.


(01/12/10)
ਤੱਤ ਗੁਰਮਤਿ ਪਰਿਵਾਰ

ਸਤਿਕਾਰਯੋਗ ਗੁਰਨਾਮ ਸਿੰਘ ਜੀ ਕੁੰਡਾਲ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

ਸਿੱਖ ਮਾਰਗ ’ਤੇ ਮਿਤੀ 25-11-2010 ਨੂੰ ‘ਤੱਤ ਗੁਰਮਤਿ ਪਰਿਵਾਰ’ ਬਾਰੇ ਆਪ ਜੀ ਦਾ ਖੱਤ ਛਪਿਆ, ਵਿਚਾਰ ਦੇਣ ਲਈ ਆਪ ਜੀ ਦਾ ਧੰਨਵਾਦ। ਆਪ ਜੀ ਨੇ ਆਪਣੇ ਖੱਤ ਵਿਚ ‘ਪਰਿਵਾਰ’ ਬਾਰੇ ਹੇਠ ਲਿਖੀਆਂ ਕੁਝ ਟਿੱਪਣੀਆਂ ਕੀਤੀਆਂ ਹਨ।

੧. ਗੁਰੂ ਪਦ ਬਾਰੇ ਸੰਵਾਦ ‘ਪਰਿਵਾਰ’ ਦੀ ਦੇਣ ਹੈ।
੨. ਤੱਤ ਗੁਰਮਤਿ ਪਰਿਵਾਰ ਨੇ ਬਹੁਤ ਚੰਗਾ ਕੀਤਾ ਹੈ ਕਿ ‘ਗੁਰੂ ਪਦ ਸੰਵਾਦ’ ਖਤਮ ਕਰਨ ਦਾ ਫੈਸਲਾ ਲਿਆ ਹੈ। ਪਰ ਨਾਲ ਹੀ ਇਸ ਬਾਰੇ ਆਪਣੀ ਗੱਲ ਨੂੰ ਸਹੀ ਦਰਸਾ ਕੇ, ਚਲਾਕੀ ਕੀਤੀ ਹੈ। ਇਸ ਬਾਰੇ ‘ਪਰਿਵਾਰ’ ਵਿਚ ਸੁਹਿਰਦਤਾ ਦੀ ਘਾਟ ਹੈ।
੩. ਗੁਰਬਾਣੀ ਪੁਕਾਰ ਪੁਕਾਰ ਕੇ ਕਹਿ ਰਹੀ ਹੈ ਕਿ ਗੁਰੂ ਸਾਹਿਬਾਂ ਨੂੰ ਉਨ੍ਹਾਂ ਦੇ ਜੀਵਨ ਕਾਲ ਵਿਚ ਹੀ ‘ਗੁਰੂ’ ਕਿਹਾ ਜਾਂਦਾ ਸੀ।
੪. ‘ਪਰਿਵਾਰ’ ਨੇ ਇਹ ਚਲਾਕੀ ਖੇਡੀ ਹੈ ਕਿ ‘ਗੁਰੂ ਪਦ’ ਦੇ ਹੱਕ ਵਿਚ ਗੱਲ ਕਰਨ ਵਾਲਿਆ ਦੀਆਂ ਜ਼ਿਆਦਾਤਰ ਦਲੀਲਾਂ ਕੱਚੀਆਂ ਅਤੇ ਆਪਾ ਵਿਰੋਧੀ ਹਨ।
੫. ਇਸ ਵਿਸ਼ੇ ਵਿਚ ਜੋ ਵਿਚਾਰ ਜਸਬੀਰ ਸਿੰਘ ਕੈਲਗਰੀ ਅਤੇ ਹੋਰ ਵਿਦਵਾਨਾਂ ਨੇ ਦਿੱਤੇ ਹਨ, ਉਹ ਗੁਰਬਾਣੀ ਆਧਾਰਿਤ ਹਨ।

ਪਰਿਵਾਰ ਦਾ ਪੱਖ:

ਵੀਰ ਜੀ ਨਿਮਰਤਾ ਅਤੇ ਸਤਿਕਾਰ ਸਹਿਤ ਆਪ ਜੀ ਦੇ ਇਸ ਖੱਤ ਬਾਰੇ ਸਪਸ਼ਟੀਕਰਨ ਦੇ ਕੇ, ਤੁਹਾਡੇ ਅਤੇ ਪਾਠਕਾਂ ਪ੍ਰਤੀ ਜਵਾਬਦੇਹੀ ਨਿਭਾਉਣ ਦਾ ਨਿਮਾਣਾ ਜਤਨ ਕਰ ਰਹੇ ਹਾਂ।

‘ਗੁਰੂ ਪਦ’ ਬਾਰੇ ਵਿਚਾਰ ਲੰਮੇ ਸਮੇਂ ਤੋਂ ਸੁਚੇਤ ਵਿਦਵਾਨਾਂ ਵਿਚਕਾਰ ਵਿਚਾਰ ਦਾ ਵਿਸ਼ਾ ਰਹੀ ਹੈ। ਇਸ ਲਈ ਇਹ ਕਹਿਣਾ ਠੀਕ ਨਹੀਂ ਹੈ ਕਿ ਇਹ ਚਰਚਾ ‘ਪਰਿਵਾਰ’ ਦੀ ਦੇਣ ਹੈ।

ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ‘ਗੁਰੂ ਪਦ ਬਾਰੇ ਸੰਵਾਦ’ ਬੰਦ ਕਰਨ ਦਾ ਕੋਈ ਫੈਸਲਾ ਨਹੀਂ ਲਿਆ, ਬਲਕਿ ਇਸ ਵਿਚਾਰ ਨੂੰ ਸਿਰਫ ਜਨਤਕ ਤੌਰ ’ਤੇ ਫਿਲਹਾਲ ਰੋਕ ਦੇਣ ਦੀ ਪਹਿਲ ਕੀਤੀ ਹੈ, ਕਿਉਂਕਿ ਕੁਝ ਸੁਹਿਰਦ ਧਿਰਾਂ ਨੇ ਸੁਝਾਅ ਦਿੱਤਾ ਹੈ ਕਿ ਇਹ ਨਾਜ਼ੁਕ ਮੁੱਦਾ ਹੋਣ ਕਰਕੇ, ਵਿਚਾਰ ਜਨਤਕ ਕਰਨ ਤੋਂ ਪਹਿਲਾਂ ਨਿੱਜੀ ਤੌਰ ’ਤੇ ਕੀਤੀ ਜਾਵੇ।

ਅਸੀਂ ਇਹ ਵੀ ਸਪਸ਼ਟ ਕਰਨਾ ਚਾਹੂਦੇ ਹਾਂ ਕਿ ਸਾਡੀ ਗੁਰਮਤਿ ਸਮਝ ਅਨੁਸਾਰ ਸਾਨੂੰ ਹੁਣ ਵੀ ਲਗਦਾ ਹੈ ਕਿ ਨਾਨਕ ਸਰੂਪਾਂ ਸਮੇਤ ਕਿਸੇ ਵੀ ਦੇਹਧਾਰੀ ਲਈ ‘ਗੁਰੂ’ ਵਿਸ਼ੇਸ਼ਣ ਦੀ ਵਰਤੋਂ ਗੁਰਮਤਿ ਤੋਂ ਉਲਟ ਹੈ। ਪਰ ਅਸੀਂ ਦਾਅਵਾ ਨਹੀਂ ਕੀਤਾ ਕਿ ਸਾਡਾ ਕਿਹਾ ਅੰਤਿਮ ਹੈ।

‘ਗੁਰੂ’ ਪਦ ਵਰਤਨ ਦੇ ਹੱਕ ਵਿਚ ਕਈ ਦਲੀਲਾਂ ਆਇਆਂ, ਜੋ ਕਮਜ਼ੋਰ ਅਤੇ ਆਪਾ ਵਿਰੋਧੀ ਹਨ, ਜਿਸ ਬਾਰੇ ਸਪਸ਼ਟ ਕੀਤਾ ਜਾ ਸਕਦਾ ਹੈ। ਪਰ ਅਸੀਂ ਆਪ ਜਨਤਕ ਤੌਰ ’ਤੇ ਵਿਚਾਰ ਨਾ ਕਰਨ ਦੀ ਪਹਿਲ ਕੀਤੀ ਹੈ। ਇਸ ਲਈ ਫਿਲਹਾਲ ਇਸ ਵਿਸ਼ੇ ਬਾਰੇ ਵਿਚਾਰ ਦੇਣ ਤੋਂ ਸੰਕੋਚ ਕਰ ਰਹੇ ਹਾਂ। ਉਹ ਗੱਲ ਅਲਗ ਹੈ ਕਿ ਜਸਬੀਰ ਸਿੰਘ ਜੀ ਕੈਲਗਰੀ, ਪ੍ਰਿ. ਸੁਰਜੀਤ ਸਿੰਘ ਜੀ ਮਿਸ਼ਨਰੀ ਅਤੇ ਕੁਝ ਹੋਰ ਵੀਰ ਇਸ ਵਿਸ਼ੇ ਵਿਚ ਜਨਤਕ ਤੌਰ ’ਤੇ ਲਿਖੀ ਜਾ ਰਹੇ ਹਨ। ਇਹ ਉਨ੍ਹਾਂ ਦੀ ਆਪਣੀ ਮਰਜ਼ੀ ਹੈ, ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ।

ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇਸ ਵਿਸ਼ੇ ਵਿਚ ‘ਪਰਿਵਾਰ’ ਨਾਲ ਕੋਈ ਨਿੱਜੀ ਤੌਰ ’ਤੇ ਵਿਚਾਰ ਕਰਨਾ ਚਾਹੁੰਦਾ ਹੈ ਤਾਂ ਇ-ਮੇਲ ਰਾਹੀਂ ਕਰ ਸਕਦਾ ਹੈ। ਸਮੇਂ ਦੀ ਘਾਟ ਦੀ ਮਜਬੂਰੀ ਦਸਦੇ ਹੋਏ, ਨਾਲ ਹੀ ਬੇਨਤੀ ਕੀਤੀ ਸੀ ਕਿ ਅਸੀਂ ਉਸ ਨਿੱਜੀ ਸੰਵਾਦ ਵਿਚ ਆਪਣੇ ਵਿਚਾਰ ਜ਼ਰੂਰ ਦੇਵਾਂਗੇ, ਪਰ ਦੇਰੀ ਹੋ ਸਕਦੀ ਹੈ। ਸਤਿਕਾਰਯੋਗ ਕੈਲਗਰੀ ਜੀ ਨੇ ਇਕ ਨਿੱਜੀ ਈ-ਮੇਲ ਰਾਹੀਂ, ਪਰਿਵਾਰ ਨਾਲ ਇਸ ਵਿਸ਼ੇ ’ਤੇ ਵਿਚਾਰ ਸ਼ੁਰੂ ਕੀਤੀ ਹੈ, ਅਸੀਂ ਉਸ ਦਾ ਸਵਾਗਤ ਕਰਦੇ ਹਾਂ। ਸਮੇਂ ਦੀ ਘਾਟ ਕਾਰਨ ਉਨ੍ਹਾਂ ਨੂੰ ਆਪਣੇ ਵਿਚਾਰ ਭੇਜਣ ਵਿਚ ਦੇਰੀ ਹੋ ਰਹੀ ਹੈ, ਪਰ ਵਿਚਾਰ ਜ਼ਰੂਰ ਭੇਜੇ ਜਾਣਗੇ। ਦੇਰੀ ਲਈ ਖਿਮਾਂ ਦੇ ਜਾਚਕ ਹਾਂ।

ਆਪ ਜੀ ਨੂੰ ਵੀ ਬੇਨਤੀ ਹੈ ਕਿ ਤੁਸੀਂ ਸੱਚਮੁਚ ਇਸ ਵਿਸ਼ੇ ਵਿਚ ਸੁਚੱਜੇ ਸੰਵਾਦ ਰਾਹੀਂ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਆਪ ਜੀ ਈ-ਮੇਲ ਰਾਹੀਂ ਨਿੱਜੀ ਤੌਰ ’ਤੇ ਇਸ ਵਿਸ਼ੇ ’ਤੇ ਵਿਚਾਰ ਕਰ ਸਕਦੇ ਹੋ, ਅਸੀਂ ਸੁਆਗਤ ਕਰਾਂਗੇ। ਪਰ ਜੇ ਸਿਰਫ ਅਸੁਹਿਰਦ, ਚਲਾਕੀਆਂ ਵਰਤਨ ਵਾਲੇ ਆਦਿ ਐਲਾਨ ਕੇ ਪਾਠਕਾਂ ਸਾਹਮਣੇ ਪਰਿਵਾਰ ਨੂੰ ਨੀਵਾਂ, ਪਾਪੀ, ਦੁਸਟ ਦਰਸਾਉਣਾ ਹੀ ਤੁਹਾਨੂੰ ਸੇਵਾ ਲਗਦਾ ਹੈ ਤਾਂ ਅਸੀਂ ਨਿਮਰਤਾ ਸਹਿਤ ਇਤਨਾ ਹੀ ਕਹਿਣਾ ਚਾਹਵਾਂਗੇ ਕਿ ਅਸੀਂ ਤਾਂ ਖੁੱਦ ਹੀ ਆਪਣੇ ਆਪ ਨੂੰ ਭੁਲਣਹਾਰ, ਗੁਨਹਗਾਰ, ਨੀਵੇਂ ਅਤੇ ਮੁਰਖ ਮੰਨਦੇ ਹਾਂ। ਤੁਹਾਡੇ ਸਮੇਤ ਅਸੀਂ ਸਾਰਿਆਂ ਨੂੰ ਬਹੁਤ ਵਿਦਵਾਨ, ਜਾਗਰੂਕ ਅਤੇ ਬੁੱਧੀਮਾਨ ਸਮਝਦੇ ਹਾਂ।

ਆਸ ਹੈ ਕਿ ਆਪ ਜੀ ਅਤੇ ਪਾਠਕਾਂ ਨੂੰ ‘ਪਰਿਵਾਰ’ ਦਾ ਪੱਖ ਸਪਸ਼ਟ ਹੋ ਗਿਆ ਹੋਵੇਗਾ।

ਗੁਰ ਫਤਿਹ।

ਨਿਸ਼ਕਾਮ ਅਤੇ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


(ਸੰਪਾਦਕੀ ਨੋਟ:- ‘ਸਿੱਖ ਮਾਰਗ’ ਦੇ ਸਾਰੇ ਹੀ ਪਾਠਕਾਂ/ਲੇਖਕਾਂ ਨੂੰ ਬੇਨਤੀ ਹੈ ਕਿ ਆਪਣੇ ਨਿੱਜੀ ਲੜਾਈ ਝਗੜੇ ਇੱਥੇ ਲਿਆਉਣ ਤੋਂ ਸੰਕੋਚ ਕਰੋ। ਪਰ ਜੇ ਕਰ ਜਰੂਰੀ ਹੋਵੇ ਕਿ ਇਹ ਗੁਰਮਤਿ ਨਾਲ ਸੰਬੰਧਿਤ ਵੀ ਹੈ ਅਤੇ ਨਾਲ ਨਿੱਜੀ ਵੀ ਹੈ ਤਾਂ ਘੱਟੋ-ਘੱਟ ਸ਼ਬਦਾਵਲੀ ਜਰੂਰ ਚੰਗੀ ਵਰਤੋ। ਕਿਉਂਕਿ ‘ਸਿੱਖ ਮਾਰਗ’ ਕਿਸੇ ਵੀ ਖਾਸ ਵਿਆਕਤੀ ਜਾਂ ਧੜੇ ਨਾਲ ਸੰਬੰਧਿਤ ਨਹੀਂ ਹੈ ਇਸ ਲਈ ਇਸ ਨੂੰ ਸਾਰੇ ਧੜਿਆਂ ਵਾਲੇ ਹੀ ਪੜ੍ਹਦੇ ਹਨ। ਫਿਰ ਸਾਨੂੰ ਉਹਨਾ ਦਾ ਪੱਖ ਵੀ ਛਾਪਣਾ ਪੈਂਦਾ ਹੈ। ਜੇ ਕਰ ਸ਼ਬਦਾਵਲੀ ਚੰਗੀ ਨਹੀਂ ਵਰਤੀ ਤਾਂ ਫਿਰ ਦੂਸਰੇ ਪਾਸੇ ਵਾਲੇ ਵੀ ਨਹੀਂ ਵਰਤਣਗੇ। ਇਸ ਨਾਲ ਕੋਈ ਉਸਾਰੂ ਚਰਚਾ ਹੋਣ ਦੀ ਬਿਜਾਏ ਦੂਸ਼ਣਬਾਜੀ ਹੀ ਵਧਦੀ ਹੈ ਜਿਸ ਦਾ ਕੋਈ ਫਾਇਦਾ ਨਹੀਂ ਸਿਰਫ ਸਮਾ ਜਾਇਆ ਕਰਨ ਵਾਲੀ ਹੀ ਗੱਲ ਹੁੰਦੀ ਹੈ। ਅਸੀਂ ਕੁੱਝ ਹਫਤੇ ਹੀ ਹੋਰ ਇਸ ਤਰ੍ਹਾਂ ਦੀਆਂ ਚਿੱਠੀਆਂ ਪਉਣੀਆਂ ਹਨ। ਉਸ ਤੋਂ ਬਾਅਦ ਜਨਵਰੀ 1-2011 ਤੋਂ ਇੱਕ ਖਾਸ ਮੁੱਦਾ ਲੈ ਕੇ ਇੱਕ ਮਹੀਨੇ ਲਈ ਵਿਚਾਰ ਚਰਚਾ ਸ਼ੁਰੂ ਕਰਾਂਗੇ। ਫਿਰ ਅਗਲੇ ਮਹੀਨੇ ਹੋਰ ਮੁੱਦੇ ਤੇ। ਇਹਨਾ ਵਿੱਚ ਗੁਰੂ ਪਦ ਅਤੇ ਆਵਾਗਉਣ ਦੇ ਮੁੱਦੇ ਸ਼ਾਮਲ ਨਹੀਂ ਹੋਣਗੇ ਕਿਉਂਕਿ ਇਹਨਾ ਬਾਰੇ ਕਾਫੀ ਵਿਚਾਰ ਹੋ ਚੁੱਕੀ ਹੈ ਅਤੇ ਇਹ ਕਿਸੇ ਬੰਨੇ ਕੰਢੇ ਲਗਦੀ ਨਜ਼ਰ ਨਹੀਂ ਆਉਂਦੀ ਇਸ ਲਈ ਇਹਨਾ ਤੇ ਵਿਦਵਾਨਾਂ ਨੂੰ ਮਿਲ ਬੈਠ ਕੇ ਕੋਈ ਫੈਸਲਾ ਕਰਨਾ ਚਾਹੀਦਾ ਹੈ। ਉਦੋਂ ਤੱਕ ਜੇ ਕਰ ਕੋਈ ਵਿਚਾਰ ਕਰਨਾ ਚਾਹੁੰਦਾ ਹੈ ਤਾਂ ਕਰ ਸਕਦਾ ਹੈ)


(01/12/10)
ਸੁਖਵਿੰਦਰਜੀਤ ਸਿੰਘ

ਸਤਿਕਾਰਯੋਗ ਵਿਦਵਾਨ ਸਜੱਣੋਂ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
ਮੈਂ ਪ੍ਰਿ. ਸੁਰਜੀਤ ਸਿੰਘ ਜੀ ਦਾ ਲੇਖ ਸਿੱਖ ਮਾਰਗ `ਤੇ ਪੜ੍ਹਿਆ ਸੀ, ਉਹਨਾ ਨੇ ਫਿਰ ਗੁਰੂ ਪੱਦ `ਤੇ ਫਿਰ ਲਿਖਿਆ ਹੈ। ਪਰਿਵਾਰ ਇਸ ਸੰਵਾਦ ਨੂੰ ਜਨਤਕ ਤੌਰ `ਤੇ ਨਾ ਕਰਨ ਦੀ ਗੱਲ ਕਰ ਚੁੱਕਾ ਹੈ, ਫਿਰ ਵੀ ਪ੍ਰਿ. ਜੀ ਹਰ ਹਫਤੇ ਇਸ ਵਾਰੇ ਲਿੱਖ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀ ਹੈ ਕਿ ਉਨ੍ਹਾਂ ਨੂੰ ਕਾਫੀ ਗਿਆਨ ਹੈ, ਉਹ ਗਿਆਨ ਦਾ ਭੰਡਾਰ ਹਨ, ਪਰ ਅਜੇ ਤੱਕ ਉਹ ਕੋਈ ਦਲੀਲ ਨਹੀਂ ਦੇ ਸਕੇ, ਸਿਵਾਏ ਆਪਣੇ ਵਿਚਾਰਾਂ ਦੇ। ਪਰਿਵਾਰ ਸਾਬਤ ਕਰ ਚੁੱਕਾ ਹੈ ਕਿ ਗੁਰਬਾਣੀ `ਚ ਜਿੱਥੇ ਵੀ ਗੁਰੁ ਨਾਨਕ ਲਿਖਿਆ ਹੈ ਜਾਂ ਕਿਸੇ ਵੀ ਪਾਤਸ਼ਾਹ ਜੀ ਨਾਲ ਗੁਰੂ ਲਿਖਿਆ ਹੈ, ਉਸ ਦਾ ਮੱਤਲੱਬ ਹੈ, ਨਾਨਕ ਪਾਤਸ਼ਾਹ ਜੀ ਦਾ ਗਿਆਨ ਗੁਰੂ ਜਾਂ ਜਿਸ ਪਾਤਸ਼ਾਹੀ ਦੇ ਨਾਮ ਨਾਲ ਗੁਰੂ ਲਿਖਿਆ ਹੈ, ਉਸ ਪਾਤਸ਼ਾਹੀ ਦਾ ਗਿਆਨ ‘ਗੁਰੂ’ ਹੈ। ਪ੍ਰਿ. ਜੀ ਉਹੀ ਗੁਰਬਾਣੀ ਦੀਆਂ ਤੁੱਕਾਂ ਵਾਰ ਵਾਰ ਲਿੱਖ ਕੇ ਦਲੀਲਾਂ ਦੇ ਰਹੇ ਹਨ।
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗੁਰੂਬਾਣੀ `ਚ ਪਹਿਲੇ 5 ਪਾਤਸ਼ਾਹੀਆਂ ਦੇ ਨਾਮ ਤੋਂ ਪਹਿਲਾਂ ਗੁਰੂ ਲਿਖਿਆ ਮਿਲਦਾ ਹੈ, ਤੇ ਬਾਕੀ ਪਾਤਸ਼ਾਹੀਆਂ ਦੇ ਨਾਮ ਨਾਲ ਨਹੀਂ, ਬਾਕੀ ਪਾਤਸ਼ਾਹੀਆਂ ਦਾ ਨਾਮ ਨਹੀਂ ਲਿਖਿਆ ਮਿਲਦਾ। ਫਿਰ ਕੀ ਇਸ ਦਾ ਮੱਤਲੱਬ ਇਹ ਹੋਇਆ ਕਿ ਬਾਕੀ ਪਾਤਸ਼ਾਹੀਆਂ ਗੁਰੂ ਨਹੀਂ ਹਨ? ਜਾਂ ਨਾਨਕ ਪਾਤਸ਼ਾਹ ਜੀ ਦੇ ਜ਼ਾਮੇ ਨਹੀਂ ਹੱਨ? ਗੁਰੂਬਾਣੀ 5ਵੇਂ ਪਾਤਸ਼ਾਹੀ ਤੋਂ ਬਾਅਦ ਵੀ 9ਵੀ ਪਾਤਸ਼ਾਹੀ ਨੇ ਲਿੱਖੀ ਸੀ, ਉਨ੍ਹਾਂ ਨੇ ਆਪਣੇ ਤੋਂ ਪਹਿਲੇ 3 ਪਾਤਸ਼ਾਹੀਆਂ ਨੂੰ ਗੁਰੂ ਕਿਉਂ ਨਾ ਲਿੱਖ ਦਿੱਤਾ? ਇਸ ਤੋਂ ਇਲਾਵਾ ਅਸੀ ਜਾਣਦੇ ਹਾਂ ਕਿ ਗੁਰੂਬਾਣੀ `ਚ ਜ਼ਿਨ੍ਹਾਂ ਪਾਤਸ਼ਾਹੀਆਂ ਦੇ ਵੀ ਨਾਮ ਨਾਲ ਗੁਰੂ ਲਿਖਿਆ ਹੈ, ਉਹ ਬਿਨਾਂ ਗੁਰੂ ਤੋਂ ਵੀ ਲਿਖਿਆ ਮਿਲਦਾ ਹੈ, ਹੁਣ ਜੇ ਉਸ ਸਮੇਂ ਪਾਤਸ਼ਾਹੀਆਂ ਦੇ ਨਾਮ ਨਾਲ ਗੁਰੂ ਲੱਗਦਾ ਸੀ ਜਾਂ ਲਾਉਣ ਦੀ ਕੋਈ ਪਰੰਮਪਰਾ ਸੀ, ਤੇ ਨਾਨਕ ਪਾਤਸ਼ਾਹ ਜੀ ਬਾਕੀ ਜ਼ਾਮੇ ਆਪਣੇ ਤੋਂ ਪਹਿਲੇ ਪਾਤਸ਼ਾਹੀਆਂ ਦੇ ਨਾਮ ਨਾਲ ਗੁਰੂ ਲਾਉਣਾ ਸਵੀਕਾਰ ਕਰਦੇ ਸਨ ਤਾਂ ਫਿਰ ਕਿਤੇ-ਕਿਤੇ ਜਾਂ ਜ਼ਿਆਦਾਤਰ ਆਪਣੇ ਤੋਂ ਪਹਿਲੇ ਪਾਤਸ਼ਾਹੀਆਂ ਦੇ ਨਾਮ ਗੁਰੂ ਤੋਂ ਬਿਨਾਂ ਕਿਵੇਂ ਲਿੱਖ ਦਿੱਤਾ, ਕੀ ਇਸ ਤਰ੍ਹਾਂ ਕਰਨਾ ਉਨ੍ਹਾਂ ਪਾਤਸ਼ਾਹੀਆਂ ਦਾ ਨਿਰਾਦਰ ਨਹੀ ਸੀ?
ਬਾਕੀ ਪਰਿਵਾਰ ਇੱਸ ਗੱਲ ਦਾ ਦਾਅਵਾ ਨਹੀਂ ਕਰਦਾ ਕਿ ਉਨ੍ਹਾਂ ਵਲੋਂ ਕਹੀ ਗਈ ਕੋਈ ਵੀ ਗੱਲ ਸੋ-ਫੀਸਦੀ ਠੀਕ ਹੋਵੇ, ਪਰ ਜਦ ਤੱਕ ਕੋਈ ਖਾਸ਼ ਦਾਲੀਲ ਨਹੀਂ ਦਿੱਤੀ ਜਾਂਦੀ, ਤਦ ਤੱਕ ਉਨ੍ਹਾਂ ਦੀ ਗੱਲ ਸਹੀ ਹੈ। ਵੈਸੇ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਅਧੀਕਾਰ ਹੈ, ਤੇ ਕੋਈ ਵੀ ਆਪਣਾ ਪੱਖ ਰੱਖ ਸਕਦਾ ਹੈ, ਪਰ ਕਿਉਂਕਿ ਇੱਸ ਮੁਦੇ `ਤੇ ਜਨਤਕ ਤੌਰ `ਤੇ ਗੱਲਬਾਤ ਜਾਂ ਸੰਵਾਦ ਬੰਦ ਹੈ, ਇੱਸ ਲਈ ਸਾਨੂੰ ਸੱਭ ਨੂੰ ਪਹਰੇਜ਼ ਕਰਨਾ ਚਾਹੀਦਾ ਹੈ। ਅਗਰ ਫਿਰ ਵੀ ਕੋਈ ਅਪਣੇ ਵਿਚਾਰ ਇਸ ਮੁੱਦੇ `ਤੇ ਦੇਣਾ ਚੁਾਹੰਦਾ ਹੈ, ਉਸ ਸੱਜਣ ਨੂੰ ਚਾਹੀਦਾ ਹੈ, ਕੋਈ ਖਾਸ ਅਤੇ ਨਵੀ ਦਲੀਲ ਦੇਵੇ, ਨਾ ਕਿ ਉਹ ਹੀ ਗੱਲਾਂ ਵਾਰ-ਵਾਰ ਕਰੀ ਜਾਵੇ, ਜਿਨ੍ਹਾਂ ਦਾ ਜਾਵਬ ਪਰਿਵਾਰ ਦੇ ਚੁੱਕਾ ਹੈ।
ਭੁੱਲ ਚੁੱਕ ਦੀ ਖਿਮਾਂ ਜੀ,
ਗੁਰੁ ਮਿਹਰ ਕਰੇ।
ਸੁਖਵਿੰਦਰਜੀਤ ਸਿੰਘ


(01/12/10)
ਕਮਲਜੀਤ ਸਿੰਘ ਅਟਵਾਲ

ਸਿੱਖ ਮਾਰਗ ਦੇ ਪਾਠਕ ਤੇ ਸੰਪਾਦਿਕ ਜੀ,
ਸਤਿ ਸ੍ਰੀ ਅਕਾਲ,

ਮੈ ਕਮਲਜੀਤ ਸਿੰਘ ਅਟਵਾਲ ਕੁੱਝ ਸਤਰਾਂ ਲਿਖ ਕੇ ਅਕੀਦਾ ਜੀ ਨੂੰ ਪੁਛਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਸਰਦਾਰ ਦਲਜੀਤ ਸਿਘ ਹੋਠੀ ਜੀ ਨੂੰ ਸਿੰਘ ਦਾ ਖਿਤਾਬ ਨਹੀਂ ਦਿੱਤਾ ਤੇ ਹੋਠੀ ਜੀ ਨੂੰ ਕੀ ਫਰਕ ਪੈਂਣਾ। ਅਕੀਦਾ ਜੀ ਪ੍ਰੋਫੈਸਰ ਗੁਰਮਖ ਸਿੰਘ ਜੀ, ਭਾਗ ਸਿੰਘ ਅੰਬਾਲਾ ਜੀ, ਕਾਲਾ ਅਫਗਾਨਾ ਜੀ, ਜੋਗਿੰਦਰ ਸਿੰਘ ਜੀ, ਪ੍ਰੋਫੈਸਰ ਦਰਸ਼ਨ ਸਿੰਘ ਜੀ ਤੋਂ ਤੁਸੀ ਸਿੰਘ ਦਾ ਖਿਤਾਬ ਖੋਹ ਕੇ ਕੀ ਕਰ ਲਿਆ। ਗਲਤੀ ਨਾਲ ਮੇਰੇ ਕੋਲੋ ਸਿੰਘ ਦਾ ਖਿਤਾਬ ਨਾ ਖੋਹਣਾ ਜੀ।
ਕਮਲਜੀਤ ਸਿੰਘ ਅਟਵਾਲ
916 417 9606


(30/11/10)
ਗੁਰਨਾਮ ਸਿੰਘ ਅਕੀਦਾ

(ਸੰਪਾਦਕੀ ਨੋਟ:-ਅਸੀਂ ਨਵੰਬਰ 26 ਨੂੰ ਨੋਟ ਲਿਖ ਕੇ ਦਲਜੀਤ ਸਿੰਘ ਹੋਠੀ ਦੀ ਚਿੱਠੀ, ਜਿਸ ਦੀ ਸ਼ਬਦਾਵਲੀ ਸਾਨੂੰ ਕੁੱਝ ਚੰਗੀ ਨਹੀਂ ਸੀ ਲੱਗੀ, ਉਸ ਵਿਚੋਂ ਕੁੱਝ ਲਾਈਨਾ ਪਾਈਆਂ ਸਨ ਜੋ ਕਿ ਕਿਰਪਾਲ ਸਿੰਘ ਬਠਿੰਡਾ ਅਤੇ ਗੁਰਨਾਮ ਸਿੰਘ ਅਕੀਦਾ ਨਾਲ ਸੰਬੰਧਿਤ ਸਨ। ਕਿਰਪਾਲ ਸਿੰਘ ਨੇ ਤਾਂ ਉਹਨਾਂ ਕੁੱਝ ਲਾਈਨਾ ਦਾ ਜਵਾਬ ਦੇ ਦਿੱਤਾ ਸੀ ਪਰ ਗੁਰਨਾਮ ਸਿੰਘ ਨੇ ਸਾਰੀ ਚਿੱਠੀ ਭੇਜਣ ਦੀ ਬੇਨਤੀ ਕੀਤੀ ਸੀ। ਜੋ ਕਿ ਅਸੀਂ ਉਹਨਾਂ ਨੂੰ ਭੇਜ ਦਿੱਤੀ ਸੀ। ਅਸੀਂ ਸਮਝਦੇ ਸੀ ਸ਼ਾਇਦ ਉਹ ਜਵਾਬ ਦਲਜੀਤ ਸਿੰਘ ਹੋਠੀ ਨੂੰ ਭੇਜਣ ਲਈ ਕਹਿਣਗੇ। ਪਰ ਉਹਨਾਂ ਨੇ ਇਹ ਜਵਾਬ ਸਾਨੂੰ ਸਾਈਟ ਤੇ ਪਉਣ ਲਈ ਕਿਹਾ ਹੈ, ਜੋ ਕਿ ਅਸੀਂ ਪਾ ਰਹੇ ਹਾਂ ਅਤੇ ਨਾਲ ਹੀ ਸਾਰੀ ਚਿੱਠੀ ਦਲਜੀਤ ਸਿੰਘ ਹੋਠੀ ਦੀ ਵੀ ਪਾ ਰਹੇ ਹਾਂ। ਹੋ ਸਕਦਾ ਹੈ ਕਿ ਪਾਠਕਾਂ ਨੂੰ ਇਹਨਾ ਵਿਚਲੀ ਸ਼ਬਦਾਵਲੀ ਚੰਗੀ ਨਾ ਲੱਗੇ ਪਰ ਅਸੀਂ ਦੋਹਾਂ ਪਾਸਿਆਂ ਦਾ ਪੱਖ ਹੂ-ਬ-ਹੂ ਛਾਪ ਰਹੇ ਹਾਂ)

***********************************************************

ਸਰਦਾਰ ਮੱਖਣ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ

ਜਦੋ ਤੋ ਬਿੱਪਰਵਾਦ ਮਹੰਤ ਸਿੱਖੀ ਭੇਸ ਬਣਾ ਕੇ ਗੁਰਦੁਵਾਰਿਆ ਵਿੱਚ ਗਏ ਓਦੋ ਤੋ ਲੈ ਕੇ ਹੁਣ ਤੱਕ ਉਹਨਾ ਨੇ ਬਿੱਪਰਵਾਦ ਨੂੰ ਏਨਾ ਪ੍ਰਚਾਰਿਆ ਕਿ 200 ਸਾਲ ਬੋਲਿਆ ਉਹਨਾ ਦਾ ਝੂਠ ਹੁਣ ਦੇ 95% ਲੋਕਾ ਨੂੰ ਸੱਚ ਲੱਗ ਰਿਹਾ ਹੈ, ਕਿਉਕਿ ਉਹਨਾ ਦੇ ਬਿੱਪਰਵਾਦੀ ਸੰਸਕਾਰ ਸਾਡੇ ਦਿੱਲੋ ਦਿਮਾਗ ਤੇ ਛਾਂ ਗਏ ਹਨ। ਉਹਨਾ ਸੰਸਕਾਰਾ ਤੋ ਪਿੱਛਾ ਛਡਵਾਉਣਾ ਬੜਾ ਹੀ ਔਖਾ ਕੰਮ ਹੈ। ਬਿੱਪਰਵਾਦੀ ਸੰਸਕਾਰਾ ਨੂੰ ਜੇ ਕਿਸੇ ਨੇ ਚਣੌਤੀ ਦਿੱਤੀ ਸੀ ਤਾਂ ਉਹ ਸੀ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ। ਬਿੱਪਰਵਾਦ ਨੇ ਇਸ ਦਾ ਮੁਕਾਬਲਾ ਘਬਰਾ ਕੇ ਕਰਨ ਦੀ ਥਾਂ ਬੜੇ ਤਰੀਕੇ ਤੇ ਚਤਰਾਈ ਨਾਲ ਕੀਤਾ। ਜਿਥੇ ਸਿੱਖ ਸਿਧਾਤਾਂ ਦੀ ਵਡਿਆਈ ਕਾਰਨ ਲੱਖਾ ਹਿੰਦੂ ਸਿੱਖੀ ਵਿੱਚ ਸ਼ਾਮਲ ਹੋਏ ਉਥੇ ਬਿੱਪਰਵਾਦ ਦੇ ਧਾਰਨੀ ਵੀ ਬੜੇ ਤਰੀਕੇ ਨਾਲ ਸਿੱਖਾ ਦਾ ਨੁਕਸਾਨ ਪਹਚਾਓਣ ਲਈ ਸਿੱਖੀ ਭੇਸ ਵਿੱਚ ਵੜ ਗਏ। ਸਿੱਖੀ ਭੇਸ ਵਿੱਚ ਉਹਨਾ ਦਾ ਨੁਕਸਾਨ ਪਹਚਾਉਣ ਦਾ ਤਰੀਕਾ ਵੀ ਵੱਖਰਾ ਸੀ। ਉਹਨਾ ਨੇ ਤਰੀਕਾ ਇਹ ਅਪਨਾਈਆ ਕਿ ਜਿਹੜਾ ਵੀ ਗੁਰਮੱਤ ਪਿਆਰਾ ਗੁੱਰਮੱਤ ਦੀ ਗੱਲ ਕਰੇ ਉਸ ਦੇ ਖਿਲਾਫ ਰੱਜ ਕੇ ਜ਼ਹਿਰ ਉੱਗਲਿਆ ਜਾਵੇ ਤਾਂ ਜੋ ਉਹ ਦੁਵਾਰਾ ਗੁੱਰਮੱਤ ਦੀ ਗੱਲ ਕਰਨ ਦਾ ਹੋਸਲਾ ਨਾ ਕਰੇ। ਸਮਾਂ ਹੋਲੀ ਹੋਲੀ ਆਪਣੀ ਚਾਲ ਚੱਲਦਾ ਗਿਆ ਤੇ ਕੁੱਝ ਜਾਗਰਿਤ ਸਿੱਖ ਸਿੱਖੀ ਨੂੰ ਬਚਾਉਣ ਲਈ ਹੰਬਲੇ ਮਾਰਦੇ ਗਏ ਤੇ ਬਿੱਪਰਵਾਦ ਵੀ ਉਹਨਾ ਦੇ ਖਿਲਾਫ ਜ਼ਹਿਰ ਉੱਗਲਦਾ ਰਿਹਾ। ਸਮੇ ਦੇ ਨਾਲ ਨਾਲ ਇੱਕ ਅਖਬਾਰ ਵੀ ਹੋਂਦ ਵਿੱਚ ਆਇਆ ਜਿਸ ਦਾ ਨਾਂ ਸਪੋਕਸਮੈਨ ਰੱਖਿਆ ਗਿਆ ਉਸ ਨੇ ਬਿੱਪਰਵਾਦ ਪੁਜਾਰੀ ਲਾਣੇ ਤੇ ਸਾਧ ਲਾਣੇ ਖਿਲਾਫ ਐਸੀ ਮਹਿਮ ਵਿੰਡੀ ਕਿ ਪੁਜਾਰੀ ਲਾਣੇ ਤੇ ਸਾਧ ਲਾਣੇ ਦੇ ਪੈਰ ਉਖੜਨੇ ਸ਼ੁਰੂ ਹੋ ਗਏ ਤੇ ਲੋਕੀ ਜਾਗਣੇ ਸ਼ੁਰੂ ਹੋ ਗਏ। ਉਸ ਅਖਬਾਰ ਨੂੰ ਵੀ ਚਲਾਉਣ ਲਈ ਪੈਸੇ ਦੀ ਤੇ ਪੱਤਰਕਾਰਾ ਦੀ ਜਰੂਰਤ ਸੀ। ਪੱਤਰਕਾਰੀ ਦੇ ਭੇਸ ਵਿੱਚ ਦੋ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਤੇ ਕਿਰਪਾਲ ਸਿੰਘ ਬਠਿੰਡਾ ਘੁਸਪੈਠ ਕਰ ਗਏ ਪਰ ਸਿਆਣੇ ਅਡੀਟਰ ਜੋਗਿੰਦਰ ਸਿੰਘ ਨੇ ਇਹਨਾ ਦੋਨਾ ਪੱਤਰਕਾਰਾ ਨੂੰ ਆਪ ਹੁਦਰੀਆ ਕਰਨ ਤੋ ਰੋਕਿਆ ਜਦੋ ਇਹ ਨਹੀ ਹਟੇ ਤਾਂ ਇਹਨਾ ਨੂੰ ਕੱਢ ਦਿੱਤਾ ਗਿਆ। ਇਹ ਦੋਵੇ ਕੱਢੇ ਹੋਏ ਪੱਤਰਕਾਰ ਸ਼ਰੋਮਣੀ ਕਮੇਟੀ ਤੇ ਸਾਧ ਲਾਣੇ ਦੇ ਖਿਲਾਫ ਇੱਕ ਸ਼ਬਦ ਵੀ ਨਹੀ ਬੋਲਦੇ ਪਰ ਜਿਹੜੇ ਗੁੱਰਮੁਖ ਪਿਆਰੇ ਸਿੱਖੀ ਸੁਧਾਰ ਵਾਸਤੇ ਯਤਨ ਕਰਦੇ ਹਨ ਉਹਨਾ ਦੇ ਖਿਲਾਫ ਰੱਜ ਕੇ ਜ਼ਹਿਰ ਉਗਲਦੇ ਹਨ। ਗੁਰਨਾਮ ਸਿੰਘ ਨੇ ਤਾਂ ਇੱਕ ਕਿਤਾਬ (ਪੱਤਰਕਾਰ ਦੀ ਮੌਤ) ਲਿੱਖ ਕੇ ਆਪਣੀ ਵਿਦਵਤਾ ਦਾ ਦਿਵਾਲਾ ਕੱਢ ਲਿਆ ਪਰ ਕਿਰਪਾਲ ਸਿੰਘ ਬਠਿੰਡਾ ਨੇ ਨਾਂ ਤਾਂ ਕੋਈ ਕਿਤਾਬ ਲਿੱਖੀ ਨਾਂ ਹੀ ਕਦੇ ਸਾਧਾ ਤੇ ਪੁਜਾਰੀ ਲਾਣੇ ਖਿਲਾਫ ਲਿੱਖਿਆ ਪਰ ਰੋਜਾਨਾ ਸਪੋਕਸਮੈਨ ਤੇ ਜਾਗਰਿਤ ਸਿੱਖਾ ਖਿਲਾਫ ਇਸ ਨੇ ਰੱਜ ਕੇ ਜ਼ਹਿਰ ਉੱਗਲਿਆ।
ਇੱਕ ਆਪਣੇ ਆਪ ਨੂੰ ਸੱਚੇ ਸੌਦੇ ਕਹਾਉਣ ਵਾਲਾ ਸਾਧ ਜਿਸ ਨੂੰ ਸਪੋਕਸਮੈਨ ਨੇ ਨੰਗਾ ਕਰਕੇ ਉਸ ਨੂੰ ਝੂਠਾ ਸੌਦਾ ਤੇ ਸੌਦੇ ਵਾਲਾ ਸਾਧ ਲਿੱਖਿਆ ਪਰ ਕਿਰਪਾਲ ਸਿੰਘ ਬਠਿੰਡਾ ਨੇ ਸਪੋਕਸਮੈਨ ਦੇ ਅਡੀਟਰ ਨੂੰ ਹੀ ਸੌਦਾ ਸਪਾਦਕ ਲਿੱਖਣਾ ਸ਼ੁਰੂ ਕਰ ਦਿੱਤਾ। ਸਿੱਖ ਮਾਰਗ ਦੇ ਪਾਠਕ ਹੁਣ ਫੈਸਲਾ ਕਰਨ ਕਿ ਕਿਰਪਾਲ ਸਿੰਘ ਬਠਿੰਡਾ ਕਿਤੇ ਬਿੱਪਰਵਾਦ ਦੀ ਦੇਣ ਤਾਂ ਨਹੀ। ਧੰਨਵਾਦ
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ 585 698 0146

***************************************************************************************

ਦਲਜੀਤ ਹੋਠੀ ਦੇ ਖਤ ਦੇ ਜਵਾਬ ਵਿਚ ਗੁਰਨਾਮ ਸਿੰਘ ਅਕੀਦਾ ਦਾ ਖੱਤ
ਜਨਾਬ ਦਲਜੀਤ ਹੋਠੀ ਜੀ,
ਵਹਿਗੁਰੂ ਜੀ ਕਾ ਖਾਲਸਾ ਮੈਂ ਤੁਹਾਨੂੰ ਇਸ ਕਰਕੇ ਨਹੀ ਕਹਿਣਾ ਕਿਉਕਿ ਤੁਸੀਂ ਵਿਆਕਤੀ ਦੀ ਪੱਖ ਕੀਤੀ ਹੈ ਜਿਸ ਵਿਆਕਤੀ ਨੇ ਤਾਂ ਨਾ ਹੀ ਦਸਮੇਂ ਪਾਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਆ ਵਾਲੇ ਨੂੰ ਹੀ ਗੁਰੂ ਮੰਨਿਆ ਨਾਂ ਹੀ ਉਹ ਸਾਡੇ ਮਹਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮਨਦਾ ਹੈ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਕਹਿ ਨਹੀ ਰਿਹਾ ਬਲਿਕ ਤੁਹਾਨੂੰ ਯਾਦ ਦਿਵਾ ਰਿਹਾ ਹਾਂ ਕਿ ਵਾਹਿਗੁਰੂ ਜੀ ਕੀ ਫਤਿਹ ਹਮੇਸ਼ਾਂ ਰਹੀ ਹੈ ਤੇ ਰਹੇਗੀ। ਕੋਈ ਜੋਗਿੰਦਰ ਸਿੰਘ ਵਰਗੇ ਟੱਟਭੁੰਜੀਏ ਇੱਕ ਅਖੌਤੀ ਸੰਪਾਦਕ ਦੇ ਬੇਅਕਲੇ ਮਨ ਦੇ ਫੂਰਨੇ ਨਾਲ ਇਸ ਸਿੱਖ ਧਰਮ ਦਾ ਕੋਈ ਕੁੱਝ ਨੀ ਬਿਗਾੜ ਸਕਦਾ।
ਮੈਂ ਤੁਹਾਡੇ ਨਾਂ ਨਾਲ ‘ਸਿੰਘ’ ਇਸ ਲਈ ਨਹੀ ਲਿਖਿਆ ਕਿਉਕਿ ਤੁਸੀਂ ਉਸ ਵਿਅਕਾਤੀ ਦੀ ਪੱਖ ਵਿੱਚ ਉਤਰੇ ਹੋ ਜਿਸ ਵਿਆਕਤੀ ਨੇ ਤਾਂ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਤੇ ਵੀ ਆਪਣੇ ਮਨ ਵਿੱਚ ਥਾਂ ਨਹੀ ਦਿਤੀ, ਬਲਕਿ ਉਸ ਨੇ ਤਾਂ ਗੁਰੂਆਂ ਵਿੱਚ ਵੰਡੀਆਂ ਹੀ ਪਾ ਦਿਤੀਆਂ ਹਨ ਕਹਿੰਦਾ ਹੈ ਕਿ ਬਾਬਾ ਨਾਨਕ ਹੀ ਸੱਚਾ ਸੁੱਚਾ ਗੁਰੂ ਹੈ, ਤਾਂ ਫੇਰ ਸਿੰਘ ਤਾਂ ਗੁਰੂ ਖਾਲਸੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਣਾਇਆ ਸੀ ਇਸ ਕਰਕੇ ਤੁਹਾਨੂੰ ਆਪਣੇ ਨਾਂ ਪਿੱਛੇ ‘ਸਿੰਘ’ ਜਿਹਾ ਮਹਾਨ ਸ਼ਬਦ ਲਾਉਣ ਦਾ ਕੋਈ ਅਧਿਕਾਰ ਨਹੀ ਹੈ।
ਅਗਲੀ ਗੱਲ ਆਪਾਂ ਤੁਹਾਡੇ ਵਲੋਂ ਮੇਰੇ ਤੇ ਕਿਰਪਾਲ ਸਿੰਘ ਬਠਿੰਡਾ ਤੇ ਲਗਾਏ ਗਏ ਦੋਸਾਂ ਦੀ ਕਰਦੇ ਹਾਂ, ਉਪਰੋਕਤ ਮੈਂ ਇਸ ਕਰਕੇ ਲਿਖਿਆ ਹੈ ਕਿਉਕਿ ਤੁਹਾਡੇ ਵਲੋਂ ਜੋ ਭਾਸ਼ਾ ਸਾਡੇ ਲਈ ਵਰਤੀ ਹੈ ਉਹ ਗੈਰ ਤਹਿਜੀਵ ਸੀ ਤੇ ਤੁਹਾਨੂੰ ਦਿਤਾ ਜਾ ਰਿਹਾ ਜਵਾਬ ਇਸੇ ਤਰਾਂ ਹੀ ਸੁਰੂ ਕਰਨਾ ਬਣਦਾ ਸੀ। ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾਂ ਹਾਂ ਕਿ ਕੀ ਤੁਸੀਂ ‘ਪੱਤਰਕਾਰ ਦੀ ਮੌਤ’ ਕਿਤਾਬ ਪੜੀ ਹੈ? ਜੇ ਹਾਂ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਜੋ ਕੁੱਝ ਉਸ ਕਿਤਾਬ ਵਿੱਚ ਲਿਖਿਆ ਹੈ ਉਸ ਵਿੱਚ ਜਿੰਦਾ ਸੱਚ ਹਨ ਜੋ ਅੱਜ ਵੀ ਮੌਜੂਦ ਹਨ, ਪੜਤਾਲ ਹੋ ਸਕਦੀ ਹੈ, ਜੇਕਰ ਕਿਤਾਬ ਨਹੀ ਪੜ੍ਹੀ ਤਾਂ ਜਰੂਰ ਪੜ੍ਹੋ ਉਹ
www.indopunjab.com ਇਸ ਵੈਬ ਸਾਇਟ ਤੇ ਪਈ ਹੈ। ਦਲਜੀਤ ਜੀ ਤੁਸੀਂ 28 ਨਵੰਬਰ ਦਾ ਝੂਠ ਦਾ ਪੁਲੰਦਾ ਅਖਬਾਰ ਸਪੋਕਸਮੈਨ ਜਰੂਰ ਪੜ੍ਹੋ, ਤੁਹਾਡੇ ਮਨਭਾਉਦੇ ਸੰਪਾਦਕ ਦੀ ਮੇਰੀ ਡਾਇਰੀ ਦੇ ਪੰਨੇ ਜਿਸ ਵਿੱਚ ਉਹ ਲਿਖਦਾ ਹੈ ਕਿ “ਮੇਰੀ ਪਤਨੀ ਜਗਜੀਤ, ਬਾਬੇ ਨਾਨਕ ਦੇ ਜਨਮ ਭੋਂਇ ਨਨਕਾਣੇ ਦੀ ਜੰਮਪਲ ਹੈ ਤੇ ਇਸ ਦਾ ਵਿਆਹ ਵੀ ਉਥੇ ਹੀ ਹੋਇਆ ਜਿਥੇ ਬਾਬੇ ਨਾਨਕ ਦਾ ਹੋਇਆ ਸੀ (ਬਟਾਲੇ) ਮੈਨੂੰ ਲਗਦਾ ਹੈ ਜਿਵੇਂ ਬਾਬੇ ਨਾਨਕ ਨੇ ਆਪਣੀ ਬੇਟੀ ਹੀ ਮੇਰੀ ਮਦਦ ਨਹੀ ਭੇਜ ਦਿਤੀ ਹੈ” ਤਾਂ ਦਲਜੀਤ ਜੀ ਦਸੋ ਕਿ ਉਹ ਆਪਣੀ ਪਤਨੀ ਨੂੰ ਗੁਰੂ ਨਾਨਕ ਪਾਤਸਾਹ ਦੀ ਬੇਟੀ ਕਹਿ ਰਿਹਾ ਹੈ ਤੇ ਜਿਸ ਰਿਸਤੇ ਨਾਲ ਉਹ ਗੁਰੂ ਨਾਨਕ ਜੀ ਪਾਤਸਾਹ ਦਾ ਕੀ ਲਗਾ … …? ਉਹ ਆਪਣੀਆਂ ਮਨਮਰਜੀਆਂ ਕਰਨ ਵਾਲੀ ਤੇ ਉਸ ਦੇ ਗੁਨਾਹਾਂ ਤੇ ਪਰਦੇ ਪਾਉਣ ਲਈ ਬਣਾਈ ਜਥੇਬੰਦੀ ‘ਏਕਸ ਕੇ ਬਾਰਿਕ’ ਦੀ ਮੀਟਿੰਗਾਂ ਵਿੱਚ ਆਪਣੀ ਭੜਾਸ ਕੱਢਦਾ ਹੈ ਕਹਿੰਦਾ ਹੈ ‘ਕਿ ਬਾਬੇ ਨਾਨਕ ਨੇ ਤਾਂ ‘ੴ’ ਵੀ ਨਹੀ ਉਚਾਰਿਆ ਸੀ, ਤਾਂ ਜੇਕਰ ਕੋਈ ਪੁਛਦਾ ਹੈ ਕਿ ਕੀ ਉਚਾਰਿਆ ਸੀ ਤਾਂ ਉਹ ਮਨ ਦਾ ਕਪਟੀ ਆਪਣੀ ਹੀ ਬੱਲੇ-ਬੱਲੇ ਕਰਾਉਣ ਦਾ ਭਰਮ ਪਾਲ ਬੈਠਾ ਇਸਤਿਹਾਰਾਂ ਦਾ ਭੁੱਖਾ ਕਹਿੰਦਾ ਹੈ ਕਿ ਉਨਾਂ ਨੇ ਉਚਾਰਿਆ ਸੀ ‘ਏਕੋ ਹੈ ਬਈ ਏਕੋ ਹੈ’ ਕੀ ਇਹ ਸੱਚ ਹੈ, ਜੇਕਰ ਕਿਰਪਾਲ ਸਿੰਘ ਬਠਿੰਡਾ ਕਹਿੰਦਾ ਹੈ ਕਿ ਇਸ ਤਰਾਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਗਵਾਹੀਆਂ ਦੇ ਵਿਰੁੱਧ ਨਾ ਜਾਈਏ ਤਾਂ ਉਸ ਦੀ ਮੀਟਿੰਗ ਵਿੱਚ ਹੀ ਬੇਇਜਤੀ ਕਰਦਾ ਹੈ, ਵਾਹ ਜੀ ਵਾਹ ਸੰਪਾਦਕ ਦੇ ਪੱਖ ਵਿੱਚ ਉਤਰੇ ਦਲਜੀਤ ਜੀ ਕਿਆ ਬਾਤਾਂ ਤੁਹਾਡੀਆਂ, ਮੈਨੂੰ ਤਾਂ ਭਰਮ ਜਿਹਾ ਹੋ ਰਿਹਾ ਕਿਤੇ ਤੁਹਾਨੂੰ ਰੁਪਇਆਂ ਦੀ ਥੇਲੀ ਭੇਂਟ ਕਰਕੇ ਤਾਂ ਨਹੀ ਉਹ ਇਹੋ ਜਿਹੀਆਂ ਚਿਠੀਆਂ ਲਿਖਾ ਰਿਹਾ ਹਾਂ ਬਿਲਕੁਲ ਹਾਂ ਕਿਉਕਿ ਉਨਾਂ ਨੂੰ ਆਪਣੇ ਪੱਖ ਵਿੱਚ ਰੁਪਏ ਦੇਕੇ ਕਾਫੀ ਕੁੱਝ ਕਰਾਉਣ ਦੀ ਆਦਤ ਹੈ, ਕਿਉਕਿ ਸਿੱਖਾਂ ਨੇ ਉਸ ਦੇ ਝੂਠ ਤੋ ਅਣਜਾਣ ਹੁੰਦੇ ਹੋਏ ਉਸ ਨੂੰ ਮਾਲਾ ਮਾਲ ਤਾਂ ਕਰ ਹੀ ਦਿਤਾ ਹੈ,
ਚਲੋ ਛੱਡੋ ਤੁਸੀਂ ਹੋਰ ਕੁੱਝ ਵੀ ਉਸ ਸੰਪਾਦਕ ਬਾਰੇ ਜਾਣਨਾ ਚਾਹੁੰਦੇ ਹੋ ਤਾਂ ‘ਪੱਤਰਕਾਰ ਦੀ ਮੌਤ’ ਜਰੂਰ ਪੜ੍ਹੋ, ਉਸ ਨੇ ਅਜੇ ਤਕ ਉਸ ਦੀ ਵਿਰੋਧਤਾ ਕਿਉਂ ਨਹੀ ਕੀਤੀ? ਜੇਕਰ ਉਹ ਸੱਚਾ ਸੀ ਤਾਂ ਵਿਰੋਧਤਾ ਕਰਨੀ ਤਾਂ ਬਣਦੀ ਹੀ ਸੀ, ਉਹ ਤਾਂ ਕਿਸੇ ਵੀ ਖਿਲਾਫ ‘ਆਪਣੀ ਡਾਇਰੀ ਦੇ ਪੰਨੇ’ ਵਿੱਚ ਲਿਖ ਦਿੰਦਾ ਹੈ, ‘ਪੱਤਰਕਾਰ ਦੀ ਮੌਤ’ ਬਾਰੇ ਉਸ ਦੀ ਡਾਇਰੀ ਦੇ ਪੰਨੇ ਮੁੱਕ ਗਏ ਸਨ, । ਇੱਕ ਸੱਚ ਤੁਹਾਨੂੰ ਹੋਰ ਦਸਦਾਂ ਹਾਂ, ਤੁਸੀਂ ਲਿਖਿਆ ਨਾ ਕਿ ‘ਪੱਤਰਕਾਰੀ ਦੇ ਭੇਸ ਵਿੱਚ ਦੋ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਤੇ ਕਿਰਪਾਲ ਸਿੰਘ ਬਠਿੰਡਾ ਘੁਸਪੈਠ ਕਰ ਗਏ ਪਰ ਸਿਆਣੇ ਅਡੀਟਰ ਜੋਗਿੰਦਰ ਸਿੰਘ ਨੇ ਇਹਨਾ ਦੋਨਾ ਪੱਤਰਕਾਰਾ ਨੂੰ ਆਪ ਹੁਦਰੀਆ ਕਰਨ ਤੋ ਰੋਕਿਆ ਜਦੋ ਇਹ ਨਹੀ ਹਟੇ ਤਾਂ ਇਹਨਾ ਨੂੰ ਕੱਢ ਦਿੱਤਾ ਗਿਆ। ਇਹ ਦੋਵੇ ਕੱਢੇ ਹੋਏ ਪੱਤਰਕਾਰ ਸ਼ਰੋਮਣੀ ਕਮੇਟੀ ਤੇ ਸਾਧ ਲਾਣੇ ਦੇ ਖਿਲਾਫ ਇੱਕ ਸ਼ਬਦ ਵੀ ਨਹੀ ਬੋਲਦੇ ਪਰ ਜਿਹੜੇ ਗੁੱਰਮੁਖ ਪਿਆਰੇ ਸਿੱਖੀ ਸੁਧਾਰ ਵਾਸਤੇ ਯਤਨ ਕਰਦੇ ਹਨ ਉਹਨਾ ਦੇ ਖਿਲਾਫ ਰੱਜ ਕੇ ਜ਼ਹਿਰ ਉਗਲਦੇ ਹਨ। ਗੁਰਨਾਮ ਸਿੰਘ ਨੇ ਤਾਂ ਇੱਕ ਕਿਤਾਬ (ਪੱਤਰਕਾਰ ਦੀ ਮੌਤ) ਲਿੱਖ ਕੇ ਆਪਣੀ ਵਿਦਵਤਾ ਦਾ ਦਿਵਾਲਾ ਕੱਢ ਲਿਆ ਪਰ ਕਿਰਪਾਲ ਸਿੰਘ ਬਠਿੰਡਾ ਨੇ ਨਾਂ ਤਾਂ ਕੋਈ ਕਿਤਾਬ ਲਿੱਖੀ ਨਾਂ ਹੀ ਕਦੇ ਸਾਧਾ ਤੇ ਪੁਜਾਰੀ ਲਾਣੇ ਖਿਲਾਫ ਲਿੱਖਿਆ ਪਰ ਰੋਜਾਨਾ ਸਪੋਕਸਮੈਨ ਤੇ ਜਾਗਰਿਤ ਸਿੱਖਾ ਖਿਲਾਫ ਇਸ ਨੇ ਰੱਜ ਕੇ ਜ਼ਹਿਰ ਉੱਗਲਿਆ’।
ਇਸ ਬਾਰੇ ਤੁਹਾਨੂੰ ਜਰੂਰ ਦਸਣਾ ਬਣਦਾ ਹੈ, ਦਲਜੀਤ ਜੀ ਪਹਿਲੀ ਗੱਲ ਤਾਂ ਮੈਂ 17 ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਹਾਂ, ਨਾਵਲਕਾਰ ਹਾਂ, ਕਹਾਣੀ ਕਾਰ ਹਾਂ, ਖੋਜੀ ਪੱਤਰਕਾਰਤਾ ਕਰਦਾ ਹਾਂ, ਮੈਨੂੰ ਵਾਰ-ਵਾਰ ਮਿੰਨਤਾ ਤਰਲੇ ਕਰਕੇ ਤੁਹਾਡੇ ਪਿਆਰੇ ਸੰਪਾਦਕ ਜੀ ਤੇ ਬੀਬੀ ਜਗਜੀਤ ਨੇ ਆਪਣੇ ਅਖਬਾਰ ਦਾ ਪੱਤਰਕਾਰ ਬਨਾਉਣ ਲਈ ਕਿਹਾ, ਮਿੰਨਤਾ ਤਰਲੇ ਕਰਦੇ ਰਹੇ, ਜਿਸ ਦੇ ਗਵਾਹ ਅੱਜ ਵੀ ਮੌਜੂਦ ਹਨ ਕਿਤੇ ਵੀ ਆਪਾਂ ਇਸ ਦੀ ਤਸੱਲੀ ਕਰ ਲਵਾਂਗੇ, ਤੁਹਾਡੇ ਨਾਲ ਸਪੋਕਸਮੈਨ ਬਾਰੇ ਹਰ ਤਰਾਂ ਦੀ ਬਹਿਸ ਕਰਨ ਲਈ ਤਿਆਰ ਹਾਂ, ਜਿਥੇ ਮਰਜੀ ਆਹਮੋ ਸਾਹਮਣੇ ਜਾਂ ਫਿਰ ਕਿਸੇ ਵੀ ਰੇਡਿਓ, ਟੀ ਵੀ ਤੇ ਕਿਤੇ ਵੀ, ਜਦੋਂ ਮੈਂ ਇਨਾਂ ਕੋਲ ਗਿਆ ਤਾਂ ਇਨਾਂ ਨੇ ਝੱਟ ਹੀ ਮੇਰੀਆਂ ਸ਼ਰਤਾਂ ਦੇ ਇੰਨ ਬਿੰਨ ਹਾਂ ਕਰਦਿਆਂ ਮੈਨੂੰ ‘ਪੰਜਾਬ ਬਿਊਰੋ ਚੀਫ’ ਬਣਾ ਦਿਤਾ, ਕਿਆ ਬਾਤਾਂ, ਤੁਸੀਂ ਕਹਿੰਦੇ ਹੋ ਕਿ ਘੁਸਪੈਠ ਕਰ ਗਏ, ਵਾਹ ਮੇਰੀ ਵਿਦਵਤਾ ਤੇ ਪ੍ਰਸ਼ਨ ਚਿੰਨ ਲਾਉਣ ਵਾਲਿਆ ਸਪੋਕਸਮੈਨ ਦੇ ਸੰਪਾਦਕ ਦੇ ਹਿਤੈਸੀ ਦਲਜੀਤ ਜੀ ਮੈਂ ਘੂਸਪੈਠ ਕੀਤੀ ਹੈ? ਜਵਾਬ ਆਪਣੇ ਆਪ ਹੀ ਲਭ ਲਿਓ ਕੀ ਤੁਸੀਂ ਠੀਕ ਕਿਹਾ ਜਾਂ ਗਲਤ ਕਿਹਾ ਹੈ, ਤਾਂ ਫਿਰ ਜਦੋਂ ਮੈਨੂੰ ਪਤਾ ਲਗਾ ਕਿ ਇਹ ਅਖਬਾਰ ਤਾਂ ਸਿੱਖਾਂ ਵਿੱਚ ਪਾੜੇ ਪਾਉਣ ਵਾਲੇ ਇਨਸਾਨੀਅਤ ਦਾ ਦੁਸ਼ਮਣ ਹੈ? ਕਾਂਗਰਸ ਦਾ ਏਜੰਟ ਹੈ ਇਥੋਂ ਤਕ ਕਿ ਕਾਂਗਰਸ ਦਾ ਬੁਲਾਰਾ ਹੈ, ਪਰ ਜਦੋਂ ਅਮਰਿੰਦਰ ਦੀ ਸਰਕਾਰ ਨਾ ਰਹੀ ਤਾਂ ਉਸ ਵਿਰੁੱਧ ਵੀ ਰਿਪੋਰਟਾਂ ਛਾਪਣ ਵਾਲੇ ਹੀ ਨਹੀ ਸਗੋਂ ਉਸ ਵਿਰੁੱਧ ਵੀ ਪੱਤਰਕਾਰਾਂ ਤੋਂ ਲਿਖਾਉਣ ਵਾਲਾ, ਸਿਮਰਨਜੀਤ ਸਿੰਘ ਮਾਨ ਤੋਂ ਰੁਪਏ ਆਉਦੇ ਰਹੇ ਤਾਂ ਉਸ ਦੇ ਪੱਖ ਵਿੱਚ ਲਿਖਦਾ ਹੈ ਜਦੋਂ ਇੱਕ ਵਾਰੀ ਇਸਤਿਹਾਰ ਦੇ ਰੁਪਏ ਨਹੀਂ ਦਿਤੇ ਤਾਂ ਉਸ ਵਿਰੁੱਧ ਹੁਕਮਨਾਮਾ ਜਾਰੀ ਕਰ ਦਿਤਾ ਗਿਆ ਕਿ ਮਾਨ ਦੀ ਕੋਈ ਵੀ ਖਬਰ ਨਾ ਲਾਈ ਜਾਵੇ, ਉਹ ਕਾਹਦਾ ਸਿੱਖ ਹੈ? ਜਿਸ ਨੇ ਅਜੇ ਤਕ ਅਮ੍ਰਿਤ ਵੀ ਨਹੀ ਛਕਿਆ, ਨਾ ਹੀ ਉਸ ਦੇ ਪਰਵਾਰ ਨੇ ਨਾ ਹੀ ਉਸ ਦੀ ਪਤਨੀ ਜਗਜੀਤ ਨੇ।
ਦੂਜੀ ਗੱਲ ਕਿ ਸਾਡੀਆ ਆਪ ਹੁਦਰੀਆਂ ਦੀ ਗੱਲ ਕਰਦੇ ਹੋ ਕਿ ਤਾਂ ਹੀ ਸਾਨੂੰ ਸਿਆਣੇ ਸੰਪਾਦਕ ਨੇ ਕੱਢ ਦਿਤਾ, ਦਲਜੀਤ ਜੀ ਤੁਹਾਨੂੰ ਪਹਿਲਾਂ ਪੂਰਾ ਗਿਆਨ ਕਰ ਲੈਣਾ ਚਾਹੀਦਾ ਸੀ, ਕਿ ਮੈਂ ਕਿਸ ਦੇ ਖਿਲਾਫ ਤੇ ਕਿਸ ਦੇ ਪੱਖ ਵਿੱਚ ਲਿਖ ਰਿਹਾਂ ਹਾਂ, ਬੜੇ ਧਿਆਨ ਨਾਲ ਪੜਿਓ! ਮੈਂ ਉਨਾਂ ਨਾਲ ਇੱਕ ਸਾਲ ਦਾ ਠੇਕਾ ਕੀਤਾ ਸੀ, ਇੱਕ ਜਨਵਰੀ 2008 ਨੂੰ ਮੈਂ ਅਖਬਾਰ ਜੋਇਨ ਕੀਤਾ ਸੀ, ਇੱਕ ਸਾਲ ਪੂਰਾ ਮੇਰਾ ਹੁੰਦਾ ਸੀ 31 ਦਸੰਬਰ 2008 ਨੂੰ, ਪਰ ਜਦੋਂ ਮੈਨੂੰ ਪਤਾ ਲਗਾ ਕਿ ਇਹ ਤਾਂ ਸ੍ਰੋਮਣੀ ਕਮੇਟੀ ਮੈਂਬਰਾਂ ਨੂੰ ਬਲੈਕਮੈਲ ਕਰਦੇ ਹਨ, ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਬੇਵਕੂਫ ਬਣਾ ਰਹੇ ਹਨ, ਪੈਸਾ ਹੀ ਇਕੱਤਰ ਕਰ ਰਹੇ ਹਨ ਪਰ ਟੀਚਾ ਸਿੱਖੀ ਬਾਰੇ ਤਾਂ ਕੋਈ ਹੈ ਹੀ ਨਹੀ ਹੈ, ਬਸ ਪੈਸਾ ਪੈਸਾ, ਸਿੱਖੀ ਦੇ ਖਿਲਾਫ ਬੋਲਣ ਵਾਲੇ ਕਾਂਗਰਸੀਆਂ ਨਾਲ ਤਾਂ ਇਨਾਂ ਦੀਆਂ ਮੀਟਿੰਗਾਂ ਹੁੰਦੀਆਂ ਹਨ, ਆਰ ਐਸ ਐਸ ਦੇ ਕਾਰਕੂਨਾਂ ਨਾਲ ਇਨਾਂ ਦੀਆਂ ਮੀਟਿੰਗਾਂ ਹੁੰਦੀਆਂ ਹਨ, ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਨੂੰ ਤਾਰਪੀਡੋ ਕੀਤਾ ਜਾ ਰਿਹਾ ਹੈ, ਅਮ੍ਰਿਤ ਪਾਨ ਨੂੰ ਨਿਦਿਆ ਜਾਂਦਾ ਹੈ, ਲੇਖ ਲਾਏ ਜਾਂਦੇ ਹਨ ਜਿਨਾਂ ਦਾ ਹੈਡਿੰਗ ਹੁੰਦਾ ਹੈ ‘ਗੁਰ ਗੱਦੀ ਗੁਰੁ ਗ੍ਰੰਥ ਨੂੰ ਨਹੀ ਗੁਰੂ ਪੰਥ ਨੂੰ ਦਿਤੀ ਸੀ’ ਜਿਸ ਕਰਕੇ ਦਰਬਾਰਾ ਸਿੰਘ ਸਿਉਨਾਂ ਦਾ ਕਤਲ ਹੋਗਿਆ, ਤਾਂ ਉਸ ਨੂੰ ‘ਏਕਸ ਕੇ ਬਾਰਕ’ ਜਥੇਬੰਦੀ ਦਾ ਪਹਿਲਾ ਸ਼ਹੀਦ ਗਰਦਾਨ ਦਿਤਾ, ਪਰ ਉਸ ਦੀ ਪੁਲਸ ਕਾਰਵਾਈ ਬਾਰੇ ਜਦੋਂ ਮੈਂ ਬਾਦਲ ਨੂੰ ਹੀ ਨਹੀ ਹੋਰ ਵੀ ਕਈ ਸਾਰੇ ਲੀਡਰਾਂ ਪੁਲਸ ਅਧਿਕਾਰੀਆਂ ਨੂੰ ਕਹਿੰਦਾ ਖਬਰਾਂ ਲਾਉਦਾ ਤਾਂ ਉਸ ਦੇ ਵਿਰੁੱਧ ਖਬਰਾਂ ਲਾ ਦਿਤੀਆਂ ਜਾਂਦੀਆਂ, ਇੱਕ ਪੁਲਸ ਦਾ ਟਾਉਟ ਪੱਤਰਕਾਰ ਪਟਿਆਲਾ ਤੋਂ ਨਿਯੁਕਤ ਕਰ ਲਿਆ ਗਿਆ, ਜਿਸ ਦੀ ਅਗਵਾਈ ਅੱਜ ਕੱਲ ਪਟਿਆਲਾ ਵਿੱਚ ਸਪੋਕਸਮੈਨ ਦੀ ਪੱਤਰਕਾਰੀ ਕਰ ਰਿਹਾ ਵਿਆਕਤੀ ਕਰ ਰਿਹਾ ਸੀ, ਸੀ ਆਈ ਏ ਪਟਿਆਲਾ ਵਿੱਚ ਜੋ ਅੱਜ ਵੀ ਇਨਚਾਰਜ ਹੈ ਉਸ ਕੋਲ ਕੇਸ ਹੈ ਅਜ ਵੀ ਨਿਤਾਰਾ ਨਹੀ ਹੋਇਆ ਕੇਸ ਦਾ, ਕਿਉਕਿ ਸਪੋਕਸਮੈਨ ਵਿਕ ਗਿਆ ਸੀ। ਹਾਂ ਇਸ ਦੇ ਸਬੂਤ ਪਏ ਹਨ, ਕੋਈ ਗੱਲ ਨਹੀ ਜਦੋਂ ਮਰਜੀ ਆਓ ਤੇ ਸਬੂਤ ਲੈ ਲਵੋ, ਸਪੋਕਸਮੈਨ ਵੀ ਖੁੱਦ ਸਬੂਤ ਹੈ, ਪਰ ਇਹ ਅੱਜ ਵੀ ਦਰਬਾਰਾ ਸਿੰਘ ਸਿਊਨਾਂ ਦਾ ਨਾ ਵਰਤ ਰਿਹਾ ਹੈ ਪਰ ਜਾਓ ਦਰਬਾਰਾ ਸਿੰਘ ਦੀਆਂ ਬੇਟੀਆਂ ਕੋਲ ਉਸ ਦੀ ਪਤਨੀ ਕੋਲ, ਜਾਕੇ ਪੁੱਛੋ ਕਿ ਕਦੇ ਉਸ ਨੇ ਕਿ ਦਰਬਾਰਾ ਸਿੰਘ ਦੀਆਂ ਸਿਰਫ ਬੇਟੀਆਂ ਨੂੰ ਕਦੇ ਪੁਛਿਆ ਹੈ ਜਾਕੇ ਸਪੋਕਸਮੈਨ ਨੇ, ਸਪੋਕਸਮੈਨ ਦੇ ਹਮੈਤੀ ਸਾਹਿਬ ਜੀਓ ਪੜ੍ਹ ਰਹੇ ਹੋ ਨਾ, ਜਿੰਦੇ ਜਾਗਦੇ ਸਬੂਤ ਹਨ ਤੁਹਾਨੂੰ ਦੇ ਰਿਹਾ ਹਾਂ, ਆਓ ਬਹਿਸ ਕਰੋ, ਵੱਡੇ ਆਏ ਨੇ ਜੋਗਿੰਦਰ ਸਿੰਘ ਗੈਰ ਸਿੱਖ ਵਿਆਕਤੀ ਦੇ ਹਮੈਤੀ ਬਣਨ ਲਈ, ਆਓ ਬਹਿਸ ਕਰੋ ਸਪੋਕਸਮੈਨ ਬਾਰੇ, ਕਿਤੇ ਵੀ ਜਿਥੇ ਚਾਹੋ,
ਤੁਸੀਂ ਕਿਹਾ ਕਿ ਸਾਨੂੰ ਆਪ ਹੁਦਰੀਆਂ ਕਰਕੇ ਕੱਢਿਆ ਗਿਆ ਹੈ, ਵਾਹ ਜੀ ਵਾਹ ਜਦੋਂ ਮੇਰਾ ਸਿੱਖ ਮਨ ਸਿੱਖ ਹਿਰਦਾ ਤੇ ਇੱਕ ਇਨਸਾਨ ਦਾ ਦਿਲ ਫਟਿਆ ਕਿ ਇਹ ਕੀ ਹੋ ਰਿਹਾ ਹੈ? ਹੋਰ ਦਸਾਂ ਜੋ ਸਿਰਸੇ ਵਾਲਾ ਸਾਧ ਹੈ ਉਸ ਦਾ ਕੁੜਮ ਹੈ, ਹਰਮਿੰਦਰ ਸਿੰਘ ਜੱਸੀ ਉਸ ਨਾਲ ਮੀਟਿੰਗਾਂ ਕਰਨ ਦਾ ਕੀ ਮਤਲਵ ਹੈ ਸਪੋਕਸਮੈਨ ਦਾ ਕੀ ਉਸ ਤੋਂ ਕੁੱਝ ਹਾਸਲ ਕਰਨਾ ਚਾਹੁੰਦੇ ਸੀ, ਬਾਰੇ ਤੁਸੀਂ ਖੁੱਦ ਤੁਹਾਡੇ ਪਿਆਰੇ ਸੰਪਾਦਕ ਨੂੰ ਪੁੱਛ ਲੈਣਾ ਜੀ, ਮੈਂ ਇਨਾਂ ਨਾਲ ਰੋਜ਼ਾਨਾ ਲੜਦਾ, ਕਿ ਇਹ ਕੀ ਕਰ ਰਹੇ ਹੋ? ਬੀਬੀ ਨਾਲ ਰੋਜ਼ਾਨਾਂ ਹੀ ਬਹਿਸ ਹੁੰਦੀ ਮੈਂ ਕਿਹਾ ਕਿ ਮੇਰਾ ਠੇਕਾ ਤੋੜ ਦਿਓ, ਮੈਂ ਹੁਣ ਹੋਰ ਨਹੀ ਸਪੋਕਸਮੈਨ ਵਿੱਚ ਰਹਿ ਸਕਦਾ, ਮੈਂ ਅਸਤੀਫਾ ਦੇ ਦਿਤਾ, ਪਰ ਅਸਤੀਫਾ ਪਰਵਾਨ ਨਹੀ ਕੀਤਾ ਗਿਆ, ਇਸ ਦੇ ਗਵਾਹ ਹਨ ਦਲਜੀਤ ਜੀ, ਬਹੁਤ ਸਾਰੇ ਜਿੰਦਾ ਲੋਕ ਹਨ, ਫੇਰ ਇੱਕ ਬਠਿੰਡਾ ਤੋਂ ਪੱਤਰਕਾਰ ਰਖਿਆ ਗਿਆ, ਸੁਖਜਿੰਦਰ ਸਿੰਘ ਮਾਨ ਜੋ ਅੱਜ ਵੀ ਹੈ ਉਸ ਨੇ ਕਿਰਪਾਲ ਸਿੰਘ ਜਿਹੇ ਬਜੁਰਗ ਪੱਤਰਕਾਰ ਦੀ ਬੇਇਜਤੀ ਕਰਨੀ ਸੁਰੂ ਕਰ ਦਿਤੀ, ਕਿਰਪਾਲ ਸਿੰਘ ਮੈਗਜੀਨ ਸਮੇਂ ਤੋਂ ਸਪੋਕਸਮੈਨ ਨਾਲ ਜੁੜਿਆ ਹੋਇਆ ਹੈ, ਉਸ ਨੇ ਘੁਸਪੈਠ ਨਹੀ ਕੀਤੀ, ਬਠਿੰਡਾ ਪੱਤਰਕਾਰ ਨੇ ਜਦੋਂ ਸੁਖਬੀਰ ਦਾ ਇੱਕ 50 ਹਜਾਰ ਦਾ ਇਸਤਿਹਾਰ ਦੇ ਦਿਤਾ ਤਾਂ ਉਹ ਵੀ ਸਪੋਕਸਮੈਨ ਦਾ ਮੁੱਖ ਬਣ ਗਿਆ, ਉਸ ਦੇ ਕਾਰਨਾਮੇ ਸਾਰੇ ਬਠਿੰਡੇ ਦੇ ਪੱਤਰਕਾਰ ਜਾਣਦੇ ਹਨ। ਜਦੋਂ ਪਾਣੀ ਮੇਰੇ ਲਈ ਡੁੱਬਣ ਦਾ ਕਾਰਨ ਬਣ ਗਿਆ ਤਾਂ ਮੈਂ ਇੱਕ ਮਹੀਨੇ ਦਾ ਨੋਟਿਸ ਦਿਤਾ, ਤੇ ਸਹੀ 31 ਦਸੰਬਰ 2008 ਨੂੰ ਸਪੋਕਸਮੈਨ ਛੱਡ ਦਿਤਾ, ਉਸ ਤੋਂ ਬਾਦ ਮੈਂ ਜੋ ਵੀ ਆਪਣੇ ਪਟਿਆਲਾ ਦਫਤਰ ਵਿੱਚ ਫੀਟਿੰਗ ਕਰਾਈ ਸੀ ਉਹ ਵੀ ਸਾਰੀ ਹੀ ਪੁੱਟ ਲਈ, ਜਿਸ ਬਾਰੇ ਸਾਰੇ ਹੀ ਜਾਣਦੇ ਹਨ, ਜੇਕਰ ਮੈਨੂੰ ਸਪੋਕਸਮੈਨ ਵਿਚੋਂ ਕਢਿਆ ਹੁੰਦਾ ਤਾਂ ਕੀ ਮੈਨੂੰ ਦਫਤਰ ਵਿੱਚ ਜਾਣ ਦੀ ਅਗਿਆ ਹੁੰਦੀ? ਨਹੀ, ਮੈਂ ਤਾਂ ਕਢਿਆ ਹੋਇਆ ਸੀ, ਇੱਕ ਗੱਲ ਹੋਰ ਮੈਂ ਅੱਜ ਦੇ ਪੱਤਰਕਾਰ ਜੋ ਪਟਿਆਲਾ ਵਿੱਚ ਹੈ ਨੂੰ ਦੋ ਮਹੀਨੇ ਪਹਿਲਾਂ ਹੀ ਕਹਿ ਦਿਤਾ ਸੀ ਕਿ ਮੈ ਸਪੋਕਸਮੈਨ ਛਡਣਾ ਹੈ ਕਿਉਕਿ ਉਹ ਪਤਰਕਾਰੀ ਛੱਡ ਕੇ ਆਪਣੇ ਸਕੂਲ ਨੂੰ ਚਲਾਉਣਾ ਚਾਹੁੰਦਾ ਸੀ, ਉਹ ਵੀ ਗੁਰੂ ਦਾ ਦੇ ਸੱਚਾ ਸਿੱਖ ਹੈ ਤਾਂ ਜਰੂਰ ਸੱਚ ਬੋਲੇਗਾ, ਫੇਰ ਮੈਂਨੂੰ ਬੀਬੀ ਜਗਜੀਤ ਦਾ ਫੋਨ ਆਇਆ ਤੇ ਉਸ ਨੇ ਮੈਨੂੰ ਵਾਪਸ ਆਉਣ ਲਈ ਕਿਹਾ, ਜੋਰ ਪਾਂਿੲਆ, ਪਰ ਮੈ ਨਹੀ ਮੰਨਿਆਂ, ਸਗੋਂ ਮੈਂ ਕਿਹਾ ਕਿ ਮੈਂ ਪਹਿਲਾਂ ਹੀ ਕਹਿ ਚੁਕਿਆ ਹਾਂ ਕਿ ਮੈਂ ਸਪੋਕਸਮੈਨ ਵਿੱਚ ਹੋ ਰਹੀਆਂ ਧਾਂਦਲੀਆਂ ਬਾਰੇ ਕਿਤਾਬ ਲਿਖਾਂਗਾ, ਤਾਂ ਇਨਾ ਦੇ ਰੱਖੇ ਨਿਊਜ ਐਡਿਟਰ ਅਸਲਮ ਨੇ ਆਪਣੇ ਕੈਬਿਨ ਦੇ ਬਾਹਰ ਪੱਤਰਕਾਰ ਦੀ ਮੌਤ ਬਾਰੇ ਲਿਖ ਕੇ ਵੀ ਲਾਇਆ, ਮੈਂ ਕਹਿੰਦਾ ਰਿਹਾ ਕਿ ਮੇਰੀ ਕਿਤਾਬ ‘ਪੱਤਰਕਾਰ ਦੀ ਮੌਤ’ ਛੇਤੀ ਹੀ ਆ ਰਹੀ ਹੈ, ਜਿਸ ਨੂੰ ਕਿ ਪ੍ਰੈਸ ਕਲੱਬ ਚੰਡੀਗੜ੍ਹ ਵਿੱਚ ਰਲੀਜ਼ ਕੀਤਾ ਗਿਆ, ਇਸ ਕਿਤਾਬ ਦੀ ਰਲੀਜ਼ ਨੂੰ ਰੋਕਣ ਲਈ ਤੁਹਾਡੇ ਸੰਪਾਦਕ ਨੇ ਕੀ ਕੀ ਪਾਪੜ ਨਹੀ ਵੇਲੇ, ਉਸ ਨੇ ਕਲੱਬ ਦੇ ਪ੍ਰਧਾਨ ਨੂੰ ਧਮਕੀਆਂ ਦਿਤੀਆਂ, ਜਦੋਂ ਉਸ ਦੀ ਕੋਈ ਵਾਹ ਨਹੀ ਚੱਲੀ ਤਾਂ ਉਸ ਨੇ ਮੈਨੂੰ ਫੋਨ ਕੀਤੇ ਪਰ ਮੈਂ ਉਸ ਦਾ ਫੋਨ ਨਹੀ ਚੁੱਕ ਸਕਿਆ, ਤਾਂ ਉਸ ਦੇ ਪੱਤਰਕਾਰ ਭਾਰਦਵਾਜ ਨੇ ਸਾਡੀ ਗੱਲ ਕਰਾਈ, ਭਾਰਦਵਾਜ ਸਾਹਮਣੇ ਉਸ ਨੇ ਮੈਨੂੰ ਕਿਹਾ ਕਿ ਮੈਨੂੰ ਮਿਲ ਕੇ ਜਾਈਂ, ਪਰ ਮੈਂ ਨਹੀ ਮਿਲਣ ਲਈ ਗਿਆ, ਦਲਜੀਤ ਜੀ ਹੋਰ ਸੁਣੋ ਇਸ ਦੇ ਸਬੂਤ ਹਨ ਕੋਈ ਉਂਜ ਹੀ ਨਹੀ ਹੈ ਤੁਹਾਡੇ ਸੰਪਾਦਕ ਵਾਂਗ ਹਵਾ ਵਿੱਚ ਤੀਰ ਮਾਰ ਰਿਹਾ, ਨਾ ਹੀ ਮੈਂ ਤੁਹਾਡੇ ਸੰਪਾਦਕ ਵਾਂਗ ਕੋਈ ਮਹਾਂਪੁਰਖ ਬਣਨ ਦੀ ਦੌੜ ਵਿੱਚ ਹਾਂ, ਉਸ ਤੋਂ ਬਾਦ ਜਦੋਂ ਮੈਂ ਅਖਬਾਰ ਛੱਡ ਚੁਕਿਆਂ ਸਾਂ ਤਾਂ ਫੇਰ ਮੈਨੂੰ ਫੋਨ ਆਇਆ ਬੀਬੀ ਜੀ ਦਾ ਕਹਿੰਦੇ ‘ਕੋਈ ਗੱਲ ਨਹੀ ਜੋ ਕੁੱਝ ਹੋਇਆ ਠੀਕ ਹੈ ਤੁਸੀਂ ਬਹੁਤ ਕੁੱਝ ਕਰ ਲਿਆ, ਆਓ ‘ਕਮ ਬੈਕ’
ਹਾਂ ਜੀ ਦਲਜੀਤ ਜੀ ਜੇਕਰ ਮੈਨੂੰ ਕਢਿਆ ਹੁੰਦਾ ਤਾਂ ਤੁਹਾਡੇ ਪਿਆਰੇ ਸੰਪਾਦਕ ਨੇ ਮੈਨੂੰ ਘਰ ਆਉਣ ਲਈ ਕਹਿਣਾ ਸੀ, ਉਹ ਤਾਂ ਕਿਸੇ ਦੀ ਪਰਵਾਹ ਨਹੀ ਕਰਦਾ, ਉਹ ਤਾਂ ਸਿੱਖੀ ਦਾ ਵੱਡਾ ਮੁਦਈ ਬਣਿਆ ਫਿਰਦਾ ਹੈ, ਹੈ ਕਿ ਨਹੀ,।
ਦੂਜੀ ਗੱਲ ਤੁਸੀਂ ਕਿਹਾ ਹੈ ਕਿ ਮੈਂ ਸ੍ਰੋਮਣੀ ਕਮੇਟੀ ਦੇ ਖਿਲਾਫ ਕੁਝ ਨਹੀ ਲਿਖਦਾ, ਤੁਸੀਂ ਜਾਂ ਤਾਂ ਪੜਦੇ ਨਹੀ ਹੋ ਜਾਂ ਫਿਰ ਸਿਰਫ ਉਂਜ ਹੀ ਜਬੱਲੀਆਂ ਮਾਰਦੇ ਹੋ। ਕਿਸੇ ਤੇ ਵੀ ਦੋਸ਼ ਮੜਨ ਦੇ ਆਦੀ ਹੋ, ਉਂਜ ਹੀ ਤੁਹਾਨੂੰ ਵੀ ਸਾਇਦ ਆਪਣੇ ਪਿਆਰੇ ਸੰਪਾਦਕ ਵਾਂਗ ਮਹਾਂਪੁਰਖ ਬਣਨ ਦੀ ਆਦਤ ਪੈ ਗਈ ਹੈ। ਮੈਂ ਇਸ ਦਾ ਸਬੂਤ ਤੁਹਾਨੂੰ ਦੇ ਰਿਹਾ ਹਾਂ ਤੁਸੀ 2008 ਦੇ ਸਪੋਕਸਮੈਨ ਪੜ੍ਹ ਲਵੋ ਪੜ੍ਹੋ ਮੇਰੀਆਂ ਲਿਖਤਾ, ਚਲੋ ਛੱਡੋ ਤੁਸੀਂ ਕਹੋਗੇ ਕਿ ਇਹ ਤਾਂ ਸਪੋਕਸਮੈਨ ਕਰਕੇ ਸੀ, ਤਾਂ ਮੈਂ ਤੁਹਾਨੂੰ ਇਕ ਵੈਬਸਾਇਟ ਦਾ ਲਿੰਕ ਦੇ ਰਿਹਾ ਹਾਂ ਉਥੇ ਪਏ ਸਾਰੇ ਹੀ ਮੈਗਜ਼ੀਨ ਪੜ੍ਹੋ ਇਹ ਲਿੰਕ ਹੈ
http://www.indopunjab.com/index.php?option=com_content&task=blogcategory&id=60&Itemid=117
ਬਾਕੀ ਜੇਕਰ ਤੁਹਾਨੂੰ ਹੋਰ ਕੁਝ ਸਬੂਤਾਂ ਦੀ ਲੋੜ ਹੈ ਤਾਂ ਕਿਤੇ ਬਹਿਸ ਮੁਬਾਹਸਾ ਕਰ ਲੈਂਦੇ ਹਾਂ, ਪਰ ਤੁਹਾਨੂੰ ਚੰਗੀ ਸਲਾਹ ਦਿੰਦਾ ਹਾਂ ਕਿ 'ਪੱਤਰਕਾਰ ਦੀ ਮੌਤ' ਕਿਤਾਬ ਜਰੂਰ ਪੜ੍ਹੋ ਤੁਹਾਨੂੰ ਸਾਰਾ ਕੁਝ ਪਤਾ ਲਗ ਜਾਵੇਗਾ, ਤੁਹਾਡੇ ਪਿਆਰੇ ਸੰਪਾਦਕ ਬਾਰੇ ਵਿਚ। ਇਕ ਹੋਰ ਚੰਗੀ ਸਲਾਹ ਦਿੰਦਾ ਹਾਂ ਗੁਰੂ ਦੇ ਸੱਚੇ ਸਿੱਖ ਬਣੋ ਇਨਾਂ ਝੂਠੇ ਸੰਪਾਦਕ ਨੂੰ ਪਿਆਰਾ ਤੇ ਸਿਆਣਾ ਕਹਿਣਾ ਛੱਡ ਦੇਵੋ। ਅਜੇ ਵੀ ਵੇਲਾ ਨਹੀ ਖੁੰਜਿਆ।
ਸਾਇਦ ਤੁਹਾਡੇ ਮਨ ਦੀਆਂ ਉਲਝਣਾ ਨੂੰ ਦੂਰ ਕਰਨ ਵਿਚ ਕਾਮਯਾਬ ਹੋਇਆ ਹੋਵਾਂ
ਜੇਕਰ ਤੁਹਾਡਾ ਬਣ ਸਕਾਂ
ਗੁਰਨਾਮ ਸਿੰਘ ਅਕੀਦਾ
98885-06897

ਐਫ-49 ਰਣਜੀਤ ਨਗਰ ਸਿਉਨਾ ਰੋਡ
ਪਟਿਆਲਾ, ਪੰਜਾਬ (ਭਾਰਤ)
ਸੰਪਰਕ :-
ਮੋਬਾਇਲ ਨੰਬਰ : ੦9888506897
ਫੈਕਸ ਨੰਬਰ : 0175 -2355788


(30/11/10)
ਮਨਜੀਤ ਸਿੰਘ

ਬਚਿਤ੍ਰ ਨਾਟਕ ਗੁਰੂ ਤੇਗਬਹਾਦਰ ਸਾਹਿਬ ਨੂੰ ਬਿਪਰਵਾਦੀ ਵਿਚਾਰਧਾਰਾ ਦੇ ਰਖਵਾਲੇ ਵਜੋਂ ਪੇਸ਼ ਕਰਦਾ ਹੈ: ਗਿ: ਜਾਚਕ
ਨਿਊਯਾਰਕ 30 ਨਵੰਬਰ (ਮਨਜੀਤ ਸਿੰਘ) ਗੁਰੂ ਨਾਨਕ ਵਿਚਾਰਧਾਰਾ ਦਾ ਮੁੱਖ ਮਨੋਰਥ ਤੇ ਮੁੱਖ ਨਿਸ਼ਾਨਾ ਮਨੁੱਖਤਾ ਦੀ ਸਰਬਪੱਖੀ ਅਜ਼ਾਦੀ ਹੈ। ਇਹੀ ਕਾਰਣ ਸੀ ਕਿ ਗੁਰੂ ਤੇਗਬਹਾਦਰ ਸਾਹਿਬ ਧਾਰਮਿਕ ਅਜ਼ਾਦੀ ਦੇ ਮੁੱਢਲੇ ਮਾਨਵੀ ਅਧਿਕਾਰ ਦੀ ਸੁਰਖਿਆ ਲਈ ਔਰੰਗਜ਼ੇਬ ਵਲੋਂ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਨਾਉਣ ਵਾਲੀ ਰਾਜਨੀਤਕ ਧਿੰਙਾਜ਼ੋਰੀ ਦੇ ਖਿਲਾਫ਼ ਡਟ ਖਲੋਤੇ ਤੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਵਾਲੇ ਸਥਾਨ `ਤੇ ਆਪਣੀ ਸ਼ਹਾਦਤ ਦਿੱਤੀ। ਪਰ, ਦੁੱਖ ਦੀ ਗੱਲ ਹੈ ਕਿ ਸਾਡੇ ਕੁੱਝ ਲੇਖਕ ਤੇ ਪ੍ਰਚਾਰਕ ਅਗਿਆਨਤਾ ਵਸ ‘ਬਚਿਤ੍ਰ ਨਾਟਕ’ ਵਰਗੇ ਬਿਪਰਵਾਦੀ ਗ੍ਰੰਥ ਨੂੰ ਅਧਾਰ ਬਣਾ ਕੇ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਕੇਵਲ ‘ਤਿਲਕ ਜੰਝੂ’ ਦੀ ਰਖਵਾਲੀ ਖਾਤਰ ਹੋਈ ਦੱਸਦਿਆਂ ਸੀਮਤ ਕਰੀ ਜਾ ਰਹੇ ਹਨ। ਇਹ ਵਿਚਾਰ ਗੁਰਮਤਿ ਦੇ ਜਾਗਰੂਕ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਅੱਜ ਨਿਊਯਾਰਕ ਦੇ ਗੁਰਦੁਆਰਾ ਗਲੈਨਕੋਵ (ਲੌਂਗਆਈਲੈਂਡ) ਵਿਖੇ ਐਤਵਾਰ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਸ਼ਹੀਦੇ ਦਿਹਾੜੇ ਨੂੰ ਸਮਰਪਤ ਵਿਸ਼ੇਸ਼ ਸਤਸੰਗ ਵਿੱਚ ਵਖਿਆਨ ਕਰਦਿਆਂ ਦਿੱਤੇ।
ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਗੁਰੂ ਨਾਨਕ ਸਾਹਿਬ ਬ੍ਰਾਹਮਣੀ ਮਤ ਦੇ ਵਿਤਕਰੇ ਭਰਪੂਰ ਸੰਪਰਦਾਈ ਚਿੰਨ ਸੂਤ-ਜਨੇਊ ਦਾ ਵਿਰੋਧ ਕਰਦਿਆਂ ਉਸ ਦੀ ਥਾਂ ਸਤ, ਸੰਤੋਖ ਦਇਆ ਤੇ ਜਤ ਸਤ ਵਰਗੇ ਦੈਵੀ-ਗੁਣ ਧਾਰਨ ਕਰਨ ਦੀ ਪ੍ਰੇਰਨਾ ਕਰਨ ਦਾ ਹੋਕਾ ਦਿੰਦੇ ਰਹੇ। ਪਰ, ‘ਬਚਿਤ੍ਰ ਨਾਟਕ’ ਦਾ ਲੇਖਕ ਚਲਾਕੀ ਨਾਲ ਦਸਮ ਪਾਤਸ਼ਾਹ ਦੇ ਮੂੰਹੋਂ ‘ਤਿਲਕ ਜੰਝੂ ਰਾਖਾ ਪ੍ਰਭ ਤਾਕਾ’ ਕਹਾ ਕੇ, ਤੇਹਰੇ ਤੱਗਾਂ ਵਾਲੇ ਬਨਾਰਸੀ ਠੱਗਾਂ ਨੂੰ ਸਾਧ ਬਣਾ ਕੇ ਤੇ ਇਸ ਵਿਚਾਰਧਾਰਾ ਨੂੰ ਗੁਰੂ ਕਾ ਧਰਮ ਦਰਸਾ ਕੇ ਗੁਰੂ ਤੇਗਬਹਾਦਰ ਸਾਹਿਬ ਸਮੇਤ ਸਮੂਹ ਗੁਰੂ ਸਾਹਿਬਾਨ ਨੂੰ ਬਿਪਰਵਾਦੀ ਵਿਚਾਰਧਾਰਾ ਦੇ ਰਖਵਾਲੇ ਤੇ ਪ੍ਰਚਾਰਕ ਵਜੋਂ ਪੇਸ਼ ਕਰਦਾ ਹੈ। ਸਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਬਚਿਤ੍ਰ ਨਾਟਕ ਓਹੀ ਪੁਸਤਕ ਹੈ ਜਿਸ ਵਿੱਚ ਦਸ ਗੁਰੂ ਸਾਹਿਬਾਨ ਨੂੰ ਸ੍ਰੀ ਰਾਮਚੰਦਰ ਦੇ ਬੇਟੇ ਲਵ ਅਤੇ ਕੁਸ਼ ਦੀ ਸੰਤਾਨ ਦਸਦਿਆਂ ਦਸਵੇਂ ਪਾਤਸ਼ਾਹ ਨੂੰ ਮਹਾਂਕਾਲ ਕਾਲਕਾ ਦਾ ਅਰਾਧਕ ਦਸਿਆ ਹੈ।
ਜਾਚਕ ਜੀ ਦੱਸਿਆ ਕਿ ਇਤਿਹਾਸ ਮੁਤਾਬਿਕ ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਛੇਵੀਂ ਸਦੀ ਵਿੱਚ ਅਤੇ ਭਗਤ ਰਾਮਾਨੰਦ ਜੀ ਬਾਰ੍ਹਵੀਂ ਸਦੀ ਵਿੱਚ ਪੈਦਾ ਹੋਏ। ਸ੍ਰੀ ਅਨੰਦਪੁਰ ਸਾਹਿਬ ਨਗਰੀ ਵਸਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਇਥੋਂ ਜਾ ਕੇ ਪਾਉਂਟਾ ਸਾਹਿਬ ਨਗਰ ਵਸਾਇਆ ਗੁਰੂ ਗੋਬਿੰਦ ਸਿੰਘ ਜੀ ਨੇ? ਪਰ, ਇਹ ਪੁਸਤਕ ਅਭੁੱਲ ਸਤਿਗੁਰੂ ਜੀ ਦੇ ਮੁੱਖੋਂ ਅਖਵਾਉਂਦੀ ਹੈ ਕਿ ਹਜ਼ਰਤ ਮੁਹੰਮਦ ਭਗਤ ਰਾਮਨੰਦ ਜੀ ਤੋਂ ਪਿਛੋਂ ਪੈਦਾ ਹੋਏ ਅਤੇ ਭੰਗਾਣੀ ਦੇ ਜੁੱਧ ਪਿਛੋਂ ਪਾਉਂਟਾ ਸਾਹਿਬ ਤੋਂ ਜਾ ਕੇ ਗੁਰੂ ਜੀ ਨੇ ਕਹਿਲੂਰ ਰਿਆਸਤ ਵਿੱਚ ਅਨੰਦਪੁਰ ਵਸਾਇਆ। ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਫਿਰ ਵੀ ਅਜਿਹੀ ਪੁਸਤਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਤੇ ਆਤਮ-ਕਥਾ ਮੰਨ ਕੇ ਗੁਰਦਵਾਰਿਆਂ ਵਿੱਚ ਗਾਈ ਤੇ ਪ੍ਰਚਾਰੀ ਜਾ ਰਹੇ ਹਾਂ।


(30/11/10)
ਪ੍ਰਭਜੀਤ ਸਿੰਘ ਧਵਨ ਦੁਬਈ

ਗੁਰਮਤ ਵਿਚਾਰਾਂ
ਪ੍ਰਭਜੀਤ ਸਿੰਘ ਧਵਨ ਦੁਬਈ
ਦੁਬਈ--ਰਹਿਸਲ ਖੇਮਾਂ ਮਿਤੀ ੨੯-੧੧-੨੦੧੦
ਗੁਰੂ ਨਾਨਕ ਸਾਹਿਬ ਜੀ ਨੇ ਧਾਰਮਕ ਕਰਮ ਕਾਂਡ ਦੇ ਭਰਮਾਂ ਨੂੰ ਤੋੜਦਿਆਂ ਹੋਇਆ ਸਮੁੱਚੀ ਮਨੁੱਖਤਾ ਨੂੰ ਨਵਾਂ ਰਾਹ ਦਰਸਾਇਆ---ਗੁਰਬਚਨ ਸਿੰਘ ਥਾਈਲੈਂਡ
ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਦਿਵਸ ਮਨਾਉਂਦਿਆਂ ਹੋਇਆਂ ਰਹਿਸਲ ਖੇਮਾਂ ਵਿਖੇ ਭਾਈ ਸੁਰਜੀਤ ਸਿੰਘ ਤੇ ਭਾਈ ਅਮਰਜੀਤ ਸਿੰਘ ਵਲੋਂ ਆਪਣੀ ਵਰਕਸ਼ਾਪ ਵਿੱਚ ਦੀਵਾਨ ਸਜਾਇਆ ਗਿਆ। ਹੁੰਮ ਹਮਾ ਕੇ ਸੰਗਤਾਂ ਨੇ ਇਸ ਦੀਵਾਨ ਦੀ ਹਾਜ਼ਰੀ ਭਰੀ। ਦੀਵਾਨ ਦੀ ਅਰੰਭਤਾ ਕਰਦਿਆਂ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਗਿਆਨੀ ਸੁਖਦੇਵ ਸਿੰਘ ਜੀ ਮਿਸ਼ਨਰੀ ਨੇ ‘ਮਨ ਹਾਲੀ ਕਿਰਸਾਣੀ ਕਰਣੀ ਸਰਮ ਪਾਣੀ ਤਨ ਖੇਤ’ ਦੇ ਸ਼ਬਦ ਦੀ ਵਿਚਾਰ ਕਰਦਿਆਂ ਕਿਹਾ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦਰਸਾਏ ਮਾਰਗ ਤੋਂ ਭਟਕ ਗਏ ਹਾਂ। ਅੱਜ ਸਾਡੇ ਵਿੱਚ ਰੱਬੀ ਗੁਣਾਂ ਦੀ ਘਾਟ ਆ ਗਈ ਹੈ, ਜਿਸ ਕਰਕੇ ਸਿੱਖ ਕੌਮ ਡੇਰਵਾਦ ਦੀ ਸ਼ਿਕਾਰ ਹੋ ਕੇ ਰਹਿ ਗਈ ਹੈ। ਇਹਨਾਂ ਤੋਂ ਉਪਰੰਤ ਪੰਜਾਬ ਤੋਂ ਉਚੇਚੇ ਤੌਰ `ਤੇ ਆਏ ਪੰਥਕ ਵਿਦਵਾਨ ਪ੍ਰੋ. ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਰਾਗ ਬਸੰਤ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਣ ਕੀਤੇ ਹੋਏ ਸ਼ਬਦ ‘ਅੱਖਰ ਲਿਖੇ ਸੇਈ ਗਾਵਾ’ ਦੀਆਂ ਬਹੁਤ ਹੀ ਡੂੰਘੀਆਂ ਵਿਚਾਰਾਂ ਕਰਦਿਆਂ ਕਿਹਾ ਕਿ ਅੱਜ ਅਸੀਂ ਗੁਰਪੁਰਬ ਤਾਂ ਜ਼ਰੂਰ ਮਨਾ ਰਹੇ ਹਾਂ ਪਰ ਭਰਮਾਂ ਦੇ ਜਾਲ ਵਿੱਚ ਫਸ ਕੇ ਧਾਰਮਕ ਕਰਮਕਾਂਡ ਵੀ ਨਿਭਾਈ ਜਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਤਾਂ ਜ਼ਰੂਰ ਟੇਕਦੇ ਹਾਂ ਪਰ ਗੁਰਬਾਣੀ ਵਿਚਾਰ ਲੈਣ ਲਈ ਤਿਆਰ ਨਹੀਂ ਹਾਂ। ਕੜੇ ਦੇ ਨਾਲ ਲਾਲ ਧਾਗਾ ਬੰਨਿਆ ਇਸ ਗੱਲ ਦਾ ਪ੍ਰਤੀਕ ਹੈ। ਬ੍ਰਹਾਮਣ ਜਾਂ ਜੋਤਸ਼ੀ ਵਲੋਂ ਦਸਿਆ ਹੋਇਆ ਨਗ ਵੀ ਮੁੰਦਰੀਆਂ ਵਿੱਚ ਪਾਈ ਫਿਰਦੇ ਹਾਂ ਤੇ ਰੱਦ ਕੀਤੇ ਹੋਏ ਦੇਵੀ ਦੇਵਤਿਆਂ ਦੀ ਵੀ ਪੂਰੀ ਮਾਨਤਾ ਕਰ ਰਹੇ ਹਾਂ। ਇੱਕ ਅਕਾਲ ਪੁਰਖ ਦੇ ਸਦੀਵ ਕਾਲ ਗੁਣਾਂ ਨਾਲ ਸਾਂਝ ਨਹੀਂ ਪਾ ਰਹੇ। ਕਿੰਨੀ ਤਰਾਸਦੀ ਹੈ ਕਿ ਧਰਮ ਦਾ ਪਰਚਾਰ ਤਾਂ ਬਹੁਤ ਹੋ ਰਿਹਾ ਹੈ ਪਰ ਸਾਡੇ ਬੱਚੇ ਪਤਿਤ ਤੇ ਨਸ਼ਈ ਹੋ ਰਹੇ ਹਨ। ਜਿਸ ਦਾ ਸਿੱਧਾ ਸਬੂਤ ਹੈ ਕਿ ਧਰਮ ਪਰਚਾਰ ਗੁਰੂ ਨਾਨਕ ਸਾਹਿਬ ਜੀ ਦੀ ਦੱਸੀ ਹੋਈ ਵਿਚਾਰਧਾਰਾ ਤੋਂ ਅੱਡ ਹੋ ਗਿਆ ਹੈ। ਗੁਰਬਾਣੀ ਪ੍ਰਤੀ ਜਾਗਰਤੀ ਨਾ ਹੋਣ ਕਰਕੇ ਹੀ ਬਚਿਤ੍ਰ ਨਾਟਕ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਪ੍ਰਕਾਸ਼ ਕੀਤਾ ਜਾ ਰਿਹਾ ਹੈ। ਇੱਕ ਤੱਥ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤਿੰਨ ਕ੍ਰੋੜ ਤੋਂ ਉਪਰ ਵੱਖ ਵੱਖ ਧਰਮਾਂ ਦੀ ਸੋਚ ਨਾਲ ਜੁੜੇ ਹੋਏ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੀ ਸੋਚ ਨਾਲ ਜੁੜ ਕੇ ਸਿੱਖੀ ਧਾਰਨ ਕੀਤੀ। ਅੱਜ ਕਿਹਾ ਜਾ ਰਿਹਾ ਹੈ ਕਿ ਦੋ ਲੱਖ ਨੂੰ ਅੰਮ੍ਰਿਤ ਛਕਾ ਦਿੱਤਾ ਹੈ ਪਰ ਉਹ ਗਏ ਕਿਹੜੇ ਪਾਸੇ ਕਿਸੇ ਨੂੰ ਕੋਈ ਪਤਾ ਨਹੀਂ ਹੈ।
ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਕਿਹਾ ਜਿਸ ਸ਼ਬਦ ਦੀ ਵਿਚਾਰ ਕੀਤੀ ਜਾ ਰਹੀ ਹੈ ਜਾਂ ਗੁਰਮਤ ਪ੍ਰਤੀ ਕੋਈ ਸੁਆਲ ਹੈ ਤਾਂ ਪੁਛਿਆ ਵੀ ਜਾ ਸਕਦਾ ਹੈ। ਅੰਤ ਵਿੱਚ ਸਿੰਘ ਸਭਾ ਕਨੇਡਾ ਤੇ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਜੋ ਆਪੋ ਆਪਣਾ ਪਿੰਡ ਸੰਭਾਲਣ ਦਾ ਜੋ ਯਤਨ ਕੀਤਾ ਜਾ ਰਿਹਾ ਹੈ ਉਸ ਸਬੰਧੀ ਪੂਰੀ ਜਾਣਕਾਰੀ ਦਿੱਤੀ। ਦੀਵਾਨ ਦੀ ਸਮਾਪਤੀ ਉਪਰੰਤ ਬਹੁਤ ਸਾਰੇ ਨੌਜਵਾਨਾਂ ਨੇ ਦੱਸਿਆ ਕਿ ਅਸੀਂ ਸਿੱਖ ਮਾਰਗ ਤੇ ਸਿੰਘ ਸਭਾ ਕਨੇਡਾ ਨੂੰ ਜ਼ਰੂਰ ਪੜ੍ਹਦੇ ਤੇ ਸੁਣਦੇ ਹਾਂ।
ਅਜਮਾਨ ਤੋਂ ਭਾਈ ਰਤਨ ਸਿੰਘ, ਉਹਨਾਂ ਦਾ ਪਰਵਾਰ, ਭਾਈ ਗੁਰਦੇਵ ਸਿੰਘ, ਭਾਈ ਮਹਿੰਦਰ ਸਿੰਘ ਹੁਰਾਂ ਉਚੇਚੇ ਤੌਰ `ਤੇ ਹਾਜ਼ਰੀ ਭਰੀ।
ਗਿਆਨੀ ਸੁਖਦੇਵ ਸਿੰਘ ਜੀ ਮਿਸ਼ਨਰੀ ਹਰ ਸ਼ੁੱਕਰਵਾਰ ਨੂੰ ਦੋ ਚਾਰ ਵਜੇ ਤੀਕ ਗੁਰਮਤ ਦੀ ਕਲਾਸ ਤੇ ਗੁਰਬਾਣੀ ਸੰਥਿਆ ਕਲਾਸ ਲਗਾਉਂਦੇ ਹਨ। ਜਿਸ ਵਿੱਚ ਸੰਗਤ ਬਹੁਤ ਉਤਸਾਹ ਨਾਲ ਭਾਗ ਲੈਂਦੀ ਹੈ। ਭਾਈ ਸੁਰਜੀਤ ਸਿੰਘ ਤੇ ਭਾਈ ਅਮਰਜੀਤ ਸਿੰਘ ਹੁਰਾਂ ਕਿਹਾ ਅਸੀਂ ਰਹਿਸਮ ਖੇਲਾ ਵਿਖੇ ਵੀ ਗੁਰਮਤ ਦੀਆਂ ਕਲਾਸਾਂ ਦਾ ਪ੍ਰਬੰਧ ਦਾ ਉਦਮ ਕਰਾਂਗੇ।
ਪ੍ਰਭਜੀਤ ਸਿੰਘ ਧਵਨ ਦੁਬਈ


(30/11/10)
ਤੱਤ ਗੁਰਮਤਿ ਪਰਿਵਾਰ

ਪੰਥਕ ਖਬਰ ਤਰਾਸ਼ੀ

(1)ਖਬਰ:- ਤਿੱਤਲੀ ਦੇ ਪਰਾਂ ਵਿਚੋਂ ਗੁਰੂ ਨਾਨਕ ਨਜ਼ਰ ਆਉਂਦਾ: ਖਬਰ

ਟਿੱਪਣੀ:- ਕੌਣ ਕਹਿੰਦਾ ਹੈ ਕਿ ‘ਪੰਜਾਬ ਵਸਦਾ ਗੁਰਾਂ ਦੇ ਨਾਂ ’ਤੇ’? ਬਲਕਿ ਕਹਿਣਾ ਤਾਂ ਇਹੋਂ ਬਣਦਾ ਹੈ ‘ਪੰਜਾਬ (ਸਿੱਖ) ਲੁੱਟਦਾ ਗੁਰਾਂ ਦੇ ਨਾਂ ਤੇ’। ਭਾਵ ਅੱਜ ਦੇ ਸਿੱਖ ਨੂੰ ਕੋਈ ‘ਗੁਰੂ’ ਦਾ ਨਾਂ ਵਰਤ ਕੇ ਮੂਰਖ ਬਣਾ ਕੇ ਬਹੁਤ ਆਸਾਨੀ ਲੁੱਟ ਸਕਦਾ ਹੈ। ਇਸ ਦੀ ਅੰਨ੍ਹੀ ਸ਼ਰਧਾ ਐਸੀ ਹਰ ਗਲਤ ਗੱਲ ਅੱਗੇ ਨਤਮਸਤਕ ਹੈ। ਕੋਈ ‘ਗੁਰੂ ਦੇ ਬਾਜ਼ਾਂ’ ਦੇ ਨਾਂ ’ਤੇ ਲੁੱਟਦਾ ਹੈ, ਕੋਈ ‘ਗੁਰੂ ਦੇ ਚੋਲੇ’ ਦੇ ਨਾਂ ’ਤੇ ਲੁੱਟੀ ਜਾਂਦਾ ਹੈ, ਕੋਈ ‘ਗੁਰੂ ਦਾ ਗੰਗਾਸਾਗਰ’ ਬਣਾ ਕੇ ਲੁੱਟੀ ਜਾਂਦਾ ਹੈ। ਗੁਰਬਾਣੀ ਤੋਂ ਟੁੱਟਿਆ ਸਿੱਖ ਅੱਜ ਹਰ ਐਰੇ ਗੈਰੇ ਨੱਥੂ-ਖੈਰੇ ਦੇ ਚੰਗੁਲ ਵਿਚ ਫੱਸ ਕੇ ਅਪਣੀ ਲੁੱਟ ਕਰਾ ਰਿਹਾ ਹੈ। ਇਸ ਨੂੰ ਗੁਰਬਾਣੀ ਵਿਚਲਾ ਬਾਬਾ ਨਾਨਕ ਨਜ਼ਰ ਨਹੀਂ ਆਉਂਦਾ, ਬਾਕੀ ਭਾਂਵੇ ਇਸ ਨੂੰ ਤਿਤਲੀ ਦੇ ਪਰਾਂ ਵਿਚੋਂ ‘ਗੁਰੂ ਨਾਨਕ’ ਦਿੱਸਦਾ ਹੈ ਜਾਂ ਨਿਸ਼ਾਨ ਸਾਹਿਬ ਵਿਚੋਂ।

(2)ਖਬਰ:- ਬਾਬਾ ਬੰਦਾ ਸਿੰਘ ਬਹਾਦੁਰ ਦਾ ਹੈਲਮੈਟ (ਲੋਹ ਟੋਪ) ਵਾਲਾ ਬੁੱਤ ਲਾਉਣਾ ਸਿੱਖ ਸਿਧਾਂਤਾਂ ਦਾ ਮਖੌਲ ਉਡਾਉਣਾ: ਭਾਈ ਹਰਦੀਪ ਸਿੰਘ ਜੀ ਮੋਹਾਲੀ

ਟਿੱਪਣੀ:- ਮੌਜੂਦਾ ਸ਼੍ਰੋਮਣੀ ਕਮੇਟੀ ਤੋਂ ਕਿਸੇ ਪੰਥਕ ਭਲਾਈ ਦੇ ਕਾਰਜ ਦੀ ਆਸ ਕਰਨੀ ਮੂਰਖਤਾ ਹੀ ਹੋਵੇਗੀ। ਜੇ ਉਹ ਬਾਬਾ ਬੰਦਾ ਸਿੰਘ ਬਹਾਦੁਰ ਦੀ ਯਾਦਗਾਰ ਬਣਾਉਣ ਦਾ ਪ੍ਰੋਗਰਾਮ ਉਲੀਕ ਰਹੀ ਹੈ ਤਾਂ ਉਸ ਦਾ ਮਕਸਦ ਉਸ ਦੇ (ਸਹੀ) ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਣਾ ਨਹੀਂ, ਬਲਕਿ ਉਸ ਦੀ ਸ਼ਖਸੀਅਤ ਦਾ ‘ਬ੍ਰਾਹਮਣੀਕਰਨ’ ਕਰਨਾ ਹੈ।

(3)ਖਬਰ:- ਮੱਕੜ ਨੇ ਪ੍ਰਿਯੰਕਾ ਗਾਂਧੀ ਨੂੰ ਸਿਰੋਪਾ ਦੇਣ ਤੋਂ ਪਾਸਾ ਵੱਟਿਆ: ਇਕ ਖਬਰ

ਟਿੱਪਣੀ:- ਸਿੱਖੀ ਦਾ ਕੇਂਦਰੀ ਸਥਾਨ ਮੰਨੇ ਜਾਂਦੇ ਦਰਬਾਰ ਸਾਹਿਬ ਵਿਚੋਂ ਤਾਂ ਬਰਾਬਰੀ ਦਾ ਸੰਦੇਸ਼ ਮਿਲਣਾ ਚਾਹੀਦਾ ਹੈ। ਪਰ ਪਤਾ ਨਹੀਂ ਉੱਥੇ ਇਹ ‘ਵੀ ਆਈ ਪੀ’ ਦੀ ਵਿਤਕਰੇ ਵਾਲੀ ਪ੍ਰਥਾ ਕਿਸ ਮਾੜੇ ਸਮੇਂ ਵਿਚ ਚਾਲੂ ਹੋ ਗਈ। ਜਿਸ ‘ਗੁਰੂ ਘਰ’ ਵਿਚ ਭਾਰਤ ਸਮਰਾਟ ਅਕਬਰ ਨੂੰ ਕੋਈ ਤਵੱਜ਼ੋ ਨਹੀਂ ਦਿੱਤੀ ਗਈ, ਉਸ ਦੇ ਕੇਂਦਰੀ ਸਥਾਨ ’ਤੇ ਕਾਬਜ਼ ਪੁਜਾਰੀ ਹਰ ਐਰੇ ਗੈਰੇ ਨੂੰ ‘ਵੀ ਆਈ ਪੀ’ ਬਣਾਕੇ ਚਾਪਲੁਸੀ ਕਰ ਰਹੇ ਹਨ। ਇਹ ਹਿੰਦੂ ਮੰਦਿਰਾਂ ਦੇ ਪੁਜਾਰੀਆਂ ਦੀ ਨਕਲ ਮਾਤਰ ਹੈ। ਇਸ ਤੋਂ ਵੱਧ ਗਿਰਾਵਟ ਦੀ ਨਿਸ਼ਾਨੀ ਕੀ ਕਹੀ ਜਾ ਸਕਦੀ ਹੈ?

ਬਾਕੀ ਰਹੀ ਮੱਕੜ ਵਲੋਂ ਪ੍ਰਿਯੰਕਾ ਗਾਂਧੀ ਨੂੰ ਸਿਰੋਪਾ ਨਾ ਦੇਣ ਦੀ ਗੱਲ ਤਾਂ ਉਸ ‘ਵਿਚਾਰੇ’ ਦੇ ਕੀ ਵੱਸ ਹੈ? ਉਹ ਤਾਂ ਅਪਣੇ ਆਕਾ ਦੇ ਹੁਕਮ ਦਾ ਗੁਲਾਮ ਹੈ। ਜੇ ਉਸ ਦਾ ਆਕਾ ਉਸ ਨੂੰ ਇਸ਼ਾਰਾ ਕਰ ਦੇਵੇ ਤਾਂ ਉਹ ‘ਖੋਤੇ’ ਨੂੰ ਵੀ ਸਿਰੋਪਾ ਦੇ ਦੇਵੇ।

(4)ਖਬਰ:- ਵਿਧਾਨ ਦੀ ਧਾਰਾ 25 ਸਾੜਨ ਦਾ ਮੈਂ ਵਿਰੋਧ ਕੀਤਾ ਸੀ: ਬਾਦਲ

ਟਿੱਪਣੀ:- ਲਗਦਾ ਹੈ ਬਾਦਲ ਜੀ ਨੇ ਜਿੰਦਗੀ ਵਿਚ ਸ਼ਾਇਦ ਇਹੋ ਇਕ ਪੰਥਦਰਦ ਦਾ ਕੰਮ ਕੀਤਾ ਸੀ ਕਿ ਉਹਨਾਂ ਦਿਲੀ ਜਾ ਕੇ ਵਿਵਾਦਸਪਦ ਧਾਰਾ-25 ਸਾੜੀ ਸੀ। ਉਸ ਤੋਂ ਬਗੈਰ ਤਾਂ ਉਹਨਾਂ ਦੀ ਜ਼ਿੰਦਗੀ ਵਿਚੋਂ ਹੋਰ ਕੋਈ ਪੰਥਦਰਦ ਦਾ ਕੰਮ ਨਹੀਂ ਮਿਲਦਾ। ਗੁਰਮਤਿ ਤੋਂ ਉਲਟ ਪੰਥ-ਘਾਤੀ ਕੰਮਾਂ ਦੀ ਲਿਸਟ ਬੜੀ ਲੰਮੀ ਹੈ ਅਤੇ ਇਹ ਲਗਾਤਾਰ ਵੱਧਦੀ ਜਾ ਰਹੀ ਹੈ। ਹੁਣ ਉਹਨਾਂ ਨੂੰ ਅਪਣੇ ਵਲੋਂ ਕੀਤੇ ਸ਼ਾਇਦ ਇਕੋ ਇਕ ਪੰਥਦਰਦ ਵਾਲੇ ਕੰਮ ਦਾ ਵੀ ਅਫਸੋਸ ਹੋ ਰਿਹਾ ਹੈ। ਸਹੀ ਕਿਹਾ ਜਾਂਦਾ ਹੈ, ਜਦੋਂ ਕਿਸੇ ਸਿੱਖ ਵਿਚੋਂ ਪੰਥ ਵਿਰੋਧ ਬੋਲਦਾ ਹੈ ਤਾਂ ਸਿਰ ਚੜ੍ਹ ਕੇ ਬੋਲਦਾ ਹੈ।

(5)ਖਬਰ:- ‘ਸ਼੍ਰੋਮਣੀ ਕਮੇਟੀ’ ਬਾਦਲ ਪਰਿਵਾਰ ਨੇ ਅਪਣੀ ਜਗੀਰ ਬਣਾਈ: ਸਰਨਾ

ਟਿੱਪਣੀ:- ਸਰਨਾ ਜੀ! ਇਹ ਤਾਂ ਸਿੱਖ ਕੌਮ ਦਾ ਦੁਖਾਂਤ ਹੈ ਕਿ ਇੱਥੇ ਹਰ ਗੁਰਧਾਮ ਦਾ ਪ੍ਰਬੰਧਕ ਉਸ ਨੂੰ ਅਪਣੀ ਨਿੱਜੀ ਜਾਗੀਰ ਹੀ ਸਮਝਦਾ ਹੈ। ਜਦੋਂ ਮੱਕੜ ਜੀ ਬੋਲਦੇ ਹਨ ਤਾਂ ਉਹਨਾਂ ਨੂੰ ਦਿਲੀ ਕਮੇਟੀ ਤੁਹਾਡੀ ਨਿੱਜੀ ਜਾਗੀਰ ਲਗਦੀ ਹੈ। ਜਦੋਂ ਤੂਸੀ ਬੋਲਦੇ ਹੋ ਤਾਂ ਤੁਹਾਨੂੰ ਸ਼੍ਰੋਮਣੀ ਕਮੇਟੀ। ਹੋ ਤੁਸੀਂ ਦੋਨੋ ਹੀ ਸੱਚੇ। ਬਸ ਅਫਸੋਸ ਇਹੀ ਹੈ ਕਿ ਸਾਨੂੰ ਦੁਜੇ ਬਾਰੇ ਹੀ ਸੱਚ ਬੋਲਣਾ ਆਉਂਦਾ ਹੈ, ਅਪਣੀ ਪੀੜੀ ਹੇਠ ਕੋਈ ਸੋਟਾ ਫੇਰ ਕੇ ਕੋਈ ਨਹੀਂ ਵੇਖਣਾ ਚਾਹੁੰਦਾ। ਅਮਰੀਕਾ ਦੇ ਇਕ ਐਸੇ ਹੀ ‘ਜਾਗੀਰਦਾਰ’ (ਗੁਰਦੁਆਰਾ ਪ੍ਰਧਾਨ) ਨੇ ਤਾਂ ਗੁਰਧਾਮ ਨੂੰ ਅਦਾਲਤ ਵਿਚ ਵੀ ਅਪਣੀ ਜਾਗੀਰ ਸਾਬਿਤ ਕਰਵਾ ਲਿਆ ਅਤੇ ਉੱਥੇ ਅੰਮ੍ਰਿਤਧਾਰੀ ਸਿੱਖਾਂ ਦੇ ਦਾਖਲੇ ’ਤੇ ਹੀ ਪਾਬੰਦੀ ਲਵਾ ਦਿੱਤੀ।

(6)ਖਬਰ:- ਕਾਰਸੇਵਾ ਵਾਲਾ ਬਾਬਾ ਰਾਤ ਨੂੰ ਝੋਨਾ ਅਤੇ ਗੁਰਦੁਆਰੇ ਦਾ ਸਮਾਨ ਲੈ ਕੇ ਤਿੱਤਰ: ਇਕ ਖਬਰ

ਟਿੱਪਣੀ:- ਸਾਰੇ ਅਖੌਤੀ ਬਾਬੇ ਹੁੰਦੇ ਤਾਂ ਲੁਟੇਰੇ ਹੀ ਹਨ। ਇਹਨਾਂ ਵਲੋਂ ਸਭ ਤੋਂ ਵੱਧ ਕੀਤੀ ਜਾਂਦੀ ਲੁੱਟ ਹੈ, ਮਾਨਸਿਕ ਲੁੱਟ। ਮਾਨਸਿਕ ਲੁੱਟ ਦੇ ਸਹਾਰੇ ਇਹ ਸ਼ਰਧਾਲੂ ਦੀ ਆਰਥਿਕ, ਸਮਾਜਿਕ ਅਤੇ ਸ਼ਰੀਰਕ ਲੁੱਟ ਵੀ ਕਰਦੇ ਹਨ। ਪਰ ਜਦੋਂ ਇਹਨਾਂ ਨੂੰ ਜਾਪੇ ਕੇ ਮਾਨਸਿਕ ਲੁੱਟ ਦੇ ਹਥਿਆਰ ਕਾਮਯਾਬ ਨਹੀਂ ਹੋ ਰਹੇ ਤਾਂ ਇਹ ‘ਭੱਜਦੇ ਚੋਰ ਦੀ ਲੁੰਗੀ ਹੀ ਸਹੀ’ ਵਾਂਗੂ ਜੋ ਵੀ ਮਿਲਦਾ ਹੈ, ਉਸੇ ’ਤੇ ਹੱਥ ਫੇਰ ਕੇ ਤਿੱਤਰ ਹੋਣ ਦਾ ਜਤਨ ਕਰਦੇ ਨੇ, ਜਿਵੇਂ ਇਸ ਖਬਰ ਵਿਚਲੇ ‘ਬਾਬੇ’ ਨੇ ਕੀਤਾ।

ਤੱਤ ਗੁਰਮਤਿ ਪਰਿਵਾਰ

www.tattgurmatparivar.com


(29/11/10)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸੰਪਾਦਕ ਜੀਉ,

ਸਤਿ ਸ਼੍ਰੀ ਅਕਾਲ!

ਮੇਰੇ ਲਿਖੇ ਲੇਖ ‘ਗੁਰੂ ਨਾਨਕ ਲਈ ਧਿਆਇ` ਬਾਰੇ ਆਪ ਜੀ ਦੀ ਸੰਪਾਦਕੀ ਟਿੱਪਣੀ ਦਾ ਬਹੁਤ ਧਨਵਾਦ ਜਿਸ ਰਾਹੀਂ ਲੇਖਕ ਨੂੰ ਕੁੱਝ ਨਵੀਂ ਜਾਣਕਾਰੀ ਵੀ ਪ੍ਰਾਪਤ ਹੋਈ ਹੈ। ਮਿਸਾਲ ਦੇ ਤੋਰ ਤੇ ਦਾਸ ਨੂੰ ਇਹ ਨਹੀਂ ਸੀ ਪਤਾ ਕਿ ‘ਗੁਰੂ ਨਾਨਕ ਲਈ ਧਿਆਇ` ਪੰਗਤੀ ਵੀ ‘ਅਜੀਬ ਡ੍ਰਾਮੇ` ਵਿੱਚ ਦਰਜ ਹੈ। ਦਾਸ ਇਸ ਡ੍ਰਾਮੇ ਦੀ ਕਿਸੇ ਵੀ ਗੁਰਮਤਿ ਵਿਰੋਧੀ ਗੱਲ ਦਾ ਸਮਰਥਕ ਨਹੀਂ ਅਤੇ ਇਸ ਨੂੰ ‘ਗ੍ਰੰਥ` ਨਾ ਕਹਿੰਦੇ ਹੋਏ ‘ਕੇਵਲ ਵਚਿੱਤਰ ਨਾਟਕ ਜਾਂ ਅਜੀਬ ਡ੍ਰਾਮਾ` ਕਹਿਣ ਨੂੰ ਤਰਜੀਹ ਦਿੰਦਾ ਹੈ।

‘ਗੁਰੂ ਨਾਨਕ ਲਈ ਧਿਆਇ` ਦੇ ਅੱਗੇ ਦੇ ਸ਼ਬਦ, ਯਾਨੀ ਅੰਗਦ ਤੇ ਗੁਰੂ ਅਮਰਦਾਸ…ਗੁਰੂ ਤੇਗ ਬਹਾਦਰ ਸਿਮਰੀਏ. . ਸ਼ਬਦ ਵੀ ਕੀ ਵਚਿੱਤਰ ਨਾਟਕ ਤੋਂ ਹੀ ਹਨ? ਦਾਸ ਨੂੰ ਇਸ ਬਾਰੇ ਪਤਾ ਨਹੀਂ। ਕਿਰਪਾ ਕਰਕੇ ਇਸ ਬਾਰੇ ਵੀ ਸੁਚੇਤ ਕਰਨਾ ਜੀ।

ਮੇਰੇ ਲੇਖ ਵਿੱਚ ਆਪਣੀ ਗੱਲ ਕਹਿਣ ਵਿੱਚ ਕੋਈ ਅਸਪਸ਼ਟਤਾ ਰਹਿ ਗਈ ਹੋਣੀਂ ਹੈ ਜਿਸ ਲਈ ਮੈਂ ਛਿਮਾ ਦਾ ਜਾਚਕ ਹਾਂ। ਪਰ ਮੈਂ ਸਪਸ਼ਟ ਕਰ ਦੇਵਾਂ ਕਿ ਮੇਰੇ ਲੇਖ ਦਾ ਮਕਸਦ ਸਿਰਫ਼ ਇਸ ਨੁੱਕਤੇ ਨੂੰ ਸਪਸ਼ਟ ਕਰਨਾ ਸੀ ਕਿ ਜੇਕਰ ਭਵਿਖ ਵਿਚ, ਕਦੇ ਵੀ ਕੋਮੀ ਪੱਧਰ ਤੇ, ਕਿਸੇ ਸਵੀਕਾਰਣ ਯੋਗ ਅਤੇ ਵਾਜਬ ਪਲੇਟ ਫ਼ਾਰਮ ਤੇ ਵਾਜਬ ਢੰਗ ਨਾਲ ਪ੍ਰਚਲਤ ਅਰਦਾਸ ਦੀ ਸ਼ਬਦਾਵਲੀ ਬਦਲਣ ਦਾ ਉਪਰਾਲਾ ਹੁੰਦਾ ਹੈ ਤਾਂ ਅਰਦਾਸ ਦੀ ਨਵੀਂ ਸ਼ਬਦਾਵਲੀ ਵਿਚੋਂ ਗੁਰੂਆਂ ਦੇ ਨਾਮ ਨੂੰ ਬਾਹਰ ਕੱਢਣ ਦੀ ਗੱਲ ਠੀਕ ਨਹੀਂ ਹੋਵੇਗੀ। ਜੇਕਰ ‘ਗੁਰੂ ਨਾਨਕ ਲਈ ਧਿਆਇ।। ਗੁਰੁ ਅੰਗਦ…. ਆਦਿ` ਨੂੰ ਬਦਲਿਆ ਵੀ ਜਾਂਦਾ ਹੈ ਤਾਂ ਇਸ ਦਾ ਮਤਲਭ ਕਦਾਚਿਤ ਇਹ ਨਹੀਂ ਹੋਣਾ ਚਾਹੀਦਾ ਕਿ ਪ੍ਰਚਲਤ ਅਰਦਾਸ ਲਈ ਨਵੀਂ ਸ਼ਬਦਾਵਲੀ ਦੇ ਵਿਚੋਂ ਗੁਰੂਆਂ ਦੇ ਨਾਮ ਹੀ ਬਾਹਰ ਕੱਢ ਦਿੱਤੇ ਜਾਂਣ ਅਤੇ ਹੋਰ ਵਾਜਬ ਸ਼ਬਦਾਵਲੀ ਵੀ। ਅਰਦਾਸ ਕਰਨ ਵੇਲੇ ਗੁਰੂਆਂ ਨੂੰ ਨਾਮ ਲੇ ਕੇ ਯਾਦ ਕਰ ਲੇਂਣ ਵਿੱਚ ਤਾਂ ਕੋਈ ਗੁਰਮਤਿ ਸਿਧਾਂਤ ਭੰਗ ਨਹੀਂ ਹੋਵੇਗਾ।

ਨਾਲ ਹੀ ਹੱਠੀਆਂ, ਜੱਪੀਆਂ, ਤੱਪਿਆ ਆਦਿ ਸ਼ਬਦਾਵਲੀ ਦੇ ਭਾਵ ਨੂੰ ਵੀ ਸਮਝਣ ਦੀ ਲੋੜ ਹੈ ਤਾਂ ਕੀ ਬਦਲਾਵ ਦਾ ਕੋਈ ਵਾਜਬ ਉਪਰਾਲਾ ਸਵੀਕਾਰਣ ਯੋਗ ਅਤੇ ਤਰਕ ਪੁਰਣ ਵੀ ਹੋ ਸਕੇ। ਪ੍ਰਚਲਤ ਅਰਦਾਸ ਪ੍ਰਤੀ ਜਾਗਰੂਕ ਸਿੱਖ ਆਪਣੇ ਵਿਰਸੇ ਅੱਗੇ ਨਹੀਂ ਬਲਕਿ ਆਪਣੇ ਵਿਲੱਖਣ ਵਿਰਸੇ ਨੂੰ ਯਾਦ ਕਰਦਾ ਅਕਾਲ ਪੁਰਖ ਜਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਦਾ ਹੈ। ਮੇਰਾ ਲੇਖ ਕੇਵਲ ਇਨ੍ਹਾਂ ਨੁਕਤਿਆਂ ਦੀ ਪ੍ਰੋੜਤਾ ਕਰਨ ਲਈ ਸੀ ਨਾ ਕਿ ਕਿਸੇ ਹੋਰ ਨਾਟਕ ਦੀ ਸ਼ਬਦਾਵਲੀ ਦੀ ਪ੍ਰੋੜਤਾ ਲਈ ਅਗਰ ਉਹ ਸਚਮੁੱਚ ਹੈ ਤਾਂ।

ਪ੍ਰਚਲਤ ਅਰਦਾਸ ਦੇ ਸ਼ਬਦਾਂ ਵਿੱਚ ਸਿੱਖ ਵਿਰਸੇ ਦੀ ਝਲੱਕ ਵੀ ਸਾਫ਼, ਸਪਸ਼ਟ, ਮਜ਼ਬੂਤ ਅਤੇ ਸੰਖੇਪ ਰੂਪ ਵਿੱਚ ਝਲਕਦੀ ਰਹਿਣੀ ਚਾਹੀਦੀ ਹੈ ਤਾਂ ਕਿ ਕੋਮ ਕਦੇ ਆਪਣੇ ਮਾਨਵਤਾਵਾਦੀ ਵਿਰਸੇ ਨੂੰ ਭੁੱਲੇ ਨਾ।

ਬਾਕੀ ਸਿੱਖੀ ਦੇ ਫ਼ਲਸਫ਼ੇ ਵਿੱਚ ਅਰਦਾਸ ਦੇ ਸਿਧਾਂਤਕ ਪੱਖ ਦੀ ਪੜਚੋਲ ਲਈ ਦਾਸ ਦਾ ਲਿਖਿਆ ਹੋਇਆ ਇੱਕ ਲੇਖ ‘ਅਰਦਾਸ` ਸਿੱਖ ਮਾਰਗ. ਕਾਮ ਤੇ ਲੇਖ ਲੜੀ ਚੌਥੀ ਵਿੱਚ ਮੌਜੂਦ ਹੈ ਜਿਸ ਨੂੰ ਪਾਠਕ ਆਪਣੀ ਜਾਣਕਾਰੀ ਲਈ ਪੜ ਸਕਦੇ ਹਨ।

ਹਰਦੇਵ ਸਿੰਘ, ਜੰਮੂ

(ਸੰਪਾਦਕ ਵਲੋ:- ਤੁਹਾਡੇ ਦੂਸਰੇ ਪਹਿਰੇ ਦੇ ਸਵਾਲ ਦਾ ਜਵਾਬ ਹਾਂ ਵਿੱਚ ਹੈ। ਇਹ ਪਹਿਲੀ ਪਉੜੀ ਇਸ ਤਰ੍ਹਾਂ ਹੈ:

ੴ ਸਤਿਗੁਰ ਪ੍ਰਸਾਦਿ

ਸ੍ਰੀ ਭਗਉਤੀ ਜੀ ਸਹਾਇ

ਅਥ ਵਾਰ ਦੁਰਗਾ ਕੀ ਲਿਖ੍ਹਯਤੇ

ਪਾਤਿਸਾਹੀ ੧੦

ਪਉੜੀ

ਪ੍ਰਥਮਿ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜੁਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸਨਿ ਧਿਆਇਐ ਜਿਸੁ ਡਿਠੇ ਸਭੁ ਦੁਖੁ ਜਾਇ। ਤੇਗ ਬਹਾਦੁਰ ਸਿਮਰੀਐ ਘਰਿ ਨੌਨਿਧ ਆਵੈ ਧਾਇ। ਸਭ ਥਾਈ ਹੋਇ ਸਹਾਇ। ੧।)


(29/11/10)
ਸਰਵਜੀਤ ਸਿੰਘ

ਕਿਰਪਾਲ ਸਿੰਘ ਬਠਿੰਡਾ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।

ਸਤਿਕਾਰ ਯੋਗ ਵੀਰ ਜੀਓ, ਮੈ ਆਪਣੇ ਪੱਤਰ ਵਿਚ ਤੁਹਾਡੇ ਪੱਤਰਾਂ ਦਾ ਜਿਕਰ ਕੀਤਾ ਸੀ, ਤੁਹਾਡੇ ਵਲੋਂ ਭੇਜੀਆਂ ਗਈਆਂ ਖਬਰਾਂ ਦਾ ਨਹੀ। ਮੇਰੇ ਪੱਤਰ ਦਾ ਸਬੰਧ ਸ. ਕਾਬਲ ਸਿੰਘ ਜਾਂ ਪੋ. ਦਰਸ਼ਨ ਸਿੰਘ ਜੀ ਨਾਲ ਵੀ ਨਹੀ ਸੀ ਜਿਨ੍ਹਾਂ ਦਾ ਆਪ ਜੀ ਨੇ ਬੇਲੋੜਾ ਜਿਕਰ ਕੀਤਾ ਹੈ। ਮੈਨੂੰ ਆਪ ਦੇ ਪੱਤਰ ਦੁਬਾਰਾ ਪੜ੍ਹਨ ਦੀ ਲੋੜ ਇਸ ਲਈ ਨਹੀ ਹੈ ਕਿ ਆਪ ਜੀ ਨੇ ਖੁਦ ਹੀ ਆਪਣੇ ਸਾਰੇ ਪੱਤਰਾਂ ਦਾ ਸਾਰ ਆਪਣੇ ਸਬਦਾਂ ਵਿਚ, ਆਪ ਹੀ ਲਿਖ ਦਿੱਤਾ ਹੈ ਜਿਸ ਵੱਲ ਮੈ ਇਸ਼ਾਰਾ ਕੀਤਾ ਸੀ। ਆਪ ਜੀ ਦੇ ਬਚਨ, “ਵੀਰ ਜੀ! ਤੁਹਾਨੂ ਕਿਵੇਂ ਭੁਲੇਖਾ ਪੈ ਗਿਆ ਕਿ ਮੈਂ ਸਾਧ ਬਾਬਿਆਂ ਨਾਲ ਮਿਲ ਕੇ ਇਨ੍ਹਾਂ ਵੀਰਾਂ ਦੇ ਨੁਕਸ ਕੱਢ ਰਿਹਾ ਹਾਂ?”। ਮੈ ਅਜੇਹਾ ਨਹੀ ਸੀ ਲਿਖਿਆ, ਮੇਰਾ ਭਾਵ ਸੀ ਕਿ ਅਸੀ ਇਕ ਦੂਜੇ ਦੀਆਂ ਲੱਤਾ ਨਾਂ ਖਿੱਚੀਏ। ਆਪ ਜੀ ਅੱਗੇ ਲਿਖਦੇ ਹੋ, “ਹੁਣ ਜੋਗਿੰਦਰ ਸਿੰਘ ਅਤੇ ਜਗਜੀਤ ਕੌਰ ਨੂੰ ਹੀ ਪੁੱਛ ਲਵੋ ਕਿ ਮੈਂ ਉਨ੍ਹਾਂ ਨਾਲ ਚੱਲਣ ਤੋਂ ਨਾਂਹ ਕੀਤੀ ਜਾਂ ਉਨ੍ਹਾਂ ਨੇ ਮੈਨੂੰ ਵੇਕਾਰ ਸਮਝ ਕੇ ਮੈਥੋਂ ਖਹਿੜਾ ਛੁਡਵਾਇਆ ਹੈ”। ਵੀਰ ਜੀ, ਨਾ ਤਾਂ ਮੈਨੂੰ ਕਿਸੇ ਤੋਂ ਪੁਛਣ ਦੀ ਲੋੜ ਹੈ ਅਤੇ ਨਾ ਹੀ ਆਪ ਜੀ ਵਲੋਂ ਦਿੱਤੀ ਗਈ ਜਾਣਕਾਰੀ “ਉਨ੍ਹਾਂ ਨੇ ਮੈਨੂੰ ਵੇਕਾਰ ਸਮਝ ਕੇ ਮੈਥੋਂ ਖਹਿੜਾ ਛੁਡਵਾਇਆ ਹੈ” ਵਿਚ ਮੇਰੀ ਕੋਈ ਦਿਲਚਸਪੀ ਹੈ। ਜੋਗਿੰਦਰ ਸਿੰਘ ਕਿਸ ਨੂੰ
hire ਕਰਦਾ ਹੈ ਜਾਂ ਕਿਸ ਨੂੰ fire ਕਰਦਾ ਹੈ ਇਸ ਨਾਲ ਮੇਰਾ ਕੋਈ ਸਬੰਧ ਨਹੀ। ਉਤਰੀ ਅਮਰੀਕਾ `ਚ ਘੱਟੋ-ਘੱਟ 25 ਅਖਬਾਰਾਂ ਛਪਦੀਆਂ ਹਨ। ਪੰਜਾਬ ਦੀਆਂ ਅਖਬਾਰਾਂ ਸਮੇਤ ਇੰਟਰਨੈਟ ਤੇ ਪੰਜਾਬੀ ਦੀਆਂ ਅਖਬਾਰਾਂ ਦੀ ਕੁਲ ਗਿਣਤੀ 50 ਤੋਂ ਉਪਰ ਹੋਵੇਗੀ। ਕਿਹੜਾ ਪੱਤਰਕਾਰ ਕਿਸ ਅਖਬਾਰ ਨਾਲ ਕੰਮ ਕਰਦਾ ਹੈ ਜਾਂ ਛੱਡਦਾ ਹੈ, ਇਹ ਫਿਕਰ ਕਰਨਾ ਮੇਰਾ ਵਿਸ਼ਾ ਨਹੀ ਹੈ ਅਤੇ ਨਾਂ ਹੀ ਮੈ ਕਿਸੇ ਅਖਬਾਰ ਦੇ ਵਿੱਚੋਂ ਕਿਸੇ ਨੂੰ ਕੱਢਣ ਜਾ ਰੱਖਣ ਨੂੰ ਪੰਥਕ ਮਸਲਾ ਮੰਨਦਾ ਹਾਂ । ਮੇਰਾ ਸਬੰਧ ‘ਸਿੱਖ ਮਾਰਗ’ ਅਤੇ ਇਸ ਦੇ ਪਾਠਕਾਂ/ਲੇਖਕਾਂ ਨਾਲ ਹੈ। ਸ. ਕਿਰਪਾਲ ਸਿੰਘ ਜੀ, ਅਗਰ ਸਪੋਕਸਮੈਨ ਨੇ ਆਪ ਵਲੋਂ ਉਠਾਇਆ ਕੋਈ ਪੰਥਕ ਮੁੱਦਾ (ਦਸਮ ਗ੍ਰੰਥ, ਰਾਗਮਾਲਾ, ਸਿੱਖ ਰਿਹਤ ਮਰਯਾਦਾ ਆਦਿ) ਸਾਂਝਾ ਨਹੀਂ ਕੀਤਾ ਤਾਂ ਆਓ ਆਪਾਂ ਸਾਰੇ ਰਲ ਮਿਲ ਉਸ ਮੁੱਦੇ ਨੂੰ ‘ਸਿਖ ਮਾਰਗ’ ਤੇ ਵੀਚਾਰੀਏ।
ਸ.ਕਿਰਪਾਲ ਸਿੰਘ ਬਠਿੰਡਾ ਜੀ, ਗੁਰੂ ਤੇਗਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਇਕੋ ਸਟੇਜ ਤੋਂ ਇਕ ਹੀ ਕਥਾਕਾਰ ਨਾਲ ਸਬੰਧਤ ਦੋ ਵੱਖ-ਵੱਖ ਖਬਰਾਂ ਸਿੱਖ ਮਾਰਗ ਤੇ ਪੜ੍ਹੀਆ ਹਨ। ਆਪ ਜੀ ਵਲੋਂ ਭੇਜੀ ਗਈ ਖਬਰ `ਚ ਅਖੌਤੀ ਦਸਮ ਗ੍ਰੰਥ ਦੇ ਹਵਾਲਿਆ ਦਾ ਕੋਈ ਜਿਕਰ ਨਹੀ ਸੀ, ਕੀ ਆਪ ਜੀ ਅਖੌਤੀ ਦਸਮ ਗ੍ਰੰਥ ਨੂੰ ਮਾਨਤਾ ਹੀ ਤਾਂ ਨਹੀ ਦਿੰਦੇ?
ਸਤਿਕਾਰ ਸਹਿਤ
ਸਰਵਜੀਤ ਸਿੰਘ


(29/11/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ

ਪੰਥ `ਚੋਂ ਛੇਕਿਆਂ ਦੀ ਵਾਪਸੀ

ਮੈਂ ਕੁੱਝ ਸਿੱਖਾਂ ਦੀ ਬਹੁਤ ਕਦਰ ਕਰਦਾ ਹਾਂ, ਕਿਉਂਕਿ ਮੈਂ ਉਨ੍ਹਾਂ ਦੇ ਸਿੱਖੀ ਪ੍ਰਤੀ ਜਜ਼ਬੇ ਨੂੰ ਸਮਝਦਾ ਹਾਂ। ਪਰ ਅੱਜ ਜਿਵੇਂ ਉਹ, ਪੰਥ ਵਿਚੋਂ ਛੇਕਿਆਂ ਹੋਇਆਂ ਨੂੰ, ਪੰਥ ਵਿੱਚ ਵਾਪਸ ਸ਼ਾਮਲ ਕਰਨ ਲਈ, ਇੱਕ ਅਜਿਹੇ ਵਿਅਕਤੀ ਨੂੰ ਅਪੀਲਾਂ ਕਰ ਰਹੇ ਹਨ, ਜੋ ਆਪ ਹੀ ਸਿੱਖ ਨਹੀਂ ਹੈ, ਤਾਂ ਉਨ੍ਹਾਂ ਦੇ ਵਿਚਾਰ ਨਾਲ ਸਹਿਮਤ ਹੋਣਾ, ਮੇਰੇ ਲਈ ਮੁਸ਼ਕਲ ਹੋ ਰਿਹਾ ਹੈ। ਪ੍ਰੋ. ਗੁਰਮੁਖ ਸਿੰਘ ਜੀ ਨੂੰ ੧੦੦ ਸਾਲ ਮਗਰੋਂ ਸਿੱਖੀ ਵਿੱਚ ਵਾਪਸ ਸ਼ਾਮਲ ਕਰਨ ਨੂੰ ਮੈਂ ਇੱਕ ਡਰਾਮੇ ਤੋਂ ਵੱਧ ਕੁੱਝ ਵੀ ਮਾਨਤਾ ਨਹੀਂ ਦੇ ਪਾਉਂਦਾ। ਇਸ ਨੂੰ ਤਾਂ ਤਦ ਹੀ ਸਾਰਥਿਕ ਮੰਨਿਆ ਜਾ ਸਕਦਾ ਹੈ, ਜੇਕਰ ਅਸੀਂ ਇਸ ਸਿਧਾਂਤ ਨੂੰ ਮਾਨਤਾ ਦੇਈਏ ਕਿ, ਕਿਸੇ ਵਿਅਕਤੀ ਨੂੰ ਇਹ ਹੱਕ ਹੈ ਕਿ ਉਹ ਪੰਥ ਵਿਚੋਂ, ਜਿਸ ਨੂੰ ਚਾਹੇ ਛੇਕ ਸਕਦਾ ਹੈ।
ਪਰ ਇਹ ਗੱਲ ਬਿਲਕੁਲ ਸਿੱਖੀ ਸਿਧਾਂਤ ਦੇ ਉਲਟ ਹੈ। ਜੋ ਬੰਦਾ ਮਨੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਮੰਨਦਾ ਹੈ, ਉਹ ਸਿੱਖ ਹੈ। ਜੋ ਨਹੀਂ ਮੰਨਦਾ ਉਹ ਸਿੱਖ ਨਹੀਂ ਹੈ, ਇਸ ਵਿੱਚ ਕਿਸੇ ਦੂਸਰੇ ਦਾ ਦਖਲ ਕਿਵੇਂ? ਕੀ ਅਸੀਂ ਇਹ ਮੰਨ ਲਈਏ ਕਿ ਜਦੋਂ ਪ੍ਰੋ. ਗੁਰਮੁਖ ਸਿੰਘ ਜੀ ਨੂੰ ਛੇਕਿਆ ਗਿਆ ਸੀ, ਉਸ ਵੇਲੇ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਮੰਨਣੇ ਛੱਡ ਦਿੱਤੇ ਸਨ, ਫਿਰ ੧੦੦ ਸਾਲ ਮਗਰੋਂ ਉਨ੍ਹਾਂ ਨੇ ਦੋਬਾਰਾ ਸਿੱਖੀ ਦੇ ਸਿਧਾਂਤ ਮੰਨਣੇ ਸ਼ੁਰੂ ਕਰ ਦਿੱਤੇ ਸਨ?
ਜਾਂ ਕੀ, ਮੌਜੂਦਾ ਸਮੇ ਵਿੱਚ ਜਿਹੜੇ ਵਿਅਕਤੀ ਛੇਕੇ ਗਏ ਹਨ, ਉਨ੍ਹਾਂ ਨੇ ਉਸ ਵੇਲੇ ਸਿੱਖੀ ਸਿਧਾਂਤ ਮੰਨਣੇ ਛੱਡ ਦਿੱਤੇ ਸਨ, ਅਤੇ ਹੁਣ ਉਹ ਫਿਰ ਸਿੱਖੀ ਸਿਧਾਂਤ ਮੰਨਣ ਲਗ ਗਏ ਹਨ, ਜੋ ਭਾਈ ਲੱਧਾ ਜੀ ਵਾਙ, ਉਨ੍ਹਾਂ ਛੇਕਿਆਂ ਹੋਇਆਂ ਨੂੰ ਮੁਆਫੀ ਦਿਵਾਉਣ ਦੀ ਗੱਲ ਕੀਤੀ ਜਾ ਰਹੀ ਹੈ?
ਜਦ ਤੱਕ ਸਿੱਖ, ਵਿਅਕਤੀਆਂ ਨੂੰ ਛੱਡ ਕੇ, ਸਿਧਾਂਤ ਨਾਲ ਨਹੀਂ ਜੁੜਦੇ, ਤਦ ਤਕ ਸਿੱਖਾਂ ਦਾ ਕੁੱਝ ਵੀ ਭਲਾ ਨਹੀਂ ਹੋਣ ਲੱਗਾ। ਪੁਜਾਰੀ ਲਾਣਾ ਗਲਤੀਆਂ ਕਰਦਾ ਆ ਰਿਹਾ ਹੈ, ਗਲਤੀਆਂ ਕਰ ਰਿਹਾ ਹੈ, ਗਲਤੀਆਂ ਕਰਦਾ ਰਹੇਗਾ, ਵਿਦਵਾਨ ਵੀਰ, ਉਨ੍ਹਾਂ ਪੁਜਾਰੀਆਂ ਨੂੰ ਮਾਨਤਾ ਦਿੰਦੇ, ਉਨ੍ਹਾਂ ਅੱਗੇ ਬੇਨਤੀਆਂ ਕਰਦੇ ਰਹਿਣਗੇ, ਤਦ ਤਕ ਇੱਕ ਪੁਜਾਰੀ, ਸਿੱਖੀ ਦਾ ਬੇੜਾ ਗਰਕ ਕਰ ਕੇ ਜਾਂਦਾ ਰਹੇਗਾ ਅਤੇ ਦੂਜਾ, ਬਾਕੀ ਰਹਿੰਦਾ ਬੇੜਾ ਗਰਕ ਕਰਨ ਲਈ ਆਉਂਦਾ ਰਹੇਗਾ। ਪੁਜਾਰੀ, ਅਣਅਧਿਕਾਰਿਤ ਤੌਰ ਤੇ ਸਿੱਖਾਂ ਨੂੰ ਏਦਾਂ ਹੀ ਪੰਥ ਵਿਚੋਂ ਛੇਕਦੇ ਰਹਿਣਗੇ, ਵਿਦਵਾਨ ਏਦਾਂ ਹੀ ਬੇਨਤੀਆਂ ਕਰਦੇ ਰਹਿਣਗੇ, ਉਨ੍ਹਾਂ ਛੇਕਿਆਂ ਨੂੰ, ਪੰਥ ਵਿੱਚ ਵਾਪਸ ਲੈਣ ਦੇ ਏਦਾਂ ਹੀ ਡਰਾਮੇ ਹੁੰਦੇ ਰਹਿਣਗੇ।
ਸਾਨੂੰ ਤਾਂ ਇਹ ਸਮਝਣ ਦੀ ਲੋੜ ਹੈ ਕਿ, ਸਾਡੇ ਘਰ ਤੇ ਠੱਗਾਂ ਨੇ ਕਬਜ਼ਾ ਕਰ ਲਿਆ ਹੈ, ਜਦ ਤੱਕ ਠੱਗ ਉਸ ਤੇ ਕਬਜ਼ਾ ਕਰੀ ਰੱਖਣਗੇ, ਤਦ ਤਕ ਉਸ ਨੂੰ ਸਾਡਾ ਘਰ ਕਿਵੇਂ ਕਿਹਾ ਜਾ ਸਕਦਾ ਹੈ? ਘਰ ਕੋਈ ਇੱਟਾਂ-ਰੋੜਿਆਂ, ਸੀਮਿੰਟ, ਰੇਤਾ-ਬੱਜਰੀ, ਲੋਹੇ-ਲੱਕੜੀ ਦੇ ਮੇਲ ਨਾਲ ਬਣੀ ਇਮਾਰਤ ਨੂੰ ਨਹੀਂ ਕਿਹਾ ਜਾ ਸਕਦਾ। ਖਾਸ ਕਰ ਕੇ ਸਿੱਖੀ ਦਾ ਘਰ ਤਾਂ, ਸਿਧਾਂਤਾਂ ਅਤੇ ਭਾਵਨਾਵਾਂ ਦਾ ਸੁਮੇਲ ਹੁੰਦਾ ਹੈ, ਜਿਸ ਵਿੱਚ ਜਜ਼ਬਾਤਾਂ ਦੀ ਸਾਂਝ ਹੁੰਦੀ ਹੈ। ਜਦ ਸਿਧਾਂਤਾਂ, ਜਜ਼ਬਾਤਾਂ ਦੀ ਸਾਂਝ ਨਾ ਰਹੇ ਤਾਂ, ਇੱਕ ਮਾਂ-ਬਾਪ ਦੇ ਬੱਚਿਆਂ ਦੇ ਘਰ ਵੀ ਵੱਖੋ-ਵੱਖ ਹੋ ਜਾਂਦੇ ਹਨ।
ਘਰ ਤੇ ਕਬਜ਼ਾ ਕਰਨ ਵਾਲਿਆਂ ਨਾਲ ਸਾਡੀ ਕੋਈ ਸਿਧਾਂਤਕ ਸਾਂਝ ਨਹੀਂ ਹੈ, ਉਹ ਲੁਟੇਰੇ ਹਨ, ਅਸੀਂ ਲੁੱਟੇ ਨੋਏ ਹਾਂ। ਜੇ ਸਾਡੇ ਵਿੱਚ ਹਿੰਮਤ ਹੋਵੇਗੀ ਤਾਂ ਅਸੀਂ ਉਨ੍ਹਾਂ ਕੋਲੋਂ ਆਪਣਾ ਘਰ ਖਾਲੀ ਕਰਵਾ ਲਵਾਂਗੇ, ਉਹ ਫਿਰ ਤੋਂ ਸਾਡਾ ਘਰ ਹੋ ਜਾਵੇਗਾ। ਫਿਰ ਉਹ ਉਨ੍ਹਾਂ ਲੁਟੇਰਿਆਂ ਦਾ ਘਰ ਨਹੀਂ ਰਹੇਗਾ। ਜੇ ਸਾਡੇ ਵਿੱਚ ਏਨੀ ਹਿੰਮਤ ਨਾ ਹੋਵੇ ਕਿ ਅਸੀਂ ਲੁਟੇਰਿਆਂ ਕੋਲੋਂ ਆਪਣਾ ਘਰ ਖਾਲੀ ਕਰਵਾ ਸਕੀਏ, ਤਾਂ ਸਾਡੇ ਕੋਲ ਇਕੋ ਹੀ ਰਾਹ ਰਹਿ ਜਾਂਦਾ ਹੈ ਕਿ ਅਸੀਂ ਆਪਣਾ ਨਵਾਂ ਘਰ ਬਣਾ ਲਈਏ। ਉਹ ਭਾਵੇਂ ਪੁਰਾਣੇ ਘਰ ਜਿੰਨਾ ਲੁਭਾਵਣਾ ਨਾ ਹੋਵੇ, ਪਰ ਉਹ ਪੁਰਾਣੇ ਘਰ ਨਾਲੋਂ ਬਹੁਤ ਜ਼ਿਆਦਾ ਮਜ਼ਬੂਤ ਹੋਵੇਗਾ, ਕਿਉਂਕਿ ਇਹ ਘਰ ਸਾਡਾ ਸਾਂਝਾ ਹੋਵੇਗਾ ਅਤੇ ਇਹ ਸਿਧਾਂਤਕ ਨੀਹਾਂ ਤੇ ਖੜਾ ਹੋਵੇਗਾ।
ਕਿਸੇ ਸਿਆਣੇ ਨੇ ਬੜਾ ਠੀਕ ਕਿਹਾ ਹੈ ਕਿ ‘ਧਰਮ ਨੂੰ ਸਭ ਤੋਂ ਵੱਧ ਦੁਖੀ ਕਰਦਾ ਹੈ, ਧਾਰਮਿਕ ਵਿਦਵਾਨ ਦਾ ਸਿਧਾਂਤ ਤੋਂ ਥਿੜਕ ਜਾਣਾ’। ਆਉ ਅਸੀਂ ਸਿਧਾਂਤ ਤੋਂ ਥਿੜਕੇ ਬਗੈਰ, ਲੁਟੇਰਿਆਂ ਨੂੰ ਮਾਨਤਾ ਦੇਣੋ ਬਚੀਏ। ਗੁਰੂ ਸਾਹਿਬ ਨੇ ਸੇਧ ਦਿੱਤੀ ਹੈ,

ਜੀਵਨ ਤਲਬ ਨਿਵਾਰਿ॥
ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ॥ ੧॥ ਰਹਾਉ॥ (੯੦੨)

ਹੇ ਭਾਈ ਜੇ ਜਰਵਾਣੇ ਲੋਕ, ਧੱਕਾ ਕਰਨ ਵਾਲੇ ਲੋਕ, ਧੱਕਾ ਕਰਦੇ ਰਹਣ, ਅਤੇ ਆਮ ਆਦਮੀ ਉਨ੍ਹਾਂ ਦਾ ਧੱਕਾ ਪਰਵਾਨ ਕਰਦੇ ਰਹਣ, ਸਹਾਰਦੇ ਰਹਣ, ਤਾਂ ਸਮਝ ਲੈ, ਇਹ ਕਲਜੁਗ ਦੇ ਲੱਛਣ ਹਨ। ਤੂੰ ਆਪਣੇ ਜਿਊਂਦੇ ਰਹਣ ਦੀ ਚਾਹ ਛੱਡ ਦੇਵੇਂ, (ਕਿਉਂਕਿ ਜਿਊਂਦੇ ਰਹਣ ਦੀ ਚਾਹ ਪਿੱਛੇ ਕੋਈ ਨ ਕੋਈ ਮਕਸਦ ਜ਼ਰੂਰ ਹੁੰਦਾ ਹੈ। ਜੇ ਤੂੰ ਦੁਨਿਆਵੀ ਪਦਾਰਥਾਂ ਲਈ ਹੀ ਜਿਊਣਾ ਚਾਹੁੰਦਾ ਹੈਂ ਤਾਂ ਤੇਰਾ ਜੀਵਨ ਵੈਸੇ ਹੀ ਵਿਅਰਥ ਹੈ, ਅਜਿਹਾ ਜੀਵਨ ਪਰਮਾਤਮਾ ਦੇ ਦਰ ਤੇ ਪਰਵਾਨ ਨਹੀਂ ਹੁੰਦਾ। ਜੇ ਤੂੰ, ਧਾਰਮਿਕ ਕਾਰਜਾਂ ਲਈ ਜਿਊਣਾ ਚਾਹੁੰਦਾ ਹੈਂ ਤਾਂ ਇਹ ਯਾਦ ਰੱਖ ਕਿ ਪਰਮਾਤਮਾ ਨੇ ਜਿੰਨਾ ਸਮਾ ਤੈਨੂੰ ਦਿੱਤਾ ਹੈ, ਉਸ ਨੂੰ ਘੱਟ ਕਰਨ ਦੀ ਤਾਕਤ, ਦੁਨੀਆਂ ਵਿੱਚ ਕਿਸੇ ਕੋਲ ਨਹੀਂ। ਜਦੋਂ ਤੂੰ, ਆਪਣੇ ਜੀਵਨ ਦਾ ਮੋਹ ਛੱਡ ਕੇ ਜਰਵਾਣਿਆਂ ਸਾਮ੍ਹਣੇ ਖੜਾ ਹੋ ਜਾਵੇਂਗਾ ਤਾਂ ਕਲਜੁਗ ਆਪੇ ਹੀ ਦੌੜ ਜਾਵੇਗਾ।
ਹੁਣ ਸੋਚਣ ਵਾਲੀ ਗੱਲ ਹੈ ਕਿ ਜਿਨ੍ਹਾਂ ਅੱਗੇ ਤੁਸੀਂ ਬੇਨਤੀਆਂ ਕਰਦੇ ਹੋ, ਉਨ੍ਹਾਂ ਦੀ ਔਕਾਤ ਕੀ ਹੈ?
(ਮੈਨੂੰ ਔਕਾਤ ਲਫਜ਼ ਵਰਤਦਿਆਂ, ਇਵੇਂ ਮਹਿਸੂਸ ਹੋ ਰਿਹਾ ਹੈ, ਜਿਵੇਂ ਮੈਂ ਕਸੇ ਨਾਲ ਜ਼ਿਆਦਤੀ ਕਰ ਰਿਹਾ ਹੋਵਾਂ। ਮੈਂ ਕਿਸੇ ਮਾੜੇ ਤੋਂ ਮਾੜੈ ਬੰਦੇ ਦੀ ਔਕਾਤ ਦੱਸਣ ਦੀ ਵੀ ਹਿੱਮਤ ਨਹੀਂ ਰਖਦਾ, ਕਿਉਂਕਿ ਮੇਰੀ ਆਪਣੀ ਵੀ ਕੋਈ ਔਕਾਤ ਨਹੀਂ ਹੈ, ਪਰ ਇਨ੍ਹਾਂ ਦੀ ਔਕਾਤ ਦੱਸਣ ਦੀ ਲੋੜ ਇਸ ਕਰ ਕੇ ਪੈ ਰਹੀ ਹੈ, ਕਿਉਂਕਿ ਇਹ ਆਪਣੇ ਆਪ ਨੂੰ “ਸਿੰਘ ਸਾਹਿਬ” ਅਖਵਾਉਂਦੇ ਹਨ, ਪਰ ਇਨ੍ਹਾਂ ਦੀਆਂ ਕਰਤੂਤਾਂ, ਸਿੱਖਾਂ ਨੂੰ ਬਦਨਾਮ ਕਰਨ ਵਾਲੀਆਂ ਹਨ। ਜੇ ਮੈਂ ਇਨ੍ਹਾਂ ਦੀ ਔਕਾਤ ਨਹੀਂ ਵਿਖਾਵਾਂਗਾ, ਤਾਂ ਭੋਲੇ-ਭਾਲੇ ਸਿੱਖ ਇਨ੍ਹਾਂ ਨੂੰ ਸਿਰ ਤੇ ਬਿਠਾਉਂਦੇ ਹੀ ਰਹਿਣਗੇ, ਜਿਸ ਨਾਲ ਇੱਕ ਦਿਨ ਸਿੱਖੀ ਦਾ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ। ਆਸ ਕਰਦਾ ਹਾਂ ਕਿ ਗੁਰਸਿੱਖ ਵੀਰ ਮੈਨੂੰ ਇਹ ਲਫਜ਼ ਵਰਤਣ ਦੇ ਦੋਸ਼ ਤੋਂ ਮੁਕਤ ਕਰ ਦੇਣਗੇ।)
ਜੇ ਕੋਈ ਬੰਦਾ ਕਦੀ ਸਿੱਖੀ ਨਾਲ ਜੁੜਿਆ ਹੀ ਨਹੀਂ, ਹੋ ਸਕਦਾ ਹੈ ਕਿ ਉਹ ਕਿਸੇ ਵੇਲੇ ਸਿੱਖੀ ਸਿਧਾਂਤਾਂ ਨੂੰ ਸਮਝ ਕੇ, ਸਿੱਖੀ ਦਾ ਭਲਾ ਕਰ ਦੇਵੇ। ਜੋ ਬੰਦਾ ਸਿੱਖਾਂ ਦੇ ਘਰ ਜੰਮਿਆ ਹੈ ਪਰ ਉਸ ਨੇ ਕਦੀ ਸਿੱਖੀ ਵਾਲੀ ਕੋਈ ਗੱਲ ਨਹੀਂ ਕੀਤੀ, ਪਰ ਸਿੱਖੀ ਦਾ ਕੁੱਝ ਬੁਰਾ ਵੀ ਨਹੀਂ ਕੀਤਾ, ਤਾਂ ਇਹ ਆਸ ਕੀਤੀ ਜਾ ਸਕਦੀ ਹੈ ਕਿ ਉਹ ਕਿਸੇ ਦਿਨ ਸਿੱਖੀ ਦਾ ਭਲਾ ਕਰ ਦੇਵੇ। ਪਰ ਜੋ ਬੰਦਾ ਸਿੱਖਾਂ ਦੇ ਘਰ ਜੰਮਿਆ, ਕੁੱਝ ਚਿਰ ਸਿੱਖੀ ਅਨੁਸਾਰ ਚਲਿਆ ਵੀ, ਫਿਰ ਉਸ ਨੈ ਸਿੱਖੀ ਦਾ ਬੁਰਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਾਲਾਂ ਤੋਂ ਸਿੱਖੀ ਦਾ ਬੁਰਾ ਕਰ ਰਿਹਾ ਹੈ, ਅਜਿਹੇ ਬੰਦੇ ਤੋਂ ਕਿਸੇ ਹਾਲਤ ਵਿੱਚ ਵੀ ਸਿੱਖੀ ਦੀ ਭਲਾਈ ਦੀ ਆਸ ਨਹੀਂ ਕੀਤੀ ਜਾ ਸਕਦੀ। ਹੋ ਸਕਦਾ ਹੈ ਕਿ ਉਹ ਪਹਿਲਾਂ ਵੀ, ਵਿਖਾਵੇ ਖਾਤਰ ਹੀ, ਸਿੱਖੀ ਅਨੁਸਾਰ ਚਲਿਆ ਹੋਵੇ? ਇਹ ਵੀ ਹੋ ਸਕਦਾ ਹੈ ਕਿ ਉਹ ਦਿਲੋਂ ਵੀ ਸਿੱਖੀ ਅਨੁਸਾਰ ਚਲਿਆ ਹੋਵੇ, ਪਰ ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਉਹ ਇਸ ਵੇਲੇ, ਕਿਸੇ ਵੀ ਲਾਲਚ ਕਾਰਨ ਬ੍ਰਾਹਮਣਵਾਦ ਅਧੀਨ ਚਲ ਰਿਹਾ ਹੈ, ਅਜਿਹੀ ਹਾਲਤ ਵਿੱਚ ਉਸ ਤੋਂ ਸਿੱਖੀ ਦੇ ਭਲੇ ਦੀ ਆਸ ਬਿਲਕੁਲ ਵੀ ਨਹੀਂ ਕੀਤੀ ਜਾ ਸਕਦੀ। ਅਜਿਹੇ ਬੰਦੇ ਆਪਣੀ ਸਵਾਰਥ ਪੂਰਤੀ ਲਈ ਹੀ ਸਿੱਖੀ ਧਾਰਨ ਕਰੀ ਬੈਠੇ ਹਨ।
ਘੱਟੋ-ਘੱਟ ਸਿੱਖ ਚਿੰਤਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਜਿਹੇ ਬੰਦੇ ਨੂੰ ਮੁੜ ਸਿਰ ਤੇ ਬਿਠਾਉਣ ਦਾ ਮਤਲਬ ਹੈ, ਉਸ ਵਲੋਂ ਸਿੱਖੀ ਨੂੰ ਡੋਬਣ ਦੀ ਕੋਸ਼ਿਸ਼ ਵਿੱਚ ਉਸ ਦਾ ਸਹਿਯੋਗ ਦੇਣਾ। ਜਿਸ ਤੋਂ ਬਚਣ ਦੀ ਲੋੜ ਹੈ।

ਅਮਰ ਜੀਤ ਸਿੰਘ ਚੰਦੀ
ਫੋਨ:- ੯੧ ੯੫੬੮੫ ੪੧੪੧੪


(29/11/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਸ੍ਰ. ਮੱਖਣ ਸਿੰਘ ਜੀ! ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਹਿ।
ਝੂਠ ਲਿਖਣ ਜਾਂ ਬੋਲਣ ਦੀ ਆਦਤ ਨਹੀਂ ਇਸ ਕਰਕੇ ਤੁਹਾਡੀ ਟਿਪਣੀ ਦਾ ਪਹਿਲਾ ਅੱਧਾ ਹਿਸਾ ਠੀਕ ਜਾਪਦਾ ਹੈ। ਜਦੋਂ ਮੈਂ ਤੁਹਾਨੂੰ ਫੂਨ ਕਰਕੇ ਆਪਣੇ ਲੇਖ ਦੇ ਮਿਲਣ ਬਾਰੇ ਪੁਛਿਆ ਸੀ ਤਾਂ ਤੁਹਾਡਾ ਜੋ ਜਵਾਬ ਮੈਂਨੁੰ ਸਮਝਿਆ ਸੀ ਉਹ ਇਹੀ ਸੀ ਕਿ ਇਸ ਤਰ੍ਹਾਂ ਦੇ ਤੁਹਾਡੇ ਲੇਖ ਪਹਿਲਾਂ ਬਹੁਤ ਛੱਪ ਚੁਕੇ ਹਨ। ਹੋ ਸਕਦਾ ਹੈ ਕਿ ਟਰੱਕ ਦੇ ਖੜਕੇ ਵਿੱਚ ਮੈਂਨੂੰ ਕੁੱਝ ਗਲਤ ਸਮਝ ਗਿਆ ਹੋਵੇ। ਤੁਹਾਡੇ ਉਤਰ ਨੂੰ ਵਿਗਾੜ ਕੇ ਲਿਖਣ ਨਾਲ ਮੈਨੂੰ ਕੀ ਫਾਇਦਾ? ਦੇਰੀ ਨਾਲ ਪ੍ਰਤੀ ਕਰਮ ਲਈ ਖਿਮਾ ਦਾ ਜਾਚਕ ਹਾਂ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।


(28/11/10)
ਕਿਰਪਾਲ ਸਿੰਘ ਬਠਿੰਡਾ

ਸਤਿਕਾਰ ਯੋਗ ਮੁੱਖ ਸੰਪਾਦਕ ਸਾਹਿਬ ਜੀ, ਸਿੱਖ ਮਾਰਗ ਦੇ ਪਾਠਕ ਸਾਹਿਬਾਨ ਅਤੇ ਸ: ਦਲਜੀਤ ਸਿੰਘ ਹੋਠੀ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਸਿੱਖ ਮਾਰਗ ਦੇ ਮੁੱਖ ਸੰਪਾਦਕ ਸ: ਮੱਖਣ ਸਿੰਘ ਪੁਰੇਵਾਲ ਜੀ ਨੇ ੨੬ ਨਵੰਬਰ ਦੇ ਆਪਣੇ ਸੰਪਾਦਕੀ ਨੋਟ ਵਿੱਚ ਲਿਖਿਆ ਹੈ ਕਿ ਅੱਜ ਇੱਕ ਚਿੱਠੀ ਦਲਜੀਤ ਸਿੰਘ ਹੋਠੀ ਦੀ ਆਈ ਹੈ ਜਿਸ ਵਿੱਚ ਉਸ ਨੇ ਜੋਗਿੰਦਰ ਸਿੰਘ ਦਾ ਪੱਖ ਪੂਰ ਕੇ ਗੁਰਨਾਮ ਸਿੰਘ ਅਕੀਦਾ ਅਤੇ ਕਿਰਪਾਲ ਸਿੰਘ ਬਠਿੰਡਾ ਨੂੰ ਗਲਤ ਕਿਹਾ ਹੈ। ਸਾਰੀ ਚਿੱਠੀ ਦੀ ਸ਼ਬਦਾਵਲੀ ਚੰਗੀ ਨਾ ਹੋਣ ਕਰਕੇ ਨਹੀਂ ਪਾਈ ਗਈ ਪਰ ਉਸ ਵਿੱਚੋਂ ਕੁੱਝ ਲਾਈਨਾਂ ਦੇ ਕੇ ਲਿਖਿਆ ਹੈ ਕਿ ਜੇ ਕਰ ਕਿਰਪਾਲ ਸਿੰਘ ਬਠਿੰਡਾ ਇਸ ਦਾ ਜਵਾਬ ਦੇਣਾ ਚਾਹੁੰਣ ਤਾਂ ਦੇ ਸਕਦੇ ਹਨ। ਉਹ ਲਾਈਨਾ ਇਹ ਹਨ:
“ਸਿਆਣੇ ਅਡੀਟਰ ਜੋਗਿੰਦਰ ਸਿੰਘ ਨੇ ਇਹਨਾਂ ਦੋਨਾਂ ਪੱਤਰਕਾਰਾਂ ਨੂੰ ਆਪ ਹੁਦਰੀਆਂ ਕਰਨ ਤੋਂ ਰੋਕਿਆ ਜਦੋਂ ਇਹ ਨਹੀ ਹਟੇ ਤਾਂ ਇਹਨਾਂ ਨੂੰ ਕੱਢ ਦਿੱਤਾ ਗਿਆ। ਇਹ ਦੋਵੇਂ ਕੱਢੇ ਹੋਏ ਪੱਤਰਕਾਰ ਸ਼ਰੋਮਣੀ ਕਮੇਟੀ ਤੇ ਸਾਧ ਲਾਣੇ ਦੇ ਖਿਲਾਫ ਇੱਕ ਸ਼ਬਦ ਵੀ ਨਹੀ ਬੋਲਦੇ ਪਰ ਜਿਹੜੇ ਗੁੱਰਮੁਖ ਪਿਆਰੇ ਸਿੱਖੀ ਸੁਧਾਰ ਵਾਸਤੇ ਯਤਨ ਕਰਦੇ ਹਨ ਉਹਨਾਂ ਦੇ ਖਿਲਾਫ ਰੱਜ ਕੇ ---- ਹਨ”।
ਤੀਸਰੇ ਪਾਤਿਸ਼ਾਹ ਗੁਰੂ ਅਮਰ ਦਾਸ ਜੀ ਦਾ ਫ਼ੁਰਮਾਨ ਹੈ:
ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ।। (ਅੰਗ ੬੦੧, ਸੋਰਠਿ ਮਹਲਾ ੩)
ਭਾਵ- ਜਿਹਨਾਂ ਨੂੰ ਗੁਰੂ ਦੇ ਸ਼ਬਦ ਦੀ ਸੋਝੀ ਨਹੀਂ ਉਹ (ਮਾਇਆ ਦੇ ਮੋਹ ਵਿੱਚ ਫਸ ਕੇ ਆਤਮਿਕ ਜੀਵਨ ਵਲੋਂ) ਅੰਨ੍ਹੇ ਬੋਲ਼ੇ ਹੋਏ ਰਹਿੰਦੇ ਹਨ। ਹੁਣ ਜੋਗਿੰਦਰ ਸਿੰਘ ਅਤੇ ਇਸ ਦੇ ਦਲਜੀਤ ਸਿੰਘ ਹੋਠੀ ਵਰਗੇ ਸਮਰਥਕਾਂ ਨੂੰ ਗੁਰੂ ਦੇ ਸ਼ਬਦ ਦੀ ਸੋਝੀ ਤਾਂ ਕਿੱਥੋਂ ਹੋਣੀ ਸੀ, ਇਨ੍ਹਾਂ ਦੇ ਆਪਣੇ ਕਥਨ ਅਨੁਸਾਰ ਇਨ੍ਹਾਂ ਨੂੰ ਤਾਂ ਇਹ ਹੀ ਨਹੀਂ ਪਤਾ ਕਿ ਉਹ ਸ਼ਬਦ ਕਿਹੜਾ ਹੈ ਜਿਹੜਾ ਬਾਬੇ ਨਾਨਕ ਅਤੇ ਸਾਡਾ ਗੁਰੂ ਹੈ? ਇਹ ਸੋਝੀ ਨਾ ਹੋਣ ਕਰਕੇ ਸੁਧਾਰ ਦੇ ਖੇਤਰ ਵਿੱਚ ਸਪੋਕਸਮੈਨ ਤੋਂ ਇਲਾਵਾ ਇਨ੍ਹਾਂ ਨੂੰ ਹੋਰ ਕਿਸੇ ਦੀ ਨਾ ਤਾਂ ਲਿਖਤ ਵਿਖਾਈ ਦਿੰਦੀ ਹੈ ਅਤੇ ਨਾ ਹੀ ਆਵਾਜ਼ ਸੁਣਾਈ ਦਿੰਦੀ ਹੈ। ਸ਼ਬਦ ਦੀ ਸੋਝੀ ਤੋਂ ਬਿਨਾਂ ਅੰਨ੍ਹੇ ਬੋਲ਼ੇ ਹੋਏ ਲੋਕਾਂ ਦੀ ਹਾਲਤ ਦਾ ਵਰਨਣ ਵੀ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਕੀਤਾ ਹੈ:-
ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ।।
ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ।। (ਅੰਗ ੧੪੩, ਮਃ ੧ ਸਲੋਕੁ)
ਭਾਵ- ਜਿਸ ਤਰ੍ਹਾਂ ਜੇ ਬੋਲ਼ੇ ਨੂੰ ਸਿਮ੍ਰਿਤੀਆਂ ਦੇ ਪਾਠ ਪੜ੍ਹ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਸ ਦੇ ਕੱਖ ਪੱਲੇ ਨਹੀਂ ਪਵੇਗਾ, ਜੇ ਅੰਨ੍ਹੇ ਦੇ ਅੱਗੇ ੫੦ ਦੀਵੇ ਬਾਲ ਕੇ ਉਨ੍ਹਾਂ ਦੇ ਚਾਨਣ ਨਾਲ ਕੁੱਝ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਵੀ ਉਸ ਨੂੰ ਕੁੱਝ ਵਿਖਾਈ ਨਹੀਂ ਦੇਵੇਗਾ ਇਸੇ ਤਰ੍ਹਾਂ ਜੇ ਮੈਂ ਸਪੋਕਸਮੈਨ ਗਰੁੱਪ ਨੂੰ ਸ਼ਰੋਮਣੀ ਕਮੇਟੀ ਤੇ ਸਾਧ ਲਾਣੇ ਦੇ ਖਿਲਾਫ ਲਿਖੇ ਆਪਣੇ ਲੇਖ ਤੇ ਖ਼ਬਰਾਂ ਵਿਖਾਉਣ ਜਾਂ ਪੜ੍ਹਾਉਣ ਦੀ ਕੋਸ਼ਿਸ਼ ਕਰਾਂ ਤਾਂ ਵੀ ਇਨ੍ਹਾਂ ਨੇ ਕੁੱਝ ਸੁਣਨਾ, ਵੇਖਣਾ ਜਾਂ ਮੰਨਣਾ ਨਹੀਂ। ਸਿੱਖ ਮਾਰਗ ਦੇ ਪਾਠਕ ਤਾਂ ਭਲੀਭਾਂਤ ਜਾਣਦੇ ਹੀ ਹਨ ਪਰ ਜੇ ਕਰ ਕੋਈ ਨਵਾਂ ਪਾਠਕ ਮੇਰੀਆਂ ਲਿਖਤਾਂ ਬਾਰੇ ਪੂਰੀ ਜਾਣਕਾਰੀ ਨਹੀਂ ਰਖਦਾ ਤਾਂ ਉਹ ਸਰਵਜੀਤ ਸਿੰਘ ਦੇ ਨਾਮ ਮੇਰੀ ੨੬ ਨਵੰਬਰ ਨੂੰ ਛਪੀ ਚਿੱਠੀ ਵਿੱਚ ਦਰਜ਼ ਖ਼ਬਰਾਂ ਤੇ ਲੇਖ ਹੀ ਪੜ੍ਹ ਕੇ ਹੋਠੀ ਜੀ ਦੇ ਕਥਨ ਦੀ ਸਚਾਈ ਪਰਖ ਸਕਦਾ ਹੈ। ਜੋ ਹੋਠੀ ਜੀ ਨੇ ਲਿਖਿਆ ਹੈ ਕਿ ਸਾਡੇ ਵਲੋਂ ਆਪ ਹੁਦਰੀਆਂ ਕੀਤੇ ਜਾਣ ਕਰਕੇ ਹੀ ਸਿਆਣੇ ਅਡੀਟਰ ਜੋਗਿੰਦਰ ਸਿੰਘ ਵਲੋਂ ਰੋਕੇ ਜਾਣ ਤੋਂ ਵੀ ਜਦੋਂ ਇਹ ਨਹੀ ਹਟੇ ਤਾਂ ਇਹਨਾਂ ਨੂੰ ਕੱਢ ਦਿੱਤਾ ਗਿਆ ਤਾਂ ਇਹ ਦੋਵੇਂ ਕੱਢੇ ਹੋਏ ਪੱਤਰਕਾਰ ਉਹਨਾਂ ਦੇ ਖਿਲਾਫ ਰੱਜ ਕੇ ---- ਹਨ”। ਇਸ ਦਾ ਜਵਾਬ ਦੇਣ ਲਈ ਮੈਂ ਪੂਰੀ ਤਰ੍ਹਾਂ ਤਿਆਰ ਹਾਂ ਬਸ਼ਰਤੇ ਕਿ ਉਹ ਮੇਰੇ ਵਲੋਂ ਕੀਤੀਆਂ ਗਈਆਂ ਆਪ ਹੁਦਰੀਆਂ ਦੀ ਸੂਚੀ ਜੋਗਿੰਦਰ ਸਿੰਘ ਤੋਂ ਤਸਦੀਕ ਕਰਵਾ ਕੇ ਸਿੱਖ ਮਾਰਗ `ਤੇ ਪ੍ਰਕਾਸ਼ਤ ਕਰਵਾ ਦੇਵੇ।
ਕਿਰਪਾਲ ਸਿੰਘ ਬਠਿੰਡਾ
ਮੋਬ: ੯੮੫੫੪-੮੦੭੯੭, ਘਰ ੦੧੬੪-੨੨੧੦੭੯੭


(28/11/10)
ਤਰਲੋਚਨ ਸਿੰਘ ਦੁਪਾਲਪੁਰ/ਅਵਤਾਰ ਸਿੰਘ ਮਿਸ਼ਨਰੀ

ਸ੍ਰੋਮਣੀ ਕਮੇਟੀ ਵਿੱਚ ਅਜੇ ਵੀ ਹਰੇ ਬੂਟ ਹਨ!
(ਤਰਲੋਚਨ ਸਿੰਘ ਦੁਪਾਲਪੁਰ) ਨਵੰਬਰ 2010 ਦੀ ਪ੍ਰਧਾਨ ਦੀ ਚੋਣ ਸਮੇਂ ਸ੍ਰੋਮਣੀ ਕਮੇਟੀ ਮੈਂਬਰਾਂ ਦੇ ਇਜਲਾਸ ਸਮੇਂ ਬਾਦਲੀ ਲੁਫਾਫੇ ਵਿੱਚੋਂ ਨਿਕਲੇ ਉਨ੍ਹਾਂ ਦੇ ਝਾੜੂ ਬਰਦਾਰ ਵਫਾਦਰ ਪ੍ਰਧਾਨ ਅਵਤਾਰ ਸਿੰਘ ਜੋ ਇਤਨੇ ਅਰਸੇ ਤੋਂ ਸ੍ਰੋਮਣੀ ਕਮੇਟੀ ਮੈਂਬਰ ਅਤੇ 6ਵੀਂ ਵਾਰ ਪ੍ਰਧਾਨ ਬਣਨ ਤੱਕ ਵੀ ਜਾਤੀ ਸੂਚਕ ਸ਼ਬਦ “ਮੱਕੜ” ਨਹੀਂ ਲਾਹ ਸੱਕੇ। ਜੇ ਸਿੱਖਾਂ ਦੀ ਨਮਾਇੰਦਾ ਕਮੇਟੀ ਦੇ ਪ੍ਰਧਾਂਨ ਦੀ ਇਹ ਹਾਲਤ ਹੈ ਤਾਂ ਆਂਮ ਸਿੱਖ ਨੂੰ ਕੀ ਕਹਿ ਸਕਦੇ ਹਾਂ? ਮਜੂਦਾ ਪ੍ਰਧਾਨ ਸ੍ਰੋਮਣੀ ਕਮੇਟੀ ਅਤੇ ਅਕਾਲੀ ਦਲ ਡੇਰੇਦਾਰਾਂ ਨਾਲ ਵੀ ਜੱਫੀਆਂ ਪਾਈ ਫਿਰਦੇ ਹਨ। ਇਸ ਕਰਕੇ ਆਂਮ ਸਿੱਖ ਜਨਤਾ ਨੂੰ ਪਤਾ ਨਹੀਂ ਲੱਗ ਰਿਹਾ ਕਿ ਇਹ ਆਗੂ ਲੋਕ ਕਿਹੜੇ ਗੁਰੂ ਦੇ ਮੁਰੀਦ ਹਨ? ਜਦ ਕਿ ਭਗਤ, ਗੁਰ, ਅਤੇ ਸਿੱਖ ਇਤਿਹਾਸ ਵਿੱਚ “ਡੇਰਾਵਾਦ” ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ ਸਗੋਂ “ਓਇ ਹਰਿ ਕੇ ਸੰਤ ਨਾ ਆਖੀਅਹਿ ਬਾਨਾਰਸ ਕੇ ਠੱਗ” ਕਹਿ ਕੇ ਆਮ ਜਨਤਾ ਨੂੰ ਇਨ੍ਹਾਂ ਦੇ ਮਾਇਆਜਾਲ ਤੋਂ ਬਚਣ ਲਈ ਸੁਚੇਤ ਕੀਤਾ ਗਿਆ ਹੈ। ਸਿੱਖ ਧਰਮ ਸੱਚ ਦਾ ਪੁਜਾਰੀ ਅਤੇ ਪ੍ਰਚਾਰਕ ਹੈ ਨਾਂ ਕਿ ਚਾਰ ਵੋਟਾਂ ਦੀ ਖਾਤਰ ਡੇਰੇਦਾਰਾਂ ਦੀਆਂ ਅੱਡੀਆਂ ਚੱਟ ਕੇ ਝੂਠ ਦਾ ਪ੍ਰਚਾਰ ਕਰਨ ਵਾਲਾ ਅਤੇ ਪਾਠ, ਕੀਰਤਨ, ਕਥਾ ਅਤੇ ਅਰਦਾਸਾਂ ਦੀਆਂ ਭੇਟਾ ਬੰਨ੍ਹ ਕੇ ਗੁਰਬਾਣੀ ਰਾਹੀਂ ਵਾਪਾਰ ਕਰਨ ਵਾਲਾ। ਜਦ ਇਸ ਇਜਲਾਸ ਵਿੱਚ “ਮੱਕੜ” ਨੂੰ ਪ੍ਰਧਾਨਗੀ ਦੇ ਹਾਰ ਪਾਏ ਗਏ ਅਤੇ ਉਨ੍ਹੇ ਵੀ ਬਾਦਲ ਪ੍ਰਵਾਰ ਦੇ ਸੋਹਿਲੇ ਗਾ ਕੇ ਖੁਸ਼ੀ ਦੇ ਜਸ਼ਨ ਮਨਾਂਦੇ ਕੌਮੀ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਨੀ ਵੀ ਵਿਸਾਰ ਦਿੱਤੀ ਤਾਂ ਉਸ ਵੇਲੇ “ਇੱਕ ਜਾਗਦੀ ਜ਼ਮੀਰ ਵਾਲੇ ਸ੍ਰੋਮਣੀ ਕਮੇਟੀ ਮੈਂਬਰ ਸ੍ਰ ਹਰਦੀਪ ਸਿੰਘ ਮੋਹਾਲੀ” ਨੇ ਕਿਹਾ ਕਿ ਜਿਨ੍ਹਾਂ-2 ਸ੍ਰੋਮਣੀ ਕਮੇਟੀ ਮੈਂਬਰਾਂ ਦੀ ਜ਼ਮੀਰ ਮਰ ਚੁੱਕੀ ਹੈ ਉਨ੍ਹਾਂ ਪ੍ਰਤੀ ਵੀ ਸੋਗ ਦਾ ਮਤਾ ਪਾਇਆ ਜਾਵੇ ਤਾਂ “ਰਵਾਇਤੀ” ਪ੍ਰਧਾਨ ਜੀ ਤਿਲਮਲਾ ਉੱਠੇ ਅਤੇ ਕਿਹਾ ਕਿ ਖੁਸ਼ੀ ਦੇ ਜਸ਼ਨਾ ਵਿੱਚ ਭੰਗ ਨਾ ਪਾਈ ਜਾਵੇ।
ਸਿੱਖ ਸੰਗਤ ਦੀ ਗਿਆਤ ਵਾਸਤੇ ਦੱਸਨਾ ਚਾਹੁੰਦੇ ਹਾਂ ਕਿ ਸ੍ਰ. ਹਰਦੀਪ ਸਿੰਘ ਜੀ ਮੋਹਾਲੀ ਇੱਕ ਅਜਿਹੇ ਗੁਰਸਿੱਖ ਸ੍ਰੋਮਣੀ ਕਮੇਟੀ ਮੈਂਬਰ ਹਨ ਜੋ ਬਾਣੀ ਤੇ ਬਾਣੇ ਦੇ ਧਾਰਨੀ ਹੁੰਦੇ ਹੋਏ “ਗੁਰਬਾਣੀ ਅਤੇ ਸਿੱਖ ਰਹਿਤ ਮਰਯਾਦਾ” ਦੇ ਪ੍ਰਚਾਰਕ ਵੀ ਹਨ ਜੋ ਹਰ ਵਾਰ ਅਜ਼ਾਦਾਨਾਂ ਤੌਰ ਤੇ ਚੋਣ ਜਿੱਤ ਜਾਂਦੇ ਹਨ ਜਿਨ੍ਹਾਂ ਨੇ ਚੰਡੀਗੜ੍ਹ-ਮੋਹਾਲੀ ਸ਼ਹਿਰ ਦੇ ਗੁਰਦੁਆਰਿਆਂ ਵਿੱਚ ਡੇਰਵਾਦੀ ਅਤੇ ਸੰਪ੍ਰਦਾਈ ਮਰਯਾਦਾ ਬੰਦ ਕਰਵਾ ਕੇ “ਸਿੱਖ ਰਹਿਤ ਮਰਯਾਦਾ” ਲਾਗੂ ਕਰਾਉਣ ਦਾ ਮਾਣ ਵੀ ਪ੍ਰਾਪਤ ਕੀਤਾ ਹੈ ਅਤੇ ਆਪ ਜੀ ਇੱਕ ਲੋਕਲ ਗੁਰਦੁਆਰੇ ਦੇ ਪ੍ਰਧਾਨ ਵੀ ਹਨ। ਇਸੇ ਤਰ੍ਹਾਂ ਹੀ ਸ੍ਰ ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਸ੍ਰੋਮਣੀ ਕਮੇਟੀ ਹਨ ਜੋ ਗਾਹੇ ਬਗਾਹੇ ਪੰਥਕ ਮੁੱਦਿਆਂ ਦੀ ਗੱਲ ਕਰਦੇ ਹਨ ਜਿਨ੍ਹਾਂ ਨੇ ਹੁਣ ਦੁਬਾਰਾ ਸਕੱਤਰ ਦਾ ਔਹਦਾ ਸੰਭਾਲਦਿਆਂ ਹੋਇਆਂ “ਡੇਰਾਵਾਦ” ਤੇ ਕਰਾਰਾ ਵਾਰ ਕੀਤਾ ਹੈ ਕਿ ਇਹ ਡੇਰਾਵਾਦੀ ਸਿੱਖ ਰਹਿਤ ਮਰਯਾਦਾ ਅਤੇ ਨਾਨਕਸ਼ਾਹੀ ਕੈਲੰਡਰ ਦੇ ਕਾਤਲ ਹਨ ਜੋ ਆਪੋ ਆਪਣੀ ਮਰਯਾਦਾ ਚਲਾ ਕੇ ਸਿੱਖ ਕੌਮ ਵਿੱਚ ਵੰਡੀਆਂ ਪਾ ਰਹੇ ਹਨ ਇਨ੍ਹਾਂ ਨੂੰ ਨੱਥ ਪਾਉਣ ਦੀ ਲੋੜ ਹੈ। ਜਥੇਦਾਰਾਂ ਵਿੱਚੋਂ ਵੀ ਜਥੇਦਾਰ ਸ੍ਰ. ਬਲਵੰਤ ਸਿੰਘ ਨੰਦਗੜ੍ਹ ਕੁੱਝ ਜਾਗਦੀ ਜ਼ਮੀਰ ਵਾਲੇ ਹਨ ਜੋ ਬਾਦਲੀ ਦਲ ਦੀ ਪ੍ਰਵਾਹ ਨਾਂ ਕਰਦਿਆਂ ਅਸਲੀ ਨਾਨਕਸ਼ਾਹੀ ਕੈਲੰਡਰ ਦੀ ਹਮਾਇਤ ਕਰਦੇ ਹਨ ਜਿਸ ਵਿੱਚ ਗੁਰਪੁਰਬਾਂ ਦੀਆਂ ਡੇਟਾਂ ਫਿਕਸ ਹਨ ਜੋ ਕਨੇਡਾ ਨਿਵਾਸੀ ਸ੍ਰ. ਪਾਲ ਸਿੰਘ ਪੁਰੇਵਾਲ ਨੇ ਕਈ ਸਾਲਾਂ ਦੀ ਸਖਤ ਮਿਹਨਤ ਨਾਲ ਤਿਆਰ ਕਰਕੇ ਕੌਮ ਦੀ ਝੋਲੀ ਵਿੱਚ ਪਾਇਆ ਹੈ। ਇਉਂ ਇਹ ਗੁਰਬਾਣੀ ਦਾ ਫੁਰਮਾਂਨ ਕਿ “ਕੋਈ ਹਰਿਆ ਬੂਟ ਰਹਿਓ ਰੀ” ਸਦਾ ਉਨ੍ਹਾਂ ਲੋਕਾਂ ਤੇ ਢੁੱਕਦਾ ਰਹੇਗਾ ਜਿਵੇਂ ਜੋ ਜੰਗਲ ਨੂੰ ਲੱਗੀ ਅੱਗ ਵੇਲੇ ਵੀ ਬੂਟੇ ਬਚ ਜਾਂਦੇ ਹਨ। ਅੱਜ ਵੀ ਹਰਿਅਵਲਤਾ ਨਾਲ ਟਹਿਕ ਰਹੇ ਸਿੱਖ ਪੰਥ ਰੂਪੀ ਜੰਗਲ ਬਾਗ ਨੂੰ ਮਨਮਤ, ਪਾਖੰਡਵਾਦ, ਡੇਰਾਵਾਦ, ਮਾਇਆ, ਚੌਧਰ ਅਤੇ ਘਟੀਆ ਰਾਜਨੀਤੀਵਾਦ ਦੀ ਅੱਗ ਚੁਫੇਰਿਓਂ ਲੱਗੀ ਹੋਈ ਹੈ ਜਿਸ ਵਿੱਚ ਪੰਥਕ ਆਗੂਆਂ ਦੀਆਂ ਜ਼ਮੀਰਾਂ ਸੜ ਕੇ ਮਰ ਰਹੀਆਂ ਹਨ ਪਰ ਫਿਰ ਵੀ ਕੁੱਝ ਸ੍ਰ. ਹਰਦੀਪ ਸਿੰਘ ਮੋਹਾਲੀ ਮੈਂਬਰ ਸ੍ਰੋਮਣੀ ਕਮੇਟੀ, ਸ੍ਰ. ਸੁਖਦੇਵ ਸਿੰਘ ਭੌਰ ਅਤੇ ਗਿ. ਬਲਵੰਤ ਸਿੰਘ ਨੰਦਗੜ ਵਰਗੇ ਜਾਗਤ ਜ਼ਮੀਰ ਵਾਲੇ ਬੂਟੇ ਹਰੇ ਹਨ। ਅਸੀਂ ਖਾਸ ਕਰਕੇ ਸ੍ਰ. ਹਰਦੀਪ ਸਿੰਘ ਮੋਹਾਲੀ ਦੀ ਹੌਸਲਾ ਅਫਜਾਈ ਕਰਦੇ ਹਾਂ ਕਿ ਉਨ੍ਹਾਂ ਨੇ ਭਰੇ ਇਲਾਸ ਵਿੱਚ ਇਕੱਲਿਆਂ ਨੇ ਨਿਰਭੈ ਹੋ ਸੱਚ ਬੋਲ ਕੇ ਜਾਗਦੀ ਜ਼ਮੀਰ ਦਾ ਢੁੱਕਵਾਂ ਸਬੂਤ ਦਿੱਤਾ ਹੈ। ਇਨ੍ਹਾਂ ਜਾਗਤ ਜ਼ਮੀਰਾਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਅਸੀਂ ਹਮੇਸ਼ਾਂ ਇਨ੍ਹਾਂ ਦੇ ਨਾਲ ਹੁੰਦੇ ਹੋਏ ਸਮੁੱਚੇ ਪੰਜਾਬੀਆਂ ਅਤੇ ਗੁਰਸਿੱਖਾਂ ਨੂੰ ਅਜਿਹੇ ਪੰਥਕ ਜਾਗਤ ਜ਼ਮੀਰ ਵਾਲੇ ਆਗੂਆਂ ਦਾ ਸਾਥ ਦੇਣ ਦੀ ਅਪੀਲ ਕਰਦੇ ਹਾਂ-
ਗੁਰਮਤਿ ਪ੍ਰਚਾਰ ਸੇਵਾ ਨੂੰ ਸਮ੍ਰਪਤ ਵਿਦੇਸ਼ੀ ਲਿਖਾਰੀ ਅਤੇ ਪ੍ਰਚਾਰਕ-
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਦੇ ਭਾਈ ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ, ਡਾ. ਗੁਰਮੀਤ ਸਿੰਘ ਬਰਸਾਲ, ਅਤੇ ਸਾਥੀ, ਪੰਥਕ ਵਿਦਵਾਨ ਸ੍ਰ. ਤਿਰਲੋਚਨ ਸਿੰਘ ਦੁਪਾਲਪੁਰ ਸਬਕਾ ਮੈਂਬਰ ਸ਼ੋਮਣੀ ਕਮੇਟੀ, ਪ੍ਰਸਿੱਧ ਲੇਖਕ ਸ੍ਰ. ਮਝੈਲ ਸਿੰਘ ਸਰ੍ਹਾਂ ਸੈਨਹੋਜੇ, ਸ੍ਰ ਗੁਰਚਰਨ ਸਿੰਘ ਜਿਉਣਵਾਲਾ ਕਨੇਡਾ, ਸ੍ਰ. ਹਰਦੇਵ ਸਿੰਘ ਸ਼ੇਰਗਿੱਲ ਰੋਜ਼ਵਿਲ, ਪ੍ਰੋ. ਮੱਖਣ ਸਿੰਘ, ਅਤੇ ਸਰਬਜੀਤ ਸਿੰਘ ਸਿੰਘ ਸਭਾ ਇੰਟ੍ਰਨੈਸ਼ਨਲ ਸੈਕਰਾਮੈਂਟੋ, ਸਹਿਤ ਸਭਾ ਬੇ ਏਰੀਏ ਦੇ ਸ੍ਰ ਪਰਮਿੰਦਰ ਸਿੰਘ ਪ੍ਰਵਾਨਾ, ਸਹਿਤ ਸਭਾ ਸੈਕਰਾਮੈਂਟੋ ਦੇ ਬੀਬੀ ਮਨਜੀਤ ਕੌਰ, ਭਾਈ ਅਮਰਦੀਪ ਸਿੰਘ ਅਮਰ ਨਾਵਲਕਾਰ ਇੰਡਿਆਨਾ ਐਪਲਸ, ਭਾ. ਜਸਮਿੱਤਰ ਸਿੰਘ, ਭਾ. ਇੰਦਰਜੀਤ ਸਿੰਘ ਉਮਰਪੁਰੀ ਸਾਕਾ ਜਥੇਬੰਦੀ ਨਿਊਜਰਸੀ, ਸ੍ਰ. ਇਕਬਾਲ ਸਿੰਘ ਮਿਸ਼ਨਰੀ, ਗੁਰਮੀਤ ਸਿੰਘ ਮਿਸ਼ਨਰੀ ਐਲੇ, ਸ੍ਰ. ਬਲਕਾਰ ਸਿੰਘ ਮਿਸ਼ਨਰੀ ਬਿਕਰਸਫੀਲਡ, ਪ੍ਰਸਿੱਧ ਵਿਦਵਾਨ ਗਿ. ਰਣਜੀਤ ਸਿੰਘ ਮਸਕੀਨ ਮਨਟੀਕਾ।


(28/11/10)
ਹਰਜਿੰਦਰ ਸਿੰਘ

ਗੁਰਬਾਣੀ ਟੀ ਵੀ ਪਰੋਗਰਾਮ ਦੀ ਸਹਾਇਤਾ
ਟੋਰਾਂਟੋ- (ਹਰਜਿੰਦਰ ਸਿੰਘ) ਪਿਛਲੇ ਹਫਤੇ ਹਰ ਸਾਲ ਵਾਂਗ ਇਸ ਵਾਰ ਵੀ ਸਿੰਘ ਸਭਾ ਇੰਟਰਨੈਸ਼ਨਲ ਕਨੇਡਾ ਵਲੋਂ ਪਿਛਲੇ 21 ਸਾਲਾਂ ਤੋਂ ਕਨੇਡਾ ਵਿੱਚ ਚੱਲ ਰਹੇ ਨਿਰੋਲ ਧਾਰਮਿਕ ਪਰੋਗਰਾਮ ਗੁਰਬਾਣੀ ਦੀ ਮਾਇਕ ਸਹਾਇਤਾ ਦਾ ਚੈੱਕ ਇਸ ਦੇ ਮੁੱਖ ਸੰਚਾਲਕ ਰਘਬੀਰ ਸਿੰਘ ਸਮੱਗ ਜੀ ਨੂੰ ਸਿੰਘ ਸਭਾ ਦੇ ਮੈਂਬਰਾਂ ਨੇ ਭੇਂਟ ਕੀਤਾ। ਸਿੰਘ ਸਭਾ ਇਸ ਪਰੋਗਰਾਮ ਦੀ ਮਦਦ ਇਸ ਕਰਕੇ ਕਰਦੀ ਹੈ ਕਿ ਗੁਰਬਾਣੀ ਪਰੋਗਰਾਮ ਕੇਵਲ ਗੁਰੁ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਚਾਰ ਕਰਦਾ ਹੈ ਤੇ ਨਿਰੋਲ ਧਾਰਮਿਕ ਹੈ। ਇਹ ਕੇਵਲ ਸਿੱਖ ਫਲਸਫੇ ਨੂੰ ਹੀ ਪ੍ਰਚਾਰਦਾ ਹੈ। ਸਮੱਗ ਜੀ ਦੇ ਦੱਸਣ ਅਨੁਸਾਰ ਇਹ ਇੱਕ ਅਜਿਹਾ ਪਰੋਗਰਾਮ ਹੈ ਜਿਹੜਾ ਕਿ ਪਿਛਲੇ 21 ਸਾਲਾਂ ਤੋਂ ਚੱਲ ਰਿਹਾ ਤੇ ਇਹ ਵੀ ਬਗੈਰ ਕਿਸੇ ਕਮਰਸ਼ੀਅਲ ਦਿੱਤਿਆਂ। ਇਸ ਵਿੱਚ ਕੋਈ ਮਸ਼ਹੂਰੀ ਨਹੀਂ ਵਿਖਾਈ ਜਾਂਦੀ। ਸਮੱਗ ਜੀ ਨੇ ਇਹ ਵੀ ਦੱਸਿਆ ਕਿ ਦਸਮ ਗ੍ਰੰਥ ਦੇ ਹਮਾਇਤੀਆਂ ਵਲੋਂ ਉਹਨਾਂ ਨੂੰ ਧਮਕੀਆਂ ਵੀ ਮਿਲਦੀਆਂ ਰਹਿੰਦੀਆਂ ਹਨ। ਇਸ ਪਰੋਗਰਾਮ ਵਿੱਚ ਸਿੱਖੀ ਨਾਲ ਜੁੜੇ ਪ੍ਰਚਾਰਕਾਂ, ਫਿਲਾਸਫਰਾਂ, ਸਿੱਖ ਸੰਸਥਾਂਵਾਂ (ਸਿਆਸਤ ਤੋਂ ਬਿਨਾਂ) ਵਿਦਵਾਨਾਂ ਦੀ ਇੰਟਰਵਿਊ ਕਰਦੇ ਹਨ। ਜੇਕਰ ਕੋਈ ਬੋਲਣ ਵਾਲਾ ਲੱਗੇ ਕਿ ਇਹ ਸਿੱਖੀ ਸਿਧਾਂਤ ਦੇ ਅਨੁਕੂਲ ਨਹੀਂ ਹੈ ਤਾਂ ਉਸਦੀ ਗੱਲਬਾਤ ਨਹੀਂ ਪ੍ਰਸਾਰਤ ਕਰਦੇ। ਇਹ ਪਰੋਗਰਾਮ ਕਨੇਡਾ ਦੇ ਵਿਜ਼ਨ ਟੀ ਵੀ ਚੈਨਲ ਤੋਂ ਹਰ ਛਨਿਚਰ ਵਾਰ ਸਵੇਰੇ 10: 30 ਵਜੇ (ਈਸਟਰਨ ਵੇਲੇ ਅਨੁਸਾਰ) ਵਿਖਾਇਆ ਜਾਂਦਾ ਹੈ।


(28/11/10)
ਤੱਤ ਗੁਰਮਤਿ ਪਰਿਵਾਰ

ਸਤਿਕਾਰਯੋਗ ਸੰਪਾਦਕ ਸਿੱਖ ਮਾਰਗ ਜੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੇ ਆਪ ਜੀ ਯੋਗ ਸਮਝੋ ਤਾਂ ਸਾਡਾ ਇਹ ਲੇਖ ਪਾਠਕਾਂ ਦੀ ਜਾਣਕਾਰੀ ਲਈ ਪਾਠਕਾਂ ਦੀਆਂ ਚਿੱਠੀਆਂ ਵਾਲੇ ਕਾਲਮ ਵਿਚ ਲਗਾ ਦੇਣਾ ਜੀ।

   

ਆਲੋਚਨਾ ਨਿਰਾਰਥੱਕ ਨਹੀਂ ਸਾਰਥੱਕ ਵੀ ਹੁੰਦੀ ਹੈ

ਸਤਿਕਾਰਯੋਗ ਸੰਪਾਦਕ ਜੀ, ਖਾਲਸਾ ਨਿਉਜ਼

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

‘ਤੱਤ ਗੁਰਮਤਿ ਪਰਿਵਾਰ’ ਦੇ ਸੰਪਾਦਕੀ “100 ਰੁਪਏ ਵਿਚ ਸਿਰੋਪਾ ਪੁਜਾਰੀਵਾਦ ਦੀ ਮਨਮੱਤ ਹੈ, ਗੁਰੂ ਘਰ ਦੀ ਮਿਹਰ ਨਹੀਂ” ਦੇ ਪ੍ਰਤੀਕਰਮ ਵੱਜੋਂ 21 ਨਵੰਬਰ 2010 ਨੂੰ ਖਾਲਸਾ ਨਿਉਜ਼ ’ਤੇ ਛਪਿਆ ਆਪ ਜੀ ਦਾ ਸੰਪਾਦਕੀ ਲੇਖ ਪੜ੍ਹਿਆ। ਪੜ੍ਹ ਕੇ ਪ੍ਰਚਲਿਤ ਰਵਾਇਤ ਦੇ ਹਿਮਾਇਤੀ ਇਕ ਵੀਰ ਦੀ ਦਲੀਲ ਯਾਦ ਆ ਗਈ। ਉਸ ਵੀਰ ਨੂੰ ਜਦੋਂ ਸਮਝਾਉਣਾ ਚਾਹਿਆ ਕਿ ਕਈਂ ਸਥਾਨਾਂ ਤੇ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਬਰਾਬਰ ‘ਦਸਮ ਗ੍ਰੰਥ’ ਦਾ ਪ੍ਰਕਾਸ਼ ਹੋਣਾ ਗਲਤ ਹੈ ਤਾਂ ਉਸ ਦਾ ਜਵਾਬ ਸੀ:

“ਇਹ ਗੱਲ ਠੀਕ ਹੈ ਕਿ ਦਸਮ ਗ੍ਰੰਥ ਵਿਚਲੀਆਂ ਰਚਨਾਵਾਂ ਵਿਚ ਅਸ਼ਲੀਲਤਾ ਅਤੇ ਬ੍ਰਾਹਮਣਵਾਦ ਭਾਰੂ ਹੈ ਪਰ ਇਹ ਪ੍ਰਕਾਸ਼ ਹੋਣ ਦੀ ਰਿਵਾਇਤ ਤਾਂ ਪੁਰਾਤਨ ਚਲੀ ਆ ਰਹੀ ਹੈ ਅਤੇ ਸਿੱਖ ਰਹਿਤ ਮਰਿਯਾਦਾ ਵਿਚਲੇ ਨਿਤਨੇਮ ਵਿਚ ਵੀ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਇਸ ਲਈ ਇਸ ਦਾ ਵਿਰੋਧ ਠੀਕ ਨਹੀਂ”।

ਆਪ ਜੀ ਦੇ ਖੱਤ ਦੇ ਇਹ ਅੰਸ਼ ਵਿਚਾਰਨਯੋਗ ਹਨ:

1. ਹਾਂ-ਪੱਖੀ ਅਲੋਚਨਾ ਤਾਂ ਠੀਕ ਹੈ, ਪਰ ਹਰ ਗੱਲ ਦੀ ਖੱਲ ਖਿੱਚਣਾ ਜਾਇਜ਼ ਨਹੀਂ।

2. ਹਰ ਕਿਸੇ ਨੂੰ ਆਪਣੇ ਵਿਚਾਰ ਦੇਣ ਦਾ ਹੱਕ ਹੈ, ਪਰ ਇਹ ਵੀ ਖਿਆਲ ਰੱਖਣਾ ਜ਼ਰੂਰੀ ਹੈ ਕਿ ਅਸੀਂ ਕਿਧਰੇ ਨਿੱਕੀ ਜਿਹੀ ਗੱਲ ਦਾ ਬਤੰਗੜ ਤਾਂ ਨਹੀਂ ਬਣਾ ਰਹੇ।

ਜਾਗਰੂਕ ਸਿੱਖਾਂ ਵਿਚ ਵੀ ‘ਸਿਧਾਂਤ’ ਦੀ ਗੱਲ ਨੂੰ ‘ਪਰ’ ਨਾਲ ਪਰੇ ਕਰਕੇ, ਸਿਰਫ ਪਰ ਤੋਂ ਬਾਅਦ ਦੀ ਗੱਲ ਨੂੰ ਹੀ ‘ਗੁਰਮਤਿ’ ਪ੍ਰਚਾਰਨ ਦਾ ਰੁਝਾਨ ਅਫਸੋਸਜਨਕ ਹੈ।

ਆਪਣੀ ਆਲੋਚਨਾ ਨੂੰ ਨਾ ਸਹਾਰਦੇ ਹੋਏ, ਬੌਖਲਾ ਜਾਣ ਅਤੇ ਸਖਸ਼ੀਅਤਪ੍ਰਸਤੀ ਨਾਲ ਗ੍ਰਸਤ ਹੋਕੇ ਆਪਣੇ ਆਗੂ ਦੀ ਗਲਤ ਗੱਲ ਨੂੰ ਵੀ ਜਾਇਜ਼ ਠਹਿਰਾਉਣ ਦੀ ਅਫੋਸਸਜਨਕ ‘ਪ੍ਰਵਿਰਤੀ’ ਦਾ ਜਾਗਰੂਕ ਧਿਰਾਂ ਵਿਚ ਵੀ ਭਾਰੂ ਹੋਣਾ ਚਿੰਤਾਜਨਕ ਹੈ। ਪਹਿਲਾਂ ਸ੍ਰ. ਜੋਗਿੰਦਰ ਸਿੰਘ ਜੀ ਸਪੋਕਸਮੈਨ ਅਤੇ ਉਨ੍ਹਾਂ ਦੇ ‘ਪੈਰੋਕਾਰਾਂ’ ਨੇ ਇਸ ਪ੍ਰਵਿਰਤੀ ਦਾ ਵਿਖਾਵਾ ਕੀਤਾ। ਹੁਣ ਚਿੰਤਾ ਦੀ ਗੱਲ ਇਹ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਅਤੇ ਉਨ੍ਹਾਂ ਨਾਲ ਜੁੜੇ ਲੋਕ ਵੀ ਉਹੀ ਬਿਰਤੀ ਦਰਸਾ ਰਹੇ ਹਨ। ਇਹ ਗਲਤ ਬਿਰਤੀ ਹੀ ਇਕ ਕਾਬਿਲ ਆਗੂ ਦੀ ਕਮਜ਼ੋਰੀ ਬਣ ਕੇ ਲਹਿਰ ਦੇ ਫਲਾਪ ਹੋਣ ਦਾ ਕਾਰਨ ਬਣਦੀ ਹੈ। ਜਦੋਂ ਕੋਈ ਆਗੂ (ਅਤੇ ਉਸ ਦੇ ਪੈਰੋਕਾਰ) ਬੇਨਤੀ ਰੂਪ ਵਿਚ ਕਹੀ ਗਈ ਗੱਲ ਨੂੰ ਵੀ ‘ਲੱਤਾਂ ਖਿੱਚਣੀਆਂ’ ਕਹਿ ਕੇ ‘ਸੱਚ’ ਤੋਂ ਮੁੰਹ ਮੋੜਨ ਲੱਗ ਪੈਣ ਤਾਂ ਕਾਮਯਾਬੀ ਦੂਰ ਹੁੰਦੀ ਜਾਂਦੀ ਹੈ।

ਹੁਣ ਮੌਜੂਦਾ ਘਟਨਾ ਦੀ ਪੜਚੋਲ ਕਰਦੇ ਹਾਂ। ਪ੍ਰੋ. ਦਰਸ਼ਨ ਸਿੰਘ ਜੀ ‘ਦਰਬਾਰ ਸਾਹਿਬ’ ਜਾ ਕੇ 100 ਰੁਪਏ ਦਾ ਮੱਥਾ ਟੇਕਦੇ ਹਨ ਤਾਂ ਉੱਥੇ ਦਾ ਪੁਜਾਰੀ (ਗਲਤ) ਪ੍ਰਚਲਿਤ ਰਵਾਇਤ ਅਨੁਸਾਰ ਉਨ੍ਹਾਂ ਨੂੰ ਇਕ ਢਾਈ ਮੀਟਰ ਦਾ ਕਪੜਾ ‘ਸਿਰੋਪੇ’ ਦੇ ਨਾਂ ’ਤੇ ਦੇ ਦਿੰਦਾ ਹੈ। ਇਕ ਜਾਗਰੂਕ ਮਨੁੱਖ ਨੂੰ ਚਾਹੀਦਾ ਹੈ ‘ਸਚੁ ਸੁਣਾਇਸੀ ਸਚ ਕੀ ਬੇਲਾ’ ਤੇ ਪਹਿਰਾ ਦੇਂਦੇ ਹੋਏ ਤਤਕਾਲ ਹੀ ਪੁਜਾਰੀ ਦਾ ਹੱਥ ਫੱੜ ਕੇ ਉਸ ਨੂੰ ਰੋਕ ਕੇ ਪੁੱਛਿਆ ਜਾਂਦਾ , “ਭਾਈ ਮੇਰੇ ਨਾਲ ਜਿਹੜੇ ਵਿਅਕਤੀ ਨੇ ਬਿਨਾਂ ਪੈਸੇ ਦੇ ਜਾਂ 100 ਰੁਪਏ ਤੋਂ ਘੱਟ ਦਾ ਮੱਥਾ ਟੇਕਿਆ ਹੈ, ਉਸ ਨੂੰ ਇਹ ‘ਸਿਰੋਪਾ’ ਕਿਉਂ ਨਹੀਂ ਦੇ ਰਿਹਾ? ਸਰਬਪੱਖੀ ਬਰਾਬਰੀ ਦੇ ਸੰਦੇਸ਼ ਦੇ ਢੰਢੋਰਚੀ ਨਾਨਕ ਪਾਤਸ਼ਾਹ ਜੀ ਦੇ ਨਾਂ ’ਤੇ ਚਲਾਏ ਜਾ ਰਹੇ ਅਸਥਾਨ ’ਤੇ ਐਸਾ ਵਿਤਕਰਾ ਕਿਉਂ?” ਬਾਬਾ ਨਾਨਕ ਜੀ ਵੱਲੋਂ ਜਨੇਉ ਦੀ ਮਨਮੱਤੀ ਤੇ ਵਿਤਕਰੇ ਵਾਲੀ ਰਸਮ ਨੂੰ ਰੱਦ ਕਰਨ ਦੇ ਕੌਤਕ ਨੂੰ ਯਾਦ ਕਰਦੇ ਹੋਏ ਕਹਿਣਾ ਬਣਦਾ ਸੀ “ਜਾ ਤੇਰਾ ਵਿਤਕਰੇ ਭਰਪੂਰ ਇਹ ‘ਸਿਰੋਪਾ’ (ਜਨੇਉ) ਮੈਨੂੰ ਮੰਜ਼ੂਰ ਨਹੀਂ”। ਪਰ ਐਸਾ ਨਹੀਂ ਕੁਝ ਨਹੀਂ ਹੋਇਆ। ਜੇ ਕਿਸੇ ਮਨਮੱਤ ਨੂੰ ਰੋਕ ਪਾਉਣਾ ਇਕ ਦੰਮ ਸੰਭਵ ਨਹੀਂ ਤਾਂ ਘੱਟੋ-ਘੱਟ ਉਸ ਮਨਮੱਤ ਦਾ ਹਿੱਸਾ ਤਾਂ ਨਹੀਂ ਬਣਨਾ ਚਾਹੀਦਾ। ਉਸ ਮਨਮੱਤ ਨੂੰ ‘ਗੁਰੂ ਘਰ ਦੀ ਮਿਹਰ’ ਕਹਿ ਕੇ ਮਾਨਤਾ ਦੇਣਾ ਤਾਂ ਜਾਇਜ਼ ਨਹੀਂ। ਇਹ ਗੱਲ ਬੇਸ਼ੱਕ ਨਿੱਕੀ ਜਿਹੀ ਹੋਣੀ ਸੀ ਅਤੇ ਜਾਗਰੂਕ ਕਾਬਿਲ ਆਗੂ ਵੱਲੋਂ ਪੁਜਾਰੀਵਾਦ ਨੂੰ ਮਾਨਤਾ ਦਿੰਦੀ ਇਹ ਘਟਨਾ ਅਣਗੌਲਿਆਂ ਕੀਤੀ ਜਾ ਸਕਦੀ ਸੀ, ਜੇ ਇਹ ਚੁੱਪ-ਚਪੀਤੇ ਹੋ ਜਾਂ ਕਰ ਲਈ ਜਾਂਦੀ। ਪਰ ਜਦੋਂ ਇਸੇ ਨਿੱਕੀ ਜਿਹੀ ਘਟਨਾ ਨੂੰ, ਇਕ ਖਾਸ ਮੰਸ਼ੇ ਮੁਤਾਬਿਕ, ਵੱਡੀ ਖਬਰ ਬਣਾ ਕੇ ਲੱਗਭਗ 10 ਫੋਟੋਆਂ ਸਮੇਤ ‘ਹਾਂ-ਪੱਖੀ’ ਪ੍ਰਚਾਰਦੇ ਹੋਏ ‘ਵੈਬਸਾਈਟ’ ’ਤੇ ਲਗਾ ਦਿੱਤਾ ਜਾਵੇ ਤਾਂ ਇਹ ‘ਨਿੱਕੀ’ ਕਿਵੇਂ ਰਹਿ ਗਈ? ਜੇ ਜਾਗਰੂਕਤਾ ਲਹਿਰ ਦਾ ਸੰਭਾਵੀ ਆਗੂ ‘ਪੁਜਾਰੀਵਾਦੀ ਮਨਮੱਤ’ ਨੂੰ ‘ਗੁਰੂ ਘਰ ਦੀ ਮਿਹਰ’ ਕਹਿ ਕੇ ਮਾਨਤਾ ਦਿੰਦਾ, ਖਬਰਾਂ ਵਿਚ ਆ ਜਾਵੇ ਤਾਂ ਇਹ ਘਟਨਾ ‘ਨਿੱਕੀ’ ਕਿਵੇਂ ਰਹਿ ਗਈ?

ਵੀਰ ਜੀ, ਆਪ ਜੀ ਨੂੰ ਯਾਦ ਹੋਵੇਗਾ ਕਿ ਕੁਝ ਸਮਾਂ ਪਹਿਲਾਂ ਇਕ ਘਰੇਲੂ ਵਿਆਹ ਸਮਾਗਮ (ਜੋ ਫੋਟੋਆਂ ਤੋਂ ਹੀ ਕਈ ਕਮੀਆਂ ਵਾਲਾ ਲਗਦਾ ਸੀ) ਵਿਚ ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਸ਼ਾਮਿਲ ਹੋਣ ਦੀ ‘ਨਿੱਕੀ ਜਿਹੀ ਘਟਨਾ’ ਨੂੰ ਆਪ ਜੀ ਨੇ ਆਪਣੀ ਵੈਬਸਾਈਟ ’ਤੇ ਬਹੁਤ ਵੱਡੀ ਖਬਰ (ਗਲਤ ਤਸਵੀਰਾਂ ਸਮੇਤ) ਲੋਕ ਹੁੰਗਾਰਾ ਬਣਾ ਕੇ ਛਾਪਿਆ ਸੀ। ਅਸੀਂ ਮਹਿਸੂਸ ਕੀਤਾ ਕਿ ਐਸੀ ਖਬਰ ਦਰਸ਼ਨ ਸਿੰਘ ਜੀ ਦੇ ਵਿਰੋਧੀਆਂ ਵਲੋਂ ਗਲਤ ਪ੍ਰਚਾਰ ਦਾ ਕਾਰਨ ਬਣ ਸਕਦੀ ਸੀ। ਸੋ ਅਸੀਂ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਸੀ ਕਿ ਪ੍ਰੋ. ਦਰਸ਼ਨ ਸਿੰਘ ਜੀ ਵਰਗੀ ਸਖਸ਼ੀਅਤ ਨੂੰ ਗਲਤ ਪੇਸ਼ ਕਰਨ ਵਾਲੀਆਂ ਐਸੀਆਂ ‘ਘਟਨਾਵਾਂ’ ਨੂੰ ‘ਹਾਂ-ਪੱਖੀ’ ਖਬਰਾਂ ਬਣਾ ਕੇ ਨਾ ਲਗਾਇਆ ਕਰੋ।

ਮੰਨ ਲਵੋ, ਜੇ ਕਿਸੇ ਨੇ (ਮੰਦਭਾਵਨਾ ਹੇਠ ਹੀ ਸਹੀ) ਪ੍ਰੋ. ਦਰਸ਼ਨ ਸ਼ਿੰਘ ਜੀ ਦੀ ਇਕ ਨਿੱਕੀ ਜਿਹੀ ਗਲਤੀ ਨੂੰ ਹਾਈਲਾਈਟ ਕਰ ਹੀ ਦਿੱਤਾ ਤਾਂ “ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ” ਤੋਂ ਸੇਧ ਲੈਂਦੇ ਹੋਏ, ਪ੍ਰੋ. ਦਰਸ਼ਨ ਸਿੰਘ ਜੀ ਜਾਂ ਉਨ੍ਹਾਂ ਦੇ ਸਮਰਥਕ ਇੰਨਾ ਤਾਂ ਕਹਿ ਹੀ ਸਕਦੇ ਸਨ ਕਿ “ਬੇਧਿਆਨੇ ਵਿਚ ਇਹ ਐਸਾ ਹੋ ਗਿਆ, ਅੱਗੇ ਤੋਂ ਧਿਆਨ ਰੱਖਿਆ ਜਾਵੇਗਾ। ਸੁਚੇਤ ਕਰਨ ਵਾਲਿਆਂ (ਆਲੋਚਕਾਂ, ਨਿੰਦਕਾਂ) ਦਾ ਧੰਨਵਾਦ”। ਇਹ ਹੋਣੀ ਸੀ ਕਾਬਿਲ ਅਤੇ ਜਾਗਰੂਕ ਆਗੂ ਦੀ ਸਹੀ ਅਤੇ ਉਸ ਦੇ ਸੁਹਿਰਦ ਸਮਰਥਕਾਂ ਦੀ ‘ਸੁਚੇਤ’ ਪਹੁੰਚ। ਪਰ ਹੋਇਆ ਕੀ? ‘ਖਾਲਸਾ ਨਿਉਜ਼’ ਵੱਲੋਂ ਸੰਪਾਦਕੀ ਰਾਹੀਂ ਅਤੇ ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਨਿੱਜੀ ਈ-ਮੇਲ ਰਾਹੀਂ ਨਰਾਜ਼ਗੀ ਦਾ ਪ੍ਰਗਟਾਵਾ ਕਰਦੇ ਹੋਏ, ‘ਲੱਤਾਂ ਖਿੱਚਣ’ ਅਤੇ ‘ਏਕਤਾ ਜਤਨਾਂ ਨੂੰ ਸਾਬੋਤਾਜ ਕਰਨ ਦੇ ਇਲਜ਼ਾਮ ਲਾਏ ਗਏ। ਜੋਗਿੰਦਰ ਸਿੰਘ ਜੀ ਸਪੋਕਸਮੈਨ (ਅਤੇ ਉਨ੍ਹਾਂ ਦੇ ਸਮਰਥਕਾਂ) ਦੀ ਇਸੇ ਗਲਤ ਪਹੁੰਚ ਨੂੰ ‘ਜਾਗਰੂਕਤਾ ਲਹਿਰ ਫੇਲ ਕਰਨ ਦਾ ਕਾਰਨ’ ਅਸੀਂ ਸਾਰੇ ਮੰਨਦੇ ਹਾਂ। ਅਫਸੋਸ! ਅਸੀਂ ਵੀ ਉਸੇ ਰਾਹ ’ਤੇ ਤੁਰਨ ਲਈ ਕਾਹਲੇ ਪਏ ਲਗਦੇ ਹਾਂ। ਅਸੀਂ ਪਹਿਲਾਂ ਵੀ ਇਕ ਸੰਪਾਦਕੀ ਵਿਚ ਇਹ ਸਪਸ਼ਟ ਕਰਨ ਦਾ ਜਤਨ ਕੀਤਾ ਸੀ ਕਿ ਸਿਧਾਂਤ ਦੀ ਥਾਂ ‘ਸਖਸ਼ੀਅਤਪ੍ਰਸਤੀ’ ਨੂੰ ਜ਼ਿਆਦਾ ਮਹਤੱਵ ਦੇਣਾ ਹੀ ਜਾਗਰੂਕਤਾ ਲਹਿਰ ਦੀ ਕਾਮਯਾਬੀ ਵਿਚ ਦੇਰੀ ਹੋਣ ਦਾ ਮੁੱਖ ਕਾਰਨ ਹੈ। ਸੰਪਰਦਾਈ ਤਾਂ ‘ਗੁਰਮਤਿ’ ਦੀ ਥਾਂ ਆਪਣੇ ਮੁੱਖੀ ਨੂੰ ਵੱਧ ਮਾਨਤਾ ਦੇਣ ਦੀ ਗਲਤੀ ਕਰਦੇ ਹੀ ਹਨ। ਅਫਸੋਸ! ਅਸੀਂ ਵੀ ਉਸੇ ਰਾਹ ਦੇ ਪਾਂਧੀ ਬਣਨ ਲਈ ਤਰਲੋ-ਮੱਛੀ ਹੋ ਰਹੇ ਹਾਂ।

ਵਿਦਵਾਨ ਸੰਪਾਦਕ ਜੀ, ਆਪ ਜੀ ਨੇ ਇਲਜ਼ਾਮ ਲਾਇਆ ਹੈ, ‘ਲੱਤਾਂ ਖਿੱਚਣ’ ਦਾ। ਆਪ ਜੀ ਨੂੰ ਸ਼ਾਇਦ ਯਾਦ ਹੋਵੇਗਾ ਕਿ 8 ਨਵੰਬਰ 2010 ਨੂੰ ਆਪ ਜੀ ਨੇ ‘ਖਾਲਸਾ ਨਿਉਜ਼’ ਵੈਬਸਾਈਟ ’ਤੇ ਇਕ ਖਬਰ ਲਾਈ ਸੀ “ਜੋਗਿੰਦਰ ਸਿੰਘ ਜੀ ਸਪੋਕਸਮੈਨ ਦੀ ਇਕ ਹੋਰ ਕਾਰਸਤਾਨੀ”। ਜਸਜੀਤ ਸਿੰਘ ਟੋਨੀ ਨਾਲ ਸੰਬੰਧਿਤ ਇਸ ਖਬਰ ਨੂੰ ‘ਰੋਜ਼ਾਨਾ ਸਪੋਕਸਮੈਨ’ ਵਿਚ ਛਾਪਣ ਵੇਲੇ ਕੀਤੀ ‘ਬੇਈਮਾਨੀ ਭਰਪੂਰ’ ਕਾਂਟ-ਛਾਂਟ ਦਾ ਜ਼ਿਕਰ ਕੀਤਾ ਸੀ। ਤੁਹਾਡੀ ਉਹ ਗੱਲ ਬਹੁਤ ਹੀ ਜਾਇਜ਼ ਅਤੇ ਸੁਚੇਤ ਕਰਨ ਵਾਲੀ ਸੀ, ਕਿਉਂਕਿ ਜਿਵੇਂ ‘ਪੰਥਕ ਅਖਬਾਰ’ ਹੋਣ ਦਾ ਦਾਅਵਾ ‘ਸਪੋਕਸਮੈਨ’ ਕਰਦਾ ਹੈ, ਉਸ ਦਾ ਫਰਜ਼ ਸੀ ਕਿ ਜਸਜੀਤ ਸਿੰਘ ਟੋਨੀ ਵੱਲੋਂ ‘ਅਖੌਤੀ ਬਾਬੇ ਰਣਜੀਤ ਸਿੰਘ ਢੱਢਰੀਆਂ ਵਾਲੇ’ ਦਾ ਮਨਮੱਤੀ ਸਮਾਗਮ ਕਰਵਾ ਕੇ ਜਾਗਰੂਕਤਾ ਲਹਿਰ ਨੂੰ ਵਿਖਾਈ ਪਿੱਠ ਦਾ ਭਾਂਡਾ-ਫੋੜ ਕਰਦਾ ਪਰ ਕਿਉਂਕਿ ਸਪੋਕਸਮੈਨ ਦੀ ਟੋਨੀ ਜੀ ਨਾਲ ‘ਇਸ਼ਤਿਹਾਰਾਂ ਵਾਲੀ ਸਾਂਝ’ ਹੈ, ਇਸ ਕਰਕੇ ਸਪੋਕਸਮੈਨ ਨੇ ਖਬਰ ਛਾਪਦੇ ਹੋਏ, ਇਸ ਸਾਂਝ ਉੱਤੋਂ ‘ਗੁਰਮਤਿ ਅਤੇ ਪੱਤਰਕਾਰਿਤਾ’ ਦੀ ਬਲੀ ਦਿੰਦੇ ਹੋਏ, ਸਿਰਫ ਢੱਢਰੀਆਂ ਵਾਲੇ ਦੀ ਫੋਟੋ ਅਤੇ ਜ਼ਿਕਰ ਕੱਟ ਦਿੱਤਾ। ਤੁਹਾਡੀ ਇਹ ਖਬਰ ਬਹੁਤ ਹੀ ਸੁਚੇਤ ਕਰਨ ਵਾਲੀ ਅਤੇ ਜਾਗਰੂਕਤਾ ਦੀ ਨਿਸ਼ਾਨੀ ਸੀ।

ਪਰ ਸਪੋਕਸਮੈਨ ਦੇ (ਅੰਨ੍ਹੇ) ਸਪਰਥਕਾਂ ਅਤੇ ਅਪਣੇ ਇਸ ਸੰਪਾਦਕੀ ਵਿਚ ਆਪ ਜੀ ਵੱਲੋਂ ਤਿਆਰ ਕੀਤੀ ਕਸਵੱਟੀ ਅਨੁਸਾਰ ਕੀ ਇਹ ਖਬਰ ਕਿਸੀ ਅਖਬਾਰ ਵਿਚ ਲਗੀ ‘ਨਿੱਕੀ ਜਿਹੀ’ ਖਬਰ ਦਾ ਬਤੰਗੜ ਬਣਾ ਕੇ ‘ਲੱਤਾਂ ਖਿੱਚਣ ਵਾਲੀ’ ਗੱਲ ਹੀ ਮੰਨੀ ਜਾਣੀ ਚਾਹੀਦੀ ਹੈ? “ਅਪਣੇ ਘਰ ਲੱਗੇ ਤਾਂ ਅੱਗ, ਦੂਜੇ ਘਰ ਲੱਗੇ ਤਾਂ ਬੈਸੰਤਰ” ਵਾਲੀ ਕਹਾਵਤ ਸਾਡੇ ਸਾਰਿਆਂ ਤੇ ਵੀ ਕਿਉਂ ਲਾਗੂ ਨਹੀਂ ਹੋਣੀ ਚਾਹੀਦੀ?

3. ਵੀਰ ਜੀ ਅਪਣੀ ਸੰਪਾਦਕੀ ਵਿਚ ਆਪ ਜੀ ਨੇ ਲਿਖਿਆ ਹੈ ਕਿ “ਜੇ ਪ੍ਰੋ. ਦਰਸ਼ਨ ਸਿੰਘ ਜੀ ਨਾਲ ਕਿਤੇ ਕੋਈ ਮਤਭੇਦ ਹੈ ਤਾਂ ਬਹਿ ਕੇ ਸੁਲਝਾਏ ਜਾ ਸਕਦੇ ਹਨ, ਪਰ ਹਰ ਕੋਈ, ਗੱਲ ਕਰਨ ਤੋਂ ਪਹਿਲਾਂ ਮੀਡੀਏ ਵਿਚ ਆਉਣ ਦੀ ਪਹਿਲ ਕਰਦਾ ਹੈ”। ਇਹ ਟਿੱਪਣੀ ਅਫਸੋਸਜਨਕ ਹੈ। ਵੀਰ ਜੀ ਸਾਡਾ ਕਿਸੇ ਵੀ ਧਿਰ ਨਾਲ ਕੋਈ ਨਿੱਝੀ ਮਤਭੇਦ ਨਹੀਂ ਹੈ ਅਤੇ ਨਾ ਹੀ ਕਦੀ ਹੋਵੇਗਾ। ਸਿਧਾਂਤਕ ਮਤਭੇਦ ਹੋ ਸਕਦਾ ਹੈ। ਇੱਥੇ ਨਿੱਝੀ ਮੱਤਭੇਦ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ। ਅਸੀਂ ਤਾਂ ਲਹਿਰ ਦੇ ਸੰਭਾਵੀ ਆਗੂ ਵੱਲੋਂ ਜਾਣੇ-ਅਨਜਾਣੇ ਵਿਚ ਚੁੱਕੇ ‘ਗਲਤ ਕਦਮ’ ਦਾ ਇਸ਼ਾਰਾ ਕਰਕੇ, ਉਨ੍ਹਾਂ ਨੂੰ ਸੁਚੇਤ ਹੋ ਕੇ, ਤੁਰਨ ਦੀ ਬੇਨਤੀ ਕੀਤੀ ਸੀ। ਪੁਜਾਰੀਵਾਦ ਵੱਲੋਂ ਸ਼ੁਰੂ ਕੀਤੀ ਇਕ ਮਨਮੱਤੀ ਰਸਮ ਨੂੰ ‘ਗੁਰੂ ਘਰ ਦੀ ਮਿਹਰ’ ਕਹਿ ਕੇ ਮਾਨਤਾ ਦੇਣ ਵਰਗੀ ਗੱਲ ਪ੍ਰੋ. ਦਰਸ਼ਨ ਸਿੰਘ ਜੀ ਦੀ ਸਖਸ਼ੀਅਤ ਦੇ ਹਿਸਾਬ ਨਾਲ ਸਾਨੂੰ ਢੁੱਕਵੀਂ ਨਹੀਂ ਲਗੀ। ਸੋ ਅਸੀਂ ਗੁਰਮਤਿ ਸਿਧਾਂਤ ਦੇ ਆਧਾਰ ’ਤੇ ਬੇਨਤੀ ਕੀਤੀ ਕਰ ਦਿੱਤੀ। ਇਸ ਵਿਚ ਨਿੱਜੀ ਮਤਭੇਦ ਵਾਲੀ ਕਿਹੜੀ ਗੱਲ ਹੋ ਗਈ? ਇਹ ਤਾਂ ਨਿਰੋਲ ਸਿਧਾਂਤਕ ਵਿਚਾਰ ਸੀ। ਜੇ ਪ੍ਰੋ. ਦਰਸ਼ਨ ਸਿੰਘ ਜੀ ਨੂੰ ਜਾਂ ਆਪ ਜੀ ਨੂੰ ਲਗਦਾ ਹੈ ਕਿ ਇਹ ਰਸਮ ਗੁਰਮਤਿ ਅਨੁਸਾਰੀ ਹੈ, ਵਿਤਕਰੇ ਵਾਲੀ ਨਹੀਂ, ਤਾਂ ਤੁਸੀਂ ਅਪਣਾ ਪੱਖ ਸਪਸ਼ਟ ਕਰ ਸਕਦੇ ਸੀ। ਜੇ ਤੁਸੀਂ ਗੁਰਮਤਿ ਅਨੁਸਾਰ ਇਸ ‘ਰਸਮ’ ਨੂੰ ਸਹੀ ਸਿੱਧ ਕਰ ਦਿੰਦੇ ਤਾਂ ਅਸੀਂ ਬੇਝਿਜਕ ਅਪਣੀ ਗਲਤੀ ਲਈ ਮਾਫੀ ਮੰਗ ਲੈਂਦੇ, ਕਿਉਂਕਿ ਅਸੀਂ ਸਭ ਤੋਂ ਨੀਵੇਂ ਹਾਂ, ਇਸ ਲਈ ‘ਈਗੋ’ ਦੀ ਕੋਈ ਸਮੱਸਿਆ ਹੀ ਨਹੀਂ ਹੈ। ਪਰ ‘ਗਲਤ ਰਸਮ’ ਨੂੰ ਗੁਰੂ ਦੇ ਨਾਂ ਨਾਲ ਜੋੜ ਕੇ, ਮਾਨਤਾ ਦੇਣ ਵਾਲੀ ਘਟਨਾ ਦੀ ਜਵਾਬਦੇਹੀ ਤੋਂ ਮੁੱਖ ਮੋੜ ਕੇ, ਸੁਚੇਤ ਰਹਿਣ ਦੀ ਬੇਨਤੀ ਕਰਨ ਵਾਲਿਆਂ ਨੂੰ, ਲੱਤ ਖਿੱਚੂ ਅਤੇ ਏਕਤਾ ਦੇ ਦੁਸ਼ਮਣ ਪ੍ਰਚਾਰਨਾ ਕਿਵੇਂ ਜਾਇਜ਼ ਹੈ? ‘ਰੋਸ ਨਾ ਕੀਜੈ, ਉਤਰ ਦੀਜੈ’ ਤੇ ਦਾਦੂ ਦੀ ਕਬਰ ਵਾਲੇ ਕੌਤਕ ਦਾ ਹਵਾਲਾ ਸਿਰਫ ਜੋਗਿੰਦਰ ਸਿੰਘ ਜੀ ਸਪੋਕਸਮੈਨ ਲਈ ਨਹੀਂ, ਸਾਡੇ ਸਾਰਿਆਂ ਲਈ ਵੀ ‘ਸੇਧ’ ਬਣਨਾ ਚਾਹੀਦਾ ਹੈ।

4. ਵੀਰ ਜੀ ਅਸੀਂ ਤਾਂ ਹਮੇਸ਼ਾਂ ਬੇਨਤੀ ਹੀ ਕਰਦੇ ਆ ਰਹੇ ਹਾਂ, ਸੁਝਾਅ ਹੀ ਦਿੰਦੇ ਆ ਰਹੇ ਹਾਂ, ਤੁਹਾਨੂੰ ਦਮਗੱਜੇ ਕਿਥੋਂ ਨਜ਼ਰ ਆ ਗਏ? ਕਿਹੜੀ ਲਿਖਤ ਵਿਚ ਅਸੀਂ ਦਮਗੱਜੇ ਮਾਰੇ ਹਨ?, ਜੇ ਦਸ ਸਕੋ ਤਾਂ ਕ੍ਰਿਪਾਲਤਾ ਹੋਵੇਗੀ। ਏਕਾ ਕਰਨਾ ਜ਼ਰੂਰੀ ਹੈ, ਪਰ ਸਿਧਾਂਤਾਂ ਦੀ ਬਲੀ ਦੇ ਕੇ ਨਹੀਂ।

5. ਆਪ ਜੀ ਦਾ ਇਹ ਦਾਅਵਾ ਸਹੀ ਨਹੀਂ ਹੈ ਕਿ ਆਪ ਜੀ ਨੇ ਕਦੇ ਕਿਸੇ ਨਾਲ ਪੱਖਪਾਤ ਨਹੀਂ ਕੀਤਾ। ‘ਗੁਰੂ ਪਦ ਬਾਰੇ ਸੰਵਾਦ’ ਦੌਰਾਨ ਆਪ ਜੀ ਨੇ ਜਸਬੀਰ ਸਿੰਘ ਜੀ ਕੈਲਗਰੀ ਦੇ ਲੇਖ ਦਾ ਸਾਡੇ ਵੱਲੋਂ ਦਿੱਤਾ ਸਪਸ਼ਟੀਕਰਨ ਪ੍ਰਕਾਸ਼ਿਤ ਨਹੀਂ ਕੀਤਾ। “ਤੱਤ ਗੁਰਮਤਿ ਪਰਿਵਾਰ ਨੂੰ ਜਵਾਬ” ਗਲਤ ਸਿਰਲੇਖ ਦੇ ਕੇ, ਇਕ ਸੰਵਾਦ ਨੂੰ ਨਿੱਝੀ ਮਸਲਾ ਦਰਸਾ ਕੇ ਪਾਠਕਾਂ ਨੂੰ ਗੁੰਮਰਾਹ ਕਰਨ ਦਾ ਜਤਨ ਕਰਦਿਆਂ ਇਕ-ਪਾਸੜ ਲੇਖ, ਇਕ ਥਾਂ ਇਕੱਠੇ ਛਾਪ ਦਿੱਤੇ। ਜੇ ਨਿਰਪੱਖ ਹੁੰਦੇ ਤਾਂ ਉਸੇ ਸਿਰਲੇਖ ਹੇਠ ‘ਪਰਿਵਾਰ’ ਵੱਲੋਂ ਕ੍ਰਿਪਾਲ ਸਿੰਘ ਜੀ ਬਠਿੰਡਾ ਅਤੇ ਜਸਬੀਰ ਸਿੰਘ ਜੀ ਕੈਲਗਰੀ ਦੇ ਲੇਖਾਂ ਪ੍ਰਤੀ ਦਿੱਤਾ ਸਪਸ਼ਟੀਕਰਨ ਵੀ ਉਸ ਦੇ ਨਾਲ ਹੀ ਛਾਪਦੇ। ਪਰ ‘ਪਰਿਵਾਰ’ ਨੇ ਨੋਟਿਸ ਵਿਚ ਹੋਣ ਦੇ ਬਾਵਜੂਦ, ਇਸ ਗੱਲ ਨੂੰ ਅਣਗੌਲਿਆਂ ਕਰ ਦਿੱਤਾ, ਕਿਉਂਕਿ ਅਸੀਂ ਮੰਨਦੇ ਹਾਂ ਕਿ ਸੰਪਾਦਕ ਨੂੰ ਮੈਟਰ ਅਪਣੇ ਹਿਸਾਬ ਨਾਲ ਛਾਪਣ ਦੀ ਜਾਇਜ਼ ਆਜ਼ਾਦੀ ਹੋਣੀ ਚਾਹੀਦੀ ਹੈ। ਬਲਕਿ ਤੁਹਾਡੀ ਇਸ ਮਾਮਲੇ ਵਿਚ ‘ਇਕ ਪਾਸੜ’ ਪ੍ਰਵਿਰਤੀ ਨੂੰ ਅਣਦੇਖਿਆ ਕੀਤਾ ਅਤੇ ਸੁਹਿਰਦ ਸਲਾਹ ਨੂੰ ਸਿਰਮੱਥੇ ਮੰਨਦੇ ਹੋਏ, ਜਨਤਕ ਤੌਰ ’ਤੇ ਇਸ ਸੰਵਾਦ ਨੂੰ ਨਾ ਕਰਨ ਦੀ ਪਹਿਲ ਵੀ ਕੀਤੀ।

6. ਆਪ ਜੀ ਦਾ ਇਹ ਕਥਨ ਵੀ ਪੂਰੀ ਤਰ੍ਹਾਂ ਠੀਕ ਨਹੀਂ ਕਿ “ਜੇ ਪ੍ਰੋ. ਦਰਸ਼ਨ ਸਿੰਘ ਜੀ ਅੱਗੇ ਲੱਗ ਰਹੇ ਨੇ, ਪਿੱਛੇ ਤੁਰਨਾ ਤਾਂ ਦੂਰ ਦੀ ਗੱਲ, ਨਾਲ ਚੱਲਣ ਨੂੰ ਕੋਈ ਤਿਆਰ ਨਹੀਂ, ਹਰ ਕੋਈ ਕਹਿੰਦਾ ਹੈ, ਮੇਰੀ ਗੱਲ ਮੰਨੋ ਤਾਂ ਮੈਂ ਚੱਲੂੰ”। ਜਿੱਥੋਂ ਤੱਕ ‘ਪਰਿਵਾਰ’ ਦਾ ਸਵਾਲ ਹੈ, ‘ਪਰਿਵਾਰ’ ਨੇ ਮੌਜੂਦਾ ਸਮੇਂ ਵਿਚ ਉਨ੍ਹਾਂ ਨੂੰ ਹੀ ਸਭ ਤੋਂ ਕਾਬਿਲ ਅਤੇ ਪ੍ਰਵਾਨਿਤ ਆਗੂ ਮੰਨਿਆ ਅਤੇ ਪ੍ਰਚਾਰਿਆ ਹੈ। ਕਾਫੀ ਸਮੇਂ ਤੋਂ ਲਿਖਤਾਂ ਜਾਂ ਨਿੱਜੀ ਗੱਲਬਾਤ ਵਿਚ ਉਨ੍ਹਾਂ ਨਾਲ ਜੁੜੇ ਕੁਝ ਲੋਕ ‘ਸਖਸ਼ੀਅਤਪ੍ਰਸਤੀ’ ਨੂੰ ‘ਸਿਧਾਂਤ’ ਤੋਂ ਜ਼ਿਆਦਾ ਪਹਿਲ ਦੇ ਰਹੇ ਸਨ, ਪਰ ਅਸੀਂ ਉਸ ਨੁਕਤੇ ਨੂੰ ਜ਼ਿਆਦਾ ਅਣਗੌਲਿਆਂ ਹੀ ਰੱਖਿਆ, ਕਿਉਂਕਿ ਵਿਸ਼ਵਾਸ਼ ਸੀ ਕਿ ਪ੍ਰੋ. ਦਰਸ਼ਨ ਸਿੰਘ ਜੀ ਆਪ ਵੀ ਇਸ ‘ਸਖਸ਼ੀਅਤਪ੍ਰਸਤੀ’ ਨੂੰ ਠੀਕ ਨਹੀਂ ਮੰਨਦੇ, ਇਸ ਕਰਕੇ ਅਸੀਂ ਉਨ੍ਹਾਂ ਨੂੰ ਹੀ ‘ਆਗੂ’ ਵੱਜੋਂ ਪ੍ਰਸਤਾਵਿਤ ਕਰਦੇ ਰਹੇ ਹਾਂ। ‘ਗੁਰੂ ਗ੍ਰੰਥ ਦਾ ਪੰਥ’ ਦੇ ਏਜੰਡੇ ਬਾਰੇ ਜਦੋਂ ਤੇਜਪਾਲ ਸਿੰਘ ਜੀ ਰਾਹੀਂ ਸੁਝਾਅ ਮੰਗਿਆ ਤਾਂ ਅਸੀਂ ਅਪਣੀ ਸਮਝ ਅਨੁਸਾਰ ਸੁਝਾਅ ਦਿੱਤਾ। ਪਰ ਨਾ ਤਾਂ ‘ਪਰਿਵਾਰ’ ਦੇ ਸੁਝਾਅ ਦਾ ਕੋਈ ਪ੍ਰਤੀਕਰਮ ਹੀ ਦਿੱਤਾ ਗਿਆ, ਨਾ ਹੀ ਉਸ ਏਜੰਡੇ ਵਿਚਲੀਆਂ ਗਲਤੀਆਂ (ਇੱਥੋਂ ਤੱਕ ਕਿ ਸ਼ਬਦਾਵਲੀ, ਵਿਆਕਰਣ ਵਾਲੀ ਵੀ) ਨੂੰ ਸੋਧਿਆ ਗਿਆ (ਉਸ ਏਜੰਡੇ ਦੀ ਦਿੱਤੀ ਅਪਣੀ ਸੁਝਾਅ ਰੂਪੀ ਪੜਚੋਲ ਨੂੰ ਵੱਖਰੇ ਲੇਖ ਰਾਹੀਂ ਸਪਸ਼ਟ ਕੀਤਾ ਜਾਵੇਗਾ)। ਇਸ ਕਾਰਨ ਸਾਨੂੰ ਲਗਿਆ ਕਿ ਪ੍ਰੋ. ਦਰਸ਼ਨ ਸਿੰਘ ਜੀ ਦੇ ਨਿੱਜੀ ਸਲਾਹਕਾਰਾਂ ਨਾਲ ਸਭ ਕੁਝ ਠੀਕ ਨਹੀਂ। ਸੋ ਅਸੀਂ ਅਪਣੇ ਇਸ ਸੰਪਾਦਕੀ ਵਿਚ ਸਿਰੋਪੇ ਵਾਲੇ ਨੁਕਤੇ ’ਤੇ ਗੁਰਮਤਿ ਦਾ ਪੱਖ ਸਪਸ਼ਟ ਕਰਨ ਦੇ ਨਾਲ-ਨਾਲ, ਪ੍ਰੋ. ਦਰਸ਼ਨ ਸਿੰਘ ਜੀ ਨੂੰ ਕੁਝ ਚੰਗੇ ਸਲਾਹਕਾਰ ਨਾਲ ਲੈਣ ਦੀ ਬੇਨਤੀ ਵੀ ਕਰ ਦਿੱਤੀ ਸੀ। ਇਸੇ ਬੇਨਤੀ ਦੇ ਪ੍ਰਤੀਕਰਮ ਵੱਜੋਂ ਖਾਲਸਾ ਨਿਉਜ਼ ਅਤੇ ਕੁਝ ਹੋਰ ਸਮਰਥਕਾਂ ਦੀ ਨਰਾਜ਼ਗੀ ਇੰਨੀ ਹੈਰਾਨ ਕਰਨ ਵਾਲੀ ਨਹੀਂ ਸੀ। ਪਰ ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਨਿੱਜੀ ਈ-ਮੇਲ ਰਾਹੀਂ ਮਨਮੱਤ ਨੂੰ ‘ਗੁਰੂ ਘਰ ਦੀ ਮਿਹਰ’ ਮੰਨਣ ਦੀ ਜ਼ਿੱਦ ’ਤੇ ਅੜੇ ਰਹਿਣ ਅਤੇ ਸੁਚੇਤ ਕਰਨ ਵਾਲਿਆਂ ਨੂੰ “ਹਰ ਗੱਲ ਨੂੰ ਉਲਟ ਸੋਚਣ ਵਾਲੇ ਕੁਛ ਲੋਕਾਂ ਦੀ ਸੋਚ ਹੀ ਉਲਟ ਹੋ ਚੁਕੀ ਹੈ” ਕਹਿ ਕੇ ਜਿਸ ਰੁੱਖੇ-ਪਣ ਦਾ ਪ੍ਰਗਟਾਵਾ ਕੀਤਾ ਗਿਆ, ਜੋ ਵਿਸ਼ਵਾਸਯੋਗ ਨਹੀਂ। ਇਹ ਪਹੁੰਚ ਅਵਿਸ਼ਵਾਸ ਤਾਂ ਪੈਦਾ ਕਰ ਸਕਦੀ ਹੈ, ਵਿਸ਼ਵਾਸ ਨਹੀਂ। ਅਪਣੀ ਨਿੰਦਾ ਨੂੰ ਵੀ ਖਿੜੇ ਮੱਥੇ ਸੁਆਗਤ ਕਰਨ ਦੀ ਗੁਰਬਾਣੀ ਸੇਧ ਨੂੰ ਭੁਲਾ ਕੇ ਸਿਹਤਮੰਦ ਆਲੋਚਨਾ ਤੋਂ ਵੀ ਨਰਾਜ਼ਗੀ ਵਾਲੀ ਪਹੁੰਚ ਇਕ ਕਾਬਿਲ ਆਗੂ ਵਿਚਲੀ ਨਾਂਹ-ਪੱਖੀ ਪ੍ਰਵਿਰਤੀ ਉਜਾਗਰ ਕਰਦੀ ਹੈ। ਕਿਸੇ ਆਗੂ ਦੇ ਪਿਛੇ ਜਾਂ ਨਾਲ ਤੁਰਨ ਦਾ ਮਤਲਬ ਇਹ ਨਹੀਂ ਕਿ ਉਸ ਦੀ ਸਿਧਾਂਤ ਨਾਲ ਮੇਲ ਨਾ ਖਾਂਦੀ ਜ਼ਿੱਦ ਨੂੰ ਬਿਨਾਂ ਸੋਚੇ ਸਮਝੇ ਮਾਨਤਾ ਦੇ ਦਿੱਤੀ ਜਾਵੇ। ‘ਪਰਿਵਾਰ’ ਐਸੀ ‘ਸਤਿਬਚਨ’ ਵਾਲੀ ਪ੍ਰਵਿਰਤੀ ਨੂੰ ਸਹੀ ਨਹੀਂ ਮੰਨਦਾ। ਅਸੀਂ ਕਦੇ ਵੀ ਅਪਣੀ ਗੱਲ ਮਨਾਉਣ ਦੀ ਜ਼ਿੱਦ ਨਹੀਂ ਕੀਤੀ। ਇਸ ਦੀ ਮਿਸਾਲ ਹੈ ਕਿ ਅਸੀਂ ਖੁਦ ਲਿਖਿਆ ਹੈ ਕਿ ਲਹਿਰ ਦੇ ਏਜੰਡੇ ਵਿਚ ‘ਗੁਰੂ ਪਦ’ ਅਤੇ ‘ਆਵਾਗਵਣ’ ਵਾਲੇ ਮੁੱਦੇ ਫਿਲਹਾਲ ਨਾ ਲਏ ਜਾਣ ਤਾਂ ਕੋਈ ਗੱਲ ਨਹੀਂ, ਕਿਉਂਕਿ ਜਾਗਰੂਕ ਧਿਰਾਂ ਵਿਚ ਇਹਨਾਂ ਕੁਝ ਮਸਲਿਆਂ ਤੇ ਅਸਹਿਮਤੀ ਹੈ ਅਤੇ ਹੋਰ ਵਿਚਾਰ ਦੀ ਲੋੜ ਹੈ। ਅਸੀਂ ਤਾਂ ਇਹੀ ਬੇਨਤੀ ਕਰ ਰਹੇ ਹਾਂ ਕਿ ‘ਦਸਮ ਗ੍ਰੰਥ’ ਦੀ ਕਿਸੇ ਵੀ ਰਚਨਾ ਨੂੰ ਕੋਈ ਵੀ ਜਾਗਰੂਕ ਧਿਰ, ਮਨ ਕਰਕੇ, ਗੁਰਬਾਣੀ ਨਹੀਂ ਮੰਨਦੀ। ਇਸ ਲਈ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ, ਨਿਤਨੇਮ ਅਤੇ ਖੰਡੇ ਦੀ ਪਾਹੁਲ ਵਿਚਲੀਆਂ ਦਸਮ ਗ੍ਰੰਥੀ ਰਚਨਾਵਾਂ ਨੂੰ ਇਸ ਵਿਚੋਂ ਬਾਹਰ ਕੱਢਣ ਦਾ ਫੈਸਲਾ ਏਜੰਡੇ ਦਾ ਹਿੱਸਾ ਹੋਵੇ। ਤੁਸੀਂ ਵੀ ਜਾਣਦੇ ਹੋ ਕਿ ‘ਰਹਿਤ ਮਰਿਯਾਦਾ’ ’ਤੇ ਅੜੇ ਰਹਿਣ ਦੀ ਪ੍ਰੋ. ਦਰਸ਼ਨ ਸਿੰਘ ਜੀ ਦੀ ਜ਼ਿੱਦ ਕਾਰਨ ਹੀ ਅਨੇਕਾਂ ਜਾਗਰੂਕ ਧਿਰਾਂ ਉਨ੍ਹਾਂ ’ਤੇ ਵਿਸ਼ਵਾਸ਼ ਨਹੀਂ ਕਰ ਪਾ ਰਹੀਆਂ। ਜੇ ਸਾਰੀਆਂ ਜਾਗਰੂਕ ਧਿਰਾਂ ਇਸ ਨੁਕਤੇ ’ਤੇ ਸਹਿਮਤ ਹਨ ਤਾਂ ਫਿਰ ਆਪਾ-ਵਿਰੋਧੀ ਏਜੰਡਾ (ਇਕ ਪਾਸੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਣ ਦੀ ਗੱਲ, ਦੂਜੀ ਤਰਫ ਮੌਜੂਦਾ ਰਹਿਤ ਮਰਿਯਾਦਾ ਦੀ ਪ੍ਰੋਢਤਾ) ਅਪਨਾਉਣ ਦੀ ਕੀ ਮਜਬੂਰੀ ਹੈ? ਜੇ ‘ਜ਼ਿੱਦ’ ਹੈ ਤਾਂ ਕਿਵੇਂ ਜਾਇਜ਼ ਹੈ?

7. ਇਸ ਏਜੰਡੇ ਬਾਰੇ ਆਪ ਜੀ ਨੇ ਲਿਖਿਆ ਕਿ “ਉਹ ਕੋਈ ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਇਕੱਲੇ ਬਹਿ ਕੇ ਨਹੀਂ ਤਿਆਰ ਕੀਤਾ ਗਿਆ। ਵਿਦਵਾਨਾਂ ਦੀ ਸਲਾਹ ਨਾਲ ਹੀ ਬਣਾਇਆ ਗਿਆ ਹੈ। ਇਸ ਵਿਚ ਕੋਈ ਐਸੀ ਗੱਲ ਨਹੀਂ, ਜਿਹੜੀ ਇਸ ਜਾਗਰੂਕਤਾ ਲਹਿਰ ਨੂੰ ਨੁਕਸਾਨ ਪਹੁੰਚਾ ਸਕੇ”।

ਵੀਰ ਜੀਓ! ਆਪ ਜੀ ਅੰਜਾਣ ਨਹੀਂ ਹੋ ਕਿ ਮੌਜੂਦਾ ਰਹਿਤ ਮਰਿਯਾਦਾ ਦੀ ਪ੍ਰੋਢਤਾ ਕਰਕੇ ਦਸਮ ਗ੍ਰੰਥੀ ਰਚਨਾਵਾਂ ਵਾਲੇ ਨਿਤਨੇਮ ਨੂੰ ਮਾਨਤਾ ਕੀ ਆਪਾ-ਵਿਰੋਧੀ ਨਹੀਂ ਹੈ? ਕੀ ਇਹ ਇਕ ਕਾਰਨ ਨਹੀਂ, ਜਿਸ ਕਾਰਨ ਕਈਂ ਜਾਗਰੂਕ ਧਿਰਾਂ ਪ੍ਰੋ. ਦਰਸ਼ਨ ਸਿੰਘ ਜੀ ਦਾ ਸਾਥ ਨਹੀਂ ਦੇ ਪਾ ਰਹੀਆਂ? ਕੀ ਇਹ ਜਾਗਰੂਕਤਾ ਲਹਿਰ ਦੀ ਏਕਤਾ ਵਿਚ ਹੋ ਰਹੀ ਦੇਰੀ ਦਾ ਇਕ ਕਾਰਨ ਨਹੀਂ ਹੈ? ਇਹ ਨੁਕਸਾਨ ਨਹੀਂ ਤਾਂ ਹੋਰ ਕੀ ਹੈ?

8. ਆਪ ਜੀ ਆਪਣੀ ਸੰਪਾਦਕੀ ਦੇ ਇਹ ਅੰਸ਼ ਤੁਸੀਂ ਆਪ ਵਿਚਾਰੋ:

“ਹਰ ਕੋਈ ਆਪਣੀ ਗੱਲ ਨੂੰ ਹੀ ਸਹੀ ਸਾਬਿਤ ਕਰਨ ਲਈ ਲੇਖ ਤੇ ਲੇਖ ਲਿਖੀ ਤੁਰੀ ਜਾ ਰਿਹਾ ਹੈ, ਕੰਮ ਉੱਥੇ ਦਾ ਉੱਥੇ”।

ਅੱਗੇ ਫੇਰ ਇਕ ਥਾਂ ਲਿਖਿਆ ਹੈ: “ਪਰ ਜਦੋਂ ਜਾਗਰੂਕ ਕਹਾਉਣ ਵਾਲਿਆਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਉਪਰ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਲੇਖ ਤੇ ਲੇਖ, ਲਿਖੇ ਦੇਖਣ ਨੂੰ ਮਿਲਦੇ ਹਨ, ਤਾਂ ਮਨ ਦੁਖਦਾ ਹੈ ਕਿ, ਆ ਕੀ ਹੋ ਰਿਹਾ ਹੈ”।

ਵੀਰ ਜੀ, ਆਪ ਜੀ ਨੂੰ ਸ਼ਾਇਦ ਯਾਦ ਹੋਵੇਗਾ ਕਿ ਸਪੋਕਸਮੈਨ ਤੋਂ ਉਸ ਦੀਆਂ ਆਪਹੁਦਰੀਆਂ ਕਾਰਨ ਉਸ ਤੋਂ ਟੁੱਟੇ ਵੀਰ ਹਰਲਾਜ ਸਿੰਘ ਜੀ ਬਹਾਦੁਰਪੁਰ ਨੂੰ ਇਕ ਨਿੱਜੀ ਖੱਤ ਵਿਚ ਜੋਗਿੰਦਰ ਸਿੰਘ ਜੀ ਨੇ ਬਿਲਕੁਲ ਆਪ ਜੀ ਦੀ ਭਾਵਨਾ ਵਾਲੀ ਗੱਲ ਕਹਿੰਦੇ ਹੋਏ ਲਿਖਿਆ ਸੀ: “ਹਰਲਾਜ ਸਿੰਘ ਜੀ, ਜਿਸ ਨੂੰ ਲੰਮੇ-ਲੰਮੇ ਲੇਖ ਲਿਖਣ ਦੀ ਆਦਤ ਪੈ ਜਾਵੇ, ਉਹ ਫੇਰ ਸੰਸਥਾ ਲਈ ਕਿਸੇ ਕੰਮ ਦਾ ਨਹੀਂ ਰਹਿੰਦਾ”।

ਵੀਰ ਕ੍ਰਿਪਾਲ ਸਿੰਘ ਜੀ ਬਠਿੰਡਾ ਨੇ ਵੀ ਜੋਗਿੰਦਰ ਸਿੰਘ ਜੀ ਦੇ ਕੁਝ ਗਲਤ ਵਿਚਾਰਾਂ ਬਾਰੇ ਪਾਠਕਾਂ ਨੂੰ ਜਾਗ੍ਰਿਤ ਕਰਨ ਦੀ ਚੰਗੀ ਮੰਸ਼ਾ ਨਾਲ ਲੰਮੇ ਲੇਖ ਲਿਖ ਕੇ ਉਸ ਨੂੰ ਸਵਾਲ ਕੀਤੇ। ਜਿਸ ਦੇ ਜਵਾਬ ਵਿਚ ਜੋਗਿੰਦਰ ਸਿੰਘ ਜੀ ਨੇ ਇਸ ਨੂੰ ਕਾਂਵਾਂ-ਚਿੜੀਆਂ ਦੀ ‘ਚੀਂ-ਚੀਂ’ ਕਹਿ ਕੇ ਬੌਖਲਾਹਟ ਦਾ ਪ੍ਰਗਟਾਵਾ ਕੀਤਾ। ਉਸ ਦੇ (ਅੰਨ੍ਹੇ) ਸਮਰਥਕਾਂ ਨੇ ਵੀ ਕ੍ਰਿਪਾਲ ਸਿੰਘ ਜੀ ਸਮੇਤ ਸਾਰੇ ‘ਹਾਂ-ਪੱਖੀ’ ਆਲੋਚਕਾਂ ਨੂੰ ‘ਲੱਤਾਂ ਖਿੱਚਣ ਵਾਲੇ’, ‘ਦੁਸ਼ਮਣੀ ਕੱਢਣ ਵਾਲੇ’, ‘ਭਾੜੇ ਦੇ ਟੱਟੂ’ ਆਦਿ ਕਿਹਾ। ਅਸੀਂ ਹਰਲਾਜ ਸਿੰਘ ਜੀ, ਕ੍ਰਿਪਾਲ ਸਿੰਘ ਜੀ ਦੀ ਇਸ ਪਹੁੰਚ ਦਾ ਸਮਰਥਨ ਕਰਦੇ ਸੀ ਤੇ ਹਾਂ, ਕਿਉਂਕਿ ਸਾਡੇ ਵਿਚਾਰ ਅਨੁਸਾਰ ਕਿਸੇ ਲਹਿਰ ਦੇ ਆਗੂ ਦੀਆਂ ਨਿੱਕੀਆਂ-ਨਿੱਕੀਆਂ ਗਲਤੀਆਂ ਬਾਰੇ ਸੁਚੇਤ ਕੀਤਾ ਜਾਂਦਾ ਰਹੇ ਤਾਂ ਵੱਡੀਆਂ ਗਲਤੀਆਂ ਹੋਣ ਦਾ ਖਦਸ਼ਾ ਘੱਟ ਜਾਂਦਾ ਹੈ। ਨਾਲ ਹੀ ਉਸ ਦੀ ‘ਜਾਗਰੂਕਤਾ ਅਤੇ ਸੁਹਿਰਦਤਾ’ ਦੀ ਪਰਖ ਵੀ ਹੋ ਜਾਂਦੀ ਹੈ ਕਿ ਉਹ ਆਲੋਚਨਾ ਨੂੰ ‘ਹਾਂ-ਪੱਖੀ’ ਲੈਂਦਾ ਹੈ ਜਾਂ ਹਉਮੈ ਵਿਚ ਬੌਖਲਾ ਜਾਂਦਾ ਹੈ।

ਅਫਸੋਸ! ਹੁਣ ਆਪ ਜੀ ਨੂੰ ਅਤੇ ਕ੍ਰਿਪਾਲ ਸਿੰਘ ਜੀ ਬਠਿੰਡਾ ਨੂੰ ਖੱਤਾਂ ਰਾਹੀਂ ਗਲਤੀਆਂ ਪ੍ਰਤੀ ਸੁਚੇਤ ਰਹਿਣ ਦੀਆਂ ਬੇਨਤੀਆਂ (ਲੇਖ) ਸਿਰਫ ‘ਲੱਤਾਂ ਖਿੱਚਣੀਆਂ’ ਹੀ ਜਾਪ ਰਹੇ ਹਨ। ਸਪੋਕਸਮੈਨ ਵੀ ਇਸੇ ਪ੍ਰਵਿਰਤੀ ਨੂੰ ਗਲਤ ਕਹਿਣਾ, ਪਰ ਆਪ ਉਸੇ ਪ੍ਰਵਿਰਤੀ ਨੂੰ ਅਪਵਾਉਣਾ ਕਿਵੇਂ ਜਾਇਜ਼ ਹੈ?

