤਰ੍ਹਾ ਨਾਮਦੇਵ ਜੀ ਨੇ ‘ਸੁਲਤਾਨ’ ਸ਼ਬਦ ਪਰਮੇਸ਼ਰ ਵਾਸਤੇ ਵਰਤਿਆ ਹੈ। ਮਹੰਮਦ ਬਿਨ ਤੁਗ਼ਲਕ ਲਈ ਨਹੀਂ।

ਬਲਦੇਵ ਸਿੰਘ ਜੀ, ਊਪਰ ਵਾਲੀਆਂ ਲਾਈਨਾਂ ਤੁਹਾਡੇ ਲੇਖ ਦੀਆਂ ਪ੍ਰਮੁੱਖ ਲਾਈਨਾਂ ਹਨ। ਅਤੇ ਝਗੜਾ ਵੀ ਇਹਨਾਂ ਹੀ ਲਾਈਨਾਂ ਤੋਂ ਸ਼ੁਰੂ ਹੁੰਦਾ ਹੈ। ਤੁਹਾਡੀਆਂ ਇਹਨਾਂ ਲਾਈਨਾਂ ਨੂੰ ਗਲਤ ਸਾਬਤ ਕਰਨ ਵਾਸਤੇ ਅਗੇ ਕੁੱਝ ਪ੍ਰਮਾਣ ਪੇਸ਼ ਹਨ ਜੀ। ਮੇਰੀ ਬੇਨਤੀ ਹੈ ਕੇ ਇਸ ਬਾਰੇ ਠੀਕ ਜਾਂ ਗਲਤ ਦਾ ਫੈਸਲਾ ਪਾਠਕ ਤਾਂ ਕਰ ਹੀ ਲੈਣ ਗੇ। ਇਸ ਤੋਂ ਪਹਿਲੇ ਤੁਸੀਂ ਖੁਦ ਹੀ ਆਪਣਾਂ ਇਹ ਫੈਸਲਾ ਪਾਠਕਾਂ ਨੂੰ ਸੁਨਾਉ, ਕੇ ਤੁਸੀਂ ਗਲਤ ਹੋ ਜਾਂ ਠੀਕ।

ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ॥ ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥ ੪॥ (੧੪ ਮ: ੧)

ਕੀ ਇਥੇ ਸੁਲਤਾਨ ਸ਼ਬਦ ਅਕਾਲ ਪੁਰਖ ਵਾਸਤੇ ਹੈ? ।

ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ॥ ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ॥ (੧੪ ਮ: ੧)

ਕੀ ਇਥੇ ਇਹ ਸੁਲਤਾਨ ਸ਼ਬਦ ਵੀ ਅਕਾਲ ਪੁਰਖ ਵਾਸਤੇ ਹੈ? ।

ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ॥ ੪॥ ੬੧ ਮ: ੧

ਇਹ ਸੁਲਤਾਨ ਸ਼ਬਦ ਮਨ ਵਾਸਤੇ ਹੈ, ਜਾਂ ਅਕਾਲ ਪੁਰਖ ਵਾਸਤੇ ਹੈ? ।

ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ॥ ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ॥ ੪॥ ੬੪ ਮ: ੧

ਘੜੀ ਮੁਹਲਤ ਪੁੱਜ ਜਾਣ ਤੇ, ਕੀ ਇਥੇ ਅਕਾਲ ਪੁਰਖ ਕੂਚ ਕਰ ਰਿਹਾ ਹੈ? ।

ਜਾ ਕੈ ਵਸਿ ਖਾਨ ਸੁਲਤਾਨ॥ ਜਾ ਕੈ ਵਸਿ ਹੈ ਸਗਲ ਜਹਾਨ॥ ੧੮੨ ਮ: ੫

ਸਾਰਾ ਜਹਾਨ ਅਤੇ ਅਕਾਲ ਪੁਰਖ (ਸੁਲਤਾਨ) ਕਿਸ ਦੇ ਵੱਸ ਵਿੱਚ ਹੈ? ।

ਸੁਲਤਾਨ ਖਾਨ ਬਾਦਿਸਾਹ ਨਹੀ ਰਹਨਾ॥ ਨਾਮਹੁ ਭੂਲੈ ਜਮ ਕਾ ਦੁਖੁ ਸਹਨਾ॥ ੨੨੭ ਮ: ੧

ਨਾਮ ਤੋਂ ਭੁੱਲ ਕੇ ਕੀ ਅਕਾਲ ਪੁਰਖ ਜਮਾਂ ਦੇ ਵੱਸ ਪੈ ਜਾਵੇ ਗਾ? ।

ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ॥ ਦਰਿ ਮੰਗਨਿ ਭਿਖ ਨ ਪਾਇਦਾ॥ ੧੬॥ ੪੭੨ ਮ: ੧

ਕੀ ਅਕਾਲ ਪੁਰਖ ਨੂੰ ਦਰ ਦਰ ਮੰਗਣ ਤੇ, ਭਿਖਿਆ ਵੀ ਨਹੀਂ ਮਿਲੇ ਗੀ? ।

ਸੁਲਤਾਨ ਖਾਨ ਕਰੇ ਖਿਨ ਕੀਰੇ॥ ਗਰੀਬ ਨਿਵਾਜਿ ਕਰੇ ਪ੍ਰਭੁ ਮੀਰੇ॥ ੧੦੭੧ ਮ: ੫

ਕੀ ਅਕਾਲ ਪੁਰਖ ਪਲਾਂ ਵਿੱਚ ਹੀ ਕੀੜਿਆ ਦੀ ਜੂਨੀ ਵਿੱਚ ਚਲਾ ਜਾਵੇ ਗਾ? ।

ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ॥ ੧੨੯੦ ਮ: ੧

ਜੇ ਸੁਲਤਾਨ ਦਾ ਅਰਥ ਅਕਾਲ ਪੁਰਖ ਹੁੰਦਾ ਹੈ, ਤਾਂ ਕੀ ਅਕਾਲ ਪੁਰਖ ਵੀ ਰਕਤ ਬਿੰਦ ਜਾਂ ਮਾਸ ਤੋਂ ਪੈਦਾ ਹੋਇਆ ਹੈ? ।

ਊਚਾ ਤੇ ਫੁਨਿ ਨੀਚੁ ਕਰਤੁ ਹੈ ਨੀਚ ਕਰੈ ਸੁਲਤਾਨੁ॥ ੧੩੨੯ ਮ: ੧

ਕੀ ਊਚਾ ਅਕਾਲ ਪੁਰਖ ਨੀਚ ਹੋ ਜਾਵੇ ਗਾ, ਅਤੇ ਜੋ ਅੱਜ ਨੀਚ ਹੈ ਕੀ ਉਹ ਅਕਾਲ ਪੁਰਖ ਬਨ ਜਾਵੇ ਗਾ? ।

ਵੀਰ ਜੀ ਸੁਲਤਾਨ ਜੇ ਅਰਬੀ ਦਾ ਲਫਜ਼ ਹੈ ਤਾਂ ਫਿਰ ਕੀ ਹੋਇਆ। ਅੱਜ ਇਸ ਲਫਜ਼ ਨੂੰ ਸੱਭ ਨੇਂ ਅਪਨਾ ਲਿਆ ਹੋਇਆ ਹੈ। ਅੱਜ ਇੱਕ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਇਹ ਜਾਣਦਾ ਹੈ ਕੇ ਸੁਲਤਾਨ ਕਿਸ ਨੂੰ ਕਹਿੰਦੇ ਹਨ।

ਅਤੇ! ਕਬੀਰ, ਵੀ ਭਾਵੇਂ ਅਰਬੀ ਦਾ ਲਫਜ਼ ਹੈ, ਪਰ ਅੱਜ ਇੱਕ ਅਨਪੜ ਤੋਂ ਅਨਪੜ ਬੰਦਾ ਵੀ ਇਹ ਜਾਣਦਾ ਹੈ ਕੇ ਕਬੀਰ ਕਿਸ ਨੂੰ ਕਹਿੰਦੇ ਹਨ, ਜਾਂ ਕਬੀਰ ਜੀ ਕੌਣ ਹੈ। ਇਸ ਵਿੱਚ ਅਰਬੀ ਵਾੜਨ ਦੀ ਕੀ ਲੋੜ ਹੈ।

ਇਸ ਵਾਸਤੇ ਵੀਰ ਜੀ, ਸੁਲਤਾਨ ਨੂੰ ਸੁਲਤਾਨ ਹੀ ਰਹਿਣ ਦਿਉ ਅਤੇ ਉਸ ਕੌਮ ਤੇ ਦਯਾ ਕਰੋ, ਜੋ ਵਿਚਾਰੀ ਅਗੇ ਹੀ ਬਹੁਤ ਭੁੱਲੀ ਭਟਕੀ ਹੋਈ ਹੈ।

ਆਪ ਜੀ ਨੇਂ “ਸੁਲਤਾਨੁ ਪੂਛੈ ਸੁਨੁ ਬੇ ਨਾਮਾ” ਵਾਲੇ ਸ਼ਬਦ ਨੂੰ ਇੱਕ ਕਥਾ ਕਹਾਣੀਂ ਸਮਝ ਕੇ ਖਤਮ (ਅਸਲ ਨੂੰ ਖਤਮ ਕਰ ਕੇ) ਕਰ ਦਿੱਤਾ ਹੈ। ਇਸ ਤਰਾਂ ਕਿਹੜੇ ਕਿਹੜੇ ਸ਼ਬਦ ਨੂੰ ਖਤਮ ਕਰੋ ਗੇ। ਗੌਤਮ ਰਿਖੀ ਦੀ ਪਤਨੀ ਅਹੱਲਿਆਂ ਅਤੇ ਇੰਦਰ ਦੇਵਤਾ ਦੀ ਕਹਾਣੀਂ ਬਹੁਤ ਮਸ਼ਹੂਰ ਹੈ। ਇਸ ਕਥਾ ਕਹਾਣੀਂ ਦਾ ਜਿਕਰ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਸ਼ਬਦਾਂ ਵਿੱਚ ਆਇਆ ਹੈ। ਸਾਰੇ ਜਾਣਦੇ ਹਨ, ਕੇ ਗੌਤਮ ਰਿਖੀ ਦੀ ਪਤਨੀਂ ਅਹਲਿਆ ਬਹੁਤ ਸੰਦਰ ਸੀ, ਇੰਦਰ ਦੇਵਤਾ ਅਹਿਲਿਆ ਦੇ ਰੂਪ ਤੇ ਬੇਈਮਾਨ ਹੋ ਗਿਆ, ਤੇ ਉਸ ਨੇਂ ਛਲ ਧੋਖੇ ਨਾਲ ਅਹਿਲਿਆ ਨਾਲ ਕੁਕਰਮ ਕੀਤਾ ਸੀ। ਤਾਂ ਗੌਤਮ ਰਿਖੀ ਦੇ ਸਰਾਪ ਨਾਲ ਇੰਦਰ ਦੇਵਤਾ ਦੇ ਸਰੀਰ ਤੇ ਹਜਾਰ ਭਗ ਪੈਦਾ ਹੋ ਗਈ ਸੀ। ਪ੍ਰਭਾਤੀ ਮਹਲਾ ੧ ਦਖਣੀ॥ ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ॥ ੧॥ (੧੩੪੪) ਕੀ ਗੁਰੂ ਨਾਨਕ ਦੇਵ ਜੀ ਵੀ ਝੂਠ ਕਹਿ ਰਹੇ ਹਨ।

ਅੱਗੇ ਰਵੀਦਾਸ ਜੀ ਦਾ ਸ਼ਬਦ ਪੜ੍ਹੋ ਅਤੇ ਇਸ ਵਿੱਚ ਆਈ ਸਹਸ ਭਗ ਗਾਂਮੀ ਵਾਲੀ ਪੰਗਤੀ ਸਮੇਤ ਸਾਰੇ ਸ਼ਬਦ ਦੇ ਵੀ ਅਰਥ ਬਦਲ ਕੇ ਪਾਠਕਾਂ ਨੂੰ ਦਿਖਾੳ ਜੀ।

ਗੋਤਮ ਨਾਰਿ ਉਮਾਪਤਿ ਸ੍ਵਾਮੀ॥ ਸੀਸੁ ਧਰਨਿ ਸਹਸ ਭਗ ਗਾਂਮੀ॥ ੪॥ ਇਨ ਦੂਤਨ ਖਲੁ ਬਧੁ ਕਰਿ ਮਾਰਿਓ॥ ਬਡੋ ਨਿਲਾਜੁ ਅਜਹੂ ਨਹੀ ਹਾਰਿਓ॥ ੫॥ ਕਹਿ ਰਵਿਦਾਸ ਕਹਾ ਕੈਸੇ ਕੀਜੈ॥ ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ॥ ੬॥ ੧॥ (੭੧੦) ਰਵੀਦਾਸ ਜੀ।

ਇਹ ਸ਼ਬਦ ਨਿਰੀਆਂ ਕਥਾ ਕਹਾਣੀਆਂ ਨਹੀਂ ਹਨ। ਇਹਨਾਂ ਵਿੱਚ ਬਹੁਤ ਉੱਚਾ ਗਿਆਨ ਛੁਪਿਆ ਹੋਇਆ ਹੈ। ਗਿਆਨ ਤਾਂ ਸਾਨੂੰ ਅੱਨ੍ਹਿਆਂ ਨੂੰ ਨਜ਼ਰ ਨਹੀਂ ਆਉਂਦਾ, ਅਤੇ ਕਥਾ ਕਹਾਣੀਂ ਸਾਨੂੰ ਨਜ਼ਰ ਆ ਜਾਂਦੀ ਹੈ। ਇਸ ਵਾਸਤੇ ਅਸੀਂ ਸ਼ਬਦ ਨੂੰ ਸਿਰਫ ਇੱਕ ਕਥਾ ਕਹਾਣੀਂ ਸਮਝ ਕੇ ਘਬਰਾ ਜਾਂਦੇ ਹਾਂ, ਅਤੇ ਸੱਚ ਤੋਂ ਡਰਦੇ ਸੱਚ ਤੇ ਪਰਦਾ ਪਾਉਣ ਦਾ ਲੱਖ ਜਤਨ ਕਰਦੇ ਹਾਂ। ਤੇ ਸ਼ਬਦ ਨੂੰ (ਗੁਰਬਾਣੀਂ ਦੇ ਸੱਚ ਨੂੰ) ਬਦਲਣ ਦੀ ਪੂਰੀ ਵਾਹ ਲਾ ਦੇਂਦੇ ਹਾਂ।

ਇਸ ਵੇਲੇ ਜਿਹੜਾ ਵੀ, ਖੁਦ ਵੀ, ਸੱਚ ਤੋਂ ਛੁਟਕਾਰਾ (ਸੱਚ ਨੂੰ ਝੁਠਲਾ ਕੇ) ਹਾਸਲ ਕਰ ਸੱਕਦਾ ਹੋਵੇ, ਅਤੇ ਦੂਜਿਆਂ ਨੂੰ ਵੀ ਸੱਚ ਤੋਂ ਛੁਟਕਾਰਾ ਦਿਵਾ ਸਕੇ, ਉਹ ਅੱਜ ਸੱਭ ਤੋਂ ਵੱਡਾ ਵਿਦਵਾਨ ਅਤੇ ਗਿਆਨੀਂ ਮੰਨਿਆਂ ਜਾਂਦਾ ਹੈ। ਨਾਮਦੇਵ ਜੀ ਦੇ ਅਗਲੇ ਸ਼ਬਦ ਵਿੱਚ ਗੋਤਮ ਅਹਲਿਆ ਤੋਂ ਬਿਨਾ ਬਾਕੀ ਕਿਰਦਾਰਾਂ ਨੂੰ ਵੀ ਝੂਠ ਸਾਬਤ ਕਰੋ ਜੀ। ਅਤੇ ਹੋ ਸਕੇ ਤਾਂ ਇਸ ਦੇ ਕਿਰਦਾਰਾਂ ਨੂੰ ਵੀ ਕਿਸੇ ਤਰਾਂ ਅਕਾਲ ਪੁਰਖ ਦਾ ਨਾਂ ਦੇ ਦੇਵੋ ਜੀ, ਤਾਂ ਜੋ ਇਸ ਸੱਚ ਤੋਂ ਅਸੀਂ ਛੁਟਕਾਰਾ ਹਾਸਲ ਕਰ ਸਕੀਏ।

ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ॥ ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ॥ ੧॥ ਗੋਤਮ ਨਾਰਿ ਅਹਲਿਆ ਤਾਰੀ ਪਾਵਨ ਕੇਤਕ ਤਾਰੀਅਲੇ॥ ਐਸਾ ਅਧਮੁ ਅਜਾਤਿ ਨਾਮਦੇਉ ਤਉ ਸਰਨਾਗਤਿ ਆਈਅਲੇ॥ ੨॥ ੨॥ (੯੮੮ ਨਾਮਦੇਵ ਜੀ)

ਵੀਰ ਜੀ ਮੈਂ ਆਪ ਜੀ ਨੂੰ ਬੇਨਤੀ ਕਰਾਂ ਗਾਂ ਜੀ, ਕੇ ਗੁਰੂ ਨਾਨਕ ਦੇਵ ਜੀ ਦੇ ਇਸ ਅਗਲੇ ਸ਼ਬਦ ਤੇ ਵੀ ਇੱਕ ਪੂਰਾ ਲੇਖ ਲਿਖੋ ਜੀ ਅਤੇ ਇਸ ਵਿੱਚ ਆਈਆਂ ਸਾਰੀਆਂ ਕਥਾ ਕਹਾਣੀਆਂ, ਜਿੰਨ੍ਹਾਂ ਦਾ ਜਿਕਰ ਇਸ ਸ਼ਬਦ ਵਿੱਚ ਆਇਆ ਹੈ। ਨੂੰ ਬਦਲ/ ਝੂਠ ਸਾਬਤ ਕਰ ਦੇਵੋ ਜੀ। ਇਸ ਮਿਥਿਹਾਸ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀ ਕੰਮ? । ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਦੀਆਂ ਗਲਤੀਆਂ ਤਾਂ ਆਪ ਜੀ ਨੇਂ ਠੀਕ ਕਰ ਦਿੱਤੀਆਂ, ਹੁਣ ਗੁਰਬਾਣੀਂ ਦੀਆਂ ਗਲਤੀਆਂ ਵੀ ਠੀਕ ਕਰ ਦੇਵੋ ਜੀ।

ਪ੍ਰਭਾਤੀ ਮਹਲਾ ੧ ਦਖਣੀ॥ ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ॥ ੧॥ ਕੋਈ ਜਾਣਿ ਨ ਭੂਲੈ ਭਾਈ॥ ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ॥ ੧॥ ਰਹਾਉ॥ ਤਿਨਿ ਹਰੀ ਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ ਪਾਈ॥ ਅਉਗਣੁ ਜਾਣੈ ਤ ਪੁੰਨ ਕਰੇ ਕਿਉ ਕਿਉ ਨੇਖਾਸਿ ਬਿਕਾਈ॥ ੨॥ ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ॥ ਕਿਉ ਪਇਆਲਿ ਜਾਇ ਕਿਉ ਛਲੀਐ ਜੇ ਬਲਿ ਰੂਪੁ ਪਛਾਨੈ॥ ੩॥ ਰਾਜਾ ਜਨਮੇਜਾ ਦੇ ਮਤੀਂ ਬਰਜਿ ਬਿਆਸਿ ਪੜਾੑਇਆ॥ ਤਿਨਿੑ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ॥ ੪॥ ਗਣਤ ਨ ਗਣੀਂ ਹੁਕਮੁ ਪਛਾਣਾ ਬੋਲੀ ਭਾਇ ਸੁਭਾਈ॥ ਜੋ ਕਿਛੁ ਵਰਤੈ ਤੁਧੈ ਸਲਾਹੀਂ ਸਭ ਤੇਰੀ ਵਡਿਆਈ॥ ੫॥ ਗੁਰਮੁਖਿ ਅਲਿਪਤੁ ਲੇਪੁ ਕਦੇ ਨ ਲਾਗੈ ਸਦਾ ਰਹੈ ਸਰਣਾਈ॥ ਮਨਮੁਖੁ ਮੁਗਧੁ ਆਗੈ ਚੇਤੈ ਨਾਹੀ ਦੁਖਿ ਲਾਗੈ ਪਛੁਤਾਈ॥ ੬॥ ਆਪੇ ਕਰੇ ਕਰਾਏ ਕਰਤਾ ਜਿਨਿ ਏਹ ਰਚਨਾ ਰਚੀਐ॥ ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ॥ ੭॥ ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ॥ ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ ॥ ੮॥ ੪॥ (੧੩੪੪)


(26/03/11)
ਹਰਦੇਵ ਸਿੰਘ, ਜੰਮੂ

‘ਪੌੜੀ ਦੇ ਡੰਡੇ`
ਹਰਦੇਵ ਸਿੰਘ, ਜੰਮੂ

ਪੌੜੀ! ਬੜਾ ਆਮ ਜਿਹਾ ਸ਼ਬਦ ਹੈ ਜਿਸ ਨੂੰ ਹਿੰਦੀ ਭਾਸ਼ਾ ਵਿੱਚ ਸੀੜੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਨੂੰ ਅਸੀਂ ਸਾਰੇ ਹੀ ਜਾਂਣਦੇ ਹਾਂ। ਕਿਸੇ ਉੱਚੀ ਜਗ੍ਹਾ ਚੜਨ ਵਿੱਚ ਸਾਹਾਈ ਹੁੰਦੀ ਹੈ। ਨੁੱਕਤਾ ਸਪਸ਼ਟ ਕਰਨ ਲਈ ਬਾਂਸ ਦੀ ਪੋਹੜੀ ਦੀ ਗੱਲ ਕਰਾਂਗੇ। ਇਸ ਦੀ ਬਣਤਰ ਬੜੀ ਸੋਖੀ ਜਿਹੀ ਹੁੰਦੀ ਹੈ ਯਾਨੀ ਦੋ ਵੱਡੇ ਬਾਂਸਾਂ ਦੇ ਅੰਦਰ ਬਾਂਸ ਦੇ ਹੀ ਕਈ ਛੋਟੇ ਡੰਡੇ। ਹਰ ਡੰਡਾ ਇੱਕ ਪੜਾਵ! ਪਰ ਆਖਰੀ ਪੜਾਵ ਨਹੀਂ ਬਲਕਿ ਆਖਰੀ ਪੜਾਵ ਤਕ ਪਹੰਚਣ ਲਈ ਸਹਾਇਕ। ਕਈ ਵਾਰ ਆਪਣੇ ਆਪ ਵਿੱਚ ਇੱਕਲੇ ਤੋਰ ਤੇ ਡੰਡੇ ਨੂੰ ਵੀ ਇੱਕ ਪੋਹੜੀ ਕਿਹਾ ਜਾਂਦਾ ਹੈ।
ਖ਼ੈਰ ਪੌੜੀ ਚੜਨ ਵਾਲਾ ਇਨ੍ਹਾਂ ਡੰਡਿਆਂ ਦਾ ਇਸਤੇਮਾਲ ਕਰਦਾ ਹੈ। ਪਰ ਜੇ ਕਰ ਉਹ ਪੌੜੀ ਕਈ ਬੰਦਿਆਂ ਦੇ ਇਸਤੇਮਾਲ ਲਈ ਬਣਾਈ ਗਈ ਹੋਵੇ ਤਾਂ ਬੜਾ ਸੁਚੇਤ ਹੋਣ ਦੀ ਲੋੜ ਹੈ ਇਸ ਦੀ ਅਹਮੀਅਤ ਨੂੰ ਸਮਝਣ ਲਈ ਕਿਉਂਕਿ ਉਸ ਪੌੜੀ ਦਾ ਇਸਤੇਮਾਲ ਕਈਂ ਬੰਦਿਆਂ ਨੇ ਕਰਨਾ ਹੈ।
ਗੁਰੂ ਨਾਨਕ ਜੀ ਨੇ ਬਾਣੀ ਵਿੱਚ ਪੌੜੀ ਦੇ ਬਿੰਬ ਦਾ ਇਸਤੇਮਾਲ ਨੁਕਤੇ ਸਪਸ਼ਟ ਕਰਨ ਲਈ ਇੰਝ ਕੀਤਾ ਹੈ;
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ । (ਸ਼ਬਦ ਗੁਰੂ ਗ੍ਰੰਥ ਸਾਹਿਬ, ਪੰਨਾ ੭)
ਅਰਥ:- ਇਸ ਰਸਤੇ ਵਿੱਚ (ਪਰਮਾਤਮਾ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿਚ) ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਹਨਾਂ ਉੱਤੇ ਆਪਾ-ਭਾਵ ਗਵਾ ਕੇ ਹੀ ਚੜ੍ਹ ਸਕੀਦਾ ਹੈ।
ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥ ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥੨॥। (ਸ਼ਬਦ ਗੁਰੂ ਗ੍ਰੰਥ ਸਾਹਿਬ, ਪੰਨਾ ੧੭)
ਅਰਥ: ਹਰੀ-ਪਰਮਾਤਮਾ (ਮਾਨੋ) ਇੱਕ ਸੋਹਣਾ ਮੰਦਰ ਹੈ ਜਿਸ ਵਿੱਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨ (ਜਿਸ ਦੇ ਦੁਆਲੇ) ਸੋਨੇ ਦੇ ਸੁੰਦਰ ਕਿਲ੍ਹੇ ਹਨ। ਪਰ ਉਸ (ਮੰਦਰ-) ਕਿਲ੍ਹੇ ਉਤੇ ਪਉੜੀ ਤੋਂ ਬਿਨਾ ਚੜ੍ਹਿਆ ਨਹੀਂ ਜਾ ਸਕਦਾ। (ਹਾਂ,) ਜੇ ਗੁਰੂ-ਚਰਨਾਂ ਦਾ ਧਿਆਨ ਧਰਿਆ ਜਾਏ, ਜੇ ਪ੍ਰਭੂ-ਚਰਨਾਂ ਦਾ ਧਿਆਨ ਧਰਿਆ ਜਾਏ, ਤਾਂ ਦਰਸਨ ਹੋ ਜਾਂਦਾ ਹੈ। ੨।
ਇਸ ਸੰਖ਼ੇਪ ਜਿਹੇ ਤਾਰੁਫ਼ ਤੋਂ ਬਾਦ ਹੁਣ ਸਮਝਣ ਦਾ ਯਤਨ ਕਰਾਂਗੇ ਕਿ ਸਿੱਖੀ ਦੇ ਦਰਸ਼ਨ ਬਾਰੇ ਚਿੰਤਨ ਕਰਦੇ ਅਸੀਂ ਸਿੱਖੀ ਨਾਲ ਜੁੜੀਆਂ ਪਰੰਪਰਾਵਾਂ ਦੀ ਆਪਣੀ-ਆਪਣੀ ਅਹਮੀਅਤ ਨੂੰ ਜ਼ਹਿਨ ਵਿੱਚ ਰੱਖਣਾ ਚਾਹੀਦਾ ਹੈ। ਠੀਕ ਉਸ ਪੌੜੀ ਦੇ ਵੱਖੋ-ਵੱਖ ਡੰਡਿਆਂ ਵਾਂਗ ਜੋ ਕਿ ਅਲਗ-ਅਲਗ ਪੜਾਵਾਂ ਵਾਂਗ ਹੁੰਦੇ ਹੋਏ ਵੀ ਆਪਣੇ ਪਰਿਪੇਖ ਵਿੱਚ ਇੱਕ ਹੀ ਸ਼੍ਰੰਖਲਾ ਨਾਲ ਜੁੜਦੇ ਆਪਣੀ-ਆਪਣੀ ਅਹਮੀਅਤ ਰੱਖਦੇ ਹਨ।
ਸੁਭਾਵਕ ਜਿਹੀ ਗੱਲ ਹੈ ਕਿ ਮਨੁੱਖ ਵੱਖੋ-ਵੱਖ ਵਿਚਾਰ ਸ਼ਕਤੀ ਰੱਖਦੇ ਹਨ ਜਿਸ ਕਾਰਨ ਉਹ ਆਪਣੀ-ਆਪਣੀ ਸਮਝ ਵਿੱਚ ਇੱਕ ਦੂਜੇ ਨਾਲ ਕਈ ਗੱਲਾਂ ਤੇ ਸਹਿਮਤਿ ਹੁੰਦੇ ਹੋਏ ਵੀ ਕਈ ਗੱਲਾਂ ਤੋਂ ਅਸਹਿਮਤਿ ਹੂੰਦੇ ਹਨ। ਨਾਲ ਹੀ ਆਮ ਤੋਰ ਤੇ ਤਾਂ ਤੱਤ ਵਿਚਾਰ ਰਾਹੀਂ ਜਾਗਣ ਵਾਲੇ ਵਿਰਲੇ ਹੀ ਹੁੰਦੇ ਹਨ। ਤੱਤ ਦੀ ਵਿਚਾਰ ਵੱਡਮੁੱਲੀ ਹੁੰਦੀ ਹੈ। ਪਰ ਇਹ ਇੱਕ ਵਿਚਾਰਕ ਤ੍ਰਾਸਦੀ ਦਾ ਰੂਪ ਵੀ ਧਾਰਨ ਕਰ ਸਕਦੀ ਹੈ।
ਸੁਣਨ ਨੂੰ ਇਹ ਗੱਲ ਸ਼ਾਇਦ ਅਜੀਬ ਜਿਹੀ ਲੱਗੇ ਪਰ ਇਹ ਸੱਚ ਹੈ। ਐਸਾ ਸੱਚ ਜਿਸ ਨੂੰ ਵਿਚਾਰਣ ਦੀ ਲੋੜ ਹੈ। ਹੋਰਾਂ ਨਾਲੋਂ ਤੱਤ ਦੀ ਵਿਚਾਰ ਵਿੱਚ ਜ਼ਿਆਦਾ ਸਮਰਥ ਕੋਈ ਵਿਯਕਤੀ, ਚਿੰਤਨ ਦੀ ਪੌੜੀ ਦੇ ਜ਼ਿਆਦਾ ਡੰਡੇ ਚੜਦਾ ਇੱਕ ਵਿਚਾਰ ਦੇ ਸ਼ਿਖ਼ਰ ਦੇ ਨੇੜੇ ਪਹੁੰਚ ਜਾਂਦਾ ਹੈ ਜਦ ਕਿ ਹੋਰ ਦੂਜੇ ਐਸਾ ਨਹੀਂ ਕਰ ਪਾਉਂਦੇ, ਕਿਉਂਕਿ ਮਾਨਸਕ ਪੱਧਰਾਂ ਇੱਕਸਾਰ ਨਹੀਂ ਹੁੰਦੀਆਂ। ਇਹ ਕਿਸੇ ਵਿਯਕਤੀ ਦੀ ਤਾਰੀਫ਼ ਹੀ ਹੋਵੇਗੀ ਕਿ ਉਹ ਕਿਸੇ ਵਿਚਾਰ ਤੇ ਤੱਤ ਨੂੰ ਸਮਝਦੇ ਉਸਦੇ ਜ਼ਿਆਦਾ ਕਰੀਬ ਪਹੁੰਚ ਗਿਆ ਹੋਵੇ। ਪਰ ਇੱਥੇ ਹੀ ਸਾਵਧਾਨ ਹੋਂਣ ਦੀ ਲੋੜ ਹੈ। ਨਹੀਂ ਤਾਂ, ਨਿਰਸੰਦੇਹ, ਇਹ ਉਪਲੱਬਦੀ ਤ੍ਰਾਦਸੀ ਵਿੱਚ ਵੀ ਬਦਲ ਸਕਦੀ ਹੈ। ਉਹ ਕਿਵੇਂ? ਆਉ ਇਸ ਸਵਾਲ ਤੇ ਵਿਚਾਰ ਕਰੀਏ।
ਜੇਕਰ ਕਿਸੇ ਵਿਚਾਰ ਦੇ ਚਿੰਤਨ ਦੀ ਪੋਹੜੀ ਰਾਹੀਂ ਤੱਤ ਦੇ ਕਰੀਬ (ਪੌੜੀ ਦਾ ਆਖ਼ਰੀ ਡੰਡਾ) ਪੁਹੰਚਿਆ ਬੰਦਾ, ਇਹ ਸਮਝ ਕੇ ਕਿ ਉਹ ਤੱਤ ਸਮਝਦਾ ਹੈ, ਬਾਕੀ ਦੇ ਸਾਰੇ ਹੋਠਲੇ ਡੰਡਿਆਂ ਨੂੰ ਬੇਕਾਰ ਸਮਝ ਕੇ ਤੋੜ ਦੇਵੇ ਤਾਂ ਅਨਰਥ ਵਾਪਰ ਸਕਦਾ ਹੈ ਕਿੳਂਕਿ ਐਸਾ ਕਰਨ ਨਾਲ ਬਾਕੀ ਡੰਡਿਆਂ ਤਕ ਪਹੁੰਚੇ ਬਾਕੀ ਬੰਦੇ ਡਿੱਗ ਸਕਦੇ ਹਨ ਅਤੇ ਹੋਰ ਆਉਂਣ ਵਾਲੀਆਂ ਲਈ ਪੋਹੜੀ ਦੀ ਵਰਤੋਂ ਦਾ ਮਾਰਗ ਬੰਦ ਹੋ ਸਕਦਾ ਹੈ। ਇਹ ਕੁਦਰਤੀ ਸੱਚਾਈਆਂ ਪ੍ਰਤੀ ਅੱਖਾਂ ਬੰਦ ਕਰਨ ਵਰਗੀ ਗੱਲ ਹੋਵੇਗੀ। ਆਖ਼ਰ ਤੱਤ ਵਿਚਾਰਨ ਵਾਲੇ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਮਾਰਗ ਵਿਸ਼ੇਸ ਤੇ ਤੁਰਨ ਵਾਲਾ ਆਖ਼ਰੀ ਬੰਦਾ ਨਹੀਂ। ਉਸ ਮਾਰਗ ਤੇ ਤਾਂ ਕਈ ਪੀੜੀਆਂ ਨੇ ਤੁਰਨਾ ਹੈ। ਜੀਵਨ ਦਾ ਅੰਤ ਜਾਉਂਣ ਵਾਲੇ ਬੰਦੇ ਨੂੰ ਸਭ ਰਸਮਾਂ ਨਾਲੋਂ ਤੋੜਦਾ ਹੈ ਪਰ ਨਾਲ ਦੇ ਨਾਲ ਨਵੇਂ ਜੀਵਨ ਦਾ ਆਰੰਭ ਆਉਂਣ ਵਾਲੀ ਪੀੜੀ ਨੂੰ ਰਸਮਾਂ ਨਾਲ ਜੋੜਦਾ ਵੀ ਜਾਂਦਾ ਹੈ। ਇਸੇ ਤਰਾਂ ਹੀ ਸਿੱਖੀ ਦੇ ਦਰਸ਼ਨ ਨੇ ਪੀੜੀ ਦਰ ਪੀੜੀ ਤੁਰਨਾ ਹੈ। ਇਹ ‘ਸਾਡੀ ਗੱਲ` ਹੀ ਨਹੀਂ ਬਲਕਿ ‘ਸਾਡੇ ਬਾਦ ਦੀ ਗੱਲ` ਵੀ ਹੈ।
ਕੀ ਇਹ ਅਕਲਮੰਦੀ ਕਹੀ ਜਾ ਸਕਦੀ ਹੈ ਕਿ ਕੋਈ ਚਿੰਤਕ ਇਹ ਸੋਚ ਕੇ ਨਾ ਚਲੇ, ਕਿ ਜਿਹੜੇ ਡੰਡਿਆਂ ਰਾਹੀਂ ਉਹ ਆਪ ਉੱਪਰ ਦੇ ਡੰਡੇ ਤਕ ਪਹੁੰਚਿਆ ਹੈ, ਉਨ੍ਹਾਂ ਹੋਠਲੇ ਡੰਡਿਆਂ ਦਾ ਇਸਤੇਮਾਲ ਆਉਂਦਿਆਂ ਨਸਲਾਂ ਤਕ ਹੋਰ ਬੰਦਿਆਂ ਨੇ ਵੀ ਕਰਨਾ ਹੈ? ਨਿਰਸੰਦੇਹ ਇਹ ਅਕਲਮੰਦੀ ਨਹੀਂ ਕਹੀ ਜਾ ਸਕਦੀ! ਪੜਾਵ ਤਾਂ ਰਹਿਣੇ ਹੀ ਚਾਹੀਦੇ ਹਨ ਬਾਕੀਆਂ ਵਾਸਤੇ ਵੀ ਨਹੀਂ ਤਾਂ ਹੋਰਾਂ ਲਈ ਚੜਨ ਦੀ ਸੰਭਾਵਨਾ ਖ਼ਤਮ ਹੋ ਸਕਦੀ ਹੈ। ਇਸੇ ਲਈ ਗੁਰੂਆਂ ਪਾਸਿਯੋਂ ਪੜਾਵ ਬਣਾਏ ਗਏ ਸੀ। ਸੁਭਾਵਕ ਜਿਹੀ ਗੱਲ ਹੈ ਕਿ ਤੁਰਨ ਵਾਲੀਆਂ ਦੀ ਕਤਾਰ ਲੰਭੀ ਹੋਣੀ ਹੀ ਸੀ ਅਤੇ ਹੈ ਵੀ।
‘ਸਿੱਖੀ ਦਾ ਦਰਸਨ` ਨੂੰ ਸਮਝਣ ਲਈ ਕਈ ਪੜਾਵ ਲੰਗਣੇ ਪੇਂਦੇ ਹਨ। ਅਣਗਿਣਤ ਲੋਗ ਤਾਂ ਹੋਠਲੇ ਪੜਾਵਾਂ ਤਕ ਹੀ ਪਹੁੰਚ ਪਾਉਂਦੇ ਹਨ। ਫ਼ਲਸਫ਼ੇ ਦੇ ਸ਼ਿਖ਼ਰ ਨੂੰ ਬਿਆਨ ਕਰਨਾ ਚਿੰਤਕਾਂ ਦਾ ਫ਼ਰਜ਼ ਹੈ। ਇਹ ਕੋਈ ਛੁਪਾਣ ਵਾਲੀ ਗੱਲ ਨਹੀਂ ਪਰ ਇਸਦੇ ਨਾਲ-ਨਾਲ ਇਸ ਸ਼ਿਖਰ ਤਕ ਪਹੁੰਚਾਣ ਵਾਲੇ ਡੰਡਿਆਂ ਦੀ ਭਾਲ ਦੀ ਵੀ ਲੋੜ ਹੈ। ਉਨ੍ਹਾਂ ਨੂੰ ਜਾਣੇ-ਅਨਜਾਣੇ ਤੋੜ ਦੇਣਾ ਫ਼ਰਜ਼ ਵਿੱਚ ਕੋਤਾਹੀ ਜਾਂ ਫ਼ਿਰ ਅਗਿਆਨਤਾ ਹੈ। ਕੁਦਰਤ ਦੀ ਰਜ਼ਾ ਨੂੰ ਅਣਦੇਖਾ ਕਰਨ ਵਰਗੀ ਗੱਲ। ਇਸ ਅਵਸਥਾ ਵਿੱਚ ਸਿਧਾਂਤਕ ਸਮਝੋਤੇ ਦੀ ਨਹੀਂ ਬਲਕਿ ਇੱਕ ਪ੍ਰਕਾਰ ਦੇ ਸੰਤੁਲਨ ਦੀ ਲੋੜ ਹੈ।
ਕੁੱਝ ਰਹਿਤੀ ਪਰੰਪਰਾਵਾਂ ਹੋਠਲੇ ਡੰਡੇ ਹਨ ਫ਼ਲਸਫ਼ਾ (ਸ਼ਿਖ਼ਰ) ਨਹੀਂ! ਇੱਕ ਛੋਟੀ ਜਿਹੀ ਵਿਚਾਰ ਦੀ ਲੋੜ ਹੈ।
ਦਾਸ ਗੁਰੂ ਨਾਨਕ ਦੇ ਇਸ ਵਿਚਾਰ ਨੂੰ ਸਮਝਦਾ ਹੈ ਕਿ ਕੇਵਲ ਰਸਮੀ ਤੋਰ ਤੇ ਕੋਈ ਕੰਮ ਕਰਨਾ ਗੁਰੂ ਨਾਨਕ ਦੇ ਫ਼ਲਸਫ਼ੇ ਦਾ ਤੱਤ ਨਹੀਂ। ਪਰ ਇਹ ਗੱਲ ਵਿਚਾਰਣ ਵਾਲੀ ਹੈ ਕਿ ਜਿਸ ਵੇਲੇ ਆਪਣੀ ਮਾਂ ਦੀਆਂ ਬਾਹਾਂ ਵਿੱਚ ਬੈਠੇ ਪਹਿਲੀ ਵਾਰ ਗੁਰੂਦੂਆਰੇ ਆਇਆ ਸੀ ਤਾਂ ਮੈਂਨੂੰ ਇਹ ਵੀ ਨਹੀਂ ਸੀ ਪਤਾ ਕਿ ਕਿੱਥੇ ਆਇਆ ਹਾਂ? ਫ਼ਿਰ ਸਮਾਂ ਬੀਤਣ ਤੇ ਨਕਲ ਕਰਦੇ ਮੱਥਾ ਟੇਕਣਾ ਸਿੱਖਿਆ। ਕਈ ਸਾਲਾਂ ਤਕ ਤਾਂ ਪਰੰਪਰਾ ਰਾਹੀਂ ਹੀ ਗੁਰੂਦੂਆਰੇ ਦੀ ਦਹਲੀਜ ਤਕ ਪਹੁੰਚਦਾ ਰਿਹਾ, ਕੇਵਲ ਰਸਮੀ ਤੋਰ ਤੇ, ਬਿਨ੍ਹਾਂ ਫ਼ਲਸਫ਼ੇ ਦਾ ਇੱਕ ਅੱਖਰ ਵੀ ਸਮਝੇ।
ਫ਼ਿਰ ਹੋਰ ਸਮਾਂ ਬੀਤਣ ਤੇ ਕੁੱਝ-ਕੁੱਝ ਸਮਝਣਾ ਸ਼ੁਰੂ ਕੀਤਾ ਪਰ ਤੱਤ ਵਿਚਾਰ ਬਹੁਤ ਘਟ ਸੀ। ਤੱਤ ਬਾਰੇ ਕੁੱਝ ਵਿਚਾਰ ਆਈ ਤਾਂ ਇੰਝ ਲਗਣ ਲਗਾ ਕਿ ਪਹਿਲਾਂ ਤਾਂ ਗੁਰੂਦੁਆਰੇ ਆਉਂਣਾ ਅਗਿਆਨਤਾ ਹੀ ਸੀ। ਕੇਵਲ ਬੇਕਾਰ ਰਸਮੀ ਕ੍ਰਿਆ ਵਾਂਗ। ਕਈ ਸਾਲ ਇੰਝ ਹੀ ਸੋਚਦਾ ਰਿਹਾ। ਪਰ ਫ਼ਿਰ ਸਮਝ ਆਇਆ ਕਿ ਕਿੱਧਰੇ ਮੈਂ ਗਲਤ ਸੀ!
ਅੱਜ ਇਹ ਸੋਚਦਾ ਹਾਂ ਕਿ ਕੁੱਝ ਰਸਮਾਂ ਦੀ ਸੱਚਮੁਚ ਬਹੁਤ ਕੀਮਤ ਹੈ ਕਿੳਂਕਿ ਉਹ ਕੇਵਲ ਬੰਨ ਕੇ ਰੱਖਣ ਵਾਸਤੇ ਹੁੰਦੀਆਂ ਹਨ ਤਾਂ ਕਿ ਮਨੁੱਖ ਨੂੰ ਪੌੜੀ ਦੇ ਅਗਲੇ ਡੰਡੇ ਚੜਨ ਦਾ ਅਉਸਰ ਮਿਲ ਸਕੇ। ਕਿਨ੍ਹਾਂ ਕੁ ਸਮਝ ਪਾਈਆ ਹਾਂ ਇਹ ਗੱਲ ਵੱਖਰੀ ਹੈ, ਪਰ ਰਸਮੀ ਤੋਰ ਤੇ ਗੁਰੂਦੁਆਰੇ ਜਾਣ ਦੀ ਰਸਮ ਨੇ ਹੀ ਤੱਤ ਵਿਚਾਰ ਦਾ ਮਾਰਗ ਖੋਲਿਆ। ਇਸ ਵਿੱਚ ਮੇਰੀ ਮਾਂ ਦਾ ਵੱਡਾ ਯੋਗਦਾਨ ਸੀ ਜੋ ਕਿ ਆਪ ਅੱਜ ਵੀ ਤੱਤ ਵਿਚਾਰ ਦੀ ਸਮਰਥਾ ਨਹੀਂ ਰੱਖਦੀ। ਅਣਗਿਣਤ ਬੰਦਿਆਂ ਵਾਂਗ ਉਹ ਕੇਵਲ ਇੱਕ ਹੇਠਲੇ ਡੰਡੇ ਤੇ ਖੜੀ ਔਰਤ ਹੈ ਜਿਸ ਵਿੱਚ ਉਸ ਤੋਂ ਅੱਗੇ ਪੈਰ ਪੁੱਟਣ ਦਾ ਮਾਨਸਕ ਸਾਮਰਥ ਹੀ ਨਹੀਂ ਹੈ। ਜਿਸ ਵੇਲੇ ਉਸ ਵੱਲ ਵੇਖਦਾ ਹਾਂ ਤਾਂ ਸੋਚਦਾ ਹਾਂ ਕਿ ਨਿਰਸੰਦੇਹ ਉਹ ਵੀ ਮੇਰੇ ਵਾਂਗ ਹੀ ਝੋਲੀ ਵਿੱਚ ਚੁੱਕੀ ਹੋਈ ਇੱਕ ਰਸਮ ਨਾਲ ਜੋੜੀ ਗਈ ਸੀ। ਕੁੱਝ ਰਸਮਾਂ ਤੋਂ ਬਾਹਰ ਨਿਕਲਣ ਦਾ ਮਾਰਗ ਉਨ੍ਹਾਂ ਰਸਮਾਂ ਦੇ ਵਿੱਚੋਂ ਦੀ ਹੋ ਕੇ ਹੀ ਨਿਕਲਦਾ ਹੈ।
ਫ਼ਲਸਫ਼ਾ ਰਸਮ ਤੋਂ ਉੱਪਰ ਦੀ ਗੱਲ ਹੈ! ਜਿਸ ਵੱਕਤ ਦਾਸ ਨੂੰ ਇਹ ਗੱਲ ਸਮਝ ਆਈ ਉਸ ਵੇਲੇ ਮੇਰੀ ਆਪਣੀ ਝੋਲੀ ਦੇ ਵਿੱਚ ਮੇਰਾ ਬੇਟਾ ਸੀ। ਕੀ ਉਸ ਲਈ ਰਸਮ ਦੇ ਡੰਡੇ ਦੀ ਲੋੜ ਨਹੀਂ ਸੀ? ਅੱਜ ਮੈਂ ਚਾਹੁੰਦਾ ਹਾਂ ਕਿ ਉਹ ਵੀ ਤੱਤ ਦੀ ਵਿਚਾਰ ਕਰਦਾ ਰਸਮਾਂ ਤੋਂ ਅੱਗਲੇ ਡੰਡੇ ਚੜਨ ਦਾ ਯਤਨ ਕਰੇ। ਪਰ ਮੈਂ ਇਸ ਆਸ ਤੋਂ ਬਿਨ੍ਹਾਂ ਨਹੀਂ ਕਿ ਉਸ ਨੇ ਵੀ ਇੱਕ ਦਿਨ ਆਪਣੀ ਝੋਲੀ ਵਿੱਚ ਕਿਸੇ ਬੱਚੇ ਨੂੰ ਚੁੱਕ ਕੇ ਗੁਰਦੁਆਰੇ ਆਉਂਣਾ ਹੈ। ਝੋਲੀਆਂ ਕਦੇ ਖਾਲੀ ਨਹੀਂ ਹੁੰਦੀਆਂ ਬਸ ਬਦਲਦੀਆਂ ਰਹਿੰਦੀਆਂ ਹਨ। ਸਾਡੇ ਸਮਝ ਜਾਂਣ ਦਾ ਅਰਥ ਇਹ ਨਹੀਂ ਹੁੰਦਾ ਕਿ ਸਾਰੇ ਹੀ ਸਮਝ ਗਏ ਹਨ। ਇਸੇ ਲਈ ਗੁਰੂ ਨਾਨਕ ਜੀ ਸਮਝਣ ਤੋਂ ਬਾਦ ਰੁੱਕੇ ਨਹੀਂ ਬਲਕਿ ਸਾਰਾ ਜੀਵਨ ਬਾਕੀਆਂ ਨੂੰ ਸਮਝਾਣ ਦੇ ਇੱਕ ਤਰਤੀਬੀ ਪ੍ਰਬੰਧ ਵਿੱਚ ਲੱਗੇ ਰਹੇ। ਕੁੱਝ ਰਸਮਾਂ ਕਾਇਮ ਹੋਈਆਂ। ਜਿਵੇਂ ਕਿ ਗੁਰੂਘਰ ਜਾਂਣ ਦੀ ਰਸਮ। ਕੋਈ ਕਿਨ੍ਹਾਂ ਸਮਝ ਪਾਉਂਦਾ ਹੈ ਇਸ ਵਿੱਚ ਤਾਂ ਰੱਬੀ ਨਦਰ ਵੀ ਆਪਣਾ ਕੰਮ ਕਰਦੀ ਹੈ।
ਇਹ ਪੌੜੀ ਦੇ ਹੇਠਲੇ ਡੰਡਿਆਂ ਦੀ ਕੀਮਤ ਹੈ ਜਿਨ੍ਹਾਂ ਨੂੰ ਤੋੜਨਾ ਨਹੀਂ ਚਾਹੀਦਾ। ਪੌੜੀ ਦੇ ਆਖ਼ਰੀ ਡੰਡਿਆਂ ਤਕ ਪਹੁੰਚਣ ਵਾਲੇ ਨੂੰ ਪਹਿਲੇ ਡੰਡਿਆਂ ਦੀ ਲੋੜ ਅਤੇ ਸੰਭਾਲ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਕਿਸੇ ਡੰਡੇ ਦੀ ਲੋੜੀਂਦੀ ਸਫ਼ਾਈ ਇੰਝ ਨਹੀਂ ਕਰਨੀ ਚਾਹੀਦੀ ਕਿ ਉਹ ਘੱਸ ਕੇ ਟੁੱਟ ਹੀ ਜਾਏ। ਸਿਆਣਪ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਸਭ ਕੁੱਝ ਨਹੀਂ। ਗੁਰੂ ਨਾਨਕ ਜੀ ਨੇ ਤਾਂ ਇਹ ਤੱਤ ‘ਜਪੁ` ਦੀ ਪਹਿਲੀ ਪਉੜੀ ਵਿੱਚ ਹੀ ਸਪਸ਼ਟ ਕਰ ਦਿੱਤਾ ਹੈ। ਇਹ ਗੁਰੂ ਨਾਨਕ ਦੇ ਦਰਸ਼ਨ ਦੀ ਮਨੋਵਿਗਿਆਨਕ ਪਕੜ ਹੈ ਜਿਸ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ।
ਹਰਦੇਵ ਸਿੰਘ, ਜੰਮੂ
094-191-84990


(26/03/11)
ਕਿਰਪਾਲ ਸਿੰਘ ਬਠਿੰਡਾ

ਅਕਾਲ ਤਖ਼ਤ ਵਲੋਂ ਬਾਦਲ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਇਹ ਜਾਨਣ ਲਈ ਸੀਬੀਆਈ ਪੜਤਾਲ ਕਰਵਾਏ ਕਿ ਗੁਰੂ ਗ੍ਰੰਥ ਸਾਹਿਬ ਜੀ 'ਤੇ ਏਡੇ ਵੱਡੇ ਹਮਲੇ ਕਰਨ ਵਾਲੇ ਧਰਮ ਸਿੰਘ ਨਿਹੰਗ ਪਿੱਛੇ ਕਿਹੜੀ ਏਜੰਸੀ ਖੜ੍ਹੀ ਹੈ: ਭਾਈ ਸਿਰਸਾ

*੨੯ ਮਾਰਚ ਨੂੰ ਅਕਾਲ ਤਖ਼ਤ ਸਾਹਿਬ ਜੀ 'ਤੇ ਹੋ ਰਹੀ ਪੰਜਾਂ ਜਥੇਦਾਰਾਂ ਦੀ ਮੀਟਿੰਗ ਵਿੱਚ ਇਸ 'ਤੇ ਗੰਭੀਰਤਾ ਨਾਲ ਵੀਚਾਰ ਕੀਤੀ ਜਾਵੇਗੀ: ਗਿਆਨੀ ਗੁਰਬਚਨ ਸਿੰਘ
ਬਠਿੰਡਾ, ੨੬ ਮਾਰਚ (ਕਿਰਪਾਲ ਸਿੰਘ): ਅਕਾਲ ਤਖ਼ਤ ਵਲੋਂ ਬਾਦਲ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਇਹ ਜਾਨਣ ਲਈ ਸੀਬੀਆਈ ਪੜਤਾਲ ਕਰਵਾਏ ਕਿ ਗੁਰੂ ਗ੍ਰੰਥ ਸਾਹਿਬ ਜੀ 'ਤੇ ਏਡੇ ਵੱਡੇ ਹਮਲੇ ਕਰਨ ਵਾਲੇ ਧਰਮ ਸਿੰਘ ਨਿਹੰਗ ਪਿੱਛੇ ਕਿਹੜੀ ਏਜੰਸੀ ਖੜ੍ਹੀ ਹੈ। ਇਹ ਮੰਗ ਅੱਜ ਸਵੇਰੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦਰਬਾਰ ਸਾਹਿਬ ਕੰਪਲੈਕਸ ਅੰਮ੍ਰਿਤਸਰ 'ਚ ਉਨ੍ਹਾਂ ਦੀ ਰਿਹਾਇਸ਼ ਵਿਖੇ ਨਿਜੀ ਤੌਰ 'ਤੇ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਧਰਮ ਸਿੰਘ ਵਿਰੁੱਧ ਸ਼ਿਕਾਇਤ ਕਰਦਿਆਂ ਕੀਤੀ। ਇਹ ਦੱਸਣਯੋਗ ਹੈ ਕਿ ੨੭ ਫਰਵਰੀ ਨੂੰ ਸ਼ੇਰੇ ਪੰਜਾਬ ਰੇਡੀਓ ਕੈਨੇਡਾ 'ਤੇ ਦਸਮ ਗ੍ਰੰਥ ਸਬੰਧੀ ਹੋਈ ਵੀਚਾਰ ਚਰਚਾ ਦੌਰਾਨ ਦਸਮ ਗ੍ਰੰਥ ਦੇ ਪੱਖੀ ਵਿਦਵਾਨ ਇਸ ਦਾ ਵਿਰੋਧ ਕਰਨ ਵਾਲਿਆਂ ਵਲੋਂ ਪੁੱਛੇ ਗਏ ੨੦-੨੫ ਸਵਾਲਾਂ ਵਿੱਚੋਂ ਕਿਸੇ ਇਕ ਦਾ ਵੀ ਜਵਾਬ ਨਹੀਂ ਦੇ ਸਕੇ ਸਨ। ਸੱਚ ਖੋਜ ਅਕੈਡਮੀ ਦੇ ਸੰਚਾਲਕ ਨਿਹੰਗ ਧਰਮ ਸਿੰਘ ਨੇ ਦਸਮ ਗ੍ਰੰਥ ਦੀ ਰਚਨਾ ਸਿੱਧ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਦ ਕਰਨ 'ਤੇ ਉਤਰਦਿਆਂ ਇਨ੍ਹਾਂ ਸਵਾਲਾਂ ਦੇ ਜਵਾਬ ਆਪਣੀ ਆਵਾਜ਼ ਵਿੱਚ ਆਡੀਓ ਰੀਕਾਰਡਿੰਗ ਕਰਵਾਕੇ ਆਪਣੀ ਵੈੱਬਸਾਈਟ ਦੇ ਬਲਾਗ
http://dasamgranthdasach.blogspot.com/2011/03/shere-punjab-radio-27-02-2011-swalaan.html ਵਿੱਚ ਪਾ ਕੇ ੫ ਮਾਰਚ ਨੂੰ ਵੱਡੀ ਗਿਣਤੀ ਵਿੱਚ ਈਮੇਲ ਰਾਹੀਂ ਭੇਜੇ ਗਏ ਤੇ ਸ਼ੇਰੇ ਪੰਜਾਬ ਰੇਡੀਓ ਨੂੰ ਚੁਣੌਤੀ ਦਿੱਤੀ ਕਿ ਉਹ ਕਿਸੇ ਵੀ ਸਮੇਂ ਇਸ ਸਬੰਧੀ ਵੀਚਾਰ ਚਰਚਾ ਕਰਕੇ ਦਸਮ ਗ੍ਰੰਥ ਦੀ ਸਮੁੱਚੀ ਰਚਨਾ ਨੂੰ ਦਸ਼ਮੇਸ਼ ਪਿਤਾ ਦੀ ਬਾਣੀ ਸਿੱਧ ਕਰ ਸਕਦੇ ਹਨ। ਸ਼ੇਰੇ ਪੰਜਾਬ ਰੇਡੀਓ ਵਲੋਂ ਚੁਣੌਤੀ ਕਬੂਲੇ ਜਾਣ 'ਤੇ ਬੇਸ਼ਕ ਚੁਣੌਤੀ ਦੇਣ ਵਾਲਾ ਧਰਮ ਸਿੰਘ ੧੩ ਮਾਰਚ ਨੂੰ ਹੋਈ ਲਾਈਵ ਟਾਕ ਸ਼ੋਅ ਵਿੱਚ ਹਿੱਸਾ ਲੈਣ ਤੋਂ ਭੱਜ ਗਿਆ ਪਰ ਉਸ ਦਿਨ ਜਨਤਕ ਤੌਰ 'ਤੇ ਇਹ ਗੱਲ ਸਾਹਮਣੇ ਆਈ ਕਿ ਆਪਣੀ ਉਸ ਆਡੀਓ ਸੀਡੀ ਵਿੱਚ ਸਾਰੇ ਇਤਿਹਾਸਕ ਤੱਥਾਂ ਨੂੰ ਰੱਦ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਸਬੰਧੀ ਬੇਹੱਦ ਬੇਹੂਦਾ ਟਿੱਪਣੀਆਂ ਕਰਦਿਆਂ ਕਿਹਾ ਕਿ ਨਾਂ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ 'ਪੋਥੀ ਪ੍ਰਮੇਸ਼ਰ ਕਾ ਥਾਨ' ਦਾ ਕੋਈ ਪ੍ਰਕਾਸ਼ ਹੁੰਦਾ ਸੀ, ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਤੋਂ ਕੋਈ ਬੀੜ ਲਿਖਵਾਈ ਸੀ ਅਤੇ ਨਾ ਹੀ ਹਜੂਰ ਸਾਹਿਬ ਵਿਖੇ ਕਿਸੇ ਬੀੜ ਨੂੰ ਪ੍ਰਕਾਸ਼ ਕਰਕੇ ਉਨ੍ਹਾਂ ਗੁਰਗੱਦੀ ਹੀ ਦਿੱਤੀ ਸੀ ਇਸ ਟਾਕ ਸ਼ੋਅ ਦੀ ਰੀਕਾਰਡਿੰਗ http://www.wakeupkhalsa.com/documentaries.php ਤੇ ਸੁਣੀ ਜਾ ਸਕਦੀ ਹੈ। ਧਰਮ ਸਿੰਘ ਨੇ ਇਸ ਆਡੀਓ ਸੀਡੀ ਵਿੱਚ ਦਾਅਵਾ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲਾ ਛੱਡਣ ਤੋਂ ਦੋ ਦਿਨ ਪਹਿਲਾਂ ਹੀ ਦਸਮ ਗ੍ਰੰਥ ਦੀਆਂ ਪੋਥੀਆਂ ਨੂੰ ਮਾਤਾ ਸਾਹਿਬ ਕੌਰ ਰਾਹੀਂ ਇੱਕ ਰੱਥ ਵਿੱਚ ਅਤੇ ਮਾਤਾ ਗੂਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੂਸਰੇ ਰੱਥ ਰਾਹੀਂ ੧੮ ਘੰਟੇ ਪਹਿਲਾਂ ਹੀ ਕੱਢ ਦਿੱਤਾ ਸੀ। ਜੇ ਧਰਮ ਸਿੰਘ ਦੇ ਇਸ ਕਥਨ ਨੂੰ ਸੱਚ ਮੰਨ ਲਿਆ ਜਾਵੇ ਤਾਂ ਗੁਰੂ ਗ੍ਰੰਥ ਦਾ ਸਮੁੱਚਾ ਇਤਿਹਾਸ ਅਤੇ ਸਿਰਸਾ ਨਦੀ ਦੇ ਕੰਢੇ ਪਰਿਵਾਰ ਵਿਛੋੜੇ ਦਾ ਇਤਿਹਾਸ ਬਿਲਕੁਲ ਗਲਤ ਸਾਬਤ ਹੁੰਦਾ ਹੈ।
ਭਾਈ ਸਿਰਸਾ ਨੇ ਧਰਮ ਸਿੰਘ ਦੀ ਸ਼ਿਕਾਇਤ ਦੇ ਇਹ ਆਡੀਓ ਸੀਡੀ ਤੇ ਇਸ ਨਾਲ ਸਬੰਧਤ ਖ਼ਬਰਾਂ ਦੀ ਨਕਲ ਗਿਆਨੀ ਗੁਰਬਚਨ ਸਿੰਘ ਨੂੰ ਸੌਂਪਦਿਆਂ ਕਿਹਾ ਕਿ ਆਰਐੱਸਐੱਸ ਬੜੇ ਲੰਬੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਜੀ 'ਤੇ ਹਮਲੇ ਕਰਦੀ ਆ ਰਹੀ ਹੈ ਪਰ ਇਹ ਹਮਲਾ ਹੁਣ ਤੱਕ ਹੋਏ ਹਮਲਿਆਂ ਵਿੱਚੋਂ ਸਭ ਤੋਂ ਵੱਡਾ ਹੈ ਇਸ ਲਈ ਇਸ ਵਿੱਚ ਕੋਈ ਛੱਕ ਨਹੀਂ ਰਹਿਣ ਦਿੱਤਾ ਕਿ ਇਸ ਪਿੱਛੇ ਵੀ ਇਸੇ ਪੰਥ ਦੋਖੀ ਤਾਕਤ ਦਾ ਹੱਥ ਹੋਵੇਗਾ। ਉਨ੍ਹਾਂ ਜਥੇਦਾਰ ਤੋਂ ਮੰਗ ਕੀਤੀ ਕਿ ਉਹ ਪੰਥਕ ਕਹਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਨੂੰ ਹਦਾਇਤ ਕਰਨ ਕਿ ਉਹ ਇਸ ਗੱਲ ਦੀ ਸੀਬੀਆਈ ਪੜਤਾਲ ਕਰਵਾ ਕੇ ਪੰਥ ਨੂੰ ਦੱਸਣ ਕਿ ਧਰਮ ਸਿੰਘ ਤੋਂ ਕਿਹੜੀ ਏਜੰਸੀ ਅਜੇਹੇ ਬੇਹੂਦਾ ਬਿਆਨ ਦਿਵਾ ਕੇ ਪੰਥ ਦੀ ਗੈਰਤ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਆਪਣੀ ਸ਼ਿਕਾਇਤ ਤੇ ਦਸਤਾਵੇਜ਼ ਸੌਂਪਣ ਉਪ੍ਰੰਤ ਭਾਈ ਬਲਦੇਵ ਸਿੰਘ ਸਿਰਸਾ ਨੇ ਇਸ ਪੱਤਰਕਾਰ ਨਾਲ ਫ਼ੋਨ 'ਤੇ ਗੱਲ ਕਰਦਿਆਂ ਦੱਸਿਆ ਕਿ ਜਥੇਦਾਰ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੈ ਕਿ ੨੯ ਮਾਰਚ ਨੂੰ ਅਕਾਲ ਤਖ਼ਤ ਸਾਹਿਬ ਜੀ 'ਤੇ ਹੋ ਰਹੀ ਪੰਜਾਂ ਜਥੇਦਾਰਾਂ ਦੀ ਮੀਟਿੰਗ ਵਿੱਚ ਇਸ 'ਤੇ ਗੰਭੀਰਤਾ ਨਾਲ ਵੀਚਾਰ ਕੀਤੀ ਜਾਵੇਗੀ। ਭਾਈ ਸਿਰਸਾ ਅਨੁਸਾਰ ਜਥੇਦਾਰ ਜੀ ਨੇ ਇਹ ਮੰਨਿਆ ਕਿ ਪਹਿਲਾਂ ਵੀ ਕਈ ਗੁਰਸਿੱਖਾਂ ਨੇ ਫ਼ੋਨ ਰਾਹੀਂ ਇਹ ਸਮੁੱਚਾ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ।

******************************************

ਜੇ ਬਿਨਾਂ ਕਿਸੇ ਦੀ ਲਿਖਤੀ ਦਰਖ਼ਾਸਤ ਦੇ ਅਦਾਲਤ ਵਲੋਂ ਸੀਬੀਆਈ ਨੂੰ ਸੌਦਾ ਸਾਧ ਦੀਆਂ ਕਰਤੂਤਾਂ ਦੀ ਪੜਤਾਲ ਕਰਨ ਦੇ ਹੁਕਮ ਦੇ ਦਿੱਤੇ ਗਏ ਸਨ ਤਾਂ
ਗੁਰੂ ਗ੍ਰੰਥ ਸਾਹਿਬ ਜੀ `ਤੇ ਹਮਲੇ ਕਰਨ ਵਾਲੇ ਵਿਰੁਧ ਕਾਰਵਾਈ ਕਰਨ ਲਈ ਅਕਾਲ ਤਖ਼ਤ ਕਿਸੇ ਵਲੋਂ ਲਿਖਤੀ ਸ਼ਿਕਾਇਤ ਦੀ ਮੰਗ ਕਿਉਂ ਕਰ ਰਹੇ ਹਨ?

ਭਾਈ ਸਿਰਸਾ ਨੇ ਅੱਜ ਸਵੇਰੇ ਧਰਮ ਸਿੰਘ ਦੀ ਲਿਖਤੀ ਸ਼ਿਕਾਇਤ ਕਰਕੇ ਜਥੇਦਾਰ ਦੀ ਕੀਤੀ ਮੰਗ ਪੂਰੀ

ਬਠਿੰਡਾ, ੨੬ ਮਾਰਚ (ਕਿਰਪਾਲ ਸਿੰਘ): ਅਮਰੀਕਾ ਵਿੱਚ ਰਹਿ ਰਹੇ ਦਸਮ ਗ੍ਰੰਥ ਦੇ ਇੱਕ ਹਮਾਇਤੀ ਦਵਿੰਦਰ ਸਿੰਘ ਮੈਨੂੰ ਪਿਛਲੇ ਦੋ ਦਿਨਾਂ ਤੋਂ ਫ਼ੋਨ ਰਾਹੀਂ ਕਹਿ ਰਹੇ ਸਨ ਕਿ ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਤਖ਼ਤ ਸ਼੍ਰੀ ਪਟਨਾ ਸਾਹਿਬ ਜੀ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੋਵਾਂ ਨਾਲ ਹੀ ਗੱਲ ਕੀਤੀ ਹੈ ਤੇ ਉਹ ਦੋਵੇਂ ਹੀ ਮੰਨੇ ਹਨ ਕਿ ਜੇ ਉਨ੍ਹਾਂ ਨੂੰ ਕਿਸੇ ਵਲੋਂ ਕੋਈ ਲਿਖਤੀ ਸ਼ਿਕਾਇਤ ਮਿਲਦੀ ਹੈ ਤਾਂ ਧਰਮ ਸਿੰਘ ਵਿਰੁੱਧ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਜਰੂਰ ਕੀਤੀ ਜਾਵੇਗੀ। ਦਵਿੰਦਰ ਸਿੰਘ ਨੇ ਇਸ ਪੱਤਰਕਾਰ ਨੂੰ ਕਿਹਾ ਜੇ ਤੁਸੀਂ ਧਰਮ ਸਿੰਘ ਵਿਰੁੱਧ ਕੋਈ ਕਾਰਵਾਈ ਕਰਵਾਉਣਾ ਚਾਹੁੰਦੇ ਹੋ ਤਾਂ ਉਸ ਦੀ ਲਿਖਤੀ ਸ਼ਿਕਾਇਤ ਅਤੇ ਉਸ ਦੀ ਵਿਵਾਦਤ ਆਡੀਓ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪੀ ਜਾਵੇ। ਇਸ ਪੱਤਰਕਾਰ ਵਲੋਂ ਦਵਿੰਦਰ ਨੂੰ ਦੱਸਿਆ ਗਿਆ ਕਿ ਮੈਂ ਆਪਣਾ ਪੱਤਰਕਾਰੀ ਦਾ ਨਿਯਮ ਨਿਭਾਉਂਦੇ ਹੋਏ ਜਥੇਦਾਰ ਅਕਾਲ ਤਖ਼ਤ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਸਭ ਕੁੱਝ ਲਿਆ ਦਿੱਤਾ ਹੈ ਤੇ ਆਡੀਓ ਤੇ ਖ਼ਬਰਾਂ ਦੇ ਸਬੰਧਤ ਲਿੰਕ ਪ੍ਰਧਾਨ ਦੀ ਅਫ਼ੀਸਲ ਈਮੇਲ ਤੇ ਭੇਜ ਦਿੱਤੇ ਹਨ। ਉਨ੍ਹਾਂ ਨੂੰ ਹੋਰ ਕਿਸ ਸਬੂਤ ਦੀ ਲੋੜ ਹੈ, ਜਿਸ ਲਈ ਉਹ ਕਿਸੇ ਮੁਦਈ ਦੀ ਭਾਲ ਵਿੱਚ ਹਨ। ਉਨ੍ਹਾਂ ਨੂੰ ਦੱਸਿਆ ਗਿਆ ਕਿ ਸੌਦਾ ਸਾਧ ਵਿਰੁਧ ਕਿਸੇ ਨੇ ਅਦਾਲਤ ਜਾਂ ਥਾਣੇ ਵਿੱਚ ਲਿਖਤੀ ਸ਼ਿਕਾਇਤ ਨਹੀਂ ਸੀ ਕੀਤੀ। ਇੱਕ ਬੇਨਾਮੀ ਚਿੱਠੀ ਪ੍ਰਧਾਨ ਮੰਤਰੀ ਨੂੰ ਭੇਜੀ ਗਈ ਸੀ ਜਿਹੜੀ ਕੁੱਝ ਦਿਨਾਂ ਬਾਅਦ ਮੀਡੀਏ ਵਿੱਚ ਛਪ ਗਈ। ਸਿਰਫ ਅਖ਼ਬਾਰੀ ਖ਼ਬਰ ਦੇ ਅਧਾਰ `ਤੇ ਉਚ ਅਦਾਲਤ ਨੇ ਆਪਣੇ ਤੌਰ `ਤੇ ਬਿਨਾਂ ਕਿਸੇ ਦੀ ਲਿਖਤੀ ਦਰਖ਼ਾਸਤ ਦੇ ਸੀਬੀਆਈ ਨੂੰ ਸੌਦਾ ਸਾਧ ਦੀਆਂ ਕਰਤੂਤਾਂ ਦੀ ਪੜਤਾਲ ਕਰਨ ਦੇ ਹੁਕਮ ਦੇ ਦਿੱਤੇ ਗਏ ਸਨ, ਤੇ ਉਸ ਦੀ ਪੜਤਾਲ ਦੇ ਸਿੱਟੇ ਵਜੋਂ ਸੌਦਾ ਸਾਧ ਵਿਰੁਧ ਕੇਸ ਦਰਜ਼ ਹੋਏ ਤੇ ਹੁਣ ਵੀ ਚੱਲ ਰਹੇ ਹਨ। ਤਾਂ ਗੁਰੂ ਗ੍ਰੰਥ ਸਾਹਿਬ ਜੀ `ਤੇ ਹਮਲੇ ਕਰਨ ਵਾਲੇ ਵਿਰੁਧ ਕਾਰਵਾਈ ਕਰਨ ਲਈ ਅਕਾਲ ਤਖ਼ਤ ਕਿਸੇ ਵਲੋਂ ਲਿਖਤੀ ਸ਼ਿਕਾਇਤ ਦੀ ਮੰਗ ਕਿਉਂ ਕਰ ਰਿਹਾ ਹੈ? ਸਿੱਖਾਂ ਦਾ ਵਿਸ਼ਵਾਸ਼ ਬਣ ਚੁੱਕਾ ਹੈ ਕਿ ਅਕਾਲ ਤਖ਼ਤ ਤੋਂ ਕਾਰਵਾਈ ਸਿਰਫ ਉਸੇ ਵਿਰੱਧ ਹੀ ਹੁੰਦੀ ਹੈ ਜਿਸ ਵਿਰੁੱਧ ਪ੍ਰਕਾਸ਼ ਸਿੰਘ ਬਾਦਲ ਕਾਰਵਾਈ ਕਰਵਾਉਣਾ ਚਾਹੁੰਣ। ਬਾਦਲ ਵਿਰੋਧੀ ਹਜਾਰਾਂ ਹੀ ਸ਼ਿਕਾਇਤਾਂ ਕਰ ਚੁੱਕੇ ਹਨ ਕਿ ਬਾਦਲ ਪੱਖੀਆਂ ਵਲੋਂ ਗੁਰਮਤ ਸਿਧਾਂਤਾ ਅਤੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਇਸ ਲਈ ਉਨ੍ਹਾਂ ਵਿਰੁੱਧ ਕਾਰਵਈ ਕੀਤੀ ਜਾਵੇ ਪਰ ਅੱਜ ਤੱਕ ਕਿਸੇ ਦਰਖ਼ਾਸਤ `ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਨਿਰਾਸ਼ਤਾ ਕਾਰਣ ਕੋਈ ਵੀ ਗੁਰਸਿੱਖ ਵਾਰ ਵਾਰ ਜਥੇਦਾਰ ਦੀਆਂ ਲੇਲੜੀਆਂ ਕੱਢ ਕੇ ਹੋਰ ਖਿੱਲੀ ਨਹੀਂ ਉਡਾਉਣਾ ਚਾਹੁੰਦੇ। ਜੇ ਕਰ ਕਿਸੇ ਗੁਰਸਿੱਖ ਨੇ ਸ਼ਿਕਾਇਤ ਨਾ ਕੀਤੀ ਤਾਂ ਕੀ ਜਥੇਦਾਰ ਸਾਹਿਬ ਜਿਨ੍ਹਾਂ ਦੇ ਧਿਆਨ ਵਿੱਚ ਸਭ ਕੁੱਝ ਆ ਚੁੱਕਾ ਹੈ, ਉਹ ਕਾਰਵਾਈ ਨਹੀਂ ਕਰਨਗੇ? ਕੀ ਉਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੋਈ ਸਰੋਕਾਰ ਨਹੀਂ ਹੈ? ਦਵਿੰਦਰ ਸਿੰਘ ਨੇ ਕਿਹਾ ਕਿ ਪਿਛਲੀਆਂ ਗੱਲਾਂ ਨੂੰ ਛੱਡੋ ਹੁਣ ਦੋ ਜਥੇਦਾਰਾਂ ਦੀ ਮੇਰੇ ਨਾਲ ਗੱਲ ਹੋ ਚੁੱਕੀ ਹੈ ਉਹ ਕਾਰਵਾਈ ਜਰੂਰ ਕਰਨਗੇ, ਇਸ ਲਈ ਤੁਸੀਂ ਦਰਖ਼ਾਸਤ ਦੇ ਕੇ ਆਓ। ਦਵਿੰਦਰ ਸਿੰਘ ਨੂੰ ਬੇਨਤੀ ਕੀਤੀ ਗਈ ਕਿ ਮੈਂ ਤਾਂ ਨਹੀਂ ਜਾ ਸਕਦਾ ਭਾਈ ਬਲਦੇਵ ਸਿੰਘ ਸਿਰਸਾ ਜਿਹੜੇ ਤਕਰੀਬਨ ਹਰ ਹਫਤੇ ਕੋਈ ਨਾ ਕੋਈ ਸ਼ਿਕਾਇਤ ਲੈ ਕੇ ਜਥੇਦਾਰ ਤੱਕ ਪਹੁੰਚ ਕਰਦੇ ਰਹਿੰਦੇ ਹਨ, ਉਨ੍ਹਾਂ ਨਾਲ ਸੰਪਰਕ ਕਰੋ ਸ਼ਾਇਦ ਉਹ ਜਰੂਰ ਜਥੇਦਾਰ ਸਾਹਿਬ ਜੀ ਦੀ ਮੰਗ ਪੂਰੀ ਕਰ ਦੇਣਗੇ। ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਜੇ ਤੁਹਾਡਾ ਗਰੁੱਪ ਪ੍ਰੋ: ਦਰਸ਼ਨ ਸਿੰਘ, ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ, ਤੇ ਜੋਗਿੰਦਰ ਸਿੰਘ ਸਪੋਕਸਮੈਨ ਵਿਰੁਧ ਸ਼ਿਕਾਇਤ ਕਰ ਸਕਦੇ ਹਨ ਤੇ ਉਨ੍ਹਾਂ ਤੇ ਤੁਰੰਤ ਕਾਰਵਾਈ ਵੀ ਹੁੰਦੀ ਹੈ ਤਾਂ ਧਰਮ ਸਿੰਘ ਵਿਰੁੱਧ ਤੁਸੀਂ ਸ਼ਿਕਾਇਤ ਕਿਉਂ ਨਹੀਂ ਕਰ ਸਕਦੇ? ਤੁਹਾਨੂੰ ਹੋਰ ਕਿਸੇ ਮੁੱਦਈ ਦੀ ਭਾਲ ਕਿਉਂ ਹੈ? ਦਵਿੰਦਰ ਸਿੰਘ ਇਸ ਦਾ ਕੋਈ ਸਪਸ਼ਟ ਉੱਤਰ ਤਾਂ ਨਾ ਦੇ ਸਕੇ ਪਰ ਉਨ੍ਹਾਂ ਭਾਈ ਬਲਦੇਵ ਸਿੰਘ ਤੱਕ ਸਿੱਧੀ ਹੀ ਪਹੁੰਚ ਕਰ ਲਈ ਤੇ ਉਨ੍ਹਾਂ ਜਥੇਦਾਰ ਅਤੇ ਦਵਿੰਦਰ ਸਿੰਘ ਦੀ ਮੰਗ ਪੂਰੀ ਕਰਦਿਆਂ ਅੱਜ ਸਵੇਰੇ ਜਥੇਦਾਰ ਜੀ ਨੂੰ ਆਪਣੀ ਸ਼ਿਕਾਇਤ ਸੌਂਪ ਦਿੱਤੀ। ਹੁਣ ਵੇਖਦੇ ਹਾਂ ਜਥੇਦਾਰ ਆਪਣਾ ਫਰਜ਼ ਕਿਥੋਂ ਤੱਕ ਪੂਰਾ ਕਰਦੇ ਹਨ।


(26/03/11)
ਆਰ. ਐਸ. ਖਾਲਸਾ

ਮੁੱਦਾ ਡੇਰੇਦਾਰਾਂ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸਮਾਗਮ ਨਾ ਕਰਨ ਦੇਣ ਦਾ
ਤਖਤਾਂ ਦੇ ਜੱਥੇਦਾਰ ਆਪਣੇ ਜਾਰੀ ਕੀਤੇ ਹੋਏ ਹੁਕਮਾਂ ਤੇ ਖੁਦ ਵੀ ਪਹਿਰਾ ਦੇਣ - ਹਰਵਿੰਦਰ ਸਰਨਾ
ਲੁਧਿਆਣਾ, 26 ਮਾਰਚ (ਆਰ. ਐਸ. ਖਾਲਸਾ) ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਜੱਥੇਦਾਰ ਵੱਲੋਂ ਗੁਰਮਤਿ ਦੀ ਮਰਿਆਦਾ ਤੋਂ ਉਲਟ ਚੱਲਣ ਵਾਲੇ ਡੇਰੇਦਾਰਾਂ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸਮਾਗਮ ਨਾ ਕਰਨ ਦੇਣ ਦਾ ਜੋ ਫੈਸਲਾ ਕੀਤਾ ਹੈ ਉਹ ਇੱਕ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਪਰ ਇਸਦੇ ਨਾਲ ਹੀ ਸਮੂਹ ਤਖਤਾਂ ਦੇ ਮੁੱਖ ਜੱਥੇਦਾਰਾਂ ਨੂੰ ਵੀ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਉਹ ਆਪਣੇ ਜਾਰੀ ਕੀਤੇ ਹੋਏ ਹੁਕਮਾਂ ਨੂੰ ਲਾਗੂ ਕਰਵਾਉਣ ਵਿੱਚ ਕਿੰਨਾ ਕੁ ਪਹਿਰਾ ਦਿੰਦੇ ਹਨ। ਇਸ ਦੌਰਾਨ ਸ. ਸਰਨਾ ਨੇ ਆਪਣੀ ਗੱਲਬਾਤ ਦੌਰਾਨ ਸਪੱਸ਼ਟ ਰੂਪ ਵਿੱਚ ਕਿਹਾ ਕਿ ਉਹ ਹਮੇਸ਼ਾ ਹੀ ਪੰਥ ਏਕਤਾ ਦੇ ਹਾਮੀ ਰਹੇ ਹਨ ਤਾਂ ਕਿ ਸਮੁੱਚੀਆਂ ਸਿੱਖ ਜੱਥੇਬੰਦੀਆਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਇੱਕਜੁੱਟਤਾ ਦੇ ਨਾਲ ਗੁਰਮਤਿ ਦੇ ਸਿਧਾਤਾਂ ਦੀ ਰਾਖੀ ਕਰਨ ਨਾ ਕਿ ਡੇਰੇਦਾਰਾਂ ਦੇ ਦਬਾਅ ਹੇਠ ਆ ਕੇ ਗੁਰਮਤਿ ਦੀ ਮਰਿਆਦਾ ਤੇ ਸਿਧਾਂਤਾਂ ਨੂੰ ਢਾਅ ਲਗਾਉਣ। ਇਸ ਦੌਰਾਨ ਪੱਤਰਕਾਰਾਂ ਵੱਲੋਂ ਦਸਤਾਰ ਦੇ ਮੁੱਦੇ ਸੰਬੰਧੀ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਸ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਦਸਤਾਰ ਦੇ ਮੁੱਦੇ ਨੂੰ ਹੱਲ ਕਰਾਉਣ ਲਈ ਸਾਡੀਆਂ ਸਾਰੀਆਂ ਸੰਭਵ ਕੋਸ਼ਿਸ਼ਾਂ ਜਾਰੀ ਹਨ, ਖਾਸ ਕਰਕੇ ਦਸਤਾਰ ਦੇ ਮੁੱਦੇ ਪ੍ਰਤੀ ਪਿੱਛਲੇ ਦਿਨੀਂ ਭਾਰਤ ਸਰਕਾਰ ਵੱਲੋਂ ਲਿਆ ਗਿਆ ਸਟੈਂਡ ਸਿੱਖਾਂ ਦੇ ਲਈ ਬਹੁਤ ਅਹਿਮ ਹੈ। ਪਰ ਦੂਜੇ ਪਾਸੇ ਜਿਸ ਤਰ੍ਹਾਂ ਬਾਦਲਕਿਆਂ ਨੇ ਦਿੱਲੀ ਵਿਖੇ ਇੱਟਲੀ ਸਫਤਰਖਾਨੇ ਦੇ ਬਾਹਰ ਰੋਸ ਮੁਜਾਹਰਾ ਕੀਤਾ ਉਹ ਕੇਵਲ ਇੱਕ ਰਾਜਸੀ ਸਟੰਟ ਸੀ। ਜਿਸ ਨਾਲ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸਦੇ ਸਿੱਖਾਂ ਦੇ ਸਵੈਮਾਣ ਨੂੰ ਵੱਡੇ ਪੱਧਰ ਤੇ ਢਾਅ ਲੱਗੀ ਹੈ। ਉਨ੍ਹਾਂ ਨੇ ਸਪਸ਼ੱਟ ਰੂਪ ਵਿੱਚ ਕਿਹਾ ਕਿ ਦਸਤਾਰ ਦਾ ਮੁੱਦਾ ਕਿਸੇ ਇੱਕ ਸਿੱਖ ਜਾਂ ਪਾਰਟੀ ਦਾ ਨਹੀਂ ਬਲਕਿ ਸਮੁੱਚੀ ਕੌਮ ਦਾ ਮਸਲਾ ਹੈ। ਇਸ ਲਈ ਸਮੂਹ ਸਿੱਖ ਰਾਜਨੀਤਿਕ ਅਤੇ ਧਾਰਮਿਕ ਜੱਥੇਬੰਦੀਆਂ ਨੂੰ ਆਪਣੀ ਨਿੱਜਾਂ ਤੋਂ ਉਪਰ ਉਠ ਕੇ ਸਮੁੱਚੇ ਸੰਸਾਰ ਅੰਦਰ ਦਸਤਾਰ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਪੂਰੀ ਇੱਕਜੁੱਟਤਾ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਪ੍ਰਮੁੱਖ ਆਗੂ ਭਾਈ ਚਰਨਜੀਤ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੀ ਪੰਜਾਬ ਇਕਾਈ ਦੇ ਪ੍ਰਧਾਨ ਜੱਥੇਦਾਰ ਜਸਵਿੰਦਰ ਸਿੰਘ ਬਲੀਏਵਾਲ, ਯੂਥ ਵਿੰਗ ਦੇ ਕੌਮੀ ਪ੍ਰਧਾਨ ਗੁਰਮੀਤ ਸਿੰਘ ਮੁੰਡੀਆਂ, ਪੰਜਾਬ ਇਕਾਈ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਵਪਾਰ ਦਲ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਸਤਵਿੰਦਰ ਸਿੰਘ ਸਾਹਨੇਵਾਲ, ਜਗਜੀਤ ਸਿੰਘ ਭੱਟੀ, ਗੁਰਪ੍ਰੀਤ ਸਿੰਘ ਨਾਰੰਗਵਾਲ, ਪਵਨਦੀਪ ਸਿੰਘ ਜੱਵਦੀ, ਪ੍ਰਿਤਪਾਲ ਸਿੰਘ ਪਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।


ਅਪ੍ਰੈਲ 02, 2011 ਨੂੰ 12-3 ਵਜੇ ਤੱਕ ਇੱਕ ਵਿਚਾਰ ਗੋਸ਼ਟੀ, ਗੁਰਦੁਆਰਾ ਸਿੱਖ ਲਹਿਰ ਸੈਂਟਰ ਬਰੈਂਪਟਨ ਵਿਖੇ ਹੋ ਰਹੀ ਹੈ। ਇਸ ਬਾਰੇ ਹੋਰ ਜਾਣਕਾਰੀ ਇਹਨਾ ਨੰਬਰਾਂ ਤੋਂ ਲਈ ਜਾ ਸਕਦੀ ਹੈ: (905) 451-3335 (647) 295-2178 (416) 500-0441 (416) 816-7236
ਅਤੇ ਜਾਂ ਫਿਰ ਹੋਰ ਕਈ ਪੰਥਕ ਵੈੱਬ ਸਾਈਟਾਂ ਤੇ ਪੂਰਾ ਪੋਸਟਰ ਦੇਖਿਆ ਜਾ ਸਕਦਾ ਹੈ।


(25/03/11)
ਗੁਰਮਤਿ ਗਿਆਨ ਮਿਸ਼ਨਰੀ ਕਾਲਜ

ਵਾਹਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵੀਰ ਜੀ ਲੋਕਾਈ ਨੂੰ ਗੁਰਮਤਿ ਤੋਂ ਜਾਣੂੰ ਕਰਵਾਉਣ ਲਈ ਕਾਲਜ ਵੱਲੋਂ ਪੱਤਰ ਵਿਹਾਰ,ਔਨਲਾਈਨ ਗੁਰਮਤਿ ਐਲੀਮੈਂਟਰੀ ਕੋਰਸ ਕਰਾਇਆ ਜਾ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਸੰਗਤਾਂ ਤੱਕ ਇਹ ਪਹੁੰਚਾਇਆ ਜਾ ਸਕੇ ਸੋ ਇਸ ਸਬੰਧੀ ਹੇਠਾਂ ਦਿੱਤੀ ਜਾਣਕਾਰੀ ਸਾਈਟ ਤੇ ਪਾਉਣ ਦੀ ਖੇਚਲ ਕਰਨੀ ਜੀ।
ਧੰਨਵਾਦ ਸਹਿਤ
ਗੁਰਮਤਿ ਗਿਆਨ ਮਿਸ਼ਨਰੀ ਕਾਲਜ,
ਲੁਧਿਆਣਾ।

ਗੁਰਮਤਿ ਐਲੀਮੈਂਟਰੀ ਕੋਰਸ (ਪੱਤਰ ਵਿਹਾਰ ਰਾਹੀਂ)

ONline Gurmat Elementary Course
ਘਰ ਬੈਠੇ ਹੀ ਸਿੱਖ ਧਰਮ ਦੀ ਜਾਣਕਾਰੀ ਪ੍ਰਾਪਤ ਕਰੋ


ਧਰਮ ਵਿਅਕਤੀ ਦੇ ਜੀਵਨ ਦਾ ਇਕ ਜ਼ਰੂਰੀ ਅੰਗ ਹੈ, ਜਿਸਦੀ ਸਹੀ ਜਾਣਕਾਰੀ ਵਿਅਕਤੀ ਅੰਦਰ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਕੇ ਉਸਨੂੰ ਵਿਕਾਸ ਦੀ ਦਿਸ਼ਾ ਵੱਲ ਲੈ ਜਾਂਦੀ ਹੈ ਅਤੇ ਇਸਦੇ ਉਲਟ ਧਰਮ ਸਬੰਧੀ ਪੈਦਾ ਹੋਣ ਵਾਲੇ ਭੁਲੇਖੇ ਵਿਅਕਤੀ ਅੰਦਰ ਨਫਰਤ ਦਾ ਵਿਕਾਸ ਕਰਦੇ ਹਨ, ਜਿਸ ਨਾਲ ਹਰ ਇਕ ਸਮਾਜ ਵਿਚ ਖੂਨ-ਖਰਾਬੇ ਦਾ ਖਤਰਾ ਪੈਦਾ ਹੋ ਰਿਹਾ ਹੈ। ਸਿੱਖ ਧਰਮ ਦਾ ਮੁਢਲਾ ਉਪਦੇਸ਼ ਇਹ ਹੈ ਕਿ ਸਚਿਆਰਾ ਜੀਵਨ ਕਿਵੇਂ ਬਣਾਇਆ ਜਾਵੇ। ਧਰਮ ਦਾ ਇਹ ਅਸੂਲ ਹਰ ਇਕ ਮਨੁੱਖੀ ਸਮਾਜ ਦਾ ਹਿੱਸਾ ਬਣਨਾ ਚਾਹੀਦਾ ਹੈ। ਮਨੁੱਖੀ ਸਮਾਜ ਦਾ ਇਹ ਸਿਧਾਂਤ ਤਾਂ ਹੀ ਹੋਂਦ ਵਿਚ ਆ ਸਕੇਗਾ ਜੇਕਰ ਵਿਅਕਤੀ ਸਚਿਆਰਾ ਜੀਵਨ ਬਣਾਉਣ ਵੱਲ ਰੁਚਿਤ ਹੋਵੇਗਾ।

ਧਰਮ ਦੀ ਅਜਿਹੀ ਸੂਝ ਪੈਦਾ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆਂ ਵਿਚ ਪ੍ਰਚਾਰ ਦੌਰੇ ਕੀਤੇ। ਇਨ੍ਹਾਂ ਪ੍ਰਚਾਰ ਦੌਰਿਆਂ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਅੰਦਰ ਧਰਮ ਦੀ ਅਸਲ ਸੂਝ ਪੈਦਾ ਕਰਨ ਲਈ ਉਨ੍ਹਾਂ ਨੂੰ ਇਕ ਅਕਾਲ ਪੁਰਖ ਨਾਲ ਜੋੜਨ ਦਾ ਕੰਮ ਕੀਤਾ ਅਤੇ ਧਰਮ ਦੀ ਕਿਰਤ ਕਰਨ, ਨਾਮ ਜਪਣ, ਸਾਂਝੀਵਾਲਤਾ ਅਤੇ ਵੰਡ ਛਕਣ ਦਾ ਉਪਦੇਸ਼ ਦੇ ਕੇ ਮਨੁੱਖਤਾ ਅੰਦਰ ਪ੍ਰੇਮ ਪਿਆਰ ਪੈਦਾ ਕੀਤਾ। ਗੁਰੂ ਨਾਨਕ ਸਾਹਿਬ ਜੀ ਦੁਆਰਾ ਸੰਗਠਤ ਕੀਤੇ ਮਾਨਵਤਾ ਦੇ ਧਰਮ ਨੂੰ ਮੰਨਣਾ ਅਤੇ ਉਸ ਉਤੇ ਚੱਲਣਾ ਤੇ ਆਧੁਨਿਕ ਲੀਹਾਂ ਤੇ ਪ੍ਰਚਾਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਤਾਂ ਜੋ ਭ੍ਰਿਸ਼ਟਾਚਾਰ,ਕਲਾ ਕਲੇਸ਼, ਖੂਨੀ ਜੰਗਾਂ ਆਦਿ ’ਤੇ ਮੁਕਤ ਸੱਚੇ-ਸੁੱਚੇ ਸਮਾਜ ਦੀ ਸਿਰਜਣਾ ਹੋ ਸਕੇ।

ਇਸ ਕੋਰਸ ਰਾਹੀਂ ਜੋ ਕਿ ਸਰਲ ਭਾਸ਼ਾ ਵਿਚ ਹੈ, ਆਪ ਜੀ ਨੂੰ ਗੁਰੂ ਸਾਹਿਬਾਨ ਦੁਆਰਾ ਮਾਨਵ ਕਲਿਆਣ ਹਿਤ ਪੇਸ਼ ਕੀਤੇ ਵੀਚਾਰਾਂ ਤੋਂ ਜਾਣੂ ਕਰਵਾਇਆ ਜਾਵੇਗਾ, ਤਾਂ ਜੋ ਜਿਥੇ ਆਪ ਜੀ ਆਪਣਾ ਜੀਵਨ ਘੜੋਗੇ, ਉਥੇ ਮਨੁੱਖਤਾ ਦੇ ਕਲਿਆਣ ਅਤੇ ਸਰਬੱਤ ਦੇ ਭਲੇ ਲਈ ਯਤਨਸ਼ੀਲ ਹੋਵੋਗੇ।

ਸਲੇਬਸ ਅਤੇ ਕੋਰਸ ਦੀ ਫੀਸ

ਇਸ ਪੂਰੇ ਕੋਰਸ ਨੂੰ ਦਸ ਪਾਠ-ਕ੍ਰਮਾਂ ਵਿਚ ਵੰਡਿਆ ਗਿਆ ਹੈ। ਹਰੇਕ ਪਾਠ ਵਿਚ ਗੁਰੂ ਸਾਹਿਬਾਨ ਦੁਆਰਾ ਰਚੀ ਗਈ ਬਾਣੀ ਦੇ ਚੋਣਵੇਂ ਸ਼ਬਦਾਂ ਦੇ ਨਾਲ, ਗੁਰ ਇਤਿਹਾਸ, ਗੁਰ ਦਰਸ਼ਨ ਅਤੇ ਰੋਜ਼ਾਨਾ ਜੀਵਨ ਵਿਚ ਕੰਮ ਆਉਣ ਵਾਲੀਆਂ ਗੱਲਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਾਠਕ੍ਰਮ ਦੇ ਅੰਤ ਵਿਚ ਕੁਝ ਪ੍ਰਸ਼ਨ ਦਿੱਤੇ ਗਏ ਹਨ ਜਿਨ੍ਹਾਂ ਦੇ ਜਵਾਬ ਤੁਸੀਂ ਵੱਖਰੀ ਸ਼ੀਟ ’ਤੇ ਹੱਲ ਕਰਕੇ ਕਾਲਜ ਵਿਖੇ ਭੇਜਣੇ ਹਨ। ਕੋਰਸ ਮੁਕੰਮਲ ਹੋਣ ’ਤੇ ਆਪ ਜੀ ਨੂੰ ਕਾਲਜ ਵਲੋਂ ਸਰਟੀਫਿਕੇਟ ਦਿੱਤਾ ਜਾਵੇਗਾ। ਅਜੇ ਇਹ ਕੋਰਸ ਪੰਜਾਬੀ ਭਾਸ਼ਾ ਵਿਚ ਹੀ ਹੈ,ਜਲਦੀ ਹੀ ਇਹ ਹਿੰਦੀ ਅਤੇ ਅੰਗਰੇਜ਼ੀ ’ਚ ਵੀ ਸ਼ੁਰੂ ਕੀਤਾ ਜਾਵੇਗਾ।

ਭਾਰਤ ਵਿਚ ਕੋਰਸ ਦਾ ਕੁੱਲ ਖਰਚਾ ਡਾਕ ਖਰਚੇ ਸਮੇਤ ਕੇਵਲ 120/- (ਇਕ ਸੌ ਵੀਹ) ਰੁਪਏ ਹੈ। ਵਿਦੇਸ਼ ਲਈ ਡਾਕ ਰਾਹੀਂ 10 ਡਾਲਰ
usa ਅਤੇ ਈਮੇਲ ਰਾਹੀਂ 10usa ਡਾਲਰ. ਜੇਕਰ ਇਕ ਪਰਿਵਾਰ ਦੇ ਇਕ ਤੋਂ ਵੱਧ ਮੈਂਬਰਾਂ ਨੇ ਕੋਰਸ ਕਰਨਾ ਹੈ ਤਾਂ ਪਹਿਲੇ ਨੇ ਹੀ 120/- (ਇਕ ਸੌ ਵੀਹ) ਰੁਪਏ ਦੇਣੇ ਹਨ, ਬਾਕੀਆਂ ਨੇ 30/- (ਤੀਹ) ਰੁਪਏ (ਦਾਖਲਾ+ਡਾਕ ਖਰਚ) ਪ੍ਰਤੀ ਕੋਰਸ ਦੇਣੇ ਹਨ। ਪਰ ਪਾਠ ਕ੍ਰਮ ਪਹਿਲੇ ਨੂੰ ਹੀ ਭੇਜੇ ਜਾਣਗੇ, ਦੂਜਿਆਂ ਨੂੰ ਨਹੀਂ ਭੇਜੇ ਜਾਣਗੇ। ਦਾਖ਼ਲੇ ਲਈ ਫੀਸ paypal ਰਾਹੀਂ ਵੀ ਭੇਜ ਸਕਦੇ ਹੋ ਜੀ
ਦਾਖ਼ਲਾ ਫਾਰਮ ਡਾਊਨਲੋਡ ਕਰਨ ਜਾਂ ਫੀਸ ਭਰਨ ਲਈ ਅਤੇ ਵਧੇਰੇ ਜਾਣਕਾਰੀ ਲਈ ਕਾਲਜ ਦੀ ਵੈਬਸਾਈਟ
www.gurmatgian.org ਤੇ ਜਾਉ ਜੀ


(25/03/11)
ਰਣਜੀਤ ਸਿੰਘ ਮੁਹਾਲੀ

ਸਰਵਜੀਤ ਸਿੰਘ ਜੀ

ਆਪ ਜੀ ਦਾ ਮਤਲਬ ਹੈ ਕੀ ਅਖਬਾਰਾਂ ਵਿਚ ਜੋ ਧਰਮ ਸਿਹੁੰ ਨੂੰ ਸੋਧਣ ਦੀਆਂ ਖਬਰਾਂ ਲਗ ਰਹੀਆਂ ਹਨ ਸਬ ਅਧੂਰੀ ਜਾਣਕਾਰੀ ਵੱਸ ਲਾਗੇ ਹੋਏ ਹਨ ? ਅਕਾਲ ਤਖਤ ਨੂੰ ਆਪ ਜੀ ਮੰਨਦੇ ਹੋਵੋਂਗੇ |

ਮੈਂ ਸ਼ੇਰ ਏ ਪੰਜਾਬ ਰਡਿਓ ਦੀ ਗਲ ਕੀਤੀ ਹੈ, ਓਹ ਸਚ ਨਾਲ ਖੜੇ ਹਨ , ਓਹਨਾ ਦੇ ਟਾਕ ਸ਼ੋ ਵਿਚੋਂ ਹੀ ਮੈਨੂੰ ਇਹ ਗਿਆਨ ਮਿਲਿਆ ਹੈ ਕੀ ਅਕਾਲ ਦਾ ਤਖਤ ਸੰਸਾਰੀ ਨਹੀਂ ਹੁੰਦਾ, ਸੰਸਾਰੀ ਤਖਤ ਇਨ੍ਹਾ ਪੁਜਾਰੀਆਂ ਵੱਸ ਹੈ ਜੋ ਅਖੋਤੀ ਦਸਮ ਗ੍ਰੰਥ ਨੂੰ ਪਜਾਮਾ ਉਤਰ ਕੇ ਮਥਾ ਟੇਕਦੇ ਹਨ | ਦਰਸ਼ਨ ਸਿੰਘ ਜੀ ਦੀ ਗਲ ਵੀ ਸ਼ੇਰ ਏ ਪੰਜਾਬ ਨੇ ਪ੍ਰੋਮੋਟ ਕੀਤੀ ਹੈ ਕੀ ਅਕਾਲ ਤਖਤ ਦਾ ਸਿਧਾਂਤ ਸੰਸਾਰੀ ਨਹੀਂ ਹੈ | ਪਰ ਜਦੋਂ ਮੈਂ ਉਸੇ ਸ਼ੇਰ ਏ ਪੰਜਾਬ ਰਡਿਓ ਦੀ ਗਲ ਸੁਨੀ ਹੈ, ਕੀ "ਸਾਡੀ ਜਥੇ ਬੰਦਿਆਂ ਕਿਓਂ ਇਸ ਅਖੋਤੀ ਧਰਮ ਸਿਹੁੰ ਖਿਲਾਫ਼ ਕਾਰਵਾਈ ਨਹੀਂ ਕਰਦੀ. ਇਹ ਰਵੀਆ ਇਸ ਤ੍ਰਾਂਹ ਲਗਾ ਜਿਂਵੇ ਅਸੀਂ ਵੀ ਓਹਨਾ ਪੁਜਾਰੀਆਂ ਦੇ ਗੁਲਾਮ ਹਾਂ |"

ਦੂਜੀ ਗੱਲ, ਮੈਂ ਆਮ ਆਵਾਜ਼ ਹਾਂ, ਪਰ ਪ੍ਰਚਾਰ ਦਾ ਸਾਰਾ ਜਿਮਾਂ ਇਹਨਾ ਖਾਸ ਅਵਾਜਾਂ (ਮਾਨਯੋਗ ਦਰਸ਼ਨ ਸਿੰਘ ਜੀ, ਜਾਚਕ ਸਾਹਿਬ, ਧੁੰਦਾ ਸਾਹਿਬ , ਸ਼ੇਰ ਏ ਪੰਜਾਬ, ਮਖਣ ਸਿੰਘ, ਤਤ ਗੁਰਮਤ ਪਰਿਵਾਰ ਆਦਿਕ ) ਤੇ ਹੈ, ਪਰ ਇਹੋ ਖਾਸ ਆਵਾਜ਼ਾਂ ਅਤੇ ਖਾਸ ਅਵਾਜਾਂ ਦੀ ਵੇਬ-ਸਾਇਟ ਵਿਚ ਲਿਖੇ ਜਾਣ ਵਾਲੇ ਖਾਸ ਲੇਖ, ਚਿਠੀਆਂ, ਅਕਾਲ ਤਖਤ, ਟਕਸਾਲੀਆਂ, ਨਿਹੰਗਾ ਤੇ ਹੋਰ ਅਖੋਤੀ ਦੇਰੇਆਂ ਵਲ ਨੂੰ ਝੁਕਦੇ ਹਨ , ਤਾਂ ਲਗਦਾ ਹੈ ਇਨ੍ਹਾ ਆਵਾਜ਼ਾਂ ਦਾ ਆਪਣਾ ਕੋਈ ਵਜੂਦ ਨਹੀਂ ਹੈ |

ਤੇ ਮੇਰੇ ਜਵਾਬ ਦੇਣ ਦੀ ਗਲ ਹੈ ਤਾਂ ਜਿੰਨਾ ਨੇ ਪ੍ਰਚਾਰ ਕਰਨ ਦਾ ਠੇਕਾ ਲੀਤਾ ਹੈ, ਓਹਨਾ ਨੂੰ ਇਹ ਸੰਭਾਲਣਾ ਪਵੇਗਾ , ਜੇ ਜਵਾਬ ਨਹੀਂ ਹੈ ਤਾਂ ਦੱਸ ਦਾਵੋ ਦਾਸ ਆਪ ਹਾਜ਼ਿਰ ਹੋ ਜਾਵੇਗਾ | ਮਿਸ਼ਨਰੀ, ਵਿਦਵਾਨਾ ਨੇ ਮਸਾਂ ਸਾਨੂੰ ਕੂੜ ਪ੍ਰਚਾਰ ਵਿਚੋਂ ਬਾਹਰ ਕੜਿਆ ਹੈ, ਹੁਣ ਜਦ ਓਹ ਲੋਕ ਆਪ ਓਨਹਾ ਕੂਦ ਪ੍ਰਚਾਰਕਾਂ ਸਾਹਮਣੇ ਦ੍ਰ੍ਖ੍ਵਾਸ੍ਤਾਨ ਰਖ ਰਹੇ ਹੁੰਦੇ ਨੇ ਤਾਂ ਮੇਰੇ ਮੂਹੋਂ ਇਹ ਸ਼ਬਦ ਨਿਕਲਦੇ ਨੇ ਕੀ ""ਮੈਨੂੰ ਤਾਂ ਲੱਗ ਰਿਹਾ ਹੈ ਕੀ ਸਿਖ ਧਰਮ ਦੇ ਮੰਨਣ ਵਾਲੇ ਸਭ ਬੇਵਕੂਫ਼ ਹਨ"".

ਇਸ ਲਈ ਦਾਸ ਨੇ ਬੇਨਿਤੀ ਕੀਤੀ ਹੈ ਕੀ ਆਪ ਲੋਕ(ਪ੍ਰਚਾਰਕ) ਸਾਨੂੰ ਆਮ ਜਨਤਾ ਨੂੰ ਦੱਸੋ ਗੁਰੂ ਕੀ ਹੁੰਦਾ ਹੈ, ਗੁਰੂ ਦੇ ਸਾਰੇ ਗੁਣ, ਗੁਰਬਾਣੀ ਰਾਹੀਂ ਦੱਸੋ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਿਓਂ ਕਹਿੰਦੇ ਹਨ ਇਹ ਵੀ ਸਮਝਾਓ | ਤਾਂ ਕੀ ਇਹੋ ਜਿਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ਼ ਉਠਨ ਵਾਲਿਆਂ ਆਵਾਜ਼ਾਂ ਬੰਦ ਹੋਣ | ਤੇ ਟਾਕ ਸ਼ੋ ਦੀ ਗਲ ਹੈ ਉਸ ਬਾਰੇ ਮੈਨੂੰ ਇਨਾ ਹੀ ਪਤਾ ਹੈ ਕੀ ਚਰਚਾ ਤਾਂ ਦਸਮ ਗ੍ਰੰਥ ਦੇ ਸੰਬੰਦ ਵਿਚ ਹੋਣੀ ਸੀ , ਲੇਕਿਨ ਇਸ ਨਿਹੰਗ ਦੇ ਬਿਆਨ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ਼ ਸਨ, ਇਸ ਕਰਕੇ ਚਰਚਾ ਬਦਲ ਦਿੱਤੀ ਗਈ ਤੇ ਚਰਚਾ ਗੁਰੂ ਗ੍ਰੰਥ ਸਾਹਿਬ ਜੀ ਦੇ ਇਤਿਹਾਸ ਦੀਆਂ ਟਿਪਣੀਆਂ ਤੇ ਰਖੀ ਗਈ |

ਲੇਕਿਨ ਜੋ ਆਦਮੀ ਚਰਚਾ ਵਿਚ ਹੀ ਨਹੀਂ ਆਇਆ, ਉਸ ਨੂੰ ਅਸੀਂ ਪ੍ਰੋਮੋਟ ਕਰਕੇ ਚਰਚਾ ਵਿਚ ਕਿਓਂ ਲਿਆਂਦਾ ਜਾ ਰਿਹਾ ਹੈ ? ਗਲ ਮੈਂ ਓਹੀ ਦੋਹ੍ਰਾਵਾਂਗਾ : ੧੦ ਬੰਦਾ ਨਹੀ ਜਿਸ ਨਾਲ ਲਗਦਾ ਜੁੜਿਆ ਹੋਣਾ ਉਸ ਨਾਲ ੧੦੦੦ ਨਹੀਂ ਤਾਂ ਘਟੋ ਘਟ ੧੦੦ ਤਾਂ ਅਸੀਂ ਹੀ ਜੋੜ ਦੇਵਾਂਗੇ | ਇਹ ੧੦੦ - ੧੦੦ ਕਰਕੇ ਹੀ ੧੦੦੦ ਹੁੰਦੇ ਨੇ ਤੇ ਲਖ ਹੁੰਦੇ ਨੇ , ਤੇ ਯਾਦ ਰਖੋ ਮਨਮੁਖਾਂ ਦੀ ਤਾਦਤ ਹਮੇਸ਼ਾ ਜਿਆਦਾ ਹੁੰਦੀ ਹੈ | ਇਹ ਨਵੇ ਕਿਸਮ ਦੇ ਮਨਮੁਖ ਹਨ , ਇਹਨਾ ਤੋਂ ਦੂਰੀ ਬਨਾਓ ਬਹਿਤਰ ਹੈ | ਇਹਨਾ ਦੀਆਂ ਟਿਪਣੀਆਂ ਨੂੰ ਮਾਨਤਾ ਨਹੀਂ ਦੇਣੀ ਚਾਹੀਦੀ | ਅਸੀਂ ਤਾਂ ਇਸ ਨਿਹੰਗ ਨੂੰ ਅਖਬਾਰਾਂ ਵਿਚ ਲਈ ਅੰਦਾ, ਅਕਾਲ ਤਖ਼ਤ ਤੇ ਪਹੁੰਚਾ ਰਹੇ ਹਾਂ |
ਇਹ ਛੱਡੋ ਕਿਥੇ ਦਰਸ਼ਨ ਸਿੰਘ ਵਰਗੇ ਸਖਸੀਅਤ ਦੇ ਨਾਲ ਇਸ ਆਦਮੀ ਨੂੰ ਜੋੜ ਕੇ ਖਬਰਾਂ ਛਾਪੀਆਂ ਜਾ ਰਹੀਆਂ ਨੇ, ਤੇ ਅਕਾਲ ਤਖ਼ਤ ਦੀ ਦੁਹਾਹੀ ਪਾਈ ਜਾ ਰਹੀ ਹੈ | ਜਰਾ ਸਾਡੇ ਲੋਕਾਂ ਦੇ ਕਰੇ ਫੇਸਬੁਕ, ਆਦਿਕ ਵੇਬ ਸਾਇਟ ਤੇ ਦੇਖੋ, ਲਿਖਦੇ ਨੇ ਦਰਸ਼ਨ ਸਿੰਘ ਨੂੰ ਕੱਡ ਦਿਤਾ ਤੇ ਧਰਮ ਸਿਹੁੰ ਨੂੰ ਪੁਛਿਆ ਵੀ ਨਹੀਂ | ਇਥੋਂ ਪਤਾ ਚਲਦਾ ਹੈ ਪ੍ਰੋਫ਼ੇਸਰ ਦਰਸ਼ਨ ਸਿੰਘ ਜੀ ਨੂੰ ਵੀ ਡੀਗ੍ਰੇਡ ਕੀਤਾ ਜਾ ਰਿਹਾ ਹੈ

ਵਾਹਿਗੁਰੁ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਸੰਪਾਦਕ ਸਾਹਿਬ ਜੀ ਮੇਰਾ ਪੱਤਰ ਪਾਨ ਲਈ ਬੋਹਤ ਬੋਹਤ ਧਨਵਾਦ | ਮੇਰੀ ਪਿਛਲੀ ਚਿਠੀ ਦੇ ਥਲੇ ਜੋ ਚਿਠੀ ਹੈ ਓਹ ਸ਼ਾਇਦ ਆਪ ਜੀ ਦੀ ਵੇਬ ਸਾਇਟ ਤੇ ਹੀ ਲੱਗੀ ਹੋਈ ਹੈ , ਆਪ ਜੀ ਦੇ ਵੇਬ ਸਾਇਟ ਤੋਂ ਓਹ ਨਿਹੰਗ ਪ੍ਰੋਮੋਟ ਹੋ ਰਿਹਾ ਹੈ | ਇਹ ਛਡੋ ਅਕਾਲ ਤਖਤ ਨੂੰ ਵੀ ਪ੍ਰੋਮੋਟ ਕਰ ਰਹੀ ਹੈ ਇਸ ਦੇ ਲਿੰਕ ਆਪ ਜੀ ਨੂੰ ਛੇਤੀ ਦਵਾਂਗਾ |

ਵਾਹਿਗੁਰੁ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਰਣਜੀਤ ਸਿੰਘ ਮੁਹਾਲੀ


(25/03/11)
ਕਿਰਪਾਲ ਸਿੰਘ ਬਠਿੰਡਾ

ਬੱਜ਼ਟ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ `ਤੇ ਪਾਰਟੀ ਪ੍ਰਭਾਵ ਦੀ ਗੱਲ ਮੱਕੜ ਨੇ ਮੰਨ ਲਈ
*ਸਮੁੱਚਾ ਬਜਟ ਪਿਛਲੇ ਬਜਟ ਨਾਲੋਂ 77 ਕਰੋੜ ਵੱਧ ਪਰ ਧਰਮ ਪ੍ਰਚਾਰ ਲਈ ਪਿਛਲੇ ਸਾਲ ਨਾਲੋਂ 6 ਕਰੋੜ ਘੱਟ ਰੱਖਿਆ ਗਿਆ ਹੈ
*ਇਜਲਾਸ ਵਿੱਚ ਸ਼ਾਮਿਲ ਹੋਏ 116 ਮੈਂਬਰਾਂ ਨੂੰ ਬਜਟ ਪਾਸ ਕਰਨ ਸਮੇਂ ਕੋਈ ਸੁਝਾਅ ਦੇਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ
ਬਠਿੰਡਾ, 25 ਮਾਰਚ (ਕਿਰਪਾਲ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲ 2004 ਵਿੱਚ ਗਠਿਤ ਹੋਏ ਹਾਊਸ ਦੇ ਆਖਰੀ ਬਜਟ ਸੈਸ਼ਨ ਨੇ ਇਹ ਸੰਕੇਤ ਦਿੱਤਾ ਹੈ ਕਿ ਇਹ ਬਜਟ ਪੂਰੀ ਤਰ੍ਹਾਂ ਅਗਾਮੀ ਕਮੇਟੀ ਚੋਣਾਂ ਦੇ ਮੱਦੇਨਜਰ ਹੀ ਤਿਆਰ ਕੀਤਾ ਗਿਆ ਹੈ ਅਤੇ ਕਮੇਟੀ ਪ੍ਰਬੰਧਕਾਂ ਨੇ ਬੀਤੇ ਸਮੇਂ ਵਿੱਚ ਕੁੱਝ ਕਮੇਟੀ ਮੈਂਬਰਾਂ ਵਲੋਂ ਦਿੱਤੇ ਉਸਾਰੂ ਸੁਝਾਵਾਂ ਵਲ ਵੀ ਕੋਈ ਧਿਆਨ ਨਹੀ ਦਿੱਤਾ। ਬੀਤੇ ਕੱਲ੍ਹ ਹੋਏ ਕਮੇਟੀ ਦੇ ਸਲਾਨਾ ਬਜਟ ਇਜਲਾਸ ਲਈ ਬਜਟ ਦਾ ਖਰੜਾ ਭਾਵੇਂ 20-21 ਦਿਨ ਪਹਿਲਾਂ ਹੀ ਕਮੇਟੀ ਮੈਂਬਰਾਂ ਨੂੰ ਭੇਜ ਦਿੱਤਾ ਗਿਆ ਸੀ ਲੇਕਿਨ ਇਜਲਾਸ ਵਿੱਚ ਸ਼ਾਮਿਲ ਹੋਏ 116 ਮੈਂਬਰਾਂ ਨੂੰ ਬਜਟ ਪਾਸ ਕਰਨ ਸਮੇਂ ਕੋਈ ਸੁਝਾਅ ਦੇਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ। ਕਮੇਟੀ ਦੇ ਜਨਰਲ ਸਕੱਤਰ ਸ੍ਰ ਸੁਖਦੇਵ ਸਿੰਘ ਭੌਰ ਨੇ ਵੀ ਸਿੱਖ ਗੁਰਦੁਆਰਾ ਐਕਟ ਦੇ ਨਿਯਮਾਂ ਅਨੁਸਾਰ ਬਜਟ ਸਪੀਚ ਪੜ੍ਹਨੀ ਸੀ ਲੇਕਿਨ ਹਾਊਸ ਵਿੱਚ ਬੈਠੇ ਜਿਆਦਾਤਾਰ ਮੈਂਬਰ ਬਾਰ ਬਾਰ ਕਹਿ ਰਹੇ ਸਨ ਕਿ ਬਜਟ ਤਾਂ ਸਾਡੇ ਪਾਸ ਪਹੁੰਚ ਚੁੱਕਾ ਹੈ ਅਸੀਂ ਪੜ੍ਹ ਵੀ ਲਿਆ ਹੈ ਹੁਣ ਸਪੀਚ ਨਾ ਪੜ੍ਹੀ ਜਾਵੇ। ਖੁਦ ਜਨਰਲ ਸਕੱਤਰ ਸ੍ਰ ਭੌਰ ਨੇ ਮੈਂਬਰਾਂ ਦੀ ਇਸ ਭਾਵਨਾ ਦਾ ਜਿਕਰ ਬਜਟ ਸਪੀਚ ਦੌਰਾਨ ਵੀ ਕੀਤਾ। ਬਜਟ ਸਪੀਚ ਦੌਰਾਨ ਭਾਵੇਂ ਵੱਧ ਰਹੇ ਡੇਰਾ ਵਾਦ ਨਾਲ ਦੋ ਹੱਥ ਕਰਨ ਦਾ ਜਿਕਰ ਕੀਤਾ ਗਿਆ ਲੇਕਿਨ ਜਿਸ ਧਰਮ ਪ੍ਰਚਾਰ ਦੇ ਨਾਮ `ਤੇ ਇਹ ਕਾਰਵਾਈ ਅੰਜਾਮ ਤੀਕ ਪਹੁੰਚਾਣੀ ਹੈ ਉਸ ਦਾ ਸਾਲ 2011-2012 ਦਾ ਬਜਟ ਪਿਛਲੇ ਬਜਟ 2010-2011 ਨਾਲੋਂ 6 ਕਰੋੜ ਘੱਟ ਰੱਖਿਆ ਗਿਆ, ਹਾਲਾਂਕਿ ਸਮੁੱਚਾ ਬਜਟ ਪਿਛਲੇ ਬਜਟ ਨਾਲੋਂ 77 ਕਰੋੜ ਵੱਧ ਰੱਖਿਆ ਗਿਆ ਹੈ। ਧਰਮ ਪ੍ਰਚਾਰ ਬਜਟ ਵਿੱਚ ਵੀ ਕੁੱਝ ਵੀ ਨਵਾਂ ਨਾ ਹੋਕੇ ਉਹੀ ਪੁਰਾਣੀਆਂ ਧਾਰਮਿਕ ਫਿਲਮਾਂ ਵਿਖਾਏ ਜਾਣ ਅਤੇ ਗ੍ਰੰਥੀਆਂ ਰਾਹੀਂ ਪ੍ਰਚਾਰ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਕਮੇਟੀ ਪਾਸ ਸਰਹਿੰਦ ਫਤਿਹ ਸ਼ਤਾਬਦੀ ਦੇ ਸਮਾਪਤੀ ਸਮਾਰੋਹ ਅਤੇ ਰਾਗ ਰਤਨ ਗੁਰਮਤਿ ਸੰਗੀਤ ਟੀਵੀ ਰਿਆਲਟੀ ਸ਼ੌਅ ਨੂੰ ਸਪਾਂਸਰ ਕਰਨ ਲਈ ਖਰਚੇ ਜਾਣ ਵਾਲੇ ਇੱਕ ਕਰੋੜ 55 ਲੱਖ ਤੋ ਇਲਾਵਾ ਕੋਈ ਵੱਡਾ ਪ੍ਰੋਜੈਕਟ ਨਹੀਂ ਹੈ। ਕਮੇਟੀ ਨੇ ਇਸ ਸਾਲ ਵਿਦਿਆ ਦੇ ਪਸਾਰ ਲਈ 17 ਕਰੋੜ 36 ਲੱਖ ਰੱਖੇ ਹਨ ਲੇਕਿਨ ਨਵੇਂ ਖੋਲ੍ਹੇ ਜਾਣ ਵਾਲੇ ਵਿਦਿਅਕ ਸੰਸਥਾਨਾਂ ਵਿੱਚ ਜਿਆਦਾਤਾਰ ਮਾਲਵੇ ਵਿੱਚ ਹੀ ਹੋਣਗੇ ਤੇ ਇਹ ਅਦਾਰੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸ੍ਰਪ੍ਰਸਤ ਸ੍ਰ ਪ੍ਰਕਾਸ਼ ਸਿੰਘ ਬਾਦਲ ਸਮੇਂ ਸਮੇਂ ਪਾਰਟੀ ਦੀਆਂ ਸਿਆਸੀ ਸਟੇਜਾਂ ਤੋਂ ਐਲਾਨ ਚੁੱਕੇ ਹਨ। ਇਥੇ ਹੀ ਬੱਸ ਨਹੀਂ ਹਰਿਆਣਾ ਤੋਂ ਕਮੇਟੀ ਮੈਂਬਰ ਸ੍ਰ ਦੀਦਾਰ ਸਿੰਘ ਨਲਵੀ ਨੇ ਜਦੋਂ ਬਜਟ ਸ਼ੈਸ਼ਨ ਕੁੱਝ ਘੰਟਿਆਂ ਦੀ ਬਜਾਏ ਦੋ ਦਿਨ ਦਾ ਕੀਤੇ ਜਾਣ ਦਾ ਸੁਝਾਅ ਪੇਸ਼ ਕੀਤਾ ਤਾਂ ਕੋਈ ਵੀ ਕਮੇਟੀ ਮੈਂਬਰ ਇਸ ਸੁਝਾਅ ਨਾਲ ਸਹਿਮਤ ਨਾ ਹੋਇਆ। ਸ੍ਰ ਦੀਦਾਰ ਸਿੰਘ ਨਲਵੀ ਨੇ ਜਿਉਂ ਹੀ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ 1966 ਦੀ ਧਾਰਾ 72 ਦਾ ਹਵਾਲਾ ਦੇਕੇ ਵੱਖਰੀ ਹਰਿਆਣਾ ਕਮੇਟੀ ਦੀ ਮੰਗ ਨੂੰ ਜਾਇਜ ਦੱਸਿਆ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਤੁਰੰਤ ਮਾਇਕ ਤੋਂ ਐਲਾਨ ਕੀਤਾ ਕਿ ਜਿਸ ਐਕਟ ਦੀ ਗੱਲ ਕੀਤੀ ਗਈ ਹੈ ਉਸ ਨੂੰ ਸਿੱਖ ਕੌਮ ਕਾਫੀ ਸਮਾਂ ਪਹਿਲਾਂ ਨਕਾਰ ਚੁਕੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਬੈਠੇ ਸ੍ਰ ਮੱਕੜ ਇਹ ਵੀ ਭੁੱਲ ਗਏ ਕਿ 1966 ਦੇ ਇਸੇ ਐਕਟ ਅਨੁਸਾਰ ਹੀ ਅਕਾਲੀ ਦਲ ਨੇ ਪੰਜਾਬ ਤੇ ਹਰਿਆਣਾ ਦੀ 1966 ਵਿੱਚ ਵੰਡ ਪ੍ਰਵਾਨ ਕੀਤੀ। ਪੰਜਾਬ ਦੇ ਪਾਣੀਆਂ, ਸਤਲੁਜ ਯਮੁਨਾ ਲਿੰਕ ਨਹਿਰ ਦੇ ਪਾਣੀ `ਤੇ ਹੱਕ ਕੇਂਦਰ ਸਰਕਾਰ ਨੂੰ ਦਿੱਤੇ ਅਤੇ ਸਾਂਝੀ ਹਾਈ ਕੋਰਟ, ਸਾਂਝੀ ਰਾਜਧਾਨੀ ਪ੍ਰਵਾਨ ਕੀਤੀ ਇਸ ਦੇ ਬਾਵਯੂਦ ਸ੍ਰ ਨਲਵੀ ਨੁੰ ਗਲਤ ਬਿਆਨੀ ਕਰਕੇ ਹਾਊਸ ਨੂੰ ਗੁਮਰਾਹ ਕਰਨ ਲਈ ਮੁਆਫੀ ਮੰਗਣ ਲਈ ਕਹਿ ਦਿੱਤਾ ਗਿਆ। ਮੀਰੀ ਪੀਰੀ ਮੈਡੀਕਲ ਕਾਲਜ ਦੇ ਨਿਜੀ ਟਰੱਸਟ ਨੂੰ ਦਿੱਤੀ ਜਾ ਰਹੀ ਸਹਾਇਤਾ ਨੂੰ ਵੀ ਜਾਇਜ ਕਰਾਰ ਦੇਣ ਲਈ ਕੋਈ ਮੌਕਾ ਖਾਲੀ ਨਹੀ ਜਾਣ ਦਿੱਤਾ ਗਿਆ। 1984 ਵਿੱਚ ਵਾਪਰੇ ਹੋਂਦ ਚਿੱਲੜ ਕਾਂਡ ਦੀ ਯਾਦਗਾਰ ਬਨਾਉਣ ਲਈ 50 ਲੱਖ ਰੁਪਏ ਰੱਖੇ ਗਏ ਲੇਕਿਨ ਸਾਕਾ ਨੀਲਾ ਤਾਰਾ ਦੀ ਯਾਦ ਬਾਰੇ ਕਿਸੇ ਨੇ ਮੂੰਹ ਨਹੀਂ ਖੋਲ੍ਹਿਆ। ਜ਼ਿਕਰਯੋਗ ਹੈ ਕਿ ਸ੍ਰ ਮੱਕੜ ਦੇ ਪੰਜ ਸਾਲਾ ਕਾਰਜਕਾਲ ਦੌਰਾਨ ਇਹ ਛੇਵਾਂ ਬਜਟ ਸੀ, ਨਵੰਬਰ 2005 ਤੋਂ ਹੁਣ ਤੀਕ ਪੰਜ ਜਰਨਲ ਇਜਲਾਸ ਵੀ ਹੋਏ ਹਨ ਲੇਕਿਨ ਕਦੇ ਵੀ ਹਰਿਆਣਾ ਦੇ ਕਿਸੇ ਮੈਂਬਰ ਨੂੰ ਬੋਲਣ ਨਹੀ ਦਿੱਤਾ ਗਿਆ, ਸ਼ਾਇਦ ਇਸ ਵਾਰ ਹਰਿਆਣਾ ਤੋਂ ਕਮੇਟੀ ਚੋਣਾਂ ਲਈ ਕੁੱਝ ਵੋਟਾਂ ਦੀ ਆਸ ਹੈ, ਮਾਲਵੇ ਵਿੱਚ ਕਾਂਗਰਸ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਵਧਦੇ ਕਦਮ ਵੀ ਰੋਕਣੇ ਹਨ, ਇਸ ਲਈ ਹੀ ਬਜਟ ਦੀ ਥੈਲੀ ਦਾ ਮੂੰਹ ਮਾਲਵੇ ਵੱਲ ਜਿਆਦਾ ਹੈ। ਪਾਰਟੀ ਪ੍ਰਭਾਵ ਦੀ ਗੱਲ ਤਾਂ ਸ੍ਰ ਮੱਕੜ ਨੇ ਉਸੇ ਵੇਲੇ ਮੰਨ ਲਈ ਸੀ ਜਦੋ ਵਸ਼ਿੰਗਟਨ ਦੇ ਗੁਰਦੁਆਰੇ ਲਈ ਰੱਖੇ ਗਏ 8 ਕਰੋੜ ਬਾਰੇ ਸਵਾਲ ਹੋਇਆ ਤਾਂ ਜਵਾਬ ਸੀ ਬਾਹੁਕਮ ਅਕਾਲੀ ਦਲ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ੍ਰ ਰਘਬੀਰ ਸਿੰਘ ਰਾਜਾਸਾਂਸੀ ਵਲੋਂ ਬਜਟ ਤੇ ਕੀਤੀਆਂ ਟਿੱਪਣੀਆਂ `ਤੇ ਵਿਚਾਰ ਦੀ ਬਜਾਏ ਇਹ ਤਰਕ ਦਿੱਤਾ ਗਿਆ ਕਿ ਉਹ ਬਰਖਾਸਤ ਸਕੱਤਰ ਹਨ ਇਸ ਲਈ ਉਨ੍ਹਾਂ ਪਾਸ ਬਜਟ ਬਾਰੇ ਬੋਲਣ ਦਾ ਹੱਕ ਨਹੀ ਹੈ। ਲੇਕਿਨ ਕਮੇਟੀ ਦੇ ਜਨਰਲ ਇਜਲਾਸ ਦਾ ਸੁਖਾਲਾ ਪਲ ਰਿਹਾ ਹੈ ਕਿ ਇਸ ਵਾਰ ਮੈਂਬਰਾਨ ਦਰਮਿਆਨ ਕੇਵਲ ਮਾਮੂਲੀ ਨੋਕ ਝੋਕ ਹੀ ਹੋਈ ਹੈ, ਵਿਰੋਧੀਆਂ ਨੂੰ ਧੱਕੇ ਨਹੀ ਮਾਰੇ ਗਏ, ਇਹ ਵੀ ਅਗਾਮੀ ਚੋਣਾਂ ਲਈ ਰਣਨੀਤੀ ਤੋਂ ਵੱਧ ਸਾਇਦ ਕੁੱਝ ਵੀ ਨਹੀ ਹੈ।

****************************************************

ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਗੁਰੂ ਸਮਝਦੇ ਹੋਣ ਐਸੇ ਝੂਠੇਦਾਰਾਂ
ਨੂੰ ਵੀ ਤਖਤਾਂ `ਤੇ ਬੈਠਣ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ: ਪ੍ਰੋ. ਦਰਸ਼ਨ ਸਿੰਘ
ਅੱਜ ਲੋੜ ਹੈ ਪੰਥ ਜਾਗੇ ਅਤੇ ਪਛਾਣੇ ਕਿ ਅਕਾਲ ਤਖ਼ਤ ਅਤੇ ਅਕਾਲ ਤਖ਼ਤ ਦੀ ਮਰਿਯਾਦਾ ਦੇ ਵਿਰੋਧੀ ਕੌਣ ਹਨ?
ਬਠਿੰਡਾ, 25 ਮਾਰਚ, (ਕਿਰਪਾਲ ਸਿੰਘ): ਚੰਗਾ ਹੋਵੇ ਜੇ ਇੱਕ ਹੋਰ ਗੱਲ ਭੀ ਸਪਸ਼ਟ ਕਰ ਦਿਤੀ ਜਾਵੇ ਕਿ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਵਲੋਂ ਉਨ੍ਹਾਂ ਲੋਕਾਂ ਨੂੰ ਦਸਤਾਰਾਂ ਦੇ ਕੇ ਡੇਰਿਆਂ ਦੀਆਂ ਗੱਦੀਆਂ `ਤੇ ਬਿਠਾ ਕੇ ਆਉਣ ਜਿਹੜੇ ਅਕਾਲ ਤਖਤ ਨੂੰ ਨਾ ਮੰਨਦੇ ਹੋਣ, ਆਪ ਅਕਾਲ ਤਖਤ ਦੇ ਹੁਕਮਾਂ ਅਤੇ ਮਰਿਯਾਦਾ ਦੀਆਂ ਧੱਜੀਆਂ ਉਡਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਛਿਕੇ ਟੰਗ ਕੇ, ਪਜਾਮੇ ਲਾਹ ਕੇ ਬਚਿਤਰ ਨਾਟਕ ਅੱਗੇ ਮੱਥੇ ਰਗੜਦੇ ਹੋਣ ਅਤੇ ਜੁਗੋ ਜੁੱਗ ਅਟੱਲ ਸਰਬ ਕਲਾ ਸਮਰੱਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਗੁਰੂ ਸਮਝਦੇ ਹੋਣ, ਐਸੇ ਝੂਠੇਦਾਰਾਂ ਨੂੰ ਵੀ ਤਖਤਾਂ `ਤੇ ਬੈਠਣ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ? ਇਹ ਸ਼ਬਦ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਨੇ ਅੱਜ ਦੇ ਅਖ਼ਬਾਰਾਂ `ਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਦਿੱਤੇ ਉਸ ਬਿਆਨ `ਤੇ ਪ੍ਰਤੀਕਰਮ ਕਰਦੇ ਹੋਏ ਕਹੇ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜਿਹੜੇ ਲੋਕ ਅਕਾਲ ਤਖਤ ਅਤੇ ਅਕਾਲ ਤਖਤ ਦੀ ਮਰਿਯਾਦਾ ਨੂੰ ਨਹੀਂ ਮੰਨਦੇ ਐਸੇ ਲੋਕਾਂ ਨੂੰ ਤਖਤਾਂ `ਤੇ ਸਮਾਗਮ ਕਰਨ ਦਾ ਕਿਸੇ ਤਰ੍ਹਾਂ ਭੀ ਕੋਈ ਹੱਕ ਨਹੀ ਦਿਤਾ ਜਾ ਸਕਦਾ। ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਜਿਹੜੇ ਜਥੇਦਾਰ ਖ਼ੁਦ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਗੁਰੂ ਮੰਨਦੇ ਹਨ, ਉਨ੍ਹਾਂ ਦੀ ਸ਼ਹਿ `ਤੇ ਹੀ ਸੁੱਖੇ ਪੀਣੇ ਧਰਮੇ ਨਹਿੰਗ ਵਰਗੇ ਮਹਾਂ ਪਾਪੀ ਤੇ ਗੁਰੂ ਧਰੋਹੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ `ਤੇ ਹਮਲੇ ਕਰਨ ਦੀ ਜੁਰ੍ਹਤ ਕਰ ਰਹੇ ਹਨ। ਉਨ੍ਹਾਂ ਕਿਹਾ ਅੱਜ ਲੋੜ ਹੈ ਪੰਥ ਜਾਗੇ ਅਤੇ ਪਛਾਣੇ ਕਿ ਅਕਾਲ ਤਖ਼ਤ ਅਤੇ ਅਕਾਲ ਤਖ਼ਤ ਦੀ ਮਰਿਯਾਦਾ ਦੇ ਵਿਰੋਧੀ ਕੌਣ ਹਨ?


(24/03/11)
ਸਰਵਜੀਤ ਸਿੰਘ

ਸ: ਰਣਜੀਤ ਸਿੰਘ ਮੁਹਾਲੀ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਦੇ ਪੱਤਰ ਸਬੰਧੀ ਬੇਨਤੀ ਹੈ ਕਿ ਧਰਮ ਸਿੰਘ ਦੀ ਚਰਚਾ, ਰੇਡੀਓ ਸ਼ੇਰ-ਏ-ਪੰਜਾਬ ਤੇ ਕਿਉਂ ਹੋਈ ਸੀ ਇਸ ਬਾਰੇ ਬੁਹਤਿਆਂ ਨੂੰ ਖਾਸ ਕਰਕੇ ਉਨ੍ਹਾਂ ਨੂੰ, ਜਿਹੜੇ ਅਖਬਾਰਾਂ ``ਚ ਬਿਆਨ ਲਗਵਾਉਣਾ ਹੀ ਪੰਥ ਦੀ ਸੇਵਾ ਸਮਝ ਰਹੇ ਹਨ, ਨੂੰ ਕੋਈ ਜਾਣਕਾਰੀ ਨਹੀ ਹੈ। ਇਸ ਲਈ ਆਪ ਜੀ ਨੂੰ ਵੀ ਬੇਨਤੀ ਹੈ ਕਿ ਸਾਰੀ ਸਥਿਤੀ ਨੂੰ ਸਮਝਣ ਤੋਂ ਬਿਨ੍ਹਾ ਹੀ ਫਤਵੇ ਸੁਣਾ ਦੇਣੇ ਆਪ ਜੀ ਨੂੰ ਵੀ ਸੋਭਾ ਨਹੀ ਦਿੰਦਾ।
ਆਪ ਜੀ ਦੇ ਬਚਨ, “ਸ਼ੇਰ ਏ ਪੰਜਾਬ ਦੇ ਟਾਕ ਸ਼ੋ ਵਿਚ ਤਾਂ ਹੱਦ ਹੀ ਕਰ ਦਿੱਤੀ, ਜਿਸ ਅਕਾਲ ਤਖ਼ਤ ਨੂੰ ਅਸੀਂ ਮੰਨਦੇ ਨਹੀ ਉਸ ਸਾਹਮਣੇ ਗੋਡੇ ਰਗੜ ਰਹੇ ਸਾਂ,” ਵੀਰ ਜੀ ਅਕਾਲ ਤਖਤ ਸਾਹਿਬ ਨੂੰ ਤੁਸੀ ਨਹੀ ਮੰਨਦੇ ਇਹ ਤੁਹਾਡਾ ਨਿੱਜੀ ਫੈਸਲਾ ਹੈ। ਰੇਡੀਓ ਸ਼ੇਰ-ਏ-ਪੰਜਾਬ ਤੁਹਾਡੇ ਮੁਤਾਬਕ ਨਹੀ ਚੱਲਦਾ। ਉਨ੍ਹਾਂ ਦੇ ਆਪਣੇ ਕਾਇਦੇ-ਕਨੂੰਨ ਹਨ। ਰਹੀ ਗੱਲ “ਆਪ ਸਾਰੇ ਲੋਕ ਇਸ ਮੂਰਖ ਨਿਹੰਗ ਨੂੰ ਆਪ ਕਿਓਂ ਨਹੀਂ ਜਵਾਬ ਦਿੰਦੇ”। ਕੀ ਆਪ ਜੀ ਦਾ ਇਹ ਫਰਜ ਨਹੀ ਹੈ ਕਿ ਤੁਸੀ ਧਰਮ ਸਿੰਘ ਨੂੰ ਜੁਵਾਬ ਦਿਓ? ਆਪ ਨੇ ਆਪਣੇ ਪੱਤਰ ``ਚ ਕੋਈ ਜੁਵਾਬ ਕਿਓ ਨਹੀ ਦਿੱਤਾ?
ਆਪ ਜੀ ਦੇ ਬਚਨ, “ਮੈਨੂੰ ਤਾਂ ਲੱਗ ਰਿਹਾ ਹੈ ਕੀ ਸਿਖ ਧਰਮ ਦੇ ਮੰਨਣ ਵਾਲੇ ਸਭ ਬੇਵਕੂਫ਼ ਹਨ”। ਸ: ਰਣਜੀਤ ਸਿੰਘ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਪੱਤਰ ਭੇਜਣ ਤੋਂ ਪਹਿਲਾ, ਆਪਣੇ ਲਿਖੇ ਪੱਤਰ ਨੂੰ ਇਕ ਵੇਰਾਂ ਪੜ੍ਹਨ ਦੀ ਖੇਚਲ ਜਰੂਰ ਕਰ ਲਿਆ ਕਰੋ ਤਾਂ ਜੋ ਤੁਹਾਨੂੰ ਪਤਾ ਹੋਵੇ ਕਿ ਤੂਸੀ ਕੀ ਲਿਖ ਰਹੇ ਹੋ।
ਧੰਨਵਾਦ,
ਸਰਵਜੀਤ ਸਿੰਘ।


(24/03/11)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥

ਸ: ਸੁਰਜੀਤ ਸਿੰਘ ਸੰਧੂ ਜੀ ਦੇ ਦਿੱਤੇ ਗਏ ਇੱਕ ਹਵਾਲੇ ਦੇ ਸੰਬੰਧ ਵਿੱਚ-
ਬੇਨਤੀ ਹੈ ਕਿ ਜਿਸ ਤਰ੍ਹਾਂ ਆਪਾਂ ਸਭ ਨੂੰ ਪਤਾ ਹੀ ਹੈ ਕਿ ਪ੍ਰੋ: ਸਾਹਿਬ ਸਿੰਘ ਜੀ ਤੋਂ ਪਹਿਲਾਂ ਦੇ ਜਿਆਦਾਤਰ (ਤਕਰੀਬਨ ਸਾਰੇ ਹੀ) ਟੀਕੇ ਮਨ-ਘੜਤ ਕਹਾਣੀਆਂ ਘੜ ਕੇ ਹੀ ਕੀਤੇ ਹੋਏ ਹਨ। ਪ੍ਰੋ: ਸਾਹਿਬ ਸਿੰਘ ਜੀ ਨੇ ਪਹਿਲੀ ਵਾਰੀਂ ਗੁਰਬਾਣੀ ਨੂੰ ਇਸ ਦੇ ਸਹੀ ਅਰਥਾਂ ਵਿੱਚ ਅਰਥਾਉਣ ਦਾ ਕੰਮ ਕੀਤਾ ਹੈ। ਇਹ ਉਨ੍ਹਾਂ ਦੀ ਨਿਮਾਣਤਾ ਹੈ ਕਿ ਉਹ ਆਪਣੇ ਆਪ ਨੂੰ ਅਭੁੱਲ ਨਹੀਂ ਸਮਝਦੇ। ਜੇ ਆਪਾਂ ਉਨ੍ਹਾਂ ਦੀਆਂ ਲਿਖੀਆਂ ਇਹ ਗੱਲਾਂ ਚੇਤੇ ਰੱਖਦੇ ਹਾਂ ਕਿ:
“ਇਹ ਕੰਮ ਨਵੀਆਂ ਲੀਹਾਂ ਤੇ ਹੈ, ਇਸ ਵਿੱਚ ਕਈ ਉਕਾਈਆਂ ਹੋ ਸਕਦੀਆਂ ਹਨ. .”।
“ਭੁੱਲਾਂ ਹੋ ਜਾਣੀਆਂ ਅਸੰਭਵ ਗੱਲ ਨਹੀਂ”।
“ਮੈਂ ਕਈ ਗ਼ਲਤੀਆਂ ਕੀਤੀਆਂ ਹੋਣਗੀਆਂ”।
“ਪਰ ਮੈਂ ਇਹ ਮਾਨ ਨਹੀਂ ਕਰਦਾ ਕਿ ਅਰਥ ਕਰਨ ਵੇਲੇ ਮੈਂ ਕਿਤੇ ਵੀ ਉਕਾਈ ਨਹੀਂ ਖਾਧੀ”।
ਤਾਂ ਆਪਾਂ ਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਉਨ੍ਹਾਂਨੇ ਗੁਰਬਾਣੀ ਦੇ ਅਰਥ ਕਰਨ ਦਾ ਜੋ ਕੰਮ ਕੀਤਾ ਉਹ ਗੁਰਬਾਣੀ ਵਿੱਚੋਂ ਹੀ ਵਰਤੇ ਗਏ ਅਸੂਲਾਂ ਦੀ ਪਹਿਚਾਣ ਕਰਕੇ ਕੀਤਾ।
ਜੇ ਕਿਸੇ ਸੱਜਣ ਨੂੰ ਉਨ੍ਹਾਂ ਦੇ ਕੀਤੇ ਟੀਕੇ ਵਿੱਚ ਕੁੱਝ ਕਮੀਆਂ ਜਾਂ ਗ਼ਲਤੀਆਂ ਲੱਗਦੀਆਂ ਹਨ ਤਾਂ ਉਨ੍ਹਾਂ ਗਲਤੀਆਂ ਦਾ ਹਵਾਲਾ ਦੇ ਕੇ ਪ੍ਰੋ: ਸਾਹਿਬ ਦੀ ਕੀਤੀ ਸਾਰੀ ਮਿਹਨਤ ਤੇ ਪਾਣੀ ਨਹੀਂ ਫੇਰਨਾ ਚਾਹੀਦਾ (ਇਹ ਗੱਲ ਲਿਖਣ ਤੋਂ ਮੇਰਾ ਇਹ ਭਾਵ ਨਹੀਂ ਕਿ ਮੈਨੂੰ ਵੀ ਉਨ੍ਹਾਂ ਦੇ ਕੰਮ ਵਿੱਚ ਕੁੱਝ ਗ਼ਲਤੀਆਂ ਜਾਂ ਕਮੀਆਂ ਲੱਗਦੀਆਂ ਹਨ, ਜਾਂ ਉਨ੍ਹਾਂ ਦੀ ਲਿਖਤ ਵਿੱਚ ਕੋਈ ਗ਼ਲਤੀ ਹੋ ਹੀ ਨਹੀਂ ਸਕਦੀ)।
ਇਹ ਨਹੀਂ ਹੋ ਸਕਦਾ ਕਿ ਪ੍ਰੋ: ਸਾਹਿਬ ਭਗਤ ਮਾਲ ਦੀਆਂ ਕਹਾਣੀਆਂ ਨੂੰ ਗ਼ਲਤ ਕਰਾਰ ਦਿੰਦੇ ਹੋਏ ਉਨ੍ਹਾਂ ਤੇ ਟਿੱਪਣੀ ਕਰਕੇ, ਆਪਣੇ ਵੱਲੋਂ ਹੋਰ ਕਹਾਣੀਆਂ ਜੋੜ ਦੇਣ। ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥਾਂ ਤੋਂ ਜੋ ਕਹਾਣੀਆਂ ਸਾਮ੍ਹਣੇ ਆਉਂਦੀਆਂ ਹਨ ਉਹ ਹਰ ਸ਼ਬਦ ਦੇ ਇੱਕ ਇੱਕ ਅੱਖਰ ਦੇ ਅਰਥ ਕਰਕੇ ਸਾਮ੍ਹਣੇ ਆਈਆਂ ਹਨ। ਇਹ ਵੀ ਤਾਂ ਹੋ ਸਕਦਾ ਹੈ ਕਿ ਕਹਾਣੀਆਂ ਦੇ ਜਰੀਏ ਆਪਣੀ ਗੱਲ/ ਫਲੌਸਫੀ ਸਮਝਾਉਣ ਦਾ ਭਗਤ ਜਨਾਂ ਦਾ ਆਪਣਾ ਇਹ ਅੰਦਾਜ/ ਤਰੀਕਾ ਹੋਵੇ। ਮਿਸਾਲ ਦੇ ਤੌਰ ਤੇ ਨਾਮਦੇਵ ਜੀ ਪੰਡਿਤ ਨੂੰ ਉਸ ਦੀਆਂ ਉਕਾਈਆਂ ਅਤੇ ਉਸ ਦੇ ਆਪਣੇ ਇਸ਼ਟ ਤੇ ਹੀ ਅਸ਼ਰਧਾ ਬਾਰੇ ਸਮਝਾਉਣਾ ਚਾਹੁੰਦੇ ਹਨ। ਇਨ੍ਹਾਂ ਗੱਲਾਂ ਨੂੰ ਵੀ ਉਹ ਇੱਕ ਕਹਾਣੀ ਦੇ ਰੂਪ ਵਿੱਚ ਹੀ ਪੇਸ਼ ਕਰਦੇ ਹਨ- “ਆਜੁ ਨਾਮੇ ਬੀਠਲੁ ਦੇਖਿਆ…. .॥” ਇਸ ਸ਼ਬਦ ਵਿੱਚ ਇਹ ਨਹੀਂ ਕਿ ਭਗਤ ਜੀ ਨੇ ਸੱਚ-ਮੁੱਚ ਹੀ ਬੀਠਲ ਨੂੰ ਸਰੀਰਕ ਰੂਪ ਧਾਰੇ ਹੋਏ ਨੂੰ ਦੇਖਿਆ ਸੀ। ਭਗਤ ਜੀ ਦੇ ਜਿਆਦਾਤਰ ਸ਼ਬਦ ਕਹਾਣੀ ਰੂਪ ਵਿੱਚ ਹੀ ਹਨ। ਪਰ ਇਸ ਦਾ ਇਹ ਮਤਲਬ ਨਹੀਂ ਕਿ ਇਹ ਕਹਾਣੀਆਂ ਸੱਚੀਆਂ ਮੰਨ ਕੇ ਪੇਸ਼ ਕੀਤੀਆਂ ਗਈਆਂ ਹਨ। ਕਹਾਣੀਆਂ ਦੇ ਰੂਪ ਵਿੱਚ ਆਪਣੇ ਵਿਚਾਰ ਸਮਝਾਉਣ ਦਾ ਉਨ੍ਹਾਂ ਦਾ ਤਰੀਕਾ ਹੋ ਸਕਦਾ ਹੈ। ਅਸਲ ਵਿੱਚ ਇਨ੍ਹਾਂ ਵਿਚਲੇ ਸੁਨੇਹੇ ਨੂੰ ਸਮਝਣ ਦੀ ਜਰੂਰਤ ਹੈ। ਪ੍ਰੋ: ਸਾਹਿਬ ਸਿੰਘ ਜੀ ਤੋਂ ਪਹਿਲਾਂ ਦੀਆਂ ਵਿਆਖਿਆਵਾਂ ਵਿੱਚ ਜਿਹੜੀਆਂ ਸ਼ਬਦਾਂ ਨਾਲ ਸਾਖੀਆਂ ਜੁੜੀਆਂ ਹੋਈਆਂ ਹਨ ਉਹ ਸ਼ਬਦ ਵਿੱਚੋਂ ਕੁੱਝਕੁ (ਇੱਕ ਦੋ) ਲਫਜ਼ ਲੈ ਕੇ ਬਾਕੀ ਕਹਾਣੀਆਂ ਆਪਣੇ ਕੋਲੋਂ ਜੋੜੀਆਂ ਗਈਆਂ ਹਨ। ਪਰ ਪ੍ਰੋ: ਸਾਹਿਬ ਨੇ ਹਰ ਲਫਜ਼ ਦੇ ਅਰਥ ਕਰਕੇ ਬਾਣੀ ਨੂੰ ਅਰਥਾਇਆ ਹੈ। ਇਸ ਤਰ੍ਹਾਂ ਅਰਥ ਕਰਨ ਤੇ ਜੇ ਇਹ ਅਰਥ ਕਿਸੇ ਕਹਾਣੀ ਦਾ ਰੂਪ ਧਾਰ ਲੈਂਦੇ ਹਨ ਤਾਂ ਇਸ ਵਿੱਚ ਪ੍ਰੋ: ਸਾਹਿਬ ਦਾ ਕੀ ਦੋਸ਼ ਹੈ? ਰਹੀ ਗੱਲ ਇਹ ਅਰਥ ਗੁਰਮਤਿ ਅਸੂਲਾਂ ਦੇ ਖਿਲਾਫ਼ ਨਜ਼ਰ ਆਉਣ ਦੀ, ਵੀਰ ਜੀ! ਗੁਰਬਾਣੀ ਵਿੱਚ ਜਿਆਦਾਤਰ ਸ਼ਬਦ ਐਸੇ ਹਨ ਜਿਨ੍ਹਾਂ ਦਾ ਭਾਵਾਰਥ ਸਮਝਣਾ ਪੈਂਦਾ ਹੈ। ਜਿੱਥੇ ਭਾਵਾਰਥਾਂ ਲਈ ਕੋਈ ਲਫ਼ਜ਼ ਆਪਣੇ ਕੋਲੋਂ ਜੋੜਨ ਦੀ ਜਰੂਰਤ ਪਈ ਉਨ੍ਹਾਂਨੂੰ ਪ੍ਰੋ: ਸਾਹਿਬ ਸਿੰਘ ਜੀ ਦੁਆਰਾ ਬਰੈਕਟਾਂ ਵਿੱਚ ਲਿਖਿਆ ਗਿਆ ਹੈ। ਜਾਂ ਵੱਖਰੇ ਨੋਟ ਦੇ ਦਿੱਤੇ ਗਏ ਹਨ। ਅੱਜ ਕਲ੍ਹ ਜੋ ਗੁਰਬਣੀ ਦੇ ਅਰਥ ਕੀਤੇ ਜਾਂਦੇ ਹਨ ਉਨ੍ਹਾਂ ਵਿੱਚ ਵਿਆਕਰਣ ਤਾਂ ਦੂਰ ਦੀ ਗੱਲ ਹੈ, ਪਦ ਅਰਥ ਵੀ ਅਪਣੀ ਹੀ ਮਰਜੀ ਦੇ ਕੀਤੇ ਜਾਂਦੇ ਹਨ। ਕਿਸੇ ਤੁਕ ਦਾ ਕੋਈ ਹਿੱਸਾ ਅਤੇ ਕਿਸੇ ਦਾ ਕੋਈ ਹਿੱਸਾ ਲੈ ਕੇ ਅਰਥ ਕਰ ਦਿੱਤੇ ਜਾਂਦੇ ਹਨ। ਇਨ੍ਹਾਂ ਦੇ ਅਰਥਾਂ ਵਿੱਚ ਗੁਰਮਤਿ ਅਨੁਕੂਲ ਗੱਲਾਂ ਤਾਂ ਜਰੂਰ ਲੱਗਦੀਆਂ ਹੋਣਗੀਆਂ ਪਰ ਇਹ ਉਹ ਅਸਲੀ ਸੁਨੇਹਾ ਨਹੀਂ ਹੈ ਜੋ ਸ਼ਬਦਾਂ ਵਿੱਚ ਦਿੱਤਾ ਗਿਆ ਹੈ। ਜੇ ਕਰ ਅਜੋਕੀਆਂ ਵਿਆਖਿਆਵਾਂ ਵਿੱਚ ਸ਼ਬਦਾਂ ਦੇ ਭਾਵਾਰਥ ਲਏ ਜਾਂਦੇ ਹਨ ਤਾਂ ਪ੍ਰੋ: ਸਾਹਿਬ ਸਿੰਘ ਜੀ ਦੇ ਲਿਖੇ ਭਾਵਾਰਥਾਂ ਨੂੰ ਕਿਉਂ ਨਜ਼ਰ-ਅੰਦਾਜ ਕਰ ਦਿੱਤਾ ਜਾਂਦਾ ਹੈ? ਅੱਜ ਕਲ੍ਹ ਦੇ ਵਿਦਵਾਨਾਂ ਵੱਲੋਂ ਇਹ ਪ੍ਰਚਾਰਿਆ ਜਾਂਦਾ ਹੈ ਕਿ ਪ੍ਰੋ: ਸਾਹਿਬ ਸਿੰਘ ਜੀ ਦੀਆਂ ਕਈ ਵਿਆਖਿਆਵਾਂ ਵਿੱਚ ਗੁਰਮਤਿ ਦੇ ਮੁਢਲੇ ਅਸੂਲਾਂ ਦਾ ਖੰਡਣ ਹੁੰਦਾ ਹੈ। ਮਿਸਾਲ ਦੇ ਤੌਰ ਤੇ ਇੱਕ ਵਿਦਵਾਨ ਸੱਜਣ ਜੀ ਦੀ ਕੀਤੀ ਵਿਆਖਿਆ ਦੇਖੋ, ਲਿਖਦੇ ਹਨ “ਆਪਣੇ ਸਰੀਰ ਨੂੰ ਉਸ ਵਾਹਿਗੁਰੂ ਦੇ ਚਰਨਾਂ ਦੀ ਜੁੱਤੀ ਬਣਾ”। ਹੁਣ ਇੱਥੇ ਦੇਖੋ ਕੀ ਗੁਰਮਤਿ ਦੇ ਮੁਢਲੇ ਅਸੂਲਾਂ ਦਾ ਖੰਡਣ ਨਹੀਂ ਹੁੰਦਾ? ਇਸ ਉਪਰ ਦਿਤੇ ਅਰਥਾਂ ਦੇ ਭਾਵਾਰਥ ਲਿਖੇ ਗਏ ਹਨ “ਭਾਵ ਉਸ ਦੇ ਚਰਨਾਂ ਨਾਲ ਜੁੜ, ਉਸ ਦੇ ਆਤਮਿਕ ਗਿਆਨ ਰੂਪੀ ਚਰਨ ਆਪਣੇ ਹਿਰਦੇ ਅੰਦਰ ਵਸਾਉਣ ਨਾਲ ….”। ਇਸੇ ਤਰ੍ਹਾਂ ਜੇ ਪ੍ਰੋ: ਸਾਹਿਬ ਸਿੰਘ ਜੀ ਸ਼ਬਦ ਦੀ ਵਿਆਖਿਆ ਕਰਕੇ ਨਾਲ ਹਵਾਲੇ ਦੇ ਕੇ ਇਹ ਸਮਝਾਉਂਦੇ ਹਨ ਕਿ ਭਗਤ ਨਾਮਦੇਵ ਜੀ ਪ੍ਰਮਾਤਮਾ ਦੇ ਕਿਸੇ ਖਾਸ ਸਰੂਪ ਦੇ ਪੁਜਾਰੀ ਨਹੀਂ ਹਨ। ਤਾਂ ਇਸ ਗੱਲ ਨੂੰ ਨਜ਼ਰ-ਅੰਦਾਜ ਕਿਉਂ ਕੀਤਾ ਜਾਂਦਾ ਹੈ ਜਾਂ ਗ਼ਲਤ ਤਰੀਕੇ ਨਾਲ ਕਿਉਂ ਪੇਸ਼ ਕੀਤਾ ਜਾਂਦਾ ਹੈ? ਜੇ ਪ੍ਰੋ: ਸਾਹਿਬ ਪ੍ਰਮਾਤਮਾ ਦੇ ਕਿਸੇ ਪੌਰਾਣਿਕ ਸਰੂਪ ਨੂੰ ਨਾਮਦੇਵ ਜੀ ਵੱਲੋਂ ਮਾਨਤਾ ਦਿੱਤੀ ਮੰਨਦੇ ਤਾਂ ਇਹ ਹਵਾਲਾ ਕਿਉਂ ਦਿੰਦੇ ਕਿ ਨਾਮਦੇਵ ਜੀ ਨੇ ਪਰਮਾਤਮਾ ਦਾ ਅਬਦਾਲੀ ਭੇਸ ਵੀ ਦੱਸਿਆ ਹੈ? ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਨਾਮਦੇਵ ਜੀ ਪਰਮਾਤਮਾ ਦਾ ਪੌਰਾਣਿਕ ਭੇਸ ਵੀ ਦੱਸਣ ਅਤੇ ਮਸੁਲਮਾਨੀਂ ਭੇਸ ਵੀ?
ਮੇਰੀ ਸਮਝ ਮੁਤਾਬਕ ਪ੍ਰੋ: ਸਾਹਿਬ ਸਿੰਘ ਜੀ ਨੇ ਜੋ ਅਰਥ ਕੀਤੇ ਹਨ ਉਹ ਸ਼ਬਦ /ਸ਼ਬਦਾਂ ਦੇ ਅਸਲੀ ਅਰਥ ਹਨ। ਪਰ ਇਨ੍ਹਾਂ ਵਿੱਚ ਕੀ ਸੁਨੇਹਾ ਹੈ ਇਨ੍ਹਾਂ ਦਾ ਕੀ ਭਾਵਾਰਥ ਹੈ ਇਹ ਸਮਝ ਦੀ ਜਰੂਰਤ ਹੈ। ਜੋ ਕਿ ਪ੍ਰੋ: ਸਾਹਿਬ ਨੇ ਹਰ ਸ਼ਬਦ ਨਾਲ ਵੀ ਅਤੇ ਵੱਖਰੇ ਲੇਖ ਦੇ ਜਰੀਏ ਭਾਵਾਰਥ ਵੀ ਲਿਖ ਦਿੱਤੇ ਹਨ।
ਜੇ ਪ੍ਰੋ: ਸਾਹਿਬ ਸਿੰਘ ਜੀ ਇਹ ਲਿਖਦੇ ਹਨ ਕਿ
“ਭੁੱਲਾਂ ਹੋ ਜਾਣੀਆਂ ਅਸੰਭਵ ਗੱਲ ਨਹੀਂ”।
“ਮੈਂ ਕਈ ਗ਼ਲਤੀਆਂ ਕੀਤੀਆਂ ਹੋਣਗੀਆਂ”।
“ਪਰ ਮੈਂ ਇਹ ਮਾਨ ਨਹੀਂ ਕਰਦਾ ਕਿ ਅਰਥ ਕਰਨ ਵੇਲੇ ਮੈਂ ਕਿਤੇ ਵੀ ਉਕਾਈ ਨਹੀਂ ਖਾਧੀ”। ਤਾਂ ਇਹ ਵੀ ਮੰਨ ਕੇ ਚੱਲਣਾ ਪਵੇਗਾ ਕਿ ਅਜੋਕੀਆਂ ਵਿਆਖਿਆਵਾਂ ਵਿੱਚ ਵੀ ਕਮੀਆਂ-ਪੇਸ਼ੀਆਂ ਜਾਂ ਗ਼ਲਤੀਆਂ ਹੋਣੀਆਂ ਅਸੰਭਵ ਗੱਲ ਨਹੀਂ।
ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(24/03/11)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਸਿੱਖ ਦੀ ਜੀਵਨ ਜਾਚ (ਰਹਿਤ ਮਰਯਾਦਾ)

ਇਸ ਜੀਵਨ ਜਾਚ ਨੂੰ ਨਿਰਧਾਰਤ ਕਰਨ ਲਗਿਆਂ, ਸਭ ਤੋਂ ਪਹਿਲਾਂ ਸਾਨੂੰ ਸਿੱਖ ਦੀ ਪਰਿਭਾਸ਼ਾ, ਸਿੱਖ ਕੌਣ ਹੁੰਦਾ ਹੈ ? ਨਿਧਾਰਤ ਕਰਨ ਦੀ ਲੋੜ ਹੈ। ਦੁਨਿਆਵੀ ਬੋਲੀ ਵਿਚ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਚਲਣ ਵਾਲੇ ਨੂੰ ਸਿੱਖ ਕਿਹਾ ਜਾਂਦਾ ਹੈ। ਜਦ ਅਸੀਂ ਇਸ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁਛਦੇ ਹਾਂ ਤਾਂ ਉਹ ਸੇਧ ਦਿੰਦੇ ਹਨ,
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥
ਬਿਨ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ॥1॥ (601-2)

ਏਸੇ ਸ਼ਬਦ ਵਿਚ ਅੱਗੇ ਲਿਖਿਆ ਹੈ,
ਕਰਮ ਕਰਹਿ ਗੁਰ ਸਬਦੁ ਨ ਪਛਾਣਹਿ ਮਰਿ ਜਨਮਹਿ ਵਾਰੋ ਵਾਰਾ॥2॥
ਜੇਹੜੇ ਮਨੁੱਖ ਗੁਰ ਸ਼ਬਦ ਨੂੰ ਨਹੀਂ ਸਮਝਦੇ, ਆਪਣੀ ਮਨਮਤਿ ਅਨੁਸਾਰ ਹੀ ਕਰਮ ਕਰਦੇ ਹਨ, ਉਹ ਮੁੜ-ਮੁੜ ਕੇ ਮਰ-ਮਰ ਕੇ ਜੰਮਦੇ ਰਹਿੰਦੇ ਹਨ।
ਗੁਰੁ ਗ੍ਰੰਥ ਸਾਹਿਬ ਜੀ ਅਨੁਸਾਰ, ਮਨੁਖਾ ਜਨਮ ਦਾ ਮਕਸਦ, ਪਰਮਾਤਮਾ ਨਾਲ ਮਿਲਾਪ ਹਾਸਲ ਕਰਨਾ ਹੈ, ਜਿਸ ਬਾਰੇ ਗੁਰਬਾਣੀ ਫੁਰਮਾਨ ਹੈ,
ਇਹੀ ਤੇਰਾ ਅਉਸਰੁ ਇਹ ਤੇਰੀ ਬਾਰ॥ ਘਟ ਭੀਤਰਿ ਤੂ ਦੇਖੁ ਬਿਚਾਰਿ॥
ਕਹਤ ਕਬੀਰੁ ਜੀਤਿ ਕੈ ਹਾਰਿ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ॥5॥ (1159)
ਇਸ ਤਰ੍ਹਾਂ ਸਾਡੀ ਜੀਵਨ ਜਾਚ (ਰਹਿਤ ਮਰਯਾਦਾ) ਗੁਰੂ ਗ੍ਰੰਥ ਸਾਹਿਬ ਅਨੁਸਾਰੀ ਹੀ ਹੋਣੀ ਚਾਹੀਦੀ ਹੈ, ਤਾਂ ਜੋ ਅਸੀਂ ਇਹ ਜੀਵਨ ਖੇਡ, ਜਿੱਤ ਕੇ ਜਾਈਏ, ਹਾਰ ਕੇ ਨਹੀਂ। ਏਥੇ ਇਕ ਗੱਲ ਹੋਰ ਵਿਚਾਰਨੀ ਜ਼ਰੂਰੀ ਹੈ ਕਿ ਅਸੀਂ ਜੋ ਵੀ ਦੁਨਿਆਵੀ ਕਰਮ ਕਰਦੇ ਹਾਂ, ਉਹ ਸਿਰਫ ਸਰੀਰ ਪਾਲਣ ਦੇ ਸਾਧਨ ਵਜੋਂ ਹਨ। ਸਰੀਰ ਦੀ ਸਾਂਭ-ਸੰਭਾਲ ਵੀ ਬਹੁਤ ਜ਼ਰੂਰੀ ਹੈ, ਪਰ ਇਹ ਖਿਆਲ ਰਖਣਾ ਉਸ ਤੋਂ ਵੀ ਵੱਧ ਜ਼ਰੂਰੀ ਹੈ ਕਿ ਸਰੀਰ ਪਾਲਣਾ ਹੀ ਸਾਡਾ ਟੀਚਾ ਨਹੀਂ ਹੈ। ਸਾਡਾ ਟੀਚਾ, ਸਮਾਜ ਨੂੰ ਬਹੁਤ ਸੁਖਾਵਾਂ ਬਣਾ ਕੇ, ਉਸ ਰਾਹੀਂ ਪਰਮਾਤਮਾ ਨਾਲ ਮਿਲਾਪ ਕਰਨਾ ਹੈ। ਸਰੀਰ ਉਸ ਟੀਚੇ ਦੀ ਪਰਾਪਤੀ ਦਾ ਇਕ ਸਾਧਨ ਮਾਤ੍ਰ ਹੀ ਹੈ, ਅਤੇ ਰਹਿਤ-ਮਰਯਾਦਾ ਸਰੀਰ ਦੇ ਕਰਮਾਂ ਦਾ ਲੇਖਾ-ਜੋਖਾ ਹੀ ਹੁੰਦਾ ਹੈ। ਜੇ ਉਹ ਗੁਰਬਾਣੀ ਤੇ ਆਧਾਰਿਤ ਨਾ ਹੋਵੇ ਤਾਂ ਉਹ ਖਾਲੀ ਕਰਮ-ਕਾਂਡਾਂ ਦਾ ਪੁਲੰਦਾ ਮਾਤ੍ਰ ਹੀ ਹੋ ਕੇ ਰਹਿ ਜਾਂਦੀ ਹੈ। ਮਿਸਾਲ ਵਜੋਂ ਆਪਾਂ ਨਿੱਤ-ਨੇਮ ਦੀ ਹੀ ਗੱਲ ਕਰਦੇ ਹਾਂ।
ਨਿੱਤ-ਨੇਮ ਦਾ ਮਤਲਬ ਹੈ, ਉਹ ਕਰਮ, ਜੋ ਆਪਾਂ ਹਰ ਰੋਜ਼, ਬਿਲਾ-ਨਾਗਾ ਕਰਨੇ ਹਨ। ਗਰਬਾਣੀ ਅਨੁਸਾਰ ਉਹ ਕਰਮ, “ਹੁਕਮਿ ਰਜਾਈ ਚਲਣਾ” ਅਰਥਾਤ ਰਜ਼ਾ ਦੇ ਮਾਲਕ, ਪ੍ਰਭੂ ਦੇ ਹੁਕਮ ਵਿਚ ਚਲਣਾ ਹੈ। ਹੁਕਮ ਕੀ ਹੈ? ਇਸ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ?
ਇਸ ਨੂੰ ਸਮਝਣ ਲਈ ਗੁਰਬਾਣੀ ਦੀਆਂ ਦੋ ਤੁਕਾਂ ਸਮਝਣੀਆਂ ਪੈਣਗੀਆਂ,
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥2॥
ਜਿਹੜਾ ਬੰਦਾ ਉਸ ਪ੍ਰਭੂ ਦੇ ਹੁਕਮ ਨੂੰ ਸਮਝ ਲੈਂਦਾ ਹੈ, ਉਹ ਕਦੇ ਵੀ ਹਉਮੈ ਦੀ ਗੱਲ ਨਹੀਂ ਕਰਦਾ। ਅਤੇ ਹੁਕਮ ਨੂੰ ਬੁਝਿਆ ਕਿਵੇਂ ਜਾ ਸਕਦਾ ਹੈ?
ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥7॥ (223)
ਅਰਥਾਤ ਸ਼ਬਦ ਗੁਰੂ ਦੀ ਉਹ ਸੇਵਾ, ਜਿਸ ਨਾਲ ਬੰਦੇ ਵਿਚੋਂ ਹਉਮੈ ਮਰ ਜਾਂਦੀ ਹੈ, ਉਹ ਸ਼ਬਦ ਦੀ ਵਿਚਾਰ ਕਰਨਾ ਹੀ ਹੈ। ਯਾਨੀ ਸ਼ਬਦ ਦੀ ਵਿਚਾਰ ਨਾਲ, ਹੁਕਮ ਬਾਰੇ ਸੋਝੀ ਹੁੰਦੀ ਹੈ, ਅਤੇ ਹੁਕਮ ਬਾਰੇ ਸੋਝੀ ਹੋਣ ਨਾਲ ਬੰਦੇ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ, ਜੋ ਪਰਮਾਤਮਾ ਨੂੰ ਮਿਲਣ ਦਾ ਇਕੋ-ਇਕ ਵਸੀਲਾ ਹੈ, ਇਸ ਨੂੰ ਗੁਰਬਾਣੀ ਇਵੇਂ ਵੀ ਸਮਝਾਉਂਦੀ ਹੈ,
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ॥ (560)
ਹਉਮੈ ਅਤੇ ਨਾਮ ਦਾ, ਪਰਮਾਤਮਾ ਦੀ ਰਜ਼ਾ, ਪ੍ਰਭੂ ਦੇ ਹੁਕਮ ਦਾ ਆਪਸ ਵਿਚ ਏਨਾ ਵਿਰੋਧ, ਏਨੀ ਦੁਸ਼ਮਣੀ ਹੈ ਕਿ ਦੋਵੇਂ ਇਕ ਥਾਂ ਨਹੀਂ ਰਹਿ ਸਕਦੇ। ਜੇ ਮਨ ਵਿਚ ਹਉਮੈ ਹੈ ਤਾਂ ਕਰਤਾਰ ਦਾ ਹੁਕਮ ਮੰਨਣ ਦੀ ਗੱਲ ਕਿੱਥੇ? ਜੇ ਮਨ ਵਿਚ ਪਰਭੂ ਦਾ ਹੁਕਮ ਮੰਨਣ ਦੀ ਚਾਹ ਹੈ ਤਾਂ, ਉਸ ਵਿਚ ਹਉਮੈ ਦਾ ਕੀ ਕੰਮ?
ਇਸ ਵਿਚਾਰ ਤੋਂ ਸਪੱਸ਼ਟ ਹੁੰਦਾ ਹੈ ਕਿ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ, ਸ਼ਬਦ ਦੀ ਵਿਚਾਰ ਕਰਨਾ ਹੀ ਹੈ। (ਸਤਿਕਾਰ ਵਜੋਂ ਕੁਝ ਬਹੁਤ ਲੋੜੀਂਦੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ, ਪਰ ਸੇਵਾ ਦੇ ਨਾਮ ਤੇ ਆਡੰਬਰ ਨਹੀਂ ਹੋਣੇ ਚਾਹੀਦੇ) ਇਸ ਦਾ ਅਰਥ ਹੈ ਕਿ ਸਿੱਖ ਦੇ ਨਿੱਤ-ਨੇਮ ਵਿਚ ਸ਼ਬਦ ਦੀ ਵਿਚਾਰ ਦਾ ਮੁੱਖ ਰੋਲ ਹੈ।
ਪਰ
ਸਿੱਖੀ ਤੇ ਕਾਬਜ਼ ਪੁਜਾਰੀ ਲਾਣੇ ਨੇ ਕੀ ਕੀਤਾ ਹੈ?
1. ਸਿੱਖੀ ਦੇ ਕੇਂਦਰੀ ਅਸਥਾਨ “ਦਰਬਾਰ ਸਾਹਿਬ” ਵਿਚ ਤਾਂ ਇਸ ਦਾ ਮੂਲੋਂ ਹੀ ਭੋਗ ਪਾ ਦਿੱਤਾ ਹੈ।
2. ਪੰਥ ਪਰਵਾਣਿਕਤਾ ਦੇ ਨਾਮ ਥੱਲੇ ਪਰਚਾਰੀ ਜਾਂਦੀ ਰਹਿਤ ਮਰਯਾਦਾ ਵਿਚ, ਕਿਤੇ ਵੀ ਸ਼ਬਦ ਵਿਚਾਰ ਬਾਰੇ ਕੋਈ ਗੱਲ ਨਹੀਂ ਹੈ। ਗੱਲ ਹੈ ਸਿਰਫ ਕਥਾ ਦੀ, ਅਤੇ ਸਾਰੇ ਜਾਣਦੇ ਹਨ ਕਿ ਗੁਰਦਵਾਰਿਆਂ ਵਿਚ ਕਥਾ-ਕਾਰ ਕਿਸ ਤਰ੍ਹਾਂ ਦੀ ਕਥਾ ਕਰਿਆ ਕਰਦੇ ਸਨ? ਅਤੇ ਅੱਜ ਦੇ ਕਹੇ ਜਾਂਦੇ ਜਾਗਰੂਕਤਾ ਦੇ ਦੌਰ ਵਿਚ ਵੀ (ਕੁਝ ਉਂਗਲੀਆਂ ਤੇ ਗਿਣੇ ਜਾਣ ਵਾਲੇ ਕਥਾ-ਕਾਰਾਂ ਨੂੰ ਛੱਡ ਕੇ, ਜੋ ਪਿਛਲੇ ਪੰਜਾਹ ਸਾਲ ਦੀ ਜਾਗ੍ਰਤੀ ਦੀ ਦੇਣ ਹਨ) ਹਜ਼ਾਰਾਂ ਨਹੀਂ, ਲੱਖਾਂ ਕਥਾ-ਕਾਰ ਕਿਸ ਢੰਗ ਦੀ ਕਥਾ ਕਰਦੇ ਹਨ? ਉਸ ਵਿਚ ਸੰਗਤ ਦਾ ਕੀ ਰੋਲ ਹੁੰਦਾ ਹੈ?
ਖੈਰ ਗੱਲ ਨੂੰ ਜ਼ਿਆਦਾ ਵਿਸਤਾਰ ਨਾ ਦੇ ਕੇ ਏਨਾ ਹੀ ਕਹਿਣਾ ਚਾਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਵਿਚਲੇ ਉਹ ਅਸੂਲ ਜੋ ਸਿੱਖ ਦੀ ਰਹਿਣੀ ਦਾ ਮਹੱਤਵਪੂਰਨ ਅੰਗ ਹਨ,
ਜਿਵੇਂ,
1. ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥1॥ (522)
ਅਤੇ
2. ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥1॥ (1349)
ਅਤੇ
3. ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ (591)
ਅਤੇ
4. ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ (141)
ਅਤੇ
5. ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ (142)
ਅਤੇ
6. ਪਰ ਕਾ ਬੁਰਾ ਬੁਰਾ ਨ ਰਾਖਹੁ ਚੀਤ॥
ਤੁਮ ਕਉ ਦੁਖੁ ਨਹੀ ਭਾਈ ਮੀਤ॥3॥ (386)
ਅਤੇ
7. ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥1॥ (1185)
ਆਦਿ ਦਾ ਪੂਰਾ ਧਿਆਨ ਰਖਦੇ ਹੋਏ, ਇਨ੍ਹਾਂ ਨਿਯਮਾਂ ਅਨੁਸਾਰ ਹੀ ਸਿੱਖ ਦੀ ਜੀਵਨ ਜਾਚ (ਰਹਿਤ ਮਰਯਾਦਾ) ਤਿਆਰ ਕਰਨ ਦੀ ਲੋੜ ਹੈ। ਜੋ ਖਿਲਰੀ ਹੋਈ ਸਿੱਖੀ ਨੂੰ ਮੁੜ ਇਕ ਮੁੱਠ ਕਰ ਸਕਦੀ ਹੈ।

ਅਮਰ ਜੀਤ ਸਿੰਘ ਚੰਦੀ


(24/03/11)
ਪ੍ਰੋ: ਸਰਬਜੀਤ ਸਿੰਘ ਧੂੰਦਾ

ਗੁਰੂ ਨੂੰ ਕਿਹ੍ਹੜੇ ਪਰਵਾਨ ਨੇ? ਪ੍ਰੋ: ਸਰਬਜੀਤ ਸਿੰਘ ਧੂੰਦਾ
ਦੁਨੀਆਂ ਅੰਦਰ ਬੂਟੇ ਚਾਹੇ ਕਈ ਪ੍ਰਕਾਰ ਦੇ ਹਨ ਪਰ ਗੁਰਬਾਣੀ ਵਿੱਚ ਚੰਦਨ ਨੂੰ ਹੀ ਸਭ ਤੋਂ ਵੱਧ ਸਲਾਹਿਆ ਗਿਆ ਹੈ, ਸਵਾਲ ਪੈਦਾ ਹੁੰਦਾ ਹੈ ਕਿਉਂ ਐਸਾ ਚੰਦਨ ਵਿੱਚ ਕੀ ਗੁਣ ਹੈ ਜਿਸ ਦੀ ਉਸਤਤ ਗੁਰਬਾਣੀ ਵਿੱਚ ਕੀਤੀ ਗਈ ਹੈ। ਆਉ ਚੰਦਨ ਦੇ ਗੁਣਾਂ ਬਾਰੇ ਭਗਤ ਕਬੀਰ ਜੀ ਕੋਲੋਂ ਜਾਣਕਾਰੀ ਲੈਂਦੇ ਹਾਂ ਭਗਤ ਜੀ ਕਹਿੰਦੇ ਹਨ ਚੰਦਨ ਇੱਕ ਅਜਿਹਾ ਖੁਸ਼ਬੂਦਾਰ ਬੂਟਾ ਹੈ ਜੋ ਆਪਣੀ ਖੁਸ਼ਬੂ ਆਪਣੇ ਤੱਕ ਹੀ ਨਹੀ ਰੱਖਦਾ ਸਗੋਂ ਆਪਣੇ ਆਸ ਪਾਸ ਦੇ ਪੌਦਿਆਂ ਨੂੰ ਵੀ ਵੰਡਦਾ ਹੈ ਅਤੇ ਉਹ ਵੀ ਚੰਦਨ ਵਰਗੇ ਹੀ ਖੁਸ਼ਬੂ ਵਾਲੇ ਬਣ ਜਾਂਦੇ ਹਨ।
ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ॥
ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ॥ (ਅੰਕ੧੩੬੫)
ਕੀ ਭਗਤ ਜੀ ਚੰਦਨ ਆਪਣੀ ਖੁਸ਼ਬੂ ਸਾਰਿਆਂ ਵਿੱਚ ਭਰ ਦੇਂਦਾ ਹੈ ਜਾਂ ਕੋਈ ਐਸਾ ਰੁੱਖ ਵੀ ਹੈ ਜੋ ਚੰਦਨ ਦੀ ਇਸ ਖੁਸ਼ਬੂ ਤੋਂ ਅਧੂਰਾ ਰਹਿੰਦਾ ਹੈ, ਤਾਂ ਭਗਤ ਜੀ ਕਹਿੰਦੇ ਹਨ ਹਨ ਕਿ ਵਾਂਸ ਉੱਚਾ ਤੇ ਭਾਂਵੇਂ ਬਹੁਤ ਹੈ ਪਰ ਇਸ ਉੱਚੇ ਪਨ ਦੇ ਹੰਕਾਰ ਕਾਰਣ ਉਹ ਉਹ ਚੰਦਨ ਦੇ ਕੋਲ ਵਸਦਾ ਹੋਇਆ ਵੀ ਇਸ ਸੁਗੰਧੀ ਤੋਂ ਅਧੂਰਾ ਰਹਿੰਦਾ ਹੈ।
ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ॥
ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ॥ (ਅੰਕ੧੩੬੫)
ਭਗਤ ਜੀ ਇਹ੍ਹਨਾਂ ਸਲੋਕਾਂ ਵਿੱਚ ਬਹੁਤ ਹੀ ਸੁੰਦਰ ਸਿਖਿਆ ਦੇ ਰਹੇ ਹਨ ਆਉ ਇਸ ਪਵਿੱਤਰ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ। ਇਸੇ ਤਰਾਂ ਗੁਰੂ ਜੀ ਵਿੱਚ ਵੀ ਚੰਦਨ ਵਾਲੇ ਗੁਣ ਹਨ ਗੁਰੂ ਜੀ ਕੋਲੋਂ ਉਹ ਹੀ ਇਨਸਾਨ ਗੁਣ ਲੈ ਜਾਂਦੇ ਹਨ ਜਿਹ੍ਹੜੇ ਨਿੰਮ੍ਰਤਾ ਵਿੱਚ ਰਹਿ ਕੇ ਗੁਰੂ ਜੀ ਦੇ ਹੁਕਮ ਨੂੰ ਖਿੜੇ ਮੱਥੇ ਪਰਵਾਨ ਕਰਦੇ ਹਨ ਅਤੇ ਉਹ ਗੁਣਾਂ ਰੂਪੀ ਸੁਗੰਧੀ ਨਾਲ ਭਰ ਜਾਂਦੇ ਹਨ, ਪਰ ਜਿਹ੍ਹੜੇ ਆਪਣੇ ਹੰਕਾਰ ਦੇ ਕਾਰਣ ਵੱਡੇ ਬਣੇ ਰਹਿੰਦੇ ਹਨ ਉਹ ਗੁਰੂ ਜੀ ਕੋਲੋਂ ਗੁਣ ਨਹੀ ਪ੍ਰਾਪਤ ਨਹੀ ਕਰ ਸਕਦੇ, ਚਾਹੇ ਉਹ ਗੁਰੂ ਜੀ ਦੇ ਬਿੰਦੀ ਪੁੱਤਰ ਹੀ ਕਿਉਂ ਨਾ ਹੋਣ। ਭਾਈ ਗੁਰਦਾਸ ਜੀ ਨੇ ੨੬ ਵਾਰ ਦੀ ੩੩ ਪਾਉੜੀ ਅੰਦਰ ਉਹਨਾਂ ਵਿਅਕਤੀਆਂ ਦਾ ਜਿਕਰ ਕੀਤਾ ਹੈ ਜਿਹ੍ਹੜੇ ਗੁਰੂ ਘਰ ਵਿੱਚ ਪੈਦਾ ਹੋਕੇ ਵੀ ਗੁਰੂ ਜੀ ਕੋਲੋਂ ਸੁਚੱਜੀ ਜੀਵਨ ਜਾਚ ਨਹੀ ਲੈ ਸਕੇ।
ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਪੁੱਤਰ ਸਿਰੀ ਚੰਦ ਦੀ ਗੱਲ ਕਰਦੇ ਹਨ ਕਿ ਉਹ੍ਹਨਾਂ ਨੇ ਗੁਰੂ ਜੀ ਦੀ ਸਿਖਿਆ ਦੇ ਉਲਟ ਕੰਮ ਕੀਤੇ ਜਿਵੇਂ ਸਿਰੀ ਚੰਦ ਆਪਣੇ ਆਪ ਨੂੰ ਜਤੀ ਅਖਵਾਉਂਦਾ ਸੀ ਭਾਵ ਵਿਆਹ ਕਰਾਉਣ ਦੇ ਉਲਟ ਸੀ ਪਰ ਗੁਰੂ ਨਾਨਕ ਸਾਹਿਬ ਜੀ ਤੇ ਫੁਰਮਾਉਦੇ ਹਨ ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ॥ ਕੋਈ ਵੈਸੇ ਵਿਆਹ ਨਾ ਕਰਵਾਏ ਤਾਂ ਵੱਖਰੀ ਗੱਲ ਹੈ ਪਰ ਵਿਆਹ ਨਾ ਕਰਵਾ ਕੇ ਆਪਣੇ ਆਪ ਨੂੰ ਵੱਡਾ ਅਤੇ ਦੂਜਿਆਂ ਨਾਲੋਂ ਜਿਆਦਾ ਧਰਮੀ ਦੱਸਣਾਂ ਗੁਰਬਾਣੀ ਦੇ ਉਲਟ ਹੈ। ਪਰ ਪਿਛਲੇ ਦਿਨੀਂ ਕੌਮ ਦੇ ਮਹਾਨ ਅਖਵਾਉਣ ਵਾਲੇ ਢਾਢੀ ਨੇ ਆਪਣੇ ਲੈਕਚਰ ਦੌਰਾਨ ਇਥੋਂ ਤੱਕ ਕਹਿ ਦਿੱਤਾ ਕੇ ਗੁਰੂ ਨਾਨਕ ਸਾਹਿਬ ਜੀ ਦਾ ਤੇ ਸਿਰੀ ਚੰਦ ਦਾ ਘਰ ਕੋਈ ਵੱਖ ਨਹੀ ਸਗੋਂ ਗੁਰੂ ਨਾਨਕ ਸਾਹਿਬ ਜੀ ਨੇ ਤੇ ਆਪ ਹੀ ਸਿਰੀ ਚੰਦ ਨੂੰ ਉਦਾਸੀ ਭੇਖ ਧਾਰਨ ਕਰਨ ਲਈ ਕਿਹਾ ਸੀ। ਤੇ ਗਰੂ ਜੀ ਨੇ ਕਈ ਵਰ ਦਿੱਤੇ ਕਿ ਸਿਰੀ ਚੰਦਾ ਤੇਰੇ ਕੁੱਤਿਆਂ ਵਿੱਚ ਵੀ ਕਰਾਂਮਾਤਾਂ ਹੋਣਗੀਆਂ ਤੇਰਾ ਇਹ ਉਦਾਸੀ ਪੰਥ ਕੌਮ ਦੀ ਬਹੁਤ ਸੇਵਾ ਕਰੇਗਾ। ਉਹ ਢਾਢੀ ਉਦਾਸੀ ਸਾਧਾਂ ਨੂੰ ਖੁਸ ਕਰਦਿਆਂ ਇਥੋਂ ਤੱਕ ਕਹਿ ਜਾਂਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਵੀ ਆਪਣਾ ਪੁੱਤਰ ਮੋਹਨ ਸਿਰੀ ਚੰਦ ਦਾ ਚੇਲਾ ਬਣਾਇਆ ਸੀ। (ਕਿਉਕਿ ਸਿਰੀ ਚੰਦ ਨੇ ਗੁਰੂ ਨਾਨਕ ਸਾਹਿਬ ਜੀ ਆਪ ਗੱਲ ਨਹੀ ਮੰਨੀ ਤੇ ਮੋਹਨ ਵੀ ਗੁਰੂ ਅਮਰਦਾਸ ਦੀ ਗੱਲ ਮੰਨਣ ਤੋਂ ਆਕੀ ਹੀ ਰਿਹਾ ਤੇ ਇਹੋ ਜਿਹੇ ਗੁਰੂਆਂ ਦੇ ਚੇਲੇ ਵੀ ਇਹੋ ਜਿਹੇ ਹੀ ਹੁੰਦੇ ਹਨ) ਜਿਹ੍ਹੜਾਂ ਸਿਰੀ ਚੰਦ ਗੁਰੂ ਦੀ ਹੁਕਮ ਵਾਲੀ ਕਸਵੱਟੀ ਤੇ ਖਰਾ ਨਹੀ ਉਤਰਦਾ ਉਸ ਸਿਰੀ ਚੰਦ ਦੇ ਪੈਰ (ਚਰਨ ਕੇਵਲ ਗੁਰੂ ਜੀ ਦੇ ਹੁੰਦੇ ਹਨ) ਗੁਰੂ ਰਾਮਦਾਸ ਜੀ ਦੇ ਦਾੜੇ ਨਾਲ ਇਸ ਢਾਢੀ ਨੇ ਸਾਫ ਕਰਵਾਏ ਹਨ ਅਤੇ ਕਿਹਾ ਅੱਜ ਵੀ ਬਾਬਾ ਸਿਰੀ ਚੰਦ ਲੋਕਾਂ ਦੀਆਂ ਝੋਲੀਆਂ ਭਰਦਾ ਪਰ ਜਿਸ ਨੂੰ ਭਰਵਾਉਣੀਆਂ ਆਉਦੀਆਂ ਹੋਣ? ਹੋਰ ਕਿਸੇ ਦੀਆਂ ਝੋਲੀਆਂ ਭਰਨ ਚਾਹੇ ਨਾ ਭਰਨ ਪਰ ਇਹੋ ਜਿਹਾ ਕੱਚਘੱਰੜ ਇਤਿਹਾਸ ਪੇਸ਼ ਕਰਕੇ ਸਿਰੀ ਚੰਦ ਦਾ ਡੇਰਾ ਚਲਾਉਣ ਵਾਲੇ ਬਾਬਿਆਂ ਨੇ ਇਸ ਢਾਢੀ ਦੀਆਂ ਝੋਲੀਆਂ ਜਰੂਰ ਭਰ ਦਿੱਤੀਆਂ ਹੋਣੀਆਂ ਨੇ। ਲੱਖਮੀ ਦਾਸ ਜੋ ਗੁਰੂ ਨਾਨਕ ਸਾਹਿਬ ਜੀ ਦੇ ਛੋਟੇ ਪੁੱਤਰ ਸਨ ਉਹ੍ਹਨਾਂ ਨੇ ਵਿਆਹ ਤੇ ਕਰਵਾਇਆ ਪਰ ਗੁਰੂ ਜੀ ਦੀ ਸੱਚ ਵਾਲੀ ਕਸਵੱਟੀ ਉਪਰ ਉਹ ਵੀ ਖਰੇ ਨਹੀ ਉਤਰੇ ਲਖਮੀ ਦਾਸ ਦੇ ਬੇਟੇ ਧਰਮ ਚੰਦ ਨੇ ਆਪਣੇ ਆਪ ਨੂੰ ਗੁਰੂ ਅਖਵਾਉਣਾਂ ਸੁਰੂ ਕਰ ਦਿੱਤਾ। ਇਸੇ ਤਰਾਂ ਗੁਰੂ ਅਗੰਦ ਸਾਹਿਬ ਜੀ ਦੇ ਪੁੱਤਰਾਂ ਦਾਤੂ ਤੇ ਦਾਸੂ ਵੀ ਆਪਣੇ ਆਪ ਨੂੰ ਗੁਰੂ ਤੋਂ ਘੱਟ ਨਹੀ ਸੀ ਅਖਵਾਉਂਦੇ। ਗੁਰੂ ਅਮਰ ਦਾਸ ਹੀ ਦੇ ਪੁੱਤਰ ਮੋਹਰੀ ਨੇ ਤੇ ਗੁਰੂ ਰਾਮਦਾਸ ਜੀ ਨੂੰ ਗੁਰੂ ਸਵੀਕਾਰ ਕਰ ਲਿਆ ਪਰ ਵੱਡਾ ਪੁੱਤਰ ਮੋਹਨ ਆਪਣੇ ਆਪ ਨੂੰ ਗੁਰੂ ਤੋਂ ਘੱਟ ਨਹੀ ਅਖਵਾਉਂਦਾ ਪਰ ਸਾਡੀ ਕੌਮ ਦੇ ਪ੍ਰਚਾਰਕ ਰਾਗੀ ਢਾਢੀ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਬਾਣੀ ਦੀਆਂ ਪੋਥੀਆਂ ਲੈਣ ਮੋਹਨ ਕੋਲ ਗੋਇੰਦਵਾਲ ਭੇਜਦੇ ਹਨ ਮੋਹਨ ਦੇ ਸਬੰਧ ਵਿੱਚ ਸ਼ਬਦ ਉਚਾਰਨ ਕੀਤੇ ਹੋਏ ਦੱਸਦੇ ਹਨ ਜੋ ਬਿਲਕੁਲ ਹੀ ਕੋਰਾ ਝੂਠ ਹੈ। ਭਾਈ ਗੁਰਦਾਸ ਜੀ ਨੇ ਜਿਸ ਮੋਹਨ ਬਾਰੇ ਕਮਲੇ ਸ਼ਬਦ ਵਰਤੇ ਹੋਣ ਅਜਿਹੇ ਮੋਹਨ ਕੋਲ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਬਾਣੀ ਦੀਆਂ ਪੋਥੀਆਂ ਲੈਣ ਭੇਜਣਾਂ ਗੁਰੂ ਦੀ ਨਿੰਦਿਆਂ ਕਰਣ ਤੁਲ ਹੈ। ਇਸ ਤੋਂ ਬਆਦ ਭਾਈ ਸਾਹਿਬ ਜੀ ਗੁਰੂ ਰਾਮ ਦਾਸ ਜੀ ਦੇ ਪੁੱਤਰਾਂ ਦੀ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਪ੍ਰਿਥੀ ਚੰਦ ਗੁਰੂ ਰਾਮ ਦਾਸ ਜੀ ਕੋਲੋਂ ਗੁਣ ਨਹੀ ਲੈ ਸਕਿਆ, ਅਤੇ ਮੀਣੇਪਨ ਦੀਆਂ ਸਾਰੀ ਹੱਦਾਂ ਪਾਰ ਕਰਦਿਆਂ ਹੋਇਆਂ ਨੂੰ ਗੁਰੂ ਅਰਜਨ ਸਾਹਿਬ ਜੀ ਵਿਰੁਧ ਕਈ ਪ੍ਰਕਾਰ ਦੀਆਂ ਚਾਲ੍ਹਾਂ ਚੱਲੀਆਂ ਜਿੰਨ੍ਹਾਂ ਵਿੱਚ ਉਹ ਸਫਲ ਨਹੀ ਹੋ ਸਕਿਆ। ਭਾਈ ਸਾਹਿਬ ਜੀ ਇਸ ਤੋਂ ਬਆਦ ਗੁਰੂ ਰਾਮ ਦਾਸ ਜੀ ਦੇ ਦੂਜੇ ਪੁੱਤਰ ਮਹਾਦੇਵ ਬਾਰੇ ਇਥੋਂ ਤੱਕ ਲਿਖਦੇ ਹਨ ਕਿ ਮਹਾਦੇਵ ਆਪਣੇ ਹੰਕਾਰ ਦੇ ਕਾਰਣ ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਮੰਨਣ ਤੋਂ ਅਨਕਾਰੀ ਹੀ ਰਿਹਾ। ਭਾਈ ਸਾਹਿਬ ਜੀ ਇਹ੍ਹਨਾਂ ਸਾਰਿਆਂ ਨੂੰ ਵਾਂਸ ਦੇ ਬਰਾਬਰ ਕਹਿੰਦੇ ਹਨ, ਜੋ ਆਪਣੇ ਅੰਹਕਾਰ ਦੇ ਕਾਰਣ ਗੁਰੂ ਚੰਦਨ ਕੋਲੋਂ ਗੁਣਾਂ ਰੂਪੀ ਸੁਗੰਧੀ ਦਾ ਅਨੰਦ ਨਹੀ ਲੈ ਸਕੇ।
ਬਾਲ ਜਤੀ ਹੈ ਸਿਰੀਚੰਦੁ ਬਾਬਾਣਾ ਦੇਹੁਰਾ ਬਣਾਇਆ।
ਲਖਮੀ ਦਾਸਹੁ ਧਰਮ ਚੰਦ ਪੋਤਾ ਹੋਇ ਕੈ ਆਪ ਗਣਾਇਆ।
ਮੰਜੀ ਦਾਸੁ ਬਹਾਲਿਆ ਦਾਤਾ ਸਿਧਾਸਣ ਸਿਖਿ ਆਇਆ।
ਮੋਹਣੁ ਕਮਲਾ ਹੋਇਆ ਚਉਬਾਰਾ ਮੋਹਰੀ ਮਨਾਇਆ।
ਮੀਣਾ ਹੋਆ ਪਿਰਥੀਆ ਕਰਿ ਕਰਿ ਟੇਢਕ ਬਰਲੁ ਚਲਾਇਆ।
ਮਹਾਦੇਉ ਅਹੰਮੇਉ ਕਰਿ ਕਰਿ ਬੇਮੁਖੁ ਕੁਤਾ ਭਉਕਾਇਆ।
ਚੰਦਨ ਵਾਸ ਨ ਵਾਸ ਬੋਹਾਇਆ। (ਵਾਰ ੨੬ ਪਾਉੜੀ ੩੩)

ਭਾਈ ਗੁਰਦਾਸ ਜੀ ਆਪਣੀ ਇਸ ਵਾਰ ਵਿੱਚ ਉਹ੍ਹਨਾਂ ਗੁਰੂ ਪੁੱਤਰਾਂ ਦਾ ਜਿਕਰ ਕਰ ਰਹੇ ਹਨ ਜਿੰਨਾਂ ਨੇ ਆਪਣੀ ਹਉਂ ਦੇ ਕਾਰਣ ਗੁਰੂ ਤੋਂ ਆਪਣੀ ਦੂਰੀ ਬਣਾਈ ਰੱਖੀ। ਇਸ ਤੋਂ ਸਾਨੂੰ ਕੀ ਸਿਖਿਆ ਮਿਲਦੀ ਹੈ ਆਉ ਵੀਚਾਰ ਕਰੀਏ? ਜੇ ਗੁਰੂ ਸਾਹਿਬ ਜੀ ਦਾ ਹੁਕਮ ਨਾ ਮੰਨਕੇ ਉਹ੍ਹਨਾਂ ਦੇ ਆਪਣੇ ਬਿੰਦੀ ਪੁੱਤਰ ਉਹ੍ਹਨਾਂ ਦੀ ਬਖਸ਼ਿਸ਼ ਤੋਂ ਖਾਲੀ ਰਹਿ ਸਕਦੇ ਤਾਂ ਕੀ ਗੁਰੂ ਜੀ ਸਾਨੂੰ ਪਰਵਾਨ ਕਰਨਗੇ? ਆਉ ਵਿਚਾਰੀਏ ਕਿਤੇ ਅਸੀ ਵੀ ਗੁਰੂ ਚੰਦਨ ਕੋਲ ਵਾਂਸ ਵਾਂਗੂ ਆਪਣੇ ਹੰਕਾਰ ਦੇ ਕਾਰਣ ਗੁਣਾਂ ਰੂਪੀ ਸੁਗੰਧੀ ਤੋਂ ਖਾਲੀ ਨਾ ਰਹਿ ਜਾਈਏ।


(23/03/11)
ਰਣਜੀਤ ਸਿੰਘ ਮੁਹਾਲੀ

ਅਖੋਤੀ ਨਿਹੰਗ ਧਰਮ ਸਿੰਘ ਦੀ ਬਢਾਈ-ਚੜਾਈ ਕਰਨਾ ਬੇਵਕੂਫੀ ਹੈ | ਤੇ ਇਹ ਬੇਵਕੂਫੀ ਕਰਨ ਵਿਚ ਸਾਡੇ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ |

ਇਸ ਅਖੋਤੀ ਨਿਹੁੰਗ ਦੇ ਕਰਕੇ ਅੱਜ ਸਾਨੂੰ ਅਕਾਲ ਤਖ਼ਤ, ਟਕਸਾਲੀਆਂ ਤੇ ਭੰਗੀ ਨਿਹੰਗਾ ਸਾਹਮਣੇ ਅਰਦਾਸਾਂ ਕਰਨੀਆਂ ਪੈ ਰਹੀਆਂ ਹਨ, ਜੋ ਅਖੋਤੀ ਦਸਮ ਦੇ ਸਾਹਮਣੇ ਆਪਣਾ ਪਜਾਮਾ ਲਾਹ ਕੇ ਮਥਾ ਟੇਕਦੇ ਹਨ | ਸ਼ਿਰੋਮਨੀ ਪ੍ਰੋਫੈਸਰ ਦਰਸ਼ਨ ਸਿੰਘ ਜੀ, ਸ੍ਰੀ ਕਾਲਾ ਅਫਗਾਨਾ ਜੀ , ਸ੍ਰੀ ਜਾਚਕ ਸਾਹਿਬ, ਸ੍ਰੀ ਢਿੱਲੋਂ ਜੀ , ਸ੍ਰੀ ਦਲਬੀਰ ਸਿੰਘ ਜੀ , ਸ੍ਰੀ ਕਿਰਪਾਲ ਸਿੰਘ, ਸ੍ਰੀ ਮੱਖਣ ਸਿੰਘ ਆਦਿਕ ਨੂੰ ਪਤਾ ਨਹੀ ਕੀ ਹੋ ਗਿਆ ਹੈ ਕਈ ਵਾਰ, ਓਹਨਾ ਪੁਜਾਰੀਆਂ ਦੇ ਸਾਹਮਣੇ ਸਿਰ ਝੁਕਾ ਲੈਂਦੇ ਹਨ, ਸ਼ੇਰ ਏ ਪੰਜਾਬ ਦੇ ਟਾਕ ਸ਼ੋ ਵਿਚ ਤਾਂ ਹੱਦ ਹੀ ਕਰ ਦਿੱਤੀ, ਜਿਸ ਅਕਾਲ ਤਖ਼ਤ ਨੂੰ ਅਸੀਂ ਮੰਨਦੇ ਨਹੀ ਉਸ ਸਾਹਮਣੇ ਗੋਡੇ ਰਗੜ ਰਹੇ ਸਾਂ , ਆਪ ਸਾਰੇ ਲੋਕ ਇਸ ਮੂਰਖ ਨਿਹੰਗ ਨੂੰ ਆਪ ਕਿਓਂ ਨਹੀਂ ਜਵਾਬ ਦਿੰਦੇ | ਕੀ ਇਹ ਲੋਕ ਵੀ ਦਸਮ ਗ੍ਰੰਥਿਆਂ ਦੇ ਪਜਾਮੇ ਧੋਣ ਲਗ ਪਏ ਹਨ, ਜੋ ਬਾਰ ਬਾਰ ਖਬਰਾਂ ਵਿਚ, ਸਪੀਚਾਂ ਵਿਚ ਅਕਾਲ ਤਖਤ ਮੁਹਰੇ ਹਥ ਜੋੜਦੇ ਹਨ ?

ਮੈਨੂੰ ਤਾਂ ਲੱਗ ਰਿਹਾ ਹੈ ਕੀ ਸਿਖ ਧਰਮ ਦੇ ਮੰਨਣ ਵਾਲੇ ਸਭ ਬੇਵਕੂਫ਼ ਹਨ, ਇਹ ਡੇਰੇ, ਧੜੇ ਆਦਿਕ ਇਹਨਾ ਲੋਕਾਂ ਕਰਕੇ ਬਣੇ ਹਨ | ਹੁਣ ਉਸ ਘਟੀਆ ਪਧਰ ਦੇ ਨਿਹੰਗ ਨੂੰ ਪ੍ਰੋਮੋਟ ਕਰਨ ਦਾ ਜਿਮਾਂ ਸਾਡੇ ਲੋਕਾਂ ਨੇ ਚਕ ਲਿਆ ਹੈ |

ਇਹ ਜਗਤ ਗੁਰੂ ਰਾਮਪਾਲ ਨੂੰ ਵੀ ਪ੍ਰੋਮੋਟ ਕਰ ਦੇਵੋ:
http://www.youtube.com/user/jagatguru001#p/u

ਇਸ ਦਾ ਇਹ ਕਹਿਣਾ ਹੈ ਕੀ ਬਾਬਾ ਨਾਨਕ ਜਾਤ ਪਾਤ ਨੂੰ ਮੰਨਦੇ ਸਨ ਤੇ ਕਬੀਰ ਨੂੰ ਕਿਹਾ ਸੀ ਕੀ ਤੂ ਤਾਂ ਨੀਵੀਂ ਜਾਤ ਦਾ ਹੈ ਤੇਨੂੰ ਗਿਆਂਨ ਕਿਥੋਂ ਹੋਣਾ |

ਇਹੋ ਜੇਹੇ ਲਾਖੋ ਅਖੋਤੀ ਲੋਕ ਫਿਰਦੇ ਹਨ , ਪਤਾ ਨਹੀ ਗੁਰੂ ਗ੍ਰੰਥ ਬਾਰੇ ਗੁਰੂਆਂ ਬਾਰੇ ਕੀ ਕੀ ਬੋਲਦੇ ਹਨ, ਮੁੰਹ ਬੰਦ ਕਰਨ ਦੇ ਚਕਰਾਂ ਵਿਚ ਅਸੀਂ ਕਿਧਰੇ ਪੈਰੀਂ ਕੁਹਾੜਾ ਨਾ ਮਾਰ ਲਈਏ | ਇਹੋ ਜੇਹੇ ਬੰਦਿਆਂ ਨੂੰ ਜਿਨਾ ਹੋ ਸਕਦੇ ਇਗਨੋਰ ਕਰੋ | ਇਸ ਦਾ ਗਿਆਨ ਸਾਡੇ ਵਿਦਵਾਨਾ ਦੇ ਸਾਹਮਣੇ ਕੁਝ ਵੀ ਨਹੀਂ, ਇਸ ਨੂੰ ਖੁੱਲਾ ਨਿਓਤਾ ਦੋ, ਇਸ ਦੇ ਘਰ ਜਾਕੇ ਕਰੋ ਇਸ ਨਾਲ ਚਰਚਾ, ਰਿਕੋਰ੍ਡਿੰਗ ਕਰੋ , ਤੇ ਦੁਨਿਆ ਨੂੰ ਦਿਖਾਓ, ਪਰ ਨਹੀਂ ਅਸੀਂ ਤਾਂ ਪ੍ਰੋਮੋਟ ਕਰਨਾ ਹੈ | ੧੦ ਬੰਦਾ ਨਹੀ ਜਿਸ ਨਾਲ ਲਗਦਾ ਜੁੜਿਆ ਹੋਣਾ ਉਸ ਨਾਲ ੧੦੦੦ ਨਹੀਂ ਤਾਂ ਘਟੋ ਘਟ ੧੦੦ ਤਾਂ ਅਸੀਂ ਹੀ ਜੋੜ ਦੇਵਾਂਗੇ | ਇਹ ੧੦੦ - ੧੦੦ ਕਰਕੇ ਹੀ ੧੦੦੦ ਹੁੰਦੇ ਨੇ ਤੇ ਲਖ ਹੁੰਦੇ ਨੇ , ਤੇ ਯਾਦ ਰਖੋ ਮਨਮੁਖਾਂ ਦੀ ਤਾਦਤ ਹਮੇਸ਼ਾ ਜਿਆਦਾ ਹੁੰਦੀ ਹੈ | ਇਹ ਨਵੇ ਕਿਸਮ ਦੇ ਮਨਮੁਖ ਹਨ , ਇਹਨਾ ਤੋਂ ਦੂਰੀ ਬਨਾਓ ਬਹਿਤਰ ਹੈ | ਕਿਧਰੇ ਏਹੋ ਜੇਹੇ ਮੂਰਖਾਂ ਪਿਛੇ ਪੰਥ ਨਾ ਰੋੜ੍ਹ ਕੇ ਬੈਠ ਜਾਇਓ |

ਵਾਹਿਗੁਰੁ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਰਣਜੀਤ ਸਿੰਘ ਮੁਹਾਲੀ

(ਸੰਪਾਦਕੀ ਟਿੱਪਣੀ:- ਅਸੀਂ ਅੱਜ ਤੱਕ ਆਪਣੀ ਲਿਖਤ ਵਿੱਚ ਕਦੀ ਵੀ ਕਿਸੇ ਪੁਜਾਰੀ ਅਥਵਾ ਕਿਸੇ ਅਖੌਤੀ ਜਥੇਦਾਰ ਮੁਹਰੇ ਸਿਰ ਝੁਕਾਉਣ ਬਾਰੇ ਨਹੀਂ ਲਿਖਿਆ। ਜੇ ਕਰ ਕਿਸੇ ਪੁਰਾਣੀ ਲਿਖਤ ਵਿੱਚ ਅਚਾਨਕ ਹੀ ਕਿਸੇ ਅਣਗਹਿਲੀ ਕਾਰਨ ਲਿਖਿਆ ਗਿਆ ਹੋਵੇ ਤਾਂ ਉਸ ਲਿਖਤ ਦਾ ਹਵਾਲਾ/ਲਿੰਕ ਜ਼ਰੂਰ ਦੱਸਣਾ। ਹੋਰਨਾ ਲਿਖਾਰੀਆਂ ਦੀਆਂ ਲਿਖਤਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਣਾ ਸਾਡਾ ਜ਼ਰੂਰੀ ਨਹੀਂ ਹੈ)


(23/03/11)
ਕਿਰਪਾਲ ਸਿੰਘ ਬਠਿੰਡਾ

ਖੰਨੇ ਦੀ ਧਰਤੀ 'ਤੇ ਸੱਚ ਖੋਜ ਅਕੈਡਮੀ ਦੇ ਨਾਮ 'ਤੇ ਚੱਲ ਰਹੀ ਹੈ ਕੂੜ ਦੀ ਦੁਕਾਨ: ਗਿਆਨੀ ਸ਼ਿਵਤੇਗ ਸਿੰਘ

ਜਿਹੜੇ ਲੋਕਾਂ ਨੂੰ ਗੁਰਦੁਆਰਾ ਬੰਗਲਾ ਸਹਿਬ ਵਿਖੇ ਹੋ ਰਿਹਾ ਗੁਰਬਾਣੀ ਦਾ ਪ੍ਰਚਾਰ ਕੂੜ ਪ੍ਰਚਾਰ ਦਿੱਸ ਰਿਹਾ ਹੈ ਉਨ੍ਹਾਂ ਨੂੰ ਧਰਮ ਸਿੰਘ ਨਿਹੰਗ ਵਲੋਂ ਗੁਰੂ ਗ੍ਰੰਥ ਸਾਹਿਬ ਜੀ 'ਤੇ ਕੀਤਾ ਜਾ ਰਿਹਾ ਹਮਲਾ ਕਿਉਂ ਨਹੀਂ ਦਿੱਸਦਾ?
ਦਸਮ ਗ੍ਰੰਥ ਦੇ ਹਮਾਇਤੀਆਂ ਤੇ ਵਿਰੋਧੀਆਂ ਦੋਵਾਂ ਨੂੰ ਹੀ ਇਹ ਗੱਲ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ ਸਾਡੇ ਸਭ ਲਈ ਗੁਰੂ ਗ੍ਰੰਥ ਸਾਹਿਬ ਸਰਬੋਤਮ ਹੈ
ਜੇ ਗੁਰੂ ਗ੍ਰੰਥ ਸਾਹਿਬ ਹੀ ਰੱਦ ਹੋ ਗਿਆ ਤਾਂ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਅਤੇ ਹਮਾਇਤ ਦੋਵੇਂ ਹੀ ਵਿਅਰਥ ਹਨ: ਭਾਈ ਰਤਨ ਸਿੰਘ
ਇਸ ਦੀ ਸੀਬੀਆਈ ਤੋਂ ਪੜਤਾਲ ਕਰਵਾਈ ਜਾਣੀ ਚਾਹੀਦੀ ਹੈ ਕਿਹੜੀ ਏਜੰਸੀ ਧਰਮ ਸਿੰਘ ਤੋਂ ਅਜਿਹੇ ਐਲਾਨ ਕਰਵਾ ਰਹੀ ਹੈ: ਭਾਈ ਸਿਰਸਾ

ਬਠਿੰਡਾ ੨੩ ઠਮਾਰਚ (ਕਿਰਪਾਲ ਸਿੰਘ): ਖੰਨੇ ਦੀ ਧਰਤੀ 'ਤੇ ਸੱਚ ਖੋਜ ਅਕੈਡਮੀ ਦੇ ਨਾਮ 'ਤੇ ਕੂੜ ਦੀ ਦੁਕਾਨ ਚੱਲ ਰਹੀ ਹੈ। ਜਿਹੜੇ ਲੋਕਾਂ ਨੂੰ ਗੁਰਦੁਆਰਾ ਬੰਗਲਾ ਸਹਿਬ ਵਿਖੇ ਹੋ ਰਿਹਾ ਗੁਰਬਾਣੀ ਦਾ ਪ੍ਰਚਾਰ ਕੂੜ ਪ੍ਰਚਾਰ ਦਿੱਸ ਰਿਹਾ ਹੈ ਉਨ੍ਹਾਂ ਨੂੰ ਖੰਨੇ ਵਾਲੀ ਕੂੜ ਦੀ ਦੁਕਾਨ ਤੋਂ ਧਰਮ ਸਿੰਘ ਨਿਹੰਗ ਵਲੋਂ ਗੁਰੂ ਗ੍ਰੰਥ ਸਾਹਿਬ ਜੀ 'ਤੇ ਕੀਤਾ ਜਾ ਰਿਹਾ ਹਮਲਾ ਕਿਉਂ ਨਹੀਂ ਦਿੱਸਦਾ? ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਮਾਰਚ ਦੇ ਪਹਿਲੇ ਹਫਤੇ ਧਰਮ ਸਿੰਘ ਨਿਹੰਗ ਨੇ ਸਾਰੇ ਹੀ ਸਿੱਖ ਇਤਿਹਾਸ ਨੂੰ ਰੱਦ ਕਰਦਿਆਂ ਆਪਣੀ ਆਵਾਜ਼ 'ਚ ਰੀਕਾਰਡ ਕੀਤੀ ਆਡੀਓ ਸੀਡੀ ਇੰਟਰਨੈੱਟ ਰਾਹੀਂ ਆਪਣੇ ਬਲਾਗ 'ਤੇ ਪਾਈ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ, ਪੱਤਰਕਾਰਾਂ ਤੇ ਸਿੱਖ ਸਖ਼ਸ਼ੀਅਤਾਂ ਨੂੰ ਭੇਜੀ ਗਈ, ਜਿਸ ਵਿੱਚ ਸਮੁੱਚੇ ਸਿੱਖ ਇਤਿਹਾਸ ਨੂੰ ਰੱਦ ਕਰਦਿਆਂ ਇਸ ਨਿਹੰਗ ਨੇ ਦਾਅਵਾ ਕੀਤਾ ਕਿ ਨਾ ਤਾਂ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਕੋਈ ਬੀੜ ਲਿਖਵਾਈ, ਨਾ ਹੀ ੧੬੦੪ ਵਿੱਚ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਕੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਨਿਯੁਕਤ ਕੀਤਾ, ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਤੋਂ ਇਸ ਦੀ ਮੁੜ ਸੰਪਾਦਨਾ ਕੀਤੀ ਤੇ ਨਾ ਹੀ ੧੭੦੮ ਵਿੱਚ ਹਜ਼ੂਰ ਸਾਹਿਬ ਨਾਂਦੇੜ ਵਿਖੇ ਕਿਸੇ ਬੀੜ ਨੂੰ ਪ੍ਰਕਾਸ਼ ਕਰ ਕੇ ਇਸ ਨੂੰ ਗੁਰਗੱਦੀ ਹੀ ਦਿੱਤੀ ਗਈ ਸੀ, ਕਿਉਂਕਿ ਉਸ ਸਮੇਂ ਉਨ੍ਹਾਂ ਕੋਲ ਕੋਈ ਬੀੜ ਹੈ ਹੀ ਨਹੀਂ ਸੀ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ੧੩ ਮਾਰਚ ਨੂੰ ਸ਼ੇਰੇ ਪੰਜਾਬ ਰੇਡੀਓ ਨੇ ਇਸ ਨਿਹੰਗ ਦਾ ਪਰਦਾ ਫ਼ਾਸ਼ ਕੀਤਾ ਤੇ ਅਗਲੇ ਹੀ ਦਿਨ ਸਾਰੀਆਂ ਪੰਥਕ ਵੈੱਬਸਾਈਟਾਂ 'ਤੇ ਵਿਸਥਾਰ ਸਹਿਤ ਖ਼ਬਰਾਂ ਛਪੀਆਂ ਤੇ ਹੁਣ ਤੱਕ ਉਨ੍ਹਾਂ ਸਾਈਟਾਂ 'ਤੇ ਪੜ੍ਹੀਆਂ ਤੇ ਧਰਮ ਸਿੰਘ ਦੀ ਆਵਾਜ਼ ਸੁਣੀ ਜਾ ਸਕਦੀ ਹੈ ਪਰ ਅੱਜ ਤੱਕ ਕਿਸੇ ਜਥੇਦਾਰ ਜਾਂ ਪ੍ਰਧਾਨ ਨੇ ਉਸ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਸਿਆਸਤ ਵਿੱਚ ਗਲਤਾਨ ਕਿਸੇ ਪ੍ਰਧਾਨ ਨੇ ਆਪਣੇ ਆਪ ਤਾਂ ਇਸ ਵੱਲ ਕੀ ਧਿਆਨ ਦੇਣਾ ਸੀ, ਗੁਰਸਿੱਖਾਂ ਵਲੋਂ ਧਿਆਨ ਦਿਵਾਉਣ 'ਤੇ ਵੀ ਹਾਲੀ ਤੱਕ ਚੁੱਪ ਸਾਧੀ ਹੋਈ ਹੈ।
ਇਹ ਦੱਸਣਯੋਗ ਹੈ ਕਿ ਸ਼ੇਰੇ ਪੰਜਾਬ ਰੇਡੀਓ ਕੈਨੇਡਾ ਦੀ ਟਾਕ ਸ਼ੋ ਸੁਣਨ ਉਪ੍ਰੰਤ ਇਸ ਪੱਤਰ ਕਾਰ ਨੇ ਹੀ ਵਿਸਥਾਰਤ ਰੀਪੋਰਟ ਬਾਕੀ ਦੀਆਂ ਸਾਰੀਆਂ ਪੰਥਕ ਵੈੱਬਸਾਈਟਾਂ ਤੇ ਰੋਜ਼ਾਨਾ ਸੱਚ ਦੀ ਪਟਾਰੀ ਅਖ਼ਬਾਰ ਨੂੰ ਭੇਜੀ ਸੀ ਜਿਹੜੀ ਕਿ ਅਖ਼ਬਾਰ ਦੇ ਪੂਰੇ ਪੰਨੇ 'ਤੇ ਛਪੀ ਸੀ। ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਜਥੇਦਾਰਾਂ ਵਲੋਂ ਧਾਰੀ ਚੁੱਪ ਅਤੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਲੈਣ ਲਈ ੧੮ ਮਾਰਚ ਨੂੰ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਇਸ ਸਬੰਧੀ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੂੰ ਸੰਖੇਪ ਜਾਣਕਾਰੀ ਦੇਣ ਉਪ੍ਰੰਤ ਸਾਰੀਆਂ ਖ਼ਬਰਾਂ ਤੇ ਟਾਕ ਸ਼ੋਅ ਦੇ ਲਿੰਕ ਭੇਜੇ ਗਏ ਪਰ ਹੈਰਾਨੀ ਦੀ ਗੱਲ ਹੈ ਕਿ ਇਤਨੇ ਗੰਭੀਰ ਮਸਲੇ 'ਤੇ ਹਾਲੀ ਤੱਕ ਵੀ ਪੂਰੀ ਤਰ੍ਹਾਂ ਚੁੱਪ ਧਾਰਨ ਕੀਤੀ ਹੋਈ ਹੈ।
ਖ਼ਾਲਸਾ ਗੁਰਦੁਆਰਾ ਪ੍ਰਬੰਧ ਸੁਧਾਰ ਜਥੇ ਦੇ ਪ੍ਰਧਾਨ ਭਾਈ ਰਤਨ ਸਿੰਘ ਨੇ ਕਿਹਾ ਕਿ ਸ਼ਬਦ ਗੁਰੂ ਦਾ ਪ੍ਰਚਾਰ ਕਰ ਰਹੇ ਵਿਦਵਾਨਾਂ ਤੇ ਪ੍ਰਚਾਰਕਾਂ ਨੂੰ ਜਿਹੜੇ ਜਥੇਦਾਰ ਸਾਹਿਬ ਪੰਥ 'ਚੋਂ ਛੇਕ ਕੇ ਉਨ੍ਹਾਂ ਦੀ ਆਵਾਜ਼ ਬੰਦ ਕਰਵਾਉਣ ਲਈ ਧਮਕੀਆਂ ਦੇ ਰਹੇ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ 'ਤੇ ਹਮਲੇ ਕਰਨ ਵਲੇ ਨਿਹੰਗ ਧਰਮ ਸਿੰਘ ਤੇ ਹੋਰ ਡੇਰੇਦਾਰਾਂ ਵਿਰੁੱਧ ਜੁਬਾਨ ਕਿਉਂ ਨਹੀਂ ਖੋਲ੍ਹ ਰਹੇ, ਇਸ ਦਾ ਕਾਰਣ ਸਿਰਫ ਇੱਕੋ ਹੈ ਕਿ ਜਿਹੜੇ ਪੰਥ ਦੋਖੀ, ਜਥੇਦਾਰਾਂ ਪਿਛੇ ਖੜ੍ਹੇ ਹਨ ਇਨ੍ਹਾਂ ਡੇਰੇਦਾਰਾਂ ਪਿੱਛੇ ਵੀ ਉਹੀ ਖੜ੍ਹੇ ਹਨ ਇਸ ਲਈ ਇਨ੍ਹਾਂ ਵਿਰੁੱਧ ਕਾਰਵਾਈ ਕਰਨੀ ਤਾਂ ਇੱਕ ਪਾਸੇ ਰਹੀ ਉਨ੍ਹਾਂ ਨੂੰ ਸਨਮਾਨਤ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪ੍ਰੋ: ਦਰਸ਼ਨ ਸਿੰਘ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਬਹਾਲ ਕਰਵਾਉਣ ਲਈ ਸਿਰਫ ਇਹ ਹੀ ਪ੍ਰਚਾਰ ਕਰ ਰਹੇ ਸਨ ਕਿ ਲੱਚਰ ਰਚਨਾ ਵਾਲੇ ਬਚਿੱਤਰ ਨਾਟਕ ਨੂੰ ਦਸਮ ਗ੍ਰੰਥ ਦਾ ਨਾਮ ਦੇ ਕੇ ਬਰਾਬਰ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੁਣੌਤੀ ਨਾ ਦਿੱਤੀ ਜਾਵੇ। ਉਹ ਖ਼ੁਦ ਬਚਿੱਤਰ ਨਾਟਕ ਦੀ ਰਚਨਾ ਰੱਦ ਜਾਂ ਪ੍ਰਵਾਨ ਨਹੀਂ ਕਰ ਰਹੇ ਬਲਕਿ ਇਹ ਹੀ ਕਹਿ ਰਹੇ ਹਨ ਕਿ ਇਸ ਨੂੰ ਪੜ੍ਹੋ ਤੇ ਪਛਾਣੋ ਕੀ ਇਹ ਦਸਮ ਪਾਤਸ਼ਾਹ ਦੀ ਕ੍ਰਿਤ ਹੈ, ਤਾਂ ਉਸ ਨੂੰ ਦਸਵੇਂ ਪਾਤਸ਼ਾਹ ਦਾ ਵਿਰੋਧ ਦੱਸ ਕੇ ਪੰਥ 'ਚੋਂ ਛੇਕ ਦਿੱਤਾ।ਜਿੰਨਾ ਜੋਰ ਪ੍ਰੋ: ਦਰਸ਼ਨ ਸਿੰਘ ਵਿਰੁੱਧ ਜਾਰੀ ਹੋਏ ਅਖੌਤੀ ਹੁਕਮਨਾਮੇ ਤੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਵਾਲੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਲਾਇਆ ਜਾ ਰਿਹਾ ਹੈ ਇਤਨਾ ਹੋਰ ਕਿਸੇ ਪੰਥਕ ਕਾਜ਼ ਲਈ ਅੱਜ ਤੱਕ ਨਹੀਂ ਲਾਇਆ ਗਿਆ। ਭਾਈ ਰਤਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਜਥੇਦਾਰਾਂ ਦੇ ਰੋਲ ਸਬੰਧੀ ਤਾ ਕੋਈ ਗਿਲਾ ਨਹੀਂ ਕਿਉਂ ਕਿ ਇਨ੍ਹਾਂ ਦੀ ਤਾਂ ਆਰਐੱਸਐੱਸ ਦੇ ਇਸ਼ਾਰਿਆਂ 'ਤੇ ਚੱਲਣ ਦੀ ਮਜ਼ਬੂਰੀ ਹੈ ਪਰ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਸਿੱਖਾਂ ਅਤੇ ਅਖ਼ਬਾਰ ਦੀ ਸਮਝ ਨਹੀਂ ਆਉਂਦੀ ਕਿ ਉਨ੍ਹਾਂ ਨੇ ਵੀ ਉਸ ਢੰਗ ਨਾਲ ਧਰਮ ਸਿੰਘ ਵਿਰੁੱਧ ਆਵਾਜ਼ ਨਹੀਂ ਉਠਾਈ ਜਿਸ ਢੰਗ ਨਾਲ ਉਠਾਉਣੀ ਚਾਹੀਦੀ ਸੀ। ਜਿਹੜੇ ਵੀਰ ਹਰ ਰੋਜ਼ ਪ੍ਰੋ: ਦਰਸ਼ਨ ਸਿੰਘ ਨੂੰ ਸਲਾਹਾਂ ਦਿੰਦੇ ਨਹੀਂ ਥਕਦੇ ਕਿ ਉਹ ਸਮੁਚੇ ਅਖੌਤੀ ਦਸਮ ਗ੍ਰੰਥ ਨੂੰ ਰੱਦ ਕਿਉਂ ਨਹੀਂ ਕਰਦੇ? ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਦੀ ਆੜ ਹੇਠ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਕਿਉਂ ਦੇ ਰਹੇ ਹਨ, ਉਨ੍ਹਾਂ ਵੀਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ 'ਤੇ ਹੋਏ ਹਮਲੇ ਵਿਰੁੱਧ ਅੱਜ ਤੱਕ ਇੱਕ ਵੀ ਲਾਈਨ ਨਹੀਂ ਲਿਖੀ। ਸਪੋਕਸਮੈਨ ਨੇ ਜੇ ਦੋ ਹਫਤੇ ਪਿੱਛੋਂ ਇੱਕ ਖ਼ਬਰ ਲਾਈ ਹੈ ਤਾਂ ਉਹ ਵੀ ਇਸ ਤਰ੍ਹਾਂ ਜੋੜ ਕੇ ਕਿ ਜਿਹੜੇ ਆਗੂ ੧੬ ਮਾਰਚ ਦੀ ਸੰਪਾਦਕੀ ਦਾ ਬਹਾਨਾ ਲਾ ਕੇ ਸਪੋਕਸਮੈਨ ਵਿਰੁੱਧ ਹੋ ਹੱਲਾ ਮਚਾ ਰਹੇ ਸਨ ਉਹ ਹੁਣ ਮੂੰਹ ਵਿੱਚ ਘੁੰਗਣੀਆਂ ਪਾਈ ਬੈਠੇ ਹਨ। ਭਾਈ ਰਤਨ ਸਿੰਘ ਨੇ ਕਿਹਾ ਬੇਸ਼ੱਕ ਉਨ੍ਹਾਂ ਆਗੂਆਂ ਵਲੋਂ ਮੂੰਹ ਵਿੱਚ ਘੁਗਣੀਆਂ ਪਾਉੇਣੀਆਂ ਨਿੰਦਣਯੋਗ ਹੈ ਪਰ ਖ਼ਬਰ ਲਾਉਣ ਦਾ ਢੰਗ ਇਸ ਤਰ੍ਹਾਂ ਦਾ ਹੈ ਕਿ ਜੇ ਉਹ ਸਪੋਕਸਮੈਨ ਵਿਰੁਧ ਰੌਲਾ ਨਾ ਪਾਉਣ ਤਾਂ ਉਨ੍ਹਾਂ ਨੂੰ ਧਰਮ ਸਿੰਘ ਦੇ ਝੱਲਪੁਣੇ 'ਤੇ ਕੋਈ ਇਤਰਾਜ ਨਹੀਂ ਹੈ? ਉਨ੍ਹਾਂ ਕਿਹਾ ਕਿ ਦਸਮ ਗ੍ਰੰਥ ਦੇ ਹਮਾਇਤੀਆਂ ਤੇ ਵਿਰੋਧੀਆਂ ਦੋਵਾਂ ਨੂੰ ਹੀ ਇਹ ਗੱਲ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ ਸਾਡੇ ਸਭ ਲਈ ਗੁਰੂ ਗ੍ਰੰਥ ਸਾਹਿਬ ਸਰਬੋਤਮ ਹੈ ਇਸ ਲਈ ਇਸ 'ਤੇ ਹੋ ਰਹੇ ਕਿਸੇ ਵੀ ਹਮਲੇ ਦਾ ਇਕੱਠੇ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਜੇ ਗੁਰੂ ਗ੍ਰੰਥ ਸਾਹਿਬ ਹੀ ਰੱਦ ਹੋ ਗਿਆ ਤਾਂ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਅਤੇ ਹਮਾਇਤ ਦੋਵੇਂ ਹੀ ਵਿਅਰਥ ਹਨ ਇਸ ਲਈ ਅਜਿਹੇ ਮੌਕੇ ਸਿਰਫ ਆਪਣੇ ਧੜੇ ਦੀ ਸੋਚ ਅਨੁਸਾਰ ਹੀ ਬਿਆਨਬਾਜ਼ੀ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧੀਆਂ ਨੂੰ ਮਜਬੂਤ ਕਰਨ ਤੋਂ ਗੁਰੇਜ਼ ਕੀਤਾ ਜਾਵੇ।
ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਨਿਧੜਕ ਹੋ ਕੇ ਧਰਮ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲੇ ਕਰਕੇ ਸਮੁੱਚੇ ਪੰਥ ਨੂੰ ਚੁਣੌਤੀ ਦੇ ਰਿਹਾ ਹੈ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਜਥੇਦਾਰ ਅਕਾਲ ਤਖ਼ਤ ਦੇ ਜਥੇਦਾਰ ਚੁੱਪ ਸਾਧਣ ਲਈ ਮਜ਼ਬੂਰ ਹਨ ਇਸ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਪਿੱਛੇ ਜਰੂਰ ਕੋਈ ਤਾਕਤਵਰ ਪੰਥ ਵਿਰੋਧੀ ਸ਼ਕਤੀ ਖੜ੍ਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਸੀਬੀਆਈ ਤੋਂ ਪੜਤਾਲ ਕਰਵਾਈ ਜਾਣੀ ਚਾਹੀਦੀ ਹੈ ਕਿਹੜੀ ਏਜੰਸੀ ਧਰਮ ਸਿੰਘ ਵਰਗਿਆਂ ਤੋਂ ਅਜਿਹੀ ਨਿੰਦਣਯੋਗ ਅਤੇ ਬਿਨਾਂ ਕਿਸੇ ਇਤਿਹਾਸਕ ਤੱਥਾਂ ਦੇ ਬੇਹੂਦਾ ਗਲਤ ਬਿਆਨੀਆਂ ਕਰਵਾ ਰਹੀ ਹੈ।


ਨੋਟ:- ਮਾਰਚ 20 ਨੂੰ ਅਸੀਂ ਜੋ ਨੋਟ ਪਾਇਆ ਸੀ ਕਿ ਜਸਬੀਰ ਸਿੰਘ ਕੈਲਗਿਰੀ ਅਤੇ ਬਲਦੇਵ ਸਿੰਘ ਟੋਰਾਂਟੋ ਦੀਆਂ ਲਿਖਤਾ ਬਾਰੇ ਰੈਗੂਲਰ ਪਾਠਕ/ਲੇਖਕ ਆਪਣੇ ਵਿਚਾਰ ਦੱਸਣ। ਉਸ ਬਾਰੇ ਹੁਣ ਤੱਕ ਦੋ ਪਾਠਕਾਂ ਦੇ ਵਿਚਾਰ ਆਏ ਹਨ ਭਾਵੇਂ ਕਿ ਉਹ ਰੈਗੂਲਰ ਲਿਖਣ ਵਾਲੇ ਨਹੀਂ ਹਨ। ਅਸੀਂ ਇਹ ਵਿਚਾਰ ‘ਸਿੱਖ ਮਾਰਗ’ ਤੇ ਨਹੀਂ ਪਾਏ ਅਤੇ ਨਾ ਹੀ ਪਉਣ ਦਾ ਇਰਾਦਾ ਹੈ। ਜੇ ਕਰ ਪਾਏ ਵੀ ਤਾਂ ਪਾਠਕਾਂ/ਲੇਖਕਾਂ ਦੇ ਨਾਮ ਨਾਲ ਨਹੀਂ ਪਾਏ ਜਾਣਗੇ ਤਾਂ ਕਿ ਕੋਈ ਕਿਸੇ ਨੂੰ ਇੱਕ ਦੂਸਰੇ ਦਾ ਵਿਰੋਧੀ ਨਾ ਸਮਝ ਲਵੇ-ਸੰਪਾਦਕ)


(22/03/11)
ਸੰਦੀਪ ਸਿੰਘ

ਖਾਲੜਾ ੨੨ ਮਾਰਚ (ਸੰਦੀਪ ਸਿੰਘ) ਇਥੋਂ ਥੋੜੀ ਦੂਰ ਇਤਿਹਾਸਕ ਪਿੰਡ ਵਾਂ ਦੇ ਸ਼ਹੀਦ ਭਾਈ ਤਾਰਾ ਸਿੰਘ ਪਬਲਿਕ ਸਕੂਲ ਵਿਖੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਗੁਰਮਤਿ ਪ੍ਰਚਾਰ ਕੇਂਦਰ ਡੱਲ ਦੇ ਸਹਿਯੋਗ ਨਾਲ ਸਲਾਨਾ ਧਾਰਮਿਕ ਸਮਾਗਮ ਰੱਖਿਆ ਗਿਆ। ਇਸ ਸਮਾਗਮ ਚ ਪਹਿਲਾਂ ਅੰਮ੍ਰਿਤ ਬਾਣੀ ਦਾ ਓਟ ਆਸਰਾ ਲੈਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਗੁਰੂ ਗਰੰਥ ਸਾਹਿਬ ਜੀ ਦੀ ਹਾਜਰੀ ਚ ਕਰਕੇ ਬਾਅਦ ਚ ਅਰਦਾਸ ਉਪਰੰਤ ਵਿਧਿਆਰਥੀਆਂ ਦੇ ਕੁਇਜ ਮੁਕਾਬਲੇ ਕਰਵਾਏ ਗਏ। ਜਿਸ ਚ ਤੀਸਰੀ ਤੋਂ ਲੈ ਕੇ ਜਮਾਂ ਦੋ ਕਲਾਸ ਦੇ ਬੱਚਿਆਂ ਨੇ ਭਾਗ ਲਿਆ। ਜਿਹਨਾਂ ਦੇ ਤਿੰਨਾਂ ਗਰੁੱਪਾਂ ਦੀਆਂ ਦਸ ਟੀਮਾਂ ਬਣਾਂ ਕੇ ਕੁਇਜ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਬੱਚਿਆਂ ਨੇ ਕਵਿਤਾਵਾਂ, ਕਵੀਸ਼ਰੀ ਤੇ ਭਰੂਣ ਹੱਤਿਆ, ਨਸ਼ੇ ਤੇ ਹੋਰ ਸਮਾਜਿਕ ਬੁਰਿਆਈਆਂ ਖਿਲਾਫ ਲੈਕਚਰਾਂ ਦੀ ਪੇਸ਼ਕਾਰੀ ਕੀਤੀ। ਇਸ ਦੌਰਾਨ ਕੁਇਜ ਮੁਕਾਬਲਿਆਂ ਚੋਂ ਪਹਿਲੇ ਗਰੁੱਪ ਵਿਚੋਂ ਬੇਬੇ ਨਾਨਕੀ ਟੀਮ ਨੇ ਪਹਿਲਾ, ਮਾਤਾ ਗੰਗਾ ਜੀ ਟੀਮ ਨੇ ਦੂਜਾ ਤੇ ਮਾਤਾ ਸਾਹਿਬ ਕੌਰ ਜੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਦੂਸਰੇ ਗਰੁੱਪ ਚੌਂ ਪਹਿਲਾ ਸਥਾਨ ਭਾਈ ਮਤੀ ਦਾਸ ਜੀ ਟੀਮ ਨੇ ਪਹਿਲਾ, ਭਾਈ ਸਤੀ ਦਾਸ ਟੀਮ ਨੇ ਦੂਜਾ ਤੇ ਭਾਈ ਦਿਆਲਾ ਜੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਤੀਸਰੇ ਗਰੁੱਪ ਚੌਂ ਪਹਿਲਾ ਸਥਾਨ ਸ੍ਰ: ਹਰੀ ਸਿੰਘ ਨਲੂਆ ਟੀਮ ਨੇ ਪਹਿਲਾ, ਮਾਤਾ ਸੁੰਦਰ ਕੌਰ ਟੀਮ ਨੇ ਦੂਜਾ ਅਤੇ ਮਾਤਾ ਖੀਵੀ ਜੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਿਹਨਾਂ ਨੂੰ ਪ੍ਰਬੰਧਕਾਂ ਨੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਈ ਸੰਦੀਪ ਸਿੰਘ ਖਾਲੜਾ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਸਕੂਲੀ ਵਿਦਿਆ ਦੇ ਨਾਲ ਧਾਰਮਿਕ ਵਿਦਿਆ ਦੇ ਹਾਣੀ ਬਣਾਈਏ ਤਾਂ ਕਿ ਆਉਣ ਵਾਲੇ ਸਮੇਂ ਚ ਸਾਡੇ ਬੱਚੇ ਨਰੋਇਆ ਸਮਾਜ ਸਿਰਜ ਸਕਣ। ਇਸ ਮੌਕੇ ਮੈਨੇਜਰ ਕਸ਼ਮੀਰ ਸਿੰਘ, ਸਾਬਕਾ ਸਰਪੰਚ ਕਸ਼ਮੀਰ ਸਿੰਘ, ਮਾ: ਸਰਬਜੀਤ ਸਿੰਘ, ਮਾ: ਹਰਜੀਤ ਸਿੰਘ, ਅਮੀਰ ਸਿੰਘ, ਮੇਜਰ ਸਿੰਘ ਫੌਜੀ, ਮਾ: ਦਾਰਾ ਸਿੰਘ, ਬਲਕਾਰ ਸਿੰਘ, ਬਾਬਾ ਨਿਰਮਲ ਸਿੰਘ, ਰਜਵਿੰਦਰ ਕੌਰ, ਚਾਨਣ ਸਿੰਘ ਆਦਿ ਪਤਵੰਤੇ ਹਾਜਿਰ ਸਨ। ਇਸ ਸਮੇਂ ਸਟੇਜ ਸੈਕਟਰੀ ਦੀ ਡਿਊਟੀ ਭਾਈ ਗੁਰਸ਼ਰਨ ਸਿੰਘ ਡੱਲ ਨੇ ਨਿਭਾਹੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।
ਸੰਪਰਕ:-੯੮੫੫੩੪੧੬੧੬


(21/03/11)
ਕਿਰਪਾਲ ਸਿੰਘ ਬਠਿੰਡਾ

ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਅਕਾਲ ਤਖ਼ਤ ਦੀ ਮਰਿਆਦਾ ਨਹੀਂ ਮੰਨਦੇ ਉਹ ਸੰਤ ਕਿਵੇਂ ਅਖਵਾ ਸਕਦੇ ਹਨ?: ਗਿਆਨੀ ਸ਼ਿਵਤੇਗ ਸਿੰਘ

ਬਠਿੰਡਾ ੨੧ ઠਮਾਰਚ (ਕਿਰਪਾਲ ਸਿੰਘ): ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਅਕਾਲ ਤਖ਼ਤ ਦੀ ਮਰਿਆਦਾ ਨਹੀਂ ਮੰਨਦੇ ਉਹ ਸੰਤ ਕਿਵੇਂ ਅਖਵਾ ਸਕਦੇ ਹਨ? ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਅੱਜ ਸਵੇਰੇ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ 'ਤੇ ਹੋ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ ਨੰਬਰ ੪੭੬ 'ਤੇ ਦਰਜ਼ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ: 'ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲੇ ਸਾਰੇ ਮਾਣਸ ਖਾਵਹਿ ॥੨॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥ ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥' ਦੀ ਵਿਆਖਿਆ ਕਰਦੇ ਹੋਏ ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਗੁਰਬਾਣੀ ਵਿੱਚ ਤਾਂ 'ਸੰਤ ਸ਼ਬਦ' ਇੱਕ ਬਚਨ ਵਿੱਚ ਆਇਆ ਹੈ ਉਥੇ ਅਕਾਲ ਪੁਰਖ਼ ਜਾਂ ਗੁਰੂ ਲਈ ਵਰਤਿਆ ਗਿਆ ਅਤੇ ਜਿਥੇ ਬਹੁ ਬਚਨ ਵਿੱਚ ਆਇਆ ਹੈ ਉਥੇ ਗੁਰੂ ਦੇ ਸ਼ਬਦ ਰਾਹੀਂ ਅਕਾਲ ਪੁਰਖ਼ ਦੇ ਗੁਣਾਂ ਦੀ ਵੀਚਾਰ ਕਰ ਰਹੇ ਸਮੁੱਚੇ ਤੌਰ'ਤੇ ਸਤਸੰਗੀ ਜਨਾ ਲਈ ਹੈ ਨਾ ਕਿ ਕਿਸੇ ਖ਼ਾਸ ਭੇਖ ਧਾਰਨ ਵਾਲੇ ਇੱਕ ਮਨੁੱਖ ਲਈ। ਭੇਖੀ ਸੰਤਾਂ ਲਈ ਤਾਂ ਠੱਗ ਸ਼ਬਦ ਵਰਤਿਆ ਗਿਆ ਹੈ ਠੱਗਾਂ ਲਈ ਉਕਤ ਸ਼ਬਦ ਵਿੱਚ ਭਗਤ ਜੀ ਫ਼ੁਰਮਾ ਰਹੇ ਹਨ ਕਿ ਜਿਨ੍ਹਾਂ ਦਾ ਕੰਮ ਤਾਂ ਲੋਕਾਂ ਨਾਲ ਠੱਗੀਆਂ ਮਾਰ ਕੇ ਉਨ੍ਹਾਂ ਦੀ ਕਮਾਈ ਹੜੱਪ ਕਰਨਾ ਹੈ ਪਰ ਸੰਤਾਂ ਦਾ ਭੇਖ ਧਾਰਨ ਲਈ ਸਾਢੇ ਤਿੰਨ ਤਿੰਨ ਗਜ਼ ਲੰਮੀਆਂ ਧੋਤੀਆਂ ਪਹਿਨਦੇ, ਅਤੇ ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, ਨਿਰੇ ਇਹਨਾਂ ਲੱਛਣਾਂ ਕਰਕੇ ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ ਅਸਲ ਵਿਚ ਬਨਾਰਸੀ ਠੱਗ ਹਨ ।੧। ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ ।੧।ਰਹਾਉ। ਇਹ ਲੋਕ ਆਪਣੀ ਸੁੱਚਮਤਾ ਵਿਖਾਉਣ ਲਈ ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, ਭਾਂਡੇ ਮਾਂਜ ਕੇ ਚੁੱਲ੍ਹਿਆਂ ਉੱਤੇ ਰੱਖਦੇ ਹਨ, ਹੇਠਾਂ ਲੱਕੜੀਆਂ ਧੋ ਕੇ ਬਾਲਦੇ ਹਨ ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ ਸਮੂਲਚੇ ਮਨੁੱਖ ਖਾ ਜਾਂਦੇ ਹਨ ।੨। ਇਹੋ ਜਿਹੇ ਮੰਦ-ਕਰਮੀ ਮਨੁੱਖ ਸਦਾ ਵਿਕਾਰਾਂ ਵਿਚ ਹੀ ਖਚਿਤ ਫਿਰਦੇ ਹਨ, ਉਂਞ ਮੂੰਹੋਂ ਅਖਵਾਂਦੇ ਹਨ ਕਿ ਅਸੀ ਮਾਇਆ ਦੇ ਨੇੜੇ ਨਹੀਂ ਛੋਂਹਦੇ । ਸਦਾ ਅਹੰਕਾਰ ਵਿਚ ਮੱਤੇ ਫਿਰਦੇ ਹਨ, ਇਹ ਆਪ ਤਾਂ ਡੁੱਬੇ ਹੀ ਸਨ ਸਾਰੇ ਸਾਥੀਆਂ ਨੂੰ ਭੀ ਇਹਨਾਂ ਮੰਦ-ਕਰਮਾਂ ਵਿਚ ਡੋਬਦੇ ਹਨ ।੩। (ਪਰ ਜੀਵਾਂ ਦੇ ਕੀਹ ਵੱਸ?) ਜਿਸ ਪਾਸੇ ਪਰਮਾਤਮਾ ਨੇ ਕਿਸੇ ਮਨੁੱਖ ਨੂੰ ਲਾਇਆ ਹੈ ਉਸੇ ਹੀ ਪਾਸੇ ਉਹ ਲੱਗਾ ਹੋਇਆ ਹੈ, ਤੇ ਉਹੋ ਜਿਹੇ ਹੀ ਉਹ ਕੰਮ ਕਰ ਰਿਹਾ ਹੈ । ਹੇ ਕਬੀਰ! ਸੱਚ ਤਾਂ ਇਹ ਹੈ ਕਿ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਫਿਰ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ ।੪।੨।
ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਇਸ ਬਾਣੀ 'ਤੇ ਅਮਲ ਨਹੀਂ ਕਰਦੇ, ਅਕਾਲ ਤਖ਼ਤ ਦੀ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ ਪਰ ਉਸ ਤਰ੍ਹਾਂ ਧਾਰਮਕ ਲਿਬਾਸ ਪਹਿਨ ਕੇ ਆਪਣੇ ਆਪ ਨੂੰ ਸੰਤ ਅਤੇ ਬ੍ਰਹਮ ਗਿਆਨੀ ਅਖਵਾਉਂਦੇ ਹਨ ਉਹ ਮਤ ਸੋਚਣ ਕੇ ਉਕਤ ਸ਼ਬਦ ਤਾਂ ਸਿਰਫ ਧੋਤੀਆਂ 'ਤੇ ਜਨੇਊ ਪਹਿਨਣ ਵਾਲੇ ਬ੍ਰਹਮਣਾਂ ਜਾਂ ਹਿੰਦੂ ਸੰਤਾਂ ਲਈ ਹੀ ਹਨ, ਸਿੱਖ ਸੰਤਾਂ 'ਤੇ ਇਹ ਲਾਗੂ ਨਹੀਂ ਹੁੰਦੇ ਕਿਉਂਕਿ ਉਹ ਤਾਂ ਜਨੇਊ ਤੇ ਧੋਤੀਆਂ ਪਹਿਨਦੇ ਹੀ ਨਹੀਂ। ਉਹ ਯਾਦ ਰੱਖਣ ਕੇ ਗੁਰਬਾਣੀ ਅਨੁਸਰ ਆਪਣਾ ਜੀਵਨ ਜਿਉਣ ਤੋਂ ਬਿਨਾਂ ਹੀ ਉਨ੍ਹਾਂ ਵਲੋਂ ਧਾਰੇ ਹੋਏ ਧਾਰਮਕ ਭੇਖ ਵੀ ਲੋਕ ਵਿਖਾਵਾ ਤੇ ਉਨ੍ਹਾਂ ਨੂੰ ਠੱਗਣ ਲਈ ਹੀ ਹੈ।
ਟੀਵੀ ਤੋਂ ਇਹ ਕਥਾ ਸੁਣਨ ਉਪ੍ਰੰਤ ਇਕ ਗੁਰਸਿੱਖ ਅਵਤਾਰ ਸਿੰਘ ਨੇ ਬ੍ਰਹਮ ਗਿਆਨੀ ਦੀਆਂ ਡਿਗਰੀਆਂ ਦੇਣ ਵਾਲੇ ਇੱਕ ਭੇਖੀ ਵਲੋਂ ਛਪਵਾਇਆ ਇਸ਼ਤਿਹਾਰ ਵਿਖਾਇਆ ਜਿਸ ਵਿੱਚ ਅੰਮ੍ਰਿਤ ਛਕਣ ਲਈ ਅਭਿਲਾਖੀ ਪ੍ਰਾਣੀਆਂ ਲਈ ੯ ਸ਼ਰਤਾਂ ਰੱਖੀਆਂ ਗਈਆਂ ਸਨ ਜਿਨ੍ਹ ਵਿੱਚੋਂ ਮੁੱਖ ਤੌਰ 'ਤੇ ਇਹ ਸਨ: ਕਿਸੇ ਦੀ ਨਿੰਦਾ ਚੁਗਲੀ ਨਾ ਕਰਦਾ ਤੇ ਨਾ ਹੀ ਸੁਣਦਾ ਹੋਵੇ, ਹਉਂਮੈ ਤੋ ਰਹਿਤ ਹੋਵੇ, ਲੋਕ ਲੱਜਾ ਨਾ ਰੱਖਦਾ ਹੋਵੇ, ਕਿਸੇ ਨਾਲ ਈਰਖਾ, ਦੁਬਿਧਾ ਤੇ ਨਫ਼ਰਤ ਨਾ ਕਰਦਾ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੁਆਰਾ ਦਰਸਾਏ ਬ੍ਰਹਮ ਵਿਦਿਆ ਦੇ ਭੇਦ ਨੂੰ ਸੰਤਾਂ ਸਾਧੂਆਂ ਭਗਤਾਂ ਅਤੇ ਗੁਰਮੁਖਾਂ ਦੀ ਸੰਗਤ ਦੁਆਰਾ ਸਮਝ ਕੇ ਸੰਤ ਪਦ ਤਕ ਪਹੁੰਚ ਚੁਕਿਆ ਹੋਵੇ।
ਭਾਈ ਅਵਤਾਰ ਸਿੰਘ ਨੇ ਕਿਹਾ ਹੈਰਾਨੀ ਹੈ ਕਿ ਜਿਹੜਾ ਸੰਤ ਪਦ ਤਕ ਪਹੁੰਚ ਹੀ ਚੁੱਕਿਆ ਹੈ, ਉਸ 'ਤੇ ਬਾਕੀ ਸ਼ਰਤਾਂ ਲਾਉਣ ਦੀ ਤਾਂ ਕੋਈ ਤੁਕ ਹੀ ਨਹੀਂ ਰਹਿ ਜਾਂਦੀ ਕਿਉਂਕਿ ਗੁਰਬਾਣੀ ਵਿੱਚ ਤਾਂ 'ਸੰਤ ਸ਼ਬਦ' ਅਕਾਲ ਪੁਰਖ਼ ਜਾਂ ਗੁਰੂ ਲਈ ਵਰਤਿਆ ਗਿਆ ਹੈ ਪਰ ਭੇਖੀ ਲਿਬਾਸ ਪਹਿਨਣ ਵਾਲਾ ਅੱਗੇ ਲਿਖ ਰਿਹਾ ਹੈ ਕਿ ਉਪ੍ਰੋਕਤ ਗੁਰਮਤਿ ਕਸਵੱਟੀ ਉਪਰ ਪੂਰੇ ਉਤਰਨ ਵਾਲੇ ਪ੍ਰਾਣੀਆਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਅੰਦਰ ਗੁਰੂ ਰੂਪ ਪੰਜ ਪਿਆਰੇ ਗੁਰਮਤਿ ਮਰਿਯਾਦਾ ਅਨੁਸਾਰ ਤਿਆਰ ਕੀਤੀ ਹੋਈ ਖੰਡੇ ਬਾਟੇ ਦੀ ਪਾਹੁਲ ਦੇ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜਨਗੇ ਅਤੇ ੧. ਮਨ ਦੀ ਪਹਿਚਾਣ ਕਰਵਾਉਣਗੇ, ੨. ਜੋ ਸਾਰਿਆਂ ਅੰਦਰ ਜੋਤ ਹੈ ਉਸ ਨੂੰ ਪ੍ਰਗਟ ਕਰਨਗੇ, ੩. ਕੂੜ ਦੀ ਪਾਲ, ਭਰਮ ਦਾ ਪਰਦਾ ਪਾਸੇ ਕਰਕੇ ਨਿਰੰਕਾਰ ਸੱਚ ਦੇ ਸਨਮੁੱਖ ਕਰਨਗੇ, ੪. ਜਿਸ ਨਾਦ, ਸ਼ਬਦ, ਨਾਮ ਨਾਲੋਂ ਲਿਵ ਟੁੱਟ ਚੁਕੀ ਹੈ ਉਸ ਦੀ ਜਾਣਕਾਰੀ ਦੇਣਗੇ ਅਤੇ ਸਤਿਗੁਰੂ ਦੇ ਸਨਮੁਖ ਕਰਕੇ ਨਾਮ ਦਾ ਪ੍ਰਵਾਨਾ ਦਿਵਾਉਣਗੇ, ੫. ਗੁਰਮੰਤਰ ਦੇ ਕੇ ਵਿਧੀ, ਅਕਲ ਕਲਾ, ਜੁਗਤੀ ਸਿਖਾਉਣਗੇ ਕਿ ਅੱਜ ਤੋਂ ਬਾਅਦ ਵਾਹਿਗੁਰੂ ਦੇ ਨਾਲ ਸਦਾ ਹੀ ਅਨਦਿਨ ਰਹਿਣਾ ਹੈ, ੬. ਦਸਮ ਦੁਆਰ, ਨਿਜ ਮਹਿਲ, ਗਗਨ, ਸਹਿਜ ਗੁਫ਼ ਵਿੱਚ ਆਉਣ ਜਾਣ ਦਾ ਭੇਤ ਅਕੱਥ ਕਥਾ ਰਾਹੀਂ ਸਿਖਾਉਣਗੇ, ੭. ਅੰਮ੍ਰਿਤ ਲੈ ਚੁੱਕੇ ਗੁਰਮੁਖਾਂ ਨੂੰ ਸੰਤ ਸਿਪਾਹੀ ਭਰਤੀ ਕਰਕੇ ਇੱਕ ਸਾਲ ਵਾਸਤੇ ਬ੍ਰਹਮ ਗਿਆਨ ਯੂਨੀਵਰਸਿਟੀ ਵਿੱਚ ਟ੍ਰੇਨਿੰਗ ਦਿੱਤੀ ਜਾਵੇਗੀ।
ਭਾਈ ਅਵਤਾਰ ਸਿੰਘ ਨੇ ਕਿਹਾ ਕਿ ਬ੍ਰਹਮ ਗਿਆਨ ਯੂਨੀਵਰਸਿਟੀ ਦਾ ਆਪੂੰ ਬਣਿਆ ਇਹ ਵਾਈਸ ਚਾਂਸਲਰ ਦੱਸੇ ਕਿ ਉਕਤ ੬ ਗੁਣ ਧਾਰਨ ਕੀਤੇ ਤੋਂ ਪਹਿਲਾਂ ਹੀ ਕੋਈ ਸੰਤ ਪਦ ਤੱਕ ਪਹੁੰਚਿਆ ਹੋਇਆ ਕਿਵੇਂ ਕਿਹਾ ਜਾ ਸਕਦਾ ਹੈ? ਅਤੇ ਜਿਹੜਾ ਸੰਤ ਪਦ ਤਕ ਪਹੁੰਚ ਚੁੱਕਾ ਹੈ ਉਸ ਨੂੰ ਇਸ ਦੀ ਅਖੌਤੀ ਯੂਨੀਵਰਸਿਟੀ ਤੋਂ ਇੱਕ ਸਾਲ ਦੀ ਹੋਰ ਕਿਹੜੀ ਟ੍ਰੇਨਿੰਗ ਦੇਣ ਦੀ ਲੋੜ ਬਾਕੀ ਰਹਿ ਜਾਂਦੀ ਹੈ?
ਇਹ ਦੱਸਣ ਯੋਗ ਹੈ ਕਿ ਪਿਛਲੇ ਸਾਲ ਗਿਆਨੀ ਸ਼ਿਵਤੇਗ ਸਿੰਘ ਮੋਗਾ ਖੇਤਰ 'ਚ ਪ੍ਰਚਾਰ ਦੌਰੇ 'ਤੇ ਆਏ ਹੋਏ ਸਨ ਤਾਂ ਬ੍ਰਹਮਗਿਆਨੀ ਬਣਾਉਣ ਦੀ ਟ੍ਰੇਨਿੰਗ ਦੇਣ ਵਾਲੇ ਇਸ ਭੇਖੀ ਦੀ ਚੁਣੌਤੀ ਸਵੀਕਾਰਦੇ ਹੋਏ ਉਹ ਇਨ੍ਹਾਂ ਦੇ ਚੱਲ ਰਹੇ ਦੀਵਾਨ ਵਿੱਚ ਪਹੁੰਚ ਗਏ ਸਨ, ਜਿੱਥੇ ਇਸ ਭੇਖੀ ਦੇ ਸ਼੍ਰਧਾਲੂਅ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਉਸ ਸਮੇਂ ਗਿਆਨੀ ਸ਼ਿਵਤੇਗ ਸਿੰਘ ਨੇ ਪੁੱਛਿਆ ਸੀ ਕਿ ਸੁਣਿਆ ਹੈ ਤੁਸੀਂ ਬ੍ਰਹਮ ਗਿਆਨੀ ਬਣਾਉਂਦੇ ਹੋ? ਪਰ ਸੁਖਮਨੀ ਸਾਹਿਬ ਜਿਸਦੇ ਵੱਡੀ ਗਿਣਤੀ ਵਿੱਚ ਪਾਠ ਕਰਨ ਲਈ ਤੁਸੀਂ ਸੰਗਤਾਂ ਨੂੰ ਪ੍ਰੇਰਦੇ ਰਹਿੰਦੇ ਹੋ, ਉਸ ਵਿੱਚ ਤਾਂ ਲਿਖਿਆ ਹੈ ਅਕਾਲ ਪੁਰਖ਼, ਪ੍ਰਮੇਸ਼ਰ ਆਪ ਹੀ ਬ੍ਰਹਮਗਿਆਨੀ ਹੈ:- ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥૴. ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥ ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥ ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥ ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥੮॥੮॥ (ਗੁ.ਗ੍ਰੰ.ਸਾ.ਪੰਨਾ ੨੭੩), ਤਾਂ ਦੱਸੋ ਕੀ ਤੁਸੀਂ ਪ੍ਰਮੇਸ਼ਰ ਬਣਾ ਰਹੇ ਹੋ ਤੇ ਹੁਣ ਤੱਕ ਕਿਤਨੇ ਕੁ ਪ੍ਰਮੇਸਰ ਬਣਾ ਚੁੱਕੇ ਹੋ? ਇਸ ਭੇਖੀ ਨੂੰ ਉਸ ਸਮੇਂ ਕੋਈ ਜਵਾਬ ਨਹੀਂ ਸੀਂ ਆਇਆ ਤੇ ਨਾ ਹੀ ਅੱਜ ਉਸ ਪਾਸ ਇਸ ਦਾ ਕੋਈ ਜਵਾਬ ਹੈ ਪਰ ਲੋਕਾਂ ਨੂੰ ਬੁੱਧੂ ਬਣਾਉਣ ਤੋਂ ਹਾਲੀ ਵੀ ਬਾਜ਼ ਨਹੀਂ ਆ ਰਿਹਾ।


‘ਸਿੱਖ ਮਾਰਗ’ ਦੇ ਪਾਠਕਾਂ ਦੀ ਜਾਣਕਾਰੀ ਲਈ ਸੰਪਾਦਕ ਵਲੋਂ ਨੋਟ:-
1- ਇਹ ਤਾਂ ਪਹਿਲਾਂ ਵੀ ਕਈ ਵਾਰੀ ਲਿਖਿਆ ਜਾ ਚੁੱਕਾ ਹੈ ਪਰ ਕਈ ਪਾਠਕ/ਲੇਖਕ ਧਿਆਨ ਨਾਲ ਨਹੀਂ ਪੜ੍ਹਦੇ ਜਾਂ ਕਿਸੇ ਕਾਰਨ ਲਗਾਤਾਰ ਨਹੀਂ ਪੜ੍ਹ ਸਕਦੇ। ਉਹਨਾ ਦੀ ਜਾਣਕਾਰੀ ਲਈ ਫਿਰ ਦੁਹਰਾ ਰਹੇ ਹਾਂ ਕਿ ਅਸੀਂ ਆਪਣਾ ਕੰਮ ਕੁੱਝ ਘੱਟ ਕਰਨ ਦੇ ਇਰਾਦੇ ਨਾਲ ਮੁੱਖ ਪੰਨੇ ਤੇ ਸਿਰਫ ਉਹੀ ਲੇਖ ਪਉਂਦੇ ਹਾਂ ਜਿਹੜੇ ਕਿ ਪਹਿਲਾਂ ਨਹੀਂ ਛਪੇ ਹੋਏ ਹੁੰਦੇ। ਜੇ ਕਰ ਕੋਈ ਜ਼ਰੂਰੀ ਹੋਵੇ ਤਾਂ ਉਸ ਨੂੰ ਪਾਠਕਾਂ ਦੇ ਪੰਨੇ ਤੇ ਪਾ ਦਿੰਦੇ ਹਾਂ। ਕਿਉਂਕਿ ਪਾਠਕਾਂ ਦੇ ਪੰਨੇ ਤੇ ਇਹ ਸ਼ਰਤ ਲਾਗੂ ਨਹੀਂ ਹੁੰਦੀ।
2- ਜਸਬੀਰ ਸਿੰਘ ਕੈਲਗਰੀ ਅਤੇ ਬਲਦੇਵ ਸਿੰਘ ਟੋਰਾਂਟੋ ਦੇ ਆਪਸ ਵਿੱਚ ਕਈ ਸ਼ਬਦਾਂ ਦੇ ਅਰਥਾਂ ਬਾਰੇ ਮੱਤਭੇਦ ਹਨ। ਜਸਬੀਰ ਸਿੰਘ ਇਸ ਵਿਚਾਰ ਨੂੰ ਚਲਦਾ ਰੱਖਣਾ ਚਾਹੁੰਦੇ ਹਨ ਪਰ ਬਲਦੇਵ ਸਿੰਘ ਨਹੀਂ ਚਾਹੁੰਦੇ ਕਿ ਇਸ ਚਰਚਾ ਵਿੱਚ ਉਹ ਆਪਣਾ ਸਮਾ ਖਰਾਬ ਕਰਨ। ਉਹ ਕੰਮ ਤੋਂ ਬਿਨਾ ਆਪਣੇ ਬਚਦੇ ਸਮੇਂ ਵਿੱਚ ਹੋਰ ਬਾਣੀਆਂ ਦੇ ਅਰਥ ਕਰਨਾ ਚਾਹੁੰਦੇ ਹਨ। ਇਸ ਵਿਚਾਰ ਵਿੱਚ ਜਸਬੀਰ ਸਿੰਘ ਦਾ ਅੱਜ ਦੂਜਾ ਲੇਖ ਹੈ। ‘ਸਿੱਖ ਮਾਰਗ’ ਦੇ ਰੈਗੂਲਰ ਪਾਠਕਾਂ/ਲੇਖਕਾਂ ਨੂੰ ਬੇਨਤੀ ਹੈ ਕਿ ਉਹ ਇਹਨਾ ਦੇ ਲੇਖ ਪੜ੍ਹ ਕੇ ਸਾਨੂੰ ਦੱਸਣ ਕਿ ਉਹਨਾ ਨੂੰ ਕਿਸ ਦੀ ਵਿਆਖਿਆ/ਦਲੀਲ ਜ਼ਿਆਦਾ ਢੁਕਵੀਂ ਲਗਦੀ ਹੈ। ਜੇ ਕਰ ਬਲਦੇਵ ਸਿੰਘ ਜਸਬੀਰ ਸਿੰਘ ਦੀਆਂ ਲਿਖਤਾਂ ਦਾ ਜਵਾਬ ਨਹੀਂ ਦਿੰਦੇ ਤਾਂ ਕੀ ਫਿਰ ਜਸਬੀਰ ਸਿੰਘ ਦੀਆਂ ਲਿਖਤਾਂ ਜੋ ਕਿ ਬਲਦੇਵ ਸਿੰਘ ਦੀਆਂ ਲਿਖਤਾਂ ਦੇ ਸੰਬੰਧ ਵਿੱਚ ਹੋਵਣ ਉਹਨਾ ਨੂੰ ‘ਸਿੱਖ ਮਾਰਗ’ ਤੇ ਪਉਣਾ ਜਾਰੀ ਰੱਖਣਾ ਚਾਹੀਦਾ ਹੈ ਜਾਂ ਕਿ ਨਹੀਂ?
3- ‘ਸਿੱਖ ਮਾਰਗ’ ਦੇ ਇੱਕ ਪਾਠਕ ਨੇ ਅੱਜ ਇੱਕ ਚਿੱਠੀ ਲਿਖ ਕੇ ‘ਸਿੱਖ ਮਾਰਗ’ ਤੇ ਲਿਖਣ ਵਾਲੇ ਇੱਕ ਲੇਖਕ ਨੂੰ ਧਰਮ ਸਿੰਘ ਨਿਹੰਗ ਨਾਲ ਤੁਲਨਾ ਕੀਤੀ ਹੈ ਜੋ ਕਿ ਸਹੀ ਨਹੀਂ। ਅੱਜ ਤੱਕ ‘ਸਿੱਖ ਮਾਰਗ’ ਤੇ ਲੇਖ ਲਿਖਣ ਵਾਲਾ ਇੱਕ ਵੀ ਐਸਾ ਵਿਆਕਤੀ ਨਹੀਂ ਹੋ ਸਕਦਾ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਨਾ ਮੰਨਦਾ ਹੋਵੇ। ਕਰਤਾਰ ਪੁਰ ਵਾਲੀ ਬੀੜ ਬਾਰੇ ਵਿਦਵਾਨਾ ਦੇ ਪਹਿਲਾਂ ਤੋਂ ਹੀ ਮਤਭੇਦ ਰਹੇ ਹਨ। ਇਹ ਜਾਣਕਾਰੀ ਭਾਈ ਕਾਨ ਸਿੰਘ ਨਾਭਾ ਦੀ ਚਿੱਠੀ ਜੋ ਕਿ ਕਰਤਾਰਪੁਰੀ ਬੀੜ ਦੇ ਦਰਸ਼ਨ ਵਾਲੀ ਕਿਤਾਬ ਵਿੱਚ ਪਹਿਲਾਂ ਛਪੀ ਹੋਈ ਹੈ, ਉਸ ਨੂੰ ਪੜ੍ਹ ਕੇ ਵੀ ਮਿਲ ਸਕਦੀ ਹੈ। ਹੇਠਾਂ ਲਿਖੀਆਂ ਦੋ ਪੰਗਤੀਆਂ ਪੰਨਾ 927 ਤੇ ਦਰਜ਼ ਹਨ ਅਤੇ ਇਹਨਾ ਨਾਲ ਪ੍ਰੋ: ਸਾਹਿਬ ਸਿੰਘ ਦਾ ਨੋਟ ਵੀ ਲਿਖਿਆ ਹੋਇਆ ਹੈ। ਇਸ ਬਾਰੇ ਹੋਰ ਜਾਣਕਾਰੀ ਕਰਤਾਰਪੁਰੀ ਬੀੜ ਦੇ ਦਰਸ਼ਨ ਵਾਲੀ ਕਿਤਾਬ ਦੇ ਪੰਨਾ 97 ਐਡੀਸ਼ਨ 1968 ਵਿੱਚ ਦੇਖੀ ਜਾ ਸਕਦੀ ਹੈ। ਇਹਨਾ ਦੋ ਪੰਗਤੀਆਂ ਦੇ ਅੰਤ ਵਿੱਚ ਨਾ ਤਾਂ ਕੋਈ ਅੰਕ ਹੈ ਅਤੇ ਨਾ ਹੀ ਇਹਨਾ ਦਾ ਜੋੜ ਪਿਛਲੇ ਜਾਂ ਅਗਾਂਹ ਵਾਲੇ ਸ਼ਬਦਾਂ ਵਿੱਚ ਕੀਤਾ ਹੋਇਆ ਹੈ। ਜੋ ਕਿ ਗੁਰੂ ਅਰਜਨ ਸਾਹਿਬ ਦੀ ਦਿੱਤੀ ਹੋਈ ਤਰਤੀਬ ਨਾਲ ਮੇਲ ਨਹੀਂ ਖਾਂਦਾ। ਜਿਹਨਾ ਨੇ ਹੱਥ ਲਿਖਤ ਬੀੜਾਂ ਦੇਖੀਆਂ ਹਨ ਉਹਨਾ ਦੇ ਦੱਸਣ ਮੁਤਾਬਕ ਕਈਆਂ ਬੀੜਾਂ ਵਿੱਚ ਇਹ ਸ਼ਬਦ ਪੂਰਾ ਵੀ ਹੈ। ਹੁਣ ਜੇ ਕਰ ਕੋਈ ਵਿਆਕਤੀ ਅਜਿਹੀਆਂ ਗੱਲਾਂ ਦੱਸੇ ਜਿਸ ਦੀ ਕਿ ਆਮ ਲੋਕਾਂ ਨੂੰ ਸਮਝ ਨਾ ਹੋਵੇ ਤਾਂ ਉਸ ਦਾ ਕੋਈ ਕਸੂਰ ਨਹੀਂ ਬਲਕਿ ਕਸੂਰ ਉਹਨਾ ਦਾ ਹੈ ਜਿਹਨਾਂ ਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ।
ਰਾਗੁ ਰਾਮਕਲੀ ਮਹਲਾ 5॥ ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ॥ ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ॥ {ਪੰਨਾ 927}
ਨੋਟ : —ਕਰਤਾਰਪੁਰ ਸਾਹਿਬ ਵਾਲੀ ‘ਬੀੜ’ ਵਿੱਚ ਅਤੇ ਛਾਪੇ ਦੀਆਂ ਬੀੜਾਂ ਵਿੱਚ ਇਸ ‘ਛੰਤ’ ਦੀਆਂ ਸਿਰਫ਼ ਇਹੀ ਦੋ ਤੁਕਾਂ ਹਨ।


(20/03/11)
ਇਕਵਾਕ ਸਿੰਘ ਪੱਟੀ

ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਸੰਮਨ ਜਾਰੀ ਕਰਨ ਤੇ ਸਿੱਖਾਂ ਦੀਆਂ ਭੜਕੀਆਂ ਧਾਰਮਿਕ ਭਾਵਨਾਵਾਂ ਕਰਕੇ ਅਦਾਲਤ ਵਿਰੁੱਧ ਧਾਰਾ 295-ਏ ਦੇ ਅਧੀਨ ਮਾਮਲਾ ਦਰਜ ਹੋਵੇਗਾ?
-ਇਕਵਾਕ ਸਿੰਘ ਪੱਟੀ
ਬੀਤੇ ਦਿਨੀਂ ਖੰਨਾ ਦੀ ਇੱਕ ਅਦਾਲਤ ਵੱਲੋਂ ਗੁਰਦੁਆਰਾ ਕਮੇਟੀ ਦੇ ਇੱਕ ਨਿੱਜੀ ਵਿਵਾਦ ਵਿੱਚ ਹੋਏ ਝਗੜੇ ਦੇ ਸਬੰਧ ਵਿੱਚ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਨਾਮ ਸੰਮਨ ਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਨੇ ਸਿੱਖ ਕੌਮ ਦੇ ਵਿਦਵਾਨਾਂ/ਬੁੱਧੀਜੀਵੀਆਂ ਅਤੇ ਸਿੱਖ ਚਿੰਤਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਹ ਮਾਮਲਾ ਬਹੁੱਤ ਹੀ ਗੰਭੀਰ ਹੈ, ਜਿਸ ਬਾਰੇ ਸਿੱਖ ਕੌਮ ਦੇ ਬੁੱਧੀਜੀਵੀ ਵਰਗ ਨੂੰ ਬਿਨ੍ਹਾਂ ਦੇਰ ਕੀਤਿਆਂ ਸਿਰ ਜੋੜ ਕੇ ਇਸਾ ਸਦੀਵੀਂ ਹੱਲ ਲੱਭਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਭਵਿੱਖੀ ਸਮੇਂ ਵਿੱਚ ਦੁਬਾਰਾ ਇਹੋ ਜਿਹੀ ਸਥਿਤੀ ਪੈਦਾ ਨਾ ਹੋ ਸਕੇ।
ਅੱਜ ਪੰਥ ਵਿਰੋਧੀ ਲਾਬੀ ਵੱਲੋਂ ਕਾਮਉਕਸਾਊ ਰਚਨਾਵਾਂ ਨਾਲ ਭਰਪੂਰ ਗ੍ਰੰਥ ‘ਜਿਸਨੂੰ ਦਸਮ ਗ੍ਰੰਥ’ ਦਾ ਨਾਮ ਦੇ ਕੇ ਸਿੱਖਾਂ ਦੇ ਗਲ ਮੜ੍ਹਿਆ ਹਾ ਰਿਹਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਂਵਾਂ ਦੇ ਉਲਟ ਚੱਲਣ ਲਈ ਸਿੱਖ ਕੌਮ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਅਤੇ ਇਸ ਗ੍ਰੰਥ ਦੇ ਖਿਲਾਫ ਬੋਲਣ ਵਾਲਿਆਂ ਨੂੰ ਪੰਥ ਵਿੱਚੋਂ ਛੇਕਣ ਦੇ ਨਾਲ-ਨਾਲ ਅਖੌਤੀ ਪੰਥਕ ਸਰਕਾਰ ਵੱਲੋਂ 295-ਏ ਦੀ (ਬਦਲੀ ਕੀਤੀ) ਧਾਰਾ ਅਨੁਸਾਰ 10 ਸਾਲ ਦੀ ਕੈਦ ਤੱਕ ਦੀ ਸਜ਼ਾ ਦਾ ਅਲਾਨ ਕੀਤਾ ਗਿਆ। ਕੀ ਹੁਣ ਇੱਕ ਨਿੱਜੀ ਝਗੜੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੁੱਧ ਸੰਮਨ ਜਾਰੀ ਕਰਨ ਵਾਲੀ ਅਦਾਲਤ ਵਿਰੁੱਧ ਵੀ ਇਹ 295-ਏ ਦਾ ਕੇਸ ਦਾਇਰ ਕੀਤਾ ਜਾਵੇਗਾ? ਕੀ ਇਸ ਨਾਲ ਸਮੁੱਚੀ ਕੌਮ ਦੀਆਂ ਭਾਵਨਾਵਾਂ ਨਹੀਂ ਜੁੜੀਆਂ ਹੋਈਆਂ ਜੋ ਇਸ ਅਦਾਲਤ ਵੱਲੋਂ ਛਲਣੀ ਕੀਤੀਆਂ ਗਈਆਂ ਹਨ? ਦੇਖਦੇ ਹਾਂ ਇਸ ਬਾਰੇ ਕੌਮ ਦੇ ਆਗੂ ਕੀ ਫੈਂਸਲਾ ਕਰਦੇ ਹਨ ਜਾਂ ਪੁਰਾਣੇ ਮੁੱਦਿਆਂ ਦੀ ਤਰ੍ਹਾਂ ਰਾਜਨੀਤੀ ਕਰਕੇ, ਅਖਬਾਰਾਂ ਦੀਆਂ ਸੁਰਖੀਆਂ ਵਿੱਚ ਆਉਣ ਤੋਂ ਬਾਅਦ ਆਰ. ਐੱਸ. ਐੱਸ ਦੇ ਇਸ਼ਾਰੇ ਤੇ ਆਪਣੇ ਘਰ ਵਿੱਚ ਹੀ ਲੁਕ ਕੇ ਬੈਠ ਜਾਂਦੇ ਹਨ! !


(19/03/11)
ਸੁਖਵਿੰਦਰ ਸਿੰਘ ਦਦੇਹਰ

ਗੁਰੂ ਦਾ ਹੋਲਾ ਮੁਹੱਲਾ ਤੇ ਅਸੀਂ …?
ਸੁਖਵਿੰਦਰ ਸਿੰਘ ਦਦੇਹਰ
੯੮੫੫੫. ੯੮੮੫੫

ਹਿੰਦੋਸਤਾਨ ਦੀ ਧਰਤੀ ਤੇ ਅਗਿਆਨਤਾ ਇੰਨੀ ਜ਼ਿਆਦਾ ਸੀ/ਹੈ, ਕਿ ਇਥੇ ਇਨਸਾਨ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ ਤੇ ਹੋਰ ਵਹਿਮ ਭਰਮ, ਪਾਖੰਡ ਤੇ ਅਨੇਕਤਾ ਦੀ ਪੂਜਾ ਵਿੱਚ ਲੋਕਾਂ ਨੂੰ ਲਾ ਕੇ ਖੂਬ ਲੁਟਿਆ, ਬਰਬਾਦ ਕੀਤਾ, ਆਪਸ ਵਿੱਚ ਲੜਾਇਆ ਜਾਂਦਾ ਸੀ/ਹੈ। ਭਾਰਤ ਦੇ ਇਤਿਹਾਸ ਵਿੱਚ ਬ੍ਰਾਹਮਣ ਸਰਵਸ੍ਰੇਸ਼ਟ ਬਣ ਗਿਆ ਤੇ ਬਾਕੀਆਂ ਦੀ ਅਕਲ ਨੂੰ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਪਸ਼ੂਆਂ ਤੋਂ ਵੀ ਬਦਤਰ ਕਰ ਦਿੱਤਾ। ਇੰਨੀ ਬੁਰੀ ਤਰਾਂ ਅਕਲ ਨਿਕੰਮੀ ਕਰ ਦਿਤੀ ਗਈ ਕਿ ਕਾਂ, ਕੁੱਤੇ, ਜਾਨਵਰ, ਅੱਗ, ਹਵਾ, ਪਾਣੀ ਵੀ ਪੂਜੇ ਜਾਣ ਲੱਗੇ। ਮਨੁਖਾਂ ਨੂੰ ਅਕਲ ਤੋਂ ਸਦਾ ਲਈ ਵਾਝਿਆਂ ਰੱਖਣ ਲਈ ਜ਼ਾਤਿ ਪਾਤੀ ਵਿਧਾਨ ਇੰਨਾਂ ਭਾਰੂ ਕਰ ਦਿੱਤਾ ਗਿਆ ਕਿ ਸਮਾਜ ਤਰੱਕੀ ਤਾਂ ਕੀ ਕਦੀ ਸਿਰ ਚੁੱਕ ਕੇ ਚਲਣ ਦੀ ਵੀ ਨਹੀਂ ਸੀ ਸੋਚ ਸਕਦਾ। ਫਿਰ ਬਾਕੀ ਕੰਮਾਂ ਦੀ ਤਰਾਂ ਹੀ ਕਿ ਕਿਤੇ ਅਕਲ ਨਾ ਆ ਜਾਵੇ ਤਿਉਹਾਰ ਵੀ ਤੇ ਹੋਰ ਵਿਆਹਾਂ, ਮਰਨਿਆਂ ਤੇ ਖੁਸ਼ੀ ਗਮੀ ਦੇ ਸਾਰੇ ਰਸਮੋ ਰਿਵਾਜ਼ ਇਸ ਤਰੀਕੇ ਦੇ ਬਣਾ ਦਿਤੇ ਗਏ ਕਿ ਜੇ ਲੋਕ ਇਨ੍ਹਾਂ ਸਮਿਆਂ ਤੇ ਇਕੱਠੇ ਹੋ ਵੀ ਜਾਣ ਤਾਂ ਵੀ ਅਕਲ ਨਾ ਆ ਜਾਵੇ, ਕਿਤੇ ਲੁੱਟ ਦੇ ਜਾਲ ਵਿੱਚੋਂ ਨਿਕਲਣ ਬਾਰੇ ਨਾ ਸੋਚਣ ਲੱਗ ਜਾਣ। ਸਦੀਆਂ ਬੀਤ ਗਈਆਂ ਇਸੇ ਤਰਾਂ ਪਸ਼ੂਆਂ ਵਰਗੀ ਜ਼ਿੰਦਗੀ ਜਿਉਦਿਆਂ, ਜ਼ਲਾਲਤ ਝੱਲਦਿਆਂ।
ਗੁਰੂ ਨਾਨਕ ਸਾਹਿਬ ਜੀ ਨੇ ਸਮਾਜ ਦੀ ਇਸ ਗਰਕੀ ਹੋਈ ਹਾਲਤ ਨੂੰ ਦੇਖਿਆ ਅਤੇ ਗੁਰਮਤਿ ਦੀ ਨਿਰੋਈ ਵਿਚਾਰਧਾਰਾ ਰਾਹੀਂ ਸਮਾਜ ਵਿੱਚ ਇਨਕਲਾਬ ਲਿਆਉਣ ਲਈ ਤੱਕੜਾ ਉਦਮ ਆਰੰਭ ਦਿੱਤਾ। ਕਰਮ ਕਾਂਡ, ਪਾਖੰਡ, ਵਹਿਮ ਭਰਮ ਜੋ ਧਰਮ ਮੰਨਿਆ ਜਾ ਚੁੱਕਾ ਸੀ, ਨੂੰ ਬੜੀ ਦ੍ਰਿੜਤਾ ਨਾਲ ਰੱਦ ਕੀਤਾ। ਨਿਰੋਈ ਵਿਚਾਰਧਾਰਾ, ਨਵਾਂ ਸਮਾਜ, ਨਵੇਂ ਢੰਗ ਦਾ ਰਹਿਣ ਸਹਿਣ, ਨਵੀਆਂ ਪ੍ਰੰਪਰਾਵਾਂ, ਹੋਂਦ ਵਿੱਚ ਆਉਣੀਆਂ ਸ਼ੁਰੂ ਹੋਈਆਂ। ਇਹ ਸਾਰਾ ਕੁੱਝ ਕੇਵਲ ਫਰਜ਼ੀ ਜਾਂ ਸਿਰਫ ਨਵਾਂ ਹੋਰ ਭਾਰ ਜਨਤਾ ਤੇ ਲੱਦਣ ਲਈ ਨਹੀਂ ਸੀ, ਸਗੋਂ ਸਾਰਾ ਕੁੱਝ ਇਸ ਤਰੀਕੇ ਨਾਲ ਦੂਰ ਦੀ ਸੋਚ ਕੇ ਕੀਤਾ ਗਿਆ ਕਿ ਸਮਾਜ ਵਿੱਚ ਇਨਕਲਾਬ ਨੇ ਆਪਣੀ ਥਾਂ ਇੰਨੀ ਛੇਤੀ ਬਣਾ ਲਈ ਕਿ ਸਮਾਜ ਇੱਕ ਦਮ ਤਰੱਕੀ ਵੱਲ ਨੂੰ ਪੁਲਾਂਗਾਂ ਪੁੱਟਣ ਲੱਗ ਪਿਆ। ਕਿਉਂਕਿ ਹਰ ਪ੍ਰੰਪਰਾ, ਹਰ ਰਸਮ ਜਾਂ ਕਹਿ ਲਉ ਕਿ ਧਰਮ ਜ਼ਿੰਦਗੀ ਜਿਉਣ ਦਾ ਇੱਕ ਢੰਗ ਬਣਾ ਦਿਤਾ ਗਿਆ। ਜੋ ਧਰਮ, ਰਿਵਾਜ਼ ਜਾਂ ਪ੍ਰੰਪਰਾ ਜ਼ਿੰਦਗੀ ਅਤੇ ਸਮਾਜ ਵਿੱਚ ਬੁਰਾਈਆਂ ਨੂੰ ਰੋਕ ਕੇ ਸੁਧਾਰ ਅਤੇ ਸਮਾਜਿਕ ਤਰੱਕੀ ਨਹੀਂ ਦਿੰਦਾ, ਉਹ ਧਰਮ ਨਹੀਂ ਸਗੋਂ ਲੁੱਟ ਖਸੁੱਟ ਦਾ ਹੀ ਇੱਕ ਜ਼ਰੀਆ ਹੈ, ਪਾਖੰਡ ਹੈ।
ਗੁਰੂ ਸਾਹਿਬ ਜੀ ਨੇ ਹਰ ਸਮਾਜਿਕ ਤਿਉਹਾਰ ਨੂੰ ਵੀ ਜ਼ਿੰਦਗੀ ਜਿਉਣ ਦੇ ਢੰਗ ਨਾਲ ਹੀ ਜੋੜ ਦਿਤਾ। ਸਮਾਜ ਸੁਧਾਰ ਤੋਂ ਇਲਾਵਾ ਹੋਰ ਕੋਈ ਤਿਉਹਾਰ ਜਾਂ ਰਸਮ ਰਹਿਣ ਹੀ ਨਾ ਦਿਤੀ। ਵੈਸਾਖੀ, ਹੋਲੀ, ਦੀਵਾਲੀ, ਲੋਹੜੀ, ਰੱਖੜੀ ਆਦਿ ਤਿਉਹਾਰ ਕੇਵਲ ਲੋਕਾਂ ਦੀ ਮੌਜ ਮਸਤੀ ਜਾਂ ਖਾਣ ਪੀਣ ਜਾਂ ਵਹਿਮ ਭਰਮ ਜਾਂ ਕੇਵਲ ਖੇਹ ਮਿੱਟੀ ਸਿਰ ਪਾਉਣ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਸੀ। ਵੈਸਾਖੀ `ਤੇ ਲੋਕਾਂ ਨੂੰ ਇਕੱਠੇ ਹੋ ਕੇ ਸਮਾਜਿਕ ਵਿਚਾਰਾਂ ਕਰਨ ਲਈ ਪ੍ਰੇਰਿਆ, ਨਿਸ਼ਾਨੇ ਮਿਥੇ ਗਏ ਅਤੇ ਪਿਛਲਿਆਂ `ਤੇ ਕਿੰਨਾਂ ਅਮਲ ਹੋਇਆ ਇਸ ਬਾਰੇ ਸੋਚਿਆ ਗਿਆ। ਇਸੇ ਤਰਾਂ ਹੋਲੀ ਨੂੰ ਜੋ ਕੇਵਲ ਖੇਹ ਮਿੱਟੀ ਸਿਰ ਪਾਉਣ ਤੋਂ ਇਲਾਵਾ, ਬਾਂਦਰ ਬਣਨ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਸੀ, ਸਤਿਗੁਰੂ ਜੀ ਨੇ ਇਸ ਨੂੰ ਬਦਲਵਾਂ ਰੂਪ ਦੇ ਕੇ ਹੋਲਾ ਮੁਹੱਲਾ ਦਾ ਨਾਂ ਦੇ ਦਿੱਤਾ। ਇਸ ਨਵੀਂ ਵਿਚਾਰਧਾਰਾ ਨੇ ਸ਼ਰੀਰ ਰਿਸ਼ਟ ਪੁਸ਼ਟ ਤੇ ਸੁਅਸਤ ਰੱਖਣ ਲਈ ਖੇਡਾਂ ਤੇ ਜੰਗੀ ਜੌਹਰ ਦਿਖਾਉਣ ਤੇ ਸਿਖਾਉਣ ਲਈ ਆਮ ਲੋਕਾਂ ਨੂੰ ਪਰੇਰਿਆ ਅਤੇ ਇਸ ਨੂੰ ਲੋਕਾਂ ਨੇ ਬੜੇ ਸੌਖੇ ਹੀ ਪ੍ਰਵਾਨ ਕਰ ਲਿਆ। ਦੀਵਾਲੀ ਨੂੰ ਵੀ ਇਸੇ ਤਰ੍ਹਾਂ ਜੀਵਨ ਅਤੇ ਸਮਾਜ ਦੀ ਚੜ੍ਹਦੀ ਕਲਾ ਲਈ ਹੀ ਵਰਤਿਆ ਗਿਆ। ਸਤਿਗੁਰੂ ਜੀ ਦੀਆਂ ਇਨਾਂ ਬਖ਼ਸ਼ਿਸ਼ਾਂ ਸਦਕਾ ਖ਼ਾਲਸਾ ਪੰਥ ਅਗਾਂਹ ਵਧੂ ਹੋ ਕੇ ਆਪ ਸਮਾਜ ਦੀ ਅਗਵਾਈ ਕਰਨ ਲੱਗਾ ਤੇ ਜ਼ੁਲਮ, ਪਾਖੰਡ ਦੀਆਂ ਜੜਾਂ ਪੁੱਟ ਕੇ ਗੁਰੂ ਸਾਹਿਬ ਜੀ ਦੇ ਨਿਰੋਏ ਸਿਧਾਂਤਾਂ ਨੂੰ ਪੱਕੇ ਪੈਰੀਂ ਕਰਦਿਆਂ ਰਾਜ ਭਾਗ ਤੱਕ ਵੀ ਜਾ ਪਹੁੰਚ ਕੀਤੀ ਜਿਸ ਦਾ ਇਤਿਹਾਸ ਗਵਾਹ ਹੈ।
ਅੱਜ ਦੇ ਸਮੇਂ ਅਸੀਂ ਦੇਖ ਰਹੇ ਹਾਂ ਸਾਡਾ ਇਹ ਸਿੱਖੀ ਸਮਾਜ ਫਿਰ ਜ਼ਿੰਦਗੀ ਜਿਉਣ ਦਾ ਢੰਗ ਭੁੱਲ ਕੇ ਧਰਮ ਦੀ ਅਸਲੀਅਤ ਨਾਲੋਂ ਦੂਰ ਜਾ ਕੇ ਕੇਵਲ ਕਰਮ ਕਾਂਡ ਨੂੰ ਤਰਜੀਹ ਦੇ ਰਿਹਾ ਹੈ। ਧਾਰਮਿਕ, ਰਾਜਨੀਤਿਕ, ਸਮਾਜਿਕ, ਵੱਡੇ ਆਗੂ ਅਤੇ ਆਮ ਲੋਕ ਵੀ ਹੁਣ ਸਿਰਫ ਕਰਮ ਕਾਂਡ ਦੇ ਰੂਪ ਵਿੱਚ ਹੀ ਇਹਨਾਂ ਤਿਉਹਾਰਾਂ ਨੂੰ ਮਨਾ ਰਹੇ ਹਨ। ਇਥੋਂ ਤੱਕ ਕੇ ਇਹਨਾਂ ਤਿਉਹਾਰਾਂ ਤੇ ਕੁੱਝ ਖਾਸ ਥਾਵਾਂ `ਤੇ ਜੋ ਧਾਰਮਿਕ ਜਾਂ ਰਾਜਨੀਤਿਕ ਕਾਨਫਰੰਸਾਂ ਹੁੰਦੀਆਂ ਹਨ ਉਹਨਾਂ ਦਾ ਮਕਸਦ ਇੱਕ ਦੂਜੇ ਤੇ ਚਿੱਕੜ ਸੁੱਟਣਾ, ਦੂਸ਼ਣਬਾਜ਼ੀ ਅਤੇ ਗੰਦੀ ਰਾਜਨੀਤੀ ਕਰਨੀ ਹੀ ਬਣ ਗਿਆ ਹੈ। ਧਰਮ ਦੇ ਵੱਡੇ ਲੀਡਰਾਂ ਨੇ ਜਦੋਂ ਸਮਾਜਿਕ ਇਨਕਲਾਬ ਨੂੰ ਤਿਆਗ ਦਿਤਾ ਹੈ ਤਾਂ ਰਾਜਨੀਤਿਕ ਅਤੇ ਆਮ ਲੋਕ ਕਿਵੇਂ ਉੱਚੇ ਸੁੱਚੇ ਤੇ ਸਿਆਣੇ ਰਹਿ ਜਾਣਗੇ। ਕਿਉਂਕਿ ਇਹ ਜ਼ਿੰਮੇਵਾਰੀ ਹੀ ਸਿਖ ਧਰਮ ਦੇ ਮੁਖੀਆਂ ਦੀ ਸੀ। ਹੁਣ ਇੱਕ ਦ੍ਰਿਸ਼ ਅਨੰਦਪੁਰ ਹੋਲਾ ਮੁਹੱਲਾ ਮਨਾਉਣ ਦਾ ਪੇਸ਼ ਕਰਦਾ ਹਾਂ ਜਿਸ ਦੁਆਰਾ ਅਸੀਂ ਸਹਿਜੇ ਹੀ ਬਾਕੀ ਪੱਖਾਂ ਤੇ ਨਜ਼ਰ ਮਾਰ ਸਕਦੇ ਹਾਂ।
ਅਨੰਦਪੁਰ ਦਾ ਹੋਲਾ ਮੁਹੱਲਾ ਨੇੜੇ ਆਇਆ ਤਾਂ ਸਿੱਖ ਸੰਗਤਾਂ, ਧਾਰਮਿਕ ਜਥੇਬੰਦੀਆਂ ਤੇ ਸਿੱਖ ਆਗੂਆਂ ਨੇ ਹਰ ਤਰਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ। ਅਨੰਦਪੁਰ ਨੂੰ ਜਾਣ ਵਾਲੇ ਹਰ ਆਮ ਖਾਸ ਛੋਟੇ ਵੱਡੇ ਰਸਤੇ ਤੇ ਲੰਗਰ ਲਾਏ ਜਾਂਦੇ ਹਨ ਤਾਂ ਕਿ ਜਾਣ ਵਾਲੀਆਂ ਸੰਗਤਾਂ ਨੂੰ ਕੋਈ ਮੁਸ਼ਕਲ ਨਾ ਆਵੇ। ਪਰ ਜੋ ਹੋਲੇ ਮੁਹੱਲੇ ਦਾ ਮਕਸਦ ਹੈ ਸ਼ਾਇਦ ਹੀ ਕਿਸੇ ਇੱਕ ਅੱਧ ਨੂੰ ਸਮਝ ਆਉਂਦਾ ਹੋਵੇ। “ਭਾਈ ਟਰਾਲੀ ਅੱਗੇ ਲਾ ਦਿਉ, ਚਾਅ ਪੀ ਕੇ, ਪਕੌੜੇ ਖਾ ਕੇ, ਗੱਫਾ ਛੱਕ ਕੇ,” ਕੁੱਝ ਥਾਵਾਂ `ਤੇ ਕੁੱਝ ਨੌਜਵਾਨ (ਸਿਰੋਂ ਮੋਨੇ ਦਾੜ੍ਹੀਆਂ ਰਗੜ ਕੇ ਮੁਨੀਆਂ, ਕਈਆਂ ਨੇ ਮੂੰਹ ਬੀੜੇ ਨਾਲ ਭਰੇ ਤੇ ਹ੍ਰੋ ਆਂਚਰਣਹੀਣ ਹਰਕਤਾਂ ਕਰਦੇ) ਸੜਕਾਂ ਤੇ ਖੜੋ ਕੇ ਰੋਕਾਂ ਲਾ ਕੇ ਜਾਂ ਜ਼ਬਰਦਸਤੀ ਵੀ ਲੰਗਰ ਆਦਿਕ ਦੀ ਸੇਵਾ ਕਰਦੇ ਵੇਖੇ ਜਾ ਸਕਦੇ ਹਨ। ਸਪੀਕਰ ਤੋਂ ਫਿਰ ਹੋਰ ਅਵਾਜ਼ ਆਈ “ਆਹ ਬੀਬੀ ਆਟਾ ਲਿਆਈ। ਧੰਨ ਭਾਗ ਭਾਈ, ਆਹ ਭਾਈ ੧੦ ਰੁਪਏ ਦੇ ਗਿਆ, ਮਹਾਰਾਜ ਭਲਾ ਕਰੇ ਖਜ਼ਾਨੇ ਭਰਪੂਰ ਕਰੇ, ਆ ਇੱਕ ਹੋਰ ੧੦ ਰੁਪਏ, ਆ ਭਾਈ ਟਰਾਲੀ ਥੋੜਾ ਅੱਗੇ ਲਾ ਦਿਉ……. । ਬਸ ਆਹੀ ਕੁੱਝ ਕਰਦੇ ਕਰਾਉਂਦੇ, ਵੇਖਦੇ, ਖਾਂਦੇ-ਪੀਂਦੇ ਜਾ ਵੜੇ ਅਨੰਦਪੁਰ ਉੱਥੇ ਵੀ ਭੀੜ ਭੜੱਕਾ, ਲੰਗਰ, ੨-੨, -੫ ੫ ਰੁਪਏ ਮੱਥਾ ਟੇਕਿਆ। ਫਿਰ ਰਾਜਨੀਤੀ ਦੇ ਗੰਦ ਦਾ ਸੁਆਦ ਮਾਣਿਆ, ਨਿਹੰਗਾਂ ਦਾ ਰਗੜਿਆ ਸੁਖਨਿਧਾਨ (ਅਤਿ ਦਾ ਮੂਰਖਤਾ ਭਰਿਆ ਕੰਮ ਜੋ ਇੱਕ ਨਸ਼ਾ ਹੈ, ਤੇ ਜਿਸ ਦੀ ਗੁਰਮਤਿ ਵਿੱਚ ਮਨਾਹੀ ਹੈ) ਪੀਤਾ, ਹੁਣ ਸਾਧਾਂ ਵੱਲੋਂ ਹੀ ਅਨੰਦਪੁਰ ਜਾ ਕੇ ਭੁੱਕੀ ਆਦਿਕ ਨਸ਼ੇ ਦੇ ਪ੍ਰਸ਼ਾਦ ਵਰਤਦੇ ਹਨ ਉਹ ਵੀ ਲਿਆ ਕਈਆਂ ਨੇ, ਜੋ ਕੰਮ ਗੁਰੂ ਘਰ ਜਾ ਕੇ ਛਡਣੇ ਸੀ ਉਹ ਸਗੋਂ ਵਧੇਰੇ ਖੁੱਲਦਿਲੀ ਨਾਲ ਤੇ ਚਾਅ ਨਾਲ ਕੀਤੇ, ਕੁੱਝ ਹੋਰ ਰੌਣਕ ਮੇਲਾ ਵੇਖਿਆ, ਕੁੱਝ ਧੱਕੇ ਖਾਧੇ ਤੇ ਕੁੱਝ ਧੱਕੇ ਮਾਰੇ, ਤੇ ਮੁੜ ਪਏ ਵਾਪਸ ਉਹੀ ਕੁੱਝ ਕਰਦੇ ਜਿਸ ਤਰਾਂ ਦੇ ਖੋਟੀ ਬੁਧੀ ਦੇ ਗਏ ਸੀ। ਕੀ ਇਹੀ ਕੁੱਝ ਰਹਿ ਗਿਆ ਸਾਡੇ ਪੱਲੇ ਇਹੀ ਖਾਣਾ ਪੀਣਾ, ਧੂੜ ਧਮੱਕੇ ਚੀਕ ਚਿਹਾੜਾ ਹੀ ਧਰਮ ਹੈ ਜਰਾ ਸੋਚੋ ਸਿੱਖੋ।
ਹੁਣ ਵੇਖੀਏ ਕਿ ਕੀ ਗੁਰੂ ਜੀ ਇਸ ਤਰਾਂ ਦਾ ਧਰਮ ਦਿਤਾ ਸੀ ਜਿਸ ਤਰਾਂ ਦਾ ਬਣਾ ਦਿਤਾ ਹੈ? ਧਰਮ ਜੀਵਨ ਜਾਚ ਸੀ, ਇੱਕ ਇਨਕਲਾਬ ਸੀ, ਕੋਈ ਵਪਾਰ ਜਾਂ ਧੰਧਾ ਤਾਂ ਨਹੀਂ ਸੀ ਕਿ ਕਿਸੇ ਪ੍ਰਕਾਰ ਦਾ ਦੁਨਿਆਵੀ ਲਾਹਾ ਕੱਢਿਆ ਜਾਵੇ, ਖਾਣ ਪੀਣ ਦਾ ਜਾਂ ਪੈਸੇ ਦਾ। ਹੁਣ, ਲੰਗਰ ਤੋਂ ਸਿਵਾ ਨਾ ਕਿਸੇ ਰਾਹ ਵਿੱਚ ਉਪਦੇਸ਼ ਦਿੱਤਾ ਤੇ ਨਾ ਅਨੰਦਪੁਰ ਹੀ ਕੋਈ ਪ੍ਰਬੰਧ ਕੀਤਾ ਗਿਆ। ਰਾਹ ਵਿੱਚ ਲੱਗੇ ਲੰਗਰਾਂ ਤੇ ਬਾਕੀ ਤੇ ਸਾਰਾ ਕੁੱਝ ਸਪੀਕਰ ਰਾਹੀਂ ਆਖੀ ਗਏ, ਪਰ ਕਿਸੇ ਪੁਛਿਆ ਕਿ ਅਨੰਦਪੁਰ ਜਾਣ ਵਾਲਿਓ ਕੇਸ ਕਿੱਥੇ ਜੇ, ਕਕਾਰ ਪਾਏ ਜੇ ਕਿ ਨਹੀਂ, ਜੇ ਕਲਗੀ ਵਾਲੇ ਦੇ ਦਰ ਤੇ ਜਾ ਰਹੇ ਜੇ, ਤਾਂ ਕੀ ਮੂੰਹ ਲੈ ਕੇ ਚੱਲੇ ਹੋ, ਕਲਗੀ ਵਾਲੇ ਨੂੰ ਕੀ ਜਵਾਬ ਦਿਓਗੇ, ਜੇ ਉਥੇ ਪੁਛ ਹੀ ਲਿਆ ਉਹਨੇ ਤਾਂ ਤੁਸੀ ਕੀ ਆਖੋਗੇ ਕਿ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਰੋਲ ਕੇ ਹੁਣ ਕੇਵਲ ਮੌਜ ਮਸਤੀ ਕਰਨ ਆਏ ਹਾਂ? ੭੦% ਲੋਕਾਂ ਨੂੰ ਪਤਾ ਵੀ ਨਹੀਂ ਕੇ ਅਸੀਂ ਕੀ ਕਰਨ ਚੱਲੇ ਹਾਂ? ਬਸ ਨਾਂ ਤੱਕ ਹੀ ਸਮਿਤ ਰਹਿ ਗਏ ਹਾਂ? ਬਾਕੀ ਮਨੋਰਥ ਤਾਂ ਭੁੱਲ ਗਏ ਹਾਂ। ਜ਼ਰਾ ਜੇ ਅਸੀਂ ਸੋਚੀਏ ਗੁਰੂ ਜੀ ਦੇ ਇਨਕਲਾਬੀ ਸਿਧਾਂਤ ਨੂੰ ਭੁਲ ਗਏ ਹਾਂ ਤਾਂ ਪੁਰਾਣੀ ਮਿਥ ਮੁਤਾਬਿਕ ਵੀ ਖਰੇ ਨਹੀਂ ਉਤਰਦੇ। ਕਿਉਂਕਿ ਹਰਣਾਕਸ਼ ਨੇ ਪ੍ਰਹਿਲਾਦ ਨੂੰ ਭਗਤੀ ਵਲੋਂ ਹਟਾਉਣ ਲਈ ਕਈ ਡਰਾਵੇ ਧਮਕੀਆਂ ਤੇ ਹੋਰ ਉਪਾਅ ਕੀਤੇ। ਹਰ ਪਾਸੇ ਫੇਲ੍ਹ ਹੋ ਜਾਣ ਤੋਂ ਬਾਅਦ ਪ੍ਰਹਿਲਾਦ ਦੀ ਭੂਆ ਹੋਲਿਕਾ ਨੇ ਵਿਉਂਤ ਬਣਾਈ ਅਤੇ ਪ੍ਰਹਿਲਾਦ ਨੂੰ ਗੋਦੀ ਵਿੱਚ ਲੈ ਕੇ ਲੱਕੜਾਂ ਦੇ ਢੇਰ `ਤੇ ਬਹਿ ਗਈ। ਆਪਣੇ ਉੱਤੇ ਉਹ ਕੱਪੜਾ ਲੈ ਲਿਆ ਜਿਸ ਨੂੰ ਲੈ ਕੇ ਉਹ ਸੜ ਨਹੀਂ ਸੀ ਸਕਦੀ। ਭਾਣਾ ਐਸਾ ਵਰਤਿਆ ਕੇ ਹਵਾ ਨਾਲ ਉੱਡ ਕੇ ਕਪੜਾ ਪ੍ਰਹਿਲਾਦ ਉੱਤੇ ਆ ਗਿਆ। ਪ੍ਰਹਿਲਾਦ ਬਚ ਗਿਆ ਤੇ ਹੋਲਿਕਾ ਸੜ ਗਈ। ਜਦੋਂ ਇਸ ਗੱਲ ਦਾ ਪਤਾ ਮਹਿਲਾਂ ਵਿੱਚ ਲੱਗਾ ਤਾਂ ਹਰਣਾਕਸ਼ ਦੀ ਚਾਪਲੂਸੀ ਕਰਨ ਵਾਲੇ ਉਸ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਲੱਗੇ ਉਚੀ ਉਚੀ ਵੈਣ ਪਾਉਣ, ਤੇ ਸੁਆਹ ਉਡਾ ਉਡਾ ਕੇ ਸਿਰ ਵਿੱਚ ਪਾਉਣ ਲੱਗੇ ਹਾਏ ਭੂਆ ਹਾਏ ਭੂਆ ………ਉਸ ਦਿਨ ਤੋਂ ਮੰਨਿਆ ਜਾਂਦਾ ਹੈ ਕਿ ਹੋਲੀ ਸ਼ੁਰੂ ਹੋਈ ਹੈ। ਅਸੀਂ ਪਹਿਲਾਂ ਸ਼ੁਰੂ ਵਿੱਚ ਹੀ ਜ਼ਿਕਰ ਕਰ ਆਏ ਹਾਂ ਕਿ ਸਤਿਗੁਰੂ ਜੀ ਨੇ ਜ਼ਿੰਦਗੀ ਤੇ ਸਮਾਜ ਦੇ ਕੰਮ ਨਾ ਆਉਣ ਵਾਲੀਆ ਸਾਰੀਆਂ ਰਸਮਾਂ ਪ੍ਰੰਪਰਾਵਾਂ ਗਲੋਂ ਲਾਹ ਕੇ ਇੱਕ ਇਨਕਲਾਬੀ ਰਾਹ ਦੱਸਿਆ ਜਿਸ ਤੇ ਗੁਰਸਿਖਾਂ ਨੇ ਚੱਲ ਕੇ ਇਤਿਹਾਸ ਦੇ ਸ਼ਾਨਦਾਰ ਪੂਰਨੇ ਪਾਏ। ਪਰ ਅੱਜ ਅਸੀਂ ਸਾਰੇ ਆਮ ਤੇ ਖਾਸ, ਆਗੂ ਲੀਡਰ ਤੇ ਜਨਤਾ ਰਲ ਕੇ ਹੋਲਿਕਾ ਦੇ ਹੀ ਭਤੀਜੇ ਬਨਣ ਦਾ ਜਤਨ ਕਰ ਰਹੇ ਹਾਂ। ਉਹੋ ਹੀ ਸੁਆਹ ਮਿੱਟੀ (ਭਾਵੇਂ ਕਰਮਕਾਂਡਾਂ ਦੀ ਹੀ ਹੋਵੇ) ਫਿਰ ਸਿਰ ਵਿੱਚ ਪਾ ਰਹੇ ਹਾਂ। ਜਿਹੜੇ ਪਾਸੇ ਬ੍ਰਾਹਮਣ ਲਾ ਕੇ ਰਖਣਾ ਚਾਹੁੰਦਾ ਸੀ, ਉਸੇ ਹੀ ਬੇਅਕਲੀ ਨੂੰ ਅਸੀਂ ਆਪ ਅਪਣਾਅ ਲਿਆ ਹੈ। ਇਸੇ ਲਈ ਸਮਾਜ, ਨਸ਼ੇ ਤੇ ਹੋਰ ਸਮਾਜਿਕ ਬਿਮਾਰੀਆਂ ਨਾਲ ਜਕੜਿਆ ਜਾ ਰਿਹਾ ਹੈ। ਗੁਰੂ ਨੇ ਸਾਨੂੰ ਸਵਾਰਿਆ ਸੀ ਅਸੀਂ ਫਿਰ ਬਾਂਦਰ ਬਣ ਕੇ ਸੜਕਾਂ ਗਲੀਆਂ ਵਿੱਚ ਮਨੁਖਤਾ ਦਾ ਜਲੂਸ ਕਢਦੇ ਫਿਰਦੇ ਹਾਂ। ਆਉ! ਵੀਰੋ, ਭੈਣੋ, ਬਜ਼ੁਰਗੋ, ਆਪਾਂ ਆਪਣੇ ਵਿਰਸੇ ਦੀ ਪਹਿਚਾਣ ਕਰੀਏ ਅਤੇ ਸ਼ੂਦਰਾਂ ਵਾਲੀ ਸਿਰ ਵਿੱਚ ਮਿੱਟੀ ਸੁਆਹ ਪਾਉਣ ਵਾਲੀ ਹੋਲੀ ਛੱਡ ਕੇ ਗੁਰੂ ਦੱਸੀ ਜੁਗਤਿ ਅਪਣਾਈਏ ਜਿਸ ਦਾ ਰੰਗ ਨਾ ਦੇਗਾਂ ਵਿੱਚ ਉਤਰੇਗਾ, ਨਾ ਰੰਬੀਆਂ ਥੱਲੇ, ਨਾ ਆਰਿਆਂ ਥੱਲੇ। ਐਸੀ ਗੁਰਮਤਿ ਅਪਣਾਈਏ ਜਿਸ ਨਾਲ ਸਮਾਜਿਕ ਕ੍ਰਾਂਤੀ ਆਵੇ ਤੇ ਸਮਾਜ ਦਾ ਭਲਾ ਹੋਵੇ।


(19/03/11)
ਨਿਰਮਲ ਸਿੰਘ ਕੰਧਾਲਵੀ

ਸ਼ਨੀ ਦੇਵਤਾ
ਫੁੱਟਪਾਥ `ਤੇ ਬੈਠਾ ਪਾਂਡਾ,
ਹੱਥ ਦੇਖਣ ਦੀ ਖੇਡ ਰਚਾਈ।
ਖ਼ੂਬ ਸਜਾਏ, ਦੇਵ ਦੇਵਤੇ,
ਫ਼ਿਜ਼ਾ ਧੂਫ਼ ਨਾਲ ਮਹਿਕਾਈ।

ਹੱਥ ਦਿਖਾਉ, ਕਿਸਮਤ ਜਾਣੋ!
ਹਰ ਇੱਕ ਨੂੰ ਉਹ ਵਾਜ਼ਾਂ ਮਾਰੇ।
ਗੱਲ ਸੁਣੇ ਨਾ ਕੋਈ ਓਸ ਦੀ,
ਕੋਲੋਂ ਲੰਘਦੇ ਜਾਵਣ ਸਾਰੇ।

ਢਿਚਕੂੰ ਢਿਚਕੂੰ ਤੁਰਿਆ ਆਵੇ,
ਅਮਲੀ ਜਿਹਾ ਇੱਕ ਬੰਦਾ।
ਪੰਡਾ ਸੋਚੇ ਫ਼ਸੂ ਇਹ ਮੁਰਗ਼ੀ,
ਇਸ ਉੱਪਰ ਸੁੱਟਾਂ ਫੰਦਾ।

ਖੜ੍ਹ ਗਿਆ ਬੰਦਾ ਪਾਂਡੇ ਕੋਲ਼ੇ,
ਮੂੰਹ ਆਪਣਾ ਲਟਕਾ ਕੇ।
ਪੰਡਾ ਅੰਦਰੋਂ ਗਦਗਦ ਹੋਇਆ,
ਫਸਿਆ ਮੁਰਗ਼ਾ ਆਪੇ ਆਕੇ।

ਸ਼ਨੀ ਦੇਵ ਹੈ ਕਰੋਪ ਤਿਰੇ `ਤੇ,
ਤੇਰਾ ਮੱਥਾ ਭਗਤਾ ਕਹਿੰਦਾ।
ਜੇ ਨਾ ਕੀਤਾ ਉਪਾਉ ਏਸ ਦਾ,
ਤੇਰਾ ਭੱਠਾ ਜਾਊ ਬਹਿੰਦਾ।

ਹੁਣ ਦੀ ਸ਼ੁਭ ਘੜੀ ਹੈ ਪਿਆਰੇ,
ਆਪਣਾ ਹੀਲਾ ਕਰਵਾ ਲੈ।
ਇਕ ਸੌ ਇੱਕ ਰੁਪੱਈਆ ਲੱਗੂ,
ਸ਼ਨੀ ਦੇਵ ਤੋਂ ਜਾਨ ਬਚਾ ਲੈ।

ਜੇਬ ਮੇਰੀ ਮਸਤਾਨੀ ਪੰਡਤਾ,
ਤੂੰ ਮੰਗਦੈਂ ਸੌ ਰੁਪੱਈਆ,
ਕੰਮ ਤੋਂ ਹੋ ਗਈ ਮੇਰੀ ਛੁੱਟੀ,
ਮੇਰੀ ਜੌਬ ਲੈ ਗਿਆ ਭੱਈਆ।

ਪੰਡਾ ਸੋਚੇ, ਇਹ ਝੂਠ ਬੋਲਦੈ,
ਨਖ਼ਰੇ ਹੈ ਐਵੇਂ ਕਰਦਾ।
ਰੇਟ ਘਟਾਵਾਂ ਥੋੜ੍ਹਾ ਜੇਕਰ
ਫੇਰ ਨਹੀਂ ਨਾਂਹ ਕਰਦਾ।

ਚਲ ਫੇ’ ਭਗਤਾ ਤੇਰੇ ਕੋਲੋਂ,
ਮੈਂ ਲੈ ਲਵਾਂਗਾ ਅੱਸੀ।
ਰੇਟ ਘੱਟ ਮੈਂ ਕੀਤਾ ਤੈਨੂੰ,
ਨਾ ਹੋਰ ਕਿਸੇ ਨੂੰ ਦੱਸੀਂ।

ਪੰਡਤ ਜੀ ਮੈਂ ਝੂਠ ਨਾ ਬੋਲਾਂ,
ਮੈਂ ਤਾਂ ਖੁਦ ਔਖਾ ਆਂ ਡਾਢਾ।
ਮੈਨੂੰ ਦੇਹ ਕੁੱਝ ਆਪਣੇ ਕੋਲੋਂ,
ਮੈਂ ਸੁਬਾਹ ਦਾ ਕੁੱਝ ਨਹੀਂ ਖਾਧਾ।

ਪੰਡਾ ਕਹਿੰਦਾ ਕਮਲ਼ਾ ਹੋਇਐਂ,
ਮੈਂ ਬੋਹਣੀ ਵੀ ਨਹੀਂ ਕੀਤੀ।
ਬਿੱਲੀ ਪੀ ਗਈ ਦੁੱਧ ਸਵੇਰੇ
ਮੈਂ ਚਾਹ ਵੀ ਘੁੱਟ ਨਹੀਂ ਪੀਤੀ।

ਦੋਵੇਂ ਭੁੱਖ ਨੰਗ ਦੇ ਮਾਰੇ,
ਮੀਣੇ ਨੂੰ ਮਿਲ ਗਿਆ ਲੰਡਾ।
ਪੰਡਾ ਸੋਚੇ ਨੰਗ ਟੱਕਰਿਆ,
ਦਿਨ ਚੜ੍ਹਿਆ ਅੱਜ ਠੰਢਾ।

ਘਟਦਾ ਘਟਦਾ ਪੰਡਾ ਆਖ਼ਰ,
ਦਸਾਂ ਰੁਪਈਆਂ `ਤੇ ਆਇਆ।
ਬੰਦੇ ਨੇ ਫਿਰ ਆਖਰ ਅੱਕ ਕੇ,
ਬਟੂਆ ਕੱਢ ਦਿਖਲਾਇਆ।

ਤਿੱਤਰ ਹੋ ਜਾ ਬੰਦਿਆ ਏਥੋਂ,
ਓਏ ਤੈਂ ਕੀ ਪਾਉਣੇ ਫੰਨੂੰ।
ਨਿਰਾ ਦਲਿੱਦਰ ਚੁੱਕੀ ਫਿਰਦੈਂ,
ਤਿਰੀ ਲੱਤ ਸ਼ਨੀ ਕੀ ਭੰਨੂ।

ਨਿਰਮਲ ਸਿੰਘ ਕੰਧਾਲਵੀ


(19/03/11)
ਕਿਰਪਾਲ ਸਿੰਘ ਬਠਿੰਡਾ

ਇਸ ਹਫਤੇ ਦੀਆਂ ਘਟਨਾਵਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਿੱਖ ਪੰਥ ਦੇ ਆਗੂ ਪੰਥ ਵਿਰੋਧੀ ਕਿਸੇ ਅਦਿੱਖ ਸ਼ਕਤੀ ਦੇ ਹੱਥਾਂ ਵਿੱਚ ਖੇਡ ਰਹੇ ਹਨ।
ਇਨਫਰਮੇਸ਼ਨ ਟੈਕਨੋਲੋਜੀ ਦੇ ਅੱਜ ਦੇ ਯੁੱਗ ਵਿੱਚ ਜਿਸ ਨੂੰ ਗੁਰੂ ਗ੍ਰੰਥ ਸਹਿਬ ਜੀ `ਤੇ ਪਿਛਲੇ 15 ਦਿਨ੍ਹਾਂ ਤੋਂ ਕੀਤੇ ਗਏ ਇੰਨੇ ਵੱਡੇ ਹਮਲੇ ਦੀ ਜਾਣਕਾਰੀ ਤੱਕ ਨਹੀਂ, ਉਹ ਸਖਸ਼ ਪ੍ਰਧਾਨਗੀ ਦੇ ਕਾਬਲ ਹੀ ਨਹੀਂ ਹੈ।
ਕਿਰਪਾਲ ਸਿੰਘ ਬਠਿੰਡਾ
98554 80797

ਇਸ ਹਫਤੇ ਦੀ ਸਭ ਤੋਂ ਅਹਿਮ ਘਟਨਾ ਹੇ ਕਿ 13 ਮਾਰਚ ਨੂੰ ਸੇਰੇ ਪੰਜਾਬ ਰੇਡੀੳ `ਤੇ ਹੋਈ ਲਾਈਵ ਟਾਕ ਸ਼ੋ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦਸਮ ਗ੍ਰੰਥ ਨੂੰ ਗੁਰੂ ਦੀ ਪਦਵੀ `ਤੇ ਸ਼ਸੋਭਿਤ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਸਹਿਬਾਨ ਵੱਲੋਂ ਕੀਤੀ ਸੰਪਾਦਨਾ ਅਤੇ ਗੁਰਿਆਈ ਦਿੱਤੇ ਜਾਣ ਤੋਂ ਹੀ ਬਿਲਕੁਲ ਇਨਕਾਰ ਕੀਤਾ ਜਾਣ ਲੱਗ ਪਿਆ ਹੈ। ਇਹ ਦੱਸਣ ਯੋਗ ਕਿ 27 ਫਰਵਰੀ ਨੂੰ ਸ਼ੇਰੇ ਪੰਜਾਬ ਰੇਡੀੳ `ਤੇ ਦਸਮ ਗ੍ਰੰਥ ਦੇ ਸਬੰਧ ਵਿੱਚ ਇਸ ਗ੍ਰੰਥ ਦਾ ਪੱਖ ਪੂਰਣ ਅਤੇ ਵਿਰੋਧ ਕਰਨ ਵਾਲੀਆਂ ਧਿਰਾਂ ਵਿੱਚ ਲਾਈਵ ਟਾਕ ਸ਼ੋ ਹੋਈ, ਜਿਸ ਦੌਰਾਨ ਇਸ ਗ੍ਰੰਥ ਦਾ ਪੱਖ ਪੂਰਨ ਵਾਲੀ ਧਿਰ, ਵਿਰੋਧੀਆਂ ਵੱਲੋਂ ਪੁੱਛੇ ਗਏ 20-25 ਸਵਾਲਾਂ ਦੇ ਕਿਸੇ ਇੱਕ ਦਾ ਵੀ ਜਵਾਬ ਨਹੀਂ ਦੇ ਸਕੇ।
ਇਸ ਟਾਕ ਸ਼ੋ ਦਾ ਹਵਾਲਾ ਦੇ ਕੇ ਇੱਕ ਦਸਮ ਗ੍ਰੰਥ ਪੱਖੀ ਨੇ, ਖੰਨਾ ਵਿਖੇ ਸੱਚ ਖੋਜ ਅਕੈਡਮੀ ਚਲਾ ਰਹੇ ਨਿਹੰਗ ਧਰਮ ਸਿੰਘ ਤੋਂ ਪੁਛਿਆ ਕਿ ਸੰਗਤਾਂ ਦੀ ਦੁਬਿਧਾ ਦੂਰ ਕਰਨ ਲਈ ਜੇ ਤੁਹਾਥੋਂ ਇਹ ਸਵਾਲ ਪੁੱਛੇ ਜਾਣ ਤਾਂ ਕੀ ਤੁਸੀ ਇਨ੍ਹਾਂ ਦੇ ਜਵਾਬ ਦੇ ਸਕਦੇ ਹੋ? ਇਨ੍ਹਾਂ ਦੋਹਾਂ ਵਿੱਚ ਹੋਈ ਟਾਕ ਸ਼ੋ ਦੌਰਾਨ ਨਿਹੰਗ ਧਰਮ ਸਿੰਘ ਨੇ ਕਈ ਵਾਰ ਦੁਹਰਾਅ ਦੁਹਰਾਅ ਕੇ ਬੜੀ ਦ੍ਰਿੜਤਾ ਨਾਲ ਕਿਹਾ ਕਿ ਨਾ ਕਿਸੇ ਬੀੜ ਦਾ ਗੁਰੂ ਅਰਜਨ ਦੇਵ ਜੀ ਸਮੇਂ ਹਰਮੰਦਰ ਸਹਿਬ ਵਿੱਚ ਪ੍ਰਕਾਸ਼ ਹੋਇਆ, ਨਾ ਹੀ ਕਰਤਾਰ ਵਾਲੀ ਬੀੜ ਅਸਲੀ ਹੈ, ਨਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੋਂ ਕੋਈ ਬੀੜ ਲਿਖਵਾਈ ਹੈ ਅਤੇ ਨਾ ਹੀ ਜੋਤੀ ਜੋਤ ਸਮਾਉਣ ਸਮੇਂ ਕਿਸੇ ਗ੍ਰੰਥ ਨੂੰ ਹਜ਼ੂਰ ਸਹਿਬ ਵਿਖੇ ਪ੍ਰਕਾਸ਼ ਕਰਕੇ ਗੁਰਿਆਈ ਹੀ ਦਿੱਤੀ ਹੈ।
ਧਰਮ ਸਿੰਘ ਇਸ ਟਾਕ ਸ਼ੋ ਦੀ ਆਡੀੳ ਰਿਕਾਰਡਿੰਗ ਕਰਕੇ ਉਨ੍ਹਾਂ ਆਪਣੇ ਬਲਾਗ `ਤੇ ਇੰਟਰਨੈਟ `ਤੇ ਪਾਈ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਵੱਖ ਵੱਖ ਪੰਥਕ ਜਥੇਬੰਦੀਆਂ, ਪੱਤਰਕਾਰਾਂ ਅਤੇ ਹੋਰ ਅਹਿਮ ਸ਼ਕਸੀਅਤਾਂ ਨੂੰ ਈ ਮੇਲ ਰਾਂਹੀ ਭੇਜ ਕੇ ਸ਼ੇਰੇ ਪੰਜਾਬ ਰੇਡੀਉ ਨੂੰ ਇਸ ਸਬੰਧੀ ਵਿਚਾਰ ਚਰਚਾ ਕਰਨ ਲਈ ਖੁੱਲੀ ਚਣੌਤੀ ਦਿੱਤੀ। ਸ਼ੇਰੇ ਪੰਜਾਬ ਰੇਡੀਉ ਵੱਲੋਂ ਚਣੌਤੀ ਕਬੂਲਦਿਆਂ ਲਾਈਵ ਟਾਕ ਸ਼ੋ ਦੌਰਾਨ ਵਿਚਾਰ ਚਰਚਾ ਲਈ 13 ਮਾਰਚ ਦਾ ਦਿਨ ਨੀਅਤ ਕੀਤਾ ਪਰ ਚਣੌਤੀ ਦੇਣ ਵਾਲੇ ਖੁਦ ਹੀ ਲਾਈਨ `ਤੇ ਨਾ ਆਏ ਅਤੇ ਰੇਡੀਓ ਹੋਸਟ ਅਤੇ ਵੱਡੀ ਗਿਣਤੀ ਵਿੱਚ ਸਰੋਤਿਆਂ ਨੇ ਇਸ ਸਬੰਧੀ ਆਪਣੇ ਵਿਚਾਰ ਪਰਗਟ ਕਰਕੇ ਇਸ ਗੰਭੀਰ ਮੁੱਦੇ `ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਤੱਕ ਤਾਂ ਅਸੀਂ ਇਹੀ ਹੀ ਸਮਝਦੇ ਰਹੇ ਕਿ ਦਸਮ ਗ੍ਰੰਥ ਪੱਖੀ ਇਸ ਗ੍ਰੰਥ ਨੂੰ ਬਰਾਬਰ ਦੀ ਮਾਨਤਾ ਦਿਵਾਉਣਾ ਚਾਹੁੰਦੇ ਹਨ ਪਰ ਧਰਮ ਸਿੰਘ ਵੱਲੋ ਕੀਤੀ ਇਸ ਘਟੀਆ ਟਿੱਪਣੀੇ ਨੇ ਤਾਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਗੁਰੂ ਗ੍ਰੰਥ ਸਹਿਬ ਨੂੰ ਪਾਸੇ ਹਟਾ ਕੇ ਦਸਮ ਗ੍ਰੰਥ ਨੂੰ ਹੀ ਗੁਰਿਆਈ ‘ਤ ਸਸੋਭਿਤ ਕਰਨਾ ਚਾਹੁੰਦੇ ਹਨ।
ਇਸ ਲਾਈਵ ਟਾਕ ਸ਼ੋ ਦੀ ਰਿਕਾਰਡਿੰਗ ਅਤੇ ਖਬਰ ਦੇ ਰੂਪ ਵਿੱਚ ਲਿਖਤੀ ਵੇਰਵਾ ਜਾਗੋ ਖਾਲਸਾ ਡਾਟ ਕਾਮ `ਤੇ ਪੈ ਚੁੱਕਾ ਹੈ। ਪਰ ਅੱਜ ਤੱਕ ਦਸਮ ਗ੍ਰੰਥ ਦਾ ਪੱਖ ਪੂਰਨ ਵਾਲੀ ਕਿਸੇ ਵੀ ਜਥੇਬੰਦੀ ਵੱਲੋਂ ਇਸ ਦਾ ਜਨਤਕ ਤੌਰ `ਤੇ ਵਿਰੋਧ ਨਹੀਂ ਕੀਤਾ ਗਿਆ। ਬੀਤੀ ਸ਼ਾਮ ਨੂੰ ਹੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਸੰਪਰਕ ਕਰਕੇ ਉਨ੍ਹਾਂ ਵੱਲੋਂ ਧਾਰੀ ਗਈ ਚੁੱਪ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਅਜਿਹੀ ਕਿਸੇ ਗੱਲ ਦੀ ਜਾਣਕਾਰੀ ਹੋਣ ਤੋਂ ਉੱਕਾ ਹੀ ਇਨਕਾਰ ਕੀਤਾ। ਸ੍ਰੋਮਣੀ ਕਮੇਟੀ ਪ੍ਰਧਾਨ ਦੇ ਇਸ ਇੰਕਸ਼ਾਫ ਨੇ ਜਾਹਰ ਕਰ ਦਿੱਤਾ ਹੈ ਕਿ ਇਨਫਰਮੇਸ਼ਨ ਟੈਕਨੋਲੋਜੀ ਦੇ ਅੱਜ ਦੇ ਯੁੱਗ ਵਿੱਚ ਜਿਸ ਨੂੰ ਗੁਰੂ ਗ੍ਰੰਥ ਸਹਿਬ ਜੀ `ਤੇ ਪਿਛਲੇ 15 ਦਿਨ੍ਹਾਂ ਤੋਂ ਕੀਤੇ ਗਏ ਇੰਨੇ ਵੱਡੇ ਹਮਲੇ ਦੀ ਜਾਣਕਾਰੀ ਤੱਕ ਨਹੀਂ, ਉਹ ਸਖਸ਼ ਪ੍ਰਧਾਨਗੀ ਦੇ ਕਾਬਲ ਹੀ ਨਹੀਂ ਹੈ। ਜਾਂ ਇਸ ਦਾ ਇਹ ਮਤਲਬ ਵੀ ਹੋ ਸਕਦਾ ਹੈ ਕਿ ਉਹ ਪੰਥ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿੱਚ ਖੇਡਣ ਕਰਕੇ ਇਸ ਅਹਿਮ ਵਿਸ਼ੇ `ਤੇ ਵੀ ਚੁੱਪ ਧਾਰਨ ਲਈ ਮਜ਼ਬੂਰ ਹੈ। ਪ੍ਰਧਾਨ ਜੀ ਦੀ ਜਾਣਕਾਰੀ ਲਈ ਇਨ੍ਹਾਂ ਖਬਰਾਂ ਦੀ ਰਿਕਾਰਡਿੰਗ ਦੇ ਲਿੰਕ ਉਨ੍ਹਾਂ ਨੂੰ ਤੁਰੰਤ ਭੇਜ ਦਿੱਤੇ ਗਏ ਹਨ ਅਤੇ ਉਨ੍ਹਾਂ ਵਾਅਦਾ ਕੀਤਾ ਕਿ ਇਹ ਵਿਦਵਾਨਾਂ ਨੂੰ ਵਿਚਾਰਣ ਲਈ ਦੇ ਦਿੱਤਾ ਜਾਵੇਗਾ।
ਇਸ ਹਫਤੇ ਦਾ ਦੂਜਾ ਵਿਸ਼ਾ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਦਾ ਹੋਰ ਭਖਣਾ ਹੈ। ਸਾਲ 2011-12 ਤਖਤ ਸ਼੍ਰੀ ਦਮਦਮਾ ਸਹਿਬ ਦੇ ਜਥੇਦਾਰ ਗਿਆਨੀ ਨੰਦਗੜ੍ਹ ਨੇ ਉਨ੍ਹਾਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਏਕ ਨੂਰ ਖਾਲਸਾ ਫੌਜ ਵੱਲੋਂ ਛਪਵਾਇਆ ਗਿਆ 2003 ਵਾਲਾ ਅਸਲੀ ਨਾਨਕਸ਼ਾਹੀ ਕੈਲੰਡਰ ਹੋਰਨਾਂ ਪੰਥਕ ਜਥੇਬੰਦੀਆਂ ਦੀ ਮੌਜੂਦਗੀ ਵਿੱਚ 14 ਮਾਰਚ ਨੂੰ ਜਾਰੀ ਕਰ ਦਿੱਤਾ। 16 ਮਾਰਚ ਦੇ ਅਖਬਾਰਾਂ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਬਿਆਨ ਦਿੱਤਾ ਕਿ ਗਿਆਨੀ ਨੰਦਗੜ੍ਹ ਵਿਰੁੱਧ ਕਾਰਵਾਈ ਕੀਤੀ ਜਾਵੇਗੀ। 17 ਮਾਰਚ ਦੇ ਅਖਬਾਰਾਂ ਵਿੱਚ ਗਿਆਨੀ ਨੰਦਗੜ੍ਹ ਦਾ ਬਿਆਨ ਛਪਿਆ ਕਿ ਜੇ ਉਨ੍ਹਾਂ ਨੂੰ ਲਿਖਤੀ ਨੋਟਿਸ ਮਿਲਿਆ ਤਾਂ ਉਹ ਸਬੂਤਾਂ ਸਹਿਤ ਆਪਣਾ ਪੱਖ ਪੇਸ਼ ਕਰਨਗੇ ਅਤੇ ਪੰਥ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾਉਣ ਵਾਲੇ ਪੰਥ ਵਿਰੋਧੀਆਂ ਦਾ ਪਰਦਾ ਫਾਸ਼ ਕਰਨਗੇ। ਉਸੇ ਦਿਨ ਗਿਆਨੀ ਗੁਰਬਚਨ ਸਿੰਘ ਸਾਫ ਮੁੱਕਰ ਗਿਆ ਕਿ ਉਨ੍ਹਾਂ ਅਜਿਹਾ ਕੋਈ ਬਿਆਨ ਦਿੱਤਾ ਹੀ ਨਹੀਂ। ਅਵਤਾਰ ਸਿੰਘ ਮੱਕੜ 17 ਮਾਰਚ ਨੂੰ ਬਠਿੰਡਾ ਪਹੁੰਚੇ ਹੋਏ ਸਨ ਜਿਥੇ ਉਨ੍ਹਾਂ ਬਿਆਨ ਦਿੱਤਾ ਕਿ ਸੋਧਾਂ ਵਾਲੇ ਕੈਲੰਡਰ ਨੂੰ ਰੱਦ ਕਰਕੇ 2003 ਵਾਲੇ ਅਸਲੀ ਨਾਨਕਸ਼ਾਹੀ ਕੈਲੰਡਰ ਜ਼ਾਰੀ ਕਰਨ ਵਾਲੇ ਪੰਥ ਵਿਰੋਧੀ ਹਨ ਅਤੇ ਜਥੇਦਾਰ ਨੰਦਗੜ੍ਹ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਗਿਆਨੀ ਨੰਦਗੜ੍ਹ ਨੇ ਮੱਕੜ ਨੂੰ ਲਲਕਾਰਿਆ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਰਹੇ, ਉਹ ਸਿਰਫ ਪ੍ਰਬੰਧਕ ਹੈ ਧਾਰਮਿਕ ਮਸਲਿਆਂ `ਤੇ ਬਿਆਨਬਾਜ਼ੀ ਨਾ ਕਰੇ। ਇਹ ਦੋਵੇ ਬਿਆਨ 18 ਮਾਰਚ ਦੇ ਅਖਬਾਰਾਂ ਵਿੱਚ ਛੱਪ ਜਾਣ `ਤੇ ਪ੍ਰਧਾਨ ਮੱਕੜ ਤੋਂ ਪੁਛਿਆ ਕਿ ਤੁਸ਼ੀ ਇੱਕ ਤਖਤ ਦੇ ਜਥੇਦਾਰ ਵਿਰੁਧ ਕਾਰਵਾਈ ਕਰਨ ਦਾ ਬਿਆਨ ਕਿਸ ਹੈਸੀਅਤ ਵਿੱਚ ਦਿੱਤਾ ਤਾਂ ਉਹ ਵੀ ਗਿਆਨੀ ਗੁਰਬਚਨ ਸਿੰਘ ਵਾਂਗ ਸਾਫ ਮੁੱਕਰ ਗਿਆ ਕਿ ਉਨ੍ਹਾਂ ਐਸਾ ਕੋਈ ਬਿਆਨ ਦਿੱਤਾ ਹੀ ਨਹੀਂ।
ਜੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖਤ ਦੇ ਜਥੇਦਾਰ ਤੱਕ ਇਹ ਹਾਲ ਹੈ ਕਿ ਉਹ ਆਪਣੀ ਕਹੀ ਹੋਈ ਗੱਲ ਜਿਸ ਨੂੰ ਉਹ ਲਾਗੂ ਕਰਵਾਉਣ ਤੋਂ ਅਸਮਰਥ ਹੋਣ ਤਾਂ ਉਹ ਕੋਰਾ ਝੂਠ ਬੋਲ ਜਾਂਦੇ ਹਨ ਕਿ ਉਨ੍ਹਾਂ ਅਜਿਹੀ ਕੋਈ ਗੱਲ ਕਹੀ ਹੀ ਨਹੀਂ ਤਾਂ ਇਹ ਸਿੱਖਾਂ ਦੇ ਉਚੇ ਸੁੱਚੇ ਕਿਰਦਾਰ `ਤੇ ਧੱਬੇ ਲਾ ਰਹੇ ਹਨ। ਗੱਲ ਸਾਫ ਹੈ ਕਿ ਉਹ ਪੰਥ ਵਿਰੋਧੀ ਧਿਰਾਂ ਦੇ ਹੱਥਾਂ `ਚ ਖੇਡਣ ਕਰਕੇ ਪੰਥ ਵਿਰੋਧੀ ਕਾਰਵਾਈਆਂ ਤਾਂ ਕਰ ਰਹੇ ਹਨ ਪਰ ਜਿਆਦਾ ਵਿਰੋਧ ਦੇਖ ਕੇ ਪਿੱਛੇ ਹਟ ਜਾਂਦੇ ਹਨ।
ਤੀਜੀ ਅਹਿਮ ਗੱਲ ਹੈ ਕਿ ਜੇ ਕਿਧਰੇ ਵਿਦੇਸਾਂ ਜਾਂ ਭਾਰਤ ਦੇ ਉਨ੍ਹਾਂ ਦੀ ਵਿਰੋਧੀ ਪਾਰਟੀ ਵਾਲੇ ਰਾਜਾਂ ਵਿੱਚ ਸਿੱਖਾਂ ਦੀ ਬੇਪਤੀ ਜਾਂ ਜੁਲਮ ਹੁੰਦਾ ਹੈ ਤਾਂ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਕਹਾਉਣ ਵਾਲੀ ਸ੍ਰੋਮਣੀ ਕਮੇਟੀ ਅਤੇ ਬਾਦਲ ਦਲ, ਮਗਰਮੱਛ ਦੇ ਹੰਝੂ ਵਹਾਉਦੇ ਹੋਏ ਅਵਾਜ਼ ਉਠਾ ਕੇ ਪੰਥਕ ਹੇਜ਼ ਜਾਹਰ ਕਰਦੇ ਹਨ ਪਰ ਉਨ੍ਹਾਂ ਦੇ ਆਪਣੇ ਰਾਜ ਦੌਰਾਨ ਉਹ ਸਭ ਕੁੱਝ ਵਾਪਰ ਰਿਹਾ ਹੈ ਜਿਸ ਦਾ ਉਹ ਵਿਰੋਧ ਕਰਦੇ ਦਿਖਾਈ ਦਿੰਦੇ ਹਨ। ਪੰਜਾਬ ਵਿੱਚ ਕਾਲੇ ਦੌਰ ਸਮੇਂ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਅਫਸਰਾਂ ਨੂੰ ਤਾਂ ਸਰਕਾਰੀ ਉੱਚ ਆਹੁਦੇ ਅਤੇ ਸੇਵਾ ਮੁਕਤ ਹੋਣ ਪਿੱਛੋਂ ਆਪਣੀ ਪਾਰਟੀ ਵਿੱਚ ਆਹੁਦੇ ਦਿੱਤੇ ਹੀ ਜਾ ਰਹੇ ਹਨ, ਹੁਣ ਉਨ੍ਹਾਂ ਦੀ ਸਰਕਾਰ ਦੌਰਾਨ ਵੀ ਜਿਸ ਮਰਜੀ ਸਿੱਖ ਨੂੰ ਅੱਤਵਾਦੀ ਕਹਿ ਕੇ ਘਰੋਂ ਚੁੱਕ ਕੇ ਪੁਲਸ ਹਿਰਾਸਤ ਵਿੱਚ ਕਤਲ ਕਰ ਦੇਣ ਤਾਂ ਕੋਈ ਨਹੀਂ ਪੁੱਛਦਾ। ਤਾਜੀ ਘਟਨਾ ਹੈ ਕਿ ਸੋਹਨਜੀਤ ਸਿੰਘ ਨੂੰ 3 ਮਾਰਚ ਨੂੰ ਉਸ ਦੇ ਘਰੋਂ ਚੁੱਕਿਆ ਗਿਆ। ਅਦਾਲਤ ਵਿੱਚੋ ਪੁਲਸ ਰਿਮਾਂਡ ਲਿਆ ਗਿਆ ਅਤੇ ਉਸ ਨੂੰ 15 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੀ ਪਰ 14 ਮਾਰਚ ਨੂੰ ਦੱਸ ਦਿੱਤਾ ਗਿਆ ਹੈ ਕਿ ਉਹ ਫਾਹਾ ਲੈਕੇ ਮਰ ਗਿਆ ਹੈ। ਅਖਬਾਰੀ ਖਬਰਾਂ ਅਨੁਸਾਰ ਪਿਛਲੇ ਅੱਠ ਮਹੀਨਿਆਂ ਵਿੱਚ ਪੰਜ ਹਿਰਾਸਤੀ ਮੌਤਾਂ ਹੋ ਚੁੱਕੀਆਂ ਹਨ।
ਚੌਥੀ ਘਟਨਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਰਸਿਮਰਤ ਕੌਰ ਇੱਕ ਪਾਸੇ ਤਾਂ ਨੰਨ੍ਹੀ ਛਾਂ ਦੇ ਨਾਂ ਹੇਠ ਭਰੂਣ ਹੱਤਿਆ ਵਿਰੁੱਧ ਜੋਰਦਾਰ ਪ੍ਰਚਾਰ ਕਰ ਰਹੀ ਹੈ ਅਤੇ ਲੋਕ ਸਭਾ ਵਿੱਚ ਵਿਦੇਸ਼ੀ ਹਵਾਈ ਅੱਡਿਆਂ `ਤੇ ਦਸਤਾਰ ਦੀ ਹੋ ਰਹੀ ਬੇਅਦਬੀ ਵਿਰੁੱਧ ਬੜੇ ਜ਼ਜ਼ਬਾਤੀ ਭਾਸ਼ਣ ਦਿੰਦੀ ਹੈ ਪਰ 17 ਮਾਰਚ ਨੂੰ ਉਸਦੀ ਮੌਜੂਦਗੀ ਵਿੱਚ ਅਕਾਲੀ ਜਥੇਦਾਰਾਂ ਨੇ ਰੁਜਗਾਰ ਮੰਗਣ ਆਈਆ ਨੋਜਵਾਨ ਲੜਕੇ ਅਤੇ ਲੜਕੀਆਂ ਦੀ ਜੰਮ ਕੇ ਕੁੱਟ ਮਾਰ ਕੀਤੀ ਅਤੇ ਚੁੰਨੀਆਂ ਅਤੇ ਦਸਤਾਰਾਂ ਪੈਰਾ ਵਿੱਚ ਰੋਲੀਆਂ। ਭਾਵ ਰਾਜ ਨਹੀਂ ਸੇਵਾ ਦਾ ਨਾਅਰਾ ਮਾਰ ਕੇ ਰਾਜ ਪ੍ਰਾਪਤ ਕਰਨ ਪਿੱਛੋਂ ਪੁਲਸ ਵੱਲੋਂ ਕੀਤੀ ਜਾ ਰਹੀ ਸੇਵਾ ਭੀ ਖੁਦ ਹੀ ਸੰਭਾਲ ਲਈ ਹੈ।
ਜਦ ਬੇਰੁਜਗਾਰ ਅਧਿਆਪਕ ਯੂਨੀਅਨ ਨੇ ਕੀਤੇ ਗਏ ਵਾਅਦੇ ਪੂਰੇ ਕਰਨ ਲਈ ਹਰਸਿਮਰਤ ਕੌਰ ਕੋਲ ਗੁਹਾਰ ਲਾਈ ਤਾਂ ਉਸਨੇ ਬੇਬਵਸੀ ਜਾਹਰ ਕਰਦਿਆ ਕਿਹਾ ਕਿ ਉਹ ਤਾਂ ਲੋਕ ਸਭਾ ਦੀ ਮੈਂਬਰ ਹੈ, ਤੁਹਾਡਾ ਕੇਸ ਤਾਂ ਪੰਜਾਬ ਸਰਕਾਰ ਨੇ ਵਿਚਾਰਨਾ ਹੈ ਇਸ ਲਈ ਇਹ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਜਦ ਯੂਨੀਅਨ ਆਗੂਆਂ ਵੱਲੋਂ ਇਹ ਚੇਤਾ ਕਰਵਾਇਆ ਗਿਆ ਕਿ ਪੰਜਾਬ ਵਿੱਚ ਤਾਂ ਤੁਹਾਡੇ ਪਰਿਵਾਰ ਦਾ ਹੀ ਰਾਜ ਹੈ ਅਤੇ ਲੋਕ ਸਭਾ ਮੈਂਬਰ ਹੋਣ ਦੇ ਨਾਤੇ ਤੁਸੀ ਸਾਡੇ ਨੁਮਾਇੰਦੇ ਹੋ ਤਾਂ ਤੁਹਾਡਾ ਫਰਜ ਬਣਦਾ ਹੈ ਕਿ ਸਾਡੀ ਬੇਨਤੀ ਸਰਕਾਰ ਤੱਕ ਪਹੁੰਚਾਓ। ਇਹ ਗੱਲ ਸੁਣਕੇ ਉਹ ਟਾਲਮਟੋਲ ਕਰਕੇ ਚਲਦੀ ਬਣੀ ਅਤੇ ਅਕਾਲੀ ਆਹੁਦੇਦਾਰਾਂ ਨੇ ਉਨ੍ਹਾ ਦੀ ਸੇਵਾ ਕਰਨ ਦੀ ਡਿਊਟੀ ਪੂਰੇ ਪ੍ਰੇਮ ਨਾਲ ਨਿਭਾਈ।

**************************************************************

ਹਜੂਰ ਸਾਹਿਬ ਐਕਸਪ੍ਰੈਸ ਦੀ ਪਹਿਲੀ ਸਾਲ ਗ੍ਰਿਹਾ ਦੇ ਮੌਕੇ 'ਤੇ ਸਮੂਹ ਸੰਗਤਾਂ ਵਲੋਂ ਸ਼ੁਕਰਾਨਾਂ ਸਮਾਰੋਹ ਮਨਾਇਆ ਗਿਆ।
ਮਨਮਤ ਤੇ ਪਖੰਡ ਨੂੰ ਉਤਸ਼ਾਹਤ ਕਰਕੇ ਗੁਰਮਤਿ ਨੂੰ ਦਿੱਤੀ ਜਾ ਰਹੀ ਹੈ ਪਿੱਠ
ਬਠਿੰਡਾ ੧੮ ਮਾਰਚ (ਕਿਰਪਾਲ ਸਿੰਘ):ਸੱਚਖੰਡ ਸ੍ਰੀ ਹਜੂਰ ਸਾਹਿਬ ਨਾਂਦੇੜ ਯਾਤਰਾ ਸੇਵਕ ਜੱਥਾ ਬਠਿੰਡਾ ਅਤੇ ਪ੍ਰਬੰਧਕੀ ਕਮੇਟੀ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਬਠਿੰਡਾ ਨੇ ਸ਼ਹਿਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਚਲਾਈ ਗਈ ਹਜੂਰ ਸਾਹਿਬ ਐਕਸਪ੍ਰੈਸ ਨਾਂਦੇੜ ਤੋਂ ਸ੍ਰੀ ਗੰਗਾ ਨਗਰ ਵਾਇਆ ਬਠਿੰਡਾ ਸਪਤਾਹਿਕ ਰੇਲ ਗੱਡੀ ਦੇ ਯਾਤਰੀਆਂ ਦੀ ਸੇਵਾ ਚਾਹ ਪਾਣੀ, ਲੰਗਰ, ਮਠਿਆਈ ਆਦਿ ਨਾਲ ਸੇਵਾ ਕਰਦਿਆਂ ਦਾ ਇਕ ਸਾਲ ਪੂਰਾ ਹੋਣ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕਰਾਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਕੀਰਤਨ ਦੀ ਸੇਵਾ ਹਜੂਰੀ ਰਾਗੀ ਭਾਈ ਗੁਰਸੇਵਕ ਸਿੰਘ ਵਲੋਂ ਕੀਤੀ ਗਈ ਜਿਨ੍ਹਾਂ ਨੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਇਸ ਖੁਸ਼ੀ ਦੇ ਮੌਕੇ ਤੇ ਸੱਚਖੰਡ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੀ ਸੇਵਾ ਕਰਨ ਵਾਲੇ ਜੱਥੇ ਦੇ ਸਮੂਹ ਸੇਵਾਦਾਰਾਂ ਦੇ ਚੇਹਰਿਆਂ 'ਤੇ ਅਲੋਕਿਕ ਜਲੌਅ ਚਮਕਾਂ ਮਾਰ ਰਿਹਾ ਸੀ, ਜਿਸ ਤੋਂ ਆਉਣ ਵਾਲੇ ਸਮੇਂ ਵਿਚ ਵੀ ਲੰਗਰ ਦੀ ਸੇਵਾ ਕਰਨ ਦਾ ਉਤਸ਼ਾਹ ਠਾਠਾਂ ਮਾਰਦਾ ਸਾਫ਼ ਨਜ਼ਰ ਆ ਰਿਹਾ ਸੀ। ਇਸ ਮੌਕੇ 'ਤੇ ਜਥੇ ਦੇ ਮੁੱਖ ਪ੍ਰਬੰਧਕ ਭਾਈ ਰਾਜਿੰਦਰ ਸਿੰਘ ਸਿੱਧੂ ਕੌਂਸਲਰ ਜੋ ਕਿ ਖਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਦੇ ਵੀ ਪ੍ਰਧਾਨ ਹਨ, ਨੇ ਪੂਰੀ ਤਨਦੇਹੀ ਨਾਲ ਲੰਗਰ ਦੀ ਸੇਵਾ ਨਿਭਾਉਣ ਵਾਲਿਆਂ ਦਾ ਵਿਸੇਸ਼ ਧੰਨਵਾਦ ਕਰਦਿਆਂ ਸਭਨਾਂ ਨੂੰ ਗੁਰੂ ਘਰ ਦੀ ਬਖਸ਼ਿਸ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ। ਸਨਮਾਨਤ ਕਰਨ ਵਾਲਿਆਂ ਵਿਚ ਜਥੇ ਦੇ ਸਰਪ੍ਰਸਤ ਦਰਸ਼ਨ ਸਿੰਘ ਵਾਲੀਆ , ਲੰਗਰ ਕਮੇਟੀ ਦੇ ਮੁਖੀ ਆਤਮਾ ਸਿੰਘ ਚਹਿਲ , ਵਿੱਤ ਸਕੱਤਰ ਰਛਪਾਲ ਸਿੰਘ ਵਾਲੀਆ, ਭਾਈ ਭਰਪੂਰ ਸਿੰਘ ਇੰਚਾਰਜ ਮਾਲਵਾ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਆਦਿ ਗੁਰੂ ਘਰ ਦੇ ਸ਼ਰਧਾਲੂ ਸ਼ਾਮਲ ਸਨ। ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰ: ਬਲਜੀਤ ਸਿੰਘ ਬੀੜ ਬਹਿਮਣ ਮੇਅਰ ਨਗਰ ਨਿਗਮ ਬਠਿੰਡਾ, ਬੀਬੀ ਬਲਦੇਵ ਕੌਰ ਮੁਖ ਸੇਵਾਦਾਰ ਜਥਾ ਬੀਬੀਆਂ ਲੰਗਰ ਕਮੇਟੀ ਸਮੇਤ ਬੀਬੀਆਂ ਤੇ ਪੂਰਾ ਸਾਲ ਪ੍ਰੈੱਸ ਕਵਰਿਜ਼ ਕਰਨ ਵਾਲੀ ਸਮੁੱਚੀ ਪ੍ਰੈੱਸ ਨੂੰ ਵੀ ਵਿਸ਼ੇਸ਼ ਤੌਰ 'ਤੇ ਸ਼ਨਮਾਨਤ ਕੀਤਾ ਗਿਆ। ਇਸ ਮੌਕੇ ਤੇ ਰੇਲਵੇ ਜੰਕਸ਼ਨ ਬਠਿੰਡਾ ਦੇ ਉਚ ਅਧਿਕਾਰੀਆਂ, ਗੱਡੀ ਦੇ ਗਾਰਡ ਤੇ ਡਰਾਈਵਰਾਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ 'ਤੇ ਜਥੇ ਦੇ ਨਿਗਰਾਨ ਯਾਤਰਾ ਭਾਈ ਨਿਰੰਜਨ ਸਿੰਘ ਪ੍ਰੇਮੀ ਨੇ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਜੂਰ ਸਾਹਿਬ ਵਿਖੇ ਰਿਹਾਇਸ਼ ਦੀ ਜੇਕਰ ਕੋਈ ਸਮੱਸਿਆ ਆਵੇ ਤਾਂ ਉਹ ੯੮੧੫੮੧੧੬੫੬ 'ਤੇ ਸੰਪਰਕ ਕਰ ਸਕਦੇ ਹਨ ਅਤੇ ਹਜੂਰ ਸਾਹਿਬ ਦਾ ਨੰਬਰ ੦੯੮੨੩੨੬੦੦੭੩ ਤੇ ਵੀ ਸੰਪਰਕ ਕਰ ਸਕਦੇ ਹਨ ਤਾਂ ਜੋ ਕਿਸੇ ਕਿਸਮ ਦੀ ਔਖਿਆਈ ਪੇਸ਼ ਨਾ ਆਵੇ।
ਇਹ ਦੱਸਣ ਯੋਗ ਹੈ ਹੈ ਕਿ ਸਿੱਖ ਧਰਮ ਵਿੱਚ ਤੀਰਥ ਯਾਤਰ ਦੀ ਕੋਈ ਮਹਾਨਤਾ ਨਹੀਂ ਫਿਰ ਪਤਾ ਨਹੀਂ ਕਿਉਂ ਉਸ ਹਜੂਰ ਸਾਹਿਬ ਦੀ ਯਾਤਰਾ ਲਈ ਇਤਨਾ ਉਤਸ਼ਾਹ ਤੇ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ, ਜਿਥੇ ਗੁਰਮਤਿ ਦੀਆਂ ਭਾਰੀ ਉਲੰਘਨਾਵਾਂ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਤੇ ਸਰਬ ਉੱਚਤਾ ਨੂੰ ਚੁਣੌਤੀ ਦਿਤੀ ਜਾ ਰਹੀ ਹੈ, ਦੀਵੇ ਜਗਾ ਕੇ ਆਰਤੀ ਉਤਾਰੀ ਜਾ ਰਹੀ ਹੈ, ਚੰਦਨ ਘਸਾ ਕੇ ਮੱਥੇ 'ਤੇ ਟਿੱਕੇ ਲਗਾਏ ਜਾਂਦੇ ਹਨ, ਗੋਦਾਵਰੀ ਜਿਸ ਵਿੱਚ ਸ਼ਹਿਰ ਦਾ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ ਦੇ ਜਲ ਨਾਲ ਸ਼ਸ਼ਤਰਾਂ ਦਾ ਇਸ਼ਨਾਨ ਪੂਜਾ ਕਰ ਕੇ ਉਸ ਪਾਣੀ ਨੂੰ ਚੁਬੱਚੇ 'ਚ ਇਕੱਤਰ ਕਰ ਕੇ ਸ਼ਰਧਾਲੂਆਂ ਨੂੰ ਚੂਲੀਆਂ ਪਿਆਈਆਂ ਜਾਂਦੀਆਂ ਹਨ, ਭੰਗ ਘੋਟ ਕੇ ਪਿਆਈ ਜਾਂਦੀ ਹੈ, ਉੱਥੋਂ ਦਾ ਜਥੇਦਾਰ ਮੂੰਹ 'ਤੇ ਢਾਠਾ ਬੰਨ੍ਹ ਕੇ ਅਜੀਬ ਕਿਸਮ ਦੀ ਧੋਤੀ ਪਹਿਨ ਕੇ ਅਜੀਬ ਹਰਕਤਾਂ ਕਰਦਾ ਹੋਇਆ ਪੂਜਾ ਕਰਦਾ ਤੇ ਦੇਹਧਾਰੀਆਂ ਵਾਂਗ ਸ਼੍ਰਧਾਲੂਆਂ ਤੋਂ ਮੱਥੇ ਟਿਕਾ ਕੇ ਉਨ੍ਹਾਂ ਨੁੰ ਫਲ ਦਿੰਦਾ ਹੈ, ਨਿਸਾਨ ਸਾਹਿਬ ਦੇ ਬਿਲਕੁਲ ਨਜ਼ਦੀਕ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ। ਕੀ ਇਹ ਸਭ ਮਨਮਤ ਵਿਖਾਉਣ ਲਈ ਉਥੇ ਸ਼੍ਰਧਾਲੂਆਂ ਨੂੰ ਢੋਹਿਆ ਜਾ ਰਿਹਾ ਹੈ ਤਾ ਕਿ ਉਸ ਤੋਂ ਪ੍ਰਭਾਵਤ ਹੋ ਕੇ ਪੰਜਾਬ ਦੇ ਗੁਰ ਅਸਥਾਨਾਂ 'ਤੇ ਵੀ ਇਹੀ ਮਨਮਤਾਂ ਚਾਲੂ ਕਰਵਾ ਕੇ ਰਹਿੰਦੀ ਖੂੰਹਦੀ ਸਿੱਖੀ ਨੂੰ ਹੋਰ ਢਾਹ ਲਾਈ ਜਾਵੇ।
ਇਹ ਕੈਸੀ ਸੇਵਾ ਹੈ ਕਿ ਮਨਮਤ ਵੇਖਣ ਅਤੇ ਕਰਨ ਜਾਣ ਵਾਲਿਆਂ ਲਈ ਪਿਛਲੇ ਇਕ ਸਾਲ ਤੋਂ ਲੰਗਰ ਪਾਣੀ ਦੀ ਸੇਵਾ ਕਰਨ ਵਾਲਿਆਂ ਨੂੰ ਉਨ੍ਹਾਂ ਹੀ ਆਗੂਆਂ ਵਲੋਂ ਸਨਮਾਨਤ ਕੀਤਾ ਗਿਆ, ਜਿਨ੍ਹਾਂ ਵਿੱਚੋਂ ਕਾਫੀ ਨੇ ਬੀਤੇ ਕੱਲ੍ਹ ਰੁਜ਼ਗਾਰ ਮੰਗਣ ਆਈਆਂ ਨੌਜਵਾਨ ਲੜਕੀਆਂ ਤੇ ਲੜਕਿਆਂ ਦੀ ਕੁੱਟ ਮਾਰ ਕਰਦਿਆਂ ਨੇ ਉਨ੍ਹਾਂ ਦੀਆਂ ਚੁੰਨੀਆਂ ਤੇ ਦਸਤਾਰਾ ਪੈਰਾਂ ਵਿੱਚ ਰੋਲਣ ਦੀ ਸੇਵਾ ਵਿੱਚ ਆਪਣਾ ਚੰਗਾ ਯੋਗਦਾਨ ਪਾਇਆ ਸੀ। ਸ਼ਾਇਦ ਕੱਲ੍ਹ ਦੇ ਕੀਤੇ ਪਾਪ ਧੋਣ ਲਈ ਇਨ੍ਹਾਂ ਨੇ ਅੱਜ ਇਹ ਪੁੰਨ ਦਾ ਕੰਮ ਕੀਤਾ ਹੋਵੇ ਤੇ ਮੁੜ ਅਜੇਹੇ ਪਾਪ ਕਰਨ ਲਈ ਉਤਸ਼ਾਹ ਪ੍ਰਪਤ ਕੀਤਾ ਹੋਵੇ। ਤੇ ਸੋਚਦੇ ਹੋਣ ਗੁਰੂ ਸਾਹਿਬ ਦਾ ਉਪਦੇਸ਼ 'ਪਾਪ ਕਰਹਿ ਪੰਚਾਂ ਕੇ ਬਸਿ ਰੇ ॥ ਤੀਰਥਿ ਨਾਇ ਕਹਹਿ ਸਭਿ ਉਤਰੇ ॥ ਬਹੁਰਿ ਕਮਾਵਹਿ ਹੋਇ ਨਿਸੰਕ ॥ ਜਮ ਪੁਰਿ ਬਾਂਧਿ ਖਰੇ ਕਾਲੰਕ ॥੨॥' ਉਨ੍ਹਾਂ 'ਤੇ ਲਾਗੂ ਨਾ ਹੁੰਦਾ ਹੋਵੇ।


(18/03/11)
ਸੰਦੀਪ ਸਿੰਘ

ਸਿੱਖ ਵਿਦਵਾਨ ਸ੍ਰ: ਪਾਲ ਸਿੰਘ ਪੁਰੇਵਾਲ ਨੂੰ ਇਹ ਸਵਾਲ ਕਰਨ ਵਾਲੇ ਕਿ ਉਹਨਾਂ ਕੋਲ ਖਗੋਲ ਦੀ ਕਿਹੜੀ ਡਿਗਰੀ ਹੈ। ਪਹਿਲਾਂ ਇਹ ਦੱਸਣ ਕਿ ਉਹਨਾਂ ਲੋਕਾਂ ਨੇ ਸੰਤ ਅਖਵਾਉਣ ਦੀ ਕਿਹੜੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕੀਤੀ ਜਿਸ ਨਾਲ ਉਹ ਭੋਲੀ ਭਾਲੀ ਜਨਤਾ ਨੂੰ ਕੁਰਾਹੇ ਪਾ ਕੇ ਕੌਮ ਨੂੰ ਦੁਫਾੜ ਕਰਦਿਆਂ ਆਪਣੇ ਗੋਡੇ ਘਟਵਾਉਣ ਚ ਸਫਲ ਹੋ ਰਹੇ ਹਨ। ਸਮੁੱਚਾ ਸਾਧ ਲਾਣਾ ਇਹ ਤਾਂ ਕਹਿੰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਦੀ ਉਲੰਘਣਾਂ ਕਰਨ ਵਾਲਾ ਹਮੇਸ਼ਾਂ ਮੂੰਹ ਦੀ ਖਾਂਦਾ ਹੈ ਪਰ ਪਹਿਲਾਂ ਇਹ ਲੋਕ ਦੱਸਣ ਕਿ ਇਹਨਾਂ ਨੇ ਅੱਜ ਤੱਕ ਕਿਤਨੀ ਕੁ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਨਾਂ ਕੀਤੀ ਹੈ ਬਲਕਿ ਇਹ ਤਾਂ ਉਹ ਲੋਕ ਹਨ ਜਿਹਨਾਂ ਨੇ ਹਮੇਸ਼ਾਂ ਤਖਤ ਸਾਹਿਬ ਨੂੰ ਪਿੱਠ ਦਿਖਾਈ ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ (ਧਰਮ ਪ੍ਰਚਾਰ ਕਮੇਟੀ) ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਰਹਿਤ ਮਰਯਾਦਾ ਨੂੰ ਵੀ ਮੰਨਣਾਂ ਤਾਂ ਦੂਰ ਦੀ ਗੱਲ ਹੈ ਇਹਨਾਂ ਸੰਤ ਯੂਨੀਅਨ ਵਾਲਿਆਂ ਨੇ ਸਮੇਂ ਸਮੇਂ ਤੇ ਉਸ ਦਾ ਵਿਰੋਧ ਕੀਤਾ ਤੇ ਆਪਣੀ ਮੱਤ ਅਤੇ ਡੇਰਿਆਂ ਦੇ ਅਨੁਕੂਲ ਵੱਖਰੀ -ਵੱਖਰੀ ਮਰਯਾਦਾ ਤਿਆਰ ਕੀਤੀ। ਇਸ ਸਾਧ ਯੂਨੀਅਨ ਚ ਉਹ ਲੋਕ ਵੀ ਸ਼ਾਮਿਲ ਹਨ ਜਿਹਨਾਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਚ ਆਪਣੇ ਆਪ ਨੂੰ ਮੱਥੇ ਟਿਕਵਾਏ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦਾ ਪਰਕਾਸ਼ ਕਰਕੇ ਸਿਧਾਂਤ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਤੇ ਪਿਛਲੇ ਸਮੇਂ ਤੱਕ ਇਹਨਾਂ ਚੋਂ ਹੀ ਕਈਆਂ ਦੇ ਡੇਰਿਆਂ ਚ ਖੰਡੇ ਦੀ ਪਾਹੁਲ ਛਕਾਉਣ ਲਗਿਆਂ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਚੌਥੇ ਪਉੜੇ ਵਾਲੇ ਇੱਕ ਪਾਸੇ ਹੋ ਜਾਉ ਇਸ ਦੇ ਨਾਲ ਹੀ ਇਹ ਲੋਕ ਇਹ ਵੀ ਦੱਸਣ ਕਿ ਇਹਨਾਂ ਕੋਲ ਕਿਹੜੀ ਖਗੋਲ ਦੀ ਡਿਗਰੀ ਹੈ ਜਿਸ ਨਾਲ ਇਨ੍ਹਾਂ ਨੇ ਮੂਲ ੨੦੦੩ ਵਾਲੇ ਕੈਲੰਡਰ ਨੂੰ ਰੱਦ ਕਰਕੇ ਉਸ ਨੂੰ ਬਿਕਰਮੀ ਕੈਲੰਡਰ ਚ ਤਬਦੀਲ ਕੀਤਾ ਹੈ।
ਗਿ: ਸੰਦੀਪ ਸਿੰਘ ਖਾਲੜਾ ੯੮੫੫੩੪੧੬੧੬


(18/03/11)
ਗੁਰਮਤਿ ਗਿਆਨ ਮਿਸ਼ਨਰੀ ਕਾਲਜ

ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
'ਨਿੰਦਾ'  ਵਿਸ਼ੇ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ,ਲੁਧਿਆਣਾ ਦੇ ਪ੍ਰਚਾਰਕਾਂ ਵੱਲੋਂ ਕੀਤੀ ਗਈ ਵੀਚਾਰ ਦਾ ਲਿੰਕ ਆਪ ਜੀ ਨੂੰ ਭੇਜਿਆ ਗਿਆ ਹੈ।
ਇਹ ਵੀਡੀਓ ਸਾਈਟ ਤੇ ਪਾਉਣ ਦੀ ਖੇਚਲ ਕਰਨੀ ਜੀ
http://www.youtube.com/watch?v=tWb6zVhnj_o
http://www.youtube.com/watch?v=Uhx2nG_eTSc
http://www.youtube.com/watch?v=2oTvBXNjmV8

www.gurmatgian.com


(17/03/11)
ਕਿਰਪਾਲ ਸਿੰਘ ਬਠਿੰਡਾ

ਨੰਨ੍ਹੀ ਛਾਂ ਹੇਠ, 'ਰਾਜ ਨਹੀਂ ਸੇਵਾ' ਕਰਨ ਵਾਲਿਆਂ ਨੇ ਬੇਰੁਜ਼ਗਾਰ ਬੀਬੀਆਂ ਦੀ ਅੱਜ ਕੀਤੀ ਚੰਗੀ ਸੇਵਾ ਅਤੇ ਪੈਰਾਂ ਵਿੱਚ ਰੋਲੀ ਸਿੱਖਾਂ ਦੀ ਪੱਗ
ਬਠਿੰਡਾ, ੧੭ ਮਾਰਚ (ਕਿਰਪਾਲ ਸਿੰਘ): ਨੰਨ੍ਹੀ ਛਾਂ ਬੀਬੀ ਹਰ ਸਿਮਰਤ ਕੌਰ ਬਾਦਲ ਮੈਂਬਰ ਲੋਕ ਸਭਾ ਦੀ ਹਾਜ਼ਰੀ ਵਿਚ ਅੱਜ ਸ਼ਾਮ ਨੂੰ 'ਰਾਜ ਨਹੀਂ ਸੇਵਾ' ਕਰਨ ਵਾਲੇ ਅਕਾਲੀਆਂ ਨੇ ਬੇਰੁਜ਼ਗਾਰ ਬੀਬੀਆਂ ਦੀ ਅਜਿਹੀ ਸੇਵਾ ਕੀਤੀ ਕਿ ਸ਼ਾਇਦ ਇਨ੍ਹਾਂ ਦੇ ਰਹਿੰਦੇ ਰਾਜ ਕਾਲ ਦੌਰਾਨ ਉਨ੍ਹਾਂ ਨੂੰ ਮੁੜ ਸੇਵਾ ਕਰਾਉਣ ਦੀ ਲੋੜ ਨਾ ਪਵੇ। ਪਰ ਜਿਨ੍ਹਾਂ ਨੂੰ ਸੇਵਾ ਕਰਵਾਉਣ ਦਾ ਸੁਆਦ ਪੈ ਜਾਵੇ ੳਨ੍ਹਾਂ ਨੂੰ ਵੀ ਇੱਕ ਦਿਨ ਦੀ ਸੇਵਾ ਨਾਲ ਨਹੀਂ ਸਰਦਾ ਕਿਉਂਕਿ 'ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ' ਦੀ ਕਹਾਵਤ ਵਾਂਗ ਬੇਰੁਜ਼ਗਾਰ, ਬਿਨਾ ਰੋਟੀ ਤੋਂ ਇਕੱਲੀ ਸੇਵਾ ਨਾਲ ਭਲਾਂ ਕਿਸ ਤਰ੍ਹਾਂ ਗੁਜ਼ਾਰਾ ਕਰ ਸਕਦੇ ਹਨ, ਇਸ ਲਈ ਸ਼ਾਇਦ ੯ ਕੁ ਮਹੀਨੇ ਹੋਰ ਉਨ੍ਹਾਂ ਦੀ ਸਮੇਂ ਸਮੇਂ ਸਿਰ ਅਜਿਹੀ ਸੇਵਾ ਹੁੰਦੀ ਰਹੇਗੀ।
ਹੋਇਆ ਇੰਝ ਕਿ ਅੱਜ ਸ਼ਾਮੀ ਬੀਬੀ ਹਰਮਿਰਤ ਕੌਰ ਬਾਦਲ, ਮੈਂਬਰ ਪਾਰਲੀਮੈਂਟ ਹਲਕਾ ਬਠਿੰਡਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਹਾਜੀ ਰਤਨ ਬਠਿੰਡਾ ਦੇ ਨਜ਼ਦੀਕ ਖੋਲ੍ਹੇ ਜਾਣ ਵਾਲੇ ਦਸ਼ਮੇਸ਼ ਖਾਲਸਾ ਪਬਲਿਕ ਸਕੂਲ ਅਤੇ ਦਸਮੇਸ਼ ਸਕੂਲ ਫਾਰ ਡਿਫਰੈਂਟਲੀ ਏਬਲਡ ਚਿਲਡਰਨ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੀ ਹੋਈ ਸੀ ਆਮ ਦੀ ਤਰ੍ਹਾਂ, ਸੀ ਆਈ ਟੀ ਬੇਰੁਜ਼ਗਾਰ ਯੂਨੀਅਨ ਵੀ ਆਪਣੀਆਂ ਮੰਗਾਂ ਦੀ ਸੂਚੀ ਲੈ ਕੇ ਉੱਥੇ ਪਹੁੰਚ ਗਈ। ਉਨ੍ਹਾਂ ਮੰਗ ਕੀਤੀ ਕਿ ਬੀਬੀ ਬਾਦਲ ਉਨ੍ਹਾਂ ਦੀ ਗੱਲ ਸੁਣਨ ਲਈ ਸਮਾਂ ਦੇਵੇ। ਉਸ ਨੇ ਸਮਾਂ ਦੇ ਵੀ ਦਿੱਤਾ ਅਤੇ ਸ਼ਾਤੀ ਪੂਰਬਕ ਢੰਗ ਨਾਲ ਗੱਲ ਬਾਤ ਵੀ ਹੋ ਰਹੀ ਸੀ। ਪਰ ਕਿਉਂਕਿ ਉਹ ਅਕਾਲੀ ਸਰਕਾਰ ਵਲੋਂ ਕੀਤੇ ਗਏ ਉਹ ਵਾਅਦੇ ਮੁੜ ਮੁੜ ਚੇਤੇ ਕਰਵਾ ਰਹੇ ਸਨ ਜਿਹੜੇ ਕਿ ਉਨ੍ਹਾਂ ਨੇ ਪੂਰੇ ਨਹੀਂ ਕੀਤੇ। ਅਜਿਹੇ ਅਣਸੁਖਾਵੇਂ ਸੁਆਲਾਂ ਨਾਲ ਆਪਣੀ ਬੀਬੀ ਨੂੰ ਸ਼ਰਮਸ਼ਾਰ ਹੁੰਦੇ ਭਲਾਂ ਅਕਾਲੀ ਜਰਨੈਲ ਆਪਣੀਆਂ ਅੱਖਾਂ ਦੇ ਸਾਹਮਣੇ ਕਿਵੇਂ ਜਰ ਸਕਦੇ ਸਨ? ਇਸ ਲਈ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਤੁਰੰਤ ਆਪਣੇ ਵਰਕਰਾਂ ਨੂੰ ਉਨ੍ਹਾਂ ਦੀ ਸੇਵਾ ਕਰਨ ਦੇ ਸਿਰਫ ਹੁਕਮ ਹੀ ਨਹੀਂ ਚਾੜ੍ਹੇ ਸਗੋਂ ਖ਼ੁਦ ਵੀ ਚੰਗਾ ਹੱਥ ਖੋਲ੍ਹ ਕੇ ਆਪਣੀ ਬਹਾਦਰੀ ਦੇ ਨੰਬਰ ਬਣਾਏ ਤੇ ਬੇਰੁਜ਼ਗਾਰ ਬੀਬੀਆਂ ਦੀਆਂ ਚੁੰਨੀਆਂ ਲਾਹੀਆਂ ਲਾਹ ਕੇ ਉਨ੍ਹਾਂ ਦੀਆਂ ਗੁੱਤਾਂ ਫੜ ਕੇ ਖ਼ੂਬ ਘੜੀਸੀਆਂ ਤੇ ਸਿੱਖ ਬੇਰੁਜ਼ਗਾਰ ਅਧਿਆਪਕਾਂ ਦੀਆਂ ਪੱਗਾਂ ਪੈਰਾਂ ਵਿੱਚ ਰੋਲ ਕੇ ਖ਼ੂਬ ਕੁਟਾਪਾ ਚਾੜ੍ਹਿਆ। ਹਾਲੀ ਕੱਲ੍ਹ ਹੀ ਲੋਕ ਸਭਾ ਵਿੱਚ ਸਿੱਖਾਂ ਦੀ ਪੱਗ ਦੇ ਮਸਲੇ 'ਤੇ ਜ਼ਜ਼ਬਾਤੀ ਭਾਸ਼ਣ ਦੇਣ ਵਾਲੀ ਬੀਬੀ ਹਰਸਿਮਰਤ ਕੌਰ ਅਤੇ ਕੇਂਦਰ ਸਰਕਾਰ ਨੂੰ ਹਰ ਤੀਜੇ ਦਿਨ ਕੋਸ ਕੇ ਵਿਦੇਸ਼ਾਂ ਵਿੱਚ ਸਿੱਖਾਂ ਦੀ ਦਸਤਾਰ ਦੀ ਹੋ ਰਹੀ ਬੇਪਤੀ 'ਤੇ ਗਹਿਰੀ ਚਿੰਤਾ ਪ੍ਰਗਟ ਕਰਨ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਮੂਕ ਦਰਸ਼ਕ ਬਣ ਕੇ ਵੇਖ ਰਹੇ ਸਨ। ਬਠਿੰਡਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਦੀ ਟਿਕਟ ਦੇ ਦਾਅਵੇਦਾਰ ਆਤਮਾ ਸਿੰਘ ਚਹਿਲ ਨੇ ਉਨ੍ਹਾਂ ਦੇ ਸਾਹਮਣੇ ਆਪਣੇ ਜੌਹਰ ਵਿਖਾ ਕੇ ਆਪਣੀ ਟਿਕਟ ਪੱਕੀ ਕਰਨ ਦੀ ਪੂਰੀ ਵਾਹ ਲਾਈ। ਅਖੀਰ ਪੁਲਿਸ ਨੂੰ ਹੀ ਬੇਰੁਜ਼ਗਾਰਾਂ ਨੂੰ ਅਕਾਲੀ ਯੋਧਿਆਂ ਦੇ ਗੁੱਸੇ ਤੋਂ ਬਚਾਉਣ ਲਈ ਅੱਗੇ ਆਉਣਾ ਪਿਆ।


(17/03/11)
ਸੰਦੀਪ ਸਿੰਘ

ਖਾਲੜਾ ੧੭ ਮਾਰਚ (ਸੰਦੀਪ ਸਿੰਘ) ਸਿੱਖੀ ਤੇ ਹੋਣ ਵਾਲੇ ਹਮਲੇ ਜੋ ਕਿ ਦੁਸ਼ਮਣਾਂ ਵੱਲੋਂ ਲਗਾਤਾਰ ਕਿਸੇ ਨਾ ਕਿਸੇ ਤਰੀਕੇ ਨਾਲ ਕੀਤੇ ਜਾ ਰਹੇ ਕਨ ਉਹ ਕਦੀ ਵੀ ਸਫਲ ਨਹੀਂ ਹੋਣ ਦਿਤੇ ਜਾਣਗੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਛੀਨਾ ਬਿਧੀ ਚੰਦ ਵਿਖੇ ਬੀਬੀ ਰਜਵੰਤ ਕੌਰ ਜੀ ਦੇ ਗ੍ਰਹਿ ਵਿਖੇ ਹੋਈ ਪੰਥਕ ਵਿਦਵਾਨਾਂ ਦੀ ਇਕੱਤਰਤਾ ਦੌਰਾਨ ਸਾਬਕਾ ਦਰਬਾਰ ਸਾਹਿਬ ਦੇ ਮੈਨੇਜਰ ਪ੍ਰਸ਼ੋਤਮ ਸਿੰਘ ਸੋਹਲ ਨੇ ਕੀਤਾ ਉਹਨਾਂ ਕਿਹਾ ਕਿ ਪੰਥ ਦੋਖੀ ਕਦੇ ਵੀ ਇਸ ਗੱਲ ਨੂੰ ਬਰਦਾਸਤ ਨਹੀਂ ਕਰ ਸਕਦੇ ਕਿ ਸਿੱਖਾਂ ਦੀ ਅਡਰੀ ਪਹਿਚਾਣ ਬਣੇ ਉਹਨਾਂ ਕਿਹਾ ਕਿ ਜਦੋਂ ਜਦੌਂ ਸਾਡੀ ਅਡਰੀ ਪਹਿਚਾਣ ਦੀ ਗੱਲ ਚੱਲੀ ਉਦੌਂ ਹੀ ਆਰ ਐਸ ਐਸ ਦੇ ਪਿਠੂਆਂ ਦੀਆਂ ਹਿਕਾਂ ਤੇ ਸੱਪ ਲੇਟੇ ਹਨ ਤੇ ਹੁਣ ਇੱਕ ਵਾਰ ਫਿਰ ਇਹਨਾਂ ਨੇ ਬਾਬੇ ਨਾਨਕ ਦੇ ਧਰਮ ਤੇ ਵਾਰ ਕੀਤਾ ਹੈ ਜੋ ਕਿ ਕਦੇ ਵੀ ਸਫਲ ਨਹੀਂ ਹੋਵੇਗਾ ਇਸ ਸਮੇਂ ਅਸਲ ੨੦੦੩ ਵਾਲਾ ਨਾਨਕਸ਼ਾਹੀ ਕੈਲੰਡਰ ਜੋ ਕਿ ਦਿਲੀ ਕਮੇਟੀ ਵੱਲੋਂ ਤਿਆਰ ਕੀਤਾ ਗਿਆ ਸੰਗਤਾਂ ਨੂੰ ਭੇਂਟ ਕੀਤਾ ਗਿਆ ਇਸ ਮੌਕੇ ਬੀਬੀ ਨਿਰਮਲ ਕੌਰ ਸਪੋਕਸਮੈਨ, ਬੀਬੀ ਰਜਵੰਤ ਕੌਰ ਛੀਨਾ, ਡਾ: ਦਵਿੰਦਰ ਕੌਰ, ਬਖਸ਼ੀਸ਼ ਸਿੰਘ ਜੌੜਾ, ਗਿ: ਸੰਦੀਪ ਸਿੰਘ ਖਾਲੜਾ, ਗਿ: ਗੁਰਸ਼ਰਨ ਸਿੰਘ ਡੱਲ, ਗਿ: ਜਤਿੰਦਰ ਸਿੰਘ ਮਾਹਣੇ, ਜੋਗਿੰਦਰ ਸਿੰਘ ਫੌਜੀ ਤਰਨ ਤਾਰਨ, ਸਤਨਾਮ ਸਿੰਘ ਤਰਨ ਤਾਰਨ, ਪ੍ਰਚਾਰਕ ਦਿਲਬਾਗ ਸਿੰਘ ਬਲੇਰ, ਪ੍ਰਧਾਨ ਦੀਦਾਰ ਸਿੰਘ ਡੱਲ, ਸਕੱਤਰ ਸਿੰਘ, ਚਾਨਣ ਸਿੰਘ, ਗੁਰਪ੍ਰੀਤ ਸਿੰਘ ਆਦਿ ਪਤਵੰਤੇ ਹਾਜਿਰ ਸਨ
ਸੰਪਰਕ:-੯੮੫੫੩੪੧੬੧੬


(17/03/11)
ਜਸਵੰਤ ਸਿੰਘ ‘ਅਜੀਤ’