ਜੋਗਿੰਦਰ ਸਿੰਘ ਜੀ ਵਾਂਗੂ ਆਪ ਨੂੰ ਵੀ ਹੁਣ ‘ਲੇਖ ਲਿਖਣਾ’ ਕੋਈ ਕੰਮ ਨਹੀਂ ਲਗਦਾ। ਪਰ ਤੁਸੀਂ ਸ਼ਾਇਦ ਭੁੱਲ ਗਏ ਹੋਵੋਗੇ ਕਿ ਜਾਗ੍ਰਿਤੀ ਦੀਆਂ ਜੜ੍ਹਾਂ ‘ਲਿਖਤਾਂ’ ਵਿਚ ਹੀ ਹੁੰਦੀਆਂ ਹਨ। ਨਾਨਕ ਪਾਤਸ਼ਾਹ ਜੀ ਤੇ ਹੋਰ ਬਾਣੀਕਾਰਾਂ ਨੇ ‘ਲਿਖਤਾਂ’ ਰਾਹੀਂ ਵੱਡੀ ਜਾਗ੍ਰਿਤੀ ਲਿਆਉਂਦੀ। ਮੌਜੂਦਾ ਦੌਰ ਵਿਚ ਗੁਰਬਖਸ਼ ਸਿੰਘ ਜੀ ‘ਕਾਲਾ ਅਫਗਾਨਾ’ ਦੀ ਪੁਸਤਕ ਲੜੀ ‘ਬਿਪ੍ਰਨ ਦੀ ਰੀਤ ਤੋਂ ਸੱਚ ਦਾ ਮਾਰਗ’ ਕਾਰਨ ਹੀ ਜਾਗਰੂਕਤਾ ਲਹਿਰ ਦੇ ਮਜ਼ਬੂਤ ਆਧਾਰ ਬਣੇ ਅਤੇ ਲਹਿਰ ਨੂੰ ਉਹ ਬਲ ਮਿਲਿਆ, ਜਿਸ ਦਾ ਪ੍ਰਗਟਾਵਾ ਅਕਤੂਬਰ 2003 ਦੀ ਕਨਵੈਂਸ਼ਨ ਵਿਚ ਹੋਇਆ। ਉਹ ਗੱਲ ਅਲੱਗ ਹੈ ਕਿ ਨਿੱਜੀ ਹਉਮੈ ਕਾਰਨ ਉਹ ਲਹਿਰ ਅੱਗੇ ਸਹੀ ਢੰਗ ਨਾਲ ਸੰਭਲ ਨਹੀਂ ਸਕੀ।

9. ਆਪ ਜੀ ਵੱਲੋਂ ਜਾਗਰੂਕ ਧਿਰਾਂ ਦੀ ਕੁਝ ਨੁਕਤਿਆਂ ’ਤੇ ਵਿਚਾਰਕ ਅਸਹਿਮਤੀ ਨੂੰ ‘ਫੁੱਟ’ ਦਰਸਾਉਣਾ ਵੀ ਅਫਸੋਸਜਨਕ ਹੈ। ਵਿਚਾਰਕ ਅਸਹਿਮਤੀ ਨੂੰ ‘ਸੰਵਾਦ’ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਪਰ ਉਨ੍ਹਾਂ ਗੱਲਾਂ ਨੂੰ ਤਾਂ ਆਧਾਰ ਬਣਾ ਕੇ ਤੁਰਿਆ ਹੀ ਜਾ ਸਕਦਾ ਹੈ, ਜਿਸ ’ਤੇ ਸਾਰੀਆਂ ਜਾਗਰੂਕ ਧਿਰਾਂ ਸਹਿਮਤ ਹਨ। ‘ਦਸਮ ਗ੍ਰੰਥ’ ਦੀ ਕੋਈ ਵੀ ਰਚਨਾ ਨੂੰ ‘ਗੁਰਬਾਣੀ’ ਨਾ ਮੰਨਣ ’ਤੇ 100% ਜਾਗਰੂਕ ਧਿਰਾਂ ਸਹਿਮਤ ਹਨ। ਮਿਸ਼ਨਰੀ ਕਾਲਜਾਂ ਸਮੇਤ ਕੁਝ ਧਿਰਾਂ ਨਿੱਜੀ ਗੱਲਬਾਤ ਵਿਚ ਇਸ ਗੱਲ ਨੂੰ ਮੰਨਦੀਆਂ ਹਨ, ਪਰ ਹਲਕੀ ਜਿਹੀਆਂ ਦਲੀਲਾਂ ‘ਸੰਗਤ ਅਜੇ ਤਿਆਰ ਨਹੀਂ’, ‘ਪੂਰਾ ਫੈਸਲਾ ਪੰਥ ਕਰੇਗਾ’ ਆਦਿ ਕਹਿ ਕੇ ਗੁਰਮਤਿ ਸਿਧਾਂਤ ’ਤੇ ਪਹਿਰਾ ਦੇਣ ਤੋਂ ਪਾਸਾ ਵੱਟ ਰਹੀਆਂ ਹਨ। ਇਸ ਲਈ ਏਕਤਾ ਵਿਚ ਵੱਡਾ ਅੜਿਕਾ ਇਨ੍ਹਾਂ ਧਿਰਾਂ ਦੀ ਹੱਠਧਰਮੀ ਹੀ ਹੈ, ਕੁਝ ਨੁਕਤਿਆਂ ’ਤੇ ਵਿਚਾਰਕ ਅਸਹਿਮਤੀ ਨਹੀਂ। ‘ਰਹਿਤ ਮਰਿਯਾਦਾ’ ਦੀ ਅੰਨ੍ਹੀ ਪ੍ਰੋਢਤਾ ਹੀ ਇਸ ਸਮੇਂ ਜਾਗਰੂਕ ਧਿਰਾਂ ਦੀ ਏਕਤਾ ਵਿਚ ਸਭ ਤੋਂ ਵੱਡਾ ਅੜਿਕਾ ਹੈ। ਬਾਕੀ ‘ਗੁਰੂ ਪਦ’, ‘ਆਵਾਗਵਣ’ ਆਦਿ ਵਾਲੇ ਨੁਕਤੇ ‘ਸੰਵਾਦ ਰਾਹੀਂ ਹੱਲ ਹੋ ਸਕਦੇ ਹਨ। ਅਸਹਿਮਤੀ ਹੋਣਾ ਕੋਈ ਵੱਡੀ ਗੱਲ ਨਹੀਂ। ਬਾਬਾ ਨਾਨਕ ਜੀ ਵੱਲੋਂ ਜਨੇਉ ਦੇ ਕੌਤਕ ਵੇਲੇ ਕਿਤਨੀ ਕੁ ਸੰਗਤ ਤਿਆਰ ਸੀ ਦੀ ਸੇਧ ਨੂੰ ਭੁਲਾ ਕੇ, ‘ਸੰਗਤ ਅਜੇ ਤਿਆਰ ਨਹੀਂ’ ਦੀ ਜ਼ਿੱਦ ਹੀ ਏਕਤਾ ਨਹੀਂ ਹੋਣ ਦੇ ਰਹੀ। ‘ਦਸਮ ਗ੍ਰੰਥ’ ਨੂੰ ਪੂਰੀ ਤਰ੍ਹਾਂ ਰੱਦ ਕਰ ਦੇਣ ਨਾਲ ‘ਪ੍ਰਕਾਸ਼’ ਦਾ ਮਸਲਾ ਆਪੇ ਹੀ ਖਤਮ ਹੋ ਜਾਂਦਾ ਹੈ।

ਮਨਮੱਤੀ ਪੁਜਾਰੀਆਂ ਨੇ ਆਪਹੁਦਰੀਆਂ ਕਰਦੇ ਹੋਏ, ਨੌਵੇਂ ਪਾਤਸ਼ਾਹ ਜੀ ਨੂੰ ‘ਦਰਬਾਰ ਸਾਹਿਬ’ ਅੰਮ੍ਰਿਤਸਰ ਨਹੀਂ ਜਾਣ ਦਿੱਤਾ ਸੀ ਤਾਂ ਤੇਗ ਬਹਾਦੁਰ ਪਾਤਸ਼ਾਹ ਜੀ ਨੇ ਇਹ ਜ਼ਿੱਦ ਤਾਂ ਨਹੀਂ ਸੀ ਫੱੜ ਲਈ ਕਿ ਜਦੋਂ ਤੱਕ ਇਹ ਪੁਜਾਰੀ (ਅਤੇ ਇਨ੍ਹਾਂ ਦੀਆਂ ਮਨਮੱਤਾਂ) ਇਸ ‘ਪਵਿਤ੍ਰ’ (?) ਅਸਥਾਨ ਤੋਂ ਨਹੀਂ ਹੱਟਦੀਆਂ, ਮੈਂ ਹੋਰ ਕੋਈ ਗੱਲ ਨਹੀਂ ਕਰਾਂਗਾ। ਬਲਕਿ ਉਹ ਚੁੱਪ-ਚਪੀਤੇ ਇਥੋਂ ਚਲੇ ਗਏ ਅਤੇ ਆਪਣੇ ਪ੍ਰਚਾਰ ਦਾ ਕੰਮ ਜਾਰੀ ਰੱਖਿਆ। ਕਿਉਂਕਿ ਨਾਨਕ ਸਰੂਪਾਂ ਨੇ ਕਦੇ ਵੀ ਥਾਂ ਵਿਸ਼ੇਸ਼ (ਜਾਂ ਉੱਥੇ ਹੋ ਰਹੀਆਂ ਮਨਮੱਤਾਂ) ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ, ਹਾਂ ਉਨ੍ਹਾਂ ਮਨਮੱਤਾਂ ਬਾਰੇ ਖਰਾ ਸੱਚ, ਠੋਕ ਵਜਾ ਕੇ ਜ਼ਰੂਰ ਪੇਸ਼ ਕੀਤਾ। ਫੇਰ ਉਹ ਭਾਵੇਂ ਜਗਨਨਾਥ ਹੋਵੇ, ਮੱਕਾ ਹੋਵੇ ਜਾਂ ਹਰਿਦੁਆਰ। ਉਨ੍ਹਾਂ ਨੇ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਕਿ ਜਗਨਨਾਥ ਵਿਚ ਆਰਤੀ ਬੰਦ ਹੋਈ ਜਾਂ ਨਹੀਂ, ਸੂਰਜ ਨੂੰ ਪਾਣੀ ਪਾਉਣਾ ਬੰਦ ਹੋਇਆ ਕਿ ਨਹੀਂ, ਮੱਕੇ ਨੂੰ ਰੱਬ ਦਾ ਘਰ ਮੰਨਣਾ ਖਤਮ ਹੋਇਆ ਜਾਂ ਨਹੀਂ। ਉਨ੍ਹਾਂ ਦਾ ਕੰਮ ਸੀ ‘ਖਰਾ ਸੱਚ’ ਪੇਸ਼ ਕਰਨਾ। ਜਿਸ ਨੂੰ ਚੰਗਾ ਲਗਦਾ ਗਿਆ, ਉਨ੍ਹਾਂ ਦਾ ਕਾਫਿਲਾ ਬਣਦਾ ਗਿਆ। ਵਰਨਾ ਬਾਬਾ ਨਾਨਕ ਜੀ ਦੇ ਬੇਟੇ ਹੀ ਉਨ੍ਹਾਂ ਦੇ ਦਸੇ ਰਾਹ ਤੋਂ ਬਾਗੀ ਹੋ ਗਏ, ਪਰ ਉਨ੍ਹਾਂ ਵਾਸਤੇ ਇਹ ਕੋਈ ਮੁੱਦਾ ਨਹੀਂ ਸੀ। ਸੱਚ ਹਰ ਕੋਈ ਨਹੀਂ ਅਪਨਾ ਲੈਂਦਾ ਤੇ ਨਾ ਹੀ ਕਿਸੇ ’ਤੇ ਥੋਪਿਆ ਜਾ ਸਕਦਾ ਹੈ, ਸਿਰਫ ਪੇਸ਼ ਕੀਤਾ ਜਾ ਸਕਦਾ ਹੈ।

ਉਪਰੋਕਤ ਖੁੱਲੀ ਵਿਚਾਰ ਉਪਰੰਤ ਅਸੀਂ ਆਸ ਕਰਦੇ ਹਾਂ ਕਿ ਅਸੀਂ ਸਾਰੇ ‘ਆਲੋਚਨਾ’ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹੋਏ, ਜਵਾਬਦੇਹੀ ਦੀ ਪ੍ਰਵਿਰਤੀ ਅਪਨਾ ਕੇ ਸੱਚਮੁੱਚ ਜਾਗਰੂਕ ਹੋਣ ਦਾ ਸਬੂਤ ਦੇਵਾਂਗੇ। ਆਪਣੀ ਸਿਹਤਮੰਦ ਆਲੋਚਨਾ ਤੋਂ ਨਰਾਜ਼ ਹੋ ਜਾਣ ਜਾਂ ਆਗੂ ਦੀ ਆਲੋਚਨਾ ਤੋਂ ਪਰੇਸ਼ਾਨ ਹੋ ਜਾਣ ਵਾਲੀ ‘ਸਖਸ਼ੀਅਤਪ੍ਰਸਤੀ’ ਨੇ ਅੱਗੇ ਹੀ ਲਹਿਰ ਦਾ ਬਹੁਤ ਨੁਕਸਾਨ ਕੀਤਾ ਹੋਇਆ ਹੈ। ਕਾਸ਼! ਅਸੀਂ ਇਹ ਬਿਰਤੀ ਤਿਆਗ ਸਕੀਏ। ਏਕਤਾ ਦਾ ਫਾਰਮੂਲਾ ‘ਬੰਦੇ ਜੋੜੋ, ਸਿਧਾਂਤ ਛੋੜੋ’ ਨਹੀਂ ਹੋਣਾ ਚਾਹੀਦਾ, ਏਕਤਾ ਦਾ ਆਧਾਰ ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜਤਾ ਹੋਣੀ ਚਾਹੀਦੀ ਹੈ। ਲੈ ਦੇ ਕੇ ‘ਸਾਂਝੀ ਏਕਤਾ’ (ਗਠਬੰਧਨ) ਭ੍ਰਿਸ਼ਟ ਰਾਜਨੀਤੀ ਲਈ ਤਾਂ ਕਿਸੇ ਨਜ਼ਰੀਏ ਤੋਂ ਸਹੀ ਹੋ ਸਕਦਾ ਹੈ, ਪਰ ਗੁਰਮਤਿ ਲਹਿਰ ਲਈ ਇਹ ਫਾਰਮੂਲਾ ਸਹੀ ਨਹੀਂ ਹੈ। ਅਫਸੋਸ! ਕਿ 1936 ਵੇਲੇ ਤਿਆਰ ਕੀਤੀ ਰਹਿਤ ਮਰਿਯਾਦਾ ਲੈਣ-ਦੇਣ ਦੇ ਏਕਤਾ ਵਾਲੇ ਫਾਰਮੂਲੇ (ਬੰਦੇ ਜੋੜੋ, ਸਿਧਾਂਤ ਛੋੜੋ) ਨਾਲ ਹੀ ਤਿਆਰ ਹੋਈ ਸੀ, ਜਿਸ ਦਾ ਖਮਿਆਜ਼ਾ ਕੌਮ ਅੱਜ ਤੱਕ ਦੁਬਿਧਾ ਵਿਚ ਫਸੀ ਭੁਗਤ ਰਹੀ ਹੈ।

ਅਸੀਂ ਸਮੇਂ-ਸਮੇਂ ਸੁਚੇਤ ਕਰਨ ਦਾ ਆਪਣਾ ਨਿਮਾਣਾ ਫਰਜ਼ ਨਿਭਾਉਂਦੇ ਰਹੇ ਹਾਂ, ਆਸ ਹੈ ਕਿ ਤੁਸੀਂ ਅਤੇ ਹੋਰ ਸਾਰੀਆਂ ਸੁਹਿਰਦ ਜਾਗਰੂਕ ਧਿਰਾਂ ਇਸ ਵਿਚਾਰ ਉਪਰੰਤ ਨਰਾਜ਼ ਹੋਣ ਦੀ ਥਾਂ ‘ਸਵੈ-ਪੜਚੋਲ’ ਕਰਨਗੇ। ਅਸੀਂ ਏਕਤਾ ਦੇ ਹਮੇਸ਼ਾ ਮੁੱਦਈ ਹਾਂ ਤੇ ਰਹਾਂਗੇ ਪਰ ਏਕਤਾ ਉਨ੍ਹਾਂ ਗੱਲਾਂ ਨੂੰ ਅਪਨਾ ਕੇ ਹੀ ਹੋਣੀ ਚਾਹੀਦੀ ਹੈ, ਜਿਸ ਨੂੰ ਅਸੀਂ ਸਾਰੇ ਸਮਝ ਚੁੱਕੇ ਹਾਂ।

ਨਿਰੋਲ ਨਾਨਕ ਫਲਸਫੇ ਦੀ ਰਾਹ ’ਤੇ

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


(27/11/10)
ਨਿਰਮਲ ਸਿੰਘ ਕੰਧਾਲਵੀ

ਸਤਿਕਾਰਯੋਗ ਸੰਪਾਦਕ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥

ਸਿੱਖ ਧਰਮ ਦੇ ਸਿਧਾਂਤਾਂ ਉੱਪਰ ਇਸ ਦੇ ਦੁਸ਼ਮਣਾਂ ਵਲੋਂ ਮਾਰੂ ਹਮਲੇ ਦਿਨੋਂ ਦਿਨ ਵਧ ਰਹੇ ਹਨ। ਇਹ ਇਸ ਕਰ ਕੇ ਹੋ ਰਿਹਾ ਹੈ ਕਿ ਸਿੱਖ ਕੌੰਮ ਦੇ ਜਿਹਨਾਂ ਮਲਾਹਾਂ ਨੇ ਇਹਨਾਂ ਹਮਲਿਆਂ ਦਾ ਮੂੰਹ-ਤੋੜ ਜਵਾਬ ਦੇਣਾ ਸੀ ਉਹ ਤਾਂ ਆਪ ਇਸ ਦੀਆਂ ਬੇੜੀਆਂ ਵਿੱਚ ਦਿਨ ਰਾਤ ਵੱਟੇ ਪਾਉਣ ਦਾ ‘ਸ਼ੁੱਭ ਕਰਮ’ ਕਰ ਰਹੇ ਹਨ। ਇਸ ਦੀਆਂ ਤਾਜ਼ਾ ਮਿਸਾਲਾਂ ਹਨ, ਸਿੱਖ-ਇਤਿਹਾਸ ਬਾਰੇ ਅਤਿ ਦਰਜੇ ਦੀ ਘਟੀਆ ਕਿਤਾਬ ਛਾਪਣ ਦੀ ਸਿੱਖ ਧਰਮ ਦੇ ਦੁਸ਼ਮਣਾਂ ਨੂੰ ਹੀ ਖੁੱਲ੍ਹੀ ਛੁੱਟੀ ਦੇ ਦੇਣੀ ਅਤੇ ਹੁਣ ਬੜੀ ਬੇਸ਼ਰਮੀ ਨਾਲ ਸਭ ਕਾਸੇ ਤੋਂ ਮੁਕਰਨਾ। ਸਿੱਖ ਕੌਮ ਦੀ ਵਿਲੱਖਣ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕਲੰਡਰ ਨੂੰ ਲੀਰੋ-ਲੀਰ ਕਰਨਾ। ਜੇਕਰ ਘਰ ਵਾਲੇ ਹੀ ਘੂਕ ਸੁੱਤੇ ਹੋਏ ਹੋਣ ਤਾਂ ਚੋਰਾਂ ਨੇ ਚੋਰੀ ਤਾਂ ਕਰਨੀ ਹੀ ਹੋਈ।
ਹੁਣ ਲੁਧਿਆਣੇ ਵਿੱਚ ਕਾਂਗਰਸੀ ਬੀਬੀਆਂ ਦੇ ਇੱਕ ਗਰੁੱਪ ਵਲੋਂ ਇੱਕ ਸਥਾਨਕ ਮੰਦਰ ਵਿੱਚ ਬਾਬਾ ਨਾਨਕ ਜੀ ਦਾ ਜਨਮ ਦਿਨ ਮਨਾਇਆ ਗਿਆ। ਇਕੱਠ ਕਰਨ ਲਈ ਗ਼ਰੀਬ ਲੋਕਾਂ ਨੂੰ ਕੰਬਲ ਅਤੇ ਰਾਸ਼ਨ ਦੇਣ ਦਾ ਲਾਲਚ ਦਿੱਤਾ ਗਿਆ। ਜਿਸ ਮੁਲਕ ਵਿੱਚ ਤਰਿਆਸੀ ਕਰੋੜ ਲੋਕ ਰੋਜ਼ਾਨਾ ਜੀਵਨ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਨਾਲ ਜੂਝ ਰਹੇ ਹੋਣ ਉੱਥੇ ਛੋਟੇ ਜਿਹੇ ਲਾਲਚ ਨਾਲ ਵੀ ਵੱਡੇ ਵੱਡੇ ਇਕੱਠ ਕੀਤੇ ਜਾ ਸਕਦੇ ਹਨ। ਇਹਨਾਂ ਲੋਕਾਂ ਨੇ ਇਹ ਅਖਾਉਤੀ ਦਾਨ ਵੀ ਲੁੱਟ ਅਤੇ ਰਿਸ਼ਵਤਾਂ ਦੇ ਮਾਲ ਵਿਚੋਂ ਹੀ ਦੇਣਾ ਹੁੰਦਾ ਹੈ ਕਿਹੜਾ ਆਪਣੀ ਕਿਰਤ ਕਮਾਈ `ਚੋਂ ਦੇਣਾ ਹੁੰਦਾ ਹੈ। ਡੇਰਿਆਂ ਵਾਲੇ ਕਈ ਸਾਧ ਬਾਬੇ ਵੀ ਦੇਸੀ ਘਿਉ ਦੀਆਂ ਜਲੇਬੀਆਂ ਜਾਂ ਹੋਰ ਪਕਵਾਨਾਂ ਦਾ ਲਾਲਚ ਦੇ ਕੇ ਲੋਕਾਂ ਦਾ ਹਜੂਮ ਇਕੱਠਾ ਕਰਦੇ ਹਨ। ਸਿੱਖੀ ਦੇ ਦੋਖੀਆਂ ਨੇ ਸ਼ਾਇਦ ਇਹ ਗੁਰ ਵੀ ਸਿੱਖੀ ਦੇ ਇਹਨਾਂ ‘ਰਖਵਾਲਿਆਂ’ ਤੋਂ ਹੀ ਗ੍ਰਹਿਣ ਕੀਤੇ ਹਨ।
ਇਸ ਪ੍ਰੋਗਰਾਮ ਦੀ ਪ੍ਰਬੰਧਕ ਬੀਬੀ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਬਾਬਾ ਨਾਨਕ ਜੀ ਤਾਂ ਮੂਰਤੀ ਪੂਜਾ ਦੇ ਵਿਰੁੱਧ ਸਨ ਤਾਂ ਬੀਬੀ ਕਹਿੰਦੀ ਹੈ ਕਿ ਬਾਬਾ ਨਾਨਕ ਜੀ ਸਨਾਤਨ ਧਰਮ ਨੂੰ ਮੰਨਦੇ ਸਨ ਕਿਉਂਕਿ ਉਹ ਭਗਵੇਂ ਕੱਪੜੇ ਪਾਉਂਦੇ ਸਨ। ਕੈਸੀ ਵਾਹਿਯਾਤ ਦਲੀਲ ਹੈ। ਇਸ ਬੀਬੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਸਿੱਖ ਸਿਧਾਂਤ ਕਿਸੇ ਵਿਸ਼ੇਸ਼ ਰੰਗ ਨੂੰ ਮਹੱਤਤਾ ਨਹੀਂ ਦਿੰਦਾ ਇਹ ਤਾਂ ਸਿਰਫ਼ ਸਾਦਗੀ ਦਾ ਉਪਦੇਸ਼ ਦਿੰਦਾ ਹੈ। ਇਸ ਬੀਬੀ ਨੂੰ ਪੁੱਛਿਆ ਜਾ ਸਕਦਾ ਹੈ ਕਿ ਕੀ ਉਹ ਬਾਬਾ ਜੀ ਨੂੰ ਭਗਵੇਂ ਚੋਲੇ ਸੰਵਾ ਕੇ ਭੇਜਦੀ ਸੀ। ਬਾਕੀ ਇਹ ਬੀਬੀ ਜਿਹੜੀਆਂ ਕਲਪਿਤ ਤਸਵੀਰਾਂ ਤੋਂ ਬਾਬਾ ਜੀ ਦੇ ਭਗਵਾਂ ਬਾਣਾ ਪਹਿਨਣ ਦੀ ਗੱਲ ਕਰਦੀ ਹੈ ਇਸ ਨੂੰ ਇਹ ਵੀ ਨਹੀਂ ਪਤਾ ਕਿ ਇਹ ਸਭ ਤਸਵੀਰਾਂ ਚਿਤਰਕਾਰਾਂ ਦੀ ਕਲਪਨਾ `ਤੇ ਆਧਾਰਿਤ ਹਨ। ਬਹੁਤੀਆਂ ਤਸਵੀਰਾਂ ਵੀ ਉਸ ਸਮੇਂ ਹੋਂਦ ਵਿੱਚ ਆਈਆਂ ਜਦੋਂ ਸਿੰਘ ਤਾਂ ਜੰਗਲਾਂ ਵਿੱਚ ਇਹਨਾਂ ਲੋਕਾਂ ਦੀਆਂ ਬਹੂ-ਬੇਟੀਆਂ ਨੂੰ ਮੁਗ਼ਲਾਂ ਦੇ ਹੱਥੋਂ ਛੁਡਵਾ ਕੇ ਇਹਨਾਂ ਦੇ ਘਰੀਂ ਪਹੁੰਚਾ ਰਹੇ ਸਨ ਤੇ ਸਿੱਖ ਧਰਮ ਦੀ ਵਾਗ ਡੋਰ ਉਦਾਸੀਆਂ ਤੇ ਨਿਰਮਲਿਆਂ ਦੇ ਹੱਥ ਸੀ ਜਿਹੜੇ ਸਿੱਖ ਧਰਮ ਦੇ ਸਿਧਾਂਤਾਂ ਦੀਆਂ ਜੜ੍ਹਾਂ ਵਿੱਚ ਚੰਗੀ ਤਰ੍ਹਾਂ ਤੇਲ ਦੇ ਰਹੇ ਸਨ।
ਇਸ ਤਰ੍ਹਾਂ ਦੇ ਡੇਰੇ ਵੀ ਉਤਪੰਨ ਹੋਏ ਜਿਹਨਾਂ ਨੇ ਦਾਅਵੇ ਕੀਤੇ ਕਿ ਬਾਬਾ ਨਾਨਕ ਜੀ ਨੇ ਉਹਨਾਂ ਦੇ ਚਿਤਰਕਾਰ ਨੂੰ ਆਪ ਦਰਸ਼ਨ ਦਿਤੇ ਤੇ ਚਿਤਰਕਾਰ ਨੇ ਬਾਬਾ ਜੀ ਦੀ ਤਸਵੀਰ ਬਣਾਈ। ਉਸ ਤਸਵੀਰ ਨੂੰ ਧਿਆਨ ਨਾਲ ਦੇਖੋ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਬਾਬਾ ਜੀ ਇਸ ਤਰ੍ਹਾਂ ਸਜੇ ਸੰਵਰੇ ਦਿਖਾਇਆ ਗਿਆ ਜਿਵੇਂ ਕਿਤੇ ਵਾਂਢੇ ਜਾਣਾ ਹੋਵੇ ਤੇ ਜਿਸ ਸਿਰਹਾਣੇ ਨਾਲ ਢੋਅ ਲਗਾਈ ਹੋਈ ਹੈ, ਉਸ ਵਰਗਾ ਸਿਰਹਾਣਾ ਤਾਂ ਸ਼ਾਇਦ ਕਿਸੇ ਸ਼ਹਿਨਸ਼ਾਹ ਪਾਸ ਵੀ ਨਹੀਂ ਹੋਵੇਗਾ। ਉਸ ਉੱਪਰ ਕੀਤੀ ਗਈ ਕਢਾਈ ਨੂੰ ਗਹੁ ਨਾਲ ਦੇਖੋ। ਇਸੇ ਹੀ ਤਸਵੀਰ ਅੱਗੇ ਗ਼ਲੀਚੇ ਉੱਪਰ ਚਾਰ ਪੰਜ ਪ੍ਰਕਾਰ ਦਾ ਤਾਜ਼ਾ ਫ਼ਰੂਟ ਪਿਆ ਹੈ, ਜਿਵੇਂ ਕਿ ਬਾਬਾ ਜੀ ਪ੍ਰਸ਼ਾਦੇ ਨਾਲ ਫ਼ਰੂਟ ਛਕਣਾ ਨਹੀਂ ਭੁੱਲਦੇ ਸਨ। ਹੋਰ ਕਈ ਚਿਤਰਕਾਰਾਂ ਦੀਆਂ ਤਸਵੀਰਾਂ ਵਿੱਚ ਤਾਂ ਬਾਬਾ ਜੀ ਦੇ ਪਿੱਛੇ ਦਰਖ਼ਤ ਉੱਪਰ ਇੱਕ ਪਿੰਜਰਾ ਵੀ ਟੰਗਿਆ ਹੁੰਦਾ ਹੈ ਜਿਸ ਵਿੱਚ ਇੱਕ ਤੋਤਾ ਬੰਦ ਹੈ ਜਿਵੇਂ ਕਿ ਬਾਬਾ ਜੀ ਤੋਤੇ ਤੋਂ ਕਾਰਡ ਕਢਾ ਕੇ ਲੋਕਾਂ ਦੀ ਕਿਸਮਤ ਦੱਸਦੇ ਹੋਣ। ਕੀ ਬਾਬਾ ਜੀ ਤੋਤੇ ਵਾਲਾ ਪਿੰਜਰਾ ਹਰ ਵੇਲੇ ਨਾਲ ਹੀ ਚੁੱਕੀ ਫਿਰਦੇ ਸਨ?
ਇਹਨਾਂ ਡੇਰੇ ਵਾਲਿਆਂ ਦੀ ਤਸਵੀਰ ਅਨੁਸਾਰ ਤਾਂ ਦੋ ਬੰਦੇ ਬਾਬਾ ਜੀ ਦਾ ਸਾਮਾਨ ਚੁੱਕਣ ਲਈ ਹੀ ਚਾਹੀਦੇ ਹਨ ਪਰ ਅਸੀਂ ਤਾਂ ਬਾਬਾ ਜੀ ਦੇ ਨਾਲ ਭਾਈ ਮਰਦਾਨਾ ਜੀ ਦਾ ਹੀ ਜ਼ਿਕਰ ਸੁਣਦੇ ਪੜ੍ਹਦੇ ਹਾਂ। ਇਹ ਤਸਵੀਰਾਂ ਬਣਾਉਣ ਅਤੇ ਬਣਵਾਉਣ ਵਾਲੇ ਉਹੀ ਲੋਕ ਹਨ ਜੋ ਬਾਬਾ ਜੀ ਨੂੰ ਜਾਦੂਗਰ ਤੇ ਕਰਾਮਾਤੀ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ ਜਦੋਂ ਪ੍ਰਚਾਰ ਕਰਦੇ ਹੋਏ ਕਹਿੰਦੇ ਹਨ ਕਿ ਬਾਬਾ ਜੀ ਨੇ ਅੱਖਾਂ ਮੀਟੀਆਂ ਅਤੇ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰ ਲਿਆ।
ਨਿਰਮਲਿਆਂ ਤੇ ਉਦਾਸੀਆਂ ਦੀਆਂ ਹੀ ‘ਮਿਹਰਬਾਨੀਆਂ’ ਸਨ ਕਿ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਵੀ ਸੈਂਕੜੇ ਨਿੱਕੇ ਨਿੱਕੇ ਮੰਦਰ ਬਣਾ ਦਿੱਤੇ ਗਏ ਸਨ। ਸਿੰਘ ਸਭਾ ਲਹਿਰ ਦੇ ਪ੍ਰਚਾਰ ਨਾਲ ਮੰਦਰ ਤਾਂ ਚੁੱਕ ਦਿਤੇ ਗਏ ਪਰ ਪ੍ਰੋ. ਗੁਰਮੁਖ ਸਿੰਘ ਜੀ ਅਤੇ ਗਿਆਨੀ ਦਿੱਤ ਸਿੰਘ ਵਰਗੇ ਜਾਗਰੂਕ ਗੁਰਸਿੱਖਾਂ ਦਾ ਜੋ ਹਾਲ ਉਸ ਵੇਲੇ ਦੇ ਕਰਮਕਾਂਡੀ ਪੁਜਾਰੀਆਂ ਨੇ ਕੀਤਾ ਉਹ ਸਿੱਖ ਇਤਿਹਾਸ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਉਸ ਵੇਲੇ ਦੇ ਚੱਲੇ ਆ ਰਹੇ ਕਰਮ ਕਾਂਡਾਂ ਦਾ ਅੱਜ ਵੀ ਗੁਰਦੁਆਰਿਆਂ ਵਿੱਚ ਬੋਲ-ਬਾਲਾ ਹੈ। ਸ਼੍ਰੋਮਣੀ ਕਮੇਟੀ ਦੇ ਅਧੀਨ ਚਲ ਰਹੇ ਇਤਿਹਾਸਕ ਗੁਰਦੁਆਰਿਆਂ ਵਿੱਚ ਵੀ ਤੁਸੀਂ ਰਹਿਤ ਮਰਯਾਦਾ ਦੀਆਂ ਧੱਜੀਆਂ ਉਡਦੀਆਂ ਦੇਖ ਸਕਦੇ ਹੋ।
ਦਾਸ ਨੂੰ ਇੱਥੇ ਇੰਗਲੈਂਡ ਵਿੱਚ ਅੱਜ ਤੋਂ ਦਸ ਕੁ ਸਾਲ ਪਹਿਲਾਂ ਇੱਕ ਹਿੰਦੂ ਔਰਤ ਦੀ ਕਹੀ ਹੋਈ ਗੱਲ ਯਾਦ ਆਉਂਦੀ ਹੈ ਕਿ ਜਲਦੀ ਹੀ ਸਮਾਂ ਆਉਣ ਵਾਲਾ ਹੈ ਜਦ ਦਰਬਾਰ ਸਾਹਿਬ ਵਿੱਚ ਦੁਬਾਰਾ ਮੂਰਤੀਆਂ ਸਥਾਪਿਤ ਕੀਤੀਆਂ ਜਾਣਗੀਆਂ। ਮੈਂ ਉਸ ਦੀ ਗੱਲ ਨੂੰ ਉਸ ਦੀ ਭਾਵੁਕਤਾ ਸਮਝ ਕੇ ਗੰਭੀਰਤਾ ਨਾਲ ਨਹੀਂ ਸੀ ਲਿਆ ਪਰ ਅੱਜ ਦਸ ਸਾਲ ਬਾਅਦ ਜਦੋਂ ਪੰਜਾਬ ਵਿੱਚ ਸਿੱਖ ਵਿਰੋਧੀ ਤਾਕਤਾਂ ਦੀ ਸਿੱਖ ਸਿਧਾਂਤ ਵਿੱਚ ਘੁਸਪੈਠ ਦੇਖਦਾ ਹਾਂ ਤਾਂ ਮੈਨੂੰ ਉਸ ਹਿੰਦੂ ਬੀਬੀ ਦੀ ਗੱਲ ਸੱਚ ਪਰਤੀਤ ਹੁੰਦੀ ਜਾਪਦੀ ਹੈ।
ਦਾਸ ਨੂੰ ਇਹ ਪੂਰਾ ਯਕੀਨ ਹੈ ਕਿ ਇਹ ਲੁਧਿਆਣੇ ਵਾਲੀ ਬੀਬੀ ਗੁਰਦੁਆਰਿਆਂ ਵਿੱਚ ਹੁੰਦੇ ਕਰਮ ਕਾਂਡਾਂ ਨੂੰ ਦੇਖ ਕੇ ਹੀ ਇਹ ਗੱਲ ਕਹਿ ਰਹੀ ਹੈ। ਮਿਸਾਲ ਦੇ ਤੌਰ ਗੁਰਦੁਆਰਿਆਂ ਵਿੱਚ ਥੜ੍ਹਿਆਂ ਅਤੇ ਲੋਹੇ ਜਾਂ ਲੱਕੜੀ ਦੇ ਨਿਸ਼ਾਨ ਸਾਹਿਬਾਂ ਨੂੰ ਦੁੱਧ ਦਹੀਂ ਨਾਲ ਇਸ਼ਨਾਨ ਕਰਵਾਉਣੇ, ਬੱਕਰੇ ਵੱਢ ਕੇ ਸ਼ਸ਼ਤਰਾਂ ਨੂੰ ਤਿਲਕ ਲਾਉਣੇ, ਜੋਤਾਂ ਜਗਾਉਣੀਆਂ ਤੇ ਟੱਲ ਖੜਕਾਉਣੇ, ਚੰਦਨ ਦੇ ਟਿੱਕੇ ਲਾਉਣੇ, ਵੱਖੋ ਵੱਖਰੇ ਦੇਵਤਿਆਂ ਦੇ ਬੁੱਤਾਂ ਵਾਂਗ ਵੱਖੋ ਵੱਖਰੇ ਗ੍ਰੰਥ, ਪੋਥੀਆਂ ਰੱਖ ਕੇ ਇਕੋ ਵਾਰੀ ਸੈਂਕੜਿਆਂ ਦੀ ਗਿਣਤੀ ਵਿੱਚ ਪਾਠ ਕਰਨੇ, ਗਿਣਤੀ ਮਿਣਤੀ ਵਾਲੇ ਪਾਠ ਕਰਨੇ ਆਦਿ ਹੁੰਦੀਆਂ ਮਨਮੱਤਾਂ ਦੇਖ ਕੇ ਹੀ ਉਹ ਲੋਕ ਕਹਿ ਰਹੇ ਹਨ ਕਿ ਸਿੱਖ ਹਿੰਦੂਆਂ ਦਾ ਹੀ ਅੰਗ ਹਨ। ਜੇ ਕੋਈ ਨਿਰਪੱਖ ਵਿਅਕਤੀ ਇਹ ਸਾਰਾ ਕੁੱਝ ਦੇਖੇ ਤਾਂ ਉਹ ਵਾਕਿਆ ਹੀ ਕਹੇਗਾ ਕਿ ਸਿੱਖ ਧਰਮ ਹਿੰਦੂ ਧਰਮ ਦਾ ਹੀ ਅੰਗ ਹੈ, ਸਿੱਖ ਐਵੇਂ ਹੀ ਰੌਲਾ ਪਾਉਂਦੇ ਹਨ ਕਿ ਉਹ ਅਲੱਗ ਹਨ।
ਅੱਜ ਇਹੋ ਜਿਹੀਆਂ ਸਿੱਖ ਜਥੇਬੰਦੀਆਂ ਵੀ ਹਨ ਜੋ ਪ੍ਰਚਾਰ ਕਰਦੀਆਂ ਹਨ ਕਿ ਬਾਣੀ ਨੂੰ ਸਮਝ ਕੇ ਪੜ੍ਹਨ ਦੀ ਕੋਈ ਲੋੜ ਨਹੀਂ, ਬਸ ਪੜ੍ਹੀ ਚਲੋ ਜਦ ਕਿ ਬਾਣੀ ਕਹਿੰਦੀ ਹੈ:-
1. ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ (ਆਸਾ ਮਹਲਾ 1 ਪੰਨਾ 467)
2. ਡਿਠੈ ਮੁਕਤਿ ਨਾ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ (ਵਡਹੰਸ ਮਹਲਾ 4 ਪੰਨਾ 594)

ਇਹਨਾਂ ਦੇ ਪ੍ਰਚਾਰਕਾਂ ਦੀ ਕਥਾ ਸੁਣੋ ਤਾਂ ਉਸ ਵਿੱਚ ਇਹਨਾਂ ਪਾਸੋਂ ਕੋਈ ਗੁਰਮਤ ਦੀ ਗੱਲ ਸੁਣਨ ਨੂੰ ਨਹੀਂ ਮਿਲਦੀ, ਸਾਰੀ ਕਥਾ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਜਾਂ ਇਹਨਾਂ ਦੇ ਆਪਣੇ ਮਹਾਂਪੁਰਸ਼ਾਂ ਦੇ ਕੌਤਕਾਂ ਨਾਲ ਨਾਲ ਹੀ ਭਰੀ ਹੋਈ ਹੁੰਦੀ ਹੈ। ਪਿੱਛੇ ਜਿਹੇ ਇੱਕ ਕਥਾਕਾਰ ਨੂੰ ਸੁਣਿਆ ਉਹ ਘੰਟਾ ਭਰ ਜੋਤ ਤੇ ਧੂਫ਼ ਦਾ ਮਹਾਤਮ ਤੇ ਜੋਤ ਦੀ ਵੱਟੀ ਵੱਟਣ ਤੇ ਧੂਫ਼ ਬਣਾਉਣ ਦੇ ਤਰੀਕੇ ਹੀ ਦੱਸਦਾ ਰਿਹਾ, ਤੇ ਹਰੇਕ ਗੱਲ ਨੂੰ ਆਪਣੇ ਵੱਡੇ ਮਹਾਪੁਰਸ਼ਾਂ ਨਾਲ ਜੋੜ ਕੇ ‘ਪੱਕੀ’ ਮੋਹਰ ਲਗਵਾਉਣੋਂ ਨਹੀਂ ਸੀ ਉੱਕ ਰਿਹਾ।
ਜਿਤਨਾ ਖ਼ਤਰਾ ਸਿੱਖ ਸਿਧਾਂਤ ਨੂੰ ਅੱਜ ਹੈ ਇਤਨਾ ਪਹਿਲਾਂ ਕਦੀ ਵੀ ਨਹੀਂ ਸੀ। ਸਿੱਖੀ ਦੇ ਵੈਰੀ ਆਈ. ਟੀ. ਟੈਕਨਾਲੋਜੀ ਦਾ ਫ਼ਾਇਦਾ ਉਠਾ ਕੇ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰ ਰਹੇ ਹਨ। ਸਿੱਖ ਕੌਮ ਨੂੰ ਜਾਗਣ ਦੀ ਲੋੜ ਹੈ। ਗੁਰੁ ਸਾਹਿਬਾਂ ਦਾ ਫੁਰਮਾਨ ਵੀ ਹੈ:-
ਵਖਤੁ ਵੀਚਾਰੇ ਸੁ ਬੰਦਾ ਹੋਇ…………. . (ਸਿਰੀ ਰਾਗ ਮਹਲਾ 4, ਪੰਨਾ 84)

ਭੁੱਲ ਚੁੱਕ ਦੀ ਖ਼ਿਮਾ

ਨਿਰਮਲ ਸਿੰਘ ਕੰਧਾਲਵੀ


(27/11/10)
ਬਸੰਤ ਕੌਰ ਫਰੀਦਾਬਾਦ

ਝਾਰਖੰਡ ਦੇ ਗਿਰਹੜੀ ਅਤੇ ਧਨਬਾਦ ਦੇ ਇਲਾਕਿਆਂ ਵਿੱਚ ਸੰਗਤਾਂ ਨੂੰ ਮਲਟੀਮੀਡੀਆ ਤਕਨੀਕ ਰਾਹੀਂ ਗੁਰਮਤਿ ਸਿਧਾਂਤਾਂ ਪ੍ਰਤੀ ਜਾਣੂ ਕਰਵਾਇਆ

(27 ਨਵੰਬਰ 2010, ਬਸੰਤ ਕੌਰ ਫਰੀਦਾਬਾਦ/ਝਾਰਖੰਡ)

ਗੁਰੂ ਨਾਨਕ ਸਾਹਿਬ ਦੇ ਪ੍ਰਕਾਸ ਪੂਰਬ ਸੰਬੰਧੀ ਰਖੇ ਸਮਾਗਮ ਵਿੱਚ ਝਾਰਖੰਡ ਦੇ ਗਿਰਹੜੀ ਅਤੇ ਧਨਬਾਦ ਦੇ ਇਲਾਕਿਆਂ ਵਿੱਚ ਸੰਗਤਾਂ ਨੂੰ ਮਲਟੀਮੀਡੀਆ ਤਕਨੀਕ ਰਾਹੀਂ ਗੁਰਮਤਿ ਸਿਧਾਂਤਾਂ ਪ੍ਰਤੀ ਜਾਣੂ ਕਰਵਾਇਆ। ਇਸ ਮੌਕੇ ਉਚੇਚੇ ਸੱਦੇ `ਤੇ ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਅਤੇ ਗੁਰਮਤਿ ਪ੍ਰਚਾਰ ਕੌਂਸਿਲ ਲੁਧਿਆਣਾ ਤੋਂ ਸ. ਗੁਰਸੇਵਕ ਸਿੰਘ, ਸ. ਜਗਜੀਤ ਸਿੰਘ ਅਤੇ ਸ. ਸਾਹਿਬ ਸਿੰਘ ਪੁੱਜੇ, ਜਿਥੇ ਇੰਨ੍ਹਾਂ ਸਿੰਘਾਂ ਵਲੋਂ ਛੇ ਦਿਨਾਂ ਤਕ ਝਾਰਖੰਡ ਦੇ ਧਨਬਾਦ ਅਤੇ ਗਿਰਹੜੀ ਦੇ ਗੁਰਦੁਆਰਿਆਂ ਵਿੱਚ ਸਵੇਰ ਸ਼ਾਮ ਸੰਗਤਾਂ ਨੂੰ ਮਲਟੀਮੀਡੀਆ ਤਕਨੀਕ ਰਾਹੀਂ ਗੁਰਮਤਿ ਸਿਧਾਂਤਾਂ ਪ੍ਰਤੀ ਜਾਣਕਾਰੀ ਦਿੱਤੀ ਗਈ। ਇਸ ਉਦਮ ਦੀ ਸੰਗਤ ਨੇ ਭਰਪੂਰ ਸ਼ਲਾਘਾ ਕੀਤੀ। ਗੁਰਦੁਆਰਾ ਗੁਰੂ ਨਾਨਕ ਪੂਰਾ ਧਨਬਾਦ ਅਤੇ ਗੁਰਦੁਆਰਾ ਗੁਰੂ ਨਾਨਕ ਪੁਰਾ ਗਿਰਹੜੀ ਵਿਖੇ ਸਿੱਖ ਸੰਗਤਾਂ ਨੂੰ ਗੁਰਮਤਿ ਇਨਾਮੀ ਪ੍ਰਤੀਯੋਗਤਾ, ਗੁਰਮਤਿ ਕਿਉਜ਼ ਵੀ ਕਰਵਾਏ ਅਤੇ ਸੰਗਤਾਂ ਨੂੰ ਉਤਸ਼ਾਹਤ ਕਰਨ ਲਈ ਗੁਰਦੁਆਰਾ ਕਮੇਟੀ ਅਤੇ ਸਿੰਘਾਂ ਵਲੋਂ ਇਨਾਮ ਵੀ ਵੰਡੇ ਗਏ। ਇਹ ਛੇ ਰੋਜ਼ਾ ਗੁਰਮਤਿ ਸਮਾਗਮ ਵਿੱਚ ਬੱਚੇ, ਨੌਜਵਾਨ, ਬੀਬੀਆਂ ਅਤੇ ਬਜ਼ੁਰਗਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸੰਗਤ ਵਿੱਚ ਤੱਤ ਗੁਰਮਤਿ ਦੇ ਧਾਰਣੀ ਵਿਦਵਾਨਾਂ ਦੀ ਗੁਰਬਾਣੀ ਆਡੀਉ ਵੀਡੀਉ ਸੀ. ਡੀਜ਼ ਅਤੇ ਗੁਰਮਤਿ ਦੀ ਜਾਣਕਾਰੀ ਦੇਣ ਵਾਲੇ ਟ੍ਰੈਕਟ ਵੀ ਵੰਡੇ ਗਏ। ਗੁਰੂ ਗਿਆਨ ਪ੍ਰਤੀ ਜਾਣੂ ਹੋ ਕੇ ਇਲਾਕੇ ਦੀਆਂ ਸਿੱਖ ਬੀਬੀਆਂ ਨੇ ਸੰਗਤਾਂ ਦੇ ਭਰਵੇਂ ਇਕੱਠ ਵਿੱਚ ਇਹ ਨਿਰਣਾ ਲਿਆ ਕਿ ਜਿਥੇ ਉਹ ਆਪ ਗੁਰਬਾਣੀ ਨਾਲ ਜੁੜਨਗੀਆਂ ਉਥੇ ਅਪਣੇ ਪਰਵਾਰ ਅਤੇ ਦੂਜਿਆਂ ਨੂੰ ਵੀ ਗੁਰੂ ਗਿਆਨ ਬਾਰੇ ਜਾਨਕਾਰੀ ਦੇਣਗੀਆਂ ਜੋ ਕਿ ਇਸ ਪ੍ਰਚਾਰ ਫੇਰੀ ਦੀ ਇੱਕ ਵੱਡੀ ਪ੍ਰਾਪਤੀ ਸੀ।

*******************************************************

ਗਿਆਨੀ ਹਰਿੰਦਰ ਸਿੰਘ ਅਲਵਰ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ਤੋਂ ਅਖੌਤੀ ਦਸਮ ਗ੍ਰੰਥ ਵਿਚੋਂ ਹਵਾਲੇ ਦਿੰਦਿਆ ਕਿਹਾ ਕਿ ਸਿਰਫ ਇਸੇ ਸਟੇਜ ਤੋਂ ਸਚ ਦਾ ਪ੍ਰਚਾਰ ਹੁੰਦਾ ਹੈ

ਗਿਆਨੀ ਹਰਿੰਦਰ ਸਿੰਘ ਦੇ ਬਚਨ ਕਿ ਸਿਰਫ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ਤੋਂ ਹੀ ਸੱਚ ਦਾ ਪ੍ਰਚਾਰ ਹੁੰਦਾ ਹੈ ਤਾਂ ਹੀ ਸਹੀ ਮੰਨੀ ਜਾ ਸਕਦੀ ਹੈ ਜਦ ਗਿਆਨੀ ਜੀ ਆਪ ਇਸ ਉਤੇ ਡੱਟ ਕੇ ਪਹਿਰਾ ਦੇਣ

(26 ਨਵੰਬਰ 2010, ਬਸੰਤ ਕੌਰ ਫਰੀਦਾਬਾਦ)

ਗੁਰਦੁਆਰਾ ਬੰਗਲਾ ਸਾਹਿਬ ਤੋਂ ਸਵੇਰ ਸਮੇਂ ਚੜ੍ਹਦੀ ਕਲਾ ਟਾਈਮ ਟੀ. ਵੀ ਤੋਂ ਕਥਾ ਦਾ ਸਿੱਧਾ ਪ੍ਰਸਾਰਣ ਵਿਖਾਇਆ ਜਾਂਦਾ ਹੈ। ਇਹ ਸਾਰਾ ਉਪਰਾਲਾ ਦਿੱਲੀ ਸਿੱਖ ਗਰਦੁਆਰਾ ਪ੍ਰਬੰਧਕ ਕਮੇਟੀ ਦੇ ਉਦਮ ਸੱਦਕਾ ਚਲ ਰਿਹਾ ਹੈ। ਇਸੇ ਸਟੇਜ ਤੋਂ ਜਿੱਥੇ ਤੱਤ ਗੁਰਮਤਿ ਦੇ ਧਾਰਣੀ ਵਿਦਵਾਨ ਸੰਗਤਾਂ ਨੂੰ ਗੁਰੂ ਗਿਆਨ ਨਾਲ ਜੋੜਦੇ ਹਨ ਉਥੇ ਕਈ ਵਾਰ ਅਜਿਹੇ ਕਥਾਵਾਚਕ ਵੀ ਹਾਜ਼ਰੀਆਂ ਭਰਦੇ ਹਨ ਜੋ ਸੰਗਤ ਵਿੱਚ ਗੁਮਰਾਹ ਕਰਨ ਵਾਲੀਆਂ ਗੱਲਾਂ ਕਰ ਜਾਂਦੇ ਹਨ ਜਿਸ ਸਦਕਾ ਆਮ ਸਿੱਖ ਸੰਗਤਾਂ ਕਈ ਵਾਰ ਭੰਬਲਭੁਸੇ ਵਿੱਚ ਫਸੀ ਰਹਿੰਦੀ ਹੈ ਕਿ ਕਿਹੜੇ ਕਥਾਵਾਚਕ ਦੀ ਗੱਲ ਨੂੰ ਸਹੀ ਮੰਨਿਆ ਜਾਵੇ। ਇਸੇ ਲੜੀ ਤਹਿਤ ਬੀਤੇਂ ਦਿਨ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਵੇਰਵਾ ਦਿੰਦੇ ਹੋਏ ਅਖੌਤੀ ਦਸਮ ਗ੍ਰੰਥ ਵਿਚੋਂ ਹਵਾਲੇ ਦਿੱਤੇ ਜਦ ਕਿ ਗਿਆਨੀ ਹਰਿੰਦਰ ਸਿੰਘ ਅਲਵਰ ਕਾਫੀ ਹਦ ਤਕ ਸਿਧਾਂਤਕ ਤੌਰ `ਤੇ ਸਪਸ਼ਟ ਮੰਨੇ ਜਾਂਦੇ ਹਨ ਪਰ ਉਨ੍ਹਾਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਸੰਬੰਧੀ ਗਲਤ ਬਿਆਨੀ ਕਿਉਂ ਕੀਤੀ ਇਸ ਬਾਰੇ ਪੰਥਕ ਹਲਕਿਆਂ ਵਿੱਚ ਕਾਫੀ ਚਰਚਾ ਹੈ। ਇਹ ਸਾਰੀ ਜਾਨਕਾਰੀ ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਪਾਸੋਂ ਵੀ ਪ੍ਰਾਪਤ ਹੋਈ। ਉਨ੍ਹਾਂ ਦਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੂਰਬ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਸਵੇਰ ਸਮੇਂ ਕੀਤੀ ਜਾ ਰਹੀ ਕਥਾ ਵਿੱਚ ਗਿਆਨੀ ਹਰਿੰਦਰ ਸਿੰਘ ਇੱਕ ਪਾਸੇ ਤਾਂ ਤਿਲਕ ਜੰਝੂ ਦਾ ਖੰਡਨ ਕਰ ਰਹੇ ਸਨ ਪਰ ਉਸੇ ਪਲ ਅਖੌਤੀ ਦਸਮ ਗ੍ਰੰਥ ਵਿਚੋਂ ਤਿਲਕ ਜੰਝੂ ਰਾਖਾ ਪ੍ਰਭ ਤਾਕਾ ਦੀ ਅਖੀਰਲੀ ਪੰਕਤੀ “ਕਰੀ ਨਾ ਕਿਨਹੂੰ ਆਨ” ਨੂੰ ਵਾਰ ਵਾਰ ਦੋਹਰਾ ਕੇ ਆਪਣੀ ਪਹਿਲੀ ਕੀਤੀ ਗੱਲ ਨੂੰ ਆਪ ਕੱਟ ਰਹੇ ਸਨ। ਗਿਆਨੀ ਜੀ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਦੱਸ ਰਹੇ ਸਨ, ਪਰ ਕੀ ਗਿਆਨੀ ਜੀ ਇਹ ਦੱਸਣਗੇ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਕਲਮ ਵਿਚੋਂ ਸੁਰਗ ਨਰਕ ਅਤੇ ਦੇਵੀ ਦੇਵਤਿਆਂ ਦੀ ਹੋਂਦ ਨੂੰ ਸਵੀਕਾਰ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਉਲਟ ਜਾ ਸਕਦੇ ਸਨ? ਕੀ ਸਿੱਖੀ ਵਿੱਚ ਸੁਰਗ ਨਰਕ ਲਈ ਕੋਈ ਥਾਂ ਹੈ? ਗਿਆਨੀ ਜੀ ਮੁਤਾਬਕ ਜੇਕਰ ਇਹ ਗੁਰੂ ਸਾਹਿਬ ਦੀ ਕਲਮ ਸੀ ਤਾਂ ਕੀ ਗੁਰੂ ਗੋਬਿੰਦ ਸਿੰਘ ਜੀ ਇਹ ਲਿਖ ਸਕਦੇ ਹਨ ਕਿ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੁੱਤਰ ਪ੍ਰਾਪਤੀ ਤੀਰਥਾਂ `ਤੇ ਇਸ਼ਨਾਨ ਅਤੇ ਪੁੰਨ ਦਾਨ ਕਰਣ ਨਾਲ ਹੋਈ ਸੀ? ਜਦ ਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜਿਸ ਵਿੱਚ ਤੀਰਥਾਂ ਦਾ ਖੰਡਨ ਕੀਤਾ ਹੈ ਆਪ ਦਰਜ਼ ਕਰ ਰਹੇ ਹਨ। ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਗਿਆਨੀ ਹਰਿੰਦਰ ਸਿੰਘ ਦੇ ਬਚਨ ਕਿ ਸਿਰਫ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ਤੋਂ ਹੀ ਸੱਚ ਦਾ ਪ੍ਰਚਾਰ ਹੁੰਦਾ ਹੈ ਤਾਂ ਹੀ ਸਹੀ ਮੰਨੀ ਜਾ ਸਕਦੀ ਹੈ ਜਦ ਗਿਆਨੀ ਜੀ ਆਪ ਇਸ ਉਤੇ ਡੱਟ ਕੇ ਪਹਿਰਾ ਦੇਣ। ਕਿਉਂਕਿ ਸਚ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦਾ ਵਿਰੋਧੀ ਅਖੌਤੀ ਦਸਮ ਗ੍ਰੰਥ। ਸ. ਗੁਰਿੰਦਰ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਗੁਰਦਆਰਾ ਬੰਗਲਾ ਸਾਹਿਬ ਦੀ ਸਟੇਜ ਨੂੰ ਜੇਕਰ ਸੱਚ ਦੇ ਪ੍ਰਚਾਰ ਵਾਲੀ ਸਟੇਜ ਦਾ ਰੁੱਤਬਾ ਦੇਣਾ ਚਾਹੁੰਦੇ ਹਨ ਤਾਂ ਕਥਾਵਾਚਕਾਂ ਤੇ ਰਾਗੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਦਰਜ਼ ਸੱਚੀ ਬਾਣੀ ਦਾ ਕੀਰਤਨ ਅਤੇ ਵਿਆਖਿਆ ਕਰਨ ਦੀ ਹੀ ਇਜ਼ਾਜ਼ਤ ਦੇਣ ਨਹੀਂ ਤਾਂ ਸਭ ਇਹ ਦੋਗਲਾਪਨ ਮੰਨਿਆ ਜਾਵੇਗਾ।


(27/11/10)
ਗੁਰਜੰਟ ਸਿੰਘ ਰੂਪੋਵਾਲੀ

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਪੰਜਾਬੀ ਬਾਗ਼, ਜਵੱਦੀ, ਲੁਧਿਆਣਾ ਤੋਂ ਸਿੱਖਿਅਤ ਭਾਈ ਰਤਨਦੀਪ ਸਿੰਘ ਅਤੇ ਭਾਈ ਰਤਨਜੀਤ ਸਿੰਘ ਨੇ ‘ਨਾ ਹਮ ਹਿੰਦੂ ਨਾ ਮੁਸਲਮਾਨ’ ਧਾਰਮਿਕ ਗੀਤਾਂ ਦੀ ਇੱਕ ਕੈਸਿਟ ਤਿਆਰ ਕੀਤੀ ਹੈ। ਦੋਵੇਂ ਵੀਰ ਕੀਰਤਨ ਦੀ ਸੇਵਾ ਕਰਦੇ ਹਨ। ‘ਨਾ ਹਮ ਹਿੰਦੂ ਨਾ ਮੁਸਲਮਾਨ’ ਅਤੇ ‘ਤਕੜੀ ਸਤਿਗੁਰ ਨਾਨਕ ਦੀ ਗੈਰਾਂ ਹੱਥੇ ਆਏ ਏ ‘ ਦੇਖਣ ਲਈ ਕਲਿਕ ਕਰੋ
http://www.youtube.com/watch?v=tUJML7AJrbo
http://www.youtube.com/watch?v=H7S3ltEsEF4
www.gurmatgian.org


(26/11/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਵੀਰ ਗੁਰਨਾਮ ਸਿੰਘ ਕੁੰਢਾਲ ਜੀ! ਤੁਸੀਂ, ਸ: ਕਿਰਪਾਲ ਸਿੰਘ ਬਠਿੰਡਾ ਜੀ ਅਤੇ ਹੋਰ ਸੱਜਣ ਜਿਹੜੇ ਮੇਰੇ ਵਿਚਾਰਾਂ ਨਾਲ ਸਹਿਮਤ ਹਨ ਉਨ੍ਹਾਂ ਸਭ ਦਾ ਬਹੁਤ ਧੰਨਵਾਦ ਹੈ। ਜਿਹੜੇ ਸੱਜਣ ਵਿਚਾਰ ਵਟਾਂਦਰੇ ਦੌਰਾਨ ਘਟੀਆ ਸ਼ਬਦਾਵਲੀ ਵਰਤਦੇ ਹਨ ਉਨ੍ਹਾਂ ਬਾਰੇ ਤੁਸੀਂ ਸ: ਮੱਖਣ ਸਿੰਘ ਜੀ ਤੇ ਗਿਲਾ ਪ੍ਰਗਟਾਇਆ ਹੈ। ਵੀਰ ਜੀ! ਆਪ ਜੀ ਦਾ ਗਿਲਾ ਕੁੱਝ ਹੱਦ ਤੱਕ ਤਾਂ ਹੈ। ਪਰ ਸ: ਮੱਖਣ ਸਿੰਘ ਜੀ ਜਿਸ ਇਮਾਨਦਾਰੀ ਨਾਲ ਬਿਨਾ ਪੱਖ-ਪਾਤ ਤੋਂ ਸੇਵਾ ਨਿਭਾ ਰਹੇ ਹਨ, ਉਸ ਬਾਰੇ ਉਹ ਗਿਲਾ ਕੀਤੇ ਜਾਣ ਦੇ ਨਹੀਂ ਬਲਕਿ ਧੰਨਵਾਦ ਦੇ ਹੱਕਦਾਰ ਹਨ। ਜੋ ਸੇਵਾ ਉਹ ਨਿਭਾ ਰਹੇ ਹਨ, ਇਹ ਹਰ ਇੱਕ ਦੇ ਵੱਸ ਦਾ ਕੰਮ ਨਹੀਂ ਹੈ। ਜਿਹੜੇ ਸੱਜਣ ਵਾਰ ਵਾਰ ਦੀਆਂ ਚੇਤਾਵਨੀਆਂ ਦੇ ਬਾਵਜੂਦ ਵੀ ਆਪਣੀ ਬੋਲੀ ਵਿੱਚ ਸੁਧਾਰ ਨਹੀਂ ਲਿਆ ਰਹੇ ਜਾਂ ਘਟੀਆ ਮਿਸਾਲਾਂ ਦੇ ਕੇ ਦੂਸਰਿਆਂ ਨੂੰ ਘਟੀਆ ਪਾਤਰ ਬਿਆਨ ਕਰਦੇ ਹਨ, ਉਨ੍ਹਾਂ ਤੇ ਵੀ ਗਿਲਾ ਨਹੀਂ ਕਰਨਾ ਚਾਹੀਦਾ। ਅਤੇ ਨਾ ਹੀ ਇਸ ਵਿੱਚ ਸ: ਮੱਖਣ ਸਿੰਘ ਜੀ ਦਾ ਕੋਈ ਕਸੂਰ ਹੈ। ਮੱਖਣ ਸਿੰਘ ਜੀ ਤਾਂ ਵੱਧ ਤੋਂ ਵੱਧ ਏਨਾਂ ਕਰ ਸਕਦੇ ਹਨ ਕਿ ਉਨ੍ਹਾਂਦੇ ਵਿਚਾਰ ਛਾਪਣੇ ਬੰਦ ਕਰ ਦੇਣ। ਪਰ ਇਹ ਗੱਲ ਪੰਥਕ ਹਿਤਾਂ ਲਈ ਠੀਕ ਨਹੀਂ ਹੈ। ਹਰ ਇੱਕ ਦੇ ਵਿਚਾਰ ਇੱਥੇ ਛਪਦੇ ਰਹਿਣਗੇ ਤਾਂ ਹੀ ਗੁਰਮਤਿ ਵਿੱਚ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ। ਕਿਸੇ ਦੇ ਚੰਗਾ ਜਾਂ ਮਾੜਾ ਕਹਿਣ ਤੇ ਅਸੀਂ ਚੰਗੇ ਜਾਂ ਮਾੜੇ ਨਹੀਂ ਹੋ ਜਾਂਦੇ। ਅਸੀਂ ਚੰਗੇ ਜਾਂ ਮਾੜੇ ਹਾਂ ਆਪਣੇ ਵਿਚਾਰਾਂ ਅਤੇ ਆਪਣੇ ਆਚਰਣ ਕਰਕੇ, ਕਿਸੇ ਦੇ ਕਹਿਣ ਕਰਕੇ ਨਹੀਂ। ਸੋ ਇਨ੍ਹਾਂ ਲੋਕਾਂ ਤੇ ਵੀ ਗਿਲਾ ਨਹੀਂ ਕਰਨਾ ਚਾਹੀਦਾ। ਸੰਸਾਰ ਤੇ ਜੋ ਕੁੱਝ ਵੀ ਹੋ ਰਿਹਾ ਹੈ ਉਸੇ ਪਰਮਾਤਮਾ ਦੀ ਰਜਾ ਵਿੱਚ ਹੋ ਰਿਹਾ ਹੈ। ਆਪਣੀ ਸਿਆਣਪ ਨਾਲ ਨਾ ਕੋਈ ਚੰਗਾ ਕਰਦਾ ਹੈ ਅਤੇ ਨਾ ਹੀ ਬੇਸਮਝੀ ਨਾਲ ਕੋਈ ਮਾੜਾ ਕਰਦਾ ਹੈ। ਸਭ ਚੰਗੇ ਮਾੜੇ ਲਫ਼ਜ਼ ਵੀ ਉਹ ਪਰਮਾਤਮਾ ਹੀ ਆਪਣੇ ਮੂਹੋਂ ਕਢਵਾਉਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਖੁਦ ਹੀ ਲਿਖਿਆ ਹੈ ਕਿ ਜਿਸ ਤਰ੍ਹਾਂ ਦੀਆਂ ਉਦਾਹਰਣਾਂ ਇਹ ਲੋਕ ਪੇਸ਼ ਕਰਦੇ ਹਨ, ਉਸ ਨਾਲ ਉਨ੍ਹਾਂ ਦੇ ਖੁਦ ਬਾਰੇ ਹੀ ਪਤਾ ਲੱਗਦਾ ਹੈ। ਸੋ ਜੇ ਕੋਈ ਸਾਨੂੰ ਦਿਮਾਗ਼ੀ ਮਰੀਜ ਦੱਸਦਾ ਹੈ ਤਾਂ ਇਸ ਤਰ੍ਹਾਂ ਇਨ੍ਹਾਂ ਦੀ ਖੁਦ ਦੀ ਸੋਚ ਬਾਰੇ ਪਤਾ ਲੱਗਦਾ ਹੈ। ਕਿਸੇ ਵਿਚਾਰ ਦਾ ਤਰਕ ਸੰਗਤ ਜਵਾਬ ਦੇਣ ਦੀ ਬਜਾਏ ਘਟੀਆ ਬੋਲੀ ਨਾਲ ਦੂਸਰੇ ਤੇ ਨਜ਼ਲਾ ਝਾੜਨ ਤੋਂ ਅਤੇ ਵਿਸ਼ੇ ਨੂੰ ਅਸਲੀ ਗੁਰਮਤਿ ਵਿਚਾਰ ਤੋਂ ਹਟਾ ਕੇ ਤਕਰਾਰ ਵਾਲੇ ਪਾਸੇ ਲਿਜਾਣ ਦੀ ਕੋਸ਼ਿਸ਼ ਤੋਂ ਇਨ੍ਹਾਂ ਦੀ ਝੁੰਝਲਾਹਟ ਦਾ ਪਤਾ ਲਗਦਾ ਹੈ। ਇਹ ਸਭ ਉਸੇ ਦੀ ਖੇਡ ਹੈ।
ਇਹ ਲੋਕ ਵਿਚਾਰ ਚਰਚਾ ਦੌਰਾਨ ਆਪਣੀ ਬੋਲੀ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਨ ਤਾਂ ਚੰਗੀ ਗੱਲ ਹੈ। ਪਰ ਜੇ ਉਹ ਇਸ ਤਰ੍ਹਾਂ ਕਰਨ ਤੋਂ ਅਸਮਰਥ ਹਨ ਤਾਂ ਇਨ੍ਹਾਂ ਦੀ ਬੇਬਸੀ ਤੇ ਅਫਸੋਸ ਹੀ ਕੀਤਾ ਜਾ ਸਕਦਾ ਹੈ।
ਇਕ ਵਾਰੀਂ ਫ਼ੇਰ ਆਪ ਜੀ ਦਾ, ਸ: ਕਿਰਪਾਲ ਸਿੰਘ ਬਠਿੰਡਾ ਜੀ ਦਾ ਅਤੇ ਹੋਰ ਉਨ੍ਹਾਂ ਸੱਜਣਾ ਦਾ ਧੰਨਵਾਦ ਹੈ ਜਿਹੜੇ ਮੇਰੇ ਵਿਚਾਰਾਂ ਨਾਲ ਸਹਿਮਤ ਹਨ ਅਤੇ ਮੇਰੇ ਵਿਚਾਰਾਂ ਦਾ ਸਮਰਥਨ ਕਰਦੇ ਹਨ। ਹਰ ਇੱਕ ਦੇ ਨਿਰਪੱਖ ਵਿਚਾਰ ਛਾਪਣ ਲਈ ਸ: ਮੱਖਣ ਸਿੰਘ ਜੀ ਦਾ ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(ਸੰਪਾਦਕੀ ਨੋਟ)

ਜਿਵੇਂ ਕਿ ਅਸੀਂ ਪਹਿਲਾਂ ਵੀ ਅਨੇਕਾਂ ਵਾਰੀ ਲਿਖ ਚੁੱਕੇ ਹਾਂ ਕਿ ਅਸੀਂ ਨਾ ਤਾਂ ਸਪੋਕਸਮੈਂਨ ਦੇ ਅੰਨੇ ਸਮਰੱਥਕਾਂ ਵਿਚੋਂ ਹਾਂ ਅਤੇ ਨਾ ਹੀ ਵਿਰੋਧੀਆਂ ਵਿਚੋਂ। ਜੇ ਕਰ ਕੋਈ ਦਲੀਲ ਅਤੇ ਚੰਗੇ ਸਲੀਕੇ ਨਾਲ ਕੋਈ ਗੱਲਬਾਤ ਕਰਨੀ ਚਹੁੰਦਾ ਹੈ ਤਾਂ ਉਹ ਕਰ ਸਕਦਾ ਹੈ। ਪਰ ਮੁੜ-ਮੁੜ ਕੇ ਉਹੀ ਗੱਲਾਂ ਦੁਹਰਾਉਣ ਦਾ ਕੋਈ ਫਾਇਦਾ ਨਹੀਂ ਹੈ। ਸਪੋਕਸਮੈਂਨ ਬਾਰੇ ਪਹਿਲਾਂ ਵੀ ਕਈ ਨੁਕਤੇ ਤੱਤ ਗੁਰਮਤਿ ਵਾਲਿਆਂ ਨੇ ਉਠਾਏ ਸਨ ਪਰ ਕਿਸੇ ਨੇ ਵੀ ਨੁਕਤਾ ਵਾਰ ਦਲੀਲ ਨਾਲ ਜਵਾਬ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਗੁਰਿੰਦਰ ਸਿੰਘ ਕੋਟਕਪੂਰਾ ਅਤੇ ਫਰੀਦਾਬਾਦ ਦੇ ਸਿੰਘਾਂ ਨੇ ਅਧੂਰੇ ਜਿਹੇ ਜਵਾਬ ਦੇਣ ਦੀ ਕੋਸ਼ਿਸ਼ ਜਰੂਰ ਕੀਤੀ ਸੀ। ਅੱਜ ਇੱਕ ਚਿੱਠੀ ਦਲਜੀਤ ਸਿੰਘ ਹੋਠੀ ਦੀ ਆਈ ਹੈ ਜਿਸ ਵਿੱਚ ਉਸ ਨੇ ਜੋਗਿੰਦਰ ਸਿੰਘ ਦਾ ਪੱਖ ਪੂਰ ਕੇ ਗੁਰਨਾਮ ਸਿੰਘ ਅਕੀਦਾ ਅਤੇ ਕਿਰਪਾਲ ਸਿੰਘ ਬਠਿੰਡਾ ਨੂੰ ਗਲਤ ਕਿਹਾ ਹੈ। ਸਾਰੀ ਚਿੱਠੀ ਦੀ ਸ਼ਬਦਾਵਲੀ ਚੰਗੀ ਨਾ ਹੋਣ ਕਰਕੇ ਨਹੀਂ ਪਾ ਰਹੇ ਪਰ ਉਸ ਵਿਚੋਂ ਕੁੱਝ ਲਾਈਨਾ ਪਾ ਰਹੇ ਹਾਂ। ਜੇ ਕਰ ਕਿਰਪਾਲ ਸਿੰਘ ਬਠਿੰਡਾ ਇਸ ਦਾ ਜਵਾਬ ਦੇਣਾ ਚਾਹੁੰਣ ਤਾਂ ਦੇ ਸਕਦੇ ਹਨ। ਉਹ ਲਾਈਨਾ ਇਹ ਹਨ:

“ਸਿਆਣੇ ਅਡੀਟਰ ਜੋਗਿੰਦਰ ਸਿੰਘ ਨੇ ਇਹਨਾ ਦੋਨਾ ਪੱਤਰਕਾਰਾ ਨੂੰ ਆਪ ਹੁਦਰੀਆ ਕਰਨ ਤੋ ਰੋਕਿਆ ਜਦੋ ਇਹ ਨਹੀ ਹਟੇ ਤਾਂ ਇਹਨਾ ਨੂੰ ਕੱਢ ਦਿੱਤਾ ਗਿਆ। ਇਹ ਦੋਵੇ ਕੱਢੇ ਹੋਏ ਪੱਤਰਕਾਰ ਸ਼ਰੋਮਣੀ ਕਮੇਟੀ ਤੇ ਸਾਧ ਲਾਣੇ ਦੇ ਖਿਲਾਫ ਇੱਕ ਸ਼ਬਦ ਵੀ ਨਹੀ ਬੋਲਦੇ ਪਰ ਜਿਹੜੇ ਗੁੱਰਮੁਖ ਪਿਆਰੇ ਸਿੱਖੀ ਸੁਧਾਰ ਵਾਸਤੇ ਯਤਨ ਕਰਦੇ ਹਨ ਉਹਨਾ ਦੇ ਖਿਲਾਫ ਰੱਜ ਕੇ ---- ਹਨ”।


(26/11/10)
ਕਿਰਪਾਲ ਸਿੰਘ ਬਠਿੰਡਾ

ਸਿੱਖ ਮਾਰਗ `ਤੇ ੨੪ ਨਵੰਬਰ ਨੂੰ ਸ: ਸਰਵਜੀਤ ਸਿੰਘ ਦੇ ਛਪੇ ਪੱਤਰ ਦੇ ਜਵਾਬ ਵਿੱਚ
ਕਿਰਪਾਲ ਸਿੰਘ ਬਠਿੰਡਾ
(ਮੋਬ) ੯੮੫੫੪-੮੦੭੯੭, (ਘਰ) ੦੧੬੪-੨੨੧੦੭੯੭
kਸ: ਸਰਵਜੀਤ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

ਆਪ ਜੀ ਦਾ ਬਹੁਤ ਧੰਨਵਾਦ ਕਿ ਆਪ ਜੀ ਨੇ ਸਿੱਖ ਮਾਰਗ `ਤੇ ੨੪ ਨਵੰਬਰ ਨੂੰ ਮੈਨੂੰ ਸਬੋਧਨ ਕਰਕੇ ਲਿਖੇ ਪੱਤਰ ਵਿੱਚ ਮੇਰੀਆਂ ਊਣਤਾਈਆਂ ਨੂੰ ਮੇਰੇ ਸਾਹਮਣੇ ਲਿਆਉਣ ਦਾ ਪ੍ਰਉਪਕਾਰ ਕੀਤਾ ਹੈ। ਪਰ ਮੈਨੂੰ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਕੁੱਝ ਤੱਥ ਤੁਸੀਂ ਬਿਨਾਂ ਕਿਸੇ ਪੜਤਾਲ ਦੇ ਲਿਖ ਦਿੱਤੇ ਹਨ। ਮਿਸਾਲ ਦੇ ਤੌਰ `ਤੇ ਆਪ ਜੀ ਨੇ ਲਿਖਿਆ ਹੈ, “ਸਿੱਖ ਮਾਰਗ `ਤੇ ਛਪੇ ਆਪ ਜੀ ਦੇ ਸਾਰੇ ਪੱਤਰਾਂ ਦਾ ਤੱਤ ਸਾਰ ਇਹ ਹੈ ਕਿ ਜੋਗਿੰਦਰ ਸਿੰਘ ਸਪੋਕਸਮੈਨ ਬੁਹਤ ਮਾੜਾ ਹੈ, ਇੰਦਰ ਸਿੰਘ ਘੱਗਾ ਅਤੇ ਗੁਰਚਰਨ ਸਿੰਘ ਜਿਉਣਵਾਲਾ ਉਸ ਤੋਂ ਵੀ ਮਾੜੇ ਹਨ। ਦਲਜੀਤ ਸਿੰਘ ਹੋਠੀ ਤਾਂ ਸਾਰਿਆਂ ਤੋਂ ਹੀ ਮਾੜਾ ਹੈ। “ ਇਸ ਦੋਸ਼ ਦੀ ਘੋਖ ਕਰਨ ਲਈ ਮੈਂ ੧੭ ਅਕਤੂਬਰ ਤੋਂ ੨੫ ਨਵੰਬਰ ਤੱਕ ਦੇ ਆਪਣੇ ਸਾਰੇ ਪੱਤਰ ਅਤੇ ਖ਼ਬਰਾਂ, ਜਿਹੜੀਆਂ ਸਿੱਖ ਮਾਰਗ `ਤੇ ਛਪੀਆਂ ਸਨ ਦੀ ਲਿਸਟ ਤਿਆਰ ਕੀਤੀ। ਜਿਸ ਤੋਂ ਇਹ ਗੱਲ ਸਾਹਮਣੇ ਆਈ ਕਿ ਮੇਰੀਆਂ ਲਿਖਤਾਂ- (੨੫/੧੧/੧੦) ‘ਅਸੀਂ ਦਿਨ ਮਨਾਉਣਾ ਹੈ ਜਾਂ ਸਿਧਾਂਤ ਮੰਨਣਾ ਹੈ` (੨੩/੧੧/੧੦) ‘ਸ਼੍ਰੋਮਣੀ ਕਮੇਟੀ ਵਲੋਂ ਸਿੱਖ ਇਤਿਹਾਸ ਪੁਸਤਕ ਛਪਵਾਉਣ ਵਾਲਿਆਂ ਨੂੰ ਹੁਣ ਤੱਕ ਕੋਈ ਸਜਾ ਨਾ ਦਿੱਤੇ ਜਾਣ ਕਰਕੇ ਗੈਰ ਸਿੱਖਾਂ ਵੱਲੋਂ ਸਿੱਖੀ ਵਿਰੁਧ ਜ਼ਹਿਰ ਉਗਲਣ ਲਈ ਹੌਸਲੇ ਵਧੇ` (੨੦/੧੧/੧੦) ‘ਗਿਆਨੀ ਗੁਰਬਚਨ ਸਿੰਘ ਆਪਣੇ ਹੁਕਮਨਾਮੇ ਲਾਗੂ ਕਰਵਾਉਣ `ਚ ਹੋਇਆ ਪੂਰੀ ਤਰ੍ਹਾਂ ਫੇਲ੍ਹ` (੧੭/੧੧/੧੦) ‘ਹਰਦੀਪ ਸਿੰਘ ਦੀ ਪੰਥਕ ਧਿਰਾਂ `ਚ ਹੋ ਰਹੀ ਹੈ ਸ਼ਲਾਘਾ` (੧੬/੧੧/੧੦) ‘ਇੱਕ ਸੋਗ ਮਤਾ ਹੋਰ ਪਾਇਆ ਜਾਵੇ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਇਸ ਦੇ ਸਮੁੱਚੇ ਮੈਂਬਰਾਂ ਦੀ ਜ਼ਮੀਰ ਮਰ ਚੁੱਕੀ ਹੈ` (੧੩/੧੧/੧੦) ‘ਸ਼੍ਰੀ ਸ਼੍ਰੀ ਰਵੀ ਸ਼ੰਕਰ ਦੇ ਸਮਾਗਮ `ਚ ਸਿੱਖ ਰਵਾਇਤਾਂ ਨਾਲ ਕੀਤਾ ਭਾਰੀ ਖਿਲਵਾੜ` (੧੨/੧੧/੧੦) ‘ਗੁਰੂ ਦੀ ਨਿਸ਼ਾਨੀ ਇਹ ਹੈ ਕਿ ਉਹ ਆਪਣੇ ਹੁਕਮ ਅਨੁਸਾਰ ਮਨੁੱਖ ਦੇ ਮੱਥੇ `ਤੇ ਹੱਥ ਰੱਖ ਕੇ ਬੁਰਾਈਆਂ ਕੱਢ ਦਿੰਦਾ ਹੈ` (੧੦/੧੧/੧੦) ‘ਕੈਪਟਨ ਅਮਰਿੰਦਰ ਸਿੰਘ ਨੂੰ ਦਰਬਾਰ ਸਾਹਿਬ ਵਿਖੇ ਸਿਰੋਪਾ ਦਿੱਤੇ ਜਾਣਾ ਦੱਸ ਰਿਹਾ ਹੈ ਕਿ ਬਾਦਲ ਅੰਦਰੋਂ ਡਰ ਚੁੱਕਾ ਹੈ` (੦੯/੧੧/੧੦) ‘ਅੱਜ ਦੇ ਮਸੰਦਾਂ ਨੇ ਸਿੱਖੀ ਦੇ ਬਾਗ਼ ਨੂੰ ਜੰਗਲ ਦਾ ਰੂਪ ਦੇ ਦਿੱਤਾ ਹੈ` (੦੮/੧੧/੧੦) ‘ਭੂਮੀਏ ਚੋਰ ਨੇ ਤਾਂ ਗੁਰੂ ਸਾਹਿਬ ਦੇ ਤਿੰਨ ਬਚਨ ਮੰਨ ਕੇ ਆਪਣਾ ਹਲਤ ਪਲਤ ਸੁਆਰ ਲਿਆ ਪਰ ਅੱਜ ਦੇ ਸਿੱਖ ਅਖਵਾਉਣ ਵਾਲੇ ਇੱਕ ਵੀ ਬਚਨ ਨਹੀਂ ਮੰਨ ਰਹੇ: ਗਿਆਨੀ ਰਣਯੋਧ ਸਿੰਘ` ਅਤੇ ‘ਮੈਨੂੰ ਤਾਂ ਗੁਰੂ ਘਰ ਵਲੋਂ ਸਿਰਪਾਓ ਬਖਸ਼ਿਸ਼ ਹੋਇਆ ਹੈ ਅਤੇ ਬਖਸ਼ਿਸ਼ ਸਮਝ ਕੇ ਹੀ ਮੈ ਪ੍ਰਾਪਤ ਕੀਤਾ ਹੈ: ਪ੍ਰੋ: ਦਰਸ਼ਨ ਸਿੰਘ` (੦੭/੧੧/੧੦) ‘ਪ੍ਰੋ: ਦਰਸ਼ਨ ਸਿੰਘ ਨੂੰ ਹਰਿਮੰਦਰ ਸਾਹਿਬ `ਚ ੧੦੦ ਰੁਪਏ ਮੱਥਾ ਟੇਕਣ `ਤੇ ਮਿਲਿਆ ਸਿਰੋਪਾ`
(੦੫/੧੧/੧੦) ‘ਭਾਈ ਗੁਰਦਾਸ ਜੀ ਨੇ `ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ` ਦੀ ਉਦਾਹਰਨ ਦਿੱਤੀ ਹੈ` ਦੀਵੇ ਬਾਲਣ ਦਾ ਉਪਦੇਸ਼ ਨਹੀਂ ਦਿੱਤਾ` (੨੯/੧੦/੧੦) ‘੨੩ ਅਕਤੂਬਰ ਨੂੰ ਚਮਕੌਰ ਸਾਹਿਬ ਵਿਖੇ ਹੋਇਆ ਇਕੱਠ, ਰਾਹੀ ਨੂੰ ਮਰਨ ਵਰਤ `ਤੇ ਬੈਠਣ ਲਈ ਤਿਆਰ ਕਰਨ ਵਾਸਤੇ ਨਹੀਂ ਸੀ ਹੋਇਆ ਬਲਕਿ ਐਸਾ ਮਹੌਲ ਤਿਆਰ ਕਰਨ ਵਾਸਤੇ ਕੀਤਾ ਗਿਆ ਸੀ ਤਾ ਕਿ ਉਨ੍ਹਾਂ ਨੂੰ ਮਰਨ ਵਰਤ `ਤੇ ਬੈਠਣ ਦੀ ਲੋੜ ਹੀ ਨਾ ਪਵੇ: ਬੀਬੀ ਸੁਰਿੰਦਰ ਕੌਰ ਨਿਹਾਲ` ਅਤੇ ‘ਟੋਨੀ ਜੀ! ਸ਼ੱਕੀਆਂ ਦੀ ਲਾਈਨ ਵਿੱਚ ਇਤਨਾ ਵਾਧਾ ਨਾ ਕਰੋ ਕਿ ਕਹਿਣੀ ਕਥਨੀ ਦੇ ਸੂਰੇ ਸਿੱਖ ਨੂੰ ਲੱਭਣਾ ਹੀ ਮੁਸ਼ਕਲ ਹੋ ਜਾਵੇ: ਸਿਮਰਜੋਤ ਸਿੰਘ` ਅਤੇ (੨੫/੧੦/੧੦) ‘ਪੰਥ ਦਰਦੀਆਂ ਨੂੰ ਚਾਹੀਦਾ ਹੈ ਕਿ ਉਹ ਐਸਾ ਮਹੌਲ ਤਿਆਰ ਕਰਨ ਕਿ ਸ: ਗੁਰਬਖ਼ਸ਼ ਸਿੰਘ ਰਾਹੀ ਨੂੰ ਮਰਨ ਵਰਤ ਰੱਖਣ ਦੀ ਲੋੜ ਨਾ ਪਵੇ` ਵਿੱਚ ਕਿਧਰੇ ਵੀ ਉਕਤ ਚਾਰੇ ਵਿਅਕਤੀਆਂ ਦਾ ਜ਼ਿਕਰ ਤੱਕ ਨਹੀਂ ਹੈ ਅਤੇ ਨਾਂ ਹੀ ਇਨ੍ਹਾਂ ਨੂੰ ਮਾੜੇ ਕਹਿਣ ਦਾ ਕੋਈ ਸੰਕੇਤ ਮਿਲਦਾ ਹੈ। ੧੮/੧੦/੧੦ ਨੂੰ ਪ੍ਰੋ: ਘੱਗਾ ਜੀ `ਤੇ ਹੋਏ ਹਮਲੇ ਦੀ ਨਿਖੇਧੀ ਕਰਨ ਵਾਲੀ ਖ਼ਬਰ ‘ਪ੍ਰੋ. ਇੰਦਰ ਸਿੰਘ ਜੀ ਘੱਗਾ `ਤੇ ਹਮਲਾ, ਸੰਪਰਦਾਈ ਧਿਰਾਂ ਦੀ ਬੁਜ਼ਦਿਲੀ, ਬੁਖਲਾਹਟ ਅਤੇ ਹਾਰ ਦਾ ਲਖਾਇਕ` ਸਿਰਲੇਖ ਹੇਠ ਲਾਈ। ਇਨ੍ਹਾਂ ਸਾਰੇ ਲੇਖਾਂ ਅਤੇ ਖ਼ਬਰਾਂ ਵਿੱਚ ਪੁਜਾਰੀਵਾਦ, ਅਖੌਤੀ ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਡੇਰਾਵਾਦੀਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ ਫਿਰ ਤੁਸੀਂ ਕਿਸ ਤਰ੍ਹਾਂ ਅੰਦਾਜ਼ਾ ਲਾ ਲਿਆ ਕਿ ਮੇਰੀਆਂ ਸਾਰੀਆਂ ਹੀ ਚਿੱਠੀਆਂ ਦਾ ਤੱਤਸਾਰ ਉਕਤ ਚਾਰੇ ਵਿਅਕਤੀਆਂ ਨੂੰ ਮਾੜਾ ਦਰਸਾਉਣ ਲਈ ਹੀ ਹੈ। ਇਸ ਤੋਂ ਪਹਿਲਾਂ ਕਾਫੀ ਲੰਬਾ ਸਮਾਂ ਮੇਰੀ ਕੋਈ ਰਚਨਾ ਸਿੱਖ ਮਾਰਗ `ਤੇ ਨਹੀਂ ਛਪੀ। ਇਹ ਤੱਥ ੧੭/੧੦/੧੦ ਨੂੰ ਮੇਰੇ ਵਲੋਂ ਸਿੱਖ ਮਾਰਗ ਡਾਟ ਕਾਮ ਦੇ ਸਤਿਕਾਰਯੋਗ ਮੁਖ ਸੰਪਾਦਕ ਸਾਹਿਬ ਜੀ ਨੂੰ ਲਿਖੇ ਪੱਤਰ ਅਤੇ ਉਨ੍ਹਾਂ ਵਲੋਂ ਨਾਲ ਲਿਖੀ ਸੰਪਾਦਕੀ ਟਿੱਪਣੀ ਵਿੱਚ ਵੇਖੇ ਜਾ ਸਕਦੇ ਹਨ ਅਤੇ ਸੰਪਾਦਕ ਜੀ ਨੇ ਮੇਰੀਆਂ ਲਿਖਤਾਂ ਨਾਂ ਛਪਣ ਦੇ ਹੋਰਨਾਂ ਕਾਰਣਾਂ ਤੋਂ ਇਲਾਵਾ ਇੱਕ ਮੁੱਖ ਕਾਰਣ ਇਹ ਦੱਸਿਆ ਸੀ ਕਿ ਮੈਂ ਆਪਣੀਆਂ ਲਿਖਤਾਂ ਠੀਕ ਪਤੇ `ਤੇ ਨਹੀਂ ਸੀ ਭੇਜਦਾ। ਇਸ ਟਿੱਪਣੀ ਦੇ ਨਾਲ ਹੀ ਮੇਰੇ ਵਲੋਂ ਭੇਜਿਆ ਗਿਆ ਲੇਖ ‘ਗੁਰੂ ਨਾਨਕ ਦਾ ਗੁਰੂ ਕੌਣ ਸੀ? ` ਛਪਿਆ। ਇਸ ਲੇਖ ਵਿੱਚ ਵੀ ਮੇਰੀ ਭਾਵਨਾ ਕਿਸੇ ਨੂੰ ਮਾੜਾ ਕਹਿਣ ਦੀ ਨਹੀਂ ਸੀ ਸਿਰਫ ਗੁਰਚਰਨ ਸਿੰਘ ਜਿਉਣ ਵਾਲਾ ਤੇ ਪ੍ਰੋ: ਇੰਦਰ ਸਿੰਘ ਘੱਗਾ ਵਲੋਂ ਪੁੱਛੇ ਗਏ ਸਵਾਲਾਂ ਦੇ ਹੀ ਉੱਤਰ ਸਨ। ਮੈਂ ਤਾਂ ਆਪਣੇ ਸਾਰੇ ਲੇਖ ਵਿੱਚ ਕਿਸੇ ਦੇ ਨਾਮ ਦਾ ਵੀ ਜ਼ਿਕਰ ਨਹੀਂ ਸੀ ਕੀਤਾ। ਇਸ ਲੇਖ ਦੇ ਜਵਾਬ `ਚ ਜਿਉਣਵਾਲਾ ਜੀ ਨੇ ਇੱਕ ਪੱਤਰ ਆਪਣੀ ਵੈੱਬਸਾਈਟ ਤੋਂ ਇਲਾਵਾ ਸਿੰਘ ਸਭਾ ਯੂਐੱਸਏ ਡਾਟ ਕਾਮ ਅਤੇ ਸਿੱਖ ਵੀਕਲੀ ਕਨੇਡਾ `ਤੇ ਵੀ ਛਪਵਾਇਆ ਕਿਉਂਕਿ ਇੱਥੇ ਮੇਰਾ ਵਾਲਾ ਲੇਖ ਛਪ ਚੁਕਿਆ ਸੀ। ਸ: ਕਾਬਲ ਸਿੰਘ ਜਰਮਨੀ ਰਾਹੀਂ ਮੈਨੂੰ ਉਹ ਪੱਤਰ ਭੇਜੇ ਜਾਣ ਕਰਕੇ ਮੈਂ ਉਹ ਸਿੱਖ ਮਾਰਗ ਨੂੰ ਆਪਣੇ ਉੱਤਰ ਸਮੇਤ ਭੇਜ ਦਿੱਤਾ ਜਿਹੜਾ ਕਿ ‘ਸ੍ਰ. ਕ੍ਰਿਪਾਲ ਸਿੰਘ ਬਠਿੰਡਾ ਦੀ ਮਜ਼ਬੂਰੀ/ਅਸਮਰੱਥਾ/ਅਗਿਆਨਤਾ ਬਣੀ ਮਿਸ਼ਨਰੀਆਂ ਦੀ ਦੁਬਿਦਾ`: ਗੁਰਚਰਨ ਸਿੰਘ ਜਿਉਣਵਾਲਾ, ਅਤੇ ਜਵਾਬ ਵਿੱਚ ‘ਮੇਰੇ ਵਲੋਂ ਲਿਖੇ ਲੇਖ `ਗੁਰੂ ਨਾਨਕ ਦਾ ਗੁਰੂ ਕੌਣ` ਵਿੱਚ ਦਰਜ਼ ਵੀਚਾਰਾਂ `ਤੇ ਸ: ਗੁਰਚਰਨ ਸਿੰਘ ਜਿਉਣ ਵਾਲਾ ਵਲੋਂ ਉਠਾਏ ਗਏ ਇਤਰਾਜਾਂ ਦੇ ਉੱਤਰ` ਸਿਰਲੇਖ ਹੇਠ ੧੭ ਅਕਤੂਬਰ ਨੂੰ ਹੀ ਛਪੇ। ਇਨ੍ਹਾਂ ਤਿੰਨ੍ਹਾਂ ਲੇਖਾਂ ਦੀ ਸ਼ਬਦਾਵਲੀ ਪੜ੍ਹ ਕੇ ਤੁਸੀਂ ਅੰਦਾਜ਼ਾ ਲਗਾਓ ਕਿ ਕਿਸੇ ਨੂੰ ਮਾੜਾ ਕਹਿਣ ਦੀ ਭਾਵਨਾ ਕਿਸ ਵਿਚੋਂ ਝਲਕ ਰਹੀ ਹੈ। ੧੭ ਅਕਤੂਬਰ ਨੂੰ ਮੇਰੇ ਛਪੇ ਦੋਵਾਂ ਲੇਖਾਂ ਵਿੱਚ ਜੋਗਿੰਦਰ ਸਿੰਘ ਦੇ ਗੁਣਾਂ ਨੂੰ ਗੁਰਬਾਣੀ ਦੀ ਕਸਵੱਟੀ `ਤੇ ਜਰੂਰ ਪਰਖਿਆ ਹੈ ਪਰ ਜਿਉਣਵਾਲਾ ਜੀ ਅਤੇ ਘੱਗਾ ਜੀ ਨੂੰ ਮਾੜਾ ਬਿਲਕੁਲ ਨਹੀਂ ਲਿਖਿਆ ਸਗੋਂ ਇਨ੍ਹਾਂ ਨੂੰ ਆਪਣੇ ਨਾਲੋਂ ਵੱਡੇ ਵਿਦਵਾਨ ਮੰਨਿਆ ਹੈ ਦਲਜੀਤ ਸਿੰਘ ਹੋਠੀ ਜੀ ਦਾ ਤਾਂ ਇਨ੍ਹਾਂ ਵਿੱਚ ਜ਼ਿਕਰ ਤੱਕ ਨਹੀਂ ਕੀਤਾ ਗਿਆ। ਇਹ ਹੈਰਾਨੀ ਜਰੂਰ ਪ੍ਰਗਟ ਕੀਤੀ ਗਈ ਹੈ ਕਿ ਇਹ ਸੁਲਝੇ ਹੋਏ ਵਿਦਵਾਨ ਵੀ ਜੋਗਿੰਦਰ ਸਿੰਘ ਦੇ ਪ੍ਰਚਾਰ ਤੋਂ ਗੁਮਰਾਹ ਹੋ ਗਏ ਹਨ ਤਾਂ ਆਮ ਸਿੱਖਾਂ ਦਾ ਕੀ ਹਾਲ ਹੋਵੇਗਾ। ਇਸ ਤੋਂ ਪਹਿਲੇ ਲਿਖੇ ਮੇਰੇ ਕਿਸੇ ਲੇਖ ਵਿੱਚ ਸੌਦਾ ਸੰਪਾਦਕ (ਜੋਗਿੰਦਰ ਸਿੰਘ) ਨੂੰ ਛੱਡ ਕੇ ਬਾਕੀਆਂ ਤਿੰਨਾਂ ਦੇ ਕਿਧਰੇ ਵੀ ਕੋਈ ਜ਼ਿਕਰ ਜਾਂ ਸੰਕੇਤ ਤੱਕ ਨਹੀਂ। ੨੪/੧੦/੧੦ ਨੂੰ ਰੋਜ਼ਾਨਾ ਸਪੋਕਸਮੈਨ ਵਿੱਚ ਜੋਗਿੰਦਰ ਸਿੰਘ ਦੀ ‘ਮੇਰੀ ਨਿਜੀ ਡਾਇਰੀ ਦੇ ਪੰਨੇ` ਦੇ ਜਵਾਬ ਵਿੱਚ ਮੇਰਾ ਲੇਖ- “ਅਵਰ ਉਪਦੇਸੈ ਆਪਿ ਨ ਕਰੈ।। ` ਵਾਲਿਆਂ ਦੀ ਸਥਿਤੀ `ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ।। ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ।। ` ਵਰਗੀ ਬਣੀ” ਸਿਰਲੇਖ ਹੇਠ ਛਪਿਆ। ਇਹ ਨਿਰੋਲ ਉਸ ਦੀ ਨਿਜੀ ਡਾਇਰੀ ਦਾ ਜਵਾਬ ਸੀ ਉਸ ਨੂੰ ਮਾੜਾ ਦਰਸਾਉਣ ਲਈ ਨਹੀਂ। ਬਾਕੀ ਤਿੰਨਾਂ ਦਾ ਇਸ ਲੇਖ ਵਿੱਚ ਵੀ ਕੋਈ ਜ਼ਿਕਰ ਨਹੀਂ ਹੈ ਫਿਰ ਤੁਸੀਂ ਕਿਸ ਅਧਾਰ `ਤੇ ਮੇਰੇ `ਤੇ ਦੋਸ਼ ਲਾ ਰਹੇ ਹੋ ਕਿ ਮੇਰੇ ਸਾਰੇ ਲੇਖਾਂ ਦਾ ਤੱਤਸਾਰ ਇਨ੍ਹਾਂ ਚਾਰਾਂ ਨੂੰ ਮਾੜਾ ਦਰਸਾਉਣ ਦਾ ਹੈ। ਕੀ ਕਿਸੇ ਦੀ ਲਿਖਤ ਦਾ ਜਵਾਬ ਦੇਣਾ ਉਸ ਨੂੰ ਮਾੜਾ ਕਹਿਣਾ ਹੈ। ਇਨ੍ਹਾਂ ਦੋਵਾਂ ਲੇਖਾਂ ਦੀ ਸ਼ਬਦਾਵਲੀ ਦੀ ਤੁਲਨਾ ਵੀ ਕਰ ਕੇ ਵੇਖੋ, ਕਿਸ ਤਰ੍ਹਾਂ ਆਪਣੇ ਵਿਰੋਧੀਆਂ ਨੂੰ ਭਾੜੇ ਦੇ ਟੱਟੂ ਅਤੇ ਉਸ (ਜੋਗਿੰਦਰ ਸਿੰਘ) ਵਿਰੁਧ ਲਿਖਣ ਕਰਕੇ ਹੀ ਗੋਲਕਾਂ ਵਿੱਚੋਂ ਰੋਟੀ ਕਮਾਉਣ ਦਾ ਸਾਧਨ ਜੁਟਾਉਣ ਵਾਲੇ ਦੱਸ ਕੇ ਵਿਕਾਊ ਮਾਲ ਕਹਿ ਕੇ ਬੇਇਜਤ ਕੀਤਾ ਗਿਆ ਹੈ ਜਦੋਂ ਕਿ ਮੈਂ ਆਪਣੇ ਜਵਾਬ ਵਿੱਚ ਉਸ ਲਈ ਅਜੇਹੇ ਘਟੀਆ ਸ਼ਬਦ ਬਿਲਕੁਲ ਨਹੀਂ ਵਰਤੇ ਉਸ ਨੂੰ ‘ਸੌਦਾ ਸੰਪਾਦਕ` ਜਰੂਰ ਲਿਖਿਆ ਹੈ। ਜੇ ਕਰ ਤੁਹਾਨੂੰ ਜਾਂ ਜੋਗਿੰਦਰ ਸਿੰਘ ਨੂੰ ਇਹ ਲਫ਼ਜ਼ ਲਿਖੇ ਜਾਣ `ਤੇ ਇਤਰਾਜ ਹੈ ਤਾਂ ਉਸ ਦੇ ਸੌਦਾਬਾਜ਼ ਹੋਣ ਦੇ ਮੇਰੇ ਕੋਲ ਸਬੂਤ ਹਨ ਜੇ ਚਾਹੋ ਤਾਂ ਤੁਹਾਨੂੰ ਦਿੱਤੇ ਜਾ ਸਕਦੇ ਹਨ। ਦਲਜੀਤ ਸਿੰਘ ਹੋਠੀ ਜੀ ਦਾ ਨਾਮ ਸਿਰਫ ਤੇ ਸਿਰਫ ੨੨/੧੧/੧੦ ਨੂੰ ਸਿੱਖ ਮਾਰਗ ਦੇ ਪਾਠਕਾਂ ਨੂੰ ਸਬੋਧਨ ਕਰ ਕੇ ਲਿਖੇ ਪੱਤਰ ਵਿੱਚ ਹੈ। ਇਸ ਵਿੱਚ ਵੀ ਉਸ ਲਈ ਉਸ ਤਰ੍ਹਾਂ ਦੇ ਕੋਈ ਲਫ਼ਜ਼ ਨਹੀਂ ਲਿਖੇ ਜਿਸ ਤਰ੍ਹਾਂ ਦੇ ਉਸ ਨੇ ਸ: ਜਸਵੀਰ ਸਿੰਘ ਕੈਲਗਰੀ ਜੀ ਲਈ ਵਰਤੇ ਹਨ। ਸਿਰਫ ਪਾਠਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਪਿਛਲੇ ਕੁੱਝ ਸਮੇਂ ਦੀਆਂ ਦੋਵਾਂ ਧਿਰਾਂ ਦੀਆਂ ਲਿਖਤਾਂ ਪੜ੍ਹ ਕੇ ਫੈਸਲਾ ਕਰਨ ਕਿ ਹੋਠੀ ਜੀ ਅਤੇ ਜਿਉਣਵਾਲਾ ਜੀ ਵਲੋਂ ਵਰਤੇ ਗਏ ਸ਼ਬਦਾਂ ਦਾ ਅਸਲ ਵਿੱਚ ਕੌਣ ਅਧਿਕਾਰੀ ਹੈ।
ਆਪ ਜੀ ਨੇ ਅੱਗੇ ਲਿਖਿਆ ਹੈ “ਜੇ ਆਪ ਜੀ ਦਾ ਏਜੰਡਾ ਸਿਰਫ਼ ਏਨਾ ਹੀ ਸੀ ਤਾਂ ਮੇਰਾ ਖਿਆਲ ਹੈ ਕਿ ਉਹ ਪੂਰਾ ਹੋ ਚੁੱਕਾ ਹੈ। ਹੁਣ ਜੇ ਆਪ ਜੀ ਠੀਕ ਸਮਝੋਂ ਤਾਂ ਅੱਗੇ ਤੁਰ ਸਕਦੇ ਹੋ। “ ਵੀਰ ਜੀ! ਮੇਰੀਆਂ ਇਤਨੀਆਂ ਲਿਖਤਾਂ ਪੜ੍ਹ ਕੇ ਵੀ ਜੇ ਤੁਸੀਂ ਮੇਰਾ ਏਜੰਡਾ ਨਹੀਂ ਸਮਝ ਸਕੇ ਤਾਂ ਹੋ ਸਕਦਾ ਹੈ ਮੇਰੇ ਵਿੱਚ ਹੀ ਕਮੀ ਹੋਵੇ ਕਿ ਮੈਂ ਤੁਹਾਨੂੰ ਸਮਝਾਅ ਨਹੀਂ ਸਕਿਆ ਜਾਂ ਤੁਸੀਂ ਸਮਝਣਾ ਹੀ ਨਹੀਂ ਚਾਹੁੰਦੇ। ਜੇ ਇਹ ਕਮੀ ਤੁਸੀਂ ਹੀ ਪੂਰੀ ਕਰ ਦੇਵੋ ਤਾਂ ਆਪ ਜੀ ਦੀ ਮਿਹਰਵਾਨੀ ਹੋਵੇਗੀ।
ਆਪ ਜੀ ਨੇ ਅਗਲਾ ਸੁਆਲ ਕੀਤਾ ਹੈ “ਸਤਿਕਾਰ ਯੋਗ ਪੱਤਰਕਾਰ ਜੀਓ, ਆਪ ਜੀ, ਉਹ ਗੱਲਾਂ, ਜੋ ਇੰਦਰ ਸਿੰਘ ਘੱਗਾ ਅਤੇ ਗੁਰਚਰਨ ਸਿੰਘ ਜਿਉਣਵਾਲਾ ਨੇ ਆਪ ਨਾਲ, ਆਪ ਦੇ ਘਰ ਕੀਤੀਆ ਸਨ, ਉਂਨ੍ਹਾਂ ਗੱਲਾਂ ਦਾ ਸਿੱਖ ਮਾਰਗ ਦੇ ਪਾਠਕਾਂ ਦਾ ਨਾਲ ਵੀ ਕੋਈ ਸਬੰਧ ਨਹੀਂ ਹੈ ਪਰ ਆਪ ਜੀ ਮੁੜ-ਮੁੜ ਉਨ੍ਹਾਂ ਗੱਲਾਂ ਦਾ ਦੁਹਰਾਉ ਕਰ ਰਹੇ ਹੋ। ਆਪ ਨੂੰ ਦੂਜਿਆਂ ਵਲੋਂ ਵੈੱਬਸਾਈਟਾਂ `ਤੇ ਪਾਇਆ ਜਾਂਦਾ ਘਸਮਾਣ ਤਾਂ ਦਿਖਾਈ ਦਿੰਦਾਂ ਹੈ ਪਰ ਆਪ ਵਲੋਂ ਆਪਣੇ ਪੱਤਰ ਨੂੰ ਅਖਬਾਰ `ਚ ਛਪਾਉਣ (ਨਵੰਬਰ ੨੪, ਪੰਨਾ ੩) ਦਾ ਕੀ ਕਾਰਨ ਹੈ? ਅਖਬਾਰ ਵੀ ਅਜੇਹੀ ਜੋ ਸੰਪਾਦਕੀ ਵੀ ਇੱਕ ਹੋਰ ਅਖਬਾਰ ਵਿਚੋਂ ਕਾਪੀ ਕਰਕੇ ਹੀ ਛਾਪਦੀ ਹੈ? “ ਵੀਰ ਜੀ! ਸ: ਜਿਉਣਵਾਲਾ ਜੀ ਅਤੇ ਪ੍ਰੋ: ਘੱਗਾ ਜੀ ਨੇ ਜੋਗਿੰਦਰ ਸਿੰਘ ਦਾ ਸਵਾਲ ਹੀ ਦੁਹਰਾਇਆ ਸੀ ਕਿ ਬਾਬੇ ਨਾਨਕ ਨੇ ਕਿਧਰੇ ਨਹੀਂ ਲਿਖਿਆ ਕਿ ਆਹ ‘ਸ਼ਬਦ` ਗੁਰੂ ਹੈ ਫਿਰ ਉਹ ਕਿਹੜਾ ‘ਸ਼ਬਦ` ਹੈ ਜਿਸ ਨੂੰ ਬਾਬੇ ਨਾਨਕ ਨੇ ਗੁਰੂ ਆਖਿਆ ਸੀ? ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਮਿਸ਼ਨਰੀਆਂ ਕੋਲੋਂ ਵੀ ਇਸ ਸਬੰਧੀ ਪੁੱਛ ਚੁੱਕੇ ਹਨ ਪਰ ਕਿਸੇ ਕੋਲ ਕੋਈ ਜਵਾਬ ਨਹੀਂ ਹੈ। ਇਹ ਸਵਾਲ ਕੇਵਲ ਮੇਰੇ, ਜਿਉਣਵਾਲਾ ਜੀ ਅਤੇ ਘੱਗਾ ਜੀ ਨਾਲ ਸਬੰਧਿਤ ਨਹੀਂ ਹੈ ਬਲਕਿ ਇਸ ਦਾ ਜਵਾਬ ਦੇਣਾ ਸਮੱਚੇ ਪੰਥ ਲਈ ਇੱਕ ਚੁਣੌਤੀ ਹੈ। ਜਿਤਨਾ ਕੁ ਜਵਾਬ ਮੈਂ ਦੇ ਸਕਿਆ ਉਹ ਦੇ ਕੇ ਮੈਂ ਇਹ ਸਵਾਲ ਪੰਥ ਦੀ ਕਚਹਿਰੀ ਵਿੱਚ ਹੀ ਰੱਖ ਕੇ ਮਿਸ਼ਨਰੀਆਂ ਸਮੇਤ ਸਾਰੇ ਵਿਦਵਾਨਾਂ ਨੂੰ ਅਪੀਲ ਕੀਤੀ ਸੀ ਕਿ ਇਸ ਦਾ ਜਵਾਬ ਲੱਭਿਆ ਜਾਵੇ, ਤਾਂ ਇਸ ਵਿੱਚ ਗਲਤੀ ਕੀ ਹੈ? ਜੇ ਤੁਸੀਂ ਸਮਝਦੇ ਹੋ ਕਿ ਇਸ ਕਿਸਮ ਦੇ ਸਵਾਲ ਨਾਲ ਪੰਥ ਵਿੱਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ ਤਾਂ ਇਸ ਵਿਵਾਦ ਲਈ ਜਿੰਮੇਵਾਰ ਮੈਂ ਨਹੀਂ ਸਗੋਂ ਜੋਗਿੰਦਰ ਸਿੰਘ ਹੈ ਜਿਸ ਨੇ ਪਿਛਲੇ ਲੰਬੇ ਸਮੇਂ ਤੋਂ ਇਸ ਵਿਵਾਦ ਦੀ ਆਪਣੇ ਅਖ਼ਬਾਰ ਵਿੱਚ ਸ਼ੁਰੂਆਤ ਕੀਤੀ ਹੋਈ ਹੈ ਤੇ ਇਸ ਦਾ ਜਵਾਬ ਦੇਣ ਅਤੇ ਮੰਗਣ ਵਾਲਿਆਂ ਨੂੰ ਉਹ ਵਿਕਾਊ ਕਲਮਾਂ ਵਾਲੇ ਭਾੜੇ ਦੇ ਟੱਟੂ, ਕਾਂ, ਚਿੜੀਆਂ ਚੂਹੇ ਬਿੱਲੀਆਂ ਲਿਖ ਰਿਹਾ ਹੈ। ਇਹ ਵਿਵਾਦ ਨਾਂ ਤਾਂ ਸਾਡਾ ਨਿਜੀ ਹੈ ਅਤੇ ਨਾ ਹੀ ਕੇਵਲ ਸਿੱਖ ਮਾਰਗ ਦੇ ਪਾਠਕਾਂ ਤੱਕ ਸੀਮਤ ਹੈ ਕਿਉਂਕਿ ਮੇਰੇ, ਸ: ਜਸਵੀਰ ਸਿੰਘ ਕੈਲਗਰੀ, ਤੱਤ ਗੁਰਮਤਿ ਪ੍ਰੀਵਾਰ, ਅਤੇ ਗੁਰਚਰਨ ਸਿੰਘ ਜਿਉਣਵਾਲਾ ਜੀ ਦੇ ਕਈ ਲੇਖ ਹੋਰਨਾਂ ਵੈੱਬਸਾਈਟਾਂ, ਅਖ਼ਬਾਰਾਂ ਅਤੇ ਰਸਲਿਆਂ ਵਿੱਚ ਵੀ ਛਪ ਚੁੱਕੇ ਹਨ ਇਸ ਲਈ ਮੇਰਾ ਪੱਤਰ ਸੱਚ ਦੀ ਪਟਾਰੀ `ਚ ਛਪਣ ਨਾਲ ਵੀ ਮੈਂ ਵੱਡਾ ਗੁਨਾਹਗਾਰ ਨਹੀਂ ਬਣ ਗਿਆ। ਤੁਸੀਂ ਇਸ ਪੱਤਰ ਦੀ ਗੁਣਾਂ ਦੇ ਅਧਾਰ `ਤੇ ਅਲੋਚਨਾ ਕਰਨ ਦੇ ਥਾਂ ਉਸ ਅਖ਼ਬਾਰ ਦੇ ਸੰਪਾਦਕ ਦੀ ਅਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਤੁਹਾਡੇ ਵਰਗੇ ਵਿਦਵਾਨ ਲਈ ਬਿਲਕੁਲ ਹੀ ਨਹੀਂ ਸੋਭਦੀ।
ਆਪ ਜੀ ਦਾ ਅਗਲਾ ਸੁਆਲ ਹੈ “ਕਿਰਪਾਲ ਸਿੰਘ ਬਠਿੰਡਾ ਜੀ, ਸਾਧ ਬਾਬੇ ਬੁਹਤ ਹਨ ਸਾਡੇ ਨੁਕਸ ਕੱਢਣ ਵਾਲੇ, ਇਹ ਕੰਮ ਉਨ੍ਹਾਂ ਨੂੰ ਹੀ ਕਰਨ ਦਿਓ। ਆਓ, ਆਪਾਂ ਕੋਈ ਉਸਾਰੂ ਕਾਰਜ ਅਰੰਭ ਕਰਈਏ। “ ਵੀਰ ਜੀ! ਤੁਹਾਨੂ ਕਿਵੇਂ ਭੁਲੇਖਾ ਪੈ ਗਿਆ ਕਿ ਮੈਂ ਸਾਧ ਬਾਬਿਆਂ ਨਾਲ ਮਿਲ ਕੇ ਇਨ੍ਹਾਂ ਵੀਰਾਂ ਦੇ ਨੁਕਸ ਕੱਢ ਰਿਹਾ ਹਾਂ? ਕੀ ਸ਼ਬਦ ਗੁਰੂ ਸਬੰਧੀ ਭੁਲੇਖੇ ਖੜ੍ਹੇ ਕਰਨੇ ਜਾਗਰੂਕ ਸਿਖਾਂ ਦਾ ਕੰਮ ਹੈ ਅਤੇ ਇਨ੍ਹਾਂ ਭੁਲੇਖਿਆਂ ਦੇ ਜਵਾਬ ਮੰਗਣੇ ਅਤੇ ਦੇਣੇ ਸਾਧ ਬਾਬਿਆਂ ਦਾ ਕੰਮ ਹੈ? ਜੇ ਤੁਹਾਡੀ ਸੋਚ ਇਹੀ ਹੈ ਤਾਂ ਮੈਂ ਜਾਗਰੂਕ ਸਿੱਖਾਂ ਅਤੇ ਸਾਧ ਬਾਬਿਆਂ ਵਿੱਚ ਫਰਕ ਸਮਝਣ ਤੋਂ ਅਸਮਰੱਥ ਹਾਂ। ਤੁਹਾਡੀ ਨਜ਼ਰ `ਚ ਕਰਨਯੋਗ ਉਸਾਰੂ ਕਾਰਜ਼ ਜਿਹੜਾ ਹੁਣ ਤੱਕ ਮੈਂ ਨਹੀਂ ਕਰ ਸਕਿਆ ਇਸ ਬਾਰੇ ਸੇਧ ਵੀ ਤੁਸੀਂ ਹੀ ਦੇ ਸਕਦੇ ਹੋ।
ਤੁਹਾਡਾ ਅਖੀਰਲਾ ਸੁਆਲ ਹੈ “ਇਹ ਜਰੂਰੀ ਨਹੀ ਕਿ ਆਪਾਂ ਇੱਕ ਦੂਜੇ ਨਾਲ ੧੦੦% ਸਹਿਮਤ ਹੋਈਏ। ਆਪਣੀ ਸਾਰਿਆ ਦੀ ਮੰਜਲ ਇੱਕ ਹੈ। ਹਰ ਵਿਅਕਤੀ ਆਪੋ ਆਪਣੀ ਸਮਰੱਥਾ ਨਾਲ ਮੰਜਲ ਵੱਲ ਵੱਧ ਰਿਹਾ ਹੈ। ਫ਼ਰਕ ਸਿਰਫ਼ ਇਹ ਹੈ ਕਿ ਜਿੱਥੇ ਬੁਹਤੇ ਵਿਦਵਾਨ ਮਾਸਟਰ ਦੀ ਡਿਗਰੀ ਕਰ ਚੁੱਕੇ ਹਨ ਉਥੇ ਸਾਡੇ ਵਰਗੇ ਦੂਜੀ-ਤੀਜੀ ਜਮਾਤ ਦੇ ਵਿਦਿਆਰਥੀ ਵੀ ਇੱਕ ਕਾਫ਼ਲੇ `ਚ ਸ਼ਾਮਲ ਹਨ। ਗੁਰਮੁਖ ਪਿਆਰਿਓ ਸਾਰਿਆ ਨੂੰ ਨਾਲ ਲੈਕੇ ਚਲੋ। ਕੋਈ ਨਵਾ ਵਿਸ਼ਾ ਲਿਆਓ ਤਾਂ ਜੋਂ ਆਪਾ ਸਾਰੇ ਆਪਣੇ ਮੱਤ-ਭੇਦ ਭੁਲਾ ਕੇ ਕੋਈ ਉਸਾਰੂ ਵਿਚਾਰ ਚਰਚਾ ਕਰ ਸਕੀਏ ਅਤੇ ਕਿਸੇ ਨਤੀਜੇ ਤੇ ਪੁੱਜ ਸਕੀਏ।
ਵੀਰ ਜੀ! ਇਹ ਸੁਆਲ ਵੀ ਤੁਸੀਂ ਜੋਗਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਹੀ ਕਰੋ ਤਾਂ ਜਿਆਦਾ ਚੰਗਾ ਹੈ ਕਿਉਂਕਿ ਮਾਸਟਰ ਦੀ ਡਿਗਰੀ ਪ੍ਰਾਪਤ ਕਰਨ ਦਾ ਉਹ ਹੀ ਦਾਅਵਾ ਕਰਦੇ ਹਨ ਅਤੇ ਦੂਜੀ ਤੀਜੀ ਜਮਾਤ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਚੱਲਣ ਲਈ ਉਹ ਹੀ ਤਿਆਰ ਨਹੀਂ। ਤੁਹਾਨੂੰ ਯਾਦ ਹੋਵੇਗਾ ਕਿ ਕਿਸ ਤਰ੍ਹਾਂ ਪ੍ਰੋ: ਦਰਸ਼ਨ ਸਿੰਘ ਨੂੰ ਹੀ ਇਨ੍ਹਾਂ ਨੇ ਨਕਾਰਿਆ ਤੇ ਉੱਭਰ ਰਹੀ ਸੁਧਾਰ ਲਹਿਰ ਨੂੰ ਨੁਕਸਾਨ ਪਹੁੰਚਾਇਆ। ਜਿਹੜੇ ਪ੍ਰੋ: ਦਰਸ਼ਨ ਸਿੰਘ ਨੂੰ ਦੂਜੀ ਤੀਜੀ ਦਾ ਵਿਦਿਆਰਥੀ ਸਮਝਦੇ ਹਨ ਉਹ ਸਾਡੇ ਵਰਗਿਆਂ ਨੂੰ ਤਾਂ ਨਰਸਰੀ ਦੇ ਵਿਦਿਆਰਥੀ ਸਮਝਦੇ ਹਨ ਪਰ ਇਸ ਦੇ ਬਾਵਯੂਦ ਮੈਂ ਤਾਂ ਇੱਕੋ ਮੰਜਲ ਸਮਝ ਕੇ ਕਾਫੀ ਲੰਬਾ ਸਮਾ ਇਨ੍ਹਾਂ ਦੇ ਨਾਲ ਚੱਲਣ ਦੀ ਕੋਸ਼ਿਸ ਕੀਤੀ। ਹੁਣ ਜੋਗਿੰਦਰ ਸਿੰਘ ਅਤੇ ਜਗਜੀਤ ਕੌਰ ਨੂੰ ਹੀ ਪੁੱਛ ਲਵੋ ਕਿ ਮੈਂ ਉਨ੍ਹਾਂ ਨਾਲ ਚੱਲਣ ਤੋਂ ਨਾਂਹ ਕੀਤੀ ਜਾਂ ਉਨ੍ਹਾਂ ਨੇ ਮੈਨੂੰ ਵੇਕਾਰ ਸਮਝ ਕੇ ਮੈਥੋਂ ਖਹਿੜਾ ਛੁਡਵਾਇਆ ਹੈ।
ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਮੇਰੀਆਂ ਸਾਰੀਆਂ ਲਿਖਤਾਂ ਪੜ੍ਹ ਕੇ ਦੁਬਾਰਾ ਟਿੱਪਣੀ ਕਰਨ ਦੀ ਖੇਚਲ ਕਰੋ ਜੀ ਨਹੀਂ ਤਾਂ ਮੈਂ ਸਮਝਗਾਂ ਕਿ ਤੁਸੀਂ ਬਿਨਾਂ ਸੋਚਿਆਂ ਸਮਝਿਆਂ ਇੱਕ ਧੜੇ ਦਾ ਪੱਖ ਪੂਰਨ ਦਾ ਯਤਨ ਕੀਤਾ ਹੈ। ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਵਿਦਵਾਨ ਮੇਰੇ `ਤੇ ਇਹ ਇਤਰਾਜ ਕਰਦੇ ਹਨ ਕਿ ਜਿਉਣ ਵਾਲਾ ਜੀ ਅਤੇ ਪ੍ਰੋ: ਘੱਗਾ ਜੀ ਨਾਲ ਮੇਰੇ ਘਰ ਹੋਈ ਨਿਜੀ ਗੱਲਬਾਤ (ਹਾਲਾਂ ਕਿ ਜਿਸ ਤਰ੍ਹਾਂ ਪਹਿਲਾਂ ਸਪਸ਼ਟ ਕਰ ਚੁੱਕਾ ਹਾਂ ਸ਼ਬਦ ਗੁਰੂ ਸਬੰਧੀ ਵੀਚਾਰ ਨਿਜੀ ਨਹੀਂ ਪੂਰੀ ਤਰ੍ਹਾਂ ਸਮੁੱਚੇ ਪੰਥ ਨਾਲ ਸਬੰਧ ਰਖਦੀ ਹੈ) ਨੂੰ ਮੈਂ ਮੀਡੀਏ ਵਿੱਚ ਲਿਜਾ ਕੇ ਬੱਜ਼ਰ ਗਲਤੀ ਕੀਤੀ ਹੈ ਉਹ ਸੱਜਨ ਪ੍ਰੋ: ਦਰਸ਼ਨ ਸਿੰਘ ਵਲੋਂ ਸਟੇਜ਼ ਤੋਂ ਥੱਲੇ ਕਿਸੇ ਵਲੋਂ ਪੁੱਛੇ ਜਾਣ `ਤੇ ਹੋਈ ਨਿਜੀ ਗੱਲਬਾਤ ਵਿੱਚ ਉਨ੍ਹਾਂ ਦੇ ਜੋਗਿੰਦਰ ਸਿੰਘ ਦੀ ਵੀਚਾਰਧਾਰਾ ਸਬੰਧੀ ਦਿੱਤੇ ਨਿਜੀ ਵੀਚਾਰਾਂ ਨੂੰ ਪ੍ਰੈੱਸ ਵਿੱਚ ਜੋਗਿੰਦਰ ਸਿੰਘ ਨੂੰ ਗਾਲਾਂ ਕੱਢਣਾ ਲਿਖਣ `ਤੇ ਇਤਰਾਜ ਕਿਉਂ ਨਹੀਂ ਕੀਤਾ? ਜਾਂ ਅੱਜ ਵੀ ਉਹ ਜੋਗਿੰਦਰ ਸਿੰਘ ਵਲੋਂ ਕੀਤੀ ਇਸ ਗਲਤੀ ਦੀ ਜਨਤਕ ਤੌਰ `ਤੇ ਨਿੰਦਾ ਕਰ ਸਕਦੇ ਹਨ? ਜੇ ਕਰ ਨਹੀਂ ਤਾਂ ਮੇਰੇ ਵਲੋਂ ‘ਗੁਰੂ ਨਾਨਕ ਦਾ ਗੁਰੂ ਕੌਣ` ਲੇਖ ਛਾਪਣਾ ਗਲਤ ਕਿਵੇਂ ਹੈ?
ਕਿਰਪਾਲ ਸਿੰਘ ਬਠਿੰਡਾ


(26/11/10)
ਸੰਦੀਪ ਸਿੰਘ ਖਾਲੜਾ

ਖਾਲੜਾ ੨੬ ਨਵੰਬਰ (ਸੰਦੀਪ ਸਿੰਘ ਖਾਲੜਾ) ਗੁਰੁ ਕੀ ਗੋਲਕ ਗਰੀਬ ਦਾ ਮੂੰਹ ਵਾਲੇ ਸਿਧਾਂਤ ਨੂੰ ਕਾਇਮ ਰੱਖਣ ਲਈ ਸੰਗਤਾਂ ਨੂੰ ਚਾਹੀਦਾ ਹੈ ਕਿ ਪਿੰਡਾਂ ਅੰਦਰ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਉਸਾਰਣ ਦੇ ਨਾਲ ਨਾਲ ਆਰਥਿਕ ਤੌਰ ਤੇ ਕਮਜੋਰ ਗੁਰਸਿੱਖ ਤੇ ਗੁਰਮਤਿ ਦੀ ਸੋਜੀ ਰੱਖਣ ਵਾਲੇ ਬੱਚਿਆਂ ਦੀ ਸਹਾਇਤਾ ਕਰੀਏ ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰਕ ਭਾਈ ਸੰਦੀਪ ਸਿੰਘ ਖਾਲੜਾ ਨੇ ਗੁਰਦੁਆਰਾ ਭਾਈ ਝਾੜੂ ਜੀ (ਸੁਰਸਿੰਘ) ਵਿਖੇ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੌਗ ਨਾਲ ਰੱਖੇ ਗਏ ਕੁਇਜ ਮੁਕਾਬਲਿਆਂ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਹੇ ਇਹ ਸਮਾਗਮ ਗੁਰੁ ਨਾਨਕ ਸਾਹਿਬ ਜੀ ਦੇ ਪਰਕਾਸ਼ ਦਿਹਾੜੇ ਦੇ ਸਬੰਧ ਚ ਰੱਖਿਆ ਗਿਆ ਸੀ ਇਸ ਸਮੇਂ ਵੱਖ-ਵੱਖ ਪਿੰਡਾਂ ਚੌਂ ਭਾਗ ਲੈਣ ਵਾਲੇ ਗੁਰਮਤਿ ਕਲਾਸਾਂ ਦੇ ਬੱਚਿਆਂ ਨੇ ਲੈਕਚਰ, ਕਵਿਤਾਵਾਂ ਤੇ ਕਵੀਸ਼ਰੀ ਸੁਣਾਂ ਕੇ ਸੰਗਤਾਂ ਨੂੰ ਨਿਹਾਲ ਕੀਤਾ ਸਮਾਗਮ ਚ ਇੱਕ ਹੋਣਹਾਰ ਗੁਰਸਿੱਖ ਬੱਚੇ ਸਿਮਰਨ ਸਿੰਘ ਖਾਲੜਾ ਨੂੰ ਜੋ ਕਿ ਆਰਥਿਕ ਤੌਰ ਤੇ ਕਮਜੌਰ ਸੀ ਤੇ ਦੋ ਕਿ: ਮੀ: ਨਾਰਲੀ ਸਕੂਲ ਤੁਰ ਕੇ ਹੀ ਜਾਂਦਾ ਸੀ ਨੂੰ ਕੇਂਦਰ ਵੱਲੋਂ ਸਾਇਕਲ ਦਿੱਤਾ ਗਿਆ ਤੇ ਗੁਰਸਿੱਖ ਵਿਦਿਆਰਥੀਆਂ ਨੂੰ ੭੨੦੦ ਰੁਪਏ ਨਕਦ ਐਜੂਏਡ ਸਹਾਇਤਾ ਦਿਤੀ ਗਈ ਕੁਇਜ ਮੁਕਾਬਲਿਆਂ ਚ ੭ਪਿੰਡਾਂ ਦੇ ਬੱਚਿਆਂ ਨੇ ਭਾਗ ਲਿਆ ਜਿਹਨਾਂ ਦੇ ਤਿੰਨ ਗਰੁੱਪ ਬਣਾਏ ਗਏ ਤੇ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਧਿਆਰਥੀਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੋਕੇ ਪ੍ਰਚਾਰਕ ਜਤਿੰਦਰ ਸਿੰਘ ਮਾਹਣੇ, ਪਰਮਜੀਤ ਸਿੰਘ ਹਵੇਲੀਆਂ, ਹੀਰਾ ਸਿੰਘ ਸੋਹਲ, ਦਿਲਬਾਗ ਸਿੰਘ ਪ੍ਰਚਾਰਕ, ਗੁਰਦੇਵ ਸਿੰਘ, ਸਰਤਾਜ ਸਿੰਘ, ਜੈਪਾਲ ਸਿੰਘ, ਸਤਵਿੰਦਰ ਸਿੰਘ, ਮਾ: ਗੁਰਚਰਨ ਸਿੰਘ, ਕਾਬਲ ਸਿੰਘ ਆਦਿ ਹਾਜਿਰ ਸਨ


(25/11/10)
ਗੁਰਨਾਮ ਸਿੰਘ ਕੁੰਢਾਲ

ਤੱਤ ਗੁਰਮਤਿ ਪਰਿਵਾਰ, ਸ: ਮੱਖਣ ਸਿੰਘ ਅਤੇ ਪਾਠਕਾਂ ਨੂੰ ਫਤਹਿ!

ਤੱਤ ਗੁਰਮਤਿ ਪਰਿਵਾਰ ਨੇ ਬਹੁਤ ਚੰਗਾ ਕੀਤਾ ਹੈ ਕਿ ‘ਗੁਰੂ ਪਦ ਸੰਵਾਦ’ ਖਤਮ ਕਰਨ ਦਾ ਫੈਸਲਾ ਲਿਆ ਹੈ। ਇਹ ਸੰਵਾਦ ਦੇਣ ਵਿੱਚ ਵੀ ਉਨ੍ਹਾਂ ਦਾ ਹਿਸਾ ਹੈ। ਜਦ ਗੁਰਬਾਣੀ ਪੁਕਾਰ ਪੁਕਾਰ ਕੇ ਇਹ ਕਹਿ ਰਹੀ ਹੈ ਕਿ ਗੁਰੂ ਸਾਹਿਬਾਂ ਨੂੰ ਉਨ੍ਹਾ ਦੇ ਜੀਵਨ ਕਾਲ ਵਿੱਚ ਹੀ ਗੁਰੂ ਕਿਹਾ ਜਾਂਦਾ ਸੀ, ਤਾਂ ਤੱਤ ਗੁਰਮਤਿ ਪਰਿਵਾਰ ਪਾਸ ਕਿਹੜੀ ਐਸੀ ਦਲੀਲ ਹੋ ਸਕਦੀ ਹੈ ਜਿਸ ਰਾਹੀਂ ਇਹ ਦੱਸ ਸਕਣ ਕਿ ਗੁਰੂ ਸਾਹਿਬ ਗੁਰੂ ਨਹੀਂ ਸਨ। ਜੋ ਵਿਚਾਰ ਜਸਬੀਰ ਸਿੰਘ ਕੈਲਗਰੀ ਤੇ ਹੋਰ ਵਿਦਵਾਨਾਂ ਨੇ ਦਿੱਤੇ ਹਨ, ਉਹ ਗੁਰਬਾਣੀ ਤੇ ਅਧਾਰਤ ਹਨ, ਨਾਂ ਕਿ ਵਾਲ ਦੀ ਖੱਲ ਲਾਹਣ ਵਾਲੇ ਜਾਂ ਲਫਜ਼ਾਂ ਦੀ ਹੇਰਾ ਫੇਰੀ ਵਾਲੇ।

ਮੈਨੂੰ ਤੱਤ ਪਰਿਵਾਰ ਤੇ ਰੰਜ ਇਸ ਕਰਕੇ ਹੈ ਕਿ ਉਨ੍ਹਾਂ ਸੰਵਾਦ ਖਤਮ ਕਰਨ ਦਾ ਤਾਂ ਚੰਗਾ ਫੈਸਲਾ ਕੀਤਾ ਹੈ ਪਰ ਨਾਲ ਇਹ ਵੀ ਦਸਣ ਦੀ ਕੋਸ਼ਿਸ਼ ਕੀਤੀ ਹੈ (ਸ਼ਾਇਦ ਚਲਾਕੀ ਕੀਤੀ ਹੈ - ਕਹਿਣਾਂ ਜ਼ਿਆਦਾ ਠੀਕ ਹੋਵੇ) ਕਿ ਠੀਕ ਅਸੀਂ ਹੀ ਹਾਂ, ਇਹ ਕਹਿ ਕੇ ਕਿ “ਜ਼ਿਆਦਾਤਰ ਵੀਰਾਂ ਵਲੋਂ ਦਿਤੀਆਂ ਦਲੀਲਾਂ ਕੱਚੀਆਂ ਹਨ ਅਤੇ ਆਪਾ ਵਿਰੋਧੀ ਹਨ ਆਦਿ ਆਦਿ……”। ਮੈਨੂੰ ਇਹ ਟਿੱਪਣੀ ਦਾ ਹੋਣਾਂ ਸੁਹਿਰਦਤਾ ਦੀ ਘਾਟ ਲਗਦੀ ਹੈ।

ਇਕ ਹੋਰ ਗੱਲ ਤੇ ਵੀ ਮੈਨੂੰ ਦੁੱਖ ਹੁੰਦਾ ਹੈ, ਸਰਦਾਰ ਮੱਖਣ ਸਿੰਘ ਦੀ ਐਡੀਟਰਸ਼ਿਪ ਤੇ। ਉਗੜ ਦੁਗੜ ਜੋ ਕੋਈ ਵੀ ਲਿਖਦਾ ਹੈ ਉਹ ਛਾਪੀ ਜਾ ਰਹੇ ਹਨ। ਇਸ ਵੈਬ ਸਾਈਟ ਤੇ ਇਸ ਕੌਲਮ ਰਾਹੀਂ ਕੋਈ ਗਿਆਨ ਵਿੱਚ ਵਾਧਾ ਕਰਨ ਵਾਲੀਆਂ ਚਿੱਠੀਆਂ ਜਾਂ ਲੇਖ ਲਾਉਣੇ ਹਨ ਜਾਂ ਦਿਲ ਪ੍ਰਚਾਵੇ ਵਾਲੀਆਂ ਇੱਕ ਦੂਜੇ ਨੂੰ ਮੂਰਖ ਦਰਸਾਉਦੀਆਂ ਚਿੱਠੀਆਂ ਨਾਲ ਵੀ ਘਰ ਪੂਰਾ ਕਰ ਲੈਣਾਂ ਹੈ। ਕਿੰਨੀਆਂ ਚਿੱਠੀਆਂ ਐਥੇ ਛੱਪ ਚੁੱਕੀਆਂ ਹਨ ਜਿਨ੍ਹਾਂ ਵਿੱਚ ਜਸਬੀਰ ਸਿੰਘ ਕੈਲਗਰੀ ਨੂੰ ਖਾਹ ਮਖਾਹ ‘ਦੀਮਾਗੀ ਮਰੀਜ਼ ਹੋਣ’ ਦਾ ਖਿਤਾਬ ਦਿੱਤਾ ਜਾਂਦਾ ਹੈ। ਕੀ ਮੱਖਣ ਸਿੰਘ ਦਸਣਗੇ ਕਿ ਇਸ ਤਰ੍ਹਾਂ ਦੀਆਂ ਚਿੱਠੀਆਂ ਰਾਹੀਂ ਉਹ ਲੋਗਾਂ ਨੂੰ ਕੀ ਸਿਖਾ ਰਹੇ ਹਨ। ਐਡੀਟਰ ਦੀ ਜੁੰਮੇਵਾਰੀ ਹੁੰਦੀ ਹੈ ਕਿ ਕਿਸੇ ਦੀ ਸ਼ਾਨ ਵਿੱਚ ਕੋਈ ਵੀ ਸ਼ਬਦ ਐਸਾ ਨਾ ਲਿਖਿਆ ਜਾਏ ਜੋ ਪਰਸਨਲ ਹੋਵੇ।

ਦੀਮਾਗੀ ਮਰੀਜ਼ ਕਹਿਣ ਵਾਲੇ ਦੀ ਦਲੀਲ ਵੀ ਬੜੀ ਹੈਰਾਨੀ ਕਰ ਦੇਣ ਵਾਲੀ ਹੁੰਦੀ ਹੈ ਤੇ ਕਈ ਵਾਰੀ ਉਹ ਸੱਜਣ ਆਪਣਾ ਨੁਕਤਾ, ਉਦਾਹਰਣ ਦੇ ਕੇ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਉਦਾਹਰਣਾਂ ਤੋਂ ਉਨ੍ਹਾਂ ਵਾਰੇ ਹੀ ਬਹੁਤ ਕੁੱਝ ਪਤਾ ਲੱਗ ਜਾਦਾ ਹੈ। ਕਿਸੇ ਨੂੰ ਇਹ ਕਹਿ ਕਿ ਹੇਠਾਂ ਦਿਖਾਣਾਂ ਕਿ “ਤੁਸੀਂ ਲੰਮੀਆਂ ਲੰਮੀਆਂ ਚਿੱਠੀਆਂ ਸਿੱਖ ਮਾਰਗ ਤੇ ਆਮ ਲਿਖਦੇ ਹੋ”। ਕੀ ਲੰਮੀਆਂ ਚਿੱਠੀਆਂ ਲਿਖਣਾਂ ਕਿਸੇ ਦੀ ਅਕਲ ਦੀ ਭਰਪੂਰਤਾ ਦੀ ਨਿਸ਼ਾਨੀ ਹੈ ਜਾਂ ਉਸਦੇ ਪਾਗਲਪਨ ਦੀ? ਹਰ ਸਿਾਅਣਾਂ ਬੰਦਾ ਤਾਂ ਇਹੀ ਕਹੇਗਾ ਕਿ ਜੋ ਬੰਦਾ ਐਨੀ ਮਿਹਨਤ ਕਰਕੇ ਗੁਰਮਤਿ ਦੀ ਗੱਲ ਵਿਸਥਾਰ ਨਾਲ ਸਮਝਾ ਸਕਦਾ ਹੈ ਉਹ ਕਿੰਨਾਂ ਸੁਹਿਰਦ ਅਤੇ ਗਿਆਨਵਾਨ ਹੋਵੇਗਾ। ਗੁਰੂ ਗ੍ਰੰਥ ਸਾਹਿਬ ਹੀ ਦੇਖ ਲਵੋ ਕਿਸ ਤਰ੍ਹਾਂ ਇੱਕ ਇੱਕ ਗੱਲ ਵਾਰ ਵਾਰ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਦੇ ਦੇ ਕੇ ਗੁਰੂ ਸਾਹਿਬ ਨੇ ਸਮਝਾਣ ਦੀ ਕੋਸ਼ਿਸ਼ ਕੀਤੀ ਹੋਈ ਹੈ। ਉਨਾਂ ਨੂੰ 1429 ਵੱਡੇ ਅਕਾਰ ਦੇ ਸਫੇ ਲਿਖਣੇ ਪਏ। ਕੀ ਅਸੀਂ ਇਹ ਕਹਿਣ ਲੱਗ ਜਾਵਾਂਗੇ ਕਿ ਗੁਰੂ ਸਾਹਿਬ ਨੇ ਕਿਉਂ ਐਨਾਂ ਕੁੱਝ ਲਿਖਿਆ, ਸਾਰ ਅੰਸ਼ ਵਿੱਚ ਲਿਖ ਜਾਦੇ ਜੋ ਸਿੱਖਾਂ ਲਈ ਜਰੂਰੀ ਹੈ।

ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਹਰ ਬੰਦੇ ਦੀ ਇੱਜ਼ਤ ਕਰਨਾਂ ਸਿੱਖੀਏ। ਦੁਨੀਆਂ ਬਹੁਤ ਸਿਆਣੀ ਹੈ। ਜੋ ਦੂਸਰਿਆਂ ਨੂੰ ਮੂਰਖ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ, ਦੁਨੀਆਂ ਉਨ੍ਹਾਂ ਨੂੰ ਹੀ ਮੂਰਖ ਸਮਝਦੀ ਹੁੰਦੀ ਹੈ।

ਗੁਰਨਾਮ ਸਿੰਘ ਕੁੰਢਾਲ

(ਸੰਪਾਦਕੀ ਟਿੱਪਣੀ:- ਗੁਰਨਾਮ ਸਿੰਘ ਕੁੰਢਾਲ ਜੀ, ਤੁਸੀਂ ਕਾਫੀ ਸਮੇਂ ਤੋਂ ‘ਸਿੱਖਮਾਰਗ’ ਨੂੰ ਪੜ੍ਹ ਰਹੇ ਹੋ। ਪਹਿਲਾਂ ਵੀ ਕਈ ਵਾਰੀ ਚਿੱਠੀ ਲਿਖ ਚੁੱਕੇ ਹੋ। ਤੁਹਾਨੂੰ ਇਹ ਵੀ ਪਤਾ ਹੀ ਹੈ ਕਿ ਮੈਂ ਕਿੰਨੀ ਵਾਰੀ, ਇੱਕ ਦੂਸਰੇ ਪ੍ਰਤੀ ਚੰਗੀ ਸ਼ਬਦਾਵਲੀ ਵਰਤਣ ਬਾਰੇ ਲਿਖ ਚੁੱਕਾ ਹਾਂ। ਇਹ ਤੁਹਾਡੀ ਹੀ ਨਹੀਂ ਹੋਰ ਵੀ ਕਈਆਂ ਦੀ ਪਹਿਲਾਂ ਤੋਂ ਹੀ ਸ਼ਿਕਾਇਤ ਰਹੀ ਹੈ ਕਿ ਇੱਥੇ ਸ਼ਬਦਾਵਲੀ ਕਈ ਵਾਰੀ ਚੰਗੀ ਨਹੀਂ ਵਰਤੀ ਜਾਂਦੀ। ਅੱਕ ਕੇ ਕਈ ਵਾਰੀ ਇਸ ਨੂੰ ਅੱਪਡੇਟ ਨਾ ਕਰਨ ਬਾਰੇ ਵੀ ਲਿਖ ਚੁੱਕਾ ਹਾਂ। ਇਹ ਮੈਨੂੰ ਹੀ ਪਤਾ ਹੈ ਕਿ ਕਿੰਨਿਆਂ ਲੋਕਾਂ ਦੀਆਂ ਗੱਲਾਂ ਮੈਨੂੰ ਸਹਿਣੀਆਂ ਪੈਂਦੀਆਂ ਹਨ ਅਤੇ ਕਿਤਨਿਆਂ ਨਾਲ ਵੱਧ-ਘੱਟ ਵੀ ਬੋਲਣਾ ਪੈਂਦਾ ਹੈ। ਮੈਂ ਸਾਰਿਆਂ ਨਾਲ ਇਕੋ ਜਿਹਾ ਹੀ ਵਰਤਾਓ ਕਰਨ ਦੀ ਕੋਸ਼ਿਸ਼ ਕਰਦਾ ਹਾਂ ਪਰ ਫਿਰ ਵੀ ਕਈ ਗਰੁੱਪਬਾਜੀ ਵਿੱਚ ਪੈ ਕੇ ਮੇਰੇ ਤੇ ਨਜ਼ਲਾ ਝਾੜਨ ਦੀ ਖੇਚਲ ਕਰਦੇ ਹੀ ਰਹਿੰਦੇ ਹਨ। ਇਹ ਹੀ ਨਹੀਂ ਜੋ ਤੁਸੀਂ ਪੜ੍ਹਦੇ ਹੋ, ਇਸ ਤੋਂ ਬਿਨਾ ਨਿੱਜੀ ਚਿੱਠੀਆਂ ਰਾਹੀਂ ਅਤੇ ਫੂਨ ਤੇ ਵੀ ਕਈ ਕੁੱਝ ਸੁਣਨ ਨੂੰ ਮਿਲਦਾ ਹੈ। ਮੈਂ ਕੋਸ਼ਿਸ਼ ਤਾਂ ਕਰਦਾ ਹਾਂ ਪਰ ਕਈ ਵਾਰੀ ਕੰਮ ਜ਼ਿਆਦਾ ਹੋਣ ਦੇ ਕਾਰਨ ਸੰਭਵ ਨਹੀਂ ਹੁੰਦਾ ਕਿ ਹਰ ਇੱਕ ਲਿਖਤ ਨੂੰ ਐਡਿਟ ਕਰਕੇ ਪਾਇਆ ਜਾਵੇ। ਇਸ ਦੇ ਹੱਲ ਲਈ ਇੱਕ ਬੋਰਡ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਕਿ ਕਈ ਕਾਰਨਾ ਕਰਕੇ ਕਾਮਯਾਬ ਨਹੀਂ ਹੋ ਸਕੀ। ਜੇ ਕਰ ਕਿਸੇ ਦੀ ਸ਼ਾਨ ਦੇ ਖਿਲਾਫ ਲਿਖਦਾ ਹੈ ਤਾਂ ਫਿਰ ਉਸ ਨੂੰ ਵੀ ਆਪਣੀ ਸ਼ਾਨ ਦੇ ਖਿਲਾਫ ਸਹਿਣਾ ਪੈਂਦਾ ਹੈ। ਜਿਸ ਨੂੰ ਲਿਖਿਆ ਹੈ ਜੇ ਕਰ ਉਹ ਨਹੀਂ ਤਾਂ ਕੋਈ ਹੋਰ ਲਿਖ ਦਿੰਦਾ ਹੈ। ਚੰਗਾ ਤਾਂ ਇਹੀ ਹੈ ਕਿ ਵਿਚਾਰ ਗਰੁੱਪਬਾਜ਼ੀ ਤੋਂ ਉਪਰ ਉਠ ਕੇ ਗੁਰਬਾਣੀ ਅਤੇ ਸੱਚ ਦੇ ਅਧਾਰ ਤੇ ਇੱਕ ਦੂਸਰੇ ਤੋਂ ਕੁੱਝ ਸਿੱਖਣ ਲਈ ਚੰਗੀ ਸ਼ਬਦਾਵਲੀ ਵਿੱਚ ਕਰੀਏ)


(25/11/10)
ਡਾ: ਦਲਵਿੰਦਰ ਸਿੰਘ

❁ਸਾਂਝ ਕੀਜੈ ਗੁਣਹ ਕੇਰੀ ❁
ਸਿੱਖ ਮਾਰਗ ਦੇ ਸੰਚਾਲਕਾਂ, ਲੇਖਕਾਂ ਅਤੇ ਪਾਠਕਾਂ ਨੂੰ “ਗੁਰ ਫਤਿਹ ਪ੍ਰਵਾਨ ਹੋਵੇ ਜੀ”
ਸੱਚੇ ਮਾਰਗ ਚਲਦਿਆਂ ਰਾਹ ਵਿੱਚ ਕਈ ਕੁਛ ਆਉਂਦਾ ਹੈ ਅਤੇ ਕਈ ਕੁਛ ਜਾਂਦਾ ਹੈ ਪਰ ਸੱਚ ਦੇ ਰਾਹੀ ਮੰਜਲ ਵੱਲ ਵੱਧਦੇ ਜਾਂਦੇ ਹਨ। ਜਿਉਂ-2 ਉਨ੍ਹਾਂ ਨੂੰ ਹੋਰ ਸਹੀ ਰਸਤਾ ਮਿਲਦਾ ਜਾਂਦਾ ਹੈ ਤਾਂ ਇਵੇਂ ਹੀ ਸਿੱਖ ਮਾਰਗ ਵੈਬਸਾਈਟ ਮਾਰਗ ਹੈ। ਅਸੀਂ ਲੇਖਕ ਇਸ ਮਾਰਗ ਤੇ ਆਪੋ ਆਪਣੇ ਲਿਖੇ ਲੇਖ ਅਤੇ ਚਿੱਠੀਆਂ ਲੈ ਕੇ ਚੱਲ ਰਹੇ ਹਾਂ। ਜਰੂਰੀ ਨਹੀਂ ਸਭ ਦੇ ਵਿਚਾਰ ਮੇਲ ਖਾਂਦੇ ਹੋਣ ਪਰ ਸਾਨੂੰ ਜਿੱਥੇ ਗੱਲ ਸਲੀਕੇ ਨਾਲ ਕਰਨੀ ਚਾਹੀਦੀ ਹੈ ਓਥੇ ਸਦੀਆਂ ਪੁਰਾਣੇ ਰੀਤੀ ਰਿਵਾਜ ਅਤੇ ਮਨੌਤਾਂ ਅਤੇ ਵਿਚਾਰਾਂ ਨੂੰ ਗੁਰਮਤਿ (ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ) ਦੀ ਕਸਵੱਟੀ ਤੇ ਪਰਖਣਾ ਵੀ ਚਾਹੀਦਾ ਹੈ। ਗੁਰਮਤਿ ਮਾਰਗ ਲਕੀਰ ਦਾ ਫਕੀਰ ਨਹੀਂ। ਜਿਸ ਮਸਲੇ ਦੀ ਸਾਨੂੰ ਸਮਝ ਨਹੀਂ ਗੁਰੂ ਤੋਂ ਸਿੱਖੀਏ। ਧਰਮ ਰਾਜ ਅਸਲੀ ਅੰਮ੍ਰਿਤ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ ਤਾਂ ਹੁਕਮ ਵੀ ਉਸ ਦਾ ਹੀ ਮੰਨਣਾ ਚਾਹੀਦਾ ਹੈ ਨਾਂ ਕਿ ਕਿਸੇ ਆਪੋ ਆਪਣੀ ਬਣਾਈ ਜਥੇਬੰਦੀ ਦੇ ਆਗੂ ਦਾ। ਇਵੇਂ ਹੀ ਸਿੱਖੀ ਸਰੂਪ ਅਤੇ ਗੁਰਮਤਿ ਦਾ ਮਖੌਟਾ ਵਰਤ ਕੇ ਅਸੀਂ ਅਸਲੀ ਸਿੱਖ ਨਹੀਂ ਬਣ ਜਾਂਦੇ ਜੇ ਇਵੇਂ ਹੀ ਅਸਲੀ ਸਿੱਖ ਕਦੇ ਸਿੱਖ ਨੂੰ ਨਹੀਂ ਮਾਰਦਾ, ਗਾਲਾਂ ਕੱਢਦਾ ਜਾਂ ਦਬੌਂਦਾ। ਬਾਕੀ ਕਈ ਵਾਰ ਸੱਚੀਆਂ ਗੱਲਾਂ ਸਾਨੂੰ ਕੌੜੀਆਂ ਲੱਗਦੀਆਂ ਹਨ। ਅਸੀਂ ਉਨ੍ਹਾਂ ਨੂੰ ਗਾਲ੍ਹਾਂ ਸਮਝ ਲੈਂਦੇ ਹਾਂ। ਗੁਰੂ ਜੀ ਵੀ ਤਾਂ ਕੌੜੇ ਸ਼ਬਦ ਸਮਝਾਉਣ ਲਈ ਵਰਦੇ ਹਨ-ਨਾਨਕ ਤ੍ਹੇ ਨਰ ਅਸਲ ਖਰ ਜੇ ਗੁਣ ਬਿਨ ਗਰਭ ਕਰੰਤ। ਲੇਖਕਾਂ ਦੇ ਵਿਚਾਰ ਆਪੋ ਆਪਣੀ ਸਮਝ ਮੁਤਾਬਿਕ ਹਨ, ਸਿੱਖ ਮਾਰਗ ਦੇ ਸੰਚਾਲਕ ਸ੍ਰ ਮੱਖਣ ਸਿੰਘ, ਸ੍ਰ ਗੁਰਚਰਨ ਸਿੰਘ ਜਿਉਣਵਾਲਾ ਵੱਲੋਂ ਆਪਣਾ ਕੰਮ ਅਤੇ ਕੀਮਤੀ ਸਮਾਂ ਛੱਡ ਕੇ ਤਨਦੇਹੀ ਨਾਲ ਜੋ ਪ੍ਰਚਾਰ ਲੋੜ ਉਸ ਵੱਲ ਧਿਆਂਨ ਦੇਣ ਦੀ ਹੈ ਨਾਂ ਕਿ ਇੱਕ ਦੂਜੇ ਦੇ ਪੈਰ ਖਿਚੀ ਜਾਣ ਦੀ। ਵਾਸਤਾ ਰੱਬ ਦਾ! ਜੋ ਤੁਸੀਂ ਗੁਰਮਤਿ ਦੀ ਸੋਝੀ ਵਿੱਚ ਚੰਗਾ ਕਰ ਰਹੇ ਹੋ ਉਸ ਨੂੰ ਦੂਜਿਆਂ ਨਾਲ ਸ਼ੇਅਰ ਕਰੋ ਨਾਂ ਕਿ ਆਪਣੀਆਂ ਖਸਲਤਾਂ ਹੀ ਦਿਖਾਈ ਜਾਓ! ਯਾਦ ਰੱਖੋ! ਭਾਵੇ ਅਸੀਂ ਕਿਨ੍ਹੇ ਵੀ ਮਾੜੇ ਚੰਗੇ ਹੋਈਏ ਅਸੀਂ ਗੁਰਸਿੱਖ ਭੈਣ-ਭਰਾ ਹਾਂ। ਭਾਂਡੇ ਇਕੱਠੇ ਹੋਣਗੇ ਤਾਂ ਠਣਕਣਗੇ ਹੀ, ਕੋਈ ਗੱਲ ਨਹੀਂ। ਬੁੱਧੀ ਨੂੰ ਕਦੇ ਹੰਕਾਰ ਦੇ ਤਾਲੇ ਨਾ ਲਾਓ ਤਾਂਕਿ ਕਦੇ ਨਾਂ ਕਦੇ ਗੁਰੂ ਦੀ ਸਿਖਿਆ ਉਸ ਵਿੱਚ ਪ੍ਰਵੇਸ਼ ਕਰ ਸਕਦੀ ਹੈ ਅਤੇ ਸਾਨੂੰ ਖੁਸ਼ੀ-ਖੁਸ਼ਹਾਲੀ ਅਤੇ ਮਾਨਸਿਕ ਸ਼ਾਤੀ ਦੇ ਸਕਦੀ ਹੈ। ਗੱਲ ਲੇਖ ਜਾਂ ਚਿੱਠੀਆਂ ਸਿੱਖ ਮਾਰਗ ਤੋਂ ਕੱਡਣ ਨਾਲ ਨਹੀਂ ਸਗੋਂ ਗੁਰਮਤਿ ਨੂੰ ਸਮਝਣ ਅਤੇ ਸ਼ਹਿਣਸ਼ੀਲਤਾ ਰੱਖਣ ਨਾਲ ਮੁੱਕਣੀ ਹੈ। ਭਾਈ! ਅੱਗੇ ਸਮਝ ਕੇ ਚੱਲੋ-ਆਗੇ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੁ ਬੀਤੀ। (ਭਾ. ਨੰਦ ਲਾਲ ਜੀ)

dr dalwinder singh , sewadar (gurdwara sikhmarg )


(25/11/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ

ਧੰਨ ਗੁਰੂ ਕੇ ਸਿੱਖ


ਸਵੇਰੇ, ਸੁਭਾਅ ਮੁਤਾਬਕ, ਅਖਬਾਰ ਅਤੇ ਵੈਬ ਸਾਈਟਾਂ ਵੇਖਦਿਆਂ, ਇੱਕ ਆਰਟੀਕਲ ਨਜ਼ਰੀਂ ਆਇਆ, ਸਿਰਲੇਖ ਸੀ,
“ਅੰਗਰੇਜ਼ੀ ਰਸਾਲੇ ‘ਗੋ ਗੈਟਰ’ ਨੇ ਸਿੱਖੀ ਵਿਰੁਧ ਜ਼ਹਿਰ ਉਗਲਿਆ “
ਬੜਾ ਹੈਰਾਨ ਹੋਇਆ ਕਿ ਇਹ ਕਿਹੜਾ ਨਵਾਂ ਜੰਮ ਪਿਆ? ਜਿਸ ਨੇ ਸਿੱਖ ਲੀਡਰਾਂ ਨੂੰ ਵਿਸ਼ਵਾਸ ਵਿੱਚ ਲਏ ਬਗੈਰ ਹੀ ਸਿੱਖੀ ਬਾਰੇ ਜ਼ਹਿਰ ਉਗਲ ਦਿੱਤਾ। ਸਿੱਖੀ ਬਾਰੇ ਜ਼ਹਿਰ ਉਗਲਣ ਦਾ ਕੰਮ ਤਾਂ, ਸਿੱਖਾਂ ਦੇ ਸਿਆਸੀ ਲੀਡਰਾਂ, ਧਾਰਮਿਕ ਲੀਡਰਾਂ, ਤਖਤਾਂ ਦੇ ਜਥੇਦਾਰਾਂ, ਸੰਤ ਸਮਾਜੀਆਂ ਦੇ ਜ਼ਿੱਮੇ ਹੈ। ਜਿਨ੍ਹਾਂ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ, ਕਿਉਂਕਿ ਉਹ ਤਾਂ ਹਨ ਹੀ ਸਿੱਖਾਂ ਦੇ ਮਾਲਿਕ (ਸਿੰਘ ਸਾਹਿਬ)।
ਜਿਨ੍ਹਾਂ ਗੈਰ ਸਿੱਖਾਂ ਨੇ ਸਿੱਖੀ ਬਾਰੇ ਜ਼ਹਿਰ ਉਗਲਣਾ ਹੁੰਦਾ ਹੈ, ਉਹ ਸ਼੍ਰੋਮਣੀ ਅਕਾਲੀ ਦਲ, ਸ਼ਰੋਮਣੀ ਕਮੇਟੀ, ਸੰਤਾਂ-ਮਹਾਂਪੁਰਖਾਂ, ਬ੍ਰਹਮਗਿਆਨੀਆਂ ਦੇ ਡੇਰਿਆਂ, ਜਾਂ ਗੁਰਦਵਾਰਿਆਂ ਵਲੋਂ ਸਜਾਈਆਂ ਸਟੇਜਾਂ ਤੋਂ ਹੀ ਇਹ ਕੰਮ ਕਰਦੇ ਹਨ। ਜਿਨ੍ਹਾਂ ਇਹ ਕੰਮ ਲਿਖ ਕੇ ਕਰਨਾ ਹੁੰਦਾ ਹੈ, ਉਹ ਵੀ ਸ਼੍ਰੋਮਣੀ ਕਮੇਟੀ ਦੇ ਪੈਸਿਆਂ ਨਾਲ ਛਪੀਆਂ ਕਿਤਾਬਾਂ ਰਾਹੀਂ ਹੀ ਇਹ ਕੰਮ ਕਰਦੇ ਹਨ। ਜੇ ਕੋਈ ਬਹੁਤ ਜ਼ਿਆਦਾ ਭਲਾ ਮਾਣਸ ਹੋਵੇ ਤਾਂ ਉਹ ਇਹ ਕੰਮ ਆਪਣੇ ਪੈਸਿਆਂ ਨਾਲ ਕਿਤਾਬ ਛਾਪ ਕੇ ਕਰਦਾ ਹੈ, ਪਰ ਉਸ ਤੇ ਵੀ ਸ਼੍ਰੋਮਣੀ ਕਮੇਟੀ ਵਲੋਂ ਛਪੀ, ਲਿਖਿਆ ਹੋਣਾ ਜ਼ਰੂਰੀ ਹੈ।
ਪਰ ਇਹ ਤਾਂ ਉਨ੍ਹਾਂ ਨਾਲੋਂ ਵੀ ਅਗਾਂਹ ਲੰਘ ਗਿਆ, ਨਾ ਸਿੱਖ ਲੀਡਰਾਂ ਨੂੰ ਵਿਸ਼ਵਾਸ ਵਿੱਚ ਲਿਆ, ਨਾ ਸ਼੍ਰੋਮਣੀ ਕਮੇਟੀ ਦੇ ਪੈਸੇ ਦਾ ਸਦਉਪਯੋਗ ਕੀਤਾ, ਹੱਦ ਤਾਂ ਇਹ ਕਿ ਰਸਾਲੇ ਉਪਰ ਸ਼੍ਰੋਮਣੀ ਕਮੇਟੀ ਦਾ ਨਾਮ ਵੀ ਨਹੀਂ ਲਿਖਵਾਇਆ। ਇਹ ਕਿਹੜਾ ਹੋ ਸਕਦਾ ਹੈ? ਫਿਰ ਖਬਰ ਦਾ ਸੋਰਸ ਪੜ੍ਹਿਆ, ‘ਰੋਜ਼ਾਨਾ ਸਪੋਕਸਮੈਨ’ ਅਜਿਹੀ ਹਾਲਤ ਵਿੱਚ ਇਹ ਕਿਵੇਂ ਸੋਚਿਆ ਜਾ ਸਕਦਾ ਹੈ ਕਿ ਆਰਟੀਕਲ ਪੜ੍ਹਿਆ ਹੀ ਨਾ ਜਾਵੇ। ਸੋ ਆਰਟੀਕਲ ਪੜ੍ਹਿਆ, ਉਸ ਵਿੱਚ ਜ਼ਹਿਰ ਉਗਲਣ ਬਾਰੇ ੧੮ ਨੁਕਤੇ ਦਿੱਤੇ ਸਨ, ਆਉ ਉਨ੍ਹਾਂ ਬਾਰੇ ਨੁਕਤਾ ਵਾਰ ਵਿਚਾਰ ਕਰਦੇ ਹਾਂ।

੧, ਰਸਾਲੇ ਵਿੱਚ ਬਾਬਾ ਅਟੱਲ ਨੂੰ ਔਰੰਗਜ਼ੇਬ ਦਾ ਬੇਟਾ ਕਿਹਾ ਹੈ।
ਵਿਚਾਰ:- ਫਿਲਹਾਲ ਇਸ ਬਾਰੇ ਵਿਚਾਰ ਰਾਖਵੇਂ ਰੱਖ ਕੇ ਅਗਾਂਹ ਚਲਦੇ ਹਾਂ।
੨, ਰਸਾਲੇ ਅਨੁਸਾਰ, ਪੰਜਵੇਂ ਗੁਰੂ ਵਲੋਂ ਸੰਪਾਦਿਤ “ਆਦਿ ਗ੍ਰੰਥ” ਨੂੰ ਅੰਤਿਮ ਛੋਹਾਂ ੧੦ਵੇਂ ਗੁਰੂ ਨੇ ਦਿਤੀਆਂ।
ਵਿਚਾਰ:- ਕੀ ਟਿਪਣੀ ਕਰਤਾ ਤੋਂ ਇਲਾਵਾ ਹੋਰ ਕੋਈ ਦੱਸ ਸਕਦਾ ਹੈ ਕਿ ਇਸ ਵਿਚ, ਰਸਾਲੇ ਵਾਲੇ ਨੇ ਕੀ ਗਲਤ ਲਿਖਿਆ ਹੈ?
੩, ਛੇਵੇਂ ਗੁਰੂ ਨੂੰ ਹਰਿਗੋਬਿੰਦ ਸਿੰਘ ਲਿਖਿਆ ਗਿਆ ਹੈ।
ਵਿਚਾਰ:- ਮੈਂ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ, ਸਿੱਖ ਪਰਚਾਰਕਾਂ ਨੂੰ ਕਈ ਵਾਰ ਇਹ ਉਕਾਈ ਖਾਂਦੇ ਵੇਖਿਆ ਹੈ। ਫਿਰ ਵੀ ਇਸ ਨੁਕਤੇ ਦੀ ਵਿਚਾਰ ਪਹਿਲੇ ਨੁਕਤੇ ਦੇ ਨਾਲ ਕਰਾਂਗੇ।
੪, ਗੁਰੂ ਕਾ ਲੰਗਰ ਦੀ ਪ੍ਰਥਾ ਨੂੰ ਕਮਿਊਨਲ, ਭਾਵ ਫਿਰਕਾ ਪ੍ਰਸਤੀ ਦੀ ਨਿਸ਼ਾਨੀ ਦੱਸਿਆ ਗਿਆ ਹੈ।
ਵਿਚਾਰ:- ਅੱਜ ਹੀ ‘ਖਾਲਸਾ ਨਿਊਜ਼’ ਵੈਬਸਾਈਟ ਤੇ, ਕੈਨੇਡਾ ਵਿਖੇ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਬਾਰੇ, ਅੰਗਰੇਜ਼ੀ ਵਿੱਚ ਖਬਰ ਛਪੀ ਹੈ, ਜਿਸ ਵਿੱਚ ਲੰਗਰ ਨੂੰ ‘ਕਮਿਊਨਲ ਕਿਚਨ’ ਲਿਖਿਆ ਹੋਇਆ ਹੈ, ਇਹੀ ਨਹੀਂ, ਉਸ ਵਿੱਚ ਤਾਂ ਪਰਕਾਸ਼ ਦਿਹਾੜੇ ਨੂੰ ‘ਬਰਥ ਐਨੀਵਰਸਰੀ ‘ਗੁਰੂ ਨਾਨਕ ਜੀ ਨੂੰ ‘ਨਾਨਕ ਦੇਵ’ ਅਤੇ ਇੱਕ ਥਾਂ ਤਾਂ ‘ਦਾ ਬੁਆਇ’ ਵੀ ਲਿਖਿਆ ਹੋਇਆ ਹੈ। ਗੁਰਦਵਾਰੇ ਦਾ ਨਾਂ ਵੀ ‘ਸਿੱਖ ਟੈਂਪਲ’ ਰੱਖਿਆ ਹੋਇਆ ਹੈ। ਇਸ ਹਿਸਾਬ, ਉਸ ਰਸਾਲੇ ਨੇ ਕੀ ਗਲਤ ਲਿਖਿਆ ਹੈ? ਫਿਰ ਕਮਿਊਨਲ ਦਾ ਮਤਲਬ ਸਾਂਝਾ ਵੀ ਹੁੰਦਾ ਹੈ।
੫, ਰਸਾਲੇ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਮਗਰੋਂ ਸਿਰਫ ਅੱਠ ਹੀ ਗੁਰੂ ਹੋਏ ਹਨ।
ਵਿਚਾਰ:- ਜਦ ਆਪਾਂ ਉਪਰ ਵੇਖਿਆ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਵਿੱਚ ਦਸਵੇਂ ਗੁਰੂ ਦਾ ਵੀ ਜ਼ਿਕਰ ਕਰ ਰਹੇ ਹਨ, ਤਾਂ ਕੀ ਇਹ ਸੰਭਵ ਨਹੀਂ ਹੈ ਕਿ ਪ੍ਰਿੰਟਿੰਗ ਦੀ ਗਲਤੀ ਨਾਲ, ਜਾਂ ਹੋਰ ਕਿਸੇ ਕਾਰਨ ੯ ਦੀ ਥਾਂ ੮ ਛੱਪ ਗਿਆ ਹੋਵੇ।
੬, ਲਿਖਾਰੀ ਅਨਿਲ ਮੂਲਚੰਦਾਨੀ ਨਾਮ ਦੇ ਵਿਅਕਤੀ ਨੇ ਪੰਜ ਸਫਿਆਂ ਦੇ ਲੇਖ ‘ਸਪਿਰਟ ਆਫ ਦਾ ਨਾਰਥ’ ਭਾਵ ਪਵਿਤਰ ਨਗਰੀ, ਅੰਮ੍ਰਿਤਸਰ ਵਿੱਚ ਸਥਿਤ ਦਰਬਾਰ ਸਾਹਿਬ ਬਾਰੇ ਕਾਫੀ ਗਲਤ ਤੱਥ ਪੇਸ਼ ਕੀਤੇ ਹਨ। ਇਸ ਨੂੰ ‘ਵਿਲੱਖਣ ਧਾਰਮਿਕ ਅਸਥਾਨ’ ਨਹੀਂ ਗਰਦਾਨਿਆ ਬਲਕਿ ਆਪਣੇ ਦੇਸ਼ ਦੇ ਸ਼ਾਨਦਾਰ ਖਿੱਚ ਦੇ ਕੇਂਦਰਾਂ ਵਿਚੋਂ ਇੱਕ ਕਿਹਾ ਹੈ। ਸਰੋਵਰ ਨੂੰ ਝੀਲ ਦੱਸਿਆ ਹੈ। ਦਰਬਾਰ ਸਾਹਿਬ ਦੇ ਡੋਮ, ਭਾਵ ਗੁੰਬਦਾਂ ਨੂੰ, ਮੁਗਲਾਂ ਦੇ ਗੁੰਬਦਾਂ ਬਰਾਬਰ ਲਿਖਿਆ ਹੈ।
ਵਿਚਾਰ:- ਜਿਵੇਂ ਕਿ ਨਾਮ ਤੋਂ ਹੀ ਜ਼ਾਹਿਰ ਹੈ ਕਿ ਲਿਖਾਰੀ, ਦੱਖਣੀ ਭਾਰਤ ਨਾਲ ਸਬੰਧਿਤ ਵਿਅਕਤੀ ਹੈ, ਜਿਸ ਦੇ ਲਿਖਣ ਦਾ ਮਕਸਦ, ਉਨ੍ਹਾਂ ਦੇ ਹਵਾਈ ਜਹਾਜ਼ਾਂ ਵਿੱਚ ਸਫਰ ਕਰਨ ਵਾਲਿਆਂ ਨੂੰ, ਸੈਰ ਕਰਨ ਲਾਇਕ ਅਸਥਾਨਾਂ ਦੀ ਜਾਣਕਾਰੀ ਦੇਣਾ ਹੈ। ‘ਸਪਿਰਟ ਆਫ ਦਾ ਨਾਰਥ’ ਦਾ ਮਤਲਬ, ‘ਪਵਿਤ੍ਰ ਨਗਰੀ’ ਕਿਸ ਆਧਾਰ ਤੇ ਬਣ ਗਿਆ, ਜਦ ਕਿ ਇਸ ਦਾ ਮਤਲਬ ਹੈ, ‘ਉਤਰੀ ਭਾਰਤ ਦੀ ਆਤਮਾ’ ਇਸ ਲੇਖ ਨੂੰ ਉਸ ਨੇ, ਦਰਬਾਰ ਸਾਹਿਬ, ਖਾਲਸਾ ਕਾਲਜ ਅਤੇ ਜਲ੍ਹਿਆਂਵਾਲਾ ਬਾਗ ਦੇ ਰੰਗੀਨ ਚਿਤ੍ਰਾਂ ਨਾਲ ਸ਼ੰਗਾਰਿਆ ਹੈ। ਮਤਲਬ ਸਾਫ ਹੈ ਕਿ ਉਹ ਸੈਲਾਨੀਆਂ ਲਈ ਅੰਮ੍ਰਿਤਸਰ ਦੀ ਮਹੱਤਤਾ ਦਰਸਾ ਰਿਹਾ ਹੈ। (ਜੋ ਉਸ ਦੇ ਵਪਾਰ ਨਾਲ ਸਬੰਧਿਤ ਇੱਕ ਕੜੀ ਹੈ) ਦਰਬਾਰ ਸਾਹਿਬ ਦੀ ਨਹੀਂ। ਇਸ ਹਿਸਾਬ ਉਸ ਨੂੰ ਖਿੱਚ ਦਾ ਕੇਂਦਰ ਲਿਖਣਾ, ਕਿਵੇਂ ਗਲਤ ਕਿਹਾ ਜਾ ਸਜਦਾ ਹੈ?
ਸਰੋਵਰ ਪੰਜਾਬੀ ਦਾ ਲਫਜ਼ ਹੈ, ਜਿਸ ਨੂੰ ਅੰਦਰੇਜ਼ੀ ਵਿੱਚ ਪੌਂਡ ਕਿਹਾ ਜਾਂਦਾ ਹੈ, ਜਿਸ ਦਾ ਮਤਲਬ, ਛੱਪੜ ਵੀ ਹੁੰਦਾ ਹੈ। ਜੇ ਉਸ ਵਿਚਾਰੇ ਨੇ ਉਸ ਨੂੰ ਝੀਲ ਲਿਖ ਦਿੱਤਾ ਤਾਂ ਇਸ ਵਿੱਚ ਉਸ ਨੇ, ਦਰਬਾਰ ਸਾਹਿਬ ਦੇ ਸਰੋਵਰ ਦੀ ਵਡਿਆਈ ਕੀਤੀ ਹੈ ਜਾਂ ਨਿੰਦਾ? ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਉਸ ਨੇ ਦਰਬਾਰ ਸਾਹਿਬ ਦੇ ਗੁੰਬਦਾਂ ਬਾਰੇ, ਮੁਗਲਾਂ ਦੇ ਗੁੰਬਦਾਂ ਵਰਗੇ ਲਿਖਿਆ ਹੈ ਜਾਂ, ਮੁਗਲਾਂ ਦੇ ਗੁੰਬਦਾਂ ਦੇ ਬਰਾਬਰ ਲ਼ਿਖਿਆ ਹੈ? ਇਹ ਮੂਲ ਲਿਖਤ ਪੜ੍ਹਿਆ ਹੀ ਪਤਾ ਲਗ ਸਕਦਾ ਹੈ।
੭, ਦਰਬਾਰ ਸਾਹਿਬ ਵਿਖੇ ਲੱਗੇ ਸੋਨੇ ਨੂੰ, ਪਿੱਤਲ ਦਾ ਵੇਰਵਾ ਦੱਸਿਆ ਹੈ।
ਵਿਚਾਰ:- ਇਸ ਬਾਰੇ ਪਾਠਕ ਆਪ ਹੀ ਨਿਰਣਾ ਕਰ ਲੈਣ ਕਿ, ਕੀ ਉਸ ਨੇ ਸਿੱਖੀ ਬਾਰੇ ਜ਼ਹਿਰ ਉਗਲਿਆ ਹੈ? ਸਿੱਖੀ ਸਿਧਾਂਤ ਅਨੁਸਾਰ ਸੋਨਾ, ਗੁਰਦਵਾਰਿਆਂ ਤੇ ਥੱਪਣ ਦੀ ਚੀਜ਼ ਨਾ ਹੋ ਕੇ, ਇਸ ਮੁੱਲਵਾਨ ਧਾਤ ਨੂੰ ਸਮਾਜ ਦੇ ਭਲੇ ਲਈ ਵਰਤਣਾ ਚਾਹੀਦਾ। ਉਸ ਵਿਚਾਰੇ ਨੇ (ਭਾਵੇਂ ਅਣਨਾਣੇ ਵਿੱਚ ਹੀ ਸਹੀ) ਸਿੱਖੀ ਦੀ ਇਸ ਸਿਧਾਂਤ-ਹੀਣ ਗੱਲ ਤੇ ਪਰਦਾ ਹੀ ਪਾਇਆ ਹੈ। ਏਥੇ ਇੱਕ ਚੀਜ਼ ਹੋਰ ਖੁਲਾਸਾ ਮੰਗਦੀ ਹੈ ਕਿ, ਕੀ ਟਿੱਪਣੀ ਕਰਤਾ, ਗੁਰਦਵਾਰਿਆਂ ਤੇ ਸੋਨਾ ਥੱਪਣ ਦੇ ਹੱਕ ਵਿੱਚ ਹੈ?
੮, ਜੋੜੇ ਘਰ ਦੇ ਸੇਵਕਾਂ, ਤੇ ਨਿਸ਼ਕਾਮ ਸੇਵਾ ਕਰਨ ਵਾਲਿਆਂ ਨੂੰ, ਕਾਰ ਸੇਵਕ ਦਰਸਾਇਆ ਹੈ।
ਵਿਚਾਰ:- ਕਿੰਨਾ ਹਾਸੋ-ਹੀਣਾ ਨੁਕਤਾ ਹੈ?
੯, ਲੇਖਕ ਨੇ ‘ਦੁਖਭੰਜਣੀ ਬੇਰੀ’ ਨੂੰ ਬੇਰੀ ਕਿਹਾ ਹੈ, ਅਤੇ ਲਿਖਿਆ ਹੈ ਕਿ, ਸਿੱਖ ਸ਼ਰਧਾਲੂ, ਸਰੋਵਰ ਵਿੱਚ ਇਸ਼ਨਾਨ ਕਰਨ ਮਗਰੋਂ ਇਸ ਬੇਰੀ ਨੂੰ ‘ਪੂਜਾ ਦਰੱਖਤ’ ਦੇ ਤੌਰ ਤੇ ਮੰਨਦੇ ਹਨ, ਅਤੇ ਗ੍ਰੰਥਾਂ ਵਿੱਚ ਦਰਜ ਸ਼ਬਦਾਂ ਅਨੁਸਾਰ, ਇਸ ਸਰੋਵਰ ਵਿੱਚ ਨਹਾਉਣ ਨਾਲ, ਸਰੀਰ ਦੇ ਸਾਰੇ ਨੁਕਸ ਦੂਰ ਹੋ ਜਾਂਦੇ ਹਨ।
ਵਿਚਾਰ:- ‘ਦੁਖਭੰਜਣੀ ਬੇਰੀ’ ਸਿੱਖਾਂ ਲਈ ਹੈ, ਬਾਕੀ ਸਾਰੀ ਦੁਨੀਆਂ ਲਈ ਉਹ ਬੇਰੀ ਹੀ ਹੈ। ਫਿਰ ਦੁਖ ਭੰਜਣੀ ਬੇਰੀ ਦਾ ਮਤਲਬ ਕੀ ਹੈ? ਦੁਖਾਂ ਨੂੰ ਦੂਰ ਕਰਨ ਵਾਲੀ ਬੇਰੀ, ਕੀ ਇਸ ਦੇ ਬੇਰਾਂ ਵਿੱਚ ਕੁੱਝ ਕਰਾਮਾਤ ਹੈ? ਨਹੀਂ, ਅੰਨ੍ਹੇ ਸ਼ਰਧਾਲੂ ਇਸ ਦੀ ਪੂਜਾ ਨਾਲ ਹੀ ਦੁਖ ਦੂਰ ਹੁੰਦੇ ਮੰਨਦੇ ਹਨ। (ਇਹ ਗੱਲ ਵੱਖਰੀ ਹੈ ਕਿ ਗੁਰਬਾਣੀ ਮੁਤਾਬਕ ਇਹ ਭਰਮ ਭੁਲੇਖੇ ਤੋਂ ਵੱਧ ਕੁੱਝ ਵੀ ਨਹੀਂ ਹੈ) ਜੇ ਉਸ ਨੇ ਅਜਿਹਾ ਲਿਖਿਆ ਹੈ ਤਾਂ, ਤੁਹਾਡੀ ਸ਼ਰਧਾ ਨੂੰ ਹੀ ਦਰਸਾਇਆ ਹੈ। ਉਸ ਦੀ ਲਿਖਤ ਵਿੱਚ ਕੁੱਝ ਵੀ ਗਲਤ ਨਹੀਂ ਹੈ।
ਜਿੱਥੋਂ ਤੱਕ ਸਰੋਵਰ ਵਿੱਚ ਨਹਾਉਣ ਨਾਲ, ਸਰੀਰ ਦੇ ਸਾਰੇ ਨੁਕਸ ਦੂਰ ਹੋਣ ਦੀ ਗੱਲ ਹੈ, ਤੁਹਾਡੀਆਂ ਰਜਨੀ ਵਰਗੀਆਂ ਸਾਖੀਆਂ, ਇਸ ਤੋਂ ਇਲਾਵਾ ਹੋਰ ਕੀ ਦਰਸਾਉਂਦੀਆਂ ਹਨ?
੧੦, ਇਹ ਸਰੋਵਰ ੬੮ ਤੀਰਥਾਂ ਦੇ ਬਰਾਬਰ ਹੈ।
ਵਿਚਾਰ:- ਸ਼ੁਕਰ ਕਰੋ ਕਿ ਉਸ ਨੇ ਇਸ ਸਰੋਵਰ ਨੂੰ ੬੮ ਤੀਰਥਾਂ ਦੇ ਬਰਾਬਰ ਰੱਖਿਆ ਹੈ। ਤੁਹਾਡੇ ਗਰੰਥ ਤਾਂ ਇਹ ਦਸਦੇ ਹਨ ਕਿ ਛੇਵੇਂ ਨਾਨਕ ਨੇ (ਇਸ ਦੀ ਮਾਨਤਾ ਵਧਾਉਣ ਲਈ) ੬੮ ਤੀਰਥਾਂ ਦਾ ਪਾਣੀ ਲਿਆ ਕੇ ਇਸ ਵਿੱਚ ਪਾਇਆ ਸੀ।
੧੧, ਗ੍ਰੰਥੀ ਲਗਾਤਾਰ ਰੁਹਾਨੀ ਸ਼ਬਦ ਪੜ੍ਹਦੇ ਰਹਿੰਦੇ ਹਨ ਅਤੇ ਇਹ ਸ਼ਬਦ, ਉਸ ਆਦਿ ਗ੍ਰੰਥ ਵਿਚੋਂ ਲਏ ਗਏ ਹਨ, ਜਿਸ ਦੀ ਸੰਪਾਦਨਾ ਪੰਜਵੇਂ ਗੁਰੂ ਨੇ ਕੀਤੀ ਸੀ। ਪੰਜਵੇਂ ਗੁਰੂ ਨੂੰ ਉਹ ਅਰਜਨ ਦਾਸ ਲਿਖਦਾ ਹੈ।
ਵਿਚਾਰ:- ਏਥੇ ਆ ਕੇ ਉਹ ਬਹੁਤ ਵੱਡੀ ਗਲਤੀ ਕਰ ਗਿਆ, ਉਸ ਵਿਚਾਰੇ ਨੂੰ ਪਤਾ ਨਹੀਂ ਹੋਣਾ ਕਿ ਇਹ ਪੁਜਾਰੀ ਅਕਸਰ ਹੀ, ਕਿਸੇ ਗੰਦ ਦੇ ਪੋਥੇ ਵਿਚਲੀਆਂ ਕਵਿਤਾਵਾਂ ਵੀ ਪੜ੍ਹਦੇ ਰਹਿੰਦੇ ਹਨ। ਜੇ ਉਸ ਨੇ ਗੁਰੂ ਅਰਜਨ ਸਾਹਿਬ ਨੂੰ ਅਰਜਨ ਦਾਸ ਲਿਖ ਦਿੱਤਾ ਹੈ ਤਾਂ ਕਿਹੜੀ ਵਬਾਲ ਵਾਲੀ ਗੱਲ ਲਿਖ ਦਿੱਤੀ ਹੈ? ਤੁਸੀਂ ਵੀ ਤਾਂ ਗੁਰੂਆਂ ਨੂੰ ਦੇਵਤੇ ਬਨਾਉਣ ਲਈ, ਗੁਰੂ ਨਾਨਕ ਜੀ ਨੂੰ, ਗੁਰੂ ਨਾਨਕ ਦੇਵ, ਗੁਰੂ ਅੰਗਦ ਜੀ ਨੂੰ, ਗੁਰੂ ਅੰਗਦ ਦੇਵ ਅਤੇ ਗੁਰੂ ਅਰਜਨ ਜੀ ਨੂੰ ਗੁਰੂ ਅਰਜਨ ਦੇਵ ਬਣਾ ਦਿੱਤਾ ਹੈ। ਤੁਹਾਡੇ ਤਾਂ ਆਪਣੇ ਵੱਡੇ ਨੇਤਾ ਨੇ (ਪੁਜਾਰੀਆਂ ਦੀ ਅਕਲ ਮੁਤਾਬਕ) ਅੱਛੀ ਖਾਸੀ ਗੁਰੂ ਨਾਨਕ ਯੂਨੀਵਰਸਿਟੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾ ਧਰਿਆ ਹੈ।
੧੨, ਗੁਰੂ ਗ੍ਰੰਥ ਸਾਹਿਬ ਦਾ ਆਖਰੀ ਐਡੀਸ਼ਨ, ੧੦ਵੇਂ ਗੁਰੂ ਨੇ ਛਪਵਾਇਆ ਸੀ।
ਵਿਚਾਰ:- ਇਸ ਵਿਚ, ਇਸ ਤੋਂ ਇਲਾਵਾ ਹੋਰ ਕੋਈ ਗਲਤੀ ਨਹੀਂ ਕਿ ਵਿਚਾਰੇ ਨੂੰ ਇਹ ਨਹੀਂ ਪਤਾ ਕਿ ਉਸ ਵੇਲੇ ਛਾਪੇ-ਖਾਨੇ ਨਹੀਂ ਹੁੰਦੇ ਸਨ।
੧੩, ਲੰਗਰ ਨੂੰ, ਕਮਿਊਨਲ ਡਾਈਂਟਿੰਗ, ਕਮਿਊਨਲ ਈਟਿੰਗ ਲਿਖ ਦਿੱਤਾ ਹੈ, ਜਿਸ ਦਾ ਮਤਲਬ ਤਾਂ, ਫਿਰਕਾਪ੍ਰਸਤੀ ਦਾ ਲੰਗਰ ਹੁੰਦਾ ਹੈ। ਅਕਬਰ ਸਮੇ ਪੰਗਤ ਦੀ ਪ੍ਰਥਾ ਨੂੰ ਸ਼ੁਰੂ ਕਰਨ ਵਾਲੇ ਗੁਰੂ ਅਮਰ ਦਾਸ ਦਾ ਨਾਂ ਵੀ ਸਿਰਫ ਅਮਰ ਦਾਸ ਲਿਖਿਆ ਹੈ। ਇਸ ਵਿੱਚ ਸਿਰਫ ੧੦ ਹਜ਼ਾਰ ਸ਼ਰਧਾਲੂ ਖਾਣਾ ਖਾਂਦੇ ਹਨ।
ਵਿਚਾਰ:- ਲੰਗਰ ਵਾਲਾ ਮੁੱਦਾ ਜਾਣ ਬੁਝ ਕੇ ਦੁਹਰਾਇਆ ਗਿਆ ਹੈ, ਜਿਸ ਦੀ ਵਿਚਾਰ ਆਪਾਂ ਨੁਕਤਾ ਨੰਬਰ ੪ ਵਿੱਚ ਕਰ ਚੁੱਕੇ ਹਾਂ, ਇਹ ਵੀ ਵੇਖ ਚੁੱਕੇ ਹਾਂ ਕਿ, ਕਮਿਊਨਲ ਦਾ ਮਤਲਬ ਹੁੰਦਾ ਹੈ ਸਾਂਝਾ, ਨਾਕਿ ਫਿਰਕਾ ਪ੍ਰਸਤੀ ਵਾਲਾ। ਜਿਥੋਂ ਤਕ ਗੁਰੂ ਅਮਰਦਾਸ ਜੀ ਦੇ ਨਾਮ ਨੂੰ ਸਤਿਕਾਰ ਨਾਲ ਲਿਖਣ ਦੀ ਗੱਲ ਹੈ, ਉਹ ਤਾਂ ਤੁਸੀਂ, ਗੁਰੂ ਵਾਲੇ ਵੀ, ਗੁਰੂ ਸਾਹਿਬ ਦੇ ਨਾਮ ਨਾਲ ‘ਜੀ’ ਵੀ ਨਹੀਂ ਲਿਖ ਸਕੇ। ਇਸ ਵਿੱਚ ਉਸ ਨੇ ਗੁਰੂ ਸਾਹਿਬ ਦਾ ਨਾਂ ਵਿਗਾੜਨ ਦੀ ਕਿਤੇ ਕੋਈ ਕੋਸ਼ਿਸ਼ ਨਹੀਂ ਕੀਤੀ।
ਜਿਥੋਂ ਤਕ, ਸਿਰਫ ਦਸ ਹਜ਼ਾਰ ਸ਼ਰਧਾਲੂਆਂ ਦੇ ਖਾਣਾ ਖਾਣ ਦੀ ਗੱਲ ਹੈ, ਮੈਂ ਦਾਹਵੇ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਉਸ ਨੇ ਲਫਜ਼ ‘ਸਿਰਫ, ਓਨਲੀ ‘ਨਹੀਂ ਲਿਖਿਆ ਹੋਵੇਗਾ। ਉਸ ਨੇ ਤਾਂ ਆਪਣੇ ਵਲੋਂ ਬਹੁਤ ਵੱਡੀ, ਤਾਰੀਫ ਦੀ ਗੱਲ ਲਿਖੀ ਹੈ, ਅੱਜ ਕਲ ਦੇ ਪਦਾਰਥਵਾਦੀ ਜੁਗ ਵਿਚ, ਇੱਕ ਥਾਂ ਤੋਂ ੧੦ ਹਜ਼ਾਰ ਲੋੜ ਵੰਦਾਂ ਨੂੰ ਰੋਜ਼ਾਨਾ, ਮੁਫਤ ਖਾਣਾ ਮਿਲਣਾ, ਕੋਈ ਛੋਟੀ ਗੱਲ ਨਹੀਂ ਕਹੀ ਜਾ ਸਕਦੀ।
੧੪, ਅਕਾਲ ਤਖਤ ਦੀ ਸਥਾਪਨਾ ਬਾਰੇ ਵੀ, ਗੁਰੂ ਹਰਿਗੋਬਿੰਦ ਸਾਹਿਬ ਦੀ ਥਾਂ, ਗੁਰੂ ਅਰਜਨ ਸਾਹਿਬ ਲਿਖਿਆ ਹੈ।
ਵਿਚਾਰ:- ਇਸ ਨੁਕਤੇ ਬਾਰੇ ਵੀ, ਨੁਕਤਾ ਨੰਬਰ ੧ ਅਤੇ ੩ ਦੇ ਨਾਲ ਹੀ ਵਿਚਾਰ ਕਰਾਂਗੇ।
੧੫, ਪੰਜਵੇਂ ਗੁਰੂ ਨੂੰ ਅਰਜਨ ਸਿੰਘ ਲਿਖਿਆ ਹੈ।
ਵਿਚਾਰ:- ਇਸ ਬਾਰੇ ਵੀ ਨੁਕਤਾ ੧, ੩, ਅਤੇ ੧੪ ਦੇ ਨਾਲ ਹੀ ਵਿਚਾਰਦੇ ਹਾਂ।
੧੬, ਇਹ ਵੀ ਲਿਖਿਆ ਹੈ ਕਿ ਅਕਾਲ ਤਖਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਉਸਾਰਿਆ ਸੀ।
ਵਿਚਾਰ:- ਇਸ ਬਾਰੇ ਵੀ ਨੁਕਤਾ ੧, ੩, ੧੪ ਅਤੇ ੧੫ ਦੇ ਨਾਲ ਹੀ ਵਿਚਾਰ ਕਰਦੇ ਹਾਂ।
੧੭, ਗੁਰੂ ਨਾਨਕ ਤੋਂ ਮਗਰੋਂ ੮ ਗੁਰੂ ਹੋਏ ਹਨ। ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰੂ ਹਰਿਗੋਬਿੰਦ ਸਿੰਘ ਲਿਖਿਆ ਹੈ।
ਵਿਚਾਰ:- ਇਹ ਨੁਕਤਾ ਵੀ ਇੱਕ ਨੁਕਤਾ ਵਧਾਉਣ ਲਈ ਹੀ ਲਿਖਿਆ ਗਿਆ ਹੈ। ਗੁਰੂਆਂ ਬਾਰੇ ਆਪਾਂ ਨੁਕਤਾ ਨੰਬਰ ੫ ਤੇ ਅਤ ਨਾਮ ਬਾਰੇ ਨੁਕਤਾ ਨੰਬਰ ੩ ਤੇ ਵਿਚਾਰ ਆਏ ਹਾਂ।
੧੮, ਅੰਮ੍ਰਿਤਸਰ ਤੋਂ ਵਾਘੇ ਦਾ ਫਾਸਲਾ ੯ ਕਿਲੋ ਮੀਟਰ ਲਿਖਿਆ ਹੈ ਅਤੇ ਅੰਮ੍ਰਿਤਸਰ ਦੇ ਨੇੜੇ ਹੀ, ਹਰੀ ਕੇ ਪੱਤਣ ਦੀ ਰੱਖ ਬਾਰੇ ਬਿਆਨ ਕੀਤਾ ਹੈ ਕਿ ਪਵਿਤ੍ਰ ਨਗਰੀ ਤੋਂ ਬਹੁਤ ਦੂਰ ਪੈਂਦਾ ਹੈ।
ਵਿਚਾਰ:- ਇਸ ਨੁਕਤੇ ਨੇ ਤਾਂ, ਨੰਗਿਆਂ ਹੀ ਕਰ ਦਿੱਤਾ ਹੈ ਕਿ ਟਿਪਣੀਆਂ ਲਿਖਣ ਵਾਲੇ ਦੀ ਭਾਵਨਾ ਕੀ ਹੈ।

ਵਿਚਾਰਦੇ ਹਾ ਨੁਕਤਾ, ੧, ੩, ੧੪, ੧੫, ਅਤੇ ੧੬ ਨੂੰ।
ਨੁਕਤਾ ਨੰਬਰ ੩, ੧੪, ੧੫, ਅਤੇ ੧੬, ਸਾਫ ਲਫਜ਼ਾਂ ਵਿੱਚ ਲੇਖਕ ਬਾਰੇ, ਸਿੱਖ ਇਤਿਹਾਸ ਤੋਂ ਅਣਜਾਣ ਹੋਣ ਦੀ ਗਵਾਹੀ ਭਰਦੇ ਹਨ। ਇਸ ਵਿੱਚ ਕਿਤੇ ਕੋਈ ਸ਼ਰਾਰਤ ਨਹੀਂ ਜਾਪਦੀ। ਨੁਕਤਾ ਨੰਬਰ ੧ ਅਟੱਲ ਜੀ ਬਾਰੇ ਹੈ, ਜਿਸ ਨੂੰ ਸਿੱਖ ਬਾਬਾ ਅਟੱਲ ਜੀ ਕਹਿੰਦੇ ਹਨ, ਪਰ ਨਾਮ ਅਟੱਲ ਰਾਇ ਕਰ ਕੇ ਵਰਤਿਆ ਜਾਂਦਾ ਹੈ। ਇਸ ਵਿੱਚ ਇਹ ਸੰਭਵ ਹੈ ਕਿ ਲੇਖਕ ਨਾਮ ਤੋਂ ਟਪਲਾ ਖਾ ਗਿਆ ਹੋਵੇ, ਫਿਰ ਵੀ ਗਲਤੀ, ਗਲਤੀ ਹੀ ਹੈ। ਜਿਸ ਬਾਰੇ ਉਸ ਨੂੰ ਸੁਹਿਰਦਤਾ ਨਾਲ ਪਹੁੰਚ ਕੀਤੀ ਜਾ ਸਕਦੀ ਸੀ।
ਇਸ ਵਿੱਚ ਵੀ ਉਸ ਨਾਲੋਂ ਜ਼ਿਆਦਾ, ਸਿੱਖਾਂ ਦਾ ਹੀ ਕਸੂਰ ਕਿਹਾ ਜਾ ਸਕਦਾ ਹੈ, ਜੋ ੫੦੦ ਸਾਲ ਤੋਂ ਵੱਧ ਸਮੇ ਵਿੱਚ ਵੀ ਭਾਰਤ ਵਾਸੀਆਂ ਨੂੰ ਹੀ ਆਪਣੇ ਇਤਿਹਾਸ ਤੋਂ ਜਾਣੂ ਨਹੀਂ ਕਰਵਾ ਸਕੇ। ਪਰ ਇਹ ਇਤਿਹਾਸ ਤੋਂ ਜਾਣੂ ਕਰਵਾਉਣ ਵੀ ਕਿਵੇਂ? ਇਹ ਤਾਂ ਅੱਜ ਤਕ ਆਪ ਹੀ ਆਪਣੇ ਇਤਿਹਾਸ ਬਾਰੇ ਇੱਕ ਮੱਤ ਨਹੀਂ ਹੋ ਸਕੇ। ਇੱਕ ਗੱਲ ਬਹੁਤ ਸਾਫ ਹੈ ਕਿ ਲੇਖਕ ਨੇ ਸਿੱਖੀ ਬਾਰੇ ਕੋਈ ਜ਼ਹਿਰ ਨਹੀਂ ਉਗਲਿਆ, ਜਿਸ ਦਾ ਏਨਾ ਪਰਚਾਰ ਕੀਤਾ ਗਿਆ ਹੈ।
ਹੁਣ ਰਹਿ ਜਾਂਦੀ ਹੈ ਗੱਲ, ਟਿਪਣੀ ਕਰਤਾ ਦੀ। ਉਸ ਬਾਰੇ ਇਹੀ ਕਿਹਾ ਜਾਵੇਗਾ ਕਿ ਸਿੱਖੀ ਭਾਵਨਾਵਾਂ ਨੂੰ ਭੜਕਾ ਕੇ, ਕਿਸੇ ਨਿੱਜੀ ਲਾਭ ਦੀ ਆਸ ਕਰਨਾ, ਕਿਸੇ ਤਰ੍ਹਾਂ ਵੀ ਸਿੱਖੀ ਦੀ ਸੇਵਾ ਨਹੀਂ ਕਹੀ ਜਾ ਸਕਦੀ। ਸਗੋਂ ਇਹ ਸਿੱਖਾਂ ਨੂੰ, ਭਾਰਤ ਵਿਚਲੇ, ਸਿੱਖੀ ਤੋਂ ਅਣਜਾਣ ਕੁੱਝ ਸੁਹਿਰਦ ਲੋਕਾਂ ਤੋਂ ਵੀ ਦੂਰ ਕਰ ਕੇ, ਸਿੱਖੀ ਨੂੰ ਹੋਰ ਸੁੰਗੇੜ ਕੇ, ਦਰਬਾਰ ਸਾਹਿਬ ਦੇ ਸਰੋਵਰ ਵਿੱਚ ਡੋਬਣ ਦੀ ਇੱਕ ਕੁਚੇਸ਼ਠਾ ਹੀ ਕਹੀ ਜਾ ਸਕਦੀ ਹੈ। ਸਿੱਖਾਂ ਨੁੰ ਇਸ ਨਾਜ਼ਕ ਸਮੇ ਬਹੁਤ ਸੁਚੇਤ ਰਹਿਣ ਦੀ ਲੋੜ ਹੈ।
ਉਨ੍ਹਾਂ ਵਿਦਵਾਨਾਂ ਬਾਰੇ ਤਾਂ ਕੀ ਕਿਹਾ ਜਾ ਸਕਦਾ ਹੈ, ਜਿਨ੍ਹਾਂ ਨੇ ਇਸ ਪੂਰੇ ਮਾਮਲੇ ਨੂੰ ਜਾਣੇ, ਵਿਚਾਰੇ, ਘੋਖੇ- ਪਰਖੇ ਬਗੈਰ, ਗਰਮਾ-ਗਰਮ ਬਿਆਨਾਂ ਰਾਹੀਂ, ਅਖਬਾਰਾਂ, ਵੈਬਸਾਈਟਾਂ ਦਾ ਸ਼ੰਗਾਰ ਬਣਾ ਦਿੱਤਾ ਹੈ। ਜਦ ਕਿ ਇਸ ਨਾਜ਼ਕ ਸਮੇ ਸੁਹਿਰਦ ਵਿਦਵਾਨਾਂ ਨੂੰ ਚਾਹੀਦਾ ਹੈ ਕਿ ਹਰ ਗੱਲ ਘੋਖ-ਪਰਖ ਕੇ ਕਰਨ, ਜੇ ਉਹ ਹੀ ਇਸ ਤਰ੍ਹਾਂ ਅਣਗਹਿਲੀ ਕਰਨਗੇ ਤਾਂ, ਆਮ ਸਿੱਖਾਂ ਨੂੰ ਸੁਚੱਜੀ ਸੇਧ ਕੌਣ ਦੇਵੇਗਾ?
ਗੁਰੂ ਹੀ ਸਿੱਖਾਂ ਨੂੰ ਸੁਮੱਤ ਬਖਸ਼ੇ।
ਅਮਰ ਜੀਤ ਸਿੰਘ ਚੰਦੀ
ਫੋਨ:- ੯੧ ੯੫੬੮੫ ੪੧੪੧੪


(25/11/10)
ਸਰਵਜੀਤ ਸਿੰਘ

ਸ …ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਗੁਰੂ ਨਾਨਕ ਜੀ ਦੇ ਪ੍ਰਕਾਸ਼ ਦਿਹਾੜੇ ਨਾਲ ਸਬੰਧਤ, ਆਪ ਜੀ ਦਾ ਖੋਜ ਭਰਪੂਰ ਲੇਖ ‘ਕੱਤਕ ਜਾਂ ਵਿਸਾਖ ਕਸੌਟੀ `ਤੇ’ ਲਿਖਣ ਲਈ ਆਪ ਜੀ ਦਾ ਬੁਹਤ-ਬੁਹਤ ਧੰਨਵਾਦ। ਜਿਵੇ ਕਿ ਆਪ ਜੀ ਨੇ ਲਿਖਿਆ ਹੈ ਕਿ ਪਿਛਲੇ ਸੌ ਸਾਲ ਤੋਂ ਇਹ ਬਖੇੜਾ ਪਿਆ ਹੋਇਆ ਹੈ, ਇਸ ਲਈ ਆਪ ਜੀ ਦਾ ਇਹ ਲੇਖ ਹੋਰ ਵੀ ਮਹੱਤਵ ਪੂਰਨ ਹੋ ਜਾਂਦਾ ਹੈ। ਸੱਭ ਤੋਂ ਵੀ ਮਹੱਤਵ ਪੂਰਨ ਹੈ ਆਪ ਜੀ ਦੀ ਨਿਮਰਤਾ। ਆਪ ਜੀ ਨੇ ਪੂਰੀ ਖੋਜ ਕਰਕੇ ਅਤੇ ਤੱਥਾਂ ਦਾ ਹਵਾਲਾ ਦੇਣ ਉਪ੍ਰੰਤ ਵੀ ਇਹ ਲਿਖ ਦਿੱਤਾ ਹੈ, “ਕੱਤਕ ਜਾਂ ਵਿਸਾਖ ਕਸੌਟੀ `ਤੇ’ ਦੇ ਸਿਰਲੇਖ ਨਾਲ ਇਸ ਵਿਸ਼ੇ ਤੇ ਕੁੱਝ ਦਲੀਲਾਂ ਪਾਠਕਾਂ ਦੇ ਸਨਮੁਖ ਪੇਸ਼ ਕਰਨ ਜਾ ਰਿਹਾ ਹਾਂ, ਸੱਚ ਝੂਠ ਦਾ ਨਿਸਤਾਰਾ ਪਾਠਕਾਂ ਨੇ ਕਰਨਾ ਹੈ”। ਆਪ ਜੀ ਦੇ ਇਨ੍ਹਾਂ ਬਚਨਾ ਤੋਂ ਉਤਸ਼ਾਹਤ ਹੋ ਕੇ ਹੀ ਆਪਣੇ ਕੁੱਝ ਸ਼ੰਕੇ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ। ਇਹ ਬਖੇੜਾਂ ਭਾਈ ਸੰਤ ਸਿੰਘ ਦੇ ਵੇਲੇ ਖੜਾ ਹੋਇਆ ਸੀ ਜਿਨ੍ਹਾਂ ਨੇ 1790 ਤੋਂ 1832 ਤਾਂਈ ਦਰਬਾਰ ਸਾਹਿਬ ਕਥਾ ਦੀ ਸੇਵਾ ਨਿਭਾਈ ਸੀ। ਭਾਵੇਂ ਇਤਿਹਾਸ ਵਿੱਚ ਕਈ ਜਨਮ ਸਾਖੀਆਂ ਦਾ ਜਿਕਰ ਮਿਲਦਾ ਹੈ ਪਰ ਆਪ ਜੀ ਨੇ ਆਪਣੀ ਖੋਜ ਦੋ ਜਨਮ ਸਾਖੀਆਂ (ਮਿਹਰਬਾਨ ਅਤੇ ਬਾਲੇ ਵਾਲੀ) ਤੱਕ ਹੀ ਸੀਮਤ ਰੱਖੀ ਹੈ। ਜਦੋਂ ਕਿ ਸਭ ਤੋਂ ਪਹਿਲੀ ‘ਪੁਰਾਤਨ ਜਨਮ ਸਾਖੀ’ ਹੈ। ਡਾ ਜੱਗੀ ਦੀ ਖੋਜ ਮੁਤਾਬਕ ਇਨ੍ਹਾਂ ਦਾ ਰਚਨਾ ਕਾਲ; ‘ਪੁਰਾਤਨ ਜਨਮ ਸਾਖੀ’ 1588 ਈ. , ਮਿਹਰਬਾਨ ਵਾਲੀ ਜਨਮ ਸਾਖੀ 1635-39 ਈ. ਅਤੇ ਭਾਈ ਬਾਲੇ ਬਾਲੀ ਜਨਮ ਸਾਖੀ ਦਾ 1658 ਈ. ਬਣਦਾ ਹੈ। (ਭਾਈ ਮਨੀ ਸਿੰਘ-ਜੀਵਨ ਅਤੇ ਰਚਨਾ, ਪੰਨਾ 91) ਪੁਰਾਤਨ ਸੋਮਿਆ `ਚ ਵੀ ਆਪ ਜੀ ਨੇ ਸਿਰਫ ਕਵੀ ਸੰਤੋਖ ਸਿੰਘ ਜੀ ਦੀ ਲਿਖਤ ਦਾ ਹੀ ਜਿਕਰ ਕੀਤਾ ਹੈ।
ਇਸ ਤੋਂ ਪਹਿਲਾ ਕਿ ਵਿਚਾਰ ਚਰਚਾ ਨੂੰ ਅੱਗੇ ਤੋਰੀਏ ਮੈ ਪਾਠਕਾਂ ਦੀ ਜਾਣਕਾਰੀ ਲਈ ਆਪ ਜੀ ਦੇ ਲੇਖ `ਚ ਦਰਜ ਤਾਰੀਖਾਂ ਲਿਖਣ ਦੀ ਇਜਾਜਤ ਚਹੁੰਦਾ ਹਾਂ।
(ੳ) ਵੈਸਾਖ ਸ਼ੁਦੀ ਤੀਜ ਬਿਕ੍ਰਮੀ 1526 ਭਾਵ 20 ਵੈਸਾਖ, 15 ਅਪ੍ਰੈਲ 1469 (ਜੂਲੀਅਨ), ਦਿਨ ਸ਼ਨਿਚਰਵਾਰ (ਪ੍ਰਕਾਸ਼ ਦੀ ਤਾਰੀਖ)
(ਅ) ਕੱਤਕ ਸੁਦੀ ਪੂਰਨਮਾਸ਼ੀ ਬਿਕ੍ਰਮੀ 1526 ਭਾਵ 21 ਕੱਤਕ, 20 ਅਕਤੂਬਰ 1469 (ਜੂਲੀਅਨ), ਦਿਨ ਸ਼ੁਕਰਵਾਰ (ਪ੍ਰਕਾਸ਼ ਦੀ ਤਾਰੀਖ)
(ੲ) ਅੱਸੂ ਵਦੀ 10 ਬਿਕ੍ਰਮੀ 1596 ਭਾਵ 8 ਅੱਸੂ, 7 ਸਤੰਬਰ 1539 (ਜੂਲੀਅਨ), ਦਿਨ ਐਤਵਾਰ (ਜੋਤੀ ਜੋਤ ਸਮਾਉਣ ਦੀ ਤਾਰੀਖ)
(ਸ) 69 ਸਾਲ 5 ਮਹੀਨੇ 7 ਦਿਨ (ਕੁਲ ਉਮਰ)
(ਹ) 70 ਸਾਲ 5 ਮਹੀਨੇ 7 ਦਿਨ (ਕੁਲ ਉਮਰ)
ਸ. ਸਿੰਘ ਜੀ, ਆਪ ਜੀ ਨੇ ਭਾਈ ਕਾਹਨ ਸਿੰਘ ਜੀ ਦਾ ਹਵਾਲਾ ਦੇ ਕੇ ਮਿਹਰਬਾਨ ਨੂੰ ਗੁਰਮਤਿ ਵਿਰੋਧੀ ਸਾਬਤ ਕਰ ਦਿੱਤਾ ਹੈ ਤਾਂ ਜੋ ਉਸ ਵਲੋਂ ਲਿਖੀ ਗਈ ਜਨਮਸਾਖੀ ਨੂੰ ਵੀ ਸ਼ੱਕੀ ਸਾਬਤ ਕੀਤਾ ਜਾ ਸਕੇ। ਆਓ ਹੁਣ ਬਾਲੇ ਵਾਲੀ ਜਨਮ ਸਾਖੀ ਦੀ ਪ੍ਰਮਾਣਕਤਾ ਦੀ ਵੀ ਪਰਖ ਕਰ ਲਈਏ। ‘ਜਨਮ ਸਾਖੀ ਪਰੰਪਰਾ` ਵਿੱਚ ਡਾ: ਕਿਰਪਾਲ ਸਿੰਘ ਜੀ, ਪਿਆਰੇ ਲਾਲ ਕਪੂਰ ਕੋਲ ਸੁਰਖਿਅਤ ਹੱਥ ਲਿਖਤ ਦੇ ਹਵਾਲੇ ਨਾਲ ਲਿਖਦੇ ਹਨ, “ਸੰਮਤ ੧੫੮੨ ਪੰਦ੍ਰਹ ਸੈ ਬੈਆਸੀਆ ਮਿਤੀ ਵੈਸਾਖ ਸੁਦੀ ਪੰਚਮੀ `ਪੋਥੀ ਲਿਖੀ ਪੈੜੇ ਮੋਖੇ ਸੁਲਤਾਨਪੁਰ ਕੇ ਖਤਰੀ` ਗੁਰੂ ਅੰਗਦਿ ਲਿਖਵਾਈ ਪੈੜਾ ਮੋਖਾ ਬਾਲੇ ਸੰਧੂ ਜਟੇਟੇ ਨਾਲਿ ਰਾਇ ਭੋਏ ਦੀ ਤਲਵੰਡੀ ਆਇਆ ਆਹਾ।” ਇਸ ਲਿਖਤ ਤੋਂ ਸਪੱਸ਼ਟ ਸਬੂਤ ਮਿਲਦਾ ਹੈ ਕਿ ਬਾਲੇ ਵਾਲੀ ਜਨਮ ਸਾਖੀ ਵੈਸਾਖ ਸੁਦੀ ਪੰਚਮੀ, ਬਿਕ੍ਰਮੀ 1582 ਭਾਵ 27 ਅਪ੍ਰੈਲ 1525 ਦਿਨ ਵੀਰਵਾਰ ਨੂੰ ਲਿਖੀ ਗਈ ਸੀ ਜਦੋ ਕਿ ਆਪ ਜੀ ਨੇ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦਾ ਸਾਲ ਬਿਕ੍ਰਮੀ 1596 ਲਿਖਿਆ ਹੈ। ਸਪੱਸ਼ਟ ਹੈ ਕਿ ਬਾਲੇ ਵਾਲੀ ਜਨਮ ਸਾਖੀ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ 14 ਸਾਲ ਪਹਿਲਾ ਲਿਖੀ ਗਈ ਸੀ। ਇੱਕ ਹੋਰ ਹੱਥ ਲਿਖਤ ਦੀ ਫੋਟੋ ਵੀ ਵੇਖ ਸਕਦੇ ਹੋ।

ਇਸ ਜਨਮਸਾਖੀ ਦੇ ਅਰੰਭ `ਚ ਤਾਂ ਇਹ ਵੀ ਲਿਖਿਆ ਹੋਇਆ ਹੈ ਕਿ ਇਸ ਨੂੰ ਗੁਰੂ ਅੰਗਦ ਦੇਵ ਜੀ ਨੇ ਲਿਖਵਾਇਆ ਸੀ ਪਰ ਅਗਲੇ ਪੰਨੇ ਤੇ ਜੋ ਲਿਖਿਆ ਹੈ ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਗੁਰੂ ਅੰਗਦ ਦੇਵ ਜੀ ਭਾਈ ਬਾਲੇ ਨੂੰ ਨਹੀ ਜਾਣਦੇ ਸਨ। “ਭਾਈ ਬਾਲੇ ਮੱਥਾ ਟੇਕਿਆ ਤਾਂ ਸ੍ਰੀ ਗੁਰੂ ਅੰਗਦ ਜੀ ਬੋਲੇ ਆਓ ਭਾਈ ਸਿੱਖਾ ਕਰਤਾਰ ਕਰਤਾਰ ਬੋਲੋ ਭਾਈ ਜੀ, ਤਾਂ ਭਾਈ ਬਾਲਾ ਬੈਠ ਗਿਆ ਸ੍ਰੀ ਗੁਰੂ ਅੰਗਦ ਜੀ ਹੋਰ ਪਾਸੇ ਤੋਂ ਬਿਰਤੀ ਸੰਕੋਚ ਕਰ ਭਾਈ ਬਾਲੇ ਨਾਲ ਵਾਰਤਾ ਕਰਨ ਲੱਗੇ। ਭਾਈ ਬਾਲੇ ਨੂੰ ਪੁੱਛਣ ਲੱਗੇ ਭਾਈ ਸਿੱਖਾ ਕਿੱਥੋਂ ਆਇਆ ਹੈ ਅਤੇ ਕਉਣ ਹੁੰਦਾ ਹੈ ਤੇ ਕਿਉਂ ਕਰ ਆਉਣਾ ਹੋਇਆ ਹੈ ਤਾਂ ਭਾਈ ਬਾਲੇ ਨੇ ਹੱਥ ਜੋੜ ਕਰ ਅਰਦਾਸ ਕੀਤੀ ਸ੍ਰੀ ਗੁਰੂ ਜੀ ਜਟੇਟਾ ਹੁੰਦਾ ਹਾਂ ਤੇ ਗੋਤ ਸੰਧੂ ਹੈ ਨਾਉਂ ਬਾਲਾ ਹੈ ਜਨਮ ਥਾਉਂ ਰਾਇ ਭੋਇ ਦੀ ਤਲਵੰਡੀ ਹੈ ਸ੍ਰੀ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਹਾਂ। ਫੇਰ ਗੁਰੂ ਜੀ ਪੁਛਿਆ ਭਾਈ ਬਾਲਾ ਤੂੰ ਸਿੱਖ ਕਿਸ ਦਾ ਹੈ ਤੇ ਤੈਨੂੰ ਕੌਣ ਮਿਲਿਆ ਹੈ ਤਾਂ ਭਾਈ ਬਾਲਾ ਬੋਲਿਆ ਜੀ ਗੁਰੂ ਜੀ ਮੈਂ ਸਿੱਖ ਗੁਰੂ ਨਾਨਕ ਜੀ ਦਾ ਹਾਂ ਤੇ ਮੈਨੂੰ ਗੁਰੂ ਨਾਨਕ ਜੀ ਕਾਲੂ ਵੇਦੀ ਦਾ ਪੁੱਤਰ ਮਿਲਿਆ ਹੈ ਜੀ।” (ਭਾਈ ਬਾਲੇ ਵਾਲੀ ਜਨਮਸਾਖੀ, ਪੰਨਾ 7 ਪ੍ਰਕਾਸ਼ਤ: ਭਾ. ਚਤਰ ਸਿੰਘ ਜੀਵਨ ਸਿੰਘ) ਜਦੋਂ ਕਿ ਇਸੇ ਜਨਮਸਾਖੀ ਦੇ ਪੰਨਾ 762 ਤੇ ਹੀ ਦਰਜ ਹੈ ਕਿ ਭਾਈ ਲਹਿਣਾ ਜੀ ਗੁਰੂ ਜੀ ਨੁੰ 1586 `ਚ ਮਿਲੇ ਸਨ। ਕੀ ਇਹ ਸੰਭਵ ਹੈ ਕਿ ਗੁਰੂ ਜੀ ਦੇ ਸਭ ਤੋਂ ਨੇੜਲੇ ਅਤੇ ਭਰੋਸੇਯੋਗ ਸਾਥੀ, ਭਾਈ ਬਾਲਾ ਅਤੇ ਭਾਈ ਲਹਿਣਾ ਜੀ, ਲੱਗ-ਭੱਗ 10 ਸਾਲ ਇਕੱਠੇ ਰਹਿਣ ਕਰਕੇ ਵੀ ਇੱਕ ਦੂਜੇ ਨੂੰ ਨਾ ਜਾਣਦੇ ਹੋਣ? ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਜਨਮਸਾਖੀ ਪ੍ਰਮਾਣਕ ਮੰਨੀ ਜਾ ਸਕਦੀ ਹੈ?
ਸ਼੍ਰਤ ਸੁਨਿ ਬਾਲੇ ਬਾਤ, ਭੋ ਪੁਲਕਾਤ ਗਾਤ, ਅੰਗ ਨ ਸਮਾਤਿ ਚਲੋ ਤਹਾ ਤਬ ਧਾਇਕੈ।
ਖਾਤਿਕ ਦਿਵਸ ਪੁੰਨੋ, ਆਦਿ ਸੁ ਦਿਦਾਰ ਕੀਨੋ, ਕਰੀ ਕਰ ਬੰਦ ਅਭਿਬੰਦ ਸੀਸ ਨਾਇਕੈ।
ਦੇਖਤਿ ਮਗਨ ਭਯੋ ਆਵਨ ਸਫਲ ਕਿਯੋ, ਬੈਠੋ ਸੁਖ ਮਾਨ ਗੁਰ ਆਇਸ ਕੋ ਪਾਇਕੈ।
‘ਸਤਿ ਕਰਤਾਰ` ਕੋ ਉਚਾਰਿਕੈ ਬੂਝਤਿ ਪੁਨ, ਕਿਤਹੂੰ ਤੇ ਆਏ ਤੁਮ ਦੀਜੀਏ ਸੁਨਾਇਕੈ?॥ 14॥
ਜਥਾਸ਼ਕਤ ਜੋ ਭੇਟ ਥੀ ਆਗੇ ਧਰੀ ਬਨਾਇ। ਫੁਨਬਾਲਾ ਬੋਲਤਿ ਭਯੋ ਬਿਨੈ ਬਚਨ ਮਹਿ ਪਾਇ॥ 15॥
ਸ਼੍ਰੀ ਅੰਗਦ ਜੀ ਸੁਨਹੁ ਕ੍ਰਿਪਾਲਾ! ਸੰਧੂ ਗੋਤ ਨਾਮ ਮੁਹਿ ਬਾਲਾ॥
ਰਾਇ ਭੋਇ ਤਲਵੰਡੀ ਜੋਊ। ਵਤਨ ਜਨਮ ਹਮਾਰਾ ਹੈ ਸੋਊ॥ 16॥ (ਸ਼੍ਰੀ ਨਾਨਕ ਪ੍ਰਕਾਸ਼)
ਕਵੀ ਸੰਤੋਖ ਸਿੰਘ ਜੀ ਵੀ ਵਿੱਚ ਇਸ ਗਲ ਦੀ ਗਵਾਹੀ ਭਰਦੇ ਹਨ ਕਿ ਗੁਰੁ ਅੰਗਦ ਜੀ ਵੀ ਬਾਲੇ ਨੂੰ ਨਹੀਂ ਜਾਣਦੇ ਸਨ।
ਆਪ ਜੀ ਮਿਹਰਵਾਲ ਵਲੋ ਲਿਖੀ ਗਈ ‘ਵੈਸਾਖ ਸ਼ੁਦੀ ਤੀਜ’ ਦੀ ਵਿਆਖਿਆ ਬੁਹਤ ਹੀ ਅਨੋਖੇ ਤਰੀਕੇ ਨਾਲ ਕਰਦੇ ਹੋ, “ਪਰਕਾਸ਼ ਤੋਂ ਚੌਦਾਂ ਹਫਤੇ ਗਿਣੀਏ ਤਾਂ 98 ਦਿਨ ਹੋਏ। ਵਿਸਾਖ ਸ਼ੁਦੀ ਤੀਜ ਤੋਂ ਕੱਤਕ ਸ਼ੁਦੀ ਪੂਰਨਮਾਸ਼ੀ ਤਕ ਕੁਲ ਦਿਨ ਬਣਦੇ ਹਨ 186, 186+98 ਜਮਾ ਕਰੀਏ ਤਾਂ ਕੁਲ ਦਿਨ ਹੋਏ 284, 30 ਦਿਨਾਂ ਦਾ ਮਹੀਨਾ ਗਿਣੀਏ ਤਾਂ ਨਿਮਣ ਤੋਂ ਲੈਕੇ ਜਨਮ ਤਕ 9 ਮਹੀਨੇ ਅਤੇ 14 ਦਿਨ ਬਣੇ, ਜੋ ਗਰਭ ਕਿਰਿਆ ਮੁਕੱਮਲ ਹੋਣ ਲਈ ਬਿਲਕੁਲ ਸਹੀ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਮਿਹਰਬਾਨ ਵਿਸਾਖ ਸ਼ੁਦੀ ਤੀਜ ਨੂੰ ਪਰਕਾਸ਼ ਦੀ ਗੱਲ ਕਰਦਾ ਹੈ ਅਤੇ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਵਰਤਿਆ ਜਨਮ ਪੱਤਰ ਕੱਤਕ ਸ਼ੁਦੀ ਪੂਰਨਮਾਸ਼ੀ ਨੂੰ ਜਨਮ ਦੀ ਸਹੀ ਭਰਦਾ ਹੈ”। ਆਪ ਜੀ ਨੇ ਖਿੱਚ ਧੂਹ ਕਰਕੇ ਆਪਣਾ ਹਿਸਾਬ-ਕਿਤਾਬ ਤਾਂ ਸਹੀ ਕਰ ਲਿਆ ਹੈ ਪਰ ਜੇ ਮੈ ਆਪ ਜੀ ਵਲੋਂ ਪੇਸ਼ ਕੀਤੀ ਗਈ ਕਸੌਟੀ ਤੇ ਹੀ ਪਰਖ ਕਰਕੇ, ਕੱਤਕ ਦੀ ਪੂਰਨਮਾਸ਼ੀ +186 ਦਿਨ, ਗੁਰੂ ਜੀ ਦੀ ਜਨਮ ਤਾਰੀਖ ਜੇਠ ਵਦੀ 9 ਬਿਕ੍ਰਮੀ 1527 ਲਿਖ ਦੇਵਾ ਤਾਂ ਆਪ ਜੀ ਕਿਸ ਦਲੀਲ ਨਾਲ ਰੱਦ ਕਰੋਗੇ? ਬਾਕੀ ਜੋ ਆਪ ਜੀ ਨੇ ਚੌਦਾਂ ਹਫਤੇ ਵਾਲੀ ਥਿਊਰੀ ਦਾ ਜਿਕਰ ਕੀਤਾ ਹੈ ਉਹ ਵੀ ਅੱਜ ਦੀ ਟੈਕਨੋਲਜੀ ਦੀ ਕਸੌਟੀ `ਤੇ ਪੂਰੀ ਨਹੀ ਢੁਕਦੀ। ਸਪਰਮ ਅਤੇ ਅੰਡਾ ਜੀਵਤ ਹੁੰਦੇ ਹਨ। ਜਦੋਂ ਇਨ੍ਹਾਂ ਦਾ ਮੇਲ ਹੁੰਦਾ ਹੈ ਉਦੋਂ ਹੀ ਨਵੇ ਜੀਵ ਦਾ ਅਰੰਭ ਹੋ ਜਾਂਦਾ ਹੈ। ਹਾਂ! ਪੂਰਾ ਵਿਕਾਸ ਹੋਣ ਲਈ 40 ਹਫ਼ਤੇ ਜਰੂਰ ਲਗਦੇ ਹਨ। ਰੂਹਾਂ ਦਾ ਆਉਣਾ-ਜਾਣਾ ਗਰੜ ਪੁਰਾਣ ਦੀ ਦੇਣ ਹੈ।
ਸ. ਸਿੰਘ ਜੀ, ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ (ੲ) ਬਾਰੇ ਕੋਈ ਮੱਤ-ਭੇਦ ਨਹੀ ਹਨ। ਗੁਰੂ ਜੀ ਦੀ ਉਮਰ (ਸ) ਅਤੇ (ਹ) ਬਾਰੇ ਮੱਤ ਭੇਦ ਹਨ। ਜੇ ਗੁਰੂ ਜੀ ਦੀ ਕੁਲ ਆਯੂ ਤੇ ਸਾਡੀ ਸਹਿਮਤੀ ਬਣ ਜਾਵੇ ਤਾਂ ਗੁਰੂ ਜੀ ਦੇ ਜਨਮ ਦੀ ਸਹੀ ਤਾਰੀਖ ਲੱਭੀ ਜਾ ਸਕਦੀ ਹੈ।
ਸੰਮਤ ਸੱਤ੍ਰ ਪਛਾਨ, ਪੰਚ ਮਾਸ ਬੀਤੇ ਬਹੁਰ। ਸਪਤ ਦਿਨ ਪਰਵਾਨ, ਪਤਿਸ਼ਾਹੀ ਸ਼੍ਰੀ ਪ੍ਰਭੁ ਕਰੀ॥ 90॥
ਕਵੀ ਸਤੋਖ ਸਿੰਘ ਜੀ ਦੀ ਉਪ੍ਰੋਤਕ ਪੰਗਤੀ ਦੀ ਵਿਆਖਿਆ ਜੋ ਆਪ ਜੀ ਨੇ ਕੀਤੀ ਹੈ, “ਇਸ ਤਰ੍ਹਾ ਭਾਈ ਸਾਹਿਬ ਦਸ ਰਹੇ ਹਨ ਕਿ ਬਾਬਾ ਜੀ ਦੀ ਆਯੂ ਦਾ ਸਤਰਵਾਂ ਸਾਲ ਚਲ ਰਿਹਾ ਸੀ ਕਿ ਪੰਜ ਮਹੀਨੇ ਸਤ ਦਿਨ ਬੀਤਿਆਂ ਬਾਬਾ ਬਾਨਕ ਜੀ ਜੋਤੀ ਜੋਤ ਸਮਾਂ ਗਏ”। … ਜੀ, ਜੇ ਮੈ ਗਲਤ ਨਾ ਹੋਵਾਂ ਤਾਂ ਇਸ ਦਾ ਭਾਵ ਹੈ ਕਿ 69 ਸਾਲ, 5 ਮਹੀਨੇ ਅਤੇ 7 ਦਿਨ। ਹੁਣ ਜਦੋਂ ਆਪ ਜੀ ਵਲੋਂ ਲਿਖੀ ਗਈ, ਗੁਰੂ ਜੀ ਦੀ ਕੁਲ ਆਯੂ ਦਾ ਜੋਤੀ ਜੋਤ ਸਮਾਉਣ ਦੀ ਤਾਰੀਖ (ੲ) ਤੋਂ ਪਿਛਲਖੁਰੀ ਹਿਸਾਬ ਕਰੀਏ ਤਾਂ ਗੁਰੂ ਜੀ ਦੇ ਪ੍ਰਕਾਸ਼ ਦੀ ਤਾਰੀਖ ਵੈਸਾਖ ਵਦੀ 14 ਬਿਕ੍ਰਮੀ 1527 ਬਣਦੀ ਹੈ। ਮੇਰਾ ਖਿਆਲ ਹੈ ਕਿ ਆਪ ਜੀ ਵੀ ਇਸ ਤਾਰੀਖ ਨਾਲ ਸਹਿਮਤ ਨਹੀ ਹੋਵੋਗੇ। ਹੁਣ ਜੇ ਆਪਾਂ ਕਵੀ ਸੰਤੋਖ ਸਿੰਘ ਜੀ ਦੀ ਉਪ੍ਰੋਕਤ ਪੰਗਤੀ ਦੇ ਸਹੀ ਅਰਥ ਕਰ ਲਈਏ ਤਾਂ ਆਪਣਾ ਮਸਲਾ ਸੁਲਝ ਸਕਦਾ ਹੈ।
ਸੰਮਤ ਸੱਤ੍ਰ ਪਛਾਨ, ਪੰਚ ਮਾਸ ਬੀਤੇ ਬਹੁਰ। ਸਪਤ ਦਿਨ ਪਰਵਾਨ, ਪਤਿਸ਼ਾਹੀ ਸ਼੍ਰੀ ਪ੍ਰਭੁ ਕਰੀ॥ 90॥ ਕਵੀ ਜੀ ਲਿਖ ਰਹੇ ਹਨ ਕਿ 70 ਸਾਲ 5 ਮਹੀਨੇ ਅਤੇ 7 ਦਿਨ। ਗੁਰੂ ਜੀ ਨੇ ਪਾਤਸ਼ਾਹੀ ਕੀਤੀ। ਆਓ ਹੋਰ ਵਸੀਲੇ ਵੀ ਵੇਖੀਏ।
“ਸੰਮਤ 1526 ਕੱਤਕ ਦਿਨ ਗਿਆ ਅਠਾਰਾਂ 18 ਬੁਧਵਾਰ, ਪੁੰਨਿਯਾ ਸੂਦੀ ਦੁਇ ਪਹਿਰ ਅਤੇ ਇੱਕ ਘੜੀ ਰਾਤ ਗਈ। … ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਕੀਤੀ ਸੰਮਤ 1596 ਅੱਸੂ ਵਦੀ 10 ਸ੍ਰੀ ਗੁਰੂ ਨਾਨਕ ਦੇਵ ਜੀ ਸਮਾਏ (ਕੱਤਕ ਪੁਨਿਆ 21 ਕੱਤਿਕ ਸ਼ੁੱਕ੍ਰਵਾਰ ਨੂੰ ਸੀ। ਇਤਨੀ ਉਮਰ ਕੱਤਿਕ ਪੁਨਿਆ ਤੋਂ ਨਹੀ ਵੈਸਾਖ ਸੂਦੀ ਤਿਨ 19 ਵੈਸਾਖ ਤੋਂ ਪੂਰੀ ਹੂੰਦੀ ਹੈ) (ਗੁਰ ਪ੍ਰਨਾਲੀਆਂ ਪੰਨਾ 3)
ਸੱਤਰ ਬਰਸ ਅਰੁ ਸਾਤ ਦਿਨੁ ਮਾਸ ਪਾਂਚ ਜੋਇ।
ਕੀਯੋ ਰਾਜ ਨਾਨਕ ਗੁਰੁ ਭਗਿਤ ਗਯਾਨ ਹੁਤ ਹੋਇ॥ 5॥
ਪੰਦ੍ਰਾਂ ਸੈ ਛਿੱਨਵੈਂ ਬਰਖ, ਸੰਮਤ ਬਿਕ੍ਰਮ ਰਾਇ।
ਦਸਮੀ ਤਿਥਿ ਅੱਸੂ ਵਦੀ ਨਾਨਕ ਗੁਰੁ ਸਮਾਏ॥ 6॥ (ਗੁਰ ਪ੍ਰਨਾਲੀਆਂ ਪੰਨਾ 13)
ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਗੁਰੂ ਜੀ ਦੀ ਕੁਲ ਆਯੂ 70 ਸਾਲ 5 ਮਹੀਨੇ ਅਤੇ 7 ਦਿਨ ਸੀ।
ਆਓ ਹੁਣ ਆਪਣੇ ਸਵਾਲ ਦਾ ਸਹੀ ਜੁਵਾਬ ਲੱਭੀਏ;
(ੲ) ਅਤੇ (ਸ) ਨਾਲ ਜਨਮ ਤਾਰੀਖ, ਵੈਸਾਖ ਵਦੀ 14, ਵੈਸਾਖ 5, 31 ਮਾਰਚ 1470 (ਜੂਲੀਅਨ) ਦਿਨ ਸ਼ਨਿਚਰਵਾਰ।
(ੲ) ਅਤੇ (ਹ) ਨਾਲ ਜਨਮ ਤਾਰੀਖ, ਵੈਸਾਖ ਵਦੀ 4, ਵੈਸਾਖ 5, 31 ਮਾਰਚ 1469 (ਜੂਲੀਅਨ) ਦਿਨ ਸ਼ੁਕਰਵਾਰ।
ਸ. … ਸਿੰਘ ਜੀ, ਜੇ ਮੈ ਕਰਮ ਸਿੰਘ ਹਸਿਟੋਰੀਅਨ ਦਾ ਜਿਕਰ ਨਾ ਵੀ ਕਰਾ ਤਾਂ ਵੀ, ਡਾ ਕਿਰਪਾਲ ਸਿੰਘ, ਪ੍ਰਿ: ਸਤਵੀਰ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ, ਪੋ. ਸਾਹਿਬ ਸਿੰਘ, ਭਾਈ ਵੀਰ ਸਿੰਘ, ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ, ਹਰਬੰਸ ਸਿੰਘ (ਸਿੱਖ ਧਰਮ ਵਿਸ਼ਵਕੋਸ਼) ਅਤੇ ਮਿਸਟਰ ਮੈਕਾਲਫ ਆਦਿ ਸਾਰੇ ਹੀ ਵਿਦਵਾਨ ਗੁਰੂ ਜੀ ਦਾ ਜਨਮ ਵੈਸਾਖ ਦਾ ਹੀ ਸਿੱਧ ਕਰਦੇ ਹਨ। ਇਥੇ ਹੀ ਬੱਸ ਨਹੀ! ਜਨਮ ਸਾਖੀ (ਭਾਈ ਚਤਰ ਸਿੰਘ ਜੀਵਨ ਸਿੰਘ) ਦੀ ਭੁਮਿਕਾ ਵਿੱਚ ਬੁਧ ਸਿੰਘ ਰਤਨ ਜੀ ਲਿਖਦੇ ਹਨ, “ਏਸ ਦੀ ਅਸਲੀਅਤ ਜਿਥੋ ਤੱਕ ਦੇਖੀ ਜਾਂਦੀ ਹੈ ਤਾਂ ਵੈਸਾਖ ਸੁਦੀ ਤੀਜ ਦਾ ਹੀ ਜਨਮ ਦਿਨ ਸਿਧ ਹੁੰਦਾ ਹੈ ਪਰੰਤੂ ਲੌਕਿਕ ਮਰਯਾਦਾ ਦਾ ਪ੍ਰਵਾਹ ਜਿਹੜਾ ਇੱਕ ਵਾਰੀ ਪੈ ਗਿਆ ਹੈ ਏਸਦਾ ਇਕੋ ਵਾਰੀ ਪਲਟ ਜਾਣਾ ਬੁਹਤ ਮੁਸ਼ਕਿਲ ਹੈ ਤੇ ਜੇਕਰ ਕੋਈ ਇੱਕ ਅੱਧਾ ਪੁਰਖ ਹੌਸਲਾ ਕਰਕੇ ਏਸ ਦੇ ਪਰਚਾਰ ਕਰਨ ਵਾਸਤੇ ਕੋਸ਼ਸ਼ ਕਰਦਾ ਹੈ ਤਾਂ ਬਾਕੀ ਦੇ ਲੋਕ ਜਿਨ੍ਹਾਂ ਨੂੰ ਪੂਰੀ ਵਾਕਫੀਅਤ ਨਹੀਂ ਹੁੰਦੀ ਉਸਦਾ ਸਾਥ ਨਹੀ ਦੇਦੇ ਜਿਸ ਕਰਕੇ ਉਸਦੀ ਮਿਹਨਤ ਨਿਹਫਲ ਹੁੰਦੀ ਹੈ।” (ਪੰਨਾ 759)
“ਸੰਮਤ 1526 ਬਾਬਾ ਨਾਨਕੁ ਜਨਮਿਆ, ਵੈਸਾਖ ਮਾਹਿ ਤ੍ਰਿਤਿਆ, ਚਾਂਦਨੀ ਰਾਤ ਅੰਮ੍ਰਿਤ ਵੇਲੇ, ਪਹੁਰ ਰਾਤ ਰਹਿੰਦੀ ਕੁ ਜਨਮਿਆ।” (ਪੁਰਾਤਨ ਜਨਮ ਸਾਖੀ, ਸੰਪਾਦਕ ਭਾਈ ਵੀਰ ਸਿੰਘ)
Guru Nanak Sahib (the First Nanak, the founder of Sikhism) was born on 15th April, 1469 at Rai-Bhoi-di Talwandi in the present distrect of Shekhupura (Pakistan), now Nanakana Sahib. The Birthday of Guru Nanak Sahib is celebrated on 15th Kartik Puranmashi i.e. full moon day of the month Kartik. http://sgpc.net/gurus/gurunanak.asp
NĀNAK, GRUŪ (Srī Gurū Nānak Dev), founder of Sikh religion and the first of a succession of ten Gurūs …was born on Baisākh sudī 3, 1526 Bk/ 15 April 1469. This is what modern research has tended to establish although by custom his birthday is celebrated world-wide on the full-moon day in the month of Kārtik, October-November http://www.advancedcentrepunjabi.org/eos/

ਆਪ ਜੀ ਨੇ ਮਿਸ਼ਨਰੀ ਵੀਰਾਂ ਨੂੰ ‘ਮਸ਼ੀਨਰੀ’ ਲਿਖਿਆ ਹੈ। ਇਸ ਲਈ ਵੀ ਆਪ ਜੀ ਦਾ ਬੁਹਤ-ਬੁਹਤ ਧੰਨਵਾਦ।
ਸਤਿਕਾਰ ਸਹਿਤ
ਸਰਵਜੀਤ ਸਿੰਘ ਸੈਕਰਾਮੈਂਟੋ

(ਨੋਟ:- ਇਹ ਵਿਚਾਰ ਕਿਸੇ ਹੋਰ ਥਾਂ ਤੇ ਹੋਈ ਸੀ ਇਸ ਲਈ ਸੰਬੰਧਿਤ ਲਿਖਾਰੀ ਦਾ ਨਾਮ ਕੱਟ ਕੇ ਸਿਰਫ ਪਾਠਕਾਂ ਦੀ ਜਾਣਕਾਰੀ ਲਈ ਹੀ ਪਾ ਰਹੇ ਹਾਂ-ਸੰਪਾਦਕ)


(25/11/10)
ਕਿਰਪਾਲ ਸਿੰਘ ਬਠਿੰਡਾ

ਅਸੀਂ ਦਿਨ ਮਨਾਉਣਾ ਹੈ ਜਾਂ ਸਿਧਾਂਤ ਮੰਨਣਾ ਹੈ
*ਸਿਧਾਂਤ ਨੂੰ ਭੁਲਾਉਣ ਲਈ ਦਿਨਾਂ ਦਾ ਵਖਰੇਵਾਂ ਸ਼ੁਰੂ ਕਰ ਦਿੱਤਾ ਹੈ
ਔਰੰਗਜ਼ੇਬ ਦਾ ਸਰੀਰ ਬੇਸ਼ੱਕ ਖ਼ਤਮ ਹੋ ਗਿਆ ਹੈ ਪਰ ਸੋਚ ਖ਼ਤਮ ਨਹੀਂ ਹੋਈ
*ਸਿੱਖਾਂ ਨੂੰ ਚਿੜਾਉਣ ਲਈ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹੀਦੀ ਨੂੰ ਬਲੀਦਾਨ ਦਾ ਨਾਮ ਦੇਣਾ ਸ਼ੁਰੂ ਕਰ ਦਿੱਤਾ ਹੈ
*ਸਾਰਿਆਂ ਨੂੰ ਮੁਸਲਮਾਨ ਬਣਾਉਣ ਦੀ ਜਿਹੜੀ ਸੋਚ ਔਰੰਗਜ਼ੇਬ ਦੀ ਸੀ ਅੱਜ ਦੇ ਰਾਜ ਕਰਨ ਵਾਲਿਆਂ ਦੀ ਪਾਰਟੀ ਬੇਸ਼ੱਕ ਕੋਈ ਵੀ ਹੋਵੇ, ਸੋਚ ਔਰੰਗਜ਼ੇਬ ਵਾਲੀ ਹੀ ਹੈ।
*ਸਿੱਖ ਹੋਣ ਦੇ ਨਾਤੇ ਸ: ਸਰਨਾ ਹੀ ਆਪਣਾ ਫ਼ਰਜ਼ ਪਛਾਨਣ ਤੇ ਯੂਐੱਨਓ ਕੋਲ ਪਹੁੰਚ ਕਰ ਕੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਜ਼ਮੀਰ ਦੀ ਅਜ਼ਾਦੀ ਦਿਵਸ ਦੇ ਤੌਰ `ਤੇ ਮਨਾਉਣ ਲਈ ਮਤਾ ਪਾਸ ਕਰਵਾਉਣ: ਗਿਆਨੀ ਅਲਵਰ
ਬਠਿੰਡਾ, 25 ਨਵੰਬਰ (ਕਿਰਪਾਲ ਸਿੰਘ): ਅਸੀਂ ਦਿਨ ਮੰਨਾਉਣਾ ਹੈ ਜਾਂ ਸਿਧਾਂਤ ਮੰਨਣਾ ਹੈ। ਜੇ ਸਿਧਾਂਤ ਮੰਨਣਾ ਹੈ ਤਾਂ ਬੇਸ਼ੱਕ ਹਰ ਰੋਜ ਹੀ ਦਿਨ ਮਨਾ ਲਏ ਜਾਣ ਪਰ ਬਿਨਾਂ ਸਿਧਾਂਤ ਤੋਂ ਦਿਨ ਮਨਾਉਣ ਦਾ ਵੀ ਕੋਈ ਲਾਭ ਨਹੀਂ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਲੜੀਵਾਰ ਕਥਾ ਦੌਰਾਨ ਅੱਜ ਕਥਾਵਾਚਕ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਮਨਾਉਣ ਦਾ ਮਨੋਰਥ ਹੁੰਦਾ ਹੈ ਕਿ ਉਸ ਵਿੱਚ ਪ੍ਰਗਟ ਕੀਤੇ ਗਏ ਸਿਧਾਂਤ ਨੂੰ ਸਮਝ ਕੇ ਦ੍ਰਿੜਤਾ ਨਾਲ ਮੰਨਣ ਦਾ ਪ੍ਰਣ ਕੀਤਾ ਜਾਵੇ। ਪਰ ਅੱਜ ਸਿਧਾਂਤ ਨੂੰ ਭੁੱਲਣ ਵਾਲਿਆਂ ਨੇ ਦਿਨਾਂ ਦਾ ਵਖਰੇਵਾਂ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਸਿਧਾਂਤ ਦੀ ਕੋਈ ਗੱਲ ਹੀ ਨਾ ਕਰੇ ਅਤੇ ਕਿਹੜੇ ਦਿਨ ਮਨਾਉਣਾ ਹੈ, ਇਸ ਵਿਵਾਦ ਵਿੱਚ ਹੀ ਉਲਝ ਕੇ ਰਿਹਾ ਜਾਵੇ। ਉਨ੍ਹਾਂ ਕਿਹਾ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹੀਦੀ ਮੱਘਰ ਸੁਦੀ 5, 11 ਮੱਘਰ 1732 ਬਿਕ੍ਰਮੀ ਮੁਤਾਬਿਕ 11 ਨਵੰਬਰ 1675, ਦਿਨ ਵੀਰਵਾਰ ਨੂੰ ਹੋਈ ਸੀ ਅਤੇ ਹੁਣ ਇਹ ਤਿੰਨੇ ਤਰੀਕਾਂ ਅਤੇ ਦਿਨ ਕਦੀ ਵੀ ਇਕੱਠੇ ਨਹੀਂ ਆਉਣਗੇ। ਪਹਿਲਾਂ ਇਹ ਸ਼ਹੀਦੀ ਗੁਰਪੁਰਬ ਮੱਘਰ ਸੁਦੀ 5 ਨੂੰ ਮਨਾਇਆ ਜਾਂਦਾ ਹੋਣ ਕਰਕੇ ਕਾਫੀ ਅੱਗੇ ਪਿੱਛੇ ਆਉਂਦਾ ਰਹਿੰਦਾ ਸੀ ਇਸ ਲਈ ਸ: ਪਾਲ ਸਿੰਘ ਪੁਰੇਵਾਲ ਨੇ ਬੜੀ ਮਿਹਨਤ ਨਾਲ 2003 ਵਿੱਚ ਲਾਗੂ ਹੋਏ ਨਾਨਕਸ਼ਾਹੀ (ਸੂਰਜੀ) ਕੈਲੰਡਰ ਮੁਤਾਬਿਕ 11 ਮੱਘਰ ਅਤੇ 24 ਨਵੰਬਰ ਇਸ ਤਰ੍ਹਾਂ ਜੋੜ ਦਿੱਤੇ ਕਿ ਆਉਣ ਵਾਲੇ ਸਾਲਾਂ ਵਿੱਚ ਹਮੇਸ਼ਾਂ ਹਮੇਸ਼ਾਂ ਲਈ ਇਹ ਇਕੱਠੇ ਆਉਣਗੇ ਇਸ ਲਈ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਇਹ ਦਿਨ ਨਿਸਚਿਤ ਕਰ ਦਿੱਤਾ ਗਿਆ। ਪਰ ਸਿਧਾਂਤ ਨੂੰ ਭੁੱਲਣ ਵਾਲਿਆਂ ਨੇ ਪਹਿਲਾਂ ਮਾਰਚ 2010 ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਬਿਕ੍ਰਮੀ ਸੰਮਤ ਅਤੇ ਸਦੀਆਂ ਵਦੀਆਂ ਨਾਲ ਜੋੜ ਕੇ ਦਿਨਾਂ ਦੇ ਭੁਲੇਖੇ ਖੜ੍ਹੇ ਕੀਤੇ ਅਤੇ ਫਿਰ ਆਪਣੇ ਹੀ ਵਲੋਂ ਲਾਗੂ ਕੀਤੇ ਕੈਲੰਡਰ ਵਿੱਚ 24 ਨਵੰਬਰ ਨੂੰ ਨਿਸਚਿਤ ਕੀਤਾ ਸ਼ਹੀਦੀ ਦਿਹਾੜਾ, 5 ਨਵੰਬਰ ਨੂੰ ਕੀਤੇ ਐਲਾਨ ਰਾਹੀਂ ਬਦਲ ਕੇ 10 ਦਸੰਬਰ ਕਰ ਦਿੱਤਾ ਤਾ ਕਿ ਕਿਸ ਦਿਨ ਮਨਾਉਣਾ ਹੈ ਅਤੇ ਕਿਸ ਦਿਨ ਨਹੀਂ ਮਨਾਉਣਾ ਦੇ ਵਿਵਾਦ `ਚ ਹੀ ਉਲਝ ਕੇ ਸਿਧਾਂਤ ਨੂੰ ਭੁਲਾਇਆ ਜਾ ਸਕੇ। ਗਿਆਨੀ ਅਲਵਰ ਨੇ ਕਿਹਾ ਕਿ ਗੁਰੂ ਤੇਗ ਬਹਾਦੁਰ ਸਾਹਿਬ ਜੀ ਵਲੋਂ ਸ਼ਹੀਦੀ ਦੇਣ ਪਿੱਛੇ ਜੋ ਸਿਧਾਂਤ ਸੀ ਉਹ ਸੀ ਮਨੁੱਖੀ ਅਧਿਕਾਰਾਂ ਦੀ ਅਜ਼ਾਦੀ ਅਤੇ ਆਪਣੀ ਜ਼ਮੀਰ ਅਨੁਸਾਰ ਧਰਮ ਅਪਨਾਉਣ ਦੀ ਅਜ਼ਾਦੀ ਦਾ ਹੱਕ ਹਰ ਵਿਅਕਤੀ ਨੂੰ ਦਿਵਾਉਣ ਲਈ ਜੇ ਆਪਣਾ ਸਿਰ ਵੀ ਦੇਣਾ ਪਵੇ ਤਾਂ ਪਿੱਛੇ ਨਹੀਂ ਹਟਣਾ। ਪਰ ਕੀ ਅੱਜ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮਨਾਉਣ ਵਾਲਿਆਂ ਵਿੱਚ ਜ਼ਮੀਰ ਦੀ ਅਜ਼ਾਦੀ ਦਾ ਇਹ ਹੱਕ ਲੈਣ ਜਾਂ ਦੂਸਰਿਆਂ ਨੂੰ ਦਿਵਾਉਣ ਲਈ ਕੁਰਬਾਨੀ ਕਰਨ ਦੀ ਇਹ ਦ੍ਰਿੜਤਾ ਹੈ ਜਾਂ ਕੋਈ ਇਸ ਦੀ ਗੱਲ ਕਰਨ ਨੂੰ ਵੀ ਤਿਆਰ ਹੈ? ਉਨ੍ਹਾਂ ਕਿਹਾ ਸਿਧਾਂਤ ਨੂੰ ਭੁੱਲ ਕੇ ਕੇਵਲ ਦਿਨ ਮਨਾਉਣ ਵਾਲੇ ਇਤਿਹਾਸ ਤੋਂ ਸੇਧ ਲੈਣ ਦੀ ਥਾਂ ਇਤਿਹਾਸ ਨੂੰ ਹੀ ਬਦਲਣ `ਤੇ ਤੁਲੇ ਹੋਏ ਹਨ। ਜਿਨ੍ਹਾਂ ਨੂੰ ਧਾਰਮਿਕ ਅਜ਼ਾਦੀ ਦਿਵਾਉਣ ਲਈ ਗੁਰੂ ਸਾਹਿਬ ਜੀ ਨੇ ਮਹਾਨ ਅਤੇ ਅਦੁਤੀ ਸ਼ਹਾਦਤ ਦਿੱਤੀ ਉਨ੍ਹਾਂ ਨੇ ਗੁਰੂ ਸਹਿਬ ਜੀ ਅਤੇ ਸਿੱਖਾਂ ਦਾ ਸ਼ੁਕਰਗੁਜ਼ਾਰ ਹੋਣ ਦੀ ਥਾਂ ਗਲਤ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਗੁਰੂ ਤੇਗ ਬਹਾਦੁਰ ਜੀ ਸਿੱਖਾਂ ਦੇ ਨਹੀਂ ਹਿੰਦੂਆਂ ਦੇ ਹੀ ਗੁਰੂ ਸਨ ਇਸੇ ਲਈ ਤਾਂ ਉਨ੍ਹਾਂ ਹਿੰਦੂਆਂ ਦੇ ਧਾਰਮਿਕ ਚਿੰਨ੍ਹ ਤਿਲਕ ਜੰਝੂ ਦੀ ਰਾਖੀ ਲਈ ਬਲੀਦਾਨ ਦਿੱਤਾ। ਗਿਆਨੀ ਅਲਵਰ ਨੇ ਕਿਹਾ ਕਿ ਬਲੀਦਾਨ ਸ਼ਬਦ ਸਿੱਖਾਂ ਨੂੰ ਚਿੜਾਉਣ ਲਈ ਵਰਤਿਆ ਜਾ ਰਿਹਾ ਹੈ ਕਿਉਂਕਿ ਹਿੰਦੂ ਧਰਮ ਵਿੱਚ ਬਲੀ ਤਾਂ ਬੱਕਰਿਆਂ ਅਤੇ ਪਸ਼ੂਆਂ ਦੀ ਦਿੱਤੀ ਜਾਂਦੀ ਹੈ। ਕੋਈ ਵੀ ਜਾਨਵਰ ਆਪਣੀ ਮਰਜ਼ੀ ਨਾਲ ਬਲੀ ਨਹੀਂ ਦਿੰਦਾ ਸਗੋਂ ਆਪਣੇ ਸੁਅਰਥ ਸਿੱਧ ਕਰਨ ਲਈ ਦੂਸਰੇ ਮਨੁਖ ਉਨ੍ਹਾਂ ਦੀ ਜ਼ਬਰਦਸਤੀ ਬਲੀ ਦਿੰਦੇ ਹਨ ਅਤੇ ਬਲੀ ਦੇਣ ਪਿਛੋਂ ਆਪ ਹੀ ਉਸ ਦੇ ਮਾਸ ਨੂੰ ਖਾ ਜਾਂਦੇ ਹਨ ਪਰ ਸਿੱਖ ਧਰਮ ਵਿੱਚ ਬਲੀ ਦੇਣ ਨੂੰ ਜਾਇਜ਼ ਨਹੀਂ ਮੰਨਿਆ ਗਿਆ ਇੱਥੇ ਤਾਂ ਸਗੋਂ ਦੂਸਰਿਆਂ ਦੇ ਹਿੱਤਾਂ ਦੀ ਲਈ, ਮਨੁੱਖੀ ਅਧਿਕਾਰ ਅਤੇ ਧਾਰਮਿਕ ਅਜ਼ਾਦੀ ਲਈ ਸ਼ਹਾਦਤ ਦੇਣ ਦਾ ਸਿਧਾਂਤ ਹੈ। ਸ਼ਹਾਦਤ ਦਾ ਅਰਥ ਬਲੀ ਦੇਣਾ ਨਹੀਂ ਬਲਕਿ ਗਵਾਹੀ ਦੇਣਾ ਹੈ। ਤਿਲਕ ਜੰਝੂ ਵਿੱਚ ਕੋਈ ਵਿਸ਼ਵਾਸ਼ ਨਾ ਹੋਣ ਦੇ ਬਾਵਯੂਦ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਹਿੰਦੂਆਂ ਨੂੰ ਧਾਰਮਿਕ ਅਜ਼ਾਦੀ ਦਿਵਾਉਣ ਲਈ ਆਪਣੀ ਅਤੇ ਆਪਣੇ ਤਿੰਨ ਪਿਆਰੇ ਸਿੱਖਾਂ ਦੀ ਸ਼ਹਾਦਤ ਦੇ ਕੇ ਇਸ ਸਿਧਾਂਤ `ਤੇ ਪਹਿਰਾ ਦੇਣ ਦੀ ਗਵਾਹੀ ਦਿੱਤੀ ਸੀ ਪਰ ਜਿਨ੍ਹਾਂ ਲਈ ਸ਼ਹਾਦਤ ਦਿੱਤੀ, ਉਹ ਹੀ ਅੱਜ ਸਿੱਖਾਂ ਦੀ ਧਾਰਮਿਕ ਅਜ਼ਾਦੀ ਖੋਹਣ `ਤੇ ਤੁਲੇ ਹੋਏ ਹਨ। ਗਿਆਨੀ ਅਲਵਰ ਨੇ ਕਿਹਾ ਕਿ ਬੇਸ਼ੱਕ ਅੱਜ ਔਰੰਗਜ਼ੇਬ ਸਰੀਰਕ ਤੌਰ `ਤੇ ਖ਼ਤਮ ਹੋ ਚੁੱਕਾ ਹੈ ਪਰ ਸੋਚ ਖ਼ਤਮ ਨਹੀਂ ਹੋਈ। ਰਾਜਾ ਹੋਣ ਦੇ ਨਾਤੇ ਸਾਰਿਆਂ ਨੂੰ ਮੁਸਲਮਾਨ ਬਣਾਉਣ ਦੀ ਜਿਹੜੀ ਸੋਚ ਔਰੰਗਜ਼ੇਬ ਦੀ ਸੀ ਅੱਜ ਦੇ ਰਾਜ ਕਰਨ ਵਾਲਿਆਂ ਦੀ ਪਾਰਟੀ ਬੇਸ਼ੱਕ ਕੋਈ ਵੀ ਹੋਵੇ, ਸੋਚ ਔਰੰਗਜ਼ੇਬ ਵਾਲੀ ਹੀ ਹੈ। ਉਨ੍ਹਾਂ ਕਿਹਾ ਕਿ ‘ਸਿੱਖ ਹਿੰਦੂ ਹੀ ਹਨ’ ਅਤੇ ‘ਹਿੰਦੀ ਹਿੰਦੂ ਹਿੰਦੁਸਤਾਨ’ ਦਾ ਨਾਰ੍ਹਾ ਲਾਉਣ ਵਾਲਿਆਂ ਦੀ ਸੋਚ ਔਰੰਗਜ਼ੇਬ ਨਾਲੋਂ ਵੱਖਰੀ ਨਹੀਂ ਹੈ। ਉਨ੍ਹਾਂ ਕਿਹਾ ਜੇ ਹਿੰਦੁਸਤਾਨ ਦੇ ਆਗੂਆਂ ਵਿੱਚ ਥੋੜ੍ਹੀ ਜਿੰਨੀ ਵੀ ਜ਼ਮੀਰ ਅਤੇ ਈਮਾਨਦਾਰੀ ਹੁੰਦੀ ਤਾਂ ਜਿੱਥੇ ਚਿਲਡਰਨਜ਼ ਡੇ, ਵੁਮੈਨਜ਼ ਡੇ, ਮਦਰਜ਼ ਡੇ, ਫਾਦਰਜ਼ ਡੇ, ਲੇਬਰਜ਼ ਡੇ ਆਦਿਕ ਅਨੇਕਾਂ ਹੋਰ ਦਿਨ ਮਨਾਏ ਜਾਂਦੇ ਹਨ ਉੱਥੇ ਯੂਐੱਨਓ ਤੋਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਮਨੁੱਖੀ ਅਧਿਕਾਰਾਂ ਅਤੇ ਜ਼ਮੀਰ ਦੀ ਅਜ਼ਾਦੀ ਦੇ ਦਿਨ ਵਜੋਂ ਮਨਾਉਣ ਦਾ ਮਤਾ ਪਾਸ ਕਰਵਾਇਆ ਜਾਂਦਾ। ਪਰ ਇਸ ਦੇਸ਼ ਦੇ ਰਾਜਸੀ ਆਗੂ ਤਾਂ ਇਤਨੇ ਬੇਈਮਾਨ ਹੋ ਗਏ ਹਨ ਕਿ ਗੰਦੀ ਰਾਜਨੀਤੀ ਕਰਦੇ ਹੋਏ ਮਰਨ ਵਾਲੇ ਰਾਜਸੀ ਆਗੂ ਦੀ ਸਮਾਧੀ ਲਈ ਤਾਂ ਸਰਕਾਰ ਵਲੋਂ ਕਰੋੜਾਂ ਰੁਪਏ ਦੀ ਜ਼ਮੀਨ ਮੁਫ਼ਤ ਵਿੱਚ ਦੇ ਦਿੱਤੀ ਜਾਂਦੀ ਹੈ ਪਰ ਜਿਨ੍ਹਾਂ ਸਿੱਖਾਂ ਅਤੇ ਗੁਰੂ ਸਾਹਿਬਾਨ ਨੇ ਇਨ੍ਹਾਂ ਦੇ ਧਰਮ ਦੀ ਰਾਖੀ ਅਤੇ ਅਜ਼ਾਦੀ ਲਈ ਆਪਣੀ ਸ਼ਹਾਦਤ ਦਿੱਤੀ ਉਨ੍ਹਾਂ ਦੀ ਯਾਦਗਾਰ ਬਣਾਉਣ ਲਈ ਸਿੱਖਾਂ ਨੂੰ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਰੁਪਈਆ ਰੁਪਈਆ ਦੇ ਕੇ ਕਰੋੜਾਂ ਰੁਪਏ ਦੀ ਜ਼ਮੀਨ ਮੁੱਲ ਖਰੀਦਣੀ ਪਈ ਹੈ। ਗਿਆਨੀ ਅਲਵਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਨੂੰ ਅਪੀਲ ਕੀਤੀ ਕਿ ਸਿੱਖ ਹੋਣ ਦੇ ਨਾਤੇ ਉਹ ਹੀ ਆਪਣਾ ਫ਼ਰਜ਼ ਪਛਾਨਣ ਤੇ ਯੂਐੱਨਓ ਕੋਲ ਪਹੁੰਚ ਕਰ ਕੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਜ਼ਮੀਰ ਦੀ ਅਜ਼ਾਦੀ ਦਿਵਸ ਦੇ ਤੌਰ `ਤੇ ਮਨਾਉਣ ਲਈ ਮਤਾ ਪਾਸ ਕਰਵਾਉਣ।


(24/11/10)
ਸਰਵਜੀਤ ਸਿੰਘ

ਕਿਰਪਾਲ ਸਿੰਘ ਬਠਿੰਡਾ ਜੀ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।

ਨਿਮਰਤਾ ਸਹਿਤ ਬੇਨਤੀ ਹੈ ਕਿ ਮੈ ‘ਸਿੱਖ ਮਾਰਗ’ ਨਾਲ ਇਸ ਦੇ ਅਰੰਭ ਤੋਂ ਹੀ ਜੁੜਿਆ ਹੋਇਆ ਹਾਂ। ਜੇ ਮੈ ਸੱਚ ਕਹਾਂ ਤਾਂ, ਮੈ ਕਾਗਜ ਕਾਲੇ ਕਰਨੇ ਵੀ ਇਥੇ ਹੀ ਸਿੱਖੇ ਹਨ। ਧੰਨਵਾਦੀ ਹਾਂ ਸ. ਮੱਖਣ ਸਿੰਘ ਜੀ ਦਾ ਜੋ ਪਹਿਲਾ-ਪਹਿਲ ਮੇਰੇ ਪੱਤਰਾਂ ਨੂੰ ਸੋਧਕੇ ਪੋਸਟ ਕਰਦੇ ਰਹੇ ਹਨ। ਇਸ ਦਾ ਪੁਰਾਣਾ ਪਾਠਕ ਹੋਣ ਦੇ ਨਾਤੇ ਮੈ ਇਸ ਮੰਚ ਤੇ ਆਏ ਸਾਰੇ ਉਤਾਰ੍ਹ-ਚੜ੍ਹਾ ਬੁਹਤ ਹੀ ਨੇੜਿਓ ਵੇਖੇ ਹਨ। ਇਕ ਸਮਾਂ ਅਜੇਹਾ ਵੀ ਆਇਆ ਸੀ ਜਦੋਂ ਕੁਝ ਪ੍ਰੋਫੈਸਰਾਂ ਵਲੋਂ ਫ਼ਰਜੀ ਨਾਮਾਂ ਤੇ ਪੱਤਰ ਵੀ ਲਿਖੇ ਗਏ ਸਨ।
ਅੱਜ, ਆਪ ਜੀ ਦੇ ਨਾਮ ਪੱਤਰ ਲਿਖਣ ਦਾ ਇਕ ਕਾਰਨ ਤਾਂ ਇਹ ਹੈ ਕਿ ਆਪ ਨੇ ਆਪਣਾ 22 ਨਵੰਬਰ ਦਾ ਪੱਤਰ ਪਾਠਕਾਂ ਨੂੰ ਸਬੋਧਨ ਕਰਕੇ ਲਿਖਿਆ ਹੈ ਅਤੇ ਦੂਜਾਂ ਕਾਰਨ ਇਹ ਹੈ ਕਿ ਇਹ ਪੱਤਰ ‘ਸੱਚ ਦੀ ਪਟਾਰੀ’ (?) ਤੇ ਵੀ ਪੜ੍ਹਿਆ ਹੈ। ਸਿੱਖ ਮਾਰਗ `ਤੇ ਛਪੇ ਆਪ ਜੀ ਦੇ ਸਾਰੇ ਪੱਤਰਾਂ ਦਾ ਤੱਤ ਸਾਰ ਇਹ ਹੈ ਕਿ ਜੋਗਿੰਦਰ ਸਿੰਘ ਸਪੋਕਸਮੈਂਨ ਬੁਹਤ ਮਾੜਾ ਹੈ, ਇੰਦਰ ਸਿੰਘ ਘੱਗਾ ਅਤੇ ਗੁਰਚਰਨ ਸਿੰਘ ਜਿਉਣਵਾਲਾ ਉਸ ਤੋਂ ਵੀ ਮਾੜੇ ਹਨ। ਦਲਜੀਤ ਸਿੰਘ ਹੋਠੀ ਤਾਂ ਸਾਰਿਆਂ ਤੋਂ ਹੀ ਮਾੜਾ ਹੈ। ਜਿਹੜਾ, “ਤਿਨ ਕੁ ਮਹੀਨੇ ਪੁਰਾਣੀਆਂ ਗੱਲਾਂ” ਨੂੰ ਮੁੜ ਚੇਤੇ ਕਰਾਈ ਜਾਂਦਾ ਹੈ। ਵੀਰ ਜੀ ਬੇਨਤੀ ਹੈ ਕਿ ਇਥੋਂ ਤਾਈ ਤਾਂ ਸਾਨੂੰ ਸਮਝ ਆ ਗਈ ਹੈ। ਜੇ ਆਪ ਜੀ ਦਾ ਏਜੰਡਾ ਸਿਰਫ਼ ਏਨਾ ਹੀ ਸੀ ਤਾਂ ਮੇਰਾ ਖਿਆਲ ਹੈ ਕਿ ਉਹ ਪੂਰਾ ਹੋ ਚੁੱਕਾ ਹੈ। ਹੁਣ ਜੇ ਆਪ ਜੀ ਠੀਕ ਸਮਝੋਂ ਤਾਂ ਅੱਗੇ ਤੁਰ ਸਕਦੇ ਹੋ।
ਮੈ ਆਪ ਜੀ ਨਾਲ ਪੂਰੀ ਤਰਾਂ ਸਹਿਮਤ ਹਾਂ ਕਿ ਦਲਜੀਤ ਸਿੰਘ ਹੋਠੀ ਨੂੰ “ਤਿਨ ਕੁ ਮਹੀਨੇ ਪੁਰਾਣੀਆਂ ਗੱਲਾਂ” ਮੁੜ-ਮੁੜ ਚੇਤੇ ਨਹੀ ਕਰਵਾਉਣੀਆਂ ਚਾਹੀਦੀਆਂ ਪਰ ਸਤਿਕਾਰ ਯੋਗ ਪੱਤਰਕਾਰ ਜੀਓ, ਆਪ ਜੀ, ਉਹ ਗੱਲਾਂ, ਜੋ ਇੰਦਰ ਸਿੰਘ ਘੱਗਾ ਅਤੇ ਗੁਰਚਰਨ ਸਿੰਘ ਜਿਉਣਵਾਲਾ ਨੇ ਆਪ ਨਾਲ, ਆਪ ਦੇ ਘਰ ਕੀਤੀਆ ਸਨ, ਉਂਨ੍ਹਾਂ ਗੱਲਾਂ ਦਾ ਸਿੱਖ ਮਾਰਗ ਦੇ ਪਾਠਕਾਂ ਦਾ ਨਾਲ ਵੀ ਕੋਈ ਸਬੰਧ ਨਹੀ ਹੈ ਪਰ ਆਪ ਜੀ ਮੁੜ-ਮੁੜ ਉਨ੍ਹਾਂ ਗੱਲਾਂ ਦਾ ਦੁਹਰਾਉ ਕਰ ਰਹੇ ਹੋ। ਆਪ ਨੂੰ ਦੂਜਿਆ ਵਲੋਂ ਵੈੱਬਸਾਈਟਾਂ `ਤੇ ਪਾਇਆ ਜਾਂਦਾ ਘਸਮਾਣ ਤਾਂ ਦਿਖਾਈ ਦਿੰਦਾਂ ਹੈ ਪਰ ਆਪ ਵਲੋਂ ਆਪਣੇ ਪੱਤਰ ਨੂੰ ਅਖਬਾਰ ``ਚ ਛਪਾਉਣ (ਨਵੰਬਰ 24, ਪੰਨਾ 3) ਦਾ ਕੀ ਕਾਰਨ ਹੈ? ਅਖਬਾਰ ਵੀ ਅਜੇਹੀ ਜੋ ਸੰਪਾਦਕੀ ਵੀ ਇਕ ਹੋਰ ਅਖਬਾਰ `ਵਿਚੋਂ ਕਾਪੀ ਕਰਕੇ ਹੀ ਛਾਪਦੀ ਹੈ? (ਨਵੰਬਰ 17, 18 ਅਤੇ 19)
ਕਿਰਪਾਲ ਸਿੰਘ ਬਠਿੰਡਾ ਜੀ, ਸਾਧ ਬਾਬੇ ਬੁਹਤ ਹਨ ਸਾਡੇ ਨੁਕਸ ਕੱਢਣ ਵਾਲੇ, ਇਹ ਕੰਮ ਉਨ੍ਹਾਂ ਨੂੰ ਹੀ ਕਰਨ ਦਿਓ। ਆਓ, ਆਪਾਂ ਕੋਈ ੳਸਾਰੂ ਕਾਰਜ ਅਰੰਭ ਕਰਈਏ। ਇਹ ਜਰੂਰੀ ਨਹੀ ਕਿ ਆਪਾਂ ਇਕ ਦੂਜੇ ਨਾਲ 100% ਸਹਿਮਤ ਹੋਈਏ। ਆਪਣੀ ਸਾਰਿਆ ਦੀ ਮੰਜਲ ਇਕ ਹੈ। ਹਰ ਵਿਅਕਤੀ ਆਪੋ ਆਪਣੀ ਸਮਰੱਥਾਂ ਨਾਲ ਮੰਜਲ ਵੱਲ ਵੱਧ ਰਿਹਾ ਹੈ। ਫ਼ਰਕ ਸਿਰਫ਼ ਇਹ ਹੈ ਕਿ ਜਿੱਥੇ ਬੁਹਤੇ ਵਿਦਵਾਨ ਮਾਸਟਰ ਦੀ ਡਿਗਰੀ ਕਰ ਚੁੱਕੇ ਹਨ ਉਥੇ ਸਾਡੇ ਵਰਗੇ ਦੂਜੀ-ਤੀਜੀ ਜਮਾਤ ਦੇ ਵਿਦਿਆਰਥੀ ਵੀ ਇਕ ਕਾਫ਼ਲੇ `ਚ ਸ਼ਾਮਲ ਹਨ। ਗੁਰਮੁਖ ਪਿਆਰਿਓ ਸਾਰਿਆ ਨੂੰ ਨਾਲ ਲੈਕੇ ਚਲੋ। ਕੋਈ ਨਵਾ ਵਿਸ਼ਾ ਲਿਆਓ ਤਾਂ ਜੋਂ ਆਪਾ ਸਾਰੇ ਆਪਣੇ ਮੱਤ-ਭੇਦ ਭੁਲਾ ਕੇ ਕੋਈ ਉਸਾਰੂ ਵਿਚਾਰ ਚਰਚਾ ਕਰ ਸਕੀਏ ਅਤੇ ਕਿਸੇ ਨਤੀਜੇ ਤੇ ਪੁਜ ਸਕੀਏ।
ਆਦਰ ਸਹਿਤ
ਸਰਵਜੀਤ ਸਿੰਘ


(24/11/10)
ਡਾ ਗੁਰਮੀਤ ਸਿੰਘ ਬਰਸਾਲ ( ਕੈਲੇਫੋਰਨੀਆਂ)

ਗੁਰੂ ਪੰਥ
“ਗੁਰੂ” ਪੰਥ ਦੀ ਜਿਹਨਾਂ ਨੂੰ ਜਾਚ ਨਾਂਹੀ ,
“ਪੰਥ” “ਗੁਰੂ” ਤੋਂ ਵੱਡਾ ੳਹ ਰੱਟਦੇ ਨੇ ।
ਅਪਣੇ ਆਪ ਨੂੰ “ਪੰਥ” ਅਖਵਾਕੇ ੳਹ ,
ਮੁੱਲ ਗੁਰੂ ਦੀ ਆੜ ਦਾ ਵੱਟਦੇ ਨੇ ।
“ਗੁਰੂ ਬੀਹ ਵਿਸਵੇ ਅਸੀਂ ਇੱਕੀ ਵਿਸਵੇ ,
ਗੁਰੂ ਸਾਡੇ ਤੋਂ ਵਧਕੇ ਨਹੀਂ ਹੋ ਸਕਦਾ” ;
ਗੁਰ-ਸਿਧਾਂਤ ਵਿਸਾਰਦੇ ਆਖ ਏਦਾਂ ,
ਨਾਲੇ ਡੇਰਿਆਂ ਦੇ ਗੇੜੇ ਕੱਟਦੇ ਨੇ ।।
ਡਾ ਗੁਰਮੀਤ ਸਿੰਘ ਬਰਸਾਲ ( ਕੈਲੇਫੋਰਨੀਆਂ)


(24/11/10)
ਬਸੰਤ ਕੌਰ ਫਰੀਦਾਬਾਦ/ਸਤਨਾਮ ਕੌਰ ਫਰੀਦਾਬਾਦ

ਕੋਠੇ `ਤੇ ਰਹਿਣ ਵਾਲੀਆਂ ਬੀਬੀਆਂ ਵੀ ਸੁੰਦਰਤਾ ਨਾਲ ਲਿਬਰੇਜ਼ ਹੁੰਦੀਆਂ ਹਨ ਪਰ ਉਨ੍ਹਾਂ ਨੂੰ ਆਪਣੇ ਘਰ ਪਤਨੀ ਦੀ ਥਾਂ ਨਹੀਂ ਰੱਖ ਲਿਆ ਜਾਂਦਾ

ਅਖੌਤੀ ਦਸਮ ਗ੍ਰੰਥ ਅਸ਼ਲੀਲਤਾ ਨਾਲ ਭਰਪੂਰ ਕਵਿਤਾਵਾਂ ਦਾ ਨਮੂਨਾ ਹੈ ਇਸ ਨੂੰ ਦਸਮ ਪਿਤਾ ਦੇ ਨਾਂ ਨਾਲ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਦਾਗ ਨਾ ਲਾਇਆ ਜਾਵੇ: ਸ. ਉਪਕਾਰ ਸਿੰਘ

ਪਿੰਡ ਸੰਧਾਰਸੀ ਵਿੱਚ ਭਗੌਤੀ ਦਾ ਪੱਲਾ ਛੱਡ ਕੇ ਅਕਾਲਪੁਰਖ ਅੱਗੇ ਅਰਦਾਸ ਕਰਣ ਵਾਲੇ ਸਿੱਖਾਂ ਦੀ ਰੱਜ ਕੇ ਸ਼ਲਾਘਾ

(24 ਨਵੰਬਰ 2010, ਬਸੰਤ ਕੌਰ ਫਰੀਦਾਬਾਦ)


ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕਨਵੀਨਰ ਸ. ਉਪਕਾਰ ਸਿੰਘ ਨੇ ਫ਼ਰੀਦਾਬਾਦ ਕੀਤੇ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਭਾਈ ਕਾਨ੍ਹ ਸਿੰਘ ਨਾਭਾ ਦੀ ਜਨਮ ਸ਼ਤਾਬਦੀ ਸਮੇਂ ਸੈਮੀਨਾਰ ਮੌਕੇ ਪੁੱਜੇ ਸਿੱਖਿਆ ਮੰਤਰੀ ਸੇਵਾ ਸਿੰਘ ਸ਼ੇਖਵਾਂ ਦੇ ਬਿਆਨ ਦਸਮ ਗ੍ਰੰਥ ਸੁੰਦਰ ਕਵਿਤਾਵਾਂ ਦਾ ਨਮੂਨਾ ਦੇ ਪ੍ਰਤੀਕਰਮ ਵੱਜੋਂ ਕਹੇ। ਉਨ੍ਹਾਂ ਕਿਹਾ ਕਿ ਸ਼ੇਖਵਾਂ ਜੀ ਨੂੰ ਅਸ਼ਲੀਲਤਾ ਨਾਲ ਭਰਪੂਰ ਪੁਸਤਕ ਦੀ ਵਡਿਆਈ ਗਾਉਂਦੇ ਹੋਏ ਜ਼ਰਾ ਆਪਣੇ ਜਿੰਮੇਵਾਰੀ ਵਾਲੇ ਅਹੁਦੇ ਵੱਲ ਵੀ ਵੇਖਣਾ ਚਾਹੀਦਾ ਹੈ ਕਿੳਂਕਿ ਜੇਕਰ ਸਿੱਖਿਆ ਮੰਤਰੀ ਹੀ ਅਸ਼ਲੀਲ ਸਾਹਿਤ ਨੂੰ ਸੁੰਦਰ ਕਵਿਤਾ ਦਾ ਨਮੂਨਾ ਆਖਣਗੇ ਤਾਂ ਸਮਾਜ ਵਿੱਚ ਆਦਰਸ਼ਕ ਜੀਵਨ ਜਾਂਚ ਦੀ ਥਾਂ ਆਚਰਣਹੀਣਤਾ ਦਾ ਪਸਾਰਾ ਹੀ ਵਧੇਗਾ। ਸ. ਉਪਕਾਰ ਸਿੰਘ ਨੇ ਕਿਹਾ ਕਿ ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ। ਕੋਠੇ `ਤੇ ਰਹਿਣ ਵਾਲੀਆਂ ਬੀਬੀਆਂ ਵੀ ਸੁੰਦਰਤਾ ਨਾਲ ਲਿਬਰੇਜ਼ ਹੁੰਦੀਆਂ ਹਨ ਪਰ ਉਨ੍ਹਾਂ ਨੂੰ ਆਪਣੇ ਘਰ ਲਿਆ ਕੇ ਪਤਨੀ ਦੀ ਥਾਂ ਨਹੀਂ ਰੱਖ ਲਿਆ ਜਾਂਦਾ। ਉਨ੍ਹਾਂ ਕਿਹਾ ਕਿ ਸ਼ੇਖਵਾਂ ਜੀ ਨੇ ਦਸਮ ਗ੍ਰੰਥ ਨੂੰ ਸੁੰਦਰ ਕਵਿਤਾਵਾਂ ਦਾ ਨਮੂਨਾ ਤਾਂ ਆਖ ਦਿੱਤਾ ਅਤੇ ਇਸ ਵਿੱਚ ਦਰਜ਼ ਛੰਦਾਂ ਦੀ ਹੀ ਗੱਲ ਕਰਦੇ ਰਹੇ ਪਰ ਉਨ੍ਹਾਂ ਚਰਿਤਰੋਪਖਿਆਨ ਦੇ 404 ਚਰਿਤਰਾਂ ਵਿੱਚ ਦਰਜ਼ ਅਸ਼ਲੀਲਤਾ ਨਾਲ ਭਰਪੂਰ ਸਿੱਖਿਆ ਦਾ ਜ਼ਿਕਰ ਨਾ ਕੀਤਾ। ਉਨ੍ਹਾਂ ਕਿਹਾ ਕਿ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਚਰਿਤਰੋਪਖਿਆਨ ਵਰਗੀਆਂ ਅਸ਼ਲੀਲਤਾ ਨਾਲ ਭਰਪੂਰ ਕਵਿਤਾਵਾਂ ਉਨ੍ਹਾਂ ਨੂੰ ਹੀ ਸੁੰਦਰ ਨਮੂਨਾ ਵਿਖਾਈ ਦੇ ਸਕਦੀਆਂ ਹਨ ਜੋ ਉਸ ਕਿਰਦਾਰ ਨੂੰ ਅਪਣਾਉਂਦੇ ਹਨ।
ਇਸ ਮੌਕੇ ਵਿਚਾਰ ਮੰਚ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਵੀ ਸੇਖਵਾਂ ਦੇ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਲਈ ਇੱਕ ਚੈਲੰਜ ਦਸਿਆ ਕਿਉਂਕਿ ਸ. ਸੇਖਵਾਂ ਅਨੁਸਾਰ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਸੁੰਦਰ ਕਵਿਤਾਵਾਂ ਦਾ ਨਮੂਨਾ ਤਾਂ ਹੋ ਸਕਦਾ ਹੈ ਪਰ ਅਸ਼ਲੀਲਤਾ ਨਾਲ ਲਿਬਰੇਜ਼ ਇਹ ਸੁੰਦਰ ਨਮੂਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਨਾਲ ਰਤਾ ਕੁ ਮੇਲ ਨਹੀਂ ਖਾਂਦਾ। ਸ. ਸੁਰਿੰਦਰ ਸਿੰਘ ਨੇ ਪਿੰਡ ਸੰਧਾਰਸੀ ਵਿੱਚ ਭਗੌਤੀ ਦਾ ਪੱਲਾ ਛੱਡ ਕੇ ਅਕਾਲਪੁਰਖ ਅੱਗੇ ਅਰਦਾਸ ਕਰਣ ਵਾਲੇ ਸਿੱਖਾਂ ਦੀ ਵੀ ਰੱਜ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਿੱਖ ਹੁਣ ਇਸ ਗੱਲ ਨੂੰ ਸਮਝ ਚੁੱਕੇ ਹਨ ਕਿ ਪੰਥਕ ਮਰਿਆਦਾ ਹੇਠ ਦਰਜ਼ ਅਰਦਾਸ ਸਿੱਖਾਂ ਨੂੰ ਬ੍ਰਾਹਮਣੀ ਕਰਮਾਂ ਦੇ ਜਾਲ ਵਿੱਚ ਧਕੇਲਣ ਲਈ ਇੱਕ ਵੱਡੀ ਚਾਲ ਹੈ। ਇਸ ਲਈ ਉਹ ਭਗਉਤੀ ਦੇਵੀ ਅੱਗੇ ਕੀਤੀ ਜਾ ਰਹੀ ਅਰਦਾਸ ਨੂੰ ਆਪਣੇ ਆਪਣੇ ਪੱਧਰ’ ਤੇ ਸੋਧ ਕਰ ਕੇ ਕਾਲਕਾ ਪੰਥ ਦੇ ਜੱਥੇਦਾਰਾਂ ਦੇ ਪੰਥ `ਚੋਂ ਆਪਣੇ ਆਪ ਨੂੰ ਛੇਕ ਕੇ ਅਕਾਲਪੁਰਖ ਦੀ ਨਿਗਾਹ ਵਿੱਚ ਅਪਣੇ ਆਪ ਨੂੰ ਛਿਕਵਾਉਣਾ ਨਹੀਂ ਚਾਹੁੰਦੇ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਇਹੀ ਇੱਕ ਚੰਗੀ ਸ਼ੁਰਆਤ ਹੈ ਜਿਸ ਦੀ ਰੱਜ ਕੇ ਸ਼ਲਾਘਾ ਬਣਦੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਹਰ ਸਿੱਖ ਅਪਣੇ ਆਪ ਨੂੰ ਬਿਪਰਨ ਦੀ ਰੀਤਾਂ ਦੇ ਜਾਲ ਤੋਂ ਕੱਢਣਾ ਲੋਚਦਾ ਹੈ ਭਾਵੇਂ ਉਸ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਚੈਲੰਜ ਕਰਣ ਵਾਲੇ ਭਗਉਤੀ ਦੇਵੀ ਪੂਜਕ ਜਿੰਨ੍ਹਾਂ ਮਰਜ਼ੀ ਛਾਲਾ ਮਾਰ ਲੈਣ। ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਨੂੰ ਜ਼ਬਰਨ ਸਿਧਾਂਤ ਵਿਹੂਣਾ ਨਹੀਂ ਬਣਾ ਸਕਦੇ।

**********************************************************

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਨਵਤਾ ਲਈ ਦਿੱਤੀ ਮਹਾਨ ਸ਼ਹੀਦੀ ਨੂੰ ਮਾਤਰ ਹਿੰਦ ਦੀ ਚਾਦਰ ਆਖ ਕੇ ਰੌਲਿਆ ਨਾ ਜਾਵੇ।
ਇਹ ਗੱਲ ਮਨਘੜਤ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ `ਤੇ ਸਾਰੇ ਜਗਤ ਨੇ ਹਾਹਾਕਾਰ ਮਚਾਈ ਅਤੇ ਸਵਰਗ ਲੋਕ ਤੋਂ ਦੇਵਤਿਆਂ ਨੇ ਜੈ ਜੈ ਕਾਰ ਕੀਤੀ: ਖਾਲਸਾ ਨਾਰੀ ਮੰਚ ਫ਼ਰੀਦਾਬਾਦ
(24 ਨਵੰਬਰ 2010, ਸਤਨਾਮ ਕੌਰ ਫਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੂਰਬ ਮੌਕੇ ਖਾਲਸਾ ਨਾਰੀ ਮੰਚ ਫ਼ਰੀਦਾਬਾਦ ਦੀ ਕਨਵੀਨਰ ਬੀਬੀ ਹਰਬੰਸ ਕੌਰ ਫ਼ਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਸ਼ਬਦ ਗੁਰੂ ਦਾ ਪ੍ਰਕਾਸ਼ ਬਿਖੇਰਣ ਵਾਲੇ ਨੌਂਵੇ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤਿਲਕ ਜੰਝੂ ਦੇ ਰਾਖੇ ਦਸਣ ਵਾਲੇ ਇਹ ਕਿਉਂ ਭੁੱਲ ਜਾਂਦੇ ਹਨ ਕਿ ਪਹਿਲੇ ਜਾਮੇ ਵਿੱਚ ਹੀ ਬਾਬੇ ਨਾਨਕ ਨੇ ਜੰਝੂ ਧਾਰਣ ਕਰਣ ਤੋਂ ਇਨਕਾਰ ਕਰਦਿਆਂ ਇਸ ਨੂੰ ਵਿਅਰਥ ਦਾ ਕਰਮ ਦਸਿਆ ਸੀ। ਫਿਰ ਪਹਿਲੇ ਜਾਮੇ ਵਿੱਚ ਜੰਝੂਆਂ ਦਾ ਵਿਰੋਧ ਕਰਣ ਵਾਲੇ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਤਿਲਕ ਜੰਝੂ ਦੇ ਰਖਿਅਕ ਬੰਨ ਕੇ ਉਸ ਦੀ ਪ੍ਰੋੜਤਾ ਕਿਸ ਤਰ੍ਹਾਂ ਕਰ ਸਕਦੇ ਹਨ? ਉਨ੍ਹਾਂ ਕਿਹਾ ਕਿ ਇਹ ਇੱਕ ਗੰਭੀਰ ਵਿਸ਼ਾ ਹੈ ਜਿਸ ਨੂੰ ਵਿਚਾਰਣ ਦੀ ਲੋੜ ਹੈ ਕਿਉਂਕਿ ਇੰਨ੍ਹਾਂ ਗੱਲਾਂ ਦੇ ਅਧਾਰ’ ਤੇ ਹੀ ਸਿੱਖਾਂ ਨੂੰ ਹਿੰਦੂ ਸਾਬਤ ਕਰਣ ਦੇ ਕੌਝੇ ਜਤਨ ਕੀਤੇ ਜਾ ਰਹੇ ਹਨ ਅਤੇ ਇਥੇ ਤਕ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਕੌਮ ਦੇ ਆਗੂ ਤਿਲਕ ਜੰਝੂਆਂ ਦੇ ਰਖਿਅਕ ਹਨ ਉਨ੍ਹਾਂ ਦੇ ਵਾਰਸਾਂ ਨੂੰ ਇਸ ਨੂੰ ਅਪਨਾ ਵੀ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਸਿਰਫ ਹਿੰਦ ਦੀ ਚਾਦਰ ਨਹੀਂ ਸਨ ਉਹ ਤਾਂ ਸਮੁੱਚੀ ਮਨੁੱਖਤਾ ਲਈ ਚਾਦਰ ਬਣ ਕੇ ਆਏ ਸਨ। ਗੁਰਮਤਿ ਸਿਧਾਂਤ ਅਨੁਸਾਰ “ਜੋ ਸ਼ਰਣਿ ਆਵੈ ਤਿਸ ਕੰਠਿ ਲਾਵੈ” ਸਿਧਾਂਤ `ਤੇ ਪਹਿਰਾ ਦੇਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਜੇਕਰ ਉਸ ਵੇਲੇ ਕਸ਼ਮੀਰੀ ਪੰਡਤਾਂ ਦੀ ਥਾਂ ਕੋਈ ਹੋਰ ਵੀ ਆਪਣੀ ਜਾਨ ਬਚਾਉਣ ਦੀ ਫਰਿਆਦ ਕਰਦਾ ਤਾਂ ਉਨ੍ਹਾਂ ਲਈ ਵੀ ਗੁਰੂ ਸਾਹਿਬ ਨੇ ਸ਼ਹੀਦੀ ਦੇਣੀ ਸੀ ਕਿਉਂਕਿ ਗੁਰੂ ਸਾਹਿਬ ਸਮੁੱਚੀ ਮਨੁੱਖਤਾ ਨੂੰ ਏਕਸ ਕੇ ਹਮ ਬਾਰਿਕ ਮੰਨਦੇ ਸਨ ਨਾ ਕਿ ਕਿਸੇ ਵਿਸ਼ੇਸ਼ ਜਾਤੀ ਜਾਂ ਕੌਮ ਨੂੰ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਅਜਿਹਾ ਭੁਲੇਖਾ ਸਿਰਫ ਤੇ ਸਿਰਫ ਬ੍ਰਾਹਮਣਵਾਦੀ ਸੋਚ ਨਾਲ ਲਿਬਰੇਜ਼ ਗ੍ਰੰਥ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਵਿੱਚ ਪਾਇਆ ਗਿਆ ਹੈ ਜਿਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਦਾ ਨਾਂ ਦੇ ਕੇ ਕਰਮ ਕਾਂਡਾਂ ਵਿੱਚ ਘਿਰਿਆ ਦਸਿਆ ਜਿਸ ਵਿੱਚ ਉਹ ਭਾਂਤਿ ਭਾਂਤਿ ਦੇ ਤੀਰਥਾਂ `ਤੇ ਇਸ਼ਨਾਨ ਕਰਨ ਜਾ ਰਹੇ ਹਨ, ਪੁੰਨ ਦਾਨ ਕਰ ਰਹੇ ਹਨ। ਜਦ ਕਿ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਆਪ ਆਪਣੀ ਬਾਣੀ ਵਿੱਚ ਤੀਰਥਾਂ ਦਾ ਖੰਡਨ ਕਰਦੇ ਹਨ। ਫਿਰ ਕਿਹੜੀ ਸ਼ਰਾਰਤੀ ਕਲਮ ਨੇ ਇੰਨ੍ਹਾਂ ਰਚਨਾਵਾਂ ਨੂੰ ਦਸਮ ਗ੍ਰੰਥ ਦਾ ਰੁੱਤਬਾ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਰਮਕਾਂਡੀ ਦਸਣ ਦਾ ਕੋਝਾ ਜਤਨ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਗੁਰੂ ਤੇਗ ਬਹਾਦਰ ਜੀ ਦੀ ਸਿੱਖਿਆਵਾਂ `ਤੇ ਕਿੰਤੂ ਕੀਤਾ? ਬੀਬੀ ਹਰਬੰਸ ਕੌਰ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਝੁਠਾ ਵੇਰਵਾ ਦਸੱਣ ਵਾਲਾ ਕਵੀ ਇਹ ਭੁੱਲ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਖਾਂ ਨੂੰ ਭਾਣਾ ਮੰਨਣ ਦੀ ਜਾਂਚ ਸਿਖਾਈ ਹੈ ਨਾ ਕਿ ਹਾ ਹਾ ਕਾਰ ਮਚਾਉਣ ਦੀ ਇਸ ਲਈ ਇਹ ਗੱਲ ਬਿਲਕੁਲ ਮਨਘੜ੍ਹਤ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ `ਤੇ ਸਾਰੇ ਜਗਤ ਨੇ ਹਾਹਾਕਾਰ ਮਚਾਈ ਅਤੇ ਸਵਰਗ ਲੋਕ ਤੋਂ ਦੇਵਤਾਵਾਂ ਨੇ ਜੈ ਜੈ ਕਾਰ ਕੀਤੀ। ਜਦ ਕਿ ਗੁਰਬਾਣੀ ਵਿੱਚ ਨਾ ਹੀ ਸੁਰਗਾਂ ਲਈ ਕੋਈ ਥਾਂ ਹੈ ਨਾ ਹੀ ਕਿਸੇ ਦੇਵੀ ਦੇਵਤਿਆਂ ਦੀ ਹੋਂਦ ਨੂੰ ਮੰਨਿਆ ਹੈ। ਇਹ ਸਾਰੀ ਚਾਲ ਦੇਵੀ ਦੇਵਤਿਆਂ ਦੀ ਹੋਂਦ ਨੂੰ ਬਚਾਉਣ ਖਾਤਰ ਖੇਡੀ ਗਈ ਹੈ ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੁਣ ਸਿੱਖਾਂ ਨੂੰ ਆਪ ਫੈਸਲਾ ਕਰਣਾ ਪੈਣਾ ਹੈ ਕਿ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਨੂੰ ਅਪਨਾਉਣਾ ਹੈ ਜਾਂ ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਕਰਮਕਾਂਡੀ ਜੀਵਨ ਨੂੰ।


(24/11/10)
ਖਾਲਸਾ ਨਿਊਜ਼

ਮਾਲਟਨ ਗੁਰਦੁਆਰੇ ਵਿੱਚ ਵਿਭਚਾਰੀ ਬਲਬੀਰ ਸਿੰਘ ਟਕਸਾਲੀ ਦੀ ਹੋਈ ਛਿੱਤਰ ਪਰੇਡ
ਜੁਲਾਈ 2010 ਵਿੱਚ ਕਥਾਵਾਚਕ ਬਲਬੀਰ ਸਿੰਘ ਟਕਸਾਲੀ ਨੇ ਜੋ ਕਰਤੂਤਾਂ ਇੰਗਲੈਂਡ ਵਿੱਚ ਕੀਤੀਆਂ, ਖਾਲਸਾ ਨਿਊਜ਼ ਨੇ ਅਤੇ ਕੁੱਝ ਹੋਰ ਮੀਡੀਏ ਨੇ ਸੱਚਾਈ ਸਾਹਮਣੇ ਲਿਆਂਦੀ।
ਇਸ ਦੀ ਕਰਤੂਤ ਜਾਨਣ ਲਈ ਹੇਠਾਂ ਦਿੱਤੇ ਲਿੰਕ `ਤੇ ਕਲਿਕ ਕਰੋ:
http://www.khalsanews.org/newspics/2010/07July2010/17%20July%2010/17%20July%2010%20BAlbir%20Singh%20Taksali.htm
ਇੰਗਲੈਂਡ ਦੇ ਸਾਰੇ ਗੁਰਦੁਆਰਿਆਂ ਨੇ ਇਸ ਵਿਭਚਾਰੀ ਟਕਸਾਲੀ ਦੀ ਕਥਾ ਬੰਦ ਕਰ ਦਿਤੀ। ਪਰ ਇਸ ਨੇ ਕਨੇਡਾ ਜਾ ਕੇ ਮਾਲਟਨ ਗੁਰਦੁਆਰੇ ਕਥਾ ਸ਼ੁਰੂ ਕਰ ਦਿੱਤੀ। ਪਹਿਲਾਂ ਤਾਂ ਗੁਰਦੁਆਰੇ ਵਾਲਿਆਂ ਨੂੰ ਐਸੇ ਗੁਰਮਤਿ ਤੋਂ ਹੀਣੇ, ਚਰਿਤ੍ਰਹੀਣ ਵਿਭਚਾਰੀ ਪਸ਼ੂ ਸਮਾਨ ਅਖੌਤੀ ਬੰਦੇ ਕੋਲ਼ੋਂ ਕਥਾ ਨਹੀਂ ਸੀ ਕਰਾਉਣੀ ਚਾਹੀਦੀ।
21 ਨਵੰਬਰ 2010 ਐਤਵਾਰ ਗੁਰਪੁਰਬ ਵਾਲੇ ਦਿਨ ਵਿਭਚਾਰੀ ਟਕਸਾਲੀ ਬਲਬੀਰ ਸਿੰਘ ਕਥਾ ਵਾਚਕ ਨੂੰ ਕੁੱਝ ਸਿੱਖ ਨੌਜਵਾਨਾਂ ਚਲੋਂ ਚਾਟਾ ਛਕਾਇਆ ਗਿਆ। ਬਾਅਦ ਵਿੱਚ ਦੂਸਰੇ ਦਿਨ ਗੁਰਦੁਆਰੇ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਇਸ ਵਿਭਚਾਰੀ ਦੀ ਅਸਲੀਅਤ ਤੋਂ ਜਾਣੂ ਕਰਵਾਇਆ ਗਿਆ। ਛਿੱਤਰ ਖਾਣ ਤੋਂ ਬਾਅਦ ਇਹ ਸ਼ਖਸ ਹੁਣ ਸਾਹਮਣੇ ਨਹੀਂ ਆਇਆ।
ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਇਹ ਸ਼ਖਸ ਲੋਕਾਂ ਦੀਆਂ ਭਾਵਨਾਵਾਂ ਨੂੰ ਹੋਰ ਠੇਸ ਨਾ ਪਹੁੰਚਾਏ, ਇਸ ਕਰਕੇ ਜਿਸ ਗੁਰਦੁਆਰੇ (ਮਾਲਟਨ) ਵਿੱਚ ਇਸ ਦੀ ਛਿੱਤਰ ਪਰੇਡ ਹੋਈ ਹੈ, ਉਥੋਂ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਕੇ ਅਤੇ ਮੀਡੀਏ ਰਾਹੀਂ ਇਸ ਅਖੌਤੀ ਕਥਾਵਾਚਕ ਤੋਂ ਸਿੱਖ ਕੌਮ ਨੂੰ ਸੁਚੇਤ ਰਹਿਣ ਲਈ ਜਾਗਰੂਕ ਕਰੋ। ਕੈਨੇਡਾ ਵਿੱਚ ਇਸ ਵਿਭਚਾਰੀ ਟਕਸਾਲੀ ਕਥਾਵਾਚਕ ਦੀ ਕਥਾ ਬੰਦ ਕਰ ਦਿੱਤੀ ਗਈ ਹੈ।
ਚਰਨਜੀਤ ਸਿੰਘ ਕੈਨੇਡਾ
ਸੰਪਰਕ ਲਈ ਫੋਨ: 905 794 3531, 416 617 0858
ਮਾਲਟਨ ਗੁਰਦੁਆਰੇ ਦਾ ਸੰਪਰਕ:
Sri Guru Singh Sabha, Malton,
7280 Airport Rd. Mississauga ON L4T 2H3
Phone: 905-671-1662
Fax: 905-671-2017


(23/11/10)
ਡਾ: ਦਲਵਿੰਦਰ ਸਿੰਘ

ਸਿੱਖ ਮਾਰਗ ਦੇ ਸਤਿਕਾਰ ਯੋਗ ਪਾਠਕੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਕਿਰਪਾਲ ਸਿੰਘ ਬਠਿੰਡਾ ਸ: ਗੁਰਚਰਨ ਸਿੰਘ ਜਿਉਣਵਾਲਾ ਸ: ਜਸਵੀਰ ਸਿੰਘ ਕੈਲਗਰੀ , ਹਰਦੇਵ ਸਿੰਘ ਜੰਮੂ, ਦਲਜੀਤ ਸਿੰਘ ਜੀ ਹੋਠੀ , ਸੁਰਜੀਤ ਸਿੰਘ ਨਵੀਂ ਦਿੱਲੀ, ਅਮਰਜੀਤ ਸਿੰਘ ਚੰਦੀ ਜੀ ਸਿੱਖ ਮਾਰਗ ਦੇ ਪਾਠਕ ਖ਼ੁਦ ਹੀ ਫੈਸਲਾ ਕਰਨ ਕਿ ਏਸੇ ਤਰ੍ਹਾਂ ਜੋ ਅਸੀਂ ਗੁਰਬਾਣੀ ਗਿਆਨ ਤੋਂ ਰਹਿਤ ਹੋ ਕੇ ਧਰਮ ਦੇ ਨਾਂ `ਤੇ ਜੋ ਧਾਰਮਕ ਕਰਮ ਕਾਂਡ ਕਰ ਰਹੇ ਹਾਂ ਉਹਨਾਂ ਦਾ ਸਾਡੇ ਜੀਵਨ, ਪਰਵਾਰ ਤੇ ਸਮਾਜ ਨੂੰ ਵੀ ਕੋਈ ਲਾਭ ਨਹੀਂ ਹੈ। ਜਿਨ੍ਹਾ ਤੋਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਚਾਇਆ ਸੀ ਅੱਜ ਅਸੀਂ ਉਹ ਹੀ ਮੁੜ ਕੇ ਦੁਹਰਾਹ ਰਹੇ ਹਾਂ। ਗੁਰਬਾਣੀ ਵਿਚੋਂ ਬਹੁਤ ਸਾਰੀਆਂ ਮਿਸਾਲਾਂ ਦੇ ਕੇ ਸਮਝਾਇਆ ਗੁਰੂ ਨਾਨਕ ਸਾਹਿਬ ਜੀ ਦਾ ਜਿਸ ਮਾਲਾ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਮੁਕਤ ਕਰਵਾਇਆ ਸੀ ਅੱਜ ਉਹ ਮਾਲਾ ਆਮ ਸਿੱਖਾਂ ਦੇ ਹੱਥਾਂ ਵਿੱਚ ਦੇਖੀ ਜਾ ਸਕਦੀ ਹੈ। “ਗੁਰੂ ਨਾਨਕ ਦੇਵ ਜੀ ਦਾ ਗੁਰੂ” ਗੁਰੂ ? ਸਤਿ ਗੁਰ ਪ੍ਰਸਾਦਿ, ਸ਼ਬਦ, ਬਾਬੇ ਨਾਨਕ ਦਾ ਗੁਰੂ ਸੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਹੈ ਤਾਂ ਸਾਨੂੰ ਉਨ੍ਹਾਂ ਦੀ ਅਗਵਾਈ ਵਿਚ ਵੀ ਸਿੱਖੀ ਸਿਧਾਂਤਾਂ, ਗੁਰੂ ਸਾਹਿਬ ਨੇ ਸ਼ਬਦ ਨੂੰ ਗੁਰੂ ਦੱਸਣ ਦੇ ਨਾਲ, ਇਨ੍ਹਾਂ ਸ਼ਬਦਾਂ ਤੋਂ ਬਣੀ ਬਾਣੀ ਨੂੰ ਵੀ ਗੁਰੂ ਹੀ ਕਿਹਾ ਹੈ, ਜਿਵੇਂ ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (੯੮੨) ਹੇ ਭਾਈ, ਬਾਣੀ ਗੁਰੂ ਹੈ, ਗੁਰੂ, ਬਾਣੀ ਹੀ ਹੈ, ਇਸ ਬਾਣੀ ਵਿੱਚ ਹੀ ਹਰ ਥਾਂ ਅੰਮ੍ਰਿਤ, ਪਰਮਾਤਮਾ ਮੌਜੂਦ ਹੈ। ਗੁਰੁ, ਪਰਮਾਤਮਾ ਬਾਰੇ, ਜੋ ਕੁੱਝ ਵੀ ਬਾਣੀ ਕਹਿੰਦੀ ਹੈ, ਜੋ ਸੇਵਕ, ਜਨ ਉਸ ਨੂੰ ਮੰਨਦਾ ਹੈ, ਆਪਣੇ ਜੀਵਨ ਵਿੱਚ ਢਾਲਦਾ ਹੈ, ਉਸ ਨੂੰ ਗੁਰੂ, ਯਕੀਨੀ ਤੌਰ ਤੇ ਸੰਸਾਰ ਸਮੁੰਦਰ, ਭਵਜਲ ਤੋਂ ਪਾਰ ਲੰਘਾ ਦਿੰਦਾ ਹੈ। ਇਸ ਬਾਣੀ ਬਾਰੇ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਹੈ, ਆਪੇ ਕਰਤਾ ਕਰੇ ਕਰਾਏ॥ ਆਪੇ ਸਬਦੁ ਗੁਰ ਮੰਨਿ ਵਸਾਏ॥ ਸ਼ਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖਿ ਆਖਿ ਸੁਣਾਵਣਿਆ॥ (੧੨੫) ਜੋ ਸ਼ਬਦ, ਬਾਬਾ ਨਾਨਕ ਜੀ ਦਾ ਗੁਰੂ ਸੀ, ਸਾਡਾ ਗੁਰੂ ਹੈ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਸੰਪੂਰਨ ਹੈ। ਸੋ ਇਹ ਸੰਭਵ ਹੈ ਕਿ ਬਾਬਾ ਨਾਨਕ ਜੀ ਦਾ ਗੁਰੂ (ਸ਼ਬਦ) ਗੁਰੂ ਗਰੰਥ ਸਾਹਿਬ ਵਿੱਚ ਇਹ ਗੁਰਮਤਿ ਦਾ ਸਿਧਾਂਤ ਨਹੀਂ ਹੈ ਕਿ ਪਰਮਾਤਮਾ ਦੇ ਕਿਸੇ ਸ਼ਬਦ ਕਹਿਣ ਨਾਲ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਇਹ ਦੂਸਰੇ ਧਰਮਾਂ ਦਾ ਸਿਧਾਂਤ ਹੈ ਕਿ ਪਰਮਾਤਮਾ ਨੇ ਕੁੰਨ ਕਿਹਾ ਅਤੇ ਸ੍ਰਿਸ਼ਟੀ ਦੀ ਰਚਨਾ ਹੋ ਗਈ। ਗੁਰਬਾਣੀ ਦਾ ਸ੍ਰਿਸ਼ਟੀ ਰਚਨਾ ਬਾਰੇ ਬੜਾ ਸਪੱਸ਼ਟ ਸਿਧਾਂਤ ਹੈ, ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ ਨਿਰਮਲੁ ਮੈਲਾ ਨ ਥੀਐ ਸਬਦਿ ਰਤੇ ਪਤਿ ਹੋਇ॥ (੧੯) ਸੱਚੇ ਤੋਂ, ਹਮੇਸ਼ਾ ਕਾਇਮ ਰਹਣ ਵਾਲੇ ਤੋਂ, ਪਰਮਾਤਮਾ ਤੋਂ, ਹਵਾ ਹੋਂਦ ਵਿੱਚ ਆਈ। ਹਵਾ ਤੋਂ ਪਾਣੀ ਹੋਂਦ ਵਿੱਚ ਆਇਆ, ਪਾਣੀ ਸਾਰੇ ਸੰਸਾਰ ਦੀ ਰਚਨਾ ਦਾ ਮੂਲ ਹੈ। ਇਸ ਨੂੰ ਇਵੇਂ ਵੀ ਕਿਹਾ ਹੈ. ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ (੪੭੨) ਦੁਨੀਆਂ ਵਿੱਚ ਪੈਦਾ ਹੋਣ ਵਾਲਾ ਪਹਿਲਾ ਜੀਵ, ਪਾਣੀ ਹੈ, ਜਿਸ ਨਾਲ ਇਹ ਸੰਸਾਰ ਹਰਿਆ ਭਰਿਆ ਹੈ, ਸਭ ਵਿੱਚ ਜੀਵਨ ਰੌਂ ਟਹਕ ਰਹੀ ਹੈ। ਇਸ ਤਰ੍ਹਾਂ ਸੰਸਾਰ ਦੀ ਹਰ ਚੀਜ਼ ਵਿੱਚ ਪ੍ਰਭੂ ਦਾ ਅਪਣਾ ਪਰਕਾਸ਼ ਹੀ ਜਗਮਗਾ ਰਿਹਾ ਹੈ, ਜੋ ਅੱਤ ਨਿਰਮਲ ਹੈ, ਦੁਨੀਆਂ ਦੀ ਮੈਲ ਸਾਫ ਕਰਦਿਆਂ ਵੀ ਕਦੀ ਮੈਲਾ ਨਹੀਂ ਹੁੰਦਾ। ਸ਼ਬਦ ਰਾਹੀਂ ਹੀ ਉਸ ਬਾਰੇ ਸੋਝੀ ਹੁੰਦੀ ਹੈ। dr dalwinder singh 978 114 4641.