ਇੱਕ ਸੁਆਲ: ਸਿੱਖਾਂ ਦੀ ਗਿਣਤੀ ਘੱਟ ਕਿਉਂ ਰਹੀ ਹੈ?
ਇਨ੍ਹਾਂ ਦਿਨਾਂ ਵਿੱਚ ਦੇਸ਼-ਵਿਦੇਸ਼ ਤੋਂ ਕਈ ਫੋਨ ਆਏ ਜਿਨ੍ਹਾਂ ਰਾਹੀਂ ਇਹ ਸੁਆਲ ਕੀਤਾ ਗਿਆ, ਕਿ ਕੀ ਕਾਰਣ ਹੈ ਕਿ ਸਿੱਖਾਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ? ਇਹ ਇੱਕ ਅਜਿਹਾ ਸੁਆਲ ਹੈ, ਜਿਸਦਾ ਜੁਆਬ ਇਤਨਾ ਸਹਿਜ ਨਹੀਂ, ਜਿਤਨਾ ਕਿ ਸਮਝਿਆ ਜਾਂਦਾ ਹੈ।
ਇਸਦਾ ਕਾਰਣ ਇਹ ਹੈ ਕਿ ਸਿੱਖਾਂ ਦੀ ਗਿਣਤੀ ਘੱਟਣ ਦਾ ਕਾਰਣ ਕੋਈ ਇੱਕ ਨਹੀਂ, ਸਗੋਂ ਕਈ ਮੰਨੇ ਜਾ ਸਕਦੇ ਹਨ।
ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਕਿਉਂਕਿ ਸਿੱਖਾਂ ਨੇ ਪਰਿਵਾਰਾਂ ਨੂੰ ਛੋਟਿਆਂ ਰਖਣ ਦੀ ਸੋਚ ਅਪਨਾ ਲਈ ਹੋਈ ਹੈ, ਜਿਸ ਕਾਰਣ ਸਿੱਖਾਂ ਦੀ ਜਨਮ ਦਰ ਘਟਦੀ ਜਾ ਰਹੀ ਹੈ। ਇਸੇ ਦੇ ਫਲਸਰੂਪ ਸਿੱਖਾਂ ਦੀ ਆਬਾਦੀ ਦਾ ਘਟਦਿਆਂ ਜਾਣਾ ਸੁਭਾਵਕ ਹੈ। ਕੁੱਝ ਵਿਦਵਾਨ ਇਹ ਮੰਨਦੇ ਹਨ ਕਿ ਸਿੱਖ ਧਰਮ ਅਤੇ ਇਤਿਹਾਸ ਦੇ ਸਬੰਧ ਵਿੱਚ ਕਈ ਅਜਿਹੇ ਵਿਵਾਦ ਪੈਦਾ ਕਰ ਦਿਤੇ ਗਏ ਹੋਏ ਹਨ, ਜਿਨ੍ਹਾਂ ਕਾਰਣ ਸਿੱਖੀ ਪ੍ਰਤੀ ਵਿਸ਼ਵਾਸ ਨੂੰ ਲੈ ਕੇ ਸਿੱਖ ਨੌਜਵਾਨਾਂ ਵਿੱਚ ਇੱਕ ਅਜਿਹੀ ਅਣਸੁਲਝੀ ਦੁਬਿੱਧਾ ਪੈਦਾ ਹੋ ਗਈ ਹੈ, ਜਿਸ ਵਿਚੋਂ ਉਭਰ ਨਾ ਪਾਣ ਦੇ ਕਾਰਣ, ਉਹ ਆਪਣੇ ਵਿਰਸੇ ਨਾਲੋਂ ਟੁੱਟਦੇ ਜਾ ਰਹੇ ਹਨ। ਕੁੱਝ ਵਿਦਵਾਨ ਇਹ ਵੀ ਆਖਦੇ ਹਨ ਕਿ ਪੰਜਾਬ ਵਿੱਚ ਦਿਨ-ਬ-ਦਿਨ ਸਿੱਖੀ-ਵਿਰੋਧੀ ਡੇਰੇਦਾਰਾਂ ਦਾ ਪ੍ਰਭਾਵ ਇਤਨਾ ਵਧੱਦਾ ਜਾ ਰਿਹਾ ਹੈ ਕਿ ਉਹ ‘ਮਨ ਦੀਆਂ ਮੁਰਾਦਾਂ ਪੂਰੀਆਂ’ ਕਰਨ ਦਾ ਭਰਮ ਪੈਦਾ ਕਰ, ਲੋਕਾਂ, ਜਿਨ੍ਹਾਂ ਵਿੱਚ ਸਿੱਖ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ, ਨੂੰ ਆਪਣੇ ਵੱਲ ਖਿਚਦੇ ਜਾ ਰਹੇ ਹਨ। ਫਲਸਰੂਪ ਪੰਜਾਬ ਵਿੱਚ ਡੇਰੇ ਘਟਣ ਦੀ ਬਜਾਏ ਲਗਾਤਾਰ ਵਧੱ ਰਹੇ ਹਨ, ਅਤੇ ਨਤੀਜੇ ਵਜੋਂ ਸਿੱਖ, ਸਿੱਖੀ ਜੀਵਨ ਨਾਲੋਂ ਟੁੱਟ, ਡੇਰੇਦਾਰਾਂ ਨਾਲ ਜੁੜਦੇ ਜਾ ਰਹੇ ਹਨ। ਇਸਦੇ ਨਾਲ ਹੀ ਕੁੱਝ ਵਿਦਵਾਨਾਂ ਦਾ ਇਹ ਵੀ ਮੰਨਦੇ ਹਨ ਕਿ ਸਿੱਖ ਆਗੂਆਂ ਵਲੋਂ ਸਿੱਖ-ਸ਼ਕਤੀ, ਸਿੱਖੀ ਨੂੰ ਢਾਹ ਲਾਉਣ ਵਾਲੀਆਂ ਸ਼ਕਤੀਆਂ ਦਾ, ਵਿਰੋਧ ਕਰਨ ਵਿੱਚ ਹੀ ਬਰਬਾਦ ਕੀਤੀ ਜਾਣ ਲਗੀ ਹੈ, ਜੇ ਇਸ ਸ਼ਕਤੀ ਨੂੰ ਸਿੱਖੀ ਦੇ ਪ੍ਰਚਾਰ ਅਤੇ ਉਸਦੀ ਸੰਭਾਲ ਵਿੱਚ ਲਾਇਆ ਜਾਏ ਤਾਂ ਜਿੱਥੇ ਸਿੱਖੀ ਦਾ ਪਸਾਰ ਹੋ ਸਕਦਾ ਹੈ, ਉਥੇ ਡੇਰੇਦਾਰਾਂ ਵਲ ਲੋਕਾਂ, ਵਿਸ਼ੇਸ਼ ਕਰ ਸਿੱਖਾਂ ਦੇ ਵੱਧ ਰਹੇ ਝੁਕਾਅ ਨੂੰ ਵੀ ਠਲ੍ਹ ਪਾਈ ਜਾ ਸਕਦੀ ਹੈ। ਇਸਦੇ ਨਾਲ ਹੀ ਕੁੱਝ ਵਿਦਵਾਨ ਇਹ ਵੀ ਦਲੀਲ ਦਿੰਦੇ ਹਨ ਕਿ ਸਿੱਖੀ ਵਿੱਚ ‘ਖੂਨ ਦਾ ਸੰਚਾਰ’ ਕਰਨ ਵਾਲੇ ਕਈ ਅੰਗਾਂ ਨੂੰ ਸਿੱਖੀ ਨਾਲੋਂ ਵੱਖ ਕਰ ਦਿੱਤੇ ਜਾਣ ਦਾ ਪ੍ਰਭਾਵ ਵੀ ਸਿੱਖਾਂ ਦੀ ਗਿਣਤੀ ਦੇ ਵਾਧੇ ਨੂੰ ਘਾਟੇ ਵਿੱਚ ਬਦਲਣ ਵਿੱਚ ਸਹਾਈ ਹੋ ਰਿਹਾ ਹੈ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਇਨ੍ਹਾਂ ਤਥਾਂ ਦਾ ਪ੍ਰਭਾਵ ਕਿਸੇ ਹੱਦ ਤਕ ਸਿੱਖਾਂ ਦੀ ਗਿਣਤੀ ਦੇ ਲਗਾਤਾਰ ਘੱਟਦਿਆਂ ਜਾਣ ਪੁਰ ਪੈ ਰਿਹਾ ਹੈ। ਪ੍ਰੰਤੂ ਕੁੱਝ ਧਾਰਮਕ ਸੋਚ ਪ੍ਰਤੀ ਸਮਰਪਤ ਸਜਣ ਇਹ ਦਾਅਵਾ ਵੀ ਕਰਦੇ ਹਨ ਕਿ ਸਿੱਖਾਂ ਦੀ ਗਿਣਤੀ ਘੱਟਣ ਦਾ ਮੁੱਖ ਕਾਰਣ, ਗੁਰੂ ਸਾਹਿਬਾਨ ਦੇ ਜੀਵਨ-ਆਦਰਸ਼ਾਂ ਨੂੰ ਅਪਨਾਣ ਅਤੇ ਉਨ੍ਹਾਂ ਦੀਆਂ ਪੈੜਾਂ ਪੁਰ ਕਦਮ ਅੱਗੇ ਵਧਾਉਣ ਦੀ ਬਜਾਏ, ਉਨ੍ਹਾਂ ਤੋਂ ਭਟਕ ਕੇ ਰਾਜਨੈਤਿਕ ਸੁਆਰਥ ਅਧੀਨ ਆਪਣੇ ਜੀਵਨ-ਆਦਰਸ਼ ਅਪਨਾ, ਉਨ੍ਹਾਂ ਦੀਆਂ ਪੈੜਾਂ ਪੁਰ ਅੱਗੇ ਵਧਣ ਲਗ ਪੈਣਾ ਹੈ, ਜਿਸ ਕਾਰਣ ਸਿੱਖ ਭਟਕ ਕੇ, ਮੂਲ ਆਦਰਸ਼ਾਂ ਤੋਂ ਇਤਨੀ ਦੂਰ ਚਲੇ ਗਏ ਹੋਏ ਹਨ, ਜਿਥੋਂ ਵਾਪਸ ਪਰਤਣਾ ਉਨ੍ਹਾਂ ਲਈ ਆਪਣੀ ਗ਼ਲਤੀ ਸਵੀਕਾਰ ਕਰਨ ਦੇ ਤੁਲ ਹੋਵੇਗਾ, ਜੋ ਕਿ ਹਊਮੈ ਵਿੱਚ ਗ੍ਰਸੇ ਮਨ ਕਿਸੇ ਵੀ ਤਰ੍ਹਾਂ ਸਵੀਕਾਰ ਕਰਨ ਲਈ ਤਿਆਰ ਨਹੀਂ। ਇਸੇ ਕਾਰਣ ਪੈਰ ਪਿੱਛੇ ਪਾ, ਸਿੱਧੇ ਰਾਹ ਤੇ ਅਗੇ ਵਧਣ ਨਾਲੋਂ, ਗ਼ਲਤ ਰਾਹ ਤੇ ਹੀ ਅਗੇ ਵੱਧਦਿਆਂ ਜਾਣ ਨੂੰ ਹੀ ਅਪਨਾਈ ਰੱਖਿਆ ਜਾ ਰਿਹਾ ਹੈ। ਇਸੇ ਸਥਿਤੀ ਦਾ ਹੀ ਨਤੀਜਾ ਹੈ ਕਿ ਸਿੱਖਾਂ ਦੀਆਂ ਧਾਰਮਕ ਜਥੇਬੰਦੀਆਂ, ਜਿਨ੍ਹਾਂ ਨੇ ਸਿੱਖੀ ਦੀ ਸੰਭਾਲ ਕਰਨ ਦੀ ਜ਼ਿਮੇਂਦਾਰੀ ਸੰਭਾਲਣੀ ਸੀ, ਉਹ ਰਾਜਨੀਤੀ ਦਾ ਸ਼ਿਕਾਰ ਹੋ, ਆਪਣੀ ਜ਼ਿਮੇਂਦਾਰੀ ਪ੍ਰਤੀ ਇਮਾਨਦਾਰ ਰਹਿਣ ਦੀ ਬਜਾਏ ਉਸ ਵਲੋਂ ਪਾਸਾ ਵੱਟ ਬੈਠੀਆਂ ਹਨ।
ਗੁਰੂ ਸਾਹਿਬ ਦੇ ਜੀਵਨ-ਆਦਰਸ਼: ਜੇ ਗੁਰੂ ਸਾਹਿਬ ਦੇ ਜੀਵਨ-ਆਦਰਸ਼ਾਂ ਪੁਰ ਗੰਭੀਰਤਾ ਨਾਲ ਸੋਚ-ਵਿਚਾਰ ਕੀਤੀ ਜਾਏ ਤਾਂ ਇਹ ਸਮਝਣਾ ਮੁਸ਼ਕਲ ਨਹੀਂ ਕਿ ਸਿੱਖ ਧਰਮ ਹੀ ਇਕੋ-ਇਕ ਅਜਿਹਾ ਵਿਲਖੱਣ ਧਰਮ ਹੈ, ਜਿਸ ਵਿੱਚ ਗਿਣਤੀ ਨੂੰ ਨਹੀਂ, ਗੁਣਾਂ ਨੂੰ ਮਾਨਤਾ ਦਿੱਤੀ ਗਈ ਹੈ। ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਰਬਾਰ ਵਿੱਚ ਹਾਜ਼ਰ ਅੱਸੀ ਹਜ਼ਾਰ ਸਿੱਖਾਂ ਦੀ ਜਦੋਂ ਕਠਨ ਪ੍ਰੀਖਿਆ ਲਈ ਤਾਂ ਉਨ੍ਹਾਂ ਅੱਸੀ ਹਜ਼ਾਰ ਵਿਚੋਂ ਕੇਵਲ ਪੰਜ ਹੀ ਪਾਸ ਹੋਏ। ਅੱਸੀ ਹਜ਼ਾਰ ਸਿੱਖਾਂ ਵਿਚੋਂ ਕੇਵਲ ਪੰਜ ਦੇ ਹੀ ਪਾਸ ਹੋਣ ਨਾਲ ਗੁਰੂ ਸਾਹਿਬ ਨੂੰ ਨਿਰਾਸ਼ਾ ਨਹੀਂ ਹੋਈ, ਸਗੋਂ ਉਨ੍ਹਾਂ ਨੂੰ ਸੰਤੋਸ਼ ਹੋਇਆ, ਕਿਉਂਕਿ ਇਸ ਪ੍ਰੀਖਿਆ ਵਿੱਚ ਪੰਜਾਂ ਦੇ ਨਿਤਰਨ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਨਿਸ਼ਚਿਤ ‘ਪੰਚ ਪਰਵਾਣ ਪੰਚ ਪਰਧਾਨੁ’ ਦੇ ਆਦਰਸ਼ ਪੁਰ ਮੋਹਰ ਲਗ ਗਈ ਸੀ।
ਸਿੱਖ ਇਤਿਹਾਸ ਅਤੇ ਧਰਮ ਦੀਆਂ ਮਾਨਤਾਵਾਂ ਨੂੰ ਘੋਖਿਆਂ ਤੇ ਵਿਚਾਰਿਆਂ ਇਹ ਗਲ ਸਪਸ਼ਟ ਹੋ ਕੇ ਸਾਹਮਣੇ ਆਉਂਦੀ ਹੈ ਕਿ ਸਿੱਖੀ ਦੇ ਮਾਰਗ ਤੇ ਚਲਣਾ ਸਹਿਜ ਨਹੀਂ। ਜਿਥੇ ਗੁਰੂ ਸਾਹਿਬ ਨੇ ਸਿੱਖ ਦੀ ਪ੍ਰੀਭਾਸ਼ਾ ਨਿਸ਼ਚਿਤ ਕਰਦਿਆਂ ਫੁਰਮਾਇਆ: ‘ਗੁਰ ਸਤਿਗੁਰ ਕਾ ਜੋ ਸਿੱਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮ ਧਿਆਵੈ’ ਅਤੇ ‘ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ, ਜੋ ਆਪਿ ਜਪੈ ਅਵਰਹ ਨਾਮ ਜਪਾਵੈ’। ਉਥੇ ਹੀ ਉਨ੍ਹਾਂ ਸਿੱਖ ਲਈ ਕੁੱਝ ਆਦਰਸ਼ ਵੀ ਨਿਸ਼ਚਿਤ ਕਰ ਦਿੱਤੇ: ‘ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ’, ‘ਵਿਚਿ ਦੁਨੀਆ ਸੇਵ ਕਮਾਈਐ ਤਾ ਦਰਗਹ ਬੈਸਣੁ ਪਾਈਐ’, ਹੋਰ ‘ਹਕੁ ਪਰਾਇਆ ਨਾਨਕਾ ਉਸ ਸੁਅਰ ਉਸ ਗਾਇ’।
ਇਤਨਾ ਹੀ ਨਹੀਂ ਗੁਰੂ ਸਾਹਿਬ ਨੇ ਸਿੱਖ ਦੀ ਰਹਿਤ ਵੀ ਨਿਸ਼ਚਿਤ ਕੀਤੀ: ‘ਸਾਚੀ ਰਹਤ ਸਾਚਾ ਮਨਿ ਸੋਇ ਮਨਮੁਖਿ ਕਥਨੀ ਹੈ, ਪਰ ਰਹਤ ਨਾ ਹੋਈ’ ਅਤੇ ਇਸਦੇ ਨਾਲ ਹੀ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਕੇਵਲ ਧਰਮੀ ਅਖਵਾਉਣ ਨਾਲ ਹੀ ਆਦਮੀ ਧਰਮੀ ਨਹੀਂ ਬਣ ਜਾਂਦਾ, ਸਗੋਂ ਪ੍ਰਭੂ ਦਾ ਨਾਮ ਜਪਣ ਦੇ ਨਾਲ ਹੀ ਕਰਮ ਵੀ ਨਿਰਮਲ ਹੋਣੇ ਚਾਹੀਦੇ ਹਨ, ਅਰਥਾਤ ਉਹ ਹੀ ਸਰਵ-ਸ੍ਰੇਸ਼ਠ ਧਰਮ ਮੰਨਿਆ ਜਾ ਸਕਦਾ ਹੈ, ਜਿਸ ਵਿੱਚ ਪ੍ਰਭੂ ਦਾ ਨਾਮ ਜਪਣ ਦੇ ਨਾਲ ਹੀ, ਮਨੁੱਖ ਨੂੰ ਕਰਮ ਵੀ ਨਿਰਮਲ ਅਪਨਾਣ ਦੀ ਪ੍ਰੇਰਨਾ ਕੀਤੀ ਜਾਂਦੀ ਹੈ: ‘ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪਿ ਨਿਰਮਲ ਕਰਮ’।
ਗੁਰੂ ਸਾਹਿਬਾਨ ਨੇ ਸਿੱਖੀ ਅਪਨਾਣ ਦੀ ਪ੍ਰੇਰਨਾ ਕਰਦਿਆਂ ਦੂਸਰੇ ਧਰਮਾਚਾਰੀਆਂ ਵਾਂਗ ਆਪਣੇ ਪੈਰੋਕਾਰਾਂ ਨੂੰ ਲਾਲਚ ਨਹੀਂ ਦਿੱਤੇ, ਜਿਥੇ ਉਨ੍ਹਾਂ ਸਿੱਖ ਬਣਨ ਦਾ ਸਦਾ ਦਿੰਦਿਆਂ ਆਖਿਆ: ‘ਆਉ ਸਿਖੋ ਗੁਰੂ ਕੇ ਪਿਆਰਿਓ ਗਾਵਹੁ ਸਚੀ ਬਾਣੀ’, ਉਥੇ ਹੀ ਉਨ੍ਹਾਂ ਚਿਤਾਵਨੀ ਦਿੰਦਿਆ ਇਹ ਵੀ ਕਿਹਾ ਕਿ ‘ਇਤੁ ਮਾਰਗਿ ਪੈਰ ਧਰੀਜੈ, ਸਿਰ ਦੀਜੈ ਕਾਣਿ ਨਾ ਕੀਜੈ’, ਹੋਰ ‘ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰੁ ਧਰਿ ਗਲੀ ਮੇਰੀ ਆਉ’।
ਇਸਤਰ੍ਹਾਂ ਦੀ ਚਿਤਾਵਨੀ ਦੇਣ ਦਾ ਕਾਰਣ ਸਪਸ਼ਟ ਸੀ ਕਿ ਸਿੱਖੀ ਦਾ ਮਾਰਗ ਸੌਖਾ ਨਹੀਂ, ਇਸ ਮਾਰਗ ਤੇ ਚਲਦਿਆਂ ਹੂਰਾਂ-ਪਰੀਆਂ ਨਹੀਂ ਮਿਲਣੀਆਂ। ਇਸ ਮਾਰਗ ਤੇ ਕਦਮ-ਕਦਮ ਤੇ ਚੁਨੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ, ਜਬਰ-ਜ਼ੁਲਮ ਅਤੇ ਅਨਿਆਇ ਦੇ ਵਿਰੁਧ ਦ੍ਰਿੜ੍ਹਤਾ ਨਾਲ ਆਵਾਜ਼ ਉਠਾਣੀ ਹੋਵੇਗੀ, ਗ਼ਰੀਬ-ਮਜ਼ਲੂਮ ਅਤੇ ਆਤਮ-ਸਨਮਾਨ ਦੀ ਰਖਿਆ ਲਈ ਸੰਘਰਸ਼ ਕਰਦਿਆਂ ਤੇ ਜੂਝਦਿਆਂ ਰਹਿਣਾ ਹੋਵੇਗਾ, ਜੋ ਕਿ ਸਹਿਜ ਨਹੀਂ। ਜੇ ਤਹਾਡੇ ਵਿੱਚ ਇਹ ਕਹਿਣ ਦੀ ਜੁਰਅਤ ਹੈ, ਕਿ ‘ਰਾਜੇ ਸ਼ੀਂਹ ਮੁਕਦਮ ਕੁਤੇ’ ਤੇ ‘ਕਲ ਕਾਤੀ ਰਾਜੇ ਕਸਾਈ’ ਅਤੇ ‘ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨਿ’. ਤਾਂ ਤੁਹਾਨੂੰ ਇਸ ਜੁਰਅਤ ਦੀ ਰਖਿਆ ਕਰਨ ਲਈ ਜੂਝਦਿਆਂ, ਸਰਬਤ ਦੇ ਭਲੇ ਦੇ ਆਦਰਸ਼ ਨੂੰ ਵੀ ਮੁੱਖ ਰਖਣਾ ਹੋਵੇਗਾ, (ਜਿਵੇਂ ਹਰ ਰੋਜ਼ ਘਟੋ-ਘੱਟ ਦੋ ਵਾਰ ਰੋਜ਼ ਅਰਦਾਸ ਕਰਦਿਆਂ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ’ ਦੀ ਮੰਗ ਕੀਤੀ ਜਾਂਦੀ ਹੈ)। ਇਸਲਈ ਹੇ ਇਨਸਾਨ! ਫਿਰ ਸੋਚ ਲੈ, ਜੇ ਤੂੰ ਇਸ ਲਈ ਤਿਆਰ ਹੈਂ ਤਾਂ ਫਿਰ ਤੈਨੂੰ ਇਨ੍ਹਾਂ ਆਦਰਸ਼ਾਂ ਪੁਰ ਪਹਿਰਾ ਦੇਣ ਲਈ ਸਦੀਵੀ ਸੰਘਰਸ਼ ਜਾਰੀ ਰਖਣਾ ਹੋਵੇਗਾ। ਜੋ ਕਿ ਆਸਾਨ ਨਹੀਂ ਹੋਵੇਗਾ: ‘ਜਨ ਨਾਨਕ ਇਹੁ ਖੇਲੁ ਕਠਨ ਹੈ, ਕਿਨਹੂ ਗੁਰਮੁਖ ਜਾਨ’। ਇਥੇ ਇਹ ਗਲ ਧਿਆਨ ਵਿੱਚ ਰਖਣ ਵਾਲੀ ਹੈ ਕਿ ਸਿੱਖੀ ਵਿੱਚ ਜਬਰ-ਜ਼ੁਲਮ ਅਤੇ ਅਨਿਆਇ ਦੇ ਵਿਰੁੱਧ ਸੰਘਰਸ਼ ਕਰਦਿਆਂ, ‘ਸਰਬਤ ਦੇ ਭਲੇ’ ਦੇ ਆਦਰਸ਼ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਕਿਉਂਕਿ ਜੋ ਸਿੱਖ ਸਵੇਰੇ-ਸ਼ਾਮ ਅਕਾਲ ਪੁਰਖ ਪਾਸੋਂ ‘ਸਰਬਤ ਦੇ ਭਲੇ’ ਦੀ ਮੰਗ ਕਰਦਾ ਹੈ ਅਤੇ ਇਸੇ ਵਿੱਚ ਆਪਣਾ ਭਲਾ ਮੰਨਦਾ ਹੈ, ਉਸਨੂੰ ਸੰਘਰਸ਼ ਕਰਦਿਆਂ ਕਦਮ-ਕਦਮ ਤੇ ਇਸ ਗਲ ਦਾ ਖਿਆਲ ਰਖਣਾ ਹੁੰਦਾ ਹੈ ਕਿ ਕਿਧਰੇ ਕੋਈ ਬੇਗੁਨਾਹ ਉਸਦੀ ਕਿਰਪਾਨ ਦਾ ਸ਼ਿਕਾਰ ਨਾ ਹੋ ਜਾਏ। ਉਸਨੇ ਗੁਰੂ ਸਾਹਿਬ ਦੇ ਇਸ ਫੁਰਮਾਨ: ‘ਮੰਦਾ ਕਿਸ ਨੋ ਆਖੀਐ, ਜਾ ਤਿਸੁ ਬਿਨੁ ਕੋਇ ਨਾਹਿ’, ਦਾ ਵੀ ਪਾਲਨ ਕਰਨਾ ਹੈ।
ਸਿੱਖੀ ਵਿੱਚ ਉਹ ਵਿਅਕਤੀ ਪ੍ਰਵਾਨ ਨਹੀਂ, ਜਿਨ੍ਹਾਂ ਦੇ ਦਿਲ ਵਿੱਚ ਕੁੱਝ ਹੋਰ ਹੈ ਤੇ ਮੂੰਹ ਵਿੱਚ ਕੁੱਝ ਹੋਰ: ‘ਜਿਨੁ ਮਨਿ ਹੋਰ ਮੁਖਿ ਹੋਰ ਸਿ ਕਾਂਢੇ ਕਚਿਆ’। ਗੁਰੂ ਸਾਹਿਬ ਨੇ ਸਿੱਖੀ ਵਿੱਚ ਵਿਵਾਦਾਂ ਨੂੰ ਜਨਮ ਦੇਣ ਅਤੇ ਉਨ੍ਹਾਂ ਨੂੰ ਵਧਾਉਣ ਨੂੰ ਵੀ ਸਵੀਕਾਰ ਨਹੀਂ ਕੀਤਾ। ਉਹ ਬਚਨ ਕਰਦੇ ਹਨ ਕਿ ਜੇ ਕਿਤੇ ਕੋਈ ਵਿਵਾਦਤ ਸਥਿਤੀ ਪੈਦਾ ਹੋ ਜਾਏ ਤਾਂ ‘ਹੋਇ ਇਕਤ੍ਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰਿ ਕਰਹੁ ਲਿਵ ਲਾਇ’। ਗੁਰੂ ਸਾਹਿਬ ਨੇ ਗ਼ਲਤੀਆਂ ਕਰਨ ਵਾਲਿਆਂ ਨੂੰ ਸਜ਼ਾ ਦੇਣ ਜਾਂ ਪੰਥ ਵਿਚੋਂ ਛੇਕਣ ਨੂੰ ਵੀ ਮਾਨਤਾ ਨਹੀਂ ਦਿੱਤੀ। ਉਹ ਚਾਹੁੰਦੇ ਹਨ ਕਿ ਜੋ ਆਪਣੀ ਗ਼ਲਤੀ ਸਵੀਕਾਰ ਕਰ ਲੈਂਦਾ ਹੈ, ਉਸਨੂੰ ਉਸੇ ਤਰ੍ਹਾਂ ਮਾਫ ਕਰ ਦਿਤਾ ਜਾਣਾ ਚਾਹੀਦਾ ਹੈ, ਜਿਵੇਂ ਮਾਂ ਆਪਣੇ ਬੱਚੇ ਦੀਆਂ ਗ਼ਲਤੀਆਂ ਨਹੀਂ ਚਿਤਾਰਦੀ। ਉਹ ਫੁਰਮਾਂਦੇ ਹਨ: ‘ਸੁਤੁ ਅਪਰਾਧ ਕਰਤ ਹੈ ਜੇਤੇ ਜਨਨੀ ਚਿਤਿ ਨਾ ਰਾਖਸਿ ਤੇਤੇ’, ਹੋਰ ‘ਬੁਰਾ ਭਲਾ ਕਿਸਨੋ ਕਹੀਐ, ਸਗਲੇ ਜੀਅ ਤੁਮਾਰੇ’, ਅਰਥਾਤ ਬੁਰਾ-ਭਲਾ ਕਿਸਨੂੰ ਕਿਹਾ ਜਾਏ ਜਦਕਿ ਸਾਰੇ ਹੀ ਤੇਰੇ (ਅਕਾਲ ਪੁਰਖ ਦੇ) ਜੀਅ ਹਨ ।
…ਅਤੇ ਅੰਤ ਵਿੱਚ: ਸਿੱਖੀ ਦੇ ਅਜਿਹੇ ਕਠਨ ਮਾਰਗ ਤੇ ਚਲਣਾ ਸਹਿਜ ਨਹੀਂ, ਫਿਰ ਇਸ ਗਲ ਨੂੰ ਕਿਵੇਂ ਨਜ਼ਰ-ਅੰਦਾਜ਼ ਕੀਤਾ ਜਾ ਸਕਦਾ ਹੈ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਖਾਲਸੇ ਦੇ ਰੂਪ ਵਿੱਚ ਸ਼ੇਰ ਬਣਾ ਦਿੱਤਾ ਸੀ। ਹਰ ਕੋਈ ਜਾਣਦਾ ਹੈ ਕਿ ਸ਼ੇਰ ਵਿਰਲੇ ਹੀ ਹੁੰਦੇ ਹਨ। ਭੇਡਾਂ-ਬਕਰੀਆਂ, ਗਿਦੜਾਂ ਦੇ ਤਾਂ ਇਜੜਾਂ ਦੇ ਇਜੜ ਹਰਲ-ਹਰਲ ਕਰਦੇ ਫਿਰਦੇ ਹਨ। ਸ਼ੇਰ ਦੀ ਇਕੋ ਭਬਕ ਸੁਣ, ਉਹ ਜਾਨ ਬਚਾਣ ਲਈ ਭੱਜ ਖੜੇ ਹੁੰਦੇ ਹਨ। ਸ਼ਾਇਦ ਇਹੀ ਕਾਰਣ ਹੈ ਕਿ ਸਿੱਖਾਂ ਦੀ ਗਿਣਤੀ ਵਧੱਦੀ ਨਹੀਂ, ਘਟਦੀ ਜ਼ਰੂਰ ਰਹਿੰਦੀ ਹੈ।

ਜਸਵੰਤ ਸਿੰਘ ‘ਅਜੀਤ’੦੦੦ (Mobile : + 91 98 68 91 77 31)


(16/03/11)
ਸਤਨਾਮ ਕੌਰ /ਬਸੰਤ ਕੌਰ: ਫਰੀਦਾਬਾਦ

ਸ਼ੇਰੇ-ਏ-ਪੰਜਾਬ ਰੇਡੀਉ ਅਖੌਤੀ ਦਸਮ ਗ੍ਰੰਥ ਦੇ ਵਿਸ਼ੇ’ ਤੇ ਵਿਚਾਰ ਚਰਚਾ ਹੋਈ
(ਸਤਨਾਮ ਕੌਰ ੧੫ ਮਾਰਚ ੨੦੧੧, ਫਰੀਦਾਬਾਦ)
ਪਿਛਲੇ ੨ ਹਫਤੇ ਪਹਿਲਾਂ ਸ਼ੇਰੇ-ਏ-ਪੰਜਾਬ ਰੇਡੀਉ’ ਤੇ ਦਿਲਾਂ ਦੀ ਸਾਂਝ ਪ੍ਰੋਗਰਾਮ ਵਿੱਚ ਅਖੌਤੀ ਦਸਮ ਗ੍ਰੰਥ ਦੇ ਵਿਸ਼ੇ’ ਤੇ ਵਿਚਾਰ ਚਰਚਾ ਹੋਈ, ਜਿਸ ਵਿੱਚ ਪਟਿਆਲੇ ਦਾ ਇੱਕ ਵਿਅਕਤੀ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ੧੦੦ ਫੀਸਦੀ ਕ੍ਰਿਤ ਦਸਣ ਵਾਲਾ ਉਸ ਵੇਲੇ ਲਾਈਨ ਛੱਡ ਕੇ ਦੌੜਦਾ ਨਜ਼ਰ ਆਇਆ ਜਦੋਂ ਉਸ ਕੋਲ ਆਪਣੀ ਗੱਲ ਸਾਬਤ ਕਰਣ ਲਈ ਜੁਆਬ ਨਾ ਲਭਿਆ ਇਸੇ ਲੜੀ ਤਹਿਤ ਸਚ ਖੋਜ ਅਕੈਡਮੀ ਸੰਸਥਾ ਦੇ ਧਰਮ ਸਿੰਘ ਨਿਹੰਗ ਨੇ ਅਖੌਤੀ ਦਸਮ ਗ੍ਰੰਥ ਦੇ ਵਿਰੋਧੀਆਂ ਨੂੰ ਚੈਲੰਜ ਕਰਦਿਆਂ ਕਿਹਾ ਕਿ ਸ਼ੇਰੇ-ਏ ਪੰਜਾਬ ਰੇਡੀਉ ਦੇ ਪ੍ਰੋਗਰਾਮ ਵਿੱਚ ਪੁੱਛੇ ਗਏ ਸਵਾਲਾਂ ਦੇ ਜੁਆਬ ਉਸ ਕੋਲ ਹਨ। ਆਸਟ੍ਰੇਲੀਆ ਵਿੱਚ ਬੈਠੇ ਨਿਹੰਗ ਦੇ ਇੱਕ ਹਮਾਇਤੀ ਨੇ ਸ਼ੇਰੇ ਏ ਪੰਜਾਬ ਰੇਡੀਉ ਤੇ ਈ-ਮੇਲ ਰਾਹੀਂ ਇਹ ਵਿਸ਼ਵਾਸ਼ ਵੀ ਦਿਵਾਇਆ ਕਿ ਨਿਹੰਗ ਰੇਡੀਉ `ਤੇ ਜ਼ਰੂਰ ਆਉਣਗੇ ਉਸ ਦੇ ਇਸ ਚੈਲੰਜ ਨੂੰ ਕਬੂਲਦਿਆਂ ਸ਼ੇਰੇ-ਏ-ਪੰਜਾਬ ਰੇਡੀਉ ਵੱਲੋਂ ੧੩ ਮਾਰਚ ੨੦੧੧ ਨੂੰ ਟਾਕ ਸ਼ੋ ਰੱਖਿਆ ਪਰ ਅੰਤਮ ਸਮੇਂ ਹੀ ਨਿਹੰਗ ਨੇ ਬਹਾਨਾ ਮਾਰ ਦਿੱਤਾ ਅਤੇ ਟਾਕ ਸ਼ੋ ਵਿੱਚ ਆਇਆ ਹੀ ਨਹੀਂ। ਪ੍ਰੋਗਰਾਮ ਦੇ ਸੰਚਾਲਕ ਸ. ਕੁਲਦੀਪ ਸਿੰਘ ਨੇ ਸੁਣਨ ਵਾਲਿਆਂ ਲਈ ਧਰਮ ਸਿੰਘ ਨਿਹੰਗ ਦੀ ਇੱਕ ਆਡੀਉ ਕਲਿਪ ਵੀ ਸੁਣਾਈ ਜਿਸ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੈਲੰਜ ਕਰਦਾ ਹੈ। ਇਸ ਕਲਿਪ ਨੂੰ ਸੁਣਨ ਤੋਂ ਬਾਦ ਕਾਲਰਾਂ ਵਾਸਤੇ ਫੋਨ ਲਾਈਨਾਂ ਚਾਲੂ ਕਰ ਦਿੱਤੀ ਗਈਆਂ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਫੋਨ ਕਰ ਕੇ ਅਖੌਤੀ ਦਸਮ ਗ੍ਰੰਥ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੁਸਤਕ ਦਸਮ ਗ੍ਰੰਥ ਦਾ ਲਿਖਾਰੀ ਕੌਣ ਸ. ਜਸਵਿੰਦਰ ਸਿੰਘ ਦੁਬਈ ਵੀ ਹਾਜ਼ਰ ਸਨ ਜਿੰਨ੍ਹਾਂ ਨੇ ਅਖੌਤੀ ਦਸਮ ਗ੍ਰੰਥ ਦੀ ਵਿਸ਼ਾ ਵਸਤੂ ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ ਜਦੋਂ ਸ. ਕੁਲਦੀਪ ਸਿੰਘ ਨੇ ਉਨ੍ਹਾਂ ਤੋਂ ਪੁਛਿਆ ਕਿ ਤੁਸੀਂ ਇਸ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਾਬਤ ਕਰਣ ਵਾਲੇ ਲਈ ੧ ਕਰੋੜ ਦਾ ਇਨਾਮ ਰਖਿਆ ਹੈ ਕੀ ਹੁਣ ਤਕ ਕਿਸੇ ਨੇ ਇਹ ਸਾਬਤ ਕੀਤਾ ਹੈ ਤਾਂ ਉਨ੍ਹਾਂ ਦਸਿਆ ਕਿ ਹਜੇ ਤਕ ਕਿਸੇ ਵੀ ਵਿਅਕਤੀ ਵੱਲੋਂ ਇਹ ਸਾਬਤ ਨਹੀਂ ਕੀਤਾ ਜਾ ਸਕਿਆ ਅਤੇ ਹੁਣ ਮੈਂ ਇਨਾਮ ਦੀ ਰਾਸ਼ੀ ਇੱਕ ਕਰੋੜ ਤੋਂ ੫ ਕਰੋੜ ਕਰ ਦਿੱਤੀ ਹੈ ਜੋ ਵਿਅਕਤੀ ਵੀ ਇਹ ਸਾਬਤ ਕਰੇਗਾ ਕਿ ਇਹ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਉਸ ਨੂੰ ਇਨਾਮ ਵੱਜੋਂ ੫ ਕਰੋੜ ਰੁਪਏ ਦਿੱਤੇ ਜਾਣਗੇ ਇਸ ਤੋਂ ਇਲਾਵਾ ਪੱਖ ਤੇ ਵਿਰੋਧ ਦੋਵੇਂ ਪਾਸਿਓਂ ਤੋਂ ਦੇਸ਼ ਵਿਦੇਸ਼ ਤੋਂ ਕਈ ਕਾਲਰਾਂ ਨੇ ਸੁਆਲ ਜੁਆਬ ਕੀਤੇ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਸ਼ੇਰੇ-ਏ ਪੰਜਾਬ ਰੇਡੀਉ ਦ੍ਰਿੜ ਹੋ ਕੇ ਮੀਡੀਆ ਰਾਹੀਂ ਗੁਰੁ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ `ਤੇ ਪਹਿਰਾ ਦੇ ਰਿਹਾ ਹੈ ਉਥੇ ਕੁੱਝ ਉਹ ਗੱਲਾਂ ਵੀ ਸਾਹਮਣੇ ਆਈਆਂ ਹਨ ਜਿਸ ਨਾਲ ਗੁਰੁ ਗ੍ਰੰਥ ਸਾਹਿਬ ਜੀ ਦੇ ਹੀ ਸਿਧਾਂਤਾਂ ਨੂੰ ਪਿੱਠ ਵਿਖਾਉਣ ਦਾ ਅੰਦੇਸ਼ਾ ਦਿਸ ਰਿਹਾ ਹੈ। ਇਸ ਬਾਬਤ ਜਦ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਤਾਂ ਸ਼ੇਰੇ-ਏ-ਪੰਜਾਬ ਰੇਡੀਓ ਦੀ ਸ਼ਲਾਘਾ ਕੀਤੀ ਜੋ ਨਿਧੜਕ ਹੋ ਕੇ ਕੌਮ ਦੇ ਇੱਕ ਗੰਭੀਰ ਮਸਲੇ’ ਤੇ ਸੰਗਤਾਂ ਨੂੰ ਜਾਗਰੂਕ ਕਰ ਰਹੇ ਹਨ।

*******************************************

ਭੰਗ ਤੇ ਸ਼ਰਾਬ ਪੀਣ ਵਾਲੇ ਮਹਾਕਾਲ ਕਾਲਕਾ ਦੇ ਉਪਾਸ਼ਕ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨਹੀਂ ਅਖਵਾ ਸਕਦੇ: ਸ. ਸੁਰਿੰਦਰ ਸਿੰਘ ਫਰੀਦਾਬਾਦ
੧੪ ਮਾਰਚ ੨੦੧੧, ਬਸੰਤ ਕੌਰ: ਫਰੀਦਾਬਾਦ)
ਇਹ ਸ਼ਬਦ ਅੱਜ ਇਥੇ ਕਾਲਾ ਦਿਵਸ ਮੌਕੇ ਗੱਲ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਫਰੀਦਾਬਾਦ ਨੇ ਕੀਤੇ। ਉਨ੍ਹਾਂ ਕਿਹਾ ਕਿ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਰਹਿਤ ਮਰਿਆਦਾ ਦਾ ਭੋਗ ਪਾਉਂਦੀ ਹੈ ਕਿਉਂਕਿ ਇਸ ਵਿੱਚ ਨਸ਼ੇ ਕਰ ਕੇ ਪਰ ਇਸਤਰੀ ਪਰ ਪੁਰਸ਼ ਦੇ ਸੰਗ ਕਰਣ ਦੀ ਗੱਲ ਨੂੰ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ ਨਿਹੰਗ ਸਿੱਖ ਜੱਥੇਬੰਦੀਆਂ ਇਕੱਤਰ ਹੋ ਕੇ ਜਿਥੇ ਖਾਲਸਾਈ ਖੇਡਾਂ ਵਿੱਚ ਸ਼ਾਮਲ ਹੁੰਦੀਆਂ ਹਨ ਉਥੇ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਇਸ ਦਿਨ ਹੌਲੀ ਦੇ ਕੱਚੇ ਰੰਗ ਇੱਕ ਦੂਜੇ ਉਤੇ ਸੁੱਟ ਕੇ ਭੰਗ ਵੀ ਵਰਤਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇੰਨ੍ਹਾਂ ਭੰਗ ਪੀਣ ਵਾਲਿਆਂ ਨੂੰ ਦਸਿਆ ਜਾਂਦਾ ਹੈ ਕਿ ਨਸ਼ਿਆਂ ਦੀ ਸਿੱਖੀ ਵਿੱਚ ਮਨਾਹੀ ਹੈ ਤਾਂ ਇਹ ਇਸ ਭੰਗ ਨੂੰ ਸ਼ਹੀਦੀ ਦੇਗ ਤੇ ਸੁਖ ਨਿਧਾਨ ਦਾ ਨਾਂ ਦੇ ਕੇ ਅਪਣਾ ਬਚਾਅ ਕਰਦੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਕਰਨ ਵਾਲੇ ਇਹ ਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨਹੀਂ ਸਗੋਂ ਮਹਾਕਾਲ ਕਾਲਕਾ ਦੇ ਚੇਲੇ ਹਨ ਜਿਸ ਦੇ ਸਿੱਖ ਬਣਨ ਲਈ ਮਦਿਰਾ ਤੇ ਭੰਗ ਪੀਣੀ ਪੈਂਦੀ ਹੈ ਅਤੇ ਅਜਿਹੀ ਸਿੱਖਿਆ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਵਿੱਚ ਥਾਂ ਥਾਂ ਦਰਜ਼ ਹੈ ਜਿਸ ਵਿੱਚ ਪੋਸਤ, ਅਫੀਮ, ਸ਼ਰਾਬ, ਭੰਗ ਆਦਿਕ ਨਸ਼ਿਆਂ ਨੂੰ ਪੀ ਕੇ ਪਰ ਇਸਤਰੀ ਜਾਂ ਪਰ ਪੁਰਸ਼ ਨਾਲ ਖੇਹ ਖਾਉਣ ਦੀ ਸਿੱਖਿਆਵਾਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਖਾਲਸੇ ਦੀ ਜਨਮ ਭੂਮੀ ਅਖਵਾਈ ਜਾਂਦੀ ਇਸ ਨਗਰੀ ਤਖ਼ਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਵਿੱਚ ਹੋ ਰਹੀ ਇਸ ਗੁਰਮਤਿ ਵਿਰੋਧੀ ਕਾਰਵਾਈ ਨੂੰ ਠੱਲ੍ਹ ਪਾਉਣ ਦੀ ਲੋੜ ਹੈ ਅਤੇ ਅਜਿਹੇ ਗੁਰਮਤਿ ਵਿਰੋਧੀ ਕਾਰਵਾਈ ਦੀ ਰੱਜ ਕੇ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਗੁਰਮਤਿ ਪ੍ਰਚਾਰ ਜੱਥਾ ਦੇ ਆਗੂ ਸ. ਬਲਦੇਵ ਸਿੰਘ ਦਿੱਲੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿੱਖੀ ਦਾ ਖੁਰਾ ਖੋਜ ਮਿਟਾਉਣ ਦੀਆਂ ਦੁਸ਼ਮਣਾਂ ਦੀਆਂ ਚਾਲਾਂ ਕਦੇ ਵੀ ਕਾਮਯਾਬ ਨਹੀਂ ਹੋਈਆਂ ਪਰ ਅੱਜ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਕੇ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਸਾਬਤ ਕਰਣ ਲਈ ਅੜੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਨੇ ਸਿੱਖਾਂ ਨੂੰ ਗੁਮਰਾਹ ਕਰਣ ਲਈ ਬ੍ਰਾਹਮਣੀ ਗ੍ਰੰਥ ਉਤੇ ਦਸਮ ਗ੍ਰੰਥ ਲਿਖ ਕੇ ਸਿੱਖਾਂ ਵਿੱਚ ਹੀ ਵੰਡੀਆਂ ਪਾਉਣ ਦਾ ਵੱਡਾ ਕੰਮ ਸਿਰੇ ਚਾੜ ਲਿਆ ਹੈ ਤਾਹੀਓਂ ਤਾਂ ਅੱਜ ਸਿੱਖ ਮਿਲ ਬੈਠ ਕੇ ਅਖੌਤੀ ਦਸਮ ਗ੍ਰੰਥ ਦੇ ਮਸਲੇ
ਨੂੰ ਸੁਲਝਾਉਣ ਦੀ ਥਾਂ ਇੱਕ ਦੂਜੇ `ਤੇ ਡਾਂਗਾਂ ਚੁੱਕ ਲੈਂਦੇ ਹਨ। ਉਨ੍ਹਾਂ ਅਫਸੋਸ ਜਤਾਉਂਦਿਆਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਦਾ ਪੱਖ ਉਹ ਲੋਕ ਪੂਰ ਰਹੇ ਹਨ ਜਿੰਨ੍ਹਾਂ ਨੇ ਅੱਜ ਤਕ ਅਖੌਤੀ ਦਸਮ ਗ੍ਰੰਥ ਵਿਚਲੀਆਂ ਰਚਨਾਵਾਂ ਨੂੰ ਪੜ੍ਹਿਆ ਤਕ ਨਹੀਂ ਪਰ ਕਿਉਂਕਿ ਉਸ ਉਤੇ ਦਸਮ ਗ੍ਰੰਥ ਲਿਖਿਆ ਹੈ ਇਸ ਲਈ ਇਹ ਉਨ੍ਹਾਂ ਨੂੰ ਪਿਆਰਾ ਹੈ ਭਾਵੇਂ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦਾ ਰੱਜ ਕੇ ਮਾਖੌਲ ਉਡਾਇਆ ਗਿਆ ਹੈ। ਅਖੌਤੀ ਦਸਮ ਗ੍ਰੰਥ ਦੀ ਸੱਚਾਈ ਤੋਂ ਜਾਣੂ ਕਰਾਉਣ ਲਈ ਕਾਲਾ ਦਿਵਸ ਮੌਕੇ ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ ਵੱਲੋਂ ਸੰਗਤਾਂ ਵਿੱਚ ਹਰ ਮਹੀਨੇ ਛਪਦਾ ਅਖੌਤੀ ਦਸਮ ਗ੍ਰੰਥ ਦਾ ਪਾਜ ਉਘੇੜਨ ਵਾਲਾ ਇਸ਼ਤਿਹਾਰ ਵੀ ਵੰਡਿਆ ਜਿਸ ਦਾ ਸਿਰਲੇਖ - ਭੰਗ ਤੇ ਸ਼ਰਾਬ ਪੀਣ ਵਾਲੇ ਮਹਾਂਕਾਲ ਕਾਲਕਾ ਦੇ ਚੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਕਿਸ ਤਰ੍ਹਾਂ ਹੋ ਸਕਦੇ ਹਨ। ਇਸ ਮੌਕੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ ਫਰੀਦਾਬਾਦ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ ਅਤੇ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਨੁੰਮਾਇੰਦੇ ਵੀ ਹਾਜ਼ਰ ਸਨ।


(16/03/11)
ਕਿਰਪਾਲ ਸਿੰਘ ਬਠਿੰਡਾ

ਗੁਰੂ ਗ੍ਰੰਥ ਦਾ ਪੰਥ ਚੜ੍ਹਦੀ ਕਲਾ ਵੱਲ ਵਧਦਾ ਹੋਇਆ
ਕੈਲੇਫੋਰਨੀਆਂ ਦੀ ਸਿੱਖ ਸੰਗਤ ਨੇ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਦੇ ਕੀਰਤਨ ਵਖਿਆਨਾਂ ਨੂੰ ਭਰਵਾਂ ਹੁੰਗਾਰਾ ਦਿੱਤਾ
ਕੇਵਲ ਇੱਕ ਨਾਲ ਜੁੜਨ ਦੀ ਤਾਕੀਦ-ਨਾਨਕਸ਼ਾਹੀ ਕੈਲੰਡਰ (2003) ਰਲੀਜ ਕੀਤਾ ਅਤੇ ਸੰਗਤ ਵਿੱਚ ਵੰਡਿਆ ਗਿਆ
ਬਠਿੰਡਾ, 15 ਮਾਰਚ, (ਕਿਰਪਾਲ ਸਿੰਘ): ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਕੈਲੇਫੋਰਨੀਆਂ ਦੇ ਗੁਰਦੁਆਰਾ ਸਿੰਘ ਸਭਾ ਫਰੈਜ਼ਨੋ, ਗੁਰਦੁਆਰਾ ਸਿੱਖ ਸੈਂਟਰ ਸੇਲਮਾ ਅਤੇ ਗੁਰਦੁਆਰਾ ਪੈਸੇਫਿਕ ਕੋਸਟ ਕਾਰੂਥਰਜ਼ ਵਿੱਚ ਕੀਰਤਨ ਵਖਿਆਨ ਕਰਦੇ ਸਮੇ ਇਸ ਸ਼ਬਦ-ਏਹੁ ਸਾਚਾ ਸੋਹਿਲਾ ਸਾਚੈ ਘਰਿ ਗਾਵਹੁ॥ ਗਾਵਹੁ ਤ ਸੋਹਿਲਾ ਘਰਿ ਸਾਚੈ ਜਿਥੈ ਸਦਾ ਸਚੁ ਧਿਆਵਹੇ॥ ਸਚੋ ਧਿਆਵਹਿ ਜਾ ਤੁਧੁ ਭਾਵਹਿ ਗੁਰਮੁਖਿ ਜਿਨਾ ਬੁਝਾਵਹੇ॥ ਇਹੁ ਸਚੁ ਸਭਨਾ ਕਾ ਖਸਮੁ ਹੈ ਜਿਸੁ ਬਖਸੇ ਸੋ ਜਨੁ ਪਾਵਹੇ॥ ਕਹੈ ਨਾਨਕੁ ਸਚੁ ਸੋਹਿਲਾ ਸਚੈ ਘਰਿ ਗਾਵਹੇ॥ ੩੯॥ {ਪੰਨਾ 922} ਦਾ ਗਾਇਨ ਕੀਤਾ। ਉਨ੍ਹਾਂ ਨੇ “ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ॥” ਦਾ ਪ੍ਰਮਾਣ ਦਿੰਦੇ ਹੋਏ ਕਿਹਾ ਕਿ ਸੱਚ ਨੂੰ ਉਹੋ ਹੀ ਜਾਣ ਸਕਦਾ ਹੈ, ਜਿਹੜਾ ਸੱਚ ਨਾਲ ਜੁੜਿਆ ਹੋਵੇ, ਸੱਚੇ ਗੁਰੂ ਨਾਲ ਸਬੰਧ ਰੱਖਦਾ ਹੋਵੇ। ਉਨ੍ਹਾਂ ਕਿਹਾ ਕਿ ਅੱਜ ਕੁੱਝ ਭੁਲੜ ਵੀਰ ਸੱਚ ਨੂੰ ਛੱਡ ਕੂੜ ਵਾਲੇ ਪਾਸੇ ਜਾ ਰਹੇ ਹਨ, ਅਤੇ ਸੱਚੇ ਦੀ ਬਾਣੀ ਨੂੰ ਛੱਡ, ਹੋਰ ਹੋਰ ਗ੍ਰੰਥਾਂ ਦੇ ਮਗਰ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਇਹ ਦੁਖਾਂਤ ਅਜ ਦਾ ਨਹੀਂ, ਬਹੁਤ ਵਰ੍ਹੇ ਪਹਿਲਾਂ ਦਾ ਹੈ, 400 ਸਾਲ ਪਹਿਲਾਂ ਵੀ ਇਹ ਹਾਲਾਤ ਸਨ। “ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥” ਦਾ ਪ੍ਰਮਾਣ ਦਿੰਦੇ ਹੋਏ ਕਿਹਾ, ਕਿ ਇਹ ਹਾਲਾਤ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਪਹਿਲਾਂ ਦੇ ਨੇ। ਗੁਰੂ ਨਾਲ ਸਬੰਧ ਰੱਖਣ ਵਾਲਾ ਵੀ ਕਦੇ ਝੂਠੀ ਬਾਣੀ ਜਾਂ ਝੂਠ ਦਾ ਸਹਾਰਾ ਨਹੀਂ ਲੈਂਦਾ। ਉਨ੍ਹਾਂ ਅਖੌਤੀ ਦਸਮ ਗ੍ਰੰਥ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, ਕਿ ਇਸ ਗ੍ਰੰਥ ਦਾ ਨਾਮ ਬਚਿੱਤ੍ਰ ਨਾਟਕ ਸੀ, ਜਿਸ ਨੂੰ ਬਾਰ ਬਾਰ ਬਦਲ ਕੇ, ਦਸਮ ਗ੍ਰੰਥ, ਗੁਰੂ ਦਸਮ ਗ੍ਰੰਥ ਅਤੇ ਹੁਣ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ ਜਾਣ ਲੱਗ ਪਿਆ ਹੈ। ਦਸਮ ਨਾਮ, ਹਿੰਦੂਆਂ ਦੇ ਭਗਵਤ ਪੁਰਾਣ ਦੇ ਦਸਮ ਸਕੰਦ ਦੇ ਨਾਮ ਤੋਂ ਪਿਆ, ਜਿਸ ਕਰਕੇ ਇਸ ਨੂੰ ਦਸਮ ਗ੍ਰੰਥ ਕਿਹਾ ਜਾਣ ਲੱਗ ਪਿਆ, ਜਿਸ ਨਾਲ ਇਹ ਭੁਲੇਖਾ ਪੈਣ ਲਗੇ ਕਿ ਇਹ ਗ੍ਰੰਥ, ਸੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ। ਜਿਹੜੇ ਵੀਰ ਬਾਹਰ ਰੌਲ਼ਾ ਪਾ ਰਹੇ ਨੇ, ਉਨ੍ਹਾਂ ਦੇ ਹੀ ਟਕਸਾਲ ਦੇ ਧੁੰਮਾ ਸਾਬ ਨੇ ਦੋ ਕੁ ਸਾਲ ਪਹਿਲਾਂ ਕਿਹਾ ਸੀ ਕਿ ਇਸ ਗ੍ਰੰਥ ਦੇ 1180 ਸਫੇ ਹਿੰਦੂ ਮਿਥਿਹਾਸਕ ਗ੍ਰੰਥਾਂ ਦਾ ਉਲੱਥਾ ਹੈ, ਇਸ ਨੂੰ ਰੱਚਣ ਵਾਲਾ ਕਵੀ ਰਾਮ ਸ਼ਾਮ ਨੇ ਆਪਣਾ ਨਾਮ ਵਰਤਿਆ, ਤੇ ਕਦੀ ਉਲੱਥਾ ਵੀ ਆਪਣੀ ਰਚਨਾ ਹੁੰਦੀ ਹੈ?
ਰਾਮ ਕਥਾ ਜੁੱਗ ਜੁੱਗ ਅਟਲ ਕਹਿਣ ਵਾਲੇ ਦੱਸਣ ਕਿ ਹੁਣ ਸਿੱਖ ਇਨ੍ਹਾਂ ਦੇਵੀ ਦੇਵਤਿਆਂ ਦਾ ਸਿੱਖ ਬਣੇ? ਉਨ੍ਹਾਂ ਕੁੱਝ ਸਾਲ ਪਹਿਲਾਂ ਫਰੀਮਾਂਟ `ਚ ਸੰਤ ਮੱਖਣ ਸਿੰਘ ਸੱਤੋਵਾਲੀ ਗਲੀ ਨਾਲ ਬਿਤਿਆ ਇੱਕ ਵਾਕਿਆ ਸੁਣਾਇਆ। ਸੰਤ ਮੱਖਣ ਸਿੰਘ ਨੇ ਕਿਹਾ ਕਿ, ਪ੍ਰੋ. ਸਾਹਿਬ ਕਦੀਂ ਤਾਂ ਸਾਡਾ ਖਹਿੜਾ ਛੱਡ ਦਿਆ ਕਰੋ, ਅਸੀਂ ਇਨ੍ਹਾਂ ਲਾਈਨਾਂ ਦਾ ਮਤਲਬ ਦਿੰਦੇ ਹਾਂ, ਪਰ ਛੱਡ ਨਹੀਂ ਸਕਦੇ। ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ `ਚ ਵੀ ਸਿੱਖਾਂ ਨੂੰ ਗੀਤਾ, ਰਾਮਾਇਣ ਆਦਿ `ਤੇ ਨਿਸ਼ਚੈ ਰੱਖਣ ਤੋਂ ਮਨਾਹੀ ਕੀਤੀ ਹੈ। ਇਸ ਕਰਕੇ ਬ੍ਰਾਹਮਣ ਨੇ ਬੜੀ ਚਲਾਕੀ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਭੁਲੇਖਾ ਖੜਾ ਕਰਦਿਆਂ, ਇਹ ਅਖੌਤੀ ਦਸਮ ਗ੍ਰੰਥ ਬਣਾਇਆ। ਸਾਰੀ ਬਾਣੀ `ਚ ਪਾਤਸ਼ਾਹੀ ਨਹੀਂ ਲਿਖਿਆ, ਗੁਰੂ ਸਾਹਿਬ ਨੇ ਵੀ ਮਹਲਾ ਸ਼ਬਦ ਵਰਤਿਆ, ਇਹੋ ਜਿਹਿਆਂ ਗਲਾਂ ਗੁਰੂ ਨਹੀਂ ਕਰਦਾ, ਕਿਰਪਾ ਕਰੀ ਹਮ ਪਰ ਜਗਮਾਤਾ. ਗੁਰਬਾਣੀ `ਚ ਨਾਨਕ ਨਾਮ ਦੀ ਮੋਹਰ ਲਗੀ, ਪਰ ਪਾਤਸ਼ਾਹੀ ਨਹੀਂ ਵਰਤਿਆ ਗਿਆ, ਮਹਲਾ ਵਰਤਿਆ ਗਿਆ। ਇਸ ਗ੍ਰੰਥ ਦੀ ਵੀਚਾਰਧਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਵਖਰੀ ਹੈ। ਇਸ ਗ੍ਰੰਥ ਨਾਲ ਸਿੱਖ ਨੂੰ ਮਹਾਕਾਲ ਦਾ ਪੁਜਾਰੀ ਬਨਾਉਣ ਦੀ ਸਾਜਿਸ਼ ਹੈ। ਦੇਵੀ ਦੇਵਤਿਆਂ ਦੀ ਪੁਜਾ ਕਰਨੀ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਪਾਣੀ ਰਿੜਕਣਾ, ਰੱਬੀ ਰਹਿਮਤ ਨਹੀਂ ਪ੍ਰਾਪਤ ਨਹੀਂ ਹੋ ਸਕਦੀ। ਬਾਹਰ ਪ੍ਰਦਰਸ਼ਨ ਕਰਦੇ ਦਸਮ ਗ੍ਰੰਥੀ ਵੀਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਵੀਰੋ ਅੰਦਰ ਆਓ, ਅਤੇ ਗੁਰੂ ਨੂੰ ਪਛਾਣੋ, ਇਸ ਗ੍ਰੰਥ ਨੂੰ ਗੁਰੂ ਨਾਲੋਂ ਜੋੜਨ ਤੋਂ ਪਹਿਲਾਂ ਸੋਚੋ, ਕਿ ਇਹ ਮੇਰਾ ਗੁਰੂ ਕਹਿ ਸਕਦਾ ਹੈ? ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਨੂੰ ਇਸ ਗ੍ਰੰਥ ਦੇ ਕਾਰਣ ਦੁਸ਼ਟਦਮਨ ਕਿਹਾ ਜਾਣ ਲੱਗ ਪਿਆ। ਅਖੌਤੀ ਦਸਮ ਗ੍ਰੰਥ ਦੇ ਅਨੁਸਾਰ ਜਦੋਂ ਦੁਰਗਾ ਨੇ ਦੈਂਤਾਂ ਦਾ ਨਾਸ਼ ਕਰਨਾ ਸੀ, ਤਾਂ ਉਸਨੇ ਸਮਾਧ ਰਿਸ਼ੀ ਨੂੰ ਜਗਾਇਆ, ਜਿਹੜਾ ਕਿ ਸੇਰ ਦੀ ਖੱਲ `ਤੇ ਬੈਠਾ ਹੋਇਆ ਸੀ। ਜਦੋਂ ਉਸ ਬ੍ਰਾਹਮਣ ਨੇ ਉਹ ਖੱਲ ਝਾੜੀ ਤਾਂ, ਉਸ ਵਿਚੋਂ ਦੁਸਟ ਦਮਨ ਪੈਦਾ ਹੋਇਆ, ਇਸ ਕਰਕੇ ਹੀ ਸਿੱਖਾਂ ਨੂੰ ਸਿੰਘ ਕਿਹਾ ਜਾਣ ਲੱਗ ਪਿਆ, ਕਿਉਂਕਿ ਉਹ ਸ਼ੇਰ ਦੀ ਖੱਲ ਵਿਚੋਂ ਨਿਕਲੇ। ਦੁਸ਼ਟਦਮਨ ਨੇ ਸਾਰੇ ਰਾਖਸ਼ ਮਾਰ ਦਿੱਤੇ, ਤਾਂ ਦੁਰਗਾ ਨੇ ਕਿਹਾ ਕਿ ਹੁਣ ਤੁਸੀਂ ਧਰਤੀ `ਤੇ ਜਾਓ, ਮੈਂ ਤੇਰੇ ਨਾਲ ਹੀ ਆਵਾਂਗੀ, ਤੇ ਉਹ ਦੁਰਗਾ ਮਾਤਾ ਸਾਹਿਬ ਕੌਰ ਦੇ ਨਾਮ ਨਾਲ ਧਰਤੀ ਉਤੇ ਆਈ। ਸਿੱਖ ਆਪਣੀ ਧਰਮ ਮਾਤਾ, ਮਾਤਾ ਸਾਹਿਬ ਕੌਰ ਨੂੰ ਮੰਨਦੇ ਹਨ, ਬ੍ਰਾਹਮਣ ਨੇ ਉਹ ਮਾਤਾ, ਦੁਰਗਾ ਦੇਵੀ ਨੂੰ ਬਣਾ ਦਿੱਤਾ, ਤੇ ਸਿੱਖ, ਮਾਤਾ ਦੁਰਗਾ ਦੇ ਸਿੱਖ ਹੋਏ, ਇਸ ਗ੍ਰੰਥ ਅਨੁਸਾਰ। ਪ੍ਰੋ. ਦਰਸ਼ਨ ਸਿੰਘ ਨੇ ਕੁੱਝ ਦਿਨ ਪਹਿਲਾਂ ਸ਼ੇਰੇ ਪੰਜਾਬ ਰੇਡਿਓ `ਤੇ ਹੋਏ ਟਾਕ ਸ਼ੋ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ, ਇੱਕ ਕਾਲਰ ਨੇ ਜਦੋਂ ਪੁਛਿਆ ਕਿ ਇਸ ਗ੍ਰੰਥ `ਚ ਭੰਗਾਣੀ ਦੇ ਯੁੱਧ ਦਾ ਤਾਂ ਜ਼ਿਕਰ ਹੈ, ਪਰ ਪੀਰ ਬੁੱਧੂ ਸ਼ਾਹ ਦਾ ਜ਼ਿਕਰ ਤਾਂ ਹੈ ਨਹੀਂ, ਤਾਂ ਇੱਕ ਦਸਮ ਗ੍ਰੰਥੀ ਨੇ ਇਹ ਜਵਾਬ ਦਿੱਤਾ ਕਿ ਗੁਰੂ ਸਾਹਿਬ ਨੇ ੳੁਹੋ ਲਿਖਿਆ ਜੋ ਆਪਣੀ ਅੱਖੀਂ ਦੇਖਿਆ। ਪ੍ਰੋ. ਦਰਸ਼ਨ ਸਿੰਘ ਨੇ ਕਿਹਾ, ਫਿਰ ਖੰਡੇ ਬਾਟੇ ਦੀ ਪਾਹੁਲ ਤਾਂ ਗੁਰੂ ਸਾਹਿਬ ਨੇ ਆਪਣੇ ਹੱਥੀਂ ਦਿੱਤੀ, ਉਸ ਦਾ ਜ਼ਿਕਰ ਕਿਓਂ ਨਹੀਂ। ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਨੂੰ ਜਨਮ ਤੋਂ ਪਹਿਲਾਂ ਦੀ ਗੱਲ ਤਾਂ ਯਾਦ ਰਹਿੰਦੀ ਹੈ, ਪਰ ਇਸ ਜਨਮ ਦਾ ਸਭ ਤੋਂ ਮੱਹਤਵਪੂਰਨ ਕੰਮ, ਖੰਡੇ ਬਾਟੇ ਦੀ ਪਾਹੁਲ ਭੁਲ ਗਈ। ਜੇ ਇਹ ਗੁਰੂ ਸਾਹਿਬ ਨੇ ਆਪ ਅਖੀਂ ਦੇਖਿਆ ਹਾਲ ਲਿਖਿਆ ਹੈ, ਤਾਂ ਫਿਰ ਚਰਿਤਰੋਪਾਖਿਆਨ ਦੀਆਂ ਸਾਰੀਆਂ ਕਹਾਣੀਆਂ ਵੀ ਦੇਖੀਆਂ? ਕੀ ਗੁਰੂ ਐਸਾ ਲਿਖ ਸਕਦਾ ਹੈ? ਜਿਸ ਤੋਂ ਸਾਫ ਪਤਾ ਲਗਦਾ ਹੈ ਕਿ ਇਹ ਬ੍ਰਾਹਮਣ ਦੀ ਸ਼ਰਾਰਤ ਹੈ, ਗੁਰੂ ਸਾਹਿਬ ਦੀ ਕਿਰਤ ਨਹੀਂ। ਬ੍ਰਾਹਮਣ ਅਧੀਨ ਹੀ ਇਹ ਨਿਰਮਲੇ ਅਤੇ ਉਦਾਸੀਆਂ ਨੇ ਸਾਰੀ ਖੇਡ ਰਚੀ, ਜਿਸ ਨਾਲ ਇਹ ਕਰਮਕਾਂਡ, ਡੇਰਿਆਂ ਰਾਹੀ ਫੈਲਾਇਆ, ਜੋ ਅਜ ਤੱਕ ਜਾਰੀ ਹੈ। ਇਨ੍ਹਾਂ ਨਿਰਮਲੇ-ਉਦਾਸੀਆਂ ਦੀ ਮਰਿਆਦਾ ਅਨੁਸਾਰ ਹੀ ਹਰੇ-ਲਾਲ ਰੰਗ ਦਾ ਕੱਪੜਾ ਪਾੳਣ ਦੀ ਮਨਾਹੀ ਕੀਤੀ ਗਈ। ਜੋ ਕਿ ਗੁਰਮਤਿ ਅਨਕੂਲ ਨਹੀਂ। ਇਨ੍ਹਾਂ ਨੇ ਮੂਲ ਮੰਤ੍ਰ ਵੀ ਨਾਨਕ ਹੋਸੀ ਭੀ ਸਚੁ ਕਰ ਦਿੱਤਾ, ਜੋ ਕਿ ਸਰਾਸਰ ਗਲਤ ਹੈ। ਇਹ ਕਹਿਮਦੇ ਹਨ ਕਿ ਸਾਡੇ ਮਹਾਂਪੁਰਖ ਤਾਂ ਇਹ ਕਹਿੰਦੇ ਨ ਕਿ ਮੂਲ ਮੰਤ੍ਰ ਹੋਸੀ ਭੀ ਸਚੁ ਤੱਕ ਹੈ, ਅਸੀ ਤਾਂ ਇਹੋ ਹੀ ਮੰਨਣਾ ਹੈ। ਗੁਰੂ ਦੀ ਗੱਲ ਨਹੀਂ ਮੰਨਣੀ. ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਦੀ ਬਾਣੀ ਸੱਚ ਹੈ, ਸੱਚ ਵਲੋਂ ਮੂੰਹ ਨਹੀਂ ਮੋੜਨਾ, ਸਿਧਾਂਤ ਵਲੋਂ ਮੂੰਹ ਨਹੀਂ ਮੋੜਨਾ, ਵਿਅਕਤੀ ਨਾਲ ਨਹੀਂ ਜੁੜਨਾ, ਗੁਰੂ ਨਾਲ ਜੁੜਨਾ ਹੈ। ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਸ੍ਰੀ ਅਕਾਲ ਤਖਤ ਸਾਹਿਬ `ਤੇ ਪੇਸ਼ ਕੀਤਾ ਆਪਣਾ ਸਪਸ਼ਟੀਕਰਨ ਵੀ ਪੜ੍ਹ ਕੇ ਸੁਣਾਇਆ। (ਜਿਸ ਨੂੰ ਇਥੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ) ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਵਲੋਂ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ `ਚ ਸੰਗਤ ਖਚਾਖੱਚ ਭਰੀ ਹੋਈ ਸੀ ਅਤੇ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਵੀ ਹੋ ਰਿਹਾ ਸੀ, ਜਿਸ ਨਾਲ ਦੁਨੀਆ ਭਰ `ਚ ਬੈਠੇ ਸਿੱਖਾਂ ਨੇ ਇਹ ਸਮਾਗਮ ਦੇਖਿਆ।
ਜਿਓਂ-ਜਿਓਂ ਲੋਕਾਂ ਵਿੱਚ ਜਾਗਰਿਤੀ ਆ ਰਹੀ ਹੈ ਤਿਓਂ-ਤਿਓਂ ਲੋਕ ਤੱਤ ਗੁਰਮਿਤ ਲਹਿਰ ਨਾਲ ਜੁੜਦੇ ਜਾ ਰਹੇ ਹਨ। ਕੁੱਝ ਤੱਤ ਗੁਰਮਿਤ ਦੇ ਵਿਦਵਾਨਾਂ ਦੇ ਛੋਟੇ-ਛੋਟੇ ਵਖਰੇਵਿਆਂ ਦੇ ਬਾਵਜੂਦ ਇਹ ਲਹਿਰ ਲਗਾਤਾਰ ਤਰੱਕੀ ਕਰਦੀ ਜਾ ਰਹੀ ਹੈ। ਪਿਛਲੇ ਦਿਨੀ ਪ੍ਰੋ. ਦਰਸ਼ਨ ਸਿੰਘ ਦੇ ਫਰਿਜਨੋ (ਕੈਲੇਫੋਰਨੀਆਂ) ਵਿਖੇ ਕੀਰਤਨ ਸਮਾਗਮਾਂ ਦੌਰਾਨ ਸੰਗਤ ਦੀ ਭਰਵੀਂ ਹਾਜਰੀ ਇਸੇ ਗੱਲ ਦਾ ਸਬੂਤ ਸੀ। ਸੰਗਤਾਂ ਦੂਰੋਂ-ਦੂਰੋਂ ਕੀਰਤਨ ਸਮਾਗਮਾਂ ਵਿੱਚ ਪੁਜੀਆਂ ਸਨ। ਸ. ਤਰਲੋਚਨ ਸਿੰਘ ਦੁਪਾਲਪੁਰ ਨੇ ਸ਼ੰਗਤਾਂ ਨੂੰ ਸ਼ਰੋਮਣੀ ਕਮੇਟੀ ਅਤੇ ਅਕਾਲ ਤਖਤ ਦੀ ਹੋ ਰਹੀ ਦੁਰਵਰਤੋਂ ਤੋਂ ਜਾਣੂ ਕਰਵਾਉਦਿਆਂ ਨਾਨਕ ਸ਼ਾਹੀ ਕੈਲੰਡਰ ਨਾਲ ਹੋਈ ਬੀਤੀ ਸੁਣਾਈ।
ਸਰਬਜੀਤ ਸਿੰਘ ਸੈਕਰਾਮੈਂਟੋ ਨੇ ਵਿਸਥਾਰ ਨਾਲ ਨਾਨਕ ਸ਼ਾਹੀ ਕੈਲੰਡਰ (2003) ਦੇ ਬਣਨ ਤੋਂ ਇਸਦੀ ਰੂਹ ਦੇ ਕਤਲ ਹੋਣ ਤੱਕ ਦੀ ਕਹਾਣੀ ਸੂਰਜੀ ਅਤੇ ਚੰਦਰਮਾ ਅਧਾਰਿਤ ਕਲੰਡਰਾਂ ਦੇਫਰਕ ਨੂੰ ਸੰਗਤਾਂ ਨਾਲ ਸਾਂਝਾ ਕਰਦਿਆਂ ਦਸਿਆ ਕਿ ਨਾਨਕਸ਼ਾਹੀ ਕਲੰਡਰ (2003) ਹੀ ਅਜੋਕੇ ਸਮੇ ਤੇ ਭਵਿੱਖ ਦਾ ਸਭ ਤੋਂ ਵਧੀਆ ਤੇ ਗਿਣਤੀ-ਮਿਣਤੀ ਦਾ ਸਹੀ ਤੇ ਸ਼ੁੱਧ ਕੈਲੰਡਰ ਹੈ। ਪ੍ਰੋ. ਦਰਸ਼ਨ ਸਿੰਘ ਹੋਰਾਂ ਵੀ ਪੰਥ ਦੁਸ਼ਮਣਾ ਵਲੋਂ ਮੁੱਢ ਤੋਂ ਹੀ ਦੁਬਿਧਾ ਖੜੀ ਕਰਨ ਦੀ ਗੱਲ ਦੱਸਦਿਆਂ ਆਖਿਆ ਕਿ ਗੁਰੂ ਨਾਨਕ ਦੀ ਨਿਰਮਲ ਵਿਚਾਰ-ਧਾਰਾ ਨੂੰ ਗੰਧਲਾ ਕਰਨ ਲਈ ਕਿਵੇਂ ਸਿੱਖੀ ਵਿੱਚ ਕਿਸੇ ਹੋਰ ਗ੍ਰੰਥ ਦੀ ਵਿਚਾਰਧਾਰਾ ਰਲ਼ਗੱਡ ਕੀਤੀ ਗਈ। ਬਿਲਕੁਲ ਉਸੇ ਤਰਾਂ ਸੂਰਜੀ ਪ੍ਰਣਾਲੀ ਅਧਾਰਿਤ ਨਾਨਕਸ਼ਾਹੀ ਕੈਲੰਡਰ ਦੀ ਵੱਖਰੀ ਹੋਂਦ ਵਿੱਚ ਚੰਦ-ਬਿਕਰਮੀ ਨੂੰ ਘਸੋੜਿਆ ਗਿਆ ਤਾਂ ਕਿ ਸਿਖਾਂ ਨੂੰ ਕੁੱਝ ਵੀ ਸ਼ੁਧ ਹਾਲਤ ਵਿੱਚ ਨਾਂ ਮਿਲ ਸਕੇ ਅਤੇ ਇਹ ਸਦਾ ਦੁਬਿਧਾ ਵਿੱਚ ਫਸੇ ਰਹਿਣ। ਉਨ੍ਹਾਂ ਹਰ ਕੀਰਤਨ ਸਮਾਗਮ ਵਿੱਚ ਕੇਵਲ ਇੱਕ ਗੁਰੂ ਗੰਥ ਸਾਹਿਬ ਜੀ ਦੀ ਹੀ ਗੱਲ ਕੀਤੀ ਅਤੇ ਸੰਗਤਾਂ ਨੂੰ ਕੇਵਲ ਇੱਕ ਨਾਲ ਹੀ ਜੁੜਨ ਲਈ ਹੀ ਕਿਹਾ। ਗੋਰੀ ਤੋਂ ਸਿੰਘ ਸਜੀ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਵੀ ਕੀਰਤਨ ਸਮਾਗਮਾਂ ਵਿੱਚ ਗਟਾਰ ਨਾਲ ਸ਼ਬਦ ਗਾਇਨ ਕਰਕੇ ਹਾਜਰੀ ਭਰੀ। ਉਨ੍ਹਾਂ ਕੀਰਤਨ ਦੇ ਵਿਰੋਧ ਵਿੱਚ ਗੁਰਦਵਾਰੇ ਦੀ ਹੱਦ ਦੇ ਬਾਹਰ ਚੰਦ ਕੁ ਲੋਗਾਂ ਦੇ ਪਾਏ ਜਾਣ ਵਾਲੇ ਰੌਲੇ ਬਾਬਤ ਕਿਹਾ ਕਿ ਇਹ ਲੋਗ ਗੁਰੂ ਦੇ ਸਿੱਖ ਹੀ ਨਹੀਂ ਹੋ ਸਕਦੇ ਜੋ ਗੁਰਬਾਣੀ ਦੇ ਹੋ ਰਹੇ ਕੀਰਤਨ ਵਿੱਚ ਸ਼ੋਰ ਪਾਉਣਾ ਜਾਇਜ ਸਮਝ ਰਹੇ ਹੋਣ।
ਭਾਈ ਅਵਤਾਰ ਸਿੰਘ ਮਿਸ਼ਨਰੀ ਆਪਣੇ ਗਰੁੱਪ ਸਮੇਤ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਬੈਨਰ ਹੇਠ ਗੁਰਮਤਿ ਫਿਲਾਸਫੀ ਦੀਆਂ ਕਿਤਾਂਬਾਂ ਦੇ ਸਟਾਲ ਦੀ ਸੇਵਾ ਕਰਦੇ ਰਹੇ। ਲੌਸ-ਏਂਜਲਸ ਤੋਂ ਸਿੰਘ ਸਭਾ ਯੂ ਐਸ ਏ ਡਾਟ ਕਾਮ ਵਾਲੇ ਵੀਰ ਗੁਰਮੀਤ ਸਿੰਘ ਵੀ ਆਪਣੇ ਗਰੁੱਪ ਸਮੇਤ ਆਏ ਹੋਏ ਸਨ। ਗੁਰਮੀਤ ਸਿੰਘ ਰਿਵਰਸਾਈਡ ਗੁਰਦਵਾਰੇ ਲੌਸ ਏਂਜਲਸ ਤੋਂ ਅਤੇ ਮਿਸ਼ਨਰੀ ਪਰਚਾਰਕ ਬਲਕਾਰ ਸਿੰਘ ਬੇਕਰਜ਼ਫੀਲਡ ਵੀ ਸਾਥੀਆਂ ਸਮੇਤ ਹਾਜਰ ਸਨ।
ਕਨੇਡਾ ਤੋਂ ਆਵਾਜ-ਏ-ਵਤਨ ਰੇਡੀਓ ਅਤੇ ਪੰਜਾਬੀ ਤਹਿਲਕਾ ਡਾਟ ਕਾਮ ਵਾਲੇ ਵੀਰ ਪ੍ਰਮਿੰਦਰ ਸਿੰਘ ਵੀ ਉਚੇਚੇ ਤੋਰ ਤੇ ਪੁੱਜੇ ਹੋਏ ਸਨ। ਉਨ੍ਹਾਂ ਕਨੇਡਾ ਵਿੱਚ ਹੋ ਰਹੇ ਜਾਅਲੀ ਵਿਆਹਾਂ ਦੋਰਾਨ ਗੁਰੂ ਦੀ ਹੋ ਰਹੀ ਬੇ-ਅਦਬੀ ਵੱਲ ਸੰਗਤ ਦਾ ਧਿਆਨ ਦਿਵਾਇਆ। ਉਨ੍ਹਾਂ ਦੱਸਿਆ ਕਿ ਇਕੱਲੇ ਕਨੇਡਾ ਵਿੱਚ ਹੀ ਅਜਿਹੇ 30. 000 ਦੇ ਲੱਗ-ਭੱਗ ਕੇਸ ਹਨ। ਹਰ ਅਜਿਹੇ ਝੂਠੇ ਵਿਆਹ ਦੀ ਗੁਰੂ ਅੱਗੇ ਅਰਦਾਸ ਵੀ ਇੱਕ ਅਮ੍ਰਿਤਧਾਰੀ ਸਿੱਖ ਹੀ ਕਰ ਰਿਹਾ ਹੂੰਦਾ ਹੈ ਅਤੇ ਹਾਜਰ ਲੋਕ ਉਸ ਝੂਠ ਦੇ ਗਵਾਹ ਬਣ ਰਹੇ ਹੁੰਦੇ ਹਨ।
ਸੈਨਜੋਜੇ ਤੋਂ ਜਾਗਰੂਕ ਪੰਥਕ ਲਿਖਾਰੀ ਬਲਜੀਤ ਸਿੰਘ ਦੁਪਾਲਪੁਰ, ਕੁਲਵੰਤ ਸਿੰਘ ਮਿਸ਼ਨਰੀ, ਬਲਵਿੰਦਰ ਸਿੰਘ, ਡਾ ਗੁਰਮੀਤ ਸਿੰਘ ਬਰਸਾਲ ਪਰਮਿੰਦਰ ਸਿੰਘ ਰਾਏ ਅਤੇ ਖੁੰਡ ਚਰਚਾ ਡਾਟ ਕਾਮ ਵਾਲੇ ਚੰਨੇ ਹੋਰੀਂ ਵੀ ਸ਼ਾਮਲ ਸਨ। ਇੰਡਿਆਨਾ ਤੋਂ ਆਏ ਨੌਜਵਾਨ ਨਾਵਲਿਸ਼ਟ ਸ੍ਰ. ਅਮਰਦੀਪ ਸਿੰਘ ਅਮਰ ਅਤੇ ਰਣਜੀਤ ਸਿੰਘ ਮਸਕੀਨ ਹੋਰਾਂ ਪ੍ਰੋ. ਦਰਸ਼ਨ ਸਿੰਘ ਹੋਰਾਂ ਨਾਲ ਵਿਸ਼ੇਸ਼ ਇੰਟਰਵੀਊ ਕੀਤੀ। ਗੁਰਪ੍ਰੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਦਾ ਇਹ ਉੱਦਮ ਸਲਾਹੁਣ ਯੋਗ ਸੀ। ਪ੍ਰੋਗਰਾਮਾਂ ਦਾ ਸਾਰਾ ਰਿਲੇਅ ਨਾਲ ਦੀ ਨਾਲ ਵੇਕ ਅੱਪ ਖਾਲਸਾ ਅਤੇ ਆਵਾਜੇ ਵਤਨ ਰੇਡੀਓ ਤੇ ਸੁਣਾਇਆ ਗਿਆ।
ਇੱਕ ਵਿਸ਼ੇਸ਼ ਮਿਲਣੀ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਦੀ ਹਮਾਇਤ ਅਤੇ ਸ਼ਾਲਾਘਾ ਕਰਦੇ ਹੋਏ ਪੰਥਕ ਵੀਰ-ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ ਅਤੇ ਡਾ. ਗੁਰਮੀਤ ਸਿੰਘ ਬਰਸਾਲ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. , ਸ੍ਰ ਗੁਰਮੀਤ ਸਿੰਘ ਸਿੱਖ ਮਿਸ਼ਨਰੀ ਸੰਚਾਲਕ ਸਿੰਘ ਸਭਾ ਯੂ. ਐਸ. ਏ, , ਸ੍ਰ, ਬਲਕਾਰ ਸਿੰਘ ਸਿੱਖ ਮਿਸ਼ਨਰੀ ਕਾਲਜ ਸਰਕਲ ਬਿਕਰਸ ਫੀਲਡ, ਭਾ. ਕੁਲਵੰਤ ਸਿੰਘ ਮਿਸ਼ਨਰੀ ਸੈਨਹੋਜੇ, ਭਾ. ਸਰਬਜੀਤ ਸਿੰਘ ਸੈਕਰਾਮੈਂਟੋ, ਸ੍ਰ. ਕੁਲਦੀਪ ਸਿੰਘ ਯੂਬਾ ਸਿੱਟੀ ਇੰਟ੍ਰਨੈਸ਼ਨਲ ਸਿੰਘ ਸਭਾ ਯੂ. ਐਸ. ਏ. ਬਾਬਾ ਨੰਦਨ ਸਿੰਘ ਫਰੀਮਾਂਟ, ਸ੍ਰ ਅਮਰਦੀਪ ਸਿੰਘ ਅਮਰ ਨਾਵਲਕਾਰ ਅਤੇ ਸ੍ਰ ਰਣਜੀਤ ਸਿੰਘ ਮਸਕੀਨ ਇੰਡਿਆਨਾ, ਸ੍ਰ ਜਸਬੀਰ ਸਿੰਘ ਸਾਬਕਾ ਪ੍ਰਿੰਸੀਪਲ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਇੰਡਿਆਨਾ ਐਪਲਸ ਅਮਰੀਕਾ, ਬਾਬਾ ਪਿਆਰਾ ਸਿੰਘ ਮਿਸ਼ਨਰੀ ਮਿਸ਼ੀਗਨ ਅਮਰੀਕਾ, ਜਸਮਿਤਰ ਸਿੰਘ ਮੁਜਫਰਪੁਰ ਅਤੇ ਇੰਦਰਜੀਤ ਸਿੰਘ ਓਮਪੁਰੀ ਸਾਕਾ ਜਥੇਬੰਦੀ।

***********************************************************************

ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਵਿੱਚ ‘ਗੁਰਦੁਆਰਾ’ ਸ਼ਬਦ ਹੀ ਨਹੀ ਮਿਲਦਾ: ਗਿਆਨੀ ਜਾਚਕ
ਸਿਡਨੀ 16 ਮਾਰਚ (ਕਿਰਪਾਲ ਸਿੰਘ) – ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ‘ਗੁਰੂ ਮਾਨੀਓ ਗ੍ਰੰਥ’ ਦੇ ਆਖਰੀ ਹੁਕਮ ਅਤੇ ਪੰਥਕ ਵਿਧਾਨ ਸਿੱਖ ਰਹਿਤ ਮਰਯਾਦਾ ਦਾ ਉਲੰਘਣ ਕਰਦਿਆਂ, ਜਿਹੜੀ ਪੁਸਤਕ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦਾ ਤਖ਼ਤ ਸ੍ਰੀ ਪਟਨਾ ਤੇ ਹਜ਼ੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰ ਦਿੱਤਾ ਗਿਆ ਹੈ, ਉਸ ਵਿੱਚ ਗੁਰਦੁਆਰੇ ਤੋਂ ਸੋਝੀ ਪ੍ਰਾਪਤ ਕਰਨ ਦੀ ਪ੍ਰੇਰਨਾ ਤਾਂ ਕੀ, ‘ਗੁਰਦੁਆਰਾ’ ਸ਼ਬਦ ਹੀ ਨਹੀ ਲਭਦਾ। ਕਿਉਂਕਿ, ਉਸ ਦੇ ਤਾਂਤਰਿਕ-ਮੱਤੀ ਰਾਮ ਤੇ ਸ਼ਿਆਮ ਆਦਿਕ ਕਾਵਿਕ ਲਿਖਾਰੀਆਂ ਦਾ ਮਕਸਦ ਲੋਕਾਂ ਨੂੰ ਗੁਰੂ ਪ੍ਰਮੇਸ਼ਰ ਨਾਲ ਜੋੜ ਕੇ ਸੁਧਾਰਨਾ ਨਹੀ, ਸਗੋਂ ਸਮਾਜ ਸਿੱਖ ਭਾਈਚਾਰੇ ਨੂੰ ਨਸ਼ਿਆਂ ਤੇ ਵਿਭਚਾਰ ਵਿੱਚ ਲਗਾ ਕੇ ਸਰੀਰਕ, ਮਾਨਸਿਕ ਤੇ ਆਰਥਿਕ ਤੌਰ ਤੇ ਕਮਜ਼ੋਰ ਕਰਨਾ ਹੈ। ਇਸ ਲਈ ਕਿਸੇ ਅਜਿਹੀ ਪੁਸਤਕ ਨੂੰ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਨਾਮ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ? ਇਹ ਸ਼ਬਦ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਸਿਡਨੀ ਦੇ ਮੁਖ ਗੁਰਦੁਆਰੇ ਗਲੈਨਵੁਡ ਵਿੱਚ “ਗੁਰੂ ਦੁਆਰੈ ਹੋਇ ਕੈ” ਗੁਰਸ਼ਬਦ ਦੀ ਵਿਆਖਿਆ ਕਰਦਿਆਂ ਕਹੇ।
ਉਨ੍ਹਾਂ ਗੁਰਦੁਆਰਾ ਸ਼ਬਦ ਦੀ ਪ੍ਰੀਭਾਸ਼ਾ ਕਰਦਿਆਂ ਸਿੱਖ ਰਹਿਤ ਮਰਯਾਦਾ `ਤੇ ਅਧਾਰਿਤ ਇਹ ਵੀ ਦੱਸਿਆ ਕਿ ਗੁਰਸਿੱਖਾਂ ਨੇ ਗੁਰਦੁਆਰੇ ਵਿਖੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੱਥਾ ਟੇਕਣਾ ਹੈ, ਨਿਸ਼ਾਨ ਸਾਹਿਬ ਤੇ ਇਮਾਰਤ ਦੀਆਂ ਪਉੜੀਆਂ ਤੇ ਥੜਿਆਂ ਆਦਿਕ ਉਪਰ ਨਹੀ। ਉਨ੍ਹਾਂ ਭਰੇ ਗਲੇ ਨਾਲ ਕਿਹਾ ਕਿ ਸਿੱਖੀ ਦਾ ਚਲਦਾ ਫਿਰਦਾ ਨਿਸ਼ਾਨ ਤਾਂ ਕੇਸ਼ ਹਨ, ਉਸ ਨੂੰ ਸੰਭਾਲਿਆ ਨਹੀ ਜਾ ਰਿਹਾ। ਦੀਵਾਨ ਦੀ ਸਮਾਪਤੀ ਉਪਰੰਤ ਦਸਮ ਗ੍ਰੰਥ ਅਤੇ ਹੋਰ ਪੰਥਕ ਮਸਲਿਆਂ ਬਾਰੇ ਸਵਾਲ ਜਵਾਬ ਵੀ ਹੋਏ, ਜਿਨ੍ਹਾਂ ਦੇ ਜਾਚਕ ਜੀ ਵਲੋਂ ਤਸੱਲੀ ਬਖਸ਼ ਉੱਤਰ ਦਿੱਤੇ ਗਏ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਅਤੇ ਸਿੱਖੀ ਨੂੰ ਬਚਾਉਣ ਲਈ ਬਦੇਸ਼ੀ ਵੀਰ ਅੱਗੇ ਆਉਣ ਅਤੇ ਆਪਣੇ ਇਲਾਕਿਆਂ ਨੂੰ ਸੰਭਾਲਣ ਦੀ ਜ਼ਿਮੇਂਵਾਰੀ ਚੁੱਕਣ। ਕਿਉਂਕਿ, ਪੰਜਾਬ ਸਰਕਾਰ ਤੇ ਗੁਰਦੁਆਰਿਆਂ `ਤੇ ਕਾਬਜ਼ ਸਿੱਖ ਆਗੂਆਂ ਤੋਂ ਅਜਿਹੀ ਆਸ ਪੂਰੀ ਹੁੰਦੀ ਨਹੀ ਦਿਸਦੀ।


(15/03/11)
ਡਾ. ਇਕਬਾਲ ਸਿੰਘ ਢਿੱਲੋਂ

ਸੰਪਾਦਕ ਜੀ ਅਤੇ ਸਿੱਖ ਮਾਰਗ ਵੈਬਸਾਈਟ ਦੇ ਸਮੂਹ ਪਾਠਕ ਵਰਗ ਨੂੰ
ਮੇਰੇ ਵੱਲੋਂ ਭੇਜੀ ਜਾ ਰਹੀ ‘ਸਤਿ ਸ੍ਰੀ ਅਕਾਲ ਪਰਵਾਨ’ ਹੋਵੇ ਜੀ!


ਆਪ ਸਭ ਦੀ ਜਾਣਕਾਰੀ ਹਿਤ ਹੇਠਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਮਾਨ ਯੋਗ ਵਾਈਸ-ਚਾਂਸਲਰ ਜੀ ਨੂੰ ਮੇਰੇ ਵੱਲੋਂ ਭੇਜੇ ਗਏ ਮਿਤੀ 24. 02. 2011 ਦੇ ਪੱਤਰ ਦੀ ਨਕਲ (ਪੰਜਾਬੀ ਵਿੱਚ ਅਨੁਵਾਦ ਕਰ ਕੇ) ਪੇਸ਼ ਕੀਤੀ ਜਾ ਰਹੀ ਹੈ ਜੀ:-

“ਵਿਸ਼ਾ: ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ’ ਦੇ ਰਿਲੀਜ਼ ਕਰਨ ਸਬੰਧੀ

ਇਹ ਬਹੁਤ ਹੀ ਖੁਸ਼ੀ ਵਾਲੀ ਖਬਰ ਹੈ ਕਿ ਨੇੜਲੇ ਭਵਿਖ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਸ੍ਰੀ ਗ੍ਰੰਥ ਸਾਹਿਬ ਦੇ ਅਧਿਐਨ ਸਬੰਧੀ ਇੱਕ ਕੇਂਦਰ ਕਾਇਮ ਕਰਨ ਦੀ ਯੋਜਨਾ ਹੈ ਅਤੇ ਇਸ ਉਦੇਸ਼ ਦੀ ਪੂਰਤੀ ਹਿਤ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਗਰਾਂਟ ਦੇ ਤੌਰ ਤੇ ਕਾਫੀ ਵੱਡੀ ਰਕਮ (ਲਗਭਗ 50 ਕਰੋੜ ਰੁਪਏ) ਮਨਜ਼ੂਰ ਹੋ ਚੁੱਕੀ ਹੈ।

ਇਸ ਸਬੰਧ ਵਿੱਚ ਮੈਂ ਆਪ ਜੀ ਦੇ ਧਿਆਨ ਵਿੱਚ ਇੱਕ ਮੰਦਭਾਗੀ ਘਟਨਾ ਦਾ ਵੇਰਵਾ ਲਿਆਉਣਾਂ ਚਾਹੁੰਦਾ ਹਾਂ ਜੋ ਕਰੀਬ ਦੋ ਦਹਾਕੇ ਪਹਿਲਾਂ ਵਾਪਰੀ ਸੀ। ਉਘੇ ਵਿਦਵਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਪ੍ਰੋਫੈਸਰ ਦੇ ਰੈਂਕ ਦੇ ਅਧਿਆਪਕ ਰਹੇ ਡਾਕਟਰ ਪਿਆਰ ਸਿੰਘ ਨੇ ਇਸ ਯੂਨੀਵਰਸਟੀ ਵੱਲੋਂ ਸੌਂਪੀ ਗਈ ਇੱਕ ਖੋਜ-ਪ੍ਰੋਜੈਕਟ ਤੇ ਕੰਮ ਕੀਤਾ ਸੀ ਅਤੇ 1992 ਵਿੱਚ ਇਸੇ ਯੂਨੀਵਰਸਟੀ ਨੇ ਉਹਨਾਂ ਦੇ ਇਸ ਖੋਜ-ਕਾਰਜ ਦੇ ਅਧਾਰ ਤੇ 588 ਸਫਿਆਂ ਦੀ ਇੱਕ ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ’ ਦੇ ਟਾਈਟਲ ਹੇਠ ਛਾਪੀ ਸੀ। ਇਸ ਪੁਸਤਕ ਦੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੈਸ ਰਾਹੀਂ 500 ਕਾਪੀਆਂ ਛਾਪੀਆਂ ਗਈਆਂ ਸਨ ਅਤੇ ਇਸ ਪੁਸਤਕ ਦਾ ਪ੍ਰਕਾਸ਼ਨ ਵੀ ਇਸੇ ਯੂਨੀਵਰਸਟੀ ਵੱਲੋਂ ਹੀ ਕੀਤਾ ਜਾਣਾ ਤੈ ਸੀ।

ਬਦਕਿਸਮਤੀ ਨਾਲ ਕੁੱਝ ਸਵਾਰਥੀ ਤੱਤਾਂ ਦੇ ਇਸ਼ਾਰੇ ਤੇ ਸ੍ਰੀ ਅਕਾਲ ਤਖਤ ਉਤੇ ਉਸ ਵਕਤ ਦੇ ਕਾਬਜ਼ ਪੁਜਾਰੀਆਂ ਨੇ ਇਕਪਾਸੜ ਕਾਰਵਾਈ ਕਰਦਿਆਂ ਹੋਇਆਂ ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ’ ਨੂੰ ਜ਼ਬਤ ਘੋਸ਼ਿਤ ਕਰ ਦਿੱਤਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਸ ਵਕਤ ਦੇ ਅਧਿਕਾਰੀਆਂ ਨੇ ਉਸੇ ਵਕਤ ਹੀ ਆਪਮਤੇ ਰਾਹੀਂ ਇਸ ਪੁਸਤਕ ਦੇ ਰਿਲੀਜ਼ ਕਰਨ ਦੀ ਕਾਰਵਾਈ ਤੇ ਰੋਕ ਲਗਾ ਦਿੱਤੀ। ਡਾਕਟਰ ਪਿਆਰ ਸਿੰਘ ਨੂੰ ਇਸ ਖੋਜ-ਕਾਰਜ ਕਰਨ ਕਰਕੇ ਧਾਰਮਿਕ ਸਜ਼ਾ ਵੀ ਸੁਣਾਈ ਗਈ ਜਿਸ ਨੂੰ ਉਸ ਨੇ ਇੱਕ ਅਨਿੰਨ ਸ਼ਰਧਾਲੂ ਦੇ ਤੌਰ ਤੇ ਭੁਗਤ ਲਿਆ। ਸਾਰੀਆਂ ਧਿਰਾਂ ਵੱਲੋਂ ਦਿੱਤੇ ਗਏ ਇਸ ਬੇਇਨਸਾਫੀ ਅਤੇ ਬੇਰਹਿਮੀ ਭਰੇ ਵਰਤਾਓ ਤੋਂ ਲੱਗੇ ਸਦਮੇ ਕਾਰਨ ਉਸ ਨੂੰ ਦਿਲ ਦੀਆਂ ਬਿਮਾਰੀਆਂ ਨੇ ਆਣ ਘੇਰਿਆ ਅਤੇ ਦੋ-ਤਿੰਨ ਸਾਲਾਂ ਦੇ ਅਰਸੇ ਦੌਰਾਨ ਬਹੁਤਾ ਸਮਾਂ ਹਸਪਤਾਲਾਂ ਵਿੱਚ ਦਾਖਲ ਰਹਿਣ ਪਿੱਛੋਂ ਉਹ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ। ਜਿਹੜੇ ਵੀ ਸੁਹਿਰਦ ਸਿੱਖ ਵਿਦਵਾਨਾਂ ਦੀ ਪਹੁੰਚ ਵਿੱਚ ਵਿਚਾਰ-ਅਧੀਨ ਪੁਸਤਕ ਵਿਚਲੀ ਸਮੱਗਰੀ ਆਈ ਉਹਨਾਂ ਨੇ ਇਸ ਵਿੱਚ ਦਰਜ ਖੋਜ-ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਅੱਜ ਤਕ ਕਿਸੇ ਨੇ ਵੀ ਇਸ ਵਿੱਚੋਂ ਕਿਸੇ ਇਤਰਾਜ਼ਯੋਗ ਅੰਸ਼ ਨੂੰ ਸਾਹਮਣੇ ਨਹੀਂ ਲਿਆਂਦਾ।

ਇਸ ਸਬੰਧ ਵਿੱਚ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਦਾ ਵਰਤਾਓ ਡਾਕਟਰ ਪਿਆਰ ਸਿੰਘ ਨਾਲ ਕੀਤਾ ਗਿਆ ਅਤੇ ਇਸ ਦੁਖਦਾਈ ਘਟਨਾਂਕ੍ਰਮ ਦੌਰਾਨ ਜਿਸ ਤਰ੍ਹਾਂ ਦੀ ਭੂਮਿਕਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਨਿਭਾਈ ਗਈ ਉਸ ਨਾਲ ਦੁਨੀਆਂ ਭਰ ਦੇ ਸਿੱਖ ਵਿਦਵਾਨ ਬਹੁਤ ਨਿਰਉਤਸਾਹਿਤ ਹੋਏ ਅਤੇ ਉਹਨਾਂ ਵਿੱਚ ਇਹ ਭਾਵਨਾਂ ਘਰ ਕਰ ਚੁੱਕੀ ਹੈ ਕਿ ਉਪਰੋਕਤ ਬਿਆਨੀ ਗਈ ਮੰਦਭਾਗੀ ਕਹਾਣੀ ਦੇ ਮੱਦਿਨਜ਼ਰ ਸਿੱਖ ਮੱਤ ਨਾਲ ਸਬੰਧਤ ਵਿਸ਼ਿਆਂ ਖਾਸ ਕਰ ਕੇ ਸਿੱਖ ਧਾਰਮਿਕ ਪੁਸਤਕਾਂ ਸਬੰਧੀ ਕਿਸੇ ਵਿਅਕਤੀ ਵੱਲੋਂ ਜਾਂ ਕਿਸੇ ਸੰਸਥਾ ਵੱਲੋਂ ਹੋਰ ਅਗਲੇਰਾ ਖੋਜ-ਕਾਰਜ ਕੀਤਾ ਜਾਣਾ ਸੰਭਵ ਨਹੀਂ। ਅਜਿਹੀਆਂ ਹਾਲਤਾਂ ਵਿੱਚ ਜਿੰਨਾਂ ਚਿਰ ਡਾਕਟਰ ਪਿਆਰ ਸਿੰਘ ਦੀ ਵਿਛੜੀ ਰੂਹ ਨੂੰ ਇਨਸਾਫ ਦੁਆਉਣ ਅਤੇ ਵਿਦਵਾਨ ਭਾਈਚਾਰੇ ਦੀਆਂ ਜ਼ਖਮੀ ਹੋਈਆਂ ਭਾਵਨਾਵਾਂ ਤੇ ਮਰ੍ਹਮ ਲਗਾਉਣ ਹਿਤ ਵਿਚਾਰ ਅਧੀਨ ਪੁਸਤਕ ਨੂੰ ਰਿਲੀਜ਼ ਨਹੀਂ ਕੀਤਾ ਜਾਂਦਾ, ਯੂਨੀਵਰਸਟੀ ਕੋਲ ਕੋਈ ਨੈਤਿਕ ਹੱਕ ਨਹੀਂ ਕਿ ਉਹ ਸ੍ਰੀ ਗ੍ਰੰਥ ਸਾਹਿਬ ਦੇ ਅਧਿਐਨ ਦਾ ਇੱਕ ਨਵਾਂ ਕੇਂਦਰ ਸਥਾਪਤ ਕਰੇ।

ਇਸ ਵਿਸ਼ੇ ਤੇ ਮੇਰੇ ਵੱਲੋਂ ਲਿਖੇ ਹੋਏ ਪਰਚੇ (ਛੇ ਸਫੇ) ਦੀ ਇੱਕ ਨਕਲ ਨਾਲ ਭੇਜੀ ਜਾ ਰਹੀ ਹੈ ਜੋ
www.sikhmarg.com ਵੈਬਸਾਈਟ ਉਤੇ ਕੁੱਝ ਸਮਾਂ ਪਹਿਲਾਂ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇਸ ਪਰਚੇ ਵਿੱਚ ਸਾਰੀ ਕਹਾਣੀ ਵਿਸਥਾਰ ਵਿੱਚ ਬਿਆਨ ਕੀਤੀ ਗਈ ਹੋਈ ਹੈ।

ਮੈਨੂੰ ਆਸ ਹੈ ਕਿ ਆਪ ਜੀ ਇਸ ਮਾਮਲੇ ਵਿੱਚ ਜਾਤੀ ਦਿਲਚਸਪੀ ਵਿਖਾਉਂਦੇ ਹੋਏ ਵਿਚਾਰ-ਅਧੀਨ ਕੇਂਦਰ ਸਥਾਪਤ ਕਰਨ ਹਿਤ ਅਗਲੇਰਾ ਕਦਮ ਪੁਟੱਣ ਤੋਂ ਪਹਿਲਾਂ ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ’ ਨੂੰ ਦੁਬਾਰਾ ਤੋਂ ਛਪਵਾਉਣ ਅਤੇ ਇਸ ਨੁੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਾਹੀਂ ਰਿਲੀਜ਼ ਕਰਵਾਉਣ ਦਾ ਉਪਰਾਲਾ ਕਰੋਗੇ।

ਆਪ ਜੀ ਵੱਲੋਂ ਇਸ ਪੱਤਰ ਦੀ ਪਰਾਪਤੀ ਦੀ ਤਸਦੀਕ ਕੀਤੇ ਜਾਣ ਤੇ ਅਤੀ ਧੰਨਵਾਦੀ ਹੋਵਾਂਗਾ ਜੀ। “

ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਉਪਰੋਕਤ ਪੱਤਰ ਦੇ ਭੇਜੇ ਜਾਣ ਤੋਂ ਪਿੱਛੋਂ ਦੋ ਹਫਤੇ ਤੋਂ ਵੱਧ ਦਾ ਸਮਾਂ ਬੀਤ ਜਾਣ ਉਪਰੰਤ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਤਰਫੋਂ ਇਸ ਪੱਤਰ ਸਬੰਧੀ ਕੋਈ ਸੂਚਨਾ ਪਰਾਪਤ ਨਹੀਂ ਹੋਈ।

ਡਾ. ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(15/03/11)
ਗੁਰਿੰਦਰ ਸਿੰਘ ਸ਼ਾਦੀਪੁਰ

ਅੱਜ ਦਾ ਨੌਜਵਾਨ ਮਜਾਜੀ ਇਸ਼ਕ ਦੀ ਭੇਟ ਚੱੜ੍ਹਿਆ- ਪ੍ਰੋ: ਸਰਬਜੀਤ ਸਿੰਘ ਧੂੰਦਾ
ਔਕਲੈਂਡ (ਗੁਰਿੰਦਰ ਸਿੰਘ ਸ਼ਾਦੀਪੁਰ) ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਵਿਖੇ ਗੁਰੂ ਹਰਿ ਰਾਏ ਸਾਹਿਬ ਜੀ ਦੇ ਗੁਰਿਆਈ ਦਿਵਸ ਦੇ ਸਬੰਧ ਵਿੱਚ ਦਿਵਾਨ ਸਜਾਏ ਗਏ ਜਿਸ ਵਿੱਚ ਸਭ ਤੋਂ ਪਹਿਲਾਂ ਭਾਈ ਗੁਰਵਿੰਦਰ ਸਿੰਘ ਦਦੇਹਰ ਦੇ ਰਾਗੀ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ ਦਾ ਸੁਣਾਕੇ ਨਿਹਾਲ ਕੀਤਾ ਉਸ ਤੋਂ ਬਾਅਦ ਪੰਜਾਬ ਤੋਂ ਪਹੁੰਚੇ ਪੰਥ ਪ੍ਰਸਿਧ ਵਿਦਵਾਨ ਪ੍ਰੋ: ਸਰਬਜੀਤ ਸਿੰਘ ਧੂੰਦਾ ਜੀ ਨੇ ਸੰਗਤਾਂ ਨੂੰ ਗੁਰਬਾਣੀ ਅਤੇ ਇਤਿਹਾਸ ਤੋਂ ਜਾਣੂੰ ਕਰਵਾਇਆ ਉਨਾਂ ਨੇ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਤੇ ਚਾਨਣਾਂ ਪਾਉਦਿਆਂ ਹੋਇਆਂ ਕਿਹਾ ਕਿ ਗੁਰੂ ਹਰਿਰਾਏ ਸਾਹਿਬ ਜੀ ਦਾ ਜਨਮ ੧੬੩੦ ਈ: ਨੂੰ ਕੀਰਤਪੁਰ ਵਿਖੇ ਹੋਇਆ ਅਤੇ ੧੬੪੪ ਈ: ਨੂੰ ਉਹਨਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਿਆਈ ਬਖਸ਼ ਦਿੱਤੀ ਪ੍ਰੋ: ਧੂੰਦਾ ਨੇ ਕਿਹਾ ਕਿ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਤੋਂ ਸਾਡੇ ਨੌਜਵਾਨਾਂ ਨੂੰ ਸਿਖਿਆ ਲੈਣੀ ਚਾਹੀਦੀ ਹੈ ਕਿ ਕੇਵਲ ਉਹਨਾਂ ਦੀ ਉਮਰ ੧੪ ਸਾਲ ਦੀ ਹੈ ਜਦੋਂ ਉਹ ਕੌਮ ਦੀ ਅਗਵਾਈ ਕਰਦਿਆਂ ਹੋਇਆਂ ਗੁਰਿਆਈ ਦੀ ਬਖਸ਼ਸ਼ ਪ੍ਰਾਪਤ ਕਰਦੇ ਹਨ। ਉਹਨਾਂ ਕਿਹਾ ਕਿ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਵਾਸਤੇ ਕੌਮ ਦੀ ਜੁੰਮੇਵਾਰੀ ਆਪਣਿਆਂ ਮੋਡਿਆਂ ਤੇ ਚੁੱਕਣਾਂ ਤਾਂ ਦੂਰ ਦੀ ਗੱਲ ਰਹੀ ਆਪਣੀਆਂ ਪਰਵਾਰਕ ਜੁੰਮੇਵਾਰੀਆਂ ਤੋਂ ਵੀ ਦੂਰ ਭੱਜ ਰਹੇ ਹਨ ਅਤੇ ਕਈ ਪ੍ਰਕਾਰ ਦੇ ਨਸ਼ਿਆਂ ਦੇ ਆਦੀ ਹੋ ਮਜਾਜੀ ਇਸਕ ਦੀ ਭੇਟ ਚੜਦੇ ਜਾ ਰਹੇ ਹਨ ਸਮਾਜ ਦਾ ਬੋਝ੍ਹ ਹੱਲਕਾ ਕਰਨ ਦੀ ਜਗਾ ਆਪਣੇਂ ਮਾਤਾ ਪਿਤਾ ਤੇ ਬੋਝ ਬਣਦੇ ਜਾ ਰਹੇ ਹਨ। ਉਹ੍ਹਨਾਂ ਕਿਹਾ ਜਿਹੜਾ ਮਨੁੱਖ ਸਮਾਜ ਦੀ ਗੰਦਗੀ ਸਾਫ ਨਹੀ ਕਰ ਸਕਦਾ ਉਸ ਨੂੰ ਸਮਾਜ ਵਿੱਚ ਹੋਰ ਗੰਦਗੀ ਖਿਲਾਰਣ ਦਾ ਕੋਈ ਹੱਕ ਨਹੀ। ਉਹ੍ਹਨਾਂ ਦੱਸਿਆ ਕਿ ਗੁਰੂ ਜੀ ਨੇ ਕਿਵੇਂ ਸਮਾਜ ਭਲਾਈ ਦੇ ਕੰਮ ਕਰਕੇ ਮਨੁੱਖਤਾ ਨੂੰ ਜਿੰਦਗੀ ਜਿਊਣ ਦਾ ਢੰਗ ਦੱਸਿਆ ਜੋ ਅੱਜ ਸਾਡੇ ਕੋਲੋਂ ਕੀਮਤੀ ਸਰਮਾਇਅ ਅਲੋਪ ਹੁੰਦਾ ਜਾ ਰਿਹਾ ਹੈ ਉਸ ਨੂੰ ਸੰਭਾਲਣ ਦੀ ਲੋੜ ਹੈ। ਉਹ੍ਹਨਾਂ ਵਿਦੇਸ਼ਾਂ ਵਿੱਚ ਵੱਸਦੇ ਪਰਵਾਰਾਂ ਅਤੇ ਪੰਜਾਬ ਤੋ ਗਏ ਹੋਏ ਨੌਜਵਾਨਾਂ ਨੂੰ ਹਲੂਣਾਂ ਦੇਦਿਆਂ ਕਿਹਾ ਕਿ ਆਪਣਿਆਂ ਪਰਵਾਰਾਂ ਨੂੰ ਪਾਲਣ ਲਈ ਪੈਸਾ ਜਰੂਰ ਕਮਾਉ ਪਰ ਗੁਰੂ ਜੀ ਦੇ ਉਪਦੇਸਾਂ ਨੂੰ ਨਾ ਵਿਸਾਰ ਦਿਉ ਇਸ ਲਈ ਹਰੇਕ ਪਰਵਾਰ ਦਾ ਨੌਜਵਾਨ ਦਾ ਫਰਜ਼ ਬਣਦਾ ਹੈ ਕਿ ਆਪਣੇ ਗੁਰੂ ਦੇ ਉਪਦੇਸ ਨੂੰ ਸਮਝਣ ਲਈ ਥੋੜਾ ਸਮਾ ਕੱਢਕੇ ਗੁਰਬਾਣੀ ਇਤਿਹਾਸ ਦੀ ਸਟੱਡੀ ਕਰਨੀ ਚਾਹੀਦੀ ਹੈ ਤਾਂ ਕਿ ਗੁਰੂ ਜੀ ਦੇ ਸੱਚੇ ਅਤੇ ਸਾਦੇ ਅਸੂਲਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਸਮਾਜ ਨੂੰ ਸੁੰਦਰ ਬਨਾਉਣ ਵਿੱਚ ਆਪਣਾਂ ਯੋਗਦਾਨ ਪਾ ਸਕੀਏ। ਉਹ੍ਹਨਾਂ ਨੇ ਅਖੀਰ ਵਿੱਚ ਵਿਦੇਸ ਵਸਦੇ ਪਰਵਾਰ ਨੂੰ ਕਿਹਾ ਕਿ ਸਾਨੂੰ ਆਪਣੀ ਹੱਢ ਭੰਨਵੀ ਮਿਹਨਤ ਵਿਹਲੜ ਬਾਬਿਆਂ ਨੂੰ ਦੇਣ ਦੀ ਬਜਾਏ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਤੇ ਖਰਚ ਕਰਨੀ ਚਾਹੀਦੀ ਹੈ।


(14/03/11)
ਤੱਤ ਗੁਰਮਤਿ ਪਰਿਵਾਰ

ਪੰਥਕ ਖਬਰ ਤਰਾਸ਼ੀ

ਖਬਰ:- ਪੰਜਾਬ ਵਿਚ ਪ੍ਰੈਸ ਆਜਾਦ ਹੈ: ਬਾਦਲ

ਟਿੱਪਣੀ:- ਜਾਣਦੇ ਬੁਝਦੇ ਬੇਸ਼ਰਮੀ ਵਿਚ ਆਸਾਨੀ ਨਾਲ ਕੋਰਾ ਝੂਠ ਬੋਲ ਦੇਣਾ, ਰਾਜਨੀਤਕਾਂ ਦੀ ਇਕ ਆਦਤ ਮੰਨਿਆ ਜਾਂਦਾ ਹੈ। ਪੰਜਾਬ ਵਿਚ ਉਹੀ ਪ੍ਰੈਸ ਆਜ਼ਾਦ ਹੈ, ਜੋ ਪੁਜਾਰੀਵਾਦ ਤੇ ਸਰਕਾਰ ਦੇ ਖਿਲਾਫ ਨਹੀਂ ਬੋਲਦੀ। ਵਰਨਾ ਇੱਥੇ ਤਾਂ ਪੁਜਾਰੀਆਂ ਦੇ ਕਹੇ ਵਿਚ ਆ ਕੇ ਪ੍ਰੈਸ ਦੀ ਆਜ਼ਾਦੀ ਖੋਹ ਲਈ ਜਾਂਦੀ ਹੈ। ਤਰਕਸ਼ੀਲ ਸਹਿਤ ਤੇ ਪਾਬੰਦੀ ਦੀਆਂ ਗੱਲਾਂ, ਰੋਜ਼ਾਨਾ ਸਪੋਕਸਮੈਨ ਵਿਰੁਧ ਪਾਬੰਦੀਆਂ, ਕੇਬਲ ’ਤੇ ‘ਚੜਦੀ ਕਲਾ ਟਾਈਮ ਟੀ. ਵੀ. ਚੈਨਲ’ ਨਾ ਆਉਣ ਦੀਆਂ ਖਬਰਾਂ ਬਾਦਲ ਜੀ ਦੇ ਇਸ ਦਾਅਵੇ ਦੀ ਫੂਕ ਕੱਢ ਦੇਂਦੀਆਂ ਹਨ।

ਖਬਰ:- ਅਕਾਲ ਤਖਤ ਦਾ ਲੈਟਰਪੈਡ ਵਰਤ ਕੇ ਨਾਗਪੁਰ ਵਿਖੇ ਪ੍ਰੋ. ਦਰਸ਼ਨ ਸਿੰਘ ਜੀ ਦਾ ਕੀਰਤਨ ਸਮਾਗਮ ਰੁਕਵਾਉਣ ਦਾ ਜਤਨ: ਇਕ ਖਬਰ

ਟਿੱਪਣੀ:- ਪੁਜਾਰੀਆਂ ਨੇ ਅਕਾਲ ਤਖਤ ਨੂੰ ਖਿਡੌਣਾ ਬਣਾ ਕੇ ਰੱਖ ਦਿਤਾ ਹੈ, ਜਿਸ ਦੀ ਦੁਰਵਰਤੋਂ ਪੰਥ ਵਿਰੋਧੀ ਤਾਕਤਾਂ ਕਰਦੀਆਂ ਹੀ ਰਹਿੰਦੀਆਂ ਹਨ। ਅਖੌਤੀ ਜਥੇਦਾਰ ਅਪਣੇ ਬਹੁਤ ਨੇੜਲੇ ਰਿਸ਼ਤੇਦਾਰਾਂ (ਪੁੱਤ, ਜਵਾਈ ਆਦਿ) ਨੂੰ ਹੀ ਅਪਣਾ ਪੀ. ਏ. ਬਣਾ ਲੈਂਦੇ ਹਨ, ਜਿਨ੍ਹਾਂ ਵਲੋਂ ਬਾਅਦ ਵਿਚ ਲੈਟਰਪੈਡ ਦੀ ਦੁਰਵਰਤੋਂ ਖਬਰਾਂ ਦਾ ਹਿੱਸਾ ਬਣ ਜਾਂਦੀ ਹੈ। ‘ਦਸਮ ਗ੍ਰੰਥੀ’ ਧਿਰਾਂ ਵੀ ਤੱਤ ਗੁਰਮਤਿ ਨੂੰ ਸਮਰਪਿਤ ਧਿਰਾਂ ਦੇ ਸਮਾਗਮਾਂ ਨੂੰ ਰੁਕਵਾਉਣ ਲਈ ਐਸੇ ਕੋਝੇ ਹਥਕੰਡੇ ਵਰਤਦੀਆਂ ਹੀ ਰਹਿੰਦੀਆਂ ਹਨ। ਨਾਗਪੁਰ ਵਿਚ ਵੀ ਦਸਮ ਗ੍ਰੰਥੀ ਧਿਰਾਂ ਨੇ ਐਸਾ ਹੀ ਕੀਤਾ। ਪਰ ਨਾਗਪੂਰ ਵਿਖੇ ਪ੍ਰੋ. ਦਰਸ਼ਨ ਸਿੰਘ ਜੀ ਦਾ ਕੀਰਤਨ ਸਮਾਗਮ, ਬਿਨਾਂ ਕਿਸੇ ਵਿਰੋਧ ਦੇ, ਸ਼ਾਨਦਾਰ ਢੰਗ ਨਾਲ ਸਿਰੇ ਚੜ੍ਹ ਜਾਣਾ ਦਰਸਾਉਂਦਾ ਹੈ ਕਿ ਦਸਮ ਗ੍ਰੰਥੀ ਧਿਰਾਂ ਦਾ ਜਨਤਕ ਤੌਰ ’ਤੇ ਆਧਾਰ ਘੱਟ ਰਿਹਾ ਹੈ, ਜਿਸ ਕਾਰਨ ਉਹ ਬੌਖਲਾ ਗਈਆਂ ਹਨ।

ਖਬਰ:- ‘ਉਚਾ ਦਰ ਬਾਬੇ ਨਾਨਕ ਦਾ’ ਲਈ ਹਰ ਸੱਚਾ ਸਿੱਖ ਘੱਟੋ-ਘੱਟ 2 ਬੋਰੀ ਸੀਮੰਟ ਅਤੇ 500 ਇੱਟਾਂ ਜ਼ਰੂਰ ਦਾਨ ਕਰੇ: ਸੰਪਾਦਕ ਸਪੋਕਸਮੈਨ

ਟਿੱਪਣੀ:- ਸਪੋਕਸਮੈਨ ਟ੍ਰਸਟ ਦੀ ਸਰਪ੍ਰਸਤੀ ਹੇਠ ਬਣ ਰਿਹਾ ਇਹ ਪ੍ਰਾਜੈਕਟ ਜਲਦੀ ਹੀ ਪੂਰਾ ਹੋਵੇ, ਬਹੁਤ ਚੰਗੀ ਗੱਲ ਹੈ। ਇਸ ਲਈ ‘ਦਾਨ’ ਮੰਗਨਾ ਵੀ ਕੋਈ ਗਲਤ ਨਹੀਂ ਹੈ। (ਬੇ)ਕਾਰਸੇਵਾ ਵਾਲੇ ਅਖੌਤੀ ਬਾਬੇ ਕਾਰਸੇਵਾ ਦੇ ਨਾਂ ’ਤੇ ਦਾਨ ਮੰਗ ਕੇ ਧਨ ਬਰਬਾਦ ਕਰਦੇ ਰਹੇ ਹਨ, ਉਸ ਨਾਲੋਂ ਤਾਂ ਇਹ ਪ੍ਰਾਜੈਕਟ ਕਾਫੀ ਚੰਗਾ ਹੈ। ਪਰ ਜੋਗਿੰਦਰ ਸਿੰਘ ਜੀ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਅਤੇ ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਅਪਣਾ ਪੁਰਾਣਾ ਤੇ ਗਲਤ ਰਾਗ ਫੇਰ ਨਹੀਂ ਅਲਾਪਣਾ ਚਾਹੀਦਾ ਕਿ ਮੈਂ ਤਾਂ ਕਦੇ ਕਿਸੇ ਤੋਂ ਦਾਨ ਨਹੀਂ ਮੰਗਿਆ। ਐਸੇ ਗਲਤ ਦਾਅਵਿਆਂ ਕਾਰਨ ਪਿਛਲੇ ਸਮੇਂ ਵਿਚ ਉਨ੍ਹਾਂ ਦੀ ਵਿਸ਼ਵਸਨੀਅਤਾ ਨੂੰ ਸੱਟ ਪੁੱਜਦੀ ਰਹੀ ਹੈ।

ਖਬਰ:- ਨਵੰਬਰ 84 ਵਿਚ ਹੋਂਦ ਚਿੱਲਰ ਪਿੰਡ ਵਿਚ ਹੋਏ, ਸਿੱਖ ਕਤਲੇਆਮ ਦੀ ਜਾਂਚ ਕਰਵਾਈ ਜਾਵੇ: ਅਕਾਲੀ ਦਲ ਬਾਦਲ

ਟਿੱਪਣੀ:- ਭੇਖੀ ਅਕਾਲੀਓ! ਲਗਦਾ ਹੈ ਸੁਆਰਥਪੁਣੇ ਅਤੇ ਮੌਕਾ ਪ੍ਰਸਤੀ ਦੇ ਸਾਰੇ ਰਿਕਾਰਡ ਤੁਸੀਂ ਤੋੜਨਾ ਚਾਹੁੰਦੇ ਹੋ। ਹੁਣ ਚੋਣਾਂ ਸਾਹਮਣੇ ਆਈਆਂ ਤਾਂ ਤੁਹਾਨੂੰ ਪੰਥ (ਸਿੱਖ ਕਤਲੇਆਮ) ਛੇਤੇ ਆ ਗਿਆ। ਪਰ ਹੁਣ ਤੁਹਾਡੀਆਂ ‘ਲੂੰਬੜ ਚਾਲਾਂ’ ਨੂੰ ਲੋਕੀਂ ਸਮਝ ਚੁੱਕੇ ਹਨ। 84 ਤੋਂ ਬਾਅਦ ਪੰਜਾਬ ਵਿਚ ਕੀਤੀ ਗਈ ਸਿੱਖ ਨਸਲਕੂਸ਼ੀ ਦੀਆਂ ਕੌਸ਼ਿਸ਼ਾਂ ਬਾਰੇ ਸੱਚ ਸਾਹਮਣੇ ਲਿਆਉਣ ਲਈ ਜਦੋਂ ਕੁਝ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਆਪਣੇ ਤੌਰ ਤੇ ‘ਸੱਚ ਕਮਿਸ਼ਨ’ ਬਣਾਇਆ ਤਾਂ ਉਸ ਨੂੰ ਰੋਕਣ ਦਾ ਕਰਮ ਅਕਾਲੀ ਸਰਕਾਰ ਨੇ ਹੀ ਕੀਤਾ ਸੀ। ਕਾਸ਼! ਹਰ ਸਿੱਖ ਤੁਹਾਡੀ ਇਸ ਪੰਥ ਪ੍ਰਤੀ ਪਹੁੰਚ ਨੂੰ ਪਛਾਣ ਕੇ ਕੌਮ ਨੂੰ ਤੁਹਾਡੇ ਕਬਜ਼ੇ ਚੋਂ ਆਜ਼ਾਦ ਕਰਾਉਣ ਲਈ ਯਤਨ ਕਰੇ। ਆਪਣੇ ਲੋਕਾਂ ਨਾਲ ਜਿੰਨਾ ਵੱਡਾ ਵਿਸ਼ਵਾਸ਼ਘਾਤ ਅਕਾਲੀ ਸਰਕਾਰਾਂ ਨੇ ਕੀਤਾ ਹੈ, ਸ਼ਾਇਦ ਹੀ ਕਿਸੇ ਹੋਰ ਪਾਰਟੀ ਨੇ ਕੀਤਾ ਹੋਵੇ।

ਖਬਰ:- ਸਿੱਖ ਲਈ ਕੌਮ ਦੀ ਵੱਖਰੀ ਪਛਾਣ ਲਈ ਖਾਲਿਸਤਾਨ ਦੀ ਕਾਇਮੀ ਜ਼ਰੂਰੀ: ਸਿਮਰਨਜੀਤ ਸਿੰਘ ਮਾਨ

ਟਿੱਪਣੀ:- ਮਾਨ ਜੀ! ਹੁਣ ਤੁਹਾਡੇ ਐਸੇ ਬਿਆਨਾਂ ਦੀ ਕੋਈ ਬੁਕੱਤ ਨਹੀਂ। ਜ਼ਮੀਨੀ ਖਾਲਿਸਤਾਨੀ ਤੋਂ ਜ਼ਿਆਦਾ ਜ਼ਰੂਰੀ ਸਿੱਖ ਸਮਾਜ ਨੂੰ ਗੁਰਮਤਿ ਸਿਧਾਂਤ ਪੱਖੋਂ ‘ਖਾਲਸ’ (Pure) ਬਣਾਉਣਾ ਜ਼ਿਆਦਾ ਜ਼ਰੂਰੀ ਹੈ। ਪਰ ਅਫਸੋਸ! ਤੁਹਾਡੇ ਵਰਗੇ ਸਿਆਸਤਦਾਨ ਤਾਂ ਆਪ ‘ਗਊ ਰੱਖਿਆ’ ਜਿਹੇ ਬ੍ਰਾਹਮਣੀ ਟੀਚੇ ਨੂੰ ਅਪਨਾ ਰਹੇ ਹਨ ਅਤੇ ‘ਸਿਹੌੜੇ ਵਾਲੇ’ ਵਰਗੇ ਪੰਥ ਵਿਰੋਧੀ ਅਖੌਤੀ ਬਾਬਿਆਂ ਦੀ ਪੁਸ਼ਤਪਨਾਹੀ ਕਰ ਰਹੇ ਹਨ। ‘ਖਾਲਸਾ ਰਾਜ’ ਤਾਂ ਰਣਜੀਤ ਸਿੰਘ ਵੇਲੇ ਵੀ ਕਿਹਾ ਜਾਂਦਾ ਸੀ ਪਰ ਸਿਧਾਂਤਕ ਪੱਖੋਂ ਜੋ ਨਿਘਾਰ ਕੌਮ ਵਿਚ ਉਸ ਵੇਲੇ ਆਇਆ ਸੀ, ਉਸ ਬਾਰੇ ਹਰ ਸੁਚੇਤ ਸਿੱਖ ਜਾਣਦਾ ਹੈ।

ਖਬਰ:- ਸਾਨੂੰ ਸੋਧਾਂ ਕਰਨ ਦਾ ਹੱਕ ਹੈ: ਮਕੜ

ਟਿੱਪਣੀ:- ਮਕੜ ਜੀ! ਤੁਸੀਂ ਕੌਮ ਦਾ ਬੇੜਾਗਰਕ ਕਰਨ ਵਾਲੇ ਕੰਮਾਂ ਲਈ ਤਾਂ ਆਪਣਾ ‘ਹੱਕ’ ਬੜੇ ਜੋਸ਼ ਨਾਲ ਜਤਾ ਰਹੇ ਹੋ ਪਰ ਕੀ ਗੱਲ ਹੈ ਕਿ ਪੰਥ ਦੇ ਭਲੇ ਲਈ ਆਪਣੇ ‘ਫਰਜ਼’ ਨਿਭਾਉਣ ਲਈ ਤੁਹਾਡੀ ਜ਼ਮੀਰ ਤੁਹਾਨੂੰ ਕਦੀਂ ਹੁਲਾਰਾ ਨਹੀਂ ਦੇਂਦੀ। ਪੰਥਕ ਫਰਜ਼ਾਂ ਸਮੇਂ ਤੁਹਾਡਾ ਇਹ ਜੋਸ਼ ‘ਗੁਲਾਮੀ’ ਦੀ ਗੋਲੀ ਖਾ ਕੇ ਸ਼ਾਇਦ ਸੁੱਤਾ ਰਹਿੰਦਾ ਹੈ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ

www.tattgurmatparivar.com


(14/03/11)
ਕਿਰਪਾਲ ਸਿੰਘ ਬਠਿੰਡਾ

ਨਿਹੰਗ ਧਰਮ ਸਿੰਘ ਨੇ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥੇ ਸਮੇਤ ਸਾਰੀਆਂ ਸਿੱਖ ਜਥੇਬੰਦੀਆਂ ਦੇ ਦਾਅਵਿਆਂ ਨੂੰ ਕੀਤਾ ਪੂਰੀ ਤਰ੍ਹਾਂ ਰੱਦ

* ਗੁਰੂ ਅਰਜਨ ਦੇਵ ਜੀ ਨੇ ਕਿਸੇ ਗ੍ਰੰਥ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਨਹੀ ਕਰਵਾਇਆ, ਪ੍ਰਕਾਸ਼ ਤੋਂ ਉਨ੍ਹਾਂ ਨੇ ਲੈਣਾ ਹੀ ਕੀ ਸੀ?
* ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਬੀੜ ਨਹੀ ਲਿਖਵਾਈ ਅਤੇ ਨਾ ਹੀ ਹਜ਼ੂਰ ਸਾਹਿਬ ਵਿਖੇ ਕਿਸੇ ਗ੍ਰੰਥ ਨੂੰ ਗੁਰਗੱਦੀ ਦਿੱਤੀ ਹੈ, ਉਨ੍ਹਾਂ ਕੋਲ ਉਸ ਸਮੇਂ ਕੋਈ ਗ੍ਰੰਥ ਹੈ ਹੀ ਨਹੀਂ ਸੀ
* ਗੁਰੂ ਸਾਹਿਬ ਨੇ ਅਨੰਦਪੁਰ ਦਾ ਕਿਲਾ ਛੱਡਣ ਤੋਂ ਦੋ ਦਿਨ ਪਹਿਲਾਂ ਮਾਤਾ ਸਾਹਿਬ ਕੌਰ ਜੀ ਦਾ ਰੱਥ ਦਸਮ ਗ੍ਰੰਥ ਦੀਆ ਪੋਥੀਆਂ ਸਮੇਤ ਪਹਿਲਾਂ ਭੇਜ ਦਿੱਤਾ ਸੀ ਅਤੇ ਮਾਤਾ ਗੂਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ੧੮ ਘੰਟੇ ਪਹਿਲਾਂ ਰੱਥ ਵਿੱਚ ਭੇਜ ਦਿੱਤੇ ਸਨ
* ਗੁਰੂ ਗ੍ਰੰਥ ਸਾਹਿਬ ਨਸ਼ਿਆ ਦੇ ਖਿਲਾਫ ਨਹੀ ਕਹਿੰਦੇ। ਜੋ ਲੋਕ ਨਸ਼ਿਆ ਖਿਲਾਫ ਬੋਲਦੇ ਹਨ ਇਹ ਸਭ ਸਨਾਤਨੀ ਹਨ: ਧਰਮ ਸਿੰਘ ਨਿਹੰਗ

*ਜੇ ਦਸਮ ਗ੍ਰੰਥ ਪਹਿਲਾਂ ਹੀ ਮਾਤਾ ਜੀ ਕੋਲ ਸੀ ਤਾਂ ਉਨ੍ਹਾਂ ਨੂੰ ਚਿੱਠੀ ਲਿਖਣ ਦੀ ਕੀ ਲੋੜ ਪਈ:
*ਸਾਡੇ ਧਾਰਮਿਕ ਜੱਜ ਤਾਂ ਹਨ ਪੰਜਾਂ ਤਖ਼ਤਾਂ ਦੇ ਜਥੇਦਾਰ ਜਿਹੜੇ ਖ਼ੁਦ ਹੀ ਇਸ ਗ੍ਰੰਥ ਨੂੰ ਗੁਰੂ ਮੰਨਦੇ ਹਨ ਤੇ ਪਜਾਮਾਂ ਲਾਹ ਕੇ ਮੱਥਾ ਟੇਕਦੇ ਹਨ, ਉਨ੍ਹਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਕਿ ਉਹ ਸਹੀ ਫੈਸਲਾ ਕਰਨਗੇ: ਕਾਲਰ ਨੰਬਰ ੧
*ਜਿਹੜਾ ਕੰਮ ਅਕਾਲ ਤਖ਼ਤ 'ਤੇ ਬੈਠੇ ਜਥੇਦਾਰ ਨਾ ਕਰ ਸਕੇ ਉਹ ਸ਼ੇਰੇ ਪੰਜਾਬ ਰੇਡੀਓ ਨੇ ਕਰ ਵਿਖਾਇਆ, ਦਸਮ ਗ੍ਰੰਥੀਆਂ ਦੀ ਬਿੱਲੀ ਕੱਢੀ ਥੈਲੇ ਤੋਂ ਬਾਹਰ: ਕਾਲਰ ਨੰ: ੨
*ਜਿਹੜੇ ਸੂਰਬੀਰ, ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗ ਯੁੱਧ ਲੜਦੇ ਰਹੇ ਉਨ੍ਹਾਂ ਦੀ ਕਹਾਣੀ ਤਾਂ ਗੁਰੂ ਸਾਹਿਬ ਨੇ ਲਿਖੀ ਨਹੀਂ ਫਿਰ ਰਾਜੇ ਰਾਣੀਆਂ ਤੇ ਔਰਤਾਂ ਦੀਆਂ ਕਹਾਣੀਆਂ ਲਿਖਣ ਦੀ ਉਨ੍ਹਾਂ ਨੂੰ ਕੀ ਲੋੜ ਪੈ ਗਈ?
*ਜਿਹੜਾ ਬਚਿੱਤਰ ਨਾਟਕ ਦੀ ਕਿਸੇ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਧ ਕਰਦਾ ਹੈ ਉਹ ਮੈਥੋਂ ੫ ਕਰੋੜ ਰੁਪਏ ਦਾ ਇਨਾਮ ਲਵੇ: ਜਸਬਿੰਦਰ ਸਿਘ
*ਜਿਹੜਾ ਬੰਦਾ ਆਪਣੀ ਵੈੱਬ ਸਾਈਟ'ਤੇ ਕਹਿ ਰਿਹਾ ਹੈ ਕਿ ਦਸਮ ਗ੍ਰੰਥ ਵਿਦਵਾਨਾਂ ਦਾ ਵਿਸ਼ਾ ਨਹੀਂ ਇਹ ਧਰਮੀ ਬੰਦਿਆਂ ਦਾ/ ਗੁਰਮੁਖਾਂ ਦਾ ਵਿਸ਼ਾ ਹੈ, ਹੁਣ ਉਹੀ ਬੰਦਾ ਲਿਖ ਕੇ ਭੇਜ ਰਿਹਾ ਹੈ ਕਿ ਫੈਸਲਾ ਹਾਈ ਕੋਰਟ ਦੇ ਜੱਜਾਂ ਤੋਂ ਕਰਵਾਇਆ ਜਾਵੇ। ਕੀ ਹੁਣ ਇਸ ਨੂੰ ਜੱਜ ਸਿੱਖ ਧਰਮ ਦੇ ਬਾਨੀ ਦਿੱਸਣ ਲੱਗ ਪਏ: ਗੁਰਪਾਲ ਸਿੰਘ
*ਹੁਣ ਵੇਖਦੇ ਹਾਂ ਕਿ ਤਖ਼ਤਾਂ ਦੇ ਜਥੇਦਾਰ ਆਪਣੇ ਆਪ ਇਨ੍ਹਾਂ ਵਿਰੁੱਧ ਕੋਈ ਕਾਰਵਾਈ ਕਰਦੇ ਹਨ ਜਾਂ ਕਿਸੇ ਵਲੋਂ ਸ਼ਿਕਾਇਤ ਦੀ ਉਡੀਕ ਕਰਨਗੇ:
ਜਥੇਦਾਰ ਅੱਜ ਦੀ ਟਾਕ ਸ਼ੋ ਦੀ ਰੀਕਾਰਡਿੰਗ ਜਰੂਰ ਸੁਣਨ ਤੇ ਜਿਸ ਨੇ ਗੁਰੂ ਗ੍ਰੰਥ ਸਾਹਿਬ 'ਤੇ ਏਡਾ ਵੱਡਾ ਹਮਲਾ ਕੀਤਾ ਹੈ ਉਸ ਵਿਰੁੱਧ ਕਾਰਵਾਈ ਜਰੂਰ ਕਰਨ। ਡਾ. ਕੰਗ
*ਧਰਮ ਸਿੰਘ ਸੱਚ ਖੋਜ ਅਕੈਡਮੀ ਚਲਾ ਰਿਹਾ ਹੈ ਪਰ ਹੁਣ ਇਸ ਨੂੰ ਇਸ ਦਾ ਨਾਮ ਬਦਲ ਕੇ ਕੂੜ ਖੋਜ ਅਕੈਡਮੀ ਕਰ ਦੇਣਾ ਚਾਹੀਦਾ ਹੈ ਕਿਉਂਕਿ ਜਿਹੜੇ ਗ੍ਰੰਥ ਦੇ ਇਹ ਉਪਾਸ਼ਕ ਹਨ ਉਸ ਵਿੱਚੋਂ ਸੱਚ ਤਾਂ ਕਿਧਰੇ ਲੱਭਦਾ ਨਹੀਂ ਕੂੜ ਹੀ ਕੂੜ ਨਜ਼ਰ ਆਉਂਦਾ ਹੈ: ਲੁਧਿਆਣੇ ਤੋਂ ਇੱਕ ਕਾਲਰ

ਬਠਿੰਡਾ, ੪ ਮਾਰਚ (ਕਿਰਪਾਲ ਸਿੰਘ): ਜੇ ਕਿਸੇ ਸਿੱਖ ਦਾ ਦਿਲ ਧੜਕਦਾ ਹੈ ਤਾਂ ਜਰਾ ਦਿਲ 'ਤੇ ਹੱਥ ਰੱਖ ਕੇ ਦਿਲ ਦਹਿਲਾ ਦੇਣ ਵਾਲੀ ਕਥਾ ਸੁਣੋ! ਗੁਰੂ ਅਰਜਨ ਦੇਵ ਜੀ ਨੇ ਕਿਸੇ ਗ੍ਰੰਥ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਨਹੀ ਕਰਵਾਇਆ, ਪ੍ਰਕਾਸ਼ ਤੋਂ ਉਨ੍ਹਾਂ ਲੈਣਾ ਹੀ ਕੀ ਸੀ, ਪ੍ਰਕਾਸ਼ ਦੀ ਉਨ੍ਹਾਂ ਨੂੰ ਲੋੜ ਹੀ ਕੀ ਸੀ? ਜਿਹੜੇ ਕਹਿੰਦੇ ਹਨ ਗੁਰੂ ਅਰਜਨ ਸਾਹਿਬ ਨੇ ਹਰਿਮੰਦਰ ਸਾਹਿਬ ਵਿੱਚ ਆਦਿ ਬੀੜ ਦਾ ਪ੍ਰਕਾਸ਼ ਕਰਵਾਇਆ ਉਹ ਦੱਸਣ ਕਿ ਗੁਰੂ ਸਾਹਿਬ ਆਪ ਕਿੱਥੇ ਬੈਠਦੇ ਸਨ ਤੇ ਕੀ ਕਰਦੇ ਸਨ, ਉਹ ਤਾਬਿਆ ਬੈਠਦੇ ਸਨ ਜਾਂ ਸਾਈਡ 'ਤੇ ਬੈਠਦੇ ਸਨ, ਕੀ ਉਹ ਇਸ ਵਿੱਚੋਂ ਪੜ੍ਹ ਕੇ ਕਥਾ ਕਰਿਆ ਕਰਦੇ ਸਨ? ਕਰਤਾਰਪੁਰੀ ਬੀੜ ਨੂੰ ਭਾਈ ਗੁਰਦਾਸ ਜੀ ਦੀ ਲਿਖੀ ਬੀੜ ਕਹਿਣਾ ਵੀ ਸਭ ਝੂਠ ਹੈ। ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਬੀੜ ਲਖਵਾਈ ਹੀ ਨਹੀਂ। ਅਸਲ ਵਿੱਚ ਗੁਰੂ ਸਾਹਿਬ ਉੱਥੇ ਬੱਚਿਆਂ ਨੂੰ ਪਾਠ ਸਿਖਾਉਂਦੇ ਸਨ ਤੇ ਪ੍ਰੈਕਟਿਸ ਵਜੋਂ ਉਨ੍ਹਾਂ ਤੋਂ ਇੱਕ ਇੱਕ ਪੰਨਾ ਲਿਖਵਾ ਲੈਂਦੇ ਸਨ ਤੇ ਉਨ੍ਹਾਂ ਪੰਨਿਆਂ ਨੂੰ ਇਕੱਠੇ ਕਰਕੇ ਬੀੜ ਬਣਾ ਲੈਂਦੇ ਸਨ। ਧਨਾਡ ਬੰਦੇ ਭੇਟਾ ਵਜੋਂ ਕੁਝ ਪੈਸੇ ਦੇ ਦਿੰਦੇ ਸਨ ਤੇ ਉਹ ਬੀੜ ਲੈ ਜਾਂਦੇ ਸਨ ਇਸ ਤਰ੍ਹਾਂ ਉਨ੍ਹਾਂ ਦਾ ਗੁਜਾਰਾ ਚਲਦਾ ਰਹਿੰਦਾ ਸੀ। ਜਿਸ ਨੂੰ ਸ਼੍ਰੋਮਣੀ ਕਮੇਟੀ ਵਾਲੇ ਅੱਜ ਦਮਦਮੀ ਬੀੜ ਕਹਿੰਦੇ ਹਨ ਇਹ ਤਾਂ ਦਮਦਮੇ ਦੇ ਸਿੱਖਾਂ ਨੇ ਲਿਖੀ ਹੈ ਇਸ ਨੂੰ ਭਾਈ ਮਨੀ ਸਿੰਘ ਦੀ ਲਿਖੀ ਕਹਿਣਾ ਬਿਲਕੁਲ ਝੂਠ ਹੈ। ਸ਼੍ਰੋਮਣੀ ਕਮੇਟੀ 'ਤੇ ਇਸ ਝੂਠ ਕਰਕੇ ੧੯੬੪ ਵਿੱਚ ਕੇਸ ਕੀਤਾ, ਮੈਂ ਉਸ ਵੇਲੇ ਨਾਲ ਸੀ। ਅਸਲ ਵਿੱਚ ਸ਼੍ਰੋਮਣੀ ਕਮੇਟੀ ਵਾਲੇ ਸਮਝਦੇ ਹਨ ਗੱਲ ਹੋ ਗਈ ੫੦ ਸਾਲ ਪੁਰਾਣੀ ਲੋਕ ਗਏ ਭੁੱਲ, ਇਸ ਲਈ ਕੀ ਫਰਕ ਪੈਂਦਾ ਹੈ ਇੱਕ ਨਵਾਂ ਝੂਠ ਹੋਰ ਮਾਰ ਦਿਓ। ਇਹ ਸਮਝਦੇ ਐ ਲੋਕ ਗਏ ਮਰ ਪਰ ਮੈਂ ਤਾਂ ਹਾਲੀ ਜਿਉਂਦਾ ਹਾਂ। ਹਜ਼ੂਰ ਸਾਹਿਬ ਵਿਖੇ ਕਿਸੇ ਗ੍ਰੰਥ ਨੂੰ ਗੁਰਗੱਦੀ ਨਹੀਂ ਦਿੱਤੀ, ਉਨ੍ਹਾਂ ਕੋਲ ਉਸ ਸਮੇਂ ਕੋਈ ਗ੍ਰੰਥ ਹੈ ਹੀ ਨਹੀਂ ਸੀ, ਨਾ ਹੀ ਉਨ੍ਹਾਂ ਨੂੰ ਕੋਈ ਲੋੜ ਸੀ, ਉਨ੍ਹਾਂ ਗੁਰੂ ਗ੍ਰੰਥ ਸਾਹਿਬ ਤੋਂ ਕਰਾਉਣਾ ਹੀ ਕੀ ਸੀ? ਦਸਮ ਗ੍ਰੰਥ ਦੀ ਪ੍ਰਮਾਣਿਕਤਾ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਦਾ ਕਿਲਾ ਛੱਡਣ ਤੋਂ ਦੋ ਦਿਨ ਪਹਿਲਾਂ ਮਾਤਾ ਸਾਹਿਬ ਕੌਰ ਜੀ ਦਾ ਰੱਥ ਦਸਮ ਗ੍ਰੰਥ ਦੀਆਂ ਪੋਥੀਆਂ ਸਮੇਤ ਪਹਿਲਾਂ ਭੇਜ ਦਿੱਤਾ ਸੀ ਅਤੇ ਮਾਤਾ ਗੂਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ੧੮ ਘੰਟੇ ਪਹਿਲਾਂ ਰੱਥ ਵਿੱਚ ਭੇਜ ਦਿੱਤੇ ਸਨ। ਗੁਰੂ ਗ੍ਰੰਥ ਸਾਹਿਬ ਨਸ਼ਿਆ ਦੇ ਖਿਲਾਫ ਨਹੀ ਕਹਿੰਦੇ। ਮੈਨੂੰ ਵਿਖਾਓ ਇਸ ਵਿੱਚ ਨੱਸ਼ਿਆਂ ਦੇ ਖਿਲਾਫ਼ ਕਿਥੇ ਲਿਖਿਆ ਹੈ? ਜੋ ਲੋਕ ਨਸ਼ਿਆਂ ਖਿਲਾਫ ਬੋਲਦੇ ਹਨ ਇਹ ਸਭ ਸਨਾਤਨੀ ਹਨ। ਧਿਆਨ ਨਾਲ ਸੁਣੋ ਇਹ ਕਹਿਣ ਵਾਲਾ ਕਿਸੇ ਬਾਹਰੀ ਏਜੰਸੀ ਦਾ ਬੰਦਾ ਨਹੀਂ ਬਲਕਿ ਗੁਰੂ ਕੀਆਂ ਲਾਡਲੀਆਂ ਫੌਜਾਂ ਦਾ ਜਥੇਦਾਰ ਧਰਮ ਸਿੰਘ ਨਿਹੰਗ ਹੈ ਜੋ ਖੰਨਾ ਵਿਖੇ ਸੱਚ ਖੋਜ ਅਕੈਡਮੀ ਚਲਾ ਰਿਹਾ ਹੈ ਅਤੇ ਅਤੇ ਉਸ ਦੇ ਇਹ ਸ਼ਬਦ ਉਸ ਵਲੋਂ ਆਪ ਹੀ ਰੀਕਾਰਡ ਕਰਵਾ ਕੇ ਸ਼ੇਰੇ ਪੰਜਾਬ ਰੇਡੀਓ ਕੈਨੇਡਾ ਸਮੇਤ ਵੱਖ ਵੱਖ ਜਥੇਬੰਦੀਆਂ, ਵਿਅਕਤੀਆਂ ਤੇ ਮੀਡੀਏ ਨੂੰ ਆਡੀਓ, ਈ-ਮੇਲ ਰਾਹੀਂ ਭੇਜੀ ਗਈ ਸੀ ਤੇ ਜੋ ਹੁਣ ਵੀ ਉਨ੍ਹਾਂ ਦੀ ਅਕੈਡਮੀ ਦੇ ਬਲਾਗ ਲਿੰਕ
http://dasamgranthdasach.blogspot.com/2011/03/shere-punjab-radio-27-02-2011-swalaan.html 'ਤੇ ਸੁਣੀ ਜਾ ਸਕਦੀ ਹੈ। ਇਹ ਦੱਸਣ ਯੋਗ ਹੈ ਕਿ ਦੋ ਹਫਤੇ ਪਹਿਲਾਂ ਸ਼ੇਰੇ ਪੰਜਾਬ ਰੇਡੀਓ 'ਤੇ ਦਿਲਾਂ ਦੀ ਸਾਂਝ ਪ੍ਰੋਗਰਾਮ ਵਿੱਚ ਇਕ ਲਾਈਵ ਟਾਕ ਸ਼ੋਅ ਕਰਵਾਇਆ ਗਿਆ ਸੀ ਜਿਸ ਵਿੱਚ ਦਸਮ ਗ੍ਰੰਥ ਦੇ ਪੱਖ ਵਿੱਚ ਬੋਲਣ ਵਾਲਿਆਂ ਵਿੱਚੋਂ ਕਸ਼ਮੀਰ ਸਿੰਘ ਪਟਿਆਲਾ ਅਤੇ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆਂ ਨੇ ਭਾਗ ਲਿਆ ਅਤੇ ਦੇਸ਼ ਵਿਦੇਸ਼ ਵਿੱਚੋਂ ਇੱਕ ਦਰਜ਼ਨ ਦੇ ਕਰੀਬ ਕਾਲਰਾਂ ਨੇ ਉਨ੍ਹਾਂ ਤੋਂ ਲਗਪੱਗ ੨੦-੨੫ ਸਵਾਲ ਪੁੱਛੇ ਸਨ ਪਰ ਉਹ ਕਿਸੇ ਇੱਕ ਵੀ ਸਵਾਲ ਦਾ ਜਵਾਬ ਨਾ ਦੇ ਸਕੇ। ਪਿਛਲੇ ਹਫਤੇ ਦਸਮਗ੍ਰੰਥ ਪੱਖੀ ਇਕ ਵਿਅਕਤੀ ਨੇ ਸੱਚ ਖੋਜ ਅਕੈਡਮੀ ਦੇ ਸੰਚਾਲਕ ਧਰਮ ਸਿੰਘ ਨਿਹੰਗ ਕੋਲ ਉਸ ਟਾਕ ਸ਼ੋਅ ਦਾ ਜ਼ਿਕਰ ਕਰਕੇ ਉਨ੍ਹਾਂ ਨੂੰ ਦੱਸਿਆ ਕਿ ਦਸਮ ਗ੍ਰੰਥ ਪੱਖੀ ਵਿਦਵਾਨ, ਵਿਰੋਧੀਆਂ ਵਲੋਂ ਪੁੱਛੇ ਗਏ ੨੦-੨੫ ਸਵਾਲਾਂ ਵਿੱਚੋਂ ਕਿਸੇ ਇੱਕ ਦਾ ਵੀ ਜਵਾਬ ਨਹੀਂ ਦੇ ਸਕੇ ਜਿਸ ਕਾਰਣ ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਵਿੱਚ ਦੁਬਿਧਾ ਫੈਲ ਸਕਦੀ ਹੈ। ਉਨ੍ਹਾਂ ਪੁੱਛਿਆ ਕੀ ਸੰਗਤਾਂ ਦੀ ਦੁਬਿਧਾ ਦੂਰ ਕਰਨ ਲਈ, ਜੇ ਤੁਹਾਥੋਂ ਉਹ ਸਵਾਲ ਪੁੱਛੇ ਜਾਣ ਤਾਂ ਤੁਸੀਂ ਉਨ੍ਹਾਂ ਦੇ ਜਵਾਬ ਦੇ ਸਕਦੇ ਹੋ? ਧਰਮ ਸਿੰਘ ਨੇ ਬੜੇ ਦਾਅਵੇ ਨਾਲ ਹਾਂ ਵਿੱਚ ਉੱਤਰ ਦੇਣ 'ਤੇ ਉਸ ਨੇ ਇੱਕ ਇੱਕ ਕਰਕੇ ਉਹ ਸਾਰੇ ਸਵਾਲ ਪੁੱਛੇ ਤੇ ਧਰਮ ਸਿੰਘ ਨਾਲ ਹੋਈ ਸਾਰੀ ਗੱਲਬਾਤ ਦੀ ਰੀਕਾਰਡਿੰਗ ਕਰਕੇ ਇਹ ਆਡੀਓ ਈ ਮੇਲ ਰਾਹੀਂ ੯ ਮਾਰਚ ਨੂੰ ਭੇਜ ਕਿ ਸ਼ੇਰੇ ਪੰਜਾਬ ਰੇਡੀਓ ਨੂੰ ਖੁਲ੍ਹੀ ਚੁਣੌਤੀ ਦਿੱਤੀ ਕਿ ਇਹ ਦਸਮ ਬਾਣੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਪਣੀ ਬਾਣੀ ਹੈ, ਜਿਸ ਨੂੰ ਸ਼ੱਕ ਹੈ ਉਹ ਉਨ੍ਹਾਂ ਨਾਲ ਬਹਿਸ ਕਰ ਸਕਦਾ ਹੈ। ਉਸ ਆਡੀਓ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਧਰਮ ਦੇ ਵਿਸ਼ੇ 'ਤੇ ਸਿਰਫ ਧਾਰਮਿਕ ਵਿਅਕਤੀਆਂ ਨੂੰ ਹੀ ਬਹਿਸ ਕਰਨੀ ਚਾਹੀਦੀ ਹੈ ਇਹ ਗੁਰਮੁਖਾਂ ਦਾ ਵਿਸ਼ਾ ਹੈ ਵਿਦਵਾਨਾਂ ਦਾ ਵਿਸ਼ਾ ਹੀ ਨਹੀਂ। ਹੁਣ ਜੇ ਇਸ ਨਹਿੰਗ ਦੀ ਮੰਨੀਏ ਤਾਂ ਇਸ ਨੇ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥੇ, ਸ਼੍ਰੋਮਣੀ ਕਮੇਟੀ, ਤਖ਼ਤ ਸ਼੍ਰੀ ਹਜ਼ੂਰ ਸਾਹਿਬ ਸਮੇਤ ਸਾਰੀਆਂ ਸਿੱਖ ਜਥੇਬੰਦੀਆਂ ਦੇ ਇਤਿਹਾਸਕ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਦਮਦਮੀ ਟਕਸਾਲ ਦੇ ਸਬਕਾ ਮੁਖੀ ਜਰਨੈਲ ਸਿੰਘ ਬੜੇ ਦਾਅਵੇ ਨਾਲ ਕਹਿੰਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ੯ ਮਹੀਨੇ ੯ ਦਿਨ ੯ ਘੜੀਆਂ ੯ ਪਲ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਪਣੇ ਠਹਿਰਾਉ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਸਪੂਰਨ ਬੀੜ ਜ਼ਬਾਨੀ ਬੋਲ ਕੇ ਭਾਈ ਮਨੀ ਸਿੰਘ ਤੋਂ ਲਿਖਵਾਈ ਸੀ ਤੇ ਉਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ਼ ਕਰਵਾਈ ਸੀ। ਅਤੇ ਇਸੇ ਬੀੜ ਨੂੰ ੧੭੦੮ ਵਿੱਚ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਦੇ ਕੇ ਜੋਤੀ ਜੋਤ ਸਮਾ ਗਏ ਸਨ। ਹੁਣ ਵੇਖਦੇ ਹਾਂ ਸਾਰੀਆਂ ਜਥੇਬੰਦੀਆਂ ਨੂੰ ਝੂਠਲਾਉਣ ਸਦਕਾ ਕਿਹੜੀ ਕਿਹੜੀ ਜਥੇਬੰਦੀ ਇਸ ਸੁੱਖਾ ਪੀਣੇ ਨਿਹੰਗ ਵਿਰੁੱਧ ਕਾਰਵਾਈ ਕਰਦੀ ਹੈ ਜਾਂ ਉਨ੍ਹਾਂ ਦੇ ਦਸਮ ਗ੍ਰੰਥ ਪਿਆਰ ਨੂੰ ਮੁੱਖ ਰੱਖ ਕੇ ਉਨ੍ਹਾਂ ਨੂੰ ਸਨਮਾਨਤ ਕਰਦੀ ਹੈ ਕਿਉਂਕਿ ਇਨ੍ਹਾਂ ਦੀ ਰਵਾਇਤ ਹੈ ਕਿ ਜਿਹੜਾ ਵੀ ਦਸਮ ਗ੍ਰੰਥ ਦੀ ਹਮਾਇਤ ਕਰਦਾ ਹੈ ਉਸ ਨੂੰ ਸਭ ਗੁਨਾਹ ਮੁਆਫ਼ ਕਰਦੇ ਹਨ ਤੇ ਸਿਰਫ ਗਲ ਵਿੱਚ ਫ਼ਾਹੀ ਉਨ੍ਹਾਂ ਦੇ ਪਾਉਂਦੇ ਹਨ ਜਿਹੜੇ ਇਸ ਦਾ ਵਿਰੋਧ ਕਰਦੇ ਹਨ।
ਸ਼ੇਰੇ ਪੰਜਾਬ ਰੇਡੀਓ ਦੇ ਸੰਚਾਲਕ ਸ: ਕੁਲਦੀਪ ਸਿੰਘ ਨੇ ਉਨ੍ਹਾਂ ਦੀ ਚੁਣੌਤੀ ਪ੍ਰਵਾਨ ਕਰ ਕੇ ੧੩ ਮਾਰਚ ਨੂੰ ਕੈਨੇਡਾ ਦੇ ਸਮੇਂ ਅਨੁਸਾਰ ਸਵੇਰੇ ੮ ਤੋਂ ੧੦ ਵਜੇ ਤੱਕ (ਭਾਰਤੀ ਸਮੇਂ ਅਨੁਸਾਰ ਰਾਤੀ ੯.੩੦ ਤੋਂ ੧੧.੩੦ ਵਜੇ ਤੱਕ) ਦਾ ਸਮਾਂ ਦੇ ਦਿੱਤਾ। ਪਰ ਹੈਰਾਨੀ ਹੈ ਕਿ ਬਹਿਸ ਲਈ ਲਲਕਾਰਾ ਮਾਰਨ ਪਿੱਛੋਂ ਉਹ ਇਸ ਵਿਚ ਭਾਗ ਲੈਣ ਤੋਂ ਭੱਜ ਗਿਆ ਤੇ ਉਨ੍ਹਾਂ ਦੇ ਪ੍ਰਤੀਨਿਧ ਵਜੋਂ ਗੁਰਜੀਤ ਸਿੰਘ ਆਸਟ੍ਰੇਲੀਆ ਦਾ ਨਾਮ ਲਿਆ ਗਿਆ। ਅਖੀਰ ਗੁਰਜੀਤ ਸਿੰਘ ਵੀ ਔਨ ਲਾਈਨ ਫ਼ੋਨ 'ਤੇ ਆਉਣ ਦੀ ਹਿੰਮਤ ਨਾ ਵਿਖਾ ਸਕੇ ਤੇ ਟਾਕ ਸ਼ੋਅ ਸ਼ੁਰੂ ਹੋਣ ਤੋਂ ਠੀਕ ੯ ਮਿੰਟ ਪਹਿਲਾਂ ਧਰਮ ਸਿੰਘ ਦਾ ਸੰਦੇਸ਼ ਈ-ਮੇਲ ਰਾਹੀਂ ਭੇਜ ਕੇ ਬੇਨਤੀ ਕੀਤੀ ਕਿ ਉਨ੍ਹਾਂ ਦਾ ਇਹ ਸੰਦੇਸ਼ ਰੇਡੀਓ ਤੋਂ ਪੜ੍ਹ ਕੇ ਸੁਣਾਇਆ ਜਾਵੇ। ਧਰਮ ਸਿੰਘ ਦੀ ਆਵਾਜ਼ ਵਿੱਚ ਰੀਕਾਰਡਡ ਆਡੀਓ ਵਿਚੋਂ ਉਨ੍ਹਾਂ ਦੇ ਉਕਤ ਕਥਨ ਦੀਆਂ ਕੁਝ ਕਲਿਪਿੰਗ ਸਣਾਉਣ ਉਪਰੰਤ ਟਾਕ ਸ਼ੋਅ ਵਿੱਚ ਭਾਗ ਲੈਣ ਲਈ ਵਿਸ਼ੇਸ਼ ਤੌਰ 'ਤੇ ਬੁਲਾਏ ਗਏ ਡਾ: ਰਮਿੰਦਰ ਸਿੰਘ ਕੰਗ ਨੂੰ ਧਰਮ ਸਿੰਘ ਦੇ ਕਥਨਾਂ 'ਤੇ ਟਿੱਪਣੀ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਬਾਹਰੀ ਦੁਸ਼ਮਣ ਤੋਂ ਬਚਣ ਲਈ ਬੜਾ ਸੁਚੇਤ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਤੋਂ ਡਰਨ ਦੀ ਇੰਨੀ ਲੋੜ ਨਹੀਂ ਕਿਉਂਕਿ ਉਨ੍ਹਾਂ ਦੀ ਤਾਂ ਪਛਾਣ ਹੋਈ ਹੈ ਪਰ ਜਿਸ ਦਾ ਚਿਹਰ ਮੋਹਰਾ ਸਾਡੇ ਵਰਗਾ ਹੀ ਹੈ, ਇਨ੍ਹਾਂ ਨੂੰ ਜਿੰਨਾ ਪਹਿਚਾਨਣਾ ਜਿੰਨਾਂ ਮੁਸ਼ਕਲ ਹੈ ਉਤਨਾ ਹੀ ਇਹ ਵੱਧ ਨੁਕਸਾਨ ਕਰ ਰਹੇ ਹਨ, ਇਸ ਲਈ ਇਨ੍ਹਾਂ ਤੋਂ ਬਚਣ ਲਈ ਵੱਧ ਸੁਚੇਤ ਹੋਣ ਦੀ ਲੋੜ ਹੈ। ਇਸ ਉਪਰੰਤ ਰੇਡੀਓ ਹੋਸਟ ਸ: ਕੁਲਦੀਪ ਸਿੰਘ ਨੇ ਧਰਮ ਸਿੰਘ ਦਾ ਸੰਦੇਸ਼ ਹੂਬਹੂ ਪੜ੍ਹ ਕੇ ਸੁਣਾਇਆ ਜਿਸ ਦਾ ਤੱਤ ਸਾਰ ਇਹ ਸੀ:-
ਚੁਣੌਤੀ ਦੇਣ ਸਮੇਂ ਅਸੀਂ ਤੁਹਾਡੇ ਅੱਗੇ ਤਿੰਨ ਸ਼ਰਤਾਂ ਰੱਖੀਆਂ ਸਨ: ੧. ਚਰਚਾ ਸੁਪ੍ਰੀਮ ਕੋਰਟ ਜਾਂ ਹਾਈ ਕੋਰਟ ਦੇ ਤਿੰਨ ਜੱਜਾਂ ਦੀ ਹਾਜ਼ਰੀ ਵਿਚ ਹੋਵੇ, ੨. ਜੇ ਦਸਮ ਗ੍ਰੰਥ ਦੇ ਵਿਰੋਧੀ ਚਰਚਾ ਵਿਚ ਹਾਰ ਜਾਣ ਤਾਂ ਉਹ ਅਕਾਲ ਤਖ਼ਤ 'ਤੇ ਪੇਸ਼ ਹੋ ਕੇ ਹੁਣ ਤੱਕ ਦਸਮ ਗ੍ਰੰਥ ਦਾ ਵਿਰੋਧ ਕੀਤੇ ਜਾਣ ਦਾ ਪਸਚਾਤਾਪ ਕਰਦੇ ਹੋਏ ਜਥੇਦਾਰ ਕੋਲੋਂ ਤਨਖ਼ਾਹ ਲਵਾਉਣ, ੩. ਤੁਸੀਂ ਆਪਣੀ ਨਿਰਪੱਖਤਾ ਸਿੱਧ ਕਰੋ ਕਿਉਂਕਿ ਮੀਡੀਆ ਵਿਰੋਧੀਆਂ ਦੇ ਹੱਥ ਵਿੱਚ ਹੋਣ ਕਰਕੇ ਉਹ ਸਾਡਾ ਪੱਖ ਸੁਣਨ ਲਈ ਪੂਰਾ ਸਮਾਂ ਨਹੀਂ ਦਿੰਦਾ ਇਸ ਲਈ ਤੁਸੀਂ ਸਾਨੂੰ ਯਕੀਨ ਦਿਵਾਓ ਕਿ ਚਰਚਾ ਦੌਰਾਨ ਕੋਈ ਬੇਈਮਾਨੀ ਨਹੀਂ ਕਰੋਗੇ। ਕਿਉਂਕਿ ਤੁਸੀਂ ਸਾਡੇ ਨਾਲ ਗੱਲਬਾਤ ਕੀਤੇ ਬਿਨਾ ਹੀ ਸਮਾ ਨਿਸਚਤ ਕਰ ਲਿਆ ਹੈ ਇਸ ਲਈ ਅਸੀਂ ਅਜਿਹੀ ਚਰਚਾ ਵਿੱਚ ਭਾਗ ਨਹੀਂ ਲੈ ਸਕਦੇ।
ਡਾ: ਕੰਗ ਨੇ ਕਿਹਾ ਇਹ ਧਾਰਮਿਕ ਮਸਲਾ ਹੈ ਤੇ ਸੁਪ੍ਰੀਮ ਕੋਰਟ ਦੇ ਜੱਜਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਤੇ ਨਾ ਹੀ ਧਾਰਮਿਕ ਵਿਸ਼ੇ ਤੇ ਚਰਚਾ ਹਾਰ-ਜਿੱਤ ਨੂੰ ਮੁੱਖ ਰੱਖ ਕੇ ਹੋਣੀ ਚਾਹੀਦੀ ਹੈ, ਸਗੋਂ ਸੁਹਿਰਦਤਾ ਇਹ ਹੋਵੇ ਕਿ ਦਲੀਲਾਂ ਨਾਲ ਇੱਕ ਦੂਜੇ ਨੂੰ ਕਾਇਲ ਕਰਕੇ ਇੱਕ ਮੱਤ ਹੋਇਆ ਜਾਵੇ। ਰੇਡੀਓ ਹੋਸਟ ਨੇ ਵਾਰ ਵਾਰ ਐਲਾਨ ਕੀਤਾ ਕਿ ਗੁਰਜੀਤ ਸਿੰਘ ਨੂੰ ੬ ਵਾਰ ਟੈਲੀਫ਼ੋਨ ਕੀਤਾ ਹੈ ਉਹ ਚੁੱਕ ਨਹੀਂ ਰਹੇ, ਧਰਮ ਸਿੰਘ ਨੂੰ ਵੀ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਵਿਅਕਤੀ ਨੇ ਵੱਡੀ ਗਿਣਤੀ ਵਿੱਚ ਇਹ ਚੁਣੌਤੀ ਦੇਣ ਵਾਲੀਆਂ ਆਡੀਓ ਸੀਡੀਜ਼ ਵੰਡੀਆਂ 'ਤੇ ਈ-ਮੇਲ ਰਾਹੀਂ ਭੇਜੀਆਂ ਉਹ ਵੀ ਸੰਪਰਕ ਵਿੱਚ ਨਹੀਂ ਆ ਰਹੇ। ਜੇ ਉਹ ਸੁਣਦੇ ਹੋਣ ਤਾਂ ਫ਼ੋਨ ਕਰਕੇ ਆਪਣਾ ਪੱਖ ਪੇਸ਼ ਕਰ ਸਕਦੇ ਹਨ। ਪਰ ਕੋਈ ਵੀ ਹਿੰਮਤ ਨਾ ਵਿਖਾ ਸਕਿਆ। ਕੈਲੇਫ਼ੋਰਨੀਆਂ ਤੋਂ ਕਾਲਰ ਨੰ: ੧ ਨੇ ਕਿਹਾ ਕਿ ਭੇਜੀ ਗਈ ਆਡੀਓ ਵਿੱਚ ਧਰਮ ਸਿੰਘ ਨੇ ਕਿਹਾ ਕਿ ਦਸਮ ਗ੍ਰੰਥ ਦੀਆਂ ਪੋਥੀਆਂ, ਮਾਤਾ ਜੀ, ਗੁਰੂ ਕੇ ਮਹਿਲ ਤੇ ਛੋਟੇ ਸਾਹਿਬਜ਼ਾਦੇ ੧੮ ਘੰਟੇ ਪਹਿਲਾਂ ਹੀ ਰੱਥ 'ਤੇ ਬਿਠਾ ਕੇ ਬਾਹਰ ਕੱਢ ਦਿੱਤੇ। ਬੇਸ਼ੱਕ ਇਹ ਗੱਲ ਮੰਨਣਯੋਗ ਨਹੀਂ ਹੈ ਪਰ ਡਾ: ਹਰਿਭਜਨ ਸਿੰਘ ਦੀ ਪੁਸਤਕ 'ਕਰਤਾ ਦਸਮ ਗ੍ਰੰਥ-ਪੁਨਰ ਸਮੀਖਿਆ' ਜਿਹੜੀ ਕਸ਼ਮੀਰ ਸਿੰਘ ਨੇ ਹੀ ਛਪਾ ਕੇ ਰੀਲੀਜ਼ ਕੀਤੀ ਹੈ ਉਸ ਦੇ ਪੰਨਾ ਨੰ: ੨੭ 'ਤੇ ਲਿਖਿਆ ਹੈ ਕਿ ੧੭੧੬ ਈਸਵੀ ਨੂੰ ਮਾਤਾ ਸਾਹਿਬ ਕੌਰ ਨੇ ਭਾਈ ਮਨੀ ਸਿੰਘ ਨੂੰ ਚਿੱਠੀ ਲਿਖੀ ਕਿ ਦਸਮ ਗ੍ਰੰਥ ਦੀਆਂ ਪੋਥੀਆਂ ਇਕੱਤਰ ਬੀੜ ਤਿਆਰ ਕੀਤੀ ਜਾਵੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਦਸਮ ਗ੍ਰੰਥ ਪਹਿਲਾਂ ਹੀ ਮਾਤਾ ਜੀ ਕੋਲ ਸੀ ਤਾਂ ਉਨ੍ਹਾਂ ਨੂੰ ਚਿੱਠੀ ਲਿਖਣ ਦੀ ਕੀ ਲੋੜ ਪਈ। ਭਾਈ ਮਨੀ ਸਿੰਘ ਨੇ ਮੋੜਵੀ ਚਿਠੀ ਲਿਖੀ ਕਿ ਹਾਲੀ ਤੱਕ ਉਸ ਨੂੰ ਸਿਰਫ ੩੦੩ ਚਰਿਤਰ ਮਿਲੇ ਹਨ, ਸ਼ਸਤਰਨਾਮਾਲਾ ਵਗੈਰਾ ਵਗੈਰਾ ਉਨ੍ਹਾਂ ਨੂੰ ਨਹੀਂ ਮਿਲੀਆਂ। ਦੂਸਰੀ ਗੱਲ ਜੋ ਇਨ੍ਹਾਂ ਨੇ ਸੁਪ੍ਰੀਮ ਕੋਰਟ ਦੇ ਜੱਜਾਂ ਬਾਰੇ ਲਿਖੀ ਹੈ, ਇਹ ਠੀਕ ਹੈ ਕਿ ਸਾਰੇ ਹੀ ਜੱਜ ਸਾਡੇ ਲਈ ਸਤਿਕਾਰਯੋਗ ਹੈ ਪਰ ਸਾਡੇ ਧਾਰਮਿਕ ਜੱਜ ਤਾਂ ਹਨ ਪੰਜਾਂ ਤਖ਼ਤਾਂ ਦੇ ਜਥੇਦਾਰ ਜਿਹੜੇ ਖ਼ੁਦ ਹੀ ਇਸ ਗ੍ਰੰਥ ਨੂੰ ਗੁਰੂ ਮੰਨਦੇ ਹਨ ਤੇ ਪਜਾਮਾਂ ਲਾਹ ਕੇ ਮੱਥਾ ਟੇਕਦੇ ਹਨ, ਉਨ੍ਹਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਕਿ ਉਹ ਸਹੀ ਫੈਸਲਾ ਕਰਨਗੇ। ਇਸ ਲਈ ਇਹ ਤਾਂ ਤੁਸੀਂ ਹੀ ਸੰਗਤਾਂ ਨੂੰ ਜਾਗਰੂਕ ਕਰੋ ਫਿਰ ਬੇਸ਼ਕ ਇਨ੍ਹਾਂ ਤੋਂ ਕੁਝ ਬਚਾ ਹੋ ਸਕੇ ਨਹੀਂ ਇਹ ਤਾਂ ਸਾਡੇ ਇਤਿਹਾਸ ਤੇ ਸਿਧਾਂਤ ਨੂੰ ਤਬਾਹ ਕਰਨ 'ਤੇ ਤੁਲੇ ਹੋਏ ਹਨ।
ਨਿਊਯਾਰਕ ਤੋਂ ਕਾਲਰ ਨੰਬਰ ਦੋ ਨੇ ਕਿਹਾ ਕਿ ਤੁਹਾਡੇ ਰੇਡੀਓ ਰਾਹੀਂ ਆਡੀਓ ਕਲਿਪ ਸੁਣ ਕੇ ਸਮਝ ਆ ਗਈ ਹੈ ਕਿ ਹੁਣ ਬਿੱਲੀ ਪੂਰੀ ਤਰ੍ਹਾਂ ਥੈਲਿਓਂ ਬਾਹਰ ਆ ਗਈ ਹੈ ਤੇ ਇਹ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸਥਾਪਨ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਸਿੱਖ ਆਤਮਕ ਤੌਰ 'ਤੇ ਪੂਰੀ ਤਰ੍ਹਾਂ ਮਰ ਚੁੱਕੇ ਹਨ ਇਸ ਲਈ ਪਹਿਲਾਂ ਇਨ੍ਹਾਂ ਨੇ ਇਤਿਹਾਸਕ ਨਿਸ਼ਾਨੀਆਂ ਢਾਹੀਆਂ, ਸਿੱਖ ਚੁੱਪ ਰਹੇ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਕੀਤੇ ਗਏ, ਸਿੱਖ ਚੁੱਪ ਰਹੇ ਤੇ ਹੁਣ ਇਹ ਜੋ ਸਿੰਘ ਕਹਾਉਣ ਦੇ ਤਾਂ ਹੱਕਦਾਰ ਹੈ ਨਹੀਂ, ਧਰਮੇ ਵਰਗੇ ਪਤਾ ਨਹੀਂ ਕਿੰਨੇ ਹੋਰ ਹਨ ਜਿਹੜੇ ਸਾਡੇ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੇ ਇਤਿਹਾਸ ਨੂੰ ਮਲੀਆਮੇਟ ਕਰਨ 'ਤੇ ਤੁਲੇ ਹੋਏ ਹਨ। ਤੁਸੀਂ ਵਧਾਈ ਦੇ ਪਤਾਰ ਹੋ ਜਿਨ੍ਹਾਂ ਨੇ ਇਨ੍ਹਾਂ ਦੇ ਮੰਦ ਇਰਾਦੇ ਜੱਗ ਜ਼ਾਹਰ ਕੀਤੇ। ਹੁਣ ਸਿੱਖ ਕਹਾਉਣ ਵਾਲੇ ਸਾਡੇ ਆਗੂ, ਜਥੇਦਾਰ ਤੇ ਮੀਡੀਏ ਵਾਲਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਤੇ ਸਿਧਾਂਤ ਬਚਾਉਣ ਲਈ ਆਪਣਾ ਰੋਲ ਕਿਸ ਤਰ੍ਹਾਂ ਨਿਭਾਉਂਦੇ ਹਨ ਤੇ ਇਹ ਵੇਖਣ ਕਿ ਧਰਮੇ ਵਰਗਿਆਂ ਦੇ ਪਿਛੇ ਕੌਣ ਕੌਣ ਬੋਲ ਰਿਹਾ ਹੈ। ਹੋਸਟ ਕੁਲਦੀਪ ਸਿੰਘ ਨੇ ਡਾ: ਕੰਗ ਨੂੰ ਪੁੱਛਿਆ ਕਿ ਇਹ ਜਿੰਮੇਵਾਰੀ ਤਾ ਬਣਦੀ ਸੀ ਧਾਰਮਕ ਸੰਸਥਾਵਾਂ ਤੇ ਸੰਪ੍ਰਦਾਵਾਂ ਦੀ ਪਰ ਮੀਡੀਏ ਨੂੰ ਇਹ ਜਿੰਮੇਵਾਰੀ ਕਿਉਂ ਨਿਭਾਉਣੀ ਪੈ ਰਹੀ ਹੈ? ਡਾ: ਕੰਗ ਨੇ ਕਿਹਾ ਕਿ ਮੀਡੀਏ ਨੇ ਵੀ ਆਪਣੀਆਂ ਜਿੰਮੇਵਾਰੀਆਂ ਤਹਿ ਕਰਨੀਆਂ ਤੇ ਨਿਭਾਉਣੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਸਿੱਖ ਧਰਮ ਸਾਰੀ ਮਨੁਖਤਾ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ ਇਸ ਲਈ ਮੀਡੀਏ ਨਾਲ ਜੁੜੇ ਸਿੱਖਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵੇਖੇ ਕਿ ਕਿਥੇ ਕਿਥੇ ਦੁਸ਼ਵਾਰੀਆਂ ਪੈਦਾ ਹੋ ਰਹੀਆਂ ਹਨ ਤੇ ਉਨ੍ਹਾਂ ਨੂੰ ਜੱਗ ਜ਼ਾਹਰ ਕਰਕੇ ਮਨੁਖਤਾ ਦਾ ਭਲਾ ਕੀਤਾ ਜਾਵੇ। ਇਸ ਪੱਖੋਂ ਸ਼ੇਰੇ ਪੰਜਾਬ ਦੀ ਸਾਰੀ ਹੀ ਟੀਮ ਵਧਾਈ ਦੀ ਪਾਤਰ ਹੈ ਕਿ ਇਹ ਆਪਣੀਆਂ ਜਿੰਮੇਵਾਰੀਆਂ ਠੀਕ ਢੰਗ ਨਾਲ ਨਿਭਾ ਰਹੀ ਹੈ।
ਦੁਗਰੀ ਲੁਧਿਆਣਾ ਤੋਂ ਇੱਕ ਕਾਲਰ ਸੁਖਪਾਲ ਸਿੰਘ ਨੇ ਕਿਹਾ ਕਿ ਦਸਮ ਗ੍ਰੰਥ ਦੇ ਸਮਰਥਕ ਇਸ ਦਾ ਸਿਧਾਂਤ ਆਪਣੇ ਘਰ ਤੋਂ ਹੀ ਲਾਗੂ ਕਰਨ ਤਾਂ ਇਨ੍ਹਾਂ ਨੂੰ ਪਤਾ ਲਗ ਜਾਵੇਗਾ ਕਿ ਇਸ ਦੀ ਸਿਖਿਆ ਨਾਲ ਘਰ ਦਾ ਮਹੌਲ ਕਿਸ ਤਰ੍ਹਾਂ ਦਾ ਬਣਦਾ ਹੈ। ਇੱਕ ਹੋਰ ਕਾਲਰ ਗੁਰਚਰਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮਕਾਲੀ ਕਵੀ ਭਾਈ ਨੰਦ ਲਾਲ ਜੀ ਦੀਆਂ ਦੋ ਪੁਸਤਕਾਂ ਰਹਿਤਨਾਮਾ ਤੇ ਤਨਖ਼ਾਹਨਾਮਾ ਦਾ ਹਵਾਲਾ ਦੇ ਕੇ ਦੱਸਿਆ ਕਿ ਤਨਖ਼ਾਹਨਾਮਾ ੧੬੯੯ ਤੋਂ ਪਿਛੋਂ ਲਿਖਿਆ ਗਿਆ ਹੈ ਕਿਉਂਕਿ ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਸਿੰਘ ਸ਼ਬਦ ਵਰਤਿਆ ਗਿਆ ਹੈ, ਇਨ੍ਹਾਂ ਦੋਵਾਂ ਵਿੱਚ ਕਿਧਰੇ ਵੀ ਦਸਮ ਗ੍ਰੰਥ ਦਾ ਜ਼ਿਕਰ ਤੱਕ ਨਹੀਂ ਹੈ। ਸੈਨਾਪਤੀ ਗੁਰ ਸੋਭਾ ਗੰਥ ੧੭੧੧ ਵਿੱਚ, ਪਰਚੀਆਂ ਸੇਵਾਦਾਸ ੧੮੫੦ ਤੋਂ ੧੮੬੦ ਦੇ ਵਿਚਕਾਰ ਲਿਖੀਆਂ ਮੰਨੀਆਂ ਗਈਆਂ ਹਨ, ਇਨ੍ਹਾਂ ਵਿੱਚ ਵੀ ਜ਼ਿਕਰ ਨਹੀਂ ਹੈ। ਦਸਮ ਗ੍ਰੰਥ ਦਾ ਪਹਿਲੀ ਵਾਰ ਗਿਆਨੀ ਗਿਆਨ ਸਿੰਘ ਵਲੋਂ ੧੮੮੦ ਵਿੱਚ ਲਿਖੇ ਗ੍ਰੰਥ ਵਿੱਚ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਭਾਈ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆਂ ਨੇ 'ਸੰਤਨ ਕੀ ਸੁਣਿ ਸਾਚੀ ਸਾਖੀ ॥ ਸੋ ਬੋਲਹਿ ਜੋ ਪੇਖਹਿ ਆਖੀ ॥' ਦਾ ਹਵਾਲਾ ਦੇ ਕੇ ਕਿਹਾ ਸੀ ਗੁਰੂ ਸਾਹਿਬ ਨੇ ਉਹ ਹੀ ਲਿਖਿਆ ਜੋ ਉਨ੍ਹਾਂ ਆਪਣੀ ਅੱਖੀਂ ਵੇਖਿਆ। ਬਹੁਤ ਸਾਰੇ ਚਰਿੱਤ੍ਰ ਐਸੇ ਹਨ ਜਿਨਾਂ ਦਾ ਵੇਰਵਾ ਉਹ ਦੱਸ ਨਹੀਂ ਸਕਦੇ ਪਰ ਇੱਕ ਚਰਿਤਰ ਵਿੱਚ ਲਿਖਿਆ ਹੈ, ਤੇਜ ਉਸਤਰੇ ਨਾਲ ਝਾਂਡਾਂ ਮੁੰਨੀਆਂ। ਉਨ੍ਹਾਂ ਕਿਹਾ ਗੁਰਪ੍ਰੀਤ ਸਿੰਘ ਅਨੁਸਾਰ ਕੀ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਕੋਲ ਬੈਠੇ ਸਨ। ਡਾ: ਕੰਗ ਨੇ ਕਿਹਾ ਕਿ ਦਸਮ ਗ੍ਰੰਥ ਦੇ ਹਮਾਇਤੀ ਕਹਿ ਰਹੇ ਹਨ ਕਿ ਗੁਰੂ ਸਾਹਿਬ ਨੇ ਸੈਕਸ ਸਿਖਿਆ ਦੇਣ ਲਈ ਇਹ ਚਰਿਤਰ ਲਿਖੇ ਹਨ। ਉਨ੍ਹਾਂ ਕਿਹਾ ਮੰਨ ਲੈਂਦੇ ਹਾਂ ਕਿ ਸਿੱਖ ਧਰਮ ਇੱਕ ਨਵੇਂ ਯੁਗ ਦਾ ਧਰਮ ਹੋਣ ਕਰਕੇ ਉਸ ਵੇਲੇ ਸੈਕਸ ਸਿਖਿਆ ਦੇਣ ਵਾਸਤੇ ਹੀ ਲਿਖੇ ਹੋਣ ਪਰ ਇਸ ਵਿੱਚ ਵਰਤੀ ਗਈ ਭਾਸ਼ਾ ਬਹੁਤ ਹੀ ਅਸਭਿਅਕ ਹੈ ਜਿਹੜੀ ਕਿ ਗੁਰੂ ਸਾਹਿਬ ਨਹੀਂ ਵਰਤ ਸਕਦੇ। ਉਨ੍ਹਾਂ ਕਿਹਾ ਕਿ ਗਾਲਾਂ ਕੱਢਣ ਵੇਲੇ ਸ਼ਬਦ ਹੋਰ ਵਰਤੇ ਜਾਂਦੇ ਹਨ ਪਰ ਮੈਡੀਕਲ ਸਾਇੰਸ ਦੀ ਸਿਖਿਆ ਦੇਣ ਵੇਲੇ ਹੋਰ। ਗੁਰੂ ਗੋਬਿੰਦ ਸਿੰਘ ਜੀ ਜਿਹੜੇ ਚੋਟੀ ਦੇ ਵਿਦਵਾਨ ਸਨ ਉਨ੍ਹਾਂ ਕੋਲ ਸ਼ਬਦ ਭੰਡਾਰ ਦੀ ਕੋਈ ਕਮੀ ਨਹੀਂ ਸੀ ਕਿ ਇਸ ਤਰ੍ਹਾਂ ਦੀ ਹਲਕੀ ਤੇ ਅਸਿਭਿਅਕ ਸ਼ਬਦਾਵਲੀ ਉਨ੍ਹਾਂ ਨੇ ਵਰਤੀ ਹੋਵੇ।
ਸ: ਕੁਲਦੀਪ ਸਿੰਘ ਨੇ ਡਾ: ਕੰਗ ਤੋਂ ਪੁੱਛਿਆ ਕਿ ਕੀ ਇਹ ਗੱਲ ਜਚਦੀ ਹੈ ਕਿ ੧੮ ਘੰਟੇ ਪਹਿਲਾਂ ਦਸਮ ਗ੍ਰੰਥ ਦੀਆਂ ਪੋਥੀਆਂ, ਮਾਤਾ ਜੀ, ਛੋਟੇ ਸਾਹਿਬਜ਼ਾਦੇ ਇੱਕ ਰੱਥ ਰਾਹੀਂ ਬਾਹਰ ਕੱਢ ਦਿੱਤੇ ਹੋਣ? ਡਾ: ਕੰਗ ਨੇ ਕਿਹਾ ਅਨੰਦਪੁਰ ਸਾਹਿਬ ਦਾ ਕਿਲਾ ਛੱਡਨਾ ਸਿੱਖ ਇਤਿਹਾਸ ਦੀ ਇੱਕ ਅਹਿਮ ਘਟਨਾ ਹੈ ਜਿਸ ਵਿੱਚ ਕਿਧਰੇ ਵੀ ੧੮ ਘੰਟੇ ਪਹਿਲਾਂ ਕੱਢਣ ਦਾ ਜ਼ਿਕਰ ਤੱਕ ਨਹੀਂ ਹੈ। ਜੇ ਇਹ ਮੰਨ ਲਿਆ ਜਾਵੇ ਤਾਂ ਸਾਡਾ ਸਾਰਾ ਹੀ ਇਤਿਹਾਸ ਗਲਤ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਜੇ ਕੱਲ੍ਹ ਨੂੰ ਇਹ ਦਾਅਵਾ ਕਰ ਦੇਣ ਕਿ ਸਾਡੇ ਘਰੋਂ ਹੀ ਸਬੂਤ ਮਿਲੇ ਹਨ ਕਿ ਸਾਡੇ ਵੱਡ ਵਡੇਰੇ ਹੀ ਉਸ ਰੱਥ ਨੂੰ ਹੱਕ ਕੇ ਲਿਆਏ ਸਨ। ਕੁਲਦੀਪ ਸਿੰਘ ਨੇ ਕਿਹਾ ਕਿ ਮੁਗਲ ਫੌਜ ਵਿੱਚ ਵੀ ਇਨ੍ਹਾਂ ਦੇ ਵੱਡ ਵਡੇਰੇ ਹੀ ਹੋਣਗੇ ਜਿਨ੍ਹਾਂ ਨੇ ਕਿਹਾ ਹੋਵੇਗਾ ਕਿ ਦਸਮ ਗ੍ਰੰਥ ਤਾਂ ਸੁਰੱਖਿਅਤ ਕੱਢ ਕੇ ਲੈ ਜਾਵੋ ਤੇ ਬਾਕੀ ਅਸੀਂ ਸਭ ਕੁਝ ਅਸੀਂ ਰੋੜ ਦੇਣਾ ਹੈ।
'ਦਸਮ ਗ੍ਰੰਥ ਦਾ ਲਿਖਾਰੀ ਕੌਣ' ਪੁਸਤਕ ਦੇ ਲਿਖਾਰੀ ਜਸਬਿੰਦਰ ਸਿੰਘ ਦੁਬਈ ਨੂੰ ਲਾਈਨ 'ਤੇ ਲਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਨਹੀਂ ਹੈ ਇਹ ਰਾਮ, ਸ਼ਾਮ, ਕਾਲ, ਸੂਮ, ਕ੍ਰਿਸ਼ਨ ਆਦਿਕ ਸਾਕਤਮਤੀ ਕਵੀਆਂ ਦੀ ਸਾਂਝੀ ਕ੍ਰਿਤ ਹੈ ਜਿਹੜੀ ਗੁਰੂ ਸਾਹਿਬ ਦੇ ਨਾਮ 'ਤੇ ਧੱਕੇ ਨਾਲ ਮੜੀ ਦਿੱਤੀ ਹੈ ਤਾ ਕਿ ਸਿੱਖਾਂ ਵਿੱਚ ਵਿਭਚਾਰ, ਨਸ਼ਾ ਪਾਣੀ ਤੇ ਹੋਰ ਕੁਕਰਮ ਵਧਾਏ ਜਾ ਸਕਣ। ਉਨ੍ਹਾਂ ਥੋਹੜੇ ਹੀ ਸ਼ਬਦਾਂ ਵਿੱਚ ਤ੍ਰਿਆ ਚਰਿਤ੍ਰਾਂ ਦੀ ਅਸਲੀਅਤ ਪ੍ਰਗਟ ਕਰਦਿਆਂ ਕਿਹਾ ਕਿ ਗੈਰਇਖਲਾਕੀ ਪੈਦਾ ਕਰਨ ਲਈ ਇਸ ਦੇ ਚਰਿਤਰ ਨੰਬਰ ੧੯, ੧੬੬, ੨੫੯, ੨੯੫ ਵਿੱਚ ਮਾਂ ਦੇ ਪੁੱਤ ਨਾਲ ਨਜਾਇਜ਼ ਸਬੰਧ/ਸੰਭੋਗ। ੬੦, ੧੧੯, ੨੧੨, ੨੦੮, ੩੭੧ ਵਿੱਚ ਭੈਣ ਭਰਾ ਅਤੇ ੧੮੩ ਵਿੱਚ ਪਿਉ ਧੀ ਦੇ ਸੰਭੋਗ ਦਾ ਜ਼ਿਕਰ ਹੈ। ਪਰਾਈ ਔਰਤ ਅਤੇ ਪਰਾਏ ਮਰਦ ਦੇ ਸੰਬੰਧਾਂ ਦਾ ਤਾਂ ਸਾਰੇ ਹੀ ਚਰਿੱਤਰਾਂ ਵਿੱਚ ਜ਼ਿਕਰ ਹੈ। ਚਰਿਤਰ ਨੰਬਰ ੨, ੧੦, ੧੧, ੧੨, ੧੩, ੧੬, ੧੭, ੧੮, ੧੯, ੨੦, ੨੧, ੨੪, ੨੫, ੩੦, ੪੦, ੫੦ ਵਿੱਚ ਔਰਤ ਜਾਤ ਦਾ ਰੱਜ ਕੇ ਅਪਮਾਨ ਕੀਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ੨੧, ੨੨, ੨੩ ਅਤੇ ੭੧ ਵਿੱਚ ਘੋਰ ਅਪਮਾਨ ਕੀਤਾ ਗਿਆ ਹੈ। ੪੯ ਨੰਬਰ ਵਿੱਚ ਗੁਰਸਿੱਖਾਂ ਦਾ ਅਪਮਾਨ ਕੀਤਾ ਗਿਆ ਹੈ। ਪੰਜਾਂ ਪਿਆਰਿਆਂ ਨੂੰ ੩੬੪ ਨੰਬਰ ਵਿੱਚ ਰਗੜੇ ਲਾਏ ਗਏ ਹਨ। ੬੨ ਨੰਬਰ ਵਿੱਚ ਰਾਜਾ ਮਹਾਂ ਸਿੰਘ ਨੂੰ ਚੋਰਾਂ ਦਾ ਸਰਦਾਰ ਦੱਸਿਆ ਗਿਆ ਹੈ। ੯੩ ਨੰਬਰ ਵਿੱਚ ਜੁਲਾਹੇ ਦਾ ਰੱਜ ਕੇ ਅਪਮਾਨ ਕਰਦਿਆਂ ਉਸ ਦੇ ਸਿਰ ਵਿੱਚ ੧੦੦੦੦ ਜੁੱਤੀਆਂ ਪੈਂਦੀਆਂ ਵਿਖਾਇਆ ਗਿਆ ਹੈ। ੭੮ ਵਿੱਚ ਤਰਖਾਣਾਂ ਦਾ, ੮੯ ਵਿੱਚ ਜੱਟਾਂ ਦਾ, ੯੦ ਵਿੱਚ ਸੁਨਿਆਰ ਅਤੇ ੯੪ ਵਿੱਚ ਬ੍ਰਹਮਣ ਦਾ ਰੱਜ ਕੇ ਅਪਮਾਨ ਕੀਤਾ ਗਿਆ ਹੈ। ਸਿੱਖ ਧਰਮ ਵਿੱਚ ਕੇਸ ਕੱਟਣ ਦੀ ਸਖਤ ਮਨਾਹੀ ਹੈ ਪਰ ਚਰਿਤਰ ਨੰਬਰ ੧੩੪, ੧੩੮, ੧੯੦, ੨੭੬, ੨੯੦, ੩੪੯, ੩੫੨, ੩੭੭ ਵਿੱਚ ਵਾਲ ਸਫ਼ਾ ਲਾ ਕੇ ਵਾਲ ਉਤਾਰਨ ਤੇ ਵਿਭਚਾਰ ਕਰਨ ਦੀ ਸਿਖਿਆ ਦਿੱਤੀ ਗਈ ਹੈ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਸਮੇਂ ਚਾਰ ਬੱਜਰ ਕੁਰਹਿਤਾਂ ਤੋਂ ਬਚਣ ਦਾ ਉਪਦੇਸ਼ ਦਿਤਾ ਹੈ ਪਰ ਇਸ ਗ੍ਰੰਥ ਵਿਚ ਇਹ ਕੁਰਹਿਤਾਂ ਤੇ ਨਸ਼ੇ ਵਰਤਣ ਦੇ ਢੰਗ ਦੱਸੇ ਗਏ ਹਨ। ਉਨ੍ਹਾਂ ਕਿਹਾ ਦੁਨੀਆਂ ਵਿੱਚ ਹੈ ਕੋਈ ਐਸਾ ਵਿਆਕਤੀ ਜਿਹੜਾ ਇਨ੍ਹਾਂ ਦਸਮ ਗ੍ਰੰਥ ਸਮਰਥਕਾਂ ਨੂੰ ਸਮਝਾਏ ਕਿ ਚਾਰ ਬੱਜਰ ਕੁਰਹਿਤਾਂ ਤੋਂ ਬਚਣ ਦਾ ਉਪਦੇਸ਼ ਦੇਣ ਸਮੇਂ ਗੁਰੂ ਸਾਹਿਬ ਝੂਠ ਬੋਲਦੇ ਸਨ ਜਾਂ ਇਸ ਦਸਮ ਗ੍ਰੰਥ ਵਿਚ ਇਹ ਕੁਰਹਿਤਾਂ ਕਰਨ ਦਾ ਉਪਦੇਸ਼ ਦੇਣ ਦਾ ਝੂਠ ਲਿਖਿਆ ਹੈ। ਭਾਈ ਜਸਬਿੰਦਰ ਸਿੰਘ ਨੇ ਕਿਹਾ ਕਿ ਜਹਾਂਗੀਰ ਤੇ ਨੂਰ ਜਹਾਂ ੪੮ ਨੰਬਰ ਚਰਿਤਰ, ਰਾਧਾ ਤੇ ਕ੍ਰਿਸ਼ਨ ਦੀ ਪ੍ਰੇਮ ਕਹਾਣੀ ੮੦, ਜਹਾਂਗੀਰ ਦੇ ਪੁੱਤਰ ਸ਼ਾਹ ਜਹਾਂ ਦੀ ਕਹਾਣੀ ੮੨, ਵੈਰਮ ਖਾਂ ਦੀ ੮੬, ਰਾਜਾ ਰਸਾਲੂ ਦੀ ਕਹਾਣੀ ੯੭, ਹੀਰ ਰਾਂਝਾ ਦੀ ੯੮, ਸੋਹਣੀ ਮਹੀਵਾਲ ੧੦੧, ਰਾਜਾ ਦਸਰਥ ਤੇ ਕਕਈ ੧੦੨, ਸ਼ਾਹ ਜਲਾਲ ਤੇ ਬੂਬਨਾ ੧੦੩, ਸੱਸੀ ਪੰਨੂ ਦੀ ਕਹਾਣੀ, ਕਪਿਲ ਮੁਨੀ ਦਾ ਬੀਰਜ ਧਰਤੀ 'ਤੇ ਡਿੱਗਾ ੧੦੮,੧੦੯, ਗੌਤਮ ਤੇ ਅਹਿਲਿਆ ਦੀ ਕਹਾਣੀ ੧੧੫, ਸਾਰਿੰਗ ਮੁਨੀ ਦੀ ੧੧੪, ਸ਼ੁਕਰਾਚਾਰਯ ੧੧੭, ਰਾਮ ਰਾਵਣ ਦੀ ਲੜਾਈ ੧੨੫, ਮਿਰਜ਼ਾ ਸਾਹਿਬਾਂ ੧੨੯, ਕੌਰਵ ਪਾਂਡਵ ਦੀ ਲੜਾਈ ੧੩੭ ਸੈਨ ਖਾਂ ਤੇ ਖੇਰੀ ਦੀ ਲੜਾਈ ੧੪੭, ਅਕਬਰ ਜੁਤੀਆਂ ਨਾਲ ਕੁੱਟਿਆ ਗਿਆ ੧੮੫, ੧੨੨, ਚਿਤੌੜਗੜ੍ਹ ਦੇ ਰਾਜੇ ਦੀ ਜੈਨਾਲਾਵਾਦੀ ਨਾਲ ਲੜਾਈ ੧੯੯, ਸ਼ੇਰ ਸ਼ਾਹ ਸੂਰੀ ਦੇ ਘੋੜੇ ਚੋਰੀ ੨੪੬, ਕ੍ਰਿਸ਼ਨ ਤੇ ਰੁਕਮਨੀ ਦੀ ਕਹਾਣੀ ੩੨੦, ਅੰਗਰੇਜ਼ਾਂ ਨਾਲ ਲੜਾਈ ੩੩੧, ਮਨੀਕਰਨ ਦੀ ਕਹਾਣੀ ੩੩੭ ਨੰਬਰ ਚਰਿਤਰ ਵਿੱਚ ਬੜੇ ਵਿਸਥਾਰ ਨਾਲ ਦਰਜ਼ ਹੈ। ਭਾਈ ਜਸਬਿੰਦਰ ਸਿੰਘ ਨੇ ਪੁੱਛਿਆ ਕਿ ਜਿਹੜੇ ਸੂਰਬੀਰ, ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗ ਯੁੱਧ ਲੜਦੇ ਰਹੇ ਉਨ੍ਹਾਂ ਦੀ ਕਹਾਣੀ ਤਾਂ ਗੁਰੂ ਸਾਹਿਬ ਨੇ ਲਿਖੀ ਨਹੀਂ ਫਿਰ ਉਕਤ ਕਹਾਣੀਆਂ ਲਿਖਣ ਦੀ ਉਨ੍ਹਾਂ ਨੂੰ ਕੀ ਲੋੜ ਪੈ ਗਈ ਸੀ? ਡਾ: ਕੰਗ ਨੇ ਭਾਈ ਜਸਬਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੰਨੀ ਬਰੀਕੀ ਨਾਲ ਤੁਸੀਂ ਦਸਮ ਗ੍ਰੰਥ ਦਾ ਅਧਿਐਨ ਕੀਤਾ ਹੈ ਸ਼ਾਇਦ ਇੰਨਾਂ ਇਸ ਨੂੰ ਮੰਨਣ ਵਾਲਿਆਂ ਨੇ ਵੀ ਨਾ ਕੀਤਾ ਹੋਵੇ। ਉਨ੍ਹਾਂ ਪੁੱਛਿਆ ਕਿ ਦਸਮ ਗ੍ਰੰਥ ਦੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਧ ਕਰਨ ਵਾਲਿਆਂ ਲਈ ਅੱਜ ਦੀ ਤਰੀਖ ਵਿੱਚ ਤੁਸੀਂ ਕਿੰਨਾ ਇਨਾਮ ਰੱਖਿਆ ਹੈ, ਉਹ ਦੱਸ ਦੇਣਾ ਸ਼ਾਇਦ ਇਨਾਮ ਨੂੰ ਸੁਣ ਕੇ ਹੀ ਕੋਈ ਇੱਥੇ ਆ ਜਾਵੇ। ਸ: ਜਸਬਿੰਦਰ ਸਿੰਘ ਨੇ ਕਿਹਾ ਕਿ ਸ਼ੁਰੂ ਵਿੱਚ ਉਨ੍ਹਾਂ ੧੦ ਲੱਖ ਇਨਾਮ ਰੱਖਿਆ ਸੀ। ਫਿਰ ਵਧਾ ਕੇ ੫੦ ਲੱਖ, ਫਿਰ ਇੱਕ ਕਰੋੜ, ਫਿਰ ੨ ਕਰੋੜ ਅਤੇ ਹੁਣ ਵਧਾ ਕੇ ੫ ਕਰੋੜ ਦਾ ਇਨਾਮ ਰੱਖ ਦਿੱਤਾ ਹੈ ਪਰ ਕੋਈ ਮਾਈ ਦਾ ਲਾਲ, ਕੋਈ ਵਿਦਵਾਨ ਉਨ੍ਹਾਂ ਦੀ ਚੁਣੌਤੀ ਕਬੂਲਣ ਲਈ ਨਹੀਂ ਆਇਅ। ਡਾ: ਕੰਗ ਨੇ ਹੋਸਟ ਕੁਲਦੀਪ ਸਿੰਘ ਨੂੰ ਸੰਬੋਧਨ ਹੁੰਦੇ ਕਿਹਾ ਕਿ ਇਨਾਮ ਦੀ ਰਾਸ਼ੀ ਦਾ ਲਗਾਤਾਰ ਵਧਣਾ ਦਸਦਾ ਹੈ ਕਿ ਇਨ੍ਹਾਂ ਨੇ ਜਿੰਨੀ ਵਾਰ ਦਸਮ ਗ੍ਰੰਥ ਪੜ੍ਹਿਆ ਹੋਵੇਗਾ ਇਨ੍ਹਾਂ ਵਿੱਚ ਹੋਰ ਪ੍ਰਪੱਕਤਾ ਆਈ ਹੋਵੇਗੀ ਕਿ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੋ ਸਕਦੀ ਇਸੇ ਲਈ ਇਨਾਮ ਦੀ ਰਾਸ਼ੀ ਵਧਾ ਰਹੇ ਹਨ।
ਮੰਡੀ ਗੋਬਿੰਦਗੜ੍ਹ ਤੋਂ ਇਕ ਕਾਲਰ ਸੁਖਵਿੰਦਰ ਸਿੰਘ ਨੇ ਕਿਹਾ ਮੈਂ ਪਿਛਲੇ ਤਿੰਨ ਚਾਰ ਸਾਲ ਤੋਂ ਦਸਮ ਗ੍ਰੰਥ ਦੇ ਵਿਰੋਧੀਆਂ ਤੇ ਸਮਰਥਕਾਂ ਦੀ ਗੱਲ ਸੁਣ ਰਿਹਾ ਹਾਂ ਪਰ ਅੱਜ ਤੱਕ ਕਿਸੇ ਇੱਕ ਵੀ ਸਿੱਖ ਨੇ ਵਿਰੋਧੀਆਂ ਦੀ ਗੱਲ ਸੁਣ ਕੇ ਚੌਪਈ ਦਾ ਪਾਠ ਕਰਨਾ ਨਹੀਂ ਛੱਡਿਆ। ਇਸ ਦੇ ਵਿੱਚ ਹੀ ਚੌਪਈ ਹੈ, ਇਸ ਦੇ ਵਿੱਚ ਹੀ ਜਾਪੁ ਸਾਹਿਬ, ਸਵੱਯੇ ਅਕਾਲ ਉਸਤਤਿ ਅਤੇ ਜ਼ਫ਼ਰਨਾਮਾ ਹੈ। ਜੇ ੧੦ ਕੁਇੰਟਲ ਦੁੱਧ ਵਿੱਚ ਮੱਖੀ ਡਿਗ ਪਵੇ ਤਾਂ ਮੱਖੀ ਕੱਢ ਕੇ ਬਾਹਰ ਸੁੱਟਣੀ ਹੈ ਜਾਂ ੧੦ ਕੁਇੰਟਲ ਦੁੱਧ ਸੁਟਣਾ ਹੈ। ਹੋਸਟ ਕੁਲਦੀਪ ਸਿੰਘ ਨੇ ਕਿਹਾ ਕਿ ਜਿਹੜੀਆਂ ਬਾਣੀਆਂ ਵਿਦਵਾਨਾਂ ਵਲੋਂ ਪ੍ਰਵਾਨ ਕਰਕੇ ਸਿੱਖ ਰਹਿਤ ਮਰਿਆਦਾ ਵਿੱਚ ਦਰਜ਼ ਕਰ ਦਿੱਤੀਆਂ ਹਨ ਅਸੀਂ ਉਨ੍ਹਾਂ ਦੀ ਗੱਲ ਨਹੀਂ ਕਰ ਰਹੇ ਬਾਕੀ ਤ੍ਰਿਆ ਚਰਿਤਰਾਂ ਬਾਰੇ ਤੁਹਾਡਾ ਕੀ ਖਿਆਲ ਹੈ। ਅਸਲੀ ਸਵਾਲ ਨੂੰ ਟਾਲਣ ਲਈ ਸੁਖਵਿੰਦਰ ਸਿੰਘ ਨੇ ਕਿਹਾ ਚਰਿੱਤਰਾਂ ਦੀ ਗੱਲ ਫਿਰ ਕਰਾਂਗੇ ਪਹਿਲਾਂ ਚੌਪਈ ਬਾਰੇ ਦੱਸੋ। ਕੁਲਦੀਪ ਸਿੰਘ ਨੇ ਕਿਹਾ ਅਸੀਂ ਦੁੱਧ ਸੁੱਟਣ ਦੀ ਗੱਲ ਨਹੀਂ ਕਰ ਰਹੇ ਮੱਖੀ ਕੱਢ ਕੇ ਸੁੱਟਣ ਦੀ ਗੱਲ ਹੀ ਕਰ ਰਹੇ ਹਾਂ ਨਿਤਨੇਮ ਦੀਆਂ ੫ ਬਾਣੀਆਂ 'ਚੋਂ ਤਿੰਨ ਬਾਣੀਆਂ 'ਤੇ ਕੋਈ ਕਿੰਤੂ ਨਹੀਂ ਹੈ। ਡਾ: ਕੰਗ ਨੇ ਵੀ ਸ: ਕੁਲਦੀਪ ਸਿੰਘ ਦੀ ਤਾਈਦ ਕਰਦੇ ਹੋਏ ਕਿਹਾ ਕਿ ਵਿਦਵਾਨਾਂ ਨੇ ਕੁਝ ਹਿੱਸੇ ਨੂੰ ਪ੍ਰਵਾਨ ਕਰ ਲਿਆ ਹੈ ਜਿਸ ਵਿੱਚ ਨਿਤਨੇਮ ਦੀਆਂ ਤਿੰਨ ਬਾਣੀਆਂ ਸ਼ਾਮਲ ਹਨ ਉਨ੍ਹਾਂ 'ਤੇ ਸਾਡਾ ਕੋਈ ਇਤਰਾਜ਼ ਨਹੀਂ ਗੱਲ ਸਿਰਫ ਦੁੱਧ ਵਿੱਚੋਂ ਮੱਖੀ ਕੱਢ ਕੇ ਬਾਹਰ ਸੁੱਟਣ ਦੀ ਹੈ।
ਰਮਿੰਗਟਨ ਤੋਂ ਇੱਕ ਕਾਲਰ ਗੁਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਜਿਸ ਭਾਈ ਸਾਹਿਬ ਨੂੰ ਤੁਸੀਂ ਬੁਲਾਇਆ ਸੀ ਉਸ ਨੂੰ ਤਾਂ ਭਾਈ ਸਾਹਿਬ ਕਹਿਣਾ ਹੀ ਗਲਤ ਹੈ ਪਰ ਸਭਿਅਕ ਭਾਸ਼ਾ ਵਰਤਣੀ ਪੈ ਰਹੀ ਹੈ। ਹੁਣ ਤੱਕ ਤਾਂ ਅਸੀਂ ਇਹ ਹੀ ਸਮਝ ਰਹੇ ਸੀ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿੱਤਰ ਨਾਟਕ ਦਾ ਪ੍ਰਕਾਸ਼ ਕਰਨਾ ਚਾਹੁੰਦੇ ਹਨ ਪਰ ਹੁਣ ਇਸ ਧਰਮ ਸਿੰਘ ਨੂੰ ਸੁਣ ਕੇ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਨੇ ਆਪਣਾ ਮੁੱਦਾ ਬਦਲ ਲਿਆ ਹੈ ਕਿਉਂਕਿ ਇਨ੍ਹਾਂ ਦਾ ਇਹ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਹੀ ਨਹੀਂ ਦਿੱਤੀ ਇਹ ਸਾਬਤ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਤੋਂ ਲਾਹ ਕੇ ਬਚਿੱਤਰ ਨਾਟਕ ਨੂੰ ਗੱਦੀ 'ਤੇ ਸਥਾਪਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਗੁਰੂ ਗ੍ਰੰਥ ਸਾਹਿਬ ਬਾਰੇ ਇਸ ਧਰਮ ਸਿੰਘ ਨੂੰ ਕਿੰਨਾ ਕੁ ਗਿਆਨ ਹੈ ਉਹ ਇਨ੍ਹਾਂ ਦੀ ਵੈੱਬਸਾਈਟ 'ਤੇ ਜਾ ਕੇ ਵੇਖਿਆ ਜਾ ਸਕਦਾ ਹੈ, ਇਹ ਕਹਿੰਦਾ ਹੈ ਕੁਬੁੱਧ ਤੇ ਜ਼ੁਲਮ ਆਦਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦੇ ਹੀ ਨਹੀਂ ਇਹ ਸਿਰਫ ਦਸਮ ਗ੍ਰੰਥ ਵਿੱਚ ਹੀ ਆਉਂਦੇ ਹਨ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸ਼ਬਦ ਘੱਟ ਤੋਂ ਘੱਟ ੬-੭ ਵਾਰੀ ਆਉਂਦੇ ਹਨ ਇਸ ਤੋਂ ਪਤਾ ਲਗਦਾ ਹੈ ਕਿ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਕਿੰਨਾ ਕੁ ਗਿਆਨ ਹੈ। ਜਿਹੜਾ ਬੰਦਾ ਆਪਣੀ ਵੈੱਬ ਸਾਈਟ'ਤੇ ਕਹਿ ਰਿਹਾ ਹੈ ਕਿ ਦਸਮ ਗ੍ਰੰਥ ਵਿਦਵਾਨਾਂ ਦਾ ਵਿਸ਼ਾ ਨਹੀਂ ਇਹ ਧਰਮੀ ਬੰਦਿਆਂ ਦਾ, ਗੁਰਮੁਖਾਂ ਦਾ ਵਿਸ਼ਾ ਹੈ ਹੁਣ ਉਹੀ ਬੰਦਾ ਲਿਖ ਕੇ ਭੇਜ ਰਿਹਾ ਹੈ ਕਿ ਫੈਸਲਾ ਹਾਈ ਕੋਰਟ ਦੇ ਜੱਜਾਂ ਤੋਂ ਕਰਵਾਇਆ ਜਾਵੇ। ਕੀ ਹੁਣ ਇਸ ਨੂੰ ਜੱਜ ਸਿੱਖ ਧਰਮ ਦੇ ਬਾਨੀ ਦਿੱਸਣ ਲੱਗ ਪਏ?
ਡਾ: ਕੰਗ ਨੇ ਕਿਹਾ ਕਿ ਅੱਜ ਦੀ ਗੱਲਬਾਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਲੋਕ ਹੁਣ ਸਿਰਫ ਦਸਮ ਗ੍ਰੰਥ ਨੂੰ ਮਾਣਤਾ ਦਿਵਾਉਣ ਤੱਕ ਹੀ ਸੀਮਤ ਨਹੀਂ ਰਹੇ ਬਲਕਿ ਗੁਰੂ ਗ੍ਰੰਥ ਸਾਹਿਬ ਦੀ ਗੁਰੂਤਾ ਨੂੰ ਰੱਦ ਕਰਨ 'ਤੇ ਤੁਲੇ ਹੋਏ ਹਨ ਇਹ ਸਿੱਖ ਧਰਮ ਲਈ ਇੱਕ ਵੱਡੀ ਚੁਣੌਤੀ ਹੈ। ਹੁਣ ਵੇਖਦੇ ਹਾਂ ਕਿ ਤਖ਼ਤਾਂ ਦੇ ਜਥੇਦਾਰ ਆਪਣੇ ਆਪ ਇਨ੍ਹਾਂ ਵਿਰੁੱਧ ਕੋਈ ਕਾਰਵਾਈ ਕਰਦੇ ਹਨ ਜਾਂ ਕਿਸੇ ਵਲੋਂ ਸ਼ਿਕਾਇਤ ਦੀ ਉਡੀਕ ਕਰਨਗੇ। ਦੁਨਿਆਵੀ ਅਦਾਲਤਾਂ ਵੀ ਆਪਣੇ ਤੌਰ 'ਤੇ ਕਿਸੇ ਵਿਰੁਧ ਕਰਵਾਈ ਕਰ ਸਕਦੇ ਹਨ ਇਹ ਤਾਂ ਧਾਰਮਕ ਅਦਾਲਤਾਂ ਹਨ ਇਸ ਲਈ ਜਦ ਗੁਰੂ ਗ੍ਰੰਥ ਸਾਹਿਬ 'ਤੇ ਏਡਾ ਵੱਡਾ ਹਮਲਾ ਕੀਤਾ ਜਾ ਰਿਹਾ ਹੈ ਤਾਂ ਜਥੇਦਾਰਾਂ ਨੂੰ ਕਿਸੇ ਸ਼ਿਕਾਇਤ ਦੀ ਉਡੀਕ ਨਹੀਂ ਕਰਨੀ ਚਾਹੀਦੀ ਆਪਣੇ ਆਪ ਧਰਮ ਸਿੰਘ ਵਰਗਿਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਹੋਸਟ ਸ: ਕੁਲਦੀਪ ਸਿੰਘ ਨੇ ਕਿਹਾ ਤੁਸੀਂ ਮੇਰੀ ਗੱਲ ਨੋਟ ਕਰ ਲਵੋ ਅਜਿਹੇ ਬੰਦਿਆਂ ਨੂੰ ਸਨਮਾਨਤ ਕਰਨਗੇ ਪੰਥ ਵਿੱਚੋਂ ਖ਼ਾਰਜ਼ ਨਹੀਂ ਕਰਨਗੇ।
ਇੱਕ ਕਾਲਰ ਨਿਰਮਲ ਸਿੰਘ ਨੇ ਕਿਹਾ ਗੁਰਬਾਣੀ ਦਾ ਬੜਾ ਸੁੰਦਰ ਫੁਰਮਾਨ ਹੈ: 'ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ॥' ਇਸ ਮੁਤਾਬਕ ਜਿਨ੍ਹਾਂ ਨੇ ਤੁਹਾਨੂ ਚੁਣੌਤੀ ਦਿੱਤੀ ਸੀ ਉਨ੍ਹਾਂ ਦੀ ਅੰਤ੍ਰੀਵ ਵੇਦਨਾਂ ਵਿਦਵਾਨਾਂ ਦੇ ਸਾਹਮਣੇ ਉੱਘੜ ਆਈ ਹੈ। ਇਨ੍ਹਾਂ ਦਾ ਲੁਕਿਆ ਏਜੰਡਾ ਸਿਰਫ ਅੱਜ ਹੀ ਸਾਹਮਣੇ ਨਹੀਂ ਆਇਆ ਸਗੋਂ ੩੦੦ ਸਾਲਾ ਗੁਰਤਾ ਸ਼ਤਬਦੀ ਮੌਕੇ ਹਜੂਰ ਸਾਹਿਬ ਵਿਖੇ ਬਚਿੱਤਰ ਨਾਟਕ ਨੂੰ ਗੁਰਗੱਦੀ 'ਤੇ ਸ਼ਸੋਭਤ ਕਰਨ ਦਾ ਏਜੰਡਾ ਸੀ ਜਿਸ ਦੀ ਪ੍ਰੋ: ਦਰਸਨ ਸਿੰਘ ਨੂੰ ਸਮਝ ਆ ਗਈ ਸੀ ਇਸੇ ਲਈ ਉਨ੍ਹਾਂ ਨੇ ਆਵਾਜ਼ ਉਠਾਈ ਸੀ।
ਟਰਾਂਟੋ ਤੋਂ ਇੱਕ ਕਾਲਰ ਸੁਖਵਿੰਦਰ ਸਿੰਘ ਨੇ ਕਿਹਾ ਜਿਹੜੇ ਦਸਮ ਗ੍ਰੰਥ ਦਾ ਵਿਰੋਧ ਕਰਦੇ ਹਨ ਉਹ ਇਸ ਦੇ ਹਮਾਇਤੀਆਂ ਨੂੰ ਆਰਐੱਸਐੱਸ ਦੇ ਬੰਦੇ ਕਹਿੰਦੇ ਹਨ ਅਤੇ ਹੁਣ ਹਮਾਇਤੀਆਂ ਨੇ ਵਿਰੋਧੀਆਂ ਨੂੰ ਵੀ ਆਰਐੱਸਐੱਸ ਦੇ ਬੰਦੇ ਕਹਿਣਾ ਸ਼ੁਰੂ ਕਰ ਦਿੱਤਾ ਹੈ। ਲਗਦਾ ਹੈ ਕਿ ਧਰਮ ਸਿੰਘ ਦੋਵਾਂ ਦਾ ਹੀ ਬੰਦਾ ਹੈ। ਕਿਉਂਕਿ ਸਪੋਕਸਮੈਨ ਨੇ ਵੀ ੨੦੦੮ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਗੱਦੀ ਗ੍ਰੰਥ ਨੂੰ ਨਹੀਂ ਪੰਥ ਨੂੰ ਦਿੱਤੀ ਸੀ। ਹੁਣ ਧਰਮ ਸਿੰਘ ਵੀ ਇਹੋ ਕਹਿ ਰਿਹਾ ਹੈ ਕਿ ਗੁਰੂ ਗ੍ਰੰਥ ਨੂੰ ਕੋਈ ਗੱਦੀ ਨਹੀਂ ਦਿੱਤੀ।
ਚੰਡੀਗੜ੍ਹ ਤੋਂ ਇੱਕ ਕਾਲਰ ਹਰਪ੍ਰੀਤ ਸਿੰਘ ਨੇ ਕਿਹਾ ਮੈਂ ਦਸਮ ਗ੍ਰੰਥ ਦਾ ਹਮਾਇਤੀ ਹਾਂ। ਤ੍ਰਿਆ ਚਰਿਤਰ ਪੜ੍ਹਨ ਸਮੇਂ ਸਾਡਾ ਨਜ਼ਰੀਆ ਕੀ ਹੈ ਇਹ ਵੇਖਣ ਦੀ ਲੋੜ ਹੈ। ਦਸਮ ਗ੍ਰੰਥ ਦੇ ਵਿਰੋਧੀ ਇਸ ਵਿੱਚ ਵਰਤੇ ਗਏ ਸ਼ਬਦ ਪੋਸਤ ਭਾਂਗ ਅਫੀਮ ਤੇ ਸੈਕਸ ਤੇ ਇਤਰਾਜ਼ ਕਰਦੇ ਹਨ ਪਰ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਸਾਨੂੰ ਸਮਝਾਉਣ ਲਈ ਲਿਖੇ ਹਨ ਕਿ ਇਨ੍ਹਾਂ ਤੋਂ ਬਚ ਕੇ ਰਹਿਣਾ ਹੈ। ਡਾ: ਕੰਗ ਨੇ ਕਿਹਾ ਕਿ ਗੱਲ ਉਸ ਵਿਚ ਵਰਤੀ ਗਈ ਸ਼ਬਦਾਵਲੀ ਦੀ ਹੈ ਕਿ ਜਿਹੜੇ ਸ਼ਬਦ ਉਸ ਵਿੱਚ ਵਰਤੇ ਗਏ ਹਨ ਉਹ ਗੈਰ ਪ੍ਰਸੰਗਕ ਹਨ ਤੇ ਇਹ ਸ਼ਬਦਾਵਲੀ ਗੁਰੂ ਸਾਹਿਬ ਨਹੀਂ ਵਰਤ ਸਕਦੇ। ਇੱਕ ਹੋਰ ਕਾਲਰ ਨੇ ਕਿਹਾ ਕਿ ਜਿਹੜੇ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਦੀ ਰਚਨਾ ਦਸਦੇ ਹਨ ਉਹ ਦੱਸਣ ਕਿ ਉਹ ਆਪਣੇ ਆਪ ਨੂੰ ਹਿੰਦੂ ਮੰਨਦੇ ਹਨ ਜਾਂ ਸਿੱਖ। ਕਿਉਂਕਿ ਇਸ ਦਾ ਕਰਤਾ ਇਸ ਦੇ ਸ਼ੁਰੂ ਵਿਚ ਲਿਖ ਰਿਹਾ ਹੈ ਕਿ ਅਸੀਂ ਲਵ ਕੁਸ਼ ਦੀ ਔਲਾਦ ਹਾਂ ਭਾਵ ਕੇਸਾਧਾਰੀ ਹਿੰਦੂ ਹਾਂ ਤੇ ਅਖੀਰ 'ਤੇ ਇਹ ਭਗਵਾਨ ਕ੍ਰਿਸ਼ਨ ਨੂੰ ਵੀ ਅਜੇਹੀ ਥਾਂ ਲਿਜਾ ਕੇ ਖੜ੍ਹਾ ਕਰ ਦਿੰਦੇ ਹਨ ਕਿ ਦੱਸਣਾ ਮੁਸ਼ਕਲ ਹੈ। ਜਿਸ ਨੇ ਆਪਣੇ ਭਗਵਾਨਾਂ ਨੂੰ ਵੀ ਨਹੀਂ ਬਖਸ਼ਿਆ ਉਸ ਨੂੰ ਅਸੀਂ ਕਿਹੜੀ ਸ਼੍ਰੇਣੀ ਵਿੱਚ ਰੱਖੀਏ।
ਇੱਕ ਕਾਲਰ ਨੇ ਕਿਹਾ ਕਿ ਧਰਮ ਸਿੰਘ ਨੂੰ ਅਸੀਂ ਸਿੱਖ ਨਾ ਕਹੀਏ ਕਿਉਂਕਿ ਇਹ ਸਿੱਖ ਕਹਾਉਣ ਦੇ ਕਾਬਲ ਹੀ ਨਹੀਂ ਹੈ। ਇਹ ਸੋਧਾ ਲਾਉਣ ਦੇ ਕਾਬਲ ਹੈ ਇਸ ਲਈ ਇਸ ਦਾ ਅਤਾ ਪਾ ਦੱਸਣਾ ਚਾਹੀਦਾ ਹੈ ਕਿ ਇਹ ਕਿਥੇ ਰਹਿੰਦਾ ਹੈ। ਲੁਧਿਆਣੇ ਤੋਂ ਇਕ ਕਾਲਰ ਨੇ ਕਿਹਾ ਕਿ ਵੀਰ ਜੀ ਨੇ ਧਰਮ ਸਿੰਘ ਦਾ ਅਤਾ ਪਤਾ ਪੁਛਿਆ ਹੈ ਇਹ ਸੱਚ ਖੋਜ ਅਕੈਡਮੀ ਚਲਾ ਰਿਹਾ ਹੈ ਪਰ ਹੁਣ ਇਸ ਨੂੰ ਇਸ ਦਾ ਨਾਮ ਬਦਲ ਕੇ ਕੂੜ ਖੋਜ ਅਕੈਡਮੀ ਕਰ ਦੇਣਾ ਚਾਹੀਦਾ ਹੈ ਕਿਉਂਕਿ ਜਿਹੜੇ ਗ੍ਰੰਥ ਦੇ ਇਹ ਉਪਾਸ਼ਕ ਹਨ ਉਸ ਵਿੱਚੋਂ ਸੱਚ ਤਾਂ ਕਿਧਰੇ ਲੱਭਦਾ ਨਹੀਂ ਕੂੜ ਹੀ ਕੂੜ ਨਜ਼ਰ ਆਉਂਦਾ ਹੈ। ਖ਼ਾਲਸਾ ਨਿਊਜ਼ ਤੋਂ ਇੱਕ ਕਾਲਰ ਨੇ ਕਿਹਾ ਕਿ ਦਸਮ ਗ੍ਰੰਥ ਦੇ ਹਮਇਤੀ ਕਹਿ ਰਹੇ ਹਨ ਕਿ ਇਹ ਸਾਰੀ ਦੀ ਸਾਰੀ ਗੁਰੂ ਸਾਹਿਬ ਜੀ ਦੀ ਕ੍ਰਿਤ ਹੈ ਪਰ ਇਨ੍ਹਾਂ ਦਾ ਸਾਥੀ ਹਰਨਾਮ ਸਿੰਘ ਧੁੰਮਾਂ ਕਹਿ ਰਿਹਾ ਹੈ ਇਹ ਹਿੰਦੂ ਗ੍ਰੰਥਾਂ ਦਾ ਉਲੱਥਾ ਹੈ। ਪਰ ਉਲੱਥਾ ਕਦੀ ਵੀ ਗੁਰੂ ਸਾਹਿਬ ਦੀ ਕ੍ਰਿਤ ਨਹੀਂ ਹੋ ਸਕਦੀ। ਇੱਕ ਹੋਰ ਕਾਲਰ ਨੇ ਕਿਹਾ ਕਿ ਕੀ ਬਾਕੀ ਸਾਰੇ ਗੁਰੂਆਂ ਨੇ ਆਪਣੇ ਵੱਖਰੇ ਵੱਖਰੇ ਗ੍ਰੰਥ ਬਣਾਏ ਹੈ? ਜੇ ਨਹੀਂ ਤਾਂ ਦਸਵੇਂ ਗੁਰੂ ਨੂੰ ਕੀ ਲੋੜ ਪੈ ਗਈ ਉਹ ਆਪਣਾ ਵੱਖਰਾ ਗ੍ਰੰਥ ਬਣਾਉਣ। ਉਨ੍ਹਾਂ ਕਿਹਾ ਅਸੀਂ ਕਿਉਂ ਝੰਝਟ ਵਿਚ ਪੈਂਦੇ ਹਾਂ ਜਿਹੜੀ ਬਾਣੀ ਨਾਨਕ ਛਾਪ ਹੇਠ ਨਹੀਂ ਹੈ ਉਸ ਨੂੰ ਸਾਨੂੰ ਨਹੀਂ ਮੰਨਣਾ ਚਾਹੀਦਾ। ਜਾਗੋ ਖ਼ਾਲਸਾ ਦੇ ਸ: ਕੁਲਦੀਪ ਸਿੰਘ ਨੇ ਕਿਹਾ ਕਿ ਜਿਹੜੀਆਂ ਬਾਣੀਆਂ ਸਿੱਖ ਰਹਿਤ ਮਰਿਆਦਾ ਵਿੱਚ ਪੰਥ ਪ੍ਰਵਾਨਤ ਹਨ ਉਥੇ ਕਿਧਰੇ ਵੀ ਦਸਮ ਗ੍ਰੰਥ ਦਾ ਨਾਮ ਨਹੀਂ ਲਿਖਿਆ ਹੋਇਆ। ਉਨ੍ਹਾਂ ਕਿਹਾ ਕਿ ਜੇ ਤ੍ਰਿਆ ਚਰਿਤਰ ਦੀ ਅਸ਼ਲੀਲਤਾ ਨੂੰ ਛੱਡ ਵੀ ਦੇਈਏ ਤਾਂ ਇਸ ਦੇ ਪੰਨਾ ਨੰਬਰ ੫੬ 'ਤੇ ਲਿਖਿਆ ਹੈ: ਸਭ ਤੇ ਅਪਨਾ ਨਾਮ ਜਪਾਯੋ॥ ਸਤਿਨਾਮ ਕਾਹੂੰ ਨ ਦ੍ਰਿੜਾਯੋ॥' ਇਸ ਦਾ ਭਾਵ ਹੈ ਕਿ ਬਚਿੱਤਰ ਨਾਟਕ ਦੇ ਹੇਮ ਕੁੰਟ ਵਾਲਾ ਜਿਹੜਾ ਆਪਣੀ ਕਥਾ ਵਖਾਨਦਾ ਹੈ ਉਹ ਗੁਰੂ ਨਾਨਕ ਤੋਂ ਪਹਿਲਾਂ ਹੋਇਆ ਹੈ ਕਿਉਂਕਿ ਗੁਰੂ ਨਾਨਕ ਨੇ ਤਾਂ ਸਤਿਨਾਮ ਦਾ ਨਾਮ ਹੀ ਜਪਾਇਆ ਸੀ ਇਸ ਲਈ ਜੇ ਇਹ ਸਾਡੇ ਗੁਰੂ ਗੋਬਿੰਦ ਸਿੰਘ ਹੁੰਦੇ ਤਾਂ ਉਨ੍ਹਾਂ ਇਹ ਨਹੀਂ ਸੀ ਲਿਖਣਾ। ਇਸ ਲਈ ਹੇਮ ਕੁੰਟ ਵਾਲੇ ਕਿਸੇ ਗੋਬਿੰਦ ਰਾਇ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਇਸ ਟਾਕ ਸ਼ੋਅ ਦੀ ਸਾਰੀ ਦੀ ਸਾਰੀ ਆਡੀਓ ਰੀਕਾਰਡਿੰਗ ਤੇ ਜਸਬਿੰਦਰ ਸਿੰਘ ਦੀ ਪੁਸਤਕ' ਦਸਮ ਗ੍ਰੰਥ ਦਾ ਲਿਖਾਰੀ ਕੌਣ ਵੇਕ ਅੱਪ ਖ਼ਾਲਸਾ 'ਤੇ ਪਾ ਦਿੱਤੀ ਗਈ ਹੈ। ਅਖੀਰ'ਤੇ ਡਾ: ਕੰਗ ਨੇ ਕਿਹਾ ਕਿ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਅਕਾਲ ਤਖ਼ਤ ਨੂੰ ਬੇਹੱਦ ਜਾਗਰੂਕ ਹੋਣ ਦੀ ਲੋੜ ਹੈ, ਅੱਗੇ ਹੀ ਅਸੀਂ ਬਹੁਤ ਸਮਾਂ ਗੁਆ ਲਿਆ ਹੈ ਹੁਣ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਅੱਜ ਦੀ ਟਾਕ ਸ਼ੋ ਦੀ ਰੀਕਾਰਡਿੰਗ ਜਰੂਰ ਸੁਣਨੀ ਚਾਹੀਦੀ ਹੈ ਤੇ ਜਿਸ ਨੇ ਗੁਰੂ ਗ੍ਰੰਥ ਸਾਹਿਬ 'ਤੇ ਏਡਾ ਵੱਡਾ ਹਮਲਾ ਕੀਤਾ ਹੈ ਉਸ ਵਿਰੁਧ ਕਾਰਵਾਈ ਜਰੂਰ ਕਰਨ।
******************************************