(23/11/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫ਼ਤਹਿ॥

ਤੱਤ ਗੁਰਮਤਿ ਪਰਿਵਤਰ ਦੇ ਮੁਖੀ, ਸ: -? ? ? ? -ਸਿੰਘ ਜੀ!

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥ ਆਪ ਜੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕਿ “ਕੁਝ ਦਿਨ ਪਹਿਲਾਂ ਕੁੱਝ ਜਾਗਰੂਕ ਸੁਹਿਰਦ ਪੰਥਦਰਦੀ ਧਿਰਾਂ ਅਤੇ ਸ਼ਖਸ਼ੀਅਤਾਂ ਦੀ ਸਲਾਹ ਮੰਨ ਕੇ, ‘ਪਰਿਵਾਰ ਨੇ’ ਇੱਕ ਲੇਖ ਲਿਖ ਕੇ ਇਸ ਸੰਵਾਦ ਨੂੰ ਜਨਤਕ ਤੌਰ’ ਤੇ ਫ਼ਿਲਹਾਲ ਰੋਕ ਦੇਣ ਦਾ ਫ਼ੈਸਲਾ ਲਿਆ ਸੀ। ਸਾਡੀ ਇਸ ਸੁਹਿਰਦ ਪਹਿਲ ਦੇ ਬਾਵਜੂਦ …. .”।

‘ਪਰਿਵਾਰ ਜੀ!’ ਕਿਹੜੀਆਂ ਸ਼ਖਸ਼ੀਅਤਾਂ ਅਤੇ ਸੁਹਿਰਦ ਪੰਥਦਰਦੀ ਧਿਰਾਂ ਨੇ ਆਪ ਜੀ ਦੇ ਕੰਨ ਵਿੱਚ ਕੀ ਕਿਹਾ ਜਿਸ ਕਰਕੇ ਤੁਸੀਂ ‘ਗੁਰੂ ਪਦ’ ਬਾਰੇ ਵਿਚਾਰ ਚਰਚਾ ਰੋਕ ਦਿੱਤੀ ਹੈ। ਇਸ ਬਾਰੇ ਤਾਂ ਆਪ ਜੀ ਨੂੰ ਹੀ ਬਿਹਤਰ ਪਤਾ ਹੋਵੇਗਾ। ਪਰ ਨਾਲ ਹੀ ਤੁਸੀਂ ਇਹ ਵੀ ਮੰਨਦੇ ਹੋ ਕਿ “ਕਿਸੇ ਵੀ ਨੁਕਤੇ ਤੇ ‘ਸੰਵਾਦ ਰਚਾਉਣ’ ਨੂੰ ‘ਬੇਲੋੜੀ ਬਹਿਸ ਜਾਂ ਵਿਵਾਦ’ ਕਹਿ ਕੇ ਛੁਟਿਆਉਣ ਦੀ ਪਹੁੰਚ ਸੰਪਰਦਾਈ ਤਾਂ ਹੈ ਪਰ ਨਾ ਹੀ ਗੁਰਮਤਿ ਅਨੁਸਾਰੀ ਅਤੇ ਨਾ ਹੀ ਜਾਗਰੂਕ ਸੋਚ ਹੈ”। ਪਤਾ ਨਹੀਂ ਫ਼ੇਰ ਕਿਸ ਆਧਾਰ ਤੇ ਤੁਹਾਨੂੰ ਕਿਸੇ ਨੇਂ ਅਤੇ ਕਿਉਂ ‘ਗੁਰੂ ਪਦ’ ਬਾਰੇ ਵਿਚਾਰ ਰੋਕਣ ਲਈ ਕਹਿ ਦਿੱਤਾ ਅਤੇ ਤੁਸੀਂ ਉਨ੍ਹਾਂ ਦੀ ਗੱਲ ਮੰਨ ਕੇ ਆਪਣਾ ਲੇਖ ਛਾਪਣਾ ਰੋਕ ਵੀ ਦਿੱਤਾ ਹੈ।

‘ਗੁਰੂ ਪਦ’ ਬਾਰੇ ਪਤਾ ਨਹੀਂ ਸੰਵਾਦ/ਵਿਵਾਦ ਤੁਸੀਂ ਸ਼ੁਰੂ ਕੀਤਾ ਹੈ ਕਿ ਨਹੀਂ ਪਰ ਜਦੋਂ ਦਾ ਸੰਵਾਦ/ਵਿਵਾਦ ਤੁਸੀਂ ਸ਼ੁਰੂ ਕੀਤਾ ਹੈ ਇਸ ਦਾ ਲਾਭ ਉਠਾਉਂਦਿਆਂ ਹੋਇਆਂ ਹੋਰ ਕਈ ਪੰਥ ਵਿਰੋਧੀ ਧਿਰਾਂ/ਵਿਅਕਤੀਆਂ ਨੂੰ ਸਿੱਖਾਂ ਵਿੱਚ ਪਾੜਾ ਪਾਉਣ ਦਾ ਨੁਕਤਾ ਮਿਲ ਗਿਆ ਹੈ। (ਇਸ ਤੋਂ ਪਹਿਲਾਂ ਇਹ ਸੰਵਾਦ/ਵਿਵਾਦ ਕਦੋਂ ਸ਼ੁਰੂ ਹੋਇਆ ਸੀ ਅਤੇ ਕੀ ਗਤੀ ਵਿਧੀ ਹੋਈ ਸੀ ਇਸ ਬਾਰੇ ਜਾਣਕਾਰੀ ਦੇ ਸਕੋਂ ਤਾਂ ਮਿਹਰਬਾਨੀ ਹੋਵੇਗੀ)।

ਪਰਿਵਾਰ ਦੇ ਮੁਖੀ ਸ: ? ? ? ? ਸਿੰਘ ਜੀ! ‘ਗੁਰੂ ਪਦ’ ਬਾਰੇ ਵਿਵਾਦ ਛਿੜਨਾ ਮੰਦ-ਭਾਗੀ ਗੱਲ ਹੈ। ਪਰ ਹੁਣ ਇਸ ਨੂੰ ਵਿੱਚ ਵਿਚਾਲੇ ਛੱਡਣਾ ਆਉਣ ਵਾਲੇ ਸਮੇਂ ਲਈ ਇਸ ਤੋਂ ਵੀ ਮੰਦ-ਭਾਗੀ ਗੱਲ ਸਾਬਤ ਹੋਵੇਗੀ। ਸੋ ਇਸ ਨੂੰ ਵਿੱਚ ਵਿਚਾਲੇ ਛੱਡਣਾ ਕੋਈ ਸਿਆਣਪ ਨਹੀਂ ਹੈ।

ਨੁਕਤਾ ਨੰ: ਦੋ:- “ਇਸ ਵਿਸ਼ੇ ਤੇ ਜ਼ਿਆਦਾਤਰ ਵੀਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਦਲੀਲਾਂ ਬਹੁਤੇ ਮਜ਼ਬੂਤ ਆਧਾਰ ਵੀ ਨਹੀਂ ਰੱਖਦੀਆਂ ਕਿਉਂਕਿ ਇਨ੍ਹਾਂ ਵਿੱਚ ਕੁੱਝ ਦਲੀਲਾਂ ਕੱਚੀਆਂ ਅਤੇ ਆਪਾ ਵਿਰੋਧੀ ਵੀ ਹਨ। ਜਿਨ੍ਹਾਂਨੂੰ ਆਸਾਨੀ ਨਾਲ ਸਪੱਸ਼ਟ ਕੀਤਾ ਜਾ ਸਕਦਾ ਹੈ”।

ਪਰਿਵਾਰ ਜੀ! ਆਪ ਜੀ ਨੂੰ ਯਾਦ ਹੋਵੇਗਾ ਕਿ ‘ਗੁਰੂ ਪਦ’ ਬਾਰੇ ਵਿਚਾਰ ਤੁਹਾਡੇ ਵੱਲੋਂ ਸ਼ੁਰੂ ਹੋਏ ਨੂੰ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਜੇ ਵਿਰੋਧੀ ਵਿਚਾਰਾਂ ਵਾਲਿਆਂ ਦੀਆਂ ਦਲੀਲਾਂ ਕੱਚੀਆਂ ਹੁੰਦੀਆਂ ਅਤੇ ਉਨ੍ਹਾਂਨੂੰ ਆਸਾਨੀ ਨਾਲ ਸਪੱਸ਼ਟ ਕੀਤਾ ਜਾ ਸਕਦਾ ਹੈ ਤਾਂ ਹੁਣ ਤੱਕ ਏਨਾਂ ਚਿਰ ‘ਕੱਚੀਆਂ ਦਲੀਲਾਂ’ ਟਿਕ ਨਹੀਂ ਸੀ ਸਕਣੀਆਂ।

ਪਤਾ ਨਹੀਂ ਤੁਸੀਂ ਕਿਹੜੀਆਂ ਕੱਚੀਆਂ ਦਲੀਲਾਂ ਦੀ ਗੱਲ ਕਰ ਰਹੇ ਹੋ। ਪਰ ਮੇਰੇ ਵੱਲੋਂ ਉਠਾਏ ਗਏ ਨੁਕਤੇ ਇਹ ਹਨ:-

ਕੀ ਗੁਰਬਾਣੀ ਵਿਆਕਰਣ ਦੇ ਆਧਾਰ ਤੇ ਲਿਖੀ ਗਈ ਹੈ ਕਿ ਨਹੀਂ?

ਕੀ ਗੁਰਬਾਣੀ ਦੇ ਅਰਥ ਵਿਆਕਰਣ ਦੇ ਆਧਾਰ ਤੇ ਹੋਣੇ ਹਨ ਕਿ ਨਹੀਂ?

ਜੇ ਵਿਆਕਰਣ ਦੇ ਆਧਾਰ ਤੇ ਅਰਥ ਨਹੀਂ ਹੋਣੇ ਤਾਂ, ਕੀ ਪ੍ਰੋ: ਸਾਹਿਬ ਸਿੰਘ ਜੀ ਨੇ ‘ਗੁਰਬਾਣੀ ਵਿਆਕਰਣ ਦੇ ਆਧਾਰ ਤੇ ਲਿਖੀ ਹੋਣ ਦੀ ਖੋਜ ਗ਼ਲਤ ਅਤੇ ਬੇਕਾਰ ਕੀਤੀ ਹੈ?

ਕੀ ਪ੍ਰੋ: ਸਾਹਿਬ ਸਿੰਘ ਨੇਂ ਵਿਆਕਰਣ ਦੇ ਆਧਾਰ ਤੇ ਗੁਰਬਾਣੀ ਟੀਕਾ ਲਿਖਕੇ ਵਿਅਰਥ ਸਮਾਂ ਬਰਬਾਦ ਕੀਤਾ?

ਕੀ ਪ੍ਰੋ: ਸਾਹਿਬ ਸਿੰਘ ਦੀ ਕੀਤੀ ਵਿਆਕਰਣ ਦੀ ਖੋਜ ਵਿੱਚ ਕੋਈ ਕਮੀਂ/ਕਮੀਆਂ ਹਨ? ਜੇ ਹਨ, ਤਾਂ ਕਿਸ ਤਰ੍ਹਾਂ ਗ਼ਲਤ ਹਨ ਅਤੇ ਠੀਕ ਵਿਆਕਰਣ ਕੀ ਹੈ?

ਕੀ ਗੁਰੂ ਗ੍ਰੰਥ ਸਾਹਿਬ ਵਿੱਚ ਉਤਾਰੇ ਸਮੇਂ ਕੋਈ ਗ਼ਲਤੀਆਂ ਹੋਈਆਂ ਹਨ? ਜੇ ਉਤਾਰੇ ਸਮੇਂ ਗ਼ਲਤੀਆਂ ਹੋਈਆਂ ਹਨ ਤਾਂ ਇਸ ਸੰਬੰਧ ਵਿੱਚ ਮੈਂ ਜੋ ਵਿਚਾਰ ਪਹਿਲਾਂ ਦੇ ਚੱਕਾ ਹਾਂ, (ਇੱਕੋ ਹੀ ਸ਼ਬਦ ਤਿੰਨ ਵੱਖ ਵੱਖ ਥਾਵਾਂ ਤੇ ਵੱਖ ਵੱਖ ਰੂਪਾਂ ਵਿੱਚ ਲਿਖੇ ਹੋਣ ਦੀ ਉਦਾਹਰਣ), ਉਨ੍ਹਾਂ ਬਾਰੇ ਤੁਹਾਡੇ ਕੀ ਵਿਚਾਰ ਹਨ?

ਜੇ ‘ਗ੍ਰੰਥ ਸਾਹਿਬ’ ਨੂੰ ‘ਗੁਰੂ’ ਕਿਹਾ ਜਾ ਸਕਦਾ ਹੈ ਤਾਂ ‘ਨਾਨਕ ਦੇਵ ਜੀ’ ਨੂੰ ‘ਗੁਰੂ’ ਕਿਉਂ ਨਹੀਂ ਕਿਹਾ ਜਾ ਸਕਦਾ? ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿਣ ਦਾ ਅਸਲ ਭਾਵ ਉਸ ਵਿਚਲੇ ਗਿਆਨ ਨੂੰ ਹੀ ਗੁਰੂ ਕਹਿਣਾ ਹੈ ਤਾਂ ‘ਗੁਰੂ ਨਾਨਕ ਦੇਵ ਜੀ’ ਨੂੰ ਗੁਰੂ ਕਹਿਣ ਦਾ ਅਸਲ ਭਾਵ ਉਨ੍ਹਾਂ ਦੁਆਰਾ ਨਾਜ਼ਲ ਹੋਏ ਗਿਆਨ ਨੂੰ ਹੀ ‘ਗੁਰੂ’ ਕਹਿਣਾ ਕਿਉਂ ਨਹੀਂ ਹੋ ਸਕਦਾ?

ਮੇਰੇ ਵੱਲੋਂ ਪੇਸ਼ ਗੁਰੂ ਗ੍ਰੰਥ ਸਾਹਿਬ ਦੀਆਂ ਉਦਾਹਰਣਾਂ ਦੇ ਤੁਸੀਂ ਜੋ ਅਰਥ ਕੀਤੇ ਹਨ ਉਨ੍ਹਾਂ ਬਾਰੇ ਮੈਂ ਆਪਣੀ ਟਿੱਪਣੀ ਲਿਖੀ ਸੀ ਉਸ ਬਾਰੇ ਆਪ ਜੀ ਦੇ ਕੀ ਵਿਚਾਰ ਹਨ?

ਸਭ ਦਾ ਗੁਰੂ ਇੱਕ ‘ਪਰਮਾਤਮਾ ਹੈ, ਜੋ ਸਰਬ ਵਿਆਪਕ ਹੈ, ਤਾਂ- ਲਹਿਣਾ ਜੀ ਨੂੰ ਉਹੀ ‘ਗੁਰੂ ਨਾਨਕ ਦੇਵ ਜੀ ਵਾਲਾ ਗਿਆਨ ‘ਵੈਸ਼ਨੋ ਦੇਵੀ’ ਦੇ ਦਰਬਾਰ ਤੋਂ ਜਾਂ ਘਰ ਬੈਠਿਆਂ ਹੀ ਕਿਉਂ ਨਹੀਂ ਹੋ ਗਿਆ? ਗੁਰੂ ਨਾਨਕ ਦੇਵ ਜੀ ਵਾਲਾ ਗਿਆਨ ਹਾਸਲ ਕਰਨ ਲਈ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਸ਼ਰਣ ਕਿਉਂ ਆਉਣਾ ਪਿਆ? ਜੇ ਸਭ ਦਾ ਸਾਂਝਾ ਗੁਰੂ ਇੱਕ ਪਰਮਾਤਮਾ ਹੈ ਤਾਂ ਤੁਹਾਨੂੰ ਗੁਰੂ ਸਾਹਿਬਾਂ ਵਾਲ਼ਾ ਗਿਆਨ ਹਾਸਲ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਕਿਉਂ ਲੈਣਾ ਪੈਂਦਾ ਹੈ, ਤੁਹਾਨੂੰ ਬਿਨਾ ਗੁਰੂ ਗ੍ਰੰਥ ਸਾਹਿਬ ਪੜ੍ਹੇ, ਆਪੇ ਹੀ ਗੁਰੂ ਨਾਨਕ ਦੇਵ ਜੀ ਵਾਲਾ ਗਿਆਨ ਕਿਉਂ ਨਹੀਂ ਹਾਸਲ ਹੋ ਜਾਂਦਾ? ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਮਾਨਿਓ ਗ੍ਰੰਥ ਕਿਉਂ ਕਿਹਾ? ਗੁਰੂ ਮਾਨਿਓ ‘ਅਕਾਲ’ ਕਿਉਂ ਨਹੀਂ ਕਿਹਾ?

ਤੀਜਾ ਨੁਕਤਾ:-

“ਸਾਡੀਆਂ ਲਿਖਤਾਂ ਤੇ ਕਿਸੇ ਦਾ ਨਾਂ ਨਾ ਲਿਖੇ ਹੋਣ ਬਾਰੇ ਅਸੀਂ ਪਹਿਲਾਂ ਸਪੱਸ਼ਟ ਕਰ ਚੁੱਕੇ ਹਾਂ। ਕੌਮ ਦਾ ਵੱਡਾ ਹਿੱਸਾ ਮੈਂ-ਮੇਰੀ ਅਤੇ ਚੌਧਰ ਦਾ ਸ਼ਿਕਾਰ ਹੈ। ‘ਨਾਂ ਚਮਕਾਉਣ’ ਦੀ ਦੌੜ ਵਿਦਵਾਨਾਂ ਸਮੇਤ ਪੂਰੀ ਕੌਮ ਵਿੱਚ ਲੱਗੀ ਹੋਈ ਹੈ। ਅਸੀਂ ਇਸ ਅਲਾਮਤ ਤੋਂ ਦੂਰ ਰਹਿੰਦਿਆਂ ਅਤੇ. . ਸਾਂਝੇ ਰੂਪ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੀ ਕੋਈ ਵੀ ਲਿਖਤ ਵਿਅਕਤੀਗਤ ਨਾ ਹੋ ਕੇ ਸਾਂਝੀ (ਸੰਪਾਦਕੀ ਮੰਡਲ ਦੀ) ਹੁੰਦੀ ਹੈ। ਸਾਡੇ ਵਿੱਚੋਂ ਕੋਈ ਕਿਸੇ ਵੀ ਵਿਸ਼ੇ ਤੇ ਲਿਖ ਦਿੰਦਾ ਹੈ। ਉਪਰੰਤ ਆਪਸ ਵਿੱਚ ਵਿਚਾਰ ਕੇ ਸੋਧ-ਸੁਧਾਈ ਤੋਂ ਬਾਅਦ ਇੱਕ ਮੱਤ ਹੋ ਕੇ ਸਾਂਝੇ ਤੌਰ ਤੇ ਪ੍ਰਕਾਸ਼ਿਤ ਕਰਦੇ ਹਾਂ”।

ਪਰਿਵਾਰ ਦੇ ਮੁਖੀ ਸ: ? ? ? ? ਸਿੰਘ ਜੀ! ਬੜੀ ਚੰਗੀ ਸੋਚ ਹੈ ਕਿ ਤੁਸੀਂ ਮੈਂ-ਮੇਰੀ ਵਾਲ਼ੀ ਹੰਕਾਰੀ ਬਿਰਤੀ ਤੋਂ ਬਚਣ ਲਈ ਆਪਣੀ ਕਿਸੇ ਲਿਖਤ ਤੇ ਨਾਮ ਨਹੀਂ ਲਿਖਦੇ। ਪਰ ਇਹ ਗੱਲ ਤਾਂ ਹੀ ਵਾਜਿਬ ਮੰਨੀਂ ਜਾਂਦੀ ਜੇ ਇਹ ਗੱਲ ਤੁਹਾਡੇ ਪਰਿਵਾਰ ਦੇ ਮੈਂਬਰਾਂ ਤੱਕ ਹੀ ਸੀਮਿਤ ਹੁੰਦੀ। ਕਿਤਾਬਾਂ ਜਾਂ ਵੈਬ ਸਾਇਟ ਦੇ ਜਰੀਏ ਵਿਚਾਰ ਪਬਲਿਕ ਵਿੱਚ ਛਾਇਆ ਨਾ ਹੋਣ। ਤੁਸੀਂ ਆਪੇ ਹੀ ਇਹ ਫ਼ੈਸਲਾ ਕਿਉਂ ਕਰੀ ਬੈਠੇ ਹੋ ਕਿ ਤੁਹਾਡੀਆਂ ਜਿੰਨੀਆਂ ਵੀ ਲਿਖਤਾਂ ਹਨ ਜਾਂ ਅੱਗੋਂ ਹੋਣਗੀਆਂ ਉਹ ‘ਗੁਰਮਤਿ’ ਅਨੁਕੂਲ ਹੀ ਹਨ/ਹੋਣਗੀਆਂ? ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੁਆਰਾ ਲਿਖੀਆਂ ਲਿਖਤਾਂ ਨੂੰ ਆਪੇ ਪਰਿਵਾਰ ਦੇ ਮੈਂਬਰ ਹੀ ਦਰੁਸਤ ਅਤੇ ਸੋਧ ਸੁਧਾਈ ਕਰ ਲੈਂਦੇ ਹੋ। ਤੁਹਾਡੀ ਸੰਸਥਾ ਦਾ ਤਾਂ ਕੋਈ ਜਿੰਮੇਂਵਾਰ ਮੋਢੀ ਹੀ ਨਹੀਂ ਹੈ। ਸਾਰੇ ਦੇ ਸਾਰੇ ਮੈਂਬਰ/ਸੇਵਾਦਾਰ ਹੀ ਹਨ। ਤੁਹਾਡੀ ਸੰਸਥਾ ਵੱਲੋਂ ਹੋਈ ਕਿਸੇ ਪੰਥ ਵਿਰੋਧੀ ਗਤੀ-ਵਿਧੀ ਲਈ ਜਿੰਮੇਵਾਰ ਕੌਣ ਹੈ? ਮੈਂਬਰ ਅਤੇ ਸੇਵਾਦਾਰ ਕੋਈ ਸਥਾਈ ਵੀ ਨਹੀਂ ਹੁੰਦੇ, ਅਤੇ ਨਾ ਹੀ ਕਿਸੇ ਗੱਲ ਲਈ ਜਵਾਬ-ਦੇਹ ਹੁੰਦੇ ਹਨ। ‘ਤੱਤ ਗੁਰਮਤਿ’ ਦਾ ਗਿਆਨ ਹੋਣ ਲਈ ‘ਤੱਤ ਗੁਰਮਤਿ. .’ ਨਾਮ ਰੱਖ ਲੈਣਾ ਹੀ ਤਾਂ ਕਾਫ਼ੀ ਨਹੀਂ ਹੁੰਦਾ।

ਗੁਰੂ ਸਾਹਿਬਾਂ ਨੇ ਸਾਰੀ ਬਾਣੀ ਵਿੱਚ ਦਰਸਾ ਦਿੱਤਾ ਹੈ ਕਿ ਕਿਹੜੀ ਬਾਣੀ ਕਿਸ ਦੀ ਲਿਖੀ ਹੈ। ਹੋਰ ਤਾਂ ਹੋਰ ਕਿਸੇ ਭਗਤ ਦੇ ਸ਼ਲੋਕ ਜਾਂ ਸ਼ਬਦ ਵਿੱਚ ਜੇ ਕਿਤੇ ਇੱਕ ਪੰਗਤੀ ਵੀ ਆਪਣੇ ਵੱਲੋਂ ਉਚਾਰ ਕੇ ਦਰਜ ਕੀਤੀ ਹੈ ਤਾਂ ਉਸ ਬਾਰੇ ਵੀ ਉਨ੍ਹਾਂਨੇ ਦੱਸ ਦਿਤਾ ਹੈ ਕਿ ਇਹ ਕਿਸ ਦੀ ਹੈ। ਤਾਂ ਕੀ ਇਹ ‘ਮੈਂ-ਮੇਰੀ’ ਕਾਰਣ ਕੀਤਾ ਗਿਆ ਹੈ? ਨਹੀ, ਇਹ ਜਿੰਮੇਂਵਾਰੀ ਦੀ ਗੱਲ ਹੈ। ਇਹ ਨਹੀਂ ਕਿ ਗੁਰੂ ਸਾਹਿਬਾਂ ਨੂੰ ਤੁਹਾਡੇ ਇਸ ਫ਼ਲਸਫ਼ੇ ਬਾਰੇ ਗਿਆਨ ਹੀ ਨਹੀਂ ਸੀ।

(ਨੋਟ: ਸ:. . ? ? ?. . ਸਿੰਘ ਜੀ! ਜੇ ਪੰਥਕ ਹਿਤਾਂ ਨੂੰ ਮੁੱਖ ਰਖਦਿਆਂ ਹੋਇਆਂ ਤੁਹਾਨੂੰ ਲੱਗਦਾ ਹੈ ਕਿ ਇਹ ਵਿਚਾਰ ਬੰਦ ਕਰ ਦੇਣੀ ਚਾਹੀਦੀ ਹੈ ਤਾਂ ‘ਗੁਰੂ ਸਾਹਿਬਾਂ’ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਕਰਨ ਦਾ ਜੋ ਫੈਸਲਾ ਏਸ ਵਕਤ ਲਾਗੂ ਹੈ (ਸਿੱਖ ਰਹਿਤ ਮਰਿਯਾਦਾ ਵਿੱਚ ਗੁਰੂ ਸਾਹਿਬਾਂ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਕੀਤਾ ਗਿਆ ਹੈ) ਉਸੇ ਮੁਤਾਬਕ ਤੁਸੀਂ ਵੀ ਗੁਰੂ ਸਾਹਿਬਾਂ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਕਰਨਾ ਸ਼ੁਰੂ ਕਰ ਦਿਉ ਜੀ)। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(23/11/10)
ਬਸੰਤ ਕੌਰ ਫਰੀਦਾਬਾਦ

ਗੁਰਪੁਰਬ ਮੌਕੇ ਕੌਣ ਬਣੇਗਾ ਗੁਰਸਿੱਖ ਪਿਆਰਾ ਪ੍ਰਸ਼ਨੋਤਰੀ ਰਾਹੀਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆਵਾਂ ਨਾਲ ਜੋੜਿਆ

23 ਨਵੰਬਰ 2010, ਬਸੰਤ ਕੌਰ ਫਰੀਦਾਬਾਦ

ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੰ. 1 ਮਾਰਕੀਟ ਵਲੋਂ ਕੱਢੇ ਗਏ ਨਗਰ ਕੀਰਤਨ ਦੌਰਾਨ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ, ਸਪੋਕਸਮੈਨ ਪਾਠਕ ਮੰਚ ਫਰੀਦਾਬਾਦ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਯੰਗ ਸਿੱਖ ਐਸੋਸਿਏਸ਼ਨ, ਖਾਲਸਾ ਨਾਰੀ ਮੰਚ ਫਰੀਦਾਬਾਦ ਦੇ ਉਦਮ ਸਦਕਾ ਸਪੋਕਸਮੈਨ ਦੇ ਫਰੀਦਾਬਾਦ ਦਫਤਰ ਅੱਗੇ ਸਟਾਲ ਲਾ ਕੇ “ਕੌਣ ਬਣੇਗਾ ਗੁਰਸਿੱਖ ਪਿਆਰਾ?” ਗੁਰਮਤਿ ਇਨਾਮੀ ਪ੍ਰਤੀਯੋਗਤਾ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆਵਾਂ ਨਾਲ ਸੰਗਤਾਂ ਨੂੰ ਜੋੜਿਆ ਗਿਆ। ਇਸ ਪ੍ਰਸ਼ਨੋਤਰੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸਿਖਿਆਵਾਂ ਨਾਲ ਸੰਬੰਧਤ ਇੱਕ ਲੇਖ `ਤੇ ਅਧਾਰਤ 10 ਆਸਾਨ ਜਿਹੇ ਪ੍ਰਸ਼ਨਾਂ ਦੇ ਉਤਰ ਹਲ ਕਰਨੇ ਸਨ। ਨਗਰ ਕੀਰਤਨ ਵਿੱਚ ਸ਼ਾਮਲ ਸੈਂਕੜਾਂ ਦੀ ਤਾਦਾਦ ਵਿੱਚ ਜਿਥੇ ਸੰਗਤਾਂ ਨੇ ਪ੍ਰਸ਼ਨੋਤਰੀ ਨੂੰ ਨਾਲ ਹੀ ਨਾਲ ਹਲ ਕਰ ਕੇ ਦਿੱਤਾ ੳੱਥੇ ਆਪਣੇ ਵਿਚਾਰ ਪੇਸ਼ ਕਰਦਿਆਂ ਇਸ ਉਦਮ ਨੂੰ ਇੱਕ ਚੰਗਾ ਉਪਰਾਲਾ ਦਸਦੇ ਹੋਏ ਭਵਿੱਖ ਵਿੱਚ ਅਜਿਹੇ ਹੋਰ ਉਪਰਾਲਿਆਂ ਦੀ ਉਮੀਦ ਜਤਾਈ। ਜ਼ਿਕਰਯੋਗ ਹੈ ਕਿ ਗੁਰਸਿੱਖ ਫੈਮਿਲੀ ਕਲੱਬ ਵੱਲੋਂ ਕੌਣ ਬਣੇਗਾ ਗੁਰਸਿੱਖ ਪਿਆਰਾ? ਇੱਕ ਇਨਾਮੀ ਗੁਰਮਤਿ ਪ੍ਰਤੀਯੋਗਤਾ ਹੈ ਜੋ ਪਿਛਲੇ ਚਾਰ ਸਾਲਾਂ ਤੋਂ ਨਿਰੰਤਰ ਹਰ ਮਹੀਨੇ ਪ੍ਰਕਾਸ਼ਤ ਕਰ ਕੇ ਪੇਸ਼ ਕੀਤੀ ਜਾਂਦੀ ਹੈ। ਇਸ ਪ੍ਰਤੀਯੋਗਤਾ ਵਿੱਚ ਦੇਸ਼ ਦੇ ਵੱਖ ਵੱਖ ਇਲਾਕਿਆਂ ਵਿਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਹਰ ਵਰਗ/ਉਮਰ ਦੀ ਸੰਗਤ ਸ਼ਮੂਲੀਅਤ ਕਰ ਕੇ ਜਿਥੇ ਗੁਰਮਤਿ ਗਿਆਨ ਦੀ ਜਾਣਕਾਰੀ ਹਾਸਲ ਕਰਦੀ ਹੈ ਓਥੇ ਅਨੇਕਾਂ ਦੀ ਗਿਣਤੀ ਵਿੱਚ ਆਕਰਸ਼ਕ ਇਨਾਮਾਂ ਦੀ ਭਾਗੀ ਵੀ ਬਣਦੀ ਹੈ। ਇਸ ਵਾਰ ਦੀ ਪ੍ਰਤੀਯੋਗਤਾ ਦਾ ਨਤੀਜਾ 4 ਦਸੰਬਰ 2010 ਨੂੰ ਘੋਸ਼ਤ ਕੀਤਾ ਜਾਵੇਗਾ। ਉਸ ਤੋਂ ਪਹਿਲਾਂ ਵੀ ਇਸ ਪ੍ਰਤੀਯੋਗਤਾ ਨੂੰ ਭਰ ਕੇ ਦਿੱਤਾ ਜਾ ਸਕਦਾ ਹੈ। ਇਸ ਮੌਕੇ ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੌਰ ਫਰੀਦਾਬਾਦ ਨੇ ਕਿਹਾ ਕਿ ਹਰ ਵਾਰ ਗੁਰਪੁਰਬ ਮੌਕੇ ਸਿਖ ਕੌਮ ਦਾ ਕਰੋੜਾਂ ਰੁਪਇਆ ਖਰਚਣ ਵਾਲੇ ਗੁਰੂ ਸਾਹਿਬਾਨ ਦੇ ਜੀਵਨ ਤੋਂ ਰਤਾ ਕੁ ਵੀ ਸੇਧ ਪ੍ਰਾਪਤ ਕਰ ਲੈਣ ਤਾਂ ਗੁਰਪੁਰਬ ਮਨਾਉਣਾ ਮੁਬਾਰਕ ਹੈ।


(23/11/10)
ਗੁਰਮੀਤ ਸਿੰਘ ਗਿੱਲ

ਨਾਨਕ ਜੀ ਤੈਨੂੰ ਹੈ ਭੁਲਾਇਆ ਤੇਰੀ ਕੌਮ ਨੇ,
ਉੰਝ ਤੇਰਾ ਪੁਰਬ ਮਨਾਇਆ ਤੇਰੀ ਕੌਮ ਨੇ॥

ਬੇੜੀ ਦੇ ਮਲਾਹ ਰਾਜੇ ਸ਼ੀਹਾਂ ਦੇ ਗੁਲਾਮ ਹੋਗਏ,
ਝੂਠਿਆਂ ਨੂੰ ਤਖ਼ਤ ਬਠਾਇਆ ਤੇਰੀ ਕੌਮ ਨੇ॥

ਕੇਸਾਂਧਾਰੀ ਪਾਂਡੇ ਸੱਪ ਕੁੰਡਲੀਆਂ ਮਾਰ ਬਹਿ ਗਏ,
ਇਹਨਾਂ ਨੂੰ ਹੀ ਇਸ਼ਟ ਬਣਾਇਆ ਤੇਰੀ ਕੌਮ ਨੇ॥

ਤੇਰੇ ਘਰ ਵਿਚ ਫਿਰ ਪਾਂਡੇ ਪਰਧਾਨ ਹੋਗਏ,
ਲਾਲੋ ਜਿਹੇ ਸਿਖਾਂ ਨੂੰ ਭਜਾਇਆ ਤੇਰੀ ਕੌਮ ਨੇ॥

ਰੋੜਾਂ ਉੱਤੇ ਪੈ ਕੇ ਜਿਹੜੀ ਕੀਤੀ ਸੀ ਕਮਾਈ ਤੁਸੀਂ,
ਸਾਂਭਿਆ ਨਈ ਤੇਰਾ ਸਰਮਾਇਆ ਤੇਰੀ ਕੌਮ ਨੇ॥

ਅਰਸ਼ਾਂ ਦੀ ਬਾਣੀ ਵਿਚੋਂ ਇਕ ਨਾ ਕਮਾਈ ਕੀਤੀ,
ਸ਼ਬਦਾਂ ਨੂੰ ਉੰਝ ਬਹੁਤ ਗਾਇਆ ਤੇਰੀ ਕੌਮ ਨੇ॥

ਸ਼ਬਦਾਂ ਦੇ ਨਾਲ ਤੂੰ ਤਾਂ ਜਿੱਤ ਲਿਆ ਜੱਗ ਸਾਰਾ,
ਨਹੀਂ ਕੋਈ ਸ਼ਬਦ ਕਮਾਇਆ ਤੇਰੀ ਕੌਮ ਨੇ॥

ਬਾਣੀ ਜੈਸਾ ਹੀਰਾ ਜੀਹਨੇ ਚਾਨਣ ਬਖੇਰਨਾ ਸੀ,
ਸੱਚਖੰਡਾਂ ਵਿਚ ਹੈ ਲੁਕਾਇਆ ਤੇਰੀ ਕੌਮ ਨੇ॥

ਵੇਦਾਂ ਦੇ ਸਤਾਏ ਜਿਹੜੇ ਤੇਰੀ ਗੋਦ ਬੈਠ ਗਏ ਸੀ,
ਚੂਹੜੇ ਕਹਿ ਕੇ ਵੱਖਰਾ ਬਿਠਾਇਆ ਤੇਰੀ ਕੌਮ ਨੇ॥

ਚੂਹੜੇ ਚਮਿਆਰਾਂ ਦੇ ਅਲੱਗ ਕੀਤੇ ਗੁਰੂਘਰ,
ਨੀਚ ਕਹਿ ਕੇ ਇਹਨਾ ਨੂੰ ਸਤਾਇਆ ਤੇਰੀ ਕੌਮ ਨੇ॥

ਖੰਡੇ ਵਾਲੀ ਪਹੁਲ ਲਈ ਵੀ ਵੱਖਰਾ ਹੀ ਬਾਟਾ ਕਰ,
ਬੜਾ ਹੀ ਗੁਰੀਬਾਂ ਨੂੰ ਰੁਆਇਆ ਤੇਰੀ ਕੌਮ ਨੇ॥

ਮਾਵਾਂ ਭੈਣਾਂ ਧੀਆਂ ਨੂੰ ਸੀ ਦਿੱਤਾ ਸਨਮਾਨ ਜਿਹੜਾ,
ਕੁਖਾਂ ਵਿੱਚ ਮਾਰ ਕੇ ਮੁਕਾਇਆ ਤੇਰੀ ਕੌਮ ਨੇ॥

ਵੋਟਾਂ ਨਾਲ ਮੀਣੇ ਤੇ ਮਸੰਦਾਂ ਦੀ ਹੈ ਚੋਣ ਹੁੰਦੀ,
ਸੱਚਿਆਂ ਨੂੰ ਬੜਾ ਤੜਫ਼ਾਇਆ ਤੇਰੀ ਕੌਮ ਨੇ॥

ਤੇਰੇ ਉਪਦੇਸ਼ਾਂ ਉੱਤੋਂ ਜਿਹੜੇ ਆਪਾ ਵਾਰ ਗਏ ਨੇ,
ਉਹਨਾ ਦਾ ਵੀ ਨਹੀਂ ਮੁੱਲ ਪਾਇਆ ਤੇਰੀ ਕੌਮ ਨੇ॥

ਮਹਿਰੋਂ ਵਾਲਾ ਗੁਰਮੀਤ ਕਰਤਾ ਸ਼ੁਦਾਈ ਸੱਚੀਂ,
ਦੇ ਦੇ ਕੇ ਬੇਅੰਤ ਮਾਇਆ ਤੇਰੀ ਕੌਮ ਨੇ॥

ਨਾਨਕ ਜੀ ਤੈਨੂੰ ਹੈ ਭੁਲਾਇਆ ਤੇਰੀ ਕੌਮ ਨੇ,
ਉੰਝ ਤੇਰਾ ਪੁਰਬ ਮਨਾਇਆ ਤੇਰੀ ਕੌਮ ਨੇ॥
ਗੁਰਮੀਤ ਸਿੰਘ ਗਿੱਲ


(23/11/10)
ਕਿਰਪਾਲ ਸਿੰਘ ਬਠਿੰਡਾ

ਸ਼੍ਰੋਮਣੀ ਕਮੇਟੀ ਵਲੋਂ ਸਿੱਖ ਇਤਿਹਾਸ ਪੁਸਤਕ ਛਪਵਾਉਣ ਵਾਲਿਆਂ ਨੂੰ ਹੁਣ ਤੱਕ ਕੋਈ ਸਜਾ ਨਾ ਦਿੱਤੇ ਜਾਣ ਕਰਕੇ ਗੈਰ ਸਿੱਖਾਂ ਵਲੋਂ ਸਿੱਖੀ ਵਿਰੁਧ ਜ਼ਹਿਰ ਉਗਲਣ ਲਈ ਹੌਸਲੇ ਵਧੇ: ਭਾਈ ਸਿਰਸਾ, ਦਰਵੇਸ਼
ਬਠਿੰਡਾ, 23 ਨਵੰਬਰ (ਕਿਰਪਾਲ ਸਿੰਘ): ਸ਼੍ਰੋਮਣੀ ਕਮੇਟੀ ਵਲੋਂ ਸਿੱਖ ਇਤਿਹਾਸ ਪੁਸਤਕ ਛਪਵਾਉਣ ਵਾਲਿਆਂ ਨੂੰ ਹੁਣ ਤੱਕ ਕੋਈ ਸਜਾ ਨਾ ਦਿੱਤੇ ਜਾਣ ਕਰਕੇ ਗੈਰ ਸਿੱਖਾਂ ਵਲੋਂ ਸਿੱਖੀ ਵਿਰੁੱਧ ਜ਼ਹਿਰ ਉਗਲਣ ਲਈ ਹੌਸਲੇ ਵਧੇ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਅਤੇ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਪੰਚ ਭਾਈ ਹਰਿੰਦਰ ਸਿੰਘ ਦਰਵੇਸ਼ ਨੇ ਅੰਗਰੇਜ਼ੀ ਰਸਾਲੇ ‘ਗੋ ਗੈਟਰ` ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਨੂੰ ਤ੍ਰੋੜ ਮ੍ਰੋੜ ਕੇ ਸਿੱਖੀ ਵਿਰੁਧ ਜ਼ਹਿਰ ਉਗਲਣ ਦੀਆਂ ਪ੍ਰੈੱਸ ਵਿੱਚ ਛਪੀਆਂ ਖ਼ਬਰਾਂ `ਤੇ ਪ੍ਰਤੀਕਰਮ ਕਰਦੇ ਹੋਏ ਕਹੇ। ਇਹ ਦੱਸਣ ਯੋਗ ਹੈ ਕਿ ਇੱਕ ਨਿੱਜੀ ਕੰਪਨੀ `ਗੋ ਏਅਰਲਾਈਨਜ਼` ਵਲੋਂ ਛਾਪੇ ੧੧੬ ਸਫ਼ਿਆਂ ਦੇ ਅੰਗਰੇਜ਼ੀ ਰਸਾਲੇ ਵਿੱਚ ਉਤਰੀ ਭਾਰਤ ਦੇ ਸੱਭ ਤੋਂ ਮਹੱਤਵਪੂਰਨ ਧਾਰਮਕ ਸ਼ਹਿਰ ਅੰਮ੍ਰਿਤਸਰ ਅਤੇ ਉਥੇ ਸਥਿਤ ਦਰਬਾਰ ਸਾਹਿਬ ਬਾਰੇ ਬਜਰ ਗ਼ਲਤੀਆਂ ਕੀਤੀਆਂ ਗਈਆਂ ਹਨ। ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰੂ ਹਰਿਗੋਬਿੰਦ ਸਿੰਘ ਉਨ੍ਹਾਂ ਦੇ ਪੁੱਤਰ ਅਟੱਲ ਨੂੰ ਔਰੰਗਜ਼ੇਬ ਦਾ ਬੇਟਾ, ਪੰਜਵੇਂ ਗੁਰੂ ਅਰਜੁਨ ਸਾਹਿਬ ਵਲੋਂ ਸੰਪਾਦਤ ਆਦਿ ਗ੍ਰੰਥ ਨੂੰ ਅੰਤਮ ਛੋਹਾਂ ੧੦ਵੇਂ ਗੁਰੂ ਨੇ ਦਿਤੀਆਂ ਅਤੇ ਗੁਰੂ ਨਾਨਕ ਸਾਹਿਬ ਮਗਰੋਂ ਸਿਰਫ਼ ੮ ਗੁਰੂ ਹੋਰ ਹੋਏ ਦੱਸ ਕੇ ਜਿੱਥੇ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕੀਤਾ ਹੈ ਉੱਥੇ ਗੁਰੂ ਕਾ ਲੰ¦ਗਰ ਦੀ ਪ੍ਰਥਾ ਨੂੰ ਫ਼ਿਰਕਾਪ੍ਰਸਤੀ ਦੀ ਨਿਸ਼ਾਨੀ, `ਦੁੱਖ ਭੰਜਨੀ ਬੇਰੀ` ਸਬੰਧੀ ਲਿਖਿਆ ਹੈ ਕਿ ਸਿੱਖ ਸ਼ਰਧਾਲੂ ਸਰੋਵਰ ਵਿੱਚ ਇਸ਼ਨਾਨ ਕਰਨ ਮਗਰੋਂ ਇਸ ਬੇਰੀ ਨੂੰ `ਪੂਜਾ ਦਰੱਖ਼ਤ` ਦੇ ਤੌਰ `ਤੇ ਮੰਨਦੇ ਹਨ ਅਤੇ ਗ੍ਰੰਥਾਂ ਵਿੱਚ ਦਰਜ ਸ਼ਬਦਾਂ ਅਨੁਸਾਰ ਇਸ ਸਰੋਵਰ ਵਿੱਚ ਨਹਾਉਣ ਨਾਲ ਸਰੀਰ ਦੇ ਸਾਰੇ ਨੁਕਸ ਦੂਰ ਹੋ ਜਾਂਦੇ ਹਨ, ਅੰਮ੍ਰਿਤਸਰ ਸਰੋਵਰ ਨੂੰ ੬੮ ਤੀਰਥ ਸਥਾਨਾਂ ਦੇ ਬਰਾਬਰ ਲਿਖ ਕੇ ਸਿੱਖ ਸਿਧਾਂਤਾਂ ਨਾਲ ਖਿਲਵਾੜ ਕੀਤਾ ਹੈ। ਲੇਖ ਦੇ ਲਿਖਾਰੀ ਅਨਿਲ ਮੂਲਚੰਦਾਨੀ ਨਾਮ ਦੇ ਵਿਅਕਤੀ ਨੇ ੫ ਸਫ਼ਿਆਂ ਦੇ ਲੇਖ `ਸਪਿਰਟ ਆਫ਼ ਦੀ ਨੌਰਥ` ਭਾਵ ਪਵਿੱਤਰ ਨਗਰੀ ਅੰਮ੍ਰਿਤਸਰ ਵਿੱਚ ਸਥਿਤ ਦਰਬਾਰ ਸਾਹਿਬ ਬਾਰੇ ਹੋਰ ਵੀ ਕਾਫ਼ੀ ਗ਼ਲਤ ਤੱਥ ਪੇਸ਼ ਕੀਤੇ ਹਨ। ਇਸ ਨੂੰ ਵਿਲੱਖਣ ਧਾਰਮਕ ਸਥਾਨ ਨਹੀਂ ਗਰਦਾਨਿਆ ਬਲਕਿ ਅਪਣੇ ਦੇਸ਼ ਦੇ ਸ਼ਾਨਦਾਰ ਖਿੱਚ ਦੇ ਕੇਂਦਰਾਂ ਵਿਚੋਂ ਇੱਕ ਕਿਹਾ ਹੈ। ਸਰੋਵਰ ਨੂੰ ਝੀਲ ਦੱਸਿਆ ਹੈ। ਦਰਬਾਰ ਸਾਹਿਬ ਦੇ ਗੁੰਬਦਾਂ ਨੂੰ ਮੁਗ਼ਲਾਂ ਦੇ ਗੁੰਬਦਾਂ ਬਰਾਬਰ ਲਿਖਿਆ ਹੈ। ਦਰਬਾਰ ਸਾਹਿਬ ਵਿਖੇ ਲੱਗੇ ਸੋਨੇ ਨੂੰ ਪਿੱਤਲ ਦੱਸਿਆ ਹੈ। ਲੇਖ ਦੇ ਦੂਜੇ ਤੇ ਤੀਜੇ ਪੈਰੇ ਵਿੱਚ ਪੰਜਾਬ ਦੇ ਖੇਤਾਂ ਦੀ ਹਰਿਆਲੀ ਦਾ ਜ਼ਿਕਰ ਹੈ, ਉਪਰੰਤ ਚੌਥੇ ਪੈਰੇ ਵਿੱਚ ਜੋੜਾ-ਘਰ ਦੇ ਸੇਵਕਾਂ ਤੇ ਨਿਸ਼ਕਾਮ ਸੇਵਾ ਕਰਨ ਵਾਲਿਆਂ ਨੂੰ `ਕਾਰ ਸੇਵਕ` ਦਰਸਾਇਆ ਹੈ। ਭਾਈ ਸਿਰਸਾ ਅਤੇ ਭਾਈ ਦਰਵੇਸ਼ ਨੇ ਕਿਹਾ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਦਰਸਾਉਣ ਲਈ ਆਰ ਐੱਸ ਐੱਸ ਦੀਆਂ ਸ਼ਾਖਾਵਾਂ ਤਾਂ ਪਹਿਲਾਂ ਹੀ ਸਿੱਖ ਇਤਿਹਾਸ ਅਤੇ ਸਿਧਾਂਤ ਨੂੰ ਵਿਗਾੜ ਕੇ ਪੇਸ਼ ਕਰਨ ਤੋਂ ਗੁਰੇਜ਼ ਨਹੀਂ ਸਨ ਕਰ ਰਹੇ ਪਰ ਹੁਣ ਜਦੋਂ ਉਹ ਕੁਫ਼ਰ ਤੋਲਣ ਵਾਲੀ ਸਿੱਖ ਇਤਿਹਾਸ ਹਿੰਦੀ ਦੀ ਪੁਸਤਕ ਸ਼ਰੋਮਣੀ ਕਮੇਟੀ ਦੀ ਮੋਹਰ ਥੱਲੇ ਛਪਵਾਉਣ ਪਿਛੋਂ ਵੀ ਸ਼ਰੋਮਣੀ ਕਮੇਟੀ ਵਲੋਂ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਥਾਂ ਇਸ ਨੂੰ ਦਬਾਉਣ`ਤੇ ਤੁਲੀ ਹੋਈ ਹੈ ਤਾਂ ਸਿੱਖੀ ਨਾਲ ਨਫ਼ਰਤ ਕਰਨ ਵਾਲੇ ਹਰ ਗੈਰ ਸਿੱਖ ਲਿਖਾਰੀ ਦੇ ਹੌਸਲੇ ਇਤਨੇ ਵਧ ਗਏ ਹਨ ਕਿ ਉਹ ਕੁੱਝ ਵੀ ਕੁਫ਼ਰ ਤੋਲ ਸਕਦੇ ਹਨ ਅਤੇ ਕੋਈ ਪੁੱਛਣ ਵਾਲਾ ਨਹੀਂ। ਉਨ੍ਹਾਂ ਕਿਹਾ ਕਿ ਹਣ ਦੇਖਦੇ ਹਾਂ ਕਿ ਧਾਰਾ ੨੯੫ਏ ਵਿੱਚ ਸੋਧਾਂ ਸਿਰਫ਼ ਸਿੱਖੀ ਦਾ ਪ੍ਰਚਾਰ ਰੋਕਣ ਲਈ ਕੀਤੀਆਂ ਹਨ ਜਾਂ ਗੈਰ ਸਿੱਖਾਂ ਵਲੋਂ ਸਿੱਖੀ `ਤੇ ਕੀਤੇ ਜਾ ਰਹੇ ਸਾਹਿਤਕ ਹਮਲਾਵਰਾਂ ਵਿਰੁੱਧ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਸ਼ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੀ ਸੂਰਤ ਵਿੱਚ ਜੇ ਕਿਸੇ ਜ਼ਖਮੀ ਹੋਈਆਂ ਭਾਵਨਾਵਾਂ ਵਾਲੇ ਸਿੱਖ ਨੌਜਵਾਨ ਨੇ ਆਪਣੇ ਤੌਰ `ਤੇ ਕੋਈ ਕਾਰਵਾਈ ਕਰ ਦਿੱਤੀ ਤਾਂ ਸਾਰੀ ਕੌਮ ਨੂੰ ਅਤਿਵਾਦੀ ਦੱਸ ਕੇ ਬਦਨਾਮ ਕੀਤਾ ਜਾਵੇਗਾ।


(23/11/10)
ਚਮਕੌਰ ਸਿੰਘ

ਸਿੱਖੀ ਪੰਧ ਦੇ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਹਿ ||
ਦਾਸ ਸਿੱਖੀ ਪੰਧ ਦੇ ਸਾਰੇ ਵੀਰਾਂ ਨੂੰ ਹਥ ਜੋੜ੍ਹ ਕੇ ਬੇਨਤੀ ਕਰਨੀ ਚਾਹੁੰਦਾ ਹੈ ਕਿ ਜੋ ਸਮਾਂ ਸਿਖੀ ਤੇ ਆ ਰਹਿਆ ਹੈ ਉਹ ਬਹੁਤ ਹੀ ਜਿਆਦਾ ਭਿਆਨਕ ਹੈ |ਕਿਉਂਕੇ ਦੁਸ਼ਮਨ ਬਾਤ ਕਰੇ ਅਨਹੋਨੀਂ| ਦਿੱਲੀ ਦੇ ਵਿਚ ਇੰਡੀਆ ਅਵਾਰੇਨੇੱਸ ਦੇ ਦਫਤਰ ਤੇ ਹਮਲਾ , ਪ੍ਰੋਫੇਸੇਰ ਇੰਦਰ ਸਿੰਘ ਘੱਗਾ ਜੀ ਤੇ ਹਮਲਾ ,ਪ੍ਰੋਫੇਸੇਰ ਦਰਸ਼ਨ ਸਿੰਘ ਤੇ ਹਮਲਾ ,ਸਿਉਣਾ ਜੀ ਦਾ ਕਤਲ ,ਸਪੋਕਸਮੈਨ ਦੇ ਦਫਤਰ ਤੇ ਹਮਲਾ ,ਇਹ ਸਾਰੇ ਹਮਲਿਆਂ ਨੂੰ ਇਕੋ ਹੀ ਸੰਦਰਭ ਦੇ ਵਿਚ ਦੇਖਿਆ ਜਾਣਾ ਚਾਹੀਦਾ ਹੈ | ਇਹ ਜੋ ਭੀ ਕੁਝ ਹੋ ਰਹਿਆ ਹੈ ਇਹ ਸਾਰਾ ਕੁਝ ਸਰਦਾਰ ਬਾਦਲ ਦੀ ਸਰਕਾਰ ਦੇ ਵਿਚ ਹੀ ਹੋ ਰਹਿਆ ਹੈ |ਔਰ ਇਹ ਸਾਰਾ ਕੁਝ ਸਿਰਫ ਸਚ ਨੂੰ ਦਬਾਉਣ ਦੀ ਖਾਤਿਰ ਹੀ ਕੀਤਾ ਜਾ ਰਹਿਆ ਹੈ |ਔਰ ਜੋ ਮੇਰੇ ਵੀਰ ਜਾਗਦੇ ਹਨ ਜਾਂ ਜਿਨ੍ਹਾਂ ਨੂੰ ਥੋੜ੍ਹਾ ਬਹੁਤ ਸਿਖੀ ਦਾ ਦਰਦ ਹੈ ਉਨ੍ਹਾਂ ਵਿਚ ਤਾਲ ਮੇਲ ਦੀ ਬਹੁਤ ਹੀ ਜਿਆਦਾ ਘਾਟ ਹੈ |ਕਿਉਂਕੇ ਸਾਡੇ ਵਿਚ ਆਪਸੀ ਹਉਮੇਂ ਨੇਂ ਸਾਨੂੰ ਏਨਾਂ ਫੜ੍ਹਿਆ ਹੋਇਆ ਹੈ ਕਿ ਅਸੀਂ ਕਿਸੇ ਦੀ ਭੀ ਗੱਲ ਮੰਨਣ ਨੂੰ ਤਿਆਰ ਨਹੀਂ ਹਾਂ | ਜੋ ਮਸਲੇ ਅਸੀਂ ਆਪਸ਼ ਵਿਚ ਪੇਦਾ ਕੀਤੇ ਹੋਏ ਹਨ |ਮੈਨੂੰ ਤਾਂ ਇਸ ਤਰਾਂ ਲੱਗਦਾ ਹੈ ਕੇ ਇਹ ਮਸਲੇ ਅਸੀਂ ਬਹੁਤ ਜਲਦੀ ਹੱਲ ਕਰ ਸਕਦੇ ਹਾਂ|ਬਾਕੀ ਜੋ ਮਸਲਾ ਗੁਰੂ ਨਾਨਕ ਸਾਹਿਬ ਨੂੰ ਗੁਰੂ ਕਹਿਣ ਦਾ ਹੈ ਉਸਦੇ ਬਾਰੇ ਦਾਸ ਏਨਾਂ ਹੀ ਕਹਿਣਾਂ ਚਾਹੇਗਾ ਕੇ ਸੂਰਜ ਨੂੰ ਕੋਈ ਸੂਰਜ ਕਹੇ ਜਾਂ ਨਾਂ ਕਹੇ ਉਸ੍ਨੇੰ ਸੂਰਜ ਹੀ ਰਹਿਣਾਂ ਹੈ | ਬਾਕੀ ਜਿਆਦਾ ਬਹਿਸ਼ ਬਾਜੀ ਦੇ ਨਾਲ ਸਾਡੀ ਏਕਤਾ ਨੂੰ ਹੀ ਢਾਹ ਲੱਗਦੀ ਹੈ | ਇਸ ਕਰਕੇ ਸਭ ਤੋਂ ਪਹਿਲਾਂ ਸਾਨੂੰ ਏਕਤਾ ਬਰਕਰਾਰ ਰਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ | ਔਰ ਸਾਨੂੰ ਜਿਨੇੰ ਭੀ ਮੇਰੇ ਵੀਰ ਗੁਰੂ ਗਰੰਥ ਸਾਹਿਬ ਜੀ ਦੇ ਨਾਲ ਖਲੋਤੇ ਹਨ ਉਨ੍ਹਾਂ ਸਾਰਿਆਂ ਨੂੰ ਮੀਟਿੰਗ ਜਰੂਰ ਕਰਨੀ ਚਾਹੀਦੀ ਹੈ | ਬਾਕੀ ਇਕ ਹੋਰ ਬੇਨਤੀ ਹੈ ਕਿ ਸਾਨੂੰ ਅਖੌਤੀ ਦਸਮ ਗਰੰਥ ਨੂੰ ਮੁਢੋਂ ਹੀ ਰੱਦ ਕਰਨਾਂ ਪਵੇਗਾ | ਕਿਉਂਕੇ ਜੇਕਰ ਕਿਸੇ ਚੀਜ ਦੀ ਪੂਛ੍ਹ ਭੀ ਅੜ੍ਹੀ ਰਹੀ ਜਾਵੇ ਤਾਂ ਭੀ ਇਸਦਾ ਮਤਲਬ ਅਸੀਂ ਉਸਨੂੰ ਥੋੜ੍ਹੀ ਬਹੁਤ ਮਾਨਤਾ ਦੇ ਰਹੇ ਹੁੰਦੇ ਹਾਂ
ਦੂਸਰੀ ਗੱਲ ਜੋ ਬਹੁਤ ਹੀ ਅਹਿਮ ਮਸਲਾ ਹੈ ਉਹ ਇਹ ਕੇ ਪਿੰਡ ਮਨਾਲ ਜਿਲਾ ਬਰਨਾਲਾ ਦੇ ਸਕੂਲ
Broadway Public ਸਕੂਲ ਵਿਚ ਪੰਜਾਬੀ ਬੋਲਣ ਤੇ ਪਾਬੰਦੀ ਲੱਗੀ ਹੋਈ ਹੈ |ਜੇਕਰ ਕੋਈ ਭੀ ਬੱਚਾ ਪੰਜਾਬੀ ਬੋਲਦਾ ਫੜ੍ਹਿਆ ਜਾਵੇ ਤਾਂ ਸਕੂਲ ਵੱਲੋਂ ਬਾਕਾਇਦਾ ਜੁਰਮਾਨਾ ਕੀਤਾ ਜਾਂਦਾ ਹੈ |ਉਸਤੋਂ ਭੀ ਅੱਗੇ ਲੁੰਘ੍ਕੇ ਉਸ ਬੱਚੇ ਦੇ ਪਿਛੇ ਇਕ ਸਟੀਕਰ ਲਿਖ ਕੇ ਲਾ ਦਿੱਤਾ ਜਾਂਦਾ ਹੈ |ਕਿ ਮੈਂ ਅੱਗੇ ਤੋਂ ਪੰਜਾਬੀ ਨਹੀਂ ਬੋਲਾਂਗਾ |ਇਹ ਗੱਲ ਖੁੰਢਚਰਚਾ.ਕੌਮ ਵਾਲੇ ਵੀਰ ਨੇਂ ਆਪ ਸਕੂਲ ਦੇ ਪ੍ਰਿੰਸਿਪਲ ਨਾਲ ਗੱਲ ਕਰਕੇ ਪਤਾ ਕੀਤੀ ਹੈ |ਉਸ ਨੇ ਆਪ ਇਹ ਗੱਲ ਬੜ੍ਹੇ ਹੀ ਮਾਣ ਨਾਲ ਦਾਸ ਨੂੰ ਦੱਸੀ ਕਿ ਹਾਂ ਜੀ ਮੈਂ ਤਾਂ ਆਪ ਖੁਦ ਬੱਚਿਆਂ ਨੂੰ ਬਾਥਰੂਮ ਦੇ ਵਿਚ ਲੁਕ ਕੇ ਵੇਖਦਾ ਹਾਂ ਕਿ ਕਿਤੇ ਪੰਜਾਬੀ ਤਾਂ ਨਹੀਂ ਬਚ੍ਹੇ ਬੋਲਦੇ | ਕਿਉਂਕੇ ਜੇਕਰ ਬੱਚੇ ਬੱਸ ਦੇ ਵਿਚ ਭੀ ਪੰਜਾਬੀ ਬੋਲਦੇ ਦਿਖ ਜਾਣ ਤਦ ਭੀ ਜੁਰਮਾਨਾ ਹੁੰਦਾ ਹੈ |ਇਹ ਹੈ ਜੋ ਅੱਜ ਬਾਦਲ ਦੇ ਰਾਜ ਵਿਚ ਹੋ ਰਹਿਆ ਹੈ |ਭਾਗਾਂ ਵਾਲਿਓ ਇਹ ਹੈ RSS ਦੀ ਸੋਚੀ ਸਮਝੀ ਸਕੀਮ |ਕਿਉਂਕੇ ਜੇਕਰ ਪੰਜਾਬੀ ਹੋਈ ਨਾਂ ਆਈ ਫਿਰ ਸ਼੍ਰੀ ਗੁਰੂ ਗਰੰਥ ਕਿਸ ਨੇਂ ਪੜ੍ਹਨਾਂ ਹੈ |ਇਹ ਹੈ ਬਾਦਲ ਦੇ ਰਾਜ ਵਿਚ ਇਕ ਪੰਥ ਦੋ ਕਾਜ |ਨਾਲੇ ਕਰੋ ਪੇਸਾ ਕਠ੍ਹਾ ਤੇ ਨਾਲੇ ਕਰੋ ਸਿਖ ਧਰਮ ਦੀ ਬਰਬਾਦੀ | ਜਿੰਨਾ ਦੇ ਰਿਸ਼ਤੇਦਾਰਾਂ ਦੇ ਜਾਂ ਆਪਣੇ ਬੱਚੇ ਇਹਨਾਂ ਸਕੂਲਾਂ ਵਿੱਚ ਪੜ੍ਹਦੇ ਨੇ ਓਹ ਕਿਰਪਾ ਕਰਕੇ ਇਸ ਮਸਲੇ ਤੇ ਜਾਗਰੂਕ ਹੋਣ ਕਿਓਂਕਿ ਨਾਂ ਓਹ ਅੰਗਰੇਜ ਬਣਨਗੇ ਤੇ ਨਾਂ ਹੀ ਪੰਜਾਬੀ ਰਹਿਣਗੇ |


ਹੋਰ ਜਾਣਕਾਰੀ ਲਈ ਆਹ ਲਿੰਕ ਦੇਖੋ ਜੀ -
http://khundcharcha.com/2010/11/punishment-for-punjabi/
ਪੰਜਾਬੀ ਬੋਲੀ ਦਾ ਤ੍ਰਿਸਕਾਰ – ਸਤਿੰਦਰਜੀਤ ਸਿੰਘ ਗਿੱਲ
ਭੁਲ ਚੁੱਕ ਦੀ ਖਿਮਾ ...ਵਾਹੇਗੁਰੁ ਜੀ ਕਾ ਖਾਲਸਾ ਵਾਹੇਗੁਰੁ ਜੀ ਕੀ ਫ਼ਤੇਹ!
-- ਚਮਕੌਰ ਸਿੰਘ
ਫਰਿਜਨੋ ਕੈਲੀਫ਼ੋਰਨਿਆ


(22/11/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥

ਸਿੱਖ ਮਾਰਗ ਦੇ ਪਾਠਕਾਂ ਅੱਗੇ ਬੇਨਤੀ ਹੈ ਕਿ, ਮੇਰੀ ਕਿਸੇ ਲਿਖਤ ਬਾਰੇ ਕਿਸੇ ਸੱਜਣ ਨੂੰ ਜੇ ਕੋਈ ਇਤਰਾਜ ਹੋਵੇ ਤਾਂ, ਮਿਹਰਬਾਨੀ ਕਰਕੇ ਮੇਰੀ ਇਤਰਾਜਯੋਗ ਲਿਖਤ ਦਾ ਹਵਾਲਾ ਜਰੂਰ ਦਿੱਤਾ ਜਾਵੇ। ਜੇ ਹਵਾਲਾ ਨਹੀਂ ਦਿੱਤਾ ਗਿਆ ਹੋਵੇਗਾ ਤਾਂ ਮੈਂ ਸੰਬੰਧਤ ਵਿਸ਼ੇ ਬਾਰੇ ਆਪਣੇ ਵਿਚਾਰ/ਜਵਾਬ ਦੇਣ ਲਈ ਆਪਣੇ ਆਪ ਨੂੰ ਵਚਨ-ਬਧ ਨਹੀਂ ਸਮਝਾਂਗਾ। ਅਤੇ ਉਨ੍ਹਾਂ ਸੱਜਣਾਂ ਵੱਲੋਂ ਲਿਖੇ ਗਏ ਪੱਤਰਾਂ ਨੂੰ ਨਜ਼ਰ-ਅੰਦਾਜ ਕੀਤਾ ਜਾਵੇਗਾ। ਜਿਹੜੇ ਸੱਜਣ ਕਿਸੇ ਖਾਸ ਸੱਜਣ ਜਾਂ ਸੱਜਣਾਂ ਦੀਆਂ ਲਿਖਤਾਂ/ਵਿਆਖਿਆਵਾਂ ਬਾਰੇ ਮੇਰੇ ਵੱਲੋਂ ਲਿਖੇ ਗਏ ਸਵਾਲੀਆ ਵਿਚਾਰਾਂ ਕਾਰਣ ਮੇਰੇ ਤੇ ਕਿਸੇ ਕਿਸਮ ਦਾ ਇਤਰਾਜ ਕਰਦੇ ਹਨ ਅਤੇ ਮੇਰੇ ਵੱਲੋਂ ਕੀਤੇ ਗਏ ਸਵਾਲੀਆ ਵਿਚਾਰਾਂ ਦੇ ਜਵਾਬ ਦਿੱਤੇ ਬਿਨਾਂ ਮੇਰੇ ਤੇ ਕੋਈ ਗਿਲਾ ਕਰਦੇ ਹਨ, ਮੈਂ ਉਨ੍ਹਾਂ ਦੀ ਉਨ੍ਹਾਂ ਲਿਖਾਰੀ/ ਵਿਆਖਿਆਕਾਰਾਂ ਪ੍ਰਤੀ ਸਿਰਫ਼ ਕੋਰੀ ਸ਼ਰਧਾ ਸਮਝਦਾ ਹਾਂ। ਜੋ ਕਿ ਗੋਲ ਪੱਗਾਂ ਅਤੇ ਲੰਮੇਂ ਚੋਲਿਆਂ ਵਾਲੇ ਸਾਧਾਂ/ ਬਾਬਿਆਂ ਵਿੱਚ ਰੱਖੀ ਗਈ ਸ਼ਰਧਾ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ। ਜੇ ਅਸੀਂ ਕਿਸੇ ਗੋਲ ਪੱਗ ਵਾਲੇ ਬਾਬੇ ਜਾਂ ਉਸ ਦੇ ਸ਼ਰਧਾਲੂ ਤੋਂ ਮਿਥਿਹਾਸਕ ਗੱਲਾਂ ਬਾਰੇ ਸਵਾਲ ਕਰਕੇ ਜਵਾਬ ਤਲਬ ਕਰਦੇ ਹਾਂ ਤਾਂ ਇਨ੍ਹਾਂ ਅੱਜ ਕਲ੍ਹ ਦੇ ਵਿਆਖਿਆਕਾਰਾਂ ਦੀਆਂ ਵਿਆਖਿਆਵਾਂ ਸੰਬੰਧੀ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਮਿਲਣੇ ਚਾਹੀਦੇ ਹਨ। ਜਵਾਬ ਉਹ ਆਪ ਦੇਣ ਜਾਂ ਫੇਰ ਉਨ੍ਹਾਂ ਤੇ ਸ਼ਰਧਾ/ ਕੋਰੀ ਸ਼ਰਧਾ ਰੱਖਣ ਵਾਲੇ ਉਨ੍ਹਾਂਦੇ ਪ੍ਰਸ਼ੰਸਕ ਦੇਣ।
ਦੂਸਰਾ- ਮੇਰੇ ਤੇ ਕੀਤੇ ਜਾਣ ਵਾਲੇ ਇਤਰਾਜਾਂ ਤੇ ਵਿਧੀ ਪੂਰਵਕ ਸ਼ਿਸ਼ਟਾਚਾਰ ਦੇ ਦਾਇਰੇ ਅੰਦਰ ਰਹਿੰਦਿਆਂ ਹੋਇਆਂ ਵਿਚਾਰ ਵਟਾਂਦਰੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਤਾਂ ਕਿ ਸਿੱਖ ਮਾਰਗ ਦਾ ਮਹੌਲ ਨਾ ਵਿਗੜ ਜਾਵੇ। ਮੇਰੇ ਨਾਲ ਸਿਰਫ ਗੁਰਮਤਿ ਵਿਚਾਰ ਦੇ ਦਾਇਰੇ ਅੰਦਰ ਹੀ ਰਹਿਣ ਦੀ ਕੋਸ਼ਿਸ਼ ਕੀਤੀ ਜਾਵੇ। ਜਾਣ ਬੁਝਕੇ ਵਿਸ਼ੇ ਨੂੰ ਗੁਰਮਤਿ ਵਿਚਾਰ ਤੋਂ ਲਾਂਭੇ ਲਿਜਾਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਸਿੱਖ ਮਾਰਗ ‘ਸਿੱਖੀ ਸੰਬੰਧੀ ਮਸਲੇ ਅਤੇ ਗੁਰਮਤਿ ਵਿਚਾਰ’ ਦਾ ਪਲੇਟਫਾਰਮ ਹੈ ਇਸ ਨੂੰ ਇਸੇ ਤਰ੍ਹਾਂ ਹੀ ਬਣਿਆ ਰਹਿਣ ਦਿੱਤਾ ਜਾਵੇ। ਲੜਾਈ ਦਾ ਅੱਡਾ ਨਾ ਬਣਾਇਆ ਜਾਵੇ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(22/11/10)
ਕਿਰਪਾਲ ਸਿੰਘ ਬਠਿੰਡਾ

ਦਲਜੀਤ ਸਿੰਘ ਹੋਠੀ ਜੀ ਅਤੇ ਸਿੱਖ ਮਾਰਗ ਦੇ ਸਤਿਕਾਰ ਯੋਗ ਪਾਠਕੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਕਿਰਪਾਲ ਸਿੰਘ ਬਠਿੰਡਾ
+91-98554-80797, (ਘਰ) +91-164-2210797
ਸਿੱਖ ਮਾਰਗ ਦੇ ਪਾਠਕ ਖ਼ੁਦ ਹੀ ਫੈਸਲਾ ਕਰਨ ਕਿ ਬੀਰੀ ਕੱਛੂ ਖਾਣੇ ਦੀ ਉਦਾਹਰਣ ਕਿਸ `ਤੇ ਢੁਕਦੀ ਹੈ ਅਤੇ ਆਗਰੇ ਦੇ ਹਸਪਤਾਲ ਜਾਣ ਦੀ ਕਿਸ ਨੂੰ ਲੋੜ ਹੈ?

ਸਾਰੇ ਸਿਆਣੇ ਮਨੁਖਾਂ ਨੂੰ ਮਾਨਸਿਕ ਰੋਗੀ ਤਾਂ ਕਮਲਾ ਦਿਸਦਾ ਹੀ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਇੱਕ ਕਮਲੇ ਮਨੁਖ ਨੂੰ ਸਾਰੇ ਹੀ ਸਿਆਣੇ ਮਨੁਖ ਕਮਲੇ ਲਗਦੇ ਹਨ ਅਤੇ ਕਿਸੇ ਵੀ ਮਨੁਖ `ਚ ਇਹ ਤਾਕਤ ਨਹੀਂ ਹੈ ਕਿ ਉਹ ਕਮਲੇ ਮਨੁਖ ਨੂੰ ਇਹ ਸਮਝਾ ਸਕੇ, ਕਿ ਕਮਲੇ ਇਹ ਸਾਰੇ ਮਨੁਖ ਨਹੀਂ ਹਨ ਬਲਕਿ ਕੇਵਲ ਤੇ ਕੇਵਲ ਉਹ ਇਕੱਲਾ ਹੀ ਕਮਲਾ ਹੈ ਅਤੇ ਉਸ ਦੇ ਕਮਲੇਪਨ ਕਾਰਣ ਉਸ ਨੂੰ ਸਿਆਣੇ ਅਤੇ ਕਮਲੇ ਮਨੁੱਖ ਦਾ ਅੰਤਰ ਨਾ ਪਤਾ ਹੋਣ ਕਰਕੇ ਸਿਆਣੇ ਮਨੁਖਾਂ ਨੂੰ ਉਹ ਕਮਲੇ ਸਮਝਣ ਦੀ ਗਲਤੀ ਕਰ ਰਿਹਾ ਹੈ। ਕਿਸੇ ਮਨੁਖ ਨੂੰ ਕਮਲਾ ਤਾਂ ਹੀ ਕਿਹਾ ਜਾ ਸਕਦਾ ਹੈ ਜੇ ਉਸ ਨੂੰ ਕਮਲੇ ਅਤੇ ਸਿਆਣੇ ਦੀ ਸੋਝੀ ਨਾ ਰਹੇ ਅਤੇ ਜਿਹੜਾ ਇਸ ਅੰਤਰ ਨੂੰ ਸਮਝਣ ਦੇ ਲਾਇਕ ਹੋਵੇ ਉਸ ਨੂੰ ਕਮਲਾ ਨਹੀਂ ਕਿਹਾ ਜਾ ਸਕਦਾ। ਇਸ ਮੁਤਾਬਿਕ ਸ: ਗੁਰਚਰਨ ਸਿੰਘ ਜਿਉਣ ਵਾਲਾ ਅਤੇ ਸ: ਦਲਜੀਤ ਸਿੰਘ ਹੋਠੀ ਨੂੰ ਕੀ ਸਮਝੀਏ ਆਓ ਤਿਨ ਕੁ ਮਹੀਨੇ ਪੁਰਾਣੀਆਂ ਗੱਲਾਂ ਨੂੰ ਮੁੜ ਚੇਤੇ ਕਰੀਏ। 28 ਅਗਸਤ 2010 ਨੂੰ ਸ: ਗੁਰਚਰਨ ਸਿੰਘ ਜਿਉਣਵਾਲਾ ਅਤੇ ਪ੍ਰੋ: ਇੰਦਰ ਸਿੰਘ ਘੱਗਾ ਜੀ ਨੇ ਮੇਰੇ ਘਰ ਆ ਕੇ ਵੀਚਾਰਵਟਾਂਦਰਾ ਕਰਨ ਦੀ ਖੇਚਲ ਕੀਤੀ। ਉਸ ਦੌਰਾਨ ਹੋਈ ਗੱਲਬਾਤ ਗੁਰਚਰਨ ਸਿੰਘ ਵਲੋਂ ਕੀਤਾ ਗਿਆ ‘ਸਵਾਲ’ ਬਾਅਦ ਵਿੱਚ ਉਨ੍ਹਾਂ ਵੱਲੋਂ ਹੀ ਆਈ ਮੇਲ ਵਿੱਚੋਂ ਕਾਪੀ ਕਰ ਕੇ ਇੱਥੇ ਪੇਸਟ ਕੀਤਾ ਜਾ ਰਿਹਾ ਹੈ:
ਸਵਾਲ ਫਿਰ ਓਹੀ ਪੈਦਾ ਹੋਇਆ ਕਿ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਅੰਗਦ ਪਾਤਸ਼ਾਹ ‘ਗੁਰੁ’ ਅਤੇ ‘ਸਬਦ’ ਦੀ ਗੱਲ ਕਰਦੇ ਹਨ। ਗੱਲ ਫਿਰ ‘ਏਕੁ ਸਬਦੁ’ ਦੀ ਚੱਲ ਰਹੀ ਹੈ। ਫਿਰ ਗੁਰੂ ਸਹਿਬਾਨ ਦਾ ਕਿਹੜਾ ਗੁਰੂ ਹੈ ਤੇ ਉਹ ਸ਼ਬਦ ਕਿਹੜਾ ਹੈ ਜਿਸਨੂੰ ਗੁਰੂ ਜੀ ਆਪਣਾ ਗੁਰੂ ਕਹਿ ਰਹੇ ਹਨ? ਸ: ਗੁਰਚਰਨ ਸਿੰਘ ਜਿਉਣਵਾਲਾ ਵੱਲੋਂ ਇਹ ਪੱਤਰ ਉਨ੍ਹਾਂ ਦੀ ਆਪਣੀ ਸਾਈਟ ਸਿੰਘ ਸਭਾ ਕੈਨੇਡਾ, ਸਿੰਘ ਸਭਾ ਯੂਐੱਸਏ, ਅਤੇ ਸਿੱਖ ਮਾਰਗ `ਤੇ ਵੀ ਪੈ ਚੁੱਕਾ ਹੈ। ਉਨ੍ਹਾਂ ਦੇ ਇਸ ਸਵਾਲ ਦਾ ਜਵਾਬ ਮੇਰੇ ਵੱਲੋਂ ਪਹਿਲਾਂ ਹੀ ‘ਗੁਰੂ ਨਾਨਕ ਦਾ ਗੁਰੂ ਕੌਣ’ ਸਿਰਲੇਖ ਹੇਠ ਦਿੱਤਾ ਜਾ ਚੁੱਕਾ ਸੀ ਅਤੇ ਇਨ੍ਹਾਂ ਦੇ ਸਵਾਲ ਲਿਖਤੀ ਰੂਪ `ਚ ਆਉਣ ਪਿਛੋਂ ਇਸ ਲੇਖ ਨੂੰ ਦੁਬਾਰਾ ਸਿੱਖ ਮਾਰਗ `ਤੇ 17-10-2010 ਨੂੰ ਜਿਉਣਵਾਲਾ ਜੀ ਵਲੋਂ ਇਸ ਲੇਖ `ਤੇ ਕੀਤੇ ਇਤਰਾਜ ਅਤੇ ਇਨ੍ਹਾਂ ਇਤਰਾਜਾਂ ਦਾ ਉਤਰ ਸਮੇਤ ਪਾ ਦਿੱਤੇ ਗਏ ਸਨ। ਇਸ ਲੜੀ ਨੂੰ ਅੱਗੇ ਤੋਰਦਿਆਂ 23-10-2010 ਨੂੰ ਸ: ਜਸਵੀਰ ਸਿੰਘ ਕੈਲਗਰੀ ਦਾ ਇੱਕ ਪੱਤਰ ਛਪਿਆ ਜਿਸ ਵਿੱਚ ਉਹ ਕਿਸੇ ਕਾਰਣ ਲਿਖ ਬੈਠੇ ਕਿ ਉਹ ਉਸ ਵਿਦਵਾਨ ਸੱਜਨ ਦਾ ਨਾਮ ਨਹੀਂ ਜਾਣਦੇ ਇਸ ਲਈ ਉਹ ਉਸ ਨੂੰ ਗੁ: ਸਿੰ: ਜਿ: ਵਾਲਾ ਲਿਖ ਰਹੇ ਹਨ। ਗੁਰਚਰਨ ਸਿੰਘ ਜੀ ਨੂੰ ਉਸ ਵਲੋਂ ਹੀ ਸ਼ੁਰੂ ਕੀਤੇ ਸੰਵਾਦ ਤੋਂ ਭੱਜਣ ਦਾ ਰਾਹ ਲੱਭ ਗਿਆ ਤੇ ਕੈਲਗਿਰੀ ਜੀ ਨੂੰ ਝੂਠਾ, ਝੂਠਿਆਂ ਦਾ ਸਰਦਾਰ ਦੱਸ ਕੇ ਦੁਹਾਈ ਪਾਉਂਦਿਆਂ ਸਿੱਖ ਮਾਰਗ ਦੇ ਸੰਪਾਦਕ ਨੂੰ ਵੀ ਹਦਾਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਨ੍ਹਾਂ ਝੂਠਿਆਂ ਦੀਆਂ ਲਿਖਤਾਂ ਆਪਣੀ ਸਾਈਟ `ਤੇ ਨਾ ਪਾਉਣ ਕਿਉਂਕਿ ਇਹ ਮੇਰਾ ਟਾਈਮ ਖ਼ਰਾਬ ਕਰ ਰਹੇ ਹਨ। ਹਾਲਾਂ ਕਿ ਇਹ ਫ਼ਜੂਲ ਦਾ ਰੌਲ਼ਾ ਹੈ ਕਿਉਂਕਿ ਮੁੱਦਾ ਕਿਸੇ ਨੂੰ ਜਾਨਣ ਜਾਂ ਨਾਂ ਜਾਨਣ ਦਾ ਅਤੇ ਉਸ ਦਾ ਪੂਰਾ ਜਾਂ ਸੰਕੇਤਕ ਨਾਮ ਲਿਖਣ ਦਾ ਨਹੀਂ ਹੈ ਬਲਕਿ ਇਹ ਲੱਭਣ ਦਾ ਹੈ ਕਿ ਗੁਰੂ ਨਾਨਕ ਦਾ ਕਿਹੜਾ ‘ਸ਼ਬਦ’ ਗੁਰੂ ਹੈ, ਕੀ ਉਹ ‘ਸ਼ਬਦ’ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਹੈ ਜਾਂ ਨਹੀਂ। ਮੇਰੇ ਸਮੇਤ ਕੈਲਗਰੀ ਜੀ ਅਤੇ ਹਰਦੇਵ ਸਿੰਘ ਜੰਮੂ ਨੇ ਆਪਣੇ ਲੇਖਾਂ ਵਿੱਚ ਇਹ ਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਸਮੁੱਚੀ ਬਾਣੀ ਵਿੱਚ ਅਕਾਲ ਪੁਰਖ਼ ਸਬੰਧੀ ਪ੍ਰਗਟ ਕੀਤਾ ਗਿਆ ਗਿਆਨ ਹੀ ਗੁਰੂ ਨਾਨਕ ਅਤੇ ਸਾਡਾ ਸਾਰਿਆਂ ਦਾ ਗੁਰੂ ਹੈ। ਪਰ ਗੁਰਚਰਨ ਸਿੰਘ ਦਲੀਲ ਸਹਿਤ ਕੋਈ ਜਵਾਬ ਦੇਣ ਦੀ ਥਾਂ ਕੈਲਗਰੀ ਜੀ ਨੂੰ ਝੂਠਾ ਕਹਿਣ ਦਾ ਹੀ ਢੋਲ ਪਿਟਦੇ ਰਹੇ ਅਤੇ ਖਾਹਮਖਾਹ ਹੀ ਤਰਲੋਚਨ ਸਿੰਘ ਪਟਿਆਲਾ ਪ੍ਰਤੀ ਘਟੀਆ ਸ਼ਬਦਾਵਲੀ ਵਰਤਦਿਆਂ ਕੈਲਗਰੀ ਜੀ ਨੂੰ ਸਲਾਹ ਦੇ ਦਿੱਤੀ ਕਿ ਉਸ (ਤਰਲੋਚਨ ਸਿੰਘ) ਤੋਂ ਆਗਰੇ ਦੇ ਉਸ ਹਸਪਤਾਲ ਦਾ ਪਤਾ ਕਰੋ ਜਿੱਥੇ ਝੂਠਿਆਂ ਦਾ ਇਲਾਜ ਕੀਤਾ ਜਾਂਦਾ ਹੈ। ਮੰਨ ਲਓ ਕੈਲਗਰੀ ਜੀ ਨੂੰ ਸਾਰੇ ਜਣੇ ਝੂਠਾ ਮੰਨ ਲਈਏ ਤਾਂ ਕੀ ਗੁਰਚਰਨ ਸਿੰਘ ਨੂੰ ਗੁਰੂ ਨਾਨਕ ਦੇ ਗੁਰੂ ਦੀ ਸੋਝੀ ਹੋ ਜਾਵੇਗੀ? ਇਸ ਦਾ ਜਵਾਬ ਉਹ ਖ਼ੁਦ ਹੀ ਦੇ ਸਕਦੇ ਹਨ।
ਇਸ ਰਾਮ ਰੌਲੇ ਵਿੱਚ ਦਲਜੀਤ ਸਿੰਘ ਜੀ ਹੋਠੀ ਨੇ ਆ ਲੱਤ ਫਸਾਈ ਤੇ ਉਨ੍ਹਾਂ ਨੇ ਕੈਲਗਰੀ ਜੀ ਨੂੰ ਝੂਠਾ ਕਹਿਣ ਦੇ ਨਾਲ ਹੀ ਉਨ੍ਹਾਂ ਨੂੰ ਇਹ ਤਾਹਨੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਉਹ ਸੁਰਜੀਤ ਸਿੰਘ ਨਵੀਂ ਦਿੱਲੀ ਦੀਆਂ ਲਿਖਤਾਂ ਨੂੰ ਗਲਤ ਸਾਬਤ ਕਿਉਂ ਨਹੀਂ ਕਰਦੇ ਅਤੇ ਉਨ੍ਹਾਂ (ਜਿਉਣਵਾਲਾ ਅਤੇ ਹੋਠੀ ਜੀ) ਵਲੋਂ ਆਵਾਗਵਨ ਸਬੰਧੀ ਰੱਖੇ ਸੈਮੀਨਾਰ ਵਿੱਚ ਭਾਗ ਲੈ ਕੇ ਸਾਡੀ ਵਿਦਵਤਾ ਦਾ ਮੁਕਾਬਲਾ ਕਰ ਕੇ ਵਿਖਾਉਣ। ਜਸਵੀਰ ਸਿੰਘ ਕੈਲਗਰੀ ਜੀ ਤਾਂ ਕਈ ਵਾਰ ਸਪਸ਼ਟ ਕਰ ਚੁੱਕੇ ਹਨ ਕਿ ਉਹ ਸੁਰਜੀਤ ਸਿੰਘ ਨਵੀਂ ਦਿੱਲੀ ਦੀਆਂ ਲਿਖਤਾਂ ਨਾਲ ਸਹਿਮਤ ਹਨ ਇਸ ਲਈ ਉਨ੍ਹਾਂ ਲਿਖਤਾਂ `ਤੇ ਕਿੰਤੂ ਕਿਉਂ ਕਰਨ? ਉਹ ਵਾਰ ਵਾਰ ਲਿਖ ਰਹੇ ਹਨ ਕਿ ਜਾਂ ਤਾਂ ਗੁਰੂ ਪਦ ਸਬੰਧੀ ਜਿਉਣਵਾਲਾ ਜੀ ਅਤੇ ਹੋਠੀ ਜੀ ਉਨ੍ਹਾਂ ਦੇ ਲੇਖ ਨਾਲ ਸਹਿਮਤ ਹੋਣ ਜਾਂ ਉਸ ਨੂੰ ਗੁਰਬਾਣੀ ਵਿੱਚੋਂ ਪ੍ਰਮਾਣ ਦੇ ਕੇ ਗਲਤ ਸਿੱਧ ਕਰਨ। ਅਖੀਰ 19 ਨਵੰਬਰ ਨੂੰ ਹੋਠੀ ਜੀ ਨੇ ਬੀਰੀ ਕੱਛੂ ਖਾਣਾ ਦੀ ਵਾਰਤਾ ਸੁਣਾ ਕੇ ਉਸ ਦੀ ਤੁਲਨਾ ਜਸਵੀਰ ਸਿੰਘ ਕੈਲਗਰੀ ਜੀ ਨਾਲ ਕਰਕੇ ਲਿਖ ਦਿੱਤਾ ਕਿ ਜਦੋਂ ਕੋਈ ਬੰਦਾ ਮਾਨਸਿਕ ਪ੍ਰੇਸ਼ਾਨੀ ਵਿੱਚ ਹੋਵੇ ਤਾਂ ਉਸ ਨੂੰ ਇਹ ਨਹੀਂ ਪਤਾ ਲਗਦਾ ਕਿ ਉਹ ਗੱਲ ਕਿਸ ਨਾਲ ਕਰ ਰਿਹਾ ਹੈ ਤੇ ਕਿਉਂ ਕਰ ਰਿਹਾ ਹੈ। ਉਹ ਲਿਖ ਰਹੇ ਹਨ: ‘ਤੁਸੀ ਧੱਕੇ ਨਾਲ ਮੈਨੂੰ ਪੁੱਛ ਰਹੇ ਹੋ ਮਿਹਰਬਾਨੀ ਕਰਕੇ ਪਹਿਲਾਂ ਚੱਲ ਰਹੀ ਵਿਚਾਰ “ਗੁਰੂ ਨਾਨਕ ਦੇਵ ਜੀ ਦਾ ਗੁਰੂ” ਬਾਰੇ ਆਪਣੇ ਵਿਚਾਰ ਦੇ ਦਿਉ। ਇਸ ਸੰਬੰਧ ਵਿੱਚ ਮੈਂ ਜੋ ਵਿਚਾਰ ਦਿੱਤੇ ਹਨ ਉਨ੍ਹਾਂ ਨੂੰ ਜਾਂ ਤਾਂ ਗ਼ਲਤ ਸਾਬਤ ਕਰੋ ਜਾਂ ਸਵਿਕਾਰ ਕਰੋ ਫੇਰ ਅੱਗੇ ਤੁਰੋ। ਤੁਹਾਡੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਵਾਰੇ ਵਿਚਾਰ ਕਰਨ ਨੂੰ ਮੈਂ ਕਦੋ ਕਿਹਾ ਸੀ? ਤੁਹਾਨੂੰ ਮੈਂ ਕੁੱਛ ਕਹਿੰਦਾ ਹਾਂ ਤਾਂ ਤੁਸੀ ਕੁੱਛ ਹੋਰ ਸਮਝਦੇ ਹੋ। ਮੇਰਾ ਖਿਆਲ ਆ ਕਿ ਤੁਸੀ ਮਾਨਸਿਕ ਤੌਰ `ਤੇ ਪਰੇਸ਼ਾਨ ਹੋ।’
ਜਸਵੀਰ ਸਿੰਘ ਕੈਲਗਰੀ ਅਤੇ ਦਲਜੀਤ ਸਿੰਘ ਹੋਠੀ ਵਿਕਾਰ ਸਿੱਖ ਮਾਰਗ ਰਾਹੀਂ ਚੱਲ ਰਹੇ ਚਿੱਠੀ ਪੱਤਰ ਤੋਂ ਤਾਂ ਇੰਝ ਲਗਦਾ ਹੈ ਕਿ ਬੀਰੀ ਕੱਛੂ ਖਾਣਾ ਦੀ ਵਾਰਤਾ ਅਤੇ ਹੋਠੀ ਜੀ ਵਲੋਂ ਕੈਲਗਰੀ ਜੀ ਲਈ ਵਰਤੇ ਗਏ ਸ਼ਬਦ ਉਨ੍ਹਾਂ ਆਪਣੇ ਤੇ ਜਿਆਦਾ ਢੁਕਦੇ ਹਨ ਕਿਉਂਕਿ ਜਿਉਣਵਾਲਾ ਅਤੇ ਕੈਲਗਰੀ ਵਿਚਕਾਰ ਚੱਲ ਰਹੇ ਵਿਵਾਦ ਵਿੱਚ ਧੱਕੇ ਨਾਲ ਹੋਠੀ ਜੀ ਹੀ ਫਸੇ ਹਨ ਅਤੇ ਗੁਰੂ ਨਾਨਕ ਦੇ ਗੁਰੂ ਸਬੰਧੀ ਚੱਲ ਰਹੀ ਵੀਚਾਰ ਚਰਚਾ ਨੂੰ ਉਹ ਸੁਰਜੀਤ ਸਿੰਘ ਨਵੀਂ ਦਿੱਲੀ ਅਤੇ ਆਵਾਗਵਨ ਚੱਕਰ ਵੱਲ ਮੋੜਾ ਦੇ ਕੇ ਗੁਰਚਰਨ ਸਿੰਘ ਵਲੋਂ ਹੀ ਪੁੱਛੇ ਸੁਆਲ ਨੂੰ ਰੋਲ ਘਚੋਲੇ ਵਿੱਚ ਪਾਉਣ ਦਾ ਯਤਨ ਕਰ ਰਹੇ ਹਨ ਕਿਉਂਕਿ ਆਪਣੇ ਹੀ ਬੁਣੇ ਜਾਲ `ਚੋਂ ਨਿਕਲਣ ਲਈ ਉਹ ਇਸ ਵੀਚਾਰ ਚਰਚਾ `ਚੋਂ ਭਜਣਾ ਚਾਹੁੰਦੇ ਹਨ। ਰੋਲ ਘਚੋਲੇ ਹੋਰ ਵਧਾਉਣ ਦੀ ਮਨਸਾ ਨਾਲ ਜਿਉਣਵਾਲਾ ਜੀ ਨੇ ਅਮਰਜੀਤ ਸਿੰਘ ਚੰਦੀ ਜੀ ਨੂੰ ਵੀ ਦੋਗਲਾ ਕਹਿਣ ਪਿਛੇ ਵੀ ਪਤਾ ਨਹੀਂ ਆਪਣਾ ਕਿਹੜਾ ਸ਼ੁਗਲ ਪੂਰਾ ਕੀਤਾ ਹੈ। ਚੰਦੀ ਜੀ ਨੇ 18-11-2010 ਨੂੰ ਪਾਏ ਆਪਣੇ ਪੱਤਰ ‘ਕਿਹੜਾ ਸ਼ਬਦ ਬਾਬੇ ਨਾਨਕ ਦਾ ਗੁਰੂ ਸੀ’ ਵਿੱਚ ਇਨ੍ਹਾਂ ਨੂੰ ਸੁਆਲਾਂ ਦੀ ਝੜੀ ਲਾ ਕੇ ਇਨ੍ਹਾਂ ਲਈ ਹੋਰ ਜਾਲ਼ ਬੁਣ ਦਿੱਤਾ ਹੈ। ਵੇਖਦੇ ਹਾਂ ਕਿ ਇਸ ਵਿੱਚੋਂ ਇਹ ਨਿਕਲਣਦਾ ਕੋਈ ਸਾਧਨ ਵੀ ਬਣਾਉਣਗੇ ਜਾਂ ਮੱਕੜੀ ਵਾਂਗ ਇਸ ਵਿੱਚ ਹੋਰ ਹੋਰ ਉਲਝਣਗੇ ਤੇ ਦੋਸ਼ੀ ਹੋਰਨਾਂ ਨੂੰ ਠਹਿਰਾਉਣ ਲਈ ਵੈੱਬਸਾਈਟਾਂ `ਤੇ ਇਸੇ ਤਰ੍ਹਾਂ ਘਸਮਾਣ ਪਾਉਂਦੇ ਹੋਏ ਆਪਣੀ ਅਕਲ ਦਾ ਮੁਜ਼ਾਹਰਾ ਕਰਦੇ ਰਹਿਣਗੇ। ਇਸ ਲੇਖ ਦੇ ਸ਼ੁਰੂ ਵਿੱਚ ਲਿਖੇ ਕੁੱਝ ਸ਼ਬਦਾਂ ਅਨੁਸਾਰ ਦਲਜੀਤ ਸਿੰਘ ਹੋਠੀ ਅਤੇ ਗੁਰਚਰਨ ਸਿੰਘ ਜਿਉਣਵਾਲਾ ਜੀ ਨੇ ਤਾਂ ਮੰਨਣਾ ਨਹੀਂ ਇਸ ਲਈ ਸਿੱਖ ਮਾਰਗ ਦੇ ਪਾਠਕ ਖ਼ੁਦ ਹੀ ਫੈਸਲਾ ਕਰਨ ਕਿ ਬੀਰੀ ਕੱਛੂ ਖਾਣੇ ਦੀ ਉਦਾਹਰਣ ਕਿਸ `ਤੇ ਢੁਕਦੀ ਹੈ ਅਤੇ ਆਗਰੇ ਦੇ ਹਸਪਤਾਲ ਜਾਣ ਦੀ ਕਿਸ ਨੂੰ ਲੋੜ ਹੈ?


(22/11/10)
ਪ੍ਰਭਜੀਤ ਸਿੰਘ ਧਵਨ

ਡੁਬਈ ਵਿਖੇ ਪੁਰਬ

ਕਲਰ ਵਾਲੀ ਜ਼ਮੀਨ ਨੂੰ ਪਾਣੀ ਦੇਣ ਦਾ ਕੋਈ ਲਾਭ ਨਹੀਂ ਹੈ—ਗੁਰਬਚਨ ਸਿੰਘ ਥਾਈਲੈਂਡ
ਡੁਬਈ ਅਵੀਰ ੨੧-੧੧-੨੦੧੦ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੇ ਸਜੇ ਹੋਏ ਦੀਵਾਨ ਵਿੱਚ ਭਾਈ ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਸਾਲ ਗ੍ਰਾਮ ਬਿਪ ਪੂਜ ਮਨਾਉ ਸ਼ਬਦ ਦੀ ਵਿਆਖਿਆ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਕੋਈ ਕ੍ਰਿਸਾਨ ਕਲਰ ਵਾਲੀ ਜ਼ਮੀਨ ਨੂੰ ਲਗਾਤਾਰ ਪਾਣੀ ਦਈ ਜਾਏ ਤਾਂ ਉਸ ਨੂੰ ਉਸ ਦਾ ਕੋਈ ਲਾਭ ਨਹੀਂ ਹੋਏਗਾ। ਕੱਚੀ ਕੰਧ ਨੂੰ ਕੋਈ ਸੀਮੈਂਟ ਦਾ ਪਲੱਸਤਰ ਲਗਾਈ ਜਾਏ ਉਸ ਦਾ ਵੀ ਕੋਈ ਲਾਭ ਨਹੀਂ ਹੈ ਏਸੇ ਤਰ੍ਹਾਂ ਜੋ ਅਸੀਂ ਗੁਰਬਾਣੀ ਗਿਆਨ ਤੋਂ ਰਹਿਤ ਹੋ ਕੇ ਧਰਮ ਦੇ ਨਾਂ `ਤੇ ਜੋ ਧਾਰਮਕ ਕਰਮ ਕਾਂਡ ਕਰ ਰਹੇ ਹਾਂ ਉਹਨਾਂ ਦਾ ਸਾਡੇ ਜੀਵਨ, ਪਰਵਾਰ ਤੇ ਸਮਾਜ ਨੂੰ ਵੀ ਕੋਈ ਲਾਭ ਨਹੀਂ ਹੈ। ਜਿਨ੍ਹਾ ਪ੍ਰਸਥਿਤੀਆਂ ਤੋਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਚਾਇਆ ਸੀ ਅੱਜ ਅਸੀਂ ਉਹ ਹੀ ਕਰਮ ਮੁੜ ਕੇ ਦੁਹਰਾਹ ਰਹੇ ਹਾਂ।
ਗੁਰਬਾਣੀ ਵਿਚੋਂ ਬਹੁਤ ਸਾਰੀਆਂ ਮਿਸਾਲਾਂ ਦੇ ਕੇ ਸਮਝਾਇਆ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਅਖੌਤੀ ਇਤਿਹਾਸ ਕਾਰਾਂ ਅਨੁਸਾਰ ਨਹੀਂ ਹੈ, ਉਹਨਾਂ ਦਾ ਜੀਵਨ ਤਾਂ ਉਹਨਾਂ ਦੀ ਆਪਣੀ ਬਾਣੀ ਅਨੁਸਾਰ ਹੈ। ਅਸੀਂ ਗੁਰਪੁਰਬ ਤਾਂ ਅੱਜ ਜ਼ਰੂਰ ਮਨਾ ਰਹੇ ਹਾਂ ਪਰ ਸਾਡਿਆਂ ਘਰਾਂ ਵਿੱਚ ਪੱਥਰ ਦੀਆਂ ਮੂਰਤਾਂ ਜਾਂ ਕਾਗ਼ਜ਼ਾਂ ਦੀਆਂ ਬਣੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਉਹਨਾਂ ਅੱਗੇ ਅਸੀਂ ਮੱਥੇ ਟੇਕਦੇ ਹਾਂ। ਭਾਈ ਗੁਰਬਚਨ ਸਿੰਘ ਥਾਈਲੈਂਡ ਵਾਲਿਆ ਨੇ ਸ਼ਬਦ ਦੀ ਡੂੰਘੀ ਵਿਚਾਰ ਕਰਦਿਆਂ ਕਿਹਾ ਕਿ ਜਿਸ ਮਾਲਾ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਮੁਕਤ ਕਰਵਾਇਆ ਸੀ ਅੱਜ ਉਹ ਮਾਲਾ ਆਮ ਸਿੱਖਾਂ ਦੇ ਹੱਥਾਂ ਵਿੱਚ ਦੇਖੀ ਜਾ ਸਕਦੀ ਹੈ। ਡੇਰਵਾਦ ਦੀ ਗੱਲ ਕਰਦਿਆਂ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਉਹਨਾਂ ਨੇ ਕਿਹਾ ਕਿ ਇੱਕ ਸਾਧ ਮਰਦਾ ਹੈ ਤੇ ਪੰਜ ਉਸ ਦੇ ਚੇਲੇ ਵੱਖ ੨ ਥਾਵਾਂ `ਤੇ ਬੈਠ ਜਾਂਦੇ ਹਨ ਕੋਈ ਕਹਿੰਦਾ ਹੈ ਕਿ ਏੱਥੇ ਬਾਬਾ ਜੀ ਨੇ ਤਪ ਕੀਤਾ ਸੀ ਤੇ ਕੋਈ ਕਹਿੰਦਾ ਹੈ ਏੱਥੇ ਬਾਬਾ ਜੀ ਨੇ ਪਾਣੀ ਪੀਤਾ ਸੀ। ਓਨੇ ਪੰਜਾਬ ਦੇ ਪਿੰਡ ਨਹੀਂ ਹਨ ਜਿੰਨੇ ਪੰਜਾਬ ਵਿੱਚ ਇਹਨਾਂ ਦੇ ਡੇਰੇ ਬਣ ਗਏ ਹਨ। ਆਈਆਂ ਸੰਗਤਾਂ ਦਾ ਭਾਈ ਸਤਿਨਾਮ ਸਿੰਘ ਜੀ ਨੇ ਧੰਨਵਾਦ ਕੀਤਾ।
ਪ੍ਰਭਜੀਤ ਸਿੰਘ ਧਵਨ


(21/11/10)
ਡਾ: ਦਲਵਿੰਦਰ ਸਿੰਘ

ਜਸਵੀਰ ਸਿੰਘ ਜੀ ਕੈਲਗੀਰੀ ਤੇ ਸਿੱਖ ਮਾਰਗ਼ ਦੇ ਪਾਠਕਾ ਨੂੰ ਗੁਰੂ ਫ਼ਤਹਿ
ਜਸਵੀਰ ਸਿੰਘ ਜੀ “ਗੁਰੂ ਨਾਨਕ ਦੇਵ ਜੀ ਦਾ ਗੁਰੂ” ਗੁਰੂ ? ੴ ਸਤਿ ਗੁਰ ਪ੍ਰਸਾਦਿ , ਸ਼ਬਦ, ਬਾਬੇ ਨਾਨਕ ਦਾ ਗੁਰੂ ਸੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਹੈ ਤਾਂ ਸਾਨੂੰ ਉਨ੍ਹਾਂ ਦੀ ਅਗਵਾਈ ਵਿਚ ਵੀ ਸਿੱਖੀ ਸਿਧਾਂਤਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਜਿਸ ਸ਼ਬਦ ਰਾਹੀਂ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਗੁਰੂ ਨਾਨਕ ਸਾਹਿਬ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖੀ, ਜਿਵੇਂ “ਓਅਮ ਨਮੋ ਸ਼ਿਵਇ” ਜਾਂ “ਨਾਰਾਇਣ-ਨਾਰਾਇਣ”
ਜਾਂ “ਹਰੀ-ਨਾਰਾਇਣ” ਆਦਿ। “ਵਾਹਿਗੁਰੂ” ਲਫਜ਼ ਨੂੰ ਵੀ, ਏਸੇ ਸ਼੍ਰੇਣੀ ਵਿੱਚ ਦਿੱਤਾ ਗਿਆ ਹੈ ਬਾਬਾ ਨਾਨਕ ਜੀ ਵੀ, ਸਿੱਖੀ ਸਿਧਾਂਤ ਸ਼ਬਦ ਬਾਣੀ ਹੁੰਦੀ ਹੈ ਇਹ ਬ੍ਰਹਮ ਦੀ, ਪਰਮਾਤਮਾ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਦੇ ਭੇਦਾਂ ਦੀ ਵਿਚਾਰ ਹੈ। ਮੈਂ ਇਸ ਨੂੰ ਬ੍ਰਹਮ ਦੀ ਵਿਚਾਰ ਬਾਰੇ ਗੁਰੂ ਗ੍ਰੰਥ ਸਾਹਿਬ ਜੀ, ਸ਼ਬਦਾਂ ਤੋਂ ਬਣੀ, ਬਾਣੀ ਦਾ ਹੀ ਮੁਜੱਸਮਾ ਹਨ। ਗੁਰੂ ਸਾਹਿਬ ਨੇ ਸ਼ਬਦ ਨੂੰ ਗੁਰੂ ਦੱਸਣ ਦੇ ਨਾਲ, ਇਨ੍ਹਾਂ ਸ਼ਬਦਾਂ ਤੋਂ ਬਣੀ ਬਾਣੀ ਨੂੰ ਵੀ ਗੁਰੂ ਹੀ ਕਿਹਾ ਹੈ, ਜਿਵੇਂ ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (੯੮੨) ਹੇ ਭਾਈ, ਬਾਣੀ ਗੁਰੂ ਹੈ, ਗੁਰੂ, ਬਾਣੀ ਹੀ ਹੈ, ਇਸ ਬਾਣੀ ਵਿੱਚ ਹੀ ਹਰ ਥਾਂ ਅੰਮ੍ਰਿਤ, ਪਰਮਾਤਮਾ ਮੌਜੂਦ ਹੈ। ਗੁਰੁ, ਪਰਮਾਤਮਾ ਬਾਰੇ, ਜੋ ਕੁੱਝ ਵੀ ਬਾਣੀ ਕਹਿੰਦੀ ਹੈ, ਜੋ ਸੇਵਕ, ਜਨ ਉਸ ਨੂੰ ਮੰਨਦਾ ਹੈ, ਆਪਣੇ ਜੀਵਨ ਵਿੱਚ ਢਾਲਦਾ ਹੈ, ਉਸ ਨੂੰ ਗੁਰੂ, ਯਕੀਨੀ ਤੌਰ ਤੇ ਸੰਸਾਰ ਸਮੁੰਦਰ, ਭਵਜਲ ਤੋਂ ਪਾਰ ਲੰਘਾ ਦਿੰਦਾ ਹੈ।
ਇਸ ਬਾਣੀ ਬਾਰੇ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਹੈ, ਆਪੇ ਕਰਤਾ ਕਰੇ ਕਰਾਏ॥ ਆਪੇ ਸਬਦੁ ਗੁਰ ਮੰਨਿ ਵਸਾਏ॥ ਸ਼ਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖਿ ਆਖਿ ਸੁਣਾਵਣਿਆ॥ (੧੨੫)
ਜੋ ਸ਼ਬਦ, ਬਾਬਾ ਨਾਨਕ ਜੀ ਦਾ ਗੁਰੂ ਸੀ, ਸਾਡਾ ਗੁਰੂ ਹੈ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਸੰਪੂਰਨ ਹੈ। ਸੋ ਇਹ ਸੰਭਵ ਹੈ ਕਿ ਬਾਬਾ ਨਾਨਕ ਜੀ ਦਾ ਗੁਰੂ (ਸ਼ਬਦ) ਗੁਰੂ ਗਰੰਥ ਸਾਹਿਬ ਵਿੱਚ ਇਹ ਗੁਰਮਤਿ ਦਾ ਸਿਧਾਂਤ ਨਹੀਂ ਹੈ ਕਿ ਪਰਮਾਤਮਾ ਦੇ ਕਿਸੇ ਸ਼ਬਦ ਕਹਿਣ ਨਾਲ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਇਹ ਦੂਸਰੇ ਧਰਮਾਂ ਦਾ ਸਿਧਾਂਤ ਹੈ ਕਿ ਪਰਮਾਤਮਾ ਨੇ ਕੁੰਨ ਕਿਹਾ ਅਤੇ ਸ੍ਰਿਸ਼ਟੀ ਦੀ ਰਚਨਾ ਹੋ ਗਈ। ਗੁਰਬਾਣੀ ਦਾ ਸ੍ਰਿਸ਼ਟੀ ਰਚਨਾ ਬਾਰੇ ਬੜਾ ਸਪੱਸ਼ਟ ਸਿਧਾਂਤ ਹੈ, ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ ਨਿਰਮਲੁ ਮੈਲਾ ਨ ਥੀਐ ਸਬਦਿ ਰਤੇ ਪਤਿ ਹੋਇ॥ (੧੯) ਸੱਚੇ ਤੋਂ, ਹਮੇਸ਼ਾ ਕਾਇਮ ਰਹਣ ਵਾਲੇ ਤੋਂ, ਪਰਮਾਤਮਾ ਤੋਂ, ਹਵਾ ਹੋਂਦ ਵਿੱਚ ਆਈ। ਹਵਾ ਤੋਂ ਪਾਣੀ ਹੋਂਦ ਵਿੱਚ ਆਇਆ, ਪਾਣੀ ਸਾਰੇ ਸੰਸਾਰ ਦੀ ਰਚਨਾ ਦਾ ਮੂਲ ਹੈ। ਇਸ ਨੂੰ ਇਵੇਂ ਵੀ ਕਿਹਾ ਹੈ. ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ (੪੭੨) ਦੁਨੀਆਂ ਵਿੱਚ ਪੈਦਾ ਹੋਣ ਵਾਲਾ ਪਹਿਲਾ ਜੀਵ, ਪਾਣੀ ਹੈ, ਜਿਸ ਨਾਲ ਇਹ ਸੰਸਾਰ ਹਰਿਆ ਭਰਿਆ ਹੈ, ਸਭ ਵਿੱਚ ਜੀਵਨ ਰੌਂ ਟਹਕ ਰਹੀ ਹੈ। ਇਸ ਤਰ੍ਹਾਂ ਸੰਸਾਰ ਦੀ ਹਰ ਚੀਜ਼ ਵਿੱਚ ਪ੍ਰਭੂ ਦਾ ਅਪਣਾ ਪਰਕਾਸ਼ ਹੀ ਜਗਮਗਾ ਰਿਹਾ ਹੈ, ਜੋ ਅੱਤ ਨਿਰਮਲ ਹੈ, ਦੁਨੀਆਂ ਦੀ ਮੈਲ ਸਾਫ ਕਰਦਿਆਂ ਵੀ ਕਦੀ ਮੈਲਾ ਨਹੀਂ ਹੁੰਦਾ। ਸ਼ਬਦ ਰਾਹੀਂ ਹੀ ਉਸ ਬਾਰੇ ਸੋਝੀ ਹੁੰਦੀ ਹੈ।
dr dalwinder singh 978 114 4641.


ਗੁਰਚਰਨ ਸਿੰਘ ਜਿਉਣ ਵਾਲਾ ਦੇ ਲੇਖ ਸੰਬੰਧੀ ਸੰਪਾਦਕੀ ਟਿੱਪਣੀ, ਜਿਹੜਾ ਕਿ ਪਿਛਲੇ ਹਫਤੇ ਅਸੀਂ ਨਹੀਂ ਪਾਇਆ। ਸਿੰਘ ਸਭਾ ਕਨੇਡਾ ਦੀ ਸਾਈਟ ਤੇ ਹੁਣ ਉਸ ਦਾ ਸਿਰਲੇਖ ਅਤੇ ਪਹਿਲਾ ਪੈਰਾ ਬਦਲ ਦਿੱਤਾ ਹੈ:
ਗੁਰਚਰਨ ਸਿੰਘ ਜਿਉਣ ਵਾਲਾ ਜੀ, ਜਾਂ ਤਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਨਹੀਂ ਲੱਗੀ ਅਤੇ ਜਾਂ ਫਿਰ ਤੁਸੀਂ ਜਾਣ ਬੁੱਝ ਕੇ ਝੂਠ ਲਿਖ ਰਹੇ ਹੋ। ਜੋ ਮੈਂ ਪਿਛਲੇ ਕਈ ਹਫਤਿਆਂ ਤੋਂ ‘ਸਿੱਖ ਮਾਰਗ’ ਤੇ ਲਿਖ ਕੇ ਪਾ ਰਿਹਾ ਹਾਂ ਅਤੇ ਜੋ ਕਿਰਪਾਲ ਸਿੰਘ ਬਠਿੰਡਾ ਨਾਲ ਹੋਈ ਗੱਲਬਾਤ ਵਿੱਚ ਲਿਖਿਆ ਸੀ, ਉਹੀ ਤੁਹਾਨੂੰ ਕਿਹਾ ਸੀ ਅਤੇ ਇਹ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਾ ਸੀ। ਪਿਛਲੇ ਹਫਤੇ ਅਸੀਂ ਤਿੰਨ ਲੇਖ ਨਹੀਂ ਸੀ ਪਾਏ। ਇਹਨਾ ਵਿੱਚ ਇੱਕ ਤੁਹਾਡਾ, ਦੂਸਰਾ ਅਵਤਾਰ ਸਿੰਘ ਮਿਸ਼ਨਰੀ ਦਾ ਅਤੇ ਤੀਜਾ ਸਰਵਜੀਤ ਸਿੰਘ ਦਾ। ਇਸ ਬਾਰੇ ਅਸੀਂ 14 ਨਵੰਬਰ ਐਤਵਾਰ ਨੂੰ ਇੱਕ ਨੋਟ ਵੀ ਪਾਇਆ ਸੀ। ਜੋ ਕਿ ਇਹ ਸੀ:
ਪਿਛਲੇ ਕਈ ਹਫਤਿਆਂ ਵਿੱਚ ਅਸੀਂ ਕਈ ਵਾਰੀ ਲਿਖ ਚੁਕੇ ਹਾਂ ਕਿ ਕੰਮ ਦੀ ਬਹੁਤਾਤ ਦੇ ਕਾਰਨ ਅਸੀਂ ਹੋਰ ਥਾਵਾਂ ਤੇ ਛਪੇ ਹੋਏ ਲੇਖ ‘ਸਿੱਖ ਮਾਰਗ’ ਤੇ ਪਉਣ ਤੋਂ ਸੰਕੋਚ ਕਰਦੇ ਹਾਂ। ਇਸ ਹਫਤੇ ਵੀ ਅਸੀਂ ਇਸੇ ਤਰ੍ਹਾਂ ਦੇ ਤਿੰਨ ਲੇਖ ਨਹੀਂ ਪਾ ਰਹੇ ਕਿਉਂਕਿ ਉਹ ਪਹਿਲਾਂ ਹੀ ਹੋਰ ਥਾਵਾਂ ਤੇ ਛਪ ਚੁੱਕੇ ਹਨ।
ਗੁਰਚਰਨ ਸਿੰਘ ਜੀ ਤੁਹਾਡਾ ਲੇਖ ਪਹਿਲਾਂ ਹੀ ਸਿੰਘ ਸਭਾ ਯੂ. ਐੱਸ. ਏ. ਤੇ ਛਪ ਚੁੱਕਾ ਸੀ ਅਤੇ ਦੂਸਰੇ ਦੋ ਖਬਰਨਾਮਾ ਤੇ ਛਪ ਚੁੱਕੇ ਸਨ। ਇਸ ਲਈ ਇਹ ਨਹੀਂ ਸੀ ਪਾਏ। ਇਹ ਅਸੂਲ ਸਾਰਿਆਂ ਲਈ ਇਕੋ ਜਿਹੇ ਹਨ ਅਤੇ ਜਿੱਥੋਂ ਤੱਕ ਹੋ ਸਕੇ ਅਸੀਂ ਇਸ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ।


(21/11/10)
ਕਮਲਜੀਤ ਸਿੰਘ ਅਟਵਾਲ

ਸਤਿ ਸ੍ਰੀ ਅਕਾਲ,
ਸ; ਜਸਵੀਰ ਸਿੰਘ ਕੈਲਗਰੀ ਜੀ, ਕਿਉਂ ਸੋਟਾ ਲੈ ਕਿ ਹੋਠੀ ਜੀ ਅਤੇ ਜਿਊਂਣ ਵਾਲਾ ਜੀ ਦੇ ਮਗਰ ਪਏ ਹੋਏ ਜੇ?
ਕਮਲਜੀਤ ਸਿੰਘ ਅਟਵਾਲ
916 417 9606


(21/11/10)
ਤੱਤ ਗੁਰਮਤਿ ਪਰਿਵਾਰ

100 ਰੂਪਏ ਵਿਚ ਸਿਰੋਪਾ ਪੁਜਾਰੀਵਾਦ ਦੀ ਮਨਮੱਤ ਹੈ, ਗੁਰੂ ਘਰ ਦੀ ਮਿਹਰ ਨਹੀਂ:

ਹਰ ਜਾਗਰੂਕ ਸਿੱਖ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹੈ ਕਿ ਨਾਨਕ ਪਾਤਸ਼ਾਹ ਜੀ ਨੇ ਉਹ ‘ਸੱਚ ਦਾ ਮਾਰਗ’ ਸਮਝਾਇਆ, ਜੋ ਪੁਜਾਰੀਵਾਦ ਰੂਪੀ ਅਲਾਮਤ ਤੋਂ ਪੂਰੀ ਤਰ੍ਹਾਂ ਮੁਕਤ ਸੀ। ਇਸ ਅਫਸੋਸਜਨਕ ਹਕੀਕਤ ਨੂੰ ਵੀ ਹਰ ਜਾਗਰੂਕ ਸਿੱਖ ਸਮਝਦਾ ਹੈ ਕਿ ਅੱਜ ਪੁਜਾਰੀਵਾਦ ਸਿੱਖ ਸਮਾਜ ਵਿਚ ਪੂਰੀ ਤਰ੍ਹਾਂ ਘਰ ਕਰ ਚੁੱਕਿਆ ਹੈ। ਹਰ ਗੁਰਦੁਆਰੇ ਵਿਚ ਵੱਧ ਜਾਂ ਘੱਟ, ਪੁਜਾਰੀਵਾਦੀ ਪਸਾਰਾ ਮਿਲ ਹੀ ਜਾਂਦਾ ਹੈ। ਸਿੱਖ ਕੌਮ ਦੇ ਕੇਂਦਰੀ ਸਥਾਨ ‘ਦਰਬਾਰ ਸਾਹਿਬ’ ਅੰਮ੍ਰਿਤਸਰ ਵਿਖੇ ਤਾਂ ਇਹ ਪਸਾਰਾ ਕਾਫੀ ਸਮੇਂ ਤੋਂ ਜ਼ੋਰਾਂ ’ਤੇ ਰਿਹਾ ਹੈ। ਇਕ ਸਮਾਂ ਸੀ, ਜਦੋਂ ਇਸ ਪੁਜਾਰੀ ਜਮਾਤ ਨੇ ‘ਦਰਬਾਰ ਸਾਹਿਬ’ ਦੀ ਪ੍ਰਕਰਮਾ ਵਿਚ ਬ੍ਰਾਹਮਣੀ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕਰਵਾ ਕੇ ‘ਠਾਕੁਰ ਪੂਜਾ’ ਵੀ ਸ਼ੁਰੂ ਕਰਵਾ ਦਿੱਤੀ ਸੀ। ਸਿੰਘ ਸਭਾ ਲਹਿਰ ਦੇ ਜਤਨਾਂ ਸਦਕੇ ਬਾਹਰੀ ਰੂਪ ਵਿਚ ‘ਮੂਰਤੀ ਪੂਜਾ’ ਤਾਂ ਬੰਦ ਹੋ ਗਈ, ਮੂਰਤੀਆਂ ਚੁੱਕ ਲਈਆਂ ਗਈਆਂ, ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਉਥੋਂ ਪੁਜਾਰੀਵਾਦੀ ਬ੍ਰਹਾਮਣੀ ਰਸਮਾਂ ਪੂਰੀ ਤਰ੍ਹਾਂ ਖਤਮ ਹੀ ਹੋ ਗਈਆਂ।

ਕੜਵੀ ਸੱਚਾਈ ਤਾਂ ਇਹ ਹੈ ਕਿ ਉੱਥੇ ਪੁਜਾਰੀ ਅਤੇ ‘ਸਿੱਖ’ ਹੁਣ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਵੀ ਇਕ ਮੂਰਤੀ ਵਾਂਗੂ ਹੀ ਪੂਜ ਰਹੇ ਹਨ। ਇਕ ਖਾਸ ਸਰੂਪ ਨੂੰ ਬੜੇ ਜਾਹੋ-ਜਲਾਲ ਨਾਲ ਪਾਲਕੀ ਵਿਚ ਲਿਆਉਣਾ, ਮੋਢਾ ਦੇਣ ਲਈ ਸੰਗਤਾਂ ਵਿਚ ਆਪਸੀ ਖਿੱਚੋਤਾਨ, ਥੜੇ ਨੂੰ ਕੱਚੀ ਲੱਸੀ ਨਾਲ ਧੋਣਾ ਆਦਿ ਇਸ ਦੇ ਕੁਝ ਸਬੂਤ ਹਨ। ਉਸੇ ਕੰਪਲੈਕਸ ਵਿਚ ਹੋਰ ਅਨੇਕਾਂ ਸਰੂਪਾਂ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ। ਇਸੇ ਤਰ੍ਹਾਂ 11 ਰੁਪਏ ਵਿਚ ਘੱਟ ਕੜਾਹ ਪ੍ਰਸ਼ਾਦਿ, 31 ਰੁਪਏ ਵਿਚ ਥੋੜਾ ਜ਼ਿਆਦਾ, 101 ਰੁਪਏ ਵਿਚ ਉਸ ਤੋਂ ਵੀ ਜ਼ਿਆਦਾ (ਥਾਲੀ ਵਿਚ ਪਾ ਕੇ) ਆਦਿ ਵਿਤਕਰੇ, ਪੁਜਾਰੀਆਂ ਦੀਆਂ ਸ਼ੁਰੂ ਕੀਤੀਆਂ ਰਸਮਾਂ ਹਨ, ਗੁਰਮਤਿ ਨਹੀਂ।

ਇਸੇ ਤਰ੍ਹਾਂ 100 ਰੁਪਏ ਮੱਥਾ ਟੇਕਣ ਵਾਲੇ ਨੂੰ ਵੱਡਾ ਪਤਾਸਾ ਜਾਂ ‘ਸਿਰੋਪਾ’ ਭੇਂਟ ਕਰਨ ਦੀ ਵਿਤਕਰੇ ਭਰਪੂਰ ਰਸਮ ਵੀ ਪੁਜਾਰੀਆਂ ਵੱਲੋਂ ਸ਼ੁਰੂ ਕੀਤੀ ਮਨਮੱਤ ਹੈ। ਪੈਸੇ ਲੈ ਕੇ ਬੁੱਕ ਕੀਤੇ ਜਾ ਰਹੇ ‘ਅਖੰਡ ਪਾਠਾਂ’ ਦੀ ਲੰਮੀ ਸੂਚੀ ਵੀ, ਇਕ ਐਸੀ ਹੀ ਗੁਰਮਤਿ ਵਿਰੋਧੀ ਸੱਚ ਹੈ। ਇਹ ਤਾਂ ਤਿਨਕਾ ਮਾਤਰ, ਇਸ਼ਾਰੇ ਲਈ, ਸਿਰਫ ਕੁਝ ਮਿਸਾਲਾਂ ਹੀ ਸਾਂਝੀਆਂ ਕੀਤੀਆਂ ਹਨ। ਵਰਨਾ ਜੇ ਨਿਰੋਲ ਗੁਰਮਤਿ ਦੀ ਐਨਕ ਲਾ ਕੇ ਪੜਚੋਲ ਕੀਤੀ ਜਾਵੇ ਤਾਂ ‘ਦਰਬਾਰ ਸਾਹਿਬ ਕੰਪਲੈਕਸ’ ਵਿਚ ਵਿਰਲਾ ਹੀ ਵਰਤਾਰਾ ਗੁਰਮਤਿ ਅਨੁਸਾਰੀ ਜਾਪੇਗਾ। ਹਰ ਥਾਂ ਮਨਮੱਤ ਦਾ ਪਸਾਰਾ ਹੀ ਸਪਸ਼ਟ ਨਜ਼ਰ ਆਵੇਗਾ।

ਜਾਗਰੂਕ ਪੰਥ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ ਕਿ ਜਾਗ੍ਰਿਤੀ ਲਿਆ ਕੇ ਕੌਮ ਵਿਚੋਂ ਪੁਜਾਰੀਵਾਦ ਦਾ ਬੀਜ ਕਿਵੇਂ ਨਾਸ਼ ਕੀਤਾ ਜਾਵੇ? ਪਰ ਕੇਂਦਰੀ ਸਥਾਨਾਂ ’ਤੇ ਕਾਬਿਜ਼ ਬ੍ਰਾਹਮਣੀ ਸੋਚ ਵਾਲੀਆਂ ਸੰਪਰਦਾਈ ਧਿਰਾਂ ਅਤੇ ਭ੍ਰਿਸ਼ਟ ਹਾਕਮਾਂ ਦੇ ਵਿਰੋਧ ਕਾਰਨ, ਇਸ ਵਿਚ ਕਾਫੀ ਦਿਕਤਾਂ ਆ ਰਹੀਆਂ ਹਨ। ਪਟਨੇ ਅਤੇ ਨਾਂਦੇੜ ਸਮੇਤ ਕਈਂ ਇਤਿਹਾਸਕ ਥਾਵਾਂ ’ਤੇ ਤਾਂ ਪੁਜਾਰੀਵਾਦੀ ਮਨਮੱਤ ਦਾ ‘ਨੰਗਾ ਨਾਚ’ ਹੋ ਰਿਹਾ ਹੈ। ਅਫਸੋਸ! ਕੌਮ ਵੀ ਬੌਧਿਕ ਪੱਧਰ ’ਤੇ ਜ਼ਿਆਦਾਤਰ ਪੁਜਾਰੀਵਾਦੀ ਤਾਕਤਾਂ ਦੇ ਪ੍ਰਭਾਵ ਹੇਠ ਹੀ ਹੈ। ਜਾਗਰੂਕ ਧਿਰਾਂ ਸੁਹਿਰਦ ਤਾਂ ਹਨ, ਪਰ ਆਪਸੀ ਤਾਲਮੇਲ ਦੀ ਘਾਟ ਕਾਰਨ ‘ਜਾਗਰੂਕਤਾ ਲਹਿਰ’ ਲਾਮਬੰਦ ਨਹੀਂ ਹੋ ਪਾ ਰਹੀ। ਇਸ ਕਾਰਨ ਸੁਹਿਰਦਤਾ ਦੇ ਬਾਵਜੂਦ ਵੱਡੀਆਂ ਪ੍ਰਾਪਤੀਆਂ ਨਹੀਂ ਹੋ ਰਹੀਆਂ।

ਪ੍ਰੋ. ਦਰਸ਼ਨ ਸਿੰਘ ਜੀ ਦੇ ਮੈਦਾਨ ਵਿਚ ਆਉਣ ਨਾਲ ਜਾਗਰੂਕਤਾ ਲਹਿਰ ਦੇ ਲਾਮਬੰਦ ਹੋ ਕੇ, ਮਜ਼ਬੂਤ ਹੋਣ ਦੇ ਆਸਾਰ ਬਣ ਗਏ ਜਾਪਦੇ ਸਨ। ਪਰ ਕੁਝ ਧਿਰਾਂ ਦੀ ਈਰਖਾ ਅਤੇ ਹਉਮੈ ਕਾਰਨ ਇਹ ਏਕਤਾ ਸੰਭਵ ਨਹੀਂ ਹੋ ਪਾ ਰਹੀ। ਦੂਜੀ ਤਰਫ ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਵੀ ਕੁਝ ਮੁੱਦਿਆਂ ਉੱਪਰ ਦ੍ਰਿੜਤਾਪੂਰਵਕ ਸਟੈਂਡ ਨਾ ਲੈਣ ਕਾਰਨ, ਉਹ ਸਾਰੀਆਂ ਜਾਗਰੂਕ ਧਿਰਾਂ ਦਾ ਵਿਸ਼ਵਾਸ਼ ਪੂਰੀ ਤਰ੍ਹਾਂ ਨਹੀਂ ਜਿੱਤ ਪਾ ਰਹੇ। ਉਨ੍ਹਾਂ ਦੇ ਨਜ਼ਦੀਕੀ ਸਲਾਹਕਾਰ ਨਾ ਜਾਣੇ ਕਿਨ੍ਹਾਂ ਕਾਰਨਾਂ ਕਰਕੇ, ਉਨ੍ਹਾਂ ਨੂੰ ਇਹ ਸਮਝਾਉਣ ਵਿਚ ਹੁਣ ਤੱਕ ਅਸਮਰੱਥ ਰਹੇ ਹਨ ਕਿ ਸਾਰੀਆਂ ਚੇਤੰਨ ਧਿਰਾਂ ਨੂੰ ਲਾਮਬੰਦ ਕਰਨਾ ਤਾਂ ਹੀ ਸੰਭਵ ਹੈ, ਜੇ ਉਨ੍ਹਾਂ ਠੋਸ ਮੁੱਦਿਆਂ ਨੂੰ ਆਧਾਰ ਬਣਾ ਕੇ ਏਜੰਡਾ (ਪ੍ਰੋਗਰਾਮ) ਤਿਆਰ ਕੀਤਾ ਜਾਵੇ, ਜਿਨ੍ਹਾਂ ’ਤੇ ਲਗਭਗ ਸਾਰੀਆਂ ਜਾਗਰੂਕ ਧਿਰਾਂ ਸਹਿਮਤ ਹਨ। 1936 ਵਾਲੇ ਏਜੰਡੇ ਨੂੰ ਆਧਾਰ ਬਣਾ ਕੇ ਤੁਰਨ ਦੀ ‘ਜ਼ਿੱਦ’ ਕਾਰਨ ਇਕ ਪਾਸੇ ਤਾਂ ਉਨ੍ਹਾਂ ਦਾ ਏਜੰਡਾ ਹੀ ‘ਆਪਾ-ਵਿਰੋਧੀ’ ਹੋ ਰਿਹਾ ਹੈ, ਦੂਜੀ ਤਰਫ ਸਾਰੀਆਂ ਪੰਥਦਰਦੀ ਧਿਰਾਂ ਵੀ ਉਨ੍ਹਾਂ ਵਿਚ ਵਿਸ਼ਵਾਸ਼ ਨਹੀਂ ਕਰ ਪਾ ਰਹੀਆਂ। ਇਹ ਵੀ ਬਹੁਤ ਹੀ ਨਿਰਾਸ਼ਾਜਨਕ ਪਹੁੰਚ ਹੈ ਕਿ ‘ਏਜੰਡਾ’ ਤਿਆਰ ਕਰਨ ਵੇਲੇ ਸਲਾਹ ਤਾਂ ਹੋਰਾਂ ਤੋਂ ਮੰਗੀ ਜਾਂਦੀ ਹੈ, ਪਰ ਆਈ ਸਲਾਹ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਨਾ ਹੀ ਸਲਾਹ ਦੇਣ ਵਾਲੀ ਸੰਬੰਧਿਤ ਧਿਰ ਨੂੰ ਉਸ ਬਾਰੇ ਕੋਈ ਪ੍ਰਤਿਕਰਮ ਜਾਂ ਸਪਸ਼ਟੀਕਰਨ ਹੀ ਦਿੱਤਾ ਜਾਂਦਾ ਹੈ। ਜੋ ਕਿ ਸਾਂਝੇ ਰੂਪ ਵਿਚ ਤੁਰਨ ਲਈ ਸਾਰਥਕ ਸਿੱਧ ਹੋ ਸਕਦਾ ਹੈ।

ਤਾਜ਼ਾਤਰੀਨ ਘਟਨਾ ਵਿਚ ‘ਦਰਬਾਰ ਸਾਹਿਬ’ ਵਿਚਲੇ ਪੁਜਾਰੀਆਂ ਵੱਲੋਂ 100 ਰੁਪਏ ਮੱਥਾ ਟੇਕਣ ’ਤੇ ਮਿਲੇ 2 ਮੀਟਰ ਕਪੜੇ (ਸਿਰੋਪਾ ਦੇ ਨਾਂ ਤੇ) ਨੂੰ “ਗੁਰੂ ਘਰ ਦੀ ਮਿਹਰ” ਕਹਿ ਕੇ, ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਮਾਨਤਾ ਦੇਣਾ ਵੀ ਅਫਸੋਸਜਨਕ ਹੈ। ਜਾਗਰੂਕਤਾ ਲਹਿਰ ਦੇ ਵਾਹਿਦ ਸੰਭਾਵੀ ਆਗੂ ਵੱਲੋਂ ਐਸੇ ਨਾਜ਼ੁਕ ਸਮੇਂ ਵਿਚ ‘ਪੁਜਾਰੀਵਾਦੀ ਰਸਮਾਂ’ ਨੂੰ ਮਾਨਤਾ ਦੇਣ ਅਤੇ ਇਸ ਨੂੰ ‘ਮਿਹਰ’ ਸਮਝ ਕੇ ਪ੍ਰਚਾਰਨਾ, ਜਾਗਰੂਕਤਾ ਲਹਿਰ ਲਈ ਵੱਡੀ ਢਾਹ ਲਗਣ ਦੇ ਆਧਾਰ ਬਣ ਸਕਦੇ ਹਨ।

ਅਸੀਂ ਪੂਰੀ ਨਿਮਰਤਾ, ਸਤਿਕਾਰ ਅਤੇ ਸੁਹਿਰਦਤਾ ਨਾਲ, ਹਮੇਸ਼ਾ ਵਾਂਗ, ਇਕ ਵਾਰ ਫੇਰ ਪ੍ਰੋ. ਦਰਸ਼ਨ ਸਿੰਘ ਜੀ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣਾ ਸਟੈਂਡ ਸਪਸ਼ਟ ਅਤੇ ਦ੍ਰਿੜ ਕਰੋ ਜੀ। ਘੱਟੋ-ਘੱਟ ‘ਸਾਂਝਾ ਪ੍ਰੋਗਰਾਮ’ ਉਨ੍ਹਾਂ ਮੱਦਿਆਂ ਦੇ ਆਧਾਰ ’ਤੇ ਬਣਾਉ, ਜਿਨ੍ਹਾਂ ’ਤੇ ਜ਼ਿਆਦਾਤਰ ਜਾਗਰੂਕ ਧਿਰਾਂ ਸਹਿਮਤ ਹਨ। ਮੋਜੂਦਾ ‘ਰਹਿਤ ਮਰਿਯਾਦਾ’ ਬਾਰੇ ਆਪ ਜੀ ਵੱਲੋਂ ਅਪਨਾਈ ਗਈ ਪਹੁੰਚ ਕਾਰਨ, ਬਹੁਤੀਆਂ ਜਾਗਰੂਕ ਧਿਰਾਂ ਦਾ ਵਿਸ਼ਵਾਸ਼ ਤੁਹਾਡੇ ’ਤੇ ਪੂਰੀ ਤਰ੍ਹਾਂ ਨਹੀਂ ਬਣ ਪਾ ਰਿਹਾ। ‘ਕਾਲਕਾ ਪੰਥ’ ਦਾ ਸਾਥ ਛੱਡਣਾ ਹੈ ਤਾਂ ਸਹੀ ਮਾਇਨੇ ਵਿਚ ਛੱਡੋ। ਤੁਹਾਡੇ ਇਸ ‘ਆਪਾ ਵਿਰੋਧੀ’ ਸਟੈਂਡ ਕਾਰਨ ਤੱਤ ਗੁਰਮਤਿ ਨਾਲ ਪ੍ਰਣਾਈਆਂ ਧਿਰਾਂ ਵਿਚ ਅਵਿਸ਼ਵਾਸ਼ ਦੀ ਭਾਵਨਾ ਪੈਦਾ ਹੋ ਰਹੀ ਹੈ। ਆਪ ਜੀ ਨੂੰ ‘ਸਖਸ਼ੀਅਤ ਪ੍ਰਸਤੀ’ ਵਿਚ ਗ੍ਰਸੇ ਆਪਣੇ ਨਿੱਜੀ ਸਲਾਹਕਾਰਾਂ ਤੋਂ ਇਲਾਵਾ ਕੁਝ ਐਸੇ ਸਲਾਹਕਾਰ ਵੀ ਨਾਲ ਲੈਣੇ ਚਾਹੀਦੇ ਹਨ, ਜੋ ਨਿਰਪੱਖਤਾ ਨਾਲ ‘ਖਰੀ ਗੱਲ’ ਕਹਿਣ ਤੋਂ ਸੰਕੋਚ ਨਾ ਕਰਨ। ਦਾਦੂ ਪੀਰ ਦੀ ਕਬਰ ਦਾ ਵਰਤਾਰਾ ਵੀ ਇਹੀ ਸੰਕੇਤ ਦਿੰਦਾ ਹੈ। ਸਿਰਫ ‘ਸਤਿਬਚਨ’ ਕਹਿਣ ਵਾਲੇ ਚੰਗੇ ਪੈਰੋਕਾਰ ਤਾਂ ਹੋ ਸਕਦੇ ਹਨ, ਪਰ ‘ਚੰਗੇ ਸਲਾਹਕਾਰ’ ਨਹੀਂ।

ਆਸ ਹੈ, ਪ੍ਰੋ. ਦਰਸ਼ਨ ਸਿੰਘ ਜੀ ਸਾਡੇ ਹਿਰਦੇ ਵਿਚੋਂ ਉੱਠੀ ਹੂਕ ਰੂਪੀ ਬੇਨਤੀ ਨੂੰ ‘ਹਾਂ-ਪੱਖੀ’ ਸਾਰਥਕ ਅਲੋਚਨਾ ਵੱਜੋਂ ਲੈਣਗੇ, ਕਿਉਂਕਿ ਅੱਜ ਦੇ ਸਮੇਂ ਵਿਚ ਉਨ੍ਹਾਂ ਤੋਂ ਸਿਵਾ ਹੋਰ ਕੋਈ ‘ਸਾਂਝਾ ਆਗੂ’ ਫਿਲਹਾਲ ਨਜ਼ਰ ਨਹੀਂ ਆ ਰਿਹਾ, ਜੋ ਜਾਗਰੂਕਤਾ ਲਹਿਰ ਨੂੰ ਲਾਮਬੰਦ ਕਰ ਸਕੇ।

ਨਿਰੋਲ ਨਾਨਕ ਫਲਸਫੇ ਦੀ ਰਾਹ ’ਤੇ

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ

**************************************************************************

‘ਇੰਡੀਆ ਅਵੇਅਰਨੈੱਸ’ ਦੇ ਦਫਤਰ ’ਤੇ ਹਮਲਾ, ਗੁਰਮਤਿ ਵਿਰੋਧੀ ਅੰਤਿਮ ਹਥਿਆਰ:

ਤਰਕ ਅਤੇ ਦਲੀਲ ਦੀ ਕਸਵੱਟੀ ’ਤੇ ਮੂੰਹ ਦੀ ਖਾਂਦੇ ਹੋਏ, ਕੋਈ ਚਾਰਾ ਨਾ ਚਲਦਾ ਵੇਖ ਕੇ, ਦਸਮ ਗ੍ਰੰਥ ਦੀਆਂ ਹਿਮਾਇਤੀ ਸ਼ਕਤੀਆਂ ਸਿੱਖ ਵਿਰੋਧੀ ਤਕਤਾਂ ਨਾਲ ਮਿਲ ਕੇ, ਬੌਖਲਾਹਟ ਦੀ ਹਾਲਤ ਵਿਚ ਇਸ ਤਰ੍ਹਾਂ ਦੀਆਂ ਗਿਰੀਆਂ ਹੋਈਆਂ ਕੋਝੀਆਂ ਹਰਕਤਾਂ ’ਤੇ ਉਤਰ ਆਏ ਹਨ।

ਦਿੱਲੀ ਤੋਂ ਛੱਪਦੇ ਜਾਗਰੂਕ ਪੰਥਕ ਮਾਸਿਕ ਰਸਾਲੇ (ਇੰਡੀਆ ਅਵੇਅਰਨੈੱਸ) ਦੇ ਦਫਤਰ ਨੂੰ ਕੁਝ ਦਿਨ ਪਹਿਲਾਂ ਅਣਪਛਾਤੇ ਅਨਸਰਾਂ ਨੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਅਵੇਅਰਨੈੱਸ ਦੀ ਵੈਬਸਾਈਟ ’ਤੇ ਛਪੀ ਜਾਣਕਾਰੀ ਅਨੁਸਾਰ ਸ਼ਰਾਰਤੀ ਅਨਸਰਾਂ ਨੇ ਕਿਸੇ ਕੈਮੀਕਲ ਦੀ ਮਦਦ ਨਾਲ ਰਾਤ 1 ਵਜੇ ਦੇ ਕਰੀਬ ਦਫਤਰ ਨੂੰ ਅੱਗ ਲਗਾ ਦਿੱਤੀ। ਰਾਹਤ ਦੀ ਗੱਲ ਇਹ ਹੈ ਕਿ ਦਫਤਰ ਦੀ ਉੱਪਰਲੀ ਬਿਲਡਿੰਗ ਵਿਚ ਰਹਿੰਦੇ ਪਰਿਵਾਰਕ ਮੈਂਬਰਾਂ ਦੇ ਜਾਗਦੇ ਹੋਣ ਕਾਰਨ ਭਾਰੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਸਿੱਖ ਕੌਮ ਵਿਚ ਆ ਰਹੀ ਜਾਗ੍ਰਿਤੀ ਤੋਂ ਬੌਖਲਾਏ ਪੁਜਾਰੀਵਾਦੀ ਦਸਮ ਗ੍ਰੰਥੀ ਸੋਚ ਦੇ ਧਾਰਨੀ ਸੰਪਰਦਾਈ ਸਿੱਖ ਬਹੁਤ ਹੀ ਨੀਵੀਂ ਹੱਦ ’ਤੇ ਉਤਰ ਆਏ ਹਨ। ਦਲੀਲ ਪੱਖੋਂ ਹਾਰ ਮੰਨ ਲੈਣ ਕਾਰਨ ਉਹ ਐਸੇ ਕੋਝੇ ਹਮਲਿਆਂ ’ਤੇ ਉਤਰ ਆਏ ਹਨ। ਪਹਿਲਾਂ ਬਲਦੇਵ ਸਿੰਘ ਜੀ ਦਿੱਲੀ ’ਤੇ ਦਸਮ ਗ੍ਰੰਥੀ ਨੋਜਵਾਨਾਂ ਵੱਲੋਂ ਕਾਤਲਾਨਾ ਹਮਲਾ, ਉਪਰੰਤ ਪ੍ਰੋ. ਇੰਦਰ ਸਿੰਘ ਜੀ ਘੱਗਾ ’ਤੇ ਹਮਲਾ ਅਤੇ ਹੁਣ ਅਵੇਅਰਨੈੱਸ ’ਤੇ ਵਾਰ ਕੀਤਾ ਗਿਆ ਹੈ। ਐਸੀਆਂ ਬੁਰਛਾਗਰਦੀ ਵਾਲੇ ਹਿੰਸਕ ਹਮਲੇ ਵੱਧਦੇ ਹੀ ਜਾ ਰਹੇ ਹਨ। ‘ਤੱਤ ਗੁਰਮਤਿ ਪਰਿਵਾਰ’ ਇਸ ਮੰਦੀ ਅਤੇ ਕਾਇਰਾਨਾ ਹਰਕਤ ਦੀ ਪੁਰਜ਼ੋਰ ਅਲੋਚਨਾ ਕਰਦਾ ਹੋਇਆ, ਸਾਰੀਆਂ ਜਾਗਰੂਕ ਧਿਰਾਂ ਨੂੰ ਬੇਨਤੀ ਕਰਦਾ ਹੈ ਕਿ ਗੰਭੀਰ ਹੋ ਕੇ ਏਕਤਾ ਲਈ ਜਤਨ ਕੀਤੇ ਜਾਣ ਅਤੇ ਇਨ੍ਹਾਂ ਪੰਥ ਵਿਰੋਧੀ ਸ਼ਕਤੀਆਂ ਤੋਂ ਸੁਚੇਤ ਹੋ ਕੇ ਰਹਿਆ ਜਾਵੇ।

ਪੱਲਾ ਛੱਡ ਦਲੀਲ ਦਾ, ਡਾਂਗਾਂ ਲੈਂਦੇ ਹਾਂ ਅਸੀਂ ਚੁੱਕ। ਸੱਚ ਦੀ ਗੱਲ ਜੇ ਕੋਈ ਆਖੇ, ਡਰਾ ਕੇ ਕਰਾਂਦੇ ਹਾਂ ਅਸੀਂ ਚੁੱਪ।
ਸੱਚ ਦਾ ਹੌਕਾ ਸਾਰੇ ਹਾਂ ਦੇਂਦੇ, ਪਰ ਲਗਦਾ ਹੈ ਸੱਚ ਕੌੜਾ। ਜੋਸ਼ ਨਾਲ ਕੰਮ ਬਹੁਤਾ ਲੈਂਦੇ, ਅਕਲ ਤੋਂ ਲੈਂਦੇ ਹਾਂ ਥੌੜਾ।
ਗਿਆਨ ਦੇ ਚਾਨਣ ਤੋਂ ਸੱਖਣੇ ਫਿਰਦੇ, ਜਿਵੇਂ ਜ਼ਿੰਦਗੀ ਹਨੇਰਾ ਘੁੱਪ। ਪੱਲਾ ਛੱਡ ਦਲੀਲ ਦਾ, ਡਾਂਗਾਂ ਲੈਂਦੇ ਹਾਂ ਅਸੀਂ ਚੁੱਕ।
‘ਰੋਸ ਨ ਕੀਜੈ ਉਤੱਰ ਦੀਜੈ’,ਬਾਬਾ ਨਾਨਕ ਦਾ ਇਹ ਹੌਕਾ। ਦਲੀਲ ਵਾਲੇ ਨੂੰ ਨਾਸਤਕ ਕਹਿਣ ਦਾ ਗਵਾਂਦੇ ਨਾ ਅਸੀਂ ਮੌਕਾ।
ਕਿਉਂ ਪਿਆਰ ਦੀ ਗੱਲ ਨਾ ਕਰਦੇ, ਕੀ ਖੂਨ ਗਿਆ ਹੈ ਸਾਡਾ ਸੁੱਕ। ਪੱਲਾ ਛੱਡ ਦਲੀਲ ਦਾ, ਡਾਂਗਾਂ ਲੈਂਦੇ ਹਾਂ ਅਸੀਂ ਚੁੱਕ।
ਜੇ ਕਰੀਏ ਗੱਲ ਦਲੀਲ ਨਾਲ ਤਾਂ ਨਿਕਲ ਜਾਣਗੇ ਸਾਰੇ ਹੱਲ। ਮਸਲੇ ਭਾਵੇਂ ਜਿੰਨੇ ਵੀ ਹਨ, ਬੱਸ ਹੁਣ ਤਾਂ ਹੈ ਚੱਲ ਸੋ ਚੱਲ।
ਨੁਹਾਰ ਧਰਤੀ ਦੀ ਬਦਲ ਸਕਦੇ ਹਾਂ, ਲਿਆ ਕੇ ਇੱਕ ਨਵੀਂ ਰੁੱਤ। ਪੱਲਾ ਫੱੜਿ ਦਲੀਲ ਦਾ, ਹਰ ਪਾਸੇ ਹੋ ਸਕਦਾ ਹੈ ਸੁੱਖ।
ਤੱਤ ਗੁਰਮਤਿ ਪਰਿਵਾਰ


(21/11/10)
ਨਿਰਭੈ ਸਿੰਘ ਤੇ ਸਮੂਹ ਪ੍ਰੀਵਾਰ

ਵਾਹਗੁਰੂ ਜੀ ਕਾ ਖਾਲਸਾ। ਵਾਹਗੁਰੂ ਜੀ ਕੀ ਫਤਹਿ॥
ਆਪ ਜੀ ਸਭ ਗੁਰੂ ਪਿਆਰ ਵਾਲਿਆਂ ਨੂੰ ਗੁਰੂ ਨਾਨਕ ਮਹਾਂਰਾਜ ਜੀ ਦੇ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ॥
ਦਾਸ ਨਿਰਭੈ ਸਿੰਘ ਤੇ ਸਮੂਹ ਪ੍ਰੀਵਾਰ


(20/11/10)
ਚਮਕੌਰ ਸਿੰਘ

ਸਤਿਕਾਰ ਯੋਗ ਵੀਰ ਮੱਖਣ ਸਿੰਘ ਅਤੇ ਸਿੱਖ ਮਾਰਗ ਦੇ ਸਾਰੇ ਵੀਰਾਂ ਨੂੰ ਵਾਹਿਗੁਰੁ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ |

ਗੁਰਬਾਣੀ ਦਾ ਫੁਰਮਾਨ ਹੈ { ਆਪ ਨਾ ਦੇਹ ਚੁਰ੍ਰੂ ਭਰ ਪਾਣੀ | ਤਹ ਨਿੰਦਕ ਯਹ ਗੰਗਾ ਆਨੀ } ਦਾਸ ਕਾਫੀ ਦੇਰ ਤੋਂ ਸਿਖ ਮਾਰਗ ਨਾਲ ਜੁੜਿਆ ਹੋਯਾ ਹੈ |ਪਰ ਇਕ ਗੱਲ ਦੀ ਸਮਝ ਨਹੀਂ ਆਉਂਦੀ ਕੇ ਇਨਸਾਨ ਅਤੇ ਪਸ਼ੂ ਵਿਚ ਕੀ ਫ਼ਰਕ ਹੈ | ਪਰ ਮੇਰੇ ਖਿਆਲ ਦੇ ਵਿਚ ਪਸ਼ੂ ਆਪਣਾ ਸੁਭਾ ਨਹੀਂ ਬਦਲਦੇ | ਪਰ ਇਨਸਾਨ ਜਿਸ ਦਾ ਦਿਮਾਗ ਠੀਕ ਠਾਕ ਕੰਮ ਕਰਦਾ ਹੋਵੇ ਉਹ ਜਰੂਰ ਸਮੇਂ ਦੇ ਨਾਲ ਕਿਸੇ ਵੱਲ ਵੇਖਕੇ ਜਾਂ ਕਿਸੇ ਦਾ ਸਮਝਾਇਆ ਹੋਇਆ ਜਾਂ ਆਪਣੇ ਦਿਮਾਗ ਦੇ ਨਾਲ ਆਪਣੇ ਗੁਰੂ ਦੀ ਗੱਲ ਭਾਵ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਨੀ ਦੇ ਨਾਲ ਜੁੜ੍ਹਕੇ ਆਪਣਾ ਆਪ ਤਬਦੀਲ ਕਰ ਸਕਦਾ ਹੈ | ਦਾਸ ਆਪਣੀ ਜਿੰਦਗੀ ਦੀ ਇਕ ਘਟਨਾ ਸਾਂਝੀ ਕਰਨੀ ਚਾਹੁੰਦਾ ਹੈ | ਕਾਫੀ ਦੇਰ ਪਹਿਲਾਂ ਸਾਡੇ ਸਹਿਰ fresno ਦੇ ਵਿਚ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਆਏ ਸਨ |ਅਤੇ ਦਾਸ ਦਾ ਆਉਣਾ ਜਾਣਾ ਉਸ ਟਾਈਮ ਟਕਸਾਲੀਆਂ ਦੇ ਗੁਰੁਦ੍ਵਾਰੇ ਸੀ | ਦਾਸ ਉਸ ਟਾਈਮ ਉਥੇ ਹੀ ਕਥਾ ਕੀਰਤਨ ਸੁਣਦਾ ਸੀ | ਔਰ ਦਾਸ ਨੂੰ ਕੋਈ ਖਾਸ ਗਿਆਨ ਨਹੀਂ ਸੀ | ਉਥੇ ਕਥਾਵਾਚਕ ਹਮੇਸ਼ਾਂ ਹੀ ਇਕ ਗੱਲ ਕਿਹਾ ਕਰਦੇ ਸਨ ਕਿ ਕਾਲਾ ਅਫਗਾਨਾ ਸਿਖ ਕੌਮ ਦਾ ਬਹੁਤ ਜਿਆਦਾ ਨੁਕਸਾਨ ਕਰ ਰਿਹਾ ਹੈ | ਇਸ ਕਰਕੇ ਦਾਸ ਦੇ ਉਪਰ ਭੀ ਥੋੜ੍ਹਾ ਬਹੁਤ ਅਸਰ ਸੀ | ਬਾਕੀ ਇਕ ਗੱਲ ਦੀ ਦਾਦ ਦੇਣੀ ਬਣਦੀ ਹੈ ਕਿ ਦਸਮ ਗ੍ਰੰਥਿਆਂ ਦਾ ਏਕਾ ਬਹੁਤ ਜਿਆਦਾ ਹੈ | ਕਿਉਂਕੇ ਉਸ ਟਾਈਮ ਕਈ ਆਦਮੀ ੨੦੦ ਮੀਲ ਤੋਂ ਭੀ ਆਏ ਸਨ | ਬਾਕੀ ਦਾਸ ਤਾਂ ਵੇਸ਼ੇ ਹੀ ਉਨ੍ਹਾਂ ਨੂੰ ਸੁਣਨ ਵਾਸਤੇ ਗਿਆ ਸੀ ਪਰ ਉਥੇ ਜਾ ਕੇ ਉਨ੍ਹਾਂ ਨੇਂ ਆਪਣਾ ਬੰਦਾ ਸਮਝ ਕੇ ਮੇਰੇ ਭੀ ਕਾਲਾ ਬਿੱਲਾ ਲਾ ਦਿੱਤਾ | ਸੋ ਦਾਸ ਨੇਂ ਭੀ ਵਿਰੋਧ ਕੀਤਾ ਸੀ | ਇਸ ਚੀਜ ਦੀ ਦਾਸ ਕਾਲਾ ਅਫਗਾਨਾ ਜੀ ਪਾਸੋਂ ਮੁਆਫੀ ਮੰਗਦਾ ਹੈ | ਪਰ ਵਿਰੋਧ ਕਰਨ ਤੋਂ ਬਾਅਦ ਦਾਸ ਦੇ ਦਿਮਾਗ ਵਿਚ ਇਕ ਗੱਲ ਘਰ ਕਰ ਗਈ ਕਿ ਐਸਾ ਕੀ ਲਿਖ ਦਿਤਾ ਹੈ ਇਨ੍ਹਾਂ ਨੇਂ ਜੋ ਇਤਨਾ ਵਿਰੋਧ ਹੋ ਰਿਹਾ ਹੈ | ਇਸ ਚੀਜ ਨੇਂ ਮਨ ਵਿਚ ਇਕ ਤਮੰਨਾਂ ਪੈਦਾ ਕਰ ਦਿਤੀ ਜਿਸ ਕਰਕੇ ਦਾਸ ਨੇਂ ਕਾਲਾ ਅਫਗਾਨਾ ਜੀ ਦੀਆਂ ਕਿਤਾਬਾਂ ਅਤੇ ਅਖੌਤੀ ਦਸਮ ਗਰੰਥ ਦੀ ਕਾਪੀ ਭੀ ਲੈ ਕੇ ਆਂਦੀ | ਉਹ ਸਾਰਾ ਕੁਝ ਪੜ੍ਹਨ ਤੋਂ ਬਾਅਦ ਅਤੇ ਉਸੇ ਹੀ ਦਿਨ ਤੋਂ ਗੁਰਬਾਣੀ ਦਾ ਅਧਿਐਨ ਕਰਨ ਤੋਂ ਕਾਫੀ ਕੁਝ ਨਸੀਬ ਕੀਤਾ ਕਿ ਵਿਰੋਧ ਦਾ ਕਾਰਨ, ਸਿਰਫ ਸਚ ਨੂੰ ਦਬਾਉਣ ਦੀ ਖਾਤਿਰ ਹੀ ਕੀਤਾ ਜਾ ਰਿਹਾ ਹੈ | ਜੋ ਕਿ ਅੱਜ ਤੱਕ ਜਾਰੀ ਹੈ | ਬਾਕੀ ਰਹੀ ਗੱਲ ਆਪਣੇ ਘਰ ਬੈਠ ਕੇ ਤਾਂ ਕੋਈ ਭੀ ਕੁਝ ਭੀ ਲਿਖ ਸਕਦਾ ਹੈ | ਪਰ ਜਦੋਂ ਅੱਜ ਦੇ ਹਾਲਤ ਦੇ ਵਿਚ ਗੁਰਦਵਾਰਿਆਂ ਦੇ ਵਿਚ ਸਚ ਦੀ ਗੱਲ ਕਰਨੀ ਪਵੇ ਫਿਰ ਪਤਾ ਲੱਗਦਾ ਹੈ ਕਿਸ ਭਾ ਵਿਕਦੀ ਹੈ | ਕਿਉਂਕੇ ਅੱਜ ਭੀ ਜੇੜ੍ਹੇ ਡੇਰਾਵਾਦੀ ਹਨ ਉਹ ਬਹੁਤ ਜਿਆਦਾ ਚੁਨੌਤੀ ਦੇ ਰਹੇ ਹਨ | ਕਿਉਂਕੇ ਜਿਸ ਇਨਸਾਨ ਦੇ ਅੰਦਰ ਝੂਠ ਵੱਸ ਗਿਆ ਉਹ ਸਚ ਦਾ ਵਿਰੋਧ ਕਰੇਗਾ ਹੀ ਕਰੇਗਾ | ਇਸ ਕਰਕੇ ਚਾਹੇ ਉਹ ਗੁਰਚਰਨ ਸਿੰਘ ਜਿਉਣਵਾਲਾ ਹੋਵੇ ਜਾਂ ਇੰਦਰ ਸਿੰਘ ਘੱਗਾ ਹੋਵੇ ਜਾਂ ਪ੍ਰੋਫੈਸਰ ਗੁਰਬਚਨ ਸਿੰਘ ਜੀ ਹੋਣ ਜਾਂ ਵੀਰ ਭੁਪਿੰਦਰ ਸਿੰਘ ਜੀ ਹੋਣ ਜਾਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਹੋਣ | ਇਹ ਸਮੱਸਿਆ ਸਚ ਨੂੰ ਆਉਂਦੀ ਰਹੀ ਹੈ ਅਤੇ ਆਉਂਦੀ ਹੀ ਰਹੇਗੀ |ਪਰ ਫਿਰ ਭੀ ਜਿੰਨੇ ਭੀ ਮੇਰੇ ਵੀਰ ਚਾਹੇ ਉਹ tiger group u k ਵਾਲੇ ਹੋਣ ਜਿਸ ਭੀ ਜਗਾਹ ਜਿਸ ਭੀ ਤਰਾਂ ਆਪੋ ਆਪਣੇ ਤੌਰ ਤੇ ਕੰਮ ਕਰ ਰਹੇ ਹਨ ਉਹ ਸਾਰੇ ਹੀ ਧਨਤਾ ਦੇ ਯੋਗ ਹਨ | ਪਰ ਕਈ ਮੇਰੇ ਵਰਗੇ ਆਪੂੰ ਬਣੇ ਗਿਆਨੀ ਹਰ ਇਕ ਦੀ ਉੱਪੇਰ ਲਿਖੀ ਗੁਰਬਾਣੀ ਦੀ ਤੁਕ ਵਾਂਗੂੰ ਹਮੇਸ਼ਾਂ ਹੀ ਹਰ ਇਕ ਦੀ ਵਿਆਖਿਆ ਦੀ ਨਿੰਦਾ ਕਰਦੇ ਹਨ | ਪ੍ਰੋਫੈਸਰ ਗੁਰਬਚਨ ਸਿੰਘ ਜੀ ਬਹੁਤ ਹੀ ਵਧੀਆ ਵਿਗਿਆਨਕ ਢੰਗ ਦੇ ਨਾਲ ਗੁਰਬਾਣੀ ਦੀ ਵਿਆਖਿਆ ਕਰਦੇ ਹਨ ਜੋ ਕਿ ਸਮੇਂ ਦੀ ਮੁਖ ਲੋੜ੍ਹ ਹੈ | ਕਿਉਂਕੇ ਵੇਦਾਂਤਿਕ ਨਜ੍ਰੀਏ ਨਾਲ ਕੀਤੀ ਹੋਈ ਕਥਾ ਨੇਂ ਅੱਜ ਤੱਕ ਸਿਖ ਕੌਮ ਦਾ ਨੁਕਸਾਨ ਹੀ ਕੀਤਾ ਹੈ |ਪਰ ਸਵਾਰਿਆ ਕੁਝ ਭੀ ਨਹੀਂ | ਕਿਉਂਕੇ ਅੱਜ ਦੇ ਅਖੌਤੀ ਪ੍ਰਚਾਰਕਾਂ ਨੂੰ ਇਸ ਗੱਲ ਦੀ ਚੰਗੀ ਤਰਾਂ ਸਮਝ ਹੈ ਕਿ ਪੈਸਾ ਕਹਾਣੀਆਂ ਸਨਾਉਣ ਵਿਚ ਜਾਂ ਸਿਖ ਕੌਮ ਨੂੰ ਅੰਧ ਵਿਸ਼ਵਾਸ਼ ਪਾਉਣ ਵਿਚ ਹੀ ਹੈ |ਜਿਸ ਤਰਾਂ ਪਿੰਦਰਪਾਲ ਸਿੰਘ ਲੁਧਿਆਣੇ ਵਾਲੇ ਹਨ | ਉਹ ਪੜ੍ਹੇ ਤਾਂ ਮਿਸ਼ਨਰੀ ਨੇਂ ਪਰ ਅੱਜ ਕੱਲ ਪਰਚਾਰ ਆਤਮਾ ,ਨਰਕ ਸੁਰਗ ,ਪੁੰਨ ਦਾਨ ,ਆਵਾਗਵਨ ਦਾ ਹੀ ਕਰ ਰਹੇ ਹਨ |ਬਾਕੀ ਤੁਸੀਂ ਆਪ ਭੀ ਸਾਰੇ ਮੇਰੇ ਵੀਰ ਆਪੋ ਆਪਣੇਂ ਪਿੰਡਾਂ ਵੱਲ ਝਾਤੀ ਮਾਰ ਕੇ ਵੇਖੋ ਹਮੇਸ਼ਾਂ ਮੂਰਖਾਂ ਦੀ ਗਿਣਤੀ ਜਿਆਦਾ ਹੁੰਦੀ ਹੈ |ਇਸ ਕਰਕੇ ਸਾਰੇ ਹੀ ਮੂਰਖ ਲੋਕ ਇਹੋ ਜਿਹਿਆ ਹੀ ਪਰਚਾਰ ਪਸੰਦ ਕਰਦੇ ਹਨ | ਗਿਆਨ ਵਾਲਾ ਪਰਚਾਰ ਉਹੀ ਇਨਸਾਨ ਪਸੰਦ ਕਰੇਗਾ ਜਿਸ ਦੇ ਆਪਣੇਂ ਅੰਦਰ ਗਿਆਨ ਜਾਂ ਸਿਖੀ ਦਾ ਦਰਦ ਹੋਵੇਗਾ | ਦਾਸ ਇਕ ਵਾਰ ਇਥੇ ਕਿਸੇ ਪਰਿਵਾਰ ਨੂੰ ਮਿਲਣ ਵਾਸਤੇ ਪਹਿਲੀ ਵਾਰ ਗਿਆ ਸੀ ਤਾਂ ਤੱਕਿਆ ਕਿ ਉਨ੍ਹਾਂ ਦੇ ਘਰ ਇਕ ਮਰ ਚੁਕੇ ਬਾਬੇ ਦੀ ਫੋਟੋ ਦੇ ਉੱਪੇਰ ਚਾਦਰ ਪਾ ਕੇ ਕੋਲ ਧੂਪ ਜੋਤ ਲਈ ਹੋਈ ਸੀ | ਦਾਸ ਦੀ ਸਿੰਘਣੀ ਭੀ ਨਾਲ ਹੀ ਸੀ ਉਹ ਆਖਣ ਲੱਗੀ ਕਿ ਇਹ ਤਾਂ ਉਹੀ ਲਗਦੇ ਨੇਂ ਇਸ ਕਰਕੇ ਕਿਉਂਕੇ ਪਹਿਲੀ ਵਾਰ ਘਰ ਆਏ ਹਾਂ ਤੁਸੀਂ ਕੋਈ ਭੀ ਐਸੀ ਵੈਸੀ ਗੱਲ ਨਾਂ ਕਰਿਉ | ਦਾਸ ਨੇਂ ਆਖਿਆ ਠੀਕ ਹੈ |ਪਰ ਥੋੜ੍ਹੇ ਸਮੇਂ ਬਾਅਦ ਗੱਲ ਸੰਤ ਜਰਨੈਲ ਸਿੰਘ ਦੀ ਚੱਲ ਪੀ | ਦਾਸ ਕਾਫੀ ਚਿਰ ਤਾਂ ਚੁਪ ਰਹਿਆ ਪਰ ਜਦੋਂ ਇਹ ਗੱਲ ਬੰਦ ਨਾਂ ਹੋਈ|ਤਾਂ ਦਾਸ ਨੇਂ ਆਖ ਦਿਤਾ ਕੇ ਹੁਣ ਤਾਂ ਧੁਮਾਂ ਜੀ ਭੀ ਤੁਹਾਡੇ ਮੰਨ ਗਏ ਨੇਂ ਕਿ ਸੰਤ ਜੀ ਸਹੀਦ ਹੋ ਗਏ ਹਨ | ਤਾਂ ਉਹ ਸਜਨ ਆਖਣ ਲੱਗੇ ਕਿ ਧੁਮਾਂ ਤਾਂ ਮੂਰਖ ਹੈ |ਅਸੀਂ ਤਾਂ ਬਾਬਾ ਜੀ ਠਾਕੁਰ ਸਿੰਘ ਜੀ ਨੂੰ ਮੰਨਦੇ ਹਾਂ ਜੋ ਉਹ ਕਹਿ ਗਏ ਹਨ ਉਹੀ ਸਚ ਹੈ |ਹੁਣ ਤੁਸੀਂ ਇਹੋ ਜਿਹੇ ਆਦਮੀਆਂ ਨੂੰ ਕ਼ੀ ਕਹੋਗੇ |ਅਸੀਂ ਕਿਸੇ ਦੇ ਕਹੇ ਹੋਏ ਦਾ ਤਾਂ ਯਕੀਨ ਕਰਦੇ ਹਾਂ ਪਰ ਸਾਨੂੰ ਆਪਣੀਆਂ ਅਖਾਂ ਤੇ ਯਕੀਨ ਨਹੀਂ ਹੈ |ਇਸ ਕਰਕੇ ਵੀਰ ਜੀ ਇਹੋ ਜਿਹੇ ਮੂਰਖ ਆਦਮੀ ਹੀ ਚੰਗੇ ਪ੍ਰਚਾਰਕਾਂ ਦਾ ਵਿਰੋਧ ਕਰਦੇ ਹਨ |ਲੇਕਿਨ ਇਕ ਗੱਲ ਪਥਰ ਤੇ ਲਕੀਰ ਹੈ ਕਿ ਜਿੱਤ ਹਮੇਸ਼ਾਂ ਸਚ ਦੀ ਹੀ ਹੋਣੀਂ ਹੈ ਇਹ ਜੋ ਧੁੰਦ ਦੇ ਬੱਦਲ ਹਨ ਇਹ ਥੋੜ੍ਹੇ ਸਮੇਂ ਵਾਸਤੇ ਤਾਂ ਅੰਧੇਰਾ ਕਰ ਸਕਦੇ ਹਨ ਪਰ ਲੰਬੇ ਸਮੇਂ ਵਾਸਤੇ ਨਹੀਂ |
ਦੂਸਰੀ ਗੱਲ ਦਾਸ ਪਹਿਲਾਂ ਭੀ ਲਿਖ ਚੁੱਕਾ ਹੈ ਕਿ ਗੁਰੂ ਦੇ ਪਿਆਰ ਵਾਲਿਓ ਅੱਜ ਸਾਡਾ ਮਸਲਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸਰਵਉਚਤਾ ਬਹਾਲ ਕਰਨ ਦਾ ਹੋਣਾਂ ਚਾਹਿਦਾ ਹੈ | ਅੱਜ ਜੋ ਹਮਲਾ ਤੁਹਾਡੇ ਗੁਰੂ ਤੇ ਕੀਤਾ ਜਾ ਰਹਿਆ ਹੈ |ਉਸਦਾ ਵਿਰੋਧ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ | ਜਿਸ ਤਰਾਂ ਗੁਰਮਤ ਤੱਤ ਪਰਿਵਾਰ ਵਾਲਿਆਂ ਨੇਂ ਲਿਖਿਆ ਹੈ ਕਿ ਉਹ ਗੁਰੂ ਪਦ ਬਾਰੇ ਜਾਂ ਰਾਗਮਾਲਾ ਬਾਰੇ ਜਾਂ ਹੋਰ ਭੀ ਜਿਨੇੰ ਮਸਲੇ ਹਨ ਉਹ ਤਾਂ ਬਾਅਦ ਵਿਚ ਭੀ ਹੱਲ ਹੋ ਸਕਦੇ ਹਨ | ਕਿਉਂਕੇ ਇਨ੍ਹਾਂ ਮਸਲਿਆਂ ਦੇ ਕਾਰਨ ਕਈ ਵਾਰ ਆਪਸੀ ਫੁੱਟ ਵਿਚ ਵਾਧਾ ਹੁੰਦਾ ਹੈ |ਬਾਕੀ ਗੁਰਮੱਤ ਤੱਤ ਪਰਿਵਾਰ ਵਾਲਿਆਂ ਨੇਂ ਇਕ ਸੁਝਾ ਹੋਰ ਭੀ ਦਿੱਤਾ ਸੀ | ਕਿ ਸਾਨੂੰ ਇਕੁਠ ਕਰ ਕੇ ਜਰੂਰ ਪਿਆਰ ਔਰ ਤਾਕਤ ਦਾ ਵਿਖਾਵਾ ਇਨ੍ਹਾਂ ਪੁਜਾਰੀਆਂ ਨੂੰ ਕਰ ਦੇਣਾਂ ਚਾਹਿਦਾ ਹੈ | ਮੇਰੀ ਸਾਰੇ ਵੀਰਾਂ ਅੱਗੇ ਭੀ ਇਹੀ ਬੇਨਤੀ ਹੈ ਕਿ ਸਾਨੂੰ ਸਾਰੇ ਆਪਸੀ ਮੱਤ ਭੇਦ ਭੁਲਾ ਕੇ ਇਕੁਠ ਰਖਣ ਦੀ ਜਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ | ਅਤੇ ਘੱਟ ਤੋਂ ਘੱਟ ਸਾਲ ਵਿਚ ਇਕ ਵਾਰ ਜਰੂਰ ਇਕੁਠ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ | ਕਿਉਂਕੇ ਇਕੁਠ ਕਰਨ ਦੇ ਨਾਲ ਕਈ ਆਪਸੀ ਮੱਤ ਭੇਦ ਸੌਖੇ ਹੀ ਹੱਲ ਕੀਤੇ ਜਾ ਸਕਦੇ ਹਨ | ਕਿਸੇ ਭੀ ਵੀਰ ਨੂੰ ਕੋਈ ਗੱਲ ਚੰਗੀ ਨਾਂ ਲੱਗੀ ਹੋਵੇ ਦਾਸ ਨੂੰ ਮੁਆਫ ਕਰ ਦੇਣਾਂ ਜੀ |ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ |
ਚਮਕੌਰ ਸਿੰਘ
ਫਰਿਜਨੋ ਕੈਲੀਫ਼ੋਰਨਿਆ


(20/11/10)
ਸੰਤ ਸਿੰਘ ਬਰਲਿੰਗਟਨ

ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ
ਸਿੱਖ ਮਾਰਗ ਦੇ ਪਾਠਕਾਂ ਨੂੰ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਇਹ ਸਭ ਗੁਰੂ ਨਾਨਕ ਦੇਵ ਜੀ ਦੀ ਕ੍ਰਿਪਾ ਹੀ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਚਰਚਾ ਕਰ ਰਹੇ ਹਾਂ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਉਹਨਾਂ ਦੀ ਹੀ ਕ੍ਰਿਪਾ ਹੈ, ਨਹੀਂ ਤਾਂ ਕਿਸੇ ਮੰਦਰ ਜਾਂ ਠਾਕਰਦੁਆਰੇ ਵਿੱਚ ਪੂਜਾ ਕਰ ਰਹੇ ਹੁੰਦੇ। ਉਥੇ ਚਰਚਾ ਵਾਲਾ ਕੋਈ ਮੁਦਾ ਹੀ ਨਹੀਂ ਹੋਣਾ ਸੀ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਸੰਤ ਸਿੰਘ ਬਰਲਿੰਗਟਨ


(20/11/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥

ਦਲਜੀਤ ਸਿੰਘ ਹੋਠੀ ਜੀ! ਜੇ ਹੋਰ ਸਾਰੀਆਂ ਗੱਲਾਂ ਹੋ ਚੁੱਕੀਆਂ ਹੋਣ ਤਾਂ ਆਪਾਂ ਗੁਰਬਾਣੀ/ਗੁਰਮਤਿ ਬਾਰੇ ਗੱਲ ਬਾਤ ਕਰ ਲਈਏ?
ਕੀ ਹੁਣ ਆਪਾਂ ‘ਗੁਰੂ ਨਾਨਕ ਦੇਵ ਜੀ ਦੇ ਗੁਰੂ’ ‘ਗੁਰੂ ਪਦ’ ‘ਸ਼ਬਦ ਗੁਰੂ’ ਬਾਰੇ ਵਿਚਾਰ ਸ਼ੁਰੂ ਕਰੀਏ? ਜੇ ਇਰਾਦਾ ਬਣ ਗਿਆ ਹੋਵੇ ਤਾਂ-
‘ਗੁਰੂ ਨਾਨਕ ਦੇਵ ਜੀ ਦੇ ਗੁਰੂ’ ਬਾਰੇ ਆਪਣੇ ਵਿਚਾਰ ਦੇ ਦਿਉ ਜੀ।
‘ਗੁਰੂ ਨਾਨਕ ਦੇਵ ਜੀ ਦੇ ਗੁਰੂ’ ਬਾਰੇ ਮੇਰੇ ਵੱਲੋਂ ਦਿੱਤੇ ਵਿਚਾਰਾਂ ਦਾ ਸਮਰਥਨ ਜਾਂ ਖਡਣ ਕਰ ਦਿਉ ਜੀ। (ਖੰਡਣ ਕਰਨ ਦੀ ਹਾਲਤ ਵਿੱਚ ਵਿਸਥਾਰ ਨਾਲ ਆਪਣੇ ਵਿਚਾਰ ਲਿਖ ਦੇਣੇ ਜੀ)।
ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(20/11/10)
ਕਿਰਪਾਲ ਸਿੰਘ ਬਠਿੰਡਾ

ਗਿਆਨੀ ਗੁਰਬਚਨ ਸਿੰਘ ਆਪਣੇ ਹੁਕਮਨਾਮੇ ਲਾਗੂ ਕਰਵਾਉਣ `ਚ ਹੋਇਆ ਪੂਰੀ ਤਰ੍ਹਾਂ ਫੇਲ੍ਹ
ਅਕਾਲੀ ਦਲ ਬਾਦਲ ਦੇ ਆਗੂਆਂ ਅੱਗੇ ਤਾਂ ਪਹਿਲਾਂ ਹੀ ਬੇਵੱਸ ਸੀ ਹੁਣ ਤਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ, ਆਮ ਸੰਗਤ ਅਤੇ ਦੂਸਰੇ ਦਲਾਂ ਦੇ ਆਗੂ ਵੀ ਇਸ ਦਾ ਮੂੰਹ ਚਿੜਾਉਣ ਲੱਗੇ
ਕਿਰਪਾਲ ਸਿੰਘ ਬਠਿੰਡਾ
(mo:)98554-80797 (G) 0164-2210707

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਆਪਣੇ ਹੁਕਮਨਾਮੇ ਲਾਗੂ ਕਰਵਾਉਣ `ਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਚੁੱਕਾ ਹੈ। ਅਕਾਲੀ ਦਲ ਬਾਦਲ ਦੇ ਆਗੂਆਂ ਅੱਗੇ ਤਾਂ ਪਹਿਲਾਂ ਹੀ ਬੇਵੱਸ ਸੀ ਹੁਣ ਤਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ, ਆਮ ਸੰਗਤ ਅਤੇ ਦੂਸਰੇ ਦਲਾਂ ਦੇ ਆਗੂ ਵੀ ਇਸ ਦਾ ਮੂੰਹ ਚਿੜਾਉਣ ਲੱਗ ਪਏ ਹਨ। ਗੁਰਮਤਿ ਪੱਖੋਂ ਸਿਧਾਂਤਕ ਤੌਰ `ਤੇ ਜਾਰੀ ਹੋਏ ਠੀਕ ਹੁਕਮਨਾਮੇ, ਸਿੱਖ ਰਹਿਤ ਮਰਿਆਦਾ ਅਤੇ ਡੇਰਾਵਾਦ ਵਿਰੋਧੀ ਜਾਰੀ ਹੋਏ ਹੁਕਮਨਾਮਿਆਂ ਨੂੰ ਤਾਂ ਅਕਾਲੀ ਦਲ ਬਾਦਲ ਦੇ ਆਗੂ ਪਹਿਲਾਂ ਹੀ ਟਿੱਚ ਜਾਣਦੇ ਸਨ ਅਤੇ ਇਨ੍ਹਾਂ ਹੁਕਮਨਾਮਿਆਂ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਸ਼ਿਕਾਇਤਾਂ ਕਰਨ ਵਾਲਿਆਂ ਨੂੰ ਜਥੇਦਾਰ ਦਾ ਇਹੀ ਜਵਾਬ ਹੰਦਾ ਸੀ ਕਿ ਇਹ ਹੁਕਮਨਾਮੇ ਉਨ੍ਹਾਂ ਦੇ ਸੇਵਾਕਾਲ ਤੋਂ ਪਹਿਲਾਂ ਦੇ ਹਨ ਪਰ ਹੁਣ ਤਾਂ ਡੇਰਾਵਾਦੀਆਂ ਅਤੇ ਆਰ. ਐੱਸ. ਐੱਸ. ਨੂੰ ਖੁਸ਼ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਹੀ ਜਾਰੀ ਕਰਵਾਇਆ ਗਿਆ, ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਨੂੰ ਪੰਥ `ਚੋਂ ਛੇਕੇ ਜਾਣ ਵਾਲਾ ਹੁਕਮਨਾਮਾ, ਜਿਸ ਨੂੰ ਲਾਗੂ ਕਰਵਾਉਣ ਲਈ ਪ੍ਰਧਾਨ ਮੱਕੜ, ਸਮੁੱਚਾ ਬਾਦਲ ਦਲ, ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਅਤੇ ਡੇਰਾਵਾਦੀ ਸਿੱਖ ਅੱਡੀ ਚੋਟੀ ਦਾ ਜੋਰ ਲਾ ਰਹੇ ਹਨ, ਦਾ ਹੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ, ਆਮ ਸੰਗਤ ਅਤੇ ਦੂਸਰੇ ਦਲਾਂ ਦੇ ਆਗੂ ਵੀ ਇਸ ਦਾ ਮੂੰਹ ਚਿੜਾਉਣ ਲੱਗੇ ਹਨ। ਇਹ ਦੱਸਣਯੋਗ ਹੈ ਕਿ 7 ਨਵੰਬਰ 2010 ਨੂੰ ਪ੍ਰੋ: ਦਰਸ਼ਨ ਸਿੰਘ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਗਏ ਤਾਂ ਉਥੇ ਉਨ੍ਹਾਂ ਨੂੰ ਸਿਰੋਪੇ ਦੀ ਬਖ਼ਸ਼ਿਸ ਕੀਤੀ ਗਈ ਅਤੇ ਵੀ. ਆਈ. ਪੀ ਵਰਤਾਓ ਕਰਦੇ ਹੋਏ ਉਨ੍ਹਾਂ ਨੂੰ ਆਦਰ ਸਹਿਤ ਕੀਰਤਨ ਕਰ ਰਹੇ ਰਾਗੀ ਸਿੰਘਾਂ ਦੇ ਪਿਛਲੇ ਪਾਸੇ ਬਿਠਾਇਆ ਗਿਆ। ਉਸੇ ਦਿਨ ਝਬਾਲ ਖੁਰਦ ਵਿਖੇ ਇਲਾਕੇ ਦੀ ਸਮੁਚੀ ਸਿੱਖ ਸੰਗਤ ਨੇ ਉਨ੍ਹਾਂ ਤੋਂ ਕੀਰਤਨ ਕਰਵਾਇਆ ਜਿਥੇ ਕੀਰਤਨ ਦੌਰਾਨ ਉਨ੍ਹਾਂ ਵਲੋਂ ਪੇਸ਼ ਕੀਤੇ ਗਏ ਵੀਚਾਰਾਂ ਦਾ ਸੰਗਤ ਜੈਕਾਰਿਆਂ ਦੀ ਗੂੰਜ ਨਾਲ ਸਵਾਗਤ ਕਰਦੀ ਰਹੀ। ਉਸ ਮੌਕੇ ਬੋਲਦਿਆਂ ਗੁਰਦੀਪ ਸਿੰਘ ਪੱਟੀ ਨੇ ਕਿਹਾ ਪ੍ਰੋ. ਗੁਰਮੁਖ ਸਿੰਘ ਨੂੰ ਛੇਕਣ ਦੀ ਗਲਤੀ ਨੂੰ ਸੁਧਾਰਨ ਲਈ ਕੌਮ ਨੇ 100 ਸਾਲ ਦਾ ਸਮਾ ਲਗਾਇਆ ਤਾਂ ਕੀ ਹੁਣ ਪ੍ਰੋ: ਦਰਸ਼ਨ ਸਿੰਘ ਨੂੰ ਛੇਕਣ ਦੀ ਗਲਤੀ ਵੀ 100 ਸਾਲ ਪਿੱਛੋਂ ਹੀ ਸੁਧਾਰੀ ਜਾਵੇਗੀ। ਉਨ੍ਹਾਂ ਸਿੱਖੀ ਨੂੰ ਪਿਆਰ ਕਰਨ ਵਾਲਿਆਂ ਨੂੰ ਸੱਦਾ ਦਿੱਤਾ ਕਿ ਪੁਜਾਰੀਆਂ ਦੇ ਕੂੜਨਾਮੇ ਦੀ ਪ੍ਰਵਾਹ ਨਾ ਕੀਤੀ ਜਾਵੇ ਤੇ ਪ੍ਰੋ: ਦਰਸ਼ਨ ਸਿੰਘ ਨੂੰ ਪੂਰਨ ਸਹਿਯੋਗ ਦੇ ਕੇ ਇਨ੍ਹਾਂ ਦੇ ਗੁਰਮਤਿ ਅਨੁਸਾਰੀ ਪ੍ਰਚਾਰ ਦਾ ਲਾਹਾ ਖੱਟਿਆ ਜਾਵੇ। ਇਸ ਤੋਂ ਪਹਿਲਾਂ ਤਰਨਤਾਰਨ ਵਿਖੇ 28 ਅਕਤੂਬਰ ਨੂੰ ਅਤੇ ਬਾਅਦ ਵਿੱਚ ਪਿੰਡ ਬਹੋੜੂ ਵਿਖੇ 12 ਨਵੰਬਰ ਨੂੰ ਵੀ ਕੀਰਤਨ ਦਰਬਾਰ ਹੋਏ ਜਿਥੇ ਪ੍ਰੋ: ਦਰਸ਼ਨ ਸਿੰਘ ਵਲੋਂ ਪ੍ਰਗਟ ਕੀਤੇ ਵੀਚਾਰਾਂ ਦੀ ਜੈਕਾਰਿਆਂ ਦੀ ਗੂੰਜ ਨਾਲ ਪ੍ਰੋੜਤਾ ਹੁੰਦੀ ਰਹੀ।
ਸਭ ਤੋਂ ਅਹਿਮ ਘਟਨਾ ਦਿੱਲੀ ਵਿਖੇ ਅਕਾਲੀ ਆਗੂ ਤੇਜਵੰਤ ਸਿੰਘ ਦੇ ਪਿਤਾ ਜੀ ਦੇ ਭੋਗ ਸਮੇਂ 9 ਨਵੰਬਰ ਨੂੰ ਵਾਪਰੀ ਜਿਥੇ ਸਮਾਗਮ ਵਿੱਚ ਪ੍ਰੋ: ਦਰਸ਼ਨ ਸਿੰਘ ਪਹਿਲਾਂ ਹੀ ਪਹੁੰਚੇ ਹੋਏ ਸਨ ਅਤੇ ਬਾਅਦ ਵਿੱਚ ਗਿਆਨੀ ਗੁਰਬਚਨ ਸਿੰਘ ਵੀ ਮੱਥਾ ਟੇਕ ਕੇ ਉਨ੍ਹਾਂ ਦੇ ਨਜਦੀਕ ਹੀ ਜਾ ਕੇ ਬੈਠ ਗਏ ਅਤੇ ਥੋਹੜੇ ਸਮੇਂ ਬਾਅਦ ਕਿਸੇ ਹੋਰ ਵਲੋਂ ਇਸ਼ਾਰਾ ਕੀਤੇ ਜਾਣ `ਤੇ ਗਿਆਨੀ ਗੁਰਬਚਨ ਸਿੰਘ ਉੱਠ ਕੇ ਬਾਹਰ ਚਲੇ ਗਏ ਪਰ ਬੇਵੱਸ ਹੋਇਆ ਕਿਸੇ ਵਿਰੁਧ ਕੋਈ ਕਾਰਵਾਈ ਨਹੀਂ ਕਰ ਸਕਿਆ।
16 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਸਮੇਂ ਜਨਰਲ ਇਜਲਾਸ ਵਿੱਚ ਇੱਕ ਅਹਿਮ ਘਟਨਾ ਵਾਪਰ ਗਈ। ਸ਼੍ਰੋਮਣੀ ਕਮੇਟੀ ਦੇ ਪਿਛਲੇ ਅਤੇ ਇਸ ਇਜਲਾਸ ਦੇ ਵਿਚਕਾਰਲੇ ਸਮੇਂ ਦੌਰਾਨ ਅਕਾਲ ਚਲਾਣਾ ਕਰ ਗਏ ਸਬਕਾ ਮੈਂਬਰਾਂ ਅਤੇ ਅਹਿਮ ਸਖ਼ਸ਼ੀਅਤਾਂ ਨੂੰ ਸ਼੍ਰਧਾਂਜਲੀਆਂ ਭੇਟ ਕਰਨ ਅਤੇ ਉਨ੍ਹਾਂ ਸਬੰਧੀ ਸ਼ੋਕ ਮਤੇ ਪਾਸ ਕਰਨ ਦੀ ਰਸਮੀ ਕਾਰਵਾਈ ਪੂਰੀ ਹੁੰਦਿਆਂ ਹੀ ਬਾਦਲ ਦਲ ਨਾਲ ਸਬੰਧਤ ਮੋਹਾਲੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਹਰਦੀਪ ਸਿੰਘ ਨੇ ਕਿਹਾ, “ਇੱਕ ਸ਼ੋਕ ਮਤਾ ਹੋਰ ਪੇਸ਼ ਕਰਨ ਤੋਂ ਰਹਿ ਗਿਆ ਹੈ ਉਹ ਵੀ ਸ਼ਾਮਲ ਕਰ ਲਿਆ ਜਾਵੇ”। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਅਕਾਲ ਪੁਰਖ਼ ਦੇ ਭਾਣੇ ਵਿੱਚ ਮਰ ਚੁੱਕੇ ਕਿਸੇ ਵਿਅਕਤੀ ਦੀ ਮੌਤ ਦਾ ਸੋਗ ਮਤਾ ਤਾਂ ਪਾਸ ਕੀਤੇ ਜਾਣ ਦੀ ਲੋੜ ਹੀ ਨਹੀਂ ਹੈ ਪਰ ਸੋਗ ਕਰਨ ਵਾਲੀ ਜੋ ਅਹਿਮ ਗੱਲ ਹੈ ਉਸ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਸਿੱਖ ਇਤਿਹਾਸ ਹਿੰਦੀ ਵਿੱਚ ਜਿਸ ਢੰਗ ਨਾਲ ਗੁਰੂ ਨਿੰਦਾ ਕੀਤੀ ਗਈ ਹੈ ਇਹ ਕੋਈ ਸਿੱਖ ਵਿਰੋਧੀ ਹੀ ਕਰ ਸਕਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਇਹ ਪੁਸਤਕ ਸਿੱਖ ਹਿੱਤਾਂ ਦੀ ਰਾਖੀ ਕਰਨ ਲਈ ਬਣੀ ਸ਼੍ਰੋਮਣੀ ਕਮੇਟੀ ਵਲੋਂ ਹੀ ਛਪਵਾਈ ਗਈ ਹੈ ਤੇ ਇਸ ਵਿੱਚ ਛਪੀਆਂ ਇਤਰਾਜਯੋਗ ਟਿਪਣੀਆਂ ਜੱਗ ਜ਼ਾਹਿਰ ਹੋਣ ਤੋਂ ਬਾਅਦ ਵੀ ਇਸ ਦੇ ਅਸਲ ਦੋਸ਼ੀ ਦੀ ਭਾਲ ਕਰਨ ਦੇ ਕੰਮ `ਤੇ ਜਾਣਬੁੱਝ ਕੇ ਮਿੱਟੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਇਹ ਗੱਲਾਂ ਸਾਹਮਣੇ ਆਉਣ `ਤੇ ਸ਼੍ਰੋਮਣੀ ਕਮੇਟੀ ਦਾ ਜੋ ਪਹਿਲਾ ਕੰਮ ਬਣਦਾ ਸੀ ਉਹ ਇਹ ਸੀ ਕਿ ਇਸ ਪੁਸਤਕ ਨੂੰ ਗੁਰੂ ਨਿੰਦਕ ਅਤੇ ਸਿੱਖ ਵਿਰੋਧੀ ਐਲਾਨ ਕੇ ਇਹ ਬੱਜਰ ਗਲਤੀ ਕਰਨ ਵਾਲੇ ਵਿਅਕਤੀ ਦੀ ਭਾਲ ਕਰਕੇ ਉਸ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਂਦਾ ਪਰ ਅਫਸੋਸ ਕਿ ਸਿਰਫ ਇਸ ਪੁਸਤਕ ਨੂੰ ਵਾਪਿਸ ਲੈਣ ਦਾ ਬਹਾਨਾ ਲੈ ਕੇ ਦੋਸ਼ੀਆਂ ਦੀ ਪਛਾਣ ਤੇ ਪ੍ਰਦਾ ਪਾਇਆ ਜਾ ਰਿਹਾ ਹੈ ਤੇ ਪ੍ਰਧਾਨ ਸਮੇਤ ਕਿਸੇ ਮੈਂਬਰ ਦੀ ਜ਼ਮੀਰ ਵੀ ਉਸ ਨੂੰ ਆਪਣਾ ਫ਼ਰਜ਼ ਅਦਾ ਕਰਨ ਲਈ ਨਹੀਂ ਪ੍ਰੇਰ ਰਹੀ ਤਾਂ ਇਹ ਮਰੀ ਹੋਈ ਜ਼ਮੀਰ ਦਾ ਸਬੂਤ ਨਹੀਂ ਤਾਂ ਹੋਰ ਕੀ ਹੈ? ਇਸ ਲਈ ਕਿਸੇ ਵਿਅਕਤੀ ਦੇ ਸਰੀਰਕ ਤੌਰ `ਤੇ ਮਰ ਜਾਣ ਨਾਲੋਂ ਜ਼ਮੀਰ ਮਰ ਜਾਣਾ ਵੱਡੇ ਦੁੱਖ ਦੀ ਗੱਲ ਹੈ ਇਸ ਦਾ ਮਤਾ ਪਾਸ ਕਰਨ ਦੀ ਵੱਧ ਲੋੜ ਹੈ। ਜਦ ਹਰਦੀਪ ਸਿੰਘ ਨੂੰ ਹੋਰ ਬੋਲਣ ਤੋਂ ਰੋਕਿਆ ਗਿਆ ਕਿ ਪਹਿਲਾਂ ਪ੍ਰਧਾਨ ਦੀ ਚੋਣ ਕਰ ਲਈ ਜਾਵੇ ਤਾਂ ਉਨ੍ਹਾਂ ਕਿਹਾ ਕਿ ਚੋਣ ਤਾਂ ਹੋ ਹੀ ਜਾਣੀ ਹੈ, ਇਸ ਲਈ ਸਾਡੇ ਲਈ ਅਹਿਮ ਗੱਲ ਇਹ ਹੈ ਕਿ ਗੁਰੂ ਨਿੰਦਕ ਪੁਸਤਕ ਲਿਖਣ ਤੇ ਛਾਪਣ ਵਾਲਿਆਂ ਦੀ ਸਾਜਿਸ ਨੂੰ ਨੰਗਾ ਕਰਕੇ ਉਨ੍ਹਾਂ ਨੂੰ ਯੋਗ ਸਜਾ ਦਿੱਤੀ ਦੇਣ ਦਾ ਪ੍ਰਬੰਧ ਕੀਤਾ ਜਾਵੇ। ਜਦ ਉਨ੍ਹਾਂ ਨੂੰ ਹੋਰ ਬੋਲਣ ਅਤੇ ਇਹ ਸੋਗ ਮਤਾ ਪੇਸ਼ ਕਰਨ ਦਾ ਸਮਾਂ ਨਾ ਦਿੱਤਾ ਗਿਆ ਤਾਂ ਉਹ ਰੋਸ ਵਜੋਂ ਵਾਕਆਊਟ ਕਰ ਗਏ। ਵਾਕਆਊਟ ਕਰਕੇ ਬਾਹਰ ਆਉਣ ਪਿੱਛੋਂ ਇਸ ਪੱਤਰਕਾਰ ਨਾਲ ਫ਼ੋਨ `ਤੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਬੇਸ਼ੱਕ ਪਹਿਲਾਂ ਵੀ ਉਨ੍ਹਾਂ ਇਸ ਪੁਸਤਕ ਬਾਰੇ ਸੁਣਿਆ ਸੀ ਪਰ 15 ਕੁ ਦਿਨ ਹੋਏ ਉਨ੍ਹਾਂ ਨੂੰ ਇਹ ਪੁਸਤਕ ਅਤੇ ਇਸ ਬਾਰੇ ਪੂਰੀ ਜਾਣਕਾਰੀ ਮਿਲੀ ਤੇ ਉਸ ਦੀ ਸ਼ਬਦਾਵਲੀ ਸਬੰਧੀ ਹਿੰਦੀ ਦੇ ਕਈ ਵਿਦਵਾਨਾਂ ਨਾਲ ਵਿਚਾਰ ਵਟਾਂਦਰਾ ਕਰਨ `ਤੇ ਇਹ ਸਮਝ ਵਿੱਚ ਆਇਆ ਕਿ ਇਹ ਸ਼ਬਦਾਵਲੀ ਆਰਐੱਸਐੱਸ ਦੇ ਵਿਦਵਾਨਾਂ ਦੀ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਦੇ ਕੁੱਝ ਅੰਸ਼ ਮੀਡੀਏ ਵਿੱਚ ਨਸ਼ਰ ਹੋਣ ਤੋਂ ਬਾਅਦ ਜਥੇਦਾਰ ਅਕਾਲ ਤਖ਼ਤ ਨੇ ਆਦੇਸ਼ ਦਿੱਤਾ ਸੀ ਕਿ ਤਿੰਨ ਦਿਨਾਂ ਦੇ ਅੰਦਰ ਇਸ ਦੀ ਪੜਤਾਲ ਕਰਕੇ ਰੀਪੋਰਟ ਪੇਸ਼ ਕੀਤੀ ਜਾਵੇ ਪਰ 3 ਸਾਲ ਤੋਂ ਵੱਧ ਸਮਾਂ ਲੰਘ ਜਾਣ `ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇ ਇਹੀ ਪੁਸਤਕ ਕਿਸੇ ਹੋਰ ਵਲੋਂ ਛਪੀ ਹੁੰਦੀ ਤਾਂ ਹੁਣ ਤੱਕ ਸਾਰੇ ਪੰਜਾਬ ਨੂੰ ਅੱਗ ਲਾ ਦਿੱਤੀ ਗਈ ਹੁੰਦੀ ਪਰ ਛਾਪਕ ਸ਼੍ਰੋਮਣੀ ਕਮੇਟੀ ਹੋਣ ਕਰਕੇ ਉਸ ਦੇ ਲੇਖਕ ਦਾ ਨਾਮ ਤੱਕ ਨਹੀਂ ਦੱਸਿਆ ਜਾ ਰਿਹਾ।
ਪ੍ਰੋ: ਦਰਸ਼ਨ ਸਿੰਘ ਵਿਰੁਧ ਜਾਰੀ ਹੋਏ ਹੁਕਮਨਾਮੇ ਅਤੇ ਸਿੱਖ ਇਤਿਹਾਸ ਹਿੰਦੀ ਪੁਸਤਕ ਦੀ ਛਪਾਈ ਦੌਰਾਨ ਹੋਈ ਕੌਤਾਹੀ ਸਬੰਧੀ ਤਿੰਨ ਦਿਨਾਂ ਵਿੱਚ ਪੜਤਾਲ ਕਰਕੇ ਰੀਪੋਰਟ ਪੇਸ਼ ਕੀਤੇ ਜਾਣ ਦੀ ਕੀਤੀ ਗਈ ਹਦਾਇਤ ਨੂੰ ਇੱਕੋ ਪ੍ਰਸੰਗ ਵਿੱਚ ਰੱਖਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੁੱਛਿਆ ਗਿਆ ਕਿ ਪ੍ਰੋ: ਦਰਸ਼ਨ ਸਿੰਘ ਨੂੰ ਹਰਮੰਦਰ ਸਾਹਿਬ ਵਿਖੇ ਮਿਲੇ ਸਿਰੋਪੇ ਅਤੇ ਅੰਮ੍ਰਿਤਸਰ ਦੇ ਆਲੇ ਦੁਆਲੇ ਉਨ੍ਹਾਂ ਦੇ ਲੜੀਵਾਰ ਹੋਏ ਕੀਰਤਨ ਸਮਾਗਮਾਂ ਦੇ ਪ੍ਰਬੰਧਕਾਂ ਵਿਰੁਧ ਕੋਈ ਕਾਰਵਾਈ ਨਾ ਕੀਤੇ ਜਾਣਾ ਦੱਸ ਰਿਹਾ ਹੈ ਕਿ ਉਨ੍ਹਾਂ ਵਿਰੁਧ ਪਹਿਲਾਂ ਨਾਲੋਂ ਕੁੱਝ ਨਰਮ ਰਵਈਆ ਧਾਰਨ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਇਸ ਦਾ ਖੰਡਨ ਕਰਦਿਆਂ ਕਿਹਾ ਹਰਮੰਦਰ ਸਾਹਿਬ ਵਿੱਚ ਪ੍ਰੋ: ਨੂੰ ਕੋਈ ਸਿਰੋਪਾ ਨਹੀਂ ਦਿੱਤਾ ਗਿਆ ਉਹ ਤਾਂ ਸਹਿਬਨ ਹੀ ਅਰਦਾਸੀਏ ਸਿੰਘ ਨੇ ਉਨ੍ਹਾਂ ਨੂੰ ਆਮ ਵਾਂਗ ਸਿਰੋਪਾ ਦੇ ਦਿੱਤਾ ਅਤੇ ਕੀਰਤਨ ਸਮਾਗਮ ਲੁਕਛਿਪ ਕੇ ਕਰਵਾਇਆ ਗਿਆ ਹੈ। ਅੱਗੇ ਤੋਂ ਇਸ ਦਾ ਖਿਆਲ ਰੱਖਿਆ ਜਾਵੇਗਾ ਤੇ ਕਿਸੇ ਨੂੰ ਉਨ੍ਹਾਂ ਦਾ ਸਮਾਗਮ ਕਰਵਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਪੁੱਛਿਆ ਗਿਆ ਕਿ ਜਿਸ ਢੰਗ ਨਾਲ ਪ੍ਰੋ: ਦਰਸ਼ਨ ਸਿੰਘ ਵਿਰੁਧ ਜਾਰੀ ਹੋਏ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਜੋਰ ਲਾਇਆ ਜਾ ਰਿਹਾ ਹੈ ਉਸੇ ਫੁਰਤੀ ਨਾਲ ਸਿੱਖ ਇਤਿਹਾਸ ਹਿੰਦੀ ਪੁਸਤਕ ਦੇ ਦੋਸ਼ੀਆਂ ਵਿਰੁਧ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਜਵਾਬ `ਚ ਉਨ੍ਹਾਂ ਕਿਹਾ ਉਹ ਕਿਤਾਬ ਛਪੀ ਨੂੰ ਤਾਂ 10 ਸਾਲ ਹੋ ਗਏ ਹਨ ਮੱਕੜ ਸਾਹਿਬ ਤਾਂ ਉਸ ਸਮੇਂ ਪ੍ਰਧਾਨ ਹੀ ਨਹੀਂ ਸਨ ਤਾਂ ਉਨ੍ਹਾਂ ਵਿਰੁਧ ਕਾਰਵਾਈ ਕਿਵੇਂ ਕਰੀਏ? ਪੁੱਛਿਆ ਗਿਆ ਕਿ ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਪ੍ਰਧਾਨ ਸਨ ਉਹ ਵੀ ਇਸ ਸਮੇਂ ਜਿਉਂਦੇ ਜਾਗਦੇ ਫਿਰਦੇ ਹਨ, ਜਿਹੜਾ ਵੀ ਕਸੂਰਵਾਰ ਹੈ, ਉਸ ਵਿਰੁਧ ਕਾਰਵਾਈ ਕਿਉਂ ਨਹੀਂ ਕੀਤੀ ਗਈ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਿਸ ਸਮੇਂ ਧਿਆਨ ਵਿੱਚ ਆਇਆ ਉਸੇ ਹੀ ਸਮੇਂ ਕਿਤਾਬ ਵਾਪਿਸ ਲੈ ਲਈ ਗਈ ਹੈ ਇਸ ਲਈ ਹੋਰ ਕਾਰਵਾਈ ਦੀ ਕੋਈ ਲੋੜ ਹੀ ਨਹੀਂ ਰਹਿ ਗਈ। ਜਥੇਦਾਰ ਨੂੰ ਦੱਸਿਆ ਗਿਆ ਕਿ ਸਿੱਖ ਸੰਗਤਾਂ ਵਿੱਚ ਇਹ ਪਭਾਵ ਬਣ ਚੁੱਕਾ ਹੈ ਕਿ ਗੁਰੂ ਨਿੰਦਕ ਇਹ ਪੁਸਤਕ ਆਰਐੱਸਐੱਸ ਵਲੋਂ ਹੀ ਸ਼੍ਰੋਮਣੀ ਕਮੇਟੀ ਦੀ ਮੋਹਰ ਹੇਠ ਛਪਵਾ ਦਿੱਤੀ ਗਈ ਹੈ। ਤੁਹਾਡੇ ਅਤੇ ਸ਼ਰੋਮਣੀ ਕਮੇਟੀ ਪ੍ਰਧਾਨ ਵਲੋਂ ਲੇਖਕ ਦਾ ਨਾਮ ਦੱਸਣ ਤੋਂ ਹੀ ਟਾਲਾ ਵੱਟਣਾ ਇਸ ਪ੍ਰਭਾਵ ਨੂੰ ਹੋਰ ਪਕੇਰਾ ਕਰ ਰਿਹ ਹੈ। ਜੇ ਇਹ ਸੱਚ ਹੈ ਤਾਂ ਸਿੱਖ ਕੌਮ ਲਈ ਇਸ ਤੋਂ ਵੱਧ ਮਾਰੂ ਹੋਰ ਕੋਈ ਗੱਲ ਨਹੀਂ ਤੇ ਆਰਐੱਸਐੱਸ ਇਤਰਜਯੋਗ ਕੁੱਝ ਵੀ ਛਪਵਾ ਕੇ ਇਸੇ ਤਰ੍ਹਾਂ ਮਾਰਕੀਟ ਅਤੇ ਦੁਨੀਆਂ ਭਰ ਦੀਆਂ ਲਾਇਬ੍ਰੇਰੀਆਂ ਵਿੱਚ ਭੇਜ ਕੇ ਸਿੱਖ ਕੌਮ ਨੂੰ ਵਾਰ ਵਾਰ ਨਮੋਸ਼ੀ ਵੱਲ ਧੱਕ ਸਕਦੀ ਹੈ। ਜਵਾਬ ਵਿੱਚ ਜਥੇਦਾਰ ਨੇ ਇਸ ਦਾ ਖੰਡਨ ਕਰਦੇ ਹੋਏ ਕਿਹਾ ਕਿ ਇਹ ਵਿਰੋਧੀਆਂ ਦੀ ਹੀ ਸੋਚ ਹੈ ਆਰਐੱਸਐੱਸ ਐਸਾ ਨਹੀਂ ਕਰ ਸਕਦੀ ਇਹ ਪੁਸਤਕ ਸ਼੍ਰੋਮਣੀ ਕਮੇਟੀ ਨੇ ਹੀ ਛਪਵਾਈ ਸੀ। ਪੁੱਛਿਆ ਗਿਆ ਕਿ ਜੇ ਤੁਸੀਂ ਮੰਨਦੇ ਹੋ ਕਿ ਇਹ ਸ਼੍ਰੋਮਣੀ ਕਮੇਟੀ ਨੇ ਹੀ ਛਪਵਾਈ ਹੈ ਤਾਂ ਇਹ ਹੋਰ ਵੀ ਦੁੱਖ ਦੀ ਗੱਲ ਹੈ ਕਿ ਸਿੱਖ ਹਿੱਤਾਂ ਦੀ ਰਖਵਾਲੀ ਲਈ ਬਣਾਈ ਕਮੇਟੀ ਹੀ ਸਿੱਖਾਂ ਦੀ ਜੜਾਂ ਵਿੱਚ ਤੇਲ ਪਾਉਣ ਲੱਗ ਪਈ ਹੈ। ਪ੍ਰੋ ਦਰਸ਼ਨ ਸਿੰਘ ਨੇ ਤਾਂ ਤ੍ਰਿਆ ਚਰਿਤ੍ਰ ਵਿੱਚੋਂ ਕੁੱਝ ਤੁਕਾਂ ਪੜ੍ਹ ਕੇ ਇਹੀ ਕਿਹਾ ਸੀ ਕਿ ਮੇਰਾ ਗੁਰੂ ਐਸਾ ਨਹੀਂ ਹੋ ਸਕਦਾ, ਇਸ ਦਾ ਲੇਖਕ ਗੁਰੂ ਗੋਬਿੰਦ ਸਿੰਘ ਦੱਸਣ ਵਾਲੇ ਉਨ੍ਹਾਂ ਦੀ ਸਖ਼ਸ਼ੀਅਤ ਨੂੰ ਧੱਬਾ ਲਾ ਰਹੇ ਹਨ। ਤਾਂ ਗਲਤ ਲਿਖਤਾਂ ਸਬੰਧੀ ਸੁਚੇਤ ਕਰ ਰਹੇ ਪ੍ਰੋ: ਦਰਸ਼ਨ ਸਿੰਘ ਨੂੰ ਹੀ ਪੰਥ ਵਿੱਚੋਂ ਛੇਕ ਦਿੱਤਾ ਪਰ ਸ਼੍ਰੋਮਣੀ ਕਮੇਟੀ ਵਲੋਂ ਛਪਵਾਈ ਇਤਿਹਾਸ ਦੀ ਪੁਸਤਕ ਵਿੱਚ ਗੁਰੂ ਹਰਿ ਰਾਇ ਸਾਹਿਬ ਜੀ `ਤੇ ਇਸ ਤੋਂ ਵੀ ਵੱਡਾ ਦੋਸ਼ ਲਾਇਆ ਜਾ ਰਿਹਾ ਹੈ, ਉਸ ਦੇ ਲੇਖਕ ਦਾ ਨਾਮ ਦੱਸਣ ਤੋਂ ਵੀ ਗੁਰੇਜ ਕਿਉਂ ਕੀਤਾ ਜਾ ਰਿਹਾ ਹੈ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਹੁਣ ਪ੍ਰਧਾਨ ਨੂੰ ਦੁਬਾਰਾ ਕਹਿ ਦਿੰਦੇ ਹਾਂ ਕਿ ਉਸ ਪੁਸਤਕ ਦੇ ਲੇਖਕ ਦਾ ਨਾਮ ਲੱਭਿਆ ਜਾਵੇ।
ਪ੍ਰਧਾਨ ਮੱਕੜ ਨੂੰ ਜਦ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਖਿਝ ਕੇ ਕਿਹਾ ਕਿ ਉਸ ਤਰ੍ਹਾਂ ਤਾਂ ਪਤਾ ਨਹੀਂ ਕਿਸੇ ਨੇ ਪੜ੍ਹਿਆ ਹੈ ਜਾਂ ਨਹੀਂ ਪਰ ਸਿੱਖ ਹੀ ਇਸ ਦਾ ਵਾਰ ਵਾਰ ਜ਼ਿਕਰ ਕਰਕੇ ਦੱਸ ਰਹੇ ਹਨ ਕਿ ਸਾਡਾ ਗੁਰੂ ਇਸ ਤਰਾਂ ਦਾ ਸੀ। 10 ਸਾਲ ਦੀ ਪੁਸਤਕ ਛਪੀ ਹੈ ਤੇ ਉਹ ਵਾਪਸ ਲਈ ਜਾ ਚੁੱਕੀ ਹੈ ਇਸ ਲਈ ਇਸ ਸਬੰਧੀ ਕੀਤੇ ਜਾ ਰਹੇ ਸਵਾਲ ਹੀ ਫਜੂਲ ਹਨ। ਦੱਸਿਆ ਗਿਆ ਕਿ ਇਸ ਪੁਸਤਕ ਦਾ ਵਾਰ ਵਾਰ ਜ਼ਿਕਰ ਕਰਨ ਵਾਲੇ ਇਹ ਨਹੀਂ ਕਹਿ ਰਹੇ ਕਿ ਸਾਡਾ ਗੁਰੂ ਇਸ ਤਰ੍ਹਾਂ ਦਾ ਸੀ ਬਲਕਿ ਇਹ ਕਹਿ ਰਹੇ ਹਨ ਕਿ ਸਾਡਾ ਗੁਰੂ ਐਸਾ ਨਹੀਂ ਸੀ ਸ਼੍ਰੋਮਣੀ ਕਮੇਟੀ ਦੀ ਮੋਹਰ ਥੱਲੇ ਸਾਡੇ ਗੁਰੂ ਸਬੰਧੀ ਐਸਾ ਗਲਤ ਲਿਖਣ ਵਾਲੇ ਨੂੰ ਨਸ਼ਰ ਕਰਕੇ ਉਸ ਨੂੰ ਢੁਕਵੀਂ ਸਜਾ ਦਿੱਤੀ ਜਾਵੇ। ਜੇ ਗੁਰੂਆਂ ਸਬੰਧੀ ਗਲਤ ਬਿਆਨੀ ਕਰਨ ਵਾਲੀ ਪੁਸਤਕ ਨੂੰ ਵਾਪਿਸ ਲੈ ਕੇ ਉਸ ਦੇ ਕਰਤਾ ਦਾ ਜ਼ਿਕਰ ਕਰਨਾ ਵੀ ਯੋਗ ਨਹੀਂ ਤਾਂ ਗੁਰੂਆਂ ਸਬੰਧੀ ਗਲਤ ਰਚਨਾ ਵਾਲੇ ਦਸਮ ਗ੍ਰੰਥ `ਤੇ ਵੀ ਪਬੰਦੀ ਲਾ ਕੇ ਮਾਮਲਾ ਠੱਪ ਕਿਉਂ ਨਹੀਂ ਕੀਤਾ ਜਾਂਦਾ? ਉਸ ਵਿਰੁਧ ਅਵਾਜ਼ ਉਠਾਉਣ ਵਾਲਿਆਂ ਨੂੰ ਪੰਥ `ਚੋਂ ਛੇਕ ਕੇ ਪੰਥ ਵਿੱਚ ਧੜੇਬੰਦੀ ਕਿਉਂ ਪੈਦਾ ਕੀਤੀ ਜਾ ਰਹੀ ਹੈ? ਪੁੱਛਿਆ ਗਿਆ ਕਿ ਜੇ ਸ਼੍ਰੋਮਣੀ ਕਮੇਟੀ 10 ਸਾਲ ਪਹਿਲਾਂ ਆਪਣੇ ਵਲੋਂ ਛਪਵਾਈ ਪੁਸਤਕ ਦੇ ਲੇਖਕ ਦਾ ਨਾਮ ਹੀ ਨਹੀਂ ਦੱਸ ਸਕੀ ਤਾਂ ਸਿੱਖ ਧਰਮ ਦੇ ਵਿਰੋਧੀਆਂ ਵਲੋਂ ਪੁਰਾਤਨ ਇਤਿਹਾਸ ਵਿੱਚ ਪਾਈ ਗਈ ਰਲਾਵਟ ਦੀ ਪੁਣਛਾਣ ਕਿਸ ਤਰ੍ਹਾਂ ਕਰ ਸਕਦੀ ਹੈ ਤਾਂ ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਸਾਨੂੰ ਸਭ ਪਤਾ ਲੱਗ ਚੁੱਕਾ ਹੈ। ਇਹ ਪੁਸਤਕ ਛਪਵਾਉਣ ਲਈ ਟੌਹੜਾ ਸਾਹਿਬ ਦੀ ਪ੍ਰਧਾਨਗੀ ਹੇਠ ਮਤਾ ਪਾਸ ਕੀਤਾ ਗਿਆ ਸੀ ਤੇ 1999 ਵਿੱਚ ਇਹ ਪੁਸਤਕ ਛਾਪੀ ਗਈ ਸੀ। ਇਸ ਦਾ ਲੇਖਕ ਕਨਿੰਘਮ ਹੈ। ਪੁੱਛਿਆ ਗਿਆ ਕਿ ਕਨਿੰਘਮ ਨੇ ਤਾਂ ਅੰਗਰੇਜੀ ਵਿੱਚ ਲਿਖੀ ਸੀ। 98-99 ਵਿੱਚ ਤਾਂ ਕਨਿੰਘਮ ਹੈ ਹੀ ਨਹੀਂ ਸੀ ਤਾਂ ਉਹ ਇਸ ਹਿੰਦੀ ਦੀ ਪੁਸਤਕ ਦਾ ਲਿਖਾਰੀ ਕਿਵੇਂ ਬਣ ਗਿਆ? ਉਨ੍ਹਾਂ ਕਿਹਾ ਇਹ ਉਸੇ ਪੁਸਤਕ ਦਾ ਤਰਜ਼ਮਾ ਹੈ। ਤਰਜ਼ਮਾ ਕਰਨ ਵਾਲੇ ਦਾ ਨਾਮ ਅਤੇ ਇਸ ਖਰੜੇ ਨੂੰ ਛਪਣ ਲਈ ਪ੍ਰਵਾਨਗੀ ਦੇਣ ਵਾਲੇ ਬੋਰਡ ਮੈਂਬਰਾਂ ਦੇ ਨਾਮ ਪੁੱਛਣ `ਤੇ ਹੋਰ ਖਿਝ ਕੇ ਬੋਲੇ ਉਹ ਵੀ ਦੱਸ ਦੇਵਾਂਗੇ ਫਿਰ ਕੀ ਹੋ ਜਾਉ?
ਸ਼੍ਰੋਮਣੀ ਕਮੇਟੀ ਹਰਦੀਪ ਸਿੰਘ ਨੇ ਕਿਹਾ ਕਿ ਕਨਿੰਘਮ ਦੀ ਪੁਸਤਕ ਵਿੱਚ ਜੋ ਮਾੜੇ ਤੋਂ ਮਾੜਾ ਲਿਖਿਆ ਸੀ ਉਸ ਦਾ ਤਰਜ਼ਮਾ ਕਰ ਕੇ ਇਸ ਪੁਸਤਕ ਵਿੱਚ ਲਿਖ ਦਿੱਤਾ ਹੈ ਪਰ ਜੋ ਉਸ ਪੁਸਤਕ ਵਿੱਚ ਕੁੱਝ ਚੰਗਾ ਲਿਖਿਆ ਸੀ ਉਸ ਨੂੰ ਛੱਡ ਦਿੱਤਾ ਗਿਆ ਹੈ ਇਸ ਤੋਂ ਸਾਫ ਜ਼ਾਹਿਰ ਹੈ ਕਿ ਤਰਜ਼ਮਾ ਕਰਨ ਵਾਲਾ ਕੋਈ ਸਿੱਖ ਵਿਰੋਧੀ ਹੀ ਹੋ ਸਕਦਾ ਹੈ ਅਤੇ ਜਿਆਦਾ ਸੰਭਾਵਨਾ ਹੈ ਕਿ ਉਹ ਆਰਐੱਸਐੱਸ ਦਾ ਵਿਦਵਾਨ ਹੀ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਜੇ 10 ਸਾਲ ਪਹਿਲਾਂ ਲਿਖੀ ਕਿਤਾਬ ਦਾ ਮਸਲਾ ਉਠਾਉਣਾ ਗਲਤ ਹੈ ਅਤੇ ਇਸ ਦਾ ਇਕੋ ਇੱਕ ਜਵਾਬ ਹੈ ਕਿ ਪੁਸਤਕ ਵਾਪਿਸ ਲਈ ਜਾ ਚੁੱਕੀ ਹੈ, ਤਾਂ ਸਿੱਖਾਂ ਦੀ ‘84 `ਚ ਹੋਈ ਨਸਲਘਾਤ ਨੂੰ ਤਾਂ 26 ਸਾਲ ਹੋ ਗਏ ਹਨ ਤਾਂ ਸਾਡੇ ਲਈ ਉਹ ਮਸਲਾ ਉਠਾਉਣਾ ਵੀ ਗਲਤ ਹੋਵੇਗਾ। ਦੋਸ਼ੀ ਟਾਈਟਲਰ ਅਤੇ ਸੱਜਨ ਕੁਮਾਰ ਵੀ ਤਾਂ ਇਹ ਕਹਿ ਸਕਦੇ ਹਨ ਕਿ 26 ਸਾਲ ਪੁਰਾਣੀ ਗੱਲ ਹੋ ਗਈ ਹੈ ਸੀਬੀਆਈ ਵੱਲੋਂ ਕੇਸ ਵਾਪਿਸ ਲੈਣ ਦੀ ਦਰਖ਼ਾਸਤ ਦੇਣ `ਤੇ ਅਦਾਲਤ ਨੇ ਕੇਸ ਵਾਪਿਸ ਲੈਣ ਦੀ ਆਗਿਆ ਦੇ ਦਿੱਤੀ ਹੈ ਤਾਂ ਵਾਰ ਵਾਰ ਪੁਰਾਣੇ ਮੁੱਦੇ ਨੂੰ ਉਛਾਲ ਕੇ ਪੀੜਤਾਂ ਦੇ ਜਖ਼ਮਾਂ `ਤੇ ਹੋਰ ਲੂਣ ਨਾ ਭੁੱਕਿਆ ਜਾਵੇ। ਭਾਈ ਸਿਰਸਾ ਨੇ ਕਿਹਾ ਸਿੱਖ ਨਾ ਮੀਰ ਮੰਨੂੰ ਨੂੰ ਭੁੱਲੇ ਹਨ, ਨਾ ‘84 ਦੀ ਨਸਲਘਾਤ ਭੁੱਲ ਸਕਦੇ ਹਨ ਅਤੇ ਨਾ ਹੀ ਗੁਰੂ ਸਾਹਿਬਾਨ ਦਾ ਚਰਿਤ੍ਰਘਾਤ ਕਰਨ ਵਾਲੇ ਕਿਸੇ ਲੇਖਕ ਨੂੰ ਮੁਆਫ਼ ਕਰ ਸਕਦੇ ਹਨ। ਉਨਾਂ ਦੇ ਨਾਮ ਛਪਾਉਣ ਦੀ ਕੋਸ਼ਿਸ਼ ਕਰਨ ਦਾ ਸਾਫ ਮਤਲਬ ਹੈ ਕਿ ਇਹ ਸਭ ਕੁੱਝ ਆਰਐੱਸਐੱਸ ਵਲੋਂ ਪ੍ਰਕਾਸ਼ ਸਿੰਘ ਬਾਦਲ ਦੀ ਸਹਿਮਤੀ ਨਾਲ ਹੋਇਆ ਹੈ। ਉਨ੍ਹਾਂ ਕਿਹਾ ਨਿਯਮਾਂ ਅਨੁਸਾਰ ਪੁਸਤਕ ਦੇ ਮੂਲ ਲੇਖਕ ਅਤੇ ਉਸ ਦਾ ਅਨੁਵਾਦਕਰਤਾ ਦਾ ਨਾਮ ਲਿਖਣਾ ਜਰੂਰੀ ਹੁੰਦਾ ਹੈ ਪਰ ਇਸ ਪੁਸਤਕ `ਤੇ ਕਿਸੇ ਦਾ ਨਾਮ ਨਹੀਂ ਲਿਖਿਆ ਗਿਆ ਅਤੇ ਨਾਂ ਹੀ ਇਸ ਦਾ ਮੁੱਖ ਬੰਦ, ਜਾਂ ਕਿਸੇ ਹੋਰ ਵਿਦਵਾਨ ਵਲੋਂ ਪੁਸਤਕ ਸਬੰਧੀ ਦੋ ਸ਼ਬਦ ਲਿਖੇ ਗਏ ਹਨ ਜਿਸ ਦਾ ਸਾਫ ਮਤਲਬ ਹੈ ਕਿ ਇਹ ਸਭ ਕੁੱਝ ਲੇਖਕ ਦੀ ਪਛਾਣ ਛਪਾਉਣ ਲਈ ਕੀਤਾ ਗਿਆ ਹੈ। ਭਾਈ ਸਿਰਸਾ ਨੇ ਕਿਹਾ ਕਿ ਮੰਨ ਲਓ ਕਿ ਕਨਿੰਘਮ ਨੇ ਕੁੱਝ ਗਲਤ ਵੀ ਲਿਖਿਆ ਸੀ ਤਾਂ ਸ਼੍ਰੋਮਣੀ ਕਮੇਟੀ ਦੀ ਕੀ ਮਜ਼ਬੂਰੀ ਸੀ ਕਿ ਉਸ ਦਾ ਤਰਜ਼ਮਾ ਕਰਵਾ ਕੇ ਮੁੜ ਛਪਵਾਈ ਗਈ।


(19/11/10)
ਸੰਤ ਸਿੰਘ ਬਰਲਿੰਗਟਨ

ਸ: ਸਰਵਜੀਤ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਵੀਰ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਬਲਕਿ ਰਾਗਮਾਲਾ ਲਿਖਿਆ ਸੀ। ਇਸ ਗਲਤੀ ਲਈ ਮੈਂ ਖਿਮਾਂ ਦਾ ਜਾਚਕ ਹਾਂ। ਕਿਸੇ ਵੇਲੇ ਭੁਲੇਖਾ ਲਗ ਜਾਂਦਾ ਹੈ ਕਿਉਂਕਿ ਰਾਗਮਾਲਾ ਗੁਰਬਾਣੀ ਦਾ ਹਿਸਾ ਤਾਂ ਨਹੀ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿਸਾ ਤਾਂ ਹੈ ਹੀ। ਸੋ ਇੱਕ ਵਾਰ ਫੇਰ ਭੁਲਾਂ ਚੁਕਾਂ ਦੀ ਖਿਮਾਂ ਕਰਨੀ ਜੀ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਸੰਤ ਸਿੰਘ ਬਰਲਿੰਗਟਨ


(19/11/10)
ਦਲਜੀਤ ਸਿੰਘ ਹੋਠੀ ਰਾਚੈਸਸਟਰ ਨਿਉਯਾਰਕ

ਜਸਵੀਰ ਸਿੰਘ ਜੀ ਕੈਲਗੀਰੀ ਤੇ ਸਿੱਖ ਮਾਰਗ਼ ਦੇ ਪਾਠਕਾ ਨੂੰ ਗੁਰੂ ਫ਼ਤਹਿ
ਜਸਵੀਰ ਸਿੰਘ ਜੀ ਜਦੋ ਕਿਸੇ ਬੰਦੇ ਨੂੰ ਮਾਨਸਿਕ ਪਰੇਸ਼ਾਨੀ ਜਾਂ ਪਛਤਾਵਾ ਹੋਵੇ, ਉਸ ਬੰਦੇ ਨੂੰ ਇਹ ਨਹੀ ਪਤਾ ਹੁੰਦਾ ਕਿ ਉਹ ਗੱਲ ਕਿਸ ਨਾਲ ਕਰ ਰਿਹਾ ਹੈ ਤੇ ਕਿਉ ਕਰ ਰਿਹਾ ਹੈ। ਤੁਹਾਨੂੰ ਅੱਜ ਤੱਕ ਇਹ ਨਹੀ ਪਤਾ ਚੱਲਿਆ ਕਿ ਤੁਸੀ ਚਿੱਠੀ ਕਿਸ ਨੂੰ ਲਿੱਖਦੇ ਹੋ ਤੇ ਸਣਾਉਦੇ ਤੁਸੀ ਕਿਸ ਨੂੰ ਹੋ। ਤੁਹਾਡੀ ਤਾਂ ਉਹ ਗੱਲ ਹੋ ਗਈ ਕਹਿਣਾ ਸੱਸ ਨੂੰ ਤੇ ਸਣਾਉਣਾ ਨੂਹ ਨੂੰ। ਤੁਸੀ ਧੱਕੇ ਨਾਲ ਮੈਨੂੰ ਪੁੱਛ ਰਹੇ ਹੋ ਮਿਹਰਬਾਨੀ ਕਰਕੇ ਪਹਿਲਾਂ ਚੱਲ ਰਹੀ ਵਿਚਾਰ “ਗੁਰੂ ਨਾਨਕ ਦੇਵ ਜੀ ਦਾ ਗੁਰੂ” ਬਾਰੇ ਆਪਣੇ ਵਿਚਾਰ ਦੇ ਦਿਉ। ਇਸ ਸੰਬੰਧ ਵਿੱਚ ਮੈਂ ਜੋ ਵਿਚਾਰ ਦਿੱਤੇ ਹਨ ਉਨ੍ਹਾਂਨੂੰ ਜਾਂ ਤਾਂ ਗ਼ਲਤ ਸਾਬਤ ਕਰੋ ਜਾਂ ਸਵਿਕਾਰ ਕਰੋ ਫੇਰ ਅੱਗੇ ਤੁਰੋ। ਤੁਹਾਡੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਵਾਰੇ ਵਿਚਾਰ ਕਰਨ ਨੂੰ ਮੈਂ ਕਦੋ ਕਿਹਾ ਸੀ? ਤੁਹਾਨੂੰ ਮੈਂ ਕੁੱਛ ਕਹਿੰਦਾ ਹਾਂ ਤਾਂ ਤੁਸੀ ਕੁੱਛ ਹੋਰ ਸਮਝਦੇ ਹੋ। ਮੇਰਾ ਖਿਆਲ ਆਂ ਕਿ ਤੁਸੀ ਮਾਨਸਿਕ ਤੋਰ ਤੇ ਪਰੇਸ਼ਾਨ ਹੋ। ਤੁਹਾਡੀਆ ਗੱਲਾ ਤੋ ਮੈਨੂੰ ਇੱਕ ਹੱਡ ਬੀਤੀ ਚੇਤੇ ਆ ਗਈ ਇਸ ਨੂੰ ਮਨਘੜਤ ਨਾਂ ਸਮਝਣਾ। ਮੇਰਾ ਪਿੰਡ ਜਲੰਧਰ ਲਾਗੇ ਰਾਏਪੁਰ ਬੱਲਾ ਹੈ। ਸਾਡੇ ਨਾਲ ਦਾ ਇੱਕ ਪਿੰਡ ਹੈ ਵਿਧੀਪੁਰ। ਉਥੇ ਦੇ ਇੱਕ ਬੰਦੇ ਦਾ ਨਾਂ ਸੀ ਬੀਰੀ ਪਰ ਸਾਰੇ ਉਸ ਨੂੰ ਬੀਰੀ ਕੱਛੂ ਖਾਣਾ ਕਹਿ ਕੇ ਛੇੜਦੇ ਹੁੰਦੇ ਸਨ। ਇੱਕ ਦਿਨ ਉਹ ਜਦੋ ਸਾਡੇ ਪਿੰਡ ਵਿੱਚੋ ਦੀ ਲੰਘਿਆ ਤਾਂ ਪਿੰਡ ਦੇ ਮੁੰਡਿਆ ਨੇ ਉਸ ਨੂੰ ਕਹਿ ਦਿੱਤਾ ਬੀਰੀ ਕੱਛੂ ਖਾਣਾ! ਜਦੋ ਉਸ ਨੇ ਸੁਣਿਆ ਤਾਂ ਉਸ ਨੇ ਆਪਣਾ ਸਕੂਟਰ ਰੋਕ ਲਿਆ ਤੇ ਗੱਬੇ ਸੜਕ ਦੇ ਖੱੜਾ ਹੋ ਗਿਆ ਤੇ ਸਕੂਟਰ ਦੀ ਡਿੱਗੀ ਵਿੱਚੋ ਇੱਕ ਛੋਟੀ ਜਿਹੀ ਗੜਾਸੀ ਕੱਢ ਲਈ ਤੇ ਕਹਿਣ ਲੱਗਾ! ਸੁਆਦ ਤਾਂ ਆਂ ਮਨਜੀਤ ਦਾ ਰਿਸ਼ਤਾ ਤੁੜਵਾ ਕੇ ਦਿਖਾਲੋ? ਸਾਡੀ ਸਮਝ ਤੋ ਇਹ ਗੱਲ ਬਾਹਰ ਸੀ ਕਿ ਇਹ ਕੀ ਕਹਿ ਰਿਹਾ ਹੈ। ਜਦੋ ਅਸੀ ਪਿੰਡੋ ਪਤਾ ਕੀਤਾ ਕਿ ਇਹ ਕੀ ਗੱਲ ਕਹਿੰਦਾ ਹੈ, ਤਾਂ ਪਤਾ ਚੱਲਿਆ ਕਿ ਬੀਰੀ ਮਨਜੀਤ ਨਾਂ ਦੇ ਮੁੰਡੇ ਦਾ ਵਿਚੋਲਾ ਬਣਿਆ ਹੋਇਆ ਹੈ, ਤੇ ਮਨਜੀਤ ਦਾ ਬੀਰੀ ਨੇ ਕਿਸੇ ਪਿੰਡ ਰਿਸ਼ਤਾ ਕਰਵਾਇਆ ਹੋਇਆ ਹੈ ਇਹ ਉਸ ਦੇ ਰਿਸ਼ਤੇ ਨੂੰ ਤੜਵਾਓਣ ਦੀ ਗੱਲ ਕਰਦਾ ਹੈ। ਜਸਵੀਰ ਸਿੰਘ ਜੀ ਤੁਸੀ ਲੰਮੀਆਂ ਲੰਮੀਆਂ ਚਿੱਠੀਆਂ ਸਿੱਖ ਮਾਰਗ ਤੇ ਆਮ ਲਿੱਖਦੇ ਰਹਿੰਦੇ ਹੋ। ਕਿਸੇ ਦੀ ਚਿੱਠੀ ਲੱਗੇ ਜਾਂ ਨਾਂ ਲੱਗੇ ਪਰ ਤੁਹਾਡੀ ਚਿੱਠੀ ਤਕਰੀਬਨ ਕੋਈ ਨਾਂ ਕੋਈ ਲੱਗੀ ਹੁੰਦੀ ਹੈ। ਤੁਹਾਨੂੰ ਪਤਾ ਹੈ ਕਿ ਸਿੱਖ ਮਾਰਗ ਨੂੰ ਸਿੱਖ ਮਾਰਗ ਦੇ ਪਾਠਕ ਰੋਜ ਪੜ੍ਹਦੇ ਹਨ। ਤੁਹਾਡੀ ਵੀ ਲੰਮੀ ਚਿੱਠੀ ਸਾਰਿਆ ਨੂੰ ਪੜ੍ਹਨੀ ਪੈਦੀ ਹੈ। ਤੁਹਾਡੀ ਚਿੱਠੀ ਇੱਕ ਖੁੱਲੀ ਕਵਿਤਾ ਦੇ ਵਾਗ ਹੁੰਦੀ ਹੈ। ਪਿਛਲੇ ਸਮਿਆਂ ਵਿੱਚ ਲੋਕੀ ਖੁੱਲੀ ਕਵਿਤਾ ਬਿਨਾ ਸਿਰ ਤੇ ਬਿਨਾ ਪੈਰਾ ਤੋ ਸਣਾਉਦੇ ਹੁੰਦੇ ਸਨ। ਜੇ ਕੋਈ ਖੁੱਲੀ ਕਵਿਤਾ ਨਹੀ ਸੀ ਸੁਣਨੀ ਚਾਹੁੰਦਾ ਉਸ ਨੂੰ ਧੱਕੇ ਨਾਲ ਬੰਨ ਕੇ ਸਣਾਉਦੇ ਹੁੰਦੇ ਸਨ। ਕਵਿਤਾ ਦੇ ਬੋਲ ਕੁੱਛ ਇਸ ਤਰਾ ਦੇ ਹੁੰਦੇ ਸਨ!
(1) ਨਦੀ ਕਿਨਾਰੇ ਬੰਗਲਾ ਬੈਠਾ, ਮੈਨੂੰ ਜਾਪਿਆ ਹੰਸ
ਕੋਲ ਜਾ ਕੇ ਖੰਬ ਚੱਕਿਆ, ਮੰਗਲਵਾਰ ਸੰਗਰਾਂਦ
(2) ਖੱਟਣ ਗਿਆ ਖਟਵਾਓਣ ਗਿਆ, ਖੱਟ ਕਿ ਲਿਆਦੇਂ ਪਾਵੇ
ਗਿੱਧੇ ਵਿੱਚ ਨੱਚਦੀ ਦਾ ਮੇਰਾ ਪੈਰ ਵਿੱਚ ਫਸ ਗਿਆ ਪੌਚਾਂ
ਧੰਨਵਾਦ
ਦਲਜੀਤ ਸਿੰਘ ਹੋਠੀ ਰਾਚੈਸਸਟਰ ਨਿਉਯਾਰਕ 585 698 0146


(18/11/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ

ਕਿਹੜਾ ਸ਼ਬਦ, ਬਾਬੇ ਨਾਨਕ ਦਾ ਗੁਰੂ ਸੀ?

ਇਸ ਬਾਰੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ, ਇਹ ਸਮਝਣਾ ਪਵੇਗਾ ਕਿ ਸ਼ਬਦ ਹੈ ਕੀ ਚੀਜ਼? ਸ਼ਬਦ ਨੂੰ ਸਮਝਣ ਲੱਗਿਆਂ ਸਾਨੂੰ, ਅੱਖਰ ਬਾਰੇ ਵੀ ਜਾਣਕਾਰੀ ਹਾਸਲ ਕਰਨੀ ਪਵੇਗੀ ਅਤੇ ਬਾਣੀ ਬਾਰੇ ਵੀ ਵਿਚਾਰਨਾ ਪਵੇਗਾ।
ਯਕੀਨਨ ਜੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਹੈ ਤਾਂ ਸਾਨੂੰ ਉਨ੍ਹਾਂ ਦੀ ਅਗਵਾਈ ਵਿਚ, ਇਸ ਅੜਾਉਣੀ ਬਾਰੇ ਵੀ ਸੌਝੀ ਆ ਹੀ ਜਾਵੇਗੀ।
ਪਰ ਇਸ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ, ਜਦੋਂ ਸਾਰੇ ਪਾਸਿਆਂ ਤੋਂ ਸਿੱਖੀ, ਸਿੱਖੀ ਸਿਧਾਂਤਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੇ ਹਮਲੇ ਹੋ ਰਹੇ ਹਨ, ਸਵਾਲ ਕਰਨ ਵਾਲੇ ਵੀਰ ਨੇ, ਇਸ ਸਵਾਲ ਲਈ, ਅਜਿਹਾ ਸਮਾ ਹੀ ਕਿਉਂ ਚੁਣਿਆ? ਉਸ ਨੂੰ ਇਹ ਕਿਸ ਢੰਗ ਨਾਲ ਪਤਾ ਲੱਗਾ ਕਿ, ਗੁਰੂ ਨਾਨਕ ਪਾਤਸ਼ਾਹ ਨੇ ਜਿਸ ਸ਼ਬਦ ਨੂੰ ਆਪਣਾ ਗੁਰੂ ਕਿਹਾ ਹੈ, ਉਸ ਸ਼ਬਦ ਨਾਲ ਹੀ ਪਰਮਾਤਮਾ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ?
ਅਤੇ ਇਹ ਕਿਵੇਂ ਪਤਾ ਲੱਗਾ ਕਿ, ਉਹ ਸ਼ਬਦ ਗੁਰੂ ਗਰੰਥ ਸਾਹਿਬ ਜੀ ਵਿੱਚ ਨਹੀਂ ਹੈ?
ਜਿਸ ਸ਼ਬਦ ਰਾਹੀਂ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸ ਬਾਰੇ ਤਾਂ ਸਿਰਫ, ਪਰਮਾਤਮਾ ਨੂੰ ਹੀ ਪਤਾ ਹੋ ਸਕਦਾ ਹੈ, ਕਿਉਂਕਿ ਸ੍ਰਿਸ਼ਟੀ ਰਚਨਾ ਵੇਲੇ ਤਾਂ ਉਹ ਇਕੱਲਾ, ਆਪ ਹੀ ਆਪ ਸੀ। ਅਜਿਹੀ ਹਾਲਤ ਵਿੱਚ ਸਵਾਲ ਕਰਤਾ ਨੂੰ ਕਿਵੇਂ ਪਤਾ ਲੱਗਾ ਕਿ, ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੋਈ ਸ਼ਬਦ ਉਚਾਰ ਕੇ ਹੀ ਕੀਤੀ ਸੀ, ਅਤੇ ਬਾਬੇ ਨਾਨਕ ਦਾ ਗੁਰੂ ਵੀ ਉਹੋ ਸ਼ਬਦ ਹੀ ਸੀ? ਇਸ ਬਾਰੇ ਸੋਝੀ ਰੱਖਣ ਵਾਲੇ ਦੋ ਹੀ ਪ੍ਰਾਣੀ ਸਨ, ਇੱਕ ਪਰਮਾਤਮਾ ਆਪ ਅਤੇ ਦੂਸਰੇ ਗੁਰੂ ਨਾਨਕ ਜੀ। ਜਦ ਉਹ ਸ਼ਬਦ, ਗੁਰੂ ਗਰੰਥ ਸਾਹਿਬ ਜੀ ਵਿੱਚ ਨਹੀਂ ਹੈ ਤਾਂ ਇਸ ਬਾਰੇ, ਇਸ ਬੰਦੇ ਨੂੰ ਸੋਝੀ ਕਿਸ ਨੇ ਦਿੱਤੀ? ਕੀ ਹੇਮਕੁੰਡ ਵਿਖੇ, ਦੁਸ਼ਟ ਦਮਨ ਨੂੰ ਮਿਲਣ ਵਾਙ, ਉਸ ਨੂੰ ਵੀ ਪਰਮਾਤਮਾ ਨੇ ਆਪਣੇ ਕੋਲ ਸੱਦ ਕੇ ਉਸ ਨੂੰ ਇਹ ਗੱਲ ਦੱਸੀ ਸੀ?
ਕੀ ਗੁਰੂ ਨਾਨਕ ਸਾਹਿਬ ਨੇ, ਆਪ ਉਸ ਨੂੰ ਇਹ ਗੱਲ ਦੱਸੀ ਸੀ? ਜਦ ਗੁਰੂ ਨਾਨਕ ਸਾਹਿਬ ਨੇ ਇਹ ਗੱਲ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਨਹੀਂ ਲਿਖੀ, ਤਾਂ ਉਸ ਬੰਦੇ ਨਾਲ ਗੁਰੂ ਸਾਹਿਬ ਦੇ ਕਿਹੋ ਜਿਹੇ ਸਬੰਧ ਸਨ? ਜੇ ਏਨੇ ਹੀ ਗੂੜ੍ਹ ਸਬੰਧ ਸਨ ਤਾਂ, ਗੁਰੂ ਨਾਨਕ ਜੀ ਨੇ ਉਸ ਨੂੰ, ਉਸ ਸ਼ਬਦ ਬਾਰੇ ਵੀ, ਜਾਣਕਾਰੀ ਕਿਉਂ ਨਾ ਦਿੱਤੀ? ਚਲੋ ਜੇ ਗੁਰੂ ਸਾਹਿਬ ਭੁੱਲ ਹੀ ਗਏ ਸਨ ਤਾਂ, ਉਸ ਨੇ ਗੁਰੂ ਸਾਹਿਬ ਕੋਲੋਂ ਆਪ ਹੀ ਕਿਉਂ ਨਾ ਪੁੱਛ ਲਿਆ? ਜੋ ਉਸ ਨੂੰ ਅੱਜ ਗੁਰੂ ਦੇ ਸਿੱਖਾਂ ਕੋਲੋਂ, ਇਹ ਗੱਲ ਪੁਛਣੀ ਪਈ? ਇਹ ਸਵਾਲ, ਜਿਸ ਬਾਰੇ ਨਾ ਤਾਂ ਉਸ ਨੂੰ ਕੁੱਝ ਪਤਾ ਹੈ, ਨਾ ਹੀ ਉਸ ਨੇ ਇਹ ਸਵਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਕੀਤਾ ਹੈ, ਅਤੇ ਨਾ ਹੀ ਉਸ ਨੇ ਇਸ ਦਾ ਜਵਾਬ ਗੁਰੂ ਗ੍ਰੰਥ ਸਾੋਿਹਬ ਜੀ ਵਿਚੋਂ ਲੱਭਣ ਦੀ ਕੋਸ਼ਿਸ਼ ਹੀ ਕੀਤੀ ਹੈ।
(ਸਵਾਲ ਕਰ ਕੇ ਦੂਸਰੇ ਨੂੰ ਉਲਝਾਉਣਾ ਹੋਰ ਗੱਲ ਹੈ, ਆਪ ਉਸ ਦੀ ਖੋਜ ਕਰਨ ਵਿੱਚ ਮਿਹਨਤ ਕਰਨੀ ਹੋਰ ਗੱਲ ਹੁੰਦੀ ਹੈ, ਉਹ ਮਿਹਨਤ ਕੌਣ ਕਰੇ?)
ਜੇ ਤਾਂ ਉਸ ਨੂੰ ਇਹ ਭਰੋਸਾ ਹੈ ਕਿ ਗੁਰੂ ਦੇ ਸਿੱਖ ਇਸ ਅੜਾਉਣੀ ਦਾ ਜਵਾਬ ਦੇ ਦੇਣਗੇ, ਤਾਂ ਉਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਿੱਖਾਂ ਨੇ ਵੀ ਇਹ ਸਾਰਾ ਕੁਝ, ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਸੋਝੀ ਲੈ ਕੇ ਉਸ ਨੂੰ ਸਮਝਾਉਣਾ ਹੈ।
ਜੇ ਕਰ ਉਸ ਨੂੰ ਇਹ ਭਰੋਸਾ ਹੋਵੇ ਕਿ ਗੁਰੂ ਦੇ ਸਿੱਖ ਉਸ ਦੇ ਸਵਾਲ ਦਾ ਜਵਾਬ ਨਹੀਂ ਦੇ ਸਕਣਗੇ, ਜਿਵੇਂ ਕਿ ਉਹ ਮਿਸ਼ਨਰੀ ਕਾਲਜਾਂ ਵਾਲਿਆਂ ਬਾਰੇ ਕਹਿ ਰਿਹਾ ਹੈ, ਤਾਂ ਇਹ ਉਸ ਦਾ ਭੁਲੇਖਾ ਹੈ। ਜੇ ਉਹ ਉਪਰ ਲਿਖੇ ਸਵਾਲਾਂ ਦੇ ਜਵਾਬ ਦੇ ਦੇਵੇ ਤਾਂ ਅਸੀਂ ਉਸ ਦੇ ਸਵਾਲ ਦਾ ਸੌ ਵਾਰੀ ਜਵਾਬ ਦੇ ਸਕਦੇ ਹਾਂ। ਪਰ ਮੈਨੁੰ ਪਤਾ ਹੈ ਕਿ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ। ਕੋਈ ਵੀ ਸਵਾਲ ਖੜਾ ਕਰ ਦੇਣਾ ਹੋਰ ਗੱਲ ਹੈ, ਉਸ ਬਾਰੇ ਆਪ ਨੂੰ ਵੀ ਸੋਝੀ ਹੋਣੀ ਹੋਰ ਗੱਲ ਹੈ। ਅਤੇ ਇਹ ਸਵਾਲ, ਉਸ ਦੇ ਦਿਮਾਗ ਦੀ ਹੀ ਉਪਜ ਹੈ। ਸਿੱਖੀ ਅਨੁਸਾਰ ਇਹ ਸਵਾਲ, ਉਨ੍ਹਾਂ ਲਫਜ਼ਾਂ ਦੇ ਸਮਾਨ ਹੈ, ਜਿਨ੍ਹਾਂ ਦਾ ਕੋਈ ਅਰਥ ਹੀ ਨਹੀਂ ਹੁੰਦਾ।
ਇਸ ਸਵਾਲ ਵਿਚੋਂ ਦੋ ਚੀਜ਼ਾਂ ਡੁਲ੍ਹ-ਡੁਲ੍ਹ ਪੈਂਦੀਆਂ ਹਨ, ਪਹਿਲੀ ਇਹ ਕਿ ਇਹ ਸ਼ਬਦ, ਕੁੱਝ ਅਜਿਹਾ ਹੋਣਾ ਚਾਹੀਦਾ ਹੈ, ਜਿਸ ਦਾ ਰੱਟਾ ਲਗਾਇਆ ਜਾਂਦਾ ਹੋਵੇ, ਜਿਵੇਂ “ਓਅਮ ਨਮੋ ਸ਼ਿਵਇ” ਜਾਂ “ਨਾਰਾਇਣ-ਨਾਰਾਇਣ”
ਜਾਂ “ਹਰੀ-ਨਾਰਾਇਣ” ਆਦਿ। (ਅੱਜ ਕਲ ਸਿੱਖਾਂ ਵਲੋਂ ਅਗਿਆਨਤਾ ਵੱਸ, “ਵਾਹਿਗੁਰੂ” ਲਫਜ਼ ਨੂੰ ਵੀ, ਏਸੇ ਸ਼੍ਰੇਣੀ ਵਿੱਚ ਧੱਕ ਦਿੱਤਾ ਗਿਆ ਹੈ)
ਦੂਸਰੀ ਇਸ ਸਵਾਲ ਤੋਂ ਸਾਫ ਜ਼ਾਹਰ ਹੋ ਰਿਹਾ ਹੈ ਕਿ, ਬਾਬਾ ਨਾਨਕ ਜੀ ਵੀ, ਸਮਾਧੀ ਲਗਾ ਕੇ ਕਿਸੇ ਸ਼ਬਦ ਨੂੰ ਰਟਿਆ ਕਰਦੇ ਸਨ। ਇਹ ਦੋਵੇਂ ਚੀਜ਼ਾਂ ਸਿੱਖੀ ਸਿਧਾਂਤ ਅਨਕੂਲ ਨਹੀਂ ਹਨ, ਅਤੇ ਸਵਾਲ ਕਰਤਾ ਨੂੰ, ਸਿੱਖੀ ਨਾਲੋਂ ਬ੍ਰਾਹਮਣੀ ਮੱਤ ਨਾਲ ਜ਼ਿਆਦਾ ਜੁੜਿਆ ਸਾਬਤ ਕਰਦੀਆਂ ਹਨ।
ਜਦ ਕਿ ਅਸਲੀਅਤ ਵਿੱਚ “ਸ਼ਬਦ” ਗਿਆਨ ਦਾ ਭੰਡਾਰ ਹੁੰਦਾ ਹੈ। (ਇਹ ਗੱਲ ਵੱਖਰੀ ਹੈ ਕਿ ਦੁਨੀਆਂ ਵਿੱਚ ਗਿਆਨ ਬਹੁਤ ਤਰ੍ਹਾਂ ਦਾ ਹੈ, ਚੰਗਾ ਵੀ ਤੇ ਮਾੜਾ ਵੀ, ਹਰ ਤਰ੍ਹਾਂ ਦੇ ਗਿਆਨ ਦੀ ਸੋਝੀ, ਸ਼ਬਦ ਰਾਹੀਂ ਹੀ ਹੁੰਦੀ ਹੈ)
ਬਾਬਾ ਨਾਨਕ ਜੀ ਦਾ ਸ਼ਬਦ ਗੁਰੂ, ਦੁਨਿਆਵੀ ਨਹੀਂ, ਆਤਮਕ ਸੋਝੀ ਦੇਣ ਵਾਲਾ ਸੀ, ਅਤੇ ਹੈ, ਇਨ੍ਹਾਂ ਸ਼ਬਦਾਂ ਨਾਲ, ਗੁਰੂ ਗ੍ਰੰਥ ਸਾਹਿਬ ਜੀ, ਨੱਕੋ-ਨੱਕ ਭਰੇ ਹੋਏ ਹਨ, ਜੇ ਕਿਸੇ ਦੀ ਦ੍ਰਿਸ਼ਟੀ ਹੀ ਉਨ੍ਹਾਂ ਨੂੰ ਵੇਖਣ ਜੋਗੀ ਨਾ ਹੋਵੇ ਤਾਂ ਇਸ ਵਿਚ, ਸ਼ਬਦ ਗੁਰੂ ਦਾ ਕੀ ਕਸੂਰ?
ਖੈਰ ਅਸੀਂ ਸਾਰਾ ਕੁੱਝ ਅਣਗੌਲਿਆ ਕਰ ਕੇ ਇਸ ਅੜਾਉਣੀ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਜੋ ਅਸੀਂ ਆਪਣੇ ਬੱਚਿਆਂ ਲਈ, ਇਹ ਅੜਾਉਣੀ, ਇਵੇਂ ਹੀ ਨਾ ਛੱਡ ਜਾਈਏ।

ਅੱਖਰ ਕੀ ਹੁੰਦਾ ਹੈ?

ਕਿਸੇ ਵੀ ਲਿਪੀ ਦੇ ਉਹ ਅੱਖਰ, ਜਿਨ੍ਹਾਂ ਦੇ ਜੋੜ ਨਾਲ ਕੋਈ ਸ਼ਬਦ ਬਣਦਾ ਹੈ, ਉਸ ਨੂੰ ਅੱਖਰ ਕਿਹਾ ਜਾਂਦਾ ਹੈ। ਅੱਖਰ ਨਾਲ ਸ਼ਬਦ ਬਨਾਉਣ ਵਿੱਚ ਕੁੱਝ ਹੋਰ ਚੀਜ਼ਾਂ ਵੀ ਮਦਦ ਕਰਦੀਆਂ ਹਨ, ਜਿਨ੍ਹਾਂ ਨੂੰ ਪੰਜਾਬੀ ਵਿੱਚ ਲਗਾਂ-ਮਾਤ੍ਰਾਂ ਕਿਹਾ ਜਾਂਦਾ ਹੈ। ਇਨ੍ਹਾਂ ਦੋਵਾਂ ਦੇ ਸੁਮੇਲ ਨਾਲ ਹੀ ਸ਼ਬਦ ਬਣਦਾ ਹੈ। ਅੱਖਰਾਂ ਜਾਂ ਲਗਾਂ ਮਾਤ੍ਰਾਂ ਦਾ, ਇਕੱਲੇ ਤੌਰ ਤੇ ਆਪਣਾ ਕੋਈ ਅਰਥ ਨਹੀਂ ਹੁੰਦਾ।

ਸ਼ਬਦ ਕੀ ਹੁੰਦਾ ਹੈ?
ਅੱਖਰਾਂ ਅਤੇ ਲਗਾਂ-ਮਾਤ੍ਰਾਂ ਦੇ ਸੁਮੇਲ ਨਾਲ ਬਣਿਆ ਉਹ ਲਫਜ਼, ਜਿਸ ਦਾ ਕੋਈ ਅਰਥ ਨਿਕਲਦਾ ਹੋਵੇ, ਜਿਸ ਤੋਂ ਕੋਈ ਸੋਝੀ, ਕੋਈ ਗਿਆਨ ਮਿਲਦਾ ਹੋਵੇ, ਉਸ ਨੂੰ ਸ਼ਬਦ ਕਿਹਾ ਜਾਂਦਾ ਹੈ। ਏਥੇ ਇਹ ਵੀ ਵਿਚਾਰਨ ਦੀ ਗੱਲ ਹੈ ਕਿ, ਇਹ ਜ਼ਰੂਰੀ ਨਹੀਂ ਕਿ ਕੁੱਝ ਅੱਖਰਾਂ ਦੇ ਮੇਲ ਨਾਲ ਬਣਿਆ ਲਫਜ਼, ਅਰਥ-ਭਰਪੂਰ ਹੀ ਹੋਵੇ, ਜੋ ਲਫਜ਼ ਸਾਰਥਿਕ ਹੋਵੇ, ਉਸ ਨੂੰ ਹੀ ਸ਼ਬਦ ਕਿਹਾ ਜਾ ਸਕਦਾ ਹੈ।

ਬਾਣੀ ਕੀ ਹੁੰਦੀ ਹੈ?
ਇਹ ਠੀਕ ਹੈ ਕਿ ਸ਼ਬਦ, ਅਰਥ ਭਰਪੂਰ ਹੁੰਦਾ ਹੈ, ਪਰ ਉਨ੍ਹਾਂ ਇਕੱਲੇ ਸ਼ਬਦਾਂ ਨਾਲ, ਨਾ ਕੋਈ ਗੱਲ ਸਕਝੀ ਜਾ ਸਕਦੀ ਹੈ, ਨਾ ਸਮਝਾਈ ਜਾ ਸਕਦੀ ਹੈ। ਉਨ੍ਹਾਂ ਨੂੰ ਵਿਆਕਰਨਿਕ ਨਿਯਮ ਨਾਲ ਤਰਤੀਬ ਦੇ ਕੇ, ਤੁਕਾਂ ਬਣਾਈਆਂ ਜਾਂਦੀਆਂ ਹਨ, ਤੁਕਾਂ ਨਾਲ ਕੁੱਝ ਗੱਲਾਂ ਸਮਝੀਆਂ, ਜਾਂ ਸਮਝਾਂਈਆਂ ਜਾ ਸਕਦੀਆਂ ਹਨ, ਪਰ ਸਿਧਾਂਤ ਨਹੀਂ। ਸਿਧਾਂਤ ਨੂੰ ਸਮਝਣ ਲਈ, ਤੁਕਾਂ ਨੂੰ ਲੜੀ ਵਾਰ ਜੋੜ ਕੇ, ਬਾਣੀ ਦਾ ਗਠਨ ਕੀਤਾ ਜਾਂਦਾ ਹੈ, ਇਸ ਬਾਣੀ ਨਾਲ ਹੀ ਪੂਰੇ ਸਿਧਾਂਤ ਦੀ ਸਮਝ ਆਉਂਦੀ ਹੈ। ਇਸ ਨੂੰ ਗੁਰੂ ਗਰੰਥ ਸਾਹਿਬ ਵਿੱਚ ਇਨ੍ਹਾਂ ਲਫਜ਼ਾਂ ਨਾਲ ਸਪਸ਼ਟ ਕੀਤਾ ਹੈ,
ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ॥
ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ॥ ਰਹਾਉ॥ (੧੧੭੧)
ਹੇ ਮੇਰੇ ਪ੍ਰਭੂ ਮੈਂ ਆਪ ਹੀ ਭਰਮ-ਭੁਲੇਖੇ ਵਿੱਚ ਫਸੀ ਹੋਈ ਹਾਂ। ਗੁਰਬਾਣੀ ਵਿੱਚ ਜੋ ਅੱਖਰ ਲਿਖੇ ਹੋਏ ਹਨ, ਮੈਂ ਉਨ੍ਹਾਂ ਨੂੰ ਹੀ ਗਾਈ ਜਾਂਦੀ ਹਾਂ, ਮੈਂ ਇਹ ਨਹੀਂ ਜਾਣਦੀ ਕਿ ਇਹ ਬ੍ਰਹਮ ਦੀ, ਪਰਮਾਤਮਾ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਦੇ ਭੇਦਾਂ ਦੀ ਵਿਚਾਰ ਹੈ। ਮੈਂ ਇਸ ਨੂੰ ਗੀਤ ਸਮਝ ਕੇ ਹੀ ਗਾਈ ਜਾ ਰਹੀ ਹਾਂ। ਮੈਂ ਤਾਂ ਇਨ੍ਹਾਂ ਅੱਖਰਾਂ ਨਾਲ ਬਣੇ ਸ਼ਬਦਾਂ ਦੇ ਅਰਥ ਵੀ ਨਹੀਂ ਸਮਝ ਪਾਉਂਦੀ, ਫਿਰ ਇਨ੍ਹਾਂ ਸ਼ਬਦਾਂ ਆਸਰੇ ਬਿਆਨ ਕੀਤੀ ਬਾਣੀ, ਬ੍ਰਹਮ ਦੀ ਵਿਚਾਰ ਬਾਰੇ ਮੈਂ ਕਿਵੇਂ ਸਮਝ ਸਕਦੀ ਹਾਂ। ਅਰਥਾਤ ਨਹੀਂ ਸਮਝ ਸਕਦੀ।
ਗੁਰੂ ਗ੍ਰੰਥ ਸਾਹਿਬ ਜੀ, ਸ਼ਬਦਾਂ ਤੋਂ ਬਣੀ, ਬਾਣੀ ਦਾ ਹੀ ਮੁਜੱਸਮਾ ਹਨ।
ਗੁਰੂ ਸਾਹਿਬ ਨੇ ਸ਼ਬਦ ਨੂੰ ਗੁਰੂ ਦੱਸਣ ਦੇ ਨਾਲ, ਇਨ੍ਹਾਂ ਸ਼ਬਦਾਂ ਤੋਂ ਬਣੀ ਬਾਣੀ ਨੂੰ ਵੀ ਗੁਰੂ ਹੀ ਕਿਹਾ ਹੈ, ਜਿਵੇਂ

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (੯੮੨)
ਹੇ ਭਾਈ, ਬਾਣੀ ਗੁਰੂ ਹੈ, ਗੁਰੂ, ਬਾਣੀ ਹੀ ਹੈ, ਇਸ ਬਾਣੀ ਵਿੱਚ ਹੀ ਹਰ ਥਾਂ ਅੰਮ੍ਰਿਤ, ਪਰਮਾਤਮਾ ਮੌਜੂਦ ਹੈ। ਗੁਰੁ, ਪਰਮਾਤਮਾ ਬਾਰੇ, ਜੋ ਕੁੱਝ ਵੀ ਬਾਣੀ ਕਹਿੰਦੀ ਹੈ, ਜੋ ਸੇਵਕ, ਜਨ ਉਸ ਨੂੰ ਮੰਨਦਾ ਹੈ, ਆਪਣੇ ਜੀਵਨ ਵਿੱਚ ਢਾਲਦਾ ਹੈ, ਉਸ ਨੂੰ ਗੁਰੂ, ਯਕੀਨੀ ਤੌਰ ਤੇ ਸੰਸਾਰ ਸਮੁੰਦਰ, ਭਵਜਲ ਤੋਂ ਪਾਰ ਲੰਘਾ ਦਿੰਦਾ ਹੈ।
ਇਸ ਬਾਣੀ ਬਾਰੇ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਹੈ,

ਆਪੇ ਕਰਤਾ ਕਰੇ ਕਰਾਏ॥ ਆਪੇ ਸਬਦੁ ਗੁਰ ਮੰਨਿ ਵਸਾਏ॥
ਸ਼ਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖਿ ਆਖਿ ਸੁਣਾਵਣਿਆ॥ (੧੨੫)
ਹੇ ਭਾਈ, ਕਰਤਾਪੁਰਖ ਆਪ ਹੀ ਸਭ ਕੁੱਝ ਕਰ ਅਤੇ ਦੂਸਰਿਆਂ ਕੋਲੋਂ ਵੀ ਕਰਵਾ ਰਿਹਾ ਹੈ। ਆਪ ਹੀ ਗੁਰਮੁਖ ਬੰਦੇ ਨੂੰ ਸ਼ਬਦ ਗੁਰੂ ਦੀ ਗੱਲ, ਮੰਨਣ ਲਈ ਵਿਸ਼ਵਾਸ ਦਵਾਉਂਦਾ ਹੈ, ਫਿਰ ਆਪ ਹੀ ਸ਼ਬਦ ਗੁਰੂ ਨੂੰ ਗੁਰਮੁਖ ਦੇ ਮਨ ਵਿੱਚ ਵਸਾਉਂਦਾ ਹੈ। ਉਸ ਸ਼ਬਦ ਤੋਂ ਹੀ ਅੰਮ੍ਰਿਤ, ਪਰਮਾਤਮਾ ਬਾਰੇ ਸੋਝੀ ਦੇਣ ਵਾਲੀ ਬਾਣੀ ਉਪਜਦੀ ਹੈ, ਪੈਦਾ ਹੁੰਦੀ ਹੈ, ਉਸ ਬਾਣੀ ਨੂੰ ਹੀ ਗੁਰਮੁਖ ਬੰਦਾ, ਆਖ-ਆਖ ਕੇ ਦੂਸਰਿਆਂ ਨੂੰ ਪਰਮਾਤਮਾ ਬਾਰੇ ਸੋਝੀ ਦਿੰਦਾ ਹੈ।
ਇਹ ਹੈ ਅੱਖਰ, ਸ਼ਬਦ ਅਤੇ ਬਾਣੀ ਦਾ ਸੁਮੇਲ, ਜੋ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਵਿੱਚ ਸਮੋਈ ਬੈਠੇ ਹਨ। ਸੋ ਇਹ ਸੰਭਵ ਨਹੀਂ ਹੈ ਕਿ ਜੋ ਸ਼ਬਦ, ਬਾਬਾ ਨਾਨਕ ਜੀ ਦਾ ਗੁਰੂ ਸੀ, ਸਾਡਾ ਗੁਰੂ ਹੈ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਹੋਵੇ। ਮੈਂ ਕੋਈ ਅਜਿਹਾ ਦਾਵ੍ਹਾ ਨਹੀਂ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦੁਨੀਆਂ ਦੇ ਸਾਰੇ ਸ਼ਬਦ ਹਨ, ਮੈਂ ਸਿਰਫ ਏਨਾ ਕਹਿ ਰਿਹਾ ਹਾਂ ਕਿ ਆਤਮਕ ਜੀਵਨ ਨਾਲ ਸਬੰਧ ਰੱਖਣ ਵਾਲਾ ਗਿਆਨ, ਗੁਰੂ ਗਰੰਥ ਸਾਹਿਬ ਜੀ ਵਿੱਚ ਸੰਪੂਰਨ ਹੈ। ਸੋ ਇਹ ਸੰਭਵ ਹੀ ਨਹੀਂ ਹੈ ਕਿ ਬਾਬਾ ਨਾਨਕ ਜੀ ਦਾ ਗੁਰੂ (ਸ਼ਬਦ) ਗੁਰੂ ਗਰੰਥ ਸਾਹਿਬ ਵਿੱਚ ਹੋਵੇ ਹੀ ਨਾ।

ਹੁਣ ਆਉਂਦੇ ਹਾਂ ਉਸ ਸ਼ਬਦ ਵੱਲ, ਜਿਸ ਨਾਲ ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ।

ਇਹ ਗੁਰਮਤਿ ਦਾ ਸਿਧਾਂਤ ਨਹੀਂ ਹੈ ਕਿ ਪਰਮਾਤਮਾ ਦੇ ਕਿਸੇ ਸ਼ਬਦ ਕਹਿਣ ਨਾਲ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਇਹ ਦੂਸਰੇ ਧਰਮਾਂ ਦਾ ਸਿਧਾਂਤ ਹੈ ਕਿ ਪਰਮਾਤਮਾ ਨੇ ਕੁੰਨ ਕਿਹਾ ਅਤੇ ਸ੍ਰਿਸ਼ਟੀ ਦੀ ਰਚਨਾ ਹੋ ਗਈ।
ਗੁਰਬਾਣੀ ਦਾ ਸ੍ਰਿਸ਼ਟੀ ਰਚਨਾ ਬਾਰੇ ਬੜਾ ਸਪੱਸ਼ਟ ਸਿਧਾਂਤ ਹੈ,

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥
ਨਿਰਮਲੁ ਮੈਲਾ ਨ ਥੀਐ ਸਬਦਿ ਰਤੇ ਪਤਿ ਹੋਇ॥ (੧੯)
ਸੱਚੇ ਤੋਂ, ਹਮੇਸ਼ਾ ਕਾਇਮ ਰਹਣ ਵਾਲੇ ਤੋਂ, ਪਰਮਾਤਮਾ ਤੋਂ, ਹਵਾ ਹੋਂਦ ਵਿੱਚ ਆਈ। ਹਵਾ ਤੋਂ ਪਾਣੀ ਹੋਂਦ ਵਿੱਚ ਆਇਆ, ਪਾਣੀ ਸਾਰੇ ਸੰਸਾਰ ਦੀ ਰਚਨਾ ਦਾ ਮੂਲ ਹੈ। ਇਸ ਨੂੰ ਇਵੇਂ ਵੀ ਕਿਹਾ ਹੈ.

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ (੪੭੨)
ਦੁਨੀਆਂ ਵਿੱਚ ਪੈਦਾ ਹੋਣ ਵਾਲਾ ਪਹਿਲਾ ਜੀਵ, ਪਾਣੀ ਹੈ, ਜਿਸ ਨਾਲ ਇਹ ਸੰਸਾਰ ਹਰਿਆ ਭਰਿਆ ਹੈ, ਸਭ ਵਿੱਚ ਜੀਵਨ ਰੌਂ ਟਹਕ ਰਹੀ ਹੈ।
ਇਸ ਤਰ੍ਹਾਂ ਸੰਸਾਰ ਦੀ ਹਰ ਚੀਜ਼ ਵਿੱਚ ਪ੍ਰਭੂ ਦਾ ਅਪਣਾ ਪਰਕਾਸ਼ ਹੀ ਜਗਮਗਾ ਰਿਹਾ ਹੈ, ਜੋ ਅੱਤ ਨਿਰਮਲ ਹੈ, ਦੁਨੀਆਂ ਦੀ ਮੈਲ ਸਾਫ ਕਰਦਿਆਂ ਵੀ ਕਦੀ ਮੈਲਾ ਨਹੀਂ ਹੁੰਦਾ। ਸ਼ਬਦ ਰਾਹੀਂ ਹੀ ਉਸ ਬਾਰੇ ਸੋਝੀ ਹੁੰਦੀ ਹੈ, ਸ਼ਬਦ ਨਾਲ ਜੁੜੇ ਰਹਣ, ਸ਼ਬਦ ਦੀ ਅਗਵਾਈ ਵਿੱਚ ਚੱਲਣ ਵਾਲਿਆ ਨੂੰ ਹੀ ਪਰਮਾਤਮਾ ਦੇ ਦਰ ਤੇ ਇੱਜ਼ਤ ਮਿਲਦੀ ਹੈ।
ਇਸ ਹਿਸਾਬ ਉਹ ਸ਼ਬਦ ਕਿੱਥੋਂ ਜੰਮ ਪਿਆ? ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ, ਉਸ ਦੇ ਉਚਾਰਨ ਨਾਲ ਸ੍ਰਿਸ਼ਟੀ ਦੀ ਰਚਨਾ ਹੋਈ।
ਸਿੱਖਾਂ ਨੂੰ ਇਨ੍ਹਾਂ, ਪਾਏ ਜਾਂਦੇ ਭਰਮ-ਭੁਲੇਖਿਆਂ ਤੋਂ ਸਾਵਧਾਨ ਰਹਣ ਦੀ ਲੋੜ ਹੈ।

ਅਮਰ ਜੀਤ ਸਿੰਘ ਚੰਦੀ
ਫੋਨ:- ੯੧ ੯੫੬੮੫ ੪੧੪੧੪


(18/11/10)
ਤੱਤ ਗੁਰਮਤਿ ਪਰਿਵਾਰ

“ਗੁਰੂ ਪਦ ਸੰਵਾਦ” : ਜ਼ਰੂਰੀ ਬੇਨਤੀ

ਸਿੱਖ ਪੰਥ ਦੇ ਵਿਦਵਾਨਾਂ ਵਿਚ ‘ਗੁਰੂ ਪਦ’ ਬਾਰੇ ਸੰਵਾਦ ਕਾਫੀ ਸਮੇਂ ਤੋਂ ਚਲ ਰਿਹਾ ਹੈ। ਕੁਝ ਦਿਨ ਪਹਿਲਾਂ ਕੁਝ ਜਾਗਰੂਕ ਸੁਹਿਰਦ ਪੰਥਦਰਦੀ ਧਿਰਾਂ ਅਤੇ ਸ਼ਖਸ਼ੀਅਤਾਂ ਦੀ ਸਲਾਹ ਮੰਨ ਕੇ, ‘ਪਰਿਵਾਰ’ ਨੇ ਇਕ ਲੇਖ ਲਿੱਖ ਕੇ ਇਸ ਸੰਵਾਦ ਨੂੰ ਜਨਤਕ ਤੌਰ ’ਤੇ ਫਿਲਹਾਲ ਰੋਕ ਦੇਣ ਦਾ ਫੈਸਲਾ ਲਿਆ ਸੀ। ਸਾਡੀ ਇਸ ਸੁਹਿਰਦ ਪਹਿਲ ਦੇ ਬਾਵਜੂਦ ਕੁਝ ਸਤਿਕਾਰਯੋਗ ਵਿਦਵਾਨ ਤੇ ਵੀਰ (ਜਸਬੀਰ ਸਿੰਘ ਜੀ ਕੈਲਗਰੀ, ਸੰਤ ਸਿੰਘ ਜੀ ਬਰਲਿੰਗਟਨ, ਚਰਨਜੀਤ ਸਿੰਘ ਜੀ, ਪ੍ਰਿ. ਸੁਰਜੀਤ ਸਿੰਘ ਜੀ ਮਿਸ਼ਨਰੀ ਦਿੱਲੀ ਆਦਿ) ਨੇ ਇਸ ਵਿਸ਼ੇ ’ਤੇ ਆਪਣੇ ਵਿਚਾਰ ਜਨਤਕ ਤੌਰ ’ਤੇ ਦੇਣੇ ਜਾਰੀ ਰੱਖੇ ਹੋਏ ਹਨ। ਅਸੀਂ ਕਿਸੇ ’ਤੇ ਵੀ ਜ਼ਬਰਦਸਤੀ ਜਨਤਕ ਵਿਚਾਰ ਦੇਣ ’ਤੇ ਰੋਕ ਲਾਉਣ ਦੇ ਹੱਕ ਵਿਚ ਨਹੀਂ ਹਾਂ। ਇਹ ਤਾਂ ਹਰ ਇਕ ਦੇ ਆਪਣੇ ਆਪ ਵਿਚਾਰਨ ਦਾ ਵਿਸ਼ਾ ਹੈ। ਅਸੀਂ ਕਿਸੇ ਵੱਲੋਂ ਵੀ ਆਲੋਚਨਾ ਦਾ ਖਿੜੇ ਮੱਥੇ ਸਵਾਗਤ ਕਰਦੇ ਹਾਂ, ਬਾ-ਸ਼ਰਤੇ ਉਸ ਪਿੱਛੇ ਹਾਂ-ਪੱਖੀ ਸੱਚੀਆਂ-ਸੁੱਚੀਆਂ ਭਾਵਨਾਵਾਂ ਕੰਮ ਕਰ ਰਹੀਆਂ ਹੋਣ। ਇਸ ਵਿਸ਼ੇ ’ਤੇ ਜ਼ਿਆਦਾਤਰ ਵੀਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਦਲੀਲਾਂ ਬਹੁਤੇ ਮਜ਼ਬੂਤ ਆਧਾਰ ਵੀ ਨਹੀਂ ਰੱਖਦੀਆਂ ਕਿਉਂਕਿ ਇਨ੍ਹਾਂ ਵਿਚ ਕੁਝ ਦਲੀਲਾਂ ਕੱਚੀਆਂ ਅਤੇ ਆਪਾ ਵਿਰੋਧੀ ਵੀ ਹਨ, ਜਿਨ੍ਹਾਂ ਨੂੰ ਆਸਾਨੀ ਨਾਲ ਸਪਸ਼ਟ ਕੀਤਾ ਜਾ ਸਕਦਾ ਹੈ। ਪਰ ਜਨਤਕ ਤੌਰ ’ਤੇ ਵਿਚਾਰ ਰੋਕ ਦੇਣ ਦੀ ਪਹਿਲ ’ਤੇ ਕਾਇਮ ਰਹਿੰਦਿਆਂ, ਇਸ ਵਿਸ਼ੇ ’ਤੇ ਕੋਈ ਵਿਚਾਰ ਨਹੀਂ ਦੇ ਰਹੇ।

ਇਸ ਸੰਬੰਧੀ ਕੋਈ ਵੀ ਨਿਜੀ ਤੌਰ ’ਤੇ ਸਵਾਲ ਜਾਂ ਵਿਚਾਰ ਚਰਚਾ ਕਰਨੀ ਚਾਹੇ ਤਾਂ ਸਾਡੀ ਈ-ਮੇਲ [email protected] ਰਾਹੀਂ ਸੰਪਰਕ ਕਰ ਸਕਦਾ ਹੈ। ਅਸੀਂ ਆਪਣੀ ਗੁਰਮਤਿ ਸਮਝ ਦੇ ਆਧਾਰ ’ਤੇ ਵਿਚਾਰ ਦੇਣ ਦਾ ਸੁਹਿਰਦ ਅਤੇ ਇਮਾਨਦਾਰਾਨਾ ਜਤਨ ਕਰਾਂਗੇ। ਕੁਝ ਸੁਹਿਰਦ ਵੀਰਾਂ ਵੱਲੋਂ ਦਿੱਲੀ ਵਿਖੇ ਹੋਏ ਸੈਮੀਨਾਰ ਵਿਚ ‘ਤੱਤ ਗੁਰਮਤਿ ਪਰਿਵਾਰ’ ਸੰਬੰਧੀ ਇਸ ਗੁੰਮਰਾਹਕੁੰਨ ਪ੍ਰਚਾਰ ਨੂੰ ਵੀ ਅਸੀਂ ਸਹੀ ਨਹੀਂ ਮੰਨਦੇ ਕਿ ‘ਪਰਿਵਾਰ’ ‘ਗੁਰੂ ਪਦ ਬਾਰੇ’ ਬੇਲੋੜੀ ਬਹਿਸ ਕਰ ਰਿਹਾ ਹੈ। ਅਸੀਂ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਹਾਂ ਅਤੇ ਹੁਣ ਨਿਮਰਤਾ ਸਹਿਤ ਇਕ ਵਾਰ ਫੇਰ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ‘ਗੁਰੂ ਪਦ’ ਬਾਰੇ ਇਹ ਸੰਵਾਦ ਪਰਿਵਾਰ ਦਾ ਸ਼ੁਰੂ ਕੀਤਾ ਨਹੀਂ ਹੈ। ਅਨੇਕਾਂ ਸਾਲ ਪਹਿਲਾਂ ਤੋਂ ਵੀ ਇਹ ਨੁਕਤਾ ਵਿਦਵਾਨਾਂ ਵਿਚ ਚਰਚਾ ਦਾ ਵਿਸ਼ਾ ਰਿਹਾ ਹੈ। ਕਿਸੇ ਵੀ ਨੁਕਤੇ ਤੇ ‘ਸੰਵਾਦ ਰਚਾਉਣ’ ਨੂੰ ‘ਬੇਲੋੜੀ ਬਹਿਸ ਜਾਂ ਵਿਵਾਦ’ ਕਹਿ ਕੇ ਛੁਟਿਆਉਣ ਦੀ ਪਹੁੰਚ ਸੰਪਰਦਾਈ ਤਾਂ ਹੈ ਪਰ ਨਾ ਹੀ ਗੁਰਮਤਿ ਅਨੁਸਾਰੀ ਅਤੇ ਨਾ ਹੀ ਜਾਗਰੂਕ ਸੋਚ ਹੈ।

ਕੁਝ ਸਤਿਕਾਰਯੋਗ ਵੀਰਾਂ ਵੱਲੋਂ ‘ਪਰਿਵਾਰ’ ’ਤੇ ਵਾਰ-ਵਾਰ ਗੁੰਮਨਾਮ ਰਹਿ ਕੇ ਲਿੱਖਣ ਦੇ ਲਗਾਏ ਜਾ ਰਹੇ ‘ਗੁੰਮਰਾਹਕੁੰਨ ਇਲਜ਼ਾਮ’ ਨੂੰ ਵੀ ਅਫਸੋਸਜਨਕ ਮੰਨਦੇ ਹਾਂ। ਇਸ ਸੰਬੰਧੀ ਬਾਰ-ਬਾਰ ਸਪਸ਼ਟ ਕਰਨ ਉਪਰੰਤ, ਇਕ ਵਾਰ ਫੇਰ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ‘ਤੱਤ ਗੁਰਮਤਿ ਪਰਿਵਾਰ’ ਦੇ ਢਾਂਚੇ ਬਾਰੇ ਪੂਰੀ ਜਾਣਕਾਰੀ www.tattgurmatparivar.comਦੇ ਵਿਚਲੇ ‘ਪਰਿਵਾਰਕ ਕੋਨੇ’ ਵਿਚ ‘ਮੁੱਢਲੀ ਜਾਣਕਾਰੀ’ ਨਾਮੀ ਲਿੰਕ ਵਿਚ ਦਿੱਤੀ ਗਈ ਹੈ। ਇਸ ਲਈ ‘ਗੁੰਮਨਾਮ’ ਰਹਿਣ ਦਾ ‘ਗੁੰਮਰਾਹਕੁੰਨ ਇਲਜ਼ਾਮ’ ਲਾਉਣ ਵਾਲੇ ਵੀਰਾਂ ਨੂੰ ਐਸੇ ਨਾਂਹ-ਪੱਖੀ ਗੈਰ-ਜ਼ਿੰਮੇਦਾਰਾਨਾ ਰੱਵਯੇ ਤੋਂ ਸੰਕੋਚ ਕਰਨ ਦੀ ਬੇਨਤੀ ਕਰਦੇ ਹਾਂ। ਸਾਡੀਆਂ ਲਿਖਤਾਂ ’ਤੇ ਕਿਸੇ ਦਾ ਨਾਂ ਨਾ ਲਿਖੇ ਹੋਣ ਬਾਰੇ ਅਸੀਂ ਪਹਿਲਾਂ ਸਪਸ਼ਟ ਕਰ ਚੁੱਕੇ ਹਾਂ। ਕੌਮ ਦਾ ਵੱਡਾ ਹਿੱਸਾ ਮੈਂ-ਮੇਰੀ ਅਤੇ ਚੌਧਰ ਦਾ ਸ਼ਿਕਾਰ ਹੈ। ‘ਨਾਂ-ਚਮਕਾਉਣ’ ਦੀ ਦੌੜ ਵਿਦਵਾਨਾਂ ਸਮੇਤ ਪੂਰੀ ਕੌਮ ਵਿਚ ਲਗੀ ਹੋਈ ਹੈ। ਅਸੀਂ ਇਸ ਅਲਾਮਤ ਤੋਂ ਦੂਰ ਰਹਿੰਦਿਆਂ ਅਤੇ ਲੀਕ ਤੋਂ ਹੱਟ ਕੇ ਗੁਰਮਤਿ ਤੋਂ ਸੇਧ ਲੈਂਦਿਆਂ, ਸਾਂਝੇ ਰੂਪ ਵਿਚ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੀ ਕੋਈ ਵੀ ਲਿਖਤ ਵਿਅਕਤੀਗਤ ਨਾ ਹੋ ਕੇ ਸਾਂਝੀ (ਸੰਪਾਦਕੀ ਮੰਡਲ ਦੀ) ਹੁੰਦੀ ਹੈ। ਸਾਡੇ ਵਿਚੋਂ ਕੋਈ ਕਿਸੇ ਵੀ ਵਿਸ਼ੇ ’ਤੇ ਲਿੱਖ ਦਿੰਦਾ ਹੈ। ਉਪਰੰਤ, ਆਪਸ ਵਿਚ ਵਿਚਾਰ ਕੇ ਸੋਧ-ਸੋਧਾਈ ਤੋਂ ਬਾਅਦ ਇਕ ਮੱਤ ਹੋ ਕੇ, ਸਾਂਝੇ ਤੌਰ ’ਤੇ ਪ੍ਰਕਾਸ਼ਿਤ ਕਰਦੇ ਹਾਂ। ਇਸ ਸਾਂਝੀ ਪਹੁੰਚ ਕਾਰਨ ਹੀ ਕਈਂ ਵਾਰ ਸਾਡੇ ਵੱਲੋਂ ਸਪਸ਼ਟੀਕਰਨ ਆਉਣ ਵਿਚ ਕੁਝ ਦੇਰੀ ਵੀ ਹੋ ਜਾਂਦੀ ਹੈ। ਵਿਅਕਤੀਗਤ ਸੋਚ ਦੀ ਥਾਂ ‘ਸਾਂਝੀ ਸੋਚ’ ਅਨੁਸਾਰ ਚਲਣ ਅਤੇ ‘ਨਾਮ’ ਚਮਕਾਉਣ ਅਤੇ ਨਿਜੀ ਲਾਲਸਾਵਾਂ ਤੋਂ ਦੂਰ ਰਹਿਣ ਦੀ ਗੁਰਮਤਿ ਅਨੁਸਾਰੀ ‘ਸੁਹਿਰਦ ਪਹੁੰਚ’ ਜੇ ਕੁਝ ਸਤਿਕਾਰਯੋਗ ਵੀਰਾਂ ਨੂੰ ‘ਗੁੰਮਨਾਮ’ ਰਹਿਣਾ ਜਾਪਦੀ ਹੈ ਤਾਂ ਅਸੀਂ ਇਸ ਬਾਰੇ ਕੁਝ ਕਹਿਣ ਤੋਂ ਅਸਮਰੱਥ ਹਾਂ। ਇਕ ਵਾਰ ਫੇਰ ਸਪਸ਼ਟ ਕਰਦੇ ਹਾਂ ਕਿ ਉੱਤੇ ਵਰਣੱਤ ਵੈਬਸਾਈਟ ਵਿਚ ਨਾਵਾਂ ਦੇ ਨਾਲ ‘ਪਰਿਵਾਰ’ ਦਾ ਸਪਸ਼ਟ ਪਤਾ ਵੀ ਦਿੱਤਾ ਹੋਇਆ ਹੈ, ਇਤਨੀ ਪਾਰਦਰਸ਼ਤਾ ਦੇ ਬਾਅਦ ਵੀ ਕੋਈ ‘ਗੁੰਮਨਾਮ ਰਹਿਣ’ ਦਾ ਇਲਜ਼ਾਮ ਲਾਉਣ ਦੀ ‘ਮੈਂ ਨਾ ਮਾਨੂੰ’ ਵਾਲੀ ਜ਼ਿੱਦ ਜਾਰੀ ਰੱਖਣਾ ਚਾਹੁੰਦਾ ਹੈ ਤਾਂ ਅਸੀਂ ਐਸੀ ਸੋਚ ਨੂੰ ਬਦਲਣ ਦੀ ਸਮਰੱਥਾ ਨਹੀਂ ਰੱਖਦੇ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


(17/11/10)
ਸਰਵਜੀਤ ਸਿੰਘ

ਸ. ਸੰਤ ਸਿੰਘ ਬਰਲਿੰਗਟਨ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਦਾ ਪੱਤਰ ਪੜ੍ਹਨ ਉਪ੍ਰੰਤ, ਆਪ ਜੀ ਨਾਲ ਵਿਚਾਰ ਚਰਚਾ ਕਰਨ ਦੀ ਮੇਰੀ ਵੀ ਕੋਈ ਇੱਛਾ ਨਹੀ। ਪਰ ਇਕ ਗੱਲ ਜੋ ਆਪ ਜੀ ਨੇ ਲਿਖੀ ਹੈ, “ਮੇਰਾ ਤੁਹਾਡੀ ਚਿਠੀ ਦਾ ਜਵਾਬ ਦੇਣ ਦਾ ਕੋਈ ਇਰਾਦਾ ਨਹੀਂ ਸੀ ਜੇ ਤੁਸੀਂ ਇਹ ਨਾਂ ਲਿਖਦੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜੀ ਤਰਜਮਾ ਵੀ ਸ਼ਰਮਸਾਰ ਕਰਦਾ ਹੈ”। ਇਸ ਸਬੰਧੀ ਬੇਨਤੀ ਹੈ ਕਿ ਇਹ ਜਾਣਕਾਰੀ ਦੇਣ ਦੀ ਖੇਚਲ ਕਰੋ ਕਿ ਮੈਂ ਇਹ ਕਦੋਂ ਅਤੇ ਕਿਥੇ ਲਿਖਿਆ ਹੈ?
ਆਪ ਦੇ ਪੱਤਰ ਦੀ ਉਠੀਕ `ਚ
ਸਰਵਜੀਤ ਸਿੰਘ


(17/11/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪੱਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫ਼ਤਹਿ॥

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੇ ਲੇਖ “ਲ਼ੇਖ ਨਾ ਮਿਟਈ” ਦੇ ਸੰਬੰਧ ਵਿੱਚ।

ਪ੍ਰੋ: ਸਾਹਿਬ ਲਿਖਦੇ ਹਨ:

“ਸਵਾਲ ਪੈਦਾ ਹੁੰਦਾ ਹੈ ਸਮਾਜ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਹਨ। ਕੀ ਇਹ ਪਿਛਲੇ ਜਨਮ ਦੀ ਸਜਾਅ ਭੁਗਤੀ ਹੈ? ਜੇ ਇਹ ਵਾਕਿਆ ਹੀ ਪਿਛਲੇ ਜਨਮ ਦੀ ਸਜਾਅ ਹੈ ਤਾਂ ਫਿਰ ਅਜੇਹੀਆਂ ਦੁਖਿਆਰੀਆਂ ਬੀਬੀਆਂ ਨੂੰ ਪੁਲਿਸ ਕੋਲ ਜਾਣ ਦੀ ਲੋੜ ਹੀ ਨਹੀਂ ਹੈ”।

“ਸੜਕ ਤੇ ਵਾਪਰੀ ਦੁਰਘਟਨਾ ਵਿੱਚ ਮਾਰੇ ਗਏ ਪਰਵਾਰ ਪ੍ਰਤੀ ਏਹੀ ਕਿਹਾ ਜਾਏਗਾ ਕਿ ਭਈ ਇਹਨਾਂ ਨੇ ਪਿਛਲੇ ਜਨਮ ਵਿੱਚ ਕਿਸੇ ਨੂੰ ਜ਼ਰੂਰ ਮਾਰਿਆ ਹੋਏਗਾ, ਇਸ ਲਈ ਇਨਾਂ ਪਾਸੋਂ ਬਦਲਾ ਲੈ ਕੇ ਹਿਸਾਬ ਬਰਾਬਰ ਕੀਤਾ ਗਿਆ ਹੈ। ਇਹਨਾਂ ਦੇ ਲੇਖਾਂ ਵਿੱਚ ਲਿਖਿਆ ਹੋਇਆ ਸੀ ਕਿ ਇਹਨਾਂ ਨੇ ਸੜਕ ਦੁਰਘਟਨਾ ਵਿੱਚ ਹੀ ਮਰਨਾ ਸੀ”।

ਪਰ ਗੁਰਬਾਣੀ ਤਾਂ ਕਹਿ ਰਹੀ ਹੈ ਕਿ ਜੇਹੋ ਜੇਹੇ ਕਰਮ ਕਰੇਂਗਾ ਉਹ ਜੇਹਾ ਹੀ ਤੈਨੂੰ ਭੋਗਣਾ ਪਏਗਾ।

ਦੋਸੁ ਨ ਦੀਜੈ ਕਾਹੂ ਲਗਿ॥ ਜੋ ਕਮਾਵਨੁ ਸੋਈ ਭੋਗ॥

ਆਪਨ ਕਰਮ ਆਪੇ ਹੀ ਬੰਧ॥ ਆਵਨੁ ਜਾਵਨੁ ਮਾਇਆ ਧੰਧ॥ 888

ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥

ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥ 433

ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ॥ 78

ਸ਼ਬਦ ਵਿੱਚ ਜੁੜਿਆਂ ਭਾਵ ਨਿਯਮਬੱਧ ਹੋਇਆਂ ਹੀ ਸੰਸਾਰਕ ਵਿਕਾਰਾਂ ਤੋਂ ਬਚ ਸਕਦੇ ਹਾਂ।

“ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ” - ਪਰਮਾਤਮਾ ਦੇ ਲਿਖੇ ਹੋਏ ਲੇਖ ਮੇਟੇ ਨਹੀਂ ਜਾ ਸਕਦੇ। ਸਾਰਾ ਸੰਸਾਰ ਇੱਕ ਬਝਵੇਂ ਨਿਯਮ ਵਿੱਚ ਚੱਲ ਰਿਹਾ ਹੈ। ਬਰਸਾਤ ਗਰਮੀਂ, ਸਰਦੀ, ਹਨੇਰੀਆਂ, ਤੁਫ਼ਾਨ, ਬਸੰਤ ਰੁੱਤ, ਪਤਝੜ, ਦਿਨ-ਰਾਤ, ਕੁਦਰਤੀ ਪਦਾਇਸ਼ ਦਾ ਸਿਲਸਿਲਾ ਹੈ ਇੱਕ ਸਿਲਸਲੇ ਵਾਂਗ ਹੀ ਚੱਲ ਰਿਹਾ ਹੈ। ਹਾਂ ਉਸ ਦੇ ਚੱਲ ਰਹੇ ਸਿਲਸਲੇ ਵਿੱਚ ਅਸੀਂ ਖਲਰ ਜ਼ਰੂਰ ਪਾਉਂਦੇ ਹਾਂ। ਫਿਰ ਇਸ ਦੇ ਨਤੀਜੇ ਵੀ ਸਾਨੂੰ ਹੀ ਭੁਗਤਣੇ ਪੈਂਦੇ ਹਨ। ਕਰਤਾਰੀ ਲੇਖ ਭਾਵ ਕੁਦਰਤੀ ਨਿਯਮਾਵਲੀ ਨੂੰ ਅਸੀਂ ਬਦਲ ਨਹੀਂ ਸਕਦੇ। ਲਿਖਿਆ ਹੋਇਆ ਲੇਖ ਭਾਵ ਸਦੀਵ ਕਾਲ ਨਿਯਮਾਵਲੀ ਅਨੁਸਾਰ ਹੀ ਸਾਰਾ ਸੰਸਾਰ ਚੱਲ ਰਿਹਾ ਹੈ। ਜਿੱਥੇ ਕੋਈ ਵਾਧ ਜਾਂ ਘਾਟ ਹੈ ਤਾਂ ਉਹ ਸਾਡੇ ਬਦ-ਇੰਤਜਾਮ ਦੀ ਹੈ।

ਰੱਬੀ ਕਨੂੰਨ ਅਨੁਸਾਰੀ ਹੋ ਕੇ ਚੱਲਣਾ ਉਹਦੀ ਕਿਰਪਾ ਹੈ। ਰੱਬੀ ਗਿਆਨ ਨੂੰ ਆਪਣੀ ਸੁਰਤ ਦਾ ਅੰਗ ਬਣਾਉਣਾ ਪਗੁ ਧਾਰਿ ਹੈ।

ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ॥” - ਕਰਤਾਰ ਦੀ ਨਦਰ ਉਹਦਾ ਆਪਣਾ ਕਨੂੰਨ ਹੈ। ਸ਼ਬਦ ਦੀ ਵਿਚਾਰ ਦੁਆਰਾ ਕੁਦਰਤ ਦੀਆਂ ਰਮਜਾਂ ਦੇ ਉਹਦੇ ਗੁਣਾਂ ਦਾ ਪਤਾ ਚੱਲਦਾ ਹੈ। ਨਦਰਿ ਤੇਰੀ ਵਿੱਚ ਸੁਖ ਪਾਇਆ’ ਗੁਰ ਦੀ ਮੱਤ ਜੋ ਸ਼ਬਦ ਦੀ ਵਿਚਾਰ ਵਿੱਚੋਂ ਨਿਕਲਦੀ ਹੈ, ਅਨੁਸਾਰੀ ਹੋ ਤੁਰਨ ਵਿੱਚ ਸੁਖ ਦੀ ਪ੍ਰਾਪਤੀ ਹੈ।

ਸੜਕਾਂ ਦੀ ਨਿਯਮਾਵਲੀ ਨੂੰ ਕਾਇਮ ਰੱਖਣ ਲਈ ਥਾਂ-ਪੁਰ-ਥਾਂ ਟ੍ਰੈਫਿਕ ਪੁਲਿਸ ਲੱਗੀ ਹੋਈ ਦਿਸਦੀ ਹੈ। ਜਿਹੜਾ ਵੀ ਗ਼ਲਤ ਹੁੰਦਾ ਹੈ ਉਸ ਨੂੰ ਓਸੇ ਵੇਲੇ ਜੁਰਮਾਨੇ ਵਾਲੀ ਟਿਕਟ ਕੱਟ ਹੱਥ ਫੜਾ ਦੇਂਦੇ ਹਨ। … ਆਪਣੀ ਮਤ ਪਿੱਛੇ ਤੁਰਨ ਵਾਲਾ ਖੱਬੇ ਹੱਥ ਤੁਰਨ ਦੀ ਬਜਾਏ ਸੱਜੇ ਹੱਥ ਤੁਰਨ ਦਾ ਯਤਨ ਕਰੇਗਾ ਤਾਂ ਕੁਦਰਤੀ ਤੇਜ਼ ਗੱਡੀਆਂ ਦੀ ਮਾਰ ਹੇਠਾਂ ਆ ਕੇ ਹਸਪਤਾਲ ਦੇ ਬਿਸਤਰਿਆਂ ਨੂੰ ਭਾਗ ਲਗਾਏਗਾ— “ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ”॥

ਵਿਚਾਰ:- ਗੁਰਬਾਣੀ ਨੂੰ ਸਮਝਣ ਵਿੱਚ ਸਾਰੇ ਭੁਲੇਖੇ ਇਸ ਲਈ ਪੈ ਰਹੇ ਹਨ, ਕਿਉਂਕਿ ਦੋ ਵੱਖ ਵੱਖ ਵਿਚਾਰਧਾਰਾਵਾਂ ਨੂੰ ਆਪਸ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਸਿਰਫ਼ ਮਨ ਨੂੰ ਘੜਨ ਦੇ ਆਲੇ ਦੁਆਲੇ ਘੁੰਮਦੀ ਹੈ। ਅਤੇ ਪਦਾਰਥ-ਵਾਦੀਆਂ ਦੀ ਵਿਚਾਰਧਾਰਾ ਸਿਰਫ਼ ਪਦਾਰਥ ਦੇ ਆਲੇ ਦੁਆਲੇ ਘੁੰਮਦੀ ਹੈ। ਪਦਾਰਥ-ਵਾਦੀਆਂ ਅਨੁਸਾਰ ਜੋ ਸੰਸਾਰ ਤੇ ਦਿਸ ਰਿਹਾ ਹੈ ਇਹੀ ਸਭ ਕੁੱਝ ਹੈ। ਪਰ ਗੁਰੂ ਸਾਹਿਬਾਂ ਦੀ ਫਲੌਸਫੀ ਅਨੁਸਾਰ ਮਨ ਅਤੇ ਇਸ ਨਾਲ ਸੰਬੰਧਤ ਵਸਤਾਂ, ਇਨ੍ਹਾਂ ਅੱਖਾਂ, ਹੱਥਾਂ, ਪੈਰਾਂ, ਜੀਭ, ਕੰਨਾਂ ਦਾ ਵਿਸ਼ਾ ਨਹੀਂ ਹੈ, ਗੁਰੂ ਦੀ ਸਿੱਖਿਆ ਤੇ ਚੱਲਣ ਦੀ ਜਰੂਰਤ ਹੈ। ਜਦਕਿ ਜੋ ਵਿਆਖਿਆ ਪ੍ਰੋ: ਗੁਰਬਚਨ ਸਿੰਘ ਦੁਆਰਾ ਕੀਤੀ ਗਈ ਹੈ, ਉਸ ਮੁਤਾਬਕ ਬੰਦੇ ਨੂੰ ਦੇਸ਼ ਸਮਾਜ ਦੇ ਕਾਨੂੰਨ ਅਤੇ ਸਾਇੰਸ ਪੜ੍ਹਨ ਦੀ ਜਰੂਰਤ ਹੈ (ਗੁਰੂ ਗ੍ਰੰਥ ਸਾਹਿਬ ਪੜ੍ਹਨ ਦੀ ਵੀ ਜਰੂਰਤ ਨਹੀਂ)।

“ਲੇਖ ਨ ਮਿਟਈ ਹੇ ਸਖੀ” ਸ਼ਬਦ ਦੀ ਵਿਆਖਿਆ ਦਾ ਨਿਚੋੜ ਇਹ ਨਿਕਲਦਾ ਹੈ ਕਿ ਜੋ ਬੰਦਾ ਦੇਸ਼ ਸਮਾਜ ਦੇ ਕਾਨੂੰਨਾਂ ਦੀ ਪਾਲਣਾ ਕਰਦਾ ਹੋਇਆ ਵਿਚਰਦਾ ਹੈ ਉਹ “ਗੁਰਮੁਖ” ਹੈ ਅਤੇ ਦੇਸ਼ ਸਮਾਜ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਾ “ਮਨਮੁਖ” ਹੈ। ਇਸ ਗੱਲ ਨੂੰ ਸਮਝਾਉਣ ਲਈ ਦੋ ਉਦਾਹਰਣਾਂ ਵੀ ਦਿੱਤੀਆਂ ਗਈਆਂ ਹਨ। ਇੱਕ ਬਲਾਤਕਾਰ ਦੀ ਅਤੇ ਦੂਸਰੀ ਸੜਕ ਤੇ ਵਾਪਰੀ ਦੁਰਘਟਨਾ ਦੀ।

ਵਿਆਖਿਆ ਮੁਤਾਬਕ ਬਲਾਤਕਾਰ ਆਦਿ ਦੀਆਂ ਘਟਨਾਵਾਂ ਦੇਸ਼ ਵਿਚਲੇ ਬਦ-ਇੰਤਜ਼ਾਮ ਦੀ ਕਮੀਂ ਕਾਰਣ ਹੁੰਦੀਆਂ ਹਨ। ਜਾਂ ਫੇਰ ਦੇਸ਼ ਦਾ ਕਾਨੂੰਨ ਆਪੇ ਬਲਾਤਕਾਰੀ ਨੂੰ ਸਜਾ ਦੇ ਦੇਵੇਗਾ ਅਤੇ ਲੇਖਾ ਪੂਰਾ ਹੋ ਜਾਵੇਗਾ। ਇਸੇ ਤਰ੍ਹਾਂ ਸੜਕ ਦੁਰਘਟਨਾ ਵਿੱਚ ਮਾਰੇ ਗਏ ਪਰਿਵਾਰ ਦੇ ਜੀਆਂ ਲਈ ਜਿੰਮੇਵਾਰ ਸ਼ਰਾਬੀ ਡਰਾਇਵਰ ਨੂੰ ਵੀ ਦੇਸ਼ ਦਾ ਕਾਨੂੰਨ ਆਪੇ ਸਜਾ ਦੇ ਦੇਵੇਗਾ, ਅਤੇ ਲੇਖਾ ਚੁਕਤਾ ਹੋ ਜਾਏਗਾ।

ਉਪਰ ਦਿੱਤੀਆਂ ਉਦਾਹਰਣਾਂ ਦੀ ਪੁਸ਼ਟੀ ਲਈ ਗੁਰੂ ਗ੍ਰੰਥ ਸਾਹਿਬ’ ਚੋਂ ਜੋ ਉਦਾਹਰਣਾਂ ਦਿੱਤੀਆਂ ਹਨ ਉਹ ਇੱਥੇ ਫਿਟ ਨਹੀਂ ਹੋ ਰਹੀਆਂ।

ਪ੍ਰੋ: ਸਾਹਿਬ ਦੁਆਰਾ ਦਿੱਤੀਆਂ ਉਦਾਹਰਣਾਂ ਅਨੁਸਾਰ ਗੁਰਬਾਣੀ ਕਹਿੰਦੀ ਹੈ:

ਦੋਸੁ ਨ ਦੀਜੈ ਕਾਹੂ ਲਗਿ॥ ਜੋ ਕਮਾਵਨੁ ਸੋਈ ਭੋਗ॥

ਆਪਨ ਕਰਮ ਆਪੇ ਹੀ ਬੰਧ॥ ਆਵਨੁ ਜਾਵਨੁ ਮਾਇਆ ਧੰਧ॥ 888

ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥

ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥ 433

ਖਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ॥ 78

ਵਿਚਾਰ:- ਚਾਰ ਚਾਰ ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਖਬਰਾਂ ਵਿੱਚ ਸੁਣਨ ਨੂੰ ਮਿਲਦੀਆਂ ਹਨ। ਗੁਰਬਾਣੀ ਕਹਿੰਦੀ ਹੈ ਕਿ ‘ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨ ਦੀਜੈ ਅਵਰ ਜਨਾ’ ਪਰ ਚਾਰ ਪੰਜ ਸਾਲ ਦੀ ਬੱਚੀ ਨੂੰ ਤਾਂ ਨਾ ਕਿਸੇ ਦੇਸ਼ ਸਮਾਜ ਦੇ ਕਾਨੂੰਨ ਦਾ ਪਤਾ ਹੈ ਅਤੇ ਨਾ ਹੀ ਕਿਸੇ ਹੋਰ ਧਰਮ-ਕਰਮ ਦਾ। ਉਸ ਨੇ ਤਾਂ ਇਸ ਜਨਮ ਵਿੱਚ ਅਜੇ ਕੋਈ ਚੰਗੇ ਮਾੜੇ ਕਰਮ ਹੀ ਨਹੀਂ ਕੀਤੇ ਅਤੇ ਨਾ ਹੀ ਦੇਸ਼ ਸਮਾਜ ਦਾ ਕੋਈ ਕਾਨੂੰਨ ਤੋੜਿਆ ਹੈ। ਤਾਂ ਦੱਸੋ ਕੀ ਫੇਰ ਵੀ ਉਹ ਇਹੀ ਕਹੇਗੀ “ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ” ?

ਇਸੇ ਤਰ੍ਹਾਂ ਕੋਈ ਵਿਅਕਤੀ ਜਿਸ ਨੇ ਸਾਰੀ ਉਮਰ ਕਦੇ ਦੇਸ਼ ਸਮਾਜ ਦਾ ਕੋਈ ਕਾਨੂੰਨ ਨਹੀਂ ਤੋੜਿਆ। ਆਪਣੇ ਪਰਿਵਾਰ ਸਮੇਤ ਦੇਸ਼ ਸਮਾਜ ਅਤੇ ਸੜਕ ਦੇ ਸਾਰੇ ਕਾਨੂੰਨਾਂ ਦਾ ਪਾਲਣ ਕਰਦਾ ਹੋਇਆ ਸੜਕ ਕਿਨਾਰੇ ਤੁਰਿਆ ਜਾ ਰਿਹਾ ਹੈ। ਕੋਈ ਸ਼ਰਾਬੀ ਡਰਾਇਵਰ ਸ਼ਰਾਬ ਦੇ ਨਸ਼ੇ ਵਿੱਚ ਟੱਰਕ ਉਸ ਪਰਿਵਾਰ ਤੇ ਚੜ੍ਹਾ ਦਿੰਦਾ ਹੈ। ਪਰਿਵਾਰ ਦੇ ਜੀਅ ਮਾਰੇ ਜਾਂਦੇ ਹਨ ਜਾਂ ਜ਼ਿੰਦਗ਼ੀ ਭਰ ਲਈ ਅਪਾਹਜ ਹੋ ਜਾਂਦੇ ਹਨ ਤਾਂ ਦੱਸੋ ਉਹ (ਅਪਾਹਜ ਹੋਏ ਜੀਅ) ਇਹੀ ਕਹਿਣਗੇ ਕਿ “ਜੋ ਮੈਂ ਕੀਆ ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ” ?

ਪ੍ਰੋ: ਸਾਹਿਬ ਲਿਖਦੇ ਹਨ:

“ਆਪਣੀ ਮਤ ਪਿੱਛੇ ਤੁਰਨ ਵਾਲਾ ਖੱਬੇ ਹੱਥ ਤੁਰਨ ਦੀ ਬਜਾਏ ਸੱਜੇ ਹੱਥ ਤੁਰਨ ਦਾ ਯਤਨ ਕਰੇਗਾ ਤਾਂ ਕੁਦਰਤੀ ਤੇਜ਼ ਗੱਡੀਆਂ ਦੀ ਮਾਰ ਹੇਠਾਂ ਆ ਕੇ ਹਸਪਤਾਲ ਦੇ ਬਿਸਤਰਿਆਂ ਨੂੰ ਭਾਗ ਲਗਾਏਗਾ— “ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ”॥

ਪਿੱਛਲੇ ਦਿਨੀਂ ਪ੍ਰੋ: ਇੰਦਰ ਸਿੰਘ ਘੱਗਾ ਉਪਰ ਕੁੱਝ ਅਨਸਰਾਂ ਨੇ ਕਾਤਿਲਾਨਾ ਹਮਲਾ ਕਰ ਦਿੱਤਾ। ਸਾਰੇ ਜਾਣਦੇ ਹਨ ਕਿ ਪ੍ਰੋ: ਸਾਹਿਬ ਨੇ ਦੇਸ਼ ਸਮਾਜ ਦਾ ਕੋਈ ਕਾਨੂੰਨ ਨਹੀਂ ਤੋੜਿਆ। ਪਰ ਫੇਰ ਵੀ ਉਨ੍ਹਾਂਨੂੰ ਹਸਪਤਾਲ ਪਹੁੰਚਣਾ ਪਿਆ। ਕੀ ਉਹ ਵੀ ਇਹੀ ਸਮਝਦੇ ਹਨ ਕਿ: “ਜੋ ਮੈ ਕੀਆ ਸੋ ਮੈ ਪਾਇਆ, ਦੋਸੁ ਨ ਦੀਜੈ ਅਵਰਿ ਜਨਾ” ?

ਪ੍ਰੋ: ਸਾਹਿਬ ਦੀ ਕੀਤੀ ਵਿਆਖਿਆ ਵਿੱਚ ਕਿਉਂਕਿ ਪਦਾਰਥਵਾਦ ਅਤੇ ਅਧਿਆਤਮ ਵਾਦ ਨੂੰ ਜ਼ਬਰਦਸਤੀ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਸ ਲਈ ਕਿਤੇ ਵੀ ਉਨ੍ਹਾਂ ਵੱਲੋਂ ਪੇਸ਼ ਉਦਾਹਰਣਾਂ, ਗੁਰਬਾਣੀ ਉਦਾਹਰਣਾਂ ਨਾਲ ਮੇਲ ਨਹੀਂ ਖਾ ਰਹੀਆਂ (ਫਿਟ ਨਹੀਂ ਬੈਠ ਰਹੀਆਂ)।

----------

ਦਲਜੀਤ ਸਿੰਘ ਹੋਠੀ ਜੀ!

ਤੁਹਾਡੀ ਨਜ਼ਰ ਵਿੱਚ ਮੈਂ ਝੂਠਾ ਹਾਂ। ਝੂਠਿਆਂ ਦਾ ਵੀ ਸਰਦਾਰ ਹਾਂ। ਜਾਂ ਹੋਰ ਵੀ ਜੋ ਕੁੱਝ ਤੁਸੀਂ ਸਮਝਦੇ ਹੋ। ਤੁਹਾਡੀ ਨਜ਼ਰ ਵਿੱਚ ਮੈਂ ਜੋ ਵੀ ਹਾਂ, ਕੀ ਫ਼ੇਰ ਵੀ ਕੀ ਤੁਸੀਂ ਮੇਰੇ ਨਾਲ ਵਿਚਾਰ ਜਾਰੀ ਰੱਖਣੀ ਚਾਹੁੰਦੇ ਹੋ? ਪਹਿਲਾਂ ਇਸ ਗੱਲ ਦਾ ਫ਼ੈਸਲਾ ਕਰਕੇ ਦੱਸੋ। ਜੇ ਤੁਹਾਡਾ ਜਵਾਬ “ਹਾਂ” ਹੈ ਤਾਂ ਮਿਹਰਬਾਨੀ ਕਰਕੇ ਪਹਿਲਾਂ ਚੱਲ ਰਹੀ ਵਿਚਾਰ “ਗੁਰੂ ਨਾਨਕ ਦੇਵ ਜੀ ਦਾ ਗੁਰੂ” ਬਾਰੇ ਆਪਣੇ ਵਿਚਾਰ ਦੇ ਦਿਉ। ਇਸ ਸੰਬੰਧ ਵਿੱਚ ਮੈਂ ਜੋ ਵਿਚਾਰ ਦਿੱਤੇ ਹਨ ਉਨ੍ਹਾਂਨੂੰ ਜਾਂ ਤਾਂ ਗ਼ਲਤ ਸਾਬਤ ਕਰੋ ਜਾਂ ਸਵਿਕਾਰ ਕਰੋ ਫੇਰ ਅੱਗੇ ਤੁਰੋ। ਯਾਦ ਰਹੇ ਕਿ ਜੇ ਮੇਰੇ ਨਾਲ ਵਿਚਾਰ ਜਾਰੀ ਰੱਖਣੀ ਹੈ ਤਾਂ ਸਿਲਸਿਲੇਵਾਰ ਚੱਲਣਾ ਪਏਗਾ। ਜੋ ਵਿਚਾਰ ਅਧੀਨ ਪਹਿਲਾਂ ਗੱਲਾਂ ਹਨ ਉਨ੍ਹਾਂ ਦਾ ਪਹਿਲਾਂ ਨਿਪਟਾਰਾ ਕਿਤਾ ਜਾਵੇ। ਫੇਰ ਹੋਰ ਵਿਚਾਰ ਰੱਖੀ ਜਾਵੇ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(17/11/10)
ਮਨਦੀਪ ਸਿੰਘ ਵਰਨਨ

ਪਾਠਕ ਸੱਜਣੋ ਅਤੇ ਜਸਬੀਰ ਸਿੰਘ ਕੈਲਗਰੀ ਜੀ
ਗੁਰ ਫਤਹਿ

ਸੰਪਰਦਾਈਆਂ ਨੇ ਫਰੀਦਕੋਟੀ ਟੀਕਾ ਲਿਖਕੇ ਅਤੇ ਵਰਤਕੇ ਸਿੱਖਾਂ ਦੇ ਗਲ ਬ੍ਰਾਹਮਣੀ ਜ਼ੰਜੀਰ ਪਾਈ ਤੇ ਉਸਨੂੰ ਇਨਾਂ ਘੁੱਟਿਆ ਕਿ ਸਿੱਖ ਸੋਚਣ ਸ਼ਕਤੀ ਘਟ ਗਈ ਕਿਉਂਕਿ ਕਰਮ-ਕਾਂਡਾ ਵਿੱਚ ਉਲਝਾ ਦਿੱਤਾ ਗਿਆ।
ਪ੍ਰੋ: ਸਾਹਿਬ ਸਿੰਘ ਜੀ ਨੇ ਸਿਰਤੋੜ ਮਿਹਨਤ ਕੀਤੀ ਅਤੇ ਅਰਥਾਂ ਨੂੰ ਨਵੀਨਤਾ ਦਿੱਤੀ ਤੇ ਸਿੱਖ ਉਸਾਰੂ ਵਿਚਾਰਾਂ ਵੱਲ ਤੁਰੇ ਪਰ ਪ੍ਰੋ ਜੀ ਨੇ ਕਿਤੇ ਜਿੱਦ ਨਹੀਂ ਕੀਤੀ ਕਿ ਉਹਨਾਂ ਦੇ ਅਰਥ ਅੰਤਿਮ ਹਨ ਜਾਂ ਸਿੱਖ ਇਸਤੋਂ ਅੱਗੇ ਨਾ ਤੁਰਨ।
ਜਸਬੀਰ ਸਿੰਘ ਕੈਲਗਿਰੀ ਜੀ ਨੂੰ ਗ ਫੋਬੀਆ ਹੋ ਗਿਆ ਹੈ, ਇੱਕ ਗੁਰਚਰਨ ਸਿੰਘ ਜਿਊਣਵਾਲਾ ਤੋਂ ਤੇ ਇੱਕ ਗੁਰਬਚਨ ਸਿੰਘ ਥਾਈਲੈਂਡ ਤੋਂ। ਜਸਬੀਰ ਸਿੰਘ ਜੀ ਕਹਿੰਦੇ ਹਨ ਕਿ ਗੁਰਬਚਨ ਸਿੰਘ ਥਾਈਲੈਂਡ ਨੂੰ ਕਿਸ ਕਾਰਨ ਕਰਕੇ ਬੋਲਣ ਨਹੀੰ ਦਿੱਤਾ ਜਾਂਦਾ ਜਿਹੜੇ ਗੁਰਬਾਣੀ ਅਰਥ ਉਹ ਕਰਦੇ ਹਨ ਉਹ ਠੀਕ ਨਹੀਂ, ਵੀਰ ਜੀਓ ਤੁਸੀਂ ਵੀ ਗੁਦੁਵਾਰਿਆਂ ਵਿੱਚ ਵਿਚਰਨਾਂ ਸ਼ੁਰੂ ਕਰੋ ਪਤਾ ਲੱਗੇ ਕਿ ਸਿੱਖ ਸਰੂਪ ਵਿੱਚ ਕਿੰਨੇ ਉਜੱਡ ਫਿਰਦੇ ਹਨ ਜਿਨਾਂ ਨਾਲ ਗੁਰਬਚਨ ਸਿੰਘ ਵਰਗਿਆਂ ਨੁੰ ਮੱਥਾ ਲਾਉਣਾ ਪੈਂਦਾ ਹੈ ਤੇ ਜਿਹੜੇ ਉਨਾਂ ਨੂੰ ਬੋਲਣ ਨਹੀਂ ਦਿੰਦੇ ਉਹੀ ਕਿਸੇ ਨਾ ਕਿਸੇ ਸਾਧ ਦੀਆਂ ਜੁੱਤੀਆਂ ਚੱਟਦੇ ਹਨ ਤੇ ਆਪਣੀਆਂ ਪਤਨੀਆਂ ਤੱਕ ਸਾਧਾਂ ਨੂੰ ਭੇਟਦੇ ਹਨ। ਜਸਬੀਰ ਸਿੰਘ ਜੀ ਦਿਮਾਗ ਦੇ ਜਿੰਦਰੇ ਖੋਲਕੇ ਇਸ ਨੂੰ ਹਵਾ ਲਵਾਓ ਤੇ ਤੁਸੀਂ ਆਪਣੇ ਅੱਗੇ ਬਾਰੇ ਸੋਚੇ। ਗੁਰਚਰਨ ਸਿੰਘ ਤੇ ਗੁਰਬਚਨ ਸਿੰਘ ਦੇ ਆਵਾਗਮਣ ਦੀ ਚਿੰਤਾ ਕਰਕੇ ਆਪਣੀ ਊਰਜਾ ਕਿਓਂ ਘਟਾਉਂਦੇ ਹੋ।
ਧੰਨਵਾਦ
ਮਨਦੀਪ ਸਿੰਘ ਵਰਨਨ


(17/11/10)
ਗੁਰਜੰਟ ਸਿੰਘ ਰਪੋਵਾਲੀ

ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ
ਗੁਰਦੁਆਰਾ ਧੰਨ ਗੁਰੂ ਗ੍ਰੰਥ ਸਾਹਿਬ, ਨਾਗਪੁਰ ਵਿਖੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 12, 13 ਅਤੇ ਨਵੰਬਰ ਨੂੰ ਮਨਾਇਆ ਗਿਆ। ਸੰਗਤਾਂ ਨੂੰ ਗੁਰਮਤਿ ਸਿਧਾਂਤ ਦ੍ਰਿੜ੍ਹ ਕਰਵਾਉਣ ਲਈ ਉਚੇਚੇ ਤੌਰ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਤੋਂ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲੇ ਪਹੁੰਚੇ। ਉਨ੍ਹਾਂ ਨੇ ਜਿਥੇ ਗੁਰਬਾਣੀ ਦੀ ਵਿਆਖਿਆ ਸਰਵਣ ਕਰਾਈ ਓਥੇ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਬਾਰੇ ਤੱਥਾ ਦੇ ਅਧਾਰਤ ਸੰਗਤਾਂ ਦੇ ਭੁੱਲੇਖੇ ਵੀ ਦੂਰ ਕੀਤੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਦਿਹਾੜੇ ਕੇਵਲ ਰਸਮਾਂ ਵਜੋਂ ਹੀ ਨਹੀਂ ਮਨਾਉਣੇ ਚਾਹੀਦੇ ਸਗੋਂ ਗੁਰਬਾਣੀ ਅਤੇ ਇਤਿਹਾਸ ਤੋਂ ਸੇਧ ਲੈਂਦਿਆਂ ਆਪਣੇ ਜੀਵਨ ਕਿਰਦਾਰ ਨੂੰ ਉੱਚਾ ਸੁੱਚਾ ਤੇ ਸੋਹਣਾ ਬਨਾਉਣਾ ਚਾਹੀਦਾ ਹੈ। ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿਚੋਂ ਉਨ੍ਹਾਂ ਨੇ ਗੁਰਬਾਣੀ ਪੜਾਉਣੀ ਵੀਚਾਰਨੀ, ਸਮਾਜਿਕ ਸੇਵਾ ਲਈ ਨੌਜਵਾਨਾਂ ਨੂੰ ਉਤਸਾਹਿਤ ਕਰਨਾ ਧਰਮ ਅਸਥਾਨਾਂ ਦੀ ਗੁਰੂ ਆਸ਼ੇ ਅਨੁਸਾਰ ਸੰਭਾਲ ਕਰਨੀ ਆਦਿਕ ਪ੍ਰੇਰਨਾਵਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ। ਅੱਜ ਲੋੜ ਹੈ ਅਸੀਂ ਵੀ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਸੁਭਾਅ ਵਿੱਚ ਉਨ੍ਹਾਂ ਗੁਣਾਂ ਨੂੰ ਧਾਰਨ ਕਰੀਏ ਜਿਨ੍ਹਾਂ ਗੁਣਾਂ ਕਰਕੇ ਬਾਬਾ ਦੀਪ ਸਿੰਘ ਜੀ ਇਤਿਹਾਸ ਦਾ ਸ਼ਿੰਗਾਰ ਬਣੇ ਹਨ। ਜਿਥੇ ਨਾਗਪੁਰ ਦੀਆਂ ਸੰਗਤਾਂ ਨੇ ਗੁਰਬਾਣੀ ਵੀਚਾਰ ਨੂੰ ਧਿਆਨ ਨਾਲ ਸੁਣਿਆ ਓਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਇਨ੍ਹਾਂ ਵੀਚਾਰਾਂ ਦੀ ਸ਼ਲਾਘਾ ਕਰਦਿਆਂ ਪ੍ਰੀੜ੍ਹਤਾ ਕੀਤੀ ਤੇ ਆਖਿਆ ਕਿ ਸਾਨੂੰ ਗੁਰਪੁਰਬ ਇੰਝ ਹੀ ਗੁਰਮਤਿ ਅਨੁਸਾਰੀ ਹੋ ਕੇ ਮਨਾਉਣੇ ਚਾਹੀਦੇ ਹਨ। ਸਟੇਜ ਦੀ ਸੇਵਾ ਭਾਈ ਪਰਮਜੀਤ ਸਿੰਘ ਜੀ ਨੇ ਨਿਭਾਈ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋ ਸਾਹਿਬ ਜੀ ਦਾ ਸਨਮਾਨ ਕੀਤਾ ਗਿਆ।


(17/11/10)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ ਅਤੇ ਸਿੱਖ ਮਾਰਗ ਦੇ ਪਾਠਕੋ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਆਪ ਸੱਭ ਪਾਠਕਾਂ ਅਤੇ ਵਿਦਵਾਨਾਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਕਥਾਕਾਰ ਭਾਈ ਗੁਲਜਾਰ ਸਿੰਘ ਜੀ ਦੀਆਂ ਸੀ ਡੀ ਅਤੇ ਵੀਡੀਓ ਜੇਕਰ ਆਪ ਸੁਣਨਾ ਚਾਹੁੰਦੇ ਹੋਵੋ ਤਾਂ ਤੁਸੀਂ www.guljarsingh.com ਤੇ ਜਾ ਕੇ ਸੁਣ ਸਕਦੇ ਹੋ । ਭਾਈ ਗੁਲਜਾਰ ਸਿੰਘ ਜੀ ਤਕਰੀਬਨ ੫-੬ ਕੁ ਸਾਲਾਂ ਤੋਂ ਬਰੈਂਪਟਨ (ਕਨੇਡਾ) ਵਿੱਚ ਰਹਿੰਦੇ ਹਨ ਅਤੇ ਹੋਰਨਾਂ ਦੇਸ਼ਾਂ ਵਿੱਚ ਵੀ ਪ੍ਰਚਾਰ ਕਰਨ ਜਾਦੇ ਹਨ । ਹੋ ਸਕਦਾ ਕਈ ਪਾਠਕ ਇਸ ਸਾਈਟ ਤੇ ਗਏ ਵੀ ਹੋਣ ।

ਸ੍ਰ. ਮੱਖਣ ਸਿੰਘ ਜੀ ਦਾ ਚਿੱਠੀ ਲਾਉਣ ਲਈ ਬਹੁਤ-ਬਹੁਤ ਧੰਨਵਾਦ ।

ਸਤਿਕਾਰ ਸਹਿਤ,

ਗੁਰਸ਼ਰਨ ਸਿੰਘ ਕਸੇਲ


(17/11/10)
ਮਹਿੰਦਰ ਸਿੰਘ ਰਾਚੈਸਟਰ, ਨਿਊ ਯਾਰਕ

ਸਿੱਖ ਮਾਰਗ ਦੇ ਪਾਠਕ ਤੇ ਲੇਖਕ ਜਨੋ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਤੁਹਾਡੇ ਵਿੱਚੋਂ ਕੋਈ ਜਾਣਦਾ ਹੈ ਅਗਰ ਕਿਸੇ ਜਾਗੂਰਕ ਵਿਦਿਵਾਨ ਨੇ ਗੁਰੂ ਨਾਨਕ ਸਾਹਿਬ ਦਾ ਜੀਵਨ ਲਿੱਖਆ ਹੋਵੇ ਜਿਸ ਵਿੱਚ ਚਾਰੋਂ ਧਰਮ ਪ੍ਰਚਾਰ ਦੌਰਿਆਂ ਦਾ ਵਿਸਥਾਰ ਨਾਲ ਵਰਨਣ ਕੀਤਾ ਹੋਵੇ? ਅਗਰ ਕੋਈ ਕਿਤਾਬ ਹੋਵੇ ਤਾਂ ਨਾਂਮ ਦਸਣ ਦੀ ਕ੍ਰਿਪਾਲਤਾ ਕਰਨੀ ਤੇ ਅਗਰ ਕਿਸੀ ਵਿਦਿਵਾਨ ਤੇ ਲਿਖ ਕੇ ਕਿਸੀ ਵੈਬਸਾਇਟ ਤੇ ਪਾਇਆ ਹੋਵੇ ਤਾਂ ਲਿੰਕ ਭੇਜਣ ਦੀ ਕ੍ਰਿਪਾ ਕਰਨੀ।
ਆਪ ਦਾ ਧੰਨਵਾਦੀ।
ਮਹਿੰਦਰ ਸਿੰਘ ਰਾਚੈਸਟਰ, ਨਿਊ ਯਾਰਕ


(17/11/10)
ਜਗਤਾਰ ਸਿੰਘ ਜਾਚਕ

ਗੁਰੂ ਨਾਨਕ ਸਾਹਿਬ ਦੀ ਓਅੰਕਾਰੇਸ਼੍ਵਰ ਗੋਸ਼ਟੀ ਤੇ ਪ੍ਰਚਾਰ ਜੁਗਤਿ

(ਜਗਤਾਰ ਸਿੰਘ ਜਾਚਕ ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ)

ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਆਗਮਨ ਸਮੇਂ ਤਕ ਦੇਵ-ਪੂਜਾ ਦਾ ਪ੍ਰਭਾਵ ਇਤਨਾ ਵਧ ਗਿਆ ਸੀ ਕਿ ਸ਼ਿਵ-ਲਿੰਗ ਦੀ ਮੂਰਤੀ ਵੀ ‘ਓਅੰਕਾਰ` ਮਿਥ ਕੇ ਪੂਜੀ ਜਾਣ ਲਗੀ। ਗੁਰਬਾਣੀ ਤੇ ਗੁਰਇਤਹਾਸ ਨਾਲ ਸਬੰਧਤ ਅਗੇ ਲਿਖਿਆ ਜਾਣ ਵਾਲਾ ਪ੍ਰਸੰਗ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ। ਭਾਰਤ ਦੇ ਦੱਖਣ ਵਿਚ, ਇੰਦੌਰ ਤੋਂ ਲਗਭਗ ੭੦ ਕੁ ਮੀਲ ਦੀ ਦੂਰੀ ਤੇ ਨਰਬਦਾ ਨਦੀ ਦੇ ਕਿਨਾਰੇ ‘ਓਅੰਕਾਰੇਸ਼੍ਵਰ` ਨਾਮੀ ਇੱਕ ਬਹੁ ਪ੍ਰਾਚੀਨ ਤੇ ਪ੍ਰਸਿਧ ਹਿੰਦੂ ਮੰਦਰ ਹੈ। ਇੱਕ ਪਥਰੀਲੇ ਪਹਾੜ ਨੂੰ ਖੋਦ ਕੇ ਬਣਾਇਆ ਗਿਆ ਇਹ ਮੰਦਰ, ਭਾਰਤੀ ਸ਼ਿਲਪ-ਕਲਾ ਦਾ ਇੱਕ ਅਤਿ ਸੁੰਦਰ ਨਮੂਨਾ ਹੈ। ਇਸ ਦੇ ਨਾਲ ਹੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਇਥੇ ਪਹੁੰਚਣ ਅਤੇ ਮੰਦਰ ਦੇ ਪੰਡਿਆਂ ਨਾਲ ਗੋਸ਼ਿਟ ਕਰਨ ਦੀ ਯਾਦ ਵਿੱਚ ਗੁਰਦੁਆਰਾ ਵੀ ਸਥਾਪਿਤ ਹੈ। ਉਸ ਸਮੇਂ ‘ਓਅੰਕਾਰ` ਸ਼ਬਦ ਦੀ ਹੋ ਰਹੀ ਗਲਤ ਵਰਤੋਂ ਨੂੰ ਪ੍ਰਗਟਾਉਣ ਅਤੇ ‘ਓਅੰਕਾਰ` ਬਾਰੇ ਗੁਰੂ-ਨਾਨਕ ਦ੍ਰਿਸ਼ਟੀਕੋਨ ਨੂੰ ਦਰਸਾਉਣ ਹਿਤ, ਇਸ ਵਿਚਾਰ ਗੋਸ਼ਟੀ ਦਾ ਕੁੱਝ ਭਾਗ ਪਾਠਕਾਂ ਨਾਲ ਸਾਂਝਾ ਕਰਨਾ ਅਤਿਅੰਤ ਜ਼ਰੂਰੀ ਹੈ।

ਕਥਾ ਹੈ ਕਿ ਗੁਰਦੇਵ ਜੀ ਮਹਾਰਾਜ, ਜਦ ਸੰਗਲਾਦੀਪ ਤੋਂ ਵਾਪਸ ਪਰਤਦੇ, ਸੋਮਨਾਥ ਤੇ ਦੁਆਰਕਾ ਪੁਰੀ ਹੁੰਦੇ ਹੋਏ ਸੰਨ ੧੫੧੪ ਵਿੱਚ ਇਥੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਲੋਕ ਮੰਦਰ ਵਿੱਚ ਸਥਾਪਿਤ ਸ਼ਿਵਲਿੰਗ ਦੀ ਮੂਰਤੀ ਨੂੰ ਹੀ ‘ਓਅੰਕਾਰ` ਮਿਥ ਕੇ ਪੂਜਾ ਕਰ ਰਹੇ ਹਨ। ਮੰਦਰ ਦੀ ਪਾਠਸ਼ਾਲਾ ਦੇ ਵਿਦਿਆਰਥੀ, ਭਾਵੇਂ, ਪਟੀਆਂ ਉਪਰ ‘ਓਅੰ-ਨਮਹ` ਲਿਖਦੇ ਲਿਖਾਂਦੇ ਹਨ, ਪਰ ਉਹ ਭੀ ਸ਼ਿਵ ਮੂਰਤੀ ਨੂੰ ਹੀ ‘ਓਅੰ` (ਪਰਮਾਤਮਾਂ) ਸਮਝ ਰਹੇ ਹਨ। ਜਦ ਕਿ ‘ਓਅੰ ਨਮਹ` ਦਾ ਅਰਥ ਹੈ: ਓਅੰ ਨੂੰ ਨਮਸ਼ਕਾਰ; ਪਰਮਾਤਮਾਂ ਨੂੰ ਨਮਸ਼ਕਾਰ। ਕਿਉਂਕਿ, ਸੰਸਕ੍ਰਿਤ ਦੇ ਧਾਤੂ ‘ਅਵ` ਦੇ ਅੰਤ ਵਿੱਚ ‘ਮਨ` ਪ੍ਰਤਯ ਆਵਣ ਨਾਲ ਸ਼ਬਦ ‘ਓਅੰ` ਹੋਂਦ ਵਿੱਚ ਆਇਆ ਹੈ। ਧਾਤੂ ‘ਅਵ` ਦਾ ਅਰਥ ਹੈ ‘ਰਖਿਆ ਕਰਨਾ`, ਬਚਾਉਣਾ, ਤ੍ਰਿਪਤ ਹੋਣਾ ਅਤੇ ਫੈਲਣਾ ਆਦਿ। ਇਸ ਪ੍ਰਕਾਰ ‘ਓਅੰ` ਪਦ ਸਭ ਦੀ ਰਖਿਆ ਕਰਨ ਵਾਲੇ ਕਰਤਾਰ ਦਾ ਬੋਧਕ ਬਣਦਾ ਹੈ।

ਸਤਿਗੁਰੂ ਜੀ ਨੇ ਇਸ ਅਸਥਾਨ ਉੱਤੇ ਪੰਡੇ ਪੁਜਾਰੀਆਂ ਵਲੋਂ ‘ਓਅੰਕਾਰ` ਪਦ ਦੀ ਗਲਤ ਵਿਆਖਿਆ ਕਰਕੇ ਪਾਏ ਜਾ ਰਹੇ ਭੁਲੇਖੇ ਨੂੰ ਦੂਰ ਕਰਨ ਅਤੇ ਵਿਦਿਆ ਪ੍ਰਾਪਤੀ ਦਾ ਮਨੋਰਥ ਸਮਝਾਉਣ ਲਈ ਉਪਦੇਸ਼ ਦਿੰਦਿਆਂ ‘ਓਅੰਕਾਰੁ` ਦੇ ਸਿਰਲੇਖ ਹੇਠ ਇੱਕ ਵਿਸ਼ੇਸ਼ ਬਾਣੀ ਭੀ ਉਚਾਰਨ ਕੀਤੀ। ਸਾਡੇ ਚੰਗੇ ਭਾਗਾਂ ਨੂੰ ਇਹ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਖੇ ਰਾਮਕਲੀ ਰਾਗ ਵਿੱਚ ਅੰਕਤ ਹੈ। ਇਸ ਇਲਾਹੀ ਰਚਨਾ ਦੇ ਕੁਲ ਚੁਰੰਜਾ (੫੪) ਪਦੇ ਹਨ, ਜਿਨ੍ਹਾਂ ਨੂੰ ਧਿਆਨ ਪੂਰਵਕ ਵਿਚਾਰਿਆਂ ਨਿਸ਼ਚੇ ਹੁੰਦਾ ਹੈ ਕਿ ਹਜ਼ੂਰ ਨੇ ਪਹਿਲਾਂ ਧੀਰਜ ਸਹਿਤ ਪੰਡਿਆਂ ਦੀ ਗਲਬਾਤ ਸੁਣੀ ਅਤੇ ਫਿਰ ਆਪਣੀ ਨੀਯਤ ਪ੍ਰਚਾਰ-ਜੁਗਤਿ ਅਨੁਸਾਰ ਉਹਨਾਂ ਦੇ ਹੀ ਵਿਸ਼ਵਾਸ਼ ਨੂੰ ਅਧਾਰ ਬਣਾ ਕੇ ਨਿਰੰਕਾਰ ਨੂੰ ਵਡਿਆਉਣ ਦੀ ਸੁਚੱਜੀ ਜੁਗਤਿ ਨੂੰ ਅਪਨਾਇਆ ਹੈ।

ਕਹਿੰਦੇ ਹਨ ਕਿ ਜਦ ਗੋਸ਼ਟ ਸ਼ੁਰੂ ਹੋਈ ਤਾਂ ਝੂਠ ਰੂਪ ਮੁਲੰਮੇ ਨੂੰ ਭੀ ਸੋਨੇ ਦੇ ਅਸਲੀ ਗਹਿਣਿਆਂ ਵਾਂਗ ਚਮਕਾਅ ਕੇ ਪੇਸ਼ ਕਰਨ ਦੀ ਕਲਾ ਵਿੱਚ ਪ੍ਰਬੀਨ ਪੰਡਿਆਂ ਨੂੰ ਗੁਰਦੇਵ ਜੀ ਪੁਛਿਆ ਕਿ ਭਾਈ! ਮੰਦਰ ਦੇ ਬਾਹਰ ਨਾਮ ਲਿਖਿਆ ਹੈ ‘ਓਅੰਕਾਰੇਸ਼੍ਵਰ`। ਜਿਸ ਦਾ ਅਰਥ ਹੈ, ‘ਓਅੰਕਾਰ ਈਸ਼ਵਰ`। ਮੰਦਰ ਦੇ ਅੰਦਰ ਪੂਜਾ ਹੋ ਰਹੀ ਹੈ ਸ਼ਿਵਲਿੰਗ ਦੀ। ਇਸ ਤੋਂ ਇਹੀ ਸਮਝ ਪੈਂਦੀ ਹੈ ਕਿ ਤੁਸੀ ਇਸ ਸ਼ਿਵ-ਮੂਰਤੀ ਨੂੰ ਹੀ ‘ਓਅੰਕਾਰ` ਮਿਥ ਰਹੇ ਹੋ। ਭਾਵ, ਤੁਹਾਡੇ ਲਈ ਸ਼ਿਵਲਿੰਗ ਹੀ ਈਸ਼ਵਰ ਹੈ। ਕੀ, ‘ਓਅੰਕਾਰ` ਸ਼ਬਦ ਦੀ ਇਸ ਪ੍ਰਕਾਰ ਵਰਤੋਂ ਕਰਨੀ ਵੇਦਿਕ ਮਤ ਦੇ ਅਨਕੂਲ ਹੈ? ਕੀ ਤੁਸੀਂ ਇਸ ਸਬੰਧੀ ਕੋਈ ਵੇਦ-ਵਾਕ ਪ੍ਰਮਾਣ ਵਜੋਂ ਦੇ ਸਕਦੇ ਹੋ? ਕਿਉਂਕਿ, ਤੁਹਾਡੇ ਵਿਸ਼ਵਾਸ਼ ਮੁਤਾਬਿਕ ਵੇਦ-ਵਾਕ ਹੀ ਨਿਰਣਾਇਕ ਪ੍ਰਮਾਣ ਮੰਨਿਆਂ ਜਾਂਦਾ ਹੈ।

ਗੁਰਦੇਵ ਜੀ ਮਹਾਰਾਜ ਵਲੋਂ ਕੀਤੇ ਸੁਆਲਾਂ ਦੇ ਉਤਰ ਵਿੱਚ ਜਦ ਪੰਡਿਆਂ ਨੂੰ ਪ੍ਰਮਾਣ ਲਈ ਕੋਈ ਵੇਦ-ਵਾਕ ਜਾਂ ਉਪਨਿਸ਼ਦ-ਵਾਕ ਨਾਹ ਸੁਝਿਆ ਤਾਂ ਉਹਨਾਂ ‘ਸ਼ਿਵ ਪੁਰਾਣ` ਦੀ ਕਥਾ ਨੂੰ ਅਧਾਰ ਬਣਾਇਆ। ਕਿਉਂਕਿ ‘ਸ਼ਿਵ ਪੁਰਾਣ” ਦੇ ਉਤਰਾਰਧ ਵਿਚਲੇ ਸਤਵੇਂ ਖੰਡ ਦੇ ਅਧਿਆਇ ੫੮ ਵਿੱਚ ਸ਼ਿਵ ਜੀ ਦੇ ਦ੍ਵਾਦਸ਼ (੧੨) ਜਯੋਤੀ ਲਿੰਗਾਂ ਦਾ ਵਿਸਥਾਰ ਪੂਰਵਕ ਵਰਨਣ ਹੈ, ਜਿਨਾਂ ਵਿਚੋਂ ਇੱਕ ‘ਓਅੰਕਾਰੇਸ਼੍ਵਰ` ਹੈ। ਉਹਨਾਂ ਦਸਿਆ ‘ਓਅੰਕਾਰ` ਸ਼ਿਵ ਜੀ ਭਗਵਾਨ ਦੇ ਚੌਥੇ ਅਵਤਾਰ ਸਨ, ਜੋ ‘ਵਿੰਧ` ਦਾ ਉਧਾਰ ਕਰਨ ਉਪਰੰਤ ਇਸ ਅਸਥਾਨ ਤੇ ਜਯੋਤੀ ਲਿੰਗ ਦੇ ਰੂਪ ਵਿੱਚ ਸਥਿਤ ਹੋ ਗਏ। ਇਸ ਕਰਕੇ ਹੀ ਇਸ ਮੰਦਰ ਦਾ ਨਾਮ ‘ਓਅੰਕਾਰੇਸ਼੍ਵਰ` ਹੈ ਅਤੇ ਇਥੇ ਸ਼ਿਵ-ਲਿੰਗ ਨੂੰ ‘ਓਅੰਕਾਰ` ਮਿਥ ਕੇ ਪੂਜਿਆ ਜਾ ਰਿਹਾ ਹੈ। ਪੰਡਤਾਂ ਨੇ ਇਹ ਭੀ ਦਸਿਆ ਕਿ ਸ਼ਿਵ-ਪੁਰਾਣ ਦੀ ਇਹ ਕਥਾ ‘ਬ੍ਰਹਮਾ` ਜੀ ਨੇ ਆਪਣੇ ਸਪੁਤਰ ‘ਨਾਰਦ` ਮੁਨੀ ਨੂੰ ਸੁਣਾਈ ਸੀ।

ਗੁਰਦੇਵ ਜੀ ਸਮਝ ਗਏ ਕਿ ‘ਸ਼ਿਵ ਪੁਰਾਣ` ਵਿਚਲੀ ਉਪਰੋਕਤ ਕਥਾ, ਸ਼ਿਵ ਜੀ ਦੇ ਕਿਸੇ ਉਪਾਸ਼ਕ ਦੀ ਕਪੋਲ ਕਲਪਨਾ ਹੈ ਅਤੇ ਉਹਨੇ ਆਪਣੇ ਇਸ਼ਟ ਸ਼ਿਵ ਜੀ ਨੂੰ ਸਿਰਮੌਰ ਦਰਸਾਉਣ ਅਤੇ ਤੀਰਥ ਦਾ ਮਹਤਵ ਬਨਾਉਣ ਲਈ ‘ਓਅੰਕਾਰ` ਸ਼ਬਦ ਦੀ ਵਰਤੋਂ ਕਰਕੇ ਅਜਿਹੀ ਘਾੜਤ ਘੜ ਲਈ ਹੈ। ਇਸ ਲਈ ਉਹਨਾਂ ਨੇ ਪੰਡਿਆਂ ਦਾ ਉੱਤਰ ਸੁਣ ਕੇ ਆਖਿਆ ਕਿ ਇਹ ਗੱਲ ਭਲੀਭਾਂਤ ਸਪਸ਼ਟ ਹੋ ਗਈ ਹੈ ਕਿ ਤੁਹਾਡੇ ਇਸ ਵਿਸ਼ਵਾਸ਼ ਦਾ ਅਧਾਰ ਪੁਰਾਣਕ ਕਥਾ ਹੈ, ਨਾਹ ਕਿ ਕੋਈ ਵੇਦ ਵਾਕ। ਪਰ ਹੁਣ ਇਹ ਦਸੋ ਕਿ ਜਿਹੜਾ ਮੰਗਲਮਈ ਵੇਦ-ਵਾਕ ‘ਓਅੰ ਨਮਹ`, ਤੁਸੀਂ ਵਿਦਿਆਰਥੀਆਂ ਦੀਆਂ ਪੱਟੀਆਂ ਤੇ ਲਿਖਦੇ ਲਿਖਾਂਦੇ ਹੋ, ਕੀ ਇਸ ਵਿਚਲਾ ਅਖਰ ‘ਓਅੰ` ਭੀ ਸ਼ਿਵਲਿੰਗ ਦਾ ਪ੍ਰਤੀਕ ਹੈ? ਕੀ, ਵੇਦਾਂ ਤੇ ਉਪਨਿਸ਼ਦਾਂ ਵਿੱਚ ਇਹ ਅਖਰ ਕਿਸੇ ਦੇਵੀ ਦੇਵਤੇ ਲਈ ਵਰਤਿਆ ਗਿਆ ਹੈ?

ਪੰਡਤਾਂ ਪਾਸ ਇਸ ਸੁਆਲ ਦਾ ਕੋਈ ਉਤਰ ਨਹੀ ਸੀ। ਨਿਰੁਤਰ ਤੇ ਕੁੱਝ ਸ਼ਰਮਸ਼ਾਰ ਹੁੰਦੇ ਦੇਖ ਕੇ ਗੁਰਦੇਵ ਜੀ ਬੋਲੇ, “ਲਉ! ਹੁਣ ਸੁਣੋ, ‘ਓਅੰ-ਨਮਹ` ਅਖਰ ਦੀ ਵੀਚਾਰ। ਭਾਵ, ਉਸ ਮਹਾਨ ਹਸਤੀ ਦੀ ਗਲ ਸੁਣੋ, ਜਿਸ ਵਾਸਤੇ ਇਹ ਲਫ਼ਜ਼ ਲਿਖੇ ਜਾਂਦੇ ਹਨ। ‘ਓਅੰ-ਨਮਹ` ਉਸ ਮਹਾਨ ਅਕਾਲਪੁਰਖ ਵਾਸਤੇ ਹਨ, ਜੋ ਤ੍ਰਿਭਵਣਾਂ ਦਾ ਸਾਰ ਤੱਤ ਹੈ। ਜੋ ਸਾਰੀ ਸ੍ਰਿਸ਼ਟੀ ਦਾ ਮੂਲ ਹੈ। ਭਾਵ, ਇਹਨਾਂ ਲਫ਼ਜ਼ਾਂ ਰਾਹੀ ਉਸ ਪਰਮਾਤਮਾ ਨੂੰ ਨਮਸ਼ਕਾਰ ਕੀਤੀ ਜਾ ਰਹੀ ਹੈ, ਜੋ ਸਾਰੇ ਜਗਤ ਦਾ ਕਰਤਾ ਹੈ। ਗੁਰਵਾਕ ਹੈ: ਓਨਮ ਅਖਰ ਸੁਣਹੁ ਬੀਚਾਰੁ।। ਓਨਮ ਅਖਰੁ ਤ੍ਰਿਭਵਣ ਸਾਰੁ।। ਗੁ. ਗ੍ਰੰ. ਪੰ. ੯੨੯Ò

ਹੇ ਪੰਡਤ ਜਨੋ! ਆਪ ਇਹ ਵੀ ਆਖਦੇ ਹੋ ਕਿ ‘ਓਅੰ` ਤੇ ‘ਓਅੰਕਾਰ` ਦੋਨੋ ਪਦ ਸਮਾਨਰਥਕ ਹਨ, ਕੇਵਲ ਉਚਾਰਣਾਤਮਕ ਭੇਦ ਹੈ। ਇਸ ਲਈ ਆਪ ਨੂੰ ਇਹ ਵੀ ਮੰਨਣਾ ਪਵੇਗਾ ਕਿ ‘ਓਅੰਕਾਰੇਸ਼੍ਵਰ` ਸ਼ਿਵ ਜੀ ਦਾ ਅਵਤਾਰ ਜਾਂ ਸ਼ਿਵ-ਮੂਰਤੀ ਨਹੀ, ਸਗੋਂ ਉਹ ਪਰਮਾਤਮਾ ਹੈ, ਜੋ ਸਾਰੇ ਸੰਸਾਰ ਦਾ ਮੂਲ ਹੈ। ਕਿਹਾ ਜਾਂਦਾ ਹੈ ਕਿ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਮੁਖੀ-ਪਾਂਡੇ ਨੇ ਆਖਿਆ, ਮਹਾਰਾਜ! ਆਪ ਦੇ ਵਾਕ ਸਤ ਹਨ। ‘ਮਾਂਡੂਕ` ਤੇ ‘ਤੈਤਸ਼੍ਰੀਯਪਨਿਸ਼ਦ` ਵਿੱਚ ‘ਓਅੰਕਾਰ` ਦੀ ਬਿਲਕੁਲ ਇਹੀ ਵਿਆਖਿਆ ਹੈ, ਜੋ ਆਪ ਨੇ ਕੀਤੀ ਹੈ। ‘ਓਅੰ` ਬ੍ਰਹਮ ਵਾਚਕ ਸ਼ਬਦ ਹੈ ਅਤੇ ਸਾਰਾ ਵਿਸ਼ਵ ਇਸੇ ਵਿੱਚ ਹੀ ਮਿਥਿਆ ਗਿਆ ਹੈ। ‘ਪ੍ਰਸ਼ਨ ਉਪਨਿਸ਼ਦ` ਵਿੱਚ ‘ਸਤਕਾਮ` ਨਾਮੀ ਸ਼ਿਸ਼ ਨੂੰ ਸਮਝਾਂਦਿਆਂ ਰਿਸ਼ੀ ਕਹਿੰਦਾ ਹੈ; ‘ਪਾਰਬ੍ਰਹਮ ਤੇ ਪੂਰਨ ਬ੍ਰਹਮ ਓਅੰਕਾਰ ਹੀ ਹੈ`।

ਗੁਰਦੇਵ ਜੀ ਬੋਲੇ, ਪੰਡਤ ਜੀ! ਫਿਰ ਤਾਂ ਗਲ ਸਿਧੀ ਸਾਫ ਹੈ ਕਿ ‘ਓਅੰਕਾਰ` ਲਫ਼ਜ਼ ਸ਼ਿਵ ਆਦਿਕ ਦਾ ਪ੍ਰਤੀਕ ਨਹੀ, ਸਗੋਂ, ਉਸ ਪਰਮਾਤਮਾ ਦਾ ਪ੍ਰਤੀਕ ਹੈ, ਜੋ ਸਰਬ-ਵਿਆਪਕ ਤੇ ਵਿਸ਼ਵ ਦਾ ਮੂਲ ਹੈ। ਬ੍ਰਹਮਾਦਿਕ ਦੇਵਤੇ, ਜਿਨਾਂ ਨੂੰ ਤੁਸੀਂ ਸ੍ਰਿਸ਼ਟੀ ਦੇ ਕਰਤਾ` ਧਰਤਾ ਤੇ ਹਰਤਾ ਮੰਨਦੇ ਹੋ ਅਤੇ ਮੰਦਰ ਵਿੱਚ ਸਥਾਪਿਤ ਸ਼ਿਵ-ਮੂਰਤੀ ਨੂੰ ‘ਓਅੰਕਾਰ` ਮਿਥੀ ਬੈਠੇ ਹੋ, ਅਜਿਹੀ ਸੋਚ ‘ਓਅੰਕਾਰ` ਦੇ ਮੂਲਿਕ ਅਰਥਾਂ ਦੇ ਵਿਪਰੀਤ ਹੈ। ਤੁਹਾਡੇ ਵਲੋਂ ਸੁਣਾਏ ਗਏ ਉਪਰੋਕਤ ਉਪਨਿਸ਼ਦੀ ਕਥਨ ਮੁਤਾਬਿਕ ਤਾਂ ਇਉਂ ਸੋਚਣਾ ਚਾਹੀਦਾ ਹੈ ਕਿ ‘ਓਅੰਕਾਰ` ਉਹ ਸਰਬ ਵਿਆਪਕ ਬ੍ਰਹਮ ਹੈ, ਜਿਸ ਤੋਂ ਬ੍ਰਹਮਾਦਿਕ ਦਾ ਭੀ ਜਨਮ ਹੋਇਆ ਹੈ ਅਤੇ ਬ੍ਰਹਮਾ ਭੀ ਉਸ ਨੂੰ ਹੀ ਚਿਤ ਵਿੱਚ ਅਰਾਧਦਾ ਰਿਹਾ ਹੈ। ਇਹ ਸਾਰੇ ਪਹਾੜ ਆਦਿਕ ਭਾਵ ਸਾਰੀ ਸ੍ਰਿਸ਼ਟੀ, ਸਮੇਂ ਦੀ ਵੰਡ ਅਤੇ ਵੇਦ, ਓਅੰਕਾਰ ਵਿਚੋਂ ਹੀ ਪੈਦਾ ਹੋਏ ਹਨ। ਇਸ ਲਈ ਇਹ ਭੀ ਸਮਝ ਲੈਣਾ ਚਾਹੀਦਾ ਹੈ ਕਿ ਜੀਵ ਗੁਰਸ਼ਬਦ ਵਿੱਚ ਜੁੜ ਕੇ ਉਸ ਸਰਬ ਵਿਆਪਕ ਪਰਮਾਤਮਾ (ਓਅੰਕਾਰ) ਦੀ ਸਹਾਇਤਾ ਨਾਲ ਹੀ ਵਿਕਾਰਾਂ ਤੋਂ ਬਚ ਸਕਦੇ ਹਨ ਤੇ ਗੁਰ ਦਰਸਾਏ ਮਾਰਗ ਤੇ ਤੁਰ ਕੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਸਕਦੇ ਹਨ। ਹੋਰ ਕਿਸੇ ਢੰਗ ਨਾਲ ਨਹੀਂ। ਗੁਰਵਾਕ ਹਨ:

ਓਅੰਕਾਰਿ ਬ੍ਰਹਮਾ ਉਤਪਤਿ।। ਓਅੰਕਾਰੁ ਕੀਆ ਜਿਨਿ ਚਿਤਿ।।

ਓਅੰਕਾਰਿ ਸੈਲ ਜੁਗ ਭਏ।। ਓਅੰਕਾਰਿ ਬੇਦ ਨਿਰਮਏ।।

ਓਅੰਕਾਰਿ ਸਬਦਿ ਉਧਰੇ।। ਓਅੰਕਾਰਿ ਗੁਰਮੁਖਿ ਤਰੇ।। ਗੁ. ਗ੍ਰੰ. ਪੰ. ੯੨੯Ò

ਇਥੋਂ ਤਕ ਗੱਲਬਾਤ ਕਰਨ ਉਪਰੰਤ ਸਤਿਗੁਰੂ ਜੀ ਨੇ ਆਪਣੇ ਕੰਧੇ ਤੇ ਲਟਕਾਏ ਹੋਏ ਥੈਲੇ ਵਿਚੋਂ ਇੱਕ ਪੋਥੀ ਕੱਢੀ ਤੇ ਆਖਿਆ, ਭਾਈ! ਆਹ ਦੇਖੋ, ਮੈਂ ਪੰਜਾਬ ਤੋਂ ਇਧਰ ਨੂੰ ਆਉਂਦਿਆਂ ਦੇਸ਼ ਦੇ ਉਤਰੀ ਇਲਾਕੇ ਦੀ ਪ੍ਰਸਿਧ ਨਗਰੀ ‘ਕਾਂਸ਼ੀ` ਤੋਂ, ਜਿਸ ਨੂੰ ਆਪ ਸ਼ਿਵ ਨਗਰੀ ਵੀ ਆਖਦੇ ਹੋ, ਪਰਮੇਸ਼ਰ ਦੇ ਇੱਕ ਬਹੁਤ ਹੀ ਪਿਆਰੇ ਭਗਤ ਕਬੀਰ ਜੀ ਦੇ ਕੁੱਝ ਸ਼ਬਦ ਲਿਖ ਕੇ ਲਿਆਇਆਂ ਹਾਂ। ਉਸ ਨੇ ਕੁੱਝ ਸੁਆਲ ਖੜ੍ਹੇ ਕੀਤੇ ਹਨ, ਜਿਨ੍ਹਾਂ ਵਿਚੋਂ ਦੋ ਕੁ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਹੁੰਦਾ ਹਾਂ। ਕਿਉਂਕਿ, ਤੁਹਾਡੀ ਬੁੱਧੀ ਬੜ੍ਹੀ ਤੀਖਣ ਹੈ।

ਜਿਵੇਂ; ਕੀ ਬ੍ਰਹਮਾ ਆਦਿਕ ਕੋਈ ਦੇਵਤਾ ਵੱਡਾ ਹੈ ਜਾਂ ਉਹ ਸ਼੍ਰਿਸ਼ਟੀ ਦਾ ਮੂਲ ਪ੍ਰਭੂ, ਜਿਸ ਤੋਂ ਬ੍ਰਹਮਾ ਪੈਦਾ ਹੋਇਆ?

 

ਕੀ ਵੇਦ ਆਦਿਕ ਧਰਮ ਪੁਸਤਕਾਂ ਦਾ ਗਿਆਨ ਸਿਰ ਨਿਵਾਉਣ-ਜੋਗ ਹੈ ਜਾਂ ਉਹ ਹਸਤੀ ਜਿਸ ਤੋਂ ਇਹ ਗਿਆਨ ਮਿਲਿਆ?

ਲਉ ਹੁਣ! ਸੁਣਹੁ ਉਹਨਾਂ ਦੇ ਬਚਨ:

ਬ੍ਰਹਮਾ ਬਡਾ ਕਿ ਜਾਸੁ ਉਪਾਇਆ।।

ਬੇਦੁ ਬਡਾ ਕਿ ਜਹਾਂ ਤੇ ਆਇਆ।। ਗੁ. ਗ੍ਰੰ. ਪੰ. ੩੩੧Ò

ਹੁਣ ਮੁਖੀ ਪੰਡਤ ਕੁੱਝ ਮੁਸਕ੍ਰਾਇਆ ਤੇ ਬੋਲਿਆ, ਮਹਾਰਾਜ! ਇਹਨਾਂ ਦੇ ਉਤਰ ਤਾਂ ਪ੍ਰਸ਼ਨਾਂ ਵਿੱਚ ਹੀ ਛੁਪੇ ਹੋਏ ਹਨ। ਜਿਵੇਂ, ਪਹਿਲਾ ਪ੍ਰਸ਼ਨ ਹੈ, ‘ਬ੍ਰਹਮਾ ਬਡਾ ਕਿ ਜਾਸੁ ਉਪਾਇਆ`? ਉਤਰ ਹੈ, ਨਹੀ! ਜਾਸੁ ਉਪਾਇਆ। ਭਾਵ, ਭਾਵ, ਵੱਡਾ ਉਹ ਹੈ, ਜਿਸ ਨੇ ਬ੍ਰਹਮਾ ਨੂੰ ਪੈਦਾ ਕੀਤਾ। ਦੂਜਾ ਪ੍ਰਸ਼ਨ ਹੈ, ‘ਬੇਦੁ ਬਡਾ ਕਿ ਜਹਾਂ ਤੇ ਆਇਆ`? ਉਤਰ ਹੈ, ਨਹੀ! ਜਹਾਂ ਤੇ ਆਇਆ। ਭਾਵ, ਵੱਡਾ ਉਹ ਹੈ, ਜਿਥੋਂ ਵੇਦ ਆਇਆ, ਅ੍ਰਥਾਤ ਜਿਥੋਂ ਬੇਦ-ਬਾਣੀ ਮੂਲਿਕ ਰੂਪ ਵਿੱਚ ਪ੍ਰਗਟ ਹੋਈ।

ਗੁਰਦੇਵ ਜੀ ਸਮੇਤ ਸਾਰੀ ਸਭਾ ਦੇ ਮੂੰਹੋਂ ਸ਼ਬਦ ਨਿਕਲੇ। ਵਾਹ! ਵਾਹ! ਕੈਸੀ ਕਲਾ ਹੈ ਪ੍ਰਸ਼ਨ ਕਰਤਾ ਦੀ ਅਤੇ ਕੈਸਾ ਅਚਰਜ ਢੰਗ ਹੈ, ਉਤਰ ਲਭਣ ਦਾ।

ਐਸਾ ਭੀ ਜ਼ਿਕਰ ਹੈ ਕਿ ‘ਓਅੰਕਾਰੇਸ਼ਵਰ` ਦੇ ਪੰਡਿਆਂ ਨੇ ਗੋਸ਼ਟੀ ਦਰਮਿਆਨ, ਜਦ ਗੁਰਦੇਵ ਜੀ ਨੂੰ ਆਖਿਆ ਕਿ ਤੁਹਾਡਾ ਇਹ ਖਿਆਲ ਕੋਈ ਨਵਾਂ ਨਹੀ ਹੈ ਕਿ ਪਰਮਾਤਮਾ ਇੱਕ ਹੈ। ਕਿਉਂਕਿ, ਇਹ ਤਾਂ ਬਹੁਤ ਪ੍ਰਾਚੀਨ ਧਾਰਨਾ ਹੈ। ਰਿਗ ਵੇਦ ਦਾ ਕਥਨ ਹੈ ਕਿ ‘ਸਤ ਇੱਕ ਹੈ, ਜਿਸ ਨੂੰ ਵਿਦਵਾਨ ਬਹੁਭਾਂਤੀ ਨਿਰੂਪਣ ਕਰਦੇ ਹਨ`। ਵਿਦਾਂਤ ਦਾ ਪ੍ਰਸਿਧ ਮੁਹਾਵਰਾ ਹੈ ‘ਏਕੋ ਬ੍ਰਹਮ, ਦੁਤੀਆ ਨਾਸਤੀ`। ਭਾਰਤੀ ਧਰਮ-ਦਰਸ਼ਨ ਤੋਂ ਇਲਾਵਾ ਇਸਲਾਮ ਆਦਿਕ ਸਾਰੇ ਪਛਮੀ ਮਤ ਲਗਭਗ ਇਹੀ ਧਾਰਨਾ ਰਖਦੇ ਹਨ ਕਿ ਰੱਬ ਇੱਕ ਹੈ।

ਕਹਿੰਦੇ ਹਨ ਕਿ ਹਜ਼ੂਰ ਨੇ ਧਿਆਨ ਪੂਰਵਕ ਇਹ ਸਾਰੀ ਗਲ ਸੁਣੀ ਅਤੇ ਹਾਂ ਵਿੱਚ ਸਿਰ ਹਿਲਾਂਦੇ ਹੋਏ ਮੁਸਕਰਾ ਕੇ ਬੋਲੇ, “ਹਾਂ! ਤੁਹਾਡਾ ਕਥਨ ਠੀਕ ਹੈ, ਪਰ ਇਹਨਾਂ ਵਿਚੋਂ ਬਹੁਤਿਆਂ ਦੀ ਗੱਲ ਇਉਂ ਹੈ, ਜਿਵੇਂ ਕੋਈ ਕਹੇ, ਮੇਰਾ ਇੱਕ ਪਿਉ ਹੈ। ਸੋ ਹੈ ਤਾਂ ਉਹ ਇੱਕ, ਪਰ ਪਿਉ ਕੇਵਲ ਉਸ ਦਾ ਹੀ ਹੈ, ਸਾਰਿਆਂ ਦਾ ਨਹੀ। ਕਿਉਂਕਿ, ਜੇ ਐਸਾ ਨਾ ਹੋਵੇ ਤਾਂ ਕਿਸੇ ਨੂੰ ਬ੍ਰਹਮਣ ਮੰਨ ਕੇ ਵਿਸ਼ੇਸ਼ ਸਨਮਾਨ ਨਹੀ ਦਿਤਾ ਜਾ ਸਕਦਾ ਅਤੇ ਕਿਸੇ ਨੂੰ ਸ਼ੂਦਰ ਕਹਿ ਕੇ ਦੁਰਕਾਰਿਆ ਨਹੀ ਜਾ ਸਕਦਾ। ਮੋਮਨ ਪ੍ਰਤੀ ਹਮਦਰਦੀ ਅਤੇ ਕਾਫਰ ਪ੍ਰਤੀ ਨਫ਼ਰਤ ਨਹੀ ਹੋ ਸਕਦੀ। ਸਰੀਰਕ ਸ਼ਕਲ ਜਾਂ ਚਮੜੀ ਦਾ ਰੰਗ ਮਨੁਖੀ ਭਾਈਚਾਰੇ ਨੂੰ ਵੰਡਣ ਦਾ ਕਾਰਨ ਨਹੀ ਬਣ ਸਕਦਾ। ਸਜਣੋ! ਫਿਰ ਇਹ ਨਹੀ ਆਖਿਆ ਜਾ ਸਕਦਾ ਕਿ ਕੇਵਲ ਮੋਮਨਾਂ (ਇਸਲਾਮ ਦੇ ਵਿਸ਼ਵਾਸ਼ੀ) ਨੂੰ ਹੀ ਬਹਿਸ਼ਤ ਪ੍ਰਾਪਤ ਹੋਏਗੀ ਅਤੇ ਅਨਮਤੀਆਂ (ਕਾਫਰਾਂ) ਲਈ ਖ਼ੁਦਾਈ ਬਹਿਸ਼ਤ ਦੇ ਦਰਵਾਜੇ ਬੰਦ ਹੋ ਜਾਣਗੇ ਤੇ ਉਹਨਾਂ ਨੂੰ ਦੋਜ਼ਕ ਵਿੱਚ ਪਾਇਆ ਜਾਏਗਾ। ਪ੍ਰੰਤੂ, ਜਿਸ ਨੂੰ ਅਕਾਲ-ਪੁਰਖ ਪਰਮਾਤਮਾ ਨੂੰ ਮੈਂ ਇੱਕ-ਓਅੰਕਾਰ ਆਖਦਾ ਹਾਂ, ਉਹ ਸਰਬ ਵਿਆਪਕ ਹੋਣ ਕਰਕੇ ਸਾਰਿਆਂ ਦਾ ਹੈ। ਉਹ ਸਭਨਾਂ ਦਾ ਸਾਂਝਾ ਬਾਪ ਹੈ। ਅਸੀਂ ਸਾਰੇ ਉਸ ਦੀ ਸੰਤਾਨ ਹੋਣ ਕਾਰਨ ਇੱਕ ਸਮਾਨ ਹਾਂ। ਸਾਰੇ ਭੈਣ ਭਰਾ ਹਾਂ। "

ਹੇ ਭਾਈ! ਕਹਣ ਮਾਤਰ ਤਾਂ ਲਗਭਗ ਸਾਰੇ ਹੀ ਮਜ਼ਹਬਾਂ ਦੇ ਲੋਕ ਆਖਦੇ ਹਨ ਕਿ ਪਰਮਾਤਮਾ ਇੱਕ ਹੈ, ਪਰਮਾਤਮਾ ਇੱਕ ਹੈ ਜਾਂ ਇਕੋ ਇੱਕ ਪਰਮਾਤਮਾ ਹੈ, ਪਰ ਜਿਸ ਮਨ ਉਤੇ ਉਸ ਦਾ ਨਾਮ ਲਿਖਣਾ ਹੁੰਦਾ ਹੈ, ਉਥੇ ਕਈ ਪ੍ਰਕਾਰ ਦੀ ਸ਼ਰੀਰਕ, ਪਦਾਰਥਕ, ਵਿਦਿਅਕ ਤੇ ਮਜ਼ਹਬੀ ਹਉਮੈ ਅਤੇ ਜਾਤੀ ਸ੍ਰੇਸ਼ਠਤਾ ਦਾ ਅਹੰਕਾਰ ਆਦਿਕ ਜ਼ੋਰ ਪਾਈ ਰਖਦੇ ਹਨ। ਜਿਸ ਕਰਕੇ ਕੋਈ ਉੱਚਾ, ਕੋਈ ਨੀਵਾਂ, ਕੋਈ ਚੰਗਾ ਤੇ ਕੋਈ ਮੰਦਾ ਦਿਸਣ ਲਗਦਾ ਹੈ। ਕੋਈ ਆਪਣਾ ਤੇ ਕੋਈ ਬਿਗਾਨਾ ਜਾਪਦਾ ਹੈ। ਅਜਿਹੀ ਮਾਨਸਕ ਅਵਸਥਾ ਦੇ ਹੁੰਦਿਆਂ ‘ਪਰਮਾਤਮਾ ਇੱਕ ਹੈ` ਦਾ ਕਥਨ ਕੀ ਅਰਥ ਰਖਦਾ ਹੈ?

ਭਾਈ! ਜਿਤਨਾ ਚਿਰ ਕੋਈ ਮਨੁਖ ਇਨ੍ਹਾਂ ਬੁਰਾਈਆਂ ਤੋਂ ਉਚੇਰਾ ਹੋ ਕੇ ਸਾਰੀ ਸ੍ਰਿਸ਼ਟੀ ਵਿੱਚ ਪਰਮਾਤਮਾ ਦੀ ਇੱਕ ਜੋਤਿ ਨੂੰ ਨਹੀ ਪਛਾਣਦਾ, ਉਤਨਾ ਚਿਰ ਉਸ ਨੂੰ ਅਕਾਲ ਪੁਰਖ ਦੇ ਸੂਖ-ਮਹਲ ਦੀ ਸਿੰਞਾਣ ਨਹੀ ਹੋ ਸਕਦੀ। ਭਾਵ, ਉਸ ਦੀ ਪਰਮਾਤਮਾ ਨਾਲ ਸਾਂਝ ਨਹੀ ਹੋ ਸਕਦੀ ਹੈ ਅਤੇ ਨਾਹ ਹੀ ਕਿਸੇ ਦੀ ਪਰਮਾਤਮਾ ਨਾਲ ਸਾਂਝ ਬਣੀ ਮੰਨੀ ਜਾ ਸਕਦੀ ਹੈ:

ਏਕੋ ਏਕੁ ਕਹੈ ਸਭੁ ਕੋਈ, ਹਉਮੈ ਗਰਬੁ ਵਿਆਪੈ।।

ਅੰਤਰਿ ਬਾਹਰਿ ਏਕੁ ਪਛਾਣੈ, ਇਉ ਘਰੁ ਮਹਲੁ ਸਿਞਾਪੈ।। ਗੁ. ਗ੍ਰੰ. ਪੰ. ੯੩੦Ò

ਮੇਰੇ ਵੀਰੋ! ਜਦੋਂ ਅਸੀਂ ਪਰਮਾਤਮਾ ਨੂੰ ਕੇਵਲ ਕਿਸੇ ਖ਼ਾਸ ਅਸਥਾਨ ਜਾਂ ਕੇਵਲ ਕਿਸੇ ਮੂਰਤੀ ਆਦਿਕ ਵਿੱਚ ਸੀਮਤ ਕਰਕੇ ਦੇਖਦੇ ਹਾਂ, ਤਾਂ ਉਸ ਸਮੇਂ ਉਸ ਦੀ ਵਿਸ਼ਾਲਤਾ ਅਤੇ ਵਿਆਪਕਤਾ ਨੂੰ ਭੁੱਲ ਜਾਂਦੇ ਹਾਂ। ਅਸਲ ਵਿੱਚ ਇਹੀ ਹੈ ਪਰਮਾਤਮਾ ਦਾ ਨਾਮ ਵਿਸਾਰਨਾ, ਇਹੀ ਉਸ ਨੂੰ ਭੁਲਣਾ। ਕਿਉਂਕਿ, ਰਸਨਾ ਦੁਆਰਾ ਉਸ ਦਾ ਕੋਈ ਅਖਰੀ ਨਾਮ ਲੈਣਾ, ਪਰਮਾਤਮਾ ਨੂੰ ਯਾਦ ਰਖਣ ਲਈ ਇੱਕ ਸਹਾਰਾ ਤਾਂ ਮੰਨਿਆ ਜਾ ਸਕਦਾ ਹੈ, ਪਰ ਮਹਤਵ ਪੂਰਨ ਗਲ ਤਾਂ ਕੇਵਲ ਉਸ ਇੱਕ ਨੂੰ ਆਪਣੇ ਸਮੇਤ ਸਮੂਹਕ ਸ੍ਰਿਸ਼ਟੀ ਦੇ ‘ਅੰਤਰਿ ਬਾਹਰਿ` ਹਰ ਥਾਂ ਪਛਾਨਣ ਦੀ ਹੈ।

ਭਾਈ! ਜੇ ਸਾਰੀ ਮਨੁਖਤਾ ਨੂੰ ਇਹ ਸੋਝੀ ਹੋ ਜਾਵੇ ਤਾਂ ਫਿਰ ਧਰਮ ਮੰਦਰਾਂ ਦੀਆਂ ਦੀਵਾਰਾਂ ਅਤੇ ਪੂਜਾ ਪ੍ਰਾਰਥਨਾ ਦੇ ਢੰਗ ਪਰਮਾਤਮਾ ਨੂੰ ਵੰਡ ਨਹੀ ਸਕਦੇ। ਸੋ ਵਧੇਰੇ ਲੋੜ ਇਸ ਗਲ ਦੀ ਹੈ ਕਿ ਪਰਮਾਤਮਾ ਨੂੰ ਕਿਸੇ ਖਾਸ ਅਸਥਾਨ ਵਿੱਚ ਦੇਖਣ ਦੀ ਥਾਂ ਆਪਣੇ ਹਿਰਦੇ ਘਰ ਵਿੱਚ ਦੇਖੀਏ। ਉਸ ਨੂੰ ਕਿਤੇ ਭੀ ਆਪਣੇ ਤੋਂ ਦੂਰ ਨਾ ਸਮਝੀਏ, ਕਿਉਂਕਿ, ਇੱਕ ਉਹੀ ਸਾਰੀ ਸ੍ਰਿਸ਼ਟੀ ਵਿੱਚ ਮਜੂਦ ਹੈ। ਕਿਸੇ ਪ੍ਰਕਾਰ ਦਾ ਕੋਈ ਦੇਵੀ-ਦੇਵਤਾ ਜਾਂ ਸ਼ੈਤਾਨ ਆਦਿਕ ਦੀ ਕੋਈ ਦੂਜੀ ਹੋਰ ਅਜਿਹੀ ਵਿਆਪਕ ਹਸਤੀ ਨਹੀ ਹੈ:

ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ।।

ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ।। ੫।। ਗੁ. ਗ੍ਰੰ. ਪੰ. ੯੩੦Ò

ਸਿਰਜਨਹਾਰ ਚਿਤੇਰੇ ਪ੍ਰਭੂ ਦਾ ਸਿਰਜਿਆ ਹੋਇਆ ਇਹ ਦ੍ਰਿਸ਼ਟਮਾਨ ਜਗਤ ਰੂਪ ਚਿਤ੍ਰ, ਇਤਨਾ ਬਚਿਤ੍ਰ ਹੈ ਕਿ ਅਸੀਂ ਅਲਪ ਬੁੱਧੀ ਤੇ ਸੀਮਤ ਸੋਚ ਰਖਣ ਵਾਲੇ ਲੋਕ ਬਹੁਤ ਵਾਰ ਇਸ ਬਚਿਤ੍ਰ ਚਿਤ੍ਰ ਦੀ ਅਨੇਕਤਾ ਦੇ ਭਰਮ ਵਿੱਚ ਭੁੱਲ ਜਾਂਦੇ ਹਾਂ। ਸਾਨੂੰ ਯਕੀਨ ਨਹੀ ਬੱਝਦਾ ਕਿ ਸ੍ਰਿਸ਼ਟੀ ਦਾ ਮੂਲ ਪਰਮਾਤਮਾ ਇੱਕ ਹੈ। ਪ੍ਰੰਤੂ, ਇਹ ਭਰਮ ਕੇਵਲ ਸਾਡੀ ਦ੍ਰਿਸ਼ਟੀ ਕਾਰਨ ਹੈ।

ਗੁਰਦੇਵ ਜੀ ਨੇ ਆਪਣਾ ਇਹ ਨੁਕਤਾ ਸਮਝਾਉਣ ਲਈ ਇੱਕ ਪ੍ਰਤਖ ਪ੍ਰਮਾਣ ਦੀ ਵਰਤੋਂ ਕੀਤੀ। ਕਿਉਂਕਿ, ‘ਓਅੰਕਾਰੇਸ਼ਵਰ` ਮੰਦਰ ਦੀ ਇਹ ਗੋਸ਼ਟੀ ਨਰਬਦਾ ਨਦੀ ਦੇ ਕਿਨਾਰੇ ਹੋ ਰਹੀ ਸੀ। ਇਸ ਲਈ ਗੁਰਦੇਵ ਜੀ ਨੇ ਅਨੇਕਤਾ ਵਿੱਚ ਏਕਤਾ ਦਰਸਾਉਣ ਹਿੱਤ ਨਦੀ ਵਲ ਇਸ਼ਾਰਾ ਕਰਦਿਆਂ ਆਖਿਆ ਕਿ ਦੇਖੋ! ਜਿਵੇਂ, ਆਹ ਤੁਹਾਡੇ ਸਾਹਮਣੇ ਵਗ ਰਹੀ ਨਦੀ ਦਾ ਸਾਰਾ ਪਾਣੀ ਤਾਂ ਇੱਕੋ ਹੈ, ਪਰ, ਹਵਾ ਦਾ ਸਹਾਰੇ ਉਸ ਪਾਣੀ ਵਿਚੋਂ ਉੱਠ ਰਹੀਆਂ ਅਨੇਕਾਂ ਲਹਿਰਾਂ, ਬੁਲਬੁਲੇ ਅਤੇ ਕਿਨਾਰਿਆਂ ਨੇੜੇ ਇਕੱਠੀ ਹੋ ਰਹੀ ਝੱਗ ਦੀਆਂ ਢਿੱਗਾਂ, ਜੋ ਵੇਖਣ ਨੂੰ ਵੱਖ ਵੱਖ ਜਾਪਦੀਆਂ ਹਨ, ਸਭ ਨਦੀ ਵਿਚਲੇ ਇੱਕੋ ਪਾਣੀ ਦੇ ਹੀ ਵਖ-ਵਖ ਰੂਪ ਹਨ।

ਤਿਵੇਂ ਹੀ ਦਿਸਦੇ ਅਣਦਿਸਦੇ ਜਗਤ ਦਾ ਇਹ ਸਾਰਾ ਰੂਪ ਰੰਗ ਉਸ ਇੱਕੋ-ਇੱਕ ਪਰਮਾਤਮਾ ਤੋਂ ਹੀ ਪ੍ਰਗਟ ਹੋ ਰਿਹਾ ਹੈ। ਕੁਦਰਤ ਦੀ ਬਣਤਰ ਵਿੱਚ ਵਰਤੇ ਜਾਣ ਵਾਲੇ ਸਾਰੇ ਤੱਤ ਹਵਾ, ਪਾਣੀ ਤੇ ਅਗਨੀ ਆਦਿਕ ਉਸ ਇੱਕ ਪ੍ਰਭੂ ਦਾ ਹੀ ਸਰੂਪ ਹਨ। ਇਸ ਤਰ੍ਹਾਂ ਇੱਕ ਨਿਰੰਕਾਰ ਹੀ ਸਾਰੇ ਵਿਆਪਕ ਹੁੰਦਾ ਹੋਇਆ ਸਾਰੀ ਕਾਰ ਚਲਾ ਰਿਹਾ ਹੈ। ਉਸ ਦੀ ਇੱਕ ਜੋਤਿ ਹੀ ਆਤਮਾ ਦੇ ਰੂਪ ਵਿੱਚ ਭੰਵਰ-ਸਰੂਪ ਹੋ ਕੇ, ਸੰਸਾਰ ਬਗੀਚੇ ਦੇ ਜੀਵ-ਰੂਪ ਫੁਲਾਂ ਨੂੰ ਜੀਵਨ ਬਖਸ਼ਦੀ ਹੋਈ ਅੰਦਰ ਬਾਹਰ ਗੁੰਜਾਰ ਪਾ ਰਹੀ ਹੈ।

ਸੋ, ਜਦੋਂ ਭੀ ਕਿਸੇ ਨੂੰ ਅਜਿਹਾ ਬੋਧ ਹੁੰਦਾ ਹੈ ਤਾਂ ਫਿਰ ਉਸ ਦੇ ਸਾਹਮਣੇ ਰੰਗ, ਰੂਪ, ਨਸਲ, ਦੇਸ਼, ਭੇਸ਼ ਤੇ ਹੋਰ ਮਜਹਬੀ ਦੀਵਾਰਾਂ ਗਿਰ ਜਾਂਦੀਆਂ ਹਨ ਅਤੇ ਉਹ ਸਾਰੀ ਮਾਨਸ ਜਾਤੀ ਨੂੰ ਇੱਕ-ਰੂਪ ਪਹਿਚਾਨਣ ਲਗਦਾ ਹੈ। ਮਿਤਰੋ! ਸੱਚ ਜਾਣੋ! ਨਿਰੰਕਾਰ ਦੀ ਹਜ਼ੂਰੀ ਵਿੱਚ ਐਸੀ ਦ੍ਰਿਸ਼ਟੀ ਰਖਣ ਵਾਲੇ ਇਨਸਾਨ ਨੂੰ ਹੀ ਆਦਰ-ਮਾਣ ਹਾਸਲ ਹੁੰਦਾ ਹੈ। ਗੁਰਵਾਕ ਹੈ:

ਏਕੁ ਅਚਾਰੁ ਰੰਗੁ ਇਕੁ ਰੂਪੁ।। ਪਉਣ ਪਾਣੀ ਅਗਨੀ ਅਸਰੂਪੁ।।

ਏਕੋ ਭਵਰੁ ਭਵੈ ਤਿਹੁ ਲੋਇ।। ਏਕੋ ਬੂਝੈ ਸੂਝੈ ਪਤਿ ਹੋਇ।। ਗੁ. ਗ੍ਰੰ. ਪੰ. ੯੩੦Ò

ਭਾਂਵੇਂ, ਗੁਰਦੇਵ ਜੀ ਦਾ ਨਿਜੀ ਨਿਸ਼ਚਾ ਸੀ ਕਿ ਬ੍ਰਹਮਾ ਆਦਿਕ ਦੇਵੀ-ਦੇਵਤੇ ਕੇਵਲ ਮਾਇਕ ਬਿਰਤੀ ਦੀ ਉਪਜ ਹਨ। ਪੁਜਾਰੀ ਵਰਗ ਨੇ ਸੰਸਾਰੀਆਂ ਅੰਦਰਲੀ ਸੁਖਾਂ ਦੀ ਕਾਮਨਾ ਅਤੇ ਦੁਖਾਂ ਪ੍ਰਤੀ ਡਰ ਭਰੀ ਬਿਰਤੀ ਦਾ ਲਾਭ ਉਠਾਂਦਿਆਂ, ਆਪਣੇ ਸੁਆਰਥ ਦੀ ਪੂਰਤੀ ਵਾਸਤੇ ਹੀ ਐਸੀਆਂ ਹਸਤੀਆਂ ਦੀ ਕਲਪਨਾ ਕੀਤੀ ਹੈ। ਇਹਨਾਂ ਦੀ ਆਪਣੇ-ਆਪ ਵਿੱਚ ਕੋਈ ਹੋਂਦ ਨਹੀ ਹੈ। ਸਿਮ੍ਰਤੀਆਂ ਤੇ ਸ਼ਾਸ਼ਤਰ ਭੀ ਅਜਿਹੀ ਮਾਇਆ ਵਿਚੋਂ ਹੀ ਪੈਦਾ ਹੋਏ ਹਨ। ਭਾਵ, ਸੁਖਾਂ ਦੀ ਪ੍ਰਾਪਤੀ ਤੇ ਦੁਖਾਂ ਦੀ ਨਿਵਰਤੀ ਖਾਤਰ ਹੀ ਸਿਮ੍ਰਤੀਆਂ ਸ਼ਾਸ਼ਤਰਾਂ ਰਾਹੀਂ ਕਰਮ ਕਾਂਡ ਰਚੇ ਗਏ ਹਨ। ਇਸ ਪ੍ਰਕਾਰ ਸਾਰੇ ਸੰਸਾਰ ਵਿੱਚ ਸੁਖਾਂ ਦੀ ਲਾਲਸਾ ਤੇ ਦੁਖਾਂ ਦੇ ਡਰ ਦਾ ਜਜ਼ਬਾ ਪਸਰ ਰਿਹਾ ਹੈ, ਜਿਸ ਕਰਕੇ ਜੀਵ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਦੁਖੀ ਹੋ ਰਹੇ ਹਨ। ਕਿਉਂਕਿ, ਗੁਰਵਾਕ ਹੈ:

ਦੇਵੀ ਦੇਵਾ ਮੂਲੁ ਹੈ ਮਾਇਆ।। ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ।।

ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ।। ਗੁ. ਗ੍ਰੰ. ਪੰ. ੧੨੯Ò

ਪ੍ਰੰਤੂ, ਅਸੀਂ ਦੇਖਦੇ ਹਾਂ ਪੰਡਿਆਂ ਨਾਲ ਹੋਈ ਇਸ ਗੋਸ਼ਟੀ ਦੇ ਦਰਮਿਆਨ ਗੁਰਦੇਵ ਜੀ ਨੇ ਅਜਿਹੀ ਕੋਈ ਗਲ ਨਹੀ ਛੇੜੀ ਕਿ ਸ਼ਿਵ ਜੀ ਆਦਿਕ ਕੋਈ ਦੇਵਤੇ ਹੋਏ ਹਨ ਜਾਂ ਨਹੀ? ਬੇਦ, ਬ੍ਰਹਮਾ ਨੇ ਉਚਾਰਨ ਕੀਤੇ ਹਨ ਜਾਂ ਨਹੀ? ਕਿਉਂਕਿ, ਉਹਨਾਂ ਦਾ ਮੁੱਖ ਮਕਸਦ ਇੱਕ ਨਿਰੰਕਾਰ-ਪ੍ਰਭੂ ਨੂੰ ਸ੍ਰਿਸ਼ਟੀ ਦਾ ਮੂਲ ਦਰਸਾਉਣਾ ਅਤੇ ਇਸ ਮੂਲਿਕ ਸਾਂਝ ਤੇ ਅਧਾਰਿਤ ਮਾਨਵ-ਏਕਤਾ ਕਾਇਮ ਕਰਨਾ ਸੀ, ਨਾਹ ਕਿ ਪੰਡਤਾਂ ਵਾਂਗ ਆਪਣੀ ਵਿਦਿਅਕ ਚਤੁਰਾਈ ਦੁਆਰਾ ਦੂਸਰਿਆਂ ਨੂੰ ਨੀਵਾਂ ਦਿਖਾ ਕੇ ਆਪਣੀ ਹਉਮੈ ਨੂੰ ਪੱਠੇ ਪਾਉਣਾ। ਇਸ ਲਈ ਸਤਿਗੁਰੂ ਜੀ ਦਾ ਕੇਵਲ ਇਹੀ ਜਤਨ ਰਿਹਾ ਕਿ ਕਿਸੇ ਤਰਾਂ ਇਹਨਾਂ ਨੂੰ ਅਹਿਸਾਸ ਹੋ ਜਾਵੇ ਕਿ ਮੂਲ ਰੂਪ ਵਿੱਚ ਪੂਜਣ-ਯੋਗ ਕਰਤਾਰ ਹੈ, ਨਾਹ ਕਿ ਉਸ ਦੀ ਕਿਰਤ। ਬ੍ਰਹਮਾ ਆਦਿਕ ਕੋਈ ਦੇਵੀ-ਦੇਵਤਾ ਸ੍ਰੇਸ਼ਟ ਨਹੀ, ਸ੍ਰੇਸ਼ਟ ਤਾਂ ਕੇਵਲ ਇੱਕ ਉਹ ਨਿਰੰਕਾਰ-ਪ੍ਰਭੂ ਹੈ, ਜਿਸ ਤੋਂ ਸਭ ਕੁੱਝ ਪੈਦਾ ਹੋ ਰਿਹਾ ਹੈ। ਵੇਦ ਆਦਿਕ ਕੋਈ ਭੀ ਧਰਮ-ਗ੍ਰੰਥ ਵੱਡਾ ਨਹੀ ਅਤੇ ਨਾ ਹੀ ਉਸ ਦਾ ਰਚਿਤਾ, ਵੱਡਾ ਕੇਵਲ ਉੇਹ ਪ੍ਰਭੂ ਹੈ, ਜਿਥੋਂ ਇਹ ਸਾਰਾ ਗਿਆਨ ਉਪਜ ਰਿਹਾ ਹੈ।

ਗੁਰਬਾਣੀ ਨੂੰ ਵਿਚਾਰਿਆਂ ਨਿਸ਼ਚੇ ਹੁੰਦਾ ਹੈ ਕਿ ਅਜਿਹਾ ਢੰਗ ਗੁਰਦੇਵ ਜੀ ਦੀ ਸੁਚੱਜੀ ਪ੍ਰਚਾਰ-ਜੁਗਤਿ ਦਾ ਇੱਕ ਮੁਖ ਅੰਗ ਸੀ। ਉਹ ਜਦ ਵੀ ਬ੍ਰਾਹਮਣ ਪੁਜਾਰੀਆਂ, ਜੈਨੀਆਂ, ਜੋਗੀਆਂ ਜਾਂ ਮੁਲਾਂ-ਮੁਲਾਣਿਆਂ ਤੇ ਹੋਰ ਅਨਮਤੀ ਸਜਣਾਂ ਨਾਲ ਵਿਚਾਰ ਵਿਟਾਂਦਰਾ ਕਰਦੇ ਸਨ ਤਾਂ ਉਹ ਆਮ ਕਰਕੇ ਉਹਨਾਂ ਦੇ ਧਾਰਮਿਕ ਵਿਸ਼ਵਾਸ਼ ਨੂੰ ਹੀ ਅਧਾਰ ਬਣਾਉਂਦੇ ਸਨ। ਕਿਉਂਕਿ, ਇਸ ਤਰਾਂ ਸ੍ਰੋਤਿਆਂ ਦੀ ਰੁਚੀ ਵੀ ਬਣਦੀ ਸੀ ਅਤੇ ਉਹਨਾਂ ਲਈ ਸਤਿਗੁਰ ਜੀ ਦੀ ਗੱਲ ਸਮਝਣੀ ਵੀ ਸੌਖੀ ਹੋ ਜਾਂਦੀ ਸੀ। ਪਰ ਅਜਿਹਾ ਕਰਦਿਆਂ ਉਹ ਸ਼੍ਰੋਤਿਆਂ ਦੀ ਮਾਨਸਿਕਤਾ ਨੂੰ ਧਿਆਨ ਵਿੱਚ ਰਖਦੇ ਸਨ ਅਤੇ ਉਹਨਾਂ ਦੇ ਵਿਸ਼ਵਾਸ਼ ਦੀ ਲਕੀਰ ਨੂੰ ਛੇੜੇ ਬਗੈਰ, ਪਰਮਾਤਮਾ ਦੇ ਨਾਮ ਦੀ ਲਕੀਰ ਨੂੰ ਵੱਡੀ ਕਰ ਵਿਖਾਉਂਦੇ ਸਨ।

ਇਹ ਗਲ ਬਿਲਕੁਲ ਇਉਂ ਹੈ, ਜਿਵੇਂ ਕਿਧਰੇ ਸਮਰਾਟ ‘ਅਕਬਰ` ਦੇ ਦਰਬਾਰੀ ‘ਬੀਰਬਲ` ਨੇ, ਸਮਰਾਟ ਦੀ ਖਿਚੀ ਹੋਈ ਲਕੀਰ ਨੂੰ ਛੋਟਾ ਦਰਸਾਉਣ ਲਈ ਲਕੀਰ ਨੂੰ ਨਹੀ ਸੀ ਮਿਟਾਇਆ, ਪਰ ਉਸ ਦੇ ਬਰਾਬਰ ਇੱਕ ਹੋਰ ਵਡੀ ਲਕੀਰ ਖਿੱਚ ਦਿਤੀ ਸੀ। ਜਿਸ ਕਾਰਨ ਬਾਦਸ਼ਾਹ ਵਲੋਂ ਖਿਚੀ ਹੋਈ ਲਕੀਰ ਸੁਭਾਵਿਕ ਹੀ ਛੋਟੀ ਦਿਸਣ ਲਗ ਪਈ ਸੀ। ਸੋ ਲੋੜ ਹੈ ਕਿ ਪ੍ਰਚਾਰਕ ਵੀਰ ਗੁਰੂ ਨਾਨਕ ਸਾਹਿਬ ਜੀ ਦੀ ਉਪਰੋਕਤ ਪ੍ਰਚਾਰ ਜੁਗਤਿ ਨੂੰ ਸਮਝਣ ਤੇ ਅਪਨਾਉਣ ਤਾਂ ਜੋ ਗੁਰਮਤ ਵੀਚਾਰਧਾਰਾ ਨੂੰ ਸਹੀ ਸਰੂਪ ਵਿੱਚ ਪ੍ਰਚਾਰਿਆ ਜਾ ਸਕੇ |


(17/11/10)
ਕਿਰਪਾਲ ਸਿੰਘ ਬਠਿੰਡਾ

ਹਰਦੀਪ ਸਿੰਘ ਦੀ ਪੰਥਕ ਧਿਰਾਂ `ਚ ਹੋ ਰਹੀ ਹੈ ਸ਼ਲਾਘਾ
ਤਖ਼ਤ ਦੇ ਜਥੇਦਾਰਾਂ ਸਮੇਤ ਸ਼ਰੋਮਣੀ ਕਮੇਟੀ ਦੇ 174 ਮੈਂਬਰਾਂ ਵਿਚੋਂ
ਹਰਦੀਪ ਸਿੰਘ ਨੇ ਜਾਗਦੀ ਜ਼ਮੀਰ ਹੋਣ ਦਾ ਦਿੱਤਾ ਸਬੂਤ: ਭਾਈ ਸਿਰਸਾ
ਬਾਕੀ ਮੈਂਬਰਾਂ ਨੂੰ ਹਰਦੀਪ ਸਿੰਘ ਤੋਂ ਪ੍ਰੇਰਣਾ ਲੈਣ ਦੀ ਲੋੜ: ਭਾਈ ਦਰਵੇਸ਼
ਬਠਿੰਡਾ, 17 ਨਵੰਬਰ (ਕਿਰਪਾਲ ਸਿੰਘ): ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਮੋਹਾਲੀ ਤੋਂ ਸ਼ਰੋਮਣੀ ਕਮੇਟੀ ਮੈਂਬਰ ਹਰਦੀਪ ਸਿੰਘ ਵਲੋਂ 16 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਲਈ ਹੋ ਰਹੇ ਇਜਲਾਸ ਵਿੱਚ, ਗੁਰੂ ਸਾਹਿਬਾਨ ਦੇ ਚਰਿੱਤਰ ਘਾਣ ਕਰਨ ਵਾਲੀ ਸਿੱਖ ਇਤਿਹਾਸ ਹਿੰਦੀ ਪੁਸਤਕ ਦੇ ਲਿਖਾਰੀ ਅਤੇ ਇਸ ਦੇ ਖਰੜੇ ਨੂੰ ਛਪਣ ਲਈ ਮਨਜੂਰੀ ਦੇਣ ਵਾਲਿਆਂ ਦੇ ਨਾਮ ਕਮੇਟੀ ਵਲੋਂ ਜਨਤਕ ਨਾ ਕਰਨ ਦੇ ਰਵਈਏ ਵਿਰੁਧ ਸਖ਼ਤ ਸਟੈਂਡ ਲੈਂਦਿਆਂ ਵਾਕਆਊਟ ਕਰਨ ਦੀ ਪੰਥਕ ਧਿਰਾਂ ਵਿੱਚ ਬੇਹੱਦ ਸ਼ਲਾਘਾ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਤਖ਼ਤ ਦੇ ਜਥੇਦਾਰਾਂ ਸਮੇਤ ਸ਼ਰੋਮਣੀ ਕਮੇਟੀ ਦੇ 174 ਮੈਂਬਰਾਂ ਵਿਚੋਂ ਸਿਰਫ ਹਰਦੀਪ ਸਿੰਘ ਨੇ ਹੀ ਜਾਗਦੀ ਜ਼ਮੀਰ ਹੋਣ ਦਾ ਸਬੂਤ ਦਿੱਤਾ ਹੈ ਇਸ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੱਕੜ ਬਿਲਕੁਲ ਝੂਠ ਬੋਲ ਰਹੇ ਹਨ ਕਿ ਸਿਰਫ 300 ਸੌ ਪੁਸਤਕਾਂ ਛਪਵਾਈਆਂ ਗਈਆਂ ਸਨ। ਜਿਹੜੇ ਹਾਲੀ ਤੱਕ ਪੁਸਤਕ ਦੇ ਲਿਖਾਰੀ ਦਾ ਨਾਮ ਨਹੀਂ ਦੱਸ ਸਕੇ ਉਨ੍ਹਾਂ ਨੂੰ ਛਾਪੀਆਂ ਗਈਆਂ ਪੁਸਤਕਾਂ ਦੀ ਗਿਣਤੀ ਦਾ ਕਿਸ ਤਰ੍ਹਾਂ ਪਤਾ ਲੱਗ ਗਿਆ। ਭਾਈ ਸਿਰਸਾ ਨੇ ਕਿਹਾ ਕਿ ਪੁਸਤਕ ਵਿੱਚ ਵਰਤੀ ਗਈ ਸ਼ਬਦਾਵਲੀ, ਇਸ ਦੇ ਲੇਖਕ ਦਾ ਨਾਮ ਨਾ ਛਪਣਾ ਅਤੇ ਪ੍ਰਧਾਨ ਵਲੋਂ ਲੇਖਕ ਦਾ ਨਾਮ ਅਤੇ ਇਸ ਖਰੜੇ ਨੂੰ ਛਪਣ ਲਈ ਪ੍ਰਵਾਨਗੀ ਦੇਣ ਵਾਲੇ ਬੋਰਡ ਮੈਂਬਰਾਂ ਦੇ ਨਾਮ ਦੱਸਣ ਤੋਂ ਲਗਾਤਰ ਕੀਤੀ ਜਾ ਰਹੀ ਕਿਨਾਰਾਕਸ਼ੀ ਤੋਂ ਸਿੱਧ ਹੁੰਦਾ ਹੈ ਕਿ ਇਹ ਪੁਸਤਕਾਂ ਆਰਐੱਸਐੱਸ ਵਲੋਂ ਸ਼੍ਰੋਮਣੀ ਕਮੇਟੀ ਦੀ ਮੋਹਰ ਹੇਠ ਲੱਖਾਂ ਦੀ ਗਿਣਤੀ ਵਿੱਚ ਛਾਪ ਕੇ ਵੰਡੀਆਂ ਗਈਆਂ ਅਤੇ ਵੰਡੀਆਂ ਜਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਆਰਐੱਸਐੱਸ ਦੇ ਥੱਲੇ ਲੱਗੀ ਹੋਣ ਦੇ ਨਾਤੇ ਇਸ ਭੇਦ ਨੂੰ ਨਸ਼ਰ ਕਰਨ ਤੋਂ ਬੇਵੱਸ ਹੋਈ ਪਈ ਹੈ ਅਤੇ ਉਲਟਾ ਇਹ ਮੰਗ ਕਰਨ ਵਾਲਿਆਂ ਨੂੰ ਪੰਥ ਵਿਰੋਧੀ ਦੱਸ ਕੇ ਉਨ੍ਹਾਂ ਵਿਰੁਧ ਕਾਰਵਾਈ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਜੇ ਇਸ ਰੁਝਾਨ ਨੂੰ ਰੋਕਿਆ ਗਿਆ ਤਾਂ ਆਰਐੱਸਐੱਸ ਕੋਈ ਵੀ ਗੁਰੂ ਨਿੰਦਕ ਪੁਸਤਕ ਸ਼੍ਰੋਮਣੀ ਕਮੇਟੀ ਦੀ ਮੋਹਰ ਥੱਲੇ ਛਾਪ ਸਕਦੀ ਹੈ। ਭਾਈ ਸਿਰਸਾ ਨੇ ਕਿਹਾ ਇਸ ਪੁਸਤਕ ਦੇ ਚਰਚਾ ਵਿੱਚ ਆਉਣ ਪਿਛੋਂ ਉਹ ਕਈ ਵਾਰ ਤਖ਼ਤਾਂ ਦੇ ਪੰਜਾਂ ਜਥੇਦਾਰਾਂ ਨੂੰ ਸਬੂਤਾਂ ਸਮੇਤ ਨਿਜੀ ਰੂਪ `ਚ ਲਿਖਤੀ ਦਰਖਾਸਤਾਂ ਦੇ ਚੁੱਕੇ ਹਨ। ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇਹ ਮਸਲਾ ਕਮੇਟੀ ਮੀਟਿੰਗ ਵਿੱਚ ਉਠਾਉਣ ਲਈ ਬੇਨਤੀ ਕੀਤੀ ਪਰ ਸ: ਹਰਦੀਪ ਸਿੰਘ ਤੋਂ ਬਿਨਾਂ ਕਿਸੇ ਨੇ ਆਪਣੇ ਵਲੋਂ ਕੁੱਝ ਨਹੀਂ ਕੀਤਾ। 2007 ਵਿੱਚ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਕੋਲ ਕੇਸ ਪਾਇਆ ਜਿਸ ਪਿਛੋਂ ਹੀ ਖਾਨਾਪੂਰਤੀ ਲਈ ਮੱਕੜ ਨੇ ਇਸ ਪੁਸਤਕ `ਤੇ ਪਾਬੰਦੀ ਲਾਏ ਜਾਣ ਦਾ ਐਲਾਨ ਕੀਤਾ ਪਰ ਅੱਜ ਤੱਕ ਉਸ ਕੇਸ ਵਿੱਚ ਮੰਗੀ ਗਈ ਸੂਚਨਾ ਨਹੀਂ ਦਿੱਤੀ ਗਈ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਰੀਕਾਰਡ ਦੇ ਆਧਾਰ `ਤੇ ਇਹ ਦੱਸ ਸਕੇ ਹਨ ਕਿ ਕਿਤਨੀਆਂ ਪੁਸਤਕਾਂ ਛਾਪੀਆਂ ਗਈਆਂ, ਕਿਥੇ ਕਿਥੇ ਭੇਜੀਆਂ ਗਈਆਂ ਅਤੇ ਪਾਬੰਦੀ ਲਾਉਣ ਪਿਛੋਂ ਕਿਨੀਆਂ ਪੁਸਤਕਾਂ ਵਾਪਿਸ ਆਈਆਂ। 300 ਪੁਸਤਕਾਂ ਛਾਪੀਆਂ ਦੱਸਣਾ ਹਾਸੋਹੀਣੀ ਗੱਲ ਹੈ ਕਿਉਂ ਕਿ ਇਹ ਅਸਲ ਗਿਣਤੀ ਦੇ ਨੇੜੇ ਤੇੜੇ ਵੀ ਨਹੀਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅਜੀਤ ਸਿੰਘ ਬਾਠ ਨੇ ਸ਼੍ਰੋਮਣੀ ਕਮੇਟੀ ਵਿਰੁਧ ਫੌਜਦਾਰੀ ਕੇਸ ਦਰਜ਼ ਕਰਨ ਲਈ ਹਾਈ ਕੋਰਟ ਵਿੱਚ ਰਿੱਟ ਪਾਈ ਜਿਸ ਦੇ ਆਧਾਰ `ਤੇ ਹਾਈ ਕੋਰਟ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਕਾਰਵਾਈ ਕਰਨ ਲਈ ਹਦਾਇਤਾਂ ਦੇ ਦਿੱਤੀਆਂ ਹਨ ਜਿਸ ਪਿਛੋਂ ਸ: ਬਾਠ ਦੇ ਬਿਆਨ ਦਰਜ਼ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿਰਫ ਸਿੱਖ ਇਤਿਹਾਸ ਹਿੰਦੀ ਪੁਸਤਕ ਹੀ ਨਹੀਂ ਸ਼੍ਰੋਮਣੀ ਕਮੇਟੀ ਵਲੋਂ ਆਰਐੱਸਐੱਸ ਦਾ ਏਜੰਡਾ ਲਾਗੂ ਕਰਨ ਵਾਲੀਆਂ ਅਨੇਕਾਂ ਹੋਰ ਪੁਸਤਕਾਂ ਛਾਪੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਗੁਰ ਬਿਲਾਸ ਪਾ: ਛੇਵੀਂ ਤਾਂ ਸਾਹਮਣੇ ਆ ਹੀ ਚੁੱਕੀ ਹੈ ਅਤੇ ਬਾਕੀ ਦੀਆਂ ਛੇਤੀ ਹੀ ਸਾਹਮਣੇ ਆ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇ ਪੰਥ ਹੁਣ ਵੀ ਨਾ ਜਾਗਿਆ ਤੇ ਸ਼੍ਰੋਮਣੀ ਕਮੇਟੀ ਦੀ ਵਾਗਡੋਰ ਮੁੜ ਬਾਦਲ ਦੇ ਹੱਥ ਫੜਾ ਦਿੱਤੀ ਤਾਂ ਸਿੱਖੀ ਨੂੰ ਖਤਮ ਕਰਨ ਲਈ ਹੋਰ ਕਿਸੇ ਦੁਸ਼ਮਨ ਦੀ ਲੋੜ ਨਹੀਂ ਰਹੇਗੀ।
ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਪੰਚ ਭਾਈ ਹਰਿੰਦਰ ਸਿੰਘ ਦਰਵੇਸ਼ ਨੇ ਕਿਹਾ ਕਿ ਬੇਸ਼ੱਕ ਦੇਰ ਨਾਲ ਹੀ ਸਹੀ ਪਰ ਫਿਰ ਵੀ ਭਾਈ ਹਰਦੀਪ ਸਿੰਘ ਨੇ ਸ਼ਲਾਘਾਯੋਗ ਸਟੈਂਡ ਲੈ ਕੇ ਮੈਂਬਰਾਂ ਦੀ ਮਰੀ ਹੋਈ ਜ਼ਮੀਰ ਨੂੰ ਜਗਾਉਣ ਦੀ ਪਹਿਲ ਕੀਤੀ ਹੈ ਇਸ ਲਈ ਉਨ੍ਹਾਂ ਦਾ ਬਹੁਤ ਬਹੁਤ ਦੰਨਵਾਦ ਕੀਤਾ ਜਾਂਦਾ ਹੈ ਅਤੇ ਬਾਕੀ ਮੈਂਬਰਾਂ ਨੂੰ ਹਰਦੀਪ ਸਿੰਘ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ ਤਾ ਕਿ ਪੰਥ ਦਰਦੀਆਂ ਨੂੰ ਅਦਾਲਤਾਂ ਵਿੱਚ ਜਾਣ ਦੀ ਲੋੜ ਨਾ ਪਵੇ ਸਿੱਖ ਧਰਮ `ਤੇ ਹਮਲਿਆਂ ਨੂੰ ਸਿੱਖ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਰਹੀਂ ਹੀ ਰੋਕਣ ਦੇ ਪ੍ਰਬੰਧ ਕੀਤੇ ਜਾ ਸਕਣ।


(17/11/10)
ਗੁਰਬਖਸ਼ ਸਿੰਘ

ਭ੍ਰਮ ਕਾ ਸੰਗਲੁ ਤੋੜਿ ਨਿਰਾਲਾ
ਹਰਿ ਅੰਤਰਿ ਹਰਿ ਰਸ ਪਾਇਆ॥ (ਅੰਕ-1041)

ਬ੍ਰਹਮੰਡ ਦੀ ਰਚਨਾ ਦੇ ਮਾਲਕ ਪ੍ਰਤੀ, ਮਨੁੱਖ ਦੀ ਅਗਿਆਨਤਾ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ, ਉਪਰੋਕਤ ਬਚਨਾ ਰਾਹੀ, ਇਸ ਨੂੰ ਉਪਦੇਸ਼ ਕਰਦੇ ਹਨ, ਕਿ ਤੂੰ ਅਗਿਆਨਤਾ, ਵਹਿਮਾਂ-ਭਰਮਾਂ ਦਾ ਨਿਰਾਲਾ ਹੀ ਸੰਗਲ ਆਪਣੇ ਗਲ ਪਾ ਲਿਆ ਹੈ, ਕਿਉ ਕਿ ਤੂ ਪ੍ਰਮਾਤਮਾ ਦੀ ਅੰਸ਼, ਜੋਤਿ, ਉਸਦਾ ਬੱਚਾ ਹੋਣ ਦੇ ਨਾਤੇ ਇਹ ਤੈਨੂੰ ਸ਼ੋਭਦਾ ਨਹੀ। (ਅੰਕ-599) ਤੇ ਗੁਰੂ ਨਾਨਕ ਦੇਵ ਜੀ ਸੱਚੁ ਦੀ ਜਾਣਕਾਰੀ ਦਿੰਦੇ ਹਨ, ਕਿ ਸਾਡੇ ਵਿੱਚ ਅਤੇ ਉਸ ਤੱਤ ਨਿਰੰਜਣੀ ਜੋਤਿ ਵਿੱਚ ਕੋਈ ਫਰਕ ਨਹੀ, ਅਸੀ ਵੀ ਉਹ ਹੀ ਹਾਂ।
ਬਾਬੇ ਨਾਨਕ ਤੋ ਪਹਿਲਾਂ ਦਾ ਇਤਿਹਾਸ ਭਾਈ ਗੁਰਦਾਸ ਜੀ ਦੀਆਂ ਵਾਰਾਂ, ਜਾਂ ਗੁਰਬਾਣੀ ਰਾਹੀਂ ਵਿਚਾਰੀਏ ਤਾਂ ਪਤਾ ਲਗਦਾ ਹੈ ਕਿ ਸਾਡੇ ਦੇਸ਼ ਵਿੱਚ ਕਰਮ-ਕਾਂਡੀ ਪੂਜਾ ਹੀ ਪ੍ਰਚਲਿਤ ਸੀ। ਜੋ ਪੁਜਾਰੀ ਰਾਹੀ ਪੈਸੇ, ਜਾਂ ਪਦਾਰਥ ਦੇ ਕੇ ਕਰਵਾਈ ਜਾਂਦੀ ਸੀ। ਕਰਮ-ਕਾਂਡੀ ਪੂਜਾ ਰਾਹੀ ਤੱਤ ਨਿਰੰਜਣੀ ਜੋਤ ਦੀ ਜਾਣਕਾਰੀ ਦਾ ਪ੍ਰਗਟ ਹੋਣਾ ਗੁਰਬਾਣੀ ਅਨੁਸਾਰ ਨਾ-ਮੁਮਕਿਨ ਹੈ। ਇਸ ਪੂਜਾ ਨਾਲ ਹਰਿ ਰਸ ਦੀ ਪਹਿਚਾਣ ਅਤੇ ਇਹ ਰਸ ਨਾ ਚਖਣ ਕਾਰਣ ਪੁਜਾਰੀ ਵਰਗ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਦਿੱਤਾ। ਕਿਤੇ ਸ਼ਨੀ ਖੜਾ, ਕਿਤੇ ਰਾਹੂ, ਕੇਤੂ ਸਾੜ-ਸਤੀ, ਸੂਤਕ, ਪਾਤਕ ਅਨੇਕ ਪ੍ਰਕਾਰ ਦੇ ਵਹਿਮਾਂ-ਭਰਮਾਂ ਵਿੱਚ ਮਨੁੱਖ ਨੂੰ ਅੱਜ ਤੱਕ ਉਲਝਾਇਆ ਹੋਇਆ ਹੈ। ਉਪਰੋਕਤ ਬਚਨਾਂ ਦੀ ਪ੍ਰੋੜਤਾ ਭਗਤ ਕਬੀਰ ਜੀ ਵੀ ਕਰਦੇ ਹਨ ਕਿ ਮਨੁਖ ਨੁੰ ਫਸਾਉਣ ਦੀ ਵਿਧੀ ਤਾਂ ਬਹੁਤ ਲੋਕ ਦਸਦੇ ਹਨ। ਪਰ ਭਰਮਾਂ ਦੇ ਸੰਗਲਾਂ ਨੁੰ ਤੋੜਨ ਦੀ ਵਿਧੀ ਕੋਈ ਇੱਕ ਅੱਧਾ ਹੀ ਦੱਸਣ ਨੂੰ ਮਿਲਦਾ ਹੈ ਅੰਕ-331.
ਭਰਮ ਕੇਵਲ ਅਗਿਆਨਤਾ ਕਾਰਨ ਅੰਦਰ ਵੱਸਦੇ ਹਨ। ਅਗਿਆਨਤਾ ਉਸ ਨੂੰ ਕਹਿੰਦੇ ਹਨ ਜਿਥੇ ਆਤਮਾ ਅੰਤਰਿ, ਆਦਿ ਸਚੁ, ਜੁਗਾਦਿ ਸਚੁ, ਦਾ ਗਿਆਨ ਨ ਹੋਵੇ, ਅਤੇ ਰਚਨਾ ਦੇ ਮਾਲਕ ਦੀ ਹਸਤੀ, ਉਸ ਦੇ ਗੁਣਾਂ ਦੀ ਬਿਲਕੁੱਲ ਜਾਣਕਾਰੀ ਨਾ ਹੋਵੇ। ਕਈ ਵਾਰ ਅਸੀਂ ਉਹਨਾਂ ਵੀਚਾਰਾ ਨੂੰ ਵੀ ਮਨ ਵਿੱਚ ਵਸਾ ਕੇ ਡਰਦੇ ਰਹਿੰਦੇ ਹਾਂ ਜਿਨਾਂ ਦੀ ਕੋਈ ਹੋਂਦ ਹੀ ਨਹੀ ਹੁੰਦੀ, ਜਿਵੇਂ ਸੂਰਜ ਅਸਤ ਹੋਣ ਸਮੇਂ ਕੋਈ ਰੱਸੇ ਦਾ ਟੁਕੜਾ ਪਿਆ ਹੋਵੇ ਤਾਂ ਅਸੀ ਉਸ ਨੂੰ ਸੱਪ ਮਨ ਲੈਂਦੇ ਹਾਂ, ਇਸ ਭੁਲੇਖੇ ਨੁੰ ਮੰਨਣ ਤੇ ਜਿੰਨਾ ਜਿਆਦਾ ਧਿਆਨ ਦਿਉਗੇ, ਉਨੇ ਹੀ ਤੁਸੀ ਜਿਆਦਾ ਡਰੋਗੇ, ਅਤੇ ਤੁਹਾਨੂੰ ਉਹ ਸੱਚੀ-ਮੁੱਚੀ ਮਨ ਰਾਹੀ ਦਿਖਣ ਲਗ ਜਾਏਗਾ। ਪਰ ਜਦੋਂ ਤੁਸੀ ਉਸ ਨੂੰ ਪੱਥਰ ਮਾਰ ਕੇ ਦੇਖੋਗੇ, ਜਾਂ ਕੋਈ ਦੂਸਰਾ ਵਿਅਕਤੀ ਤੁਹਾਡੇ ਕੋਲ ਆਵੇ ਅਤੇ ਨਾ ਡਰਦਾ ਹੋਇਆ ਰੱਸੇ ਕੋਲ ਜਾਵੇਗਾ ਤਾਂ ਦੇਖ ਕੇ ਹੱਸੇਗਾ, ਕਿ ਇਹ ਤਾ ਰੱਸਾ ਹੈ। ਪਰ ਜਿੰਨਾ ਸਮਾਂ ਇਸ ਸੱਚ ਦਾ ਪਤਾ ਨਹੀ ਸੀ ਲੱਗਾ ਅਸੀ ਡਰਦੇ ਸੀ। ਦੂਜੀ ਮਿਸਾਲ ਗੁਰਬਾਣੀ ਅੰਦਰਿ ਸੁਪਨੇ ਦੀ ਹੈ, ਕਿ ਇੱਕ ਰਾਜਾ ਰਾਤ ਨੂੰ ਸੁਪਨੇ ਵਿੱਚ ਆਪ ਨੂੰ ਭਿਖਾਰੀ ਦੇ ਰੂਪ ਵਿੱਚ ਦੇਖਦਾ ਹੈ, ਤਾਂ ਬਹੁਤ ਚਿੰਤਤ ਹੁੰਦਾ ਹੈ ਕਿ ਮੇਰਾ ਰਾਜ ਖਤਮ ਹੋ ਗਿਆ। ਮੈਂ ਭਿਖਾਰੀ ਬਣ ਗਿਆ ਹਾਂ, ਪਰ ਜਦੋਂ ਨੀਂਦ ਖੁੱਲਦੀ ਹੈ ਤਾਂ ਦੇਖਦਾ ਹੈ ਕਿ ਸਭ ਕੁੱਝ ਠੀਕ-ਠਾਕ ਹੈ। ਫਿਰ ਨਿਸ਼ਚਿੰਤ ਹੋ ਜਾਂਦਾ ਹੈ।
ਜਿਵੇਂ ਸਰੀਰਕ ਨੀਂਦ ਹੈ ਇਸੀ ਪ੍ਰਕਾਰ ਦਿਖਣ ਵਾਲੇ ਸੰਸਾਰ ਅੰਦਰਿ, ਸਰੀਰ ਦੇ ਰਸਾਂ, ਸੁਖਾਂ ਨੂੰ ਸਦੀਵੀਂ ਸਮਝ ਕੇ ਉਸ ਦੇ ਮੋਹ ਦੀ ਪਕੜ ਵਿੱਚ ਫਸੇ ਹੋਏ ਮਨ ਨੂੰ ਵੀ ਮੋਂਹ ਦੀ ਨੀਦ ਵਿੱਚ ਸੁੱਤਾ ਕਿਹਾ ਜਾਂਦਾ ਹੈ। ਤੁਸੀ ਟੀ. ਵੀ. ਅਤੇ ਅਖਬਾਰਾਂ ਰਾਹੀ ਸੁਣਿਆ ਤੇ ਪੜਿਆ ਹੋਵੇਗਾ, ਕਿ ਆਪਣੇ ਬੱਚੇ ਵਾਸਤੇ ਤਾਂਤ੍ਰਿਕ ਦੇ ਕਹਿਣ ਤੇ ਦੂਜੇ ਦੇ ਬੱਚੇ ਨੁੰ ਮਨੁੱਖ ਮਾਰ ਦਿੰਦਾ ਹੈ। ਇਹੋ ਜਿਹੇ ਕੰਮ ਮੋਹ ਦੀ ਨੀਂਦ ਵਿੱਚ ਸੁੱਤੇ ਮਨੁੱਖ ਹੀ ਕਰਦੇ ਹਨ।
ਅਜੋਕੇ ਜੁਗ ਵਿੱਚ ਜਿਥੇ ਵਿਗਿਆਨ ਦਾ ਵੀ ਏਨਾਂ ਬੋਲ-ਬਾਲਾ ਹੋਵੇ, ਵਿਗਿਆਨ ਵੀ ਇਹ ਗੱਲ ਜੋਰ ਨਾਲ ਕਹਿੰਦਾ ਹੋਵੇ, ਕਿ ਸੰਸਾਰ ਦੀ ਕੋਈ ਦਿਖਣ ਵਾਲੀ ਵਸਤੂ ਜਾਂ ਹਸਤੀ ਸਦੀਵੀ ਨਹੀ, ਨਾ ਹੀ ਉਹ ਇਕੋ ਜਿਹੀ ਹਾਲਤ ਵਿੱਚ ਹਮੇਸ਼ਾ ਵਾਸਤੇ ਰਹਿ ਸਕਦੀ ਹੈ। ਗੁਰਬਾਣੀ ਵੀ ਇਹੀ ਉਪਦੇਸ਼ ਕਰਦੀ ਹੈ ਕਿ ਜੋ ਕੇਝ ਵੀ ਤੁਹਾਨੂੰ ਅੱਖਾਂ ਨਾਲ ਦਿਖ ਰਿਹਾਂ ਹੈ ਚਾਹੇ ਉਹ ਪਰਿਵਾਰ ਦੇ ਜੀਅ ਹੋਣ, ਗੱਡੀਆਂ ਮੋਟਰਾਂ, ਜਾਂ ਚੱਲ ਅਚੱਲ ਧਨ, ਮਾਲ ਹੋਵੇ ਉਹ ਸਾਡੇ ਕੋਲੋ ਕਿਸੇ ਵੇਲੇ ਵੀ ਖੁਸ ਸਕਦਾ ਹੈ। ਜਾਂ ਅਸੀ ਉਸ ਨੂੁੰ ਛੱਡ ਕੇ ਚੱਲੇ ਜਾਵਾਂਗੇ।
ਉਪਰੋਕਤ ਹਕੀਕਤ ਨੂੰ ਜਾਣਦਾ ਹੋਇਆ ਵੀ ਮਨੁੱਖ ਇਨਾਂ ਨਾਸ਼ਵਾਨ ਸੰਸਾਰੀ ਵਸਤਾਂ ਦੀ ਪ੍ਰਾਪਤੀ ਵਾਸਤੇ ਇੱਕ ਸੱਚੇ ਦਾਤੇ ਨੂੰ ਛੱਡ ਕੇ ਅਨੇਕ ਪ੍ਰਕਾਰ ਦੀ ਕਰਮ-ਕਾਂਡੀ ਪੂਜਾ, ਪਸ਼ੂ, ਪੰਛੀਆਂ ਤੱਕ ਦੀ ਬਲੀ ਦੇਣ ਵਾਸਤੇ ਕਿਸੇ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦਾ ਹੈ, । ਸਾਡੇ ਕੁੱਝ ਟੀ. ਵੀ. ਚੈਨਲ ਵੀ ਇਸ ਅਗਿਆਨਤਾ ਦਾ ਹੀ ਪ੍ਰਚਾਰ ਕਰਦੇ ਹਨ। ਕੋਈ ਕਹਿੰਦਾ ਸ਼ਨੀ ਤੋਂ ਬਚਣ ਲਈ ਸਾਡੇ ਕੋਲ ਆਉ, ਕੋਈ ਪੱਥਰਾਂ, ਅਤੇ ਨਗਾਂ ਬਾਰੇ ਰੋਲਾ ਪਾ ਰਿਹਾਂ ਹੈ। ਕੋਈ ਲੋਕਾਂ ਦਾ ਭਵਿੱਖ ਦੱਸ ਕੇ ਪੈਸੇ ਕਮਾ ਰਿਹਾ ਹੈ। ਪਰ ਆਪਣਾ ਭਵਿੱਖ ਕੀ ਹੈ ਇਹ ਪਤਾ ਹੀ ਨਹੀ ਹੁੰਦਾ। ਅਨੇਕ ਪ੍ਰਕਾਰ ਦੀ ਅਗਿਆਨਤਾ ਸਾਡੇ ਦੇਸ਼ ਦੇ ਲੋਕ ਮਹਿੰਗੇ ਭਾਅ ਤੇ ਖਰੀਦਦੇ ਹਨ। ਜੇ ਇਨਾਂ ਤਬੀਤਾਂ, ਨਗਾਂ ਜਾਂ ਸ਼ਨੀ ਦੇ ਕਵਚਾਂ ਨਾਲ ਸਭ ਕੁੱਝ ਮਿਲਦਾ ਹੁੰਦਾ ਤਾਂ ਸਾਡਾ ਦੇਸ਼ ਗਰੀਬ ਮੁਲਕਾਂ ਵਿੱਚ ਨਾ ਗਿਣਿਆ ਜਾਂਦਾ ਅਤੇ ਨਾ ਹੀ ਇੱਥੇ ਇੰਨੀ ਬੇਇਮਾਨੀ, ਬੇਇਨਸਾਫੀ, ਝੂਠ, ਧੋਖਾਂ ਹੁੰਦਾ। ਇਹ ਸਭ ਇੱਕ ਸਦੀਵੀ ਸੱਚ, ਸੱਚੇ ਰਚਣਹਾਰ ਨੂੰ ਨਾ ਮੰਨਣ, ਨਾ ਜਾਣਨ ਕਾਰਨ ਹੀ ਹੋ ਰਿਹਾਂ ਹੈ।
ਉਸ ਰਚਨਹਾਰ ਦੀ ਸਹੀ ਜਾਣਕਾਰੀ ਦਾ ਗਿਆਨ ਲੋਕਾਈ ਨਾਲ ਸਾਂਝਾ ਕਰਨ ਵਾਸਤੇ ਗੁਰੂ ਨਾਨਕ ਨੇ ਭਾਰਤ ਦੇ ਹਰ ਕੋਨੇ ਵਿੱਚ ਜਾ ਕੇ ਲੋਕਾਂ ਵਿੱਚ, ਰਚਨਹਾਰ ਬਾਰੇ ਆਪਣਾ ਵਿਗਿਆਨਿਕ ਮਤ ਵੀਚਾਰਿਆ। ਬਾਬੇ ਦੇ ਪ੍ਰਚਾਰ ਦਾ ਢੰਗ ਐਸਾ ਸੀ, ਜਿਸ ਨਾਲ ਕਿਸੇ ਦਾ ਨਾਂ ਤਾਂ ਕੋਈ ਸਮਾਂ ਖਰਾਬ ਹੁੰਦਾ ਸੀ ਤੇ ਨਾਂ ਹੀ ਕੋਈ ਪੈਸਾ ਖਰਚ ਹੁੰਦਾ ਸੀ। ਬਾਬੇ ਨਾਨਕ ਨੇ ਤੀਰਥਾਂ ਤੇ ਜਾ ਕੇ ਜਿਥੇ ਲੋਕ ਆਪ ਹੀ ਇਕੱਠੇ ਹੁੰਦੇ ਸੀ। ਉਹਨਾਂ ਧਾਰਮਿਕ ਪੁਰਬਾਂ ਤੇ ਜਾਂ ਕੇ ਲੋਕਾਂ ਨੂੰ ਭਰਮ-ਜਾਲ ਵਿੱਚੋ ਕੱਢਣ ਦੀ ਕੋਸ਼ਿਸ਼ ਕੀਤੀ। ਅੱਜ ਅਸੀ ਧਾਰਮਿਕ ਸਮਾਗਮਾਂ ਨੂੰ ਵਪਾਰਿਕ ਬਣਾ ਕੇ ਲੱਖਾਂ ਰੁਪਏ ਖਰਚ ਕਰਦੇ ਹਾਂ, ਨਾਲ ਹੀ ਕਿਰਤੀਆਂ ਨੂੰ ਕੰਮ ਕਰਣ ਤੋਂ ਵਾਂਝੇ ਰੱਖਦੇ ਹਾਂ ਬਾਬੇ ਨਾਨਕ ਦੇ ਵਕਤ ਵੀ ਬਹੁਤ ਵਧੀਆ ਸ਼ਾਮਿਆਨੇ ਹੁੰਦੇ ਸਨ, ਪਰ ਗੁਰੂ ਸਾਹਿਬ ਲੋਕਾਂ ਨੂੰ ਘੱਟ ਤੋਂ ਘੱਟ ਖੇਚਲ ਦੇਦੇ ਸਨ।
ਬੜੇ ਦੁੱਖ ਨਾਲ ਲਿਖ ਰਹੇ ਹਾਂ ਕਿ ਅੱਜ 99% ਪ੍ਰਚਾਰ ਤੱਤ ਗਿਆਨ, ਸਦੀਵੀ ਸੱਚ ਨੂੰ ਲਾਂਭੇ ਰੱਖ ਕੇ ਕੇਵਲ ਭਰਮਾਂ ਦੇ ਸੰਗਲਾਂ ਨੂੰ ਮਜਬੂਤ ਕਰਨ ਵਾਲਾ ਹੀ ਹੋ ਰਿਹਾਂ ਹੈ। ਇਸ ਪਾਸੇ ਗੁਰੂ ਨਾਨਕ ਦੇ ਸਿਖ ਸ਼ਾਇਦ ਦੂਜਿਆ ਨਾਲੋਂ ਬਹੁਤ ਅੱਗੇ ਚੱਲ ਰਹੇ ਹਨ। ਕਿਉਂਕਿ ਅੱਜ ਸਚੇ ਨਾਮ ਦਾ, ਸੱਚੇ ਰਚਨਹਾਰ ਦਾ, ਪ੍ਰਚਾਰ ਉਹ ਲੋਕ ਕਰ ਰਹੇ ਹਨ ਜੋ ਆਪ ਨਿਰਭਉ ਅਤੇ ਨਿਰਵੈਰ ਨਹੀ ਹੋ ਸਕੇ, ਨਿਰਭਉ, ਕੇਵਲ ਇੱਕ ਸਚੁ, ਸਦੀਵੀ, ਪ੍ਰਮਾਤਮਾ, ਦੀ ਹਸਤੀ ਦਾ ਗਿਆਨ ਅਤੇ ਉਸ ਗਿਆਨ ਵਾਲਾ ਜੀਵਨ ਜੀਅ ਕੇ ਹੀ ਜਾਣਿਆ ਜਾ ਸਕਦਾ ਹੈ।
ਅੱਜ ਸਚੇ ਨਾਮ ਦਾ ਪ੍ਰਚਾਰ ਕਰਨ ਵਾਲਿਆ ਨੁੰ ਸੱਚ ਤੇ ਭਰੋਸਾ ਨਹੀ। ਬਹੁ ਗਿਣਤੀ ਵਿੱਚ ਇਹ ਲੋਕ ਪ੍ਰਮਾਤਮਾ ਦਾ ਭਰੋਸਾ ਛੱਡ ਕੇ ਸਰਕਾਰਾਂ ਦੀ ਰਖਵਾਲੀ ਲੈ ਕੇ ਜਿਉਂਦੇ ਹਨ, ਇਸ ਵਾਸਤੇ ਜੋ ਖੁਦ ਡਰ ਵਿੱਚ ਹੈ ਉਹ ਦੂਜੇ ਨੁੰ ਭੈਅ ਰਹਿਤ ਨਹੀ ਕਰ ਸਕਦਾ।
ਗੁਰੂ ਨਾਨਕ ਜੀ ਨੇ ਕਿਹਾਂ ਸੀ ਕਿ ਤੇਰੇ ਅੰਦਰਿ ਹਰਿ ਹੈ ਹਰਿ ਦਾ ਮਤਲਬ ਸੀ ਕਿ ਸਾਰੀ ਅਗਿਆਨਤਾ ਅਤੇ ਦੋਸ਼ਾ ਨੂੰ ਹਰਨ ਵਾਲਾ, ਹਾਜਰ ਨਾਜਰ ਹੈ। ਉਸ ਨੂੰ ਕੁਦਰਤ ਵਿਚੋ ਦੇਖੋ, ਜਿਵੇਂ ਇੱਕ ਅੰਡੇ ਨੂੰ ਦੇਖੋ, ਅੰਡਾ, ਅੰਡੇ ਦੇਣ ਵਾਲੀ ਮਾਂ ਤੋਂ ਦੂਰ ਰਹਿ ਕੇ ਵੀ, ਅੰਡੇ ਵਿੱਚ ਚੂਚੇ ਦਾ ਨਿਰਮਾਣ ਹੁੰਦਾ ਹੈ ਉਸ ਚੂਚੇ ਦੇ ਖੰਭ ਹੱਡ, ਰਕਤ, ਅੱਖਾਂ ਇਤਆਦਿ, ਪੂਰਾ ਚੂਚਾ, ਬੰਦ ਅੰਡੇ ਵਿੱਚੋਂ ਕੁਦਰਤ ਦੀ ਉਹ ਸ਼ਕਤੀ, ਕਿਵੇ ਤਿਆਰ ਕਰਦੀ ਹੈ ਜੋ ਸਾਰਿਆ ਵਿਚੱ ਸਮਾਈ ਹੈ। ਜੇ ਇਸ ਪ੍ਰਕਾਰ ਦੇ ਕਰਿਸ਼ਮਿਆ ਨੂੰ ਵੀਚਾਰੀਏ ਤਾਂ ਮਨੁੱਖ ਦੇ ਅੰਦਰ ਦਾ ਹਰਿ ਜਾਗੇਗਾ। ਜੋ ਇਸ ਨੁੰ ਭਰਮਾਂ ਦੇ ਸੰਗਲਾਂ ਤੋਂ ਅਜ਼ਾਦ ਕਰਵਾ ਕੇ ਅੰਦਰਿ ਦੇ ਰਸ ਨੂੰ ਮਾਣਨ ਦੇ ਯੋਗ ਬਣਾ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਅੰਕ 23 ਤੇ ਫੁਰਮਾਉਂਦੇ ਹਨ ਕਿ ਜਦੋਂ ਮਨੁੱਖ ਦਾ ਕੀਤਾ ਹੋਇਆ ਜਪੁ, ਤਪੁ, ਸੰਜਮ ਇਸ ਦੀ ਰਖਵਾਲੀ ਕਰੇ ਤਾਂ, ਇਸ ਮਨੁਖ ਦੇ ਅੰਦਰੋ ਸ਼ਹਿਦ ਜਿਹਾ ਮਿਠਾ ਅਨੁਭਵੀ ਰਸ ਪੈਦਾ ਹੁੰਦਾ ਹੈ। ਇਜੇਹੀ ਰਖਵਾਲੀ ਪੜੀ ਹੋਈ ਬਾਣੀ ਦੇ ਭਾਵ ਤੇ ਭਰੋਸੇਵਾਲਾ ਜੀਵਨ ਜੀਕੇ ਸਮਝ ਆਉਂਦੀ ਹੈ।
ਭਰਮਾਂ ਵਿੱਚ ਰਹਿ ਕੇ ਭੇਦ, ਵਿਤਕਰਾਂ ਅਤੇ ਡਰ ਕਦੇ ਛੁਟਦੇ ਨਹੀ ਇਸ ਕਾਰਣ ਜੀਵ ਜਨਮ ਮਰਣ ਦੇ ਗੇੜ ਤੋਂ ਮੁਕਤ ਨਹੀ ਹੋ ਸਕਦੇ ਅੰਕ 1127 ਮ: ੧ ਭਰਮੁ ਭੇਦੁ ਭਉ ਕਬਹੁ ਨ ਛੁਟਸਿ ਆਵਤ ਜਾਤ ਨਾ ਜਾਣੀ॥
ਭਰਮਾ ਵਿੱਚ ਰਹਿ ਕੇ ਸੁਖੀ, ਖੁਸ਼ੀ ਵਾਲਾ ਜੀਵਨ ਵੀ ਨਹੀ ਜੀਅ ਸਕਦੇ। ਅੰਕ 686 ਮ: ੧ ਭਰਮਤ ਡੋਲਤ ਭਏ ਉਦਾਸਾ…
ਥਿਤਾਂ, ਵਾਰਾਂ ਦਾ ਭਰਮ ਜਾਲ ਗੁਰਦੁਆਰਿਆ ਅੰਦਰਿ ਬਹੁਤ ਵਧ ਰਿਹਾ ਹੈ, ਗੁਰੂ ਗ੍ਰੰਥ ਜੀਆਂ ਅੰਦਰਿ ਅੰਕ 343 ਅੰਕ 296 ਅਤੇ 839 ਤੋਂ 843 ਤੱਕ ਬਹੁਤ ਹੀ ਚੰਗੀ ਪ੍ਰਕਾਰ ਸਮਝਾ ਕੇ 843 ਅੰਕ ਤੇ ਫੁਰਮਾਉਂਦੇ ਹਨ “ਸਤਿਗੁਰ ਬਾਝਹੁ ਅੰਧੁ ਗੁਬਾਰੁ॥ ਥਿਤੀ ਵਾਰ ਸੇਵਹਿ ਮੁਗਧ ਗਵਾਰ॥” ਅੱਜ ਵੀ ਅਸੀ ਜੇ ਗੁਰਦੁਆਰਿਆ ਵਿੱਚੋਂ ਥਿਤਾਂ ਵਾਰਾਂ, ਦਸਵੀਂ, ਮੱਸਿਆ, ਇਤਿਆਦਿ ਦੇ ਪ੍ਰਚਾਰ ਨੂੰ ਗੁਰਬਾਣੀ ਮੁਤਾਬਕ ਪ੍ਰਚਾਰੀਏ ਤਾਂ ਬਹੁਤ ਹੀ ਉਪਕਾਰ ਹੋਵੇਗਾ ਇਹ ਇੱਕ ਬੜਾ ਵੱਡਾ ਅਤੇ ਪਹਿਲਾ ਕਦਮ ਹੈ ਜੋ ਭਰਮਾਂ ਦੇ ਸੰਗਲ ਨੂੰ ਤੋੜੇਗਾ ਇਸ ਪ੍ਰਕਾਰ ਅਸੀ ਭਰਮ ਦਾ ਸੰਗਲ ਤੋੜ ਕੇ ਹਰਿ, ਹਰਿ ਰਸ ਵਾਲੇ ਹੋ ਕੇ ਬਾਬੇ ਦੇ ਬਚਨਾਂ ਨੂੰ ਜੀਵਨ ਵਿੱਚ ਕਮਾਣ ਵਾਲੇ ਗੁਰਸਿੱਖ ਅਖਵਾਵਾਂਗੇ। ਜਿਨਾਂ ਬਾਰੇ ਅੰਕ 593 ਤੇ ਲਿਖਿਆ ਹੈ “ਤਿਸੁ ਗੁਰਸਿੱਖ ਕਉ ਹਉ ਸਦਾ ਨਮਸਕਾਰੀ, ਜੋ ਗੁਰ ਕੇ ਭਾਣੇ ਗੁਰਸਿੱਖ ਚਲਿਆ”॥
ਗੁਰਬਖਸ਼ ਸਿੰਘ
9417231762


(16/11/10)
ਸੰਤ ਸਿੰਘ ਬਰਲਿੰਗਟਨ

ਸ: ਸਰਵਜੀਤ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥

ਵੀਰ ਜੀ ਮੈਂ ਤਾਂ ਜੋ ਰਾਗਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਸਦੀ ਗਲ ਕੀਤੀ ਸੀ ਪਰ ਤੁਸੀਂ ਬਾਹਰ ਤੋਂ ਹਵਾਲਾ ਦਿਤਾ ਹੈ। ਜੋ ਤਰਜਮੇ ਦੀ ਗਲ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚਲੀ ਰਾਗਮਾਲਾ ਦੀ ਗਲ ਹੈ ਉਸ ਵਿੱਚ ਕੋਈ ਲੁਚਪੁਣਾ ਨਹੀਂ। ਪਰ ਅਖੰਡਕੀਰਤਨੀ ਜਥੇ ਦੇ ਸਿੰਘਾਂ ਨੇ ਤੁਹਾਡੇ ਮੁਤਾਬਕ ਬਾਹਰਲੀ ਰਚਨਾ ਨਾਲ ਸਬੰਧ ਜੋੜ ਕੇ ਆਮ ਅਮ੍ਰਿਤਧਾਰੀ ਸਿੰਘਾਂ ਦਾ ਭਾਂਡਾ ਤਿਆਗ ਦਿਤਾ ਤੇ ਅਛੂਤ ਸਮਝਣ ਲਗ ਪਏ ਕਿ ਇਸ ਰਚਨਾ ਦਾ ਸਬੰਧ ਕਿਸੇ ਹੋਰ ਰਚਨਾ ਨਾਲ ਹੈ ਜਿਸ ਵਿੱਚ ਕਾਮ ਸ਼ਬਦ ਵਰਤਿਆ ਗਿਆ ਹੈ। ਪਰ ਤਸਵੀਰ ਦਾ ਦੂਜਾ ਪਾਸਾ ਵੇਖੋ ਜਦ ਟਰਾਂਟੋ ਦੇ ਸੁਰਸਾਗਰ ਦੇ ਰੈਡੀਓ ਅਤੇ ਟੀਵੀ ਤੇ ਭਾਈ ਗੁਰਚਰਨ ਸਿੰਘ ਜਿਉਣਵਾਲਾ ਨਾਲ ਤ੍ਰਿਆ ਚਰਿਤਰ ਦੇ ਹਮਾਇਤੀ ਸਿੰਘਾਂ ਦੀ ਬਹਿਸ ਦੇ ਅਖੀਰ ਵਿੱਚ ਜਦ ਭਾਈ ਜਿਉਣਵਾਲਾ ਨੇ ਚਰਿਤਰ 402 ਦਾ ਹਵਾਲਾ ਦੇ ਕੇ ਗੰਦ ਕਹਿ ਦਿਤਾ ਤਾਂ ਸਿੰਘਾਂ ਨੇ ਪਿਟਣਾ ਸ਼ੁਰੂ ਕਰ ਦਿਤਾ ਕਿ ਇਹ ਲਫਜ ਵਾਪਸ ਲਵੋ ਤੁਸੀ ਦਸਮ ਪਾਤਸ਼ਾਹ ਦੀ ਪਵਿਤਰ ਬਾਣੀ ਨੂੰ ਗੰਦਾ ਕਿਵੇਂ ਕਹਿ ਸਕਦੇ ਹੋ। ਇੱਕ ਪਾਸੇ ਰਾਗਮਾਲਾ ਵਾਲੇ ਭੋਗ ਦਾ ਲਿਆ ਪ੍ਰਸ਼ਾਦ ਕੂੜੇ ਵਿੱਚ ਸੁਟ ਦੇਣਾ ਦੂਜੇ ਪਾਸੇ ਤ੍ਰਿਆ ਚਰਿਤਰ ਦੀਆਂ ਰੈਣ-ਸਭਾਈਆਂ (ਜਗਰਾਤੇ) ਕਰੀ ਜਾਣੇ।
ਵੀਰ ਜੀ ਜੇ ਰਾਗਮਾਲਾ ਕਲ੍ਹ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਢ ਵੀ ਦਿਤੀ ਜਾਵੇ ਮੇਰੀ ਸਿਹਤ ਤੇ ਕੋਈ ਅਸਰ ਨਹੀ। ਜੇ ਕਿਸੇ ਨੇ ਚਲਾਕੀ ਨਾਲ ਵਿੱਚ ਪਾ ਦਿਤੀ ਹੈ ਉਸਨੂੰ ਕੀ ਫਾਇਦਾ ਹੋਇਆ ਇਹ ਵੀ ਸਮਝ ਤੋਂ ਬਾਹਰ ਹੈ। ਜੇ ਪੜ੍ਹ ਵੀ ਲਵਾਂਗੇ, ਕੀ ਗੁਰਬਾਣੀ ਤੋਂ ਬਿਨਾਂ ਅਸੀਂ ਹੋਰ ਕੁੱਝ ਨਹੀਂ ਪੜਦੇ। ਨਾਮ ਜਪਣ ਵਾਲੇ ਗੁਰਮੁਖਾਂ ਨੇ ਗੁਰਬਾਣੀ ਤੋਂ ਬਾਹਰ ਗੰਦਾ ਸਾਹਿਤ ਪੜਿਆ ਤਾਂ ਹੀ ਇਹ ਲਿੰਕ ਬਣਿਆ। ਜੋ ਬੰਦਾ ਅਖਬਾਰ ਪੜ੍ਹ ਲੈਂਦਾ ਹੈ ਜਿਸ ਵਿੱਚ ਦਸਣ ਦੀ ਲੋੜ ਨਹੀ ਕੀ ਕੁੱਝ ਹੁੰਦਾ ਹੈ ਫਿਰ ਇਹ ਵੀ ਪੜ੍ਹ ਲਊ ਤਾਂ ਕੀ ਹੈ। ਜੇ ਇਸ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਿਟੇ ਗਏ ਤਾਂ ਸਾਡੀ ਸੋਚ ਡੇਰੇ ਵਾਲੇ ਸਾਧਾਂ ਤੋਂ ਉਚੀ ਨਹੀਂ। ਇਸ ਦਾ ਵਧੀਆ ਹਲ ਪੰਥ ਨੇ ਕਰ ਦਿਤਾ ਸੀ ਕਿ ਇਸ ਨੂੰ ਨਾ ਪੜਿਆ ਜਾਵੇ। ਮੇਰਾ ਤੁਹਾਡੀ ਚਿਠੀ ਦਾ ਜਵਾਬ ਦੇਣ ਦਾ ਕੋਈ ਇਰਾਦਾ ਨਹੀਂ ਸੀ ਜੇ ਤੁਸੀਂ ਇਹ ਨਾਂ ਲਿਖਦੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜੀ ਤਰਜਮਾ ਵੀ ਸ਼ਰਮਸਾਰ ਕਰਦਾ ਹੈ। ਕ੍ਰਿਪਾ ਕਰਕੇ ਦਸੋ ਕਿ ਕਿਸ ਪੰਨੇ ਤੇ ਕਿਸੇ ਨਸ਼ਿਆਂ ਨਾਲ ਗੜੁਚ ਮਰਦ ਤੇ ਔਰਤ ਕੋਕਸ਼ਾਸਤਰ ਮੁਤਾਬਕ ਸੰਭੋਗ ਕਰਨ ਦੇ ਵਖਰੇ ਵਖਰੇ ਆਸਣ ਵਰਤ ਰਹੇ ਹੋਣ ਅਤੇ ਇਸਦਾ “ਅੱਖੀਂ ਡਿਠਾ ਹਾਲ” ਦਰਜ ਹੋਵੇ ਜਿਵੇਂ ਕਿ ਚਰਿਤਰ 402 ਵਿੱਚ ਹੈ।
ਵੀਰ ਜੀ ਮੈਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪੰਨੇ ਤੇ ਹੀ ਹਾਂ। ਜੇ ਇਹ ਇੱਕ ਪੰਨਾ ਹੀ ਅੰਦਰ ਵਸ ਜਾਵੇ ਤਾਂ ਮੈਂ ਸਮਝਦਾ ਹਾਂ ਕਿ ਪਾਰ ਉਤਾਰਾ ਹੋ ਜਾਵੇ 1430 ਪੰਨੇ ਤਕ ਮੇਰੇ ਕੋਲੋਂ ਇਸ ਜਿੰਦਗੀ ਵਿੱਚ ਪਹੁਚਣ ਦੀ ਕੋਈ ਉਮੀਦ ਨਹੀ। ਬਹੁਤੀ ਗਈ ਤੇ ਥੋੜੀ ਰਹੀ।
ਭੁਲਾਂ ਚੁਕਾਂ ਦੀ ਖਿਮਾਂ
ਸੰਤ ਸਿੰਘ ਬਰਲਿੰਗਟਨ


(16/11/10)
ਨਿਰਮਲ ਸਿੰਘ ਕੰਧਾਲਵੀ

ਅੰਨ੍ਹੇ ਮਲਾਹ
ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਨੇੜੇ ਆ ਰਿਹਾ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਚੇਚੀ ਮੀਟਿੰਗ ਰੱਖੀ ਗਈ ਸੀ ਤਾਂ ਕਿ ਗੁਰਪੁਰਬ ਦੇ ਸਬੰਧ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਵਿਚਾਰਾਂ ਕੀਤੀਆਂ ਜਾ ਸਕਣ।
ਨਵੀਂ ਕਮੇਟੀ ਬਣੀ ਨੂੰ ਅਜੇ ਕੁੱਝ ਮਹੀਨੇ ਹੀ ਹੋਏ ਸਨ। ਮੁਹਿੰਦਰ ਸਿੰਘ ਉਂਜ ਤਾਂ ਕਈ ਸਾਲਾਂ ਤੋਂ ਗੁਰਦੁਆਰੇ ਵਿੱਚ ਸੇਵਾ ਕਰਦਾ ਆ ਰਿਹਾ ਸੀ ਪਰ ਪ੍ਰਬੰਧਕ ਕਮੇਟੀ ਦਾ ਕਦੇ ਮੈਂਬਰ ਨਹੀਂ ਸੀ ਬਣਿਆ, ਪਰ ਇਸ ਵਾਰੀ ਕੁੱਝ ਸੱਜਣਾਂ ਮਿੱਤਰਾਂ ਦੇ ਜ਼ੋਰ ਪਾਉਣ `ਤੇ ਉਸ ਨੇ ਵੀ ਫਾਰਮ ਭਰ ਦਿਤਾ ਸੀ ਤੇ ਉਹ ਵੀ ਕਮੇਟੀ ਮੈਂਬਰ ਚੁਣਿਆ ਗਿਆ ਸੀ।
ਉਹ ਕਈ ਸਾਲਾਂ ਤੋਂ, ਵਿਸ਼ੇਸ਼ ਕਰ ਕੇ 84 ਦੇ ਘੱਲੂਘਾਰੇ ਤੋਂ ਬਾਅਦ, ਨੋਟ ਕਰਦਾ ਆ ਰਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ `ਤੇ ਨੌਜੁਆਨ ਬੱਚੇ ਬੱਚੀਆਂ ਬਹੁਤ ਹੁੰਮ-ਹੁੰਮਾ ਕੇ ਗੁਰਦੁਆਰੇ ਆਉਂਦੇ ਸਨ। ਸਟੇਜ ਤੋਂ ਕਥਾ ਕੀਰਤਨ ਦਾ ਪ੍ਰੋਗਰਾਮ ਦਿੱਤਾ ਜਾਂਦਾ ਪਰ ਬੱਚੇ ਉੱਥੇ ਨਾ ਬਹਿੰਦੇ ਕਿਉਂਕਿ ਜੋ ਭਾਸ਼ਾ ਸਟੇਜ ਤੋਂ ਬੋਲੀ ਜਾ ਰਹੀ ਹੁੰਦੀ, ਉਹ ਉਹਨਾਂ ਦੇ ਸਮਝ ਵਿੱਚ ਨਾ ਪੈਂਦੀ। ਉਹ ਮੱਥਾ ਟੇਕ ਕੇ ਬਾਹਰ ਕਾਰ ਪਾਰਕ ਵਿੱਚ ਚਲੇ ਜਾਂਦੇ ਤੇ ਦੋਸਤਾਂ ਮਿੱਤਰਾਂ ਨਾਲ ਗੱਪ-ਸ਼ੱਪ ਮਾਰਦੇ ਤੇ ਆਤਿਸ਼ਬਾਜ਼ੀ ਚੱਲਣ ਦੀ ਉਡੀਕ ਕਰਨ ਲਗਦੇ।
ਮੁਹਿੰਦਰ ਸਿੰਘ ਇਸ ਵਾਰੀ ਗੁਰਪੁਰਬ `ਤੇ ਇਹਨਾਂ ਬੱਚਿਆਂ ਲਈ ਕੁੱਝ ਉਚੇਚਾ ਕਰਨਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਕਿਸੇ ਚੰਗੇ ਪੜ੍ਹੇ ਲਿਖ਼ੇ ਗੁਰਸਿੱਖ ਬੁਲਾਰੇ ਨੂੰ ਸੱਦਿਆ ਜਾਵੇ ਜੋ ਅੰਗਰੇਜ਼ੀ ਵਿੱਚ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਿਲਾਸਫ਼ੀ ਬਾਰੇ ਦੱਸੇ ਤਾਂ ਕਿ ਬੱਚਿਆਂ ਦਾ ਵੀ ਗੁਰਦੁਆਰੇ ਆਉਣਾ ਸਫ਼ਲ ਹੋਵੇ। ਉਸਨੇ ਕਮੇਟੀ ਦੇ ਦੋ ਕੁ ਮੈਂਬਰਾਂ ਨਾਲ ਵੀ ਗੱਲ ਕਰ ਲਈ ਸੀ ਜਿਨ੍ਹਾਂ ਨੇ ਮੀਟਿੰਗ ਵਿੱਚ ਉਸ ਦੀ ਗੱਲ ਦੀ ਪ੍ਰੋੜ੍ਹਤਾ ਕਰਨ ਦਾ ਵਾਅਦਾ ਕੀਤਾ।
ਪ੍ਰੋਗਰਾਮਾਂ `ਤੇ ਵਿਚਾਰ ਕਰਦਿਆਂ ਜਦ ਏਜੰਡੇ ਵਿੱਚ ਰਾਗੀ ਜਥੇ ਅਤੇ ਪ੍ਰਚਾਰਕਾਂ ਦੀ ਗੱਲ ਆਈ ਤਾਂ ਮੁਹਿੰਦਰ ਸਿੰਘ ਨੇ ਪ੍ਰਧਾਨ ਤੋਂ ਸਮਾਂ ਲੈ ਕੇ ਚੰਗੀ ਤਰ੍ਹਾਂ ਭੂਮਿਕਾ ਬੰਨ੍ਹ ਕੇ ਆਪਣੀ ਗੱਲ ਬਿਆਨ ਕੀਤੀ ਤੇ ਉਸ ਨੇ ਇਹ ਵੀ ਸੁਝਾਉ ਦਿਤਾ ਕਿ ਜੇ ਗੁਰਦੁਆਰਾ ਸਾਹਿਬ ਵਲੋਂ ਅਜਿਹੇ ਬੁਲਾਰੇ ਨੂੰ ਕੁੱਝ ਮਾਇਆ ਵੀ ਦੇਣੀ ਪਵੇ ਤਾਂ ਦਿੱਤੀ ਜਾਣੀ ਚਾਹੀਦੀ ਹੈ। ਮੁਹਿੰਦਰ ਸਿੰਘ ਨੇ ਅਜਿਹੇ ਕਿਸੇ ਬੁਲਾਰੇ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਲਈ।
ਗੱਲ ਅਜੇ ਉਹਦੇ ਮੂੰਹ ਵਿੱਚ ਹੀ ਸੀ ਕਿ ਉਸ ਦੇ ਸਾਹਮਣੇ ਬੈਠਾ ਇੱਕ ਕਮੇਟੀ ਮੈਂਬਰ, ਜਿਸ ਦੇ ਸਾਰੇ ਕੋੜਮੇ ਨੇ ਹੀ ਕਈ ਸਾਲਾਂ ਤੋਂ ਗੁਰਦੁਆਰੇ ਉੱਪਰ ਕਬਜ਼ਾ ਕੀਤਾ ਹੋਇਆ ਸੀ, ਇਉਂ ਟੱਪਿਆ ਜਿਵੇਂ ਉਹਦਾ ਹੱਥ ਬਿਜਲੀ ਦੀ ਨੰਗੀ ਤਾਰ ਨੂੰ ਲੱਗ ਗਿਆ ਹੋਵੇ ਤੇ ਉਹ ਮਹਿੰਦਰ ਸਿੰਘ ਨੂੰ ਘੂਰਦਾ ਹੋਇਆ ਬੋਲਿਆ, “ਮਿੰਧਰ ਸਿਆਂ, ਕਦੇ ਵੀ ਅਕਲ ਦੀ ਗੱਲ ਵੀ ਕਰ ਲਿਆ ਕਰ। ਚਾਰ ਜਮਾਤਾਂ ਪੜ੍ਹ ਕੇ ਤੈਂ ਖੂਹ `ਚ ਪਾ ‘ਤੀਆਂ। ਬਥੇਰੀਆਂ ਗਰੇਜੀਆਂ ਸਾਡੇ ਨਿਆਣੇ ਸਿੱਖਦੇ ਆ ਸਕੂਲਾਂ `ਚ। ਨਿਆਣਿਆਂ ਨੇ ਪਟਾਕੇ ਚਲਦੇ ਦੇਖਣ ਆਉਣਾ, ਤੇਰੀਆਂ ਗਰੇਜੀਆਂ ਸੁਣਨ ਨਈਂ ਆਉਣਾ।
ਮੈਂ ਨਈਂ ਏਸ ਗੱਲ ਦੇ ਹੱਕ `ਚ। ਮੈਂ ਤਾਂ ਕਹੂੰਗਾ ਪਈ ਜਿਹੜੇ ਪੈਸੇ ਕਿਸੇ ਗਰੇਜੀ ਬੋਲਣ ਵਾਲੇ ਨੂੰ ਦੇਣੇ ਆਂ, ਉਹਨਾਂ ਪੈਸਿਆਂ ਦੇ ਪਟਾਕੇ ਹੋਰ ਲਿਆਉ।
ਪ੍ਰਧਾਨ ਸਾਬ੍ਹ, ਪਿਛਲੇ ਸਾਲ ਆਪਾਂ ਪੰਜ ਸੌ ਦੇ ਲਿਆਂਦੇ ਸੀ ਐਤਕੀਂ ਛੇ ਸੌ ਦੇ ਲਿਆਉ। ਨਿਆਣਿਆਂ ਨੂੰ ਖ਼ੁਸ਼ ਕਰ ਦਿਉ ਇੱਕ ਵਾਰੀ”।
ਮੁਹਿੰਦਰ ਸਿੰਘ ਨੇ ਆਲੇ ਦੁਆਲੇ ਨਿਗਾਹ ਮਾਰੀ ਕੋਈ ਵੀ ਉਹਦੇ ਹੱਕ ਵਿੱਚ ਨਹੀਂ ਸੀ ਬੋਲ ਰਿਹਾ। ਜਿਹੜੇ ਦੋ ਮੈਂਬਰ ਬਾਹਰ ਉਹਦੇ ਨਾਲ ਸਹਿਮਤੀ ਪ੍ਰਗਟ ਕਰ ਕੇ ਆਏ ਸਨ, ਉਹ ਵੀ ਹੁਣ ਨੀਵੀਆਂ ਪਾਈ ਬੈਠੇ ਸਨ।
ਪਟਾਕਿਆਂ ਦਾ ਬਜਟ ਪੰਜ ਸੌ ਦੀ ਬਜਾਇ ਛੇ ਸੌ ਦਾ ਪਾਸ ਹੋ ਗਿਆ ਸੀ।

ਨਿਰਮਲ ਸਿੰਘ ਕੰਧਾਲਵੀ


(16/11/10)
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ

ਜਸਵੀਰ ਸਿੰਘ ਜੀ ਕੈਲਗੀਰੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ
ਜਸਵੀਰ ਸਿੰਘ ਜੀ ਕੀ ਤੁਸੀ ਪਛਤਾਵੇ ਦੀਆ ਲਾਂਟਾ ਵਿੱਚੋ ਬਾਹਰ ਆ ਗਏ ਹੋ?
ਜੇ ਤੁਹਾਡੀ ਪਛਤਾਵੇ ਦੀ ਅੱਗ ਠੱਢੀ ਹੋ ਗਈ ਹੈ ਤਾਂ ਸਿੱਖ ਮਾਰਗ ਦੇ ਪਾਠਕਾ ਨੂੰ ਜਰੂਰ ਦੱਸਣਾ? ਸੰਤ ਸਮਾਜ ਤੇ ਡੇਰਾਵਾਦ ਪੰਜਾਬ ਨੂੰ ਘੁਣ ਵਾਂਗ ਖਾ ਗਿਆ, ਨਾਨਕਸਰੀਏ ਗੁਰੂ ਗਰੰਥ ਸਾਹਿਬ ਜੀ ਨੂੰ ਭੋਗ ਲਾਂਓਦੇ ਹਨ ਤੇ ਇਸ਼ਨਾਨ ਕਰਵਾਓਦੇ ਹਨ। ਟਕਸਾਲ ਵਾਲਿਆ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ ਕਿਤਾਬ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਆਪੇ ਬਣੇ ਜੱਜ ਜੀਓ ਤੁਸੀ ਇਸ ਵਾਰੇ ਵੀ ਦੱਸੋ ਤੁਸੀ ਇਹਨਾ ਵਾਰੇ ਕਦੀ ਕੁੱਝ ਨਹੀ ਲਿੱਖਿਆ ਕਿ ਇਹਨਾ ਵਾਰੇ ਤੁਹਾਡੀ ਸਹਿਮਤੀ ਹੈ ਕਿ ਮਿਲੀ ਭੁਗਤ। ਆਪੇ ਬਣੇ ਜੱਜ ਜੀਓ ਤੁਹਾਨੂੰ ਪਹਿਲਾ ਵੀ ਲਿੱਖਿਆ ਸੀ ਕਿ ਅਸੀ ਸੈਮੀਨਾਰ ਕਰਵਾ ਰਹੇ ਹਾਂ ਤੁਹਾਨੂੰ ਪੁੱਛਿਆ ਸੀ ਪਰ ਤੁਸੀ ਉਸ ਦਾ ਜਵਾਬ ਨਹੀ ਦਿੱਤਾ। ਆਪੇ ਬਣੇ ਜੱਜ ਜੀਓ ਤੁਸੀ ਗਿਆਨੀ ਗੁਰਬਚਨ ਸਿੰਘ ਜੀ ਦੀਆ ਲਿੱਖਤਾ ਤੇ ਤਾਂ ਜੱਜ ਲੱਗਣ ਨੂੰ ਤਾਂ ਤਿਆਰ ਹੋ, ਤੁਹਾਨੂੰ ਸੁਰਜੀਤ ਸਿੰਘ ਜੀ ਮਿਸ਼ਨਰੀ ਦੀਆ ਲਿਖਤਾ ਦਾ ਜੱਜ ਬਣਨ ਦਾ ਸ਼ੋਕ ਕਿਉ ਨਹੀ ਉਠਿਆ। ਧੰਨਵਾਦ
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ 585 698 0146


(16/11/10)
ਕਿਰਪਾਲ ਸਿੰਘ ਬਠਿੰਡਾ

ਇੱਕ ਸੋਗ ਮਤਾ ਹੋਰ ਪਾਇਆ ਜਾਵੇ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਇਸ ਦੇ ਸਮੁੱਚੇ ਮੈਂਬਰਾਂ ਦੀ ਜ਼ਮੀਰ ਮਰ ਚੁੱਕੀ ਹੈ
ਇਹ ਮਰੀ ਹੋਈ ਜ਼ਮੀਰ ਦੀ ਹੀ ਨਿਸ਼ਾਨੀ ਹੈ ਕਿ ਸਿੱਖ ਇਤਿਹਾਸ ਵਰਗੀ ਗੁਰੂ ਨਿੰਦਕ ਪੁਸਤਕ ਛਾਪਣ ਵਾਲੇ ਦੋਸ਼ੀਆਂ ਦੀ ਪਛਾਣ `ਤੇ ਪ੍ਰਦਾ ਪਾਉਣ ਦਾ ਕੰਮ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਸ: ਮੱਕੜ ਕਰ ਰਹੇ ਹਨ ਤੇ ਕਿਸੇ ਮੈਂਬਰ ਦੀ ਜ਼ਮੀਰ ਵੀ ਉਸ ਨੂੰ ਆਪਣਾ ਫ਼ਰਜ਼ ਅਦਾ ਕਰਨ ਲਈ ਨਹੀਂ ਪ੍ਰੇਰ ਰਹੀ: ਹਰਦੀਪ ਸਿੰਘ

ਬਠਿੰਡਾ, 16 ਨਵੰਬਰ (ਕਿਰਪਾਲ ਸਿੰਘ): ਇੱਕ ਸੋਗ ਮਤਾ ਹੋਰ ਪਾਇਆ ਜਾਵੇ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਇਸ ਦੇ ਸਮੁੱਚੇ ਮੈਂਬਰਾਂ ਦੀ ਜ਼ਮੀਰ ਮਰ ਚੁੱਕੀ ਹੈ। ਇਹ ਮੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਮੋਹਾਲੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਹਰਦੀਪ ਸਿੰਘ ਨੇ ਅੱਜ ਪ੍ਰਧਾਨ ਦੀ ਚੋਣ ਲਈ ਹੋ ਰਹੇ ਇਜਲਾਸ ਦੌਰਾਨ ਰੱਖ ਕੇ ਸਨਸਨੀ ਫੈਲਾ ਦਿੱਤੀ ਅਤੇ ਪ੍ਰਧਾਨ ਸਮੇਤ ਕਿਸੇ ਮੈਂਬਰ ਨੂੰ ਕੁੱਝ ਸਮਝ ਨਹੀਂ ਆ ਰਿਹਾ ਸੀ ਕਿ ਇਸ ਦਾ ਕੀ ਜਵਾਬ ਦਿੱਤਾ ਜਾਵੇ। ਹੋਇਆ ਇੰਝ ਕਿ ਇਜਲਾਸ ਸ਼ੁਰੂ ਹੁੰਦਿਆਂ ਹੀ ਪਿਛਲੇ ਸਾਲ `ਚ ਮਰ ਚੁੱਕੇ ਅਹਿਮ ਵਿਅਕਤੀਆਂ ਦੀ ਮੌਤ ਦੇ ਸੋਗ ਮਤੇ ਪੇਸ਼ ਕਰਨ ਉਪ੍ਰੰਤ ਹਰਦੀਪ ਸਿੰਘ ਨੇ ਕਿਹਾ ਇੱਕ ਸ਼ੋਕ ਮਤਾ ਹੋਰ ਪੇਸ਼ ਕਰਨ ਤੋਂ ਰਹਿ ਗਿਆ ਹੈ ਉਹ ਵੀ ਸ਼ਾਮਲ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਅਕਾਲ ਪੁਰਖ਼ ਦੇ ਭਾਣੇ ਵਿੱਚ ਮਰ ਚੁੱਕੇ ਕਿਸੇ ਵਿਅਕਤੀ ਦੀ ਮੌਤ ਦਾ ਸੋਗ ਮਤਾ ਤਾਂ ਪਾਸ ਕੀਤੇ ਜਾਣ ਦੀ ਲੋੜ ਹੀ ਨਹੀਂ ਹੈ ਪਰ ਸੋਗ ਕਰਨ ਵਾਲੀ ਜੋ ਅਹਿਮ ਗੱਲ ਹੈ ਉਸ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਸਿੱਖ ਇਤਿਹਾਸ ਹਿੰਦੀ ਵਿੱਚ ਜਿਸ ਢੰਗ ਨਾਲ ਗੁਰੂ ਨਿੰਦਾ ਕੀਤੀ ਗਈ ਹੈ ਇਹ ਕੋਈ ਸਿੱਖ ਵਿਰੋਧੀ ਹੀ ਕਰ ਸਕਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਇਹ ਪੁਸਤਕ ਸਿੱਖ ਹਿੱਤਾਂ ਦੀ ਰਾਖੀ ਕਰਨ ਲਈ ਬਣੀ ਸ਼੍ਰੋਮਣੀ ਕਮੇਟੀ ਵਲੋਂ ਹੀ ਛਪਵਾਈ ਗਈ ਹੈ ਤੇ ਇਸ ਵਿੱਚ ਛਪੀਆਂ ਇਤਰਾਜਯੋਗ ਟਿਪਣੀਆਂ ਜੱਗ ਜ਼ਾਹਿਰ ਹੋਣ ਤੋਂ ਬਾਅਦ ਵੀ ਇਸ ਦੇ ਅਸਲ ਦੋਸ਼ੀ ਦੀ ਭਾਲ ਕਰਨ ਦੇ ਕੰਮ `ਤੇ ਜਾਣਬੁੱਝ ਕੇ ਮਿੱਟੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਇਹ ਗੱਲਾਂ ਸਾਹਮਣੇ ਆਉਣ `ਤੇ ਸ਼੍ਰੋਮਣੀ ਕਮੇਟੀ ਦਾ ਜੋ ਪਹਿਲਾ ਕੰਮ ਬਣਦਾ ਸੀ ਉਹ ਇਹ ਸੀ ਕਿ ਇਸ ਪੁਸਤਕ ਨੂੰ ਗੁਰੂ ਨਿੰਦਕ ਅਤੇ ਸਿੱਖ ਵਿਰੋਧੀ ਐਲਾਨ ਕੇ ਇਹ ਬੱਜਰ ਗਲਤੀ ਕਰਨ ਵਾਲੇ ਵਿਅਕਤੀ ਦੀ ਭਾਲ ਕਰਨ ਲਈ ਮਤਾ ਪਾਸ ਕੀਤਾ ਜਾਂਦਾ ਪਰ ਅਫਸੋਸ ਕਿ ਸਿਰਫ ਇਸ ਪੁਸਤਕ ਨੂੰ ਵਾਪਿਸ ਲੈਣ ਦਾ ਬਹਾਨਾ ਲੈ ਕੇ ਦੋਸ਼ੀਆਂ ਦੀ ਪਛਾਣ ਤੇ ਪ੍ਰਦਾ ਪਾਇਆ ਜਾ ਰਿਹਾ ਹੈ ਤੇ ਪ੍ਰਧਾਨ ਸਮੇਤ ਕਿਸੇ ਮੈਂਬਰ ਦੀ ਜ਼ਮੀਰ ਵੀ ਉਸ ਨੂੰ ਆਪਣਾ ਫ਼ਰਜ਼ ਅਦਾ ਕਰਨ ਲਈ ਨਹੀਂ ਪ੍ਰੇਰ ਰਹੀ ਤਾਂ ਇਹ ਮਰੀ ਹੋਈ ਜ਼ਮੀਰ ਦਾ ਸਬੂਤ ਨਹੀਂ ਤਾਂ ਹੋਰ ਕੀ ਹੈ? ਇਸ ਲਈ ਕਿਸੇ ਵਿਅਕਤੀ ਦੇ ਸਰੀਰਕ ਤੌਰ `ਤੇ ਮਰ ਜਾਣ ਨਾਲੋਂ ਜ਼ਮੀਰ ਮਰ ਜਾਣਾ ਵੱਡੇ ਦੁੱਖ ਦੀ ਗੱਲ ਹੈ ਇਸ ਦਾ ਮਤਾ ਪਾਸ ਕਰਨ ਦੀ ਵੱਧ ਲੋੜ ਹੈ। ਜਦ ਹਰਦੀਪ ਸਿੰਘ ਨੂੰ ਹੋਰ ਬੋਲਣ ਤੋਂ ਰੋਕਿਆ ਗਿਆ ਕਿ ਪਹਿਲਾਂ ਪ੍ਰਧਾਨ ਦੀ ਚੋਣ ਕਰ ਲਈ ਜਾਵੇ ਤਾਂ ਉਨ੍ਹਾਂ ਕਿਹਾ ਕਿ ਚੋਣ ਤਾਂ ਹੋ ਹੀ ਜਾਣੀ ਹੈ, ਇਸ ਲਈ ਸਾਡੇ ਲਈ ਅਹਿਮ ਗੱਲ ਇਹ ਹੈ ਕਿ ਗੁਰੂ ਨਿੰਦਕ ਪੁਸਤਕ ਲਿਖਣ ਤੇ ਛਾਪਣ ਵਾਲਿਆਂ ਦੀ ਸਾਜਿਸ ਨੂੰ ਨੰਗਾ ਕਰਾ ਕੇ ਉਨ੍ਹਾਂ ਨੂੰ ਯੋਗ ਸਜਾ ਦਿੱਤੀ ਦੇਣ ਦਾ ਪ੍ਰਬੰਧ ਕੀਤਾ ਜਾਵੇ। ਜਦ ਉਨ੍ਹਾਂ ਨੂੰ ਹੋਰ ਬੋਲਣ ਅਤੇ ਇਹ ਸੋਗ ਮਤਾ ਪੇਸ਼ ਕਰਨ ਦਾ ਸਮਾਂ ਨਾ ਦਿੱਤਾ ਗਿਆ ਤਾਂ ਉਹ ਰੋਸ ਵਜੋਂ ਵਾਕਆਊਟ ਕਰ ਗਏ। ਦੁੱਖ ਦੀ ਗੱਲ ਇਹ ਹੈ ਕਿ ਬਾਦਲ ਦਲ ਦੇ ਮੈਂਬਰਾਂ ਨੇ ਤਾਂ ਉਸ ਦਾ ਸਾਥ ਕੀ ਦੇਣਾ ਸੀ ਬਾਦਲ ਵਿਰੋਧੀ ਮੈਂਬਰ ਜਿਹੜੇ ਇਸ ਵਿਸ਼ੇ `ਤੇ ਕਈ ਵਾਰ ਵਿਰੋਧ ਜਤਾ ਚੁੱਕੇ ਹਨ ਅਤੇ ਅੱਜ ਵੀ ਸ: ਹਰਦੀਪ ਸਿੰਘ ਦੀਆਂ ਦਲੀਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਸਨ ਉਹ ਵੀ ਵਾਕਆਊਟ ਕਰਕੇ ਸਾਥ ਦੇਣ ਵਿੱਚ ਉਕਾਈ ਖਾ ਗਏ। ਵਾਕਆਊਟ ਕਰਕੇ ਬਾਹਰ ਆਉਣ ਪਿੱਛੋਂ ਇਸ ਪੱਤਰਕਾਰ ਨਾਲ ਫ਼ੋਨ `ਤੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਬੇਸ਼ੱਕ ਪਹਿਲਾਂ ਵੀ ਉਨ੍ਹਾਂ ਇਸ ਪੁਸਤਕ ਬਾਰੇ ਸੁਣਿਆ ਸੀ ਪਰ 15 ਕੁ ਦਿਨ ਹੋਏ ਉਨ੍ਹਾਂ ਨੂੰ ਇਹ ਪੁਸਤਕ ਅਤੇ ਇਸ ਬਾਰੇ ਪੂਰੀ ਜਾਣਕਾਰੀ ਮਿਲੀ ਤੇ ਉਸ ਦੀ ਸ਼ਬਦਾਵਲੀ ਸਬੰਧੀ ਹਿੰਦੀ ਦੇ ਕਈ ਵਿਦਵਾਨਾਂ ਨਾਲ ਵਿਚਾਰ ਵਟਾਂਦਰਾ ਕਰਨ `ਤੇ ਇਹ ਸਮਝ ਵਿੱਚ ਆਇਆ ਕਿ ਇਹ ਸ਼ਬਦਾਵਲੀ ਆਰ ਐੱਸ ਐੱਸ ਦੇ ਵਿਦਵਾਨਾਂ ਦੀ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਦੇ ਕੁੱਝ ਅੰਸ਼ ਮੀਡੀਏ ਵਿੱਚ ਨਸ਼ਰ ਹੋਣ ਤੋਂ ਬਾਅਦ ਜਥੇਦਾਰ ਅਕਾਲ ਤਖ਼ਤ ਨੇ ਆਦੇਸ਼ ਦਿੱਤਾ ਸੀ ਕਿ ਤਿੰਨ ਦਿਨਾਂ ਦੇ ਅੰਦਰ ਇਸ ਦੀ ਪੜਤਾਲ ਕਰਕੇ ਰੀਪੋਰਟ ਪੇਸ਼ ਕੀਤੀ ਜਾਵੇ ਪਰ ਇੱਕ ਸਾਲ ਤੋਂ ਵੱਧ ਸਮਾਂ ਲੰਘ ਜਾਣ `ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਹਰਦੀਪ ਸਿੰਘ ਨੇ ਆਪਣੇ ਆਪ ਨੂੰ ਵੀ ਦੋਸ਼ੀ ਮੰਨਿਆ ਕਿ ਇਤਨੇ ਲੰਬੇ ਸਮੇਂ ਤੋਂ ਖ਼ਬਰਾਂ ਮੀਡੀਏ ਵਿੱਚ ਆਉਣ `ਤੇ ਵੀ ਉਹ ਆਪਣਾ ਫ਼ਰਜ਼ ਨਿਭਾਉਣ ਵਿੱਚ ਇਤਨੀ ਦੇਰੀ ਕਰ ਬੈਠੇ ਹਨ।


(16/11/10)
ਗੁਰਚਰਨ ਪੱਖੋ ਕਲਾਂ

ਇੱਕ ਖਤ ਬਾਬੇ ਨਾਨਕ ਦੇ ਨਾਂ॥ ਗੁਰਚਰਨ ਪੱਖੋ ਕਲਾਂ; ਜਿਲਾ ਬਰਨਾਲਾ ਫੋਨ 9417727245
ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ।
ਸੱਚਾ ਸੌਦਾ ਭੁੱਲ ਕੇ ਖੁਦ ਛਕਣ ਬੈਠ ਗਏ ਮਾਲ।
ਤੂੰ ਸੇਵਾ ਬਖਸੀ ਨੀਵਿਆਂ ਨੂੰ ਉੱਚੇ ਬਣ ਬੈਠੇ ਪਰਧਾਨ।
ਤੂੰ ਨੀਵੇਂ ਰਹਿਣ ਲਈ ਆਖਿਆ ਇਹ ਉੱਚੀ ਰੱਖਦੇ ਸਾਨ।
ਤੂੰ ਆਸ ਨਾਂ ਰੱਖੀ ਅਗਲੇ ਸਾਹ ਦੀ ਅਸੀਂ ਗਿਣਦੇ ਰਹਿੰਦੇ ਸਾਲ।
ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ।
ਤੂੰ ਮੰਦਿਰ ਮਸਜਿਦ ਪਹੁੰਚ ਕੇ ਕੀਤਾ ਸੱਚ ਦਾ ਸੀ ਪਰਚਾਰ।
ਸਾਰੀ ਉਮਰ ਸੱਚ ਪਰਚਾਰਿਆ ਸਭ ਤੋਂ ਉਪਰ ਸਬਦ ਵਿਚਾਰ।
ਤੇਰੇ ਵਾਰਿਸ ਇਹ ਗੱਲ ਭੁੱਲ ਗਏ ਪਾਉਂਦੇ ਸਬਦ ਗੁਰੂ ਦਾ ਕਾਲ।
ਆਜਾ ਬਾਬ ਨਾਨਕਾ ਦੇਖ ਪੰਥ ਤੇਰੇ ਦਾ ਹਾਲ।
ਤੂੰ ਬਾਣੀ ਬਖਸੀ ਪੜਨ ਲਈ ਜੋ ਤੇਰਾ ਸਾਡੇ ਲਈ ਉਪਦੇਸ।
ਇੱਥੇ ਮੱਥੇ ਟੇਕਣ ਲਈ ਆਂਖਦੇ ਕਹਿੰਦੇ ਕੋਈ ਲਵੇ ਨਾਂ ਬਾਣੀ ਦੇਖ।
ਸਾਨੂੰ ਬਾਣੀ ਪੜਨ ਤੋਂ ਰੋਕਦੇ ਵਿਛਾਕੇ ਮਰਿਆਦਾ ਦਾ ਜਾਲ।
ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ।
ਤੂੰ ਰੱਖਿਆ ਸੀ ਧਰਮ ਨੂੰ ਸਿਆਸਤ ਤੋਂ ਉੱਤੇ।
ਅੱਜ ਧਰਮ ਤੇਰੇ ਨੂੰ ਚਿੰਬੜ ਗਏ ਸਿਆਸੀ ਪੁੱਠੇ।
ਭੇਖਧਾਰੀ ਪਰਧਾਨ ਹੋਏ ਸੱਚੇ ਸ਼ਿੱਖਾਂ ਨੂੰ ਦੇਣ ਨਿਕਾਲ।
ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ।
ਸੱਚਾ ਸੌਦਾ ਭੁੱਲ ਕੇ ਖੁਦ ਛਕਣ ਬੈਠ ਗਏ ਮਾਲ।


(16/11/10)
ਗੁਰਿੰਦਰ ਸਿੰਘ ਕੋਟਕਪੂਰਾ

ਮੱਕੜ ਦੇ ਲਗਾਤਾਰ ਛੇਵੀਂ ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ `ਤੇ ਵੱਖ-ਵੱਖ ਪੰਥਕ ਆਗੂਆਂ ਦਾ ਪ੍ਰਤੀਕਰਮ …
ਪਿਛਲੇ ਪੰਜ ਸਾਲਾਂ `ਚ ਮੱਕੜ ਨੇ ਪੰਥ ਦਾ ਬੇੜਾ ਗਰਕ ਕਰਨ ਦੀ ਨਹੀ ਛੱਡੀ ਕੋਈ ਕਸਰ-ਸਰਨਾਂ! !
ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਜ਼ਮੀਰ ਮਰ ਚੁੱਕੀ ਹੈ-ਜਸਜੀਤ ਸਿੰਘ ਯੂ. ਕੇ. ! !
ਮੱਕੜ ਨੂੰ ਫਿਰ ਪ੍ਰਧਾਨ ਚੁਣਨਾ ਸਿੱਖ ਕੌਮ ਦੀ ਬਦਕਿਸਮਤੀ-ਤਰਸੇਮ ਸਿੰਘ ਖਾਲਸਾ! !

ਕੋਟਕਪੂਰਾ, 16 ਨਵੰਬਰ (ਗੁਰਿੰਦਰ ਸਿੰਘ) :- ਭਾਵੇਂ ਬਾਦਲ ਪਰਿਵਾਰ ਨੂੰ ਅਵਤਾਰ ਸਿੰਘ ਮੱਕੜ ਨਾਲੋਂ ਜਿਆਦਾ ਚਾਪਲੂਸੀ ਕਰਨ ਵਾਲਾ ਪ੍ਰਧਾਨ ਹੋਰ ਕੋਈ ਨਜ਼ਰ ਨਹੀ ਆਇਆ ਇਸ ਲਈ ਉਨਾਂ ਅਗਲੇ ਸਾਲ ਲਈ ਫਿਰ ਅਵਤਾਰ ਸਿੰਘ ਮੱਕੜ ਨੂੰ ਹੀ ਲਗਾਤਾਰ ਛੇਵੀਂ ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣ ਲਿਆ। ਰਾਜਨੀਤਿਕ ਮਾਹਿਰਾਂ ਅਤੇ ਸਿੱਖ ਚਿੰਤਕਾਂ ਦਾ ਸਪਸ਼ਟ ਮੰਨਣਾ ਹੈ ਕਿ ਅਵਤਾਰ ਸਿੰਘ ਮੱਕੜ ਦਾ ਸਿੱਖੀ ਪ੍ਰਤੀ ਪ੍ਰਚਾਰ-ਪ੍ਰਸਾਰ `ਚ ਕੋਈ ਯੋਗਦਾਨ ਨਹੀ। ਪਰ ਉਹ ਹੋਰ ਆਗੂਆਂ ਨਾਲੋਂ ਜੀ ਹਜ਼ੂਰੀ `ਚ ਪੂਰੀ ਕਾਬਲੀਅਤ ਰੱਖਦਾ ਹੈ। ਇਸ ਲਈ ਉਨਾਂ ਬਿਨਾਂ ਕਿਸੇ ਹੋਰ ਟਕਸਾਲੀ ਨੂੰ ਮੌਕਾ ਦੇਣ ਦੇ ਇੱਕ ਵਾਰ ਫਿਰ ਪ੍ਰਧਾਨਗੀ ਦੀ ਕੁਰਸੀ `ਤੇ ਮੱਕੜ ਨੂੰ ਸ਼ੁਸ਼ੋਭਿਤ ਕਰ ਦਿੱਤਾ। ਨਵੰਬਰ 2005 `ਚ ਜਦੋਂ ਪਹਿਲੀ ਵਾਰ ਅਵਤਾਰ ਸਿੰਘ ਮੱਕੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ ਸੀ ਤਾਂ ਉਸਤੋਂ ਬਾਅਦ ਇੱਕ ਤੋਂ ਜਿਆਦਾ ਵਾਰ ਇਸ ਪੱਤਰਕਾਰ ਵੱਲੋਂ ਇੱਕ ਤਸਵੀਰ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਅਵਤਾਰ ਸਿੰਘ ਮੱਕੜ ਲਈ ਭਵਿੱਖ `ਚ ਆਉਣ ਵਾਲੀਆਂ ਚੁਨੌਤੀਆਂ ਨੂੰ ਪਹਿਲ ਦੇ ਅਧਾਰ `ਤੇ ਵਿਚਾਰਣ ਦੀ ਜਰੂਰਤ ਹੈ ਪਰ ਢੀਠਤਾਈ ਦੀ ਇਸ ਮਾਮਲੇ `ਚ ਕੋਈ ਹੱਦ ਦਿਖਾਈ ਨਹੀ ਦੇ ਰਹੀ। ਕਿਉਂਕਿ ਜੋ ਚੁਨੌਤੀਆਂ ਅੱਜ ਤੋਂ 5 ਸਾਲ ਪਹਿਲਾਂ ਦਰਸਾਈਆਂ ਗਈਆਂ ਸਨ। ਉਨਾਂ `ਚ ਪਹਿਲਾਂ ਨਾਲੋਂ ਵਾਧਾ ਜਰੂਰ ਹੋਇਆ ਹੈ। ਭਾਵੇਂ ਸਿੱਖੀ ਦੇ ਪ੍ਰਚਾਰ-ਪ੍ਰਸਾਰ ਦਾ ਮਾਮਲਾ ਹੋਵੇ ਤੇ ਭਾਵੇਂ ਸਿੱਖ ਪਰਿਵਾਰਾਂ ਦੀਆਂ ਨੌਜਵਾਨ ਲੜਕੀਆਂ ਨੂੰ ਡੇਰੇਦਾਰਾਂ ਕੋਲ ਸੌਂਪੇ ਜਾਣ ਦੀਆਂ ਘਟਨਾਵਾਂ ਹੋਣ, ਉਕਤ ਅਖੌਤੀ ਪੰਥ ਦੇ ਠੇਕੇਦਾਰਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀ।
ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਮੱਕੜ ਨੂੰ ਫਿਰ ਪ੍ਰਧਾਨ ਚੁਣੇ ਜਾਣ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਬਾਦਲ ਦਲ ਨਾਲ ਜੁੜੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਜਮੀਰ ਮਰ ਚੁੱਕੀ ਹੈ। ਕਿਉਂਕਿ ਉਨਾਂ ਦੀ ਐਨੀ ਹੈਸੀਅਤ ਵੀ ਨਹੀ ਰਹੀ, ਕਿ ਉਹ ਆਪਣੀ ਜਮੀਰ ਦੀ ਅਵਾਜ਼ ਅਨੁਸਾਰ ਆਪਣੀ ਵੋਟ ਦਾ ਅਧਿਕਾਰ ਵਰਤ ਸਕਣ। ਉਨਾਂ ਕਿਹਾ ਕਿ ਬਾਦਲ ਪਰਿਵਾਰ ਦੀ ਸਰਪ੍ਰਸਤੀ ਹੇਠ ਪਿਛਲੇ ਪੰਜ ਸਾਲਾਂ `ਚ ਮੱਕੜ ਨੇ ਪੰਥ ਦਾ ਬੇੜਾ ਗਰਕ ਕਰਨ ਦੀ ਕੋਈ ਕਸਰ ਬਾਕੀ ਨਹੀ ਛੱਡੀ। ਉਨਾਂ ਕਿਹਾ ਕਿ ਮੱਕੜ ਦੇ ਕਾਰਜਕਾਲ `ਚ ਹੀ ਸਿੱਖਾਂ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਕਤਲ ਹੋਇਆ। ਉਨਾਂ ਕਿਹਾ ਕਿ ਜਿਸ ਤਰ੍ਹਾਂ ਸੁਖਦੇਵ ਸਿੰਘ ਭੌਰ ਨਾਨਕਸ਼ਾਹੀ ਕੈਲੰਡਰ ਦੀ ਤਬਦੀਲੀ ਦੇ ਵਿਰੋਧ `ਚ ਡਟਿਆ ਰਿਹਾ ਪਰ ਫਿਰ ਵੀ ਬਾਦਲ ਪਰਿਵਾਰ ਨੂੰ ਜਨਰਲ ਸਕੱਤਰ ਦਾ ਅਹੁਦਾ ਸੁਖਦੇਵ ਸਿੰਘ ਭੌਰ ਨੂੰ ਸੌਂਪਣ ਲਈ ਮਜਬੂਰ ਹੋਣਾ ਪਿਆ। ਜੇਕਰ ਮੱਕੜ ਵੀ 2003 ਵਾਲੇ ਨਾਨਕਸ਼ਾਹੀ ਕੈਲੰਡਰ ਦੀ ਹੋਂਦ `ਤੇ ਦ੍ਰਿੜ ਰਹਿੰਦਾ ਤਾਂ ਉਸਦਾ ਨਾਂਅ ਰਹਿੰਦੀ ਦੁਨੀਆਂ ਤੱਕ ਲੋਕ ਯਾਦ ਰੱਖਦੇ। ਸ਼੍ਰੋਮਣੀ ਅਕਾਲੀ ਦਲ ਯੂ. ਕੇ. ਦੇ ਪ੍ਰਧਾਨ ਜਸਜੀਤ ਸਿੰਘ ਟੋਨੀ ਨੇ ਕਿਹਾ ਕਿ ਉਹ ਗੁਰਦਵਾਰਾ ਚੋਣਾਂ `ਚ ਔਰਤਾਂ ਲਈ 25 ਫੀਸਦੀ ਰਿਜਰਵੇਸ਼ਨ ਦੇ ਹੱਕ `ਚ ਹਨ। ਕਿਉਕਿ ਇਸ ਨਾਲ ਜਿਥੇ ਗੁਰਦਵਾਰਿਆਂ ਦੀਆਂ ਗੋਲਕਾਂ ਦੀ ਦੁਰਵਰਤੋਂ ਨਹੀ ਹੋ ਸਕੇਗੀ, ਉਥੇ ਗੁਰਦਵਾਰਾ ਪ੍ਰਬੰਧਾਂ `ਚ ਸੁਧਾਰ ਆਉਂਣਾ ਵੀ ਸੁਭਾਵਿਕ ਹੈ। ਉਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਕੋਲ ਆਪਣੀ ਮਰਜ਼ੀ ਦਾ ਪ੍ਰਧਾਨ ਚੁਨਣ ਦਾ ਅਧਿਕਾਰ ਹੀ ਨਹੀ ਤਾਂ ਫਿਰ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਬਾਦਲ ਪਰਿਵਾਰ ਆਪਣੇ ਘਰ ਬੈਠ ਕੇ ਹੀ ਪ੍ਰਧਾਨਗੀ ਲਈ ਨਾਮ ਤਜਵੀਜ਼ ਕਰ ਦਿਆ ਕਰੇ। ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਇਹ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਜਿਹੜੇ ਲੋਕ ਪਿਛਲੇ ਲੰਮੇ ਸਮੇਂ ਤੋਂ ਕੌਮ ਦੇ ਮਸਲਿਆਂ ਨੂੰ ਉਲਝਾਉਂਦੇ ਆ ਰਹੇ ਹਨ ਤੇ ਜਿਨਾਂ ਤੋਂ ਕੌਮ ਨੂੰ ਉਕਤ ਸਮੱਸਿਆਵਾਂ ਦੇ ਹੱਲ ਦੀ ਕੋਈ ਆਸ ਨਹੀ, ਉਨਾਂ ਨੂੰ ਹੀ ਬਾਦਲ ਪਰਿਵਾਰ ਵੱਲੋਂ ਵਾਰ-ਵਾਰ ਪ੍ਰਧਾਨ ਬਣਾ ਕੇ ਕੌਮ ਦੇ ਜਖ਼ਮਾਂ `ਤੇ ਲੂਣ ਛਿੜਕਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਭਾਵੇਂ ਸਿੱਖ ਕੌਮ `ਚ ਪਹਿਲਾਂ ਵੀ ਧੜੇਬੰਦੀਆਂ ਸਨ ਪਰ ਮੱਕੜ ਦੀ ਆਮਦ ਨਾਲ ਉਕਤ ਧੜੇਬੰਦੀਆਂ ਨੇ ਹਿੰਸਕ ਰੂਪ ਅਖਤਿਆਰ ਕਰ ਲਿਆ ਹੈ। ਉਨਾਂ ਕਿਹਾ ਕਿ ਜੋ ਸਿੱਖ ਵਿਰੋਧੀ ਜੱਥੇਬੰਦੀਆਂ ਚਾਹੁੰਦੀਆਂ ਹਨ, ਬਾਦਲ ਪਰਿਵਾਰ ਜਾਣ-ਬੁੱਝ ਕੇ ਉਹੀ ਕੁੱਝ ਕਰ ਰਿਹਾ ਹੈ। ਕਿਉਂਕਿ ਅਕਾਲੀ ਦਲ ਬਾਦਲ ਸਮੇਤ ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਸਿੱਖ ਵਿਰੋਧੀ ਜੱਥੇਬੰਦੀਆਂ ਦੇ ਦਬਾਅ ਹੇਠ ਹਨ।


(15/11/10)
ਅਮਰ ਜੀਤ ਸਿੰਘ ਚੰਦੀ

ਸੰਤ ਯੂਨੀਅਨ ਹੁਣ ਕਰੇਗੀ ਸ਼੍ਰੋਮਣੀ ਕਮੇਟੀ ਤੇ ਕਬਜ਼ਾ

ਸ਼ਾਇਦ ਇਹ ਖਬਰ ਵੀ, ਪੰਥ ਨੂੰ ਕੋਮਾ ਵਰਗੀ ਹਾਲਤ ਤੋਂ ਨਾ ਜਗਾ ਸਕੇ। ਬਰਸਾਤੀ ਡੱਡੂਆਂ (ਨਾਮ ਧ੍ਰੀਕ ਅਕਾਲੀ ਦਲਾਂ) ਨਾਲ ਰਲ ਕੇ, ਸੰਤ ਸਮਾਜ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜੇਗੀ। ਜੇ ਅਜਿਹਾ ਹੋਇਆ ਤਾਂ ਸੰਤਾਂ ਦੀ ਯੂਨੀਅਨ ਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੋਣ ਦੀ ਬਹੁਤ ਪ੍ਰਬਲ ਸੰਭਾਵਨਾ ਹੈ। ਜੇ ਸੰਤ ਸਮਾਜ ਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੋ ਗਿਆ ਤਾਂ ਦਰਬਾਰ ਸਾਹਿਬ ਅਤੇ ਹੋਰ ਇਤਿਹਾਸੀ ਗੁਰਦਵਾਰਿਆਂ ਵਿੱਚ ਜੋ ਸੋਧਾਂ ਹੋਣਗੀਆਂ, ਉਹ ਸ਼ਾਇਦ ਕੁੱਝ ਇਸ ਤਰ੍ਹਾਂ ਦੀਆਂ ਹੋਣਗੀਆਂ।

੧, ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਾਰੇ ਗੁਰਦਵਾਰਿਆਂ ਵਿਚ, ਗੁਰੂ ਗਰੰਥ ਸਾਹਿਬ ਜੀ ਦੇ ਮੁਕਾਬਲੇ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼, ਲਾਜ਼ਮੀ ਹੋ ਜਾਵੇਗਾ। ਜਿਸ ਦੀ ਨਕਲ ਸਾਰੀਆਂ ਸਿੰਘ ਸਭਾਵਾਂ ਵੀ ਕਰਨਗੀਆਂ।
੨, ਸ਼੍ਰੋਮਣੀ ਕਮੇਟੀ ਦੀ ਪ੍ਰੈਸ ਵਿਚੋਂ, ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ, ਬਚਿੱਤ੍ਰ ਨਾਟਕ, ਗੁਰਬਿਲਾਸ ਪਾ; ੬, ਸੂਰਜ ਪ੍ਰਕਾਸ਼ ਗ੍ਰੰਥ, ਸਰਬਲੋਹ ਗ੍ਰੰਥ ਅਤੇ ਸਿੱਖ ਇਤਿਹਾਸ ਵਰਗੀਆਂ, ਚਮਤਕਾਰੀ ਅਤੇ ਗੁਰੂ ਦੋਖੀ ਕਿਤਾਬਾ ਛਪਿਆ ਕਰਨਗੀਆਂ। ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਅਤੇ ਬਾਲੇ ਵਾਲੀਆਂ, ਜਨਮ ਸਾਖੀਆਂ ਛਾਪ ਕੇ ਸਿੰਘਾਂ ਨੂੰ, ਭੇਟਾ ਰਹਿਤ ਦਿੱਤੀਆਂ ਜਾਇਆ ਕਰਨਗੀਆਂ।
੩, ਸ਼੍ਰੋਮਣੀ ਕਮੇਟੀ ਵਲੋਂ ਚਲਾਏ ਜਾਂਦੇ ਸਕੂਲਾਂ ਕਾਲਜਾਂ ਵਿਚ, ਸਿੱਖ ਇਤਿਹਾਸ ਦੀ ਥਾਂ, ਸੰਤ ਬਾਬਿਆਂ ਦਾ ਚਮਤਕਾਰੀ ਇਤਿਹਾਸ ਪੜ੍ਹਾਇਆ ਜਾਇਆ ਕਰੇਗਾ। ਉਨ੍ਹਾਂ ਵਿੱਚ ਸਿਰਫ ਡੇਰਿਆਂ ਵਿਚਲੇ, ਜਾਂ ਡੇਰੇਦਾਰਾਂ ਦੇ ਬੱਚੇ ਹੀ ਦਾਖਲ ਕੀਤੇ ਜਾਇਆ ਕਰਨਗੇ।
੪, ਸ਼੍ਰੋਮਣੀ ਕਮੇਟੀ ਦੇ ਸਾਲ ਦੇ ਪੰਜ ਅਰਬ ਰੁਪਏ, ਬਾਦਲ ਦੀ ਸਿਆਸਤ ਦੀ ਭੇਟਾ ਚੜ੍ਹਨ ਦੀ ਥਾਂ, ਸੰਤ ਯੁਨੀਅਨ ਦੀ ਐਸ਼ ਦੀ ਭੇਟਾ ਚੜ੍ਹਿਆ ਕਰਨਗੇ।
੫, ਦਰਬਾਰ ਸਾਹਿਬ ਦੀਆਂ ਸਰਾਵਾਂ ਦੇ ਹੁੰਦਿਆਂ, ਸੰਤਾਂ-ਮਹਾਂਪੁਰਖਾਂ ਨੂੰ ਆਪਣੇ ਭੋਰਿਆਂ ਵਿੱਚ ਲੁਕਣ ਦੀ ਲੋੜ ਨਹੀਂ ਪਿਆ ਕਰੇਗੀ। ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ, ਉਨ੍ਹਾਂ ਦੀ ਹਜ਼ੂਰੀ ਵਿਚ, ਹਰ ਹੁਕਮ ਤੇ, ਹਰ ਵੇਲੇ ਫੁੱਲ ਚੜਾਉਂਦਿਆਂ, ਬਚਿਤ੍ਰ ਨਾਟਕ ਜਾਂ ਰਾਗਮਾਲਾ ਦੇ ਵਿਰੋਧੀਆਂ ਦੀ ਸੇਵਾ ਕਰਨ ਲਈ ਤਤਪਰ ਰਿਹਾ ਕਰੇਗੀ।
੬, ਸੰਤ ਸਮਾਜ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ, ਪਰਕਾਸ਼ ਸਿੰਹੁ ਬਾਦਲ ਜਾਂ ਅਵਤਾਰ ਸਿੰਹੁ ਮੱਕੜ ਵਰਗਿਆਂ ਵੱਲ ਨਹੀਂ ਵੇਖਣਾ ਪਵੇਗਾ, ਧੁੰਮਾ ਵਰਗੇ ਪ੍ਰਧਾਨ ਹੋਣਗੇ, ਅਤੇ ਅਖੌਤੀ ਤਖਤਾਂ ਦੇ ਸਿੰਘ ਸਾਹਿਬ, ਉਸ ਦੇ ਸਲਾਹਕਾਰ ਹੋਣਗੇ, ਸੰਤ ਆਪਣੀਆਂ ਮੰਗਾਂ ਆਪੇ ਪੂਰੀਆਂ ਕਰ ਲਿਆ ਕਰਨਗੇ। ਪੁਜਾਰੀਆਂ ਨੂੰ ਸਿੱਖ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਰ ਤਰ੍ਹਾਂ ਦੀ ਅਦਲਾ-ਨਦਲੀ ਕਰਨ ਦੀ ਖੁਲ੍ਹ ਹੋਵੇਗੀ।
੭, ਸ਼੍ਰੋਮਣੀ ਕਮੇਟੀ ਵਲੋਂ ਚਲਾਏ ਜਾਂਦੇ ਹਸਪਤਾਲਾਂ ਵਿਚ, ਸੰਤ ਬਾਬਿਆਂ ਵਲੋਂ ਪੀੜਤ ਬੀਬੀਆਂ ਅਤੇ ਮੁੰਡਿਆਂ ਦਾ ਮੁਫਤ ਇਲਾਜ ਹੋਇਆ ਕਰੇਗਾ। ਹਸਪਤਾਲਾਂ ਵਿੱਚ ਇਸ ਗੱਲ ਦਾ ਵੀ ਪੂਰਾ ਖਿਆਲ ਰੱਖਿਆ ਜਾਵੇਗਾ ਕਿ, ਕਿਸੇ ਸੰਤ ਬਾਬੇ ਵਲੋਂ, ਮੁੰਡੇ ਦੇ ਵਰ ਨਾਲ ਵਰੋਸਾਈ ਕਿਸੇ ਬੀਬੀ ਦੇ ਕਿਤੇ ਭੁੱਲ ਨਾਲ ਵੀ, ਕੁੜੀ ਨਾ ਹੋ ਜਾਵੇ।
੮, ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਸਮੇਤ ਸਾਰੇ ਇਤਿਹਾਸਿਕ ਗੁਰਦਵਾਰਿਆਂ ਵਿਚ, ਦਸਮ ਗ੍ਰੰਥ, ਗੁਰਬਿਲਾਸ ਪਾਤ: ੬, ਸੂਰਜ ਪ੍ਰਕਾਸ਼, ਸਰਬ ਲੋਹ ਗ੍ਰੰਥ ਆਦਿ ਦਾ ਹੀ ਕਥਾ-ਕੀਰਤਨ ਹੋਇਆ ਕਰੇਗਾ। ਹਾਂ ਕਦੀ-ਕਦੀ, ਭਾਈ ਬਾਲੇ ਵਾਲੀ ਜਨਮ ਸਾਖੀ ਦੀ ਵੀ ਅਰਥਾਂ ਸਮੇਤ ਵਿਆਖਿਆ ਹੋਇਆ ਕਰੇਗੀ।
੯, ਸਾਰੇ ਗੁਰਦਵਾਰਿਆਂ ਦੇ ਸੂਚਨਾ ਪੱਟ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ, ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਨਾਮਾ ਵੀ ਪੜ੍ਹਨ ਨੂੰ ਮਿਲਿਆ ਕਰੇਗਾ।
੧੦, ਬੜੀ ਛੇਤੀ ਹੀ ਦਰਬਾਰ ਸਾਹਿਬ ਵਿੱਚ ਵੀ, ਉਹ ਸਭ ਕੁੱਝ ਹੋਣ ਲੱਗ ਜਾਵੇਗਾ, ਜੋ ਕਿਸੇ ਵੇਲੇ ਨਨਕਾਣਾ ਸਾਹਿਬ ਵਿੱਚ ਹੁੰਦਾ ਸੀ, ਅਤੇ ਅੱਜ ਕਲ ਨਾਨਕ ਮਤਾ ਸਾਹਿਬ ਵਿੱਚ ਕਾਰਸੇਵਾ ਵਾਲੇ ਕਰ ਰਹੇ ਹਨ।
੧੧, ਸ਼੍ਰੋਮਣੀ ਕਮੇਟੀ ਅਤੇ ਸਰਕਾਰੀ ਧਾਰਾ ੧੫੩ ਏ, ਧਾਰਾ ੨੯੫ ਏ ਮਿਲ ਕੇ, ਸਿੱਖੀ ਦੀ ਉਹ ਹਾਲਤ ਕਰ ਦੇਣਗੇ ਜੋ ਕਿਸੇ ਵੇਲੇ ਬ੍ਰਾਹਮਣਾਂ ਨੇ ਬੌਧੀਆਂ ਦੀ ਕੀਤੀ ਸੀ।
ਅਤੇ ਹੋਰ ਵੀ ਬਹੁਤ ਕੁਝ, ਜਿਸ ਦਾ ਮੈਂ ਅੰਦਾਜ਼ਾ ਵੀ ਨਹੀਂ ਲਗਾ ਸਕਦਾ।
ਸ਼ਾਇਦ ਇਹ ਗੁਰੂ ਗ੍ਰੰਥ ਦੇ ਪੰਥ ਦੇ ਤਾਬੂਤ ਵਿੱਚ ਆਖਰੀ ਕਿੱਲ ਹੋਵੇ।

ਅਮਰ ਜੀਤ ਸਿੰਘ ਚੰਦੀ
ਫੋਨ:- ੯੧ ੯੫੬੮੫ ੪੧੪੧੪


(14/11/10)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਕੁਝ ਦਿਨ ਹੋਏ ਹਨ ਮੈਂ ਪੰਜਾਬ ਤੋਂ ਵਾਪਸ ਆਇਆ ਹਾਂ। ਉਥੇ ਆਮ ਸਿੱਖਾਂ ਨੂੰ ਵਹਿਮਾ ਭਰਮਾ ਵਿੱਚ ਫਸੇ ਅਤੇ ਕਰਮਕਾਂਡ ਕਰਦੇ ਵੇਖਦਿਆਂ ਇਹ ਨਹੀਂ ਲੱਗਦਾ ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ “ਸ਼ਬਦ ਗੁਰੁ” ਨਾਲ ਜੁੜੇ ਹੋਏ ਹਨ। ਆਮ ਸਿੱਖ ਤਾਂ ਗੁਰਬਾਣੀ ਨੂੰ ਵੀ ਮੰਨਤ ਹੀ ਸਮਝਦਾ ਹੈ। ਹੱਥ ਦੇ ਗੁੱਟ ਤੇ ਕੜ੍ਹਾ ਭਾਂਵੇ ਨਾਂ ਹੋਵੇ ਲਾਲ ਰੰਗ ਦਾ ਗਾਨਾ ਜਾਂ ਕਿਸੇ ਪੰਡਤ ਤੋਂ ਅੰਗੂਠੇ ਨਾਲ ਦੀ ਉਗਲ `ਤੇ ਨੰਗ ਵਾਲੀ ਮੁੰਦਰੀ ਪਵਾਈ ਆਮ ਹੀ ਵੇਖੀ ਜਾ ਸਕਦੀ ਹੈ। ਕਈ ਗੁਰਬਾਣੀ ਨੂੰ ਪੜ੍ਹਨ ਵਾਲੇ ਵੀ ਕਬਰਾਂ, ਜਗ੍ਹਾ ਆਦਿਕ ਨੂੰ ਪੂਜਦੇ ਫਿਰਦੇ ਹਨ। ਅਖੌਤੀ ਬ੍ਰਹਮਗਿਆਨੀ, ਸਾਧਾਂ ਸੰਤਾਂ ਨੂੰ ਪੂਜਣ ਦੀ ਤਾਂ ਗੱਲ ਹੀ ਛੱਡੋ। ਇਹ ਸੱਭ ਕੁੱਝ ਵੇਖ ਕੇ ਖਿਆਲ ਅਇਆ ਕਿ ਕਈ ਸਾਡੇ ਮਿਸ਼ਨਰੀ ਅਖਵਾਉਣ ਵਾਲੇ ਵਿਦਵਾਨ ਆਖਦੇ ਹਨ ਕਿ ਦਸ ਗੁਰੂ ਸਾਹਿਬਾਨ ਨੂੰ “ਗੁਰੂ” ਨਾਂ ਆਖੋ। ਕੀ ਉਹ ਵਿਦਵਾਨ ਕਿਸੇ ਆਮ ਸਿੱਖਾਂ ਦੇ ਇੱਕਠ ਵਿੱਚ ਖੜ੍ਹੇ ਹੋ ਕਿ ਇਹ ਗੱਲ ਆਖ ਸਕਦੇ ਹਨ। ਓਹ ਵਿਦਵਾਨ ਸਿੱਖੋ! ਜਿਹੜੇ ਲੋਕ ਗੁਰੂ ਸਾਹਿਬਾਨ ਦੀਆਂ ਮਨੋਕਲਪਤ ਫੋਟੋਆਂ ਅੱਗੇ ਅਰਦਾਸਾਂ ਕਰਦੇ, ਧੂਫਾਂ ਦੇਂਦੇ ਅਤੇ ਮੱਥੇ ਟੇਕਦੇ ਹਨ ਜਾਂ ਜੋ ਲੋਕ ਅਖੌਤੀ ਸਾਧਾਂ ਨੂੰ ਗੁਰੂ ਸਾਹਿਬਾਨ ਤੋਂ ਵੀ ਵੱਧ ਸਤਿਕਾਰ ਦੇਂਦੇ ਹਨ ਜਦੋਂ ਤੁਸੀਂ ਗੁਰੂ ਸਾਹਿਬਾਨ ਬਾਰੇ ਇਹ ਗੱਲ ਕਹੋਗੇ ਤਾਂ ਉਹ ਤੁਹਾਡੀ ਅਗਲੀ ਗੱਲ ਹੀ ਨਹੀਂ ਸੁਣਨਗੇ। ਅਖੌਤੀ ਸਾਧਾਂ ਨੂੰ ਆਪਣੇ ਨਾਲ ਸਿੱਖਾਂ ਨੂੰ ਜੋੜਨ ਦਾ ਤਾਂ ਹੋਰ ਮੌਕਾ ਮਿਲ ਜਾਵੇਗਾ।
ਮਿਸ਼ਨਰੀ ਪ੍ਰਚਾਰਕਾਂ ਬਾਰੇ ਅਖੌਤੀ ਸਾਧਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਦੀ ਇੱਕ ਮੇਰੇ ਨਾਲ ਹੋਈ ਬੀਤੀ ਗੱਲ ਬਾਰੇ ਆਪ ਨਾਲ ਸਾਂਝੀ ਕਰਦਾ ਹਾਂ। ਮੈਂ ਇੱਕ ਆਪਣੇ ਜਾਣਨ ਵਾਲੇ ਦੇ ਘਰ ਗਿਆ। ਉਥੇ ਸਿੱਖ ਧਰਮ ਬਾਰੇ ਗੱਲ ਚਲ ਪਈ। ਘਰ ਵਾਲਾ ਸਜਣ ਮੈਂਨੂੰ ਕਹਿਣ ਲੱਗਾ, “ਇਹ ਜਿਹੜੇ ਮਿਸ਼ਨਰੀ ਹਨ, ਇਹ ਬਹੁਤ ਗਲਤ ਪ੍ਰਚਾਰ ਕਰਦੇ ਹਨ”। ਮੈਂ ਕਿਹਾ, ਇਹ ਕੀ ਗਲਤ ਪ੍ਰਚਾਰ ਕਰਦੇ ਹਨ। ਮੈਂ ਵੀ ਇਹਨਾ ਕੋਲੋਂ ਹੀ ਸਿੱਖਦਾ ਹਾਂ। ਉਹ ਵੀਰ ਆਖਦਾ, “ਇਹ ਲੋਕ ਕੁੱਝ ਗੁਰੂ ਸਾਹਿਬਾਨ ਬਾਰੇ ਗੱਲਤ ਪ੍ਰਚਾਰ ਕਰਦੇ ਹਨ, ਨਾਲੇ ਪਿੱਛੇ ਅਜਿਹੇ ਸੰਗਰਾਂਦਾ, ਮੱਸਿਆ ਬਾਰੇ ਆਖੀ ਜਾਂਦੇ ਸਨ”। ਮੈਂ ਕਿਹਾ, ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਲਿਖਿਆ ਹੈ ਉਸਨੂੰ ਮੰਨਦੇ ਹੋ? ਉਹ ਕਹਿੰਦੇ, “ਹਾਂ ਮੰਨਦੇ ਹਾਂ”। ਤਾਂ ਮੈਂ ਕਿਹਾ, ਗੁਰਬਾਣੀ ਤਾਂ ਆਖਦੀ ਹੈ, “ਥਿਤੀ ਵਾਰ ਸੇਵਹਿ ਮੁਗਧ ਗਵਾਰ”। ਜੇ ਮਿਸ਼ਨਰੀਆਂ ਨੇ ਇਸ ਦੀ ਵਿਆਖਿਆ ਕਰ ਦਿਤੀ ਤਾਂ ਇਹ ਮਿਸ਼ਨਰੀਆਂ ਦਾ ਕਸੂਰ ਹੈ ਜਾਂ ਜਿੰਨ੍ਹਾਂ ਸਾਧਾਂ ਨੇ ਤੁਹਾਨੂੰ ਗੁਰਬਾਣੀ ਬਾਰੇ ਸਹੀ ਨਹੀਂ ਦੱਸਿਆ ਉਹਨਾਂ ਦਾ ਕਸੂਰ ਹੈ? ਇਵੇਂ ਹੀ ਕੁੱਝ ਗੱਲਾਂ ਹੋਰ ਹੋਈਆਂ ਤਾਂ ਉਸਦੇ ਵਿਚਾਰ ਕੁੱਝ ਤਬਦੀਲ ਹੋਏ। ਮੈਂ ਉਸ ਵੀਰ ਨੂੰ ਪ੍ਰੋ. ਸਾਹਿਬ ਸਿੰਘ ਜੀ ਵੱਲੋਂ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਪੜ੍ਹਨ ਲਈ ਆਖਿਆ ਅਤੇ ਇਸ ਦੀ ਪਹਿਲੀ ਪੋਥੀ, ਆਸਾ ਕੀ ਵਾਰ ਤੇ ਬਾਰਹ ਮਾਹਾ ਵਾਲੀ ਉਹਨਾ ਦੀ ਵਿਆਖਿਆ ਕੁੱਝ ਦਿਨ ਬਾਅਦ ਉਸਨੂੰ ਲਿਆ ਕੇ ਦਿਤੀ।
ਇਕ ਵੀਰ ਗੱਲ ਸੁਣਾ ਰਿਹਾ ਸੀ ਕਿ ਉਸਦਾ ਗੁਆਂਢੀ ਆਖਦਾ ਸੀ ਪਿੱਛਲੀ ਵਾਰੀ ਦੀ ਮੱਸਿਆ ਤੇ ਮੈਥੋਂ ਜਾਇਆ ਨਹੀ ਗਿਆ, ਇਸ ਕਰਕੇ ਮੇਰੇ ਬੱਲਦ ਦੀ ਲੱਤ ਟੁੱਟ ਗਈ ਸੀ।
ਸੋ, ਮੇਰਾ ਆਪ ਸੱਭ ਨਾਲ ਇਹ ਗੱਲਾਂ ਸਾਂਝੀਆਂ ਕਰਨ ਦਾ ਸਿਰਫ ਇਹ ਹੀ ਮਤਲਬ ਸੀ ਕਿ ਅੱਜੇ ਸਿੱਖ ਵਿਦਵਾਨਾ ਨੂੰ ਆਮ ਸਿੱਖਾਂ ਦੇ ਸਮਝ ਵਿੱਚ ਆਉਣ ਵਾਲਾ ਪ੍ਰਚਾਰ ਕਰਨ ਦੀ ਲੋੜ ਹੈ ਤਾਂ ਜੋ ਸਿੱਖ “ਸ਼ਬਦ ਗੁਰੂ” ਦੇ ਪਾਠ ਕਰਨ ਨੂੰ ਵੀ ਜੰਤਰ-ਮੰਤਰ ਨਾ ਸਮਝਣ। ਸਗੋਂ ਇਸ ਰਾਹੀਂ ਆਪਣੇ ਅੰਦਰ ਝਾਕਣ ਦੀ ਆਦਤ ਪਾਉਣ ਅਤੇ ਅੰਧਵਿਸ਼ਵਾਸਾਂ ਅਤੇ ਕਰਮਕਾਂਡਾਂ ਤੋਂ ਨਿਕਲ ਸਕਣ। ਉਹਨਾਂ ਨੂੰ ਇਹ ਯਕੀਨ ਆ ਜਾਵੇ ਕਿ ਇੱਕ ਅਕਾਲ ਪੁਰਖ ਤੋਂ ਛੁੱਟ ਹੋਰ ਕੋਈ ਵੀ ਕੁੱਝ ਨਹੀਂ ਕਰ ਸਕਦਾ: “ਜੋ ਤਿਸੁ ਭਾਵੇ ਸੋਈ ਹੋਇ॥ ਨਾਨਕ ਦੂਜਾ ਅਵਰੁ ਨ ਕੋਇ॥ (ਪੰਨਾ 277)
ਇਹ ਜੋ ਕੁੱਝ ਮੈਂ ਮਹਿਸੂਸ ਕੀਤਾ ਉਸ ਬਾਰੇ ਮੇਰੇ ਵਿਚਾਰ ਹਨ, ਕਿਸੇ ਵਿਦਵਾਨ ਜਾਂ ਪਾਠਕ ਦਾ ਇਹਨਾ ਵਿਚਾਰਾਂ ਨਾਲ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ।
ਵੀਰ ਜਸਬੀਰ ਸਿੰਘ ਕੈਲਗਰੀ ਜੀ, ਚੰਗਾ ਲੱਗਾ ਤੁਸੀਂ ਹੁਣ ਆਵਾਗਉਣ ਵਾਲੇ ਵਿਸ਼ੇ ਵਿੱਚੋਂ ਬਾਹਰ ਨਿਕਲਕੇ ਹੋਰ ਵਿਸ਼ਿਆਂ ਬਾਰੇ ਵੀ ਲਿਖ ਰਹੇ ਹੋ। ਤੁਹਾਡੇ ਵੱਲੋਂ “ਸ਼ਬਦ ਗੁਰੂ” ਬਾਰੇ ਦਿਤੀ ਜਾਣਕਾਰੀ ਚੰਗੀ ਲੱਗੀ। ਆਸ ਕਰਦਾ ਹਾਂ ਕਿ ਤੁਸੀਂ ਹੋਰ ਵਿਸ਼ਿਆਂ ਬਾਰੇ ਵੀ ਚਾਨਣਾ ਪਾਵੋਗੇ।
ਕਈ ਵਿਦਵਾਨ ਸਪੋਕਸਮੈਨ ਅਖਬਾਰ ਬਾਰੇ ਕਾਫ਼ੀ ਮਾੜਾ ਲਿਖਦੇ ਹਨ। ਉਸ ਅਖ਼ਬਾਰ ਦੀਆਂ ਲਿਖਤਾਂ ਬਾਰੇ ਮੈਂ ਵੀ ਕਈ ਵਾਰੀ ਆਪਣੇ ਵਿਚਾਰ ਅਖਬਾਰ ਨੂੰ ਭੇਜੇ ਸਨ। ਇਹ ਵੀ ਨਹੀਂ ਕਿ ਉਸ ਵਿੱਚ ਸੱਭ ਕੁੱਝ ਹੀ ਸਿੱਖ ਧਰਮ ਦੇ ਵਿਰੋਧ ਵਿੱਚ ਹੁੰਦਾ ਹੈ। ਇਸ ਲਈ ਮਿਸ਼ਨਰੀ ਵਿਦਵਾਨਾ ਨੂੰ ਬੇਨਤੀ ਹੈ ਕਿ ਉਸਦਾ ਵਿਰੋਧ ਕਰਨ ਵਾਲੇ ਪਹਿਲਾਂ ਹੀ ਅਖੌਤੀ ਸਾਧ ਲਾਣਾ ਅਤੇ ਸ਼੍ਰੋ. ਕਮੇਟੀ ਦੇ ਪ੍ਰਧਾਨ ਹੋਰੀ ਹੀ ਬਹੁਤ ਹਨ, ਉਹਨਾਂ ਨੂੰ ਹੀ ਰੁਝੇ ਰਹਿਣ ਦਿਓ।
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ


ਸੰਪਾਦਕੀ ਨੋਟ

(1) ਦੋ ਦਿਨ ਪਹਿਲਾਂ ਨਵੰਬਰ 12, 2010 ਨੂੰ ਸਰਵਜੀਤ ਸਿੰਘ ਦੀ ਇੱਕ ਚਿੱਠੀ ‘ਰਾਗਮਾਲਾ’ ਬਾਰੇ ‘ਸਿੱਖ ਮਾਰਗ’ ਤੇ ਛਪੀ ਸੀ। ਜੇ ਕਰ ਕੋਈ ਪਾਠਕ/ਲੇਖਕ ਇਸ ਬਾਰੇ ਕੋਈ ਹੋਰ ਵਿਚਾਰ ਕਰਨਾ ਚਾਹੁੰਦਾ ਹੈ ਤਾਂ ਉਹ 19 ਨਵੰਬਰ ਤੱਕ ਸੋਚ ਕੇ ਵਿਚਾਰ ਸ਼ੁਰੂ ਕਰ ਸਕਦਾ ਹੈ। ਜਿਹੜੇ ਕਰਾਮਾਤਾਂ ਵਿੱਚ ਵਿਸ਼ਵਾਸ਼ ਰੱਖਣ ਵਾਲੇ ਕਿ ਰਾਗ ਵੀ ਸਰੀਰ ਧਾਰ ਕਰ ਸਕਦੇ ਹਨ ਜਿਵੇਂ ਕਿ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਲਿਖਿਆ ਹੈ, ਉਹ ਵੀ ਆਪਣਾ ਪੱਖ ਰੱਖ ਸਕਦੇ ਹਨ। ਜੇ ਕਰ 19 ਨਵੰਬਰ ਤੱਕ ਕਿਸੇ ਦੀ ਵੀ ਕੋਈ ਚਿੱਠੀ ਨਾ ਆਈ ਤਾਂ ਅਸੀਂ ਸਮਝਾਂਗੇ ਕਿ ‘ਸਿੱਖ ਮਾਰਗ’ ਦੇ ਸਾਰੇ ਪਾਠਕ/ਲੇਖਕ ‘ਰਾਗਮਾਲਾ’ ਨੂੰ ਗੁਰੂ ਕ੍ਰਿਤ ਨਹੀਂ ਮੰਨਦੇ। ਗੁਰਬਾਣੀ ਅਤੇ ਗੁਰਮਤਿ ਦੀ ਸਿੱਖਿਆ ਨਾਲ ਇਸ ਦਾ ਕੋਈ ਵੀ ਸੰਬੰਧ ਨਹੀਂ ਹੈ। ਇਹ ਕਿਸੇ ਨੇ ਅਣਜਾਣੇ ਜਾਂ ਸ਼ਰਾਰਤ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕੀਤੀ ਹੈ।
(2) ਪਿਛਲੇ ਕਈ ਹਫਤਿਆਂ ਵਿੱਚ ਅਸੀਂ ਕਈ ਵਾਰੀ ਲਿਖ ਚੁਕੇ ਹਾਂ ਕਿ ਕੰਮ ਦੀ ਬਹੁਤਾਤ ਦੇ ਕਾਰਨ ਅਸੀਂ ਹੋਰ ਥਾਵਾਂ ਤੇ ਛਪੇ ਹੋਏ ਲੇਖ ‘ਸਿੱਖ ਮਾਰਗ’ ਤੇ ਪਉਣ ਤੋਂ ਸੰਕੋਚ ਕਰਦੇ ਹਾਂ। ਇਸ ਹਫਤੇ ਵੀ ਅਸੀਂ ਇਸੇ ਤਰ੍ਹਾਂ ਦੇ ਤਿੰਨ ਲੇਖ ਨਹੀਂ ਪਾ ਰਹੇ ਕਿਉਂਕਿ ਉਹ ਪਹਿਲਾਂ ਹੀ ਹੋਰ ਥਾਵਾਂ ਤੇ ਛਪ ਚੁੱਕੇ ਹਨ।


(14/11/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫ਼ਤਹਿ॥

ਤੱਤ ਗੁਰਮਤਿ ਪਰਿਵਾਰ ਦੇ ਮੁਖੀ ਸ:. . ? ? ?. . ਸਿੰਘ ਜੀ!

ਗੁਰੂ ਸਾਹਿਬਾਂ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਕਰਨ ਸੰਬੰਧੀ ਵਿਚਾਰ ਚੱਲ ਰਹੀ ਸੀ। ਇਸ ਵਿਚਾਰ ਤਹਤ ਮੈਂ ਕੁੱਝ ਗੁਰਬਾਣੀ ਉਦਾਹਰਣਾਂ ਪੇਸ਼ ਕੀਤੀਆਂ ਸੀ ਇਹ ਸਾਬਤ ਕਰਨ ਲਈ ਕਿ ਗੁਰੂ ਸਾਹਿਬਾਂ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਉਨ੍ਹਾਂ ਦੇ ਸਮੇਂ ਤੋਂ ਹੀ ਕੀਤਾ ਜਾ ਰਿਹਾ ਹੈ। ਮੇਰੀਆਂ ਪੇਸ਼ ਕੀਤੀਆਂ ਉਦਾਹਰਣਾਂ ਦੇ ਤੁਸੀਂ ਅਰਥ ਵੀ ਕਰਕੇ ਭੇਜੇ ਸੀ। ਪ੍ਰਸਤੁਤ ਹੈ ਉਸ ਤੋਂ ਅੱਗੇ ਵਿਚਾਰ:

ਆਪ ਜੀ ਵੱਲੋਂ (04-01-10 ਨੂੰ) ਕੀਤੇ ਗਏ ਕੁੱਝ ਪੰਗਤੀਆਂ ਦੇ ਅਰਥਾਂ ਦੇ ਸੰਬੰਧ ਵਿੱਚ:

“ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥” (1389)।

ਅਰਥ (ਤੱ: ਗੁ: ਪ: ) – “ਕਵੀ ਕਲ ਆਖਦਾ ਹੈ! ਮੈਂ ਉਸ ਨਾਨਕ ਪਾਤਸ਼ਾਹ ਦੇ (ਗੁਰੂ) ਪ੍ਰਭੂ ਦੇ ਗੁਣ ਗਾਉਂਦਾ ਹਾਂ, ਜਿਸ ਨੇਂ ਗ੍ਰਿਹਸਤੀ (ਰਾਜ) ਰਹਿੰਦੇ ਹੋਏ (ਸੱਚਾ) ਜੋਗ ਮਾਣਿਆ”।

ਤਰਕ- ਪਰਮਾਤਮਾ ਤਾਂ ਇੱਕ ਹੈ, ਨਾਨਕ ਪਾਤਸ਼ਾਹ ਦੇ (ਗੁਰੂ) ਦੇ ਗੁਣ ਗਾਉਣ ਦਾ ਕੀ ਮਤਲਬ ਹੋਇਆ? ਨਾਨਕ ਪਾਤਿਸ਼ਾਹ ਦਾ ਗੁਰੂ (ਪ੍ਰਭੂ) ਕੋਈ ਵੱਖਰਾ ਹੈ?

“…. ਮੈਂ. . ਪ੍ਰਭੂ ਦੇ ਗੁਣ ਗਾਉਂਦਾ ਹਾਂ ਜਿਸ ਨੇ ਗ੍ਰਿਹਸਥੀ (ਰਾਜ) ਰਹਿੰਦੇ ਹੋਏ (ਸੱਚਾ) ਜੋਗ ਮਾਣਿਆ”।

ਕੀਤੇ ਗਏ ਅਰਥਾਂ ਅਨੁਸਾਰ ਕਵੀ ਕਲ ਉਸ ਦੇ ਗੁਣ ਗਾਉਂਦਾ ਹੈ ਜਿਸ ਨੇ ਰਾਜ ਜੋਗ ਮਾਣਿਆ। ਕੀ ਪ੍ਰਭੂ ਨੇ ਰਾਜ ਜੋਗ ਮਾਣਿਆ?

“ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥” (ਪੰਨਾ-1390)।

ਅਰਥ (ਤੱ: ਗੁ: ਪ: ) – (ਕਹੇ ਜਾਂਦੇ) ਕਲਜੁਗ ਵਿੱਚ ਨਾਨਕ ਪਾਤਸ਼ਾਹ ਜੀ ਦਾ (ਸੱਚ ਦਾ ਗਿਆਨ ਰੂਪੀ) ਗੁਰੂ ਹੀ ਪ੍ਰਮਾਣਿਕ (ਠੀਕ) ਹੈ। ਇਸੇ ਗੁਰੂ (ਸੱਚ ਦਾ ਗਿਆਨ) ਨੂੰ ਅੰਗਦ ਪਾਤਸ਼ਾਹ ਜੀ ਅਤੇ ਅਮਰਦਾਸ ਪਾਤਸ਼ਾਹ ਜੀ ਨੇ ਆਪਣਾ ‘ਗੁਰੂ’ ਮੰਨਿਆ (ਕਹਿਆ)।

ਤਰਕ- ਤੁਕ ਦੇ ਕੀਤੇ ਗਏ ਅਰਥਾਂ ਤੋਂ ਲੱਗਦਾ ਹੈ ਕਿ ‘ਪਰਮਾਤਮਾ/ਗਿਆਨ ਰੂਪੀ ਗੁਰੂ’ ਬਾਰੇ ਮੁਖ ਤੌਰ ਤੇ ਗੱਲ ਕੀਤੀ ਗਈ ਹੈ। ਸੋ ਤੁਕ ਵਿੱਚ ਵੀ ਇਸੇ ਗੱਲ ਨੂੰ ਹੀ ਖੋਲ੍ਹ ਕੇ ਸਮਝਾਉਣਾ ਬਣਦਾ ਸੀ। ਪਰ ਇੱਥੇ ਕਿਤੇ ਵੀ ਇਹ ਨਜ਼ਰ ਨਹੀਂ ਆਉਂਦਾ ਕਿ ‘ਗੁਰੂ’ ਦਾ ਅਰਥ ‘ਸੱਚ ਦਾ ਗਿਆਨ’ ਹੈ।

“ਕਹਾਇਓ” ਦਾ ਅਰਥ ਆਪਣੀ ਹੀ ਮਰਜੀ ਨਾਲ “ਨੇ ਆਪਣਾ ਗੁਰੂ ਮੰਨਿਆ/ ਕਹਿਆ” ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ?

“ਕਲਿਜੁਗਿ ਪ੍ਰਮਾਣੁ ਨਾਨਕ ਗੁਰੁ” ਦੇ ਅਰਥ ਜੇ “ਕਲਿਜੁਗ ਵਿੱਚ ਨਾਨਕ ਪਾਤਸ਼ਾਹ ਜੀ ਦਾ (ਸੱਚ ਦਾ ਗਿਆਨ ਰੂਪੀ) ਗੁਰੂ ਹੀ ਪ੍ਰਮਾਣਿਕ (ਠੀਕ) ਹੈ ਕਰੀਏ ਤਾਂ ਬਾਕੀ ਲਫ਼ਜ਼ ਬਚਦੇ ਹਨ “ਅੰਗਦੁ ਅਮਰੁ ਕਹਾਇਓ”, ਕੀ ਇਸ ਦੇ ਅਰਥ ਕਿਸੇ ਤਰ੍ਹਾਂ ਵੀ- ਅੰਗਦ. . ਅਤੇ ਅਮਰਦਾਸ …ਨੇ ਆਪਣਾ ਗੁਰੂ ਮੰਨਿਆ ਬਣਦੇ ਹਨ? ਕਹਾਇਓ ਦਾ ਅਰਥ- ਨੇ …. ਮੰਨਿਆ (?)।

ਗੁਰੁ ਜਗਤ ਫਿਰਣਸੀਹ ਅਮਰਉ’ ਰਾਜੁ ਜੋਗੁ ਲਹਣਾ ਕਰੈ॥” (ਪੰਨਾ- 1391)।

ਅਰਥ (ਪ੍ਰੋ: ਸਾਹਿਬ ਸਿੰਘ): ‘ਫਿਰਣਸੀਹ= ਫੇਰੂ ਦਾ ਪੁੱਤਰ’। ਜਗਤ ਦਾ ਗੁਰੂ ਬਾਬਾ ਫੇਰੂ ਦਾ ਸਪੁੱਤ੍ਰ ਲਹਿਣਾ ਜੀ (ਗੁਰੂ) ਅੰਗਦ ਰਾਜ ਅਤੇ ਜੋਗ ਮਾਣਦਾ ਹੈ। (ਨੋਟ: ਆਪ ਜੀ ਵੱਲੋਂ ਇਸ ਤੁਕ ਦੇ ਅਰਥ ਨਹੀਂ ਕੀਤੇ ਗਏ। ਸੋ ਬੇਨਤੀ ਹੈ ਕਿ ਇਸ ਤੁਕ ਦੇ ਅਰਥ ਕਰਕੇ ਭੇਜੋ ਜੀ)।

“ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ॥” (ਪੰਨਾ-1393)।

ਅਰਥ (ਤੱ: ਗੁ: ਪ: ) - “ਹੇ ਅਮਰਦਾਸ ਜੀ! ਭਗਤਾਂ ਨੂੰ ਉਹ ਨਾਮ ਦੇ ਕੇ ਪਾਰ ਉਤਾਰਨ ਵਾਲਾ ਗੁਰੂ ਆਪ ਜੀ ਦੇ ਹਿਰਦੇ ਵਿੱਚ ਪ੍ਰਗਟ ਹੋਇਆ”।

ਪਾਠਕ ਜੀ! ਇਨ੍ਹਾਂ ਅਰਥਾਂ ਨੂੰ ਜ਼ਰਾ ਧਿਆਨ ਨਾਲ ਪੜ੍ਹੋ। ਕੀ ਇਸ ਲਇਨ ਦਾ ਕੋਈ ਮਤਲਬ ਬਣਦਾ ਹੈ? ਕੀ ਭਗਤਾਂ ਨੂੰ ਨਾਮ ਦੇਣ ਨਾਲ, ਪਾਰ ਉਤਾਰਨ ਵਾਲਾ ਗੁਰੂ ਆਪ ਜੀ ਦੇ (ਅਮਰ ਦਾਸ ਜੀ ਦੇ) ਹਿਰਦੇ ਵਿੱਚ ਪ੍ਰਗਟ ਹੋਇਆ?

ਜੇ “ਅਮਰਦਾਸ” ਦਾ ਅਰਥ “ਹੇ ਅਮਰਦਾਸ” ਕਰੀਏ ਤਾਂ “ਗੁਰ ਕਉ ਫੁਰਿਆ” ਦਾ ਅਰਥ “ਗੁਰੂ ਆਪ ਜੀ ਦੇ ਹਿਰਦੇ ਵਿੱਚ ਪ੍ਰਗਟ ਹੋਇਆ” ਕਿਸੇ ਤਰ੍ਹਾਂ ਵੀ ਬਣਦਾ ਹੈ? ‘ਗੁਰੂ ਨੂੰ’ ਫੁਰਿਆ ਅਰਥ ਬਣਦਾ ਹੈ।

ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ॥ ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ॥” (ਪੰਨਾ- 1394)।

ਅਰਥ (ਤ: ਗੁ: ਪ: ) - “ਹੇ ਭਾਈ! ਪ੍ਰਭੂ (ਅਮਰਦਾਸ ਜੀ ਦੇ (ਵੱਲੋਂ ਸਮਝਾਏ) ਗੁਰੂ) ਨੂੰ ਪਰਸਣਾ ਚਾਹੀਦਾ ਹੈ, ਜਿਸ ਨਾਲ ਧਰਤੀ ਤੋਂ ਕੁੱਝ ਪਾਪ ਬਿਨਾਸ (ਘਟ) ਜਾਂਦੇ ਹਨ। ਇਸੇ (ਅਮਰਦਾਸ ਜੀ ਦੇ) ਗੁਰੂ ਨੂੰ ਪਰਸੀਐ, ਜਿਸ ਨੂੰ ਸਿਧ-ਸਾਧਿਕ ਵੀ (ਪਰਸਦੇ) ਲੋਚਦੇ ਹਨ”।

ਤਰਕ:- “ਗੁਰੁ ਅਮਰਦਾਸ ਪਰਸੀਐ” ਦਾ ਅਰਥ “ਅਮਰਦਾਸ ਜੀ ਦੇ (ਵੱਲੋਂ ਸਮਝਾਏ) ਗੁਰੂ” ਕੀ ਕਿਸੇ ਵੀ ਹਿਸਾਬ ਨਾਲ ਇਹ ਅਰਥ ਬਣਦੇ ਹਨ? ਜੇ ਗੁਰੂ (ਪਰਮਾਤਮਾ) ਨੂੰ ਪਰਸਣ ਦੀ ਗੱਲ ਕੀਤੀ ਮੰਨ ਲਈਏ ਤਾਂ ‘ਗੁਰੁ’ ਅਤੇ ‘ਪਰਸੀਐ’ ਦੇ ਵਿੱਚ ਵਿਚਾਲੇ ‘ਅਮਰਦਾਸ’ ਪਦ ਲਿਖਣ ਦਾ ਕੀ ਮਤਲਬ ਹੋਇਆ? “ਇਸੇ (ਅਮਰਦਾਸ ਜੀ ਦੇ) ਗੁਰੂ ਨੂੰ ਪਰਸੀਐ” ਅਰਥ ਕਿਸ ਤਰ੍ਹਾਂ ਬਣ ਸਕਦੇ ਹਨ?

ਸਵਾਲ- ਅਮਰਦਾਸ ਦੇ ਗੁਰੂ ਨੂੰ ਪਰਸਣ ਬਾਰੇ ਕਿਉਂ ਕਿਹਾ ਗਿਆ ਹੈ? ਆਪਣਾ ਗੁਰੂ ਹੀ ਪਰਸਣ ਲਈ ਕਿਉਂ ਨਹੀਂ ਕਿਹਾ ਗਿਆ? ਕੀ (ਗੁਰੂ) ਅਮਰਦਾਸ ਜੀ ਦਾ ‘ਪ੍ਰਭੂ ਗੁਰੂ’ ਕੋਈ ਵੱਖਰਾ ਹੈ?

“ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ॥” (ਪੰਨਾ-1396)।

ਅਰਥ (ਤ: ਗੁ: ਪ: ) - “ਕਵੀ ਕਲ੍ਹ ਆਖਦਾ ਹੈ! ਹਰਿਦਾਸ ਠਾਕੁਰ ਜੀ ਦੇ ਪੁੱਤਰ ਰਾਮਦਾਸ ਪਾਤਸ਼ਾਹ ਦਾ ਗੁਰੂ (ਗੁਣਾਂ ਦਾ) ਸਰੋਵਰ ਹੈ, ਜੋ ਖਾਲੀ ਮਨੁੱਖਾਂ ਨੂੰ ਵੀ (ਗੁਣਾਂ ਨਾਲ) ਭਰ ਦਿੰਦਾ ਹੈ”।

ਤਰਕ: ਕੀ ਹਰਿਦਾਸ ਠਾਕੁਰ ਜੀ ਦੇ ਪੁੱਤਰ ਰਾਮਦਾਸ ਜੀ ਦਾ ‘ਪਰਮਾਤਮਾ ਗੁਰੂ’ ਹੋਰ ਦੂਸਰਿਆਂ ਨਾਲੋਂ ਵੱਖਰਾ ਹੈ, ਜਿਹੜਾ ਰਾਮਦਾਸ ਜੀ ਦੇ ਪਰਮਾਤਮਾ ਨੂੰ ਉਚੇਚੇ ਤੌਰ ਤੇ ਗੁਣਾਂ ਨਾਲ ਭਰਨ ਵਾਲਾ ਦੱਸਿਆ ਹੈ?

“ਹਰਿਦਾਸ ਠਾਕੁਰ ਦਾ ਪੁੱਤਰ, ਰਾਮਦਾਸ” ਕਹਿਣ ਤੋਂ ਤਾਂ ਲੱਗਦਾ ਹੈ ਖਾਸ ਤੌਰ ਤੇ ਬੰਸਾਵਲੀ ਦੇ ਕੇ ਭੁਲੇਖਾ ਦੂਰ ਕੀਤਾ ਗਿਆ ਹੈ ਤਾਂ ਕਿ ਭੁਲੇਖਾ ਨਾ ਰਹਿ ਜਾਵੇ ਕਿ ਕਿਸ ਪਰਮਾਤਮਾ ਬਾਰੇ ਗੱਲ ਕੀਤੀ ਗਈ ਹੈ।

ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ॥ ਇਹੁ ਰਾਜ ਜੋਗ ਗੁਰ ਰਾਮਦਾਸ ਤੁਮ੍ਹ ਹੂ ਰਸੁ ਜਾਣੈ॥” (ਪੰਨਾ- 1398)।

ਅਰਥ (ਤ: ਗੁ: ਪ: ) - ਗੁਰੂ ਦੀ ਕਿਰਪਾ ਨਾਲ ਨਾਨਕ (ਜੀ), ਅੰਗਦ (ਜੀ) ਅਮਰਦਾਸ (ਜੀ) ਅਤੇ ਹੋਰ ਭਗਤ ਪ੍ਰਭੂ ਰੰਗ ਵਿੱਚ ਸਮਾਏ ਹੁੰਦੇ ਹਨ। ਹੇ ਰਾਮਦਾਸ ਜੀ! ਇਸ ਰਾਜ ਜੋਗ ਵਾਲੀ ਅਵਸਥਾ ਦਾ ਰਸ ਤੁਸੀਂ ਵੀ (ਉਸੇ) ਗੁਰੂ (ਸਦਕਾ) ਜਾਣਿਆ ਹੈ”।

ਵਿਚਾਰ- ਤੁਕ ਵਿੱਚ ਖਾਸ ਕਰਕੇ ਇਹ ਦਰਸਾਇਆ ਗਿਆ ਹੈ ਕਿ (ਗੁਰੂ) ਨਾਨਕ ਦੇਵ ਜੀ, (ਗੁਰੂ) ਅੰਗਦ ਦੇਵ ਜੀ ਅਤੇ (ਗੁਰੂ) ਅਮਰਦਾਸ ਜੀ ਦੀ ਤਰ੍ਹਾਂ ਤੂੰ (ਤੁਸੀਂ) ਵੀ ਰਾਜ ਜੋਗ ਦੇ ਇਸ ਸਵਾਦ ਨੂੰ ਪਛਾਣਿਆ ਹੈ। ਕਿਤੇ “(ਉਸੇ) ਗੁਰੂ ਸਦਕਾ” ਦਾ ਜ਼ਿਕਰ ਨਹੀਂ ਹੈ।

(ਨੋਟ: ਭਟਾਂ ਦੇ ਸਵਈਆਂ ਵਿੱਚ ਵੱਖ ਵੱਖ ਗੁਰੂ ਸਾਹਿਬਾਂ ਨਾਲ ‘ਗੁਰੂ’ ਜਾਂ ‘ਗੁਰ’ ਪਦ ਸੈਂਕੜੇ ਵਾਰੀਂ ਆਇਆ ਹੈ। ਗੁਰੂ ਨਾਨਕ ਦੇਵ ਜੀ ਨਾਲ 19 ਵਾਰੀਂ, ਗੁਰੂ ਅੰਗਦ ਦੇਵ ਜੀ/ ਲਹਣਾ ਜੀ ਨਾਲ 12 ਵਾਰੀਂ ਗੁਰੂ ਅਮਰ ਦਾਸ ਜੀ ਨਾਲ 37 ਵਾਰੀਂ, ਗੁਰੂ ਰਾਮਦਾਸ ਜੀ ਨਾਲ 38 ਵਾਰੀਂ ਅਤੇ ਗਰੂ ਅਰਜਨ ਦੇਵ ਜੀ ਨਾਲ 21 ਵਾਰੀਂ। ਇਸ ਤਰ੍ਹਾਂ (ਸਿਰਫ ਭੱਟਾਂ ਦੇ ਸਵਈਆਂ ਵਿੱਚ ਹੀ) ਗੁਰੂ ਸਾਹਿਬਾਂ ਨਾਲ ਸਿੱਧੇ ਤੌਰ ਤੇ ‘ਗੁਰੂ’ ਪਦ 121 ਤੋਂ ਵੀ ਵੱਧ ਵਾਰੀਂ ਲਿਖਿਆ ਗਿਆ ਹੈ। ਇਸ ਦਾ ਕੀ ਕਾਰਣ ਹੋ ਸਕਦਾ ਹੈ? ਕੀ ਇਸ ਲਈ ਕਿ ਦੋ-ਚਾਰ ਵਾਰੀਂ ਕਹਿਣ ਨਾਲ ਭੁਲੇਖਾ ਰਹਿ ਸਕਦਾ ਹੈ ਕਿ ਕਿਸ ‘ਪਰਮਾਤਮਾ’ ਦੀ ਗੱਲ ਕੀਤੀ ਜਾ ਰਹੀ ਹੈ?)

ਨੋਟ: ਆਪ ਜੀ ਵੱਲੋਂ ਅਜੇ ਇਹ ਫੈਸਲਾ ਆਉਣਾ ਬਾਕੀ ਹੈ ਕਿ ਕੀ ਗੁਰਬਾਣੀ ਦੇ ਅਰਥ ਵਿਆਕਰਣ ਦੇ ਆਧਾਰ ਤੇ ਹੋਣੇ ਹਨ ਕਿ ਨਹੀਂ? ਆਪ ਜੀ ਦਾ ਇਸ ਬਾਰੇ ਜਵਾਬ ਆਉਣ ਨਾਲ ਹੀ ਅੱਗੋਂ ਸਾਰੀ ਵਿਚਾਰ ਦਾ ਨਿਚੋੜ ਸਹੀ ਨਿਕਲ ਸਕਦਾ ਹੈ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(14/11/10)
ਜਰਨੈਲ ਸਿੰਘ ਬਸੋਤਾ/ਗਿਆਨੀ ਜਗਤਾਰ ਸਿੰਘ ਜਾਚਕ

ਮੁੱਲ ਖਰੀਦੀ ਕੋਈ ਵੀ ਵਸਤੂ ਨਾ ਸਿਰੋਪਾ ਮੰਨੀ ਜਾ ਸਕਦੀ ਹੈ ਅਤੇ ਨਾ ਹੀ ਪ੍ਰਸ਼ਾਦ: ਗਿ: ਜਾਚਕ
ਵੈਨਕੂਵਰ 14 ਨਵੰਬਰ (ਜਰਨੈਲ ਸਿੰਘ ਬਸੋਤਾ) ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁਖ ਸੇਵਦਾਰ ਪ੍ਰੋ: ਦਰਸ਼ਨ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਗਏ। ਉਨ੍ਹਾਂ 100 ਰੁਪੈ ਦਾ ਨੋਟ ਭੇਟਾ ਕੀਤਾ। ਪੁਜਾਰੀ ਵਰਗ ਵਲੋਂ ਲੋਟੂ ਨੀਤੀ ਤਹਿਤ ਬਣਾਈ ਹੋਈ ਮਰਯਾਦਾ ਮੁਤਾਬਿਕ ਸੇਵਾਦਾਰ ਨੇ ਬਦਲੇ ਵਿੱਚ ਕੇਸਰੀ ਰੁਮਾਲ ਵਿੱਚ ਲਪੇਟਿਆ ਇੱਕ ਪਤਾਸਾ ਪ੍ਰੋ: ਸਾਹਿਬ ਨੂੰ ਦੇ ਦਿੱਤਾ, ਜਿਸ ਨੂੰ ਉਨ੍ਹਾਂ ਨੇ ਸਿਰੋਪਾ ਕਹਿ ਕੇ ਸਤਿਕਾਰਿਆ ਤੇ ਪ੍ਰਚਾਰਿਆ। ਪਰ, ਕਿਉਂਕਿ, ਸ੍ਰੀ ਅਕਾਲ ਤਖ਼ਤ ਉਪਰ ਕਾਬਜ ਕਾਲਕਾ ਪੰਥੀਆਂ ਦੇ ਜਥੇਦਾਰ ਗੁਰਬਚਨ ਸਿੰਘ ਨੇ ਆਪਣੇ ਪੰਥ ਵਿਚੋਂ ਪ੍ਰੋ: ਸਾਹਿਬ ਨੂੰ ਛੇਕਿਆ ਹੋਇਆ ਹੈ, ਇਸ ਲਈ ਉਸ ਨੇ ਆਪਣੇ ਬਚਾਵ ਲਈ ਕਿਹਾ ਕਿ ਉਹ ਸਿਰੋਪਾ ਨਹੀ, ਪ੍ਰਸ਼ਾਦ ਸੀ। ਇਸ ਲਈ ਸਿੱਖ ਸੰਗਤਾਂ ਅੰਦਰ ਇਹਾ ਮੁੱਦਾ ਵੀ ਇੱਕ ਵਿਵਾਦ ਬਣ ਗਿਆ ਹੈ। ਅੱਜ ਜਦੋਂ ਵੈਨਕੂਵਰ ਵਿੱਚ ਇਸ ਬਾਰੇ ਸ੍ਰੀ ਦਰਬਾਰ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੂੰ ਪੁਛਿਆ ਤਾਂ ਉਨ੍ਹਾਂ ਕਿਹਾ ਕਿ “ਮੁੱਲ ਖਰੀਦੀ ਹੋਈ ਕੋਈ ਵੀ ਵਸਤੂ ਨਾ ਸਿਰੋਪਾ ਮੰਨੀ ਜਾ ਸਕਦੀ ਹੈ ਅਤੇ ਨਾ ਹੀ ਪ੍ਰਸ਼ਾਦ। ਦੋਵੇਂ ਗੱਲਾਂ ਗਲਤ ਹਨ। ਕਿਉਂਕਿ, ਗੁਰੂ ਦਰਬਾਰ ਵਿਚੋਂ ਮਿਲਣ ਵਾਲਾ ਸਿਰਪਾਓ ਅਤੇ ਪ੍ਰਸ਼ਾਦ, ਦੋਵੇਂ ਹੀ ਗੁਰੂ ਬਖ਼ਸ਼ਿਸ਼ ਦੇ ਪ੍ਰਤੀਕ ਹਨ। ਬਖਸ਼ਿਸ਼ ਮੁੱਲ ਨਹੀ ਖਰੀਦੀ ਜਾ ਸਕਦੀ, ਇਹ ਤਾਂ ਸੇਵਕ ਦੀ ਉਤਮ ਕਰਣੀ ਸਦਕਾ ਸਾਹਿਬ ਦੇ ਤ੍ਰਠੁਣ ਅਰਥਾਤ ਪ੍ਰਸੰਨ ਹੋਣ `ਤੇ ਹੀ ਪ੍ਰਾਪਤ ਹੁੰਦੀ ਹੈ। ‘ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ॥ ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ॥’ ਗੁਰਵਾਕ ਵਿਚੋਂ ਵਿਚੋਂ ਸਾਨੂੰ ਇਹੀ ਸੇਧ ਮਿਲਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਹੰਤਾਂ ਵਲੋਂ ਪੈਸੇ ਦੇ ਲਾਲਚ ਵਿੱਚ ਚਲਾਈ ਹੋਈ ਇਹ ਮਰਯਾਦਾ ਸ਼੍ਰੋਮਣੀ ਕਮੇਟੀ ਵਲੋਂ ਕਈ ਵਾਰ ਬੰਦ ਵੀ ਕੀਤੀ ਜਾ ਚੁੱਕੀ ਹੈ।
ਪ੍ਰੋ: ਸਾਹਿਬ ਹਰੇਕ ਸਟੇਜ `ਤੇ ਸਿੱਖ ਸੰਗਤਾਂ ਨੂੰ ਕਾਲਕਾ ਪੰਥੀ ਦਸਮ ਗ੍ਰੰਥ ਤੋਂ ਦੂਰ ਰਹਿਣ ਦੀ ਪ੍ਰੇਰਨਾ ਕਰਦੇ ਹਨ, ਪਰ ਸਿੱਖ ਰਹਿਤ ਮਰਯਾਦਾ ਮੁਤਾਬਿਕ ਨਿਤਨੇਮ ਦੀਆਂ ਬਾਣੀਆਂ ਵਿੱਚ ਅੰਕਤ ਦਸਮ ਗ੍ਰੰਥ ਦੀਆਂ ਰਚਨਾਵਾਂ ਜਾਪੁ, ਸਵਈਏ ਅਤੇ ਚੌਪਈ ਪੜ੍ਹਣ ਦੀ ਪ੍ਰੋੜਤਾ ਕਰਦੇ ਹੋਏ ਇਸ ਸਬੰਧੀ ਸਟਿਕਰ ਵੀ ਵੰਡਦੇ ਹਨ। ਚਰਿਤਰੋਪਖਿਆਨ ਵਰਗੇ ਅਤਿਸ਼ਅਲੀਲ ਭਾਗ ਵਿਚਲੀ ਇਸ ਚੌਪਈ ਅਤੇ ਅਰਦਾਸ ਵਿਚਲੇ ‘ਪ੍ਰਿਥਮ ਭਗਉਤੀ’ ਲਫਜ਼ਾਂ ਨੂੰ ਗੁਰਮਤਿ ਅਨੁਸਾਰੀ ਦਰਸਾਉਣ ਲਈ ਵਿਆਖਿਆ ਵੀ ਕਰਦੇ ਹਨ। ਜਦੋਂ ਜਾਚਕ ਜੀ ਨੂੰ ਪੁਛਿਆ ਕਿ ਇਹ ਦੂਹਰਾ ਸਟੈਂਡ ਕਿਉਂ? ਤਾਂ ਉਨਾਂ ਕਿਹਾ ਕਿ ਅੱਛਾ ਤਾਂ ਇਹੀ ਹੈ ਕਿ ਇਹ ਸੁਆਲ ਪ੍ਰੋ: ਸਾਹਿਬ ਜੀ ਨੂੰ ਹੀ ਪੁਛਿਆ ਜਾਏ, ਕਿਉਂਕ ਉਹ ਗੁਰੂ ਗ੍ਰੰਥ ਦੇ ਪੰਥ ਦੇ ਜਥੇਦਾਰ ਮੰਨੇ ਜਾ ਚੁੱਕੇ ਹਨ। ਪਰ, ਜਾਗਰੂਕ ਵਿਦਵਾਨਾਂ ਦਾ ਇਹ ਨਿਸ਼ਚਾ ਹੈ ਕਿ ਜਦੋਂ ਤੱਕ ਗੁਰਸਿੱਖਾਂ ਦੇ ਨਿਤਨੇਮ ਵਿੱਚ ਉਪਰੋਕਤ ਰਚਨਾਵਾਂ ਸ਼ਾਮਲ ਰਹਿਣਗੀਆਂ, ਤਦੋਂ ਤੱਕ ਸਿੱਖ ਸੰਗਤਾਂ ਦਾ ਕਥਿਤ ਦਸਮ ਗ੍ਰੰਥ ਤੋਂ ਖਹਿੜਾ ਛੁੱਟ ਸਕਣਾ ਅਸੰਭਵ ਹੈ। ਹੁਣ ਤਾਂ ਜਥੇਦਾਰ ਸਾਹਿਬ ਨੂੰ ਇਸ ਬਾਰੇ ਸਪਸ਼ਟ ਐਲਾਨ ਕਰ ਦੇਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਅਰੰਭਕ 13 ਪੰਨੇ ਹੀ ਗੁਰਸਿੱਖਾਂ ਦਾ ਨਿਤਨੇਮ ਹਨ। ਸਵੇਰੇ ‘ਜਪੁ’, ਸ਼ਾਮ ਨੂੰ ‘ਸੋ ਦਰੁ ਤੇ ਸੋ ਪੁਰਖੁ’ ਅਤੇ ਸੌਣ ਵੇਲੇ ‘ਸੋਹਿਲਾ’। ਜੇ ਅੰਮ੍ਰਿਤ ਸੰਚਾਰ ਕਰਨਾ ਹੋਵੇ ਤਾਂ ਇਨ੍ਹਾਂ ਚਾਰ ਬਾਣੀਆਂ ਦੇ ਨਾਲ ਰਾਮਕਲੀ ਅਨੰਦ ਸਾਹਿਬ ਜੋੜ ਕੇ ਪੰਜ ਬਾਣੀਆਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਗੁਰੂ ਗ੍ਰੰਥ ਦੇ ਪੰਥਕ ਏਜੰਡੇ ਵਿੱਚ ਇਹ ਪੱਖ ਬਿਲਕੁਲ ਸਪਸ਼ਟ ਕੀਤਾ ਹੋਇਆ ਹੈ ਕਿ ਸਿੱਖਾਂ ਲਈ ਗੁਰਬਾਣੀ ਕੇਵਲ ਓਹੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਆਦਿ ਮੰਗਲਾਚਰਨ ‘ੴ ਤੋਂ ਮੁੰਦਾਵਣੀ ਦੇ ਅਖੀਰਲੇ ਸਲੋਕ ‘ਤਨ ਮਨ ਥੀਵੇ ਹਰਿਆ’ ਤੱਕ ਦਰਜ਼ ਹੈ।


(14/11/10)
ਗੁਰਿੰਦਰ ਸਿੰਘ ਕੋਟਕਪੂਰਾ

ਆਰ. ਐਸ. ਐਸ. ਅਤੇ ਕਾਂਗਰਸ ਪਾਰਟੀ ਦੇ ਉਚ-ਆਗੂਆਂ `ਚ ਸ਼ਬਦੀ ਜੰਗ,
ਆਰ. ਐਸ. ਐਸ. ਘੱਟ ਗਿਣਤੀਆਂ ਦਾ ਘਾਣ ਕਰਨ ਲਈ ਯਤਨਸ਼ੀਲ! !
ਜੇ ਆਰ. ਐਸ. ਐਸ. ਦਾ ਧਾਰਮਿਕਤਾ ਵਾਲਾ ਮੁਖੌਟਾ ਨਾ ਲਾਹਿਆ ਤਾਂ ਦੇਸ਼ ਦੇ ਟੋਟੇ ਹੋ ਜਾਣਗੇ! !
ਪੰਜਾਂ ਤਖਤਾਂ ਦੇ ਜੱਥੇਦਾਰ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਆਰ. ਐਸ. ਐਸ. ਦੇ ਗਲਬੇ ਹੇਠ-ਪ੍ਰੋ. ਘੱਗਾ! !
ਕੋਟਕਪੂਰਾ, 14 ਨਵੰਬਰ (ਗੁਰਿੰਦਰ ਸਿੰਘ) :- ਦੇਸ਼ ਭਰ `ਚ ਕਾਂਗਰਸ ਪਾਰਟੀ ਦੇ ਉਚ ਆਗੂਆਂ ਵੱਲੋਂ ਆਰ. ਐਸ. ਐਸ. ਵਿਰੁੱਧ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਜੇਕਰ ਪਿਛਲੇ ਲਗਭਗ 2 ਦਹਾਕਿਆਂ ਤੋਂ ਸਿੱਖ ਮੀਡੀਏ ਦੀਆਂ ਪੇਸ਼ਨਗੋਈਆਂ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀ ਹੋਵੇਗੀ। ਕਿਉਂਕਿ ਆਰ. ਐਸ. ਐਸ. ਦੇ ਆਗੂਆਂ ਦੀਆਂ ਸਰਗਰਮੀਆਂ ਬਾਰੇ ਕੁਲਬੀਰ ਸਿੰਘ ਕੌੜਾ ਦੀ ਪੁਸਤਕ “ਤੇ ਸਿੱਖ ਵੀ ਨਿਗਲਿਆ ਗਿਆ, ਪ੍ਰੋ. ਇੰਦਰ ਸਿੰਘ ਘੱਗਾ ਦੀ “ਕਿਵੇਂ ਕੀਤਾ ਜਾ ਰਿਹਾ ਹੈ ਸਿੱਖਾਂ ਦਾ ਸਰਬਨਾਸ਼, ਡਾ. ਸੁਖਪ੍ਰੀਤ ਸਿੰਘ ਉਦੋਕੇ ਦੀ “ਤਬੈ ਰੋਸ ਜਾਗਯੋ, ਭਾਈ ਕਾਹਨ ਸਿੰਘ ਨਾਭਾ ਦੀ “ਹਮ ਹਿੰਦੂ ਨਹੀ ਅਤੇ ਭਾਈ ਨਰਾਇਣ ਸਿੰਘ ਦੀ “ਕਿਉਂ ਕੀਤਾ ਵੇਸਾਹੁ” ਆਦਿ ਸਮੇਤ ਕਈ ਦਰਜਨਾਂ ਅਜਿਹੀਆਂ ਹੋਰ ਪੁਸਤਕਾਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ, ਜਿਸ ਵਿੱਚ ਆਰ. ਐਸ. ਐਸ. ਵੱਲੋਂ ਘੱਟ ਗਿਣਤੀਆਂ ਖਾਸ ਕਰਕੇ ਸਿੱਖ ਧਰਮ `ਤੇ ਕੀਤੇ ਜਾ ਰਹੇ ਲੁਕਵੇਂ ਤੇ ਮਾਰੂ ਹਮਲਿਆਂ ਸਬੰਧੀ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਇਸ ਤੋਂ ਇਲਾਵਾ ਸਿੱਖ ਮਿਸ਼ਨਰੀ ਕਾਲਜਾਂ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਮੇਤ ਹੋਰ ਅਨੇਕਾਂ ਨਿਸ਼ਕਾਮ ਜੱਥੇਬੰਦੀਆਂ ਹਨ, ਜੋ ਆਰ. ਐਸ. ਐਸ. ਦੇ ਸਿੱਖ ਫਲਸਫੇ ਨੂੰ ਵਿਗਾੜਨ ਦੇ ਮਾਰੂ ਹਮਲਿਆਂ ਦੇ ਏਜੰਡੇ ਸਬੰਧੀ ਆਮ ਸਿੱਖਾਂ ਤੇ ਸਮੁੱਚੀ ਮਨੁੱਖਤਾ ਨੂੰ ਜਾਗਰੂਕ ਕਰਨ ਲਈ ਯਤਨਸ਼ੀਲ ਹਨ। ਵਰਤਮਾਨ ਸਮੇਂ ਦੇ ਪਰਿਪੇਖ `ਚ ਜੇਕਰ ਕਾਂਗਰਸ ਸਮੇਤ ਦੂਜੀਆਂ ਨਿਰਪੱਖ ਸਿਆਸੀ/ਗੈਰ-ਸਿਆਸੀ ਜੱਥੇਬੰਦੀਆਂ ਨੇ ਸੁਹਿਰਦਤਾ ਨਾਲ ਆਰ. ਐਸ. ਐਸ. ਦਾ ਧਾਰਮਿਕਤਾ ਅਤੇ ਰਾਸ਼ਟਰੀਅਤਾ ਵਾਲਾ ਮੁਖੌਟਾ ਲਾਹੁਣ ਸਬੰਧੀ ਲਾਮਬੰਦੀ ਨਾ ਕੀਤੀ ਤਾਂ ਇੱਕ ਦਿਨ ਦੇਸ਼ ਦੇ ਕਈ ਟੋਟੇ ਹੋ ਜਾਣਗੇ।
ਜ਼ਿਕਰਯੋਗ ਹੈ ਕਿ ਯੂ. ਪੀ. ਏ. ਦੀ ਚੇਅਰਪਰਸਨ ਸ਼੍ਰੀਮਤੀ ਸੋਨੀਆ ਗਾਂਧੀ ਵੱਲੋਂ ਆਰ. ਐਸ. ਐਸ. ਨੂੰ ਦੇਸ਼ ਵਿਰੋਧੀ ਤੇ ਅਤਿਵਾਦੀ ਗਤੀਵਿਧੀਆ `ਚ ਸ਼ਾਮਲ ਹੋਣ ਦੇ ਦਿੱਤੇ ਬਿਆਨ ਤੋਂ ਬਾਅਦ ਆਰ. ਐਸ. ਐਸ. ਦੇ ਸਾਬਕਾ ਮੁਖੀ ਕੇ. ਐਸ. ਸੁਦਰਸ਼ਨ ਵੱਲੋਂ ਸੋਨੀਆਂ ਗਾਂਧੀ ਨੂੰ ਵਿਦੇਸ਼ੀ ਏਜੰਟ, ਨਜਾਇਜ਼ ਔਲਾਦ, ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੀ ਹੱਤਿਆਰੀ ਆਦਿ ਦੋਸ਼ ਲਾਉਣ ਦੀ ਕੀਤੀ ਬਿਆਨਬਾਜ਼ੀ ਤੋਂ ਬਾਅਦ ਦੋਨਾਂ ਪਾਰਟੀਆਂ `ਚ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਇੱਕ ਪਾਸੇ ਧਾਰਮਿਕਤਾ ਦਾ ਮੁਖੌਟਾ ਪਹਿਨ ਕੇ ਘੱਟ ਗਿਣਤੀਆਂ ਦਾ ਘਾਣ ਕਰਨ ਲਈ ਯਤਨਸ਼ੀਲ ਜੱਥੇਬੰਦੀ ਆਰ. ਐਸ. ਐਸ. ਦੇ ਆਗੂ ਕਾਂਗਰਸ ਪਾਰਟੀ ਵਿਰੁੱਧ ਧੂੰਆਂਧਾਰ ਪ੍ਰਚਾਰ ਕਰ ਰਹੇ ਹਨ ਅਤੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਉਚ ਆਗੂ ਆਰ. ਐਸ. ਐਸ. ਦੀਆਂ ਦੇਸ਼ ਵਿਰੋਧੀ ਸਰਗਰਮੀਆਂ ਦੇ ਕੱਚੇ ਚਿੱਠੇ ਫਰੋਲਣ ਦੀਆਂ ਚੇਤਾਵਨੀਆਂ ਦੇ ਰਹੇ ਹਨ। ਪੰਥਕ ਵਿਦਵਾਨ ਤੇ ਸਿੱਖ ਚਿੰਤਕ ਪ੍ਰੋ. ਇੰਦਰ ਸਿੰਘ ਘੱਗਾ ਨੇ ਕਿਹਾ ਕਿ ਆਰ. ਐਸ. ਐਸ. ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ ਦੇ ਪਿੱਛਲੱਗ ਸਾਡੇ ਅਕਾਲੀ ਅਖਵਾਉਣ ਵਾਲੇ ਭਰਾ ਵੀ ਸਿੱਖੀ ਦਾ ਘਾਣ ਕਰਨ ਤੋਂ ਪਿੱਛੇ ਨਹੀ ਰਹੇ ਤੇ ਉਹ ਸਾਰੀਆਂ ਰੀਤਾਂ, ਮਨਮੱਤਾਂ, ਜਿਨਾਂ ਤੋਂ ਗੁਰਬਾਣੀ ਰੋਕਦੀ ਹੈ, ਇਹ ਸਾਰੇ ਖੁਦ ਵੀ ਕਰ ਰਹੇ ਹਨ ਤੇ ਹੋਰ ਭੋਲੀ-ਭਾਲੀ ਸੰਗਤ ਤੋਂ ਕਰਵਾ ਵੀ ਰਹੇ ਹਨ। ਸਿੱਖਾਂ ਦੇ ਸਾਰੇ ਹੱਕਾਂ ਨੂੰ ਵੀ ਇਹ ਵਿਸਾਰ ਚੁੱਕੇ ਹਨ। ਉਨਾਂ ਅੱਗੇ ਕਿਹਾ ਕਿ ਪੰਜਾਂ ਤਖਤਾਂ ਦੇ ਜੱਥੇਦਾਰ, ਸ਼੍ਰੋਮਣੀ ਕਮੇਟੀ ਦੇ ਸਮੂਹ ਅਹੁਦੇਦਾਰ ਤੇ ਅਧਿਕਾਰੀ ਆਦਿ ਸਮੇਤ ਅਨੇਕਾਂ ਸਿੱਖ ਸ਼ਕਲਾਂ ਵਾਲੀਆਂ ਜੱਥੇਬੰਦੀਆਂ ਆਰ. ਐਸ. ਐਸ. ਦੇ ਗਲਬੇ ਹੇਠ ਹਨ ਤੇ ਸਿੱਖੀ ਦਾ ਘਾਣ ਕਰਨ `ਚ ਸਗੋਂ ਆਰ. ਐਸ. ਐਸ. ਨੂੰ ਬਣਦਾ ਸਹਿਯੋਗ ਦੇ ਰਹੀਆਂ ਹਨ। ਉਨਾਂ ਕਿਹਾ ਕਿ ਜੇਕਰ ਇਨਾਂ ਦੀ ਕੋਈ ਆਪਣੀ ਸੁਤੰਤਰ ਸੋਚ ਹੁੰਦੀ ਤਾਂ ਇਹ ਸਿੱਖ ਕੌਮ ਲਈ ਕੁੱਝ ਕਰ ਗੁਜਰਦੇ ਪਰ ਇਨਾਂ ਨੂੰ ਆਪਣੀ ਕੁਰਸੀ ਤੇ ਗੋਲਕਾਂ ਤੋਂ ਸੋਚਣ ਸਿਵਾਏ ਕੁੱਝ ਵੀ ਸੋਚਣ ਦੀ ਫੁਰਸਤ ਨਹੀ।


(13/11/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥

ਪਾਠਕ ਜੀ! ਪਿਛਲੇ ਦਿਨੀਂ (17-10-10) ਸਿੱਖ ਮਾਰਗ ਤੇ ਸ: ਕਿਰਪਾਲ ਸਿੰਘ ਬਠਿੰਡਾ ਜੀ ਦਾ ਪੱਤਰ/ਲੇਖ ਛਪਿਆ ਸੀ। ਜਿਸ ਵਿੱਚ ਉਨ੍ਹਾਂ ਨੇ ਗੁਰਚਰਨ ਸਿੰਘ ਜਿਉਣਵਾਲਾ ਵੱਲੋਂ ਉਠਾਏ ਗਏ ਇੱਕ ਸਵਾਲ ਦਾ ਜ਼ਿਕਰ ਕੀਤਾ ਸੀ “ਮੈਂ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ- ਫ਼ਿਰ ਉਹ ਕਿਹੜਾ ਗੁਰੂ ਹੈ ਜਿਸ ਨੂੰ ਗੁਰੂ ਨਾਨਕ ਦੇਵ ਜੀ ਆਪਣਾ ‘ਗੁਰੂ’ ਮੰਨਦੇ ਹਨ? ਗੁਰਚਰਨ ਸਿੰਘ ਜਿਉਣਵਾਲਾ ਨੇ ਇਹ ਵੀ ਕਿਹਾ ਕਿ ਇਸ ਦਾ ਜਵਾਬ ਮਿਸ਼ਨਰੀ ਕਾਲਜ ਦੇ ਕਈ ਵਿਦਵਾਨਾਂ ਤੋਂ ਪੁੱਛਿਆ ਗਿਆ ਪਰ ਕਿਸੇ ਪਾਸ ਵੀ ਤਸੱਲੀ ਬਖਸ਼ ਜਵਾਬ ਨਹੀਂ ਸੀ”।
ਇਸ ਸੰਬੰਧ ਵਿੱਚ 23-10-10 ਨੂੰ ਸਿੱਖ ਮਾਰਗ ਤੇ ਮੈਂ ਆਪਣੇ ਵਿਚਾਰ ਪਾਏ ਸਨ। ਗੁਰਚਰਨ ਸਿੰਘ ਜਿਉਣਵਾਲਾ ਨੂੰ ਚਾਹੀਦਾ ਸੀ ਕਿ ਮੇਰੇ ਪੇਸ਼ ਕੀਤੇ ਵਿਚਾਰਾਂ ਬਾਰੇ ਆਪਣੀ ਟਿੱਪਣੀ ਕਰਦੇ। ਗੁਰਮਤਿ ਨਾਲ ਸੰਬੰਧਤ ਮੁਖ ਵਿੱਸ਼ੇ ਨੂੰ ਅੱਖੋਂ ਪਰੋਖੇ ਕਰਕੇ ਗੁਰਚਰਨ ਸਿੰਘ ਨੇਂ ਮੇਰੇ ਨਾਲ (ਇੱਕ ਤਰਫ਼ਾ) ਨਿਜੀ ਦੂਸ਼ਣ-ਬਾਜੀ ਵਾਲਾ ਸਿਲਸਿਲਾ ਸ਼ੁਰੂ ਕਰ ਦਿੱਤਾ। ਇਸ ਦੂਸ਼ਣ-ਬਾਜੀ ਵਿੱਚ ਇਨ੍ਹਾਂ ਦਾ ਸਾਥ ਨਿਭਾਉਣ ਲਈ ਇਨ੍ਹਾਂ ਦੇ ਸਾਥੀ ਦਲਜੀਤ ਸਿੰਘ ਹੋਠੀ ਵੀ ਨਾਲ ਸ਼ਾਮਲ ਹੋ ਗਏ। ਮੇਰੇ ਬਾਰ ਬਾਰ ਕਹਿਣ ਤੇ ਵੀ ਕਿ ਨਿਜੀ ਦੂਸ਼ਣ-ਬਾਜੀ ਨੂੰ ਛੱਡ ਕੇ ਆਪਾਂ ਗੁਰਮਤਿ ਵਿੱਚ ਪਏ ਅਤੇ ਪਾਏ ਜਾ ਰਹੇ ਭੁਲੇਖਿਆਂ ਵੱਲ ਧਿਆਨ ਦੇਈਏ। ਇਨ੍ਹਾਂ ਦੋਨਾਂ ਸੱਜਣਾਂ ਨੂੰ ‘ਗੁਰੂ ਨਾਨਕ ਦੇਵ ਜੀ ਦੇ ਗੁਰੂ’ ਸੰਬੰਧੀ ਮੇਰੇ ਵੱਲੋਂ 23-10-10 ਨੂੰ ਪੇਸ਼ ਕੀਤੇ ਵਿਚਾਰਾਂ ਬਾਰੇ ਵਿਚਾਰ ਕਰਨ ਲਈ ਬਾਰ ਬਾਰ ਕਿਹਾ ਗਿਆ। ਲੇਕਿਨ ਇਨ੍ਹਾਂ ਦੋਨਾਂ ਸੱਜਣਾਂ ਨੇ ਗੁਰਮਤਿ ਬਾਰੇ ਵਿਚਾਰ ਕਰਨ ਦੀ ਬਜਾਏ ਮੇਰੇ ਤੇ ਨਿਜੀ ਦੂਸ਼ਣਬਾਜੀ ਨੂੰ ਹੀ ਮੁੱਖ ਰੱਖਦਿਆਂ ਹੋਇਆਂ, ਗੁਰੂ ਨਾਨਕ ਦੇਵ ਜੀ ਦੇ ਗੁਰੂ’ ਬਾਰੇ ਇੱਕ ਵੀ ਸ਼ਬਦ ਨਹੀਂ ਲਿਖਿਆ।
ਇਸ ਚਾਲੂ ਵਿਚਾਰ ਵਿੱਚ ‘ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ?’ ਇਹ ਸਵਾਲ ਗੁਰਚਰਨ ਸਿੰਘ ਜਿਉਣਵਾਲਾ ਵੱਲੋਂ ਉਠਾਇਆ ਗਿਆ ਸੀ, ਅਤੇ ਮੁੱਖ ਸਵਾਲ ਵੀ ਇਹੀ ਸੀ। ਗੁਰਚਰਨ ਸਿੰਘ ਦੀ ਨਜ਼ਰ ਵਿੱਚ ਮੈਂ ਦੁਨੀਆ ਭਰ ਦਾ ਝੂਠਾ ਸਹੀ। ਝੂਠਿਆਂ ਦਾ ਸਰਦਾਰ ਸਹੀ, ਇਸ ਨਾਲ ਕੀ ਫਰਕ ਪੈਂਦਾ ਹੈ ਕਿ ਉਨ੍ਹਾਂ ਦੇ ਸਵਾਲ ਦਾ ਜਵਾਬ ਕੌਣ ਦੇ ਰਿਹਾ ਹੈ। ਇਹ ਕੋਈ ਨਿਜੀ ਲੜਾਈ ਤਾਂ ਹੈ ਨਹੀਂ। ਅਤੇ ਨਾ ਹੀ ਕੋਈ ਧੜੇਬੰਦੀ ਵਾਲਾ ਕੋਈ ਕੰਮ ਹੈ, ਕਿ ਕਿਸ ਨੇ ਜਵਾਬ ਦਿੱਤਾ ਹੈ? ਜਵਾਬ ਕੋਈ ਵੀ ਦੇਵੇ ਸਵਾਲ ਉਹੀ ਰਹਿਣਾ ਹੈ ਅਤੇ ਜਵਾਬ ਵੀ ਉਹੀ ਰਹਿਣਾ ਹੈ, ਜੋ ਲਿਖਿਆ ਗਿਆ ਹੈ। ਸਵਾਲ ਤਾਂ ਇਹ ਹੈ ਕਿ ਕਿਸੇ ਦੇ ਮੁਤਾਬਕ ਵਿਚਾਰ ਠੀਕ ਹਨ ਜਾਂ ਗ਼ਲਤ ਇਹ ਸੋਚਣ ਅਤੇ ਵਿਚਾਰਨ ਵਾਲੀ ਗੱਲ ਹੈ।
ਦਰਅਸਲ ਇਨ੍ਹਾਂ ਕੋਲ ਗੁਰਮਤਿ ਵਿਚਾਰ ਦੇ ਨਾਮ ਤੇ ਮੇਰੇ ਵਿਚਾਰ ਗ਼ਲਤ ਸਾਬਤ ਕਰਨ ਲਈ ਕੁੱਝ ਹੈ ਨਹੀਂ। ਜਿਸ ਦੁਬਿਧਾ ਵਿੱਚ ਇਹ ਸ: ਕਿਰਪਾਲ ਸਿੰਘ ਜੀ ਬਠਿੰਡਾ ਅਤੇ ਮਿਸ਼ਨਰੀਆਂ ਨੂੰ ਫ਼ਸੇ ਦੇਖਣਾ ਚਾਹੁੰਦੇ ਸਨ ਉਸੇ ਦੁਬਿਧਾ ਵਿੱਚ ਆਪ ਫਸੇ ਨਜ਼ਰ ਆ ਰਹੇ ਹਨ। ਹੁਣ ਇਸ ਦੁਬਿਧਾ’ ਚੋਂ ਨਿਕਲਣ ਦਾ ਕੋਈ ਹੋਰ ਰਸਤਾ ਇਨ੍ਹਾਂ ਨੂੰ ਨਜ਼ਰ ਨਹੀਂ ਆ ਰਿਹਾ ਸੋ ਮੈਨੂੰ ‘ਝੂਠਾ- ਝੂਠਾ’ ਕਹਿ ਕੇ ਪਿਛਲੇ ਦਰਵਾਜੇ ਤੋਂ ਦੀ ਖਿਸਕਣ ਦਾ ਰਸਤਾ ਲਭ ਰਹੇ ਹਨ। ਨਹੀਂ ਤਾਂ ਜਿਸ ਤਰ੍ਹਾਂ ਕਿ ਸ: ਕਿਰਪਾਲ ਸਿੰਘ ਜੀ ਨੇ ਲਿਖਿਆ ਹੈ: “ਗੁਰਚਰਨ ਸਿੰਘ ਜਿਉਣਵਾਲਾ ਨੇ ਇਹ ਵੀ ਕਿਹਾ ਕਿ ਇਸ ਦਾ ਜਵਾਬ ਮਿਸ਼ਨਰੀ ਕਾਲਜ ਦੇ ਕਈ ਵਿਦਵਾਨਾਂ ਤੋਂ ਪੁੱਛਿਆ ਪਰ ਕਿਸੇ ਪਾਸ ਵੀ ਤਸੱਲੀ ਬਖਸ਼ ਜਵਾਬ ਨਹੀਂ ਸੀ”। ਕੀ ਇਸ ਗੱਲ ਦਾ ਇਨ੍ਹਾਂ ਕੋਲ ਕੋਈ ਸਬੂਤ ਹੈ ਕਿ ਇਨ੍ਹਾਂ ਨੇ ਮਿਸ਼ਨਰੀ ਕਾਲਜ ਦੇ ਕਈ ਵਿਦਵਾਨਾਂ ਨੂੰ ਇਹ ਸਵਾਲ ਪੁੱਛਿਆ ਅਤੇ ਅੱਗੋਂ ਉਨ੍ਹਾਂ ਕੋਲ ਕੋਈ ਤਸੱਲੀ ਬਖਸ਼ ਜਵਾਬ ਨਹੀਂ ਸੀ। ਇਸ ਗੱਲ ਬਾਰੇ ਸ: ਕਿਰਪਾਲ ਸਿੰਘ ਬਠਿੰਡਾ ਜੀ ਨੇ ਵੀ ਦੱਸਿਆ ਹੈ ਕਿ ਉਨ੍ਹਾਂ ਨੇ ਮਿਸ਼ਨਰੀ ਕਾਲਜ ਦੇ ਮੁਖੀਆਂ ਨਾਲ ਇਸ ਬਾਰੇ ਗੱਲ ਕੀਤੀ ਸੀ ਪਰ ਸਭ ਨੇ ਇਹੀ ਕਿਹਾ ਕਿ ਗੁਰਚਰਨ ਸਿੰਘ ਜਿਉਣਵਾਲਾ ਨਾਲ ਉਨ੍ਹਾਂ ਦੀ ਐਸੀ ਕੋਈ ਗੱਲ ਨਹੀਂ ਹੋਈ। ਜੇ ਗੁਰਚਰਨ ਸਿੰਘ ਜਿਉਣਵਾਲਾ ਕੋਲ ਇਸ ਗੱਲ ਬਾਰੇ ਕੋਈ ਸਬੂਤ ਨਹੀਂ ਹੈ ਤਾਂ ਇਸ ਦਾ ਮਤਲਬ ਇਹ ਖੁਦ “ਝੂਠ” ਬੋਲ ਰਹੇ ਹਨ। ਮੈਨੂੰ ਝੂਠਾ-ਝੂਠਾ ਕਹਿਕੇ ਗੁਰਮਤਿ ਵਿਚਾਰ ਤੋਂ ਖਿਸਕਣ ਦਾ ਸਿਰਫ ਬਹਾਨਾ ਘੜਿਆ ਹੈ। ਜਿਸ ਤਰ੍ਹਾਂ ਪਹਿਲਾਂ ਵੀ “ਅਗੈ- ਆਗੈ’ ਵਾਲੀ ਵਿਚਾਰ ਤੋਂ ਖਿਸਕਣ ਦੇ ਬਹਾਨੇਂ ਘੜਦੇ ਰਹੇ ਹਨ।
ਗੁਰਚਰਨ ਸਿੰਘ ਜਿਉਣਵਾਲਾ ਆਪਣੀ ਸੰਸਥਾ ਦੇ ਖਰਚੇ ਨਾਲ ਗੁਰਮਤਿ ਪ੍ਰਚਾਰ ਲਈ ਪੰਜਾਬ ਵਿੱਚ ਕੇਂਦਰ ਖੋਲ੍ਹ ਰਹੇ ਹਨ, ਬੜੀ ਚੰਗੀ ਗੱਲ ਹੈ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਉਥੇ ਸੱਚ ਮੁਚ ਗੁਰਮਤਿ ਪ੍ਰਚਾਰ ਹੀ ਹੁੰਦਾ ਹੈ ਜਾਂ ਆਪਣੇ ਹੀ ਮਨ ਦੇ ਬਣ ਚੁਕੇ ਵਿਚਾਰਾਂ ਦਾ ਪ੍ਰਚਾਰ ਹੋ ਰਿਹਾ ਹੈ। ਗੁਰਮਤਿ ਪ੍ਰਚਾਰ ਘੱਟ ਅਤੇ ਨਿਜੀ ਦੂਸ਼ਣ-ਬਾਜੀ ਹੀ ਜਿਆਦਾ ਪੜ੍ਹਾਈ ਜਾਂਦੀ ਹੈ, ਜਿਸ ਦਾ ਸਬੂਤ ਇੱਥੇ ਸਿੱਖ ਮਾਰਗ ਤੇ ਪੜ੍ਹਨ ਨੂੰ ਮਿਲ ਰਿਹਾ ਹੈ।

ਦਲਜੀਤ ਸਿੰਘ ਹੋਠੀ ਦੇ 12-11-10 ਦੇ ਪੱਤਰ ਦੇ ਸੰਬੰਧ ਵਿੱਚ-
ਦਲਜੀਤ ਸਿੰਘ ਜੀ! ਤੁਸੀਂ ਲਿਖਿਆ ਹੈ:
“ਗਿਆਨੀ ਗੁਰਬਚਨ ਸਿੰਘ ਜੀ ਦੀਆਂ ਲਿਖਤਾਂ ਆਪਾ ਵਿਰੋਧੀ ਨਹੀਂ ਹੁੰਦੀਆਂ”।
ਬੜੀ ਚੰਗੀ ਗੱਲ ਹੈ। ਇਸ ਬਾਰੇ ਵਿੱਚ ਤੁਹਾਡਾ ਵੀ ਅਤੇ ਗਿਆਨੀ ਗੁਰਬਚਨ ਸਿੰਘ ਜੀ ਦਾ ਧੰਨਵਾਦ ਹੈ। ਪਰ ਜੇ ਤੁਹਾਨੂੰ ਇਸੇ ਤਰ੍ਹਾਂ ਹੀ ਲੱਗਦਾ ਹੈ ਤਾਂ, ਮੈਂ ਉਨ੍ਹਾਂ ਦੇ ਲੇਖਾਂ ਵਿੱਚੋਂ ਕੁੱਝ ਸਵਾਲ ਰੱਖੇ ਹਨ ਅਤੇ ਪਹਿਲਾਂ ਵੀ ਕਈ ਵਾਰੀਂ ਸਵਾਲ ਰੱਖ ਚੁੱਕਾ ਹਾਂ, ਤੁਸੀਂ ਉਨ੍ਹਾਂ ਸਵਾਲਾਂ ਦੇ ਜਵਾਬ ਦੇ ਕੇ ਸਿੱਧ ਕਿਉਂ ਨਹੀਂ ਕਰ ਦਿੰਦੇ ਕਿ ਗਿਆਨੀ ਗੁਰਬਚਨ ਸਿੰਘ ਜੀ ਗੁਰਮਤਿ ਦਾ ਸਹੀ ਪ੍ਰਚਾਰ ਕਰ ਰਹੇ ਹਨ? ਹਾਂ ਜੇ ਤੁਸੀਂ ਗਿਆਨੀਂ ਗੁਰਬਚਨ ਸਿੰਘ ਜੀ ਤੇ ਕੀਤੇ ਸਵਾਲਾਂ ਦੇ ਜਵਾਬ ਦੇ ਦਿਉਗੇ ਤਾਂ ਮੈਂ ਇਹ ਨਹੀਂ ਕਹਿਣ ਲੱਗਾ ਕਿ ਤੁਸੀਂ ਕਿਉਂ ਘੜੱਮ ਚੌਧਰੀ ਬਣੇ ਹੋ, ਕਿਉਂਕਿ ਇਹ ਤਾਂ ਗੁਰਬਾਣੀ ਵਿਚਾਰ ਹੈ ਕੋਈ ਵੀ ਵਿੱਚ ਹਿੱਸਾ ਲੈ ਸਕਦਾ ਹੈ।
ਤੁਸੀਂ ਲਿਖਿਆ ਹੈ: ਗਿਆਨੀ ਸੁਰਜੀਤ ਸਿੰਘ ਜੀ ਮਿਸ਼ਨਰੀ ਦੀਆਂ ਲਿਖਤਾਂ ਤੇ ਕਿੰਤੂ ਪਰੰਤੂ ਕਰਨ ਤੋਂ ਜਸਵੀਰ ਸਿੰਘ ਕੈਲਗਰੀ ਨੂੰ ਕਿਸ ਨੇ ਰੋਕਿਆ ਤੇ ਕਿਸ ਨੇ ਤੁਹਾਡੇ ਤੋਂ ਜੱਜ ਦਾ ਰੁਤਬਾ ਖੋਹਿਆ?”
ਦਲਜੀਤ ਸਿੰਘ ਹੋਠੀ ਜੀ! ਮੇਰੇ ਕੋਲੋਂ ਜੱਜ ਦਾ ਰੁਤਬਾ ਕਿਸੇ ਨੇਂ ਨਹੀਂ ਖੋਹਿਆ। ਉਹ ਰੁਤਬਾ ਮੇਰੇ ਕੋਲ ਅਜੇ ਵੀ ਕਾਇਮ ਹੈ। ਮੇਰਾ ਫ਼ੈਸਲਾ ਇਹ ਹੈ ਕਿ ਮੈਨੂੰ ਗਿਆਨੀ ਸੁਰਜੀਤ ਸਿੰਘ ਜੀ ਦੀਆਂ ਲਿਖਤਾਂ ਬਿਲਕੁਲ 100% ਠੀਕ ਲੱਗਦੀਆਂ ਹਨ।
ਤੁਸੀਂ ਲਿਖਿਆ ਹੈ- “ਗਿਆਨੀ ਸੁਰਜੀਤ ਸਿੰਘ ਜੀ ਦੀਆਂ ਲਿਖਤਾਂ ਆਪਾ ਵਿਰੋਧੀ ਹੁੰਦੀਆਂ ਹਨ”।
ਮੈਨੂੰ ਤਾਂ ਇਸ ਤਰ੍ਹਾਂ ਨਹੀਂ ਲੱਗਦਾ। ਜੇ ਜ਼ਾਤੀ ਤੌਰ ਤੇ ਤੁਹਾਨੂੰ ਉਨ੍ਹਾਂ ਨਾਲ ਕੋਈ ਸਮੱਸਿਆ ਹੈ ਤਾਂ ਉਸ ਬਾਰੇ ਤੁਸੀਂ ਉਨ੍ਹਾਂ ਨਾਲ ਹੀ ਗੱਲ ਕਰੋ, ਉਹ ਹੀ ਉਸ ਬਾਰੇ ਤੁਹਾਨੂੰ ਦੱਸ ਸਕਣਗੇ। ਜੇ ਤੁਹਾਡੀ ਗੁਰਬਾਣੀ ਦੇ ਅਰਥਾਂ ਸਬੰਧੀ ਕੋਈ ਸਮੱਸਿਆ ਹੈ, ਜਿਸ ਤਰ੍ਹਾਂ ਕਿ ਤੁਹਾਨੂੰ ਉਨ੍ਹਾਂ ਦੀਆਂ ਗੱਲਾਂ ਆਪਾ ਵਿਰੋਧੀ ਲੱਗਦੀਆਂ ਹਨ ਤਾਂ ਤੁਸੀਂ ਉਹ ਗੱਲਾਂ ਸਿੱਖ ਮਾਰਗ ਤੇ ਪਾ ਦਿਉ ਉਨ੍ਹਾਂ ਦਾ ਮੇਰੇ ਵਰਗਾ ਕੋਈ ਨਾ ਕੋਈ ਪ੍ਰੇਮੀ ਤੁਹਾਡੀ ਇਸ ਸਮੱਸਿਆ ਬਾਰੇ ਜਰੂਰ ਵਿਚਾਰ ਦੇ ਦੇਵੇਗਾ। ਪਰ ਸਵਾਲ ਰੱਖਣ ਲੱਗਿਆਂ ਇੱਕ ਗੱਲ ਦਾ ਧਿਆਨ ਜਰੂਰ ਰੱਖਣਾ ਕਿ ਜੇ ਤੁਸੀਂ ਕਿਸੇ ਤੇ ਸਵਾਲ ਕਰਦੇ ਹੋ ਤਾਂ ਤੁਹਾਡੇ ਤੇ ਵੀ ਸਵਾਲ ਕੀਤੇ ਜਾ ਸਕਦੇ ਹਨ। ਉਸ ਵਕਤ ਤੁਸੀਂ ਭੱਜਣ ਲਈ ਕੋਈ ਪਿਛਲਾ ਦਰਵਾਜਾ ਲੱਭਣ ਦੀ ਕੋਸ਼ਿਸ਼ ਨਾ ਕਰਨੀ। ਉਸ ਵਕਤ ਇਹ ਨਾ ਕਹਿਣਾ ਕਿ ਤੁਸੀਂ ਉਸ ਨਾਲ (ਮੇਰੇ ਨਾਲ) ਵਿਚਾਰ ਹੀ ਨਹੀਂ ਕਰਨੀਂ ਚਾਹੁੰਦੇ। ਜੇ ਤੁਸੀਂ ਕਹੋ ਕਿ ਸਵਾਲ ਗਿਆਨੀ ਸੁਰਜੀਤ ਸਿੰਘ ਜੀ ਤੇ ਕੀਤੇ ਗਏ ਹਨ ਅਤੇ ਜਵਾਬ ਵੀ ਉਹੀ ਦੇਣ ਤਾਂ ਇਸ ਦਾ ਮਤਲਬ ਸਾਫ਼ ਹੋਵੇਗਾ ਕਿ ਤੁਸੀਂ ਗੁਰਬਾਣੀ ਵਿਚਾਰ ਨਹੀਂ ਕਰਨੀਂ ਚਾਹੁੰਦੇ ਬਲਕਿ ਨਿਜੀ ਦੂਸ਼ਣ-ਬਾਜੀਆਂ ਦੇ ਜਰੀਏ ਉਨ੍ਹਾਂ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਹੋ। ਜਿਸ ਤਰ੍ਹਾਂ ਕਿ ਹੁਣ ਦੀ ਮੌਜੂਦਾ ਵਿਚਾਰ ਵਿੱਚ ਹੋ ਰਿਹਾ ਹੈ।
ਤੁਸੀਂ ਲਿਖਿਆ ਹੈ: “ਜਦੋਂ ਤੁਹਾਡੇ ਨਾਲ ਕੋਈ ਵਿਚਾਰ ਵਟਾਂਦਰਾ ਕਰਨ ਲਈ ਰਾਜੀ ਹੀ ਨਹੀਂ ਤਾਂ ਤੁਸੀਂ ਮੱਲੋ ਮੱਲੀ ਵਿਚਾਰ ਕਿਉਂ ਕਰਨਾ ਚਾਹੁੰਦੇ ਹੋ?”
ਦਲਜੀਤ ਸਿੰਘ ਜੀ! ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਤੁਸੀਂ ਕਿਸੇ ਤੇ ਕੋਈ ਵੀ ਇਲਜਾਮ ਲਗਾ ਕੇ ਅੱਗੋਂ ਕਹੋ ਕਿ ਵਿਚਾਰ ਵਟਾਂਦਰਾ ਕਰਨਾ ਹੀ ਨਹੀਂ ਚਾਹੁੰਦੇ?
ਦਲਜੀਤ ਸਿੰਘ ਹੋਠੀ ਜੀ! ਜ਼ਰਾ ਆਪਣੀ ਯਾਦਾਸ਼ਤ ਤੇ ਜੋਰ ਪਾ ਕੇ ਚੇਤਾ ਕਰੋ। ਕਿਸ ਨੇ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਸੀ, ਤੁਸੀਂ ਜਾਂ ਮੈਂ? ਇਹ ਗੱਲ ਅੱਗੇ ਕਿੰਨੀਂ ਵਾਰੀ ਦੱਸੀ ਜਾ ਚੁੱਕੀ ਹੈ ਅਤੇ ਅਗੋਂ ਵੀ ਜਿੰਨੀ ਵਾਰੀਂ ਕਹੋਗੇ ਦੁਹਰਾ ਦਿੱਤੀ ਜਾਵੇਗੀ ਕਿ- ‘ਗੁਰੂ ਨਾਨਕ ਦੇਵ ਜੀ ਦੇ ਗੁਰੂ ਬਾਰੇ ਸ: ਕਿਰਪਾਲ ਸਿੰਘ ਜੀ ਨੇ ਗੁਰਚਰਨ ਸਿੰਘ ਜਿਉਣਵਾਲਾ ਦੇ ਉਠਾਏ ਹੋਏ ਸਵਾਲ ਬਾਰੇ ਆਪਣੇ ਵਿਚਾਰ ਦਿੱਤੇ ਸੀ। ਉਸ ਸੰਬੰਧ ਵਿੱਚ ਮੈਂ ਵੀ ਆਪਣੇ ਵਿਚਾਰ ਦਿੱਤੇ ਸੀ। ਇਸ ਵਿਚਾਰ ਵਿੱਚ ਤੁਹਾਡਾ ਸਿੱਧੇ ਜਾਂ ਅਸਿੱਧੇ ਤੌਰ ਤੇ ਕਿਤੇ ਵੀ ਕੋਈ ਜ਼ਿਕਰ ਨਹੀਂ ਸੀ। ਤੁਸੀਂ ਆਪਣੀ ਮਰਜੀ ਨਾਲ ਹੀ ਵਿੱਚ ਸ਼ਾਮਲ ਹੋਏ ਹੋ। ਮੈਂ ਤੁਹਾਨੂੰ ਵਿਚਾਰ ਚਰਚਾ ਵਿੱਚ ਸ਼ਾਮਲ ਹੋਣ ਲਈ ਕੋਈ ਸੱਦਾ ਪੱਤਰ ਨਹੀਂ ਸੀ ਭੇਜਿਆ। ਹੁਣ ਵੀ ਤੁਸੀਂ ਵਿਚਾਰ ਨੂੰ ਅੱਗੇ ਤੋਰੋ ਜਾਂ ਨਾ ਇਹ ਤੁਹਾਡੇ ਖੁਦ ਤੇ ਨਿਰਭਰ ਹੈ। ਕਿਸੇ ਦੀ ਕੋਈ ਜ਼ਬਰਦਸਤੀ ਨਹੀਂ ਹੈ। ਤੁਹਾਡਾ ਜੀ ਕਰਦਾ ਹੈ ਤਾਂ ਆਪਣੇ ਵਿਚਾਰ ਦਿਉ ਨਹੀਂ ਜੀ ਕਰਦਾ ਤਾਂ ਨਾ ਦਿਉ। ਸ਼ਿਸ਼ਟਾਚਾਰ ਦੀ ਮਰਿਯਾਦਾ ਅੰਦਰ ਰਹਿੰਦਿਆਂ ਹੋਇਆ, ਤੁਹਾਨੂੰ ਜੋ ਠੀਕ ਲੱਗਦਾ ਹੈ ਤੁਸੀਂ ਕਰਨ ਦੇ ਹੱਕਦਾਰ ਹੋ, ਮੈਨੂੰ ਜੋ ਠੀਕ ਲੱਗਦਾ ਹੈ ਮੈਂ ਕਰਨ ਦਾ ਹੱਕਦਾਰ ਹਾਂ। ਮੈਂ ਤਾਂ ਆਪਣੇ ਵਿਚਾਰ ਦੇਣੇ ਹਨ ਦੇਈ ਜਾਵਾਂਗਾ ਜਿੰਨੀਂ ਦੇਰ ਸ: ਮੱਖਣ ਸਿੰਘ ਜੀ ਛਾਪਣਗੇ। ਤੁਹਾਡੇ ਜਾਂ ਗੁਰਚਰਨ ਸਿੰਘ ਜਿਉਣਵਾਲਾ ਦੇ ਕਹਿਣ ਤੇ ਮੈਂ ਆਪਣੇ ਵਿਚਾਰ ਦੇਣੇ ਬੰਦ ਨਹੀਂ ਕਰ ਸਕਦਾ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(13/11/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ

ਤਿੰਨ ਘਟਨਾਵਾਂ, ਅਤੇ ਉਨ੍ਹਾਂ ਦਾ ਵਿਸਲੇਸ਼ਨ


ਬੰਦਾ ਜਦ ਮਿਹਨਤ ਕਰਦਾ ਹੈ ਤਾਂ ਇਹ ਆਸ ਵੀ ਰੱਖਦਾ ਹੈ ਕਿ ਉਸ ਮਿਹਨਤ ਨੂੰ ਬੂਰ ਲੱਗੇਗਾ, ਜੋ ਅੱਗੇ ਚਲ ਕੇ ਫਲ ਵੀ ਦੇਵੇਗਾ। ਫੱਲ ਬਾਰੇ ਮੈਂ ਇੱਕ ਕਹਾਣੀ ਬਚਪਨ ਵਿੱਚ ਸੁਣੀ ਸੀ ਕਿ ਇੱਕ ਬਜ਼ੁਰਗ ਅੰਬ ਦਾ ਬਾਗ ਲਗਾ ਰਿਹਾ ਸੀ, ਕੋਲੋਂ ਲੰਘਦੇ ਬੰਦੇ ਨੇ ਪੁਛਿਆ ਕਿ “ਬਾਬਾ ਕੀ ਕਰ ਰਿਹਾ ਹੈਂ?” ਉਸ ਜਵਾਬ ਦਿੱਤਾ ਕਿ ਅੰਬ ਦਾ ਬਾਗ ਲਗਾ ਰਿਹਾ ਹਾਂ। ਉਸ ਬੰਦੇ ਨੇ ਫਿਰ ਪੁਛਿਆ “ਬਾਬਾ ਇਹ ਕਿੰਨੇ ਦਿਨਾਂ ਵਿੱਚ ਫਲ਼ ਦੇਵੇਗਾ?” ਬਜ਼ੁਰਗ ਨੇ ਫਿਰ ਜਵਾਬ ਦਿੱਤਾ, ੧੨-੧੪ ਸਾਲ ਵਿਚ। ਉਸ ਬੰਦੇ ਨੇ ਫਿਰ ਸਵਾਲ ਕੀਤਾ “ਬਾਬਾ ਤੈਨੂੰ ਇਸ ਦਾ ਕੀ ਫਾਇਦਾ ਹੋਵੇਗਾ?” ਤਾਂ ਬਾਬੇ ਨੇ ਉਸ ਨੂੰ ਸਮਝਾਇਆ, ਬੱਚਾ ਜੋ ਅੰਬ ਮੈਂ ਖਾ ਰਿਹਾ ਹਾਂ, ਉਹ ਸਾਡੇ ਬਜ਼ੁਰਗਾਂ ਨੇ ਲਾਏ ਸਨ, ਜੋ ਮੈਂ ਲਗਾ ਰਿਹਾ ਹਾਂ, ਇਸ ਦੇ ਫਲ ਸਾਡੇ ਬੱਚੇ ਖਾਣਗੇ।
ਯਾਨੀ ਦੇਰ-ਸਵੇਰ ਜਦੋਂ ਮਰਜ਼ੀ ਫਲ ਲੱਗਣ, ਲੱਗਣੇ ਚਾਹੀਦੇ ਹਨ। ਸਾਡੇ ਬਜ਼ੁਰਗਾਂ ਦੀ ਮਿਹਨਤ, ਸਾਡੇ ਸਮਾਜ ਲਈ ਸੁਖਦਾਈ ਬਣਨੀ ਚਾਹੀਦੀ ਹੈ। ਸਾਡੀ ਮਿਹਨਤ, ਸਾਡੇ ਬੱਚਿਆਂ ਦੇ ਸਮਾਜ ਲਈ ਸੁਖਦਾਈ ਬਣਨੀ ਚਾਹੀਦੀ ਹੈ। ਇਸ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਦੇ ਬੇਗਮ ਪੁਰੇ ਦਾ ਸੁਪਨਾ ਸਾਕਾਰ ਹੋ ਸਕਦਾ ਹੈ। ਪਰ ਜੇ ਇੱਕ ਬੰਦਾ ਅੰਬ ਬੀਜਦਾ ਰਹੇ ਅਤੇ ਦੂਸਰਾ, ਉਸ ਦੀਆਂ ਟਾਹਣੀਆਂ ਤੋੜਦਾ ਰਹੇ ਤਾਂ ਫਲ ਦੀ ਆਸ ਨਹੀਂ ਰੱਖੀ ਜਾ ਸਕਦੀ। ਏਵੇਂ ਹੀ ਜੇ ਦੋ-ਚਾਰ ਬੰਦੇ, ਗੁਰਮਤ ਸਿਧਾਂਤ ਦੀ ਗੱਲ ਕਰਦੇ ਰਹਣ, ਹਜ਼ਾਰਾਂ ਬੰਦੇ, ਉਨ੍ਹਾਂ ਸਿਧਾਂਤਾਂ ਨੂੰ ਸਮਝਣ ਦੀ ਥਾਂ, ਗੁਰਬਾਣੀ ਨੂੰ ਰੱਟਾ ਭਰ ਹੀ ਲਾਉਂਦੇ ਰਹਣ, ਤਾਂ ਸੁਭਾਵਕ ਗੱਲ ਹੈ ਕਿ ਆਮ ਲੋਕ ਹਜ਼ਾਰਾਂ ਦੇ ਰੌਲੇ ਤੋਂ ਪ੍ਰਭਾਵਤ ਹੋ ਕੇ, ਸਿਧਾਂਤ ਨਾਲ ਨਹੀਂ ਜੁੜਨਗੇ, ਬਲਕਿ ਕਰਮ-ਕਾਂਡ, ਪਖੰਡ ਨਾਲ ਹੀ ਜੁੜਨਗੇ। ਇਹੀ ਹਾਲਤ ਅੱਜ ਸਿੱਖੀ ਦੀ ਹੈ,
ਗੁਰੂ ਸਾਹਿਬ ਨੇ ਸੇਧ ਦਿੱਤੀ,

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ (੧੫)
ਸਿੱਖ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕਮਜ਼ੋਰ ਬੰਦੇ ਦੀ, ਗਰੀਬ ਬੰਦੇ ਦੀ, ਸਮਾਜ ਵਲੋਂ ਲਤਾੜੇ ਜਾਂਦੇ ਬੰਦੇ ਦੀ ਹੱਦੋਂ ਵੱਧ ਮਦਦ ਕਰਦੇ ਸਨ। ਏਥੋਂ ਤਕ ਕਿ ਜੰਗਲਾਂ ਵਿੱਚ ਰਹਣ ਸਮੇ, ਦਾਣੇ-ਪਾਣੀ ਤੋਂ ਥੁੜੇ ਸਿੱਖ ਵੀ, ਜਦ ਲੰਗਰ ਪਕਾ ਕੇ ਛਕਣ ਲਗਦੇ ਤਾਂ ਉੱਚੀ ਦੇਣੀ ਅਵਾਜ਼ਾ ਦਿੰਦੇ ਸਨ “ਕੋਈ ਲੰਗਰ ਛਕਣ ਵਾਲਾ ਹੈ ਤਾਂ ਆ ਜਾਉ, ਲੰਗਰ ਤਿਆਰ ਹੈ” ਅਤੇ ਕਿਸੇ ਆਏ ਨਾਲ ਲੰਗਰ ਸਾਂਝਾ ਕਰ ਕੇ ਖੁਸ਼ੀ ਮਹਿਸੂਸ ਕਰਦੇ ਸਨ।
(ਮੈਨੂੰ ਨਹੀਂ ਯਾਦ ਕਿ ਮੈਂ ਆਪਣਾ ਲੰਚ, ਸਕੂਲ ਵੇਲੇ, ਆਪਣੇ ਕਾਰੋਬਾਰ ਵੇਲੇ ਜਾਂ ਸਪੋਕਸਮੈਨ ਦੀ ਨੌਕਰੀ ਵੇਲੇ, ਕਦੇ ਕੱਲਿਆਂ ਖਾਧਾ ਹੋਵੇ। ਕਈ ਵਾਰੀ ਤਾਂ ਇਹ ਵੀ ਹੋਇਆ ਹੈ ਕਿ, ਕੋਈ ਭਾਈਵਾਲ ਨਾ ਮਿਲਣ ਤੇ, ਲੰਚ ਓਸੇ ਤਰ੍ਹਾਂ ਵਾਪਸ ਘਰ ਪਹੁੰਚ ਜਾਂਦਾ ਸੀ। ਸਾਡੇ ਘਰਾਂ ਵਿੱਚ ਇੱਕ ਰਵਾਜ ਸੀ ਕਿ ਘਰ ਵਿਚੋਂ ਕਿਸੇ ਮੰਗਤੇ ਨੂੰ ਭਿਖਿਆ ਨਹੀਂ ਦਿੱਤੀ ਜਾਂਦੀ ਸੀ, ਪਰ ਜੇ ਕੋਈ ਭੁੱਖਾ ਆ ਜਾਂਦਾ ਸੀ ਤਾਂ ਰੋਟੀ ਜ਼ਰੂਰ ਖਵਾਈ ਜਾਂਦੀ ਸੀ, ਭਾਵੇ ਬੀਬੀਆਂ ਨੂੰ ਓਸੇ ਵੇਲੇ ਬਣਾ ਕ ਖਵਾਉਣੀ ਪਵੇ। ਇਹ ਸਿੱਖੀ ਦਾ ਇੱਕ ਪੱਖ ਸੀ, ਜਿਸ ਦੀ ਬਖਸ਼ਿਸ਼ ਗੁਰੂ ਸਾਹਿਬ ਨੇ ਸਭ ਸਿੱਖਾਂ ਤੇ ਬੜੀ ਖੁਲ੍ਹ ਦਿਲੀ ਨਾਲ ਕੀਤੀ ਸੀ।)
ਇੱਕ ਦੂਸਰੇ ਦਾ ਦੁੱਖ-ਸੁਖ ਸਾਂਝਾ ਕਰਨਾ, ਸਿੱਖਾਂ ਦੀ ਫਿਤਰਤ ਸੀ, ਪਰ ਲੁਧਿਆਣੇ ਦੀ ਖਬਰ ਪੜ੍ਹ ਕੇ ਦਿਲ ਬਹੁਤ ਦੁਖੀ ਹੋਇਆ। ਪਹਿਲਾਂ ਤਾਂ ੧੯੮੪ ਵੇਲੇ ਹੋਏ ਸਿੱਖ ਕਤਲੇਆਮ ਦੇ ਪੀੜਤਾਂ ਨੂੰ ੨੬ ਸਾਲ ਵਿੱਚ ਵੀ ਨਾ ਤਾਂ ਇਨਸਾਫ ਹੀ ਮਿਲਿਆ ਹੈ, ਅਤੇ ਨਾ ਹੀ ਲੋੜੀਂਦੀ ਰਾਹਤ ਹੀ ਮਿਲੀ ਹੈ। ਜੇ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਵਸੇਬੇ ਲਈ ਕੁੱਝ ਮਕਾਨ ਬਣਵਾਏ ਸਨ ਤਾਂ ਉਹ ਵੀ ਅੱਜ ਤਕ ਉਨ੍ਹਾਂ ਨੂੰ ਅਲਾਟ ਨਹੀਂ ਕੀਤੇ ਗਏ, ਬਲਕਿ ਸਰਕਾਰੀ ਮਸ਼ੀਨਰੀ ਨਾਲ ਮਿਲੇ ਹੋਏ ਕੁਝ, ਸ਼ਕਲੋਂ-ਸੂਰਤੋਂ ਸਿੱਖ (ਜੋ ਕਤਲੇਆਮ ਦੇ ਪੀੜਤ ਨਹੀਂ ਸਨ) ਇਨ੍ਹਾਂ ਮਕਾਨਾਂ ਨੂੰ ਆਪਣੇ ਨਾਂ ਅਲਾਟ ਕਰਵਾ ਕੇ, ਇਨ੍ਹਾਂ ਨੂੰ ਅਗਾਂਹ ਵੇਚਣ ਦਾ ਧੰਦਾ ਕਰ ਰਹੇ ਸਨ। ਜਦ ਇਹ ਗੱਲ ਸਿੱਖ ਕਤਲੇਆਮ ਦੇ ਅਸਲੀ ਪੀੜਤਾਂ ਦੇ ਬਰਦਾਸ਼ਤ ਤੋਂ ਬਾਹਰ ਹੋ ਗਈ ਤਾਂ ਉਨ੍ਹਾਂ ਆਪ ਹੀ ਇਨ੍ਹਾਂ ਮਕਾਨਾਂ ਤੇ ਕਬਜ਼ਾ ਕਰਨ ਦਾ ਉਪਰਾਲਾ ਕੀਤਾ, ਜਿਸ ਕਾਰਨ ਦੋਵਾਂ ਧਿਰਾਂ ਵਿੱਚ ਝਗੜਾ ਹੋਣ ਨਾਲ, ਇੱਕ ਸਿੱਖ, ਸ. ਜਸਪਾਲ ਸਿੰਘ ਮਾਰਿਆ ਗਿਆ ਅਤੇ ਦਰਜਣ ਭਰ ਦੇ ਕਰੀਬ ਫੱਟੜ ਹੋਏ। ਇਹ ਘਟਨਾ ਅੱਜ ਦੇ ਸਿੱਖਾਂ ਦੀ ਮਾਨਸਿਕਤਾ ਵੱਲ ਕੀ ਇਸ਼ਾਰਾ ਕਰਦੀ ਹੈ?

ਗੁਰੂ ਸਾਹਿਬ ਨੇ ਸੇਧ ਦਿੱਤੀ ਹੈ,

ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ॥
ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ॥ ੧॥
ਅਰਥਾਤ ਮਾਇਆ ਹੀ ਸਭ ਦੇਵੀ ਦੇਵਤਿਆਂ ਦਾ ਮੂਲ ਹੈ, ਇਸ ਮਾਇਆ ਕਾਰਨ ਹੀ ਸਭ ਦੇਵੀ ਦੇਵਤੇ ਰਚੇ ਗਏ ਹਨ। ਮਾਇਆ ਨੇ ਹੀ ਸਿੰਮ੍ਰਿਤੀਆਂ ਅਤੇ ਸ਼ਾਸਤ੍ਰ ਪੈਦਾ ਕੀਤੇ ਹਨ, ਭਾਵ ਸੁੱਖਾਂ ਦੀ ਪਰਾਪਤੀ ਅਤੇ ਦੁਖ ਦੂਰ ਕਰਨ ਦੀ ਚਾਹ ਅਧੀਨ ਹੀ ਸਿੰਮ੍ਰਿਤੀਆਂ ਅਤੇ ਸ਼ਾਸਤ੍ਰਾਂ ਰਾਹੀਂ ਕਰਮ ਕਾਂਡ ਰਚੇ ਗਏ ਹਨ। ਸਾਰੇ ਸੰਸਾਰ ਵਿੱਚ ਕਾਮ ਦੀ ਲਾਲਸਾ ਅਤੇ ਕ੍ਰੋਧ ਭਰਪੂਰ ਹਉਮੈ ਹੀ ਪਸਰ ਰਹੀ ਹੈ ਜਿਸ ਦੇ ਅਧੀਨ ਜੀਵ ਜੰਮਦੇ ਅਤੇ ਮਰਦੇ ਰਹਿੰਦੇ ਹਨ।
ਸਿੱਖਾਂ ਦੇ ਗੁਰਦਵਾਰੇ, ਜੋ ਸਿੱਖਾਂ ਨੂੰ ਗੁਰੂ ਦੀ ਸਿਖਿਆ ਦੇਣ ਲਈ ਸਥਾਪਤ ਕੀਤੇ ਗਏ ਸਨ। ਅੱਜ ਉਨ੍ਹਾਂ ਗੁਰਦਵਾਰਿਆਂ ਵਿੱਚ ਹੀ, ਗੁਰੂ ਦੀ ਸਿਖਿਆ ਦੇ ਉਲਟ, ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਇੰਗਲੈਂਡ ਦੇ ਗੁਰਦਵਾਰਿਆਂ ਵਿਚ, ਦੁਰਗਾ ਪੂਜਾ ਹੋਈ, ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ, ਹੁਣ ਮਾਤਾ ਦੇ ਜਗਰਾਤੇ ਮਨਾਉਣ ਦਾ ਪਰਚਾਰ ਹੋ ਰਿਹਾ ਹੈ। ਹੋਰ ਤਾਂ ਹੋਰ, ਜਿਸ ਮੋਹਾਲੀ ਨੂੰ, ਪੰਜਾਬ ਵਿਚਲਾ ਸਿੱਖਾਂ ਦਾ ਗੜ੍ਹ ਮੰਨਿਆ ਜਾਂਦਾ ਹੈ, ਉਸ ਦੇ ਹੀ ੩ ਬੀ ੨ ਦੇ ਗੁਰਗਵਾਰੇ ਵਿਚ, ਵਿਸ਼ਵਕਰਮਾਂ ਦਾ ਜਨਮ ਦਿਨ ਮਨਾਇਆ ਗਿਆ, ਜਿਸ ਦੇ ਉਪਲਕਸ਼ `ਚ ਗੁਰਦਵਾਰੇ ਵਿੱਚ ਹੀ ਹਵਨ-ਯੱਗ ਕੀਤਾ ਗਿਆ।
ਸੋਚਣ ਦੀ ਗੱਲ ਹੈ ਕਿ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ, ਸਿੱਖਾਂ ਨੂੰ ਕਿਥੋਂ ਮਿਲੇਗੀ?

ਗੁਰੂ ਸਾਹਿਬ ਨੇ ਸੇਧ ਦਿੱਤ ਹੈ,

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥ ੧॥ (੧੧੮੫)
੨੦੦੩ ਵਿਚ, ਪੰਥ ਵਲੋਂ, ਨਾਨਕ ਸ਼ਾਹੀ ਕੈਲੰਡਰ ਪਰਵਾਨ ਕੀਤਾ ਗਿਆ ਸੀ, ਜਿਸ ਬਾਰੇ ਅਕਾਲ ਤਖਤ ਸਾਹਿਬ ਦੇ ਬੁਲਾਰੇ ਨੇ ਸਿੱਖਾਂ ਨੂੰ ਸੂਚਤ ਕੀਤਾ ਸੀ। ਸੱਤ ਸਾਲਾਂ ਵਿੱਚ ਇਹ ਕੈਲੰਡਰ ਸਿੱਖਾਂ ਵਿੱਚ ਪੂਰੀ ਤਰ੍ਹਾਂ ਲਾਗੂ ਹੋ ਗਿਆ ਸੀ, ਗੁਰਪੁਰਬਾਂ ਦੀਆਂ ਪੱਕੀਆਂ ਤਾਰੀਖਾਂ ਯਾਦ ਹੋਣ ਲੱਗ ਪਈਆਂ ਸਨ। ਪਰ ਇਹ ਕੈਲੰਡਰ ਸੰਤ ਸਮਾਜ ਨੂੰ ਪਰਵਾਨ ਨਹੀਂ ਸੀ, ਕਿਉਂਕਿ ਇਸ ਅਨੁਸਾਰ ਉਨ੍ਹਾਂ ਦੇ ਡੇਰਿਆਂ ਵਿਚਲੇ ਕਮਾਈ ਦੇ ਸਾਧਨ, ਮੱਸਿਆ, ਸੰਗਰਾਂਦ ਆਦਿ ਤੇ ਰੋਕ ਲਗਦੀ ਸੀ, ਡੇਰੇਦਾਰਾਂ ਵਲੋਂ ਪਾਏ ਜਾਂਦੇ ਭਰਮ-ਭੁਲੇਖਿਆਂ ਤੋਂ ਸਿੱਖਾਂ ਦੇ ਬਚਣ ਦਾ ਸਾਧਨ ਵੀ ਬਣ ਰਿਹਾ ਸੀ। ਜਿਸ ਕੰਮ ਆਸਰੇ ਪੁਜਾਰੀ ਲਾਣੇ ਦੀ ਐਸ਼ ਤੇ ਪਾਬੰਦੀ ਲਗਦੀ ਹੋਵੇ, ਉਹ ਕੰਮ ਉਨ੍ਹਾਂ ਨੂੰ ਕਿਵੇਂ ਪਰਵਾਨ ਹੋ ਸਕਦਾ ਹੈ?
ਸੰਤ ਸਮਾਜ ਦੇ, (ਜਿਨ੍ਹਾਂ ਦੀ ਸ਼੍ਰੋਮਣੀ ਕਮੇਟੀ ਤੇ, ਪੁਜਾਰੀਆਂ ਵਜੋਂ ਪੂਰੀ ਪਕੜ ਹੈ) ਇਸ਼ਾਰੇ ਤੇ, ਸ਼੍ਰੋਮਣੀ ਕਮੇਟੀ ਨੇ, ਪੰਥ ਦੇ ਵਿਰੋਧ ਦੇ ਬਾਵਜੂਦ ਵੀ, ਅਕਾਲ ਤਖਤ ਸਾਹਿਬ ਦੇ ਨਾਂ ਦੀ ਕੁਵਰਤੋਂ ਕਰਦਿਆਂ, ਨਾਨਕਸ਼ਾਹੀ ਕੈਲੰਡਰ ਨੂੰ ਬਦਲ ਕੇ, ਬ੍ਰਾਹਮਣੀ ਰੰਗਤ ਦੇਣ ਦਾ ਕੋਝਾ ਕੰਮ ਕੀਤਾ। ਪਰ ਸਿੱਖ ਫਿਰ ਵੀ, ਨਾਨਕ ਸ਼ਾਹੀ ਕੈਲੰਡਰ ਮੁਤਾਬਕ ਹੀ ਪੁਰਬ ਮਨਾਉਂਦੇ ਰਹੇ। ਸ਼ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦਵਾਰਿਆਂ, ਅਖੌਤੀ ਤਖਤਾਂ ਅਤੇ ਡੇਰਿਆਂ ਵਿੱਚ ਬਿਕਰਮੀ ਕੈਲੰਡਰ ਚਾਲੂ ਰਿਹਾ।
੨੩ ਕੱਤਕ ੫੪੨ ਨੂੰ ਬਾਦਲ ਦੇ ਨੌਕਰ, ਗੁਰਬਚਨ ਸਿੰਹੁ ਨੇ ਫਿਰ ਅਕਾਲ ਤਖਤ ਸਾਹਿਬ ਦੇ ਨਾਂ ਦੀ ਕੁਵਰਤੋਂ ਕਰਦਿਆਂ, ਇੱਕ ਹੁਕਮ ਨਾਮਾ ਜਾਰੀ ਕਰ ਦਿੱਤਾ ਕਿ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ, (ਜੋ ਨਾਨਕ ਸ਼ਾਹੀ ਕੈਲੰਡਰ ਮੁਤਾਬਕ ੨੪ ਨਵੰਬਰ ਨੂੰ ਹੈ, ਅਤੇ ਬਿਕਰਮੀ ਕੈਲੰਡਰ ਮੁਤਾਬਕ ੧੦ ਦਸੰਬਰ ਨੂੰ) ੧੦ ਦਸੰਬਰ ਨੂੰ ਹੀ ਮਨਾਇਆ ਜਾਵੇ। ੨੭ ਕੱਤਕ ਨੂੰ ਕਿਸੇ “ਸੰਤ ਸਿਪਾਹੀ ਵਿਚਾਰ ਮੰਚ, ਦਿੱਲੀ” ਦੇ ਕਨਵਿਨਰ ਹਰੀ ਸਿੰਘ ਮਠਾਰੂ ਨੇ ਸੰਦੇਸ਼ ਰੂਪੀ ਹੁਕਮ ਨਾਮਾ ਜਾਰੀ ਕਰ ਦਿੱਤਾ ਕਿ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ, ਪੁਰਾਤਨ ਰਵਾਇਤ ਅਨੁਸਾਰ ੧੧ ਨਵੰਬਰ ਨੂੰ ਮਨਾਇਆ ਜਾਵੇਗਾ।
ਇਸ ਹਿਸਾਬ ਤਾਂ ਬਾਬੇ ਵਲੋਂ ਬੀਜੇ ਅੰਬਾਂ ਦੀਆਂ ਟਾਹਣੀਆਂ ਤੋੜਨ ਤੋ ਅਗਾਂਹ ਵਧਦਿਆਂ, ਬੂਟੇ ਪੁੱਟਣ ਤੇ ਵੀ ਨਾ ਰੁਕਦਿਆਂ, ਗੱਲ ਬਾਬੇ ਨੂੰ ਅੰਬ ਬੀਜਣ ਹੀ ਨਾ ਦੇਣ ਤੱਕ ਪਹੁੰਚਦੀ ਜਾਪਦੀ ਹੈ।
ਦੂਸਰੇ ਪਾਸੇ ਉਹ ਗੁਰਸਿੱਖ ਹਨ, ਜਿਨ੍ਹਾਂ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਉਹ ਸਿੱਖੀ ਨੂੰ ਇਸ ਹਾਲਤ ਵਿਚੋਂ ਬਚਾਉਣ ਦੇ ਉਪ੍ਰਾਲੇ ਵਿੱਚ ਇੱਕ ਦੂਜੇ ਦਾ ਸਹਿਯੋਗ ਕਰਨਗੇ। ਉਹ ਇਸ ਲੀਹ ਤੇ ਚਲ ਰਹੇ ਹਨ ਕਿ ਘਰ ਨੂੰ ਅੱਗ ਲੱਗੀ ਪਈ ਹੈ, ਅਤੇ ਘਰ ਵਾਲੇ, ਉਸ ਨੂੰ ਬੁਝਾਉਣ ਦੀ ਥਾਂ, ਇਸ ਬਹਿਸ ਵਿੱਚ ਲਗੇ ਹੋਣ ਕਿ ਜੋ ਸਮਾਨ ਘਰ ਵਿਚੋਂ ਬਚੇਗਾ, ਉਸ ਵਿਚੋਂ ਮੇਰਾ ਕੀ ਹਿੱਸਾ ਹੋਵੇਗਾ? ਪੰਥ ਵਿੱਚ ਲੱਗੀ ਇਸ ਅੱਗ ਨੂੰ ਬੁਝਾਉਣ ਦਾ ਉਪਰਾਲਾ ਕਰਨ ਦੀ ਥਾਂ, ਇਸ ਸੋਚ ਅਧੀਨ ਕੰਮ ਕਰ ਰਹੇ ਹਨ ਕਿ, ਸਿੱਖੀ ਨੁੰ ਬਚਾਉਣ ਤੋਂ ਪਹਿਲਾਂ ਇਹ ਫੈਸਲਾ ਕਰ ਲਵੋ ਕਿ ਜੇ ਸਿੱਖੀ ਬਚ ਗਈ, ਤਾਂ ਉਹ ਸਾਡੀ ਸੋਚ ਅਨੁਸਾਰ ਚੱਲੇਗੀ ਜਾਂ ਨਹੀਂ?
ਗੁਰੂ ਸਾਹਿਬ ਦੀ ਇਸ ਸੇਧ ਦੀ ਕਿਸੇ ਨੂੰ ਚਿੰਤਾ ਨਹੀਂ ਕਿ ਹਰੀ ਦੇ ਨਾਮ, ਹਰੀ ਦੇ ਹੁਕਮ ਅਨੁਸਾਰ ਚੱਲਣ ਦੀ ਹੀ ਖੇਡ ਖੇਡਿਆ ਕਰੋ, (ਜਿਸ ਦੀ ਸੋਝੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਮਿਲਣੀ ਹੈ) ਇਸ ਨਾਲ ਹੀ ਤੁਸੀਂ ਮੇਰ-ਤੇਰ ਮਿਟਾ ਕੇ, ਗੁਰਮੁਖ ਬਣ ਕੇ, ਸਤਸੰਗਤ ਵਿੱਚ ਜੁੜ ਕੇ, ਦੁਬਿਧਾ ਦੂਰ ਕਰ ਸਕਦੇ ਹੋ।
ਅਜਿਹੀ ਹਾਲਤ ਵਿੱਚ ਜਿਨ੍ਹਾਂ ਸਿੱਖਾਂ ਦੀ ਜ਼ਿੰਦਗੀ ਦਾ ਮਕਸਦ ਹੀ, ਸਿੱਖਾਂ ਨੂੰ ਗੁਬਾਣੀ ਵਿਚਾਰ ਨਾਲ ਜੋੜਕੇ ਸਿੱਖੀ ਨੂੰ ਬਚਾਉਣਾ ਹੈ, ਜੇ ਉਨ੍ਹਾਂ ਦਾ ਮਨ ਕੁੜੱਤਣ ਨਾਲ ਭਰ ਜਾਵੇ, ਜਾਂ ਉਹ ਨਿਰਾਸ਼ ਹੋ ਜਾਣ ਤਾਂ ਇਸ ਵਿੱਚ ਉਨ੍ਹਾਂ ਦਾ ਕੀ ਕਸੂਰ ਹੋ ਸਕਦਾ ਹੈ? ਜੇ ਅਸੀਂ ਆਪਣੇ ਵਿਚਾਰ ਨਾ ਬਦਲੇ, ਗੁਰਬਾਣੀ ਅਨੁਸਾਰ, ਬੋਲਣ ਨਾਲੋਂ ਸੁਣਨ ਨੂੰ ਵੱਧ ਮਾਨਤਾ ਨਾ ਦਿੱਤੀ, ਤਾਂ ਬਾਬਾ ਨਾਨਕ ਜੀ ਦਾ ਸਿਧਾਂਤ ਵੀ ਰਹੇਗਾ, ਗੁਰੂ ਗ੍ਰੰਥ ਸਾਹਿਬ ਜੀ ਵੀ ਰਹਣਗੇ, ਸਿੱਖ ਵੀ ਰਹਣਗੇ, ਪਰ ਸਿੱਖਾਂ ਦੀ ਗਿਣਤੀ, ਸੈਂਕੜਿਆਂ ਤੋਂ ਕੁੱਝ ਹਜ਼ਾਰ ਤਾਂ ਹੋ ਸਕਦੀ ਹੈ, ਪਰ ਹਜ਼ਾਰਾਂ ਤੋਂ ਲੱਖ ਨਹੀਂ ਹੋਵੇਗੀ।

ਅਮਰ ਜੀਤ ਸਿੰਘ ਚੰਦੀ
ਫੋਨ:- ੯੫੬੮੫ ੪੧੪੧੪


(13/11/10)
ਕਿਰਪਾਲ ਸਿੰਘ ਬਠਿੰਡਾ

ਸ਼੍ਰੀ ਸ਼੍ਰੀ ਰਵੀ ਸ਼ੰਕਰ ਦੇ ਸਮਾਗਮ `ਚ ਸਿੱਖ ਰਵਾਇਤਾਂ ਨਾਲ ਕੀਤਾ ਭਾਰੀ ਖਿਲਵਾੜ
*ਨਵਜੋਤ ਸਿੰਘ ਸਿੱਧੂ ਨੇ ਕੀਤਾ ਆਪਣੇ ਮਿਰਾਸੀਪੁਣੇ ਦਾ ਵਿਖਾਵਾ
*ਜਿਸ ਗੁਰੂ ਦੀਆਂ ਹਦਾਇਤਾਂ ਦਾ ਭਰੀ ਸੰਗਤ ਵਿੱਚ ਹੀ ਵਿਰੋਧ ਕਰ ਦੇਣ `ਤੇ ਵੀ ਉਸ ਵਿੱਚ ਸੋਧ ਕਰਵਾਉਣ ਦੀ ਹਿੰਮਤ ਤਾਂ ਕੀ ਰੱਖਣੀ ਸੀ ਸਗੋਂ ਖ਼ੁਦ ਹੀ ਆਪਣੀ ਕਥਨੀ ਦੇ ਉਲਟ ਨੱਚ ਟੱਪ ਕੇ ਮਰਿਆਦਾ ਭੰਗ ਕਰੇ, ਤਾਂ ਉਹ ਗੁਰੂ ਕਹਾਉਣ ਦਾ ਕੀ ਹੱਕ ਰੱਖਦਾ ਹੈ?
*ਮਜੀਠੀਏ ਨੂੰ ਤਾਮਿਲਨਾਡੂ ਦੇ ਸੰਤਾਂ ਬਾਰੇ ਕੁੱਝ ਨਾ ਜਾਨਣ ਦਾ ਤਾਂ ਅਫਸੋਸ ਹੈ ਪਰ ਕੀ ਉਸ ਨੇ ਸਿੱਖ ਇਤਿਹਾਸ ਅਤੇ ਗੁਰਬਾਣੀ ਸਮਝਣ ਦਾ ਵੀ ਕਦੀ ਯਤਨ ਕੀਤਾ ਹੈ: ਭਾਈ ਬਲਦੇਵ ਸਿੰਘ ਸਿਰਸਾ
ਬਠਿੰਡਾ, 13 ਨਵੰਬਰ (ਕਿਰਪਾਲ ਸਿੰਘ): ਬੀਤੀ ਰਾਤ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਦੇ ਗਰਾਂਊਂਡ ਵਿੱਚ ਸ਼੍ਰੀ ਸ਼੍ਰੀ ਰਵੀ ਸ਼ੰਕਰ ਦਾ ਸਮਾਗਮ ਹੋਇਆ ਜਿਸ ਦਾ ਸਿੱਧਾ ਪ੍ਰਸਾਰਣ ਐੱਮ ਐੱਚ 1 ਚੈਨਲ ਤੋਂ ਹੋ ਰਿਹਾ ਸੀ। ਸਟੇਜ਼ ਦੇ ਪਿਛਲੇ ਪਾਸੇ ਦਰਬਾਰ ਸਾਹਿਬ ਦਾ ਫੁੱਲ ਸਾਈਜ਼ ਮਾਡਲ ਦਾ ਫਲੈਕਸ ਅਤੇ ਉਸ ਦੇ ਸਾਹਮਣੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਇੱਕ ਸੁਨਹਿਰੀ ਕੁਰਸੀ `ਤੇ ਬੈਠਾ ਹੋਇਆ ਸੀ। ਇੱਕ ਕਲੀਨ ਸ਼ੇਵਨ ਵਿਅਕਤੀ ਸਿਰ `ਤੇ ਚੁੰਨੀ ਲੈ ਕੇ ਗੁਰੂ ਗ੍ਰੰਥ ਸਾਹਿਬ `ਚੋਂ ਸ਼ਬਦ: ‘ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ॥ ਗੁਰ ਕੇ ਚਰਣ ਧੋਇ ਧੋਇ ਪੀਵਾ॥ 1॥’ ਅਤੇ ‘ਗੁਰੁ ਪਰਮੇਸਰੁ ਗੁਰੁ ਗੋਵਿੰਦੁ॥ ਗੁਰੁ ਦਾਤਾ ਦਇਆਲ ਬਖਸਿੰਦੁ॥’ ਇਸ ਤਰ੍ਹਾਂ ਗਾ ਅਤੇ ਇਸ਼ਾਰੇ ਕਰ ਰਿਹਾ ਸੀ ਜਿਵੇਂ ਕਿ ਜਿਸ ਗੁਰੂ ਵੱਲ ਇਨ੍ਹਾਂ ਸਬਦਾਂ ਦਾ ਇਸ਼ਾਰਾ ਹੈ ਉਹ ਸਾਖ਼ਸ਼ਤ ਰੂਪ ਵਿੱਚ ਸ਼੍ਰੀ ਸ਼੍ਰੀ ਰਵੀ ਸ਼ੰਕਰ ਹੀ ਹੋਣ। ਇਸ ਦੌਰਾਨ ਸਰੋਤਿਆਂ ਵਲੋਂ ਤਾੜੀਆਂ ਵਜਾਈਆਂ ਅਤੇ ਨੱਚਿਆ ਜਾ ਰਿਹਾ ਸੀ। ਕੀਰਤਨ ਦੀ ਸਮਾਪਤੀ ਉਪ੍ਰੰਤ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਚੇਤਾ ਕਰਵਾਇਆ ਕਿ ਆਪਾਂ ਗੁਰੂ ਰਾਮ ਦਾਸ ਜੀ ਦੀ ਨਗਰੀ `ਚ ਦਰਬਾਰ ਸਾਹਿਬ ਦੇ ਸਨਮੁਖ ਬੈਠੇ ਹਾਂ ਇਸ ਲਈ ਸਾਰਿਆਂ ਨੇ ਮਰਿਆਦਾ ਦਾ ਖਾਸ ਖਿਆਲ ਰੱਖਣਾ ਹੈ। ਕਿਸੇ ਨੇ ਤਾੜੀ ਨਹੀਂ ਮਾਰਨੀ, ਨੱਚਣਾ ਟੱਪਣਾ ਨਹੀਂ ਅਤੇ ਸਭ ਨੇ ਸਿਰ ਢਕ ਕੇ ਰੱਖਣੇ ਹਨ। ਉਨਾਂ 10 ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਿੰਦੁਸਤਾਨ ਨੂੰ ਦੇਣ ਦਾ ਵਿਸ਼ੇਸ਼ ਤੌਰ `ਤੇ ਜ਼ਿਕਰ ਕਰਦਿਆਂ ਅਫਸੋਸ ਪ੍ਰਗਟ ਕੀਤਾ ਕਿ ਪੰਜਾਬ ਤੋਂ ਬਾਹਰ ਗੁਰੂਆਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਤਾਮਿਲਨਾਡੂ ਵਿੱਚ ਕੋਈ 10 ਗੁਰੂਆਂ ਦੇ ਨਾਮ ਵੀ ਨਹੀਂ ਜਣਦਾ। ਸਿਲੇਬਸ ਦੀਆਂ ਕਿਤਾਬਾਂ ਵਿੱਚ ਸਿਰਫ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਸਬੰਧੀ ਸਿਰਫ ਦੋ ਦੋ ਲਾਈਨਾਂ ਲਿਖੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਤਾਮਿਲ ਨਾਡੂ ਵਿੱਚ 63 ਭਗਤ ਹੋਏ ਹਨ, ਪੰਜਾਬ ਵਿੱਚ ਉਨ੍ਹਾਂ ਨੂੰ ਕੋਈ ਜਾਣਦਾ ਵੀ ਨਹੀਂ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਸੁਖਮਨੀ ਸਾਹਿਬ ਦਾ ਜ਼ਿਕਰ ਕਰਦਿਆਂ ਬਾਣੀ ਨੂੰ ਗੁਰੂਆਂ, ਰਿਸ਼ੀਆਂ ਮੁਨੀਆਂ ਦੀ ਬਾਣੀ ਦੱਸ ਕੇ ਇਸ ਨੂੰ ਵੇਦਾਂ ਪੁਰਾਣਾ ਦਾ ਸਾਰ ਦੱਸਿਆ। ਪਰ ਉਸ ਨੂੰ ਇਹ ਨਹੀਂ ਪਤਾ ਕਿ ਗੁਰਬਾਣੀ ਵੇਦਾਂ ਦਾ ਸਾਰ ਨਹੀਂ ਸਗੋਂ ਇਹ ਤਾਂ ਵੇਦਾਂ ਸਿਮ੍ਰਿਤੀਆਂ ਨੂੰ ਮਨੁਖਤਾ ਲਈ ਸੰਗਲ ਰੱਸੇ ਦੱਸ ਰਹੀ ਹੈ: ‘ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥ 1॥ ਆਪਨ ਨਗਰੁ ਆਪ ਤੇ ਬਾਧਿਆ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ॥ 1॥ ਰਹਾਉ॥’ ਜਿਸ ਨਾਲ ਮਨੁਖਤਾ ਨੂੰ ਵਰਣ ਵੰਡ ਅਤੇ ਜਾਤਾਂ ਪਾਤਾਂ ਵਿੱਚ ਬੰਨ੍ਹਿਆਂ ਹੋਇਆ ਹੈ। ਰਵੀ ਸ਼ੰਕਰ ਤੋਂ ਪਿੱਛੋਂ ਸਮਾਗਮ ਦੇ ਮੁੱਖ ਮਹਿਮਾਨ ਅੰਮ੍ਰਿਤਸਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਉਸ ਦਾ ਜੋ ਮਿਰਾਸ਼ੀਪੁਣਾ ਕੀਤਾ ਇਸ ਦੀ ਮਿਸਾਲ ਉਹ ਆਪ ਹੀ ਹਨ। ਸ਼ਾਇਰੋ ਸ਼ਾਇਰੀ ਕਰਦੇ ਉਹ ਇੱਕ ਰਾਜਨੀਤਕ ਆਗੂ ਹੋਣ ਦੀ ਥਾਂ ਇੱਕ ਭੰਡ ਹੋਣ ਦਾ ਜਿਆਦਾ ਭੁਲੇਖਾ ਪਾ ਰਹੇ ਸਨ। ਆਪਣਾ ਭਾਸ਼ਣ ਸ਼ੁਰੂ ਕਰਦਿਆਂ ਹੀ ਉਨ੍ਹਾਂ ਸਰੋਤਿਆਂ ਨੂੰ ਤਾੜੀਆਂ ਵਜਾਉਣ ਲਈ ਕਿਹਾ ਤੇ ਰਵੀ ਸ਼ੰਕਰ ਵੱਲ ਇਸ਼ਾਰਾ ਕਰਕੇ ਕੇ ਕਿਹਾ ਕਿ ਇਨ੍ਹਾਂ ਨੂੰ ਤਾੜੀਆਂ ਮਾਰਨ ਤੋਂ ਮੱਤ ਰੋਕੋ, ਖੂਬ ਤਾੜੀਆਂ ਵਜਾਉਣ ਦਿਉ। ਮਰਾਸ਼ੀਪੁਣਾ ਕਰਦਿਆਂ ਉਨ੍ਹਾਂ ਇੱਥੋਂ ਤੱਕ ਕਿਹਾ ਕਿ ਇਸ ਦੁਨੀਆਂ ਵਿੱਚ ਜੇ ਕੋਈ ਵਿਸ਼ਵਾਸ਼ ਕਰਨਯੋਗ ਸਾਖ਼ਸ਼ਤ ਗੁਰੂ ਹੈ ਤਾਂ ਉਹ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਹਨ ਅਤੇ ਇਨ੍ਹਾਂ ਨੇ ਗੁਰੂ ਕੀ ਨਗਰੀ ਵਿੱਚ ਆ ਕੇ ਇਸ ਨੂੰ ਭਾਗ ਲਾਏ ਹਨ। ਭਾਵ ਇਸ ਨਗਰੀ ਨੂੰ ਜਿਹੜੇ ਭਾਗ ਗੁਰੂ ਰਾਮ ਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨਹੀਂ ਲਾ ਸਕੇ ਉਹ ਰਵੀ ਸ਼ੰਕਰ ਨੇ ਲਾ ਕੇ ਆਪਣੇ ਭੰਡ ਸਿੱਧੂ ਨੂੰ ਬਾਗੋ ਬਾਗ਼ ਕਰ ਦਿੱਤਾ ਹੈ। ਬਿਕਰਮ ਸਿੰਘ ਮਜੀਠੀਏ ਨੇ ਆਪਣੇ (ਗੁਰੂ) ਰਵੀ ਸੰਕਰ ਦੇ ਸਿਫਤਾਂ ਦੇ ਪੁਲ਼ ਬੰਨ੍ਹਦੇ ਹੋਏ ਅਫਸੋਸ ਪ੍ਰਗਟ ਕੀਤਾ ਕਿ ਗੁਰੂ ਜੀ ਨੇ ਤਾਮਿਲਨਾਡੂ ਦੇ ਜਿਨ੍ਹਾਂ 63 ਭਗਤਾਂ ਦਾ ਜ਼ਿਕਰ ਕੀਤਾ ਹੈ ਉਨ੍ਹਾਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਸਾਨੂੰ ਭਾਰਤ ਦੇ ਸਾਰੇ ਰਿਸ਼ੀਆਂ ਮੁਨੀਆਂ ਅਤੇ ਭਗਤਾਂ ਦੇ ਇਤਿਹਾਸ ਨੂੰ ਪੜ੍ਹ ਕੇ ਉਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ। ਅੰਮ੍ਰਿਤਸਰ ਤੋਂ ਕਾਂਗਰਸੀ ਵਿਧਾਇਕ ਓਮ ਪ੍ਰਕਾਸ਼ ਸੋਨੀ ਨੇ ਵੀ ਸਬੋਧਨ ਕੀਤਾ ਅਤੇ ਸਾਰੇ ਹੀ ਬੁਲਾਰੇ ਰਵੀ ਸ਼ੰਕਰ ਨੂੰ ਇੱਕੋ ਇੱਕ ਗੁਰੂ ਦੱਸ ਰਹੇ ਸਨ, ਜਿਸ `ਤੇ ਭਰੋਸਾ ਕੀਤਾ ਜਾ ਸਕਦਾ ਹੈ। ਅਖੀਰ `ਤੇ ਇੱਕ ਲੇਡੀ ਸਿੰਗਰ ਨੇ ਗਾਣਾ ਗਾਇਆ ‘ਸੋਹਣਿਆ ਵੇ…. .’ ਅਤੇ ਰਵੀ ਸ਼ੰਕਰ ਜੀ ਜਿਹੜੇ ਪਹਿਲਾਂ ਮਰਿਆਦਾ ਦਾ ਪਾਲਣ ਕਰਦਿਆਂ ਤਾੜੀਆਂ ਮਾਰਨ ਅਤੇ ਨੱਚਣ ਤੋਂ ਵਰਜ ਰਹੇ ਸਨ ਉਹ ਖੁਦ ਹੀ ਗਾਣੇ ਦੀ ਤਾਨ `ਤੇ ਨੱਚਣ ਲੱਗ ਪਏ ਤੇ ਸਰੋਤੇ ਵੀ ਖ਼ੂਬ ਤਾੜੀਆਂ ਮਾਰ ਮਾਰ ਨੱਚੇ। ਸਾਰੇ ਦ੍ਰਿਸ਼ ਤੋਂ ਇਹ ਭੁਲੇਖਾ ਪੈਂਦਾ ਸੀ ਕਿ ਸ਼ਾਇਦ ਇਨ੍ਹਾਂ ਲਈ ਹੀ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਹੋਵੇ:-
ਵਾਇਨਿ ਚੇਲੇ ਨਚਨਿ ਗੁਰ॥
ਪੈਰ ਹਲਾਇਨਿ ਫੇਰਨਿੑ ਸਿਰ
ਉਡਿ ਉਡਿ ਰਾਵਾ ਝਾਟੈ ਪਾਇ॥
ਵੇਖੈ ਲੋਕੁ ਹਸੈ ਘਰਿ ਜਾਇ॥
ਰੋਟੀਆ ਕਾਰਣਿ ਪੂਰਹਿ ਤਾਲ॥
ਆਪੁ ਪਛਾੜਹਿ ਧਰਤੀ ਨਾਲਿ॥
ਗਾਵਨਿ ਗੋਪੀਆ ਗਾਵਨਿ ਕਾਨੑ॥
ਗਾਵਨਿ ਸੀਤਾ ਰਾਜੇ ਰਾਮ॥
ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਇਸ ਸਮਾਗਮ ਵਿੱਚ ਗੁਰਮਤ ਸਿਧਾਂਤਾਂ ਨਾਲ ਹੋ ਰਹੇ ਖਿਲਵਾੜ `ਤੇ ਡਾਢੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਖਾਸ ਕਰਕੇ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਏ ਵਲੋਂ ਨਿਭਾਏ ਰੋਲ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ `ਤੇ ਅੱਜ ਤੱਕ ਭਰੋਸਾ ਨਹੀਂ ਕਰ ਸਕੇ ਉਹ ਕਿਸ ਤਰ੍ਹਾਂ ਇੱਕ ਸਾਧ `ਤੇ ਭਰੋਸਾ ਕਰਨ ਦੀਆਂ ਝੂਠੀਆਂ ਟਾਹਰਾਂ ਮਾਰ ਰਹੇ ਸਨ। ਉਨ੍ਹਾਂ ਕਿਹਾ ਅੱਜ ਰਵੀ ਸ਼ੰਕਰ `ਤੇ ਭਰੋਸਾ ਕਰਨ ਵਾਲੇ ਭੰਡ ਜੇ ਕੱਲ੍ਹ ਨੂੰ ਸੌਦੇ ਸਾਧ ਦੇ ਸਮਾਗਮ ਵਿੱਚ ਜਾਣਗੇ ਤਾਂ ਉਨ੍ਹਾਂ ਨੂੰ ਭਰੋਸੇਯੋਗ ਇੱਕੋ ਇੱਕ ਗੁਰੂ ਦੱਸਣਗੇ। ਪਰਸੋਂ ਨੂੰ ਰਾਧਾ ਸਵਾਮੀਆਂ ਦੇ ਜਾਣਗੇ ਤਾਂ ਇਹੀ ਸ਼ਬਦ ਉਨ੍ਹਾਂ ਬਾਰੇ ਕਹਿਣਗੇ। ਤੇ ਚੌਥੇ ਦਿਨ ਕਿਸੇ ਹੋਰ ਦਾ ਭੰਡਪੁਣਾ ਕਰਨ ਚਲੇ ਜਾਣਗੇ। ਉਨ੍ਹਾਂ ਕਿਹਾ ਜਿਸ ਗੁਰੂ ਦੀਆਂ ਹਦਾਇਤਾਂ ਦਾ ਭਰੀ ਸੰਗਤ ਵਿੱਚ ਹੀ ਵਿਰੋਧ ਕਰ ਦੇਣ `ਤੇ ਵੀ ਉਸ ਵਿੱਚ ਸੋਧ ਕਰਵਾਉਣ ਦੀ ਹਿੰਮਤ ਤਾਂ ਕੀ ਹੋਣੀ ਸੀ ਸਗੋਂ ਖ਼ੁਦ ਹੀ ਆਪਣੀ ਕਥਨੀ ਦੇ ਉਲਟ ਨੱਚ ਟੱਪ ਕੇ ਮਰਿਆਦਾ ਭੰਗ ਕਰੇ ਤਾਂ ਉਹ ਗੁਰੂ ਕਹਾਉਣ ਦਾ ਕੀ ਹੱਕ ਰੱਖਦਾ ਹੈ। ਉਹ ਨਕਲੀ ਗੁਰੂ ਇਹ ਵੀ ਨਹੀਂ ਪਛਾਣ ਸਕਿਆ ਕਿ ਇਹ ਭੰਡ ਉਸ ਦੀ ਨਕਲੀ ਵਡਿਆਈ ਕਰ ਰਹੇ ਹਨ ਤੇ ਅਗਲੇ ਦਿਨ ਇਹੀ ਲੋਕ ਕਿਸੇ ਹੋਰ ਦੇ ਸੋਹਲੇ ਗਾਉਂਦੇ ਹੋਣਗੇ। ਮਜੀਠੀਏ ਨੂੰ ਸਬੋਧਨ ਹੁੰਦੇ ਭਾਈ ਸਿਰਸਾ ਨੇ ਕਿਹਾ ਤਾਮਿਲਨਾਡੂ ਦੇ ਸੰਤਾਂ ਬਾਰੇ ਕੁੱਝ ਨਾ ਜਾਨਣ ਦਾ ਤਾਂ ਤੁਹਾਨੂੰ ਅਫਸੋਸ ਹੈ ਪਰ ਕੀ ਤੁਸੀਂ ਸਿੱਖ ਇਤਿਹਾਸ ਅਤੇ ਗੁਰਬਾਣੀ ਸਮਝਣ ਦਾ ਵੀ ਕਦੀ ਯਤਨ ਕੀਤਾ ਹੈ।


(12/11/10)
ਸਰਵਜੀਤ ਸਿੰਘ

ਸ. ਸੰਤ ਸਿੰਘ ਬਰਲਿੰਗਟਨ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।

ਆਪ ਜੀ ਦੇ ਬਚਨ, “ਇਹ ਗਲ ਵਾਕਿਆ ਹੀ ਦਿਲ ਨੂੰ ਲਗਦੀ ਹੈ ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ ਸ਼ਬਦਾਂ ਦਾ ਤਤਕਰਾ ਲਿਖਿਆ ਜਾ ਸਕਦਾ ਹੈ ਤਾਂ ਆਖਰ ਵਿੱਚ ਰਾਗਾਂ ਦਾ ਤਤਕਰਾ ਕਿਉਂ ਨਹੀ ਲਿਖਿਆ ਜਾ ਸਕਦਾ”।

ਵੀਰ ਜੀ, ਇਸ ਸੰਬੰਧੀ ਬੇਨਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਹੇਠ-ਲਿਖੇ 31 ਰਾਗਾਂ ਵਿਚ ਦਰਜ ਹੈ ਅਤੇ ਇਹ ਤਤਕਰਾ ਅਰੰਭ ``ਚ ਹੀ ਦਰਜ ਹੈ।

(1) ਸਿਰੀਰਾਗ (ਪੰਨਾ 14), (2) ਮਾਝ (ਪੰਨਾ 94), (3) ਗਾਉੜੀ (ਪੰਨਾ 151), (4) ਆਸਾ (ਪੰਨਾ 347), (5) ਗੂਜਰੀ (ਪੰਨਾ 489), (6) ਦੇਵ ਗੰਧਾਰੀ (ਪੰਨਾ 527), (7) ਬਿਹਾਗੜਾ (ਪੰਨਾ 537), (8) ਵਡਹੰਸ ( ਪੰਨਾ 557), (9) ਸੋਰਠਿ (ਪੰਨਾ 595), (10) ਧਨਾਸਰੀ (ਪੰਨਾ 660), (11) ਜੈਤਸਰੀ (ਪੰਨਾ 696), (12) ਟੋਡੀ(ਪੰਨਾ 711), (13) ਬੈਰਾੜੀ (ਪੰਨਾ 719), (14) ਤਿਲੰਗ (ਪੰਨਾ 721), (15) ਸੂਹੀ (ਪੰਨਾ 728), (16) ਬਿਲਾਵਲ (ਪੰਨਾ 795), (17) ਗੋਂਡ (ਪੰਨਾ 859), (18) ਰਾਮਕਲੀ (876 ਪੰਨਾ), (19) ਨਟ ਨਰਾਇਣ (ਪੰਨਾ 975), (20) ਮਾਲੀ ਗਉੜਾ (ਪੰਨਾ 984), (21) ਮਾਰੂ (ਪੰਨਾ 989), (22) ਤੁਖਾਰੀ (ਪੰਨਾ 1107), (23) ਕੇਦਾਰਾ (ਪੰਨਾ 1118), (24) ਭੈਰਉ (ਪੰਨਾ 1125), (25) ਬਸੰਤ (ਪੰਨਾ 1168), (26) ਸਾਰੰਗ (ਪੰਨਾ 1197), (27) ਮਲਾਰ (ਪੰਨਾ 1245), (28) ਕਾਨੜਾ (ਪੰਨਾ 1294), (29) ਕਲਿਆਨ (ਪੰਨਾ 1319), (30) ਪ੍ਰਭਾਤੀ (ਪੰਨਾ 1322) ਅਤੇ (31) ਜੈਜਾਵੰਤੀ (ਪੰਨਾ 1352)।

ਰਾਗਮਾਲਾ ਵਿਚ ਹੇਠ ਲਿੱਖੇ 6 ਹੀ ਰਾਗ ਹਨ। ਹਰ ਰਾਗ ਦੀਆਂ ਪੰਜ-ਪੰਜ ਪਤਨੀਆਂ ਅਤੇ ਅੱਠ-ਅੱਠ ਪੁੱਤਰ ਹਨ।
(1) ਰਾਗ ਭੈਰਉ
ਰਾਗ ਦੀਆਂ ਪੰਜ ਪਤਨੀਆਂ - ਭੈਰਵੀ, ਬਿਲਾਵਲੀ, ਪੁੰਨਿਆ, ਬੰਗਲੀ, ਅਸਲੇਖੀ
ਰਾਗ ਦੇ ਅੱਠ ਪੁੱਤਰ- ਪੰਚਮ, ਹਰਖ, ਦਿਸਾਖ, ਬੰਗਾਲਮ, ਮਧੁ, ਮਾਧਵ, ਲਲਤ, ਬਿਲਾਵਲ।
(2) ਰਾਗ ਮਾਲਕਉਸਕ
ਰਾਗ ਦੀਆਂ ਪੰਜ ਪਤਨੀਆਂ - ਗੋਂਡਕਰੀ, ਦੇਵਗੰਧਾਰੀ, ਗੰਧਾਰੀ, ਸੀਹੁਤੀ, ਧਨਾਸਰੀ ।
ਰਾਗ ਦੇ ਅੱਠ ਪੁੱਤਰ - ਮਾਰੂ, ਮਸਤ ਅੰਗ, ਮੇਵਾਰਾ, ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ ।
(3) ਰਾਗ ਹਿੰਡੋਲ
ਰਾਗ ਦੀਆਂ ਪੰਜ ਪਤਨੀਆਂ - ਤੇਲੰਗੀ, ਦੇਵਕਰੀ, ਬਸੰਤੀ, ਸੰਦੂਰ, ਸਹਸ ਅਹੀਰੀ
ਰਾਗ ਦੇ ਅੱਠ ਪੁੱਤਰ - ਸੁਰਮਾਨੰਦ, ਭਾਸਕਰ, ਚੰਦ੍ਰ ਬਿੰਬ, ਮੰਗਲਨ, ਸਰਸ ਬਾਨ, ਬਿਨੋਦਾ, ਬਸੰਤ, ਕਮੋਦਾ।
(4) ਰਾਗ ਦੀਪਕ
ਰਾਗ ਦੀਆਂ ਪੰਜ ਪਤਨੀਆਂ -ਕਛੇਲੀ, ਪਟਮੰਜਰੀ, ਟੋਡੀ, ਕਾਮੋਦੀ, ਗੂਜਰੀ
ਰਾਗ ਦੇ ਅੱਠ ਪੁੱਤਰ - ਕਾਲੰਕਾ, ਕੁੰਤਲ, ਰਾਮਾ, ਕਮਲ ਕੁਸਮ, ਚੰਪਕ, ਗਉਰਾ, ਕਾਨਰਾ, ਕਾਲ੍ਯ੍ਯਾਨਾ।
(5) ਰਾਗ ਸਿਰੀਰਾਗ
ਰਾਗ ਦੀਆਂ ਪੰਜ ਪਤਨੀਆਂ - ਬੈਰਾਰੀ, ਕਰਨਾਟੀ; ਗਵਰੀ, ਆਸਾਵਰੀ, ਸਿੰਧਵੀ।
ਰਾਗ ਦੇ ਅੱਠ ਪੁੱਤਰ - ਸਾਲੂ, ਸਾਰਗ, ਸਾਗਰਾ, ਗੋਂਡ, ਗੰਭੀਰ, ਗੁੰਡ, ਕੁੰਭ, ਹਮੀਰ।
(6) ਰਾਗ ਮੇਘ
ਰਾਗ ਦੀਆਂ ਪੰਜ ਪਤਨੀਆਂ - ਸੋਰਠਿ, ਗੋਂਡ, ਮਲਾਰੀ, ਆਸਾ, ਸੂਹਉ।
ਰਾਗ ਦੇ ਅੱਠ ਪੁੱਤਰਾਂ - ਬੈਰਾਧਰ, ਗਜਧਰ, ਕੇਦਾਰਾ, ਜਬਲੀਧਰ, ਨਟ, ਜਲਧਾਰਾ, ਸੰਕਰ, ਸਿਆਮਾ।

ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥
ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥1॥1॥
ਕੁਲ ਰਾਗ: 6
ਕੁਲ ਰਾਗਣੀਆਂ: 30
ਕੁਲ ਪੁੱਤਰ: 48
ਸਾਰਾ ਜੋੜ: 6+30+48= 84
ਇਹ 84 ਦਾ ਚੱਕਰ ਵੀ ਪੂਰਾ ਨਹੀ ਹੁੰਦਾ, ਰਾਗ ਗੋਂਡ ਰਾਗ ਮੇਘ ਦੀ ਤਾਂ ਪਤਨੀ ਹੈ ਪਰ ਸਿਰੀਰਾਗ ਦਾ ਪੁੱਤਰ ਹੈ।

ਇਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਰਾਗਮਾਲਾ ਵਿਚ ਆਏ 6 ਰਾਗਾਂ, 'ਖਸਟ ਰਾਗ ਉਨਿ ਗਾਏ' ਵਿਚੋ 3 ਰਾਗ, ਮਾਲਕਉਸਕ, ਦੀਪਕ ਅਤੇ ਮੇਘ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀ ਹਨ। 9 ਰਾਗ ਐਸੇ ਹਨ ਜੋ ਗਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਤਾਂ ਹਨ ਪਰ ਰਾਗਮਾਲਾ ਵਿੱਚ ਨਹੀ ਜਿਵੇ ਕਿ, ਮਾਝ (ਪੰਨਾ 94), ਬਿਹਾਗੜਾ (ਪੰਨਾ 537), ਵਡਹੰਸ (ਪੰਨਾ 557), ਜੈਤਸਰੀ (ਪੰਨਾ 696), ਰਾਮਕਲੀ (876 ਪੰਨਾ), (19) ਨਟ ਨਰਾਇਣ (ਪੰਨਾ 975), (20) ਮਾਲੀ ਗਉੜਾ (ਪੰਨਾ 984), (22) ਤੁਖਾਰੀ (ਪੰਨਾ 1107), ਪ੍ਰਭਾਤੀ (ਪੰਨਾ 1322) ਅਤੇ (31) ਜੈਜਾਵੰਤੀ (ਪੰਨਾ 1352)। ਗੁਰਬਾਣੀ ਦਾ ਫੁਰਮਾਨ ਹੈ, "ਰਾਗਾ ਵਿਚਿ ਸ੍ਰੀ ਰਾਗੁ ਹੈ ਜੇ ਸਚਿ ਧਰੇ ਪਿਆਰੁ ॥" ਅਤੇ ਭਾਈ ਗੁਰਦਾਸ ਜੀ ਵੀ ਲਿਖਦੇ ਹਨ, 'ਰਾਗਨ ਮੈ ਸਿਰੀਰਾਗ ਪਾਰਸ ਪਖਾਨ ਹੈ'। ਪਰ ਰਾਗ ਮਾਲਾ ਵਿਚ ਇਸ ਦੇ ਉਲਟ ਭੈਰਉ ਰਾਗ ਨੂੰ ਪ੍ਰੰਥਮ ਮਨਿਆ ਗਿਆ ਹੈ, 'ਪ੍ਰਥਮ ਰਾਗ ਭੈਰਉ ਵੈ ਕਰਹੀ'। ਹੁਣ ਇਸ ਨੂੰ ਰਾਗਾ ਦਾ ਤਤਕਰਾ ਕਿਵੇਂ ਮੰਨੀਏ?

ਅੱਗੇ ਆਪ ਜੀ ਲਿਖਦੇ ਹੋ ਕਿ ਆਮ ਸਿੱਖ ਸੰਗਤ ਵਾਸਤੇ ਰਾਗਮਾਲਾ ਕਦੇ ਵੀ ਭਖਦਾ ਮਸਲਾ ਨਹੀਂ ਬਣੀ। ਇਹ ਸੱਚ ਹੈ ਕਿ ਰਾਗਮਾਲਾ ਆਮ ਸਿੱਖ ਸੰਗਤ ਲਈ ਕੋਈ ਮੁੱਦਾ ਨਹੀ ਹੈ, ਵੀਰ ਜੀ, ਕੀ ਦਸਮ ਗ੍ਰੰਥ ਆਮ ਸਿੱਖ ਸੰਗਤ ਵਾਸਤੇ ਭਖਦਾ ਮਸਲਾ ਹੈ? ਕੀ ਨਾਨਕਸ਼ਾਹੀ ਕੈਲੰਡਰ, ਸਿੱਖ ਰਹਿਤ ਮਰਯਾਦਾ ਆਮ ਸਿੱਖ ਸੰਗਤ ਵਾਸਤੇ ਭਖਦਾ ਮੁੱਦਾ ਹੈ? ਕੀ ਸਾਧ ਬਾਬੇ ਅਤੇ ਡੇਰੇਦਾਰ ਆਮ ਸਿੱਖ ਸੰਗਤ ਵਾਸਤੇ ਭਖਦਾ ਮੁੱਦਾ ਹੈ? ਆਮ ਸਿੱਖ ਸੰਗਤ ਤਾਂ ਸਗੋਂ ਬਾਬਿਆਂ ਨੂੰ ਹੀ ਰੱਬ ਸਮਝੀ ਬੈਠੀ ਹੈ। (ਇਨ੍ਹਾਂ ਅਨਪੜ੍ਹ ਬੀਬੀਆਂ ਨੇ ਬੰਦੇ ਗਲ ਰੱਬ ਦੀ ਤੱਖਤੀ ਪਾ ਤੀ) ਫੇਰ ਤਾਂ ਸਾਨੂੰ ਇਨ੍ਹਾ ਵਿਸ਼ਿਆਂ ਤੇ ਵੀ ਵਿਚਾਰ ਚਰਚਾ ਨਹੀ ਕਰਨੀ ਚਾਹੀਦੀ।
ਆਪ ਜੀ ਦੇ ਬਚਨ, “ਜੇ ਇਸ ਦਾ ਕੋਈ ਅੰਗਰੇਜੀ ਵਿੱਚ ਤਰਜਮਾ ਕਰ ਦੇਵੇ ਤਾਂ ਵੀ ਸਿੱਖ ਕੌਮ ਨੂੰ ਸ਼ਰਮਸਾਰ ਨਹੀਂ ਹੋਣਾ ਪੈਂਦਾ। ਕੁੱਝ ਚਿਰ ਪਹਿਲਾਂ ਟਰਾਂਟੋ ਦੇ ਮਸ਼ਹੂਰ ਅੰਗਰੇਜੀ ਅਖਬਾਰ ਟਰਾਂਟੋ ਸਟਾਰ ਵਿੱਚ ਇਹ ਸੁਰਖੀ ਹੇਠ ਖਬਰ ਛਪ ਗਈ ਸੀ ਕਿ ਕੀ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਵੇਸਵਾਗਮਨੀ ਵਿੱਚ ਵਿਸ਼ਵਾਸ ਰਖਦੇ ਸਨ ਤਾਂ ਸਿੱਖਾਂ ਨੂੰ ਧਰਤੀ ਵੇਹਲ ਨਹੀ ਦਿੰਦੀ ਸੀ”। ਵੀਰ ਜੀ, ਰਾਗਮਾਲਾ ਸਿਰਫ ਏਨੀ ਹੀ ਨਹੀ ਹੈ ਜਿੰਨੀ ਆਪਾ ਸਮਝ ਰਹੇ ਹਾਂ। ਇਸ ਦੇ ਕੁਲ 179 ਛੰਦ ਹਨ। ਇਸ ਦੇ ਸਿਰਫ 5 ਛੰਦ ਹੀ 34 ਤੋਂ 38 ਤਾਂਈ ਗੁਰੂ ਗ੍ਰੰਥ ਸਾਹਿਬ ਜੀ ਦੇ ਆਖਰੀ ਪੰਨੇ ਤੇ ਦਰਜ ਹਨ।

ਕਥਾ ਚੌਪਈ ਆਲਿਮ ਕੀਨੀ ਪਹਿਲੇ ਕਥਾ ਸ੍ਰਵਨ ਸੁਨਿ ਲੀਨੀ।
ਕਹੂੰ ਕਹੂੰ ਬੀਚ ਦੋਹਰਾ ਪਰੇ ਕਹੂੰ ਕਹੂੰ ਬਚਿ ਸੋਰਠਾ ਧਰੇ।
ਸੁਨਤ ਸ੍ਰਵਨ ਯਹਿ ਕਥਾ ਸੁਹਾਈ ਅਤਿ ਰਸਾਲ ਪੰਡਿਤ ਮਨਿ ਭਾਈ।
ਪ੍ਰੀਤਵੰਤ ਹੋਇ ਸੁਨੇ ਜੁ ਕੋਈ ਬਾਢੈ ਪ੍ਰੀਤ ਹੀਏ ਸੁਖ ਹੋਈ।
ਕਾਮੀ ਰਸਕਿ ਪੁਰਖ ਜੋ ਸੁਨਹੀ ਤੇ ਯਹ ਕਥਾ ਰੈਨ ਦਿਨ ਗੁਨਹੀ।
ਦੋਹਰਾ ਪੰਡਿਤ ਬੁਧਵੰਤਾ ਗੁਨੀ ਕਬ ਜਨ ਅਛਰ ਏਕ।
ਨਾਮ ਨਮਿਤ ਗੁਨ ਉਚਰਹਿ ਕਹਿ ਕਹਿ ਕਥਾ ਅਨੇਕ।। 179।।
ਇਤਿ ਮਾਧਵ ਨਲ ਕਾਮ ਕੰਦਲਾ ਕੀ ਕਥਾ ਸੰਪੂਰਨ ਸਮਾਪਤੰ।

ਵੀਰ ਜੀ, ਜੇ ਕਿਸੇ ਨੇ ਅੰਗਰੇਜੀ ਵਿੱਚ ਤਰਜਮਾ ਕਰ ਦਿਤਾ ਤਾਂ ਰਾਗਮਾਲਾ ਵੀ ਸਾਨੂੰ ਸ਼ਰਮਸਾਰ ਹੀ ਕਰੇਗੀ। ਉਪ੍ਰੋਕਤ ਰਾਗਮਾਲਾ ਦੀ ਕਹਾਣੀ ਅਖੋਤੀ ਦਸਮ ਗ੍ਰੰਥ (ਚਰਿਤ੍ਰ 91, ਪੰਨਾ 925) ਵਿੱਚ ਵੀ ਵਿੱਚ ਦਰਜ ਹੈ।

ਆਪ ਜੀ ਦੇ ਬਚਨ, “ਸੋ ਰਾਗਮਾਲਾ ਸਿੱਖਾਂ ਦੀ ਸਰਬਸੰਮਤੀ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋ ਨਹੀ ਨਿਕਲ ਸਕਦੀ ਜੋ ਕਦੇ ਵੀ ਨਹੀਂ ਹੋਵੇਗੀ” ਸਬੰਧੀ ਬੇਨਤੀ ਹੈ ਕਿ ਕੀ ਹੁਣ ਸਾਨੂੰ ਭਾਣਾ ਮੰਨ ਲੈਣਾ ਚਾਹੀਦਾ ਹੈ?

ਸਤਿਕਾਰ ਸਹਿਤ
ਸਰਵਜੀਤ ਸਿੰਘ


(12/11/10)
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ

ਜਸਵੀਰ ਸਿੰਘ ਕੈਲਗੀਰੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ
ਸਰਦਾਰ ਜਸਵੀਰ ਸਿੰਘ ਜੀ ਤੁਸੀ ਗਿਆਨੀ ਗੁਰਬਚਨ ਸਿੰਘ ਜੀ ਦੀਆ ਲਿਖਤਾ ਤੇ ਵਿਚਾਰ ਕਰਨੀ ਚਾਹੁੰਦੇ ਹੋ, ਤੁਹਾਨੂੰ ਗਿਆਨੀ ਜੀ ਦੀਆ ਲਿਖਤਾ ਨੂੰ ਠੀਕ ਜਾਂ ਗਲ੍ਹਤ ਠਹਿਰਾਓਣ ਦਾ ਹੱਕ ਕਿਸ ਨੇ ਦਿੱਤਾ ਤੇ ਗਿਆਨੀ ਸੁਰਜੀਤ ਸਿੰਘ ਜੀ ਮਿਸ਼ਨਰੀ ਦੀਆਂ ਲਿੱਖਤਾ ਤੇ ਕਿੰਤੂ ਪਰੰਤੂ ਕਰਨ ਤੋ ਜਸਵੀਰ ਸਿੰਘ ਕੈਲਗੀਰੀ ਨੂੰ ਕਿਸ ਨੇ ਰੋਕਿਆ ਤੇ ਕਿਸ ਨੇ ਤੁਹਾਡੇ ਤੋਂ ਜੱਜ ਦਾ ਰੁਤਬਾ ਖੋਹਿਆ। ਗਿਆਨੀ ਗੁਰਬਚਨ ਸਿਘ ਜੀ ਦੀਆਂ ਲਿਖ੍ਹਤਾ ਆਪਾ ਵਿਰੋਧੀ ਨਹੀ ਹੁੰਦੀਆ। ਗਿਆਨੀ ਸੁਰਜੀਤ ਸਿਘ ਜੀ ਮਿਸ਼ਨਰੀ ਦੀਆ ਲਿੱਖਤਾ ਆਪਾ ਵਿਰੋਧੀ ਹੁੰਦੀਆ ਹਨ ਤੁਸੀ ਉਸ ਤੇ ਗੱਲ ਕਰਨ ਲਈ ਕਿਓ ਨਹੀ ਤਿਆਰ। ਕੈਲਗੀਰੀ ਜੀ ਜਦੋ ਤੁਹਾਡੇ ਨਾਲ ਕੋਈ ਵਿਚਾਂਰ ਵਟਾਂਦਰਾ ਕਰਨ ਲਈ ਰਾਜ਼ੀ ਹੀ ਨਹੀ ਤਾਂ ਤੁਸੀ ਮੱਲੋ ਮੱਲੀ ਵਿਚਾਂਰ ਕਿਓ ਕਰਨਾ ਚਾਹੁੰਦੇ ਹੋ। ਧੰਨਵਾਦ
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ 585 698 0146


(12/11/10)
ਕਿਰਪਾਲ ਸਿੰਘ ਬਠਿੰਡਾ

ਗੁਰੂ ਦੀ ਨਿਸ਼ਾਨੀ ਇਹ ਹੈ ਕਿ ਉਹ ਆਪਣੇ ਹੁਕਮ ਅਨੁਸਾਰ ਮਨੁੱਖ ਦੇ ਮੱਥੇ `ਤੇ ਹੱਥ ਰੱਖ ਕੇ ਬੁਰਾਈਆਂ ਕੱਢ ਦਿੰਦਾ ਹੈ
*ਜਿਸ ਗ੍ਰੰਥ ਨੂੰ ਸਿੱਖਾਂ ਦੇ ਗੁਰੂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਉਸ ਦੀ ਪੜਚੋਲ ਕਰ ਕੇ ਵੇਖੋ ਕਿ ਉਹ ਬੁਰਾਈਆਂ ਕੱਢਦਾ ਹੈ ਜਾਂ ਬੁਰਾਈਆਂ ਕਰਨ ਲਈ ਪ੍ਰੇਰਦਾ ਹੈ: ਪ੍ਰੋ. ਦਰਸ਼ਨ ਸਿੰਘ
*ਪ੍ਰੋ. ਦਰਸ਼ਨ ਸਿੰਘ ਅਕਾਲ ਤਖਤ ਤੋਂ ਭਗੌੜਾ ਨਹੀਂ ਸਿਰਫ ਕਾਲਕਾ ਪੰਥੀ ਬਾਦਲ ਦੇ ਲਿਫਾਫੇ ਵਿੱਚੋਂ ਨਿਕਲੇ ਜਥੇਦਾਰਾਂ ਅੱਗੇ ਗੋਡੇ ਟੇਕਣ ਤੋਂ ਨਾਂਹ ਕਰਨ `ਤੇ, ਸੱਚ ਦੀ ਅਵਾਜ਼ ਨੂੰ ਬੰਦ ਕਰਵਾਉਣ ਲਈ ਉਨ੍ਹਾਂ ਨੇ ਆਪਣੇ ਕਾਲਕਾ ਪੰਥ `ਚੋਂ ਛੇਕਿਆ ਹੈ: ਗੁਰਦੀਪ ਸਿੰਘ ਪੱਟੀ
*ਜੇ ਸਿੱਖੀ ਦੇ ਬਾਗ਼ ਨੂੰ ਉਜਾੜੇ ਤੋਂ ਬਚਾਉਣਾ ਹੈ ਤਾਂ ਇਸ ਕੂੜਨਾਮੇ ਨੂੰ ਮੁੱਢੋਂ ਰੱਦ ਕਰਕੇ ਪ੍ਰੋ: ਦਰਸ਼ਨ ਸਿੰਘ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ: ਚੰਨੀ
ਬਠਿੰਡਾ, 12 ਨਵੰਬਰ (ਕਿਰਪਾਲ ਸਿੰਘ): ਗੁਰੂ ਦੀ ਨਿਸ਼ਾਨੀ ਇਹ ਹੈ ਕਿ ਉਹ ਆਪਣੇ ਹੁਕਮ ਅਨੁਸਾਰ ਮਨੁੱਖ ਦੇ ਮੱਥੇ `ਤੇ ਹੱਥ ਰੱਖ ਕੇ ਬੁਰਾਈਆਂ ਕੱਢ ਦਿੰਦਾ ਹੈ। ਜਿਸ ਗ੍ਰੰਥ ਨੂੰ ਸਿੱਖਾਂ ਦੇ ਗੁਰੂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਉਸ ਦੀ ਪੜਚੋਲ ਕਰ ਕੇ ਵੇਖੋ ਕਿ ਉਹ ਬੁਰਾਈਆਂ ਕੱਢਦਾ ਹੈ ਜਾਂ ਬੁਰਾਈਆਂ ਕਰਨ ਲਈ ਪ੍ਰੇਰਦਾ ਹੈ। ਇਹ ਸ਼ਬਦ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਹੋੜੂ ਵਿਖੇ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ‘ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ॥ ਸਹਿ ਮੇਲੇ ਤਾ ਨਦਰੀ ਆਈਆ॥ ਜਾ ਤਿਸੁ ਭਾਣਾ ਤਾ ਮਨਿ ਵਸਾਈਆ॥ ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ॥ ਸਹਿ ਤੁਠੈ ਨਉ ਨਿਧਿ ਪਾਈਆ॥ 18॥’ ਪਉੜੀ ਦਾ ਕੀਰਤਨ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਉਨ੍ਹਾਂ ਨਸ਼ਿਆਂ ਨੂੰ ਵਰਤਣ ਤੋਂ ਸਖ਼ਤੀ ਨਾਲ ਵਰਜਦਾ ਹੈ ਜਿਨ੍ਹਾਂ ਨਾਲ ਮੁਨੱਖ ਦੀ ਅਕਲ ਮਾਰੀ ਜਾਂਦੀ ਹੈ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਅਤੇ ਇਨ੍ਹਾਂ ਔਗੁਣਾ ਕਾਰਣ ਉਸ ਦੀ ਦਰਗਾਹ ਵਿੱਚ ਸਜਾ ਮਿਲਦੀ ਹੈ:
‘ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥
ਪਰ ਅਖੌਤੀ ਦਸਮ ਗ੍ਰੰਥ ਵਿੱਚ ‘ਪੋਸਤ ਭਾਂਗ ਅਫੀਮ ਬਹੁ ਲੀਜੈ ਤੁਰਤ ਮੰਗਾਇ॥ ਨਿਜੁ ਕਰ ਮੋਹਿ ਪਿਵਾਇਯੈ ਹ੍ਰਿਦੈ ਹਰਖ ਉਪਜਾਇ॥ 38॥ ਤੁਮ ਮਦਰਾ ਪੀਵਹੁ ਘਨੋ ਹਮੈ ਪਿਵਾਵਹੁ ਭੰਗ॥ …… ਪੋਸਤ ਭਾਂਗ ਅਫੀਮ ਬਹੁ ਗਹਿਰੀ ਭਾਂਗ ਘੁਟਾਇ॥ ਤੁਰਤ ਤਰਨਿ ਲਯਾਵਤ ਭਈ ਮਦ ਸਤ ਵਾਰ ਚੁਆਇ॥ 39॥’ ਅਨੁਸਾਰ ਪੋਸਤ, ਭੰਗ, ਅਫੀਮ ਤੇ ਸਤ ਵਾਰ ਕੱਢੀ ਸ਼ਰਾਬ ਵਰਤਣ ਦੀ ਖੁਲ੍ਹ ਦਿੱਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ‘ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ’ ਦਾ ਉਪਦੇਸ਼ ਦੇ ਕੇ ਪਰਾਈ ਔਰਤ ਵੱਲ ਭੈੜੀ ਨਜ਼ਰ ਨਾਲ ਵੇਖਣ `ਤੇ ਵੀ ਪਬੰਦੀ ਹੈ ਪਰ ਅਖੌਤੀ ਦਸਮ ਗ੍ਰੰਥ ਵਿੱਚ ਪਰਾਈਆਂ ਇਸਤਰੀਆਂ ਨਾਲ ਵਿਭਚਾਰ ਕਰਨ ਦੇ ਕਿੱਸੇ ਕਹਾਣੀਆਂ ਤਾਂ ਦਰਜ਼ ਹੈ ਹੀ ਹਨ ਭੈਣ ਭਰਾ ਅਤੇ ਪਿਉ ਧੀ ਨਾਲ ਵਿਭਚਾਰ ਕਰਨ ਦੇ ਕਿੱਸੇ ਲਿਖ ਕੇ ਪਵਿੱਤਰ ਸਮਾਜਿਕ ਰਿਸ਼ਤਿਆਂ ਨੂੰ ਵੀ ਤਹਿਸ਼ ਨਹਿਸ਼ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਅਤੇ ਕਠਿਨ ਤਪ ਸਾਧਨਾ ਆਦਿਕ ਕਰਮਕਾਂਡਾ ਦਾ ਖੰਡਨ ਕਰਕੇ ਇੱਕ ਅਕਾਲ ਪੁਰਖ, ਨਿਰੰਕਾਰ ਦੀ ਅਰਾਧਨਾ ਦਾ ਉਪਦੇਸ਼ ਹੈ ਪਰ ਅਖੌਤੀ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹ ਕਹਿੰਦੇ ਹੋਏ ਵਿਖਾਇਆ ਗਿਆ ਹੈ: ‘ਤਹ ਹਮ ਅਧਿਕ ਤਪੱਸਿਆ ਸਾਧੀ॥ ਮਹਾਕਾਲ ਕਾਲਿਕਾ ਅਰਾਧੀ॥’ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’ ਪਰ ਦਸਮ ਗ੍ਰੰਥ ਵਿੱਚ ਇਸਤਰੀ ਨੂੰ ਚਰਿਤੱਰ ਹੀਣ, ਗੈਰ ਵਿਸ਼ਵਾਸ਼ਯੋਗ ਦੱਸ ਕੇ ਇਸ `ਤੇ ਕਦੀ ਵੀ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨੂੰ ਤਾਂ ਅਕਾਲ ਪੁਰਖ ਵੀ ਪਛਤਾਇਆ ਕਿ ੳਹ ਇਹ ਕੀ ਬਣਾ ਬੈਠੇ। ਪ੍ਰੋ: ਦਰਸ਼ਨ ਸਿੰਘ ਨੇ ਪੁਛਿਆ ਕਿ ਕੀ ਅਕਾਲ ਪੁਰਖ਼ ਐਸਾ ਭੁਲਣਹਾਰ ਜਿਸ ਨੂੰ ਆਪਣੇ ਕੀਤੇ `ਤੇ ਹੀ ਪਛੁਤਾਉਣਾ ਪਵੇ। ਅਜਿਹੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮੂੰਹ `ਚ ਪਾਉਣ ਵਾਲੇ ਦੱਸਣ ਕਿ ਜੇ ਇਸਤਰੀ ਬਣਾਉਣੀ ਅਕਾਲ ਪੁਰਖ ਦੀ ਵੱਡੀ ਗਲਤੀ ਹੈ ਤੇ ਜੇ ਉਨ੍ਹਾਂ (ਅਨੁਸਾਰ ਇਹ ਗਲਤੀ) ਨਾ ਹੁੰਦੀ ਤਾਂ ਉਨ੍ਹਾਂ ਦਾ ਜਨਮ ਕਿਸ ਤਰ੍ਹਾਂ ਹੁੰਦਾ। ਪ੍ਰੋ: ਦਰਸ਼ਨ ਸਿੰਘ ਨੇ ਸੰਗਤ ਨੂੰ ਸਬੋਧਨ ਹੁੰਦੇ ਹੋਏ ਕਿਹਾ ਕਿ ਇਹ ਦੋਵੇਂ ਗਰੰਥ ਪੜ੍ਹ ਕੇ ਵੇਖਣ ਕਿ ਕਿਹੜਾ ਬੁਰਾਈਆਂ ਨੂੰ ਮਾਰ ਕੇ ਕੱਢਣ ਵਾਲਾ ਹੈ ਅਤੇ ਕਿਹੜਾ ਬੁਰਾਈਆਂ ਕਰਨ ਦੀ ਪ੍ਰੇਰਣਾ ਦਿੰਦਾ ਹੈ ਅਤੇ ਇਨ੍ਹਾਂ ਦੋਵਾਂ ਵਿੱਚ ਤੁਸੀਂ ਕਿਸ ਨੂੰ ਆਪਣਾ ਗੁਰੂ ਮੰਨਣਾ ਹੈ। ਉਨ੍ਹਾਂ ਕਿਹਾ ਉਨ੍ਹਾਂ ਦਾ ਸਿਰਫ ਇਹੀ ਕਸੂਰ ਹੈ ਕਿ ਉਹ ਸੰਗਤਾਂ ਨੂੰ ਇਹ ਕਹਿ ਰਹੇ ਹਨ ਕਿ ਇਹ ਦੋਵੇਂ ਗ੍ਰੰਥ ਪੜ੍ਹ ਕੇ ਖ਼ੁਦ ਪੜਚੋਲ ਕਰਨ। ਉਨ੍ਹਾ ਕਿਹਾ ਉਹ ਅਕਾਲ ਤਖ਼ਤ ਤੋਂ ਭਗੌੜੇ ਬਿਲਕੁਲ ਨਹੀਂ ਹਨ ਉਹ ਅਕਾਲ ਤਖ਼ਤ ਦੇ ਨਾਮ `ਤੇ ਆਏ ਸੱਦੇ ਅੱਗੇ ਸਿਰ ਝੁਕਾਉਂਦਿਆਂ ਉਸ ਸਮੇਂ ਵੀ ਅਕਾਲ ਤਖ਼ਤ’ ਤੇ ਪੇਸ਼ ਹੋਏ ਸਨ, ਥੋਹੜੇ ਦਿਨ ਹੋਏ 7 ਨਵੰਬਰ ਨੂੰ ਵੀ ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਨਤਮਸਤਕ ਹੋ ਕੇ ਆਏ ਹਨ ਅਤੇ ਅੱਗੇ ਤੋਂ ਵੀ ਹੁੰਦੇ ਰਹਿਣਗੇ ਪਰ ਇਨ੍ਹਾਂ ਕਾਲਕਾ ਪੰਥੀਆਂ ਅੱਗੇ ਕਦੇ ਵੀ ਗੋਡੇ ਨਹੀਂ ਟੇਕਣਗੇ।
ਕੀਰਤਨ ਦੀ ਸਮਾਪਤੀ ਉਪ੍ਰੰਤ ਗੁਰਦੀਪ ਸਿੰਘ ਪੱਟੀ ਨੇ ਕਿਹਾ ਜਥੇਦਾਰ ਉਂਝ ਤਾਂ ਵਿਖਾਵੇ ਮਾਤਰ ਆਪਣੇ ਆਪ ਨੂੰ ਸ਼ਬਦ ਗੁਰੂ ਦਾ ਉਪਾਸ਼ਕ ਦਸਦੇ ਹਨ ਪਰ ਅਸਲ ਵਿੱਚ ਉਹ ਦੇਹਧਾਰੀ ਨੂੰ ਹੀ ਮੰਨਦੇ ਹਨ ਇਸੇ ਲਈ ਤਾਂ ਅਕਾਲ ਤਖ਼ਤ ਦੇ ਨਾਮ `ਤੇ ਕੀਤੇ ਜਾ ਰਹੇ ਫੈਸਲੇ ਸ਼ਬਦ ਗੁਰੂ ਤੋਂ ਸੇਧ ਲੈ ਕੇ ਕਰਨ ਦੀ ਥਾਂ ਉਨ੍ਹਾਂ ਨੂੰ ਨਿਯੁਕਤ ਕਰਨ ਵਾਲੀ ਦੇਹ ਦੇ ਪ੍ਰਭਾਵ ਹੇਠ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਪ੍ਰੋ. ਦਰਸ਼ਨ ਸਿੰਘ ਅਕਾਲ ਤਖਤ ਤੋਂ ਭਗੌੜਾ ਨਹੀਂ ਸਿਰਫ ਕਾਲਕਾ ਪੰਥੀ ਬਾਦਲ ਦੇ ਲਿਫਾਫੇ ਵਿੱਚੋਂ ਨਿਕਲੇ ਜਥੇਦਾਰਾਂ ਅੱਗੇ ਗੋਡੇ ਟੇਕਣ ਤੋਂ ਨਾਂਹ ਕਰਨ `ਤੇ, ਸੱਚ ਦੀ ਅਵਾਜ਼ ਨੂੰ ਬੰਦ ਕਰਵਾਉਣ ਲਈ ਉਨ੍ਹਾਂ ਨੇ ਆਪਣੇ ਕਾਲਕਾ ਪੰਥ `ਚੋਂ ਛੇਕਿਆ ਹੈ ਇਸ ਲਈ ਇਹ ਹੁਕਮਨਾਮਾ ਕਾਲਕਾ ਪੰਥੀ ਡੇਰੇਦਾਰਾਂ ਅਤੇ ਬਾਦਲਕਿਆਂ `ਤੇ ਹੀ ਲਾਗੂ ਹੋ ਸਕਦਾ ਹੈ, ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਇਸ ਨੂੰ ਮੰਨਣ ਲਈ ਪਾਬੰਦ ਨਹੀਂ ਹੈ। ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਮੁਖੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਿੱਖੀ ਦੇ ਬਾਗ਼ ਨੂੰ ਉਜਾੜਣ ਲਈ ਸਮੇਂ ਸਮੇਂ `ਤੇ ਕਾਲਕਾ ਦੇ ਉਪਾਸ਼ਕਾਂ ਵਲੋਂ ਹਮਲੇ ਜਾਰੀ ਰਹਿੰਦੇ ਹਨ। ਪ੍ਰੋ: ਦਰਸ਼ਨ ਸਿੰਘ ਨੂੰ ਜਥੇਦਾਰਾਂ ਦੇ ਕੂੜਨਾਮੇ ਰਾਹੀਂ ਛੇਕਣ ਦਾ ਫੈਸਲਾ ਕਾਲਕਾ ਪੰਥੀਆਂ ਵੱਲੋਂ ਤਾਜ਼ਾ ਹਮਲਾ ਹੈ। ਗੁਰੂ ਗ੍ਰੰਥ ਦੇ ਖ਼ਾਲਸਾ ਪੰਥ ਨੂੰ ਚਾਹੀਦਾ ਹੈ ਕਿ ਜੇ ਸਿੱਖੀ ਦੇ ਬਾਗ਼ ਨੂੰ ਉਜਾੜੇ ਤੋਂ ਬਚਾਉਣਾ ਹੈ ਤਾਂ ਇਸ ਕੂੜਨਾਮੇ ਨੂੰ ਮੁੱਢੋਂ ਰੱਦ ਕਰਕੇ ਪ੍ਰੋ: ਦਰਸ਼ਨ ਸਿੰਘ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਸ: ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ `ਚ ਬਾਦਲ ਦਲ ਨੂੰ ਹਰਾ ਕੇ ਸਿੱਖੀ ਦੇ ਬਾਗ਼ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਣਾ ਵੀ ਜਰੂਰੀ ਹੈ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਮਨਜੀਤ ਸਿੰਘ ਝਬਾਲ, ਗੁਰਮੀਤ ਸਿੰਘ ਪੱਟੀ, ਜਸਵੀਰ ਸਿੰਘ ਬਹੋੜੂ, ਬਲਵਿੰਦਰ ਸਿੰਘ ਬਹੋੜੂ, ਕੁਲਵੰਤ ਸਿੰਘ, ਰਘਬੀਰ ਸਿੰਘ ਲਾਲੂ ਘੁੰਮਣ, ਪਰਮਿੰਦਰ ਸਿੰਘ ਕੋਟ ਧਰਮ ਚੰਦ, ਹਰਪਾਲ ਸਿੰਘ ਕੋਟ ਧਰਮ ਚੰਦ, ਜੋਗਿੰਦਰ ਸਿੰਘ ਫੌਜੀ, ਸੰਤੋਖ ਸਿੰਘ ਸਰਪੰਚ ਗਿੱਲ ਵੜੈਚ ਅਤੇ ਬਚਨ ਸਿੰਘ ਗ੍ਰੰਥੀ ਗਿੱਲ ਵੜੈਚ ਨੇ ਭਰਵਾਂ ਸਹਿਯੋਗ ਦਿੱਤਾ।
ਨੋਟ: ਸਮਾਗਮ ਦੀਆਂ ਸਬੰਧਤ ਫੋਟੋ ਭੇਜੀਆਂ ਜਾ ਰਹੀਆਂ ਹਨ


(11/11/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ

ਸ਼ਬਦ ਵਿਚਾਰ

ਸ਼ਬਦ:- ਸਾਹੁਰੜੀ ਵਥੁ ਸਭ ਕਿਛੁ ਸਾਝੀ ਪੇਵਕੜੈ ਧਨ ਵਖੇ॥
ਆਪਿ ਕੁਚਜੀ ਦੋਸ ਨ ਦੇਊ ਜਾਣਾ ਨਾਹੀ ਰਖੇ॥ ੧॥
ਮੇਰੇ ਸਾਹਬਾ ਹਉ ਆਪੇ ਭਰਮਿ ਭੁਲਾਣੀ॥
ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ॥ ੧॥ ਰਹਾਉ॥
ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮੑ ਜਾਣਹੁ ਨਾਰੀ॥
ਜੇ ਘਰੁ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ॥ ੨॥
ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ ਨਾਵਾ॥
ਪ੍ਰਣਵਤਿ ਨਾਨਕੁ ਏਕ ਲੰਘਾਏ ਜੇ ਕਰ ਸਚਿ ਸਮਾਵਾਂ॥ ੩॥ (੧੧੭੧)

॥ ਰਹਾਉ॥ ਹੇ ਮੇਰੇ ਪ੍ਰਭੂ, ਮੈਂ ਆਪ ਹੀ ਭਰਮ ਭੁਲੇਖੇ ਵਿੱਚ ਫਸੀ ਹੋਈ ਹਾਂ। ਗੁਰਬਾਣੀ ਵਚ ਜੋ ਅੱਖਰ ਲਿਖੇ ਹੋਏ ਹਨ, ਮੈਂ ਉਨ੍ਹਾਂ ਨੂੰ ਹੀ ਗਾਈ ਜਾਂਦੀ ਹਾਂ। ਮੈਂ ਇਹ ਨਹੀਂ ਸਮਝਦੀ ਕਿ ਇਹ ਤਾਂ, ਬ੍ਰਹਮ ਦੀ, ਪਰਮਾਤਮਾ ਵਲੋਂ ਪੈਦਾ ਕੀਤੀ ਹੋਈ ਸ੍ਰਿਸ਼ਟੀ ਦੇ ਭੇਦਾਂ ਦੀ ਵਿਚਾਰ ਹੈ, ਮੈਂ ਇਸ ਨੂੰ, ਗੀਤ ਸਮਝ ਕੇ ਹੀ ਗਾਈ ਜਾ ਰਹੀ ਹਾਂ। ਮੈਂ ਤਾਂ ਇਨ੍ਹਾਂ ਅੱਖਰਾਂ ਨਾਲ ਬਣੇ ਸ਼ਬਦਾਂ ਦਾ ਹੀ ਅਰਥ ਨਹੀਂ ਸਮਝ ਪਾਉਂਦੀ, ਫਿਰ ਇਨ੍ਹਾਂ ਸ਼ਬਦਾਂ ਆਸਰੇ ਬਿਆਨ ਕੀਤੀ ਬਾਣੀ, ਬ੍ਰਹਮ ਦੀ ਵਿਚਾਰ ਬਾਰੇ ਕਿਵੇਂ ਸਮਝ ਸਕਦੀ ਹਾਂ, ਅਰਥਾਤ ਨਹੀਂ ਸਮਝ ਸਕਦੀ।
॥ ੧॥ ਸਹੁਰਿਆਂ ਦੀ, ਪਰਮਾਤਮਾ ਦੇ ਘਰ ਦੀ ਹਰ ਚੀਜ਼ ਸਾਂਝੀ ਹੈ। ਪਰਮਾਤਮਾ ਨੇ ਜੋ ਕੁੱਝ ਵੀ ਸਾਨੂੰ ਦਿੱਤਾ ਹੈ, ਉਹ ਸਭ ਦਾ ਸਾਂਝਾ ਹੈ, ਉਸ ਵਿੱਚ ਕਿਸੇ ਲਈ ਕੋਈ ਵਿਤਕਰਾ ਨਹੀਂ ਹੈ, ਪਰ ਪੇਕੇ ਘਰ `ਚ, ਸੰਸਾਰ ਵਿੱਚ ਆ ਕੇ ਮਾਇਆ ਦੇ ਪ੍ਰਭਾਵ ਹੇਠ ਅਸੀਂ ਚੀਜ਼ਾਂ ਵਿੱਚ ਵੰਡੀਆਂ ਪਾ ਲਈਆਂ ਹਨ। ਮੈਂ ਤਾਂ ਆਪ ਹੀ ਕੁਚੱਜੀ ਹਾਂ, ਮੈਂ ਆਪ ਹੀ, ਪਰਮਾਤਮਾ ਵਲੋਂ ਦਿੱਤੀਆਂ ਦਾਤਾਂ ਨੂੰ ਸਾਂਝਾ ਨਹੀਂ ਰੱਖ ਸਕੀ, ਮੈਂ ਉਸ ਦੀਆਂ ਦਾਤਾਂ ਵਿੱਚ ਹੀ ਨਹੀਂ, ਉਸ ਦਾਤੇ ਵਿੱਚ ਵੀ ਵੰਡੀਆਂ ਪਾ ਲਈਆਂ ਹਨ। ਇਸ ਬਾਰੇ ਮੈਂ ਕਿਸੇ ਦੂਸਰੇ ਨੂੰ ਦੋਸ਼ ਨਹੀਂ ਦੇ ਸਕਦੀ।
॥ ੨॥ ਜਿਹੜੀਆਂ ਜੀਵ ਇਸਤ੍ਰੀਆਂ, ਕਰਤਾਰ ਦੇ ਨਾਮ ਦੇ ਕਸੀਦੇ ਕੱਢਣ, ਉਸ ਦੇ ਅਟੱਲ ਹੁਕਮ ਦੀ ਵਡਿਆਈ ਕਰਨ ਨੂੰ ਹੀ ਆਪਣੀ ਚੋਲੀ, ਆਪਣਾ ਤਨ ਢਕਣ ਦਾ ਵੱਸਤਰ ਬਣਾ ਲੈਣ, ਉਨ੍ਹਾਂ ਨੂੰ ਹੀ ਸੁਚੱਜੀਆਂ ਇਸਤ੍ਰੀਆਂ ਕਿਹਾ ਜਾ ਸਕਦਾ ਹੈ। ਜੋ ਜੀਵ ਇਸਤ੍ਰੀਆਂ ਆਪਣੇ ਹਿਰਦੇ ਘਰ ਨੂੰ, ਵਿਕਾਰਾਂ ਦੀ ਮਾਰ ਤੋਂ ਬਚਾ ਕੇ ਰਖਦੀਆਂ ਹਨ, ਭੈੜੇ ਕੰਮਾਂ ਤੋਂ ਬਚੀਆਂ ਰਹਿੰਦੀਆਂ ਹਨ, ਉਹ ਹੀ ਕੰਤ ਨੂੰ, ਪ੍ਰਭੂ ਨੂੰ ਪਿਆਰੀਆਂ ਲਗਦੀਆਂ ਹਨ।
॥ ੩॥ ਹੇ ਭਾਈ ਜੇ ਤੂੰ ਸਚ-ਮੁਚ ਪੜ੍ਹਿਆ-ਲਿਖਿਆ ਵਿਦਵਾਨ ਹੈਂ ਤਾਂ ਇਹ ਗੱਲ ਚੰਗੀ ਤਰ੍ਹਾਂ ਸਮਝ ਲੈ ਕਿ ਇਹ ਦੋ ਅੱਖਰ ਸੰਸਾਰ ਵਿਚਲੇ ਪਰਮਾਤਮਾ ਅਤੇ ਮਾਇਆ ਦੇ ਦੋ ਅਲੱਗ-ਅਲੱਗ ਰਾਹ ਹਨ, ਦੋਵਾਂ ਤੇ ਟੇਕ ਰੱਖਣੀ, ਦੋ ਬੇੜੀਆਂ ਤੇ ਸਵਾਰ ਹੋਣ ਵਾਲੀ ਗੱਲ ਹੈ, ਕਦੇ ਵੀ ਦੋ ਬੇੜੀਆਂ ਦਾ ਸਵਾਰ, ਪਾਰ ਨਹੀਂ ਲਗਦਾ।
ਨਾਨਕ ਬੇਨਤੀ ਕਰਦਾ ਹੈ ਕਿ, ਇੱਕ ਹਰੀ ਦੇ ਨਾਮ ਦੀ, ਹਰੀ ਦੇ ਹੁਕਮ ਵਿੱਚ ਚੱਲਣ ਵਾਲੀ ਬੇੜੀ ਹੀ, ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਦੇ ਸਮਰੱਥ ਹੈ, ਪਰ ਸ਼ਰਤ ਇਹ ਹੈ ਕਿ ਮੈਂ ਦੁਵਿਧਾ, ਦੁਚਿਤਾ ਪਨ ਛੱਡ ਕੇ, ਹਰੀ ਦੇ ਨਾਮ ਵਿੱਚ ਹੀ ਟਿਕਿਆ ਰਹਾਂ, ਪ੍ਰਭੂ ਦੇ ਹੁਕਮ ਨੂੰ ਹੀ ਖੁਸ਼ੀ ਪੂਰਵਕ ਸਵੀਕਾਰ ਕਰਾਂ।

ਅਮਰ ਜੀਤ ਸਿੰਘ ਚੰਦੀ
੯੫੬੮੫ ੪੧੪੧੪


(11/11/10)
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ

ਜਸਵੀਰ ਸਿੰਘ ਜੀ ਕੈਲਗੀਰੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੁ ਫ਼ਤਹਿ
ਜਸਵੀਰ ਸਿੰਘ ਜੀ ਜੇ ਝੂਠਾ ਬੰਦਾ ਆਪਣੀ ਗਲਤੀ ਮੰਨ ਲਵੇ ਤਾਂ ਉਹ ਵਧੀਆ ਮਨੁੱਖ ਬਣ ਜਾਂਦਾ ਹੈ। ਪਰ ਉਹੀ ਮਨੁੱਖ ਜੇ ਗਲਤੀ ਮੰਨ ਕੇ ਪਛਤਾਵੇ ਕਿ ਮੈ ਕਿਉ ਗਲਤੀ ਮੰਨੀ ਫਿਰ ਉਹ ਝੂਠਿਆ ਦਾ ਸਰਦਾਰ ਬਣ ਜਾਂਦਾ ਹੈ। ਕੈਲਗੀਰੀ ਜੀ ਤੁਹਾਡੀਆ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਤੁਸੀ ਪਛਤਾਵੇ ਦੇ ਚਿੱਕੜ ਵਿੱਚ ਫਸ ਚੁੱਕੇ ਹੋ। ਪਛਤਾਉਣ ਵਾਲੇ ਬੰਦੇ ਨਾਲ ਫਿਰ ਵੀ ਕੋਈ ਗੁਰਮੱਤ ਦੀਆ ਵਿਚਾਰਾਂ ਕਰੇ ਇਸ ਤੋ ਵੱਡੀ ਮੂਰਖਤਾਈ ਕੋਈ ਹੋਰ ਨਹੀ ਹੋ ਸਕਦੀ।

ਧੰਨਵਾਦ
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ 585 698 0146


(10/11/10)
ਕਮਲਜੀਤ ਸਿੰਘ ਗੁਰਸੇਵਾਲੀਆ

ਸਿੱਖ ਮਾਰਗ ਦੇ ਸੰਪਾਦਕ ਤੇ ਸੂਝਵਾਨ ਪਾਠਕ ਜੀਓ ਗੁਰ ਫਤੇਹਿ ਪ੍ਰਵਾਨ ਕਰਨਾ,
ਜਿਸ ਦਿਨ ਤੋਂ ਪ੍ਰੋਫੈਸਰ ਦਰਸਨ ਸਿੰਘ ਨੂੰ ਦਰਬਾਰ ਸਾਹਿਬ ਤੋਂ ਸਿਰੋਪਾ ਬਖਸ਼ਿਸ ਹੋਇਆ, ਸਾਡੇ ਇੱਕ ਸਿਰ ਗੁੰਮ (ਜਿਸ ਨੇ ਆਪ ਦੇ ਕੇਸ਼ ਦਾੜੀ ਕੱਟੇ ਹੋਏ ਹਨ) ਸਾਥੀ ਦਾ ਵਾਰ ਵਾਰ ਫੋਨ ਆਇਆ ਕਿ ਸਾਨੂੰ ਇਹ ਤਾਂ ਦੱਸੋ ਕਿ ਇਹ ਸਵਾ ਗਜ (ਸਵਾ ਮੀਟਰ) ਕਪੜਾ ਦਰਬਾਰ ਸਾਹਿਬ ਅਤੇ ਹੋਰ ਗੁਰਦਵਾਰਿਆਂ ਵਿੱਚ ਸੌ ਰੁਪਿਆਂ ਦਾ ਹੀ ਕਿਉਂ ਵੇਚਿਆ ਜਾਂਦਾਂ ਹੈ? ਜਦੋਂ ਕਿ ਬਾਜ਼ਾਰ ਵਿੱਚੋ ਇਤਨਾ ਕੱਪੜਾ 20-25 ਰੁਪੈ ਦਾ ਆਮ ਮਿਲ ਜਾਂਦਾਂ ਹੈ, ਫਿਰ ਇਹ ਸਿਰੋਪਾ, ਇੱਕ ਸੌ ਰੁਪੈ ਦੇਣ ਵਾਲਾ ਵਿਅਕਤੀ ਭਾਵੇਂ ਸਿਰ ਗੁੰਮ ਹੋਵੇ, ਦਾੜੀ ਕੱਟੀ ਵਾਲਾ ਹੋਵੇ, ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੋਵੇ, ਪਰ ਮੌਕੇ ਦੇ ਪ੍ਰਬੰਧਕਾ ਦਾ ਵਿਰੋਧੀ ਨਾ ਹੋਵੇ, ਨੂੰ ਦੇ ਦਿੱਤਾ ਜਾਂਦਾਂ ਹੈ, ਇਥੋਂ ਇਨਾਂ ਮਹਿੰਗਾ ਹੀ ਕਿਉਂ ਖ੍ਰੀਦਿਆ ਜਾਂਦਾਂ ਹੈ? ਜਦੋਂ ਕਿ ਇਸ ਕੱਪੜੇ ਦੀ ਕੁਆਲਟੀ ਵੀ ਬਹੁਤ ਘਟੀਆ ਹੁੰਦੀ ਹੈ, ਕਈ ਵਾਰੀ ਇਸ ਸਿਰੋਪੇ ਦਾ ਰੰਗ ਵੀ ਹੱਥਾਂ ਅਤੇ ਦੂਸਰੇ ਕੱਪੜਿਆਂ ਨੂੰ ਲੱਗ ਜਾਂਦਾਂ ਹੈ, ਮੈਂ ਤਾਂ ਸੁਣਦਾ ਹੁੰਦਾ ਸੀ ਕਿ ਸਿਰੋਪਾ ਦੀ ਬਖਸ਼ਿਸ ਉਸ ਵਿਅਕਤੀ ਨੂੰ ਕੀਤੀ ਜਾਦੀ ਸੀ, ਜਿਸ ਦੀ ਸਿੱਖ ਕੌਮ ਨੂੰ ਕੋਈ ਦੇਣ ਹੋਵੇ ਜਾਂ ਗੁਰਬਾਣੀ ਸਬੰਧੀ ਕੁੱਝ ਉਤਮ ਕੰਮ ਕੀਤਾ ਹੋਵੇ, ਉਸ ਦੀ ਪੰਥ ਨੂੰ ਕੋਈ ਦੇਣ ਹੋਵੇ, ਇਥੇ ਤਾਂ ਹਰ ਲੱਲੀ ਛੱਲੀ ਹੀ ਸਿਰੋਪਾ ਚੁੱਕੀ ਫਿਰਦਾ ਹੈ।
ਪ੍ਰੋਫੈਸਰ ਦਰਸਨ ਸਿੰਘ ਨੂੰ ਇੱਕ ਸਾਵਾਲ? ਤੁਹਾਨੂੰ ਪਿਛਲੇ ਸਮੇਂ ਵਿੱਚ ਸ੍ਰੀ ਆਕਾਲ ਤਖਤ ਸਾਹਿਬ ਵਿੱਖੇ ਇੱਕ ਵਿਵਾਦ ਕਾਰਨ ਬੁਲਾਇਆ ਗਿਆ ਸੀ ਤਾਂ ਤੁਸੀ ਸ੍ਰੀ ਆਕਾਲ ਤਖਤ ਦੀ ਪਰਚੱਲਤ ਮਰਿਆਦਾ ਨੂੰ ਮੁਖ ਰੱਖ ਕੇ ਜੱਥੇਦਾਰ ਕੋਲ ਉਸ ਦੇ ਕਮਰੇ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਤੁਸੀ ਪਰਚੱਲਤ ਮਰਿਆਦਾ ਨੂੰ ਹੀ ਅਧਾਰ ਬਣਾ ਕੇ ਇੱਕ ਸਖਤ ਸਟੈਂਡ ਲਿਆ ਸੀ, ਜਿਸ ਕਰਕੇ ਸਿੱਖ ਪੰਥ ਵਿੱਚੋਂ ਹੀ ਬਹੁਤ ਸਾਰੇ ਸਿੱਖਾਂ ਨੇ ਆਪ ਜੀ ਦਾ ਸਾਥ ਦਿੱਤਾ ਸੀ, ਕਿਉਂਕਿ ਉਹਨਾ ਸਿੱਖਾਂ ਦੇ ਮਨ ਵਿੱਚ ਵੀ ਗੁਰਮਤਿ ਅਨੁਸਾਰ ਪੰਥ ਨੂੰ ਚੱਲਾਉਣ ਦਾ ਦ੍ਰਿੜ ਨਿਸ਼ਚਾ ਹੈ। ਉਹ ਹੀ ਸਿੱਖ ਤੁਹਾਡੇ ਤੋਂ ਪੰਥ ਨੂੰ ਠੀਕ ਢੰਗ ਨਾਲ ਗੁਰਮਤਿ ਅਨੁਸਾਰ ਚੱਲਣ ਦੀ ਆਸ ਰੱਖਦੇ ਸਨ, ਪ੍ਰੰਤੂ ਤੁਸੀ ਇਸ ਗੱਲ ਨੂੰ ਸ਼ਪੱਸਟ ਕਰੋ ਕਿ ਪਿਛਲੇ ਦਿਨੀ ਜਦੋਂ ਦਰਬਾਰ ਸਾਹਿਬ ਵਿਖੇ ਨਤਮਸ਼ਤਿਕ ਹੋਣ ਗਏ ਤਾਂ ਅਖਬਾਰਾਂ ਵਿੱਚ ਆਈਆ ਖਬਰਾ ਅਨੁਸਾਰ ਇੱਕ ਸੌ ਰੁਪੈ ਦੀ ਭੇਟਾ ਦੇਕੇ ਆਪ ਜੀ ਨੂੰ ਜੋ ਸਿਰੋਪਾਉ ਦੀ ਬਖਸ਼ਿਸ ਹੋਈ ਹੈ, ਪਰ ਤੁਸੀਂ ਇਸ ਦੇ ਸਬੰਧ ਵਿੱਚ ਸਪੱਸਟੀ ਕਰਨ ਵੀ ਦੇ ਚੁੱਕੇ ਹੋ ਕਿ ਉਥੇ ਪਰਚੱਲਤ ਸਿਰੋਪਾਉ ਦੀ ਵਿਧੀ ਮੱਕੜ ਸਾਹਿਬ ਦੀ ਦੁਕਾਨ ਦਾਰੀ ਹੈ। ਇਸ ਦੇ ਬਾਵਯੂਦ ਵੀ ਤੁਸੀ ਇਹ ਸਿਰੋਪਾ ਲੈ ਕੇ ਕਿਹੜੀ ਗੁਰਮਤ ਮਰਿਯਾਦਾ ਨਿਭਾਈ ਹੈ, ਇਸ ਬਾਰੇ ਸਪੱਸਟ ਕਰੋ? ਜੇਕਰ ਤੁਸੀ ਮਹਿਸੂਸ ਕਰਦੇ ਹੋ ਕਿ ਇਹ ਪ੍ਰਚੱਲਿਤ ਪ੍ਰਥਾ ਹੀ ਸਹੀ ਹੈ ਤਾਂ ਦੱਸੋ, ਪ੍ਰੰਤੂ ਜੇਕਰ ਇਹ ਪ੍ਰਥਾ ਗੁਰਮਤਿ ਅਨੁਸਾਰ ਗਲਤ ਹੈ ਤਾਂ ਤੁਹਾਨੂੰ ਕੀ ਹੱਕ ਹੈ? ਕਿ ਤੁਸੀਂ ਤਖਤ ਸਾਹਿਬ ਤੇ ਚੱਲ ਰਹੀ ਤਨਖਾਹ ਲਾਉਣ ਜਾਂ ਪੇਸ਼ ਹੋਣ ਦੀ ਵਿੱਧੀ ਤੇ ਕਿੰਤੂ ਕਰ ਸਕਦੇ ਹੋ? (ਸਵਾਲ ਕਰਨ ਵਾਲਾ ਵਿਅਕਤੀ ਭਨਿਆਰਾ ਵਾਲੇ ਸਾਧ ਨੂੰ ਸਜ਼ਾ ਕਰਾ ਚੁਕਾ ਹੈ ਤੇ ਅੱਗੇ ਕਾਨੂੰਨੀ ਲੜਾਈ ਆਪਣੇ ਤੌਰ ਤੇ ਲੜ ਰਿਹਾ ਹੈ।

ਕਮਲਜੀਤ ਸਿੰਘ ਗੁਰਸੇਵਾਲੀਆ 0091 94179 62458)


(10/11/10)
ਸੰਤ ਸਿੰਘ ਬਰਲਿੰਗਟਨ

ਭਾਈ ਹਰਦੇਵ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਆਪ ਜੀ ਦਾ ਰਾਗਮਾਲਾ ਬਾਰੇ ਲੇਖ ਬੜਾ ਜਾਣਕਾਰੀ ਭਰਪੂਰ ਸੀ। ਇਹ ਗਲ ਵਾਕਿਆ ਹੀ ਦਿਲ ਨੂੰ ਲਗਦੀ ਹੈ ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ ਸ਼ਬਦਾਂ ਦਾ ਤਤਕਰਾ ਲਿਖਿਆ ਜਾ ਸਕਦਾ ਹੈ ਤਾਂ ਆਖਰ ਵਿੱਚ ਰਾਗਾਂ ਦਾ ਤਤਕਰਾ ਕਿਉਂ ਨਹੀ ਲਿਖਿਆ ਜਾ ਸਕਦਾ। ਕੋਈ ਕਾਰਨ ਤਾਂ ਹੋਣਗੇ ਹੀ ਜਿਸ ਕਰਕੇ ਸਾਡੇ ਵਡ ਵਡੇਰੇ ਵਿਦਵਾਨ ਇਸ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਕਢਣ ਵਾਸਤੇ ਗੁਰਮਤਾ ਨਹੀ ਕਰ ਸਕੇ। ਸਰਬਸੰਮਤੀ ਦਾ ਦੂਸਰਾ ਨਾਮ ਹੀ ਗੁਰਮਤਾ ਹੈ। ਡਾ: ਇਕਬਾਲ ਸਿੰਘ ਢਿਲੋਂ ਦਾ ਇਹ ਕਹਿਣਾ ਕਿ ਜੰਗਾਂ ਜੁਧਾਂ ਵਿੱਚ ਸਭ ਅਸਲੀ ਬੀੜਾਂ ਨਸ਼ਟ ਹੋ ਗਈਆਂ ਬੜਾ ਖਤਰਨਾਕ ਬਿਆਨ ਹੈ। ਇਹ ਤਾਂ ਭਾਵੇਂ ਕਿਸੇ ਹੋਰ ਚੀਜ ਨੂੰ ਮੁਖ ਰੱਖ ਕੇ ਕਹਿ ਰਹੇ ਹੋਣ ਪਰ ਸਿੱਖ ਵਿਰੋਧੀਆਂ ਵਾਸਤੇ ਬੜਾ ਲਾਹੇਵੰਦ ਸਿਧ ਹੋਵੇਗਾ। ਜਿਥੋਂ ਤਕ ਜੰਗਾਂ ਜੁਧਾਂ ਦੀ ਗਲ ਹੈ ਲੱਖੀ ਜੰਗਲ ਦਾ ਇਲਾਕਾ ਸਿੰਘਾਂ ਦੀ ਲੁਕਣਗਾਹ ਸੀ। ਇਹ ਇਲਾਕਾ ਅਜੋਕੇ ਬਠਿੰਡੇ ਦਾ ਇਲਾਕਾ ਸੀ। ਇਸ ਇਲਾਕੇ ਵਿੱਚ ਮੁਗਲਾਂ ਨਾਲ ਦੋ ਜੰਗਾਂ ਗੁਰੂ ਸਾਹਿਬਾਂ ਨਾਲ ਹੀ ਹੋਈਆ ਹਨ। ਪਹਿਲੀ ਨਥਾਣੇ ਵਿੱਚ ਸ੍ਰੀ ਹਰਗੋਬਿੰਦ ਸਾਹਿਬ ਨਾਲ ਅਤੇ ਦੂਜੀ ਮੁਕਤਸਰ ਵਿੱਚ ਦਸਵੇਂ ਪਾਤਸ਼ਾਹ ਨਾਲ। ਇਹਨਾਂ ਦੋਹਾਂ ਜੰਗਾਂ ਵਿੱਚ ਮੁਗਲਾਂ ਨੂੰ ਬੜੀ ਭਾਰੀ ਹਾਰ ਹੋਈ। ਇਸ ਤੋਂ ਬਾਅਦ ਦਸਵੇਂ ਪਾਤਸ਼ਾਹ ਜੀ 9 ਮਹੀਨੇ ਦਮਦਮਾ ਸਾਹਿਬ ਰਹੇ ਸੂਬਾ ਸਰਹੰਦ ਦੇ ਸੁਨੇਹੇ ਦਾ ਭਾਈ ਡਲੇ ਵਲੋਂ ਸਖਤ ਸ਼ਬਦਾਂ ਵਿੱਚ ਜਵਾਬ ਸੁਣ ਕੇ ਦੁਬਾਰਾ ਹਮਲਾ ਕਰਨ ਦੀ ਹਿਮਤ ਨਹੀ ਪਈ। ਇਸ ਇਲਾਕੇ ਵਿੱਚ ਬਰਾੜ ਚੌਧਰੀਆਂ ਦਾ ਪੂਰਾ ਦਬਦਬਾ ਸੀ। ਅਠਾਰਵੀਂ ਸਦੀ ਵਿੱਚ ਮੁਗਲਾਂ ਦੀ ਲੱਖੀ ਜੰਗਲ ਵਿੱਚ ਸਿੰਘਾਂ ਨਾਲ ਲੜਾਈ ਦਾ ਕੋਈ ਇਤਹਾਸਕ ਪ੍ਰਮਾਣ ਨਹੀ ਮਿਲਦਾ। ਕੁਪ ਰਹੀੜੇ ਦੇ ਘਲੂਘਾਰੇ ਤੋਂ ਬਾਅਦ ਸਿੰਘ ਇਧਰ ਲੱਖੀ ਜੰਗਲ ਵਿੱਚ ਹੀ ਆ ਕੇ ਰਹੇ ਜਖਮਾਂ ਨੂੰ ਠੀਕ ਕਰਕੇ 6 ਮਹੀਨੇ ਵਿੱਚ ਅਮ੍ਰਿਤਸਰ ਦੇ ਨੇੜੇ ਜਾ ਬਦਲਾ ਲਿਆ।
ਦਮਦਮਾ ਸਾਹਿਬ (ਤਲਵੰਡੀ ਸਾਬੋ) ਕਦੇ ਵੀ ਲੜਾਈ ਦਾ ਮੈਦਾਨ ਨਹੀਂ ਬਣਿਆ। ਇਸ ਕਰਕੇ ਇਥੇ ਬਾਬਾ ਦੀਪ ਸਿੰਘ ਵਲੋਂ ਲਿਖੀਆਂ ਗਈਆਂ ਬੀੜਾਂ ਬਿਲਕੁਲ ਸੁਰਖਿਅਤ ਰਹੀਆਂ। ਉਥੇ ਬਾਬਾ ਦੀਪ ਸਿੰਘ ਜੀ ਦਾ ਭੋਰਾ ਮੌਜੂਦ ਹੈ ਜਿਥੇ ਬਹਿ ਕੇ ਬਾਬਾ ਜੀ ਨੇ ਬੀੜਾਂ ਲਿਖੀਆਂ ਸਨ। ਉਹ ਗੁਰਦਵਾਰਾ ਮੌਜੂਦ ਹੈ ਜਿਥੇ ਬਹਿ ਕੇ ਦਸਵੇਂ ਪਾਤਸ਼ਾਹ ਨੇ ਪਹਿਲੀ ਬੀੜ ਲਿਖਵਾਈ ਸੀ। ਅਖੰਡਕੀਰਤਨੀ ਜਥਾ ਇਸ ਮੁਦੇ ਤੇ ਸਿੱਖ ਪੰਥ ਨਾਲੋਂ ਵਖਰਾ ਹੋ ਗਿਆ ਸੀ। ਉਹਨਾਂ ਨੇ ਪੰਜਾਂ ਦੀ ਬਜਾਏ ਛੇ ਕਕਾਰ ਧਾਰਨ ਕਰ ਲਏ ਅਤੇ ਵਖਰੀ ਮਰਿਆਦਾ ਚਲਾ ਲਈ। ਪਰ ਜਥੇ ਦੇ ਕੁੱਝ ਸਿੰਘਾਂ ਨੂੰ ਇਹ ਮਰਿਆਦਾ ਵੀ ਚੰਗੀ ਨਾ ਲਗੀ ਤੇ ਵਖਰੇ ਹੋ ਕੇ ਸਰਬਲੋਹ ਗ੍ਰੰਥ ਦੀ ਪੂਜਾ ਸ਼ੁਰੂ ਕਰ ਦਿਤੀ। ਹੈਰਾਨੀ ਤਾਂ ਇਸ ਗਲ ਦੀ ਹੈ ਕਿ ਹੁਣ ਅਖੰਡਕੀਰਤਨੀ ਜਥੇ ਦੇ ਸਿੰਘ ਉਹਨਾਂ ਦੀ ਰਸੋਈ ਵਿੱਚ ਨਹੀਂ ਵੜ ਸਕਦੇ। ਥੋੜਾ ਸੋਚਣ ਦੀ ਲੋੜ ਹੈ ਕਿ ਅਸੀਂ ਕਿਧਰ ਨੂੰ ਜਾ ਰਹੇ ਹਾਂ। ਆਮ ਸਿੱਖ ਸੰਗਤ ਵਾਸਤੇ ਰਾਗਮਾਲਾ ਕਦੇ ਵੀ ਭਖਦਾ ਮਸਲਾ ਨਹੀਂ ਬਣੀ ਕਿਉਂਕਿ ਇਹ;
1. ਸਿਖਾਂ ਨੂੰ ਸ਼ਰਾਬ ਵਾਰ ਵਾਰ 7 ਵਾਰ ਕੱਢ ਕੇ ਪੀਣ ਨੂੰ ਨਹੀਂ ਕਹਿੰਦੀ।
2. ਸਿਖਾਂ ਨੂੰ ਵੇਸਵਾ ਦੁਆਰੇ ਜਾਣ ਨੂੰ ਨਹੀ ਪ੍ਰੇਰਦੀ।
3. ਸਿਖਾਂ ਦੇ ਸੂਰਮੇ ਗੁਰੂ ਨੂੰ ਅਜੇਹੇ ਗੰਦੇ ਥਾਂਵਾਂ ਤੇ ਖੜਾ ਨਹੀ ਕਰਦੀ।
4. ਸਿਖਾਂ ਨੂੰ ਕੋਕ ਸ਼ਾਸਤਰ ਨਹੀ ਪੜਾਉਂਦੀ।
5. ਸਿਖਾਂ ਨੂੰ ਬਗਾਨੀਆਂ ਔਰਤਾਂ ਨਾਲ ਕੋਕ ਸ਼ਾਸਤਰ ਮੁਤਾਬਕ ਲਿਖੇ ਤਰੀਕਿਆਂ ਨਾਲ ਭੋਗ ਕਰਨ ਨੂੰ ਨਹੀ ਕਹਿੰਦੀ।
6. ਜੇ ਇਸ ਦਾ ਕੋਈ ਅੰਗਰੇਜੀ ਵਿੱਚ ਤਰਜਮਾ ਕਰ ਦੇਵੇ ਤਾਂ ਵੀ ਸਿੱਖ ਕੌਮ ਨੂੰ ਸ਼ਰਮਸਾਰ ਨਹੀਂ ਹੋਣਾ ਪੈਂਦਾ। ਕੁੱਝ ਚਿਰ ਪਹਿਲਾਂ ਟਰਾਂਟੋ ਦੇ ਮਸ਼ਹੂਰ ਅੰਗਰੇਜੀ ਅਖਬਾਰ ਟਰਾਂਟੋ ਸਟਾਰ ਵਿੱਚ ਇਹ ਸੁਰਖੀ ਹੇਠ ਖਬਰ ਛਪ ਗਈ ਸੀ ਕਿ ਕੀ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਵੇਸਵਾਗਮਨੀ ਵਿੱਚ ਵਿਸ਼ਵਾਸ ਰਖਦੇ ਸਨ ਤਾਂ ਸਿੱਖਾਂ ਨੂੰ ਧਰਤੀ ਵੇਹਲ ਨਹੀ ਦਿੰਦੀ ਸੀ।

ਸੋ ਰਾਗਮਾਲਾ ਸਿੱਖਾਂ ਦੀ ਸਰਬਸੰਮਤੀ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋ ਨਹੀ ਨਿਕਲ ਸਕਦੀ ਜੋ ਕਦੇ ਵੀ ਨਹੀਂ ਹੋਵੇਗੀ। ਜੋ ਅਸਲੀ ਭਖਦੇ ਮਸਲੇ ਹਨ ਉਹਨਾਂ ਨੂੰ ਵਿਚਾਰੋ ਜੋ ਕੌਮ ਨੂੰ ਸ਼ਰਮਸਾਰ ਕਰ ਰਹੇ ਹਨ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਸੰਤ ਸਿੰਘ ਬਰਲਿੰਗਟਨ


(10/11/10)
ਕਿਰਪਾਲ ਸਿੰਘ ਬਠਿੰਡਾ

ਕੈਪਟਨ ਅਮਰਿੰਦਰ ਸਿੰਘ ਨੂੰ ਦਰਬਾਰ ਸਾਹਿਬ ਵਿਖੇ ਸਿਰੋਪਾ ਦਿੱਤੇ ਜਾਣਾ ਦੱਸ ਰਿਹਾ ਹੈ ਕਿ ਬਾਦਲ ਅੰਦਰੋਂ ਡਰ ਚੁੱਕਾ ਹੈ
ਬਠਿੰਡਾ, 10 ਨਵੰਬਰ (ਕਿਰਪਾਲ ਸਿੰਘ): ਕੈਪਟਨ ਅਮਰਿੰਦਰ ਸਿੰਘ ਨੂੰ ਦਰਬਾਰ ਸਾਹਿਬ ਵਿਖੇ ਸਿਰੋਪਾ ਦਿੱਤੇ ਜਾਣਾ, ਦੱਸ ਰਿਹਾ ਹੈ ਕਿ ਬਾਦਲ ਅੰਦਰੋਂ ਡਰ ਚੁੱਕਾ ਹੈ। ਇਹ ਦੱਸਣ ਯੋਗ ਹੈ ਕਿ 2002 ਤੋਂ 2007 ਤੱਕ ਕੈਪਟਨ ਅੰਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਰਿਹਾ ਤਾਂ ਉਸ ਸਮੇ ਦੌਰਾਨ ਉਸ ਦੀ ਦਰਬਾਰ ਸਾਹਿਬ ਦੀ ਕਿਸੇ ਵੀ ਫੇਰੀ ਦੌਰਾਨ ਉਸ ਨੂੰ ਸਨਮਾਨ ਵਜੋਂ ਸਿਰੋਪਾ ਨਹੀਂ ਦਿੱਤਾ ਗਿਆ ਸੀ। ਤਖ਼ਤ ਸ੍ਰੀ ਕੇਸਗੜ੍ਹ ਵਿਖੇ ਉਸ ਸਮੇਂ ਦੇ ਜਥੇਦਾਰ ਪ੍ਰੋ: ਮਨਜੀਤ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਿਰੋਪਾ ਦੇ ਦਿੱਤਾ ਸੀ ਤਾਂ ਉਸ ਤੋਂ ਥੋਹੜੇ ਹੀ ਸਮੇਂ ਬਾਅਦ ਉਸ ਨੂੰ ਜਥੇਦਾਰੀ ਤੋਂ ਹਟਾ ਦਿੱਤਾ ਗਿਆ ਸੀ। ਸਮਝਿਆ ਜਾ ਰਿਹਾ ਸੀ ਕਿ ਪ੍ਰੋ: ਮਨਜੀਤ ਸਿੰਘ ਨੂੰ ਜਥੇਦਾਰੀ ਤੋਂ ਹਟਾਏ ਜਾਣ ਦੇ ਹੋਰਨਾਂ ਕਾਰਣਾਂ ਤੋਂ ਇਲਾਵਾ ਇੱਕ ਮੁੱਖ ਕਾਰਣ ਇਹ ਵੀ ਸੀ ਕਿ ਬਾਦਲ ਦੇ ਸਿਆਸੀ ਦੁਸ਼ਮਣ ਸਮਝੇ ਜਾਂਦੇ ਕੈਪਟਨ ਨੂੰ ਉਸ ਨੇ ਸਿਰੋਪਾ ਕਿਉਂ ਦਿੱਤਾ। ਉਸ ਸਮੇਂ ਸ਼੍ਰੋਮਣੀ ਕਮੇਟੀ `ਤੇ ਉਂਗਲ ਉਠਦੀ ਰਹੀ ਹੈ ਕਿ ਗੁਰੂ ਦੀ ਬਖ਼ਸ਼ਿਸ਼ ਸਿਰੋਪਾ ਦੇਣ ਸਮੇਂ ਵੀ ਇਹ ਸਿਆਸਤ ਨੂੰ ਮੁਖ ਰੱਖ ਕੇ ਦਿੱਤੇ ਜਾ ਰਹੇ ਹਨ। ਜੇ ਬਲਯੂ ਸਟਾਰ ਅਪ੍ਰੇਸ਼ਨ ਦੀ ਖੁਸ਼ੀ ਵਿੱਚ ਲੱਡੂ ਵੰਡਣ ਵਾਲੇ ਅਤੇ ਦੇਰ ਨਾਲ ਚੱੁਿਕਆ ਠੀਕ ਕਦਮ ਦੱਸ ਕੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖ਼ਿਤਾਬ ਦੇਣ ਵਾਲੇ ਭਾਜਪਾ ਆਗੂਆਂ ਨੂੰ ਸਿਰੋਪਾ ਦਿੱਤਾ ਜਾ ਰਿਹਾ ਹੈ ਤਾਂ ਉਸ ਅਪ੍ਰੇਸ਼ਨ ਦੇ ਵਿਰੋਧ ਵਜੋਂ ਲੋਕ ਸਭਾ ਦੀ ਮੈਂਬਰੀ ਅਤੇ ਕਾਂਗਰਸ ਪਾਰਟੀ `ਚੋਂ ਅਸਤੀਫਾ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਸਿਰੋਪਾ ਕਿਉਂ ਨਹੀਂ ਦਿੱਤਾ ਗਿਆ? ਆਪਣੇ ਫੇਸਲੈ ਦੇ ਪੱਖ ਵਿੱਚ ਸ਼੍ਰੋਮਣੀ ਕਮੇਟੀ ਵਲੋਂ ਦਲੀਲ ਦਿੱਤੀ ਜਾਂਦੀ ਸੀ ਕਿ ਕੈਪਟਨ ਦਾੜ੍ਹੀ ਰੰਗਣ ਕਾਰਣ ਸਿੱਖ ਰਹਿਤ ਮਰਿਆਦਾ ਅਨੁਸਾਰ ਤਨਖਾਹੀਆ ਹੈ ਇਸ ਲਈ ਉਸ ਨੂੰ ਸਿਰੋਪਾ ਨਹੀਂ ਦਿੱਤਾ ਜਾ ਸਕਦਾ। ਹਾਲਾਂ ਕਿ ਇਹ ਇਸ ਦਲੀਲ `ਤੇ ਇਹ ਆਪ ਵੀ ਪੂਰੇ ਨਹੀਂ ਉਤਰਦੇ ਕਿਉਂ ਕਿ ਬਾਦਲ ਦਲ ਵਿੱਚ ਅਨੇਕਾਂ ਹੀ ਦਾੜ੍ਹੀ ਰੰਗਣ ਤੇ ਹੋਰ ਕੁਰਹਿਤਾਂ ਕਰਨ ਵਾਲੇ ਆਗੂ ਹਨ ਜਿਨ੍ਹਾਂ ਨੂੰ ਆਮ ਹੀ ਸਿਰੋਪੇ ਦਿੱਤੇ ਜਾਂਦੇ ਹਨ। ਹਾਲੀ ਕੱਲ ਦੇ ਅਖ਼ਬਾਰ ਵਿੱਚ ਹੀ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਵਲੋਂ ਪ੍ਰੈੱਸ ਨੂੰ ਇਹ ਬਿਆਨ ਦਿੱਤਾ ਗਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਆਇਆਂ ਨੂੰ ਸਿਰੋਪਾ ਨਹੀਂ ਦਿੱਤਾ ਜਾਵੇਗਾ ਕਿਉਂਕਿ ਕੈਪਟਨ ਦਾੜ੍ਹੀ ਰੰਗਦਾ ਹੈ ਤੇ ਮਨਪ੍ਰੀਤ ਸਿੰਘ ਅੰਮ੍ਰਿਤ ਛਕਣ ਉਪ੍ਰੰਤ ਵੀ ਦਾਹੜੀ ਕੱਟਦਾ ਹੈ। ਸ਼ਾਇਦ ਇਹ ਬਿਆਨ ਮੁਲਾਜ਼ਮਾ ਨੂੰ ਆਗਾਜ਼ ਕਰਨ ਲਈ ਹੋਵੇ ਕਿ ਉਹ ਪ੍ਰੋ: ਦਰਸ਼ਨ ਸਿੰਘ ਵਾਂਗ ਕਦੀ ਗਲਤੀ ਨਾਲ ਵੀ ਸਿਰੋਪਾ ਨਾ ਦੇ ਬੈਠਣ। ਪਰ ਇਹ ਤਾਂ ਹੋ ਨਹੀਂ ਸਕਦਾ ਕਿ 9 ਨਵੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਸਿਰੋਪਾ ਕਿਸੇ ਗਲਤੀ ਜਾਂ ਭੁਲੇਖੇ ਨਾਲ ਦਿੱਤਾ ਗਿਆ ਹੋਵੇ। ਇਸ ਦਾ ਇਕੋ ਇੱਕ ਕਾਰਣ ਹੈ ਕਿ ਬਾਦਲ ਪ੍ਰਵਾਰ ਅੰਦਰੋਂ ਡਰ ਗਿਆ ਹੈ ਕਿ 2012 `ਚ ਹੋਣ ਵਾਲੀਆਂ ਚੋਣਾਂ ਵਿੱਚ ਕੈਪਟਨ ਦਾ ਮੁੱਖ ਮੰਤਰੀ ਬਣਨਾ ਯਕੀਨੀ ਹੈ ਇਸ ਲਈ ਉਸ ਪ੍ਰਤੀ ਕੁੜੱਤਣ ਘਟਾਉਣ ਵਜੋਂ ਉਨ੍ਹਾਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਹਦਾਇਤ ਦੇ ਦਿੱਤੀ ਹੋਵੇ ਕਿ ਇਸ ਵਾਰ ਉਨ੍ਹਾਂ ਨੂੰ ਸਿਰੋਪਾ ਦੇ ਦਿੱਤਾ ਜਾਵੇ। ਕੈਪਟਨ ਵਿਰੁਧ ਚੱਲ ਰਹੇ ਮੁਕੱਦਮੇ ਪੰਜਾਬ ਸਰਕਾਰ ਵਲੋਂ ਵਾਪਿਸ ਲਏ ਜਾਣੇ ਵੀ ਇਸੇ ਪ੍ਰਸੰਗ ਵਿੱਚ ਵੇਖੇ ਜਾ ਰਹੇ ਹਨ। ਇਨ੍ਹਾਂ ਕੇਸਾਂ ਕਾਰਣ ਜਿਸ ਕੈਪਟਨ ਦੀ ਗੈਰ ਸੰਵਿਧਾਨਕ ਢੰਗ ਨਾਲ ਵਿਧਾਨ ਸਭਾ ਦੀ ਮੈਂਬਰੀ ਵੀ ਖ਼ਤਮ ਕਰ ਦਿੱਤੀ ਗਈ ਸੀ ਉਸੇ ਕੈਪਟਨ ਵਿਰੁਧ ਉਹ ਕੇਸ ਵੀ ਵਾਪਿਸ ਲਏ ਜਾਣਾ ਸਰਕਾਰ ਦੀ ਇਖ਼ਲਾਕੀ ਹਾਰ ਹੈ। ਜੇ ਕੇਸ ਬਾਕਿਆ ਹੀ ਝੂਠੇ ਸਨ ਤਾਂ ਉਹ ਕੇਸ ਦਰਜ਼ ਕਰਨੇ ਅਤੇ ਉਨ੍ਹਾਂ ਕੇਸਾਂ ਕਾਰਣ ਉਸ ਦੀ ਮੈਂਬਰੀ ਖ਼ਤਮ ਕਰਨ ਦਾ ਸਰਕਾਰ ਨੂੰ ਕਿਸ ਨੇ ਅਧਿਕਾਰ ਦਿੱਤਾ ਹੈ। ਜੇ ਸਰਕਾਰ ਵਲੋਂ ਲਾਏ ਪਹਿਲੇ ਦੋਸ਼ ਸਹੀ ਸਨ ਤਾਂ ਹੁਣ ਉਨ੍ਹਾਂ ਨੂੰ ਉਹ ਕੇਸ ਵਾਪਿਸ ਲੈਣ ਦਾ ਅਧਿਕਾਰ ਕਿਸ ਨੇ ਦੇ ਦਿੱਤਾ ਹੈ। ਕੀ ਇਹ ਸਾਰੀ ਖੇਡ ਕੌਮੀ ਆਚਰਣ ਦੀ ਗਿਰਾਵਟ ਦੀ ਹੱਦ ਨਹੀਂ ਹੈ। ਸਿਆਸਤ ਵਿੱਚ ਤਾਂ ਇਨ੍ਹਾਂ ਲੋਕਾਂ ਨੇ ਜੋ ਗੰਦ ਪਾਇਆ ਹੈ ਉਹ ਜੱਗ ਜ਼ਾਹਿਰ ਹੈ ਹੀ ਧਰਮ ਨਾਲ ਵੀ ਜੋ ਖਿਲਵਾੜ ਇਹ ਕਰ ਹਨ ਉਸ ਨਾਲ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਵੀ ਭਾਰੀ ਢਾਹ ਲਾਈ ਜਾ ਰਹੀ ਹੈ। ਕੀ ਸਿੱਖ ਸੰਗਤ ਨੂੰ ਇਨ੍ਹਾਂ ਨੂੰ ਨਹੀਂ ਪੁੱਛਣਾ ਚਾਹੀਦਾ ਕਿ ਜਿਸ ਕੁਰਹਿਤ ਕਾਰਣ ਕੈਪਟਨ ਨੂੰ ਅੱਜ ਤੱਕ ਸਿਰੋਪਾ ਨਹੀਂ ਦਿੱਤਾ ਗਿਆ ਉਸੇ ਕੁਰਹਿਤੀਏ ਨੂੰ ਹੁਣ ਕਿਉਂ ਦਿੱਤਾ ਗਿਆ ਹੈ? ਕਾਰਣ ਸਿਰਫ ਇੱਕੋ ਹੈ ਕਿ ਜਿਸ ਤਰ੍ਹਾਂ ਸਦਭਾਵਨਾ ਦੇ ਨਾਮ `ਤੇ ਉਸ ਵਿਰੁਧ ਦਰਜ਼ ਕੇਸ ਵਾਪਿਸ ਲਏ ਗਏ ਉਸੇ ਦੇ ਨਾਮ `ਤੇ ਹੁਣ ਉਸ ਨੂੰ ਸਿਰੋਪਾ ਦੇ ਦਿੱਤਾ ਗਿਆ ਹੈ ਹਾਲਾਂਕਿ ਜੇ ਕਰ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ `ਤੇ ਉਸ ਨੂੰ ਸਿਰੋਪਾ ਨਹੀਂ ਦਿੱਤਾ ਗਿਆ ਤਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ `ਤੇ ਸਿਰੋਪਾ ਦੇਣਾ ਤਾਂ ਬਿਲਕੁਲ ਹੀ ਜਾਇਜ਼ ਨਹੀਂ ਹੈ। ਸਿੱਟਾ ਇਹੋ ਹੀ ਹੈ ਕਿ ਆਪਣੇ ਨਿਜੀ ਹਿੱਤਾਂ ਨੂੰ ਮੁੱਖ ਰੱਖ ਕੇ ਧਰਮ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਿਸ ਦੀ ਧਰਮੀ ਲੋਕਾਂ ਨੂੰ ਕਦਾਚਿਤ ਇਜ਼ਾਜ਼ਤ ਨਹੀਂ ਦੇਣੀ ਚਾਹੀਦੀ।


(09/11/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫ਼ਤਹਿ॥

ਦਲਜੀਤ ਸਿੰਘ ਹੋਠੀ ਜੀ!

ਮੈਂ ਆਪ ਜੀ ਅੱਗੇ ਇਹ ਸੁਝਾਵ ਰੱਖਿਆ ਸੀ ਕਿ ਹੋਰ ਆਪਸੀ ਗੱਲਾਂ ਛੱਡਕੇ ਆਪਾਂ ਗੁਰਬਾਣੀ ਵਿਚਾਰ ਹੀ ਕਰੀਏ। ਇਸ ਸੰਬੰਧ ਵਿੱਚ ਮੈਂ ‘ਗੁਰਚਰਨ ਸਿੰਘ ਜਿਉਣਵਾਲਾ’ ਵੱਲੋਂ ਉਠਾਏ ਗਏ ਸਵਾਲ ‘ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ?” ਅਤੇ ‘ਉਹ ਕਿਹੜਾ “ਸ਼ਬਦ” ਹੈ ਜਿਸ ਨੂੰ ਗੁਰੂ ਸਾਹਿਬ ਨੇ ਆਪਣਾ ਗੁਰੂ ਕਿਹਾ ਸੀ?’ ਇਸ ਬਾਰੇ ਵਿਚਾਰ ਕਰਨ ਲਈ ਕਿਹਾ ਸੀ। ਇਸ ਵਿਚਾਰ ਨੂੰ ਅਗੇ ਨਾ ਤੋਰਦੇ ਹੋਏ ਤੁਸੀਂ ਉਹੀ ਮੇਰੇ ਝੂਠੇ ਹੋਣ ਵਾਲਾ ਰਾਗ ਅਲਾਪ ਦਿੱਤਾ ਹੈ। ਮੈਨੂੰ ਨਹੀ ਪਤਾ ਕਿ ਇਹ ਕਿੰਨਾਂਕੁ ਵੱਡਾ ਗੁਨਾਹ ਮੇਰੇ ਕੋਲੋਂ ਹੋ ਗਿਆ ਕਿ ਜਿੱਸ ਦਾ ‘ਮੁਆਫੀ ਮੰਗਣ ਨਾਲ ਵੀ ਕੋਈ ਛੁਟਕਾਰਾ ਨਹੀਂ ਹੋ ਰਿਹਾ। ਅਤੇ ਮੇਰੇ ਇਸ ਗੁਨਾਂਹ ਨੂੰ ਉਜਾਗਰ ਕਰਨ ਲਈ ਗੁਰਚਰਨ ਸਿੰਘ ਜਿਉਣਵਾਲਾ ਨੂੰ ਦੋ ਸਾਲ ਤੋਂ ਵੀ ਵੱਧ ਸਮਾਂ ਲੱਗ ਗਿਆ। (ਉਹ ਲਿਖਦੇ ਹਨ: “ਇਨ੍ਹਾਂ ਝੂਠਿਆਂ ਦੇ ਬੜੇ ਸਿਰਦਾਰ ਦੀਆਂ ਸਿੱਖੀ ਤੋਂ ਕੋਰੀਆਂ ਲਿਖਤਾਂ ਨੂੰ ਆਪਣੀਆਂ ਚਿੱਠੀਆਂ ਰਾਹੀਂ ਨੰਗਾ ਕਰਨ ਲਈ ਦੋ ਸਾਲ ਲਾਏ”। ਸ਼ਾਬਾਸ਼ ਸ: ਗੁਰਚਰਨ ਸਿੰਘ ਜੀ ਨੂੰ ਜਿਨ੍ਹਾਂਨੇ ਦੋ ਸਾਲ ਤਾਂ ਖਰਾਬ ਕਰ ਲਏ ਪਰ ਆਖਿਰ ਕਿੰਨਾਂ ਵੱਡਾ ਤੀਰ ਮਾਰ ਕੇ ਦਿਖਾ ਹੀ ਦਿੱਤਾ। ਧੰਨਵਾਦ ਹੈ ਉਨ੍ਹਾਂਦਾ।) ਮੇਰੇ ਇਸ ਗੁਨਾਹ ਨਾਲ ਪਤਾ ਨਹੀਂ ਗੁਰਮਤਿ ਵਿਚਾਰਾਂ ਤੇ ਕਿੰਨਾਂ ਕੁ ਮਾੜਾ ਅਸਰ ਪੈ ਗਿਆ। ਸਾਰਾ ਸਿੱਖ ਜਗਤ ਹੀ ਮੇਰੇ ਇਸ ਗੁਨਾਹ (ਗੁ: ਸਿੰ: ਜਿ: ਲਿਖਣ) ਕਾਰਣ ਗੁਮਰਾਹ ਹੋ ਕੇ ਔਝੜੇ ਪੈ ਗਿਆ।

ਮੇਰਾ ਗੁਨਾਂਹ ਇਹ ਨਹੀਂ ਕਿ ਮੈਂ “ਗੁ: ਸਿੰ: ਜਿ: ਲਿਖਿਆ, ਅਸਲ ਗੱਲ ਮੈਂ ਤੁਹਾਨੂੰ ਅੱਜ ਦੱਸਦਾ ਹਾਂ ਕਿ ਮੇਰਾ ਗੁਨਾਂਹ ਕੀ ਹੈ। ਮੈਂ ਸ: ਕਿਰਪਾਲ ਸਿੰਘ ਬਠਿੰਡਾ ਦੇ ਲੇਖ ‘ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ’ ਦੇ ਸੰਬੰਧ ਵਿੱਚ ਆਪਣੇ ਵਿਚਾਰ ਦਿੱਤੇ ਸੀ। ਸ: ਕਿਰਪਾਲ ਸਿੰਘ ਜੀ ਦੇ ਸੰਬੰਧਤ ਲੇਖ ਵਿੱਚ ਕਿਤੇ ਵੀ ਗੁਰਚਰਨ ਸਿੰਘ ਜਿਉਣਵਾਲਾ ਦਾ ਨਾਮ ਸਿੱਧੇ ਤੌਰ ਤੇ ਨਹੀਂ ਲਿਖਿਆ ਹੋਇਆ। ਮੈਂ ਆਪਣੀ ਲਿਖਤ ਵਿੱਚ ਉਨ੍ਹਾਂ ਦੀ ਲਿਖਤ ਦੇ ਹਵਾਲੇ ਦੇਣੇ ਸੀ। ਕਿਉਂਕਿ ਸ: ਕਿਰਪਾਲ ਸਿੰਘ ਜੀ ਦੇ ਲੇਖ ਵਿੱਚ ਗੁਰਚਰਨ ਸਿੰਘ ਜਿਉਣਵਾਲਾ ਦਾ ਨਾਲ ਨਾ ਲਿਖਿਆ ਹੋਣ ਕਰਕੇ ਕਾਨੂੰਨੀਂ ਨੁਕਤਾ ਨਿਗਾਹ ਤੋਂ ਮੈਂ ਵੀ ਉਨ੍ਹਾਂ ਦਾ ਨਾਮ ਨਹੀਂ ਸੀ ਲਿਖ ਸਕਦਾ। ਸੋ ਮੈਂ ਛੋਟੀ ਫਾਰਮ ਵਿੱਚ ਗੁਰਚਰਨ ਸਿੰਘ ਜਿਉਣਵਾਲਾ ਲਿਖ ਦਿੱਤਾ (ਜੇ ਮੈਂ ਸ: ਕਿਰਪਾਲ ਸਿੰਘ ਜੀ ਦਾ ਸਾਰਾ ਪੱਤਰ ਪੜ੍ਹਿਆ ਹੰਦਾ ਤਾਂ ਮੈਨੂੰ ਇਸ ਤਰ੍ਹਾਂ ਲਿਖਣ ਦੀ ਕੀ ਜਰੂਰਤ ਸੀ? ਸਾਰੀ ਗੱਲ ਤਾਂ ਸਾਫ਼ ਹੋ ਹੀ ਚੱਕੀ ਸੀ)।

ਦੂਸਰੇ ਦਿਨ ਮੈਨੂੰ ਸ: ਮੱਖਣ ਸਿੰਘ ਜੀ ਦਾ ਫੋਨ ਆਇਆ। ਉਸ ਵਕਤ ਮੈਂ ਕੰਮ ਤੇ ਗਿਆ ਹੋਇਆ ਸੀ ਇਸ ਲਈ ਮੇਰੀ ਉਨ੍ਹਾਂ ਨਾਲ ਕੋਈ ਗੱਲ ਨਾ ਹੋ ਸਕੀ। ਉਸ ਤੋਂ ਦੂਸਰੇ ਦਿਨ ਮੈਨੂੰ ਸ: ਮੱਖਣ ਸਿੰਘ ਜੀ ਦਾ ਫ਼ੇਰ ਫ਼ੋਨ ਆਇਆ ਅਤੇ ਉਨ੍ਹਾਂ ਨੇ ਗੁਰਚਰਨ ਸਿੰਘ ਜਿਉਣਵਾਲਾ ਦਾ ਨਾਮ ਸੰਖੇਪ ਵਿੱਚ ਲਿਖੇ ਜਾਣ ਬਾਰੇ ਗੱਲ ਕੀਤੀ। ਮੈਂ ਉਨ੍ਹਾਂ ਨੂੰ ਸਾਰੀ ਗੱਲ ਦੱਸੀ ਕਿ ਮੈਂ ਸ: ਕਿਰਪਾਲ ਸਿੰਘ ਜੀ ਦਾ ਪੱਤਰ ਲੰਬਾ ਹੋਣ ਕਰਕੇ ਅਤੇ ਸਮੇਂ ਦੀ ਕਮੀਂ ਹੋਣ ਕਰਕੇ ਸਾਰਾ ਪੱਤਰ ਨਹੀਂ ਪੜ੍ਹ ਸਕਿਆ। ਸਿਰਫ਼ ‘ਗੁਰੂ ਨਾਨਕ ਦੇਵ ਜੀ ਦਾ ਗੁਰੂ’ ਬਾਰੇ ਹੀ ਆਪਣੇ ਵਿਚਾਰ ਦਿੱਤੇ ਹਨ। ਇਸ ਲਈ ਹੁਣ ਕਹੋ ਤਾਂ ਮੈਂ ਮੁਆਫ਼ੀ ਮੰਗ ਲੈਂਦਾ ਹਾਂ।

ਅਸਲ ਵਿੱਚ ਮੈਂ ਆਪਣੇ ਪੱਤਰ ਵਿੱਚ ਗੁਰਚਰਨ ਸਿੰਘ ਜਿਉਣਵਾਲਾ ਦਾ ਪੁਰਾ ਨਾਮ ਨਾ ਲਿਖਣ ਦੀ ਕੋਈ ਗ਼ਲਤੀ ਨਹੀਂ ਕੀਤੀ। ਇਸ ਗੱਲ ਨੂੰ ਸ: ਕਿਰਪਾਲ ਸਿੰਘ ਬਠਿੰਡਾ ਜੀ ਨੇ ਵੀ ਵਿਸਥਾਰ ਨਾਲ ਸਮਝਾ ਦਿੱਤਾ ਹੈ।

ਇਸ ਸਾਰੇ ਬਵੰਡਰ ਵਿੱਚ ਮੇਰਾ ਗੁਨਾਂਹ ਏਨਾਂ ਹੈ ਕਿ ਮੈਂ ਸ: ਮੱਖਣ ਸਿੰਘ ਜੀ ਨੂੰ ਮੁਆਫ਼ੀ ਮੰਗਣ ਬਾਰੇ ਕਹਿ ਬੈਠਾ। ਸੱਚ ਪੁੱਛੋ ਤਾਂ ‘ਮੁਆਫ਼ੀ’ ਵਾਲੀ ਗੱਲ ਸ: ਮੱਖਣ ਸਿੰਘ ਜੀ ਨੂੰ ਕਹਿਕੇ ਮੈਂ ਖੁਦ ਵੀ ਪਛਤਾ ਰਿਹਾ ਹਾਂ। ਇਹ ਸੋਚੇ ਬਗੈਰ ਕਿ ਗੁਰਚਰਨ ਸਿੰਘ ਜਿਉਣਵਾਲਾ ਅਤੇ ਇਨ੍ਹਾਂ ਦੇ ਸਾਥੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋਣੀ ਫੇਰ ਵੀ ਮੈਂ ਮੁਆਫ਼ੀ ਵਾਲੀ ਗੱਲ ਕਹਿ ਬੈਠਾ। ਉਹੀ ਗੱਲ ਹੋਈ। ਹੁਣ ਵੀ ਤੁਹਾਨੂੰ ਵੀ ਅਤੇ ਗੁਰਚਰਨ ਸਿੰਘ ਜਿਉਣਵਾਲਾ ਨੂੰ ‘ਮੁਆਫ਼ੀ ਵਾਲੀ ਗੱਲ ਹੀ ਹਜ਼ਮ ਨਹੀਂ ਹੋ ਰਹੀ, ਬਾਕੀ ਤਾਂ ਵੱਡੀ ਗੱਲ ਕੋਈ ਹੈ ਹੀ ਨਹੀਂ। ਸਾਰੀ ਦੁਨੀਆਂ ਛੋਟੀ ਫਾਰਮ ਵਿੱਚ ਨਾਮ ਲਿਖਦੀ ਹੈ। ਕੋਈ ਮੈਂ ਇੱਕਲੇ ਨੇ ਇਹ ਨਵੀਂ ਗੱਲ ਨਹੀਂ ਕੀਤੀ। ਜੇ ਮੈਂ ਸ: ਮੱਖਣ ਸਿੰਘ ਜੀ ਨੂੰ ਮੁਆਫ਼ੀ ਵਾਲੀ ਗੱਲ ਨਾ ਕਹੀ ਹੁੰਦੀ ਤਾਂ ਏਨਾ ਝਮੇਲਾ ਹੀ ਨਹੀਂ ਸੀ ਖੜਾ ਹੋਣਾ। ਸ: ਕਿਰਪਾਲ ਸਿੰਘ ਜੀ ਨੇ ਵੀ ਤਾਂ ਗੁਰਚਰਨ ਸਿੰਘ ਦਾ ਨਾਮ ਸਿੱਧੇ ਤੌਰ ਤੇ ਨਹੀਂ ਸੀ ਲਿਖਿਆ। ਕਿਉਂਕਿ ਉਨ੍ਹਾਂ ਨੇ ਮੁਆਫ਼ੀ ਵਾਲੀ ਕੋਈ ਗੱਲ ਨਹੀਂ ਕੀਤੀ ਇਸ ਲਈ ਕੋਈ ਝਮੇਲਾ ਵੀ ਨਹੀਂ ਖੜਾ ਹੋਇਆ।

ਇਹ ਮੈਂ ਸਿਰਫ਼ ਅਸਲੀਅਤ ਹੀ ਬਿਆਨ ਕੀਤੀ ਹੈ। ਵੈਸੇ ਮੈਨੂੰ ਨਾ ਤੁਹਾਡੀ ਅਤੇ ਨਾ ਹੀ ਤੁਹਾਡੇ ਗੁਰਚਰਨ ਸਿੰਘ ਦੀ ਕਿਸੇ ਮੁਆਫ਼ੀ ਦੀ ਕੋਈ ਜਰੂਰਤ ਹੈ। ਤੁਸੀਂ ਮੈਨੂੰ ਜਿੰਨਾ ਝੂਠਾ ਸਮਝ ਰਹੇ ਹੋ ਉਸ ਤੋਂ ਦਸ ਗੁਣਾ ਵੀ ਜਿਆਦਾ ਝੂਠਾ ਸਮਝੀ ਜਾਵੋ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਪਾਠਕਾਂ ਨੂੰ ਸਭ ਨੂੰ ਪਤਾ ਹੈ ਕਿ ਇਹ “ਝੂਠ” ਵਾਲਾ ਤਾਂ ਸਿਰਫ਼ ਅਤੇ ਸਿਰਫ ਗੁਰਬਾਣੀ ਵਿਚਾਰ ਤੋਂ ਖਿਸਕਣ ਦਾ ਤੁਹਾਡਾ ਅਤੇ ਗੁਰਚਰਨ ਸਿੰਘ ਦਾ ਬਹਾਨਾ ਹੈ।

ਤੁਸੀਂ ਪਿਛਲੇ ਪੱਤਰ ਵਿੱਚ ਮੈਨੂੰ ਲਿਖਿਆ ਹੈ ਕਿ ਗੱਲ ਕਿਸੇ ਦੀ ਹੋ ਰਹੀ ਸੀ ਮੈਂ ਐਵੇਂ ਵਿੱਚ ਘੜੱਮ ਚੌਧਰੀ ਬਣਿਆ ਹਾਂ।

ਦਲਜੀਤ ਸਿੰਘ ਜੀ! ਵਿਚਾਰ ‘ਗੁਰੂ’ ਪਦ ਬਾਰੇ ਹੋ ਰਹੀ ਸੀ ਜੋ ਕਿ ਕਿਸੇ ਦਾ ਨਿਜੀ ਮਸਲਾ ਨਹੀਂ ਹੈ। ਸੋ ਮੈਂ ਵੀ ਆਪਣੇ ਵਿਚਾਰ ਦੇ ਦਿੱਤੇ। ਕੀ ਇਸ ਤਰ੍ਹਾਂ ਵਿਚਾਰ ਦੇਣੇ ਘੜੰਮ ਚੌਧਰੀ ਬਣਨਾ ਹੁੰਦਾ ਹੈ? ਦਲਜੀਤ ਸਿੰਘ ਜੀ! ਘੜੰਮ ਚੌਧਰੀ ਕੀ ਹੁੰਦਾ ਹੈ ਉਸ ਬਾਰੇ ਮੈਂ ਦੱਸਦਾ ਹਾਂ। ਗੁਰਚਰਨ ਸਿੰਘ ਜਿਉਣ ਵਾਲਾ ਦਾ ਨਾਮ ਮੈਂ ਛੋਟੀ ਫਾਰਮ ਵਿੱਚ ਲਿਖਿਆ ਸੀ। ਇਹ ਮੇਰਾ ਅਤੇ ਗੁਰਚਰਨ ਸਿੰਘ ਜਿਉਣਵਾਲਾ ਨਾ ਨਿਜੀ ਮਾਮਲਾ ਬਣ ਗਿਆ। ਇਸ ਵਿੱਚ ਕਿਸੇ ਗੁਰਮਤਿ ਵਿਚਾਰ ਦਾ ਕੋਈ ਸੰਬੰਧ ਨਹੀਂ ਹੈ। ਤੁਸੀਂ ਵਿੱਚ ਖੁਆਮਖਾਹ ਹੀ ਘੜੱਮ ਚੌਧਰੀ ਬਣੇ ਹੋਏ ਹੋ। ਇਸ ਨੂੰ ਕਹਿੰਦੇ ਹਨ ਘੜੱਮ ਚੌਧਰੀ ਬਣਨਾ।

ਝੂਠਾ ਕੌਣ, ਤੁਸੀਂ ਕਿ ਮੈਂ? :-

ਤੁਸੀਂ ਲਿਖਿਆ ਹੈ: “ਤੁਸੀਂ (ਜਾਣੀ ਕਿ ਮੈਂ) ਕਹਿੰਦੇ ਹੋ ਉਹ ਕਿਹੜੇ ਲੋਕ ਹਨ ਜਿਹੜੇ ਇਹਨਾਂ ਨੂੰ ਸਟੇਜਾਂ ਤੋਂ ਬੋਲਣੋਂ ਰੋਕਦੇ ਹਨ? ਸਿੰਘ ਸਭਾ ਵਿਬਸਾਇਟ ਤੇ ਇੱਕ ਵੀਡੀਓ ਹੈ ਟਕਸਾਲੀਆਂ ਦੀ ਬੁਰਸ਼ਾ ਗਰਦੀ ਉਸ ਨੂੰ ਦੇਖਣਾ ਤੇ ਧਿਆਨ ਨਾਲ ਸੁਣਨਾ ਕਿ ਸ: ਇੰਦਰ ਸਿੰਘ ਘੱਗਾ ਕੀ ਗੱਲ ਕਰ ਰਹੇ ਹਨ। ਉਹ ਕਿਹੜੇ ਲੋਕ ਹਨ ਜਿਹੜੇ ਉਨ੍ਹਾਨੂੰ ਬੋਲਣ ਨਹੀਂ ਦੇਣਾ ਚਾਹੁੰਦੇ? ਤਿੰਨ ਕੁ ਹਫਤੇ ਪਹਿਲਾਂ ਉਹਨਾਂ ਲੋਕਾਂ ਨੇ ਦੁਬਾਰਾ ਸਰਦਾਰ ਇੰਦਰ ਸਿੰਘ ਘਗਾ ਤੇ ਹਮਲਾ ਕੀਤਾ। ਕੀ ਤੁਸੀਂ ਉਹਨਾਂ ਲੋਕਾਂ ਨਾਲ ਸਹਿਮਤ ਹੋ?”

ਹੁਣ ਜ਼ਰਾ ਮੇਰੀ ਲਿਖਤ ਪੜ੍ਹੋ, ਮੈਂ ਜੋ ਲਿਖਿਆ ਸੀ ਉਸ ਦੀ Cut paste ਪ੍ਰਸਤੁਤ ਕਰ ਰਿਹਾ ਹਾਂ:

“ਮੇਰੇ ਵਿਚਾਰ ਅਨੁਸਾਰ ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ ਗੁਰਬਾਣੀ ਦੀ ਜੋ ਵਿਆਖਿਆ ਕਰ ਰਹੇ ਹਨ ਉਹ ਠੀਕ ਨਹੀਂ ਹੈ। ਤੁਸੀਂ ਲਿਖਿਆ ਹੈ ਕਿ ਉਹ ਗੁਰਮਤਿ ਪ੍ਰਚਾਰ ਦੀ ਮਹਾਨ ਸੇਵਾ ਕਰ ਰਹੇ ਹਨ। ਕੁੱਝ ਦਿਨ ਪਹਿਲਾਂ ਉਨ੍ਹਾਂਦੇ ਲੇਖ ‘ਦਾੜੀ ਹੋਈ ਭੂਰ’ ਦੇ ਸੰਬੰਧ ਵਿੱਚ ਮੈਂ 10-10-10 ਨੂੰ ਆਪਣੇ ਵਿਚਾਰ ਲਿਖੇ ਸੀ। ਮੇਰੇ ਉਸ ਪੱਤਰ ਬਾਰੇ ਵੀ ਆਪਣੇ ਵਿਚਾਰ ਲਿਖ ਸਕੋਂ ਤਾਂ ਮਿਹਰਬਾਨੀ ਹੋਵੇਗੀ। ਤਾਂ ਕਿ ਗੁਰਬਾਣੀ ਅਰਥਾਂ ਸੰਬੰਧੀ ਜਿਹੜੇ ਭੁਲੇਖੇ ਪਏ ਹਨ ਉਨ੍ਹਾਂ ਦਾ ਵੀ ਕੋਈ ਸਮਾਧਾਨ ਨਿਕਲ ਸਕੇ।

ਦਲਜੀਤ ਸਿੰਘ ਹੋਠੀ ਜੀ! ਇਹ ਤਾਂ ਤੁਹਾਨੂੰ ਵੀ ਪਤਾ ਹੈ ਅਤੇ ਹੋਰ ਸਭ ਨੂੰ ਵੀ ਪਤਾ ਹੈ ਕਿ ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੂੰ ਕਈ ਗੁਰਦੁਆਰਿਆਂ ਵਿੱਚ ਬੋਲਣ ਨਹੀਂ ਦਿੱਤਾ ਜਾਂਦਾ। ਸੋ ਇਹ ਪਤਾ ਲਗਾਉਣ ਲਈ ਕਿ ਉਹ ਜਿਹੜੇ ਸੱਜਣ ਉਨ੍ਹਾਂਨੂੰ ਬੋਲਣ ਤੋਂ ਰੋਕਦੇ ਹਨ ਉਹ ਠੀਕ ਹਨ ਜਾਂ ਪ੍ਰੋ: ਸਾਹਿਬ ਠੀਕ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਦੀਆਂ ਵਿਆਖਿਆਵਾਂ ਤੇ ਵਿਚਾਰ ਕਰਨੀ ਜਰੂਰੀ ਹੈ। ਇਹ ਕਿਸੇ ਦੀ ਲੱਤ ਖਿਚਣੀ ਨਹੀਂ ਹੈ। ਜੇ ਉਨ੍ਹਾਂ ਦੀਆਂ ਵਿਆਖਿਆਵਾਂ ਇਥੇ ਸਿਖ ਮਾਰਗ ਤੇ ਆਪਸੀ ਵਿਚਾਰ ਵਟਾਂਦਰੇ ਦੇ ਜਰੀਏ ਸਹੀ ਸਾਬਤ ਹੋ ਜਾਂਦੀਆਂ ਹਨ ਤਾਂ ਉਹ ਸੱਜਣ ਜਿਹੜੇ ਉਨ੍ਹਾਂਨੂੰ ਗੁਰਦੁਆਰਿਆਂ ਵਿੱਚ ਬੋਲਣ ਤੋਂ ਰੋਕਦੇ ਹਨ ਉਨ੍ਹਾਂ ਨੂੰ ਜਵਾਬ ਮਿਲ ਜਾਏਗਾ। ਅਤੇ ਉਨ੍ਹਾਂਨੂੰ ਪੁੱਛਿਆ ਜਾ ਸਕਦਾ ਹੈ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਹੇ ਹਨ”।

ਆਪਣੀ ਅਤੇ ਮੇਰੀ ਲਿਖਤ ਨੂੰ ਜ਼ਰਾ ਗੌਰ ਨਾਲ ਪੜ੍ਹੋ ਅਤੇ ਦੱਸੋ ਕੀ ਮੈਂ ਜੋ ਲਿਖਿਆ ਸੀ ਤੁਸੀਂ ਉਸੇ ਤਰ੍ਹਾਂ ਸੱਚ ਬਿਆਨ ਕੀਤਾ ਹੈ ਜਾਂ ਝੂਠ?

ਤੁਸੀਂ ਦੱਸੋਗੇ ਕਿ ਮੈਂ ਕਿੱਥੇ ਲਿਖਿਆ ਹੈ “ਉਹ ਕਿਹੜੇ ਲੋਕ ਹਨ” ? ਜੇ ਜਵਾਬ ਨਾ ਦੇ ਸਕੇ ਤਾਂ ਇਸ ਦਾ ਮਤਲਬ ਕਿ ਤੁਸੀਂ ਖੁਦ ਝੂਠੇ ਹੋ। ਗੁਰਬਾਣੀ ਵਿਚਾਰ ਤੋਂ ਭੱਜਣ ਲਈ ਮੈਨੂੰ ਝੂਠੇ ਹੋਣ ਦਾ ਸਿਰਫ ਬਹਾਨਾ ਘੜਿਆ ਹੋਇਆ ਹੈ।

ਜਸਬੀਰ ਸਿੰਘ (ਕੈਲਗਰੀ)


(09/11/10)
ਬਿਕਰਮਜੀਤ ਸਿੰਘ 'ਜੀਤ'

ਖ਼ਾਲਸੇ ਦਾ ਰੂਪ
ਬਿਕਰਮਜੀਤ ਸਿੰਘ 'ਜੀਤ'

ਸੱਚਾ ਬਾਣਾ ਤੇ ਸੁੱਚੀ ਬਾਣੀ, ਹੈ ਨਿਰਮਲ ਰੂਹ ਚਿਹਰਾ ਨੂਰਾਨੀ
ਧੰਨ ਧੰਨ ਦਸ਼ਮੇਸ਼ ਪਿਤਾ, ਜਿਨ੍ਹੇਂ ਬਖਸ਼ਿਐ ਸਾਨੂੰ ਰੂਪ ਲਾਸਾਨੀ
ਕਦਰ ਪਾਓ ਇਸ ਗੁਰਸਿੱਖੀ ਦੀ, ਪਿਆਰੇ ਵੀਰੋ ਭੈਣੋਂ ਬਚਿਓ
ਫ਼ੋਲੋ ਵੇਖੋ ਅਪਣਾਂ ਵਿਰਸਾ, ਸ਼ਹੀਦਾਂ ਦਾ ਇਤਿਹਾਸ ਵੀ ਤੱਕਿਓ
ਐਵੇਂ ਨਹੀਂ ਹੈ ਮਿਲੀ ਸਰਦਾਰੀ, ਐਵੇਂ ਨਹੀਂ ਅਜ ਸਾਡੀ ਸ਼ਾਨ
ਦਸਮ ਪਿਤਾ ਸਰਬੰਸ ਵਾਰਿਆ, ਕੀਤੇ ਲਖ਼ਤੇ ਜਿਗਰ ਕੁਰਬਾਨ
ਤਾਰੂ ਸਿੰਘ ਮਨੀ ਸਿੰਘ ਨਾਲੇ, ਮੱਤੀ ਸੱਤੀ ਅਤੇ ਦਯਾਲਾ ਭਾਈ
ਸ਼ਹੀਦ ਹੋਏ ਸੱਭ ਸਾਡੀ ਖਾਤਰ, ਧਰਮ ਦੇ ਉੱਤੋਂ ਜਾਨ ਗਵਾਈ
ਬੰਦਾ ਬਹਾਦਰ ਹਰੀ ਸਿੰਘ ਨਲੂਆ, ਮਹਾਂ ਸਿੰਘ ਤੇ ਭਾਗੋ ਮਾਈ
ਏਨ੍ਹਾਂ ਵਰਗਾ ਬਣਕੇ ਤੁੱਸੀਂ ਕਰਨੀ, ਸਿੱਖ ਪੰਥ ਦੀ ਹੈ ਅਗਵਾਈ
ਮੱਸੇ ਰੰਗੜ ਵਰਗੇ ਦੋਖੀ ਪਾਪੀ, ਤੇ ਦੁਸ਼ਮਣ ਮੰਨੂ ਚੰਦੂ ਨੇ ਜਿਨੇਂ
ਭੇਸ ਬਦਲ ਫ਼ਿਰ ਦਾਅ ਨ੍ਹਾਂ ਲਾਵਣ, ਮਾਰ ਨਸਾਣਾਂ ਰਹਿ ਚੌਕੰਨੇਂ
ਪਹਿਰੇਦਾਰ ਤੁਸੀਂ ਹੋ ਕਲ੍ਹ ਦੇ, ਵੇਖੋ ਹਰ ਪੱਲ ਜਾਗਦੇ ਰਹਿਣਾਂ
ਮਹਿਲ ਸਿੱਖੀ ਦਾ ਉੱਚਾ ਸੁੱਚਾ, ਸਿਰ ਦੇ ਕੇ ਵੀ ਸਾਂਭ ਕੇ ਰਖਣਾਂ
ਅਸੀਂ ਸਪੁੱਤਰ ਕਲਗੀਧਰ ਦੇ, ਅਮ੍ਰਿਤ ਸਾਡੀ ਰੱਗ ਰੱਗ ਅੰਦਰ
ਬਿਨਤੀ 'ਜੀਤ' ਹੈ ਇਕੋ ਕਰਦਾ, ਗੁਰੂ ਵਸੇ ਸੱਭ ਦੇ ਮਨ ਮੰਦਰ


(09/11/10)
ਕਿਰਪਾਲ ਸਿੰਘ ਬਠਿੰਡਾ

ਅੱਜ ਦੇ ਮਸੰਦਾਂ ਨੇ ਸਿੱਖੀ ਦੇ ਬਾਗ਼ ਨੂੰ ਜੰਗਲ ਦਾ ਰੂਪ ਦੇ ਦਿੱਤਾ ਹੈ: ਪ੍ਰੋ. ਦਰਸ਼ਨ ਸਿੰਘ
ਪ੍ਰੋ. ਗੁਰਮੁਖ ਸਿੰਘ ਨੂੰ ਛੇਕਣ ਦੀ ਗਲਤੀ ਨੂੰ ਸੁਧਾਰਨ ਲਈ ਕੌਮ ਨੇ 100 ਸਾਲ ਲਗਾਇਆ ਤਾਂ ਕੀ ਹੁਣ ਪ੍ਰੋ: ਦਰਸ਼ਨ ਸਿੰਘ ਨੂੰ ਛੇਕਣ ਦੀ ਗਲਤੀ ਵੀ 100 ਸਾਲ ਪਿੱਛੋਂ ਹੀ ਸੁਧਾਰੀ ਜਾਵੇਗੀ: ਗੁਰਦੀਪ ਸਿੰਘ ਪੱਟੀ
ਵੀਹਵੀਂ ਸਦੀ ਦੇ ਸ਼ੁਰੂ ਵਿੱਚ ਸਿੰਘਾਂ ਨੇ ਬੇਅੰਤ ਕੁਰਬਾਨੀਆਂ ਕਰਨ ਪਿੱਛੋਂ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਵਾਏ ਪਰ ਅੱਜ ਦੇ ਸਿਆਸੀ ਮਹੰਤ ਮਸੰਦਾਂ ਦਾ ਰੂਪ ਧਾਰਨ ਕਰ ਗਏ ਹਨ: ਚਰਨਜੀਤ ਸਿੰਘ ਚੰਨੀ
ਬਠਿੰਡਾ, 9 ਨਵੰਬਰ (ਕਿਰਪਾਲ ਸਿੰਘ): ਅੱਜ ਦੇ ਮਸੰਦਾਂ ਨੇ ਸਿੱਖੀ ਦੇ ਬਾਗ਼ ਨੂੰ ਜੰਗਲ ਦਾ ਰੂਪ ਦੇ ਦਿੱਤਾ ਹੈ। ਇਹ ਸ਼ਬਦ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਝਬਾਲ ਖ਼ੁਰਦ ਵਿਖੇ ਬੀਤੇ ਐਤਵਾਰ ਭਾਈ ਬਲਜਿੰਦਰ ਸਿੰਘ ਦੇ ਘਰ ਖੁਲ੍ਹੇ ਵਿਹੜੇ `ਚ ਕੀਰਤਨ ਕਰਦਿਆਂ ਕਹੇ। ‘ਬਾਰਿ ਜਾਉ ਗੁਰ ਅਪੁਨੇ ਊਪਰਿ ਜਿਨਿ ਹਰਿ ਹਰਿ ਨਾਮੁ ਦ੍ਰਿੜਾੑਯਾ॥ ਮਹਾ ਉਦਿਆਨ ਅੰਧਕਾਰ ਮਹਿ ਜਿਨਿ ਸੀਧਾ ਮਾਰਗੁ ਦਿਖਾਯਾ॥ 1॥’ ਸ਼ਬਦ ਦਾ ਕੀਰਤਨ ਕਰਦਿਆਂ ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਕਿ ਬਾਗ਼ ਅਤੇ ਜੰਗਲ ਦਾ ਫਰਕ ਇਤਨਾ ਹੀ ਹੈ ਕਿ ਬਾਗ ਵਿੱਚ ਹਰ ਬੂਟਾ ਅਤੇ ਪੇਡ ਬੜੀ ਸੋਹਣੀ ਤਰਤੀਬ `ਚ ਲੱਗਾ ਹੁੰਦਾ ਹੈ ਖੁਸ਼ਬੂਦਾਰ ਫੁੱਲ ਹੁੰਦੇ ਹਨ ਸੋਹਣੇ ਰਸਤੇ ਅਤੇ ਰਸਤਿਆਂ `ਤੇ ਰੋਸ਼ਨੀ ਦਾ ਪ੍ਰਬੰਧ ਹੁੰਦਾ ਹੈ। ਇਸ ਲਈ ਬਾਗ਼ ਦਾ ਦ੍ਰਿਸ਼ ਇੰਨਾਂ ਮਨਮੋਹਕ ਹੁੰਦਾ ਹੈ ਕਿ ਲੋਕ ਉਸ ਵਿੱਚ ਸ਼ੈਰ ਕਰਨ ਜਾਂਦੇ ਹਨ। ਦੂਸਰੇ ਪਾਸੇ ਜੰਗਲ ਵਿੱਚ ਉੱਗੇ ਪੇਡ ਬੇਤਰਤੀਬੇ ਕੋਈ ਰਸਤਾ ਨਹੀਂ ਅਤੇ ਪਗਡੰਡੀਆਂ ਵਿੱਚ ਫੁੱਲਦਾਰ ਬੂਟਿਆਂ ਦੀ ਥਾਂ ਕੰਡੇਦਾਰ ਝਾੜੀਆਂ ਹੁੰਦੀਆਂ। ਜੰਗਲ ਵਿੱਚ ਕੋਈ ਕਾਨੂੰਨ ਨਹੀਂ ਹੁੰਦਾ, ਉਸ ਵਿੱਚ ਖੂੰ-ਖਾਰ ਜਾਨਵਰ ਰਹਿੰਦੇ ਹਨ ਅਤੇ ਹਰ ਤਾਕਤਵਰ ਜਾਨਵਰ ਆਪਣੇ ਤੋਂ ਕਮਜੋਰ ਜਾਨਵਰ ਦਾ ਸ਼ਿਕਾਰ ਕਰ ਕੇ ਉਸ ਨੂੰ ਖਾ ਜਾਂਦਾ ਹੈ। ਰਾਤ ਦੇ ਹਨੇਰਿਆਂ ਵਿੱਚ ਤਾਂ ਜੰਗਲ ਇੰਨਾ ਭਿਆਨਕ ਹੁੰਦਾ ਹੈ ਕਿ ਉਸ ਵਿੱਚ ਕਿਸੇ ਮਨੁੱਖ ਦਾ ਚਲੇ ਜਾਣਾ ਜਾਨ ਖ਼ਤਰੇ ਵਿੱਚ ਪਾਉਣਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਸ਼ਬਦ ਦੀ ਬੜੀ ਸੁੰਦਰ ਚੋਣ ਕਰਕੇ ਬੜੀ ਸੋਹਣੀ ਤਰਤੀਬ ਨਾਲ ਦਰਜ਼ ਕੀਤੇ ਹਨ। ਇਸ ਦਾ ਹਰ ਸ਼ਬਦ ਮਨੁੱਖੀ ਜੀਵਨ ਜਿਉਣ ਦੇ ਸਿੱਧੇ ਰਸਤੇ ਦੀ ਸੇਧ ਦਿੰਦਾ ਹੈ। ਉਨ੍ਹਾਂ ਕਿਹਾ ਮੈਂ ਆਪਣੇ ਗੁਰੂ ਤੋਂ ਬਲਿਹਾਰਣੇ ਜਾਂਦਾ ਹਾਂ ਜਿਸ ਨੇ ਸਾਨੂੰ ਹਰੀ ਦਾ ਨਾਮ ਦ੍ਰਿੜ ਕਰਵਾਇਆ ਤੇ ਇਸ ਸੰਸਾਰ ਰੂਪੀ ਜੰਗਲ ਨੂੰ ਪਾਰ ਕਰਨ ਲਈ ਸਾਨੂੰ ਸਿੱਧਾ ਮਾਰਗ ਵਿਖਾ ਦਿੱਤਾ ਹੈ। ਪਰ ਇਸ ਦੇ ਮੁਕਾਬਲੇ ਵਿੱਚ ਬਚਿੱਤਰ ਨਾਟਕ ਨਾਮੀ ਪੁਸਤਕ ਨੂੰ, ਜਿਸ ਨੂੰ ਸਿੱਖ ਸੰਗਤਾਂ ਨੂੰ ਭੁਲੇਖਾ ਪਾਉਣ ਲਈ ਦਸਮ ਗ੍ਰੰਥ ਦਾ ਨਾਮ ਦਿੱਤਾ ਗਿਆ ਜ਼ਬਰਦਸਤੀ ਸਿੱਖੀ ਦੇ ਬਾਗ਼ ਵਿੱਚ ਸੁੱਟ ਦਿੱਤਾ ਗਿਆ ਹੈ ਇਹ ਇੱਕ ਜੰਗਲ ਦੀ ਤਰ੍ਹਾਂ ਹੈ ਕਿਉਂਕਿ ਇਸ ਵਿੱਚ ਦਰਜ਼ ਸ਼ਬਦ ਸੁਚੱਜੀ ਜੀਵਨ ਜਾਚ ਦੀ ਸੇਧ ਦੇਣ ਦੀ ਥਾਂ ਵਿਸ਼ੇ ਵਿਕਾਰਾਂ ਵੱਲ ਪ੍ਰੇਰਦੇ ਹਨ ਅਤੇ ਇਹ ਵਿਸ਼ੇ ਵਿਕਾਰ ਜੀਵਨ ਲਈ ਘੁੱਪ ਹਨੇਰਾ ਕਰਨ ਵਾਲੇ ਹਨ। ਅੱਜ ਦੇ ਸਿਆਸੀ ਮਸੰਦ, ਡੇਰੇਦਾਰਾਂ ਤੇ ਮਹੰਤਾਂ ਨਾਲ ਮਿਲ ਕੇ ਬਚਿੱਤਰ ਨਾਟਕ ਦੀ ਅਸ਼ਲੀਲ ਰਚਨਾ, ਜਿਹੜੀ ਪ੍ਰਵਾਰ ਵਿੱਚ ਬੈਠ ਕੇ ਪੜ੍ਹੀ ਸੁਣੀ ਵੀ ਨਹੀਂ ਜਾ ਸਕਦੀ, ਗੁਰੂ ਗੋਬਿੰਦ ਸਿੰਘ ਜੀ ਦੀ ਦੱਸ ਕੇ ਉਨ੍ਹਾਂ ਦੀ ਪਾਵਨ ਸਖ਼ਸ਼ੀਅਤ `ਤੇ ਧੱਬਾ ਲਾਉਣ ਦੇ ਕੋਝੇ ਯਤਨਾਂ ਵਿੱਚ ਲੱਗੇ ਹੋਏ ਹਨ ਪਰ ਜਿਹੜਾ ਵੀ ਸੰਗਤ ਨੂੰ ਇਸ ਦੀ ਅਸਲੀਅਤ ਦੱਸ ਕੇ ਜਾਗਰੂਕ ਕਰਨ ਦਾ ਯਤਨ ਕਰਦਾ ਹੈ ਉਸ ਨੂੰ ਮਸੰਦਾਂ ਵਲੋਂ ਛੇਕਣ ਦੇ ਫ਼ਤਵੇ ਜਾਰੀ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਗਲਤ ਫ਼ਤਵਿਆਂ ਨੂੰ ਲਾਗੂ ਕਰਵਾਉਣ ਲਈ ਹਮਲੇ ਕਰਕੇ ਅਤੇ ਧਮਕੀਆਂ ਦੇ ਕੇ ਜੰਗਲ ਦਾ ਰਾਜ ਲਾਗੂ ਕੀਤਾ ਹੋਇਆ ਹੈ। ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਕਿ ਸਿਖੀ ਦੀ ਦਾਤ ਮੈਨੂੰ ਗੁਰੂ ਦੀ ਬਖ਼ਸ਼ਿਸ਼ ਵਜੋਂ ਮਿਲੀ ਹੈ ਇਨ੍ਹਾਂ ਮਸੰਦਾਂ ਤੋਂ ਨਹੀਂ ਲਈ, ਇਸ ਲਈ ਆਪਣੇ ਫ਼ਤਵਿਆਂ ਨਾਲ ਇਹ ਮੈਥੋਂ ਸਿੱਖੀ ਖੋਹ ਨਹੀਂ ਸਕਦੇ।
ਇਸ ਸਮੇਂ ਗੁਰਦੀਪ ਸਿੰਘ ਪੱਟੀ ਨੇ ਬੋਲਦਿਆਂ ਕਿਹਾ ਕਿ ਸਿੱਖੀ ਦੇ ਵਿਹੜੇ ਵਿੱਚ ਬ੍ਰਾਹਮਣਵਾਦ ਦੀ ਫੈਲੀ ਅਮਰਵੇਲ ਨੂੰ ਲਾਹੁਣ ਲਈ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਨੇ ਸੁਧਾਰ ਲਹਿਰ ਚਲਾਈ ਤਾਂ ਸੁਧਾਰ ਦਾ ਰਾਹ ਰੋਕਣ ਲਈ ਪੁਜਾਰੀਆਂ ਨੇ ਪ੍ਰੋ: ਗੁਰਮੁਖ ਸਿੰਘ ਨੂੰ ਪੰਥ `ਚੋਂ ਛੇਕ ਦਿੱਤਾ ਕੌਮ ਵਲੋਂ ਸਮੇਂ ਸਿਰ ਉਨ੍ਹਾਂ ਦਾ ਸਾਥ ਨਾ ਦੇਣ ਕਰਕੇ ਸੁਧਾਰ ਲਹਿਰ ਦਾ ਬੇਅੰਤ ਨੁਕਸਾਨ ਹੋਇਆ। ਪ੍ਰੋ. ਗੁਰਮੁਖ ਸਿੰਘ ਨੂੰ ਛੇਕਣ ਦੀ ਗਲਤੀ ਨੂੰ ਸੁਧਾਰਨ ਲਈ ਕੌਮ ਨੇ 100 ਸਾਲ ਦਾ ਸਮਾ ਲਗਾਇਆ ਤਾਂ ਕੀ ਹੁਣ ਪ੍ਰੋ: ਦਰਸ਼ਨ ਸਿੰਘ ਨੂੰ ਛੇਕਣ ਦੀ ਗਲਤੀ ਵੀ 100 ਸਾਲ ਪਿੱਛੋਂ ਹੀ ਸੁਧਾਰੀ ਜਾਵੇਗੀ। ਉਨ੍ਹਾਂ ਸਿੱਖੀ ਨੂੰ ਪਿਆਰ ਕਰਨ ਵਾਲਿਆਂ ਨੂੰ ਸੱਦਾ ਦਿੱਤਾ ਕਿ ਪੁਜਾਰੀਆਂ ਦੇ ਕੂੜਨਾਮੇ ਦੀ ਪ੍ਰਵਾਹ ਨਾ ਕੀਤੀ ਜਾਵੇ ਤੇ ਪ੍ਰੋ: ਦਰਸ਼ਨ ਸਿੰਘ ਨੂੰ ਪੂਰਨ ਸਹਿਯੋਗ ਦੇ ਕੇ ਇਨ੍ਹਾਂ ਦੇ ਗੁਰਮਤਿ ਅਨੁਸਾਰੀ ਪ੍ਰਚਾਰ ਦਾ ਲਾਹਾ ਖੱਟਿਆ ਜਾਵੇ।
ਪ੍ਰੋ: ਦਰਸ਼ਨ ਸਿੰਘ ਦੇ ਨਾਲ ਲੁਧਿਆਣਾ ਤੋਂ ਆਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਸਿੰਘਾਂ ਨੇ ਬੇਅੰਤ ਕੁਰਬਾਨੀਆਂ ਕਰਨ ਪਿੱਛੋਂ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਵਾਏ ਪਰ ਅੱਜ ਦੇ ਸਿਆਸੀ ਮਹੰਤ ਮਸੰਦਾਂ ਦਾ ਰੂਪ ਧਾਰਨ ਕਰ ਗਏ ਹਨ ਜਿਨ੍ਹਾਂ ਤੋਂ ਗੁਰਦੁਆਰੇ ਅਜ਼ਾਦ ਕਰਵਾਉਣ ਲਈ ਕਮਰਕਸੇ ਕਰ ਲੈਣੇ ਚਾਹੀਦੇ ਹਨ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਗੁਰੂ ਗ੍ਰ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮਨਜੀਤ ਸਿੰਘ, ਰਘਬੀਰ ਸਿੰਘ ਲਾਲੂ ਘੁੰਮਣ, ਬਲਵਿੰਦਰ ਸਿੰਘ ਬਹੋੜੂ, ਜਸਵੀਰ ਸਿੰਘ, ਗੁਰਸ਼ਰਨ ਸਿੰਘ ਡੱਲ, ਗੁਰਮੀਤ ਸਿੰਘ ਪੱਟੀ, ਜਤਿੰਦਰ ਸਿੰਘ ਮਾਹਣੇ ਮੱਲ੍ਹੀਆਂ, ਸ਼੍ਰੋਮਣੀ ਕਮੇਟੀ ਦਾ ਸਾਬਕਾ ਮੈਨੇਜ਼ਰ ਪ੍ਰਸ਼ੋਤਮ ਸਿੰਘ ਸੋਹਲ, ਹਰਪਾਲ ਸਿੰਘ ਐਮਾਂ, ਪਰਮਿੰਦਰ ਸਿੰਘ, ਕਸ਼ਮੀਰ ਸਿੰਘ ਨੇ ਭਰਵਾਂ ਯੋਗਦਾਨ ਪਾਇਆ ਇਹ ਦੱਸਣ ਯੋਗ ਹੈ ਕਿ ਪਿਛਲੇ ਹਫ਼ਤੇ ਇਸੇ ਤਰ੍ਹਾਂ ਤਰਨ ਤਾਰਨ ਦੇ ਇੱਕ ਗੁਰਦੁਆਰੇ `ਚ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਪੰਚ ਜੋਗਿੰਦਰ ਸਿੰਘ ਫ਼ੌਜੀ ਦੇ ਯਤਨਾਂ ਸਦਕਾ ਇੱਕ ਸਮਾਗਮ ਕਰਵਾਇਆ ਸੀ ਜਿਸ ਵਿੱਚ ਪ੍ਰੋ: ਦਰਸ਼ਨ ਸਿੰਘ ਨੇ ਇਸੇ ਤਰ੍ਹਾਂ ਪ੍ਰਭਾਵਸ਼ਾਲੀ ਕੀਰਤਨ ਵਖਿਆਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਸੀ। ਉਸ ਸਮਾਗਮ ਨੂੰ ਸਫਲ ਬਣਾਉਣ ਲਈ ਸੁਖਵੰਤ ਸਿੰਘ, ਮਨਜੀਤ ਸਿੰਘ ਲਾਲੂ ਘੁੰਮਣ, ਗੁਲਜ਼ਾਰ ਸਿੰਘ, ਬਖ਼ਸ਼ੀਸ਼ ਸਿੰਘ ਜੌੜਾ, ਪਰਮਿੰਦਰ ਸਿੰਘ, ਮੁਖਤਿਆਰ ਸਿੰਘ ਗ੍ਰੰਥੀ ਨੂਰਦੀ, ਸੰਤੋਖ ਸਿੰਘ ਸਰਪੰਚ ਪਿੰਡ ਗਿੱਲ ਵੜੈਚ, ਬਚਨ ਸਿੰਘ ਗ੍ਰੰਥੀ ਗਿੱਲ ਵੜੈਚ, ਬਲਵਿੰਦਰ ਸਿੰਘ ਝਬਾਲ ਨੇ ਭਰਵਾਂ ਸਹਿਯੋਗ ਦਿੱਤਾ ਸੀ। ਸੰਗਤ ਵਿੱਚੋਂ ਬਹੁਤ ਸਾਰੇ ਹੋਰ ਸਿੰਘ ਨੇ ਪ੍ਰੋ: ਦਰਸ਼ਨ ਸਿੰਘ ਨੂੰ ਹੋਰ ਪ੍ਰੋਗਰਾਮ ਦੇਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਰੇ ਜਣੇ ਰਲ ਕੇ ਇੱਕ ਵੱਡਾ ਪ੍ਰੋਗਰਾਮ ਕਰਨ ਤਾ ਉਹ ਜਰੂਰ ਹਾਜ਼ਰੀ ਭਰਨ ਲਈ ਆਉਣਗੇ।


(08/11/10)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸ. ਇਕਬਾਲ ਸਿੰਘ ਜੀ,

ਸਤਿ ਸ਼੍ਰੀ ਅਕਾਲ!