(13/03/11)
ਚਰਨਜੀਤ ਸਿੰਘ ਬਰੈਂਮਪਟਨ

ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥
ਅਸੀ ਜਾਣਦੇ ਹਾਂ ਕਿ “ਰਹਾਉ”ਵਾਲੀ ਪੰਗਤੀ ਵਿੱਚ ਸ਼ਬਦ ਦਾ ਸਾਰ ਹੁੰਦਾ ਹੈ। ਸੁਲਤਾਨੁ ਪੂਛੈ... ਵਾਲੇ ਸ਼ਬਦ ਦੇ ਪਹਿਲੀ ਤੁੱਕ ਵੇਖੋ।
ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ ਦੇਖਉ ਰਾਮ ਤੁਮ੍ਹ੍ਹਾਰੇ ਕਾਮਾ ॥੧॥
ਨਾਮਾ ਸੁਲਤਾਨੇ ਬਾਧਿਲਾ ॥ ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥
ਪਹਿਲੀ ਪੰਕਤੀ ਵਿੱਚ ਮੰਨ ਨੇ ਨਾਮ ਨੂੰ ਚੈਲੰਜ ਕੀਤਾ ਹੈ। ਦੂਸਰੀ ਪੰਕਤੀ ਵਿੱਚ ਨਾਮ ਨੇ ਮੰਨ ਨੂੰ ਬੰਨ ਕੇ ਉਸ ਦੇ ਅੰਦਰ ਬੈਠਾ ਪ੍ਰਭੂ ਵਿਖਾ ਦਿੱਤਾ ਹੈ। ਬਾਕੀ ਦੇ ਸਾਰੇ ਸ਼ਬਦ ਵਿੱਚ ਇਸ ਚਮਤਕਾਰ ਦਾ ਖੁਲਾਸਾ ਹੈ। ਰਹਾਉ ਦੀ ਪੰਕਤੀ ਵਿੱਚ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਸੁਲਤਾਨ ਨੇ ਨਾਮੇ ਨੂੰ ਬੰਨ ਲਿਆ ਹੋਵੇ। ਨਾਮਾ ਹੀ ਸੁਲਤਾਨ ਨੂੰ ਬੰਨ ਸਕਦਾ ਹੈ। “ਰਹਾਉ” ਦੀ ਤੁੱਕ ਭਾਵੇਂ ਸਭ ਤੋਂ ਪਹਿਲੀ ਹੈ ਪਰ ਇਸ ਵਿੱਚ ਬਾੳਦ ਦੀ ਘਟਨਾ ਦਾ ਜਿਕਰ ਹੈ ਨਾ ਕਿ ਪਹਿਲੀ।
ਇਸ ਪਦ ਨੂੰ ਸਮਝਣ ਲਈ ਹੇਠਾਂ ਦਿਤੀਆਂ ਪੰਕਤੀਆਂ ਸਹਾਈ ਹੋ ਸਕਦੀਆਂ ਹਨ।
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥(560)
ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥ {ਪੰਨਾ 469}
ਇਸ ਸ਼ਬਦ ਵਿੱਚ ਮੰਨ ਨੂੰ ਦੋ ਨਾਮ ਦਿੱਤੇ ਗਏ ਹਨ। ਸੁਲਤਾਨ ਉਹ ਮੰਨ ਜਿਸ ਵਿੱਚ ਸੁਧਰਨ ਦੀ ਕਾਬਲਿਅਤ ਹੈ ਜਾਂ ਸੁਧਰੇ ਹੋਏ ਮੰਨ ਨੂੰ ਕਿਹਾ ਗਿਆ ਹੈ। ਬਾਦਸ਼ਾਹ ਬਿਗੜੇ ਹੋਏ ਮੰਨ ਨੂੰ ਕਿਹਾ ਗਿਆ ਹੈ। ਜਦੋਂ ਤੱਕ ਮੰਨ ਔਗੁਣਾਂ ਅਤੇ ਵਿਕਾਰਾਂ ਦੇ ਅਧੀਨ ਹੈ, ਉਦੋਂ ਤੱਕ ਬਾਦਸ਼ਾਹ (ਬਦੀ ਦਾ ਸ਼ਾਹ) ਹੈ। ਜਦੋਂ ਮੰਨ ਸਦਗੁਣਾਂ ਅਤੇ ਗਿਆਨ ਦੇ ਅਧੀਨ ਹੁੰਦਾ ਹੈ, ਉਦੋਂ ਉਹ ਸੁਲਤਾਨ ਹੈ।
ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ ॥੪॥(61)
ਇਹੁ ਮਨੁ ਰਾਜਾ ਸੂਰ ਸੰਗ੍ਰਾਮਿ ॥(415)
ਇਹੁ ਮਨੁ ਰਾਜਾ ਲੋਭੀਆ ਲੁਭਤਉ ਲੋਭਾਈ ॥(419)
ਕਾਇਆ ਨਗਰੀ ਇਹੁ ਮਨੁ ਰਾਜਾ ਪੰਚ ਵਸਹਿ ਵੀਚਾਰੀ ॥੯॥(907)

ਵਿਗੜੇ ਹੋਏ ਮੰਨ ਨੂੰ ਸੋਧਨਾ ਹੀ ਸਭ ਤੋਂ ਵੱਡਾ ਚਮਤਕਾਰ ਹੈ।
ਇੰਝ ਪ੍ਰਤੀਤ ਹੁੰਦਾ ਹੈ ਕਿ ਭਗਤ ਨਾਮਦੇਵ ਜੀ ਨੇ ਇਹ ਸ਼ਬਦ ਪ੍ਰਹਿਲਾਦ ਵਾਲੀ ਸਾਖੀ ਤੋਂ ਪ੍ਰੇਰਿਤ ਹੋ ਕਿ ਲਿਖੀ ਹੈ। ਪਰ ਕਹਾਣੀ ਬਿਲਕੁਲ ਵੱਖਰੀ ਹੈ। ਇਸ ਸ਼ਬਦ ਤੋਂ ਪਹਿਲਾ ਸ਼ਬਦ ਵੇਖੋ। ਉਹ ਪ੍ਰਹਿਲਾਦ ਨਾਲ ਸੰਬਧਤ ਸ਼ਬਦ ਹੀ ਹੈ। ਇਸੇ ਰਾਗ ਵਿੱਚ ਗੁਰੂ ਅਮਰਦਾਸ ਜੀ ਦੀ ਪਹਿਲੀ ਅਸ਼ਟਪਦੀ ਵੀ ਪ੍ਰਹਲਾਦ ਨਾਲ ਸੰਬਧਤ ਹੈ। ਪ੍ਰਹਿਲਾਦ ਵਾਲੀ ਸਾਖੀ ਇਹ ਦੱਸਦੀ ਹੇ ਕਿ ਰੱਬ ਪਾਪੀਆਂ ਨੂੰ ਸਜ੍ਹਾ ਦਿੰਦਾ ਹੈ ਪਰ ਨਾਮਦੇਵ ਜੀ ਕਹਿੰਦੇ ਹਨ ਕਿ ਰੱਬ ਪਾਪੀਆਂ ਨੂੰ ਤਾਰਨ ਦੀ ਸਮੱਰਥਾ ਵੀ ਰੱਖਦਾ ਹੈ। ਇਸ ਸ਼ਬਦ ਦੇ 28 ਪਦਿਆਂ ਵਿਚੋਂ ਪਹਿਲੇ 18 ਪਦਿਆਂ ਦੀ ਸ਼ੈਲੀ ਹੂ ਬੁ ਹੂ ਗੁਰੂ ਅਮਰਦਾਸ ਜੀ ਦੇ ਪ੍ਰਹਲਾਦ ਵਾਲੇ ਸ਼ਬਦ ਨਾਲ ਮਿਲਦੀੇ ਹੈ ਪਰ ਭਾਵਅਰਥ ਬਿਲਕੁਲ ਵੱਖਰਾ ਹੈ।
ਨਾਮਦੇਵ ਜੀ ਨਾਲੋਂ ਗੁਰੂ ਅਮਰਦਾਸ ਜੀ ਦੀ ਅਸ਼ਟਪਦੀ ਸੌਖੀ ਭਾਸ਼ਾ ਵਿੱਚ ਹੈ। ਹੇਠਾਂ ਉਹੀ ਪੇਸਟ ਕਰ ਰਿਹਾ ਹਾਂ। ਇਸ ਦੇ ਨਾਲ ਨਾਮਦੇਵ ਜੀ ਦੇ ਸ਼ਬਦ ਦੇ ਪਹਿਲੇ 18 ਪਦੇ ਪੇਸਟ ਕਰ ਰਿਹਾ ਹਾਂ। ਇਹਨਾਂ ਦੋਹਾਂ ਸ਼ਬਦਾਂ ਦੀ ਸਮਾਨਤਾ ਅਤੇ ਵਿਲੱਖਨਤਾ ਵੇਖੌ।
ਭੈਰਉ ਮਹਲਾ ੩ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਤਿਨਿ ਕਰਤੈ ਇਕੁ ਚਲਤੁ ਉਪਾਇਆ ॥ ਅਨਹਦ ਬਾਣੀ ਸਬਦੁ ਸੁਣਾਇਆ ॥ ਮਨਮੁਖਿ ਭੂਲੇ ਗੁਰਮੁਖਿ ਬੁਝਾਇਆ ॥ ਕਾਰਣੁ ਕਰਤਾ ਕਰਦਾ ਆਇਆ ॥੧॥ ਗੁਰ ਕਾ ਸਬਦੁ ਮੇਰੈ ਅੰਤਰਿ ਧਿਆਨੁ ॥ ਹਉ ਕਬਹੁ ਨ ਛੋਡਉ ਹਰਿ ਕਾ ਨਾਮੁ ॥੧॥ ਰਹਾਉ ॥ ਪਿਤਾ ਪ੍ਰਹਲਾਦੁ ਪੜਣ ਪਠਾਇਆ ॥ ਲੈ ਪਾਟੀ ਪਾਧੇ ਕੈ ਆਇਆ ॥ ਨਾਮ ਬਿਨਾ ਨਹ ਪੜਉ ਅਚਾਰ ॥ ਮੇਰੀ ਪਟੀਆ ਲਿਖਿ ਦੇਹੁ ਗੋਬਿੰਦ ਮੁਰਾਰਿ ॥੨॥ ਪੁਤ੍ਰ ਪ੍ਰਹਿਲਾਦ ਸਿਉ ਕਹਿਆ ਮਾਇ ॥ ਪਰਵਿਰਤਿ ਨ ਪੜਹੁ ਰਹੀ ਸਮਝਾਇ ॥ ਨਿਰਭਉ ਦਾਤਾ ਹਰਿ ਜੀਉ ਮੇਰੈ ਨਾਲਿ ॥ ਜੇ ਹਰਿ ਛੋਡਉ ਤਉ ਕੁਲਿ ਲਾਗੈ ਗਾਲਿ ॥੩॥ ਪ੍ਰਹਲਾਦਿ ਸਭਿ ਚਾਟੜੇ ਵਿਗਾਰੇ ॥ ਹਮਾਰਾ ਕਹਿਆ ਨ ਸੁਣੈ ਆਪਣੇ ਕਾਰਜ ਸਵਾਰੇ ॥ ਸਭ ਨਗਰੀ ਮਹਿ ਭਗਤਿ ਦ੍ਰਿੜਾਈ ॥ ਦੁਸਟ ਸਭਾ ਕਾ ਕਿਛੁ ਨ ਵਸਾਈ ॥੪॥ ਸੰਡੈ ਮਰਕੈ ਕੀਈ ਪੂਕਾਰ ॥ ਸਭੇ ਦੈਤ ਰਹੇ ਝਖ ਮਾਰਿ ॥ ਭਗਤ ਜਨਾ ਕੀ ਪਤਿ ਰਾਖੈ ਸੋਈ ॥ ਕੀਤੇ ਕੈ ਕਹਿਐ ਕਿਆ ਹੋਈ ॥੫॥ ਕਿਰਤ ਸੰਜੋਗੀ ਦੈਤਿ ਰਾਜੁ ਚਲਾਇਆ ॥ ਹਰਿ ਨ ਬੂਝੈ ਤਿਨਿ ਆਪਿ ਭੁਲਾਇਆ ॥ ਪੁਤ੍ਰ ਪ੍ਰਹਲਾਦ ਸਿਉ ਵਾਦੁ ਰਚਾਇਆ ॥ ਅੰਧਾ ਨ ਬੂਝੈ ਕਾਲੁ ਨੇੜੈ ਆਇਆ ॥੬॥ ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ ਤਾਲਾ ॥ ਨਿਰਭਉ ਬਾਲਕੁ ਮੂਲਿ ਨ ਡਰਈ ਮੇਰੈ ਅੰਤਰਿ ਗੁਰ ਗੋਪਾਲਾ ॥ ਕੀਤਾ ਹੋਵੈ ਸਰੀਕੀ ਕਰੈ ਅਨਹੋਦਾ ਨਾਉ ਧਰਾਇਆ ॥ ਜੋ ਧੁਰਿ ਲਿਖਿਆ ਸ ਆਇ ਪਹੁਤਾ ਜਨ ਸਿਉ ਵਾਦੁ ਰਚਾਇਆ ॥੭॥ ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ ॥ ਕਹਾਂ ਤੁਮ੍ਹ੍ਹਾਰਾ ਜਗਦੀਸ ਗੁਸਾਈ ॥ ਜਗਜੀਵਨੁ ਦਾਤਾ ਅੰਤਿ ਸਖਾਈ ॥ ਜਹ ਦੇਖਾ ਤਹ ਰਹਿਆ ਸਮਾਈ ॥੮॥ ਥੰਮ੍ਹ੍ਹੁ ਉਪਾੜਿ ਹਰਿ ਆਪੁ ਦਿਖਾਇਆ ॥ ਅਹੰਕਾਰੀ ਦੈਤੁ ਮਾਰਿ ਪਚਾਇਆ ॥ ਭਗਤਾ ਮਨਿ ਆਨੰਦੁ ਵਜੀ ਵਧਾਈ ॥ ਅਪਨੇ ਸੇਵਕ ਕਉ ਦੇ ਵਡਿਆਈ ॥੯॥ ਜੰਮਣੁ ਮਰਣਾ ਮੋਹੁ ਉਪਾਇਆ ॥ ਆਵਣੁ ਜਾਣਾ ਕਰਤੈ ਲਿਖਿ ਪਾਇਆ ॥ ਪ੍ਰਹਲਾਦ ਕੈ ਕਾਰਜਿ ਹਰਿ ਆਪੁ ਦਿਖਾਇਆ ॥ ਭਗਤਾ ਕਾ ਬੋਲੁ ਆਗੈ ਆਇਆ ॥੧੦॥ {ਪੰਨਾ 1154}

ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ ਦੇਖਉ ਰਾਮ ਤੁਮ੍ਹ੍ਹਾਰੇ ਕਾਮਾ ॥੧॥ ਨਾਮਾ ਸੁਲਤਾਨੇ ਬਾਧਿਲਾ ॥ ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥ ਬਿਸਮਿਲਿ ਗਊ ਦੇਹੁ ਜੀਵਾਇ ॥ ਨਾਤਰੁ ਗਰਦਨਿ ਮਾਰਉ ਠਾਂਇ ॥੨॥ ਬਾਦਿਸਾਹ ਐਸੀ ਕਿਉ ਹੋਇ ॥ ਬਿਸਮਿਲਿ ਕੀਆ ਨ ਜੀਵੈ ਕੋਇ ॥੩॥ ਮੇਰਾ ਕੀਆ ਕਛੂ ਨ ਹੋਇ ॥ ਕਰਿ ਹੈ ਰਾਮੁ ਹੋਇ ਹੈ ਸੋਇ ॥੪॥ ਬਾਦਿਸਾਹੁ ਚੜ੍ਹ੍ਹਿਓ ਅਹੰਕਾਰਿ ॥ ਗਜ ਹਸਤੀ ਦੀਨੋ ਚਮਕਾਰਿ ॥੫॥ ਰੁਦਨੁ ਕਰੈ ਨਾਮੇ ਕੀ ਮਾਇ ॥ ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥ ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥ ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥ ਕਰੈ ਗਜਿੰਦੁ ਸੁੰਡ ਕੀ ਚੋਟ ॥ ਨਾਮਾ ਉਬਰੈ ਹਰਿ ਕੀ ਓਟ ॥੮॥ ਕਾਜੀ ਮੁਲਾਂ ਕਰਹਿ ਸਲਾਮੁ ॥ ਇਨਿ ਹਿੰਦੂ ਮੇਰਾ ਮਲਿਆ ਮਾਨੁ ॥੯॥ ਬਾਦਿਸਾਹ ਬੇਨਤੀ ਸੁਨੇਹੁ ॥ ਨਾਮੇ ਸਰ ਭਰਿ ਸੋਨਾ ਲੇਹੁ ॥੧੦॥ ਮਾਲੁ ਲੇਉ ਤਉ ਦੋਜਕਿ ਪਰਉ ॥ ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥ ਪਾਵਹੁ ਬੇੜੀ ਹਾਥਹੁ ਤਾਲ ॥ ਨਾਮਾ ਗਾਵੈ ਗੁਨ ਗੋਪਾਲ ॥੧੨॥ ਗੰਗ ਜਮੁਨ ਜਉ ਉਲਟੀ ਬਹੈ ॥ ਤਉ ਨਾਮਾ ਹਰਿ ਕਰਤਾ ਰਹੈ ॥੧੩॥ ਸਾਤ ਘੜੀ ਜਬ ਬੀਤੀ ਸੁਣੀ ॥ ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥ ਪਾਖੰਤਣ ਬਾਜ ਬਜਾਇਲਾ ॥ ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ॥੧੫॥ ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥ ਗਰੁੜ ਚੜ੍ਹ੍ਹੇ ਆਏ ਗੋਪਾਲ ॥੧੬॥ ਕਹਹਿ ਤ ਧਰਣਿ ਇਕੋਡੀ ਕਰਉ ॥ ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥ ਕਹਹਿ ਤ ਮੁਈ ਗਊ ਦੇਉ ਜੀਆਇ ॥ ਸਭੁ ਕੋਈ ਦੇਖੈ ਪਤੀਆਇ ॥੧੮॥ (1165)

ਨਾਮਦੇਵ ਜੀ ਦੇ ਇਸ ਸ਼ਬਦ ਦੇ ਅਖੀਰ ਵਿੱਚ ਲਿਖੇ ਨੰਬਰ ਵੇਖੌ। ਉਹ ਇਸ ਤਰਾਂ ਹਨ। 28. । 1. । 10. ।
ਵਿਚਕਾਰਲਾ ਅੰਕ 1 ਦੱਸਦਾ ਹੈ ਕਿ ਇਸ ਕੜੀ ਦਾ ਇਹ ਪਹਿਲਾ ਸ਼ਬਦ ਹੈ। ਇਸ ਤੋਂ ਅਗਲੇ ਸ਼ਬਦ ਦੇ ਅਖੀਰ ਵਿੱਚ ਲਿਖੇ ਨੰਬਰ ਵੇਖੋ। 9. । 1. । 2. । 11. । ਅੰਕ 2 ਦੱਸਦਾ ਹੈ ਕਿ ਇਹ ਇਸ ਕੜੀ ਦਾ ਦੂਸਰਾ ਸ਼ਬਦ ਹੈ। ਅੰਕ 1 ਦੱਸਦਾ ਹੈ ਕਿ ਇਹ ਦੋ ਸ਼ਬਦਾਂ ਦੀ ਇੱਕ ਕੜੀ ਹੈ। ਭਾਵ ਇਹ ਕਿ ਜੋ ਕੁੱਝ ਪਹਿਲੇ ਸ਼ਬਦ ਵਿੱਚ ਕਹਾਣੀ ਦੇ ਰੂਪ ਵਿੱਚ ਸਮਝਾਇਆ ਗਿਆ ਹੈ, ਉਹੀ ਦੂਸਰੇ ਸ਼ਬਦ ਵਿੱਚ ਸਪਸ਼ਟ ਕੀਤਾ ਗਿਆ ਹੈ।

ਘਰੁ ੨ ॥ ਜਉ ਗੁਰਦੇਉ ਤ ਮਿਲੈ ਮੁਰਾਰਿ ॥ ਜਉ ਗੁਰਦੇਉ ਤ ਉਤਰੈ ਪਾਰਿ ॥ ਜਉ ਗੁਰਦੇਉ ਤ ਬੈਕੁੰਠ ਤਰੈ ॥ ਜਉ ਗੁਰਦੇਉ ਤ ਜੀਵਤ ਮਰੈ ॥੧॥ ਸਤਿ ਸਤਿ ਸਤਿ ਸਤਿ ਸਤਿ ਗੁਰਦੇਵ ॥ ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ ॥੧॥ ਰਹਾਉ ॥ ਜਉ ਗੁਰਦੇਉ ਤ ਨਾਮੁ ਦ੍ਰਿੜਾਵੈ ॥ ਜਉ ਗੁਰਦੇਉ ਨ ਦਹ ਦਿਸ ਧਾਵੈ ॥ ਜਉ ਗੁਰਦੇਉ ਪੰਚ ਤੇ ਦੂਰਿ ॥ ਜਉ ਗੁਰਦੇਉ ਨ ਮਰਿਬੋ ਝੂਰਿ ॥੨॥ ਜਉ ਗੁਰਦੇਉ ਤ ਅੰਮ੍ਰਿਤ ਬਾਨੀ ॥ ਜਉ ਗੁਰਦੇਉ ਤ ਅਕਥ ਕਹਾਨੀ ॥ ਜਉ ਗੁਰਦੇਉ ਤ ਅੰਮ੍ਰਿਤ ਦੇਹ ॥ ਜਉ ਗੁਰਦੇਉ ਨਾਮੁ ਜਪਿ ਲੇਹਿ ॥੩॥ ਜਉ ਗੁਰਦੇਉ ਭਵਨ ਤ੍ਰੈ ਸੂਝੈ ॥ ਜਉ ਗੁਰਦੇਉ ਊਚ ਪਦ ਬੂਝੈ ॥ ਜਉ ਗੁਰਦੇਉ ਤ ਸੀਸੁ ਅਕਾਸਿ ॥ ਜਉ ਗੁਰਦੇਉ ਸਦਾ ਸਾਬਾਸਿ ॥੪॥ ਜਉ ਗੁਰਦੇਉ ਸਦਾ ਬੈਰਾਗੀ ॥ ਜਉ ਗੁਰਦੇਉ ਪਰ ਨਿੰਦਾ ਤਿਆਗੀ ॥ ਜਉ ਗੁਰਦੇਉ ਬੁਰਾ ਭਲਾ ਏਕ ॥ ਜਉ ਗੁਰਦੇਉ ਲਿਲਾਟਹਿ ਲੇਖ ॥੫॥ ਜਉ ਗੁਰਦੇਉ ਕੰਧੁ ਨਹੀ ਹਿਰੈ ॥ ਜਉ ਗੁਰਦੇਉ ਦੇਹੁਰਾ ਫਿਰੈ ॥ ਜਉ ਗੁਰਦੇਉ ਤ ਛਾਪਰਿ ਛਾਈ ॥ ਜਉ ਗੁਰਦੇਉ ਸਿਹਜ ਨਿਕਸਾਈ ॥੬॥ ਜਉ ਗੁਰਦੇਉ ਤ ਅਠਸਠਿ ਨਾਇਆ ॥ ਜਉ ਗੁਰਦੇਉ ਤਨਿ ਚਕ੍ਰ ਲਗਾਇਆ ॥ ਜਉ ਗੁਰਦੇਉ ਤ ਦੁਆਦਸ ਸੇਵਾ ॥ ਜਉ ਗੁਰਦੇਉ ਸਭੈ ਬਿਖੁ ਮੇਵਾ ॥੭॥ ਜਉ ਗੁਰਦੇਉ ਤ ਸੰਸਾ ਟੂਟੈ ॥ ਜਉ ਗੁਰਦੇਉ ਤ ਜਮ ਤੇ ਛੂਟੈ ॥ ਜਉ ਗੁਰਦੇਉ ਤ ਭਉਜਲ ਤਰੈ ॥ ਜਉ ਗੁਰਦੇਉ ਤ ਜਨਮਿ ਨ ਮਰੈ ॥੮॥ ਜਉ ਗੁਰਦੇਉ ਅਠਦਸ ਬਿਉਹਾਰ ॥ ਜਉ ਗੁਰਦੇਉ ਅਠਾਰਹ ਭਾਰ ॥ ਬਿਨੁ ਗੁਰਦੇਉ ਅਵਰ ਨਹੀ ਜਾਈ ॥ ਨਾਮਦੇਉ ਗੁਰ ਕੀ ਸਰਣਾਈ ॥੯॥੧॥੨॥੧੧॥ {ਪੰਨਾ 1166-1167}

ਸੁਲਤਾਨੁ ਪੂਛੈ... ਵਾਲੇ ਸ਼ਬਦ ਦੇ 24ਵੇਂ ਪਦੇ ਤੱਕ ਚਮਤਕਾਰ ਹੋ ਚੁਕਾ ਹੈ। 25ਵੇਂ ਪਦੇ ਤੋਂ ਉਹਨਾਂ ਅੰਜਾਨ ਲੋਕਾਂ ਦਾ ਜਿਕਰ ਹੈ ਜਿਹਨਾਂ ਨੂੰ ਚਮੱਕਾਰ ਨਜਰ ਨਹੀਂ ਆਉਦਾ। ਉਹ ਅਜੇ ਵੀ ਚਮਤਕਾਰ ਉਡੀਕੀ ਜਾਂਦੇ ਹਨ।

ਚਰਨਜੀਤ ਸਿੰਘ
ਬਰੈਂਮਪਟਨ


(13/03/11)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਹੋਂਦ ਦੀ ਹੋਂਦ
-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਹੋਂਦ ਦੀ ਹੋਂਦ ਨੂੰ ਮਿਟਾ ਦਿੱਤਾ,
ਧੂੰਏਂ ਤੇ ਗੁਬਾਰ ਵਿੱਚ ਦਬਾ ਦਿੱਤਾ,
ਸਾੜ੍ਹ ਦਿੱਤੀ ਮਾਨਵਤਾ,
ਇਨਸਾਨੀਅਤ ਦੀਆਂ ਕਦਰਾਂ,
ਮਨੁੱਖੀ ਅਹਿਸਾਸਾਂ ਤੇ ਸੁਫ਼ਨਿਆਂ ਦੇ ਵਜੂਦ,
ਤੇ ਰਹਿੰਦੀ ਸਹਿੰਦੀ ਲੋਕਤੰਤਰ ਦੀ ਆਸ |

ਲਹੂ, ਲਾਸ਼ਾਂ, ਚੀਕਾਂ,
ਕੁਝ ਸੜ੍ਹੇ ਤੇ ਅੱਧ-ਸੜ੍ਹੇ ਚਿੱਥੜੇ,
ਵੱਢੇ-ਟੁੱਕੇ, ਨੰਗੇ ਬੇਪਤ ਸਰੀਰ,
ਜਿਹਨਾਂ ਦੀ ਰੂਹ ਵੀ ਸ਼ਾਇਦ,
ਉਸੇ ਧੂਏਂ ਵਿੱਚ ਧੂੰਆਂਖੀ,
ਕਿਸੇ ਕੋਨੇ 'ਚ ਦਮ ਤੋੜ ਗਈ,
ਵਹਿਸ਼ੀਅਤ ਦੇ ਅਸਮਾਨ ਉੱਚੇ ਭਾਂਬੜ੍ਹ ਵਿੱਚਕਾਰ |

ਇੱਕ ਪੂਰੀ ਕੌਮ ਬਣਾ ਦਿੱਤੀ ਗਈ ,
ਕਿੰਝ ਕੇਵਲ ਇੱਕ ਗੱਦਾਰਾਂ ਦਾ ਟੋਲਾ,
ਜਿਸਦੇ ਇੱਕ ਇੱਕ ਬਸ਼ਿੰਦੇ ਦਾ ਕ਼ਤਲ,
ਸਥਾਪਤੀ ਤੇ ਉਸਦੇ ਰਾਖਿਆਂ ਲਈ,
ਬਣ ਗਿਆ ਦੇਸ਼-ਭਗਤੀ ਦਾ
ਇੱਕ ਨਮੂਨੇ ਦਾ ਸਬੂਤ |

ਇਨਸਾਨੀ ਹਕੂਕਾਂ ਦਾ ਜਾਨਵਰਾਨਾ ਘਾਣ,
ਜਿਸਨੇ ਇਨਸਾਨ ਤੇ ਗਾਜਰ ਮੂਲੀ ਨੂੰ
ਇੱਕੋ ਪੱਲੜੇ ਧਰ,
ਵੱਢਣ, ਟੁੱਕਣ ਤੇ ਸਾੜ੍ਹ ਸੁੱਟਣ ਦੀ,
ਖੁੱਲੀ ਅਜ਼ਾਦੀ ਦੇ ਦਿੱਤੀ,
ਇੱਕ ਅਜ਼ਾਦ ਸੱਭਿਅਕ
ਤੇ ਮੰਨਵਾਏ ਜਾਂਦੇ ਧਰਮ ਨਿਰਪੱਖ
ਜਮਹੂਰੀਅਤ ਦੇ ਅਲੰਬਰਦਾਰ ਰਾਸ਼ਟਰ ਵਲੋਂ !

ਹਿੰਦ ਦੇ ਮੱਥੇ 'ਤੇ ਲੱਗਿਆ ਬਦਨੁਮਾ ਦਾਗ,
ਜੋ ਇਸਦੀ ਹੋਂਦ ਦੀ ਕਾਇਮੀ ਤਕ ਰਹੇਗਾ ਕਾਇਮ,
ਤੇ ਕਲਹਿਣੀ ਚਮਕ ਬਿਖੇਰਦਾ ਰਹੇਗਾ ਹਮੇਸ਼ਾ,
ਇੱਕ ਕਾਲਖ ਦਾ ਜਿਉਂਦਾ ਸਬੂਤ ਬਣਕੇ,
ਸਭਿਅਤਾ ਦਾ ਪੰਘੂੜਾ ਕਹਾਉਂਦੇ,
ਸਮਾਜ ਦੀ "ਉੱਚਤਮ ਨਿਵਾਣ" ਦਾ !


(12/03/11)
ਪ੍ਰਿੰ: ਗਿਆਨੀ ਸੁਰਜੀਤ ਸਿੰਘ

ਸਤਿਕਾਰ ਜੋਗ ਸ੍ਰ: ਮੱਖਣ ਸਿੰਘ ਜੀਓ

ਵਾਹਿਗੁਰ੍ਰ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਆਪ ਜੀ ਦੀ ਵੈਬਸਾਈਟ ਦੇ ਚਿੱਠੀ ਪਤ੍ਰ ਸੈਕਸ਼ਨ `ਚ ਆਪ ਜੀ ਰਾਹੀਂ ਮੇਰੇ ਪ੍ਰਤੀ ਦਿੱਤੇ ਮਿਤੀ ਸਤ ਮਾਰਚ ੨੯੧੧ ਨੋਟ ਸਬੰਧੀ ਸਤਿਕਾਰ ਸਹਿਤ ਕੁੱਝ ਸਪਸ਼ਟੀਕਰਣ ਹਨ। ਇਹ ਵੀ ਕੇਵਲ ਇਸ ਲਈ ਹੀ ਸੰਭਵ ਹੋਇਆ ਹੈ ਕਿ ਕੁੱਝ ਟੈਕਨੀਕਲ ਕਾਰਨਾਂ ਕਰਕੇ ਦਾਸ ਦੀ ਹੋਣ ਵਾਲੀ ਹਾਰਟ ਸਰਜਰੀ ਦੋ-ਤਿੰਨ ਦਿਨ ਅੱਗੇ ਪਾ ਦਿੱਤੀ ਗਈ ਹੈ ਉਪ੍ਰੰਤ:-

ਅਕਾਲਪੁਰਖ ਦੀ ਬਖ਼ਸ਼ਿਸ਼ ਨਾਲ ਦਾਸ ਦੀ ਯਾਦਾਸ਼ਤ `ਚ ਉੱਕਾ ਫ਼ਰਕ ਨਹੀਂ। ਇਸ ਤੋਂ ਬਾਅਦ ਜੋ ਆਪ ਨੇ ਦਾਸ ਦੇ ਗੁਰਮੱਤ ਪਾਠ G0-੬੧ “ਧੰਨ ਧੰਨ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਸਬੰਧੀ ਜੋ ਜ਼ਿਕਰ ਕੀਤਾ ਹੈ ਕਿ ਦਾਸ ਨੇ ਉਸ ਨੂੰ ਦੋਬਾਰਾ ਲਿਖਿਆ ਤੇ ਦੋਬਾਰਾ ਵੈਬਸਾਇਟ `ਤੇ ਪਾਉਣ ਲਈ ਕਿਉਂ ਭੇਜਿਆ?

ਦਰਅਸਲ ਸਚਾਈ ਇਹ ਹੈ ਕਿ ਦਾਸ, ਆਪ ਜੀ ਦਾ ਚਿੱਠੀ-ਪਤ੍ਰ ਵਾਲਾ ਸੈਕਸ਼ਨ ਬਹੁਤ ਹੀ ਘੱਟ ਖੋਲਦਾ ਤੇ ਪੜ੍ਹਦਾ ਹੈ ਇਸ ਲਈ ਮੈਨੂੰ ਉਸ ਦਾ ਨਾ ਪਤਾ ਸੀ ਤੇ ਨਾ ਹੀ ਪਤਾ ਲੱਗ ਸਕਿਆ ਕਿ ਆਪ ਉਸ ਨੂੰ ਚਿਠੀ ਪਤ੍ਰ ਵਾਲੇ ਪਾਸੇ ਪਾ ਚੁੱਕੇ ਹੋ। ਇਸੇ ਤਰ੍ਹਾਂ ਦੂਜਾ ਗੁਰਮੱਤ ਪਾਠ G-0੬੦ “ਗੁਰਮੁਖੀ ਲਿਪੀ ਦੀ ਵਿਲਖਣਤਾ….” ਵੀ ਕਿਸੇ ਕਾਰਨ ਮੇਰੀ ਨਜ਼ਰ `ਚੋਂ ਰਹਿ ਚੁੱਕਾ ਸੀ।

ਦੂਜੇ ਪਾਸੇ ਮੇਰੇ ਅਗ਼ਲੇ ਹਾਲਾਤ ਚੂੰਕਿ ਅਚਾਣਕ ਬਦਲ ਤੇ ਵਿਗੜਦੇ ਨਜ਼ਰ ਆ ਰਹੇ ਸਨ ਤਾਂ ਇਸੇ ਲਈ ਦਾਸ ਨੇ ਕੇਵਲ ਧਿਆਣ ਹੀ ਦੁਆਇਆ ਸੀ ਕਿ ਦਾਸ ਦੀਆਂ ਇਹ ਦੋ ਲਿਖਤਾਂ ਆਪ ਪਾਸ ਪਈਆਂ ਹਨ, ਆਪ ਇਨ੍ਹਾਂ ਨੂੰ ਵਰਤ ਲੈਣਾ ਜੀ। ਇਸ ਤੋਂ ਇਲਾਵਾ ਹੋਰ ਕੋਈ ਵੱਖਰੀ ਗੱਲ ਨਹੀਂ ਸੀ।

1. ਦੂਜਾ ਆਪ ਦਾ ਇਹ ਉਲ੍ਹਾਮਾ ਕਿ ਦਾਸ ਦੀਆਂ ਲਿਖਿਤਾਂ ਦੋ ਤਰ੍ਹਾਂ ਦੀਆਂ ਭਾਵ ਛੋਟੀਆਂ ਤੇ ਵੱਡੀਆਂ ਬਲਕਿ ਕਈ ਵਾਰੀ ਮਿਲਵੀਆਂ ਵੀ ਆਉਂਦੀਆਂ ਹਨ। ਉੋਸ ਸਬੰਧੀ ਵੀ ਸਨਿਮ੍ਰ ਬੇਨਤੀ ਹੈ ਕਿ ਐਜੁਕੇਸ਼ਨ ਦੇ ਤੌਰ `ਤੇ ਦਾਸ ਦੇ ਇਹ ਗੁਰਮੱਤ ਪਾਠ ਤਿਆਰ ਹੀ ਦੋ ਤਰੀਕਿਆਂ ਨਾਲ ਹੁੰਦੇ ਹਨ। ਕਿਉਂਕਿ ਇਹ ਗੁਰਮੱਤ ਪਾਠ ਕੇਵਲ ਵੈਬਸਾਈਟਾਂ `ਤੇ ਹੀ ਲੋਡ ਨਹੀਂ ਹੁੰਦੇ ਬਲਕਿ ਇਨ੍ਹਾਂ ਦਾ ਇਸਤੇਮਾਲ ਸੰਸਥਾ ਵੱਲੋਂ Self Learning ਇੱਕ ਸਾਲਾ ਤੇ ਦੋ ਸਾਲਾ ਕੋਰਸਾਂ `ਚ ਵੀ ਹੁੰਦਾ ਹੈ।

ਇਸ ਤੋਂ ਇਲਾਵਾ ਆਪ ਜੀ ਦੀ ਜਾਣਕਾਰੀ ਲਈ ਇਨ੍ਹਾਂ ਗੁਰਮੱਤ ਪਾਠਾਂ ਵਿਚਕਾਰ ਸੀਰਜ਼ ਹੀ ਦੋ ਤੇ ਭਿੰਨ ਭਿੰਨ ਹਨ। ਇਨ੍ਹਾਂ ਅੰਦਰ ਇੱਕ ਸੀਰੀਜ਼ ਦੇ ਗੁਰਮੱਤ ਪਾਠਾਂ ਦਾ ਸਾਈਜ਼ ੮ ਤੋਂ ੧੨ ਪੰਨੇ ਦਾ ਹੁੰਦਾ ਹੈ ਜੋ ਡੀਲਕਸ ਕਵਰ `ਚ ਕਿਤਾਬਾਂ ਦੀ ਸ਼ਕਲ `ਚ ਸੰਸਥਾ ਵੱਲੋਂ ਬਿਨਾ ਭੇਟਾ, ਹਜ਼ਾਰਾਂ ਦੀ ਗਿਣਤੀ ਡਾਕ ਰਾਹੀਂ ਸੰਗਤਾਂ ਦੇ ਘਰੋਂ-ਘਰੀ ਪੁੱਜਦੇ ਹਨ। ਇਸ ਦੇ ਨਾਲ ਨਾਲ ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਆਪਣੇ ਵੱਲੋਂ ਸੰਸਥਾ ਨੂੰ ਨਾਮ-ਮਾਤ੍ਰ ਲੋੜੀਦੀ ਭੇਟਾ ਭੇਜ ਕੇ ਮੰਗਵਾਈਆਂ ਤੇ ਆਪ ਗੁਰੂ ਕੀਆਂ ਸੰਗਤਾਂ ਵਿਚਕਾਰ ਗੁਰਮੱਤ ਪ੍ਰਚਾਰ ਤੇ ਪ੍ਰਸਾਰ ਹਿੱਤ ਵੰਡੀਆਂ ਜਾਂਦੀਆਂ ਹਨ।

1. ਦੂਜਾ, ਇਨ੍ਹਾਂ ਹੀ ਗੁਰਮੱਤ ਪਾਠਾਂ `ਚ ਦੂਜੀ ਸੀਰੀਜ਼ ਜਿਸ ਨੂੰ G ਸੀਰੀਜ਼ ਵਾਲਾ ਨਾਮ ਦਿੱਤਾ ਹੋਇਆ ਹੈ। ਇਹ ਲਿਖਤਾਂ ਅੱਠ ਤੇ ਬਾਰ੍ਹਾਂ ਪੰਨਿਆਂ ਦੀਆਂ ਨਹੀਂ ਹੁੰਦੀਆਂ ਬਲਕਿ ਕੇਵਲ ਅਤੀ ਸੰਖੇਪ ਅਤੇ ਦੋ-ਦੋ ਪੰਨਿਆਂ (ਭਾਵ A/4 ਸਾਈਜ਼ ਦੇ ਪੰਨੇ) ਦੇ ਹੁੰਦੇ ਹਨ। ਇਸ ਜੀ ਸੀਰੀਜ਼ `ਚ ਵੀ ਦੋ ਤਰ੍ਹਾਂ ਦੀਆਂ ਲਿਖਤਾਂ ਹੁੰਦੀਆਂ ਹਨ। ਕਈ ਤਾਂ ਵੱਡੀਆਂ ਲਿਖਤਾਂ ਦਾ ਸੰਖੇਪ ਅਤੇ ਬਹੁਤੀਆਂ ਨਵੇਂ ਸਿਰਿਉਂ ਵੀ ਹੁੰਦੀਆਂ ਹਨ। ਜਦਕਿ ਇਹ ਜੀ ਸੀਰੀਜ਼ (G Series) ਵੈਬਸਾਇਟਾਂ ਤੋਂ ਇਲਾਵਾ ਸੰਸਥਾ ਵੱਲੋ ਲਖਾਂ ਦੀ ਗਿਣਤੀ `ਚ ਗੁਰਮੱਤ ਪ੍ਰਚਾਰ ਤੇ ਪ੍ਰਸਾਰ ਹਿੱਤ ਛਪਵਾ ਕੇ ਖੁੱਲੀ ਵੀ ਵੰਡੀ ਜਾਂਦੀ ਹੈ।

2. ਸਚਾਈ ਇਹ ਵੀ ਹੈ ਕਿ ਪਹਿਲਾਂ ਮੈ ਆਪ ਜੀ ਨੂੰ ਲੋਡ ਕਰਣ ਲਈ ਇਕੱਲੇ ਅੱਠ ਤੇ ਬਾਰਾਂ ਪੰਨਿਆਂ ਵਾਲੇ ਗੁਰਮੱਤ ਪਾਠ ਹੀ ਭੇਜਦਾ ਹੁੰਦਾ ਸੀ ਅਤੇ G ਸੀਰੀਜ਼ ਨਹੀਂ ਸੀ ਭੇਜਦਾ ਫ਼ਿਰ ਬਾਅਦ `ਚ ਆਪ ਨੂੰ ਇਹ ਜੀ ਸੀਰੀਜ਼ (G Series) ਵੀ ਨਾਲ ਨਾਲ ਭੇਜਣੀ ਸ਼ੁਰੂ ਕਰ ਦਿੱਤੀ। ਇਤਨਾ ਹੀ ਨਹੀਂ ਬਲਕਿ ਆਪ ਜੀ ਨੇ ਵੀ ਕ੍ਰਿਪਾ ਕਰ ਕੇ ਨਾਲ ਨਾਲ ਉਸ ਨੂੰ ਵੀ ਲੋਡ ਕਰਣਾ ਸ਼ੁਰੂ ਕਰ ਦਿੱਤਾ। ਆਪ ਵੱਲੋਂ ਇਸ ਲੋਡਿੰਗ ਦਾ ਗੁਰਮੱਤ ਪ੍ਰਚਾਰ ਤੇ ਪ੍ਰਸਾਰ ਪੱਖੋਂ ਇੱਕ ਹੋਰ ਵੱਡਾ ਲਾਭ ਇਹ ਹੋਇਆ ਕਿ ਦਾਸ ਪਾਸ ਕਈ ਦੇਸ਼ਾਂ ਤੋਂ ਉਨ੍ਹਾਂ ਭਾਵ ਜੀ ਸੀਰੀਜ਼ (G Series) ਦੀਆਂ ਛੋਟੀਆਂ ਲਿਖਤਾਂ ਨੂੰ ਆਸਾਨੀ ਨਾਲ ਫੋਟੋਸਟੇਟ ਕਰਵਾ ਕੇ ਵੰਡਣ ਦੀ ਸੂਚਨਾ ਵੀ ਫ਼ੋਨਾ ਰਾਹੀਂ ਮਿਲਦੀ ਰਹਿੰਦੀ ਹੈ ਜੋ ਗੁਰਮੱਤ ਪ੍ਰਸਾਰ `ਚ ਵਾਧੇ ਦਾ ਕਾਰਨ ਬਣਦੀ ਹੀ। ਇਸ ਦੇ ਲਈ ਤਾਂ ਦਾਸ ਆਪ ਜੀ ਦਾ ਹੋਰ ਵੀ ਵੱਧ ਧਨਵਾਦੀ ਹੈ।

3. ਇਸ ਤੋਂ ਇਲਾਵਾ ਇੱਕ ਬੇਨਤੀ ਹੋਰ ਵੀ ਹੈ ਉਹ ਇਹ ਗੁਰਮੱਤ ਪੱਖੋਂ ਦਾਸ ਦਾ ਰੁਝੇਵਾਂ ਇਤਨਾ ਜ਼ਿਆਦਾ ਹੈ ਜਿਸ ਤੋਂ ਇਸ ਨੂੰ ਮੇਰੀ ਮਜਬੂਰੀ ਸਮਝ ਕੇ ਦਾਸ ਨੂੰ ਖਿਮਾ ਵੀ ਕਰੋਗੇ ਕਿ ਦਾਸ ਆਪ ਜੀ ਦਾ ਚਿੱਠੀ-ਪਤ੍ਰ ਵਾਲਾ ਸੈਕਸ਼ਨ ਉੱਕਾ ਹੀ ਨਹੀਂ ਪੜ੍ਹ ਸਕਦਾ ਜਾਂ ਬਹੁਤ ਘਟ ਤੇ ਕਦੇ ਕਦੇ ਦੇਖਦਾ ਹੈ। ਅੱਜ ਵੀ ਇਹ ਤਾਂ ਹੀ ਸਭੰਵ ਹੋਇਆ ਕਿ ਇਸ ਸਬੰਧੀ ਦਾਸ ਕੋਲ ਆਪ ਜੀ ਵੱਲੋਂ ਪਹਿਲਾਂ ਤੋਂ ਸੂਚਨਾ ਸੀ। ਜਾਂ ਫ਼ਿਰ ਉਸ ਨੂੰ ਪੜ੍ਹਣ ਦਾ ਅਵਸਰ ਉਦੋਂ ਹੀ ਬਣਦਾ ਹੈ ਜਦੋਂ ਉਸ ਸਬੰਧੀ ਕਿਸੇ ਵਿਸ਼ੇਸ਼ ਸੱਜਨ ਵੱਲੋਂ ਹੀਂ ਫ਼ੋਨ ਆਦਿ ਰਾਹੀਂ ਸੂਚਨਾ ਹੀ ਮਿਲੀ ਹੋਵੇ, ਨਹੀ ਤਾਂ ਨਹੀਂ। ਉਂਝ ਵੀ ਆਪਣੇ ਕੋਲ ਸਮੇਂ ਦੀ ਤੋਟ ਕਾਰਨ ਦਾਸ ਉਨ੍ਹਾਂ ਸੁਆਲਾਂ-ਜੁਆਬਾਂ ਤੇ ਕਿਉਂ ਕਿੰਤੂ ਚ ਪੈਣ ਤੋਂ ਬਹੁਤਾ ਕਰਕੇ ਪਰਹੇਜ਼ ਹੀ ਕਰਦਾ ਹੈ।

ਹੁਣ ਕੁੱਝ ਡਾ: ਇਕਬਾਲ ਸਿੰਘ ਜੀ ਢਿਲੋਂ ਦੇ ਕਿੰਤੂ ਸਬੰਧੀ- ਚੂੰਕਿ ਵਿਸ਼ੇ ਦਾ ਮੂਲ ਹੀ ਉਨ੍ਹਾਂ ਤੋਂ ਅਰੰਭ ਹੋਇਆ ਹੈ ਉਸ ਸਬੰਧੀ ਵੀ ਸਨਿਮ੍ਰ ਬੇਨਤੀ ਹੈ ਕਿ ਦਰਅਸਲ ਸਤਿਕਾਰਜੋਗ ਢਿਲੋਂ ਸਾਹਿਬ ਨੇ ਉਸ ਗੁਰਮੱਤ ਲੇਖ G0-੬੧ “ਧੰਨ ਧੰਨ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵੱਲ ਪੂਰਾ ਧਿਆਣ ਨਹੀਂ ਦਿੱਤਾ ਤੇ ਇਸੇ ਤੋਂ ਆਪ ਲਫ਼ਜ਼ਾ ਦੇ ਅਰਥਾਂ ਵੱਲ ਮੁੜ ਗਏ ਤੇ ਭਰਮ `ਚ ਪੈ ਗਏ।

ਦਰਅਸਲ ਉਥੇ ਲਫ਼ਜ਼ਾਂ ਦੇ ਅਰਥਾਂ ਵਾਲਾ ਵਿਸ਼ਾ ਹੈ ਹੀ ਨਹੀਂ। ਉਥੇ ਲਿਖਿਤ ਦੀ ਮੂਲ ਭਾਵਨਾ ਹੈ ਕਿ ਭਾਵੇਂ ਕੋਈ ਜਗਿਆਸੂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਰਸਤੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰ ਲਵੇ, ਭਾਵੇਂ ਕੋਈ ਜੀਵਨ ਸੋਝੀ ਲਈ ਘੋਖਵੀਂ ਬਿਰਤੀ ਨਾਲ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਦਰਸ਼ਨ ਕਰ ਲਵੇ; ਇਸ ਤੋਂ ਬਾਅਦ ਬੇਸ਼ੱਕ ਕੋਈ ਸੱਜਨ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਵਰਤੀ ਗਈ ਸ਼ਬਦਾਵਲੀ ਗੁਰੂ, ਸਤਿਗੁਰੂ, ਸ਼ਬਦ ਗੁਰੂ ਦੀ ਗਹਿਰਾਈ `ਚ ਚਲਾ ਜਾਵੇ। ਇਹ ਸਾਰੇ ਰਸਤੇ ਤੇ ਸ਼ਬਦਾਵਲੀ ਇਸ ਲਈ ਇੱਕੋ ਹੀ ਹੈ ਕਿਉਂਕ ਸਾਰੀ ਸ਼ਬਦਾਵਲੀ ਜਗਿਆਸੂ ਨੂੰ ਇੱਕੋ ਹੀ ਮੰਜ਼ਿਲ ਭਾਵ ਅਕਾਲਪੁਰਖ ਤੱਕ ਪਹੁੰਚਾਵੇਗੀ ਅਤੇ ਇਧਰ ਉਧਰ ਦੀ ਭਟਕਣਾ ਵਿਚੋਂ ਪੂਰੀ ਤਰ੍ਹਾਂ ਕੱਢੇ ਗੀ। ਲੋੜ ਹੈ ਤਾਂ ਢਿਲੋਂ ਸਾਹਿਬ ਰਾਹੀਂ ਕੇਵਲ ਉਸ ਲਿਖਤ ਦੀ ਭਾਵਨਾ ਨੂੰ ਪਹਿਚਾਨਣ ਦੀ, ਸ਼ਬਦਾਵਲੀ ਦੇ ਲਫ਼ਜ਼ੀ ਅਰਥਾਂ ਪੱਖੋਂ ਨਹੀਂ।

ਗੁਰੂ ਪੰਥ ਦਾ ਦਾਸ- ਸੁਰਜੀਤ ਸਿੰਘ ਮਿਤੀ ੯ ਮਾਰਚ ੨੦੧੧


(12/03/11)
ਅਰਵਿੰਦਰ ਸਿੰਘ, ਤੇਜਿੰਦਰ ਸਿੰਘ ਯੂ. ਕੇ.

ਸਿਰੀ ਗੁਰੁ ਸਿੰਘ ਸਭਾ ਯੂ. ਕੇ. ਵਲੋ ਪ੍ਰੋ. ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਦੀ ਪੁਸਤਕ ਵਿਰਲੇ ਕਿਨੈ ਵਿਚਾਰਿਆਂ ਰਲੀਜ ਕੀਤੀ ਗਈ।
ਬਾਰਕਿੰਗ ਅਤੇ ਡੈਗਨਹੈਮ ਲੰਡਨ ਬਾਰਾਹ---ਦੇ ਮੇਅਰ ਸਰਦਾਰ ਨਿਰਮਲ ਸਿੰਘ ਗਿਲ ਹੁਰਾਂ ਵਲੋਂ ਉਚੇਚੇ ਤੌਰ ਤੇ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦਾ ਸਨਮਾਨ ਕਰਦਿਆਂ ਉਹਨਾਂ ਦੀ ਪੁਸਤਕ ਆਪਣੇ ਚੈਂਬਰ ਵਿੱਚ ਵਿਸ਼ੇਸ਼ ਹਸਤੀਆਂ ਦੀ ਹਾਜ਼ਰੀ ਵਿੱਚ ਰਿਲੀਜ ਕੀਤੀ ਗਈ। ਮੇਅਰ ਦੇ ਪਾਲਰ ਵਿੱਚ ਤਿੰਨ ਘੰਟੇ ਦੇ ਚਲੇ ਇਸ ਸਮਾਗਮ ਵਿੱਚ ਸਰਦਾਰ ਅਵਤਾਰ ਸਿੰਘ ਜੀ ਕੌਂਸਲਰ, ਵੀਰ ਸੇਵਾ ਸਿੰਘ ਜੀ ਸ੍ਰ. ਸੁਖਦੇਵ ਸਿੰਘ ਮਾਰਵਾ ਕੌਂਸਲਰ, ਸ੍ਰ. ਹਰਦਿਆਲ ਸਿੰਘ ਰਾਏ ਕੌਂਸਲਰ ਤੇ ਸਿੱਖ ਕੌਮ ਦੇ ਊਘੇ ਚਿੰਤਕ-ਲੇਖਕ ਸ੍ਰ, ਗੁਰਿੰਦਰ ਸਿੰਘ ਸਾਚਾ ਹੁਰਾਂ ਆਪਣੇ ਵਿਚਾਰ ਪੇਸ਼ ਕੀਤੇ। ਸਾਚਾ ਜੀ ਦੀ ਟਿੱਪਣੀ ਬਹੁਤ ਮਹੱਤਵ ਪੂਰਨ ਸੀ ਕਿ ਗੁਰਦੁਆਰਿਆਂ ਵਿੱਚ ਗੈਰਕੁਦਰਤੀ ਪਰਚਾਰ ਹੀ ਨਹੀਂ ਹੋ ਰਿਹਾ ਬਲ ਕੇ ਸਿੱਖ ਸਿਧਾਂਤ ਨੂੰ ਸਾਰਾ ਉਲਟਾਅ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਗੁਰਬਾਣੀ ਦੇ ਅੱਖਰੀਂ ਤੇ ਭਾਵ ਅਰਥ ਪਹਿਲੀ ਵਾਰ ਸੁਣੇ ਹਨ। ਮੈਂ ਆਪਣੇ ਨਿਜੀ ਰੁਝੇਵੇਂ ਕਰਕੇ ਜਾਣਾ ਚਹੁੰਦਾ ਸੀ ਪਰ ਸ਼ਬਦ ਦੀ ਵਿਚਾਰ ਸੁਣ ਕੇ ਮੈਂ ਆਪਣਾ ਮਨ ਬਦਲ ਲਿਆ ਹੈ ਕਿ ਸਾਰਾ ਸਮਾਗਮ ਸੁਣ ਕੇ ਹੀ ਜਾਵਾਂਗਾ। ਸਿੱਖ ਕੌਮ ਨੂੰ ਦਰਪੇਸ਼ ਚਨੌਤੀਆਂ ਦੀ ਵਿਚਾਰ ਕਰਦਿਆਂ ਸ੍ਰ. ਸੇਵਾ ਸਿੰਘ ਤੇ ਅਵਤਾਰ ਸਿੰਘ ਹੁਰਾਂ ਕਿਹਾ ਕਿ ਗੁਰੁ ਗ੍ਰੰਥ ਜੀ ਦੇ ਬਰਾਬਰ ਅਸ਼ਲੀਲ ਰਚਨਾਵਾਂ ਦਾ ਪ੍ਰਕਾਸ਼ ਹੋਣਾ ਗੁਰੁ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਨੂੰ ਘਟਾਉਣਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਤਾਂ ਏੱਥੋਂ ਤੀਕ ਨਿਘਰ ਗਏ ਹਾਂ ਕਿ ਗੁਰਬਿਲਾਸ ਵਰਗੀਆਂ ਪੁਸਤਕਾਂ ਨੂੰ ਦੁਬਾਰਾ ਛਾਪ ਕੇ ਸਿੱਖ ਸਿਧਾਂਤ ਦੀ ਆਪ ਜੜ੍ਹੀ ਤੇਲ ਦੇ ਰਹੇ ਹਾਂ। ਗਿਆਨੀ ਜਗਜੀਤ ਸਿੰਘ ਮਾਰਕੰਡਾ ਤੇ ਗਿਆਨੀ ਗੁਰਪ੍ਰੀਤ ਸਿੰਘ ਸਿੱਖ ਮਿਸ਼ਨਰੀ ਹੁਰਾਂ ਆਪਣੇ ਖਿਆਲ ਪੇਸ਼ ਕਰਦਿਆਂ ਕਿਹਾ ਕਿ ਜਿੱਥੇ ਅਸੀਂ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਚੋਂ ਵਿਦਿਆ ਪ੍ਰਾਪਤ ਕੀਤੀ ਹੈ ਓੱਥੇ ਸਾਨੂੰ ਅੱਜ ਮਾਣ ਹੈ ਕਿ ਅਸੀਂ ਆਪਣੇ ਆਧਿਆਪਕ ਗੁਰਬਚਨ ਸਿੰਘ ਜੀ ਥਾਈਲੈਂਡ ਹੁਰਾਂ ਵਲੋਂ ਦਿੱਤੀ ਸੇਧ ਦੁਆਰਾ ਪ੍ਰਦੇਸ਼ਾਂ ਵਿੱਚ ਗੁਰਸ਼ਬਦ ਦੀ ਵਿਚਾਰ ਕਰਨ ਦਾ ਸਾਨੂੰ ਮੌਕਾ ਬਣਿਆ ਹੈ। ਲੱਗ-ਪਗ ਦੋ ਘੰਟੇ ਗੁਰਮਤ ਦੀਆਂ ਵਿਚਾਰਾਂ ਪ੍ਰੋ. ਗੁਰਬਚਨ ਸਿੰਘ ਜੀ ਹੁਰਾਂ ਨੇ ਰੱਖੀਆਂ। ਸਰੋਤਾ ਜਨਾਂ ਵਲੋਂ ਪੁਛੇ ਗਏ ਸਵਾਲਾਂ ਦੇ ਜੁਆਬ ਦਿੱਤੇ ਗਏ। ਸਿੰਘ ਸਭਾ ਕਨੇਡਾ, ਸਿੱਖ ਮਾਰਗ, ਖਾਲਸਾ ਨਿਊਜ਼, ਜਾਗੋ ਖਾਲਸਾ, ਤੱਤ ਗੁਰਮਤ, ਗੁਰੁ ਪੰਥ ਤੇ ਸਿੱਖ ਅਫਿਅਰ ਸਾਈਟਾਂ ਦੀ ਜਾਣਕਾਰੀ ਦਿੱਤੀ। ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੀ ਪੂਰੀ ਜਾਣਕਾਰੀ ਦੇਂਦਿਆ ਉਹਨਾਂ ਨੇ ਕਿਹਾ ਪੰਜਾਬ ਵਿੱਚ ਅੱਜ ਸਿਰਫ ਕੇਵਲ ਏਹੀ ਸੰਸਥਾ ਹੈ ਜੋ ਸਿੰਘ ਸਭਾ ਕਨੇਡਾ ਦੇ ਸਹਿਯੋਗ ਨਾਲ ਪੰਜਾਬ ਦੇ ਪਿੰਡਾਂ ਨੂੰ ਸੰਭਾਲਣ ਦਾ ਯਤਨ ਕਰ ਰਹੇ ਹਨ। ਡੇਰਾਵਾਦ ਦੀ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਪ੍ਰੋ. ਗੁਰਮੁਖ ਸਿੰਘ ਜੀ, ਗਿਆਨੀ ਦਿੱਤ ਸਿੰਘ, ਭਾਈ ਮਈਆ ਸਿੰਘ ਤੇ ਮੈਕਾਲਫ ਵਰਗਿਆਂ ਨੂੰ ਹਰ ਪਰਕਾਰ ਦੀ ਸਮੱਸਿਆ ਨਾਲ ਜੂਝਣਾ ਪਿਆ ਪਰ ਉਹਨਾਂ ਨੂੰ ਕੋਈ ਪੰਥ ਰਤਨ ਦਾ ਖਿਤਾਬ ਨਹੀਂ ਮਿਲਿਆ ਪਰ ਦੇਖੋ ਜੋ ਲਾਈਟਾਂ ਬੰਦ ਕਰਾ ਕੇ ਨਾਮ ਜਪਾਉਂਦੇ ਰਹੇ ਉਹਨਾਂ ਡੇਰਾਵਾਦੀਆਂ ਨੂੰ ਮਰਨ ਉਪਰੰਤ ਪੰਥ ਰਤਨ ਦੇ ਖਿਤਾਬ ਮਿਲਦੇ ਹਨ। ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਦਾ ਉਹਨਾਂ ਨੂੰ ਸੱਦਾ ਦਿੱਤਾ। ਵੀਰ ਜਗਰੂਪ ਸਿੰਘ ਜੀ ਨੇ ਸੀਡੀਜ਼ ਤੇ ਗੁਰਮਤ ਦੀਆਂ ਪੁਸਤਕਾਂ ਦਾ ਸਟਾਲ ਲਗਾਇਆ ਤੇ ਉਹਨਾਂ ਨੇ ਕਿਹਾ ਜਦੋਂ ਵੀ ਕਿਸੇ ਨੂੰ ਸੀਡੀਜ਼ ਦੀ ਲੋੜ ਹੋਵੇ ਸਾਨੂੰ ਦੱਸੋ ਅਸੀਂ ਗੁਰਮਤ ਦੇ ਪਰਚਾਰ ਲਈ ਤਤਪਰ ਹਾਂ। ਸਰਦਾਰ ਨਿਰਮਲ ਸਿੰਘ ਮੇਅਰ ਹੁਰਾਂ ਆਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।
ਅਰਵਿੰਦਰ ਸਿੰਘ, ਤੇਜਿੰਦਰ ਸਿੰਘ ਯੂ. ਕੇ.


ਗੁਰਪ੍ਰੀਤ ਸਿੰਘ ਮਾਨ ਵਲੋਂ 5 ਮਾਰਚ 2011 ਨੂੰ ਪ੍ਰੋ: ਦਰਸ਼ਨ ਸਿੰਘ ਨਾਲ ਇੰਟਰਵੀਊ ਕੀਤੀ ਗਈ ਸੀ। ਜਿਸ ਬਾਰੇ ਈ-ਮੇਲ ਉਹਨਾ ਨੇ ਭੇਜੀ ਸੀ। ਉਸ ਨੂੰ ਦੇਖਣ ਲਈ ਅਗਲੇ ਲਿੰਕ ਤੇ ਕਲਿਕ ਕਰੋ।

http://vimeo.com/20943000


(12/03/11)
ਗੁਰਜੰਟ ਸਿੰਘ ਰੂਪੋਵਾਲੀ

ਵਾਹਗੁਰੂ ਜੀ ਕਾ ਖਾਲਸਾ, ਵਾਹਗੁਰੂ ਜੀ ਕੀ ਫਤਿਹ।
ਭਗਤੀ? ਵਿਸ਼ੇ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੀ ਟੀਮ ਵੱਲੋਂ ਕੀਤੀ ਗਈ ਵੀਚਾਰ-ਚਰਚਾ।
ਆਪ ਜੀ ਨੂੰ ਵੀਡੀਓ ਲਿੰਕ ਭੇਜੇ ਗਏ ਹਨ, ਸਾਈਟ ਤੇ ਪਾਉਣ ਦੀ ਖੇਚਲ ਕਰਨੀ ਜੀ
ਧੰਨਵਾਦ ਸਹਿਤ
ਗੁਰਜੰਟ ਸਿੰਘ ਰੂਪੋਵਾਲੀ
8872667050
http://www.youtube.com/watch?v=wufyeGszn5I
http://www.youtube.com/watch?v=RAXuB5S0CtY
http://www.youtube.com/watch?v=3vHo4MvQdYQ
http://www.youtube.com/watch?v=rFt2YI_u9OY


(11/03/11)
ਗੁਰਿੰਦਰ ਸਿੰਘ ਕੋਟਕਪੂਰਾ

ਗਿਆਨੀ ਹਰਿੰਦਰ ਸਿੰਘ ਅਲਵਰ ਜੀ ਵੱਲੋਂ ਇੱਕ ਨਿਜੀ ਟੀ ਵੀ ਚੈਨਲ `ਤੇ ਕਥਾ ਕਰਦਿਆਂ ਬਿਨ੍ਹਾਂ ਕਿਸੇ ਅਖਬਾਰ ਦਾ ਨਾਂਅ ਲਿਆਂ ਸਮੂਹ ਪੱਤਰਕਾਰਾਂ ਨੂੰ ਕਟਹਿਰੇ `ਚ ਲਿਆ ਖੜਾ ਕੀਤਾ ਕਿ ਉਹ ਆਪਣੇ ਵਪਾਰ ਲਈ ਹੀ ਭਰਮ-ਭੁਲੇਖੇ ਪੈਦਾ ਕਰਨ ਵਾਲੀਆਂ ਖਬਰਾਂ ਪ੍ਰਕਾਸ਼ਿਤ ਕਰਦੇ ਹਨ। ਪਰ ਕੀ ਉਹ ਇਸ ਵੀਡੀਉ ਰਾਹੀਂ ਖੁਦ ਉਨ੍ਹਾਂ ਪੁਜਾਰੀਆਂ ਦੀ ਚਾਪਲੂਸੀ ਤੇ ਬੇਲੋੜੀ ਖੁਸ਼ਾਮਦ ਕਰਨ ਵਾਲੀ ਗੱਲ ਦਾ ਜਵਾਬ ਦੇਣਗੇ ਜਿਸ ਵਿੱਚ ਉਨ੍ਹਾਂ ਦੇ ਅਸਲ ਕਿਰਦਾਰ ਨੂੰ ਵੀ ਸੰਗਤਾਂ ਨੇ ਖੁਦ ਦੇਖਿਆ ਤੇ ਸੁਣਿਆ? ਕਿਉਂਕਿ ਉਹ ਉਕਤ ਪੁਜਾਰੀਆਂ ਖਿਲਾਫ ਅਕਸਰ ਕੌਮ ਨੂੰ ਸੁਚੇਤ ਕਰਨ ਦਾ ਦੋਗਲਾ ਕਿਰਦਾਰ ਨਿਭਾਉਂਦੇ ਪ੍ਰਤੀਤ ਹੁੰਦੇ ਹਨ, ਵੀਡੀਉ ਦਾ ਲਿੰਕ ਵੀ ਨਾਲ ਭੇਜਿਆ ਜਾ ਰਿਹਾ ਹੈ। ਜਰਾ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਨਾਲ ਜੋੜ ਕੇ ਕਮਾਈ ਕਰਨ ਵਾਲੇ ਆਪਣੇ ਕਿਰਦਾਰ ਬਾਰੇ ਵੀ ਜਰੂਰ ਚਾਨਣਾ ਪਾਉਣਾ? ਤਾਂ ਕਿ ਸੰਗਤਾਂ ਤੁਹਾਡੇ ਦੋਗਲੇ ਕਿਰਦਾਰ ਤੋਂ ਵੀ ਜਾਣੂੰ ਹੋ ਸਕਣ।
ਗੁਰਿੰਦਰ ਸਿੰਘ ਕੋਟਕਪੂਰਾ


http://www.youtube.com/watch?v=HmoSa7PNplA


(11/03/11)
ਪ੍ਰਭਜੀਤ ਸਿੰਘ ਧਵਨ

ਸਭ ਵਿੱਚ ਰੱਬ ਦਿੱਸਦਾ ਹੈ, ਯਾਰੋ ਮੈਂ ਕੀ ਕਰਾਂ?

ਇਹ ਹੈ ਆਮ ਲੋਕਾਂ ਦੀ ਬੋਲੀ ਵਿੱਚ ਰੱਬ ਰੂਪ ਹੋਇ ਮਨੁੱਖ ਦੇ ਬੋਲ। ਇਹ ਮਨੁੱਖ ਦੇ ਹਿਰਦੇ ਦੀ ਉਹ ਅਵਸਥਾ ਹੈ ਜਿਸ ਨੂੰ ਗੁਰੂ ਨਾਨਕ ਜੀ ਨੇ ਸੱਚ ਖੰਡ ਬਿਆਨ ਕੀਤਾ ਹੈ। ਇਸ ਅਵਸਥਾ ਨੂੰ ਆਪਣੇ ਜੀਵਨ ਦੇ ਅਭਿਆਸ ਵਿੱਚ ਮਾਣਦਾ ਹੋਇਆ ਓਹ ਮਨੁੱਖ ਹੀ ਇਸ ਹਕੀਕਤ ਨੂੰ, ਜਿਨ੍ਹਾਂ ਸ਼ਬਦਾਂ ਚ ਕਲਮ ਬੰਦ ਕਰਦਾ ਹੈ, ਉਨ੍ਹਾਂ ਹੀ ਸ਼ਬਦਾਂ ਨੂੰ ਗੁਰੂ ਨਾਨਕ ਜੀ ਨੇ ‘ਸ਼ਬਦ ਗੁਰੂ` ਕਿਹਾ ਹੈ।

ਸਭ ਮਹਿ ਜੋਤਿ ਜੋਤਿ ਹੈ ਸੋਇ ॥ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ (ਪੰਨਾ ੧੩)

ਇਹਨਾ ਸ਼ਬਦਾਂ ਵਿੱਚ ਜੋ ਗਿਆਨ ਬਖਸ਼ਿਸ਼ ਹੋ ਰਿਹਾ ਹੈ, ਸਾਡੀ ਝੋਲੀ ਵਿੱਚ, ਉਹ ਸਾਡਾ ‘ਗੁਰੂ` ਹੈ ਅਤੇ ਜਿਸ ਸਰੀਰ ਤੋਂ ਇਹ ਗਿਆਨ ਪ੍ਰਗਟ ਹੋਇਆ ਹੈ, ਓਹ ‘ਗੁਰੂ ਵਿਅਕਤੀ` ਹੈ। ਜਿਸ ਵਿਅਕਤੀ ਦੀ ਕਾਇਆ ਨੇ ਇਸ ਹਕੀਕਤ ਦਾ ਰੰਗ ਮਾਣਿਆ ਹੈ ਉਸੀ ਹੀ ਕਾਇਆ ਦੇ ਮੁਖਾਰ ਬਿੰਦ ਤੋਂ ਅਟੱਲ ਸਚਾਈ ਨੂੰ ਕਲਮ ਬੰਦ ਕੀਤਾ ਹੋਇਆ ਉਪਦੇਸ਼ ਜਾਂ ਗਿਆਨ ਹੀ ‘ਸ਼ਬਦ ਗੁਰੂ` ਹੈ।

ਕਲਮ ਬੰਦ ਦਾ ਭਾਵ ਅੱਖਰਾਂ ਵਿੱਚ ਹਕੀਕਤ ਨੂੰ ਬਿਆਨ ਕਰਨਾ। ਹਕੀਕਤ ਸਚਾਈ - ਕੁਦਰਤ ਦੇ ਨਿਯਮ ਜੋ ਆਦਿ ਤੋਂ ਅੰਤ ਤੱਕ ਬਦਲਦੇ ਨਹੀਂ:-

ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ॥

ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥੪॥੧॥੩੫॥ (ਪੰਨਾ ੩੫੯)

ਭੋਗੁ ਕਰੇਈ ਦਾ ਭਾਵ ਅਰਥ ਹੈ, ਬਿਬੇਕ ਬੁੱਧ/ਗਿਆਨ ਰਾਉ ਰਾਹੀ ਜਦੋਂ ਸੱਚ ਦੇ ਗਿਆਨ ਦੀ ਸਮਝ ਆਉਂਦੀ ਹੈ ਤੇ ਮਨ ਉਸ ਗਿਆਨ ਨੂੰ ਕਰਮਾਂ ਰਾਹੀਂ ਉੱਚ ਆਤਮਕ ਅਵਸਥਾ ਦੇ ਰੰਗ ਮਾਣਦਾ ਹੈ।

ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੁ ਕਬੀਰ ਰੰਗਿ ਰਾਤਾ ॥

ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ ਰਸਾਇਨ ਮਾਤਾ ॥੪॥੩॥ (ਪੰਨਾ ੯੨)

ਪ੍ਰਸਿੱਧ ਸਾਇੰਸਦਾਨ ਨਿਊਟਨ ਇੱਕ ਸੇਬ ਦੇ ਦਰਖ਼ਤ ਹੇਠਾਂ ਬੈਠਾ ਸੀ ਅਤੇ ਦਰਖ਼ਤ ਤੋਂ ਸੇਬ ਹੇਠਾਂ ਡਿੱਗਿਆ। ਨਿਊਟਨ ਨੇ ਅਪਨੀ ਤੀਖਣ/ਬਿਬੇਕ ਬੁੱਧ ਨਾਲ ਸਾਲਾਂ ਬੱਧੀ ਖੋਜ਼ ਕਰਦਾ ਰਿਹਾ ਕਿ ਸੇਬ ਸਿੱਧਾ ਹੇਠਾਂ ਕਿਉਂ ਡਿੱਗਿਆ? ਇਧਰ ਓਧਰ ਜਾਂ ਉੱਪਰ ਕਿਉਂ ਨਹੀਂ ਗਿਆ? ਅਪਣੇ ਦਿਮਾਗ ਦੀ ਖੋਜ਼ ਦੇ ਨਾਲ ਤਿੰਨ ਨਿਯਮਾਂ ਨੂੰ ਬੁੱਝ ਲਿਆ ਅਤੇ ਤਿੰਨਾਂ ਨਿਯਮਾਂ ਨੂੰ ਲਿਖ਼ਤੀ ਰੂਪ ਚ ਬਿਆਨ/ਕਲਮ ਬੰਦ ਕੀਤਾ। ਜਿਸ ਨੂੰ Newton’s three laws/ਨਿਊਟਨ ਦੇ ਤਿੰਨ ਨਿਯਮਾਂ ਨਾਲ ਸਾਇੰਸ ਨੇ ਸੰਬੋਧਨ ਕੀਤਾ।

Newton / ਨਿਊਟਨ ਨੇ ਇੱਕ ਹੋਰ ਗਿਆਨ ਬਖਸ਼ਿਆ ਕਿ ਇਹ ਮੇਰੇ ਬਣਾਏ ਨਿਯਮ ਨਹੀਂ ਹਨ, ਇਹ ਤਾਂ ਕੁਦਰਤ ਦੇ ਨਿਯਮ ਹਨ ਜੋ ਮੇਰੇ ਬੁੱਝਣ ਤੋਂ ਪਹਿਲਾਂ ਵੀ ਮੋਜੂਦ ਸਨ, ਹੁਣ ਵੀ ਮੌਜੂਦ ਹਨ ਅਤੇ ਸਦਾ ਹੀ ਮੌਜੂਦ ਰਹਿਣਗੇ। ਰੱਬ ਜੀ ਦੇ ਕੁਦਰਤ ਸਾਜਨ ਦੇ ਬੇਅੰਤ ਹੁਕਮਾਂ ਚੋਂ ਇਹ ਤਿੰਨ ਹੁਕਮ ਸਾਇੰਸ ਵਿੱਚ Newton’s three laws of nature ਦੇ ਨਾਮ ਨਾਲ ਜਾਣੇ ਜਾਂਦੇ ਹਨ।

ਨਿਊਟਨ ਦੇ ਇਸੀ ਹੀ ਨਿਯਮ ਦੀ ਵਰਤੋਂ ਕਰਕੇ ਅੱਜ ਮਨੁੱਖ ਨੇ ਸਪੇਸ ਰਾਕੇਟ, Space shuttle ਅਤੇ ਸਪੇਸ ਸੈੱਟਲਾਈਟਾਂ ਦੁਆਰਾ ਮੋਬਾਇਲ ਫੋਨ, ਇੰਟਰਨੈੱਟ ਅਤੇ ਟੈਲੀਵਿਜ਼ਨ ਚੈੱਨਲ ਦੁਆਰਾ ਮਨੁੱਖਤਾ ਨੂੰ ਇਨ੍ਹਾਂ ਦੇ ਇਸਤੇਮਾਲ ਨਾਲ ਸੁੱਖ ਤੇ ਦੁੱਖ ਦਿੱਤੇ ਹਨ। ਨਿਊਟਨ ਦੇ ਹੀ ਇੱਕ ਨਿਯਮ ਮੁਤਾਬਿਕ ਜੇ ਇੱਕ ਚੀਜ਼ ਨੂੰ ਜਿਸ ਤਾਕਤ ਦੇ ਨਾਲ ਅਸੀਂ ਸੁੱਟੀਐ ਤਾਂ ਓਹ ਚੀਜ਼ ਉਸੀ ਰਫ਼ਤਾਰ ਨਾਲ ਲਗਾਤਾਰ ਕ੍ਰੋੜਾਂ ਮੀਲ ਚਲਦੀ ਰਹੇਗੀ ਅਤੇ ਰੁੱਕੇਗੀ ਨਹੀਂ, ਬ-ਸ਼ਰਤ ਕਿ ਉਸ ਚੀਜ਼ ਨੂੰ ਰੋਕਣ ਲਈ ਕੋਈ ਦੂਸਰੀ ਤਾਕਤ ਉਸ ਚੀਜ਼ ਤੇ ਪ੍ਰਭਾਵ ਨਾ ਪਾਵੇ।

ਧਰਤੀ ਦੀ ਅਕਰਸ਼ਣ (ਖਿੱਚਣ) ਸ਼ਕਤੀ ਤੋਂ ਉੱਪਰ ਸਪੇਸ ਵਿੱਚ ਇਹ Satellites ਕ੍ਰੋੜਾਂ ਮੀਲ ਦਾ ਸਫ਼ਰ ਕਰਦੇ ਅਸੀਂ ਦੇਖ ਰਹੇ ਹਾਂ। ਗੁਰੂ ਨਾਨਕ ਜੀ ਨੇ ਵੀ ਇਸ ਸਚਾਈ ਨੂੰ ਵੀ ਓਹਨਾਂ ਸ਼ਬਦ ਗੁਰੂ ਦੁਆਰਾ ਕਲਮ ਬੰਦ ਕੀਤਾ ਹੈ:-

ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥ (ਪੰਨਾ ੪੬੪)

ਇੱਥੇ ‘ਭੈ ਵਿਚਿ` ਸ਼ਬਦ ਦੇ ਅਰਥ ਹਨ, ਰੱਬ ਜੀ ਦੇ ਨਿਯਮ ਦੇ ਭੈ ਵਿੱਚ – ਰੱਬ ਜੀ ਦੇ ਨਿਯਮ ਦੇ ਅਦਬ ਵਿੱਚ, ਰੱਬ ਜੀ ਦੇ ਹੁਕਮ (ਦੀ ਰਜ਼ਾ) ਵਿੱਚ ਸੂਰਜ ਤੇ ਚੰਦ ਕੋਹ (ਰਸਤੇ ਦਾ ਨਾਪ) ਕਰੋੜੀ (ਕ੍ਰੋੜਾਂ ਦੇ ਨਾਪ/ਮਿਣਤੀ ਚਲਦਿਆ) ਦੇ ਪੈਂਡੇ ਦਾ ਅੰਤ ਨਹੀਂ ਆਉਂਦਾ।

ਪੰਚ ਤੱਤ ਭਾਵ – ਮਿੱਟੀ, ਪਾਣੀ, ਹਵਾ, ਅੱਗ ਤੇ ਅਕਾਸ਼।

ਅਕਾਸ਼ ਤੱਤ ਦੁਆਰਾ ਰੱਬ ਜੀ ਅਪਣੀ ਬਣਾਈ/ਸਾਜੀ ਹੋਈ ਸ਼੍ਰਿਸਟੀ ਦੇ ਕਣ ਕਣ ਨਾਲ ਜੁੜੇ ਹੋਏ ਹਨ ਤੇ ਉਸ ਦੀ ਪ੍ਰਿਤਪਾਲਣਾ ਕਰਦੇ ਹਨ। ਅਕਾਸ਼ ਤੱਤ ਸਮਝਣ ਲਈ ਜੇ ਅਸੀਂ ਸਾਰੇ ਬ੍ਰਹਿਮੰਡ ਨੂੰ 100 ਹਿੱਸੇ ਮਨ ਲਈਏ ਤਾਂ ਇਸ ਬ੍ਰਹਿਮੰਡ ਵਿੱਚ ਸਾਰੇ ਤਾਰੇ, ਸੂਰਜ, ਚੰਦ੍ਰਮਾ, ਧਰਤੀਆਂ ਤੇ Asteroids (ਛੋਟੇ ਵੱਡੇ ਘੁੰਮਦੇ ਪਦਾਰਥ/ਪੱਥਰ) ਕੁੱਲ 2 ਹਿੱਸੇ ਤੋਂ

ਘੱਟ ਹੈ ਤੇ ਬਾਕੀ ਦਾ 98ਵੇਂ ਹਿੱਸੇ ਤੋਂ ਵੱਧ ਵਿੱਚ Plasma / ਪਲਾਸਮਾ ਨਾਮਕ ਤੱਤ ਹੈ ਜੋ ਕਿ Electromagnetic ਦੀ Communication ਸ਼ਕਤੀ ਰਾਹੀ ਰੱਬ ਜੀ ਦੀ ਹਾਜ਼ਰਾ ਹਜ਼ੂਰੀ ਦਾ ਪੰਜਵਾਂ ਤੱਤ ਹੈ।

ਦਾਸ ਨੂੰ 56 ਸਾਲ ਦੀ ਉਮਰ ਤੱਕ ਪੰਜਵਾਂ ਤੱਤ ਸਮਝ ਚ ਨਹੀਂ ਆਇਆ ਸੀ। ਸੰਨ 2003 ਵਿੱਚ ਦੁਬਈ ਇੱਕ ਦਫ਼ਤਰ ਦੇ ਇੰਤਜ਼ਾਰ ਕਮਰੇ ਅੰਦਰ ਸਾਇੰਸ ਮੈਗਜ਼ੀਨ ਪੜ੍ਹ ਕੇ ਅਤੇ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਉਤਰਦੀ ਓਸ ਦਲੀਲ ਨਾਲ ਦਾਸ ਦੀ ਝੋਲੀ ਵਿੱਚ ਇਹ ਸਮਝ ਪੈ ਗਈ। ਅੰਗ੍ਰਜ਼ੀ ਦੀ ਮੈਗਜ਼ੀਨ ਦੇ ਸ਼ਬਦ ਕਿ ‘`Distance between the sky and any one object and also distance between all the objects in the universe is called ‘Space’. The Space is filled with electromagnetic energy called Plasma. This Plasma is the media of communication.’’ ਅਰਥ - ਕਿ ਆਕਾਸ਼ ਅਤੇ ਬ੍ਰਹਿਮੰਡ ਦੀ ਇੱਕ ਚੀਜ਼ ਅਤੇ ਸਾਰੀਆਂ ਚੀਜ਼ਾਂ ਦੀ ਵਿਥ/ਦੂਰੀ ਨੂੰ ਸਪੇਸ ਕਹਿੰਦੇ ਹਨ। ਇਹ ਸਪੇਸ ਇਲੈਕਟ੍ਰੋ ਮੈਗਨੇਟਿਕ ਤਾਕਤ ਨਾਲ ਭਰੀ ਹੋਈ ਹੈ ਅਤੇ ਇਸ ਨੂੰ ਪਲਾਸਮਾ ਕਹਿੰਦੇ ਹਨ ਜੋ ਕਿ ਹਰ ਇੱਕ ਚੀਜ਼ ਦੇ ਸੰਪਰਕ ਵਿੱਚ ਰੱਖਣ ਦਾ ਜ਼ਰੀਆ ਹੈ। ਗੁਰਬਾਣੀ ਦੀ ਕਸਵੱਟੀ:-

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥ (ਪੰਨਾ ੧੧)

ਭਾਵ:- (ਰੱਬ ਜੀ) ਤੁਸੀਂ ਹਰ ਇੱਕ ਚੀਜ਼ ਵਿੱਚ ਅਤੇ ਵਗੈਰ ਵਿੱਥ ਦੇ ਲਗਾਤਾਰ ਸਰਬ ਵਿਆਪਕ ਹੋ, ਸਮਾਇ ਹੋਏ ਹੋ।

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਸਭ ਮਹਿ ਰਹਿਆ ਸਮਾਇ ਜੀਉ ॥ (ਪੰਨਾ ੪੪੮)

ਘਟ ਘਟ ਅੰਤਰਿ ਸਰਬ ਨਿਰੰਤਰਿ ਰਵਿ ਰਹਿਆ ਸਚੁ ਵੇਸੋ ॥੨॥ (ਪੰਨਾ ੧੧੨੬)

ਪੰਜਾਂ ਤੱਤਾਂ ਅਤੇ ਇਨਾਂ ਦੇ ਸਮੂਹ ਨੂੰ ਚਲਾਣ ਵਾਲਾ ਆਤਮਾ, ਕੋਈ ਤੱਤ ਨਹੀਂ ਹੈ ਜਿਸ ਨੂੰ ਕਿ ਉਪਰਲੇ ਪੰਜਾਂ ਤੱਤਾਂ ਦੀੇ ਹੋਂਦ ਅਤੇ ਗਿਆਨ ਇੰਦਰੇਆਂ ਦੀ ਸਮਝ ਦੁਆਰਾ ਅਸੀਂ ਕੋਈ ਇੱਕ ਨਾਮ ਦੇ ਸਕੀਏ। ਸਰੀਰਕ ਮੌਤ ਪਿੱਛੋਂ ਜੋਤ/ਆਤਮਾ ਕਿੱਥੇ ਸਮਾਉਂਦੀ ਹੈ, ਇਸ ਦਾ ਬੜਾ ਸਪਸ਼ਟ ਤੇ ਸਰਲ ਸਮਾਧਾਨ ਗੁਰੂਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੩੨੫ ਤੇ ਇਸ ਤਰ੍ਹਾਂ ਕਲਮ ਬੰਦ ਕੀਤਾ ਹੈ:-

ਜਸ ਜੰਤੀ ਮਹਿ ਜੀਉ ਸਮਾਨਾ ॥ ਮੂਏ ਮਰਮੁ ਕੋ ਕਾ ਕਰ ਜਾਨਾ ॥੩॥ (ਪੰਨਾ ੩੨੫)

ਭਾਵ – ਜਿਵੇਂ (ਵਜਾਉਣੋਂ ਹਟ ਜਾਣ ਤੇ) ਸੰਗੀਤ (ਸੁਰ-ਤਾਲ-ਅਲਾਪ) ਰੂਪੀ ਜਿੰਦ, ਵਾਜੇ ਦੇ ਅੰਦਰ ਹੀ ਲੁੱਕ ਬੈਠੀ ਨੂੰ ਕੋਈ ਨਹੀ ਜਾਣ ਸਕਦਾ, ਤਿਵੇਂ ਹੀ ਮਰਨ ਉਪ੍ਰੰਤ, ਜੋਤ ਵਿੱਚ ਸਮਾ ਗਈ ਜੋਤ ਦੀ ਵੀ ਟੋਹ ਕੋਈ ਨਹੀਂ ਲਾ ਸਕਦਾ। ਅਕਾਲ ਪੁਰਖ ਦੇ ਇਸ ਭੇਦ ਨੂੰ ਉਸ ਦਾ ‘ਕੀਆ` ਇਹ ਮਨੁੱਖ ਨਹੀਂ ਜਾਣ ਸਕਦਾ:-

ਕਰਤੇ ਕੀ ਮਿਤਿ ਨ ਜਾਨੈ ਕੀਆ ॥ ਨਾਨਕ ਜੋ ਤਿਸੁ ਭਾਵੈ ਸੋ ਵਰਤੀਆ ॥੭॥ (ਪੰਨਾ ੩੨੫)

ਮਨੁੱਖੀ ਸਮਾਜ ਵਿੱਚ ਸਮੇਂ ਸਮੇਂ ਧਾਰਮਿਕ ਆਗੂਆਂ ਨੇ ਆਤਮਾ, ਰੱਬ ਜੀ ਤੇ ਮਨ ਨੂੰ ਵੱਖ ਵੱਖ ਰੰਗ ਜਾਂ ਰੂਪ ਵਿੱਚ ਵਿਖਿਆਨ ਕੀਤਾ ਹੈ। ਆਉ ਅਸੀਂ ਗੁਰਬਾਣੀ ਦੇ ਸੱਚ ਗਿਆਨ ਵਿੱਚ ਆਤਮਾ, ਰੱਬ ਜੀ ਤੇ ਮਨ ਬਾਰੇ ਜੋ ਮਨੁੱਖਤਾ ਨੂੰ ਸੋਝੀ ਬਖਸ਼ੀ ਹੈ, ਇਸ ਦੀ ਵੀਚਾਰ ਕਰੀਏ।

ਪਹਿਲਾ ਧਿਆਨ ਵਿੱਚ ਰੱਖਣ ਵਾਲਾ ਪੱਖ:- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਅਕਾਲ ਪੁਰਖ/ਰੱਬ ਜੀ ਦਾ ਇੱਕ ਵਿਸ਼ੇਸ ਨਾਮ ਨਹੀਂ ਮਿਲਦਾ। ਭਾਵੇਂ ਕਿ ਅਕਾਲ ਪੁਰਖ ਨੂੰ ਉਸ ਦੇ ਬੇਅੰਤ ਗੁਣਾਂ ਕਰਕੇ ਅਨੇਕਾਂ ਹੀ ਨਾਵਾਂ ਨਾਲ ਸੰਬੋਧਨ ਕਰਕੇ ਦਰਸਾਇਆ ਗਿਆ ਹੈ। ਕਿਉਂ ਕਿ ਨਾਮ ਕਿਸੇ ਵੀ ਚੀਜ਼ ਦਾ ਅਸੀਂ ਰੱਖਦੇ ਹਾਂ, ਉਸ ਦੀ ਪਹਿਚਾਨ ਲਈ। ਮਨੁੱਖੀ ਸਮਾਜ ਵਿੱਚ ਕਿਸੀ ਵਸਤੂ ਦਾ ਨਾਮ ਉਸ ਸਮੇਂ ਹੀ ਰੱਖੀਦਾ ਹੈ ਜਿਸ ਸਮੇਂ ਉਸ ਵਸਤੂ ਦੇ ਰੂਪ ਨੂੰ, ਉਸ ਦੇ ਸਰੂਪ ਨੂੰ ਦੇਖ ਲਈਏ, ਮਹਿਸੂਸ ਕਰ ਲਈਏ। ਹਰਿ ਜੀ ਦਾ ਨਾ ਕੋਈ ਖ਼ਾਸ ਰੂਪ ਹੈ, ਨਾ ਕੋਈ ਹਦਬੰਦੀ ਹੈ ਤੇ ਨਾ ਹੀ ਕੋਈ ਖਾਸ ਰੰਗ ਹੈ। ਗਰੁਬਾਣੀ ਵਿੱਚ ਰੱਬ ਜੀ ਨੂੰ ਅਗਮ ਅਗੋਚਰ ਅਤੇ ਮਾਇਆ ਦੇ ਤਿੰਨੋ ਗੁਣਾਂ ਦੀ ਪਹੁੰਚ ਤੋਂ ਬਾਹਰ ਬਿਆਨ ਕੀਤਾ ਹੈ। ਕਿੳਂ ਕਿ ਰੱਬ ਜੀ ਦੇ ਸੰਪੂਰਨ ਰੂਪ ਨੂੰ ਨਾ ਕੋਈ ਦੇਖ ਸਕਦਾ ਹੈ ਤੇ ਨਾ ਹੀ ਕੋਈ ਬਿਆਨ ਕਰ ਸਕਦਾ ਹੈ। ਇਸ ਕਰਕੇ ਰੱਬ ਜੀ ਨੂੰ ਇੱਕ ਨਾਮੁ ਵੀ ਗੁਰਬਾਣੀ ਨੇ ਨਹੀਂ ਦਿੱਤਾ।

ਏਕਮ ਏਕੰਕਾਰੁ ਨਿਰਾਲਾ ॥ ਅਮਰੁ ਅਜੋਨੀ ਜਾਤਿ ਨ ਜਾਲਾ ॥

ਅਗਮ ਅਗੋਚਰੁ ਰੂਪੁ ਨ ਰੇਖਿਆ ॥ ਖੋਜਤ ਖੋਜਤ ਘਟਿ ਘਟਿ ਦੇਖਿਆ ॥

ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥ ਗੁਰ ਪਰਸਾਦਿ ਪਰਮ ਪਦੁ ਪਾਈ ॥੧॥ (ਪੰਨਾ ੮੩੮-੩੯)

ਦੂਜਾ ਧਿਆਨ ਵਿੱਚ ਰੱਖਣ ਵਾਲਾ ਪੱਖ:- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਰੱਬ ਜੀ ਨੂੰ ਪਰਮਾਤਮਾ ਜਾਂ ਪ੍ਰਮਾਤਮਾ ਨਾਮ ਨਾਲ ਕਿਤੇ ਵੀ ਸੰਬੋਧਨ ਕੀਤਾ ਨਹੀਂ ਮਿਲਦਾ। ਦਾਸ ਦੀ ਸਮਝ ਮੁਤਾਬਿਕ ਰੱਬ ਜੀ ਦੇ ਪਰਮਾਤਮਾ/ਪ੍ਰਮਾਤਮਾ ਨਾਮ ਨਾਲ ਸਾਡੇ ਵੀਚਾਰ ਉੱਪਰ ਦਵੈਤਾ ਉਪਜਦੀ ਹੈ, ਕਿ ਇੱਕ ਜੀਵ ਆਤਮਾ ਅਤੇ ਦੂਸਰੀ ਪਰਮ ਆਤਮਾ/ਰੱਬ ਜੀ। ਗੁਰਬਾਣੀ ਵਿੱਚ ਇੱਕ ਆਤਮਾ ਹੀ ਸਭ ਜੀਵਾਂ ਅੰਦਰ ਦਰਸਾਈ ਹੋਈ ਹੈ:-

ਪੰਚ ਤਤੁ ਮਿਲਿ ਕਾਇਆ ਕੀਨੀ ॥ ਤਿਸ ਮਹਿ ਰਾਮ ਰਤਨੁ ਲੈ ਚੀਨੀ ॥

ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ ॥੭॥ (ਪੰਨਾ ੧੦੩੦)

ਅਤੇ ਦੂਸਰੇ ਮਨੁੱਖ ਦੀ ਜੋਤਿ ਨੂੰ ‘ਪਰਾਤਮੁ` (ਦੂਸਰੇ ਅੰਦਰ ਆਤਮਾ) ਨਾਲ ਸੰਬੋਧਨ ਕੀਤਾ:-

ਸਤ ਸੰਤੋਖਿ ਰਹਹੁ ਜਨ ਭਾਈ ॥ ਖਿਮਾ ਗਹਹੁ ਸਤਿਗੁਰ ਸਰਣਾਈ ॥

ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ ॥੮॥ (ਪੰਨਾ ੧੦੩੦)

ਪਰਾਤਮੁ ਚੀਨਹੁ – ਦੂਸਰੇ ਦੀ ਆਤਮਾ ਤੇ ਦੂਸਰੇ ਦੇ ਮਨ (ਜੋ ਉਸ ਦੇ ਗਿਆਨ ਇੰਦਰਿਆਂ ਤੋਂ ਉਪਜਿਆ ਹੈ) ਦਾ ਰੰਗ ਚੜ੍ਹਿਆ ਹੈ। ਉਹ ਰੰਗ ਇੰਨਸਾਨ ਦਾ ਵੀ ਹੋ ਸਕਦਾ ਹੈ, ਸ਼ੈਤਾਨ ਦਾ ਵੀ ਹੋ ਸਕਦਾ ਹੈ ਤੇ ਰੱਬ ਜੀ ਦਾ ਵੀ। ਇਸ ਕਰਕੇ ਗੁਰਬਾਣੀ ਨੇ ਸਾਨੂੰ ਬਿਬੇਕ ਬੁਧ ਨਾਲ ਚੀਨਣ (ਖੋਜ, ਸਮਝਣ) ਲਈ ਉਪਦੇਸ਼ਿਆ ਹੈ।

ਬੱਚੇ ਦੇ ਸਵਾਸਾਂ ਦਾ ਚਲਣਾ ਹੀ ਆਤਮਾ ਦਾ ਵਸੇਵਾਂ ਹੈ ਉਸ ਬੱਚੇ ਦੀ ਕਾਇਆ ਵਿੱਚ। ਨਹੀਂ ਤਾਂ ਮਾਂ ਦੇ ਪੇਟ ਚ ਭਾਵੇਂ ਬੱਚੇ ਦਾ ਪੂਰਾ ਵਿਕਾਸ ਹੋ ਚੁੱਕਾ ਹੋਏ ਪਰ ਮਾਂ ਦੇ ਗਰਬ ਤੋਂ ਬਾਹਰ ਆਣ ਤੋਂ ਪਹਿਲਾਂ ਜੇ ਮਾਂ ਦੇ ਸਵਾਸ ਖ਼ਤਮ ਹੋ ਜਾਣ ਤਾਂ ਮਾਂ ਦੇ ਅੰਤ ਨਾਲ ਮਾਂ ਦੀ ਕਾਇਆ ਦੇ ਸਾਰੇ ਅੰਗਾਂ, ਇੰਦ੍ਰਆਂ ਤੇ ਗਰਬ ਦੇ ਬੱਚੇ ਦਾ ਵੀ ਅੰਤ ਨਿਸ਼ਚਿਤ ਹੈ।

ਡਾਕਟਰੀ ਸਾਇੰਸ ਦੁਆਰਾ ਸਰੀਰ ਦੇ ਕੁੱਝ ਅੰਗ ਜਿਵੇ ਅੱਖਾਂ, ਹਿਰਦਾ, ਕਿਡਨੀ …ਆਦਿਕ, ਜੋ ਮਿੱਥੇ ਸਮੇਂ ਦੇ ਅੰਦਰ ਨਿਕਾਲ ਲਏ ਜਾਣ ਤਾਂ ਓਹ ਅੰਗ ਦੂਸਰੇ ਜੀਵਤ ਸਰੀਰ ਦੇ ਖ਼ਰਾਬ ਅੰਗ ਦੀ ਜਗ੍ਹਾ ਤੇ ਲਗਾ ਕੇ ਫਿਰ ਤੋਂ ਕੰਮ ਕਰ ਸਕਦਾ ਹੈ। ਇਸੀ ਤਰ੍ਹਾਂ ਜੇ ਮਾਂ ਦੀ ਮੌਤ ਤੋਂ ਕੁੱਝ ਹੀ ਸਮੇਂ (ਮਿੰਟਾਂ) ਅੰਦਰ ਜੇ ਬੱਚੇ ਨੂੰ ਮਾਂ ਦੇ ਪੇਟ ਦੀ ਚੀਰ ਫਾੜ ਕਰਕੇ ਨਿਕਾਲ ਲਿਆ ਜਾਏ ਅਤੇ ਬੱਚੇ ਦੇ ਖੁਨ ਵਿੱਚ ਆਕਸੀਜਨ ਦੀ ਮਿੱਥੀ ਮਾਤਰਾ ਮੌਜੂਦ ਹੈ ਅਤੇ ਬੱਚੇ ਦੇ ਫੇਫੜਿਆਂ ਚੋਂ ਪਾਣੀ ਕੱਢਦੇ ਸਾਰ ਬੱਚੇ ਦੇ ਸਵਾਸਾਂ ਦਾ ਚਲਣਾ ਅਰੰਭ ਹੋ ਜਾਂਦਾ ਹੈ।

14 ਫਰਵਰੀ 2011 ਦੁਬਈ ਦੇ ਅੰਗ੍ਰੇਜ਼ੀ ਅਖ਼ਬਾਰ Gulf News ਦੇ Front Page ਦੀ ਖ਼ਬਰ ਸੀ ਕਿ ਪਹਿਲੀ ਵਾਰ Kidney Transplant ਦੁਆਰਾ 23 ਸਾਲ ਦੇ ਬੱਚੇ ਨੂੰ ਮਾਂ ਦੀ Kidney ਦੁਆਰਾ ਬਚਾ ਲਿਆ ਗਿਆ ਹੈ, ਜਦੋਂ ਕਿ ਦੋਹਾਂ ਦਾ ਖੂਨ (Blood Group) ਅਲੱਗ ਅਲੱਗ ਸੀ। ਡਾਕਟਰਾਂ ਨੇ ਇਸ ਹਕੀਕਤ/ਸਚਾਈ ਨੂੰ ਬਿਆਨ ਕਰਦਿਆਂ ਕਿਹਾ ਹੈ ਕਿ ਬੱਚੇ ਦੇ Blood Group ਨੇ ਮਾਂ ਦੇ Blood Group ਨੂੰ ਆਪਣਾ ਸਮਝ ਕੇ ਅਪਨਾ (Accept) ਲਿਆ ਹੈ, ਅਤੇ ਮਾਂ ਦੀ Kidney ਨੂੰ ਬੱਚੇ ਦੇ ਸਰੀਰ ਨੇ Accept ਕਰ ਲਿਆ। ਕੁਦਰਤ ਦੇ ਇਸ ਨਿਯਮ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਕਲਮ ਬੰਦ ਕੀਤਾ ਹੈ:-

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥

ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥੨॥੩॥ (ਪੰਨਾ ੬੯੫)

ਭਾਵ – ਜਿਸ ਤਰ੍ਹਾਂ ਬ੍ਰਹਿਮੰਡ ਦੇ ਵਿੱਚ ਹਰ ਇੱਕ ਚੀਜ ਬੱਧੇ ਨਿਯਮ ਵਿੱਚ ਕੰਮ ਕਰ ਰਹੀ ਹੈ, ਉਸੀ ਤਰ੍ਹਾਂ ਹਰ ਇੱਕ ਸਰੀਰ ਦੇ ਅੰਦਰ (ਅਲੱਗ ਅਲੱਗ ਕਿਸਮ ਦੇ ਤਰਲ ਪਦਾਰਥ ਤੇ ਕੀਟਾਣੂ) ਇੱਕ ਬੱਧੇ ਨਿਯਮ ਵਿੱਚ ਕੰਮ ਕਰ ਰਹੇ ਹਨ (ਭਾਵ ਪੈਦਾ ਹੋ ਰਹੇ ਹਨ, ਪਲ ਰਹੇ ਹਨ ਅਤੇ ਖ਼ਤਮ ਹੋ ਰਹੇ ਹਨ)।

ਤੀਜਾ ਧਿਆਨ ਵਿੱਚ ਰੱਖਣ ਵਾਲਾ ਪੱਖ - ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ‘ਆਤਮਕ ਮੌਤ` ਸ਼ਬਦ ਕਿਤੇ ਵੀ ਨਹੀਂ ਮਿਲਦਾ। ਭਾਵ ਆਤਮਾ ਕਦੇ ਵੀ ਨਹੀਂ ਮਰਦੀ, ਆਤਮਾ ਨੂੰ ਮੌਤ ਨਹੀਂ ਹੈ। ਇਸੇ ਤੱਤ ਨੂੰ ਉਜਾਗਰ ਕਰਦੇ ਗੁਰਬਾਣੀ ਵਿੱਚ ਰੱਬ ਜੀ ਨੂੰ ‘ਅਬਿਨਾਸੀ` (ਜੋ ਨਾਸ਼ ਰਹਿਤ ਹੈ) ਸੰਬੋਧਨ ਕਰਦੇ 106 ਵਾਰ ਅੰਕਿਤ ਹੈ:-

ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥ (ਪੰਨਾ ੬੧੭)

ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥ (ਪੰਨਾ ੭੮੩)

ਤੁਧੁ ਅਪੜਿ ਕੋਇ ਨ ਸਕੈ ਤੂ ਅਬਿਨਾਸੀ ਜਗ ਉਧਰਣ ॥ (ਪੰਨਾ ੧੦੯੪)

ਆਤਮਾ ਅਮਰ ਹੈ। ਆਤਮਾ ਇੱਕ ਹੈ। ਆਤਮਾ ਕਦੇ ਨਹੀਂ ਮਰਦੀ। ਆਓ ਇਕਾਗਰ ਚਿੱਤ ਹੋ ਕੇ ਗੁਰਬਾਣੀ ਦੀ ਕਸਵੱਟੀ ਤੇ ਵਿਚਾਰੀਏ ਕਿ ਸਾਡੀ ਕਾਇਆ ਅੰਦਰੋਂ ਮਰਦਾ ਕੌਣ ਹੈ?

ਸਰੀਰਕ ਮਨ - ਜਿਸ ਸਰੀਰ ਦੇ ਮਨ ਦੀ ਅਸੀਂ ਗੱਲ ਕਰਦੇ ਹਾਂ, ਓਹ ਮਨ ਸਰੀਰ ਬਣਨ ਦੇ ਦੌਰਾਨ ਕਿੱਥੇ ਸੀ? ਜਿਵੇ:-

ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥

ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥ (ਪੰਨਾ ੧੫੬)

ਭਾਵ – ਜਦੋਂ ਬੱਚੇ ਦਾ ਮਾਂ ਦੇ ਪੇਟ ਵਿੱਚ ਵਿਕਾਸ ਹੁੰਦਾ ਹੈ ਤਾਂ ਉਸ ਸਮੇਂ ਉਸ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਕਿ ਉਸ ਦਾ ਮਾਤਾ ਪਿਤਾ ਕੌਣ ਹੈ ਅਤੇ ਕਿਸ ਥਾਂ ਤੋਂ ਮੈਂ ਆਇਆ ਹਾਂ। (ਪਿਤਾ ਦਾ ਬੀਰਜ ਦੇ) ਜਲ ਨਾਲ ਮਾਂ ਦੇ ਪੇਟ ਦੀ ਅੱਗ (ਜਠਰਾਗਨੀ) ਵਿੱਚ ਨਿਪਜੇ (ਟਿਕਾਏ ਗਏ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ) ਕਿਸ ਕੰਮ ਲਈ ਪੈਦਾ ਕੀਤਾ ਗਿਆ ਹੈ।

ਇਕ ਕਾਇਆ ਦੇ ਪੰਜ ਗਿਆਨ ਇੰਦ੍ਰੇ ਹਨ:- ਅੱਖਾਂ, ਕੰਨ, ਜੀਭ, ਨੱਕ ਤੇ ਚਮੜੀ।

ਸਗਲ ਧਰਮ ਅਛਿਤਾ ॥ ਗੁਰ ਗਿਆਨ ਇੰਦ੍ਰੀ ਦ੍ਰਿੜਤਾ ॥ ਖਟੁ ਕਰਮ ਸਹਿਤ ਰਹਤਾ ॥੩॥ (ਪੰਨਾ ੮੭੩)

ਗਿਆਨ, ਕਾਇਆ ਦੇ ਦਿਮਾਗ ਵਿੱਚ ਇਨ੍ਹਾਂ ਪੰਜ ਗਿਆਨ ਇੰਦਰਿਆਂ ਦੁਆਰਾ ਪ੍ਰਵੇਸ਼ ਹੁੰਦਾ ਹੈ (ਜਿਸ ਨੂੰ ਅਸੀਂ ਪਸੰਦ ਜਾਂ ਨਾ ਪਸੰਦ ਕਹਿੰਦੇ ਹਾਂ)। ਉਨ੍ਹਾਂ ਦੇ ਸੰਗ੍ਰਹਿ ਨੂੰ ਮਨ ਕਹਿੰਦੇ ਹਨ। ਕਾਇਆ ਦੇ ਅੰਤ ਤੋਂ ਬਾਦ, ਇਸ ਨਾਲ ਜੁੜੇ

ਗਿਆਨ ਇੰਦ੍ਰੇ ਤੇ ਉਨ੍ਹਾਂ ਤੋਂ ਉਪਜਿਆ ‘ਮਨ` ਦਾ ਵੀ ਨਾਲ ਹੀ ਅੰਤ ਹੋ ਜਾਂਦਾ ਹੈ। ਮਨ ਦਾ ਅੰਤ ਹੋ ਜਾਂਦਾ ਹੈ ਪਰ ਆਤਮਾ ਦਾ ਨਹੀਂ। ਆਤਮਾ ਜੋਤਿ ਹੈ। ਆਤਮਾ ਅਮਰ ਹੈ।

ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ (ਪੰਨਾ ੧੩)

ਗੁਰਬਾਣੀ ਫੁਰਮਾਣ ਹੈ:-

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥

ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥ (ਪੰਨਾ ੪੪੧)

ਅੱਖਰੀ ਅਰਥਾਂ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ‘ਮਨ` ਅਤੇ ‘ਹਰਿ ਜੀ` ਦੋ ਹਨ, ਪਰ ਗੁਰਬਾਣੀ ਸਿਧਾਂਤ ਦੇ ਗਿਆਨ ਅਰਥਾਂ ਵਿੱਚ ਇਹ ਇੱਕ ਹੈ; ਆਤਮਾ, ਜੋਤਿ, ਪ੍ਰਾਣ ਅਧਾਰ, ਸਵਾਸਾਂ ਦਾ ਚਲਣਾ, ਰਬ ਜੀ ਦੀ ਸਤਿਆ ਸਭ ਇੱਕ ਹੀ ਹਨ।

ਗੁਰਬਾਣੀ ਦੇ ਹੀ ਫੁਰਮਾਣ ਹਨ:-

ਮਨ ਕਾ ਜੀਉ ਪਵਨਪਤਿ ਦੇਹੀ ਦੇਹੀ ਮਹਿ ਦੇਉ ਸਮਾਗਾ ॥

ਜੇ ਤੂ ਦੇਹਿ ਤ ਹਰਿ ਰਸੁ ਗਾਈ ਮਨੁ ਤ੍ਰਿਪਤੈ ਹਰਿ ਲਿਵ ਲਾਗਾ ॥੪॥ (ਪੰਨਾ ੫੯੮)

ਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ ਰਸੁ ਖਾਈ ॥

ਗਿਆਨ ਕੀ ਮੁਦ੍ਰਾ ਕਵਨ ਅਉਧੂ ਸਿਧ ਕੀ ਕਵਨ ਕਮਾਈ ॥

ਬਿਨੁ ਸਬਦੈ ਰਸੁ ਨ ਆਵੈ ਅਉਧੂ ਹਉਮੈ ਪਿਆਸ ਨ ਜਾਈ ॥ (ਪੰਨਾ ੯੪੪-੪੫)

ਪਵਨੁ ਕਹਾ ਰਸੁ ਖਾਈ - ਆਤਮਾ ਦੇ ਨਿਰਗੁਣ ਸਰੂਪ ਦਾ ਕਾਇਆ ਦੇ ਅੰਦਰ ਨੂੰ ਸੰਬੋਧਨ ਕਰਦਾ ਹੈ। ਇਹ ਆਤਮਾ/ਰੱਬ ਜੀ ਦੀ ਸੱਤਿਆ ਅਤੇ ਨਿਰਲੇਪਤਾ ਦਾ ਸੰਬੋਧਨ ਹੈ। ਭਾਵ ਆਤਮਾ ਰਸਾਂ ਤੋ ਨਿਰਲੇਪ ਹੈ ਅਤੇ ਰਸਾਂ ਨੂੰ ਭੋਗਦਾ ਉਸ ਕਾਇਆ ਦਾ ਮਨ ਰੂਪ (ਆਤਮਾ) ਹੈ। ਇੱਕ ਆਤਮਾ ਹੀ ਮਨ ਰੂਪ ਵਿੱਚ ਦੇਹੀ ਦੇ ਦੁੱਖ ਸੁੱਖ ਭੋਗਦਾ ਹੈ।

ਬੱਚੇ ਦੀ ਕਾਇਆ ਦਾ ਮਨ ਸਭ ਤੋਂ ਪਹਿਲਾਂ ਕਾਇਆ ਦੀ ਭੁੱਖ ਦੀ ਜਰੂਰਤ ਤੋਂ ਪ੍ਰਗਟ ਹੁੰਦਾ ਹੈ। ਆਤਮਾ ਭੁੱਖ ਤੋਂ ਨਿਰਲੇਪ ਹੈ। ਆਤਮਾ ਨੂੰ ਕੋਈ ਭੁੱਖ ਦਾ ਦੁੱਖ ਨਹੀਂ। ਬੱਚਾ ਰੋ ਕੇ ਜਦੋਂ ਭੁੱਖ ਦੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਤਾਂ ਅਸੀਂ ਕਹਿੰਦੇ ਹਾਂ ਬੱਚੇ ਦਾ ਮਨ ਭੁੱਖ ਨਾਲ ਵਿਆਕੁਲ ਹੈ। ਬੱਚੇ ਦੀ ਭੁੱਖ ਦਾ ਦੁੱਖ, ਮਾਂ ਦੇ ਥਣ ਤੋਂ ਮਾਂ ਦੇ ਦੁੱਧ ਨਾਲ ਉਸ ਦੀ (ਜਿਹਬਾ) ਰਸਨ ਤੋਂ ਹੁੰਦੀ ਹੈ। ਇਹ ਸਚਾਈ, ਇਹ ਹਕੀਕਤ ਅਸੀਂ ਦੇਖਦੇ ਹਾਂ। ਇਸ ਨੂੰ ਗੁਰਬਾਣੀ ਵਿੱਚ ਕਾਇਆ ਦੇ ਮਨ ਦਾ ਪਹਿਲਾ ਦੁੱਖ ਸੁੱਖ ਪ੍ਰਗਟਣਾ ਕਿਹਾ ਹੈ ਜਿਵੇ; -

ਮਃ ੧ ॥ ਪਹਿਲੈ ਪਿਆਰਿ ਲਗਾ ਥਣ ਦੁਧਿ ॥ (ਪੰਨਾ ੧੩੭)

ਇਸ ਤਰ੍ਹਾਂ ਹਰ ਪਲ ਸਰੀਰ ਦੀ ਆਤਮਾ/ਜੋਤਿ ਤੇ ਸਰੀਰ ਦੇ ਗਿਆਨ ਇੰਦਰਿਆਂ ਰਾਹੀਂ ਜੋ ਰੰਗ ਚੜ੍ਹਦਾ ਰਹਿੰਦਾ ਹੈ ਉਸ ਨੂੰ ਮਨ ਕਿਹਾ ਹੈ। ਆਤਮਾ/ਜੋਤਿ, ਮਨ ਰੂਪ ਹੋ ਕੇ ਸਰੀਰ ਤੇ ਦੁੱਖ ਅਤੇ ਸੁੱਖ ਭੋਗਦਾ ਹੈ। ਹਰ ਇੱਕ ਸਰੀਰ ਦੇ ਮਨ ਦੀ ਘੜਤ ਅਪਣੇ ਵਿੱਚ ਇੱਕ ਹੈ ਤੇ ਉਸ ਵਰਗਾ ਮਨ ਹੋਰ ਕਿਸੀ ਦਾ ਨਹੀਂ। ਸਰੀਰਾਂ ਦੇ ਨਾਲ ਮਨ, ਜੋ ਅਪਣੇ ਆਪ ਵਿੱਚ ਇੱਕ ਹੈ। ਸਰੀਰਾਂ ਕਰਕੇ ਮਨ ਵੱਖਰੇ ਵੱਖਰੇ ਹਨ ਪਰ ਹਰ ਸਰੀਰ ਵਿੱਚ ਆਤਮਾ/ਜੋਤਿ ਇੱਕ ਹੈ।

ਪਰ ਸਰੀਰ ਦੀ ਕਰਣੀ ਦੇ ਪਿੱਛੇ ਉਸੇ ਸਰੀਰ ਦਾ ਮਨ ਹੀ ਕਰਨੀ ਦੇ ਦੁੱਖ ਸੁੱਖ ਭੋਗਦਾ ਹੈ। ਜਦੋਂ ਸਰੀਰ ਦੇ ਦੁੱਖਾਂ ਸੁੱਖਾਂ ਤੋਂ ਨਿਰਲੇਪ ਹੋ ਕੇ ਸਰੀਰ ਤੋਂ ਕੰਮ ਲੇਈਦਾ ਹੈ ਤਾਂ ਉਹ ਮਨ ਆਤਮਾ ਦਾ ਰੂਪ ਹੋ ਕੇ ਸਰੀਰ ਦੁਆਰਾ ਇਸ ਸੰਸਾਰ ਵਿੱਚ ਵਿਚਰ ਰਿਹਾ ਹੁੰਦਾ ਹੈ, ਜਿਵੇ ਗੁਰਬਾਣੀ ਦਾ ਫੁਰਮਾਣ:-

ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥

ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥ (ਪੰਨਾ ੬੩੩-੩੪)

ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥ (ਪੰਨਾ ੯੬੯)

ਇੱਕ ਅਕਾਲ ਪੁਰਖ, ਰੱਬ ਜੀ ਨੇ ਅਪਣੇ ਆਪ ਤੋਂ ਇਹ ਬ੍ਰਹਿਮੰਡ ਪਸਾਰਾ ਕੀਤਾ ਹੈ। ਇਸ ਪਸਾਰੇ ਦੀ ਹਰ ਇੱਕ ਚੀਜ਼ ਵਿੱਚ ਵਗੈਰ ਵਿੱਥ (ਦੂਰੀ) ਦੇ ਆਪ ਵਸਿਆ ਹੋਇਆ ਹੈ ਅਤੇ ਚਾਓ ਨਾਲ ਦੁੱਖ ਸੁੱਖ ਤੋਂ ਨਿਰਲੇਪ ਹੋ ਕੇ ਵੇਖ ਰਿਹਾ ਹੈ ਤੇ ਸੰਭਾਲ ਕਰ ਰਿਹਾ ਹੈ।

ਪਉੜੀ ॥ ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ ॥

ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥

ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥

ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥

ਕਰਿ ਆਸਣੁ ਡਿਠੋ ਚਾਉ ॥੧॥ (ਪੰਨਾ ੪੬੩)

ਇੱਕ ਰੱਬ ਜੀ ਤੋਂ ਦੂਸਰਾ ਸਭ ਮਾਇਆ ਹੈ। ਮਾਇਆ ਭਾਵ ਇਸ ਦਿਸਦੇ ਬ੍ਰਹਿਮੰਡ ਦੀ ਹਰ ਸ਼ੈ ਪੈਦਾ ਹੋਣ,

ਪ੍ਰਫੁਲਤ ਹੋਣ ਅਤੇ ਖ਼ਤਮ ਹੋਣ ਦੇ ਨਿਯਮ ਅਧੀਨ ਹੈ। ਰੱਬ ਜੀ ਦੀ ਇਸ ਰਚਨਾ ਵਿੱਚ ਕੋਈ ਵੀ ਚੀਜ਼ ਫਜ਼ੂਲ ਦੀ ਜਾਂ

ਬਿਨਾਂ ਮਤਲਬ ਦੇ ਨਹੀਂ। ਓਹ ਗੱਲ ਅਲੱਗ ਹੈ ਕਿ ਇਸ ਰਚਨਾ ਦਾ ਮਤਲਬ ਸਾਡੇ ਦਿਮਾਗ ਦੀ ਸੋਚਣ ਸ਼ਕਤੀ ਦੀ ਪਕੜ ਵਿੱਚ ਨਾ ਆਵੇ। ਪਰ ਦਿਮਾਗ ਦਾ ਇਸਤੇਮਾਲ ਕਰਕੇ ਸਮਝਿਆ/ਬੁਝਿਆ ਜਾ ਸਕਦਾ ਹੈ।

ਬੁਝਣਾ ਅਬੁਝਣਾ ਤੁਧੁ ਕੀਆ ਇਹ ਤੇਰੀ ਸਿਰਿ ਕਾਰ ॥

ਇਕਨਾ ਬਖਸਿਹਿ ਮੇਲਿ ਲੈਹਿ ਇਕਿ ਦਰਗਹ ਮਾਰਿ ਕਢੇ ਕੂੜਿਆਰ ॥੩॥ (ਪੰਨਾ ੪੨੭)

ਹਰਿ ਪੜਣਾ ਹਰਿ ਬੁਝਣਾ ਹਰਿ ਸਿਉ ਰਖਹੁ ਪਿਆਰੁ ॥

ਹਰਿ ਜਪੀਐ ਹਰਿ ਧਿਆਈਐ ਹਰਿ ਕਾ ਨਾਮੁ ਅਧਾਰੁ ॥੫੧॥ (ਪੰਨਾ ੯੩੭)

ਮਨ ਦਾ, ਜੋਤਿ ਵਿਛੋੜਾ ਤੇ ਮਿਲਾਪ ਨੂੰ ਸਮਝਣ ਲਈ ਅਸੀਂ ਹਰ ਇੱਕ ਸਰੀਰ ਦੇ ਇੱਕ ਮਨ ਦੇ ਇੱਕਠ ਨੂੰ ਲੈਂਦੇ ਹਾਂ ਜਿਸ ਵਿੱਚ ਹਰ ਮਨ ਦੂਸਰੇ ਦੇ ਮਨ ਤੋਂ ਵੱਖੋ ਵਖਰਾ ਹੈ ਅਤੇ ਅਪਣਾ ਅਪਣਾ ਰੰਗ ਅਪਣੇ ਅੰਦਰ ਵਸਦੀ ਇੱਕ ਆਤਮਾ ਤੇ ਚੜਾਇਆ ਹੋਇਆ ਹੈ।

ਪ੍ਰਭਜੀਤ ਸਿੰਘ ਨਾਮ ਦੇ ਕਈ ਸਰੀਰ ਹਨ ਅਤੇ ਉਨ੍ਹਾਂ ਸਰੀਰਾਂ ਦੇ ਮਨ ਦੇ ਸੁਭਾ ਤੋਂ ਅਸੀਂ ਹਰ ਇੱਕ ਸਰੀਰ ਨੂੰ ਨਾਮ ਦੇ ਨਾਲ ਜੋੜੀਏ। I) ਪ੍ਰਭਜੀਤ ਸਿੰਘ ਖ਼ੁਦਗਰਜ਼ II) ਪ੍ਰਭਜੀਤ ਸਿੰਘ ਪਰਉਪਕਾਰੀ III) ਪ੍ਰਭਜੀਤ ਸਿੰਘ ਲੁਟੇਰਾ IV) ਪ੍ਰਭਜੀਤ ਸਿੰਘ ਕਿਰਤੀ V) ਪ੍ਰਭਜੀਤ ਸਿੰਘ ਬਦਮਾਸ਼ VI) ਪ੍ਰਭਜੀਤ ਸਿੰਘ ਦਿਆਲੂ VII) ਪ੍ਰਭਜੀਤ ਸਿੰਘ ਬੇਈਮਾਨ

VIII) ਪ੍ਰਭਜੀਤ ਸਿੰਘ ਇਮਾਨਦਾਰ ……ਇਤਿਆਦਿਕ।

ਅਜਿਹੇ ਉਪ੍ਰੋਕਤ ਸਰੀਰਾਂ ਦੇ ਨਾਵਾਂ ਦੀ ਪਛਾਣ ਤੋਂ ਪ੍ਰਭਜੀਤ ਸਿੰਘ ਮਿਟਾ ਦਿਉ ਤਾਂ ਬਾਕੀ ਕੀ ਬਚਿਆ? ਆਪ ਦੇਖ ਰਹੇ ਹੋ ਸਿਰਫ਼ ਗੁਣ/ਅਵਗੁਣ ਹੀ ਰਹਿ ਗਏ। ਉਪ੍ਰੋਕਤ ਸਰੀਰਾਂ ਵਿੱਚੋਂ ‘ਪ੍ਰਭਜੀਤ ਸਿੰਘ ਨੂੰ ਮਿਟਾਣਾ ਕਿਸ ਤਰ੍ਹਾਂ ਹੈ। ਜਰਾ ਅਪਣੀ ਅਪਣੀ ਸੁਰਤ ਨੂੰ ਇਕਾਗਰ ਕਰੋ ਕਿ ਅਸੀਂ ਉਪ੍ਰੋਕਤ ਸਿੰਘਾਂ ਦੇ ਅਲੱਗ ਅਲੱਗ ਸਰੀਰਾਂ ਦੇ ਗੁਣ ਅਤੇ ਅਵਗੁਣ ਤੋਂ ਮਿਲਦੇ ਸੁੱਖ ਅਤੇ ਦੁੱਖ ਤੋਂ ਨਾਮ ਰੱਖਿਆ ਹੈ। ਗੁਰਬਾਣੀ ਫੁਰਮਾਨ ਹੈ:-

ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥

ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥ (ਪੰਨਾ ੫੯੮)

ਭਾਵ ਜਿਸ ਪ੍ਰਭਜੀਤ ਸਿੰਘ ਦੇ ਸਰੀਰ ਦੇ ਮਨ ਨੇ ਅਵਗੁਣ ਛੱਡ ਕੇ ਗੁਣ ਧਾਰਨ ਕਰ ਲਏ ਓਹ ਅਪਣੇ ਗੁਣਾਂ ਦੁਆਰਾ ਦੂਸਰਿਆਂ ਨੂੰ ਸੁੱਖ ਦੇਣ ਦੇ ਸਮਰੱਥ ਹੋ ਗਿਆ। `ਮੈਂ ਮੇਰੀ` ਹਊਮੈ ਦਾ ਪ੍ਰਤੀਕ ਹੈ ਜਿਸ ਨੂੰ ਬਾਣੀ ਵਿੱਚ ਹਉਮੈ ਰੋਗ ਕਿਹਾ ਹੈ। ਗੁਰੂ ਫੁਰਮਾਨ ਹੈ:-

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥

ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥

ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥ (ਪੰਨਾ ੪੬੬)

ਸਮਝ ਆ ਗਈ ਪ੍ਰਭਜੀਤ ਸਿੰਘ ਦੀਰਘ ਰੋਗੀ ਹੈ ਅਤੇ ਰੋਗ ਨੂੰ ਦੂਰ ਕਰਨ ਲਈ ਦਵਾਈ/ਦਾਰੂ ਦੀ ਜਰੂਰਤ ਹੈ। ਭਾਵ ਸਿਧੇ ਤੌਰ ਤੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਦਾਰੂ ਵੀ ਪ੍ਰਭਜੀਤ ਸਿੰਘ ਕੋਲ ਹੈ। ਰੋਗ ਨੂੰ ਮਿਟਾਣ ਲਈ ਰੋਗ ਦੀ ਠੀਕ ਠੀਕ ਸਮਝ ਅਤੇ ਉਸ ਲਈ ਠੀਕ ਦਾਰੂ ਦੀ ਸਮਝ ਵੀ ਲਾਜ਼ਮੀ ਹੈ, ਨਹੀਂ ਤਾਂ ਰੋਗ ਕੁੱਝ ਹੋਰ ਹੋਇ ਤਾਂ ਗ਼ਲਤ ਦਵਾਈ ਨਾਲ ਰੋਗ ਨਹੀਂ ਮਿਟਦਾ।

ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥

ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣ॥ (ਪੰਨਾ ੧੪੮)

ਰੋਗੀ ਪ੍ਰਭਜੀਤ ਸਿੰਘ ਦਾ ਮਨ ਹੈ ਅਤੇ ਪ੍ਰਭਜੀਤ ਸਿੰਘ ਦਾ ਮਨ ਹੀ ਦਾਰੂ ਰੂਪ ਗੁਣਾਂ ਨੂੰ ਧਾਰਨ ਕਰਕੇ ‘ਮੈਂ ਮੇਰੀ` ਦੀ ਵਿਚਾਰ ਤੋਂ ਨਿਰਲੇਪ ਹੋ ਸਕਦਾ ਹੈ। ਪ੍ਰਭਜੀਤ ਸਿੰਘ ਦਾ ਮਨ ਜੋ ਅਵਗੁਣਾਂ ਨੂੰ ਧਾਰਣ ਕਰਕੇ ਤੇ ਉਨ੍ਹਾਂ ਵਿੱਚ ਵਿਚਰਦਿਆਂ ਉਸ ਦਾ ਮਨ ਕਦੀ ਦੁੱਖੀ ਤੇ ਕਦੀ ਖੁਸ਼ੀ ਦੀ ਅਵਸਥਾ ਮਾਣਦਾ ਹੈ ਨੂੰ ਗੁਰੂ ਨਾਨਕ ਸਾਹਿਬ ਜੀ ਸ਼ਬਦ ਗੁਰੂ ਰਾਹੀਂ ਸਿਖਿਆ ਦੇ ਰਹੇ ਹਨ:-

ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥

ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ਰਹਾਉ॥ (ਪੰਨਾ ੫੯੮)

ਜਿਸ ਨੋ ਨਦਰਿ ਕਰੇ ਸੋ ਗੁਣ ਨਿਧਿ ਪਾਏ ॥ ਹਉਮੈ ਮੇਰਾ ਠਾਕਿ ਰਹਾਏ ॥

ਗੁਣ ਅਵਗਣ ਕਾ ਏਕੋ ਦਾਤਾ ਗੁਰਮੁਖਿ ਵਿਰਲੀ ਜਾਤਾ ਹੇ ॥੧੦॥ (ਪੰਨਾ ੧੦੫੨)

ਦੁਸ਼ਟ ਅਤੇ ਸੱਜਣ ਪੁਰਸ਼ ਅਪਣੇ ਮਨ ਕਰਕੇ ਹੀ ਵੱਖਰੇ ਵੱਖਰੇ ਕਰਮ ਕਰਦੇ ਹਨ। ਦੁਸ਼ਟ ਪੁਰਸ਼ ਦੀ ਸੰਗਤਿ ਵੀ ਦੁਸ਼ਟਾਂ ਦੀ ਹੁੰਦੀ ਹੈ, ਕਿਉਂ ਕਿ ਦੂਸਰੇ ਨੂੰ ਦੁਖੀ ਕਰਕੇ ਜਾਂ ਦੇਖ ਕੇ ਉਸ ਦਾ ਮਨ ਖੁਸ਼ ਹੁੰਦਾ ਹੈ। ਮਨ ਦਾ ਬਦਲਾਓ ਮੁਮਕਿਨ ਹੈ ਪਰ ਸ਼ਰਤ ਹੈ ਜੇ ਮਨ ਆਪ ਬਦਲਣਾ ਚਾਹੇ। ਭਾਵ ਮਨ ਜਦੋਂ ਅਪਣੇ ਦੁਖ ਦੇ ਕਾਰਨ ਲੱਭਣ ਦੇ ਆਹਰੇ ਲੱਗ

ਜਾਂਦਾ ਹੈ {ਗੁਰੂ ਸ਼ਬਦ (Universal Truth) ਦੀ ਕਮਾਈ, ਗਿਆਨ-ਉਪਦੇਸ਼ ਦੁਆਰਾ} ਤਾਂ ਉਸ ਨੂੰ ਸਚਾਈ ਸਮਝ ਆ ਜਾਂਦੀ ਹੈ ਕਿ ਹਰ ਇੱਕ ਮਨ ਦੇ ਦੁੱਖ ਦਾ ਕਾਰਨ ਓਹ ਮਨ ਆਪ ਹੀ ਹੈ।

ਸਾਹਿਬ ਸ੍ਰੀ ਗੁਰੂ ਨਾਨਕ ਜੀ ਤੀਖਣ/ਸ੍ਰੇਸਟ ਬਿਬੇਕ ਬੁੱਧ ਦੇ ਮਾਲਕ ਸਨ। ਉਸ ਤੀਖਣ ਅਤੇ ਵਿਕਾਰਾਂ ਤੋਂ ਨਿਰਲੇਪ ਬੁੱਧ ਨੂੰ ਨਾਨਕ ਜੀ ਦੇ ਸਰੀਰ ਦੇ ਗਿਆਨ ਇੰਦਰਿਆਂ ਦੁਆਰਾ ਗਿਆਨ ਪ੍ਰਾਪਤ ਹੋਇਆ। ਉਸ ਗਿਆਨ ਨੂੰ ਅਪਣੇ ਹੀ ਕਰ ਕਮਲਾਂ ਦੁਆਰਾ ਨਾਨਕ ਜੀ ਨੇ ਲਿਖ਼ਤੀ ਰੂਪ ਵਿੱਚ ਕਲਮ ਬੰਦ ਕੀਤਾ। ਆਪ ਕਲਮ ਬੰਦ ਕੀਤੇ ਸ਼ਬਦ ਹੀ ਨਾਨਕ ਜੀ ਦੇ, ਸ਼ਬਦ ਗੁਰੂ ਸਨ ਅਤੇ ਓਨ੍ਹਾਂ ਸ਼ਬਦਾਂ ਤੋਂ ਮਿਲਦੇ ਗਿਆਨ ਦੇ, ਨਾਨਕ ਜੀ ਚੇਲੇ ਸਨ। ਨਾਨਕ ਜੀ ਦੇ ਦਸਮ ਦਵਾਰ /ਦਿਮਾਗ/ਮੱਤ/ ਬਿਬੇਕ ਬੁੱਧ ਤੋਂ ਇਹ ਗਿਆਨ ਮਨੁੱਖਤਾ ਨੂੰ ਪ੍ਰਾਪਤ ਹੋਇਆ ਇਸ ਲਈ ਮਨੁੱਖਤਾ ਦੇ ‘ਗੁਰੂ` ਸਾਹਿਬ ਸ਼੍ਰੀ ਗੁਰੂ ਨਾਨਕ ਜੀ ਹਨ।

ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (ਪੰਨਾ ੯੪੩)

ਭਾਵ – ਸਾਹਿਬ ਸ੍ਰੀ ਗੁਰੂ ਨਾਨਕ ਜੀ, ਕਥਨੀ ਅਤੇ ਕਰਨੀ ਦੇ (ਸੂਰੇ) ਸੂਰਮੇ ਸਨ। ਜਿਸ ਜਿਸ ਸਰੀਰ ਦੇ ਮਨ ਨੇ ਅਪਣੇ ਜੀਵਨ ਕਾਲ ਵਿੱਚ, ਕਥਨੀ ਤੇ ਕਰਨੀ ਦਾ ਧਾਰਨੀ ਰਿਹਾ, ਓਸ ਓਸ ਸਰੀਰ ਨੂੰ ਦੁਨੀਆਂ ਦੇ ਲੋਕਾਂ ਨੇ ਰੱਬ ਰੂਪ ਨਾਲ ਸੰਬੋਧਨ ਕੀਤਾ/ਨਿਵਾਜਿਆ।

ਇੱਕ ਰੱਬ ਜੀ (ਜੋ ਬਿਆਨ ਨਹੀਂ ਕੀਤੇ ਜਾ ਸਕਦੇ) ਵਿੱਚ ਸਾਰਾ ਬ੍ਰਹਿਮੰਡ ਅਨੇਕ (ਬੇਅੰਤ) ਰੂਪਾਂ ਵਿੱਚ ਰੱਬ ਜੀ ਦੇ ਬਣਾਏ ਅਤੁੱਟ ਨਿਯਮਾਂ ਤੋਂ ਉਪਜ ਰਿਹਾ ਹੈ ਤੇ ਰੱਬ ਜੀ ਦੀ ਬਖ਼ਸ਼ੀ ਸ਼ਕਤੀ/ਸਤਿਆ ਰਾਹੀਂ ਨਿਯਮਾਂ ਵਿੱਚ ਪ੍ਰਫੁੱਲਤ ਹੋ ਰਿਹਾ ਹੈ ਅਤੇ ਅੰਤ ਉਹਨਾਂ ਹੀ ਨਿਯਮਾਂ ਵਿੱਚ ਸਮਾ ਰਿਹਾ ਹੈ। ਗੁਰਬਾਣੀ ਫੁਮਾਣ ਹਨ:-

ਜਿਸ ਤੇ ਉਪਜਿਆ ਤਿਸੁ ਮਾਹਿ ਸਮਾਇਆ ਕੀਮਤਿ ਕਹਣੁ ਨ ਜਾਏ ॥ ਜਿਸ ਕੇ ਚਲਤ ਨ ਜਾਹੀ ਲਖਣੇ ਨਾਨਕ ਤਿਸਹਿ ਧਿਆਏ ॥੪॥੨॥ (ਪੰਨਾ ੭੭੬)

ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ॥੨॥ (ਪੰਨਾ ੧੧੯੩)

ਇੱਕ ਆਤਮਾ ਹੀ, ਇੱਕ ਰੱਬ ਜੀ ਦੀ ਸੱਤਿਆ ਰੂਪ ਵਿੱਚ, ਬਾਬਰ ਤੇ ਰਾਇ ਬੁਲਾਰ ਵਿੱਚ ਸੀ, ਮਲਕ ਭਾਗੋ ਤੇ ਭਾਈ ਲਾਲੋ ਵਿੱਚ ਸੀ, ਸ੍ਰੀ ਚੰਦ ਤੇ ਭਾਈ ਸੱਜਨ ਵਿੱਚ ਸੀ। ਪਰ ਇਨ੍ਹਾਂ ਵਿਅਕਤੀਆਂ ਦੇ ਸਰੀਰਾਂ ਵਿੱਚ ਮਨ ਅਲੱਗ ਅਲੱਗ ਸਨ, ਜੋ ਉਨ੍ਹਾਂ ਦੇ ਸਰੀਰਾਂ ਦੇ ਗਿਆਨ ਇੰਦਰਿਆਂ ਤੋਂ ਉਪਜੇ ਸਨ।

ਉਪ੍ਰੋਕਤ ਅਲੱਗ ਅਲੱਗ ਮਨ ਵਾਲਿਆਂ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਜੀ ਨੂੰ ਅਪਣੇ ਮਨ ਦੇ ਨਜ਼ਰੀਏ ਨਾਲ ਸਮਝਿਆ ਤੇ ਸਾਹਿਬ ਸ਼੍ਰੀ ਗੁਰੂ ਨਾਨਕ ਜੀ ਨੇ ਵੀ ਅਪਣੀ ਬਿਬੇਕ ਬੁੱਧ ਨਾਲ ਇੰਨਸਾਨੀਅਤ ਦੀ ਸਿਖ਼ਰ ਦੀ ਚੋਟੀ ਤੇ ਬਿਰਾਜਮਾਨ ਹੋ ਕੇ ਨਿਰਭਓ ਅਤੇ ਨਿਰਵੈਰਤਾ ਨਾਲ ਉਨ੍ਹਾਂ ਸਭ ਨਾਲ ਵਿਚਰੇ।

ਦਾਸ ਦੁਬਈ ਵਿੱਚ 26 ਸਾਲ ਦੇ ਵੱਧ ਸਮੇਂ ਤੋਂ ਰਹਿ ਰਿਹਾ ਹੈ ਅਤੇ ਸੰਨ 1985 ਵਿੱਚ ਤਕਰੀਬਨ 40 ਸਿੰਘਾਂ ਨਾਲ ਇੱਥੇ ਹੀ ਪੰਜ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਲਈ ਸੀ। ਸੰਨ 1985 ਤੋਂ 1996 ਤੱਕ ਪੰਜ ਪਿਆਰਿਆਂ ਵਲੋਂ ਦਰਸਾਈ ਮਰਯਾਦਾ ਦੀ ਪਾਲਣਾ ਕਰਦਿਆਂ ਜੀਵਨ ਬੀਤਾਇਆ। ਦੁਬਈ ਵਿਖੇ ਆਉਣ ਵਾਲੇ ਹਰ ਰਾਗੀ, ਢਾਡੀ, ਬਾਬੇ ਤੇ ਕਥਿਤ ਸੰਤਾਂ ਦੀ ਤਨ ਮਨ ਤੇ ਧਨ ਨਾਲ ਸੇਵਾ ਕੀਤੀ। ਸੰਨ 1997 ਵਿੱਚ ਭਾਈ ਗੁਰਬਖ਼ਸ਼ ਸਿੰਘ ‘ਕਾਲ਼ਾ ਅਫਗਾਨਾ` ਜੀ (ਕਨੈਡਾ ਵਾਲੇ) ਦੀ ਸੰਗਤਿ ਦਾ ਸਦਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ੴ ਸਤਿ ਨਾਮੁ…ਤੋਂ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥ ਤੱਕ ਸ਼ਬਦਾਂ ਦੀ ਵੀਚਾਰੁ ਅਰਥਾਂ ਸਹਿਤ ਪ੍ਰੋ. ਸਾਹਿਬ ਸਿੰਘ ਜੀ ਦੀਆਂ ਦੱਸ ਕਿਤਾਬਾਂ ਸ਼੍ਰੀ ਗਰੂ ਗ੍ਰੰਥ ਸਾਹਿਬ ਦਰਪਣ ਤੋਂ 16 ਜੁਲਾਈ 2003 ਨੂੰ ਸਮਾਪਤ ਹੋਈ। ਇਸ ਨਾਲ ਜੋ ਮੇਰੇ ਮਨ ਚ ਬਦਲਾਓ ਆਇਆ ਹੈ ਓਹ ਤਾਂ ਮੈਨੂੰ ਹੀ ਪਤਾ ਹੈ। ਦਾਸ ਦੇ ਮਨ ਦੇ ਬਦਲਾਓ ਨਾਲ ਸਰੀਰ ਦੀ ਕਰਨੀ ਵਿੱਚ ਜੋ ਫ਼ਰਕ ਆਇਆ ਹੈ, ਓਹੋ ਭਰਮ ਰਹਿਤ ਨਿਡਰਤਾ ਦਾ ਹੈ। ਜਿਸ ਦਾ ਸਦਕਾ ਹੁਣ ਬਾਬਰ, ਮਲਕ ਭਾਗੋ ਤੇ ਸ਼੍ਰੀ ਚੰਦ ਵਰਗੇ ਮਨਾਂ ਵਾਲੇ ਵਿਆਕਤੀਆਂ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਉਨ੍ਹਾਂ ਨਾਲ ਵਿਚਰਨਾ ਆ ਗਿਆ ਹੈ।

ਰੱਬ ਰੂਪ, ਰੱਬ ਜੀ ਦੀ ਜੋਤਿ ਸਬ ਰੱਬ ਜੀ ਦੇ ਹੀ ਅਨੇਕ ਰੂਪਾਂ ਵਿੱਚ ਇਸ ਜਗਤ ਤਮਾਸ਼ੇ ਦੇ ਪਾਤਰ (ਨਾਇਕ) ਹਨ। ਰੱਬ ਰੂਪ ਸ੍ਰੀ ਗੁਰੂ ਨਾਨਕ ਜੀ ਦੇ ਸ਼ਬਦ ਗੁਰੂ ਦੇ ਅਟੱਲ ਨਿਯਮ ਦੇ ਉਪਦੇਸ਼ ਨੂੰ ਜਿਨਾ ਨੇ ਅਮਲੀ ਰੂਪ ਦਿੱਤਾ ਅਤੇ ਦੇ ਰਹੇ ਹਨ, ਉਨ੍ਹਾਂ ਨੂੰ ਹਰ ਇੱਕ ਤੱਤ ਦੇ ਸੂਖਛਮ ਰੂਪ ਅਤੇ ਤੱਤਾਂ ਦੇ ਮਿਲਾਪ ਦੇ ਅਸਥੂਲ (ਵਿਸਥਾਰ) ਰੂਪ ਵਿੱਚ, ਮੂਲ ਰੱਬ ਜੀ ਹੀ ਰੱਬ ਜੀ ਵੱਸਦੇ, ਬੁੱਝ ਭਾਵ ਜਾਣ ਲਿਆ।

ਸੂਖਮ ਅਸਥੂਲ ਸਗਲ ਭਗਵਾਨ।। ਨਾਨਕ ਗੁਰਮੁਖਿ ਬ੍ਰਹਮੁ ਪਛਾਨ।। ੧੪।। (ਪੰਨਾ ੨੯੯)

ਜਬ ਦੇਖਉ ਤਬ ਸਭੁ ਕਿਛੁ ਮੂਲੁ।। ਨਾਨਕ ਸੋ ਸੂਖਮੁ ਸੋਈ ਅਸਥੂਲੁ।। ੫।। (ਪੰਨਾ ੨੮੨)

ਭੁੱਲਾਂ ਦੀ ਖ਼ਿਮਾ ਦਾ ਜਾਚਕ ਹਾਂ।

ਸ਼ਬਦ ਨਾਲ ਜੁੜੀ ਸੁਰਤਿ ਦੇ ਚਰਨਾਂ ਦੀ ਧੂੜ

ਪ੍ਰਭਜੀਤ ਸਿੰਘ ਧਵਨ

Dubai U.A.E

( 00971-50-8954294


(10/03/11)
ਸਰਵਜੀਤ ਸਿੰਘ

ਸ: ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਦੇ ਸੰਪਾਦਕੀ ਨੋਟ, ‘ਕਿਰਪਾ ਕਰਕੇ ਹੁਣ ਬੱਸ ਕਰੋ ਜੀ’ ਲਈ ਆਪ ਜੀ ਦਾ ਬੁਹਤ-ਬੁਹਤ ਧੰਨਵਾਦ। ਇਹ, ਆਪ ਜੀ ਵਲੋਂ ਦੇਰ ਨਾਲ ਲਿਆ ਗਿਆ ਇਕ ਸਹੀ ਫੈਸਲਾ ਹੈ। ਵਿਦਿਵਾਨ ਵੀਰਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਹੈ ਕਿ ਸ: ਮੱਖਣ ਸਿੰਘ ਜੀ ਦੇ ਸੁਝਾਅ ਤੇ, ਸਿਰਫ ਸਿੱਖ ਮਾਰਗ ਹੀ ਨਹੀ ਸਗੋਂ ਸਾਰੀਆਂ ਪੰਥਕ ਵੈਬ ਸਾਈਟਾਂ ਤੇ ਹੀ ਅਮਲ ਕੀਤਾ ਜਾਵੇ। ਜੇ ਕਿਸੇ ਦਾ ਕੋਈ ਸ਼ੰਕਾਂ ਹੋਵੇ ਤਾਂ ਨਿਜੀ ਈ ਮੇਲ ਰਾਹੀ ਸਪੰਰਕ ਕੀਤਾ ਜਾਂ ਸਕਦਾ ਹੈ।
ਆਸ ਸਹਿਤ
ਸਰਵਜੀਤ ਸਿੰਘ


(10/03/11)
ਚਮਕੌਰ ਸਿੰਘ ਕੈਲੇਫੋਰਨੀਆਂ

ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਦੇ ਪ੍ਰੋਗ੍ਰਾਮ ਤੋਂ ਦੋ ਕੁ ਹਫਤੇ ਪਹਿਲਾਂ ਅਮਰੀਕਾ ਦੇ ਸ਼ਹਿਰ ਫਰਿਜਨੋ ਵਿਚ ਲੋਕਲ ਰਡਿਓ ਤੋਂ ਦਰਸ਼ਨ ਸਿੰਘ ਤੇ ਦਸਮ ਗਰੰਥ ਬਾਰੇ ਦੋ ਘੰਟੇ ਦਾ ਇਕ ਟਾਕ ਸ਼ੋ ਕੀਤਾ ਗਿਆ | ਜਿਸਨੂੰ ਸਾਡੇ ਵੀਰ ਹਰਪ੍ਰੀਤ ਸਿੰਘ ਜੀ ਹੋਰਾਂ ਨੇਂ ਹੋਸ੍ਟ ਕੀਤਾ |ਜਿਸ ਵਿਚ ਕਾਫੀ ਸਾਰੇ ਵੀਰਾਂ ਨੇਂ ਭਾਗ ਲਿਆ |ਸਭ ਤੋਂ ਪਹਿਲਾਂ ਦਸਮ ਗ੍ਰੰਥੀ ਨਛੱਤਰ ਸਿੰਘ ਧਾਲੀਵਾਲ ਨੇਂ ਦਰਸ਼ਨ ਸਿੰਘ ਤੇ ਕਾਫੀ ਸਾਰੇ ਝੂਠ ਜਿਸ ਤਰਾਂ ਕਿ ਰਹਿਤ ਮਰਯਾਦਾ ਬਾਰੇ ਕਿੰਤੂ ਪ੍ਰੰਤੂ ਕਰਨਾਂ ਅਤੇ ਨਾਲ ਹੀ ਅਮ੍ਰਿਤ ਬਾਰੇ ਗਲਤ ਬੋਲਣਾਂ ਅਤੇ ਨਾਲ ਹੀ ਨੁਪ ਕੌਰ ਦੇ ਚਰਿਤਰ ਬਾਰੇ ਕਿ ਉਸਦੇ ਵਿਚ ਜੋ ਦਰਸ਼ਨ ਸਿੰਘ ਕਹਿ ਰਹਿਆ ਹੈ ਲੇਕਿਨ ਐਸਾ ਕੁਝ ਭੀ ਨਹੀਂ ਹੈ | ਇਹ ਸਾਰੀਆਂ ਗੱਲਾਂ ਕਹਿ ਕੇ ਸੁਰੂਆਤ ਕੀਤੀ | ਜਿਸਦਾ ਜਵਾਬ ਵੀਰ ਮੋਹਿੰਦਰ ਸਿੰਘ ਜੀ ਨੇਂ ਬਹੁਤ ਹੀ ਵਧੀਆ ਦਿਤੇ | ਉਨ੍ਹਾਂ ਨੇਂ ਦੱਸਿਆ ਕਿ ਅੱਜ ਤੱਕ ਉਨ੍ਹਾਂ ਨੇਂ ਤਾਂ ਕਦੇ ਭੀ ਆਪਣੇਂ ਕੰਨੀਂ ਇਕ ਵਾਰ ਭੀ ਦਰਸ਼ਨ ਸਿੰਘ ਜੀ ਨੂੰ ਰਹਿਤ ਮਰਯਾਦਾ ਦੇ ਖਿਲਾਫ਼ ਜਾਂ ਅਮ੍ਰਿਤ ਦੇ ਖਿਲਾਫ਼ ਬੋਲਦਿਆਂ ਨਹੀਂ ਸੁਣਿਆਂ | ਫਿਰ ਨਾਛੁੱਤਰ ਸਿੰਘ ਨੇਂ ਦਸਮ ਗਰੰਥ ਨੂੰ ਚੋਰ ਮੋਰੀ ਰਾਹੀਂ ਸਹੀ ਸਿਧ ਕਰਨ ਦੀ ਕੋਸ਼ਿਸ਼ ਕੀਤੀ ਕਿ ਗੁਰੂ ਗਰੰਥ ਜੀ ਤਾਂ ਸਾਰੀ ਦੁਨੀਆਂ ਦੇ ਗੁਰੂ ਹਨ ਪਰ ਦਸਮ ਗਰੰਥ ਕੇਵਲ ਸਿਖਾਂ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇਂ ਲਿਖਿਆ ਸੀ | ਜਿਸਦਾ ਜਵਾਬ ਵੀਰ ਹਰਪ੍ਰੀਤ ਹੋਰਾਂ ਨੇਂ ਬਹੁਤ ਹੀ ਵਧੀਆ ਦਿੱਤਾ ਕਿ ਕੋਈ ਭੀ ਗੁਰੂ ਸਾਹਿਬਾਨ ਦੀ ਗੱਲ ਕੇਵਲ ਇਕ ਕੌਮ ਵਾਸਤੇ ਨਹੀਂ ਹੁੰਦੀ | ਸਗੋਂ ਗੁਰੂ ਸਾਹਿਬਾਨ ਦੀ ਗੱਲ ਤਾਂ ਸਾਰੇ ਸੰਸਾਰ ਵਾਸਤੇ ਸਾਂਝੀ ਹੁੰਦੀ ਹੈ | ਫਿਰ ਉਸ੍ਨੇੰ ਇਹ ਗੱਲ ਕਹਿਨੀਂ ਸੁਰੂ ਕੀਤੀ ਕਿ ਦਰਸ਼ਨ ਸਿੰਘ ਗੁਰੂ ਗੋਬਿੰਦ ਸਿੰਘ ਬਾਰੇ ਕਹਿ ਰਹਿਆ ਹੈ ਕਿ ਉਹ ਜੁੱਤੀ ਅਤੇ ਚੋਲਾ ਛੱਡ ਕੇ ਭੱਜੇ ਸਨ ਪਰ ਮੈਂ ਤਾਂ ਕੇਵਲ ਜੁੱਤੀ ਬਾਰੇ ਹੀ ਮੰਨਦਾ ਹਾਂ ਚੋਲੇ ਬਾਰੇ ਨਹੀਂ | ਇਸ ਗੱਲ ਦਾ ਜਵਾਬ ਵੀਰ ਹਰਪ੍ਰੀਤ ਜੀ ਨੇਂ ਇਹ ਕਹਿ ਕੇ ਦਿੱਤਾ ਕੇ ਸਾਨੂੰ ਸ਼ਰਮ ਕਰਨੀਂ ਚਾਹੀਦੀ ਹੈ ਜੇਕਰ ਅਸੀਂ ਆਪ ਹੀ ਇਹੋ ਜਿਹੀਆਂ ਗੱਲਾਂ ਗੁਰੂ ਜੀ ਦੇ ਨਾਲ ਜੋੜ੍ਹ ਰਹੇ ਹਾਂ | ਕਿਉਂਕੇ ਕੋਈ ਭੀ ਸੱਚਾ ਸਿਖ ਐਸੀ ਗੱਲ ਗੁਰੂ ਜੀ ਦੇ ਜੀਵਨ ਨਾਲ ਨਹੀਂ ਜੋੜ੍ਹ ਸਕਦਾ | ਫਿਰ ਨਾਛੁੱਤਰ ਜੀ ਨੇਂ ਕਹਿਣਾਂ ਸੁਰੂ ਕੀਤਾ ਕਿ ਅਸੀਂ ਦਸਮ ਗਰੰਥ ਬਾਰੇ ਬਹਿਸ਼ ਕਰਨ ਨੂੰ ਤਿਆਰ ਹਾਂ | ਜਿਸਦਾ ਜਵਾਬ ਦਾਸ ਨੇਂ ਦਿੱਤਾ ਕਿ ਤੁਸੀਂ ਸਾਨੂੰ ਦਿਨ ਅਤੇ ਸਮਾਂ ਦਿਓ ਅਸੀਂ ਭੀ ਤਿਆਰ ਹਾਂ | ਅਤੇ ਭਾਈ ਲਾਲੋ ਸੰਸਥਾ ਵਾਲਿਆਂ ਤੋਂ ਪੰਜ ਕਰੋੜ੍ਹ ਰੁਪਿਆ ਜਿੱਤੋ | ਜੇਕਰ ਤੁਸੀਂ ਇਕ ਭੀ ਤੁਕ ਗੁਰੂ ਸਾਹਿਬ ਜੀ ਦੀ ਸਾਬਤ ਕਰ ਦੇਵੋ | ਇਸਤੇ ਇਕ ਹੋਰ ਕਾਲਰ ਨੇਂ ਦਾਸ ਨੂੰ ਪੁਛਿਆ ਕੇ ਜੇਕਰ ਇਕ ਭੀ ਤੁਕ ਗੁਰੂ ਜੀ ਦੀ ਨਹੀਂ ਤਾਂ ਫਿਰ ਤਿੰਨ ਬਣੀਆਂ ਬਾਰੇ ਤੁਹਾਡੇ ਕਿ ਵਿਚਾਰ ਹਨ | ਇਸਦਾ ਜਵਾਬ ਦਾਸ ਨੇਂ ਇਸ ਤਰਾਂ ਦਿੱਤਾ ਕਿ ਇਹ ਜੋ ਫੇਸਲਾ ਪੰਥਕ ਹੈ | ਇਹ ਨਿਤਨੇਮ ਦਾ ਹਿੱਸਾ ਜਰੂਰ ਹੈ ਪਰ ਇਨ੍ਹਾਂ ਨੂੰ ਗੁਰੂ ਗਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ| ਅਤੇ ਇਸਤੋਂ ਬਾਅਦ ਦਾਸ ਨੇਂ ਇਹ ਭੀ ਕਹਿਆ ਕੇ ਜੇਕਰ ਕੋਈ ਭੀ ਤਬਦੀਲੀ ਆਉਣ ਵਾਲੇ ਸਮੇਂ ਵਿਚ ਹੁੰਦੀ ਹੈ ਤਾਂ ਦਾਸ ਇਨ੍ਹਾਂ ਨੂੰ ਤਿਆਗਨ ਵਾਸਤੇ ਇੱਕ ਸ੍ਕੇੰਟ ਭੀ ਨਹੀਂ ਲਾਏਗਾ |ਇਸਤੋਂ ਬਾਅਦ ਦਸਮ ਗ੍ਰੰਥੀ ਬਹੁਤ ਗੁੱਸੇ ਵਿਚ ਆਗਿਆ | ਜਦੋਂ ਦਾਸ ਨੇਂ ੧੯੩੨ ਦੇ ਮਤੇ ਬਾਰੇ ਦੱਸਿਆ ਕਿ ਉਸ ਮਤੇ ਮੁਤਾਬਕ ਦਸਮ ਗਰੰਥ ਦਾ ਨਾਂ ਤਾਂ ਗੁਰੂ ਘਰਾਂ ਦੇ ਵਿਚ ਪ੍ਰਕਾਸ਼ ਕੀਤਾ ਜਾ ਸਕਦਾ ਹੈ ਤੇ ਨਾਂ ਹੀ ਇਸਦਾ ਪਾਠ ਕੀਤਾ ਜਾ ਸਕਦਾ ਹੈ |ਅਤੇ ਅਕਾਲ ਤਖ਼ਤ ਦੀ ਰਹਿਤ ਮਰਯਾਦਾ ਮੁਤਾਬਕ ਭੀ ਇਸਦਾ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਮੰਜੀ ਨਹੀਂ ਲਈ ਜਾ ਸਕਦੀ | ਅਤੇ ਦਾਸ ਨੇਂ ਇਹ ਭੀ ਕਹਿਆ ਕਿ ਇਸਨੂੰ ਤਾਂ ਗਰੰਥ ਕਹਿੰਦਿਆਂ ਭੀ ਸ਼ਰਮ ਆਉਂਦੀ ਹੈ | ਅਤੇ ਜੋ ਮੇਰੇ ਵੀਰ ਇਸਨੂੰ ਸਹੀ ਠਹਿਰਾ ਰਹੇ ਹਨ ਉਨ੍ਹਾਂ ਨੂੰ ਚਾਹਿਦਾ ਹੈ ਕਿ ਉਹ ਆਪਣੇਂ ਘਰੀਂ ਇਸਦਾ ਅਖੰਡ ਪਾਠ ਕਰਵਾਉਣ | ਅਤੇ ਵਿਆਖਿਆ ਕਰਵਾਉਣ ਤੇ ਖਰਚਾ ਅਸੀਂ ਦੇ ਦੇਵਾਂਗੇ | ਇਸਤੇ ਦਸਮ ਗ੍ਰੰਥੀ ਬਹੁਤ ਹੀ ਜਿਆਦਾ ਗੁੱਸੇ ਵਿਚ ਆਕੇ ਤੇ ਗੁਰੂ ਗਰੰਥ ਸਾਹਿਬ ਜੀ ਦੀ ਬਾਣੀਂ ਤੇ ਹੀ ਕਿੰਤੂ ਪ੍ਰੰਤੂ ਕਰਨ ਲੱਗ ਪਿਆ | ਤੇ ਹਵਾਲਾ ਦੇ ਕੇ ਕਹਿਣ ਲੱਗਾ ਕੇ ਗੁਰੂ ਗਰੰਥ ਸਾਹਿਬ ਵਿਚ ਭੀ | ਕਾਮ ਕ੍ਰੋਧ ਕਾਇਆਂ ਕੋ ਗਾਲੇ || ਲਿਖਿਆ ਹੋਇਆ ਹੈ |ਇਸਤੇ ਦਾਸ ਨੇਂ ਕਹਿਆ ਕੇ ਤੁਸੀਂ ਕੋਈ ਭੀ ਸ਼ਬਦ ਲੈ ਆਓ | ਦਾਸ ਉਸੇ ਸ਼ਬਦ ਦੀ ਹੀ ਕਥਾ ਸੰਗਤ ਵਿਚ ਸੁਣਾ ਸਕਦਾ ਹੈ | ਪਰ ਦਸਮ ਗ੍ਰੰਥੀ ਗੁਰੂ ਗਰੰਥ ਸਾਹਿਬ ਤੇ ਹੀ ਕਿੰਤੂ ਪ੍ਰੰਤੂ ਕਰਦਾ ਰਹਿਆ | ਇਸਤੋਂ ਬਾਅਦ ਵੀਰ ਹਰਪ੍ਰੀਤ ਸਿੰਘ ਨੇਂ ਦੱਸਿਆ ਕਿ ਜੋ ਲਿਖਤ ਭਾਈ ਚਮਕੋਰ ਸਿੰਘ ਜੀ ਮੇਨੂੰ ਦੇ ਕੇ ਗਏ ਸਨ ਉਹ ਤਾਂ ਇਕੱਲਿਆਂ ਬੇਠ ਕੇ ਭੀ ਨਹੀਂ ਪੜ੍ਹੀ ਜਾ ਸਕਦੀ | ਤਾਂ ਦਸਮ ਗ੍ਰੰਥੀ ਦਾਸ ਨੂੰ ਤੂੰ ਤੂੰ ਕਰਨ ਲੱਗ ਪਿਆ | ਜਿਸਦੀ ਖਾਤਿਰ ਵੀਰ ਹਰਪ੍ਰੀਤ ਜੀ ਹੋਰਾਂ ਨੂੰ ਦਸਮ ਗ੍ਰੰਥੀ ਨੂੰ ਕਈ ਵਾਰ ਵਿਚੋਂ ਸਾਮ੍ਝੌਨਾਂ ਪਿਆ | ਇਸਤੋਂ ਬਾਅਦ ਵੀਰ ਗਿੱਲ ਸੇਲਮਾਂ ਵਾਲੇ ਭੀ ਫ਼ੋਨ ਤੇ ਆਏ ਤੇ ਉਨ੍ਹਾਂ ਨੇਂ ਭੀ ਚੰਗੇ ਵਿਚਾਰ ਸੰਗਤ ਅੱਗੇ ਰਖੇ | ਫਿਰ ਇਕ ਹੋਰ ਵੀਰ ਨੇਂ ਹਰੀ ਸਿੰਘ ਰੰਧਾਵੇ ਵਾਲੇ ਦਾ ਪ੍ਰਮਾਣ ਦੇ ਕੇ ਦੱਸਿਆ ਕਿ ਇਹ ਦਸਮ ਗ੍ਰੰਥੀ ਸਮਾਂ ਦੇ ਕੇ ਵਿਚਾਰ ਕਰਨ ਤੋਂ ਭੱਜ ਜਾਂਦੇ ਹਨ | ਇਨ੍ਹਾਂ ਕੁਝ੍ਹ ਸੁਣਨ ਤੋਂ ਬਾਅਦ ਦਸਮ ਗ੍ਰੰਥੀ ਆਪਣੇਂ ਅਸਲੀ ਸੁਭਾ ਦੇ ਮੁਤਾਬਕ ਕਾਫੀ ਗਰਮੀਂ ਵਿਚ ਆ ਕੇ ਗੁਰੂ ਗਰੰਥ ਸਾਹਿਬ ਜੀ ਤੇ ਹੀ ਨਜਲਾ ਸੁੱਟਦਾ ਰਹਿਆ | ਫਿਰ ਅਖੀਰ ਵਿਚ ਦਾਸ ਨੇਂ ਸਾਰੇ ਵੀਰਾਂ ਦੇ ਅੱਗੇ ਇਕ ਬੇਨਤੀ ਕੀਤੀ ਕੇ ਸਾਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਤੇ ਕਦੀ ਭੀ ਕਿੰਤੂ ਪ੍ਰੰਤੂ ਨਹੀਂ ਕਰਨਾਂ ਚਾਹਿਦਾ | ਕਿਉਂਕੇ ਇਸ ਤਰਾਂ ਕਰਨ ਦੇ ਨਾਲ ਸਾਡਾ ਦੁਸ਼ਮਨ ਆਪਣੇਂ ਕੰਮ ਵਿਚ ਕਾਮਯਾਬ ਹੋ ਰਹਿਆ ਹੈ |ਅਤੇ ਅਖੀਰ ਵਿਚ ਹਰਪ੍ਰੀਤ ਸਿੰਘ ਨੇਂ ਭੀ ਆਪਣੇਂ ਵਧੀਆ ਵਿਚਾਰ ਸੰਗਤ ਅੱਗੇ ਰਖ੍ਹੇ| ਪਰ ਦਸਮ ਗ੍ਰੰਥੀ ਆਪਣੇਂ ਕੂਰ੍ੜ੍ਹ ਗਰੰਥ ਨੂੰ ਸਹੀ ਠਹਿਰਾਉਣ ਦੀ ਖਾਤਿਰ ਗੁਰੂ ਗਰੰਥ ਸਾਹਿਬ ਤੇ ਹੀ ਕਿੰਤੂ ਕਰਦਾ ਰਹਿਆ |
ਚਮਕੌਰ ਸਿੰਘ
ਫਰਿਜਨੋ ਕੈਲੀਫ਼ੋਰਨਿਆ


(10/03/11)
ਮਨਦੀਪ ਸਿੰਘ ਵਰਨਨ

ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਹਰ ਸ਼ਨਿੱਚਰਵਾਰ ਸ਼ਾਮ ਦੇ 5 ਵਜੇ, ਰੇਡੀਓ ਅਪਨਾ ਵਿਨੀਪੈੱਗ ਤੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਿਆ ਕਰਨਗੇ। ਇਹ ਟਾਈੰਮ ਨੌਰਥ ਅਮਰੀਕਾ ਦਾ ਪੱਛਵੀ ਟਾਈਮ ਹੈ। ਪੂਰਬੀ ਟਾਈਮ 8 ਵਜੇ ਦਾ ਹੋਵੇਗਾ।
Web site is: www.radioapna.com


(10/03/11)
ਤੱਤ ਗੁਰਮਤਿ ਪਰਿਵਾਰ

ਸਤਿਕਾਰਯੋਗ ਸੰਪਾਦਕ (ਸਿੱਖ ਮਾਰਗ) ਜੀਓ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

ਆਪ ਜੀ ਦੇ ਸੰਪਾਦਕੀ ਨੋਟ ਤੋਂ ਬਾਅਦ ਸਾਨੂੰ ਵੀ ਇਹ ਠੀਕ ਨਹੀਂ ਲਗਦਾ ਕਿ ਅਸੀਂ ਇਸ ਮਸਲੇ ’ਤੇ ਤੁਹਾਨੂੰ ਕੋਈ ਲਿਖਤ ਭੇਜੀਏ ਪਰ ਵੀਰ ਮਨਜੀਤ ਸਿੰਘ ਜੀ ਖਾਲਸਾ ਮੋਹਾਲੀ ਵੱਲੋਂ ‘ਪਰਿਵਾਰ’ ਨੂੰ ਪੁੱਛੇ ਸਵਾਲ ਤੁਹਾਡੀ ਵੈਬਸਾਈਟ ਦੇ ਮਾਧਿਅਮ ਰਾਹੀਂ ਵੀ ਛੱਪੇ ਸਨ, ਸੋ ਸਿੱਖ ਮਾਰਗ ਦੇ ਪਾਠਕਾਂ ਦੀ ਜਾਣਕਾਰੀ ਲਈ ‘ਪਰਿਵਾਰ’ ਦਾ ਪੱਖ ਭੇਜ ਰਹੇ ਹਾਂ ਕਿਉਂਕਿ ਸਾਡੀ ਜਵਾਬਦੇਹੀ ਬਣਦੀ ਹੈ। ਸੋ ਆਪ ਜੀ ਨੂੰ ‘ਪਰਿਵਾਰ’ ਦਾ ਪੱਖ ਛਾਪਣ ਦੀ ਬੇਨਤੀ ਕੀਤੀ ਜਾਂਦੀ ਹੈ।

ਨਿਮਰਤਾ ਅਤੇ ਸਤਿਕਾਰ ਸਹਿਤ
ਤੱਤ ਗੁਰਮਤਿ ਪਰਿਵਾਰ


(‘ਸਿੱਖ ਮਾਰਗ’ ਦੇ ਪਾਠਕਾਂ ਨੂੰ ਬੇਨਤੀ ਹੈ ਕਿ ਉਹ ‘ਤੱਤ ਗਰੁਮਤਿ ਪਰਿਵਾਰ’ ਦਾ ਪੱਖ ਇੱਥੇ ਕਲਿਕ ਕਰਕੇ ਉਹਨਾ ਦੀ ਸਾਈਟ ਤੇ ਸਿੱਧੇ ਹੀ ਜਾ ਕੇ ਪੜ੍ਹ ਸਕਦੇ ਹਨ-ਸੰਪਾਦਕ)


(10/03/11)
ਅਵਤਾਰ ਸਿੰਘ ਤੁੰਗਵਾਲੀਆ

ਜੇ ਪ੍ਰਚਾਰਕ ਗੋਲਕਾਂ 'ਤੇ ਪਲ ਰਹੇ ਹਨ ਤਾਂ ਕਲਮ ਚਲਾਉਣ ਵਾਲੇ ਕਿਹੜਾ ਹਲ ਵਾਹ ਰਹੇ ਹਨ: ਗਿਆਨੀ ਅਲਵਰ

ਬਠਿੰਡਾ, ੧੦ ਮਾਰਚ (ਅਵਤਾਰ ਸਿੰਘ ਤੁੰਗਵਾਲੀਆ): ਜੇ ਪ੍ਰਚਾਰਕ ਗੋਲਕਾਂ 'ਤੇ ਪਲ ਰਹੇ ਹਨ ਤਾਂ ਕਲਮ ਚਲਾਉਣ ਵਾਲੇ ਕਿਹੜਾ ਹਲ ਵਾਹ ਰਹੇ ਹਨ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਆਸਾ ਜੀ ਦੀ ਵਾਰ ਵਿਚੋਂ ਗੁਰੂ ਨਾਨਕ ਸਾਹਿਬ ਜੀ ਦੇ ਸਲੋਕ 'ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥' ਦੀ ਵਿਆਖਿਆ ਕਰਦਿਆਂ ਪ੍ਰਸਿੱਧ ਕਥਾਵਾਚਕ ਗਿਆਨੀ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਰਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਭਰਮ ਭੁਲੇਖੇ ਪੈਦਾ ਕਰਨ ਵਾਲਿਆਂ ਦਾ ਅਸਲੀ ਮਨੋਰਥ ਇਹ ਹੁੰਦਾ ਹੈ ਕਿ ਰੁਜ਼ਗਾਰ ਲੋਕਾਂ ਦੇ ਭ੍ਰਮ ਭੁਲੇਖਿਆਂ ਨਾਲ ਜੁੜਿਆ ਹੁੰਦਾ ਹੈ। ਲੋਕਾਂ ਵਿੱਚ ਜਿਤਨੇ ਭ੍ਰਮ ਵੱਧ ਹੋਣਗੇ ਉਤਨੀ ਹੀ ਭ੍ਰਮ ਪੈਦਾ ਕਰਨ ਤੇ ਉਨ੍ਹਾਂ ਦਾ ਇਲਾਜ਼ ਦੱਸਣ ਵਾਲਿਆਂ ਦੀ ਆਮਦਨ ਵੱਧ ਹੋਵੇਗੀ। ਆਪਣੀ ਇਸ ਆਮਦਨ ਦੇ ਸਾਧਨ ਵਜੋਂ ਵਰਤਣ ਲਈ ਹੀ ਬ੍ਰਾਹਮਣ ਨੇ ਸੂਤਕ ਅਤੇ ਪਾਤਕ ਦਾ ਭ੍ਰਮ ਪੈਦਾ ਕਰ ਦਿੱਤਾ ਕਿ ਜਦ ਕਿਸੇ ਦੇ ਘਰ ਬੱਚਾ ਜਨਮ ਲੈਂਦਾ ਹੈ ਤਾਂ ਉਸ ਘਰ ਸੂਤਕ ਅਤੇ ਪ੍ਰਾਣੀ ਦੇ ਮਰ ਜਾਣ ਨਾਲ ਪਾਤਕ ਨਾਲ ਘਰ ਅਪਵਿਤਰ ਹੋ ਜਾਂਦਾ ਹੈ। ਇਸ ਅਪਵਿਤਰਤਾ ਨੂੰ ਪੁਜਾਰੀ ਪੰਡਿਤ ਸ਼ੁੱਧੀਕਰਣ ਦੇ ਕ੍ਰਮ ਕਾਂਡ ਰਾਹੀਂ ਦੂਰ ਕਰਦਾ ਹੈ। ਕ੍ਰਮ ਕਾਂਡ ਕਰਨ ਦੇ ਉਸ ਨੂੰ ਪੈਸੇ ਮਿਲਦੇ ਹਨ, ਜਿਸ ਕਾਰਣ ਉਸ ਦੀ ਆਮਦਨ ਵਧਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਦਾ ਇਹ ਭ੍ਰਮ ਦੂਰ ਕਰਨ ਲਈ ਇਸ ਸਲੋਕ ਰਾਹੀਂ ਸਮਝਾਇਆ ਕਿ ਜੇ ਕਰ ਸੂਤਕ ਮੰਨਿਆ ਜਾਵੇ ਤਾਂ ਹਰ ਥਾਂ ਹੀ ਸੂਤਕ ਹੈ, ਕਿਉਂਕਿ ਗੋਹੇ ਅਤੇ ਲਕੜੀ ਜਿਸ ਦੀ ਬਾਲਣ ਦੇ ਤੌਰ 'ਤੇ ਰਸੋਈ ਵਿੱਚ ਵਰਤੋਂ ਹੁੰਦੀ ਹੈ, ਅੰਨ ਦੇ ਦਾਣਿਆਂ ਅਤੇ ਪਾਣੀ ਦੀ ਵਰਤੋਂ ਹੁੰਦੀ ਹੈ ਉਨ੍ਹਾਂ ਸਭਨਾ ਵਿਚ ਹੀ ਜਾਨ ਹੈ ਫਿਰ ਤਾਂ ਫਿਰ ਤਾਂ ਹਮੇਸ਼ਾਂ ਹੀ ਭੋਜਨ ਬਣਾਉਣ ਸਮੇਂ ਰਸੋਈ ਵਿੱਚ ਸੂਤਕ ਪਾਤਕ ਬਣਿਆ ਰਹਿੰਦਾ ਹੈ, ਇਨ੍ਹਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਗੁਰੂ ਸਾਹਿਬ ਨੇ ਸੂਤਕ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਦੱਸਿਆ ਹੈ ਕਿ ਇਸ ਨੂ ਗਿਆਨ ਰਾਹੀਂ ਹੀ ਧੋਤਾ ਜਾ ਸਕਦਾ ਹੈ ਭਾਵ ਗਿਆਨ ਦੁਆਰਾ ਹੀ ਪਵਿਤ੍ਰਤਾ ਹੋ ਸਕਦੀ ਹੈ। ਸੂਤਕ ਦੂਰ ਕਰਨ ਲਈ ਗਿਆਨ ਅਗਲੇ ਸਲੋਕ ਵਿਚ ਇਹ ਦੱਸਿਆ ਹੈ ਕਿ ਘਰ ਵਿੱਚ ਬੱਚਾ ਪੈਦਾ ਹੋਣ ਨਾਲ ਸੂਤਕ ਨਹੀਂ ਹੁੰਦਾ ਬਲਕਿ ਮਨ ਵਿੱਚ ਸੂਤਕ ਉਸ ਸਮੇਂ ਪੈਦਾ ਹੁੰਦਾ ਹੈ ਜਦੋਂ ਮਨ ਵਿੱਚ ਲੋਭ ਪੈਦਾ ਹੋ ਜਾਵੇ, ਜੀਭ ਨਾਲ ਝੂਠ ਬੋਲਣਾ, ਅੱਖਾਂ ਨਾਲ ਪਰਾਏ ਧਨ ਤੇ ਪਰਾਈ ਇਸਤਰੀ ਨੂੰ ਲਾਲਚ ਵੱਸ ਜਾਂ ਵਿਕਾਰੀ ਦ੍ਰਿਸ਼ਟੀ ਨਾਲ ਤੱਕਣਾ, ਕੰਨਾਂ ਨਾਲ ਪਰਾਈ ਨਿੰਦਾ ਚੁਗਲੀ ਸੁਣਨੀ ਸੂਤਕ ਹੈ ਤੇ ਇਸ ਸੂਤਕ ਕਾਰਣ ਹੰਸਾਂ ਵਰਗਾ ਆਦਮੀ ਜਮਾਂ ਦੀ ਮਾਰ ਸਹਿੰਦਾ ਹੈ। ਇਸ ਤੋਂ ਅਗਲੇ ਤੀਜੇ ਸਲੋਕ ਵਿੱਚ ਸਮਝਾਇਆ ਹੈ ਕਿ ਜੰਮਣਾ ਮਰਨਾ ਤਾਂ ਅਕਾਲ ਪੁਰਖ਼ ਦੇ ਹੁਕਮ ਵਿੱਚ ਹੋਣ ਕਰਕੇ ਜੰਮਣ ਮਰਨ ਦਾ ਸੂਤਕ ਨਿਰੋਲ ਭ੍ਰਮ ਹੈ ਇਸ ਲਈ ਜਨਮ ਜਾਂ ਮਰਗ ਵਾਲੇ ਘਰਾਂ ਵਿੱਚ ਖਾਣਾ ਪੀਣਾ ਸਭ ਪਵਿੱਤਰ ਹੈ ਕਿਉਂਕਿ ਇਹ ਉਸ ਅਕਾਲ ਪੁਰਖ਼ ਨੇ ਹੀ ਸਭਨਾ ਦੇ ਨਿਰਵਾਹ ਲਈ ਦਿੱਤੀਆਂ ਹਨ। ਜਿਨ੍ਹਾਂ ਨੇ ਇਹ ਗਿਆਨ ਦੀ ਗੱਲ ਗੁਰੂ ਦੀ ਸ਼ਰਨ ਵਿੱਚ ਆ ਕੇ ਸਮਝ ਲਈ ਉਨ੍ਹਾਂ ਨੂੰ ਜਨਮ ਮਰਨ ਦਾ ਕੋਈ ਸੂਤਕ ਪਾਤਕ ਨਹੀਂ ਹੈ।
ਗਿਆਨੀ ਅਲਵਰ ਨੇ ਕਿਹਾ ਕਿ ਸਿਰਫ ਪੰਡਿਤ ਹੀ ਨਹੀਂ ਜਿਹੜਾ ਵੀ ਵਿਅਕਤੀ ਜਾਂ ਸੰਸਥਾ ਆਪਣੀ ਆਮਦਨ ਦਾ ਸਾਧਨ ਵਧਾਉਣ ਲਈ ਭ੍ਰਮ ਭੁਲੇਖੇ ਪੈਦਾ ਕਰਦਾ ਹੈ ਉਸ ਨੂੰ ਗਲਤ ਕਿਹਾ ਜਾ ਸਕਦਾ ਹੈ ਅਤੇ ਕਹਿਣਾ ਵੀ ਚਾਹੀਦਾ ਹੈ ਪਰ ਜਿਹੜਾ ਪ੍ਰਚਾਰਕ ਇਹ ਭ੍ਰਮ ਭੁਲੇਖੇ ਦੂਰ ਕਰਨ ਲਈ ਪ੍ਰਚਾਰ ਕਰਦਾ ਹੈ ਉਸ ਦੀ ਰੋਜ਼ੀ ਦਾ ਸਾਧਨ ਬੇਸ਼ੱਕ ਗੋਲਕ ਹੀ ਹੈ ਉਸ ਨੂੰ ਗੋਲਕ 'ਤੇ ਪਲਨ ਦੇ ਤਾਹਨੇ ਮਾਰਨ ਵਾਲੇ ਜਰਾ ਸੋਚਣ ਕਿ ਉਨ੍ਹਾਂ ਦਾ ਆਪਣਾ ਕਿਰਦਾਰ ਕੀ ਹੈ? ਉਨ੍ਹਾਂ ਕਿਹਾ ਕਿ ਹਰ ਪ੍ਰਚਾਰਕ ਨੂੰ ਗੋਲਕ 'ਤੇ ਪਲਨ ਦਾ ਤਾਹਨਾ ਮਾਰਨ ਦੀਆਂ ਖ਼ਬਰਾਂ ਲਿਖਣ ਅਤੇ ਛਾਪਣ ਵਾਲੇ ਅਖ਼ਬਾਰਾਂ ਦੇ ਸੰਪਾਦਕ ਤੇ ਪੱਤਰਕਾਰ ਜਰਾ ਸੋਚਣ ਕਿ ਉਹ ਕਿਹੜਾ ਹਲ ਵਾਹ ਰਹੇ ਹਨ ਉਹ ਕਿਹੜੀ ਕਹੀ ਤੇ ਬੇਲਚਾ ਚਲਾ ਰਹੇ ਹਨ। ਗਿਆਨੀ ਹਰਿੰਦਰ ਸਿੰਘ ਅਲਵਰ ਨੇ ਕਿਹਾ ਕਿ ਉਨ੍ਹਾਂ ਦੀ ਰੋਟੀ ਦਾ ਸਾਧਨ ਵੀ ਤਾਂ ਖ਼ਬਰਾਂ ਤੇ ਇਸ਼ਤਿਹਾਰ ਛਾਪਣਾ ਹੀ ਹੈ। ਜੇ ਇਹ ਲੋਕਾਂ ਦੇ ਭ੍ਰਮ ਭੁਲੇਖੇ ਦੂਰ ਕਰਨ ਲਈ ਖ਼ਬਰਾਂ ਤੇ ਲੇਖ ਛਾਪ ਕੇ ਅਤੇ ਸਹੀ ਸੂਚਨਾਵਾਂ ਦੇਣ ਬਦਲੇ ਇਸ਼ਤਿਹਾਰ ਛਾਪ ਕੇ ਪੈਸੇ ਲੈਂਦੇ ਹਨ ਤਾਂ ਇਨ੍ਹਾਂ ਦੀ ਕਮਾਈ ਦਸਾਂ ਨਹੁੰਆਂ ਦੀ ਕਮਾਈ ਹੈ ਪਰ ਜੇ ਭ੍ਰਮ ਭੁਲੇਖੇ ਪਾਉਣ ਵਾਲੀਆਂ ਖ਼ਬਰਾਂ ਤੇ ਇਸ਼ਤਿਹਾਰ ਛਾਪਦੇ ਹਨ ਤਾਂ ਮਤ ਸਮਝਣ ਕਿ ਉਨ੍ਹਾਂ ਨੂੰ ਮਿਲਣ ਵਾਲੇ ਇਸ਼ਤਿਹਾਰ ਉਨ੍ਹਾਂ ਦੀ ਹੱਕ ਸੱਚ ਦੀ ਕਮਾਈ ਹੈ, ਇਹ ਵੀ ਗੋਲਕਾਂ 'ਤੇ ਪਲਨ ਵਾਲਿਆਂ ਤੋਂ ਕਿਸੇ ਵੀ ਸੂਰਤ ਵਿੱਚ ਚੰਗੇ ਕਹਾਉਣ ਦੇ ਹੱਕਦਾਰ ਨਹੀਂ ਹਨ। ਇਹ ਦੱਸਣ ਯੋਗ ਹੈ ਕਿ ਕੁਝ ਸਮਾਂ ਪਹਿਲਾਂ ਇਸੇ ਕਥਾਵਾਚਕ ਦੀ ਮੁਹਾਲੀ ਤੋਂ ਛਪਦੇ ਇੱਕ ਅਖ਼ਬਾਰ ਨੇ ਗੋਲਕਾਂ 'ਤੇ ਪਲਨ ਦਾ ਤਾਹਨਾ ਮਾਰ ਕੇ ਕਾਫੀ ਅਲੋਚਨ ਕੀਤੀ ਸੀ।


(09/03/11)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫ਼ਤਹਿ॥

ਇਹ ਪੱਤਰ ਪ੍ਰਿੰ: ਗਿਆਨੀ ਸੁਰਜੀਤ ਸਿੰਘ ਜੀ ਮਿਸ਼ਨਰੀ ਦੇ ਲੇਖ- “ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਸੰਬੰਧ ਵਿੱਚ ਹੈ। ਉਨ੍ਹਾਂ ਦੇ ਲੇਖ ਤੋਂ ਜੋ ਜਾਣਕਾਰੀ ਮੈਨੂੰ ਹਾਸਲ ਹੋਈ ਹੈ, ਉਸ ਬਾਰੇ ਮੈਂ ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦਾ ਹਾਂ। ਨੋਟ: ਮੇਰੇ ਵੱਲੋਂ ਪ੍ਰਸਤੁਤ ਕੀਤੇ ਗਏ ਵਿਚਾਰਾਂ ਵਿੱਚ ਜੇ ਕੋਈ ਗ਼ਲਤ ਬਿਆਨੀ ਹੋ ਗਈ ਹੋਵੇ ਤਾਂ ਉਸ ਦਾ ਜਿੰਮੇਵਾਰ ਮੈਂ ਖੁਦ ਹਾਂ ਪ੍ਰਿੰਸੀਪਲ ਸਾਹਿਬ ਜਾਂ ਕੋਈ ਹੋਰ ਨਹੀਂ।

ਪਿੰ: ਸਾਹਿਬ ਨੇ ਲਿਖਿਆ ਹੈ-

“ਜਿਵੇਂ ਫੁੱਲ ਤੇ ਉਸ ਦੀ ਖੁਸ਼ਬੂ, ਫੁੱਲ ਦੀ ਸੁੰਦਰਤਾ, ਰੰਗ, ਵਰਤੋਂ, ਜਾਂ ਲੋੜ, ਇੱਕੋ ਹੀ ਫੁੱਲ ਦੇ ਗੁਣਾਂ ਲਈ ਵੱਖ-ਵੱਖ ਸ਼ਬਦਾਵਲੀ ਹੈ, ਫਿਰ ਵੀ ਸਾਡੇ ਆਪਣੇ ਸਮਝਣ ਤੇ ਪ੍ਰਗਟਾਵੇ ਲਈ ਉਸੇ ਇੱਕੋ ਫੁੱਲ ਦੇ ਇਹ ਸਾਰੇ ਵੱਖ-ਵੱਖ ਰੂਪ ਗੁਣ ਤੇ ਪ੍ਰਗਟਾਵੇ ਹਨ। ਉਹ ਫੁੱਲ ਤੋਂ ਭਿੰਨ ਨਹੀਂ ਹਨ”।

ਇਸੇ ਤਰ੍ਹਾਂ ਗੁਰਬਾਣੀ ਰਾਹੀਂ ਗੁਰੂ ਤੇ ਸਿੱਖ ਦੇ ਰਿਸਤੇ ਨਾਲ ਸੰਬੰਧਤ ‘ਗੁਰੂ ਪਦ’ ਵੀ ਆਕਾਲ ਪੁਰਖ’ ਤੋਂ ਭਿੰਨ ਜਾਂ ਵੱਖਰਾ ਨਹੀਂ। ਉਹ ‘ਗੁਰੂ’ ਵੀ ‘ਅਕਾਲ ਪੁਰਖ’ ਦਾ ਹੀ ਨਿਜ ਗੁਣ ਹੈ। ਗੁਰਬਾਣੀ’ ਚ ਸਿੱਖ ਲਈ, ਜਿਸ ਗੁਰੂ ਦੀ ਗੱਲ ਕਹੀ ਹੈ, ਉਹ ਗੁਰੂ- ਕਰਤੇ ਅਕਾਲਪੁਰਖ’ ਦਾ ਹੀ ਸਰਬਵਿਆਪਕ, ਸਦੀਵੀ ਗੁਣ ਦਾ ਪ੍ਰਗਟਾਵਾ ਹੈ”।

ਵਿਚਾਰ-

‘ਗੁਰੂ’ ਉਸ ਕਰਤੇ ਅਕਾਲ ਪੁਰਖ ਦਾ ਸਦੀਵੀ ਗੁਣ ਕਿਸ ਤਰ੍ਹਾਂ ਹੈ?

ਉਹ ਇਸ ਤਰ੍ਹਾਂ ਕਿ ਉਸ ਕਰਤੇ ਅਕਾਲ ਪੁਰਖ ਨੇਂ ਜੀਵਾਂ ਨੂੰ ਗਿਆਨ, ਸੋਝੀ ਹਾਸਲ ਕਰਨ ਲਈ ਦਿਮਾਗ਼ ਬਖਸ਼ੇ ਹਨ ਅਤੇ ਮੁੱਖ ਰੂਪ ਵਿੱਚ ਗਿਆਨ ਉਸ ਆਕਾਲ ਪੁਰਖ ਤੋਂ ਹੀ ਆਉਂਦਾ ਹੈ। ਗਿਆਨ ਉਸ ਵੱਲੋਂ ਸਭ ਲਈ ਇੱਕੋ ਜਿਹਾ ਸਾਂਝਾ ਆਉਂਦਾ ਹੈ। ਉਸ ਵੱਲੋਂ ਆਏ ਗਿਆਨ ਨੂੰ ਹਾਸਲ ਕਰਨ ਲਈ ਹਰ ਇੱਕ ਜੀਵ ਦੇ ਨਿਜ ਤੇ ਨਿਰਭਰ ਕਰਦਾ ਹੈ ਕਿ ਉਹ ਉਸ ਦੇ ਗਿਆਨ ਨੂੰ ਕਿੰਨਾ ਅਤੇ ਕਿਸ ਰੂਪ ਵਿੱਚ ਹਾਸਲ ਕਰਦਾ ਹੈ ਜਾਂ ਕਰਨਾ ਚਾਹੁੰਦਾ ਹੈ। ਜਿੰਨੀਆਂ ਵੀ ਵਿਗਿਆਨਕ ਖੋਜਾਂ ਹੁੰਦੀਆਂ ਹਨ ਉਹ ਉਸ ਪ੍ਰਭੂ ਦੀ ਰਚੀ ਹੋਈ ਕੁਦਰਤ ਨੂੰ ਦੇਖ ਕੇ ਸਮਝ ਕੇ ਹੀ ਹੁੰਦੀਆਂ ਹਨ। ਅਰਥਾਤ ਗਿਆਨ ਧੁਰੋਂ ਹੀ ਆਉਂਦਾ ਹੈ। ਮਿਸਾਲ ਦੇ ਤੌਰ ਤੇ ਅੱਜ ਤੋਂ ਕੋਈ ਡੇਢ ਕੁ ਸੌ ਸਾਲ ਪਹਿਲਾਂ ਇਨਸਾਨ ਨੇ ਦੇਖਿਆ ਕਿ ਪੰਛੀ ਹਵਾ ਵਿੱਚ ਉੱਡ ਸਕਦੇ ਹਨ। ਤਾਂ ਇਨਸਾਨ ਕਿਉਂ ਨਹੀਂ ਉੱਡ ਸਕਦਾ। ਇਨਸਾਨ ਨੇਂ ਕੁਦਰਤ ਨੂੰ ਵਧੇਰੇ ਡੁੰਘਾਈ ਵਿੱਚ ਸਟੱਡੀ ਕੀਤੀ ਅਤੇ ਹਵਾਈ ਜਹਾਜ ਦੀ ਖੋਜ ਹੋਂਦ ਵਿੱਚ ਆ ਗਈ। ਫਿਰ ਇਨਸਾਨ ਨੇਂ ਹੋਰ ਵੀ ਡੁੰਘਾਈ ਵਿੱਚ ਸੋਚਿਆ ਤਾਂ ਪਾਇਆ ਕਿ ਇੱਲ ਆਪਣੇ ਸਰੀਰ ਦਾ ਜਿੰਨਾਂ ਭਾਰ ਚੁੱਕ ਕੇ ਜਿੰਨੀਂ ਆਸਾਨੀ ਨਾਲ ਆਕਾਸ਼ ਵਿੱਚ ਉੱਡ ਲੈਂਦੀ ਹੈ ਉਸ ਮੁਕਾਬਲੇ ਵਿੱਚ ਹਵਾਈ ਜਹਾਜ ਸਵਾਰੀਆਂ ਦਾ ਭਾਰ ਨਹੀਂ ਚੁੱਕ ਪਾਉਂਦਾ। ਤਾਂ ਵਿਗਿਆਨੀਆਂ ਨੇ ਇੱਲ ਦੀ ਉਡਾਣ ਤੇ ਹੋਰ ਡੁੰਘਾਈ ਨਾਲ ਸਟਡੀ ਕੀਤੀ ਤੇ ਪਾਇਆ ਕਿ ਇੱਲ ਜਦੋਂ ਉਡਦੀ ਹੈ ਤਾਂ ਇਸ ਦੇ ਖੰਭਾਂ ਦੇ ਸਿਰੇ ਦੇ ਹਿੱਸੇ ਤੇ ਕੁੱਝ ਕੁ ਖੰਭ ਉੱਪਰ ਨੂੰ ਉੱਠੇ ਹੁੰਦੇ ਹਨ। ਇਸ ਪਹਿਲੂ ਤੇ ਸਟਡੀ ਕਰਕੇ ਵਿਗਿਆਨੀਆਂ ਨੇ ਹਵਾਈ ਜਹਾਜ ਦੇ ਪਰਾਂ ਦੇ ਅਖੀਰ ਤੇ ਥੋੜ੍ਹਾ ਜਿਹਾ ਹਿੱਸਾ ਉੱਪਰ ਨੂੰ ਮੋੜ ਦਿੱਤਾ ਇਸ ਨਾਲ ਹੈਰਾਨੀ ਜਨਕ ਉਪਲਭਦੀ ਹਾਸਲ ਹੋਈ। ਹੁਣ ਪਹਿਲਾਂ ਜਿੰਨੇ ਸਾਇਜ ਦੇ ਪਰਾਂ ਨਾਲ ਹੀ ਜਿਆਦਾ ਸਵਾਰੀਆਂ ਨੂੰ ਹਵਾਈ ਜਹਾਜ ਸਹਜੇ ਹੀ ਚੁੱਕ ਲੈਂਦਾ ਹੈ। ਵਿਗਿਆਨ ਦੀ ਇਹ ਮਿਸਾਲ ਧੁਰੋਂ ਗਿਆਨ ਆਉਣ ਬਾਰੇ ਹੈ। ਅਤੇ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਗਿਆਨ ਉਸ ਅਕਾਲਪੁਰਖ ਗੁਰੂ ਵੱਲੋਂ ਕਿਸੇ ਨਾ ਕਿਸੇ ਰੂਪ ਵਿੱਚ ਧੁਰੋਂ ਆਉਂਦਾ ਹੈ। ਉਸ ਨੂੰ ਗ੍ਰਹਿਣ ਜੀਵ ਨੇ ਆਪਣੀ ਸੁਰਤ ਦੁਆਰਾ ਕਰਨਾ ਹੈ। ‘ਗੁਰੂ ਸਾਹਿਬਾਂ’ ਵਰਗੇ ਮਹਾਂ ਪੁਰਸ਼ਾਂ ਦੀ ਸੁਰਤਿ ਹਰ ਵੇਲੇ ਉਸੇ ਪਰਮਾਤਮਾ ਗੁਰੂ ਨਾਲ ਜੁੜੀ ਰਹਿੰਦੀ ਹੈ ਅਤੇ ਉਨ੍ਹਾਂ ਵਰਗੇ ਅਧਿਆਤਮ ਦੇ ਰਸਤੇ ਦੇ ਪਾਂਧੀਆਂ ਨੂੰ (ਅਧਿਆਤਮ) ਬਾਰੇ ਧੁਰੋਂ ਗਿਆਨ ਸਹਜੇ ਹੀ ਹਾਸਲ ਹੋ ਜਾਂਦਾ ਹੈ। ਅਸੀਂ ਦੁਨਿਆਵੀ ਧੰਦਿਆ ਵਿੱਚ ਫਸੇ, ਈਰਖਾ ਅਤੇ ਹਉਮੈਂ ਦੇ ਸ਼ਿਕਾਰ ਉਸ ਧੁਰੋਂ ਆਏ ਗੁਰੂ ਦੇ ਗਿਆਨ ਨੂੰ ਸਮਝਣ ਤੋਂ ਅਸਮਰਥ ਹਾਂ। ਗੁਰੂ ਸਾਹਿਬਾਂ ਨੂੰ ਧੁਰੋਂ ਜੋ ਗਿਆਨ ਆਇਆ ਉਹ ਉਨ੍ਹਾਂਨੇ ‘ਗੁਰੂ ਗ੍ਰੰਥ ਸਾਹਿਬ’ ਦੇ ਰੂਪ ਵਿੱਚ ਸਾਡੇ ਤੱਕ ਪਹੁੰਚਾਇਆ। ਇਸ ਲਈ ਕਹਿ ਸਕਦੇ ਹਾਂ (ਜਿਸ ਤਰ੍ਹਾਂ ਪਿੰ: ਗਿਆਨੀ ਸੁਰਜੀਤ ਸਿੰਘ ਜੀ ਨੇ ਲਿਖਿਆ ਹੈ) ਕਿ- “ਇਸੇ ਤਰ੍ਹਾਂ ਗੁਰਬਾਣੀ ਰਾਹੀਂ ਗੁਰੂ ਤੇ ਸਿੱਖ ਦੇ ਰਿਸਤੇ ਨਾਲ ਸੰਬੰਧਤ ‘ਗੁਰੂ ਪਦ’ ਵੀ ਆਕਾਲ ਪੁਰਖ’ ਤੋਂ ਭਿੰਨ ਜਾਂ ਵੱਖਰਾ ਨਹੀਂ। ਉਹ ‘ਗੁਰੂ’ ਵੀ ‘ਅਕਾਲ ਪੁਰਖ’ ਦਾ ਹੀ ਨਿਜ ਗੁਣ ਹੈ। ਗੁਰਬਾਣੀ’ ਚ ਸਿੱਖ ਲਈ, ਜਿਸ ਗੁਰੂ ਦੀ ਗੱਲ ਕਹੀ ਹੈ, ਉਹ ਗੁਰੂ- ਕਰਤੇ ਅਕਾਲਪੁਰਖ’ ਦਾ ਹੀ ਸਰਬਵਿਆਪਕ, ਸਦੀਵੀ ਗੁਣ ਦਾ ਪ੍ਰਗਟਾਵਾ ਹੈ”।

ਪ੍ਰਿੰ: ਸਾਹਿਬ ਲਿਖਦੇ ਹਨ- “ਅਕਾਲ ਪੁਰਖ, ਸ਼ਬਦ ਗੁਰੂ, ਸਤਿਗੁਰੂ, ਨਾਨਕ ਸਾਹਿਬ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਿੰਨ ਭਿੰਨ ਨਹੀਂ ਹਨ, ਇਕੋ ਹੀ ਹਨ”।

“ਜਿਵੇਂ ਫੁੱਲ ਤੇ ਉਸ ਦੀ ਖੁਸ਼ਬੂ, ਫੁੱਲ ਦੀ ਸੁੰਦਰਤਾ, ਰੰਗ, ਵਰਤੋਂ, ਜਾਂ ਲੋੜ, ਇੱਕੋ ਹੀ ਫੁੱਲ ਦੇ ਗੁਣਾਂ ਲਈ ਵੱਖ-ਵੱਖ ਸ਼ਬਦਾਵਲੀ ਹੈ, ਫਿਰ ਵੀ ਸਾਡੇ ਆਪਣੇ ਸਮਝਣ ਤੇ ਪ੍ਰਗਟਾਵੇ ਲਈ ਉਸੇ ਇੱਕੋ ਫੁੱਲ ਦੇ ਇਹ ਸਾਰੇ ਵੱਖ-ਵੱਖ ਰੂਪ ਗੁਣ ਤੇ ਪ੍ਰਗਟਾਵੇ ਹਨ। ਉਹ ਫੁੱਲ ਤੋਂ ਭਿੰਨ ਨਹੀਂ ਹਨ”।

ਵਿਚਾਰ- ਗਿਆਨ ਇੱਕੋ ਹੀ ਹੈ ਜੋ ਧੁਰੋਂ ਅਕਾਲ ਪੁਰਖ ਤੋਂ ਹੀ ਸਭ ਲਈ ਆਉਂਦਾ ਹੈ। (ਇਹ ਗੱਲ ਵੱਖਰੀ ਹੈ ਕਿ ਉਸ ਸਿੱਧੇ ਹੀ ਧੁਰੋਂ ਆਏ ਗਿਆਨ ਨੂੰ ਅਸੀਂ ਕਿੰਨਾਕੁ, ਅਤੇ ਕਿਸ ਰੂਪ ਵਿੱਚ ਸਮਝ ਪਾਉਂਦੇ ਹਾਂ (ਸਾਡੀ ਤ੍ਰਾਸਦੀ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਗਿਆਨ ਜੋ ਕਿ ਇੱਕ ਹੈ ਅਤੇ ਇੱਕ ਤੋਂ ਵੱਧ ਹੋ ਹੀ ਨਹੀਂ ਸਕਦਾ, ਅਸੀਂ ਉਸ ਨੂੰ ਵੀ ਵੱਖਰੇ ਵੱਖਰੇ ਰੂਪ ਵਿੱਚ ਸਮਝ ਕੇ ਵਿਅਕਤ ਕਰ ਰਹੇ ਹਾਂ)।

ਸੋ ਗੁਰਬਾਣੀ ਵਿੱਚ ਆਏ ‘ਗੁਰੂ, ਸਤਿਗੁਰੂ, ਸ਼ਬਦ ਗੁਰੂ ਪਦ ਇੱਕੋ ਸਦੀਵੀ ਸੱਚ ਅਤੇ ਗਿਆਨ ਦੇ ਵੱਖ ਵੱਖ ਰੂਪ ਹਨ।

ਇਸ ਸਾਰੀ ਵਿਚਾਰ ਤੇ ‘ਫੁੱਲ’ ਵਾਲੀ ਮਿਸਾਲ ਢੁਕਦੀ ਹੈ ਜਾਂ ਨਹੀਂ ਇਹ ਕੋਈ ਵੱਡੀ ਮਸਲੇ ਵਾਲੀ ਗੱਲ ਨਹੀਂ ਹੈ, ਅਤੇ ਨਾ ਹੀ ਇਹ ਮੁੱਖ ਮੁੱਦਾ ਹੀ ਹੈ। ਇਹ ਗੱਲ ਤਾਂ ਪ੍ਰਿੰ: ਸਾਹਿਬ ਨੇ ਖੁਦ ਵੀ ਲਿਖੀ ਹੈ ਕਿ “ਇਹ ਇੱਕ ਸੰਸਾਰਕ ਮਿਸਾਲ ਹੈ, ਉਸ ਇਲਾਹੀ ਸੱਚ ਨੂੰ ਕੇਵਲ ਸਮਝਣ ਲਈ”। ਸੋ ਆਪਾਂ ਮੁੱਖ ਵਿੱਸ਼ਾ ‘ਗੁਰੂ’ ਪਦ ਬਾਰੇ ਸਮਝਣ ਦੀ ਕੋਸ਼ਿਸ਼ ਕਰੀਏ।

ਜਸਬੀਰ ਸਿੰਘ (ਕੈਲਗਰੀ)


(09/03/11)
ਬਲਦੇਵ ਸਿੰਘ ਫਿਰੋਜ਼ਪੁਰ

ੴਸਤਿਨਾਮ

ਡਾ: ਇਕਬਾਲ ਸਿੰਘ ਢਿਲੋਂ ਜੀ,
ਸਤਿ ਸ੍ਰੀ ਅਕਾਲ ਬੁਲਾਈ ਪ੍ਰਵਾਨ ਹੋਵੇ ਜੀ,
ਜਾਣਕਾਰੀ ਅਤੇ ਸੁਝਾਉ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ, ਆਪ ਜੀ ਦੇ ਸੁਝਾਉ ਅਨੂੰਸਾਰ, ਮੈਂ ਨਰਿੰਜਨ ਸਿੰਘ ਸਰਲ ਜੀ ਦੀ ਕਿਤਾਬ ਪੱੜ੍ਹਨ ਦੀ ਜਰੂਰ ਕੋਸ਼ਿਸ਼ ਕਰਾਂ ਗਾ ਜੀ। “ਕਉਣ ਮਾਸ ਕਉਣ ਸਾਗ ਕਹਾਵੈ” ਦੇ ਵਿਸ਼ੇ ਤੇ ਮੈਂ ਲਿਖਣਾਂ ਤਾਂ ਸ਼ੁਰੂ ਕਰ ਦਿੱਤਾ ਹੈ ਜੀ, ਪਰ ਮਾਰਚ ਤੋਂ ਅਗਸਤ ਸਿਤੰਬਰ ਤੱਕ ਮੈਂ ਹਮੇਸ਼ਾਂ ਹੀ ਲਿਖਣਾਂ ਬੰਦ ਕਰ ਦੇਂਦਾ ਹਾਂ ਜੀ। ਕਿਉਂ ਕੇ ਇਹਨਾਂ ਦਿਨਾਂ ਵਿੱਚ ਸਾਡੇ ਕੰਮ ਦਾ ਸੀਜ਼ਨ ਹੁੰਦਾ ਹੈ ਜੀ। ਇਸ ਵਾਸਤੇ ਮੈਨੂੰ ਚਿੰਤਾ ਹੈ ਜੀ, ਕੇ ਇਹਨਾਂ ਦਿਨਾਂ ਵਿੱਚ ਕਿਵੇਂ ਲਿਖਾਂ ਗਾ। ਮੈਂ ਕੋਸ਼ਿਸ਼ ਤਾਂ ਕਰਾਂ ਗਾ ਜੀ, ਕੇ ਲੇਖ ਲੜੀ ਨਾਂ ਟੁੱਟੇ, ਚਾਹੇ ਛੋਟੇ ਛੋਟੇ ਹਿਸਿਆਂ ਵਿੱਚ ਹੀ ਲਿਖਾਂ ਜੀ। ਜੇ ਹਰ ਹੱਫਤੇ ਲੇਖ ਨਾਂ ਲਿਖ ਸਕਾਂ ਤਾਂ ਆਪ ਜੀ ਅਤੇ ਸੱਭ ਪਾਠਕਾਂ ਤੋਂ ਖਿਮਾਂ ਚਾਹਵਾਂ ਗਾ ਜੀ। ਆਪ ਜੀ ਦਾ ਧੰਨਵਾਦ ਜੀ।
ਬਲਦੇਵ ਸਿੰਘ ਫਿਰੋਜ਼ਪੁਰ


(ਸੰਪਾਦਕੀ ਨੋਟ)
ਕਿਰਪਾ ਕਰਕੇ ਹੁਣ ਬੱਸ ਕਰੋ ਜੀ!
ਅਕਾਲ ਪੁਰਖ ਅਤੇ ਗੁਰੂ ਤੋਂ ਬਿਨਾ ਕੋਈ ਵੀ ਬੰਦਾ ਪਰੀ-ਪੂਰਨ ਨਹੀਂ ਹੋ ਸਕਦਾ। ਹਰ ਇਨਸਾਨ ਵਿੱਚ ਗੁਣ ਅਤੇ ਔਗਣ ਹੁੰਦੇ ਹਨ। ਗੁਰਬਾਣੀ ਅਨੁਸਾਰ ਅਸੀਂ ਗੁਣਾ ਦੀ ਸਾਂਝ ਕਰਕੇ ਔਗਣਾ ਨੂੰ ਛੱਡ ਕੇ ਗੁਰੂ ਦੀ ਮੱਤ ਅਨੁਸਾਰ ਚੱਲ ਕੇ ਜਿਤਨੁ ਕੁ ਬਣਦਾ ਸਰਦਾ ਹੈ ਉਸ ਅਨੁਸਾਰ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਯਤਨ ਕਰੀਏ। ਇਹ ਤਾਂ ਹੀ ਹੋ ਸਕਦਾ ਹੈ ਜੇ ਕਰ ਅਸੀਂ ਗੁਰਬਾਣੀ ਦੀ ਸਚਾਈ ਨੂੰ ਸਾਹਮਣੇ ਰੱਖ ਕੇ ਚੱਲੀਏ। ਜਿੱਥੇ ਕਿਸੇ ਦੇ ਔਗਣ ਸਿੱਖੀ ਅਤੇ ਮਨੁੱਖਤਾ ਲਈ ਨੁਕਸਾਨਦਾਇਕ ਹੋਵਣ ਉਹਨਾ ਤੇ ਵਿਚਾਰ ਕਰਨੀ ਕੋਈ ਮਾੜੀ ਗੱਲ ਨਹੀਂ ਪਰ ਮੁੜ-ਮੁੜ ਕੇ ਉਹਨਾ ਹੀ ਗੱਲਾਂ ਤੇ ਸਮਾ ਜਾਇਆ ਕਰਨਾ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਜੇ ਕਰ ਕੋਈ ਇਹ ਕਹੇ ਕਿ ਅਸੀਂ ਜਾ ਸਾਡਾ ਗਰੁੱਪ ਹੀ ਸਾਰਿਆਂ ਤੋਂ ਸਿਆਣਾ ਹੈ ਅਤੇ ਸਾਰੇ ਸਾਡੇ ਮਗਰ ਹੀ ਲੱਗਣ ਤਾਂ ਇਹ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਹੈ। ਸਾਡਾ ਤਕਰੀਬਨ ਹਰ ਇੱਕ ਆਪਣੇ ਆਪ ਨੂੰ ਸਿਆਣੇ ਕਹਿੰਦੇ ਗਰੁੱਪ ਨਾਲ ਵਾਅ ਪਿਆ ਹੈ ਅਤੇ ਤਕਰੀਬਨ ਸਾਰਿਆਂ ਵਿੱਚ ਹੀ ਅਤੇ 99. 9% ਵਿਦਵਾਨਾ ਵਿੱਚ ਵੀ ਹਉਮੇ ਦਾ ਵੱਡਾ ਰੋਗ ਹੈ। ਹਰ ਕੋਈ ਇਹੀ ਚਾਹੁੰਦਾ ਹੈ ਕਿ ਸਾਡੀ ਜਾਂ ਸਾਡੇ ਬੰਦਿਆਂ ਦੀ, ਲੀਡਰਾਂ ਦੀ ਬਾਕੀਆਂ ਨਾਲੋਂ ਜ਼ਿਆਦਾ ਪੁੱਛਗਿੱਛ ਹੋਵੇ। ਅਸੀਂ ‘ਸਿੱਖ ਮਾਰਗ’ ਤੇ ਹੁਣ ਤੱਕ ਜਾਣ-ਬੁੱਝ ਕੇ ਨਾ ਤਾਂ ਕਿਸੇ ਦਾ ਪੱਖ ਪੂਰਿਆ ਹੈ ਅਤੇ ਨਾ ਹੀ ਸੱਚ ਦੀ ਖਾਤਰ ਕਿਸੇ ਦੀ ਨਿਰਾਜ਼ਗੀ ਲੈਣ ਦੀ ਢਿੱਲ ਕੀਤੀ ਹੈ ਭਾਵੇ ਕਿ ਕੋਈ ਕਿਤਨਾ ਵੀ ਨੇੜੇ ਕਿਉਂ ਨਾ ਹੋਵੇ। ਇਕੱਲੇ-ਇਕੱਲੇ ਦੀ ਗੱਲ ਕਰਨ ਨਾਲੋਂ ਸਿਰਫ ਪ੍ਰੋ: ਦਰਸ਼ਨ ਸਿੰਘ ਦੀ ਹੀ ਗੱਲ ਕਰਦੇ ਹਾਂ ਕਿਉਂਕਿ ਹੁਣ ਜੋ ਦੂਸ਼ਣਬਾਜੀ ਚੱਲ ਰਹੀ ਹੈ ਉਹ ਬਹੁਤੀ ਇਸ ਦੇ ਨਾਮ ਤੇ ਹੀ ਚੱਲ ਰਹੀ ਹੈ। ਕਿਸੇ ਮੁੱਦੇ ਬਾਰੇ ਚੁੱਪ ਰਹਿਣਾ ਜਾਂ ਵਿਦਵਾਨਾ ਦੇ ਫੈਸਲੇ ਤੇ ਛੱਡਣਾ ਹੋਰ ਗੱਲ ਹੈ ਪਰ ਜਾਣ ਬੁੱਝ ਕੇ ਜਾਂ ਅਣਗਹਿਲੀ ਵਿੱਚ ਦੋਗਲੀਆਂ ਗੱਲਾਂ ਕਰਨੀਆਂ ਗੁਮਰਾਹ ਕਰਨ ਦੇ ਤੁੱਲ ਹੈ। ਇਹ ਸਾਲ ਕੁ ਪਹਿਲਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ ਹਨ ਜਦੋਂ ਭਗੌਤੀ ਦੇ ਅਰਥ ਤਰੋੜ-ਮਰੋੜ ਕੇ ਕਰਦੇ ਸਨ ਅਤੇ ਤ੍ਰਿਆ ਚਰਿੱਤਰਾਂ ਵਿਚਲੀ ਚੌਪਈ ਨੂੰ ਗੁਰਬਾਣੀ ਕਹਿੰਦੇ ਸਨ। ਇਸ ਬਾਰੇ ਅਸੀਂ ਪਹਿਲਾਂ ਵੀ ‘ਸਿੱਖ ਮਾਰਗ’ ਤੇ ਲਿਖ ਚੁੱਕੇ ਹਾਂ। ਪਰ ਹੁਣ ਜੋ ਸੁਣਨ ਵਿੱਚ ਆਇਆ ਹੈ ਖਾਸ ਕਰਕੇ 4-5-6 ਮਾਰਚ ਦੇ ਕੈਲੇਫੋਰਨੀਆਂ ਵਿੱਚ ਹੋਏ ਕੀਰਤਨ ਵਿੱਚ ਉਹ ਇਸ ਤਰ੍ਹਾਂ ਨਹੀਂ ਕਰ ਰਹੇ। ਜੇ ਕਰ ਉਹਨਾ ਨੇ ਹੁਣ ਆਮ ਪਬਲਿਕ ਵਿੱਚ ਇਸ ਤਰ੍ਹਾਂ ਕਰਨਾ ਛੱਡ ਦਿੱਤਾ ਹੈ ਤਾਂ ਬਾਕੀ ਸਾਰਿਆਂ ਨੂੰ ਵੀ ਉਸ ਦੀ ਨੁਕਤਾਚੀਨੀ ਕਰਨੀ ਛੱਡ ਦੇਣੀ ਚਾਹੀਦੀ ਹੈ। ਇਹ ਗੱਲ ਯਾਦ ਰੱਖੋ ਪ੍ਰੋ: ਦਰਸ਼ਨ ਸਿੰਘ ਆਮ ਸ਼ਰਧਾਲੂਆਂ ਦਾ ਲੱਖਾਂ ਵਿੱਚ ਇਕੱਠ ਕਰਕੇ ਉਹਨਾ ਨੂੰ ਦਸਮ ਗ੍ਰੰਥ ਦੀ ਗੱਲ ਸਮਝਾ ਸਕਦੇ ਹਨ ਪਰ ਹੋਰ ਸਾਰੇ ਗਿਆਨਵਾਨ ਲੋਕਾਂ ਨੂੰ ਤਾਂ ਸਮਝਾ ਸਕਦੇ ਹਨ ਪਰ ਆਮ ਲੋਕਾਂ ਨੂੰ ਨਹੀਂ। ਜਿਹਨਾ ਨੇ ਦਸਮ ਗ੍ਰੰਥ ਨੂੰ ਰੱਦ ਕਰਨ ਬਾਰੇ ਕਿਤਾਬਾਂ ਲਿਖੀਆਂ ਉਹਨਾ ਨੂੰ ਪੜ੍ਹਨ ਵਾਲਿਆਂ ਗਿਆਨਵਾਨ ਲੋਕਾਂ ਨੇ ਹੀ ਸਮਝਿਆ ਹੈ ਆਮ ਨੇ ਨਹੀਂ। ਇਸੇ ਤਰ੍ਹਾਂ ਅਸੀਂ ਇਤਨੇ ਸਾਲਾਂ ਤੋਂ ‘ਸਿੱਖ ਮਾਰਗ’ ਤੇ ਦਸਮ ਗ੍ਰੰਥ ਵਿਰੁੱਧ ਪ੍ਰਚਾਰ ਕਰ ਰਹੇ ਹਾਂ ਅਤੇ ਹਜ਼ਰਾਂ ਹੀ ਲੋਕ ਇਸ ਨੂੰ ਰੋਜ਼ ਪੜ੍ਹਦੇ ਹਨ। ਪਰ ਹੁਣ ਇਹ ਕੀ ਪਤਾ ਕਿ ਇਸ ਨੂੰ ਪੜ੍ਹਨ ਵਾਲੇ ਗਿਆਨਵਾਨ ਕਿਤਨੇ ਹਨ, ਵਿਰੋਧੀ ਕਿਤਨੇ ਅਤੇ ਆਮ ਸ਼ਰਧਾਲੂ ਕਿਤਨੇ?
ਸੋ ਅੰਤ ਵਿੱਚ ਫਿਰ ਬੇਨਤੀ ਹੈ ਕਿ ਇਹ ਆਪਸ ਵਿਚਲੀ ਦੂਸ਼ਨਬਾਜ਼ੀ ਛੱਡ ਕੇ ਜੋ ਕਿਸੇ ਤੋਂ ਹੁੰਦਾ ਹੈ ਕਰੀ ਚੱਲੋ। ਜੇ ਕਰ ਕਿਸੇ ਨਾਲ ਨਹੀਂ ਚੱਲ ਸਕਦੇ ਤਾਂ ਵਿਰੋਧਤਾ ਵੀ ਛੱਡ ਦਿਓ। ਅੱਜ ਤੋਂ ਬਾਅਦ ਇਸ ਤਰ੍ਹਾਂ ਦੀਆਂ ਚਿੱਠੀਆਂ ਅਸੀਂ ਹੋਰ ਨਹੀਂ ਪਾ ਸਕਦੇ। ਹਾਂ, ਜੇ ਕਰ ਕੋਈ ਨਵਾਂ ਮੁੱਦਾ ਆਉਂਦਾ ਹੈ ਤਾਂ ਵਿਚਾਰ ਲਈ ਪਾ ਸਕਦੇ ਹਾਂ ਪਰ ਮੁੜ-ਮੁੜ ਕੇ ਉਹੀ ਗੱਲਾਂ ਦੀ ਨੁਕਤਾਚੀਨੀ ਕਰੀ ਜਾਣੀ ਕੋਈ ਵੀ ਸਿਆਣਪ ਵਾਲੀ ਗੱਲ ਨਹੀਂ ਹੈ।


(09/03/11)
ਤੱਤ ਗੁਰਮਤਿ ਪਰਿਵਾਰ

ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥ (ਪੰਨਾ 1159)

ਵੀਰ ਕ੍ਰਿਪਾਲ ਸਿੰਘ ਜੀ ਬਠਿੰਡਾ ਦੇ ਲੇਖ ਬਾਰੇ ‘ਪਰਿਵਾਰ’ ਦਾ ਪੱਖ

(ਭਾਗ ਦੂਜਾ ਅਤੇ ਅੰਤਿਮ)

ਪਰਿਵਾਰ ਬਾਰੇ ਕੀਤੀਆਂ ਕੁਝ ਟਿੱਪਣੀਆਂ ਦਾ ਸਪਸ਼ਟੀਕਰਨ

(1) ਆਪ ਜੀ ਦੀ ਟਿੱਪਣੀ :- ‘ਪਰਿਵਾਰ’ ਨੇ ਇਹ ਸੰਪਾਦਕੀ ‘ਤਲਖੀ’ ਵਿਚ ਆ ਕੇ ਲਿੱਖਿਆ ਹੈ, ਕਿਉਂਕਿ ‘ਪਰਿਵਾਰ’ ਪ੍ਰੋ. ਦਰਸ਼ਨ ਸਿੰਘ ਜੀ ਦੀ ‘ਦਸਮ ਗ੍ਰੰਥ’ ਸਬੰਧੀ ਨੀਤੀ ਨਾਲ ਸਹਿਮਤ ਨਹੀਂ ਹੈ।

ਪਰਿਵਾਰ ਦਾ ਪੱਖ :- ਵੀਰ ਜੀ, ਜੇ ਅਸੀਂ ਪ੍ਰੋ. ਦਰਸ਼ਨ ਸਿੰਘ ਜੀ ਨਾਲ ਅਸਿਹਮਤ ਹੋਣ ਕਾਰਨ ਹੀ ਲਿੱਖਣਾ ਹੁੰਦਾ ਤਾਂ ਸਿਰਫ ਪ੍ਰੋ. ਜੀ ਦੀ ਹੀ ਗੱਲ ਕਰਦੇ, ਸਪੋਕਸਮੈਨ (ਜੋਗਿੰਦਰ ਸਿੰਘ ਜੀ) ਦੀ ਨਹੀਂ। ਬੇਸ਼ਕ ਇਹ ਸੱਚਾਈ ਹੈ ਕਿ ਅਸੀਂ ਪ੍ਰੋ. ਦਰਸ਼ਨ ਸਿੰਘ ਜੀ ਦੀ ਦਸਮ ਗ੍ਰੰਥ ਸਬੰਧੀ ਨੀਤੀ ਨਾਲ ਸਹਿਮਤ ਨਹੀਂ, ਕਿਉਂਕਿ ਅਸੀਂ ਕਿਸੀ ਵੀ ਗੁਰਮਤਿ ਵਿਰੋਧੀ ਗੱਲ ਨਾਲ ਸਹਿਮਤ ਨਹੀਂ। ਇਸੇ ਗੁਰਮਤਿ ਨੂੰ ਪੱਲੇ ਬੰਨੇ ਹੋਣ ਕਾਰਨ ਹੀ ਅਸੀਂ ਜੋਗਿੰਦਰ ਸਿੰਘ ਜੀ ਦੀਆਂ ਕੁਝ ਗਲਤ ਨੀਤੀਆਂ ਨਾਲ ਸਹਿਮਤ ਨਹੀਂ। ਅਸੀਂ ਵਾਰ-ਵਾਰ ਦੋਹਾਂ ਧਿਰਾਂ ਨੂੰ ਆਪਣੀ ਗਲਤੀ (ਗਲਤ ਨੀਤੀ) ਸੁਧਾਰਨ ਦੀ ਬੇਨਤੀ ਇਸ ਲਈ ਕਰਦੇ ਹਾਂ ਕਿ ਅਸੀਂ ਦੋਹਾਂ ਨੂੰ ‘ਜਾਗਰੂਕ’ ਮੰਨਦੇ ਹਾਂ। ਪਰ ‘ਸਖਸ਼ੀਅਤ-ਪ੍ਰਸਤੀ’ ਕਾਰਨ ਉਨ੍ਹਾਂ ਦੇ ਸਮਰਥਕ ਦੂਜੀ ਧਿਰ ਨੂੰ ਕਹੀ ਗੱਲ ਤਾਂ ਸਹੀ ਮੰਨ ਲੈਂਦੇ ਹਨ ਪਰ ਆਪਣੀ ਧਿਰ ਬਾਰੇ ਕੀਤੀ ਬੇਨਤੀ ਨੂੰ ਤਲਖੀ ਜਾਂ ਬੌਖਲਾਹਟ ਆਦਿ ਦਾ ਨਾਮ ਦੇ ਲੈਂਦੇ ਹਨ। ਵੀਰ ਜੀ, ਨਾਨਕਸਰੀਆਂ ਨੂੰ ਨੰਦ ਸਿੰਘ ਆਦਿ ਬਾਰੇ ਪੇਸ਼ ਕੀਤਾ ਸੱਚ ਚੰਗਾ ਨਹੀਂ ਲਗਦਾ। ਅਖੰਡ ਕੀਰਤਨੀਆਂ ਨੂੰ ‘ਰਾਗਮਾਲਾ’ ਦੀ ਵਿਰੋਧਤਾ ਤਾਂ ਸੁਹਾਂਦੀ ਹੈ, ਕਿਉਂਕਿ ਰਣਧੀਰ ਸਿੰਘ ਜੀ ‘ਰਾਗਮਾਲਾ’ ਦੇ ਵਿਰੋਧੀ ਸਨ ਪਰ ‘ਦਸਮ ਗ੍ਰੰਥ’ ਦਾ ਵਿਰੋਧ ਨਹੀਂ ਸੁਹਾਂਦਾ, ਕਿਉਂਕਿ ਉਨ੍ਹਾਂ ਦਾ ਆਗੂ (ਭਾਈ ਰਣਧੀਰ ਸਿੰਘ ਜੀ) ‘ਦਸਮ ਗ੍ਰੰਥ’ ਨੂੰ ਸਹੀ ਮੰਨਦਾ ਸੀ। ਇਸੇ ਤਰ੍ਹਾਂ ਸਪੋਕਸਮੈਨ (ਜੋਗਿੰਦਰ ਸਿੰਘ ਜੀ) ਨੂੰ ‘ਦਸਮ ਗ੍ਰੰਥ’ ਦੀ ਵਿਰੋਧਤਾ ਤਾਂ ਭਾਉਂਦੀ ਹੈ ਪਰ ਜੋਗਿੰਦਰ ਸਿੰਘ ਜੀ ਦੀਆਂ ਗਲਤ ਨੀਤੀਆਂ ਦੀ ਅਲੋਚਨਾ ਬੁਰੀ ਲਗਦੀ ਹੈ। ਕੁਝ ਐਸਾ ਹੀ ਹਾਲ ਆਪ ਜੀ (ਪ੍ਰੋ. ਦਰਸ਼ਨ ਸਿੰਘ ਜੀ ਦੇ ਸਮਰਥਕਾਂ) ਦਾ ਹੈ। ਆਪ ਜੀ ਨੂੰ ਜੋਗਿੰਦਰ ਸਿੰਘ ਜੀ ਦੀਆਂ ਗਲਤ ਨੀਤੀਆਂ ਦੀ ਅਲੋਚਨਾ ਤਾਂ ਚੰਗੀ ਲਗਦੀ ਹੈ ਪਰ ਪ੍ਰੋ. ਦਰਸ਼ਨ ਸਿੰਘ ਜੀ ਦੀਆਂ ਗਲਤ ਨੀਤੀਆਂ ਨੂੰ ਸੁਧਾਰਨ ਦੀ ਬੇਨਤੀ ‘ਤਲਖੀ’ ਲਗਦੀ ਹੈ। ਜਦੋਂ ਮਨੁੱਖ ਸੱਚ (ਗੁਰਮਤਿ) ਤੋਂ ਜ਼ਿਆਦਾ ‘ਸਖਸ਼ੀਅਤ’ ਨੂੰ ਮਾਨਤਾ ਦੇਣ ਲੱਗ ਪਵੇ ਤਾਂ ਐਸਾ ਹੀ ਹੁੰਦਾ ਹੈ। ਇਸ ਦੀ ਸਭ ਤੋਂ ਵੱਡੀ ਮਿਸਾਲ ਇਹ ਹੈ ਕਿ ਜਿੱਥੇ ਤੱਕ ‘ਪਰਿਵਾਰ’ ਨੇ ਪ੍ਰੋ. ਦਰਸ਼ਨ ਸਿੰਘ ਜੀ ਦੀ ਤਾਰੀਫ ਕੀਤੀ ਹੈ, ਉੱਥੇ ਤੱਕ ਤੁਹਾਨੂੰ ਸਹੀ ਲਗਦਾ ਹੈ ਪਰ ਜਿੱਥੇ ‘ਪਰਿਵਾਰ’ ਨੇ ਉਨ੍ਹਾਂ ਦੀ ‘ਗਲਤ ਨੀਤੀ’ ਵੱਲ ਇਸ਼ਾਰਾ ਕੀਤਾ, ਉਹ ਤੁਹਾਨੂੰ ‘ਤਲਖੀ’ ਲੱਗਣ ਲਗ ਪਈ।

ਪਰ ਅਸੀਂ ਇਹ ਸੰਪਾਦਕੀ ਕਿਸੇ ‘ਤਲਖੀ’ ਵਿਚ ਨਹੀਂ ਬਲਕਿ ਜਾਗਰੂਕ ਪੰਥ ਦੀਆਂ ਦੋ ਮੁੱਖ ਧਿਰਾਂ ਦੇ ਆਗੂਆਂ ਦੀਆਂ ਕੁਝ ‘ਗਲਤ ਨੀਤੀਆਂ’ ਅਤੇ ਉਨ੍ਹਾਂ ਦੇ ਸਮਰਥਕਾਂ ਦੀ ‘ਸਖਸ਼ੀਅਤ-ਪ੍ਰਸਤੀ’ ਤੋਂ ਚਿੰਤਿਤ ਹੋ ਕੇ, ਉਨ੍ਹਾਂ ਨੂੰ ਹਲੂਣਾ ਦੇਣ ਲਈ ਲਿੱਖਿਆ ਸੀ।

(2) ਆਪ ਜੀ ਦੀ ਟਿੱਪਣੀ:- ਉਨ੍ਹਾਂ (ਪਰਿਵਾਰ) ਦੀ ਇਹ ਲਿਖਤ ਸਿੱਧ ਕਰਦੀ ਹੈ ਕਿ ਉਹ ਆਪਣੇ ਆਪ ਨੂੰ ਬਹੁਤ ਵੱਡੇ ਸਿਧਾਂਤਵਾਦੀ ਹੋਣ ਦਾ ਭੁਲੇਖਾ ਖਾ ਬੈਠੇ ਹਨ ਪਰ ਉਨ੍ਹਾਂ ਨੂੰ ਨਾ ਤਾਂ ਮਨੁੱਖੀ ਸੁਭਾਅ ਦੇ ਵਰਤਾਰੇ ਦੀ ਸਮਝ ਹੈ, ਨਾ ਹੀ ਇਹ ਸਮਝ ਹੈ ਕਿ ਟੀਚੇ ਨੂੰ ਸਰ ਕਰਨ ਲਈ ਕੀ ਨੀਤੀ ਆਪਨਾਉਣੀ ਪਵੇਗੀ।

ਪਰਿਵਾਰ ਦਾ ਪੱਖ:- ਵੀਰ ਜੀ, ਅਸੀਂ ਤਾਂ ਕਦੀ ਦਾਅਵਾ ਨਹੀਂ ਕੀਤਾ ਕਿ ਅਸੀਂ ਬਹੁਤ ਵੱਡੇ ਸਿਧਾਂਤਵਾਦੀ ਹਾਂ। ਬਲਕਿ ਅਸੀਂ ਵਾਰ-ਵਾਰ ਇਹ ਬੇਨਤੀ ਕਰਦੇ ਹਾਂ ਕਿ ‘ਪਰਿਵਾਰ’ ਆਪਣੇ ਕਹੇ ਨੂੰ ‘ਅੰਤਿਮ ਸੱਚ’ ਨਹੀਂ ਮੰਨਦਾ। ਸਾਨੂੰ ਜਿਤਨੀ ਗੁਰਮਤਿ ਦੀ ਸਮਝ ਆ ਜਾਂਦੀ ਹੈ, ਉਸ ਨੂੰ ਮੰਨਣਾ ਅਤੇ ਪ੍ਰਚਾਰਨਾ ਸ਼ੁਰੂ ਕਰ ਦੇਂਦੇ ਹਾਂ ਅਤੇ ਜੇ ਕਿਸੇ ਦੀ (ਖਾਸਕਰ ਜਾਗਰੂਕ ਧਿਰਾਂ) ਕੋਈ ਗੱਲ ਗੁਰਮਤਿ ਤੋਂ ਉਲਟ ਜਾਪਦੀ ਹੈ ਤਾਂ ਆਪਣਾ ਫਰਜ਼ ਸਮਝਦੇ ਹੋਏ, ਉਨ੍ਹਾਂ ਨੂੰ ਬੇਨਤੀ ਰਾਹੀਂ ਸੁਚੇਤ ਕਰਨ ਦਾ ਯਤਨ ਕਰਦੇ ਹਾਂ। ਆਪ ਜੀ ਜਿਹੇ ਗੁਰਮਤਿ ਵਿਦਵਾਨ ਦਾ ਇਹ ਕਥਨ ਵੀ ਬੇਸ਼ੱਕ ਸੱਚ ਹੋਵੇਗਾ ਕਿ ਸਾਨੂੰ ਮਨੁੱਖੀ ਸੁਭਾਅ ਦੇ ਵਰਤਾਰੇ ਦੀ ਸਮਝ ਨਹੀਂ। ਅਸੀਂ ਤਾਂ ਆਪ ਹੀ ਆਪਣੇ ਆਪ ਨੂੰ ‘ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ॥ (ਪੰਨਾ 449)” ਮੰਨਦੇ ਹਾਂ ਤਾਂ ਸਮਝ ਹੋਣ ਦਾ ਦਾਅਵਾ ਕਿਵੇਂ ਕਰ ਸਕਦੇ ਹਾਂ ? ਪਰ ਜਿੱਥੋਂ ਤੱਕ ਸਾਨੂ ਗੁਰਮਤਿ ਇਤਿਹਾਸ ਤੋਂ ਸੇਧ ਮਿਲਦੀ ਹੈ, ਇਤਨਾ ਤਾਂ ਸਪਸ਼ਟ ਹੈ ਕਿ ਬਾਬਾ ਨਾਨਕ ਜੀ ਤੋਂ ਵੱਧ ਮਨੁੱਖੀ ਸੁਭਾਅ ਦੇ ਵਰਤਾਰੇ ਦੀ ਸਮਝ ਕਿਸੇ ਵਿਰਲੇ ਵਿਚ ਹੀ ਹੋਵੇਗੀ (ਜੇ ਆਪ ਜੀ ਦੀ ਧਿਰ ਇਹ ਦਾਅਵਾ ਕਰੇ ਤਾਂ ਤੁਹਾਨੂੰ ਮੁਬਾਰਕ)। ਇਸ ਲੇਖ ਦੀ ਪਹਿਲੀ ਕਿਸ਼ਤ ਵਿਚ ਤਾਂ ਅਸੀਂ ਇਹ ਸਪਸ਼ਟ ਕਰਨ ਦਾ ਯਤਨ ਕੀਤਾ ਸੀ ਕਿ ਆਪ ਜੀ ਦੀ ਧਿਰ ਦੀ ‘ਦਸਮ ਗ੍ਰੰਥ’ ਸਬੰਧੀ ਅਧੂਰਾ ਸੱਚ ਅਤੇ ਗੋਲ-ਮੋਲ ਤਰੀਕੇ ਦੀ ਨੀਤੀ ਬਾਬਾ ਨਾਨਕ ਜੀ (ਗੁਰਮਤਿ) ਅਨੁਸਾਰੀ ਨਹੀਂ, ਬਲਕਿ ‘ਬ੍ਰਾਹਮਣਵਾਦ’ ਅਧਾਰਿਤ ਹੈ। ਜੇ ਉਚਿੱਤ ਸਮਝੋ ਤਾਂ ਇਕ ਵਾਰ ਫੇਰ ਪੜਚੋਲ ਕਰ ਲੈਣਾ ਜੀ।

(3) ਆਪ ਜੀ ਦੀ ਟਿੱਪਣੀ :- ਫਿਰ ਉਹ (ਪਰਿਵਾਰ) ਸਪੋਕਸਮੈਨ ਤੋਂ ਵੱਖਰੇ ਕਿਉਂ ਹੋਏ ? ਜੇ ‘ਤੱਤ ਗੁਰਮਤਿ ਪਰਿਵਾਰ’ ਵਾਲੇ ਜਿਨ੍ਹਾਂ ਦੀ ਪਹੁੰਚ ‘ਦਸਮ ਗ੍ਰੰਥ’ ਦੇ ਮਾਮਲੇ ’ਤੇ ਜੋਗਿੰਦਰ ਸਿੰਘ ਨਾਲ ਮੇਲ ਖਾਂਦੀ ਹੈ, ਉਹ ਉਸ ਨਾਲ ਏਕਤਾ ਨਹੀਂ ਕਰ ਸਕਦੇ ਤਾਂ ਪ੍ਰੋ. ਦਰਸ਼ਨ ਸਿੰਘ ਜੀ ਨਾਲ ਉਸ ਦੀ ਏਕਤਾ ਕਰਵਾਉਣ ਦਾ ਉਪਦੇਸ਼ ਦੇਣਾ ‘ਮੂੰਗੇਰੀ ਲਾਲ’ ਦੇ ਸੁਪਨੇ ਲੈਣ ਦੇ ਬਰਾਬਰ ਹੈ।

ਪਰਿਵਾਰ ਦਾ ਪੱਖ:- ਵੀਰ ਜੀ, ਤੁਸੀਂ ਬੌਖਲਾਹਟ (ਗੁਸੇ) ਵਿਚ ਆਏ ਹੋਣ ਕਰਕੇ ਇਹ ਵੀ ਧਿਆਨ ਨਹੀਂ ਰੱਖ ਪਾ ਰਹੇ ਕਿ ਤੁਸੀਂ ਕਿਸ ਨੂੰ ਸੰਬੋਧਨ ਕਰ ਰਕੇ ਹੋ। ਸ਼ੁਰੂ ਵਿਚ “ਉਨ੍ਹਾਂ ਦੀ ਲਿਖਤ” ਕਹਿ ਕੇ ਪਾਠਕਾਂ ਨੂੰ ਸੰਬੋਧਨ ਕਰਦੇ-ਕਰਦੇ, ਕੁਝ ਲਾਈਨਾਂ ਬਾਅਦ ਹੀ “ਵੀਰ ਜੀ ਜੇ ਜੋਗਿੰਦਰ ਸਿੰਘ ਲੱਸੀ ਦੇਣ ਵਾਲਾ ਹੁੰਦਾ ਤਾਂ ਤੁਸੀਂ ਖੁੱਦ ਉਸ ਤੋਂ ਵੱਖ ਨਹੀਂ ਸੀ ਹੋਣਾ” ਲਿੱਖ ਕੇ ‘ਪਰਿਵਾਰ’ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ। ਨੀਤੀ ਵਿਚ ਰਲਗੱਡਤਾ ਅਤੇ ਭਟਕਾਵ ਦਾ ਅਸਰ ਲਿਖਤ ’ਤੇ ਵੀ ਨਜ਼ਰ ਆਉਣਾ ਚੰਗੀ ਗੱਲ ਨਹੀਂ। ਸ਼ਾਇਦ ਇਸੇ ‘ਰਲਗੱਡਤਾ’ ਅਤੇ ‘ਭਟਕਾਵ’ ਵਾਲੇ ਸੁਭਾਅ ਕਾਰਨ ਆਪ ਜੀ ਆਪੇ ਗੱਲਾਂ ਬਣਾ-ਬਣਾ ਕੇ ‘ਪਰਿਵਾਰ’ ਦੇ ‘ਮੁੰਹ’ ਵਿਚ ਪਾਉਣ ਦਾ ਯਤਨ ਕਰ ਰਹੇ ਹੋ। ‘ਪਰਿਵਾਰ’ ਆਪਣੇ ਗਠਨ ਤੋਂ ਹੀ ਵਾਰ-ਵਾਰ ਇਹ ਬੇਨਤੀ ਕਰੀ ਜਾ ਰਿਹਾ ਹੈ ਕਿ ਜਿੱਥੋਂ ਤੱਕ ਜੋ ਵੀ ਨਿਰੋਲ ਗੁਰਮਤਿ ਦੀ ਗੱਲ ਕਰਦਾ ਹੈ, ‘ਪਰਿਵਾਰ’ ਉਸ ਦੇ ਨਾਲ ਹੈ, ਜਿੱਥੇ ਉਹ ਗੁਰਮਤਿ ਤੋਂ ਭੱਟਕਦਾ ਜਾਪਦਾ ਹੈ ਤਾਂ ‘ਪਰਿਵਾਰ’ ਉਸ ਨਾਲ ਸਹਿਮਤ ਨਹੀਂ ਅਤੇ ਉਸ ਨੂੰ ਸੁਚੇਤ ਕਰਨਾ ਆਪਣਾ ਫਰਜ਼ ਮੰਨਦਾ ਹੈ, ਉਹ ਭਾਂਵੇ ਸਪੋਕਸਮੈਨ ਵਾਲਾ ਧੜਾ ਹੋਵੇ, ਪ੍ਰੋ. ਦਰਸ਼ਨ ਸਿੰਘ ਜੀ ਦੀ ਧਿਰ ਹੋਵੇ ਜਾਂ ਕੋਈ ਹੋਰ। ਸੋ ਤੁਹਾਡਾ ਇਹ ਸਵਾਲ ਹੀ ਬੇਮਾਅਨਾ ਹੈ ਕਿ ‘ਪਰਿਵਾਰ’ ਸਪੋਕਸਮੈਨ ਤੋਂ ਵੱਖ ਕਿਉਂ ਹੋਇਆ ?

ਅਸੀਂ ਚਰਚਾ ਅਧੀਨ ਸੰਪਾਦਕੀ ਵਿਚ ਕਿਧਰੇ ਵੀ ਪ੍ਰੋ. ਦਰਸ਼ਨ ਸਿੰਘ ਜੀ ਨੂੰ ਇਹ ਸਲਾਹ ਨਹੀਂ ਦਿੱਤੀ ਕਿ ਉਹ ਜਾ ਕੇ ਜੋਗਿੰਦਰ ਸਿੰਘ ਜੀ ਨਾਲ ਏਕਤਾ ਕਰ ਲੈਣ। ਬਲਕਿ ਅਸੀਂ ਇਸ ਸੰਪਾਦਕੀ ਵਿਚ ਜਾਗਰੂਕ ਮੰਨੀਆਂ ਜਾਂਦੀਆਂ ਦੋ ਮੁੱਖ ਧਿਰਾਂ (ਸਪੋਕਸਮੈਨ ਅਤੇ ਪ੍ਰੋ. ਦਰਸ਼ਨ ਸਿੰਘ ਜੀ ਦੀ ਧਿਰ) ਦੀ ਮਿਸਾਲ ਦੇ ਕੇ ਇਹ ਸੱਚ ਪੇਸ਼ ਕਰਨ ਦਾ ਯਤਨ ਕੀਤਾ ਸੀ ਕਿ ‘ਆਗੂਆਂ’ ਦੀ ਆਪਣੀ ਗਲਤ ਨੀਤੀ ਸੁਧਾਰਨ ਤੋਂ ਇਨਕਾਰੀ ਹੋਣਾ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਸੁਧਾਰ ਲਈ ਪ੍ਰੇਰਨ ਦੀ ਥਾਂ ਉਨ੍ਹਾਂ ਦੀਆਂ ਗਲਤੀਆਂ ਨੂੰ ਮਾਨਤਾ ਦੇਣਾ (ਜਾਂ ਉਸ ਪ੍ਰਤੀ ਚੁੱਪ ਵੱਟ ਲੈਣੀ) ਹੀ ਜਾਗਰੂਕ ਏਕਤਾ ਦੇ ਰਸਤੇ ਦੀ ਵੱਡੀ ਰੁਕਾਵਟ ਸਾਬਿਤ ਹੋ ਰਿਹਾ ਹੈ। ਆਪ ਜੀ ‘ਪ੍ਰੋ. ਦਰਸ਼ਨ ਸਿੰਘ ਜੀ ਦਾ ਨਾਂ ਪੜ੍ਹਦੇ ਹੀ ਸ਼ਾਇਦ ਗੁੱਸੇ ਵਿਚ ਆ ਗਏ ਅਤੇ ਲੇਖ ਦੀ ਮੂਲ ਭਾਵਨਾ ਨੂੰ ਅਣਦੇਖਾ ਕਰਕੇ ਕਾਲਪਨਿਕ ਗੱਲਾਂ ਕਰਨ ਲਈ ‘ਮੁੰਗੇਰੀ ਲਾਲ’ ਨੂੰ ਯਾਦ ਕਰ ਬੈਠੇ।

(4) ਆਪ ਜੀ ਦੀ ਟਿੱਪਣੀ :- ਤੁਸੀਂ (ਪਰਿਵਾਰ) ਇਹ ਸਮਝ ਚੁੱਕੇ ਹੋ ਕਿ ਪ੍ਰੋ. ਦਰਸ਼ਨ ਸਿੰਘ ਜੀ ਕੱਚੀਆਂ ਦਲੀਲਾਂ ਦੇ ਅਧਾਰ ’ਤੇ ਪੂਰੇ ਦਸਮ ਗ੍ਰੰਥ ਨੂੰ ਰੱਦ ਨਹੀਂ ਕਰ ਰਹੇ ਤਾਂ ਕ੍ਰਿਪਾ ਕਰਕੇ ਮਕੜ, ਅਖੌਤੀ ਜਥੇਦਾਰਾਂ ਤੇ ‘ਦਸਮ ਗ੍ਰੰਥੀਆਂ’ ਨੂੰ ਹੀ ਇਹ ਗੱਲ ਸਮਝਾ ਦਿਉ ਕਿ ਪ੍ਰੋ. ਦਰਸ਼ਨ ਸਿੰਘ ਜੀ ਨੂੰ ਐਵੇਂ ਹੀ ਸਿਹਰਾ ਨਾ ਦੇਈ ਜਾਓ, ਇਸ ਸਿਹਰੇ ਦੇ ਹੱਕਦਾਰ ਤਾਂ ਸਪੋਕਸਮੈਨ ਤੇ ਤੱਤ ਗੁਰਮਤਿ ਪਰਿਵਾਰ ਵਾਲੇ ਹਨ।

ਪਰਿਵਾਰ ਦਾ ਪੱਖ :- ਵੀਰ ਜੀ, ਜਦੋਂ ਪ੍ਰੋ. ਦਰਸ਼ਨ ਸਿੰਘ ਜੀ ਆਪ ਹੀ ਜਨਤਕ ਤੌਰ ’ਤੇ ਇਹ ਬਿਆਨ ਦੇ ਰਹੇ ਹਨ ਕਿ ਮੈਂ ਰਹਿਤ ਮਰਿਯਾਦਾ ਵਿਚਲੀ ਦਸਮ ਗ੍ਰੰਥੀ ਰਚਨਾਵਾਂ ਨੂੰ ਰੱਦ ਨਹੀਂ ਕਰਦਾ, ਮੰਨਦਾ ਹਾਂ। ਉਹ (ਭਾਵੇਂ ਕਿਸੇ ਨੀਤੀ ਅਧੀਨ ਹੀ) ਬੇਨਤੀ ਚੌਪਈ ਪਾ:10, ਜਾਪ, ਸ੍ਰੀ ਮੁੱਖਵਾਕ ਪਾ:10 ਆਦਿ ਦੀ ਪ੍ਰੋਢਤਾ ਕਰਕੇ ‘ਦਸਮ ਗ੍ਰੰਥ’ ਦੀਆਂ ਰਚਨਾਵਾਂ ਨੂੰ ‘ਦਸਮੇਸ਼ ਕ੍ਰਿਤ’ ਮੰਨਣ ਦਾ ਐਲਾਨ ਕਰ ਚੁੱਕੇ ਹਨ ਤਾਂ ਅਸੀਂ ਉਨ੍ਹਾਂ ’ਤੇ ਹੀ ਵਿਸ਼ਵਾਸ਼ ਕਰਾਂਗੇ। ਸਾਨੂੰ ਕੀ ਲੋੜ ਪਈ ਹੈ ਕਿ ਮਕੜ, ਪੁਜਰੀਆਂ ਜਾਂ ਦਸਮ ਗ੍ਰੰਥੀਆਂ ਨੂੰ ਇਹ ਪੁਛਣ ਜਾਂ ਸਮਝਾਉਣ ਦੀ ਕਿ ਪ੍ਰੋ. ਦਰਸ਼ਨ ਸਿੰਘ ਜੀ ਪੂਰੇ ਦਸਮ ਗ੍ਰੰਥ ਨੂੰ ਰੱਦ ਕਰਦੇ ਹਨ ਜਾਂ ਨਹੀਂ ? ਸਿਆਣੇ ਲੋਕ ਤਾਂ ਸਲਾਹ ਦੇਂਦੇ ਹਨ ਕਿ ਕਿਸੇ ਦੀਆਂ ਸੁਣੀਆਂ-ਸੁਣਾਈਆਂ ਗੱਲਾਂ ’ਤੇ ਵਿਸਵਾਸ਼ ਕਰਨ ਦੀ ਥਾਂ ਸਬੰਧਿਤ ਸਖਸ਼ੀਅਤ ਜਾਂ ਧਿਰ ਤੋਂ ਹੀ ਸੱਚ ਦੀ ਪੜਚੋਲ ਕਰਨੀ ਚਾਹੀਦੀ ਹੈ। ਪਰ ਆਪ ਜੀ ਜੈਸੇ ਮਹਾਨ ਵਿਦਵਾਨ ਅਤੇ ਪੰਥਦਰਦੀ ਸਾਨੂੰ ਸਲਾਹ ਦੇ ਰਹੇ ਹਨ ਕਿ ਅਸੀਂ (ਪ੍ਰੋ. ਦਰਸ਼ਨ ਸਿੰਘ ਜੀ ਦੇ ਜਨਤਕ ਬਿਆਨ ਨੂੰ ਅਣਦੇਖਾ ਕਰਕੇ) ਹੋਰਾਂ ਕੋਲੋਂ ਇਹ ਸਰਟੀਫਿਕੇਟ ਲਈਏ ਕਿ ਪ੍ਰੋ. ਦਰਸ਼ਨ ਸਿੰਘ ਜੀ ਪੂਰੇ ‘ਦਸਮ ਗ੍ਰੰਥ’ ਨੂੰ ਰੱਦ ਕਰਦੇ ਹਨ। ਬਾਕੀ ਸਾਨੂੰ ਕਿਸੇ ਗੱਲ ਦਾ ਸਿਹਰਾ ਨਹੀਂ ਚਾਹੀਦਾ, ਕਿਉਂਕਿ ਸਾਡਾ ਇਕੋ-ਇਕ ਯਤਨ ਗੁਰਮਤਿ ਨੂੰ ਸਮਝ ਕੇ ਅਪਨਾਉਣਾ ਅਤੇ ਉਸ ਨੂੰ ਅੱਗੇ ਪਹੁੰਚਾਉਣਾ ਹੈ। ਹਾਂ ਅਸੀਂ ਹੰਕਾਰ ਤੋਂ ਡਰਦੇ ਹੋਏ, ਨਿਮਰਤਾ ਸਹਿਤ ਇਹ ਦਾਅਵਾ ਕਰਨ ਦੀ ਗੁਸਤਾਖੀ ਜ਼ਰੂਰ ਕਰ ਰਹੇ ਹਾਂ ਕਿ ਅਸੀਂ ਮਨ ਕਰਕੇ ਅਤੇ ਖੁੱਲੇਆਮ (ਮੁੱਖ ਕਰਕੇ) ਪੂਰੇ ਦਸਮ ਗ੍ਰੰਥ ਨੂੰ ਰੱਦ ਕਰਦੇ ਹਾਂ ਕਿ ਸਾਡੀ ਗੁਰਮਤਿ ਸਮਝ ਸਾਨੂੰ “ਜਿਨ ਮਨਿ ਹੋਰੁ ਮੁਖਿ ਹੋੁਰ ਸਿ ਕਾਂਢੇ ਕਚਿਆ॥ (ਪੰਨਾ 488)” ਰਾਹੀਂ ਸਾਨੂੰ ਇਸ ਦੁਬਿਧਾ, ਦੋਗਲੇਪਨ ਤੋਂ ਦੂਰ ਰਹਿਣ ਦੀ ਪ੍ਰੇਰਣਾ ਦੇਂਦੀ ਹੈ।

(5) ਆਪ ਜੀ ਦੀ ਟਿੱਪਣੀ :- ‘ਤੱਤ ਗੁਰਮਤਿ ਪਰਿਵਾਰ’ ਵਾਲੇ ਵੀਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਿਧਾਂਤ ਦੀ ਗੱਲ ਕਰਨਾ ਬਹੁਤ ਵੱਡੀ ਗੱਲ ਹੈ ਪਰ ਇਸ ਤੋਂ ਵੀ ਵੱਡੀ ਗੱਲ ਹੈ, ਸਿਧਾਂਤ ਨੂੰ ਲਾਗੂ ਕਰਨ ਲਈ ਬਾਨ੍ਹਣੂ ਬੰਨ੍ਹ ਕੇ ਉਸ ਵਿਚ ਸਫਲਤਾ ਪ੍ਰਾਪਤ ਕਰਨੀ।

ਪਰਿਵਾਰ ਦਾ ਪੱਖ :- ਵੀਰ ਜੀ, ਤੁਹਾਡੇ ਸਮੇਤ ਹਰ ਇਕ ਦੀ ਸਲਾਹ ਸਿਰਮੱਥੇ, ਬਸ਼ਰਤੇ ਕਿ ਉਹ ਗੁਰਮਤਿ ਦੀ ਰੌਸ਼ਨੀ ਵਿਚ ਹੋਵੇ। ਸਾਡੀ ਗੁਰਮਤਿ ਸਮਝ ਅਨੁਸਾਰ ਚੰਗਾ ਕੰਮ ਚੰਗਾ ਹੁੰਦਾ ਹੈ। ਚੰਗੇ ਕੰਮ ਵਿਚ ਵੱਡਾ, ਬਹੁਤ ਵੱਡਾ ਜਾਂ ਉਸ ਤੋਂ ਵੱਡਾ ਆਦਿਕ ਪੈਮਾਨੇ ਲਾਉਂਣੇ ਸਾਨੂੰ ਨਹੀਂ ਆਉਂਦੇ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚੰਗੇ ਸਿਧਾਂਤ ਨੂੰ ਲਾਗੂ ਕਰਵਾਉਣ ਲਈ ਨੀਤੀ ਦੀ ਲੋੜ ਹੁੰਦੀ ਹੈ ਪਰ ਉਸ ਸਿਧਾਂਤ (ਸੱਚ) ਨੂੰ ਅਧੂਰਾ ਜਾਂ ਕਿਸ਼ਤਾਂ ਵਿਚ ਪੇਸ਼ ਕਰਨ ਦੀ ਨੀਤੀ ਗੁਰਮਤਿ ਅਨੁਸਾਰੀ ਸਾਨੂੰ ਸਹੀ ਨਹੀਂ ਲਗਦੀ। ਅਸੀਂ ਹਮੇਸ਼ਾਂ ਇਸ ਗੱਲ ਤੋਂ ਪ੍ਰਹੇਜ਼ ਕੀਤਾ ਹੈ ਕਿ ਅਸੀਂ ਆਪਣੀ ਲਿਖਤਾਂ ਵਿਚ ਆਪ ਹੀ ਕੋਈ ਦਾਅਵਾ ਕਰੀਏ ਕਿ ਅਸੀਂ ਇਹ ਕਰ ਦਿੱਤਾ, ਅਸੀਂ ਉਹ ਕਰ ਦਿੱਤਾ, ਕਿਉਂਕਿ ਇਹ ‘ਅੰਹਕਾਰ’ ਦੇ ਪ੍ਰਵੇਸ਼ ਦਾ ਰਾਹ ਖੋਲਦਾ ਹੈ। ਨਾਨਕ ਸਰੂਪਾਂ ਜਿਹੇ ਲਾਮਿਸਾਲ ਰਹਿਬਰਾਂ ਨੇ ਵੀ ਸ਼ਾਇਦ ਹੀ ਐਸਾ ਦਾਅਵਾ ਕੀਤਾ ਹੋਵੇ, ਉਨ੍ਹਾਂ ਸਾਹਮਣੇ ਤਾਂ ਸਾਡੀ ਔਕਾਤ ਹੀ ਕੀ ਹੈ ? ਪਰ ਆਪ ਜੀ ਜੈਸੇ ਵੀਰ ਸਾਨੂੰ ਕਈਂ ਵਾਰ ਐਸਾ ਕਰਨ ’ਤੇ ਮਜਬੂਰ ਕਰ ਦੇਂਦੇ ਹਨ। ਇਸ ਲਈ ਅਸੀਂ ਹਉਮੈ ਤੋਂ ਬਚਣ ਦਾ ਯਤਨ ਕਰਦੇ ਹੋਏ, ਨਿਮਰਤਾ ਸਹਿਤ ਸਿਰਫ ਇਕ ਮਿਸਾਲ ਦੇਣਾ ਚਾਹੁੰਦੇ ਹਾਂ ਕਿ ‘ਪਰਿਵਾਰ’ ਸਿਰਫ ‘ਨਿਤਨੇਮ’ ਸੁਧਾਰ (ਸਿਧਾਂਤ) ਦੀ ਗੱਲ ਹੀ ਨਹੀਂ ਕਰਦਾ ਬਲਕਿ ਇਸ ਨੇ ਪੰਥ ਵਿਚ (ਸ਼ਾਇਦ) ਪਹਿਲੀ ਵਾਰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਅਧਾਰਿਤ ‘ਨਿਤਨੇਮ’ ਦੀ ਪੋਥੀ (ਗੁਟਕਾ) ਤਿਆਰ ਕਰਕੇ ਇਸ ਨੂੰ ਰਿਲੀਜ਼ ਕੀਤਾ ਅਤੇ ਅਪਨਾਇਆ ਵੀ ਹੈ।

(6) ਆਪ ਜੀ ਦੀ ਟਿੱਪਣੀ :- ਬ੍ਰਾਹਮਣਵਾਦ ਤੇ ਪਾਖੰਡਵਾਦ ਵਿਰੁਧ ਜੋ ਸਖਤ ਸ਼ਬਦਾਵਲੀ ਭਗਤਾਂ, ਖਾਸ ਕਰਕੇ ਕਬੀਰ ਸਾਹਿਬ ਜੀ ਨੇ ਵਰਤੀ ਉਤਨੀ ਸਖਤ ਗੁਰੂ ਸਾਹਿਬਾਨ ਨੇ ਨਹੀਂ ਵਰਤੀ ਪਰ ਜੋ ਲਹਿਰ ਗੁਰੂ ਨਾਨਕ ਸਾਹਿਬ ਜੀ ਨੇ ਲੰਮੀ ਵਿਉਂਤਬੰਦੀ ਕਰਕੇ ਖੜ੍ਹੀ ਕੀਤੀ ਤੇ ਇਤਿਹਾਸ ਸਿਰਜਿਆ, ਉਹ ਭਗਤ ਸਾਹਿਬਾਨ ਨਹੀਂ ਕਰ ਸਕੇ।

ਪਰਿਵਾਰ ਦਾ ਪੱਖ:- ਵੀਰ ਜੀ, ਅਸੀਂ ਆਪਣੀ ਗੁਰਮਤਿ ਦੀ ਸਮਝ ਅਨੁਸਾਰ ਰਹਿਬਰਾਂ, ਮਹਾਂਪੁਰਖਾਂ ਦੇ ਵੱਡੇ-ਛੋਟੇ ਹੋਣ ਦਾ ਸਰਟੀਫਿਕੇਟ ਜਾਰੀ ਕਰਨ ਦੇ ਕੰਮ ਨੂੰ ਸਹੀ ਨਹੀਂ ਮੰਨਦੇ। ਪਰ ਆਪ ਜੀ ਦੀ ਇਸ ਕਸਵੱਟੀ ਅਨੁਸਾਰ ਤਾਂ ਸ਼ਾਇਦ ਬਾਬਾ ਨਾਨਕ ਜੀ ਵੀ ਨਾਕਾਮਯਾਬ ਹੀ ਰਹੇ ਕਿਉਂਕਿ ਉਨ੍ਹਾਂ ਵੱਲੋਂ ਮੂਰਤੀਆਂ ਦੀ ਆਰਤੀ ਨਾ ਕਰਨ, ਸੂਰਜ ਨੂੰ ਪਾਣੀ ਨਾ ਦੇਣ, ਬ੍ਰਾਹਮਣੀ ਜਨੇਉ ਨੂੰ ਬੇਲੋੜਾ ਦੱਸਣ ਆਦਿ ਦੇ ਉਪਦੇਸ਼ਾਂ ਦੇ ਬਾ-ਵਜੂਦ ਅੱਜ ਤੱਕ ਵੀ, ਨਾ ਤਾਂ ਪੂਰੀ ਤਰ੍ਹਾਂ ਮੂਰਤੀਆਂ ਦੀ ਆਰਤੀ ਬੰਦ ਹੋਈ, ਨਾ ਸੂਰਜ ਨੂੰ ਪਾਣੀ ਦੇਣਾ ਬੰਦ ਹੋਇਆ, ਨਾ ਜਨੇਉ ਪਾਉਣਾ ਬੰਦ ਹੋਇਆ ਆਦਿ। ਇਹ ਸਿਰਫ ਕੁਝ ਮਿਸਾਲਾਂ ਹਨ। ਵਰਨਾ ਤੁਹਾਡੀ ਕਸੌਟੀ ਦੇ ਅਧਾਰ ’ਤੇ (ਭਾਵ ਤੁਹਾਡੇ ਅਨੁਸਾਰ) ਨਾਨਕ ਸਰੂਪਾਂ ਦੀ ਨਾਕਾਮਯਾਬੀਆਂ ਦੀ ਸੂਚੀ ਲੰਮੀ ਹੈ।

ਜਿੱਥੋਂ ਤੱਕ ਗੁਰਮਤਿ ਇਨਕਲਾਬ ਦੀ ਵਿਉਂਤਬੰਦੀ ਦੀ ਗੱਲ ਹੈ, ਉਸ ਤੋਂ ਕੋਈ ਵੀ ਇਨਕਾਰੀ ਨਹੀਂ ਹੈ ਪਰ ਸਾਨੂੰ ਤਾਂ ਉਸ ਵਿਉਂਤਬੰਦੀ ਵਿਚ ਕਿਧਰੇ ਵੀ ਕਿਸੇ ਸੱਚ (ਸਿਧਾਂਤ) ਨੂੰ ਅਧੂਰਾ ਜਾਂ ਕਿਸ਼ਤਾਂ ਵਿਚ ਪੇਸ਼ ਕਰਨ ਦੀ ਨੀਤੀ ਨਜ਼ਰ ਨਹੀਂ ਆਈ। ਪਰ ਜੇ ਆਪ ਜੀ (ਜਾਂ ਤੁਜਾਡੇ ਧੜੇ) ਨੂੰ ਇਹ ਵਿਸ਼ਵਾਸ਼ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਵਿਚ ਨਾਨਕ ਸਰੂਪਾਂ ਤੋਂ ਵੀ ਵੱਧ ਸਮਰੱਥਾ ਅਤੇ ਸਮਝ ਹੈ ਅਤੇ ਉਹ ਜ਼ਰੂਰ ਹੀ ਕਿਸੇ ਕਰਮਕਾਂਡ ਨੂੰ ਪੂਰੀ ਤਰ੍ਹਾਂ ਖਤਮ ਕਰਵਾ ਦੇਣਗੇ ਤਾਂ ਤੁਹਾਡੇ ਵਿਸ਼ਵਾਸ਼ ਦੀ ਦਾਦ ਦੇਣੀ ਬਣਦੀ ਹੈ। ਪਰ ਸਾਡੀ ਸਮਝ ਅਨੁਸਾਰ ਇਹ ਵਿਸਵਾਸ਼ ਅਤੇ ਨੀਤੀ ਗੁਰਮਤਿ ਅਨੁਸਾਰੀ ਨਹੀਂ।

(7) ਆਪ ਜੀ ਦੀ ਟਿੱਪਣੀ :- ਆਪ ਜੀ ਵੱਲੋਂ ‘ਪਰਿਵਾਰ’ ਨੂੰ ਪ੍ਰੋ. ਦਰਸ਼ਨ ਸਿੰਘ ਜੀ ਦੀ ਗੱਡੀ (ਧੜੇ) ਜਾਂ ਜੋਗਿੰਦਰ ਸਿੰਘ ਜੀ ਸਪੋਕਸਮੈਨ ਦੀ ਗੱਡੀ (ਧੜੇ) ਵਿਚ ਸਵਾਰ ਹੋਣ ਦੀ ਸਲਾਹ ਦਿੱਤੀ ਹੈ।

ਪਰਿਵਾਰ ਦਾ ਪੱਖ :- ਆਪ ਜੀ ਦੀ ਸਲਾਹ ਲਈ ਤਹਿ ਦਿਲੋਂ ਧੰਨਵਾਦ। ਪਰ ਅਸੀਂ ਕਈਂ ਵਾਰ ਸਪਸ਼ਟ ਕਰ ਚੁੱਕੇ ਹਾਂ ਕਿ ਜਿੱਥੇ ਤੱਕ ਕੋਈ ਨਿਰੋਲ ਗੁਰਮਤਿ ਅਨੁਸਾਰ ਸਟੈਂਡ ਲੈਂਦਾ ਹੈ ਅਸੀਂ ਉਸ ਦੇ ਨਾਲ ਹਾਂ ਪਰ ਜਿੱਥੇ ਸਾਨੂੰ ਗੁਰਮਤਿ ਤੋਂ ਭਟਕਦਾ ਜਾਂ ਸਮਝੌਤਾ ਕਰਦਾ ਲਗਦਾ ਹੈ, ਅਸੀਂ ਉਸ ਨਾਲ ਨਹੀਂ। ਸਾਡੀ ਇਸ ਪਹੁੰਚ ਤੋਂ ਸਪਸ਼ਟ ਹੈ ਕਿ ਜਿੱਥੋਂ ਤੱਕ ਜੋਗਿੰਦਰ ਸਿੰਘ ਜੀ (ਸਪੋਕਸਮੈਨ) ਜਾਂ ਪ੍ਰੋ. ਦਰਸ਼ਨ ਸਿੰਘ ਜੀ (ਗੁਰੂ ਗ੍ਰੰਥ ਦਾ ਪੰਥ ਇੰਟਰਨੈਸ਼ਨਲ ਮੂਵਮੈਂਟ) ਨਿਰੋਲ ਗੁਰਮਤਿ ਦੀ ਗੱਲ ਕਰਦੇ ਹਨ, ਅਸੀਂ ਪਹਿਲਾਂ ਹੀ ਉਨ੍ਹਾਂ ਨਾਲ ਹਾਂ ਪਰ ਜੇ ਤੁਹਾਡੀ ਸਲਾਹ ਦਾ ਭਾਵ ਇਹ ਹੈ ਕਿ ਅਸੀਂ ਪ੍ਰੋ. ਦਰਸ਼ਨ ਸਿੰਘ ਜੀ ਦੀ ਦਸਮ ਗ੍ਰੰਥ ਨੂੰ ਅੱਧ-ਪਚੱਧਾ ਅਤੇ ਕਿਸ਼ਤਾਂ ਵਿਚ ਰੱਦ ਕਰਨ ਵਾਲੀ ਗਲਤ ਪਹੁੰਚ ਨੂੰ ਮੰਨ ਲਈਏ (ਗੱਡੀ ਚੜ੍ਹ ਜਾਈਏ) ਜਾਂ ਸਪੋਕਸਮੈਨ (ਜੋਗਿੰਦਰ ਸਿੰਘ ਜੀ) ਦੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਮਾਣਿਕ ਰਚਨਾ ਬਾਰੇ ਅਧਾਰਹੀਨ ਕਿੰਤੂ ਕਰਨ ਦੀ ਪਹੁੰਚ ਆਪਨਾ ਲਈਏ ਤਾਂ ਅਸੀਂ ਇਸ ਬਾਰੇ ਖਿਮਾ ਮੰਗਦੇ ਹੋਏ, ਸਿਰਫ ਇਹ ਗੁਰਵਾਕ ਹੀ ਚੇਤੇ ਕਰਨਾ ਚਾਹੁੰਦੇ ਹਾਂ:

ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥ (ਪੰਨਾ 1159)

ਅਸੀਂ ਆਪਣੀ ਪ੍ਰਮਾਤਮਾ ਦੀ ਮਿਹਰ ਅਤੇ ਆਪਣੀ ਸਮਰੱਥਾ ਮੁਤਾਬਕ ਗੁਰਮਤਿ ਨੂੰ ਸਮਝ ਕੇ ਆਪਨਾਈ ਜਾਣਾ ਹੈ ਅਤੇ ਸਮਝ ਆਏ ‘ਸੱਚ’ ਨੂੰ ਦਲੀਲ ਨਾਲ ਲੋਕਾਂ ਸਾਹਮਣੇ ਰੱਖੀ ਜਾਣਾ ਹੈ। ਪਹਿਲਾਂ ਦੱਸੇ ਅਧਾਰ ’ਤੇ (ਨਿਮਰਤਾ ਨੂੰ ਚੇਤੇ ਰੱਖਦੇ ਹੋਏ) ‘ਨਿਤਨੇਮ’ ਸੁਧਾਰ ਦਾ ਕਦਮ ਤਾਂ ਅਸੀਂ ਪੁੱਟ ਹੀ ਚੁੱਕੇ ਹਾਂ, ਤੇ ਰੱਬ ਦੀ ਮਿਹਰ ਨਾਲ ਹੋਰ ਵੀ ਕਦਮ ਪੁਟੱਣ ਲਈ ਯਤਨ ਜਾਰੀ ਹਨ। ਕਿਉਂਕਿ ਬਾਬਾ ਨਾਨਕ ਜੀ ਤੋਂ ਮਿਲਦੀ ਸੇਧ ਅਨੁਸਾਰ ਸਾਡੀ ਕੋਈ ਜ਼ਿੱਦ ਜਾਂ ਸ਼ਰਤ ਨਹੀਂ ਹੈ ਕਿ ਪਹਿਲਾਂ ਸਾਰੇ ‘ਨਿਤਨੇਮ’ ਦਾ ਸੁਧਾਰ ਕਰ ਲੈਣ ਫੇਰ ਹੀ ਅੱਗੇ ਦੀ ਗੱਲ ਕਰਾਂਗੇ।

(8) ਤੁਹਾਨੂੰ ਪਰਿਵਾਰ ਵੱਲੋਂ ਪ੍ਰੋ. ਦਰਸ਼ਨ ਸਿੰਘ ਜੀ ਦੇ ਸਮਰਥਕਾਂ ਤੇ ਇਹ ਦੋਸ਼ ਲਾਉਣ ਦਾ ਇਤਰਾਜ਼ ਹੈ ਕਿ ਉਹ ਸਪੋਕਸਮੈਨ ਸਮਰਥਕਾਂ ਨੂੰ ਨੀਵਾਂ ਵਿਖਾਉਣ ਲਈ ਉਨ੍ਹਾਂ ਵਿਰੁਧ ਤੋਹਮਤਬਾਜ਼ੀ ਕਰ ਰਹੇ ਹਨ।

ਪਰਿਵਾਰ ਦਾ ਪੱਖ :- ਵੀਰ ਜੀ, ਅਸੀਂ ਆਪਣੇ ਸੰਪਾਦਕੀ ਵਿਚ ਇਹੀ ਗੱਲ ਸਪਸ਼ਟ ਕਰਨ ਦਾ ਯਤਨ ਕੀਤਾ ਹੈ ਕਿ ਦੋਵੇਂ ਧਿਰਾਂ ਆਪਣੇ ‘ਆਗੂਆਂ’ ਦੀ ਗਲਤ ਨੀਤੀਆਂ ਨੂੰ ਅਣਦੇਖਿਆਂ ਕਰਕੇ ਜਾਂ ਗਲਤ ਤਰੀਕੇ ਜਾਇਜ਼ ਠਹਿਰਾ ਰਹੇ ਹਨ। ਸਾਡੀ ਭਾਵਨਾ ਕਿਸੇ ’ਤੇ ਦੋਸ਼ ਜਾਂ ਇਲਜ਼ਾਮ ਲਾਉਣ ਦੀ ਨਹੀਂ ਸੀ। ਦੋਸ਼ ਜਾਂ ਇਲਜ਼ਾਮ ਤਾਂ ਦਾਅਵੇ ਠੋਕ ਕੇ ਜਾਂ ਚੈਲੰਜ ਕਰ ਕੇ ਲਾਏ ਜਾਂਦੇ ਹਨ, ਬੇਨਤੀਆਂ ਕਰਦੇ ਹੋਏ ਨਹੀਂ। ਪਰ ਸਾਡੇ ਸੰਪਾਦਕੀ ਦੇ ਇਨ੍ਹਾਂ ਲਫਜ਼ਾਂ “ਇਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਸੋਚ” ਕਾਰਨ ਤੁਹਾਨੂੰ ਜਾਂ ਸਪੋਕਸਮੈਨ ਸਮਰਥਕਾਂ ਨੂੰ ਇਤਰਾਜ਼ ਹੈ ਜਾਂ ਠੇਸ ਪਹੁੰਚੀ ਹੈ ਤਾਂ ਅਸੀਂ ਬਿਨਾਂ ਸ਼ਰਤ ਖਿਮਾ ਦੇ ਜਾਚਕ ਹਾਂ, ਕਿਉਂਕਿ ਸਾਨੂੰ ਤੁਹਾਡੀ ਧਿਰ ਵਾਂਗੂ ‘ਅਭੁਲ’ ਹੋਣ ਦਾ ਵਿਸ਼ਵਾਸ਼ ਜਾਂ ਦਾਅਵਾ ਨਹੀਂ ਹੈ। ਪਰ ਸਾਡੇ ਸੰਪਾਦਕੀ ਦਾ ਮੁੱਖ ਭਾਵ ਇਹ ਸੀ ਕਿ ਦੋਵੇਂ ਧਿਰਾਂ ਆਪਣੇ ਆਗੂਆਂ ਦੀਆਂ ਗਲਤ ਨੀਤੀਆਂ ਸੁਧਾਰਨ ਦੀ ਥਾਂ ਉਸ ਨੂੰ ਲੰਗੜੀਆਂ ਦਲੀਲਾਂ ਰਾਹੀਂ ਜਾਇਜ਼ ਠਹਿਰਾ ਰਹੀਆਂ ਹਨ ਜਾਂ ਅਣਦੇਖਾ ਕਰ ਰਹੀਆਂ ਹਨ। ਇਹ ਸੱਮਸਿਆ ਸਿਰਫ ਤੁਹਾਡੇ ਦੋਹਾਂ ਧਿਰਾਂ ਦੀ ਨਹੀਂ ਹੈ, ਹਰ ਉਸ ਧਿਰ ਦੀ ਹੈ, ਜੋ ‘ਸਖਸ਼ੀਅਤ’ ਨੂੰ ‘ਸਿਧਾਂਤ’ ਤੋਂ ਜ਼ਿਆਦਾ ਮਹਤੱਵ ਦੇਂਦੇ ਹੋਣ। ਉਹ ਭਾਵੇਂ ਨਾਨਕਸਰੀਏ ਹੋਣ, ਅਖੰਡ ਕੀਰਤਨੀਏ ਹੋਣ, ਤੁਹਾਡੀ ਧਿਰ ਜਾਂ ਕੋਈ ਹੋਰ।

ਇਕ ਪਾਸੇ ਸਪੋਕਸਮੈਨ ਦੇ ਸਮਰਥਕ ਸਿਧਾਂਤਕ ਸਵਾਲਾਂ ਦੇ ਜਵਾਬ ਦੇਣ ਤੋਂ ਟਾਲਾ ਵੱਟ ਜਾਂਦੇ ਹਨ, ਦੂਜੀ ਤਰਫ ਤੁਹਾਡੀ ਧਿਰ ਸਿਧਾਂਤਕ ਸਵਾਲ ਦਾ ਜਵਾਬ ਦੇਣ ਵੇਲੇ ‘ਗੁਰਮਤਿ ਸਿਧਾਂਤ’ ਤੋਂ ਵੱਧ ਮਹਤੱਵ ‘ਪੰਥ ਪ੍ਰਵਾਣਿਕਤਾ’ ਨੂੰ ਦੇਂਦੀ ਹੈ। ਦੋਹਾਂ ਦਾ ਮਕਸਦ ਇਹ ਹੈ ਕਿ ‘ਆਗੂ’ ਨੂੰ ਨਹੀਂ ਸੁਧਾਰਨਾ ਜਾਂ ਉਨ੍ਹਾਂ ਨੂੰ ਸੁਧਾਰਨਾ ਸਭੰਵ ਨਹੀਂ ਲਗਦਾ। ਦੋਹਾਂ ਧਿਰਾਂ ਦੇ ਸਮਰਥਕਾਂ ਵਿਚ ਆਪਣੀਆਂ ਗਲਤੀਆਂ ਤੋਂ ਸੁਚੇਤ ਕਰਨ ਵਾਲਿਆਂ ਦੀ ਪਹੁੰਚ ਵਿਚ ਹੋਰ ਵੀ ਕਈਂ ਗੱਲਾਂ ਸਾਂਝੀਆਂ ਹਨ, ਜਿਨ੍ਹਾਂ ਬਾਰੇ ਵਿਸਤਾਰ ਵਿਚ ਗੱਲ ਕਿਸੇ ਹੋਰ ਥਾਂ ਕਰਨ ਦਾ ਯਤਨ ਕਰਾਂਗੇ।

ਅੱਗੇ ਵੀਰ ਜੀ, ਤੁਹਾਡੇ ਇਕ ਹੋਰ ਵਿਦਵਾਨ ਸਾਥੀ ਵੀਰ ਮਨਜੀਤ ਸਿੰਘ ਜੀ ਖਾਲਸਾ ਮੋਹਾਲੀ ਨੇ ‘ਸਿੱਖ ਮਾਰਗ’ ਤੇ ‘ਤੱਤ ਗੁਰਮਤਿ ਪਰਿਵਾਰ ਨੂੰ ਸਵਾਲ’ ਲੇਖ ਲਿੱਖ ਕੇ ਤੁਹਾਡੀ ਥਾਂ ਕੁਝ ਸਵਾਲ ਪੁੱਛੇ ਸਨ। ਉਨ੍ਹਾਂ ਸਵਾਲਾਂ ਬਾਰੇ ਵੀ ਆਪਣਾ ਪੱਖ ਹੇਠਾਂ ਰੱਖ ਰਹੇ ਹਾਂ।

ਸਵਾਲ 1. : ਜੋਗਿੰਦਰ ਸਿੰਘ ਜੀ ਨਾਲ ਏਕਤਾ ਕਰਨ ਦੀ ਸਲਾਹ ਸਬੰਧੀ:

ਪਰਿਵਾਰ ਦਾ ਪੱਖ :- ਅਸੀਂ ਆਪਣੇ ਸੰਪਾਦਕੀ ਵਿਚ ਕਿਧਰੇ ਵੀ ਕਿਸੇ ਨੂੰ ਸਿੱਧਾ ਏਕਤਾ ਕਰਨ ਲਈ ਨਹੀਂ ਕਿਹਾ ਬਲਕਿ ਇਹ ਦਰਸਾਉਣ ਦਾ ਯਤਨ ਕੀਤਾ ਕਿ ਦੋਵੇਂ ਆਗੂਆਂ ਦੀਆਂ ਗਲਤ ਨੀਤੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਗਲਤ ਪਹੁੰਚ ਇਸ ਏਕਤਾ ਵਿਚ ਇਕ ਰੁਕਾਵਟ ਬਣ ਰਹੀ ਹੈ। (ਹੋਰ ਜਾਣਕਾਰੀ ਲਈ ਤੁਹਾਡੀ ਟਿੱਪਣੀ ਨੰ:3 ਵਿਚ ਦਿੱਤਾ ਸਾਡਾ ਪੱਖ)

ਸਵਾਲ 2. : ਦੋਹਾਂ ਦੇ ਸਮਰਥਕਾਂ ਤੇ ਇਕ ਦੂਜੇ ਨੂੰ ਨੀਵਾਂ ਵਿਖਾਉਣ ਦਾ ਦੋਸ਼ ਲਾਉਣ ਬਾਰੇ ਸਵਾਲ। ਪ੍ਰਸੰਗ ਤੋਂ ਬਾਹਰ ਜਾ ਕੇ ਤੁਹਾਡੇ ਕੋਲੋਂ ਸਪਸ਼ਟੀਕਰਨ ਮੰਗਣ ਦਾ ਗਿਲਾ।

ਪਰਿਵਾਰ ਦਾ ਪੱਖ:- (ਵੇਖੋ ਟਿੱਪਣੀ ਨੰ:8 ਨਾਲ ਦਿੱਤਾ ਸਾਡਾ ਪੱਖ) ਬਾਕੀ ‘ਪਰਿਵਾਰ’ ਵੱਲੋਂ ਆਪ ਜੀ ਤੋਂ ‘ਦਸਮ ਗ੍ਰੰਥ’ ਦੀਆਂ ਰਚਨਾਵਾਂ ਬਾਰੇ ਆਪ ਜੀ ਦੀ ਸੋਚ ਪ੍ਰਤੀ ਪੁੱਛੇ ਸ਼ੰਕੇ ਪ੍ਰਸੰਗ ਤੋਂ ਬਾਹਰ ਵੀਰ ਮਨਜੀਤ ਸਿੰਘ ਜੀ ਨੂੰ ਕਿਵੇਂ ਲਗੇ, ਸਾਡੀ ਸਮਝ ਤੋਂ ਬਾਹਰ ਹੈ। ਸਾਡੀ ਸਮਝ ਅਨੁਸਾਰ ਇਹ ਪ੍ਰਸੰਗ ਤਾਂ ਹੈ ਹੀ ਤੁਹਾਡੀ (ਧਿਰ ਦੀ) ਦਸਮ ਗ੍ਰੰਥ ਸਬੰਧੀ ਪਹੁੰਚ ਨਾਲ ਸਬੰਧਿਤ।

ਸਵਾਲ 3. : ਕਿਸੇ ਇਕ ਧਿਰ (ਦੀਆਂ ਗਲਤ ਨੀਤੀਆਂ) ਵਿਚ ਸ਼ਾਮਿਲ ਹੋ ਜਾਣ ਤੇ ਤੁਹਾਡੇ ਸੁਝਾਅ ਪ੍ਰਤੀ ਸਵਾਲ।

ਪਰਿਵਾਰ ਦਾ ਪੱਖ :- (ਦੇਖੋ ਤੁਹਾਡੀ ਟਿੱਪਣੀ ਨੰ:7 ਵਿਚ ਸਾਡਾ ਪੱਖ)

ਵੀਰ ਕ੍ਰਿਪਾਲ ਸਿੰਘ ਜੀ, ਅਸੀਂ ਪੂਰੇ ਸਹਿਜ, ਠਰੰਮੇ ਅਤੇ ਨਿਮਰਤਾ ਨਾਲ ਤੁਹਾਡੇ ਲੇਖ ‘ਖੂਹ ਵਿਚ ਛਾਲ ਮਾਰਨ…….’ ਬਾਰੇ ‘ਪਰਿਵਾਰ’ ਦਾ ਪੱਖ ਨੁਕਤਾਵਾਰ ਰੱਖਣ ਦਾ ਨਿਮਾਣਾ ਯਤਨ ਕੀਤਾ ਹੈ। ਅਸੀਂ ਵੀ ‘ਦਸਮ ਗ੍ਰੰਥ’ ਦੀਆਂ ਰਚਨਾਵਾਂ ਦੇ ਕਰਤਾ ਬਾਰੇ ਤੁਹਾਨੂੰ ਕੁਝ ਸ਼ੰਕੇ ਪੁੱਛੇ ਸਨ। ਵੀਰ ਮਨਜੀਤ ਸਿੰਘ ਜੀ ਖਾਲਸਾ, ਸੰਪਾਦਕ ਖਾਲਸਾ ਨਿਉਜ਼ ਨੂੰ ਤੁਹਾਡਾ ਜਵਾਬ ਦੇਣਾ, ਸਮਾਂ ਬਰਬਾਦ ਕਰਨਾ ਲਗਦਾ ਹੈ। ਇਹ ਤੁਹਾਡੇ ’ਤੇ ਹੈ ਕਿ ਆਪ ਜੀ ਉਨ੍ਹਾਂ ਦੀ ਸਲਾਹ ਮੰਨ ਕੇ ਜਵਾਦੇਹੀ ਤੋਂ ਟਾਲਾ ਵੱਟ ਜਾਵੋ ਜਾਂ ਜਵਾਬ ਦੇ ਦੇਵੋ। ਅਸੀਂ ਕੋਈ ਦਾਅਵਾ, ਜ਼ਿੱਦ ਜਾਂ ਚੈਲੰਜ ਨਹੀਂ ਕਰਾਂਗੇ ਕਿਉਂਕਿ ਸਾਡੀ ਗੁਰਮਤਿ ਦੀ ਸੋਝੀ ਸਾਨੂੰ ਇਨ੍ਹਾਂ ਤੋਂ ਪ੍ਰਹੇਜ਼ ਕਰਨ ਦੀ ਪ੍ਰੇਰਨਾ ਦੇਂਦੀ ਹੈ।

ਨਿਮਰਤਾ ਅਤੇ ਸਤਿਕਾਰ ਸਹਿਤ

ਤੱਤ ਗੁਰਮਤਿ ਪਰਿਵਾਰ


(09/03/11)
ਕਿਰਪਾਲ ਸਿੰਘ ਬਠਿੰਡਾ

ਸਤਿਕਾਰਯੋਗ ਅਮਰਜੀਤ ਸਿੰਘ ਚੰਦੀ ਜੀ, ਤੱਤ ਗੁਰਮਤਿ ਪਰਿਵਾਰ ਦੇ ਸਤਿਕਾਰਯੋਗ ਮੈਂਬਰ ਸਾਹਿਬਾਨ ਅਤੇ ਸਮੁਚੇ ਪਾਠਕ ਵੀਰ ਜੀਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

ਖੂਹ ਵਿੱਚ ਛਾਲ ਮਾਰਨ ਤੋਂ ਪਹਿਲਾਂ ਸੌ ਵਾਰ ਸੋਚਣ ਦੀ ਲੋੜ ਹੈ ਪਰ ਪਹਾੜ ਤੇ ਚੜ੍ਹਨ ਲਈ ਵੱਡੀ ਤਿਆਰੀ ਦੀ ਲੋੜ ਹੈ” ਸਿਰਲੇਖ ਹੇਠ ਲਿਖੇ ਲੇਖ ਵਿੱਚ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਜਿਸ ਸਬੰਧੀ ਪਹਿਲਾਂ ਹੀ ਵੀਚਾਰ ਚਰਚਾ ਹੋ ਚੁੱਕੀ ਹੈ ਕਿ ਇੱਕ ਨੀਤੀਗਤ ਫੈਸਲੇ ਅਧੀਨ ਸਿਖ ਰਹਿਤ ਮਰਿਆਦਾ ਤੇ ਕੋਈ ਕਿੰਤੂ ਕੀਤੇ ਬਗੈਰ ਇਸ ਦੇ ਸਹਾਰੇ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਹਟਾਉਣ ਲਈ ਸਾਰੀਆਂ ਜਾਗਰੂਕ ਧਿਰਾਂ ਮਿਲ ਕੇ ਚਲਣਗੀਆਂ, ਉਸ ਫੈਸਲੇ ਨੂੰ ਦਰ ਕਿਨਾਰ ਕਰਕੇ ਵਾਰ ਵਾਰ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਸਬੰਧੀ ਚਰਚਾ ਛੇੜ ਕੇ ਜਾਗਰੂਕ ਧਿਰਾਂ ਵਿੱਚ ਦੂਰੀ ਵਧਾ ਕੇ ਦਸਮ ਗ੍ਰੰਥੀਆਂ ਨੂੰ ਲਾਭ ਨਾ ਪਹੁੰਚਾਇਆ ਜਾਵੇ। ਦੂਸਰੀ ਬੇਨਤੀ ਕੀਤੀ ਗਈ ਸੀ ਕਿ ਜੋਗਿੰਦਰ ਸਿੰਘ ਮੁੱਖ ਸੰਪਾਦਕ ਸਪੋਕਸਮੈਨ ਅਤੇ ਪ੍ਰੋ: ਦਰਸ਼ਨ ਸਿੰਘ ਦੀ ਵੀਚਾਰਧਾਰਾ ਅਤੇ ਕੰਮ ਕਰਨ ਦੇ ਢੰਗ ਵਿੱਚ ਬਹੁਤ ਜਿਆਦਾ ਅੰਤਰ ਹੈ, ਉਨ੍ਹਾਂ ਦਾ ਮਿਲ ਕੇ ਚਲਣਾਂ ਸੰਭਵ ਨਹੀਂ ਹੈ, ਜਿਤਨੀ ਵਾਰ ਵੀ ਦੋਵਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਦਾ ਨਤੀਜਾ ਹਮੇਸ਼ਾਂ ਉਲਟਾ ਹੀ ਨਿਕਲਦਾ ਰਿਹਾ ਭਾਵ ਦੂਰੀਆਂ ਹੋਰ ਵਧਦੀਆਂ ਗਈਆਂ। ਇਸ ਲਈ ਅਪਨਾਏ ਜਾ ਚੁੱਕੇ ਤਰੀਕਿਆਂ ਨੂੰ ਵਾਰ ਵਾਰ ਅਪਨਾਉਣ ਦੀ ਸਲਾਹ ਦੇ ਕੇ ਹੋਰ ਦੂਰੀਆਂ ਵਧਾਉਣ ਦੀ ਥਾਂ ਤੁਹਾਡੇ ਕੋਲ ਦੋਵਾਂ ਵਿੱਚੋਂ ਇੱਕ ਚੋਣ ਹੈ ਕਿ ਤੁਸੀਂ ਦੋਵਾਂ ਵਿਚੋਂ ਇੱਕ ਦਾ ਸਾਥ ਦੇ ਸਕਦੇ ਹੋ ਪਰ ਇਹ ਧਿਆਨ ਰੱਖਣਾ ਕਿ ਕੋਈ ਤਹਾਨੂੰ ਨਾਲ ਲੈ ਕੇ ਖ਼ੂਹ ਵਿੱਚ ਛਾਲ ਨਾ ਮਾਰ ਦੇਵੇ ਜਾਂ ਦੂਸਰੀ ਧਿਰ ਜੇ ਅੱਗੇ ਚੱਲਣ ਤੋਂ ਨਾਂਹ ਕਰ ਦੇਵੇ ਤਾਂ ਉਸ ਨੂੰ ਉਥੇ ਹੀ ਛੱਡ ਕੇ ਤੁਸੀਂ ਆਪਣਾ ਸਫਰ ਜਾਰੀ ਰੱਖ ਸਕਦੇ ਹੋ। ਤੀਸਰੀ ਬੇਨਤੀ ਕੀਤੀ ਸੀ ਕਿ ਤੱਤ ਗੁਰਮਤਿ ਪਰਿਵਾਰ ਵਲੋਂ ਸਪੋਕਸਮੈਨ ਦੇ ਸਮਰਥਕਾਂ ਅਤੇ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕਾਂ ਦੀ ਤੁਲਨਾ ਕਰਕੇ ਬਰਾਬਰ ਦੇ ਦੋਸ਼ੀ ਐਲਾਨੇ ਹਨ, ਉਹ ਫੈਸਲਾ ਗਲਤ ਹੈ। ਤੁਹਾਡੇ ਵਲੋਂ ਬਰਾਬਰ ਦੇ ਦੋਸ਼ੀ ਹੋਣ ਦਾ ਅਧਾਰ ਦੱਸਿਆ ਜਾਵੇ। ਇਸ ਦਾ ਕੋਈ ਜਵਾਬ ਦੇਣ ਦੀ ਥਾਂ ਤੁਸੀਂ ਆਪਣੇ ਪੱਤਰਾਂ ਅਤੇ ੬ ਮਾਰਚ ਦੀ ਸੰਪਾਦਕੀ `ਹਮਾਰਾ ਧੜਾ ਹਰਿ ਰਹਿਆ ਸਮਾਈ।। ` ਵਿੱਚ ਪਹਿਲਾਂ ਹੀ ਕਈ ਵਾਰ ਦੁਹਰਾਏ ਜਾ ਚੁੱਕੇ ਉਪਦੇਸ਼ ਨੂੰ ਮੁੜ ਦੁਹਰਾਉਣ ਤੋਂ ਇਲਾਵਾ ਜਿਸ ਤਰ੍ਹਾਂ ਤੁਸੀ ਮੈਨੂੰ ਸਖ਼ਸ਼ੀਅਤ ਪ੍ਰਸਤ ਦੱਸ ਕੇ ਵਾਰ ਵਾਰ ਸਖ਼ਸ਼ੀਅਤ ਪ੍ਰਸਤੀ ਦੀਆਂ ਐਨਕਾਂ ਉਤਾਰਨ ਦਾ ਉਪਦੇਸ਼ ਦੇ ਰਹੇ ਹੋ, ਮੈਨੂੰ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਤੁਸੀਂ ਮੈਨੂੰ ਉਪਦੇਸ਼ ਨਹੀਂ ਸਿੱਧੇ ਤੌਰ `ਤੇ ਗਾਲਾਂ ਕੱਢ ਰਹੇ ਹੋ! ਤੁਹਾਨੂੰ ਤਾਂ ਸਭ ਜਾਣਕਾਰੀ ਹੈ ਪਰ ਪਾਠਕਾਂ ਨੂੰ ਮੈਂ ਆਪਣੇ ਵਾਰੇ ਕੁੱਝ ਜਾਣਕਾਰੀ ਦੇ ਕੇ ਤੁਹਾਥੋਂ ਪੁੱਛਣ ਦੀ ਗੁਸਤਾਖ਼ੀ ਕਰ ਰਿਹਾ ਹਾਂ ਕਿ ਤੁਹਾਨੂੰ ਮੇਰੇ ਵਿੱਚ ਸਖ਼ਸ਼ੀਅਤ ਪ੍ਰਸਤੀ ਕਿਥੋਂ ਨਜ਼ਰ ਆਈ?

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਹੋਂਦ ੧੯੭੯-੮੦ ਤੋਂ ਹੀ ਮੈਂ ਇਸ ਨਾਲ ਜੁੜਿਆ ਹੋਇਆ ਸੀ। ਮੈ ਜੋ ਵੀ ਗੁਰਮਤਿ ਅਤੇ ਸਿੱਖ ਇਤਿਹਾਸ ਦੀ ਸੋਝੀ ਪ੍ਰਾਪਤ ਕੀਤੀ ਹੈ ਇਹ ਸਭ ਸਿੱਖ ਮਿਸ਼ਨਰੀ ਕਾਲਜ ਦੀ ਹੀ ਦੇਣ ਹੈ। ੧੯੯੯-੨੦੦੦ ਵਿੱਚ ਜਦੋਂ ਸ: ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਦੀ ਪੁਸਤਕ ਲੜੀ `ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ` ਪੜ੍ਹੀਆਂ ਤੇ ਇਸ ਦਾ ਮੁੱਦਾ ਸਪੋਕਸਮੈਨ ਨੇ ਚੁੱਕਿਆ ਤਾਂ ਬੇਸ਼ੱਕ ਮੈਂ ਇਸ ਦਾ ਪਹਿਲਾਂ ਹੀ ਪਾਠਕ ਸੀ ਪਰ ਇਸ ਤੋਂ ਬਾਅਦ ਮੈਂ ਇਸ ਦਾ ਕੱਟੜ ਸਮਰਥਕ ਬਣ ਗਿਆ। ਇਸ ਤੋਂ ਪਹਿਲਾਂ ਬੇਸ਼ਕ ਮੈਂ ਪ੍ਰੋ: ਦਰਸ਼ਨ ਸਿੰਘ ਵਲੋਂ ਪੰਥ ਲਈ ਨਿਭਾਈਆਂ ਸੇਵਾਵਾਂ ਕਾਰਣ ਉਨ੍ਹਾਂ ਦਾ ਸਤਿਕਾਰ ਕਰਦਾ ਸੀ ਪਰ ਉਨ੍ਹਾਂ ਨਾਲ ਕਦੀ ਵੀ ਮੇਰੀ ਨਿਜੀ ਨੇੜਤਾ ਜਾਂ ਫ਼ੋਨ ਰਾਹੀਂ ਵੀ ਕੋਈ ਸੰਪਰਕ ਨਹੀਂ ਸੀ। ੩੧ ਦਸੰਬਰ ੨੦੦੭ ਦੀ ਰਾਤ ਨੂੰ ਦਿੱਲੀ ਸਿੱਖ ਗੁਰਦੁਅਰਾ ਪ੍ਰਬੰਧਕ ਕਮੇਟੀ ਵਲੋਂ ਨਵੇਂ ਸਾਲ ਦੀ ਆਮਦ ਨੂੰ ਜੀ ਆਇਆਂ ਕਹਿਣ ਲਈ ਲੱਖੀ ਸ਼ਾਹ ਵਣਜ਼ਾਰਾ ਹਾਲ ਵਿੱਚ ਕੀਰਤਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪ੍ਰੋ: ਦਰਸ਼ਨ ਸਿੰਘ ਨੇ ਕੀਰਤਨ ਕੀਤਾ। ਵਿਆਖਿਆ ਦੌਰਾਨ ਉਨ੍ਹਾਂ ਬਹੁਤ ਹੀ ਸੋਹਣੇ ਢੰਗ ਨਾਲ ਗੁਰਮਤਿ ਸਿਧਾਂਤ ਨੂੰ ਪੇਸ਼ ਕੀਤਾ। ਇਹ ਸਾਰਾ ਪ੍ਰੋਗਰਾਮ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਸਿੱਧਾ ਪ੍ਰਸਾਰਤ ਹੋਣ ਕਰਕੇ ਮੈਂ ਘਰ ਵਿੱਚ ਬੈਠਿਆਂ ਹੀ ਇਸ ਦਾ ਅਨੰਦ ਮਾਣਿਆ ਤੇ ਅਗਲੇ ਦਿਨ ਪ੍ਰੋ: ਸਾਹਿਬ ਵਲੋਂ ਪ੍ਰਗਟ ਕੀਤੇ ਗੁਰਮਤਿ ਅਨੁਸਾਰੀ ਵੀਚਾਰਾਂ ਨੂੰ ਹੂਬਹੂ ਖ਼ਬਰ ਵਿੱਚ ਲਿਖ ਕੇ ਸਪੋਕਸਮੈਨ ਨੂੰ ਭੇਜ ਦਿੱਤੀ। ੨ ਜਨਵਰੀ ੨੦੦੮ ਨੂੰ ਇਹ ਖ਼ਬਰ ਛਪ ਜਾਣ ਬਾਅਦ ਪਹਿਲੀ ਵਾਰ ਮੈਂ ਪ੍ਰੋ: ਦਰਸ਼ਨ ਸਿੰਘ ਨਾਲ ਫ਼ੋਨ `ਤੇ ਸੰਪਰਕ ਕਰਕੇ ਉਨ੍ਹਾਂ ਵਲੋਂ ਪ੍ਰਗਟ ਕੀਤੇ ਵੀਚਾਰਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਗੱਲਬਾਤ ਦੌਰਾਨ ਮੈਂ ਮਹਿਸੂਸ ਕੀਤਾ ਕਿ ਜਿਨ੍ਹਾਂ ਖ਼ੁਸ਼ ਮੈ ਉਨ੍ਹਾਂ ਦੇ ਵੀਚਾਰ ਸੁਣ ਕੇ ਹੋਇਆ ਸੀ ਉਤਨਾ ਹੀ ਮੇਰੇ ਵਲੋਂ ਲਿਖੀ ਖ਼ਬਰ ਨੂੰ ਉਨ੍ਹਾਂ ਨੇ ਵੀ ਪਸੰਦ ਕੀਤਾ ਹੈ। ਇਸ ਦਾ ਲਾਹਾ ਖਟਦਿਆਂ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ੫ ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਵੀ ਆ ਰਿਹਾ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਉਸ ਦੌਰਾਨ ਜਰੂਰ ਟਾਈਮ ਮਿਲੇਗਾ, ਇਸ ਲਈ ਚੰਗਾ ਹੋਵੇਗਾ ਜੇ ਅਜੇਹੇ ਮੌਕੇ ਆਮ ਤੌਰ `ਤੇ ਬਚਿਤਰ ਨਾਟਕ ਵਿੱਚੋਂ ਪੜ੍ਹੀਆਂ ਜਾਂਦੀਆਂ ਗੁਰਮਤਿ ਵਿਰੋਧੀ ਰਚਨਾਵਾਂ ਨੂੰ ਤੁਸੀਂ ਗੁਰਬਾਣੀ ਦੀ ਕਸਵੱਟੀ `ਤੇ ਪਰਖ ਕੇ ਉਸ ਦਾ ਵਿਸ਼ਲੇਸ਼ਣ ਕਰ ਦਿਓ। ਉਨ੍ਹਾਂ ਕਿਹਾ ਕਿ ਮਨ ਤਾਂ ਉਨ੍ਹਾਂ ਦਾ ਵੀ ਹੈ ਪਰ ਜੇ ਗੁਰੂ ਨੇ ਚਾਹਿਆ ਤਾਂ ਉਹ ਕੋਸ਼ਿਸ਼ ਕਰਨਗੇ। ੫ ਜਨਵਰੀ ਨੂੰ ਉਨ੍ਹਾਂ ਬਹੁਤ ਸੋਹਣੇ ਢੰਗ ਨਾਲ ਉਹ ਹੀ ਵੀਚਾਰ ਪੇਸ਼ ਕੀਤੇ ਜੋ ਗੁਰਮਤਿ ਅਨੁਸਾਰ ਸਨ ਅਤੇ ਜਿਨ੍ਹਾਂ ਨੂੰ ਜਾਗਰੂਕ ਕਹਾਉਣ ਵਾਲਾ ਧੜਾ ਪ੍ਰਚਾਰਣਾ ਚਾਹੁੰਦਾ ਸੀ। ਇਸ ਉਪ੍ਰੰਤ ਉਨ੍ਹਾਂ ਨੂੰ ਤਿੰਨ ਦਿਨ ਲਗਾਤਾਰ ਸ਼ਾਮ ਨੂੰ ਵਿਸ਼ੇਸ਼ ਤੌਰ `ਤੇ ਟਾਈਮ ਦਿੱਤਾ ਗਿਆ ਤੇ ਏਡੀ ਵੱਡੀ ਪੰਥਕ ਸਟੇਜ `ਤੇ ਪਹਿਲੀ ਵਾਰ ਬਚਿਤਰ ਨਾਟਕ ਦਾ ਖੁੱਲ੍ਹ ਕੇ ਵਿਸ਼ਲੇਸ਼ਣ ਕੀਤਾ ਗਿਆ ਜਿਸ ਦਾ ਟੀਵੀ ਚੈਨਲ `ਤੇ ਸਿਧਾ ਪ੍ਰਸਾਰਣ ਹੋ ਰਿਹਾ ਸੀ। ਪ੍ਰੋ: ਦਰਸ਼ਨ ਸਿੰਘ ਦੀ ਇਸ ਯੋਗਤਾ ਦਾ ਸਿਰਫ ਮੈ ਹੀ ਪ੍ਰਸੰਸਕ ਨਹੀਂ ਬਣਿਆ ਸਗੋਂ ਤੱਤ ਗੁਰਮਤਿ ਪਰਿਵਾਰ ਦੇ ੧੩ ਫਰਵਰੀ ਦੀ ਸੰਪਾਦਕੀ ਵਿਚੋਂ ਉਨ੍ਹਾਂ ਦੇ ਵੀਚਾਰ ਪੜ੍ਹੋ: `ਪ੍ਰੋ. ਦਰਸ਼ਨ ਸਿੰਘ ਜੀ ਕੌਮ ਦੀ ਬਹੁਤ ਹੀ ਮਾਨਯੋਗ ਅਤੇ ਕਾਬਿਲ ਸਖਸ਼ੀਅਤ ਹਨ। ੮੪ ਤੋਂ ਬਾਅਦ ਕਾਲੇ ਬੱਦਲਾਂ ਵਾਲੇ ਦੌਰ ਵਿੱਚ ਵੀ ਉਨ੍ਹਾਂ ਨੇ ਨਿਡਰਤਾ ਨਾਲ ਕੀਰਤਨ ਰਾਹੀਂ ਪ੍ਰਚਾਰ ਕਰਕੇ ਕੌਮ ਨੂੰ ਕਾਫੀ ਹੌਸਲਾ ਦਿੱਤਾ। ਬੇਸ਼ੱਕ ਦਸਮ ਗ੍ਰੰਥ ਪ੍ਰਤੀ ਉਨ੍ਹਾਂ ਦੀ ਪਹੁੰਚ ਕਾਫੀ ਸਮੇਂ ਤੱਕ ਜਾਗਰੂਕਤਾ ਵਾਲੀ ਨਹੀਂ ਸੀ ਪਰ ਇਹ ਨਿਰੋਲ ਅਨਜਾਣਪੁਣੇ ਕਾਰਨ ਸੀ, ਜੋ ਇਤਨੀ ਗਲਤ ਗੱਲ ਨਹੀਂ ਹੈ। ਵੱਡੀ ਗੱਲ ਇਹ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਦਸਮ ਗ੍ਰੰਥ ਦਾ ਸੱਚ ਸਮਝ ਆਉਣ ਲੱਗ ਪਿਆ, ਉਨ੍ਹਾਂ ਨੇ ਆਪਣੀ ਇਸ ਪੁਰਾਣੀ ਸੋਚ ਨੂੰ ਤਿਆਗਣ ਵਿੱਚ ਬਿਲਕੁਲ ਵੀ ਸੰਕੋਚ ਨਹੀਂ ਕੀਤਾ। ਐਸੀ ਹਿੰਮਤ ਵਿਰਲੇ ਹੀ ਕਰ ਸਕਦੇ ਹਨ। ਉਨ੍ਹਾਂ ਨੇ ਤਾਂ ਇਸ ਤੋਂ ਵੀ ਅੱਗੇ ਜਾਂਦੇ ਹੋਏ, ਦਸਮ ਗ੍ਰੰਥ ਬਾਰੇ ਸੱਚ ਪ੍ਰਗਟ ਕਰਦਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਇਸ ਖੇਤਰ ਵਿੱਚ ਆਉਣ ਨਾਲ ਜਾਗਰੂਕ ਪੰਥ ਦੀ ਦਸਮ ਗ੍ਰੰਥ ਵਿਰੋਧੀ ਲਹਿਰ ਨੂੰ ਤੱਕੜਾ ਬਲ ਮਿਲਿਆ। ਜਾਗਰੂਕ ਪੰਥ ਨੂੰ ਉਨ੍ਹਾਂ ਵਿੱਚ ਇਸ ਲਹਿਰ ਦਾ ਇੱਕ ਦੰਮਦਾਰ ਅਤੇ ਪ੍ਰਭਾਵਸ਼ਾਲੀ ਆਗੂ ਨਜ਼ਰ ਆਉਣ ਲੱਗ ਪਿਆ`।

ਇਸੇ ਦੌਰਾਨ ਜੋਗਿੰਦਰ ਸਿੰਘ ਸਪੋਕਸਮੈਨ ਵਲੋਂ ਏਕਸ ਕੇ ਬਾਰਕ ਜਥੇਬੰਦੀ ਬਣਾਉਣ ਦਾ ਅਮਲ ਸ਼ੁਰੂ ਹੋ ਗਿਆ ਜਿਸ ਦੀਆਂ ਮੀਟਿੰਗਾਂ ਵਿੱਚ ਮੈਂ ਉਨ੍ਹਾਂ ਨੂੰ ਸਲਾਹ ਦੇ ਬੈਠਾ ਕਿ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਕਤਾ ਨੂੰ ਸ਼ੱਕੀ ਬਣਾਉਣ ਵਾਲੀਆਂ ਲਿਖਤਾਂ ਨੂੰ ਅਖ਼ਬਾਰੀ ਚਰਚਾ ਦਾ ਵਿਸ਼ਾ ਨਾ ਬਣਾਇਆ ਜਾਵੇ ਕਿਉਂਕਿ ਇੱਕ ਪੰਥਕ ਅਖ਼ਬਾਰ ਵਿੱਚ ਛਪੀਆਂ ਇਹ ਲਿਖਤਾਂ ਪੰਥ ਲਈ ਕਾਫੀ ਨੁਕਸਾਨਦਾਇਕ ਸਿੱਧ ਹੋ ਸਕਦੀਆਂ ਹਨ। ਬੱਸ ਇਹੋ ਸਲਾਹ ਸਪੋਕਸਮੈਨ ਨਾਲੋਂ ਮੇਰੀ ਦੂਰੀਆਂ ਦਾ ਕਾਰਣ ਬਣ ਗਈ। ਉੱਧਰ ਪ੍ਰੋ: ਦਰਸ਼ਨ ਸਿੰਘ ਵਲੋਂ ਅਖੌਤੀ ਦਸਮ ਗ੍ਰੰਥ ਵਿਰੁੱਧ ਵਿੱਢੀ ਮੁਹਿੰਮ ਸਦਕਾ ਉਨ੍ਹਾਂ ਨੂੰ ਅਖੌਤੀ ਜਥੇਦਾਰਾਂ ਨੇ ਆਪਣੇ ਕੂੜਨਾਮੇ ਰਾਹੀਂ ਪੰਥ ਵਿੱਚੋਂ ਛੇਕ ਦਿੱਤਾ। ਹੁਣ ਤੱਤ ਗੁਰਮਤਿ ਪਰਿਵਾਰ ਸਮੇਤ ਜੇ ਕਿਸੇ ਨੂੰ ਮੇਰੇ `ਤੇ ਸਖ਼ਸ਼ੀਅਤ ਪ੍ਰਸਤ ਹੋਣ ਦਾ ਸ਼ੱਕ ਹੈ ਤਾਂ ਕਿਰਪਾ ਕਰਕੇ ਮੇਰੇ ਹੇਠ ਲਿਖੇ ਸਵਾਲਾਂ ਦਾ ਜਵਾਬ ਦੇਣ:-

1. ਵੀਹ ਸਾਲਾਂ ਤੋਂ ਜੁੜੇ ਸਿੱਖ ਮਿਸ਼ਨਰੀ ਕਾਲਜ ਨੂੰ ਛੱਡ ਕੇ ਸਪੋਕਸਮੈਨ ਨਾਲ ਜੁੜਨਾ ਕੀ ਮੇਰੀ ਸਖ਼ਸ਼ੀਅਤ ਪ੍ਰਸਤੀ ਸੀ ਜਾਂ ਸਿਧਾਂਤ ਨੂੰ ਲਾਗੂ ਕਰਵਾਉਣ ਦੀ ਪ੍ਰਬਲ ਇੱਛਾ?

2. ੧੦ ਸਾਲਾਂ ਤੋਂ ਵੱਧ ਸਮਾ ਸਪੋਕਸਮੈਨ ਦਾ ਕੱਟੜ ਸਮਰਥਕ ਰਹਿਣ ਪਿਛੋਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਕਤਾ ਦੇ ਵਿਸ਼ੇ `ਤੇ ਮਤਭੇਦ ਹੋਣ ਕਰਕੇ ਸਪੋਕਸਮੈਨ ਨਾਲ ਦੂਰੀਆਂ ਵਧਣ ਦਾ ਕਾਰਣ ਮੇਰੀ ਸਖ਼ਸ਼ੀਅਤ ਪ੍ਰਸਤੀ ਹੈ ਜਾਂ ਸਿਧਾਂਤ `ਤੇ ਪਹਿਰਾ ਦੇਣਾ?

3. ਤੱਤ ਗੁਰਮਤਿ ਪਰਿਵਾਰ ਦੇ ਸ਼ਬਦਾਂ ਵਿੱਚ `ਜਾਗਰੂਕ ਲਹਿਰ ਦੇ ਇੱਕ ਦੰਮਦਾਰ ਅਤੇ ਪ੍ਰਭਾਵਸ਼ਾਲੀ ਆਗੂ` ਨੂੰ ਸਮਰਥਨ ਦੇਣਾ ਮੇਰੀ ਸਖ਼ਸ਼ੀਅਤ ਪ੍ਰਸਤੀ ਹੈ ਜਾਂ ਸਿਧਾਂਤਵਾਦੀ ਹੋਣਾ ਹੈ?

4. ਪ੍ਰੋ: ਦਰਸ਼ਨ ਸਿੰਘ ਨੂੰ `ਜਾਗਰੂਕ ਲਹਿਰ ਦੇ ਇੱਕ ਦੰਮਦਾਰ ਅਤੇ ਪ੍ਰਭਾਵਸ਼ਾਲੀ ਆਗੂ` ਮੰਨ ਕੇ ਵੀ ਉਸ ਨੂੰ ਵਾਰ ਵਾਰ ਆਪਣੀਆਂ ਹਦਾਇਤਾਂ ਅਨੁਸਾਰ ਕੰਮ ਕਰਨ ਲਈ ਮਜ਼ਬੂਰ ਕਰਨਾ ਅਤੇ ਸਮਰਥਕਾਂ ਨੂੰ ਸਖ਼ਸ਼ੀਅਤ ਪ੍ਰਸਤ ਦੱਸਣਾ, ਆਪਣੇ ਆਪ ਨੂੰ ਸਿਧਾਂਤਵਾਦੀ ਦੱਸਣਾ ਹੈ ਜਾਂ ਜਾਗਰੂਕ ਲਹਿਰ ਨੂੰ ਆਗੂ ਰਹਿਤ ਕਰਨਾ ਹੈ?

5. ਜਿਹੜਾ ਪਰਿਵਾਰ ਇਹ ਵੀ ਮੰਨ ਰਿਹਾ ਹੈ ਕਿ: `ਜਿਵੇਂ ਹੀ ਪ੍ਰੋ: ਦਰਸ਼ਨ ਸਿੰਘ ਨੂੰ ਦਸਮ ਗ੍ਰੰਥ ਦਾ ਸੱਚ ਸਮਝ ਆਉਣ ਲੱਗ ਪਿਆ, ਉਨ੍ਹਾਂ ਨੇ ਆਪਣੀ ਇਸ ਪੁਰਾਣੀ ਸੋਚ ਨੂੰ ਤਿਆਗਣ ਵਿੱਚ ਬਿਲਕੁਲ ਵੀ ਸੰਕੋਚ ਨਹੀਂ ਕੀਤਾ। ਐਸੀ ਹਿੰਮਤ ਵਿਰਲੇ ਹੀ ਕਰ ਸਕਦੇ ਹਨ। ਉਨ੍ਹਾਂ ਨੇ ਤਾਂ ਇਸ ਤੋਂ ਵੀ ਅੱਗੇ ਜਾਂਦੇ ਹੋਏ, ਦਸਮ ਗ੍ਰੰਥ ਬਾਰੇ ਸੱਚ ਪ੍ਰਗਟ ਕਰਦਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ`। ਕੀ ਉਹ ਪਰਿਵਾਰ ਹੁਣ ਇਹ ਸਮਝ ਬੈਠਾ ਹੈ ਕਿ ਜੇ ਉਨ੍ਹਾਂ ਨੇ ਪ੍ਰੋ: ਦਰਸ਼ਨ ਸਿੰਘ ਨੂੰ ਸਿਧਾਂਤ ਦਾ ਪਾਠ ਨਾ ਪੜ੍ਹਾਇਆ ਤਾਂ ਇਸ ਤੋਂ ਅੱਗੇ ਉਨ੍ਹਾਂ ਨੂੰ ਕੋਈ ਸਮਝ ਹੀ ਨਹੀਂ ਆਉਣੀ?

6. ਗੁਰਮਤਿ ਨੂੰ ਲਾਗੂ ਕਰਵਾਉਣ ਲਈ ਕੋਈ ਨੀਤੀ ਘੜ੍ਹਨ ਨੂੰ ਚਾਣਕੀਯਾ ਨੀਤੀ ਕਹਿ ਕੇ ਰੱਦ ਕਰਨ ਵਾਲੇ ਦੱਸ ਸਕਦੇ ਹਨ ਕਿ ਸਿੱਖਾਂ ਕੋਲ ਸ਼ਾਨਦਾਰ ਫ਼ਲਸਫਾ, ਇਤਿਹਾਸ ਤੇ ਕੁਰਬਾਨੀ ਦਾ ਜ਼ਜ਼ਬਾ ਹੋਣ ਦੇ ਬਾਵਯੂਦ ਵੀ ਅੱਜ ਤੱਕ ਕੋਈ ਪ੍ਰਪਤੀ ਕਿਉਂ ਨਹੀਂ ਕਰ ਸਕੇ? ਕੀ ਨੀਤੀ ਦੀ ਘਾਟ ਕਾਰਣ ਸਿੱਖਾਂ ਦਾ ਘਾਣ ਤਾਂ ਨਹੀਂ ਹੋ ਰਿਹਾ? ਜਿਨ੍ਹਾਂ ਕੋਲ ਨੀਤੀ ਹੈ ਉਨ੍ਹਾਂ ਨੇ ੭ ਸਾਲਾਂ ਤੋਂ ਲਾਗੂ ਹੋਇਆ ਨਾਨਕਸ਼ਾਹੀ ਕੈਲੰਡਰ ਵੀ ੧੫ ਦਿਨਾਂ `ਚ ਰੱਦ ਕਰਕੇ ਸਾਨੂੰ ਅੰਗੂਠਾ ਵਿਖਾ ਦਿੱਤਾ ਅਤੇ ਅਸੀਂ ਸਿਰਫ ਲੇਖ ਲਿਖਣ ਤੇ ਸਿਧਾਂਤ ਪੜ੍ਹਾਉਣ ਤੱਕ ਹੀ ਸਿਮਟ ਕੇ ਰਹਿ ਗਏ ਹਾਂ।

7. ਕੀ ਨੀਤੀ ਦੀ ਘਾਟ ਕਾਰਣ ਹੀ ਅਸੀਂ ਪ੍ਰੋ: ਦਰਸ਼ਨ ਸਿੰਘ ਨਾਲ ਅਜੇਹਾ ਵਿਵਹਾਰ ਕਰਕੇ ਗੁਰਮਤਿ ਦੇ ਅਨੇਕਾਂ ਹੋਰ ਪ੍ਰਚਾਰਕਾਂ ਦੇ ਇਸ ਜਾਗਰੂਕ ਲਹਿਰ ਵਿੱਚ ਕੁੱਦਣ ਦਾ ਰਾਹ ਰੋਕ ਕੇ ਲਹਿਰ ਨੂੰ ਵੱਡਾ ਨੁਕਸਾਨ ਨਹੀਂ ਪਹੁੰਚਾ ਰਹੇ?

8. ਪ੍ਰੋ: ਦਰਸ਼ਨ ਸਿੰਘ ਦੇ ਇਸ ਲਹਿਰ ਵਿੱਚ ਕੁੱਦਣ ਨਾਲ ਜੋ ਉਭਾਰ ਆਇਆ ਸੀ ਉਸ ਦਾ ੨੦੧੦ ਦੇ ਸ਼ੁਰੂ ਵਿੱਚ ਸਪੋਕਸਮੈਨ ਨੇ ਵਿਰੋਧ ਕਰਕੇ ਨੁਕਸਾਨ ਕੀਤਾ ਤੇ ਹੁਣ ਜੇ ਦੁਬਾਰਾ ਜੋਰ ਫੜਨ ਲੱਗੀ ਹੈ ਤਾਂ ਇਸ ਨੂੰ ਫ਼ੇਲ ਕਰਨ ਲਈ ਤੱਤ ਗੁਰਮਤਿ ਪਰਿਵਾਰ ਉਸ ਤੋਂ ਵੀ ਵੱਧ ਉਤਾਵਲਾ ਕਿਉਂ ਦਿੱਸ ਰਿਹਾ ਹੈ?

9. ਪ੍ਰੋ: ਦਰਸ਼ਨ ਸਿੰਘ ਵਿਰੁੱਧ ਵਿੱਢੀ ਮੁਹਿੰਮ ਨੂੰ ਜਾਇਜ਼ ਦੱਸਣ ਲਈ ਤੱਤ ਗੁਰਮਤਿ ਨੇ ਗੁਰਮੀਤ ਸਿੰਘ ਆਸਟ੍ਰੇਲੀਆ ਨੂੰ ਨਿਰਪੱਖ ਵਿਦਵਾਨ ਦੱਸਦਿਆ ਉਸ ਦਾ ਪੱਤਰ ੪ ਮਾਰਚ ਨੂੰ ਪੋਸਟ ਕੀਤਾ ਹੈ। ਜਰਾ ਉਸ ਦੀ ਨਿਰਪੱਖਤਾ ਵੇਖਣ ਲਈ ਉਸ ਵਲੋਂ ਮੈਨੂੰ ਭੇਜੀਆਂ ਗਈਆਂ ਈ-ਮੇਲ ਪੜ੍ਹ ਕੇ ਵੇਖੋ। ਜਿਹੜੇ ਸਵਾਲ ਤੱਤ ਗੁਰਮਤਿ ਪਰਿਵਾਰ ਸਪੋਕਸਮੈਨ ਨੂੰ ਪੁੱਛ ਚੁੱਕਾ ਹੈ ਅਤੇ ਜਿਨ੍ਹਾਂ ਨਾਲ ਸ: ਗੁਰਮੀਤ ਸਿੰਘ ਵੀ ਸਹਿਮਤ ਹੈ ਜੇ ਉਹੀ ਸਵਾਲ ਮੈਂ ਸਪੋਕਸਮੈਨ ਅਤੇ ਉਸ ਦੇ ਸਮਰਥਕਾਂ ਤੋਂ ਸਿੱਖ ਮਾਰਗ ਰਾਹੀਂ ਪੁੱਛ ਰਿਹਾ ਹਾਂ ਤਾਂ ਉਹ ਮੈਨੂੰ ਸਲਾਹ ਦੇ ਰਿਹਾ ਹੈ: ਜਿਸ ਤਰ੍ਹਾਂ ਹਰ ਮਨੁਖ ਗਲਤੀ ਕਰ ਸਕਦਾ ਹੈ ਉਸੇ ਤਰ੍ਹਾਂ ਜੋਗਿੰਦਰ ਸਿੰਘ ਨੇ ਵੀ ਕੀਤੀ ਹੈ ਪਰ ਤੁਸੀਂ ਉਸ ਨੂੰ ਨਿਸ਼ਾਨਾ ਸਿਰਫ ਇਸ ਲਈ ਬਣਾਇਆ ਹੈ ਕਿ ਉਸ ਨੂੰ ਪੁਜਾਰੀਆਂ ਨੇ ਛੇਕ ਦਿੱਤਾ ਹੈ। ਪਰ ਤੁਸੀਂ ਦੂਸਰੇ ਸੰਪਾਦਕਾਂ, ਸਿਆਸੀ/ਧਾਰਮਿਕ ਵਪਾਰੀਆਂ ਜਿਨ੍ਹਾਂ ਨੇ ਸਿੱਖ ਧਰਮ ਨੂੰ ਆਰਐੱਸਐੱਸ/ਕਾਂਗਰਸ/ਡੇਰਾਵਾਦ ਦੇ ਮੂੰਹ ਵਿੱਚ ਧੱਕ ਦਿੱਤਾ ਹੈ ਉਨ੍ਹਾਂ ਵਿਰੁਧ ਆਪਣਾ ਪੈੱਨ ਜਾਂ ਮੂੰਹ ਕਿਉਂ ਨਹੀਂ ਖੋਲ੍ਹਦੇ? ਕਿਰਪਾ ਕਰਕੇ ਸਿੱਖ ਮਾਰਗ `ਤੇ ਉਸ ਦਾ ਵਿਰੋਧ ਕਰਨਾ ਛੱਡ ਦਿਓ। ਤੁਸੀਂ ਆਪਣੇ ਵੀਚਾਰ ਅਜੀਤ ਜੱਗਬਾਣੀ ਜਾਂ ਹਿੰਦੀ ਦੇ ਅਖ਼ਬਾਰਾਂ ਵਿੱਚ ਲਿਖ ਸਕਦੇ ਹੋ। ਜਾਂ ਇਸ ਕੰਮ ਲਈ ਆਪਣਾ ਹੀ ਅਖ਼ਬਾਰ ਸ਼ੁਰੂ ਕਿਉਂ ਨਹੀਂ ਕਰ ਲੈਂਦੇ? (ਇੱਕ ਹੋਰ ਵਿਦਵਾਨ ਨੇ ਇਹ ਵੀ ਇਤਰਾਜ਼ ਕੀਤਾ ਸੀ ਮੈਂ ਆਪਣੇ ਵੀਚਾਰ ਸੱਚ ਦੀ ਪਟਾਰੀ ਅਖ਼ਬਾਰ ਵਿੱਚ ਕਿਉਂ ਛਪਵਾਏ ਹਨ? ਮੈਨੂੰ ਦੱਸਿਆ ਜਾਵੇ ਕਿ ਮੈਂ ਕਿਸ ਦੀ ਸਲਾਹ ਮੰਨਾ?)

10. ਇਹੀ ਸ: ਗੁਰਮੀਤ ਸਿੰਘ ੨੦੦੩ ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਅਤੇ ੨੦੧੦ ਵਿੱਚ ਸੋਧੇ ਗਏ ਕੈਲੰਡਰ ਦੋਵਾਂ ਨੂੰ ਹੀ ਰੱਦ ਕਰਦੇ ਹੋਏ ਸੁਝਾ ਦੇ ਰਹੇ ਹਨ ਕਿ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਨ ਦੀ ਤਰੀਖ ੨੭ ਮਾਰਚ ਜਾਂ ੨੦ ਅਕਤੂਬਰ ਵਿਚੋਂ ਇੱਕ ਤਹਿ ਕਰਕੇ ਉਸ ਮਿਤੀ ਤੋਂ ਹੀ ਲਾਗੂ ਕਰਨਾ ਚਾਹੀਦਾ ਹੈ (ਭਾਵ ਨਾ ਨੌ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ) ਅਤੇ ਸਾਰੇ ਇਤਿਹਾਸਕ ਦਿਹਾੜੇ ਅੰਗੇਰਜ਼ੀ ਮਹੀਨਿਆਂ ਦੀ ਤਰੀਖਾਂ ਅਨੁਸਾਰ ਨਿਸਚਤ ਕੀਤੇ ਜਾਣ। ਕੀ ਇਹ ਨਿਰਪੱਖ ਰਾਇ ਹੈ ਜਾਂ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾਉਣ ਲਈ ਇੱਕ ਢੁੱਚਰ? ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ੨੩ ਪੋਹ ਦਾ ਪਰਵਾਨ ਨਹੀਂ ਕਰਦੇ ਉਹ ੨੨ ਦਸੰਬਰ ਦਾ ਕਿਵੇਂ ਪ੍ਰਵਾਨ ਕਰ ਲੈਣਗੇ? ਗੁਰਬਾਣੀ ਵਿੱਚ ਕਿਧਰੇ ਵੀ ਜਨਵਰੀ … ਦਸੰਬਰ ਮਹੀਨੇ ਨਹੀਂ ਵਰਤੇ ਗਏ ਤਾਂ ਇਨ੍ਹਾਂ ਮਹੀਨਿਆਂ ਦੇ ਨਾਵਾਂ ਵਾਲੇ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਕੌਣ ਆਖੇਗਾ?

11. ਇਹੋ ਜਿਹੀਆਂ ਸਲਾਹਾਂ ਦੇਣ ਵਾਲੇ ਨਿਰਪੱਖ ਵਿਦਵਾਨ ਸ: ਗੁਰਮੀਤ ਸਿੰਘ ਨੂੰ, ਪੁਜਾਰੀਆਂ ਵਲੋਂ ਛੇਕੇ ਗਏ ਪ੍ਰੋ: ਦਰਸ਼ਨ ਸਿੰਘ ਨੂੰ ਉਸੇ ਹੀ ਸਿੱਖ ਮਾਰਗ `ਤੇ ਤੱਤ ਗੁਰਮਤਿ ਪਰਿਵਾਰ ਵਲੋਂ ਸਿਧਾਂਤਹੀਣ ਦੱਸਣ ਵਿੱਚ ਕੋਈ ਗਲਤੀ ਨਹੀਂ ਲਗਦੀ ਸਗੋਂ ਇਸ ਨੂੰ ਜਾਇਜ਼ ਠਹਿਰਾਇਆ ਹੈ। ਸ਼ਾਇਦ ਇਸੇ ਕਾਰਣ ਤੱਤ ਗੁਰਮਤਿ ਪ੍ਰਵਾਰ ਨੂੰ ਉਹ ਨਿਰਪੱਖ ਜਾਪ ਰਿਹਾ ਹੈ?

12. ੩ ਮਾਰਚ ਨੂੰ ਤੱਤ ਗੁਰਮਤਿ ਪਰਿਵਾਰ ਨੇ ਮੇਰੇ `ਤੇ ਦੋਸ਼ ਲਾਇਆ ਹੈ ਕਿ ਮੈਂ ਤਸਵੀਰ ਦੀ ਦੁਰਵਰਤੋਂ ਕਰਕੇ ਪਾਠਕਾਂ ਨੂੰ ਗੁੰਮਰਾਹ ਕਰਨ ਦਾ ਅਪਸੋਸਜਨਕ ਯਤਨ ਕੀਤਾ ਹੈ। ਪਰ ਉਸੇ ਪੱਤਰ ਦਾ ਹਵਾਲਾ ਦੇ ਕੇ ਪਰਿਵਾਰ ਦੇ ਵਿਦਵਾਨਾਂ ਦੀ ਸੂਚੀ ਵਿੱਚ ਸ਼ਾਮਲ ਸ: ਹਰਦੇਵ ਸਿੰਘ ਜੰਮੂ ਨੇ ੭ ਮਾਰਚ ਨੂੰ ਸਿੰਘ ਸਭਾ ਯੂ. ਐੱਸ. ਏ. ਡਾਟ ਕਾਮ `ਤੇ ਪਾਏ ਆਪਣੇ ਪੱਤਰ ਵਿੱਚ ਲਿਖਿਆ ਹੈ: ਸਮੇਂ ਦੀ ਲੋੜ ਅਨੁਸਾਰ `ਪੁਨਰ-ਜਾਗ੍ਰਿਤੀ ਲਈ ਇੱਕ ਸਟਰੈਟਜੀ ਦੇ ਰੂਪ ਵਿੱਚ ਚੁੱਕੇ ਗਏ ਕਦਮ ਜਾਂ ਪਹਿਲਾ ਮੀਲ ਪੱਥਰ ਮੰਨਦਿਆਂ` ਹੋਇਆਂ ਇਸ ਨੂੰ ਸੁਹਿਰਦਤਾ ਨਾਲ ਦਿੱਤਾ ਸੀ। ਪਰ ਅੱਜ ਕੋਈ ਹੋਰ ਸੱਜਣ ਇਸ ਸਟਰੈਟਜੀ ਨੂੰ ਲੈ ਕੇ ਚੱਲ ਰਹੇ ਹੋਣ ਤਾਂ ਉਹ ਗਲਤ ਕਿਵੇਂ ਹੋ ਗਏ? ਅਗਰ ਉਹ ਸਾਰੇ ਸਮਝੌਤਾਵਾਦੀ ਹਨ ਤਾਂ ਐਸਾ ਸਿਧਾਂਤਕ ਸਮਝੌਤਾ ਆਪ ਜੀ ਨੇ ਵੀ ਇੱਕ ਦਿਨ ਲਿਖਤੀ ਰੂਪ ਵਿੱਚ ਕੀਤਾ ਸੀ। ਫ਼ਰਕ ਕੇਵਲ `ਸਮੇਂ ਸੀਮਾ` ਦਾ ਹੋ ਸਕਦਾ ਹੋ ਜੋ ਕਿ ਐਸੇ ਸਮੇਂ ਇੱਕ ਸਮਝੌਤਾਵਾਦ ਵਿੱਚ ਜ਼ਿਆਦਾ ਮਾਇਨੇ ਨਹੀਂ ਰੱਖਦੀ। ਕੋਈ ਇੱਕ ਸਾਲ ਲਈ ਸਮਝੌਤਾ ਕਰੇ ਤੇ ਦੂਜਾ ਚਾਰ ਸਾਲ ਲਈ, ਕੋਈ ਫ਼ਰਕ ਨਹੀਂ ਪੈਂਦਾ। ਇਸ ਨੂੰ ਸਮਝਣ ਦੀ ਲੋੜ ਹੈ। ਆਪ ਜੀ ਨਾਲ ਕੁੱਝ ਚਿਰ ਪਹਿਲਾਂ ਸਿੱਖ ਰਹਿਤ ਮਰਿਯਾਦਾ ਬਾਰੇ ਵਿਚਾਰਾਂ ਹੋਈਆਂ ਸਨ ਜਿਨਾਂ ਦੇ ਪਰਿਪੇਖ ਵਿੱਚ ਸਿਧਾਂਤ ਅਤੇ ਕੌਮੀ ਰਹਿਤ ਵਿੱਚਲੇ ਸਬੰਧ ਅਤੇ ਅੰਤਰ ਬਾਰੇ ਕੁੱਝ ਸਵਾਲ ਅਜੇ ਜਵਾਬਾਂ ਦੀ ਭਾਲ ਵਿੱਚ ਹਨ। ਆਸ ਹੈ ਕਿ ਆਪ ਜੀ ਸਿਧਾਂਤਕ ਸਪਸ਼ਟਤਾ ਅਤੇ ਸਮਝੌਤਾਵਾਦ ਨੂੰ ਸਪਸ਼ਟ ਕਰੋਗੇ। ਜਿਗਿਆਸਾ ਵਸ, ਆਪ ਜੀ ਵਲੋਂ ਜਨਤਕ ਕੀਤੇ ਲਿਖਤੀ ਸਮਰਥਨ ਵਿੱਚ ਮੈਂ ਇਨ੍ਹਾਂ ਜਵਾਬਾਂ ਦੇ ਸ੍ਹਾਮਣੇ ਆਉਂਣ ਦੀ ਸੰਭਾਵਨਾ ਤਲਾਸ਼ ਰਿਹਾ ਹਾਂ।

13. ਚਾਰ ਮਾਰਚ ਨੂੰ ਸ: ਇੰਦਰਜੀਤ ਸਿੰਘ ਕਾਨਪੁਰ ਦੀ ਪਾਈ ਚਿੱਠੀ ਨਾਲ ਤੱਤ ਗੁਰਮਤਿ ਪਰਿਵਾਰ ਨੇ ਆਪਣੇ ਸੰਪਾਦਕੀ ਨੋਟ ਵਿੱਚ ਲਿਖਿਆ ਹੈ:- `ਵੀਰ ਕ੍ਰਿਪਾਲ ਸਿੰਘ ਜੀ ਬਠਿੰਡਾ ਅਤੇ ਮਨਜੀਤ ਸਿੰਘ ਜੀ ਖਾਲਸਾ ਮੋਹਾਲੀ ਤੋਂ ਬਾਅਦ ਵੀਰ ਇੰਦਰਜੀਤ ਸਿੰਘ ਜੀ ਕਾਨਪੁਰ ਨੇ ਇੱਕ ਵਾਰ ਫੇਰ ਰੋਸ ਵਜੋਂ ਖੱਤ ਲਿੱਖ ਕੇ ਪ੍ਰੋ. ਦਰਸ਼ਨ ਸਿੰਘ ਜੀ ਦੀ ਦਸਮ ਗ੍ਰੰਥ ਸਬੰਧੀ ਗਲਤ ਪਹੁੰਚ ਨੂੰ ਸੁਧਾਰਨ ਦੇ ਪਰਿਵਾਰ ਵੱਲੋਂ ਦਿੱਤੇ ਸੁਝਾਅ `ਤੇ ਇਤਰਾਜ਼ ਕੀਤਾ ਹੈ। ਪ੍ਰੋ. ਦਰਸ਼ਨ ਸਿੰਘ ਦੀ ਸਖਸ਼ੀਅਤ ਨਾਲ ਜੁੜੇ ਤਿੰਨੋਂ ਵੀਰ ਇੱਕ ਦੂਜੇ ਦਾ ਹਵਾਲਾ ਦੇ ਕੇ, ਪਰਿਵਾਰ ਵੱਲੋਂ ਉਨ੍ਹਾਂ ਸਵਾਲਾਂ ਦੇ ਜਵਾਬ ਨਾ ਦੇਣ ਲਈ ਗਿਲਾ ਕਰ ਰਹੇ ਹਨ ਪਰ ਉਨ੍ਹਾਂ ਨੂੰ ਸਮਝਣ ਦੀ ਲੋੜ ਹੈ ਕਿ ਸੁਹਿਰਦਤਾ ਨਾਲ ਆਪਣਾ ਪੱਖ ਪੇਸ਼ ਕਰਨ ਲਈ ਸਮਾਂ ਲਗਦਾ ਹੈ। ਪਹਿਲੇ ਦੋਨਾਂ ਵੀਰਾਂ ਸਮੇਤ ਇੰਦਰਜੀਤ ਸਿੰਘ ਜੀ ਕਾਨਪੁਰ ਦੇ ਖੱਤ ਬਾਰੇ `ਪਰਿਵਾਰ` ਦਾ ਪੱਖ ਜਲਦੀ ਹੀ ਰੱਖਣ ਦਾ ਯਤਨ ਕੀਤਾ ਜਾਵੇਗਾ। ਅਸੀਂ ਇਹ ਵੀ ਵਿਸ਼ਵਾਸ਼ ਦੁਆਉਂਦੇ ਹਾਂ ਕਿ ਆਪਣਾ ਪੱਖ ਪੇਸ਼ ਕਰਦੇ ਸਮੇਂ ਅਸੀਂ ਨਾ ਤਾਂ ਇਨ੍ਹਾਂ ਵੀਰਾਂ ਦੀ ਤਰ੍ਹਾਂ ਬੌਖਲਾਹਟ ਵਿੱਚ ਆਵਾਂਗੇ ਅਤੇ ਨਾ ਹੀ ਮੁੱਖ ਨੁਕਤੇ ਨੂੰ ਛੱਡ ਕੇ ਇੱਕ ਦੂਜੇ ਨੂੰ ਸੱਚਾ-ਝੂਠਾ ਹੋਣ ਦੇ ਸਰਟੀਫੀਕੇਟ ਜਾਰੀ ਕਰਾਂਗੇ। ਹਾਲ ਦੀ ਘੜੀ ਅਸੀਂ ਵੀਰ ਇੰਦਰਜੀਤ ਸਿੰਘ ਜੀ ਕਾਨਪੁਰ ਦਾ ਖੱਤ ਹੂ-ਬ-ਹੂ ਛਾਪ ਰਹੇ ਹਾਂ, ਕਿਉਂਕਿ ਅਸੀਂ ਕਿਸੇ ਸਖਸ਼ੀਅਤ ਨਾਲ ਜੁੜੀ ਵੈਬਸਾਈਟ ਵਾਂਗੂ ਇੱਕ ਪਾਸੜ ਵਿਚਾਰ ਛਾਪਣ ਨੂੰ ਗੁਰਮਤਿ ਅਤੇ ਸੁਹਿਰਦ ਪੱਤਰਕਾਰਤਾ ਦੇ ਨਿਯਮ ਤੋਂ ਉਲਟ ਮੰਨਦੇ ਹਾਂ। `ਤੱਤ ਗੁਰਮਤਿ ਪਰਿਵਾਰ` ਵੈਬਸਾਈਟ ਰਾਹੀਂ ਗੁਰਮਤਿ ਦੇ ਨਜ਼ਰੀਏ ਮੁਤਾਬਕ ਆਪਣਾ ਪੱਖ ਪੇਸ਼ ਕਰਨ ਦਾ ਯਤਨ ਕਰਦਾ ਹੈ ਨਾ ਕਿ ਕਿਸੇ ਸਖਸ਼ੀਅਤ ਨਾਲ ਜੁੜ ਕੇ ਉਸ ਸਖਸ਼ੀਅਤ ਦੇ ਨਜ਼ਰੀਏ ਤੋਂ ਗੁਰਮਤਿ ਨੂੰ ਪੇਸ਼ ਕਰਨ ਦਾ। ਨਾਲ ਹੀ ਅਸੀਂ ਵਿਚਾਰਾਂ ਦੀ ਅਸਿਹਮਤੀ ਰੱਖਣ ਵਾਲਿਆਂ ਦੇ ਪੱਖ ਨੂੰ ਵੀ ਯੋਗ ਸਥਾਨ ਦੇਂਦੇ ਹਾਂ ਅਤੇ ਇੱਕ ਪਾਸੜ ਵਿਚਾਰ ਛਾਪ ਕੇ ਪਾਠਕਾਂ ਨੂੰ ਗੁੰਮਰਾਹ ਕਰਨ ਤੋਂ ਪ੍ਰਹੇਜ਼ ਕਰਦੇ ਹਾਂ। ਆਪਣੇ ਆਪ ਨੂੰ ਨਿਸ਼ਕਾਮ ਤੇ ਨਿਰਪੱਖ ਦੱਸਣ ਵਾਲੇ ਵੀਰ ਦੱਸਣ ਕਿ ਉਨ੍ਹਾਂ ਸ: ਹਰਦੇਵ ਸਿੰਘ ਦਾ ੭ ਮਾਰਚ ਵਾਲਾ ਪੱਤਰ ਅਤੇ ਮੇਰਾ ੩੧ ਦਸੰਬਰ ੨੦੧੦ ਵਾਲਾ ਪੱਤਰ ਅੱਜ ਤੱਕ ਇਨ੍ਹਾਂ ਆਪਣੀ ਵੈੱਬਸਾਈਟ `ਤੇ ਹੁਣ ਤੱਕ ਕਿਉਂ ਨਹੀਂ ਪਾਇਆ। ਇਹ ਤਾਂ ਕਿਸੇ ਸਖ਼ਸ਼ੀਅਤ ਨਾਲ ਜੁੜੀ ਹੋਈ ਨਹੀਂ ਹੈ ਫਿਰ ਇਹ ਪੱਤਰ ਪਾਉਣ ਵਿੱਚ ਇਨ੍ਹਾਂ ਨੂੰ ਕੀ ਮੁਸ਼ਕਲ ਸੀ? ਜੇ ਖ਼ੁਦ ਸਮਝਦੇ ਹਨ ਕਿ ਇਨ੍ਹਾਂ ਵਲੋਂ ਹੀ ਉਠਾਏ ਮੁੱਦੇ ਸਬੰਧੀ ਪੁੱਛੇ ਗਏ ਕਿਸੇ ਸਵਾਲ ਦਾ ਸੁਹਿਰਦ ਜਵਾਬ ਦੇਣ ਲਈ ਸਮਾ ਲਗਦਾ ਹੈ ਤਾਂ ਇੱਕ ਪੰਥਕ ਮੁੱਦੇ `ਤੇ ਪ੍ਰੋ: ਦਰਸ਼ਨ ਸਿੰਘ ਤੋਂ ਤਟ ਫੱਟ ਸਪਸ਼ਟੀਕਰਨ ਮੰਗਣ ਲਈ ਇਤਨੇ ਕਾਹਲੇ ਕਿਉਂ ਪਏ ਹਨ ਜਦੋਂ ਕਿ ਉਹ ਕਈ ਵਾਰ ਬੇਨਤੀਆਂ ਕਰ ਚੁੱਕੇ ਹਨ ਕਿ ਹੋ ਚੁੱਕੇ ਪੰਥਕ ਫੈਸਲੇ ਨੂੰ ਬਦਲਣ ਲਈ ਉਹ ਇਕੱਲੇ ਆਪਣੇ ਤੌਰ `ਤੇ ਬਦਲਣ ਦਾ ਕੋਈ ਅਧਿਕਾਰ ਨਹੀਂ ਰੱਖਦੇ? ਜੇ ਕਿਸੇ ਫੈਸਲੇ ਨੂੰ ਸੋਧਣ ਜਾਂ ਬਦਲਣ ਦੀ ਲੋੜ ਹੈ ਤਾਂ ਇਹ ਪੰਥਕ ਵਿਧੀ ਵਿਧਾਨ ਅਪਨਾ ਕੇ ਹੀ ਕੀਤਾ ਜਾ ਸਕਦਾ ਹੈ। ਇਸ ਲਈ ਇਹ ਮੰਗ ਰੱਖਣ ਤੋਂ ਪਹਿਲਾਂ ਪੰਥਕ ਸ਼ਕਤੀ ਕਾਇਮ ਕੀਤੀ ਜਾਵੇ।

14. ਪ੍ਰੋ: ਦਰਸ਼ਨ ਸਿੰਘ ਜੀ ਦਾ ਦਸਮ ਗ੍ਰੰਥ ਸਬੰਧੀ ਸਟੈਂਡ ਗਲਤ ਸਾਬਤ ਕਰਨ ਲਈ, ੪ ਮਾਰਚ ਨੂੰ ਹੀ ਤੱਤ ਗੁਰਮਤਿ ਪਰਵਾਰ ਵਲੋਂ ਸਿਖ ਮਾਰਗ ਦੇ ਸੰਪਾਦਕ ਦਾ ੨੩ ਨਵੰਬਰ ੨੦੦੯ ਦਾ ਸੰਪਾਦਕੀ ਨੋਟ ਪੋਸਟ ਕੀਤਾ ਹੈ। ਜਿਸ ਦਾ ਤੱਤਸਾਰ ਹੈ ਕਿ ਜਿਸ ਸਮੇਂ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨੇ ਨੂੰ ਛੇਕਿਆ ਸੀ ਤਾਂ `ਸਿੱਖਮਾਰਗ`, ਸਪੋਕਸਮੈਨ ਅਤੇ ਕੁੱਝ ਕੁ ਹੋਰ ਸਿੰਘਾਂ ਤੋਂ ਬਿਨਾ ਕੋਈ ਵੀ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ। ਜਿਸ ਤਰ੍ਹਾਂ ਹੁਣ ਦਰਸ਼ਨ ਸਿੰਘ ਦੀ ਪਿੱਠ ਤੇ ਆਇਆ ਹੈ ਹਾਲਾਂ ਕਿ ਕਾਲਾ ਅਫਗਾਨਾ ਦਸਮ ਗ੍ਰੰਥ ਬਾਰੇ ਦਰਸ਼ਨ ਸਿੰਘ ਨਾਲੋਂ ਸੌ ਗੁਣਾ ਵਧੇਰੇ ਸਪਸ਼ਟ ਹੈ। ਕਾਰਨ ਸਪਸ਼ਟ ਹੈ ਕਿ ਰਾਗੀ ਦਰਸ਼ਨ ਸਿੰਘ ਵਿੱਚ ਕੀਰਤਨ ਕਰਨ ਦਾ ਜੋ ਗੁਣ ਹੈ ਲੋਕੀ ਉਸ ਨਾਲ ਦਹਾਕਿਆਂ ਤੋਂ ਜੁੜੇ ਹੋਏ ਹਨ ਅਤੇ ਆਮ ਲੋਕਾਂ ਵਿੱਚ ਸਿਧਾਂਤ ਨਾਲੋਂ ਬੰਦਾ ਪ੍ਰਸਤੀ ਜ਼ਿਆਦਾ ਹੈ। ਇਸੇ ਕਰਕੇ ਹੀ ਦਸਮ ਗ੍ਰੰਥੀਏ ਉਸ ਦੀ ਹੀ ਸਭ ਤੋਂ ਜ਼ਿਆਦਾ ਵਿਰੋਧਤਾ ਕਰਦੇ ਹਨ। ਹੁਣ ਜਿਸ ਪ੍ਰੋ: ਦਰਸ਼ਨ ਸਿੰਘ ਨੂੰ ਦਸਮ ਗ੍ਰੰਥੀਏ ਤੇ ਪੁਜਾਰੀ, ਕਾਲੇ ਅਫ਼ਗਾਨੇ ਤੇ ਸਪੋਕਸਮੈਨ ਨਾਲੋਂ ਵੀ ਵੱਧ ਖ਼ਤਰਨਾਕ ਸਮਝ ਕੇ ਉਸ ਦੀ ਜਿਆਦਾ ਵਿਰੋਧਤਾ ਕਰਦੇ ਹਨ ਉਹ ਪ੍ਰੋ: ਦਰਸ਼ਨ ਸਿੰਘ ਜੇ ਅੱਜ ਸਾਡੇ ਪਾਲੇ ਵਿੱਚ ਆਇਆ ਹੈ ਤੇ ਲੋਕ ਉਸ ਨਾਲ ਜੁੜ ਰਹੇ ਹਨ ਤਾਂ ਉਸ ਦਾ ਲਾਹਾ ਖੱਟਣ ਦੀ ਥਾਂ ਉਸ ਦੀ ਵਿਰੋਧਤਾ ਕਰਕੇ ਕਿਹੜੀ ਪੰਥਕ ਸੇਵਾ ਕਰ ਰਹੇ ਹੋ?