ਆਪ ਜੀ ਦੇ ਲੇਖ ਲਿਖਣ ਲਈ ਸਮਾਂ ਕੱਢਣ ਦਾ ਧਨਵਾਦ। ਮੈਂ ਆਪ ਜੀ ਵਲੋਂ ਪ੍ਰਗਟਾਏ ਵਿਚਾਰਾਂ ਦਾ ਜੁਆਬ ਦੇ ਸਕਦਾ ਹਾਂ। ਪਰ ਇਸ ਤੋਂ ਪਹਿਲਾਂ ਮੈਂ ਆਪ ਜੀ ਦਾ ਧਿਆਨ ਆਪ ਜੀ ਦੇ ਇਨ੍ਹਾਂ ਸ਼ਬਦਾਂ ਵੱਲ ਦਵਾਣਾਂ ਚਾਹੁੰਦਾ ਹਾਂ ਜੋ ਕਿ ਮੂਲ ਰੂਪ ਵਿੱਚ ਆਪ ਜੀ ਦੇ ਲੇਖ “ਰਾਗਮਾਲਾ ਦੀ ਵਕਾਲਤ ਦਾ ਮਨੋਰਥ” ਦਾ ਕਾਰਣ ਬਣਿਆ ਲਗਦਾ ਹੈ। ਆਪ ਜੀ ਨੇ ਲਿਖੀਆ ਹੈ:

“ਸ. ਜੰਮੂ ਜੀ ਨੇ ਇਸ ਲੇਖਕ ਦਾ ਨਾਮ ਲਏ ਬਗੈਰ ਇੱਕ ਝੂਠੀ ਤੁਹਮਤ ਇਸ ਲੇਖਕ ਤੇ ਇਸ ਤਰ੍ਹਾਂ ਲਗਾਈ ਹੈ: “ਕਰਤਾਰਪੁਰੀ ਬੀੜ ਦੇ ਬਾਰੇ ਸ਼ੰਕੇ ਪ੍ਰਗਟ ਕਰਦੇ ਇੱਕ ਵਿਦਵਾਨ ਇਸ ਨੂੰ (ਉਨ੍ਹਾਂ ਮੁਤਾਬਿਕ) ਆਦਿ ਬੀੜ ਦੀ ਨਕਲ ਮੰਨਦੇ ਹੋਏ ਇਹ ਨਹੀਂ ਦੱਸ ਪਾਏ ਕਿ ਅਦਿ ਬੀੜ ਦੀ ਹਰ ਸੰਭਵ ਹਦ ਤਕ ਹੂ-ਬ-ਹੂ ਨਕਲ ਕਰਨ ਦੀ ਕੋਸ਼ਿਸ਼ ਵਿੱਚ ਲਗੇ ਬੰਦੇ ਨੇ ਤਤਕਰੇ ਵਿੱਚ ਅਤੇ ਬੀੜ ਵਿੱਚ ਰਾਗਮਾਲਾ ਵਰਗੀ ਗਲ ਕਿਉਂ ਪਾਈ ਜੋ ਕਿ ਅਸਲ ਆਦਿ ਗ੍ਰੰਥ ਵਿੱਚ ਤਾਂ ਹੈ ਹੀ ਨਹੀਂ ਸੀ?” ਇਸ ਲੇਖਕ ਨੇ ਕਦੀ ਵੀ ਇਹ ਦਲੀਲ ਨਹੀਂ ਦਿੱਤੀ ਕਿ ਕਰਤਾਰਪੁਰੀ ਬੀੜ ਸ੍ਰੀ ਆਦਿ ਗ੍ਰੰਥ ਦੀ ਨਕਲ ਹੈ। ਇਸ ਲੇਖਕ ਨੇ ਸਦਾ ਇਹ ਵਿਚਾਰ ਦਿੱਤਾ ਹੈ ਕਿ ਕਰਤਾਰਪੁਰੀ ਬੀੜ ਭਾਈ ਬੰਨੋ ਵਾਲੀ ਬੀੜ ਦੇ ਤੀਜੇ ਥਾਂ ਉਤਾਰੇ ਦਾ ਉਤਾਰਾ ਹੈ ਅਤੇ ਇਸ ਕਰਕੇ ਸ੍ਰੀ ਆਦਿ ਗ੍ਰੰਥ ਨਾਲ ਇਸ ਦਾ ਦੂਰ ਦਾ ਵੀ ਸਬੰਧ ਨਹੀਂ। ਇਸ ਜਾਹਲੀ ਬੀੜ ਵਿੱਚ ਆਏ ਤਤਕਰੇ ਬਾਰੇ ਗੱਲ ਕਰਨ ਦੀ ਤਾਂ ਇਸ ਲੇਖਕ ਨੂੰ ਕਦੀ ਲੋੜ ਹੀ ਨਹੀਂ ਪੈ ਸਕਦੀ ਸੀ। ਜੇਕਰ ਸ. ਜੰਮੂ ਜੀ ਨੇ ਕਿਸੇ ਹੋਰ ਲੇਖਕ ਵੱਲ ਇਸ਼ਾਰਾ ਕੀਤਾ ਹੈ ਤਾਂ ਉਨਾਂ ਨੂੰ ਉਸ ਲੇਖਕ ਦਾ ਨਾਮ ਦੱਸਣਾ ਚਾਹੀਦਾ ਹੈ”

ਵੀਰ ਜੀ ਆਪ ਜੀ ਦੇ ਉਪਰੋਕਤ ਬਚਨਾ ਦੀ ਆਖਰੀ ਪੰਗਤੀ “ਜੇਕਰ ਸ. ਜੰਮੂ ਜੀ ਨੇ ਕਿਸੇ ਹੋਰ ਲੇਖਕ ਵੱਲ ਇਸ਼ਾਰਾ ਕੀਤਾ ਹੈ ਤਾਂ ਉਨਾਂ ਨੂੰ ਉਸ ਲੇਖਕ ਦਾ ਨਾਮ ਦੱਸਣਾ ਚਾਹੀਦਾ ਹੈ” ਵਿਚ ਇੱਕ ਸਵਾਲ ਹੈ ਜਿਸ ਨੂੰ ਅਗਰ ਆਪ ਜੀ ਮੇਰੇ ਪਾਸੋਂ ਆਪ ਜੀ ਤੇ ਤੁਹਮਤ ਲਗਾਉਂਣ ਵਰਗੀ ਗਲ ਲਿਖਣ ਤੋਂ ਪਹਿਲਾਂ ਪੁੱਛ ਲੇਂਦੇ ਤਾਂ ਆਪ ਜੀ ਨੂੰ ਉਹ ਨਾਮੋਸ਼ੀ ਨਾ ਹੁੰਦੀ ਜੋ ਕਿ ਹੁਣ ਆਪ ਜੀ ਨੂੰ ਹੋਂਣ ਜਾ ਰਹੀ ਹੈ। ਦੋ ਗੱਲਾਂ:

ਪਹਿਲੀ ਗੱਲ: ਮੈਂ ਪਾਠਕਾਂ ਦੀ ਜਾਣਕਾਰੀ ਲਈ ਆਪ ਜੀ ਨੂੰ ਦੱਸਦਾ ਹਾਂ ਕਿ ਮੈਂ ਕਿਸ ਲੇਖਕ ਨੂੰ ਧਿਆਨ ਵਿੱਚ ਰੱਖ ਕੇ ਇਹ ਲਿਖਿਆ ਸੀ। ਲਓ ਹੁਣ ਵੇਖੋ:

ਸੋ ਸਾਡਾ ਨਿਰਨਾ ਹੈ ਕਿ ਇਹ (ਕਰਤਾਰ ਪੁਰੀ ਬੀੜ) ਇੱਕ ਸੁਤੰਤਰ ਸੰਕਲਨ ਹੈ, ਜੋ ਕਿ ਆਦਿ ਬੀੜ ਦੇ ਸੰਚੇ ਵਿਚ, ਸੰਭਵ ਹਦ ਤਕ, ਢਾਲ ਲਿਆ ਗਿਆ” (ਡਾ. ਪਿਆਰ ਸਿੰਘ ਜੀ, ਆਪਣੀ ਪੁਸਤਕ ਵਿਚ, ਪੰਨਾ 454)

ਵੀਰ ਜੀ ਆਪ ਮੇਰੇ ਲੇਖ ਦੇ ਵਿੱਚ ਦੀ ਪੜਚੋਲ ਨੂੰ ਸਮਝਣ ਲਈ ਇਸ ਪੂਰੇ ਪੰਨੇ ਨੂੰ ਪੜ ਸਕਦੇ ਹੋ ਅਤੇ ਸਮਝ ਸਕਦੇ ਹੋ ਕਿ ਜਿਸਨੂੰ ਆਪ ਜੀ ਆਪਣੇ ਲਈ ਤੁਹਮਤ ਸਮਝ ਰਹੇ ਹੋ ਉਹ ਆਪ ਜੀ ਦਾ ਨਿਰੋਲ ਵਹਿਮ ਅਤੇ ਭੁਲੇਖਾ ਹੈ ਜਿਸ ਕਾਰਣ ਆਪ ਜੀ ਨੇ ਮੇਰੇ ਉਤੇ, ਆਪ ਜੀ ਤੇ ਤੁਹਮਤ ਲਗਾਉਂਣ ਦੀ, ਤੁਹਮਤ ਲਾਈ ਹੈ। ਚਲੋ ਕੋਈ ਗੱਲ ਨਹੀਂ ਭੂਲੇਖਾ ਕਿਸੇ ਨੂੰ ਵੀ ਲੱਗ ਸਕਦਾ ਹੈ। ਮੈਂ ਪਿਆਰ ਸਿੰਘ ਜੀ ਦੀ ਪੁਸਤਕ ਦੇ ਪੰਨਾ ਨੰਬਰ 454 ਵਿੱਚ ਲਿਖੇ ਵਿਚਾਰਾਂ ਨੂੰ ਲੇ ਕੇ ਉੱਠਦੀਆਂ ਸੰਭਾਵਨਾਵਾਂ ਦੀ ਪੜਚੋਲ ਕਰ ਰਿਹਾ ਸੀ। ਨਿਰਸੰਦੇਹ ਆਪ ਜੀ ਨੂੰ ਮੰਨਣਾ ਪਵੇਗਾ ਕਿੳਂਕਿ ਉਹ ਕਿਤਾਬ ਆਪ ਜੀ ਦੇ ਲੇਖ ਨਾਲੋ ਡੇਢ ਕੂ ਦਹਾਕੇ ਪਹਿਲਾਂ ਦੀ ਛੱਪੀ ਹੋਈ ਹੈ।

ਦੂਜੀ ਗੱਲ: ਬਾਕੀ ਰਹੀ ਮੈਂ ਆਪਣਾ ਲੇਖ ਆਪ ਜੀ ਦੇ ਪਹਿਲੇ ਲੇਖ: ‘ਭਾਈ ਬੰਨੋ ਵਾਲੀ ਬੀੜ – ਉਤਪਤੀ ਅਤੇ ਪਰਭਾਵ’ ਦੇ ਪ੍ਰਭਾਵ ਹੇਠ ਨਹੀਂ ਸੀ ਲਿਖੀਆ ਅਤੇ ਇਸਦਾ ਇੱਕ ਵੱਡਾ ਕਾਰਣ ਸੀ। ਉਹ ਇਹ ਕਿ ਆਪ ਜੀ ਦਾ ਉਹ ਲੇਖ ਤਾਂ ਦੂਰ, ਮੈਂ ਉਸ ਦਾ ਸਿਰਲੇਖ ਤਕ ਵੀ ਧਿਆਨ ਨਾਲ ਨਹੀਂ ਸੀ ਪੜਿਆ ਕਿਉਂਕਿ ਪਿੱਛਲੇ ਹਫ਼ਤਿਆਂ ਵਿੱਚ ਮੈਂ ਕਿਸੇ ਹੋਰ ਰੁਝੇਵਿਆਂ ਵਿੱਚ ਮਸਰੂਫ਼ ਸੀ। ‘ਰਾਗਮਾਲਾ ਦੀ ਆਰੋਹੀ ਤਾਨ` ਲੇਖ ਮੈਂ ਆਪ ਜੀ ਦੇ ਲੇਖ ਤੋਂ ਕੁੱਝ ਹਫ਼ਤੇ ਪਹਿਲਾਂ ਹੀ ਲਿਖ ਚੁੱਕਾ ਸੀ ਜਿਸ ਨੂੰ ਲਗਭਗ ਚਾਰ-ਪੰਜ ਹਫ਼ਤੇ ਪਹਿਲਾਂ ਹੀ ਪ੍ਰਿੰਸੀਪਲ ਨਰਿੰਦਰ ਸਿੰਘ ਜੀ, ਜੰਮੂ ਪੜ ਚੁੱਕੇ ਸੀ। ਹਾਂਲਾਕਿ ਉਹ ਇਸ ਬਾਰੇ ਮੇਰੇ ਕੁੱਝ ਵਿਚਾਰਾਂ ਨਾਲ ਪੁਰੀ ਤਰਾਂ ਸਹਿਮਤ ਨਹੀਂ ਸਨ। ਆਪ ਜੀ ਆਪਣੀ ਤਸੱਲੀ ਵਾਸਤੇ ਇਸ ਬਾਬਤ ਉਂਨ੍ਹਾਂ ਤੋਂ ਲਿਖਤੀ ਵੀ ਪੁੱਛ ਸਕਦੇ ਹੋ। ਉਹ ਸੁਹਿਰਦ ਸ਼ਖ਼ਸ ਹਨ ਸ਼ਾਇਦ ਇਸ ਪੱਖੋਂ ਵੀ ਤੁਹਾਡੀ ਤੱਸਲੀ ਹੋ ਜਾਵੇਗੀ। ਇਨਾਂ ਦੋਹਾਂ ਸਪਸ਼ਟੀਕਰਣਾ ਬਾਰੇ ਜਿਗਿਆਸੂ ਪਾਠਕ ਆਪ ਵੀ ਪਤਾ ਲਗਾ ਸਕਦੇ ਹਨ।

ਆਪ ਜੀ ਨੇ ਮੇਰੇ ਲੇਖ ਦੀਆਂ ਪੰਗਤਿਆਂ ਨੂੰ ਕਈ ਥਾਂ ਮਨ ਮੁਤਾਬਕ ਉੱਧਤ (Quote) ਕੀਤਾ ਹੈ।

ਆਪ ਨੇ ਮੈਨੂੰ quote ਕੀਤਾ ਹੈ:

“ਕੁੱਝ ਵਿਚਾਰਕਾਂ ਦੀ ਮਾਨਤਾ ਰਹੀ ਹੈ ਕਿ ਕਵੀ ਆਲਮ ਗੁਰੂ ਅਰਜਨ ਸਾਹਿਬ ਦਾ ਸਮਕਾਲੀ ਨਹੀਂ ਬਲਕਿ ਔਰੰਗਜ਼ੇਬ ਦੇ ਵਕਤ ਦਾ ਹੋਇਆ ਕਵੀ ਸੀ ਜਿਸ ਨੇ ਅਦਿ ਗ੍ਰੰਥ ਦੇ ਅੰਤ ਵਿੱਚ ਅੰਕਤ ਰਾਗਮਾਲਾ ਦੇ ਪਦਾਂ ਨੂੰ ਅਪਣੀ ਰਚਨਾ ਵਿੱਚ ਸ਼ੂਮਾਰ ਕਰ ਲਿਆ ਸੀ”

ਜਦ ਕਿ ਮੇਰੀ ਲਿਖੀ ਪੂਰੀ ਪੰਗਤੀ ਇੰਝ ਸੀ:

“ਕੁੱਝ ਵਿਚਾਰਕਾਂ ਦੀ ਮਾਨਤਾ ਰਹੀ ਹੈ ਕਿ ਕਵੀ ਆਲਮ ਗੁਰੂ ਅਰਜਨ ਸਾਹਿਬ ਦਾ ਸਮਕਾਲੀ ਨਹੀਂ ਬਲਕਿ ਔਰੰਗਜ਼ੇਬ ਦੇ ਵਕਤ ਦਾ ਹੋਇਆ ਕਵੀ ਸੀ ਜਿਸ ਨੇ ਅਦਿ ਗ੍ਰੰਥ ਦੇ ਅੰਤ ਵਿੱਚ ਅੰਕਤ ਰਾਗਮਾਲਾ ਦੇ ਪਦਾਂ ਨੂੰ ਅਪਣੀ ਰਚਨਾ ਵਿੱਚ ਸ਼ੂਮਾਰ ਕਰ ਲਿਆ ਸੀ। ਅਗਰ ਇਹ ਗਲ ਸਹੀ ਵੀ ਮੰਨੀ ਜਾਏ ਤਾਂ ਵੀ ਰਾਗਮਾਲਾ ਕੇਵਲ ਇੱਕ ਸੂਚਨਾਤਮਕ ਚਿੰਨ੍ਹ ਤੋਂ ਵੱਧ ਹੋ ਬਾਣੀ ਦਾ ਦਰਜਾ ਨਹੀ ਰੱਖਦੀ

ਸੰਭਾਵਨਾਵਾਂ ਕੁੱਝ ਵੀ ਹੋਂਣ ਪਰ ਰਾਗਮਾਲਾ ਪੱਖੀ ਸੱਜਣਾ ਨੂੰ ਗ਼ੋਰ ਕਰਨਾ ਚਾਹੀਦਾ ਹੈ ਕਿ ਇਹ ਇੰਦਰਾਜ਼ ਕਿਸੇ ਵੀ ਸੂਰਤ ਵਿੱਚ ਬਾਣੀ ਨਹੀਂ ਜਿਸ ਕਰਕੇ ਬਾਣੀ ਪਾਠ ਦੀ ਅਸਲ ਸਮਾਪਤੀ ਮੰਦਾਵਣੀ ਦੇ ਸਲੋਕਾਂ ਦੇ ਨਾਲ ਹੀ ਹੁੰਦੀ ਹੈ”

ਵੀਰ ਜੀ ਆਪ ਜੀ ਨੇ ਇਨ੍ਹਾਂ ਅਗਲੀਆਂ ਪੰਗਤਿਆਂ ਨੂੰ ਕਿਉਂ ਨਹੀਂ quote ਕੀਤਾ ਇਸ ਦਾ ਇੱਕ ਕਾਰਣ ਹੈ। ਦਰਅਸਲ ਤੁਸੀ ਇੱਕ ਭੂਲੇਖੇ ਨੂੰ ਆਪਣੇ ਮਨ ਵਿੱਚ ਖੜਾ ਕਰਕੇ ਲੇਖ ਲਿਖ ਰਹੇ ਸੀ। ਆਪ ਜੀ ਜਲਦਬਾਜ਼ੀ ਵਿੱਚ ਇਹ ਵੀ ਨਹੀਂ ਸਮਝ ਪਾਏ ਕਿ ਮੈਂ ਆਪਣੇ ਲੇਖ ਵਿੱਚ ‘ਸੰਭਾਵਨਾਵਾਂ` ਦੀ ਪੜਚੋਲ ਕਰ ਰਿਹਾ ਸੀ ਨਾ ਕਿ ਕੋਈ ਨਿਰਨਾ ਦੇ ਰਿਹਾ ਸੀ ਜਾਂ ਰਾਗਮਾਲਾ ਨੂੰ ਗੁਰਬਾਣੀ ਕਹਿ ਰਿਹਾ ਸੀ। ਸੰਭਾਵਨਾਵਾਂ ਦੀ ਪੜਚੋਲ ਦਾ ਇੱਕ ਡੂੰਘਾ ਮੱਹਤਵ ਹੁੰਦਾ ਹੈ। ਮਿਸਾਲ ਦੇ ਤੋਰ ਤੇ ਜੇਕਰ ਆਪ ਜੀ ਮੇਰੇ ਉਤੇ ਤੁਹਮਤ ਲਗਾਉਂਣ ਤੋਂ ਪਹਿਲਾਂ ਮੇਰੇ ਤੋਂ ਕਿਸੇ ਹੋਰ ਲੇਖਕ ਵਲ ਇਸ਼ਾਰੇ ਦੀ ਸੰਭਾਵਨਾ ਦੀ ਗੁੰਜਾਇਸ਼ ਰੱਖ ਲੇਂਦੇ ਤਾਂ ਆਪ ਜੀ ਨੂੰ ਇਸ ਬਾਰੇ ਭੁਲੇਖਾ ਨਾ ਪੈਂਦਾ। ਆਪ ਜੀ ਨੇ ਕੋਈ ਹੋਰ ਸੰਭਾਵਨਾ ਵਿਚਾਰੇ ਬਗ਼ੈਰ ਪਹਿਲਾਂ ਮੇਰੇ ਤੇ ਤੁਹਮਤ ਲਗਾਈ ਅਤੇ ਬਾਦ ਵਿੱਚ “ਜੇਕਰ ਸ. ਜੰਮੂ ਜੀ ਨੇ ਕਿਸੇ ਹੋਰ ਲੇਖਕ ਵੱਲ ਇਸ਼ਾਰਾ ਕੀਤਾ ਹੈ ਤਾਂ ਉਨਾਂ ਨੂੰ ਉਸ ਲੇਖਕ ਦਾ ਨਾਮ ਦੱਸਣਾ ਚਾਹੀਦਾ ਹੈ” ਵਰਗੀ ਸੰਭਾਵਨਾ ਬਾਰੇ ਸਵਾਲ ਪੁੱਛਿਆ। ਵੀਰ ਜੀ, ਗੁੱਸਾ ਕਈ ਵਾਰ ਅਗਲੀ ਗੱਲ ਨੂੰ ਪਿੱਛੇ ਅਤੇ ਪਿੱਛਲੀ ਗੱਲ ਨੂੰ ਅੱਗੇ ਕਰ ਛੱਡਦਾ ਹੈ।

ਵੀਰ ਜੀ ਮੈਂਨੂੰ ਪ੍ਰਚਲਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸੰਪੁਰਣ ਬਾਣੀ ਤੇ (ਮੁੰਦਾਵਣੀ ਤਕ) ਪੁਰਾ ਵਿਸ਼ਵਾਸ ਹੈ। ਮੈਂਨੂੰ ਇਹ ਕਹਿਣ ਵਿੱਚ ਕੋਈ ਸ਼ਰਮ ਨਹੀਂ।

ਆਪ ਜੀ ਦੇ ਲੇਖ ਬਾਰੇ ਮੈਂ ਕੁੱਝ ਹੋਰ ਨਹੀਂ ਲਿਖਣਾ ਚਾਹੁੰਦਾ ਕਿਉਂਕਿ ਤੁਸੀ ਇਸ ਨੂੰ ਇੱਕ ਭੁਲੇਖੇ ਦੀ ਤਰਜ਼ ਤੇ ਲਿਖਿਆ ਹੈ ਕਿ ਮੇਰਾ ਲੇਖ ਆਪ ਜੀ ਦੇ ਲੇਖ ਦਾ ਪ੍ਰਤੀਕਰਣ ਸੀ ਅਤੇ ਮੈਂ ਆਪ ਜੀ ਤੇ ਤੁਹਮਤ ਲਾ ਰਿਹਾ ਸੀ। ਮੈਂ ਇਮਾਨਦਾਰੀ ਨਾਲ ਸਪਸ਼ਟ ਕਰ ਦੇਵਾਂ ਕਿ ਐਸੀ ਕੋਈ ਗੱਲ ਨਹੀਂ ਸੀ। ਮੈਂਨੂੰ ਯਕੀਨ ਹੈ ਕਿ ਇਸ ਬਾਰੇ ਹੁਣ ਆਪ ਜੀ ਦਾ ਭੂਲੇਖਾ ਦੂਰ ਹੋ ਗਿਆ ਹੋਵੇਗਾ। ਵੈਸੇ ਵੀ ਮੈਂ ਸਪਸ਼ਟ ਕਰ ਦੇਵਾਂ ਕਿ ਸੰਵਾਦ ਅਤੇ ਤੁਹਮਤ ਵਿੱਚ ਫ਼ਰਕ ਹੁੰਦਾ ਹੈ। ਤੁਸੀ ਭੂਲੇਖੇ ਦੇ ਅਸਰ ਹੇਠ ਮੇਰੇ ਲਈ ਹੋਰ ਵੀ ਬਹੂਤ ਕੁੱਝ ਲਿਖਿਆ ਹੈ ਪਰ ਮੈਂਨੂੰ ਆਪ ਜੀ ਤੋਂ ਗਿਲਾ ਨਹੀਂ। ਪਾਠਕਾਂ ਦੀ ਜਾਣਕਾਰੀ ਲਈ ਆਪ ਜੀ ਇਸ ਭੁਲੇਖੇ ਨੂੰ ਕਿੰਝ ਵਾਪਸ ਲੇਂਦੇ ਹੋ ਇਹ ਗੱਲ ਹੁਣ ਆਪ ਜੀ ਤੇ ਹੀ ਨਿਰਭਰ ਹੈ।

ਸਤਿਕਾਰ ਅਤੇ ਧਨਵਾਦ ਸਹਿਤ,

ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀ,

ਸਤਿ ਸ਼੍ਰੀ ਅਕਾਲ!

ਗੁਰੂ ਹਰਗੋਬਿੰਦ ਜੀ ਬਾਰੇ ਆਪ ਜੀ ਜੀ ਦੁਆਰਾ ਕੀਤੀ ਇਤਿਹਾਸਕ ਤੱਥਾਂ ਦੀ ਖੋਜ ਦੀ ਤੁਲਨਾਤਮਕ ਪੜਚੋਲ ਦਾ ਧਨਵਾਦ। ਇਸ ਵਿੱਚ ਆਪ ਜੀ ਦੀ ਸਿੱਖੀ ਦੇ ਇਤਹਾਸਕ ਤੱਥਾਂ ਬਾਰੇ ਜਿਗਿਆਸਾ ਦਾ ਪ੍ਰਗਟਾਵਾ ਹੈ। ਇਹ ਪਾਠਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਦੀ ਹੈ।

ਵੀਰ ਜੀ ਆਪ ਜੀ ਨੇ ਮੇਰੇ ਰਾਗਮਾਲਾ ਬਾਰੇ ਮੇਰੇ ਲੇਖ ਦੇ ਆਖਰੀ ਅੰਸ਼ਾਂ ਦਾ ਭਾਵ ਪੁੱਛਿਆ ਹੈ। ਇਸ ਬਾਰੇ ਮੈਂ ਪਹਿਲਾਂ ਇਹ ਸਪਸ਼ਟ ਕਰ ਦੇਵਾਂ ਕਿ ਮੈਂ ਕਦਾਚਿਤ ਰਾਗਮਾਲਾ ਨੂੰ ਗੁਰਬਾਣੀ ਨਹੀਂ ਮੰਨਦਾ। ਲੇਕਿਨ ਇਸ ਦੇ ਨਾਲ ਨਾਲ ਅੱਜ ਇਹ ਪ੍ਰਚਲਤ ਸਵਰੂਪਾਂ ਵਿੱਚ ਮੋਜੂਦ ਹੈ ਅਤੇ ਗਾਹੇ-ਬਗਾਹੇ ਇਹ ਵਿਵਾਦ ਖੜਾ ਕਰਦੀ ਰਹਿੰਦੀ ਹੈ। ਕੁੱਝ ਸੱਜਣ ਇਸ ਦੀ ਮੋਜੂਦਗੀ ਨੂੰ ਇੱਕ ਹਥਿਆਰ ਵਾਂਗ ਵਰਤਦੇ ਮੰਦਾਵਣੀ ਤੋਂ ਪਹਿਲਾਂ ਦੀ ਬਾਣੀ ਵਿੱਚ ਵੀ ਤਬਦੀਲੀ ਕਰਵਾਉਂਣ ਦੀ ਮੰਸ਼ਾ ਰੱਖਦੇ ਹਨ।

ਰਾਗਮਾਲਾ ਬਾਰੇ ਵਿਵਾਦ ਦੇ ਚਲਦੇ ਰਹਿਤ ਮਰਿਆਦਾ ਵਿੱਚ ਇਹ ਭਾਵ ਸਪਸ਼ਟ ਕੀਤਾ ਗਿਆ ਸੀ ਕਿ ਇਸ ਨੂੰ ਪੜੇ ਬਿਨਾ ਵੀ ਬਾਣੀ ਪਾਠ ਸੰਪੁਰਣ ਮੰਨਿਆ ਜਾਵੇਗਾ। ਪਰ ਨਾਲ ਹੀ ਰਾਗਾਮਾਲਾ ਤੋਂ ਬਿਨਾ ਬੀੜ ਛਾਪਣ ਤੇ ਰੋਕ ਲਗਾਈ ਗਈ ਸੀ। ਇਸ ਘਟਨਾ ਕ੍ਰਮ ਤੋਂ ਸਪਸ਼ਟ ਹੈ ਕਿ ਉਸ ਸਮੇਂ ਰਾਗਮਾਲਾ ਪ੍ਰਤੀ ਹਾਂ ਪੱਖੀ ਅਤੇ ਨਾਹ ਪੱਖੀ ਦੇਵੇਂ ਧਿਰ ਇਸ ਵਿਸ਼ੇ ਤੇ ਆਪਣੇ ਆਪਣੇ ਵਿਚਾਰ ਦੇ ਰਿਹੇ ਸੀ। ਜੇਕਰ ਰਾਗਮਾਲਾ ਦੇ ਸਮਰਥਕਾਂ ਦੀ ਪੂਰੀ ਗੱਲ ਸਵੀਕਾਰ ਕਰ ਲਈ ਜਾਂਦੀ ਅਤੇ ਰਹਿਤ ਮਰਿਆਦਾ ਵਿੱਚ ਇਹ ਲਿਖ ਦਿੱਤਾ ਜਾਂਦਾ ਕਿ ਬਿਨਾ ਰਾਗਮਾਲਾ ਤੋਂ ਬਾਣੀ ਪਾਠ ਅਧੂਰਾ ਰਹੇਗਾ ਤਾਂ ਇਹ ਇੱਕ ਜ਼ਿਆਦਾ ਵੱਡੀ ਤ੍ਰਾਸਦੀ ਹੁੰਦੀ। ਪਰ ਰਾਗਮਾਲਾ ਦੇ ਵਿਰੋਧੀ ਜਾਗਰੂਕ ਪੱਖ ਨੇ ਬਾਜ਼ੀ ਹੱਥੋਂ ਨਿਕਲਣ ਨਹੀਂ ਦਿੱਤੀ।

ਜਾਗਰੂਕ ਪੱਖ ਦੀ ਮੇਹਨਤ ਦਾ ਸਦਕਾ ਘੱਟੋਂ ਘੱਟ Technical Ground ਦੇ ਪੱਖੋਂ ਵੀ ਵਿਚਾਰਿਆ ਜਾਵੇ ਤਾਂ ਰਾਗਮਾਲਾ ਬਾ-ਰੁਹੇ ਰਹਿਤ ਮਰਿਆਦਾ ਬਾਣੀ ਪਾਠ ਨਹੀਂ ਹੈ। ਨਿਰਸੰਦੇਹ ਇਹ ਗੱਲ ਰਾਗਮਾਲਾ ਵਿਰੋਧੀ ਪੱਖ ਦੀ ਪ੍ਰਾਪਤੀ ਸੀ ਜੋ ਨਾ ਹੁੰਦੀ ਤਾਂ Technical Ground ਤੇ ਵੀ ਰਾਗਾਮਾਲਾ ਦਾ ਹਿਮਾਇਤੀ ਪੱਖ ਪੂਰੀ ਤਰਾਂ ਹਾਵੀ ਹੋ ਕਾਮਯਾਬ ਹੋ ਜਾਂਦਾ ਅਤੇ Formal ਤੋਰ ਤੇ ‘ਰਾਗਮਾਲਾ ਗੁਰਬਾਣੀ ਹੈ` ਵਰਗਾ ਕੁਫ਼ਰ ਤੋਲ ਦਿੱਤਾ ਜਾਂਦਾ। ਅੱਜ ਸਿਧਾਂਤਕ ਤੋਰ ਦੇ ਨਾਲ ਨਾਲ ਰਹਿਤ ਮਰਿਆਦਾ ਦੀ Technical Ground ਦੇ ਅਧਾਰ ਤੇ ਵੀ ਰਾਗਾਮਾਲਾ ਵਿਰੋਧੀ ਪੱਖ ਦੀ ਇਹ ਗੱਲ ਜ਼ਿਆਦਾ ਮਜ਼ਬੂਤ ਹੈ ਕਿ ਰਾਗਾਮਾਲਾ ਬਾਣੀ ਪਾਠ ਨਹੀਂ ਹੈ।

ਬਾਕੀ ਰਹੀ ਗੱਲ ਭਾਈ ਕਾਨ ਸਿੰਘ ਨਾਭਾ ਜੀ ਦੇ ਬਿਆਨ ਦੀ ਤਾਂ ਉਹ ਉਸ ਸਮੇਂ ਦੇ ਚਸ਼ਮਦੀਦ ਵਿਚਾਰਕ ਸਨ ਜਦ ਕੋਮ ਵਿੱਚ ਤਿਬਰਤਾ ਨਾਲ ਤਬਦੀਲੀਆਂ ਦੀ ਗੁੰਜਾਇਸ਼ ਬਣੀ ਹੋਈ ਸੀ। ਉਹ ਰਾਗਮਾਲਾ ਨਾਲੋਂ ਵੀ ਸੰਜੀਦਾ ਪੰਥ ਸੁਧਾਰਕ ਮਸਲਿਆਂ ਬਾਰੇ ਚਿੰਤਤ ਨਜ਼ਰ ਸਨ। ਸ਼ਾਯਦ ਇਸੇ ਲਈ ਉਨ੍ਹਾ ਮਹਸੂਸ ਕੀਤਾ ਹੋਵੇਗਾ ਕਿ ਰਾਗਾਮਾਲਾ ਦਾ ਰੋਲਾ ਰੱਪਾ ਬਾਕੀ ਦੇ ਸੁਧਾਰ ਮਸਲਿਆਂ ਦੀ ਗਲ ਨੂੰ ਉਸ ਸਮੇਂ ਦੇ ਸੱਜਣਾ ਦੇ ਕੰਨੀ ਨਹੀਂ ਪੇਂਣ ਦੇ ਰਿਹਾ ਸੀ ਜਿਸ ਨਾਲ ਨੁਕਸਾਨ ਹੋ ਰਿਹਾ ਹੋਵੇਗਾ।

ਅੱਜ ਵੀ ਹਾਲਤ ਕਈ ਵਾਰ ਐਸੀ ਹੋ ਜਾਂਦੀ ਜਾਪਦੀ ਹੈ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਿਲ ਹੋਰ ਰਚਨਾਵਾਂ ਦੇ ਵਿਰੋਧ ਦੇ ਨਾਲ-ਨਾਲ ਸ਼ਬਦ ਗੁਰੂ ਗ੍ਰੰਥ ਸਾਹਿਬ ਤੇ ਹੀ ਕਿੰਤੂ ਦਾ ਰਿਵਾਜ ਪੈ ਰਿਹਾ ਹੈ। ਇੱਕ ਪਾਸੇ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਵਾਸਤਾ ਪਾਊਂਦੇ ਹੋਏ ਵਚਿੱਤਰ ਨਾਟਕ ਦੀਆਂ ਰਚਨਾਵਾਂ ਦਾ ਵਿਰੋਧ ਕਰਨਾ ਅਤੇ ਨਾਲ ਹੀ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਅੰਦਰਲੀ ਬਾਣੀ (ਮੰਦਾਵਣੀ ਤਕ) ਉਤੇ ਵੀ ਕਿੰਤੂ ਕਰਦੇ ਰਹਿਣ ਦੀਆਂ ਗੱਲਾਂ ਸਵੈ ਵਿਰੋਧੀ ਸਥਿਤੀ ਨੂੰ ਉਤਪੰਨ ਕਰ ਰਹਿਆਂ ਹਨ। ਜ਼ਿਆਦਾਤਰ ਧਿਰ ਤਾਂ ਮੂੰਦਾਵਣੀ ਤਕ ਬਾਣੀ ਤੇ ਕੋਈ ਕਿੰਤੂ ਨਾ ਕਰਦੇ ਰਾਗਮਾਲਾ ਦਾ ਵਿਰੋਧ ਕਰਦੇ ਹਨ ਇਹ ਗੱਲ ਠੀਕ ਵੀ ਹੈ। ਪਰ ਕੁੱਝ ਧਿਰਾਂ ਪਾਸੋਂ ਰਾਗਮਾਲਾ ਨੂੰ ਇੱਕ ਹੱਥਕੰਡੇ ਦੇ ਤੋਰ ਤੇ ਇਸੇਮਾਤਲ ਕੀਤਾ ਜਾਂ ਰਿਹਾ ਹੈ ਤਾਂ ਕਿ ਮੁੰਦਾਵਣੀ ਤਕ ਦੀ ਬਾਣੀ ਦੇ ਅੰਦਰ ਵੀ ਗੁਰੂਆਂ/ਭਗਤਾਂ/ਭੱਟਾਂ ਦੀ ਬਾਣੀ ਬਾਰੇ ਤਬਦੀਲੀਆਂ ਕੀਤੀਆਂ ਜਾ ਸਕਣ। ਇਸ ਨਾਲ ਗਲਤ ਰਚਨਾਵਾਂ ਦੇ ਵਿਰੁਧ ਵਿਰੋਧ ਕਮਜ਼ੋਰ ਪੈ ਰਿਹਾ ਹੈ।

ਸਤਿਕਾਰ ਸਹਿਤ,

ਹਰਦੇਵ ਸਿੰਘ, ਜੰਮੂ


(08/11/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ

ਗਿਆਨੀ ਗੁਰਬਚਨ ਸਿੰਘ ਦੀ ਸਿੱਖੀ ਵਿੱਚ ਥਾਂ!

ਸ਼ਕਲ ਸੂਰਤ ਵੇਖ ਕੇ ਕੋਈ ਵੀ ਭੁਲੇਖਾ ਖਾ ਜਾਵੇਗਾ ਕਿ ਗਿਆਨੀ ਗੁਰਬਚਨ ਸਿੰਘ ਸਿੱਖ ਹੈ। ਜੇ ਉਸ ਦੀ ਜੁੰਡਲੀ ਦੀ ਗੱਲ ਕਰੀਏ ਤਾਂ ਉਨ੍ਹਾਂ ਲਈ ਉਹ, ਸਿੰਘ ਸਾਹਿਬ, ਸਿੰਘਾਂ ਦਾ ਮਾਲਕ ਹੈ, (ਸ਼ਾਇਦ ਇਸ ਭੁਲੇਖੇ ਵਿੱਚ ਹੀ ਉਸ ਨੇ, ਸਿੱਖਾਂ ਦੇ ਨਾਂ ਫੁਰਮਾਨ ਜਾਰੀ ਕਰ ਦਿੱਤਾ ਕਿ, ਸਿੱਖ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ, ਨਾਨਕ ਸ਼ਾਹੀ ਕੈਲੰਡਰ ਮੁਤਾਬਕ, ੨੪ ਨਵੰਬਰ ੨੦੧੦ ਦੀ ਥਾਂ, ਬਿਕਰਮੀ ਕੈਲੰਡਰ ਮੁਤਾਬਕ, ੧੦ ਦਸੰਬਰ ੨੦੧੦ ਨੂੰ ਮਨਾਉਣ) ਉਨ੍ਹਾਂ ਲਈ ਉਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਹੈ।
ਜਿੱਥੋਂ ਤਕ ਸਿੰਘ ਸਾਹਿਬ, ਸਿੱਖਾਂ ਦੇ ਮਾਲਕ ਦੀ ਗੱਲ ਹੈ, ਉਹ ਝਗੜਾ ਤਾਂ ਗੁਰੂ ਸਾਹਿਬ ਨੇ ਆਪ ਹੀ ਨਬੇੜ ਦਿੱਤਾ ਹੋਇਆ ਹੈ। ਗੁਰਬਾਣੀ ਫੁਰਮਾਨ ਹੈ,

ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ ੧॥ ਰਹਾਉ॥ (੩੫੦)
ਹੇ ਭਾਈ ਪਰਮਾਤਮਾ ਹੀ, ਸਾਡਾ ਇਕੋ-ਇਕ ਸਾਹਿਬ, ਮਾਲਕ, ਖਸਮ ਹੈ। ਬਸ ਉਹ ਹੀ ਇਕੋ-ਇਕ ਮਾਲਕ ਹੈ ਉਸ ਵਰਗਾ ਹੋਰ ਕੋਈ ਨਹੀਂ।
ਅਤੇ,

ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ॥
ਕਿਰਪਾ ਤੇ ਸੁਖੁ ਪਾਇਆ ਸਾਚੇ ਪਰਥਾਈ॥ (੪੨੦)
ਹੇ ਭਾਈ ਸਾਡਾ ਸਾਹਿਬ, ਮਾਲਕ ਪ੍ਰਭੂ ਬੇਮਿਸਾਲ ਹੈ, ਉਸ ਵਰਗਾ ਹੋਰ ਕੋਈ ਨਹੀਂ। ਜੇ ਉਸ ਸਦਾ-ਥਿਰ ਪ੍ਰਭੂ ਦੇ ਆਸਰੇ-ਪਰਨੇ, ਟਿਕੇ ਰਹੀਏ ਤਾਂ, ਉਸ ਦੀ ਮਿਹਰ ਸਦਕਾ ਆਤਮਕ ਆਨੰਦ ਮਿਲਦਾ ਹੈ।
ਅਤੇ,

ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ॥
ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ॥
ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ॥
ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ॥
ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ॥
ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ॥ ੧॥ (੫੦੯)

ਮੇਰਾ ਸਾਹਿਬ, ਮੇਰਾ ਮਾਲਕ ਸਦਾ ਮੌਜੂਦ ਹੈ, ਪਰ ਸ਼ਬਦ ਵਿਚਾਰ ਕਰ ਕੇ ਉਸ ਅਨੁਸਾਰ ਜੀਵਨ ਢਾਲਿਆਂ ਹੀ ਉਸ ਬਾਰੇ ਸੋਝੀ ਹੁੰਦੀ ਹੈ। ਉਹ ਕਦੇ ਵੀ ਨਾਸ ਹੋਣ ਵਾਲਾ ਨਹੀਂ ਹੈ, ਨਾ ਜੰਮਦਾ ਹੈ ਅਤੇ ਨਾ ਮਰਦਾ ਹੈ। ਉਹ ਪ੍ਰਭੂ ਸਭ ਜੀਵਾਂ ਵਿੱਚ ਮੌਜੂਦ ਹੈ, ਉਸ ਨੂੰ ਸਦਾ ਸਿਮਰਨਾ ਚਾਹੀਦਾ ਹੈ, ਹਮੇਸ਼ਾ ਉਸ ਦੇ ਹੁਕਮ ਵਿੱਚ ਚਲਣਾ ਚਾਹੀਦਾ ਹੈ।
ਉਸ ਤੋਂ ਇਲਾਵਾ, ਕਿਸੇ ਹੋਰ ਦੇ ਹੁਕਮ ਵਿੱਚ ਕਿਉਂ ਚਲੀਏ, ਜੋ ਜੰਮਦਾ ਅਤੇ ਮਰ ਜਾਂਦਾ ਹੈ।
ਉਨ੍ਹਾਂ ਬੰਦਿਆਂ ਦਾ ਜਿਊਣਾ ਵਿਅਰਥ ਹੈ, ਜੋ ਆਪਣੇ ਖਸਮ, ਮਾਲਕ, ਸਾਹਿਬ ਨੂੰ ਤਾਂ ਪਛਾਣਦੇ ਨਹੀਂ, ਦੂਸਰਿਆਂ ਦੇ ਨਾਲ ਚਿੱਤ ਜੋੜਦੇ ਹਨ।
ਹੇ ਨਾਨਕ, ਅਜਿਹੇ ਬੰਦਿਆਂ ਨੂੰ, ਕਰਤਾਰ ਕਿੰਨੀ ਕੁ ਸਜ਼ਾ ਦਿੰਦਾ ਹੈ? ਇਹ ਗੱਲ ਇਸ ਤਰ੍ਹਾਂ, ਅੰਦਾਜ਼ਿਆਂ ਨਾਲ ਨਹੀਂ ਜਾਣੀ ਜਾ ਸਕਦੀ।
ਜਿਹੜੇ ਬੰਦੇ ਪਰਮਾਤਮਾ ਨੂੰ ਛੱਡ ਕੇ, ਗੰਦ ਨਾਲ ਭਰਪੂਰ ਜੀਵ ਨੂੰ ਹੀ ਸਿੰਘ ਸਾਹਿਬ, ਸਿੱਖਾਂ ਦਾ ਮਾਲਕ ਆਖਦੇ ਹਨ, ਉਨ੍ਹਾਂ ਨੂੰ ਪਰਮਾਤਮਾ ਵਲੋਂ ਮਿਲਣ ਵਾਲੀ ਸਜ਼ਾ ਬਾਰੇ ਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਜੋ ਬੰਦਾ ਆਪਣੇ-ਆਪ ਨੂੰ ਹੀ ਸਿੰਘ ਸਾਹਿਬ ਅਖਵਾਉਂਦਾ ਹੈ, ਉਸ ਦਾ ਕੀ ਹਾਲ ਹੋਵੇਗਾ? ਇਹ ਤਾਂ ਰੱਬ ਹੀ ਜਾਣੇ।
ਮੁਕਦੀ ਗੱਲ ਇਹ ਹੈ ਕਿ ਉਸ ਦਾ, ਸਾਡੇ ਸਿੰਘਾਂ ਦੇ ਸਾਹਿਬ ਹੋਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਰਹਿ ਗਈ ਗੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦੀ, ਅਕਾਲ ਤਖਤ, ਇੱਕ ਸਿਧਾਂਤ ਹੈ, ਕੋਈ ਚਾਰ ਬੰਦਿਆਂ ਦਾ ਜਥਾ ਨਹੀਂ ਹੈ, ਜਿਸ ਦਾ ਕੋਈ ਵੀ ਐਰਾ-ਗੈਰਾ ਜਥੇਦਾਰ ਬਣ ਜਾਵੇ।
ਫਿਰ ਉਹ ਹੈ ਕੀ?
ਜੇ ਇਸ ਵੇਲੇ ਦੀ ਨੌਕਰੀ ਦੀ ਗੱਲ ਕਰੀਏ, ਤਾਂ ਉਹ ਬਾਦਲ ਦਾ ਸਭ ਤੋਂ ਵੱਧ, ਮਨ ਭਾਉਂਦਾ ਨੌਕਰ ਹੈ, ਜੋ ਬੜੀ ਇਮਾਨਦਾਰੀ ਨਾਲ ਬਾਦਲ ਦੇ ਹੁਕਮ ਅਨੁਸਾਰ, ਸਿੱਖਾਂ ਦਾ ਗੱਲ ਘੁੱਟਣ ਦਾ, ਆਰ. ਐਸ. ਐਸ. ਦਾ ਏਜੈਂਡਾ ਲਾਗੂ ਕਰ ਰਿਹਾ ਹੈ। ਜਿਸ ਦਾ ਹਾਲ ਬੜੀ ਛੇਤੀ ਹੀ ਵੇਦਾਂਤੀ ਵਰਗਾ ਹੋਣ ਵਾਲਾ ਹੈ।
ਜੇ ਸਿੱਖ ਹੋਣ ਦੀ ਗੱਲ ਕਰੀਏ, ਤਾਂ ਉਹ ਚਾਰ ਅਜਿਹੀਆਂ ਗਲਤੀਆਂ ਕਰ ਚੁੱਕਾ ਹੈ, ਜਿਨ੍ਹਾਂ ਕਾਰਨ ਪੰਜ ਪਿਆਰਿਆਂ ਨੇ ਸਿੱਖਾਂ ਨੂੰ ਅਪੀਲ ਕੀਤੀ ਹੋਈ ਹੈ ਕਿ ਜਦ ਤਕ ਇਹ ਆਪਣੀਆਂ ਕੀਤੀਆਂ ਗਲਤੀਆਂ ਦੀ, ਲਿਖਤੀ ਰੂਪ ਵਿਚ, ਕਿਸੇ ਰਸਾਲੇ, ਕਿਸੇ ਅਖਬਾਰ ਜਾਂ ਵੈਬਸਾਈਟ ਤੇ ਪੰਥ ਕੋਲੋਂ ਮੁਆਫੀ ਮੰਗ ਕੇ, ਦੁਬਾਰਾ ਅਜਿਹੀਆਂ ਗਲਤੀਆਂ ਨਾ ਕਰਨ ਦਾ ਪ੍ਰੱਣ ਨਹੀਂ ਕਰ ਲੈਂਦਾ ਤਦ ਤਕ ਉਸ ਨੂੰ ਸਿੱਖ ਨਹੀਂ ਮੰਨਿਆ ਜਾ ਸਕਦਾ। ਅਜਿਹੀ ਹਾਲਤ ਵਿੱਚ ਉਸ ਨੂੰ ਸਿੱਖਾਂ ਦੇ ਨਾਮ, ਫੁਰਮਾਨ ਜਾਰੀ ਕਰਨ ਦਾ ਅਧਿਕਾਰ ਕਿੱਥੋਂ ਮਿਲ ਗਿਆ?
ਉਸ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ, ਪੰਥ ਨੂੰ ਬਹੁਤ ਦੇਰ ਭੁਲੇਖੇ ਪਾ ਲਏ, ਕਿ ਉਹ ਅਕਾਲ ਤਖਤ ਦਾ ਜਥੇਦਾਰ, ਸਿੰਘ ਸਾਹਿਬ ਹੋਣ ਨਾਤੇ, ਸਿੱਖਾਂ ਦੇ ਨਾਮ ਹੁਕਮ ਨਾਮੇ ਜਾਰੀ ਕਰਨ ਦਾ ਹੱਕਦਾਰ ਹੈ, ਜੋ ਉਸ ਦਾ ਫੁਰਮਾਨ ਨਹੀਂ ਮੰਨਦਾ, ਉਹ ਅਕਾਲ ਤਖਤ ਦੀ ਨਿਰਾਦਰੀ ਕਰ ਰਿਹਾ ਹੈ।
ਸਿੱਖ ਹੁਣ ਜਾਗ ਪਏ ਹਨ, ਉਹ ਜਾਣਦੇ ਹਨ ਕਿ, ਉਪਰ ਕੀਤੀ ਗੁਰਬਾਣੀ ਦੀ ਵਿਚਾਰ ਅਨੁਸਾਰ, ਉਸ ਨੂੰ ਅਜਿਹਾ ਫੁਰਮਾਨ ਜਾਰੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਦੂਸਰੇ ਸਿੱਖ ਅਕਾਲ ਤਖਤ ਸਾਹਿਬ ਦੀ ਬੇਅਦਬੀ ਨਹੀਂ ਕਰ ਰਹੇ ਹਨ, ਬਲਕਿ ਖੁਦ ਗੁਰਬਚਨ ਸਿੰਘ ਆਪ ਅਤੇ ਉਸ ਦੀ ਜੁੰਡਲੀ, ਅਕਾਲ ਤਖਤ ਸਾਹਿਬ ਦੀ ਘੋਰ ਨਿਰਾਦਰੀ ਕਰ ਰਹੀ ਹੈ, ਜਿਸ ਦਾ ਹਿਸਾਬ ਉਨ੍ਹਾਂ ਨੂੰ ਇੱਕ ਦਿਨ ਪੰਥ ਦੀ ਕਚਹਰੀ ਵਿੱਚ ਦੇਣਾ ਹੀ ਪਵੇਗਾ।
ਅਜੇ ਵੀ ਵੇਲਾ ਹੈ, ਪਰਮਾਤਮਾ ਤੋਂ ਭੁੱਲ ਬਖਸ਼ਾ ਕੇ, ਪੰਥ ਕੋਲੋਂ ਲਿਖਤੀ ਮਾਫੀ ਮੰਗ ਲਵੋ, ਨਹੀਂ ਤਾਂ ਪਰਮਾਤਮਾ ਉਨ੍ਹਾਂ ਨੂੰ, ਕੀ ਸਜ਼ਾ ਦੇਵੇਗਾ? ਇਹ ਤਾਂ ਉਹੀ ਜਾਣੇ।

ਅਮਰ ਜੀਤ ਸਿੰਘ ਚੰਦੀ
ਫੋਨ:- ੯੭੫੬੨ ੬੪੬੨੧


(08/11/10)
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ

ਜਸਵੀਰ ਸਿੰਘ ਜੀ ਕੈਲਗੀਰੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ
ਗੁਰਬਾਣੀ ਸਾਨੂੰ ਸੱਚ ਬੋਲਣਾ ਸੱਚ ਹੀ ਸੋਚਣਾ ਤੇ ਸੱਚ ਤੇ ਹੀ ਚੱਲਣਾ ਸਿਖਾਓਦੀ ਹੈ। ਜੇ ਆਪਾਂ ਗੁਰਬਾਣੀ ਨੂੰ ਸਮਝ ਕੇ ਪੜ੍ਹੀਏ ਤਾਂ ਆਪਾ ਨੂੰ ਪਤਾ ਲੱਗ ਜਾਵੇਗਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਕੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕੌਣ ਹੈ। ਜੇ ਆਪਾ ਨੂੰ ਗੁਰੂ ਸਾਹਿਬ ਦੇ ਵਿਚਾਰਾਂ ਦੀ ਸਮਝ ਨਹੀਂ ਤਾਂ ਆਪਾ ਕਿਸੇ ਨੂੰ ਨੀਵਾ ਦਿਖਾਓਣ ਲਈ ਝੂਠ ਵੀ ਬੋਲ ਲਈਏ ਤਾਂ ਕਹੀ ਵੀ ਜਾਇਏ ਸਿਰਫ ਗੁਰੂ ਦੀ ਮੱਤ ਦੀ ਹੀ ਗੱਲ ਕਰਨੀ ਹੈ। ਸਰਦਾਰ ਜਸਵੀਰ ਸਿੰਘ ਜੀ ਇਹ ਸਾਡੀ ਸਮਝ ਤੋ ਬਾਹਰ ਦੀ ਗੱਲ ਹੈ ਕਿ ਤੁਸੀ ਗੁਰਮੱਤ ਕਿਸ ਨੂੰ ਕਹਿੰਦੇ? ਤੁਸੀ ਕਹਿੰਦੇ ਹੋ ਕਿ ਉਹ ਕਿਹੜੇ ਲੋਕ ਹਨ ਜਿਹੜੇ ਇਹਨਾ ਨੂੰ ਸਟੇਜਾ ਤੋ ਬੋਲਣੋਂ ਰੋਕਦੇ ਹਨ? ਸਿੰਘ ਸਭਾ ਵਿਬਸਾਇਟ ਤੇ ਇੱਕ ਵੀਡੀਓ ਹੈ ਟਕਸਾਲੀਆ ਦੀ ਬੁਰਸ਼ਾ ਗਰਦੀ ਉਸ ਨੂੰ ਦੇਖਣਾ ਤੇ ਧਿਆਨ ਨਾਲ ਸੁਣਨਾ ਕਿ ਸਰਦਾਰ ਇੰਦਰ ਸਿੰਘ ਘੱਗਾ ਕੀ ਗੱਲ ਕਰ ਰਹੇ ਹਨ ਤੇ ਉਹ ਕਿਹੜੇ ਲੋਕ ਹਨ ਜਿਹੜੇ ਉਹਨਾ ਨੂੰ ਬੋਲਣ ਨਹੀ ਦੇਣਾ ਚਾਹੁੰਦੇ? ਤਿੰਨ ਕੁ ਹਫਤੇ ਪਹਿਲਾ ਉਹਨਾ ਲੋਕਾ ਨੇ ਦੁਵਾਰਾ ਸਰਦਾਰ ਇੰਦਰ ਸਿੰਘ ਘੱਗਾ ਤੇ ਹਮਲਾ ਕੀਤਾ। ਕੀ ਤੁਸੀ ਉਹਨਾ ਲੋਕਾ ਨਾਲ ਸਹਿਮਤ ਹੋ? ਜਸਵੀਰ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਲੱਭਣ ਤੋਂ ਪਹਿਲਾ ਉਹਨਾ ਦੀ ਵਿਚਾਰਧਾਰਾ ਨੂੰ ਸਮਝੋ। ਜੇ ਵਿਚਾਰਧਾਰਾ ਤੁਹਾਨੂੰ ਸਮਝ ਆ ਗਈ ਤੇ ਤੁਹਾਨੂੰ ਫਿਰ ਗਲਤੀ ਨਹੀ ਮੰਨਣੀ ਪਵੇਗੀ। ਧੰਨਵਾਦ
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ 585 698 0146


(08/11/10)
ਮਹਿੰਦਰ ਸਿੰਘ ਰਾਚੈੱਸਟਰ ਨਿਊ ਯਾਰਕ

ਸ੍ਰ. ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਬੇਨਤੀ ਇਹ ਹੈ ਕਿ ਹੋਰ ਨਿਯਮਾਂ ਦੇ ਨਾਲ-ਨਾਲ ਇੱਕ ਨਿਯਮ ਇਹ ਵੀ ਹੋਣਾ ਚਾਹਿਦਾ ਹੈ ਕਿ ਜਿਸ ਕਿਸੀ (ਵਿਦਵਾਨ) ਦੀਆਂ ਵੀ ਲਿਖਤਾਂ, ਲੇਖ, ਚਿੱਠੀਆਂ ਸਿੱਖ ਮਾਰਗ ਤੇ ਛਪਣ ਉਹ ਪਾਠਕਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਉਤਰਦਾਈ ਹੋਵੇ। ਅਗਰ ਵਿਦਵਾਨ ਹਰ ਹਫਤੇ ਲੰਬੇ-ਲੰਬੇ ਲੇਖ ਲਿਖ ਸਕਦੇ ਨੇ ਤਾਂ ਪਾਠਕਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਭੀ ਉਹਨਾ ਨੂੰ ਟਾਇਮ ਕੱਢਣਾ ਚਾਹੀਦਾ ਹੈ।
ਪਾਠਕਾਂ, ਸਰੋਤਿਆਂ ਦੇ ਸਵਾਲਾਂ ਲਈ ਤਾਂ ਨਾਨਕ ਪਾਤਸ਼ਾਹ ਨੂੰ ਵੀ ਟਾਇਮ ਕੱਢਣਾ ਪਿਆ ਸੀ। ਇਸ ਕਰਕੇ ਸਵਾਲਾਂ ਦੇ ਜਵਾਬ ਜਰੂਰੀ ਹਨ। ਹਾਂ ਅਗਰ ਵਿਚਾਰ ਖਾਂਹ-ਮ-ਖਾਂਹ ਲੰਬੀ ਹੋਣ ਦਾ ਡਰ ਹੋਵੇ ਤਾਂ ਵਿਦਿਵਾਨ ਕਿਸੇ ਵੇਲੇ ਵੀ ਵਿਚਾਰ ਬੰਦ ਕਰ ਸਕਦਾ ਹੋਵੇ।
ਤਹਾਨੂੰ ਯਾਦ ਹੋਵੇਗਾ ਜਦੋਂ ਤੁਸੀ ਪੁਛਿਆਂ ਸੀ ਕਿ ‘ਹੁਣ ਕੀ ਹੋਣਾ ਚਾਹੀਦਾ ਹੈ’ ਤਾਂ ਮੈਨੂੰ ਨਹੀ ਯਾਦ ਪੈਂਦਾ ਕਿਸੇ ਵੀ ਮੁੱਖ ਪੰਨੇ ਤੇ ਲਿਖਣ ਵਾਲੇ ਵਿਦਵਾਨ ਦੇ ਵੀ ਵੀਚਾਰ ਆਏ ਹੋਣ।
ਜਦੋਂ ਗੁਰਮਤਿ ਅਨੁਸਾਰ ਅਰਦਾਸ ਦੀ ਬਨਤਰ ਘੜ੍ਹੀ ਜਾ ਰਹੀ ਸੀ ਤਾਂ ਤਦ ਵੀ ਕਿਸੇ ਪਹਿਲੇ ਪੰਨੇ ਤੇ ਲਿਖਣ ਵਾਲੇ ਨੇ ਆਪਣੇ ਵਿਚਾਰ ਨਹੀ ਭੇਜੇ। ਕੀ ਇਸ ਦਾ ਮਤਲਬ ਇਹ ਸਮਝ ਲਿਆਂ ਜਾਵੇ ਕਿ ਵਿਦਵਾਨ ਬਸ ਆਪਣਾ ਫੋਲਰਡ ਵੱਡਾ ਕਰਨ ਵਾਸਤੇ ਲਿਖ ਰਹੇ ਨੇ ਜਾਂ ਫਿਰ ਰੋਟੀਆ ਕਾਰਣਿ ਪੂਰਹਿ ਤਾਲ॥ ?
ਮਹਿੰਦਰ ਸਿੰਘ ਰਾਚੈੱਸਟਰ ਨਿਊ ਯਾਰਕ
(ਸੰਪਾਦਕੀ ਟਿੱਪਣੀ:- ਤੁਹਾਡੇ ਅਖੀਰਲੇ ਦੋਹਾਂ ਪੈਰਿਆਂ ਦਾ ਜਵਾਬ ਇਹ ਹੈ ਕਿ ਉਹਨਾ ਵਿਚੋਂ ਗਿਣਤੀ ਦੇ ਕੁੱਝ ਕੁ ਦੇ ਹੀ ਵਿਚਾਰ ਆਏ ਸਨ ਪਰ ਬਹੁਤਿਆਂ ਦੇ ਨਹੀਂ। ਆਪਣੀਆਂ ਲਿਖਤਾਂ ਦੇ ਜਵਾਬ ਦੇਣ ਦੀ ਗੱਲ ਬਹੁਤਿਆਂ ਤੇ ਢੁਕਦੀ ਹੈ ਪਰ ਸਾਰਿਆਂ ਤੇ ਨਹੀਂ। ਪ੍ਰਿੰ: ਸੁਰਜੀਤ ਸਿੰਘ ਜੀ ਕਾਫੀ ਉਮਰ ਦੇ ਹੋਣ ਕਰਕੇ ਉਹ ਚਾਹੁੰਦੇ ਹਨ ਕਿ ਉਹ ਵੱਧ ਤੋਂ ਵੱਧ ਵਿਸ਼ਿਆਂ ਤੇ ਆਪਣੀਆਂ ਲਿਖਤਾਂ ਲਿਖ ਜਾਣ ਅਤੇ ਸਵਾਲਾਂ ਦੇ ਜਵਾਬ ਆਪਣੀਆਂ ਲਿਖਤਾਂ ਵਿੱਚ ਹੀ ਦੇਣ। ਇਸੇ ਤਰ੍ਹਾਂ ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਕੋਲ ਆਪਣਾ ਕੋਈ ਵੀ ਈ-ਮੇਲ ਨਹੀਂ ਹੈ ਅਤੇ ਨਾ ਹੀ ਉਹ ਆਪਣੇ ਲੇਖ ਹਰ ਹਫਤੇ ਭੇਜਦੇ ਹਨ। ਉਹਨਾ ਕੋਲ ਆਪਣਾ ਲੈਪਟੋਪ ਜ਼ਰੂਰ ਹੈ ਅਤੇ ਉਹ ਉਸ ਤੇ ਲਿਖਦੇ ਰਹਿੰਦੇ ਹਨ ਫਿਰ ਕਿਸੇ ਰਾਹੀਂ ਜਿਥੇ ਵੀ ਉਹ ਹੋਣ, ਸਾਰੇ ਇਕੱਠੇ ਹੀ ਇੱਕ ਵਾਰੀ ਭੇਜ ਦਿੰਦੇ ਹਨ। ਇਹਨਾ ਤੋਂ ਬਿਨਾਂ ਬਾਕੀ ਤਕਰੀਬਨ ਸਾਰਿਆਂ ਨੂੰ ਹੀ ਜਵਾਬ ਦੇਣੇ ਬਣਦੇ ਹਨ)


(08/11/10)
ਜਗਤਾਰ ਸਿੰਘ ਜਾਚਕ

ਐਡੀਟਰ ਸਾਹਿਬ: ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਹਿ। ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਹੋਰ ਉਦਮ, ਬਲ ਤੇ ਬਿਬੇਕ ਬੁੱਧੀ ਬਖਸ਼ਣ ਤਾਂ ਜੁ ਕੌਮ ਨੂੰ ਜਾਗਰੂਕ ਕਰਨ ਹਿੱਤ ਹੋਰ ਯੋਗਦਾਨ ਪਾ ਸਕੋ। ਆਪ ਜੀ ਨੂੰ ਸ਼ਾਇਦ ਪਤਾ ਹੋਵੇ ਕਿ ਜਿਨ੍ਹੀਂ ਦਿਨੀ ਸਤਿਕਾਰਯੋਗ ਪ੍ਰੋ: ਦਰਸ਼ਨ ਸਿੰਘ ਹੁਰਾਂ ਨੂੰ ਪੰਥ ਚੋਂ ਛੇਕਣ ਦੀ ਬਿਪਰਵਾਦੀ ਅਸਫਲ ਕਾਰਵਾਈ ਕੀਤੀ ਗਈ, ਦਾਸ ਉਨ੍ਹੀ ਦਿਨੀਂ ਉਨ੍ਹਾਂ ਦੇ ਨਾਲ ਵਿਚਰਦਾ ਹੋਇਆ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਗੁਰਬਾਣੀ ਦੀ ਲੜੀਵਾਰ ਕਥਾ ਵੀ ਕਰ ਰਿਹਾ ਸੀ, ਜਿਹੜੀ ਚੜ੍ਹਦੀ ਕਲਾ ਟਾਈਮ ਟੀ. ਵੀ. ਰਾਹੀਂ ਪ੍ਰਸਾਰਤ ਹੁੰਦੀ ਰਹੀ।
ਇਸ ਸਮੇਂ ਦਰਮਿਆਨ ਦਾਸ ਨੇ ਗੁਰਬਾਣੀ ਵਿਚਾਰ ਦੀ ਰੌਸ਼ਨੀ ਵਿੱਚ ਕਾਲਕਾ ਪੰਥੀ ਕਥਿਤ ਦਸਮ ਗ੍ਰੰਥ ਦੀਆਂ ਲਗਭਗ ਉਨ੍ਹਾਂ ਸਾਰੀਆਂ ਰਚਨਾਵਾਂ ਦੀ ਪੜਚੋਲ ਵੀ ਸੰਗਤਾਂ ਨਾਲ ਸਾਂਝੀ ਕੀਤੀ ਸੀ, ਜਿਹੜੀਆਂ ਅਗਿਆਨਤਾ ਵਸ ਰਾਗੀ ਸਿੰਘ ਵਲੋਂ ਆਮ ਗਾਈਆਂ ਜਾਂਦੀਆਂ ਹਨ। ਇਸ ਵਿਚਾਰ ਨਾਲ ਸਿੱਖ ਸੰਗਤਾਂ ਅਸਲੀਅਤ ਨੂੰ ਸਮਝ ਗਈਆਂ ਕਿ ਪੰਥ ਦੀ ਜਾਗਰੂਕ ਧਿਰ ਇਸ ਕਾਲਕਾ ਪੰਥੀ ਪੋਥੇ ਦੀ ਵਿਰੋਧਤਾ ਕਿਉਂ ਕਰ ਰਹੀਆਂ ਹਨ। ਪ੍ਰੋ: ਸਾਹਿਬ ਨੂੰ ਪੰਥ ਚੋਂ ਛੇਕਣ ਵਾਲੇ ਮਨਹੂਸ ਦਿਹਾੜੇ ਤੋਂ ਅਗਲੇ ਦਿਨ ਦਾਸ ਨੇ ਕਥਾ ਕਰਦਿਆਂ ਪ੍ਰੋ: ਸਾਹਿਬ ਦੀ ਪੰਥ ਨੂੰ ਦੇਣ ਅਤੇ ਕੁਰਬਾਨੀ ਦਾ ਜ਼ਿਕਰ ਕਰਦਿਆਂ ਜਾਗਰੂਕ ਸਿੱਖ ਸੰਗਤਾਂ ਵਿਚਲਾ ਰੋਸ ਵੀ ਪ੍ਰਗਟ ਕੀਤਾ ਸੀ।
ਸਰੀ (ਕਨੇਡਾ) ਦੇ ਇੱਕ ਗੁਰਸਿੱਖ ਨੇ ਇਹ ਗਿਆਰਾਂ ਵਖਿਆਨ
‘www.panthrattan.com’ ਉਪਰ ਮਲਟੀਮੀਡੀਏ ਵਿੱਚ ਪਾਏ ਹਨ, ਜਿਸ ਨੂੰ ਵੈਬ ਖੋਲਣ ਉਪਰੰਤ ਮਰਟੀਮੀਡੀਏ ਉਤੇ ਕਲਿਕ ਕਰਕੇ ਕਥਾ ਵਾਲੇ ਖਾਨੇ ਵਿੱਚ ਪਹੁੰਚ ਸੁਣਿਆਂ ਜਾ ਸਕਦਾ ਹੈ। ਮੇਰਾ ਖਿਆਲ ਹੈ ਕਿ ਚੰਗਾ ਹੋਵੇ, ਜੇਕਰ ਤੁਸੀਂ ਵੀ ਆਪਣੀ ਵੈਬਸਾਈਟ `ਤੇ ਡਾਊਨਲੋਡ ਕਰ ਲਓ, ਤਾਂ ਕਿ ਇਹ ਵਿਚਾਰ ਹੋਰ ਵਧੇਰੇ ਲੋਕਾਂ ਤੱਕ ਪਹੁੰਚ ਸਕਣ। ਹਾਂ ਜੇਕਰ ਕੋਈ ਰੁਕਾਵਟ ਬਣੇ ਤਾਂ ਪੰਥ-ਰਤਨ ਵੈਬ ਦੇ ਹੋਸਟ ਗਰੇਵਾਲ ਦੇ ਮੁਬਾਈਲ 604-338-7022 ਸਾਂਝੀ ਕੀਤੀ ਜਾ ਸਕਦੀ ਹੈ। ਮੈਂਨੂੰ ਪੂਰਨ ਉਮੀਦ ਹੈ ਕਿ ਆਪ ਇਹ ਉਦਮ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੋਗੇ। ਕਿਉਂਕਿ, ਹੁਣ ਗੁਰਦੁਆਰਿਆਂ ਵਿੱਚ ਵਿੱਚ ਤਾਂ ਅਜਿਹੀਆਂ ਵਿਚਾਰਾਂ ਕਰਨੀਆਂ ਅਸੰਭਵ ਹੋ ਗਈਆਂ ਹਨ, ਜਿਨ੍ਹਾਂ ਬਦੌਲਤ ਪੰਥ ਨੂੰ ਬਿਪਰਵਾਦੀ ਅਜਗਰ ਤੋਂ ਬਚਾਇਆ ਜਾ ਸਕੇ।
ਤੁਹਾਡਾ ਹਿਤੂ ਵੀਰ: ਜਗਤਾਰ ਸਿੰਘ ਜਾਚਕ


(08/11/10)
ਨਿਰਮਲ ਸਿੰਘ ਕੰਧਾਲਵੀ

ਸਵੇਰੇ ਸਵੇਰੇ ਹੀ ਪੰਜਾਬ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਜੋ ਕਿ ਆਪਣੇ ਗੁਜ਼ਰ ਚੁੱਕੇ ਬਜ਼ੁਰਗ਼ ਦੀ ਯਾਦ ਵਿੱਚ ਸਹਿਜ ਪਾਠ ਕਰਵਾ ਰਹੇ ਸਨ। ਭੋਗ ਦੇ ਸ਼ਲੋਕ ਅਜੇ ਘੰਟੇ ਕੁ ਤਾਈਂ ਸ਼ੁਰੂ ਹੋਣੇ ਸਨ। ਆਏ ਹੋਏ ਮਹਿਮਾਨਾਂ ਨੂੰ ਚਾਹ-ਪਾਣੀ ਛਕਾਇਆ ਜਾ ਰਿਹਾ ਸੀ। ਅੱਜ ਦੇ ਸਮਾਗਮ ਬਾਰੇ ਕੁੱਝ ਗੱਲਾਂ ਬਾਤਾਂ ਕਰਨ ਤੋਂ ਬਾਅਦ ਉਹਨਾਂ ਨੇ ਆਪਣੇ ਇੱਕ ਨਵੇਂ ਬਣੇ ਰਿਸ਼ਤੇਦਾਰ, ਜੋ ਕਿ ਦਿੱਲੀ ਤੋਂ ਆਏ ਹੋਏ ਸਨ, ਉਹਨਾਂ ਬਾਰੇ ਦੱਸਿਆ ਕਿ ਉਹ ਬੜੇ ਗੁਰਮੁਖ, ਗੁਰਬਾਣੀ ਦੇ ਗਿਆਤਾ ਅਤੇ ਸਿੱਖੀ ਦੇ ਪ੍ਰਚਾਰ, ਪ੍ਰਸਾਰ ਹਿੱਤ ਹਮੇਸ਼ਾ ਹੀ ਤਤਪਰ ਰਹਿੰਦੇ ਹਨ। ਏਨੀ ਕੁ ਜਾਣਕਾਰੀ ਦੇ ਕੇ ਮੇਰੇ ਰਿਸ਼ਤੇਦਾਰ ਨੇ ਮੈਨੂੰ ਕਿਹਾ ਕਿ ਮੈਂ ਉਹਨਾਂ ਨਾਲ ਵੀ ਫ਼ਤਿਹ ਸਾਂਝੀ ਕਰ ਲਵਾਂ। ਤਕਰੀਬਨ ਦਸ ਪੰਦਰਾਂ ਮਿੰਟ ਸਰਦਾਰ ਸਾਹਿਬ ਨਾਲ ਬਚਨ ਬਿਲਾਸ ਹੋਏ। ਵਾਕਈ ਉਹਨਾਂ ਨਾਲ ਗੱਲਬਾਤ ਕਰਕੇ ਬੜੀ ਖ਼ੁਸ਼ੀ ਹੋਈ। ਮੌਜੂਦਾ ਸਮੇਂ ਵਿੱਚ ਸਿੱਖੀ ਉੱਪਰ ਹੋ ਰਹੇ ਹਮਲਿਆਂ ਦਾ ਜ਼ਿਕਰ ਬੜੇ ਵਿਸਥਾਰ ਨਾਲ ਕੀਤਾ ਤੇ ਸੁਝਾੳੇੁ ਵੀ ਦਿੱਤੇ। ਉਹਨਾਂ ਦੀਆਂ ਬੜੀਆਂ ਗਹਿਰੀਆਂ ਗੱਲਾਂ ਸੁਣ ਮਨ ਬੜਾ ਪ੍ਰਸੰਨ ਹੋਇਆ। ਪੱਛਮੀ ਦੇਸ਼ਾਂ ਵਿੱਚ ਸਿੱਖੀ ਦੀ ਚੜ੍ਹਤ ਦੀਆਂ ਉਹ ਵਾਰ ਵਾਰ ਸਿਫ਼ਤਾਂ ਕਰ ਰਹੇ ਸਨ ਅਤੇ ਪੰਜਾਬ ਵਿੱਚ ਸਿੱਖ-ਸਿਧਾਂਤ ਨੂੰ ਲੱਗ ਰਹੇ ਖੋਰੇ ਤੋਂ ਉਹ ਬਹੁਤ ਚਿੰਤਤ ਸਨ।
ਉਹਨਾਂ ਨੇ ਬੜੀ ਅਪਣੱਤ ਨਾਲ ਮੈਨੂੰ ਸੱਦਾ ਦਿਤਾ ਕਿ ਮੈਂ ਆਪਣੀ ਅਗਲੀ ਭਾਰਤ ਫੇਰੀ ਸਮੇਂ ਦਿੱਲੀ ਉਹਨਾਂ ਦੇ ਗ੍ਰਹਿ ਵਿਖੇ ਜ਼ਰੂਰ ਆਵਾਂ। ਮੈਂ ਵੀ ਮਨ ਹੀ ਮਨ ਉਹਨਾਂ ਦੇ ਦਰਸ਼ਨ ਕਰਨ ਦਾ ਪੱਕਾ ਇਰਾਦਾ ਕਰ ਲਿਆ ਤੇ ਸੋਚ ਲਿਆ ਕਿ ਅਗਲੀ ਵਾਰੀ ਅੰਮ੍ਰਿਤਸਰ ਦੀ ਬਜਾਇ ਦਿੱਲੀ ਦੀ ਫਲਾਈਟ ਹੀ ਫੜਾਂਗਾ।
ਗੱਲ ਬਾਤ ਦੀ ਸਮਾਪਤੀ ਵੇਲੇ ਮੈਂ ਸਹਿਵਨ ਹੀ ਉਹਨਾਂ ਨੂੰ ਪੁੱਛ ਲਿਆ ਕਿ ਅੱਜ ਦੇ ਸਮਾਗਮ ਤੋਂ ਬਾਅਦ ਉਹਨਾਂ ਦਾ ਕੀ ਪ੍ਰੋਗਰਾਮ ਸੀ।
ਉਹ ਬੋਲੇ, “ਕੱਲ੍ਹ ਜੀ ਅਸੀਂ ਸਵੇਰੇ ਸਵੇਰੇ ਆਪਣੇ ਪਿੰਡ ਜਾਵਾਂਗੇ, ਤੇ ਉੱਥੇ ਸੁੱਚੇ ਮੂੰਹ ਆਪਣੇ ਜਠੇਰਿਆਂ ਦੀ ਜਗ੍ਹਾ `ਤੇ ਮੱਥਾ ਟੇਕ ਕੇ ਫਿਰ ਵਾਪਿਸ ਦਿੱਲੀ ਨੂੰ ਚਾਲੇ ਪਾਵਾਂਗੇ”। ਇੰਨਾ ਕਹਿ ਕੇ ਉਹਨਾਂ ਨੇ ਫ਼ਤਿਹ ਬੁਲਾ ਦਿੱਤੀ। ਮੈਂ ਉਹਨਾਂ ਦੀ ਫ਼ਤਿਹ ਦਾ ਢਿੱਲਾ ਜਿਹਾ ਜਵਾਬ ਦੇ ਕੇ ਫ਼ੋਨ ਬੰਦ ਕਰ ਦਿਤਾ।
ਉਹਨਾਂ ਦੀ ਜਠੇਰਿਆ ਵਾਲੀ ਗੱਲ ਸੁਣ ਕੇ ਮੈਨੂੰ ਇਉਂ ਲੱਗਿਆ ਜਿਵੇਂ ਕਿਸੇ ਨੇ ਖੀਰ ਦੀ ਪਲੇਟ ਭਰ ਕੇ ਉੱਪਰ ਸੁਆਹ ਦਾ ਬੁੱਕ ਪਾ ਦਿਤਾ ਹੋਵੇ।

ਨਿਰਮਲ ਸਿੰਘ ਕੰਧਾਲਵੀ
ਵਿਲਨਹਾਲ


(08/11/10)
ਕਿਰਪਾਲ ਸਿੰਘ ਬਠਿੰਡਾ

ਭੂਮੀਏ ਚੋਰ ਨੇ ਤਾਂ ਗੁਰੂ ਸਾਹਿਬ ਦੇ ਤਿੰਨ ਬਚਨ ਮੰਨ ਕੇ ਆਪਣਾ ਹਲਤ ਪਲਤ ਸੁਆਰ ਲਿਆ ਪਰ ਅੱਜ ਦੇ ਸਿੱਖ ਅਖਵਾਉਣ ਵਾਲੇ ਇੱਕ ਵੀ ਬਚਨ ਨਹੀਂ ਮੰਨ ਰਹੇ
ਗੁਰਮਤ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨੂੰ ਜਥੇਦਾਰ ਪੰਥ `ਚੋਂ ਛੇਕ ਰਹੇ ਹਨ ਅਤੇ ਸਿੱਖੀ ਲਿਬਾਸ ਵਾਲੇ ਭੇਖੀ ਸਿੱਖ ਪ੍ਰਚਾਰਕਾਂ `ਤੇ ਹਮਲੇ ਕਰ ਰਹੇ ਹਨ
ਅਜੇਹੇ ਸਿੱਖਾਂ ਦੀ ਗਿਆਨੀ ਗਿਆਨ ਸਿੰਘ ਦੇ ਸਮੇਂ `ਚ ਵੀ ਵੱਡੀ ਗਿਣਤੀ ਹੋਵੇਗੀ, ਇਸੇ ਲਈ ਤਾਂ ਉਨ੍ਹਾਂ ਨੂੰ ਲਿਖਣਾ ਪਿਆ “ਧੰਨ ਗੁਰੂ ਦੇ ਸਿੱਖ, ਅਕਲ ਦੇ ਪੱਕੇ ਵੈਰੀ” : ਗਿਆਨੀ ਰਣਜੋਧ ਸਿੰਘ

ਬਠਿੰਡਾ, 8 ਨਵੰਬਰ (ਕਿਰਪਾਲ ਸਿੰਘ): ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ, ਭਾਈ ਭੂਮੀਏ ਨੂੰ ਹਾਲੀ ਤੱਕ ਚੋਰ ਕਹਿ ਕੇ ਹੀ ਯਾਦ ਕਰਦੇ ਹਨ ਪਰ ਉਹ ਕਿੰਨੇ ਮਹਾਨ ਸਿੱਖ ਸਨ, ਇਹ ਉਨ੍ਹਾਂ ਦੀ ਸਾਖੀ ਪੜ੍ਹਦਿਆਂ ਸੁਣਦਿਆਂ ਹੀ ਸਮਝ ਆ ਜਾਂਦੀ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਲੜੀਵਾਰ ਕਥਾ ਕਰਦਿਆਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਣਯੋਧ ਸਿੰਘ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਸੰਖੇਪ ਵਿੱਚ ਸਾਖੀ ਸੁਣਾਉਂਦਿਆਂ ਉਨ੍ਹਾਂ ਕਿਹਾ ਜਦ ਗੁਰੂ ਸਾਹਿਬ ਜੀ ਨੇ ਉਸ ਨੂੰ ਚੋਰੀ ਨਾ ਕਰਨ ਵਾਰੇ ਕਿਹਾ ਤਾਂ ਉਸ ਨੇ ਸਾਫ ਦੱਸ ਦਿੱਤਾ ਕਿ ਉਹ ਚੋਰੀ ਕਰਨੀ ਨਹੀਂ ਛੱਡ ਸਕਦਾ ਤਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਕਿ ਠੀਕ ਹੈ ਜੇ ਤੂੰ ਚੋਰੀ ਨਹੀਂ ਛੱਡ ਸਕਦਾ ਤਾਂ ਸਾਡੇ ਤਿੰਨ ਬਚਨ ਮੰਨ ਲੈ। ਉਹ ਤਿੰਨ ਬਚਨ ਸਨ: ਝੂਠ ਨਹੀਂ ਬੋਲਣਾ, ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਨਾ ਅਤੇ ਗਰੀਬਮਾਰ ਨਹੀਂ ਕਰਨੀ। ਰਾਜੇ ਦੇ ਘਰ ਚੋਰੀ ਕਰਨ ਗਏ ਭੂਮੀਏ ਨੇ ਗੁਰੂ ਸਾਹਿਬ ਜੀ ਦੇ ਤਿੰਨੇ ਹੀ ਬਚਨ ਨਿਭਾਏ ਤਾਂ ਰਾਜੇ ਨੇ ਉਸ ਦੀ ਕਦਰ ਕਰਦਿਆਂ ਉਸ ਨੂੰ ਆਪਣਾ ਵਜੀਰ ਬਣਾ ਲਿਆ ਤੇ ਇਸ ਤਰ੍ਹਾਂ ਉਸ ਨੇ ਜਿੱਥੇ ਆਪਣਾ ਆਤਮਿਕ ਜੀਵਨ ਸੁਧਾਰਿਆ ਉਥੇ ਦੁਨਿਆਵੀ ਅਹੁਦਾ ਵੀ ਪ੍ਰਾਪਤ ਕਰ ਲਿਆ ਇਸ ਤਰ੍ਹਾਂ ਉਹ ਭੂਮੀਏ ਚੋਰ ਤੋਂ ਸਿੱਖੀ ਦਾ ਪ੍ਰਚਾਰਕ ਬਣ ਕੇ ਭਾਈ ਭੂਮੀਆ ਅਖਵਾਇਆ। ਪਰ ਉਸ ਨੂੰ ਚੋਰ ਆਖਣ ਵਾਲੇ ਸਿੱਖਾਂ ਦਾ ਆਪਣਾ ਕਿਰਦਾਰ ਇਹ ਹੈ ਕਿ ਸਿੱਖੀ ਦੇ ਪ੍ਰਚਾਰਕ ਪ੍ਰੋ: ਇੰਦਰ ਸਿੰਘ ਘੱਗਾ `ਤੇ ਹਮਲਾ ਕਰਨ ਸਮੇਂ ਉਨ੍ਹਾਂ ਝੂਠ ਬੋਲਿਆ ਕਿ ਉਹ ਉਸ ਦੀਆਂ ਪੁਸਤਕਾਂ ਪੜ੍ਹਦੇ ਹਨ, ਉਸ ਦੇ ਸ਼ਰਧਾਲੂ ਹਨ, ਉਸ ਨੂੰ ਮਿਲਣਾ ਚਾਹੁੰਦੇ ਹਨ। ਉਨ੍ਹਾਂ ਦੇ ਘਰ ਚਾਹ ਪਾਣੀ ਪੀ ਕੇ ਵੀ ਹਰਾਮ ਕੀਤਾ ੳਤੇ ਜਿਨ੍ਹਾ ਸਿੱਖਾਂ ਬਾਰੇ ਕਾਜ਼ੀ ਨੂਰ ਮੁਹੰਮਦ ਵੀ ਲਿਖਦਾ ਹੈ ਕਿ ਇਹ ਔਰਤਾਂ, ਬੱਚਿਆਂ ਅਤੇ ਬਜੁਰਗਾਂ `ਤੇ ਹੱਥ ਨਹੀਂ ਚੁਕਦੇ ਉਨ੍ਹਾਂ ਨੂੰ ਬਦਨਾਮ ਕਰਨ ਵਾਲੇ ਇਨ੍ਹਾਂ ਭੇਖੀ ਸਿੱਖਾਂ ਨੇ ਬਜੁਰਗ ਵਿਦਵਾਨ `ਤੇ ਹਮਲਾ ਕਰਕੇ ਗਰੀਬਮਾਰ ਵੀ ਕੀਤੀ। ਇਨ੍ਹਾਂ ਝੂਠਿਆਂ ਦੇ ਜਥੇਦਾਰ ਵੀ ਗੁਰਮਤ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਅਤੇ ਵਿਦਵਾਨਾਂ ਨੂੰ ਪੰਥ `ਚੋਂ ਛੇਕ ਰਹੇ ਹਨ, ਗੁਰਦੁਆਰਿਆਂ ਵਿੱਚ ਸੱਚ ਦਾ ਪ੍ਰਚਾਰ ਕਰਨ ਵਾਲਿਆਂ `ਤੇ ਪਬੰਦੀ ਲਾ ਰਹੇ ਹਨ ਤੇ ਉਨ੍ਹਾਂ `ਤੇ ਹਮਲੇ ਕਰਨ ਵਾਲੇ ਇਨ੍ਹਾਂ, ਗੁਰੂ ਦਾ ਇੱਕ ਵੀ ਬਚਨ ਨਾ ਮੰਨਣ ਵਾਲਿਆਂ ਨੂੰ, ਗੁਰੂ ਪਿਆਰੇ ਕਹਿ ਕੇ ਸਨਮਾਨ ਦੇ ਰਹੇ ਹਨ। ਉਨ੍ਹਾਂ ਕਿਹਾ ਅਜੇਹੇ ਸਿੱਖਾਂ ਦੀ ਗਿਣਤੀ ਗਿਆਨੀ ਗਿਆਨ ਸਿੰਘ ਵੇਲੇ ਵੀ ਕਾਫੀ ਹੋਵੇਗੀ ਇਸੇ ਕਾਰਣ ਤਾਂ ਉਨ੍ਹਾਂ ਨੂੰ ਲਿਖਣਾ ਪਿਆ “ਧੰਨ ਗੁਰੂ ਦੇ ਸਿੱਖ, ਅਕਲ ਦੇ ਪੱਕੇ ਵੈਰੀ॥ ਧੰਨ ਗੁਰੂ ਸਮਰੱਥ ਜਿਨਿ ਵੱਸ ਕੀਤੇ ਨਾਗ ਜ਼ਹਿਰੀ॥”

***************************************************************

ਮੈਨੂੰ ਤਾਂ ਗੁਰੂ ਘਰ ਵਲੋਂ ਸਿਰਪਾਓ ਬਖਸ਼ਿਸ਼ ਹੋਇਆ ਹੈ ਅਤੇ ਬਖਸ਼ਿਸ਼ ਸਮਝ ਕੇ ਹੀ ਮੈ ਪ੍ਰਾਪਤ ਕੀਤਾ ਹੈ
ਮੱਕੜ ਜਾਤੀ ਦਾ ਇਹ ਮੱਕੜ ਪ੍ਰਧਾਨ ਅਪਨੀ ਮਨਮਤ ਦੇ ਜਾਲ ਵਿਚ ਫਸਾ ਕੇ ਜਿਥੇ ਸਿਖੀ ਨੂੰ ਗੁਮਰਾਹ ਕਰ ਰਿਹਾ ਹੈ ਓਥੇ ਸਿਰਪਾਓ ਦੇ ਪਵਿਤਰ ਸਿਧਾਂਤ ਦੀ ਘੋਰ ਬੇਅਦਬੀ ਕਰ ਰਿਹਾ ਹੈ:
ਸਿੱਖੀ ਮੈਨੂੰ ਗੁਰੂ ਵਲੋਂ ਬਖਸ਼ਿਸ਼ ਹੋਈ ਹੈ ਇਹ ਮਸੰਦ ਮੇਰੇ ਕੋਲੋਂ ਨਹੀਂ ਖੋਹ ਸਕਦੇ।
ਪ੍ਰੋ: ਦਰਸ਼ਨ ਸਿੰਘ

ਬਠਿੰਡਾ, 8 ਨਵੰਬਰ (ਕਿਰਪਾਲ ਸਿੰਘ): ਮੈਂ ਮੱਕੜ ਦੀ ਦੁਕਾਨ ਤੋਂ 100 ਰੁਪਏ ਦਾ ਕਪੜਾ ਨਹੀਂ ਖ੍ਰੀਦਿਆ, ਮੈਨੂੰ ਤਾਂ ਗੁਰੂ ਘਰ ਵਲੋਂ ‘ਆਉ ਬੈਠੁ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ॥ ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ॥ 2॥’ ਅਨੁਸਾਰ ਸਿਰਪਾਓ ਬਖਸ਼ਿਸ਼ ਹੋਇਆ ਹੈ ਅਤੇ ਬਖਸ਼ਿਸ਼ ਸਮਝ ਕੇ ਹੀ ਮੈ ਪ੍ਰਾਪਤ ਕੀਤਾ ਹੈ ਪਰ ਮੱਕੜ ਜਾਤੀ ਦਾ ਇਹ ਮੱਕੜ ਪ੍ਰਧਾਨ ਅਪਨੀ ਮਨਮਤ ਦੇ ਮੱਕੜ ਜਾਲ ਵਿੱਚ ਫਸਾ ਕੇ ਜਿਥੇ ਸਿੱਖੀ ਨੂੰ ਗੁਮਰਾਹ ਕਰ ਰਿਹਾ ਹੈ ਓਥੇ ਸਿਰਪਾਓ ਦੇ ਪਵਿਤਰ ਸਿਧਾਂਤ ਦੀ ਘੋਰ ਬੇਅਦਬੀ ਕਰ ਰਿਹਾ ਹੈ। ਇਹ ਸ਼ਬਦ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਨੇ ਬੀਤੇ ਦਿਨ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਸਮੇਂ ਗੁਰੂ ਘਰ ਵਲੋਂ ਹੋਈ ਬਖ਼ਸ਼ਿਸ ਪਿੱਛੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਦਿੱਤੇ ਬਿਆਨ `ਤੇ ਪ੍ਰਤੀਕਰਮ ਕਰਦੇ ਹੋਏ ਕਹੇ। ਉਨ੍ਹਾਂ ਕਿਹਾ 7 ਨਵੰਬਰ 2010 ਸੁਭਾ ਕੀਰਤਨ ਪ੍ਰੋਗਰਾਮ ਤੇ ਸੰਗਤਾਂ ਵੱਲੋਂ ਆਏ ਸੱਦੇ `ਤੇ ਅੰਮ੍ਰਿਤਸਰ ਨੇੜੇ ਝਬਾਲ ਨਗਰ ਵਿਖੇ ਜਾਣਾ ਸੀ ਸੋਚਿਆ ਦਰਬਾਰ ਸਾਹਿਬ ਦਰਸ਼ਨ ਕਰਦਾ ਜਾਵਾਂ। ਓਥੇ ਹੀ ਝਬਾਲ ਦੀ ਸੰਗਤ ਲੈਣ ਆ ਗਈ, ਸੋ ਨਾਲ ਆਏ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਕਨਵੀਨਰ ਚਰਨਜੀਤ ਸਿੰਘ ਚੰਨੀ ਅਤੇ ਸਾਥੀਆਂ ਸਮੇਤ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਚਲੇ ਗਏ। ਸੰਗਤਾਂ ਦਾ ਅਥਾਹ ਰਸ਼ ਹੋਣ ਦੇ ਬਾਵਯੂਦ, ਸਾਬਕਾ ਸੇਵਾਦਾਰ ਹੋਣ ਦੇ ਨਾਤੇ, ਹਰ ਥਾਵੇਂ ਡਿਉਟੀ `ਤੇ ਤੈਨਾਤ ਸੇਵਾਦਰ ਬਹੁਤ ਜੁੰਮੇਵਾਰੀ ਨਾਲ ਦਰਸ਼ਨ ਕਰਨ ਵਿੱਚ ਹਰ ਤਰ੍ਹਾਂ ਨਾਲ ਸਹਾਇਕ ਹੋਏ, ਕਿਤੇ ਕੋਈ ਤਲਖੀ ਨਹੀਂ ਵਾਪਰੀ ਸੀ ਇਸ ਲਈ ਸਮੂਹ ਸੇਵਾਦਾਰਾਂ ਵਲੋਂ ਮਿਲੇ ਸਹਿਯੋਗ ਕਾਰਨ ਉਨ੍ਹਾਂ ਦਾ ਧੰਨਵਾਦੀ ਹਾਂ। ਪਹਿਲੇ ਦਰਬਾਰ ਸਾਹਿਬ ਨਮਸ਼ਕਾਰ ਕਰਕੇ ਕੀਰਤਨ ਸੁਣਿਆਂ ਫਿਰ ਅਕਾਲ ਤਖਤ ਸਾਹਿਬ `ਤੇ ਊਪਰ ਅਸਥਾਨ `ਤੇ ਨਮਸ਼ਕਾਰ ਕੀਤਾ। ਹੋ ਸਕਦਾ ਹੈ ਉਹਨਾ ਵੀਰਾਂ ਨੂੰ ਭੀ ਨਾ ਪਤਾ ਹੋਵੇ ਕੇ ਕੁਰਸੀਆਂ ਤੇ ਬੈਠੇ ਲੋਕ ਮਸੰਦ ਬਣ ਚੁੱਕੇ ਹਨ ਉਹਨਾਂ ਨੂੰ ਇਹ ਸੁਹਿਰਦਤਾ ਨਹੀਂ ਭਾਏਗੀ। ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਪਤਾ ਲੱਗਾ ਹੈ ਕਿ ਗੁਰਮਤ ਦੀਆਂ ਭਾਵਨਾ ਛਿੱਕੇ ਟੰਗ ਕੇ ਮਸੰਦ ਬਿਰਤੀ ਨਾਲ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਮੱਕੜ ਵਲੋਂ ਇਹ ਕਹੇ ਜਾਣ ਕਿ ਸਿਰੋਪਾ ਨਹੀਂ ਦਿੱਤਾ ਗਿਆ, ਆਮ ਸ਼ਰਧਾਲੂਆਂ ਵਾਂਗ 100 ਰੁਪੈ ਨਾਲ ਪ੍ਰੋ: ਨੂੰ ਸਿਰਪਾਓ ਦਿਤਾ ਗਿਆ ਹੈ, `ਤੇ ਪ੍ਰਤੀਕਰਮ ਕਰਦੇ ਹੋਏ ਉਨ੍ਹਾਂ ਕਿਹਾ ‘ਮੈਨੂੰ ਤਾਂ ਗੁਰੂ ਘਰ ਵਲੋਂ ਸਿਰਪਾਓ ਬਖਸ਼ਿਸ਼ ਹੋਇਆ ਹੈ ਅਤੇ ਬਖਸ਼ਿਸ਼ ਸਮਝ ਕੇ ਹੀ ਮੈਂ ਪ੍ਰਾਪਤ ਕੀਤਾ ਹੈ। ਮੈਂ ਸਿਰਪਾਓ ਦੀ ਮਹਾਨਤਾ ਜਾਨਦਾ ਹਾਂ। ਦੂਜੇ ਪਾਸੇ ਮੱਕੜ ਜਾਤੀ ਦਾ ਇਹ ਮੱਕੜ ਪ੍ਰਧਾਨ ਸਾਹਿਬ ਅਪਨੀ ਮਨਮਤ ਦੇ ਜਾਲ ਵਿੱਚ ਫਸਾ ਕੇ ਜਿਥੇ ਸਿੱਖੀ ਨੂੰ ਗੁਮਰਾਹ ਕਰ ਰਿਹਾ ਹੈ ਓਥੇ ਸਿਰਪਾਓ ਦੇ ਪਵਿੱਤਰ ਸਿਧਾਂਤ ਦੀ ਘੋਰ ਬੇਅਦਬੀ ਕਰ ਰਿਹਾ ਹੈ, ਇਸ ਨੂੰ ਕੋਈ ਪੁੱਛੇ ਕਿ ਇਹ ਕੋਈ ਪੰਜ ਰੁਪੈ ਦਾ ਕਪੜੇ ਦਾ ਟੁਕੜਾ ਹੈ ਜਿਹੜਾ ਮੱਕੜ ਦੀ ਦੁਕਾਨ `ਤੇ ਸੌ ਰੁਪੈ ਦਾ ਵਿਕ ਰਿਹਾ ਹੈ, ਉਹ ਭੀ ਬਿਨਾ ਸ਼ਰਤ। ਬੇਸ਼ਕ ਓਥੇ ਹੀ ਪ੍ਰਕਰਮਾ ਵਿੱਚ ਕੋਈ ਜੇਬ ਕਤਰਾ ਕਿਸੇ ਦੀ ਜੇਬ ਕੱਟ ਕੇ ਦਸ ਹਜ਼ਾਰ ਕੱਢੇ ਤੇ ਵਿਚੋਂ 100 ਰੁਪੈ ਮੱਕੜ ਦੀ ਦੁਕਾਨ `ਤੇ ਦੇ ਦੇਵੇ ਇਹ ਉਸਨੂੰ ਪੰਜ ਰੁਪੈ ਦਾ ਕੱਪੜਾ ਸਿਰਪਾਓ ਆਖ ਕੇ ਦੇ ਦੇਣਗੇ, ਤਾਂ ਕੀ ਉਹ ਸਿਰਪਾਓ ਹੋਵੇਗਾ? ਨਹੀਂ ਬਿਲਕੁਲ ਨਹੀਂ, ਉਹ ਤਾਂ ਮੱਕੜ ਦੀ ਦੁਕਾਨ ਦੀ ਲੁੱਟ ਹੋਵੇਗੀ।’ ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਸਿਰਪਾਓ ਮਹਾਨ ਗੁਰੂ ਬਖਸ਼ਿਸ਼ ਹੈ, ਤੇ ਮੈ ਮਹਾਨ ਬਖਸ਼ਿਸ਼ ਸਮਝ ਕੇ ਹੀ ਪ੍ਰਾਪਤ ਕੀਤਾ ਹੈ ਕਿਸੇ ਪੈਸੇ ਨਾਲ ਨਹੀਂ ਖਰੀਦਿਆ ਅਤੇ ਨਾ ਕੋਈ ਖਰੀਦ ਸਕਦਾ ਹੈ। ਉਨ੍ਹਾਂ ਕਿਹਾ ਸਿੱਖੀ ਮੈਨੂੰ ਗੁਰੂ ਵਲੋਂ ਬਖਸ਼ਿਸ਼ ਹੋਈ ਹੈ ਇਹ ਮਸੰਦ ਮੇਰੇ ਕੋਲੋਂ ਨਹੀਂ ਖੋਹ ਸਕਦੇ।


(08/11/10)
ਚਰਨਜੀਤ ਸਿੰਘ ਬਲ

ਚਰਿਤ੍ਰੋ ਪਾਖਿਯਾਨ ਦੀ ਅਨੂਪ ਕੌਰ: ਨਕਲੀ ਕਿੱਸਾ, ਨਕਲੀ ਸੰਦੇਸ਼

ਚਰਨਜੀਤ ਸਿੰਘ ਬਲ

ਗੁਰਮਤਿ, ਗੁਰਮਰਯਾਦਾ, ਸਿੱਖੀ ਸਿਧਾਤਾਂ, ਪਰੰਪਰਾਂ, ਨੂੰ ਭਰਸ਼ਿਟ ਕਰਨ, ਕੌਮ ਦੀ ਵੱਖਰੀ ਹੋਂਦ ਨੂੰ ਖੋਰਾ ਲਾਉਣ ਅਤੇ ਗੁਰੂ ਸਾਹਿਬਾਨ ਨੂੰ ਕਲੰਕਤ ਕਰਨ ਵਾਲੇ ਅਖੌਤੀ ਗ੍ਰੰਥਾਂ ਵਿਚੋਂ ਦਸਮ ਗ੍ਰੰਥ ਸਭ ਤੋਂ ਵੱਧ ਹਾਨੀਕਾਰਕ ਹੈ। ਇਸ ਵਿਚਲੀਆਂ ਰਚਨਾਵਾਂ ਵਿਚੋਂ ਚਰਿਤ੍ਰੋ ਪਖਯਾਨ ਦਾ ਕਰਤਾ ਜਿਥੇ ਤੁਕਬੰਦੀ ਤੋਂ ਵਾਮਮਾਰਗ ਪੰਥੀ ਪ੍ਰਤੀਤ ਹੁੰਦਾ ਹੈ, ਉਥੇ 3 ਚਰਿਤ੍ਰਾਂ, 32, 22, 23 ਵਿੱਚ ਪਸਰੇ ਕਾਮਾਤੁਰ ਅਨੂਪ ਕੌਰ ਅਤੇ ਫਰੇਬੀ ਰਾਇ, ਜਿਸ ਦੇ ਕਿਰਦਾਰ ਦਾ ਪਾਤਰ ਦਸਮੇਸ਼ ਗੁਰੂ ਗੋਬਿੰਦ ਸਿੰਘ ਜੀ ਨੂੰ ਗਰਦਾਨਦਾ ਹੈ, ਦੇ ਕਿੱਸੇ ਤੋਂ ਲੰਪਟ ਜਾਪਦਾ ਹੈ।

ਵਾਮਮਾਰਗ: ਤੰਤ੍ਰਸ਼ਾਸਤ੍ਰ ਅਨੁਸਾਰ ਸ਼ੇਵ ਲੋਕਾਂ ਦਾ ਚਲਾਇਆ ਇੱਕ ਮਾਰਗ (ਪੰਥ), ਜਿਸ ਵਿੱਚ ਮਾਂਸ ਮਦਿਰਾ ਆਦਿ ਦਾ ਵਰਤਣਾ ਧਰਮ ਦਾ ਅੰਗ ਹੈ, ਵੈਸ਼ਨਵ ਹਿੰਦੂਆਂ ਦੇ ਕਥਨ ਅਨੁਸਾਰ ਵਾਮ (ਟੇਧਾ) ਮਾਰਗ। ਮਹਾਨ ਕੋਸ਼, ਪੰਨਾ 44

ਅਖੌਤੀ ਦਸਮ ਗ੍ਰੰਥ ਜਨੂਨੀ ਢੰਡੋਰਚੀਆਂ ਵੱਲੋਂ ਦੋਸ਼ ਅਤੇ ਅਜੋਕੇ ਮਹੰਤਾਂ, ਮਸੰਦਾਂ ਭਾਵ ਜਥੇਦਾਰਾਂ ਵੱਲੋਂ ਪ੍ਰੋ: ਦਰਸ਼ਨ ਸਿੰਘ ਜੀ ਨੂੰ ਛੇਕਣ ਦਾ ਬਹਾਨਾ ਸੀ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਕਿੱਸੇ ਵਿਚਲੇ ਫਰੇਬੀ ਰਾਏ ਦੇ ਕਿਰਦਾਰ ਦਾ ਪਾਤਰ ਗਰਦਾਨਿਆਂ ਹੈ। ਅਸੀਂ ਪ੍ਰੋ: ਦਰਸ਼ਨ ਸਿੰਘ ਜੀ ਦੀ ਵੈਨਕੂਵਰ ਫੇਰੀ ਸਮੇਂ ਤਿਨਾਂ ਥਾਵਾਂ ਉੱਤੇ ਹੋਏ ਸਮੇਲਨਾਂ ਵਿੱਚ ਇੱਕ ਵਾਰੀ ਵੀ ਉਹਨਾਂ ਦੇ ਮੂਹੋਂ ਦਸਮੇਸ਼ ਗੁਰੂ ਸਾਹਿਬ ਨੂੰ ਕਥਿਤ ਰਾਏ ਦੇ ਪਾਤਰ ਵਜੋਂ ਗਰਦਾਨਦਿਆਂ ਨਹੀਂ ਸੁਣਿਆਂ। ਪਰ ਡਾ: ਹਰਭਜਨ ਸਿੰਘ ਆਪਣੀ ਪੁਤਕ ‘ਸ਼੍ਰੀ ਦਸਮ ਗ੍ਰੰਥ ਸਾਹਿਬ; ਕਰਤਾ ਸੰਬੰਧੀ ਵਿਵਾਦ ਦੀ ਪੁਨਰ-ਸਮੀਖਿਆ’ ਅਤੇ 11 ਸਤੰਬਰ 2010 ਨੂੰ ਪੰਜਾਬ ਟਾਈਮਜ਼ ਵਿੱਚ ਛਪੇ ਲੇਖ `ਚਰਿਤਰੋਪਾਖਿਆਨ ਦੀ ਅਨੂਪ ਕੌਰ: ਅਸਲੀ ਕਹਾਣੀ; ਅਸਲੀ ਸੰਦੇਸ਼’ ਵਿੱਚ ਦਸਮੇਸ਼ ਗੁਰੂ ਜੀ ਨੂੰ ਕਥਿਤ ਰਾਏ ਦੇ ਕਿਰਦਾਰ ਦਾ ਪਾਤਰ ਦਾਅਵੇ ਨਾਲ ਗਰਦਾਨਦੇ ਹਨ। ਅਤੇ ‘ਖ਼ਵਾਜੇ ਦਾ ਗਵਾਹ ਡੱਡੂ’ ਡਾ: ਗੋਬਿੰਦਰ ਸਿੰਘ ਸਮਰਾਓ ਉਸੇ ਪਰਚੇ ਦੇ 23 ਅਕਤੂਬਰ 2010 ਦੇ ਅੰਕ ਵਿੱਚ ਛਪੇ ਚਰਿਤਰੋਪਾਖਿਆਨ ਬਾਰੇ ਵਿਵਾਦ’ ਲੇਖ ਵਿੱਚ ਡਾ: ਹਰਭਜਨ ਸਿੰਘ ਦੇ ਦਾਅਵੇ ਦੀ ਡਟ ਕੇ ਪੁਸ਼ਟੀ ਕਰਦੇ ਹਨ। ਡਾ: ਹਰਭਜਨ ਸਿੰਘ ਦੀ ਪੁਸਤਕ ਵਿਚਲੇ ਜਨੂਨੀ ਦਾਅਵਿਆਂ ਦਾ ਖੰਡਨ ਅਸੀਂ ਕਰ ਚੁਕੇ ਹਾਂ, ਇਹ ਡਾ: ਹਰਭਜਨ ਸਿੰਘ, ਡਾ: ਗੋਬਿੰਦਰ ਸਿੰਘ ਦੇ ਲੇਖਾਂ ਦੀ ਸਾਂਝੀ ਸੰਖੇਪ ਆਲੋਚਨਾਤਮਿਕ ਪੜਚੋਲ ਹੈ।

‘ਦਸਮ ਗ੍ਰੰਥ ਵਿੱਚ ਅੰਕਿਤ ਨਾਰੀ-ਪੁਰਖ ਚਰਿਤ੍ਰ ਕਥਾਵਾਂ ਦੇ ਸੰਗ੍ਰਹਿ `ਚਰਿਤ੍ਰੋਪਾਖਿਆਨ’ ਦਾ 21ਵਾਂ ਚਰਿਤ੍ਰ ਨਾ ਕੇਵਲ ਦਸਮ ਗ੍ਰੰਥ ਦੇ ਵਿਰੋਧੀਆਂ ਲਈ ਵਿਵਾਦਿਤ ਹੈ, ਬਲਕਿ ਹਮਾਇਤੀਆਂ ਵਿੱਚ ਵੀ ਵਿਵਾਦ ਦਾ ਮੁੱਦਾ ਬਣਿਆ ਹੋਇਆ ਹੈ।’ ਡਾ: ਹਰਭਜਨ ਸਿੰਘ

‘ਦਸਮ ਗ੍ਰੰਥ ਦੇ ਪਾਠ ਤੋਂ ਸਿਧ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਅਕਾਲ-ਪੁਰਖ ਨੂੰ ਵਾਰ ਵਾਰ ਭਗੌਤੀ ਕਿਹਾ ਹੈ। ਗੁਰੁ ਕਾਲ ਵਿੱਚ ਅਨੰਦਪੁਰ ਰਹਿਣ ਵਾਲਾ ਅਕਾਲ-ਪੁਰਖ ਦੇ ਇਸ ਨਾਮ ਦਾ ਉਪਾਸ਼ਕ ਰਾਜਾ ਗੁਰੂ ਗੋਬਿੰਦ ਸਿੰਘ ਜੀ ਹੀ ਹੋ ਸਕਦੇ ਹਨ ਅਤੇ ਕਥਾ ਉਨ੍ਹਾਂ ਨਾਲ ਹੀ ਸਬੰਧਤ ਹੋ ਸਕਦੀ ਹੈ।’ ਡਾ: ਹਰਭਜਨ ਸਿੰਘ

‘ਪਰ 11 ਸਤੰਬਰ ਨੂੰ ਪੰਜਾਬ ਟਾਈਮਜ਼ ਵਿੱਚ ਹਰਭਜਨ ਸਿੰਘ ਦੇ ਤਰਕ ਸੰਗਤ ਲੇਖ `ਚਰਿਤ੍ਰੋਪਾਖਿਆਨ ਦੀ ੳਨੂਪ ਕੌਰ: ਅਸਲ ਕਹਾਣੀ, ਅਸਲ ਸੰਦੇਸ਼’ ਨੇ ਇਸ ਬਹਿਸ ਨੂੰ ਨਬੇੜ ਹੀ ਦਿੱਤਾ ਹੈ। ਉਹ ਇਹ ਸਿੱਧ ਕਰ ਦੇਂਦੇ ਹਨ ਕਿ ਇਸ ਅਧਿਆਏ ਦੇ ਨਾਇਕ ਤੇ ਰਚੈਤਾ ਅਨੰਦਪੁਰ ਦੇ ਰਾਜੇ ਖੁਦ ਦਸਮੇਸ਼ ਪਿਤਾ ਜੀ ਹੀ ਹਨ।’ ਡਾ: ਗੋਬਿੰਦਰ ਸਿੰਘ ਸਮਰਾਉ

‘ਪਰ ਵਿਰੋਧੀ ਪਖ ਜਿਵੇਂ ਤੱਥਾਂ ਨੂੰ ਤਰੋੜ-ਮੋੜ ਕੇ ਗੁਰੂ ਜੀ ਵਾਸਤੇ ਅਪਮਾਨਜਨਕ ਸਥਿਤੀ ਨਿਰਮਤ ਕਰਦਾ ਹੈ, ਉਸ ਨਾਲ ਹਮਾਇਤੀਆਂ ਦਾ ਦੂਜਾ ਵਰਗ ਬਿਲਕੁਲ ਸਹਿਮਤ ਨਹੀਂ ਉਸ ਨੂੰ ਇਹ ਕਥਾ ਗੁਰੂ ਵਾਸਤੇ ਬਹੁਤ ਗੌਰਵਸ਼ਾਲੀ ਲਗਦੀ ਹੈ।’

‘ਗੁਰੂ ਗੋਬਿੰਦ ਸਿੰਘ ਸਾਹਿਬ ਅਕਾਲ-ਪੁਰਖ ਦੇ ਉਪਾਸ਼ਕ ਸਨ’ ਦੀ ਦਲੀਲ ਗੁਰਮਤਿ ਦੇ ਅਨਕੂਲ ਹੈ, ਪਰ ਅਖੌਤੀ ਦਸਮ ਗ੍ਰੰਥ ਵਿੱਚ ਅਕਾਲ-ਪੁਰਖ ਨੂੰ ਵਾਰ-ਵਾਰ ਭਗੌਤੀ ਦਸਮੇਸ਼ ਗੁਰੂ ਨਾਨਕ ਨੇ ਕਿਹਾ ਹੈ, ਮਨਣਯੋਗ ਨਹੀਂ ਕਿਉਂਕਿ ਗੁਰਬਾਣੀ ਅਨੁਸਾਰ ਭਗੌਤੀ, ਭਗਉਤੀ ਅਕਾਲ ਪੁਰਖ ਨਹੀਂ, ਭਗਵੰਤ ਦਾ ਭਗਤ ਹੈ। ਵੇਖੋ ਗੁ: ਗ੍ਰੰ: ਸਾ: ਪੰਨਾ 71, 274, 1348. ਦਸਮ ਗ੍ਰੰਥ ਵਿਚਲੀ ਭਗੌਤੀ ਜਾਂ ਭਗਉਤੀ: 1) ਕਰਤਾਰ ਦਾ ਉਪਾਸ਼ਕ; 2) ਦੁਰਗਾ ਦੇਵੀ, ਮਹਾਨ ਕੋਸ਼ ਪੰਨਾ 901 (1993 ਨੈਸ਼ਨਲ ਬੁਕ ਛਾਪ)

ਆਪਾ-ਵਿਰੋਧੀ ਪਾਠੰਤਰ

‘ਗੁਰੂ ਜੀ ਕਿਸੇ ਮੰਤ੍ਰ ਸਿੱਖਣ ਦੀ ਅਭਿਲਾਸ਼ਾ ਵਾਸਤੇ ਅਨੂਪ ਕੌਰ ਕੋਲ ਨਹੀਂ ਸੀ ਗਏ, ਬਲਕਿ ਮੰਤ੍ਰ-ਜਾਪਾਂ ਵਿੱਚ ਲੱਗੇ ਹੋਣ ਦਾ ਢੋਂਗ ਕਰਨ ਵਾਲਿਆਂ ਦੀ ਅਸਲੀ ਤਸਵੀਰ ਉਜਾਗਰ ਕਰਨ ਅਤੇ ਕਾਮ ਦੇ ਭਿਆਨਕ ਸਾਗਰ ਵਿੱਚ ਡੁਬਦੀ ਜਾ ਰਹੀ ਇੱਕ ਸੇਵਿਕਾ ਨੂੰ ਕਾਮ-ਮੁਕਤ ਕਰਨ ਵਾਸਤੇ ਉਹ ਅਨੂਪ ਕੌਰ ਦੇ ਨਿਵਾਸ ਤੇ ਪੁੱਜੇ ਸਨ। ਡਾ: ਹਰਭਜਨ ਸਿੰਘ

‘ਹੰਕਾਰੀ ਮਹਿਲਾ ਦੇ ਘਰ ਜਾ ਕੇ ਉਸ ਦਾ ਘਮੰਡ ਤੋੜਨਾ ਜ਼ਰੂਰੀ ਬਣ ਗਿਆ ਸੀ ਕਿਉਂਕਿ ਉਸ ਨੇ ਗੁਰੂ ਜੀ ਨੂੰ ਉਹ ਮੰਤਰ ਸਿਖਾਉਣ ਦਾ ਨਿਹੋਰਾ ਮਾਰਿਆ ਸੀ ਜਿਸ ਦੀ ਉਹ ਕਥਿਤ ਤੌਰ `ਤੇ ਭਾਲ ਕਰ ਰਹੇ ਸਨ।’ ਡਾ: ਗੋਬਿੰਦਰ ਸਿੰਘ ਉਮਰਾਓ

ਦੋ ਪਾਠੰਤਰਾਂ ਵਿੱਚ ਭਾਵੇਂ ਕਥਿਤ ਰਾਏ ਦੇ ਕਾਮਲਤੁਰ ਅਨੂਪ ਕੌਰ ਦੇ ਘਰ ਜਾਣ ਦੇ ਮੰਤਵ ਵਖਰੇ ਦੱਸੇ ਹਨ, ਪਰ ਚੁੰਚ ਵਿਦਵਾਨਾਂ ਦਾ ਮੰਤਵ ਇਕੋ ਹੀ ਹੈ, ਖਿੱਚ-ਧੂ ਕੇ ਦਸਮੇਸ਼ ਗੁਰੂ ਨਾਨਕ ਨੂੰ ਛਲੀਏ ਰਾਏ ਦੇ ਕਿਰਦਾਰ ਦਾ ਪਾਤਰ ਸਿੱਧ ਕਰਨਾ।

‘ਜਦੋਂ ਘਿਰੇ ਹੋਏ ਰਾਜੇ ਨੂੰ ਬਚਾਓ ਦਾ ਕੋਈ ਤਰੀਕਾ ਨਾ ਦਿਸਿਆ, ਤਾਂ ਉਸ ਨੇ ਅਨੂਪ ਕੌਰ ਦੇ ਭਾਈ ਦੀ ਪਗੜੀ ਲਾਹ ਦਿੱਤੀ ਅਤੇ ਉਸ ਨੂੰ ਪਕੜ ਕੇ ਸ਼ੋਰ ਮਚਾਇਆ ਕਿ ਚੋਰ ਇਹ ਹੈ।’ ਡਾ: ਹਰਭਜਨ ਸਿੰਘ

ਜੋਗੀ ਦੇ ਭੇਸ ਹਨੇਰੀ ਰਾਤੇ ਚੋਰੀਂ ਬਦਚਲਨ ਅਨੂਪ ਕੋਰ ਕੋਲ ਮੰਤ੍ਰ ਸਿੱਖਣ, ਵਰਜਣ ਜਾਣਾ ਅਤੇ ਉਸ ਦੇ ਚੋਰ-ਚੋਰ ਦਾ ਰੌਲ਼ਾ ਪਾਉਣ ਤੇ ਜੁੱਤੀ, ਓੜ੍ਹਨੀ ਛੱਡ ਕੇ ਭੱਜਣ ਅਤੇ ਛਲ ਕਰ ਕੇ ਆਪਣੀ ਥਾਂ ਉਸ ਦੇ ਭਰਾ ਨੂੰ ਫਸਾ ਸਿੱਖਾਂ ਦੇ ਘੇਰੇ ਵਿਚੋਂ ਨਿਕਲਣ ਵਾਲੇ ਲਚਰ ਪਰਸੰਗ ਵਿਚਲੇ ਕਥਿਤ ਰਾਇ ਦੇ ਕਿਰਦਾਰ ਦਾ ਪਾਤਰ ਗੁਰੂ-ਘੰਟਾਲ ਪਰਤੀਤ ਹੂੰਦਾ ਹੈ, ਅਕਾਲ-ਪੁਰਖ ਦੇ ਉਪਾਸ਼ਕ ਦਸਮੇਸ਼ ਗੁਰੂ ਸਾਹਿਬ ਨਹੀਂ। ਇਸ ਲਚਰ ਪ੍ਰਸੰਗ ਦੀ ਤੁਕ-ਬੰਦੀ ਅਤੇ ਪ੍ਰੋੜ੍ਹਤਾ ਕਰਨ ਵਾਲੇ ਗੁਰੂ-ਘੰਟਾਲ ਦੇ ਗੁਮਰਾਹ ਚਾਟੜੇ ਜਾਪਦੇ ਹਨ।

ਅਖੌਤੀ ਦਸਮ ਗ੍ਰੰਥ ਦੇ ਢੰਡੋਰਚੀ ਡਾ: ਹਰਭਜਨ ਸਿੰਘ ਅਤੇ ਡਾ: ਗੋਬਿੰਦਰ ਸਿੰਘ ਵੱਲੋਂ ਆਲੋਚਕਾਂ `ਤੇ ਗਲਤ ਬਿਆਨੀ ਅਤੇ ਤੱਥਾਂ ਨੂੰ ਤਰੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼ਾਂ ਦਾ ਖੰਡਨ ਹੀ ਨਹੀਂ; ਸਗੋਂ ਉਨ੍ਹਾਂ ਵੱਲੋਂ ਆਪਣੇ ਲੇਖਾਂ ਵਿੱਚ ਅਨੂਪ ਕੌਰ ਦੇ ਕਿੱਸੇ ਵਿਚਲੇ ਫਰੇਬੀ ਰਾਇ ਦੇ ਗੁਰਮਤਿ ਅਤੇ ਗੁਰਮਰਯਾਦਾ ਵਿਰੋਧੀ ਕਿਰਦਾਰ ਦੇ ਪਾਤਰ ਦਸਮੇਸ਼ ਗੁਰੂ ਜੀ ਨੂੰ ਗਰਦਾਣਨ ਹਿਤ ਤੱਥਾਂ ਦਾ ਘੋਰ ਅਨਰਥ ਕੀਤਾ ਹੈ, ਸਿੱਧ ਕਰਨ ਲਈ ਅਸੀਂ ਇਹਨਾਂ ਦੇ ਲੇਖਾਂ ਵਿਚੋਂ ਟੂਕਾਂ ਅਤੇ ਅਨੂਪ ਕੌਰ ਦੇ ਕਿੱਸੇ ਦਾ ਖੁਲਾਸਾ ਟੀਕੇ ਸਮੇਤ ਪੇਸ਼ ਕਰਦੇ ਹਾਂ।

ਸਿਖਯੋ ਚਾਹਤ ਜੋ ਮੰਤ੍ਰ ਤੁਮੈਂ ਸੋ ਮੰਤ੍ਰ ਮੁਰ ਹਾਥ॥ ਕਹੈ ਤੁਮੈਂ ਸੋ ਕੀਜਿਯਹੁ ਜੁ ਕਛੁ ਤੁਹਾਰੇ ਸਾਥ॥ ਚਰਿਤ੍ਰ 21॥ 9॥

ਅਰਥ: ਆਪ ਜੋ ਮੰਤ੍ਰ ਸਿੱਖਣਾ ਚਾਹੁੰਦੇ ਸੀ, ਉਹ ਮੇਰੇ ਹੱਥ ਆ ਗਿਆ ਹੈ, ਉਸਨੂੰ ਸਿੱਖਣ ਲਈ ਜਿਸ ਤਰ੍ਰਾਂ ਮੈਂ ਕਹਾਂ ਉਸ ਤਰ੍ਹਾਂ ਹੀ ਕਰੋ। ਪੰਡਿਤ ਨਰੈਣ ਸਿੰਘ ਜੀ ਗਿਆਨੀ, ਸ੍ਰੀ ਦਸਮ ਗ੍ਰੰਥ ਸਾਹਿਬ ਸਟੀਕ, ਸੈਂਚੀ ਛੇਵੀਂ

ਚਲਯੋ ਧਾਰਿ ਆਤੀਤ ਕੋ ਭੇਸ ਰਾਈ॥ ਮਨਾਪਨ (ਮਨ ਅਪਣੇ) ਬਿਖੈ ਸ੍ਰੀਭਗੌਤੀ ਮਨਾਈ॥

ਚਲਯੋ ਸੋਤ (ਰਾਤ ਨੂੰ) ਤਾਕੇ ਫਿਰਯੋ ਨਾਹਿ ਫੇਰੈ (ਮੋੜਿਆਂ)॥ ਧਸਯੋ ਜਾਇਕੈ ਵਾ ਤ੍ਰਿਯਾ ਕੇ ਸੁ ਡੇਰੇ॥ ਉਹੀ॥ 10॥

ਅਰਥ: ਉਹ ਰਾਜਾ ਤਪੱਸਵੀ ਦਾ ਭੇਸ ਧਾਰ ਕੇ ਆਪਣੇ ਮਨ ਵਿੱਚ ਭਗਵਤੀ ਦਾ ਸਿਮਰਨ ਕਰਦਾ ਹੋਇਆ ਤੁਰ ਪਿਆ। ਤੁਰਦਾ ਹੀ ਚਲਾ ਗਿਆ ਅਤੇ ਇਸ ਤਰ੍ਹਾਂ ਬਿਨਾਂ ਮੁੜੇ ਉਹ ਉਸ ਇਸਤ੍ਰੀ ਦੇ ਨਿਵਾਸ ਆ ਪਹੁੰਚਾ। ਉਹੀ।

ਸੁਨਤ ਰਾਵ ਕੋ ਬਚ (ਨ) ਸ੍ਰਵਨ ਤ੍ਰਿਯਾ ਮਨਿ ਅਧਿਕ ਰਿਸਾਇ॥ ਚੋਰ ਚੋਰ ਕਹਿਕੈ ਉਠੀ ਸਿੱਖਯਨ ਦਿਯੋ ਜਗਾਇੇ॥ ਉਹੀ॥ 59

ਅਰਥ: ਰਾਜੇ ਦੇ ਬਚਨ ਸੁਣ ਕੇ ਇਸਤ੍ਰੀ ਨੇ ਮਨ ਵਿੱਚ ਬਹੁਤ ਗੁੱਸਾ ਕੀਤਾ ਅਤੇ `ਚੋਰ-ਚੋਰ’ ਆਖਕੇ ਉਹਨੇ ਸਾਰੇ ਸਿੱਖਾਂ ਨੂੰ ਜਗਾ ਦਿੱਤਾ। ਉਹੀ।

ਸੁਨਤ ਚੋਰ ਕੇ ਬਚ ਸ੍ਰਵਨ ਉਠਯੋ ਰਾਇ ਡਰ ਧਾਰ॥

ਭਜਯੋ ਜਾਇ ਡਰ ਪਾਇ ਮਨ ਪਨ੍ਹੀ, ਪਾਮਰੀ (ਜੁੱਤੀ, ਉੜ੍ਹਨੀ) ਡਾਰਿ॥ ਚਰਿਤ੍ਰ 22॥ 1॥

ਅਰਥ: ਕੰਨਾਂ ਨਾਲ ਚੋਰ ਦੀ ਗੱਲ ਸੁਣਕੇ ਰਾਜਾ ਡਰ ਕੇ ਉਠਿਆ ਅਤੇ ਜੁੱਤੀ ਤੇ ਰੇਸ਼ਮੀ ਫਰਦ ਛੱਡ ਕੇ ਦੌੜਨ ਲਗਾ। ਉਹੀ।

ਚੋਰਿ ਸੁਨਤ ਜਾਗੇ ਸਭੈ ਭਜੈ ਨ ਦੀਨਾ ਰਾਇ॥ ਕਦਮ ਪਾਂਚ ਸਾ ਕਤ ਲਗੇ ਮਿਲੇ ਸਿਤਾਬੀ ਆਇ॥ ਉਹੀ॥ 2॥

ਅਰਥ: ਚੋਰ ਦੀ ਪੁਕਾਰ ਸੁਣਕੇ ਸਾਰੇ ਜਾਗ ਪਏ ਅਤੇ ਲੋਕਾਂ ਨੇ ਰਾਜੇ ਨੂੰ ਭੱਜਣ ਨਹੀਂ ਦਿੱਤਾ। ਪੰਜ-ਸੱਤ ਕਦਮਾਂ ਤੇ ਜਾ ਕੇ ਛੇਤੀ ਨਾਲ ਰਾਜੇ ਨੂੰ ਜਾ ਮਿਲੇ। ਉਹੀ।

ਆਗੇ ਪਾਛੇ ਦਾਹਨੇ ਘੇਰਿ ਦਸੋ ਦਿਸ ਲੀਨ॥ ਪੈਂਡ ਭਜਨ ਕੌ ਨਾ ਰਹਯੋ ਰਾਇ ਜਤਨ ਯੋਂ ਕੀਨ॥ ਉਹੀ॥ 4॥

ਅਰਥ: ਅਗੇ-ਪਿਛੇ ਸੱਜ-ਖੱਬੇ ਸਾਰੇ ਪਾਸਿਆਂ ਤੋਂ ਉਹਨੂੰ ਘੇਰ ਲਿਆ। ਰਾਜੇ ਨੇ ਜਤਨ ਤਾਂ ਬਹੁਤ ਕੀਤਾ, ਪਰ ਦੌੜਨ ਲਈ ਕੋਈ ਰਾਹ ਨਾ ਰਿਹਾ। ਉਹੀ।

ਵਾਕੀ ਕਰ ਦ੍ਹਾਰੀ ਧਰੀ ਪਗਿਯਾ ਲਈ ਉਤਾਰਿ॥ ਚੋਰ ਚੋਰ ਕਰਿ ਤਿਹ ਗਹਯੋ ਦਵੈਕ ਮੁਤਹਰੀ (ਡੰਡੇ) ਝਾਰਿ॥ ਉਹੀ॥ 5॥

ਅਰਥ: ਲੋਕਾਂ ਨੇ ਹੱਥ ਨਾਲ ਉਹਦੀ ਦਾਹੜੀ ਫੜ ਲਈ ਅਤੇ ਉਹਦੀ ਪੱਗ ਵੀ ਲਾਹ ਦਿੱਤੀ। ਉਹਨੂੰ ਚੋਰ ਚੋਰ ਆਖਕੇ ਦੋ-ਤਿੱਨ ਸੋਟੇ ਮਾਰਕੇ ਫੜ ਲਿਆ। ਉਹੀ।

ਲਗੇ ਮੁਤਹਰੀ ਕੇ ਗਿਰਯੋ ਭੂਮਿ ਮੂਰਛਨਾ ਖਾਇ॥ ਭੇਦ ਨ ਕਾਹੂੰ ਲਹਯੋ ਮੁਸਕੈਂ ਲਈ ਚੜ੍ਹਾਇ॥ ਉਹੀ॥ 6॥

ਅਰਥ: ਸੋਟੇ ਲਗਣ ਨਾਲ ਰਾਜਾ ਧਰਤੀ ਤੇ ਡਿੱਗ ਪਿਆ ਤੇ ਬੇਹੋਸ਼ ਹੋ ਗਿਆ। ਲੋਕਾਂ ਨੇ ਕਿਸੇ ਭੀ ਭੇਦ ਨਾ ਸਮਝਿਆ ਅਤੇ ਉਹਨਾਂ ਨੇ ਰਾਜੇ ਦੇ ਹੱਥ ਬੱਨ੍ਹ ਦਿੱਤੇ।

ਪੰਡਿਤ ਜੀ ਵੀ ਅਰਥ ਕਰਨ ਵਿੱਚ ਟਪਲਾ ਖਾ ਗਏ ਹਨ। ਚਰਿਤ੍ਰ 22 ਦੇ ਅੰਕ 4, 5, 6 ਵਿੱਚ ਕਥਿਤ ਰਾਇ ਦੇ ਆਪਣੀ ਥਾਂ ਅਨੂਪ ਕੌਰ ਦੇ ਭਰਾ ਨੂੰ ਫਸਾਓਣ ਦੇ ਛਲ ਦਾ ਅਸਪਸ਼ਟ ਸੰਕੇਤ ਹੈ ਅਤੇ ਇਸ ਛਲ ਦੇ ਭੇਦ ਦਾ ਸਿੱਖਾਂ ਨੂੰ ਪਤਾ ਹੀ ਨਾ ਲੱਗਾ, ਉਨ੍ਹਾਂ ਦੀ ਸੋਟੇ-ਕੁਟ ਨਾਲ ਅਨੂਪ ਕੌਰ ਦਾ ਬੇਕਸੂਰ ਭਰਾ ਬੇਹੋਸ਼ ਹੋ ਕੇ ਧਰਤੀ `ਤੇ ਡਿਗ ਪਿਆ, ਸਿੱਖਾਂ ਨੇ ਉਸ ਦੀਆਂ ਮੁਸਕਾਂ ਬ੍ਹੰਨ ਦਿੱਤੀਆਂ।

‘ਸਵੇਰੇ ਅਨੂਪ ਕੌਰ ਨੇ ਇੱਕ ਹੋਰ ਚਾਲ ਚਲੀ। ਉਸ ਨੇ ਰਾਜੇ ਦੀ ਜੁੱਤੀ ਅਤੇ ਵਿਸ਼ੇਸ਼ ਚੋਲਾ ਵਿਖਾ ਕੇ ਲੋਕਾਂ ਨੂੰ ਕਹਿ ਦਿੱਤਾ ਕਿ ਅਸਲ ਵਿੱਚ ਰਾਜਾ ਹੀ ਮੇਰੇ ਘਰ ਚੋਰੀ ਕਰਨ ਆਇਆ ਸੀ, ਮੇਰਾ ਭਰਾ ਨਿਰਦੋਸ਼ ਹੈ ਪਰ ਰਾਜੇ ਨੇ ਉਸ ਦੀ ਇਸ ਮੱਕਾਰੀ ਦਾ ਜਵਾਬ ਦੇਣ ਵਾਸਤੇ ਆਪਣੇ ਸਿੱਖ-ਸੇਵਕਾਂ ਨੂੰ ਕਿਹਾ ਸਾਡੀ ਜੁੱਤੀ ਅਤੇ ਵਿਸ਼ੇਸ਼ ਚੋਲਾ ਕਿਸੇ ਨੇ ਚੁਰਾ ਲਿਆ ਹੈ। ਸਿੱਖਾਂ ਨੇ ਅਨੂਪ ਕੌਰ ਨੂੰ ਪਕੜ ਕੇ ਰਾਜੇ ਦੇ ਦਰਬਾਰ ਵਿੱਚ ਪੇਸ਼ ਕੀਤਾ।’

‘ਅਗਲੀ ਸਵੇਰ ਇਸਤ੍ਰੀ ਨੂੰ ਬੁਲਾ ਕੇ ਕਿਹਾ ਤੂੰ ਕਾਮ-ਵਸ ਹੋ ਕੇ ਸਾਡੇ ਉਤੇ ਚਰਿਤਰ ਕੀਤਾ ਸੀ, ਇਸ ਲਈ ਸਾਨੂੰ ਵੀ ਚਰਿਤਰ ਕਰਨਾ ਪਿਆ। ਉਸ ਇਸਤਰੀ ਨੇ ਮੁਆਫੀ ਮੰਗਦਿਆਂ ਕਿਹਾ ਕਿ ਅਗੇ ਤੋਂ ਕਦੇ ਵੀ ਉਹ ਅਜਿਹੀ ਗੱਲ ਆਪਣੇ ਮਨ ਨਹੀਂ ਲਿਆਵੇਗੀ। ਉਸ ਦਾ ਦੋਸ਼ ਮੁਆਫ ਕਰ ਦਿੱਤਾ ਜਾਵੇ। ਰਾਜੇ ਨੇ ਉਸ ਦੇ ਭਰਾ ਨੂੰ ਰਿਹਾ ਕਰਵਾ ਦਿੱਤਾ ਅਤੇ ਅਨੂਪ ਕੌਰ ਦੇ ਵਲ-ਛਲ ਤੋਂ ਬਚਾਓ ਹਿਤ ਜੋ ਕੌਤਕ ਕੀਤਾ, ਉਸ ਲਈ ਖਿਮਾ ਵੀ ਮੰਗੀ। ਅਨੂਪ ਕੌਰ ਰਾਜੇ ਦੀ ਸਿੱਖ ਹੋ ਗਈ ਅਤੇ ਰਾਜੇ ਨੇ ਉਸ ਦੇ ਗੁਜਰਾਨ ਵਾਸਤੇ ਹਰ ਛੇ ਮਹੀਨਿਆਂ ਬਾਅਦ ਵੀਹ ਹਜ਼ਾਰ ਟਕਾ ਦੇਣ ਦਾ ਪ੍ਰਬੰਧ ਕਰਵਾ ਦਿੱਤਾ।’ ਡਾ: ਹਰਭਜਨ ਸਿੰਘ

ਡਾ: ਹਰਭਜਨ ਸਿੰਘ ਨੇ ਝੂਠ ਦੇ ਚਿੱਠੇ `ਚਰਿਤਰੋਪਾਖਿਆਂਨ ਦੀ ਅਨੂਪ ਕੌਰ: ਅਸਲ ਕਹਾਣੀ, ਅਸਲ ਸੰਦੇਸ਼’ ਵਿੱਚ 23ਵਏਂ ਚਰਿਤ੍ਰ ਦੇ ਅਨਰਥ ਕੀਤੇ ਹਨ ਸਿੱਧ ਕਰਨ ਹਿਤ ਅਸੀਂ ਪ੍ਰਸੰਗ ਦੀਆਂ ਸੰਬੰਧਤ ਪੰਕਤੀਆਂ ਪੇਸ਼ ਕਰਦੇ ਹਾਂ।

ਪ੍ਰਾਤ ਭਯੋ ਤ੍ਰਿਯ ਬਹੁਰਿ ਬੁਲਾਈ॥ ਸਕਲ ਕਥਾ ਕਹਿ ਤਾਂਹਿ ਸੁਨਾਈ॥

ਤੁਮ ਕੁਪਿ ਹਮ ਪਰਿ ਚਰਿਤ ਬਨਾਯੋ॥ ਹਮਹੂੰ ਤੁਮ ਕਹ ਚਰਿਤ ਦਿਖਾਯੋ॥ ਚਰਿਤ੍ਰ 23॥ 10॥

ਅਰਥ: ਸਵੇਰੇ ਉਸ ਇਸਤ੍ਰੀ ਨੂੰ ਫੇਰ ਬੁਲਇਆ ਗਿਆ ਅਤੇ ਉਹਨੂੰ ਸਭ ਕੁਛ ਦੱਸਿਆ ਗਿਆ। ਤੂੰ ਸਾਡੇ ਉਤੇ ਗੁਸੇ ਹੋ ਕੇ ਸਾਨੂੰ ਜਾਲ ਵਿੱਚ ਫਸਾਇਆ, ਪਰ ਅਸਾਂ ਭੀ ਤੈਨੂੰ ਚੱਕਰ ਵਿੱਚ ਪਾ ਦਿੱਤਾ। ਪੰਡਿਤ ਨਰੈਣ ਸਿੰਘ ਜੀ, ਸ੍ਰੀ ਦਸਮ ਗ੍ਰੰਥ ਸਾਹਿਬ ਸਟੀਕ

ਤਾਕੋ ਭ੍ਰਾਤ ਬੰਦਿ ਤੇ ਛੋਰਯੋ॥ ਭਾਂਤਿ ਭਾਂਤਿ ਤਿਹ ਤ੍ਰਿਯਹਿ ਨਿਹੋਰਯੋ॥

ਬਹੁਰਿ ਐਸ ਜਿਯ ਕਬਹੂੰ ਨ ਧਰਿਯਹੁ॥ ਮੋ ਅਪਰਾਧ ਛਿਮਾਪਨ ਕਰਿਯਹੁ॥ ਉਹੀ॥ 11॥

ਅਰਥ: ਉਹਦੇ ਭਰਾ ਨੂੰ ਜੇਹਲ ਵਿਚੋਂ ਛੱਡ ਦਿੱਤਾ ਅਤੇ ਉਸ ਇਸਤ੍ਰੀ ਨੂੰ ਕਈ ਤਰੀਕਿਆਂ ਨਾਲ ਸਮਝਾਇਆ ਗਿਆ। ਉਹਨੂੰ ਆਖਿਆ ਕਿ ਮੇਰਾ ਦੋਸ਼ ਮਾਫ ਕਰੋ ਅਤੇ ਦੁਬਾਰਾ ਕਦੀ ਇਸ ਤਰ੍ਹਾਂ ਦੀ ਗਲ ਮਨ ਵਿੱਚ ਨਾ ਲਿਆਉਣੀ। ਉਹੀ।

ਛਿਮਾ ਕਰਹੁ ਅਬ ਤ੍ਰਿਯ ਹਮੈਂ ਬਹੁਰਿ ਨ ਕਰਿਯਹੁ ਰਾਂਧਿ॥ ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਂਧਿ॥ ਉਹੀ॥ 12॥

ਅਰਥ: ਹੇ ਇਸਤ੍ਰੀ! ਹੁਣ ਮੈਨੂੰ ਮਾਫ ਕਰ, ਮੈਂ ਭੀ ਇਸ ਝਗੜੇ ਨੂੰ ਹੋਰ ਵਧਾਣਾ ਨਹੀਂ ਚਾਹੁੰਦਾ, ਇਸ ਪਿਛੋਂ ਇਸ ਇਸਤ੍ਰੀ ਨੂੰ ਵੀਹ ਹਜ਼ਾਰ ਟਕੇ ਛਿਮਾਹੀ ਦੇ ਬੰਨ੍ਹ ਦਿੱਤੇ ਗਏ। ਉਹੀ।

ਦਸਮੇਸ਼ ਗੁਰੂ ਨਾਨਕ ਨੂੰ ਅਨੂਪ ਕੌਰ ਦੇ ਕਿੱਸੇ ਦੇ ਫਰੇਬੀ ਰਾਏ ਦੇ ਕਿਰਦਾਰ ਦਾ ਪਾਤਰ ਗਰਦਾਣਨ ਵਾਲੇ ਸ਼ੋਸ਼ੇਬਾਜ਼ ਵਿਦਵਾਨਾਂ ਦੇ ਬੇਤੁਕੀਆਂ ਦਲੀਲਾਂ ਦਾ ਖੰਡਨ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਤੋਂ ਸਪਸ਼ਟ ਹੁੰਦਾ ਹੈ। ਗੁਰੂ ਜੀ ਸੰਗਤਾਂ ਦੀਆਂ ਭੇਟਾਵਾਂ ਵਿਚੋਂ ਇੱਕ ਧੰਵਾਨ ਇਸਤ੍ਰੀ ਨੂੰ ਵੀਹ ਹਜ਼ਾਰ ਟਕੇ (ਰੁਪੲੈ, ਵੇਖੋ ਮਹਾਨ ਕੋਸ਼ ਪੰਨਾ 548) ਛਿਮਾਹੀ ਬੰਨ੍ਹ ਦੇਣ ਅਤੇ ਇੱਕ ਲੋੜਵੰਦ ਗੁਰਸਿੱਖ ਸ਼ਰਧਾਲੂ ਨੂੰ 40 ਰੁਪੲੈ ਦੇਣ ਦੀ ਆਗਿਆ ਕਰਨ, ਕਿਨੀ ਵਾਹਿਯਾਤ ਦਲੀਲ ਹੈ।

ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਸੰਗਤ ਢਾਕੇ ਕੀ ਗਿਰਦ ਨਿਵਾਹੀ ਜੋਗੁ ਜੇਠ ਸੁਦੀ 5, ਸਮਤ 1748 ਬਿ.

“ਭਾਈ ਹੁਲਾਸ ਚੰਦ ਹਜ਼ੂਰ ਆਇਆ ਸੰਗਤ ਕਾ ਮੁਜਰਾ ਕੀਆ 900) ਨਉ ਸੈ ਰੁਪਯੇ ਕੀ ਹੁੰਡੀ 8 ਆਠ ਚੀਰੇ ਕਪੜੇ ਤੇਗੇ ਹਜੂਰ ਪਹੁਤੇ ਸੰਗਤ ਕਾ ਮੁਜਰਾ ਹੋਆ ਸੰਗਤ ਨਿਹਾਲ ਹੋਈ ਸੰਗਤ ਕੇ ਰੁਜਗਾਰ ਮੇ ਗੁਰੂ ਬਰਕਤ ਕਰੇਗਾ ਅਗੇ ਸਰਬਤ ਨੋ ਹੁਕਮ ਹੈ ਜੋ 1600) ਸੋਲਾਂ ਸੈ ਕੇ 40 ਚਾਲੀਸ ਚੀਰੇ ਮਕੇਸੀ ਸੁਨਹਰੀ 300) ਤੀਨ ਸੈ ਕੀ 30 ਢਾਲੈਂ 1 ਇੱਕ ਮਨਾ ਗਾਜਾ (ਇਕ) ਭਾਗਾ ਏਹ ਸੰਗਤ ਨੇ ਫਰਮਾਇਸ ਏਕਠੇ ਹੋਇ ਕੈ ਕਰਣੀ ਜੋ ਸਿੱਖ ਫਰਮਾਇਸ ਮੈ ਰੁਪਯਾਂ ਮੁਹਰ ਡਾਲੈਗਾ ਤਿਸ ਕਾ ਗੁਰੂ ਕੀ ਦਰਗਾਹ ਮੈ ਥਾਇ ਪੜੈਗਾ ਸੰਗਤ ਕੇ ਰੁਜਗਾਰ ਮੈ ਗੁਰੂ ਬਰਕਤ ਕਰੇਗਾ। ਹੁਕਮਨਾਮੇ’ ਸੰਪਾਦਕ ਡਾ: ਗੰਡਾ ਸਿੰਘ

ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਸੰਗਤਿ ਮਾਛੀਵਾੜੇ ਕੀ ਜੋਗ ਚੇਤ 14 1755 ਬਿ,

“…ਇਕ ਤੋਲੇ ਸੋਇਨੇ ਕਾ ਹੁਕਮੁ ਲਿਖਿਆਂ ਹੈ ਦੇਖਦੇ ਸਿਤਾਬੀ ਹਜੂਰਿ ਭੇਜਣਾ…। ਉਹੀ

ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਵਲੋਂ ਭਾਈ ਮਹਿਰ ਚੰਦ ਪੇਸ਼ਕਾਰ ਜੋਗ ਫੱਗਣ 10 1758

“. . ਪੇਸ਼ਕਾਰ ਖੁਫੀਏ ਨਵੀਸ ਕਾ ਮੇਰਾ ਖਾਲਸਾ ਹੈ. . ਰੁਪਏ 25) ਪੰਜੀਹ ਫਰਮਾਇਸ ਲਿਖੀ ਹੈ. . ਸਿਤਾਬੀ ਹੁੰਡੀ ਭੇਜਣੀ. . । ਉਹੀ

ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਸੰਗਤਿ ਬਨਾਰਸ ਜੋਗ ਫੱਗਣ 6 1764

ਸਿਰੀ ਗੁਰੂ ਜੀ ਦੀ ਆਗਿਆ ਹੈ ਸਰਬਤਿ ਸੰਗਿਤਿ ਬਨਾਰਸ ਦੀ ਵਾਹਗੁਰੂ ਜੀ ਦਾ ਖਾਲਸਾ ਹੈ ਗੁਰੂ ਰਖੈਗਾ ਗੁਰੂ ਗੁਰੂ ਜਪਣਾ ਜਨਮ ਸਉਰੈਗਾ 40) ਚਾਲਸਿ ਰੁਪਯੇ ਕਿਰਪਾ ਸਿੰਘ ਨੋ ਬਖਸੇ ਹਨਿ ਸੰਗਤ ਹੁਕਮ ਦੇਖਦੇ ਕਿਰਪਾ ਸਿੰਘ ਦੇ ਡੇਰੇ ਦੇਣੇ ਢਿਲ ਨਾਹੀ ਕਰਣੀ ਤੁਸਾਡੇ ਮਨੋਰਥ ਪੂਰੇ ਹੋਨਗੇ ਨਿਹਾਲ ਹੋਏ. . । ਉਹੀ

ਲਚਰ ਕਿੱਸੇ ਦਾ ਵਧਾਣ

‘ਸਿੱਖ ਇਤਿਹਾਸਕਾਰ ਇਸ ਕਥਾ ਨੂੰ ਸਿਖਿਆਦਾਇਕ ਕਾਲਪਨਿਕ ਕਥਾ ਨਹੀਂ ਮੰਨਦੇ, ਬਲਕਿ ਅਨੂਪ ਕੌਰ ਨੂੰ ਇੱਕ ਇਤਿਹਾਸਕ ਇਸਤਰੀ ਮੰਨਦੇ ਹਨ, ਜੋ ਉਕਤ ਘਟਨਾ ਤੋਂ ਬਾਅਦ ਗੁਰੂ ਜੀ ਦੀ ਸੱਚੀ-ਸੁੱਚੀ ਸੇਵਕ ਬਣ ਗਈ। ਸ਼ੇਰ ਮੁਹੰਮਦ ਖਾਂ ਮਲੇਰਕਟਲੀਏ ਨੇ ਜਦੋਂ ਉਸ ਦੀ ਪਤ ਲੁਟਣ ਦਾ ਯਤਨ ਕੀਤਾ, ਤਾਂ ਉਸ ਨੇ ਪ੍ਰਾਣ ਤਿਆਗ ਦਿੱਤੇ। ਸ਼ੇਰ ਮੁਹੰਮਦ ਨੇ ਆਪਣੇ ਪਾਪ ਨੂੰ ਛਿਪਾਉਣ ਵਾਸਤੇ ਉਸ ਦੀ ਲਾਸ਼ ਨੂੰ ਕਬਰ ਵਿੱਚ ਦਫਨ ਕਰ ਦਿੱਤਾ। ਬਾਬਾ ਬੰਦਾ ਸਿੰਘ ਦੇ ਮਲੇਰਕੋਟਲੇ ਉਤੇ ਹਮਲੇ ਸਮੇਂ ਉਸ ਦਾ ਸਰੀਰ ਕਬਰ ਵਿਚੋਂ ਕਢਿਆ ਅਤੇ ਉਸ ਦਾ ਸਿੱਖ ਰੀਤੀਆਂ ਅਨੁਸਾਰ ਸੰਸਕਾਰ ਕੀਤਾ।’ ਡਾ: ਹਰਭਜਨ ਸਿੰਘ

ਚਰਿਤਰੋਪਾਖਯਾਨ ਦੀ ਰੋਚਿਕ ਘਟਨਾ ਦਸਦੀ ਹੈ ਕਿ ਕਿਵੇਂ ਗੁਰੁ ਸਾਹਿਬ ਨੇ ਆਪਣੀ ਇੱਕ ਸ਼ਰਧਾਲੂ ਨੌਜਵਾਨ ਮਹਿਲਾ ਦੇ ਦਿਲੋਂ ਕਾਮਾਤੁਰ ਪ੍ਰੇਮ ਦਾ ਜਨੂਨ ਉਤਾਰ ਕੇ ਉਸ ਦਾ ਉਧਾਰ ਕੀਤਾ ਤੇ ਕਿਵੇਂ ਉਸ ਨੂੰ ਨਾਟਕੀ ਢੰਗ ਨਾਲ ਗੁਰਸਿੱਖੀ ਦੀ ਮੁਖ ਧਾਰਾ ਨਾਲ ਜੋੜਿਆ। ਡਾ: ਗੋਬਿੰਰ ਸਿੰਘ ਉਮਰਾਓ

ਅਨੂਪ ਕੌਰ ਦੇ ਗੁਰੂ ਜੀ ਦੀ ਸੱਚੀ-ਸੁਚੀ ਸੇਵਕ ਬਣਨ ਦੀ ਕਥਾ, ਜਿਸ ਵਿੱਚ ਇੱਕ ਸਾਖੀ ਘਾੜੇ ਗਿਆਨੀ ਬਿਸ਼ਨ ਸਿੰਘ ਨੇ ਮਲੇਰਕੋਟਲੀਏ ਨਵਾਬ ਸ਼ੇਰ ਖਾਂ, ਜਿਨ੍ਹਾਂ ਨੇ ਪਰਮਾਣਿਕ ਇਤਿਹਾਸ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਸਮੇਂ ਹਾ ਦਾ ਨਾਹਰਾ ਮਾਰਿਆ ਸੀ, ਨੂੰ ਵੀ ਬਲਾਤਕਾਰੀ ਗਰਦਾਨ ਦਿੱਤਾ ਹੈ, ਟੀਕਾਕਾਰ ਪੰਡਤਿ ਨਰੈਣ ਸਿੰਘ ਨੇ ਚਰਿਤ੍ਰ 23 ਦੇ ਅੰਤ ਵਿੱਚ ਅੰਕਤ ਕੀਤਾ ਹੋਇਆ ਹੈ। ਸ਼ੁਕਰ ਹੈ ਇਹ ਸ਼ੋਸ਼ਾ ਦਸਮ ਗ੍ਰੰਥ ਦੇ ਕੁੱਝ ਜਨੂਨੀ ਰਸੀਆਂ ਤਕ ਹੀ ਸੀਮਤ ਹੈ।

‘ਜੇ ਸਿੱਖ ਫਜ਼ੂਲ ਦੇ ਝਗੜੇ ਛੱਡ ਕੇ ਇਸ ਕਥਾ ਵਿਚਲੇ ਸੰਵਾਦ ਨੂੰ ਵਿਸ਼ਵ ਦੇ ਕੋਨੇ-ਕੋਨੇ ਵਿੱਚ ਪਹੁੰਚਾ ਸਕਦੇ, ਤਾਂ ਗੁਰੂ ਗੋਬਿੰਦ ਸਿੰਘ ਦੀ ਮਹਿਮਾ ਵਿੱਚ ਅਭੂਤਪੂਰਵ ਵਾਧਾਂ ਹੋਣਾ ਸੀ।’ ਡਾ: ਹਰਭਜਨ ਸਿੰਘ

‘ਅੱਜ ਦੇ ਢਹਿੰਦੀ ਨੈਤਿਕਤਾ ਦੇ ਯੁੱਗ ਵਿੱਚ ਜਿਥੇ ਮਨੁਖਤਾ ਝੂਠ, ਫਰੇਬ, ਖੋਖਲੀ ਹਉਮੇ, ਵੈਸਿਆਵਿਰਤੀ, ਨਸ਼ਾਖੋਰੀ ਅਤੇ ਏਡਜ਼ ਦੀ ਮਾਰ ਹੇਠ ਆਈ ਹੋਈ ਹੈ, ਗੁਰੁ ਸਾਹਿਬ ਦੀ ਇਸ ਮਾਰਗ-ਦਰਸ਼ਕ ਕ੍ਰਿਤ ਨੂੰ ਸਭ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਮਾਨਵ ਲਾਭ ਹਿਤ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਜਾਣਾ ਚਾਹੀਦਾ ਹੈ।’ ਡਾ: ਗੋਬਿੰਰ ਸਿੰਘ ਉਮਰਾਓ

‘ਪਾਠਕਾਂ ਨੂੰ ਚਾਹੀਦਾ ਹੈ ਕਿ ਉਹ ਦਸਮ ਗ੍ਰੰਥ ਦੀ ਬਾਣੀ ਨੂੰ ਨਿਸ਼ਠ ਸਹਿਤ ਪੜ੍ਹ ਕੇ ਵਿਚਾਰਨ ਦਾ ਆਪ ਉਦਮ ਕਰਨ ਤਾਂ ਕਿ ਕੁੱਝ ਵਿਕ੍ਰਿਤ ਮਾਨਸਿਕਤਾ ਵਾਲੇ ਲੋਕ ਉਨ੍ਹਾਂ ਨੂੰ ਗੁਮਰਾਹ ਨਾ ਕਰ ਸਕਣ।’ ਡਾ: ਹਰਭਜਨ ਸਿੰਘ

ਦਸਮ ਗ੍ਰੰਥ: ਅਵਤਾਰਵਾਦੀ, ਮਿਥਿਹਾਸਵਾਦੀ, ਇਸ਼ਕੀ ਟੱਟੂਆਂ ਦੇ ਮਨੋਰੰਜਨ ਦਾ ਸਰੋਤ

ਅਸੀਂ ਪੰਜਾਬੀ (ਭਗੌਤੀ) ਯਨੀਵ੍ਰਸਿਟੀ ਦੇ ਚੁੰਚ ਵਿਦਵਾਨਾਂ ਦੇ ਸੁਝਾਂਵਾਂ ਨਾਲ ਬਹੁਤ ਹਦ ਤਕ ਸਹਿਮਤ ਹਾਂ, ਕਿੳਂਕਿ ਦਸਮ ਗ੍ਰੰਥ ਬਹੁਗਿਣਤੀ ਅਵਤਾਰਵਾਦੀ, ਮਿਥਿਹਾਸਵਾਦੀ, ਇਸ਼ਕੀ ਟੱਟੂਆਂ ਦੇ ਮਨੋਰੰਜਨ ਦਾ ਸਰੋਤ ਹੈ। ਪਰ ਉਨ੍ਹਾਂ ਦੇ ਇਸ ਜੰਤ੍ਰ, ਮੰਤ੍ਰ, ਤੰਤ੍ਰ ਭਰੇ ਕੋਕਸ਼ਾਸਤ੍ਰੀ ਪਲੰਦੇ ਨੂਂ ਦਸਮੇਸ਼ ਗੁਰੂ ਸਾਹਿਬ ਦੇ ਮੱਥੇ ਮੜ੍ਹ ਕੇ ਉਨ੍ਹਾਂ ਨੂੰ ਕਲੰਕਤ ਕਰਨ ਅਤੇ ਸਿੱਖੀ ਨੂੰ ਭਰਸ਼ਿਟ ਕਰਨ ਨਾਲ ਕਤਈ ਸਹਿਮਤ ਨਹੀਂ। ਸਿੱਖੀ ਤਰਕਮਈ ਪ੍ਰਮਾਰਥਿਕ ਗਿਆਨ ਦਾ ਧਰਮ ਹੈ, ਜਿਸ ਵਿੱਚ ਮਿਥਿਹਾਸ ਅਵਤਾਰਵਾਦ, ਜੰਤ੍ਰ, ਮੰਤ੍ਰ, ਤੰਤ੍ਰ, ਭਗੌਤੀ, ਦੁਰਗਾ ਦੇਵੀ ਦੀ ਉਪਾਸ਼ਨਾ ਦੀ ਕੋਈ ਥਾਂ ਹੀ ਨਹੀਂ ਹੈ।

ਤੰਤੁ ਮੰਤੁ ਪਾਖੰਡ ਨ ਜਾਣਾ ਰਾਮ ਰਿਦੈ ਮਨੁ ਮਾਨਿਆ॥ ਗੁ: ਗ੍ਰੰ: ਸਾ: ਪੰਨਾ 766

ਤੰਤੁ ਮੰਤੁ ਪਾਖੰਡ ਨ ਕੋਈ ਨ ਕੋ ਵੰਸ ਵਜਾਇਦਾ॥ ਗੁ: ਗ੍ਰੰ: ਸਾ: ਪੰਨਾ 1035

ਜੋ ਹਮ ਕੋ ਪਰਮੇਸੁਰ ਉਚਰੇ ਹੈ। ਤੇ ਸਭ ਨਰਕਿ ਕੁੰਡ ਮਹਿ ਪਰਿ ਹੈ।

ਪ੍ਰਸ਼ਨ: ਗੁਰੂ-ਘੰਟਾਲ ਸੰਤ ਸਮਾਜੀ ਬਾਬਿਆਂ, ਭੰਗੀ ਨਿਹੰਗਾਂ, ਕਾਮਾਸੂਤਰਾ/ਕੋਕ ਸ਼ਾਸਤ੍ਰੀਆਂ, ਮਹੰਤਾਂ/ਜਥੇਦਾਰਾਂ ਆਦਿ ਦੀ ਨਿਤ ਵੱਧਦੀ ਗਿਣਤੀ ਦੇ ਟਾਕਰੇ ਦਸਮ ਗ੍ਰੰਥ ਆਲੋਚਕ ਵਿਦਵਾਨ ਕਿਉਂ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ? ।


(07/11/10)
ਸਰਵਜੀਤ ਸਿੰਘ

ਸ.ਗੋਪਾਲ ਸਿੰਘ ਜੀ ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਦੇ ਸਵਾਲ, “ਕਿ ਗੁਰੂ ਸਾਹਿਬ ਕਦੋਂ ਬੰਦੀ ਕੀਤੇ ਗਏ , ਕਦੋਂ ਰਿਹਾ ਕੀਤੇ ਗਏ” ਸਬੰਧੀ ਬੇਨਤੀ ਹੈ ਕਿ ਮੈ ਵੀ ਇਸ ਸਵਾਲ ਦੇ ਜੁਵਾਬ ਦੀ ਉਡੀਕ ਕਰ ਰਿਹਾ ਸੀ। ਮੈ ਤਾਂ ਸੋਚਦਾ ਸੀ ਕਿ ਕੋਈ ਖੋਜੀ ਵਿਦਵਾਨ ਇਨ੍ਹਾਂ ਤਰੀਖਾਂ ਬਾਰੇ ਜਾਣਕਾਰੀ ਦੇਵੇਗਾ ਪਰ ਅਜੇਹਾ ਨਹੀ ਹੋਇਆ। ਮੈਨੂੰ ਜੋ ਜਾਣਕਾਰੀ ਹੈ ਉਹ ਮੈ ਆਪ ਜੀ ਸਮੇਤ ਸਾਰੇ ਪਾਠਕਾਂ ਨਾਲ ਨਾਲ ਸਾਝੀ ਕਰ ਰਿਹਾ ਹਾਂ।
ਗਿਆਨੀ ਗਿਆਨ ਸਿੰਘ ਜੀ ਮੁਤਾਬਕ ਗੁਰੂ ਜੀ ਪੰਜ ਸਿੱਖਾਂ, ਭਾਈ ਜੇਠਾ, ਭਾਈ ਪੈੜਾ, ਭਾਈ ਬਿਧੀ ਚੰਦ, ਭਾਈ ਪਿਰਾਣਾ ਅਤੇ ਭਾਈ ਰਾਜੂ ਸਮੇਤ 11 ਵੈਸਾਖ 1674 ਭਾਵ ਸੋਮਵਾਰ 7 ਅਪ੍ਰੈਲ, 1617 ਨੂੰ ਜਹਾਂਗੀਰ ਦੀ ਬਿਮਾਰੀ ਕਾਰਨ 41 ਦਿਨ ਹਵਨ ਕਰਨ ਵਾਸਤੇ ਕਿਲੇ ਵਿਚ ਸੱਦਿਆ ਗਿਆ ਸੀ। ਸ਼ਾਇਦ ਗਿਆਨੀ ਗਿਆਨ ਸਿੰਘ ਜੀ ਵਸੀਲਾ ਗੁਰਬਿਸਾਲ ਪਾਤਸ਼ਾਹੀ ਛੇਵੀ ਹੈ।
ਹਮਰੇ ਗਏ ਖੇਦ ਮਿਟਿ ਜਾਇ। ਚਾਲੀ ਦਿਨ ਹਮ ਤਗਾਂ ਰਹਾਇ।
ਇਮ ਕਿਹ ਸ਼੍ਰੀ ਗੁਰ ਭਏ ਤਯਾਰੁ। ਪਾਂਚ ਸਿੱਖ ਸੰਗਿ ਅਪਨੇ ਧਾਰਿ॥ ੪੭੫॥ (ਗੁਰਬਿਲਾਸ ਪਾਤਸ਼ਾਹੀ ੬ ਪੰਨਾ 250)
‘ਗੁਰੂ ਕੀਆਂ ਸਾਖੀਆਂ’ (ਸੰਪਾਦਕ ਪਿਆਰਾ ਸਿੰਘ ਪਦਮ) ਦੀ ਭੂਮਿਕਾ ਵਿਚ ਪਿਆਰਾ ਸਿੰਘ ਪਦਮ, ਕੇਸਰ ਸਿੰਘ ਛਿਬਰ ਦੇ ਹਵਾਲੇ ਨਾਲ ਲਿਖਦਾ ਹੈ ਕਿ, ਗੁਰੂ ਜੀ 1667 `ਚ ਕੈਦ ਕੀਤੇ ਗਏ ਸਨ ਅਤੇ ਮੁਹਸਨ ਫਾਨੀ ‘ਦਬਿਸਤਾਨਿ ਮਜਾਹਬ’ `ਚ ਕੈਦ ਦਾ ਸਮਾ 12 ਸਾਲ (ਇਸ ਵਿਚ ਇਕ ਦੋ ਸਾਲ ਦਾ ਫਰਕ ਵੀ ਹੋ ਸਕਦਾ ਹੈ) ਲਿਖਦਾ ਹੈ। (ਪੰਨਾ30) ਇਸੇ ਹੀ ਪੰਨੇ ਤੇ ਭੱਟ ਵਹੀ ਦਾ ਹਵਾਲਾ ਵੀ ਹੈ ਜਿਸ `ਚ ਗੁਰੂ ਜੀ ਦੀ ਰਿਹਾਈ ਦੀ ਤਰੀਖ ਹੇਠ ਲਿਖੇ ਮੁਤਾਬਕ ਹੈ;

“ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ, ਸੋਢੀ ਖਤ੍ਰੀ ਚੱਕ ਗੁਰੂ ਕਾ, ਪਰਗਣਾ ਨਿਝਰਆਲਾ, ਸੰਮਤ ਸੋਲਾਂ ਸੈ ਛਿਹਤ੍ਰਾ ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿਹੁੰ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੜ੍ਹ ਗਵਾਲੀਅਰ ਸੇ ਬੰਧਨ ਮੁਕਤ ਹੋਏ। ਨਾਇਕ ਹਰੀਰਾਮ ਦਰੋਗਾ ਬੇਟਾ ਨਾਇਕ ਹਰਬੰਸ ਲਾਲ ਕਾ ਚੰਦ੍ਰਬੰਸੀ ਜਾਦਵ ਬੜ੍ਹਤੀਆ ਕਨਾਵਤ ਨੇ ਬੰਦੀਛੋੜ ਗੁਰੂ ਹਰਿਗੋਬਿੰਦ ਜੀ ਕੇ ਬੰਧਨ-ਮੁਕਤ ਹੋਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ। ਏਕ ਦਿਵਸ ਨਾਇਕ ਹਰੀਰਾਮ ਕੇ ਗ੍ਰਹਿ ਕੇ ਮੇਂ ਨਿਵਾਸ ਕਰਕੇ ਗੁਆਲੀਅਰ ਸੇ ਬਿਦਾਇਗੀ ਲੀ। ਰਾਸਤੇ ਦਾ ਪੰਧ ਮੁਕਾਇ ਆਗਰੇ ਆਇ ਕੇ ਨਿਵਾਸ ਕੀਆ।" ( ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ) (ਪੰਨਾ30)

‘ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ’ ਅਨੁਸਾਰ ਗੁਰੂ ਸਾਹਿਬ ਦੇ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋਣ ਦੀ ਤਾਰੀਕ ‘ਸੰਮਤ ਸੋਲਾਂ ਸੈ ਛਿਹਤ੍ਰਾ ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ’ ਭਾਵ ਮੰਗਲਵਾਰ, 26 ਅਕਤੂਬਰ 1619 ਬਣਦੀ ਹੈ। ਗੁਰੂ ਜੀ ਦੀ ਰਿਹਾਈ ਦੀ ਇਹ ਤਰੀਖ ਠੀਕ ਲੱਗਦੀ ਹੈ ਕਿਉਂਕਿ ਭੱਟ ਵਹੀ ਤਲਉਂਢਾ ਪਰਗਣਾ ਜੀਂਦ ਦੇ ਮੁਤਾਬਕ ਗੁਰੂ ਜੀ ਵੀਰਵਾਰ, 27 ਜਨਵਰੀ 1620 ਨੂੰ ਬਟਾਲਾ ਵਿਖੇ ਆਏ ਸਨ।(ਪੰਨਾ30)


The emperor Jahangir did not tolerated this new policy of Guru Sahib and subsequently ordered to imprison him in the Gwalior Fort. Though the various reasons are also ascribed for the detention of Guru Sahib but the most suitable one seems to be that the Emperor Jahangir was falsely alarmed (about the military preparations by the Guru Sahib and Sikhs) by the same elements; enemies of the Sikh Nation, who were earlier responsible for the execution of Guru Arjan Sahib. After receiving summons from Emperor Jahangir, Guru Sahib proceeded towards Delhi before making serious consultations about rest, with all the leading Sikh personalities including Mata Ganga Ji, Baba Budha Ji, Bhai Gurdas Ji, Bhai Jetha Ji and Bhai Sahlo Ji. Guru Sahib appeared before the Emperor Jahangir and was received by the latter with due respect. A debate on Sikh religion and Sikh doctrines held between Guru Sahib and Jahangir (having pre-tempered mind against Guru Sahib) but the emperor remained unimpressed and ordered for the imprisonment of Guru Sahib at Gwalior Fort. Guru Sahib was detained in the fort upto three years i.e. from 1609 to 1612. (There are divergent views regarding the detention period of Guru Sahib in the Gwalior Fort prison, but the most acceptable one seems to be three years from 1609 to 1612.) (http://sgpc.net/gurus/guruhargobind.asp

ਸ਼੍ਰੋਮਣੀ ਕਮੇਟੀ ਵਲੋਂ ਲਿਖੇ ਗਏ ਇਤਿਹਾਸ ਦੇ ਮੁਤਾਬਕ,
“Guru Sahib was detained in the fort upto three years i.e. from 1609 to 1612”।

ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅੰਮ੍ਰਿਤਸਰ ਪੁਜਣਾ:-
“ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ ਸੰਮਤ ਸੋਲ੍ਹਾਂ ਸੈ ਸੱਤਤ੍ਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ ਹੇਹਰ ਨਗਰੀ ਸੇ ਚਲ ਕਰ ਗ੍ਰਾਮ ਗੁਰੂ ਕੇ ਚੱਕ, ਪਰਗਣ ਨਿਝਰਆਲਾ ਆਏ, ਗੈਲੋਂ ਗੁਰੂ ਅਰਜਨ ਸਾਹਿਬ ਬੇਟਾ ਮੋਹਰੀ ਜੀ ਕਾ, ਗੁਰੂ ਮੇਹਰਬਾਨ ਬੇਟਾ ਗੁਰੂ ਪ੍ਰਿਥੀਚੰਦ ਜੀ ਕਾ, ਬਾਬਾ ਬੁੱਢਾ ਰਾਮਦਾਸ ਬੇਟਾ ਸੁੱਘੇ ਰੰਧਾਵੇ ਕਾ, ਗੁਰਦਾਸ ਬੇਟਾ ਈਸ਼ਰਦਾਸ ਭਲੇ ਕਾ, ਬੱਲੂ ਰਾਇ ਬੇਟਾ ਮੂਲਚੰਦ ਜਲਾਨੇ ਕਾ, ਕੌਲ ਜੀ ਦਾਸ ਬੇਟਾ ਅੰਬੀਏ ਹਜਾਵਤ ਕਾ, ਹੋਰ ਸਿੱਖ ਫਕੀਰ ਆਏ। ਗੁਰੂ ਜੀ ਕੇ ਆਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ ਗਈ। ਸ੍ਰੀ ਹਰਿਮੰਦਰ ਸਾਹਿਬ ਜੀ ਮੇਂ ਦੀਏ ਬਾਤੀ ਕੀ ਸੇਵਾ ਗੁਰੂ ਮੇਹਰਬਾਨ ਕੀ ਲਾੲ। ਗੁਰੂ ਜੀ ਤੀਜੇ ਦਿੰਹੁ ‘ਗੁਰ ਚੱਕ’ ਸੇ ਵਿਦਾ ਹੋਇ ਗੋਇਦਵਾਲ ਮੇਂ ਆਇ ਬਿਰਾਜੇ"(ਭੱਟ ਵਹੀ ਭਲ਼ਾਉਂਢਾ, ਪਰਗਣਾ ਜੀਂਦ) (ਪੰਨਾ 31)

ਇਸ ਅਨੁਸਾਰ ਗੁਰੂ ਸਾਹਿਬ ਦੇ ਅੰਮ੍ਰਿਤਸਰ ਆਉਣ ਦੀ ਤਾਰੀਕ ‘ਸੰਮਤ ਸੋਲ੍ਹਾਂ ਸੈ ਸੱਤਤ੍ਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ’ ਭਾਵ ਮੰਗਲਵਾਰ, ਫਰਵਰੀ 12, 1621 ਬਣਦੀ ਹੈ।

Sain Mian Mir and Wazir Khan (Governor of Lahore) approached Emperor Jahangir on behalf of Guru Sahib and secured the releasing orders. When Guru Sahib met Jahangir immediately after his release, he insisted upon Jahangir for the release of other fifty-two Hindu Princes on his personal surety (These Princes were said to be the rebellious ones). The request was obliged and all the prisoners were released in 1612. Then the title of "Bandi Chhor Baba" was given to Guru Sahib and is still remembered by this name. Guru Sahib reached Amritsar on the occasion of Diwali. This was a big occasion for the Sikhs. It is said that Baba Budha Ji littered the earthen lamps throughout the Amritsar city. The Sikhs celebrated this occasion enthusiastically. From this day the Sikh Nation began to celebrate Dewali festival as " Bandi Chhor Diwas " also”. (http://sgpc.net/gurus/guruhargobind.asp)

ਜੇ ਉਪ੍ਰੋਕਤ ਇਤਿਹਾਸ ਨੂੰ ਸਹੀ ਮੰਨ ਲਿਆ ਜਾਂਵੇ
“Guru Sahib reached Amritsar on the occasion of Diwali” ਤਾਂ ਇਹ ਬੁਧਵਾਰ, 14 ਅਕਤੂਬਰ 1612 ਬਣਦੀ ਹੈ।
ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅੰਮ੍ਰਿਤਸਰ ਪੁਜਣ ਦੀਆਂ ਦੋ ਵੱਖ ਵੱਖ ਤਰੀਖਾਂ, ਜਿਨ੍ਹਾਂ `ਚ ਲੱਗ-ਭੱਗ 9 ਸਾਲ ਦਾ ਅੰਤਰ ਹੈ ਠੀਕ ਕਿਸ ਨੂੰ ਮੰਨਿਆ ਜਾਵੇ?
###########################################################
ਸ. ਹਰਦੇਵ ਸਿੰਘ ਜੀ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਦੇ ਲੇਖ, ‘ਰਾਗਮਾਲਾ ਦੀ ਆਰੋਹੀ ਤਾਨ`ਜਿਸ `ਚ ਆਪ ਜੀ ਨੇ ਇਕ ਵੱਖਰੇ ਹੀ ਨੁਕਤੇ ਤੋਂ ਵਿਚਾਰ ਪੇਸ਼ ਕੀਤਾ ਹੈ, ਲਈ ਆਪ ਜੀ ਦਾ ਬੁਹਤ –ਬੁਹਤ ਧੰਨਵਾਦ। ਇਸ ਲੇਖ ਦੇ ਅਖੀਰ `ਚ ਆਪ ਜੀ ਨੇ ਪੰਥ ਪਰਵਾਣਤ ‘ਰਹਿਤ ਮਰਿਆਦਾ` ਅਤੇ ਭਾਈ ਕਾਹਨ ਸਿੰਘ ਨਾਭਾ ਜੀ ਦਾ ਹਵਾਲਾ ਵੀ ਦਿੱਤਾ ਹੈ। ਆਪ ਜੀ ਦੇ ਬਚਨ “ਅਕਾਲ ਤਖ਼ਤ ਦੇ ਮਾਰਫਤ ਪੰਥ ਪਰਵਾਣਤ ‘ਰਹਿਤ ਮਰਿਆਦਾ` ਰਾਗਮਾਲਾ ਦੀ ਛਪਾਈ ਬਾਰੇ ਤਾਕੀਦ ਤਾਂ ਕਰਦੀ ਹੈ ਪਰ ਉਸ ਵਿੱਚ ਰਾਗਮਾਲਾ ਨੂੰ ਜਰੂਰ ਪੜਨ ਬਾਰੇ ਕੋਈ ਹਿਦਾਇਤ ਨਹੀਂ। ਇਹ ਗਲ ਰਾਗਮਾਲਾ ਪ੍ਰਤੀ ਨਾਂਹ ਪੱਖੀ ਸੱਜਣਾਂ ਲਈ ਵੀ ਤਸੱਲੀਬਖ਼ਸ਼ ਹੋ ਸਕਦੀ ਹੈ।
ਇਸ ਸਬੰਧ ਵਿੱਚ ਭਾਈ ਕਾਹਨ ਸਿੰਘ ਨਾਭਾ ਜੀ ਦੀ ਕੋਮ ਦੇ ਦਰਦੀਆਂ ਅਗੇ ਕੀਤੀ ਇਹ ਬੇਨਤੀ ਵਿਚਾਰਣ ਯੇਗ ਹੈ:
“ਅੰਤ ਵਿੱਚ ਕੌਮ ਦੇ ਦਰਦੀਆਂ ਅਗੇ ਬੇਨਤੀ ਹੈ, ਕਿ ਇਹ ਜ਼ਮਾਨਾ ਪ੍ਰਸਪਰ ਪ੍ਰੇਮ ਨਾਲ ਉਨਤੀ ਕਰਨ ਦਾ ਹੈ, ਦੇਖੋ ਪੜੋਸੀ ਭਾਈ ਆਪਣੇ ਹਕਾਂ ਦੀ ਰਾਖੀ ਲਈ ਕੀਹ ਕੀਹ ਯਤਨ ਕਰ ਰਹੇ ਹਨ, ਸੁਧਾਰ ਦੇ ਉਪਰਾਲੇ ਵਿੱਚ ਲਗੇ ਹੋਏ ਹਨ, ਪਰ ਸਾਡੀ ‘ਰਾਗਮਾਲਾ ਦੀ ਆਰੋਹੀ ਤਾਨ ਕੰਨ ਪਈ ਸੁਣਨ ਨਹੀ ਦੇਂਦੀ। ਕਿਰਪਾ ਕਰਕੇ ਵਿਚਾਰ ਕਰੋ, ਤਰਸ ਕਰੋ, ਸ਼ਾਤਿ ਕਰੋ, ਧੀਰਜ ਕਰੋ, ਖੋਜੀ ਬਣ ਕੇ ਵਿਚਾਰੋ ਵਾਦੀ ਦੀ ਪਦਵੀ ਨਾ ਲਉ”। (23 ਜਨਵਰੀ 1918 ‘ਪੰਥ ਸੇਵਕ` ਵਿਚ)
ਉਹ ਵੀ ਪੱਕੇ ਤੋਰ ਤੇ ਰਾਗਮਾਲਾ ਨੂੰ ਬਾਣੀ ਨਹੀਂ ਸੀ ਮੰਨਦੇ ਪਰ ਨਾਲ ਹੀ ਰਾਗਮਾਲਾ ਪ੍ਰਤੀ “ਇਤਨੀ ਦੁਖਦਾਈ ਵਸਤੂ ਨਹੀ” (ਚਿੱਠੀ 23 ਜਨਵਰੀ 1918 ‘ਪੰਥ ਸੇਵਕ`) ਦਾ ਭਾਵ ਪਰਗਟ ਕਰਦੇ ਹੋਏ ਉਨ੍ਹਾਂ ਉਪਰੋਕਤ ਬੇਨਤੀ ਕੌਮ ਦੇ ਸਾਰੇ ਦਰਦੀਆਂ ਅਗੇ ਕੀਤੀ ਸੀ। ਇਹ ਮੰਦਭਾਗੀ ਗਲ ਹੈ ਕਿ ਲਗਭਗ 100 ਸਾਲ ਪਹਿਲੇ ਇੱਕ ਵਿਦਵਾਨ ਦੀ ਪੰਥਕ ਦਰਦ ਨਾਲ ਭਰੀ ਹੋਈ ਇਸ ਬੇਨਤੀ ਵੱਲ ਧਿਆਨ ਦੇਣਾ ਅਜੇ ਬਾਕੀ ਹੈ”
ਵੀਰ ਜੀ, ਇਨ੍ਹਾ ਦੋਵਾਂ ਹਵਾਲਿਆ ਨੂੰ ਪੜ੍ਹਨ ਉਪ੍ਰੰਤ ਮੈਨੂੰ ਇਹ ਸਪੱਸ਼ਟ ਨਹੀ ਹੋਇਆ ਕਿ ਆਪ ਜੀ ਕਹਿਣਾ ਕੀ ਚਹੁੰਦੇ ਹੋ? ਪੰਥ ਪਰਵਾਣਤ ‘ਰਹਿਤ ਮਰਿਆਦਾ`ਵਿਚ ਰਾਗਮਾਲਾ ਸਬੰਧੀ ਜੋ ਦਰਜ ਹੈ, ਅਤੇ ਭਾਈ ਕਾਹਨ ਸਿੰਘ ਨਾਭਾ ਜੀ ਦੇ ਬਚਨ, “ਇਤਨੀ ਦੁਖਦਾਈ ਵਸਤੂ ਨਹੀ” ਦੇ ਸਬੰਧ `ਚ ਜੋ ਆਪ ਜੀ ਨੇ ਲਿਖਿਆ ਹੈ, “ਇਹ ਮੰਦਭਾਗੀ ਗਲ ਹੈ ਕਿ ਲਗਭਗ 100 ਸਾਲ ਪਹਿਲੇ ਇੱਕ ਵਿਦਵਾਨ ਦੀ ਪੰਥਕ ਦਰਦ ਨਾਲ ਭਰੀ ਹੋਈ ਇਸ ਬੇਨਤੀ ਵੱਲ ਧਿਆਨ ਦੇਣਾ ਅਜੇ ਬਾਕੀ ਹੈ” ਤੋਂ ਆਪ ਜੀ ਦਾ ਭਾਵ ਕੀ ਹੈ?
ਸ. ਹਰਦੇਵ ਸਿੰਘ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਸਬੰਧੀ ਸੰਖੇਪ ਅਤੇ ਸਪੱਸ਼ਟ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਜੀ। ਆਪ ਜੀ ਦਾ ਬੁਹਤ ਧੰਨਵਾਦੀ ਹੋਵਾਗਾਂ।
ਆਦਰ ਸਹਿਤ
ਸਰਵਜੀਤ ਸਿੰਘ


(07/11/10)
ਚਮਕੌਰ ਸਿੰਘ

ਸਿਖ ਮਾਰਗ ਦੇ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ |

ਸਾਰੇ ਹੀ ਮੇਰੇ ਵੀਰ ਬਹੁਤ ਹੀ ਉਸਾਰੂ ਸੋਚ ਰਖਦੇ ਹਨ | ਪਰ ਜਦੋਂ ਕਈ ਵਾਰ ਅਸੀਂ ਇਕ ਦੂਸਰੇ ਦੀਆਂ ਲੱਤਾਂ ਖਿਚਣ ਦੀ ਆਦਤ ਪਾਲ ਲੈਂਦੇ ਹਾਂ ਇਹ ਆਦਤ ਬਹੁਤ ਹੀ ਬੁਰੀ ਹੈ |ਵਿਚਾਰਾਂ ਦਾ ਫ਼ਰਕ ਹੋਣਾਂ ਤਾਂ ਇਕ ਕੁਦਰਤ ਦਾ ਵਰਤਾਰਾ ਹੀ ਕਿਹਾ ਜਾ ਸਕਦਾ ਹੈ|ਪਰ ਕਈ ਵਾਰ ਹੈਰਾਨਗੀ ਉਦੋਂ ਹੁੰਦੀ ਹੈ ਜਦੋਂ ਅਸੀਂ ਆਪਣੇਂ ਆਪ ਨੂੰ ਹੀ ਸਭ ਤੋਂ ਸਿਆਨਾਂ ਤੇ ਸਭ ਤੋਂ ਜਿਆਦਾ ਗੁਰਬਾਣੀ ਦੀ ਸਮਝ ਰਖਣ ਵਾਲਾ ਸਮਝ ਲੈਂਦੇ ਹਾਂ | ਜਿਸ ਤਰਾਂ ਜਨਮ ਮਾਰਨ ਨਰਕ ਸੁਰਗ ਆਤਮਾਂ ਦੇ ਬਾਰੇ ਵਿਚ ਕਈ ਵਾਰ ਲਿਖਿਆ ਮਿਲ ਜਾਂਦਾ ਹੈ | ਇਸ ਵਿਸੇ ਦੇ ਬਾਰੇ ਵਿਚ ਬਹੁਤ ਕੁਝ ਲਿਖਿਆ ਜਾ ਚੁਕਾ ਹੈ|ਕਈ ਵੀਰ ਇਸ ਨੂੰ ਮਨਦੇ ਹਨ ਤੇ ਕਈ ਨਹੀਂ ਮਨਦੇ | ਦਾਸ ਇਸਦੇ ਬਾਰੇ ਵਿਚ ਕੇਵਲ ਆਪਣੀ ਰਾਇ ਹੀ ਦੇਣ ਦੀ ਕੋਸ਼ਿਸ਼ ਕਰ ਰਹਿਆ ਹੈ ਦਾਸ ਕਿਸੇ ਵੀ ਵੀਰ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵਿਚ ਨਹੀਂ ਹੈ| ਗੁਰੂ ਨਾਨਕ ਸਾਹਿਬ ਦਾ ਧਰਮ ਇਕ ਨਵਾਂ ਧਰਮ ਸੀ |ਗੁਰੂ ਨਾਨਕ ਸਾਹਿਬ ਜੀ ਨੇਂ ਜੇ ਪੁਰਾਨੇੰ ਰੀਤੀ ਰਿਵਾਜ ਜਾਂ ਪੁਰਾਣੀਆਂ ਮਾਨਤਾਵਾਂ ਜੋ ਕੇ ਬਾਮਨ ਨੇਂ ਲੋਕਾਈ ਦੀ ਲੁਟ ਲਈ ਪੇਦਾ ਕੀਤੀਆਂ ਸਨ ਉਨ੍ਹਾਂ ਨੂੰ ਮੁਢ ਤੋਂ ਹੀ ਰਦ ਕਰ ਦਿਤਾ ਸੀ | ਜਾਕੇਰ ਅਸੀਂ ਗੁਰੂ ਨਾਨਕ ਸਾਹਿਬ ਦੇ ਨਿਆਰੇ ਰਸਤੇ ਦੇ ਪਾਂਧੀ ਬਣਨਾਂ ਹੇ ਤਾਂ ਫਿਰ ਸਾਨੂੰ ਭੀ ਇਹ ਸਾਰੇ ਪੁਰਾਨੇੰ ਵਿਚਾਰ ਰਦ ਕਰਨੇਂ ਪੈਣਗੇ | ਬਾਕੀ ਜੇ ਕੋਈ ਮੰਨਦਾ ਭੀ ਹੈ ਤਾਂ ਉਸਦੀ ਮਰਜੀ ਹੈ| ਪਰ ਮੇਰੇ ਖਿਆਲ ਵਿਚ ਅਸੀਂ ਇਹ ਕਿਸੇ ਤੇ ਭੀ ਠੋਸ ਨਹੀਂ ਸਕਦੇ | ਗੁਰਬਾਣੀ ਵਿਚ ਦੋਨੋਂ ਹੀ ਤਰਾਂ ਦੇ ਪ੍ਰਮਾਣ ਮਿਲ ਜਾਂਦੇ ਹਨ | ਹਾਂ ਇਕ ਗਲ ਜਰੂਰ ਨੋਟ ਕਰਨ ਵਾਲੀ ਹੈ ਕੇ ਇਸ ਚੀਜ ਦਾ ਇਲਾਜ ਗੁਰਬਾਣੀ ਵਿਚ ਇਕ ਚੰਗਾ ਜੀਵਨ ਜਿਉਣ ਦੀ ਪ੍ਰੇਰਨਾਂ ਕੀਤੀ ਗਈ ਹੈ| ਗੁਰਬਾਣੀ ਇਕ ਜਿਉਂਦੇ ਮਨੁਖ ਵਾਸਤੇ ਸਿਖਿਆ ਹੈ|ਮੇਰੇ ਖਿਆਲ ਦੇ ਵਿਚ ਗੁਰਬਾਣੀ ਜਮਣ ਤੋਂ ਪਹਿਲਾਂ ਤੇ ਮਰਣ ਤੋਂ ਬਾਅਦ ਦੀ ਕੋਈ ਗਲ ਨਹੀਂ ਕਰਦੀ |ਗੁਰੂ ਸਾਹਿਬ ਕਈ ਜਗਾਹ ਸਾਨੂੰ ਪ੍ਰਮਾਣ ਦੇ ਕੇ ਸਮਝਾਉਂਦੇ ਹਨ ਕੇ ਹੇ ਮਨੁਖ ਜੇ ਤੈਨੂੰ ਕੋਈ ਡਰ ਭੀ ਹੈ ਤਾਂ ਭੀ ਇਕ ਚੰਗਾ ਇਨਸਾਨ ਬਣ ਕੇ ਜਿੰਦਗੀ ਜਿਉਣ ਦੀ ਕੋਸ਼ਿਸ਼ ਕਰ | ਫੇਰ ਤੇਰੇ ਸਾਰੇ ਹੀ ਡਰ ਦੂਰ ਹੋ ਜਾਣਗੇ | ਬਾਕੀ ਰਹੀ ਗਲ ਸਪੋਕਸਮੈਨ ਅਖਬਾਰ ਦੀ ਅਜ ਪੰਜਾਬ ਦੇ ਜਿਨੇੰ ਭੀ ਅਖਬਾਰ ਨੇਂ ਸਾਰੇ ਹੀ ਬਦਲ ਸਰਕਾਰ ਦੇ ਝੋਲੀ ਚੁਕ ਨੇਂ | ਕੋਈ ਭੀ ਅਖਬਾਰ ਅਜ ਸਿਖੀ ਦੀ ਗਲ ਕਰਨ ਨੂੰ ਤਿਆਰ ਨਹੀਂ ਹੈ| ਸਿਰਫ ਇਕ ਇਹੀ ਅਖਬਾਰ ਹੈ ਜੋ ਥੋੜ੍ਹੀ ਬਹੁਤ ਸਿਖੀ ਦੀ ਗਲ ਕਰਦਾ ਹੈ|ਔਰ ਅਜ ਦਾ ਜਮਾਨਾ ਮੀਡੀਆ ਦਾ ਜਮਾਨਾ ਹੈ| ਸੰਚਾਰ ਸਾਧਨਾਂ ਤੋਂ ਬਿਨਾਂ ਕੋਈ ਭੀ ਗਲ ਕਿਸੇ ਤਕ ਨਹੀਂ ਪੁਚਾਈ ਜਾ ਸਕਦੀ | ਹਾਂ ਇਕ ਗਲ ਜਰੂਰ ਹੈ ਕੇ ਕੋਈ ਭੀ ਇਨਸਾਨ ਪੂਰਾ ਨਹੀਂ ਹੈ| ਹਰ ਇਕ ਇਨਸਾਨ ਵਿਚ ਕੋਈ ਨਾਂ ਕੋਈ ਕਮੀਂ ਜਰੂਰ ਹੁੰਦੀ ਹੈ| ਪੂਰਾ ਤਾਂ ਕੇਵਲ ਤੇ ਕੇਵਲ ਅਕਾਲ ਪੁਰਖ ਹੀ ਹੈ | ਬਾਕੀ ਸਾਡੀ ਗਿਣਤੀ ਬਹੁਤ ਹੀ ਘੱਟ ਹੈ ਇਸ ਕਰਕੇ ਸਾਨੂੰ ਆਪਣੇਂ ਨਾਲ ਗੁਰੂ ਦੀ ਸੋਚ ਵਾਲੇ ਇਨਸਾਨ ਜੋੜ੍ਹਨ ਦੀ ਲੋੜ੍ਹ ਹੈ| ਅਜ ਸਿਖ ਕੌਮ ਦਾ ਅਹੇਮ ਮਸਲਾ ਗੁਰੂ ਗਰੰਥ ਸਾਹਿਬ ਜੀ ਦੀ ਸਰਵਉਚਤਾ ਬਚਾਉਣ ਦਾ ਹੈ|ਕਿਉਂਕੇ ਜੇਕਰ ਗਰੰਥ ਹੀ ਨਾਂ ਰਹਿਆ ਫੇਰ ਪੰਥ ਭੀ ਨਹੀਂ ਰਹੇਗਾ |ਅਜ ਸਾਡਾ ਸਾਰਿਆਂ ਦਾ ਨਿਸ਼ਾਨਾਂ ਕੇਵਲ ਤੇ ਕੇਵਲ ਗੁਰੂ ਸਾਹਿਬ ਦੇ ਅਦਬ ਸਤਕਾਰ ਵਲ ਸੇਧਤ ਹੋਣਾਂ ਚਾਹੀਦਾ ਹੈ|ਨਾਂ ਕੇ ਇਕ ਦੂਸਰੇ ਨੂੰ ਨੀਵਾਂ ਦਿਖਾਉਣ ਦਾ | ਕਿਉਂਕੇ ਕੰਜਰ ਗ੍ਰੰਥਾਂ ਨੂੰ ਪੜ੍ਹਨ ਵਾਲੇ ਗ੍ਰੰਥੀਆਂ ਦੀ ਗਿਣਤੀ ਭੀ ਜਿਆਦਾ ਹੈ| ਉਨ੍ਹਾਂ ਕੋਲ ਸਾਧਨ ਭੀ ਜਿਆਦਾ ਹਨ | ਉਨ੍ਹਾਂ ਕੋਲ ਤਾਕਤ ਭੀ ਜਿਆਦਾ ਹੈ| ਪਰ ਕਿਉਂਕੇ ਸਾਡਾ ਨਿਸ਼ਾਨਾਂ ਸਚ ਦੇ ਨਾਲ ਜੁੜ੍ਹਿਆ ਹੋਇਆ ਹੈ ਇਸ ਕਰਕੇ ਜਿਤ ਹਮੇਸ਼ਾਂ ਸਚ ਦੀ ਹੀ ਹੋਣੀਂ ਹੈ| ਇਸ ਕਰਕੇ ਲੋੜ੍ਹ ਹੇ ਪਿਆਰ ਤੇ ਸਤਕਾਰ ਨਾਲ ਇਕ ਦੂਸਰੇ ਦੀਆਂ ਭਾਵਨਾਵਾਂ ਦੀ ਕਦਰ ਕਰਨ ਦੀ | ਇਸ ਮਸਲੇ ਵਿਚ ਭਾਈ ਗੁਰਚਰਨ ਸਿੰਘ ਜਿਉਣਵਾਲਾ ਜੀ ਦੀ ਸੇਵਾ ਨੂੰ ਅਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ | ਜਿਨ੍ਹਾਂ ਨੇਂ ਆਪਣਾਂ ਕੀਮਤੀ ਸਮਾਂ ਤੇ ਕੀਮਤੀ ਸਾਧਨ ਜੁਟਾ ਕੇ ਕਾਫੀ ਸੰਗਤ ਨੂੰ ਜਾਗਰੂਕ ਕੀਤਾ ਹੈ| ਔਰ ਉਨ੍ਹਾਂ ਦੀ ਮੇਹਨਤ ਸਦਕਾ ਹੀ ਅਜ ਪੰਜਾਬ ਦੇ ਵਿਚ ੬੫-੭੦ ਪਰਚਾਰ ਕੇਂਦਰ ਚਲ ਰਹੇ ਹਨ } ਜੋ ਕੇ ਆਉਣ ਵਾਲੇ ਸਮੇਂ ਵਿਚ ਬਹੁਤ ਹੀ ਚੰਗਾ ਰੰਗ ਲਿਆਉਣਗੇ | ਜੇਕਰ ਲਿਖਦੇ ਸਮੇਂ ਕਿਸੇ ਭੀ ਵੀਰ ਨੂੰ ਕੋਈ ਗਲ ਚੰਗੀ ਨਾਂ ਲਗੀ ਹੋਵੇ ਤਾਂ ਮੁਆਫ ਕਰ ਦੇਣਾ ਜੀ |ਦੁਬਾਰਾ ਫਿਰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ |
-- ਚਮਕੌਰ ਸਿੰਘ
ਫਰਿਜਨੋ, ਕੈਲੇਫ਼ੋਰਨੀਆ
559-994-1153


(07/11/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਸ੍ਰ. ਮੱਖਣ ਸਿੰਘ ਜੀ ਗੁਰ ਫਤਹਿ ਪ੍ਰੀਵਾਨ ਕਰਨੀ ਜੀ!
ਤੁਹਾਨੂੰ ਮੇਰੀ ਬੋਲੀ ਮਾੜੀ ਲੱਗੀ ਤੇ ਤੁਸੀਂ ਆਪਣੀ ਸਾਰੀ ਟੀਮ ਨਾਲ ਸਲਾਹ ਕਰਕੇ ਮੇਰੀਆਂ ਲਿਖਤਾਂ ਨੂੰ ਸੈਂਸਰ ਕਰਕੇ ਸਿੱਖ ਮਾਰਗ ਤੇ ਪਾਉਣ ਦੀ ਰਾਇ ਪਾਸ ਕੀਤੀ। ਮੈਂ ਫਿਰ ਵੀ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਕਿਰਪਾਲ ਸਿੰਘ ਬਠਿਡਾ, ਇੱਕ ਸੱਚੇ ਸੁਚੇ ਇਨਸਾਨ? ਅਤੇ ਅਮਰਜੀਤ ਸਿੰਘ ਚੰਦੀ, ਜੋ ਅੱਜ ਹੋਰ ਤੇ ਕੱਲ੍ਹ ਨੂੰ ਹੋਰ (ਅੱਜ ਆਵਾਗਉਣ ਦੇ ਬਰਖਿਲਾਫ ਤੇ ਤੇ ਕੱਲ੍ਹ ਨੂੰ ਹੱਕ ਵਿਚ) ਲਿਖਣ ਵਾਲਿਆਂ ਦਾ ਰਾਇ ਨਾਲ ਮੇਰੀਆਂ ਲਿਖਤਾਂ ਤੇ ਪਾਬੰਧੀ ਨਹੀਂ ਲਾਈ।
ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਜੇ ਕਿਸੇ ਦਾ ਝੂਠ ਪਕੜਿਆ ਜਾਵੇ ਤਾਂ ਉਸਨੂੰ ਕਿਸ ਤਰ੍ਹਾਂ ਸੰਬੋਧਨ ਕੀਤਾ ਜਾਵੇ?
ਵੀਰ ਜੀਓ! ਝੂਠੇ ਦਾ ਝੂਠ ਪਕੜਿਆ ਗਿਆ ਤੇ ਉਸ ਤੇ ਤੁਸੀਂ ਆਪਣੀ ਟਿਪਣੀ ਰਾਹੀਂ ਮੋਹਰ ਵੀ ਲਗਾਈ। ਹੁਣ ਓਹੀ ਝੂਠਿਆਂ ਦਾ ਸਿਰਦਾਰ ਮੇਰਾ ਸਮਾ ਖਰਾਬ ਕਰਨ ਲਈ ਫਿਰ ਚਿੱਠੀ ਲਿਖ ਰਿਹਾ ਹੈ ਤੇ ਤੁਸੀਂ ਪੋਸਟ ਕਰ ਰਹੇ ਹੋ। ਹੁਣ ਦੱਸੋ ਮੈਂ ਕੀ ਕਰਾਂ?
ਕੀ ਤੁਸੀਂ ਮੈਂਨੂੰ ਆਪਣੀ ਬੋਲੀ ਤੇ ਸਮਾਂ ਉਧਾਰਾ ਦੇ ਸਕਦੇ ਹੋ ਤਾਂ ਕਿ ਮੈਂ ਤੁਹਾਡੀ ਮਿੱਠੀ ਬੋਲੀ ਵਿੱਚ ਇਨ੍ਹਾਂ ਦੇ ਸਿੱਧ-ਪੱਧਰੇ ਝੂਠਾਂ ਨਾਲ ਅਦਾਨ-ਪ੍ਰਦਾਨ ਕਰ ਸਕਾਂ?
ਇਨ੍ਹਾਂ ਝੂਠਿਆਂ ਦੇ ਬੜੇ ਸਿਰਦਾਰ ਦੀਆਂ ਸਿੱਖੀ ਤੋਂ ਕੋਰੀਆਂ ਲਿਖਤਾਂ ਨੂੰ ਆਪਣੀਆਂ ਚਿੱਠੀਆਂ ਰਾਹੀਂ ਨੰਗਾ ਕਰਨ ਲਈ ਦੋ ਸਾਲ ਲਾਏ। ਨਤੀਜਾ ਕੀ ਨਿਕਲਿਆ, ਇੱਕ ਗਿਆ ਤੇ ਦੋ ਆਏ।
ਕ੍ਰਿਪਾ ਕਰਕੇ ਆਪਣੇ ਸਿੱਖੀ ਦੇ ਨਿਰੋਲ ਪ੍ਰਚਾਰਕਾਂ, ਕੈਲਗਿਰੀ, ਬੁੱਧ ਸਿੰਘ ਵਾਲਾ ਤੇ ਇੱਕ ਅੱਧ ਇਨ੍ਹਾਂ ਦੇ ਹੀ ਭਾਈ ਨੂੰ ਕਹੋ ਕਿ ਮੈਂਨੂੰ ਸੰਬੋਧਨ ਕਰਕੇ ਕੋਈ ਚਿੱਠੀ ਨਾ ਲਿਖਣ।
ਤੁਹਾਨੂੰ ਝੂਠਿਆਂ ਦੀਆਂ ਲਿਖਤਾਂ ਮੁਬਾਰਕ।
ਤੁਹਾਡਾ ਬਹੁਤ ਬਹੁਤ ਧੰਨਵਾਦ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।

(ਸੰਪਾਦਕੀ ਟਿੱਪਣੀ:- ਗੁਰਚਰਨ ਸਿੰਘ ਜੀ ਜੇ ਕਰ ਤੁਸੀਂ ਇਹ ਸਮਝਦੇ ਹੋ ਕਿ ਜੋ ਮੈਂ ਕਹਿ ਰਿਹਾ ਹਾਂ ਓਹੀ 100% ਠੀਕ ਹੈ ਅਤੇ ਉਸ ਤੇ ਕੋਈ ਵੀ ਟੀਕਾ ਟਿੱਪਣੀ ਜਾਂ ਸਵਾਲ ਕਰਕੇ ਤੁਹਾਡਾ ਸਮਾ ਖਰਾਬ ਨਾ ਕਰੇ ਤਾਂ ਅਜਿਹਾ ਹੋਣਾਂ ‘ਸਿੱਖ ਮਾਰਗ’ ਤੇ ਮੁਸ਼ਕਲ ਹੈ। ਇਸ ਤਰ੍ਹਾਂ ਦੇ ਵਿਚਾਰ ਹੋਰ ਵੀ ਕਈ ਲੇਖਕਾਂ ਦੇ ਹਨ ਕਿ ਫਲਾਨਾ-ਫਲਾਨਾ ਮੇਰਾ ਸਮਾ ਖਰਾਬ ਕਰਨਾ ਚਾਹੁੰਦੇ ਹਨ। ਜੇ ਕਰ ਕੋਈ ਚੰਗੀ ਸ਼ਬਦਾਵਲੀ ਵਿੱਚ ਕੋਈ ਸਵਾਲ ਜਵਾਬ ਜਾਂ ਆਪਣੇ ਕੋਈ ਸ਼ੰਕੇ ਨਿਵਿਰਤ ਕਰਨਾ ਚਾਹੁੰਦਾ ਹੈ ਤਾਂ ਉਹਨਾ ਤੇ ਮੈਂ ਕੋਈ ਵੀ ਪਬੰਦੀ ਨਹੀਂ ਲਗਾ ਸਕਦਾ ਅਤੇ ਨਾ ਹੀ ਸਿੱਖ ਧਰਮ ਇਹ ਸਿਖਾਉਂਦਾ ਹੈ। ਜੇ ਕਰ ਇਸ ਤਰ੍ਹਾਂ ਹੀ ਕਰਨੀ ਹੈ ਤਾਂ ਫਿਰ ਕਥਿਤ ਸਾਧਾਂ ਸੰਤਾਂ ਨਾਲੋਂ ਕੀ ਫਰਕ ਹੋਇਆ? ਉਹ ਵੀ ਤਾਂ ਇਹੀ ਕਹਿੰਦੇ ਹਨ ਕਿ ਕੋਈ ਸ਼ੰਕਾ ਨਹੀਂ ਕਰਨਾ ਜੋ ਅਸੀਂ ਕਹਿੰਦੇ ਹਾਂ ਉਹ ਅੱਖਾਂ ਮੀਟ ਕੇ ਮੰਨੀ ਜਾਓ। ਇਹੀ ਅਖੌਤੀ ਜਥੇਦਾਰ ਕਹਿੰਦੇ ਹਨ। ਜੇ ਕਰ ਕਿਸੇ ਨੇ ਇੱਕ ਗੱਲ ਗਲਤ/ਝੂਠੀ ਲਿਖ ਕੇ ਉਸ ਦੀ ਗਲਤੀ ਵੀ ਮੰਨ ਲਈ ਤਾਂ ਕੀ ਫਿਰ ਉਸ ਦੀਆਂ ਸਾਰੀਆਂ ਹੀ ਲਿਖਤਾਂ ਨੂੰ ਝੂਠੀਆਂ ਮੰਨਿਆਂ ਜਾਵੇ? ਜਿਵੇਂ ਸਪੋਕਸਮੈਨ ਅਤੇ ਹੋਰ ਬਹੁਤੇ ਅਖਬਾਰ, ਰਸਾਲੇ, ਵੈੱਬਸਾਈਟਾਂ ਵਾਲੇ ਕਰਦੇ ਹਨ ਕਿ ਕਿਸੇ ਵੀ ਵਿਰੋਧੀ ਵਿਚਾਰ ਵਾਲੇ ਦੀਆਂ ਲਿਖਤਾਂ ਘੱਟ ਜਾਂ ਬਿੱਲਕੁੱਲ ਹੀ ਨਹੀਂ ਛਾਪਦੇ, ਸਾਡੇ ਲਈ ਇਸ ਤਰ੍ਹਾਂ ਕਰਨਾ ਮੁਸ਼ਕਲ ਹੈ ਕਿਉਂਕਿ ਮੈਂ ਕਨੇਡਾ ਵਿੱਚ ਅੰਗ੍ਰੇਜ਼ੀ ਵਿੱਚ ਹੁੰਦੇ ਵੱਖੋ-ਵੱਖਰੇ ਖਿਆਲਾਂ ਦੇ ਸੰਵਾਦ ਨੂੰ ਬਹੁਤ ਸੁਣਿਆਂ ਹੈ ਅਤੇ ਉਸ ਤੋਂ ਬਹੁਤ ਕੁੱਝ ਸਿੱਖਿਆ ਹੈ)


(07/11/10)
ਚਰਨਜੀਤ ਸਿੰਘ ਬਰੈਂਮਪਟਨ

ਤੱਤ ਗੁਰਮਤਿ ਪਰਿਵਾਰ ਦੇ ਸੱਜਣੋ

ਤੁਸੀ ਲੰਮੇ ਸਮੇਂ ਤੋ ਇਸ ਗੱਲ ਤੇ ਜੋਰ ਦੇ ਰਹੇ ਹੋ ਕਿ ਗੁਰੂਆਂ ਦੇ ਨਾਮ ਨਾਲੋਂ ਗੁਰੂ ਲਾਹ ਦਿੱਤਾ ਜਾਵੇ। ਇਸ ਸਬੰਧ ਵਿੱਚ ਮੈਂ ਤੁਹਾਡੇ ਦੋ ਲੇਖਾਂ “ਸਾਚਾ ਸਤਿਗੁਰ ਕੌਣ”? ਅਤੇ “‘ਗੁਰੂ’ ਪਦ ਬਾਰੇ ਵਿਚਾਰ ਦੇ ਆਏ ਇਤਰਾਜਾਂ ਦੇ ਜਵਾਬ! “ਤੇ 02/01/10 ਨੂੰ ਟਿਪੱਣੀਆਂ ਕੀਤੀਆਂ ਸਨ। ਪਰ ਤੁਸੀ ਕੋਈ ਜਵਾਬ ਨਹੀਂ ਦਿੱਤਾ। ਘੱਟੋ ਘੱਟ ਜਿਸ ਤਰਾਂ ਮੈਂ ਸਿੱਧਾ ਤੁਹਾਨੂੰ ਮੁਖਾਤਿਬ ਹੋ ਕੇ ਲਿਖਿਆ ਸੀ, ਉਸ ਤਰਾਂ ਤੁਸੀ ਇੱਕ -ਇੱਕ ਪੋਆਇਂਟ ਨੂੰ ਸਾਹਮਣੇ ਰੱਖ ਕੇ ਤੇ ਨਹੀਂ ਲਿਖਿਆ।

ਅੱਜ ਫਿਰ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਹਾਂ।

ਕੀ ਅਸੀ ਗੁਰੂਆਂ ਨੂੰ ਗੁਰੂ ਸਿਰਫ ਇਸ ਲਈ ਕਹਿੰਦੇ ਹਾਂ ਕਿ ਉਹਨਾ ਨੇ ਸਾਨੂੰ ਸ਼ਬਦ (ਫਲਸਫਾ) ਦਿੱਤਾ?
ਕੀ ਅਸੀ ਗੁਰੂਆਂ ਨੂੰ ਗੁਰੂ ਇਸ ਲਈ ਨਹੀਂ ਕਹਿੰਦੇ ਕਿ ਉਹਨਾਂ ਨੇ ਫਲਸਫੇ ਨੂੰ ਫੋਰਸ ਦੇ ਵਿੱਚ ਤਬਦੀਲ ਕੀਤਾ?
ਕੀ ਨਾਨਕ ਤੋਂ ਪਹਿਲਾਂ ਫਰੀਦ ਜੀ, ਨਾਮਦੇਵ ਜੀ ਅਤੇ ਕਬੀਰ ਜੀ ਸਾਡੀ ਝੋਲੀ ਸ਼ਬਦ ਨਹੀਂ ਸਨ ਪਾ ਚੁੱਕੇ? ਉਹਨਾਂ ਨੂੰ ਤੇ ਅਸੀ ਗੁਰੂ ਨਹੀਂ ਕਹਿੰਦੇ। ਜੇ ਇਕੱਲੇ ਸ਼ਬਦ ਕਰ ਕੇ ਦਸਾਂ ਗੁਰੂਆਂ ਨੂੰ ਗੁਰੂ ਕਹਿੰਦੇ ਹੁੰਦੇ, ਫਿਰ ਤਾਂ ਅਸੀ ਭਗਤਾਂ ਨੂੰ ਵੀ ਗੁਰੂ ਕਹਿਣਾ ਸੀ। ਪਰ ਐਸਾ ਨਹੀਂ ਹੈ ਕਿੳਂਕਿ ਭਗਤਾਂ ਨੇ ਫਲਸਫਾ ਤੇ ਦਿੱਤਾ ਪਰ ਉਸ ਫਲਸਫੇ ਦੀ ਲਿਮਿਟਿਡ ਕੀਮਤ ਹੈ ਜਦੋਂ ਤੱਕ ਉਹ ਇੱਕ ਫੋਰਸ ਦੇ ਵਿੱਚ ਤਬਦੀਲ ਨਾ ਹੋ ਸਕੇ। ਭਗਤ ਨਹੀਂ ਕਰ ਸਕੇ। ਗੁਰੂਆਂ ਨੇ ਕਰ ਵਿਖਾਇਆ।

ਚਰਨਜੀਤ ਸਿੰਘ
ਬਰੈਂਮਪਟਨ


(07/11/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥


ਤੱਤ ਗੁਰਮਤਿ ਪਰਿਵਾਰ ਦੇ ਮੁਖੀ ਸ: -? ? ? - ਸਿੰਘ ਜੀ! ‘ਗੁਰੂ’ ਪਦ ਬਾਰੇ ਤੁਹਾਡਾ ਲੇਖ
“khalsanews.com” ਤੇ ਛਪਿਆ ਸੀ ਜਿਸ ਦੇ ਜਵਾਬ ਵਿੱਚ ਮੈਂ ਇੱਕ ਲੇਖ ਉਸੇ ਸਾਇਟ ਤੇ ਪਾਇਆ ਸੀ। ਜਿਸ ਦਾ ਤੁਸੀਂ ਕੋਈ ਜਵਾਬ ਨਹੀਂ ਦਿੱਤਾ। ਮੇਰਾ ਜਵਾਬ ਕਾਫ਼ੀ ਲੰਬਾ ਹੋਣ ਕਰਕੇ ਮੈਂ ਉਸ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਸਮੇਂ ਦੀ ਕਮੀਂ ਕਰਕੇ ਕਰ ਨਹੀਂ ਸਕਿਆ। ‘ਗੁਰੂ’ ਪਦ ਬਾਰੇ ਸਾਰੇ ਨੁਕਤਿਆਂ ਤੇ ਫੇਰ ਵਿਚਾਰ ਪੇਸ਼ ਕੀਤੇ ਜਾਣਗੇ। ਹੁਣ ਤੁਹਾਡੇ 06-11-10 ਦੇ ਪੱਤਰ ਦੇ ਸੰਬੰਧ ਵਿੱਚ ਇੱਕ ਨੁਕਤਾ ਵਿਚਾਰਨ ਲਈ ਪੇਸ਼ ਕਰ ਰਿਹਾ ਹਾਂ।

ਤੁਸੀਂ ਲਿਖਿਆ ਹੈ:-
“ਗੁਰਮਤਿ ਤੋਂ ਗੁਰੂ ਸੰਬੰਧੀ ਇਹ ਸੇਧ ਮਿਲਦੀ ਹੈ ਕਿ ਸਾਰੀ ਮਨੁੱਖਤਾ ਦਾ ਸਾਂਝਾ ਤੇ ਇਕੋ ਇੱਕ ਗੁਰੂ ਹੈ। ਉਹ ਸਦਾ ਸਦਾ ਹੈ। ਜੰਮਦਾ ਮਰਦਾ ਨਹੀਂ। ਇਸ ਕਰਕੇ ਸਰੀਰ (ਦੇਹਧਾਰੀ) ਗੁਰੂ ਨਹੀਂ ਹੋ ਸਕਦਾ। ਭਗਤ ਕਬੀਰ ਜਾਂ ਨਾਨਕ ਪਾਤਸ਼ਾਹ ਜੀ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਰਹਿਬਰ ਨੇ ਦੇਹਧਾਰੀ ਗੁਰੂ ਨੂੰ ਰੱਦ ਕਰਨ ਦੀ ਲਾਸਾਨੀ ਸੋਚ ਦਿੱਤੀ ਹੋਵੇਗੀ। ਪਰ ਕਿਸੇ ਕਾਰਨ ਜਦੋਂ ਕੌਮ ਨੂੰ ਨਾਨਕ ਪਾਤਸ਼ਾਹ ਜੀ ਨੇ ਪਹਿਲਾ ਗੁਰੂ ਮੰਨ ਲਿਆ ਤਾਂ 1469 ਤੋਂ ਪਹਿਲਾਂ ‘ਗੁਰੂ’ ਹੋਣ ਦੀ ਗੱਲ ਖ਼ਤਮ ਹੋ ਜਾਂਦੀ ਹੈ”।
“ਇਹ ਸਪੱਸ਼ਟ ਹੈ ਕਿ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਸੰਦੇਸ਼ ‘ਸ਼ਬਦ ਗੁਰੂ ਸੁਰਤਿ ਧੁਨਿ ਚੇਲਾ’ (ਸੱਚ ਦਾ ਗਿਆਨ ਗੁਰੂ ਹੈ) ਅਤੇ ਗੁਰੂ ਸਦਾਏ ਅਗਿਆਨੀ ਅੰਧਾ’ (ਗੁਰੂ ਸਦਾਉਣ ਵਾਲਾ ਅਗਿਆਨੀ ਹੁੰਦਾ ਹੈ) ਦੀ ਰੋਸ਼ਨੀ ਵਿੱਚ ਖਾਲਸਾ ਪੰਥ ਨੂੰ ਆਪਣੇ ਅੰਤ ਸਮੇਂ ਵਿੱਚ ਇਹੀ ਸੰਦੇਸ਼ ਦਿੱਤਾ ਹੋਵੇਗਾ ਕਿ ‘ਇਹ ਗ੍ਰੰਥ ਵਿਚਲੇ ਗੁਰੂ (ਗਿਆਨ) ਨੂੰ ਹੀ ਮੰਨਣਾ (ਅਪਨਾਉਣਾ) ਹੈ”।

ਤੁਹਾਡੀ ਲਿਖਤ ਦੇ ਇਸ ਪਹਿਰੇ ਦਾ ਨਿਚੋੜ ਇਹ ਹੈ:-
ਸਾਰੀ ਮਨੁੱਖਤਾ ਦਾ ਸਾਂਝਾ ਇਕੋ ਇੱਕ ਗੁਰੂ ਹੈ ‘ਪਰਮਾਤਮਾ’, ਜੋ ਕਿ ਹਮੇਸ਼ਾਂ ਤੋਂ ਹੈ, ਕਦੇ ਜੰਮਦਾ ਮਰਦਾ ਨਹੀਂ, ਸਰੀਰ ਰੂਪ ਵਿੱਚ ਨਹੀਂ ਆਉਂਦਾ)।
ਨਾਨਕ ਪਾਤਿਸ਼ਾਹ ਨੇ ਅਤੇ ਭਗਤ ਕਬੀਰ ਜੀ ਨੇ ਦੇਹਧਾਰੀ ਗੁਰੂ ਨੂੰ ਰੱਦ ਕੀਤਾ ਹੈ।
ਨਾਨਕ ਪਾਤਿਸ਼ਾਹ ਨੂੰ ਗੁਰੂ ਮੰਨਣ ਨਾਲ (ਗੁਰੂ) ਨਾਨਕ ਦੇਵ ਜੀ ਦੇ ਸਿਧਾਂਤ ‘ਪਰਮਾਤਮਾ/ਸ਼ਬਦ’ ਗੁਰੂ ਵਾਲੇ ਸਿਧਾਂਤ ਦਾ ਖੰਡਣ ਹੁੰਦਾ ਹੈ।
ਵਿਚਾਰ- (ਗੁਰੂ) ਨਾਨਕ ਦੇਵ ਜੀ ਕਹਿ ਰਹੇ ਹਨ ਕਿ ਉਨ੍ਹਾਂ ਦਾ ਗੁਰੂ “ਸ਼ਬਦ” ਹੈ। ਜੋ ਕਦੇ ਜੰਮਦਾ ਮਰਦਾ ਨਹੀਂ। ਕਿਤੇ ਆਉਂਦਾ ਜਾਂਦਾ ਨਹੀਂ, ਸਾਰਿਆਂ ਵਿੱਚ ਸਮਾਇਆ ਹੋਇਆ ਹੈ।
ਤੁਸੀਂ ਇਸ ਗੱਲ ਨੂੰ ਵੀ ਮੰਨਦੇ ਹੋ ਕਿ (ਗੁਰੂ) ਗੋਬਿੰਦ ਸਿੰਘ ਜੀ ਨੇ ਆਪਣੇ ਅੰਤ ਸਮੇਂ ਵਿੱਚ ਖਾਲਸਾ ਪੰਥ ਨੂੰ ਇਹ ਸੰਦੇਸ਼ ਦਿੱਤਾ ਹੋਵੇਗਾ ਕਿ ‘ਇਹ ਗ੍ਰੰਥ ਵਿਚਲੇ (ਗਿਆਨ) ਨੂੰ ਹੀ ਗੁਰੂ ਮੰਨਣਾ ਹੈ।

ਗੁਰੂ ਗ੍ਰੰਥ ਸਾਹਿਬ ਦੇ ਹੋਂਦ ਵਿੱਚ ਆਉਣ ਲਈ ਕਾਗਜ਼, ਸਿਆਹੀ ਆਦਿ ਦਾ ਪਹਿਲਾਂ ਇੰਤਜ਼ਾਮ ਕੀਤਾ ਗਿਆ, ਫੇਰ ਉਸ ਵਿੱਚ ਗੁਰੂ ਸਾਹਿਬਾਂ ਦੁਆਰਾ ਬਖਸ਼ਿਆ ਗਿਆਨ (ਭਾਈ ਗੁਰਦਾਸ ਜੀ ਅਤੇ ਭਾਈ ਮਨੀ ਸਿੰਘ ਜੀ) ਦੁਆਰਾ ਲਿਖਿਆ ਗਿਆ। ਗੁਰੂ ਗ੍ਰੰਥ ਸਾਹਿਬ ਦੇ ਸਾਕਾਰ ਦਰਸ਼ਨ ਵੀ ਕੀਤੇ ਜਾ ਸਕਦੇ ਹਨ। ਗੁਰੂ ਗ੍ਰੰਥ ਸਾਹਿਬ ਦੇ ਹੋਂਦ ਵਿੱਚ ਆਉਣ ਦੀ ਖਾਸ ਤਰੀਕ ਵੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਿਰਧ ਹੋ ਜਾਂਦੀ ਹੈ ਤਾਂ ਇਸ ਦਾ ਸਸਕਾਰ ਵੀ ਕਰ ਦਿਤਾ ਜਾਂਦਾ ਹੈ। {ਇਸ ਗੱਲ ਦਾ ਜਵਾਬ ਤੁਹਾਡੇ ਵੱਲੋਂ ਆਇਆ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਸਸਕਾਰ ਕਰਨ ਨਾਲ ਉਹ ਫੇਰ ਤਾਂ ਸਰੀਰਕ ਰੂਪ ਵਿੱਚ ਸੰਸਾਰ ਤੇ ਨਹੀਂ ਆਏ। ਜਦਕਿ ਗੁਰੂ ਗ੍ਰੰਥ ਸਾਹਿਬ ਦਾ ਸਸਕਾਰ ਕਰਨ ਨਾਲ ਉਸ ਵਿਚਲਾ ਗਿਆਨ ਤਾਂ ਖ਼ਤਮ ਨਹੀਂ ਹੋ ਜਾਂਦਾ। ਇਸ ਦਾ ਮੈਂ ਜਵਾਬ ਦਿੱਤਾ ਸੀ ਕਿ ਸਰੀਰਕ ਤੌਰ ਤੇ ਸਸਕਾਰ ਕਰਨ ਨਾਲ ਗੁਰੂ ਸਾਹਿਬ ਬੇਸ਼ਕ ਸੰਸਾਰ ਤੇ ਨਹੀਂ ਆਏ। ਪਰ ਜੇ ਗੁਰੂ ਗ੍ਰੰਥ ਸਾਹਿਬ ਦਾ ਵੀ ਸਸਕਾਰ ਕਰ ਦੇਈਏ ਤਾਂ ਇਸ ਵਿਚਲਾ ਵੀ ਗਿਆਨ (ਜੇ ਕਿਸੇ ਹੋਰ ਬੀੜ ਰੂਪ ਵਿੱਚ ਜਾਂ ਕਿਸੇ ਹੋਰ ਆਧੁਨਿਕ ਜਰੀਏ ਦੁਆਰਾ ਸਾਡੇ ਕੋਲ ਮੌਜੂਦ ਨਹੀਂ ਤਾਂ ਉਸ ਵਿਚਲਾ ਵੀ ਗਿਆਨ) ਬੇ-ਛੱਕ ਖਤਮ ਹੋ ਜਾਵੇਗਾ}।
ਗੁਰੂ ਗ੍ਰੰਥ ਸਾਹਿਬ ਵਿਚਲੇ ਗਿਆਨ ਨੂੰ ਲਿਖਿਆ, ਪੜ੍ਹਿਆ, ਬੋਲਿਆ ਅਤੇ ਸੁਣਿਆ ਵੀ ਜਾ ਸਕਦਾ ਹੈ। ਬਲਕਿ ਇਹ ਗਿਆਨ ਲਿਖੇ, ਪੜ੍ਹੇ, ਬੋਲੇ ਅਤੇ ਸੁਣੇ ਬਗੈਰ ਅੱਗੇ ਨਹੀਂ ਪਹੁੰਚਾਇਆ ਜਾ ਸਕਦਾ। ਆਪਣੇ ਨਿਜ ਤੱਕ ਹੀ ਸੀਮਿਤ ਰਹੇਗਾ।
ਗਿਆਨ ਬੇਸ਼ੱਕ ਉਸੇ ਸਰਬ ਸਾਂਝੇ ਪਰਮਾਤਮਾ ਤੋਂ ਆਉਂਦਾ ਹੈ। ਸਭ ਲਈ ਸਾਂਝਾ ਹੈ। ਇਸ ਦੇ ਬਾਵਜੂਦ ਹਰ ਕਿਸੇ ਵਿੱਚ ਗਿਆਨ ਇਕੋ ਜਿਹਾ ਅਤੇ ਇਕੋ ਜਿੰਨਾਂ ਪ੍ਰਕਾਸ਼ਿਤ ਨਹੀਂ ਹੁੰਦਾ। ਹਰ ਇੱਕ ਦਾ ਗਿਆਨ ਉਸ ਦੇ ਨਿਜੀ ਸੰਸਕਾਰਾਂ ਅਤੇ ਵਿਚਾਰਾਂ ਦੇ ਅਧੀਨ ਪ੍ਰਕਾਸ਼ਿਤ ਹੁੰਦਾ ਹੈ। ਇਕੋ ਹੀ ਕਲਾਸ ਵਿੱਚ ਸਾਰੇ ਵਿਦਿਆਰਥੀਆਂ ਨੂੰ ਗਿਆਨ ਇਕੋ ਜਿੰਨਾ ਅਤੇ ਇਕੋ ਜਿਹਾ ਹਾਸਲ ਨਹੀਂ ਹੁੰਦਾ। ਹਰ ਵਿਦਿਆਰਥੀ ਕੀ ਸੁਰਤ ਜਿਸ ਪਾਸੇ ਜਿਆਦਾ ਲੱਗੀ ਹੋਵੇਗੀ ਉਸੇ ਕਿਸਮ ਦਾ ਗਿਆਨ ਉਸ ਨੂੰ ਹਾਸਲ ਹੋਵੇਗਾ।
ਜੇ ਸਭ ਦਾ ‘ਗੁਰੂ’ ਪਰਮਾਤਮਾ ਹੈ, ਜੋ ਕਿ ਹਮੇਸ਼ਾਂ ਤੋਂ ਹੈ ਸਭ ਲਈ ਇਕੋ ਜਿਹਾ ਸਾਂਝਾ ਹੈ, ਜੋ ਕਿ ਸਾਰਿਆਂ ਵਿੱਚ ਵਿਆਪਕ ਹੈ, ਤਾਂ ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਲਹਿਣਾ ਜੀ ਨੂੰ ਉਹੀ (ਗੁਰੂ) ਨਾਨਕ ਦੇਵ ਜੀ ਵਾਲਾ ਗਿਆਨ ਕਿਉਂ ਨਹੀਂ ਹੋਇਆ? ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਸ਼ਰਣ ਵਿੱਚ ਕਿਉਂ ਆਉਣਾ ਪਿਆ? ਲਹਿਣਾ ਜੀ ਦੇ ਆਪਣੇ ‘ਗਿਆਨ ਗੁਰੂ’ ਨੇ ਉਨ੍ਹਾਂ ਨੂੰ ਇਹ ਗਿਆਨ ਕਿਉਂ ਦਿੱਤਾ ਹੋਇਆ ਸੀ ਕਿ ਦੇਵੀ ਮਾਤਾ ਤੇ ਸ਼ਰਧਾ ਰੱਖਣ ਨਾਲ ਦੇਵੀ ਮਾਤਾ ਸਾਰੇ ਕੰਮ ਸੰਵਾਰ ਦਿੰਦੀ ਹੈ?
ਜੇ ਪਰਮਾਤਮਾ ਹੀ (ਸਿੱਧੇ ਤੌਰ ਤੇ) ਸਭ ਦਾ ਸਾਂਝਾ ਗੁਰੂ ਹੈ (ਹੋਰ ਕਿਸੇ ‘ਗੁਰੂ’ ਵਿਚੋਲੇ ਦੀ ਜਰੂਰਤ ਨਹੀਂ) ਤਾਂ (ਗੁਰੂ) ਗੋਬਿੰਦ ਸਿੰਘ ਜੀ ਨੂੰ ਇਹ ਕਹਿਣ ਦੀ ਜਰੂਰਤ ਕਿਉਂ ਪਈ ‘ਗ੍ਰੰਥ ਵਿਚਲੇ (ਗਿਆਨ) ਨੂੰ ਗੁਰੂ ਮੰਨਣਾ ਹੈ? ਇਹ ਕਿਉਂ ਨਹੀਂ ਕਿਹਾ ਕਿ ਉਸ ਅਕਾਲ ਪੁਰਖ ਨੂੰ ਗੁਰੂ ਮੰਨਣਾ ਹੈ?
ਜੇ (ਗੁਰੂ) ਨਾਨਕ ਦੇਵ ਜੀ ਵਾਲਾ ਗੁਰੂ ਹੀ ਤੁਹਾਡਾ ਵੀ ਅਤੇ ਸਭ ਦਾ ਗੁਰੂ ਹੈ ਤਾਂ ਤੁਹਾਨੂੰ ਵੀ ਗੁਰੂ ਗ੍ਰੰਥ ਸਾਹਿਬ ਪੜ੍ਹਨ ਤੋਂ ਬਿਨਾਂ ਆਪੇ ਹੀ ਸਭ ਕਾਸੇ ਦਾ ਗਿਆਨ ਕਿਉਂ ਨਹੀਂ ਹੋ ਜਾਂਦਾ?
ਇਹ ਯਾਦ ਰੱਖਣ ਦੀ ਜਰੂਰਤ ਹੈ ਕਿ ਕੋਈ ਵੀ ਗੁਰੂ ਤਾਂ ਹੀ ਕਿਸੇ ਦਾ ਗੁਰੂ ਹੈ ਜੇ ਕੋਈ ਉਸ ‘ਗੁਰੂ’ ਦਾ ਚੇਲਾ ਹੈ। ਜੇ ਕੋਈ ਕਿਸੇ ਦਾ ਚੇਲਾ ਹੀ ਨਹੀਂ ਤਾਂ ਕੋਈ ਉਸ ਦਾ ਗੁਰੂ ਕਿਸ ਤਰ੍ਹਾਂ ਹੋ ਸਕਦਾ ਹੈ? ਸਰਬ ਸਾਂਝਾ ‘ਸ਼ਬਦ’ ਤਾਂ ਹੀ ਕਿਸੇ ਦਾ ਗੁਰੂ ਹੈ ਜੇ ਉਸ ਦੀ ਸੁਰਤਿ’ ਉਸ ਸ਼ਬਦ ਦੀ ਚੇਲਾ ਹੈ। ਸਿਰਫ਼ ਕਹਿਣ ਨਾਲ ਹੀ ਕਿ ਜੇ ਗੁਰੂ ਨਾਨਕ ਦੇਵ ਜੀ ਦਾ ਗੁਰੂ ਪਰਮਾਤਮਾ-ਸ਼ਬਦ ਹੈ ਤਾਂ ਸਾਡਾ ਵੀ ਉਹੀ ਗੁਰੂ ਹੈ, ਕਿਸ ਤਰ੍ਹਾਂ ਹੋ ਸਕਦਾ ਹੈ। ਜੇ ਤੁਹਾਡਾ ਵੀ ਪਰਮਾਤਮਾ-ਸ਼ਬਦ ਗੁਰੂ ਹੈ ਤਾਂ ਤੁਹਾਨੂੰ ਵੀ ਸਾਰਾ ਗਿਆਨ ਆਪਣੇ ਆਪ ਬਿਨਾ ਗੁਰੂ ਗ੍ਰੰਥ ਸਾਹਿਬ ਪੜ੍ਹੇ ਸੁਣੇ ਹੋ ਜਾਣਾ ਚਾਹੀਦਾ ਸੀ।
ਇਹ ਗੱਲ ਤੁਸੀਂ ਬਹੁਤ ਦੁਹਰਾਉਂਦੇ ਰਹਿੰਦੇ ਹੋ ‘ਸੱਚ ਦਾ ਗਿਆਨ ਗੁਰੂ’, ਇਸ ਬਾਰੇ ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਅਤੇ ਹੁਣ ਦੁਬਾਰਾ ਵੀ ਲਿਖ ਰਿਹਾ ਹਾਂ:
ਤੁਸੀਂ ਕਿਸ ‘ਸੱਚ ਦੇ ਗਿਆਨ’ ਦੀ ਗੱਲ ਕਰਦੇ ਹੋ? ਜਿਹੜਾ ਗਿਆਨ ਤੁਹਾਡੇ ਲਈ ਸੱਚ ਹੈ ਕੀ ਉਹ ਜਰੂਰੀ ਹੈ ਕਿ ਸਾਰਿਆਂ ਲਈ ਸੱਚ ਹੋਵੇ? ਜਿਸ ਨੂੰ ਤੁਸੀਂ ਸੱਚ ਕਹਿੰਦੇ ਹੋ, ਹੋ ਸਕਦਾ ਹੈ ਉਹ ਮੇਰੇ ਲਈ ਝੂਠ ਹੋਵੇ। ਜਿਸ ਗਿਆਨ ਨੂੰ ਮੈਂ ਸੱਚ ਸਮਝੀ ਬੈਠਾ ਹਾਂ ਹੋ ਸਕਦਾ ਤੁਹਾਡੇ ਲਈ ਜਾਂ ਹੋਰਨਾਂ ਲਈ ਝੂਠ ਹੋਵੇ। ਤੁਹਾਡਾ ਵੀ ਮੇਰਾ ਵੀ ਅਤੇ ਹੋਰ ਸਾਰਿਆਂ ਦੇ ਸੱਚ ਦੇ ਗਿਆਨ ਦਾ ਸੋਮਾ ਇਕੋ ਪਰਮਾਤਮਾ ਹੋਣ ਦੇ ਬਾਵਜੂਦ ਸਭ ਦਾ ਸੱਚ ਦਾ ਗਿਆਨ ਵੱਖਰਾ ਵੱਖਰਾ ਕਿਉਂ ਹੈ? ਸਾਰਿਆਂ ਨੂੰ ਵੱਖਰਾ ਵਖਰਾ ਗਿਆਨ ਕਿਉਂ ਹੈ? ਤੁਸੀਂ ਆਪਣੇ ਸੱਚ ਨੂੰ ਸੱਚ ਸਮਝਣ ਅਤੇ ਮੈਂ ਆਪਣੇ ਸੱਚ ਨੂੰ ਸੱਚ ਸਮਝਣ ਦੀ ਜ਼ਿਦ ਤੇ ਅੜੇ ਹੋਏ ਹਾਂ ਤਾਂ ਇਸ ਗੱਲ ਦਾ ਕਿਸ ਤਰ੍ਹਾਂ ਅਤੇ ਕਦੋਂ ਪਤਾ ਲੱਗ ਸਕਦਾ ਹੈ ਕਿ ਕੌਣ ਠੀਕ ਅਤੇ ਕੌਣ ਗ਼ਲਤ ਹੈ?

ਨੁਕਤਾ ਦੋ:
ਗੁਰਬਾਣੀ ਅਰਥਾਂ ਸੰਬੰਧੀ ਆਪਣੀ ਨੀਤੀ ਸਪੱਸ਼ਟ ਕਰੋ। ਕੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਆਕਰਣ ਦਾ ਪ੍ਰਯੋਗ ਹੋਇਆ ਹੈ ਕਿ ਨਹੀਂ?
ਗੁਰਬਾਣੀ ਦੇ ਅਰਥ ਵਿਆਕਰਣ ਦੇ ਆਧਾਰ ਤੇ ਹੋਣੇ ਹਨ ਕਿ ਨਹੀਂ?
ਤੁਹਾਡਾ ਕਹਿਣਾ ਹੈ ਕਿ ਗੁਰਬਾਣੀ ਲਿਖਣ ਲੱਗਿਆਂ ਉਤਾਰੇ ਵਕਤ ਗਲਤੀਆਂ ਹੋਈਆਂ ਹਨ। ਇਸ ਸੰਬੰਧ ਵਿੱਚ ਮੈਂ ਪਹਿਲਾਂ ‘ਸਿਖ ਮਾਰਗ’ ਤੇ ਵੀ ਆਪਣੇ ਵਿਚਾਰ ਦੇ ਚੁੱਕਾ ਹਾਂ ਅਤੇ ਦੁਬਾਰਾ ‘ਖਾਲਸਾ ਨਿਊਜ਼’ ਤੇ ਵੀ ਲਿਖ ਚੱਕਾ ਹਾਂ। ਕੀ ਤੁਸੀਂ ਅਜੇ ਵੀ ਇਹੀ ਮੰਨਦੇ ਹੋ ਕਿ ਉਤਾਰੇ ਵਕਤ ਗਲਤੀਆਂ ਹੋਈਆਂ ਹਨ? ਇਸ ਗੱਲ ਨੂੰ ਸਪੱਸ਼ਟ ਕਰੋ।
ਤੁਹਾਡੇ 06-11-10 ਦੇ ਪੱਤਰ ਵਿੱਚ ਗੁਰਬਾਣੀ ਦੀ ਅਧੂਰੀ ਪੰਗਤੀ ਦਰਜ ਕੀਤੀ ਗਈ ਹੈ। ਜਿਸ ਦੁਆਰਾ ਤੁਸੀਂ ਜਾਹਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ (ਹਰ ਕੋਈ) ਸਰੀਰ ਧਾਰੀ ‘ਗੁਰੂ’ ਅਗਿਆਨੀ ਅਤੇ ਅੰਧਾ ਹੈ। ਤੁਹਾਡੀ ਪੇਸ਼ ਕੀਤੀ ਪੰਗਤੀ ਇਸ ਪ੍ਰਕਾਰ ਹੈ:
“ਗੁਰੂ ਸਦਾਏ ਅਗਿਆਨੀ ਅੰਧਾ” ਇਸ (ਅਧੂਰੀ) ਪੰਗਤੀ ਦੁਆਰਾ ਤੁਸੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਕੋਈ ‘ਗੁਰੂ’ ਸਦਾਉਣ ਵਾਲਾ ਅਗਿਆਨੀ ਤੇ ਅੰਧਾ ਹੁੰਦਾ ਹੈ। ਪੂਰੀ ਪੰਗਤੀ ਇਸ ਪ੍ਰਕਾਰ ਹੈ:
“ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ॥” - (491) ਅਰਥ ਹਨ:- ਜਿਸ ਨੂੰ ਖੁਦ ਨੂੰ ਗਿਆਨ ਨਹੀਂ ਕੋਈ ਸੋਝੀ ਨਹੀਂ ਉਹ ਦੂਸਰਿਆ ਨੂੰ ਕੀ ਸਿੱਧੇ ਰਸਤੇ ਪਾ ਸਕਦਾ ਹੈ?
ਜੇ ਤੁਹਾਡੇ ਕੀਤੇ ਗਏ ਅਰਥ ਸਹੀ ਮੰਨ ਵੀ ਲਈਏ ਤਾਂ ਕੀ ਤੁਸੀਂ ਦੱਸੋਗੇ ਕਿ- ਜੇ ਆਪਾਂ ਸਾਰੇ (ਗੁਰੂ) ਨਾਨਕ ਦੇਵ ਜੀ ਨੂੰ ‘ਗੁਰੂ’ ਕਹਿ ਕੇ ਸੰਬੋਧਨ ਕਰਦੇ ਹਾਂ ਤਾਂ ਕੀ ਇਸ ਤਰ੍ਹਾਂ ‘ਗੁਰੂ ਨਾਨਕ ਦੇਵ ਜੀ’ ਅਗਿਆਨੀ ਅਤੇ ਅੰਧੇ ਹੋ ਜਾਣਗੇ?
(ਪਹਿਲਾਂ ਆਪਣੀ ਚੱਲ ਰਹੀ ਵਿਚਾਰ ਅਧੀਨ ਮੇਰੇ ਵੱਲੋਂ ਪੇਸ਼ ਕੀਤੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਦੇ ਜੋ ਅਰਥ ਤੁਸੀਂ ਕੀਤੇ ਸੀ ਉਨ੍ਹਾਂ ਬਾਰੇ ਅਗਲੇ ਪੱਤਰ ਵਿੱਚ ਵਿਚਾਰ ਕੀਤੀ ਜਾਵੇਗੀ, ਜੋ ਕਿ ‘ਖਾਲਸਾ ਨਿਊਜ਼’ ਤੇ ਪਹਿਲਾਂ ਪੇਸ਼ ਕੀਤੀ ਜਾ ਚੁੱਕੀ ਹੈ)। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(07/11/10)
ਸੰਤ ਸਿੰਘ ਬਰਲਿੰਗਟਨ

ਸਿੱਖ ਮਾਰਗ ਦੇ ਪਾਠਕਾਂ ਅਤੇ ਤਤ ਗੁਰਮਤ ਪਰਵਾਰ ਨੂੰ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥

ਪਹਿਲੀ ਗਲ ਤਾਂ ਇਹ ਹੈ ਕਿ ਆਪ ਗੁਮਨਾਮ ਰਹਿਣਾ ਕਿਉਂ ਪਸੰਦ ਕਰਦੇ ਹੋ। ਕੋਈ ਸੰਸਥਾ ਚਿਠੀ ਨਹੀ ਲਿਖ ਸਕਦੀ ਉਸਨੂੰ ਚਲਾਉਣ ਵਾਲਾ ਹੀ ਲਿਖ ਸਕਦਾ ਹੈ। ਅਜ ਕਲ੍ਹ ਤਾਂ ਪਰਵਾਰਾਂ ਦੀ ਵੀ ਇੱਕ ਸੋਚ ਨਹੀ ਹੈ ਕ੍ਰਿਪਾ ਕਰਕੇ ਤੁਸੀ ਸਾਹਮਣੇ ਆਉ ਤਾਂ ਕਿ ਪਤਾ ਲਗੇ ਕਿ ਅਸੀਂ ਕਿਸੇ ਬਜੁਰਗ, ਬੀਬੀ ਜਾਂ ਬਚੇ ਨਾਲ ਗਲ ਕਰ ਰਹੇ ਹਾਂ। ਕਿਉਂਕਿ ਪਰਵਾਰ ਵਿੱਚ ਇਹ ਸਾਰੇ ਹੁੰਦੇ ਹਨ।
ਸਿੱਖ ਮਾਰਗ ਅਤੇ ਇੰਡੀਆ ਅਵੇਅਰਨੈਸ ਨੂੰ ਜਦੋ ਖੋਲੀਏ ਤਾਂ ਪਤਾ ਲਗ ਜਾਂਦਾ ਹੈ ਕਿ ਕੌਣ ਬੰਦਾ ਕਿਥੋਂ ਚਲਾ ਰਿਹਾ ਹੈ। ਪਰ ਤੁਹਾਡਾ ਅਤੇ ਖਾਲਸਾ ਨਿਉਜ ਦਾ ਪਤਾ ਨਹੀ ਲਗ ਸਕਿਆ ਕੌਣ ਮਰਦ ਜਾਂ ਔਰਤ ਕਿਸ ਥਾਂ ਤੋਂ ਚਲਾ ਰਹੇ ਹਨ। ਇੰਟਰਨੈਟ ਕੋਈ ਪਕੀ ਹੋਂਦ ਨਹੀ ਇਹ ਅਜ ਹੈ ਅਤੇ ਕਲ੍ਹ ਨੂੰ ਨਹੀਂ। ਇਹ ਤਾਂ ਪੜੇ ਲਿਖਿਆਂ ਦੀ ਖੁੰਢ ਪੰਚਾਇਤ ਹੈ। ਗੁਮਨਾਮ ਬੰਦਿਆਂ ਤੇ ਸ਼ਕ ਹੋਣਾ ਕੁਦਰਤੀ ਹੈ। ਮੈਂ ਨਾ ਕੋਈ ਵਿਦਵਾਨ ਹਾਂ ਨਾ ਗਿਆਨੀ ਮੈਂ ਤਾਂ 6 ਕੁ ਮਹੀਨੇ ਪੁਰਾਣਾ ਪਾਠਕ ਹਾਂ। ਤੁਹਾਥੋਂ ਕੁੱਝ ਸ਼ਬਦਾਂ ਦੇ ਅਰਥ ਪੁਛਣੇ ਚਾਹੁੰਦਾ ਹਾਂ।
ਜਦੋਂ ਤੁਸੀਂ ਕਹਿ ਰਹੇ ਹੋ ਗੁਰਬਾਣੀ ਦੇ ਅਧਾਰ ਤੇ ਕਿਸ ਗੁਰੂ ਦੀ ਬਾਣੀ ਦੇ ਅਧਾਰ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਂ ਕੋਈ ਹੋਰ।
ਜਦੋਂ ਤੁਸੀਂ ਕਹਿੰਦੇ ਹੋ ਗੁਰਮਤਿ ਤਾਂ ਕਿਹੜੇ ਗੁਰੂ ਦੀ ਮਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਕੋਈ ਹੋਰ।
ਤੁਸੀਂ ਕਹਿੰਦੇ ਹੋ ਗਿਆਨ ਗੁਰੁ ਹੈ----ਗਿਆਨ ਤਾਂ ਸ਼ਬਦ ਰਾਹੀਂ ਆਵੇਗਾ ਇਹ ਗੁਰੂ ਜੀ ਦੇ ਬੋਲ ਵੀ ਹੋ ਸਕਦੇ ਹਨ ਅਤੇ ਲਿਖਤ ਵੀ।
ਪ੍ਰਮਾਤਮਾ ਤਾਂ ਨਿਰਅਕਾਰ ਹੈ ਨਿਰਅਕਾਰ ਨਾ ਬੋਲ ਸਕਦਾ ਹੈ ਨਾ ਲਿਖ ਸਕਦਾ ਹੈ।
ਗੂਰੂ ਨਾਨਕ ਦੇਵ ਜੀ ਦਾ ਗੁਰੂ ਸਤਿ ਸੀ। ਭਾਵ ਗੁਰੂ ਨਾਨਕ ਦੇਵ ਜੀ ਦੇ ਗੁਰੂ ਦਾ ਨਾਂ ਸਚ ਸੀ। ਇਹ ਗੁਰੂ ਨਾਨਕ ਦੇਵ ਜੀ ਦੇ ਅੰਦਰ ਸੀ ਜਿਸ ਨੂੰ ਉਹਨਾਂ ਨੇ ਕੂੜ ਦੀ ਕੰਧ ਢਾਹ ਕੇ ਲਭ ਲਿਆ।
ਅਤੇ ਸਾਨੂੰ ਲਭਣ ਵਾਸਤੇ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਹੀ ਦਸ ਦਿਤਾ। ਉਹਨਾਂ ਨੇ ਮੂਲ ਮੰਤਰ ਵਿੱਚ ਹੀ ਸਤਿਨਾਮ ਦਾ ਜਿਕਰ ਕਰ ਦਿਤਾ ਸੀ।
ਨਿਰਭਉ ਨਿੰਰਕਾਰ ਸਤਿਨਾਮ ----ਪੰਨਾ998
ਜਪੁ ਮਨ ਸਤਿਨਾਮ ਸਦਾ ਸਤਿਨਾਮ---ਪੰਨਾ 670
ਕਿਰਤਮ ਨਾਮ ਕਥੇ ਤੇਰੇ ਜਿਹਬਾ॥
ਸਤਿਨਾਮ ਤੇਰਾ ਪਰਾ ਪੂਰਬਲਾ} ----ਪੰਨਾ 1083
ਆਪਿ ਸਤਿ ਕੀਆ ਸਭੁ ਸਤਿ ---ਪੰਨਾ 284

ਮੈ ਕੋਈ ਨਵੀਂ ਗਲ ਨਹੀਂ ਕੀਤੀ ਸਭ ਨੂੰ ਪਤਾ ਹੈ ਅਸੀਂ ਸਚ ਤੇ ਚਲ ਨਹੀ ਸਕਦੇ ਕਿਉਕਿ ਔਖਾ ਹੈ। ਅਸੀਂ ਤਾਂ ਇਧਰ ਉਧਰ ਦੀਆਂ ਗਲਾਂ ਕਰਕੇ ਵਕਤ ਲੰਘਾ ਰਹੇ ਹਾਂ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਸੰਤ ਸਿੰਘ ਬਰਲਿੰਗਟਨ


(07/11/10)
ਕਿਰਪਾਲ ਸਿੰਘ ਬਠਿੰਡਾ

ਪ੍ਰੋ: ਦਰਸ਼ਨ ਸਿੰਘ ਨੂੰ ਹਰਿਮੰਦਰ ਸਾਹਿਬ `ਚ 100 ਰੁਪਏ ਮੱਥਾ ਟੇਕਣ `ਤੇ ਮਿਲਿਆ ਸਿਰੋਪਾ, ਪੌਣਾ ਘੰਟਾ ਰਾਗੀ ਸਿੰਘਾਂ ਦੇ ਪਿੱਛੇ ਬੈਠ ਕੇ ਸੁਣਿਆ ਕੀਰਤਨ
ਪ੍ਰੋ: ਦਰਸ਼ਨ ਸਿੰਘ ਨੂੰ ਸਿਰੋਪਾ ਕਿਸੇ ਨੇ ਨਹੀਂ ਦਿੱਤਾ, ਰਾਗੀ ਸਿੰਘਾਂ ਦੇ ਪਿੱਛੇ ਬੈਠਣ ਦੀ ਇਜਾਜਤ ਦੇਣ ਵਲੇ ਸੇਵਾਦਾਰ ਵਿਰੁੱਧ ਕਾਰਵਾਈ ਹੋਵੇਗੀ: ਮੱਕੜ
ਗੁਰਦੁਆਰੇ ਸਭ ਦੇ ਸਾਂਝੇ ਹੁੰਦੇ ਹਨ, ਮੱਕੜ ਦਾ ਬਿਆਨ ਬੇਤੁਕਾ: ਸਿਰਸਾ, ਚੰਨੀ
ਗਿਆਨੀ ਗੁਰਬਚਨ ਸਿੰਘ ਨੇ ਕਿਸੇ ਤਰ੍ਹਾਂ ਦਾ ਪ੍ਰਤੀਕਰਮ ਦੇਣ ਤੋਂ ਕੀਤਾ ਇਨਕਾਰ

ਬਠਿੰਡਾ, 7 ਨਵੰਬਰ (ਕਿਰਪਾਲ ਸਿੰਘ): ਦਰਬਾਰ ਸਾਹਿਬ ਦੇ ਸੇਵਾਦਾਰਾਂ ਦੀ ਅੱਜ ਉਸ ਸਮੇਂ ਸ਼ਾਮਤ ਆ ਗਈ ਜਦੋਂ ਗੁਰਮਤ ਅਨੁਸਾਰ ਉਹ ਸਭ ਸ਼ਰਧਾਲੂਆਂ ਨਾਲ ਬਰਾਬਰ ਦਾ ਸਲੂਕ ਕਰਦਿਆਂ ਪ੍ਰੋ: ਦਰਸ਼ਨ ਸਿੰਘ ਨਾਲ ਬਰਾਬਰਤਾ ਦਾ ਸਲੂਕ ਕਰ ਬੈਠੇ। ਹੋਇਆ ਇੰਝ ਕਿ ਝਬਾਲ ਵਿਖੇ ਰੱਖੇ ਕੀਰਤਨ ਸਮਾਗਮ ਵਿੱਚ ਜਾਂਦੇ ਸਮੇਂ ਪ੍ਰੋ: ਦਰਸ਼ਨ ਸਿੰਘ ਅੱਜ ਸਵੇਰੇ 7. 20 ਵਜੇ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਲਈ ਚਲੇ ਗਏ ਤੇ ਉਨ੍ਹਾਂ ਸ਼ਰਧਾ ਨਾਲ 100 ਰੁਪਈਆ ਮੱਥਾ ਟੇਕ ਦਿੱਤਾ। ਦਰਬਾਰ ਸਾਹਿਬ ਦੀ ਚਲਦੀ ਰਵਾਇਤ ਅਨੁਸਾਰ ਸੇਵਦਾਰ ਨੇ ਉਨ੍ਹਾਂ ਨੂੰ ਸਿਰੋਪਾਉ ਦੇ ਦਿੱਤਾ ਤੇ ਦੂਸਰੇ ਸੇਵਾਦਾਰ ਨੇ ਉਹ ਦਰਵਾਜ਼ਾ ਖੋਲ੍ਹ ਦਿੱਤਾ ਜਿਹੜਾ ਸਿਰਫ ਦਰਬਾਰ ਸਾਹਿਬ ਦੇ ਗ੍ਰੰਥੀਆਂ ਅਤੇ ਅਹਿਮ ਸਖ਼ਸ਼ੀਅਤਾਂ ਲਈ ਹੀ ਖੋਲ੍ਹਿਆ ਜਾਂਦਾ ਹੈ। ਪ੍ਰੋ: ਦਰਸ਼ਨ ਸਿੰਘ ਉੱਥੋਂ ਦੀ ਲੰਘ ਕੇ ਰਾਗੀ ਸਿੰਘਾਂ ਦੇ ਪਿੱਛੇ ਬੈਠ ਕੇ 8. 10 ਵਜੇ ਤੱਕ ਕੀਰਤਨ ਸਰਵਨ ਕਰਦੇ ਰਹੇ। ਪ੍ਰੋ: ਦਰਸ਼ਨ ਸਿੰਘ ਦੇ ਜਾਣ ਪਿਛੋਂ ਜਦ ਇਸ ਗੱਲ ਦਾ ਪਤਾ ਮੀਤ ਮੈਨਜਰ ਮੰਗਲ ਸਿੰਘ ਨੂੰ ਲੱਗਾ ਤਾਂ ਪੋ: ਦਰਸ਼ਨ ਸਿੰਘ ਲਈ ਦਰਵਾਜ਼ਾ ਖੋਲਣ ਵਾਲੇ ਸੇਵਾਦਾਰ ਨੂੰ ਬੁਲਾ ਕੇ ਉਸ ਦੀ ਚੰਗੀ ਝਾੜਝੰਬ ਕੀਤੀ ਅਤੇ ਭਰੋਸੇਯੋਗ ਮਿਲੀ ਜਾਣਕਾਰੀ ਅਨੁਸਾਰ ਉਸ ਨੂੰ ਸਸਪੈਂਡ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਇਸ ਗੱਲ ਦੀ ਤਸਦੀਕ ਕਰਨ ਲਈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹ ਪ੍ਰੋ: ਨੂੰ ਸਿਰੋਪਾ ਕਿਸੇ ਨੇ ਨਹੀਂ ਦਿੱਤਾ ਪਰ ਉਹ ਖ਼ਾਲਸਾ ਪੰਚਾਇਤ ਦੇ ਕਨਵੀਨਰ ਚਰਨਜੀਤ ਸਿੰਘ ਚੰਨੀ ਨਾਲ ਰਾਗੀ ਸਿੰਘਾਂ ਦੇ ਪਿੱਛੇ ਜਾ ਬੈਠੇ, ਅੱਗੇ ਤੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਚੰਨੀ ਨੂੰ ਵੀ ਨਹੀਂ ਬੈਠਣ ਦਿੱਤਾ ਜਾਵੇਗਾ। ਇਹ ਪੁੱਛੇ ਜਾਣ `ਤੇ ਕੀ ਜਿਸ ਸੇਵਾਦਾਰ ਨੇ ਪ੍ਰੋ: ਦਰਸ਼ਨ ਸਿੰਘ ਨੂੰ ਬੈਠਣ ਦੀ ਇਜਾਜਤ ਦਿੱਤੀ ਉਸ ਵਿਰੁੱਧ ਕੋਈ ਕਾਰਵਾਈ ਕੀਤੀ ਜਾਵੇਗੀ ਤਾਂ ਉਨ੍ਹਾਂ ਬੜੇ ਜੋਰ ਨਾਲ ਕਿਹਾ, “ਉਸ ਨੂੰ ਅਸੀਂ ਨਹੀਂ ਛੱਡਾਂਗੇ”। ਪੁੱਛਿਆ ਗਿਆ ਕਿ ਸੇਵਾਦਾਰ ਨੇ ਗਲਤੀ ਕੀ ਕੀਤੀ ਹੈ? ਕੀ ਗੁਰਦੁਆਰੇ ਸਭ ਲਈ ਸਾਂਝੇ ਨਹੀਂ ਹੁੰਦੇ? ਜਿਥੇ ਪ੍ਰਚਾਰਿਆ ਹੀ ਇਹ ਜਾਂਦਾ ਹੋਵੇ ਕਿ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਇਸ ਗੱਲ ਦਾ ਪ੍ਰਤੀਕ ਹਨ ਕਿ ਚਾਰੇ ਹੀ ਵਰਨਾਂ ਲਈ ਇਸ ਦੇ ਦਰ ਖੁਲ੍ਹੇ ਹਨ ਤੇ ਕਿਸੇ ਨਾਲ ਧਰਮ, ਮਜ਼ਬ, ਜਾਤ, ਵਰਨ ਦੇ ਅਧਾਰ `ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ, ਉਸ ਦਰਬਾਰ ਵਿੱਚ ਜੇ ਕਿਸੇ ਸੇਵਾਦਾਰ ਨੇ ਪ੍ਰੋ: ਦਰਸ਼ਨ ਸਿੰਘ ਨਾਲ ਬਰਾਬਰਤਾ ਦਾ ਸਲੂਕ ਕਰ ਦਿੱਤਾ ਤਾਂ ਉਸ ਵਿਰੁੱਧ ਕਿਸ ਅਧਾਰ `ਤੇ ਕਾਰਵਾਈ ਕਰੋਗੇ? ਜਵਾਬ `ਚ ਉਨ੍ਹਾਂ ਕਿਹਾ ਕਿਸੇ ਹੋਰ ਧਰਮ ਦੇ ਵਿਅਕਤੀ ਨਾਲ ਤਾਂ ਬਰਾਬਰਤਾ ਦਾ ਸਲੂਕ ਕੀਤਾ ਜਾ ਸਕਦਾ ਹੈ ਪਰ ਪ੍ਰੋ: ਦਰਸ਼ਨ ਸਿੰਘ ਸਿੱਖ ਪੰਥ `ਚੋਂ ਛੇਕੇ ਹੋਏ ਹਨ ਇਸ ਲਈ ਉਹ ਬਰਾਬਰਤਾ ਦੇ ਸਲੂਕ ਦਾ ਹੱਕਦਾਰ ਨਹੀਂ ਹੈ। ਪੁੱਛਿਆ ਗਿਆ ਪੰਥ `ਚੋਂ ਛੇਕੇ ਜਾਣ ਦਾ ਭਾਵ ਹੈ ਕਿ ਉਹ ਸਿੱਖ ਨਹੀਂ ਰਿਹਾ ਪਰ ਉਹ ਇੱਕ ਮਨੁੱਖ ਤਾਂ ਹੈ ਹੀ ਇਸ ਲਈ ਮਨੁੱਖ ਹੋਣ ਦੇ ਨਾਤੇ ਉਸ ਨਾਲ ਬਾਕੀ ਮਨੁੱਖਾਂ ਵਾਲਾ ਸਲੂਕ ਕਿਉਂ ਨਹੀਂ ਕੀਤਾ ਜਾ ਸਕਦਾ? ਤਾਂ ਮੱਕੜ ਸਾਹਿਬ ਇੱਕੋ ਗੱਲ ਰਟ ਰਹੇ ਸਨ ਕਿ ਉਹ ਗੁਰੂ ਤੋਂ ਬੇਮੁਖ ਹੈ ਇਸ ਲਈ ਉਸ ਨੂੰ ਰਾਗੀ ਸਿੰਘਾਂ ਦੇ ਪਿੱਛੇ ਬੈਠਣ ਦੀ ਇਜਾਜਤ ਦੇਣ ਵਾਲੇ ਸੇਵਾਦਾਰ ਵਿਰੁਧ ਕਾਰਵਾਈ ਜਰੂਰ ਹੋਵੇਗੀ।
ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਅਤੇ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਕਨਵੀਨਰ ਭਾਈ ਚਰਨਜੀਤ ਸਿੰਘ ਚੰਨੀ ਨੇ ਸ: ਮੱਕੜ ਦੇ ਇਸ ਬਿਆਨ ਦੀ ਜੋਰਦਾਰ ਸ਼ਬਦਾਂ `ਚ ਨਿਖੇਧੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ `ਤੇ ਕਾਬਜ਼ ਅਕਾਲੀ ਮਸੰਦਾਂ ਦਾ ਰੂਪ ਧਾਰਨ ਕਰ ਗਏ ਹਨ। ਜਿਸ ਤਰ੍ਹਾਂ ਮਸੰਦਾਂ ਨੇ ਗੁਰੂ ਤੇਗ ਬਹਾਦੁਰ ਸਾਹਿਬ ਜੀ `ਤੇ ਹੀ ਦਰਬਾਰ ਸਾਹਿਬ `ਚ ਦਾਖ਼ਲੇ `ਤੇ ਪਾਬੰਦੀ ਲਾ ਦਿੱਤੀ ਸੀ ਉਸੇ ਤਰ੍ਹਾਂ ਮੱਕੜ ਬਾਦਲ ਵਿਰੋਧੀਆਂ ਦੇ ਦਾਖ਼ਲੇ `ਤੇ ਪਾਬੰਦੀ ਲਾ ਕੇ ਅਤੇ ਉਨ੍ਹਾਂ ਨਾਲ ਵੱਖਰੇ ਤਰ੍ਹਾਂ ਦਾ ਵਰਤਾਉ ਕਰਕੇ “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ 3॥” ਸਿਧਾਂਤ ਦੀ ਘੋਰ ਉਲੰਘਨਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਗੱਲ ਤਾਂ ਵੱਖਰੇ ਵੀਚਾਰਾਂ ਦੇ ਅਧਾਰ `ਤੇ ਕਿਸੇ ਨੂੰ ਪੰਥ ਵਿਚੋਂ ਛੇਕਣਾਂ ਹੀ ਗੈਰਸਿਧਾਂਤਕ ਹੈ। ਦੂਸਰੀ ਗੱਲ ਜੇ ਉਨ੍ਹਾਂ ਨੂੰ ਛੇਕਿਆ ਹੋਇਆ ਹੀ ਮੰਨ ਲਈਏ ਤਾਂ ਉਨ੍ਹਾਂ ਦੇ ਹੁਕਮਨਾਮੇ ਅਨੁਸਾਰ ਉਨ੍ਹਾਂ `ਤੇ ਕੀਰਤਨ ਕਰਨ ਦੀ ਪਬੰਦੀ ਲਾਈ ਹੈ ਨਾ ਕਿ ਗੁਰਦੁਆਰੇ ਵਿੱਚ ਦਾਖ਼ਲੇ `ਤੇ ਪਬੰਦੀ ਜਾਂ ਸੰਗਤ ਵਿੱਚ ਬੈਠਣ ਸਮੇਂ ਉਨ੍ਹਾਂ ਲਈ ਕਿਸੇ ਖ਼ਾਸ ਥਾਂ `ਤੇ ਬੈਠਣ ਦੀ ਪਬੰਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਨੂੰ ਫੰਡ ਦੇਣ ਵਾਲੇ ਤਬਾਕੂ ਵੇਚਣ ਵਾਲਿਆਂ ਨੂੰ ਸਿਰੋਪੇ ਦਿੱਤੇ ਜਾ ਰਹੇ ਹਨ ਪਰ ਬਾਦਲ ਵਿਰੋਧੀ ਸਿੱਖਾਂ ਨੂੰ ਕਿਸੇ ਖ਼ਾਸ ਥਾਂ ਬੈਠਣ `ਤੇ ਹੀ ਇਤਰਾਜ਼ ਕਰਨ ਵਾਲੇ ਮੱਕੜ ਮਸੰਦਾਂ ਤੋਂ ਵੀ ਅੱਗੇ ਲੰਘ ਗਏ ਹਨ।
ਇਸ ਸਾਰੇ ਘਟਨਾਕਰਮ `ਤੇ ਜਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਵੀਚਾਰ ਜਾਨਣੇ ਚਾਹੇ ਤਾਂ ਉਨ੍ਹਾਂ ਕਿਹਾ ਉਹ ਅੰਮ੍ਰਿਤਸਰ ਤੋਂ ਬਾਹਰ ਹਨ ਇਸ ਲਈ ਉਨ੍ਹਾਂ ਨੂੰ ਇਸ ਸਬੰਧੀ ਕੁੱਝ ਨਹੀਂ ਪਤਾ। ਪੁੱਛਿਆ ਗਿਆ ਕਿ ਬੇਸ਼ੱਕ ਤੁਸੀਂ ਅੰਮ੍ਰਿਤਸਰ ਵਿੱਚ ਨਹੀਂ ਹੋ ਪਰ ਜੇ ਪ੍ਰੋ: ਦਰਸ਼ਨ ਸਿੰਘ ਨੂੰ ਸਿਰੋਪਾ ਦਿੱਤਾ ਗਿਆ ਹੋਵੇ ਤੇ ਉਹ ਪੌਣੇ ਘੰਟੇ ਤੱਕ ਰਾਗੀ ਸਿੰਘਾਂ ਦੇ ਪਿੱਛੇ ਬੈਠੇ ਰਹੇ ਹੋਣ ਤਾਂ ਕੀ ਕੀ ਕਿਸੇ ਗੁਰਮਤਿ ਸਿਧਾਂਤ ਦੀ ਜਾਂ ਦਰਬਾਰ ਸਾਹਿਬ ਦੇ ਕਿਸੇ ਨਿਯਮ ਦੀ ਕੋਈ ਉਲੰਘਨਾ ਹੋਈ ਹੈ ਜਾਂ ਨਹੀਂ? ਅਕਾਲ ਤਖ਼ਤ ਦੇ ਜਥੇਦਾਰ ਹੋਣ ਨਾਤੇ ਜਾਂ ਤੁਹਾਡੇ ਨਿਜੀ ਵੀਚਾਰ ਅਨੁਸਾਰ ਕੀ ਪ੍ਰੋ: ਦਰਸ਼ਨ ਸਿੰਘ ਨੂੰ ਸਿਰੋਪਾ ਦੇਣ ਅਤੇ ਰਾਗੀ ਸਿੰਘਾਂ ਦੇ ਪਿੱਛੇ ਬੈਠਣ ਦੀ ਇਜਾਜਤ ਦੇਣ ਵਾਲੇ ਕਿਸੇ ਸੇਵਾਦਾਰ ਵਿਰੁੱਧ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਜਿੰਨਾ ਚਿਰ ਅੰਮ੍ਰਿਤਸਰ ਜਾ ਕੇ ਉਹ ਪੂਰੀ ਜਾਣਕਾਰੀ ਨਹੀਂ ਲੈਂਦੇ ਉਸ ਸਮੇਂ ਤਕ ਉਹ ਇਸ ਵਿਸ਼ੇ’ ਤੇ ਕੁੱਝ ਨਹੀਂ ਕਹਿਣਾ ਚਾਹੁੰਦੇ। ਜਥੇਦਾਰ ਦੇ ਕਥਨ ਤੋਂ ਲਗਦਾ ਸੀ ਕਿ ਉਹ ਪ੍ਰਧਾਨ ਤੋਂ ਹਦਾਇਤਾਂ ਲਏ ਬਗੈਰ ਕੁੱਝ ਕਹਿਣ ਦੀ ਸਮਰੱਥਾ ਵਿੱਚ ਨਹੀਂ ਹਨ।


(07/11/10)
ਤਰਲੋਚਨ ਸਿੰਘ ਦੀਪਾਲਪੁਰ/ ਜਗਤਾਰ ਸਿੰਘ ਜਾਚਕ

ਬੰਦੀਛੋੜ ਦਿਵਸ ਸਿੱਖ ਕੌਮ ਲਈ ਬਿਪਰਵਾਦੀ ਗੁਲਾਮੀ ਤੋਂ ਅਜ਼ਾਦ ਹੋਣ ਦਾ ਸੰਕਲਪ: ਗਿ: ਜਾਚਕ
ਸਿਆਟਲ 6 ਨਵੰਬਰ (ਤਰਲੋਚਨ ਸਿੰਘ ਦੀਪਾਲਪੁਰ) ਬੰਦੀਛੋੜ ਦਿਵਸ ਸਿੱਖ ਕੌਮ ਲਈ ਉਨ੍ਹਾਂ ਸਾਰੇ ਰਾਜਨੀਤਕ, ਸਮਾਜਕ, ਆਰਥਕ ਤੇ ਬਿਪਰਵਾਦੀ ਸੰਪਰਦਾਇਕ ਬੰਧਨਾਂ ਤੋਂ ਅਜ਼ਾਦ ਹੋਣ ਦਾ ਇੱਕ ਸਕੰਲਪ ਹੈ, ਜਿਹੜੇ ਕੌਮੀ ਮਾਨਸਿਕਤਾ ਨੂੰ ਗ਼ੁਲਾਮ ਬਣਾ ਕੇ ਅਣਖਹੀਣ ਤੇ ਬੇਗ਼ੈਰਤ ਜ਼ਿੰਦਗੀ ਜੀਊਣ ਲਈ ਮਜ਼ਬੂਰ ਕਰ ਦਿੰਦੇ ਹਨ। ਕਿਉਂਕਿ, ਬੰਦੀਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਹਾਂਗੀਰ ਦੀ ਕੈਦ ਵਿਚੋਂ ਗਵਾਲੀਅਰ ਦੇ ਕਿਲੇ ਤੋਂ ਬਾਇਜ਼ਤ ਰਿਹਾਅ ਹੋਣ ਅਤੇ ਆਪਣੇ ਨਾਲ 52 ਹੋਰ ਹਿੰਦੂ ਰਾਜਿਆਂ ਨੂੰ ਬੰਧਨ ਮੁਕਤ ਕਰਾਉਣ ਦੀ ਇਤਿਹਾਸਕ ਘਟਨਾ ਤੋਂ ਸਾਨੂੰ ਇਹੀ ਦਾਰਸ਼ਨਿਕ ਸੰਦੇਸ਼ ਮਿਲਦਾ ਹੈ। ਪਰ, ਸਿੱਖਾਂ ਅੰਦਰ ਅਜਿਹੀ ਅਜ਼ਾਦਾਨਾ ਸੋਚ ਤਦੋਂ ਹੀ ਪ੍ਰਬਲ ਹੋ ਸਕੇਗੀ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਨ੍ਹਾਂ ਲੋਕਾਂ ਦਾ ਕਬਜ਼ਾ ਟੁੱਟੇਗਾ, ਜਿਹੜੇ ਨਾਨਕ-ਪੰਥੀ ਖ਼ਾਲਸੇ ਨੂੰ ਬਚਿਤ੍ਰ ਨਾਟਕ (ਦਸਮ ਗ੍ਰੰਥ) `ਤੇ ਅਧਾਰਤ ਲਵ ਕੁਸ਼ ਦੀ ਸੰਤਾਨ ਦਸ ਰਹੇ ਹਨ। ਇਹ ਸ਼ਬਦ ਗਿਆਨੀ ਜਗਤਾਰ ਸਿੰਘ ਜਾਚਕ ਨੇ ਅੱਜ ਅਮਰੀਕਾ ਵਿੱਚ ਸਿਆਟਲ ਦੀ ਸਤਿਸੰਗ ਸਭਾ ਨੂੰ ਸੰਬੋਧਨ ਕਰਦਿਆਂ ਕਹੇ।
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲੀ ਲੋੜ ਹੈ ਕਿ ਅਸੀਂ ਸੰਪਰਦਾਈ ਹੱਠ ਛੱਡੀਏ ਤੇ ਬਿਬੇਕ ਬੁੱਧੀ ਤੋਂ ਕੰਮ ਲੈਂਦੇ ਹੋਏ ਬੰਦੀਛੋੜ ਦਿਵਸ ਨੂੰ ਦੀਵਾਲੀ ਦੀ ਕੈਦ `ਚੋਂ ਮੁਕਤ ਕਰਵਾਈਏ। ਕਿਉਂਕਿ, ਦੀਵਾਲੀ ਨਿਰੋਲ ਲਛਮੀ ਪੂਜਾ ਦਾ ਬਿਪਰਵਾਦੀ ਦਿਹਾੜਾ ਹੈ ਅਤੇ ਇਸ ਦਾ ਛੇਵੇਂ ਸਤਿਗੁਰੂ ਜੀ ਦੇ ਗਵਾਲੀਅਰ ਦੇ ਕਿਲੇ ਚੋਂ ਰਿਹਾਅ ਹੋਣ ਦੀ ਇਤਿਹਾਸਕ ਘਟਨਾ ਨਾਲ ਕੋਈ ਸਬੰਧ ਨਹੀ। ਭੱਟ ਵਹੀਆਂ ਮੁਤਾਬਿਕ ਸਤਿਗੁਰਾਂ ਦੇ ਰਿਹਾਅ ਹੋਣ ਦੀ ਤਾਰੀਖ਼ 26 ਅਕਤੂਬਰ ਸੰਨ 1619 ਦਿਨ ਐਤਵਾਰ ਅਤੇ ਸ੍ਰੀ ਅੰਮ੍ਰਿਤਸਰ ਪਹੁੰਚਣ ਦੀ 28 ਫਰਵਰੀ ਸੰਨ 1621 ਦਿਨ ਸੋਮਵਾਰ ਬਣਦੀ ਹੈ। ਵੈਸੇ ਤਾਂ ਅਯੁਧਿਆ ਪਤੀ ਸ੍ਰੀ ਰਾਮਚੰਦਰ ਰਮਾਇਣ ਦੀ ਇੱਕ ਮਿਥਿਹਾਸਕ ਹਸਤੀ ਹੈ। ਪਰ, ਜਿਹੜੇ ਹਿੰਦੂ ਵੀਰ ਇਸ ਨੂੰ ਸੱਚ ਮੰਨੀ ਬੈਠੇ ਹਨ, ਜੇਕਰ ਨਿਰਪੱਖਤਾ ਨਾਲ ਬਾਲਮੀਕੀ ਰਮਾਇਣ ਪੜ੍ਹ ਲੈਣ ਤਾਂ ਉਹ ਜਾਣ ਲੈਣਗੇ ਕਿ ਬ੍ਰਾਹਮਣ ਗੁਰੂ ਨੇ ਦੀਵਾਲੀ ਨੂੰ ਸ੍ਰੀ ਰਾਮ ਜੀ ਦੇ ਅਯੁਧਿਆ ਪਧਾਰਨ ਦੇ ਦਿਹਾੜੇ ਨਾਲ ਧੱਕੇ ਤੇ ਚਲਾਕੀ ਨਾਲ ਹੀ ਜੋੜਿਆ ਹੈ। ਕਿਉਂਕਿ, ਰਿਸ਼ੀ ਬਾਲਮੀਕ ਮੁਤਾਬਿਕ ਸ੍ਰੀ ਰਾਮ ਜੀ 14 ਸਾਲਾ ਬਨਵਾਸ ਕੱਟਣ ਅਤੇ ਲੰਕਾਪਤੀ ਰਾਵਣ ਨੂੰ ਮਾਰਣ ਉਪਰੰਤ ਚੇਤਰ ਸੁਦੀ ਪੰਚਮੀ ਨੂੰ ਅਯੁਧਿਆ ਪਹੁੰਚੇ ਸਨ, ਨਾ ਕਿ ਕੱਤਕ ਦੀ ਅਮਾਵਸ ਨੂੰ।
ਜਾਚਕ ਜੀ ਨੇ ਸੁਚੇਤ ਕੀਤਾ ਕਿ ਜੇਕਰ ਸਿੱਖ ਇਸ ਪੱਖੋਂ ਪਹਿਲ ਕਰਨ ਤਾਂ ਹਿੰਦੂ ਵੀਰ ਵੀ ਸੋਚ ਸਕਦੇ ਹਨ। ਪਰ, ਜੇਕਰ ਨਾਨਕਸ਼ਾਹੀ ਕੈਲੰਡਰ ਨੂੰ ਬਿਪਰਵਾਦੀ ਬਿਕ੍ਰਮੀ ਕੈਲੰਡਰ ਵਿੱਚ ਬਦਲਣ ਵਾਲੇ ਬਾਦਲ ਦਲੀਏ ਅਤੇ ਮਹੰਤ ਧੁੰਮੇ ਦੇ ਸੇਵਕ ਹੀ ਸ਼੍ਰੋਮਣੀ ਕਮੇਟੀ ਤੇ ਹੋਰ ਗੁਰਦੁਆਰਿਆਂ ਉਪਰ ਕਾਬਜ਼ ਰਹੇ ਤਾਂ ਫਿਰ ਭਵਿਖ ਵਿੱਚ ਬਿਪਰਵਾਦੀ ਗ਼ੁਲਾਮੀ ਦੇ ਬੰਧਨਾਂ ਤੋਂ ਮੁਕਤ ਹੋ ਸਕਣਾ ਅਸੰਭਵ ਲਗਦਾ ਹੈ। ਕੌਮ ਨੂੰ ਗੰਭੀਰਤਾ ਤੇ ਹੌਸਲੇ ਨਾਲ ਇਸ ਪੱਖੋਂ ਵੀ ਸੋਚਣ ਦੀ ਲੋੜ ਹੈ।


(06/11/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥

ਦਲਜੀਤ ਸਿੰਘ ਹੋਠੀ ਜੀ! ਮੈਂ ਤੁਹਾਡੇ 04-11-10 ਦੇ ਪੱਤਰ ਦੇ ਸੰਬੰਧ ਵਿੱਚ ਸਿਲਸਿਲੇਵਾਰ ਹਰ ਗੱਲ ਦਾ ਜਵਾਬ ਲਿਖਣ ਬੈਠਾ ਸੀ। ਕਾਫੀ ਜਵਾਬ ਲਿਖ ਵੀ ਲਿਆ ਸੀ। ਪਰ ਬਾਅਦ ਵਿੱਚ ਸੋਚਿਆ ਕਿ ਇਨ੍ਹਾਂ ਗੱਲਾਂ ਦਾ ਕੋਈ ਅੰਤ ਨਹੀਂ ਹੋਣਾ ਅਤੇ ਨਾ ਹੀ ਲੋਈ ਲਾਭ ਹੋਣਾ ਹੈ। ਬਿਹਤਰ ਹੈ ਕਿ ਹੋਰ ਗੱਲਾਂ ਨੂੰ ਛੱਡਕੇ, ਗੁਰਮਤਿ ਸੰਬੰਧੀ ਪਏ ਭੁਲੇਖਿਆਂ ਵੱਲ ਹੀ ਧਿਆਨ ਦਿੱਤਾ ਜਾਵੇ। ਸੋ ਗੁਰਬਾਣੀ /ਗੁਰਮਤਿ ਵਿਚਾਰ ਨੂੰ ਮੁੱਖ ਰੱਖਦਿਆਂ ਹੋਇਆ ਹੁਣੇ ਹੁਣੇ ਚੱਲੀ ਵਿਚਾਰ ਵਾਲੇ ਸਵਾਲ ਰੱਖ ਰਿਹਾ ਹਾਂ ਤਾਂ ਕਿ ਗੁਰਮਤਿ ਸੁਧਾਰ ਦਾ ਕੰਮ ਅੱਗੇ ਤੋਰਿਆ ਜਾ ਸਕੇ।
ਅੱਜ ਕਲ੍ਹ ਜੋ “ਗੁਰੂ’ ਪਦ ਬਾਰੇ ਭੁਲੇਖੇ ਪਏ ਹਨ। ਗੁਰਚਰਨ ਸਿੰਘ ਜਿਉਣਵਾਲਾ ਦਾ ਉਠਾਇਆ ਸਵਾਲ “ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ?” ‘ਉਹ ਕਿਹੜਾ “ਸ਼ਬਦ” ਹੈ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣਾ ਗੁਰੂ ਕਿਹਾ ਸੀ’ ? ਦੇ ਸੰਬੰਧ ਵਿੱਚ ਮੈਂ ਆਪਣੇ ਵਿਚਾਰ ਦਿਤੇ ਸੀ। ਮੇਰੇ ਉਸ ਪੱਤਰ ਦੇ ਸੰਬੰਧ ਵਿੱਚ ਤੁਸੀਂ ਆਪਣੇ ਵਿਚਾਰ ਦੇ ਸਕੋ ਤਾਂ ਮਿਹਰਬਾਨੀ ਹੋਵੇਗੀ।
ਦੂਸਰਾ- ਮੇਰੇ ਵਿਚਾਰ ਅਨੁਸਾਰ ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ ਗੁਰਬਾਣੀ ਦੀ ਜੋ ਵਿਆਖਿਆ ਕਰ ਰਹੇ ਹਨ ਉਹ ਠੀਕ ਨਹੀਂ ਹੈ। ਤੁਸੀਂ ਲਿਖਿਆ ਹੈ ਕਿ ਉਹ ਗੁਰਮਤਿ ਪ੍ਰਚਾਰ ਦੀ ਮਹਾਨ ਸੇਵਾ ਕਰ ਰਹੇ ਹਨ। ਕੁੱਝ ਦਿਨ ਪਹਿਲਾਂ ਉਨ੍ਹਾਂਦੇ ਲੇਖ ‘ਦਾੜੀ ਹੋਈ ਭੂਰ’ ਲੇਖ ਦੇ ਸੰਬੰਧ ਵਿੱਚ ਮੈਂ 10-10-10 ਨੂੰ ਆਪਣੇ ਵਿਚਾਰ ਲਿਖੇ ਸੀ। ਮੇਰੇ ਉਸ ਪੱਤਰ ਬਾਰੇ ਵੀ ਆਪਣੇ ਵਿਚਾਰ ਲਿਖ ਸਕੋਂ ਤਾਂ ਮਿਹਰਬਾਨੀ ਹੋਵੇਗੀ। ਤਾਂ ਕਿ ਗੁਰਬਾਣੀ ਅਰਥਾਂ ਸੰਬੰਧੀ ਜਿਹੜੇ ਭੁਲੇਖੇ ਪਏ ਹਨ ਉਨ੍ਹਾਂ ਦਾ ਵੀ ਕੋਈ ਸਮਾਧਾਨ ਨਿਕਲ ਸਕੇ।
ਦਲਜੀਤ ਸਿੰਘ ਹੋਠੀ ਜੀ! ਇਹ ਤਾਂ ਤੁਹਾਨੂੰ ਵੀ ਪਤਾ ਹੈ ਅਤੇ ਹੋਰ ਸਭ ਨੂੰ ਵੀ ਪਤਾ ਹੈ ਕਿ ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੂੰ ਕਈ ਗੁਰਦੁਆਰਿਆਂ ਵਿੱਚ ਬੋਲਣ ਨਹੀਂ ਦਿੱਤਾ ਜਾਂਦਾ। ਸੋ ਇਹ ਪਤਾ ਲਗਾਉਣ ਲਈ ਕਿ ਉਹ ਜਿਹੜੇ ਸੱਜਣ ਉਨ੍ਹਾਂਨੂੰ ਬੋਲਣ ਤੋਂ ਰੋਕਦੇ ਹਨ ਉਹ ਠੀਕ ਹਨ ਜਾਂ ਪ੍ਰੋ: ਸਾਸਿਬ ਠੀਕ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਦੀਆਂ ਵਿਆਖਿਆਵਾਂ ਤੇ ਵਿਚਾਰ ਕਰਨੀ ਜਰੂਰੀ ਹੈ। ਇਹ ਕਿਸੇ ਦੀ ਲੱਤ ਖਿਚਣੀ ਨਹੀਂ ਹੈ। ਜੇ ਉਨ੍ਹਾਂ ਦੀਆਂ ਵਿਆਖਿਆਵਾਂ ਇਥੇ ਸਿਖ ਮਾਰਗ ਤੇ ਆਪਸੀ ਵਿਚਾਰ ਵਟਾਂਦਰੇ ਦੇ ਜਰੀਏ ਸਹੀ ਸਾਬਤ ਹੋ ਜਾਂਦੀਆਂ ਹਨ ਤਾਂ ਉਹ ਸੱਜਣ ਜਿਹੜੇ ਉਨ੍ਹਾਂਨੂੰ ਗੁਰਦੁਆਰਿਆਂ ਵਿੱਚ ਬੋਲਣ ਤੋਂ ਰੋਕਦੇ ਹਨ ਉਨ੍ਹਾਂ ਨੂੰ ਜਵਾਬ ਮਿਲ ਜਾਏਗਾ। ਅਤੇ ਉਨ੍ਹਾਂਨੂੰ ਪੁੱਛਿਆ ਜਾ ਸਕਦਾ ਹੈ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਹੇ ਹਨ।
ਹੋਰ ਗੱਲਾਂ ਦਾ ਨਾ ਤਾਂ ਕੋਈ ਅੰਤ ਹੈ ਅਤੇ ਨਾ ਹੀ ਕੋਈ ਲਾਭ, ਇਸ ਲਈ ਮਿਹਰਬਾਨੀ ਕਰਕੇ ਸਿਰਫ ਗੁਰਮਤਿ ਸੰਬੰਧੀ ਪਏ ਭੁਲੇਖਿਆਂ ਬਾਰੇ ਚੱਲ ਰਹੇ ਵਿਸ਼ਿਆਂ ਤੇ ਹੀ ਆਪਣੇ ਵਿਚਾਰ ਦੇਣੇ ਜੀ।

ਗੁਰਚਰਨ ਸਿੰਘ ਜਿਉਣਵਾਲਾ ਜੀ!
ਆਪ ਜੀ ਅਗੇ ਵੀ ਬੇਨਤੀ ਹੈ ਕਿ ਆਪਾਂ ਆਪਣੀਆਂ ਆਪਸੀ ਗੱਲਾਂ ਨੂੰ ਭੁਲਾ ਕੇ ਸਿਰਫ ਗੁਰਮਤਿ ਸੁਧਾਰ ਵੱਲ ਧਿਆਨ ਦੇਈਏ। ਸੋ ਦਲਜੀਤ ਸਿੰਘ ਹੋਠੀ ਜੀ ਨੂੰ ਜੋ ਮੈਂ ਉਪਰ ਲਿਖਿਆ ਹੈ ਉਸ ਵੱਲ ਗੌਰ ਕਰਦੇ ਹੋਏ ਚੱਲ ਰਹੇ ਦੋਨਾਂ ਨੁਕਤਿਆਂ ਬਾਰੇ ਆਪਣੇ ਵਿਚਾਰ ਦੇ ਸਕੋਂ ਤਾਂ ਮਿਹਰਬਾਨੀ ਹੋਵੇਗੀ।
ਨੁਕਤੇ ਦੁਬਾਰਾ ਲਿਖ ਰਿਹਾ ਹਾਂ:-
ਇਕ- “ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ” ਅਤੇ ‘ਉਹ ਕਿਹੜਾ “ਸ਼ਬਦ” ਸੀ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣਾ ਗੁਰੂ ਕਿਹਾ ਹੈ?’ ਇਸ ਬਾਰੇ ਮੇਰੇ ਦਿੱਤੇ ਜਵਾਬ ਦੇ ਸੰਬੰਧ ਵਿੱਚ ਆਪਣੇ ਵਿਚਾਰ ਦੇਣ ਦੀ ਖੇਚਲ ਕਰੋ ਜੀ।
ਦੂਸਰਾ- ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੀ “ਦਾੜੀ ਹੋਈ ਭੂਰ” ਸਲੋਕ ਦੀ ਕੀਤੀ ਵਿਆਖਿਆ ਦੇ ਸੰਬੰਧ ਵਿੱਚ ਮੈਂ ਜੋ ਵਿਚਾਰ ਲਿਖੇ ਹਨ ਉਨ੍ਹਾਂ ਬਾਰੇ ਆਪਣੇ ਵਿਚਾਰ ਦੇਣੇ ਜੀ।
ਵੈਸੇ ਤਾਂ ਇਹ ਸਵਾਲ ਸਾਰਿਆਂ ਲਈ ਸਾਂਝੇ ਹਨ ਕੋਈ ਵੀ ਇਨ੍ਹਾਂ ਬਾਰੇ ਆਪਣੇ ਵਿਚਾਰ ਦੇ ਸਕਦਾ ਹੈ। ਪਰ ਦਲਜੀਤ ਸਿੰਘ ਹੋਠੀ ਅਤੇ ਗੁਰਚਰਨ ਸਿੰਘ ਜਿਉਣਵਾਲਾ ਹੁਣੇ ਚੱਲ ਰਹੀ ਵਿਚਾਰ ਵਿੱਚ ਖਾਸ ਕਰਕੇ ਸ਼ਾਮਲ ਸਨ ਇਸ ਲਈ ਖਾਸ ਕਰਕੇ ਇਨ੍ਹਾਂ ਦੋਨਾਂ ਸੱਜਣਾਂ ਦਾ ਨਾਮ ਉਚੇਚੇ ਤੌਰ ਤੇ ਲਿਖਿਆ ਗਿਆ ਹੈ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(06/11/10)
ਸੰਤ ਸਿੰਘ ਬਰਲਿੰਗਟਨ

ਠੱਗਾਂ ਤੋਂ ਕਿਵੇਂ ਬਚੀਏ
ਅੱਜ ਕਲ ਇੱਕ ਲੁਧਿਆਣੇ ਤੋਂ ਆਇਆ ਹੋਇਆ ਬਾਬਾ ਕੈਲਗਰੀ ਦੀਆਂ ਸੰਗਤਾਂ ਨੂੰ ਨਿਹਾਲ ਕਰ ਰਿਹਾ ਹੈ। ਇਹ ਭਾਈ ਆਪਣੇ ਸੇਵਕ ਦੇ ਘਰ ਡੇਰਾ ਲਾ ਲੈਂਦਾ ਹੈ। ਆਪਣੇ ਸੇਵਕ ਨੂੰ ਕਹਿ ਕੇ ਕੀਰਤਨ ਦੇ ਬਹਾਨੇ ਉਸਦੇ ਦੋਸਤਾਂ ਨੂੰ ਬੁਲਾ ਲੈਂਦਾ ਹੈ ਅਤੇ ਹਰ ਇੱਕ ਤੋਂ ਵਾਰੀ ਵਾਰੀ 300-300 ਡਾਲਰ ਇਹ ਕਹਿ ਕੇ ਮੰਗਦਾ ਹੈ ਕਿ ਮੈ ਲੁਧਿਆਣੇ ਵਾਪਸ ਜਾ ਕੇ ਤੁਹਾਡੇ ਨਮਿਤ ਪਾਠ ਕਰਾਂਗਾ ਤੇ ਤੁਹਾਨੂੰ ਚੰਗੀ ਨੋਕਰੀ ਮਿਲ ਜਾਵੇਗੀ, ਮੁੰਡਾ ਪੈਦਾ ਹੋਵੇਗਾ, ਸ੍ਰੀਰਕ ਤੰਦਰੁਸਤੀ ਮਿਲ ਜਾਵੇਗੀ। ਇਹ ਸਭ ਕੁਝ ਸੇਵਕ ਪਰਵਾਰ ਦੀ ਮਦਦ ਨਾਲ ਪਤਾ ਕਰ ਲੈਦਾ ਹੈ ਕਿ ਕਿਸ ਕੀ ਤਕਲੀਫ ਹੈ। ਹੈਰਾਨੀ ਦੀ ਗਲ ਇਹ ਕਿ ਉਥੇ ਨਾ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੁੰਦਾ ਹੈ ਤੇ ਨਾ ਉਹ ਕੀਰਤਨ ਕਰਦਾ ਹੈ। ਇਹੋ ਜਿਹੇ ਇੱਕ ਪ੍ਰੋਗਰਾਮ ਵਿੱਚ ਮੇਰੇ ਭਤੀਜੇ ਨੂੰ ਵੀ ਬੁਲਾਇਆ ਗਿਆ ਸੀ। ਜਦੋਂ ਉਸਨੇ ਅਗਲੇ ਦਿਨ ਕੀਰਤਨ ਬਹਾਨੇ ਠੱਗੀ ਦਾ ਉਲ੍ਹਾਮਾ ਆਪਣੇ ਦੋਸਤ ਨੂੰ ਦਿਤਾ ਤਾਂ ਜਵਾਬ ਮਿਲਿਆ ਕਿ ਕੀ ਕਰੀਏ ਜੇ ਮੈ ਨਹੀ ਕਰਦਾ ਸੀ ਤਾਂ ਘਰ ਵਿੱਚ ਲੜਾਈ ਪੈਂਦੀ ਸੀ। ਇਸੇ ਤਰਾਂ ਇੱਕ ਸਿਆਸਤਦਾਨ 4 ਕੁ ਮਹੀਨੇ ਪਹਿਲਾਂ ਲੋਕਾਂ ਤੋਂ ਪੈਸੇ ਇਕੱਠੇ ਕਰ ਕੇ ਕੈਲਗਰੀ ਵਿੱਚ 150 ਏਕੜ ਜਮੀਨ ਖਰੀਦ ਕੇ ਰੱਖ ਗਿਆ ਹੈ। ਇਹ ਠੱਗੀਆਂ ਖਾਣ ਵਾਲੇ ਲੋਕ ਤਾਂ ਜਾਗਰੂਕ ਨਹੀ ਜੋ ਜਾਗਰੂਕ ਹਨ ਉਹ ਆਪਸ ਵਿੱਚ ਵਿਚਾਰ-ਚਰਚਾ ਕਰਨ ਦੀ ਬਜਾਏ ਵਾਦ-ਵਿਵਾਦ ਵਿੱਚ ਉਲਝੇ ਪਏ ਹਨ। ਬਾਣੀ ਵੀ ਬਹੁਤ ਜਾਣਦੇ ਹਨ ਪਰ…………
ਮਿਠਾ ਬੋਲਣ ਨਿਵ ਚਲਣ ਹੱਥੋਂ ਭੀ ਕੁੱਝ ਦੇਣ … …. .
ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ………
ਪ੍ਰਮਾਤਮਾ ਭਲਾ ਕਰੇ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਸੰਤ ਸਿੰਘ ਬਰਲਿੰਗਟਨ


(06/11/10)
ਤੱਤ ਗੁਰਮਤਿ ਪਰਿਵਾਰ

‘ਗੁਰੂ ਪਦ’ ਬਾਰੇ ਵਿਚਾਰ ਨੂੰ ਸੰਵਾਦ ਦੀ ਤਰ੍ਹਾਂ ਲਈਏ, ਇਸ ਨੂੰ ਵਿਵਾਦ ਨਾ ਬਣਾਇਆ ਜਾਵੇ

ਗੱਲ ਦੀ ਸ਼ੁਰੂਆਤ ਵਿਚ ‘ਸੰਵਾਦ’ ਅਤੇ ‘ਵਿਵਾਦ’ ਦੇ ਭਾਵ ਵਿਚਾਰ ਲੈਂਦੇ ਹਾਂ। ਇੱਥੇ ਅਸੀਂ ਗੱਲ ਸ਼ਬਦ-ਕੋਸ਼ੀ ਅਰਥਾਂ ਦੀ ਨਹੀਂ ਕਰਾਂਗੇ ਬਲਕਿ ਭਾਵ ਦੀ ਕਰਾਂਗੇ। ਸੰਵਾਦ ਦੀ ਸਭ ਤੋਂ ਵੱਡੀ ਖੂਬੀ ਸੁਹਿਰਦਤਾ ਹੁੰਦੀ ਹੈ। ਸੰਵਾਦ ਵਿਚ ਨਿਮਰਤਾ, ਸਹਿਜ ਅਤੇ ਦਲੀਲ ਦਾ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ। ਦੂਜੀ ਤਰਫ ਵਿਵਾਦ ਵਿਚ ਸੁਹਿਰਦਤਾ ਦੀ ਘਾਟ ਹੁੰਦੀ ਹੈ। ਵਿਵਾਦ ਵਿਚ ਕ੍ਰੋਧ, ਅਸਹਿਨਸ਼ੀਲਤਾ, ਦੂਸ਼ਨਬਾਜ਼ੀ, ਅਵਿਸ਼ਵਾਸ ਭਾਰੂ ਹੁੰਦਾ ਹੈ।

ਆਉ, ਹੁਣ ਅਪਣੇ ਵਿਸ਼ੇ ਵੱਲ ਮੁੜਦੇ ਹਾਂ। ਕਾਫੀ ਸਮੇਂ ਤੋਂ ਨਾਨਕ ਫਲਸਫੇ ’ਤੇ ਛਾ ਚੁੱਕੀ ਬ੍ਰਾਹਮਣਵਾਦ ਦੀ ਧੁੰਧ ਨੂੰ ਸਾਫ ਕਰਨ ਵਿਚ ਜੁਟੇ ਕੁਝ ਪੰਥਦਰਦੀ ਵਿਦਵਾਨਾਂ ਨੇ ਦਸ ਨਾਨਕ ਸਰੂਪਾਂ ਦੇ ਨਾਵਾਂ ਨਾਲ ‘ਗੁਰੂ’ ਵਿਸ਼ੇਸ਼ਣ ਦੀ ਪ੍ਰਚਲਿਤ ਵਰਤੋਂ ਬਾਰੇ ਸ਼ੰਕਾ ਜ਼ਾਹਿਰ ਕਰਦੇ ਹੋਏ ਵੱਖ-ਵੱਖ ਤਰੀਕੇ ਇਹ ਵਿਚਾਰ ਸਾਹਮਣੇ ਲਿਆਉਂਦਾ ਕਿ ਇਹ ਗੁਰਮਤਿ ਅਨੁਸਾਰ ਜਾਇਜ਼ ਨਹੀਂ ਲਗਦਾ। ਉਹਨਾਂ ਨੇ ਅਪਣੇ ਵਿਚਾਰ ਦੇ ਹੱਕ ਵਿਚ ਕੁਝ ਗੁਰਬਾਣੀ ਹਵਾਲੇ ਅਤੇ ਦਲੀਲਾਂ ਵੀ ਪੇਸ਼ ਕੀਤੀਆਂ। ਉਹਨਾਂ ਨੇ ਗੁਰਬਾਣੀ ਦੇ ਆਧਾਰ ’ਤੇ ‘ਗੁਰੂ’ ਸੰਕਲਪ ਬਾਰੇ ਇਹ ਨੁਕਤੇ ਸਾਹਮਣੇ ਲਿਆਉਂਦੇ:

੧. ਗੁਰੂ ਸਿਰਫ ਇਕ ਹੀ ਹੈ, ਜੋ ਸਾਰਿਆਂ ਦਾ ਸਾਂਝਾ ਹੈ।

੨. ਗੁਰੂ ਸਦਾ ਸਦਾ ਹੈ, ਜੰਮਦਾ ਮਰਦਾ ਨਹੀਂ।

੩. ਗੁਰੂ ਸਦਵਾਉਣ ਵਾਲਾ ਅਗਿਆਨੀ ਅਤੇ ਅੰਧਾ ਹੁੰਦਾ ਹੈ।

੪. ਸ਼ਰੀਰ (ਦੇਹਧਾਰੀ) ਗੁਰੂ ਨਹੀਂ ਹੁੰਦਾ।

ਉਪਰੋਕਤ ਗੁਰਮਤਿ ਵਿਚਾਰਾਂ ਦੇ ਆਧਾਰ ’ਤੇ ਕੁਝ ਵਿਦਵਾਨਾਂ ਨੇ ਇਹ ਪੱਖ ਸਾਹਮਣੇ ਰੱਖਿਆ ਕਿ ਨਾਨਕ ਸਰੂਪਾਂ ਸਮੇਤ ਕਿਸੇ ਵੀ ਦੇਹਧਾਰੀ ਲਈ ‘ਗੁਰੂ’ ਵਿਸ਼ੇਸ਼ਣ ਦੀ ਵਰਤੋਂ ਜਾਇਜ਼ ਨਹੀਂ। ਜ਼ਰੂਰੀ ਨਹੀਂ ਕਿ ਸਾਰੇ ਪੰਥਦਰਦੀ ਇਸ ਵਿਚਾਰ ਨਾਲ ਸਹਿਮਤ ਹੀ ਹੋਣ। ਪਰ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਇਸ ਨੁਕਤੇ ਤੇ ‘ਵਿਚਾਰਕ ਅਸਹਿਮਤੀ’ ਨੂੰ ਅਸੀਂ ਦੁਸ਼ਮਣੀ ਹੀ ਬਣਾ ਲਈਏ। ਅਫਸੋਸਜਨਕ ਗੱਲ ਇਹ ਹੈ ਕਿ ਅਸੀਂ ਅਣਗਹਿਲੀ ਅਤੇ ਉਲਾਰੂ ਸੋਚ ਅਧੀਨ ਇਸ ਨੁਕਤੇ ਨੂੰ ਵਿਵਾਦ ਵਜੋਂ ਲੈਂਦੇ ਹੋਏ, ਆਪਸੀ ਕੁੜੱਤਨ ਪੈਦਾ ਕਰਕੇ, ਇਸ ਨੂੰ ਵਧਾਈ ਜਾ ਰਹੇ ਹਾਂ।

ਇਸੇ ਗਲਤ ਸੋਚ ਦੇ ਪ੍ਰਭਾਵ ਹੇਠ ‘ਗੁਰੂ’ ਵਿਸ਼ੇਸ਼ਣ ਨਾ ਵਰਤਣ ਦੀ ਹਿਮਾਇਤ ਨਾ ਕਰਨ ਵਾਲੇ ਇਕ ਵਿਦਵਾਨ ਨੇ ਫਤਵਾ ਹੀ ਲਿੱਖ ਦਿੱਤਾ ਕਿ ‘ਨਾਨਕ ਨੂੰ ਗੁਰੂ ਕਹਿਣ ਵਾਲਾ ਸਿੱਖ ਨਹੀਂ ਹੋ ਸਕਦਾ’। ਦੂਜੀ ਤਰਫ ਕੁਝ ਪੰਥਦਰਦੀ ਵਿਦਵਾਨ ਅਤੇ ਰਸਾਲੇ ‘ਨਾਨਕ ਨੂੰ ਗੁਰੂ ਕਹਿਣ ਤੇ ਸ਼ੰਕਾ ਕਰਨ ਵਾਲਿਆਂ ਨੂੰ’ ਪੰਥ ਦੇ ਗੱਦਾਰ, ਨਾਸਤਿਕ ਅਤੇ ਗੁੰਮਰਾਹ ਹੋਏ, ਐਲਾਨਣ ਲਗ ਪਏ ਹਨ। ਨਾ ਜਾਣੇ ਅਸੀਂ ਕਿਉਂ ਹਰ ਵਿਸ਼ੇ ’ਤੇ ਸੁਚੱਜਾ ਸੰਵਾਦ ਰਚਾਉਣ ਦੀ ਥਾਂ ਉਸ ਨੂੰ ਵਿਵਾਦ ਵਜੋਂ ਲੈ ਕੇ ਆਪਸ ਵਿਚ ਦੂਰੀਆਂ ਫੈਲਾਉਣ ’ਤੇ ਤੁਲੇ ਹੋਏ ਹਾਂ? ਇਸ ਨੁਕਤੇ ’ਤੇ ਮਹਿਜ਼ ‘ਵਿਚਾਰਕ ਅਸਹਮਤੀ’ ਨੂੰ ਗਲਤ ਤਰੀਕੇ ਲੈ ਕੇ ਅਸੀਂ ਅਵਿਸ਼ਵਾਸ ਅਤੇ ਦੂਸ਼ਣਬਾਜ਼ੀ ਦਾ ਮਾਹੌਲ ਸਿਰਜਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਨਿਰਪੱਖਤਾ ਅਤੇ ਨਿਮਰਤਾ ਸਾਡੇ ਹਰ ਵਿਵਾਦ ਵਿਚੋਂ ਅਲੋਪ ਕਿਉਂ ਹੁੰਦੀ ਜਾ ਰਹੀ ਹੈ?

ਲਗਭਗ ਸਾਰੀਆਂ ਜਾਗਰੂਕ ਧਿਰਾਂ ਇਸ ਗੱਲ ’ਤੇ ਸਹਿਮਤ ਹਨ ਕਿ ਨਾਨਕ ਸਰੂਪਾਂ ਦਾ ਸ਼ਰੀਰ ਸਾਡਾ ਗੁਰੂ ਨਹੀਂ ਸੀ, ਉਹਨਾਂ ਦੀ ਵਿਚਾਰਧਾਰਾ (ਸੱਚ ਦਾ ਗਿਆਨ) ਹੀ ਸਾਡਾ ‘ਗੁਰੂ’ ਹੈ। ਇਸ ਵਿਸ਼ੇ ’ਤੇ ਇਸ ਪਹਿਲੀ ਅਤੇ ਖੂਬਸੂਰਤ ਸਾਂਝ ਨਾਲ ਹੀ ਪਿਆਰ ਅਤੇ ਸੁਹਿਰਦਤਾ ਦਾ ਮਾਹੌਲ ਪੈਦਾ ਹੋਣਾ ਚਾਹੀਦਾ ਸੀ। ਅੱਗੇ ਇਕ ਦੂਜੇ ਦੀ ਗੱਲ ਸਹਿਜ ਅਤੇ ਠਰੰਮੇ ਨਾਲ ਸੁਨਣ ਦੀ ਰੂਚੀ ਪੈਦਾ ਹੋਣੀ ਚਾਹੀਦੀ ਸੀ। ਸੰਪਰਦਾਈ ਤਾਂ ਸ਼ਰੀਰ ਨੂੰ ਹੀ ਗੁਰੂ ਮੰਨਦੇ ਹਨ, ਇਸ ਲਈ ਤਸਵੀਰ ਜਾਂ ਮੂਰਤੀ ਸਾਹਮਣੇ ਰੱਖ ਕੇ ਧਿਆਨ ਲਾਉਣ ਦੀ ਪ੍ਰੇਰਣਾ ਕਰਦੇ ਹਨ। ਅਸੀਂ ਸਾਰੇ ਹੀ ਉਸ ਸੋਚ ਨੂੰ ਗੁਰਮਤਿ ਤੋਂ ਉਲਟ ਮੰਨਦੇ ਹਾਂ।

ਗੁਰਮਤਿ ਤੋਂ ਗੁਰੂ ਸੰਬੰਧੀ ਇਹ ਸੇਧ ਮਿਲਦੀ ਹੈ ਕਿ ਸਾਰੀ ਮਨੁੱਖਤਾ ਦਾ ਸਾਂਝਾ ਤੇ ਇਕੋ ਇਕ ਗੁਰੂ ਹੈ, ਉਹ ਸਦਾ ਸਦਾ ਹੈ, ਜੰਮਦਾ ਮਰਦਾ ਨਹੀਂ, ਇਸ ਕਰਕੇ ਸ਼ਰੀਰ (ਦੇਹਧਾਰੀ) ਗੁਰੂ ਨਹੀਂ ਹੋ ਸਕਦਾ। ਭਗਤ ਕਬੀਰ ਜਾਂ ਨਾਨਕ ਪਾਤਸ਼ਾਹ ਜੀ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਹੋਰ ਰਹਿਬਰ ਨੇ ਦੇਹਧਾਰੀ ਗੁਰੂ ਨੂੰ ਰੱਦ ਕਰਨ ਦੀ ਲਾਸਾਣੀ ਸੋਚ ਦਿੱਤੀ ਹੋਵੇਗੀ। ਪਰ ਕਿਸੇ ਕਾਰਨ ਜਦੋਂ ਕੌਮ ਨੇ ਨਾਨਕ ਪਾਤਸ਼ਾਹ ਜੀ ਨੂੰ ਪਹਿਲਾ ਗੁਰੂ ਮੰਨ ਲਿਆ ਤਾਂ 1469 ਤੋਂ ਪਹਿਲਾਂ ‘ਗੁਰੂ’ ਹੋਣ ਦੀ ਗੱਲ ਖਤਮ ਹੋ ਗਈ। ਨਾਨਕ ਫਲਸਫੇ ਦੀ ਸੇਧ ‘ਗੁਰੂ ਸਦਾ ਸਦਾ ਹੁੰਦਾ ਹੈ’ ਨੂੰ ਇੱਥੇ ਖੋਰਾ ਲਗਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ‘ਦੂਜੇ ਗੁਰੂ’, ਤੀਜੇ ਗੁਰੂ, ਦਸ ਗੁਰੂ ਆਦਿ ਲਕਬਾਂ ਦੇ ਕੇਂਦਰੀ ਤੌਰ ’ਤੇ ਪ੍ਰਚਲਨ ਨੇ ਗੁਰਮਤਿ ਦੀ ਇਸ ਸੇਧ ‘ਗੁਰੂ ਇਕ ਹੀ ਹੁੰਦਾ ਹੈ’ ਨੂੰ ਵੀ ਕੱਟ ਦਿਤਾ। ਇਹ ਸਪਸ਼ਟ ਹੈ ਕਿ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਸੰਦੇਸ਼ ‘ਸਬਦ ਗੁਰੂ ਸੁਰਤਿ ਧੁਨ ਚੇਲਾ’ (ਸੱਚ ਦਾ ਗਿਆਨ ਗੁਰੂ ਹੈ) ਅਤੇ ‘ਗੁਰੂ ਸਦਾਏ ਅਗਿਆਨੀ ਅੰਧਾ’ (ਗੁਰੂ ਸਦਵਾਉਣ ਵਾਲਾ ਅਗਿਆਨੀ ਹੁੰਦਾ ਹੈ) ਦੀ ਰੋਸ਼ਨੀ ਵਿਚ ਖਾਲਸਾ ਪੰਥ ਨੂੰ ਅਪਣੇ ਅੰਤ ਸਮੇਂ ਵਿਚ ਇਹੀ ਸੰਦੇਸ਼ ਦਿੱਤਾ ਹੋਵੇਗਾ ਕਿ ‘ਇਸ ਗ੍ਰੰਥ ਵਿਚਲੇ ਗੁਰੂ (ਗਿਆਨ) ਨੂੰ ਹੀ ਮੰਨਣਾ (ਅਪਾਨਾਉਣਾ) ਹੈ’। ਪਰ ਮਿਲਾਵਟ ਦੇ ਉਸ ਦੌਰ ਵਿਚ ਕਿਸੇ ਨੇ ਇਸ ਸੰਦੇਸ਼ ਨੂੰ ਵਿਗਾੜ ਕੇ ‘ਗ੍ਰੰਥ’ ਨੂੰ ਹੀ ਗੁਰੂ ਪ੍ਰਚਾਰ ਦਿੱਤਾ ਅਤੇ ਇਹ ਦੋਹਰਾ ਹੋਲੀ-ਹੋਲੀ ਕੌਮ ਵਿਚ ਕੇਂਦਰੀ ਤੌਰ ’ਤੇ ਪ੍ਰਚਲਿਤ ਕਰ ਦਿੱਤਾ ਗਿਆ

‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉਂ ਗ੍ਰੰਥ’

ਇੱਥੇ ਹੀ ਬਸ ਨਹੀਂ ਇਸ ਦੋਹਰੇ ਵਿਚ ‘ਦੇਹ ਗੁਰੂ ਨਹੀਂ ਹੁੰਦੀ’ ਦੇ ਗੁਰਮਤਿ ਸਿਧਾਂਤ ਨੂੰ ਕੱਟਣ ਲਈ ਇਹ ਵੀ ਲਿੱਖ ਦਿੱਤਾ ਗਿਆ ‘ਗੁਰੂ ਗ੍ਰੰਥ ਜੀ ਮਾਨਿਉ ਪ੍ਰਕਟ ਗੁਰਾਂ ਕੀ ਦੇਹ’। ਹੋਲੀ-ਹੋਲੀ ਇਸ ਮਿਲਾਵਟ ਦਾ ਅਸਰ ਕੌਮ ’ਤੇ ਹੋਣ ਲਗਾ। ‘ਗ੍ਰੰਥ’ ਦੇ ਬਾਹਰੀ ਸਰੂਪ ਨੂੰ (ਗੁਰੂ ਦੀ) ਦੇਹ ਮੰਨ ਕੇ ਉਸ ਨੂੰ ਸਰਦੀ ਅਤੇ ਗਰਮੀ ਤੋਂ ਬਚਾਉਣ ਲਈ ਬਸਤਰ (ਰੁਮਾਲੇ) ਵੀ ਮੌਸਮ ਦੇ ਹਿਸਾਬ ਨਾਲ ਪੁਆਏ ਜਾਣ ਲਗ ਪਏ। ਏਸੀ, ਕੂਲਰ ਲਾਏ ਜਾਣ ਲਗ ਪਏ। ਉਸ ਸ਼ਰੀਰ (ਗ੍ਰੰਥ) ਨੂੰ ਭੋਗ ਲਵਾਏ ਜਾਣ ਲਗ ਪਏ। ਪਰ ਗ੍ਰੰਥ ਜਾਂ ਪੋਥੀ ਵਿਚਲੇ ਜਿਸ ‘ਗੁਰੂ’ (ਗਿਆਨ) ਨੂੰ ਅਪਨਾਉਣ ਦੀ ਗੱਲ ਬਾਬਾ ਨਾਨਕ ਜੀ ਤੋਂ ਲੈ ਕੇ ਦਸ਼ਮੇਸ਼ ਪਾਤਸਾਹ ਜੀ ਨੇ ਕੀਤੀ ਉਸ ‘ਗੁਰੂ’ ਨਾਲੋਂ ਕੌਮ ਹੋਲੀ-ਹੋਲੀ ਟੁੱਟਦੀ ਗਈ, ਦੂਰ ਹੁੰਦੀ ਗਈ।ਸ਼ਰੀਰ ਗੁਰੂ ਨਹੀਂ ਹੁੰਦਾ ਅਤੇ ਗੁਰੂ ਸਭਦਾ ਸਾਂਝਾ ਭਾਵ ਇਕ ਹੀ ਹੁੰਦਾ ਹੈ’ ਜਿਹੇ ਲਾਸਾਨੀ ਅਤੇ ਇਨਕਲਾਬੀ ਸੱਚ ਨੂੰ ਅਸੀਂ ਆਪੇ ਹੀ ਪਲਟ ਕੇ, ਜਿਉਂ-ਜਿਉਂ ਇਸ ਤੋਂ ਦੂਰ ਹੁੰਦੇ ਗਏ, ਹਾਲਾਤ ਬਦ ਤੋਂ ਬਦਤਰ ਹੁੰਦੇ ਗਏ। ਸਿਰਫ ‘ਗੁਰੂ’ ਬਾਰੇ ਹੀ ਨਹੀਂ ਸਿੱਖਾਂ ਨੇ ਲਗਭਗ ਹਰ ਗੁਰਬਾਣੀ ਉਪਦੇਸ਼ ਨਾਲ ਇਸ ਤਰ੍ਹਾਂ ਹੀ ਕੀਤਾ। ਮਿਸਾਲ ਵਜੋਂ ਨਾਨਕ ਪਾਤਸ਼ਾਹ ਜੀ ਨੇ ‘ਗਗਨ ਮਹਿ ਥਾਲ’ ਵਾਲਾ ਗੁਰਵਾਕ ਉਚਾਰ ਕੇ ਬ੍ਰਾਹਮਣੀ ਤਰਜ਼ ਦੀ ਆਰਤੀ ਦਾ ਖੰਡਨ ਕੀਤਾ। ਅੱਜ ਸਿੱਖ ਉਸੇ ਸ਼ਬਦ ਨੂੰ ਪੜਦੇ ਹੋਏ ਬਿਲਕੁਲ ਉਸੇ ਬ੍ਰਾਹਮਣੀ ਤਰਜ਼ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਰਤੀ ਉਤਾਰ ਰਹੇ ਹਨ। ਬਾਬਾ ਨਾਨਕ ਜੀ ਨੇ ਅਪਣੀ ਬਾਣੀ ਵਿਚ ਸਮਝਾਇਆ ਕਿ ਤਸਵੀਰ ਜਾਂ ਮੂਰਤੀ ਦੀ ਪੂਜਾ ਗਲਤ ਹੈ। ਅੱਜ ਸਿੱਖਾਂ ਵਲੋਂ ਬਾਬਾ ਨਾਨਕ (ਤੇ ਹੋਰ ਨਾਨਕ ਸਰੂਪਾਂ) ਜੀ ਦੀ ਕਥਿਤ ਤਸਵੀਰਾਂ ਅਤੇ ਮੂਰਤੀਆਂ ਅੱਗੇ ਅਰਦਾਸ ਕੀਤੀ ਜਾ ਰਹੀ, ਹਾਰ ਚੜਾਏ ਜਾ ਰਹੇ ਹਨ, ਉਹਨਾਂ ਦੀ ਨਿਸ਼ਾਨੀਆਂ (ਖੜਾਵਾਂ, ਚੋਲਾ ਆਦਿ) ਨੂੰ ਮੱਥੇ ਟੇਕੇ ਜਾ ਰਹੇ ਹਨ। ਕੁਝ ਇਸੇ ਤਰ੍ਹਾਂ ਬਾਬਾ ਨਾਨਕ ਜੀ ਦੇ ਇਨਕਲਾਬੀ ਪ੍ਰਚਾਰ (ਦੇਹਧਾਰੀ ਗੁਰੂ ਨਹੀਂ ਹੁੰਦਾ) ਨੂੰ ਖੁੰਢਾ ਕਰਨ ਦੇ ਮਕਸਦ ਨਾਲ ‘ਬਾਬਾ ਨਾਨਕ’ ਜੀ ਨੂੰ ਹੀ ਪਹਿਲਾ ਗੁਰੂ ਮੰਨਣ ਦਾ ਪ੍ਰਚਾਰ ਸ਼ੁਰੂ ਕੀਤਾ ਜਾਪਦਾ ਹੈ। ਦਿਲਚਸਪ ਪਹਿਲੂ ਇਹ ਹੈ ਕਿ ਜਦੋਂ ਜਾਗਰੂਕ ਸਿੱਖ ਜਾਂ ਵਿਦਵਾਨ ਸੰਪਰਦਾਈ ਸਿੱਖਾਂ ਵਲੋਂ ਕੀਤੀ ਜਾ ਰਹੀ ਆਰਤੀ ਜਾਂ ਮੂਰਤੀ ਪੂਜਾ ਦੇ ਗਲਤ ਹੋਣ ਬਾਰੇ ਵਿਚਾਰ ਪੇਸ਼ ਕਰਦੇ ਹਨ ਤਾਂ ਉਹ (ਸੰਪਰਦਾਈ) ਉਸ ਨੂੰ ਗੁਰਬਾਣੀ ਅਨੁਸਾਰ ਸਮਝਣ ਦੀ ਥਾਂ ਸਮਝਾੳਣ ਵਾਲੇ ਸਿੱਖਾਂ ਨੂੰ ਅਸ਼ਰਧਕ, ਚੁੰਚ ਗਿਆਨੀ, ਤਰਕਸ਼ੀਲ, ਨਾਸਤਕ ਆਦਿ ਫਤਵਿਆਂ ਨਾਲ ਨਿਵਾਜਦੇ ਹਨ। ਕੁਝ ਇਸੇ ਤਰਾਂ ਜਦੋਂ ਹੁਣ ਕੁਝ ਸੁਹਿਰਦ ਵਿਦਵਾਨ ‘ਗੁਰੂ ਪਦ’ ਬਾਰੇ ਅਪਣਾ ਪੱਖ ਰੱਖ ਕੇ ਉਸ ਨੂੰ ਵਿਚਾਰਨ ਦੀ ਬੇਤਨੀ ਕਰ ਰਹੇ ਹਨ ਤਾਂ ਅਪਣੇ ਹੀ ਕੁਝ ਜਾਗਰੂਕ ਵੀਰ ਉਹਨਾਂ ਖਿਲਾਫ ਪੰਥ ਦੇ ਗੱਦਾਰ, ਨਾਨਕ ਦੀ ਅਜ਼ਮਤ ਤੇ ਹਮਲਾ ਕਰਨ ਵਾਲੇ, ਗੁੰਮਰਾਹ ਹੋਏ ਆਦਿ ਲਕਬ ਵਰਤਣ ਲਗ ਪਏ ਹਨ। ਵਿਰੋਧੀ ਵਿਚਾਰ ਨੂੰ ਸਹਿਜ ਨਾਲ ਨਾ ਲੈਣ ਦੀ ਇਹ ਪਹੁੰਚ ਅਫਸੋਸਜਨਕ ਹੈ।

ਜਿਹੜੇ ਜਾਗਰੂਕ ਪੰਥਦਰਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਰਮ ਸਰਦ ਰੁਮਾਲੇ, ਏਸੀ ਕੂਲਰ ਲਾਉਣ ਅਤੇ ਭੋਗ ਲਾਉਣ ਆਦਿ ਮਨਮੱਤਾਂ ਦੇ ਵਿਰੁਧ ਪ੍ਰਚਾਰ ਕਰ ਰਹੇ ਹਨ, ਉਹ ਸਹੀ ਹਨ। ਪਰ ਉਹ ਸਿਰਫ ਮਨਮੱਤ ਦੇ ਉਸ ਦਰਖੱਤ ਦੀਆਂ ਟਹਿਨੀਆਂ ਹੀ ਛਾਂਗ ਰਹੇ ਹਨ। ਉਸ ਮਨਮੱਤ ਰੂਪੀ ਦਰਖੱਤ ਦੀ ਜੜ੍ਹ ਵਿਚ ਨਹੀਂ ਪਹੁੰਚ ਪਾ ਰਹੇ। ਇਸ ਦੀ ਜੜ੍ਹ ਕਿੱਥੇ ਹੈ, ਉਸ ਬਾਰੇ ਅਸੀਂ ਉੱਪਰ ਵਿਚਾਰਨ ਦਾ ਜਤਨ ਕੀਤਾ ਹੈ।

ਇਸੇ ਗਲਤ ਪ੍ਰਭਾਵ ਹੇਠ ਗੁਰਬਾਣੀ ਦੇ ਇਕ ਹਵਾਲੇ ‘ਸਭ ਤੇ ਵਡਾ ਸਤਿਗੁਰੁ ਨਾਨਕੁ’ ਦੇ ਅਰਥ ਲਗਭਗ ਸਾਰੇ ਟੀਕਾਕਾਰਾਂ (ਸਮੇਤ ਪ੍ਰੋ. ਸਾਹਿਬ ਸਿੰਘ ਜੀ) ਨੇ ਇਹ ਕਰ ਦਿਤੇ ‘(ਅਰਜਨ ਪਾਤਸ਼ਾਹ ਜੀ ਕਹਿ ਰਹੇ ਹਨ) ਮੈਨੂੰ ਸਭ ਤੋਂ ਵੱਡਾ ਸਤਿਗੁਰੂ ‘ਨਾਨਕ’ ਮਿਲ ਗਿਆ ਹੈ’। ਇਸ ਤਰੀਕੇ ਗਲਤ ਅਰਥ ਕਰਕੇ ਅਸੀਂ ਹੋਰ ਮੱਤਾਂ (ਇਸਲਾਮ, ਈਸਾਈ ਆਦਿ) ਵਲੋਂ ਅਪਣੇ-ਅਪਣੇ ਰਹਿਬਰਾਂ ਨੂੰ ਵੱਡਾ ਦਰਸਾਉਣ ਦੀ ‘ਰੈਟ ਰੇਸ’ ਵਿਚ ਫਸ ਗਏ।

ਜਦੋਂ ਕਿ ਇਸ ਗੁਰਵਾਕ ਦੇ ਬਹੁਤ ਹੀ ਸਰਲ ਅਤੇ ਸਪਸ਼ਟ ਮਨੁੱਖਤਾਵਾਦੀ ਅਰਥ ਹਨ:

“ਨਾਨਕ ਕਹਿੰਦਾ ਹੈ, ਸਭ ਤੋਂ ਸੁਪਰੀਮ ਉਹ ਪ੍ਰਮਾਤਮਾ (ਸਤਿਗੁਰੂ) ਆਪ ਹੈ, ਉਸ ਦੇ ਪ੍ਰਕਟ ਸਰੂਪ ਸੱਚ ਦੇ ਗਿਆਨ (ਸਤਿਗੁਰ) ਨਾਲ ਜੁੜ ਕੇ ਵਿਕਾਰੀ ਸੋਚ (ਕਲ) ਤੋਂ ਮੇਰੀ ਰੱਖਿਆ ਹੁੰਦੀ ਹੈ”

ਇੱਥੇ ਸਾਫ ਸਪਸ਼ਟ ਨਜ਼ਰ ਆ ਰਹੀ ‘ਨਾਨਕ’ ਕਾਵਿ ਛਾਪ ਨੂੰ ਅਸੀਂ ਜਬਰਦਸਤੀ ਸਤਿਗੁਰੂ ਨਾਲ ਜੋੜ ਕੇ ਅਰਥਾ ਦਿੱਤਾ। ਸਾਰੀ ਮਨੁੱਖਤਾ ’ਤੇ ਲਾਗੂ ਹੋਣ ਵਾਲੇ ਗੁਰਵਾਕਾਂ ਨੂੰ ਅਸੀਂ ਅਪਣੀ ਪੱਕ ਚੁੱਕੀ ਸੋਚ ਕਾਰਨ ਅਸੀਂ ਇਕ ਫਿਰਕੇ ਤੱਕ ਸੀਮਤ ਕਰ ਕੇ ਅਰਥਾਂ ਰਹੇ ਹਾਂ। ਇਹੀ ਮੂਲ ਸਿਧਾਂਤਾਂ ਤੋਂ ਭਟਕਾਅ ਦੀ ਨਿਸ਼ਾਨੀ ਹੈ। ਹੋਰ ਵੀ ਅਨੇਕਾਂ ਗੁਰਵਾਕਾਂ ਬਾਰੇ ਵੀ ਐਸਾ ਹੀ ਭੁਲੇਖਾ ਲਗਿਆ ਜਾਪਦਾ ਹੈ।

ਜ਼ਰੂਰੀ ਨਹੀਂ ਕਿ ਸਾਰੇ ਸੁਹਿਰਦ ਪੰਥਦਰਦੀ ਸਾਡੀ ਉਪਰੋਕਤ ਵਿਚਾਰ ਨਾਲ ਪੂਰੀ ਤਰ੍ਹਾਂ ਸਹਿਮਤ ਹੋਣ। ਇਹ ਕੋਈ ਹੈਰਾਨੀ ਅਤੇ ਚਿੰਤਾ ਵਾਲੀ ਗੱਲ ਵੀ ਨਹੀਂ ਹੈ। ਪਰ ਅਸਹਿਮਤੀ ਜਤਾ ਕੇ ਵਿਚਾਰ ਪੇਸ਼ ਕਰਨ ਦਾ ਤਰੀਕਾ ਸੁਚੱਜਾ ਹੋਣਾ ਚਾਹੀਦਾ ਹੈ। ਅਸੀਂ ਕਿਉਂ ਇਸ ਵਿਚਾਰ ਨੂੰ ਹੱਠੀ ਜ਼ਜ਼ਬਾਤਾਂ ਅਤੇ ਨਿੱਜੀ ਕਿੱੜ ਦਾ ਪ੍ਰਗਟਾਅ ਕਰਕੇ, ਆਪਸ ਵਿਚ ਕੁੜਤਨ ਪੈਦਾ ਕਰ ਰਹੇ ਹਾਂ। ਵਿਰੋਧੀ ਵਿਚਾਰ ਰੱਖਣ ਵਾਲੇ ਨੂੰ ਅਸੀਂ ਪੰਥ ਦੇ ਗੱਦਾਰ, ਗੁੰਮਰਾਹ ਹੋਏ, ਨਾਸਤਿਕ ਆਦਿ ਐਲਾਨਣ ਲਈ ਕਿਉਂ ਇਤਨੇ ਕਾਹਲੇ ਪਏ ਜਾਪਦੇ ਹਾਂ? ਗੁੱਸੇ ਅਤੇ ਈਰਖਾ ਵਿਚ ਅਸੀਂ ਉਹਨਾਂ ਸੰਪਰਦਾਈਆਂ ਵਾਲੀ ਪਹੁੰਚ ਕਿਉਂ ਅਪਣਾ ਰਹੇ ਹਾਂ, ਜੋ ਦਸਮ ਗ੍ਰੰਥ ਬਾਰੇ ਵੀਚਾਰ ਕਰਨ ਦੀ ਅਪੀਲ ਕਰਨ ਵਾਲਿਆਂ ਨੂੰ ਨਾਸਤਿਕ, ਚੁੰਚ ਗਿਆਨੀ, ਪੰਥ ਦੋਖੀ ਆਦਿ ਐਲਾਨਦੇ ਰਹਿੰਦੇ ਹਨ। ਅਸੀਂ ਜਾਗਰੂਕ ਹਾਂ ਤਾਂ ਸਾਨੂੰ ਜਾਗਰੂਕਤਾ ਵਾਲਾ ਵਿਸ਼ਾਲ ਨਜ਼ਰੀਆ ਵੀ ਅਪਨਾਉਣਾ ਚਾਹੀਦਾ ਹੈ।

ਪੰਥਕ ਵੈਬਸਾਈਟਾਂ ਅਤੇ ਰਸਾਲਿਆਂ ਦੇ ਸੰਪਾਦਕੀ ਮੰਡਲਾਂ ਨੂੰ ਵੀ ਨਿਮਰਤਾ ਅਤੇ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ਹੈ। ਜਿਹੜੇ ਕਲ ਤੱਕ ਜੋਗਿੰਦਰ ਸਿੰਘ ਸਪੋਕਸਮੈਨ ਦੀ ਇਹ ਜ਼ਾਇਜ਼ ਆਲੋਚਨਾ ਕਰਦੇ ਸਨ ਕਿ ਉਹ ਹਉਮੈ ਅਤੇ ਈਰਖਾ ਅਧੀਨ ਸਿਰਫ ਇਕ-ਪਾਸੜ ਲੇਖ ਹੀ ਛਾਪਦਾ ਹੈ, ਵਿਰੋਧੀ ਵਿਚਾਰਾਂ ਅਤੇ ਆਲੋਚਣਾ ਨੂੰ ਥਾਂ ਨਹੀਂ ਦਿੰਦਾ, ਉਹਨਾਂ ਵਿਚੋਂ ਕੁਝ ਆਪ ਹੀ ‘ਗੁਰੂ ਪਦ ਬਾਰੇ ਸੰਵਾਦ’ ਵੇਲੇ ਉਹੀ ਇਕ-ਪਾਸੜ ਵਤੀਰਾ ਧਾਰਨ ਕਰ ਰਹੇ ਹਨ ਅਤੇ ਦੂਜੇ ਪੱਖ ਨੂੰ ਪਾਠਕਾਂ ਸਾਹਮਣੇ ਸਹੀ ਤਰੀਕੇ ਪੇਸ਼ ਨਹੀਂ ਕਰ ਰਹੇ।

ਕੁਝ ਸੁਹਿਰਦ ਪੰਥਦਰੀਆਂ ਦੀ ਇਹ ਨੇਕ ਸਲਾਹ ਵੀ ਵਿਚਾਰਨਯੋਗ ਹੈ, ਐਸੇ ਕੁਝ ਨੁਕਤੇ ਜਿਹਨਾਂ ਬਾਰੇ ਫਿਲਹਾਲ ਸਾਰੀਆਂ ਜਾਗਰੂਕ ਧਿਰਾਂ ਦੀ ਸਹਿਮਤੀ ਨਹੀਂ ਬਣ ਪਾ ਰਹੀ, ਫਿਲਹਾਲ ਜਨਤਕ ਤੌਰ ’ਤੇ ਵਿਚਾਰਨੇ ਬੰਦ ਕਰ ਦੇਣੇ ਚਾਹੀਦੇ ਹਨ। ਉਹਨਾਂ ਦੀ ਇਹ ਸੋਚ ਵੀ ਸੁਹਿਰਦ ਮੰਨੀ ਜਾ ਸਕਦੀ ਹੈ ਕਿ ਇਸ ਨਾਲ ਜਾਗਰੂਕ ਧਿਰਾਂ ਦੀ ਏਕਤਾ ਵਿਚ ਕੁਝ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ। ਇਸ ਲਈ ਕੁਝ ਐਸੇ ਵਿਸ਼ਿਆਂ ’ਤੇ ਫਿਲਹਾਲ ਜਨਤਕ ਵਿਚਾਰ ਰੋਕ ਦਿਤੀ ਜਾਵੇ ਅਤੇ ਜਿਨ੍ਹਾਂ ਮੁਦਿਆਂ ’ਤੇ ਜ਼ਿਆਦਾਤਰ ਜਾਗਰੂਕ ਧਿਰਾਂ ਸਹਿਮਤ ਹਨ, ਉਹਨਾਂ ਨੂੰ ਆਧਾਰ ਬਣਾ ਕੇ ਏਕਤਾ ਲਈ ਜਤਨ ਕੀਤੇ ਜਾਣ। ਇਹ ਸੋਚ ਹਾਂ-ਪੱਖੀ ਅਤੇ ਉਸਾਰੂ ਹੈ।

‘ਪਰਿਵਾਰ’ ਨੇ ਹਮੇਸ਼ਾ ਐਸੇ ਸੁਹਿਰਦ ਸੁਝਾਵਾਂ ਨੂੰ ਸਿਰਮੱਥੇ ਮੰਨਿਆ ਹੈ। ਇਸ ਲਈ ਅਸੀਂ ਪਹਿਲਾਂ ਵੀ ਇਹ ਸਲਾਹ ਮੰਨ ਕਿ ਕੁਝ ਨੁਕਤਿਆਂ (ਜਿਵੇਂ ‘ਗੁਰੂ ਪਦ’ ਵਾਲਾ, ਗੁਰੂ ਗ੍ਰੰਥ ਸਾਹਿਬ ਜੀ (ਰਾਗਮਾਲਾ ਤੋਂ ਬਗੈਰ) ਦੇ ਸਰੂਪ ਬਾਰੇ ਕਿੰਤੂ, ਗੁਰਮਤਿ ਵਿਚ ‘ਆਵਾਗਵਨ’ ਦਾ ਸੰਕਲਪ) ਬਾਰੇ ਵਿਚਾਰ ਜਨਤਕ ਤੌਰ ’ਤੇ ਕਰਨੀ ਬੰਦ ਕਰ ਦਿੱਤੀ ਸੀ। ਪਰ ਕੁਝ ਸਮਾਂ ਪਹਿਲਾਂ ਸਤਿਕਾਰਯੋਗ ਵੀਰ ਕਿਰਪਾਲ ਸਿੰਘ ਜੀ ਬਠਿੰਡਾ ਨੇ ਇੱਕ ਨਿੱਜੀ ਵਿਚਾਰ ਨੂੰ ਆਧਾਰ ਬਣਾ ਕੇ ਇਕ ਲੇਖ ‘ਗੁਰੂ ਨਾਨਕ ਦਾ ਗੁਰੂ ਕੌਣ?’ ਪ੍ਰਕਾਸ਼ਿਤ ਕਰਵਾ ਕੇ ਇਸ ਚਰਚਾ ਨੂੰ ਜਨਤਕ ਤੌਰ ’ਤੇ ਫੇਰ ਸ਼ੁਰੂ ਕਰ ਦਿੱਤਾ। ਇਸੇ ਲੇਖ ਵਿਚ ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਜੋਗਿੰਦਰ ਸਿੰਘ ਸਪੋਕਸਮੈਨ ਦੇ ਪਿੱਛਲੱਗੂ ਹੋਣ ਦਾ ਤਾਅਨਾ ਵੀ ਦਿੱਤਾ। ਉਸ ਉਪਰੰਤ ਕੁਝ ਹੋਰ ਵਿਦਵਾਨਾਂ ਨੇ ਵੀ ਇਸ ਵਿਚਾਰ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸਾਨੂੰ ਇਸ ਲਈ ਮਜ਼ਬੂਰਨ ਅਪਣਾ ਪੱਖ ਸਪਸ਼ਟ ਕਰਨਾ ਪਿਆ।

ਹੁਣ ਇਕ ਵਾਰ ਫੇਰ ਅਸੀਂ ਅਪਣਾ ਪੱਖ ਨਿਮਰਤਾ ਸਹਿਤ ਸਾਰਿਆਂ ਸਾਹਮਣੇ ਪੇਸ਼ ਕਰ ਦਿੱਤਾ ਹੈ। ‘ਪਰਿਵਾਰ’ ਇਹ ਵੀ ਸਪਸ਼ਟ ਕਰਨਾ ਚਾਹੁੰਦਾ ਹੈ ਕਿ ‘ਪਰਿਵਾਰ’ ਬਾਬਾ ਨਾਨਕ ਪਾਤਸ਼ਾਹ ਜੀ ਸਮੇਤ ਦਸਾਂ ਪਾਤਸ਼ਾਹੀਆਂ ਨੂੰ ਲਾਸਾਨੀ ਰਹਿਬਰ ਮੰਨਦਾ ਹੈ ਅਤੇ ਉਹਨਾਂ ਦਾ ਪੂਰਾ ਸਤਿਕਾਰ ਕਰਦਾ ਹੈ। ਇਸ ਲਈ ਇਹ ਪ੍ਰਚਾਰ ਸਹੀ ਨਹੀਂ ਕਿ ‘ਗੁਰੂ ਪਦ’ ਨਾ ਵਰਤਣ ਦੀ ਗੱਲ ਕਰਕੇ ਅਸੀਂ ਉਹਨਾਂ ਦਾ ਸਤਿਕਾਰ ਘਟਾਉਣਾ ਚਾਹੁੰਦੇ ਹਾਂ ਜਾਂ ਉਹਨਾਂ ਦੀ ਅਜ਼ਮਤ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਾਂ। ਉਹਨਾਂ ਦਾ ਅਸਲ ਸਤਿਕਾਰ ਉਹਨਾਂ ਦੀ ਸਿਖਿਆਵਾਂ ਨੂੰ ਅਪਣਾ ਲੈਣਾ ਹੀ ਹੈ, ਜਿਸ ਤੋਂ ਜ਼ਿਆਦਾਤਰ ਸਿੱਖ ਟੁੱਟੇ ਹੋਏ ਹਨ।

‘ਪਰਿਵਾਰ’ ਇਹ ਵੀ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਅਸੀਂ ‘ਗੁਰਮਤਿ ਵਿਚ ਗੁਰੂ ਦਾ ਸੰਕਲਪ’ ਵਿਸ਼ੇ ’ਤੇ ਜੋਗਿੰਦਰ ਸਿੰਘ ਜੀ ਸਪੋਕਸਮੈਨ ਜਾਂ ਉਹਨਾਂ ਦੇ ਕੁਝ ਸਮਰਥਕਾਂ ਦੇ ‘ਆਪਾ ਵਿਰੋਧੀ’ ਵਿਚਾਰਾਂ ਨਾਲ ਸਹਿਮਤ ਨਹੀਂ ਹਾਂ। ਇਸ ਸੰਬੰਧੀ ਸਾਡੀ ਨਿਮਰ ਅਤੇ ਨਿਰਪੱਖ ਰਾਏ ਇਹ ਹੈ ਕਿ ਉਹਨਾਂ ਦੇ ਵਿਚਾਰਾਂ ਵਿਚ ਸਪਸ਼ਟਤਾ ਦੀ ਥਾਂ ਆਪਾ ਵਿਰੋਧ ਹੀ ਜ਼ਿਆਦਾ ਹੈ। ਕੁਝ ਪੰਥਦਰਦੀ ਵੀਰ ਜਾਣੇ ਜਾਂ ਅੰਜਾਣੇ ਵਿਚ ਸਪੋਕਸਮੈਨ ਵਲੋਂ ਦਿਤੇ ਜਾ ਰਹੇ ਆਪਾ ਵਿਰੋਧੀ ਵਿਚਾਰਾਂ (ਜਿਵੇਂ ਪ੍ਰਮਾਤਮਾ ਵਲੋਂ ਸ੍ਰਿਸ਼ਟੀ ਰਚਨਾ ਵੇਲੇ ਉਚਾਰਿਆ ਲਫਜ਼ (ਸ਼ਬਦ) ਹੀ ਗੁਰੂ ਹੈ ਆਦਿ) ਨੂੰ ਇਸ ਨੁਕਤੇ ਨਾਲ ਰਲਗੱਡ ਕਰ ਰਹੇ ਹਨ ਕਿ ਨਾਨਕ ਸਰੂਪਾਂ ਲਈ 'ਗੁਰੂ' ਵਿਸ਼ੇਸ਼ਨ ਵਰਤਨਾ ਠੀਕ ਹੈ ਕਿ ਨਹੀਂ। ਇਸ ਨਾਲ ਭੁਲੇਖੇ ਖੜੇ ਹੋ ਰਹੇ ਹਨ। ‘ਗੁਰੂ ਗ੍ਰੰਥ ਸਾਹਿਬ’ ਤੋਂ ਸਾਡਾ ਭਾਵ ਹੈ, ਉਹ ਗ੍ਰੰਥ ਜਿਸ ਵਿਚ ਗੁਰੂ (ਗਿਆਨ) ਦਰਜ ਹੈ।

ਇਸ ਵਿਸ਼ੇ ’ਤੇ ਫਿਲਹਾਲ ਜਨਤਕ ਵਿਚਾਰ ਰੋਕ ਦੇਣ ਦੀ ਸੁਹਿਰਦ ਸਲਾਹ ਨੂੰ ਅਸੀਂ ਸਿਰ ਮੱਥੇ ਮੰਨਦੇ ਹੋਏ ਅਪਣਾ ਰਹੇ ਹਾਂ। ਪਰ ਸਾਡੀ ਬੇਨਤੀ ਹੈ ਕਿ ਹੋਰ ਸਾਰੀਆਂ ਜਾਗਰੂਕ ਧਿਰਾਂ ਵੀ ਇਸ ਪਹੁੰਚ ਨੂੰ ਅਪਨਾਉਣ ਦਾ ਐਲਾਨ ਕਰਨ। ਪਰ ਜੇ ਕੋਈ ਧਿਰ ਇਸ ਗੱਲ ਨੂੰ ਨਾ ਮੰਨਦੇ ਹੋਏ ਕੁਝ ਵਿਚਾਰ ਭੇਜਦੀ ਹਾਂ ਤਾਂ ਪੰਥਕ ਰਸਾਲਿਆਂ ਅਤੇ ਵੈਬਸਾਈਟਾਂ ਨੂੰ ਚਾਹੀਦਾ ਹੈ ਕਿ ਉਸ ਨੂੰ ਪ੍ਰਕਾਸ਼ਿਤ ਨਾ ਕਰਨ। ਭਵਿੱਖ ਵਿਚ ਜੇ ਇਸ ਵਿਸ਼ੇ ਵਿਚ ਕੋਈ ਵਿਚਾਰ ਪ੍ਰਕਾਸ਼ਿਤ ਹੋ ਜਾਂਦਾ ਹੈ ਤਾਂ ਅਸੀਂ ਨਿਮਰਤਾ ਅਤੇ ਸਤਿਕਾਰ ਸਹਿਤ ਉਸ ਬਾਰੇ ਅਪਣਾ ਪੱਖ ਰੱਖਣ ਲਈ ਮਜ਼ਬੂਰ ਹੋਵਾਂਗੇ। ਪਰ ਫਿਲਹਾਲ ਅੱਗੇ ਅਪਣੇ ਵਲੋਂ ਪਹਿਲ ਨਹੀਂ ਕਰਾਂਗੇ। ਜਿਸ ਤਰ੍ਹਾਂ ‘ਪਰਿਵਾਰ’ ਸਹਿਮਤ ਨਾ ਹੋਣ ਦੇ ਬਾਵਜੂਦ ਨਾਨਕ ਸਰੂਪਾਂ ਨਾਲ ‘ਗੁਰੂ’ ਵਿਸ਼ੇਸ਼ਣ ਵਰਤਣ ਵਾਲੇ ਲੇਖਾਂ ਆਦਿ ਨੂੰ ਪ੍ਰਵਾਨ ਕਰਦੇ ਹੋਏ ਹੂ-ਬ-ਹੂ ਅਪਣੀ ਵੈਬਸਾਈਟ ਤੇ ਪ੍ਰਕਾਸ਼ਿਤ ਕਰ ਦਿੰਦਾ ਹੈ ਅਤੇ ਉਸ ਦਾ ਕੋਈ ਗਿਲਾ ਨਹੀਂ ਕਰਦਾ। ਉਸੇ ਤਰ੍ਹਾਂ ਅਸੀਂ ਹੋਰਨਾਂ ਨੂੰ ਵੀ ਬੇਨਤੀ ਅਤੇ ਆਸ ਕਰਦੇ ਹਾਂ ਕਿ ਸਾਡੇ ਵਲੋਂ ਅਪਣੀ ਸੂਝ ਮੁਤਾਬਕ ਨਾਨਕ ਸਰੂਪਾਂ ਨਾਲ ‘ਗੁਰੂ’ ਵਿਸ਼ੇਸ਼ਣ ਨਾ ਵਰਤਣ ਕਾਰਨ ਮਨ ਜਾਂ ਲਿਖਤਾਂ ਵਿਚ ਨਰਾਜ਼ਗੀ ਜਾਂ ਗਿਲਾ ਨਾ ਰੱਖਣ। ਆਉ, ਅਸੀਂ ‘ਵਿਚਾਰਕ ਅਸਹਿਮਤੀ’ ਨੂੰ ਸੁਹਿਰਦਤਾ ਨਾਲ ਲੈ ਕੇ ਵਿਚਾਰਨ ਦੀ ਕੋਸ਼ਿਸ਼ ਕਰੀਏ ਨਾ ਕਿ ਇਸ ਨੂੰ ਦੁਸ਼ਮਣੀ ਵਾਂਗੂ ਲੈ ਕੇ ਆਪਸ ਵਿਚ ਕੁੜੱਤਨ ਵਧਾਈਏ। ਹਰ ਵਿਸ਼ੇ ’ਤੇ ਅਸੀਂ ‘ਸੰਵਾਦ’ ਰਚਾ ਕੇ ਉਸ ਨੂੰ ਹੱਲ ਕਰਨ ਦਾ ਜਤਨ ਕਰੀਏ ਨਾ ਕਿ ਵਿਵਾਦ ਬਣਾ ਕੇ ਨਿੱਜੀ ਦੁਸ਼ਮਣੀ ’ਤੇ ਉਤਰ ਆਈਏ। ਜਾਗਰੂਕ ਪੰਥ ਦੇ ਕਾਬਿਲ ਆਗੂਆਂ ਨੂੰ ਵੀ ਬੇਨਤੀ ਹੈ ਕਿ ਜਿਹਨਾਂ ਨੁਕਤਿਆਂ ’ਤੇ ਜ਼ਿਆਦਾਤਰ ਜਾਗਰੂਕ ਧਿਰਾਂ ਸਹਿਮਤ ਹਨ, ਉਹਨਾਂ ਨੂੰ ਆਧਾਰ ਬਣਾ ਕੇ ਲਹਿਰ ਨੂੰ ਸੰਗਠਿਤ ਕਰਨ ਦਾ ਜਤਨ ਕੀਤਾ ਜਾਵੇ।

ਨਿਰੋਲ ਨਾਨਕ ਫਲਸਫੇ ਦੀ ਰਾਹ ’ਤੇ

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ

www.tattgurmatparivar.com


(05/11/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ

ਪੰਜਾਬ ਬੰਦ ਅਤੇ ੧੯੮੪ ਵਿਚਲੇ ਸਿੱਖ ਕਤਲੇਆਮ ਦੇ ਪੀੜਤਾਂ ਦਾ ਸਬੰਧ!

ਅੱਜ ਸਾਡੇ ਪੱਲੇ ਇਕੋ ਗੱਲ ਹੈ “ਪਿਦਰਮ ਸੁਲਤਾਨ ਬੂਦ” (ਮੇਰਾ ਪਿਤਾ ਬਾਦਸ਼ਾਹ ਸੀ) ਅਸੀਂ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ, ਅਖਬਾਰਾਂ ਰਾਹੀਂ, ਰਸਾਲਿਆਂ ਰਾਹੀਂ, ਕਿਤਾਬਾਂ ਰਾਹੀਂ ਅਤੇ ਹੁਣ ਵੈਬਸਾਈਟਾਂ ਰਾਹੀਂ, ਇਕੋ ਗੱਲ ਕਹਿੰਦੇ ਨਜ਼ਰ ਆਉਂਦੇ ਹਾਂ, ਕਿ ਸਿੱਖ ਬੜੇ ਬਹਾਦਰ ਸਨ, ਬਹੁਤ ਚਰਿਤ੍ਰਵਾਨ ਸਨ, ਏਥੋਂ ਤਕ ਕਿ ਦੂਸਰਿਆਂ ਦੀਆਂ ਧੀਆਂ ਨੂੰ ਵੀ ਜਰਵਾਣੇ ਹਾਕਮਾ ਹੱਥੋਂ ਬਚਾ ਕੇ, ਘਰੋ-ਘਰ ਪਹੁੰਚਾਉਂਦੇ ਸਨ। ਜਿਸ ਦੀ ਪ੍ਰੋੜ੍ਹਤਾ, ਕਾਜ਼ੀ ਨੂਰ ਮੁਹੱਮਦ ਵਰਗੇ ਸਿੱਖ ਦੁਸ਼ਮਣ, ਸਿੱਖਾਂ ਨੂੰ ਸੱਗ ਕਹਿਣ ਵਾਲੇ ਵੀ ਕਰਦੇ ਹਨ।
ਅਸੀਂ ਕਦੀ ਵੀ ਇਸ ਗੱਲ ਦਾ ਵਿਸਲੇਸ਼ਨ ਕਰਨ ਦੀ ਲੋੜ ਨਹੀਂ ਮਹਿਸੂਸ ਕੀਤੀ ਕਿ, ਅੱਜ ਦੇ ਸਿੱਖਾਂ ਨੂੰ ਕਿਸ ਖਾਤੇ ਵਿੱਚ ਰੱਖਿਆ ਜਾ ਸਕਦਾ ਹੈ? ਪੁਰਾਣੇ ਸਿੱਖਾਂ ਵਿਚਲੇ ਗੁਣ, ਅੱਜ ਦੇ ਸਿੱਖਾਂ ਵਿੱਚ ਕਿਉਂ ਨਹੀਂ ਹਨ? (ਅੱਜ ਦੇ ਸਿੱਖ ਆਪਣੀਆਂ ਹੀ ਧੀਆਂ ਭੈਣਾਂ ਨਾਲ, ਦਰਬਾਰ ਸਾਹਿਬ ਜਿਹੀ ਪਵਿਤਰ ਥਾਂ ਦੀਆਂ ਸਰਾਵਾਂ ਵਿੱਚ ਹੀ, ਖੇਹ ਖਾਂਦਿਆਂ, ਕਿਉਂ ਸ਼ਰਮ ਨਹੀਂ ਕਰਦੇ? ਜਾਂ ਅਸੀਂ ੮੪ ਵੇਲੇ ਆਪਣੀਆਂ ਹੀ ਧੀਆਂ-ਭੈਣਾਂ ਦੀ ਇਜ਼ਤ ਕਿਉਂ ਨਹੀਂ ਬਚਾ ਸਕੇ? ੨੬ ਸਾਲ ਬੀਤ ਜਾਣ ਮਗਰੋਂ ਵੀ ਅਸੀਂ ਇਸ ਬਾਰੇ, ਪੂਰੀ ਇਮਾਨਦਾਰੀ ਨਾਲ ਘੋਖ ਕਰਨ ਦਾ ਉਪਰਾਲਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਕਿਉਂ?) ਇਨ੍ਹਾਂ ਦੋਵਾਂ ਵਿੱਚ ਏਨਾ ਪਾੜਾ ਕਿਉਂ ਪੈ ਗਿਆ? ਲਗਾਤਾਰ ਤਿੰਨ ਸੌ ਸਾਲ ਤੋਂ, ਸਿੱਖ ਨਿਘਾਰ ਵਲ ਕਿਉਂ ਜਾ ਰਹੇ ਹਨ? ਇਹ ਸਾਰੇ ਇਕੋ ਤਸਵੀਰ ਦੇ ਅਲੱਗ-ਅਲੱਗ ਪਹਿਲੂ ਹਨ, ਜਿਨ੍ਹਾਂ ਦਾ ਵਿਸਲੇਸ਼ਨ ਕੀਤੇ ਬਗੈਰ, ਨਿਘਾਰ ਵਲ ਵਧ ਰਹੀ ਸਿੱਖੀ ਤੇ ਰੋਕ ਨਹੀਂ ਲਗ ਸਕਦੀ, ਚੜ੍ਹਦੀ ਕਲਾ ਤਾਂ ਬਹੁਤ ਦੂਰ ਦੀ ਗੱਲ ਹੈ। ਉਮੀਦ ਹੈ ਸੂਝਵਾਨ ਸਿੱਖ ਇਸ ਦਾ ਵਿਸਲੇਸ਼ਨ ਕਰ ਕੇ, ਇਸ ਵਿਚੋਂ ਨਿਕਲੇ ਤੱਥਾਂ ਦੀ ਨਿਰਪੱਖ ਘੋਖ ਕਰ ਕੇ, ਉਸ ਦੀਆਂ ਲੋੜਾਂ ਅਨੁਸਾਰ ਵਿਉਂਤ ਬਨਾਉਣ ਦਾ ਉਪਰਾਲਾ ਕਰਨਗੇ। ਪਰ ਇਹ ਤਦ ਹੀ ਸੰਭਵ ਹੈ, ਜੇ ਅਸੀਂ ਦੂਸਰੇ ਦੀ ਗੱਲ ਸੁਣਨ ਦੀ ਆਦਤ ਪਾਵਾਂਗੇ। (ਜੋ ਅੱਜ ਸਾਡੇ ਵਿਚੋਂ ਬਿਲਕੁਲ ਹੀ ਗਾਇਬ ਹੈ)
ਅੱਜ ਤਾਂ ਮੌਜੂਦਾ ਹਾਲਤ ਬਾਰੇ ਹੀ ਗੱਲ ਕਰਦੇ ਹਾਂ।
੧੯੮੪ ਦੇ ਸਿੱਖ ਕਤਲੇਆਮ ਦਿਆਂ ਪੀੜਤਾਂ ਦੀ ਹਮਦਰਦੀ ਵਜੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਬਾਦਲ ਧੜੇ, ਬੀ. ਜੇ. ਪੀ. ਨੂੰ ਛੱਡ ਕੇ, ਇਹ ਸੱਦਾ ਸਾਰੀਆਂ ਧਿਰਾਂ ਨੇ ਦਿੱਤਾ ਸੀ।

ਬਾਦਲ ਧੜੇ ਦੀ ਪੰਜਾਬ ਇਕਾਈ ਨੇ, ਪਾਰਟੀ ਪ੍ਰਧਾਨ, ਉਪ ਮੁੱਖ ਮੰਤਰੀ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ, ਮੁਹਾਲੀ ਦੇ ਅੰਬ ਸਾਹਿਬ ਗੁਰਦਵਾਰੇ ਵਿਚ, ਅਰਦਾਸ ਕਰ ਕੇ ਪ੍ਰੱਣ ਕੀਤਾ ਕਿ ਅਸੀਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਜੇਲ੍ਹ ਭਿਜਵਾ ਕੇ ਹੀ ਸਾਹ ਲਵਾਂਗੇ।
ਬਾਦਲ ਧੜੇ ਦੀ ਦਿੱਲੀ ਇਕਾਈ ਵਲੋਂ, ਮਨਜੀਤ ਸਿੰਘ ਜੀ. ਕੈ. , ਉਂਕਾਰ ਸਿੰਘ ਥਾਪਰ, ਅਤੇ ਅਵਤਾਰ ਸਿੰਘ ਹਿੱਤ ਦੀ ਅਗਵਾਈ ਵਿਚ, ਗੁਰਦਵਾਰਾ ਬੰਗਲਾ ਸਾਹਿਬ ਵਿਖੇ, ੧੯੮੪ ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇੰਸਾਫ ਦਿਵਾਉਣ ਲਈ ਅਰਦਾਸ ਕੀਤੀ ਗਈ।
ਸਾਫ ਜ਼ਾਹਰ ਹੈ ਕਿ ਅੱਜ ਅਸੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿ ਕਿਤਾਬ ਤੋਂ ਵੱਧ ਕੁੱਝ ਮਾਨਤਾ ਨਾ ਦਿੰਦੇ ਹੋਏ, ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹੋਏ, ਅਜਿਹਾ ਵਰਤਾਰਾ ਕਰ ਰਹੇ ਹਾਂ, ਕਿ ਗੁਰੂ ਨੂੰ ਕੀ ਪਤਾ, ਸਾਡੇ ਮਨ ਵਿੱਚ ਕੀ ਹੈ? (ਜੇ ਪਤਾ ਵੀ ਹੋਵੇ ਤਾਂ ਉਸ ਨੇ ਕਿਹੜੀ ਸਾਡੀ ਲੱਤ ਤੋੜ ਲੈਣੀ ਹੈ?) ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੇਧ ਦਿੱਤੀ ਹੈ ਕਿ ਜੋ ਮੂਰਤੀ ਪੱਥਰ ਵਿਚੋਂ ਘੜ ਕੇ ਬਣਾਈ ਗਈ ਹੈ, ਜੇ ਉਹ ਸੱਚੀ ਹੁੰਦੀ ਤਾਂ ਸਭ ਤੋਂ ਪਹਿਲਾਂ ਉਸ ਨੂੰ ਹੀ ਖਾ ਜਾਂਦੀ, ਜਿਸ ਨੇ ਉਸ ਦੀ ਛਾਤੀ ਤੇ ਪੈਰ ਰੱਖ ਕੇ, ਉਸ ਨੂੰ ਹਥੌੜੇ-ਛੈਣੀ ਨਾਲ ਘੜਿਆ ਸੀ।
ਏਸੇ ਤਰਜ਼ ਤੇ ਹੀ ਇਹ ਸਮਝਿਆ ਜਾ ਰਿਹਾ ਹੈ ਕਿ ਜੇ, ਗੁਰੂ ਗ੍ਰੰਥ ਸਾਹਿਬ ਵਿੱਚ ਸ਼ਕਤੀ ਹੁੰਦੀ, ਤਾਂ ਉਹ ਆਪਣੇ ਬਰਾਬਰ ਤੇ, ਗੰਦ ਦੇ ਪੋਥੇ ਦਾ ਪਰਕਾਸ਼ ਕਰਨ ਵਾਲੇ ਨੂੰ ਹੀ ਪਹਿਲਾਂ ਸੋਧ ਦਿੰਦੇ। ਆਪਣੀ ਹਜ਼ੂਰੀ ਵਿਚ, ਸਰਾ-ਸਰ ਝੂਠ ਬੋਲਣ ਵਾਲਿਆਂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਉਲਟ, ਹਿੰਦੂਵਾਦੀ ਕਰਮ-ਕਾਂਡ ਕਰਨ ਵਾਲਿਆਂ ਨੂੰ ਫਿਟਕਾਰ ਦਿੰਦੇ। ਪਰ ਉਹ ਤਾਂ ਸੰਤ ਸਮਾਜ ਦੇ ਅਸਲ ਗੁਰੂ, ਨੰਦ ਸਿੰਘ ਜੀ ਵਲੋਂ ਦਿੱਤੀ ਸੇਧ ਅਨੁਸਾਰ, ਕਿ ਗੁਰੂ ਗ੍ਰੰਥ ਸਾਹਿਬ ਤਾਂ, ਬਿੱਲੀ ਬਣੇ ਕਲਜੁਗ ਕੋਲੋਂ ਆਪਣਾ ਸਰੀਰ ਬਚਾਉਣ ਦੇ ਵੀ ਸਮਰੱਥ ਨਹੀਂ ਸਨ। ਬਿੱਲੀ ਨੇ ਉਨ੍ਹਾਂ ਦੇ ਕਈ ਅੰਗ, ਭੰਗ ਕਰ ਦਿੱਤੇ ਸਨ। ਗੁਰਦਵਾਰਿਆਂ ਵਿਚ, ਸਾਰੇ ਕੰਮ ਏਸੇ ਸੋਚ ਅਧੀਨ ਹੀ ਕੀਤੇ ਜਾ ਰਹੇ ਹਨ, ਅਤੇ ਕਰਨ ਵਾਲੇ ਆਪਣੇ ਆਪ ਨੂੰ ਓਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਅਖਵਾਉਂਦੇ ਹਨ।
ਇਵੇਂ ਹੀ ਗੁਰਦਵਾਰਾ ਅੰਬ ਸਾਹਿਬ ਅਤੇ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਕੀਤਾ ਗਿਆ। ਕਿਸੇ ਸਿੱਖ ਨੇ ਨਹੀਂ ਟੋਕਿਆ, ਕਿਸੇ ਨੇ ਕੋਈ ਸਵਾਲ ਨਹੀਂ ਕੀਤਾ। ਜਿਵੇਂ ਜਾਂ ਤਾਂ ਉਹ ਸਿੱਖ ਹੀ ਨਾ ਹੋਣ ਜਾਂ ਉਨ੍ਹਾਂ ਸਿੱਖਾਂ ਨੂੰ ਅਰਦਾਸ ਕਰਨ ਵਾਲੇ ਲੋਕਾਂ ਤੇ, ਕੋਈ ਗਿਲ੍ਹਾ ਹੀ ਨਾ ਹੋਵੇ। ਵੈਸੇ ਗੱਲ ਠੀਕ ਵੀ ਹੈ, ਗੁੱਸਾ-ਗਿਲ੍ਹਾ ਓਸੇ ਨੂੰ ਹੀ ਹੋ ਸਕਦਾ ਹੈ, ਜਿਸ ਨੂੰ ੧੯੮੪ ਦੇ ਸਿੱਖ ਕਤਲੇਆਮ ਦਾ ਕੁੱਝ ਸੇਕ ਲੱਗਾ ਹੋਵੇ। ਜੋ ੧੯੮੪ ਵਿਚਲੇ ਸਿੱਖ ਕਤਲੇਆਮ ਨੂੰ ਆਪਣੀਆਂ ਸਿਆਸੀ ਅਤੇ ਆਰਥਿਕ ਰੋਟੀਆਂ ਸੇਕਣ ਦਾ ਸਾਧਨ ਬਣਾਈ ਬੈਠੇ ਹੋਣ, ਉਨ੍ਹਾਂ ਦੇ ਸੰਗੀ-ਸਾਥੀਆਂ ਨੂੰ ਉਨ੍ਹਾਂ ਤੇ ਕੀ ਸ਼ਿਕਵਾ ਹੋ ਸਕਦਾ ਹੈ?
ਮੈਨੂੰ ਕੁੱਝ ਗੱਲਾਂ ਦੀ ਸਮਝ ਨਹੀਂ ਆ ਰਹੀ, ਇਨ੍ਹਾਂ ਗੱਲਾਂ ਨੂੰ ਸਮਝਣ ਲਈ ਜੇ ਕੋਈ ਮੇਰੀ ਮਦਦ ਕਰੇ ਤਾਂ ਮੈਂ ਉਸ ਦਾ ਬੜਾ ਧੰਨਵਾਦੀ ਹੋਵਾਂਗਾਂ।
੧, ੧੯੮੪ ਦੇ ਸਿੱਖ ਕਤਲੇਆਮ ਅਤੇ ਉਸ ਦੇ ਪੀੜਤਾਂ ਦੀ ਯਾਦ, ਇਨ੍ਹਾਂ ਨਾਟਕ ਬਾਜ ਲੋਕਾਂ ਨੂੰ, ਚੋਣਾਂ ਦੇ ਨੇੜੇ ਆਉਣ ਤੇ ਹੀ ਕਿਉਂ ਆਉਂਦੀ ਹੈ? ਇਹ ਲੋਕ, ਇਸ ਮੁੱਦੇ ਨੂੰ, ਚੋਣਾਂ ਮਗਰੋਂ ਆਪਣੀ ਕੋਠੀ ਦੇ ਕਬਾੜ ਖਾਨੇ ਦਾ ਸ਼ੰਗਾਰ ਕਿਉਂ ਬਣਾ ਦਿੰਦੇ ਹਨ? ਅਤੇ ਚੋਣਾਂ ਨੇੜੇ ਆਉਂਦੀਆਂ ਵੇਖ ਕੇ, ਉਸ ਨੂੰ ਕਬਾੜ-ਖਾਨੇ ਵਿਚੋਂ ਕੱਢ ਕੇ, ਝਾੜ-ਪੂੰਝ ਕੇ, ਨਵੀਂ ਦਿੱਖ ਦੇ ਕੇ ਆਪਣੀ ਬੈਠਕ ਦਾ ਸ਼ੰਗਾਰ ਕਿਉਂ ਬਣਾ ਲੈਂਦੇ ਹਨ?
੨, ਬਾਦਲ ਜੁੰਡਲੀ ਨੇ ਪਿਛਲੇ ੨੬ ਸਾਲਾਂ ਵਿੱਚ (੧੧ ਸਾਲ ਕਰੀਬ, ਪੰਜਾਬ ਦੀ ਸੱਤਾ ਤੇ ਕਾਬਜ਼ ਅਤੇ ਕੇਂਦਰ ਦੀ ਸੱਤਾ ਵਿੱਚ ਭਾਈ ਵਾਲੀ ਦਾ ਆਨੰਦ ਮਾਣਦਿਆਂ) ਇਨ੍ਹਾਂ ਸਿੱਖ ਕਤਲੇਆਮ ਦੇ ਪੀੜਤਾਂ ਦੀ ਰਾਹਤ ਲਈ ਕੀ ਕੀਤਾ ਹੈ? ਜੇ ਕੁੱਝ ਨਹੀਂ ਕੀਤਾ, ਤਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਾਟਕ ਕਰ ਕੇ, ਸਿੱਖਾਂ ਨੂੰ ਵਿਖਾਵਾ ਕਰਨ ਵਿਚ, ਉਨ੍ਹਾਂ ਦਾ ਵੋਟਾਂ ਲੈਣ ਤੋਂ ਇਲਾਵਾ, ਹੋਰ ਕੀ ਮਕਸਦ ਹੋ ਸਕਦਾ ਹੈ? ਜੋ ਬੰਦਾ ਆਪਣੇ ਗੁਰੂ ਨੂੰ ਹੀ ਕੁੱਝ ਨਹੀਂ ਸਮਝਦਾ, ਉਸ ਨੂੰ ਸਿੱਖੀ ਨਾਲ ਵੋਟਾਂ ਲੈਣ ਤੋਂ ਵੱਧ, ਹੋਰ ਕੀ ਹੇਜ ਹੋ ਸਕਦਾ ਹੈ?
੩, ਦਿੱਲੀ ਵਾਲੇ ਇਨ੍ਹਾਂ ਭੱਦਰ ਪੁਰਸ਼ਾਂ ਵਿਚੋਂ ਕਿਹੜਾ ਅਜਿਹਾ ਹੈ, ਜਿਸ ਨੇ ਸਿੱਖ ਕਤਲੇਆਮ ਦੇ ਪੀੜਤਾਂ ਵਲੋਂ ਇੰਸਾਫ ਲੈਣ ਦੇ ਕੀਤੇ ਜਤਨਾਂ ਵਿੱਚ ਰੋੜੇ ਅਟਕਾ ਕੇ, ਮੁਲਜ਼ਿਮਾਂ ਕੋਲੋਂ ਦਲਾਲੀ ਨਾ ਖਾਧੀ ਹੋਵੇ? ਹੁਣ ਇਹ ਗੁਰੂ ਅੱਗੇ ਅਰਦਾਸ ਕਰ ਕੇ (ਗੁਰੂ ਬਾਰੇ ਜੋ ਇਨ੍ਹਾਂ ਦੇ ਵਿਚਾਰ ਹਨ? ਉਹ ਆਪਾਂ ਉਪਰ ਵੇਖ ਲਿਆ ਹੈ) ਗੁਰੂ ਨੂੰ ਤਾਂ ਇਨ੍ਹਾਂ ਨੇ ਕੀ ਕਹਿਣਾ ਹੈ? ਸਿੱਖਾਂ ਨੂੰ ਇਹ ਕੀ ਕਹਿਣਾ ਚਾਹੁੰਦੇ ਹਨ? ਕੀ ਇਹੀ ਕਿ ਅਸੀਂ ਤਾਂ, ਤੁਹਾਡੇ ਲਈ ਗੁਰੂ ਅੱਗੇ ਬਹੁਤ ਅਰਦਾਸਾਂ ਕੀਤੀਆਂ ਸਨ, ਹੁਣ ਉਸ ਨੇ ਹੀ ਤੁਹਾਡੀ ਸੁਣਵਾਈ ਨਹੀਂ ਕੀਤੀ ਤਾਂ ਅਸੀਂ ਕੀ ਕਰ ਸਕਦੇ ਹਾਂ? ਹੁਣ ਤਾਂ ਇਹੀ ਹੋ ਸਕਦਾ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਤੁਸੀਂ ਸਾਨੂੰ ਰਾਜ-ਗੱਦੀ ਤੇ ਬਿਠਾਉ, ਫਿਰ ਵੇਖਿਉ, ਅਸੀਂ ਤੁਹਾਡੀਆਂ ਸਾਰੀਆਂ ਮੁਸੀਬਤਾਂ ਹੱਲ ਕਰ ਦੇਵਾਂਗੇ।
ਹੁਣ ਮੁੜਦੇ ਹਾਂ ਉਨ੍ਹਾਂ ਮਹਾਨ ਹਸਤੀਆਂ ਵਲ, ਜਿਨ੍ਹਾਂ ਨੇ ਬੰਦ ਦਾ ਸੱਦਾ ਦਿੱਤਾ ਸੀ। ਉਨ੍ਹਾਂ ਲਈ ਵੀ ਕੁੱਝ ਸਵਾਲ ਹਨ। ਜਿਵੇਂ,
੧, ਕੀ ਤੁਸੀਂ ਸਮਝਦੇ ਹੋ ਕਿ, ਇਸ ਬੰਦ ਨਾਲ, ੧੯੮੪ ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਕੁੱਝ ਰਾਹਤ ਮਿਲੇਗੀ? ਉਨ੍ਹਾਂ ਦੀ ਰੋਜ਼ੀ-ਰੋਟੀ ਦਾ, ਉਨ੍ਹਾਂ ਦੇ ਸਿਰ-ਢਕਾਵੇ ਦਾ, ਪ੍ਰਬੰਧ ਹੋ ਜਾਵੇਗਾ? ਜੇ ਨਹੀਂ ਤਾਂ ਇਸ ਡਰਾਮੇਬਾਜ਼ੀ ਦਾ ਕੀ ਅਰਥ ਹੈ?
੨, ਕੀ ਤੁਸੀਂ ਦੱਸ ਸਕਦੇ ਹੋ ਕਿ, ਸ਼੍ਰੋਮਣੀ ਅਕਾਲੀ ਦਲ, ਕਿੰਨੇ ਹਨ? ਅਕਾਲੀ ਦਲ ਤੋਂ ਇਲਾਵਾ ਤੁਹਾਨੂੰ ਕੋਈ ਨਾਮ, ਕਿਉਂ ਪਸੰਦ ਨਹੀਂ ਆਉਂਦਾ? ਕੀ ਤੁਹਾਡੀ ਰਾਸ਼ੀ ਦੇ ਨਾਲ, ਅਕਾਲੀ ਦਲ, ਨਾਮ ਹੀ ਮੁਆਫਿਕ ਬੈਠਦਾ ਹੈ? ਤੁਸੀਂ ਇਸ ਅਕਾਲੀ ਦਲ ਦੇ ਨਾਮ ਥੱਲੇ ਕੀ ਲੁਕੋਣਾ ਚਾਹੁੰਦੇ ਹੋ, ਜਾਂ ਕੀ ਲੁਕੋ ਰਹੇ ਹੋ? ਤੁਸੀਂ ਅੱਜ ਤਕ ਸਿੱਖੀ ਦੀ ਭਲਾਈ ਲਈ ਕੀ ਕੀਤਾ ਹੈ?
੩, ਤੁਹਾਡਾ ਵੇਹਲਿਆਂ ਦਾ, ਬਿਨਾ ਕਿਸੇ ਕੰਮ ਕਾਰ ਦੇ, ਸ਼ਾਹੀ ਖਰਚਾ ਪੂਰਾ ਕਰਨ ਵਾਲੀਆਂ ਕਿਹੜੀਆਂ ਏਜੈਂਸੀਆਂ ਹਨ? ਉਨ੍ਹਾਂ ਵਲੋਂ, ਤੁਹਾਡੇ ਖਰਚੇ ਬਦਲੇ, ਤੁਹਾਡੇ ਤੋਂ ਕੀ ਆਸਾਂ ਹਨ? ਤੁਸੀਂ ਪੰਥ ਦਾ ਖਹਿੜਾ ਛੱਡਣ ਬਦਲੇ ਕੀ ਚਾਹੁੰਦੇ ਹੋ?
੪, ਤੁਹਾਡੇ ਇਸ ਬੰਦ ਕਾਰਨ, ਪੰਜਾਬ ਵਿਚਲੇ ਸਿੱਖਾਂ ਦਾ ਕਿੰਨਾ ਨੁਕਸਾਨ ਹੋਇਆ ਹੈ? ਕੀ ਉਸ ਪੈਸੇ ਨਾਲ ਸਿੱਖ ਕਤਲੇਆਮ ਪੀੜਤਾਂ ਦੇ ਦੋ-ਚਾਰ ਪਰਵਾਰ ਸਿਰ-ਬ-ਸਿਰ ਨਹੀਂ ਹੋ ਸਕਦੇ ਸਨ?

ਇੱਕ ਸਵਾਲ ਦਿੱਲੀ ਅਤੇ ਪੰਜਾਬ ਦੇ ਸਿੱਖਾਂ ਨੂੰ,
ਤੁਸੀਂ ਗੁਰੂ ਨੂੰ ਮਜ਼ਾਕ ਬਨਾਉਣ ਵਾਲੇ, ਇਨ੍ਹਾਂ ਵੇਲ੍ਹੜਾਂ ਨੂੰ ਕਿਉਂ ਪਾਲ ਰਹੇ ਹੋ? ਅਤੇ ਕਦੋਂ ਤੱਕ ਪਾਲਦੇ ਰਹੋਗੇ?
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਿਸ ਦਿਨ ਪੰਥ ਦੀ ਕਚਹਿਰੀ ਵਿੱਚ ਪੇਸ਼ ਹੋ ਗਏ, ਉਸ ਦਿਨ ੧੯੮੪ ਦੇ ਸਿੱਖ ਕਲੇਆਮ ਦੇ ਪੀੜਤਾਂ ਨੂੰ ਇੰਸਾਫ ਮਿਲ ਜਾਵੇਗਾ, ਉਨ੍ਹਾਂ ਦਾ ਮਸਲ੍ਹਾ ਹੱਲ ਹੋ ਜਾਵੇਗਾ।

ਅਮਰ ਜੀਤ ਸਿੰਘ ਚੰਦੀ
ਫੋਨ:- ੯੧ ੯੭੫੬੨ ੬੪੬੨੧


(05/11/10)
ਅਵਤਾਰ ਸਿੰਘ ਮਿਸ਼ਨਰੀ

ਸਾਂਝ ਕੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ

ਅਵਤਾਰ ਸਿੰਘ ਮਿਸ਼ਨਰੀ, ਸਿੱਖ ਮਾਰਗ ਦੇ ਸੰਚਾਲਕਾਂ, ਲੇਖਕਾਂ ਅਤੇ ਪਾਠਕਾਂ ਨੂੰ “ਗੁਰ ਫਤਿਹ ਪ੍ਰਵਾਨ ਹੋਵੇ ਜੀ”

ਸੱਚੇ ਮਾਰਗ ਚਲਦਿਆਂ ਰਾਹ ਵਿੱਚ ਕਈ ਕੁਛ ਆਉਂਦਾ ਹੈ ਅਤੇ ਕਈ ਕੁਛ ਜਾਂਦਾ ਹੈ ਪਰ ਸੱਚ ਦੇ ਰਾਹੀ ਮੰਜਲ ਵੱਲ ਵੱਧਦੇ ਜਾਂਦੇ ਹਨ। ਜਿਉਂ-2 ਉਨ੍ਹਾਂ ਨੂੰ ਹੋਰ ਸਹੀ ਰਸਤਾ ਮਿਲਦਾ ਜਾਂਦਾ ਹੈ ਤਾਂ ਉਹ ਪਗ ਡੰਡੀਆਂ ਛੱਡ ਕੇ ਉਸ ਰਸਤੇ ਤੇ ਅੱਗੇ ਚਲਦੇ ਹਨ ਮੁੜ ਮੁੜ ਪਿੱਛੇ ਵੱਲ ਨਹੀਂ ਦੇਖੀ ਜਾਂਦੇ-ਅਗਾਂਹ ਕੂ ਤ੍ਰਾਂਘ ਪਿਛਾ ਫੇਰ ਨਾ ਮੋਡੜਾ॥ ਇਵੇਂ ਹੀ ਸਿੱਖ ਮਾਰਗ ਵੈਬਸਾਈਟ ਗੁਰਮਤਿ ਮਾਰਗ ਹੈ। ਅਸੀਂ ਗੁਰਮੱਤੀ ਲੇਖਕ ਇਸ ਮਾਰਗ ਤੇ ਆਪੋ ਆਪਣੇ ਲਿਖੇ ਲੇਖ ਅਤੇ ਚਿੱਠੀਆਂ ਲੈ ਕੇ ਚੱਲ ਰਹੇ ਹਾਂ। ਜਰੂਰੀ ਨਹੀਂ ਸਭ ਦੇ ਵਿਚਾਰ ਮੇਲ ਖਾਂਦੇ ਹੋਣ ਪਰ ਸਾਨੂੰ ਜਿੱਥੇ ਗੱਲ ਸਲੀਕੇ ਨਾਲ ਕਰਨੀ ਚਾਹੀਦੀ ਹੈ ਓਥੇ ਸਦੀਆਂ ਪੁਰਾਣੇ ਰੀਤੀ ਰਿਵਾਜ ਅਤੇ ਮਨੌਤਾਂ ਅਤੇ ਵਿਚਾਰਾਂ ਨੂੰ ਗੁਰਮਤਿ (ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ) ਦੀ ਕਸਵੱਟੀ ਤੇ ਪਰਖਣਾ ਵੀ ਚਾਹੀਦਾ ਹੈ। ਗੁਰਮਤਿ ਮਾਰਗ ਲਕੀਰ ਦਾ ਫਕੀਰ ਨਹੀਂ। ਜਿਸ ਮਸਲੇ ਦੀ ਸਾਨੂੰ ਸਮਝ ਨਹੀਂ ਗੁਰੂ ਤੋਂ ਸਿੱਖੀਏ। ਜੇ ਅਸੀਂ ਸਾਲਾਂ ਬੱਧੀ ਇੱਕ ਹੀ ਟੌਪਕ ਤੇ ਬਹਿਸੀ ਜਾਂਦੇ ਹਾਂ ਤਾਂ ਇਹ ਪਾਣੀ ਰਿੜਕਨ ਵਾਲੀ ਗੱਲ ਹੈ। ਜਿਵੇਂ ਕਰਮ, ਆਵਾਗਵਣ, ਧਰਮ ਰਾਜ, ਨਰਕ-ਸਵਰਗ, ਸ੍ਰਿਸ਼ਟੀ ਰਚਨਾ, ਜਾਤ-ਪਾਤ, ਸਾਕਾਹਾਰੀ-ਮਾਸਾਹਾਰੀ, ਸਾਧ-ਸੰਤ, ਬੀਬੀਆਂ ਨੂੰ ਧਰਮ ਅਤੇ ਸਮਾਜ ਵਿੱਚ ਬਰਾਬਰਤਾ, ਅਸਲੀ ਅੰਮ੍ਰਿਤ, ਰਾਗ ਮਾਲਾ ਅਤੇ ਅਖੌਤੀ ਦਸਮ ਗ੍ਰੰਥ ਆਦਿ ਹੋਰ ਵੀ ਬਹੁਤ ਸਾਰੇ ਵਿਸ਼ੇ ਹਨ ਜੋ ਅਨਮਤੀਆਂ ਦੇ ਰਸਮੋਂ ਰਿਵਾਜਾਂ, ਮਨੌਤਾਂ ਅਤੇ ਸਿਧਾਂਤਾਂ ਨਾਲ ਰਲ-ਗਡ ਹੋ ਗਏ ਹਨ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਉਨ੍ਹਾਂ ਨਾਲ ਵਿਚਰ ਰਹੇ ਹਾਂ ਪਰ ਗੁਰਮਤਿ ਇਨ੍ਹਾਂ ਸਭਨਾ ਤੋਂ ਵਿਲੱਖਣ ਹੈ ਇਸ ਵਿੱਚ ਕਿਸੇ ਪਾਖੰਡ, ਥੋਥੇ ਕਰਮਕਾਂਡ, ਸੋ ਕਾਲਡ ਕਥਾ-ਕਹਾਣੀਆਂ ਅਤੇ ਕਰਾਮਾਤਾਂ, ਛੂਆ-ਛਾਤ, ਜਾਤ-ਪਾਤ, ਚੋਰੀ-ਯਾਰੀ ਅਤੇ ਅਨਹੋਣੀਆਂ ਗੱਲਾਂ ਨੂੰ ਕੋਈ ਥਾਂ ਨਹੀਂ ਹੈ। ਜੇ ਅਸੀਂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ ਤਾਂ ਹੁਕਮ ਵੀ ਉਸ ਦਾ ਹੀ ਮੰਨਣਾ ਚਾਹੀਦਾ ਹੈ ਨਾਂ ਕਿ ਕਿਸੇ ਸਾਧ-ਸੰਤ ਜਾਂ ਆਪੋ ਆਪਣੀ ਬਣਾਈ ਜਥੇਬੰਦੀ ਦੇ ਆਗੂ ਦਾ। ਖੋਤਾ ਸ਼ੇਰ ਦੀ ਖੱਲ ਪਾ ਕੇ ਕਦੇ ਬੱਬਰ ਸ਼ੇਰ ਨਹੀਂ ਬਣ ਜਾਂਦਾ। ਇਵੇਂ ਹੀ ਸਿੱਖੀ ਸਰੂਪ ਅਤੇ ਗੁਰਮਤਿ ਦਾ ਮਖੌਟਾ ਵਰਤ ਕੇ ਅਸੀਂ ਅਸਲੀ ਸਿੱਖ ਨਹੀਂ ਬਣ ਜਾਂਦੇ ਜੇ ਸਾਡੇ ਕਰਮ ਹੀ ਗਧਿਆਂ ਵਾਲੇ ਹਨ ਤਾਂ ਸ਼ੇਰ ਕਿਵੇਂ ਅਖਵਾ ਸਕਦੇ ਹਾਂ। ਯਾਦ ਰੱਖੋ ਸ਼ੇਰ ਕਦੇ ਸ਼ੇਰ ਦਾ ਸ਼ਿਕਾਰ ਨਹੀਂ ਕਰਦਾ ਇਵੇਂ ਹੀ ਅਸਲੀ ਸਿੱਖ ਕਦੇ ਸਿੱਖ ਨੂੰ ਨਹੀਂ ਮਾਰਦਾ, ਗਾਲਾਂ ਕੱਢਦਾ ਜਾਂ ਦਬੌਂਦਾ। ਬਾਕੀ ਕਈ ਵਾਰ ਸੱਚੀਆਂ ਗੱਲਾਂ ਸਾਨੂੰ ਕੌੜੀਆਂ ਲੱਗਦੀਆਂ ਹਨ। ਅਸੀਂ ਉਨ੍ਹਾਂ ਨੂੰ ਗਾਲ੍ਹਾਂ ਸਮਝ ਲੈਂਦੇ ਹਾਂ। ਗੁਰੂ ਜੀ ਵੀ ਤਾਂ ਕੌੜੇ ਸ਼ਬਦ ਸਮਝਾਉਣ ਲਈ ਵਰਦੇ ਹਨ-ਨਾਨਕ ਤ੍ਹੇ ਨਰ ਅਸਲ ਖਰ ਜੇ ਗੁਣ ਬਿਨ ਗਰਭ ਕਰੰਤ। ਲੇਖਕਾਂ ਦੇ ਵਿਚਾਰ ਆਪੋ ਆਪਣੀ ਸਮਝ ਮੁਤਾਬਿਕ ਹਨ, ਜਰੂਰੀ ਨਹੀ ਸਿੱਖ ਮਾਰਗ ਦੇ ਸੰਚਾਲਕ ਸ੍ਰ ਮੱਖਣ ਸਿੰਘ ਇਸ ਨਾਲ ਸਹਿਮਤ ਹੋਣ। ਸਾਨੂੰ ਕੋਈ ਹੱਕ ਨਹੀਂ ਅਸੀਂ ਉਨ੍ਹਾਂ ਨੂੰ ਬੇਲੋੜੀਆਂ ਧਮਕੀਆਂ ਦਈਏ। ਆਪੋ ਆਪਣੇ ਵਿਚਾਰ ਜੋ ਗੁਰਮਤਿ ਦੇ ਦਾਇਰੇ ਵਿੱਚ ਹੋਣ ਲਿਖੀ ਜਾਓ ਪਾਠਕ ਆਪੇ ਸਮਝ ਜਾਂਦੇ ਹਨ ਕੌਣ ਠੀਕ ਹੈ। ਜਰਾ ਸੋਚੋ! ਜੇ ਬੇਰੀ ਨਾਲ ਮਿੱਠੇ ਬੇਰ ਹਨ ਤੇ ਨਾਲ ਤਿੱਖੇ ਕੰਡੇ ਵੀ ਹਨ। ਗੁਲਾਬ ਦੇ ਬੂਟੇ ਨੂੰ ਜਿੱਥੇ ਸੁਗੰਧੀਦਾਰ ਫੁੱਲ ਹਨ ਨਾਲ ਕੰਡੇ ਵੀ ਹਨ। ਮੈਂ ਤਾਂ ਸ੍ਰ ਗੁਰਚਰਨ ਸਿੰਘ ਜਿਉਣਵਾਲਾ ਵੱਲੋਂ ਆਪਣਾ ਕੰਮ ਅਤੇ ਕੀਮਤੀ ਸਮਾਂ ਛੱਡ ਕੇ ਤਨਦੇਹੀ ਨਾਲ ਜੋ ਪ੍ਰਚਾਰ ਪੰਜਾਬ ਵਿੱਚ ਖੋਲ੍ਹੇ ਗੁਰਮਤਿ ਗਿਆਨ ਸਰਕਲਾਂ ਅਤੇ ਮੀਡੀਏ ਰਾਹੀਂ ਕੀਤਾ ਜਾ ਰਿਹਾ ਹੈ ਉਸ ਦੀ ਕਦਰ ਕਰਦਾ ਹਾਂ। ਐਸ ਵੇਲੇ ਪੰਜਾਬ ਨਸ਼ਿਆਂ, ਵਿਸ਼ੇ ਵਿਕਾਰਾਂ ਅਤੇ ਅਖੌਤੀ ਬਾਣਾਧਾਰੀ ਸੰਤ-ਬਾਬਿਆਂ ਅਤੇ ਬਦਨੀਤ ਰਾਜਨੀਤਕ ਆਗੂਆਂ ਦੀ ਦਲਦਲ ਵਿੱਚ ਫਸਦਾ ਜਾ ਰਿਹਾ ਹੈ ਲੋੜ ਉਸ ਵੱਲ ਧਿਆਂਨ ਦੇਣ ਦੀ ਹੈ ਨਾਂ ਕਿ ਇੱਕ ਦੂਜੇ ਦੇ ਪੈਰ ਖਿਚੀ ਜਾਣ ਦੀ। ਵਾਸਤਾ ਰੱਬ ਦਾ! ਜੋ ਤੁਸੀਂ ਗੁਰਮਤਿ ਦੀ ਸੋਝੀ ਵਿੱਚ ਚੰਗਾ ਕਰ ਰਹੇ ਹੋ ਉਸ ਨੂੰ ਦੂਜਿਆਂ ਨਾਲ ਸ਼ੇਅਰ ਕਰੋ ਨਾਂ ਕਿ ਆਪਣੀਆਂ ਖਸਲਤਾਂ ਹੀ ਦਿਖਾਈ ਜਾਓ! ਯਾਦ ਰੱਖੋ! ਭਾਵੇ ਅਸੀਂ ਕਿਨ੍ਹੇ ਵੀ ਮਾੜੇ ਚੰਗੇ ਹੋਈਏ ਅਸੀਂ ਗੁਰਸਿੱਖ ਭੈਣ-ਭਰਾ ਹਾਂ। ਭਾਂਡੇ ਇਕੱਠੇ ਹੋਣਗੇ ਤਾਂ ਠਣਕਣਗੇ ਹੀ, ਕੋਈ ਗੱਲ ਨਹੀਂ। ਬੁੱਧੀ ਨੂੰ ਕਦੇ ਹੰਕਾਰ ਦੇ ਤਾਲੇ ਨਾ ਲਾਓ ਤਾਂਕਿ ਕਦੇ ਨਾਂ ਕਦੇ ਗੁਰੂ ਦੀ ਸਿਖਿਆ ਉਸ ਵਿੱਚ ਪ੍ਰਵੇਸ਼ ਕਰ ਸਕਦੀ ਹੈ ਅਤੇ ਸਾਨੂੰ ਖੁਸ਼ੀ-ਖੁਸ਼ਹਾਲੀ ਅਤੇ ਮਾਨਸਿਕ ਸ਼ਾਤੀ ਦੇ ਸਕਦੀ ਹੈ। ਗੱਲ ਲੇਖ ਜਾਂ ਚਿੱਠੀਆਂ ਸਿੱਖ ਮਾਰਗ ਤੋਂ ਕੱਡਣ ਨਾਲ ਨਹੀਂ ਸਗੋਂ ਗੁਰਮਤਿ ਨੂੰ ਸਮਝਣ ਅਤੇ ਸ਼ਹਿਣਸ਼ੀਲਤਾ ਰੱਖਣ ਨਾਲ ਮੁੱਕਣੀ ਹੈ। ਕਿਨ੍ਹਾਂ ਚੰਗਾ ਹੋਵੇ ਅਸੀਂ ਪਹਿਲਾਂ ਗੁਰਮਤਿ ਦੀ ਬਾਰ ਬਾਰ ਸਟੱਡੀ ਕਰੀਏ ਫੇਰ ਹੀ ਕੁੱਝ ਲਿਖੀਏ ਜਿਸ ਬਾਰੇ ਅਜੇ ਅਸੀਂ ਕਲੀਅਰ ਨਹੀਂ ਹਾਂ। ਨਾਂਸਮਝੀ ਹੀ ਪੁਵਾੜੇ ਦੀ ਜੜ ਹੈ। ਭਾਈ! ਅੱਗੇ ਸਮਝ ਕੇ ਚੱਲੋ-ਆਗੇ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੁ ਬੀਤੀ। (ਭਾ. ਨੰਦ ਲਾਲ ਜੀ)

ਅਵਤਾਰ ਸਿੰਘ ਮਿਸ਼ਨਰੀ-5104325827


(05/11/10)
ਮਨਦੀਪ ਸਿੰਘ ਵਰਨਨ

☬ ਨਵਾਂ ਰੇਡੀਓ ਪ੍ਰੋਗਰਾਮ ‘ਗੁਰਬਾਣੀ ਵਿਚਾਰ’ ☬
☬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ☬
ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰ॥ (੬੪੯-੮, ਸੋਰਠਿ, ਮ: ੩)

ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਸੂਚਿਤ ਕੀਤਾ ਜਾਂਦਾ ਹੈ ਕਿ ਰੇਡੀਓ ਆਪਨਾ ਲਿਮਿਟਡ ਵਿਨੀਪੈਗ ਤੋਂ (www.radioapna.com) ਹਰ ਸ਼ਨਿਚਰਵਾਰ ਸ਼ਾਮ ਨੂੰ ਵਿਨੀਪੈਗ ਟਾਇਮ ਅਨੁਸਾਰ ਸੱਤ ਵਜੇ ਤੋਂ ਅੱਠ ਵਜੇ ਤਕ ਇੱਕ ਘੰਟੇ ਦਾ ਨਿਰੋਲ ਗੁਰਬਾਣੀ ਨਾਲ ਸਬੰਧਤ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਸਿੱਖ ਕੌਮ ਦੇ ਮਹਾਨ ਵਿਦਾਵਾਨਾਂ ਦੇ ਵਿਚਾਰ ਜਾਂ ਰਾਇ ਪੇਸ਼ ਕੀਤੀ ਜਾਂਦੀ ਹੈ। ਸੰਗਤਾਂ ਨੂੰ ਸਨਿਮਰ ਬੇਨਤੀ ਹੈ ਕਿ ਇਸ ਪ੍ਰੋਗਰਾਮ ਨੂੰ ਸੁਣ ਕੇ ਲਾਹਾ ਉਠਾਓ ਅਤੇ ਦੂਸਰਿਆਂ ਨੂੰ ਵੀ ਵਾਕਫ ਕਰਾਓ।
ਇਸ ਪ੍ਰੋਗਰਾਮ ਵਿੱਚ ਸੁਝਾਵਾਂ ਲਈ ਵਿਨੀਪੈਗ ਵਿੱਚ ਮਨਜੀਤ ਸਿੰਘ ਸਿੱਧੂ ਨਾਲ (204)-333-9556 ਤੇ ਜਾਂ ਬਲਜੀਤ ਸਿੰਘ ਮਾਨ ਨਾਲ (204)-772-2941 ਤੇ ਜਾਂ ਜੋਗਿੰਦਰ ਸਿੰਘ ਧਾਮੀ ਨਾਲ (204)-632-8639 ਤੇ ਰਾਬਤਾ ਕਾਇਮ ਕਰ ਸਕਦੇ ਹੋ।


(05/11/10)
ਕਿਰਪਾਲ ਸਿੰਘ ਬਠਿੰਡਾ

ਭਾਈ ਗੁਰਦਾਸ ਜੀ ਨੇ ‘ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ’ ਦੀ ਉਦਾਹਰਨ ਦਿੱਤੀ ਹੈ’ ਦੀਵੇ ਬਾਲਣ ਦਾ ਉਪਦੇਸ਼ ਨਹੀਂ ਦਿੱਤਾ
“ਦੀਵਾਲੀ ਦੀ ਰਾਤ ਦੀਵੇ ਬਾਲੀਅਨਿ॥” ਗਾਉਣ ਵਾਲੇ ਰਾਗੀ ਉਸੇ ਤਰ੍ਹਾਂ ਦੀ ਗਲਤੀ ਕਰ ਰਹੇ ਹਨ ਜਿਵੇਂ ਅਮਾਨਤ ਲੈ ਕੇ ਮੁਕਰਨ ਵਾਲਾ ਕੋਈ ਵਿਅਕਤੀ ਸਿਰਫ “ਕੇਤੇ ਲੈ ਲੈ ਮੁਕਰੁ ਪਾਹਿ॥ ” ਪੜ੍ਹੀ ਜਾਵੇ ਤੇ ਅਗਲੀ ਤੁਕ “ਕੇਤੇ ਮੂਰਖ ਖਾਹੀ ਖਾਹਿ॥” ਪੜ੍ਹੇ ਹੀ ਨਾ।
: ਗਿਆਨੀ ਸ਼ਿਵਤੇਗ ਸਿੰਘ

ਬਠਿੰਡਾ, 5 ਨਵੰਬਰ (ਕਿਰਪਾਲ ਸਿੰਘ): ਗੁਰੂ ਸਾਹਿਬ ਨੇ ਗੁਰਬਾਣੀ ਲਿਖਣ ਸਮੇਂ ਇਹ ਢੰਗ ਵਰਤਿਆ ਹੈ ਕਿ ਪਹਿਲਾਂ ਉਨ੍ਹਾਂ ਨੇ ਸਮਾਜ ਵਿੱਚ ਪ੍ਰਚਲਤ ਮਿੱਥਾਂ ਦੀ ਉਦਾਹਰਣ ਦਿੱਤੀ ਹੈ ਅਤੇ ਬਾਅਦ ਵਿੱਚ ਆਪਣੇ ਮੱਤ ਦਾ ਵਰਨਣ ਕੀਤਾ ਹੈ। ਭਾਈ ਗੁਰਦਾਸ ਜੀ ਨੇ ਵੀ ਇਹੋ ਢੰਗ ਵਰਤਿਆ ਹੈ ਪਰ ਸਾਡੇ ਪੁਜਾਰੀ ਵਰਗ ਦੇ ਪ੍ਰਚਾਰਕਾਂ ਨੇ ਉਦਾਹਰਣਾਂ ਤੋਂ ਸੇਧ ਲੈਣ ਦੀ ਥਾਂ ਉਨ੍ਹਾਂ ਨਾਲ ਹੀ ਜੋੜ ਕੇ ਲੋਕਾਈ ਨੂੰ ਕੁਰਾਹੇ ਪਾਉਣ ਦਾ ਕੰਮ ਅਰੰਭਿਆ ਹੋਇਆ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਾਨ ਅੱਜ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਕਹੇ ਜਿਸ ਦਾ ਸਿੱਧਾ ਪ੍ਰਸਾਰਨ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਪੁਜਾਰੀਆਂ ਨੇ ਤਾਂ ਇਹ ਭੁਲੇਖੇ ਪਾਉਣੇ ਹੀ ਸਨ ਪਰ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਗੁਰਮਤਿ ਦੀ ਥਾਂ ਪੁਜਾਰੀ ਵਰਗ ਦੀ ਵੀਚਾਰਧਾਰਾ ਦਾ ਹੀ ਪ੍ਰਚਾਰ ਕਰ ਰਹੀ ਹੈ ਜਿਸ ਦੀ ਮਿਸਾਲ ਉਨ੍ਹਾਂ ਵਲੋਂ ਛਪਵਾਏ ਇੱਕ ਇਸ਼ਤਿਹਾਰ ਤੋਂ ਮਿਲਦੀ ਹੈ ਜਿਸ ਦੇ ਉਪਰ ਭਾਈ ਗੁਰਦਾਸ ਜੀ ਦੀ 19ਵੀਂ ਵਾਰ ਦੀ 6ਵੀਂ ਪਾਉੜੀ ਦੀ ਤੁਕ ਲਿਖੀ ਹੈ ‘ਦੀਵਾਲੀ ਦੀ ਰਾਤ ਦੀਵੇ ਬਾਲੀਅਨਿ॥ ’[ ਦੀਵਾਲੀ ਵਾਲੇ ਦਿਨ ਦਰਬਾਰ ਸਾਹਿਬ ਤੋਂ ਤਕਰੀਬਨ ਹਰ ਰਾਗੀ ਇਸ ਪਾਉੜੀ ਦਾ ਕੀਰਤਨ ਇਸ ਢੰਗ ਨਾਲ ਕਰਦੇ ਹਨ ਜਿਸ ਤੋਂ ਇਹ ਪ੍ਰਭਾਵ ਪੈਂਦਾ ਹੈ ਕਿ ਭਾਈ ਗੁਰਦਾਸ ਜੀ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਣ ਲਈ ਕਹਿ ਰਹੇ ਹੋਣ। ਉਨ੍ਹਾਂ ਕਿਹਾ ਇਹ ਸਿਰਫ ਉਸੇ ਤਰ੍ਹਾਂ ਹੀ ਇੱਕ ਉਦਾਹਰਣ ਹੈ ਜਿਵੇਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ‘ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ॥ 1॥’ ਵਿੱਚ ਉਦਾਹਰਣ ਦਿੱਤੀ ਹੈ ਕਿ ਜਿਸ ਤਰ੍ਹਾਂ ਮੱਛੀ ਨੂੰ ਪਾਣੀ ਨਾਲ ਪਿਆਰ ਹੈ, ਪਾਣੀ ਵਿਚੋਂ ਨਿਕਲਦਿਆਂ ਹੀ ਉਸ ਦੀ ਮੌਤ ਹੋ ਜਾਂਦੀ ਹੈ, ਉਹ ਪਾਣੀ ਵਿਚੋਂ ਨਿਕਲਨ ਦੀ ਸੋਚ ਵੀ ਨਹੀਂ ਸਕਦੀ ਉਸੇ ਤਰ੍ਹਾਂ ਹੇ ਮਨੁੱਖ ਤੂੰ ਵੀ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਤੇ ਹਮੇਸ਼ਾਂ ਉਸ ਨਾਮ ਨੂੰ ਆਪਣੇ ਚਿੱਤ ਵਿੱਚ ਵਸਾ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਇਸ ਤੁਕ ਵਿੱਚ ਮੱਛੀ ਕੇਵਲ ਇੱਕ ਉਦਾਹਰਣ ਹੈ ਨਾ ਕਿ ਮੱਛੀ ਦੀ ਪੂਜਾ ਕਰਨ ਦਾ ਉਪਦੇਸ਼ ਹੈ। ‘ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲਿ ਲੁਭਾਨਾ॥ 2॥’ ਵਿੱਚ ਉਦਾਹਰਣ ਦਿੱਤੀ ਹੈ ਕਿ ਜਿਸ ਤਰ੍ਹਾਂ ਅਮਲੀ ਨੂੰ ਅਮਲ ਨਾਲ ਪਿਆਰ ਹੈ ਅਮਲ ਤੋਂ ਬਿਨਾਂ ਉਹ ਆਪਣੀ ਮੌਤ ਹੀ ਸਮਝਦਾ ਹੈ ਉਸੇ ਤਰ੍ਹਾਂ, ਹੇ ਮੇਰੇ ਠਾਕੁਰ! ਨਾਮ ਤੋਂ ਬਿਨਾਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ। ਇਹ ਇੱਕ ਉਦਾਹਰਣ ਹੈ ਨਾ ਕਿ ਅਮਲੀ ਵਾਂਗ ਅਮਲ ਖਾਣ ਦਾ ਉਪਦੇਸ਼। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਇਸ ਪਾਉੜੀ ਵਿੱਚ ਵੱਖ ਵੱਖ 5 ਉਦਾਹਰਣਾਂ ਦੇ ਕੇ ਦੱਸਿਆ ਹੈ ਕਿ ਸੋਹਜ ਸਹੱਪਣ ਤੇ ਸੁੱਖ ਥੋੜੇ ਚਿਰ ਲਈ ਹਨ ਪਰ ਅਖੀਰਲੀ ਤੁਕ ਵਿੱਚ ਦੱਸਿਆ ਹੈ ਕਿ ਅਸਲੀ ਸੁੱਖ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰਸ਼ਬਦ ਦੀ ਸ਼ੰਭਾਲ ਕਰਨ ਵਿੱਚ ਹੈ ਜਿਹੜਾ ਹਮੇਸ਼ਾਂ ਬਣਿਆ ਰਹਿੰਦਾ ਹੈ। ਪੂਰੀ ਪਾਉੜੀ ਇਸ ਤਰ੍ਹਾਂ ਹੈ:-
ਦੀਵਾਲੀ ਦੀ ਰਾਤ ਦੀਵੇ ਬਾਲੀਅਨਿ॥
ਤਾਰੇ ਜਾਤ ਸਨਾਤ ਅੰਬਰ ਭਾਲੀਅਨਿ॥
ਫੁਲਾਂ ਦੀ ਬਾਗਾਤ ਚੁਣ ਚੁਣ ਚਾਲੀਅਨਿ॥
ਤੀਰਥਿ ਜਾਤੀ ਜਾਤ ਨੈਣ ਨਿਹਾਲੀਅਨਿ॥
ਹਰਿ ਚੰਦੁਰੀ ਝਾਤ ਵਸਾਇ ਉਚਾਲੀਅਨਿ॥
ਗੁਰਮੁਖ ਸੁਖਫਲ ਦਾਤ ਸ਼ਬਦ ਸਮ੍ਹਾਲੀਅਨਿ॥ 6॥

ਪਹਿਲੀ ਤੁਕ ਵਿੱਚ ਉਦਾਹਰਣ ਦਿੱਤੀ ਹੈ ਕਿ ਜਿਸ ਤਰ੍ਹਾਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੇ ਜਾਂਦੇ ਹਨ ਬੜੀ ਸੋਹਣੀ ਰੋਸ਼ਨੀ ਦਿੰਦੇ ਹਨ ਪਰ ਕੁੱਝ ਸਮੇਂ ਬਾਅਦ ਉਹ ਸਾਰੇ ਬੁਝੇ ਹੁੰਦੇ ਹਨ। ਦੂਸਰੀ ਵਿੱਚ ਦੱਸਿਆ ਗਿਆ ਹੈ ਕਿ ਰਾਤ ਨੂੰ ਅਸਮਾਨ ਵਿੱਚ ਤਾਰੇ ਚਮਕਦੇ ਬੜੇ ਸੋਹਣੇ ਲਗਦੇ ਹਨ ਤੇ ਬੱਚੇ ਚੁਣ ਚੁਣ ਕੇ ਤਾਰੇ ਭਾਲਦੇ ਹੋਏ ਖੇਡਦੇ ਹਨ ਪਰ ਸਵੇਰੇ ਸੂਰਜ ਚੜ੍ਹਨ ਨਾਲ ਉਹ ਸਾਰੇ ਹੀ ਅਲੋਪ ਹੋ ਜਾਂਦੇ ਹਨ। ਤੀਸਰੀ ਤੁਕ ਵਿੱਚ ਦੱਸਿਆ ਗਿਆ ਹੈ ਕਿ ਮਾਲੀ ਬਾਗ ਵਿੱਚ ਫੁੱਲ ਲਾਉਂਦਾ ਹੈ ਬੜੇ ਸੋਹਣੇ ਲਗਦੇ ਹਨ ਪਰ ਉਹ ਵੀ ਚੁਣ ਚੁਣ ਕੇ ਤੋੜ ਲਏ ਜਾਂਦੇ ਹਨ ਤੇ ਥੋੜ੍ਹਾ ਸਮਾਂ ਹੀ ਰਹਿੰਦੇ ਹਨ। ਚੌਥੀ ਤੁਕ ਵਿੱਚ ਦੱਸਿਆ ਗਿਆ ਹੈ ਕਿ ਯਾਤਰੀ ਤੀਰਥਾਂ `ਤੇ ਜਾਂਦੇ ਹਨ ਬੜਾ ਸੋਹਣਾ ਮੇਲਾ ਲਗਦਾ ਹੈ ਉਸ ਵਿੱਚ ਆਪਣੀ ਜਾਣ ਪਛਾਣ ਵਾਲਿਆਂ ਨੂੰ ਮਿਲ ਕੇ ਬੜੇ ਖੁਸ਼ ਹੁੰਦੇ ਹਨ ਪਰ ਮੇਲਾ ਖਤਮ ਹੋਣ `ਤੇ ਸਾਰੇ ਆਪੋ ਆਪਣੇ ਘਰਾਂ ਨੂੰ ਵਾਪਸ ਮੁੜ ਆਉਂਦੇ ਹਨ ਤੇ ਤੀਰਥ ਸੁੰਨੇ ਹੋ ਜਾਂਦੇ ਹਨ। ਪੰਜਵੀਂ ਤੁਕ ਵਿੱਚ ਦੱਸਿਆ ਗਿਆ ਹੈ ਜਿਸ ਤਰ੍ਹਾਂ ਅਸਮਾਨ ਵਿੱਚ ਬੱਦਲਾਂ ਦੀ ਬਣੀ ਹਰਿਚੰਦਿਉਰੀ ਵੀ ਇੱਕ ਭਰਮ ਭੁਲੇਖਾ ਹੀ ਹੈ ਥੋਹੜੇ ਹੀ ਸਮੇਂ ਵਿੱਚ ਅਲੋਪ ਹੋ ਜਾਂਦੀ ਹੈ। ਇਹ ਸਾਰੀਆਂ ਉਦਾਹਰਣਾਂ ਦੇ ਕੇ ਅਖੀਰਲੀ ਤੁਕ ਵਿੱਚ ਦੱਸਿਆ ਹੈ ਕਿ ਜਿਹੜੇ ਮਨੁੱਖ ਪਦਾਰਥਾਂ ਦੇ ਸੁੱਖ ਨਾਲ ਜੁੜੇ ਹਨ ਉਹ ਸੁੱਖ ਇਨ੍ਹਾਂ ਵਾਂਗ ਥੋੜ ਚਿਰੇ ਹਨ। ਹਮੇਸ਼ਾਂ ਰਹਿਣ ਵਾਲਾ ਅਸਲੀ ਸੁੱਖ ਪ੍ਰਾਪਤ ਕਰਨ ਦਾ ਤਰੀਕਾ ਭਾਈ ਸਾਹਿਬ ਨੇ ਇਸ ਛੇਵੀਂ ਤੁਕ ਵਿੱਚ ਦੱਸਿਆ ਹੈ ਕਿ ਗੁਰਮੁਖ ਬੰਦੇ, ਕਿਸੇ ਭਰਮ ਭੁਲੇਖੇ ਵਿੱਚ ਨਹੀਂ ਪੈਂਦੇ। ਸ਼ਬਦ ਗੁਰੂ ਦੇ ਗਿਆਨ ਅਨੁਸਾਰ ਚੱਲਣ ਵਾਲੇ ਬੰਦੇ, ਸ਼ਬਦ ਦੀ ਵਿਚਾਰ ਕਰ ਕੇ, ਉਸ ਦੀ ਸਿਖਿਆ ਨੂੰ ਮਨ ਵਿੱਚ ਸੰਭਾਲਦੇ ਹਨ। ਪਰਮਾਤਮਾ ਨਾਲ ਜੁੜ ਕੇ, ਹਮੇਸ਼ਾ ਸੁਖ ਦੇਣ ਵਾਲੇ ਫਲ ਦੀ ਦਾਤ ਪ੍ਰਾਪਤ ਕਰਦੇ ਹਨ। ਜੋ ਹਮੇਸ਼ਾ ਉਨ੍ਹਾਂ ਦੇ ਨਾਲ ਨਿਭਦੀ ਹੈ, ਕਦੀ ਸਾਥ ਨਹੀਂ ਛੱਡਦੀ। ਇਸ ਦਾਤ ਆਸਰੇ ਉਨ੍ਹਾਂ ਨੂੰ ਸੰਸਾਰ ਵਿੱਚ ਵੀ ਅਤੇ ਪਰਮਾਤਮਾ ਦੇ ਹਜ਼ੂਰ ਵੀ ਸੁੱਖ ਮਿਲਦਾ ਹੈ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਪਰ ਇਸ ਪਾਉੜੀ ਦਾ ਕੀਰਤਨ ਕਰਨ ਵਾਲੇ ਰਾਗੀ ਇਸ ਅਖੀਰਲੀ ਤੁਕ ਤੱਕ ਪਹੁੰਚਦੇ ਹੀ ਨਹੀਂ ਤੇ ਪਹਿਲੀ ਤੁਕ ਹੀ ਵਾਰ ਵਾਰ ਗਾ ਕੇ ਇਹ ਭੁਲੇਖਾ ਦੇ ਰਹੇ ਹੁੰਦੇ ਹਨ ਜਿਵੇਂ ਭਾਈ ਗੁਰਦਦਾਸ ਜੀ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਣ ਦਾ ਉਪਦੇਸ਼ ਦੇ ਰਹੇ ਹੋਣ। ਉਨ੍ਹਾਂ ਕਿਹਾ ਕਿ “ਦੀਵਾਲੀ ਦੀ ਰਾਤ ਦੀਵੇ ਬਾਲੀਅਨਿ॥” ਗਾਉਣ ਵਾਲੇ ਰਾਗੀ ਉਸੇ ਤਰ੍ਹਾਂ ਦੀ ਗਲਤੀ ਕਰ ਰਹੇ ਹਨ ਜਿਵੇਂ ਅਮਾਨਤ ਲੈ ਕੇ ਮੁਕਰਨ ਵਾਲਾ ਕੋਈ ਵਿਅਕਤੀ ਸਿਰਫ “ ਕੇਤੇ ਲੈ ਲੈ ਮੁਕਰੁ ਪਾਹਿ॥ ” ਪੜ੍ਹੀ ਜਾਵੇ ਤੇ ਅਗਲੀ ਤੁਕ “ਕੇਤੇ ਮੂਰਖ ਖਾਹੀ ਖਾਹਿ॥” ਪੜ੍ਹੇ ਹੀ ਨਾ।


ਸੰਪਾਦਕੀ ਨੋਟ

(1) ਅੱਜ ਨਵੰਬਰ 4, 2010 ਨੂੰ ਕੱਲ ਨਵੰਬਰ 3 ਤੱਕ ਪਾਠਕਾਂ ਦੇ ਜੋ ਸੁਝਾਓ ਆਏ ਸਨ ਉਹਨਾ ਅਨੁਸਾਰ ਅਤੇ ਆਪ ਵੀ ਸੋਚ ਵਿਚਾਰ ਕੇ ਅਸੀਂ ਕਾਰਵਾਈ ਕਰਦਿਆਂ, ਗੁਰਚਰਨ ਸਿੰਘ ਜਿਊਣਵਾਲੇ ਦੀ 29 ਅਕਤੂਬਰ 2010 ਦੀ ਛਪੀ ਹੋਈ ਚਿੱਠੀ ਵਿਚੋਂ, ਤਰਲੋਚਨ ਸਿੰਘ ਨਾਲ ਸੰਬੰਧਿਤ ਲਾਈਨਾ ਕੱਢ ਦਿੱਤੀਆਂ ਹਨ। ਕਿਉਂਕਿ ਪਾਠਕ ਇਸ ਪੰਨੇ ਨੂੰ ਚਲਦਾ ਰੱਖਣਾ ਚਾਹੁੰਦੇ ਹਨ ਅਤੇ ਇਹਨਾ ਸਾਰੀਆਂ ਚਿੱਠੀਆਂ ਦਾ ਆਪਸ ਵਿੱਚ ਲਿੰਕ ਜੁੜਿਆ ਹੁੰਦਾ ਹੈ ਇਸ ਲਈ ਅਸੀਂ ਨਾ ਤਾਂ ਉਹਨਾ ਦੀ ਸਾਰੀ ਚਿੱਠੀ ਹਟਾਈ ਹੈ ਅਤੇ ਨਾ ਹੀ ਬਾਕੀ ਪਾਠਕਾਂ ਦੀਆਂ ਇਸ ਵਿਸ਼ੇ ਨਾਲ ਸੰਬੰਧਿਤ ਚਿੱਠੀਆਂ ਹਟਾਈਆਂ ਹਨ।
(2) ਅਗਾਂਹ ਤੋਂ ਗੁਰਚਰਨ ਸਿੰਘ ਦੀਆਂ ਦਸਮ ਗ੍ਰੰਥ ਤੋਂ ਬਿਨਾ ਹੋਰ ਲਿਖਤਾਂ, ਹੋਰਨਾ ਦੀ ਸਲਾਹ ਨਾਲ ਐਡਿਟ ਕਰਕੇ ਪਉਣ ਦੀ ਕੋਸ਼ਿਸ਼ ਕਰਾਂਗੇ। ਕਿਉਂਕਿ ‘ਸਿੱਖ ਮਾਰਗ’ ਤੇ ਦਸਮ ਗ੍ਰੰਥ ਦਾ ਹਮਾਇਤੀ ਕੋਈ ਵੀ ਨਹੀਂ ਹੈ ਇਸ ਲਈ ਇਸ ਤੋਂ ਛੋਟ ਹੈ। ਇਹੀ ਅਸੂਲ ਹੋਰਨਾ ਤੇ ਵੀ ਲਾਗੂ ਹੋਣਗੇ ਜਿਹੜੇ ਕਿ ਪਾਠਕਾਂ/ਲੇਖਕਾਂ ਲਈ ਚੰਗੀ ਸ਼ਬਦਾਵਲੀ ਨਹੀਂ ਵਰਤਣਗੇ। ਜੇ ਕਰ ਅਣਚਾਹੇ ਕਾਹਲੀ ਵਿੱਚ ਕੋਈ ਕੋਤਾਹੀ ਹੋ ਜਾਵੇ ਤਾਂ ਫੌਰਨ ਸਾਡੇ ਧਿਆਨ ਵਿੱਚ ਲਿਆਓ ਤਾਂ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ। ਚਾਹੀਦਾ ਤਾਂ ਇਹ ਹੈ ਕਿ ਸਾਰੇ ਆਪ ਹੀ ਦੂਜਿਆਂ ਨਾਲ ਚੰਗਾ ਵਰਤਾਓ ਕਰਨ ਦੀ ਕੋਸ਼ਿਸ਼ ਕਰਨ।
(3) ਕਿਸੇ ਵਿਸ਼ੇ ਬਾਰੇ ਵਿਚਾਰ ਵੱਖਰੇ ਹੋਣ ਦੇ ਕਾਰਨ ਦੂਜੇ ਤੇ ਨਿੱਜੀ ਹਮਲੇ ਕਰਨੇ ਮਾੜੀ ਗੱਲ ਹੈ। ‘ਸਿੱਖ ਮਾਰਗ’ ਤੇ ਸਾਰੇ ਹੀ ਪਾਠਕ/ਲੇਖਕ ਇੱਕ ਬਰਾਬਰ ਹਨ। ਮਿਸਾਲ ਦੇ ਤੌਰ ਤੇ ਪ੍ਰਿ: ਸੁਰਜੀਤ ਸਿੰਘ ਅਤੇ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੇ ਕਈ ਵਿਸ਼ਿਆਂ ਬਾਰੇ ਖਾਸ ਕਰਕੇ ਆਵਾਗਉਣ ਬਾਰੇ ਵਿਚਾਰ ਵੱਖਰੇ ਹਨ। ਮੇਰੇ ਲਈ ਇਹ ਦੋਵੇਂ ਇੱਕ ਬਰਾਬਰ ਹਨ। ਇਸ ਸੰਵੇਦਨਸ਼ੀਲ ਮੁੱਦੇ ਬਾਰੇ ਮੈਂ ਆਪਣਾ ਕੋਈ ਨਿਰਨਾ ਨਹੀਂ ਦੇ ਸਕਦਾ ਕਿ ਕੌਣ ਜ਼ਿਆਦਾ ਠੀਕ ਹੈ। ਇਹ ਮਸਲਾ ਵਿਦਵਾਨਾਂ ਦੇ ਆਪਸ ਵਿੱਚ ਮਿਲ ਬੈਠ ਕੇ ਹੱਲ ਕਰਨ ਵਾਲਾ ਹੈ।
(4) ਕਿਰਪਾ ਕਰਕੇ ਅੱਜ ਤੋਂ ਬਾਅਦ ਤਰਲੋਚਨ ਸਿੰਘ ਦੇ ਹੱਕ ਜਾਂ ਵਿਰੋਧ ਵਿੱਚ ਕੋਈ ਨਾ ਲਿਖੇ। ਇਹ ਮਸਲਾ ਅੱਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਬਲਦੇਵ ਸਿੰਘ ਹੰਗ ਕਾਂਗ ਦੀ ਅੱਜ ਇੱਕ ਚਿੱਠੀ ਆਈ ਸੀ ਜੋ ਕਿ ਨਹੀਂ ਪਾਈ। ਜੇ ਪਉਂਦੇ ਤਾਂ ਫਿਰ ਉਸ ਦਾ ਜਵਾਬ ਵੀ ਪਉਂਣਾ ਪੈਣਾ ਸੀ। ਫਿਰ ਜਵਾਬ ਦਾ ਜਵਾਬ। ਇਹ ਕੋਈ ਗੁਰਮਤਿ ਦਾ ਵਿਸ਼ਾ ਤਾਂ ਹੈ ਨਹੀਂ ਕਿ ਇਸ ਨੂੰ ਚਲਦਾ ਰੱਖਿਆ ਜਾਵੇ।


(04/11/10)
ਨਿਰਮਲ ਸਿੰਘ ਕੰਧਾਲਵੀ

ਸਤਿਕਾਰਯੋਗ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਹੀ ਕੀ ਫ਼ਤਿਹ॥
ਅੱਜ (05. 11. 10) ਜਦੋਂ ਇੰਟਰਨੈੱਟ `ਤੇ ‘ਰੋਜ਼ਾਨਾ ਸਪੋਕਸਮੈਨ’ ਖੋਲ੍ਹਿਆ ਤਾਂ ਸੱਤਵੇਂ ਸਫ਼ੇ `ਤੇ ਇੱਕ 'ਕਰਾਮਾਤੀ ਬਾਬੇ' ਦਾ ਇਸ਼ਤਿਹਾਰ ਦੇਖ ਕੇ ਬੜੀ ਹੈਰਾਨੀ ਹੋਈ ਕਿ ਹੁਣ ਸੰਪਾਦਕ ਸਾਹਿਬ ਸਿੱਖਾਂ ਦੇ ਸਭ ਮਸਲੇ ਇਸ ਠੱਗ ਬਾਬੇ ਕੋਲੋਂ ਹੱਲ ਕਰਵਾਇਆ ਕਰਨਗੇ। ਪਹਿਲਾਂ ਹੀ ਗ਼ੈਰ ਸਿੱਖ-ਠੱਗ ਵਿਅਕਤੀ ਸਿੱਖਾਂ ਵਾਲੇ ਨਾਮ ਰੱਖ ਕੇ ਤੇ ਸਿੱਖਾਂ ਦੇ ਧਰਮ ਅਸਥਾਨਾਂ ਦੇ ਨਾਮ ਵਰਤ ਕੇ ਭੋਲੇ ਭਾਲੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਹਨ। ਪਾਕਿਸਤਾਨ ਤੋਂ ਇੱਕ ਅਜਿਹਾ ਹੀ ਠੱਗ ਆਪਣੇ ਆਪ ਨੂੰ ਨਨਕਾਣਾ ਸਾਹਿਬ ਦਾ ਰਹਿਣ ਵਾਲਾ ਦੱਸ ਕੇ ਵਿਸ਼ੇਸ਼ ਸ਼ਕਤੀਆਂ ਦਾ ਮਾਲਕ ਪ੍ਰਚਾਰਦਾ ਸੀ। ਇੰਗਲੈਂਡ ਵਿੱਚ ਅਜਿਹੇ ਠੱਗਾਂ ਨੇ ਬੇਅੰਤ ਲੋਕ ਲੁੱਟੇ ਹਨ। ਲੁੱਟ ਖਾ ਕੇ ਸ਼ਰਮ ਦੇ ਮਾਰੇ ਲੋਕ ਕਿਸੇ ਨੂੰ ਦੱਸਦੇ ਵੀ ਨਹੀਂ। ਇੰਗਲੈਂਡ ਵਿੱਚ ‘ਪੰਜਾਬ ਟਾਈਮਜ਼’ ਅਖ਼ਬਾਰ ਨੇ ਮੁਹਿੰਮ ਚਲਾ ਕੇ ਇੱਕ ਠੱਗ ਨੂੰ ਅੰਦਰ ਵੀ ਕਰਵਾਇਆ ਹੈ ਪਰ ਅਜੇ ਵੀ ਬਹੁਤ ਕੁੱਝ ਕਰਨ ਦੀ ਲੋੜ ਹੈ।
ਅਫ਼ਸੋਸ ਹੈ ਕਿ ਸਿੱਖ-ਸਿਧਾਂਤਾਂ ਦਾ ਪਹਿਰੇਦਾਰ ਅਖਵਾਉਣ ਵਾਲਾ ਸੰਪਾਦਕ ਹੁਣ ਜਾਦੂ ਟੂਣਿਆਂ ਦੇ ਇਸ਼ਤਿਹਾਰ ਛਾਪ ਕੇ ਸਿੱਖੀ ਦੀ ‘ਸੇਵਾ’ ਕਰੇਗਾ।
ਦਾਸਰਾ
ਨਿਰਮਲ ਸਿੰਘ ਕੰਧਾਲਵੀ
ਵਿਲਨਹਾਲ (ਯੂ. ਕੇ.)


(04/11/10)
ਦਲਜੀਤ ਸਿੰਘ ਹੋਠੀ

ਜਸਵੀਰ ਸਿੰਘ ਕੈਲਗੀਰੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੁ ਫ਼ਤਹਿ
ਜਸਵੀਰ ਸਿੰਘ ਜੀ ਤੁਸੀ ਲਿਖਦੇ ਹੋ ਕਿ ਵਿਚਾਰ ਚਰਚਾ ਵਿੱਚੇ ਛੱਡ ਕੇ ਭੱਜ ਜਾਂਦੇ ਹੋ। ਤੁਸੀ ਕਿਓ ਥੋੜੇ ਦਿਨਾ ਬਾਅਦ ਗੱਲ ਕਿਸੇ ਦੀ ਚੱਲਦੀ ਹੁੰਦੀ ਹੈ ਤਾਂ ਤੁਸੀ ਵਿੱਚ ਘੜੱਮ ਚੌਧਰੀ ਬਣ ਜਾਂਦੇ ਹੋ ਗੁਰਚਰਨ ਸਿੰਘ ਜਿਉਣ ਵਾਲਾ ਜਦ ਤੁਹਾਡੇ ਨਾਲ ਵਿਚਾਰ ਕਰਨਾ ਹੀ ਨਹੀ ਚਾਹੁੰਦੇ ਉਹ ਕਈ ਵਾਰੀ ਲਿਖ ਵੀ ਚੁਕੇ ਹਨ। ਤਸੀ ਮੱਖਣ ਸਿੰਘ ਹੋਣਾ ਦੇ ਕਹਿਣ ਮੁਤਾਬਕ ਫੋਨ ਕਰਕੇ ਆਪਣੀ ਗੱਲਤੀ ਦੀ ਮੁਆਫੀ ਵੀ ਮੰਗ ਚੁੱਕੇ ਹੋ ਸਾਡੀ ਸਮਝ ਮੁਤਾਬਕ ਝੂਠਿਆਂ ਦੇ ਨਾਲ ਵਿਚਾਂਰ ਕਰਨੀ ਹੀ ਨਹੀ ਚਾਹੀਦੀ। ਜਿਹੜੇ ਬੰਦੇ ਨਿਧੱੜਕ ਹੋ ਕੇ ਕੌਮ ਨੂੰ ਜਗਾ ਰਹੇ ਹਨ ਉਹ ਤੁਹਾਨੂੰ ਕਿਉ ਨਹੀਂ ਚੰਗੇ ਲੱਗਦੇ। ਸ: ਇੰਦਰ ਸਿੰਘ ਘੱਗਾ, ਸ: ਗੁਰਬਚਨ ਸਿੰਘ ਥਾਈਲੈਂਡ ਸ: ਗੁਰਚਰਨ ਸਿੰਘ ਜਿਉਣਵਾਲਾ ਜਿਹਨਾਂ ਨੂੰ ਕਈ ਵਾਰ ਕੁੱਟ ਵੀ ਪੈ ਚੁੱਕੀ ਹੈ ਤੇ ਉਹਨਾਂ ਦੇ ਮੋਹਰਿਉ ਮੈਕ ਵੀ ਖੋਹ ਲਏ ਜਾਂਦੇ ਹਨ ਤੇ ਕਈਆਂ ਥਾਂਵਾ ਤੇ ਉਹਨਾਂ ਨੂੰ ਬੋਲਣ ਵੀ ਨਹੀ ਦਿੱਤਾ ਜਾਂਦਾ ਪਰ ਇਹ ਡਰਦੇ ਨਹੀ ਕੌਮ ਨੂੰ ਨਿਧੱੜਕ ਹੋ ਕੇ ਡੇਰਾਵਾਦ, ਸਾਧ ਲਾਣਾ, ਪਖੰਡਵਾਦ ਤੇ ਦਸਮ ਗ੍ਰੰਥ ਤੋ ਸਿੱਖ ਕੌਮ ਨੂੰ ਜਾਗਉਂਦੇ ਰਹਿੰਦੇ ਹਨ। ਘਰ ਬੈਠ ਕੇ ਨੁਕਤਾ ਚੀਨੀ ਕਰ ਲੈਣੀ ਬੜਾ ਸੋਖਾ ਕੰਮ ਹੈ ਭਰੇ ਇਕੱਠ ਵਿੱਚ ਸਾਧਾ ਦੇ ਚੇਲਿਆ, ਤੇ ਹੋਰ ਟੁੱਕੜ ਬੌਚਾਂ ਦੇ ਸਾਹਮਣੇ ਗੱਲ ਕਰਨੀ ਮੌਤ ਨੂੰ ਸੱਦਾ ਦੇਣ ਮੁਤਾਬਕ ਹੈ। ਜਸਵੀਰ ਸਿੰਘ ਜੀ ਜੇ ਤੁਸੀ ਸੱਚੇ ਸੁੱਚੇ ਸਿੱਖੀ ਦੇ ਨਿਧੱੜਕ ਪਰਚਾਰਕ ਹੋ ਤਾਂ ਸਾਨੂੰ ਦੱਸਣਾ ਕਿਉਂ ਕਿ ਅਸੀਂ ਡੇਰਾਵਾਦ (ਬਾਬਾ ਬਾਦ) ਦਸਮ ਗ੍ਰੰਥ ਆਤਮਾਂ, ਆਵਾਗਾਉਣ ਤੇ ਦਸਮ ਗ੍ਰੰਥ ਤੇ ਇੱਕ ਸੈਮੀਨਾਰ ਕਰਵਾ ਰਹੇ ਹਾਂ ਜੇ ਤੁਸੀ ਵੀ ਆਪਣਾ ਯੋਗਦਾਨ ਪਾਉਣਾ ਚਾਂਹੁੰਦੇ ਹੋ ਤਾਂ ਦੱਸਣਾ ਕਿਸ ਟੋਪਕ ਤੇ ਬੋਲਣਾ ਚਾਹੁੰਦੇ ਹੋ। ਅਸੀ ਤੁਹਾਨੂੰ ਚਿੱਠੀ ਪਾ ਕੇ ਸਿੱਖ ਮਾਰਗ ਤੇ ਡੇਟ ਦੱਸ ਦੇਵਾਂਗੇ। ਜੇ ਤੁਸੀ ਨਿਧੱੜਕ ਹੋ ਕੇ ਅੱਗੇ ਹੋਣਾ ਚਾਹੁੰਦੇ ਹੋ ਤਾਂ ਸਾਨੂੰ ਬੜੀ ਖੁਸ਼ੀ ਹੋਵੇਗੀ ਜੇ ਨਹੀ ਤਾਂ ਸਾਨੂੰ ਤੁਹਾਡੇ ਤੇ ਸ਼ੱਕ ਜਰੂਰ ਹੋਵੇਗਾ ਕਿਉਕੀ ਤੁਸੀ ਇਹਨਾ ਬੰਦਿਆ ਦੀਆਂ ਲੱਤਾ ਖਿੱਚਦੇ ਹੋ। ਜਿਹੜਾ ਕੰਮ ਸ਼ਰੋਮਣੀ ਕਮੇਟੀ ਨਹੀ ਕਰ ਸਕਦੀ ਜੋ ਸਾਧ ਲਾਣਾ ਕੌਮ ਨੂੰ ਖਾ ਰਿਹਾ ਹੈ। ਸਰਦਾਰ ਗੁਰਚਰਨ ਸਿੰਘ ਜਿਉਣਵਾਲਾ ਨੇ ਸੰਗਤ ਦੇ ਸਹਿਯੋਗ ਨਾਲ ਲੱਗ ਪਗ ੬੦ ਸੈਂਟਰ ਪਿੰਡਾਂ ਵਿੱਚ ਖੋਹਲੇ ਹਨ ਤੇ ਹਜ਼ਾਰਾ ਬੱਚਿਆਂ ਨੂੰ ਗੁਰਬਾਣੀ ਪੜ੍ਹਾਈ ਜਾ ਰਹੀ ਹੈ ਤੇ ਸਿੱਖ ਕੌਮ ਨੂੰ ਸਾਧ ਲਾਣਾ ਤੇ ਦਸਮ ਗ੍ਰੰਥ ਤੋ ਜਾਣੂ ਕੀਤਾ ਹੈ। ਜੇ ਤਾਂ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤਾਂ ਠੀਕ ਹੈ ਨਹੀ ਤਾਂ ਚੀਚੀ ਨੂੰ ਖੂੰਨ ਲਾ ਕੇ ਸ਼ਹੀਦ ਨਾ ਬਣੋ ਧੰਨਵਾਦ।
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ ੫੮੫ ੬੯੮ ੦੧੪੬


(04/11/10)
ਸੰਦੀਪ ਸਿੰਘ ਖਾਲੜਾ

ਖਾਲੜਾ 04 (ਸੰਦੀਪ ਸਿੰਘ ਖਾਲੜਾ) ਪੰਜਾਬ ਅੰਦਰ ਕਾਲੇ ਦੌਰ ਦੌਰਾਨ ਲਵਾਰਿਸ ਕਹਿ ਕੇ ਵੱਖ ਵੱਖ ਸ਼ਮਸ਼ਾਨ ਘਾਟਾਂ ਅੰਦਰ ਮਾਰ ਕੇ ਸਾੜੇ ਗਏ 25000 ਸਿੱਖ ਨੌਜੁਆਨਾਂ ਦੇ ਕੇਸ ਨੂੰ ਵਿੱਸ਼ਵ ਪੱਧਰ ਤੇ ਪਹੁੰਚਾਉਣ ਵਾਲੇ ਕੌਮ ਦੇ ਮਹਾਨ ਸ਼ਹੀਦ ਸ਼੍ਰ: ਜਸਵੰਤ ਸਿੰਘ ਖਾਲੜਾ ਦੀ 15 ਵੀਂ ਬਰਸੀ ਉਹਨਾਂ ਦੇ ਜੱਦੀ ਪਿੰਡ ਖਾਲੜਾ ਵਿਖੇ ਬੜੀ ਧੂਮਧਾਮ ਨਾਲ ਮਨਾਈ ਗਈ ਇਸ ਮੌਕੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਇਸ ਉਪਰੰਤ ਕਵੀਸ਼ਰ ਸੇਵਾ ਸਿੰਘ ਸੁਰ ਸਿੰਘ, ਸਰੂਪ ਸਿੰਘ ਸੂਰਵਿੰਡ ਦੇ ਜਥਿਆਂ ਨੇ ਆਪਣੇ ਕਵੀਸ਼ਰੀ ਜਥੇ ਰਾਹੀਂ ਬੀਰ ਰਸੀ ਵਾਰਾਂ ਸੁਣਾਂ ਕੇ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਸ਼ਹੀਦ ਖਾਲੜਾ ਦੀ ਯਾਦ ਚ ਬਣੇ ਖੇਡ ਸਟੇਡੀਅਮ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਹੈਰੀਟੇਜ ਟਰੱਸਟ ਵਲੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਗੁਰਮਤਿ ਪ੍ਰਚਾਰ ਕੇਂਦਰ ਡੱਲ ਦੇ ਸਹਿਯੋਗ ਨਾਲ ਧਾਰਮਿਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਇਲਾਕੇ ਦੇ ਵੱਖ ਵੱਖ 25 ਸਕੂਲਾਂ ਨੇ ਭਾਗ ਲਿਆ ਜਿਹਨਾਂ ਦੇ ਕਵਿਤਾ, ਲੈਕਚਰ, ਗੁਰਬਾਣੀ ਕੰਠ ਤੇ ਦਸਤਾਰ ਮੁਕਾਬਲੇ ਜੂਨੀਅਰ ਤੇ ਸੀਨੀਅਰ ਗਰੁੱਪ ਬਣਾ ਕੇ ਕਰਵਾਏ ਗਏ ਇਹਨਾਂ ਵਿਦਿਆਰਥੀਆਂ ਚੋ ਪਹਿਲੇ, ਦੂਜੇ, ਤੀਜੇ ਤੇ ਚੌਥੇ ਸਥਾਨ ਤੇ ਆਉਣ ਵਾਲਿਆਂ ਨੂੰ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਹਰੇਕ ਪਾਰਟੀ ਸਪਿਰਟ ਕਰਨ ਵਾਲੇ ਬੱਚੇ ਨੂੰ ਸਨਮਾਨਿਤ ਕੀਤਾ ਗਿਆ ਤੇ ਸਰਦਾਰ ਖਾਲੜਾ ਦੇ ਨਾਮ ਤੇ ਇੱਕ ਵੈਬਸਾਈਟ www.jskhalraheritagetrust.com ਸੰਗਤਾਂ ਨੂੰ ਅਰਪਿਨ ਕੀਤੀ ਗਈ ਉਪਰੰਤ ਸ਼ਹੀਦ ਸ੍ਰ: ਜਸਵੰਤ ਸਿੰਘ ਖਾਲੜਾ ਦੇ ਬਣਾਏ ਗਏ ਬੁੱਤ ਦਾ ਤੋਂ ਪਰਦਾ ਹਟਾਉਣ ਦੀ ਰਸਮ ਹਲਕਾ ਵਿਧਾਇਕ ਸ੍ਰ: ਵਿਰਸਾ ਸਿੰਘ ਵਲਟੋਹਾ ਨੇ ਕੀਤੀ ਉਹਨਾਂ ਕਿਹਾ ਕਿ ਸਰਦਾਰ ਖਾਲੜਾ ਮਾਝੇ ਦੀ ਧਰਤੀ ਦੇ ਸ਼ਹੀਦ ਸਪੁੱਤਰ ਹਨ ਜਿਹਨਾਂ ਨੇ ਸ਼ਹਾਦਤ ਦੇ ਕੇ ਇਥੋਂ ਦਾ ਨਾਮ ਸਾਰੇ ਸੰਸਾਰ ਵਿੱਚ ਰੋਸ਼ਨ ਕੀਤਾ ਹੈ ਇਸ ਸਮੇਂ ਸ਼ਹੀਦ ਖਾਲੜਾ ਦੇ ਭਰਾਤਾ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਯੂ: ਕੇ: ਨੇ ਸਰਕਾਰੀ ਸਕੂਲ ਖਾਲੜਾ ਲੜਕੇ ਤੇ ਲੜਕੀਆਂ ਨੂੰ ਪੰਜ-ਪੰਜ ਹਜਾਰ ਰੁਪਏ ਤੇ ਸਰਕਾਰੀ ਸਕੂਲ ਨਾਰਲੀ ਦੇ ਬੱਚਿਆਂ ਨੂੰ ਸੰਗੀਤ ਟਰੇਨਿੰਗ ਵਾਸਤੇ ਇੱਕ ਤਬਲਾ ਤੇ ਇੱਕ ਹਰਮੋਨੀਅਮ ਭੇਂਟ ਕੀਤਾ ਤੇ ਨਾਲ ਹੀ ਕਿਹਾ ਕਿ ਆਉਣ ਵਾਲੇ ਸਮੇਂ ਚ ਇਹ ਸਮਾਗਮ ਹੋਰ ਵੱਡੀ ਪੱਧਰ ਤੇ ਮਨਾਇਆਂ ਜਾਵੇਗਾ ਇਸ ਮੌਕੇ ਸ੍ਰ: ਹਰਪਾਲ ਸਿੰਘ ਚੀਮਾਂ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਕਿਹਾ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਉਹਨਾਂ ਦੀ ਕੁਰਬਾਨੀ ਬਦਲੇ ਨੌਬਲ ਪ੍ਰਾਇਜ਼ ਮਿਲਣਾ ਚਾਹੀਦਾ ਹੈ ਇਸ ਸਮੇਂ ਹੋਰਨਾਂ ਤੋਂ ਇਲਾਵਾ ਐਸ. ਜੀ. ਪੀ. ਸੀ. ਮੈਂਬਰ ਸਵਿੰਦਰ ਸਿੰਘ ਦੋਬਲੀਆਂ, ਮੁਖ ਗਵਾਹ ਕੁਲਦੀਪ ਸਿੰਘ, ਖਾਲੜਾ ਮਿਸ਼ਨ ਦੇ ਸੁਰਿੰਦਰ ਸਿੰਘ ਘਰਿਆਲਾ, ਜਸਬੀਰ ਸਿੰਘ ਪੱਧਰੀ, ਮੁਖ ਬੁਲਾਰਾ ਸਤਨਾਮ ਸਿੰਘ ਅੰਮੀਸ਼ਾਹ, ਪ੍ਰਚਾਰਕ ਸੰਦੀਪ ਸਿੰਘ ਖਾਲੜਾ, ਪ੍ਰਚਾਰਕ ਗੁਰਸ਼ਰਨ ਸਿੰਘ ਡੱਲ, ਜਤਿੰਦਰ ਸਿੰਘ ਮਾਹਣੇ, ਜਗਤਾਰ ਸਿੰਘ ਪੰਜਾਬ ਬੁਕ, ਬਲਵਿੰਦਰ ਸਿੰਘ ਝਬਾਲ, ਅਮਰਜੀਤ ਸਿੰਘ ਪਹੂਵਿੰਡ, ਰਘਬੀਰ ਸਿੰਘ ਬਾਠ ਯੂ: ਕੇ: , ਪ੍ਰਧਾਨ ਦੀਦਾਰ ਸਿੰਘ ਡੱਲ, ਸਰਪੰਚ ਸਾਹਬ ਸਿੰਘ ਅਮੀਸ਼ਾਹ, ਪਰਮਜੀਤ ਸਿੰਘ ਹਵੇਲੀਆਂ, ਪ੍ਰਿ: ਮੁਖਤਾਰ ਸਿੰਘ, ਪ੍ਰਿ: ਲ਼ਖਾ ਸਿੰਘ, ਪ੍ਰਿ: ਕੰਵਲਜੀਤ ਕੌਰ, ਪ੍ਰਧਾਨ ਗੋਪਾਲ ਸਿੰਘ, ਸਰਪੰਚ ਮੇਜਰ ਸਿੰਘ ਸੰਧੂ, ਜਸਵੰਤ ਸਿੰਘ ਜੋਧਪੁਰੀ, ਬਲਵਿੰਦਰ ਸਿੰਘ ਪਟੀ, ਗੁਰਪ੍ਰੀਤ ਸਿੰਘ, ਬੀਬੀ ਰਜਵੰਤ ਕੌਰ ਛੀਨਾਂ, ਸਤਨਾਮ ਸਿੰਘ ਮਨਾਵਾਂ ਆਦਿ ਹਾਜਿਰ ਸਨ ਇਸ ਸਮੇਂ ਗੁਰੁ ਕਾ ਲੰਗਰ ਅਤੁਟ ਵਰਤਿਆ


(04/11/10)
ਬੀਰਇੰਦਰ ਸਿੰਘ ਢਿੱਲੋਂ ਐਡਵੋਕੇਟ

ਦੰਗਾਕਾਰੀਆਂ ਲਈ ਬਨਣ ਵਾਲਾ ਕਾਨੂੰਨ ਫਿਰ ਲਟਕ ਗਿਆ ਹੈ।
ਬੀਰਇੰਦਰ ਸਿੰਘ ਢਿੱਲੋਂ ਐਡਵੋਕੇਟ

ਕਈ ਸਾਲ ਲੰਘ ਗਏ ਹਨ ਜਦੋਂ ਬੱਜਟ ਸਮਾਗਮ ਦੀ ਸ਼ੁਰੂਆਤ ਕਰਦਿਆਂ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਡਾ. ਕਲਾਂਮ ਸਾਹਿਬ ਨੇ ਕਿਹਾ ਸੀ ਕਿ ਫਿਰਕੂ ਹਿੰਸਾ ਨਾਲ ਨਿਪਟਣ ਲਈ ਨਵਾਂ ਕਾਨੂੰਨ ਬਣਾਇਆ ਜਾਵੇਗਾ। ਓਦੋਂ ਤੋਂ ਹੀ ਪ੍ਰਧਾਂਨ ਮੰਤਰੀ ਅਤੇ ਕੇਂਦਰੀ ਗਰਿਹ ਮੰਤਰੀ ਅਜਿਹਾ ਕਾਨੂੰਨ ਬਣਾਉਣ ਬਾਰੇ ਕਹਿੰਦੇ ਆ ਰਹੇ ਹਨ। ਸਧਾਰਣ ਫੌਜਦਾਰੀ ਕਾਨੂੰਨਾਂ ਨਾਲ ਦੰਗਿਆਂ ਦੇ ਅਪਰਾਧੀਆਂ ਨੂੰ ਸਜ਼ਾ ਨਹੀਂ ਹੁੰਦੀ। ਦੋਸ਼ੀ ਅਦਾਲਤਾਂ ਵਿਚੋਂ ‘ਸ਼ੱਕ ਦੀ ਬਿਨ੍ਹਾਂ’ `ਤੇ ‘ਬਾਇੱਜ਼ਤ ਬਰੀ’ ਹੋਣ ਦਾ ਲੇਬਲ ਚਿਪਕਾ ਕੇ ਫਿਰ ਤੋਂ ਸਨਮਾਨਯੋਗ ਸ਼ਹਿਰੀ ਬਣ ਜਾਂਦੇ ਰਹੇ ਹਨ। ਜਨਤਾ ਮੂੰਹ ਅੱਡੀ ਵੇਖ ਰਹੀ ਹੈ। ਪਰ ਹੁਣ ਪੰਜਾਹ ਸਾਲ ਬਾਅਦ ਹੀ ਸਹੀ, ਆਖਰ ਸੰਸਦ ਵਿੱਚ ਹਿਲਜੁਲ ਤਾਂ ਹੋਈ ਹੈ। ਜੇ ਸੂਚਣਾ ਲੈਣ ਦੇ ਅਧਿਕਾਰ ਵਾਲਾ ਕਾਨੂੰਨ ਪੰਜਾਹ ਸਾਲ ਪਹਿਲਾਂ ਬਣ ਗਿਆ ਹੁੰਦਾ ਤਾਂ ਅਤਜ ਹਾਲਤ ਹੋਰ ਹੋਣੇ ਸਨ। ਇੰਜ ਹੀ ਜੇ ਇਹ ਫਿਰਕੂ ਹਿੰਸਾ ਨਾਲ ਨਿਪਟਣ ਲਈ ਨਵਾਂ ਕਾਨੂੰਨ ਪਹਿਲਾਂ ਬਣ ਗਿਆ ਹੁੰਦਾ ਤਾਂ ਦੇਸ਼ ਦੇ ਹਾਲਤ ਹੋਰ ਹੋਣੇ ਸਨ। ਪਿਛਲੇ ਸਾਲ ਸਰਦ ਰੁੱਤ ਦੇ ਸੈਸ਼ਨ ਵਿੱਚ ਜਦੋਂ ਸਰਕਾਰ ਇਹ ਬਿੱਲ ਸੰਸਦ ਵਿੱਚ ਰੱਖਣ ਲੱਗੀ ਤਾਂ ਇੱਕ ਵਾਰ ਫਿਰ ਸਰਬ ਸੰਮਤੀ ਨਹੀਂ ਹੋ ਸਕੀ। ਭਾਰਤੀ ਜਨਤਾ ਪਾਰਟੀ ਅਤੇ ਕੌਮਿਉਨਿਸਟਾਂ ਵੱਲੋਂ ਬਿੱਲ ਦੀਆਂ ਕੁੱਝ ਮੱਦਾਂ ਤੇ ਅਸਿਹਮਿਤੀ ਦਿਖਾਉਣ ਕਾਰਣ ਇਹ ਬਿੱਲ ਫਿਰ ਪੇਸ਼ ਹੋਣੋ ਰਹਿ ਗਿਆ। ਕੇਂਦਰ ਸਰਕਾਰ ਨੇ ਇਸ ਬਿੱਲ ਨੂੰ ਸੋਧਣ ਪਿੱਛੋਂ ਸੰਸਦ ਵਿੱਚ ਪੇਸ਼ ਕਰਨ ਦੀ ਮਨਜੂਰੀ ਦੇ ਦਿੱਤੀ ਸੀ।
ਦਿਲਚਸਪ ਗੱਲ ਇਹ ਹੈ ਕਿ ਪਿਛਲੇ ਤਰੇਹਟ ਸਾਲਾਂ ਵਿੱਚ ਦੰਗਿਆਂ ਵਿੱਚ ਹਜਾਰਾਂ ਲੋਕ ਮਾਰੇ ਗਏ ਹਨ, ਸੈਕੜੇ ਔਰਤਾਂ ਦੇ ਬਲਾਤਕਾਰ ਹੋਏ ਤੇ ਕਰੋੜਾਂ ਰੁਪੈ ਦੀ ਜਾਇਦਾਤ ਤਬਾਹ ਹੋਈ ਤੇ ਕਦੀ ਕੋਈ ਦੰਗਾਕਾਰੀ ਫਾਸੀ ਲੱਗਦਾ ਨਹੀਂ ਵੇਖਿਆ। ਸਧਾਰਣ ਜਨਤਾ ਦੀ ਆਪਣੀ ਕੋਈ ਮਰਜੀ ਨਹੀਂ ਹੁੰਦੀ। ਸਮਾਜ ਵਿਚਲਾ ਸ਼ਰਾਰਤੀ ਅਨਸਰ ਜਾਂ ਨੇਤਾ ਕਿਸਮ ਦੇ ਲੋਕ ਜਨਤਾ ਨੂੰ ਧਰਮ, ਜਾਤ, ਨਸਲ ਆਦਿ ਦੇ ਨਾਂਮ ਤੇ ਭੜਕਾ ਦਿੰਦੇ ਹਨ। ਇੱਕ ਨਿੱਕੀ ਜਿਹੀ ਘਟਣਾ ਤੇ ਦੰਗ, ੇ ਫਸਾਦ, ਸਾੜ, ਫੂਕ ਸ਼ੁਰੂ ਹੋ ਜਾਂਦੀ ਹੈ। ਅਲੀਗੜ੍ਹ ਵਿੱਚ ਪਤੰਗ ਚੜ੍ਹਾਉਣ ਤੋਂ ਦੋ ਫਿਰਕਿਆਂ `ਚ ਹੋਈ ਲੜਾਈ ਤੋਂ ਦਰਜਨਾਂ ਲੋਕੀ ਮਾਰੇ ਗਏ ਸਨ। ਸੱਚ ਤਾਂ ਇਹ ਹੈ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿੰਦਾ ਹਰ ਭਾਰਤੀ ਹਮੇਸ਼ਾ ਹੀ ਫਿਰਕੂ ਹਿੰਸਾ ਦਾ ਸੌਖਾ ਸ਼ਿਕਾਰ ਰਹਿੰਦਾ ਹੈ। ਪੀੜਤ ਲੋਕ ਇਨਸਾਫ ਲਈ ਤਰਸਦੇ ਰਹੇ ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਸਾਡੇ ਕੋਲ ਤਾਂ ਦੰਗਾਕਾਰੀਆਂ ਨੂੰ ਸਜਾ ਦਵਾਉਣ ਵਾਲਾ ਕਾਨੂੰਨ ਹੀ ਨਹੀਂ। ਦੰਗੇ ਸਧਰਣ ਕਤਲਾਂ ਨਾਲੋਂ ਵੱਖਰੇ ਹੁੰਦੇ ਹਨ। ਸਮੇਂ ਸਮੇਂ ਬਣਦੇ ਪੜਤਾਲੀਆ ਕਮਿਸ਼ਨ ਸਾਲਾਂ ਬੱਧੀ ਆਪਣੀਆਂ ਰਿਪੋਰਟਾਂ ਹੀ ਦਿੰਦੇ ਰਹੇ। ਪਰ ਕਮਿਸ਼ਨ ਆਫ ਇਨਕੁਆਰੀ ਕਾਨੂੰਨ ਹੇਠ ਕਮਿਸ਼ਨ ਦੀ ਰਿਪੋਰਟ ਕੋਈ ਫੌਜਦਾਰੀ ਅਦਾਲਤ ਦਾ ਫੈਸਲਾ ਨਹੀਂ ਹੁੰਦੀ ਜਿਸ ਨਾਲ ਸਬੰਧਤ ਦੋਸ਼ੀਆਂ ਨੂੰ ਸਜਾ ਹੋ ਸਕਦੀ ਹੋਵੇ। ਹੁਣ ਸਰਕਾਰ ਨੇ ਦੰਗਾਕਾਰੀਆਂ ਨਾਲ ਨਜਿੱਠਣ ਲਈ ਨਵਾਂ ਕਾਨੂੰਨ ਬਣਾਉਣ ਲਈ ਬਿੱਲ ਤਿਆਰ ਕੀਤਾ ਹੈ।
ਹੁਣ ਤੱਕ ਦੇ ਮੁੱਖ ਦੋਸ਼ੀ ਦਿੱਲੀ ਦੰਗਿਆਂ ਵਿਚੋਂ ਬਰੀ ਹੋ ਚੁੱਕੇ ਹਨ। 1984 ਦੇ ਦੰਗਿਆਂ ਦੀ ਜਾਂਚ ਕਰ ਰਹੇ ਅਨੇਕਾਂ ਕਮਿਸ਼ਨਾਂ ਨੇ ਕਿਹਾ ਸੀ ਕਿ ਕਈ ਸਿਆਸੀ ਲੀਡਰਾਂ ਦੀ ਦੰਗਿਆਂ `ਚ ਅਹਿਮ ਭੂਮਿਕਾ ਹੈ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਮੁਲਜਮਾਂ ਨੂੰ ਬਰੀ ਕਰ ਦਿੱਤਾ ਸੀ। ਗੁਜਰਾਤ ਵਿੱਚ 21 ਦੰਗਾਕਾਰੀ ਬਰੀ ਹੋ ਚੁੱਕੇ ਹਨ। ਸ਼ਰੇਆਂਮ ਚਰਚਤ ਹੋਏ ਬੈਸਟ ਬੇਕਰੀ ਕੇਸ ਦੇ ਬਰੀ ਹੋਣ ਤੇ ਦੇਸ਼ ਭਰ ਵਿੱਚ ਕੁਰਲਾਹਟ ਮੱਚ ਗਿਆ ਸੀ ਕਿ ਇਹ ਕਿਹੋ ਜਿਹਾ ਕਾਨੂੰਨ ਹੈ। ਪਹਿਲਾਂ 1947 ਵਿੱਚ ਵੀ ਲੱਖਾਂ ਲੋਕੀ ਮਾਰੇ ਗਏ ਪਰ ਕਿਸੇ ਦਾ ਕੁੱਝ ਨਹੀਂ ਵਿਗੜਿਆ। ਨਾ ਹੀ ਕਿਸੇ ਲੀਡਰ ਦੀ ਜਿੰਮੇਵਾਰੀ ਤਹਿ ਹੋਈ ਸੀ। ਕਾਰਨ ਕੀ ਹੈ? ਸਾਡੇ ਮੌਜੂਦਾ ਫੌਜਦਾਰੀ ਕਾਨੂੰਨਾਂ ਹੇਠ ਦੰਗਾਕਾਰੀਆਂ ਨੂੰ ਸਜ਼ਾ ਹੋਣੀ ਅਸੰਭਵ ਹੀ ਹੈ। ਸਿਰਫ ਅਦਾਲਤੀ ਕਾਰਵਾਈ ਹੀ ਚੱਲਦੀ ਰਹਿੰਦੀ ਹੈ। ਤਰੀਕਾਂ ਪੈਂਦੀਆਂ ਹਨ। ਅਰਜੀਆਂ ਦਿੱਤੀਆਂ ਜਾਂਣ ਦੀਆਂ ਖਬਰਾਂ ਲੱਗਦੀਆਂ ਰਹਿੰਦੀਆਂ ਹਨ। ਨਤੀਜਾ ਕੁੱਝ ਵੀ ਨਹੀਂ ਹੁੰਦਾ। ਕਿੳਂ ਕਿ ਦੰਗੇ ਸਧਰਣ ਕਤਲਾਂ ਨਾਲੋਂ ਵੱਖਰੇ ਹੁੰਦੇ ਹਨ। ਜਿਨ੍ਹਾਂ ਲਈ ‘ਰੱਤੀ ਭਰ ਵੀ ਸ਼ੱਕ ਦੀ ਗੁੰਜਾਇਸ਼’ ਵਾਲਾ ਫਾਰਮੂਲਾ ਨਹੀਂ ਲਾਗੂ ਹੋਣਾ ਚਾਹੀਦਾ।
ਸਾਡਾ ਫੌਜਦਾਰੀ ਕਾਨੂੰਨ ਮੰਗ ਕਰਦਾ ਹੈ ਕਿ ਮੁਲਜ਼ਮਾਂ ਦੇ ਨਾਂ ਐਫ ਼ਆਈ ਼ਆਰ਼ ਵਿੱਚ ਹੋਣੇ ਚਾਹੀਦੇ ਹਨ। ਇਹ ਅਕਸਰ ਸੰਭਵ ਨਹੀਂ ਹੰਦਾ ਕਿ ਦੰਗਾਕਾਰੀਆਂ ਦੀ ਭੀੜ ਦੀ ਕੋਈ ਗਵਾਹ ਪਹਿਚਾਣ ਕਰਕੇ ਉਨ੍ਹਾਂ ਦੇ ਨਾਂ ਪਰਚੇ ਵਿੱਚ ਦਰਜ ਕਰਵਾਏ। ਪਰ ਜੇ ਕੋਈ ਪਹਿਚਾਣ ਕਰ ਵੀ ਲਵੇ ਤਾਂ, ਅੱਗੇ ਰਿਪੋਰਟ ਲਿਖਣਾ ਪੁਲੀਸ ਦਾ ਕੰਮ ਹੈ ਤੇ ਪੁਲੀਸ ਸਰਕਾਰੀ ਹੁਕਮਾਂ ਅਨੁਸਾਰ ਚੱਲਦੀ ਹੈ। ਦਿੱਲੀ ਤੇ ਗੁਜਰਾਤ ਵਿੱਚ ਪੁਲਿਸ ਸਰਕਾਰੀ ਸ਼ਹਿ ਤੇ ਜਾਂ ਤਾਂ ਖੁਦ ਭੀੜਾਂ ਨਾਲ ਰਲ ਗਈ ਜਾਂ ਪੀੜਤ ਵਿਅਕਤੀਆਂ ਦੀ ਕੋਈ ਮੱਦਤ ਨਹੀਂ ਕੀਤੀ। ਸਾਬਕਾ ਰਾਸ਼ਟਰਪਤੀ ਸ੍ਰੀ ਨਰਾਇਨਣ ਨੇ ਇੱਕ ਤਾਮਿਲ ਪਰਚੇ ਨੂੰ ਇੰਟਰਵਿਊ ਦੌਰਾਂਨ ਕਿਹਾ ਸੀ ਕਿ ਗੁਜਰਾਤ ਦੰਗਿਆਂ ਸਮੇਂ ਉਨ੍ਹਾਂ ਦੇ ਕਹਿਣ ਤੇ ਵੀ ਸਰਕਾਰ ਨੇ ਢੁੱਕਵੀਂ ਕਾਰਵਾਈ ਨਹੀਂ ਕੀਤੀ। ਸੋ ਮੁਲਜ਼ਮਾਂ ਦੇ ਨਾਂ ਐਫ਼ਆੲ਼ੀਆਰ਼ ਵਿੱਚ ਨਾ ਹੋਣ ਕਾਰਨ ਅੱਧਾ ਕੇਸ ਤਾਂ ਇਥੇ ਹੀ ਖਤਮ ਹੋ ਜਾਂਦਾ। ਦੋਸ਼ੀ ‘ਸ਼ੱਕ ਦੀ ਬਿਨ੍ਹਾ’ ਤੇ ਪਿੱਛੋਂ ਝੂਠੇ ਫਸਾਏ ਕਹਿ ਕੇ ਬਰੀ ਹੋ ਜਾਂਦੇ ਹਨ। ਦੂਜਾ ਨੁਕਤਾ ਸਾਡਾ ਸਵਾ ਸੌ ਸਾਲ ਪੁਰਾਣਾ, ਗਵਾਈ ਕਾਨੂੰਨ (1872) ਕਹਿੰਦਾ ਹੈ ਗਵਾਹ ਇਹ ਦੱਸੇ ਕਿ ਕਿਸ ਨੇ ਲਲਕਾਰਾ ਮਾਰਿਆ, ਕਿਸ ਨੇ ਟਾਇਰ ਗਲ ਵਿੱਚ ਪਾਇਆ, ਕਿਸ ਨੇ ਤੇਲ ਪਾਇਆ ਤੇ ਕਿਸ ਨੇ ਤੀਲੀ ਲਾਈ, ਕਿਸ ਨੇ ਅੱਗ ਲਾਈ, ਕਿਸ ਨੇ ਛੁਰਾ ਮਾਰਿਆ? ਇੱਕ ਵੀ ਗਲਤ ਬਿਆਨੀ ਨਾਲ ਦੋਸ਼ੀ ‘ਸ਼ੱਕ ਦੀ ਬਿਨ੍ਹਾ’ `ਤੇ ਬਰੀ ਹੋ ਜਾਂਦੇ ਹਨ। ਫਿਰ ਅਗਾਂਹ ਗੱਲ ਤੁਰਦੀ ਹੈ ਕਿ ਕੀ ਪੋਸਟ ਮਾਰਟਮ ਹੋਇਆ ਸੀ (ਦੰਗਿਆਂ ਦੌਰਾਣ ਰੁਲਦੀਆਂ ਲਾਸ਼ਾਂ ਦੇ ਪੋਸਟ ਮਾਰਟਮ ਅਕਸਰ ਨਹੀਂ ਹੁੰਦੇ) ਜੇ ਨਹੀਂ ਹੋਇਆ ਤਾਂ ਮ੍ਰਿਤਕ ਦੀ ਮੌਤ ਸ਼ੱਕੀ ਹੈ। ਦੋਸ਼ੀ ਫਿਰ ਬਰੀ। ਅਗਾਂਹ ਕਹਾਣੀ ਤੁਰਦੀ ਹੈ ਕਿ ਕੀ ਡਾਕਟਰੀ ਰਿਪੋਰਟ ਤੇ ਗਵਾਹ ਦੀ ਗਵਾਹੀ ਮਿਲਦੀ ਹੈ? ਜੇ ਡਾਕਟਰੀ ਮੌਤ ਛੁਰਾ ਵੱਜਿਆ ਦੱਸਦੀ ਹੈ ਤੇ ਗਵਾਹ ਲਾਠੀਆਂ ਨਾਲ ਕੁੱਟ ਕੇ ਮਾਰਿਆ ਕਹਿੰਦੇ ਹਨ ਤਾਂ ਫਿਰ ‘ਕਹਾਣੀ ਫਿਰ ਸ਼ੱਕੀ ਹੈ’। ਜੇ ਵਕੀਲ ਤੇ ਮੁਲਜਮ ਕੇਸ ਨੂੰ ਲਮਕਾਉਣ `ਤੇ ਹੀ ਤੁਰ ਪੈਣ ਤਾਂ ਕੇਸ ਪੁਰਾਣਾ ਹੋਣ ਕਾਰਨ ਅਦਾਲਤ ਕਹਿੰਦੀ ਹੈ ਕਿ ਹੁਣ “ਇੰਨੇ ਸਾਲਾਂ ਬਾਅਦ ਦੋਸ਼ੀ ਨੂੰ ਜੇਲ੍ਹ ਭੇਜਣਾ” ਬੇਇਨਸਾਫੀ ਹੈ, ਰਹਿਮ ਕਰਨ ਦੀ ਲੋੜ ਹੈ। ਜੇ ਮੁਲਜ਼ਮ ਗੈਰਹਾਜ਼ਰ ਹੋ ਜਾਵੇ ਤਾਂ ਫਿਰ ਕੇਸ ਲਟਕ ਜਾਂਦਾ ਹੈ, ਕਿਉਂਕਿ ਮੁਲਜ਼ਮ ਦੀ ਹਾਜ਼ਰੀ ਜ਼ਰੂਰੀ ਹੈ। ਅਦਾਲਤ ਨੂੰ ਮੁਲਜ਼ਮ ਨੂੰ ਭਗੌੜਾ ਕਰਾਰ ਦਿੰਦਿਆਂ ਸਾਲਾਂ ਲੰਘ ਜਾਂਦੇ ਹਨ ਤੇ ਜਦੋਂ ਅਚਾਨਕ ਮੁਲਜ਼ਮ ਪ੍ਰਗਟ ਹੋ ਜਾਵੇ ਤਾਂ ਫਿਰ ਸਾਰੀ ਕਹਾਣੀ ਮੁੱਢੋਂ ਸ਼ੁਰੂ ਹੋਵੇਗੀ। ਉਦੋਂ ਤੱਕ ਪੇਸ਼ੀਆਂ ਭੁਗਤ ਚੁੱਕੇ ਗਵਾਹ ਤੇ ਮੁਦੱਈ ਖੁਦ ਹੀ ਥੱਕ ਕੇ ਘਰੇ ਬੈਠ ਜਾਂਦੇ ਹਨ। ਜੇ ਡਾਕਟਰ ਪੈਸੇ ਲੈ ਕੇ, ਗਵਾਹ ਪੈਸੇ ਲੈ ਕੇ ਜਾਂ ਮੁਦੱਈਆਂ ਦੀਆਂ ਧਮਕੀਆਂ ਤੋਂ ਡਰ ਕੇ ਅਤੇ ਕੋਈ ਵਕੀਲ ‘ਬੇਈਮਾਨੀ’ ਕਰਕੇ ਕੇਸ ਦਾ ਭੱਠਾ ਬਿਠਾ ਦੇਵੇ ਤਾਂ ਦੋਸ਼ੀ ਫਿਰ ਬਰੀ। ਜੇ ਗਵਾਹਾਂ ਨੇ ਦੋਸ਼ੀਆਂ ਦੀ ਸ਼ਨਾਖਤ ਠੀਕ ਸਮੇਂ ਨਹੀਂ ਕੀਤੀ, ਤਾਂ ਵੀ ਦੋਸ਼ੀ ਬਰੀ। ਜੇ ਸਤਾਰਾਂ ਸਾਲ ਉਮਰ ਦਾ ਵਿਗੜਿਆ ਦੰਗਾਕਾਰੀ ਅੱਗ ਲਾ ਕੇ ਵੀਹ ਆਦਮੀਆਂ ਨੂੰ ਮਾਰ ਦੇਵੇ ਤਾਂ ਵੀ ਸਜ਼ਾ ਕੋਈ ਨਹੀਂ। ਉਸ ਨੂੰ ਸੁਧਾਰ ਘਰ ਭੇਜ ਕੇ ਚੰਗਾ ਮਨੁੱਖ ਬਣਨ ਦਾ ਮੌਕਾ ਦੇਣ ਦਾ ਕਾਨੂੰਨ ਹੈ। ਮਰਨ ਵਾਲੇ ਭਾਵੇਂ ਪੇਟਾਂ `ਚੋਂ ਕੱਢ ਕੇ ਮਾਰੇ ਗਏ ਮਾਸੂਮ ਹੀ ਹੋਣ। ਜੇ ਚਾਰ ਦੋਸ਼ੀਆਂ ਨੇ ਦੰਗਾ ਪੀੜਤ ਕੁੱਟ ਕੇ ਮਾਰ ਦਿੱਤਾ ਪਰ ਡਾਕਟਰੀ ਰਿਪੋਰਟ ਕਹਿੰਦੀ ਹੈ ਕਿ ਮੌਤ ਸਿਰਫ ਸਿਰ ਦੀ ਸੱਟ ਨਾਲ ਹੋਈ ਤੇ ਸਿਰ ਵਾਲੀ ਸੱਟ ਬਾਰੇ ਗਵਾਹਾਂ ਨੇ ਕਿਸੇ ਦੋਸ਼ੀ ਦੇ ਕੀਤੇ ਵਾਰ ਬਾਰੇ ਨਹੀਂ ਲਿਖਿਆ, ਇਸ ਕਾਰਨ ‘ਸ਼ੱਕ ਦੀ ਬਿਨ੍ਹਾ’ `ਤੇ ਸਾਰੇ ਹੀ ਬਰੀ।
ਸਾਡਾ ਕਾਨੂੰਨ ਇਹ ਨਹੀਂ ਕਹਿੰਦਾ ਕਿ ਮਾਰਿਆ ਤਾਂ ਸਾਰਿਆਂ ਨੇ ਹੀ ਸੀ। ਪੰਦਰਾਂ ਸਾਲ ਲਟਕੇ ਕੇਸ ਵਿੱਚ ਜੇ ਸਾਰੇ ਗਵਾਹਾਂ ਨੇ ਇੰਨ ਬਿੰਨ ਇਕੋ ਜਿਹੀ ਕਹਾਣੀ ਨਹੀਂ ਦੱਸੀ ਤਾਂ ਗਵਾਹ ਸ਼ੱਕੀ ਹਨ। ਦੋਸ਼ੀ ਫੇਰ ਬਰੀ। ਉਪਰੋਂ ਜੇ ਦੰਗਾਕਾਰੀ ਦੋਸ਼ੀਆਂ ਨੂੰ ਵੱਖੋ ਵੱਖਰੇ ਜੁਰਮਾਂ ਲਈ ਦੋ, ਚਾਰ, ਛੇ, ਦਸ (ਕੁੱਲ ਬਾਈ) ਸਾਲ ਦੀ ਸਜ਼ਾ ਹੋ ਜਾਵੇ (ਜਿਸਦੀ ਸਧਾਰਣ ਫੌਜਦਾਰੀ ਕਾਨੂੰਨਾਂ ਨਾਲ ਸੰਭਾਵਣਾਂ ਘੱਟ ਹੀ ਹੈ) ਤਾਂ ਇਹ ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣ ਦਾ ਕਾਨੂੰਨ ਹੈ। ਯਾਨੀ ਵੱਡੀ ਸਜ਼ਾ ਦਸ ਸਾਲ। ਉਸ ਵਿਚੋਂ ਵੀ ਅੱਧੀ ਕੱਟਣੀ ਹੁੰਦੀ ਹੈ। ਕਿਸੇ ਭਲੇ ਵੇਲੇ ਗਵਾਹਾਂ ਦੀ ਝੂਠੀ ਗਵਾਹੀ ਤੇ ਜਾਅਲੀ ਤਿਆਰ ਕੀਤੇ ਸਬੂਤਾਂ ਕਾਰਨ ਕੋਈ ਬੇਗੁਨਾਹ ਫਾਂਸੀ ਚੜ੍ਹ ਗਿਆ ਸੀ। ਉਦੋਂ ਤੋਂ ਹੀ ਸਾਡੇ ਕਾਨੂੰਨ ਅਤੇ ਅਦਾਲਤਾਂ ਦੀ ਅੰਤਰ ਆਤਮਾ ਕੰਬ ਉੱਠੀ। ਨਿਆਂ ਸ਼ਾਸਤਰ ਦੀ ਇਹ ਫਿਲਾਸਫੀ ਬਣਾ ਲਈ ਗਈ ਕਿ ਕਿਸੇ ਬੇਗੁਨਾਹ ਨੂੰ ਛੱਡਣ ਲਈ ਸੌ ਗੁਨਾਹਗਾਰਾਂ ਨੂੰ ਬਰੀ ਕਰ ਦੇਵੋ। ਇਹੀ ਇਨਸਾਫ ਹੈ। ਕਿਉਂ ਕਿ ਬੇਗੁਨਾਹ ਨੂੰ ਸਜਾ ਦੇਣੀ ਘੋਰ ਪਾਪ ਹੈ। ਪਰ ਹੁਣ ਅਪਰਾਧ ਕਰਨ ਦੇ ਨਵੇਂ ਨਵੇਂ ਢੰਗ ਤਰੀਕੇ ਨਿੱਕਲ ਆਏ ਹਨ। ਖਾਸ ਤੌਰ `ਤੇ ਦੰਗਾਕਾਰੀਆਂ ਨੂੰ ਉਕਸਾਉਣ ਵਾਲੇ ਬਹੁਤ ਚਲਾਕ ਅਤੇ ਜਨੂੰਨੀਂ ਲੋਕ ਹੁੰਦੇ ਹਨ। ਹੁਣ ਇਨਸਾਫ ਦੀ ਧਾਰਨਾ ਇਹ ਹੋਣੀ ਚਾਹੀਦੀ ਹੈ ਕਿ ਇੱਕ ਬੇਕਸੂਰ ਨੂੰ ਜੇ ਛੱਡਣਾ ਪਵੇ ਤਾਂ ਬੇਸ਼ੱਕ ਛੱਡ ਦਿਉ, ਪਰ ਸੌ ਗੁਨਾਹਗਾਰਾਂ ਨੂੰ ਵੀ ਨਾਲ ਹੀ ਛੱਡਣਾ ਮੁਦੱਈ ਧਿਰ ਨਾਲ ਸਰਾਸਰ ਬੇਇਨਸਾਫੀ ਹੋਵੇਗੀ।
ਦੋਸ਼ੀਆਂ ਨੂੰ ਠੀਕ ਸਜ਼ਾ ਨਾ ਮਿਲਣ ਦਾ ਦੂਜਾ ਕਾਰਨ ਹੈ ਕਿ ਕੇਸ ਦੀ ਕਹਾਣੀ ਜੋ ਰੱਪਟ ਸਮੇਂ ਲਿਖੀ ਜਾਂਦੀ ਹੈ ਅਕਸਰ ਮਨਘੜਤ ਹੁੰਦੀ ਹੈ, ਕਿਉਂ ਕਿ ਕਾਨੂੰਨ ਦਾ ਢਿੱਡ ਭਰਨ ਲਈ ਸਬੂਤ ਘੜਣੇ ਪੈਂਦੇ ਹਨ। ਸਭ ਲਈ ਇਨਸਾਫ ਅਤੇ ਸਮਾਜਿਕ ਬਰਾਬਰੀ ਲਈ ਦੰਗਾਕਾਰੀਆਂ ਨਾਲ ਨਜਿੱਠਣ ਲਈ ਨਵਾਂ ਕਾਨੂੰਨ ਛੇਤੀ ਪਅਸ ਕਰਨ ਦੀ ਲੋੜ ਹੈ, ਵਰਨਾ ਦੰਗਾਕਾਰੀਆਂ ਦੇ ਇੰਝ ਹੀ ਬਰੀ ਹੁੰਦੇ ਰਹਿਣ ਤੋਂ ਜਨ ਸਧਾਰਣ ਦਾ ਕਾਨੂੰਨ ਅਤੇ ਨਿਆ ਪਾਲਿਕਾ ਵਿੱਚੋਂ ਵਿਸ਼ਵਾਸ ਉੱਠ ਜਾਵੇਗਾ ਅਤੇ ਅਜਿਹੀ ਸਥਿਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਲਈ ਮਜ਼ਬੂਰ ਕਰਦੀ ਹੈ ਅਤੇ ਬਦਲੇ ਦੀ ਭਾਵਨਾ ਨੂੰ ਜਨਮ ਦਿੰਦੀ ਹੈ। ਦਿੱਲੀ ਤੇ ਗੁਜਰਾਤ ਦੰਗਿਆਂ ਪਿੱਛੋਂ ਅਨੇਕਾਂ ਨੌਜਵਾਂਨ ਬਦਲੇ ਦੀ ਭਵਨਾਂ ਨਾਲ ਹੀ ਅੱਤਵਾਦੀ ਬਣੇ ਸਨ। ਮਨੁੱਖ ਖਤਰਨਾਕ ਜਾਨਵਰ ਹੈ। ਇਸਦੇ ਸਿਰਫ ਡਰ ਅੱਗੇ ਹੀ ਭੂਤਨੇਂ ਨੱਚਦੇ ਹਨ। ਤੁਸੀਂ ਅਕਸਰ ਪੜ੍ਹਦੇ/ਸੁਣਦੇ ਰਹਿੰਦੇ ਹੋ ਕਿ ਦੰਗਿਆਂ ਪਿੱਛੋਂ ਫੌਜ ਸੱਦ ਲਈ ਤੇ ਫਸਾਦੀਆਂ ਨੂੰ ਵੇਖਦਿਆਂ ਹੀ ਗੋਲੀ ਮਾਰਨ ਦਾ ਹੁਕਮ ਹੋ ਗਿਆ। ਤੁਰੰਤ ਸ਼ਾਂਤੀ ਪਸਰ ਜਾਂਦੀ ਹੈ। ਜੇ ਸਖਤ ਕਾਨੂੰਨ ਦਾ ਪਹਿਲਾਂ ਹੀ ਡਰ ਹੋਵੇ ਤਾਂ ਦੰਗਾਕਾਰੀ ਡਰਦੇ ਰਹਿਣਗੇ। ਪਰ ਸਾਡੇ ਦੇਸ਼ `ਚ ਤਾਂ ਫਿਰਕੂ ਜਜਬਾਤ ਭੜਕਾਉਣ ਵਾਲਿਆਂ ਨੂੰ ਪੁਲਿਸ ਸੁਰੱਖਿਆ ਦਿੱਤੀ ਜਾਂਦੀ ਹੈ। ਅਮਰੀਕਾ ਵਿੱਚ ਨੌਂ ਗਿਆਰਾਂ ਦੇ ਟਾਵਰਾਂ ਤੇ ਹਮਲੇ ਵੇਲੇ ਦੇਸ਼ ਵਿੱਚ ਕੋਈ ਫਸਾਦ ਨਹੀਂ ਹੋਏ। ਜੇ ਕੋਈ ਇੱਕਾ ਦੁੱਕਾ ਘਟਣਾਵਾਂ `ਚ ਕਤਲ ਹੋਏ ਵੀ ਸਨ ਤਾਂ ਸਬੰਧਤ ਦੋਸੀ ਨੂੰ ਸਾਲ ਦੇ ਵਿੱਚ ਵਿੱਚ ਹੀ ਫਾਂਸੀ ਦੇ ਦਿੱਤੀ ਗਈ ਸੀ, ਤੇ ਮਰਨ ਵਾਲਿਆਂ ਦੇ ਸਾਰੇ ਪ੍ਰਿਵਾਰਾਂ ਨੂੰ ਅਮਰੀਕਾ ਬੁਲਾ ਲਿਆ ਗਿਆ ਸੀ। ਰੂਸ ਵਿੱਚ ਇੱਕ ਨਸਲੀ ਹਿੰਸਾ ਦੇ ਦੋਸ਼ੀ ਨੂੰ ਤੁਰੰਤ ਫਾਸੀ ਦੇ ਦਿੱਤੀ ਗਈ ਸੀ। ਜੱਜ ਨੇ ਆਪਣੇ ਫੈਸਲੇ ਵਿੱਚ ਲਿਖਿਆ ਸੀ ਕਿ ਇਸ ਦੇਸ਼ ਵਿੱਚ ਅਜਿਹੇ ਜੁਰਮਾਂ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾ ਸਕਦਾ। ਅਮਰੀਕਾ ਕਨੇਡਾ, ਅਸਟਰੇਲੀਆ ਵੀ ਸਾਡੀ ਤਰਾਂ ਬਹੁ ਕੌਮੀਂ/ਨਸਲੀ ਦੇਸ਼ ਹਨ। ਫਰਕ ਸਿਰਫ ਇੰਨਾ ਹੈ ਕਿ ਉੱਥੇ ਕਾਨੂੰਨ ਦਾ ਡਰ ਹੈ ਤੇ ਸਾਡੇ ਜਿਸਦੀ ਲਾਠੀ ਉਸਦੀ ਮੱਝ ਹੈ।
ਦੰਗਾ ਕਾਰੀਆਂ ਲਈ ਵੱਖਰਾ ਕਾਨੂੰਨ ਬਨਾਉਣ ਦੀ ਲੋੜ ਹੈ ਤਾਂ ਜੋ ਪੀੜਤ ਵਿਅਕਤੀਆਂ ਨੂੰ ਇਨਸਾਫ ਮਿਲ ਸਕੇ। ਦੰਗਾ ਕਾਰੀਆਂ ਲਈ ਬਨਣ ਵਾਲਾ ਇਹ ਕਾਨੂੰਨ ਹੋਰ ਦੇਰ ਤੱਕ ਲਟਕਣਾ ਨਹੀਂ ਚਾਹੀਦਾ। ਤਾਂ ਜੋ ਅੱਗੇ ਤੋਂ ਦੰਗਾ ਕਾਰੀਆਂ ਨਾਲ ਸਖਤੀ ਨਾਲ ਨਿੱਪਟਿਆ ਜਾਵੇ ਅਤੇ ਪੀੜਤ ਵਿਅਕਤੀਆਂ ਨੂੰ ਇਨਸਾਫ ਮਿਲ ਸਕੇ।

ਬ਼ੀ ਐਸ. ਢਿੱਲੋਂ, ਐਡਵੋਕੇਟ
146, ਐਡਵੋਕੇਟ ਸੋਸਾਇਟੀ, ਸੈਕਟਰ 49-ਏ
ਚੰਡੀਗੜ੍ਹ - 160047


Mobile: 9988091463


(04/11/10)
ਜਸਵੰਤ ਸਿੰਘ ‘ਅਜੀਤ’

ਨਸ਼ਤਰ ਲੈ ਕੇ ਮੁੜ ਆ ਗਿਐ ਨਵੰਬਰ!
ਹਮੇਸ਼ਾਂ ਵਾਂਗ ਹੀ, ਛੱਬੀ ਵਰ੍ਹੇ ਪਹਿਲਾਂ ਵਾਪਰੇ ਦੁਖਦਾਈ ਕਾਂਡ ਦੀਆਂ ਯਾਦਾਂ ਲੈ ਕੇ ਨਵੰਬਰ ਦਾ ਮਹੀਨਾ ਮੁੜ ਆ ਗਿਐ! ਨਵੰਬਰ-84 ਵਿੱਚ ਭਾਰਤ ਦੇ ਇਤਿਹਾਸ ਵਿੱਚ ਇੱਕ ਅਜਿਹਾ ਕਾਲਾ ਕਾਂਡ ਜੋੜ ਦਿੱਤਾ ਗਿਆ ਸੀ, ਜਿਸਨੂੰ ਪੜ੍ਹ ਅਤੇ ਸੁਣ ਕੇ ਆਉਣ ਵਾਲੀਆਂ ਪੀੜ੍ਹੀਆਂ ਸ਼ਰਮ ਦੇ ਨਾਲ ਆਪਣਾ ਸਿਰ ਝੁਕਾ ਲੈਣ ਤੇ ਮਜਬੂਰ ਹੋ ਜਾਇਆ ਕਰਨਗੀਆਂ। ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਸੁਰਖਿਆ ਗਾਰਡਾਂ ਨੇ ਉਨ੍ਹਾਂ ਦੀ ਹਤਿਆ ਕਰ ਦਿਤੀ, ਬਦਕਿਸਮਤੀ ਨਾਲ ਉਹ ਦੋਵੇਂ ਸਿੱਖ ਸਨ, ਬਸ ਫਿਰ ਕੀ ਸੀ, ਸਮੁਚੀ ਸਿੱਖ ਕੌਮ ਨੂੰ ਹੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਾਤਲ ਗਰਦਾਨ ਕੇ, ਸਮੁਚੇ ਦੇਸ਼ ਵਿਚ, ਵਿਸ਼ੇਸ਼ ਕਰਕੇ ਕੇਂਦਰੀ ਸੱਤਾ ਪੁਰ ਆਸੀਨ ਰਾਜਸੀ ਪਾਰਟੀ ਦੀ ਸੱਤਾ ਵਾਲੇ ਰਾਜਾਂ ਵਿੱਚ ਬੇਗੁਨਾਹ ਸਿੱਖਾਂ ਦੇ ਕਤਲਾਂ ਦੇ ਨਾਲ ਹੀ, ਉਨ੍ਹਾਂ ਦੀਆਂ ਚਲ-ਅਚਲ ਜਾਇਦਾਦਾਂ ਨੂੰ ਲੁਟਣ ਅਤੇ ਸਾੜਨ ਅਜਿਹਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ, ਕਿ ਉਸਨੇ ਕਈ ਦਿਨ ਰੁਕਣ ਦਾ ਨਾਂ ਤਕ ਨਾ ਲਿਆ। ਇਉਂ ਜਾਪਣ ਲਗਾ ਜਿਵੇਂ ਦੇਸ਼ ਵਿੱਚ ਨਾ ਤਾਂ ਕੋਈ ਕਾਨੂੰਨ ਹੈ ਅਤੇ ਨਾ ਹੀ ਕੋਈ ਸਰਕਾਰ, ਜੇ ਕੁੱਝ ਹੈ ਤਾਂ ਉਹ ਕੇਵਲ ਤੇ ਕੇਵਲ ਜੰਗਲ-ਰਾਜ।
ਹਜ਼ਾਰਾਂ ਸਿੱਖ ਦਿਨ ਦੀਵੀਂ ਕਤਲ ਕਰ ਦਿਤੇ ਗਏ। ਉਨ੍ਹਾਂ ਵਲੋਂ ਆਪਣੇ ਖੂਨ-ਪਸੀਨੇ ਦੀ ਕਮਾਈ ਦੇ ਨਾਲ ਬਣਾਈਆਂ ਹੋਈਆਂ ਅਰਬਾਂ-ਖਰਬਾਂ ਰੁਪਏ ਦੀ ਜਾਇਦਾਦਾਂ ਲੁਟ ਲਈਆਂ ਗਈਆਂ ਜਾਂ ਸਾੜ ਦਿਤੀਆਂ ਗਈਆਂ। ਉਹ ਆਪਣੀਆਂ ਅੱਖਾਂ ਸਾਹਮਣੇ ਆਪਣਾ ਸਭ-ਕੁਝ ਲੁਟਦਾ, ਬਰਬਾਦ ਤੇ ਤਬਾਹ ਹੁੰਦਾ ਵੇਖਦੇ ਅਤੇ ਖ਼ੂਨ ਦੇ ਅਥਰੂ ਵਹਾਂਦੇ ਰਹਿ ਗਏ। ਇਉਂ ਜਾਪਦਾ ਸੀ ਜਿਵੇਂ ਦੇਸ਼ ਦੀ ਵਾਗ-ਡੋਰ ਲਗਭਗ ਇੱਕ ਹਫਤੇ ਲਈ ਲੁਟੇਰਿਆਂ ਅਤੇ ਕਾਤਲਾਂ ਦੇ ਹਥ ਸੌਂਪ ਕੇ, ਜੰਗਲ-ਰਾਜ ਕਾਇਮ ਕਰ ਦਿਤਾ ਗਿਆ ਹੋਵੇ। ਲੁਟੇਰੇ ਤੇ ਕਾਤਲ ਹਰਲ-ਹਰਲ ਕਰਦੇ ਫਿਰ ਰਹੇ ਸਨ, ਜਿਥੇ ਕਿਤੇ ਕੋਈ ਕੇਸਾਧਾਰੀ ਮਿਲਦਾ, ਉਸਦੇ ਗਲ ਵਿੱਚ ਟਾਇਰ ਪਾ ਅਤੇ ਪਟਰੋਲ ਛਿੜਕ ਕੇ, ਅੱਗ ਲਾ ਦਿਤੀ ਜਾਂਦੀ। ਤੜਪ ਰਹੇ ਤੇ ਚੀਖਾਂ ਮਾਰ ਰਹੇ ਸਿੱਖ ਦੇ ਦੁਆਲੇ ਭੰਗੜੇ ਪਾਣ ਤੇ ਕਿਲਕਾਰੀਆਂ ਮਾਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਜਾਂਦਾ। ਜਦੋਂ ਤਕ ਉਸਦੀਆਂ ਚੀਕਾਂ ਸੁਣਾਈ ਦਿੰਦੀਆਂ ਰਹਿੰਦੀਆਂ ਇਹ ਸਿਲਸਿਲਾ ਚਲਦਾ ਹੀ ਰਹਿੰਦਾ।
ਸ਼੍ਰੀਮਤੀ ਇੰਦਰਾ ਗਾਂਧੀ ਦੀ ਹਤਿਆ ਤੋਂ ਬਾਅਦ ਦੇਸ਼ ਦੀ ਏਕਤਾ-ਅਖੰਡਤਾ, ਕਾਨੂੰਨ ਅਤੇ ਅਮਨ ਦਾ ਰਾਜ ਕਾਇਮ ਰੱਖ ਦੇਸ਼-ਵਾਸੀਆਂ ਦੇ ਜਾਨ-ਮਾਲ ਅਤੇ ਮਾਣ-ਸਨਮਾਨ ਦੀ ਰਖਿਆ ਕਰਨ ਦੀ ਜ਼ਿਮੇਂਦਾਰੀ ਨਿਭਾਉਣ ਦੀ ਸਹੁੰ ਚੁਕ, ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ, ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਵਜੋਂ ਦੇਸ਼-ਵਾਸੀਆਂ ਦੇ ਜਾਨ-ਮਾਲ ਦੀ ਰਖਿਆ ਕਰਨ ਦੀ ਆਪਣੀ ਜ਼ਿਮੇਂਦਾਰੀ ਨਿਭਾਉਣ ਵਿੱਚ ਅਸਫਲ ਰਹਿਣ ਪੁਰ ਅਫਸੋਸ ਜਾਂ ਦੁੱਖ ਪ੍ਰਗਟ ਕਰਨ ਅਤੇ ਜਬਰ ਤੇ ਜ਼ੁਲਮ ਦਾ ਸ਼ਿਕਾਰ ਹੋਏ ਸਿੱਖਾਂ ਦੇ ਨਾਲ ਹਮਦਰਦੀ ਪ੍ਰਗਟ ਦੀ ਬਜਾਏ, ਇਹ ਆਖ ਕੇ ਇਸ ਜੰਗਲ ਰਾਜ ਨੂੰ ਜਇਜ਼ ਕਰਾਰ ਦੇ ਦਿਤਾ ਕਿ ‘ਜਦੋਂ ਕੋਈ ਵੱਡਾ ਦਰਖ਼ਤ ਡਿਗਦਾ ਹੈ ਤਾਂ ਧਰਤੀ ਹਿਲਦੀ ਹੀ ਹੈ’। ਪਰ ਹੈਰਾਨੀ ਦੀ ਗਲ ਤਾਂ ਇਹ ਹੈ ਕਿ ਕਿਸੇ ਨੇ ਉਨ੍ਹਾਂ ਪਾਸੋਂ ਇਹ ਨਹੀਂ ਪੁਛਿਆ ਕਿ ਜਦੋਂ ਮਹਾਤਮਾ ਗਾਂਧੀ ਦੀ ਹਤਿਆ ਹੋਈ ਸੀ, ਤਾਂ ਕੀ ਉਸ ਸਮੇਂ ਸ਼੍ਰੀਮਤੀ ਇੰਦਰਾ ਗਾਂਧੀ ਨਾਲੋਂ ਵੀ ਕਿਤੇ ਵੱਡਾ ਤੇ ਭਾਰਾ ਦਰਖ਼ਤ ਨਹੀਂ ਸੀ ਡਿੱਗਾ, ਤਾਂ ਫਿਰ ਉਸ ਸਮੇਂ ਧਰਤੀ ਕਿਉਂ ਨਹੀਂ ਸੀ ਹਿਲੀ?
ਇਕ ਸੁਆਲ: ਜਿਸ ਤਰ੍ਹਾਂ ਸਮੁਚੇ ਦੇਸ਼ ਵਿੱਚ ਸਿੱਖਾਂ ਦੇ ਕਤਲ ਲਈ ਇਕੋ ਜਿਹੀ ਤਕਨੀਕ ਅਪਨਾਈ ਗਈ। ਜਿਵੇਂ ਇੱਕ ਪਾਸੇ ਸਿੱਖਾਂ ਦੇ ਗਲ ਵਿੱਚ ਟਾਇਰ ਪਾ ਕੇ ਅਤੇ ਜਵਲਣਸ਼ੀਲ ਪਦਾਰਥ, ਪੈਟਰੋਲ ਆਦਿ ਛਿੜਕ ਕੇ ਉਨ੍ਹਾਂ ਨੂੰ ਸਾੜਿਆ ਜਾਂਦਾ ਰਿਹਾ ਅਤੇ ਦੂਜੇ ਪਾਸੇ ਛੋਟੇ-ਵੱਡੇ ਬਾਜ਼ਾਰਾਂ ਵਿੱਚ ਹਿੰਸਕ ਭੀੜ ‘ਪਹਿਲਾਂ ਤੋਂ ਹੀ ਤਿਆਰ ਕੀਤੀਆਂ ਸੂਚੀਆਂ’ ਲੈ ਕੇ ਸਿੱਖਾਂ ਦੇ ਘਰਾਂ, ਦੁਕਾਨਾਂ, ਫੈਕਟਰੀਆਂ, ਗਡੀਆਂ ਆਦਿ ਨੂੰ ਲੁਟਦੀ ਅਤੇ ਸਾੜਦੀ ਰਹੀ ਅਤੇ ਦੇਸ਼ ਦੇ ਨਾਗਰਿਕਾਂ ਦੇ ਜਾਨ-ਮਾਲ ਦੀ ਰਖਿਆ ਕਰਨ ਦੀ ਜ਼ਿਮੇਂਦਾਰ ਪੁਲਿਸ ਤਮਾਸ਼ਬੀਨ ਬਣੀ, ਜਾਂ ਤਾਂ ਇਸ ਸਾਰੇ ਲੁਟਮਾਰ ਤੇ ਕਤਲੇ-ਆਮ ਦੇ ਕਾਂਡ ਨੂੰ ਵੇਖਦੀ ਰਹੀ ਸੀ, ਜਾਂ ਲੁਟੇਰਿਆਂ ਅਤੇ ਕਾਤਲਾਂ ਦਾ ਸਾਥ ਦੇ ਰਹੀ ਸੀ, ਉਸਤੋਂ ਇਹ ਸੁਆਲ ਉਠਣਾ ਸੁਭਾਵਕ ਹੈ ਕਿ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਦੇ ਤੁਰੰਤ ਬਾਅਦ, ਹੀ ਇਕੋ ਸਮੇਂ ਸਾਰੇ ਦੇਸ਼ ਵਿੱਚ ਕਿਵੇਂ ਸਿੱਖਾਂ ਨੂੰ ਮਾਰਨ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਲੁਟਣ ਤੇ ਸਾੜਨ ਲਈ, ਹਿੰਸਕ ਭੀੜ ਨੂੰ, ਇਹ ਸਭ ਕੁਝ, ਪਟਰੋਲ ਤੇ ਦੂਜੇ ਜਵਲਣਸ਼ੀਲ ਪਦਾਰਥ, ਟਾਇਰ ਆਦਿ ਦੇ ਨਾਲ ਹੀ ਸਿੱਖਾਂ ਦੇ ਘਰਾਂ, ਦੁਕਾਨਾਂ, ਫੈਕਟਰੀਆਂ ਆਦਿ ਦੀਆਂ ਸੂਚੀਆਂ ਉਪਲਬੱਧ ਕਰਵਾ ਦਿਤੀਆਂ ਗਈਆਂ? ਕੀ ਅਜਿਹਾ ਘਲੂਘਾਰਾ ‘ਕਿਸੇ ਵਿਸ਼ੇਸ਼’ ਸਮੇਂ ਤੇ ਵਰਤਾਉਣ ਲਈ ਪਹਿਲਾਂ ਤੋਂ ਹੀ ਕੀਤੀ ਗਈ ਹੋਈ ਤਿਆਰੀ ਦਾ ਹੀ ਇੱਕ ਹਿਸਾ ਤਾਂ ਨਹੀਂ ਸੀ? ਕਿਧਰੇ ਇਹ ਤਾਂ ਨਹੀਂ ਕਿ ਕੁੱਝ ਦਿਨਾਂ ਬਾਅਦ ਹੀ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਵੱਖ-ਵੱਖ ਥਾਂਵਾਂ ਤੇ ਹੋਣ ਵਾਲੇ ਭਰਵੇਂ ਇਕੱਠਾਂ ਵਿੱਚ ਕੋਈ ਭਿਆਨਕ ਸਾਕਾ ਵਰਤਾਉਣ ਦੇ ਲਈ ਹੀ ਇਹ ਤਿਆਰੀ ਕੀਤੀ ਗਈ ਹੋਈ ਸੀ? ਜਿਸਨੂੰ ਸ਼੍ਰੀਮਤੀ ਇੰਦਰਾ ਗਾਂਧੀ ਦੀ ਹਤਿਆ ਹੋ ਜਾਣ ਕਾਰਣ ਸਮੇਂ ਤੋਂ ਪਹਿਲਾਂ ਹੀ ਵਰਤਾਉਣਾ ਪੈ ਗਿਆ?
ਇਸ ਸੁਆਲ ਦਾ ਜੁਆਬ ਲਭਣ ਦੀ ਕੌਸ਼ਿਸ਼ ਨਾ ਤਾਂ ਕਿਸੇ ਵਲੋਂ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਵਲੋਂ ਇਸਦੀ ਜਾਂਚ ਕਰਵਾਉਣ ਦੀ ਮੰਗ ਹੀ ਕੀਤੀ ਗਈ ਹੈ।
ਇਹ ਘਲੂਘਾਰਾ ਜਿਨ੍ਹਾਂ ਹਾਲਾਤ ਵਿੱਚ ਵਾਪਰਿਆ ਅਤੇ ਜਿਵੇਂ ਜੰਗਲ-ਰਾਜ ਦਾ ਪ੍ਰਦਰਸ਼ਨ ਹੋਇਆ। ਇਸ ਦੌਰਾਨ ਜਿਸਤਰ੍ਹਾਂ ਪੁਲਿਸ ਮੂਕ-ਦਰਸ਼ਕ ਤੇ ਤਮਾਸ਼ਬੀਨ ਬਣੀ ਸਭ-ਕੁਝ ਵੇਖਦੀ ਰਹੀ ਅਤੇ ਹਿੰਸਕ ਭੀੜ ਦਾ ਸਾਥ ਦਿੰਦੀ ਹੋਈ ਉਸਦਾ ਮਾਰਗ-ਦਰਸ਼ਨ ਕਰਦੀ ਰਹੀ, ਫਿਰ ਉਸ ਤੋਂ ਬਾਅਦ ਜਿਸਤਰ੍ਹਾਂ ਮੁਖ ਦੋਸ਼ੀਆਂ ਦੀ ਸਰਪ੍ਰਸਤੀ ਕਰਦਿਆਂ, ਦੋਸ਼ੀਆਂ ਨੂੰ ਬਚਾਣ ਲਈ ਸਬੂਤ ਮਿਟਾਏ ਜਾਂਦੇ ਰਹੇ, ਉਨ੍ਹਾਂ ਸਾਰੇ ਹਾਲਾਤ ਨੂੰ ਘੋਖਣ ਤੋਂ ਬਾਅਦ, ਇਸ ਗਲ ਵਿੱਚ ਕਿਧਰੇ ਵੀ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਨਹੀਂ ਰਹਿ ਜਾਂਦੀ ਕਿ ਇਸ ਘਲੂਘਾਰੇ ਨੂੰ ਵਰਤਾਉਣ ਵਿੱਚ ਗੁਨਾਹਗਾਰਾਂ ਦੇ ਨਾਲ ਸਮੇਂ ਦੀ ਸਰਕਾਰ ਵੀ ਪੂਰੀ ਤਰ੍ਹਾਂ ਭਾਈਵਾਲ ਸੀ।
ਗਲ ਆਪਣਿਆਂ ਦੀ: ਦੂਜਿਆਂ ਨੇ ਤਾਂ ਸਿੱਖਾਂ ਦੇ ਨਾਲ ਇਹ ਸਭ ਕੁੱਝ ਕੀਤਾ ਹੀ। ਕਿਉਂਕਿ ਉਹ ਪਰਾਏ ਸਨ, ਇਸ ਕਰਕੇ ਉਨ੍ਹਾਂ ਨਾਲ ਸ਼ਿਕਵਾ ਕਾਹਦਾ? ਪ੍ਰੰਤੂ ਆਪਣਿਆਂ ਨੇ ਵੀ ਉਸ ਸਮੇਂ ਕੋਈ ਘਟ ਨਹੀਂ ਸੀ ਗੁਜ਼ਾਰੀ। ਜਿਸਤਰ੍ਹਾਂ ਆਪਣਿਆਂ ਨੇ ਹਮਦਰਦ ਬਣਕੇ ਪੀੜਤਾਂ ਦਾ ਸ਼ੋਸ਼ਣ ਕੀਤਾ ਅਤੇ ਉਨ੍ਹਾਂ ਦੀ ਮਦਦ ਕਰਨ ਦੇ ਨਾਂ ਤੇ ਆਪਣੇ ਘਰ ਭਰਨ ਵਿੱਚ ਕੋਈ ਕਸਰ ਨਹੀਂ ਸੀ ਛਡੀ, ਉਹ ਇੱਕ ਵਖਰੀ ਅਤੇ ਬਹੁਤ ਹੀ ਦਰਦਨਾਕ ਕਹਾਣੀ ਹੈ। ਇਹੀ ਉਹ ਲੋਕ ਹਨ ਜਿਨ੍ਹਾਂ ਨੇ ਪੀੜਤਾਂ ਨੂੰ ਇਨਸਾਫ ਦੁਆਉਣ ਦਾ ਭਰੋਸਾ ਦੁਆ ਕੇ, ਪਹਿਲਾਂ ਉਨ੍ਹਾਂ ਦਾ ਵਿਸ਼ਵਾਸ ਜਿਤਿਆ ਅਤੇ ਫਿਰ ਉਨ੍ਹਾਂ ਦੇ ਦਰਦ ਤੇ ਉਨ੍ਹਾਂ ਦੇ ਜ਼ਖ਼ਮਾਂ ਦੀਆਂ ਚੀਸਾਂ ਨੂੰ ਦੁਸ਼ਮਣਾਂ ਦੇ ਹਥ ਵੇਚ ਦਿਤਾ। ਇੱਕ ਭੇਤੀ ਅਨੁਸਾਰ ਪੀੜਤਾਂ ਦੇ ਇੱਕ ‘ਬਹੁਤ ਹੀ ਹਮਦਰਦ’ ਸਜਣ ਵਲੋਂ ਨਵੰਬਰ-84 ਦੇ ਇੱਕ ਮੁਖ ਦੋਸ਼ੀ ਦੇ ਨਾਲ ਰਾਜੌਰੀ ਗਾਰਡਨ ਦੇ ਇੱਕ ਡੀ ਡੀ ਏ ਫਲੈਟ ਵਿੱਚ ਗੁਆਹਵਾਂ ਤੇ ਪੀੜਤਾਂ ਦੇ ਇੱਕ ‘ਸ਼ੁਭਚਿੰਤਕ’ ਦੇ ਨਾਲ ਬੈਠਕ ਕਰਵਾਈ ਗਈ। ਜਿਸ ਵਿੱਚ ਦੋਹਾਂ ਧਿਰਾਂ ਵਲੋਂ ਇੱਕ ਦੂਜੇ ਨੂੰ ਸਹਿਯੋਗ ਕਰਨ ਦਾ ‘ਸੌਦਾ’ ਨਿਪਟਾਇਆ ਗਿਆ। ਇਸੇ ਤਰ੍ਹਾਂ ਦੇ ਹੋਰ ਵੀ ਸੌਦੇ ਕਰਵਾਏ ਗਏ। ਜਿਨ੍ਹਾਂ ਦੇ ਫਲਸਰੂਪ ਹੀ ਅਜ ਤਕ ਕਿਸੇ ਇੱਕ ਵੀ ਮੁਖ ਦੋਸ਼ੀ ਨੂੰ ਸਜ਼ਾ ਨਹੀਂ ਮਿਲ ਪਾਈ। ਸਿੱਖਾਂ ਦੇ ਕਾਤਲ ਗਰਦਾਨੇ ਜਾਂਦੇ ਇੱਕ ਤੋਂ ਬਾਅਦ ਇੱਕ ਕਰਕੇ ਅਦਾਲਤਾਂ ਵਿਚੋਂ ਦੋਸ਼-ਮੁਕਤ ਹੁੰਦੇ ਚਲੇ ਗਏ।
ਮੰਨਿਆ ਜਾਂਦਾ ਹੈ ਕਿ ਜੇ ਨਿਰਪੱਖ ਜਾਂਚ ਕਰਵਾਈ ਜਾਏ ਤਾਂ ਇਸ ਹਮਾਮ ਵਿੱਚ ਉਹ ਸਾਰੇ ਹੀ ਨੰਗੇ ਨਜ਼ਰ ਆਉਣਗੇ ਜੋ ਉਸ ਸਮੇਂ ਪੀੜਤਾਂ ਦੀ ਮਦੱਦ ਕਰਨ ਦੇ ਨਾਂ ਤੇ ਸਰਗਰਮ ਰਹੇ ਹਨ। ਕਿਸੇ ਨੇ ਪੀੜਤਾਂ ਦੇ ਨਾਂ ਤੇ ਪੈਸਾ ਇਕੱਠਾ ਕਰ ਆਪਣਾ ਘਰ ਭਰਿਆ ਅਤੇ ਕਿਸੇ ਨੇ ਦੋਸ਼ੀਆਂ ਦੇ ਨਾਲ ਪੀੜਤਾਂ ਦੇ ਸਮਝੌਤੇ ਕਰਵਾ ਅਤੇ ਉਨ੍ਹਾਂ ਨੂੰ ਬਚਾਉਣ ਵਿੱਚ ਭੂਮਿਕਾ ਨਿਭਾ ਕੇ ਝੌਂਪੜੀਆਂ ਦੀ ਥਾਂ ਕੋਠੀਆਂ ਉਸਾਰ ਲਈਆਂ ਤੇ ਮੋਟਰਸਾਈਕਲਾਂ ਤੋਂ ਏਅਰਕੰਡੀਸ਼ੰਡ ਕਾਰਾਂ ਦੇ ਮਾਲਕ ਬਣ ਬੈਠੇ।
ਯਾਦਗਾਰ ਬਣਾਉਣ ਦੀ ਗਲ: ਜਦੋਂ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਗਠਜੋੜ (ਐਨ ਡੀ ਏ) ਸਰਕਾਰ ਸੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਉਸ ਵਿੱਚ ਭਾਈਵਾਲ ਸੀ, ਤਾਂ ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀ ਬਾਗ਼ ਦੇ ਗੁਰਦੁਆਰਾ ਟਿਕਾਣਾ ਸਾਹਿਬ ਵਿਖੇ ਹੋਏ ਇੱਕ ਸਮਾਗਮ ਵਿੱਚ ਦਿੱਲੀ ਦੇ ਸਿੱਖਾਂ ਨੂੰ ਭਰੋਸਾ ਦੁਆਇਆ ਸੀ ਕਿ ਉਹ ਦਿੱਲੀ ਵਿੱਚ ਨਵੰਬਰ-84 ਦੇ ਸ਼ਹੀਦਾਂ ਦੀ ਯਾਦਗ਼ਾਰ ਕਾਇਮ ਕਰਨ ਲਈ ਸਰਕਾਰ ਪਾਸੋਂ ਦਿੱਲੀ ਵਿੱਚ ਜ਼ਮੀਨ ਲੈ ਕੇ ਦੇਣਗੇ ਅਤੇ ਉਸੇ ਸਮਾਗਮ ਵਿੱਚ ਬੀਬੀ ਜਗੀਰ ਕੌਰ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ, ਨੇ ਸ਼੍ਰੋਮਣੀ ਕਮੇਟੀ ਵਲੋਂ ਅਤੇ ਜ. ਅਵਤਾਰ ਸਿੰਘ ਹਿਤ, ਜੋ ਉਸ ਸਮੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ, ਨੇ ਦਿੱਲੀ ਕਮੇਟੀ ਵਲੋਂ ਇਸ ਯਾਦਗਾਰ ਦੇ ਲਈ ਪੰਜਾਹ-ਪੰਜਾਹ ਲਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਸੀ।
ਇਸ ਤੋਂ ਪਹਿਲਾਂ ਸ. ਮਹਿੰਦਰ ਸਿੰਘ ਮਥਾਰੂ ਨੇ ਵੀ ਆਪਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ-ਕਾਲ ਦੌਰਾਨ ਇਸ ਪਾਸੇ ਇਮਾਨਦਾਰਾਨਾ ਜਤਨ ਕੀਤੇ ਸਨ। ਉਨ੍ਹਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪਤਵੰਤਿਆਂ ਦੀ ਇੱਕ ਬੈਠਕ ਸਦੀ ਸੀ, ਜਿਸ ਵਿੱਚ ਭਾਜਪਾ ਦੇ ਉਸ ਸਮੇਂ ਦੇ ਪ੍ਰਭਾਵਸ਼ਾਲੀ ਨੇਤਾ ਤੇ ਦਿੱਲੀ ਦੇ ਸਾਬਕਾ ਮੁਖ ਮੰਤਰੀ ਸ਼੍ਰੀ ਮਦਨ ਲਾਲ ਖੁਰਾਣਾ, ਅੱਜ ਵੀ ਸਿੱਖਾਂ ਦੇ ਸਭਤੋਂ ਵੱਡੇ ਹਮਦਰਦ ਹੋਣ ਦਾ ਦਾਅਵਾ ਕਰਦਿਆਂ ਦੋਸ਼ੀਆਂ ਨੂੰ ਸਜ਼ਾ ਦੁਆਉਣ ਦੇ ਸਾਰਥਕ ਉਪਰਾਲੇ ਕਰਨ ਦੇ ਦਾਅਵੇ ਕਰਦੇ ਨਹੀਂ ਥਕਦੇ, ਵੀ ਸ਼ਾਮਲ ਹੋਏ ਸਨ। ਉਸ ਬੈਠਕ ਵਿੱਚ ਨਵੰਬਰ-84 ਦੇ ਸ਼ਹੀਦਾਂ ਦੀ ਯਾਦਗਾਰ ਕਾਇਮ ਕਰਨ ਦਾ ਫੈਸਲਾ ਕੀਤਾ ਗਿਆ ਸੀ। ਸ਼੍ਰੀ ਖੁਰਾਣਾ ਨੇ ਇਸ ਇਸ ਬੈਠਕ ਵਿੱਚ ਬਹੁਤ ਹੀ ਭਾਵੁਕਤਾ ਪੂਰਣ ਭਾਸ਼ਣ ਦਿੰਦਿਆਂ ਭਰੋਸਾ ਦੁਆਇਆ ਸੀ ਕਿ ਉਹ ਇਸ ਯਾਦਗਾਰ ਨੂੰ ਕਾਇਮ ਕਰਨ ਲਈ ਆਪਣੀ ਸਰਕਾਰ ਪਾਸੋਂ ਜ਼ਮੀਨ ਵੀ ਲੈ ਕੇ ਦੇਣਗੇ ਅਤੇ ਇਸ ਨੂੰ ਕਾਇਮ ਕਰਨ ਵਿਚ, ਉਨ੍ਹਾਂ ਦੀ ਪਾਰਟੀ (ਭਾਜਪਾ) ਦੇ ਨਾਲ ਉਹ ਆਪ ਵੀ ਪੂਰੀ-ਪੂਰੀ ਮਦਦ ਕਰਨਗੇ। ਇਸ ਮੌਕੇ ਤੇ ਇੱਕ ਕਮੇਟੀ ਵੀ ਬਣਾਈ ਗਈ ਸੀ, ਜਿਸ ਵਿੱਚ ਸ. ਤਰਲੋਚਨ ਸਿੰਘ ਸਾਬਕਾ ਮੈਂਬਰ ਰਾਜਸਭਾ, ਸ. ਪਤਵੰਤ ਸਿੰਘ, ਸ. ਸਤਿੰਦਰ ਸਿੰਘ, ਸ. ਹਰਬੰਸ ਸਿੰਘ ਸੰਗਤਪੁਰੀ, ਐਡਵੋਕੇਟ ਸ. ਬੀਰਇੰਦਰ ਸਿੰਘ, ਸ. ਪਰਮਜੀਤ ਸਿੰਘ ਸਰਨਾ, ਡਾ. ਜਸਪਾਲ ਸਿੰਘ, ਸ. ਜਸਵੰਤ ਸਿੰਘ ਸੇਠੀ, ਸ਼੍ਰੀ ਸਤੀਸ਼ ਗੁਜਰਾਲ (ਪੁਤਰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ) ਅਤੇ ਸ. ਮਹਿੰਦਰ ਸਿੰਘ ਮਥਾਰੂ ਸ਼ਾਮਲ ਸਨ। ਇਹ ਕਮੇਟੀ ਤਾਂ ਬਣ ਗਈ ਪਰ ਉਸ ਦਿਨ ਤੋਂ ਬਾਅਦ ਸ਼ਾਇਦ ਹੀ ਕਿਸੇ ਨੇ ਇਸ ਕਮੇਟੀ ਦੀ ਕੋਈ ਬੈਠਕ ਬੁਲਾਣ ਦਾ ਤਰਦੱਦ ਕੀਤਾ ਹੋਵੇ।
ਸਚਾਈ ਤਾਂ ਇਹ ਹੈ ਕਿ ਵਾਇਦੇ ਕਰਕੇ ਭਰਮਾਉਣ ਲਈ ਤਾਂ ਹਰ ਕੋਈ ਤਿਆਰ ਹੈ, ਪਰ ਵਾਇਦੇ ਨਿਭਾਉਣ ਪ੍ਰਤੀ ਕੋਈ ਵੀ ਇਮਾਨਦਾਰ ਨਹੀਂ ਜਾਪਦਾ। ਹੁਣ ਤਾਂ ਬਸ, ਇਹ ਇੱਕ ਰਸਮ ਹੀ ਰਹਿ ਗਈ ਹੈ, ਕਿ ਹਰ ਸਾਲ ਸ਼ਹੀਦਾਂ ਦੀ ਯਾਦ ਮੰਨਾਉਣ ਲਈ ਗਿਣਤੀ ਦੇ ਬੰਦੇ ਇਕਠੇ ਕਰ, ਆਪਣਾ ਭਾਸ਼ਣ ਕਰਨ ਦਾ ਝਸ ਪੂਰਾ ਕਰ ਲਉ ਅਤੇ ਕਾਂਗ੍ਰਸ ਨੂੰ ਦੋਸ਼ੀ ਕਰਾਰ ਦੇ ਕੇ ਉਸ ਵਿਰੁਧ ਦਿਲ ਦੀ ਭੜਾਸ ਕਢ ਲਉ, ਜਾਂ ਅਖੰਡ ਪਾਠ ਕਰਵਾ, ਸ਼ਰਧਾਂਜਲੀ ਦੇ ਕੇ ਅਰਦਾਸ ਦਿਵਸ ਮੰਨਾ ਲਉ ਜਾਂ ਫਿਰ ਕੈਂਡ ਮਾਰਚ ਕਰ ਪੀੜਤਾਂ ਦੇ ਹਮਦਰਦ ਹੋਣ ਦਾ ਦੰਮ ਭਰ ਲਉ।
…ਅਤੇ ਅੰਤ ਵਿਚ: ਛੱਬੀ ਵਰ੍ਹੇ ਬੀਤ ਜਾਣ ਤੇ ਵੀ ਪੀੜਤਾਂ ਦੇ ਦਰਦ ਦੀਆਂ ਚੀਸਾਂ ਦੇ ਸੇਕ ਪੁਰ ਆਪਣੇ ਰਾਜਸੀ ਸੁਆਰਥ ਦੀਆਂ ਰੋਟੀਆਂ ਸੇਕਣ ਵਾਲੇ, ਅਜ ਵੀ ਸਰਗਰਮ ਹਨ। ਜਦੋਂ ਵੀ ਨਵੰਬਰ ਆਉਣ ਲਗਦਾ ਹੈ ਜਾਂ ਆਉਂਦਾ ਹੈ, ਜਾਂ ਫਿਰ ਚੋਣਾਂ ਦਾ ਮੌਸਮ ਸ਼ੁਰੂ ਹੁੰਦਾ ਹੈ, ਤਾਂ ਪੀੜਤਾਂ ਦੇ ਜ਼ਖ਼ਮਾਂ ਨੂੰ ਕੁਰੇਦਣ ਲਈ ਉਹ ਨਸ਼ਤਰ ਲੈ ਕੇ ਹਾਜ਼ਰ ਹੋ ਜਾਂਦੇ ਹਨ। ਨਸ਼ਤਰਾਂ ਦੇ ਨਾਲ ਜ਼ਖ਼ਮ ਕੁਰੇਦੇ ਜਾਣ ਦੇ ਨਾਲ ਹੋਣ ਵਾਲੇ ਦਰਦ ਕਾਰਣ ਜਦੋਂ ਪੀੜਤ ਚੀਖਦੇ ਹਨ ਤਾਂ ਇਹ ਉਨ੍ਹਾਂ ਦੀਆਂ ਚੀਖਾਂ ਦਾ ਮੁਲ ਵਟਣ ਲਈ ਸੌਦੇ-ਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਹਨ। ਨਵੰਬਰ ਬੀਤਣ ਲਗਦਾ ਹੈ ਜਾਂ ਚੋਣਾਂ ਦਾ ਮੌਸਮ ਬੀਤ ਜਾਂਦਾ ਹੈ, ਤਾਂ ਸਾਰੇ ਹਮਦਰਦ ਆਪਣੀਆਂ ਏਅਰਕੰਡੀਸ਼ੰਡ ਕੋਠੀਆਂ ਵਿੱਚ ਜਾ ਬਿਰਾਜਦੇ ਹਨ। ਉਨ੍ਹਾਂ ਲਈ ਸਭ ਕੁੱਝ ਪਹਿਲਾਂ ਵਾਂਗ ਹੀ ਚਲਣ ਲਗਦਾ ਹੈ। ਪਰ ਜੇ ਕੋਈ ਕੁਰੇਦੇ ਗਏ ਜ਼ਖ਼ਮਾਂ ਦੀਆਂ ਚੀਸਾਂ ਸਹਿੰਦਾ ਅਤੇ ਲੰਮੇਂ ਸਮੇਂ ਤਕ ਉਨ੍ਹਾਂ ਦਾ ਦਰਦ ਮਹਿਸੂਸ ਕਰਦਾ ਰਹਿੰਦਾ ਹੈ, ਤਾਂ ਉਹ ਹਨ ਕੇਵਲ ਤੇ ਕੇਵਲ ਨਵੰਬਰ-84 ਦੇ ਪੀੜਤ ਅਤੇ ਉਨ੍ਹਾਂ ਦੇ ਪਰਿਵਾਰ। ਹੋਰ ਕੋਈ ਨਹੀਂ। ਪਤਾ ਨਹੀਂ ਇਹ ਸਿਲਸਿਲਾ ਹੋਰ ਕਦੋਂ ਤਕ ਇਸੇ ਤਰ੍ਹਾਂ ਚਲਦਾ ਰਹੇਗਾ? ੦੦੦
(Mobile : +91 98 68 91 77 31)
-ਜਸਵੰਤ ਸਿੰਘ ‘ਅਜੀਤ’


(03/11/10)
ਮਹਿੰਦਰ ਸਿੰਘ ਰਾਚੈੱਸਟਰ, ਨਿਊ ਯਾਰਕ

ਖ਼ਾਲਸਾ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਸ਼ਾਇਦ ਮੇਰੀ ਇਸ ਚਿੱਠੀ ਨੂੰ ਸ੍ਰ. ਗੁਰਚਰਨ ਸਿੰਘ ਜਿਊਣਵਾਲਾ ਪੱਖਪਾਤ ਸਮਝਣ ਪਰ ਇਸ ਤਰਾਂ ਦੀ ਕੋਈ ਗੱਲ ਨਹੀ ਹੈ। ਮੈਂ ਜੋ ਵੀ ਲਿਖਣ ਜਾ ਰਿਹਾ ਹਾਂ ਉਹ ਵਕਤ ਤੇ ਹਲਾਤਾਂ ਦੇ ਅਨੁਸਾਰ ਚੱਲ ਰਹੀ ਵਿਚਾਰ ਚਰਚਾ ਦੇ ਅਧਾਰ ਤੇ ਹੀ ਲਿਖਣ ਜਾ ਰਿਹਾ ਹਾਂ। ਇਸ ਵਿੱਚ ਕੋਈ ਸ਼ੱਕ ਨਹੀ ਹੈ ਕਿ ਪ੍ਰੋ. ਤਰਲੋਚਣ ਸਿੰਘ ਜੀ ਦਾ ਨਾਮ ਬਿਨਾ ਵਜ੍ਹਾ ਫਿਰ ਤੋਂ ਘੜੀਸਿਆ ਗਿਆ ਹੈ। ਇਸ ਤੋਂ ਇਹ ਹੀ ਸਿੱਧ ਹੁੰਦਾ ਹੈ ਕਿ ਸ੍ਰ. ਗੁਰਚਰਨ ਸਿੰਘ ਜਿਊਣਵਾਲਾ ਦੀ ਕਿੜ ਪ੍ਰੋ. ਨਾਲ ਨਿੱਜੀ ਹੈ ਨਾ ਕਿ ਸਿਧਾਂਤਕ। ਪ੍ਰੋ. ਦਾ ਇਥੇ ਲਿਖਣਾ ਬਹੁਤ ਪਹਿਲੇ ਹੀ ਬੰਦ ਕਰਵਾ ਦਿੱਤਾ ਗਿਆ ਸੀ ਤੇ ਕਿਸ ਤਰਾਂ ਉਹਨਾ ਨੂੰ ਆਪਣੇ ਲੇਖ ਤੇ ਚਿੱਠੀਆਂ ਇਥੋਂ ਹਟਾ ਲੇਣ ਲਈ ਮਜਬੂਰ ਕਿੱਤਾ ਗਿਆ ਸੀ ਇਹ ਸਭ ਕੁੱਝ ਸਿੱਖ ਮਾਰਗ ਦੇ ਪਾਠਕ ਚੰਗੀ ਤਰਾਂ ਜਾਣਦੇ ਹਨ।
ਇਕ ਵਾਰ ਮੈਂ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਦੀ ਸੀ. ਡੀ ਸੁਣ ਰਿਹਾ ਸੀ ਤੇ ਉਹ ਦਸ ਰਹੇ ਸਨ ਕਿ ਕਿਸ ਤਰਾਂ ਪੁਰਾਤਨ ਸਮਿਆਂ ਅੰਦਰ ਜਦੋਂ ਮੂਰਤੀ ਪੂਜਾ ਵਰਗੀ ਅੰਨੀ ਸ਼ਰਧਾ ਤੌਂ ਬਾਅਦ ਗਿਆਨ ਦਾ ਦੌਰ ਆਇਆ ਤਾਂ ਕਿਸ ਤਰਾਂ ਅਨੇਕਾ ਹੀ ਧਰਮ ਗ੍ਰੰਥ ਹੌਂਦ ਵਿੱਚ ਆਏ। ਨਿੱਤ ਦਿਨ ਧਰਮ ਗ੍ਰੰਥਾਂ ਦੇ ਕਰਤਾਵਾਂ ਅੰਦਰ ਬਹਸ ਹੋਣ ਲੱਗੀ ਤੇ ਜਿਸ ਕਿਸੀ ਨੇ ਵੀ ਗਿਆਨ ਚਰਚਾ `ਚ ਹਾਰ ਜਾਣਾ ਤਾਂ ਦੂਜੀ ਧਿਰ ਨੇ ਹਾਰਣ ਵਾਲੇ ਨੂੰ ਜ਼ਲੀਲ ਕਰਨਾ ਤੇ ਉਸ ਦੇ ਸਾਰੇ ਧਰਮ ਗ੍ਰੰਥ ਖੋਹ ਲੇਣੇ। ਪ੍ਰੋ. ਤਰਲੋਚਣ ਸਿੰਘ ਜੀ ਨਾਲ ਵੀ ਕੁੱਝ ਇਸ ਤਰਾਂ ਦਾ ਹੀ ਵਰਤਾਰਾ ਕੀਤਾ ਗਿਆ ਗੁਰੂ ਨਾਨਕ ਦੇ ਸਿੱਖ ਖਹਾਉਣ ਵਾਲਿਆਂ ਪਾਸੋਂ। ਖ਼ੈਰ! ਉਹ ਇੱਕ ਪੂਰਾਨੀ ਘਟਣਾ ਹੈ ਤੇ ਆਪਾਂ ਓਧਰ ਨੂੰ ਨਾ ਹੀ ਜਾਈਐ। ਬਿਨਾ ਵਜ਼੍ਹਾ ਗੱਲ ਲੰਬੀ ਖਿਚਣ ਦਾ ਕੀ ਲਾਭ?
ਸ੍ਰ. ਮੱਖਣ ਸਿੰਘ ਜੀ ਨੇ ਵੀ ਸ੍ਰ. ਗੁਰਚਰਨ ਸਿੰਘ ਜਿਊਣਵਾਲਾ ਦੀ ਚਿੱਠੀ ਛਾਪ ਕਿ ਕੁੱਝ ਸਿਆਣਪ ਨਹੀ ਦਿਖਾਈ। ਕਾਰਨ, ਇਹ ਹੈ ਕਿ ਪਹਿਲਾਂ ਵੀ ਕਈ ਵਾਰ ਸ੍ਰ. ਗੁਰਚਰਨ ਸਿੰਘ ਜਿਊਣਵਾਲਾ ਦੀ ਬੋਲੀ ਮਿਆਰੀ ਨਾ ਹੋਣ ਕਾਰਨ ਉਹਨਾ ਦੀ ਪੂਰੀ ਚਿੱਠੀ ਇਹਨਾ ਨਹੀ ਛਾਪੀ। ਕੁੱਝ ਚਿਰ ਪਹਿਲਾਂ ਭਾਈ ਦਲਜੀਤ ਸਿੰਘ ਹੋਠੀ ਦੀ ਚਿੱਠੀ ਜੋ ਉਹਨਾ ਨੇ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਮਿਸ਼ਨਰੀ ਵਾਲਿਆਂ ਨੂੰ ਲਿੱਖੀ ਸੀ, ਚਿੱਠੀ ਦੀ ਬੋਲੀ ਮਿਆਰੀ ਨਾ ਹੋਣ ਕਾਰਨ ਪੂਰੀ ਨਹੀ ਛਾਪੀ ਗਈ। ਇਸੇਂ ਤਰਾਂ ਜਦੋ ਕਿਸੀ ਨੇ ਵੀ ਹਰਜਿੰਦਰ ਸਿੰਘ ਦਿਲਗੀਰ ਜੀ ਦੀ ਗੱਲ ਕਰਨੀ ਚਾਹੀ ਤਾਂ ਉਸ ਦੀ ਚਿੱਠੀ ਵੀ ਪੂਰੀ ਨਹੀ ਛਾਪੀ ਗਈ ਕਿਉਂਕਿ ਦਿਲਗੀਰ ਜੀ ਨੇ ਅਪਣੇ ਲੇਖ ਤੇ ਚਿੱਠੀਆਂ ਇਥੋਂ ਹਟਾ ਲਈਆਂ ਸਨ।
ਪਰ ਪ੍ਰੋ. ਤਰਲੋਚਣ ਸਿੰਘ ਜੀ ਦੀ ਵਾਰੀ ਇਹਨਾ ਨੇ ਸ੍ਰ. ਗੁਰਚਰਨ ਸਿੰਘ ਜਿਊਣਵਾਲਾ ਦੀ ਪੂਰੀ ਚਿੱਠੀ ਛਾਪ ਦਿੱਤੀ ਜਿਸ ਦੀ ਬੋਲੀ ਕਿਸੇ ਪਾਸੋਂ ਵੀ ਮਿਆਰੀ ਨਹੀ ਤੇ ਉਸ ਵਿੱਚ ਜ਼ਿਕਰ ਵੀ ਉਸ ਸ਼ਖ਼ਸ਼ ਦਾ ਸੀ ਜਿਸ ਦਾ ਪਹਿਲਾਂ ਵੀ ਇਥੇ ਰੱਜ ਕੇ ਤਿਰਸਕਾਰ ਕਿੱਤਾ ਗਿਆ ਸੀ। ਅਗਰ ਉਪਰ ਦਿੱਤੀਆਂ ਮਿਸਾਲਾਂ ਦੇ ਅਧਾਰ ਤੇ ਦੇਖਿਆ ਜਾਏ ਤਾਂ ਸ੍ਰ. ਗੁਰਚਰਨ ਸਿੰਘ ਜਿਊਣਵਾਲਾ ਦੀ ਚਿੱਠੀ ਨਹੀ ਛਪਣੀ ਚਾਹਿਦੀ ਸੀ। ਕਮ-ਸੇ-ਕਮ ਪੂਰੀ ਤਾਂ ਬਿਲਕੁਲ ਨਹੀ। ਇਹ ਕਿਉਂ ਹੋਇਆ ਇਸ ਦਾ ਕਾਰਨ ਮੱਖਣ ਸਿੰਘ ਜੀ ਖ਼ੁਦ ਆਪ ਹੀ ਦੱਸਣ।
ਕੁਝ ਗੱਲਾਂ ਮੈਂ ਇਥੇ ਕਲੀਅਰ ਕਰਨੀਆਂ ਚਾਂਹਾਗਾਂ:-
1. ਪ੍ਰੋ. ਤਰਲੋਚਣ ਸਿੰਘ ਜੀ ਦੀ ਮੈਂ ਪਹਿਲਾਂ ਵੀ ਸਾਇਡ ਲਈ ਜਦੋਂ ਉਹਨਾ ਤੇ ਪ੍ਰੋ. ਦੀ ਡਿਗਰੀ ਸਾਬਤ ਕਰਨ ਲਈ ਬਹਸ ਹੋ ਰਹੀ ਸੀ। ਓਦੋਂ ਵੀ ਤੇ ਹੁਣ ਵੀ ਮੈਂ ਉਹਨਾ ਦਾ ਪੱਖ ਲੇ ਰਿਹਾ ਹਾਂ ਪਰ ਇਸ ਦਾ ਮਤਲਬ ਇਹ ਨਾਂ ਸਮਝਿਆ ਜਾਵੇ ਕਿ ਮੈਂ ਉਹਨਾ ਦੀ ਗੁਰਮਤਿ ਫ਼ਿਲਾਸਫੀ ਨਾਲ ਸਹਿਮਤ ਹਾਂ।
2. ਸ੍ਰ. ਗੁਰਚਰਨ ਸਿੰਘ ਜਿਊਣਵਾਲਾ ਨਾਲ ਨਾ ਤਾਂ ਮੇਰੀ ਓਦੋਂ ਵੀ ਕੋਈ ਨਿੱਜੀ ਕਿੜ ਨਹੀ ਸੀ ਤੇ ਨਾ ਹੀ ਹੁਣ ਕੋਈ
personal ਰੰਜ਼।
3. ਸ੍ਰ. ਮੱਖਣ ਸਿੰਘ ਜੀ ਤੇ ਉਹਨਾ ਵੱਲੋਂ ਨਿਭਾਈ ਜਾ ਰਹੀ ਸੇਵਾ ਦੀ ਮੈਂ ਤਹਿ ਦਿਲੋਂ ਕਦਰ ਕਰਦਾ ਹਾਂ ਤੇ ਇਹ ਵੀ ਸਮਝਦਾ ਹਾਂ ਉਹ .1% ਵੀ ਪੱਖਪਾਤ ਨਹੀ ਕਰਦੇ। ਗਲਤੀ ਕੋਈ ਵੀ ਕਰ ਸਕਦਾ ਹੈ।
4. ਸ੍ਰ. ਗੁਰਚਰਨ ਸਿੰਘ ਜਿਊਣਵਾਲਾ ਵੱਲੋਂ ਪ੍ਰੋ. ਦਾ ਨਾਮ ਆਪਣੀ ਚਿੱਠੀ ਵਿੱਚ ਇਸ ਪ੍ਰਕਾਰ ਵਰਤਣਾ ਇਹ ਹੀ ਸਾਬਿਤ ਕਰਦਾ ਹੈ ਕਿ ਉਹ ਪ੍ਰੋ. ਸਾਹਿਬ ਨੂੰ ਦੁਬਾਰਾ ਆਪਣੀ ਬਹਿਸ ਦਾ ਸ਼ਿਕਾਰ ਬਣਾਉਣਾ ਚਾਹੁੰਦੇ ਹਨ।
5. ਪ੍ਰੋ. ਤਰਲੋਚਣ ਸਿੰਘ ਜੀ ਵੱਲੋਂ ਇਸ ਚਿੱਠੀ ਨੂੰ ਇਥੋਂ ਹਟਾਉਣ ਦੀ ਮੰਗ ਬਿਲਕੁਲ ਜ਼ਾਇਜ਼ ਹੈ।

ਮਹਿੰਦਰ ਸਿੰਘ ਰਾਚੈੱਸਟਰ, ਨਿਊ ਯਾਰਕ


(03/11/10)
ਮਨਦੀਪ ਸਿੰਘ ਵਰਨਨ

ਮੱਖਣ ਸਿੰਘ ਜੀ ਅਤੇ ਪਾਠਕ ਸੱਜਣੋ
ਗੁਰ ਫਤਹਿ ਪ੍ਰਵਾਨ ਹੋਵੇ ਜੀ,
ਪੋ: ਗੁਰਬਚਨ ਸਿੰਘ ਥਾਈਲੈਂਡ ਜੀ ਵਧਾਈ ਦੇ ਪਾਤਰ ਹਨ ਜਿਨਾਂ ਨੇ ਹਾਂਗਕਾਂਗ ਵਿੱਚ ਬੇ -ਦਲੀਲੀ ਵਿਰੋਧਤਾ ਦੇ ਬਾਵਜੂਦ ਵੀ ਪਖੰਡੀ ਠਾਕਰ ਸਿੰਘ ਦੀ ਅਖੌਤੀ ਕਰਾਮਤ ਸੰਗਤਾਂ ਸਾਹਮਣੇ ਨੰਗੀ ਕੀਤੀ ਹੈ।
ਘਰ ਬੈਠਕੇ ਵਿਆਖਿਆ ਕਰਨੀ ਸੌਖੀ ਹੈ ਤੇ ਫੀਲਡ ਵਿੱਚ ਸੰਪਰਦਾਈ ਵਿਰੋਧ ਹੁੰਦੇ ਹੋਏ ਵੀ ਪ੍ਰਚਾਰ ਕਰਨਾ ਬਹੁਤ ਜਿਗਰੇ ਦਾ ਕੰਮ ਹੈ।

ਪ੍ਰੋ: ਮਹਾਜਨ ਜੀ ਵਾਰ –ਵਾਰ ਤੁਸੀਂ ਭੁੱਲ ਜਾਂਦੇ ਹੋ, ਤੇ ਵਾਰ-ਵਾਰ ਮੁੜਕੇ ਸਿੱਖ ਮਾਰਗ ਤੇ ਆਕੇ ਆਪਣੀ ਸਿਆਣਪ ਦਾ ਦਿਵਾਲਾ ਨਾ ਕਢਵਾਓ। ਤੁਹਾਡੀ ਸਾਈਟ ਤੇ ਤੁਹਾਡੇ ਮਤਲਬ ਦੇ ਲੇਖਕਾਂ ਦਾ ਊਟ-ਪਟਾਂਗ ਬਹੁਤ ਹੈ, ਕ੍ਰਿਪਾ ਕਰੋ ਤੇ ਉਸ ਤੱਕ ਹੀ ਸੀਮਿਤ ਰਹੋ।
ਆਸ ਹੈ ਸਿੱਖ ਮਾਰਗ ਹੋਰ ਅੱਗੇ ਵਧਦੀ ਰਹੇ।
ਖਿਮਾਂ ਦਾ ਜਾਚਕ
ਮਨਦੀਪ ਸਿੰਘ ਵਰਨਨ


(03/11/10)
ਕਿਰਪਾਲ ਸਿੰਘ ਬਠਿੰਡਾ

ਸਤਿਕਾਰਯੋਗ ਸ: ਮੱਖਣ ਸਿੰਘ ਜੀ, ਮੁੱਖ ਸੰਪਾਦਕ ਸਿੱਖ ਮਾਰਗ ਡਾਟ ਕਾਮ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਫ਼ਤਹਿ॥
ਪਾਠਕਾਂ ਦੇ ਪੱਤਰ ਵਾਲਾ ਪੰਨਾ ਬੰਦ ਨਾ ਕੀਤਾ ਜਾਵੇ ਜੀ।

ਮੈਂ ਸ: ਜਸਵੀਰ ਸਿੰਘ ਕੈਲਗਿਰੀ ਦੇ ਇਸ ਸੁਝਾਉ ਨਾਲ ਬਿਲਕੁਲ ਸਹਿਮਤ ਹਾਂ ਕਿ ਸਿੱਖ ਮਾਰਗ ਦੇ ਪਾਠਕਾਂ `ਚ ਹਰਮਨ ਪਿਆਰੇ ਬਣੇ ‘ਪਾਠਕਾਂ ਦੇ ਪੱਤਰ’ ਵਾਲਾ ਪੰਨਾ ਬੰਦ ਬਿਲਕੁਲ ਨ ਕੀਤਾ ਜਾਵੇ ਜੀ। ਕਿਉਂਕਿ ਜਿਹੜੇ ਲੋਕ ਉਸਾਰੂ ਬਹਿਸ ਕਰਨ ਦੇ ਕਾਬਲ ਨਹੀਂ ਹੁੰਦੇ ਉਹ ਇਸ `ਚੋਂ ਭੱਜਣ ਦੇ ਬਹਾਨੇ ਵਜੋਂ ਮੰਦੀ ਭਾਸ਼ਾ ਦਾ ਸਹਾਰਾ ਲੈ ਕੇ ਮਹੌਲ ਖ਼ਰਾਬ ਕਰਦੇ ਹਨ ਇਸ ਲਈ ਉਹ ਕਿੰਨੀ ਵੀ ਮੰਦੀ ਭਾਸ਼ਾ ਵਰਤਣ ‘ਪਾਠਕਾਂ ਦੇ ਪੱਤਰ’ ਵਾਲਾ ਪੰਨਾ ਬੰਦ ਕਰਕੇ ਉਨ੍ਹਾਂ ਦੇ ਭੱਜਨ ਲਈ ਰਾਹ ਖੁੱਲ੍ਹਾ ਨਹੀਂ ਛੱਡਨਾ ਚਾਹੀਦਾ। ਸ: ਗੁਰਚਰਨ ਸਿੰਘ ਜਿਉਣਵਾਲੇ ਦਾ ਇਹੀ ਹਾਲ ਹੈ। ਉਨ੍ਹਾਂ ਇੱਕ ਨਿੱਕੀ ਜਿਹੀ ਗੱਲ ਦਾ ਬਹਾਨਾ ਬਣਾ ਕੇ ਸ: ਜਸਵੀਰ ਸਿੰਘ ਕੈਲਗਿਰੀ ਨੂੰ ਦੁਨੀਆਂ ਦਾ ਸਭ ਤੋਂ ਝੂਠਾ ਬੰਦਾ ਗਰਦਾਨ ਕੇ ਤੁਹਾਡੇ `ਤੇ ਗਿਲਾ ਪ੍ਰਗਟ ਕਰ ਦਿੱਤਾ ਹੈ ਕਿ ਅਜੇਹੇ ਝੂਠਿਆਂ ਦੀਆਂ ਲਿਖਤਾਂ ਨੂੰ ਆਪਣੀ ਵੈੱਬਸਾਈਟ `ਤੇ ਥਾਂ ਨਾ ਦੇਣ ਦੀ ਉਨ੍ਹਾਂ ਦੀ ਬੇਨਤੀ ਤੁਸੀਂ ਮੰਨੀ ਨਹੀਂ ਹੈ। ਮਹੌਲ ਨੂੰ ਹੋਰ ਵਿਗਾੜਨ ਲਈ ਉਨ੍ਹਾਂ ਪਟਿਆਲੇ ਦੇ ਪ੍ਰੋ: ਤਰਲੋਚਨ ਸਿੰਘ ਜਿਨ੍ਹਾਂ ਦੀ ਕੋਈ ਲਿਖਤ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਇਸ ਸਾਈਟ `ਤੇ ਛਪੀ ਹੀ ਨਹੀਂ ਦਾ ਨਾਮ ਖਾਹਮਖਾਹ ਹੀ ਘੜੀਸ ਕੇ ਉਨ੍ਹਾਂ ਪ੍ਰਤੀ ਜੋ ਮੰਦੀ ਭਾਸ਼ਾ ਵਰਤੀ ਹੈ ਉਸ ਦੀ ਮਿਸਾਲ ਗੁਰਚਰਨ ਸਿੰਘ ਜੀ ਆਪ ਹੀ ਹਨ ਜਾਂ ਇਨ੍ਹਾਂ ਦੇ ਇੱਕ ਸਾਥੀ ਕਾਬਲ ਸਿੰਘ ਇਨ੍ਹਾਂ ਤੋਂ ਵੀ ਕਾਫੀ ਅੱਗੇ ਚਲੇ ਗਏ ਹਨ ਜਿਨ੍ਹਾਂ ਦੀ ਸ਼ਬਦਾਵਲੀ ਉਨ੍ਹਾਂ ਵਲੋਂ ਮੈਨੂੰ ਭੇਜੀ ਈਮੇਲ ਵਿੱਚ ਸਾਰੀ ਦੁਨੀਆਂ ਵੇਖ ਚੁੱਕੀ ਹੈ। ਸ: ਜਸਵੀਰ ਸਿੰਘ ਕੈਲਗਿਰੀ `ਤੇ ਇਨ੍ਹਾਂ ਦਾ ਮੁਖ ਦੋਸ਼ ਇਹ ਹੀ ਹੈ ਕਿ ਉਹ ਉਨ੍ਹਾਂ (ਗੁਰਚਰਨ ਸਿੰਘ ਜਿਉਣਵਾਲਾ) ਨੂੰ ਚੰਗੀ ਤਰ੍ਹਾਂ ਜਾਣਦੇ ਹਨ ਪਰ ਉਨ੍ਹਾਂ (ਜਸਵੀਰ ਸਿੰਘ ਕੈਲਗਿਰੀ) ਨੇ ਝੂਠ ਬੋਲਦਿਆਂ ਲਿਖਿਆ ਹੈ ਕਿ ਉਹਨਾਂ ਦਾ ਨਾਮ ਪਤਾ ਨਹੀਂ ਜਾਣਦੇ ਇਸ ਲਈ ਉਨ੍ਹਾਂ ਦਾ ਨਾਮ ਗੁ: ਸਿੰ: ਜਿ: ਲਿਖ ਰਹੇ ਹਨ। ਵੈਸੇ ਤਾਂ ਉਨ੍ਹਾਂ ਨੇ ਉਨ੍ਹਾਂ ਦਾ ਨਾਮ ਲਿਖ ਹੀ ਦਿੱਤਾ ਹੈ, ਜਿਸ ਦਾ ਨਾ ਹੀ ਭੁਲੇਖਾ ਸ: ਜਿਉਣਵਾਲਾ ਨੂੰ ਹੈ ਅਤੇ ਨਾਂ ਹੀ ਪਾਠਕਾਂ ਨੂੰ। ਪਰ ਇਸ ਗਰੁੱਪ ਵਿੱਚ ਸ਼ਾਮਲ ਵਿਅਕਤੀਆਂ ਦੇ ਬਹਾਨੇ ਵੇਖੋ। ਇੱਕ ਲੇਖ ਵਿੱਚ ਮੈਂ ਇਨ੍ਹਾਂ ਦੇ ਇੱਕ ਸਾਥੀ ਗੁਰਬਖ਼ਸ਼ ਸਿੰਘ ਲੁਧਿਆਣਾ ਦੇ ਨਾਮ ਦਾ ਹਵਾਲਾ ਦਿੱਤਾ ਕਿ 23 ਜੂਨ 2010 ਨੂੰ ਸਪੋਕਸਮੈਨ ਵਿੱਚ ਛਪੇ ਇੱਕ ਲੇਖ `ਚ ਉਨ੍ਹਾਂ ਲਿਖਿਆ ਹੈ ਕਿ “ਮੌਜੂਦਾ ਗੁਰੂ ਗ੍ਰੰਥ ਸਾਹਿਬ ਵਿੱਚ ਲਗਪਗ 5800 ਸ਼ਬਦ ਹਨ ਪਰ ਇਹ ਉਸ ਸਮੇਂ ਤਾਂ ਨਹੀਂ ਸਨ ਜਿਸ ਸਮੇਂ ਬਾਬਾ ਨਾਨਕ ਨੇ ਸਿੱਧਾਂ ਨਾਲ ਹੋਈ ਗੋਸ਼ਟੀ ਵਿੱਚ ਕਿਹਾ ਸੀ ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’ ਇਸ ਲਈ ਉਹ ਸ਼ਬਦ ਜਿਸ ਨੂੰ ਬਾਬੇ ਨਾਨਕ ਨੇ ਗੁਰੂ ਕਿਹਾ ਉਹ ਗੁਰੂ ਗ੍ਰੰਥ ਸਾਹਿਬ `ਚ ਮੋਜੂਦ ਨਹੀਂ ਹੈ।” ਗੁਰਬਖ਼ਸ਼ ਸਿੰਘ ਨੇ ਗੁਰੂਪੰਥ ਡਾਟ ਕਾਮ `ਤੇ ਛਪਵਾਏ ਲੇਖ ਵਿੱਚ ਇਤਰਾਜ਼ ਕੀਤਾ ਕਿ ਕਿਸੇ ਦਾ ਸਿੱਧੇ ਰੂਪ `ਚ ਨਾਮ ਲਿਖਣਾ ਮਨਮਤਿ ਹੈ। ਉਸ ਲੇਖ ਵਿੱਚ ਉਨ੍ਹਾਂ ਸਪੋਕਸਮੈਨ ਵਿੱਚ ਪਹਿਲਾਂ ਛਪੇ ਆਪਣੇ ਹੀ ਵੀਚਾਰਾਂ ਦੇ ਉਲਟ 10 ਗੁਰੂਆਂ ਨੂੰ ਗੁਰੂ ਵੀ ਲਿਖਿਆ ਹੈ ਤੇ ਉਨ੍ਹਾਂ ਦੀ ਬਾਣੀ ਨੂੰ ਗੁਰਬਾਣੀ ਵੀ ਮੰਨਿਆ ਹੈ। ਇਸ ਸਬੰਧੀ ਸਪਸ਼ਟੀਕਰਨ ਮੰਗਣ `ਤੇ ਕਿ ਉਨ੍ਹਾਂ ਦੇ ਕਿਹੜੇ ਵੀਚਾਰ ਸਹੀ ਹਨ, ਦਲਜੀਤ ਸਿੰਘ ਲੁਧਿਆਣਾ ਦੇ ਘਰ ਹੋਈ ਮੀਟਿੰਗ ਵਿੱਚ ਉਨ੍ਹਾਂ 10 ਬੰਦਿਆਂ ਦੀ ਹਾਜ਼ਰੀ `ਚ ਮੰਨਿਆ ਕਿ ਸਪੋਕਸਮੈਨ ਦੇ ਸੰਪਾਦਕ ਨੇ ਉਨ੍ਹਾਂ ਦੇ ਲੇਖ ਦੇ ਕੁੱਝ ਅੰਸ਼ ਆਪਣੇ ਵਲੋਂ ਬਦਲ ਕੇ ਛਾਪੇ ਸਨ। ਇਸ ਤਰ੍ਹਾਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਦੇ ਪ੍ਰਿੰਸੀਪਲ ਕੰਵਰ ਮਹਿੰਦਰ ਪ੍ਰਤਾਪ ਸਿੰਘ ਨੇ ਮੇਰੇ ਨਾਲ ਫ਼ੋਨ `ਤੇ ਗੱਲ ਕਰਦਿਆਂ ਮੰਨਿਆਂ ਕਿ ਸੰਪਾਦਕ ਨੇ ਉਨ੍ਹਾਂ ਦੇ ਲੇਖ ਦਾ ਪਿਛਲਾ ਇੱਕ ਪਹਿਰਾ ਆਪਣੇ ਮੁਤਾਬਿਕ ਬਦਲ ਕੇ ਛਾਪ ਦਿੱਤਾ ਸੀ। ਹੋਰ ਅਨੇਕਾਂ ਐਸੀਆਂ ਉਦਾਹਰਣਾ ਹਨ ਜਿਥੇ ਉਹ ਆਪਣੀ ਵੀਚਾਰਧਾਰਾ ਨੂੰ ਜ਼ਬਰਦਸਤੀ ਦੂਜਿਆਂ ਦੇ ਮੂੰਹ ਵਿੱਚ ਪਾ ਕੇ ਆਪਣੇ ਹੀ ਵੀਚਾਰਾਂ ਦੀ ਪ੍ਰੋੜਤਾ ਕਰਨ ਦੀ ਢੀਠਤਾਈ ਕਰ ਰਿਹਾ ਹੈ ਪਰ ਇਸ ਦੇ ਬਾਵਯੂਦ ਜਿਉਣਵਾਲਾ ਅਤੇ ਇਸ ਦੇ ਹੋਰ ਸਾਥੀਆਂ ਲਈ ਉਸ ਸੰਪਾਦਕ ਨੂੰ ਸੱਚ `ਤੇ ਪਹਿਰਾ ਦੇਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਉਸ ਨੂੰ ਗੁਰਬਾਣੀ ਦੇ ਆਧਾਰ `ਤੇ ਸੁਆਲ ਪੁੱਛਣ ਵਾਲੇ ਜਸਵੀਰ ਸਿੰਘ ਕੈਲਗਿਰੀ ਅਤੇ ਹੋਰਨਾਂ ਨੂੰ ਮਹਾਂ ਝੱੂਠੇ। ਗੁਰਬਖ਼ਸ਼ ਸਿੰਘ ਦੀ ਸਲਾਹ ਦੇ ਅਸਰ ਵਜੋਂ ਮੈਂ ਆਪਣੇ ਵਲੋਂ ਲਿਖੇ ਲੇਖ ‘ਗੁਰੂ ਨਾਨਕ ਦਾ ਗੁਰੂ ਕੌਣ ਸੀ’ ਵਿੱਚ ਗੁਰਚਰਨ ਸਿੰਘ ਜਿਉਣਵਾਲੇ ਅਤੇ ਪ੍ਰੋ: ਇੰਦਰ ਸਿੰਘ ਦਾ ਸਿੱਧੇ ਰੂਪ `ਚ ਨਾਮ ਨਹੀਂ ਲਿਖਿਆ ਸੀ। ਕਿਉਂਕਿ ਮੈਂ ਕਿਸੇ ਦੇ ਨਾਮ ਦਾ ਜ਼ਿਕਰ ਨਹੀਂ ਸੀ ਕੀਤਾ ਇਸ ਲਈ ਬੇਸ਼ੱਕ ਜਸਵੀਰ ਸਿੰਘ ਕੈਲਗਿਰੀ ਪੂਰੀ ਤਰ੍ਹਾਂ ਸਮਝ ਗਏ ਸਨ ਕਿ ਮੇਰਾ ਇਸ਼ਾਰਾ ਜਿਉਣਵਾਲਾ ਵੱਲ ਹੀ ਹੈ ਪਰ ਮੇਰੇ ਲੇਖ ਦਾ ਹਵਾਲੇ `ਚ ਉਨ੍ਹਾਂ ਇਨ੍ਹਾਂ ਦਾ ਪੂਰਾ ਨਾਮ ਲਿਖਣ ਦੀ ਥਾਂ ਗੁ: ਸਿੰ: ਜਿ: ਲਿਖ ਦਿੱਤਾ ਤਾਂ ਇਸ ਵਿੱਚ ਗਲਤ ਕੀ ਹੈ? ਮੇਰੇ ਲੇਖ ਦਾ ਜਵਾਬ ਦੇਣ ਦੀ ਥਾਂ ਮੈਨੂੰ ਇਸ ਅਧਾਰ `ਤੇ ਕਮਜੋਰ ਵਿਅਕਤੀ ਦੱਸਿਆ ਕਿਉਂਕਿ ਮੈ ਉਨ੍ਹਾਂ ਦੇ ਨਾਮ ਨਹੀਂ ਲਿਖ ਸਕਿਆ ਜਦੋਂ ਕਿ ਇਨ੍ਹਾਂ ਦਾ ਸਾਥੀ ਗੁਰਬਖ਼ਸ਼ ਸਿੰਘ ਸਿੱਧਾ ਨਾਮ ਲਿਖਣ ਵਾਲੇ ਨੂੰ ਮਨਤੀਆ ਐਲਾਨ ਚੁੱਕੇ ਹਨ। ਇਸ ਤੋਂ ਇਲਾਵਾ ਫੋਕੇ ਫਾਇਰ ਕਰਨ ਵਾਲਾ ਤੇ ਸੌਦਾ ਸੰਪਾਦਕ ਨੂੰ ਹਾਥੀ ਦੱਸ ਕੇ ਮੈਨੂੰ ਕੀੜੀ ਤੁਲ ਦੱਸਿਆ ਭਾਵ ਅਸਲ ਮੁਦੇ ਨੂੰ ਛੱਡ ਕੇ ਜਾਤੀ ਹਮਲੇ ਕਰਨੇ ਬਿਹਤਰ ਸਮਝੇ। ਇਸੇ ਤਰ੍ਹਾਂ ਸ: ਕੈਲਗਿਰੀ ਵੱਲੋਂ ਇਨ੍ਹਾਂ ਦੇ ਵੀਚਾਰਾਂ ਨੂੰ ਕੱਟਣ ਲਈ ਗੁਰਬਾਣੀ ਅਤੇ ਇਨ੍ਹਾਂ ਦੀ ਹੀ ਪਹਿਲੀ ਲਿਖਤ `ਚੋਂ ਬੇਅੰਤ ਹਵਾਲੇ ਦਿੱਤੇ ਕਿਸੇ ਦਲੀਲ ਦਾ ਕੋਈ ਜਵਾਬ ਦੇਣ ਤੋਂ ਅਸਮਰੱਥ ਜਿਉਣਵਾਲਾ ਜੀ ਨੇ ਬਹਾਨਾ ਲੱਭ ਲਿਆ ਕਿ ਉਨ੍ਹਾਂ ਨੇ ਝੂਠ ਲਿਖਿਆ ਹੈ ਕਿ ਉਹ ਮੇਰਾ ਨਾਮ ਨਹੀਂ ਜਾਣਦੇ। ਵੀਚਾਰ ਚਰਚਾ ਦਾ ਵਿਸ਼ਾ ਕੇਵਲ ਇਹ ਹੈ ਕਿ ਗੁਰੂ ਨਾਨਕ ਨੂੰ ਗੁਰੂ ਕਹਿਣਾ ਚਾਹੀਦਾ ਹੈ ਜਾਂ ਨਹੀਂ ਪਰ ਇਸ ਨੇ ਆਪਣੇ ਵਲੋਂ ਹੀ ਸ਼ੁਰੂ ਕੀਤੇ ਅਸਲ ਮੁੱਦੇ ਨੂੰ ਛੱਡ ਕੇ ਪੂਰਾ ਨਾਮ ਨਾ ਲਿਖਣ ਨੂੰ ਇੱਕ ਮੁੱਦਾ ਬਣਾ ਲਿਆ ਹੈ ਜਿਸ ਦੀ ਚੱਲ ਰਹੀ ਵੀਚਾਰ ਚਰਚਾ ਵਿੱਚ ਕੋਈ ਅਹਿਮੀਅਤ ਹੀ ਨਹੀਂ ਹੋਣੀ ਚਾਹੀਦੀ। ਜੇ ਇਨ੍ਹਾਂ ਦੇ ਹੀ ਸਾਥੀ ਗੁਰਬਖ਼ਸ਼ ਸਿੰਘ ਦੀ ਮੰਨ ਲਈ ਜਾਵੇ ਤਾਂ ਕੈਲਗਿਰੀ ਜੀ ਬਿਲਕੁਲ ਠੀਕ ਅਤੇ ਜਿਉਣਵਾਲਾ ਜੀ ਪੂਰੀ ਤਰ੍ਹਾਂ ਗਲਤ ਹਨ ਅਤੇ ਇਹ ਗਲਤੀ ਵੀ ਉਸਾਰੂ ਵੀਚਾਰ ਚਰਚਾ `ਚੋਂ ਭੱਜਨ ਲਈ ਜਾਣ ਬੁੱਝ ਕੇ ਕੀਤੀ ਜਾ ਰਹੀ ਹੈ। ਇਸ ਲਈ ਸ: ਮੱਖਣ ਸਿੰਘ ਜੀ ਤੁਹਾਨੂੰ ਬੇਨਤੀ ਹੈ ਕਿ ਪਾਠਕਾਂ ਦਾ ਇਹ ਪੰਨਾ ਬੰਦ ਕਰ ਕੇ ਇਸ ਨੂੰ ਭੱਜਣ ਦਾ ਰਾਹ ਨਹੀਂ ਦੇਣਾ ਚਾਹੀਦਾ ਸਗੋਂ ਵੀਚਾਰ ਚਰਚਾ ਦਾ ਦਾਇਰਾ ਹੋਰ ਵਧਾ ਕੇ ਇਨ੍ਹਾਂ ਦੀਆਂ ਆਪੇ ਬਣਾਈਆਂ ਨੀਤੀਆਂ, ਸਿਧਾਂਤ ਅਤੇ ਇਨ੍ਹਾਂ ਵਲੋਂ ਵਰਤੀ ਜਾ ਰਹੀ ਸ਼ਬਦਾਵਲੀ ਦਾ ਪਾਜ ਉਘੇੜਨਾ ਚਾਹੀਦਾ ਹੈ ਤਾ ਕਿ ਆਪਣੇ ਕਿਰਦਾਰ ਨੂੰ ਜੱਗ ਜ਼ਾਹਰ ਹੁੰਦਾ ਵੇਖ ਸ਼ਾਇਦ ਇਨ੍ਹਾਂ ਵਿੱਚ ਕੋਈ ਸੁਧਾਰ ਹੋ ਜਾਵੇ।


ਸੰਪਾਦਕੀ ਨੋਟ

(1) ਅੱਜ 3 ਨਵੰਬਰ ਨੂੰ ਅਸੀਂ ਵਾਦ-ਵਿਵਾਦ ਵਾਲੀਆਂ ਚਿੱਠੀਆਂ ਕੱਢਣ ਜਾਂ ਐਡਿਟ ਕਰਕੇ ਪਉਣ ਦਾ ਫੈਸਲਾ ਕਰਨਾ ਸੀ ਜੋ ਕਿ ਸਮੇਂ ਦੀ ਘਾਟ ਅਤੇ ਅੱਜ ਕੁੱਝ ਹੋਰ ਚਿੱਠੀਆਂ ਆਉਣ ਦੇ ਕਾਰਨ, ਇਹ ਫੈਸਲਾ ਕੱਲ ਨਵੰਬਰ 4 ਤੇ ਕਰ ਦਿੱਤਾ ਹੈ। ਇੱਕ ਚਿੱਠੀ ਤੋਂ ਬਿਨਾਂ ਭਾਵੇਂ ਬਾਕੀਆਂ ਵਿੱਚ ਨਿਰਪੱਖਤਾ ਦੀ ਘਾਟ ਹੈ ਪਰ ਫਿਰ ਵੀ ਇਹਨਾ ਦੇ ਅਧਾਰ ਤੇ ਕੱਲ ਨੂੰ ਫੈਸਲਾ ਕਰ ਲਿਆ ਜਾਵੇਗਾ।
(2) ਸਿੰਘ ਸਭਾ ਕਨੇਡਾ ਵਲੋਂ ਇੱਕ ਖਬਰਦਾਰ ਕਰਨ ਵਾਲੀ ਚਿੱਠੀ ਆਈ ਸੀ ਜੋ ਕਿ ਸਮੇਂ ਦੀ ਘਾਟ ਦੇ ਕਾਰਨ ਨਹੀਂ ਪਾ ਸਕੇ ਕਿਉਂਕਿ ਉਸ ਵਿੱਚ ਕੁੱਝ ਫੋਟੋਆਂ ਸਨ ਜਿਹਨਾ ਨੂੰ ਪਉਣ ਲਈ ਕੁੱਝ ਵਾਧੂ ਸਮਾ ਚਾਹੀਦਾ ਸੀ। ਇਸ ਬਾਰੇ ਅਸੀਂ ਦੋ ਲਿੰਕ ਪਾ ਰਹੇ ਹਾਂ ਜਿਥੇ ਕਿ ਤੁਸੀਂ ਪੂਰੀ ਖ਼ਬਰ ਅਤੇ ਫੋਟੋਆਂ ਦੇਖ ਸਕਦੇ ਹੋ। ਉਸ ਦਾ ਹੈਡਿੰਗ ਹੇਠ ਲਿਖਿਆ ਹੈ।
ਸਿੱਖ ਬੀਬੀ ਦੀ ਇੱਜ਼ਤ ਨੂੰ ਹੱਥ ਪਾਉਣ ਵਾਲਾ ਟਕਸਾਲੀ ਬਲਬੀਰ ਸਿੰਘ ਟੋਰਾਂਟੋ ਵਿੱਚ ਸਰਗਰਮ
ਖਬਰਦਾਰ !!! ਹੋਸ਼ਿਆਰ !!! ਬੀਬੀਆਂ ਭੈਣਾਂ ਨੂੰ ਬੇਨਤੀ ਰੂਪ ਚੇਤਾਵਨੀ

ਪੂਰੀ ਖ਼ਬਰ ਲਈ ਲਿੰਕ ਪਹਿਲਾ:
ਪੂਰੀ ਖ਼ਬਰ ਲਈ ਲਿੰਕ ਦੂਜਾ:


(03/11/10)
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ

ਸਬਰ ਤੇ ਜ਼ਬਰ
ਹਾਰੀ ਸਬਰ ਦੇ ਅੱਗੇ, ਸਦਾ ਜ਼ਬਰ ਦੀ ਢਾਹਣੀ।
ਸਿੱਖੀ ਵਿਰਸੇ ਦੀ ਦੱਸਾਂ, ਕਿਹੜੀ -ਕਿਹੜੀ ਮੈਂ ਕਹਾਣੀ।।

ਲੈਕੇ ਪਾਪ ਵਾਲੀ ਜੰਝ, ਜਦੋਂ ਬਾਬਰ ਸੀ ਧਾਇਆ।
ਉਹਨੇ ਅਤਿਆਚਾਰਾਂ ਦੇ ਨਾਲ, ਦੇਸ ਸੀ ਡਰਾਇਆ।
ਸਹਿਮੀ ਪਰਜਾ ਦੇ ਵਿਚੋਂ, ਡਰ ਕੱਢਣ ਲਈ ਬਾਹਰ;
ਉਹਨੂੰ ਜੁਲਮਾ ਦਾ ਸ਼ੀਸ਼ਾ, ਗੁਰੂ ਨਾਨਕ ਦਿਖਾਇਆ।
ਰੂਹ ਨਿਤਾਣਿਆਂ ਚ ਭਰੀ, ਭਾਵੇਂ ਪੈਗੀ ਜੇਲ ਜਾਣੀ।
ਸਿੱਖੀ ਵਿਰਸੇ ਦੀ ਦੱਸਾਂ ,ਕਿਹੜੀ -ਕਿਹੜੀ ਮੈਂ ਕਹਾਣੀ।।

ਡਿੱਗੇ ਦੁਖੀ ਮਜਲੂਮਾ ਨੂੰ ,ਗੁਰਾਂ ਨੇ ਗਲ ਲਾਇਆ।
ਜੀਣਾ ਅਣਖ ਦੇ ਨਾਲ, ਉਹਨਾ ਸਾਨੂੰ ਸਮਝਾਇਆ।
ਆਖ ਰਾਜਿਆਂ ਨੂੰ ਸ਼ੀਂਹ ,ਤੇ ਮੁਕੱਦਮਾ ਨੂੰ ਕੁੱਤੇ;
ਡਰੀ ਪਰਜਾ ਨੂੰ ਸੱਚ ਨਾਲ, ਖੜਨਾ ਸਿਖਾਇਆ।
ਝੁਕੇ ਧੋਣ ਨਾ ਕਦੇ ਵੀ, ਭਾਵੇਂ ਪੈ ਜਾਵੇ ਕਟਾਣੀ ।
ਸਿੱਖੀ ਵਿਰਸੇ ਦੀ ਦੱਸਾਂ ,ਕਿਹੜੀ -ਕਿਹੜੀ ਮੈਂ ਕਹਾਣੀ।।

ਸੁਣ ਸੱਚ ਦੀ ਆਵਾਜ, ਗੁੱਸਾ ਸ਼ਾਸਕਾਂ ਨੂੰ ਆਇਆ।
ਉਹਨਾ ਪੰਜਵੇਂ ਗੁਰਾਂ ਨੂੰ ,ਤੱਤੀ ਤਵੀ ਤੇ ਬਿਠਾਇਆ।
ਸਾਰੇ ਵਰਗਾਂ ਦੇ ਭਗਤਾਂ, ਦੀ ਰਚਨਾ ਨੂੰ ਲੈਕੇ;
ਸਾਂਝੀਵਾਲਤਾ ਲਈ ਸਾਂਝਾ, ਕਹਿੰਦੇ ਗ੍ਰੰਥ ਕਿਉਂ ਬਣਾਇਆ।
ਸੇਧ ਦੇਣ ਲਈ ਸਦੀਵੀ, ਸਾਂਭ ਦਿੱਤੀ ਗੁਰਬਾਣੀ।
ਸਿੱਖੀ ਵਿਰਸੇ ਦੀ ਦੱਸਾਂ , ਕਿਹੜੀ -ਕਿਹੜੀ ਮੈਂ ਕਹਾਣੀ।।

ਛੇਵੇਂ ਗੁਰਾਂ ਨੂੰ ਹਕੂਮਤ ਸੀ, ਜੇਲ੍ਹ ਵਿੱਚ ਪਾਇਆ।
ਨੌਵੇਂ ਗੁਰਾਂ ਮਜਲੂਮਾ ਲਈ ਸੀ, ਸੀਸ ਕਟਵਾਇਆ।
ਏਥੇ ਦਸਵੇਂ ਗੁਰਾਂ ਨੇ, ਸਰਬੰਸ ਵਾਰ ਸਾਰਾ;
ਰੱਬੀ ਹੁਕਮ ਤੇ ਰਜਾ ਵਿੱਚ, ਸੀਸ ਸੀ ਨਿਵਾਇਆ।
ਹੱਕ,ਸੱਚ,ਇਨਸਾਫ ਦੀ, ਇਹ ਜੰਗ ਹੈ ਪੁਰਾਣੀ ।
ਸਿੱਖੀ ਵਿਰਸੇ ਦੀ ਦੱਸਾਂ , ਕਿਹੜੀ -ਕਿਹੜੀ ਮੈਂ ਕਹਾਣੀ।।

ਕਿਸੇ ਬੰਦਗੀ ਦੇ ਲਈ, ਬੰਦ-ਬੰਦ ਕਟਵਾਇਆ।
ਕਿਸੇ ਸਿਦਕੀ ਨੇ ਆਰੇ ਨਾਲ, ਤਨ ਚਿਰਵਾਇਆ।
ਕਈਆਂ ਹਸ-ਹਸ ਚਰਖੀਆਂ, ਤੇ ਚੜ੍ਹ ਜਾਨ ਦਿੱਤੀ;
ਕਿਸੇ ਕੇਸਾਂ ਨੂੰ ਬਚਾਉਣ ਲਈ, ਸੀ ਖੋਪਰ ਲੁਹਾਇਆ।
ਇਹਨੂੰ ਸਕਿਆ ਡੁਲਾ ਨਾ, ਨਾਲ ਉਬਲਦਾ ਪਾਣੀ ।
ਸਿੱਖੀ ਵਿਰਸੇ ਦੀ ਦੱਸਾਂ , ਕਿਹੜੀ- ਕਿਹੜੀ ਮੈਂ ਕਹਾਣੀ।।

ਬੰਦਾ ਨੋਚਿਆ ਜਮੂਰਾਂ, ਪਿੱਛੋਂ ਆਈ ਖੂੰਨੀ ਨ੍ਹੇਰੀ।
ਮੁੱਲ ਸਿਰਾਂ ਦੇ ਸੀ ਪਾਏ, ਹੋਈ ਅੱਤ ਸੀ ਵਧੇਰੀ।
ਭਾਵੇਂ ਜੰਗਲ ਲੱਖੀ ਦਾ , ਭਾਵੇਂ ਕੁੱਪ ਦਾ ਇਲਾਕਾ;
‘ਕੱਠੇ ਹੋਕੇ ਜਲਾਦਾਂ, ਕੌਮ ਕਈ ਵਾਰ ਘੇਰੀ।
ਤਾਂ ਵੀ ਸਕੇ ਨਾ ਮੁਕਾ, ਭਾਵੇਂ ਨੀਤੀ ਏਹੋ ਠਾਣੀ।
ਸਿੱਖੀ ਵਿਰਸੇ ਦੀ ਦੱਸਾਂ , ਕਿਹੜੀ- ਕਿਹੜੀ ਮੈਂ ਕਹਾਣੀ।।

ਸੱਚ ਧਰਮ ਦੀ ਲੜਾਈ, ਜਾਂ ਸੀ ਦੇਸ ਦੀ ਅਜਾਦੀ।
ਏਸੇ ਕੌਮ ਨੇ ਹੈ ਝੱਲੀ ,ਹੱਦੋਂ ਵੱਧ ਬਰਬਾਦੀ।
ਕਿਤੇ ਜੰਡਾਂ ਹੇਠ ਸਾੜੇ,ਕਿਤੇ ਗੱਡੀ ਨਾ’ ਲਿਤਾੜੇ;
ਤਾਂ ਵੀ ਇਹਨਾਂ ਨੇ ਸੀ ਰੱਖੀ ,ਸਦਾ ਸੋਚ ਇੰਕਲਾਬੀ।
ਹੁੰਦੀ ਏਹਨਾ ਨਾਲ ਆਈ ਏ ਸਦਾ ਹੀ ਵੰਡ ਕਾਣੀ
ਸਿੱਖੀ ਵਿਰਸੇ ਦੀ ਦੱਸਾਂ , ਕਿਹੜੀ- ਕਿਹੜੀ ਮੈਂ ਕਹਾਣੀ।।

ਇਹਦੀ ਕੁਰਬਾਨੀਆਂ ਦਾ ,ਸੀ ਅਜਿਹਾ ਮੁੱਲ ਪਾਇਆ।
ਇਹਦਾ ਵਿਸ਼ਵਾਸ ਟੈਂਕਾਂ ਨਾਲ, ਗਿਆ ਸੀ ਉਡਾਇਆ।
ਬੰਬਾਂ ਗੋਲੀਆਂ ਦੇ ਨਾਲ ਸੀ, ਹਜਾਰਾਂ ਲੋਕ ਮਾਰੇ;
ਬਾਕੀ ਘਰੋ-ਘਰੀ ਜਾਕੇ ,ਕੀਤਾ ਗਿਆ ਸੀ ਸਫਾਇਆ।
ਹੁੰਦਾ ਸੱਚ ਨਾਲ ਧੋਖਾ, ਨਾ ਇਹ ਗੱਲ ਅਣਜਾਣੀ।
ਸਿੱਖੀ ਵਿਰਸੇ ਦੀ ਦੱਸਾਂ ,ਕਿਹੜੀ- ਕਿਹੜੀ ਮੈਂ ਕਹਾਣੀ।।

ਜਦੋਂ ਜਦੋਂ ਵੀ ਇਹਨਾ ਨੇ ,ਹੱਕ ਆਪਣੇ ਨੇ ਮੰਗੇ।
ਕੁਝ ਜੇਲੀਂ ਸੁੱਟ ਦਿੱਤੇ, ਕੁਝ ਫਾਂਸੀਆਂ ਤੇ ਟੰਗੇ।
ਘਰ ਘਾਟ ਵੀ ਉਜਾੜੇ ,ਗਲੀਂ ਟਾਇਰ ਪਾਕੇ ਸਾੜੇ;
ਅਹਿਸਾਨ ਫਰਾਮੋਸ਼, ਪਾਪੋਂ ਜਰਾ ਵੀ ਨਾ ਸੰਗੇ।
ਇਹਨਾ ਮੰਨ ਲਿਆ ਭਾਣਾ, ਇਹ ਭੀ ਰੱਬੀ ਰਜਾ ਜਾਣੀ।
ਸਿੱਖੀ ਵਿਰਸੇ ਦੀ ਦੱਸਾਂ , ਕਿਹੜੀ- ਕਿਹੜੀ ਮੈਂ ਕਹਾਣੀ।।
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ
ਜੀ ਐਸ ਬਰਸਾਲ @ਜੀ ਮੇਲ ਡਾਟ ਕਾਮ
(408)209-7072


(03/11/10)
ਗੁਰਿੰਦਰ ਸਿੰਘ ਕੋਟਕਪੂਰਾ

26 ਸਾਲ ਪਹਿਲਾਂ ਦਿੱਲੀ ਸਮੇਤ ਦੇਸ਼ ਦੇ ਹੋਰ ਰਾਜਾਂ `ਚ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ …
ਸਿੱਖਾਂ ਦੀਆਂ ਸਿਆਸੀ ਧਿਰਾਂ ਤੇ ਧਾਰਮਿਕ ਜੱਥੇਬੰਦੀਆਂ ਪੀੜਤਾਂ ਦੇ ਜ਼ਖ਼ਮਾਂ `ਤੇ ਮੱਲਮ ਲਾਉਣ `ਚ ਅਸਫਲ! !
26 ਸਾਲਾਂ `ਚ ਨਾ ਦੋਸ਼ੀਆਂ ਨੂੰ ਦਿਵਾਈ ਸਜ਼ਾ ਅਤੇ ਨਾ ਹੀ ਪੀੜਤ ਪਰਿਵਾਰਾਂ ਨੂੰ ਕੋਈ ਮਿਲੀ ਰਾਹਤ, ਸਿਵਾਏ ਸਿਆਸੀ ਰੋਟੀਆਂ ਸੇਕਣ ਦੇ! !
ਸਿੱਖ ਕਤਲੇਆਮ ਤੋਂ ਬਾਅਦ ਅਕਾਲੀ ਦਲ ਦੀ ਤਿੰਨ ਵਾਰ ਸਰਕਾਰ ਬਣੀ ਪਰ ਪੀੜਤਾਂ ਦੀ ਕਿਸੇ ਵੀ ਸਾਰ ਨਾ ਲਈ! !
ਕੋਟਕਪੂਰਾ, 3 ਨਵੰਬਰ (ਗੁਰਿੰਦਰ ਸਿੰਘ) :- ਸਾਲ 1984 ਦੇ ਨਵੰਬਰ ਮਹੀਨੇ ਦੇ ਉਹ ਦਿਨ, ਉਨਾਂ ਲੋਕਾਂ ਲਈ ਅਜਿਹੇ ਕਾਲੇ ਦਿਨ ਸਨ, ਜਿਨਾਂ ਅੱਜ ਤੋਂ 26 ਸਾਲ ਪਹਿਲਾਂ ਇਨਾਂ ਕਾਲੇ ਦਿਨਾਂ ਦਾ ਕਹਿਰ ਆਪਣੇ ਪਿੰਡੇ `ਤੇ ਹੰਢਾਇਆ। ਉਕਤ ਦਿਨ ਦਿੱਲੀ ਸਮੇਤ ਭਾਰਤ ਦੇ ਹੋਰ ਅਨੇਕਾਂ ਰਾਜਾਂ `ਚ ਸਿਰਫ ਇਸ ਕਰਕੇ ਨੌਜਵਾਨਾਂ, ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਨੂੰ ਤੜਫ-ਤੜਫ ਕੇ ਮੌਤ ਨੂੰ ਗਲੇ ਲਾਉਣਾ ਪਿਆ, ਕਿਉਂਕਿ ਉਹ ਸਿੱਖ ਕੌਮ ਨਾਲ ਸਬੰਧਤ ਸਨ। ਭਾਵੇਂ ਉਹ ਲੋਕ ਜੀਣਾ ਚਾਹੁੰਦੇ ਸਨ ਪਰ ਫਿਰਕੂ ਅਤੇ ਮੁਤੱਸਬੀ ਲੋਕਾਂ ਨੇ ਉਨਾਂ ਦਾ ਜੀਣ ਦਾ ਹੱਕ ਖੋਹ ਕੇ ਉਨਾਂ ਨੂੰ ਮਰਨ ਲਈ ਮਜਬੂਰ ਕਰ ਦਿੱਤਾ। ਇਹ ਕਿਸੇ ਫਿਲਮੀ ਪਰਦੇ ਦੀ ਕਹਾਣੀ ਨਹੀ ਜਾਂ ਕਿਸੇ ਨਾਟਕ ਦਾ ਹਿੱਸਾ ਨਹੀ, ਬਲਕਿ ਬਿਲਕੁਲ ਸੱਚੀ ਤੇ ਤਲਖ ਹਕੀਕਤ ਹੈ, ਜਦੋਂ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 1 ਨਵੰਬਰ ਤੋਂ 4 ਨਵੰਬਰ ਤੱਕ ਦਿੱਲੀ ਸਮੇਤ ਦੇਸ਼ ਦੇ ਹੋਰ ਅਨੇਕਾਂ ਹਿੱਸਿਆ `ਚ ਸਿੱਖਾਂ ਦਾ ਸ਼ਰੇਆਮ ਕਤਲੇਆਮ ਹੋਇਆ, ਨੌਜਵਾਨ ਲੜਕੀਆਂ ਤੇ ਔਰਤਾਂ ਦੇ ਬਲਾਤਕਾਰ ਹੋਏ ਅਤੇ ਮਾਸੂਮ ਬੱਚਿਆਂ ਨੂੰ ਵੀ ਮਹਿਜ਼ ਸਿੱਖ ਹੋਣ ਕਰਕੇ ਕੋਹ-ਕੋਹ ਕੇ ਮਾਰ ਦਿੱਤਾ ਗਿਆ। ਭਾਵੇਂ ਉਕਤ ਸਾਕੇ ਨੂੰ 26 ਸਾਲ ਬੀਤ ਚੁੱਕੇ ਹਨ ਪਰ ਪੀੜਤਾਂ ਦੇ ਜ਼ਖ਼ਮਾਂ ਦੀ ਚੀਸ ਹਾਲੇ ਤੱਕ ਖਤਮ ਨਹੀ ਹੋਈ, ਸਗੋਂ ਨਾਸੁਰ ਬਣ ਚੁੱਕੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਉਕਤ ਸਿੱਖ ਕਤਲੇਆਮ ਨਾਲ ਪੀੜਤ ਜੇ ਆਪਣਾ ਦੁੱਖ ਸੁਣਾਉਣ ਤਾਂ ਕਿਸ ਨੂੰ ਸੁਣਾਉਣ। ਕਿਉਂਕਿ ਸਿੱਖ ਹੱਕਾਂ ਲਈ ਹੋਂਦ `ਚ ਆਈਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਹੋਰ ਸਿੱਖ ਸੰਸਥਾਵਾਂ ਪੀੜਤਾਂ ਲਈ ਪਰਾਈਆਂ ਹੋ ਚੁੱਕੀਆਂ ਹਨ ਤੇ ਹਰ ਸਾਲ ਮਹਿਜ਼ ਕੁਝ-ਕੁ ਦਿਨਾਂ ਲਈ ਪੰਥਕ ਅਖਵਾਉਣ ਵਾਲੀਆਂ ਸਿਆਸੀ ਪਾਰਟੀਆਂ ਜਾਂ ਸਿੱਖ ਜੱਥੇਬੰਦੀਆਂ ਇਸ ਕਤਲਕਾਂਡ ਨੂੰ ਸਿਆਸੀ ਮੁੱਦਾ ਜਰੂਰ ਬਣਾਉਦੀਆਂ ਹਨ ਪਰ ਫਿਰ ਪੀੜਤਾਂ ਨੂੰ ਉਨਾਂ ਦੇ ਰਹਿਮੋ-ਕਰਮ `ਤੇ ਛੱਡ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਹੋਰ ਮੁੱਦੇ ਦੀ ਭਾਲ ਆਰੰਭ ਦਿੰਦੀਆਂ ਹਨ।
ਦਿੱਲੀ ਸਮੇਤ ਦੇਸ਼ ਦੇ ਹੋਰ ਹਿੱਸਿਆ `ਚ ਐਨੇ ਵੱਡੇ ਪੱਧਰ `ਤੇ ਹੋਏ ਸਮੂਹਿਕ ਕਤਲੇਆਮ ਦੇ ਪੀੜਤ ਤੇ ਚਸ਼ਮਦੀਦ ਗਵਾਹ ਅਦਾਲਤਾਂ `ਚ ਰੁਲਦੇ-ਰੁਲਦੇ ਇਕ-ਇਕ ਕਰਕੇ ਦੁਨੀਆਂ ਤੋਂ ਕੂਚ ਕਰ ਗਏ ਪਰ ਭਾਰਤੀ ਨਿਆਂ ਪ੍ਰਣਾਲੀ ਕਹਿ ਰਹੀ ਹੈ ਕਿ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਠੋਸ ਸਬੂਤ ਨਹੀ ਮਿਲ ਰਹੇ। ਇਸ ਤੋਂ ਇਲਾਵਾ ਸਾਡੀਆਂ ਪੰਥਕ ਮੁਖੋਟਾ ਪਾ ਕੇ ਵਿਚਰ ਰਹੀਆਂ ਸਿਆਸੀ, ਗੈਰ-ਸਿਆਸੀ ਪਾਰਟੀਆਂ ਤੇ ਸਿੱਖ ਜੱਥੇਬੰਦੀਆਂ ਦੋਸ਼ੀਆਂ ਨੂੰ ਸਜ਼ਾਵਾਂ ਦੀ ਮੰਗ ਦਾ ਨਾਅਰਾ ਲਾ ਕੇ ਇਸ ਨੂੰ ਵੱਡਾ ਸਿਆਸੀ ਮੁੱਦਾ ਜਰੂਰ ਬਣਾ ਰਹੀਆਂ ਹਨ। ਭਾਵੇਂ 84 ਦੇ ਸਿੱਖ ਦੰਗਾਪੀੜਤ ਪਰਿਵਾਰਾਂ ਵੱਲੋਂ ਵਾਰ-ਵਾਰ ਦੁਹਾਈਆਂ ਦੇਣ ਦੇ ਬਾਵਜੂਦ ਅਤੇ ਕੁੱਝ ਕੁ ਸਿੱਖ ਜੱਥੇਬੰਦੀਆਂ ਵੱਲੋਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਦੋਸ਼ੀਆਂ ਨੂੰ ਅਜੇ ਤੱਕ ਕੋਈ ਸਜਾ ਨਹੀ ਮਿਲੀ ਪਰ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਬਾਰੇ ਵੀ ਸਾਡੀ ਕਿਸੇ ਸਿੱਖ ਜੱਥੇਬੰਦੀ ਨੇ ਕੋਈ ਬਹੁਤਾ ਕੰਮ ਨਹੀ ਕੀਤਾ, ਸਿਵਾਏ ਸਮੇਂ-ਸਮੇਂ ਰੋਸ ਪ੍ਰਦਰਸ਼ਨ ਕਰਨ ਦੇ। ਪੀੜਤਾਂ ਦੇ ਮੁੜ ਵਸੇਬੇ ਅਤੇ ਰਾਹਤ ਪੱਖੋਂ ਵੀ ਕਿਸੇ ਸਿਆਸੀ ਜੱਥੇਬੰਦੀ ਦੀ ਕਾਰਗੁਜਾਰੀ ਬਹੁਤੀ ਵਧੀਆ ਨਹੀ ਹੈ। ਸਮੇਂ-ਸਮੇਂ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਆਗੂਆਂ ਨੇ ਸਿੱਖ ਕਤਲੇਆਮ ਨਾਲ ਪੀੜਤ ਵਿਧਵਾਵਾਂ ਨੂੰ ਖੇਖਣਹਾਰੀਆਂ ਕਹਿ ਕੇ ਜਲੀਲ ਵੀ ਕੀਤਾ ਅਤੇ ਫੰਡ ਨਾ ਹੋਣ ਦੀ ਬਿਆਨਬਾਜ਼ੀ ਕਰਕੇ ਸਿੱਖਾਂ ਨੂੰ ਸ਼ਰਮਸਾਰ ਵੀ ਕੀਤਾ। ਇਸ ਦੀ ਤਾਜਾ ਮਿਸਾਲ ਪਿਛਲੇ ਦਿਨੀਂ ਫੰਡਾਂ ਦੀ ਕਮੀ ਕਹਿਣ ਦੇ ਅਵਤਾਰ ਸਿੰਘ ਮੱਕੜ ਦੇ ਬਿਆਨ ਤੋਂ ਮਿਲਦੀ ਹੈ, ਜੋ ਕੁੱਝ ਦਿਨ ਪਹਿਲਾਂ ਰੋਜ਼ਾਨਾ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਅਖਬਾਰਾਂ ਦੀਆਂ ਸੁਰਖੀਆਂ ਬਣਿਆ।
ਪੰਜਾਬ `ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਾਲ 1985 `ਚ ਸ੍ਰ. ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ `ਚ ਬਣੀ, ਜਦੋਂ ਉਕਤ ਪੀੜਤਾਂ ਕੁੱਝ ਰਾਹਤ ਮਹਿਸੂਸ ਕਰਦਿਆਂ ਆਸ ਜਤਾਈ ਕਿ ਸ਼ਾਇਦ ਉਨਾਂ ਨੂੰ ਇਨਸਾਫ ਮਿਲੇ ਅਤੇ ਉਨਾਂ ਦੇ ਮੁੜ ਵਸੇਬੇ ਦੀ ਕੋਈ ਯੋਜਨਾ ਸਿਰੇ ਚੜੇ ਪਰ ਸਭ ਵਿਅਰਥ! ਕਿਸੇ ਵੀ ਪੀੜਤ ਨੂੰ ਕੋਈ ਇਨਸਾਫ ਨਾ ਮਿਲਿਆ। ਉਸਤੋਂ ਬਾਅਦ ਪੰਜਾਬ `ਚ ਅਕਾਲੀ ਦਲ ਬਾਦਲ ਦੀ ਅਗਵਾਈ `ਚ ਦੋ ਵਾਰ ਸਰਕਾਰ ਬਣੀ। ਜਿਸ ਦੌਰਾਨ ਸੱਤਾ `ਚ ਹੁੰਦਿਆਂ ਘੱਟੋ-ਘੱਟ ਉਕਤ ਪੀੜਤਾਂ ਦੇ ਮੁੜ ਵਸੇਬੇ ਲਈ ਸਰਕਾਰੀ ਨੌਕਰੀਆਂ, ਰਾਹਤ ਪੈਕਜ਼ ਅਤੇ ਕਤਲ ਹੋਏ ਸਿੱਖਾਂ ਦੇ ਵਾਰਸਾਂ ਦੀ ਪੜਾਈ ਦਾ ਇੰਤਜ਼ਾਮ ਕੀਤਾ ਜਾ ਸਕਦਾ ਸੀ। ਕੇਂਦਰ `ਚ ਭਾਜਪਾ ਸਰਕਾਰ `ਚ ਭਾਈਵਾਲ ਹੁੰਦਿਆਂ ਬਾਦਲ ਦਲ ਵੱਲੋਂ ਦੋਸ਼ੀਆਂ ਨੂੰ ਸਜਾਵਾਂ ਦਿਵਾਈਆਂ ਜਾ ਸਕਦੀਆਂ ਸਨ ਅਤੇ ਪਾਰਲੀਮੈਂਟ `ਚ ਸਿੱਖ ਕਤਲੇਆਮ ਦੀ ਨਿਖੇਧੀ ਕਰਵਾਈ ਜਾ ਸਕਦੀ ਸੀ ਪਰ ਸ੍ਰ. ਪ੍ਰਕਾਸ਼ ਸਿੰਘ ਬਾਦਲ ਸਮੇਤ ਹੋਰ ਪਾਰਟੀ ਆਗੂ ਉਕਤ ਕਤਲੇਆਮ ਸਬੰਧੀ ਕਾਂਗਰਸ ਨੂੰ ਦੋਸ਼ੀ ਠਹਿਰਾਉਣ ਮੌਕੇ ਸਟੇਜ਼ਾਂ ਤੋਂ ਜ਼ੋਰ-ਜ਼ੋਰ ਨਾਲ ਬਿਆਨਬਾਜ਼ੀ ਕਰਦਿਆਂ ਵਿਰੋਧੀ ਪਾਰਟੀ ਨੂੰ ਭੰਡਣ ਦਾ ਕੋਈ ਮੌਕਾ ਹੱਥੋਂ ਨਹੀ ਜਾਣ ਦਿੰਦੇ, ਜਦੋਂਕਿ ਖੁਦ ਉਕਤ ਪੀੜਤਾਂ ਬਾਰੇ ਕੁੱਝ ਵੀ ਕਰਨ ਨੂੰ ਤਿਆਰ ਨਹੀ, ਸਿਵਾਏ ਸਿਆਸੀ ਰੋਟੀਆਂ ਸੇਕਣ ਦੇ। ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਵੱਲੋਂ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਲਗਭਗ 4 ਅਰਬ ਰੁਪੈ ਦੀ ਰਾਹਤ ਰਾਸ਼ੀ ਵੰਡੀ ਗਈ ਪਰ ਉਕਤ ਰਾਸ਼ੀ ਉਨਾਂ ਪਰਿਵਾਰਾਂ ਲਈ ਨਿਗੁਣੀ ਹੈ, ਜਿਨਾਂ ਦੇ ਕਮਾਉਣ ਵਾਲੇ ਸਾਰੇ ਜੀਅ ਅਤੇ ਸਾਰੀ ਜਾਇਦਾਦ ਇਸ ਕਾਲੀ ਹਨੇਰੀ ਦੀ ਭੇਂਟ ਚੜ ਗਏ। ਅਸਲ `ਚ ਉਕਤ ਪੀੜਤਾਂ ਨੂੰ ਮੁੜ ਵਸੇਬੇ ਲਈ ਆਰਥਿਕ ਸਹਾਇਤਾ ਨਾਲੋਂ ਵੀ ਵੱਧ ਲੋੜ ਹੈ, ਸਤਿਕਾਰ, ਸਨਮਾਨ, ਅਪਣੱਤ ਅਤੇ ਸਰਪ੍ਰਸਤੀ ਦੀ। ਜਿਸ ਵਿੱਚ ਸਿੱਖਾਂ ਦੀਆਂ ਸਿਆਸੀ ਧਿਰਾਂ ਅਤੇ ਧਾਰਮਿਕ ਜੱਥੇਬੰਦੀਆਂ ਕਾਫੀ ਹੱਦ ਤੱਕ ਨਾਕਾਮ ਰਹੀਆਂ ਹਨ। ਅਨਪੜਤਾ, ਬੇਰੁਜ਼ਗਾਰੀ, ਨਸ਼ਾ ਖੋਰੀ ਅਤੇ ਬੇਵਸੀ ਪਿਛਲੇ 26 ਸਾਲਾਂ ਦੇ ਪੁਰਾਣੇ ਜਖ਼ਮ ਨਹੀ ਭੁਲਾਉਣ ਦੇ ਰਹੀ। ਭਾਵੇਂ ਲੋੜ ਉਕਤ ਪੀੜਤਾਂ ਦੀ ਨਵੀਂ ਪੀੜੀ ਨੂੰ ਸੰਭਾਲਣ ਅਤੇ ਆਪਣੇ ਪਿੰਡੇ `ਤੇ ਸੰਤਾਪ ਹੰਢਾਉਣ ਵਾਲਿਆਂ ਦੇ ਜਖ਼ਮਾਂ `ਤੇ ਮੱਲਮ ਲਾਉਣ ਦੀ ਹੈ ਪਰ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਿੱਖਾਂ ਦੀਆਂ ਸਿਆਸੀ ਧਿਰਾਂ ਅਤੇ ਧਾਰਮਿਕ ਜੱਥੇਬੰਦੀਆਂ ਉਕਤ ਸੰਤਾਪ `ਚ ਵਿਛੜੇ ਲੋਕਾਂ ਨੂੰ ਸ਼ਰਧਾਂਜ਼ਲੀ ਦੇਣ ਬਾਰੇ ਸਮਾਗਮ ਰੱਖਣਗੀਆਂ ਤੇ ਮਹਿਜ਼ ਅਖਬਾਰਾਂ `ਚ ਫੋਟੋਆਂ ਪ੍ਰਕਾਸ਼ਤ ਕਰਵਾਉਣ ਤੋਂ ਜਿਆਦਾ ਹੋਰ ਕੁੱਝ ਵੀ ਨਹੀ ਹੋਵੇਗਾ ਤੇ ਉਕਤ ਕਤਲੇਆਮ ਦੇ ਪੀੜਤਾਂ ਨੂੰ ਉਨਾਂ ਦੇ ਰਹਿਮੋ-ਕਰਮ `ਤੇ ਛੱਡ ਦਿੱਤਾ ਜਾਵੇਗਾ ਤੇ ਉਨਾਂ ਦੇ ਜਖ਼ਮ ਰਿਸਦੇ ਰਹਿਣਗੇ।


(03/11/10)
ਅਮਰ ਜੀਤ ਸਿੰਘ ਚੰਦੀ

ਜੇ ਹਰੀ ਦੇ ਮੰਦਰ ਵਿੱਚ ਹੀ ਦੀਵਾਲੀ ਨਹੀਂ ਮਨਾ ਹੋਵੇਗੀ ਤਾਂ ਹੋਰ ਕਿੱਥੇ ਮਨਾ ਹੋਵੇਗੀ?