15. ਤੱਤ ਗੁਰਮਤਿ ਪ੍ਰਵਾਰ ਦੇ ਦੂਸਰੇ ਨਿਰਪੱਖ ਵਿਦਵਾਨ ਗੁਰਮੀਤ ਸਿੰਘ ਆਸਟ੍ਰੇਲੀਆ ਦੇ ਪੋਸਟ ਕੀਤੇ ਪੱਤਰ ਵਿੱਚ ਉਹ ਮੈਨੂੰ (ਕਿਰਪਾਲ ਸਿੰਘ) ਅਤੇ ਹਰਲਾਜ ਸਿੰਘ ਬਹਾਦਰਪੁਰ ਨੂੰ ਸਬੋਧਨ ਕੀਤੇ ਪੱਤਰ ਵਿੱਚ ਲਿਖ ਰਹੇ ਹਨ ਕਿ ਜਿਸ ਸਮੇਂ ਕਾਲਾ ਅਫ਼ਗਾਨਾ ਅਤੇ ਜੋਗਿੰਦਰ ਸਿੰਘ ਸੰਪਾਦਕ ਸਪੋਕਸਮੈਨ ਨੂੰ ਪੁਜਾਰੀਆਂ ਨੇ ਛੇਕਿਆ ਸੀ ਉਸ ਸਮੇਂ ਪ੍ਰੋ: ਦਰਸ਼ਨ ਸਿੰਘ ਜਾਂ ਹੋਰ ਕਿਸੇ ਸੰਸਥਾ ਨੇ ਉਨ੍ਹਾਂ ਦਾ ਸਮਰਥਨ ਨਹੀਂ ਕੀਤਾ ਹੁਣ ਤੁਸੀਂ ਦੋਵੇਂ (ਪ੍ਰੋ: ਦਰਸਨ ਸਿੰਘ ਦੇ ਹੱਕ ਵਿੱਚ) ਇਸ ਤਰ੍ਹਾਂ ਅਵਾਜ਼ ਉਠਾ ਰਹੇ ਹੋ, ਜਿਵੇਂ ਤੁਸੀਂ ਸਾਰੀ ਦੁਨੀਆਂ ਵਿੱਚ ਫੈਲੀ ਸਿਖ ਕੌਮ ਦੇ ਕਸਟੋਡੀਅਨ ਹੋਵੋ। ਲਗਦਾ ਹੈ ਕਿ ਇਸ ਸਮੇਂ ਭਾਈ ਗੁਰਮੀਤ ਸਿੰਘ ਜੀ ਨੇ ਨਿਰਪੱਖਤਾ ਦੀ ਐਨਕ ਲਾਹ ਦਿੱਤੀ ਹੋਵੇ ਨਹੀਂ ਤਾਂ ਉਨ੍ਹਾਂ ਨੂੰ ਜਰੂਰ ਦਿੱਸ ਜਾਂਦਾ ਕਿ ਕਾਲਾ ਅਫ਼ਗਨਾ ਜੀ ਅਤੇ ਸੰਪਾਦਕ ਜੋਗਿੰਦਰ ਸਿੰਘ ਜੀ ਨੂੰ ਜਿਸ ਸਮੇਂ ਪੁਜਾਰੀਆਂ ਨੇ ਛੇਕਿਆ ਸੀ ਉਸ ਸਮੇਂ ਸਾਡਾ ਦੋਵਾਂ ਦਾ ਸਮਰੱਥਨ ਕਿਸੇ ਵੀ ਹੋਰ ਜਾਗਰੂਕ ਸਿੱਖ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਸੀ। ਇਸ ਗੱਲ ਦੀ ਤਸਦੀਕ ਤੁਸੀਂ ਅੱਜ ਵੀ ਕਾਲਾ ਅਫ਼ਗਾਨਾ ਜੀ ਅਤੇ ਜੋਗਿੰਦਰ ਸਿੰਘ ਸੰਪਾਦਕ ਸਾਹਿਬ ਤੋਂ ਕਰ ਸਕਦੇ ਹੋ। ਇਸੇ ਚਿੱਠੀ ਵਿੱਚ ਗੁਰਮੀਤ ਸਿੰਘ ਜੀ ਇਹ ਵੀ ਲਿਖ ਰਹੇ ਹਨ ਕਿ ਸ਼ਾਇਦ ਉਸ ਸਮੇਂ ਪ੍ਰੋ: ਦਰਸ਼ਨ ਸਿੰਘ ਵਲੋਂ ਸਮਰੱਥਨ ਨਾ ਦੇਣ ਦੇ ਕਾਰਣ ਹੀ ਇਨ੍ਹਾਂ ਦੇ ਮਤਭੇਦ ਵਧੇ ਹੋਣ ਜਿਹੜੇ ਕਿ ਉਨ੍ਹਾਂ ਨੂੰ ਹੁਣ ਬੈਠ ਕੇ ਦੂਰ ਕਰ ਲੈਣੇ ਚਾਹੀਦੇ ਹਨ। ਭਾਈ ਗੁਰਮੀਤ ਸਿੰਘ ਦੀ ਨਿਰਪੱਖਤਾ ਇਥੇ ਵੀ ਸ਼ੱਕੀ ਜਾਪਦੀ ਹੈ ਨਹੀਂ ਤਾਂ ਉਹ ਇਹ ਜਰੂਰ ਸਮਝ ਜਾਂਦੇ ਕਿ ਜਿਹੜੇ ਦੋਸ਼ਾਂ ਅਧੀਨ ਕਾਲਾ ਅਫ਼ਗਾਨਾ ਜੀ ਅਤੇ ਜੋਗਿੰਦਰ ਸਿੰਘ ਜੀ ਨੂੰ ਛੇਕਿਆ ਗਿਆ ਸੀ ਉਨ੍ਹਾਂ ਨਾਲ ਤਾਂ ਪ੍ਰੋ: ਦਰਸ਼ਨ ਸਿੰਘ ਉਸ ਸਮੇਂ ਵੀ ਅਤੇ ਅੱਜ ਵੀ ਸਹਿਮਤ ਨਹੀਂ ਹਨ ਪਰ ਫਿਰ ਵੀ ਉਨ੍ਹਾਂ ਨੇ ਜਨਤਕ ਤੌਰ `ਤੇ ਉਨ੍ਹਾਂ ਦਾ ਅੱਜ ਤੱਕ ਕਦੀ ਵਿਰੋਧ ਨਹੀਂ ਕੀਤਾ। ਕਾਲਾ ਅਫ਼ਗਾਨਾ ਜੀ ਨੂੰ ਤਾਂ ਉਨ੍ਹਾਂ ਆਪਣੇ ਘਰ ਬੁਲਾ ਕੇ ਸਤਿਕਾਰ ਵਜੋਂ ਉਨ੍ਹਾਂ ਨੂੰ ਸਿਰੋਪਾ ਤੇ ਬਸਤਰ ਭੇਟ ਕੀਤੇ ਸਨ ਅਤੇ ਇਸ ਤਰ੍ਹਾਂ ਪੁਜਰੀਆਂ ਦੇ ਕੂੜਨਾਮੇ ਦੀ ਉਲੰਘਣਾ ਕਰ ਕੇ ਉਸ ਨੂੰ ਸ਼ਰੇਆਮ ਰੱਦ ਕੀਤਾ ਸੀ। ਦੂਸਰੇ ਪਾਸੇ ਜਿੰਨੀ ਗੱਲ ਪਿੱਛੇ ਪੋ: ਦਰਸ਼ਨ ਸਿੰਘ ਨੂੰ ਛੇਕਿਆ ਗਿਆ ਹੈ ਉਹ ਭਾਵੇ ਜੋਗਿੰਦਰ ਸਿੰਘ ਆਪਣੇ ਪੱਧਰ ਤੋਂ ਘੱਟ ਹੀ ਸਮਝਦਾ ਹੈ ਪਰ ਪ੍ਰੋ: ਸਾਹਿਬ ਦੀ ਉਨ੍ਹੀ ਗੱਲ ਨਾਲ ਤਾਂ ਉਹ ਸਹਿਮਤ ਹੈ ਹੀ ਹੈ, ਪਰ ਇਸ ਦੇ ਬਾਵਯੂਦ ਉਸ ਨੂੰ ਸਤਿਕਾਰ ਵਜੋਂ ਆਪਣੇ ਘਰ ਸੱਦਣਾ ਤਾਂ ਇੱਕ ਪਾਸੇ ਰਿਹਾ ਉਲਟਾ ਉਨ੍ਹਾਂ `ਤੇ ਇਹ ਦੋਸ਼ ਲਾ ਰਿਹਾ ਹੈ ਕਿ ਬਿਨਾਂ ਸੱਦੇ ਤੋਂ ਉਸ ਨੇ ਮੇਰੇ ਘਰ ਆ ਕੇ ਕੀਰਤਨ ਕਿਉਂ ਨਹੀਂ ਕੀਤਾ? ਉਸ (ਪ੍ਰੋ: ਦਰਸ਼ਨ ਸਿੰਘ) ਦੀਆਂ ਖ਼ਬਰਾਂ ਲਾਉਣ ਪਿੱਛੇ ਉਸ (ਜੋਗਿੰਦਰ ਸਿੰਘ) ਦੇ ਘਰ ਆ ਕੇ ਉਸ ਦਾ ਧੰਨਵਾਦ ਕਿਉਂ ਨਹੀਂ ਕੀਤਾ? (ਹਾਲਾਂਕਿ ਖ਼ਬਰਾਂ ਲਾਉਣ ਬਦਲੇ ਉਸ ਤੋਂ ਰੱਜ ਕੇ ਇਸ਼ਤਿਹਾਰ ਲੈ ਚੁੱਕਾ ਸੀ) ਗੁਰਮੀਤ ਸਿੰਘ ਨੂੰ ਨਿਰਪੱਖ ਦੱਸ ਕੇ ਉਸ ਦਾ ਇਹ ਪੱਤਰ ਪੋਸਟ ਕਰਕੇ ਤਾਂ ਪਰਿਵਾਰ ਨੇ ਆਪਣੀ ਨਿਰਪੱਖਤਾ ਹੀ ਸ਼ੱਕ ਦੇ ਘੇਰੇ ਵਿੱਚ ਲੈ ਆਂਦੀ ਹੈ।

16. ਗੁਰੂ ਗ੍ਰੰਥ ਦੇ ਖ਼ਾਲਸਾ ਪੰਥ ਦੇ ਏਜੰਡੇ ਵਿੱਚ ਕਿਉਂਕਿ ਤਹਿਸ਼ੁਦਾ ਨੀਤੀ ਅਧੀਨ ਕਿਸੇ ਪੜਾਵਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ। ਤੱਤ ਗੁਰਮਤਿ ਪਰਿਵਾਰ ਵਲੋਂ ਵਾਰ ਸਪੱਸ਼ਟੀਕਰਨ ਮੰਗਣ `ਤੇ ਮੈਂ ਪੜਾਵਾਂ ਦਾ ਵੇਰਵਾ ਇਸ ਤਰ੍ਹਾਂ ਦੇ ਦਿਤਾ (ੳ) ਪਹਿਲਾਂ ਗੁਰਦੁਆਰਿਆਂ ਅਤੇ ਡੇਰਿਆਂ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਵਿੱਚ ਸਜਾਏ ਗਏ ਅਖੌਤੀ ਦਸਮ ਗ੍ਰੰਥ ਦੀਆਂ ਪ੍ਰਤੀਆਂ ਨੂੰ ਚੁਕਵਾਉਂਣਾ। (ਅ) ਫਿਰ ਦਸਮ ਗ੍ਰੰਥ ਦੀਆਂ ਕਾਮ-ਉਕਸਾਊ ਅਤੇ ਨਿਰੋਲ ਬ੍ਰਾਹਮਣਵਾਦੀ ਰਚਨਾਵਾਂ ਪ੍ਰਤੀ ਸੰਗਤਾਂ ਨੂੰ ਜਾਗਰੂਕ ਕਰਨਾ। (ੲ) ਅਤੇ ਫਿਰ ਰਹਿਤ ਮਰਿਯਾਦਾ ਤੋਂ ਮਾਨਤਾ ਪ੍ਰਾਪਤ ਦਸਮ ਗ੍ਰੰਥ ਦੀਆਂ ਰਚਨਾਵਾਂ ਬਾਰੇ ਵਿਦਵਾਨਾਂ ਤੋਂ ਚਰਚਾ ਕਰਵਾਉਂਣਾ। ਪੜਾ (ਅ) ਮੈ ਨਿਰੋਲ ਆਪਣੇ ਸਥਾਨਕ ਦੋਸਤਾਂ ਦੀ ਸਲਾਹ `ਤੇ ਦਰਜ਼ ਕੀਤਾ ਸੀ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਦਸਮ ਗ੍ਰੰਥ ਦਾ ਬਰਾਬਰ ਪ੍ਰਕਾਸ਼ ਕਰਨ ਨੂੰ ਦਸਮ ਗ੍ਰੰਥੀਆਂ ਦੇ ਹੱਕ ਵਿੱਚ ਬੋਲਣ ਵਾਲਿਆਂ ਦੀ ਵੀ ਵੱਡੀ ਗਿਣਤੀ ਗਲਤ ਮੰਨਦੀ ਹੈ ਪਰ ਉਹ ਚੁੱਪ ਸਿਰਫ ਇਸੇ ਕਾਰਣ ਹਨ ਕਿ ਜੇ ਇਹ ਮੰਗ ਮੰਨ ਲਈ ਗਈ ਤਾਂ ਦਸਮ ਗ੍ਰੰਥ ਦੇ ਵਿਰੋਧੀ ਇਸ ਤੋਂ ਅੱਗੇ ਵਧ ਸਕਦੇ ਹਨ। ਇਸ ਲਈ ਤੁਸੀਂ ਵੀ ਹਾਲੀ ਦਸਮ ਗ੍ਰੰਥ ਦੀ ਮੰਜੀ ਚੁਕਵਾਉਣ ਦੀ ਹੀ ਗੱਲ ਕਰੋ ਅਗਲੀ ਗੱਲ ਫਿਰ ਵੇਖੀ ਜਾਏਗੀ, ਕਿਉਂਕਿ ਦਸਮ ਗ੍ਰੰਥੀ ਜਿਸ ਢੰਗ ਨਾਲ ਪ੍ਰਚਾਰ ਕਰ ਰਹੇ ਹਨ ਕਿ ਸਾਨੂੰ ਸਿਖਿਆ ਦੇਣ ਲਈ ਗੁਰੂ ਸਾਹਿਬ ਨੇ ਆਚਰਣਹੀਣ ਔਰਤਾਂ ਦੇ ਚਰਿਤਰ ਦਰਜ਼ ਕਰ ਕੇ ਸਾਨੂੰ ਇਨ੍ਹਾਂ ਤੋਂ ਬਚਣ ਦੀ ਪ੍ਰੇਰਣਾ ਦਿੱਤੀ ਗਈ ਹੈ। ਇਸ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਅਗਿਆਨਤਾ ਤੇ ਅਨਭੋਲਤਾ ਕਾਰਣ ਬਹੁਤੇ ਸਿੱਖ ਸਾਡੀਆਂ ਦਲੀਲਾਂ ਸੁਣਨ ਲਈ ਤਿਆਰ ਨਹੀਂ ਹਨ। ਜਿਨ੍ਹਾਂ ਚਿਰ ਅਨਭੋਲ ਸਿਖ ਸਾਡੇ ਨਾਲ ਨਹੀਂ ਜੁੜਦੇ ਉਨ੍ਹਾਂ ਚਿਰ ਸਾਡੇ ਸਿਧਾਂਤ ਦੇ ਪਾਠ ਦੀ ਕੀਮਤ ਸਿਰਫ ਉਨ੍ਹਾਂ ਤੱਕ ਹੀ ਸੀਮਤ ਹੈ ਜਿਹੜੇ ਪਹਿਲਾਂ ਹੀ ਇਸ ਨੂੰ ਸਮਝ ਚੁੱਕੇ ਹਨ। ਇਸ ਲਈ ਪਹਿਲੇ ਪੜਾ ਵਿੱਚ ਸਿਰਫ ਦਸਮ ਗ੍ਰੰਥ ਦੀ ਮੰਜੀ ਚੁਕਾਉਣ ਦੀ ਹੀ ਗੱਲ ਕੀਤੀ ਜਾਵੇ। ਮੇਰਾ ਨਿਜੀ ਤਜਰਬਾ ਵੀ ਇਹੋ ਸੀ ਇਸ ਲਈ ਮੈਂ ਉਨ੍ਹਾਂ ਦੀ ਸਲਾਹ ਮੰਨ ਕੇ ਇਸ ਨੂੰ ਦੂਜੇ ਪੜਾ ਵਿੱਚ ਲਿਖ ਦਿੱਤਾ। ਤੱਤ ਗੁਰਮਤਿ ਪਰਿਵਾਰ ਨੇ ਇਸ ਦੀ ਵਾਲ ਦੀ ਖੱਲ ਲਾਹੁਣ ਵਾਂਗ ਨੁਕਤਾ ਚੀਨੀ ਕੀਤੀ ਕਿ ਆਪਣੇ ਨੀਯਤ ਕੀਤੇ ਪੜਾਵਾਂ ਦੀ ਕਿਰਪਾਲ ਸਿੰਘ ਅਤੇ ਪ੍ਰੋ: ਦਰਸ਼ਨ ਸਿੰਘ ਖ਼ੁਦ ਹੀ ਉਲੰਘਣਾ ਕਰ ਰਹੇ ਹਨ ਤਾਂ ਜੇ ਅਸੀਂ ਤੀਜੇ ਪੜਾ ਦੀ ਗੱਲ ਕਰ ਰਹੇ ਹਾਂ ਰੋਸ ਕਿਉਂ? ਨਿਰਪੱਖ ਤੇ ਨਿਸ਼ਕਾਮ ਵੀਰ ਜੀਓ ਜੇ ਤੁਹਾਨੂੰ ਇਹ ਸਮਝ ਆ ਗਈ ਹੈ ਕਿ ਅਸੀਂ ਪਹਿਲਾਂ ਹੀ ਉਲੰਘਣਾ ਕਰਕੇ ਦੂਜੇ ਪੜਾ ਵਿੱਚ ਪਹੁੰਚ ਚੁੱਕੇ ਹਾਂ ਤਾਂ ਥੋਹੜਾ ਜਿਹਾ ਸਬਰ ਕਰੋ ਸ਼ਾਇਦ ਅਸੀਂ ਤੀਜੇ ਪੜਾ ਵਿੱਚ ਵੀ ਪਹੁੰਚ ਜਾਈਏ। ਜੇ ਨਾ ਵੀ ਪਹੁੰਚੇ ਤਾਂ ਤੁਸੀਂ ਕਿਸ ਮਰਜ਼ ਦੀ ਦਵਾਈ ਹੋ? ਬਾਅਦ ਵਿੱਚ ਤੁਸੀਂ ਆਪਣੇ ਤੌਰ `ਤੇ ਤੀਜੇ ਪੜਾ ਵਿੱਚ ਕਿਉਂ ਨਹੀਂ ਪਹੁੰਚ ਸਕਦੇ? ਜੇ ਤੁਸੀਂ ਪ੍ਰੋ ਦਰਸ਼ਨ ਸਿੰਘ ਜਾਂ ਉਨ੍ਹਾਂ ਦੇ ਸਮਰਥਕਾਂ ਨੂੰ ਅੜੀਕਾ ਸਮਝਦੇ ਹੋ ਕਿ ਜੇ ਇਹ ਨਾ ਹੋਣ ਤਾਂ ਅਸੀਂ ਸਿੱਧੇ ਅੱਜ ਹੀ ਇੱਕੋ ਹੀ ਝਟਕੇ ਵਿੱਚ ਸਾਰੇ ਮਸਲੇ ਹੱਲ ਕਰ ਸਕਦੇ ਹਾਂ ਤਾਂ ਘੱਟ ਤੋਂ ਘੱਟ ਮੈਂ ਤਾਂ ਆਪਣੀ ਕਲਮ ਤੋੜ ਕੇ ਸੁੱਟਣ ਨੂੰ ਤਿਆਰ ਹਾਂ, ਬਾਕੀ ਵੀ ਸ਼ਾਇਦ ਇਹੀ ਸੋਚਦੇ ਹੋਣ।

17. ਅੱਗੇ ਲਿਖਦੇ ਹਨ (ਪਹਿਲੇ ਦੋ ਪੜਾਅ ਖਤਮ ਹੋਣ ਤੋਂ ਬਾਅਦ) ਤੀਜੇ ਪੜਾਅ `ਤੇ ਵਿਦਵਾਨਾਂ ਕੋਲੋਂ ਖੋਜ ਕਰਵਾਈ ਜਾਵੇਗੀ। ਭਾਵ ਕਿ ਤੁਸੀਂ (ਗੁਰੂ ਗ੍ਰੰਥ ਦਾ ਪੰਥ ਇੰਟਰਨੈਸ਼ਨਲ ਮੂਵਮੈਂਟ) ਹੁਣ ਤੱਕ ਇਨ੍ਹਾਂ ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨਦੇ ਹੋ। ਤੀਜੇ ਪੜਾਅ ਵਿੱਚ ਇਨ੍ਹਾਂ ਬਾਰੇ ਸੋਚੋਗੇ। ਇਸ ਦਾ ਮਤਲਬ ਬੇਨਤੀ ਚੌਪਈ, ਭਗੌਤੀ ਵਾਲੇ ਬੰਦ, ਜਾਪ, ਸਵਈਏ ਆਦਿ ਬਾਰੇ ਤੁਸੀਂ ਡਾ. ਰਤਨ ਸਿੰਘ ਜੱਗੀ, ਗਿਆਨੀ ਭਾਗ ਸਿੰਘ ਜੀ ਅੰਬਾਲਾ, ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਜਸਬਿੰਦਰ ਸਿੰਘ ਜੀ ਦੁਬਈ, ਦਲਬੀਰ ਸਿੰਘ ਜੀ ਦਿੱਲੀ, ਡਾ. ਗੁਰਮੁੱਖ ਸਿੰਘ ਜੀ ਦਿੱਲੀ ਵਲੋਂ ਕੀਤੀ ਖੋਜ ਨੂੰ ਸਹੀ ਨਹੀਂ ਮੰਨਦੇ? ਅਤੇ ਇਨ੍ਹਾਂ ਸਾਰੀਆਂ (ਪੰਥ ਪ੍ਰਵਾਣਿਤ) ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨਦੇ ਹੋ? ਮੈਂ ਤਾਂ ਭੁਲੇਖੇ ਵਿੱਚ ਸੀ ਕਿ ਤੁਹਾਡੀ ਦਸਮ ਗ੍ਰੰਥ ਸਬੰਧੀ ਖੋਜ ਬਹੁਤ ਜਿਆਦਾ ਹੈ ਪਰ ਹੁਣ ਪਤਾ ਲੱਗਾ ਹੈ ਕਿ ਤੁਹਾਨੂੰ ਤਾਂ ਇਹ ਹੀ ਨਹੀਂ ਪਤਾ ਕਿ ਡਾ. ਰਤਨ ਸਿੰਘ ਜੱਗੀ, ਗਿਆਨੀ ਭਾਗ ਸਿੰਘ ਜੀ ਅੰਬਾਲਾ, ਨੇ ਜਾਪ, ਸਵਈਏ `ਤੇ ਕਿਤੂੰ ਨਹੀਂ ਕੀਤਾ। ਜੇ ਕਿਤੇ ਕੀਤਾ ਹੈ ਤਾਂ ਮੇਰੀ ਜਾਣਕਾਰੀ `ਚ ਵਾਧਾ ਕਰਨ ਲਈ ਲਈ ਮੈਨੂੰ ਪੁਸਤਕ ਦਾ ਪੰਨਾ ਨੰਬਰ ਦੱਸਿਆ ਜਾਵੇ। ਜਿਥੋਂ ਤੱਕ ਮੇਰੀ ਜਾਣਕਾਰੀ ਹੈ ਡਾ: ਜੱਗੀ ਨੇ ਦਸਮ ਗ੍ਰੰਥ ਦੀ ਰਚਨਾ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ ਹੈ: ਇੱਕ ਹਿੱਸਾ ਦਸਮ ਪਾਤਸ਼ਾਹ ਦੀ ਕ੍ਰਿਤ ਹੈ, ਦੂਜੇ ਹਿੱਸੇ ਨੂੰ ਦਸਮ ਪਾਤਸ਼ਾਹ ਦੀ ਬਾਣੀ ਬਿਲਕੁਲ ਨਹੀਂ ਮੰਨਿਆ ਜਾ ਸਕਦਾ ਜਿਸ ਵਿੱਚ ਕਬਿਯੋ ਬਾਚ ਚੌਪਈ ਸਮੇਤ ਸਮੁੱਚੇ ਤ੍ਰਿਅ ਚਰਿਤਰ ਸ਼ਾਮਲ ਹਨ। ਅਤੇ ਤੀਜੇ ਹਿੱਸੇ ਦੀ ਵਿਦਵਾਨਾਂ ਤੋਂ ਪੜਚੋਲ ਕਰਵਾਉਣ ਦੀ ਲੋੜ ਹੈ। ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਜਸਬਿੰਦਰ ਸਿੰਘ ਜੀ ਦੁਬਈ, ਦਲਬੀਰ ਸਿੰਘ ਜੀ ਦਿੱਲੀ, ਡਾ. ਗੁਰਮੁੱਖ ਸਿੰਘ ਜੀ ਦਿੱਲੀ ਵਾਲਿਆਂ ਨੇ ਜਰੂਰ ਸਮੁਚੇ ਦਸਮ ਗ੍ਰੰਥ ਨੂੰ ਰੱਦ ਕੀਤਾ ਹੈ ਪਰ ਪ੍ਰੋ: ਦਰਸ਼ਨ ਸਿੰਘ ਦਾ ਉਹ ਖੁਲ੍ਹ ਕੇ ਇਤਨਾ ਵਿਰੋਧ ਨਹੀਂ ਕਰ ਰਹੇ ਜਿੰਨੀਆਂ ਲੇਖ ਲੜੀਆਂ ਸ਼ੁਰੂ ਕਰਕੇ ਤੁਸੀਂ ਪ੍ਰੋ: ਦਰਸ਼ਨ ਸਿੰਘ ਨੂੰ ਸਿਧਾਂਤ ਦਾ ਪਾਠ ਪੜਾਉਣ ਨੂੰ ਆਪਣਾ ਮੁੱਖ ਮੁਦਾ ਬਣਾ ਲਿਆ ਹੈ।

18. ਗੁਰੂ ਗ੍ਰੰਥ ਦੇ ਖ਼ਾਲਸਾ ਪੰਥ ਵਲੋਂ ਤਿਅਰ ਕੀਤਾ ਏਜੰਡਾ ਤੱਤ ਗੁਰਮਤਿ ਪਰਿਵਾਰ ਨੂੰ ਵੀਚਾਰ ਕਰਨ ਲਈ ਭੇਜਿਆ ਗਿਆ। ਇਨ੍ਹਾਂ ਨੇ ਕਿਸ ਤਰ੍ਹਾਂ ਵਾਲ ਦੀ ਖੱਲ ਲਾਹੀ ਉਸ ਦਾ ਪੂਰਾ ਵੇਰਵਾ ਤਾਂ ਇਨ੍ਹਾਂ ਵਲੋਂ ਪੇਸ਼ ਕੀਤੇ ਵੀਚਾਰ ਪੜ੍ਹਨ ਤੋਂ ਮਿਲ ਸਕਦਾ ਹੈ, ਜੋ ਇਨ੍ਹਾਂ ਨੇ ਵੈੱਬਸਾਈਟ ਤੇ ਵੀ ਪਾ ਦਿੱਤੇ ਹਨ। ਪਰ ਟੂਕ ਮਾਤਰ ਵੇਖੋ:- ਮੂਲ ਏਜੰਡੇ ਵਿੱਚ ਇੱਕ ਮਦ ਸ਼ਾਮਲ ਸੀ: ਪੰਥਕ ਅਸਥਾਨਾਂ ਤੇ ਕੀਰਤਨ-ਕਥਾ ਕੇਵਲ ਗੁਰਬਾਣੀ ਦੀ ਹੀ ਕੀਤੀ ਜਾ ਸਕਦੀ ਹੈ ਜਾਂ ਭਾਈ ਗੁਰਦਾਸ, ਭਾਈ ਨੰਦ ਲਾਲ ਅਤੇ ਇਤਿਹਾਸਕ ਪੁਸਤਕਾਂ ਵਿੱਚੋਂ ਗੁਰਮਤਿ ਦ੍ਰਿੜਾਉਂਦੀ ਰਚਨਾ ਦਾ ਪ੍ਰਮਾਣ ਦਿੱਤਾ ਜਾ ਸਕਦਾ ਹੈ। ਗੁਰਬਾਣੀ ਦੀਆਂ ਤੁਕਾਂ ਵਿਗਾੜ ਕੇ ਬਣਾਈਆਂ ਧਾਰਨਾਵਾਂ ਬਿਲਕੁਲ ਨਹੀਂ ਪੜ੍ਹੀਆਂ ਜਾ ਸਕਦੀਆਂ। ਇਨ੍ਹਾਂ ਨੇ ਆਪਣੇ ਸੁਝਾਅ ਵਿੱਚ ਲਿਖਿਆ: ਕੀਰਤਨ ਲਈ ਗੁਰਬਾਣੀ ਦੀ ਹੱਦ ਸਪਸ਼ਟ ਹੋਣੀ ਚਾਹੀਦੀ ਹੈ। ਇਸ ਨੁਕਤੇ ਵਿੱਚ `ਜਾਂ` ਲਫਜ਼ ਲਾਉਣ ਦੀ ਲੋੜ ਨਹੀਂ ਭਾਸਦੀ। `ਪਰਿਵਾਰ` ਦੀ ਗੁਰਮਤਿ ਸਮਝ ਅਨੁਸਾਰ, ਇਸ ਮੂਵਮੈਂਟ ਦਾ ਏਜੰਡਾ ਇਸ ਤਰਾਂ ਹੋਣਾ ਚਾਹੀਦਾ ਹੈ: ਖਾਲਸਾ ਪੰਥ ਦੇ ਗੁਰਧਾਮਾਂ `ਤੇ ਕੀਰਤਨ ਸਿਰਫ `ਗੁਰੂ ਗ੍ਰੰਥ ਸਾਹਿਬ ਜੀ` ਦੀ ਬਾਣੀ ਦਾ ਹੀ ਹੋ ਸਕਦਾ ਹੈ। ਕਥਾ ਜਾਂ ਵਿਚਾਰ ਵੇਲੇ ਗੁਰਮਤਿ ਦੀ ਕਸਵੱਟੀ ਤੇ ਖਰੀ ਉਤਰਦੀ ਅਤੇ ਸਿੱਖੀ ਸਿਧਾਂਤਾਂ ਨੂੰ ਸਪਸ਼ਟ ਕਰਦੀ ਕਿਸੇ ਵੀ ਰਚਨਾ ਦਾ ਹਵਾਲਾ ਹੀ ਦਿੱਤਾ ਜਾ ਸਕਦਾ ਹੈ। ਹੁਣ ਇਨ੍ਹਾਂ ਦੇ ਸੁਝਾਅ ਅਨੁਸਾਰ ਤਾਂ ਸਵੱਯੇ (ਸ੍ਰਾਵਗ ਸੁਧ ਸਮੂਹ …), ਸਵੱਯੇ (ਦੀਨਨ ਕੀ ਪ੍ਰਤਿਪਾਲ …), ਚੌਪਈ (ਪ੍ਰਣਵੋ ਆਦਿ ਏਕੰਕਾਰਾ …), ਅਕਾਲ ਉਸਤਤਿ ਵਿਚੋਂ ੩੩ ਸਵੱਯੇ, ੨੦ ਕਬਿੱਤ ਸਮੇਤ ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ।। ਪਰ ਨਾਰੀ ਕੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ।। ` ਆਦਿ ਸਭ ਕੁੱਝ ਪੜ੍ਹਿਆ ਜਾ ਸਕਦਾ ਹੈ ਕਿਉਂਕਿ ਇਹ ਗੁਰਬਾਣੀ ਦੀ ਕਸਵੱਟੀ `ਤੇ ਖਰੇ ਉਤਰਦੇ ਹਨ ਅਤੇ ਸਿੱਖੀ ਸਿਧਾਂਤ ਨੂੰ ਸਪਸ਼ਟ ਵੀ ਕਰਦੇ ਹਨ। ਜੇ ਇਹ ਰਚਨਾਵਾਂ ਕੀਰਤਨ ਦੌਰਾਨ ਪੜ੍ਹਨੀਆਂ ਇਨ੍ਹਾਂ ਨੂੰ ਮਨਜੂਰ ਹੈ ਤਾਂ ਨਿਤਨੇਮ ਵਿੱਚ ਜਾਪੁ ਸਵੱਈਏ ਇਨ੍ਹਾਂ ਨੂੰ ਕਿਉਂ ਚੁਭ ਰਹੇ ਹਨ?

19. ਦੂਜੇ ਨੁਕਤੇ ਵਿੱਚ ਲਿਖ ਰਹੇ ਹਨ ਪਟਨਾ ਅਤੇ ਨਾਂਦੇੜ ਦੇ ਇਤਿਹਾਸਕ ਗੁਰਧਾਮਾਂ ਲਈ `ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ` ਗਲਤ ਪ੍ਰਚਲਿਤ ਲਫਜ਼ ਵਰਤੇ ਗਏ ਹਨ। ਸਦਕੇ ਜਾਈਏ ਇਨ੍ਹਾਂ ਦੇ ਸਿਧਾਂਤ ਦੇ ਜੇ ਉਥੇ ਅਖੌਤੀ ਦਸਮ ਗਰੰਥ ਦਾ ਪ੍ਰਕਾਸ਼ ਹੋ ਰਿਹਾ ਹੈ ਤਾਂ ਕੀ ਉਸ ਨੂੰ ਅਸੀਂ ਗੁਰੂ ਨਾਲ ਸਬੰਧਤ ਇਤਿਹਾਸਕ ਗੁਰਧਾਮ ਮੰਨਣ ਤੋਂ ਹੀ ਇਨਕਾਰ ਕਰਨਾ ਹੈ ਜਾਂ ਨਨਕਾਣਾ ਸਾਹਿਬ ਵਾਂਗ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਉਥੇ ਗੁਰਮਤਿ ਲਾਗੂ ਕਰਨੀ ਚਾਹੀਦੀ ਹੈ?

20. ਤੱਤ ਗੁਰਮਤਿ ਪਰਿਵਾਰ ਤਾਂ ਕਾਫੀ ਦੇਰ ਤੋਂ ਸਿਧਾਂਤ ਪੜਾਉਣ ਦਾ ਆਪਣਾ ਸ਼ੌਕ ਪੂਰਾ ਕਰ ਹੀ ਰਿਹਾ ਸੀ ਪਰ ਹੁਣ ਤਾਂ ਇੱਕ ਹੋਰ ਵਿਦਵਾਨ ਅਮਰਜੀਤ ਸਿੰਘ ਚੰਦੀ ਜੀ ਇਸ ਤੋਂ ਵੀ ਵੱਡਾ ਮਾਰਕਾ ਮਾਰਕੇ ੭ ਮਾਰਚ ਨੂੰ ਲਿਖ ਗਏ ਹਨ: ਪ੍ਰੋ. ਦਰਸ਼ਨ ਸਿੰਘ ਜੀ ਦੇ ਨਿੱਜੀ ਸਮਰਥਕਾਂ ਨੇ ਤਾਣੀ ਹੀ ਉਲਝਾ ਦਿੱਤੀ। ਚੰਦੀ ਸਾਹਿਬ ਇਹ ਗੱਲ ਤਾਂ ਮੰਨ ਲੈਂਦੇ ਹਾ ਕਿ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕਾਂ ਨੇ ਹੀ ਸਾਰੀ ਤਾਣੀ ਉਲਝਾਈ ਹੋਵੇਗੀ ਪਰ ਤਸੀਂ ਖ਼ੁਦ ਕੋਈ ਤੰਦ ਸੁਲਝਾਉਣ ਦੀ ਵੀ ਕੋਸ਼ਿਸ ਕੀਤੀ ਹੈ। ਉਹ ਲਿਖ ਰਹੇ ਹਨ `ਉਨ੍ਹਾਂ ਦਾ ਪਹਿਲਾ ਟੀਚਾ, ਹਰ ਥਾਂ ਤੋਂ ਗੁਰੂ ਗਰੰਥ ਸਾਹਿਬ ਦੇ ਬਰਾਬਰ ਸਥਾਪਤ ਕੀਤੇ ਅਖੌਤੀ ਦਸਮ ਗਰੰਥ ਨੂੰ ਹਟਾਉਣਾ ਹੈ। ਜਦ ਕਿ ਜ਼ਮੀਨੀ ਹਕੀਕਤ ਇਹ ਹੈ ਕਿ ਉਸ ਗੰਦ ਦੇ ਪੋਥੇ ਨੂੰ ਹਟਾਉਣ ਦੇ ਉਪਰਾਲੇ ਵਜੋਂ, ਪੰਥ ਵਿੱਚ ਖਾਨਾ-ਜੰਗੀ ਦੀ ਸੰਭਾਵਨਾ ਬਹੁਤ ਪਰਬਲ ਹੈ। ਇਹ ਸਿੱਖਾਂ ਨੂੰ ਉਹ ਕੰਮ ਕਰਨ ਲਈ ਕਿਉਂ ਨਹੀਂ ਕਹਿੰਦੇ, ਜੋ ਕਰਨਾ ਚਾਹੀਦਾ ਹੈ, ਯਾਨੀ ਫਿਲਹਾਲ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕੀਤੀ ਜਾਵੇ। ਕੀ ਇਸ ਵਿੱਚ ਰਹਿਤ ਮਰਯਾਦਾ ਦੀ ਡਫਲੀ ਦੀ ਸੁਰ ਦਾ ਮਿਲ-ਗੋਭਾ ਕਰਨਾ ਜ਼ਰੂਰੀ ਹੈ? ਜਦ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਦੀ ਗੱਲ ਸਿੱਖ ਸਮਝ ਲੈਣਗੇ ਤਾਂ ਬਾਕੀ ਸਾਰੀਆਂ ਚੀਜ਼ਾਂ ਨੂੰ ਉਹ ਆਪਣੇ-ਆਪ ਰੱਦ ਕਰ ਦੇਣਗੇ। ਇਸ ਨਾਲ ਆਪਸੀ ਵਿਚਾਰਾਂ ਦਾ ਟਕਰਾਅ ਵੀ ਨਹੀਂ ਹੋਵੇਗਾ, ਅਤੇ ਸਿੱਖ ਇੱਕ ਕਾਫਲੇ ਦੇ ਰੂਪ ਵਿਚ, ਆਈ ਮੁਸੀਬਤ ਦਾ ਟਾਕਰਾ ਕਰਨ ਦੇ ਸਮਰੱਥ ਹੋ ਜਾਣਗੇ। ਨਹੀਂ ਤਾਂ ਇਤਿਹਾਸ ਆਪਣੇ ਆਪ ਨੂੰ ਦੁਹਰਾਏਗਾ ਅਤੇ ਆਪਸੀ ਫੁੱਟ ਕਾਰਨ, ਪੰਥ ਦੋਖੀ, ਪੰਥ ਤੇ ਪੂਰੀ ਤਰ੍ਹਾਂ ਹਾਵੀ ਹੋ ਜਾਣਗੇ। ਦੱਸੋ ਹੁਣ ਚੰਦੀ ਸਾਹਿਬ ਦੀ ਮੰਨੀਏ ਜਾਂ ਤੱਤ ਗੁਰਮਿਤਿ ਪਰਿਵਾਰ ਦੀ। ਇੱਕ ਦਾ ਸਿਧਾਂਤ ਹੈ ਕਿ ਅਖੌਤੀ ਦਸਮ ਗ੍ਰੰਥ ਦੀ ਕੋਈ ਗੱਲ ਹੀ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਖਾਨਾ-ਜੰਗੀ ਦੀ ਸੰਭਾਵਨਾ ਬਹੁਤ ਪਰਬਲ ਹੈ। ਪਰ ਦੂਜੇ ਦਾ ਸਿਧਾਂਤ ਹੈ ਕਿ ਜਿਹੜੇ ਸਮੁਚੇ ਦਸਮ ਗ੍ਰੰਥ ਨੂੰ ਰੱਦ ਨਹੀਂ ਕਰਦੇ ਉਹ ਜਾਗਰੂਕ ਸਿਖਾਂ ਦੀ ਏਕਤਾ ਵਿੱਚ ਰੋੜਾ ਹੈ।

21. ਤੱਤ ਗਰਮਤਿ ਪਰਿਵਾਰ ਇੱਕ ਥਾਂ ਲਿਖ ਰਿਹਾ ਹੈ:- ਪ੍ਰੋ: ਦਰਸ਼ਨ ਸਿੰਘ ਨੂਮ ਪੁਜਾਰੀਆਂ ਵਲੋਂ ਛੇਕੇ ਜਾਣ ਪਿਛੋਂ ਸੰਸਥਾਗਤ ਤੌਰ `ਤੇ ਸਿਰਫ ਪਰਿਵਾਰ ਨੇ ਹੀ ਸਮਰੱਥਨ ਦਿੱਤਾ ਪਰ ੬ ਮਾਰਚ ਨ ਨੂੰ `ਤੱਤ ਗੁਰਮਤਿ ਪਰਿਵਾਰ` ਦੀ ਮੁੱਢਲੀ ਜਾਣਕਾਰੀ ਵਿੱਚ ਲੋੜੀਂਦੀਆਂ ਸੋਧਾਂ` ਸਿਰਲੇਖ ਹੇਠ ਲਿਖ ਰਹੇ ਹਨ ਕਿ ਇਹ ਸਪੱਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਇਹ ਕੋਈ ਸੰਸਥਾ, ਜੱਥੇਬੰਦੀ ਜਾਂ ਕਾਲਜ ਆਦਿ ਨਹੀਂ ਹੈ ਅਤੇ ਨਾ ਹੀ ਇਸਦੇ ਕੋਈ ਪ੍ਰਧਾਨ, ਸੈਕਟਰੀ, ਚੈਅਰਮੈਨ ਆਦਿ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੀ ਕੋਈ ਸੰਸਥਾ ਹੈ ਹੀ ਨਹੀਂ ਉਸ ਨੇ ਸੰਸਥਾਗਤ ਰੂਪ ਵਿੱਚ ਸਮਰਥਨ ਕਿਸ ਹੈਸੀਹਤ ਵਿੱਚ ਦਿੱਤਾ?

ਸਤਿਕਾਰ ਵੀਰ ਜੀਉ ਤੁਹਾਡੇ ਸਿਧਾਂਤਕ ਲੇਖ ਤੇ ਨਿਰਪੱਖ ਸੁਝਾਅ ਹਵਾਈ ਫਾਇਰ ਕਰਨ ਤੋਂ ਵੱਧ ਕੁੱਝ ਨਹੀਂ ਪਰ ਯਾਦ ਰੱਖੋ ਮੈਦਾਨ ਹਮੇਸ਼ਾਂ ਉਨ੍ਹਾਂ ਦੇ ਹੱਥ ਹੀ ਆ ਸਕਦਾ ਹੈ ਜਿਹੜੇ ਜਮੀਨੀ ਲੜਾਈ ਲੜ ਸਕਣ ਦੇ ਕਾਬਲ ਹੋਣ। ਅਫ਼ਗਾਨਸਤਾਨ ਦੀ ਮਿਸਾਲ ਸਾਰੀ ਦੁਨੀਆਂ ਦੇ ਸਾਹਮਣੇ ਹੈ। ਅਮਰੀਕਾ ਨੇ ਮਿਜ਼ਾਇਲਾਂ ਨਾਲ ਹਵਾਈ ਹਮਲੇ ਕਰ ਕੇ ਅਫ਼ਗਾਨਸਤਾਨ ਤਬਾਹ ਤਾਂ ਕਰ ਦਿੱਤਾ ਪਰ ਲਾਦੇਨ ਉਨ੍ਹਾਂ ਦੇ ਹੱਥ ਨਹੀਂ ਲੱਗਾ ਤੇ ਉਹ ਅੱਜ ਵੀ ਅਮਰੀਕਾ ਨੂੰ ਧਮਕੀਆਂ ਦੇ ਰਿਹਾ ਹੈ। ਇਸੇ ਤਰ੍ਹਾਂ ਪ੍ਰੋ: ਦਰਸ਼ਨ ਸਿੰਘ ਧਰਮ ਦੇ ਖੇਤਰ ਵਿੱਚ ਜ਼ਮੀਨੀ ਲੜਾਈ ਲੜਨ ਦੇ ਕਾਬਲ ਜਰਨੈਲ ਹਨ। ਉਨ੍ਹਾਂ ਨੂੰ ਸਮਰੱਥਨ ਦੇਣਾ ਟੀਚੇ ਦੀ ਪ੍ਰਾਪਤੀ ਲਈ ਇੱਕ ਕਦਮ ਪੁੱਟਣਾ ਹੈ ਇਸ ਨੂੰ ਸਖ਼ਸ਼ੀਅਤ ਪ੍ਰਸਤੀ ਕਹਿਣਾ ਮੂਲੋਂ ਗਲਤ ਹੈ। ਇਸ ਲਈ ਬੇਨਤੀ ਹੈ ਕਿ ਆਪਣੀ ਸੋਚ ਵਿੱਚ ਥੋਹੜਾ ਸੁਧਾਰ ਲਿਆ ਕੇ ਉਨ੍ਹਾਂ ਨੂੰ ਸਮਰਥਨ ਦੇਣਾ ਸ਼ੁਰੂ ਕਰੋ। ਜੇ ਸਮਰੱਥਨ ਨਹੀਂ ਵੀ ਦੇ ਸਕਦੇ ਤਾਂ ਵੀ ਕੋਈ ਗੱਲ ਨਹੀਂ ਜਾਗਰੂਕ ਧਿਰਾਂ ਵਿੱਚ ਘਰੇਲੂ ਸ਼ਬਦੀ ਗੋਲਾਬਾਰੀ ਕਰਨ ਤੋਂ ਗੁਰੇਜ਼ ਕਰਨ ਦੀ ਹੀ ਕ੍ਰਿਪਾ ਕਰ ਕੇ ਆਪੋ ਆਪਣੇ ਢੰਗ ਨਾਲ ਕੰਮ ਕਰਨ ਦੇ ਰਾਹ ਹੀ ਪੈ ਜਾਣ ਦੀ ਹੀ ਖੇਚਲ ਕਰ ਲਓ ਜੀ।

22. ਸਪੋਕਸਮੈਨ, ਤੱਤਗੁਰਮਤਿ ਪਰਿਵਾਰ ਅਤੇ ਚੰਦੀ ਸਾਹਿਬ ਦਾ ਰਵਈਆ ਘੱਟ ਤੋਂ ਘੱਟ ਮੈਨੂੰ ਤਾਂ ਆਪਣੀ ਕਲਮ ਸੁੱਟਣ ਲਈ ਮਜ਼ਬੂਰ ਕਰ ਰਿਹਾ ਹੈ। ਮੈਨੂੰ ਇਹ ਫੈਸਲਾ ਲੈਣਾ ਅਤਿ ਕਠਿਨ ਜਾਪ ਰਿਹਾ ਹੈ। ਜਾਗਰੂਕ ਕਹਾਉਣ ਵਾਲੇ ਸਿੱਖ ਮੇਰੀ ਫੈਸਲਾ ਕਰਨ ਵਿੱਚ ਮੱਦਦ ਕਰ ਸਕਦੇ ਹਨ ਪਰ ਅਫਸੋਸ ਕਿ ਸਾਰੇ ਹੀ ਤਮਾਸ਼ਬੀਨ ਬਣੇ ਨਜ਼ਰ ਆ ਰਹੇ ਹਨ ਤੇ ਕੋਈ ਵੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾ। ਜਦ ਤੱਕ ਕੋਈ ਸੁਹਿਰਦ ਸਲਾਹ ਨਹੀਂ ਮਿਲਦੀ ਉਨ੍ਹੀ ਦੇਰ ਮੈ ਆਪਣੀ ਕਲਮ ਪਾਸੇ ਰੱਖ ਕੇ ਕੁੱਝ ਚਿਰ ਆਰਾਮ ਕਰਨ ਦਾ ਫੈਸਲਾ ਕੀਤਾ ਹੈ।

ਕਈ ਪਾਸੇ ਤੋਂ ਵਜੇ ਤੀਰਾਂ ਦੇ ਦਰਦ ਨਾਲ ਹੋ ਸਕਦਾ ਹੈ ਮੈਂ ਕਿਸੇ ਲਈ ਚੁਭਵੀਂ ਗੱਲ ਲਿਖ ਗਿਆ ਹੋਵਾਂ ਇਸ ਲਈ ਸਭ ਤੋਂ ਮੁਆਫ਼ੀ ਮੰਗਦਾ ਹਾਂ ਅੱਗੇ ਮੁਆਫ਼ ਕਰਨ ਆਪਣੇ ਵੀਰਾਂ ਦੀ ਮਰਜ਼ੀ ਹੈ ਕਿਸੇ `ਤੇ ਕੋਈ ਰੋਸ ਨਹੀਂ।

ਕਿਰਪਾਲ ਸਿੰਘ ਬਠਿੰਡਾ

(ਮੋਬ: ) ੯੮੫੪੪ ੮੦੭੯੭, (ਘਰ) ੦੧੬੪ ੨੨੧੦੭੯੭


(09/03/11)
ਗੁਰਿੰਦਰ ਸਿੰਘ ਸ਼ਾਦੀਪੁਰ

ਸਰੀਰ ਦੇ ਨਾਲ-ਨਾਲ ਸੁਰਤ ਨੂੰ ਸਿੱਖ ਬਣਾਉਣਾ ਸਮੇਂ ਦੀ ਮੁੱਖ ਲੋੜ:- ਪ੍ਰੋ ਸਰਬਜੀਤ ਸਿੰਘ ਧੂੰਦਾ
ਔਕਲੈਂਡ ੬ ਮਾਰਚ ੨੦੧੧ (ਗੁਰਿੰਦਰ ਸਿੰਘ ਸ਼ਾਦੀਪੁਰ) ਕਰਮਕਾਂਡੀ ਦਲਦਲ ਵਿੱਚ ਫਸੇ ਸਿੱਖੀ ਦੇ ਬੇੜੇ ਨੂੰ ਉਭਾਰਨ ਲਈ ਸਰੀਰ ਦੇ ਨਾਲ-ਨਾਲ ਸੁਰਤ ਨੂੰ ਸਿੱਖ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਨਿਊਜ਼ੀਲੈਂਡ ਦੀ ਪ੍ਰਚਾਰ ਫੇਰੀ ਤੇ ਪਹੁੰਚੇ ਪ੍ਰੋ ਸਰਬਜੀਤ ਸਿੰਘ ਧੂੰਦਾ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਰਲੀ ਰੋਡ ਔਕਲੈਂਡ ਵਿਖੇ ਕਥਾ-ਵਿਚਾਰ ਦੌਰਾਨ ਕੀਤਾ। ਉਨਾਂ ਨੇ ਗੁਰਬਾਣੀ ਵਿਚੋਂ ਪ੍ਰਮਾਣ ਦਿੰਦਿਆਂ ਕਿਹਾ ਕਿ ਮਨ ਕਰਕੇ ਗੁਰੂ ਉਪਦੇਸ਼ ਨੂੰ ਸੁਰਤ ਵਿੱਚ ਵਸਾਉਣ ਵਾਲਾ ਸਿੱਖ ਹੀ ਗੁਰੂ ਦੇ ਸਨਮੁੱਖ ਕਿਹਾ ਜਾ ਸਕਦਾ ਹੈ। ਪਰ ਅੱਜ ਹਾਲਾਤ ਇਹ ਬਣ ਗਏ ਹਨ ਕਿ ਸਿੱਖ ਦਾ ਸਾਰਾ ਜੋਰ ਸਰੀਰ ਨੂੰ ਸਿੱਖ ਬਣਾਉਣ ਤੇ ਹੀ ਲੱਗ ਗਿਆ ਹੈ, ਜੋ ਕਿ ਸਾਡੀ ਕੌਮ ਦੀ ਅਜੋਕੀ ਅਧੋਗਤੀ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ। ਬਹੁਤਾਤ ਉਪਰੋਂ-ਉਪਰੋਂ ਦੇਖਣ ਨੂੰ ਸਿੱਖੀ ਨਜਰ ਆ ਰਹੀ ਹੈ ਪਰ ਕਰਤੂਤਾਂ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਤਾਂ ਦੇ ਨੇੜੇ-ਤੇੜੇ ਵੀ ਨਹੀਂ ਹੈ। ਇਸ ਦਾ ਮੁੱਖ ਕਾਰਨ ਵੀ ਉਨਾਂ ਸਾਡੇ ਪ੍ਰਚਾਰਕਾਂ ਅਤੇ ਸਾਧ-ਲਾਣੇ ਦੀ ਮਿਹਰਬਾਨੀ ਸਦਕਾ ਮਿਲਾਵਟ ਵਾਲਾ, ਬ੍ਰਾਹਮਣੀ ਮੱਤ ਦੇ ਨਜਰੀਏ ਤੋਂ ਕੀਤੀ ਗਈ ਗੁਰਬਾਣੀ ਵਿਆਖਿਆ ਹੀ ਦੱਸਿਆ। ਅਜਿਹਾ ਕਰਨ ਵਾਲਿਆਂ ਨੂੰ ਪੰਥ ਦੇ ਮਹਾਨ ਸੇਵਾਦਾਰਾਂ ਦੀਆਂ ਉਪਾਧੀਆਂ ਬਖਸ਼ੀਆਂ ਜਾ ਰਹੀਆਂ ਹਨ। ਦੂਜੇ ਪਾਸੇ ਇਨਾਂ ਦਾ ਪਾਜ ਉਘੇੜਨ ਵਾਲਿਆਂ ਨੂੰ ਅਤੇ ਗੁਰੂ ਦੀ ਸਿਧਾਂਤ ਦੀ ਗੱਲ ਕਰਨ ਵਾਲਿਆਂ ਨੂੰ ਨਿੰਦਕ ਅਤੇ ਪੰਥ ਵਿਰੋਧੀ ਕਿਹਾ ਜਾ ਰਿਹਾ ਹੈ। ਹਾਲਾਤ ਇਥੋਂ ਤੱਕ ਪਹੁੰਚ ਗਏ ਹਨ ਕਿ ਵੱਡੇ-ਵੱਡੇ ਅਖੌਤੀ ਪ੍ਰਚਾਰਕ ਵੀ ਲਾਲਚ ਅਧੀਨ ਗੁਰੂ-ਸਿਧਾਂਤ ਦੀ ਬਜਾਏ ਉਹ ਹੀ ਸੁਣਾ ਰਹੇ ਹਨ ਜੋ ਲੋਕ ਸੁਣਨਾ ਪਸੰਦ ਕਰ ਰਹੇ ਹਨ, ਤੇ ਜਾਂ ਜਿਸ ਰਾਂਹੀਂ ਲੋਕਾਂ ਦੀਆਂ ਜੇਬਾਂ ਵਿੱਚੋਂ ਵੱਧ ਤੋਂ ਵੱਧ ਮਾਇਆ ਕਢਵਾਈ ਜਾਏ। ਜਿਸ ਦਾ ਨਤੀਜਾ ਇਹ ਹੈ ਆਮ ਮਨੁੱਖ ਤੱਤ ਗੁਰਮਤਿ ਤੋਂ ਵਾਂਝਾ ਰਹਿ ਕੇ ਆਪਣਾ ਸੁਧਾਰ ਕਰਨ ਦੀ ਬਜਾਏ ਪਖੰਡੀ ਬਣਦਾ ਜਾ ਰਿਹਾ ਹੈ। ਜਦ ਕਿ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਵਿੱਚ ਪਖੰਡ ਅਤੇ ਕਰਮ-ਕਾਂਡ ਦਾ ਕੋਈ ਸਥਾਨ ਨਹੀਂ ਹੈ। ਇਸ ਲਈ ਅੱਜ ਲੋੜ ਹੈ ਕਿ ਹਰ ਸਿੱਖ ਆਪ ਗੁਰਬਾਣੀ ਦਾ ਅਧਿਐਨ ਕਰਕੇ ਤੱਤ-ਗੁਰਮਤਿ ਨੂੰ ਸਮਝੇ ਤਾਂ ਕਿ ਇਨਾਂ ਪਖੰਡੀਆਂ ਦਾ ਭਾਂਡਾ ਭੰਨਿਆ ਜਾ ਸਕੇ ਤੇ ਪੰਥ ਮੁੜ ਤੋਂ ਆਪਣੀਆਂ ਬੁਲੰਦੀਆਂ ਨੂੰ ਛੁਹੇ। ਪ੍ਰੋਗਰਾਮ ਦੇ ਅਖੀਰ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਮੁੱਖ ਬੁਲਾਰੇ ਗੁਰਿੰਦਰ ਸਿੰਘ ਸ਼ਾਦੀਪੁਰ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸਾਨੂੰ ਵੱਖ-ਵੱਖ ਸੰਪ੍ਰਦਾਵਾਂ ਤੇ ਡੇਰਿਆਂ ਦੇ ਸਿੱਖ ਬਣਨ ਦੀ ਦੀ ਬਜਾਏ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਣਨ ਵੱਲ ਧਿਆਨ ਦੇਣਾ ਚਾਹੀਦਾ ਹੈ।


(09/03/11)
ਗੁਰਮੀਤ ਸਿੰਘ ਮਹਿਰੋਂ

ਕਿਰਤ ਕੀਰਤੀ ਤੇ ਸਿਮਰਨ

ਕਿਰਤ ਅਤੇ ਕੀਰਤੀ ਇਕੋ ਸਿਮਰਨ ਰੂਪੀ ਸਿੱਕੇ ਦੇ ਦੋ ਪਹਿਲੂ ਹਨ, ਕਿਰਤ ਤੋਂ ਭਾਵ ਹੈ ਫ਼ਰਜ਼ ਅਤੇ ਕੀਰਤੀ ਤੋਂ ਭਾਵ ਹੈ ' ਸਿਫ਼ਤ ' ॥

ਇਨਸਾਨੀ ਜਾਮੇ ਵਿੱਚ ਆ ਕੇ ਇਨਸਾਨਾਂ ਵਾਂਗ ਜਿਊਣ ਦਾ ਫ਼ਰਜ਼, ਪ੍ਰੀਵਾਰਿਕ ਫ਼ਰਜ਼, ਸਮਾਜਿਕ ਫ਼ਰਜ਼ ਅਤੇ ਕੌਮੀ ਫਰਜ਼ਾਂ ਦੇ ਸਮੂੰਹ ਪ੍ਰਤਿ ਕ੍ਰਿਰਆਸ਼ੀਲਤਾ ਹੀ ਤਾਂ 'ਕਿਰਤ' ਅਖਵਾਉਂਦੀ ਹੈ..

ਕੋਈ ਵੀ ਇਨਸਾਨ ਇਹਨਾਂ ਫਰਜ਼ਾਂ ਤੋਂ ਪਾਸਾ ਵੱਟ ਕੇ 'ਸਿਮਰਨ' ਕਿਵੇਂ ਕਰ ਸਕਦਾ ਹੈ...?

ਜਿੱਥੇ --- >ਇਨਸਾਨੀ ਫਰਜ਼ਾਂ ਵਿੱਚ ਗੁਰਬਾਣੀ ਤੋਂ ਸੇਧ ਲੈ ਕੇ ਚੰਗੇ ਆਚਰਨ ਵਾਲੇ ਇਨਸਾਨ ਬਨਣਾਂ, ਉਥੇ ਨਾਲ ਨਾਲ --->ਪ੍ਰੀਵਾਰਿਕ ਫਰਜ਼ਾਂ ਵਿੱਚ ਮਾਪਿਆਂ ਪ੍ਰਤਿ , ਸੰਤਾਨ ਪ੍ਰਤਿ ,ਭੈਣਾਂ ਭਰਾਵਾਂ ਪ੍ਰਤਿ ,ਜੁੰਮੇਵਾਰੀਆਂ ਨਿਭਾਉਂਦੇ ਹੋਏ ਇਹ ਯਾਦ ਰੱਖਣਾਂ ਕਿ ''ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥ ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥'' ਗੁ.ਗ੍ਰੰ.ਸਾ.ਜੀ..੪੯੪ ਇਵੇਂ ਅੱਗੇ --->ਸਮਾਜਿਕ ਫ਼ਰਜ਼ਾਂ ਵਿੱਚ ਆਪਣੇ ਆਲੇ ਦੁਆਲੇ ਨਾਲ ਗੋਤਾਂ ਜਾਤਾਂ ਮਜ੍ਹਬਾਂ ਤੋਂ ਉਪਰ ਉਠ ਕੇ ਭਾਈਚਾਰਕ ਸਾਂਝ ਬਣਾਉਣੀ.. ਖੂਨ ਦੇ ਰਿਸ਼ਤਿਆਂ ਤੋਂ ਪਹਿਲਾਂ ਬ੍ਰਹਮ ਦੀ ਸੰਤਾਂਨ ਬਣ ਕੇ ...........''ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥''...ਗੁ.ਗ੍ਰੰ.ਸਾ.ਜੀ..੬੧੧.............. ਦਾ ਫ਼ਰਜ਼ ਨਿਭਾਉਦੇ ਰਹਿਣਾਂ। ---->ਆਰਥਿਕਤਾ ਲਈ ਨੇਕ ਕਿਰਤ ਕਰਨੀ। ---->ਕੌਮੀ ਫ਼ਰਜ਼ਾਂ ਲਈ 'ਗੁਰੂ' ਅਤੇ 'ਤਵਾਰੀਖ਼' ਤੋਂ ਸੇਧ ਲੈਣੀ ਤੇ ਜੇ ਮਾਲਿਕ ਨੇ ਲੰਮੀ ਉਮਰ ਬਖ਼ਸ਼ੀ ਤਾਂ ਜੀਵਨ ਦਾ ਲੰਮਾਂ ਪੰਧ ਮੁਕਾ ਕੇ ਬੁਢਾਪੇ ਵਿੱਚ ਆਪਣੇ ਜਿੰਦਗੀ ਦੇ ਸਾਰਥਿਕ ਤਜ਼ੱਰਬੇ ਵਿੱਚੋਂ ਪਿਛਲੇ ਆ ਰਹੇ ਰਾਹੀਆਂ ਨੂੰ ''ਆਪਿ ਜਪਹੁ ਅਵਰਾ ਨਾਮ ਜਪਾਵਹੁ।''' ਗੁ.ਗ੍ਰੰ.ਸਾ.ਜੀ..੨੮੯ ''' ਦੇ ਮਹਾਂਵਾਕ ਅਨੁਸਾਰ 'ਸੁਚੇਤ ਕਰਨਾਂ ਹੀ ਸਿਫ਼ਤ ਸਾਲਾਹ ਹੈ,, ਕਿਉਂਕਿ ਕਾਦਰ ਕੁਦਰਤ ਵਿੱਚ ਵਸਦਾ ਹੈ ਤੇ ਕੁਦਰਤ ਵਿੱਚ ਕਾਦਰ ਦੀ ਪਰੀਪੂਰਨਤਾ ਨੂੰ ਮਹਿਸੂਸਣਾਂ 'ਸਿਮਰਨ' ਨਈ ਤਾਂ ਹੋਰ ਕੀ ਹੈ? ਜੋ ਵੀ ਮਨੁੱਖ ਇਹ ਸਿਮਰਨ ਨਈ ਕਰਦਾ ਉਹ ਰੱਬੀ ਨਿਜ਼ਾਂਮ ਨੂੰ ਸਮਝ ਸਕਣ ਤੋਂ ਅਸਮਰੱਥ ਹੈ ਤੇ ਇਹ ਸਾਡੀ ਤਰਾਸਦੀ ਆਖੋ ਜਾਂ ਨਲਾਇਕੀ ਕਿ ਇਹਨਾਂ ਫ਼ਰਜ਼ਾਂ ਤੋਂ ਭਗੌੜੇ ਕਈ ਹੈਵਾਨ {ਇਨਸਾਨ ਕਹਾਉਣ ਦੇ ਹੱਕਦਾਰ ਨਈ} ਸਾਨੂੰ ਕਿਰਤੀਆਂ ਨੂੰ 'ਸਿਮਰਨ' ਦੀਆਂ ਜੁਗਤਾਂ ਦੱਸ ਰਹੇ ਹਨ।

ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥ ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥ ਗੁ.ਗ੍ਰੰ.ਸਾ.ਜੀ..੯੫੪

ਜੋ ਆਪ ਹੀ ਅੰਨ੍ਹੇ ਹਨ ਉਹ ਕਿਸੇ ਦਾ ਮਾਰਗ ਦਰਸ਼ਨ ਕਿਵੇਂ ਕਰ ਸਕਦੇ ਹਨ? ਜੋ ਗ੍ਰਹਿਸਥ ਤੋਂ ਬਾਗੀ ਹਨ ਉਹ ਕਿਸੇ ਗ੍ਰਹਿਸਥੀ ਦੀਆਂ ਜੁੰਮੇਵਾਰੀਆਂ, ਮੁਸ਼ਕਲਾਂ ਤੇ ਮਜਬੂਰੀਆਂ ਨੂੰ ਕਦੋਂ ਸਮਝਣਗੇ? ਇਹ ਅਖ਼ੌਤੀ 'ਧਰਮਾਤਮਾਂ, ਸੰਤ, ਭਗਤ, ਬ੍ਰਹਮ ਗਿਆਨੀ, ਜਤੀ, ਤਪੀ, ਸਤੀ, ਪੂਰਨ' ਆਦਿਕ ਜਾਂ ਤਾਂ ਸਾਡੇ ਅੱਗੇ ਹੱਥ ਅੱਡਣਗੇ ਤੇ ਜਾਂ ਫਿਰ ਲੁਟਣਗੇ। ਇਹਨਾਂ ਦੋ ਕੰਮਾਂ ਤੋਂ ਬਿਨਾਂ ਤੀਸਰਾ ਕੋਈ ਏਜੰਡਾ ਇਨ੍ਹਾਂ ਲਈ ਮਹੱਤਵ ਨਈ ਰੱਖਦਾ। ਇਹ ਸਾਡੇ ਦਰਦਮੰਦ ਨਹੀਂ ਹੋ ਸਕਦੇ ਗੁਰਵਾਕ ਹੈ '' ਸੋ ਕਤ ਜਾਨੈ ਪੀਰ ਪਰਾਈ ॥ ਜਾ ਕੈ ਅੰਤਰਿ ਦਰਦੁ ਨ ਪਾਈ ॥'' ਗੁ.ਗ੍ਰੰ.ਸਾ.ਜੀ..੭੯੩

ਹੈਰਾਨੀ ਦੀ ਗੱਲ ਹੈ ਕਿ ਰੱਬੀ ਰਜ਼ਾ {ਕਿਰਤ} ਦੇ ਰਾਹ ਤੇ ਤੁਰਿਆ ਜਾਂਦਾ ਬੰਦਾ ਵੀ ਸਿਮਰਨ ਦੇ ਚੱਕਰਾਂ ਵਿੱਚ ਉਲਝ ਕੇ ਕੁਰਾਹੇ ਪੈ ਜਾਂਦਾ ਹੈ । ਯਾਦ ਰਹੇ 'ਭਰਮ' ਹਮੇਸ਼ਾਂ ਦੁਬਿਧਾ ਪੈਦਾ ਕਰਦਾ ਹੈ । ਗਲਤ ਰਸਤੇ ਤੇ ਤੁਰੇ ਜਾਂਦਿਆਂ ਠੀਕ ਹੋਣ ਦਾ ਭਰਮ 'ਤਬਾਹੀ' ਦਾ ਸੂਚਕ ਹੈ ਅਤੇ ਠੀਕ ਰਸਤੇ ਤੇ ਤੁਰੇ ਜਾਂਦਿਆਂ ਗਲਤ ਹੋਣ ਦਾ ਭਰਮ ਵੀ ਬਹੁਤ ਸਾਰੀਆਂ ਮੁਸੀਬਤਾਂ ਨੂੰ ਜਨਮ ਦੇਂਦਾ ਹੈ..

ਬੜੀ ਅਨਮੋਲ ਗਾਥਾ ਹੈ ਕਿ ਕੋਈ ਰਾਹੀ ਰਾਤ ਨੂੰ ਆਪਣੀ ਮੰਜ਼ਿਲ ਦੇ ਰਾਹੇ ਤੁਰਿਆ ਜਾ ਰਿਹਾ ਸੀ, ਰਸਤੇ ਵਿੱਚ ਪਈ ਵਲ ਖਾਧੀ ਰੱਸੀ ਰੌਸ਼ਨੀ ਦੀ ਅਣਹੋਂਦ ਵਿੱਚ ਉਸਨੂੰ ਸੱਪ ਪ੍ਰਤੀਤ ਹੋਈ। ਡਰਦਾ ਮਾਰਾ ਸਾਰੀ ਰਾਤ ਬੈਠਾ ਰਿਹਾ,ਦਿਨ ਚੜ੍ਹਨ ਤੇ ਵੇਖਦਾ ਹੈ ਕਿ ਉਹ ਹੋ ਇਹ ਤਾਂ ਰੱਸੀ ਸੀ, ਪਰ ਹੁਣ ਸਮਾਂ ਬੀਤ ਚੁੱਕਾ ਸੀ,,ਰਾਤ ਮੁੱਕ ਗਈ ਸੀ।

ਇਵੇਂ ਹੀ ਸਾਡੀ ਉਮਰ ਵੀ ਇਕ ਰਾਤ ਦੀ ਤਰ੍ਹਾਂ ਹੈ, 'ਗੁਰ ਸ਼ਬਦ' ਦੀਪਕ ਤੋਂ ਬਿਨਾਂ ਅਸੀਂ ਵੀ ਭਰਮ ਵਿੱਚ ਹਾਂ , ਫ਼ਰਜ਼ਾਂ ਨੂੰ ਜੰਜਾਲ ਸਮਝਣ ਦਾ ਭਰਮ ਤੇ ਅਖੌਤੀ ਸਿਮਰਨ, ਗੁਰਬਾਣੀ ਦਾ ਰਸਮੀ ਪਾਠ ਪੂਜਾ, ਅਖੌਤੀ ਤੀਰਥ ਅਸਥਾਨਾਂ ਦੀ ਯਾਤਰਾ, ਸਾਧ ਲਾਣੇ ਦੇ ਪਿੱਛਲੱਗੂ ਬਣ ਕੇ ਆਪਣਾ, ਆਪਣੇ ਪ੍ਰੀਵਾਰ ਤੇ ਰਿਸ਼ਤੇਦਾਰਾਂ ਦਾ ਮਾਨਸਿਕ , ਆਰਥਿਕ, ਤੇ ਸਰੀਰਕ ਸ਼ੋਸ਼ਣ ਕਰਵਾਉਣ ਨੂੰ ''ਧਰਮ ਦੇ ਕੰਮ'' ਸਮਝਣ ਦਾ ਭਰਮ ਪਾਲੀ ਬੈਠੇ ਉਮਰ ਦੀ ਰਾਤ ਲੰਘਾ ਕੇ ਕੇਵਲ ਪਛੁਤਾਉਂਦੇ ਤੁਰ ਜਾਵਾਂਗੇ,,,

ਉਹ ਮਨੁੱਖ ਤਾਂ ਹੋਰ ਵੀ ਮੰਦਭਾਗੇ ਹੋਵਣਗੇ ਜੋ ਹੱਥ ਵਿੱਚ ਰੌਸ਼ਨੀ ਫੜ ਕੇ ਵੀ 'ਸੱਪ' ਤੇ 'ਰੱਸੀ' ਦੀ ਪਛਾਣ ਨਾ ਕਰ ਸਕਣਗੇ,,

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥ ਗੁ.ਗ੍ਰੰ.ਸਾ.ਜੀ..੧੩੭੬

ਅੱਜ ਵਿਰਲਿਆਂ ਨੂੰ ਛੱਡ ਕੇ ਬਹੁਤੇ ਗੁਰਬਾਣੀ ਦਾ ਪਾਠ ਕਰ ਰਹੇ ਹਨ,ਪਾਹੁਲ ਵੀ ਲਈ ਹੋਈ ਹੈ, ਨਿੱਤਨੇਮ ਵੀ ਕਰ ਰਹੇ ਹਨ ਪ੍ਰੰਤੂ ਨਾਲ ਦੀ ਨਾਲ ਭਰਮ ਦੀ ਡੂੰਘੀ ਖੱਡ ਵਿੱਚ ਵੀ ਡਿੱਗੇ ਹੋਏ ਹਨ। ਅੱਜ ਸਿੱਖੀ ਦਾ ਪੁਰਾਣਾਂ ਦੁਸ਼ਮਣ 'ਬਾਂਮ੍ਹਣ' ਅਖੌਤੀ ਸਾਧਾਂ ਸੰਤਾਂ ਦੇ ਰੂਪ ਵਿੱਚ ਲੁਟੇਰਿਆਂ ਦਾ ਕਾਫ਼ਲਾ ਬਣ ਕੇ ਸਾਡੀ ਸਿਧਾਂਤਾਂ ਚ, ਸਿਆਸਤ ਚ, ਗੁਰ ਅਸਥਾਨਾਂ ਚ, ਵਿਦਿਅਕ ਅਦਾਰਿਆਂ ਚ,ਮਰਿਆਦਾ ਚ, ਪ੍ਰੀਵਾਰਾਂ ਚ ਅਤੇ ਇਵਨ ਸਾਡੇ ਅਚੇਤ ਮਨ ਵਿੱਚ ਕੈਂਸਰ ਦਾ ਫੋੜਾ ਬਣ ਕੇ ਫੈਲ ਚੁਕਿਆ ਹੈ ਜਿਸ ਦਾ ਸਿਰਫ਼ ਇਕ ਹੀ ਇਲਾਜ਼ ਹੈ ਗੁਰਬਾਣੀ ਪ੍ਰਤਿ ਵੀਚਾਰ ਤੇ ਵਿਵਹਾਰ ਨੂੰ ਜੀਵਨ ਵਿੱਚ ਅਮਲੀ ਰੂਪ ਚ ਲਿਆਂਦਾ ਜਾਵੇ ਨਾ ਕਿ ਕੇਵਲ ਰਸਮੀ ਤੌਰ ਤੇ। ਉਹ ਬੱਚੇ ,ਭੇਣਾਂ ਤੇ ਪ੍ਰੀਵਾਰ ਵਧਾਈ ਦੇ ਪਾਤਰ ਹਨ ਜੋ ਪਹੁਲ ਲੈ ਕੇ ਗੁਰਬਾਣੀ ਦੇ ਪਾਠ ਦੇ ਨਾਲ ਨਾਲ ਵਿਚਾਰ ਕੇ ਅਮਲ ਵੀ ਕਰ ਰਹੇ ਹਨ।

ਸੋ ਸਾਰੀਆਂ ਜੁੰਮੇਵਾਰੀਆਂ ਨਿਭਾਂਉਂਦੇ ਹੋਏ , ਆਪਣੇ ਬਾਲ ਬੱਚਿਆਂ ਚ ਰਹਿੰਦੇ ਹੋਏ, ਆਪਣੇ 'ਸਿੱਖ ਸਮਾਜ' ਵਿੱਚ ਹੱਸਦੇ ਖੇਡਦੇ ਹੋਏ ਗੁਰਬਾਣੀ ਤੋਂ ਸੇਧ ਲੈਂਦੇ ਰਹਿਣਾਂ ਅਤੇ ਅਚੇਤ ਮਨ
{subconscious } ਵਿੱਚ ਹਰ ਸਮੇਂ ਬਾਣੀ ਦੀ ਵੀਚਾਰ ਦਾ ਚਲਦੇ ਰਹਿਣਾਂ ਅਤੇ ਉਸ ਤੇ 'ਅਮਲ' ਕਰਨਾ ਹੀ 'ਸਿਮਰਨ' ਹੈ, 'ਸਿਫ਼ਤ ਹੈ, ਕੀਰਤੀ ਹੈ।

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥ ਗੁ.ਗ੍ਰੰ.ਸਾ.ਜੀ..੫੨੨

ਗੁਰਮੀਤ ਸਿੰਘ ਮਹਿਰੋਂ

9876233751


(08/03/11)
ਡਾ: ਇਕਬਾਲ ਸਿੰਘ ਢਿੱਲੋਂ

ਸ. ਬਲਦੇਵ ਸਿੰਘ ਫਿਰੋਜ਼ਪੁਰ ਜੀਓ,
ਸ਼ਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!

ਆਪ ਜੀ ਨੇ “ਕਉਣ ਸਾਗ ਕਉਣ ਮਾਸ ਕਹਾਵੈ” ਦੇ ਵਿਸ਼ੇ ਤੇ ਲਿਖਣਾ ਅਰੰਭ ਕੀਤਾ ਹੈ। ਇਸ ਸਬੰਧੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਇਸ ਵਿਸ਼ੇ ਤੇ ਨਰਿੰਜਨ ਸਿੰਘ ਸਰਲ ਰਚਿਤ ਮਹੱਤਵਪੂਰਨ ਪੁਸਤਕ ‘ਝਟਕਾ ਪ੍ਰਕਾਸ਼’ (1966) ਜ਼ਰੂਰ ਪੜ੍ਹੋ। ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਵੀ ਇਸ ਵਿਸ਼ੇ ਤੇ ਵਿਸਤਾਰ ਸਹਿਤ ਲਿਖਿਆ ਹੈ ਪਰੰਤੂ ਉਹਨਾਂ ਨੇ ਉਪਰੋਕਤ ਪੁਸਤਕ ਪੜ੍ਹੀ ਨਹੀਂ ਜਾਪਦੀ। ਇਸ ਪੁਸਤਕ ਨੂੰ ਪ੍ਰਾਪਤ ਕਰਨ ਵਾਸਤੇ ਹੇਠ ਦਿੱਤੀ ਜਾਣਕਾਰੀ ਨੋਟ ਕਰ ਲੈਣਾ ਜੀ:

ਅਕਾਲ ਸਹਾਇ ਚੈਰੀਟੇਬਲ ਟ੍ਰਸਟ (ਰਜਿ: ):
742, ਸੈਕਟਰ-8, ਚੰਡੀਗੜ੍ਹ – 160 009
ਫੋਨ: 9815906213

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(08/03/11)
ਡਾ ਗੁਰਮੀਤ ਸਿੰਘ ‘ਬਰਸਾਲ’

ਫਲਸਫਾ
ਗੁਰੂ ਤੁਲ ਜੋ ਕਿਸੇ ਨੂੰ ਹੈ ਗਿਣਦਾ ,
ਹੁੰਦੀ ਗੁਰੂ ਨਾਲ ਉਸਦੀ ਵਫਾ ਨਾਹੀਂ ।
ਗੁਰੂ ਨਾਨਕ ਦੀ ਸਿਖਿਆ-ਸਿਧਾਂਤ ਲੈਕੇ ,
ਹੁੰਦਾ ਜਾਪਦਾ ਉਸਨੂੰ ਨਫਾ ਨਾਹੀਂ ।
ਬੰਦੇ ਅੰਦਰਲੇ ਪ੍ਰਭੂ ਵੱਲ ਪਿੱਠ ਕਰਕੇ ,
ਮਨੋ-ਕਲਪਿਤ ਪ੍ਰਭੂ ਦੀ ਕਰੇ ਸੇਵਾ ;
ਨਮਸ਼ਕਾਰਾਂ ਅਕਾਰਾਂ ਨੂੰ ਕਰੀ ਜਾਣਾ ,
ਬਾਬੇ ਨਾਨਕ ਦਾ ਤਾਂ ਫਲਸਫਾ ਨਾਹੀਂ ।।
ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)


(08/03/11)
ਹਰਦੇਵ ਸਿੰਘ, ਜੰਮੂ

‘ਤੱਤ ਗੁਰਮਤਿ ਪਰਿਵਾਰ ਵੱਲੋਂ ਦਿੱਤੇ ‘ਸਸ਼ਰਤ ਸਮਰਥਨ` ਨਾਲ ਜੂੜੇ ਸਵਾਲ`

ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸੰਪਾਦਕ (ਤੱਤ ਗੁਰਮਤਿ ਪਰਿਵਾਰ) ਜੀਉ

ਸਤਿ ਸ਼੍ਰੀ ਅਕਾਲ !

ਆਪ ਜੀ ਦੇ 03।03।2011 ਦੇ ਪੱਤਰ ਰਾਹੀਂ ਪਰਿਵਾਰ ਵੱਲੋਂ ਦਿੱਲੀ ਵਿੱਖੇ ਹੋਈ ਇੱਕ ਮੀਟਿਂਗ ਵਿੱਚ ਪਰਿਵਾਰ ਵੱਲੋਂ ਪੇਸ਼ ਕੀਤੇ ਗਏ ‘ਲਿਖਤੀ ਪੱਖ` ਦੇ ਮੂਲ ਪਾਠ ਨੂੰ ਪੜਨ ਦਾ ਮੋਕਾ ਮਿਲਿਆ ਜਿਸ ਤੋਂ ਇਹ ਪਤਾ ਚਲਿਆ ਕਿ ਆਪ ਜੀ ਨੇ ਸੁਹਿਰਦਤਾ ਨਾਲ ਉਸ ਉਪਰਾਲੇ ਪ੍ਰਤੀ ਲਿਖਤੀ ਖੁਸ਼ੀ ਜ਼ਾਹਰ ਕਰਦੇ ਉਸ ਨੂੰ ਨੇਕ ਨੀਤੀ ਨਾਲ ਤਿਆਰ ਕੀਤੀ ਗਈ ਪਲਾਨਿੰਗ ਦਾ ਹਿੱਸਾ ਮੰਨਦੇ ਹੋਏ, ਨਾਨਕ ਵਿਚਾਰਧਾਰਾ ਦੀ ਰੌਸ਼ਨੀ ਵਿਚ ਮਨੁੱਖਤਾ ਦੀ ਪੁਨਰ-ਜਾਗ੍ਰਿਤੀ ਲਈ ਇਕ ਸਟਰੈਟਜੀ ਦੇ ਰੂਪ ਵਿਚ ਚੁੱਕੇ ਗਏ ਕਦਮ ਜਾਂ ਪਹਿਲਾ ਮੀਲ ਪੱਥਰ ਮੰਨਦਿਆਂ ਵਿਸ਼ਵਾਸ਼ ਦੁਆਉਂਦੇ ਲਿਖਿਆ ਸੀ ਕਿ:

“ਤੱਤ ਗੁਰਮਤਿ ਪਰਿਵਾਰ’ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚਲੀਆਂ ਗੁਰਮਤਿ ਵਿਰੋਧੀ ਧਾਰਾਵਾਂ ਅਤੇ ਨੁਕਤਿਆਂ ਨੂੰ ਸਵੀਕਾਰ ਨਹੀਂ ਕਰਦਾ ਪਰ ਸਮੁੱਚੇ ਪੰਥ ਵਿਚ ਏਕਤਾ ਅਤੇ ਸਮਾਜ ਵਿਚ ਸਮਾਨਤਾ ਕਾਇਮ ਕਰਨ ਲਈ ਸੰਸਾਰ ਭਰ ਵਿਚੋਂ ਕਿਸੇ ਵੀ ਸਖਸ਼ੀਅਤ ਜਾਂ ਸੰਸਥਾ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਮੁੱਖ ਰੱਖਦਿਆਂ, ਇਨ੍ਹਾਂ ਉਪਰਾਲਿਆਂ ਨੂੰ ਨੇਕ ਨੀਤੀ ਨਾਲ ਤਿਆਰ ਕੀਤੀ ਗਈ ਪਲਾਨਿੰਗ ਦਾ ਹਿੱਸਾ ਮੰਨਦੇ ਹੋਏ, ਨਾਨਕ ਵਿਚਾਰਧਾਰਾ ਦੀ ਰੌਸ਼ਨੀ ਵਿਚ ਮਨੁੱਖਤਾ ਦੀ ਪੁਨਰ-ਜਾਗ੍ਰਿਤੀ ਲਈ ਇਕ ਸਟਰੈਟਜੀ ਦੇ ਰੂਪ ਵਿਚ ਚੁੱਕੇ ਗਏ ਕਦਮ ਜਾਂ ਪਹਿਲਾ ਮੀਲ ਪੱਥਰ ਮੰਨਦਿਆਂ ਵਿਸ਼ਵਾਸ਼ ਦੁਆਉਂਦਾ ਹੈ ਕਿ:

(1) ‘ਪਰਿਵਾਰ’ ਵਰਤਮਾਨ ਰੂਪ ਵਿਚ ਪ੍ਰਚਾਰੀ ਜਾਂਦੀ ਰਹਿਤ ਮਰਿਯਾਦਾ ਦੇ ਹੱਕ/ਸਮਰਥਨ ਵਿਚ ਕੋਈ ਬਿਆਨ ਨਹੀਂ ਦੇਵੇਗਾ।

(2) ਕਿਸੇ ਵੀ ਸੁਹਿਰਦ ਉਪਰਾਲੇ ਨੂੰ ਮੁੱਖ ਰੱਖਦਿਆਂ ਇਕ ਨਿਰਧਾਰਤ ਸਮੇਂ-ਸੀਮਾ ਤੱਕ ਇਸ ਦਾ ਵਿਰੋਧ ਨਹੀਂ ਕਰੇਗਾ।

‘ਤੱਤ ਗੁਰਮਤਿ ਪਰਿਵਾਰ’ ਕਿਸੇ ਵੀ ਵਿਚਾਰਧਾਰਕ ਜਾਂ ਸਿਧਾਂਤਕ ਮਸਲੇ ’ਤੇ ਆਪਣੀ ਗੱਲ ਜਾਂ ਰਾਏ ਨੂੰ ਅੰਤਿਮ ਨਹੀਂ ਮੰਨਦਾ ਅਤੇ ਕਿਸੇ ਵੀ ਨੁਕਤੇ/ਵਿਸ਼ੇ ਜਾਂ ਵਿਚਾਰ ’ਤੇ ਨਾਨਕ ਪਾਤਸ਼ਾਹ ਜੀ ਵੱਲੋਂ ਨਿਰਧਾਰਤ ਗੁਰਮਤਿ ਦੀ ਕਸੌਟੀ ’ਤੇ ਪਰਖ ਕੇ ਬਾ-ਦਲੀਲ ਨਕਾਰੇ ਜਾਣ ਉਪਰੰਤ ਆਪਣੇ ਵਿਚਾਰ ਬਦਲਣ ਤੋਂ ਸੰਕੋਚ ਨਹੀਂ ਕਰੇਗਾ” (ਤੱਤ ਗੁਰਮਤਿ ਪਰਿਵਾਰ,ਪੱਤਰ 03।03।2011)

ਇਨਾਂਹ ਮਹੱਤਵ ਪੂਰਣ ਸੁਹਿਰਦ ਸ਼ਬਦਾ ਦੀ ਪੜਚੋਲ ਕਰਨੀ ਬਣਦੀ ਹੈ। ਇਨਾਂ ਵਿੱਚ ਲਿਖੇ ਦੋ ਨੁੱਕਤੇ ਵਿਚਾਰਣ ਯੋਗ ਹਨ ਜੋ ਕਿ ਆਪ ਜੀ ਨੇ ਵਿਸ਼ਵਾਸ ਦਵਾਉਂਦੇ ਲਿਖੇ ਸਨ। ਪਹਿਲੇ ਨੁਕਤੇ ਵਿੱਚ ਇੱਕ ‘ਸਪਸ਼ਟ ਸ਼ਰਤ` ਹੈ ਅਤੇ ਦੂਜੇ ਨੁਕਤੇ ਵਿੱਚ ਆਪ ਜੀ ਵਲੋਂ ਦਵਾਇਆ ਗਿਆ ‘ਸਪਸ਼ਟ ਵਿਸ਼ਵਾਸ`। ਯਾਨੀ ਕੁਲ ਮਿਲਾ ਕੇ ਦੋ ਨੁੱਕਤਿਆਂ ਵਿੱਚ ਇੱਕ ‘ਸਸ਼ਰਤ ਸਮਰਥਨ ਦਾ ਵਿਸ਼ਵਾਸ`।

ਪਹਿਲੇ ਨੁੱਕਤੇ ਵਿੱਚ ਸਪਸ਼ਟ ਹੈ ਕਿ ਆਪ ਜੀ ਦਾ ਉਸ ਉਪਰਾਲੇ ਪ੍ਰਤੀ ਸਮਰਥਨ ਸਸ਼ਰਤ ((Conditional)) ਸੀ ਜਿਸ ਰਾਹੀਂ ਆਪ ਜੀ ਨੇ ਪ੍ਰਚਲਤ ਸਿੱਖ ਰਹਿਤ ਮਰਿਯਾਦਾ ਦੇ ਹੱਕ/ਸਮਰਥਨ ਵਿੱਚ ਕੋਈ ਵੀ ਬਿਆਨ ਨਾ ਦੇਂਣ ਦੀ ਗੱਲ ਲਿਖਤੀ ਰੂਪ ਵਿਚ ਕਹੀ ਸੀ।ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਆਪ ਜੀ ਨੇ ਕਦੇ ਉਸ ਮੀਟਿਂਗ ਵਿੱਚ ਸਿੱਖ ਰਹਿਤ ਮਰਿਯਾਦਾ ਦੇ ਹੱਕ ਵਿੱਚ ਕੋਈ ਬਿਆਨ ਦਿੱਤਾ ਸੀ।ਆਪ ਜੀ ਤਾਂ ਸਿੱਖ ਰਹਿਤ ਮਰਿਯਾਦਾ ਦੀ ਕਿਸੇ ਚੰਗੀ (ਗੁਰਮਤਿ ਅਨੁਸਾਰੀ) ਮੱਦ ਦੇ ਹੱਕ ਵਿੱਚ ਵੀ ਬਿਆਨ ਨਹੀਂ ਦਿੰਦੇ ਪ੍ਰਤੀਤ ਹੁੰਦੇ ਜਿਵੇਂ ਕਿ ਉਹ ਸਰਾਸਰ ਮਨਮਤਿ ਦਾ ਪੁਲਿਂਦਾ ਹੋਵੇ।ਇਸ ਲਈ ਇਹ ਕਹਿਣਾ (ਜੇਕਰ ਕਿਸੇ ਨੇ ਕਿਹਾ ਹੈ) ਗਲਤ ਹੈ ਕਿ ਆਪ ਜੀ ਸਿੱਖ ਰਹਿਤ ਮਰਿਯਾਦਾ ਦੇ ਸਮਰਥਨ ਦੀ ਕੋਈ ਗੱਲ ਕੀਤੀ ਸੀ।ਇਹ ਕੇਵਲ ‘ਨਾ ਸਮਰਥਨ`- ‘ਨਾ ਵਿਰੋਧ` (ਨਿਰਧਾਰਤ ਸਮੇਂ ਲਈ) ਦੇ ਦੋ ਨੁੱਕਤੇ ਸਨ ਜਿਨਾਂ੍ਹ ਤੇ ਉਸ ਦਿਨ ਆਪ ਜੀ ਲਿਖਤੀ ਰੂਪ ਵਿੱਚ ਵਿਸ਼ਵਾਸ ਦਵਾਉਂਦੇ ਖੜੇ ਸੀ।ਇਹ ਕੋਈ ਮਾੜੀ ਗੱਲ ਨਹੀਂ ਬਲਕਿ ਇੱਕਠੇ ਤੁਰਨ ਦੀ ਲੋੜ ਸੀ।

ਪਰ ਨਾਲ ਹੀ ਆਪ ਜੀ ਦੇ ਸ਼ਬਦਾਂ; ‘‘(2) ਕਿਸੇ ਵੀ ਸੁਹਿਰਦ ਉਪਰਾਲੇ ਨੂੰ ਮੁੱਖ ਰੱਖਦਿਆਂ ਇਕ ਨਿਰਧਾਰਤ ਸਮੇਂ-ਸੀਮਾ ਤੱਕ ਇਸ ਦਾ ਵਿਰੋਧ ਨਹੀਂ ਕਰੇਗਾ” ਨੂੰ ਵਿਚਾਰੀਏ ਕਿਉਂਕਿ ਆਪ ਜੀ ਨੇ ਇਸ ਨੁੱਕਤੇ ਰਾਹੀਂ, ਆਪਣੇ ਇੱਕ ‘ਸਮਝੋਤਾਵਾਦੀ ਰੂਖ` ਨੂੰ ਸਪਸ਼ਟ ਕਰਦੇ ਹੋਏ, ਇੱਕ ਨਿਰਧਾਰਤ ਸਮੇਂ ਸੀਮਾ ਤੱਕ ‘‘ਪ੍ਰਚਲਤ ਗੁਰਮਤਿ ਵਿਰੋਧੀ ਸਿੱਖ ਰਹਿਤ ਮਰਿਯਾਦਾ” ਦਾ ਵਿਰੋਧ ਨਾ ਕਰਨ ਦਾ ਲਿਖਤੀ ਵਿਸ਼ਵਾਸ ਦਵਾਇਆ ਸੀ।ਆਪ ਜੀ ਨੇ ਐਸੇ ਲਿਖਤੀ ਵਿਸ਼ਵਾਸ ਰਾਹੀਂ ਗੁਰਮਤਿ ਵਿਰੋਧੀ (ਆਪ ਜੀ ਅਨੁਸਾਰ) ਰਹਿਤ ਮਰਿਯਾਦਾ ਬਾਰੇ ਇਹ ਸਮਝੋਤਾਵਾਦੀ ਰੂਖ ਕਿਉਂ ਅਖ਼ਤਿਆਰ ਕੀਤਾ ਸੀ? ਆਪ ਜੀ ਕਹਿ ਸਕਦੇ ਹੋ ਕਿ ਇਹ ਇੱਕ ਨਿਰਧਾਰਤ ਸਮੇਂ ਸੀਮਾ ਲਈ ਕੀਤਾ ਜਾਣਾ ਸਮਝੋਤਾ ਸੀ। ਤਾਂ ਕਿਰਪਾਲਤਾ ਕਰਕੇ ਇਹ ਦੱਸੋ ਕਿ ਅਗਰ ਸਮੇਂ ਸੀਮਾ ( ਸਾਲ,ਦੋ ਸਾਲ, ਚਾਰ ਸਾਲ ਆਦਿ) ਤੈਅ ਹੋ ਜਾਂਦੀ ਤਾਂ ਕਿ ਇਹ ਇੱਕ ਸਮਝੋਤਾਵਾਦੀ ਰੂਖ਼ ਨਹੀਂ ਹੁੰਦਾ? ਆਪ ਜੀ ਤਾਂ ਆਪਣੇ ਵੱਲੋਂ ਇਸ ਦੀ ਲਿਖਤੀ ਸਵਕ੍ਰਿਤੀ ਦੇ ਚੁੱਕੇ ਸੀ।ਕੀ ਇਹ ਸੱਚ ਨਹੀਂ? ਇਸ ਸੁਰਤ ਵਿੱਚ ਸਮੇਂ ਸੀਮਾ ਤੈਅ ਹੋਣ ਜਾਂ ਨਾ ਹੋਣ ਦੀ ਗੱਲ ਬੇਮਾਨੀ ਪ੍ਰਤੀਤ ਹੁੰਦੀ ਹੈ।ਨਿਰਸੰਦੇਹ ਆਪ ਜੀ ਨੇ ਉਸ ਦਿਨ ਸਮਝੋਤਾ ਕੀਤਾ ਸੀ ਕੀ ਆਪ ਜੀ ‘‘ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚਲੀਆਂ ਗੁਰਮਤਿ ਵਿਰੋਧੀ ਧਾਰਾਵਾਂ ਅਤੇ ਨੁਕਤਿਆਂ” ਦਾ ਵਿਰੋਧ ਆਪਸੀ ਨਿਰਧਾਰਤ ਸਮੇਂ ਸੀਮਾ ਤਕ ਨਹੀਂ ਕਰੋਗੇ।

ਸੰਪਾਦਕ ਜੀਉ, ਜੇਕਰ ਆਪ ਸਮੇਂ ਦੀ ਲੋੜ ਅਨੁਸਾਰ ਸਮਝੋਤਾਵਾਦੀ ਰੂਖ਼ ਅਖ਼ਤਿਆਰ ਕਰ ਸਕਦੇ ਹੋ ਤਾਂ ਆਪ ਦੂਜਿਆਂ ਤੋਂ ਇਸਦਾ ਗਿਲਾ ਕਿਵੇਂ ਕਰ ਸਕਦੇ ਹੋ? ਦਾਸ ਆਪ ਜੀ ਦੇ ਲਿਖਤੀ ਸਸ਼ਰਤ ਸਮਰਥਨ ਦਾ ਵਿਰੋਧ ਨਹੀਂ ਕਰ ਰਿਹਾ। ਨਾ ਹੀ ਐਸੀ ਕੋਈ ਮੰਸ਼ਾ ਹੈ ਕਿਉਂਕਿ ਆਪ ਜੀ ਨੇ ਸਮੇਂ ਦੀ ਲੋੜ ਅਨੁਸਾਰ ‘ਪੁਨਰ-ਜਾਗ੍ਰਿਤੀ ਲਈ ਇਕ ਸਟਰੈਟਜੀ ਦੇ ਰੂਪ ਵਿਚ ਚੁੱਕੇ ਗਏ ਕਦਮ ਜਾਂ ਪਹਿਲਾ ਮੀਲ ਪੱਥਰ ਮੰਨਦਿਆਂ’ ਹੋਈਆਂ ਇਸ ਨੂੰ ਸੁਹਿਰਦਤਾ ਨਾਲ ਦਿੱਤਾ ਸੀ। ਪਰ ਅੱਜ ਕੋਈ ਹੋਰ ਸੱਜਣ ਇਸ ਸਟਰੈਟਜੀ ਨੂੰ ਲੇ ਕੇ ਚੱਲ ਰਹੇ ਹੋਣ ਤਾਂ ਉਹ ਗਲਤ ਕਿਵੇਂ ਹੋ ਗਏ? ਅਗਰ ਉਹ ਸਾਰੇ ਸਮਝੋਤਾਵਾਦੀ ਹਨ ਤਾਂ ਐਸਾ ਸਿਧਾਂਤਕ ਸਮਝੋਤਾ ਆਪ ਜੀ ਨੇ ਵੀ ਇੱਕ ਦਿਨ ਲਿਖਤੀ ਰੂਪ ਵਿੱਚ ਕੀਤਾ ਸੀ।ਫ਼ਰਕ ਕੇਵਲ ‘ਸਮੇਂ ਸੀਮਾ` ਦਾ ਹੋ ਸਕਦਾ ਹੋ ਜੋ ਕਿ ਐਸੇ ਸਾਮਇਕ ਸਮਝੋਤਾਵਾਦ ਵਿੱਚ ਜ਼ਿਆਦਾ ਮਾਇਨੇ ਨਹੀਂ ਰੱਖਦੀ। ਕੋਈ ਇੱਕ ਸਾਲ ਲਈ ਸਮਝੋਤਾ ਕਰੇ ਤੇ ਦੂਜਾ ਚਾਰ ਸਾਲ ਲਈ, ਕੋਈ ਫ਼ਰਕ ਨਹੀਂ ਪੈਂਦਾ।ਇਸ ਨੂੰ ਸਮਝਣ ਦੀ ਲੋੜ ਹੈ।

ਆਪ ਜੀ ਨਾਲ ਕੁੱਝ ਚਿਰ ਪਹਿਲਾਂ ਸਿੱਖ ਰਹਿਤ ਮਰਿਯਾਦਾ ਬਾਰੇ ਵਿਚਾਰਾਂ ਹੋਈਆਂ ਸਨ ਜਿਨਾਂ ਦੇ ਪਰਿਪੇਖ ਵਿੱਚ ਸਿਧਾਂਤ ਅਤੇ ਕੋਮੀ ਰਹਿਤ ਵਿੱਚਲੇ ਸਬੰਧ ਅਤੇ ਅੰਤਰ ਬਾਰੇ ਕੁੱਝ ਸਵਾਲ ਅਜੇ ਜਵਾਬਾਂ ਦੀ ਭਾਲ ਵਿੱਚ ਹਨ।ਆਸ ਹੈ ਕਿ ਆਪ ਜੀ ਸਿਧਾਂਤਕ ਸਪਸ਼ਟਤਾ ਅਤੇ ਸਮਝੋਤਾਵਾਦ ਨੂੰ ਸਪਸ਼ਟ ਕਰੋਗੇ।ਜਿਗਿਆਸਾ ਵਸ਼, ਆਪ ਜੀ ਵਲੋਂ ਜਨਤਕ ਕੀਤੇ ਲਿਖਤੀ ਸਮਰਥਨ ਵਿੱਚ ਮੈਂ ਇਨਾਂ੍ਹ ਜਵਾਬਾਂ ਦੇ ਸਾ੍ਹਮਣੇ ਆਉਂਣ ਦੀ ਸੰਭਾਵਨਾ ਤਲਾਸ਼ ਰਿਹਾ ਹਾਂ।

ਕਿਸੇ ਵੀ ਭੁੱਲ-ਚੂਕ ਲਈ ਛਿਮਾ ਦਾ ਜਾਚਕ ਹਾਂ।

ਹਰਦੇਵ ਸਿੰਘ, ਜੰਮੂ


(07/03/11)
ਡਾ: ਇਕਬਾਲ ਸਿੰਘ ਢਿੱਲੋਂ

ਮਾਰਚ 07, 2011
ਸੰਪਾਦਕ ਜੀਓ,
ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।

ਮੈਂ ਸਿੱਖਮਾਰਗ ਵੈਬਸਾਈਟ ਉੱਤੇ ਜਨਵਰੀ ਮਹੀਨੇ ਵਿੱਚ ਕੀਤੀ ਗਈ ਵਿਚਾਰ-ਚਰਚਾ ਸਬੰਧੀ ਇੱਕ ਲੇਖ ਲਿਖਿਆ ਸੀ ਜੋ ਆਪ ਜੀ ਨੇ ਵੈਬਸਾਈਟ ਵਿੱਚ ਸ਼ਾਮਲ ਕੀਤਾ ਸੀ। ਇਸ ਲਈ ਮੈਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਉਸ ਲੇਖ ਵਿੱਚ ਮੈਂ ਵਿਚਾਰ-ਚਰਚਾ ਵਿੱਚ ਸ਼ਾਮਲ ਕੀਤੇ ਗਏ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਮਿਸ਼ਨਰੀ ਜੀ ਦੇ ਵਿਚਾਰਾਂ ਸਬੰਧੀ ਕੁੱਝ ਨੁਕਤੇ ਦਰਜ ਕੀਤੇ ਸਨ। ਲੇਖ ਦਾ ਸਬੰਧਿਤ ਹਿੱਸਾ ਹੇਠਾਂ ਇੱਕ ਵਾਰ ਫਿਰ ਪੇਸ਼ ਕੀਤਾ ਜਾ ਰਿਹਾ ਹੈ:

“ਆਖਰ ਵਿੱਚ ਵਿਚਾਰ-ਚਰਚਾ ਦੇ ਅੰਤ ਤੇ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਮਿਸ਼ਨਰੀ ਵੱਲੋਂ ਦਿੱਤੇ ਗਏ ਵਿਚਾਰਾਂ ਬਾਰੇ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਹੈ। ਉਹ ਕਹਿੰਦੇ ਹਨ, “ਅਕਾਲ ਪੁਰਖ, ਸ਼ਬਦ ਗੁਰੂ, ਸਤਿਗੁਰੂ, ਗੁਰੂ ਨਾਨਕ ਦੇਵ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਿੰਨ ਭਿੰਨ ਨਹੀਂ, ਇਕੋ ਹੀ ਹਨ। “ਭਾਵ ਉਹ ਅਕਾਲ ਪੁਰਖ, ਸ਼ਬਦ ਗੁਰੂ, ਸਤਿਗੁਰੂ, ਗੁਰੂ ਨਾਨਕ ਦੇਵ ਅਤੇ ਸ੍ਰੀ ਗ੍ਰੰਥ ਸਾਹਿਬ ਸ਼ਬਦ-ਰੂਪਾਂ ਨੂੰ ਇੱਕ ਦੂਜੇ ਦੇ ਪਰਿਆਇਵਾਚੀ
(synonyms) ਦੇ ਤੌਰ ਤੇ ਲੈਂਦੇ ਹਨ। ਹੁਣ ਅਸੀਂ ਇਹਨਾਂ ਸਾਰੇ ਸ਼ਬਦ-ਰੂਪਾਂ ਦੇ ਅਰਥ ਵੇਖਦੇ ਹਾਂ: ਅਕਾਲ ਪੁਰਖ = ਪਰਮਾਤਮਾਂ ਸਤਿਗੁਰੂ = ਪਰਮਾਤਮਾਂ ਸ਼ਬਦ ਗੁਰੂ = ਉਹ ਭਾਸ਼ਾਈ ਰਚਨਾਂ ਜਿਸ ਵਿੱਚ ਉਸ ਇੱਕ ਪਰਮਾਤਮਾਂ ਦੀ ਸਿਫਤ-ਸਰਾਹਨਾਂ ਕੀਤੀ ਗਈ ਹੋਵੇ ( ‘ਗੁਰਬਾਣੀ’ ਅਤੇ ‘ਧੁਰ ਕੀ ਬਾਣੀ’ ਦੇ ਅਰਥ ਵੀ ਇਹੀ ਹਨ) ਗੁਰੂ ਨਾਨਕ ਦੇਵ = ਸਿੱਖ ਮੱਤ ਦੇ ਪਹਿਲੇ ਗੁਰੂ ਸਾਹਿਬ ਗ੍ਰੰਥ ਸਾਹਿਬ = ਸਿੱਖ ਮੱਤ ਦਾ ਧਾਰਮਿਕ ਗ੍ਰੰਥ (ਪੁਸਤਕ ਰੂਪ ਵਿਚ) ………… = ਸਿੱਖ ਮੱਤ ਦੇ ਗਿਆਰ੍ਹਵੇਂ ਗੁਰੂ ਸਾਹਿਬ (ਗੁਰਬਾਣੀ ਦੇ ਫਲਸਫੇ ਅਤੇ ਉਪਦੇਸ਼ ਦੇ ਰੂਪ ਵਿਚ) ਉਪਰੋਕਤ ਤੋਂ ਸਪਸ਼ਟ ਹੈ ਕਿ ਉਪੱਰ ਦਿੱਤੇ ਸਾਰੇ ਸ਼ਬਦ-ਰੂਪ ਇੱਕ ਦੂਜੇ ਦੇ ਪਰਿਆਇਵਾਚੀ ਨਹੀਂ। ( ‘ਅਕਾਲ ਪੁਰਖ’ ਅਤੇ ‘ਸਤਿਗੁਰੂ’ ਦੇ ਵੀ ਸ਼ਾਬਦਿਕ ਅਰਥ ਅਲੱਗ ਹਨ ਭਾਵੇਂ ਕਿ ਇਥੇ ਅਸੀਂ ਵਰਤੋਂ ਨੂੰ ਲੈ ਕੇ ਉਹਨਾਂ ਨੂੰ ਆਪਸ ਵਿੱਚ ਸਮਾਨਾਰਥਕ ਮੰਨ ਸਕਦੇ ਹਾਂ ਅਤੇ ‘ਗ੍ਰੰਥ ਸਾਹਿਬ’ ਦੇ ਦੋ ਅਲੱਗ ਅਰਥ ਨਿਕਲਦੇ ਹਨ।) ਉਹਨਾਂ ਵੱਲੋਂ ਦਿੱਤੀ ਗਈ ਫੁੱਲ ਦੀ ਉਦਾਹਰਣ ਤਰਕਸੰਗਤ ਨਹੀਂ ਹੈ ਕਿਉਂਕਿ ਫੁੱਲ ਦਾ ਕੋਈ ਇੱਕ ਅੰਗ (component) ਜਾਂ ਪਹਿਲੂ ਪੂਰਾ ਫੁੱਲ ਨਹੀਂ ਬਣ ਜਾਂਦਾ ਜਿਵੇਂ ਕੇਵਲ ਹੱਥ ਜਾਂ ਨੱਕ ਪੂਰਾ ਸ਼ਰੀਰ ਨਹੀਂ ਬਣ ਜਾਂਦਾ। ਦੂਸਰਾ, ਉਪਰੋਕਤ ਦਿੱਤੇ ਸ਼ਬਦ-ਰੂਪ ਅੱਡ-ਅੱਡ ਵਜੂਦਾਂ (entities) ਨੂੰ ਦਰਸਾਉਂਦੇ ਹਨ, ਕਿਸੇ ਇੱਕ ਨੂੰ ਨਹੀਂ। ਇਹ ਸਮਝ ਵਿੱਚ ਨਹੀਂ ਆਉਂਦਾ ਕਿ ਪ੍ਰਿੰਸੀਪਲ ਸਾਹਿਬ ਵੱਲੋਂ ਦਿੱਤੀ ਗਈ ਇਸ ਵਿਆਖਿਆ ਦਾ ਗ੍ਰੰਥ ਸਹਿਬ ਸਬੰਧੀ ਵਿਚਾਰ-ਅਧੀਨ ਵਿਸ਼ੇ ਨਾਲ ਕੀ ਸਬੰਧ ਬਣਦਾ ਹੈ। ਕੇਵਲ ‘ਧੰਨ-ਧੰਨ’ ਕਰ ਦੇਣਾ ਹੀ ਵਿਚਾਰ-ਚਰਚਾ ਨਹੀਂ ਬਣ ਜਾਂਦੀ ਜਦੋਂ ਕਿ ਚਰਚਾ ਦੌਰਾਨ ਭਾਵੁਕਤਾ ਅਧੀਨ ਦਿੱਤੀਆਂ ਤਰਕਹੀਣ ਦਲੀਲਾਂ ਨਾਲ ਪਾਠਕਾਂ ਲਈ ਭੰਬਲਭੂਸਾ ਜ਼ਰੂਰ ਪੈਦਾ ਹੋ ਜਾਂਦਾ ਹੈ। “
ਇਹ ਵੇਖ ਕੇ ਬੜੀ ਹੈਰਾਨੀ ਹੋਈ ਕਿ ਵੈਬਸਾਈਟ ਦੇ ਪ੍ਰਬੰਧਕਾਂ ਵੱਲੋਂ ਮੇਰੇ ਉਪਰੋਕਤ ਨੁਕਤਿਆਂ ਸਬੰਧੀ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਮਿਸ਼ਨਰੀ ਜੀ ਦਾ ਪੱਖ ਪੇਸ਼ ਕਰਵਾਉਣ ਦੀ ਬਜਾਏ ਉਹਨਾਂ ਦੇ ਪਹਿਲਾਂ ਪ੍ਰਗਟਾਏ ਵਿਚਾਰਾਂ ਨੂੰ ਹੀ (ਮਾਮੂਲੀ ਜਿਹੇ ਫੇਰਬਦਲ ਸਹਿਤ) “ਧੰਨ ਧੰਨ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਸਿਰਲੇਖ ਵਾਲੇ ਲੇਖ ਦੇ ਰੂਪ ਵਿੱਚ ਦੁਬਾਰਾ ਵੈਬਸਾਈਟ ਤੇ ਪਾ ਦਿੱਤਾ ਗਿਆ ਹੈ। ਜੇਕਰ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਮਿਸ਼ਨਰੀ ਜੀ ਮੇਰੇ ਨੁਕਤਿਆਂ ਪ੍ਰਤੀ ਆਪਣਾ ਪ੍ਰਤੀਕਰਮ ਨਹੀਂ ਦੇਣਾ ਚਾਹੁੰਦੇ ਸਨ ਤਾਂ ਕੋਈ ਗੱਲ ਨਹੀਂ ਸੀ ਪਰੰਤੂ ਵੈਬਸਾਈਟ ਦੇ ਪ੍ਰਬੰਧਕਾਂ ਵੱਲੋਂ ਕੀਤੀ ਅਜਿਹੀ ਕਾਰਵਾਈ ਨੂੰ ਉਚਿਤ ਨਹੀਂ ਸਮਝਿਆ ਜਾ ਸਕਦਾ।

ਇਕਬਾਲ ਸਿੰਘ ਢਿੱਲੋਂ (ਡਾ.)
ਚੰਡਗੜ੍ਹ।

(ਸੰਪਾਦਕ ਵਲੋਂ ਸਪਸ਼ਟੀਕਰਨ:- ਪ੍ਰਿੰ: ਗਿਆਨੀ ਸੁਰਜੀਤ ਸਿੰਘ ਜੀ ਦਿਲ ਦੀ ਬਿਮਾਰੀ ਦੇ ਰੋਗੀ ਹਨ। ਕੁੱਝ ਦਿਨ ਪਹਿਲਾਂ ਉਹ ਹਸਪਤਾਲ ਜਾ ਕੇ ਆਏ ਹਨ। ਸ਼ਾਇਦ ਸਰਜਰੀ ਕਰਾਉਣੀ ਪਵੇ। ਕਿਉਂਕਿ ਉਹਨਾ ਦੇ ਲੇਖ ਪਿਛਲੇ ਕਈ ਸਾਲਾਂ ਤੋਂ ਤਕਰੀਬਨ ਹਰ ਹਫਤੇ ‘ਸਿੱਖ ਮਾਰਗ’ ਤੇ ਛਪਦੇ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਇਸੇ ਤਰਹਾਂ ਹਰ ਹਫਤੇ ਛਪਦੇ ਰਹਿਣ। ਕਈ ਵਾਰੀ ਉਹ ਇਕੋ ਹੀ ਲੇਖ ਛੋਟੇ ਵੱਡੇ ਅਕਾਰ ਵਿੱਚ ਰਪੀਟ ਕਰਦੇ ਰਹਿੰਦੇ ਹਨ। ਕਈ ਵਾਰੀ ਉਹਨਾ ਦਾ ਲੇਖ ਪਹਿਲਾਂ ਛਪ ਚੁੱਕਾ ਹੁੰਦਾ ਹੈ ਪਰ ਕਹਿ ਦਿੰਦੇ ਹਨ ਕਿ ਮੇਰਾ ਆਹ ਲੇਖ ਹਾਲੇ ਤੱਕ ਛਪਿਆ ਨਹੀਂ। ਉਹਨਾ ਨੂੰ ਯਾਦ ਕਰਵਾਉਣ ਲਈ ਛਪੇ ਹੋਏ ਲੇਖ ਦੀ ਤਾਰੀਖ ਦੱਸਣੀਂ ਪੈਂਦੀ ਹੈ ਜਾਂ ਫਿਰ ਲਿੰਕ ਭੇਜਣਾ ਪੈਂਦਾ ਹੈ। ਹੁਣ ਵੀ ਉਹਨਾ ਨੇ ਛੋਟੇ ਰੂਪ ਵਿੱਚ ਕਈ ਲੇਖ ਭੇਜੇ ਹਨ ਅਤੇ ਹਾਲੇ ਬਿਮਾਰੀ ਦੇ ਕਾਰਨ ਨਾ ਲਿਖਣ ਕਰਕੇ ਇਹਨਾ ਨੂੰ ਪਉਣ ਲਈ ਕਿਹਾ ਹੈ। ਇਹ ਦੂਸਰਾ ਭਾਗ, “ਧੰਨ ਧੰਨ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਾਲਾ ਵੀ ਉਹਨਾ ਵਿਚੋਂ ਇੱਕ ਸੀ। ਇਸ ਦਾ ਪਹਿਲਾ ਭਾਗ ਉਹਨਾ ਨੇ ਵਿਚਾਰ ਚਰਚਾ ਦੌਰਾਨ ਭੇਜਿਆ ਸੀ ਪਰ ਜ਼ਿਕਰ ਨਹੀਂ ਸੀ ਕੀਤਾ ਕਿ ਕਿੱਥੇ ਪਉਣਾ ਹੈ। ਕਿਉਂਕਿ ਉਹ ਕਿਸੇ ਕਾਰਨ ਕਿਸੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ ਅਤੇ ਨਾ ਹੀ ਥੋੜੇ ਕੀਤੇ ਕਿਸੇ ਵਲੋਂ ਉਹਨਾ ਦੇ ਲੇਖਾਂ ਬਾਰੇ ਉਠਾਏ ਗਏ ਕਿਸੇ ਸਵਾਲ ਦਾ ਜਵਾਬ ਹੀ ਦੇਣਾ ਚਾਹੁੰਦੇ ਹਨ। ਅਸੀਂ ਵੀ ਉਹਨਾ ਨੂੰ ਉਹਨਾ ਦੀ ਉਮਰ ਦੇਖ ਕੇ ਮਜ਼ਬੂਰ ਨਹੀਂ ਕਰਦੇ ਅਤੇ ਪਾਠਕਾਂ/ਲੇਖਕਾਂ ਨੂੰ ਕਹਿ ਦਿੰਦੇ ਹਾਂ ਕਿ ਉਹ ਉਹਨਾ ਨਾਲ ਫੂਨ ਤੇ ਗੱਲ ਕਰ ਲੈਣ। ਤੁਹਾਡਾ ਗਿਲਾ ਜ਼ਾਇਜ਼ ਹੈ ਇਸ ਬਾਰੇ ਵਿਚਾਰ ਕਰਾਂਗੇ ਕਿ ਇਸ ਦਾ ਕੀ ਹੱਲ ਹੋਣਾ ਚਾਹੀਦਾ ਹੈ)


(07/03/11)
ਬਲਦੇਵ ਸਿੰਘ ਫਿਰੋਜ਼ਪੁਰ

ੴਸਤਿਨਾਮ
ਸਾਰੇ ਪਾਠਕ ਤੇ ਲਿਖਾਰੀ ਵੀਰਾਂ ਨੂੰ ਗੁਰੂ ਫਤਿਹ ਬੁਲਾਈ ਪ੍ਰਵਾਨ ਹੋਵੇ ਜੀ।
ਸਰਦਾਰ ਜਸਬੀਰ ਸਿੰਘ ਜੀ, ਕੈਲਗਰੀ ਜੀ ਦਾ ਲਿਖਿਆ ਲੇਖ, “ਸੁਲਤਾਨ ਪੂਛੈ ਸੁਨੁ ਬੇ ਨਾਮਾਂ” ਪੜ੍ਹਿਆ ਹੈ ਜੀ। ਮੈਂ ਉਹਨਾਂ ਦੀ ਇਸ ਲਿਖਤ ਦੀ ਹਰ ਗੱਲ ਨਾਲ ਤਕਰੀਬਨ ਤਕਰੀਬਨ ਸਹਿਮਤ ਹਾਂ। ਤਕਰੀਬਨ ਲੱਫਜ਼ ਇਸ ਵਾਸਤੇ ਲਿਖਿਆ ਹੈ, ਕਿਉਂ ਕੇ ਵਕਤ ਦੀ ਕਮੀਂ ਕਾਰਨ ਮੈਂ ਉਹਨਾਂ ਦੇ ਲੇਖ ਤੇ ਤਰਦੀ ਜਿਹੀ ਨਿਗਾਹ ਮਾਰੀ ਹੈ। ਵੈਸੇ ਉਹਨਾਂ ਦੇ ਲੇਖ ਲਿਖਣ ਦਾ ਜੋ ਮੋਟਾ ਸੋਟਾ ਜਿਹਾ ਭਾਵ ਹੈ, ਉਹ ਤਾਂ ਮੈਂ ਜਾਣ ਹੀ ਲਿਆ ਹੈ। ਕਿਉਂ ਕਿ ਮੈਂ ਤਾਂ ਖੁਦ ਹੀ ਇਸ ਟੌਪਕ ਤੇ ਅਜੇਹਾ ਲੇਖ ਲਿਖਣ ਹੀ ਵਾਲਾ ਸੀ। ਹੁਣ ਵੀ ਜੇ ਵਕਤ ਮਿਲਿਆ ਤਾਂ, ਕੁੱਝ ਗੱਲਾਂ ਜੋ ਇਹਨਾਂ ਵੱਲੋਂ ਲਿਖਣ ਵਿੱਚ ਰਹਿ ਗਈਆਂ ਹਨ, ਇਹਨਾਂ ਦੇ ਲੇਖ ਦੀ ਤਾਈਦ ਵਿੱਚ ਲਿਖਾਂ ਗਾ। ਸੋ ਇਹ ਵੀ ਕਿਹਾ ਜਾ ਸੱਕਦਾ ਹੈ, ਕਿ ਮੈਂ ਉਹਨਾਂ ਦੀ ਇਸ ਲਿਖਤ ਨਾਲ ਪੂਰੀ ਤਰਾਂ ਸਹਿਮਤ ਹਾਂ, ਅੱਖਰਾਂ ਵਿੱਚ ਤਾਂ ਚਲੋ ਕਿਤੇ ਥੋੜਾ ਵਾਧਾ ਘਾਟਾ ਵੀ ਹੋ ਸੱਕਦਾ ਹੈ।
ਬਲਦੇਵ ਸਿੰਘ ਫਿਰੋਜ਼ਪੁਰ


(07/03/11)
ਅਮਰ ਜੀਤ ਸਿੰਘ ਚੰਦੀ

ਪ੍ਰੋ. ਦਰਸ਼ਨ ਸਿੰਘ ਜੀ ਦੇ ਨਿੱਜੀ ਸਮਰਥਕਾਂ ਨੇ ਤਾਣੀ ਹੀ ਉਲਝਾ ਦਿੱਤੀ

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦ ਵੀ ਕੋਈ ਲਹਿਰ, ਕਿਸੇ ਸਥਾਪਤ ਹੋ ਚੁੱਕੀ ਬੁਰਾਈ ਨੂੰ ਦੂਰ ਕਰਨ ਬਾਰੇ ਖੜੀ ਹੁੰਦੀ ਹੈ, ਤਾਂ ਉਸ ਨੂੰ ਅਸਫਲ ਕਰਨ ਲਈ (ਜਾਣੇ ਜਾਂ ਅਣਜਾਣੇ) ਬਹੁਤ ਸਾਰੀਆਂ ਧਿਰਾਂ ਮੈਦਾਨ ਵਿਚ ਆ ਜਾਂਦੀਆਂ ਹਨ। ਦਰਬਾਰ ਸਾਹਿਬ ਸਮੂਹ ਵਿਚੋਂ ਬ੍ਰਾਹਮਣੀ ਕਰਮ-ਕਾਂਡ ਖਤਮ ਕਰਨ ਲਈ ਉਠੀਆਂ ਲਹਿਰਾਂ (ਈਸਵੀ 1800, 1900 ਅਤੇ ਅੱਜ) ਨੂੰ ਨਾਕਾਮ ਕਰਨ ਲਈ ਕਈ ਹਰਬੇ ਵਰਤੇ ਗਏ, ਅਤੇ ਹਰ ਲਹਿਰ ਪਿਛੋਂ ਇਨ੍ਹਾਂ ਕਰਮ ਕਾਂਡਾਂ ਦਾ ਸ਼ਿਕੰਜਾ ਦਰਬਾਰ ਸਾਹਿਬ ’ਤੇ ਹੋਰ ਕੱਸ ਹੋਇਆ ਹੈ। ਪਹਿਲਾਂ ਸਿਰਫ ਕਰਮ-ਕਾਂਡਾਂ ਦੇ ਪਰਚਾਰ ਦੀ ਗੱਲ ਸੀ। ਫਿਰ ਦਰਬਾਰ ਸਾਹਿਬ ਸਮੂਹ ਵਿਚ ਮੂਰਤੀਆਂ ਸਥਾਪਤ ਹੋਈਆਂ ਅਤੇ ਹੁਣ ਦਰਬਾਰ ਸਾਹਿਬ ਦਾ ਸਾਰਾ ਢਾਂਚਾ ਹੀ, ਸਿਰਫ ਕਰਮ-ਕਾਂਡ ਕਰਨ ਵਾਲਿਆਂ ਦੇ ਹੀ ਨਹੀਂ, ਬਲਕਿ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖੀ ਨੂੰ ਢਾਅ ਲਾਉਣ ਵਾਲੀਆਂ ਸ਼ਕਤੀਆਂ ਦੇ ਕਬਜ਼ੇ ਵਿਚ ਹੈ। (ਜਿਸ ਵਿਚ ਸਿੱਖ ਦਿੱਖ ਵਾਲਿਆਂ ਨੇ, ਆਪਣੇ ਨਿੱਜੀ ਸਵਾਰਥਾਂ ਖਾਤਰ, ਵੱਧ ਤੋਂ ਵੱਧ ਸਹਿਯੋਗ ਦਿੱਤਾ ਹੈ) ਇਵੇਂ ਹੀ ਆਜ਼ਾਦੀ ਦੀ ਲੜਾਈ, ਸ਼ੁਰੂ ਤਾਂ ਹੋਈ ਸੀ, ਅੰਗਰੇਜ਼ਾਂ ਦਾ ਰਾਜ ਖਤਮ ਕਰਨ ਲਈ। ਜੋ ਸਮੇਂ ਦੇ ਨਾਲ ਆਪਣਾ ਰੂਪ ਬਦਲਦੀ, ਅੱਜ ਭਾਰਤ, ਹਿੰਦੂ ਰਾਸ਼ਟਰ ਵਾਦੀਆਂ ਦੇ ਸ਼ਿਕੰਜੇ ਵਿਚ ਪੂਰੀ ਤਰ੍ਹਾਂ ਜਕੜਿਆ ਪਿਆ ਹੈ। ਘੱਟ ਗਿਣਤੀਆਂ ਦਾ ਖੁਲ੍ਹੇ-ਆਮ ਸ਼ਿਕਾਰ ਖੇਡ ਹੁੰਦਾ ਹੈ, ਅਤੇ ਭਾਰਤ ਦਾ ਅੰਦਰੂਨੀ ਮਾਮਲਾ ਕਹਿ ਕੇ ਢੱਕ ਲਿਆ ਜਾਂਦਾ ਹੈ। (ਇਸ ਵਿਚ ਵੀ ਸਿੱਖ ਅਤੇ ਮੁਸਲਮਾਨ ਦਿੱਖ ਵਾਲਿਆਂ ਨੇ, ਆਪਣੇ ਨਿੱਜੀ ਸਵਾਰਥਾਂ ਖਾਤਰ ਪੂਰਾ ਸਹਿਯੋਗ ਦਿੱਤਾ ਹੈ) ਲਗ-ਭਗ 60 ਸਾਲ ਦੀ ਜਦੋ-ਜਹੱਦ ਮਗਰੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ, ਨਰੋਲ ਰੂਪ ਵਿਚ ਸਥਾਪਤ ਕਰਨ ਦੀ ਜਾਗ੍ਰਤੀ ਲਹਿਰ ਨੇ ਜਨਮ ਲਿਆ, ਜਿਸ ਦਾ ਵਿਰੋਧ ਅਖੌਤੀ ਤਖਤਾਂ ਦੇ ਅਖੌਤੀ ਜਥੇਦਾਰਾਂ ਨੇ, ਸ਼੍ਰੋਮਣੀ ਕਮੇਟੀ ’ਤੇ ਕਾਬਜ਼, ਸਿਆਸੀ ਲੋਕਾਂ ਨੇ, ਸੰਤ ਸਮਾਜ ਨੇ, ਨਿਹੰਗਾਂ ਨੇ ਅਤੇ ਪੁਜਾਰੀ ਲਾਣੇ ਨੇ ਖੁਲ੍ਹ ਕੇ ਕੀਤਾ। ਇਸ ਲਹਿਰ ਵਿਚੋਂ ਹੀ ਕੁਝ ਅਜਿਹੀਆਂ ਧਿਰਾਂ ਉਭਰੀਆਂ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਭੂ-ਸੱਤਾ ਸਥਾਪਤ ਕਰਨ ਵਾਲੀਆਂ ਧਿਰਾਂ ਦੇ ਰੂਪ ਵਿਚ ਵੇਖਿਆ ਗਿਆ। ਜਿਨ੍ਹਾਂ ਨੂੰ ਅੱਜ, ਸਪੋਕਸਮੈਨ ਦੀ ਧਿਰ, ਖਾਲਸਾ ਪੰਚਾਇਤ ਦੀ ਧਿਰ, ਪ੍ਰੋ. ਦਰਸ਼ਨ ਸਿੰਘ ਜੀ ਦੀ ਧਿਰ, ਤੱਤ ਗੁਰਮਤਿ ਪਰਵਾਰ ਦੀ ਧਿਰ ਅਤੇ ਕੁਝ ਛੋਟੀਆਂ-ਮੋਟੀਆਂ ਹੋਰ ਧਿਰਾਂ ਵਜੋਂ ਜਾਣਿਆ ਜਾਂਦਾ ਹੈ।
ਸਪੋਕਸਮੈਨ ਇਕ ਅਖਬਾਰ ਹੈ, ਉਸ ਨੇ ਆਪਣੇ ਟੀਚੇ ਮੁਤਾਬਕ ਚੱਲਣਾ ਹੈ। ਉਸ ਦਾ ਇਹ ਪੱਖ ਚੰਗਾ ਹੈ ਕਿ ਉਹ ਲੋੜ ਅਨੁਸਾਰ ਸਿੱਖਾਂ ਦੇ, ਪੰਜਾਬ ਦੇ ਮਸਲ੍ਹੇ ਲੋਕਾਂ ਸਾਮ੍ਹਣੇ, ਦਲੇਰੀ ਨਾਲ ਉਭਾਰਦੀ ਰਹਿੰਦੀ ਹੈ, ਏਥੋਂ ਤੱਕ ਤਾਂ ਉਹ ਪੰਥ ਦੀ ਕੁਝ ਸੇਵਾ ਕਰਦੀ ਰਹਿੰਦੀ ਹੈ। ਪਰ ਮਜਬੂਰੀ ਵੱਸ ਉਸ ਨੂੰ ਸਿੱਖੀ ਸਿਧਾਂਤਾਂ ਦੀ ਜ਼ਾਹਰਾ ਕਾਟ ਕਰਦੇ ਇਸ਼ਤਹਾਰ ਵੀ ਲਾਉਣੇ ਪੈਂਦੇ ਹਨ। ਇਸ ਹਾਲਤ ਵਿਚ ਜੇ ਉਹ ਗੁਰਬਾਣੀ ਦੀ ਸਭ ਤੋਂ ਵੱਧ ਝੰਡਾ-ਬਰਦਾਰ ਹੋਣ ਦਾ ਭਰਮ ਤਿਆਗ ਦੇਵੇ ਤਾਂ, ਉਸ ਦਾ ਦੂਸਰੀਆਂ ਧਿਰਾਂ ਨਾਲ ਚੰਗਾ ਤਾਲ-ਮੇਲ ਹੋ ਸਕਦਾ ਹੈ। ਪਰ ਇਹ ਖਾਮ-ਖਿਆਲੀ ਵਾਲੇ ਖਾਤੇ ਦੀ ਸੋਚ ਹੀ ਕਹੀ ਜਾ ਸਕਦੀ ਹੈ, ਕਿਉਂਕਿ ਉਹ ਅਜਿਹਾ ਨਹੀਂ ਕਰੇਗੀ। ਸਿੱਖੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ’ਤੇ ਆਧਾਰਿਤ ਸਾਂਝੀ ਲੀਡਰਸ਼ਿਪ ਪਰਵਾਨ ਹੈ, ਜਦ ਕਿ ਇਕ ਨਿੱਜੀ ਸੰਸਥਾ ਹੋਣ ਨਾਤੇ ਇਸ ਵਿਚ ਡਿਕਟੇਟਰਸ਼ਿਪ ਵਾਲੀ ਵਿਚਾਰ-ਧਾਰਾ ਸਥਾਪਤ ਹੈ, ਅਤੇ ਭਵਿੱਖ ਵਿਚ ਵੀ ਰਹਿਣੀ ਹੈ।
ਖਾਲਸਾ ਪੰਚਾਇਤ ਨੇ ਵੀ ਸ਼ੁਰੂ ਵਿਚ ਚੰਗਾ ਕੰਮ ਕੀਤਾ ਸੀ, ਪਰ ਉਹ ਵੀ ਸਾਂਝੀ ਲੀਡਰਸ਼ਿਪ ਤੋਂ ਥਿੜਕ ਕੇ, ਵਿਅਕਤੀ-ਵਾਦੀ ਘੁਮਣ-ਘੇਰੀ ਵਿਚ ਫੱਸ ਕੇ ਆਪਣੇ ਰਾਹੋਂ ਭਟਕ ਚੁੱਕੀ ਹੈ।
ਪ੍ਰੋ. ਦਰਸ਼ਨ ਸਿੰਘ ਜੀ ਨੂੰ ਜਦ ਪੁਜਾਰੀ ਲਾਣੇ ਵਲੋਂ ਝੂਠੀ ਤੋਹਮਤ ਦੇ ਆਧਾਰ ’ਤੇ, ਅਣ-ਅਧਿਕਾਰਿਤ ਤੌਰ ’ਤੇ ਪੰਥ ਵਿਚੋਂ ਛੇਕਿਆ ਗਿਆ ਤਾਂ ਸਪੋਕਸਮੈਨ ਨੇ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ, ਖਾਲਸਾ ਪੰਚਾਇਤ ਨੇ, ਤੱਤ ਗੁਰਮਤਿ ਪਰਿਵਾਰ ਨੇ, ਅਤੇ ਵਿਦੇਸ਼ੀਂ ਵਸਦੇ ਬਹੁਤ ਸਾਰੇ ਸੁਹਿਰਦ ਵੀਰਾਂ ਨੇ ਖੁਲ੍ਹ ਕੇ ਪ੍ਰੋ. ਸਾਹਿਬ ਦਾ ਸਾਥ ਦਿੱਤਾ। ਪਰ ਕੁਝ ਸਮੇਂ ਵਿਚ ਹੀ ਨਿੱਜੀ ਕਾਰਨਾਂ ਕਰ ਕੇ, ਸਪੋਕਸਮੈਨ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸਭ ਤੋਂ ਨਜ਼ਦੀਕੀ, ਗਿਆਨੀ ਜਗਤਾਰ ਸਿੰਘ ਜਾਚਕ ਆਦਿ ਸਾਥ ਛੱਡ ਗਏ।
ਉਸ ਮਗਰੋਂ ਵੀ ਪ੍ਰੋ. ਦਰਸ਼ਨ ਸਿੰਘ ਜੀ ਨੇ, ਪੰਥ ਵਿਚਲੀ ਉਭਰ ਰਹੀ ਜਾਗ੍ਰਤੀ ਦੀ ਲਹਿਰ ਨੂੰ ਅਗਾਂਹ ਤੋਰਨ ਦਾ ਉਪਰਾਲਾ ਕੀਤਾ। ਇਸ ਦੇ ਸਿੱਟੇ ਵਜੋਂ “ਗੁਰੂ ਗ੍ਰੰਥ ਸਾਹਿਬ ਦਾ ਖਾਲਸਾ ਪੰਥ” ਦਾ ਨਾਮ ਉਭਰਿਆ। ਹਾਲਾਂਕਿ ਇਸ ਦਾ ਨਾਮ, ਇਸ ਦਾ ਏਜੈਂਡਾ, ਇਸ ਦੇ ਕਾਰਜ-ਕਰਮ ਵੀ ਆਪਸੀ ਵਿਚਾਰ ਵਟਾਂਦਰੇ ਰਾਹੀਂ ਨਹੀਂ ਮਿਥੇ ਗਏ। (ਜੇ ਅਜਿਹਾ ਹੁੰਦਾ ਤਾਂ ਘੱਟੋ-ਘੱਟ ਕਾਲਕਾ ਪੰਥ ਦਾ ਨਾਮ ਹੋਂਦ ਵਿਚ ਨਾ ਆਉਂਦਾ) ਫਿਰ ਵੀ ਬਹੁਤ ਸਾਰੇ ਸਿੱਖ ਚਿੰਤਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ। 13 ਦਿਸੰਬਰ ਨੂੰ ਦਿੱਲੀ ਵਿਚ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਬਹੁਤ ਸਾਰੀਆਂ ਜਥੇਬੰਦੀਆਂ ਅਤੇ ਬਹੁਤ ਸਾਰੇ ਸੁਹਿਰਦ ਵੀਰਾਂ ਨੂੰ ਜਾਣ-ਬੁਝ ਕੇ ਅਣਗੌਲਿਆਂ ਕੀਤਾ ਗਿਆ।
ਜਨਰਲ ਬਾਡੀ ਦੀ ਇਸ ਮੀਟਿੰਗ ਵਿਚ ਇਕ 25 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿਚੋਂ ਇਕ 7 ਮੈਂਬਰੀ ਕਮੇਟੀ ਹੋਰ ਬਣਾਈ ਗਈ। (ਪਰ ਇਨ੍ਹਾਂ ਕਮੇਟੀਆਂ ਦੀ ਕਦੀ ਕੋਈ ਮੀਟਿੰਗ ਨਹੀਂ ਹੋਈ) 13 ਦਸੰਬਰ ਨੂੰ ਹੀ ਮਿਥੀ 21 ਜਨਵਰੀ ਦੀ ਜਨਰਲ ਬਾਡੀ ਦੀ ਮੀਟਿੰਗ, ਫਿਰ ਦਿੱਲੀ ਵਿਚ ਹੋਈ। ਜਿਸ ਵਿਚ ਵਿਅਕਤੀ-ਵਾਦੀ ਸੋਚ ਅਤੇ ਹਉਮੈ ਦਾ ਵਰਤਾਰਾ ਭਾਰੂ ਰਿਹਾ। ਅਣਅਧਿਕਾਰਿਤ ਤੌਰ ’ਤੇ ਪ੍ਰਧਾਨਗੀ ਬੋਰਡ ਦੀਆਂ ਕੁਰਸੀਆਂ ਮੱਲੀ ਬੈਠੇ ਲੋਕਾਂ ਵਲੋਂ, ਮਿਸ਼ਨਰੀ ਲਹਿਰ ਦੇ ਬਜ਼ੁਰਗ ਮੋਢੀ, ਪ੍ਰਿੰ. ਸੁਰਜੀਤ ਸਿੰਘ ਜੀ ਨੂੰ ਆਪਣੇ ਵਿਚਾਰ ਰੱਖਣ ਵੇਲੇ ਬਾਰ-ਬਾਰ ਟੋਕ ਕੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ। ਆਪਣੇ-ਆਪਣੇ ਸਵਾਰਥ ਦੀ ਡੱਫਲੀ ਵੱਜਦੀ ਰਹੀ।
ਉਮੀਦ ਸੀ ਕਿ ਭਵਿੱਖ ਵਿਚ, ਮੀਟਿੰਗਾਂ ਦੌਰਾਨ ਕੁਝ ਮਸਲ੍ਹੇ ਸੁਲਝਾ ਲਏ ਜਾਣਗੇ, ਪਰ ਜਿਵੇਂ ਸਮਰਥਿਕ ਵੀਰ, ਪ੍ਰੋ. ਸਾਹਿਬ ਨੂੰ ਪਰਦੇ ਵਿਚ ਰੱਖ ਕੇ, ਉਨ੍ਹਾਂ ਦੀ ਥਾਂ ਤੇ ਆਪ ਹੀ ਉਨ੍ਹਾਂ ਦਾ ਪੱਖ ਲੋਕਾਂ ਸਾਹਵੇਂ ਰਖਦੇ ਰਹਿੰਦੇ ਹਨ, ਅਤੇ ਪ੍ਰੋ. ਸਾਹਿਬ ਕੋਲੋਂ ਪੁੱਛੀ ਹਰ ਗੱਲ ਦਾ ਜਵਾਬ ਦੇਣਾ ਉਹ ਆਪਣਾ ਫਰਜ਼ ਸਮਝਦੇ ਹਨ, ਉਸ ਨਾਲ ਮਾਮਲਾ ਕਾਫੀ ਉਲਝ ਗਿਆ ਹੈ। ਤੱਤ ਗੁਰਮਤਿ ਵਾਲਿਆਂ ਨੇ ਜੋ ਵੇਰਵਾ ਪ੍ਰੋ. ਸਾਹਿਬ ਕੋਲੋਂ ਪੁਛਿਆ ਸੀ, ਉਸ ਦਾ ਵਿਸਲੇਸ਼ਨ ਪ੍ਰੋ. ਸਾਹਿਬ ਨੂੰ ਹੀ ਕਰਨਾ ਬਣਦਾ ਸੀ, (ਭਾਵੇਂ ਉਹ ਸਮਰਥਕਾਂ ਨਾਲ ਮਸ਼ਵਰਾ ਕਰ ਕੇ ਹੀ ਕਰਦੇ) ਜਿਸ ਨਾਲ, ਉਪਜੀ ਆਪਸ ਵਿਚਲੀ ਦੁਬਿਧਾ, ਦੂਰ ਹੋ ਸਕਦੀ ਸੀ। ਪਰ ਉਨ੍ਹਾਂ ਵਲੋਂ ਜਵਾਬ ਨਾ ਦੇ ਕੇ, ਉਨ੍ਹਾਂ ਦੇ ਸਮਰਥਕਾਂ ਵਲੋਂ ਦਿੱਤੇ ਜਵਾਬਾਂ ਕਾਰਨ, ਆਪਸੀ ਖਟਾਸ ਹੋਰ ਵਧੀ ਹੈ। ਅਜੇ ਵੀ ਆਪਣੇ-ਆਪਣੇ ਸਟੈਂਡ ਸਾਫ ਕਰਨ ਨਾਲ, ਨੇੜਤਾ ਹੋਣ ਦੀ ਆਸ ਕੀਤੀ ਜਾ ਸਕਦੀ ਹੈ।
ਜਿਥੋਂ ਤੱਕ ਪੰਥ ਦਾ ਸਵਾਲ ਹੈ, ਪੰਥ ਕਿਸੇ ਧੜੇ ਦੀ ਜਾਗੀਰ ਨਹੀਂ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਚੱਲਣ ਵਾਲਿਆਂ ਦਾ ਸਮੂਹ ਹੈ। ਜੋ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਚੱਲਣਾ ਵੀ ਚਾਹੁੰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨੂੰ ਨਕਾਰਦੀਆਂ ਕਿਤਾਬਾਂ, ਸਾਖੀਆਂ, ਗ੍ਰੰਥਾਂ ਨੂੰ ਨਕਾਰਨਾ ਵੀ ਨਹੀਂ ਚਾਹੁੰਦੇ, ਉਨ੍ਹਾਂ ਦਾ ਮੰਨਣਾ ਹੈ ਕਿ ਜਦ ਤੱਕ ਸਮੁੱਚਾ ਪੰਥ, ਇਨ੍ਹਾਂ ਕਿਤਾਬਾਂ ਨੂੰ ਰੱਦ ਨਹੀਂ ਕਰ ਦਿੰਦਾ ਤਦ ਤੱਕ ਇਨ੍ਹਾਂ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਕੁਝ ਬੰਦਿਆਂ ਵਲੋਂ ਪਾਏ ਗੰਦ ਨੂੰ ਤਾਂ ਇਹ ਮਾਨਤਾ ਦਿੰਦੇ ਹਨ, ਪਰ ਸੈਂਕੜੇ ਵਿਦਵਾਨਾ ਵਲੋਂ ਉਸ ਗੰਦ ਨੂੰ ਸਾਫ ਕਰਨ ਦੇ ਉਪਰਾਲੇ ਦੀ ਹਿਮਾਇਤ ਨਹੀਂ ਕਰ ਸਕਦੇ।
ਉਨ੍ਹਾਂ ਦਾ ਪਹਿਲਾ ਟੀਚਾ, ਹਰ ਥਾਂ ਤੋਂ ਗੁਰੂ ਗਰੰਥ ਸਾਹਿਬ ਦੇ ਬਰਾਬਰ ਸਥਾਪਤ ਕੀਤੇ ਅਖੌਤੀ ਦਸਮ ਗਰੰਥ ਨੂੰ ਹਟਾਉਣਾ ਹੈ। ਜਦ ਕਿ ਜ਼ਮੀਨੀ ਹਕੀਕਤ ਇਹ ਹੈ ਕਿ ਉਸ ਗੰਦ ਦੇ ਪੋਥੇ ਨੂੰ ਹਟਾਉਣ ਦੇ ਉਪਰਾਲੇ ਵਜੋਂ, ਪੰਥ ਵਿਚ ਖਾਨਾ-ਜੰਗੀ ਦੀ ਸੰਭਾਵਨਾ ਬਹੁਤ ਪਰਬਲ ਹੈ। ਇਹ ਸਿੱਖਾਂ ਨੂੰ ਉਹ ਕੰਮ ਕਰਨ ਲਈ ਕਿਉਂ ਨਹੀਂ ਕਹਿੰਦੇ, ਜੋ ਕਰਨਾ ਚਾਹੀਦਾ ਹੈ, ਯਾਨੀ ਫਿਲਹਾਲ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕੀਤੀ ਜਾਵੇ। ਕੀ ਇਸ ਵਿਚ ਰਹਿਤ ਮਰਯਾਦਾ ਦੀ ਡਫਲੀ ਦੀ ਸੁਰ ਦਾ ਮਿਲ-ਗੋਭਾ ਕਰਨਾ ਜ਼ਰੂਰੀ ਹੈ ? ਜਦ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਦੀ ਗੱਲ ਸਿੱਖ ਸਮਝ ਲੈਣਗੇ ਤਾਂ ਬਾਕੀ ਸਾਰੀਆਂ ਚੀਜ਼ਾਂ ਨੂੰ ਉਹ ਆਪਣੇ-ਆਪ ਰੱਦ ਕਰ ਦੇਣਗੇ। ਇਸ ਨਾਲ ਆਪਸੀ ਵਿਚਾਰਾਂ ਦਾ ਟਕਰਾਅ ਵੀ ਨਹੀਂ ਹੋਵੇਗਾ, ਅਤੇ ਸਿੱਖ ਇਕ ਕਾਫਲੇ ਦੇ ਰੂਪ ਵਿਚ, ਆਈ ਮੁਸੀਬਤ ਦਾ ਟਾਕਰਾ ਕਰਨ ਦੇ ਸਮਰੱਥ ਹੋ ਜਾਣਗੇ। ਨਹੀਂ ਤਾਂ ਇਤਿਹਾਸ ਆਪਣੇ ਆਪ ਨੂੰ ਦੁਹਰਾਏਗਾ ਅਤੇ ਆਪਸੀ ਫੁੱਟ ਕਾਰਨ, ਪੰਥ ਦੋਖੀ, ਪੰਥ ਤੇ ਪੂਰੀ ਤਰ੍ਹਾਂ ਹਾਵੀ ਹੋ ਜਾਣਗੇ।
ਜਿਨ੍ਹਾਂ ਨੂੰ ਹਟਾਉਣ ਲਈ, ਕੋਈ ਲਹਿਰ ਪੈਦਾ ਹੋਣ ਦੀ, ਫਿਰ ਇਕ ਸਦੀ ਤੱਕ ਉਡੀਕ ਕਰਨੀ ਪਵੇਗੀ। ਉਸ ਵੇਲੇ ਤੱਕ ਸ਼ਾਇਦ ਸਾਰੇ ਗੁਰੂ ਗ੍ਰੰਥ ਸਾਹਿਬ, ਅੰਗੀਠਾ ਸਾਹਿਬਾਂ ਦੀ ਭੇਂਟ ਚੜ੍ਹ ਚੁੱਕੇ ਹੋਣਗੇ।
ਅਮਰ ਜੀਤ ਸਿੰਘ ਚੰਦੀ
ਫੋਨ:- 91 95685 41414
7-3-2011


(07/03/11)
ਹਰਲਾਜ ਸਿੰਘ ਬਹਾਦਰਪੁਰ

8 ਮਾਰਚ ਨੂੰ ਮਹਿਲਾ ਦਿਵਸ `ਤੇ ਵਿਸ਼ੇਸ਼
ਅੱਜ ਸਾਡੇ ਦੇਸ਼ ਅੰਦਰ ਮਾਦਾ ਭਰੂਣ ਹੱਤਿਆਵਾਂ ਕਾਰਨ ਲੜਕੀਆਂ ਦੀ ਘੱਟ ਰਹੀ ਗਿਣਤੀ ਨੂੰ ਠੱਲ ਪਾਉਣ ਲਈ ਵੱਡੇ ਵੱਡੇ ਅਡੰਬਰ ਹੋ ਰਹੇ ਹਨ। ਕੇਂਦਰ ਸਰਕਾਰਾਂ, ਸੂਬਾ ਸਰਕਾਰਾਂ, ਪ੍ਰਸ਼ਾਸ਼ਨ, ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਆਦਿ ਮੰਨ ਲਉ ਕਿ ਹਰ ਇੱਕ ਹੀ ਮਾਦਾ ਭਰੂਣ ਹੱਤਿਆ ਦਾ ਵਿਰੋਧ ਕਰ ਰਿਹਾ ਹੈ, ਪਰ ਫਿਰ ਵੀ ਲੜਕੀਆਂ ਦੀ ਗਿਣਤੀ ਘੱਟ ਹੀ ਹੈ। ਸਾਡੇ ਮਰਦ ਪ੍ਰਧਾਨ ਦੇਸ਼ ਵਿੱਚ ਲੜਕੀਆਂ ਨੂੰ ਮਾਰਨ ਦੀ ਇਹ ਬਿਮਾਰੀ ਕੋਈ ਨਵੀਂ ਪੈਦਾ ਨਹੀਂ ਹੋਈ, ਇਹ ਤਾਂ ਮੁੱਢ ਤੋਂ ਹੀ ਚੱਲੀ ਆ ਰਹੀ ਹੈ। ਅਜੋਕੇ ਸਮੇਂ ਵਿੱਚ ਇਸਦਾ ਸਿਰਫ ਢੰਗ ਹੀ ਬਦਲਿਆ ਹੈ। ਮਾਦਾ ਭਰੂਣ ਹੱਤਿਆ ਦਾ ਮੁੱਖ ਕਾਰਣ ਇਸਤਰੀ ਦੀ ਨਾ ਬਰਾਬਰੀ ਹੀ ਹੈ। ਕਹਿਣ ਨੂੰ ਤਾਂ ਭਾਵੇਂ ਇਸਤਰੀ ਨੂੰ ਬਰਾਬਰਤਾ ਦਾ ਹੱਕ ਪ੍ਰਾਪਤ ਹੈ, ਪਰ ਅਸਲੀਅਤ ਇਸ ਦੇ ਉਲਟ ਹੈ, ਇਸਤਰੀ ਨਾਲ ਤਾਂ ਇੱਥੋਂ ਦੇ ਕਹੇ ਜਾਂਦੇ ਧਾਰਮਿਕ ਰਹਿਬਰਾਂ ਨੇ ਵੀ ਘੱਟ ਨਹੀਂ ਗੁਜਾਰੀ। ਮਹਾਂਭਾਰਤ ਦੇ ਨਾਇਕਾਂ ਨੇ ਆਪਣੀ ਪਤਨੀ ਦਰੋਪਤਾਂ ਨੂੰ ਆਪਣੀ ਵਸਤੂ ਸਮਝ ਕੇ ਜੂਏ ਵਿੱਚ ਹੀ ਹਾਰ ਦਿੱਤਾ ਸੀ, ਕਹੇ ਜਾਂਦੇ ਰਾਮ ਚੰਦਰ ਅਵਤਾਰ ਨੇ ਆਪਣੀ ਘਰ ਵਾਲੀ ਸੀਤਾ ਨੂੰ ਆਪਣੇ ਘਰੋਂ ਹੀ ਕੱਢ ਦਿੱਤਾ ਸੀ, ਤੁਲਸੀ ਜੀ ਰਮਾਇਣ ਵਿੱਚ ਲਿਖਦੇ ਹਨ ਕਿ ਢੋਰ, ਸੂਦਰ, ਪਸ਼ੂ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ। ਕਿਸੇ ਨੇ ਇਸਤਰੀ ਨੂੰ ਪੈਰ ਦੀ ਜੁੱਤੀ ਕਿਹਾ, ਕਿਸੇ ਨੇ ਨਰਕ ਦਾ ਦਰਵਾਜਾ। ਬੇਸ਼ੱਕ ਸਾਡੇ ਹਿੰਦੂ ਸਮਾਜ ਵਿੱਚ ਦੇਵੀਆਂ ਦੀ ਪੂਜਾ ਵੀ ਕੀਤੀ ਜਾਂਦੀ ਹੈ, ਪਰ ਸਭ ਤੋਂ ਵੱਧ ਇਸਤਰੀ ਦਾ ਸ਼ੋਸ਼ਣ ਵੀ ਹਿੰਦੂ ਸਮਾਜ ਵਿੱਚ ਹੀ ਹੋਇਆ ਹੈ। ਮੁਸਲਿਮ ਸਮਾਜ ਵਿੱਚ ਵੀ ਔਰਤਾਂ ਨੂੰ ਬਰਾਬਰਤਾ ਦਾ ਹੱਕ ਹਾਸਲ ਨਹੀਂ ਹੈ। ਸਿੱਖ ਮੱਤ ਦੇ ਮੋਢੀ ਬਾਬੇ ਨਾਨਕ ਜੀ ਨੇ ਔਰਤਾਂ ਦੇ ਹੱਕ ਵਿੱਚ ਅਵਾਜ ਉਠਾਉਦਿਆਂ ਕਿਹਾ ਸੀ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵੀਅਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ॥ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ … ….॥ (ਪੰਨਾ ਨੰ: 473)॥ ਪ੍ਰੋ: ਸਾਹਿਬ ਸਿੰਘ ਨੇ ਇਸ ਸ਼ਬਦ ਦੇ ਅਰਥ ਕਰਦਿਆਂ ਲਿਖਿਆ ਹੈ ਕਿ ਇਸਤਰੀ ਤੋਂ ਜਨਮ ਲਈਂਦਾ ਹੈ, ਇਸਤਰੀ ਦੇ ਪੇਟ ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ, ਇਸਤਰੀ ਰਾਹੀਂ ਹੀ ਕੁੜਮਾਈ ਤੇ ਵਿਆਹ ਹੁੰਦਾ ਹੈ, ਇਸਤਰੀ ਰਾਹੀਂ ਹੀ ਹੋਰ ਲੋਕਾਂ ਨਾਲ ਸਬੰਧ ਬਣਦਾ ਹੈ, ਇਸਤਰੀ ਤੋਂ ਹੀ ਜਗਤ ਦੀ ਉਤਪਤੀ ਦਾ ਰਾਸਤਾ ਚੱਲਦਾ ਹੈ, ਜੇ ਇਸਤਰੀ ਮਰ ਜਾਏ ਤਾਂ ਹੋਰ ਇਸਤਰੀ ਦੀ ਭਾਲ ਕਰੀਂਦੀ ਹੈ, ਇਸਤਰੀ ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ, ਜਿਸ ਇਸਤਰੀ ਜਾਤੀ ਤੋਂ ਰਾਜੇ ਭੀ ਜੰਮਦੇ ਹਨ ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ। (ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਤੀਜੀ ਪੰਨਾ ਨੰ: 680)॥

ਪਰ ਅਜੋਕੀ ਸਿੱਖ ਮੱਤ ਵੀ ਬਾਬੇ ਨਾਨਕ ਦੇ ਸ਼ਬਦਾਂ ਨੂੰ ਰੱਟੇ ਲਾਕੇ ਪੜ੍ਹਨ ਤੱਕ ਹੀ ਸੀਮਿਤ ਹੈ, ਅਸਲੀਅਤ ਵਿੱਚ ਬਰਾਬਰਤਾ ਔਰਤਾਂ ਨੂੰ ਸਿੱਖ ਮੱਤ ਵਿੱਚ ਵੀ ਨਹੀਂ ਮਿਲ ਰਹੀ। ਜਿਵੇਂਕਿ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਇਸਤਰੀ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਿਲ ਨਾ ਕਰਨਾ, ਹਰਮੰਦਰ ਸਾਹਿਬ ਵਿਖੇ ਸਿੱਖ ਬੀਬੀਆਂ ਨੂੰ ਕੀਰਤਨ ਨਾ ਕਰਨ ਦੇਣਾ, ਗੁਰਦੁਆਰਿਆਂ ਵਿੱਚ ਪੁੱਤਰ ਪ੍ਰਾਪਤੀ ਦੀਆਂ ਅਰਦਾਸਾਂ ਕਰਨੀਆਂ, ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਵਾਉਣੇ, ਅਨੰਦ ਕਾਰਜਾਂ ਸਮੇਂ ਲੜਕੀ ਦਾ ਪੱਲਾ ਲੜਕੇ ਹੱਥ ਫੜਾਉਣਾ, ਲੜਕੀ ਨੂੰ ਲੜਕੇ ਦੇ ਖੱਬੇ ਹੱਥ ਬਹਾਉਣਾ ਆਦਿ ਰਸਮਾਂ ਨਾ ਬਰਾਬਰੀ ਦੀਆਂ ਪਰਤੱਖ ਉਦਹਾਰਣਾਂ ਹਨ। ਬੇਸ਼ੱਕ ਕੁੱਝ ਗਿਣਤੀ ਦੀਆਂ ਔਰਤਾਂ ਨੇ ਆਪਣੀ ਯੋਗਤਾ ਸਦਕਾ ਉੱਚ ਮੁਕਾਮ ਹਾਸਿਲ ਕੀਤੇ ਹਨ, ਪਰ ਮਰਦ ਪ੍ਰਧਾਨ ਸਮਾਜ ਇਸਤਰੀ ਨੂੰ ਆਪਣੀ ਗੁਲਾਮ ਤੋਂ ਵੱਧ ਕੁੱਝ ਵੀ ਨਹੀਂ ਸਮਝਦਾ। ਸਾਡੇ ਕਲਾਕਾਰ ਵੀ ਔਰਤਾਂ ਦੀ ਨਿਰਾਦਰੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ, ਕੋਈ ਕਲਾਕਾਰ ਗਾ ਰਿਹਾ ਹੁੰਦਾ ਹੈ ਕਿ ਮੁੱਢ ਕਦੀਮੋ ਹੁੰਦੀਆਂ ਰੰਨਾਂ ਬਦਕਾਰਾਂ ਜਾਂ ਕੀ ਏ ਰੰਨਾਂ ਦਾ ਇਤਬਾਰ, ਕੋਈ ਗਾ ਰਿਹਾ ਹੁੰਦਾ ਹੈ ਸੜਕਾਂ ਤੇ ਅੱਗ ਤੁਰੀ ਜਾਂਦੀ ਏ। ਜਿਸ ਤਰ੍ਹਾਂ ਇਸਤਰੀ ਨੂੰ ਅਜੋਕੇ ਗਾਣਿਆਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਸਨੂੰ ਸੁਣ ਕੇ ਤਾਂ ਸ਼ੈਤਾਨ ਵੀ ਸ਼ਰਮਾਉਣ ਲੱਗ ਪੈਂਦੇ ਹਨ। ਵੇਸ਼ਵਾਪੁਣੇ ਦਾ ਧੰਦਾ ਕਰਦੀਆਂ ਔਰਤਾਂ ਪਤਾ ਨਹੀਂ ਕਿਸ ਮਜਬੂਰੀ ਬੱਸ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੁੰਦੀਆਂ ਹਨ, ਪਰ ਉਨ੍ਹਾਂ ਦੇ ਵੀ ਅੱਡੇ (ਟਿਕਾਣੇ) ਹੁੰਦੇ ਹਨ ਜਿੱਥੇ ਉਹ ਮਰਦਾਂ ਦੀ ਹਵਸ ਪੂਰੀ ਕਰਦੀਆਂ ਦਿਨ ਕਟੀ ਕਰਦੀਆਂ ਹਨ । ਪਰ ਅਜੋਕੇ ਕਮੀਣੇ ਕਲਾਕਾਰਾਂ ਨੇ ਤਾਂ ਚਿੱਟੇ ਸੂਟ ਤੇ ਦਾਗ ਪੈ ਗਏ, ਗਲੀਆਂ ਦੇ ਵਿੱਚ ਗਾਰਾ ਜਿਹੇ ਗੀਤ ਗਾ ਕੇ ਔਰਤਾਂ ਨੂੰ ਗਲੀ ਗਲੀ ਫਿਰਦੀਆਂ ਵੇਸ਼ਵਾਵਾਂ ਦੇ ਰੂਪ ਵਿੱਚ ਪੇਸ਼ ਕਰਕੇ ਆਪਣੀ ਨੀਚ ਸੋਚ ਦਾ ਪ੍ਰਗਟਾਵਾ ਕਰਦਿਆਂ ਔਰਤਾਂ ਦੇ ਚਿੱਟੇ ਪਹਿਰਾਵੇ ਨੂੰ ਵੀ ਕਲੰਕਿਤ ਕਰਕੇ ਰੱਖ ਦਿੱਤਾ ਹੈ। ਚਿੱਟੇ ਕੱਪੜੇ ਸਾਦਗੀ ਦਾ ਪ੍ਰਤੀਕ ਹੁੰਦੇ ਹਨ, ਪਰ ਜਦ ਹੁਣ ਕੁੜੀਆਂ ਚਿੱਟੇ ਕੱਪੜੇ ਪਾ ਕੇ ਕਿਸੇ ਪਾਸੇ ਜਾਣਗੀਆਂ ਜਾਂ ਅਜਿਹੇ ਗਾਣਿਆਂ ਦੇ ਚਲਦੇ ਬੱਸਾਂ ਵਿੱਚ ਸਫਰ ਕਰਨਗੀਆਂ ਤਾਂ ਉਨ੍ਹਾਂ ਦਾ ਕੀ ਪ੍ਰਭਾਵ ਜਾਏਗਾ। ਅਜੋਕੇ ਕਲਾਕਾਰਾਂ ਨੂੰ ਹਰੇਕ ਲੜਕੀ ਬਦਚਲਣ ਜਾਂ ਮਾਸ਼ੂਕ ਹੀ ਨਜ਼ਰ ਆਉਂਦੀ ਹੈ, ਜੇ ਇੰਨ੍ਹਾਂ ਨੂੰ ਹਰ ਲੜਕੀ ਵਿੱਚੋਂ ਆਪਣੀ ਧੀ, ਭੈਣ ਜਾਂ ਮਾਂ ਨਜ਼ਰ ਆਉਂਦੀ ਹੋਵੇ ਤਾਂ ਇਹ ਔਰਤ ਜਾਤੀ ਨੂੰ ਅਪਮਾਨਿਤ ਕਰਦੇ ਅਜਿਹੇ ਗੀਤ ਸ਼ਾਇਦ ਨਾ ਗਾਉਣ। ਇਸਤਰੀ ਜਾਤੀ ਦੀ ਥਾਂ ਥਾਂ ਹੋ ਰਹੀ ਦੁਰਦਸ਼ਾ ਨੂੰ ਰੋਕਣ ਲਈ ਕੋਈ ਵੀ ਠੋਸ ਉਪਰਾਲਾ ਨਹੀਂ ਕੀਤਾ ਜਾਂਦਾ।

ਬੱਸਾਂ, ਟਰੈਕਟਰਾਂ ਤੇ ਚੱਲਦੇ ਅਸ਼ਲੀਲ ਗਾਣੇ ਜਿੰਨ੍ਹਾਂ ਰਾਹੀਂ ਔਰਤਾਂ ਨੂੰ ਅੱਤ ਨਿੰਦਣ ਯੋਗ ਅਤੇ ਘਟੀਆ ਕਿਰਦਾਰ ਵਾਲੀਆਂ ਪੇਸ਼ ਕੀਤਾ ਗਿਆ ਹੁੰਦਾ ਹੈ। ਮਰਦ ਮਨੁੱਖ ਅੰਦਰੋਂ ਖਤਮ ਹੋਈ ਇਨਸਾਨੀਅਤ ਦੇ ਸੂਚਕ ਹਨ, ਸਾਡੀਆਂ ਸਰਕਾਰਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਜੋ ਇਸਤਰੀ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦੀਆਂ ਹਨ, ਉਹ ਇਸਤਰੀ ਦੀ ਨਿਰਾਦਰੀ ਕਰਨ ਵਾਲੇ ਬੱਸਾਂ ਵਿੱਚ ਨਜਾਇਜ ਤੌਰ ਤੇ ਚੱਲਦੇ ਗੰਦੇ ਗਾਣਿਆਂ ਨੂੰ ਵੀ ਬੰਦ ਨਹੀਂ ਕਰਵਾ ਸਕਦੇ, ਕਲਾਕਾਰਾਂ ਅਤੇ ਕੈਸੇਟ ਕੰਪਨੀਆਂ ਨੂੰ ਰੋਕਣਾ ਤਾਂ ਦੂਰ ਦੀ ਗੱਲ ਹੈ। ਸਿੱਖ ਮੱਤ ਹੀ ਇੱਕ ਐਸੀ ਮੱਤ ਸੀ ਜਿਸ ਦੇ ਬਾਨੀਆਂ ਨੇ ਔਰਤ ਦੇ ਹੱਕ ਵਿੱਚ ਅਵਾਜ ਉਠਾਈ ਸੀ। ਕਦੇ ਸਿੱਖ ਹੁੰਦੇ ਸਨ ਜੋ ਜੰਗਲ ਬੇਲਿਆਂ ਵਿੱਚ ਰਹਿੰਦੇ ਹੋਏ ਵੀ ਦੇਸੀ ਵਿਦੇਸ਼ੀ ਜਰਵਾਣਿਆਂ ਤੋਂ ਔਰਤਾਂ ਉਤੇ ਕੀਤੇ ਜਾਂਦੇ ਅੱਤਿਆਚਾਰਾਂ ਵਿਰੁੱਧ ਮੈਦਾਨ ਵਿੱਚ ਨਿਤਰਦੇ ਹੁੰਦੇ ਸਨ, ਉਹ ਆਪਣੀਆਂ ਜਾਨਾਂ ਨੂੰ ਜੋਖਮ ਵਿੱਚ ਪਾ ਕੇ ਔਰਤਾਂ ਉਪਰ ਜੁਲਮ ਕਰਨ ਵਾਲੇ ਜਾਲਮਾਂ ਨੂੰ ਸੋਧ ਕੇ ਬੰਦੀ ਬਣਾਈਆਂ ਔਰਤਾਂ ਨੂੰ ਜਾਲਮਾਂ ਦੇ ਪੰਜਿਆਂ ਵਿੱਚੋਂ ਛੁਡਵਾ ਕੇ ਸਤਿਕਾਰ ਸਹਿਤ ਉਨ੍ਹਾਂ ਨੂੰ ਘਰੋਂ ਘਰੀਂ ਪਹੁੰਚਾ ਕੇ ਆਉਂਦੇ ਸਨ। ਪਰ ਅਜੋਕੇ ਸਿੱਖਾਂ "ਜੋ ਇਸਤਰੀ ਨੂੰ ਅੱਤ ਘਟੀਆ ਚਰਿੱਤਰਾਂ ਵਿੱਚ ਪੇਸ਼ ਕਰਨ ਵਾਲੀ ਅਸ਼ਲੀਲ ਕਵਿਤਾ (ਅਖੌਤੀ ਦਸ਼ਮ ਗ੍ਰੰਥ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖ ਕੇ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਦਾ ਹੋਕਾ ਦੇਣ ਵਾਲੇ ਬਾਬੇ ਨਾਨਕ ਜੀ ਦਾ ਮੂੰਹ ਚਿੜਾ ਰਹੇ ਹਨ" ਤੋਂ ਔਰਤਾਂ ਪ੍ਰਤੀ ਧੀ ਭੈਣ ਵਾਲੀ ਸਾਂਝ ਜਾਂ ਔਰਤਾਂ ਨੂੰ ਬਰਾਬਰਤਾ ਮਿਲਣ ਦੀ ਆਸ ਰੱਖਣੀ ਵੀ ਮੂਰਖਤਾ ਤੋਂ ਵੱਧ ਕੁੱਝ ਨਹੀਂ ਹੋਵੇਗਾ। ਸਕੂਲਾਂ, ਕਾਲਜਾਂ ਵਿੱਚ ਜਾਂਦੀਆਂ ਕੁੜੀਆਂ ਨੂੰ ਸੜਕਾਂ ਅਤੇ ਬੱਸਾਂ ਵਿੱਚ ਗਲਤ ਅਨਸਰਾਂ ਵੱਲੋਂ ਕੀਤੀ ਜਾਂਦੀ ਛੇੜ ਛਾੜ ਦਾ ਜੋ ਸਾਹਮਣਾ ਕਰਨਾ ਪੈਂਦਾ ਹੈ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ, ਕੁੜੀਆਂ ਦੇ ਮਾਪਿਆਂ ਨੂੰ ਇੱਜਤਦਾਰ ਹੁੰਦੇ ਹੋਏ ਵੀ ਬੇਗੈਰਤੀ ਜਿੰਦਗੀ ਜਿਉਣੀ ਪੈਂਦੀ ਹੈ, ਜਿੰਨਾ ਚਿਰ ਲੜਕੀਆਂ ਸਕੂਲ ਕਾਲਜਾਂ ਜਾਂ ਕਿਸੇ ਆਪਣੇ ਹੋਰ ਕੰਮ ਤੋਂ ਵਾਪਿਸ ਘਰ ਨਹੀਂ ਪਹੁੰਚਦੀਆਂ, ਉਨਾ ਚਿਰ ਮਾਪਿਆਂ ਦੀ ਜਾਨ ਫੜੀ ਰਹਿੰਦੀ ਹੈ, ਆਪਣੀ ਧੀ ਨੂੰ ਪਾਲ ਪਲੋਸ ਕੇ ਪੜਾਉਣ ਉਪਰੰਤ ਉਸਦਾ ਦਾਨ ਕਰਨ ਲਈ ਵੀ ਧੀ ਵਾਲਿਆਂ ਨੂੰ ਪੁੱਤ ਵਾਲਿਆਂ ਅੱਗੇ ਮਿੰਨਤਾਂ ਕਰਨੀਆਂ ਪੈਂਦੀਆਂ ਹਨ, ਆਪਣੀ ਧੀ ਦੇਣ ਦੇ ਨਾਲ ਨਾਲ ਪੁੱਤ ਵਾਲਿਆਂ ਵੱਲੋਂ ਕੀਤੀ ਜਾਂਦੀ ਹਰ ਨਜਾਇਜ ਮੰਗ ਵੀ ਪੂਰੀ ਕਰਨੀ ਪੈਂਦੀ ਹੈ, ਪੁੱਤ ਵਾਲਿਆਂ ਦੀ ਹਰ ਮੰਗ ਪੂਰੀ ਕਰਨ ਦੇ ਬਾਵਜੂਦ ਵੀ ਲੜਕੀ ਆਪਣੇ ਸਹੁਰੇ ਘਰ ਬੇਗਾਨੀ ਹੀ ਰਹਿੰਦੀ ਹੈ। ਅਜੋਕੇ ਬੇਕਾਰੇ ਅਤੇ ਨਸ਼ੇੜੀ ਲੜਕਿਆਂ ਪਿੱਛੇ ਲਾਈਆਂ ਲੜਕੀਆਂ ਨੂੰ ਸਾਰੀ ਜਿੰਦਗੀ ਹੀ ਤਿਲ ਤਿਲ ਪਲ ਪਲ ਮਰਨਾ ਪੈਂਦਾ ਹੈ, ਅਖੀਰ ਮੌਤ ਹੀ ਉਨ੍ਹਾਂ ਨੂੰ ਨਰਕ ਭਰੀ ਜਿੰਦਗੀ ਤੋਂ ਛੁਟਕਾਰਾ ਦਿਵਾਉਂਦੀ ਹੈ। ਪਰ ਦੁੱਖ ਦੀ ਗੱਲ ਹੈ ਕਿ ਮਰਦ ਔਰਤ ਨੂੰ ਮਰਨ ਵੀ ਨਹੀਂ ਦਿੰਦਾ ਅਤੇ ਜਿਉਣ ਵੀ ਨਹੀਂ ਦਿੰਦਾ, ਭਾਵ ਕਿ ਔਰਤ ਨੂੰ ਬਰਾਬਰਤਾ ਦੇ ਹੱਕ ਦੇਣ ਦਾ ਰੌਲਾ ਪਾਉਣ ਵਾਲਾ ਮਰਦ ਪ੍ਰਧਾਨ ਸਮਾਜ ਨਾ ਤਾਂ ਔਰਤ ਨੂੰ ਮਰਨ ਦਾ ਹੱਕ ਦਿੰਦਾ ਹੈ ਤੇ ਨਾ ਜਿਉਣ ਦਾ। ਮਾਦਾ ਭਰੂਣ ਹੱਤਿਆ ਦੇ ਵਿਰੋਧ ਵਿੱਚ ਲਿਖੇ ਨਾਅਰੇ 'ਜੇ ਧੀਆਂ ਮਾਰ ਮੁਕਾਉਗੇ ਤਾਂ ਬਹੁਆਂ ਕਿੱਥੋਂ ਲਿਆਉਗੇ' ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਮਰਦ ਪ੍ਰਧਾਨ ਸਮਾਜ ਆਪਣੇ ਲਈ ਬਹੂਆਂ (ਪਤਨੀਆਂ) ਦੀ ਹੋ ਰਹੀ ਘਾਟ ਕਾਰਨ ਹੀ ਕਾਵਾਂ ਰੌਲੀ ਪਾ ਰਿਹਾ ਹੈ ਕਿ ਲੜਕਿਆਂ ਲਈ ਲੜਕੀਆਂ ਦੀ ਗਿਣਤੀ ਘੱਟ ਰਹੀ ਹੈ, ਉਂਝ ਇਸਦੀ ਲੜਕੀਆਂ ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਜੇਕਰ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਦੁੱਗਣੀ ਹੋ ਜਾਵੇ, ਫਿਰ ਤਾਂ ਮਾਦਾ ਭਰੂਣ ਹੱਤਿਆ ਕਰਨਾ ਕੋਈ ਗੁਨਾਹ ਨਹੀਂ ਹੋਵੇਗਾ? ਜਾਂ ਫਿਰ ਇੱਕ ਲੜਕੇ ਨੂੰ ਦੋ ਦੋ ਬਹੂਆਂ ਦਿੱਤੀਆਂ ਜਾ ਸਕਦੀਆਂ ਹਨ? ਜਾਂ ਕੀ ਜੇ ਲੜਕੀਆਂ ਬਹੂਆਂ ਬਨਣ ਤੋਂ ਇਨਕਾਰ ਕਰ ਦੇਣ ਤਾਂ ਮਾਦਾ ਭਰੂਣ ਹੱਤਿਆ ਕੀਤੀ ਜਾ ਸਕਦੀ ਹੈ?

ਅੱਜ ਵੱਡੀ ਪੱਧਰ ਤੇ ਸ਼ੋਰ ਪਾਇਆ ਜਾ ਰਿਹਾ ਹੈ ਕਿ ਇੱਕ ਹਜਾਰ ਲੜਕਿਆਂ ਦੇ ਪਿੱਛੇ ਲੜਕੀਆਂ ਦੀ ਗਿਣਤੀ ਅੱਠ ਸੌ ਰਹਿ ਗਈ ਹੈ। ਅੱਜ ਇੰਨ੍ਹਾਂ ਮਾਦਾ ਭਰੂਣਾਂ (ਲੜਕੀਆਂ) ਦੇ ਹਮਦਰਦਾਂ ਨੂੰ ਕੋਈ ਪੁੱਛੇ ਕਿ ਕੀ ਸਾਡੇ ਦੇਸ਼ ਖਾਸ ਕਰਕੇ ਅਜੋਕੇ ਪੰਜਾਬ ਅੰਦਰ ਸੌ ਪ੍ਰਤੀਸ਼ਤ ਲੜਕੇ ਵਿਆਹ ਦੇ ਯੋਗ ਹਨ? ਅੱਜ ਲੜਕੀਆਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਵੀ ਲੜਕੀਆਂ ਵਾਲਿਆਂ ਨੂੰ ਵੱਡੀ ਪੱਧਰ ਤੇ ਭਾਲ ਕਰਨ ਉਪਰੰਤ ਵੀ ਨਸ਼ਿਆਂ ਤੋਂ ਰਹਿਤ ਲੜਕੇ ਨਹੀਂ ਮਿਲਦੇ। ਅੱਜ ਲਗਭਗ ਪੰਜਾਹ ਪ੍ਰਤੀਸ਼ਤ ਲੜਕੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ ਜਿੰਨ੍ਹਾਂ ਵਿੱਚੋਂ ਤੀਹ ਪ੍ਰਤੀਸ਼ਤ ਲੜਕੇ ਤਾਂ ਵਿਆਹੁਣ ਦੇ ਯੋਗ ਵੀ ਨਹੀਂ ਹਨ। ਇਸਤਰੀ ਨੂੰ ਅਖੌਤੀ ਬਰਾਬਰਤਾ ਦੇਣ ਦੇ ਨਾਅਰੇ ਲਾਉਣ ਵਾਲੇ ਠੇਕੇਦਾਰ ਜੋ ਹਜਾਰ ਲੜਕੀ ਪੈਦਾ ਕਰਵਾਉਣੀ ਚਾਹੁੰਦੇ ਹਨ ਉਹ ਤਿੰਨ ਸੌ ਲੜਕੀ ਵਾਸਤੇ ਕੀ ਪ੍ਰਬੰਧ ਕਰਨਗੇ? ਜਾਂ ਕੀ ਦੋ ਸੌ ਲੜਕੀ ਨੂੰ ਦੋ ਸੌ ਨਸ਼ੇੜੀ ਲੜਕਿਆਂ ਦੀ ਹਵਸ ਪੂਰੀ ਕਰਨ ਅਤੇ ਉਨ੍ਹਾਂ ਤੋਂ ਕੁੱਟ ਖਾ ਖਾ ਕੇ ਨਰਕ ਭਰੀ ਜਿੰਦਗੀ ਜਿਉਣ ਲਈ ਛੱਡ ਦਿੱਤਾ ਜਾਵੇਗਾ? ਮਾਦਾ ਭਰੂਣਾਂ ਦੇ ਹਮਾਇਤੀਆਂ ਨੂੰ ਜਨਮੀਆਂ ਹੋਈਆਂ ਲੜਕੀਆਂ ਦੇ ਜਿਉਣ ਅਤੇ ਸੁਰੱਖਿਆ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ। ਇੱਥੇ ਤਾਂ ਜੇ ਕੋਈ ਗਰੀਬ ਮਾਂ ਬਾਪ ਨਾ ਚਾਹੁੰਦੇ ਹੋਏ ਵੀ ਆਪਣੀ ਲੜਕੀ ਦਾ ਰਿਸ਼ਤਾ ਕੁੱਝ ਕੁ ਨਾ ਮਾਤਰ ਪੈਸੇ ਲੈ ਕੇ ਕਰ ਦਿੰਦਾ ਹੈ ਤਾਂ ਉਸਨੂੰ ਸਾਡੇ ਸਮਾਜ ਵਿੱਚ ਬਹੁਤ ਮਾੜਾ ਗਿਣਿਆ ਜਾਂਦਾ ਹੈ ਅਤੇ ਕਈ ਪੀਹੜੀਆਂ ਉਨ੍ਹਾਂ ਨੂੰ ਕੁੜੀਆਂ ਦੇ ਪੈਸੇ ਲੈਣ ਦੇ ਮੇਹਣੇ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਮੁੰਡੇ ਵਾਲੇ ਅਮੀਰ ਹੁੰਦੇ ਹੋਏ ਵੀ ਬਗੈਰ ਲੋੜ ਤੋਂ ਧੀਆਂ ਵਾਲਿਆਂ ਤੋਂ ਸ਼ਰੇਆਮ ਲੱਖਾਂ ਰੁਪਏ ਲੈ ਕੇ ਵੀ ਇੱਜਤਦਾਰ ਕਹਾਉਂਦੇ ਹਨ। ਦੇਖੋ ਮਰਦ ਪ੍ਰਧਾਨ ਸਮਾਜ ਦੀ ਦੋਗਲੀ ਨੀਤੀ, ਧੀਆਂ ਦੇ ਪੈਸੇ ਲੈਣ ਵਾਲੇ ਬੇਇੱਜਤੇ ਅਤੇ ਪੁੱਤਾਂ ਦੇ ਪੈਸੇ ਲੈਣ ਵਾਲੇ ਇੱਜਤਦਾਰ। ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਮਿਲੀ ਬਰਾਬਰਤਾ ਇੱਥੇ ਸਪੱਸ਼ਟ ਹੁੰਦੀ ਹੈ ਜਿੱਥੇ ਚੰਗੀਆਂ ਧੀਆਂ ਦੇ ਮਾਪੇ ਇੱਜਤਦਾਰ ਨਹੀਂ ਹੋ ਸਕਦੇ ਅਤੇ ਮਾੜੇ ਪੁੱਤਰਾਂ ਦੇ ਮਾਪੇ ਬੇਇੱਜਤੇ ਨਹੀਂ ਹੋ ਸਕਦੇ। ਫਿਰ ਕੌਣ ਧੀਆਂ ਨੂੰ ਪੈਦਾ ਕਰਕੇ ਬੇਇੱਜਤੀ ਕਰਵਾਉਣੀ ਚਾਹੇਗਾ? ਅੱਜ ਲੜਕੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਇੱਕ ਸੱਚੀ ਘਟਨਾ ਮੇਰੇ ਸਾਹਮਣੇ ਬਾਰ ਬਾਰ ਘੁੰਮਦੀ ਰਹਿੰਦੀ ਹੈ, ਇੱਥੇ ਲੜਕੀ ਦੇ ਪਿੰਡ ਦਾ ਨਾਂ ਲਿਖਣਾ ਤਾਂ ਠੀਕ ਨਹੀਂ ਹੈ। ਇੱਕ ਪਿੰਡ ਵਿੱਚ ਕਿਸਾਨ ਦੀ ਜਵਾਨ ਧੀ ਜੋ ਰੰਗ ਰੂਪ ਦੀ ਵੀ ਕਾਫੀ ਸੋਹਣੀ ਸੀ, ਪਿੰਡ ਦੇ ਹੀ ਦੋ ਤਿੰਨ ਮੁੰਡੇ ਉਸਦਾ ਪਿੱਛਾ ਕਰਨ ਲੱਗ ਪਏ, ਪਰਿਵਾਰ ਨੂੰ ਵੀ ਇਸ ਘਟਨਾ ਦਾ ਪਤਾ ਲੱਗ ਗਿਆ, ਪਰ ਗੁੰਡਾ ਅਨਸਰਾਂ ਦੇ ਹੌਂਸਲੇ ਇਸ ਹੱਦ ਤੱਕ ਵਧੇ ਹੋਏ ਸਨ ਕਿ ਉਹ ਕਹਿਣ ਲੱਗੇ ਕਿ ਕੰਧ ਟੱਪ ਕੇ ਕੁੜੀ ਨੂੰ ਚੁੱਕ ਲਿਆਵਾਂਗੇ। ਅਖੀਰ ਗੁੰਡਿਆਂ ਦੀਆਂ ਹਰਕਤਾਂ ਨੂੰ ਵੇਖਦਿਆਂ ਲੜਕੀ ਦੇ ਪਿਤਾ ਨੂੰ ਸੋਟੀ ਚੁੱਕ ਕੇ ਆਪਣੇ ਘਰ ਦੇ ਬਾਰ ਅੱਗੇ ਬੈਠਣਾ ਪਿਆ, ਇਸ ਤਰ੍ਹਾਂ ਇੱਕ ਬਾਪ ਨੇ ਆਪਣੀ ਲੜਕੀ ਨੂੰ ਗੁੰਡਿਆਂ ਤੋਂ ਬਚਾਇਆ, ਇਸ ਸਮੇਂ ਲੜਕੀ ਦੇ ਬਾਪ ਦੇ ਮਨ ਤੇ ਕੀ ਬੀਤਦੀ ਹੋਵੇਗੀ। ਜੇ ਅਜਿਹੀ ਘਟਨਾ ਦੀ ਸ਼ਿਕਾਇਤ ਥਾਣੇ ਚਲੀ ਜਾਵੇ ਤਾਂ ਵੀ ਲੜਕੀ ਦੀ ਹੀ ਮਿੱਟੀ ਪਲੀਤ ਹੁੰਦੀ ਹੈ। ਗੁੰਡੇ ਅਨਸਰ ਤਾਂ ਇਸ ਵਿੱਚ ਵੀ ਫਖਰ ਮਹਿਸੂਸ ਕਰਦੇ ਹਨ ।

ਕਿਰਨ ਬੇਦੀ ਵਰਗੀਆਂ ਬਹਾਦਰ ਔਰਤਾਂ ਨੂੰ ਵੀ ਆਪਣੇ ਅਹੁਦੇ ਤੋਂ ਅਸਤੀਫੇ ਦੇਣੇ ਪੈਂਦੇ ਹਨ, ਸਾਡੇ ਕਾਨੂੰਨ ਦੇ ਰਾਖੇ ਸਾਬਕਾ ਪੁਲਿਸ ਮੁਖੀ ਕੇ. ਪੀ. ਐਸ. ਗਿੱਲ ਵਰਗੇ ਵੀ ਔਰਤਾਂ ਨਾਲ ਛੇੜ ਛਾੜ ਦੇ ਮਾਮਲਿਆਂ ਵਿੱਚ ਨੰਗੇ ਹੋ ਚੁੱਕੇ ਹਨ। ਘਰਾਂ ਤੋਂ ਲੈ ਕੇ ਸਕੂਲਾਂ, ਕਾਲਜਾਂ, ਬੱਸਾਂ, ਰਸਤਿਆਂ, ਥਾਣਿਆਂ, ਜੇਲ੍ਹਾਂ, ਗੁਰਦੁਆਰਿਆਂ, ਮੰਦਰਾਂ, ਡੇਰਿਆਂ ਆਦਿ ਵਿੱਚ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਜਦੋਂ ਸਾਡੀਆਂ ਸਰਕਾਰਾਂ ਪੁਲਿਸ ਪ੍ਰਸ਼ਾਸ਼ਨ ਅਤੇ ਸਮਾਜ ਅੱਠ ਸੌ ਲੜਕੀ ਨੂੰ ਸੁਰੱਖਿਅਤ ਨਹੀਂ ਦੇ ਸਕਦਾ ਫਿਰ ਇਨ੍ਹਾਂ ਨੂੰ ਕੀ ਹੱਕ ਹੈ ਕਿ ਇਹ ਇੱਕ ਹਜਾਰ ਲੜਕੀ ਪੈਦਾ ਕਰਨ ਦੀ ਵਕਾਲਤ ਕਰਨ? ਮੇਰੇ ਇਸ ਲੇਖ ਦਾ ਮਕਸਦ ਇਹ ਨਹੀਂ ਹੈ ਕਿ ਮਾਦਾ ਭਰੂਣ ਹੱਤਿਆ ਹੋਣੀ ਚਾਹੀਦੀ ਹੈ, ਮਾਦਾ ਭਰੂਣ ਹੱਤਿਆ ਇੱਕ ਬਹੁਤ ਵੱਡਾ ਗੁਨਾਹ ਹੈ ਜਿਸ ਦਾ ਡੱਟ ਕੇ ਵਿਰੋਧ ਵੀ ਹੋਣਾ ਚਾਹੀਦਾ ਹੈ ਪਰ ਸਾਨੂੰ ਅਣ ਜੰਮੀਆਂ ਧੀਆਂ (ਮਾਦਾ ਭਰੂਣਾਂ) ਦੇ ਹਮਦਰਦਾਂ ਨੂੰ ਜਨਮ ਤੋਂ ਬਾਅਦ ਦੀ ਧੀਆਂ ਦੀ ਦਰਦਾਂ ਭਰੀ ਕੁਰਲਾਹਟ ਕਿਉਂ ਨਹੀਂ ਸੁਣਾਈ ਦਿੰਦੀ। ਮਰਦ ਅਤੇ ਔਰਤ ਗ੍ਰਹਿਸਥੀ ਗੱਡੀ ਦੇ ਦੋ ਪਹੀਏ ਹਨ, ਦੋਹਾਂ ਵਿੱਚ ਹਰ ਪਹਿਲੂ ਤੇ ਬਰਾਬਰਤਾ ਹੋਣੀ ਅੱਤ ਜਰੂਰੀ ਹੈ। ਇਹ ਬਰਾਬਰਤਾ ਸਿਰਫ ਲਿੰਗ ਅਨੁਪਾਤ ਲਈ ਹੀ ਹੋਣੀ ਜਰੂਰੀ ਨਹੀਂ ਸਗੋਂ ਬਰਾਬਰਤਾ ਦੇ ਅਧਿਕਾਰਾਂ ਲਈ ਵੀ ਜਰੂਰੀ ਹੈ। ਲੜਕੀ ਦਾ ਆਪਣਾ ਕਿਤੇ ਵੀ ਘਰ ਨਹੀਂ ਹੁੰਦਾ, ਮਾਪਿਆਂ ਦੇ ਘਰ ਲੜਕੀ ਬੇਗਾਨਾ ਧਨ ਹੁੰਦੀ ਹੈ ਅਤੇ ਸੁਹਰਿਆਂ ਦੇ ਘਰ ਬੇਗਾਨੀ ਧੀ ਹੁੰਦੀ ਹੈ । ਅੱਜ ਲੋੜ ਹੈ ਲੜਕੀਆਂ (ਇਸਤਰੀ ਜਾਤੀ) ਨੂੰ ਅਸਲੀਅਤ ਵਿੱਚ ਸਮਾਜਿਕ, ਆਰਥਿਕ ਅਤੇ ਧਾਰਮਿਕ ਬਰਾਬਰਤਾ ਦੇਣ ਦੀ ਅਤੇ ਲੜਕੀਆਂ ਪ੍ਰਤੀ ਆਪਣੀ ਮਾਨਸਿਕਤਾ ਬਦਲਣ ਦੀ। ਜਦੋਂ ਧੀਆਂ ਮਾਪਿਆਂ ਲਈ ਕਿਸੇ ਕਿਸਮ ਦਾ ਬੋਝ ਨਹੀਂ ਰਹਿਣਗੀਆਂ ਫਿਰ ਕੋਈ ਵੀ ਮਾਂ ਬਾਪ ਮਦਾ ਭਰੂਣ ਹੱਤਿਆ ਕਰਵਾਉਣ ਬਾਰੇ ਸੋਚੇਗਾ ਵੀ ਨਹੀਂ। ਜਿੰਨਾ ਚਿਰ ਗੁੰਡੇ ਅਨਸਰਾਂ ਤੋਂ ਆਪਣੀ ਧੀ ਦੀ ਇੱਜਤ ਬਚਾਉਣ ਲਈ ਬਾਪ ਨੂੰ ਸੋਟੀ ਚੁੱਕ ਕੇ ਬਾਰ ਅੱਗੇ ਪਹਿਰਾ ਦੇਣਾ ਪਵੇਗਾ ਅਤੇ ਲੜਕੀ ਦਾ ਦਾਨ ਕਰਨ ਸਮੇਂ ਦਾਜ (ਦਹੇਜ) ਰੂਪੀ ਦੰਡ ਭਰਨਾ ਪਵੇਗਾ, ਉਨਾ ਚਿਰ ਮਾਦਾ ਭਰੂਣ ਹੱਤਿਆ ਬੰਦ ਨਹੀਂ ਹੋਵੇਗੀ ਕਿਉਂਕਿ ਕੌਣ ਚਾਹੁੰਦਾ ਹੈ ਕਿ ਗੁੰਡੇ ਅਨਸਰ ਉਸ ਦੀ ਧੀ ਨੂੰ ਚੁੱਕ ਕੇ ਲੈ ਜਾਣ ਜਾਂ ਲੜਕੀ ਪੈਦਾ ਕਰਕੇ ਪਾਲ ਪਲੋਸ ਕੇ ਕਿਸੇ ਨੂੰ ਦੇਣ ਲਈ ਉਸ ਨੂੰ ਕਿਸੇ ਦਾ ਹਾੜੇ ਕੱਢਣੇ ਪੈਣ ਅਤੇ ਧੀ ਜੰਮਣ ਦੇ ਗੁਨਾਹ ਵਿੱਚ ਉਸਨੂੰ ਲੜਕੇ ਵਾਲਿਆਂ ਨੂੰ ਧੀ ਦੇ ਨਾਲ ਨਾਲ ਲੱਖਾਂ ਰੁਪਏ ਦੇ ਕੇ ਵੀ ਨੀਵਾਂ ਹੋਣਾ ਪਵੇ। ਇਸ ਲਈ ਜਿੰਨਾ ਚਿਰ ਮਾਦਾ ਭਰੂਣ ਹੱਤਿਆ ਦੇ ਕਾਰਨ ਔਰਤਾਂ ਦੀ ਨਾ ਬਰਾਬਰੀ ਨੂੰ ਖਤਮ ਕਰਕੇ ਲੜਕੀਆਂ ਨੂੰ ਲੜਕਿਆਂ ਵਾਂਗ ਹਰ ਪੱਖ ਤੋਂ ਬਰਾਬਰਤਾ ਨਹੀਂ ਦਿੱਤੀ ਜਾਂਦੀ ਉਨਾ ਚਿਰ ਮਾਦਾ ਭਰੂਣ ਹੱਤਿਆਵਾਂ ਨੂੰ ਰੋਕਣਾ ਸੰਭਵ ਨਹੀਂ ਹੋਵੇਗਾ। ਅਲਟਰਾ ਸਾਊਂਡ ਮਸ਼ੀਨਾਂ ਰਾਹੀਂ ਕੀਤੀ ਜਾਂਦੀ ਲਿੰਗ ਜਾਂਚ ਤੇ ਪਾਬੰਦੀ ਲਾਉਣ ਜਾਂ ਮਾਦਾ ਭਰੂਣ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਵਿਰੁੱਧ ਕੇਸ ਦਰਜ ਕਰਕੇ, ਅਜਿਹੇ ਕਾਨੂੰਨੀ ਧੱਕੇ ਨਾਲ ਲੜਕੀਆਂ ਨੂੰ ਕਿਸੇ ਦੇ ਘਰ ਜਬਰਦਸਤੀ ਪੈਦਾ ਨਹੀਂ ਕਰਵਾਇਆ ਜਾ ਸਕਦਾ। ਅਜਿਹੇ ਧੱਕੇ ਦਾ ਖਮਿਆਜਾ ਵੀ ਗਰੀਬ ਪਰਿਵਾਰਾਂ (ਲੋਕਾਂ) ਨੂੰ ਹੀ ਭੁਗਤਣਾ ਪੈਂਦਾ ਹੈ ਕਿਉਂਕਿ ਅਲਟਰਾ ਸਾਉਂਡ ਮਸ਼ੀਨਾਂ ਵਾਲੇ ਆਮ ਖਾਸ ਗਰੀਬਾਂ ਦੀ ਤਾਂ ਅਜਿਹੀ ਜਾਂਚ ਕਰਦੇ ਹੀ ਨਹੀਂ, ਜੇ ਕੋਈ ਚਾਹੁੰਦਾ ਵੀ ਹੋਵੇ ਤਾਂ ਉਹ ਲਿੰਗ ਜਾਂਚ ਤੇ ਪਾਬੰਦੀ ਲੱਗਣ ਕਾਰਨ ਇਸ ਦੀ ਮਹਿੰਗੀ ਹੋਈ ਫੀਸ ਦੇਣ ਤੋਂ ਅਸਮੱਰਥ ਹੋਣ ਕਾਰਨ ਮਜਬੂਰੀ ਵੱਸ ਹੋਣ ਵਾਲੇ ਬੱਚੇ ਨੂੰ ਪੈਦਾ ਕਰਨ ਹੀ ਠੀਕ ਸਮਝਦਾ ਹੈ ਬਾਅਦ ਵਿੱਚ ਭਾਵੇਂ ਉਸਨੂੰ ਬੱਚਾ ਰੂੜੀਆਂ ਜਾਂ ਝਾੜੀਆਂ ਵਿੱਚ ਹੀ ਕਿਉਂ ਨਾ ਸੁੱਟਣਾ ਪਵੇ। ਅਮੀਰ ਲੋਕਾਂ ਤੇ ਅਜਿਹੀਆਂ ਕਾਨੂੰਨੀ ਪਾਬੰਦੀਆਂ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹ ਪੈਸੇ ਦੇ ਜੋਰ ਨਾਲ ਸਭ ਕੁੱਝ ਖਰੀਦਣ ਦੇ ਸਮੱਰਥ ਹੁੰਦੇ ਹਨ। ਫਿਰ ਵੀ ਜੇ ਅਸੀਂ ਅਸਲੀਅਤ ਨੂੰ ਸਮਝੇ ਬਗੈਰ ਅਜਿਹੀਆਂ ਕਾਨੂੰਨੀ ਪਾਬੰਦੀਆਂ ਦੇ ਸਹਾਰੇ ਲੜਕੀਆਂ ਦੀ ਗਿਣਤੀ ਵਿੱਚ ਵਾਧਾ ਕਰ ਵੀ ਲਵਾਂਗੇ (ਕੁੱਝ ਵਾਧਾ ਹੋਇਆ ਵੀ ਹੈ) ਤਾਂ ਵੀ ਇਹ ਕੋਈ ਵੱਡੀ ਪ੍ਰਾਪਤੀ ਨਹੀਂ ਹੋਵੇਗੀ, ਪ੍ਰਾਪਤੀ ਤਾਂ ਇਸ ਵਿੱਚ ਹੈ ਕਿ ਅਸੀਂ ਸਮਾਜ ਦੀ ਮਾਨਸਿਕਤਾ ਬਦਲ ਕੇ ਇਸ ਵਿੱਚੋਂ ਮੁੰਡੇ ਕੁੜੀ ਦੇ ਅੰਤਰ ਨੂੰ ਹੀ ਖਤਮ ਕਰ ਦੇਈਏ । ਧੀਆਂ ਦੇ ਮਾਪੇ ਸਮਾਜ ਵਿੱਚ ਨੀਵੇਂ ਨਾ ਹੋਣ, ਪੁੱਤਾਂ ਦੇ ਮਾਪੇ ਸਮਾਜ ਵਿੱਚ ਉੱਚੇ ਨਾ ਹੋਣ, ਕੋਈ ਕਿਸੇ ਦਾ ਗੁਲਾਮ ਨਾ ਹੋਵੇ ਕੋਈ ਕਿਸੇ ਤੇ ਨਿਰਭਰ ਨਾ ਹੋਵੇ, ਇਸਤਰੀ ਅਤੇ ਪੁਰਸ਼ ਇੱਕ ਦੂਜੇ ਦੇ ਪੂਰਕ ਹੁੰਦੇ ਹੋਏ ਹਰ ਪੱਖ ਤੋਂ ਬਰਾਬਰਤਾ ਦਾ ਆਨੰਦ ਮਾਨਣ ਫਿਰ ਨਾ ਹੀ ਕੋਈ ਮਾਦਾ ਭਰੂਣ ਹੱਤਿਆ ਕਰਵਾਉਣ ਵਾਰੇ ਸੋਚੇਗਾ ਅਤੇ ਨਾ ਹੀ ਮਾਦਾ ਭਰੂਣ ਹੱਤਿਆ ਤੇ ਪਾਬੰਦੀ ਲਾਉਣੀ ਪਵੇਗੀ।

ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911


(06/03/11)
ਤੱਤ ਗੁਰਮਤਿ ਪਰਿਵਾਰ

ਹਮਾਰਾ ਧੜਾ ਹਰਿ ਰਹਿਆ ਸਮਾਈ॥(ਪੰਨਾ 366)

ਵੀਰ ਕ੍ਰਿਪਾਲ ਸਿੰਘ ਜੀ ਬਠਿੰਡਾ ਦੇ ਲੇਖ ਬਾਰੇ ‘ਪਰਿਵਾਰ’ ਦਾ ਪੱਖ

ਸਤਿਕਾਰਯੋਗ ਕ੍ਰਿਪਾਲ ਸਿੰਘ ਜੀ ਬਠਿੰਡਾ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

‘ਤੱਤ ਗੁਰਮਤਿ ਪਰਿਵਾਰ’ ਵੱਲੋਂ 13 ਫਰਵਰੀ 2011 ਨੂੰ ਲਿਖੇ ਸੰਪਾਦਕੀ ਦੇ ਪ੍ਰਤੀਕਰਮ ਵਜੋਂ ਆਪ ਜੀ ਦਾ ‘ਪਰਿਵਾਰ’ ਪ੍ਰਤੀ ਲੇਖ “ਖੂਹ ਵਿਚ ਛਾਲ ਮਾਰਨ ਤੋਂ ਪਹਿਲਾਂ ਸੌ ਵਾਰ ਸੋਚਣ ਦੀ ਲੋੜ ਹੈ ਪਰ ਪਹਾੜ ਤੇ ਚੜ੍ਹਨ ਲਈ ਵੱਡੀ ਤਿਆਰੀ ਦੀ ਲੋੜ ਹੈ” ਪੜ੍ਹਿਆ। ਅਸੀਂ ਆਪ ਜੀ ਵੱਲੋਂ ਕੀਤੀ ਅਲੋਚਨਾ ਦਾ ਖਿੜ੍ਹੇ-ਮੱਥੇ ਸਵਾਗਤ ਕਰਦੇ ਹਾਂ। ਆਪ ਜੀ ਦਾ ਲੇਖ ਪੜ੍ਹ ਕੇ ਪ੍ਰਤੀਤ ਹੁੰਦਾ ਹੈ ਕਿ ਆਪ ਜੀ ‘ਪਰਿਵਾਰ’ ਦੇ ਸੰਪਾਦਕੀ ਦੀ ਮੂਲ ਭਾਵਨਾ ਨੂੰ ਸਮਝ ਨਹੀਂ ਸਕੇ। ਆਪ ਜੀ ਦੇ ਪੱਤਰ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਦੇ (ਦਸਮ ਗ੍ਰੰਥ ਸੰਬੰਧੀ) ਸਟੈਂਡ ਵਿਚ ਕੋਈ ‘ਕਮੀ’ (ਗਲਤੀ) ਨਹੀਂ ਹੈ, ਬਲਕਿ ‘ਪਰਿਵਾਰ’ ਦੀ ਨਿਰਪੱਖਤਾ ਨਾਲ ਸੱਚ ਪੇਸ਼ ਕਰਨ ਦੀ ਨੀਤੀ ‘ਗਲਤ’ ਹੈ। ‘ਪਰਿਵਾਰ’ ਦੇ ਇਸੇ ਸੰਪਾਦਕੀ ਦੇ ਪ੍ਰਤੀਕਰਮ ਵਜੋਂ ਪ੍ਰੋ. ਦਰਸ਼ਨ ਸਿੰਘ ਜੀ ਦੇ ਇਕ ਹੋਰ ਸਮਰਥਕ (ਸਤਿਕਾਰਯੋਗ ਵੀਰ ਇੰਦਰਜੀਤ ਸਿੰਘ ਜੀ ਕਾਨਪੁਰ) ਦਾ ਲੇਖ (ਖਾਲਸਾ ਨਿਉਜ਼ ਅਤੇ ‘ਪਰਿਵਾਰ’ ਦੀ ਵੈਬਸਾਈਟ) ’ਤੇ ਛਪਿਆ। ਇਸ ਲੇਖ ਵਿਚ ਉਨ੍ਹਾਂ ਨੇ ਪ੍ਰੋ. ਦਰਸ਼ਨ ਸਿੰਘ ਜੀ ਦੇ ਦਸਮ ਗ੍ਰੰਥ ਸੰਬੰਧੀ ਸਟੈਂਡ ਵਿਚਲੀ ‘ਕਮੀ’ ਨੂੰ ਮੰਨਦੇ ਹੋਏ ਬੇਨਤੀ ਕੀਤੀ ਸੀ ਕਿ ਸਿਰਫ ਇਕ ਕਮੀ (ਜਾਂ ਗਲਤੀ) ਨੂੰ ਲੈ ਕੇ ਵਾਰ-ਵਾਰ ਅਲੋਚਨਾ ਕਰਨੀ ਠੀਕ ਨਹੀਂ। ਇਸ ਨਾਲ ਉਹ ‘ਆਗੂ’ ਡਿਪਰੇਸ਼ਨ ਵਿਚ ਆ ਕੇ ਲਾਂਬੇ ਹੋਣ ਬਾਰੇ ਸੋਚ ਸਕਦਾ ਹੈ। (ਵੀਰ ਜੀ ਦੇ ਇਸ ਲੇਖ ਬਾਰੇ ਖੁੱਲੀ ਵਿਰਾਚ ਵੱਖਰੇ ਤੌਰ ’ਤੇ ਕਰਨ ਦਾ ਯਤਨ ਕੀਤਾ ਜਾਵੇਗਾ)। ਪ੍ਰੋ. ਦਰਸ਼ਨ ਸਿੰਘ ਜੀ ਦੇ ਦੋ ਨਜ਼ਦੀਕੀ ਸਾਥੀਆਂ ਵੱਲੋਂ ਇਕੋ ਸਟੈਂਡ ਬਾਰੇ ਬਿਲਕੁਲ ਵਿਪਰੀਤ ਸਮਝ ਹੀ ਇਸ਼ਾਰਾ ਕਰਦੀ ਹੈ ਕਿ ਇੱਥੇ ਗੁਰਮਤਿ ਅਧਾਰਿਤ ਬਿਬੇਕ ਦੀ ਥਾਂ ‘ਸਖਸ਼ੀਅਤਪ੍ਰਸਤੀ’ ਪ੍ਰਧਾਨ ਹੈ।

ਆਪ ਜੀ ਦੇ ਲੇਖ ਬਾਰੇ ਨੁਕਤਾਵਾਰ ਵਿਚਾਰ ਪੇਸ਼ ਕਰਨ ਤੋਂ ਪਹਿਲਾਂ ਅਸੀਂ ਆਪਣੀ ਪਹੁੰਚ ਇਕ ਵਾਰ ਫੇਰ ਸਪਸ਼ਟ ਕਰਨਾ ਚਾਹੁੰਦੇ ਹਾਂ। “ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ॥ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ॥ ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ॥ਹਮਾਰਾ ਧੜਾ ਹਰਿ ਰਹਿਆ ਸਮਾਈ॥1॥ (ਪੰਨਾ 366)” ਸਾਡੀ ਧਿਰ ਸਿਰਫ ਗੁਰਮਤਿ ਦੀ ਧਿਰ ਹੈ, ਹੋਰ ਕੋਈ ਨਹੀਂ। ਸਾਡਾ ਹਰ ਕਿਸੇ ਧਿਰ ਨੂੰ ‘ਗੁਰਮਤਿ ਸਮਰਥਨ’ ਹੈ, ਜਿੱਥੋਂ ਤੱਕ ਉਹ ਧਿਰ ‘ਗੁਰਮਤਿ’ ਅਧਾਰਿਤ ਗੱਲ ਕਰਦੀ ਹੈ, ਉੱਥੇ ਤੱਕ ਅਸੀਂ ਉਸ ਦੇ ਨਾਲ ਹਾਂ। ਮਿਸਾਲ ਵਜੋਂ ਜਿੱਥੋਂ ਤੱਕ ਪ੍ਰੋ. ਦਰਸ਼ਨ ਸਿੰਘ ਜੀ (ਗੁਰੂ ਗ੍ਰੰਥ ਦਾ ਪੰਥ ਇੰਟਰਨੈਸ਼ਨਲ ਮੂਵਮੈਂਟ) ਦਸਮ ਗ੍ਰੰਥ ਦਾ ‘ਪ੍ਰਕਾਸ਼’ ਚੁਕਵਾਉਣ ਦੀ ਗੱਲ ਕਰਦੇ ਹਨ, ਉਸ ਦੀਆਂ ਰਚਨਾਵਾਂ ਦਾ ਖੰਡਨ ਕਰਦੇ ਹਨ, ਅਸੀਂ ਉਨ੍ਹਾਂ ਦੇ ਨਾਲ ਹਾਂ। ਪਰ ਜਿੱਥੇ ਉਹ ਗੁਰਮਤਿ ਨੂੰ ਦਰਕਿਨਾਰ ਕਰਕੇ ‘ਰਹਿਤ ਮਰਿਯਾਦਾ’ ਦੀ ‘ਚੋਰ ਮੌਰੀ’ ਰਾਹੀਂ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਬਾਹਰੀ ਰਚਨਾਵਾਂ ਦਾ ਸਮਰਥਨ ਕਰਨ ਲੱਗ ਪੈਂਦੇ ਹਨ, ਅਸੀਂ ਉਨ੍ਹਾਂ ਨਾਲ ਸਹਿਮਤ ਨਹੀਂ। ਉਸੇ ਤਰ੍ਹਾਂ ਜਿੱਥੋਂ ਤੱਕ ‘ਸਪੋਕਸਮੈਨ’ ਦਸਮ ਗ੍ਰੰਥ ਸਮੇਤ ਹੋਰ ਗੁਰਮਤਿ ਵਿਰੋਧੀ ਗੱਲਾਂ ਦਾ ਖੰਡਨ ਕਰਦਾ ਹੈ, ਅਸੀਂ ਉਸ ਦੇ ਨਾਲ ਹਾਂ ਪਰ ਜਿੱਥੇ ਉਹ ‘ਰਾਗਮਾਲਾ’ ਤੋਂ ਅੱਗੇ ਜਾ ਕੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੌਜੂਦਾ ਸਰੂਪ ’ਤੇ ਅਧਾਰਹੀਨ, ਬੇਲੋੜੇ ਕਿੰਤੂ ਕਰਨ ਆਦਿ ਰੂਪੀ ਗੁਰਮਤਿ ਤੋਂ ਉਲਟ ਅਸਿੱਖ ਪਹੁੰਚ ਅਪਨਾ ਲੈਂਦਾ ਹੈ ਤਾਂ ਅਸੀਂ ਉਸ ਦੇ ਨਾਲ ਸਹਿਮਤ ਹੀ ਨਹੀਂ, ਬਲਕਿ ਇਸ ਦਾ ਅਸੀਂ ਕਰੜਾ ਵਿਰੋਧ ਵੀ ਕਰ ਚੁੱਕੇ ਹਾਂ ਅਤੇ ਸੰਸਥਾਗਤ ਰੂਪ ਵਿਚ ਇਸ ਗੱਲ ਦਾ ਤਕੜਾ ਵਿਰੋਧ ਸ਼ਾਇਦ ‘ਤੱਤ ਗੁਰਮਤਿ ਪਰਿਵਾਰ’ ਨੇ ਹੀ ਕੀਤਾ ਹੈ। ਸਾਡੀ ਇਸ ਸੰਪਾਦਕੀ ਸਮੇਤ ਐਸੀਆਂ ਹੋਰ ਸਾਰੀਆਂ ਲਿਖਤਾਂ (ਬੇਨਤੀਆਂ) ਦਾ ਇਕੋ-ਇਕ ਮਕਸਦ ਸਾਰੀਆਂ ਜਾਗਰੂਕ ਧਿਰਾਂ ਨੂੰ ਗੁਰਮਤਿ ਦੇ ਉਲਟ ਕੁਝ ਨੀਤੀਆਂ ਦੀ ਪੜਚੋਲ ਕਰਕੇ ਨਿਰੋਲ ਗੁਰਮਤਿ ਅਧਾਰਿਤ ਨੀਤੀ ਰਾਹੀਂ ਏਕਤਾ ਦੇ ਰਾਹ ਤੁਰਨ ਲਈ ਪ੍ਰੇਰਿਤ ਕਰਨਾ ਹੈ, ਨਾ ਕਿ ਕਿਸੇ ਨੂੰ ਨੀਵਾਂ ਜਾਂ ਉੱਚਾ ਵਿਖਾਉਣਾ। ਅਸੀਂ ਆਪਣੀ ਪਹੁੰਚ ਨੂੰ ਸਿਰਫ ‘ਗੁਰਮਤਿ’ ਅਧਾਤਿਰ ਰੱਖਣ ਦਾ ਯਤਨ ਕਰਦੇ ਹਾਂ, ਨਾ ਕਿ ‘ਚਾਣਕਿਆ ਨੀਤੀ’ ਵਾਂਗੂ ਨੀਤੀ ਘੜ੍ਹਨਾ (ਜਿਵੇਂ, ਹਾਲਾਂ ਪੂਰਾ ਸੱਚ ਪੇਸ਼ ਕਰਨਾ ਠੀਕ ਨਹੀਂ ਆਦਿ-ਆਦਿ)। ਸਾਨੂੰ ਜਿਤਨੀ ਕੁ ਗੁਰਮਤਿ ਦੀ ਸਮਝ ਆ ਜਾਂਦੀ ਹੈ, (ਕਿਸੇ ਤਰੀਕੇ ਵੀ) ਅਸੀਂ ਉਸ ਨੂੰ ਅਪਨਾ ਲੈਂਦੇ ਹਾਂ ਅਤੇ ਉਸ ਬਾਰੇ ਸੱਚ ਪੇਸ਼ ਕਰਨਾ ਸ਼ੁਰੂ ਕਰ ਦੇਂਦੇ ਹਾਂ, ਨਾ ਕਿ ਸੱਚ ਸਮਝ ਆਉਣ ਤੋਂ ਬਾਅਦ ਵੀ ਲਕੋ ਕੇ, ਅਪਨਾਉਣ ਅਤੇ ਪ੍ਰਚਾਰਨ ਦੀ ਥਾਂ ਡਿਪਲੋਮੈਟਿਕ ਚੁੱਪ ਅਖਤਿਆਰ ਕਰਨ ਦੀ ਨੀਤੀ ਅਪਨਾਉਂਦੇ ਹਾਂ। ਜਾਗਰੂਕ ਧਿਰਾਂ ਦੇ ਇਸ ਸਮੇਂ ‘ਸਖਸ਼ੀਅਤਪ੍ਰਸਤੀ’ ਭਰਪੂਰ ‘ਨਗਾਰਖਾਨੇ’ ਵਿਚ ਸਾਡਾ ਇਹ ਨਿਰੋਲ ਗੁਰਮਤਿ ਨੂੰ ਪ੍ਰਚਾਰਨ ਦਾ ‘ਨਿਰਪੱਖ ਹੋਕਾ’ ਸ਼ਾਇਦ ‘ਤੂਤੀ’ ਹੀ ਸਾਬਿਤ ਹੋਵੇਗਾ ਪਰ ਅਸੀਂ ਇਸ ਨੂੰ ਅਪਣਾ ਫਰਜ਼ ਮੰਨ ਕੇ ਨਿਭਾਉਣ ਦਾ ਯਤਨ ਕਰੀ ਜਾਣਾ ਹੈ।

ਆਉ, ਹੁਣ ਆਪ ਜੀ ਦੇ ਲੇਖ ਬਾਰੇ ਨੁਕਤਾਵਾਰ ਕੁਝ ਵਿਚਾਰ ਸਾਂਝੇ ਕਰਦੇ ਹਾਂ। ਅਸੀਂ ਆਪ ਜੀ ਨੂੰ ‘ਗੁਰੂ ਗ੍ਰੰਥ ਦਾ ਪੰਥ ਇੰਟਰਨੈਸ਼ਨਲ ਮੂਵਮੈਂਟ’ ਦੇ ਇਕ ਬੁਲਾਰੇ ਵਜੋਂ ਮੰਨ ਕੇ ਵਿਚਾਰ ਪੇਸ਼ ਕਰ ਰਹੇ ਹਾਂ, ਕਿਉਂਕਿ ਆਪ ਜੀ ਨੇ ਇਨ੍ਹਾਂ (ਪ੍ਰੋ. ਦਰਸ਼ਨ ਸਿੰਘ ਜੀ) ਦੇ ਦਸਮ ਗ੍ਰੰਥ ਸੰਬੰਧੀ ਸਟੈਂਡ ਦੀ ਪ੍ਰੋਢਤਾ ਕੀਤੀ ਹੈ।

ਇਸ ਲੇਖ ਨੂੰ ਦੋ ਹਿਸਿਆਂ ਵਿਚ ਵੰਡਿਆ ਜਾ ਸਕਦਾ ਹੈ।

(1) ਪ੍ਰੋ. ਦਰਸ਼ਨ ਸਿੰਘ ਜੀ (ਗੁਰੂ ਗ੍ਰੰਥ ਦਾ ਪੰਥ ਇੰਟਰਨੈਸ਼ਨਲ ਮੂਵਮੈਂਟ) ਦੇ ‘ਦਸਮ ਗ੍ਰੰਥ’ ਸਬੰਧੀ ਸਟੈਂਡ ਦੀ ਪ੍ਰੋਢਤਾ।

(2) ‘ਤੱਤ ਗੁਰਮਤਿ ਪਰਿਵਾਰ’ ਦੀ ਨਿਰੋਲ ਗੁਰਮਤਿ ਨੂੰ ਅਪਨਾਉਣ ਦੀ ਪਹੁੰਚ ਨੂੰ ਗਲਤ ਸਿੱਧ ਕਰਨ ਸਬੰਧੀ ਵਿਚਾਰ।

ਪ੍ਰੋ. ਦਰਸਨ ਸਿੰਘ ਜੀ ਦੀ ‘ਦਸਮ ਗ੍ਰੰਥ’ ਸਬੰਧੀ ਨੀਤੀ:

ਪ੍ਰੋ. ਦਰਸ਼ਨ ਸਿੰਘ ਜੀ ‘ਗੁਰੂ ਗ੍ਰੰਥ ਦਾ ਪੰਥ ਇੰਟਰਨੈਸ਼ਨਲ ਮੂਵਮੈਂਟ’ ਦੇ ਸਰਪ੍ਰਸਤ ਹਨ। ਆਪ ਜੀ ਵੱਲੋਂ ਇਸ ਲੇਖ ਵਿਚ ‘ਦਸਮ ਗ੍ਰੰਥ’ ਬਾਰੇ ਉਨ੍ਹਾਂ ਦੀ ਨੀਤੀ, ਇਸ ਤਰ੍ਹਾਂ ਦੱਸੀ ਗਈ ਹੈ:-

(ੳ) ਪਹਿਲਾਂ ਗੁਰਦੁਆਰਿਆਂ ਅਤੇ ਡੇਰਿਆਂ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਵਿਚ ਸਜਾਏ ਗਏ ਅਖੌਤੀ ਦਸਮ ਗ੍ਰੰਥ ਦੀਆਂ ਪ੍ਰਤੀਆਂ ਨੂੰ ਚੁਕਵਾਉਂਣਾ।

(ਅ) ਫਿਰ ਦਸਮ ਗ੍ਰੰਥ ਦੀਆਂ ਕਾਮ-ਉਕਸਾਊ ਅਤੇ ਨਿਰੋਲ ਬ੍ਰਾਹਮਣਵਾਦੀ ਰਚਨਾਵਾਂ ਪ੍ਰਤੀ ਸੰਗਤਾਂ ਨੂੰ ਜਾਗਰੂਕ ਕਰਨਾ।

(ਸ) ਅਤੇ ਫਿਰ ਰਹਿਤ ਮਰਿਯਾਦਾ ਤੋਂ ਮਾਨਤਾ ਪ੍ਰਾਪਤ ਦਸਮ ਗ੍ਰੰਥ ਦੀਆਂ ਰਚਨਾਵਾਂ ਬਾਰੇ ਵਿਦਵਾਨਾਂ ਤੋਂ ਚਰਚਾ ਕਰਵਾਉਂਣਾ।

ਇਸ ਪੈਰੇ ਵਿਚ ਅੱਗੇ ਜਾ ਕੇ ਤੁਸੀਂ ਸਪਸ਼ਟ ਲਿਖਿਆ ਹੈ ਕਿ ‘ਦਸਮ ਗ੍ਰੰਥ’ ਦਾ ‘ਪ੍ਰਕਾਸ਼’ ਚੁਕਵਾਉਂਣਾ ਪਹਿਲਾ ਪੜਾਅ ਹੈ। ਇਸ (ਇਕ) ਪੜਾਅ ਵਿਚ ਸਫਲਤਾ ਮਿਲਣ ਉਪਰੰਤ ਹੀ ਦੂਜੇ ਪੜਾਅ ਵੱਲ ਵਧਿਆ ਜਾਣਾ ਹੈ। ਇਹ ਸਟੈਂਡ ਕਿਵੇਂ ਗੁਰਮਤਿ ਤੋਂ ਉਲਟ ਹੈ, ਇਸ ਬਾਰੇ ਵਿਚਾਰ ਥੋੜੀ ਬਾਅਦ ਵਿਚ ਕਰਾਂਗੇ। ਪਰ ਪਹਿਲਾਂ ਇਹ ਦਿਲਚਸਪ ਨੁਕਤਾ ਆਪ ਜੀ ਸਾਹਮਣੇ ਰੱਖਣਾ ਚਾਹੁੰਦੇ ਹਾਂ ਕਿ ਪ੍ਰੋ. ਦਰਸ਼ਨ ਸਿੰਘ ਜੀ ਆਪ ਹੀ ਇਸ ਨੀਤੀ ਤੇ ਪੂਰੀ ਤਰ੍ਹਾਂ ਨਹੀਂ ਤੁਰ ਰਹੇ। ਤੁਹਾਡੇ ਅਨੁਸਾਰ ਪਹਿਲੇ ਪੜਾਅ ਵਿਚ ਸਿਰਫ ‘ਦਸਮ ਗ੍ਰੰਥ’ ਦਾ ‘ਪ੍ਰਕਾਸ਼’ ਚੁਕਵਾਉਂਣ ਦੀ ਗੱਲ ਹੀ ਕਰਨੀ ਹੈ, ਦਸਮ ਗ੍ਰੰਥ ਦੀਆਂ ਰਚਨਾਵਾਂ ਵਿਚਲੀ ਅਸ਼ਲੀਲਤਾ ਅਤੇ ਬ੍ਰਾਹਮਣਵਾਦ ਬਾਰੇ ਗੱਲ ਅਗਲੇ ਪੜਾਅ ਵਿਚ ਕੀਤੀ ਜਾਵੇਗੀ। ਭਾਵ ਕਿ ਜਦੋਂ ਤੱਕ ‘ਦਸਮ ਗ੍ਰੰਥ’ ਦਾ ‘ਪ੍ਰਕਾਸ਼’ ਹੋਣਾ ਬੰਦ ਨਹੀਂ ਹੋ ਜਾਂਦਾ, ਦਸਮ ਗ੍ਰੰਥ ਦੀ ਕਿਸੇ ਵੀ ਰਚਨਾ ਦੀ ਕਚਿਆਈ ਬਾਰੇ ਗੱਲ ਨਹੀਂ ਕੀਤੀ ਜਾਵੇਗੀ। ਪਰ ਪ੍ਰੋ. ਦਰਸ਼ਨ ਸਿੰਘ ਜੀ ਆਪ ਹੀ ਪਿਛਲੇ ਕਾਫੀ ਸਮੇਂ ਤੋਂ ਦਸਮ ਗ੍ਰੰਥ ਦੀਆਂ ਕਈਂ ਰਚਨਾਵਾਂ (ਜਿਵੇਂ ਅਨੂਪ ਕੌਰ ਵਾਲੀ ਸਾਖੀ ਆਦਿ) ਦੀ ਕਚਿਆਈ ਬਾਰੇ ਖੁੱਲ ਕੇ ਗੱਲ ਕਰ ਰਹੇ ਹਨ, ਜਦੋਂ ਕਿ ਅਜੇ ਤੱਕ ਕਿਸੇ ਇਕ ਵੀ ਥਾਂ ਤੋਂ ‘ਦਸਮ ਗ੍ਰੰਥ’ ਦਾ ‘ਪ੍ਰਕਾਸ਼’ ਖਤਮ ਨਹੀਂ ਹੋਇਆ। ਇਸ ਨੀਤੀ ਵਿਚ ਇਹ ਆਪਾ ਵਿਰੋਦ ਕਿਉਂ ? ਇਹ ਵੀ ਗੱਲ ਨੋਟ ਕਰਨ ਲਾਇਕ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਨੂੰ ਪੁਜਾਰੀਆਂ ਨੇ ਅਕਾਲ ਤਖਤ ਦੇ ਨਾਂ ਦੀ ਦੁਰਵਰਤੋਂ ਕਰਕੇ ਆਪਣੇ ਪੰਥ ਵਿਚੋਂ ਇਸ ਕਾਰਨ ਛੇਕਿਆ ਕਿ ਉਹ (ਸਿਰਫ) ‘ਦਸਮ ਗ੍ਰੰਥ’ ਦਾ ‘ਪ੍ਰਕਾਸ਼’ ਚੁਕਵਾਉਣ ਦੀ ਗੱਲ ਕਰਦੇ ਹਨ।

ਬਲਕਿ ਜਿਸ ਵੀਡੀਓ ਦੀ ਤੋੜ-ਮਰੋੜ ਕੇ ਉਨ੍ਹਾਂ ਵਿਰੁਧ ਸ਼ਿਕਾਇਤ ਕੀਤੀ ਗਈ ਸੀ, ਉਸ ਵਿਚ ਉਹ ‘ਦਸਮ ਗ੍ਰੰਥ’ ਦੀ ਇਕ ਰਚਨਾ ਦੀ ਕਚਿਆਈ (ਗੁਰਮਤਿ ਤੋਂ ਉਲਟ) ਬਾਰੇ ਪ੍ਰਚਾਰ ਕਰ ਰਹੇ ਸਨ। ਵੀਰ ਜੀ, ਤੁਹਾਡੇ ਅਨੁਸਾਰ ਤਾਂ ਇਹ ਉਨ੍ਹਾਂ ਦੀ ‘ਗਲਤੀ’ ਸੀ ਕਿਉਂਕਿ ਇਹ ਸਭ ਤਾਂ ‘ਅਗਲੇ’ ਪੜਾਅ ਵਿਚ ਕੀਤਾ ਜਾਣਾ ਸੀ।

ਤੁਸੀਂ ਕਿਤਨੇ ਵੀ ਪੜਾਵਾਂ ਦੇ ਬਹਾਨੇ ਘੜ੍ਹਦੇ ਰਹੋ ਪਰ ਅਸਲ ਗੱਲ ਇਹ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ (ਸਮੇਤ ਉਨ੍ਹਾਂ ਦੇ ਸਮਰਥਕਾਂ ਦੇ) ਲਈ ਸਿਰਫ ਇਕੋ-ਇਕ ਅੜਚਨ ‘ਪੰਥ ਪ੍ਰਵਾਣਿਤ’ ਹੋ ਚੁੱਕੀਆਂ (ਗੁਰੂ ਪ੍ਰਵਾਣਿਤ ਨਹੀਂ) ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਰੱਦ ਕਰਨ ਦੀ ਹੈ। ਵਰਨਾ ‘ਪੜਾਵਾਂ’ ਨੂੰ ਰਲਗੱਡ ਤਾਂ ਉਹ ਪਹਿਲਾਂ ਹੀ ਕਰ ਚੁੱਕੇ ਹਨ। ਉਨ੍ਹਾਂ ਨੂੰ ‘ਗੁਰੂ’ ਦੀ ਪ੍ਰਵਾਨਗੀ ਦਾ ਡਰ ਇਤਨਾ ਨਹੀਂ ਸਤਾ ਰਿਹਾ, ਜਿਤਨਾ ਕਿ ‘ਪੰਥ ਦੀ ਪ੍ਰਵਾਨਗੀ’ ਦਾ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ‘ਗੁਰੂ’ ਸਿੱਧੇ ਰੂਪ ਵਿਚ ਤਾਂ ਆ ਕੇ ਟੋਕੇਗਾ ਨਹੀਂ। ਪਰ ਜੇ ਪੰਥ ਦੀਆਂ ‘ਪ੍ਰਵਾਣਿਤ’ ਕੀਤੀਆਂ ਗਲਤ ਰਚਨਾਵਾਂ ਰੱਦ ਕਰ ਦਿੱਤੀਆਂ ਤਾਂ ਵਾਪਸੀ ਦੇ ਸਾਰੇ ਰਸਤੇ ਬੰਦ ਹੋ ਜਾਣ ਦੇ ਆਸਾਰ ਹਨ। ਉਨ੍ਹਾਂ ਦੇ ਮਨ ਵਿਚ ਸ਼ਾਇਦ ਕਿਧਰੇ ਇਹੀ ਭਾਵਨਾ ਘਰ ਕਰੀ ਬੈਠੀ ਹੈ ਕਿ ਹੋ ਸਕਦਾ ਹੈ, ਭਵਿੱਖ ਵਿਚ ਕਾਲਕਾ ਪੰਥ ਉਨ੍ਹਾਂ ਦੇ ਛੇਕਣ ਦਾ ਫੈਸਲਾ ਬਦਲ ਲਵੇ ਅਤੇ ਉਨਾਂ ਨੂੰ ਮੁੱਖ ਧਾਰਾ ਵਿਚ ਸ਼ਾਮਿਲ ਕਰ ਲਿਆ ਜਾਵੇ। ਉਨ੍ਹਾਂ ਦੇ ਕੁਝ ‘ਕਟੱੜ ਸਮਰਥਕ’ ਤਾਂ ਪਿਛਲੇ ਸਮੇਂ ਵਿਚ ਐਸ.ਐਮ.ਐਸ. ਕਰਕੇ ਇਹ ਮੰਗ ਵੀ ਕਰ ਚੁੱਕੇ ਹਨ ਕਿ ਪ੍ਰੋ. ਦਰਸ਼ਨ ਸਿੰਘ ਜੀ ਨੂੰ ‘ਅਕਾਲ ਤਖਤ’ ਦਾ ‘ਜੱਥੇਦਾਰ’ ਬਣਾਇਆ ਜਾਵੇ। ਐਸੇ ‘ਕਟੱੜ ਸਮਰਥਕਾਂ’ ਅਨੁਸਾਰ ਜੋ ਇਸ ਮੰਗ ਦੀ ਹਿਮਾਇਤ ਨਹੀਂ ਕਰਦਾ, ਉਹ ‘ਸੱਚਾ ਸਿੱਖ’ ਨਹੀਂ ਹੋ ਸਕਦਾ। ਇਸ ਪੜਾਅਵਾਰ ਨੀਤੀ ਦੀਆਂ ਕਮੀਆਂ ਬਾਰੇ ਇਕ ਖੁੱਲਾ ਨਿਜੀ ਬੇਨਤੀ ਪੱਤਰ ‘ਪਰਿਵਾਰ’ ਵਲੋਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਕਾਫੀ ਸਮਾਂ ਪਹਿਲਾਂ ਲਿਖਿਆ ਗਿਆ ਸੀ। ਪਰ ਉਨ੍ਹਾਂ ਨੇ ਕਿਸੇ ਨੁਕਤੇ ਨੂੰ ਛੂਹਣ ਤੋਂ ਬਿਨਾਂ ਸਿਰਫ ਇਤਨਾ ਹੀ ਕਿਹਾ ਕਿ “ਮੈਂ ਆਪ ਜੀ ਨੂੰ ਸਮਝਾ ਨਹੀਂ ਸਕਿਆ”।

ਹੁਣ ਤੁਹਾਡੇ ਅਨੁਸਾਰ ਦੱਸੀ ਪ੍ਰੋ. ਦਰਸ਼ਨ ਸਿੰਘ ਜੀ ਦੀ ਨੀਤੀ ਦੀ ਪੜਚੋਲ ਕਰਦੇ ਹਾਂ:

(1) ਪਹਿਲੇ ਪੜਾਅ ਵਿਚ ਸਿਰਫ ‘ਦਸਮ ਗ੍ਰੰਥ’ ਦਾ ‘ਪ੍ਰਕਾਸ਼’ ਚੁਕਵਾਉਣ ਦੀ ਗੱਲ ਕਰਨੀ ਹੈ। ਜਦੋਂ ਇਹ ‘ਪ੍ਰਕਾਸ਼’ ਹੋਣਾ ਬੰਦ ਹੋ ਗਿਆ, ਉਸ ਤੋਂ ਬਾਅਦ ਹੀ ‘ਦਸਮ ਗ੍ਰੰਥ’ ਦੀਆਂ ਰਚਨਾਵਾਂ ਵਿਚਲੀ ਅਸ਼ਲੀਲਤਾ ਅਤੇ ਬ੍ਰਾਹਮਣਵਾਦ ਬਾਰੇ ਗੱਲ ਕੀਤੀ ਜਾਵੇਗੀ।

ਪੜਚੋਲ/ਵਿਚਾਰ:- 1. ਵੀਰ ਜੀ, ਗੁਰਮਤਿ ਇਨਕਲਾਬ ਦੀ ਸ਼ੁਰੂਆਤ ਦੀ ਉਹ ਘਟਨਾ ਚੇਤੇ ਕਰੀਏ, ਜਦੋਂ ਬਾਬਾ ਨਾਨਕ ਜੀ ਨੇ ਬਚਪਨ ਵਿਚ ਜਨੇਉ ਦੀ ਰਸਮ ਵੇਲੇ ਇਸ ਦੀ ‘ਕਚਿਆਈ’ ਬਾਰੇ ਸੱਚ ਪੇਸ਼ ਕਰਦੇ ਹੋਏ, ਇਸ ਨੂੰ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ। ਕੀ ਉਨ੍ਹਾਂ ਨੇ ਇਹ ਸ਼ਰਤ ਰੱਖੀ ਕਿ ਜਦੋਂ ਜਨੇਉ ਪੂਰੀ ਤਰ੍ਹਾਂ ਬੰਦ ਹੋ ਗਿਆ, ਉਸ ਤੋਂ ਬਾਅਦ ਹੀ ਹੋਰ ਕੋਈ ਗੱਲ ਕੀਤੀ ਜਾਵੇਗੀ। ਕੀ ਤੁਹਾਡੇ ਅਨੁਸਾਰ ਉਨ੍ਹਾਂ ਨੂੰ ਵੀ ‘ਪੂਰਾ ਸੱਚ’ ਅਪਨਾਉਣ (ਪ੍ਰਚਾਰਨ) ਦੀ ਥਾਂ ਜਨੇਉ ਨੂੰ ‘ਪੜਾਅਵਾਰ’ ਛੱਡਵਾਉਣ ਦੀ ਨੀਤੀ (ਪਹਿਲਾਂ ਵੈਸ਼ ਛੱਡੇ, ਫੇਰ ਖੱਤਰੀ, ਫੇਰ ਬ੍ਰਾਹਮਣ ਆਦਿਕ, ਕੋਈ) ਅਪਨਾਉਣੀ ਚਾਹੀਦੀ ਸੀ ? ਕੀ ਜਨੇਉ ਹੁਣ ਤੱਕ ਵੀ ਨਹੀਂ ਪਾਇਆ ਜਾ ਰਿਹਾ ? ਬਾਬਾ ਨਾਨਕ ਜੀ ਨੇ ਹਰਿਦੁਆਰ ਜਾ ਕੇ ਸੂਰਜ ਨੂੰ ਪਾਣੀ ਪਾਉਣ ਦੀ ਰਸਮ ਨੂੰ ਗਲਤ ਦਸਦਿਆਂ, ਇਸ ਦਾ ਦਲੀਲ ਨਾਲ ਖੰਡਨ ਕੀਤਾ। ਜਗਨਨਾਥ ਜਾ ਕੇ ਰੱਬ ਦੇ ਨਾਂ ਤੇ ‘ਮੂਰਤੀ’ ਦੀ ਕੀਤੀ ਜਾ ਰਹੀ ਆਰਤੀ ਨੂੰ ਗਲਤ ਦਸਦੇ ਹੋਏ ਵਿਰੋਧ ਕੀਤਾ ਅਤੇ ਸੱਚ ਸਾਹਮਣੇ ਰੱਖਿਆ। ਮੱਕੇ ਜਾ ਕੇ ‘ਸਿਰਫ ਇਹੀ ਰੱਬ ਦਾ ਘਰ ਹੈ’ ਵਾਲੀ ਗਲਤ ਮਨੌਤ ਨੂੰ ਰੱਦ ਕੀਤਾ। ਕੀ ਜਨੇਉ ਪਾਉਣਾ, ਸੂਰਜ ਨੂੰ ਪਾਣੀ ਦੇਣਾ, ਮੂਰਤੀਆਂ ਦੀ ਆਰਤੀ ਕਰਨਾ, ਮੱਕੇ ਵਾਲੀ ਮਨੌਤ ਆਦਿ ਪੂਰੀ ਤਰ੍ਹਾਂ ਖਤਮ ਹੋ ਗਏ ? ਕੀ ਨਾਨਕ ਪਤਾਸ਼ਾਹ ਜੀ ਨੇ ਵੀ ਕੋਈ ਸ਼ਰਤ ਰੱਖੀ ਕਿ ਪਹਿਲਾਂ ਇਕ ਗਲਤ ਰਸਮ ਪੂਰੀ ਤਰ੍ਹਾਂ ਖਤਮ ਹੋ ਜਾਵੇ, ਤਾਂ ਹੀ ਅਗਲੀ ਗੱਲ ਕਰਾਂਗੇ ? ਨਹੀਂ, ਬਲਕਿ ਉਨ੍ਹਾਂ ਨੇ ‘ਖਰਾ ਸੱਚ’ ਦਲੀਲ ਨਾਲ ਲੋਕਾਂ ਸਾਹਮਣੇ ਪੇਸ਼ ਕਰ ਦਿੱਤਾ। ਜਿਸ ਨੂੰ ਚੰਗਾ ਲਗਿਆ, ਉਸ ਨੇ ਅਪਨਾ ਲਿਆ ਅਤੇ ਉਹ ਸਚਿਆਰਾ ਮਨੁੱਖ (ਸਿੱਖ) ਬਣ ਗਿਆ। ਜੇ ਉਹ ਐਸੀਆਂ ਗਲਤ ਸ਼ਰਤਾਂ ਲਾ ਦੇਂਦੇ ਤਾਂ ਸ਼ਾਇਦ ‘ਗੁਰਮਤਿ ਇਨਕਲਾਬ’ ਆਉਣਾ ਹੀ ਨਹੀਂ ਸੀ। ਰਹਿਬਰਾਂ (ਪ੍ਰਚਾਰਕਾਂ) ਦਾ ਕੰਮ ਹੁੰਦਾ ਹੈ ‘ਪੂਰਾ ਸੱਚ’ ਲੋਕਾਂ ਸਾਹਮਣੇ ਰੱਖ ਦੇਣਾ। ਸਾਰੇ ਜਾਣਦੇ ਹਨ ਕਿ 100% ਲੋਕ ਸੱਚ ਨੂੰ ਨਹੀਂ ਅਪਨਾਉਂਦੇ। ਫੇਰ ਅਸੀਂ (ਗੁਰੂ ਗ੍ਰੰਥ ਦਾ ਪੰਥ ਇੰਟਰਨੈਸ਼ਨਲ ਮੂਵਮੈਂਟ ਅਤੇ ਹੋਰ) ਗੁਰਮਤਿ ਇਤਿਹਾਸ ਤੋਂ ਸੇਧ ਲੈਣ ਦੀ ਥਾਂ ਕਿਸੇ ‘ਚਾਣਕਿਆ’ ਕੋਲੋਂ ਸੇਧ ਲੈ ਕੇ ਨੀਤੀ ਬਣਾਉਣਾ ਕਿਉਂ ਚਾਹੁੰਦੇ ਹਾਂ ? ਜਿਸ ਗਲਤ ਗੱਲ (ਪੰਥ ਪ੍ਰਵਾਣਿਤ ਰਚਨਾਵਾਂ ਠੀਕ ਹਨ ਆਦਿ) ਨੂੰ ਤੁਸੀਂ ਹੁਣ ਕਿਸੀ ‘ਨੀਤੀ ਅਧੀਨ’ ਮੰਨ ਰਹੇ ਹੋ, ਭਵਿੱਖ ਵਿਚ ਇਸ ਨੂੰ ਗਲਤ ਕਿਵੇਂ ਕਹਿ ਲਵੋਗੇ ? ਕੀ ਇਹ ਆਪਾ-ਵਿਰੋਧ ਨਹੀਂ ਹੋਵੇਗਾ ?

ਜੇ ਅੱਗਲੇ 200 ਸਾਲਾਂ ਤੱਕ ਹਰ ਥਾਂ ਤੋਂ ‘ਦਸਮ ਗ੍ਰੰਥ’ ਦਾ ‘ਪ੍ਰਕਾਸ਼’ ਬੰਦ ਨਾ ਹੋਇਆ ਤਾਂ ਕੀ ਉਦੋਂ ਤੱਕ ਅਗਲੀ ਗੱਲ ਨਹੀਂ ਕੀਤੀ ਜਾਵੇਗੀ ? ਪੂਰਾ ਸੱਚ ਪੇਸ਼ ਕਰਨਾ ਗੁਰਮਤਿ ਅਨੁਸਾਰੀ ਹੈ ਪਰ ਕਿਸੇ ਨੀਤੀ ਅਧੀਨ ਅੱਧਾ-ਅਧੂਰਾ ਸੱਚ ਪੇਸ਼ ਕਰ ਦੇਣਾ, ਲੁਕਾ ਲੈਣਾ ਜਾਂ ਘੁੰਮਾ-ਫਿਰਾ ਕੇ ਪੇਸ਼ ਕਰਨਾ ‘ਬ੍ਰਾਹਮਣਵਾਦ’ ਹੈ। ਜਿਵੇਂ ਮਹਾਂਭਾਰਤ ਵਿਚ ਪਾਂਡਵਾਂ ਵੱਲੋਂ ਬੋਲਿਆ, ‘ਸੱਚ’ ਕਿ ‘ਅਸ਼ਵਥਾਮਾ ਮਾਰਿਆ ਗਿਆ ਹੈ’ ਬਾਕੀ ਹਿੱਸਾ ਲਕੋ ਕੇ ਬੋਲਿਆ ‘ਪਰ ਨਰ ਨਹੀਂ ਹਾਥੀ’। ਹੁਣ ਅਸੀਂ ਫੈਸਲਾ ਕਰਨਾ ਹੈ ਕਿ ਅਸੀਂ ਲਹਿਰ ਨੂੰ ਚਲਾਉਣ ਵੇਲੇ ਸੇਧ ‘ਗੁਰਮਤਿ’ ਤੋਂ ਲੈਣੀ ਹੈ ਜਾਂ ਬ੍ਰਾਹਮਣਵਾਦ (ਚਾਣਕਿਆ, ਮਹਾਂਭਾਰਤ ਆਦਿ) ਤੋਂ ?

(2) ਵੀਰ ਜੀ, ਤੁਸੀਂ ਆਪ ਵੀ ਇਸ ਨੀਤੀ ਤੇ ਪੂਰੀ ਤਰ੍ਹਾਂ ਨਹੀਂ ਤੁਰ ਰਹੇ। ਤੁਸੀਂ ਅਖਬਾਰਾਂ, ਮੈਗਜ਼ੀਨਾਂ, ਵੈਬਸਾਈਟਾਂ ਆਦਿ ਤੇ ਕਈਂ ਵਾਰ ‘ਦਸਮ ਗ੍ਰੰਥ’ ਦੀਆਂ ਕੁਝ ਰਚਨਾਵਾਂ ਦੀ ਕਚਿਆਈ ਬਾਰੇ ਲਿਖਦੇ ਰਹੇ ਹੋ। ਪਰ ਤੁਹਾਡੀ ਨੀਤੀ ਅਨੁਸਾਰ ਤਾਂ ਪਹਿਲਾਂ ਸਿਰਫ ‘ਦਸਮ ਗ੍ਰੰਥ’ ਦਾ ‘ਪ੍ਰਕਾਸ਼’ ਚੁਕਵਾਉਣ ਦੀ ਗੱਲ ਹੀ ਕਰਨੀ ਸੀ। ਇਹ ‘ਪ੍ਰਕਾਸ਼’ ਬੰਦ ਹੋ ਜਾਣ ਤੋਂ ਬਾਅਦ ਹੀ ‘ਦਸਮ ਗ੍ਰੰਥ’ ਵਿਚਲੀਆਂ ਰਚਨਾਵਾਂ ਦੀ ਕਚਿਆਈ ਬਾਰੇ ਗੱਲਾਂ (ਪ੍ਰਚਾਰ) ਕਰਨੀਆਂ ਸਨ। ਭਾਵ ਤੁਸੀਂ ਆਪ ਵੀ (ਆਪਣੇ ਹੋਰ ਸਾਥੀਆਂ ਵਾਂਗੂ) ਇਸ ਨੀਤੀ ਤੋਂ ਪਹਿਲਾਂ ਹੀ ਉਲਟ ਤੁਰ ਰਹੇ ਹੋ।

(3) ਤੁਹਾਡੇ ਮੁਤਾਬਕ ਦੱਸੀ ਤਿੰਨ ਪੜਾਵਾਂ ਵਿਚਲੀ ਨੀਤੀ ਅਨੁਸਾਰ ਪੰਥ ਪ੍ਰਵਾਣਿਤ ‘ਦਸਮ ਗ੍ਰੰਥ’ ਦੀਆਂ ਰਚਨਾਵਾਂ ਬਾਰੇ (ਪਹਿਲੇ ਦੋ ਪੜਾਅ ਖਤਮ ਹੋਣ ਤੋਂ ਬਾਅਦ) ਤੀਜੇ ਪੜਾਅ ’ਤੇ ਵਿਦਵਾਨਾਂ ਕੋਲੋਂ ਖੋਜ ਕਰਵਾਈ ਜਾਵੇਗੀ। ਭਾਵ ਕਿ ਤੁਸੀਂ (ਗੁਰੂ ਗ੍ਰੰਥ ਦਾ ਪੰਥ ਇੰਟਰਨੈਸ਼ਨਲ ਮੂਵਮੈਂਟ) ਹੁਣ ਤੱਕ ਇਨ੍ਹਾਂ ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨਦੇ ਹੋ। ਤੀਜੇ ਪੜਾਅ ਵਿਚ ਇਨ੍ਹਾਂ ਬਾਰੇ ਸੋਚੋਗੇ। ਇਸ ਦਾ ਮਤਲਬ ਬੇਨਤੀ ਚੌਪਈ, ਭਗੌਤੀ ਵਾਲੇ ਬੰਦ, ਜਾਪ, ਸਵਈਏ ਆਦਿ ਬਾਰੇ ਤੁਸੀਂ ਡਾ. ਰਤਨ ਸਿੰਘ ਜੱਗੀ, ਗਿਆਨੀ ਭਾਗ ਸਿੰਘ ਜੀ ਅੰਬਾਲਾ, ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਜਸਬਿੰਦਰ ਸਿੰਘ ਜੀ ਦੁਬਈ, ਦਲਬੀਰ ਸਿੰਘ ਜੀ ਦਿੱਲੀ, ਡਾ. ਗੁਰਮੁੱਖ ਸਿੰਘ ਜੀ ਦਿੱਲੀ ਵਲੋਂ ਕੀਤੀ ਖੋਜ ਨੂੰ ਸਹੀ ਨਹੀਂ ਮੰਨਦੇ ? ਅਤੇ ਇਨ੍ਹਾਂ ਸਾਰੀਆਂ (ਪੰਥ ਪ੍ਰਵਾਣਿਤ) ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨਦੇ ਹੋ ? ਪਰ ‘ਪਰਿਵਾਰ’ ਵਲੋਂ ਪ੍ਰਕਾਸ਼ਿਤ ਪੁਸਤਕ ‘ਪੰਥ ਪ੍ਰਵਾਣਿਕਤਾ ਦੇ ਨਾਂ ਤੇ ਗੁਰਮਤਿ ਸਿਧਾਤਾਂ ਦੀ ਬਲੀ ਕਿਉਂ ?’ ਵਿਚ ਸਪਸ਼ਟ ਕੀਤਾ ਹੈ ਕਿ ਰਹਿਤ ਮਰਿਯਾਦਾ ਵਿਚਲੀਆਂ ‘ਦਸਮ ਗ੍ਰੰਥ’ ਦੀਆਂ ਰਚਨਾਵਾਂ ਨੂੰ ਪ੍ਰਮਾਣਿਕ ਮੰਨਣ ਦਾ ਮਤਲਬ, ‘ਦਸਮ ਗ੍ਰੰਥ’ ਦੇ ਲਗਭਗ 1150 ਪੰਨਿਆਂ ਨੂੰ ਪ੍ਰਮਾਣਿਕ ਮੰਨਣਾ ਹੈ। 1428 ਪੰਨਿਆਂ ਵਿਚੋਂ ਲਗਭਗ 1150 ਪੰਨਿਆਂ ਨੂੰ ਪ੍ਰਮਾਣਿਕ ਮੰਨਣ ਵਾਲਾ ‘ਦਸਮ ਗ੍ਰੰਥ’ ਦਾ ਵਿਰੋਧੀ ਹੋਣ ਦਾ ਦਾਅਵਾ ਕਿਵੇਂ ਕਰ ਸਕਦਾ ਹੈ ?

(4) ਵੀਰ ਜੀ, ਤੁਸੀਂ ਸ਼ਾਇਦ ਜਾਣਦੇ ਹੀ ਹੋ ਕਿ ਸ਼੍ਰੋਮਣੀ ਕਮੇਟੀ ਡਾ. ਰਤਨ ਸਿੰਘ ਜੱਗੀ ਰਾਹੀਂ ਸੰਤੋਖ ਸਿੰਘ ਚੰਡੀਗੜ੍ਹ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਮੰਨ ਚੁੱਕੀ ਹੈ ਕਿ ‘ਬੇਨਤੀ ਚੌਪਈ’ (ਸਮੇਤ ਪੂਰਾ ਤ੍ਰਿਆ ਚਰਿਤ੍ਰ) ਦਸਮੇਸ਼ ਕ੍ਰਿਤ ਨਹੀਂ ਹੈ। (ਇਸ ਬਾਰੇ ਵਧੇਰੇ ਜਾਣਕਾਰੀ ਲਈ ‘ਪਰਿਵਾਰ’ ਦੀ ਉਪਰੋਕਤ ਦੱਸੀ ਗਈ ਪੁਸਤਕ ਪੜ੍ਹੀ ਜਾ ਸਕਦੀ ਹੈ)। ਪਰ ਸ਼੍ਰੋਮਣੀ ਕਮੇਟੀ ਪੰਥ ਵਿਰੋਧੀ ਤਾਕਤਾਂ ਦੇ ਪ੍ਰਭਾਵ ਹੇਠ ਆ ਜਾਣ ਕਰਕੇ, ਉਸ ਸੱਚਾਈ ਤੇ ਅਮਲ ਨਹੀਂ ਕਰਨਾ ਚਾਹੁੰਦੀ। ਪਰ ਤੁਸੀਂ ਤਾਂ ਅਣਮਿੱਥੇ ਸਮੇਂ ਤੱਕ ‘ਬੇਨਤੀ ਚੌਪਈ’ (ਰਾਹੀਂ ਪੂਰੀ ਤ੍ਰਿਆ ਚਰਿਤ੍ਰ) ਨੂੰ ਦਸਮੇਸ਼ ਕ੍ਰਿਤ (ਪਾ:10) ਮੰਨਣ ਲਈ ਕਮਰਕੱਸੇ ਕਰੀ ਬੈਠੇ ਹੋ।

(5) ਵੀਰ ਜੀ, ਇਕ ਮਨੁੱਖ ਦੀ ਔਸਤ ਉਮਰ 80 ਤੋਂ 100 ਸਾਲ ਤੱਕ ਹੈ। ਪ੍ਰੋ. ਦਰਸ਼ਨ ਸਿੰਘ ਜੀ (ਸਮੇਤ ਤੁਸੀਂ ਸਾਰੇ) ਪੰਥ ਪ੍ਰਵਾਣਿਕਤਾ (ਸਿੱਖ ਰਹਿਤ ਮਰਿਯਾਦਾ) ਦੀ ਦੁਹਾਈ ਦੇ ਕੇ ਕਹਿ ਰਹੇ ਹੋ ਕਿ ਭਗੌਤੀ ਵਾਲਾ ਬੰਦ, ਬੇਨਤੀ ਚੌਪਈ, ਜਾਪ, ਸਵਈਏ ਆਦਿ ਦਸਮੇਸ਼ ਜੀ ਕ੍ਰਿਤ ਹਨ (ਰੱਦ ਨਾ ਕਰਨ ਦਾ ਸਪਸ਼ਟ ਮਤਲਬ ਇਹ ਹੀ ਹੈ)। ਅਗਲੇ 20 ਕੁ ਸਾਲਾਂ ਔਸਤਨ ਅਧਾਰ ’ਤੇ ਸਾਡੇ ਵਿਚੋਂ ਕਈਆਂ ਨੇ ਚੜ੍ਹਾਈ ਕਰ ਜਾਣਾ ਹੈ। ਭਵਿੱਖ ਵਿਚ ਦਸਮ ਗ੍ਰੰਥੀਆਂ ਦੀ ਅਗਲੀ ਪੀੜ੍ਹੀ ਨੇ ਦਸਮ ਗ੍ਰੰਥ ਦੀਆਂ ਇਨ੍ਹਾਂ ਰਚਨਾਵਾਂ (ਬੇਨਤੀ ਚੌਪਈ, ਜਾਪ, ਸਵਈਏ ਆਦਿ) ਦਾ ਵਿਰੋਧ ਕਰਨ ਵਾਲੀਆਂ ਸਾਡੀਆਂ ਪੀੜ੍ਹੀਆਂ ਨੂੰ ਇਹ ਕਹਿੰਦੇ ਹੋਏ ਬੇਬਸ ਕਰ ਦੇਣਾ ਹੈ ਕਿ ਤੁਹਾਡੇ ਆਦਰਸ਼ ਪ੍ਰੋ. ਦਰਸ਼ਨ ਸਿੰਘ ਜੀ, ਕ੍ਰਿਪਾਲ ਸਿੰਘ ਜੀ ਬਠਿੰਡਾ ਤਾਂ ਇਨ੍ਹਾਂ ਰਚਨਾਵਾਂ ਨੂੰ ‘ਦਸਮੇਸ਼ ਕ੍ਰਿਤ’ ਮੰਨਦੇ ਸਨ। ਉਹ ਤੁਹਾਡੀ ਰਹਿਤ ਮਰਿਯਾਦਾ ਦੀ ਪ੍ਰੋਢਤਾ ਵਾਲਾ ਪ੍ਰਣ ਉਨ੍ਹਾਂ ਨੂੰ ਦਿਖਾ ਦੇਣਗੇ। ਉਸ ਵੇਲੇ ਕੀ ਤੁਹਾਡੀਆਂ ‘ਰੂਹਾਂ’ (?) ਆ ਕੇ ਉਨ੍ਹਾਂ ਦਸਮ ਗ੍ਰੰਥੀਆਂ ਨੂੰ ਗਵਾਹੀ ਦੇਣਗੀਆਂ ਕਿ ਨਹੀਂ ਇਹ (ਗਲਤ) ਕਦਮ ਤਾਂ ਅਸੀਂ ਇਕ ‘ਨੀਤੀ’ ਹੇਠ ਉਠਾਇਆ ਸੀ ? ਤੁਹਾਡੀ ਅੱਜ ਦੀ ‘ਨੀਤੀ’ ਭਵਿੱਖ ਵਿਚ ਜਾਗਰੂਕ ਪੀੜ੍ਹੀ ਦੇ ‘ਗਲੇ ਦੀ ਫਾਂਸੀ’ ਬਣੀ ਰਹੇਗੀ। ਆਸ ਹੈ, ‘ਸਖਸ਼ੀਅਤਪ੍ਰਸਤੀ’ ਦੀ ਐਨਕ ਉਤਾਰ ਕੇ ਕੁਝ ਸਮੇਂ ਲਈ ਇਸ ਨਜ਼ਰੀਏ ਤੋਂ ਆਪਣੀ ‘ਨੀਤੀ’ ਦੀ ਪੜਚੋਲ ਕਰਨ ਦੀ ਕ੍ਰਿਪਾਲਤਾ ਕਰੋਗੇ।

(6) ਵੀਰ ਜੀ, ਤੁਸੀਂ ਲਿਖਿਆ ਹੈ ਕਿ ਸਾਡਾ ਪਹਿਲਾ ਪੜਾਅ ‘ਦਸਮ ਗ੍ਰੰਥ’ ਦਾ ਹੋ ਰਿਹਾ ‘ਪ੍ਰਕਾਸ਼’ ਚੁਕਵਾਉਣਾ ਹੈ, ‘ਦਸਮ ਗ੍ਰੰਥ’ ਦੀਆਂ ਰਚਨਾਵਾਂ ਦੀ ਕਚਿਆਈ ਬਾਰੇ ਗੱਲ ਉਸ ਤੋਂ ਬਾਅਦ (ਅਗਲੇ ਪੜਾਅ ਵਿਚ) ਕਰਾਂਗੇ। ਭਾਵ ‘ਗੁਰੂ ਗ੍ਰੰਥ ਦਾ ਪੰਥ ਇੰਟਰਨੈਸ਼ਨਲ ਮੂਵਮੈਂਟ’ ਦੀ ‘ਦਸਮ ਗ੍ਰੰਥ’ ਸਬੰਧੀ ਲਹਿਰ ਸਿਰਫ ‘ਦਸਮ ਗ੍ਰੰਥ’ ਦੇ ‘ਪ੍ਰਕਾਸ਼’ ਦੇ ਮੁੱਦੇ ਨਾਲ ਸ਼ੁਰੂ ਹੋਈ ਹੈ। ਪਰ ਵੀਰ ਜੀ, ‘ਦਸਮ ਗ੍ਰੰਥ’ ਦੀਆਂ ਰਚਨਾਵਾਂ ਦੀ ਕਚਿਆਈ ਬਾਰੇ ਗੱਲ ਤਾਂ ਅੱਜ ਇਸ ਦਾ ‘ਪ੍ਰਕਾਸ਼’ ਸ਼ੁਰੂ ਹੋਣ ਤੋਂ ਵੀ ਪਹਿਲਾਂ ਤੋਂ ਤੁਰ ਰਹੀ ਹੈ। ਮੌਜੂਦਾ ਦੌਰ ਵਿਚ ਵੀ ਇਹ ਗੱਲ ਘੱਟੋ-ਘੱਟ 1970 ਤੋਂ (ਸਮੇਤ ਇਸ ਦੀ ਪੰਥ ਪ੍ਰਵਾਣਿਕ ਬਾਣੀਆਂ ਦੇ) ਸ਼ੁਰੂ ਹੋ ਗਈ ਸੀ। ਇਸ ਦਾ ਸਪਸ਼ਟ ਮਤਲਬ ਹੈ ਕਿ ‘ਗੁਰੂ ਗ੍ਰੰਥ ਦਾ ਪੰਥ ਇੰਟਰਨੈਸ਼ਨਲ ਮੂਵਮੈਂਟ’ ‘ਦਸਮ ਗ੍ਰੰਥ’ ਸਬੰਧੀ ਜਾਗ੍ਰਿਤੀ ਲਹਿਰ ਨੂੰ ‘ਰਿਵਰਸ ਗਿਅਰ’ ਵਿਚ ਪਾ ਕੇ ਘੱਟੋ-ਘੱਟ 40-50 ਸਾਲ ਪਿੱਛੇ ਲਿਜਾਉਣਾ ਚਾਹੁੰਦਾ ਹੈ। ਜੋ ਗੱਲ ਉਹ 1970 ਵਿਚ ਸ਼ੁਰੂ ਹੋ ਗਈ ਸੀ ਇਸ ਦੀ, ਉਸ ਨੂੰ ਤਾਂ ਇਹ ‘ਮੂਵਮੈਂਟ’ ਅਣਮਿੱਥੇ ਸਮੇਂ (ਜਦੋਂ ‘ਦਸਮ ਗ੍ਰੰਥ’ ਦਾ ਪ੍ਰਕਾਸ਼ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ) ਬਾਅਦ ਸ਼ੁਰੂ ਕਰਨ ਦੀ ਸੋਚੇਗਾ। ਕੀ ਇਸ ਨੂੰ ‘ਜਾਗਰੂਕਤਾ’ ਕਿਹਾ ਜਾ ਸਕਦਾ ਹੈ, ਜਿਸ ਨਾਲ ਲਹਿਰ ਨੂੰ ‘ਰਿਵਰਸ ਗਿਅਰ’ ਦਿੱਤਾ ਜਾ ਰਿਹਾ ਹੋਵੇ ?

ਸਖਸ਼ੀਅਤਪ੍ਰਸਤੀ ਦੀ ਐਨਕ ਦੇ ਅਸਰ ਹੇਠ ਸ਼ਾਇਦ ਤੁਸੀਂ ਇਹ ਕਹਿ ਦੇਵੋ ਕਿ ਡਾ. ਰਤਨ ਸਿੰਘ ਜੀ ਜੱਗੀ, ਗਿਆਨੀ ਭਾਗ ਸਿੰਘ ਜੀ ਅੰਬਾਲਾ, ਗੁਰਬਖਸ ਸਿੰਘ ਜੀ ਕਾਲਾ ਅਫਗਾਨਾ, ਜਸਬਿੰਦਰ ਸਿੰਘ ਜੀ ਦੁਬਈ, ਦਲਬੀਰ ਸਿੰਘ ਜੀ ਦਿੱਲੀ, ਡਾ. ਗੁਰਮੁੱਖ ਸਿੰਘ ਜੀ ਦਿੱਲੀ ਵੱਲੋਂ ‘ਦਸਮ ਗ੍ਰੰਥ’ ਬਾਰੇ ਕੀਤੇ ਕੰਮ ਨਾਲ ਕੋਈ ਜਾਗ੍ਰਿਤੀ ਨਹੀਂ ਆਈ। ਜੇ ਤੁਹਾਡੀ ਐਸੀ ਸੋਚ ਹੈ ਤਾਂ ਇਹ ਅਧਾਹੀਨ ਹੈ। ਉਨ੍ਹਾਂ ਦੇ ਕੀਤੇ ਕੰਮ ਨਾਲ ਆਈ ਜਾਗ੍ਰਿਤੀ ਹੀ ਸੀ, ਜਿਸਨੇ ਪ੍ਰੋ. ਦਰਸ਼ਨ ਸਿੰਘ ਜੀ ਨੂੰ ਪੁਜਾਰੀਆਂ ਵੱਲੋਂ ਛੇਕੇ ਜਾਣ ’ਤੇ ਉਨ੍ਹਾਂ ਦਾ ਸਨਮਾਨ ਕਰਵਾਇਆ ਅਤੇ ਪੁਜਾਰੀਆਂ ਦੇ ਪੁਤਲੇ ਸਾੜੇ। ਪ੍ਰੋ. ਦਰਸ਼ਨ ਸਿੰਘ ਜੀ ਦੇ ਰੂਪ ਵਿਚ ‘ਦਸਮ ਗ੍ਰੰਥ’ ਵਿਰੋਧੀ ਲਹਿਰ ਨੂੰ ਪ੍ਰਾਪਤ ਹੋਇਆ “ਆਗੂ” ਵੀ ਉਨ੍ਹਾਂ ਵਿਦਵਾਨਾਂ ਦੇ ਕੰਮ ਦਾ ਹੀ ਨਤੀਜਾ ਹੈ, ਵਰਨਾ ਕੀਰਤਨੀਏ ਵਜੋਂ ਤਾਂ ਪ੍ਰੋ. ਦਰਸ਼ਨ ਸਿੰਘ ਜੀ ਵੀ ‘ਦਸਮ ਗ੍ਰੰਥ ਦੀਆਂ ਕੱਚੀਆਂ ਰਚਨਾਵਾਂ ਦਾ ਕੀਰਤਨ ਕਰਦੇ ਹੁੰਦੇ ਸਨ। ਪ੍ਰੋ. ਦਰਸ਼ਨ ਸਿੰਘ ਜੀ ‘ਅਕਾਲ ਤਖਤ’ ਦੇ ਕੁਝ ਸਮਾਂ ‘ਜੱਥੇਦਾਰ’ ਵੀ ਰਹੇ ਪਰ ਉਸ ਵੇਲੇ ਉਸ ‘ਪਦਵੀ’ ਤੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ‘ਦਸਮ ਗ੍ਰੰਥ’ ਦੇ ‘ਪ੍ਰਕਾਸ਼’ ਨੂੰ ਚੁਕਵਾਉਣ ਸਬੰਧੀ ਆਵਾਜ਼ ਨਹੀਂ ਉਠਾਈ। ਉਪਰੋਕਤ ਵਿਦਵਾਨਾਂ ਵਲੋਂ ਕੀਤੇ ਕੰਮ ਨੇ ਹੀ ਉਨ੍ਹਾਂ ਦੇ ਜਾਗ੍ਰਿਤ ਹੋਣ ਵਿਚ ਹਿੱਸਾ ਪਾਇਆ। ਉਹ ਗੱਲ ਬੇਸ਼ੱਕ ਹੈ ਕਿ ਹੋਣ ਉਨ੍ਹਾਂ ਨੂੰ (ਸਮੇਤ ਤੁਹਾਡੇ) ਪੰਥ ਪ੍ਰਵਾਣਿਕਤਾ ਦੇ ਬੋਝ ਹੇਠ ਉਨ੍ਹਾਂ ਵਿਦਵਾਨਾਂ ਦਾ ਕੰਮ ‘ਸਮੇਂ ਤੋਂ ਪਹਿਲਾਂ’ ਕੀਤਾ ਲੱਗ ਰਿਹਾ ਹੈ ਜਾਂ ਅਧੂਰਾ ਲੱਗ ਰਿਹਾ ਹੈ, ਜਿਸ ਨੂੰ ਸੰਪੂਰਨ ਕਰਨ ਲਈ ਤੀਜੇ ਪੜਾਅ ਦੀ ਉਡੀਕ ਕਰਨੀ ਹੈ।

(7) ‘ਦਸਮ ਗ੍ਰੰਥ’ ਇਕ ਕੂੜ ਦਾ ਬੂਟਾ ਹੈ, ਇਸ ਨੂੰ ਇਕ ਸਿੱਖ ਗ੍ਰੰਥ ਵਜੋਂ ਸਥਾਪਿਤ ਕਰਨਾ ਇਸ ਬੂਟੇ ਦੀ ਜੜ੍ਹ ਸੀ। ਕੌਮ ਵਿਚ ਇਸ ਦੀ ਮਾਨਤਾ ਕਰਵਾਉਂਦੇ ਹੋਏ, ਇਸ ਦੀਆਂ ਰਚਨਾਵਾਂ ਨੂੰ ਨਿਤਨੇਮ ਅਤੇ ਖੰਡੇ ਦੀ ਪਾਹੁਲ ਵਿਚ ਸ਼ਾਮਿਲ ਕਰਵਾ ਲੈਣਾ, ਇਸ ਬੂਟੇ ਦਾ ਤਣਾ ਹੈ। ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਤਰਜ਼ ’ਤੇ ਇਸ ਦਾ ‘ਪ੍ਰਕਾਸ਼’, ਪਾਠ, ਹੁਕਮਨਾਮਾ ਆਦਿ ਇਸ ਬੂਟੇ ਦੇ ਪੱਤੇ ਤੇ ਟਾਹਣੀਆਂ ਹਨ।

ਤੁਸੀਂ (ਗੁਰੂ ਗ੍ਰੰਥ ਦਾ ਪੰਥ ਇੰਟਰਨੈਸ਼ਨਲ ਮੂਵਮੈਂਟ) ਆਪਣੀ ਲਹਿਰ ਦੀ ਸ਼ੁਰੂਆਤ ਇਸ ਬੂਟੇ ਦੇ ਪੱਤੇ ਅਤੇ ਟਾਹਣੀਆਂ ਛਾਂਗਣ ਨਾਲ ਕਰਨਾ ਚਾਹੁੰਦੇ ਹੋ। ਛਾਂਗਿਆ ਹੋਇਆ ਬੂਟਾ ਸਮਾਂ ਪਾ ਕੇ ਮੂੜ ਪਹਿਲਾਂ ਨਾਲੋਂ ਵੀ ਜ਼ਿਆਦਾ ਹਰਿਆਵਲ ਲੈ ਕੇ ਪੁੰਗਰ ਪੈਂਦਾ ਹੈ, ਇਸ ਤਰ੍ਹਾਂ ਅਸੀ ਬੂਟਾ ਛਾਂਗਦੇ ਹੀ ਰਹਿ ਜਾਂਵਾਂਗੇ। ਲੋੜ ਹੈ, ਇਸ ਬੂਟੇ ਨੂੰ ਜੜ੍ਹੋਂ ਪੁੱਟਣ ਦੀ। ਇਸ ਬੂਟੇ ਦੀ ਜੜ੍ਹ ਤਾਂ ਹੀ ਪੁੱਟੀ ਜਾ ਸਕਦੀ ਹੈ, ਜੇ ਪੂਰੇ ‘ਦਸਮ ਗ੍ਰੰਥ’ ਨੂੰ ਰੱਦ ਕਰਦੇ ਹੋਏ, ਇਸ ਦੀ ‘ਸਿੱਖ ਗ੍ਰੰਥ’ ਵਜੋਂ ਮਾਨਤਾ ਹੀ ਖਤਮ ਕਰ ਦਿੱਤੀ ਜਾਵੇ। ਵੈਸੇ ਵੀ ਹੁਣ ਤੱਕ ਤੁਹਾਡਾ ਕੋਈ ਵੀ ਸਾਥੀ ਕੋਈ ਇਕ ਵੀ ਦਲੀਲ ਐਸੀ ਨਹੀਂ ਦੇ ਪਾਇਆ, ਜੋ ਇਸ ਦੀ ਕਿਸੇ ਵੀ ਰਚਨਾ ਨੂੰ ‘ਦਸਮੇਸ਼ ਕ੍ਰਿਤ’ ਦੱਸਦੀ ਹੋਵੇ। ਇਕ ‘ਰਿਹਤ ਮਰਿਯਾਦਾ’ ਦੀ ਬੇਲੋੜੀ ਤਾਨ ਛੇੜ ਕੇ ‘ਸੱਚ’ ਨੂੰ ਪ੍ਰਵਾਨ ਕਰਕੇ, ਪ੍ਰਚਾਰਨ ਤੋਂ ਕਿਨਾਰਾ ਕਰੀ ਜਾ ਰਹੇ ਹੋ।

ਸਾਨੂੰ ਆਸ ਹੀ ਨਹੀਂ ਯਕੀਨ ਹੈ ਕਿ ਜੇ ਤੁਸੀਂ ‘ਸਖਸ਼ੀਅਤਪ੍ਰਸਤੀ’ ਦੀ ਐਨਕ ਉਤਾਰ ਕੇ ਉਪਰੋਕਤ ਲਿਖੇ ’ਤੇ ਵਿਚਾਰ ਕਰੋਗੇ ਤਾਂ ਤੁਹਾਨੂੰ ਪ੍ਰੋ. ਦਰਸ਼ਨ ਸਿੰਘ ਜੀ (ਗੁਰੂ ਗ੍ਰੰਥ ਦਾ ਪੰਥ ਇੰਟਰਨੈਸ਼ਨਲ ਮੂਵਮੈਂਟ) ਵੱਲੋਂ ‘ਦਸਮ ਗ੍ਰੰਥ’ ਸਬੰਧੀ ਅਪਨਾਈ ਨੀਤੀ ਵਿਚਲੀ ਕਮੀ ਦਾ ਅਹਿਸਾਸ ਹੋ ਜਾਵੇਗਾ।

ਬਾਕੀ ਆਪ ਜੀ ਵੱਲੋਂ ਇਸ ਲੇਖ ਵਿਚ ‘ਪਰਿਵਾਰ’ ਦੇ ਸਟੈਂਡ ਬਾਰੇ ਕੀਤੀਆਂ ਕੁਝ ਟਿੱਪਣੀਆਂ ਦਾ ਸਪਸ਼ਟੀਕਰਨ ਅਗਲੀ ਕਿਸ਼ਤ ਵਿਚ ਦੇਣ ਦਾ ਯਤਨ ਕਰਾਂਗੇ। (ਬਾਕੀ ਅਗਲੀ ਕਿਸ਼ਤ ਵਿਚ)

ਨਿਮਰਤਾ ਅਤੇ ਸਤਿਕਾਰ ਸਹਿਤ

ਤੱਤ ਗੁਰਮਤਿ ਪਰਿਵਾਰ


(05/03/11)
ਹਰਲਾਜ ਸਿੰਘ ਬਹਾਦਰਪੁਰ

ਭਖਦਾ ਮਸਲਾ

ਕੀ ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਆਗਿਆ ਦੇਣੀ ਸਿੱਖ ਰਹਿਤ ਮਰਯਾਦਾ ਦੇ ਵਿਰੁੱਧ ਹੈ?
ਸਿੱਖ ਧਰਮ ਉੱਤੇ ਭਾਰੂ ਪੈ ਰਹੀ ਬ੍ਰਾਹਮਣਵਾਦੀ ਸੋਚ ਨੂੰ ਜੇ ਅਸੀਂ ਨਾ ਸਮਝੇ ਤਾਂ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਆਗਿਆ ਦੇਣੀ ਤਾਂ ਦੂਰ ਰਹੀ, ਬੀਬੀਆਂ ਨੂੰ ਤਾਂ ਐਸਾ ਕਲੰਕਿਤ ਕੀਤਾ ਜਾਣਾ ਹੈ ਕਿ ਇਹ ਤਾਂ ਕਿਸੇ ਨੂੰ ਮੂੰਹ ਵਿਖਾਉਣ ਜੋਗੀਆਂ ਵੀ ਨਹੀਂ ਰਹਿਣੀਆਂ।


ਸਿੱਖ ਰਹਿਤ ਮਰਯਾਦਾ ਨਾਂ ਦੀ ਛੋਟੀ ਜਿਹੀ ਪੁਸਤਕ ਨੂੰ ਪੰਥਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਨ 1930 ਤੋਂ 1945 ਤੱਕ ਪੂਰੀ ਘੋਖ ਪੜਤਾਲ ਕਰਨ ਉਪਰੰਤ ਪ੍ਰਕਾਸ਼ਿਤ ਕੀਤਾ ਸੀ ਜੋ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਹੈ। 65-66 ਸਾਲਾਂ ਤੋਂ ਲਗਾਤਾਰ ਛਪ ਰਹੀ ਇਸ ਸਿੱਖ ਰਹਿਤ ਮਰਯਾਦਾ ਨਾਂ ਦੀ ਛੋਟੀ ਜਿਹੀ ਪੁਸਤਕ ਵਿੱਚ ਸਿੱਖ ਪੰਥ ਲਈ ਕੁੱਝ ਹਦਾਇਤਾਂ/ਨਿਯਮ ਦਰਜ ਹਨ ਕਿ ਸਿੱਖ ਨੇ ਕੀ ਕਰਨਾ ਅਤੇ ਕੀ ਨਹੀਂ ਕਰਨਾ। ਇਸ ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰ: 8 ਤੇ ਸਿੱਖ ਦੀ ਤਾਰੀਫ ਦੇ ਨਾਂ ਹੇਠ ਦਰਜ ਹੈ ਕਿ:- ਜੋ ਇਸਤਰੀ ਜਾਂ ਪੁਰਖ ਇੱਕ ਅਕਾਲ ਪੁਰਖ, ਦਸ ਗੁਰੂ ਸਹਿਬਾਨ (ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ), ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਅੰਮ੍ਰਿਤ ਸੰਸਕਾਰ ਦੇ ਨਾਂ ਹੇਠ ਪੰਨਾ ਨੰ: 24 ਤੇ ਸਪੱਸ਼ਟ ਲਿਖਿਆ ਹੈ ਕਿ ਅੰਮ੍ਰਿਤ ਛਕਾਉਣ ਲਈ ਸਿੰਘਾਂ ਦੇ ਨਾਲ ਸਿੰਘਣੀਆਂ ਵੀ ਸ਼ਾਮਿਲ ਹੋ ਸਕਦੀਆਂ ਹਨ। ਸਿੱਖ ਰਹਿਤ ਮਰਯਾਦਾ ਦੇ ਨਿਯਮ ਇਸਤਰੀ ਅਤੇ ਪੁਰਖ ਲਈ ਵੱਖੋ-ਵੱਖ ਨਹੀਂ ਹਨ। ਇਸ ਵਿੱਚ ਦਰਜ ਰਹਿਤਾਂ ਅਤੇ ਕੁਰਹਿਤਾਂ ਹਰ ਸਿੱਖ (ਇਸਤਰੀ/ਪੁਰਸ਼) ਲਈ ਇੱਕਸਾਰ ਹਨ। ਕਿਉਂਕਿ ਗੁਰਮਤਿ ਦੇ ਅਸੂਲ ਹੀ ਪ੍ਰਾਣੀ ਮਾਤਰ ਲਈ ਬਰਾਬਰ ਹਨ। ਇਸਤਰੀ ਨੂੰ ਸਾਰੇ ਹੀ ਧਰਮ/ਮੱਤਾਂ ਵੱਲੋਂ ਨੀਵਾਂ ਦਰਜਾ ਦਿੱਤਾ ਹੋਇਆ ਸੀ। ਸਿੱਖ ਮੱਤ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ:- ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ ਨੰ: 473) ਵਾਲੇ ਸ਼ਬਦ ਰਾਹੀਂ ਇਸਤਰੀ ਦੀ ਨਿਰਾਦਰੀ ਦੇ ਵਿੱਰੁਧ ਅਤੇ ਇਸਤਰੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਇਸਤਰੀ ਦੇ ਸਮਾਜਿਕ ਯੋਗਦਾਨ ਦੀ ਹਮਾਇਤ ਕੀਤੀ ਅਤੇ ਉਸ ਸਮੇਂ ਦੇ ਧਾਰਮਿਕ ਆਗੂਆਂ ਨੂੰ ਸਮਝਾਇਆ ਸੀ ਕਿ ਜਿਸ ਇਸਤਰੀ ਨੂੰ ਤੁਸੀਂ ਨੀਚ ਸਮਝਦੇ ਹੋ ਇਸ ਇਸਤਰੀ ਤੋਂ ਬਿਨ੍ਹਾਂ ਸੰਸਾਰਿਕ ਵਿਹਾਰ ਦੀ ਕਲਪਨਾ ਵੀ ਨਹੀਂ ਹੋ ਸਕਦੀ। ਵੱਡੇ-ਵੱਡੇ ਮਹਾਪੁਰਸ਼ ਅਤੇ ਰਾਜੇ ਵੀ ਇਸਤਰੀ ਦੀ ਕੁੱਖ ਤੋਂ ਹੀ ਪੈਦਾ ਹੁੰਦੇ ਹਨ। ਫਿਰ ਬੀਬੀਆਂ ਨੂੰ ਬਰਾਬਰਤਾ ਦੇਣੀ ਗੁਰਮਤਿ ਦੇ ਵਿਰੁੱਧ ਕਿਵੇਂ ਹੋਈ? ਇਸ ਲਈ ਸਿੱਖ ਬੀਬੀਆਂ ਨੂੰ ਬਰਾਬਰਤਾ ਦੇਣ ਲਈ ਅਜੋਕੇ ਸੰਤਾਂ, ਜਥੇਦਾਰਾਂ, ਲੀਡਰਾਂ, ਮੱਕੜਾਂ (ਜੋ ਇਸ ਬਰਾਬਰਤਾ ਦਾ ਵਿਰੋਧ ਕਰ ਰਹੇ ਹਨ) ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਕਿਉਂਕਿ ਇਹ ਬਰਾਬਰਤਾ ਤਾਂ ਗੁਰੂ ਨਾਨਕ ਦੇਵ ਜੀ ਨੇ ਹੀ ਦੇ ਦਿੱਤੀ ਸੀ । ਇਸਤਰੀ ਅਤੇ ਪੁਰਸ਼ ਦੋਵੇਂ ਹੀ ਇੱਕ ਸਿੱਕੇ ਦੇ ਦੋ ਪਹਿਲੂ ਹਨ । ਇਸਤਰੀ ਅਤੇ ਪੁਰਸ਼ ਦੋਵੇਂ ਰਲ ਕੇ ਹੀ ਇੱਕ ਸੰਪੂਰਨ ਮਨੁੱਖ ਕਹਾ ਸਕਦੇ ਹਨ। ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥ (ਪੰਨਾ ਨੰ: 788) ਵਾਲਾ ਸ਼ਬਦ ਵੀ ਇਸਤਰੀ ਅਤੇ ਪੁਰਸ਼ ਦੇ ਇੱਕ ਹੋਣ ਦਾ ਹੀ ਪ੍ਰਮਾਣ ਦੇ ਰਿਹਾ ਹੈ।

ਮਾਈ ਭਾਗ ਕੌਰ (ਮਾਈ ਭਾਗੋ) ਜਿਹੀਆਂ ਸਿੱਖ ਬੀਬੀਆਂ 40-40 ਸਿੰਘਾਂ ਦੇ ਜਥੇ ਦੀ ਅਗਵਾਈ ਕਰ ਸਕਦੀਆਂ ਹਨ, ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾ ਸਕਦੀਆਂ ਹਨ ਅਤੇ ਹੋਰ ਵੀ ਅਜਿਹੀਆਂ ਅਨੇਕਾਂ ਘਟਨਾਵਾਂ ਹਨ ਜਿੰਨ੍ਹਾਂ ਰਾਹੀਂ ਸਿੱਖ ਬੀਬੀਆਂ ਨੇ ਆਪਣੇ ਸਿੱਖ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਥ ਲਈ ਕੁਰਬਾਨੀਆਂ ਕੀਤੀਆਂ ਅਤੇ ਤਸੀਹੇ ਝੱਲੇ ਹਨ। ਨਾਲੇ ਫਿਰ ਜਦੋਂ ਸਾਰੇ ਨਿਯਮ (ਅਸੂਲ) ਮਰਦਾਂ ਵਾਲੇ ਸਿੱਖ ਇਸਤਰੀਆਂ ਤੇ ਲਾਗੂ ਹੁੰਦੇ ਹਨ। ਫਿਰ ਇਹ ਦੋ ਕਾਰਜਾਂ (ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਅਤੇ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੋਣ) ਲਈ ਬੀਬੀਆਂ ਤੇ ਪਾਬੰਦੀ ਕਿਉਂ? ਜਦੋਂ ਕਿ ਸਿੱਖ ਬੀਬੀਆਂ ਅੰਮ੍ਰਿਤਧਾਰੀ ਹੋ ਕੇ ਸਿੱਖ ਰਹਿਤ ਮਰਯਾਦਾ ਤੇ ਪਹਿਰਾ ਦਿੰਦੀਆਂ ਹੋਈਆਂ ਹੋਰ ਗੁਰੂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਅਤੇ ਕੀਰਤਨ ਕਰ ਸਕਦੀਆਂ ਹਨ, ਫਿਰ ਦਰਬਾਰ ਸਾਹਿਬ ਲਈ ਇਹ ਵਿਖਰੇਵਾਂ ਕਿਉਂ? ਜੇਕਰ ਸਿੱਖ ਵੀ ਬੀਬੀਆਂ ਨੂੰ ਇੰਨੀਆਂ ਹੀ ਅਪਵਿੱਤਰ ਮੰਨਦੇ ਹਨ ਕਿ ਉਹਨਾਂ ਦੇ ਕੀਰਤਨ ਕਰਨ ਨਾਲ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਹੁੰਦੀ ਹੈ ਅਤੇ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੋਣ ਨਾਲ ਅੰਮ੍ਰਿਤ, ਅੰਮ੍ਰਿਤ ਨਹੀਂ ਰਹਿ ਜਾਂਦਾ ਤਾਂ ਫਿਰ ਇਹਨਾਂ ਅਪਵਿੱਤਰ ਇਸਤਰੀਆਂ ਨੂੰ ਨਾ ਤਾਂ ਦਰਬਾਰ ਸਾਹਿਬ ਵਿੱਚ ਦਾਖਿਲ ਹੋਣ ਦੇਣਾ ਚਾਹੀਦਾ ਹੈ ਅਤੇ ਨਾ ਹੀ ਇਹਨਾਂ ਨੂੰ ਅੰਮ੍ਰਿਤ ਛਕਾਉਣਾ ਚਾਹੀਦਾ ਹੈ। ਨਾਲੇ ਫਿਰ ਅਪਵਿੱਤਰ ਇਸਤਰੀ ਦੇ ਅਪਵਿੱਤਰ ਖੂਨ ਤੋਂ ਪੈਦਾ ਹੋਇਆ ਮਰਦ ਆਪਣੇ ਆਪ ਨੂੰ ਕਿਵੇਂ ਪਵਿੱਤਰ ਕਹਾ ਸਕਦਾ ਹੈ। ਵਾਹ ਕੈਸੀ ਕਮਾਲ ਦੀ ਗੱਲ ਹੈ! ਸਮਝ ਨਹੀਂ ਆਉਂਦੀ ਇਹਨਾਂ ਪਵਿੱਤਰ ਮਹਾਂਪੁਰਸ਼ਾਂ ਦੀ ਰੂੜ੍ਹੀਵਾਦੀ ਸੋਚ ਦੀ। ਇਹਨਾਂ ਨੂੰ ਇਹ ਨਹੀਂ ਪਤਾ ਕਿ ਸਿੱਖ ਧਰਮ ਵੱਚ ਇਹੀ ਵਿਲੱਖਣਤਾ ਅਤੇ ਵਿਸ਼ਾਲਤਾ ਹੈ ਕਿ ਕਿਸੇ ਵੀ ਧਰਮ, ਜਾਤ, ਨਸਲ ਜਾਂ ਦੇਸ਼ ਦਾ ਮਨੁੱਖ (ਇਸਤਰੀ ਜਾਂ ਪੁਰਸ਼) ਖੰਡੇ ਦੀ ਪਹੁਲ ਛਕ ਕੇ ਗੁਰਮਤਿ ਨੂੰ ਸਮਰਪਿਤ ਹੋ ਕੇ ਸਿੱਖ ਪੰਥ ਦਾ ਮੈਂਬਰ (ਸਿੱਖ) ਬਣ ਸਕਦਾ ਹੈ ਅਤੇ ਸਿੱਖੀ ਦੀ ਹਰ ਰਹੁ ਰੀਤ ਵਿੱਚ ਸ਼ਾਮਿਲ ਹੋ ਸਕਦਾ ਹੈ। ਇੱਕ ਪਾਸੇ ਤਾਂ ਅਸੀਂ ਹੋਰਨਾਂ ਧਰਮਾਂ, ਜੋ ਇਸਤਰੀ ਨੂੰ ਨੀਵਾਂ ਸਮਝਦੇ ਹਨ ਤੇ ਕਿੰਤੂ ਪ੍ਰੰਤੂ ਕਰਦੇ ਨਹੀਂ ਥੱਕਦੇ ਅਤੇ ਇਸਤਰੀ ਨੂੰ ਬਰਾਬਰਤਾ ਦੇਣ ਵਾਲੇ ਸਿੱਖੀ ਦੇ ਗੁਣ ਦੇ ਸੋਹਲੇ ਗਾ ਗਾ ਕੇ ਆਪਣੇ ਆਪ ਨੂੰ ਅਗਾਂਹਵਧੂ ਅਤੇ ਵਿਗਿਆਨਕ ਧਰਮ ਦੇ ਪੈਰੋਕਾਰ ਹੋਣ ਦਾ ਡਰਾਮਾ ਕਰ ਰਹੇ ਹਾਂ, ਪਰ ਜੇ ਸਿੱਖ ਬੀਬੀਆਂ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਜਾਂ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਹੋਣ ਦੀ ਮੰਗ ਕਰਨ ਤਾਂ ਇਸ ਨੂੰ ਸਿੱਖ ਰਹਿਤ ਮਰਯਾਦਾ ਦੇ ਉਲਟ ਹੋਣ ਦਾ ਸ਼ੋਰ ਪਾ ਕੇ ਇਸਦਾ ਵਿਰੋਧ ਕਰਨ ਲੱਗ ਜਾਂਦੇ ਹਾਂ। ਜਦਕਿ ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਨਾ ਕਰਨ ਦੇਣਾ ਅਤੇ ਪੰਜ ਪਿਆਰਿਆਂ ਵਿੱਚ ਸ਼ਾਮਿਲ ਨਾ ਕਰਨਾ ਹੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਉਲਟ ਹੈ । ਦੁੱਖ ਦੀ ਗੱਲ ਇਹ ਹੈ ਕਿ ਜਿੰਨ੍ਹਾਂ ਡੇਰੇਦਾਰਾਂ, ਅਖੌਤੀ ਸੰਤਾਂ ਨੇ ਕਦੇ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਮੰਨਿਆ ਹੀ ਨਹੀਂ, ਉਹੀ ਲੋਕ (ਆਰ. ਐਸ. ਐਸ. ਦੇ ਹੱਥ ਠੋਕੇ) ਗੁਰਮਤਿ ਅਨੁਸਾਰੀ ਫੈਸਲਿਆਂ ਦੇ ਵਿਰੋਧ ਵਿੱਚ ਕਾਵਾਂਰੌਲੀ ਪਾ ਦਿੰਦੇ ਹਨ। ਇਹ ਓਹੀ ਲੋਕ ਹਨ ਜੋ ਕਦੇ ਪੂਰਨ ਸਿੰਘ ਦੇ ਰੂਪ ਵਿੱਚ ਮੱਧ ਪ੍ਰਦੇਸ਼ ਦੇ ਸ਼ਹਿਰ ਗੁਨਾ ਦੇ ਪੀ. ਸੀ. ਓ. ਤੋਂ ਹੁਕਮਨਾਮੇ ਜਾਰੀ ਕਰਦੇ ਹਨ, ਕਦੇ ਗੁਰਬਚਨ ਸਿੰਘ ਦੇ ਰੂਪ ਵਿੱਚ ਸਿੱਖ ਕੌਮ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰ ਦਿੰਦੇ ਹਨ, ਕਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਪਮਾਨਿਤ ਕਰਨ ਵਾਲੀ ਅਸ਼ਲੀਲ ਕਵਿਤਾ ਤ੍ਰਿਆ ਚਰਿਤ੍ਰਾਂ ਦਾ ਵਿਰੋਧ ਕਰਨ ਵਾਲੇ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕਣ ਦੀ ਘਿਨੋਣੀ ਕਾਰਵਾਈ ਕਰਦੇ ਹਨ। ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਇਹ ਲਾਗੂ ਹੋਣ ਹੀ ਨਹੀਂ ਦਿੰਦੇ। ਇੱਕ ਸਾਡੇ ਸਿੱਖ ਮਿਸ਼ਨਰੀ ਕਾਲਜ ਹੀ ਹਨ ਜੋ ਸਿੱਖ ਰਹਿਤ ਮਰਯਾਦਾ ਤੇ ਪਹਿਰਾ ਦੇ ਰਹੇ ਹਨ। ਇੰਨ੍ਹਾਂ ਸਿੱਖ ਮਿਸ਼ਨਰੀ ਕਾਲਜਾਂ ਦਾ ਡੇਰੇਦਾਰ ਵਿਰੋਧ ਵੀ ਬਹੁਤ ਕਰਦੇ ਹਨ। ਬੇਸ਼ੱਕ ਸ਼੍ਰੋ: ਗੁ: ਪ੍ਰ: ਕਮੇਟੀ ਲੱਖਾਂ ਰੁਪਏ ਬਰਬਾਦ ਕਰਕੇ ਸਿੱਖ ਰਹਿਤ ਮਰਯਾਦਾ ਦੀਆਂ ਕਾਪੀਆਂ ਮੁਫਤ ਵੰਡਦੀ ਹੈ, ਪਰ ਇਹ ਮਰਯਾਦਾ ਦਰਬਾਰ ਸਾਹਿਬ ਅਤੇ ਅਕਾਲ ਤਖਤ ਤੇ ਵੀ ਲਾਗੂ ਨਹੀਂ ਹੈ। ਜੇ ਇਸ ਰਹਿਤ ਮਰਯਾਦਾ ਨੂੰ ਲਾਗੂ ਹੀ ਨਹੀਂ ਕਰਨਾ ਤਾਂ ਫਿਰ ਇਸ ਨੂੰ ਛਾਪਣ ਤੇ ਲੱਖਾਂ ਰੁਪਿਆ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ?

ਕਹਿੰਦੇ ਕਹਾਉਂਦੇ ਸਿੱਖਾਂ ਦੇ ਬੱਚੇ (ਸਿੱਖ) ਕੇਸ ਕਤਲ ਕਰਵਾ ਰਹੇ ਹਨ, ਤੰਬਾਕੂ, ਸ਼ਰਾਬ ਆਦਿ ਹਰ ਤਰ੍ਹਾਂ ਦੇ ਨਸ਼ਿਆਂ ਦੀ ਵਰਤੋਂ ਅਤੇ ਬਲੈਕ ਕਰ ਰਹੇ ਹਨ। ਗੁਰਦੁਆਰਿਆਂ, ਡੇਰਿਆਂ `ਚ ਬਲਾਤਕਾਰ ਹੋ ਰਹੇ ਹਨ, ਗੁਰਬਾਣੀ ਦੇ ਪਾਠ ਮੰਤਰਾਂ ਵਾਂਗ ਤੋਤਾ ਰਟਣੀ ਰਾਹੀਂ ਸੌ-ਸੌ ਗੁਰੂ ਗ੍ਰੰਥ ਸਾਹਿਬ ਇੱਕਠੇ ਪ੍ਰਕਾਸ਼ ਕਰਕੇ ਹੋ ਰਹੇ ਹਨ। ਮਰੇ ਹੋਏ ਪ੍ਰਾਣੀਆਂ ਦੇ ਫੁੱਲ ਚੁਗ ਕੇ ਗੰਗਾ ਦੀ ਨਕਲ ਤੇ ਗੁਰੂ ਘਰਾਂ ਵਿੱਚ ਪਾਏ ਜਾ ਰਹੇ ਹਨ। ਗੁਰੂ ਘਰਾਂ ਵਿੱਚ ਪੁੱਛਾਂ, ਧਾਗੇ ਤਬੀਤ ਦਿੱਤੇ ਜਾ ਰਹੇ ਹਨ। ਬ੍ਰਾਹਮਣਾਂ ਵਾਂਗ ਗੁਰੂ ਘਰਾਂ ਵਿੱਚ ਵੀ ਸ਼ਰਾਧ ਖਵਾਏ ਜਾ ਰਹੇ ਹਨ। ਡੇਰੇਦਾਰਾਂ ਵੱਲੋਂ ਸਿੱਖ ਰਹਿਤ ਮਰਯਾਦਾ ਨੂੰ ਚੁਣੌਤੀ ਦੇ ਕੇ ਆਪੋ-ਆਪਣੇ ਡੇਰਿਆਂ ਦੀਆਂ ਵੱਖੋ-ਵੱਖਰੀਆਂ ਮਰਯਾਦਾ ਚਾਲੂ ਕੀਤੀਆਂ ਹੋਈਆਂ ਹਨ, ਕੀ ਇਹ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਨਹੀਂ? ਸਿੱਖ ਮੱਤ ਵਿੱਚ ਡੇਰਾਵਾਦ ਦਾ ਜਾਲ ਅਮਰਵੇਲ ਵਾਂਗ ਫੈਲ ਰਿਹਾ ਹੈ। ਜੋ ਪੰਥ ਲਈ ਘਾਤਕ ਸਿੱਧ ਹੋ ਰਿਹਾ ਹੈ ਅਤੇ ਅੱਗੇ ਨੂੰ ਹੋਰ ਵੀ ਹੋਵੇਗਾ। ਸਿੱਖ ਪੰਥ ਨੇ ਕੁਰਬਾਨੀਆਂ ਕਰਕੇ ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਇਆ ਸੀ ਤਾਂ ਇਹ ਸ਼੍ਰੋ: ਗੁ: ਪ੍ਰ: ਕਮੇਟੀ ਹੋਂਦ ਵਿੱਚ ਆਈ ਸੀ । ਪਰ ਅੱਜ ਫਿਰ ਡੇਰਾਵਾਦ ਦੇ ਵੱਧਦੇ ਪ੍ਰਭਾਵ ਕਾਰਨ ਉਹੀ ਮਹੰਤੀ ਸੋਚ ਇੰਨੀ ਭਾਰੂ ਹੋ ਚੁੱਕੀ ਹੈ, ਜੋ ਕਿਸੇ ਗੁਰਮਤਿ ਅਨੁਸਾਰ ਲਏ ਫੈਸਲੇ ਨੂੰ ਵੀ ਰਹਿਤ ਮਰਯਾਦਾ ਦੇ ਉਲਟ ਕਹਿ ਕੇ ਕਾਵਾਂ ਰੌਲੀ ਪਾ ਦਿੰਦੀ ਹੈ ਅਤੇ ਆਪਣੇ ਗੁਰਮਤਿ ਵਿਰੋਧੀ ਫੈਸਲਿਆਂ ਨੂੰ ਸ਼੍ਰੋ: ਗੁ: ਪ੍ਰ: ਕਮੇਟੀ ਅਤੇ ਅਕਾਲ ਤਖਤ ਸਾਹਿਬ ਰਾਹੀਂ ਲਾਗੂ ਕਰਵਾ ਦਿੰਦੀ ਹੈ । ਸਿੱਖ ਧਰਮ ਉੱਤੇ ਭਾਰੂ ਪੈ ਰਹੀ ਬ੍ਰਾਹਮਣਵਾਦੀ ਸੋਚ ਨੂੰ ਜੇ ਅਸੀਂ ਨਾ ਸਮਝੇ ਤਾਂ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਆਗਿਆ ਦੇਣੀ ਤਾਂ ਦੂਰ ਰਹੀ, ਬੀਬੀਆਂ ਨੂੰ ਤਾਂ ਐਸਾ ਕਲੰਕਿਤ ਕੀਤਾ ਜਾਣਾ ਹੈ ਕਿ ਇਹ ਤਾਂ ਕਿਸੇ ਨੂੰ ਮੂੰਹ ਵਿਖਾਉਣ ਜੋਗੀਆਂ ਵੀ ਨਹੀਂ ਰਹਿਣੀਆਂ। ਕਿਉਂਕਿ ਸਿੱਖੀ ਭੇਖ ਵਿੱਚ ਵਿਚਰ ਰਹੀ ਡੇਰਾਵਾਦੀ ਸੋਚ ਨੇ ਇਸਤਰੀ ਨੂੰ ਅਤਿ ਘਟੀਆ ਦਰਜੇ ਦੀ ਬਦਚਲਨ ਪੇਸ਼ ਕਰਨ ਵਾਲੇ ਅਖੌਤੀ ਦਸ਼ਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਅਖੌਤੀ ਦਸ਼ਮ ਗ੍ਰੰਥ ਵਿੱਚ ਇਸਤਰੀ ਦੀ ਇੰਨੀ ਤੌਹੀਨ ਕੀਤੀ ਗਈ ਹੈ ਕਿ ਜੋ ਲੋਕ ਇਸ ਨੂੰ ਪੜ੍ਹ ਕੇ ਸੱਚ ਮੰਨ ਲੈਣਗੇ, ਉਹ ਇਸਤਰੀ ਉੱਪਰ ਵਿਸ਼ਵਾਸ਼ ਹੀ ਨਹੀਂ ਕਰ ਸਕਣਗੇ। ਜੇ ਕਿਸੇ ਨੂੰ ਇਸ ਗੱਲ ਉੱਪਰ ਸ਼ੱਕ ਹੋਵੇ (ਖਾਸ ਕਰਕੇ ਬੀਬੀਆਂ ਨੂੰ) ਤਾਂ ਉਹ ਅਖੌਤੀ ਦਸ਼ਮ ਗ੍ਰੰਥ ਦੇ ਵਿੱਚ ਲਿਖੇ ਹੋਏ ਇਸਤਰੀਆਂ ਦੇ 404 ਚਰਿਤ੍ਰ ਪੜ੍ਹ ਕੇ ਵੇਖ ਲੈਣ। ਇਸ ਲਈ ਸਿੱਖ ਬੀਬੀਆਂ ਨੂੰ ਚਾਹੀਦਾ ਹੈ ਕਿ ਉਹ ਗੁਰਮਤਿ ਤੇ ਪਹਿਰਾ ਦਿੰਦੀਆਂ ਹੋਈਆਂ ਗੁਰੂ ਨਾਨਕ ਵੱਲੋਂ ਦਿੱਤੇ ਬਰਾਬਰਤਾ ਦੇ ਹੱਕ ਦੀ ਭੀਖ ਮੰਗਣ ਦੀ ਵਜਾਏ ਮੈਦਾਨ ਵਿੱਚ ਨਿਤਰਣ ਅਤੇ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਜਾਣ। ਜਦੋਂ ਬੀਬੀਆਂ ਨੂੰ ਇਹ ਧਰਮ ਦੇ ਠੇਕੇਦਾਰ ਕੀਰਤਨ ਕਰਨ ਤੋਂ ਰੋਕਣਗੇ ਤਾਂ ਸਾਰੀ ਦੁਨੀਆਂ ਵੇਖਗੀ ਕਿ ਆਪਣੇ ਆਪ ਨੂੰ ਅਗਾਂਹਵਧੂ ਅਤੇ ਵਿਗਿਆਨਕ ਧਰਮ ਦੇ ਪਹਿਰੇਦਾਰ ਕਹਾਉਣ ਵਾਲੇ, ਜੋ ਸਿੱਖ ਧਰਮ ਵਿੱਚ ਔਰਤਾਂ ਨੂੰ ਬਰਾਬਰਤਾ ਦੇਣ ਦੇ ਦਮਗਜੇ ਮਾਰਦੇ ਹਨ ਉਹ ਅੱਜ ਔਰਤਾਂ (ਜੋ ਸਿੱਖੀ ਰਹਿਤ ਵਿੱਚ ਪਰਪੱਕ ਹਨ) ਨੂੰ ਕੀਰਤਨ ਕਿਉਂ ਨਹੀਂ ਕਰਨ ਦਿੰਦੇ ਜਦੋਂਕਿ ਗੁਰਬਾਣੀ ਅਤੇ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਇਸਤਰੀ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਗਿਆ ਹੈ।

ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਅਤੇ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੋਣ ਦਾ ਅਪਣਾ ਹੱਕ ਪ੍ਰਾਪਤ ਕਰਨ ਦੇ ਨਾਲ-ਨਾਲ ਇਸਤਰੀ ਨੂੰ ਅਤਿ ਘਟੀਆ ਦਰਜੇ ਦੀ ਬਦਚਲਨ ਪੇਸ਼ ਕਰਨ ਵਾਲੇ ਅਖੌਤੀ ਦਸ਼ਮ ਗ੍ਰੰਥ ਦਾ ਵੀ ਵਿਰੋਧ ਕਰਨਾ ਚਾਹੀਦਾ ਹੈ। ਸਿੱਖ ਬੀਬੀਆਂ ਆਰ. ਐਸ. ਐਸ. ਦੇ ਗੁਲਾਮਾਂ ਸ਼੍ਰੋ: ਗੁ: ਪ੍ਰ: ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਨੂੰ ਇਹ ਸਵਾਲ ਕਰਨ ਕਿ ਅਕਾਲ ਤਖਤ ਸਾਹਿਬ ਦੀ ਪ੍ਰਮਾਣਿਕਤਾ ਦੀ ਦੁਹਾਈ ਪਾਉਣ ਵਾਲਿਓ ਧਰਮ ਦੇ ਠੇਕੇਦਾਰੋ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਇਸਤਰੀ ਨੂੰ ਦਿੱਤਾ ਬਰਾਬਰਤਾ ਦਾ ਹੱਕ ਕਿਉਂ ਖਤਮ ਕਰ ਰਹੇ ਹੋ ਅਤੇ ਇਸੇ ਸਿੱਖ ਰਹਿਤ ਮਰਯਾਦਾ ਦੇ ਉਲਟ ਇਸਤਰੀ ਦੀ ਬੇਇੱਜਤੀ ਕਰਨ ਵਾਲੇ ਅਖੌਤੀ ਦਸ਼ਮ ਗ੍ਰੰਥ ਨੂੰ:- ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ ਨੰ: 473) ਦਾ ਹੋਕਾ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਉਂ ਪ੍ਰਕਾਸ਼ ਕਰ ਰਹੇ ਹੋ? ਸਿੱਖ ਕੌਮ ਨੂੰ ਜਾਗਣ ਦੀ ਲੋੜ ਹੈ ਨਹੀਂ ਇਹ ਆਰ. ਐਸ. ਐਸ. ਨੂੰ ਵਿਕੇ ਹੋਏ ਧਰਮ ਦੇ ਠੇਕੇਦਾਰ ਨਾਨਕਸ਼ਾਹੀ ਕੈਲੰਡਰ ਵਾਂਗ ਸਿੱਖ ਰਹਿਤ ਮਰਯਾਦਾ ਵਿੱਚ ਇਸਤਰੀਆਂ ਨੂੰ ਬਰਾਬਰਤਾ ਦੇਣ ਅਤੇ ਅਖੌਤੀ ਦਸ਼ਮ ਗ੍ਰੰਥ ਨੂੰ ਪ੍ਰਕਾਸ਼ ਨਾ ਕਰਨ ਵਾਲੀਆਂ ਮਦਾਂ ਦਾ ਵੀ ਭੋਗ ਪਾ ਦੇਣਗੇ।
ਮਿਤੀ 4-3-2011 ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911


(05/03/11)
ਸਤਨਾਮ ਕੌਰ, ਫਰੀਦਾਬਾਦ

ਪੁਜਾਰੀਆਂ ਨੂੰ ਇਹ ਅਧਿਕਾਰ ਨਹੀਂ ਕਿ ਉਹ ਸਿੱਖ ਬੀਬੀਆਂ ਨੂੰ ਕੀਰਤਨ ਕਰਣ ਦੇ ਅਧਿਕਾਰ ਤੋਂ ਵਾਂਝਾ ਰਖਣ: ਖਾਲਸਾ ਨਾਰੀ ਮੰਚ ਫਰੀਦਾਬਾਦ
* ਬੀਬੀਆਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਆਪ ਅੱਗੇ ਆਉਣਾ ਪੈਣਾ ਹੈ
(੪ ਮਾਰਚ ੨੦੧੧ ਸਤਨਾਮ ਕੌਰ, ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੌਰ ਫਰੀਦਾਬਾਦ ਨੇ ਕੀਤੇ। ਉਨ੍ਹਾਂ ਕਿਹਾ ਕਿ ੨੦੦੫ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੀਬੀਆਂ ਦੇ ਸੇਵਾ ਵਾਲੇ ਮਸਲੇ ਨੂੰ ਚੁੱਕਿਆ ਸੀ ਤਾਂ ਉਸ ਵੇਲੇ ਖਾਲਸਾ ਨਾਰੀ ਮੰਚ ਫਰੀਦਾਬਾਦ ਅਤੇ ਗੁਰਸਿੱਖ ਨਾਰੀ ਮੰਚ ਲੁਧਿਆਣਾ ਦੀ ਅਗਵਾਈ ਹੇਠ ਸਿੱਖ ਬੀਬੀਆਂ ਦੇ ਇੱਕ ਵਫਦ ਨੇ ਅਕਾਲ ਤਖ਼ਤ ਸਾਹਿਬ ਦੇ ਸਕਤਰੇਤ ਵਿਖੇ ਪੁੱਜ ਕੇ ਉਸ ਵੇਲੇ ਦੇ ਮੁੱਖ ਸੇਵਾਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਨਾਂ ਮੈਂਮੋਰੇਂਡਮ ਅਤੇ ੧੧੦੦ ਸਿੱਖ ਬੀਬੀਆਂ ਵੱਲੋਂ ਜਾਰੀ ਕੀਤੀ ਪਟੀਸ਼ਨ ਵੀ ਸੌਂਪੀ ਸੀ ਪਰ ਗੁਲਾਮ ਪੁਜਾਰੀਆਂ ਨੇ ਮਸਲੇ ਨੂੰ ਹੱਲ ਕਰਣ ਦੀ ਥਾਂ ਇਸ ਮਸਲੇ ਨੂੰ ਠੰਡੇ ਬਸਤੇ ਵਿੱਚ ਪਾਉਣ ਲਈ ੨੬ ਸਤੰਬਰ ੨੦੦੫ ਨੂੰ ੧੩ ਮੈਂਬਰੀ ਕਮੇਟੀ ਬਣਾ ਦਿੱਤੀ ਜਿਸ ਵਿੱਚ ਇਹ ਕਿਹਾ ਕਿ ਜਦ ਤਕ ਇਹ ਕਮੇਟੀ ਆਪਣੀ ਰਿਪੋਰਟ ਨਹੀਂ ਸੌਂਪਦੀ ਉਦੋਂ ਤਕ ਇਸ ਮਸਲੇ ਉਤੇ ਚੁੱਪੀ ਧਾਰਨ ਕੀਤੀ ਜਾਵੇ। ਬੀਬੀ ਹਰਬੰਸ ਕੌਰ ਨੇ ਦਸਿਆ ਕਿ ਇੱਕ ਦਿਲਚਸਪ ਗੱਲ ਇਹ ਹੈ ਕਿ ਪੁਜਾਰੀਆਂ ਵੱਲੋਂ ਬਣਾਈ ਇਸ ੧੩ ਮੈਂਬਰੀ ਕਮੇਟੀ ਦੀ ਅੱਜ ਤਕ ਇੱਕ ਵੀ ਮੀਟਿੰਗ ਨਹੀਂ ਹੋਈ ਜਦੋਂ ੧੩ ਮੈਂਬਰੀ ਕਮੇਟੀ ਵਿੱਚ ਸ਼ਾਮਲ ਮੈਂਬਰਾਂ ਨਾਲ ਸੰਪਰਕ ਕਾਇਮ ਕੀਤਾ ਤਾਂ ਉਨ੍ਹਾਂ ਵਿਚੋਂ ਕਈਆਂ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਨੂੰ ਬੀਬੀਆਂ ਦੇ ਸੇਵਾ ਵਾਲੇ ਮਸਲੇ `ਤੇ ੧੩ ਮੈਂਬਰੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਸਿੱਖ ਕੌਮ ਦੀ ਤਰਸਯੌਗ ਹਾਲਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੌਮ ਵਿੱਚ ਦੁਬਿਧਾਵਾਂ ਪੈਦਾ ਕਰਣ ਵਾਲੇ ਮਸਲਿਆਂ ਨੂੰ ਕਿੰਨੀ ਤਰਜੀਹ ਦੇ ਕੇ ਹੱਲ ਕੀਤਾ ਜਾਂਦਾ ਹੈ। ਬੀਬੀ ਹਰਬੰਸ ਕੌਰ ਨੇ ਕਿਹਾ ਕਿ ਸਿੱਖ ਬੀਬੀਆਂ ਸਥਾਨਕ ਗੁਰਦੁਆਰਿਆਂ ਵਿੱਚ ਬੜੇ ਹੀ ਸੁਚੱਜੇ ਤਰੀਕੇ ਨਾਲ ਕੀਰਤਨ ਦੀ ਸੇਵਾ ਨਿਭਾ ਰਹੀਆਂ ਹਨ ਅਤੇ ਪੰਜ ਪਿਆਰਿਆਂ ਵਿੱਚ ਸ਼ਾਮਲ ਹੁੰਦੀਆਂ ਆਈਆਂ ਹਨ। ਇਸ ਲਈ ਸਿੱਖ ਬੀਬੀਆਂ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਅਤੇ ਦਰਬਾਰ ਸਾਹਿਬ ਵਿਖੇ ਸੇਵਾ ਅਤੇ ਕੀਰਤਨ ਦੇ ਅਧਿਕਾਰ ਤੋਂ ਕਿਸੇ ਵੀ ਕੀਮਤ’ ਤੇ ਵਾਂਝਾ ਨਹੀਂ ਕੀਤਾ ਜਾ ਸਕਦਾ ਪਰ ਇਸ ਲਈ ਪੁਜਾਰੀਆਂ ਅੱਗੇ ਅਰਜ਼ੋਈਆਂ ਕਰਨ ਦੀ ਲੋੜ ਨਹੀਂ। ਬੀਬੀਆਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਆਪ ਅੱਗੇ ਆਉਣਾ ਪੈਣਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਗੀਰ ਕੌਰ, ਅਤੇ ਕਿਰਨਜੋਤ ਕੌਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸਤਰੀ ਹੋਣ ਦੇ ਨਾਤੇ ਜਦ ਉਹ ਇਹ ਮਹਿਸੂਸ ਕਰਦੀਆਂ ਹਨ ਕਿ ਸਿਧਾਂਤਕ ਤੌਰ’ ਤੇ ਬੀਬੀਆਂ ਨੂੰ ਸੇਵਾ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਤਾਂ ਇਸ ਮਸਲੇ ਨੂੰ ਵਿਵਹਾਰਕ ਰੂਪ ਦੇਣ ਵਿੱਚ ਕਿਹੜੀਆਂ ਤਾਕਤਾਂ ਰੋੜਾ ਅਟਕਾ ਰਹੀਆਂ ਹਨ ਇਸ ਬਾਬਤ ਜ਼ਰਾ ਸਿੱਖ ਕੌਮ ਨੂੰ ਸਪਸ਼ਟ ਤੌਰ’ ਤੇ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਹਰ ਵਾਰ ਕਮੇਟੀ ਦੀਆਂ ਚੌਣਾਂ ਨੇੜੇ ਆਉਣ `ਤੇ ਬੀਬੀਆਂ ਦੇ ਸੇਵਾ ਵਾਲੇ ਮਸਲੇ `ਤੇ ਸਿਆਸਤ ਖੇਡਦੇ ਹੋਏ ਸਿੱਖ ਕੌਮ ਦੀਆਂ ਬੀਬੀਆਂ ਨੂੰ ਨੀਵਾਂ ਵਿਖਾ ਕੇ ਉਨ੍ਹਾਂ ਦੀ ਭਾਵਨਾਵਾਂ ਨੂੰ ਠੇਸ ਪੁਜਾਈ ਜਾਂਦੀ ਹੈ ਅਤੇ ਮੁੜ ਮੁੜ ਮਸਲੇ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੀਬੀਆਂ ਨੂੰ ਦਰਬਾਰ ਸਾਹਿਬ ਵਿਖੇ ਸੇਵਾ ਨਾ ਕਰਣ ਦੇ ਪਿੱਛੇ ਜੋ ਹਲਕੀ ਕਿਸਮ ਦੀ ਸ਼ਬਦਾਵਲੀ ਸਾਡੇ ਆਗੂ ਵਰਤਦੇ ਹਨ ਉਸ ਤੋਂ ਸਾਬਤ ਹੁੰਦਾ ਹੈ ਕਿ ਇੰਨ੍ਹਾਂ ਨੂੰ ਮਨੂ ਦੀ ਸੋਚ ਛੱਡ ਕੇ ਬਾਬੇ ਨਾਨਕ ਦੀ ਸੋਚ ਅਪਨਾਉਣ ਵਿੱਚ ਸਦੀਆਂ ਬੀਤ ਜਾਣੀਆਂ ਹਨ।


(05/03/11)
ਤੱਤ ਗੁਰਮਤਿ ਪਰਿਵਾਰ

ਕ੍ਰਿਪਾਲ ਸਿੰਘ ਜੀ ਬਠਿੰਡਾ ਵੱਲੋਂ ਤਸਵੀਰ ਦੀ ਦੁਰਵਰਤੋਂ ਕਰਕੇ ਪਾਠਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਅਫਸੋਸਜਨਕ:

13 ਫਰਵਰੀ ਨੂੰ ਪਰਿਵਾਰ ਦੇ ਸੰਪਾਦਕੀ (ਜੋਗਿੰਦਰ ਸਿੰਘ (ਸਪੋਕਸਮੈਨ) ਸਮਰਥਕ ਬਨਾਮ ਪ੍ਰੋ. ਦਰਸ਼ਨ ਸਿੰਘ ਸਮਰਥਕ) ਦੀ ਮੂਲ ਭਾਵਨਾ ਨੂੰ ਦਰਕਿਨਾਰ ਕਰਦੇ ਹੋਏ, ਰੋਸ ਵਜੋਂ ਕ੍ਰਿਪਾਲ ਸਿੰਘ ਜੀ ਨੇ ਇਕ ਲੇਖ “ਖੂਹ ਵਿਚ ਛਾਲ ਮਾਰਨ ਤੋਂ ਪਹਿਲਾਂ ਸੌ ਵਾਰ ਸੋਚਣ ਦੀ ਲੋੜ ਹੈ ਪਰ ਪਹਾੜ ਤੇ ਚੜ੍ਹਨ ਲਈ ਵੱਡੀ ਤਿਆਰੀ ਦੀ ਲੋੜ ਹੈ” ਲਿਖਿਆ। ਕ੍ਰਿਪਾਲ ਸਿੰਘ ਜੀ ਸਮੇਤ ਹਰ ਕਿਸੇ ਨੂੰ ਆਪਣੇ ਵਿਚਾਰ ਦੇਣ ਦਾ ਹੱਕ ਹੈ। ਇਸ ਲਈ ਅਸੀਂ ਉਸ ਲੇਖ ਦਾ ਬੁਰਾ ਨਹੀਂ ਮਨਾਇਆ। ਇਹ ਲੇਖ 27-02-2011 ਨੂੰ ਸਿੱਖ ਮਾਰਗ ’ਤੇ ਛੱਪਿਆ। ਇਸ ਲੇਖ ਬਾਰੇ ‘ਪਰਿਵਾਰ’ ਦਾ ਪੱਖ ਆਉਣ ਵਾਲੇ ਕੁਝ ਦਿਨਾਂ ਵਿਚ ਦੇਣ ਦਾ ਯਤਨ ਕੀਤਾ ਜਾਵੇਗਾ। ਵੀਰ ਕ੍ਰਿਪਾਲ ਸਿੰਘ ਜੀ ਦਾ ਇਹੀ ਲੇਖ 1-3-2011 ਨੂੰ “ਖਾਲਸਾ ਨਿਉਜ਼” ਦੀ ਵੈਬਸਾਈਟ ’ਤੇ ਲਗਿਆ। ਇਸ ਵਾਰ ਕ੍ਰਿਪਾਲ ਸਿੰਘ ਜੀ ਨੇ ਇਸ ਲੇਖ ਨਾਲ ਪਰਿਵਾਰ ਦੇ ਇਕ ਬੁਲਾਰੇ ਪ੍ਰਿੰ. ਨਰਿੰਦਰ ਸਿੰਘ ਜੀ ‘ਜੰਮੂ’ ਦੇ ਸੰਬੋਧਨ ਕਰਦੇ ਹੋਏ ਦੀ ਤਸਵੀਰ ਵੀ ਲਗਾਈ। ਇਸ ਤਸਵੀਰ ਹੇਠ ਆਪਣੇ ਆਪ “ਕੈਪਸ਼ਨ” ਕਰਕੇ ਲਿੱਖ ਦਿੱਤਾ ਗਿਆ ਕਿ “9 ਜਨਵਰੀ 2010 ਨੂੰ ਸ੍ਰ. ਜਸਜੀਤ ਸਿੰਘ ਦੇ ਘਰ ਹੋਈ ਮਿਟਿੰਗ ਦੀ ਤਸਵੀਰ ਵਿਚ, ਤੱਤ ਗੁਰਮਤਿ ਪਰਿਵਾਰ ਦੇ ਪ੍ਰਿੰ. ਨਰਿੰਦਰ ਸਿੰਘ ਜੀ, ਪਰਿਵਾਰ ਵੱਲੋਂ ਦਿੱਤੀ ਸਹਿਮਤੀ ਨੂੰ ਪੜ੍ਹ ਕੇ ਸੁਣਾਉਂਦੇ ਦਿਖਾਈ ਦੇ ਰਹੇ ਹਨ”। ਇਸ ਤਸਵੀਰ ਰਾਹੀਂ ਕ੍ਰਿਪਾਲ ਸਿੰਘ ਜੀ ਨੇ ਪਾਠਕਾਂ ਵਿਚ ਇਹ ਭੁਲੇਖਾ ਖੜ੍ਹਾ ਕਰਨ ਦਾ ਯਤਨ ਕੀਤਾ ਹੈ ਕਿ ਕਿਸੇ ਸਮੇਂ ‘ਤੱਤ ਗੁਰਮਤਿ ਪਰਿਵਾਰ’ ਨੇ ਪ੍ਰੋ. ਦਰਸ਼ਨ ਸਿੰਘ ਜੀ ਦੇ ਮੌਜੂਦਾ ਰਹਿਤ ਮਰਿਯਾਦਾ ਦੀ ਇੰਨ-ਬਿੰਨ ਪ੍ਰੋਢਤਾ ਵਾਲੇ ਸਟੈਂਡ ਨਾਲ ਸਹਿਮਤੀ ਜਤਾਈ ਹੈ। ਜਦਕਿ ਪੂਰੀ ਸੱਚਾਈ ਇਸ ਤੋਂ ਵੱਖਰੀ ਹੈ।

ਜਗਤਾਰ ਸਿੰਘ ਜੀ ਜਾਚਕ ਵੱਲੋਂ 10-1-2010 ਨੂੰ ਦਿਲੀ ਵਿਖੇ ਇਕ ਮਿਟਿੰਗ ਵਿਚ ਸ਼ਾਮਿਲ ਹੋਣ ਲਈ ‘ਪਰਿਵਾਰ’ ਨੂੰ ਸੱਦਾ ਦਿੱਤਾ ਗਿਆ। ਇਸ ਮਿਟਿੰਗ ਵਿਚ ‘ਪਰਿਵਾਰ’ ਦਾ ਪੱਖ ਪ੍ਰਿੰ. ਨਰਿੰਦਰ ਸਿੰਘ ਜੀ ‘ਜੰਮੂ’ ਨੇ ਪੇਸ਼ ਕੀਤਾ (ਜਿਸ ਦੀ ਤਸਵੀਰ ਲਗਾਈ ਗਈ ਹੈ)। ਇਸ ਵਿਚ ਕਿਧਰੇ ਵੀ ਉਨ੍ਹਾਂ ਨੇ ਸਿੱਖ ਰਹਿਤ ਮਰਿਯਾਦਾ ਦੀ ਪ੍ਰੋਢਤਾ ਨਹੀਂ ਕੀਤੀ, ਬਲਕਿ ਉਸ ਦਾ ਖੰਡਨ ਹੀ ਕੀਤਾ ਸੀ। ਪ੍ਰਿੰ. ਨਰਿੰਦਰ ਸਿੰਘ ਜੀ ਵੱਲੋਂ ਉੱਥੇ ‘ਪਰਿਵਾਰ’ ਦਾ ਪੱਖ ਲਿੱਖਤੀ ਰੂਪ ਵਿਚ ਪੜ੍ਹਿਆ ਅਤੇ ਵੰਡਿਆ ਗਿਆ, ਜਿਸ ਦਾ ਮੂਲ ਪਾਠ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਦਿੱਤਾ ਜਾ ਰਿਹਾ ਹੈ:
(((((ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਕੁਝ ਪੰਥਕ ਸਖਸ਼ੀਅਤਾਂ ਅਤੇ ਸੰਸਥਾਵਾਂ ਦੇ ਨੁਮਾਇੰਦੇ ਕੌਮ ਨੂੰ ਦਰਪੇਸ਼ ਚੁਨੌਤੀਆਂ ਦੇ ਹੱਲ ਲਭੱਣ ਲਈ ਇਕ ਰਲਵਾਂ/ਸਾਂਝਾ ਉਪਰਾਲਾ ਕਰਨ ਦੀ ਮੰਸ਼ਾ ਨਾਲ ਇਕੱਠੀਆਂ ਹੋਈਆਂ ਹਨ। ਇਸ ਤੋਂ ਵੀ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਪਿਛਲੇ 40/50 ਸਾਲ ਨਾਨਕ ਵਿਚਾਰਧਾਰਾ ਤੋਂ ਕੋਹਾਂ ਦੂਰ ਰਹਿ ਕੇ ਅਖੌਤੀ ਦਸਮ ਗ੍ਰੰਥ, ਗੁਰਬਿਲਾਸ ਪਾ.6, ਜਨਮ ਸਾਖੀਆਂ ਆਦਿ ਦੀਆਂ ਲੰਗੜੀਆਂ ਵਿਸਾਖੀਆਂ ਦੇ ਸਹਾਰੇ ਗੁਰਮਤਿ ਨੂੰ ਖੜਾ ਕਰਨ ਦੇ ਨਾਕਾਮ ਯਤਨਾਂ ਤੋਂ ਬਾਅਦ, ਅਸੀਂ ਅਕਾਲ ਪੁਰਖ ਦੀ ਬਖਸ਼ਿਸ਼ ਦਿਮਾਗ ਰੂਪੀ ਦਸਵੇਂ ਦੁਆਰ ਦਾ ਸਦ-ਉਪਯੋਗ ਕਰਨਾ ਸ਼ੁਰੂ ਕੀਤਾ। ਇਹ ਮੁਬਾਰਕ ਦੀ ਗੱਲ ਹੈ।
ਇਹ ਸੰਕਟ ਨਾਨਕ ਪੰਥੀਆਂ ’ਤੇ ਅੱਜ ਪਹਿਲੀ ਵੇਰ ਨਹੀਂ ਬਣਿਆ। ਇਤਿਹਾਸ ਗਵਾਹ ਹੈ ਕਿ 1708, ਭਾਵ ਦਸਮ ਪਾਤਸ਼ਾਹ ਦੀ ਚੇਤੰਨ ਅਗਵਾਈ ਤੋਂ ਸੱਖਣੇ ਹੋ ਜਾਣ ਤੋਂ ਬਾਅਦ ਇਸ ਸੰਕਟ ਦੀਆਂ ਕਨਸੌਆਂ ਪੈਣੀਆਂ ਸ਼ੁਰੂ ਹੋ ਗਈਆਂ ਸਨ, ਜਿਨ੍ਹਾਂ ਦੀ ਚਰਮ ਸੀਮਾ ਗੁਰੂ ਸਿਧਾਂਤ ਤੋਂ ਸੱਖਣੇ ਮਾਹਾਰਾਜੇ ਰਣਜੀਤ ਸਿੰਘ ਦਾ ਰਾਜ ਸੀ। ‘ਪਾੜੋ ਤੇ ਰਾਜ ਕਰੋ’ ਦੀ ਨੀਤੀ ’ਤੇ ਕੰਮ ਕਰ ਰਹੇ ਫਿਰੰਗੀਆਂ ਨੇ ਵੀ ਸਿੱਖਾਂ ਵਿਚਲੀ ਸਲਾਹੀਅਤ ਜਾਂ ਯੋਗਤਾ ਨੂੰ ਭਰਪੂਰ ਵਰਤਿਆ, ਪਰ ਸਿੱਖ ਸਿਧਾਂਤਾਂ ਦੀ ਮਜ਼ਬੂਤੀ ਦੇ ਕਿਸੇ ਯਤਨ ਨੂੰ ਸਿਰੇ ਨਾ ਚੜ੍ਹਨ ਦਿੱਤਾ, ਜਿਸ ਦਾ ਪ੍ਰਤੱਖ ਪ੍ਰਮਾਣ ਮਹੰਤਾਂ ਰੂਪੀ ਕੋਹੜ ਦਾ ਗੁਰਦੁਆਰਿਆਂ ’ਤੇ ਕਾਬਜ਼ ਹੋਣਾ ਅਤੇ ਅੰਗਰੇਜ਼ੀ ਹਕੂਮਤ ਵੱਲੋਂ ਉਨ੍ਹਾਂ ਦੀ ਪਿੱਠ ਥਾਪਣਾ ਜਾਂ ਪੱਖ ਪੂਰਨਾ। ਸਿੱਟੇ ਵਜੋਂ ਸਿੰਘ ਸਭਾ ਲਹਿਰ ਦਾ ਜਨਮ ਹੋਇਆ, ਜਿਸ ਨੇ ਪੂਰਨ ਜਾਗ੍ਰਿਤੀ ਲਈ ਅਧਾਰ ਪੈਦਾ ਕੀਤੇ, ਜਿਸ ਜ਼ਮੀਨ ’ਤੇ ਅੱਜ ਪੰਥ ਦੀਆਂ ਕੁਝ ਸੰਸਥਾਵਾਂ ਖੜ੍ਹੀਆਂ ਹੋ ਕੇ, ਨਾਨਕ ਵਿਚਾਰਧਾਰਾ ਦੇ ਸਿਧਾਂਤਕ ਸੱਚ ਨਾਲ ਪ੍ਰਣਾਏ ਹੋਣ ਦਾ ਦਾਅਵਾ ਕਰਦੀਆਂ ਹਨ। ਸਿੰਘ ਸਭਾ ਲਹਿਰ ਵੱਲੋਂ ਪੱਧਰੇ ਕੀਤੇ ਇਸੇ ਧਰਾਤਲ ’ਤੇ ਖੜ੍ਹੀਆਂ ਕੁਝ ਸਖਸ਼ੀਅਤਾਂ ਅਤੇ ਇਨ੍ਹਾਂ ਸਾਰੀਆਂ ਸੰਸਥਾਵਾਂ ਦੇ ਅਣਥੱਕ ਯਤਨਾਂ ਦੇ ਬਾ-ਵਜੂਦ ਅੱਜ ਹਾਲਾਤ ਇੰਨੇ ਨਾਜ਼ੁਕ, ਸੰਕਟਮਈ ਅਤੇ ਚਿੰਤਾਜਨਕ ਰੂਪ ਕਿਉਂ ਧਾਰਨ ਕਰ ਗਏ ? ਸ਼ਾਇਦ ਇਹ ਹੱਲ ਲਭੱਣ ਲਈ ਅੱਜ ਦਾ ਇਕੱਠ ਸਹਾਇਕ ਸਿੱਧ ਹੋ ਸਕੇ।
ਨਾਨਕ ਵਿਚਾਧਾਰਾ ਦੀ ਸਿਧਾਂਤਕ ਸਪਸ਼ਟਤਾ ਨੂੰ ਇਸ ਖੋਰੇ ਦਾ ਵੱਡਾ ਕਾਰਨ ਸ਼ਾਇਦ ਇਹੀ ਹੈ ਕਿ ਅਸੀਂ ਜਿਸ ਨੂੰ ਸਿੱਖੀ ਜਾਂ ਗੁਰਮਤਿ ਕਹਿ ਕੇ ਆਪਣੀ ਜੀਵਨ ਜਾਚ ਦਾ ਹਿੱਸਾ ਬਣਾਉਂਦੇ ਰਹੇ ਹਾਂ, ਉਹ ਅਸਲ ਵਿਚ ਚੋਰ ਮੋਰੀ ਰਾਹੀਂ ਨਾਨਕ ਵਿਚਾਰਧਾਰਾ ਦੇ ਵਿਰੋਧੀਆਂ ਵੱਲੋਂ ਬੜੇ ਚੇਤੰਨ, ਮਜ਼ਬੂਤ ਅਤੇ ਸਾਜਸ਼ੀ ਢੰਗ ਨਾਲ ਕੀਤਾ ਗਿਆ, ਪੁਜਾਰੀਵਾਦ/ਬ੍ਰਾਹਮਣਵਾਦ ਦੇ ਇਕੋ-ਇਕ ਮਜ਼ਬੂਤ ਹਥਿਆਰ ਕਰਮ-ਕਾਂਡ ਰੂਪੀ ਨਾਗਣੀ ਦਾ ਤਿੱਖਾ ਵਾਰ ਸੀ, ਜਿਸ ਦਾ ਜ਼ਹਿਰ ਸਾਡੀ ਨਸ-ਨਸ ਵਿਚ ਫੈਲ ਗਿਆ ਅਤੇ ਅਸੀਂ ਮੁੜ ਉਸੇ ਦਸ਼ਾ ਵਿਚ ਆ ਗਏ, ਜਿੱਥੋਂ ਸਾਨੂੰ ਨਾਨਕ ਪਾਤਸ਼ਾਹ ਜੀ ਨੇ ਕੱਢ ਕੇ ਸਮਾਜ ਨੂੰ ਇਕ ਨਿਰੋਈ ਦਿਸ਼ਾ ਪ੍ਰਦਾਨ ਕੀਤੀ ਸੀ। ਇਸ ਦਾ ਸਭ ਤੋਂ ਕਾਰਗਰ ਹੱਲ ਸਿੱਖੀ ਰੂਪੀ ਪੇੜ੍ਹ ਨਾਲ ਲਿਪੱਟ ਚੁੱਕੀ ਪੁਜਾਰੀਵਾਦ ਰੂਪੀ ਇਸ ਅਮਰਵੇਲ ਵਿਰੁਧ ਨਾਨਕ ਵਿਚਾਰਧਾਰਾ ਦੀ ਸਪਸ਼ਟ ਸਿਧਾਂਤਕ ਰੌਸ਼ਨੀ ਵਿਚ ਇਕ ਸਾਂਝਾ ਮੁਹਾਜ਼ ਖੜ੍ਹਾ ਕਰਨਾ ਹੈ। ਜਿਸ ਦਾ ਅਧਾਰ ਕੱਚੀਆਂ ਪਿਲੀਆਂ ਦਲੀਲਾਂ ਨਾ ਹੋ ਕੇ, ਬਾਬੇ ਵੱਲੋਂ ਸਮਕਾਲੀ ਅਖੌਤੀ ਧਾਰਮਿਕ ਆਗੂਆਂ ਦੇ ਮਨੁੱਖੀ ਲੁੱਟ ਦੇ ਤੇਜ਼ ਹਥਿਆਰ, ਧਰਮ ਕਹਿ ਕੇ ਕਰਮਕਾਂਡੀ ਰੂਪੀ ਪ੍ਰਚਾਰੇ ਜਾਂਦੇ ਅਗਿਆਨ ਅਤੇ ਅਸਪਸ਼ਟਤਾ ਵਿਰੁਧ ਕਿੰਤੂ ਖੜੇ ਕਰਨਾ ਅਤੇ ਗੁਰਮਤਿ ਗਿਆਨ ਦੀ ਤਰਕ-ਯੁਕਤ ਖੜਗ ਨਾਲ ਚਾਰੇ-ਖਾਣੇ ਚਿੱਤ ਕਰਨਾ ਹੋਵੇ।
‘ਤੱਤ ਗੁਰਮਤਿ ਪਰਿਵਾਰ’ ਸੰਸਾਰ ਭਰ ਵਿਚ ਵਿਚਰ ਰਹੇ ਸੱਚੇ-ਸੁੱਚੇ ਮਨੁੱਖਾਂ ਵਲੋਂ ਕੀਤੀ ਗਈ ਕਿਸੇ ਵੀ ਐਸੀ ਕੋਸ਼ਿਸ਼ ਜਾਂ ਉਪਰਾਲੇ ਦਾ ਪੂਰਨ ਸਮਰਥਨ ਕਰੇਗਾ/ਪੂਰਨ ਸਹਿਯੋਗ ਦੇਵੇਗਾ, ਜਿਸ ਨਾਲ ਅਜਿਹੇ ਵਾਤਾਵਰਨ ਦੀ ਸਿਰਜਣਾ ਕਰਨ ਲਈ ਰਾਹ ਪੱਧਰਾ ਹੋਵੇ, ਜਿਸ ਵਿਚ ਨਾਨਕ ਪਾਤਸ਼ਾਹ ਵੱਲੋਂ ਸਮੁੱਚੀ ਮਨੁੱਖਤਾ ਨੂੰ ਕਲਾਵੇ ਵਿਚ ਲੈਣ ਵਾਲੀ ਰੱਬੀ ਵਿਚਾਰਧਾਰਾ ਦਾ ਸ਼ੁੱਧ ਰੂਪ ਪ੍ਰਗਟ ਹੋ ਸਕੇ ਅਤੇ ਨਾਨਕ ਪਾਤਸ਼ਾਹ ਵਲੋਂ ਵੇਖਿਆ (ਪੁਜਾਰੀ-ਸਿਆਸੀ ਗੱਠ-ਜੋੜ ਦੇ ਸ਼ੋਸ਼ਣ ਤੋਂ ਰਹਿਤ ਅਤੇ ਮਨੁੱਖੀ ਬਰਾਬਰੀ ਦੇ ਸਿਧਾਂਤ ’ਤੇ ਖੜੇ ਸਮਾਜ ਦਾ) ਸੁਪਨਾ ਸਾਕਾਰ ਹੋ ਸਕੇ।
‘ਪਰਿਵਾਰ’ ਅਕਾਲ ਤਖਤ ਸਾਹਿਬ ਤੋਂ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਵਿਚ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ’ਤੇ ਫੁੱਲ ਚੜਾਉਣ ਲਈ ਹਮੇਸ਼ਾਂ ਸਮਰਪਿਤ ਰਹੇਗਾ ਪਰ ਪੁਜਾਰੀਵਾਦ ਨਾਲ ਪ੍ਰਣਾਏ ਜਥੇਦਾਰ ਦਾ ਲਬਾਦਾ ਔੜੇ, ਸਿੱਖ ਵਿਖਾਈ ਦੇਂਦੇ, ਪੰਥ ਅਤੇ ਸਮਾਜ ਵਿਰੋਧੀ ਸ਼ਕਤੀਆਂ ਵੱਲੋਂ ਸਥਾਪਿਤ ਕੱਠਪੁਤਲੀਆਂ ਦੀ ਜੱਥੇਦਾਰੀ ਰੂਪੀ ਹੋਂਦ ਨੂੰ ਮੁੱਢੋਂ ਹੀ ਨਕਾਰਦਾ ਹੈ ਅਤੇ ਇਸ ਨੂੰ ਸਮਾਜ/ਪੰਥ ਵਿਰੋਧੀ ਸ਼ਕਤੀਆਂ ਦੇ ਹਮਲਿਆਂ ’ਚੋਂ ਸਭ ਤੋਂ ਵੱਡੀ ਚਣੌਤੀ ਵਜੋਂ ਲੈਂਦਾ ਹੈ ਅਤੇ ਐਸੇ ਪੁਜਾਰੀਆਂ ਵਲੋਂ ਦਿੱਤੇ ਗਏ ਆਦੇਸ਼ ਜਾਂ ਨਿਰਦੇਸ਼ਾਂ ਦੀ ਪਾਲਣਾ ਤੋਂ ਇੰਨਕਾਰੀ ਹੈ। ਪਰ ਇਨ੍ਹਾਂ ਵੱਲੋਂ ਕਿਸੇ ਬਹਿਸ ਜਾਂ ਵਿਚਾਰ ਲਈ ਦਿੱਤੀ ਗਈ ਚੁਨੌਤੀ ਨੂੰ ਸਵੀਕਾਰਨ ਅਤੇ ਚਰਚਾ ਵਿਚ ਸ਼ਾਮਿਲ ਹੋਣ ਤੋਂ ਪ੍ਰਹੇਜ਼ ਨਹੀਂ ਕਰੇਗਾ।
‘ਤੱਤ ਗੁਰਮਤਿ ਪਰਿਵਾਰ’ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚਲੀਆਂ ਗੁਰਮਤਿ ਵਿਰੋਧੀ ਧਾਰਾਵਾਂ ਅਤੇ ਨੁਕਤਿਆਂ ਨੂੰ ਸਵੀਕਾਰ ਨਹੀਂ ਕਰਦਾ ਪਰ ਸਮੁੱਚੇ ਪੰਥ ਵਿਚ ਏਕਤਾ ਅਤੇ ਸਮਾਜ ਵਿਚ ਸਮਾਨਤਾ ਕਾਇਮ ਕਰਨ ਲਈ ਸੰਸਾਰ ਭਰ ਵਿਚੋਂ ਕਿਸੇ ਵੀ ਸਖਸ਼ੀਅਤ ਜਾਂ ਸੰਸਥਾ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਮੁੱਖ ਰੱਖਦਿਆਂ, ਇਨ੍ਹਾਂ ਉਪਰਾਲਿਆਂ ਨੂੰ ਨੇਕ ਨੀਤੀ ਨਾਲ ਤਿਆਰ ਕੀਤੀ ਗਈ ਪਲਾਨਿੰਗ ਦਾ ਹਿੱਸਾ ਮੰਨਦੇ ਹੋਏ, ਨਾਨਕ ਵਿਚਾਰਧਾਰਾ ਦੀ ਰੌਸ਼ਨੀ ਵਿਚ ਮਨੁੱਖਤਾ ਦੀ ਪੁਨਰ-ਜਾਗ੍ਰਿਤੀ ਲਈ ਇਕ ਸਟਰੈਟਜੀ ਦੇ ਰੂਪ ਵਿਚ ਚੁੱਕੇ ਗਏ ਕਦਮ ਜਾਂ ਪਹਿਲਾ ਮੀਲ ਪੱਥਰ ਮੰਨਦਿਆਂ ਵਿਸ਼ਵਾਸ਼ ਦੁਆਉਂਦਾ ਹੈ ਕਿ:
(1) ‘ਪਰਿਵਾਰ’ ਵਰਤਮਾਨ ਰੂਪ ਵਿਚ ਪ੍ਰਚਾਰੀ ਜਾਂਦੀ ਰਹਿਤ ਮਰਿਯਾਦਾ ਦੇ ਹੱਕ/ਸਮਰਥਨ ਵਿਚ ਕੋਈ ਬਿਆਨ ਨਹੀਂ ਦੇਵੇਗਾ।
(2) ਕਿਸੇ ਵੀ ਸੁਹਿਰਦ ਉਪਰਾਲੇ ਨੂੰ ਮੁੱਖ ਰੱਖਦਿਆਂ ਇਕ ਨਿਰਧਾਰਤ ਸਮੇਂ-ਸੀਮਾ ਤੱਕ ਇਸ ਦਾ ਵਿਰੋਧ ਨਹੀਂ ਕਰੇਗਾ।
‘ਤੱਤ ਗੁਰਮਤਿ ਪਰਿਵਾਰ’ ਕਿਸੇ ਵੀ ਵਿਚਾਰਧਾਰਕ ਜਾਂ ਸਿਧਾਂਤਕ ਮਸਲੇ ’ਤੇ ਆਪਣੀ ਗੱਲ ਜਾਂ ਰਾਏ ਨੂੰ ਅੰਤਿਮ ਨਹੀਂ ਮੰਨਦਾ ਅਤੇ ਕਿਸੇ ਵੀ ਨੁਕਤੇ/ਵਿਸ਼ੇ ਜਾਂ ਵਿਚਾਰ ’ਤੇ ਨਾਨਕ ਪਾਤਸ਼ਾਹ ਜੀ ਵੱਲੋਂ ਨਿਰਧਾਰਤ ਗੁਰਮਤਿ ਦੀ ਕਸੌਟੀ ’ਤੇ ਪਰਖ ਕੇ ਬਾ-ਦਲੀਲ ਨਕਾਰੇ ਜਾਣ ਉਪਰੰਤ ਆਪਣੇ ਵਿਚਾਰ ਬਦਲਣ ਤੋਂ ਸੰਕੋਚ ਨਹੀਂ ਕਰੇਗਾ।))))))
ਉਪਰੋਕਤ ਤੋਂ ਸਪਸ਼ਟ ਹੈ ਕਿ ਉਨ੍ਹਾਂ ਨੇ ਇਸ ਲੈਕਚਰ ਦੇ ਅੰਤ ਵਿਚ ਇਹ ਬਿਲਕੁਲ ਸਪਸ਼ਟ ਕਰ ਦਿੱਤਾ ਸੀ ਕਿ ‘ਪਰਿਵਾਰ’ ਵਰਤਮਾਨ ਰੂਪ ਵਿਚ ਪ੍ਰਚਾਰੀ ਜਾਂਦੀ ਸਿੱਖ ਰਹਿਤ ਮਰਿਯਾਦਾ ਦੇ ਹੱਕ/ਸਮਰਥਨ ਵਿਚ ਕੋਈ ਬਿਆਨ ਨਹੀਂ ਦੇਵੇਗਾ। ਪਰ ਕਿਸੇ ਵੀ ਸੁਹਿਰਦ ਉਪਰਾਲੇ ਨੂੰ ਮੁੱਖ ਰੱਖਦਿਆਂ ਇਕ ਨਿਰਧਾਰਤ ਸਮੇਂ-ਸੀਮਾ ਤੱਕ ਇਸ ਦਾ ਵਿਰੋਧ ਨਹੀਂ ਕਰੇਗਾ। ਪਰ ਉਸ ਮੀਟਿੰਗ ਵਿਚ ਕੋਈ ਵੀ ਸਮੇਂ ਸੀਮਾ ਨਿਰਧਾਰਤ ਨਹੀਂ ਕੀਤੀ ਗਈ।
ਉਸ ਮਿਟਿੰਗ ਬਾਰੇ ਲਗੀ ਖਬਰ ਨੇ ਹੀ ਪ੍ਰਬੰਧਕਾਂ ਦੀ ਸੁਹਿਰਦਤਾ ਤੇ ਪ੍ਰਸ਼ਨ ਚਿੰਨ ਲਾ ਦਿੱਤਾ। ਇਸ ਖਬਰ ਵਿਚ ਆਪਣੇ ਆਪ ਹੀ ਲਿੱਖ ਦਿੱਤਾ ਗਿਆ ਕਿ ਸਾਰੀਆਂ ਜਾਗਰੂਕ ਧਿਰਾਂ ਨੇ ਮੋਜੂਦਾ ਸਿੱਖ ਰਹਿਤ ਮਰਿਯਾਦਾ ਦੇ ਅੰਤਰਗਤ ਰਹਿ ਕੇ ਪ੍ਰਚਾਰ ਕਰਨ ਦਾ ਪ੍ਰਣ ਲਇਆ, ਇਹ ਨਿਰੋਲ ਝੂਠ ਸੀ, ਘੱਟੋ-ਘੱਟ ਪਰਿਵਾਰ ਨੇ ਤਾਂ ਸਪਸ਼ਟ ਕਿਹਾ ਸੀ ਕਿ ਉਹ ਮੌਜੂਦਾ ਰਹਿਤ ਮਰਿਯਾਦਾ ਦੀ ਪ੍ਰੋਢਤਾ ਨਾਲ ਸਹਿਮਤ ਨਹੀਂ। ਐਸੀ ਅਸੁਹਿਰਦਤਾ ਦੇ ਮਾਹੋਲ ਕਾਰਨ ਹੀ ਕੁਝ ਸਮੇਂ ਬਾਅਦ ਮੀਟਿੰਗ ਵਿਚਲੀਆਂ ਧਿਰਾਂ ਖੇਰੂੰ-ਖੇਰੂੰ ਹੋ ਗਈਆਂ। ਜਸਜੀਤ ਸਿੰਘ ਟੋਨੀ ਪਾਲਾ ਬਦਲ ਗਏ। ਉਸ ਤੋਂ ਬਾਅਦ ਦੀ ਜਾਣਕਾਰੀ ਸਾਰਿਆਂ ਨੂੰ ਹੈ, ਭਾਵ ਕਿ ਉਹ ਮੀਟਿੰਗ ਫੇਲ ਸਾਬਿਤ ਹੋਈ ਅਤੇ ਉਸ ਦੇ ਫੈਸਲੇ ਆਪਣੇ ਆਪ ਬੇਅਸਰ ਹੋ ਗਏ।
ਉਸ ਤੋਂ ਬਾਅਦ ਪ੍ਰੋ. ਦਰਸ਼ਨ ਸਿੰਘ ਜੀ ਦੀ ਸਰਪ੍ਰਸਤੀ ਹੇਠ “ਗੁਰੂ ਗ੍ਰੰਥ ਦਾ ਪੰਥ ਇੰਟਰਨੈਸ਼ਨਲ ਮੂਵਮੈਂਟ” ਦਾ ਗਠਨ ਕੀਤਾ ਗਿਆ। ਇਸ ਦੀਆਂ ਪ੍ਰਬੰਧਕੀ ਧਿਰਾਂ ਵੱਲੋਂ ਇਸ ਮੂਵਮੈਂਟ ਦੇ ਏਜੰਡੇ ਦਾ ਖਰੜਾ (ਡਰਾਫਟ) ਹੋਰ ਧਿਰਾਂ ਸਮੇਤ ‘ਪਰਿਵਾਰ’ ਨੂੰ ਵੀ ਵਿਚਾਰ ਲਈ ਭੇਜਿਆ ਗਿਆ। ‘ਪਰਿਵਾਰ’ ਨੇ ਇਸ ਵਿਚ ਮੋਜੂਦਾ ਰਹਿਤ ਮਰਿਯਾਦਾ ਦੀ ਪ੍ਰੋਢਤਾ ਸਮੇਤ ਕੁਝ ਹੋਰ ਨੁਕਤਿਆਂ ਨਾਲ ਅਸਹਿਮਤੀ ਜਤਾਉਂਦੇ ਹੋਏ, ਸੁਝਾਵਾਂ ਸਮੇਤ ਇਕ ਪੱਤਰ ਇਨ੍ਹਾਂ ਨੂੰ ਭੇਜਿਆ। ਭਾਵ ਇਸ ਮੋਜੂਦਾ ਰਹਿਤ ਮਰਿਯਾਦਾ ਦੇ ਇੰਨ-ਬਿੰਨ ਪ੍ਰੋਢਤਾ ਦੇ ਸਟੈਂਡ ਦਾ ਖੰਡਨ ‘ਪਰਿਵਾਰ’ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ, ਕਿਉਂਕਿ ਸਾਡਾ ‘ਗੁਰੂ’ ਗੁਰਮਤਿ ਗਿਆਨ ਹੈ, ਮੋਜੂਦਾ ਰਹਿਤ ਮਰਿਯਾਦਾ ਨਹੀਂ।
ਇਸ ਦੇ ਬਾਵਜੂਦ ਇਸ ਤਸਵੀਰ ਨੂੰ ਸਾਡੀ ਸਹਿਮਤੀ ਦਰਸਾਉਂਦੀ ਦਸ ਕੇ ਕ੍ਰਿਪਾਲ ਸਿੰਘ ਜੀ ਬਠਿੰਡਾ ਨੇ ਪਾਠਕਾਂ ਨੂੰ ‘ਪਰਿਵਾਰ’ ਪ੍ਰਤੀ ਗੁੰਮਰਾਹ ਕਰਨ ਦਾ ਯਤਨ ਕੀਤਾ ਹੈ। ‘ਖਾਲਸਾ ਨਿਉਜ਼’ ਦਾ ਸੰਪਾਦਕੀ ਮੰਡਲ ਵੀ ਸਾਡੇ ਪੱਖ ਨਾਲ ਪੂਰੀ ਤਰ੍ਹਾਂ ਵਾਕਿਫ ਹੈ। ਇਸ ਲਈ ਉਨ੍ਹਾਂ ਦੀ ਵੀ ਇਸ ਗਲਤ ਹਰਕਤ ਲਈ ਜਿੰਮੇਵਾਰੀ ਬਣਦੀ ਹੈ। ਇਹ ਘਟਨਾ ਕੁਝ ਦਸਮ ਗ੍ਰੰਥੀ ਧਿਰਾਂ ਦੀ ਪ੍ਰੋ. ਦਰਸ਼ਨ ਸਿੰਘ ਜੀ ਦੇ ਇਕ ਸਮਾਗਮ ਦੀ ਵੀਡੀਓ ਦੀ ਕੱਟ-ਵੱਢ ਕਰਕੇ ਅਕਾਲ ਤਖਤ ’ਤੇ ਕਾਬਜ਼ ਪੁਜਾਰੀਆਂ ਕੋਲ ਕੀਤੀ ਸ਼ਿਕਾਇਤ ਵਾਲੀ ਮੰਦੀ ਹਰਕਤ ਦੇ ਤੁਲ ਹੈ।
‘ਪਰਿਵਾਰ’ ਦੇ ਲੇਟੈਸਟ ਸਟੈਂਡ ਨੂੰ ਜਾਣਦੇ-ਬੁਝਦੇ ਪਿਛਲੇ ਸਮੇਂ ਦੀ ਇਸ ਤਸਵੀਰ ਦੀ ਦੁਰਵਰਤੋਂ ਕਰਕੇ ਕ੍ਰਿਪਾਲ ਸਿੰਘ ਜੀ (ਅਤੇ ਸੰਪਾਦਕੀ ਮੰਡਲ) ਖਾਲਸਾ ਨਿਉਜ਼ ਨੇ ਉਨ੍ਹਾਂ ਦਸਮ ਗ੍ਰੰਥੀਆਂ ਵਾਂਗ ਵਰਤਾਅ ਕੀਤਾ ਹੈ, ਜੋ ਪ੍ਰੋ. ਦਰਸ਼ਨ ਸਿੰਘ ਜੀ ਦੀ ਵੱਲੋਂ ਬਹੁਤ ਪਹਿਲੇ ਕੀਤੇ ਦਸਮ ਗ੍ਰੰਥੀ ਰਚਨਾਵਾਂ ਦੇ ਕੀਰਤਨ ਦੇ ਅੰਸ਼ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਬੇਸ਼ਕ ਪ੍ਰੋ. ਦਰਸ਼ਨ ਸਿੰਘ ਜੀ ਨੇ ਭੁਲੇਖੇ ਅਧੀਨ ਉਸ ਸਮੇਂ ਦਸਮ ਗ੍ਰੰਥੀ ਰਚਨਾਵਾਂ ਦਾ ਕੀਰਤਨ ਕੀਤਾ ਹੋਵੇਗਾ ਪਰ ‘ਪਰਿਵਾਰ’ ਤਾਂ ਕਦੀ ਵੀ ਮੋਜੂਦਾ ਰਹਿਤ ਮਰਿਯਾਦਾ ਦੀ ਪ੍ਰੋਢਤਾ ਦੀ ਹਮਾਇਤ ਨਹੀਂ ਕੀਤੀ, ਬਲਕਿ ਲਗਾਤਾਰ ਇਸ ਪਹੁੰਚ ਦਾ ਖੰਡਨ ਕਰਦਾ ਰਿਹਾ ਹੈ।
ਸਾਨੂੰ ਕ੍ਰਿਪਾਲ ਸਿੰਘ ਜੀ ਵੱਲੋਂ ਕੀਤੀ ਐਸੀ ਹਰਕਤ ਦਾ ਕੋਈ ਰੋਸ ਜਾਂ ਗਿਲਾ ਨਹੀਂ ਹੈ, ਕਿਉਂਕਿ ਅਸੀਂ ਸਮਝ ਸਕਦੇ ਹਾਂ ਕਿ ਜਦੋਂ ਸਖਸ਼ੀਅਤਪ੍ਰਸਤੀ ਸਿਧਾਂਤ ਤੋਂ ਵੱਧ ਕੇ ਹੋ ਜਾਵੇ ਤਾਂ ਐਸਾ ਹੋ ਸਕਦਾ ਹੈ। ਅਸੀਂ ਤਾਂ ਇਸ ਰਾਹੀਂ ਤਸਵੀਰ ਬਾਰੇ ਪੂਰਾ ਸੱਚ ਪੇਸ਼ ਕਰਕੇ ਕ੍ਰਿਪਾਲ ਸਿੰਘ ਜੀ ਵੱਲੋਂ ਪਾਠਕਾਂ ਵਿਚ ‘ਪਰਿਵਾਰ’ ਬਾਰੇ ਖੜ੍ਹੇ ਕੀਤੇ ਜਾ ਰਹੇ ਭੁਲੇਖਿਆਂ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਹਾਂ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ

(ਸੰਪਾਦਕੀ ਟਿੱਪਣੀ:- ਇਹ ਅਸੀਂ ਪਿਹਲਾਂ ਵੀ ਕਈ ਵਾਰੀ ਲਿਖ ਚੁੱਕੇ ਹਾਂ ਅਤੇ ਹੁਣ ਫਿਰ ਦੁਹਰਾ ਦਿੰਦੇ ਹਾਂ ਕਿ ਅਸੀਂ ‘ਸਿੱਖ ਮਾਰਗ’ ਤੇ ਲਿਖਤਾਂ ਨਾਲ ਆਈਆਂ ਸਾਰੀਆਂ ਤਸਵੀਰਾਂ/ਫੋਟੋਆਂ ਨਹੀਂ ਪਉਂਦੇ ਅਤੇ ਨਾ ਹੀ ਸਾਡੇ ਕੋਲ ਇਤਨਾ ਸਮਾ ਹੁੰਦਾ ਹੈ ਕਿ ਹਰ ਤਸਵੀਰ ਫੋਟੋ ਨੂੰ ਪਾਇਆ ਜਾਵੇ। ਕੋਈ ਬਹੁਤੀ ਜਰੂਰੀ ਹੋਵੇ ਅਤੇ ਸਮਾ ਵੀ ਹੋਵੇ ਤਾਂ ਪਾ ਦਿੰਦੇ ਹਾਂ। ਕ੍ਰਿਪਾਲ ਸਿੰਘ ਬਠਿੰਡਾ ਦੀ ਲਿਖਤ ਨਾਲ ਇਹ ਤਸਵੀਰ ਸਾਨੂੰ ਅਤੇ ਹੋਰ ਸਭ ਨੂੰ ਵੀ ਆਈ ਸੀ।


(04/03/11)
ਕਿਰਪਾਲ ਸਿੰਘ ਬਠਿੰਡਾ

*ਟੌਹੜਾ ਸਾਹਿਬ ਤੇ ਬੀਬੀ ਜੰਗੀਰ ਕੌਰ ਦੇ ਸਮੇਂ ਤੋਂ ਹੀ ਆਰਐੱਸਐੱਸ ਵਾਲੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਵਿਰੋਧ ਕਰਦੇ ਆ ਰਹੇ ਸਨ ਤੇ ਅਖੀਰ ਹੁਣ ਰੱਦ ਕਰਵਾਉਣ ਵਿੱਚ ਸਫਲ ਹੋ ਹੀ ਗਏ: ਪੁਰੇਵਾਲ

*ਡੇਰੇਦਾਰਾਂ ਦੀ ਸਮੱਸਿਆ ਕੋਈ ਨਹੀਂ ਸਿਰਫ ਉਨ੍ਹਾਂ ਦੀ ਅਗਿਆਨਤਾ ਤੇ ਹਉਂਮੈ ਹੀ ਨਾਨਕਸ਼ਾਹੀ ਕੈਲੰਡਰ ਸਵੀਕਾਰ ਕਰਨ ਵਿਚ ਵੱਡੀ ਅੜਚਨ: ਪ੍ਰੋ. ਬਲਕਾਰ ਸਿੰਘ

*੨੦੦੩ ਵਾਲਾ ਨਾਨਕਸ਼ਾਹੀ ਕੈਲੰਡਰ ਮੌਸਮੀ ਕੈਲੰਡਰ ਦੇ ਜਿਆਦਾ ਨਜ਼ਦੀਕ, ਪਰ ਚੇਤ ਮਹੀਨੇ ਦੀ ਅਰੰਭਤਾ ੧੪ ਮਾਰਚ ਦੀ ਬਜ਼ਾਏ ੨੧ ਮਾਰਚ ਰੱਖ ਲਈ ਜਾਂਦੀ ਤਾਂ ਹੋਰ ਜਿਆਦਾ ਚੰਗਾ ਸੀ: ਹਰਚੰਦ ਸਿੰਘ ਭਿੰਡਰ


ਬਠਿੰਡਾ, ੪ ਮਾਰਚ (ਕਿਰਪਾਲ ਸਿੰਘ): ਵੀਰਵਾਰ ਰਾਤੀ ੮ ਵਜੇ ਚੜ੍ਹਦੀ ਕਲਾ ਟਾਈਮ ਟੀਵੀ ਤੇ ਵਿਖਾਏ ਗਏ ਪੰਜਾਬ ਪੜਚੋਲ ਪ੍ਰੋਗਰਾਮ ਵਿੱਚ ਇੱਕ ਟਾਕ ਸ਼ੋਅ ਹੋਇਆ ਜਿਸ ਵਿਚ ਟੀਵੀ ਹੋਸਟ ਗੁਰਨਾਮ ਸਿੰਘ ਅਕੀਦਾ ਨੇ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਪਾਲ ਸਿੰਘ ਪੁਰੇਵਾਲ, ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਬਲਕਾਰ ਸਿੰਘ ਅਤੇ ਤਰਕਸ਼ੀਲ ਆਗੂ ਹਰਚੰਦ ਸਿੰਘ ਭਿੰਡਰ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ। ਨਾਨਕਸ਼ਾਹੀ ਕੈਲੰਡਰ ਸਬੰਧੀ ਗੱਲ ਸ਼ੁਰੂ ਕਰਦਿਆਂ ਟੀਵੀ ਹੋਸਟ ਗੁਰਨਾਮ ਸਿੰਘ ਅਕੀਦਾ ਨੇ ਪ੍ਰੋ: ਬਲਕਾਰ ਸਿੰਘ ਨੂੰ ਪੁੱਛਿਆ ਕਿ ਇੱਕ ਸਿੱਖ ਵਿਦਵਾਨ ਹੋਣ ਦੇ ਨਾਤੇ ਤੁਸੀਂ ਦੱਸੋ ਕਿ ਨਾਨਕਸ਼ਾਹੀ ਕੈਲੰਡਰ ਬਣਾਉਣ ਦੀ ਲੋੜ ਕਿਉਂ ਪਈ ਤੇ ਇਸ ਵਿੱਚ ਕੀ ਸਮੱਸਿਆ ਆ ਰਹੀ ਸੀ ਕਿ ਜਿਸ ਕਾਰਣ ਹੁਣ ਸੋਧਾਂ ਕਰਨੀਆਂ ਪਈਆਂ? ਪ੍ਰੋ: ਬਲਕਾਰ ਸਿੰਘ ਨੇ ਦੱਸਿਆ ਕਿ ੨੦੦੩ ਤੋਂ ਪਹਿਲਾਂ ਗੁਰਪੁਰਬ ਤੇ ਹੋਰ ਇਤਿਹਾਸਕ ਦਿਹਾੜੇ ਬਿਕ੍ਰਮੀ ਚੰਦਰਮਾਂ ਸਾਲ ਮੁਤਾਬਕ ਮਨਾਏ ਜਾਂਦੇ ਸਨ ਜਿਹੜੇ ਕਿ ਕਦੀ ਵੀ ਸਥਿਰ ਤਰੀਖਾਂ ਨੂੰ ਨਾ ਆਉਣ ਕਰਕੇ ਅੱਗੇ ਪਿਛੇ ਆਉਂਦੇ ਸਨ ਜਿਸ ਕਰਕੇ ਇਹ ਯਾਦ ਰੱਖਣ ਵਿੱਚ ਕਾਫੀ ਮੁਸ਼ਕਲ ਆਉਂਦੀ ਸੀ। ਕਾਫੀ ਲੰਬੇ ਸਮੇਂ ਤੋਂ ਇਹ ਲੋੜ ਮਹਿਸੂਸ ਕੀਤੀ ਜਾਂਦੀ ਸੀ ਕਿ ਸਿੱਖ ਕੌਮ ਦਾ ਆਪਣਾ ਕਲੈਂਡਰ ਹੋਵੇ ਜਿਸ ਨਾਲ ਕੌਮ ਦੀ ਆਪਣੀ ਵੱਖਰੀ ਪਹਿਚਾਣ ਬਣੇ ਤੇ ਉਸ ਮੁਤਾਬਕ ਗੁਰਪੁਰਬ ਤੇ ਹੋਰ ਦਿਹਾੜੇ ਸਥਿਰ ਤਰੀਖਾਂ ਨੂੰ ਨਿਸਚਤ ਕੀਤੇ ਜਾਣ ਜਿਹੜੇ ਕਿ ਦੁਨੀਆਂ ਦੇ ਹਰ ਕੋਨੇ ਵਿਚ ਯਾਦ ਰੱਖਣੇ ਆਸਾਨ ਹੋਣ। ਸ: ਪਾਲ ਸਿੰਘ ਪੁਰੇਵਾਲ ਨੇ ਬੜੀ ਮਿਹਨਤ ਨਾਲ ਕੈਲੰਡਰ ਤਿਆਰ ਕੀਤਾ ਜਿਸ ਨੂੰ ਕੌਮ ਨੇ ਪ੍ਰਵਾਨ ਕਰ ਲਿਆ। ਉਨ੍ਹਾਂ ਕਿਹਾ ਇਸ ਕੈਲੰਡਰ ਦਾ ਵਿਰੋਧ ਕਰਨ ਵਾਲੇ ਖਾਸ ਕਰਕੇ ਡੇਰੇਦਾਰਾਂ ਦੀ ਸਮੱਸਿਆ ਕੋਈ ਨਹੀਂ ਸਿਰਫ ਉਨ੍ਹਾਂ ਦੀ ਅਗਿਆਨਤਾ ਤੇ ਹਉਂਮੈ ਹੀ ਨਾਨਕਸ਼ਾਹੀ ਕੈਲੰਡਰ ਸਵੀਕਾਰ ਕਰਨ ਵਿਚ ਵੱਡੀ ਅੜਚਨ ਹੈ। ਹਰਚੰਦ ਸਿੰਘ ਭਿੰਡਰ ਨੂੰ ਪੁੱਛਿਆ ਗਿਆ ਕਿ ਤੁਸੀਂ ਤਰਕ ਦੇ ਆਧਾਰ 'ਤੇ ਫੈਸਲੇ ਕਰਨ ਵਾਲੇ ਹੋ, ਤੁਸੀਂ ਦੱਸੋ ਕਿ ਬਿਕ੍ਰਮੀ ਕੈਲੰਡਰ ਤੇ ਨਾਨਕਸ਼ਾਹੀ ਕੈਲੰਡਰ ਵਿੱਚੋਂ ਕਿਹੜਾ ਕੈਲੰਡਰ ਵਿਗਿਆਨਕ ਤੌਰ 'ਤੇ ਜਿਆਦਾ ਸਹੀ ਹੈ। ਸ: ਭਿੰਡਰ ਨੇ ਕਿਹਾ ਕਿ ਬਿਕ੍ਰਮੀ ਕੈਲੰਡਰ ਨਾਲੋਂ ਪੁਰੇਵਾਲ ਸਾਹਿਬ ਵਲੋਂ ਤਿਆਰ ਕੀਤਾ ਤੇ ੨੦੦੩ ਵਿਚ ਲਾਗੂ ਹੋਇਆ ਕੈਲੰਡਰ ਜਿਆਦਾ ਠੀਕ ਤੇ ਮੌਸਮੀ ਕੈਲੰਡਰ ਦੇ ਨੇੜੇ ਹੈ ਪਰ ਚੇਤ ਮਹੀਨੇ ਦੀ ਅਰੰਭਤਾ ੧੪ ਮਾਰਚ ਦੀ ਬਜ਼ਾਏ ੨੧ ਮਾਰਚ ਰੱਖ ਲਈ ਜਾਂਦੀ ਤਾਂ ਹੋਰ ਜਿਆਦਾ ਚੰਗਾ ਸੀ ਕਿਉਂਕਿ ੨੧ ਮਾਰਚ ਨੂੰ ਦਿਨ ਤੇ ਰਾਤ ਬਰਾਬਰ ਹੁੰਦੇ ਹਨ ਤੇ ਇਸ ਤੋਂ ਬਆਦ ਵਧਣੇ ਸ਼ੁਰੂ ਹੋ ਜਾਂਦੇ ਹਨ।
ਗੁਰਨਾਮ ਸਿੰਘ ਅਕੀਦਾ ਨੇ ਸ੍ਰ: ਪੁਰੇਵਾਲ ਨੂ ਸਬੋਧਨ ਹੁੰਦੇ ਪੁੱਛਿਆ ਕਿ ਤੁਸੀਂ ਦਸੋ ਕਿ ਤੁਹਾਡੇ ਵਲੋਂ ਤਿਆਰ ਕੀਤੇ ਅਤੇ ਸੋਧੇ ਹੋਏ ਕੈਲੰਡਰ ਵਿੱਚ ਕੀ ਅੰਤਰ ਹੈ। ਸ੍ਰ: ਪੁਰੇਵਾਲ ਨੇ ਵਿਸਥਾਰ ਸਹਿਤ ਦੱਸਿਆ ਕਿ ਬਿਕ੍ਰਮੀ ਸਾਲ ਮੌਸਮੀ ਸਾਲ ਨਾਲੋਂ ਤਕਰੀਬਨ ੨੦ ਮਿੰਟ ਵੱਧ ਹੋਣ ਕਰਕੇ ੭੦ ਸਾਲਾਂ ਵਿੱਚ ਮੌਸਮ ਨਾਲੋਂ ਇਕ ਦਿਨ ਪਿਛੇ ਰਹਿ ਜਾਂਦਾ ਹੈ। ਇਸੇ ਕਾਰਣ ੧੬੯੯ 'ਚ ਵੈਸਾਖੀ ੨੯ ਮਾਰਚ ਦੀ ਸੀ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੌਰਾਨ ੧੧ ਅਪ੍ਰੈਲ ਅਤੇ ਅੱਜ ਕੱਲ੍ਹ ੧੩ ਜਾਂ ੧੪ ਅਪ੍ਰੈਲ ਨੂੰ ਆਉਂਦੀ ਹੈ ਤੇ ੨੯੯੯ ਵਿੱਚ ਇਹ ਦੋ ਹਫਤੇ ਪਛੜ ਕੇ ੨੭ ਅਪ੍ਰੈਲ ਨੂੰ ਆਵੇਗੀ। ਗੁਰਬਾਣੀ ਵਿੱਚ ਦਰਜ਼ ਬਾਰਹ ਮਾਹਾ ਦੇ ਮਹੀਨਿਆਂ ਦਾ ਸਬੰਧ ਮੌਸਮ ਨਾਲ ਹੈ: 'ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥' (ਪੰਨਾ ੧੩੪) ਭਾਵ ਹਾੜ ਦੇ ਮਹੀਨੇ ਵਿੱਚ ਗਰਮੀ ਪੈਂਦੀ ਹੈ ਤੇ ਇਹ ਤਪਦਾ ਹੈ। ਇਸ ਤਰ੍ਹਾਂ ਜੇ ਅਸੀਂ ਬਿਕ੍ਰਮੀ ਸੰਮਤ ਨਾਲ ਜੁੜੇ ਰਹੇ ਤਾਂ ਕੁਝ ਸਮੇਂ ਬਾਅਦ ਮਹੀਨਿਆਂ ਨਾਲੋਂ ਮੌਸਮ ਦਾ ਸਬੰਧ ਬਿਲਕੁਲ ਟੁੱਟ ਜਾਵੇਗਾ। ਉਨ੍ਹਾਂ ਦੱਸਿਆ ਕਿ ੧੯੯੫ ਵਿੱਚ ਹੋਈ ਵਰਲਡ ਸਿੱਖ ਕਨਵੈਨਸ਼ਨ ਅਤੇ ਉਸ ਤੋਂ ਪਿਛੋਂ ਪਟਿਆਲੇ ਸਮੇਤ ਕਈ ਹੋਰ ਸ਼ਹਿਰਾਂ ਵਿੱਚ ਕੀਤੇ ਗਏ ਸੈਮੀਨਾਰਾਂ ਦੌਰਾਨ ਉਨ੍ਹਾਂ ਨੇ ਇਹ ਗੱਲ ਸਿੱਖ ਵਿਦਵਾਨਾਂ ਨਾਲ ਸਾਂਝੀ ਕੀਤੀ ਜਿਨ੍ਹਾਂ ਨੇ ਇਹ ਮਹਿਸੂਸ ਕੀਤਾ ਕਿ ਸਿੱਖ ਕੌਮ ਨੂੰ ਆਪਣੇ ਵਖਰੇ ਕੈਲੰਡਰ ਦੀ ਲੋੜ ਹੈ। ਇਨ੍ਹਾਂ ਸੈਮੀਨਾਰਾਂ ਦੇ ਆਧਾਰ 'ਤੇ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਨਾਨਕਸ਼ਾਹੀ ਕੈਲੰਡਰ ਬਣਾਉਣ ਦਾ ਕੰਮ ਸੌਪਿਆ ਗਿਆ। ਇਹ ਵੀ ਫੇੈਸਲਾ ਹੋਇਆ ਕਿ ਨਾਨਕਸ਼ਾਹੀ ਕੈਲੰਡਰ ਸੂਰਜੀ ਮੌਸਮੀ ਸਾਲ ਦੀ ਲੰਬਾਈ ਉਪਰ ਆਧਾਰਿਤ ਹੋਵੇਗਾ ਤੇ ਚੇਤ ਮਹੀਨੇ ਤੋਂ ਅਰੰਭ ਹੋਵੇਗਾ ਕਿਉਂਕਿ ਗੁਰਬਾਣੀ ਵਿੱਚ ਦਰਜ਼ ਬਾਰਹ ਮਾਹਾ ਦਾ ਪਹਿਲਾ ਮਹੀਨਾ ਚੇਤ ਹੈ। ਉਨ੍ਹਾਂ ਨੇ ਮਹੀਨਿਆਂ ਦੀ ਅਰੰਭਤਾ ਦਾ ਸਬੰਧ ਬਿਕ੍ਰਮੀ ਕੈਲੰਡਰ ਦੀਆਂ ਸੰਗ੍ਰਾਂਦਾਂ ਨਾਲੋਂ ਤੋੜ ਕੇ ਈਸਵੀ ਸਾਲ, ਜਿਹੜਾ ਕਿ ਮੌਸਮੀ ਸਾਲ ਦੇ ਬਹੁਤ ਜਿਆਦਾ ਨੇੜੇ ਹੈ, ਦੇ ਮਹੀਨਿਆਂ ਦੀਆਂ ਤਰੀਖਾਂ ਨਾਲ ਜੋੜ ਦਿੱਤਾ ਜਿਸ ਵਿੱਚ ਚੇਤ ਮਹੀਨੇ ਦੀ ਅਰੰਭਤਾ ੧੪ ਮਾਰਚ, ਵੈਸਾਖ ੧੪ ਅਪ੍ਰੈਲ, ਜੇਠ ੧੫ ਮਈ, ਹਾੜ ੧੫ ਜੂਨ, ਸਾਵਣ ੧੬ ਜੁਲਾਈ, ਭਾਦੋਂ ੧੬ ਅਗਸਤ, ਅੱਸੂ ੧੫ ਸਤੰਬਰ, ਕੱਤਕ ੧੫ ਅਕਤੂਬਰ, ਮੱਘਰ ੧੪ ਨਵੰਬਰ, ਪੋਹ ੧੪ ਦਸੰਬਰ, ਮਾਘ ੧੩ ਜਨਵਰੀ ਅਤੇ ਫੱਗਣ ੧੨ ਫਰਵਰੀ ਕਰ ਦਿੱਤੀ। ਇਸ ਨਾਲ ਵੈਸਾਖੀ ਹਰ ਸਾਲ ੧੪ ਅਪ੍ਰੈਲ ਅਤੇ ਮਾਘੀ ਹਰ ਸਾਲ ੧੩ ਜਨਵਰੀ ਨੂੰ ਹੀ ਆਵੇਗੀ। ਇਸ ਤੋਂ ਬਾਅਦ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਨਿਸਚਤ ਕਰਨ ਲਈ ਸਾਡੇ ਪਾਸ ਤਿੰਨ ਚੋਣਾਂ ਸਨ। ਮਿਸਾਲ ਦੇ ਤੌਰ 'ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਸ ਦਿਨ ਪ੍ਰਕਾਸ਼ ਹੋਇਆ ਸੀ ਉਸ ਦਿਨ ੨੨ ਦਸੰਬਰ, ੨੩ ਪੋਹ ਅਤੇ ਪੋਹ ਸੁਦੀ ੭ ਸੀ। ਇਹ ਤਿੰਨੇ ਤਰੀਖਾਂ ਇਕੱਠੀਆਂ ਤਾਂ ਹਜ਼ਾਰਾਂ ਸਾਲਾਂ ਤੱਕ ਆਉਣੀਆਂ ਹੀ ਨਹੀਂ, ਇਸ ਲਈ ਹੁਣ ਇਹ ਪੰਥ ਦੀ ਮਰਜ਼ੀ ਹੈ ਕਿ ਉਨ੍ਹਾਂ ਨੇ ਗੁਰਪੁਰਬ ਇਨ੍ਹਾਂ ਤਿੰਨਾਂ ਵਿਚੋਂ ਕਿਹੜੀ ਤਰੀਖ ਨੂੰ ਮਨਾਉਣਾ ਹੈ। ਸਾਰੇ ਵਿਦਵਾਨਾਂ ਨੇ ਸੂਰਜੀ ਮਹੀਨੇ ਦੀ ੨੩ ਪੋਹ ਦੀ ਚੋਣ ਕੀਤੀ ਕਿਉਂਕਿ ਪੋਹ ਸੁਦੀ ੭ ਚੰਦਰਮਾਂ ਦੇ ਘਟਣ ਵਧਣ ਕਾਰਣ ਇਹ ਹਮੇਸ਼ਾਂ ਹੀ ਅੱਗੇ ਪਿਛੇ ਹੁੰਦੀ ਰਹਿੰਦੀ ਹੈ ਤੇ ਸਥਿਰ ਨਹੀਂ ਰਹਿੰਦੀ। ੨੨ ਦਸੰਬਰ ਨੂੰ ਲੋਕਾਂ ਨੇ ਇਹ ਕਹਿ ਕੇ ਰੱਦ ਕਰ ਦੇਣਾ ਸੀ ਕਿ ਇਹ ਅੰਗਰੇਜੀ ਮਹੀਨਾ ਹੋਣ ਕਰਕੇ ਸਿਖਾਂ ਲਈ ਗੁਲਾਮੀ ਦਾ ਪ੍ਰਤੀਕ ਹੈ। ਹੁਣ ੨੩ ਪੋਹ ਹਰ ਸਾਲ ੫ ਜਨਵਰੀ ਨੂੰ ਆਵੇਗੀ ਤੇ ਯਾਦ ਰੱਖਣ ਵਾਲੇ ਇਨ੍ਹਾਂ ਵਿਚੋਂ ਕੋਈ ਵੀ ਤਰੀਖ ਯਾਦ ਰੱਖ ਸਕਦੇ ਹਨ। ਇਸੇ ਤਰ੍ਹਾਂ ਬਾਕੀ ਦੇ ਦਿਹਾੜੇ ਨਿਸਚਤ ਕੀਤੇ ਗਏ। ਚੇਤ ਦੀ ਸੰਗ੍ਰਾਂਦ ੨੧ ਮਾਰਚ ਨੂੰ ਨਿਸਚਤ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਜੇ ੧੬੯੯ ਨੂੰ ਵੇਖੀਏ ਤਾਂ ੨੧ ਮਾਰਚ ਨੂੰ ਚੇਤ ਨਹੀ ਅਪ੍ਰੈਲ ਮਹੀਨੇ ਦੀ ਸੰਗ੍ਰਾਂਦ ਆਉਂਦੀ ਹੈ ਕਿਉਂਕਿ ੧੬੯੯ ਵਿੱਚ ੨੯ ਮਾਰਚ ਨੂੰ ੧ ਅਪ੍ਰੈਲ ਸੀ। ਦੂਸਰੀ ਗੱਲ ਜੇ ਵੈਸਾਖੀ ੨੧ ਮਾਰਚ ਜਾਂ ੨੯ ਮਾਰਚ ਨੂੰ ਨਿਸਚਤ ਕਰ ਦਿੱਤੀ ਜਾਂਦੀ ਤਾਂ ਜਿਹੜੇ ਇੱਕ ਦਿਨ ਦੇ ਫਰਕ ਪੈਣ ਦਾ ਰੌਲਾ ਪਾ ਰਹੇ ਹਨ ਉਨ੍ਹਾਂ ਨੇ ਇੱਕ ਜਾਂ ਦੋ ਹਫਤੇ ਦੇ ਫਰਕ ਨੂੰ ਕਿਵੇਂ ਮੰਨ ਲੈਣਾ ਸੀ? ਇਸ ਲਈ ਇਹ ਹੀ ਫੈਸਲਾ ਹੋਇਆ ਸੀ ਕਿ ਪਿਛਲੀਆਂ ਤਰੀਖਾਂ ਨਾ ਬਦਲੀਆਂ ਜਾਣ ਤੇ ਅੱਗੇ ਤੋਂ ਇਹ ਫਰਕ ਪੈਣ ਤੋਂ ਰੋਕਿਆ ਜਾਵੇ। ਨਾਨਕਸ਼ਾਹੀ ਕੈਲੰਡਰ ੧੯੯੯ ਵਿੱਚ ਲਾਗੂ ਕਰਨਾ ਸੀ ਤੇ ਉਸ ਸਾਲ ਵੈਸਾਖੀ ੧੪ ਅਪ੍ਰੈਲ ਤੇ ਮਾਘੀ ੧੩ ਜਨਵਰੀ ਸੀ। ਇਸ ਲਈ ਉਹ ਹੀ ਨਿਸਚਤ ਕਰ ਦਿਤੀਆਂ ਤਾ ਕਿ ਹੁਣ ਬਹੁਤਾ ਫਰਕ ਨਾ ਲੱਗੇ ਤੇ ਲੋਕ ਇਸ ਨੂੰ ਆਸਾਨੀ ਨਾਲ ਮੰਨ ਲੈਣ। ਅੱਗੇ ਤੋਂ ਥੋਹੜਾ ਥੋਹੜਾ ਫਰਕ ਪੈਂਦਾ ਜਾਵੇਗਾ ਜਿਹੜਾ ਮਹਿਸੂਸ ਨਹੀਂ ਹੋਵੇਗਾ। ਉਨ੍ਹਾਂ ਕਿਹਾ ਜਿਨ੍ਹਾਂ ਨੂੰ ਸਿੱਖ ਕੌਮ ਦਾ ਆਪਣਾ ਕੈਲੰਡਰ ਮਨਜੂਰ ਨਹੀਂ ਸੀ ਉਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਦੀਆਂ ਸੰਗ੍ਰਾਂਦਾਂ ਬਦਲ ਕੇ ਬਿਕ੍ਰਮੀ ਕੈਲੰਡਰ ਵਾਲੀਆਂ ਹੀ ਕਰ ਦਿੱਤੀਆਂ ਤਾਂ ਹੁਣ ਇਹ ਨਾਨਕਸ਼ਾਹੀ ਤਾਂ ਰਿਹਾ ਨਹੀਂ ਮਿਲਗੋਭਾ ਬਣ ਕੇ ਰਹਿ ਗਿਆ ਹੈ। ਹੋਸਟ ਵਲੋਂ ਇਹ ਪੁੱਛਣ 'ਤੇ ਕਿ ਡੇਰੇਦਾਰ ਜਾਂ ਹੋਰ ਇਸ ਦਾ ਵਿਰੋਧ ਕਿਉਂ ਕਰਦੇ ਸਨ, ਸ: ਪੁਰੇਵਾਲ ਨੇ ਕਿਹਾ ਕਿ ਉਨ੍ਹਾਂ ਦੇ ਇਤਰਾਜ ਸਨ ਕਿ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਬਿਕ੍ਰਮੀ ਸੰਮਤ ਦੀ ਵਰਤੋਂ ਕੀਤੀ ਹੈ: 'ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ (ਪੰਨਾ ੭੨੩), ਸ: ਪੁਰੇਵਾਲ ਨੇ ਕਿਹਾ ਕਿ ਉਸ ਵਕਤ ਉਨ੍ਹਾਂ ਨੂੰ ਦੱਸਿਆ ਗਿਆ ਕਿ ਗੁਰਬਾਣੀ ਵਿੱਚ: ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥ (ਪੰਨਾ ੧੩੮੩), ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥ (ਪੰਨਾ ੧੦) ਬਾਰਹ ਜੋਜਨ ਛਤ੍ਰੁ ਚਲੈ ਥਾ ਦੇਹੀ ਗਿਰਝਨ ਖਾਈ ॥੨॥ (ਪੰਨਾ ੬੯੩) ਭਾਰ ਦੀ ਇਕਾਈ ਮਣ ਸੇਰ, ਅਤੇ ਲੰਬਾਈ ਦੀ ਇਕਾਈ ਕੋਹ ਜੋਜਨ ਆਦਿ ਵਰਤੇ ਗਏ ਹਨ। ਸਰਕਾਰ ਨੇ ਹੁਣ ਬਦਲ ਕੇ ਕਿਲੋਗ੍ਰਾਮ ਕੁਇੰਟਲ ਅਤੇ ਲੰਬਾਈ ਦੀ ਇਕਾਈ ਮੀਟਰ ਕਿਲੋਮੀਟਰ ਕਰ ਦਿੱਤੀ ਹੈ ਤਾਂ ਕੀ ਇਨ੍ਹਾਂ ਸੰਤਾਂ ਨੇ ਇਹ ਮੰਨਣ ਤੋਂ ਨਾਂਹ ਕਰ ਦਿਤੀ ਕਿ ਗੁਰਬਾਣੀ ਵਿੱਚ ਤਾਂ ਮਣ, ਕੋਹ ਵਰਤੇ ਗਏ ਹਨ ਇਸ ਲਈ ਅਸੀਂ ਕਿਲੋਗ੍ਰਾਮ, ਕਿਲੋਮੀਟਰਾਂ ਨੂੰ ਨਹੀਂ ਮੰਨਦੇ! ਹੋਸਟ ਨੇ ਪੁੱਛਿਆ ਕਿ ਦਸੰਬਰ ੨੦੧੦ ਵਿੱਚ ਪੰਜਾਬ ਦੀ ਭਾਜਪਾ ਮੰਤਰੀ ਲਕਸ਼ਮੀ ਕਾਂਤ ਚਾਵਲਾ ਨੇ ਅਖ਼ਬਾਰਾਂ ਵਿੱਚ ਇੱਕ ਲੇਖ ਛਪਵਾਇਆ ਸੀ ਕਿ ਸਿੱਖਾਂ ਨੂੰ ਬਿਕ੍ਰਮੀ ਕੈਲੰਡਰ ਹੀ ਅਪਨਾਉਣਾ ਚਾਹੀਦਾ ਹੈ। ਤੁਹਾਡਾ ਇਸ ਸਬੰਧੀ ਕੀ ਕਹਿਣਾ ਹੈ? ਸ: ਪੁਰੇਵਾਲ ਨੇ ਕਿਹਾ ਕਿ ਇਹ ਆਰਐੱਸਐੱਸ/ਭਾਜਪਾ ਜਥੇਦਾਰ ਟੌਹੜਾ ਸਾਹਿਬ ਅਤੇ ਬੀਬੀ ਜੰਗੀਰ ਕੌਰ ਦੀ ਪ੍ਰਧਾਨਗੀ ਦੇ ਸਮੇਂ ਤੋਂ ਹੀ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਵਿਰੋਧ ਕਰਦੇ ਆ ਰਹੇ ਸਨ ਤੇ ਅਖੀਰ ਹੁਣ ਰੱਦ ਕਰਵਾਉਣ ਵਿੱਚ ਸਫਲ ਹੋ ਹੀ ਗਏ ਹਨ। ਟੀਵੀ ਹੋਸਟ ਗੁਰਨਾਮ ਸਿੰਘ ਅਕੀਦਾ ਨੇ ਪੁੱਛਿਆ ਕਿ ਤੁਸੀਂ ਆਰਐੱਸਐੱਸ ਕਦੋਂ ਤੋਂ ਜੋਇਨ ਕਰ ਲਈ ਹੈ। ਸ: ਪੁਰੇਵਾਲ ਨੇ ਹਸਦੇ ਹੋਏ ਕਿਹਾ ਅਜੇਹਾ ਦੋਸ਼ ਲਾਉਣ ਵਾਲਿਆਂ ਦਾ ਮਾਨਸਿਕ ਸੰਤੁਲਨ ਵਿਗੜ ਚੁੱਕਿਆ ਹੈ। ਪਰ ਸਾਰੇ ਜਾਣਦੇ ਹਨ ਕਿ ਸ਼ੁਰੂ ਤੋਂ ਹੁਣ ਤੱਕ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੀ ਆਰਐੱਸਐੱਸ/ਭਾਜਪਾ ਨੂੰ ਖੁਸ਼ ਕਰਨ ਲਈ ਸੋਧਾਂ ਦੇ ਨਾਮ 'ਤੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਵਾਲੇ ਆਰਐੱਸਐੱਸ ਦੇ ਏਜੰਟ ਹਨ ਜਾਂ ਸੋਧਾਂ ਦਾ ਵਿਰੋਧ ਕਰਨ ਵਾਲੇ।
ਸ: ਗੁਰਨਾਮ ਸਿੰਘ ਅਕੀਦਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਪੰਜਾਬ ਪੜਚੋਲ ਪ੍ਰੋਗਰਾਮ ਹਰ ਹਫਤੇ ਭਾਰਤੀ ਸਮੇਂ ਅਨੁਸਾਰ ਵੀਰਵਾਰ ਨੂੰ ਰਾਤ ੮ ਵਜੇ ਵਿਖਾਇਆ ਜਾਂਦਾ ਹੈ ਤੇ ਸ਼ੁੱਕਰਵਾਰ ਨੂੰ ਦੁਪਹਿਰ ਬਾਅਦ ੩ ਵਜੇ ਰੀਪੀਟ ਕੀਤਾ ਜਾਂਦਾ ਹੈ। ਅਗਲੇ ਵੀਰਵਾਰ ਨੂੰ ਨਾਨਕਸ਼ਾਹੀ ਕੈਲੰਡਰ ਦੇ ਹੋਰ ਪਹਿਲਊਆਂ 'ਤੇ ਸ: ਪੁਰੇਵਾਲ ਨਾਲ ਹੀ ਵੀਚਾਰ ਚਰਚਾ ਕੀਤੀ ਜਾਵੇਗੀ।


(04/03/11)
ਗੁਰਜੰਟ ਸਿੰਘ ਰੂਪੋਵਾਲੀ

ਵਾਹਗੁਰੂ ਜੀ ਕਾ ਖ਼ਾਲਸਾ, ਵਾਹਗੁਰੂ ਜੀ ਕੀ ਫਤਿਹ।
'ਮੂਰਤੀ ਪੂਜਾ' ਵਿਸ਼ੇ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ,ਲੁਧਿਆਣਾ ਦੀ ਟੀਮ ਵੱਲੋਂ ਕੀਤੀ ਗਈ ਵੀਚਾਰ।
ਆਪ ਜੀ ਨੂੰ ਲਿੰਕ ਭੇਜੇ ਗਏ ਹਨ। ਬੇਨਤੀ ਹੈ ਕਿ ਵੀਡੀਓ ਜ਼ਰੂਰ ਸੁਣੋ ਅਤੇ ਆਪਣੇ ਇਤਰਾਜ ਤੇ ਸੁਝਾਅ ਸਾਡੇ ਨਾਲ ਸਾਂਝੇ ਕਰੋ ਜੀ
ਧੰਨਵਾਦ ਸਹਿਤ।
ਗੁਰਜੰਟ ਸਿੰਘ ਰੂਪੋਵਾਲੀ
8872667050

http://www.youtube.com/watch?v=7DVGVClK_tM

http://www.youtube.com/watch?v=K5Gm8XJhzGA

http://www.youtube.com/watch?v=n6Tj5RMe-3U


(03/03/11)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫ਼ਤਹਿ॥

ਸ: ਨਰ ਸਿੰਘ ਖਾਲਸਾ ਚੰਡੀਗੜ੍ਹ ਜੀ!

ਆਪ ਜੀ ਨੇ ਆਪਣੇ 26/02/11 ਦੇ ਪੱਤਰ ਵਿੱਚ ਲਿਖਿਆ ਹੈ- ‘ਗੁਰੂ ਗ੍ਰੰਥ ਸਾਹਿਬ ਵੀ ਇਹਨਾਂ ਸਿੱਖ ਵਿਰੋਧੀ ਸ਼ਖਸ਼ਿਅਤਾਂ ਦੇ ਹੱਥ ਰਿਹਾ ਹੈ। ਇਸ ਵਿੱਚ ਵੀ ਮਿਸ਼੍ਰਤ ਹੋਣ ਦੇ ਪੂਰੇ ਆਸਾਰ ਹਨ”।

ਵੀਰ ਜੀ! ਜਿੱਥੋਂ ਤੱਕ ਮਿਸ਼੍ਰਿਤ ਹੋਣ ਦੀ ਗੱਲ ਹੈ, ਪਹਿਲਾ ਭੁਲੇਖਾ ਆਪ ਜੀ ਨੂੰ ਇਹ ਸਮਝਣ ਦੀ ਜਰੂਰਤ ਹੈ ਕਿ ਦਸਮ ਗ੍ਰੰਥ ਵਿੱਚ ਕੁੱਝਕੁ ਲਿਖਤਾਂ ਐਸੀਆਂ ਹਨ ਜਿਹੜੀਆਂ ਗੁਰਮਤਿ ਆਸ਼ੇ ਅਨੁਸਾਰ ਲੱਗਦੀਆਂ ਹਨ। ਬਾਕੀ ਦੀ ਸਾਰੀ ਦੀ ਸਾਰੀ ਲਿਖਤ ਨਾ ਕੇਵਲ ਗੁਰਮਤਿ ਆਸ਼ੇ ਦੇ ਉਲਟ ਹੀ ਹੈ ਬਲਕਿ ਜੇ ਉਨ੍ਹਾਂ ਲਿਖਤਾਂ ਨੂੰ ਗੁਰੂ ਸਾਹਿਬਾਂ ਦੀਆਂ ਲਿਖਤਾਂ ਸਮਝ ਕੇ ਚੱਲੀਏ ਤਾਂ ਗੁਰੂ ਸਾਹਿਬਾਂ ਦੇ ਆਚਰਣ ਤੇ ਦੋਸ਼ ਆਉਂਦਾ ਹੈ। ਜੋ ਕਿ ਕਿਸੇ ਸਿੱਖ ਵਿਰੋਧੀ ਦੀ ਕਾਰਸਤਾਨੀ ਸਾਫ਼ ਜਾਹਰ ਕਰਦੀਆਂ ਹਨ। ਕਈ ਵਿਦਵਾਨਾਂ ਨੇਂ ਆਪਣੀਆਂ ਖੋਜ ਭਰਪੂਰ ਲਿਖਤਾਂ ਦੁਆਰਾ ਸਾਬਤ ਵੀ ਕਰ ਦਿੱਤਾ ਹੈ ਕਿ ਇਹ ਅਖੌਤੀ ਦਸਮ ਗ੍ਰੰਥ ਅੰਗਰੇਜ ਰਾਜ ਸਮੇਂ ਹੋਂਦ ਵਿੱਚ ਆਇਆ ਸੀ। (ਅਖੌਤੀ) ਦਸਮ ਗ੍ਰੰਥ ਵਿੱਚ ਕੁਝਕੁ ਲਿਖਤਾਂ ਗੁਰੂ ਆਸ਼ੇ ਅਨੁਸਾਰ ਹੋਣ (ਲਿਖੀਆਂ ਜਾਣ) ਦਾ ਮਕਸਦ ਇਹੀ ਨਜ਼ਰ ਆਉਂਦਾ ਹੈ ਕਿ ਇਨ੍ਹਾਂ ਦੀ ਆੜ ਵਿੱਚ ਸਾਰੇ ਗ੍ਰੰਥ ਨੂੰ ਸਵਿਕ੍ਰਿਤੀ ਮਿਲ ਸਕੇ।

ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਨੇ ਜਿਹੜੀ ਮਿਲਾਵਟ ਦੀ ਗੱਲ ਕੀਤੀ ਹੈ।

ਵੀਰ ਜੀ! ਗੁਰੂ ਗ੍ਰੰਥ ਸਾਹਿਬ ਵਿੱਚ ਮਿਲਾਵਟ ਕਰਨੀ ਏਨੀਂ ਸੌਖੀ ਨਹੀਂ ਇਸੇ ਲਈ ਇਹ ਮਿਲਾਵਟ ਤੋਂ ਬਚਿਆ ਹੋਇਆ ਹੈ। ਪਰ ਅਜੇ ਵੀ ਇਸ ਵਿੱਚ ਮਿਲਾਵਟ ਕਰਨੀ ਲੋਚਦੇ ਸੱਜਣ ਸਿੱਧੇ ਇਸ ਵਿੱਚ ਮਿਲਾਵਟ ਨਹੀਂ ਕਰ ਸਕਦੇ ਪਰ ਇਸ ਦੇ ਅਰਥਾਂ ਨੂੰ ਹੀ ਆਪਣੇ ਹਿਸਾਬ ਦੀ ਰੰਗਤ ਦੇਣ ਤੇ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ।

“ਧਾਰਿ ਖੇਲ ਚਤੁਰਭੁਜੁ ਕਹਾਇਆ॥ …” 1082 ਪੰਨੇ ਵਾਲੀਆਂ ਜਿਨ੍ਹਾਂ ਪੰਗਤੀਆਂ ਦਾ ਆਪ ਜੀ ਨੇ ਜ਼ਿਕਰ ਕੀਤਾ ਹੈ ਇਹ ਸ਼ਬਦ ਦੇ ਇੱਕੀ ਬੰਦਾਂ ਵਿੱਚੋਂ ‘ਨੌਵਾਂ ਅਤੇ ਦਸਵਾਂ’ ਬੰਦ ਹਨ। ਇਨ੍ਹਾਂ ਬੰਦਾਂ ਤੋਂ ਪਹਿਲਾਂ 8 ਅਤੇ ਮਗ਼ਰੋਂ 11 ਨੰਬਰ ਬੰਦ ਹਨ। ਅਤੇ ਸ਼ਬਦ (ਸੋਲਹੇ) ਨੰ: 10 ਅਤੇ 12 ਦੇ ਵਿਚਾਲੇ ਗਿਆਰਵਾਂ ਸ਼ਬਦ (ਸੋਲਹਾ) ਹੈ। ਨੰਬਰ ਪਏ ਹੋਣ ਕਰਕੇ ਇਸ ਵਿੱਚ ਮਿਲਾਵਟ ਦੀ ਕੋਈ ਗੁੰਜਾਇਸ਼ ਨਹੀਂ ਹੈ। ਜੋ ਵੀ ਗੁਰਮਤਿ ਵਿਰੋਧੀ ਫ਼ਰਕ ਆਪ ਜੀ ਨੂੰ ਲੱਗਦਾ ਹੈ ਉਹ ਅਰਥਾਂ ਜਾਂ ਭਾਵਰਥਾਂ ਦਾ ਭੁਲੇਖਾ ਹੈ।

ਪੇਸ਼ ਹਨ ਸ਼ਬਦ ਵਿੱਚੋਂ ਕੁੱਝ ਅੰਸ਼:

“ਸ੍ਰੀ ਰਾਮਚੰਦ ਜਿਸ ਰੂਪ ਨ ਰੇਖਿਆ॥ ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ॥ 4॥ … ਅਮੋਘ ਦਰਸਨ ਆਜੂਨੀ ਸੰਭਉਅਕਾਲ ਮੂਰਤਿ ਜਿਸੁ ਕਦੇ ਨਾਹੀ ਖਉਅਬਿਨਾਸੀ ਅਬਿਗਤ ਅਗੋਚਰ ਸਭੁ ਕਿਛੁ ਤੁਝ ਹੀ ਹੈ ਲਗਾ॥ 7॥ . . ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ॥ 10॥ . . ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੈ ਬਾਨਾ. .॥ 15॥ … ‘ਨਵਤਨ ਨਾਮ’ ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ॥ 16॥ . . ਕਿਰਤਮ ਨਾਮ ਕਥੇ ਤੇਰੇ ਜਿਹਬਾ॥ ਸਤਿਨਾਮੁ ਤੇਰਾ ਪਰਾ ਪੂਰਬਲਾ. .॥ 20॥”

ਸ਼ਬਦ ਵਿੱਚ ਪ੍ਰਭੂ ਦੇ ਵੱਖ ਵੱਖ ਪ੍ਰਚੱਲਤ ਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਪਰ ਨਾਲ ਹੀ ਸ਼ਬਦ ਦਾ ਭਾਵ ਇਹ ਹੈ ਕਿ ਜਿੰਨੇ ਵੀ ਤੇਰੇ ਨਾਮ ਹਨ ਸਭ ਤੇਰੇ ਗੁਣਾਂ ਨੂੰ ਦੇਖ ਕੇ ਲੋਕਾਂ ਨੇ ਸ਼ਰਧਾ ਵੱਸ ਰੱਖੇ ਹਨ। ਇਹ ਜਿੰਨੇਂ ਵੀ ਤੇਰੇ ਨਾਮ ਹਨ ਸਭ ਕਿਰਤਮ (ਬਨਾਵਟੀ) ਹਨ ਪਰ ਜਿਸ ਜਿਸ ਵੀ ਨਾਮ ਨਾਲ ਤੈਨੂੰ ਯਾਦ ਕੀਤਾ ਜਾਂਦਾ ਹੈ ਉਨ੍ਹਾਂ ਸਾਰੇ ਨਾਵਾਂ ਤੋਂ ਮੈਂ ਕੁਰਬਾਨ ਹਾਂ।

ਸ਼ਬਦ ਵਿੱਚ ਪਰਮਾਤਮਾ ਦੇ ਕਿਸੇ (ਪੌਰਾਣਿਕ) ਖਾਸ ਰੂਪ ਜਾਂ ਨਾਮ ਨੂੰ ਮਾਨਤਾ ਦਿੱਤੀ ਗਈ। ਜੇ ਐਸਾ ਹੁੰਦਾ ਤਾਂ ਇਕੋ ਹੀ ਸ਼ਬਦ ਵਿੱਚ ਰਾਮ ਚੰਦ ਅਤੇ ਵਿਸ਼ਨੂੰ ਦਾ ਨਾਮ ਨਾ ਆਉਂਦਾ। ‘ਸ੍ਰੀ ਰਾਮਚੰਦ ਨੂੰ ‘ਰੂਪ ਨ ਰੇਖਿਆ’ ਨਹੀਂ ਸੀ ਲਿਖਿਆ ਹੋਣਾ। ਆਜੂਨੀ ਸੰਭਉ, ਨਾ ਲਿਖਿਆ ਹੁੰਦਾ। ਅਕਾਲ ਮੂਰਤਿ. . ਜਿਸ ਕਦੇ ਨ ਖਉ ਨਾ ਲਿਖਿਆ ਜਾਂਦਾ। ਅਬਿਨਾਸੀ, ਅਬਿਗਤ, ਅਗੋਚਰ ਨਾ ਲਿਖਿਆ ਹੁੰਦਾ। ਸੰਖ, ਚਕ੍ਰ, ਗਦਾ ਵਾਲਾ ਵਿਸ਼ਣੂ ਦਾ ਰੂਪ ਬਿਆਨ ਕਰਕੇ ਨਾਲ ਆਪੇ ਗੋਪੀ ਆਪੇ ਕਾਨਾ (ਕ੍ਰਿਸ਼ਨ) ਨਾ ਲਿਖਿਆ ਹੁੰਦਾ। ਯਾਦ ਰਹੇ ਕਿ ‘ਆਪੇ ਗੋਪੀ’ ‘ਆਪੇ ਕਾਨਾ’ ਦੋ ਵੱਖ ਵੱਖ ਸਰੂਪਾਂ ਨੂੰ ਇੱਕੋ ਹੀ ਨਹੀਂ ਦਰਸਾਇਆ ਜਾ ਸਕਦਾ। ਸ਼ਬਦਾਂ ਦੇ ਨੰਬਰਾਂ ਅਤੇ ਸ਼ਬਦਾਂ ਵਿਚਲੇ ਬੰਦਾਂ ਦੇ ਨੰਬਰਾਂ ਦੇ ਕਾਰਣ ਇਹ ਨਹੀਂ ਮੰਨਿਆ ਜਾ ਸਕਦਾ ਕਿ ਇਸ ਵਿੱਚ ਮਿਲਾਵਟ ਹੋਈ ਹੈ। ਸ਼ਬਦ ਦੇ ਅਖੀਰ ਵਿੱਚ ‘ਨਵਤਨ ਨਾਮ ਜਪੈ ਦਿਨੁ ਰਾਤੀ’ ਲਿਖੇ ਜਾਣ ਤੋਂ ਸਾਫ ਜਾਹਰ ਹੈ ਕਿ ਇਹ ਸਾਰੇ ਇੱਕ ‘ਅਜੂਨੀ, ਸੈਭੰ’ ਪ੍ਰਭੂ ਨੂੰ ਹੀ ਸੰਬੋਧਿਤ ਨਾਮ ਹਨ। ਯਾਦ ਰਹੇ ਕਿ ਏਨੇ ਨਾਮ ਲਿਖਣ ਤੇ ਅਜੇ ਵੀ ਨਾਲ ਇਹ ਲਿਖਿਆ ਗਿਆ ਹੈ ਕਿ ਗੁਣਾਂ ਦੇ ਆਧਾਰ ਤੇ ਜਿੰਨੇ ਵੀ ਤੇਰੇ ਨਾਮ ਉਚਾਰੇ ਜਾਂਦੇ ਹਨ ਇਹ ਸਾਰੇ ਨਾਮ ਤੇਰੇ ਕਿਸੇ ਇੱਕ ਵੀ ਗੁਣ ਦਾ ਵਿਖਿਆਨ ਨਹੀਂ ਕਰ ਸਕਦੇ। ਅਰਥਾਤ ਇਹ ਜਿੰਨੇ ਵੀ ਨਾਮ ਲਿਖੇ ਹਨ ਇਹ ਕਾਫੀ ਨਹੀਂ ਹਨ।

ਵੀਰ ਜੀ! ਗੁਰਬਾਣੀ ਵਿੱਚ ਪਰਮਾਤਮਾ ਦਾ ਕੋਈ ਵੀ ਨਾਮ ਧੱਕੇ ਨਾਲ ਨਹੀਂ ਜੋੜਿਆ ਗਿਆ। ਅਤੇ ਦੂਸਰੀ ਗੱਲ ਗੁਰੂ ਸਾਹਿਬਾਂ ਦੁਆਰਾ ਆਪਣੇ ਵੱਲੋਂ ਉਚਾਰਿਆ ਹੋਇਆ ਕੋਈ ਇੱਕ ਵੀ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਜਿੰਨੇ ਵੀ ਨਾਮ ਪਰਮਾਤਮਾ ਲਈ ਵਰਤੇ ਗਏ ਹਨ ਸਾਰੇ ਦੇ ਸਾਰੇ ਪ੍ਰਚੱਲਤ ਨਾਮ ਹੀ ਵਰਤੇ ਗਏ ਹਨ।

“ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ॥” (ਪੰਨਾ-1105) ਇਸ ਸ਼ਬਦ ਵਿੱਚ ਵੀ ਦੱਸਿਆ ਗਿਆ ਹੈ ਕਿ ਪ੍ਰਭੂ ਭਗਤੀ ਕਰਨ ਵਾਲੇ ਦੇ, ਪ੍ਰਭੂ ਆਪ ਸਹਾਈ ਹੁੰਦਾ ਹੈ। ਸ਼ਬਦ ਵਿੱਚ ਜਿੰਨੇ ਵੀ ਭਗਤੀ ਕਰਨ ਵਾਲਿਆਂ ਦਾ ਜ਼ਿਕਰ ਆਇਆ ਹੈ, ਪੁਰਾਣਕ ਕਹਾਣੀਆਂ ਅਨੁਸਾਰ ਉਹ ਸਾਰੇ ਵੱਖ ਵੱਖ ਜੁਗਾਂ ਵਿੱਚ ਹੋਏ ਹਨ। ਇਸ ਲਈ ‘ਸੰਖ, ਚਕ੍ਰ, ਮਾਲਾ, ਤਿਲਕ ਆਦਿ ਲਿਖੇ ਜਾਣ ਤੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਵਿਸ਼ਨੂੰ ਨੂੰ ਪਤਮਤਮਾ ਕਿਹਾ ਗਿਆ ਹੈ। ਇੱਥੇ ਪੌਰਾਣਿਕ ਸਾਖੀਆਂ ਸਿਰਫ਼ ਦ੍ਰਿਸ਼ਟਾਂਤ ਵਜੋਂ ਦਿੱਤੀਆਂ ਗਈਆਂ ਹਨ ਅਸਲੀ ਸੁਨੇਹਾ ਰੱਬ ਤੇ ਭਰੋਸਾ ਰੱਖਕੇ ਬੰਦਗ਼ੀ ਕਰਨ ਦਾ ਦਿੱਤਾ ਗਿਆ ਹੈ।

ਜੋ ਵੀ ਫਰਕ ਹੈ ਗੁਰਬਾਣੀ ਦੇ ਭਾਵਾਰਥਾਂ ਨੂੰ ਸਮਝਣ ਦਾ ਹੈ।

ਗੁਰੂ ਸਾਹਿਬ ਕਹਿੰਦੇ ਹਨ- “ਸਭ ਤੇ ਨੇਰੈ ਸਭਹੂ ਤੇ ਦੂਰਿ॥ ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ॥ (ਪ-276) ਇਕੋ ਹੀ ਤੁਕ ਵਿੱਚ ਗੁਰੂ ਸਾਹਿਬ ਕਹਿ ਰਹੇ ਹਨ ਉਹ ਸਾਰਿਆਂ ਦੇ ਨੇੜੇ ਹੈ ਉਸੇ ਤੁਕ ਵਿੱਚ ਨਾਲ ਹੀ ਕਹਿ ਰਹੇ ਹਨ ਉਹ ਸਾਰਿਆਂ ਤੋਂ ਦੂਰ ਹੈ। ਹੋਰ ਦੇਖੋ-

“ਤੂੰ ਵਰਨਾ ਚਿਹਨਾ ਬਾਹਰਾ ਹਰਿ ਦਿਸਹਿ ਹਾਜਰ ਜਾਹਰਾ॥” (ਪ- 74)

ਇਕ ਥਾਂ ਕਹਿ ਰਹੇ ਹਨ ਤੂੰ ਨਿਰਾਕਾਰ ਹੈਂ ਨਾਲ ਹੀ ਕਹਿ ਰਹੇ ਹਨ ਤੂੰ ਜਾਹਰ ਨਜ਼ਰ ਆ ਰਿਹਾ ਹੈਂ।

“ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥” ਗੁਰੂ ਹੀ (ਸਾਡੇ ਲਈ) ਸ਼ਿਵ ਹੈ, ਗੁਰੂ ਹੀ (ਸਾਡੇ ਲਈ) ਗੋਰਖ ਅਤੇ ਬ੍ਰਹਮਾ ਹੈ, ਗੁਰੂ ਹੀ (ਸਾਡੇ ਲਈ) ਪਾਰਬਤੀ ਹੈ।

ਇੱਥੇ ਪੌਰਾਣਿਕ ਸਾਖੀਆਂ ਵਿੱਚ ਆਏ ਵੱਖ ਵੱਖ ਨਾਵਾਂ ਨੂੰ ਗੁਰੂ ਕਿਹਾ ਗਿਆ ਹੈ।

ਸੋ ਇਹ ਉਪਰ ਦਿੱਤੀਆਂ ਉਦਾਹਰਣਾਂ ਕਿਸੇ ਅਖੌਤੀ ਦਸਮ ਗ੍ਰੰਥੀਏ ਦੁਆਰਾ ਕੀਤੀ ਗਈ ਮਿਲਾਵਟ ਨਹੀਂ ਬਲਕਿ ਅਰਥਾਂ ਨੂੰ ਸਮਝਣ ਦਾ ਫਰਕ ਹੈ। ਜੇ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਨੂੰ ਕੁੱਝ ਗੱਲਾਂ ਭੰਬਲ ਭੂਸੇ ਵਾਲੀਆਂ ਲੱਗਦੀਆਂ ਹਨ ਤਾਂ ਕਿਸੇ ਵਧੀਆਂ ਜਿਹੇ ਗੁਰਬਾਣੀ ਅਰਥਾਂ ਵਾਲੇ ਟੀਕੇ ਦੀ ਸਹਾਇਤਾ ਲੈਣ ਦੀ ਜਰੂਰਤ ਹੈ। ਮੈਂ ਪ੍ਰੋ: ਸਾਹਿਬ ਸਿੰਘ ਜੀ ਦੇ ਗੁਰਬਾਣੀ ਅਰਥਾਂ ਦੀ ਸਹਾਇਤਾ ਲੈਣ ਦੀ ਸਲਾਹ ਦੇਵਾਂਗਾ।

ਅਖੌਤੀ ਦਸਮ ਗ੍ਰੰਥ (ਕੁਝ ਕੁ ਲਿਖਤਾਂ ਨੂੰ ਛੱਡ ਕੇ) ਸਾਰੇ ਦਾ ਸਾਰਾ ਨਾ ਕੇਵਲ ਗੁਰਮਤਿ ਦੇ ਉਲਟ ਹੀ ਹੈ ਬਲਕਿ ਸਿੱਖਾਂ ਦਾ/ ਸਿੱਖ ਗੁਰੂਆਂ ਦਾ ਅਕਸ਼ ਬਿਗਾੜਨ ਲਈ ਕਿਸੇ ਸਿੱਖ ਵਿਰੋਧੀ ਦੁਆਰਾ ਗੁਰੂ ਸਾਹਿਬਾਂ ਤੋਂ ਕਈ ਸਦੀਆਂ ਮਗ਼ਰੋਂ ਹੋਂਦ ਵਿੱਚ ਲਿਆਂਦਾ ਗਿਆ ਹੈ। ਇਹ ਕਹਿ ਸਕਦੇ ਹਾਂ ਕਿ ਦਸਮ ਗ੍ਰੰਥ ਵਿੱਚ ਗੁਰਮਤਿ ਅਨੁਕੂਲ ਹੋਣ ਦਾ ਭੁਲੇਖਾ ਪਾਉਣ ਲਈ ਥੋੜ੍ਹੀ ਬਹੁਤ ਮਿਲਾਵਟ ਪਾਈ ਗਈ ਹੈ।

-----------

ਸ: ਅਵਤਾਰ ਸਿੰਘ ਮਿਸ਼ਨਰੀ ਜੀ! (ਰੱਬ ਦੀ ਦਰਗਹ ਕਿੱਥੇ ਹੈ?” ਦੇ ਸੰਬੰਧ ਵਿੱਚ)

ਆਪ ਜੀ ਨੇ ਬਿਲਕੁਲ ਠੀਕ ਲਿਖਿਆ ਹੈ ਕਿ “…ਅੱਜ ਸਿੱਖ ਧਰਮ ਵਿੱਚ ਵੀ ਅਖੌਤੀ ਬਾਬਿਆਂ ਅਤੇ ਗਿਆਨੀਆਂ ਨੇ ਚਲਾ ਦਿੱਤਾ ਹੈ ਕਿ ਜੇ ਪਾਪ ਧੋਣੇ ਅਤੇ ਦਰਗਾਹ ਵਿੱਚ ਥਾਂ ਲੈਣੀ ਹੈ ਤਾਂ ਐਹ ਸੁਖਣਾ ਸੁੱਖੋ, ਐਨੇ ਪਾਠ ਕਰਵਾਓ ਅਤੇ ਐਨੀਆਂ ਕਿਸੇ ਸ਼ਬਦ ਆਦਿਕ ਦੀਆਂ ਮਾਲਾ ਫੇਰੋ, ਇਸ ਦਾ ਫ਼ਲ ਤੁਹਾਨੂੰ ਦਰਗਾਹ ਵਿੱਚ ਮਿਲੇਗਾ। ਅਗਿਆਨੀ ਲੋਕ ਅੱਖਾਂ ਮੀਟ ਕੇ ਇਨ੍ਹਾਂ ਮੋਮੋ ਠਗਣਿਆਂ ਦਾ ਸ਼ਿਕਾਰ ਹੋਈ ਜਾ ਰਹੇ ਹਨ”।

ਵੀਰ ਜੀ! ਤੁਸੀਂ ਇਹ ਵੀ ਦਰਸੁਤ ਲਿਖਿਆ ਹੈ ਕਿ “ਰੱਬ ਨਿਰਾਕਾਰ ਹੈ, ਉਸ ਦਾ ਕੋਈ ਆਕਾਰ ਨਹੀਂ, ਉਹ ਸਰਬ ਨਿਵਾਸੀ ਹੈ, ਉਸ ਦਾ ਕੋਈ ਇੱਕ ਘਰ ਟਿਕਾਣਾ ਨਹੀਂ”। ਪਰ ਜਿਹੜਾ ਆਪ ਜੀ ਨੇ ਲਿਖਿਆ ਹੈ ਕਿ “ਰੱਬ ਇੱਕ ਸ਼ਕਤੀ ਹੈ ਵਿਅਕਤੀ ਨਹੀਂ” ਇਸ ਗੱਲ ਤੇ ਜ਼ਰਾ ਦੁਬਾਰਾ ਗ਼ੋਰ ਕਰੋ ਜੀ।

ਇਹ ਠੀਕ ਹੈ ਕਿ ਰੱਬ ਨਿਰਾਕਾਰ ਹੈ। ਪਰ ਜਿਹੜਾ ਤੁਸੀਂ ਲਿਖਿਆ ਹੈ ਕਿ ਉਹ ‘ਵਿਅਕਤੀ ਨਹੀਂ। ਇਸ ਬਾਰੇ ਗੁਰਬਾਣੀ ਕਹਿੰਦੀ ਹੈ ਕਿ ਉਹ “ਕਰਤਾ ਪੁਰਖ’ ਹੈ। ਉਹ “ਆਦਿ ਪੁਰਖੁ ਅਪਰੰਪਰੁ ਆਪੇ॥” (ਪ-129) “ਸਜਣੁ ਸਤਿਗੁਰੁ ਪੁਰਖ ਹੈ ਦੁਖ ਕਢੈ ਹਉਮੈ ਮਾਰਿ॥ ਰਹਾਉ॥ (ਪ-41) “ਆਦਿ ਪੁਰਖ ਕਾਰਣ ਕਰਤਾਰ॥” (ਪ-290)।

ਰੱਬ ਸਿਰਫ਼ ਸ਼ਕਤੀ ਨਹੀਂ ਬਲਕਿ ਹਰ ਕਿਸਮ ਦੀ ਸ਼ਕਤੀ ਉਸ ਤੋਂ ਪੈਦਾ ਹੋਈ ਹੈ। “ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮ ਵਰਤਾਏ॥” (920)।

ਸੰਸਾਰ ਤੇ ਸਭ ਕੁੱਝ ਕੁਦਰਤੀ ਤਰੀਕੇ ਨਾਲ ਹੋ ਰਿਹਾ ਹੈ ਪਰ ਇਸ ਕੁਦਰਤ ਨੂੰ ਵੀ ਉਸੇ ਨੇ ਬਣਾਇਆ ਹੈ। “ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥” ਸੰਸਾਰ ਤੇ ਜੋ ਕੁੱਝ ਵੀ ਕਾਰ ਵਿਹਾਰ ਹੋ ਰਹੇ ਹਨ ਸਭ ਕਿਸੇ ਨਾ ਕਿਸੇ ਸ਼ਕਤੀ ਦੇ ਜਰੀਏ ਹੋ ਰਹੇ ਹਨ। ਪਰ ਕਿਸੇ ਵੀ ਸ਼ਕਤੀ ਵਿੱਚ ਸੋਝੀ ਨਹੀਂ ਹੈ। ਸੰਸਾਰ ਤੇ ਹਰ ਚੀਜ ਵਿੱਚ ਅਦੂਤੀ ਕਾਰੀਗਰੀ ਨਜ਼ਰ ਆਉਂਦੀ ਹੈ। ਪਰ ਕੋਈ ਵੀ ਸ਼ਕਤੀ ਆਪਣੇ ਆਪ ਤੋਂ ਕੋਈ ਕਾਰੀਗਰੀ ਡਿਜ਼ਾਇਨ ਨਹੀਂ ਕਰ ਸਕਦੀ। ਅਸਲ ਵਿੱਚ ਰੱਬ ਨੂੰ ‘ਪੁਰਖ’ ਨਾ ਮੰਨ ਕੇ ਸਿਰਫ਼ ਇੱਕ ‘ਸ਼ਕਤੀ’ ਮੰਨਣਾ ਹੀ ਅੱਜ ਕਲ੍ਹ ਗੁਰਬਾਣੀ ਸੰਬੰਧੀ ਪਏ ਭੁਲੇਖਿਆਂ ਦਾ ਕਾਰਣ ਹੈ।

ਵੀਰ ਜੀ! ਰੱਬ ਦਾਤਾ ਹੈ, ਕਰਤਾ ਹੈ, ਬਖਸ਼ਿੰਦ ਹੈ, ਬਖਸ਼ਿਸ਼ ਕਰਨ ਵਾਲਾ ਹੈ, ਸਭ ਨੂੰ ਪਿਆਰ ਕਰਨ ਵਾਲਾ ਹੈ …. . । ਪਰ ਕਿਸੇ ਸ਼ਕਤੀ ਵਿੱਚ ਇਹ ਗੁਣ ਨਹੀਂ ਹਨ। ਰੱਬ ਪਿਤਾ ਹੈ, ਸਖਾ ਹੈ, ਬੰਧਪ ਹੈ, ਭਰਾਤਾ ਹੈ; ਪਰ ਸ਼ਕਤੀ ਕੇਵਲ ਸ਼ਕਤੀ ਹੈ।

ਜਿਹੜਾ ਤੁਸੀਂ ਲਿਖਿਆ ਹੈ ਕਿ “ਜਦ ਰੱਬ ਵੀ ਏਥੇ ਅਤੇ ਉਸ ਦਾ ਦਰਬਾਰ ਜਾਂ ਦਰਗਾਹ ਵੀ ਇੱਥੇ ਫਿਰ ਅਗਲੀ ਕਲਪਿਤ ਦਰਗਹ ਕਿੱਥੇ ਹੋ ਸਕਦੀ ਹੈ?” ਵੀਰ ਜੀ! ਤੁਸੀਂ ਬਿਲਕੁਲ ਠੀਕ ਕਿਹਾ ਹੈ। ਇਹ ਸੰਸਾਰ, ਰੱਬ, ਰੱਬ ਦੀ ਦਰਗਾਹ ਸਭ ਕੁੱਝ ਇੱਥੇ ਹੀ ਹੈ। ਹਿੰਦੂ ਜਾਂ ਮੁਸਲਮਾਨ ਧਰਮ ਗ੍ਰੰਥਾਂ ਅਨੁਸਾਰ ਬੇਸ਼ੱਕ ਇਹ ਕਿਤੇ ਅਸਮਾਨਾਂ ਵਿੱਚ ਹੋਣਗੇ। ਪਰ ਗੁਰਮਤਿ ਅਨੁਸਾਰ ਸਭ ਕੁੱਝ ਇੱਥੇ ਹੀ ਹੈ। ਇਸ ਵਿਸ਼ੇ ਤੇ ਇੱਥੇ ਸਿੱਖ ਮਾਰਗ ਤੇ ਬਹੁਤ ਵਿਚਾਰ ਵਟਾਂਦਰੇ ਹੋ ਚੁੱਕੇ ਹਨ। ਜੇ ਆਪਾਂ ਰੱਬ ਦੀ ਹੋਂਦ ਮੰਨਦੇ ਹਾਂ। ਉਸ ਦਾ ਸੱਚਾ ਨਿਆਉਂ ਮੰਨਦੇ ਹਾਂ। ਅਤੇ ਗੁਰਬਾਣੀ ਤੇ ਵੀ ਯਕੀਨ ਕਰਦੇ ਹਾਂ, ਤਾਂ ਇਹ ਗੱਲ ਸਮਝਣੀ ਔਖੀ ਨਹੀਂ ਕਿ ਉਸ ਦੀ ਦਰਗਾਹ ਕੀ ਹੈ ਅਤੇ ਕਿੱਥੇ ਹੈ?

ਜਿਸ ਤਰ੍ਹਾਂ ਕਿ ਆਪ ਜੀ ਨੇ ਵੀ ਲਿਖਿਆ ਹੈ “ਦਰਗਹ- ਕਰਤਾਰ ਦੀ ਨਿਆਂਸਭਾ, ਸਾਧ ਸਭਾ ਅਤੇ ਸਤਸੰਗ” (ਮਹਾਨ ਕੋਸ਼)।

ਇਸ ਦੇ ਨਾਲ ਦੇਖੋ: ‘ਆਵਾਗਵਣੁ’ - ਜੀਵਾਤਮਾ ਦਾ ਸ਼ੁਭ ਅਸ਼ੁਭ ਕਰਮਾਂ ਦੇ ਫਲ ਭੋਗਣ ਲਈ ਮਨੁੱਖ ਪਸ਼ੂ ਪੰਖੀ ਆਦਿ ਚੌਰਾਸੀ ਲੱਖ ਜੂਨਾਂ ਵਿੱਚ ਜੰਮਣਾ ਮਰਨਾ (ਮਹਾਨ ਕੋਸ਼)।

ਇਸ ਦੇ ਨਾਲ ਕੁੱਝ ਗੁਰਬਾਣੀ ਉਦਾਹਰਣਾਂ ਦੇਖੋ:

“ਜੰਮਣੁ ਮਰਨਾ ਹੁਕਮੁ ਹੈ ਭਾਣੈ ਆਵੈ ਜਾਇ॥” (ਪ-432)।

“ਨਿੰਦਕਾ ਪਾਸੋ ਹਰਿ ਲੇਖਾ ਮੰਗਸੀ॥” (ਪ-316)

“ਸਾਹਿਬ ਲੇਖਾ ਮੰਗਸੀ ਦੁਨੀਆ ਦੇਖ ਨ ਭੂਲੁ॥” (ਪ-1090)।

ਨਾਨਕ ਆਖੈ ਰੇ ਮਨਾ ਸੁਣੀਐ ਸਿਖ ਸਹੀ॥ ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ॥” (ਪ-953)।

“ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ॥” (ਪ- 1104)।

ਸੁਖੁ ਦੁਖੁ ਪੂਰਬ ਜਨਮ ਕੇ ਕੀਏ ਸੋ ਜਾਣੈ ਜਿਨਿ ਦਾਤੇ ਦੀਏ॥” (1030)।

ਸੋ ਇਨ੍ਹਾਂ ਉਦਾਹਰਣਾਂ ਦਾ ਤੱਤ ਸਾਰ ਇਹ ਹੈ ਕਿ ਜੀਵ ਦੁਨੀਆਂ ਤੇ ਉਸ ਦੇ ਭਾਣੇ ਵਿੱਚ ਆਉਂਦਾ ਹੈ ਅਤੇ ਉਸ ਦੇ ਭਾਣੇ ਵਿੱਚ ਹੀ ਇੱਥੋਂ ਤੁਰ ਜਾਂਦਾ ਹੈ। ਸੰਸਾਰ ਤੇ ਵਿਚਰਦਿਆਂ ਚੰਗੇ ਮਾੜੇ ਕਰਮਾਂ ਅਨੁਸਾਰ ਜੀਵ ਦਾ ਲੇਖਾ ਹੁੰਦਾ ਹੈ। ਮਾੜੇ ਕੰਮਾਂ ਕਰਕੇ ਉਸ ਪ੍ਰਭੂ ਦੇ ਹੁਕਮ ਵਿੱਚ ਮੁੜ ਮੁੜ ਜਨਮ ਲੈ ਕੇ ਇਸੇ ਦੁਨੀਆਂ ਵਿੱਚ ਇਸੇ ਸੰਸਾਰ ਤੇ (ਕਿਸੇ ਹੋਰ ਸੱਤਵੇਂ ਆਸਮਾਨ ਤੇ ਨਹੀ) ਆਉਂਦਾ ਹੈ ਅਤੇ ਉਸ ਦੇ ਹੁਕਮ ਅਨੁਸਾਰ ਦੁਖ ਸੁਖ ਭੋਗਦਾ ਹੈ।

ਕੀਤੇ ਕਰਮਾਂ ਦਾ ਲੇਖਾ ਪ੍ਰਭੂ ਦੇ ਦਰ ਤੇ ਹੁੰਦਾ ਹੈ। ਹਿਸਾਬ ਕਿਤਾਬ ਕਿਸੇ ਵਹੀ-ਖਾਤੇ ਜਾਂ ਰਜਿਸਟਰ ਵਿੱਚ ਨਹੀਂ ਲਿਖਿਆ ਜਾਂਦਾ ਬਲਕਿ ਸੰਸਕਾਰ ਰੂਪ ਵਿੱਚ ਇਨਸਾਨ ਦੇ ਅੰਤਹ-ਕਰਨ ਤੇ ਨਾਲ ਦੀ ਨਾਲ ਹੀ ਉਕਰਿਆ ਜਾਂਦਾ ਹੈ। ਇਹੀ ਉਸ ਦੀ ਦਰਗਾਹ ਹੈ।

ਜਦੋਂ ਜੀਵ (ਇਸੇ ਧਰਤੀ ਤੇ) ਕਿਸੇ ਚਾਰ ਪੈਰਾਂ ਵਾਲੇ ਬੈਲ ਦੀ ਜੂਨ ਵਿੱਚ ਪਿਆ ਹੁੰਦਾ ਹੈ। ਨੱਕ ਵਿਨ੍ਹ ਕੇ ਨਕੇਲ ਪਾਈ ਹੁੰਦੀ ਹੈ। ਗਲ਼ ਵਿੱਚ ਪੰਜਾਲੀ ਪਾ ਕੇ ਸਾਰਾ ਦਿਨ ਮੁਸ਼ੱਕਤ ਦਾ ਕੰਮ ਲਿਆ ਜਾਂਦਾ ਹੈ। ਖਾਣ ਨੂੰ ਵੀ ਰੱਜ ਕੇ ਨਹੀਂ ਦਿੱਤਾ ਜਾਂਦਾ। ਇਹ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ, ਇਹੀ ਹੈ “ਬਾਕੀ ਨਿਕਸੀ ਭਾਰੀ” ਵਾਲਾ ਲੇਖਾ। ਨਾ ਇਹ ਲੇਖਾ ਮੁੱਕਦਾ ਹੈ ਨਾ ਛੁਟਕਾਰਾ ਹੁੰਦਾ ਹੈ। ਇੱਥੇ ਭਾਈ ਕਾਨ੍ਹ ਸਿੰਘ ਨਾਭਾ ਦੇ “ਆਵਾਗਉਣ” ਸ਼ਬਦ ਦੇ ਅਰਥ ਦੁਬਾਰਾ ਪੜ੍ਹਨ ਦੀ ਜਰੂਰਤ ਹੈ- “ਜੀਵਾਤਮਾ ਦਾ ਸ਼ੁਭ ਅਸ਼ੁਭ ਕਰਮਾਂ ਦੇ ਫਲ ਭੋਗਣ ਲਈ ਮਨੁੱਖ ਪਸ਼ੂ ਪੰਖੀ ਆਦਿ ਚੌਰਾਸੀ ਲੱਖ ਜੂਨਾਂ ਵਿੱਚ ਜੰਮਣਾ ਮਰਨਾ” (ਮਹਾਨ ਕੋਸ਼)। ਸਾਡੀ ਤਰਾਸਦੀ ਇਹ ਹੈ ਕਿ ਜਿਹੜੀ ਗੱਲ ਸਾਨੂੰ ਚੰਗੀ ਨਹੀਂ ਲੱਗਦੀ ਅਸੀਂ ਉਹ ਪੜ੍ਹਨੀ ਹੀ ਨਹੀਂ ਚਾਹੁੰਦੇ। ਚਾਹੇ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਕਿਉਂ ਨਾ ਲਿਖੀ ਹੋਵੇ।

ਇਕ ਭੁਲੇਖਾ ਹੋਰ ਜੋ ਆਮ ਤੌਰ ਤੇ ਕਈ ਵਿਦਵਾਨਾਂ ਨੂੰ ਪਿਆ ਹੋਇਆ ਹੈ ਕਿ ‘ਲੇਖਾ ਨਾਲ ਨਾਲ ਹੀ ਭੁਗਤਿਆ ਜਾ ਰਿਹਾ ਹੈ’। ਪ੍ਰਭੂ ਦੀ ਦਰਗਾਹ ਮਨੁਖ ਦੇ ਅੰਦਰ ਹੀ ਹੈ। ਮਨੁੱਖ ਦੇ ਮਰ ਜਾਣ ਤੇ ਸਰੀਰ ਖਤਮ ਤਾਂ ਨਾਲ ਹੀ ਸਭ ਕੁੱਝ ਖਤਮ। ਸਾਰੇ ਲੇਖੇ ਵੀ ਖਤਮ।

ਵੀਰ ਜੀ! ਕਰਮਾਂ ਦਾ ਲੇਖਾ ਨਾਲ ਦੀ ਨਾਲ ਖਤਮ ਨਹੀਂ ਹੁੰਦਾ। ਕਦੋਂ ਅਤੇ ਕਿਸ ਕਰਮ ਦਾ ਕੀ ਫ਼ਲ਼ ਮਿਲਨਾ ਹੈ ਇਹ ਉਸ ਕਰਮ-ਫ਼ਲ਼ ਦੇਣ ਵਾਲੇ ਨੂੰ ਹੀ ਪਤਾ ਹੈ। ਕਦੇ ਐਸਾ ਨਹੀਂ ਹੁੰਦਾ ਕਿਸੇ ਨੇ ਕਿਸੇ ਨਾਲ ਗ਼ਰੀਬ-ਮਾਰ ਕੀਤੀ ਹੋਵੇ ਅਤੇ ਜਰੂਰ-ਬਰ-ਜਰੂਰ ਉਸੇ ਵਕਤ ਉਸ ਗਰੀਬ-ਮਾਰ ਕਰਨ ਵਾਲੇ ਨੂੰ ਉਸ ਦਾ ਫਲ਼ ਮਿਲ ਗਿਆ ਹੋਵੇ। ਜੇ ਲੇਖਾਂ ਨਾਲ ਦੀ ਨਾਲ ਹੀ ਭੁਗਤਿਆ ਜਾਂਦਾ ਹੈ ਤਾਂ ‘ਬਾਕੀ ਨਿਕਸੀ ਭਾਰੀ’ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਇਸ ਸੰਬੰਧ ਵਿੱਚ ਮੈਂ ਪਹਿਲਾਂ ਵੀ ਬਹੁਤ ਵਾਰੀਂ ਸਵਾਲ ਕਰ ਚੁੱਕਾ ਹਾਂ ਕਦੇ ਕਿਸੇ ਵਿਦਵਾਨ ਦਾ ਜਵਾਬ ਨਹੀਂ ਆਇਆ। ਬਾਰ ਬਾਰ ਉਹੀ ਸਵਾਲ ਦੁਹਰਾਈ ਜਾਣੇ ਵਾਜਬ ਨਹੀਂ।

ਵੀਰ ਜੀ! ਆਪ ਜੀ ਸਿੱਖ ਮਾਰਗ ਤੇ ਕਾਫੀ ਦੇਰ ਦੇ ਜੁੜੇ ਹੋਏ ਹੋ। ਇਸ ਲਈ ਸਿੱਖ ਮਾਰਗ ਤੇ ਜੋ ਜੋ ਵਿਚਰ ਵਟਾਂਦਰੇ ਹੋਏ ਹਨ ਆਪ ਜੀ ਨੂੰ ਸਭ ਪਤਾ ਹੈ। ਮੇਰੀ ਇਸ ਲਿਖਤ ਦੇ ਸੰਬੰਧ ਵਿੱਚ ਆਪ ਜੀ ਦਾ ਕੋਈ ਸਵਾਲ ਹੋਵੇ ਤਾਂ ਸਵਾਲ ਉਹੀ ਕਰਨਾ ਜਿਸ ਬਾਰੇ ਪਹਿਲਾਂ ਇੱਥੇ ਵਿਚਾਰ ਵਟਾਂਦਰੇ ਨਾ ਹੋਏ ਹੋਣ। ਬਾਰ ਬਾਰ ਗੱਲਾਂ ਨੂੰ ਦੁਹਰਾਈ ਜਾਣਾ ਵਾਜਬ ਨਹੀਂ ਹੈ ਜੀ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(02/03/11)
ਮਨਜੀਤ ਸਿੰਘ ਖ਼ਾਲਸਾ ਮੋਹਾਲੀ

ਤੱਤ ਗੁਰਮਤਿ ਪਰਿਵਾਰ ਨੂੰ ਸਵਾਲ

ਸ੍ਰ: ਕਿਰਪਾਲ ਸਿੰਘ ਬਠਿੰਡਾ ਅਤੇ ਤੱਤ ਗੁਰਮਤਿ ਪਰਿਵਾਰ ਦੇ ਸਤਿਕਾਰਯੋਗ ਵੀਰ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

ਤੱਤ ਗੁਰਮਤਿ ਪਰਿਵਾਰ ਨੂੰ ਜਵਾਬ ਦੇਣ ਅਤੇ ਕੁੱਝ ਸਵਾਲ ਕਰਨ ਤੋਂ ਪਹਿਲਾਂ ਮੈਂ ਵੀਰ ਕਿਰਪਾਲ ਸਿੰਘ ਬਠਿੰਡਾ ਜੀ ਨੂੰ ਸਲਾਹ ਦੇਣੀ ਚਾਹਾਂਗਾ ਕਿ ਤੁਸੀਂ ਅਖੌਤੀ ਦਸਮਗ੍ਰੰਥ ਦੇ ਹਮਾਇਤੀਆਂ ਦੇ ਹਰ ਸਵਾਲ ਦਾ ਬਹੁਤ ਸੋਹਣੇ ਢੰਗ ਨਾਲ ਜਵਾਬ ਦੇ ਰਹੇ ਹੋ ਇਸ ਲਈ ਉੱਧਰ ਹੀ ਡਟੇ ਰਹੋ, ਤੱਤ ਗੁਰਮਤਿ ਪਰਿਵਾਰ ਦੇ ਸਵਾਲਾਂ ਦਾ ਜਵਾਬ ਦੇਣ ਅਤੇ ਉਨ੍ਹਾਂ ਨੂੰ ਸਪਸ਼ਟੀਕਰਨ ਦੇਣ ਵਿੱਚ ਸਮਾ ਅਜਾਂਈਂ ਨਾ ਗੁਆਇਆ ਜਾਵੇ। ਮੈਂ ਇਹ ਸਲਾਹ ਤੁਹਾਨੂੰ ਇਸ ਆਧਾਰ `ਤੇ ਦੇ ਰਿਹਾ ਹਾਂ ਕਿ ਮੈਂ ਕਿਸੇ ਸਮੇਂ ਤੱਤ ਗੁਰਮਤਿ ਪਰਿਵਾਰ ਦੇ ਮੁਢਲੇ ਮੈਂਬਰਾਂ ਵਿੱਚੋਂ ਰਿਹਾ ਹਾਂ, ਇਸ ਲਈ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕਾ ਹਾਂ ਕਿ ਇਨ੍ਹਾਂ ਨੂੰ ਗਲਤ ਫ਼ਹਿਮੀ ਹੋ ਚੁੱਕੀ ਹੈ ਕਿ ਸਿਧਾਂਤ ਦੀ ਸਮਝ ਸਿਰਫ ਉਨ੍ਹਾਂ ਨੂੰ ਹੀ ਆਈ ਹੈ ਤੇ ਬਾਕੀ ਸਾਰੇ ਕੱਚੇ ਪਿੱਲੇ ਤੇ ਦੁਬਿਧਾ ਵਿੱਚ ਹੀ ਫਸੇ ਬੈਠੇ ਹਨ। ਇਸ ਤੋਂ ਅੱਗੇ ਇਨ੍ਹਾਂ ਦੀ ਆਦਤ `ਆਪਿ ਨ ਦੇਹਿ ਚੁਰੂ ਭਰਿ ਪਾਨੀ।। ਤਿਹ ਨਿੰਦਹਿ ਜਿਹ ਗੰਗਾ ਆਨੀ।। ੨।। ` ਵਾਲੀ ਬਣ ਜਾਣ ਕਾਰਣ, ਜਿਹੜੇ ਜਾਗ੍ਰਤ ਵੀਰ ਤੇ ਪੰਥਕ ਸਖ਼ਸ਼ੀਅਤਾਂ ਸੁਧਾਰ ਲਈ ਕੁੱਝ ਕੰਮ ਕਰ ਰਹੀਆਂ ਹਨ ਉਨ੍ਹਾਂ ਤੋਂ ਵਾਰ ਵਾਰ ਉਹੀ ਸਵਾਲ ਤੇ ਸਪਸ਼ਟੀਕਰਨ ਮੰਗ ਕੇ ਉਨ੍ਹਾਂ ਨੂੰ ਉਲਝਾ ਕੇ ਦਸਮਗ੍ਰੰਥੀਆਂ ਦੀ ਮੱਦਦ ਕਰ ਰਹੇ ਹਨ। ਮੈਂ ਪਰਿਵਾਰ ਵਿੱਚ ਰਹਿੰਦਿਆਂ ਇਨ੍ਹਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ ਕੀਤੀ ਪਰ ਜਿਹੜੇ ਸਮਝ ਬੈਠੇ ਹਨ ਕਿ ਸਿਧਾਂਤ ਦੀ ਸਮਝ ਸਿਰਫ ਉਨ੍ਹਾਂ ਨੂੰ ਹੀ ਆਈ ਹੈ, ਉਨ੍ਹਾਂ ਨੁੰ ਸਮਝਾਉਣਾ ਸੰਭਵ ਨਹੀਂ ਹੈ ਇਸ ਲਈ ਪਰਿਵਾਰ ਨੂੰ ਕਈ ਵਾਰ ਫ਼ੋਨ `ਤੇ ਬੇਨਤੀ ਕਰ ਚੁੱਕਾ ਹਾਂ ਕਿ ਮੇਰਾ ਨਾਮ ਪਰਿਵਾਰ ਦੀ ਸੂਚੀ ਵਿਚੋਂ ਕੱਟ ਦਿੱਤਾ ਜਾਵੇ ਪਰ ਪਰਿਵਾਰ ਵਲੋਂ ਚਲਾਈ ਜਾ ਰਹੀ ਵੈੱਬਸਾਈਟ ਵਿੱਚ ਮੇਰਾ ਨਾਮ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਸੂਚੀ ਵਿੱਚ ਅੱਜ ਤੱਕ ਸ਼ਾਮਲ ਹੈ। ਇਸ ਲਈ ਮੈਂ ਪਰਿਵਾਰ ਦੇ ਮੁਖੀਆਂ ਤੋਂ ਹੇਠ ਲਿਖੇ ਸਵਾਲ ਪੁੱਛਣ ਦੀ ਗੁਸਤਾਖੀ ਕਰ ਰਿਹਾ ਹਾਂ ਕ੍ਰਿਪਾ ਕਰਕੇ ਨੰਬਰਵਾਈਜ਼ ਜਵਾਬ ਦੇਣ ਦੀ ਖੇਚਲ ਕਰਨੀ ਜੀ।

੧. ਮੈਨੂੰ ਦੱਸਿਆ ਜਾਵੇ ਕਿ ਮੇਰੇ ਇਨਕਾਰ ਦੇ ਬਾਵਜ਼ੂਦ ਵੀ ਅੱਜ ਤੱਕ ਮੇਰਾ ਨਾਮ ਪਰਿਵਾਰ ਦੀ ਲਿਸਟ ਵਿੱਚੋਂ ਕਿਉਂ ਨਹੀਂ ਕੱਟਿਆ ਗਿਆ?

੨. ੯ ਜਨਵਰੀ ੨੦੧੦ ਨੂੰ ਜਸਜੀਤ ਸਿੰਘ ਟੋਨੀ ਦੇ ਘਰ ਜਾਗਰੂਕ ਸਿੱਖਾਂ ਦੀ ਹੋਈ ਮੀਟਿੰਗ ਵਿੱਚ ਤੱਤ ਗੁਰਮਤਿ ਪਰਿਵਾਰ ਦੇ ਬੁਲਾਰੇ ਪ੍ਰਿੰ: ਨਰਿੰਦਰ ਸਿੰਘ ਜੰਮੂ ਨੇ ਮੇਰੀ ਹਾਜ਼ਰੀ ਵਿੱਚ ਪ੍ਰੋ: ਦਰਸ਼ਨ ਸਿੰਘ ਦੀਆਂ ਦਲੀਲਾਂ ਸੁਣਨ ਉਪ੍ਰੰਤ ਪਰਿਵਾਰ ਵਲੋਂ ਲਿਖਤੀ ਸਹਿਮਤੀ ਪੜ੍ਹ ਕੇ ਸੁਣਾਈ ਸੀ ਕਿ ਸਿੱਖ ਰਹਿਤ ਮਰਿਆਦਾ `ਤੇ ਇੱਕ ਨਿਰਧਾਰਤ/ਨਿਸ਼ਚਿਤ ਸਮੇਂ ਤੱਕ ਕਿਤੂੰ ਨਹੀਂ ਕੀਤਾ ਜਾਵੇਗਾ। ਤੁਹਾਡੀ ਕੀ ਮਜ਼ਬੂਰੀ ਸੀ ਕਿ ਤੁਸੀਂ ਵਾਅਦੇ `ਤੇ ਪੂਰੇ ਨਹੀਂ ਉੱਤਰੇ?

੩. ਤੁਹਾਨੂੰ ਕਿਰਪਾਲ ਸਿੰਘ ਜੀ ਨੇ ਪੁੱਛਿਆ ਸੀ ਕਿ ਜਿਸ ਜੋਗਿੰਦਰ ਸਿੰਘ ਜੀ ਨਾਲ ਤੁਸੀਂ ਅੱਜ ਏਕਤਾ ਕਰਨ ਦੀਆਂ ਸਲਾਹਾਂ ਦੇ ਰਹੇ ਹੋ ਤੁਸੀਂ ਖ਼ੁਦ ਉਨ੍ਹਾਂ ਨਾਲੋਂ ਵੱਖ ਕਿਉਂ ਹੋਏ ਸੀ? ਕੀ ਹੁਣ ਉਨ੍ਹਾਂ ਵਿੱਚ ਕੋਈ ਉਸਾਰੂ ਤਬਦੀਲੀ ਆ ਗਈ ਹੈ, ਜਿਸ ਕਾਰਣ ਹੁਣ ਤੁਸੀਂ ਪ੍ਰੋ: ਦਰਸ਼ਨ ਸਿੰਘ ਜੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਦੁਬਿਧਾ ਤਿਆਗ ਕੇ ਅਤੇ ਸਿਧਾਂਤ ਦਾ ਪੱਲਾ ਫੜ ਕੇ ਜੋਗਿੰਦਰ ਸਿੰਘ ਜੀ ਨਾਲ ਏਕਤਾ ਕਰਨ ਦੀਆਂ ਸਲਾਹਾਂ ਦੇ ਰਹੇ ਹੋ? ਕਿਰਪਾਲ ਸਿੰਘ ਜੀ ਨੇ ਤੁਹਾਨੂੰ ਸਾਲਾਹ ਦਿੱਤੀ ਸੀ ਕਿ ਤੁਹਾਨੂੰ ਤਾਂ ਸਿਧਾਂਤ ਪ੍ਰਤੀ ਕੋਈ ਦੁਬਿਧਾ ਨਹੀਂ ਹੈ ਇਸ ਲਈ ਦੂਸਰਿਆਂ ਨੂੰ ਸਲਾਹ ਦੇਣ ਤੋਂ ਪਹਿਲਾਂ ਤੁਸੀਂ ਖ਼ੁਦ ਹੀ ਇਸ `ਤੇ ਅਮਲ ਕਰਕੇ ਉਨ੍ਹਾਂ ਨਾਲ ਏਕਤਾ ਕਿਉਂ ਨਹੀਂ ਕਰ ਲੈਂਦੇ? ਇਸ ਨਾਲ ਤਿੰਨ ਧਿਰਾਂ ਤੋਂ ਦੋ ਧਿਰਾਂ ਤਾਂ ਬਣ ਹੀ ਜਾਣਗੀਆਂ ਤੇ ਇਸ ਤੋਂ ਬਾਅਦ ਸ਼ਾਇਦ ਤੁਹਾਡੇ ਉੱਦਮ ਸਦਕਾ ਇਨ੍ਹਾਂ ਦੋਵਾਂ ਦਾ ਵੀ ਰਲੇਵਾਂ ਹੋ ਜਾਵੇ। ਤੁਸੀਂ ਇਸ ਦਾ ਕੋਈ ਜਵਾਬ ਨਾਂ ਦੇਕੇ ਉਲਟਾ ਕਿਰਪਾਲ ਸਿੰਘ ਜੀ ਤੋਂ ਸਪਸ਼ਟੀਕਰਨ ਅਤੇ ਹੋਰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਹਨ।

੩. ਤੁਸੀਂ ਪ੍ਰੋ: ਦਰਸ਼ਨ ਸਿੰਘ ਜੀ ਅਤੇ ਜੋਗਿੰਦਰ ਸਿੰਘ ਜੀ ਦੇ ਸਹਿਯੋਗੀਆਂ ਨੂੰ ਸਿਧਾਂਤ ਦਾ ਪੱਲਾ ਛੱਡ ਕੇ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੇ ਰਾਹ ਤੁਰਨ ਵਿੱਚ ਬਰਾਬਰ ਦੇ ਦੋਸ਼ੀ ਐਲਾਨਿਆ। ਕਿਰਪਾਲ ਸਿੰਘ ਜੀ ਨੇ ਤੁਹਾਡੇ ਵਲੋਂ ਲਾਏ ਦੋਸ਼ਾਂ ਨੂੰ ਸਹੀ ਸਿੱਧ ਕਰਨ ਲਈ ਸਬੂਤਾਂ ਦੀ ਮੰਗ ਕੀਤੀ। ਪਰ ਤੁਸੀਂ ਸਬੂਤ ਦੇਣ ਤੋਂ ਦੜ ਤਾਂ ਵੱਟੀ ਹੀ ਉਲਟਾ ਉਸ ਪ੍ਰਸੰਗ ਤੋਂ ਬਾਹਰ ਜਾਂਦੇ ਹੋਏ ਹੋਰ ਹੀ ਸਪਸ਼ਟੀਕਰਨ ਮੰਗਣੇ ਸ਼ੁਰੂ ਕਰ ਦਿੱਤੇ ਹਨ।

੪. ਕਿਰਪਾਲ ਸਿੰਘ ਜੀ ਬਠਿੰਡਾ ਨੇ ਸਾਰੀ ਸਥਿਤੀ ਦਾ ਵਿਸਥਾਰ ਵਿੱਚ ਵੇਰਵਾ ਦੇ ਕੇ ਆਪ ਜੀ ਨੂੰ ਸਲਾਹ ਦਿੱਤੀ ਸੀ ਕਿ ਜਿਸ ਸਬੰਧੀ ਪਹਿਲਾਂ ਹੀ ਸਥਿਤੀ ਸਪਸ਼ਟ ਕਰ ਦਿੱਤੀ ਗਈ ਹੈ ਉਸ ਬਾਰੇ ਵਾਰ ਵਾਰ ਬੇਲੋੜੇ ਸਪਸ਼ਟੀਕਰਨ ਮੰਗਣ ਅਤੇ ਸਵਾਲ ਕਰਨ ਦੀ ਥਾਂ ਤੁਸੀਂ ਜੋਗਿੰਦਰ ਸਿੰਘ ਜੀ ਅਤੇ ਪ੍ਰੋ: ਦਰਸ਼ਨ ਸਿੰਘ ਜੀ ਦੋਵਾਂ ਵਿੱਚੋਂ ਇੱਕ ਦੇ ਕਾਫ਼ਲੇ ਵਿੱਚ ਸ਼ਾਮਲ ਹੋ ਸਕਦੇ ਹੋ। ਪਰ ਯਾਦ ਰੱਖਿਓ ਕਿ ਜੋਗਿੰਦਰ ਸਿੰਘ ਜੀ ਤੁਹਾਨੂੰ ਪਹਾੜ ਦੀ ਚੋਟੀ `ਤੇ ਲਿਜਾ ਕੇ ਅੱਗੇ ਡੂੰਘੀ ਖੱਡ ਵਿੱਚ ਸੁੱਟ ਸਕਦੇ ਹਨ ਜਦੋਂ ਕਿ ਪ੍ਰੋ: ਦਰਸ਼ਨ ਸਿੰਘ ਜੀ ਦਾ ਸਾਥ ਦੇਣ ਵਿੱਚ ਅਜਿਹਾ ਕੋਈ ਖ਼ਤਰਾ ਨਹੀਂ ਹੈ। ਜੇ ਕਦੀ ਉਹ ਇੱਕ ਸਥਾਨ `ਤੇ ਜਾ ਕੇ ਅੱਗੇ ਚੜ੍ਹਨਾ ਬੰਦ ਕਰ ਦੇਣ ਤਾਂ ਤੁਸੀਂ ਉਨ੍ਹਾਂ ਨੂੰ ਉੱਥੇ ਹੀ ਛੱਡ ਕੇ ਆਪਣਾ ਸਫਰ ਜਾਰੀ ਰੱਖ ਸਕਦੇ ਹੋ। ਤੁਸੀਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਤੁਸੀਂ ਸ੍ਰ ਕਿਰਪਾਲ ਸਿੰਘ ਜੀ ਤੋਂ ਇਹ ਸਪਸ਼ਟੀਕਰਨ ਮੰਗ ਲਿਆ:- (ੳ) ਕੀ ਦਸਮ ਗ੍ਰੰਥ ਦੀ ਕੋਈ ਰਚਨਾ ਦਸਮੇਸ਼ ਕ੍ਰਿਤ ਹੈ? (ਅ) ਜੇ ਹੈ ਤਾਂ ਕਿਹੜੀਆਂ-ਕਿਹੜੀਆਂ ਰਚਨਾਵਾਂ ਹਨ? (ੲ) ਜਿਹੜੀਆਂ ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨਦੇ ਹਨ, ਉਨ੍ਹਾਂ ਦੀ ਮਾਨਤਾ ਦਾ ਅਧਾਰ ਕੀ ਹੈ?

ਕਿਰਪਾਲ ਸਿੰਘ ਤੋਂ ਸਪੱਸ਼ਟੀਕਰਨ ਮੰਗਣ ਤੋਂ ਪਹਿਲਾਂ ਤੁਸੀਂ ਆਪ ਹੇਠ ਲਿਖੀਆਂ ਗੱਲਾਂ ਦਾ ਜਵਾਬ ਦਿਓ:

1. ਕਿਰਪਾਲ ਸਿੰਘ ਤੋਂ ਇਹ ਸਪੱਸ਼ਟੀਕਰਨ ਮੰਗਣ ਦੀ ਤੁਹਾਨੂੰ ਲੋੜ ਕਿਉਂ ਮਹਿਸੂਸ ਹੋਈ? ਕੀ ਕਿਰਪਾਲ ਸਿੰਘ ਜੀ ਨੇ ਕਦੇ ਕੋਈ ਐਸਾ ਲੇਖ ਜਾਂ ਪੱਤਰ ਲਿਖਿਆ ਹੈ ਜਿਸ ਵਿੱਚ ਉਨ੍ਹਾਂ ਨੇ ਅਖੌਤੀ ਦਸਮ ਗ੍ਰੰਥ ਦੀ ਕਿਸੇ ਰਚਨਾ ਨੂੰ ਦਸ਼ਮੇਸ਼ ਕ੍ਰਿਤ ਕਿਹਾ ਹੋਵੇ? ਕੀ ਇਸ ਸਮੇਂ ਅਖੌਤੀ ਦਸਮ ਗ੍ਰੰਥ ਦੀ ਰਚਨਾ ਦੀ ਪੜਚੋਲ ਕਰਨ ਲਈ ਕਿਰਪਾਲ ਸਿੰਘ ਜਾਂ ਕਿਸੇ ਹੋਰ ਧਿਰ ਨੇ ਕੋਈ ਪੈਨਲ ਬਣਾਇਆ ਹੈ? ਕਿਰਪਾਲ ਸਿੰਘ ਨੇ ਇਸ ਪੜਚੋਲ ਦੇ ਕੰਮ ਨੂੰ ਤੀਜੇ ਪੜਾ ਵਿੱਚ ਰੱਖਿਆ ਹੈ ਪਰ ਤੁਸੀਂ ਪਹਿਲਾ ਪੜਾ ਸ਼ੁਰੂ ਨਹੀਂ ਕੀਤਾ ਅਤੇ ਪਹਿਲਾਂ ਹੀ ਤੀਜੇ ਪੜਾ ਦੀ ਬਹਿਸ ਸ਼ੁਰੂ ਕਰਕੇ ਇਹ ਸਲਾਹ ਦੇਣਾ ਚਾਹੁੰਦੇ ਹੋ ਕਿ ਬੰਦਾ ਤੁਰਨਾ ਆਰੰਭ ਕਰਨ ਤੋਂ ਪਹਿਲਾ ਚੁਕਿਆ ਗਿਆ ਕਦਮ ਥੱਲੇ ਰੱਖੇ ਹੀ ਨਾ ਤੇ ਦੂਜਾ ਕਦਮ ਚੁੱਕਣ ਦੀ ਕੋਸ਼ਿਸ ਵਿੱਚ ਹੀ, ਥੱਲੇ ਡਿੱਗ ਪਏ।

2. ੩੧/੧੨/੧੦ ਨੂੰ ਕਿਰਪਾਲ ਸਿੰਘ ਬਠਿੰਡਾ ਨੇ ਗੁਰੂ ਪਦ ਸਬੰਧੀ ਆਪ ਜੀ ਦੇ ਪੱਤਰ ਦੇ ਜਵਾਬ ਵਿੱਚ ਆਪ ਜੀ ਨੂੰ ਇੱਕ ਪੱਤਰ ਲਿਖਿਆ ਸੀ ਜੋ ਸਿੱਖ ਮਾਰਗ ਤੋਂ ਇਲਾਵਾ ਹੋਰ ਵੀ ਪੰਥਕ ਵੈੱਬਸਾਈਟਾਂ `ਤੇ ਪਾਇਆ ਗਿਆ। ਸਿੱਖ ਮਾਰਗ ਦੇ ਸੰਪਾਦਕ ਨੇ ਇਸ ਪੱਤਰ ਦੇ ਅਖੀਰ `ਤੇ ਇਹ ਸੰਪਾਦਕੀ ਨੋਟ ਵੀ ਲਿਖਿਆ:- ਤੱਤ ਗੁਰਮਤਿ ਵਾਲਿਆਂ ਨੂੰ ਬੇਨਤੀ ਹੈ ਕਿ ਕਿਰਪਾਲ ਸਿੰਘ ਨਾਲ ਫੋਨ ਤੇ ਗੱਲਬਾਤ ਕਰ ਲੈਣੀ ਅਤੇ ਜਾਂ ਫਿਰ ਆਪਣੀ ਸਾਈਟ ਤੇ ਕੋਈ ਸਪਸ਼ਟੀ-ਕਰਨ ਪਾ ਦੇਣ। ਤੁਸੀਂ ਅੱਜ ਤੱਕ ਨਾ ਹੀ ਉਸ ਦਾ ਸਪਸ਼ਟੀਕਰਨ ਆਪਣੀ ਸਾਈਟ `ਤੇ ਪਾਇਆ, ਅਤੇ ਨਾ ਹੀ ਇਸ ਸਬੰਧੀ ਕਿਰਪਾਲ ਸਿੰਘ ਜੀ ਨਾਲ ਫ਼ੋਨ `ਤੇ ਕੋਈ ਗੱਲਬਾਤ ਕੀਤੀ ਅਤੇ ਨਾ ਹੀ ਤੁਹਾਡੇ ਪੱਤਰ ਦੇ ਜਵਾਬ ਵਿੱਚ ਕਿਰਪਾਲ ਸਿੰਘ ਜੀ ਵਲੋਂ ਲਿਖਿਆ ਗਿਆ ਉਹ ਪੱਤਰ ਤੁਸੀਂ ਆਪਣੀ ਸਾਈਟ `ਤੇ ਹੀ ਪਾਇਆ। ਫਿਰ ਤਹਾਨੂੰ ਕੀ ਅਧਿਕਾਰ ਹੈ ਕਿ ਅਖੌਤੀ ਦਸਮ ਗ੍ਰੰਥ ਦੀਆਂ ਜਿਹੜੀਆਂ ਰਚਨਾਵਾਂ ਸਬੰਧੀ ਕਿਰਪਾਲ ਸਿੰਘ ਨੇ ਕਦੀ ਆਪਣੇ ਵੀਚਾਰ ਪ੍ਰਗਟ ਹੀ ਨਹੀਂ ਕੀਤੇ, ਉਸ ਸਬੰਧੀ ਉਨ੍ਹਾਂ ਤੋਂ ਜਵਾਬ ਮੰਗ ਕੇ ਉਸਾਰੂ ਪੰਥਕ ਕਾਰਜ ਵਿੱਚ ਰੁੱਝੇ ਕਿਰਪਾਲ ਸਿੰਘ ਜੀ ਦਾ ਧਿਆਨ ਉਸ ਪਾਸੇ ਤੋਂ ਹਟਾ ਕੇ ਆਪਣੇ ਨਾਲ ਫ਼ਜੂਲ ਦੇ ਵਿਵਾਦ ਵਿੱਚ ਉਲਝਾ ਕੇ ਜਾਗ੍ਰਤ ਧਿਰਾਂ ਵਿੱਚ ਦੂਰੀਆਂ ਵਧਾਉਣ ਦਾ ਕੰਮ ਕਰੋ?

3. ਅਖੌਤੀ ਦਸਮ ਗ੍ਰੰਥ ਅਤੇ ਰਾਗਮਾਲਾ ਦੇ ਸਮਰਥਕ ਸੱਚ ਕੀ ਬੇਲਾ ਵਲੋਂ ਜਾਗਰੂਕ ਸਿੱਖਾਂ ਨੂੰ ਚੁਣੌਤੀ ਦੇਣ ਵਾਲੇ ਲਿਖੇ ਲੇਖ `ਵਾਹ! ਖ਼ਾਲਸਾ ਜੀ ਵਾਹ- ਵਿਰੋਧੀਆਂ ਦੇ ਪਾੜੇ ਵਿੱਚ ਪਾਈਆਂ ਭਾਜੜਾਂ, ਲਵਾਤੀ ਗੋਡੀ` ਦਾ ਕਿਰਪਾਲ ਸਿੰਘ ਜੀ ਨੇ ਢੁਕਵਾਂ ਜਵਾਬ ਦੇ ਕੇ ਉਨ੍ਹਾਂ ਨੂੰ ਨਿਰਉੱਤਰ ਕਰ ਦਿਤਾ। ਉਨ੍ਹਾਂ ਦਾ ਇਹ ਲੇਖ ਹੋਰਨਾਂ ਪੰਥਕ ਸਾਈਟਾਂ ਤੋਂ ਇਲਾਵਾ ਸ਼ਾਇਦ ਤੁਹਾਡੀ ਸਾਈਟ `ਤੇ ਵੀ ਪਾਇਆ ਗਿਆ ਸੀ। ਇਸ ਲੇਖ ਵਿੱਚ ਕਿਰਪਾਲ ਸਿੰਘ ਜੀ ਦੀ ਦਸਮ ਗ੍ਰੰਥ ਸਬੰਧੀ ਪਹੁੰਚ ਬਿਲਕੁਲ ਸਪਸ਼ਟ ਨਜ਼ਰ ਆਉਂਦੀ ਹੈ। ਇਹ ਪੜ੍ਹਨ ਪਿਛੋਂ ਕਿਸੇ ਜਾਗਰੂਕ ਸਿੱਖ ਨੂੰ ਕਿਰਪਾਲ ਸਿੰਘ ਤੋਂ ਕੋਈ ਸਪਸ਼ਟੀਕਰਨ ਮੰਗਣ ਦੀ ਜਰੂਰਤ ਨਹੀਂ ਹੋਣੀ ਚਾਹੀਦੀ ਪਰ ਲਗਦਾ ਹੈ ਕਿ ਤੁਹਾਨੂੰ ਅਜੇਹੇ ਲੇਖ ਪੜ੍ਹਨ ਜਾਂ ਦਸਮ ਗ੍ਰੰਥੀਆਂ ਦੀ ਚੁਣੌਤੀ ਦਾ ਜਵਾਬ ਦੇਣ ਦਾ ਸਮਾਂ ਹੀ ਨਹੀਂ ਮਿਲਦਾ ਕਿਉਂਕਿ ਤੁਸੀਂ ਆਪਣੀ ਹੀ ਹਮਸਫਰ ਧਿਰ ਤੋਂ ਸਪਸ਼ਟੀਕਰਨ ਮੰਗਣ ਅਤੇ ਸਵਾਲ ਪੁੱਛਣ ਵਿੱਚ ਕਾਫੀ ਮਸ਼ਰੂਫ ਰਹਿੰਦੇ ਹੋ?

4. ਸ਼ਾਇਦ ਤੁਹਾਡੇ ਪਰਿਵਾਰ ਦੇ ਹੀ ਇੱਕ ਮੈਂਬਰ ਸੁਖਵਿੰਦਰ ਸਿੰਘ ਜੀ ਆਸਟ੍ਰੇਲੀਆ ਕਿਰਪਾਲ ਸਿੰਘ ਜੀ ਨੂੰ ਲਿਖ ਰਹੇ ਹਨ: (੧) ਦਸਮ ਗ੍ਰੰਥ ਦਾ ਪ੍ਰਕਾਸ਼ ਬੰਦ ਕਰਵਾਉਣਾ ਪਹਿਲਾਂ ਕਿਉਂ ਜ਼ਰੂਰੀ ਹੈ? ਜਦਕਿ ਪ੍ਰਕਾਸ਼ ਵੱਧ ਤੋਂ ਵੱਧ ੧੦ ਜਾਂ ੧੫ ਥਾਵਾਂ `ਤੇ ਹੋ ਰਿਹਾ ਹੈ। ਉਨ੍ਹਾਂ ਵਿੱਚ ਜ਼ਿਆਦਾਤਰ ਨਿਜੀ ਸੰਸਥਾਵਾਂ ਹਨ। ਜਦਕਿ ਘੱਟ ਤੋਂ ਘੱਟ ੨੦ ਲੱਖ ਤੋਂ ਵੀ ਉੱਪਰ ਸਿੱਖ ਨਿਤਨੇਮ ਰਾਹੀਂ ਇਸ ਗ੍ਰੰਥ ਵਿਚੋਂ ਰਚਨਾਵਾਂ ਪੜ੍ਹ ਕੇ “ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ” ਦੇ ਹੁਕਮ ਦੀ ਉਲੰਘਣਾ ਕਰ ਰਹੇ ਹਨ। ਫੇਰ ਕੀ ਇਨ੍ਹਾਂ ੧੫ ਥਾਵਾਂ ਤੋਂ ਪ੍ਰਕਾਸ਼ ਬੰਦ ਕਰਵਾਉਣਾ ਜ਼ਰੂਰੀ ਹੈ ਜਾਂ ੨੦ ਲੱਖ ਤੋਂ ਵੀ ਜ਼ਿਆਦਾ ਲੋਕਾਂ ਨੂੰ ਸਹੀ ਰਾਹ ਦਿਖਾਉਣਾ? (੩) ਆਪ ਜੀ ਜਾਂ ਹੋਰ ਕੂੜ ਗ੍ਰੰਥ ਦਾ ਪ੍ਰਕਾਸ਼ ਬੰਦ ਕਰਵਾਉਣ ਲਈ ਰਹਿਤ ਮਰਿਯਾਦਾ ਨੂੰ ਅਸ ਠੋਲ ਜਾਂ ਹਥਿਆਰ ਵਰਤਣਾ ਚਾਹੁੰਦੇ ਹੋ, ਜਦਕਿ ਇਸ ਰਹਿਤ ਮਰਿਯਾਦਾ ਵਿੱਚ ਹੀ ਪਹਿਲਾਂ ਸੁਧਾਰ ਦੀ ਲੋੜ ਹੈ। ਨਿਕੰਮੇ ਹਥਿਆਰ ਨਾਲ ਜੰਗ ਜਿੱਤਣੀ ਅਤੇ ਗਲਤ ਠੋਲ ਨਾਲ ਕੋਈ ਵਿਗੜੀ ਚੀਜ਼ ਠੀਕ ਕਰ ਲੈਣਾ ਨਾਮੁੰਮਕਿਨ ਹੈ। ਇਸ ਲਈ ਕੀ ਪਹਿਲਾਂ ਇਸ ਰਹਿਤ ਮਰਿਯਾਦਾ ਨੂੰ ਗੁਰਮਤਿ ਅਨੁਸਾਰ ਸਹੀ ਕਰਨ ਦਾ ਸੁਝਾਅ ਦੇਣਾ ਗਲਤ ਹੈ।

ਲਗਦਾ ਹੈ ਕਿ ਤੁਹਾਡੀ ਜਾਣਕਾਰੀ ਕੁੱਝ ਅਧੂਰੀ ਹੈ। ਤੁਹਾਨੂੰ ਨਹੀਂ ਪਤਾ ਕਿ ਸਿੱਖਾਂ ਦੇ ਦੋ ਤਖ਼ਤਾਂ ਸਮੇਤ ਦੱਖਣੀ ਤੇ ਪੂਰਬੀ ਭਾਰਤ ਤੋਂ ਇਲਾਵਾ ਦੇਸ਼ ਵਿਦੇਸ਼ ਦੇ ਬਹੁ ਗਿਣਤੀ ਗੁਰਦੁਆਰਿਆਂ ਵਿੱਚ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਹੋ ਰਿਹਾ ਹੈ, ਤੇ ਜਿਸ ਤਰ੍ਹਾਂ ਅਕਾਲ ਤਖ਼ਤ ਦਾ ਅਖੌਤੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਸਮ ਗ੍ਰੰਥ ਦੇ ਹੱਕ ਵਿੱਚ ਬੋਲ ਰਿਹਾ ਹੈ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਏਕਤਾ ਦੇ ਨਾਮ `ਤੇ ਸਿੱਖ ਰਹਿਤ ਮਰਿਆਦਾ ਵਿੱਚ ਸੋਧਾਂ ਦੀ ਗੱਲ ਕਰ ਰਿਹਾ ਇਸ ਤੋਂ ਬਹੁਤ ਵੱਡੀ ਸੰਭਾਵਨਾ ਹੈ ਕਿ ਜਿਸ ਤਰ੍ਹਾਂ ਏਕਤਾ ਦਾ ਨਾਮ ਦੇ ਕੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿੱਤਾ ਗਿਆ ਹੈ ਉਸੇ ਤਰ੍ਹਾਂ ਸਿੱਖ ਰਹਿਤ ਮਰਿਆਦਾ ਵਿੱਚ ਵੀ ਸੋਧਾਂ ਕਰਕੇ ਛੇਤੀ ਹੀ ਪੰਜਾਬ ਦੇ ਤਿੰਨੇ ਤਖ਼ਤਾਂ `ਤੇ ਵੀ ਇਸ ਦਾ ਅੰਧਕਾਰ ਕੀਤਾ ਜਾ ਸਕਦਾ ਹੈ। ਜਿੰਨਾਂ ਚਿਰ ਬਹੁ ਗਿਣਤੀ ਸਿੱਖਾਂ ਦੇ ਦਿਲਾਂ ਵਿੱਚ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ ਗੁਰੂ ਕ੍ਰਿਤ ਮੰਨ ਕੇ ਇਸ ਨੂੰ ਗੁਰੂ ਦਾ ਦਰਜ਼ਾ ਦਿੱਤਾ ਜਾਂਦਾ ਰਹੇਗਾ ਉਤਨੀ ਦੇਰ ਇਸ ਦੀ ਪੰਥਕ ਤੌਰ `ਤੇ ਪੜਚੋਲ ਕਰਨੀ ਸੰਭਵ ਨਹੀਂ। ਕਿਉਂਕਿ ਲੱਖਾਂ ਸਿੱਖ ਹਰ ਰੋਜ਼ ਅਨਭੋਲਤਾ ਕਾਰਣ ਦੇਸ਼ਾਂ ਵਿਦੇਸ਼ਾਂ ਤੋਂ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਜਾ ਕੇ ਇਸੇ ਗ੍ਰੰਥ ਨੂੰ ਨਤਮਸਤਕ ਹੋ ਰਹੇ ਹਨ। ਜਿਨਾਂ ਚਿਰ ਨਾਟਕ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਸਤਿਕਾਰਿਆ ਜਾਂਦਾ ਰਹੇਗਾ ਉਨ੍ਹਾਂ ਚਿਰ ਸਿਖਾਂ ਨੁੰ ਇਸ ਵਿੱਚ ਦਰਜ਼ ਬਾਣੀਆਂ ਪੜ੍ਹਨ ਤੋਂ ਰੋਕਣਾ ਸੰਭਵ ਹੀ ਨਹੀਂ ਹੈ, ਪਰ ਜਿਨ੍ਹਾਂ ਨੂੰ ਸੋਝੀ ਆ ਰਹੀ ਹੈ ਉਹ ਆਪਣੇ ਆਪ ਹਟ ਰਹੇ ਹਨ। ਇਸ ਹਾਲਤ ਵਿੱਚ ਅਖੌਤੀ ਨਾਟਕ ਗ੍ਰੰਥ ਦੀ ਗੁਰੂ ਦੇ ਬਰਾਬਰ ਲੱਗੀ ਮੰਜੀ ਚੁਕਵਾਉਣਾ ਸੌਖਾ ਕੰਮ ਨਹੀਂ ਹੈ ਪਰ ਤੁਸੀਂ ਪਤਾ ਨਹੀਂ ਇਸ ਨੂੰ ਛੋਟਾ ਜਿਹਾ ਕੰਮ ਦੱਸ ਕੇ ਕਿਉਂ ਛੁਟਿਆ ਰਹੇ ਹੋ? ਕੀ ਤੁਸੀਂ ਸਮਝਦੇ ਹੋ ਕਿ ਜੇ ਹੁਣ ਸਿੱਖ ਰਹਿਤ ਮਰਿਆਦਾ ਸੋਧੀ ਗਈ ਤਾਂ ਇਹ ਗੁਰੂ ਗ੍ਰੰਥ ਸਾਹਿਬ ਅਨੁਸਾਰੀ ਹੋਵੇਗੀ? ਮੇਰੇ ਵੀਰ ਜੀ ਯਾਦ ਰੱਖੋ ਕਿ ਜੇ ਹੁਣੇ ਸਿੱਖ ਰਹਿਤ ਮਰਿਆਦਾ ਸੋਧਣ ਤੁਰ ਪਏ ਤਾਂ ਇਸ ਦੀ ਸੋਧ ਨਾਨਕਸ਼ਾਹੀ ਕੈਲੰਡਰ ਦੀ ਸੋਧ ਵਰਗੀ ਸਾਬਤ ਹੋਵੇਗੀ।

5. ਉਹ ਅੱਗੇ ਲਿਖ ਰਹੇ ਹਨ: ` (੨) ਤੱਤ ਗੁਰਮਤਿ ਪਰਿਵਾਰ ਨੇ ਕਦੀ ਵੀ ਸਿਧਾਂਤਵਾਦੀ ਹੋਣ ਦਾ ਦਾਅਵਾ ਨਹੀਂ ਕੀਤਾ, ਸਿਰਫ ਸਿਧਾਂਤਾਂ ਨੂੰ ਪ੍ਰੋਢਤਾ ਦੇਣ ਦੀ ਗੱਲ ਕੀਤੀ ਹੈ। ਫੇਰ ਇਹ ਇਲਜ਼ਾਮ ਕਿਸ ਅਧਾਰ `ਤੇ ਹੈ? (੪) ਤੱਤ ਗੁਰਮਤਿ ਪਰਿਵਾਰ ਨੇ ਨਾ ਹੀ ਜੋਗਿੰਦਰ ਸਿੰਘ ਜਾਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਕਿਤੇ ਗਲਤ ਕਿਹਾ ਹੈ ਅਤੇ ਨਾ ਹੀ ਕਦੇ ਇਹ ਕਿਹਾ ਕਿ ਪਰਿਵਾਰ ਕਿਸੇ ਦੇ ਨਾਲ ਹੈ ਜਾਂ ਕਿਸੇ ਦੇ ਖਿਲਾਫ ਹੈ, ਇਸ ਲਈ ਇਹ ਇਲਜ਼ਾਮ ਬੇਬੁਨਿਆਦ ਹੈ। ਜੋ ਸਿਧਾਤਾਂ ਅਨੁਸਾਰ ਠੀਕ ਨਹੀਂ ਪਰਿਵਾਰ ਉਸ ਨਾਲ ਸਹਿਮਤ ਨਹੀਂ ਹੈ। `

ਜੇ ਪਰਿਵਾਰ ਦੇ ਮੈਂਬਰ ਹਰ ਤੀਜੇ ਦਿਨ ਪ੍ਰੋ: ਦਰਸ਼ਨ ਸਿੰਘ ਜੀ ਵਰਗੀ ਵਿਦਵਾਨ ਸਖ਼ਸ਼ੀਅਤ ਨੂੰ ਦੁਬਿਧਾ ਵਿੱਚ ਹੋਣ ਦਾ ਸਰਟੀਫ਼ਿਕੇਟ ਜਾਰੀ ਕਰਨਾ ਅਤੇ ਉਨ੍ਹਾਂ ਦੇ ਸਹਿਯੋਗੀਆਂ `ਤੇ ਸਿਧਾਂਤ ਨੂੰ ਛੱਡ ਕੇ ਬੰਦਾ ਪੂਜਕ ਹੋਣ ਦੇ ਇਲਜ਼ਾਮ ਲਗਉਣਾ, ਕੀ ਇਹ ਪਰਿਵਾਰ ਦਾ ਸਿਧਾਂਤਵਾਦੀ ਹੋਣ ਦਾ ਦਾਅਵਾ ਨਹੀਂ ਹੈ? ਕੀ ਪਰਿਵਾਰ ਦੋਵਾਂ ਧਿਰਾਂ ਨੂੰ ਗਲਤ ਸਾਬਤ ਨਹੀਂ ਕਰ ਰਿਹਾ? ਬਾਕੀ ਇਹ ਸੱਚ ਹੈ ਕਿ ਪਰਿਵਾਰ ਕਿਸੇ ਨਾਲ ਵੀ ਨਹੀਂ ਹੈ ਅਤੇ ਨਾ ਹੀ ਕਿਸੇ ਨਾਲ ਚੱਲ ਸਕਦਾ ਹੈ ਇਸ ਸੱਭ ਦੇ ਬਾਵਜ਼ੂਦ ਪਰਿਵਾਰ ਮੁਫ਼ਤ ਦੀਆਂ ਸਲਾਹਾਂ ਦੇਣ ਤੋਂ ਹਟ ਵੀ ਨਹੀਂ ਸਕਦਾ।

6. ਸੁਖਵਿੰਦਰ ਸਿੰਘ ਦਾ ਅਗਲਾ ਸਵਾਲ ਹੈ: (੫) ਨਾਨਕ ਸਰੂਪਾਂ ਨੂੰ ਭਗਤਾਂ ਨਾਲ ਤੁਲਨਾ ਕਰਕੇ, ਭਗਤਾਂ ਨੂੰ ਘੱਟ ਕਾਮਯਾਬ ਦਿਖਾਉਣਾ ਕਿਸ ਅਧਾਰ ਦੀ ਗੱਲ ਹੈ? ਨਾਨਕ ਸਰੂਪਾਂ ਜਾਂ ਭਗਤਾਂ ਨੇ ਜ਼ਬਰਦਸਤੀ ਕਿਸੇ ਦਾ ਪਾਖੰਡ ਬੰਦ ਨਹੀਂ ਕਰਵਾਇਆ, ਸਿਰਫ ਸੱਚ ਸਾਹਮਣੇ ਰਖਿਆ ਸੀ। ਜਿਹੜੇ ਸਮਝਦਾਰ ਲੋਕ ਸਨ, ਉਨ੍ਹਾਂ ਨੇ ਸੱਚ ਸਵੀਕਾਰ ਕਰ ਲਿਆ ਅਤੇ ਜੋ ਨਾਸਮਝ ਸਨ, ਉਨ੍ਹਾਂ ਨੇ ਉਦੋਂ ਵੀ ਪਾਖੰਡ ਬੰਦ ਨਹੀਂ ਕੀਤਾ ਸੀ ਤੇ ਅੱਜ ਵੀ ਬੰਦ ਨਹੀਂ ਕਰ ਰਹੇ। ਇਹ ਨਾ ਤਾਂ ਨਾਨਕ ਸਰੂਪਾਂ ਦੀ ਘੱਟ ਕਾਮਯਾਬੀ ਹੈ ਅਤੇ ਨਾ ਹੀ ਭਗਤਾਂ ਦੀ। ਅੱਜ ਵੀ ਸੱਚ ਨੂੰ ਸਾਹਮਣੇ ਰੱਖਣ ਦੀ ਲੋੜ ਹੈ। ਸੱਚ ਸੰਪੂਰਨ ਹੁੰਦਾ ਹੈ, ਹਿੱਸਿਆਂ ਵਿੱਚ ਨਹੀਂ ਵੰਡਿਆ ਹੁੰਦਾ ਕਿ ਪਹਿਲਾਂ ਥੋੜਾ ਸੱਚ ਪੇਸ਼ ਕਰ ਲਈਏ ਫੇਰ ਥੋੜਾ ਹੋਰ ਸੱਚ ਪੇਸ਼ ਕਰਾਂਗੇ, ਉਸ ਤੋਂ ਬਾਅਦ ਹੋਰ, ਫੇਰ ਹੋਰ।

ਕੀ ਇਹ ਇਤਿਹਾਸਕ ਸਚਾਈ ਨਹੀਂ ਹੈ ਕਿ ਗੁਰੂ ਸਾਹਿਬਾਨ ਵਲੋਂ ੨੩੯ ਸਾਲਾਂ ਦੀ ਘੜੀ ਲੰਬੀ ਵਿਉਂਤਬੰਦ ਨੀਤੀ ਅਤੇ ਜਥੇਬੰਦਕ ਢਾਂਚੇ ਕਾਰਣ ਸਿੱਖ ਲਹਿਰ ਨੇ ਜੋ ਇਤਿਹਾਸ ਰਚਿਆ ਅੱਜ ਤੱਕ ਹੋਰ ਕੋਈ ਨਹੀਂ ਰਚ ਸਕਿਆ। ਇਹ ਸੱਚ ਹੈ ਕਿ ਸੱਚ ਸੰਪੂਰਨ ਹੁੰਦਾ ਹੈ ਹਿੱਸਿਆਂ ਵਿੱਚ ਨਹੀਂ ਵੰਡਿਆ ਹੁੰਦਾ ਪਰ ਇਹ ਦੱਸੋ ਕਿ ਗੁਰੂ ਨਾਨਕ ਸਾਹਿਬ ਨੇ ਪਹਿਲੇ ਹੀ ਦਿਨ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਕੇ ਉਸ ਨੂੰ ਗੁਰਗੱਦੀ ਕਿਉਂ ਨਹੀਂ ਦੇ ਦਿੱਤੀ? ਉਸੇ ਹੀ ਦਿਨ ਖੰਡੇ ਬਾਟੇ ਦੀ ਪਹੁਲ ਛਕਾ ਕੇ ਖ਼ਾਲਸਾ ਅਕਾਲ ਪੁਰਖ਼ ਕੀ ਫ਼ੌਜ ਕਿਉਂ ਨਹੀਂ ਬਣਾ ਦਿੱਤੀ? (ਤੁਹਾਡੇ ਅਨੁਸਾਰ) ਇਸ ਛੋਟੇ ਜਿਹੇ ਕੰਮ ਲਈ ਉਨ੍ਹਾਂ ੨੩੯ ਸਾਲ ਕਿਉਂ ਲਗਾਏ? ਉਨ੍ਹਾਂ ਦੇ ਦੋ ਸਰੂਪਾਂ ਨੂੰ ਸ਼ਹੀਦੀਆਂ ਕਿਉਂ ਦੇਣੀਆਂ ਪਈਆਂ? ਵੀਰ ਜੀ ਸੱਚ ਨੂੰ ਸਿਰਫ ਤੁਸੀਂ ਹੀ ਸਾਹਮਣੇ ਨਹੀਂ ਰੱਖਿਆ ਗੁਰੂ ਨਾਨਕ ਸਾਹਿਬ ਨੇ ਅੱਜ ਤੋਂ ੫੪੨ ਸਾਲ ਪਹਿਲਾਂ ਹੀ ਰੱਖ ਦਿੱਤਾ ਸੀ ਆਪਣੇ ੧੦ ਜਾਮਿਆਂ ਵਿੱਚ ੨੩੯ ਸਾਲ ਇਸ ਦੁਨੀਆਂ ਵਿੱਚ ਵਿਚਰ ਕੇ ਘਾਲਣਾ ਘਾਲਦੇ ਹੋਏ ਸੱਚ ਨੂੰ ਲਾਗੂ ਵੀ ਕਰ ਦਿੱਤਾ ਸੀ। ਪਰ ਅੱਜ ਹਾਲਾਤ ਗੁਰੂ ਨਾਨਕ ਸਾਹਿਬ ਦੇ ਸਮੇ ਨਾਲੋਂ ਵੀ ਬਦਤਰ ਹਨ। ਉਹ ਤਾਂ ਜੋਗੀਆਂ ਦੀਆਂ ਗੁਫ਼ਾਵਾਂ, ਹਿੰਦੂਆਂ ਦੇ ਮੰਦਰ, ਮੁਸਲਮਾਨਾਂ ਦੇ ਮੱਕੇ ਆਦਿ ਹਰ ਥਾਂ ਸੱਚ ਸੁਣਾ ਆਏ ਅਤੇ ਉਨ੍ਹਾਂ ਨੇ ਵੀ ਬੜੇ ਧਿਆਨ ਨਾਲ ਉਨ੍ਹਾਂ ਦੀ ਗੱਲ ਨੂੰ ਸੁਣਿਆ ਤੇ ਉਨ੍ਹਾਂ ਵਿਚੋਂ ਬਹੁ ਗਿਣਤੀ ਨੇ ਗੁਰੂ ਨਾਨਕ ਸਾਹਿਬ ਵਲੋਂ ਦੱਸੇ ਸੱਚ ਨੂੰ ਅਪਣਾਇਆ ਵੀ। ਕੌਡੇ ਭੀਲ ਅਤੇ ਸੱਜਣ ਠੱਗ ਵਰਗੇ ਬੰਦਿਆਂ ਨੂੰ ਸਿਰਫ ਸੱਚ ਸੁਣਾਇਆ ਹੀ ਨਹੀਂ ਬਲਕਿ ਸੱਚ ਦੇ ਪਾਂਧੀ ਬਣਾ ਕੇ ਉਨ੍ਹਾਂ ਨੂੰ ਪ੍ਰਚਾਰਕ ਵੀ ਥਾਪਿਆ। ਕੀ ਅੱਜ ਤੁਹਾਡੇ ਵਿੱਚ ਇਹ ਹਿੰਮਤ ਹੈ ਕਿ ਤੁਸੀਂ ਹੋਰਨਾਂ ਧਰਮਾਂ ਦੀ ਤਾਂ ਗੱਲ ਹੀ ਛੱਡੋ ਆਪਣੇ ਹੀ ਗੁਰਦੁਆਰਿਆਂ ਵਿੱਚ ਜਾ ਕੇ ਸੱਚ ਸਾਹਮਣੇ ਰੱਖ ਸਕਦੇ ਹੋ? ਜੇ ਪ੍ਰੋ: ਦਰਸ਼ਨ ਸਿੰਘ ਜੀ ਵਿੱਚ ਇਹ ਸਮਰੱਥਾ ਹੈ ਤਾਂ ਜਿੰਨਾਂ ਜੋਰ ਤੁਸੀਂ ਉਨ੍ਹਾਂ ਨੂੰ ਕੋਸਣ `ਤੇ ਲਾਇਆ ਹੈ ਇਤਨਾ ਸ਼ਾਇਦ ਦਸਮ ਗ੍ਰੰਥੀਆਂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਰੱਦ ਕਰਨ ਵਾਲੇ ਸੌਦਾ ਸੰਪਾਦਕ ਨੂੰ ਕੋਸਣ ਵਾਸਤੇ ਨਹੀਂ ਲਾਇਆ। ਕੀ ਗੁਰਦੁਆਰਿਆਂ ਨੂੰ ਅੱਜ ਦੇ ਮਸੰਦਾਂ ਤੋਂ ਅਜ਼ਾਦ ਕਰਵਾਉਣ ਅਤੇ ਸਿੱਖ ਰਹਿਤ ਮਰਿਆਦਾ ਨੂੰ ਗੁਰਮਤਿ ਅਨੁਸਾਰੀ ਸੋਧਣ ਲਈ ਤੁਹਾਡੇ ਕੋਲ ਕੋਈ ਰੂਪ ਰੇਖਾ ਹੈ? ਜੇ ਨਹੀਂ ਤਾਂ ਕ੍ਰਿਪਾ ਕਰਕੇ ਦੂਸਰਿਆਂ ਨੂੰ ਅਣਮੰਗੀਆਂ ਸਲਾਹਾਂ ਦੇਣ ਤੋਂ ਥੋਹੜਾ ਜਿਹਾ ਸਾਹ ਲੈ ਕੇ ਇਸ ਪਾਸੇ ਵੀ ਸੋਚਨ ਦਾ ਯਤਨ ਕਰੋ ਜੀ।

7. ਸੁਖਵਿੰਦਰ ਸਿੰਘ ਜੀ ਦਾ ਅਗਲਾ ਸਵਾਲ ਹੈ: (੬) ਕੀ ਕਿਸੇ ਨੂੰ ਸੁਝਾਅ ਦੇਣਾ ਵੀ ਕੋਈ ਗਲਤ ਗੱਲ ਹੈ? ਪਰਿਵਾਰ ਇਹ ਸਮਝਦਾ ਹੈ ਕਿ ਬੇਸ਼ਕ ਜੋਗਿੰਦਰ ਸਿੰਘ ਜਾਂ ਉਸ ਦੇ ਅੰਨ੍ਹੇ ਸਮਰਥਕ ਬਹੁਤ ਦੂਰ ਜਾ ਚੱਕੇ ਹਨ ਪਰ ਉਨ੍ਹਾਂ ਨੂੰ ਸੱਚ ਗੱਲ ਦੱਸਣਾ ਅੱਜ ਵੀ ਕੋਈ ਗੁਨਾਹ ਨਹੀਂ ਹੈ।

ਸੁਝਾਅ ਦੇਣਾ ਕੋਈ ਗਲਤ ਨਹੀਂ ਬਸ਼ਰਤੇ ਕਿ ਸੁਝਾਅ ਦੇਣ ਵਾਲਾ ਆਪਣੇ ਸੁਝਾਅ `ਤੇ ਖ਼ੁਦ ਅਮਲ ਕਰੇ। ਤੁਸੀਂ ਪ੍ਰੋ: ਦਰਸ਼ਨ ਸਿੰਘ ਜੀ ਨੂੰ ਦੁਬਿਧਾ ਛੱਡ ਕੇ ਉਸ ਜੋਗਿੰਦਰ ਸਿੰਘ ਜੀ ਨਾਲ ਏਕਤਾ ਕਰਨ ਦੀਆਂ ਸਲਾਹਾਂ ਦੇ ਰਹੇ ਹੋ ਜਿਹੜੇ ਗੁਰੂ ਨਾਨਕ ਦੇ ਮਗਰਲੇ ਸਰੂਪਾਂ ਤੇ ਭਗਤਾਂ ਦੀ ਬਾਣੀ ਨੂੰ ਰੱਦ ਕਰ ਰਹੇ ਹਨ, ਗੁਰੂ ਨਾਨਕ ਦੀ ਅਸਲੀ ਬਾਣੀ ਨੂੰ ਸਾੜ ਦਿੱਤੀ ਲਿਖ ਰਹੇ ਹਨ, ਇਹ ਲਿਖ ਰਹੇ ਹਨ ਕਿ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੀ ਨਹੀਂ ਹੈ, ੧੭੦੮ ਵਿੱਚ ਗੁਰੂ ਗੋਬਿੰਦ ਸਿੰਘ ਨੇ ਗੁਰਿਆਈ ਗ੍ਰੰਥ ਨੂੰ ਨਹੀਂ ਪੰਥ ਨੂੰ ਦਿੱਤੀ ਸੀ। ਜੋਗਿੰਦਰ ਸਿੰਘ ਜੀ ਦੇ ਅੰਨ੍ਹੇ ਸਮਰਥਕ ਤਾਂ ਉਨ੍ਹਾਂ ਨੂੰ ਸਮਝਾਉਣ ਤੋਂ ਅਸਮਰਥ ਹਨ ਪਰ ਤੁਸੀਂ ਤਾਂ ਉਨ੍ਹਾਂ ਦੇ ਸੁਜਾਖੇ ਸਮਰਥਕ ਰਹੇ ਹੋ ਤੁਸੀਂ ਉਨ੍ਹਾਂ ਨੂੰ ਕਿਉਂ ਨਹੀਂ ਸਮਝਾ ਸਕੇ? ਜੇ ਉਹ ਤੁਹਾਥੋਂ ਨਹੀਂ ਸਮਝੇ ਤਾਂ ਤੁਸੀਂ ਪ੍ਰੋ: ਦਰਸ਼ਨ ਸਿੰਘ ਜੀ ਨੂੰ ਇਸ ਦੇ ਦੋਸ਼ੀ ਕਿਉਂ ਠਹਿਰਾਅ ਰਹੇ ਹੋ ਕਿ ਉਹ ਐਲਾਨੀਆਂ ਤੌਰ `ਤੇ ਦਸਮ ਗ੍ਰੰਥ ਨੂੰ ਰੱਦ ਨਹੀਂ ਕਰ ਰਹੇ ਜਿਸ ਕਾਰਣ ਜਾਗਰੂਕ ਸਿੱਖਾਂ ਦੀ ਏਕਤਾ ਹੋਣ ਵਿੱਚ ਰੁਕਾਵਟ ਪੈ ਰਹੀ ਹੈ। ਜੋਗਿੰਦਰ ਸਿੰਘ ਜੀ ਜਾਂ ਉਨ੍ਹਾਂ ਦੇ ਅੰਨ੍ਹੇ ਸਮਰਥਕਾਂ ਨੂੰ ਸੱਚ ਗੱਲ ਦੱਸਣਾ ਕੋਈ ਗੁਨਾਹ ਨਹੀਂ ਹੈ ਪਰ ਜੇ ਇਹੀ ਸੱਚ ਕਿਰਪਾਲ ਸਿੰਘ ਜੀ ਉਨ੍ਹਾਂ ਨੂੰ ਦੱਸ ਰਹੇ ਹਨ ਤਾਂ ਤੁਸੀਂ ਉਨ੍ਹਾਂ `ਤੇ ਇਲਜ਼ਾਮ ਲਾ ਰਹੇ ਹੋ ਕਿ ਉਹ ਜੋਗਿੰਦਰ ਸਿੰਘ ਜੀ ਤੇ ਉਸ ਦੇ ਸਮਰਥਕਾਂ ਨੂੰ ਨੀਚਾ ਵਿਖਾਉਣ ਵਿੱਚ ਲੱਗੇ ਹੋਏ ਹਨ।

8. ਸੁਖਵਿੰਦਰ ਸਿੰਘ ਜੀ ਦਾ ਅਗਲਾ ਸਵਾਲ ਹੈ: (੭) ਇਕ ਪਾਸੇ ਤੁਸੀਂ ਪਰਿਵਾਰ ਨੂੰ ਮਕੱੜ ਅਤੇ ਉਸ ਦੇ ਸਾਥੀਆਂ ਨੂੰ ਸਲਾਹ ਦੇਣ ਦੀ ਮੱਤ ਦੇ ਰਹੇ ਹੋ ਅਤੇ ਦੂਜੇ ਪਾਸੇ ਪਰਿਵਾਰ ਨੂੰ ਭੁਲੇਖੇ ਵਿੱਚ ਪਿਆ ਹੋਇਆ ਦੱਸ ਰਹੇ ਹੋ। ਜੇ ਪਰਿਵਾਰ ਆਪ ਜੀ ਅਨੁਸਾਰ ਭੁਲੇਖੇ ਵਿੱਚ ਹੈ ਤਾਂ ਫਿਰ ਕੋਈ ਸਲਾਹ ਕਿਵੇਂ ਦੇ ਸਕਦਾ ਹੈ?

ਤੁਹਾਨੂੰ ਮੱਕੜ ਅਤੇ ਉਸ ਦੇ ਸਾਥੀਆਂ ਨੂੰ ਸਲਾਹ ਦੇਣ ਦੀ ਮੱਤ ਇਹ ਉਮੀਦ ਕਰਕੇ ਦਿੱਤੀ ਸੀ ਕਿ ਸ਼ਾਇਦ ਤੁਹਾਨੂੰ ਉਹ ਹੀ ਸਮਝਾ ਦੇਣ ਕਿ ਤੁਸੀਂ ਭੁਲੇਖੇ ਵਿੱਚ ਹੋ ਪ੍ਰੋ: ਦਰਸ਼ਨ ਸਿੰਘ ਜੀ ਸਾਰੇ ਦੇ ਸਾਰੇ ਦਸਮ ਗ੍ਰੰਥ ਨੂੰ ਰੱਦ ਕਰ ਰਹੇ ਹਨ। ਮੈਨੂੰ ਵੀ ੳਮੀਦ ਹੈ ਕਿ ਜੇ ਤੁਸੀਂ ਉਨ੍ਹਾਂ ਨੂੰ ਸਲਾਹ ਦੇਣ ਚਲੇ ਜਾਵੋ ਤਾਂ ਤੁਹਾਡੇ ਵਿਚੋਂ ਇੱਕ ਦਾ ਭੁਲੇਖਾ ਜਰੂਰ ਦੂਰ ਹੋ ਜਾਵੇਗਾ ਜਿਸ ਨਾਲ ਪੰਥ ਦਾ ਕੁੱਝ ਭਲਾ ਹੋ ਸਕਦਾ ਹੈ ਪਰ ਮਹਿਸੂਸ ਹੁੰਦਾ ਹੈ ਕਿ ਤੁਸੀਂ ਇਹ ਸ਼ੁਭ ਕਰਮ ਵੀ ਨਹੀਂ ਕਰ ਸਕਣਾ ਕਿਉਂਕਿ ਤੁਸੀਂ ਤਾਂ ਸਮਝ ਬੈਠੇ ਹੋ ਕਿ ਵੈੱਬ ਸਾਈਟ `ਤੇ ਦੂਜਿਆਂ ਨੂੰ ਨਸੀਹਤਾਂ ਤੇ ਸਲਾਹਾਂ ਦੇਣ ਨਾਲੋਂ ਹੋਰ ਕੋਈ ਵੱਡੀ ਪੰਥਕ ਸੇਵਾ ਹੀ ਨਹੀਂ ਹੈ।

9. ਜਾਗਰੂਕ ਲਹਿਰ ਖੜ੍ਹੀ ਕਰਨ ਵਿੱਚ ਪ੍ਰੋ: ਦਰਸ਼ਨ ਸਿੰਘ ਜੀ ਅਤੇ ਸ਼ੇਰ-ਏ-ਪੰਜਾਬ ਰੇਡੀਓ ਦੇ ਸ: ਕੁਲਦੀਪ ਸਿੰਘ ਵੈਨਕੂਵਰ ਜੋ ਯੋਗਦਾਨ ਪਾ ਰਹੇ ਹਨ ਤੁਹਾਡਾ ਉਨ੍ਹਾਂ ਦੇ ਮੁਕਾਬਲੇ ੧% ਵੀ ਨਹੀਂ ਹੈ। ਪਿਛਲੇ ਐਤਵਾਰ ਸ਼ੇਰੇ ਪੰਜਾਬ ਰੇਡੀਓ`ਤੇ ਦਸਮ ਗ੍ਰੰਥੀਆਂ ਨੂੰ ਆਪਣਾ ਪੱਖ ਅਤੇ ਸਰੋਤਿਆਂ ਦੇ ਪ੍ਰਸ਼ਨਾਂ ਦੇ ਜਵਾਬ ਦੇਣ ਦਾ ਮੌਕਾ ਦਿਤਾ ਗਿਆ। ਇਸ ਦੌਰਾਨ ਭਾਈ ਉਪਕਾਰ ਸਿੰਘ ਫਰੀਦਾਬਾਦ ਨੇ ਨਿਤਨੇਮ ਦੀਆਂ ਬਾਣੀਆਂ ਦੀ ਪ੍ਰਮਾਣਿਕਤਾ ਸਬੰਧੀ ਸਵਾਲ ਪੁਛਿਆ। ਸ: ਕੁਲਦੀਪ ਸਿੰਘ ਜੀ ਨੇ ਇਸ ਸਵਾਲ ਨੂੰ ਸ਼ਾਮਲ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਪੰਥਕ ਵਿਦਵਾਨਾਂ ਨੇ ਸਿੱਖ ਰਹਿਤ ਮਰਿਆਦਾ ਬਣਾਈ ਹੈ ਜਿਨ੍ਹਾਂ ਨੇ ਦਸਮ ਪਿਤਾ ਦੀਆਂ ਬਾਣੀਆਂ ਜਾਣ ਕੇ ਸਿੱਖ ਦੇ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਵਿੱਚ ਸ਼ਾਮਲ ਕੀਤਾ ਹੈ। ਇਸ ਨਾਲ ਕੁੱਝ ਵਿਦਵਾਨ ਸਹਿਮਤ ਹੋਣ ਜਾਂ ਨਾਂ ਪਰ ਹਾਲ ਦੀ ਘੜੀ ਇਹ ਬਹਿਸ ਦਾ ਵਿਸ਼ਾ ਨਹੀਂ ਹੈ। ਕੀ ਤੁਹਾਡੇ ਅਨੁਸਾਰ ਸ: ਕੁਲਦੀਪ ਸਿੰਘ ਜੀ ਦੇ ਇਸੇ ਜਵਾਬ ਕਾਰਣ ਉਨ੍ਹਾਂ ਦੀ ਸਾਰੀ ਘਾਲਣਾ ਨੂੰ ਖ਼ੂਹ ਵਿੱਚ ਸੁੱਟ ਕੇ ਸਾਨੂੰ ਉਨ੍ਹਾਂ ਦੇ ਦੁਆਲੇ ਹੋ ਕੇ ਸਪਸ਼ਟੀਕਰਨ ਮੰਗਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ? ਕਿ ਤੁਸੀਂ ਸਿੱਖ ਰਹਿਤ ਮਰਿਆਦਾ ਦਾ ਬਹਾਨਾ ਬਣਾ ਕੇ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ ਕਿਸ ਆਧਾਰ `ਤੇ ਪ੍ਰਮਾਣਿਕਤਾ ਦੇ ਰਹੇ ਹੋ?

ਸੋ ਤੱਤ ਗੁਰਮਤਿ ਪਰਿਵਾਰ ਦੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਾਂ ਤਾਂ ਉਹ ਦਲੀਲ ਸਹਿਤ ਉਕਤ ਸਵਾਲਾਂ ਦੇ ਜਵਾਬ ਦੇਣ ਜਾਂ ਫਿਰ ਜਾਗਰੂਕਤਾ ਲਹਿਰ ਵਿੱਚ ਭਰਵਾਂ ਯੋਗਦਾਨ ਪਾ ਰਹੀਆਂ ਸਖ਼ਸ਼ੀਅਤਾਂ ਤੋਂ ਅਣਲੋੜੀਂਦੇ ਸਪਸ਼ਟੀਕਰਨ ਮੰਗ ਕੇ ਉਨ੍ਹਾਂ ਨੂੰ ਇਸ ਪਾਸੇ ਉਲਝਾ ਕੇ ਉਨ੍ਹਾਂ ਦਾ ਸਮਾਂ ਖ਼ਰਾਬ ਨਾ ਕਰਨ ਕਿਉਂ ਕਿ ਇਸ ਨਾਲ ਵਿਰੋਧੀਆਂ ਨੂੰ ਲਾਭ ਤੇ ਜਾਗਰੂਕ ਲਹਿਰ ਨੂੰ ਨੁਕਸਾਨ ਪਹੁੰਚਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੧੩੨੯ `ਤੇ ਦਰਜ਼ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ `ਤਾ ਕਉ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ।। ` `ਤੇ ਅਮਲ ਕਰਨ ਦੀ ਕ੍ਰਿਪਾਲਤਾ ਕਰੋ ਜੀ

ਮਨਜੀਤ ਸਿੰਘ ਖ਼ਾਲਸਾ ਮੋਹਾਲੀ

+੯੧-੯੪੧੭੪-੪੦੭੭੯


(02/03/11)
ਅਰਵਿੰਦਰ ਸਿੰਘ

ਸਿੱਖ ਸੰਸਥਾਵਾਂ ਤਖ਼ਤ ਸ੍ਰੀ ਪਟਨਾ ਤੇ ਹਜ਼ੂਰ ਸਾਹਿਬ ਦੇ ਪ੍ਰੰਬਧਕ ਪੁਜਾਰੀਆਂ ਨੂੰ ਦਸਮ ਗ੍ਰੰਥ ਦਾ ਪ੍ਰਕਾਸ਼ ਬੰਦ ਕਰਨ ਲਈ ਲਿਖਣ: ਗਿਆਨੀ ਜਾਚਕ
ਮੈਲਬੌਰਨ 2 ਮਾਰਚ (ਅਰਵਿੰਦਰ ਸਿੰਘ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਗੁਰਮਤਿ ਵਿਚਾਰਧਾਰਾ ਸਮੁੱਚੀ ਮਾਨਵਤਾ ਲਈ ਅਕਾਲ ਪੁਰਖ ਵਾਹਿਗੁਰੂ ਜੀ ਦਾ ਬਖ਼ਸ਼ਿਆ ਇੱਕ ਅਜਿਹਾ ਅਦੁੱਤੀ ਸ਼ੀਸ਼ਾ ਹੈ, ਜਿਸ ਦੁਆਰਾ ਅਸੀਂ ਆਪਣੀ ਸ਼ਖ਼ਸੀਅਤ ਨੂੰ ਸੰਵਾਰਦੇ ਹੋਏ ਰੱਬੀ ਗੁਣਾਂ ਨਾਲ ਸ਼ਿੰਗਾਰ ਸਕਦੇ ਹਾਂ। ਇਸੇ ਲਈ ਸਤਿਕਾਰਯੋਗ ਪ੍ਰੋ: ਸਾਹਿਬ ਸਿੰਘ ਜੀ ਹੁਰਾਂ ਨੇ ਗੁਰਬਾਣੀ ਸਟੀਕ ਦਾ ਨਾਮ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਰੱਖਿਆ। ਸੰਸਕ੍ਰਿਤ ਵਿੱਚ ਸ਼ੀਸ਼ੇ ਨੂੰ ਦਰਪਣ ਆਖਿਆ ਜਾਂਦਾ ਹੈ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਅਸਟ੍ਰੇਲੀਆ ਦੇ ਪ੍ਰਸਿੱਧ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੈਗੀਬਰਨ ਵਿੱਚ ਐਤਵਾਰ ਦੇ ਵਿਸ਼ੇਸ਼ ਦੀਵਾਨ ਵਿੱਚ ਕਹੇ।
ਉਨ੍ਹਾਂ ਕਿਹਾ ਕਿ ਬਿਪਰਵਾਦੀ ਸ਼ਕਤੀਆਂ ਜੋ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਗੁਰਮਤਿ ਸਿਧਾਂਤਾਂ ਨੂੰ ਗੰਧਲਾ ਕਰਕੇ ਸਿੱਖ ਭਾਈਚਾਰੇ ਦਾ ਅਕਸ ਵਿਗਾੜਣ ਲਈ ਸਰਗਰਮ ਹੋ ਗਈਆਂ ਸਨ, ਦਸਮ ਗ੍ਰੰਥ (ਬਚਿਤ੍ਰਨਾਟਕ) ਉਨ੍ਹਾਂ ਦੀ ਹੀ ਇੱਕ ਸਿੱਖ ਮਾਰੂ ਸਾਜਿਸ਼ ਹੈ, ਜਿਸ ਨੂੰ ਸਰਕਾਰੀ ਸਰਪ੍ਰਸਤੀ ਹੇਠ ਚਲ ਰਹੇ ਦੋ ਖ਼ਾਲਸਈ ਤਖ਼ਤਾਂ ਸ੍ਰੀ ਪਟਨਾਂ ਤੇ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਹੀ ਸਤਿਗੁਰੂ ਜੀ ਦੇ ਬਰਾਬਰ ਟਿਕਾ ਦਿੱਤਾ ਗਿਆ ਹੈ ਤਾਂ ਜੋ ਸਿੱਖ ਸੰਗਤਾਂ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਵਾਲੀ ਮਾਨਵ-ਏਕਤਾ ਦੀ ਅਧਾਰਸ਼ਿਲਾ ਅਕਾਲ ਪੁਰਖ ਦੀ ਗੁਣ-ਪੂਜਾ ਛੱਡ ਕੇ ਦੇਵੀ ਦੇਵਤਿਆਂ ਤੇ ਅਵਤਾਰਾਂ ਦੇ ਉਪਾਸ਼ਕ ਬਣ ਕੇ ਹਿੰਦੂ ਮੱਤ ਦੇ ਖਾਰੇ ਸਮੁੰਦਰ ਵਿੱਚ ਗਰਕ ਹੋ ਜਾਣ। ਕਿਉਂਕਿ, ਸ਼ੀਸ਼ਾ ਇੱਕ ਹੋਵੇ ਤਾਂ ਮਨੁੱਖ ਆਪਣੇ ਤਨ ਨੂੰ ਸਵਾਰ ਸਕਦਾ ਹੈ, ਪਰ ਜਦੋਂ ਉਹ ਦੋਂ ਸ਼ੀਸ਼ਿਆਂ ਦੇ ਦਰਿਮਿਆਨ ਖੜਾ ਹੋ ਜਾਵੇ ਤਾਂ ਉਸ ਨੂੰ ਇੱਕ ਦੀ ਥਾਂ ਆਪਣੇ ਕਈ ਰੂਪ ਦਿਸਣ ਲਗਦੇ ਹਨ, ਜਿਸ ਕਾਰਨ ਆਪਣੇ ਆਪ ਨੂੰ ਸਵਾਰਨ ਮੁਸ਼ਕਲ ਹੋ ਜਾਂਦਾ ਹੈ।
ਜਾਚਕ ਜੀ ਨੇ ਆਖਿਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਮਨੁਖੀ ਚੱਜ-ਅਚਾਰ ਨੂੰ ਸਵਾਰ ਕੇ ਖ਼ਾਲਸਈ ਸ਼ਖ਼ਸੀਅਤ ਦੀ ਘਾੜਤ ਲਈ ਗੁਰਦੁਆਰੇ ਵਿੱਚ ਸਾਡੇ ਸਨਮੁਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਕੋ ਸ਼ੀਸਾ ਰੱਖਿਆ ਸੀ, ਹੋਰ ਕੋਈ ਨਹੀ। ਇਸ ਲਈ ਦੇਸ਼-ਵਿਦੇਸ਼ ਦੀ ਸਿੱਖ ਸੰਸਥਾਵਾਂ ਦਾ ਫਰਜ਼ ਬਣਦਾ ਹੈ ਕਿ ਉਹ ਉਪਰੋਕਤ ਦੋਵੇਂ ਤਖ਼ਤਾਂ ਦੇ ਪ੍ਰਬੰਧਕ ਤੇ ਪੁਜਾਰੀਆਂ ਨੂੰ ਦਸਮ ਗ੍ਰੰਥ ਦਾ ਪ੍ਰਕਾਸ਼ ਬੰਦ ਕਰਨ ਲਈ ਲਿਖਤੀ ਅਪੀਲਾਂ ਕਰਨ ਅਤੇ ਉਸ ਦੀ ਇੱਕ ਇੱਕ ਨਕਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੋਮਣੀ ਕਮੇਟੀ ਨੂੰ ਵੀ ਭੇਜਣ, ਤਾਂ ਜੋ ਰਲ ਮਿਲ ਕੇ ਸਿੱਖੀ ਦੇ ਵਿਚਾਰਧਾਰਕ ਤੇ ਵਿਹਾਰਕ ਨਿਰਾਲੇਪਨ ਨੂੰ ਭਵਿਖ ਵਿੱਚਲੇ ਮਾਰੂ ਅਸਰ ਤੋਂ ਬਚਾਇਆ ਜਾ ਸਕੇ। ਕਿਉਂਕਿ, ਦਸਮ ਗ੍ਰੰਥ ਦਾ ਗੁਰੂ ਵਾਂਗ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ‘ਗੁਰੂ ਮਾਨਿਓ ਗ੍ਰੰਥ’ ਦੇ ਆਖਰੀ ਹੁਕਮ ਅਤੇ ਪੰਥਕ ਵਿਧਾਨ ਦੀ ਉਲੰਘਣਾ ਹੈ। ਇਸ ਮੌਕੇ ਸਿੰਘ ਸਭਾ ਵਲੋਂ ਜਾਚਕ ਜੀ ਦੇ ਉਦਮ ਉਪਰਲਿਆਂ ਦਾ ਧਨਵਾਦ ਕਰਦਿਆਂ ਉਨ੍ਹਾਂ ਨੂੰ ਸਿਰਪਾਓ ਦੀ ਬਖ਼ਸ਼ਿਸ਼ ਨਾਲ ਸਨਮਾਨਤ ਵੀ ਕੀਤਾ ਗਿਆ।


(02/03/11)
ਸਰਵਜੀਤ ਸਿੰਘ ਸੈਕਰਾਮੈਂਟੋ

ਸਿੱਖ ਇਤਿਹਾਸ ਨੂੰ ਵਿਗਾੜਨ ਦਾ ਦਸਤਾਵੇਜੀ ਸਬੂਤ

ਸਰਵਜੀਤ ਸਿੰਘ ਸੈਕਰਾਮੈਂਟੋ


ਸਾਲ 2009 ਵਿਚ ਨਾਨਕਸ਼ਾਹੀ ਕੈਲੰਡਰ ਨੂੰ ਸੋਧਾ ਲਾਉਣ ਲਈ ਇਕ ਕਮੇਟੀ ਬਣਾਈ ਗਈ ਜਿਸ ਦੇ ਮੈਂਬਰ ਸਨ ਭਾਈ ਹਰਨਾਮ ਸਿੰਘ ਧੁੰਮਾ (ਪ੍ਰਧਾਨ ਸੰਤ ਸਮਾਜ) ਅਤੇ ਅਵਤਾਰ ਸਿੰਘ ਮੱਕੜ (ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ)। ਇਸ ਦੋ ਮੈਂਬਰੀ ਕਮੇਟੀ ਨੇ 4 ਗੁਰਪੁਰਬਾਂ ਦੀਆਂ ਤਾਰੀਖਾਂ ਪੁਰਾਤਨ ਰਵਾਇਤ (ਵਦੀ-ਸੁਦੀ) ਮੁਤਾਬਕ ਕਰਨ ਦੇ ਨਾਲ-ਨਾਲ ਸੰਗ੍ਰਾਂਦਾਂ ਵੀ ਬਿਕ੍ਰਮੀ ਕੈਲੰਡਰ ਮੁਤਾਬਕ ਕਰਨ ਦਾ ਹੀ ਸੁਝਾ ਦਿੱਤਾ ਸੀ, ਜਿਸ ਨੂੰ ਗਿਆਨੀ ਗੁਰਬਚਨ ਸਿੰਘ ਸਾਹਿਬ ਵਲੋਂ ਪ੍ਰਵਾਨ ਕਰ ਲਿਆ ਗਿਆ। ਸ਼੍ਰੋਮਣੀ ਕਮੇਟੀ ਵਲੋਂ 14 ਮਾਰਚ 2010 ਨੂੰ ਜਾਰੀ ਕੀਤੇ ਸੰਮਤ 542 ਬਿਕ੍ਰਮੀ (2010-2011 ਸੀ: ਈ:) ਦੇ ਕੈਲੰਡਰ ਵਿਚ ਇਹ 4 ਤਾਰੀਖਾਂ ਬਦਲ ਦਿੱਤੀਆਂ ਗਈਆਂ ਸਨ । ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 2 ਹਾੜ ਤੋਂ ਜੇਠ ਸੁਦੀ 4, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਗੁਰਪੁਰਬ 23 ਪੋਹ ਤੋਂ ਪੋਹ ਸੁਦੀ 7, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ 4 ਕੱਤਕ ਤੋਂ ਕੱਤਕ ਸੁਦੀ ਦੂਜ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤਿ ਦਿਹਾੜਾ 7 ਕੱਤਕ ਤੋਂ ਬਦਲਕੇ ਕੱਤਕ ਸੁਦੀ 5 ਨੂੰ ਕਰ ਦਿੱਤਾ ਗਿਆ ਸੀ।
ਮਹੀਨੇ ਦੀ ਆਰੰਭਤਾ (ਸੰਗ੍ਰਾਂਦ) ਦੀ ਤਾਰੀਖ ਵੀ ਨਾਨਕਸ਼ਾਹੀ ਤੋਂ ਬਦਲ ਕੇ ਬਿਕ੍ਰਮੀ ਵਾਲੀ ਕਰ ਦਿੱਤੀ ਗਈ ਸੀ। ਬਿਕ੍ਰਮੀ ਕੈਲੰਡਰ `ਚ ਸੰਗ੍ਰਾਂਦ ਹਰ ਸਾਲ ਬਦਲਵੀ ਤਾਰੀਖ ਨੂੰ ਹੁੰਦੀ ਹੈ। ਜਿਵੇਂ ਭਾਦੋਂ ਦੀ ਸੰਗ੍ਰਾਂਦ 2010 `ਚ 16 ਅਗਸਤ ਨੂੰ ਸੀ, 2011 ਵਿਚ 17 ਅਗਸਤ ਨੂੰ ਅਤੇ 2012 ਵਿਚ 16 ਅਗਸਤ ਨੂੰ ਹੋਵੇਗੀ। 2011 ਵਿਚ, 2010 ਤੋਂ ਤਿੰਨ ਸੰਗ੍ਰਾਂਦਾ ਵੱਖਰੀਆਂ ਹਨ ਪਰ 2012 ਵਿਚ 2011 ਤੋਂ 10 ਸੰਗ੍ਰਾਂਦਾ ਵੱਖਰੀਆਂ ਤਾਰੀਖਾਂ ਨੂੰ ਹੋਣਗੀਆਂ।
ਸ: ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਵਿਚ, ਮਹੀਨੇ ਦੇ ਆਰੰਭ ਦੀ ਤਾਰੀਖ (ਸੰਗ੍ਰਾਂਦ) ਪੱਕੀ ਕਰ ਦਿੱਤੀ ਹੈ ਜਿਵੇ ਕਿ ਚੇਤ 14 ਮਾਰਚ, ਵੈਸਾਖ 14 ਅਪ੍ਰੈਲ, ਜੇਠ 15 ਮਈ, ਹਾੜ 15 ਜੂਨ, ਸਾਵਣ 16 ਜੁਲਾਈ ਭਾਦੋਂ 16 ਅਗਸਤ, ਅੱਸੂ 15 ਸਤੰਬਰ, ਕੱਤਕ 15 ਅਕਤੂਬਰ, ਮੱਘਰ 14 ਨਵੰਬਰ, ਪੋਹ 14 ਦਸੰਬਰ, ਮਾਘ 13 ਜਨਵਰੀ ਅਤੇ ਫੱਗਣ 12 ਫਰਵਰੀ। ਪਹਿਲੇ 5 ਮਹੀਨਿਆਂ ਦੇ 31 ਦਿਨ ਅਤੇ ਪਿਛਲੇ 7 ਮਹੀਨਿਆਂ ਦੇ 30 ਦਿਨ, ਲੀਪ ਦੇ ਸਾਲ ਵਿਚ ਫੱਗਣ ਦੇ 31 ਦਿਨ। ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ 365.2425 ਦਿਨ ਹੈ ਜੋ ਮੌਸਮੀ ਸਾਲ ਦੀ ਲੰਬਾਈ 365.24219 ਦੇ ਬੁਹਤ ਹੀ ਨੇੜੇ ਹੈ। ਨਾਨਕਸ਼ਾਹੀ ਕੈਲੰਡਰ ਦਾ ਮੌਸਮੀ ਸਾਲ ਨਾਲੋਂ ਲੱਗ-ਭੱਗ 3300 ਸਾਲ ਪਿਛੋਂ ਇਕ ਦਿਨ ਦਾ ਫਰਕ ਪਵੇਗਾ। 3300 ਸਾਲ ਪਿਛੋਂ ਜਦੋਂ ਨਾਨਕਸ਼ਾਹੀ ਕੈਲੰਡਰ ਮੌਸਮੀ ਸਾਲ ਤੋਂ ਇਕ ਦਿਨ ਅੱਗੇ ਹੋ ਜਾਵੇਗਾ ਤਾ ਲੀਪ ਦੇ ਸਾਲ ਵਿਚ ਫੱਗਣ ਦੇ 30 ਦਿਨ ਕਰਕੇ ਇਸ ਨੂੰ ਮੌਸਮੀ ਸਾਲ ਦੇ ਬਰਾਬਰ ਕਰ ਲਿਆ ਜਾਵੇਗਾ। ਜਦੋਂ ਕੇ ਸ਼੍ਰੋਮਣੀ ਕਮੇਟੀ ਵਲੋਂ 14 ਮਾਰਚ 2010 ਨੂੰ ਜਾਰੀ ਕਿਤੇ ਗਏ ਬਿਕ੍ਰਮੀ ਕੈਲੰਡਰ ਦੀ ਲੰਬਾਈ 365.2563 ਦਿਨ ਹੈ ਇਹ ਸਾਲ ਮੌਸਮੀ ਸਾਲ ਤੋਂ 71 ਸਾਲਾਂ ਵਿਚ ਹੀ ਇਕ ਦਿਨ ਅੱਗੇ ਲੰਘ ਜਾਂਦਾ ਹੈ।
ਹੁਣ ਜਦੋਂ ਨਾਨਕਸ਼ਾਹੀ ਕੈਲੰਡਰ ਦੇ ਹਰ ਮਹੀਨੇ ਦੇ ਦਿਨ ਅਤੇ ਮਹੀਨੇ ਦੀ ਅਰੰਭ ਦੀ ਤਾਰੀਖ ਸਦਾ ਵਾਸਤੇ ਹੀ ਇਕ ਹੋਵੇਗੀ ਤਾਂ ਸਾਰੇ ਦਿਹਾੜੇ ਸਦਾ ਵਾਸਤੇ ਇਕ ਹੀ ਤਾਰੀਖ ਨੂੰ ਆਉਣਗੇ ਜਿਵੇ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਨੂੰ ਹਰ ਸਾਲ ਸੀ: ਈ: ਕੈਲੰਡਰ ਦੀ 5 ਜਨਵਰੀ ਹੀ ਹੋਵੇਗੀ। ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ 8 ਪੋਹ ਹਰ ਸਾਲ 21 ਦਸੰਬਰ ਅਤੇ ਛੋਟੇ ਸ਼ਾਹਿਬਜਾਦਿਆਂ ਦੀ ਸ਼ਹੀਦੀ 13 ਪੋਹ ਹਰ ਸਾਲ 26 ਦਸੰਬਰ ਹੀ ਹੋਵੇਗੀ। ਇਸੇ ਤਰਾਂ ਹੀ ਸਾਰੇ ਗੁਰਪੁਰਬ ਅਤੇ ਇਤਿਹਸਕ ਦਿਹਾੜੇ ਹਰ ਸਾਲ ਇਕ ਖਾਸ ਤਾਰੀਖ ਨੂੰ ਹੀ ਆਉਦੇ ਹਨ। ਸੰਤ ਸਮਾਜ ਨੂੰ ਅਜੇਹਾ ਵਿਗਿਆਨਕ ਕੈਲੰਡਰ ਮਨਜੂਰ ਨਹੀ ਸੀ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸੰਤ ਸਮਾਜ ਆਪਣੇ ਵਿਦਿਵਾਨਾਂ ਤੋਂ ਨਾਨਕਸ਼ਾਹੀ ਕੈਲੰਡਰ ਤੋ ਵਧੀਆਂ ਕੈਲੰਡਰ, ਪਿਛਲੇ 10 ਸਾਲਾਂ ਵਿਚ ਵੀ ਤਿਆਰ ਨਹੀ ਕਰਵਾ ਸਕਿਆ। ਇਹ ਬਾਬੇ ਤਾਂ ਸਿੱਖ ਸੰਗਤ ਨੂੰ ਵਦੀ-ਸੁਦੀ ਦੇ ਮੱਕੜਜਾਲ਼ `ਚ ਹੀ ਉਲਝਾਈ ਰੱਖਣਾ ਚਹੁੰਦੇ ਹਨ।
ਸੰਮਤ 543 (2011-2012 ਸੀ ਈ) ਦੇ ਕੈਲੰਡਰ ਦੀ ਪੜਚੋਲ;
ਗਿਆਨੀ ਗੁਰਬਚਨ ਸਿੰਘ ਅਤੇ ਅਵਤਾਰ ਸਿੰਘ ਮੱਕੜ ਵਲੋਂ 17 ਫਰਵਰੀ 2011 ਨੂੰ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ ਸੀ। ਉਸ ਕੈਲੰਡਰ ਵਿਚ ਸੰਗ੍ਰਾਂਦਾਂ ਤਾਂ ਬਿਕ੍ਰਮੀ ਕੈਲੰਡਰ ਵਾਲੀਆਂ ਹਨ, ਜੋ ਹਰ ਸਾਲ ਬਦਲ ਜਾਂਦੀਆਂ ਹਨ ਪਰ ਨਾਮ ਹੈ ਨਾਨਕਸ਼ਾਹੀ । ਇਸ ਕੈਲੰਡਰ ਦੇ ਸਾਲ ਦੀ ਲੰਬਾਈ ਵੀ ਬਿਕ੍ਰਮੀ ਸਾਲ ਦੀ ਹੈ ਭਾਵ 365.2563 ਦਿਨ ਹੈ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ 365.2425 ਦਿਨ ਹੈ।
ਇਸ ਕੈਲੰਡਰ ਵਿਚ, ਇਸ ਸਾਲ ਚੇਤ ਮਹੀਨੇ ਦੇ ਸਾਰੇ ਦਿਹਾੜੇ ਨਾਨਕਸ਼ਾਹੀ ਕੈਲੰਡਰ ਵਾਲੇ ਹੀ ਹਨ ਕਿਉਂਕਿ ਨਾਨਕਸ਼ਾਹੀ ਅਤੇ ਬਿਕ੍ਰਮੀ ਸਾਲ ਦਾ ਅਰੰਭ ਭਾਵ ਚੇਤ ਦੀ ਸੰਗ੍ਰਾਂਦ 14 ਮਾਰਚ ਨੂੰ ਹੀ ਹੈ। ਵੈਸਾਖ ਦੀ ਸੰਗਰਾਦ 14 ਅਪ੍ਰੈਲ ਨੂੰ ਹੋਣ ਕਰਕੇ ਦੋਵਾਂ ਕੈਲੰਡਰ `ਚ ਸਾਰੇ ਇਤਿਹਾਸਿਕ ਦਿਹਾੜੇ ਇਕ ਦਿਨ ਹੀ ਆਉਦੇ ਹਨ। ਜੇਠ ਦਾ ਅਰੰਭ ਵੀ ਇਸ ਸਾਲ ਦੋਵਾਂ ਕੈਲੰਡਰਾਂ `ਚ 15 ਮਈ ਨੂੰ ਹੀ ਹੁੰਦਾ ਹੈ। ਭਾਦੋਂ ਦਾ ਅਰੰਭ ਨਾਨਕਸ਼ਾਹੀ `ਚ 16 ਅਗਸਤ ਨੂੰ ਅਤੇ ਬਿਕ੍ਰਮੀ `ਚ 17 ਅਗਸਤ ਨੂੰ ਹੁੰਦਾ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਤਾਂ 17 ਭਾਦੋਂ/1 ਸਤੰਬਰ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਹੈ। ਸ਼੍ਰੋਮਣੀ ਕਮੇਟੀ ਵਲੋਂ 17 ਫਰਵਰੀ ਨੂੰ ਜਾਰੀ ਕੀਤੇ ਗਏ ਕੈਲੰਡਰ `ਚ ਵੀ ਇਹ ਤਾਰੀਕ 1 ਸਤੰਬਰ ਹੀ ਦਰਜ ਹਨ ਪਰ ਉਸ ਦਿਨ 17 ਭਾਦੋਂ ਨਹੀ ਹੈ ਸਗੋਂ 1 ਸਤੰਬਰ ਨੂੰ 16 ਭਾਦੋਂ ਹੈ। ਸੋ ਸਪੱਸ਼ਟ ਹੈ ਕਿ ਸ਼ੋਮਣੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ 17 ਭਾਦੋਂ ਤੋਂ ਬਦਲ ਕੇ 16 ਭਾਦੋਂ ਕਰ ਦਿੱਤਾ ਹੈ। ਇਥੇ ਹੀ ਬੱਸ ਨਹੀਂ! ਗੁਰਗੱਦੀ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ , ਜੋਤੀ ਜੋਤ ਗੁਰੂ ਅਮਰ ਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੀ ਤਾਰੀਖ ਵੀ 16 ਸਤੰਬਰ ਦਰਜ ਕੀਤੀ ਗਈ ਹੈ ਜਿਸ ਮੁਤਾਬਕ ਇਹ 31 ਭਾਦੋਂ ਬਣਦੀ ਹੈ ਜਦੋਂ ਕਿ ਇਹ ਤਾਰੀਖ 2 ਅੱਸੂ ਹੈ ਸੋ ਸਪੱਸ਼ਟ ਹੈ ਕਿ ਸ਼ੋਮਣੀ ਕਮੇਟੀ ਵਲੋਂ ਇਹ ਤਾਰੀਖ ਵੀ 2 ਅੱਸੂ ਤੋਂ ਬਦਲ ਕੇ 31 ਭਾਦੋਂ ਕਰ ਦਿੱਤੀ ਗਈ ਹੈ।
ਖਾਲਸਾ ਜੀ! ਬਾਕੀ ਦੇ ਮਹੀਨਿਆਂ ਦੇ ਸਾਰੇ ਗੁਰਪੁਰਬਾਂ ਦੀਆਂ ਤਾਰੀਖਾਂ ਵੀ ਬਦਲ ਦਿੱਤੀਆਂ ਗਈਆਂ ਹਨ, ਜਿਵੇ ਅੱਸੂ `ਚ ਗੁਰਗੱਦੀ ਦਿਵਸ ਗੁਰੂ ਅਗੰਦ ਸਾਹਿਬ ਜੀ 18 ਸਤੰਬਰ ਦਰਜ ਕੀਤੀ ਗਈ ਹੈ ਜਿਸ ਮੁਤਾਬਕ ਇਹ 2 ਅੱਸੂ ਬਣਦੀ ਜਦੋ ਕਿ ਅਸਲ `ਚ ਇਹ ਤਾਰਿਖ 4 ਅੱਸੂ ਹੈ। ਜੋਤੀ ਜੋਤ ਗੁਰੂ ਨਾਨਕ ਜੀ 22 ਸਤੰਬਰ/6 ਅੱਸੂ ਅਤੇ ਪ੍ਰਕਾਸ਼ ਦਿਹਾੜਾਂ ਗੁਰੂ ਰਾਮਦਾਸ ਜੀ 9 ਅਕਤੂਬਰ/23 ਅੱਸੂ ਦਰਜ ਕੀਤੀ ਗਈ ਹੈ ਜਦੋਂ ਕਿ ਇਹ 8 ਅੱਸੂ ਅਤੇ 25 ਅੱਸੂ ਹੈ। ਜੋਤੀ ਜੋਤ ਸ੍ਰੀ ਗੁਰੂ ਹਰਿਰਾਏ ਜੀ ਅਤੇ ਗੁਰਗੱਦੀ ਗੁਰੂ ਹਰਿਕ੍ਰਿਸ਼ਨ ਜੀ ਦੀ ਤਾਰੀਖ 20 ਅਕਤੂਬਰ ਦਰਜ ਕੀਤੀ ਗਈ ਹੈ ਜਿਸ ਮੁਤਾਬਕ ਇਹ 4 ਕੱਤਕ ਬਣਦੀ ਹੈ ਜਦੋ ਕਿ ਇਹ 6 ਕੱਤਕ ਹੋਣੀ ਚਾਹੀਦੀ ਸੀ। ਸੋ ਇਹ ਦੋਵੇ ਦਿਹਾੜੇ ਵੀ ਸ਼੍ਰੋਮਣੀ ਕਮੇਟੀ ਨੇ 6 ਕੱਤਕ ਤੋਂ ਬਦਲ ਕੇ 4 ਕੱਤਕ ਨੂੰ ਕਰ ਦਿੱਤੇ ਹਨ। ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਮੁਤਾਬਕ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ 11 ਮੱਘਰ ਨੂੰ ਹੋਈ ਸੀ ਪਰ ਨਵੇਂ ਕੈਲੰਡਰ `ਚ 24 ਨਵੰਬਰ ਮੁਤਾਬਕ 9 ਮੱਘਰ ਦਰਜ ਕੀਤੀ ਗਈ ਹੈ। ਅਜੇਹਾ ਕਿਓ? ਗੁਰੂ ਗੋਬਿੰਦ ਸਿੰਘ ਜੀ ਦਾ ਗੁਰਗੱਦੀ ਦਿਵਸ ਵੀ 11 ਮੱਘਰ ਤੋਂ ਬਦਲ ਕੇ 9 ਮੱਘਰ ਨੂੰ ਕਰ ਦਿਤਾ ਗਿਆ ਹੈ। ਇਨੇ ਨਾਲ ਵੀ ਇਨ੍ਹਾਂ ਨੂੰ ਸਬਰ ਨਹੀ ਆਇਆ । ਸ਼ਹੀਦੀ ਵੱਡੇ ਸਾਹਿਬਜਾਦੇ 21 ਦਸੰਬਰ/6 ਪੋਹ ਅਤੇ ਸ਼ਹੀਦੀ ਦਿਵਸ ਛੋਟੇ ਸਾਹਿਬਜ਼ਦੇ 26 ਦਸੰਬਰ/11 ਪੋਹ ਦਰਜ ਕਰ ਦਿੱਤੀ ਹੈ। ਭਾਵ ਇਹ ਦੋਵੇ ਦਿਹਾੜੇ ਵੀ 8 ਪੋਹ ਤੋਂ 6 ਅਤੇ 13 ਪੋਹ ਤੋਂ ਬਦਲ ਕੇ 11 ਪੋਹ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਹੀ ਪ੍ਰਕਾਸ ਦਿਵਸ ਗੁਰੂ ਹਰਿਰਾਏ ਜੀ 31 ਜਨਵਰੀ/18 ਮਾਘ ਦਰਜ ਕੀਤਾ ਗਿਆ ਹੈ ਜਦੋਂ ਕੇ ਸ਼੍ਰੋਮਣੀ ਕਮੇਟੀ ਵਲੋਂ ਹੀ ਛਾਪੀ ਗਈ , ਪੋ: ਕਰਤਾਰ ਸਿੰਘ ਦੀ ਕਿਤਾਬ, ‘ਸਿੱਖ ਇਤਿਹਾਸ ਭਾਗ ੧’ ਦੇ ਪੰਨਾ 270 ਤੇ 19 ਮਾਘ ਦਰਜ ਹੈ। ਇਸੇ ਤਰਾਂ ਹੀ ਸਿੱਖ ਇਤਿਹਾਸਕ ਨਾਲ ਸਬੰਧਤ ਦਿਹਾੜਿਆਂ ਦੀਆਂ ਤਾਰੀਖਾਂ ਵੀ ਬਦਲ ਦਿੱਤੀਆ ਗਈਆਂ ਹਨ ਜਿਵੇ ਸ਼ਹੀਦੀ ਬਾਬਾ ਦੀਪ ਸਿੰਘ ਜੀ 30 ਕੱਤਕ ਤੋਂ 28 ਕੱਤਕ, ਸ਼ਹੀਦੀ ਭਾਈ ਮਤੀ ਦਾਸ ਜੀ, ਸਤੀਦਾਸ ਅਤੇ ਭਾਈ ਦਿਆਲਾ ਜੀ ਦੀ 11 ਮੱਘਰ ਤੋਂ 9 ਮੱਘਰ, ਜਨਮ ਦਿਨ ਸਾਹਿਬਜਾਦਾ ਜੋਰਾਵਰ ਸਿੰਘ ਜੀ ਦਾ 15 ਮੱਘਰ ਤੋਂ 13 ਮੱਘਰ ਅਤੇ ਜਨਮ ਦਿਨ ਸਾਹਿਬਜਾਦਾ ਫਤਿਹ ਸਿੰਘ ਜੀ ਦਾ 29 ਮੱਘਰ ਤੋਂ ਬਦਲਕੇ 27 ਮੱਘਰ ਕਰ ਦਿੱਤਾ ਗਿਆ ਹੈ ਪਰ ਮਹਾਤਮਾ ਗਾਧੀ ਦੇ ਜਨਮ ਦਿਨ ਦੀ ਤਾਰੀਖ 2 ਅਕਤੂਬਰ, ਬਿਲਕੁਲ ਸਹੀ ਦਰਜ ਕੀਤੀ ਹੈ।
ਇਹ ਹੈ ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੀ ਕਮੇਟੀ ਵਲੋਂ ਸਿੱਖ ਇਤਿਹਾਸ ਨੂੰ ਵਿਗਾੜਨ ਦਾ ਦਸਤਾਵੇਜੀ ਸਬੂਤ-17 ਫਰਵਰੀ 2011 ਨੂੰ ਨਾਨਕਸ਼ਾਹੀ ਦੇ ਨਾਮ ਹੇਠ ਜਾਰੀ ਕੀਤਾ ਗਿਆ ਬਿਕ੍ਰਮੀ ਕੈਲੰਡਰ। ਖਾਲਸਾ ਜੀ ਜਾਗੋਂ!


(02/03/11)
ਸਤਨਾਮ ਕੌਰ ਫਰੀਦਾਬਾਦ

'ਵਾਹ ਖਾਲਸਾ ਜੀ ਵਾਹ..ਵਿਰੋਧੀਆਂ ਦੇ ਪਾੜੇ ਵਿਚ ਪਾਈਆਂ ਭਾਜੜਾਂ૴ਲਵਾਤੀ ਗੋਡੀ ਭਾਈ ਗੁਰਪੀਤ ਸਿੰਘ ਕੈਲੀਫੋਰਨੀਆ ਅਤੇ ਕਸ਼ਮੀਰ ਸਿੰਘ ਪਟਿਆਲੇ ਦੀ''

ਜਦੋਂ ਦਸਮ ਗ੍ਰੰਥੀ ਪਟਿਆਲੇ ਦਾ ਅਖੌਤੀ ਵਿਦਵਾਨ ਦਸਮ ਗ੍ਰੰਥ ਦੀ ਅਸ਼ਲੀਲਤਾ ਨੂੰ ਛੁਪਾਉਣ ਲਈ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਉਤੇ ਹੀ ਕਿੰਤੂ ਕਰਣ ਲਗਿਆ

(ਸਤਨਾਮ ਕੌਰ ਫਰੀਦਾਬਾਦ ੧ ਮਾਰਚ ੨੦੧੧)

''ਵਾਹ ਖਾਲਸਾ ਜੀ ਵਾਹ..ਵਿਰੋਧੀਆਂ ਦੇ ਪਾੜੇ ਵਿਚ ਪਾਈਆਂ ਭਾਜੜਾਂ૴ਲਵਾਤੀ ਗੋਡੀ ਭਾਈ ਗੁਰਪੀਤ ਸਿੰਘ ਕੈਲੀਫੋਰਨੀਆ ਅਤੇ ਕਸ਼ਮੀਰ ਸਿੰਘ ਪਟਿਆਲੇ ਦੀ'' ਗੁਰਮਤਿ ਨਾਲ ਪ੍ਰਣਾਏ ਜਾਗਰੂਕ ਵੀਰਾਂ ਲਈ ਇਹ ਉਪਰਲਾ ਸਿਰਲੇਖ ਕੁਝ ਜਾਣਿਆਂ ਪਛਾਣਿਆ ਹੋਵੇਗਾ ਕਿੳਂਕਿ ਪਿਛਲੇਂ ਦਿਨੀਂ ਬਰਨਾਲਾ ਤੋਂ ਛਪਦੇ ਇਕ ਪੰਜਾਬੀ ਰਸਾਲੇ 'ਸਚ ਕੀ ਬੇਲਾ' ਦੇ ਕਵਰ ਪੇਜ਼ ਉਪਰ ਕੁਝ ਕੁ ਪੰਗਤੀਆਂ ਦੇ ਹੇਰ ਫੇਰ ਨਾਲ ਇਹ ਸਿਰਲੇਖ ਛਪਿਆ ਸੀ। ਜਿਸ ਵਿਚ ਇਕ ਤਰਫਾ ਪੱਖ ਲੈਂਦੇ ਹੋਏ ਅਖੌਤੀ ਦਸਮ ਗ੍ਰੰਥੀ ਵਿਦਵਾਨ ਗੁਰਪ੍ਰੀਤ ਸਿੰਘ ਕੈਲਫੋਰਨੀਆ ਨੂੰ ਇਸ ਮੈਗਜੀਨ ਦੇ ਸੰਪਾਦਕ ਵੱਲੌਂ ਸ਼ਾਬਾਸ਼ੀ ਦਿੱਤੀ ਗਈ ਸੀ ਕਿ ਉਸਨੇ ਗੁਰੁ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਦੀ ਗੋਡਣੀ ਲਵਾ ਦਿੱਤੀ । ਪਰ ਕਲ ਮਿਤੀ ੨੭ ਫਰਵਰੀ ਨੂੰ ਇਸੇ ਹੀ ਸੰਦਰਭ ਵਿਚ ਦਸਮ ਗ੍ਰੰਥ ਦੇ ਵਿਸ਼ੇ ਉਪਰ ਕੈਨੇਡਾ ਤੋਂ ਚਲ ਰਹੇ ਆਨ ਲਾਈਨ ਸ਼ੇਰੇ ਪੰਜਾਬ ਰੇਡੀਉ ਦੇ ਪ੍ਰੋਗਰਾਮ ਦਿਲਾਂ ਦੀ ਸਾਂਝ ਵਿਚ ਟਾਕ ਸ਼ੋ ਕਰਵਾਇਆ ਗਿਆ।ਜਿਸ ਵਿਚ ਮੇਜਬਾਨ ਸ. ਕੁਲਦੀਪ ਸਿੰਘ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਦੋਵਾਂ ਧਿਰਾਂ ਦੇ ਪੱਖ ਸੁਣੇ। ਜਦੋਂ ਹੀ ਕਾਲਰਾਂ ਦੀਆਂ ਲਾਈਨਾਂ ਖੁਲ੍ਹੀਆਂ ਤਾਂ ਉਨ੍ਹਾਂ ਦੇ ਸੁਆਲਾਂ ਦੇ ਅੱਗੇ ਇਹ ਦੋਵੇ ਵੀਰ ਕਸ਼ਮੀਰ ਸਿੰਘ ਪਟਿਆਲਾ ਅਤੇ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਭਜੇ ਦੂਰ ਦੂਰ ਤਕ ਦਿਖ ਨਹੀਂ ਰਹੇ ਸਨ। ਸਵਾਲ ਕੁਝ ਸਨ ਪਰ ਜਵਾਬ ਇਧਰੋ ਉਧਰੋ ਅੋਹੜ ਪੋਹੜ ਕਰ ਕੇ ਲੱਭੇ ਜਾ ਰਹੇ ਸਨ । ਮੇਜ਼ਬਾਨ ਵੀਰ ਨੇ ਸ. ਕਸ਼ਮੀਰ ਸਿੰਘ ਤੋਂ ਦਸਮ ਗ੍ਰੰਥ ਬਾਰੇ ਲਗਭਗ ੧੦ ਸਵਾਲ ਪੁੱਛੇ ਪਰ ਉਹ ਠੀਕ ਉੱਤਰ ਨਾ ਦੇ ਸਕੇ। ਜਦੋਂ ਸਵਾਲਾਂ ਦੇ ਜੁਆਬ ਨਾ ਦੇ ਸਕੇ ਤਾਂ ਔਖੇ ਹੋਣ ਕਰ ਕੇ ਮੀਡੀਆ ਉਤੇ ਹੀ ਦੋਸ਼ ਮੜ੍ਹਣ ਲਗੇ ਅਤੇ ਭੱਦੀ ਸ਼ਬਦਾਵਲੀ ਵਰਤੀ। ਸ. ਕੁਲਦੀਪ ਸਿੰਘ ਨੇ ਕਸ਼ਮੀਰ ਸਿੰਘ ਨੂੰ ਵਾਰ ਵਾਰ ਸਭਿਅਕ ਸ਼ਬਦਾਵਲੀ ਵਰਤਣ ਦੀ ਬੇਨਤੀ ਕੀਤੀ ਪਰ ਉਹ ਨਾ ਮੰਨੇ ਜਿਸ ਕਰ ਕੇ ਅੰਤ ਵਿਚ ਉਨ੍ਹਾਂ ਨੂੰ ਕਹਿਣਾ ਪਿਆ ਕਿ ਤੁਸੀਂ ਕਿਸੇ ਪ੍ਰਾਇਮਰੀ ਸਕੂਲ ਵਿਚ ਜਾ ਕੇ ਦਾਖਲਾ ਲਵੋ ਕਿਉਂਕਿ ਸੁਚੱਜੀ ਸ਼ਬਦਾਵਲੀ ਨਾ ਵਰਤਣ ਕਰ ਕੇ ਤੁਸੀਂ ਮੀਡੀਆ ਵਿਚ ਬੋਲਣ ਦੇ ਕਾਬਲ ਨਹੀਂ ਹੋ । ਜ਼ਿਕਰਯੋਗ ਹੈ ਕਿ ਕਸ਼ਮੀਰ ਸਿੰਘ ਪਟਿਆਲਾ ਜਿਸਨੇ ਕੁਝ ਸਮਾਂ ਪਹਿਲਾਂ ਇਕ ਕਿਤਾਬਚਾ ਛਾਪਿਆ ਸੀ ਜਿਸ ਵਿਚ ਉਸ ਨੇ ਸਪੋਕਸਮੈਨ ਦੇ ਸੰਪਾਦਕ ਸ. ਜੋਗਿੰਦਰ ਸਿੰਘ, ਗੁਰਬਖਸ਼ ਸਿੰਘ ਕਾਲਾ ਅਫਗਾਨਾ, ਪ੍ਰੋ. ਇੰਦਰ ਸਿੰਘ ਘੱਗਾ ਆਦਿਕ ਪੰਥਕ ਵਿਦਵਾਨਾਂ ਦੀਆਂ ਤਸਵੀਰਾਂ ਛਾਪ ਕੇ ਉਲ ਜਲੂਲ ਲਿਖਿਆ ਸੀ ਜਿਸ ਵਿਚ ਉਸ ਦੀ ਕੋਈ ਵਿਦਵਤਾ ਨਹੀਂ ਝਲਕਦੀ ਸੀ । ਆਪਣੀ ਵਿਦਵਤਾ ਦਾ ਜਨਾਜ਼ਾ ਉਸ ਨੇ ਰੇਡੀਉ ਪ੍ਰੋਗਰਾਮ'ਤੇ ਵੀ ਵਿਖਾ ਦਿੱਤਾ ਕਿ ਉਹ ਕਿੰਨਾ ਵੱਡਾ ਵਿਦਵਾਨ ਹੈ ਕਿਉਂਕਿ ਅਖੌਤੀ ਦਸਮ ਗ੍ਰੰਥ ਨੂੰ ੧੦੦% ਗੁਰੁ ਗੋਬਿੰਦ ਸਿੰਘ ਜੀ ਦੀ ਕ੍ਰਿਤ ਆਖਣ ਵਾਲਾ ੧% ਵੀ ਸਾਬਤ ਨਾ ਕਰ ਸਕਿਆ ਕਿ ਇਹ ਰਚਨਾ ਗੁਰੁ ਜੀ ਦੀ ਹੈ ਸਗੋਂ ਅਖੌਤੀ ਦਸਮ ਗ੍ਰੰਥ ਦੀ ਅਸ਼ਲੀਲਤਾ ਨੂੰ ਛੁਪਾਉਣ ਲਈ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਉਤੇ ਹੀ ਕਿੰਤੂ ਕਰਣ ਲਗਿਆ। ਇਸ ਮੌਕੇ ਦੇਸ਼ ૶ਵਿਦੇਸ਼ਾਂ ਤੋਂ ਕਈ ਕਾਲਰਾਂ ਨੇ ਇਸ ਵਿਸ਼ੇ ਸੰਬੰਧੀ ਸਵਾਲ ਕੀਤੇ ਪਰ ਸਰੋਤਿਆਂ ਨੂੰ ਇਸ ਵਿਸ਼ੇ ਸਬੰਧੀ ਇਹ ਦਸਮ ਗ੍ਰੰਥੀ ਵਿਦਵਾਨ ਤਸੱਲੀ ਨਾ ਕਰਵਾ ਸਕੇ। ਇਸ ਵਾਰਤਾ ਨੂੰ ਸ਼ੇਰੇ ਏ ਪੰਜਾਬ ਰੇਡੀਉ ਦੀ ਵੈਬਸਾਈਟ
www.sherepunjabradio.ca 'ਤੇ ਜਾ ਕੇ ਸੁਣਿਆ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਸਿੱਖ ਸੰਗਤਾਂ ਦਾ ਮੰਨਣਾ ਹੈ ਕਿ ਇੰਨ੍ਹਾਂ ਦਸਮ ਗ੍ਰੰਥੀ ਕਸ਼ਮੀਰ ਸਿੰਘ ਪਟਿਆਲਾ ਅਤੇ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਦੇ ਪੱਲੇ ਕੁਝ ਨਹੀਂ ਹੈ ਸਗੋਂ ਇਹ ਸਸਤੀ ਸ਼ੋਹਰਤ ਖਟਣ ਲਈ ਹੀ ਮੀਡੀਆ ਵਿਚ ਆਏ ਸਨ। ਇਹੀ ਹਾਲ ਇੰਨ੍ਹਾਂ ਸਾਰੇ ਵਿਦਵਾਨਾਂ ਦਾ ਹੈ।


(01/03/11)
ਸੁਖਵਿੰਦਰਜੀਤ ਸਿੰਘ

ਕ੍ਰਿਪਾਲ ਸਿੰਘ ਜੀ ਬਠਿੰਡਾ ਲਈ ਕੁੱਝ ਸਵਾਲ:

(1) ਦਸਮ ਗ੍ਰੰਥ ਦਾ ਪ੍ਰਕਾਸ਼ ਬੰਦ ਕਾਵਾਉਣਾ ਪਹਿਲਾਂ ਕਿਉਂ ਜ਼ਰੂਰੀ ਹੈ? ਜਦਕਿ ਪ੍ਰਕਾਸ਼ ਵੱਧ ਤੋਂ ਵੱਧ 10 ਜਾਂ 15 ਥਾਵਾਂ `ਤੇ ਹੋ ਰਿਹਾ ਹੈ। ਉਨ੍ਹਾਂ ਵਿੱਚ ਜ਼ਿਆਦਾਤਰ ਨਿਜੀ ਸੰਸਥਾਵਾਂ ਹਨ। ਜਦਕਿ ਘੱਟ ਤੋਂ ਘੱਟ 20 ਲੱਖ ਤੋਂ ਵੀ ਉੱਪਰ ਸਿੱਖ ਨਿਤਨੇਮ ਰਾਹੀਂ ਇਸ ਗ੍ਰੰਥ ਵਿਚੋਂ ਰਚਨਾਵਾਂ ਪੜ੍ਹ ਕੇ “ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ” ਦੇ ਹੁਕਮ ਦੀ ਉਲੰਘਣਾ ਕਰ ਰਹੇ ਹਨ। ਫੇਰ ਕੀ ਇਨ੍ਹਾਂ 15 ਥਾਵਾਂ ਤੋਂ ਪ੍ਰਕਾਸ਼ ਬੰਦ ਕਰਵਾਉਣਾ ਜ਼ਰੂਰੀ ਹੈ ਜਾਂ 20 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੂੰ ਸਹੀ ਰਾਹ ਦਿਖਾਉਣਾ?
(2) ਤੱਤ ਗੁਰਮਤਿ ਪਰਿਵਾਰ ਨੇ ਕਦੀ ਵੀ ਸਿਧਾਂਤਵਾਦੀ ਹੋਣ ਦਾ ਦਾਅਵਾ ਨਹੀਂ ਕੀਤਾ, ਸਿਰਫ ਸਿਧਾਂਤਾਂ ਨੂੰ ਪ੍ਰੋਢਤਾ ਦੇਣ ਦੀ ਗੱਲ ਕੀਤੀ ਹੈ। ਫੇਰ ਇਹ ਇਲਜ਼ਾਮ ਕਿਸ ਅਧਾਰ `ਤੇ ਹੈ?
(3) ਆਪ ਜੀ ਜਾਂ ਹੋਰ ਕੂੜ ਗ੍ਰੰਥ ਦਾ ਪ੍ਰਕਾਸ਼ ਬੰਦ ਕਰਵਾਉਣ ਲਈ ਰਹਿਤ ਮਰਿਯਾਦਾ ਨੂੰ ਅਸ ਠੋਲ ਜਾਂ ਹਥਿਆਰ ਵਰਤਣਾ ਚਾਹੁੰਦੇ ਹੋ, ਜਦਕਿ ਇਸ ਰਹਿਤ ਮਰਿਯਾਦਾ ਵਿੱਚ ਹੀ ਪਹਿਲਾਂ ਸੁਧਾਰ ਦੀ ਲੋੜ ਹੈ। ਨਿਕੰਮੇ ਹਥਿਆਰ ਨਾਲ ਜੰਗ ਜਿੱਤਣੀ ਅਤੇ ਗਲਤ ਠੋਲ ਨਾਲ ਕੋਈ ਵਿਗੜੀ ਚੀਜ਼ ਠੀਕ ਕਰ ਲੈਣਾ ਨਾਮੁੰਮਕਿਨ ਹੈ। ਇਸ ਲਈ ਕੀ ਪਹਿਲਾਂ ਇਸ ਰਹਿਤ ਮਰਿਯਾਦਾ ਨੂੰ ਗੁਰਮਤਿ ਅਨੁਸਾਰ ਸਹੀ ਕਰਨ ਦਾ ਸੁਝਾਅ ਦੇਣਾ ਗਲਤ ਹੈ?
(4) ਤੱਤ ਗੁਰਮਤਿ ਪਰਿਵਾਰ ਨੇ ਨਾ ਹੀ ਜੋਗਿੰਦਰ ਸਿੰਘ ਜਾਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਕਿਤੇ ਗਲਤ ਕਿਹਾ ਹੈ ਅਤੇ ਨਾ ਹੀ ਕਦੇ ਇਹ ਕਿਹਾ ਕਿ ਪਰਿਵਾਰ ਕਿਸੇ ਦੇ ਨਾਲ ਹੈ ਜਾਂ ਕਿਸੇ ਦੇ ਖਿਲਾਫ ਹੈ, ਇਸ ਲਈ ਇਹ ਇਲਜ਼ਾਮ ਬੇਬੁਨਿਆਦ ਹੈ। ਜੋ ਸਿਧਾਤਾਂ ਅਨੁਸਾਰ ਠੀਕ ਨਹੀਂ ਪਰਿਵਾਰ ਉਸ ਨਾਲ ਸਹਿਮਤ ਨਹੀਂ ਹੈ।
(5) ਨਾਨਕ ਸਰੂਪਾਂ ਨੂੰ ਭਗਤਾਂ ਨਾਲ ਤੁਲਨਾ ਕਰਕੇ, ਭਗਤਾਂ ਨੂੰ ਘੱਟ ਕਾਮਯਾਬ ਦਿਖਾਉਣਾ ਕਿਸ ਅਧਾਰ ਦੀ ਗੱਲ ਹੈ? ਨਾਨਕ ਸਰੂਪਾਂ ਜਾਂ ਭਗਤਾਂ ਨੇ ਜ਼ਬਰਦਸਤੀ ਕਿਸੇ ਦਾ ਪਾਖੰਡ ਬੰਦ ਨਹੀਂ ਕਰਵਾਇਆ, ਸਿਰਫ ਸੱਚ ਸਾਹਮਣੇ ਰਖਿਆ ਸੀ। ਜਿਹੜੇ ਸਮਝਦਾਰ ਲੋਕ ਸਨ, ਉਨ੍ਹਾਂ ਨੇ ਸੱਚ ਸਵੀਕਾਰ ਕਰ ਲਿਆ ਅਤੇ ਜੋ ਨਾਸਮਝ ਸਨ, ਉਨ੍ਹਾਂ ਨੇ ਉਦੋਂ ਵੀ ਪਾਖੰਡ ਬੰਦ ਨਹੀਂ ਕੀਤਾ ਸੀ ਤੇ ਅੱਜ ਵੀ ਬੰਦ ਨਹੀਂ ਕਰ ਰਹੇ। ਇਹ ਨਾ ਤਾਂ ਨਾਨਕ ਸਰੂਪਾਂ ਦੀ ਘੱਟ ਕਾਮਯਾਬੀ ਹੈ ਅਤੇ ਨਾ ਹੀ ਭਗਤਾਂ ਦੀ। ਅੱਜ ਵੀ ਸੱਚ ਨੂੰ ਸਾਹਮਣੇ ਰੱਖਣ ਦੀ ਲੋੜ ਹੈ। ਸੱਚ ਸੰਪੂਰਨ ਹੁੰਦਾ ਹੈ, ਹਿੱਸਿਆਂ ਵਿੱਚ ਨਹੀਂ ਵੰਡਿਆਂ ਹੁੰਦਾ ਕਿ ਪਹਿਲਾਂ ਥੋੜਾ ਸੱਚ ਪੇਸ਼ ਕਰ ਲਈਏ ਫੇਰ ਥੋੜਾ ਹੋਰ ਸੱਚ ਪੇਸ਼ ਕਰਾਂਗੇ, ਉਸ ਤੋਂ ਬਾਅਦ ਹੋਰ, ਫੇਰ ਹੋਰ।
(6) ਕੀ ਕਿਸੇ ਨੂੰ ਸੁਝਾਅ ਦੇਣਾ ਵੀ ਕੋਈ ਗਲਤ ਗੱਲ ਹੈ? ਪਰਿਵਾਰ ਇਹ ਸਮਝਦਾ ਹੈ ਕਿ ਬੇਸ਼ਕ ਜੋਗਿੰਦਰ ਸਿੰਘ ਜਾਂ ਉਸ ਦੇ ਅੰਨ੍ਹੇ ਸਮਰਥਕ ਬਹੁਤ ਦੂਰ ਜਾ ਚੱਕੇ ਹਨ ਪਰ ਉਨ੍ਹਾਂ ਨੂੰ ਸੱਚ ਗੱਲ ਦੱਸਣਾ ਅੱਜ ਵੀ ਕੋਈ ਗੁਨਾਹ ਨਹੀਂ ਹੈ।
(7) ਇੱਕ ਪਾਸੇ ਤੁਸੀਂ ਪਰਿਵਾਰ ਨੂੰ ਮਕੱੜ ਅਤੇ ਉਸ ਦੇ ਸਾਥੀਆਂ ਨੂੰ ਸਲਾਹ ਦੇਣ ਦੀ ਮੱਤ ਦੇ ਰਹੇ ਹੋ ਅਤੇ ਦੂਜੇ ਪਾਸੇ ਪਰਿਵਾਰ ਨੂੰ ਭੁਲੇਖੇ ਵਿੱਚ ਪਿਆ ਹੋਇਆ ਦੱਸ ਰਹੇ ਹੋ। ਜੇ ਪਰਿਵਾਰ ਆਪ ਜੀ ਅਨੁਸਾਰ ਭੁਲੇਖੇ ਵਿੱਚ ਹੈ ਤਾਂ ਫਿਰ ਕੋਈ ਸਲਾਹ ਕਿਵੇਂ ਦੇ ਸਕਦਾ ਹੈ?
(8) ਪਰਿਵਾਰ ਕਦੇ ਕਿਸੇ ਦੇ ਖਿਲਾਫ ਨਹੀਂ ਲਿਖਦਾ, ਉਹ ਉਨ੍ਹਾਂ ਦੀ ਵਿਚਾਰਧਾਰਾ, ਜੋ ਗੁਰਮਤਿ ਸਿਧਾਤਾਂ ਅਨੁਸਾਰ ਸਹੀ ਨਹੀਂ ਹੁੰਦੀ, ਉਸ ਦੇ ਖਿਲਾਫ ਲਿਖਦਾ ਹੈ।
ਸੁਖਵਿੰਦਰਜੀਤ ਸਿੰਘ
ਅਸਟਰੇਲੀਆ


‘ਸਿੱਖ ਮਾਰਗ’ ਦੇ ਪਾਠਕਾਂ ਦੀ ਜਾਣਕਾਰੀ ਲਈ
ਅੱਜ ਮਾਰਚ ਮਹੀਨੇ ਦੀ ਪਹਿਲੀ ਤਾਰੀਖ ਹੋ ਗਈ ਹੈ ਪਰ ਇਸ ਮਹੀਨੇ ਵੀ ਕਿਸੇ ਵਿਸ਼ੇ ਬਾਰੇ ਕੋਈ ਵਿਚਾਰ ਚਰਚਾ ਸ਼ੁਰੂ ਨਹੀਂ ਕੀਤੀ ਜਾ ਸਕੀ। ਇਸ ਦਾ ਮੁੱਖ ਕਾਰਨ ਮੇਰੀ ਸਿਹਤ ਵਿੱਚ ਵਿਗਾੜ ਪੈਣਾ ਹੈ। ਭਾਵੇਂ ਹੋਰ ਵੀ ਕਈ ਕਾਰਨ ਹਨ ਜਿਵੇਂ ਕਿ ਬਹੁਤੇ ਪਾਠਕਾਂ ਦੀ ਦਿਲਚਸਪੀ ਨਾ ਹੋਣਾ ਅਤੇ ਕਈਆਂ ਵਲੋਂ ਉਸ ਵਿਸ਼ੇ ਬਾਰੇ ਵਿਚਾਰ ਕਰਨ ਲਈ ਕਹਿਣਾ ਜਿਸ ਬਾਰੇ ਹੋਰ ਕਈ ਕਰਨ ਲਈ ਤਿਆਰ ਨਾ ਹੋਣ। ਪਰ ਵੱਡਾ ਕਾਰਨ ਮੇਰੀ ਸਿਹਤ ਦਾ ਹੈ, ਕਿਉਂਕਿ ਮੈਂ ਪਹਿਲਾਂ ਤਾਂ ਹਫਤੇ ਵਿੱਚ ਇੱਕ ਵਾਰੀ ਹੀ ਘਰ ਦੇ ਕੰਮ ਲਈ ਸ਼ਹਿਰ ਜਾਂਦਾ ਸੀ ਪਰ ਹੁਣ ਕਈ ਵਾਰੀ ਜਾਣਾ ਪੈਣਾ ਹੈ ਅਤੇ ਬਹੁਤਾ ਚਿਰ ਲਗਾਤਾਰ ਕੰਪਿਊਟਰ ਮੁਹਰੇ ਬੈਠਣ ਨਾਲ ਵੀ ਦਰਦ ਵਧਦਾ ਹੈ। ਪਹਿਲਾਂ ਤਾਂ ਤਕਰੀਬਨ ਸ਼ਾਮ ਦੇ ਪੰਜ ਵਜੇ ਅੱਪਡੇਟ ਕਰਦਾ ਸੀ ਹੁਣ ਸ਼ਾਇਦ ਕਈ ਦਿਨ ਪਹਿਲਾਂ ਪਿਛੋਂ ਵੀ ਹੋਵੇ। ਅੱਜ ਵੀ ਡਾਕਟਰ ਦੇ ਜਾਣਾ ਕਰਕੇ ਪਹਿਲਾਂ ਹੀ ਅੱਪਡੇਟ ਕਰ ਰਿਹਾ ਹਾਂ-ਸੰਪਾਦਕ।


{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


.