ਦਰਬਾਰ ਸਾਹਿਬ, ਜਿਸ ਨੂੰ ਅਸੀਂ ਹਰੀ ਦਾ ਮੰਦਰ ਕਹਿੰਦੇ ਹਾਂ। ਉਸ ਦੀ ਸਾਰੀ ਵਿਉਂਤ ਬੰਦੀ, ਹਰੀ (ਵਿਸ਼ਨੂੰ ਭਗਵਾਨ) ਨੇ ਆਪ ਕੀਤੀ ਸੀ। ਜਿਸ ਨੂੰ ਨਹੀਂ ਭਰੋਸਾ, ਉਹ “ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ ਵੇਦਾਂਤੀ” ਵਲੋਂ ਸੰਪਾਦਿਤ, ਸ਼੍ਰੋਮਣੀ ਕਮੇਟੀ ਵਲੋਂ ਛਾਪੀ, “ਗੁਰ ਬਿਲਾਸ ਪਾ: ੬” ਪੜ੍ਹ ਕੇ ਵੇਖ ਲਵੇ। ਜਿਸ ਦੀ ਪ੍ਰੋੜ੍ਹਤਾ ਪੰਥ ਦੇ ੧੨ ਮਹਾਨਤਮ ਵਿਦਵਾਨਾਂ (ਜਿਨ੍ਹਾਂ ਵਿਚੋਂ ਦੋ “ਪੰਥ ਰਤਨ” ਵੀ ਸਨ) ਨੇ ਕੀਤੀ ਹੈ। (ਜਿਸ ਤੋਂ ਪਤਾ ਲਗਦਾ ਹੈ ਕਿ ਵਿਸ਼ਨੂ ਭਗਵਾਨ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਹੁਕਮ ਕੀਤਾ ਸੀ ਕਿ ਇਹ ਸਾਡਾ ਘਰ ਹੈ, ਤੂੰ ਇਸ ਤੋਂ ਬਾਹਰ ਰਹਿਣਾ ਹੈ) ਕੀ ਇਹ ਸਾਰੇ ਵਿਦਵਾਨ ਝੂਠ ਬੋਲਦੇ ਹਨ? ਏਸੇ ਲਈ ਅੱਜ ਅਸੀਂ ਇਸ ਅਸਥਾਨ ਤੇ ਸਾਰੇ ਕੰਮ ਵਿਸ਼ਨੂ ਭਗਵਾਨ ਜੀ ਦੀ ਆਗਿਆ ਅਨੁਸਾਰ ਹੀ ਕਰ ਰਹੇ ਹਾਂ। ਜੇ ਅਸੀਂ ਹੀ ਵਿਸ਼ਨੂੰ ਭਗਵਾਨ ਦੇ ਇਸ ਮੰਦਰ ਵਿੱਚ ਹਰੀ ਜੀ ਦੀ ਘਰ ਵਾਲੀ ਦੀ ਪੂਜਾ ਦਾ ਤਿਉਹਾਰ ਨਹੀਂ ਮਨਾਵਾਂਗੇ ਤਾਂ ਹੋਰ ਕੌਣ ਮਨਾਵੇਗਾ?
ਜਿਹੜੇ ਕਿਸਮਤ ਦੇ ਮਾਰੇ ਸਿੱਖ, ਲਕਸ਼ਮੀ ਦੀ ਪੂਜਾ ਨਹੀਂ ਕਰਨਾ ਚਾਹੁੰਦੇ, ਅਸੀਂ ਉਨ੍ਹਾਂ ਲਈ ਵੀ ਚੋਰ-ਮੋਰੀ ਰੱਖੀ ਹੋਈ ਹੈ, ਕਿ ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ `ਚੋਂ ਰਿਹਾਅ ਹੋਣ ਮਗਰੋਂ ਦਿਵਾਲੀ ਵਾਲੇ ਦਿਨ, ਦਰਬਾਰ ਸਾਹਿਬ ਪੁੱਜੇ ਸਨ ਅਤੇ ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਸੀ। ਜਿਵੇਂ ਭਗਵਾਨ ਰਾਮ ਚੰਦਰ ਜੀ ਦੇ, ਰਾਵਣ ਨੂੰ ਮਾਰਨ ਮਗਰੋਂ ਅਯੁਧਿਆ ਪਹੁੰਚਣ ਤੇ ਸਵਾਗਤ ਅਤੇ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਸੀ। ਪਰ ਕਈ ਸਿਰ ਫਿਰੇ ਸਿੱਖ ਇਸ ਗੱਲ ਨੂੰ ਵੀ ਨਹੀਂ ਮੰਨਦੇ, ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਹਰਿਗੋਬਿੰਦ ਜੀ, ਦੀਵਾਲੀ ਵਾਲੇ ਦਿਨ ਨਹੀਂ ਬਲਕਿ ੨੮ ਅਕਤੂਬਰ ੧੬੨੦ ਵਾਲੇ ਦਿਨ, ਅੰਮ੍ਰਿਤਸਰ ਪੁੱਜੇ ਸਨ, ਅਤੇ ਉਸ ਦਿਨ ਦੀਵਾਲੀ ਨਹੀਂ ਸੀ।
ਅਸੀਂ ਇਹ ਗੱਲ ਕਿਵੇਂ ਮੰਨ ਲਈਏ? ਉਹ ਦੱਸਣ ਕਿ ਉਨ੍ਹਾਂ ਦਾ ਕਿਹੜਾ ਵਢੇਰਾ ਉਸ ਵੇਲੇ ਮੌਜੂਦ ਸੀ? ਜੇ ਉਹ ਨਹੀਂ ਦੱਸ ਸਕਦੇ ਤਾਂ ਅਸੀਂ ਦੱਸਦੇ ਹਾਂ ਕਿ ਸਾਡੇ ਵਢੇਰੇ, ਭਾਈ ਗੁਰਦਾਸ ਜੀ ਓਥੇ ਸਨ, ਤਦ ਹੀ ਤਾਂ ਉਨ੍ਹਾਂ ਲਿਖਿਆ ਹੈ ਕਿ “ਦੀਵਾਲੀ ਦੀ ਰਾਤ ਦੀਵੇ ਬਾਲੀਅਨ” ਅਰਥਾਤ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਣੇ ਚਾਹੀਦੇ ਹਨ। ਕੀ ਪੰਥ ਵਿਚਲੇ ਏਨੇ ਉੱਚ ਰੁਤਬੇ ਦੇ ਵਿਦਵਾਨ ਗਲਤ ਕਹਿ ਸਕਦੇ ਹਨ? ਉਹ ਹੀ ਇਹ ਸੇਧ ਲਿਖ ਕੇ ਦੇ ਗਏ ਹਨ।
ਇਸ ਤਰ੍ਹਾਂ ਤਾਂ ਬਹੁਤ ਸਾਰੇ, ਆਪਣੇ ਆਪ ਨੂੰ ਵਿਦਵਾਨ ਅਖਵਾਉਣ ਵਾਲੇ ਅਗਿਆਨੀ ਹਿੰਦੂ ਵੀ, ਭਗਵਾਨ ਰਾਮ ਚੰਦਰ ਜੀ ਦੀ ਹੋਂਦ ਤੋਂ ਹੀ ਮੁਨਕਿਰ ਹਨ, ਜਿਵੇਂ ਆਜ਼ਾਦ ਭਾਰਤ ਦੇ ਦੂਸਰੇ ਰਾਸ਼ਟਰਪਤੀ, ਡਾ. ਸਰਵਪਲੀ ਰਾਧਾ ਕਰਿਸ਼ਨਨ (ਜਿਨ੍ਹਾਂ ਨੂੰ ਲੋਕੀਂ ਮਹਾਨ ਵਿਦਵਾਨ ਕਹਿੰਦੇ ਹਨ) ਉਹ ਆਪਣੀ ਕਿਤਾਬ “ਭਾਰਤ ਦਰਸ਼ਨ” ਦੀ ਪਹਿਲੀ ਵੌਲੀਅਮ ਦੇ ਸਤਵੇਂ ਸਫੇ ਤੇ ਲਿਖਦੇ ਹਨ ਕਿ “ਰਾਮਾਇਣ ਅਤੇ ਪੁਰਾਣ (ਮਹਾਂਭਾਰਤ ਸਮੇਤ) ਝੂਠੀਆਂ, ਕਾਲਪਨਿਕ, ਚਮਤਕਾਰਿਕ ਪੁਸਤਕਾਂ ਹਨ।
“ਵਿਸ਼ਵ ਵਿਦਿਆਲੇ ਪ੍ਰਕਾਸ਼ਨ ਵਾਰਾਨਸੀ “ਵਲੋਂ ਪ੍ਰਕਾਸ਼ਿਤ ਪੁਸਤਿਕ “ਵਿਸ਼ਵ ਕੀ ਪ੍ਰਾਚੀਨ ਸਭਿਅਤਾਏਂ ੩੨੩ ਈਸਾ ਪੂਰਵ” ਵਿੱਚ ਸ਼੍ਰੀ, ਸਿਰੀ ਰਾਮ ਗੋਇਲ, ਐਮ. ਏ. ਪੀ. ਐਚ. ਡੀ. ਰੀਡਰ ਇਤਿਹਾਸ ਵਿਭਾਗ, ਜੋਧਪੁਰ ਯੂਨੀਵਰਸਿਟੀ, ਲਿਖਦੇ ਹਨ ਕਿ ਅਯੁਧਿਆ ਦੇ ਰਾਜਾ ਰਾਮ ਚੰਦਰ ਦਾ ਅਸਲੀ ਨਾਮ “ਪੁਸ਼ਪ ਮਿਤਰ ਸ਼ੁੰਗ “ਸੀ। ਇਹ ਚੀਨੀ ਬ੍ਰਾਹਮਣ ਸੀ ਅਤੇ ਈਸਾ ਪੂਰਵ ੧੮੬ ਵਿੱਚ ਇਹ ਸਮਰਾਟ ਅਸ਼ੋਕ ਦੇ ਪੋਤਰੇ ਦੇ ਪੋਤਰੇ, “ਵਹਾਹ ਦਰਬ” ਦਾ ਮੁੱਖ ਸੈਨਾਪਤੀ ਸੀ। ਇਹ ਪਟਨਾ ਵਿਖੇ, ਦੁਸਹਿਰੇ ਦੇ ਇੱਕ ਸੈਨਿਕ ਪਰਦਰਸ਼ਨ ਵੇਲੇ ਆਪਣੇ ਸਵਾਮੀ ਦਾ ਕਤਲ ਕਰ ਕੇ, ਖੁਦ ਰਾਜਾ ਬਣ ਗਿਆ ਸੀ।
ਏਸੇ ਪੁਸ਼ਪ ਮਿਤਰ ਸ਼ੁੰਗ ਨੂੰ ਹੀ ਬ੍ਰਾਹਮਣਾਂ ਨੇ, ਕਵੀ ਬਾਲਮੀਕ ਦੇ ਨਾਂ ਨਾਲ ਝੂਠੀ ਰਾਮਾਇਣ ਲਿਖ ਕੇ, ਰਾਜਾ ਦਸ਼ਰਥ ਦਾ ਪੁਤਰ ਰਾਮ ਚੰਦਰ ਬਣਾ ਦਿੱਤਾ। ਇਹ ਕਥਾ, ਬਾਣ ਦੇ “ਹਰਸ਼ ਚਰਿਤ੍ਰ “ਵਿਚ ਵੀ ਦੁਹਰਾਈ ਗਈ ਹੈ।
ਵਿਸ਼ਵ ਦਾਰਸ਼ਨਿਕ ਸ਼੍ਰੀ, ਘਸੀਟੇ ਲਾਲ ਮੁਤਾਬਿਕ ਸ਼੍ਰੀ ਸਿਰੀ ਰਾਮ ਗੋਇਲ ਦੀ ਉਪਰੋਕਿਤ ਪੁਸਤਿਕ ਦੀ ਪ੍ਰੋੜ੍ਹਤਾ, ਪੰਡਿਤ ਜਵਾਹਰ ਲਾਲ ਨਹਿਰੂ, ਡਾ. ਅੰਬੇਦਕਰ ਅਤੇ ਡਾ. ਸੰਪੂਰਨਾਨੰਦ ਨੇ ਵੀ ਕੀਤੀ ਹੈ।
ਪੰਡਿਤ ਜਵਾਹਰ ਲਾਲ ਨਹਿਰੂ ਆਪਣੀ ਪੁਸਤਿਕ “ਡਿਸਕਵਰੀ ਆਫ ਇੰਡੀਆਂ” ਦੇ ਪੰਨਾ ਨੰ. ੧੪੩ ਤੇ ਲਿਖਦੇ ਹਨ ਕਿ ਬ੍ਰਾਹਮਣ, ਮਰੇ ਹੋਏ ਵਿਦੇਸ਼ੀ ਰਾਜਿਆਂ, ਜਿਵੇਂ ਰਾਮ, ਸ਼ੰਕਰ, ਕ੍ਰਿਸ਼ਨ ਆਦਿ ਦੀਆਂ ਮੂਰਤੀਆਂ, ਮੰਦਰਾਂ ਵਿੱਚ ਰੱਖ ਕੇ ਲੋਕਾਂ ਤੋਂ ਉਨ੍ਹਾਂ ਦੀ ਪੂਜਾ ਕਰਵਾਉਂਦੇ ਸਨ, ਅਤੇ ਆਪਣੀ ਰੋਜ਼ੀ-ਰੋਟੀ ਚਲਾਉਣ ਵਾਸਤੇ ਜਨਤਾ ਨੂੰ ਲੁੱਟਦੇ ਸਨ। ਅਤੇ ਹੋਰ ਵੀ ਬਹੁਤ ਕੁਝ।
ਤਾਂ ਕੀ ਅਸੀਂ ਉਨ੍ਹਾਂ ਦੇ ਗਪੌੜਿਆਂ ਨੂੰ ਮੰਨ ਲਈਏ? ਜਦ ਕਿ ਹਾਈ ਕੋਰਟ ਨੇ ਪਿਛਲੇ ਦਿਨੀਂ ਹੀ ਫੈਸਲਾ ਦਿੱਤਾ ਹੈ ਕਿ ਭਗਵਾਨ ਰਾਮ ਚੰਦਰ ਜੀ ਦਾ ਜਨਮ, ਅਯੁਧਿਆ ਵਿਖੇ ਠੀਕ ਓਸੇ ਥਾਂ ਹੋਇਆ ਸੀ, ਜਿਥੇ ਬਾਬਰੀ ਮਸਜਿਦ ਦਾ ਮੇਨ ਗੁੰਬਦ ਹੈ।
ਫਿਰ ਜਦ ਦੀਪਮਾਲਾ ਕੀਤੀ ਜਾਵੇਗੀ ਤਾ ਠਾਹ-ਠੁਹ ਤਾਂ ਹੋਣੀ ਹੀ ਚਾਹੀਦੀ ਹੈ ਤਾਂ ਜੋ ਦੂਰ-ਦੂਰ ਤੱਕ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਹਰੀਮੰਦਰ ਵਿੱਚ ਦੀਪਮਾਲਾ ਹੋ ਰਹੀ ਹੈ ਅਤੇ ਲੋਕ ਉਸ ਦੇ ਦਰਸ਼ਨ ਕਰ ਕੇ ਆਪਣਾ ਜਨਮ ਸਫਲਾ ਕਰ ਸਕਣ।
ਮੈਂ ਇੱਕ ਰਾਜ਼ ਦੀ ਗੱਲ ਦੱਸਣ ਲੱਗਾ ਹਾਂ, ਪਰ ਇਹ ਅਗਾਂਹ ਕਿਸੇ ਹੋਰ ਕੋਲ ਨਹੀਂ ਕਰਨੀ। ਕਿਰਪਾਲ ਸਿੰਘ ਜੀ ਬਡੂੰਗਰ ਦੀ ਪ੍ਰਧਾਨਗੀ ਵੇਲੇ, ਇੱਕ ਵਾਰੀ ਹਰੀਮੰਦਰ ਵਿੱਚ ੨੨ ਲੱਖ ਦੀ ਆਤਸ਼ਬਾਜ਼ੀ ਚਲਾਈ ਗਈ। ਪਰ ਪਤਾ ਨਹੀਂ ਭੈੜੀ ਨੀਅਤ ਵਾਲਿਆਂ ਨੂੰ ਕਿਵੇਂ ਸੂਹ ਲੱਗ ਗਈ ਕਿ ਜੋ ਪਟਾਕੇ ਸਾੜੇ ਗਏ ਹਨ ਉਹ ਸਿਰਫ ੪ ਲੱਖ ਦੇ ਹੀ ਸਨ (ਕੀ ਸਵਾਹ ਵੀ ਦੱਸ ਸਕਦੀ ਹੈ ਕਿ ਮੈਂ ਕਿੰਨੇ ਪਟਾਕਿਆਂ ਦੀ ਹਾਂ?) ਮਾਮਲਾ ਜੁਡੀਸ਼ਲ ਕਮਿਸ਼ਨ ਕੋਲ ਜਾ ਪੁੱਜਾ।
ਇਹ ਗੱਲ ਕਿਵੇਂ ਸੱਚ ਹੋ ਸਕਦੀ ਹੈ? ਜਦ ਕਿ ਪਟਾਕਿਆਂ ਦਾ ਬਿਲ ੨੨ ਲੱਖ ਦਾ ਪਾਸ ਕੀਤਾ ਗਿਆ ਸੀ? ਕੀ ਇਸ ਵਿਚੋਂ ੧੮ ਲੱਖ ਰੁਪੲੈ ਖਾਧੇ ਗਏ ਸਨ? (ਜੇ ਖਾਧੇ ਵੀ ਗਏ ਸਨ ਤਾਂ ਹਿੱਸੇਦਾਰ ਵੀ ਤਾਂ ਕਈ ਹੁੰਦੇ ਹਨ। ਵਿਚਾਰਿਆਂ ਦੇ ਹਿੱਸੇ ਵਿੱਚ ਕੀ ਆਇਆ ਹੋਵੇਗਾ? ਫਿਰ ਇਹ ਤਿਉਹਾਰ ਸਾਲ ਵਿੱਚ ਇੱਕ ਵਾਰੀ ਹੀ ਤਾਂ ਆਉਂਦਾ ਹੈ, ਜੇ ਉਸ ਦਿਨ ਵੀ ਲਕਸ਼ਮੀ ਦਾ ਕੁੱਝ ਹਿੱਸਾ ਸਾਡੇ ਖੀਸੇ ਵਿੱਚ ਨਹੀਂ ਜਾਣਾ, ਤਾਂ ਲਕਸ਼ਮੀ ਦੀ ਪੂਜਾ ਕਰਨ ਦਾ ਸਾਨੂੰ ਲਾਭ ਹੀ ਕੀ ਹੈ? ਏਨੇ ਨਾਲ ਹੀ ਸਾਡਾ ਸਾਰਾ ਸਾਲ ਭਾਗਾਂ ਵਾਲਾ ਬਣ ਜਾਂਦਾ ਹੈ।)
ਇਹ ਸਿੱਖ ਤਾਂ ਇਹ ਵੀ ਲਿਖਦੇ ਹਨ ਕਿ ੧੮੩੦ ਤਕ ਹਰਿਮੰਦਰ ਵਿੱਚ ਆਤਸ਼ ਬਾਜ਼ੀ ਚੱਲਣ ਦਾ ਕੋਈ ਰਿਕਾਰਡ ਨਹੀਂ ਹੈ। ਇਨ੍ਹਾਂ ਨੂੰ ਏਨਾ ਵੀ ਨਹੀਂ ਪਤਾ ਕਿ ਸੜ ਗਏ ਪਟਾਕਿਆਂ ਦਾ ਰਿਕਾਰਡ ਕਿਵੇਂ ਬਚ ਸਕਦਾ ਹੈ? ਜੇ ਰਿਕਾਰਡ ਕਿਤੇ ਸੀ ਵੀ ਤਾਂ ਉਹ ਭਾਰਤੀ ਫੌਜ ਨੇ, ਮਰ ਗਏ ਕਾਂਗਰਸੀਆਂ ਦੇ ਹੁਕਮ ਨਾਲ ਸਾੜ ਦਿੱਤਾ ਸੀ।
ਅਸੀਂ ਤਾ ਇਹੀ ਕਹਿਣਾ ਚਾਹਾਂਗੇ ਕਿ ਅਜਿਹੀਆਂ ਨਿਕੀਆਂ-ਨਿਕੀਆਂ ਗੱਲਾਂ ਕਰ ਕੇ, ਅਗਿਆਨੀ ਸਿੱਖ ਐਵੇਂ ਪੰਥ ਵਿੱਚ ਪਾੜਾ ਨਾ ਪਾਉਣ, ਬਲਕਿ ਪੂਰੀ ਸ਼ਰਧਾ ਨਾਲ ਆਤਸ਼ਬਾਜ਼ੀ ਦਾ ਆਨੰਦ ਮਾਨਣ, ਇਸ ਨਾਲ ਹੀ ਪੰਥ ਚੜ੍ਹਦੀ ਕਲਾ ਵਿੱਚ ਜਾਵੇਗਾ। ਇਹੀ ਸਭ ਦੇ ਭਲੇ ਵਿੱਚ ਹੈ।
ਅਮਰ ਜੀਤ ਸਿੰਘ ਚੰਦੀ
ਫੋਨ:- ੯੫੬੮੫ ੪੧੪੧੪


(02/11/10)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰਿਤ ਵੀਰ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਿੱਖ ਮਾਰਗ ਦਾ ਇੱਕ ਅਦਨਾ ਜਿਹਾ ਪਾਠਕ ਹੋਣ ਨਾਤੇ ਅਜੋਕੇ ਸੰਦਰਭ ਵਿੱਚ ਆਪ ਜੀ ਵਲੌਂ ਨਿਭਾਏ ਜਾ ਰਹੇ ਸੰਪਾਦਕੀ ਰੋਲ ਦਾ ਕਾਇਲ ਹਾਂ ਜੀ । ਆਪ ਜੀ ਦੇ ਦਸਣ ਅਨੁਸਾਰ ਉਮਰ ਅਤੇ ਘਰੇਲੂ ਜਿਮੇਵਾਰੀਆਂ ਦੇ ਬਾਵਜੂਦ ਆਪ ਜੀ ਦਾ ਅਜੋਕੇ ਭਿੰਨ-ਭਿੰਨ ਵਿਚਾਰਧਾਰਾਵਾਂ ਦੇ ਮਹੌਲ ਵਿੱਚ ਗੁਰੂ ਨਾਨਕ ਸਾਹਿਬ ਦੇ ਸੱਚ ਨੂੰ ਦੁਨੀਆਂ ਸਾਹਵੇਂ ਰੱਖਣ ਲਈ ਸਰਬ ਸਾਂਝੀ ਸਿੱਖ-ਮਾਰਗ ਨਾਮੀ ਸਟੇਜ ਨੂੰ ਸੁਲਝੇ ਹੋਏ ਤਰੀਕੇ ਨਾਲ ਚਲਾਉਣਾ ਇੱਕ ਅਹਿਮ ਕਾਰਵਾਈ ਹੈ। ਜਿੱਥੇ ਸਿੱਖ ਮਾਰਗ ਦਾ ਫਰੰਟ ਪੇਜ ਸੁਲਝੇ ਹੋਏ ਆਰਟੀਕਲਾਂ ਲਈ ਵਿਸ਼ਵ ਪਰਸਿੱਧ ਹੋ ਗਿਆ ਹੈ ਉੱਥੇ ਚਿੱਠੀ ਪੱਤਰ ਵਾਲਾ ਕਾਲਮ ਸਬੰਧਤ ਜਾਪ ਰਹੇ ਵਿਰੋਧਾਭਾਸ਼ ਵਾਲੇ ਵਿਸ਼ਿਆਂ ਤੇ ਵਿਚਾਰ ਵਟਾਂਦਰਿਆਂ ਲਈ।
ਸਮੱਸਿਆ ਉਦੋਂ ਆਉਂਦੀ ਹੈ ਜਦੋਂ ਕਈ ਵਾਰ ਇਹਨਾ ਵਿਸ਼ਿਆਂ ਤੇ ਵਿਚਾਰਾਂ ਕਰਦੇ ਵਿਦਵਾਨ ਵੀਰ ਵਿਚਾਰਾਂ ਦੀ ਜਗਾ ਆਦਮੀ ਨੂੰ ਹੀ ਟਾਰਗਟ ਕਰ ਬੈਠਦੇ ਹਨ । ਵਿਰੋਧੀ ਵਿਚਾਰ ਵਾਲੇ ਦਾ ਨਾਮ ਲਿਖ ਕੇ ਉਸ ਦੀ ਨਿੱਜੀ ਜਿੰਦਗੀ ਤੇ ਹਮਲਾ ਕਰ ਜਾਂਦੇ ਹਨ ਜੋ ਕਿ ਉਸਾਰੂ ਵਿਚਾਰ ਵਟਾਂਦਰੇ ਲਈ ਸਹੀ ਨਹੀਂ ਹੁੰਦਾ।
ਅਸੀਂ ਸਮਝਦੇ ਹਾਂ ਕਿ ਆਪ ਜੀ ਕੋਲ ਹਰ ਪੱਤਰ ਵਿੱਚੋਂ ਇਤਰਾਜਯੋਗ ਸੱਤਰਾਂ ਕੱਢਣ ਦਾ ਵਕਤ ਨਹੀਂ ਹੁੰਦਾ ਇਸ ਲਈ ਸਭ ਵੀਰਾਂ ਨੂੰ ਆਪ ਹੀ ਇਸ ਗੱਲ ਨੂੰ ਸਮਝਦੇ ਹੋਏ ਕਿਸੇ ਗੈਰ ਸਮਾਜਿਕ ਸ਼ਬਦਾਂ ਨੂੰ ਥਾਂ ਨਹੀਂ ਦੇਣੀ ਚਾਹੀਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਵੀ ਵਿਸ਼ੇ ਤੇ ਆਪਣੇ ਆਪ ਦੀ ਸੋਚਣੀ ਨੂੰ 100% ਠੀਕ ਹੋਣ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ ਇਸ ਲਈ ਵਿਚਾਰ ਵਟਾਂਦਰੇ ਦੋਰਾਨ ਆਪਣੀ ਗੱਲ ਨੂੰ ਹਾਰ-ਜਿੱਤ ਦੇ ਵਕਾਰ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ ਅਤੇ ਨਾ ਹੀ ਕੋਟ ਕਚਿਹਰੀ ਖਿਚਣ ਦੀ ਹਾਸੋ-ਹੀਣੀ ਧਮਕੀ ਦੇਣੀ ਚਾਹੀਦੀ ਹੈ ਕਿਉਕਿ ਭਾਰਤ ਦੇ ਕਾਨੂਨ ਵਿਦੇਸ਼ਾਂ ਵਿਚ ਸਹਾਈ ਨਹੀਂ ਹਨ।
ਜੇ ਕਿਤੇ ਅਜਿਹਾ ਮਸਲਾ ਆ ਵੀ ਜਾਵੇ ਤਾਂ ਸਭੰਧਿਤ ਵੈਬ –ਸਾਈਟ ਦੇ ਪਾਠਕਾਂ ਦੀ ਕਚਹਿਰੀ ਵਿੱਚ ਗੁਰਮੁਖਾਂ ਵਾਂਗ ਵਿਚਾਰਨਾਂ ਹੀ ਸ਼ੁਹਿਰਦਤਾ ਹੈ।
ਆਪ ਜੀ ਦਾ ਛੋਟਾ ਵੀਰ
ਗੁਰਮੀਤ ਸਿੰਘ ਬਰਸਾਲ
408-209-7072


(02/11/10)
ਸਰਵਜੀਤ ਸਿੰਘ

ਸ. ਮੱਖਣ ਸਿੰਘ ਜੀ,
ਵਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
31 ਅਗਸਤ ਦਿਨ ਐਤਵਾਰ ਨੂੰ ਆਪ ਜੀ ਵਲੋਂ ਕੀਤੀ ਗਈ ਸੰਪਾਦਕੀ ਟਿੱਪਣੀ ਦੇ ਸਬੰਧ ਵਿਚ ਬੇਨਤੀ ਹੈ ਕਿ, ਪੋ: ਤਰਲੋਚਨ ਸਿੰਘ ਜੀ ਦੇ ਇਕ ਲੇਖ ਨਾਲ ਅਰੰਭ ਹੋਈ ਵਿਚਾਰ ਚਰਚਾ ਨੇ ਕਿਸੇ ਦਾ ਅੱਗਾ ਸਵਾਰਿਆ ਹੋਵੇ ਇਸ ਬਾਰੇ ਤਾਂ ਕੋਈ ਜਾਣਕਾਰੀ ਨਹੀ ਹੈ ਪਰ ਸਿੱਖ ਮਾਰਗ ਦੇ ਪਾਠਕਾਂ/ਲੇਖਕਾਂ ਦਾ ਵਰਤਮਾਨ ਜਰੂਰ ਵਿਗਾੜ ਦਿੱਤਾ ਹੈ। ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਹੁਣ ਇਸ ਵਿਚਾਰ ਚਰਚਾ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਇਸ ਵਿਸ਼ੇ ਤੇ ਲੋੜ ਤੋਂ ਜਿਆਦਾ ਵਿਚਾਰ ਚਰਚਾ ਹੋ ਚੁੱਕੀ ਹੈ। ਕੁਝ ਹੋਰ ਵਿਸ਼ੇ, ਜਿਨ੍ਹਾਂ ਦਾ ਸਿੱਖ ਮਾਰਗ ਨਾਲ ਸਿੱਧਾਂ ਸਬੰਧ ਨਹੀ ਹੈ ਉਨ੍ਹਾਂ ਸਬੰਧੀ ਚਿੱਠੀ-ਪੱਤਰ ਛਾਪਣ ਤੋਂ ਵੀ ਸੰਕੋਚ ਕੀਤਾ ਜਾਵੇ। ਅੱਗੋ ਤੋਂ ਵਿਚਾਰ ਚਰਚਾ ਲਈ ਕੋਈ ਨਵਾਂ ਵਿਸ਼ਾ ਰੱਖਣ ਦੇ ਨਾਲ ਨਾਲ ਸਮਾਂ-ਸੀਮਾਂ ਵੀ ਨਿਰਧਾਰਿਤ ਕੀਤੀ ਜਾਵੇ। ਇਸ ਨਾਲ ਜਿਥੇ ਵਿਚਾਰ ਚਰਚਾ ਉਸਾਰੂ ਹੋਵੇਗੀ ਉਥੇ ਹੀ ਹਾਸੋਹੀਣੀ ‘ਅਦਾਲਤੀ ਕਾਰਵਾਈ’ ਤੋਂ ਵੀ ਬਚਿਆ ਜਾ ਸਕੇਗਾ।
ਆਦਰ ਸਹਿਤ
ਸਰਵਜੀਤ ਸਿੰਘ


(02/11/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥

ਸ: ਮੱਖਣ ਸਿੰਘ ਜੀ! ਸਭ ਤੋਂ ਪਹਿਲੀ ਗੱਲ ਕਿ ਤੁਸੀਂ ਕੁੱਝ ਚਿਰ ਲਈ ਪਾਠਕਾਂ ਵਾਲਾ ਪੰਨਾ ਬੰਦ ਕਰਨ ਦੀ ਗੱਲ ਕੀਤੀ ਹੈ। ਮਿਹਰਬਾਨੀ ਕਰਕੇ ਕਿਸੇ ਵੀ ਕਾਰਣ ਕਰਕੇ ਇਸ ਤਰ੍ਹਾਂ ਦੀ ਗੱਲ ਬਿਲਕੁਲ ਨਾ ਕਰਿਆ ਕਰੋ ਜੀ। ਜੇ ਪਾਠਕਾਂ ਵਾਲਾ ਪੰਨਾ ਇੱਕ ਦਿਨ ਲਈ ਵੀ ਛਪਣੋਂ ਰਹਿ ਜਾਂਦਾ ਹੈ ਜਾਂ ਛਪਣ ਤੋਂ ਲੇਟ ਹੋ ਜਾਂਦਾ ਹੈ ਤਾਂ ਬਹੁਤ ਬੇਚੈਨੀਂ ਜਿਹੀ ਹੋ ਜਾਂਦੀ ਹੈ।
ਤੁਸੀਂ ਨਿਰਪੱਖ ਸੁਝਾਵ ਦੀ ਮੰਗ ਕੀਤੀ ਹੈ।
ਸ: ਮੱਖਣ ਸਿੰਘ ਜੀ! ਆਪ ਜੀ ਨੇ ਦੇਖਿਆ ਹੀ ਹੈ ਕਿ ‘ਸਿਖ ਮਾਰਗ’ ਤੇ ਮਾਹੌਲ ਖਰਾਬ ਹੋਣ ਦੇ ਕਾਰਣ ਪੱਤਰਾਂ ਵਾਲਾ ਪੰਨਾ ਬੰਦ ਕਰਨ ਦੀ ਨੌਬਤ ਜਦੋਂ ਵੀ ਆਈ ਹੈ, ਇਸ ਸ਼ਖਸ਼ ‘ਗੁਰਚਰਨ ਸਿੰਘ ਜਿਉਣਵਾਲਾ’ ਦੇ ਕਾਰਣ ਹੀ ਆਈ ਹੈ।
ਜਿਸ ਤਰ੍ਹਾਂ ਦੀ ਭਾਸ਼ਾ ਇਸ ਸ਼ਖਸ਼ ਨੇਂ ਆਪਣੇ 29-10-10 ਦੇ ਪੱਤਰ ਵਿੱਚ ਵਰਤੀ ਹੈ (ਅਤੇ ਇਸ ਤਰ੍ਹਾਂ ਦੀ ਭਾਸ਼ਾ ਇਹ ਆਮ ਹੀ ਵਰਤਦਾ ਹੈ) ਇਹ ਕਿਸੇ ਦੀ ਬੇਇੱਜਤੀ ਕਰਨ ਲਈ ਕੋਈ ਛੋਟੀ ਜਿਹੀ ਗੱਲ ਨਹੀਂ ਹੈ। “ਸਰਕਾਰੀ ਏਜੰਟ, ਮਕਾਰ, ਗੁਰੂ ਘੰਟਾਲ ਤੇ ਦਿਮਾਗੀ ਸੰਤੁਲਨ ਗਵਾ ਚੁਕੇ ਸ: …”। “…… ਤੋਂ ਪਤਾ ਕਰੋ ਕਿ ਆਗਰੇ ਦੇ ਉਸ ਹਸਪਤਾਲ ਦਾ ਕੀ ਨਾਮ ਪਤਾ ਹੈ ਜਿੱਥੇ ਝੂਠਿਆਂ ਦਾ ਇਲਾਜ ਕੀਤਾ ਜਾਂਦਾ ਹੈ”, ਆਦਿ।
ਇਸ ਤਰ੍ਹਾਂ ਦੀਆਂ ਉਪਰ ਲਿਖੀਆਂ ਗੱਲਾਂ ਕਿਸੇ ਦਾ ਨਾਮ ਲਿਖ ਕੇ ਦੁਹਰਾਉਣ ਲੱਗਿਆਂ ਵੀ ਝਿਜਕ ਮਹਿਸੂਸ ਹੁੰਦੀ ਹੈ। ਪਰ ਇਹ ਸ਼ਖਸ਼ ਸਹਿਜੇ ਹੀ ਐਸੀਆਂ ਗੱਲਾਂ ਕਿਸੇ ਦੇ ਵੀ ਨਾਮ ਨਾਲ ਲਿਖ ਦਿੰਦਾ ਹੈ।
ਇਹ ਸ਼ਖਸ਼ ਜਾਤ-ਪਾਤ ਨੁੰ ਨਹੀਂ ਮੰਨਦਾ ਪਰ ਇਸ ਦੀਆਂ ਗੱਲਾਂ ਤੋਂ ਸਾਫ ਜਾਹਰ ਹੁੰਦਾ ਹੈ ਕਿ ਇਸ ਨੂੰ ਆਪਣੀ (ਕਿਸੇ ਮੰਨੀਂ ਜਾਂਦੀ) ਉਚੀ ਜਾਤ ਦਾ ਹੋਣ ਦਾ ਬਹੁਤ ਘੁਮੰਡ ਹੈ ਦੁਸਰਿਆ ਨੂੰ ‘ਪੰਸਾਰੀ ਦੀ ਹੱਟੀ’ ਵਾਲੇ ਦੱਸਦਾ ਹੈ।
ਇਸ ਤਰ੍ਹਾਂ ਕਿਸੇ ਦੀ ਬੇਇੱਜਤੀ ਕਰਨ ਦਾ ਇਸ ਨੂੰ ਬਿਲਕੁਲ ਵੀ ਹੱਕ ਨਹੀਂ ਹੈ। (ਉਹ ਵੀ ਜਦੋਂ ਕਿ ਸ: ਤਰਲੋਚਨ ਸਿੰਘ ਜੀ ਪਟਿਆਲਾ ਨੂੰ ਇਸ ਸਾਇਟ ਤੇ ਕੁੱਝ ਲਿਖੇ ਨੂੰ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ)। ਜਦੋਂ ਸ: ਤਰਲੋਚਨ ਸਿੰਘ ਨੇ ਇਸ ਦੇ ਬਾਰੇ’ ਚ ਕੋਈ ਗੱਲ ਕਹੀ /ਲਿਖੀ ਹੀ ਨਹੀਂ ਤਾਂ ਇਸ ਨੂੰ ਤਰਲੋਚਨ ਸਿੰਘ ਦਾ ਨਾਮ ਲੈ ਕੇ ਕੋਈ ਵੀ ਗੱਲ ਲਿਖਣ ਦਾ ਕੀ ਹੱਕ ਹੈ?
ਇਸ ਇੱਕ ਸ਼ਖਸ਼ ‘ਗੁਰਚਰਨ ਸਿੰਘ ਜਿਉਣਵਾਲਾ’ ਦੇ ਕਾਰਣ ‘ਸਿਖ ਮਾਰਗ’ ਦੇ ਸਾਰੇ ਪਾਠਕ ਡੰਡ ਕਿਉਂ ਭੁਗਤਣ?
ਜੇ ਤੁਸੀਂ ਨਿਰਪੱਖ ਸੁਝਾਵ ਮੰਗਦੇ ਹੋ ਤਾਂ ਮੇਰਾ ਸੁਝਾਵ ਇਹ ਹੈ ਕਿ ਜੇ ਇਸ (ਜਿਉਣਵਾਲਾ) ਨੇ ਸਿੱਖ ਮਾਰਗ ਤੇ ਅੱਗੋਂ ਤੋਂ ਕੁੱਝ ਲਿਖਣਾ ਹੈ ਤਾਂ, ਸਭ ਤੋਂ ਪਹਿਲਾਂ ਇਹ ‘ਸ: ਤਰਲੋਚਨ ਸਿੰਘ ਪਟਿਆਲਾ ਤੋਂ ਮੁਆਫ਼ੀ ਮੰਗੇ ਅਤੇ ਇਸ ਦਾ 29-10-10 ਵਾਲਾ ਪੱਤਰ ਸਿੱਖ ਮਾਰਗ ਤੋਂ ਹਟਾ ਲਿਆ ਜਾਵੇ। ਅਤੇ ਅਗੋਂ ਤੋਂ ਕਿਸੇ ਨੂੰ ਵੀ ਅਪਸ਼ਬਦ ਨਾ ਲਿਖਣ ਦਾ ਵਾਅਦਾ ਕਰੇ। ਤਾਂ ਹੀ ਇਸ ਦੀ ਕੋਈ ਲਿਖਤ ਸਿਖ ਮਾਰਗ ਤੇ ਛਾਪੀ ਜਾਵੇ।
(ਪਰ ਮੇਰਾ ਨਿਜੀ ਸੁਝਾਵ ਇਹ ਹੈ ਕਿ ਇਸ ਦੇ ਲੇਖ ਅਤੇ ਪੱਤਰ ਇਸੇ ਤਰ੍ਹਾਂ ਛਪਦੇ ਰਹਿਣ ਕਿਉਂ ਕਿ ਅਜੇ ਇਸ ਨੇ ਮੈਨੂੰ “ਬ੍ਰਹਮਣੀ” ਵਿਚਾਰਧਾਰਾ ਦਾ ਸਾਬਤ ਕਰਨਾ ਹੈ ਅਤੇ ਮੈਂ ਇਸ ਦਾ ਨਕਾਬ ਉਤਾਰ ਕੇ ਇਸ ਦਾ ਨਾਸਤਕਤਾ ਵਾਲਾ ਅਸਲੀ ਚਿਹਰਾ ਸਭ ਦੇ ਸਾਮ੍ਹਣੇ ਲਿਆਉਣਾ ਹੈ। ਇਹੀ ਕਾਰਣ ਹੈ ਕਿ ਮੈਂ ਇਸ ਸ਼ਖਸ਼ ਦੀਆਂ ਸਾਰੀਆਂ ਬਦਤਮੀਜੀ ਵਾਲੀਆਂ ਗੱਲਾਂ ਨਜ਼ਰ-ਅੰਦਾਜ ਕਰਦਾ ਰਹਿੰਦਾ ਹਾਂ। ਜੇ ਇਸ ਦਾ ਨਹੀਂ ਸਰਦਾ ਤਾਂ ਅਗੋਂ ਤੋਂ ਵੀ ਮੇਰੇ ਵੱਲੋਂ ਇਸ ਨੂੰ ਖੁੱਲੀ ਛੋਟ ਹੈ ਕਿ ਮੇਰੇ ਨਾਲ ਜਿਸ ਮਰਜੀ ਲਹਿਜੇ ਵਿੱਚ ਲਿਖੀ ਜਾਵੇ, ਜੋ ਮਰਜੀ ਅਪਸ਼ਬਦ ਲਿਖਣੇ ਹਨ ਲਿਖੀ ਜਾਵੇ ਮੈਨੂੰ ਸਭ ਮਨਜ਼ੂਰ ਹੈ)।

ਜਸਬੀਰ ਸਿੰਘ (ਕੈਲਗਰੀ)


(02/11/10)
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ

(ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ)
ਸਿੱਖ ਮਾਰਗ ਨਾਲ ਜੁੜੇ ਸੱਜਣੋ
ਸਤਿ ਸ੍ਰੀ ਅਕਾਲ ਪ੍ਰਵਾਂਨ ਹੋਵੇ
ਬਾਬਾ ਠਾਕਰ ਸਿੰਘ ਪਟਿਆਲੇ ਵਾਲੇ ਜੀ ਦੀ ਹਾਂਗ ਕਾਂਗ ਵਿੱਚ ਕਥਾ

ਪਿਛਲੇ ਦਿਨੀ ਬਾਬਾ ਜੀ ਸਾਧ ਸੰਗਤ ਦੀ ਬੇਨਤੀ ਤੇ ਹਾਂਗ ਕਾਂਗ ਆਏ ਸਨ। ਉਹਨਾਂ ਦੇ ਆਉਂਣ ਤੇ ਢੋਲ ਢਮੱਕਿਆ ਨਾਲ ਨਗਰ ਕੀਰਤਨ ਵੀ ਕੱਢਿਆ ਗਿਆ ਇਹ ਨਗਰ ਕੀਰਤਨ ਬੱਸਾਂ ਤੇ ਸਵਾਰ ਹੋਕੇ ‘ਸ਼ਮਛੂਪੋ’ ਗਰਾਂਊਡ ਵਿੱਚ ਪਹੁੰਚਿਆ ਜਿੱਥੇ ਗੁਰੁ ਕਾ ਲੰਗਰ ਅਤੁੱਟ ਵਰਤਿਆ ਗੱਤਕਾ ਵੀ ਖੇਡਿਆ ਗਿਆ। ਕਥਾ ਕੀਰਤਨ ਵੀ ਹੋਇਆ ਪਰ ਨਗਰ ਕੀਰਤਨ ਕਰਵਾਉਣ ਵਾਲਿਆਂ ਆਗੂਆਂ ਨੇ ਆਵਦੇ ਬੁਲਾਰਿਆਂ ਨੂੰ ਹੀ ਸਟੇਜ਼ ਤੇ ਬੋਲਣ ਦਿੱਤਾ ਹੋਰ ਕਿਸੇ ਨੂੰ ਨਹੀ। ਕਥਾ ਵਿੱਚ ਬਾਬਾ ਠਾਕਰ ਸਿੰਘ ਜੀ ਨੇ ਕਿਹਾ ਕਿ ਕਰਾਮਾਤਾਂ ਵੀ ਹੈਗੀਆਂ, ਧਰਮਰਾਜ ਵੀ ਹੈ। ਸਵਾ ਲੱਖ ਮੂਲ ਮੰਤਰ ਨਾਲ ਜੋ ਮੰਗੋ ਉਹੋ ਹੀ ਮਿਲ ਜਾਂਦਾ ਹੈ। ਹਰ ਰੋਜ਼ 150 ਜਪੁਜੀ ਸਹਿਬ ਦੇ ਪਾਠ ਕਰਨੇ ਚਾਹੀਦੇ ਹਨ। ਪੰਜ ਸੁਖਮਨੀ ਸਹਿਬ ਦੇ ਪਾਠ ਕਰਨੇ ਚਾਹੀਦੇ ਹਨ। ਸਵਾ ਲੱਖ ਅਖੰਡ ਪਾਠ ਕਰਵਾਏ ਦਾ ਬਹੁਤ ਲਾਭ ਪ੍ਰਾਪਤ ਹੁੰਦਾ ਹੈ। ਕਥਾ, ਕੀਰਤਨ ਸੰਗਤਾਂ ਨੇ ਬੜੇ ਪਿਆਰ ਨਾਲ ਸੁਣਿਆ ਤੇ ਸ਼ਾਂਮ ਨੂੰ ਨਗਰ ਕੀਰਤਨ ਗੁਰਦਵਾਰਾ ਸਹਿਬ ਵਿਖੇ ਆ ਕੇ ਸਮਾਪਤ ਹੋ ਗਿਆ। ਇਹ ਨਗਰ ਕੀਰਤਨ ਸਨਿਚਰਵਾਰ ਕੱਢਿਆ ਗਿਆ ਤੇ ਦੂਜੇ ਦਿਨ ਐਤਵਾਰ ਸੀ।

ਦੂਜੇ ਦਿਨ ਐਤਵਾਰ ਦੀ ਕਥਾ-
ਪੋ: ਗੁਰਬਚਨ ਸਿੰਘ ‘ਥਾਈਲੈਂਡ’ ਵਾਲਿਆ ਨੇ ਐਤਵਾਰ ਵਾਲੇ ਦਿਨ ਕਥਾ ਕੀਤੀ ਕਿ ਕੌਮ ਦੇ ਹੀਰੇ ਪ੍ਰੋ: ਦਵਿੰਦਰ ਸਿੰਘ ‘ਭੁੱਲਰ’ ਵਰਗੇ ਜੇਲਾਂ ਵਿੱਚ ਸੜ ਰਹੇ ਹਨ। ਜੋ ਕਹਿੰਦੇ ਹਨ ਕਿ ਜੇ ਸਵਾ ਲੱਖ ਅਖੰਡ ਪਾਠ ਕਰਵਾਉਣ ਨਾਲ ਮਨੋਕਾਂਮਨਾਂ ਪੂਰੀ ਹੋ ਸਕਦੀ ਹੈ ਤਾਂ ਆਪਾ ਪੋ: ਦਵਿੰਦਰ ਸਿੰਘ ਤੇ ਹੋਰ ਕੌਮ ਦੇ ਹੀਰਿਆਂ ਨੂੰ ਕਿਓ ਵਿਸਾਰ ਦਿੱਤਾ ਹੈ ਜੋ ਕਈ ਸਾਲਾ ਤੋ ਜੇਲਾ ਵਿੱਚ ਸਰੀਰਕ ਤੇ ਮਾਨਸਿਕ ਰੋਗਾਂ ਵਿੱਚ ਸੜ ਰਹੇ ਹਨ? ਆਪਾਂ ਨੂੰ ਅਖੰਡ ਪਾਠ ਹਾਂ ਹੋਰ ਕੋਈ ਪਾਠ ਕਰਕੇ ਕਿਓ ਨਹੀ ਛੁਡਵਾਉਦੇ? ਇਹਨਾਂ ਨੇ ਕਿਹਾ ਜੇ ਅਸੀ ਸਾਰੀ ਦਿਹਾੜੀ ਪਾਠ ਹੀ ਕਰੀ ਜਾਂਵਾਂਗੇ ਤਾਂ ਕੰਮ ਸਾਡਾ ਪਿਓ ਕਰੂ? ਕਿਉਕਿ ਗੁਰੂ ਨਾਨਕ ਦੇਵ ਜੀ ਨੇ ਜੰਗਲਾਂ ਵਿੱਚ ਬੈਠੈ ਭਗਤੀ ਕਰਨ ਵਾਲਿਆਂ ਨੁੰ ਲੰਮੇ ਹੱਥੀ ਲਿਆ ਸੀ ਅਤੇ ਮਿਨਤਕਸ਼ਾਂ ਨੂੰ ਸਲਾਹਿਆ ਸੀ। ਬਾਣੀ ਸਾਡੇ ਅੰਦਰ ਦੇ ਦੁਸ਼ਮਨ ਜਿਵੇ ਕਾਮ, ਕਰੋਧ, ਲੋਭ ਤੇ ਮੋਹ ਨੂੰ ਮਾਰਨ ਵਿੱਚ ਸਹਾਇਤਾ ਕਰਦੀ ਹੈ ਨਾਂ ਕਿ ਦੁਨਿਆਵੀ ਦੁਸ਼ਮਨ ਨੂੰ। ਜੇ ਮੁਕੱਦਮਾਂ ਹੈ ਤਾ ਵਕੀਲ ਕਰਨਾਂ ਹੀ ਪਵੇਗਾ ਉਹਨਾਂ ਬਾਬਾ ਫਰੀਦ ਜੀ ਦੇ ਸਲੋਕ ਦੀ ਮਿਸਾਲ ਦਿੱਤੀ ਕਿ-
‘ਬੁਰੇ ਦਾ ਭਲਾ ਕਰ ਗੁੱਸਾ ਮਨ ਨ ਹਢਾਏ’ ਕਿ ਕਈ ਇਸ ਸਲੋਕ ਦਾ ਉਲਟੇ ਅਰਥ ਕੱਢ ਲੈਦੇ ਹਨ ਕਿ ਬੁਰੇ ਦਾ ਭਲਾ ਕਰ ਜੇ ਕਿਸੇ ਨੇ ਸਾਡੀ ਕੂੜੀ ਨਾਲ ਬਲਾਤਕਾਰ ਕਰ ਲਿਆ ਹੋਵੇ ਤਾਂ ਅਸੀ ਜਾਂ ਅਦਾਲਤ ਉਸਦਾ ਭਲਾ ਕਰਾਂਗੇ ਕਿ ‘ਬੁਰੇ ਦਾ ਭਲਾ ਕਰ’ ਇਸਦਾ ਮਤਲਬ ਇਹ ਹੈ ਕਿ ਹੈ ਕਿ ‘ਸੁੱਖੇ ਜਿੰਦੇ ਨੇ ਮਿਲਟਰੀ ਆਫੀਸਰ ਜਨਰਲ ਵੈਦਿਆਂ ਨੁੰ ਮਾਰਕੇ ਇਸ ਸਲੋਕ ਦੀ ੳਲੰਘਣਾਂ ਕੀਤੀ ਹੈ ਜਾਂ ‘ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ’ ਨੇ ਮੱਸੇ ਰੰਗੜ ਦਾ ਸਿਰ ਵੱਢ ਕੇ ਸਲੋਕ ਦੀ ਅਵੱਗਿਆ ਕੀਤੀ? ਨਹੀ! ਕਿਉਕਿ ਇਸ ਸਲੋਕ ਦਾ ਮਤਲਬ ਹੈ ਕਿ ਆਪਣੇ ਬੁਰੇ ਖਿਆਲਾਂ ਨੂੰ ਚੰਗੇ ਖਿਆਲਾ ਵਿੱਚ ਤਬਦੀਲ ਕਰ ਮਨ ਵਿੱਚ ਗੁੱਸਾ ਨਾਂ ਆਉਣ ਦੇ ਫਿਰ ਤੇਰੀ ਦੇਹੀ ਦੇ ਗਿਆਨ ਇੰਦਰਿਆਂ ਨੂੰ ਰੋਗ ਨਹੀ ਲੱਗੇਗਾ। ਜਦੋ ਇਹਨਾਂ ਨੇ ਕਿਹਾ ਕਿ ਪਾਠ ਕਰਕੇ ਪ੍ਰੋ: ਦਵਿੰਦਰ ਸਿੰਘ ‘ਭੁੱਲਰ’ ਨੁੰ ਰਿਹਾ ਕਿਉਂ ਨਹੀਂ ਕਰਵਾਉਂਦੇ? ਤਾਂ ਇਹਨਾਂ ਦੀ ਇਹ ਗੱਲ ਸੁਣ ਕੇ ਦੀਵਾਂਨ ਹਾਲ ਵਿੱਚ ਘੁਸਰ ਮੁਸ਼ਰ ਸੁਰੂ ਹੋ ਗਈ। ਉਹਨਾ ਕਿਹਾ ਕਿ ਹਰ ਹਫਤੇ ਧਾਰਮਿਕ ਕਲਾਸਾਂ ਲਾਵੋ । ਹਾਂਗ ਕਾਂਗ ਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪੋ: ਗੁਰਬਚਨ ਸਿੰਘ ਜੀ ਦਾ ਬਹੁਤ ਧੰਨਵਾਦ ਕੀਤਾ ਤੇ ਉਹਨਾਂ ਨੂੰ ਸਿਰੋਪਾ ਵੀ ਦਿੱਤਾ।

ਹੋਈਆਂ ਭੁੱਲਾਂ ਵਾਸਤੇ ਖਿਮਾਂ ਦਾ ਜਾਚਕ

ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ ਫੂਨ 852-94445134

********************************************************

ਸਿੱਖ ਮਾਰਗ ਨਾਲ ਜੁੜੇ ਸੱਜਣੋ
ਸਤਿ ਸ੍ਰੀ ਅਕਾਲ
ਸ੍ਰ: ਗੁਰਚਰਨ ਸਿੰਘ ਬਰਾੜ ‘ਜਿਊਣ ਵਾਲਾ’

ਥਰਮਾਂ ਮੀਟਰ ਵਾਲੇ ‘ਡਰੈਵਰ ਬਾਬਾ’ ਕਿਓ ਗਲਤ ਕਲਾ ਮਰੋੜਦੇ ਹੋ? ਜੋ ਬੰਦਾ ਸਿੱਖ ਮਾਰਗ ਤੇ ਆਂਉਦਾ ਹੀ ਨਹੀਂ ਉਸਨੇ ਲਿਖਣਾਂ ਬੰਦ ਕਰਕੇ ਆਵਦੀ ਵਿੱਬ ਸਾਈਟ ਖੋਹਲ ਲਈ ਹੈ ਫਿਰ ਉਸ ਦਾ ਭੰਡੀ ਪ੍ਰਚਾਰ ਕਿੱਥੇ ਲਿਖਿਆ ਹੈ? ਕਿਓ ਬਗੈਰ ਮਤਲਬ ਤ੍ਰਲੋਚਨ ਸਿੰਘ ਮਹਾਜਨ ਬਾਰੇ ਲਿਖਦੇ ਹੋ ਕੀ ਤੁਹਾਂਨੂੰ ਸਿਵਾ ਲੋਕਾਂ ਦੀ ਭੰਡੀ ਕਰਨ ਤੋ ਬਗੈਰ ਹੋਰ ਕੋਈ ਕੰਮ ਨਹੀ? ਵੈਸੈ ਤੁਸੀ ਜਸਵੀਰ ਸਿੰਘ ਕੈਲਗਰੀ ਨੁੰ ਲਿਖਦੇ ਹੋ ਕਿ ਇਸਦੀਆਂ ਗੱਲਾਂ ਦਾ ਜਵਾਬ ਦੇਣ ਤੇ ਮੇਰਾ ਟਾਈਮ ਖਰਾਬ ਹੁੰਦਾ ਹੈ ਕੀ ‘ਮਹਾਜਨ’ ਨੂੰ ਭੰਡਣ ਵੇਲੇ ਟਾਈਮ ਖਰਾਬ ਨਹੀ ਹੁੰਦਾ? ਬਾਕੀ ਜੋ ਤੁਸੀ ਭਾਸਾ ਮੇਰੇ ਵਾਸਤੇ ਵਰਤੋਗੇ ਉਹੋ ਭਾਸਾ ਹੀ ਮੈ ਤੁਹਾਡੇ ਵਾਸਤੇ ਵਰਤਾਂਗਾਂ ਤੁਸੀ ਮੈਨੂੰ ਇੱਕ ਵਾਰ ‘ਫੌਜੀ ਬਾਬਾ’ ਲ਼ਿਖਿਆ ਸੀ ਮੈ ਤੁਹਾਂਨੂੰ ‘ਡਰੈਵਰ ਬਾਬਾ’ ਲਿਖ ਦਿੱਤਾ। ਹੁਣ ਜਿਸ ਭਾਸਾ ਵਿੱਚ ਮੈਨੂੰ ਜਵਾਬ ਦੇਵੋਗੇ ਉਸ ਭਾਸਾ ਵਿੱਚ ਤੁਹਾਨੁੰ ਜਵਾਬ ਮਿਲ ਜਾਵੇਗਾ। ਜ਼ਰਾ ਸੋਚੋ ਹੋਰ ਵੀ ਕੋਈ ਤੁਹਾਡੇ ਵਾਂਗੂੰ ਸਿੱਖ ਮਾਰਗ ਤੇ ਖੌਰੂ ਪਾਂਉਂਦਾ ਹੈ! ਵੈਸੈ ਤੁਹਾਡੀ ਆਪਣੀ ਵਿੱਬ ਸਾਈਟ ਖੋਹਲੀ ਹੈ ਉਸਤੇ ਤੁਸੀ ਡੰਡ ਬੈਠਕਾਂ ਕੱਢਕੇ ਭਲਵਾਨੀ ਗੇੜੇ ਦੇਈ ਜਾਇਆ ਕਰੋ।
ਸ੍ਰ: ਮੱਖਣ ਸਿੰਘ ਜੀ- ਤੁਸੀ ਵੀ ਚਿੱਠੀਆ ਪੜ ਕੇ ਪਾਇਆ ਕਰੋ ਭਾਂਵੇ ਚਿੱਠੀ ਲੇਟ ਹੀ ਹੋ ਜਾਵੇ। ਤੁਸੀ ਇਹੋ ਜਿਹੇ ਬੰਦਿਆਂ ਦੀਆ ਚਿੱਠੀਆ ਨਾ ਪਾਇਆ ਕਰੋ ਜੋ ਕਿ ਉਹਨਾਂ ਬਾਰੇ ਲਿਖਦੇ ਹਨ ਜੋ ਸਿੱਖ ਮਾਰਗ ਨੁੰ ਛੱਡ ਗਏ ਹਨ। ਇਹ ਲੋਕ ਤੁਹਾਡਾ ਤੇ ਸਾਡਾ ਟਾਈਮ ਬ੍ਰਬਾਦ ਕਰਦੇ ਹਨ।
ਹੋਈਆ ਭੁੱਲਾਂ ਵਾਸਤੇ ਖਿਮਾਂ ਦਾ ਜਾਚਕ
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਗ ਕਾਂਗ ਫੂਨ 852-94445134


(01/11/10)
ਗੁਰਇੰਦਰ ਸਿੰਘ ਪਾਲ

ਓਬਾਮਾ ਦੀ ਭਾਰਤ ਫੇਰੀ ਅਤੇ---
ਕੁੱਝ ਹਫ਼ਤਿਆਂ ਤੋਂ ਮੀਡੀਏ ਵਿੱਚ ਕੁੱਛ ‘ਸਿੱਖਾਂ’ ਵੱਲੋਂ ਇੱਕ ਨਿਗੁਣੀ ਜਿਹੀ ਬਾਤ ਨੂੰ ਬਾਤੰਗੜ ਬਣਾ ਕੇ ਉਛਾਲਿਆ ਜਾ ਰਿਹਾ ਹੈ। ਇਹ ਗੱਲ ਹੈ ਓਬਾਮਾ ਦੀ ਭਾਰਤ ਫੇਰੀ ਦੌਰਾਨ ਉਸ ਦਾ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਜਾਣਾਂ ਜਾਂ ਨਾ ਜਾਣਾਂ! ਜੇ ਇਸ ਵਿਵਾਦੀ ਵਿਸ਼ੇ ਨੂੰ ਗੁਰਮੱਤਿ ਤੋਂ ਸੇਧ ਲੈ ਕੇ ਬਿਬੇਕਤਾ ਨਾਲ ਵਿਚਾਰੀਏ ਤਾਂ ਸਹਿਲ ਹੀ ਅਸੀਂ ਇਸ ਸਿੱਟੇ `ਤੇ ਪਹੁੰਚਦੇ ਹਾਂ ਕਿ ਇਹ ਅਖਾਉਤੀ ‘ਸਿੱਖ’ ਅਸਲ ਵਿੱਚ ਗੁਰ-ਸਿਧਾਂਤਾਂ ਤੇ ਗੁਰ-ਸਿੱਖੀ ਵੱਲੋਂ ਪੂਰਨ ਤੌਰ `ਤੇ ਦੀਵਾਲੀਏ ਹਨ। ਆਓ! ਇਸ ਤੱਥ ਨੂੰ ਵਿਸਤਾਰ ਨਾਲ ਵਿਚਾਰੀਏ:-

ਕਿਸੇ ਵੀ ਧਰਮ-ਸਥਾਨ ਦੇ ਦਰਸ਼ਨ ਕਰਨ ਜਾਣ ਦਾ ਪ੍ਰੇਰਣਾ-ਸ਼੍ਰੋਤ ਦਰਸ਼ਕ ਦੀ ਆਪਣੀ ਸੱਚੀ ਸ਼੍ਰੱਧਾ ਹੁੰਦੀ ਹੈ। ਜਿਸ ਵਿਅਕਤੀ ਦੇ ਹਿਰਦੇ ਵਿੱਚ ਗੁਰ-ਦਰਸ਼ਨ ਦੀ ਕੁੱਦਰਤੀ ਅਭਿਲਾਸ਼ਾ ਨਹੀਂ, ਉਸ ਦਾ ਧਰਮ-ਸਥਾਨ `ਤੇ ਜਾਣ ਨਾ ਜਾਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਸੋ, ਹਰਿਮੰਦਿਰ ਸਾਹਿਬ ਜਾਣ ਨਾਂ ਜਾਣ ਦਾ ਫ਼ੈਸਲਾ ਓਬਾਮਾ ਦਾ ਨਿੱਜੀ ਵਿਅਕਤੀਗਤ ਫ਼ੈਸਲਾ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਹੋਰ ਦਾ! ! ਦੂਸਰਾ, ਹਰਿਮੰਦਰ (ਦਰਬਾਰ ਸਾਹਿਬ) ਸਿੱਖਾਂ ਦਾ ਇੱਕ ਕੇਂਦਰੀ ਸਥਾਨ ਹੈ ਨਾ ਕਿ ਕੋਈ ਸੰਸਾਰਕ ਸੌਦਾ-ਸਥਾਨ ਜਿੱਥੇ ਅਨਮਤੀਆਂ ਨੂੰ ਮਿੱਨਤਾਂ ਕਰਕੇ ਬੁਲਾਇਆ ਜਾਵੇ! ! ਇਉਂ ਕਰਨ ਵਾਲੇ ਗੁਰੁ ਦਾ ਅਪਮਾਨ ਕਰਦੇ ਹਨ।

ਦੂਜਾ, ਜਦ ਕੋਈ ਵੀ ਰਾਜਾ ਜਾਂ ਰੰਕ ਗੁਰੁ ਦੇ ਦਰ `ਤੇ ਜਾਂਦਾ ਹੈ ਤਾਂ ਉਸ ਦਾ ਮਕਸਦ ਗੁਰੁ ਨਾਲ (ਗੁਰ-ਸਿਧਾਂਤਾਂ ਨਾਲ) ਸਾਂਝ ਪਾ ਕੇ ਉਸ ਦੀ ਬਖ਼ਸ਼ਿਸ਼, ਨਿਵਾਜ਼ਿਸ਼ ਦੀ ਅਭਿਲਾਸ਼ਾ ਕਰਨਾਂ ਹੁੰਦਾ ਹੈ। ਓਬਾਮੇ ਦਾ ਨਾਂ ਜਾਣ ਦੇ ਫ਼ੈਸਲੇ ਕਾਰਣ ਸੰਸਾਰ ਭਰ ਦੇ ਕੁੱਝ ‘ਸਿੱਖਾਂ’ ਵਿੱਚ ‘ਰੋਸ’ ਤੋਂ ਤਾਂ ਇਉਂ ਲੱਗਦਾ ਹੈ ਜਿਵੇਂ ਦਰਬਾਰ ਸਾਹਿਬ ਜਾ ਕੇ ਓਬਾਮੇ ਨੇ ਗੁਰੁ ਨੂੰ ਨਿਵਾਜਣਾਂ ਹੋਵੇ! ਸੋ, ਥੋੜੇ ਜਿਹੇ ਖੋਖਲੇ ਅਖਾਉਤੀ ਸਿੱਖਾਂ ਦਾ ਓਬਾਮੇ ਦਾ ਹਰਿਮੰਦਰ ਜਾਣ ਲਈ ਤਰਲੋ-ਮੱਛੀ ਹੋਣਾਂ ਸਾਰੀ ਸਿੱਖ ਕੌਮ ਲਈ ਸ਼ਰਮ ਦਾ ਸਬੱਬ ਹੈ! !

ਰੌਲਾ ਪਾਉਣ ਵਾਲਿਆਂ ਦੀ ਇੱਕੋ ਇੱਕ ਲੰਗੜੀ ਦਲੀਲ ਇਹ ਹੈ ਕਿ ਓਬਾਮੇ ਦੇ ਦਰਬਾਰ ਸਾਹਿਬ ਜਾਣ ਨਾਲ ਸਿੱਖਾਂ ਦੀ ਪਹਿਚਾਣ ਬਣੇਗੀ! ਇਸ ਤੋਂ ਵਧੇਰੇ ਹਾਸੋਹੀਣੀ ਅਤੇ ਥੋਥੀ ਦਲੀਲ ਕੋਈ ਹੋਰ ਹੋ ਹੀ ਨਹੀਂ ਸਕਦੀ। ਓਏ ਭਲੇਮਾਨਸੋ! ਅਸੀਂ ਕਿਉਂ ਆਪਣਾ ਜਲੂਸ ਆਪ ਕੱਢ ਰਹੇ ਹਾਂ? ਸੱਚੇ ਸਿੱਖਾਂ ਨੇ ਆਪਣੀ ਪਹਿਚਾਨ ਆਪਣੇ, ਗੁਰਮੱਤਿ ਤੋਂ ਸੇਧ ਲੈ ਕੇ ਬਣਾਏ, ਸੁਹਣੇ ਸੱਚੇ ਕਿਰਦਾਰ ਤੇ ਕਰਨੀਆਂ ਨਾਲ ਬਣਾਉਣੀ ਹੈ, ਨਾਂ ਕਿ ਦੇਸੀ-ਵਿਦੇਸੀ ਦੁਨਿਆਵੀ ਨੇਤਾਵਾਂ ਦੇ ਤਲੂਏ ਚੱਟ ਕੇ, ਅਤੇ ਉਨ੍ਹਾਂ ਨੂੰ ਸੰਸਾਰੀ ਪਤਵੰਤਿਆਂ ਨੂੰ ਗੁਰੂ ਤੋਂ ਉੱਚਾ ਦਿਖਾ ਕੇ! ! !

ਅਮ੍ਰੀਕਾ ਤੇ ਦੇਸ-ਵਿਦੇਸ ਵਿੱਚ ਵਸਦੇ ਪੂੰਜੀ-ਪਤੀ ਸਿੱਖ (ਅੱਜ ਦੇ ਮਲਿਕ ਭਾਗੋ) ਆਪਣੀ ਹਉਮੈ-ਯੁਕਤ ਹੋਂਦ ਦੀ ਪ੍ਰਦਰਸ਼ਨੀ ਕਰਨ ਲਈ ਬਿਆਨਬਾਜ਼ੀ ਕਰਕੇ, ਸਿੱਖ ਕੌਮ ਦੀ ਨਹੀਂ ਸਗੋਂ, ਆਪਣੀ ਨਿੱਜੀ ਪਹਿਚਾਣ ਬਣਾਉਣ ਦਾ ਅਸਫ਼ਲ ਯਤਨ ਕਰਦੇ ਰਹਿੰਦੇ ਹਨ। ਉਨ੍ਹਾਂ ਮਾਅਇਆ-ਧਾਰੀਆਂ ਦਾ ਗੁਰੂ ਜਾਂ ਧਰਮ ਨਾਲ ਤਾਂ ਕੋਈ ਵਾਸਤਾ ਹੀ ਨਹੀਂ ਹੈ। ਇਸੇ ਤਰ੍ਹਾਂ ਨੇਤਾਵਾਂ ਦਾ ਕਿਸੇ ਗੁਰਧਾਮ `ਤੇ ਜਾਣਾਂ ਨਾ ਜਾਣਾਂ ਉਨ੍ਹਾਂ ਦੇ ਸਿਆਸੀ ਲਾਭ/ਹਾਨੀ ਉੱਤੇ ਨਿਰਭਰ ਕਰਦਾ ਹੈ। ਇਸ ਲਈ ਸਾਨੂੰ ਧਰਮਸ਼ੀਲ ਰਹਿੰਦਿਆਂ ਹੋਇਆਂ ਇਨ੍ਹਾਂ ਅਧਾਰਮਿਕ ਵਿਵਾਦਾਂ ਵਿੱਚ ਉਲਝਣ ਦੀ ਬਜਾਏ ਗੁਰ-ਨਿਰਧਾਰਤ ਮਾਰਗ `ਤੇ ਚਲਦੇ ਰਹਿਣਾ ਚਾਹੀਦਾ ਹੈ।

ਇਸ ਵਿਵਾਦ ਬਾਰੇ ਖ਼ਬਰਾਂ ਪੜ੍ਹਦਿਆਂ ਸੱਭ ਤੋਂ ਵੱਧ ਦੁੱਖ ਉਦੋਂ ਹੋਇਆ ਜਦੋਂ ਸ਼ਿਰੋਮਣੀ ਗੁਰੂਦਵਾਰਾ ਕਮੇਟੀ ਦੇ ਕਾਰਕੁੰਨਾਂ ਨੂੰ ਓਬਾਮੇ ਨੂੰ ਹਰਿਮੰਦਰ ਲਿਆਉਣ ਲਈ ਤਰਲੋ-ਮੱਛੀ ਤੇ ਫਿਕਰਮੰਦ ਹੁੰਦੇ ਦੇਖਿਆ। ਉਨ੍ਹਾਂ ਦਾ ਏਦਾਂ ਦਾ ਮਨਮੁੱਖੀ ਰਵਈਆ ਗੁਰੁ ਦਾ ਅਪਮਾਨ ਹੈ। ਕੁੱਛ ਦਿਨ ਪਹਿਲਾਂ ਪ੍ਰਧਾਨ ਮੱਕੜ ਦਾ ਬਿਆਨ ਸੀ ਕਿ ਕਮੇਟੀ 80ਵਿਆਂ ਦੇ ਦੰਗਾ-ਪੀੜਤਾਂ ਤੇ ਖ਼ਾਲਿਸਤਾਨੀਆਂ ਦੇ ਉੱਜੜੇ ਪਰਿਵਾਰਾਂ ਦੀ ਸਹਾਇਤਾ ਕਰਨ ਤੋਂ ਅਸਮਰੱਥ ਹੈ, ਕਿਉਂਕਿ ਕਮੇਟੀ ਕੋਲ ਫ਼ੰਡ ਨਹੀਂ ਹਨ! ! ਪਰੰਤੂ, ਵਿਦੇਸੀ ਸਿਆਸਤਦਾਨਾਂ ਦੀ ਉਚੇਚੀ ਮਹਿਮਾਨਨਿਵਾਜ਼ੀ ਲਈ ਫ਼ੰਡਜ਼ ਦੀ ਕੋਈ ਕਮੀ ਨਹੀਂ! ! ਭੇਖ-ਧਾਰੀ ਸਿੱਖ ਨੇਤਾਵਾਂ ਦਾ ਕੌਮ ਨਾਲ ਇਹ ਧ੍ਰੋਹ ਸ਼ੈਤਾਨੀਯਤ ਨੂੰ ਵੀ ਮਾਤ ਪਾਉਂਦਾ ਹੈ! ! ! ! !

ਸੰਸਾਰਕ ਜਾਂ ਸਿਆਸੀ ਪਤਵੰਤਿਆਂ ਨੂੰ ਗੁਰੂ ਦੀ ਹਜ਼ੂਰੀ ਵਿੱਚ ਸਿਰੋਪਿਆਂ ਆਦਿ ਨਾਲ ਸਨਮਾਨਤ ਕਰਨਾਂ ਗੁਰੁ ਦਾ ਘੋਰ ਅਪਮਾਨ ਹੈ। ਪਰੰਤੂ, ਦੁੱਖ ਦੀ ਗੱਲ ਹੈ ਕਿ ਇਹ ਅਪਮਾਨ ਗੁਰੁ-ਘਰਾਂ ਦੇ ਅਖਾਉਤੀ ਰਾਖੇ ਹੀ ਕਰ ਰਹੇ ਹਨ। ਕਿਸੇ ਵੀ ਦੁਨਿਆਵੀ ਆਬ-ਦਾਬ ਵਾਲੀ ਸ਼ਖ਼ਸੀਅਤ ਦੇ ਅੱਗੇ ਪਿੱਛੇ ਪੂਛ ਹਿਲਾਉਂਦੇ ਫਿਰਨਾਂ ਸਿੱਖ/ਸਿੰਘ/ਖ਼ਾਲਸੇ ਦਾ ਧਰਮ ਨਹੀਂ ਸਗੋਂ ਮਨਮੁੱਖਾਂ ਦੀ ਕੋਝੀ ਕਰਤੂਤ ਹੈ।

ਸਿੱਖ-ਮੱਤ ਦੇ ਨਾਮਧਰੀਕ ਰਾਹਨੁਮਾ ਗੁਰਮੱਤਿ ਵੱਲੋਂ ਬੇਮੁੱਖ ਹੋ ਕੇ ਆਪ ਤਾਂ ਅਧਾਰਮਿਕਤਾ, ਜ਼ਲਾਲਤ, ਤੇ ਮਾਨਸਿਕ ਰੋਗਾਂ ਦੀ ਦਲਦਲ ਵਿੱਚ ਸਿਰ ਤੱਕ ਗ਼ਰਕੇ ਹੋਏ ਹਨ, ਅਤੇ ਕੌਮ ਨੂੰ ਵੀ ਉਸੇ ਰਾਹ ਉੱਤੇ ਪਾਇਆ ਹੋਇਆ ਹੈ; ਪਰੰਤੂ, ਸਰਵ-ਉੱਚ ਗੁਰਧਾਮਾਂ ਨੂੰ ਆਪਣੀਆਂ ਅਧਾਰਮਿਕ ਗਤਿਵਿਧੀਆਂ ਨਾਲ ਆਪਣੇ ਘ੍ਰਿਣਿਤ ਪੱਧਰ `ਤੇ ਘਸੀਟ ਲਿਆਉਣਾ ਗੁਰੁ ਨਾਲ ਗ਼ੱਦਾਰੀ ਹੈ; ਅਤੇ ਇਹ ਗ਼ੱਦਾਰੀ ਸਾਡੇ ਨੇਤਾ ਨਿਰਲੱਜ ਹੋ ਕੇ ਕਰ ਰਹੇ ਹਨ! !

ਗੁਰਇੰਦਰ ਸਿੰਘ ਪਾਲ


(01/11/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ

ਅਸੀਂ ਕਿਸ ਦੀ ਮਦਦ ਕਰ ਰਹੇ ਹਾਂ?

ਅੱਜ ਬੀਬੀ ਦਰਸ਼ਨ ਕੌਰ ਜੀ (ਜਿਸ ਦੇ ੨੧ ਪ੍ਰਵਾਰਿਕ ਜੀਆਂ ਦੀ, ੧੯੮੪ ਵਿਚਲੇ ਸਿੱਖ ਕਤਲੇਆਮ ਵੇਲੇ, ਦਿਨ ਦੀਂਵੀਂ, ਦ੍ਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ, ਹੱਤਿਆ ਕਰ ਦਿੱਤੀ ਗਈ ਸੀ) ਦਾ ਬਿਆਨ ਅਖਬਾਰ ਵਿੱਚ ਪੜ੍ਹਿਆ, ਦੁਖ ਨਾਲ, ਹੰਝੂ ਭਰੀਆਂ ਅੱਖਾਂ ਵੀ ਵੇਖੀਆਂ। ਸ਼ਾਇਦ ਉਸ ਵੇਲੇ ਤਾਂ ਉਸ ਨੇ ਇਸ ਨੂੰ ਰੱਬ ਦਾ ਭਾਣਾ ਸਮਝ ਕੇ ਬਰਦਾਸ਼ਤ ਕਰ ਲਿਆ ਸੀ ਅਤੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਕਮਰ-ਕਸਾ ਕਰ ਲਿਆ ਸੀ, ਪਰ ਅੱਜ ਸਿੱਖਾਂ ਵਲੋਂ, ਲਗਾਤਾਰ ੨੬ ਸਾਲ ਦੇ ਕੀਤੇ ਵਿਹਾਰ ਕਾਰਨ, ਉਹ ਸਾਫ ਤੌਰ ਤੇ ਪ੍ਰੇਸ਼ਾਨ ਨਜ਼ਰ ਆ ਰਹੀ ਸੀ।
ਮੇਰੀਆਂ ਅੱਖਾਂ ਅੱਗੇ ਉਹ ਦਿਨ ਆ ਗਿਆ, ਜਦੋਂ ਇਸ ਸ਼ੇਰ ਬੱਚੀ ਨੂੰ, ਗੁਰਦਵਾਰਾ ਬੰਗਲਾ ਸਾਹਿਬ ਦੇ ਦਫਤਰ ਵਿਚ, ਅਵਤਾਰ ਸਿੰਘ ਹਿੱਤ ਆਦਿ ਦੇ ਹੁਕਮ ਅਧੀਨ, ਇਸ ਕਰ ਕੇ ਡਾਂਗਾਂ ਨਾਲ ਕੁਟਿਆ ਗਿਆ ਸੀ ਕਿ ਉਹ ਜਗਦੀਸ਼ ਟਾਈਟਲਰ ਦੇ ਵਿਰੁੱਧ ਗਵਾਹੀ ਨਾ ਦੇਵੇ। ਉਹ ਦਿਨ ਵੀ ਯਾਦ ਹੈ, ਜਦ ਇਹ ਬੀਬੀਆਂ ਆਪਣੀ ਫਰਿਆਦ ਲੈ ਕੇ ਅਕਾਲ ਤਖਤ ਤੇ ਗਈਆਂ ਸਨ, ਪੱਤ੍ਰਕਾਰਾਂ ਵਲੋਂ, ਵੇਦਾਂਤੀ ਨੂੰ ਇਨ੍ਹਾਂ ਦੇ ਦੁੱਖ ਬਾਰੇ ਪੁੱਛਣ ਤੇ, ਵੇਦਾਂਤੀ ਨੇ ਕਿਹਾ ਸੀ ਕਿ ਇਹ ਤਾਂ ਖੇਖਨ ਕਰਦੀਆਂ ਹਨ।
(ਰੱਬ ਨਾ ਕਰੇ ਕਿ ਵੇਦਾਂਤੀ ਅਦਿ ਦੇ ਬੱਚਿਆਂ ਨੂੰ ਵੀ ਅਜਿਹੇ ਖੇਖਨ ਕਰਨੇ ਪੈਣ, ਕਿਉਂਕਿ ਉਹ ਵੀ ਪੰਥ ਦੇ ਹੀ ਬੱਚੇ ਹਨ)
ਮੈਨੂੰ ਉਹ ਦਿਨ ਵੀ ਯਾਦ ਹਨ ਜਦੋਂ, ਸਿੱਖ ਕਤਲੇਆਮ ਦੇ ਪੀੜਤਾਂ ਦੀ ਮਦਦ ਲਈ, ਦਰਬਾਰ ਸਾਹਿਬ ਵਿੱਚ ਦਫਤਰ ਖੋਲ੍ਹਿਆ ਗਿਆ ਸੀ, ਅਤੇ ਉਸ ਦਫਤਰ ਦੇ ਕਰਮਚਾਰੀਆਂ ਵਲੋਂ, ਇਨ੍ਹਾਂ ਬੀਬੀਆਂ ਨੂੰ ਕਿਵੇਂ ਮੁੜ-ਮੁੜ ਕੇ ਦਫਤਰ ਦੇ ਚੱਕਰ ਲਵਾਏ ਜਾਂਦੇ ਸਨ। ਗੱਲਾਂ ਤਾਂ ਹੋਰ ਵੀ ਬਹੁਤ ਸਾਰੀਆਂ ਹਨ, ਪਰ ਮੁਕਦੀ ਗੱਲ ਤਾਂ ਇਹ ਹੈ ਕਿ, ਕੀ ਇਨ੍ਹਾਂ ਪੀੜਤਾਂ ਨੂੰ ਇਹ ਦਿਨ, ਕਿਸੇ ਨਿੱਜੀ ਕਸੂਰ ਕਾਰਨ ਵੇਖਣੇ ਪਏ ਸਨ? ਜਾਂ ਸਿਰਫ ਇਸ ਕਰਕੇ ਵੇਖਣੇ ਪਏ ਕਿ ਉਹ, ਸਿੱਖ ਭਾਈਚਾਰੇ ਦਾ ਇੱਕ ਅੰਗ ਸਨ? ਜ਼ਾਹਰ ਹੈ ਕਿ ਇਨ੍ਹਾਂ ਨੂੰ ਇਹ ਦਿਨ ਇਸ ਕਰਕੇ ਵੇਖਣੇ ਪਏ, ਕਿਉਂਕਿ ਇਹ ਸਿੱਖ ਭਾਈਚਾਰੇ ਦਾ ਇੱਕ ਅਨਿਖੜਵਾਂ ਅੰਗ ਸਨ। ਫਿਰ ਸਿੱਖ ਭਾਈਚਾਰੇ ਨੇ ਇਨ੍ਹਾਂ ਲਈ ਕੀ ਕੀਤਾ?
ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਸਿੱਖ ਭਾਈਚਾਰੇ ਨੇ ਇਨ੍ਹਾਂ ਲਈ ਕੁੱਝ ਨਹੀਂ ਕੀਤਾ। ਮੈਂ ਜਾਣਦਾ ਹਾਂ ਕਿ ਅਖੌਤੀ ਸਿੱਖਾਂ ਨੇ, ਅਖੌਤੀ ਸਿੱਖ ਜਥੇਬੰਦੀਆਂ ਨੇ, ਪੂਰੀ ਦੁਨੀਆਂ ਵਿਚੋਂ ਇਨ੍ਹਾਂ ਪੀੜਤਾਂ ਦੀ ਸਹਾਇਤਾ ਦੇ ਨਾਮ ਤੇ, ਅਰਬਾਂ, ਖਰਬਾਂ ਰੁਪਏ ਇਕੱਠੇ ਕੀਤੇ ਸਨ। (ਪਰ ਉਹ ਪੈਸੇ ਕਦੇ ਵੀ ਲੋੜਵੰਦਾਂ ਤਕ ਨਹੀਂ ਪਹੁੰਚੇ) ਕੀ ਮਦਦ ਕਰਨ ਵਾਲੇ ਵੀਰਾਂ ਨੇ, ਕਦੀ ਉਨ੍ਹਾਂ ਉਗ੍ਰਾਹੀ ਕਰਨ ਵਾਲਿਆਂ ਤੋਂ ਇਹ ਪੁਛਿਆ ਹੈ ਕਿ ਸਾਡੇ ਵਲੋਂ ਦਿੱਤੇ ਪੈਸਿਆਂ ਦਾ ਕੀ ਹੋਇਆ? ਉਨ੍ਹਾਂ ਦੀ ਇਸ ਅਣਗਹਿਲੀ ਕਾਰਨ ਹੀ, ਪੰਥ ਵਿਚਲੀਆਂ ਕਾਲੀਆਂ ਭੇਡਾਂ, ਪੀੜਤਾਂ ਦਾ ਹੱਕ ਮਾਰਨ ਲਈ ਉਤਸ਼ਾਹਤ ਹੋਈਆਂ। ਜੇ ਅਜਿਹਾ ਨਾ ਹੁੰਦਾ ਤਾਂ ਕੁੱਝ ਨਾ ਕੁੱਝ ਪੈਸੇ ਤਾਂ ਪੀੜਤਾਂ ਤੱਕ ਜ਼ਰੂਰ ਪਹੁੰਚਦੇ।
ਸਿੱਖਾਂ ਦਾ ਦਸਵੰਧ, ਜੋ ਉਹ ਗੁਰਦਵਾਰਿਆਂ ਵਿਚ, ਚੜ੍ਹਾਵੇ ਦੇ ਰੂਪ ਵਿੱਚ ਭੇਂਟ ਕਰਦੇ ਹਨ, ਲੋੜਵੰਦਾਂ, ਪੀੜਤਾਂ ਦੀ ਮਦਦ ਲਈ ਹੁੰਦਾ ਹੈ। ਇਹ ਅੱਜ ਦੇ ਹਿਸਾਬ, ਇੱਕ ਸਾਲ ਵਿੱਚ ੨੫ ਅਰਬ ਕਰੀਬ ਹੁੰਦਾ ਹੈ। ਜੇ ਇਸ ਵਿਚੋਂ ਚੌਥਾ ਹਿੱਸਾ ਵੀ ਇਨ੍ਹਾਂ ਸਿੱਖ ਕਤਲੇਆਮ ਦੇ ਪੀੜਤਾਂ ਦੀ ਮਦਦ ਲਈ ਵਰਤਿਆ ਜਾਂਦਾ ਤਾਂ ਅੱਜ ਇਨ੍ਹਾਂ ਨੂੰ ਭੈਣਾਂ ਭਰਾਵਾਂ ਆਸਰੇ, ਉਹ ਸਾਰੇ ਦੁੱਖ ਭੁੱਲ ਜਾਣੇ ਸਨ। ਪਰ ਅੱਜ ਉਹੀ ਦੁੱਖ, ਅਖੌਤੀ ਆਪਣਿਆਂ ਵਲੋਂ ਕੀਤੇ ਵਰਤਾਰੇ ਆਸਰੇ, ਨਾਸੂਰ ਬਣ ਚੁੱਕੇ ਹਨ।
੧੯੮੪ ਮਗਰੋਂ, ਜੋ ਸੋਨਾ ਅਤੇ ਪੱਥਰ, ਗੁਰਦਵਾਰਿਆਂ ਤੇ ਲਗਾਇਆ ਗਿਆ ਹੈ, ਜੇ ਉਹ ਨਾ ਲਗਾਇਆ ਜਾਂਦਾ ਤਾਂ ਉਸ ਪੈਸੇ ਨਾਲ, ਇਨ੍ਹਾਂ ਪਰਿਵਾਰਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਚੰਗੇ ਰੁਜ਼ਗਾਰ ਦੇ ਵਸੀਲੇ ਉਪਲੱਬਧ ਕਰਾਏ ਜਾ ਸਕਦੇ ਸਨ।
ਜਿਨੀਆਂ ਵਿਦੇਸ਼ੀ ਯਾਤਰਾਵਾਂ, ਗੁਰਦਵਾਰਿਆਂ ਦੇ ਕਰਮਚਾਰੀਆਂ ਵਲੋਂ ਕੀਤੀਆਂ ਗਈਆਂ ਹਨ, ਜੇ ਉਨ੍ਹਾਂ ਤੇ ਹੀ ਪਾਬੰਦੀ ਲਾਈ ਜਾਂਦੀ ਤਾਂ ਅੱਜ-ਤਕ, ਇਨ੍ਹਾਂ ਦੀਆਂ ਮੁਸੀਬਤਾਂ ਦਾ ਹੱਲ ਹੋ ਸਕਦਾ ਸੀ, ਜਿਸ ਆਸਰੇ ਸਿੱਖਾਂ ਨੂੰ ਸਿੱਖੀ ਤੇ ਵਿਸ਼ਵਾਸ ਹੋਰ ਪੱਕਾ ਹੋਣਾ ਸੀ।
ਜੇ ਅੱਜ ਵੀ ਦੁਨੀਆਂ ਵਿਚਲੀਆਂ ਸਿੰਘ ਸਭਾਵਾਂ, ਇਮਾਨਦਾਰੀ ਨਾਲ, ਬੈਂਕਾਂ ਵਿੱਚ ਪਏ ਆਪਣੇ ਪੈਸੇ, ਇਨ੍ਹਾਂ ਦੇ ਲੇਖੇ ਲਗਾ ਦੇਣ, ਤਾਂ ਇੱਕ ਸਾਲ ਵਿੱਚ ਹੀ ਇਨ੍ਹਾਂ ਦੇ ਸਾਰੇ ਮਸਲ੍ਹੇ ਹੱਲ ਹੋ ਸਕਦੇ ਹਨ ਅਤੇ ਸਿੰਘ ਸਭਾਵਾਂ ਵਿਚਲੇ, ਸਾਰੇ ਆਪਸੀ ਝਗੜੇ ਵੀ ਖਤਮ ਹੋ ਸਕਦੇ ਹਨ।
ਅੱਜ ਵੀ ਜੇ ਉਸਾਰੀ ਅਧੀਨ ਗੁਰਦਵਾਰਿਆਂ ਦੀ ਉਸਾਰੀ ਤੇ ਰੋਕ ਲਗਾ ਕੇ ਉਨ੍ਹਾਂ ਤੇ ਲੱਗਣ ਵਾਲੇ ਪੈਸੇ, ਇਨ੍ਹਾਂ ਸਿੱਖ ਕਤਲੇਆਮ ਪੀੜਤਾਂ ਦੇ ਲੇਖੇ ਲਗਾਏ ਜਾਣ ਤਾਂ ਪੰਜਾਂ ਸਾਲਾਂ ਵਿੱਚ ਇਨ੍ਹਾਂ ਦੇ ਸਾਰੇ ਮਸਲ੍ਹੇ ਹੱਲ ਹੋ ਸਕਦੇ ਹਨ।
ਪਰ ਮੈਂ ਇਹ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਅਜਿਹਾ ਕੁੱਝ ਨਹੀਂ ਹੋਣ ਲੱਗਾ, ਕਿਉਂਕਿ ਅਜਿਹਾ ਕਰਨ ਨਾਲ ਪੁਜਾਰੀ ਲਾਣੇ ਦੀ ਐਸ਼ ਤੇ ਰੋਕ ਲਗਦੀ ਹੈ, ਅਤੇ ਚੋਧਰੀਆਂ ਦੀ ਹਉਮੈ ਦੇ ਪੱਠੇ ਮੁੱਕ ਜਾਂਦੇ ਹਨ, ਜੋ ਉਨ੍ਹਾਂ ਨੂੰ ਕਿਸੇ ਹਾਲਤ ਵਿੱਚ ਵੀ ਮਨਜ਼ੂਰ ਨਹੀਂ ਹੋਵੇਗਾ, ਉਹ ਪੰਥ ਦੀ ਮਾੜੀ ਤੋਂ ਮਾੜੀ ਹਾਲਤ ਬਰਦਾਸ਼ਤ ਕਰ ਸਕਦੇ ਹਨ, ਪਰ ਆਪਣੇ ਤੇ ਲੱਗੀ ਪਾਬੰਦੀ ਕਿਸੇ ਹਾਲਤ ਵਿੱਚ ਵੀ ਨਹੀਂ ਬਰਦਾਸ਼ਤ ਕਰ ਸਕਦੇ।
ਮੈਂ ਸਿਰਫ ਕਿਰਤੀ ਸਿੱਖਾਂ ਤੇ ਹੀ ਵਿਸ਼ਵਾਸ ਕਰਦਾ ਹਾਂ, ਜੋ ਇਸ ਪੈਸੇ ਦਾ ਮੁੱਖ ਸਰੋਤ ਹਨ। ਮੈਂ ਉਨ੍ਹਾਂ ਕੋਲੋਂ ਹੀ ਪੁੱਛ ਰਿਹਾ ਹਾਂ ਕਿ ਤੁਸੀਂ ਇਸ ਦਸਵੰਧ ਨਾਲ ਕਿਸ ਦੀ ਮਦਦ ਕਰ ਰਹੇ ਹੋ? ਕੀ ਇਨ੍ਹਾਂ ਵੇਲ੍ਹੜ, ਪੰਥ ਦਾ ਲਹੂ ਪੀਣੀਆਂ ਜੋਕਾਂ ਦੀ? ਜਾਂ ਪੰਥ ਅਤੇ ਪੰਥਿਕ ਭਾਈਚਾਰੇ ਵਿਚਲੇ, ਮੁਸੀਬਤ ਦੇ ਮਾਰੇ ਲੋੜ ਵੰਦਾ ਦੀ? ਜ਼ਰਾ ਵਿਚਾਰੋ ਅਤੇ ਆਪਣੇ ਅੰਦਰ ਬੈਠੇ ਪਰਮਾਤਮਾ ਨੂੰ ਜਵਾਬ ਦੇਵੋ।
ਇਹ ਨਾ ਕਹਿਣਾ ਕਿ ਅਸੀਂ ਇਹ ਪੈਸਾ, ਪਰਮਾਤਮਾ ਨੂੰ, ਜਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੇਂਟ ਕਰ ਰਹੇ ਹਾਂ, ਕਿਉਂਕਿ ਨਾ ਤਾਂ ਇਸ ਪੈਸੇ ਦੀ ਰੱਬ ਨੂੰ ਲੋੜ ਹੈ, ਇਹ ਸਭ ਕੁੱਝ ਉਸ ਦਾ ਹੀ ਪੈਦਾ ਕੀਤਾ ਹੋਇਆ ਹੈ। ਅਤੇ ਨਾ ਹੀ ਇਸ ਪੈਸੇ ਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਲੋੜ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਨੂੰ, ਇਸ ਮਾਇਆ ਦੇ ਮੋਹ ਤੋਂ ਬਚ ਕੇ, ਰੱਬ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹਨ। ਉਹ ਢੋਂਗੀ ਸੰਤਾਂ ਵਾਙ ਇਹ ਨਹੀਂ ਕਹਿਣ ਵਾਲੇ ਕਿ ਸਿੱਖੋ ਮਾਇਆ ਦੇ ਮੋਹ ਤੋਂ ਬਚੋ।
(ਜੋ ਮਾਇਆ ਤੁਹਾਡੇ ਕੋਲ ਹੈ, ਉਹ ਸਾਨੂੰ ਭੇਂਟ ਕਰ ਦੇਵੋ।)
ਇਹ ਪੈਸਾ ਸਮਾਜ ਦੀ ਭਲਾਈ ਲਈ ਹੁੰਦਾ ਹੈ, ਇਹ ਭਲਾਈ ਨਾ ਤਾਂ ਗੁਰਦਵਾਰਿਆਂ ਉਤੇ ਸੋਨਾ ਅਤੇ ਪੱਥਰ ਲਾਉਣ ਨਾਲ ਹੋ ਸਕਦੀ ਹੈ। ਨਾ ਇਕ-ਇਕ ਪਿੰਡ ਵਿੱਚ ਚਾਰ-ਚਾਰ ਗੁਰਦਵਾਰੇ ਬਨਾਉਣ ਨਾਲ ਹੀ ਸੰਭਵ ਹੈ। ਨਾ ਇਹ ਭਲਾਈ ਹਵਾਈ ਜਹਾਜ਼ਾਂ ਵਿੱਚ ਸੈਰ ਕਰਨ ਨਾਲ ਹੋਣੀ ਹੈ, ਅਤੇ ਨਾ ਹੀ ਬੈਂਕ ਭਰਨ ਨਾਲ ਹੋ ਸਕਦੀ ਹੈ। ਇਹ ਭਲਾਈ ਸਿਰਫ ਤੇ ਸਿਰਫ, ਸਮਾਜ ਵਿਚਲੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਨਾਲ ਹੀ ਹੋਣੀ ਹੈ, ਜਿਸ ਨਾਲ ਕਿਸੇ ਦੇ ਅੱਥਰੂ ਪੂੰਝੇ ਜਾ ਸਕਦੇ ਹਨ।
ਜੇ ਤੁਹਾਡੇ ਅੰਦਰ ਵਸਦਾ ਅਕਾਲਪੁਰਖ, ਵੇਲ੍ਹੜ, ਸਮਾਜ ਦਾ ਲਹੂ ਪੀਣੀਆਂ ਜੋਕਾਂ ਦਾ ਪੱਖ ਪੂਰੇ, ਤਾਂ ਤੁਸੀਂ ਅੱਖਾਂ ਮੀਟ ਕੇ ਆਪਣੇ ਰਾਹ ਚਲਦੇ ਰਹੋ। (ਵੈਸੇ ਮੈਨੂੰ ਪੂਰਾ ਭਰੋਸਾ ਹੈ ਕਿ ਅਕਾਲਪੁਰਖ, ਵੇਲ੍ਹੜ, ਲਹੂ ਪੀਣੀਆਂ ਜੋਕਾਂ ਦਾ ਪੱਖ ਨਹੀਂ ਪੂਰੇਗਾ, ਕਿਉਂਕਿ ਮੇਰਾ ਗੁਰੂ ਗਲਤ ਸਿਖਿਆ ਨਹੀਂ ਦੇ ਸਕਦਾ)
ਜੇ ਤੁਹਾਡੇ ਅੰਦਰ ਬੈਠਾ ਕਰਤਾਰ ਕਹੇ ਕਿ ਇਹ ਪੈਸਾ, ਸਮਾਜ ਵਿਚਲੇ ਲੋੜਵੰਦਾਂ ਦੀ ਮਦਦ ਤੇ ਖਰਚ ਹੋਣਾ ਚਾਹੀਦਾ ਹੈ ਤਾਂ ਅੱਜ ਹੀ ਪ੍ਰੱਣ ਕਰੋ ਕਿ ਅਸੀਂ ਅੱਜ ਤੋਂ ਇੱਕ ਪੈਸਾ ਵੀ ਇਨ੍ਹਾਂ ਲੋੜਵੰਦਾਂ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਦਿਆਂਗੇ।
ਆਪਣੇ-ਆਪਣੇ ਮੁਹੱਲੇ ਵਿੱਚ ਇੱਕ ਥਾਂ ਮਿੱਥ ਲਵੋ, ਜਿੱਥੇ ਦਸਵੰਧ ਦਾ ਪੈਸਾ ਜਮ੍ਹਾ ਕਰਨਾ ਹੈ। ਫਿਰ ਮਹੀਨੇ ਵਿੱਚ ਇੱਕ ਵਾਰੀ, ਸਾਰੇ ਮੁਹੱਲਿਆਂ ਦਾ ਪੈਸਾ, ਸ਼ਹਿਰ ਜਾਂ ਪਿੰਡ ਵਿਚ। ਸ਼ਹਿਰਾਂ ਅਤੇ ਪਿੰਡਾਂ ਦਾ ਪੈਸਾ, ਸੂਬੇ ਵਿਚ। ਸੂਬਿਆਂ ਦਾ ਪੈਸਾ, ਮੁਲਕ ਵਿੱਚ ਅਤੇ ਮੁਲਕਾਂ ਦਾ ਪੈਸਾ, ਦੁਨੀਆਂ ਵਿੱਚ ਇੱਕ ਥਾਂ ਇਕੱਠਾ ਕਰੋ। ਜਿੱਥੇ ਤੁਸੀਂ ਆਪਣੀ ਨਿਗਰਾਨੀ ਹੇਠ, ਸੋਚ ਵਿਚਾਰ ਕੇ, ਸਭ ਤੋਂ ਵੱਧ ਲੋੜਵੰਦਾਂ ਤੋਂ ਸ਼ੁਰੂ ਹੋ ਕੇ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦੇ ਰਹੋ। ਤੁਸੀਂ ਵੇਖੋਗੇ ਕਿ ਇੱਕ ਸਾਲ ਵਿੱਚ ਹੀ ਕਿੰਨਾ ਵੱਡਾ ਇਨਕਲਾਬ ਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਸੇਧ ਦਿੰਦੇ ਹਨ,

ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦ॥
ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ॥
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ (੧੨੪੫)
ਸਚ (ਪਰਮਾਤਮਾ) ਅਤੇ ਸਰਮ (ਮਿਹਨਤ) ਨਾਲ ਜੁੜੈ ਬਗੈਰ, ਪ੍ਰਭੂ ਦੀ ਹਜ਼ੂਰੀ ਵਿੱਚ ਕਦਰ ਨਹੀਂ ਹੁੰਦੀ। ਇਨ੍ਹਾਂ ਨਾਲ ਜੁੜੇ ਬਗੈਰ, ਆਪਣੇ ਆਪ ਨੂੰ ਸਥਾਪਤ ਕਰਨ ਲਈ ਵਰਤੀਆਂ ਜਾਂਦੀਆਂ ਚਤਰਾਈਆਂ ਨੂੰ ਅਕਲ ਨਹੀਂ ਕਿਹਾ ਜਾਣਾ ਚਾਹੀਦਾ। ਬਲਕਿ ਅਕਲ ਉਸ ਨੂੰ ਕਿਹਾ ਜਾਣਾ ਚਾਹੀਦਾ ਹੈ, ਜਿਸ ਅਕਲ ਨਾਲ ਆਪਸੀ, ਵਾਦ-ਵਿਵਾਦ ਖਤਮ ਕਰ ਲਈਏ। ਅਕਲ ਉਹ ਹੈ ਜਿਸ ਆਸਰੇ ਅਸੀਂ ਪਰਮਾਤਮਾ ਦੀ ਸੇਵਾ ਕਰ ਕੇ ਇੱਜ਼ਤ ਖੱਟੀਏ। (ਇਹ ਆਪਾਂ ਪਹਿਲਾਂ ਵਿਚਾਰ ਚੁੱਕੇ ਹਾਂ ਕਿ, ਪਰਮਾਤਮਾ ਦੀ ਸੇਵਾ, ਉਸ ਦੇ ਹੁਕਮ ਵਿੱਚ ਚੱਲਣ ਨਾਲੋਂ ਵੱਧ ਕੁੱਝ ਵੀ ਨਹੀਂ ਹੈ) ਅਕਲ ਉਹੀ ਹੈ ਜਿਸ ਨਾਲ ਅਸੀਂ ਸ਼ਬਦ ਨੂੰ ਪੜ੍ਹ ਕੇ, ਵਿਚਾਰ ਕੇ ਸਮਝ ਲਈਏ, ਅਤੇ ਇਸ ਸਮਝੇ ਨੂੰ ਦੂਸਰਿਆਂ ਵਿੱਚ ਵੀ ਦਾਨ ਕਰ (ਵੰਡ) ਦੇਈਏ। (ਵਰਨਾ ਸਾਡੇ ਕੋਲ ਆਪਣਾ ਕੀ ਹੈ, ਜਿਸ ਨੂੰ ਦਾਨ ਕਰਨ ਦਾ ਭੁਲੇਖਾ ਪਾਲ ਕੇ, ਅਸੀਂ ਆਪਣੀ ਹਉਮੈ ਨੂੰ ਪੱਠੇ ਪਾਈਏ। ਇਵੇਂ ਹੀ ਸਾਨੂੰ ਦਸਵੰਧ ਦੇਣ ਲੱਗਿਆਂ ਵੀ ਅਕਲ ਦੀ ਵਰਤੋਂ ਕਰਨੀ ਚਾਹੀਦੀ ਹੈ, ਨਹੀਂ ਤਾਂ ਸਾਡਾ ਇਹ ਦਸਵੰਧ, ਸਮਾਜ ਭਲਾਈ ਦੀ ਥਾਂ, ਸਮਾਜ ਵਿਚਲਾ ਨਾਸੂਰ ਬਣ ਜਾਂਦਾ ਹੈ)
ਨਾਨਕ ਆਖਦਾ ਹੈ ਕਿ, ਜ਼ਿੰਦਗੀ ਦਾ ਸਹੀ ਰਸਤਾ ਸਿਰਫ ਇਹੀ ਹੈ, ਇਸ ਤੋਂ ਵੱਖਰੀਆਂ, ਹੋਰ ਗੱਲਾਂ ਸਮਝਾਉਣ ਵਾਲਾ ਸ਼ੈਤਾਨ ਹੈ।
ਭੁੱਲ ਜਾਵੋ ਵਿਚੋਲਿਆਂ ਨੂੰ, ਜਿਨ੍ਹਾਂ ਦਾ ਕੰਮ ਹੀ ਠੱਗੀ ਮਾਰਨਾ, ਆਪਣਾ ਕਮਿਸ਼ਨ ਵਸੂਲਣਾ ਹੈ। ਗੁਰੂ ਦੇ ਆਖੇ ਲਗ ਕੇ,
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ (੪੭੪)
ਆਪਣਾ ਕਾਰਜ, ਆਪਣੇ ਹੱਥਾਂ ਨਾਲ, ਆਪ ਹੀ ਸਵਾਰਦੇ ਹੋਏ, ਆਪ ਹੀ ਹਰ ਚੀਜ਼ ਤੇ ਨਿਗਰਾਨੀ ਰੱਖੋ, ਫਿਰ ਵੇਖੋ, ਦੁਨੀਆਂ ਵਿਚ, ਅਸਲੀ ਸਿੱਖੀ ਦਾ ਕਿਵੇਂ ਬੋਲ-ਬਾਲਾ ਹੁੰਦਾ ਹੈ।

ਅਮਰ ਜੀਤ ਸਿੰਘ ਚੰਦੀ
ਫੋਨ:- ੯੧ ੯੫੬੮੫ ੪੧੪੧੪

*****************************************************************

ੴ ਸਤਿ ਗੁਰ ਪ੍ਰਸਾਦਿ

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ

ਇਹ ਭਾਈ ਗੁਰਦਾਸ ਜੀ ਦੀ ੧੯ਵੀਂ ਵਾਰ ਦੀ ਛੇਵੀਂ ਪਉੜੀ ਦੀ ਲਾਈਨ ਹੈ, ਜਿਸ ਬਾਰੇ ਸ਼੍ਰੋਮਣੀ ਕਮੇਟੀ ਵਿੱਚ ਇਕੱਠੀ ਹੋਈ ਪੁਜਾਰੀ ਜਮਾਤ ਨੇ, ਕਿਸੇ ਚਾਲ ਅਧੀਨ ਜਾਂ ਅਗਿਆਨਤਾ ਵੱਸ ਅਜਿਹਾ ਪਰਚਾਰ ਕੀਤਾ ਹੈ, ਜੋ ਸਿੱਖਾਂ ਨੂੰ ਗੁਰਮਤਿ ਨਾਲੋਂ ਤੋੜ ਕੇ, ਬ੍ਰਾਹਮਣਵਾਦ ਨਾਲ ਜੋੜਨ ਦਾ ਕਾਰਨ ਬਣ ਰਹੀ ਹੈ। ਆਉ ਅੱਜ ਇਸ ਬਾਰੇ ਹੀ ਵਿਚਾਰ ਕਰਦੇ ਹਾਂ।
ਪੂਰੀ ਪਉੜੀ ਇਵੇਂ ਹੈ,
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨ।
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ।
ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ।
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ।
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ। ੬।
ਦੀਵਾਲੀ ਦੀ ਹਨੇਰੀ ਰਾਤ ਨੂੰ, ਦੀਵਾਲੀ ਨੂੰ ਮਨਾਉਣ ਵਾਲੇ, ਲਕਸ਼ਮੀ ਦੀ ਪੂਜਾ ਕਰਨ ਵਾਲੇ, ਹਿੰਦੂ ਵੀਰ ਦੀਵੇ ਬਾਲਦੇ ਹਨ। ਇਹ ਉਸ ਹਨੇਰੇ ਨੂੰ ਦੂਰ ਕਰਨ ਦਾ ਉਪਰਾਲਾ ਹੁੰਦਾ ਹੈ, ਜਿਸ ਕਾਰਨ, ਲਕਸ਼ਮੀ ਦੇ ਰਾਹ ਭਟਕ ਜਾਣ ਦਾ ਭਰਮ ਹਿੰਦੂਆਂ ਵਿੱਚ ਬ੍ਰਾਹਮਣਾ ਵਲੋਂ ਪਾਇਆ ਹੋਇਆ ਹੈ। ਕਈ ਹਿੰਦੂ ਤਾਂ ਰਾਤ ਨੂੰ ਆਪਣੇ ਦਰਵਾਜੇ ਵੀ ਖੁਲ੍ਹੇ ਰਖਦੇ ਹਨ, ਜਿਸ ਕਾਰਨ ਕਈ ਵਾਰੀ ਚੋਰਾਂ ਨੂੰ, ਚੋਰੀ ਕਰਨ ਵਿੱਚ ਵੀ ਮਦਦ ਮਿਲੀ ਹੈ, ਲਕਸ਼ਮੀ ਆਉਣ ਦੀ ਥਾਂ ਉਲਟਾ ਚਲੇ ਵੀ ਗਈ ਹੈ। ਇਸ ਦਾ ਹੀ ਦੂਸਰਾ ਰੂਪ ਹੈ ਜੂਆ, ਜੂਆ ਖੇਲਣ ਵਾਲਾ ਹਰ ਬੰਦਾ, ਲਕਸ਼ਮੀ ਆਉਣ ਦੀ ਆਸ ਨਾਲ, ਜੂਏ ਵਿੱਚ ਜਿੱਤਣ ਦੀ ਆਸ ਨਾਲ ਹੀ ਖੇਡਦਾ ਹੈ। ਇਹ ਗੱਲ ਵਖਰੀ ਹੈ ਕਿ ਪੂਰੀ ਟੋਲੀ ਵਿਚੋਂ ਕੋਈ ਇਕ-ਅੱਧ ਹੀ ਜਿਤਦਾ ਹੈ, ਬਾਕੀ ਸਾਰੇ ਹਾਰਦੇ ਹੀ ਹਨ।
(ਇਹ ਇੱਕ ਰਾਤ ਦਾ ਥੋੜ੍ਹ ਚਿਰਾ, ਦਿਲ ਪਰਚਾਵਾ ਭਰ ਹੈ।)

ਇਵੇਂ ਹੀ ਪੰਜਾਬ ਵਿੱਚ ਇੱਕ ਚੀਜ਼ ਪ੍ਰਚਲਤ ਸੀ, ਛੋਟੇ-ਵੱਡੇ ਬੱਚੇ, ਜਦ ਛੱਤਾਂ ਤੇ ਸੌਂਦੇ ਸਨ, ਤਾਂ ਕੁੱਝ ਸਮਾ ਬਿਤਾਉਣ ਲਈ, ਤਾਰਿਆਂ ਨਾਲ ਖੇਡਿਆ ਕਰਦੇ ਸੀ। ਕਈ ਤਾਰੇ ਲੱਭੇ ਜਾਂਦੇ ਸਨ, ਜਿਵੇਂ ਸਰਵਣ ਦੀ ਵਹਿੰਗੀ ਕਹੇ ਜਾਂਦੇ, ਇਕੋ ਕਤਾਰ ਵਿੱਚ ਤਿੰਨ ਤਾਰੇ। ਗਿੱਟੀਆਂ, ਕੁੜੀਆਂ ਗਿੱਟੀਆਂ ਨਾਲ ਖੇਡਦੀਆਂ ਹੁੰਦੀਆਂ ਸਨ, ਇਹ ਗਿੱਟੀਆਂ ਪੰਜ ਹੁੰਦੀਆਂ ਸਨ। ਉਨ੍ਹਾਂ ਵਰਗੇ ਹੀ ਛੋਟੇ-ਛੋਟੇ ਇਕੱਠੇ ਪੰਜ ਤਾਰਿਆਂ ਨੂੰ ਗਿੱਟੀਆਂ ਕਿਹਾ ਜਾਂਦਾ ਸੀ, ਉਨ੍ਹਾਂ ਦੀ ਭਾਲ ਕੀਤੀ ਜਾਂਦੀ ਸੀ। ਇਵੇਂ ਹੀ ਧਰੂ ਤਾਰਾ, ਸਪਤ ਰਿਸ਼ੀ ਆਦਿ ਤਾਰਿਆਂ ਦੀ ਭਾਲ ਕੀਤੀ ਜਾਂਦੀ ਸੀ, ਛੋਟੇ ਬੱਚਿਆਂ ਨੂੰ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ। ਏਸੇ ਦੀ ਪਰਤੀਕ ਵਜੋਂ ਕਿਹਾ ਹੈ ਕਿ ਛੋਟੇ-ਵੱਡੇ ਬੱਚੇ, ਕੁੱਝ ਜਾਣੇ ਪਛਾਣੇ ਅਤੇ ਕੁੱਝ ਅਣਪਛਾਤੇ ਤਾਰਿਆਂ ਦੀ ਅੰਬਰ ਵਿਚ, ਆਕਾਸ਼ ਵਿੱਚ ਭਾਲ ਕਰਦੇ ਹਨ।
(ਇਹ ਵੀ ਕੁੱਝ ਪਲਾਂ ਦਾ ਧੋੜ੍ਹ ਚਿਰਾ ਤਮਾਸ਼ਾ ਭਰ ਹੈ।)

ਬਾਗਬਾਨ, ਮਾਲੀ ਆਪਣੇ ਬਾਗ ਵਿੱਚ ਫੁੱਲਾਂ ਦੇ ਬੂਟੇ ਲਾਉਂਦੇ ਹਨ, ਉਨ੍ਹਾਂ ਦੀ ਸੇਵਾ ਕਰ ਕੇ ਉਨ੍ਹਾਂ ਨੂੰ ਪਾਲਦੇ ਹਨ, ਬੂਟੇ ਵੱਡੇ ਹੁੰਦੇ ਹਨ, ਫੁਲ ਲਗਦੇ ਹਨ, ਖਿੜਦੇ ਹਨ। ਮਾਲੀ ਉਨ੍ਹਾਂ ਨੂੰ ਇਕ-ਇਕ ਕਰ ਕੇ ਚੁਣ ਲੈਂਦਾ ਹੈ, ਤੋੜ ਲੈਂਦਾ ਹੈ।
(ਇਹ ਵੀ ਕੁੱਝ ਮਹੀਨਿਆਂ ਦਾ ਥੋੜ੍ਹ ਚਿਰਾ ਤਮਾਸ਼ਾ ਹੀ ਹੈ।)

ਤੀਰਥ ਤੇ ਜਾਣ ਵਾਲੇ ਤੀਰਥ ਯਾਤਰੀ, ਤੀਰਥਾਂ ਤੇ ਜਾਂਦੇ ਹਨ, ਆਪਣੀ ਜਾਤ ਬਰਾਦਰੀ ਵਾਲੇ ਭਰਾਵਾਂ ਨੂੰ ਮਿਲਦੇ ਹਨ, ਉਨ੍ਹਾਂ ਨੂੰ ਵੇਖ ਕੇ, ਤੀਰਥਾਂ ਦੀਆਂ ਚੀਜ਼ਾਂ ਵੇਖ ਕੇ ਨੈਣਾਂ ਨੂੰ ਨਿਹਾਲ ਕਰਦੇ ਹਨ, ਵੇਖ ਕੇ ਖੁਸ਼ੀ ਮਨਾਉਂਦੇ ਹਨ। ਤੀਰਥ ਇਸ਼ਨਾਨ ਕਰ ਕੇ ਘਰਾਂ ਨੂੰ ਮੁੜ ਆਉਂਦੇ ਹਨ।
(ਇਹ ਵੀ ਕੁੱਝ ਦਿਨਾਂ ਦਾ, ਥੋੜ੍ਹ ਚਿਰਾ ਤਮਾਸ਼ਾ ਹੀ ਹੈ।)

ਜਿਵੇਂ ਹਰਿ ਚੰਦਉਰੀ, ਭਰਮ-ਭੁਲੇਖੇ ਵਿੱਚ ਫਸਿਆ ਹਿਰਨ, ਸੂਰਜ ਦੀ ਰੌਸ਼ਨੀ ਵਿੱਚ ਚਮਕਦੀ ਰੇਤ ਨੂੰ, ਪਾਣੀ ਦੀ ਝੀਲ ਸਮਝ ਕੇ, ਉਸ ਵੱਲ ਭੱਜਦਾ ਹੈ, ਪਰ ਉਹ ਤਾਂ ਨਜ਼ਰ ਦਾ ਭੁਲੇਖਾ ਹੀ ਹੁੰਦਾ ਹੈ। ਇਵੇਂ ਹਿਰਨ ਰੇਗਿਸਤਾਨ ਵਿਚ, ਪਾਣੀ ਦੀ ਭਾਲ ਵਿੱਚ ਭਟਕਦਾ, ਪਿਆਸਾ ਹੀ ਮਰ ਜਾਂਦਾ ਹੈ। ਬੰਦੇ ਵੀ ਅਜਿਹੇ ਭੁਲੇਖੇ ਅਧੀਨ ਹੀ ਕਈ ਨਵੀਆਂ-ਨਵੀਆਂ ਚੀਜ਼ਾਂ ਵੇਖਣ ਦਾ ਭਰਮ ਪਾਲਦੇ ਹਨ, ਅਤੇ ਉਨ੍ਹਾਂ ਨੂੰ ਲੁਪਤ ਹੁੰਦਿਆਂ ਵੀ ਮਹਿਸੂਸ ਕਰਦੇ ਹਨ। ਇਵੇਂ ਹੀ ਇਹ ਉਪਰ ਦਿੱਤੀਆਂ ਸਾਰੀਆਂ ਚੀਜ਼ਾਂ, ਥੋੜ੍ਹ ਚਿਰੇ ਭੁਲੇਖੇ ਤੋਂ ਵੱਧ ਕੁੱਝ ਵੀ ਨਹੀਂ ਹਨ।

ਪਰ ਗੁਰਮੁਖ ਬੰਦੇ, ਕਿਸੇ ਭਰਮ ਭੁਲੇਖੇ ਵਿੱਚ ਨਹੀਂ ਪੈਂਦੇ। ਸ਼ਬਦ ਗੁਰੂ ਦੇ ਗਿਆਨ ਅਨੁਸਾਰ ਚੱਲਣ ਵਾਲੇ ਬੰਦੇ, ਸ਼ਬਦ ਦੀ ਵਿਚਾਰ ਕਰ ਕੇ, ਉਸ ਦੀ ਸਿਖਿਆ ਨੂੰ ਮਨ ਵਿੱਚ ਸੰਭਾਲਦੇ ਹਨ। ਪਰਮਾਤਮਾ ਨਾਲ ਜੁੜ ਕੇ, ਹਮੇਸ਼ਾ ਸੁਖ ਦੇਣ ਵਾਲੇ ਫਲ ਦੀ ਦਾਤ ਪਰਾਪਤ ਕਰਦੇ ਹਨ। ਜੋ ਹਮੇਸ਼ਾ ਉਨ੍ਹਾਂ ਦੇ ਨਾਲ ਨਿਭਦੀ ਹੈ, ਕਦੀ ਸਾਥ ਨਹੀਂ ਛੱਡਦੀ। ਇਸ ਦਾਤ ਆਸਰੇ ਉਨ੍ਹਾਂ ਨੂੰ ਸੰਸਾਰ ਵਿੱਚ ਵੀ ਅਤੇ ਪਰਮਾਤਮਾ ਦੇ ਹਜ਼ੂਰ ਵੀ ਸੁਖ ਮਿਲਦਾ ਹੈ।
ਇਸ ਪਉੜੀ ਰਾਹੀਂ ਸਿੱਖਾਂ ਨੂੰ, ਥੋੜ੍ਹ ਚਿਰੀਆਂ ਚੀਜ਼ਾਂ ਨਾਲ ਦਿਲ ਜੋੜਨ ਦੀ ਥਾਂ, ਸ਼ਬਦ ਗੁਰੂ ਨਾਲ ਜੁੜ ਕੇ ਗੁਰਮੁਖਿ ਹੋਣ ਦੀ ਹਦਾਇਤ ਕੀਤੀ ਹੈ।
ਅਮਰ ਜੀਤ ਸਿੰਘ ਚੰਦੀ
ਫੋਨ:- ੯੧ ੯੫੬੮੫ ੪੧੪੧੪


(ਨੋਟ:- ਅਜਿਹੀ ਹਾਲਤ ਵਿਚ, ਇਹ ਪੁਜਾਰੀ ਲਾਣਾ, ਜੋ ਭਾਵੇਂ ਅਗਿਆਨਤਾ ਵੱਸ ਸਿੱਖਾਂ ਨੂੰ ਕੁਰਾਹੇ ਪਾ ਰਿਹਾ ਹੈ, ਭਾਵੇਂ ਕਿਸੇ ਚਾਲ ਅਧੀਨ ਅਜਿਹਾ ਕਰ ਰਿਹਾ ਹੈ, ਦੋਵਾਂ ਹਾਲਤਾਂ ਵਿੱਚ ਸ਼੍ਰੋਮਣੀ ਕਮੇਟੀ ਵਿੱਚ ਰਹਿਣ ਲਾਇਕ ਨਹੀਂ ਹੈ, ਇਹ ਤਾਂ ਜਿਸ ਥਾਲੀ ਵਿੱਚ ਖਾ ਰਿਹਾ ਹੈ ਓਸੇ ਵਿੱਚ ਹੀ ਛੇਕ ਕਰ ਰਿਹਾ ਹੈ, ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਬਾਹਰ ਦਾ ਰਸਤਾ ਵਿਖਾਉਣ ਦਾ ਇੰਤਜ਼ਾਮ ਕਰਨਾ ਬਣਦਾ ਹੈ।)


(01/11/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੀ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥

ਸੱਚੇ ਸਿੱਖ, ਦਲਜੀਤ ਸਿੰਘ ਹੋਠੀ ਜੀ! ਮੈਂ ਸੱਚਾ ਹਾਂ ਜਾਂ ਝੂਠਾ ਵੈਸੇ ਤਾਂ ਇਸ ਬਾਰੇ ਤੁਹਾਡੇ ਕਿਸੇ ਸਰਟੀਫਿਕੇਟ ਦੀ ਮੈਨੂੰ ਜਰੂਰਤ ਨਹੀਂ ਹੈ। ਪਰ ਫੇਰ ਵੀ ਤੁਸੀਂ ਮੇਰਾ 31-10-10 ਦਾ ਪਤਰ ਅਤੇ ਇਹ ਮੌਜੂਦਾ ਪੱਤਰ ਪੜ੍ਹ ਕੇ ਇੱਕ ਵਾਰੀਂ ਫੇਰ ਤੋਂ ਮੇਰੇ ਸੱਚੇ-ਝੂਠੇ ਹੋਣ ਬਾਰੇ ਆਪਣੇ ਵਿਚਾਰ ਲਿਖ ਦਿਉ ਤਾਂ ਮਿਹਰਬਾਨੀ ਹੋਵੇਗੀ। ਤਾਂ ਕਿ ਤੁਹਾਡੇ ਅਤੇ ਮੇਰੇ ਵਿੱਚੋਂ ਕੌਣ ਸੱਚਾ ਅਤੇ ਕੌਣ ਝੂਠਾ ਹੈ ਉਸ ਬਾਰੇ ਅੱਗੋਂ ਬਾਕਾਇਦਾ ਤੌਰ ਤੇ ਵਿਚਾਰ ਕਰ ਲਈ ਜਾਵੇ।
ਦਲਜੀਤ ਸਿੰਘ ਜੀ! ਤੁਸੀਂ ਗੁਰਚਰਨ ਸਿੰਘ ਜਿਉਣਵਾਲਾ ਦੀ ਤਰ੍ਹਾਂ ਗੁਰਬਾਣੀ ਤੋਂ ਬਿਨਾਂ ਹੋਰ ਨੁਕਤਿਆਂ ਬਾਰੇ ਆਪਣੇ ਵਿਚਾਰ/ ਫੈਸਲੇ ਦੇਣੇ ਜਿਆਦਾ ਪਸੰਦ ਕਰਦੇ ਹੋ ਕਿ ਗੁਰਬਾਣੀ ਵਿਚਾਰ ਬਾਰੇ ਵੀ ਕੋਈ ਦਿਲਚਸਪੀ ਹੈ? ਗੁਰਬਾਣੀ ਤੋਂ ਬਿਨਾਂ ਹੋਰ ਵਿਸ਼ੇ ਬਾਰੇ ਨੁਕਤਾ ਸਾਮ੍ਹਣੇ ਆਇਆ ਤਾਂ ਤੁਸੀਂ ਵੀ ਕਿੰਨੀਂ ਛੇਤੀ ਆ ਕੇ ਮੂੰਹ ਦਿਖਾ ਦਿੱਤਾ ਹੈ। ਤੁਹਾਨੂੰ ਯਾਦ ਹੋਵੇਗਾ ਕਿ ਗੁਰਬਾਣੀ ਵਿਸ਼ੇ ਤੇ ਤੁਹਾਡੀ ਅਤੇ ਮੇਰੀ ਪਹਿਲਾਂ ਵੀ ਤਿੰਨ ਵਾਰੀਂ ਵਿਚਾਰ ਚਰਚਾ ਸ਼ੁਰੂ ਹੋ ਚੁੱਕੀ ਹੈ, ਜਿਸ ਨੂੰ ਤਿੰਨੋਂ ਵਾਰੀਂ ਹੀ ਤੁਸੀਂ ਵਿੱਚੇ ਛੱਡ ਕੇ ਚਲੇ ਜਾਂਦੇ ਰਹੇ ਹੋ।

ਜਸਬੀਰ ਸਿੰਘ (ਕੈਲਗਰੀ)


(01/11/10)
ਦਲਜੀਤ ਕੌਰ ਬੀ. ਟੈਕ.

ਸੱਚ ਸੌ ਪਰਦੇ ਪਾੜ ਕੇ ਵੀ ਜ਼ਾਹਰ ਹੋ ਜਾਂਦਾ ਹੈ, ਜਿਵੇਂ ਸਪੋਕਸਮੈਨ ਦਾ ਹੋ ਰਿਹਾ ਹੈ।

ਦਲਜੀਤ ਕੌਰ
ਬੀ. ਟੈਕ.


(31/10/10)
ਨਿਰਭੈ ਸਿੰਘ

ਸਰਦਾਰ ਮਖਣ ਸਿੰਘ ਜੀ।
ਵਾਹਗੁਰੂ ਜੀ ਕਾ ਖਾਲਸਾ ਵਾਹਗੁਰੁ ਜੀ ਕੀ ਫਤਹਿ!
ਅੱਜ ੩੧ ਅਕਤੂਬਰ, ੨੦੧੦ ਨੂੰ ਫਰੈਂਕਫਰਟ, ਜਰਮਨੀ ਵਿੱਚ ਮਰਾਥਨ ਦੌੜ ਕੌਮਰਸ ਬੈਂਕ ਦੀ ਦੇਖਰੇਖ ਹੇਠ ਹੋਈ। ਇਸ ਦੌੜ ਵਿੱਚ ਇੰਗਲੈਂਡ ਤੋਂ ੯੯ਵੇਂ ਸਾਲਾ ਨੌਜਵਾਨ ਸਰਦਾਰ ਫੌਜਾ ਸਿੰਘ ਜੀ ਤੋਂ ਇਲਾਵਾ ਸ੍ਰ: ਨਿਰਮਲ ਸਿੰਘ ਅਤੇ ਹਰਮੰਦਰ ਸਿੰਘ ਜੀ (ਟ੍ਰੇਨਰ) ਨੇ ਚਿ ਹੱਸਾ ਲਿਆ। ਸ੍ਰ: ਫੌਜਾ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਹੋਰ ਕਿੰਨੀ ਦੇਰ ਦੌੜਦੇ ਰਹੋਗੇ ਤਾਂ ਉਹਨਾਂ ਨੇ ਕਿਹਾ ਕਿ ਆਦਮੀ ਨੂੰ ਹਿੰਮਤ ਤੇ ਹੌਸਲਾ ਰੱਖਣਾ ਚਾਹੀਦਾ ਹੈ, ਮਹਾਂਰਾਜ ਦੀ ਮੇਹਰ ਸਦਕਾ ਮੈਂ ਆਖਰੀ ਦਮ ਤੱਕ ਦੌੜਦਾ ਰਹਾਂਗਾ। ਸਰਦਾਰ ਫੌਜਾ ਸਿੰਘ ਜੀ ਦੇ ਵਿਚਾਰ ਸੁਣਨ ਲਈ ਅਤੇ ਇਸ ਮਰਾਥਨ ਦੌੜ ਦੇ ਸਬੰਧ ਵਿੱਚ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ ਜੀ।
http://www.youtube.com/watch?v=4GT_7wZl6Pw
http://www.youtube.com/watch?v=SxtZfYLWrSQ
http://www.youtube.com/watch?v=xHH8uOXuLL0
ਇਸੇ ਦਿਨ ਸ਼ਾਮ ਨੂੰ ਗੁਰਦੁਆਰਾ ਸਿੱਖ ਸੈਂਟ੍ਰ ਫਰੈਂਕਫਰਟ ਦੀ ਪ੍ਰਬੰਧਕ ਕਮੇਟੀ ਨੇ ਲੋਕਲ ਸੰਗਤ ਦੇ ਸਹਿਯੋਗ ਨਾਲ ਸਾਰੇ ਦੌੜਾਕਾਂ ਦਾ ਸਤਿਕਾਰ ਕਰਦੇ ਹੋਏ ਸਨਮਾਨਤ ਕੀਤਾ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਜੀ ਨੇ ਕਿਹਾ ਕਿ ਸਿੱਖ ਪਤਾ ਨਹੀਂ ਕਿਉਂ ਧੜੇ ਬਣਾਈ ਫਿਰਦੇ ਹਨ ਇਹਨਾਂ ਨੂੰ ਇੱਕਠੇ ਹੋ ਕੇ ਆਪਣੀ ਹੋਂਦ ਬਾਰੇ ਦਸਣਾ ਚਾਹੀਦਾ ਹੈ। ਸਭ ਤੋਂ ਨਿਵੇਕਲੀ ਗਲ ਜੋ ਦੇਖਣ ਵਿੱਚ ਆਈ ਉਹ ਇਹ ਸੀ ਕਿ ਸਿਰੋਪੇ ਦੇ ਨਾਲ ਜੋ ਲਫਾਫਾ ਗਰੁਦੁਆਰੇ ਦੀ ਕਮੇਟੀ ਨੇ ਸਰਦਾਰ ਜੀ ਨੂੰ ਦਿੱਤਾ ਸੀ ਉਹ ਉਹਨਾਂ ਨੇ ਗੁਰੂ ਗ੍ਰੰਥ ਜੀ ਅੱਗੇ ਪਈ ਗੋਲਕ ਉੱਤੇ ਰੱਖ ਕੇ ਮੱਥਾ ਟੇਕ ਦਿੱਤਾ ਸੀ। ਮੈਂ ਪਹਿਲਾਂ ਕਿਸੇ ਨੂੰ ਇਸ ਤਰਾਂ ਮਿਲੀ ਹੋਈ ਦੌਲਤ ਗੁਰੂ ਕੀ ਗੋਲਕ ਨੂੰ ਅਰਪਣ ਕਰਦੇ ਹੋਏ ਨਹੀਂ ਦੇਖਿਆ ਭਾਵੇਂ ਕੋਈ ਕਿਡਾ ਅਮੀਰ ਭੀ ਹੋਵੇ। ਇਸ ਤਰਾਂ ਦੀ ਲਾਲਚ ਰਹਿਤ ਬਿਰਤੀ ਹਰ ਇੱਕ ਗੁਰੂ ਕੇ ਸਿੱਖ ਦੀ ਹੋਣੀ ਚਾਹੀਦੀ ਹੈ।

ਨਿਰਭੈ ਸਿੰਘ


(31/10/10)
ਤਰਲੋਚਨ ਸਿੰਘ ਪਟਿਆਲਾ

ਸਰਦਾਰ ਮੱਖਣ ਸਿੰਘ ਜੀ, ਜਿਹੋ ਜਿਹੀ ਭਾਸ਼ਾ ਸਰ. ਗੁਰਚਰਨ ਸਿੰਘ ਨੇ (ਮਿਤੀ 29-10-2010 ) ਮੇਰੇ ਲਈ ਵਰਤੀ ਹੈ, ਇਹ ਮੇਰੀ ਇਜਤ ਤੇ ਹਮਲਾ ਹੈ। ਕ੍ਰਿਪਾ ਕਰਕੇ ਇਸ ਚਿਠੀ ਨੂੰ ਸਿੱਖ ਮਾਰਗ ਤੋਂ ਹਟਾ ਲਿਆ ਜਾਵੇ। ਜੇ ਤੁਸੀਂ ਇਸ ਚਿਠੀ ਨੂੰ ਨਹੀਂ ਹਟਾਓਗੇ ਤਾਂ ਮਤਲਭ ਸਾਫ ਹੋਏਗਾ ਕਿ ਤੁਸੀਂ ਵੀ ਇਸ ਵਿਚ ਪਾਰਟੀ ਹੋ ਤੇ ਮਜਬੂਰਨ ਮੈਨੂੰ ਅਦਾਲਤ ਦਾ ਦਰਵਾਜਾ ਖੜਕਾਉਣਾ ਪਵੇਗਾ।
ਤਰਲੋਚਨ ਸਿੰਘ ਪਟਿਆਲਾ
(ਟਿੱਪਣੀ:- ਤਰਲੋਚਨ ਸਿੰਘ ਜੀ ਮੈਨੂੰ ਆਸ ਨਹੀਂ ਸੀ ਕਿ ਤੁਸੀਂ ਇਤਨੀ ਛੇਤੀਂ ਬਦਲ ਜਾਉਂਗੇ? ਇਹ ਤੁਸੀਂ ਭਲੀ ਭਾਂਤ ਜਾਣਦੇ ਹੋ ਕਿ ਮੈਂ ਕਿਸੇ ਚਲਦੀ ਵਿਚਾਰ ਚਰਚਾ ਵਿੱਚ ਕਿਸੇ ਦਾ ਪੱਖ ਨਹੀਂ ਪੂਰਿਆ। ਇਹ ਵਿਚਾਰ ਤੁਸੀਂ ਖੁਦ ਆਪ ਕਾਫੀ ਦੇਰ ਕਰਦੇ ਰਹੇ ਹੋ ਅਤੇ ਕਈ ਵਾਰੀ ਤੁਸੀਂ ਖੁਦ ਲਿਖ ਵੀ ਚੁੱਕੇ ਹੋ ਕਿ ਮੈਂ ਕੋਈ ਧਿਰ/ਪਾਰਟੀ ਨਹੀਂ ਬਣਿਆਂ। ਮੈਂ ਅੱਜ ਤੱਕ ਕਦੀ ਵੀ ਕਿਸੇ ਨੂੰ ਇਹ ਨਹੀਂ ਕਿਹਾ ਕਿ ਫਲਾਨਿਆਂ ਤੂੰ ਆਹ ਫਲਾਨੇ ਵਿਰੁੱਧ ਇਸ ਤਰ੍ਹਾਂ ਲਿਖ। ਹਾਂ, ਇਹ ਜਰੂਰ ਲਿਖਿਆ ਹੈ ਕਿ ਇੱਕ ਦੂਜੇ ਪ੍ਰਤੀ ਸ਼ਬਦਾਵਲੀ ਚੰਗੀ ਵਰਤੋ। ਭਾਵੇਂ ਕਿ ਤੁਸੀਂ ਹੁਣ ਆਪਣੀ ਸਾਈਟ ਸ਼ੁਰੂ ਕੀਤੀ ਹੋਈ ਹੈ ਅਤੇ ਤੁਸੀਂ ਇੱਥੇ ਨਹੀਂ ਲਿਖਦੇ ਪਰ ਇਹ ਪੁਰਾਣੀਆਂ ਕਹੀਆਂ ਹੋਈਆਂ ਗੱਲਾਂ ਦਾ ਦੁਹਰਾਓ ਹੋ ਰਿਹਾ ਹੈ। ਇਸ ਬਾਰੇ ਕੀ ਹੋਣਾਂ ਚਾਹੀਦਾ ਹੈ? ਇਸ ਬਾਰੇ ਮੈਂ ਨਿਰਪੱਖ ਪਾਠਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਸੁਝਾਓ ਦੇਣ। ਜੇ ਕਰ ਕਿਸੇ ਵੀ ਨਿਰਪੱਖ ਪਾਠਕ ਦਾ ਕੋਈ ਵੀ ਸੁਝਾਓ ਨਾ ਆਇਆ ਤਾਂ ਫਿਰ ਬੁੱਧਵਾਰ 3 ਨਵੰਬਰ ਨੂੰ ਇਸ ਨਾਲ ਸੰਬੰਧਿਤ ਸਾਰੀਆਂ ਹੀ ਚਿੱਠੀਆਂ ਹਟਾ ਦੇਵਾਂਗਾ ਅਤੇ ਇਹ ਪਾਠਕਾਂ ਵਾਲਾ ਪੰਨਾ ਵੀ ਕੁੱਝ ਸਮੇ ਲਈ ਬੰਦ ਕਰ ਦਿੱਤਾ ਜਾਵੇਗਾ -ਸੰਪਾਦਕ)


(31/10/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥

ਸ: ਗੁਰਚਰਨ ਸਿੰਘ ਜਿਉਣਵਾਲਾ ਜੀ! ਜਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕਰਕੇ ਤੁਸੀਂ ਮੈਨੂੰ ਪੱਤਰ ਲਿਖਿਆ ਹੈ, ਇਸ ਨੂੰ ਮੱਦੇ-ਨਜ਼ਰ ਰੱਖਦੇ ਹੋਏ ਮੈਂ ਕੋਈ ਸਫ਼ਾਈ ਦੇਣੀਂ ਜਰੂਰੀ ਨਹੀਂ ਸੀ ਸਮਝਦਾ, ਪਰ ਮੈਂ ਅਸਲੀ ਗੱਲ ਪਾਠਕਾਂ ਨੂੰ ਦੱਸ ਦੇਣੀ ਜਰੂਰੀ ਸਮਝਦਾ ਹਾਂ।
ਸ: ਕ੍ਰਿਪਾਲ ਸਿੰਘ ਬਠਿੰਡਾ ਦੇ ਜਿਸ ਲੇਖ “ਗੁਰੂ ਨਾਨਕ ਦਾ ਗੁਰੂ ਕੌਣ ਸੀ” ਦੇ ਸੰਬੰਧ ਵਿੱਚ ਮੈਂ ਪੱਤਰ ਲਿਖਿਆ ਸੀ, ਉਸ ਵਿੱਚ ਤੁਹਾਡੇ ਨਾਮ ਦਾ ਕਿਤੇ ਵੀ ਜ਼ਿਕਰ ਨਹੀਂ ਸੀ ਕੀਤਾ ਗਿਆ। ਹਾਲਾਂਕਿ ਉਨ੍ਹਾਂ ਨੂੰ ਵੀ ਪਤਾ ਸੀ ਕਿ ਉਹ ਕਿਸ ਦੇ ਬਾਰੇ ਲਿਖ ਰਹੇ ਹਨ ਅਤੇ ਮੇਰੇ ਸਮੇਤ ਹੋਰ ਬਹੁਤ ਸਾਰੇ ਪਾਠਕਾਂ ਨੂੰ ਵੀ ਅੰਦਾਜਾ ਹੋਵੇਗਾ ਕਿ ਉਨ੍ਹਾਂ ਨੇ ਕਿਸ ਦੇ ਬਾਰੇ ਵਿੱਚ ਗੱਲ ਕੀਤੀ ਹੈ। ਕਿਉਂਕਿ ਸ: ਕ੍ਰਿਪਾਲ ਸਿੰਘ ਜੀ ਦੇ ਸੰਬੰਧਤ ਲੇਖ ਵਿੱਚ ਤੁਹਾਡੇ ਨਾਮ ਦਾ ਜ਼ਿਕਰ ਨਹੀਂ ਸੀ ਇਸ ਲਈ ਮੈਂ ਵੀ ਸਿੱਧੇ ਤੌਰ ਤੇ ਤੁਹਾਡਾ ਨਾਮ ਲਿਖਣਾ ਉਚਿਤ ਨਹੀਂ ਸੀ ਸਮਝਿਆ। (ਸ: ਕ੍ਰਿਪਾਲ ਸਿੰਘ ਜੀ ਦਾ ਸਾਰਾ ਪੱਤਰ, ਜਿਸ ਵਿੱਚ ਤੁਹਾਡੇ ਨਾਮ ਦਾ ਜ਼ਿਕਰ ਆ ਗਿਆ ਹੈ, ਜੋ ਕਿ ਦੋ ਤਿੰਨ ਹਿੱਸਿਆਂ ਵਿੱਚ ਸੀ, ਸਮੇਂ ਦੀ ਕਮੀਂ ਕਰਕੇ ਮੈਂ ਪਹਿਲਾਂ ਪੜ੍ਹ ਨਹੀਂ ਸੀ ਸਕਿਆ,)।
ਸ: ਮੱਖਣ ਸਿੰਘ ਜੀ ਨਾਲ ਮੇਰੀ ਫੋਨ ਤੇ ਜੋ ਗੱਲ ਹੋਈ ਸੀ ਅਤੇ ਮੈਂ ਉਨ੍ਹਾਂ ਨੂੰ ਮੁਆਫ਼ੀ ਵਾਲੀ ਜੋ ਗੱਲ ਕਹੀ ਸੀ, ਤੁਹਾਡੀ ਅੱਤ ਦਰਜੇ ਦੀ ਘਟੀਆ ਸ਼ਬਦਾਵਲੀ ਨੂੰ ਮੱਦੇ-ਨਜ਼ਰ ਰਖਦਿਆਂ ਹੋਇਆਂ, ਉਸ ਗੱਲ ਨੂੰ ਮੈਂ ਦੁਹਰਾਣਾ ਵੀ ਜਰੂਰੀ ਨਹੀਂ ਸਮਝਦਾ। ਬਲਕਿ ਸ: ਮੱਖਣ ਸਿੰਘ ਜੀ ਤੋਂ ਮੁਆਫ਼ੀ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਨੂੰ ਫੋਨ ਤੇ ਜੋ ਵਚਨ ਕਹੇ ਸੀ ਮੈਂ ਉਨ੍ਹਾਂ ਤੇ ਪੂਰਾ ਨਹੀਂ ਉਤਰ ਸਕਦਾ। ਕਿਉਂਕਿ ਮੈਂ ਅੰਦਾਜਾ ਲਗਾਇਆ ਹੈ ਕਿ ਤੁਹਾਨੂੰ ਨਰਮ ਭਾਸ਼ਾ ਵਾਲੀ ਗੱਲ ਹਜ਼ਮ ਹੀ ਨਹੀਂ ਹੋਣੀ। ਇਸ ਲਈ, ਸ: ਮੱਖਣ ਸਿੰਘ ਜੀ ਨੂੰ ਮੈਂ ਜੋ ਕਿਹਾ ਸੀ ਉਸ ਤੇ ਪੂਰਾ ਨਾ ਉਤਰਨ ਲਈ ਉਨ੍ਹਾਂ ਤੋਂ ਮੁਆਫ਼ੀ ਚਾਹੁੰਦਾ ਹਾਂ।
ਹਾਲਾਂਕਿ ਜਿਸ ਲਹਿਜੇ ਵਿੱਚ ਤੁਸੀਂ ਪੱਤਰ ਲਿਖਦੇ ਹੋ ਅਤੇ ਮੇਰੇ ਤੋਂ ਵੀ ਉਸੇ ਲਹਿਜੇ ਵਿੱਚ ਜਵਾਬ ਦੀ ਉਮੀਦ ਰੱਖਦੇ ਹੋ, ਮੈਂ ਵੀ ਉਸੇ ਲਹਿਜੇ ਵਿੱਚ ਜਵਾਬ ਦੇ ਸਕਦਾ ਹਾਂ। ਪਰ ਮੈਂ ਤੁਹਾਡੀਆਂ ਸਾਰੀਆਂ ਚਾਲਾਂ ਸ਼ੁਰੂ ਤੋਂ ਹੀ ਸਮਝਦਾ ਆ ਰਿਹਾ ਹਾਂ। ਗੁਰਬਾਣੀ ਦੇ ਆਧਾਰ ਤੇ ਤੁਹਾਡੇ ਕੋਲ ਕਿਸੇ ਗੱਲ ਦਾ ਜਵਾਬ ਹੈ ਨਹੀਂ। ਇਸ ਲਈ ਤੁਸੀਂ ਆਪਣੇ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਘਟੀਆ ਕਿਸਮ ਦੀ ਸ਼ਬਦਾਵਲੀ ਵਿੱਚ ਉਲਝਾ ਕੇ ਗੁਰਮਤਿ ਦੀ ਅਸਲੀ ਵਿਚਾਰ ਤੋਂ ਖੁੰਝਾ ਦੇਣਾ ਚਾਹੁੰਦੇ ਹੋ। ਇਹ ਤੁਹਾਨੂੰ ਵੀ ਅਤੇ ਸਾਨੂੰ ਸਭ ਨੂੰ ਵੀ ਪਤਾ ਹੈ ਕਿ ਘਟੀਆਂ ਸ਼ਬਦਾਵਲੀ ਵਿੱਚ ਤੁਹਾਨੂੰ ਕੋਈ ਮਾਤ ਨਹੀਂ ਦੇ ਸਕਦਾ (ਦੋਨਾਂ ਪਾਸਿਆਂ ਤੋਂ ਗਾਲ਼ੀ ਗਲੋਚ ਕਰਕੇ ਸਿਰਫ਼ ‘ਸਿੱਖ ਮਾਰਗ’ ਦਾ ਮਹੌਲ ਖਰਾਬ ਕੀਤਾ ਜਾ ਸਕਦਾ ਹੈ)।
ਤੁਸੀਂ ਬਾਰ ਬਾਰ ਕਹਿ ਦਿੰਦੇ ਹੋ ਕਿ ਤੁਸੀਂ ਮੇਰੀਆਂ ਗੱਲਾਂ ਦਾ ਜਵਾਬ ਦੇਣਾ ਹੀ ਨਹੀਂ ਚਾਹੁੰਦੇ। ਸ: ਗੁਰਚਰਨ ਸਿੰਘ ਜੀ! ਤੁਸੀਂ ਬਿਲਕੁਲ ਝੂਠ ਕਹਿ ਰਹੇ ਹੋ। ਪਾਠਕ ਏਨੇਂ ਵੀ ਭੋਲੇ ਨਹੀਂ ਜਿੰਨੇਂ ਤੁਸੀਂ ਸਮਝਦੇ ਹੋ। ਅਸਲ ਵਿੱਚ ਤੁਹਾਡੇ ਕੋਲ ਵਿਰੋਧੀ ਵਿਚਾਰਾਂ ਵਾਲਿਆਂ ਦੀ ਕਿਸੇ ਗੱਲ ਦਾ ਜਵਾਬ ਹੈ ਹੀ ਨਹੀਂ। ਇਸ ਦੀ ਤਾਜਾ ਮਿਸਾਲ ਤੁਹਾਡੇ ਇਸੇ 29-10-10 ਦੇ ਪੱਤਰ ਤੋਂ ਹੀ ਮਿਲਦੀ ਹੈ। ਗੁਰਬਾਣੀ ਤੋਂ ਬਾਹਰ ਦੀ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਮਿਲ ਗਈ ਤੁਸੀਂ ਉਸ ਦਾ ਕਿੰਨੀਂ ਛੇਤੀ ਜਵਾਬ ਦੇ ਦਿੱਤਾ। ਸਾਲਾਂ ਪੁਰਾਣੀਆਂ ਪ੍ਰੋ: ਤਰਲੋਚਨ ਸਿੰਘ ਸੰਬੰਧੀ ਗੱਲਾਂ ਵੀ ਨਾਲ ਜੋੜ ਦਿੱਤੀਆਂ। ਪਰ ਤੁਹਾਡੇ ਵੱਲੋਂ ਹੀ ਸ਼ੁਰੂ ਕੀਤਾ ਗਿਆ ਮੁਖ ਵਿਸ਼ਾ ਕਿ ‘ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ?’ ਅਤੇ ‘ਗੁਰੂ ਨਾਨਕ ਦੇਵ ਜੀ ਨੇ ਜਿਸ ਸ਼ਬਦ ਨੂੰ ਗੁਰੂ ਕਿਹਾ ਹੈ, ਉਹ ਸ਼ਬਦ ਕੀ ਹੈ’ ? ਦੇ ਸੰਬੰਧ ਵਿੱਚ ਮੈਂ ਜੋ ਵਿਚਾਰ ਦਿੱਤੇ ਸੀ ਉਸ ਬਾਰੇ ਤੁਸੀਂ ਇੱਕ ਵੀ ਅੱਖਰ ਨਹੀਂ ਲਿਖਿਆ। ਜਿਹੜਾ ਤੁਸੀਂ ਬਹਾਨਾ ਘੜਿਆ ਹੋਇਆ ਹੈ ਕਿ ਤੁਸੀਂ ‘ਮੇਰਿਆਂ ਪੋਥਿਆਂ ਦਾ’ ਜਵਾਬ ਨਹੀਂ ਦੇਣਾ ਚਾਹੁੰਦੇ, ਉਨ੍ਹਾਂ ਵਿੱਚੋਂ ਜੋ ਕਿ ਗੁਰਬਾਣੀ ਵਿਚਾਰ ਤੋਂ ਬਾਹਰ ਦੀ ਗੱਲ ਸੀ ਉਸ ਦਾ ਜਵਾਬ ਦੇਣ ਲੱਗਿਆਂ ਤੁਸੀਂ ਰਤਾ ਵੀ ਢਿੱਲ ਨਹੀਂ ਕੀਤੀ। ਮੈਨੂੰ ਪਤਾ ਹੈ ਕਿ ਗੁਰਮਤਿ ਸੁਧਾਰ ਤੁਹਾਡਾ ਮੁੱਖ ਵਿਸ਼ਾ ਹੈ ਹੀ ਨਹੀਂ। ਗੁਰਮਤਿ ਸੁਧਾਰ ਦੇ ਨਾਮ ਤੇ (ਦਸਮ ਗ੍ਰੰਥ ਦੇ ਵਿਸ਼ੇ ਨੂੰ ਛੱਡਕੇ) ਜੋ ਤੁਸੀਂ ਭੋਲੇ-ਭਾਲੇ ਲੋਕਾਂ ਵਿੱਚ ਵੰਡ ਰਹੇ ਹੋ ਉਸ ਬਾਰੇ ਅਜੇ ਇਨ੍ਹਾਂ ਲੋਕਾਂ ਨੂੰ ਅੰਦਾਜਾ ਨਹੀਂ ਹੈ। ਉਨ੍ਹਾਂਨੂੰ ਇਹ ਅੰਦਾਜਾ ਨਹੀਂ ਕਿ ਤੁਸੀਂ ‘ਬ੍ਰਹਮਣੀ’ ਦਲਦਲ ਵਿੱਚੋਂ ਉਨ੍ਹਾਂ ਨੂੰ ਕਢ੍ਹਕੇ ਕਿਸ ‘ਨਾਸਤਕਤਾ’ ਵਾਲੀ ਦਲਦਲ ਵਿੱਚ ਫਸਾ ਰਹੇ ਹੋ। “ਗੁਰੂ ਨਾਨਕ ਦਾ ਗੁਰੂ ਕੌਣ ਸੀ?” “ਸ਼ਬਦ ਗੁਰੂ ਕੀ ਹੈ?” ਅਦਿ ਵਿਸ਼ੇ ਤੁਹਾਡੇ ਅਤੇ ਤੁਹਾਡੇ ਵਰਗੇ ਹੋਰ ਕਈ ਵਿਦਵਾਨਾਂ ਵੱਲੋਂ ਸਿਰਫ ਸਿੱਖ ਜਗਤ ਵਿੱਚ ਭੁਲੇਖੇ ਪਾਉਣ ਲਈ ਖੜੇ ਕੀਤੇ ਜਾ ਰਹੇ ਹਨ। ਅਸਲ ਵਿੱਚ ਇਹ ਅਤੇ ਇਸ ਤਰ੍ਹਾਂ ਦੇ ਹੋਰ ਵਿਸ਼ੇ ਤੁਹਾਡੇ ਲਈ ਤੁਹਾਡੀਆਂ ਨਿਜੀ ਗੱਲਾਂ ਨਾਲੋਂ ਜਿਆਦਾ ਅਹਿਮੀਅਤ ਨਹੀਂ ਰੱਖਦੇ।
ਤੁਸੀਂ ਜਿੰਨੇਂ ਮਰਜੀ ਬਹਾਨੇ ਘੜ ਲਵੋ, ਮੇਰੇ ਸਵਾਲਾਂ (ਜੋ ਕਿ ਹੁਣ ਸਵਾਲ ਨਹੀਂ ਸਵਾਲਾਂ ਦੇ ਪੋਥੇ ਬਣ ਚੁੱਕੇ ਹਨ) ਦੇ ਜਵਾਬ ਦਿੱਤੇ ਬਿਨਾਂ ਤੁਹਾਡਾ ਛੁਟਕਾਰਾ ਨਹੀਂ ਹੋਣਾ। ਕਿਉਂਕਿ ਮੇਰੇ ਵੱਲੋਂ ਰੱਖੇ ਗਏ ਸਵਾਲ ਕੋਈ ਮੇਰੇ ਨਿਜੀ ਸਵਾਲ ਨਹੀਂ, ‘ਗੁਰਮਤਿ’ ਵਿੱਚ ਪਏ ਅਤੇ ਪਾਏ ਜਾ ਰਹੇ ਭੁਲੇਖਿਆਂ ਦੇ ਸੰਬੰਧ ਵਿੱਚ ਹਨ, ਅਤੇ ਹਰ ਇੱਕ ਗੁਰਸਿੱਖ ਪ੍ਰੇਮੀ ਨਾਲ ਸੰਬੰਧ ਰਖਦੇ ਹਨ। ਤੁਸੀਂ ਮਿਸ਼ਨਰੀਆਂ ਨੂੰ ਝੂਠਾ ਬਦਨਾਮ ਕਰਕੇ ਖੁਦ ਜਵਾਬ ਦੇਣ ਤੋਂ ਟਲ਼ ਨਹੀਂ ਸਕਦੇ। “ਆਵਾਗਉਣ” ਸੰਬੰਧੀ ਆਪਣੀ ਪਹਿਲਾਂ ਦੀ ਚਲਦੀ ਵਿਚਾਰ ਦੇ ਤਹਤ ਮੇਰੇ ਵੱਲੋਂ ਉਠਾਏ ਗਏ ਸਵਾਲ, “ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ?” ਅਤੇ “ਸ਼ਬਦ ਗੁਰੂ ਕੀ ਹੈ?” ਇਸ ਸੰਬੰਧ ਵਿੱਚ ਮੇਰੇ ਵੱਲੋਂ ਦਿੱਤੇ ਵਿਚਾਰਾਂ ਅਤੇ ਉਠਾਏ ਗਏ ਸਵਾਲਾਂ ਬਾਰੇ ਆਪਣਾ ਪ੍ਰਤੀਕਰਮ ਜਰੂਰ ਦੇਵੋ। ਜਵਾਬ ਨਾ ਆਉਣ ਦੀ ਹਾਲਤ ਵਿੱਚ ਸਮਝ ਲਿਆ ਜਾਵੇਗਾ ਕਿ ਤੁਸੀਂ ਸਿਰਫ਼ ਗੰਦੀ ਭਾਸ਼ਾ ਦਾ ਇਸਤੇਮਾਲ ਕਰਕੇ ਆਪਣਾ ਝੂਠਾ ਦਬਦਬਾ ਬਨਾਉਣਾ ਚਾਹੰਦੇ ਹੋ। ਤਾਂ ਕਿ ਤੁਹਾਡੀ ਗੰਦੀ ਭਾਸ਼ਾ ਤੋਂ ਡਰਦਾ ਤੁਹਾਡੇ ਵਿਰੋਧੀ ਵਿਚਾਰਾਂ ਵਾਲਾ ਕੋਈ ਸੱਜਣ ਆਪਣੇ ਵਿਚਾਰ ਰੱਖਣ ਦੀ ਹਿੰਮਤ ਨਾ ਕਰ ਸਕੇ।
ਗੁਰਚਰਨ ਸਿੰਘ ਜਿਉਣਵਾਲਾ ਜੀ! ਪ੍ਰੋ: ਤਰਲੋਚਨ ਸਿੰਘ ਜੀ ਦੇ ਨਾਮ ਨਾਲ ਜਿਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਆਪਣੇ ਪੱਤਰ ਵਿੱਚ ਲਿਖੀਆਂ ਹਨ ਉਨ੍ਹਾਂਨੂੰ ਪੜ੍ਹਕੇ ਮੈਨੂੰ ਗੁੱਸਾ ਤਾਂ ਜਰੂਰ ਆਉਂਦਾ ਹੈ ਪਰ ਏਨਾ ਵੀ ਗੁੱਸਾ ਨਹੀਂ ਆਉਂਦਾ ਕਿ ਆਪੇ ਤੋਂ ਬਾਹਰ ਹੋ ਕੇ ਮੈਂ ਅਸਲੀ ਵਿਚਾਰ ਤੋਂ ਹੀ ਖੁੰਝ ਜਾਵਾਂ। ਇਸ ਤਰ੍ਹਾਂ ਦੀਆਂ ਤੁਹਾਡੀਆਂ ਗੱਲਾਂ ਪੜ੍ਹਕੇ ਮੈਂ ਇਹ ਸੋਚਕੇ ਨਜ਼ਰ-ਅਦਾਜ ਕਰ ਦਿੰਦਾ ਹਾਂ ਕਿ ਸ਼ਾਇਦ ਇਹ ਤੁਹਾਡੇ ਵੀ ਵੱਸ ਦੀ ਗੱਲ ਨਹੀਂ ਤੁਸੀਂ ਆਪਣੀ ਆਦਤ ਤੋਂ ਮਜਬੂਰ ਹੋ।

ਜਸਬੀਰ ਸਿੰਘ (ਕੈਲਗਰੀ)


(31/10/10)
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ

ਸਰਦਾਰ ਮੱਖਣ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਿਹ
ਆਉ ਆਪਾ ਆਪਣੇ ਅੰਦਰ ਝਾਤੀ ਮਾਰਿਏ ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਅਸੀ ਕਿੰਨੇ ਕੁ ਹਾਂ ਜਿਹੜੇ ਹਮੇਸ਼ਾ ਸੱਚੀ ਗੱਲ ਕਰਦੇ ਹਾਂ। ਸਿੱਖ ਵਾਸਤੇ ਇਹ ਨਿਯਮ ਬਣ ਗਿਆ ਹੈ ਰਸਨਾ ਸਚਾ ਸਿਮਰੀਐ ਮਨੁ ਤਨੁ ਨਿਰਮਲੁ ਹੋਇ ॥ {ਪੰਨਾ 49} ਸੱਚ ਨਾਲ ਜੁੜਿਆਂ ਵਿਕਾਰਾ ਦੀ ਮੈਲ ਨਹੀ ਟਿਕ ਸਕਦੀ। ਇਹੀ ਪੱਕਾ ਨਿਯਮ ਅਤੇ ਧਰਮ ਹੈ ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥ {ਪੰਨਾ 488} ਕਿਸੇ ਚਤਰਾਈ ਨੂੰ ਵਰਤ ਕੇ ਨਿਰੇ ਵਿਖਾਵੇ ਵਾਲਾ ਸੱਚ ਕਿਸੇ ਕੰਮ ਨਹੀ ਹਿਰਦੇ ਵਿੱਚ ਸੱਚ ਦਾ ਨਿਵਾਸ ਕਰੀ ਰੱਖਣ ਲਈ ਸਦਾ ਸੁਚੇਤ ਰਹਿਣਾ ਹੈ ਕਿਉਕਿ ਸਤਿ ਪ੍ਰੰਭੂ ਦੀ ਪਛਾਣ ਹਿਰਦੇ ਵਿੱਚਲੇ ਸੱਚ ਦੇ ਕਾਰਨ ਹੀ ਆਉਦੀ ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥ {ਪੰਨਾ 468} ਅਜਿਹੇ ਗੁਰਮੁੱਖ ਫਿਰ ਹਰ ਥਾਂ ਸੱਚ ਹੀ ਵੇਖਦੇ ਹਨ ਤੇ ਸੱਚ ਹੀ ਬੋਲਦੇ ਹਨ ਸਚੁ ਵੇਖਣੁ ਸਚੁ ਬੋਲਣਾ ਤਨੁ ਮਨੁ ਸਚਾ ਹੋਇ ॥ {ਪੰਨਾ 69-70}। ਬੇ ਜੁਬਾਨੇ ਬੰਦੇ ਵਿੱਚ ਜਿਸ ਦੇ ਮੂੰਹ ਵਿੱਚ ਕੁੱਝ ਹੋਰ ਹੁੰਦਾ ਹੈ ਤੇ ਢਿੱਡ ਵਿੱਚ ਕੁੱਝ ਹੋਰ ਅਜਿਹਾ ਮਨੁੱਖ ਝੂਠ ਵਿੱਚ ਫਸਕੇ ਨਿਰਵੈਰ ਬੰਦੇ ਨਾਲ ਵੀ ਵੈਰ ਕਮਾ ਲੈਦਾਂ ਹੈ। ਜੇ ਖੋਟੇ ਰੁਪਏ ਨੂੰ ਖਰਿਆਂ ਵਿੱਚ ਰੱਖ ਦੇਇਏ ਜਾਂ ਰਲਾ ਦੇਇਏ ਤਾਂ ਵੀ ਜਦੋ ਉਸ ਦੀ ਪਰਖ ਹੁੰਦੀ ਹੈ ਉਹ ਖੋਟਾ ਹੀ ਕਹਾਏਗਾ। ਜੇ ਕੋਈ ਝੂਠਾ ਕਿਸੇ ਚਤਰਾਈ ਨਾਲ ਆਪਣੇ ਆਪ ਨੂੰ ਸੱਚਾ ਵੀ ਸਿੱਧ ਕਰ ਦੇਵੇ ਫਿਰ ਵੀ ਉਸ ਦੀ ਅਸਲੀਅਤ ਨੰਗੀ ਜਰੂਰ ਹੋ ਜਾਂਦੀ ਹੈ। ਜੇ ਜਸਵੀਰ ਸਿੰਘ ਕੈਲਗੀਰੀ ਸਰਦਾਰ ਗੁਰਚਰਨ ਸਿੰਘ ਜਿਉਣ ਵਾਲੇ ਦੇ ਕਹਿਣ ਮੁਤਾਬਕ ਉਸ ਨੂੰ ਬਾਈ ਫੇਸ ਵੀ ਜਾਣਦਾ ਹੈ, ਤੇ ਸਿੱਖ ਮਾਰਗ ਤੇ ਵੀ ਇਹਨਾ ਦੀ ਲੰਬੀ ਬੈਂਸ ਇੱਕ ਦੂਜੇ ਨਾਲ ਹੁੰਦੀ ਰਹਿੰਦੀ ਸੀ ਤੇ ਫਿਰ ਵੀ ਜਸਵੀਰ ਸਿੰਘ ਕੈਲਗੀਰੀ ਇਹ ਲਿੱਖੇ ਇੱਕ ਵਿਦਵਾਨ ਸੱਜਣ (ਜਿਨ੍ਹਾਂ ਦਾ ਮੈਨੂੰ ਨਾਮ ਪਤਾ ਨਾ ਹੋਣ ਕਰਕੇ ਇੱਥੇ ਮੈਂ ਉਨ੍ਹਾਂ ਨੂੰ “ਗੁ: ਸਿ: ਜਿ: “ਨਾਮ ਨਾਲ ਸੰਬੋਧਨ ਕਰ ਰਿਹਾ ਹਾਂ) ਸਰਦਾਰ ਮੱਖਣ ਸਿੰਘ ਜੀ ਜੇ ਕੋਈ ਅਗਿਆਨਤਾਂ ਵਿੱਚ ਝੂਠ ਬੋਲੇ ਜਾਂ ਕੋਈ ਗਲਤੀ ਕਰੇ ਉਹ ਵੱਖਰੀ ਗੱਲ ਹੈ। ਜੇ ਜਾਣ ਬੁਝ ਕੇ ਝੂਠ ਲਿੱਖਣ ਵਾਲਾ ਵਾਅਦ ਵਿੱਚ ਮੂਹ ਜਵਾਨੀ ਗਲਤੀ ਮੰਨ ਵੀ ਲਵੇ ਉਹ ਝੂਠਾ ਹੀ ਰਹੇਗਾ। ਧੰਨਵਾਦ
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ 585 698 0146


(31/10/10)
ਤੱਤ ਗੁਰਮਤਿ ਪਰਿਵਾਰ

“ਖਰਾ ਸੱਚ”

ਮਰਨ ਵਰਤ, ਕਾਲਾ ਦਿਵਸ ਆਦਿ ‘ਗਾਂਧੀਗਿਰੀ’, ਗੁਰਮਤਿ ਨਹੀਂ

ਇਸ ਤੱਥ ਤੋਂ ਲਗਭਗ ਹਰ ਜਾਗਰੂਕ ਸਿੱਖ ਜਾਣੂ ਹੈ ਕਿ ਸਿੱਖ ਸਮਾਜ ਮੂਲ ਗੁਰਮਤਿ ਸਿਧਾਂਤਾਂ ਨੂੰ ਕਾਫੀ ਹੱਦ ਤੱਕ ਤਿਲਾਂਜਲੀ ਦੇ ਚੁੱਕਾ ਹੈ। ਮੂਲ ਗੁਰਮਤਿ ਸਿਧਾਂਤਾਂ ਤੋਂ ਟੁੱਟਣ ਕਰਕੇ ਹੀ ਸਾਰੀ ਖਜਲ ਖੁਆਰੀ ਹੋ ਰਹੀ ਹੈ। ਜੇ ਹਰ ਸਿੱਖ ਮੂਲ ਗੁਰਮਤਿ ਸਿਧਾਂਤਾਂ ’ਤੇ ਦ੍ਰਿੜ ਹੋ ਜਾਵੇ, ਤਾਂ ਨਾ ਕੋਈ ਵਿਰੋਧੀ ਤਾਕਤ ਕੌਮ ਦਾ ਕੁਝ ਵਿਗਾੜ ਸਕਦੀ ਹੈ ਤੇ ਨਾ ਹੀ ਭ੍ਰਿਸ਼ਟ ਲੀਡਰ ਇਸ ਨੂੰ ਗੁੰਮਰਾਹ ਕਰ ਸਕਦੇ ਹਨ। ਆਮ ਸਿੱਖ ਦਾ ਮੂਲ ਗੁਰਮਤਿ ਸਿਧਾਂਤਾਂ ਤੋਂ ਅਗਿਆਨਤਾ ਕਾਰਨ ਟੁੱਟੇ ਹੋਣਾ ਤਾਂ ਸਮਝ ਆਉਂਦਾ ਹੈ। ਪਰ ਜਦੋਂ ਜਾਗਰੂਕ ਪੰਥਦਰਦੀ ਲੀਡਰ ਵੀ ਸੇਧ ਗੁਰਮਤਿ ਤੋਂ ਲੈਣ ਦੀ ਥਾਂ ਹੋਰ ਗੁਰਮਤਿ ਵਿਰੋਧੀ ਫਲਸਫਿਆਂ ਤੋਂ ਲੈਣ, ਤਾਂ ਰੱਬ ਵੀ ਰਾਖਾ ਨਹੀਂ ਹੋ ਸਕਦਾ।

ਕੁਝ ਦਿਨ ਪਹਿਲਾਂ ਇਕ ਪੰਥਦਰਦੀ ਬਜ਼ੁਰਗ ਗੁਰਬਖਸ਼ ਸਿੰਘ ਜੀ ਰਾਹੀ ਨੇ ਪੰਥ ਦੀ ਮੌਜੁਦਾ ਹਾਲਤ ਤੋਂ ਨਿਰਾਸ਼ ਹੋ ਕੇ ਐਲਾਨ ਕਰ ਦਿੱਤਾ ਕਿ ਜੇ ਫਲਾਣੀ ਤਾਰੀਕ ਤੱਕ ‘ਪੰਥਕ ਲੀਡਰ’ ਪੰਥਕ ਮੰਗਾਂ ਪ੍ਰਤੀ ਸੁਹਿਰਦ ਨਹੀਂ ਹੁੰਦੇ ਤਾਂ ਮੈਂ ਮਰਨ ਵਰਤ ’ਤੇ ਬੈਠ ਜਾਵਾਂਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਹੀ ਜੀ ਦੀ ਇਹ ਨਿਰਾਸ਼ਤਾ ਨਿਰੋਲ ਪੰਥਦਰਦ ਕਰਕੇ ਹੈ। ਪਰ ਪੰਥਦਰਦ ਦੇ ਨਾਲ-ਨਾਲ ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜ ਹੋਣਾ ਵੀ ਜ਼ਰੂਰੀ ਹੈ। ਮਰਨ ਵਰਤ ਦੀ ਧਮਕੀ ਨਿਰਾ ‘ਬਲੈਕਮੇਲ’ ਹੈ, ਜੋ ਗੁਰਮਤਿ ਦੇ ਖਿਲਾਫ ਹੈ। ਸਭ ਜਾਣਦੇ ਹਨ ਕਿ ਬਾਬਾ ਨਾਨਕ ਪਾਤਸ਼ਾਹ ਜੀ ਦੇ ਬਿੰਦੀ ਪੁੱਤਰਾਂ ਨੇ ਉਹਨਾਂ ਦੀ ਵਿਚਾਰਧਾਰਾ ਨੂੰ ਨਹੀਂ ਅਪਣਾਇਆ। ਕੀ ਉਹਨਾਂ ਨੇ ਧਮਕੀ ਦਿੱਤੀ ਕਿ ਜੇ ਤੂਸੀ ਮੇਰੀ ਵਿਚਾਰਧਾਰਾ ਨੂੰ ਨਹੀਂ ਮੰਨਿਆ ਤਾਂ ਮੈਂ ਮਰਨ ਵਰਤ ਧਾਰਨ ਕਰ ਲਵਾਂਗਾਂ? ਅਸੀਂ ਗੁਰਮਤਿ ਤੋਂ ਸੇਧ ਲੈਣ ਦੀ ਥਾਂ ਗਾਂਦੀਵਾਦ ਤੋਂ ਸੇਧ ਲੈ ਕੇ ਕਿਉਂ ਚਲਣਾ ਚਾਹੁੰਦੇ ਹਾਂ?

ਪੁਰਤਾਨ ਸਿੱਖ ਇਤਿਹਾਸ ਵਿਚ ਹੱਠ ਧਰਮੀ ਦੀ ਐਸੀ ਕਿਸੀ ਘਟਨਾ ਦਾ ਜ਼ਿਕਰ ਨਹੀਂ ਮਿਲਦਾ। ਸਿੱਖ ਸਮਾਜ ਵਿਚ ਮਹਾਰਾਜਾ ਰਣਜੀਤ ਸਿੰਘ ਵੇਲੇ ਸਤੀ ਪ੍ਰਥਾ ਦਾ ਜ਼ਿਕਰ ਤਾਂ ਮਿਲਦਾ ਹੈ, ਪਰ ਮੰਗਾਂ ਮਨਵਾਉਣ ਲਈ ਆਤਮਦਾਹ/ਮਰਨ ਵਰਤ ਦੀ ਗੁਰਮਤਿ ਵਿਰੋਧੀ ਪ੍ਰੰਪਰਾ ਦੀ ਸ਼ੁਰਆਤ (ਅਖੌਤੀ) ਸੰਤ ਫਤਹਿ ਸਿੰਘ ਤੋਂ ਮੰਨੀ ਜਾਂਦੀ ਹੈ। ਸਾਰੇ ਸੁਹਿਰਦ ਇਤਿਹਾਸਕਾਰਾਂ ਨੇ ਇਹ ਮੰਨਿਆ ਹੈ ਕਿ ਫਤਹਿ ਸਿੰਘ ‘ਪੰਥਘਾਤੀ ਲੀਡਰ’ ਸੀ, ਪੰਥਦਰਦੀ ਨਹੀਂ। ਇਸੇ ਲਈ ਆਖਿਰ ਗਾਂਧੀਵਾਦੀ ਸਿਧਾਂਤ (ਆਤਮ ਦਾਹ) ਨੂੰ ਵੀ ਪਿੱਠ ਵਿਖਾ ਗਿਆ।

ਗੁਰਬਖਸ਼ ਸਿੰਘ ਜੀ ਨੂੰ ਸਿੱਖ ਇਇਹਾਸ ਦਾ ਦਰਸ਼ਨ ਸਿੰਘ ਜੀ ਫੇਰੂਮਾਨ ਵਾਲਾ ਵਰਕਾ ਪੜਚੋਲਣਾ ਚਾਹੀਦਾ ਸੀ। ਬੇਸ਼ਕ ਦਰਸ਼ਨ ਸਿੰਘ ਜੀ ਫੇਰੂਮਾਨ ਇਕ ਸੁਹਿਰਦ ਪੰਥਦਰਦੀ ਸੀ ਪਰ ਉਸਦਾ ਉਹ ਫੈਸਲਾ ਗੁਰਮਤਿ ਤੋਂ ਉਲਟ ਸੀ। ਨਤੀਜਾ ਸਾਡੇ ਸਭ ਦੇ ਸਾਹਮਣੇ ਹੈ। ਅਸੀਂ ਹੱਠ-ਧਰਮੀ ਕਾਰਨ ਇਕ ਸੁਹਿਰਦ ਪੰਥਦਰਦੀ ਗਵਾ ਲਿਆ। ਪਰ ਕੌਮ ਅਤੇ ਉਸ ਦੇ ਲੀਡਰਾਂ ਦੀ ਹਾਲਾਤ ਬੱਦ ਤੋਂ ਬਦਤਰ ਹੁੰਦੀ ਗਈ। ਗੁਰਬਖਸ਼ ਸਿੰਘ ਜੀ ਨੂੰ ਇਹ ਕੜਵੀ ਹਕੀਕਤ ਵੀ ਵਿਚਾਰਨੀ ਚਾਹੀਦੀ ਹੈ ਕਿ ਜਿਹੜੇ ਭ੍ਰਿਸ਼ਟ ਤੇ ਗੁਲਾਮ ਲੀਡਰਾਂ ਦੀ ਜ਼ਮੀਰ 2 ਲੱਖ ਨੌਜਵਾਨਾਂ ਦੀ ਆਹੂਤੀ ਦੇਣ ਤੋਂ ਬਾਅਦ ਵੀ ਨਹੀਂ ਜਾਗੀ, ਉਹਨਾਂ ਲਈ ਇਕ ਬਜ਼ੁਰਗ ਦੀ ਜਾਨ ਕੀ ਮਾਇਨੇ ਰੱਖਦੀ ਹੈ ?

ਗੁਰਬਖਸ਼ ਸਿੰਘ ਜੀ ਦੇ ਇਸ ਐਲਾਨ ਤੋਂ ਬਾਅਦ ਕੁਝ ਜਾਗਰੂਕ ਪੰਥਕ ਧਿਰਾਂ ਨੇ ਇਸ ਵਿਸ਼ੇ ਵਿਚ ਚਮਕੌਰ ਵਿਖੇ ਇਕ ਇਕੱਠ ਰੱਖ ਲਿਆ। ਜਦਕਿ ਇਹਨਾਂ ਸੁਹਿਰਦ ਲੀਡਰਾਂ ਨੂੰ ਚਾਹੀਦਾ ਸੀ ਕਿ ਉਹ ਇਕੱਠ ਕਰਨ ਦੀ ਥਾਂ ਪਹਿਲਾਂ ਗੁਰਬਖਸ਼ ਸਿੰਘ ਜੀ ਨੂੰ ਮਿਲਦੇ ਤੇ ਉਹਨਾਂ ਨੂੰ ਸਮਝਾਉਂਦੇ ਕਿ ਅਸੀਂ ਸਾਰੇ ਹੀ ਤੁਹਾਡੇ ਵਾਂਗੂ ਪੰਥ ਦੀ ਹਾਲਤ ਤੋਂ ਫਿਕਰਮੰਦ ਹਾਂ। ਪਰ ਨਿਰਾਸ਼ ਹੋ ਕੇ ਖੁਦਕੁਸ਼ੀ ਦਾ ਰਾਹ ਅਪਣਾਉਣ ਦੀ ਥਾਂ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ। ਇਹ ਮਰਨ ਵਰਤ ਦਾ ਫੈਸਲਾ ਗੁਰਮਤਿ ਤੋਂ ਉਲਟ ਹੈ। ਇਸ ਨਾਲ ਉਹ ਜ਼ਰੂਰ ਸਮਝ ਜਾਂਦੇ। ਏਕਤਾ ਲਈ ਕੇਵਲ ਜਤਨ ਇਸ ਲਈ ਨਹੀਂ ਕਰਨੇ ਕਿ ਇਕ ਹੱਠ-ਧਰਮੀ ਦੀ ਜਾਨ ਬਚਾਉਣੀ ਹੈ ਬਲਕਿ ਇਸ ਲਈ ਕਰਨੇ ਹਨ ਕਿ ਮਨੁੱਖਤਾ ਅਤੇ ਕੌਮ ਦੇ ਭਲੇ ਲਈ ਉਹਨਾਂ ਦੀ ਜ਼ਰੂਰਤ ਹੈ। ਆਸ ਹੈ ਕਿ ਰਾਹੀ ਜੀ ਅਤੇ ਸਾਰੇ ਜਾਗਰੂਕ ਪੰਥਦਰਦੀ ਵੀਰ ਇਸ ਗੱਲ ਨੂੰ ਸਮਝ ਜਾਣਗੇ ਅਤੇ ਗਾਂਧੀਵਾਦ ਦਾ ਮਾਰਗ ਤਿਆਗ ਕੇ ਗੁਰਮਤਿ ਅਤੇ ਪੁਰਾਤਨ ਸਿੱਖ ਇਤਿਹਾਸ ਤੋਂ ਸੇਧ ਲੈ ਕੇ ਚਲਣਗੇ?

ਇਸੇ ਤਰਾਂ ਗਾਂਧੀਵਾਦ ਦੀ ‘ਕਾਲਾ ਦਿਵਸ’ ਮਨਾਉਣ ਦੀ ਗੁਰਮਤਿ ਵਿਰੋਧੀ ਰੀਤ ਵੀ ਕੁਝ ਜਾਗਰੂਕ ਜਥੇਬੰਦੀਆਂ ਨੇ ਜਾਣੇ/ਅੰਜਾਣੇ ਵਿਚ ਅਪਣਾ ਲਈ ਹੈ। 13 ਨਵੰਬਰ 2006 ਨੂੰ ਸਿੱਖੀ ਦਾ ਬੇੜਾ ਗਰਕ ਕਰਨ ਲਈ ਕਾਰਜਰਤ ਸੰਪਰਦਾਈ ਧਿਰਾਂ ਨੇ ਫਤਹਿਗੜ ਵਿਖੇ ਇਕ ਸਮਾਗਮ ਕਰਕੇ ਖੁਲੇਆਮ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕੀਤਾ। ਭ੍ਰਿਸ਼ਟ ਅਤੇ ਗੁਲਾਮ ਪੁਜਾਰੀਆਂ (ਅਖੌਤੀ ਜਥੇਦਾਰ, ਸਿੰਘ ਸਾਹਿਬ ਆਦਿ) ਨੇ ਵੀ ਇਸ ਸਮਾਗਮ ਵਿਚ ਸ਼ਾਮਿਲ ਹੋ ਕੇ, ਉਹਨਾਂ ਦਾ ਸਮਰਥਨ ਕੀਤਾ। ਉਸ ਸਮਾਗਮ ਵਿਚ ਅਸ਼ਲੀਲਤਾ ਅਤੇ ਬ੍ਰਾਹਮਣਵਾਦ ਦੇ ਇਸ ਗ੍ਰੰਥ ਦੇ ਖੂਬ ਸੋਹਲੇ ਗਾਏ ਗਏ। ਨਿਰਸੰਦੇਹ ਇਹ ਬਹੁਤ ਅਫਸੋਸਜਨਕ ਘਟਨਾ ਸੀ।

ਕੁਝ ਜਾਗਰੂਕ ਧਿਰਾਂ ਨੇ ਇਸ ਦਿਨ ਨੂੰ ਇਕ ਮਨਹੂਸ ਦਿਨ ਮੰਨ ਕੇ ਇਸ ਪ੍ਰਤੀ ਰੋਸ ਪ੍ਰਗਟਾਉਣ ਦੀ ਯੋਜਨਾ ਬਣਾ ਲਈ। ਇਸ ਲਈ ਉਹਨਾਂ ਨੇ ਫੈਸਲਾ ਕੀਤਾ ਕੇ ਰੋਸ ਵਜੋਂ ਹਰ ਮਹੀਨੇ ਦੀ ੧੩ ਤਾਰੀਕ ਨੂੰ ‘ਕਾਲਾ ਦਿਵਸ’ ਤਦੋਂ ਤੱਕ ਮਨਾਇਆ ਜਾਵੇ, ਜਦੋਂ ਤੱਕ ਇਸ ਕੁੜ ਪੋਥੇ ਦਾ ‘ਪ੍ਰਕਾਸ਼’ ਹੋਣਾ ਬੰਦ ਹੋ ਜਾਏ। ਗੁਰਬਾਣੀ ਵਿਚ ਕੋਈ ਵੀ ਐਸੀ ਤੁੱਕ ਨਹੀਂ ਮਿਲਦੀ, ਜਿਸ ਵਿਚ ਕਿਸੇ ਵੀ ਚੀਜ਼ ਦਾ ਰੋਸ ਮਨਾਉਣ ਦੀ ਗੱਲ ਕੀਤੀ ਗਈ ਹੋਵੇ। ਹਾਂ ਰੋਸ ਪ੍ਰਕਟ ਕਰਨ ਨੂੰ ਗਲਤ ਦਸਦੇ ਹੋਏ ਕਿਹਾ ਮਿਲਦਾ ਹੈ:

“ਰੋਸੁ ਨ ਕੀਜੈ ਉਤਰੁ ਦੀਜੈ” (ਪੰਨਾ ੯੩੮)

ਭਾਵ ਕਿਸੇ ਵੀ ਗਲਤ ਗੱਲ ਦਾ ਰੋਸ (ਨਰਾਜ਼ਗੀ) ਨਹੀਂ ਕਰਨਾ ਚਾਹੀਦਾ ਬਲਕਿ ਉਸ ਦਾ ਢੁੱਕਵਾਂ ਉੱਤਰ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਰੋਸ ਵਜੋਂ ਕਿਸੇ ਦੇ ਪੁਤਲੇ ਸਾੜਣੇ, ਮੁਜ਼ਾਹਰੇ ਕਰਨੇ ਵੀ ਗੁਰਮਤਿ ਅਨੁਸਾਰ ਠੀਕ ਕਰਮ ਨਹੀਂ ਹਨ। ਕਿਸੇ ਇਕ ਖਾਸ ਦਿਨ ਨੂੰ ‘ਕਾਲਾ ਦਿਨ’ ਮਿੱਥ ਲੈਣਾ ਵੀ ਗੁਰਮਤਿ ਅਨੁਸਾਰ ਠੀਕ ਨਹੀਂ। ਇਸ ਵਿਸ਼ੇ ਵਿਚ ਗੁਰਬਾਣੀ ਸਮਝਾਉਂਦੀ ਹੈ:

ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥ (ਪੰਨਾ ੧੩੬)

ਦੂਜੀ ਗੱਲ ਅਖੌਤੀ ਦਸਮ ਗ੍ਰੰਥ ਦੇ ਪ੍ਰਕਾਸ਼ ਦੀ ਸ਼ੁਰੂਆਤ 13 ਨਵੰਬਰ 2006 ਨੂੰ ਨਹੀਂ ਹੋਈ ਸੀ। ਨਾਂਦੇੜ ਅਤੇ ਪਟਨੇ ਦੇ ਅਖੌਤੀ ਗੁਰਦੁਆਰਿਆਂ ਸਮੇਤ ਕਈਂ ਸਥਾਨਾਂ ’ਤੇ ਇਹ ‘ਕੁਕਰਮ’ ਕਾਫੀ ਸਮਾਂ ਪਹਿਲਾਂ ਤੋਂ ਹੀ ਹੋ ਰਿਹਾ ਹੈ। ਵੈਸੇ ਵੀ ਇਸ ਕੁੜ-ਪੋਥੇ ਦਾ ਪ੍ਰਕਾਸ਼ ਇਤਨਾ ਜ਼ਿਆਦਾ ਵੱਡਾ ਮੁਦਾ ਨਹੀਂ ਹੈ, ਅਸਲ ਮੁੱਦਾ ਤਾਂ ਹੋਣਾ ਚਾਹੀਦਾ ਹੈ, ਇਸ ‘ਕੁੜ-ਪੋਥੇ’ (ਦਸਮ ਗ੍ਰੰਥ) ਨੂੰ ਪੂਰੀ ਤਰ੍ਹਾਂ ਰੱਦ ਕਰਨਾ। ਸਿੱਖ ਇਤਿਹਾਸ ਗਵਾਹ ਹੈ ਕਿ ਬਾਬਾ ਨਾਨਕ ਪਾਤਸ਼ਾਹ ਜੀ ਨੇ ਜਗਨਨਾਥ ਮੰਦਿਰ ਵਿਚ ਜਾ ਕੇ ਸੱਚ ਦਸਿਆ ਕਿ ਮੂਰਤੀ ਪੂਜਾ ਅਤੇ ਮੂਰਤੀ ਦੀ ਆਰਤੀ ਗਲਤ ਹੈ। ਕੀ ਜਗਨਨਾਥ ਵਿਚ ਮੂਰਤੀ ਪੂਜਾ ਅਤੇ ਆਰਤੀ ਬੰਦ ਹੋ ਗਈ? ਨਹੀਂ, ਅੱਜ ਵੀ ਹੋ ਰਹੀ ਹੈ। ਇਹ ਤਾਂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ ਦੇਣ ਤੋਂ ਬਾਅਦ ਵੀ ਹੁੰਦੀ ਰਹੀ। ਨਾਨਕ ਪਾਤਸ਼ਾਹ ਜੀ ਨੇ ਤਾਂ ਸੱਚ ਪੇਸ਼ ਕਰ ਦਿੱਤਾ, ਜਿਸ ਨੂੰ ਚੰਗਾ ਲਗਿਆ ਉਸ ਨੇ ਲੈ ਲਿਆ। ਬਾਬਾ ਨਾਨਕ ਜੀ ਨੇ ਕਦੇ ਇਹ ਸ਼ਰਤ ਨਹੀਂ ਰੱਖੀ ਪਹਿਲਾਂ ਮੂਰਤੀਆਂ ਚੁੱਕਵਾ ਲਵਾਂ ਜਾਂ ਆਰਤੀ ਪੂਰੀ ਤਰ੍ਹਾਂ ਬੰਦ ਹੋ ਜਾਵੇ, ਫੇਰ ਕੋਈ ਅਗਲੀ ਗੱਲ ਕਰਾਂਗੇ। ਕਿਉਂਕਿ ਉਹ ਜਾਣਦੇ ਸਨ, ਹਰ ਕਿਸੇ ਨੇ ਸੱਚ ਨਹੀਂ ਅਪਣਾ ਲੈਣਾ। ਪਰ ਸੱਚ ਪੇਸ਼ ਕਰਨ ਨਾਲ ਸਮਝਦਾਰ ਲੋਕਾਂ ਦਾ ਕਾਫਲਾ ਬਣਦਾ ਚਲਾ ਜਾਏਗਾ। ਇਹੀ ਉਹਨਾਂ ਦਾ ਮਕਸਦ ਸੀ। ਨਾਨਕ ਪਾਤਸ਼ਾਹ ਜੀ ਨੇ ਕਦੀ ਨਹੀਂ ਸੋਚਿਆ ਕਿ ਪਹਿਲਾਂ ਕਾਫਲਾ ਬਣਾ ਲਵਾਂ, ਫੇਰ ਪੂਰਾ ਸੱਚ ਪੇਸ਼ ਕਰਾਂਗਾ। ਬਲਕਿ ਸੱਚ ਪੇਸ਼ ਕਰਨ ਨਾਲ ਹੀ ਸਹੀ ਸੋਚ ਅਤੇ ਸੁਹਿਰਦ ਲੋਕਾਂ ਦੇ ਕਾਫਲੇ ਬਣਦੇ ਹਨ। 100% ਲੋਕ ਕਦੀ ਵੀ ਸੱਚ ਨੂੰ ਨਹੀਂ ਅਪਣਾ ਲੈਂਦੇ।

ਦਸਮ ਗ੍ਰੰਥ ਦਾ ਮਸਲਾ ਵੀ ਐਸਾ ਹੀ ਹੈ। ਇਸ ਨੂੰ ਪੂਰੀ ਤਰ੍ਹਾਂ ਰੱਦ ਕੀਤੇ ਬਿਨਾਂ ਸਿਰਫ ‘ਪ੍ਰਕਾਸ਼’ ਨੂੰ ਮੁੱਦਾ ਬਣਾ ਕੇ ਤੁਰਨਾ ਬਹੁਤੀ ਕਾਰਗਰ ਸੋਚ ਨਹੀਂ ਹੈ। ਇਹ ਪੂਰੀ ਤਰ੍ਹਾਂ ਰੱਦ ਤਦੋਂ ਤੱਕ ਨਹੀਂ ਹੋਵੇਗਾ, ਜਦੋਂ ਤੱਕ ਪੰਥਕ ਨਿਤਨੇਮ, ਅਰਦਾਸ ਅਤੇ ਖੰਡੇ ਦੀ ਪਾਹੁਲ ਵਿਚਲੀਆਂ ਇਸ ਦੀਆਂ ਰਚਨਾਵਾਂ ਨੂੰ ਰੱਦ ਕਰਨ ਦੀ ਪਹੁੰਚ ਨਹੀਂ ਅਪਣਾਈ ਜਾਂਦੀ। ਬਾਬਾ ਨਾਨਕ ਜੀ ੯ ਸਾਲ ਦੀ ਉਮਰ ਵਿਚ ਸਦੀਆਂ ਪੁਰਾਣੀ ਪੱਕ ਚੁੱਕੀ ਰੀਤ ਬਾਰੇ ਜਦੋਂ ਖਰਾ ਸੱਚ ਪੇਸ਼ ਕੀਤਾ, ਉਸ ਸਮੇਂ ਉਹਨਾਂ ਨਾਲ ਕਿਤਨੇ ਲੋਕਾਂ ਦਾ ਕਾਫਲਾ ਸੀ, ਇਹ ਸੋਚਣਾ ਬਣਦਾ ਹੈ? ਉਹ ਵੀ ਕਹਿ ਸਕਦੇ ਸਨ ਕਿ ਇਕ ਦੰਮ ਪੂਰਾ ਸੱਚ ਪੇਸ਼ ਕਰਨ ਨਾਲ ਲੋਕ ਭੜਕ ਜਾਣਗੇ, ਟੁੱਟ ਜਾਣਗੇ, ਸਾਥ ਨਹੀਂ ਦੇਣਗੇ। ਇਸ ਲਈ ਹੋਲੀ-ਹੋਲੀ ਜਨੇਊ ਛੱਡਣ ਦੀ ਗੱਲ ਕਰਦੇ ਹਾਂ। ਪਹਿਲਾਂ ਵੈਸ਼ ਛੱਡਣ, ਫੇਰ ਖਤਰੀ ਤੇ ਫੇਰ ਬ੍ਰਾਹਮਣ? ਨਹੀਂ, ਉਹਨਾਂ ਨੇ ਤਾਂ ਦਲੀਲ ਨਾਲ ਹਰ ਵਿਸ਼ੇ ’ਤੇ ਖਰਾ ਅਤੇ ਪੂਰਾ ਸੱਚ ਪੇਸ਼ ਕੀਤਾ। ਤਾਂ ਹੀ ਉਹ ਕਾਫਲਾ ਬਣਾਉਣ ਵਿਚ ਕਾਮਯਾਬ ਹੋ ਗਏ। ਉਹ ਵੀ ਨਿਰੋਲ ਜਾਗਰੂਕ ਮਰਜੀਵੜਿਆਂ ਦਾ ਕਾਫਲਾ, ਜੋ ਆਪਣੇ ਰਹਿਬਰ ਨੂੰ ਵੀ ਗਲਤੀ ਲਈ ਟੋਕ ਸਕਣ ਦੀ ਹਿੰਮਤ ਰੱਖਦਾ ਸੀ। ਅੱਜ ਤਾਂ ਕਿਸੇ ਲੀਡਰ ਨੂੰ ਸਲਾਹ ਵੀ ਦੇ ਦੋਵੇ ਤਾਂ ਉਸ ਦੀ ਸ਼ਖਸੀਅਤ ਨਾਲ ਜੁੜੇ ਲੋਕ ਕਹਿ ਦਿੰਦੇ ਹਨ ਕਿ ਤੂਸੀਂ ਤਾਂ ਸਿਰਫ ਟੰਗਾਂ ਖਿਚਣੀਆਂ ਹੀ ਜਾਣਦੇ ਹੋ। ਕਹਿਣ ਦਾ ਭਾਵ ਹੈ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਤਾਂ ਹੀ ਬਣਿਆ ਜਾ ਸਕਦਾ ਹੈ ਜੇ ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ। ਦਸਮ ਗ੍ਰੰਥੀ ਰਚਨਾਵਾਂ ਦੇ ਨਿਤਨੇਮੀ ਹੋਣ ਦੀ ਹਿਮਾਇਤ (ਰਹਿਤ ਮਰਿਯਾਦਾ) ਕਰਕੇ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹੋਣ ਦੇ ਦਾਅਵੇ ਆਪਾ ਵਿਰੋਧ ਹੀ ਹਨ, ਹੋਰ ਕੁਝ ਨਹੀਂ।

ਇਸ ਕਰਕੇ ਲੋੜ ਹੈ ਕਿ ਕੋਈ ਲਹਿਰ ਖੜੀ ਕਰਨ ਲਈ ਸੇਧ ਗੁਰਮਤਿ ਅਤੇ ਪ੍ਰਮਾਣਿਕ ਸਿੱਖ ਇਤਿਹਾਸ ਤੋਂ ਹੀ ਲਈ ਜਾਵੇ ਨਾ ਕਿ ਅਪਣੇ ਮਨ ਦੀਆਂ ਸੋਚਾਂ ਨਾਲ। ਗੁਰਮਤਿ ਫਲਸਫੇ ਨੂੰ ਲੈ ਕੇ ਵਿਚਾਰਵਾਨ ਸਿੱਖਾਂ ਵਿਚ ਇਕ ਦਿਲਚਸਪ ਰੁਝਾਨ ਹੈ। ਜੇ ਕੋਈ ਬਾਬਾ ਨਾਨਕ ਪਾਤਸ਼ਾਹ ਜੀ (ਮਹਲਾ ੧) ਦੀ ਬਾਣੀ ਨੂੰ ਲੈ ਕੇ, ਕਿਸੇ ਗੁਰਮਤਿ ਸਿਧਾਂਤ ਦੀ ਵੀਚਾਰ ਪੇਸ਼ ਕਰਦਾ ਹੈ ਤਾਂ ਕੁਝ ਗੁਰਸਿੱਖ ਉਸ ਵੀਚਾਰ ਨੂੰ ਰੱਦ ਕਰਨ ਲਈ ਭੱਟਾਂ ਦੇ ਸਵੱਈਏ ਦਾ ਹਵਾਲਾ ਵਰਤਣ ਲੱਗ ਜਾਂਦੇ ਹਨ। ਉਹ ਗੁਰਸਿੱਖ ਇਹ ਭੁੱਲ ਜਾਂਦੇ ਹਨ ਕਿ ਮਗਰਲੇ ਬਾਣੀਕਾਰਾਂ ਦੀ ਬਾਣੀ ਨੂੰ ਸਮਝਣ ਲਈ ਕਸਵੱਟੀ ‘ਮਹਲਾ ੧’ ਦੀ ਬਾਣੀ ਹੈ, ਕਿਉਂਕਿ ਗੁਰਮਤਿ ਦਾ ਮੁੱਢ ਬਾਬਾ ਨਾਨਕ ਜੀ ਤੋਂ ਸ਼ੁਰੂ ਹੁੰਦਾ ਹੈ। ਕੁਝ ਇਸੇ ਤਰ੍ਹਾਂ ਦਾ ਰੁਝਾਣ ਸਿੱਖ ਇਤਿਹਾਸ ਪ੍ਰਤੀ ਵੀ ਸ਼ੁਰੂ ਹੋ ਗਿਆ ਹੈ। ਸਾਰੇ ਜਾਗਰੂਕ ਸਿੱਖ ਮੰਨਦੇ ਹਨ ਕਿ ਸਿੱਖ ਇਤਿਹਾਸ ਬਹੁਤ ਹੱਦ ਤੱਕ ਮਿਲਗੋਭਾ ਪੇਸ਼ ਕੀਤਾ ਗਿਆ। ਪਰ ਕਈਂ ਸੁਹਿਰਦ ਵੀਰ ਬਾਬਾ ਨਾਨਕ ਜੀ ਦੇ ਜਨੇਊ ਦੀ ਘਟਨਾ ਵਾਲੇ ਪ੍ਰਮਾਣਿਕ ਇਤਿਹਾਸ ਦੇ ਹਵਾਲੇ ਨੂੰ ਰੱਦ ਕਰਨ ਲਈ ਮਗਲਰੇ ਨਾਨਕ ਸਰੂਪਾਂ ਬਾਰੇ ਪ੍ਰਚਲਿਤ ਸਾਖੀਆਂ ਦੇ ਹਵਾਲੇ (ਜਿਨ੍ਹਾਂ ਦੇ ਪ੍ਰਮਾਣਿਕ ਹੋਣ ਦੀ ਕੋਈ ਗਾਰੰਟੀ ਨਹੀਂ ਹੈ) ਦੇਣ ਲਗ ਪੈਂਦੇ ਹਨ। ਐਸੇ ਹੀ ਸਾਡੇ ਇਕ ਬਹੁਤ ਹੀ ਸਤਿਕਾਰਯੋਗ ਸੁਹਿਰਦ ਪੰਥਦਰਦੀ ਵੀਰ ਨੇ ਬਾਬਾ ਨਾਨਕ ਜੀ ਦੀ ਜਨੇਉ ਵਾਲੀ ਪ੍ਰਮਾਣਿਕ ਸਾਖੀ ਤੋਂ ਮਿਲਦੀ ਸੇਧ (ਪੂਰਾ ਸੱਚ ਪੇਸ਼ ਕਰਨਾ ਹੈ, ਸਮਝੌਤਾਵਾਦੀ ਨਹੀਂ ਹੋਣਾ) ਨੂੰ ਰੱਦ ਕਰਨ ਲਈ ਦਸ਼ਮੇਸ਼ ਜੀ ਦੇ ਨਾਂ ਨਾਲ ਜੁੜੀ ‘ਉੱਚ ਦੇ ਪੀਰ’ ਵਾਲੀ ਸਾਖੀ ਦਾ ਹਵਾਲਾ ਦੇਂਦੇ ਹੋਏ ਕਿਹਾ ਕੇ ਕਦੀਂ-ਕਦੀਂ ਚੰਗੀ ਭਾਵਨਾ ਹੇਠ ਸਮਝੌਤਾਵਾਦੀ (ਡਿਪਲੋਮੈਟਿਕ) ਵੀ ਹੋਣਾ ਚਾਹੀਦਾ ਹੈ। ਜਿਸ ਦਸ਼ਮੇਸ਼ ਪਿਤਾ ਬਾਰੇ ਇਹ ਸਾਖੀ ਪ੍ਰਚਲਿਤ ਹੈ ਕਿ ਸਿੰਘਾਂ ਦੇ ਹੁਕਮ ਨੂੰ ਸਿਰਮੱਥੇ ਮੰਨਦੇ ਹੋਏ, ਉਹਨਾਂ ਨੇ ਕਿਲੇ ਤੋਂ ਬਾਹਰ ਜਾਣਾ ਮੰਨ ਲਿਆ ਪਰ ਇਹ ਸ਼ਰਤ ਵੀ ਰੱਖੀ ਕਿ ਉਹ ਚੋਰੀ-ਛੁੱਪੇ ਨਹੀਂ ਜਾਣਗੇ, ਬਲਕਿ ਜੰਗ ਦੇ ਮੈਦਾਨ ਵਿਚ ਐਲਾਨ ਕਰ ਕੇ ਜਾਣਗੇ ਕਿ ਉਹ ਜਾ ਰਹੇ ਹਨ। ਸਾਖੀ ਅਨੁਸਾਰ ਉਹਨਾਂ ਨੇ ਐਸਾ ਕੀਤਾ ਵੀ। ਜੰਗ ਦੇ ਮੈਦਾਨ ਵਿਚ ਖੁੱਲੇਆਮ ਐਲਾਨ ਕਰਕੇ ਬਾਹਰ ਨਿਕਲਣ ਵਾਲੇ ਦਸ਼ਮੇਸ਼ ਜੀ ਬਾਰੇ ਇਹ ਪ੍ਰਚਾਰਨ ਵਾਲੀ ਸਾਖੀ ਕਿ ਉਹ ਇਕ ਚੈਕ ਪੋਸਟ ਪਾਰ ਕਰਨ ਲਈ ਚੋਰੀ-ਛੁਪੇ ‘ਉਚ ਦੇ ਪੀਰ’ ਦਾ ਭੇਸ ਬਣਾ ਕੇ ਅੱਗੇ ਵੱਧੇ, ਕਿਵੇਂ ਪ੍ਰਮਾਣਿਕ ਮੰਨੀ ਜਾ ਸਕਦੀ ਹੈ ?

ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਥ ਦੇ ਮੌਜੂਦਾ ਹਾਲਤ ਨੂੰ ਸੁਧਾਰਨ ਲਈ ਇਕ ਮਜ਼ਬੂਤ ਜਾਗਰੂਕਤਾ ਲਹਿਰ ਦੀ ਲੋੜ ਹੈ। ਪਰ ਇਸ ਲਹਿਰ ਦੇ ਆਧਾਰ ਵੀ ਸਮਝੌਤਾਵਾਦੀ ਦੀ ਥਾਂ ਸਿਧਾਂਤਕ ਤੌਰ ’ਤੇ ਮਜ਼ਬੂਤ ਹੋਣੇ ਚਾਹੀਦੇ ਹਨ। ਇਸ ਲਈ ਸੇਧ ਵੀ ਗੁਰਬਾਣੀ ਅਤੇ ਪ੍ਰਮਾਣਿਕ ਸਿੱਖ ਇਤਿਹਾਸ ਤੋਂ ਲੈਣੀ ਬਣਦੀ ਹੈ ਨਾਂ ਕਿ ‘ਮਰਨ ਵਰਤ’ ਜਾਂ ‘ਕਾਲਾ ਦਿਵਸ’ ਵਰਗੇ ਰੋਸ ਵਾਲੇ ਗਾਂਧੀਵਾਦੀ ਸਿਧਾਂਤਾਂ ਤੋਂ। ਨਾਲ ਹੀ ਲਹਿਰ ਦੇ ਆਗੂ ਦੇ ਸਲਾਹਕਾਰ ਬਹੁਤ ਹੀ ਚੇਤੰਨ ਅਤੇ ਖਰੀ ਗੱਲ ਕਹਿਣ ਵਾਲੇ ਹੋਣੇ ਚਾਹੀਦੇ ਹਨ, ਜੋ ਦਾਦੂ ਦੀ ਕਬਰ ਦੇ ਕੌਤਕ ਵਾਂਗ ਆਗੂ ਦੀਆਂ ਗਲਤੀਆਂ ਬਾਰੇ ਵੀ ਖੁੱਲ ਕੇ ਸਲਾਹ ਦੇ ਸਕਣ। ਅਫਸੋਸਜਨਕ ਸੱਚਾਈ ਇਹ ਹੈ ਕਿ ਜ਼ਿਆਦਾਤਰ ਆਗੂਆਂ ਨੂੰ ਹਰ ਗੱਲ ’ਤੇ ਸਤਿਬਚਨ ਕਹਿਣ ਵਾਲੇ ਸਲਾਹਕਾਰ ਹੀ ਪਸੰਦ ਹੁੰਦੇ ਹਨ। ਪਰ ਇਤਿਹਾਸ ਗਵਾਹ ਹੈ, ਇਸੇ ਪਹੂੰਚ ਕਾਰਨ ਲਹਿਰਾਂ ਗੁੰਮਰਾਹ ਅਤੇ ਬਰਬਾਦ ਹੋ ਜਾਂਦੀਆਂ ਹਨ। ਮਹਾਰਾਜਾ ਰਣਜੀਤ ਸਿੰਘ ਦਾ ‘ਖਾਲਸਾ ਰਾਜ’ ਅਤੇ ਮੌਜੂਦਾ ਸਮੇਂ ਵਿਚ ਸਪੋਕਸਮੈਨ ਵਲੋਂ ਸ਼ੁਰੂ ਕੀਤੀ ਲਹਿਰ ਦੀ ਤਬਾਹੀ ਦੇ ਸਬੂਤ ਸਾਡੇ ਸਾਹਮਣੇ ਹੀ ਹਨ। ਕਿਉਂਕਿ ਇਹਨਾਂ ਦੇ ਆਗੂਆਂ (ਮਹਾਰਾਜਾ ਰਣਜੀਤ ਸਿੰਘ ਅਤੇ ਜੋਗਿੰਦਰ ਸਿੰਘ ਸਪੋਸਕਮੈਨ) ਨੂੰ ਜੀ-ਹਜ਼ੂਰੀਏ ਹੀ ਪਸੰਦ ਸਨ ਅਤੇ ਆਪਣੇ ਮਨ ਦੀ ਗਲਤ ਵਿਚਾਰ ਬਾਰੇ ਸੱਚ ਪੇਸ਼ ਕਰਨ ਵਾਲੇ ਪੰਥਦਰਦੀ ਉਹਨਾਂ ਨੂੰ ‘ਦੁਸ਼ਮਨ’ ਲਗਦੇ ਸਨ। ਮਜ਼ਬੂਤ ਲਹਿਰ ਤਿਆਰ ਕਰਨ ਤੋਂ ਪਹਿਲਾਂ ਇਹ ਪੱਖ ਵੀ ਜ਼ਹਿਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ। ਨਾਲ ਹੀ ਇਹ ਵੀ ਸੱਚ ਸਮਝ ਲੈਣਾ ਚਾਹੀਦਾ ਹੈ ਕਿ ਸਿਰਫ ਸੰਗਤ ਦੇ ਰਹੂ-ਬ-ਰੂਹ ਹੋ ਕੇ ਪ੍ਰਚਾਰ ਕਰਨਾ ਹੀ ਇਕੋ-ਇਕ ਪ੍ਰਚਾਰ ਢੰਗ ਨਹੀਂ ਹੈ। ਅੱਜ ਦੇ ਸਮੇਂ ਵਿਚ ਉਸ ਤੋਂ ਵੀ ਵਿਕਸਿਤ ਪ੍ਰਚਾਰ ਢੰਗ ਪ੍ਰਚਲਿਤ ਹਨ, ਜਿਵੇਂ ਅਖਬਾਰ, ਟੀ ਵੀ ਚੈਨਲ ਆਦਿ ਜਿਸ ਰਾਹੀਂ ਆਮ ਲੋਕਾਂ ਤੱਕ ਪਹੁੰਚਿਆਂ ਜਾ ਸਕਦਾ ਹੈ। ਇਸ ਲਈ ਫੀਲਡ ਪ੍ਰਚਾਰ ਦੀ ਥਾਂ ਹੋਰ ਤਰੀਕਿਆਂ ਨਾਲ ਖਰਾ ਸੱਚ ਪੇਸ਼ ਕਰਨ ਵਾਲੇ ਲੋਕਾਂ ਨੂੰ ਇਹ ਤਾਹਨਾ ਦੇਣਾ ਕਿ ਫੀਲਡ ਵਿਚ ਪ੍ਰਚਾਰ ਕਰਕੇ ਵਿਖਾਵੋ ਤਾਂ ਮੰਨਾਂਗੇ, ਲਹਿਰ ਨੂੰ ਕਮਜ਼ੋਰ ਹੀ ਕਰਨਗੇ। ਹਰ ਇਕ ਪ੍ਰਚਾਰ ਢੰਗ ਦੀ ਅਪਣੀ ਅਹਿਮੀਅਤ ਹੈ। ਇਹ ਵੀ ਸੱਚ ਹੈ ਕਿ ਆਹਮੋ-ਸਾਹਮਣੇ ਬੈਠ ਕੇ ਵਿਚਾਰ ਹੀ ਇਕੋ-ਇਕ ਤਰੀਕਾ ਨਹੀਂ ਹੈ। ਹਰ ਥਾਂ ਐਸਾ ਸੰਭਵ ਨਹੀਂ ਹੋ ਸਕਦਾ। ਅੱਜ ਦੇ ਸਮੇਂ ਵਿਚ ਈ-ਮੇਲ ਆਦਿ ਵਿਚਾਰ ਚਰਚਾ ਦੇ ਬਹੁਤ ਹੀ ਕਾਰਗਰ ਅਤੇ ਕਿਫਾਇਤੀ ਢੰਗ ਈਜਾਦ ਹੋ ਚੁੱਕੇ ਹਨ।

ਜਾਗਰੂਕ ਧਿਰਾਂ ਵਿਚ ਸੰਪਰਦਾਈ ਸੋਚ ਵਾਲੇ ਲੋਕਾਂ ਦੀ ਘੁਸਪੈਠ ਤੋਂ ਵੀ ਸੁਚੇਤ ਹੋਣ ਦੀ ਲੋੜ ਹੈ। ਸਾਡੀ ਇਸ ਅਣਗਹਿਲੀ ਕਾਰਨ ਜਾਗਰੂਕ ਧਿਰਾਂ ਦੀਆਂ ਮੀਟਿੰਗਾਂ ਵਿਚ ਵੀ ਐਸੇ ਲੋਕ ਸ਼ਾਮਿਲ ਹੋ ਰਹੇ ਹਨ, ਜੋ ਸੁਧਾਰ ਦੇ ਕਦਮ (ਨਿਤਨੇਮ ਸੁਧਾਰ) ਤੋਂ ਬੌਖਲਾ ਕੇ ਸ਼ਰੇਆਮ ਮੀਟਿੰਗ ਵਿਚ ਹੋਰ ਜਾਗਰੂਕ ਧਿਰਾਂ ਖਿਲਾਫ ਕੋਰਟ ਕੇਸ ਕਰਨ ਦੀ ਧਮਕੀਆਂ ਦੇਣ ਲਗ ਪਏ ਹਨ। ਐਸੇ ਹੀ ਲੋਕ ਗਿਆਨ ਖੜਗ ਦੇ ਇਸਤੇਮਾਲ ਨਾਲ, ਵਿਚਾਰ ਚਰਚਾ ਰਾਹੀਂ ਮੁੱਦਿਆਂ ਨੂੰ ਹੱਲ ਕਰਨ ਦੀ ਥਾਂ ‘ਉੱਠੇ ਕੋਈ ਸੂਰਮਾ ਤਲਵਾਰ ਉਠਾਵੇ’ ਦੇ ਸੰਪਰਦਾਈ ਅਤੇ ਹੈਦਰੀ ਦਮਗੱਜੇ ਮਾਰ ਰਹੇ ਹਨ। ਅਫਸੋਸ ਦੀ ਗੱਲ ਇਹ ਵੀ ਹੈ ਕਿ ਐਸੇ ਲੋਕ ਜਾਗਰੂਕਤਾ ਲਹਿਰ ਲਈ ਮਜ਼ਬੂਤ ਆਧਾਰ ਬਨਣ ਦਾ ਦਾਅਵਾ ਕਰਨ ਵਾਲੀ ਬਣੀ ਨਵੀਂ ਜਥੇਬੰਦੀ ਦੀ ਰਾਹ ਦਸੇਰੇ ਵੀ ਬਣ ਗਏ ਹਨ। ਇਹ ਵੀ ਉਸ ਜਥੇਬੰਦੀ ਦੇ ਆਗੂ ਲਈ ਸੋਚਣ ਦਾ ਵਿਸ਼ਾ ਹੈ।

ਅੰਤ ‘ਪਰਿਵਾਰ’ ਨਿਮਰਤਾ ਅਤੇ ਸਤਿਕਾਰ ਨਾਲ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਸ ਸਮੇਂ ਜਾਗਰੂਕ ਧਿਰਾਂ ਨੂੰ ਲਾਮਬੰਦ ਹੋ ਕੇ ਇਕ ਮਜ਼ਬੂਤ ਲਹਿਰ ਤਿਆਰ ਕਰਨੀ ਚਾਹੀਦੀ ਹੈ। ਪਰ ਉਸ ਲਹਿਰ ਦੇ ਆਧਾਰ ਵੀ ਮਜ਼ਬੂਤ ਹੋਣੇ ਚਾਹੀਦੇ ਹਨ। ਉਸ ਲਹਿਰ ਵਿਚ ‘ਸ਼ਖਸੀਅਤਪ੍ਰਸਤੀ’ ਸਿਧਾਂਤਪ੍ਰਸਤੀ ਤੋਂ ਅੱਗੇ ਨਾ ਨਿਕਲ ਜਾਵੇ, ਇਹ ਵੀ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਆਸ ਹੈ ਕਿ ਸਾਰੀਆਂ ਜਾਗਰੂਕ ਧਿਰਾਂ ਅਤੇ ਲਹਿਰ ਦੇ ਕਾਬਲ ਆਗੂ ਗੁਰਮਤਿ ਅਤੇ ਪ੍ਰਮਾਣਿਕ ਸਿੱਖ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਮਜ਼ਬੂਤ ਆਧਾਰ ਤਿਆਰ ਕਰਨਗੇ ਅਤੇ ਅਸੀਂ ਗਾਂਧੀਵਾਦੀ ਸਿਧਾਂਤਾਂ (ਮਰਨ ਵਰਤ, ਕਾਲਾ ਦਿਵਸ) ਨੂੰ ਤਿਆਗ ਦੇਵਾਂਗੇ। ਇਹ ਵੀ ਆਸ ਹੈ ਕਿ ਸਾਰੀਆਂ ਜਾਗਰੂਕ ਧਿਰਾਂ ‘ਪਰਿਵਾਰ’ ਦੇ ਇਸ ‘ਜੋਦੜੀ ਪੱਤਰ’ ਨੂੰ ਹਾਂ-ਪੱਖੀ ਲੈਣਗੀਆਂ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


(30/10/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ

ਧਾਰਾ ੧੫੩ ਏ ਅਤੇ ਧਾਰਾ ੨੯੫ ਏ?

ਬਾਦਲ ਸਰਕਾਰ ਨੂੰ ਧਾਰਾ ੧੫੩ ਏ ਅਤੇ ਧਾਰਾ ੨੯੫ ਏ ਵਿੱਚ ਸੋਧ ਕਰਨ ਦੀ ਲੋੜ ਕਿਉਂ ਪਈ? ਜ਼ਾਹਰਾ ਤੌਰ ਤੇ ਅਜਿਹਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਆਉ ਇਸ ਨੂੰ ਵਿਚਾਰਨ ਤੋਂ ਪਹਿਲਾਂ, ਇਨ੍ਹਾਂ ਧਾਰਾਵਾਂ ਦੀ ਮੂਲ਼ ਭਾਸ਼ਾ ਵੇਖ ਲਈਏ, ਇਹ ਇਵੇਂ ਹੈ,
153 A . Promoting enimitee between classes .
Promoting enimitee between classes in places of Worship , etc.

293 A maliciously insulting the religion or the religious beliefs of any class.

ਧਾਰਾ ੧੫੩ ਏ ਦੀ ਦੂਸਰੀ ਮੱਦ ਵਿੱਚ ਪੰਜ ਸਾਲ ਕੈਦ, ਜਾਂ ਜੁਰਮਾਨਾ, ਜਾਂ ਦੋਵੇਂ ਹੋ ਸਕਦੇ ਹਨ। ਧਾਰਾ ੧੫੩ ਏ ਦੀ ਪਹਿਲੀ ਮੱਦ ਅਤੇ ਧਾਰਾ ੨੯੫ ਏ ਵਿੱਚ ਤਿੰਨ ਸਾਲ ਕੈਦ, ਜਾਂ ਜੁਰਮਾਨਾ, ਜਾਂ ਦੋਵੇਂ ਹੋ ਸਕਦੇ ਹਨ।
ਇਨ੍ਹਾਂ ਵਿੱਚ ਸੋਧ ਕਰ ਕੇ ਬਾਦਲ ਜੀ ਨੇ ਦਸ ਸਾਲ ਕੈਦ, ਜਾਂ ਜੁਰਮਾਨਾ, ਜਾਂ ਦੋਵੇਂ ਕੀਤੇ ਹਨ।
ਜਦ ਦੀ ਹੋਸ਼ ਸੰਭਾਲੀ ਹੈ ਤਦ ਤੋਂ, ਇਨ੍ਹਾਂ ਦੋਵਾਂ ਧਾਰਾਵਾਂ ਦੀ ਉਲੰਘਣਾਂ ਸਰਕਾਰੀ ਕਾਰਿੰਦਿਆਂ ਅਤੇ ਬਹੁਗਿਣਤੀ ਵਲੋਂ ਸ਼ਰੇਆਮ ਹੁੰਦੀ ਵੇਖਦਾ ਆ ਰਿਹਾ ਹਾਂ, ਪਰ ਅੱਜ-ਤਕ ਉਨ੍ਹਾਂ ਵਿਰੁੱਧ, ਇਨ੍ਹਾਂ ਧਾਰਾਵਾਂ ਅਧੀਨ ਕਦੇ ਕੇਸ ਨਹੀਂ ਬਣਿਆ। ਹੁਣ ਬਾਦਲ ਸਾਹਿਬ ਦੇ ਰਾਜ ਵਿੱਚ ਅਜਿਹੀ ਕੀ ਘਟਨਾ ਵਾਪਰ ਗਈ? ਜਿਸ ਕਾਰਨ ਇਨ੍ਹਾਂ ਵਿੱਚ ਸੋਧ ਕਰ ਕੇ ਇਨ੍ਹਾਂ ਨੂੰ ਹੋਰ ਸਖਤ ਕਰਨਾ ਪਿਆ? ਮੇਰਾ ਖਿਆਲ ਹੈ ਕਿ ਪੰਜਾਬ ਤੋਂ ਇਲਾਵਾ ਅਜਿਹੀ ਸੋਧ ਭਾਰਤ ਦੇ ਹੋਰ ਕਿਸੇ ਸੂਬੇ ਵਿੱਚ ਨਹੀਂ ਹੋਈ।
ਯਕੀਨਨ ਇਸ ਪਿੱਛੇ ਇੱਕ ਤੋਂ ਵੱਧ ਕਾਰਨ ਹਨ। ਜਿਵੇਂ ਬਹੁ ਗਿਣਤੀ (ਜਿਨ੍ਹਾਂ ਦੀ ਬਾਦਲ ਸਰਕਾਰ ਨਾਲ ਭਾਈਵਾਲੀ ਹੈ) ਦਾ ਬਾਦਲ ਤੇ ਦਬਾਅ। ਅਤੇ ਡੇਰੇਦਾਰਾਂ ਦਾ (ਜੋ ਬਾਦਲ ਦਾ ਵੋਟਬੈਂਕ ਹਨ) ਬਾਦਲ ਤੇ ਦਬਾਅ। ਇਸ ਦੀ ਵਰਤੋਂ ਯਕੀਨਨ ਉਨ੍ਹਾਂ ਪਰਚਾਰਕਾਂ ਵਿਰੁੱਧ ਹੋਣ ਵਾਲੀ ਹੈ, ਜੋ ਸਿੱਖਾਂ ਨੂੰ ਜਾਗਰੂਕ ਕਰਨ ਦੇ ਰਾਹ ਤੇ ਚਲ ਰਹੇ ਹਨ। ਭਾਵੇਂ ਉਹ ਇਹ ਕੰਮ ਮੌਖਿਕ ਰੂਪ ਵਿੱਚ ਕਰ ਰਹੇ ਹਨ ਜਾਂ ਲਿਖਤੀ ਰੂਪ ਵਿਚ।
ਬਹੁਗਿਣਤੀ ਮਾਨਤਾਵਾਂ ਨੂੰ ਗੁਰਮਤਿ ਰੱਦ ਕਰਦੀ ਹੈ, ਇਸ ਤਰ੍ਹਾਂ ਗੁਰਮਤਿ ਦੇ ਸਿਧਾਂਤਾਂ ਦਾ ਪਰਚਾਰ, ਬਹੁ ਗਿਣਤੀ ਦੀਆਂ ਭਾਵਨਾਵਾਂ ਨੂੰ, ਨਾ ਚਾਹੁੰਦੇ ਹੋਏ ਵੀ ਠੇਸ ਪਹੁੰਚਾਏਗਾ। ਜਦ ਸਿੱਖ ਪਰਚਾਰਕ ਆਮ ਜੰਤਾ ਦੀ ਲੁੱਟ ਦੀ ਗੱਲ ਕਰਨਗੇ ਤਾਂ ਲੁੱਟ ਦੇ ਕਾਰਨਾਂ ਦਾ ਵੀ ਖਲਾਸਾ ਕੀਤਾ ਹੀ ਜਾਵੇਗਾ, ਜਿਸ ਨਾਲ ਹਿੰਦੂ ਪੁਜਾਰੀਆਂ ਅਤੇ ਦੇਰੇਦਾਰਾਂ ਦੀਆਂ ਭਾਵਨਾਵਾਂ ਦੇ ਨਾਲ-ਨਾਲ ਸਿੱਖ ਪੁਜਾਰੀਆਂ (ਜਿਨ੍ਹਾਂ ਦਾ ਸੰਨਰਕਸ਼ਕ ਬਾਦਲ ਹੈ) ਦੀਆਂ ਭਾਵਨਾਵਾਂ ਨੂੰ ਵੀ ਠੇਸ ਲੱਗੇਗੀ ਹੀ। ਧਾਰਾ ੨੯੫ ਏ ਲੱਗੇਗੀ ਹੀ।
ਜੇ ਸਿੱਖ ਪਰਚਾਰਕ, ਖਾਲੀ ਗੱਲਾਂ ਨਾਲ ਖਾਨਾਪੂਰਤੀ ਕਰਨ ਗੇ, ਫਿਰ ਤਾਂ ਹੋਰ ਗੱਲ ਹੈ, ਜੇ ਬਾਬੇ ਨਾਨਕ ਦੇ ਸਿਧਾਂਤਾਂ ਨੂੰ ਲਾਗੂ ਕਰਵਾਉਣ ਦੀ ਗੱਲ ਕਰਨਗੇ, ਜਿਵੇਂ ਗੁਰੂ ਨਾਨਕ ਜੀ ਨੇ ਹਰਦੁਆਰ ਵਿਚ, ਜਾਂ ਮੱਕੇ ਆਦਿ ਵਿੱਚ ਕੀਤਾ ਸੀ ਤਾਂ ਧਾਰਾ ੧੫੩ ਏ ਲੱਗੇਗੀ ਹੀ ਲੱਗੇਗੀ। ਜੇ ਡੇਰੇਦਾਰ ਪਿੰਡਾਂ ਵਿੱਚ ਆਪਣੇ ਅੱਡਿਆਂ ਵਿੱਚ ਨਾਮ ਚਰਚਾ ਲਾਊਡ ਸਪੀਕਰ ਲਗਾ ਕੇ ਕਰਨਗੇ ਅਤੇ ਪਿੰਡ ਦੇ ਲੋਕ ਟੋਕਣਗੇ, ਤਾਂ ਧਾਰਾ ੧੫੩ ਏ ਲੱਗੇਗੀ ਹੀ ਜੱਗੇ ਗੀ।
ਮੁਕਦੀ ਗੱਲ ਤਾਂ ਇਹ ਹੈ ਕਿ ਕਾਨੂਨ ਲਾਗੂ ਕਰਨ ਦੀ ਜ਼ਿਮੇਵਾਰੀ ਜਿਨ੍ਹਾਂ ਏਜੈਂਸੀਆਂ ਦੀ ਹੁੰਦੀ ਹੈ, ਉਨ੍ਹਾਂ ਵਿੱਚ ਸਿੱਖਾਂ ਦੀ ਸੁਣਵਾਈ ਬਿਲਕੁਲ ਨਹੀਂ ਹੋਵੇਗੀ, ਜਿਸ ਦੇ ਪਰਤੱਖ ਸਬੂਤ, ਨਿਰੰਕਾਰੀ ਕਾਂਡ, ਉਸ ਤੋਂ ਉਪਜਿਆ ੧੯੭੫ ਤੋਂ ੧੯੯੨ ਤੱਕ ਦਾ ਸਿੱਖਾਂ ਦਾ ਕਤਲੇਆਮ। ਸੌਦਾ ਸਾਧ ਅਤੇ ਰਾਧਾਸੁਆਮੀਆਂ ਦੀਆਂ ਵਧੀਕੀਆਂ ਜਿਨ੍ਹਾਂ ਦੀ ਸੁਣਵਾਈ ਅੱਜ ਤਕ ਨਹੀਂ ਹੋਈ।
ਕਾਨੂਨ ਲਾਗੂ ਕਰਨ ਵਾਲੀ ਪੁਲਸ ਹੀ ਹੁੰਦੀ ਹੈ, ਜਿਸ ਨੂੰ ਪਹਿਲਾਂ ਕੇਂਦਰ ਸਰਕਾਰ ਨੇ ਤੇ ਫਿਰ ਬਾਦਲ ਸਰਕਾਰ ਨੇ ਪੂਰੀਆਂ ਛੋਟਾਂ ਦੇ ਕੇ, ਇਨਾਮ ਦੇ ਕੇ, ਸੁਰੱਕਸ਼ਾ ਦੀ ਗਾਰੰਟੀ ਦੇ ਕੇ, ਸਿੱਖਾਂ ਵਿਰੁੱਧ ਕੀਤਾ ਹੋਇਆ ਹੈ। ਅਤੇ ਸੋਨੇ ਤੇ ਸੁਹਾਗੇ ਦਾ ਕੰਮ, ਸਿੱਖਾਂ ਕੋਲੋਂ ਥੋੜੇ ਜਿਹੇ ਦਬਕੇ ਨਾਲ ਲੱਖਾਂ ਰੁਪਏ ਦੀ ਵਸੂਲੀ ਨੇ ਕੀਤਾ ਹੈ। ਜਿਸ ਕਾਰਨ ਦੋ ਨੰਬਰ ਦੀ ਕਮਾਈ ਕਰਨ ਵਾਲੇ ਤਾਂ ਬਚ ਜਾਂਦੇ ਹਨ, ਪਰ ਕਿਰਤੀ ਬੰਦਾ ਪੈਸੇ ਨਾ ਦੇ ਸਕਣ ਕਾਰਨ ਰਗੜਿਆ ਜਾਂਦਾ ਹੈ। ਜਿਸ ਦੀ ਮਿਸਾਲ ਪੰਜਾਬ ਵਿੱਚ ਲੱਖਾਂ ਸਿੱਖ ਨੌਜਵਾਨਾਂ ਦਾ ਪੁਲਸ ਹੱਥੋਂ ਮਾਰਿਆ ਜਾਣਾ ਹੈ।
ਪੰਜਾਬੀ ਦੀ ਇੱਕ ਕਹਾਵਤ ਹੈ, ਖਰਬੂਜਾ ਛੁਰੀ ਤੇ ਡਿਗੇ ਜਾਂ ਛੁਰੀ ਖਰਬੂਜੇ ਤੇ, ਰਗੜਿਆ ਖਰਬੂਜੇ ਨੇ ਹੀ ਜਾਣਾ ਹੈ। ਸ਼ਰਾਰਤ ਭਾਵੇਂ ਬਹੁ ਗਿਣਤੀ ਕਰੇ, ਜਾਂ ਪੁਲਸਵਾਲਾ, ਸੰਤ ਯੂਨੀਅਨ ਕਰੇ ਜਾਂ ਸਿੱਖ ਪੁਜਾਰੀ, ਕੇਸ ਸਿੱਖਾਂ ਵਿਰੁੱਧ ਹੀ ਬਣਨੇ ਹਨ, ਦੋਵੇਂ ਧਾਰਾਵਾਂ ਸਿੱਖਾਂ ਤੇ ਹੀ ਲੱਗਣੀਆਂ ਹਨ, ਉਹ ਭਾਵੇਂ ਸਿੱਖ ਪਰਚਾਰਕ ਹੋਣ ਜਾਂ ਆਮ ਸਿੱਖ। ਰਗੜਿਆ ਸਿੱਖਾਂ ਨੇ ਹੀ ਜਾਣਾ ਹੈ। ਜਜ਼ਬੇ ਵਾਲੇ ਸਿੱਖ ਮਾਰੇ ਜਾ ਚੁੱਕੇ ਹਨ। ਹੁਣ ਤਾਂ ਕਿਸੇ ਨਾਲ ਕੁੱਝ ਵੀ ਵਾਪਰ ਜਾਵੇ, ਕੋਈ ਕੁਸਕਦਾ ਵੀ ਨਹੀਂ। ਸਿੱਖ ਕਤਲੇਆਮ ਦਾ, ਜਸਵੰਤ ਸਿੰਘ ਖਾਲੜਾ ਦਾ ਕੇਸ ਸਾਮ੍ਹਣੇ ਹੈ।
ਪਰਤੱਖ ਹੈ ਕਿ ਇਹ ਧਾਰਾਵਾਂ ਉਹ ਕੰਮ ਕਰਨਗੀਆਂ ਜੋ ਕੰਮ ਟਾਡਾ ਵਗੈਰਾ ਵੀ ਨਹੀਂ ਕਰ ਸਕੀਆਂ। ਇਨ੍ਹਾਂ ਦੇ ਡੰਡੇ ਨਾਲ ਪੰਜਾਬ ਵਿਚੋਂ ਸਿੱਖੀ ਦਾ ਪਰਚਾਰ ਬਿਲਕੁਲ ਬੰਦਾ ਕੀਤਾ ਜਾਵੇਗਾ। ਏਨੀ ਸਾਫ ਜਿਹੀ ਗੱਲ ਵੀ ਸਿੱਖਾਂ ਤੱਕ ਨਹੀਂ ਪਹੁੰਚਾਈ ਜਾ ਰਹੀ। ਇੱਕ ਅਖਬਾਰ ਜਿਸ ਨੂੰ ਅਸੀਂ ਆਪਣੀ ਕਹਿੰਦੇ ਹਾਂ, ਜੋ ਸਿੱਖੀ ਨੂੰ ਜਾਗਰੂਕ ਕਰਨ ਦਾ ਦਮ ਵੀ ਭਰ ਰਹੀ ਹੈ। ਉਹ ਵੀ ਇਸ ਵੱਲੋਂ ਪਾਸਾ ਵੱਟ ਕੇ (ਆਪਣੀ ਹੀ ਮਾਨਤਾ ਵਧਾਉਣ ਲਈ) ਸਿਰਫ ਇਹੀ ਪਰਚਾਰ ਕਰ ਰਹੀ ਹੈ ਕਿ ਇਹ ਸਭ ਕੁੱਝ ਸਿਰਫ ਸਪੋਕਸਮੈਨ ਨੂੰ ਬੰਦ ਕਰਵਾਉਣ ਲਈ ਕੀਤਾ ਜਾ ਰਿਹਾ ਹੈ। ਜਿਸ ਦੇ ਪ੍ਰਭਾਵ ਹੇਠ ਹਰ ਬੰਦਾ, ਸਪੋਕਸਮੈਨ ਵਿੱਚ ਇਹੀ ਬਿਆਨ ਦਿੰਦਾ ਵੇਖਿਆ ਜਾ ਸਕਦਾ ਹੈ ਕਿ ਅਸੀਂ ਚੱਟਾਨ ਵਾਙ ਸਪੋਕਸਮੈਨ ਦੇ ਨਾਲ ਖੜੇ ਹਾਂ।
ਯਾਨੀ ਏਥੇ ਵੀ ਗੱਲ, ਵਿਅਕਤੀਵਾਦ ਦੀ ਹੋ ਰਹੀ ਹੈ, ਗੁਰਮਤਿ ਜਾਂ ਪੰਥ, ਜਾਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਖੜੇ ਹੋਣ ਦੀ ਨਹੀਂ ਹੋ ਰਹੀ। (ਕੀ ਸੰਤ ਸਮਾਜ ਦੇ ਡੇਰਿਆਂ ਵਿਚ, ਬ੍ਰਾਹਮਣੀ ਪ੍ਰਭਾਵ ਹੇਠ ਐਸ. ਜੀ. ਪੀ. ਸੀ. ਵਿਚ, ਜਾਂ ਸਿੰਘ ਸਭਾਵਾਂ ਵਿੱਚ ਇਸ ਤੋਂ ਕੁੱਝ ਵੱਖਰਾ ਹੋ ਰਿਹਾ ਹੈ?)
ਅਸੀਂ ਸਪੋਕਸਮੈਨ ਦੇ ਮਾਲਕ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਜੇ ਉਹ ਸਚ-ਮੁਚ, ਅਖਬਾਰ ਨੂੰ ਸਿੱਖੀ ਲਈ ਸਮਰਪਿਤ ਸਮਝਦੇ ਹਨ (ਜਿਹਾ ਕਿ ਉਹ ਪਰਚਾਰ ਕਰ ਰਹੇ ਹਨ) ਤਾਂ ਉਨ੍ਹਾਂ ਨੂੰ ਆਪਣੀ ਪਾਲਿਸੀ ਵਿੱਚ ਕੁੱਝ ਤਬਦੀਲੀ ਕਰ ਕੇ ਵਿਅਕਤੀਵਾਦ ਨਾਲੋਂ ਜ਼ਿਆਦਾ ਗੁਰਮਤਿ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਨਤਾ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਆਉਣ ਵਾਲੇ ਸਮੇ ਵਿੱਚ ਉਹੀ ਬੰਦੇ ਰਗੜੇ ਜਾਣੇ ਹਨ, ਜੋ ੨੦੦੩ ਵਿੱਚ ਤੁਹਾਡੇ ਨਾਲ ਚੱਟਾਨ ਵਾਙ ਖੜੇ ਹੋਏ ਸਨ। ਜੇ ਉਹ ਅਜਿਹਾ ਨਾ ਕਰਦੇ ਤਾਂ ਤੁਹਾਡਾ ਸੰਮੇਲਣ ਕਿਸੇ ਹਾਲਤ ਵਿੱਚ ਵੀ ਨਹੀਂ ਹੋ ਸਕਦਾ ਸੀ। ਅੱਜ ਉਨ੍ਹਾਂ ਤੇ ਵੀ ਮੁਸੀਬਤ ਹੈ, ਤੁਹਾਨੂੰ ਵੀ ਉਨ੍ਹਾਂ ਨਾਲ ਡੱਟ ਕੇ ਖੜਾ ਹੋਣਾ ਚਾਹੀਦਾ ਹੈ।
ਜੇ ਸਪੋਕਸਮੈਨ ਦੇ ਮਾਲਿਕ ਅਜਿਹਾ ਨਹੀਂ ਕਰਦੇ ਤਾਂ, ਸਿੱਖਾਂ ਦੇ ਸੁਹਿਰਦ ਲੀਡਰਾਂ ਨੂੰ ਛੇਤੀ ਤੋਂ ਛੇਤੀ ਮਿਲ ਬੈਠ ਕੇ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ, ਸਿਖਿਆ ਨੂੰ ਨਿਗਲਣ ਦੀ ਇਸ ਪਾਲਿਸੀ ਤੋਂ ਬਚਾਅ ਦਾ ਕੋਈ ਢੰਗ ਲੱਭਣਾ ਚਾਹੀਦਾ ਹੈ। ਨਹੀਂ ਤਾਂ ਯਕੀਨਨ ਦੁਨੀਆਂ ਦੇ ਚਿੰਤਕਾਂ ਦੀ ਭਵਿੱਖ ਬਾਣੀ ਨੂੰ ਸੱਚ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਕਿ ੨੫ ਸਾਲ ਵਿੱਚ ਪੰਜਾਬ ਅਤੇ ਭਾਰਤ ਵਿਚ, ਬੋਧੀ ਧਰਮ ਵਾਙ ਸਿੱਖੀ ਸਿਧਾਂਤਾਂ ਦਾ ਵੀ ਭੋਗ ਪੈ ਜਾਵੇਗਾ। ਅਤੇ ਪੰਜਾਹ ਸਾਲ ਵਿੱਚ ਹਿੰਦੂਵਾਦ, ਸਿੱਖ ਸਰੂਪ ਨੂੰ ਵੀ ਨਿਗਲ ਜਾਵੇਗਾ।
(ਅੱਜ ਦੇ ਇਹ ਸੰਤ ਬ੍ਰਹਮਗਿਆਨੀ, ਸਿੰਘ ਸਾਹਿਬ ਅਤੇ ਵੱਡੇ-ਵੱਡੇ ਸਰਦਾਰ ਸਾਹਿਬ, ਬ੍ਰਾਹਮਣਾ ਦੀ ਸ਼ੂਦਰ ਜਾਤੀ ਵਿੱਚ ਸ਼ਾਮਿਲ ਹੋ ਜਾਣਗੇ, ਕਿਉਂਕਿ ਇਹ ਓਸੇ ਵਿਚੋਂ ਹੀ ਨਿਕਲੇ ਹੋਏ ਹਨ। ਨਾ ਇਹ ਬ੍ਰਾਹਮਣ ਹਨ, ਨਾ ਕਸ਼ੱਤਰੀ ਅਤੇ ਨਾ ਹੀ ਵੈਸ਼।)
ਲ਼ੱਗੇ ਹੱਥ ਹੀ ਇੱਕ ਬੇਨਤੀ, ਕੁੱਝ ਸਿੱਖ ਲੀਡਰਾਂ ਨੂੰ ਵੀ ਕਰਨੀ ਚਾਹਾਂਗਾ, ਪ੍ਰੋ. ਦਰਸ਼ਨ ਸਿੰਘ ਜੀ, ਸ੍ਰ. ਗੁਰਤੇਜ ਸਿੰਘ ਜੀ, ਜਸਟਿਸ ਅਜੀਤ ਸਿੰਘ ਬੈਂਸ ਜੀ, ਸ੍ਰ. ਰਾਜਿੰਦਰ ਸਿੰਘ ਜੀ ਖਾਲਸਾ ਪੰਚਾਇਤ ਆਦਿ ਹੋਰ ਬਹੁਤ ਸਾਰੇ ਸਨਮਾਨਤ ਵੀਰੋ, ਤੁਸੀਂ ਪੰਥ ਦੇ ਹੀਰੇ ਹੋ, ਅਸੀਂ ਤੁਹਾਡੀ ਬੜੀ ਇੱਜ਼ਤ ਕਰਦੇ ਹਾਂ ਅਤੇ ਕਰਦੇ ਰਹਾਂਗੇ। ਤੁਸੀਂ ਵੀ ਇੱਕ ਚੀਜ਼, ਚੰਗੀ ਤਰ੍ਹਾਂ ਸਮਝਣ ਦੀ ਖੇਚਲ ਜ਼ਰੂਰ ਕਰੋ ਕਿ ਮੌਜੂਦਾ ਹਾਲਾਤ ਵਿੱਚ ਸਿੱਖਾਂ ਨੂੰ ਬਹੁਪੱਖੀ ਅਗਵਾਈ ਦੀ ਲੋੜ ਹੈ, ਜਿਵੇਂ ਧਾਰਮਿਕ ਅਗਵਾਈ ਦੀ ਲੋੜ, ਪ੍ਰਸ਼ਾਸਨਿਕ ਅਗਵਾਈ ਦੀ ਲੋੜ, ਜਥੇਬੰਦਕ ਅਗਵਾਈ ਦੀ ਲੋੜ, ਪੜ੍ਹਾਈ ਦੇ ਖੇਤਰ ਵਿੱਚ ਅਗਵਾਈ ਦੀ ਲੋੜ, ਵਿੱਤ ਮਾਮਲਿਆਂ ਵਿੱਚ ਅਗਵਾਈ ਦੀ ਲੋੜ, ਮੀਡੀਆ ਸਥਾਪਤ ਕਰਨ ਲਈ ਅਗਵਾਈ ਦੀ ਲੋੜ, ਪਰਚਾਰ ਖੇਤਰ ਵਿੱਚ ਅਗਵਾਈ ਦੀ ਲੋੜ, ਸਵੈ ਸੁਰਕਸ਼ਾ ਖੇਤਰ ਵਿੱਚ ਅਗਵਾਈ ਦੀ ਲੋੜ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਖੇਤਰ ਹਨ, ਜਿਨ੍ਹਾਂ ਵਿੱਚ ਸਿੱਖਾਂ ਨੂੰ ਤੁਹਾਡੇ ਵਰਗੇ ਸੂਝਵਾਨ ਵੀਰਾਂ ਦੀ ਅਗਵਾਈ ਦੀ ਬਹੁਤ ਸਖਤ ਲੋੜ ਹੈ।
ਇਨ੍ਹਾਂ ਸਾਰੇ ਕੰਮਾਂ ਬਾਰੇ, ਇੱਕ ਹੀ ਬੰਦਾ ਅਗਵਾਈ ਦੇਣ ਦੇ ਸਮਰੱਥ, ਕਿਸੇ ਹਾਲਤ ਵਿੱਚ ਵੀ ਨਹੀਂ ਹੋ ਸਕਦਾ। ਹਰ ਖੇਤਰ ਨੂੰ, ਉਸ ਖੇਤਰ ਦੇ ਮਾਹਿਰਾਂ ਦੀ ਲੋੜ ਹੋਵੇਗੀ, ਜਿਸ ਨੂੰ ਉਸ ਖੇਤਰ ਦੇ ਮਹਿਰਾਂ ਦੀ ਕਮੇਟੀ ਬਣਾ ਕੇ ਪੂਰਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦਰਜਣਾ ਕਮੇਟੀਆਂ ਅਤੇ ਉਨ੍ਹਾਂ ਵਿੱਚ ਸੈਂਕੜੇ ਸੂਝਵਾਨ ਵੀਰਾਂ ਦੀ ਲੋੜ ਹੋਵੇਗੀ। ਤੁਸੀਂ ਆਪਸੀ ਮਤ-ਭੇਦ ਭੁਲਾ ਕੈ, ਜੁੜ ਬੈਠ ਕੇ ਆਪਣੀ ਜ਼ਿਮੇਵਾਰੀ ਨੂੰ ਸਮਝਦਿਆਂ, ਤਨ, ਮਨ, ਧਨ ਨਾਲ ਇਨ੍ਹਾਂ ਕਮੇਟੀਆਂ ਨੂੰ ਗਠਤ ਕਰਨ ਦੀ ਆਪਣੀ ਜ਼ਿਮੇਵਾਰੀ ਸੰਭਾਲੋ। ਇਹੀ ਸਮੇ ਦੀ ਆਵਾਜ਼ ਹੈ।
ਇਸ ਢੰਗ ਨਾਲ ਹੀ ਤੁਸੀਂ ਆਉਣ ਵਾਲੀ ਸਿੱਖੀ ਦੀ ਪਨੀਰੀ ਨੂੰ, ਚਿੰਤਾ ਮੁਕਤ ਕਰ ਕੇ, ਉਨ੍ਹਾਂ ਲਈ ਤਰੱਕੀ ਕਰਨ, ਮੱਲਾਂ ਮਾਰਨ ਦਾ ਮਾਹੌਲ ਸਿਰਜ ਜਾਵੋਗੇ। ਨਹੀਂ ਤਾਂ ਜਿਨ੍ਹਾਂ ਚਿੰਤਾਵਾਂ ਨਾਲ ਅਸੀਂ ਜੂਝ ਰਹੇ ਹਾਂ, ਉਨ੍ਹਾਂ ਨਾਲ ਜੂਝਦਿਆਂ, ਕਈ ਪੀੜ੍ਹੀਆਂ, ਅਤੇ ਫਿਰ ਸਿੱਖੀ ਵੀ ਖਪ ਜਾਵੇਗੀ। ਤੁਹਾਡਾ ਨਾਮ ਵੀ ਚੰਗੇ ਅੱਖਰਾਂ ਵਿੱਚ ਨਹੀਂ ਲਿਖਿਆ ਜਾਵੇਗਾ।
ਸਿਆਣਪ ਤੋਂ ਕੰਮ ਲਵੋ, ਸਾਡੀ ਬੇਨਤੀ ਪਰਵਾਨ ਕਰਦੇ ਹੋਏ, ਆਪਸੀ ਮਤ-ਭੇਦ ਤਿਆਗਦੇ ਹੋਏ, ਗੁਰਮਤਿ ਗਾਡੀ ਰਾਹ ਦੇ ਪਾਂਧੀ ਬਣ ਕੇ, ਸਿੱਖੀ ਨੂੰ ਬਚਾ ਲਵੋ।

ਬਹੁਤ ਧੰਨਵਾਦੀ ਹੋਵਾਂਗੇ। ਬੇਨਤੀ ਕਰਤਾ
ਅਮਰ ਜੀਤ ਸਿੰਘ ਚੰਦੀ
ਫੋਨ:- ੯੫੬੮੫ ੪੧੪੧੪


(29/10/10)
ਨਿਰਭੈ ਸਿੰਘ

ਸਰਦਾਰ ਮੱਖਣ ਸਿੰਘ ਜੀ,
ਵਾਹ ਗੁਰੂ ਜੀ ਕਾ ਖ਼ਾਲਸਾ। ਵਾਹ ਗੁਰੂ ਜੀ ਕੀ ਫਤਹਿ॥
ਭੈਣ ਦਲਜੀਤ ਕੌਰ ਵਲੋਂ ਪੁੱਛੇ ਸਵਾਲ ਦਾ ਜਵਾਬ ਤਾਂ ਸਬੰਧਤ ਅਖੌਤੀ ਸੁਖਮਣੀ ਸੰਸਥਾਵਾਂ ਹੀ ਦੇਣਗੀਆਂ।
ਪਰ ਸਾਡੀ ਜਾਚੇ ਜਦੋਂ ਵੇਹਲੜਾਂ (ਪੁਜਾਰੀ ਲਾਣੇ ਤੇ ਸਾਧੜਿਆਂ) ਦੀ ਭੁੱਖ ਵਧ ਗਈ, ਤ੍ਰਿਸ਼ਨਾਂ ਅਸੀਮਤ ਹੋ ਗਈ, ਲਾਲਚ ਬੇਲਗ਼ਾਮ ਹੋ ਗਿਆ ਤਦੋਂ ਤੋਂ ਸੁਖਮਣੀ ਦਾ ਢੋਲ ਪਿੱਟਿਆ ਜਾਣ ਲੱਗਿਆ।
ਇੰਗਲੈਂਡ ਵਿੱਚ ਤਾਂ ਪੰਜਾਬੀ ਰੇਡੀਓ ਮੀਡੀਏ ਰਾਹੀਂ ਸੁਖਮਣੀ ਦੇ ਪਾਠ ਵੇਚੇ ਜਾ ਰਹੇ ਹਨ - ਅਖੇ ਇਸ ਦਾ ਪਾਠ ਕਰਨ ਸੁਣਨ ਨਾਲ ਸੁੱਖ ਪ੍ਰਾਪਤ ਹੁੰਦਾ ਹੈ ਤੇ ਦੁਖਾਂ ਦਾ ਨਾਸ। ਕੀ ਬਾਕੀ ਦੀ ਬਾਣੀ ਦਾ ਪਾਠ ਕਰਨ ਨਾਲ ਦੁਖ ਮਿਲਦਾ ਹੈ? ਕੀ ਇਸ ਤਰਾਂ ਅਸੀਂ ਬਾਣੀ ਵਿੱਚ ਵੰਡੀਆਂ ਤਾਂ ਨਹੀਂ ਪਾ ਰਹੇ? ਇਹ ਵਿਚਾਰਨ ਵਾਲੀ ਅਹਿਮ ਗਲ ਹੈ। ਗੁਰੂ ਸਾਹਬ ਤਾਂ ਆਖ ਰਹੇ ਹਨ ਬਾਣੀ ਗੁਰੂ ਹੈ ਅਤੇ ਗੁਰੂ ਬਾਣੀ ਹੈ। ਕੀ ਸੁਖਮਣੀ ਬਾਣੀ ਦਾ ਅੰਗ ਨਹੀਂ? ਕਈ ਰੇਡੀਓ ਦੇ ਪੇਸ਼-ਕਰਤਾ ਤਾਂ ਇਹ ਵੀ ਆਖ ਰਹੇ ਹਨ ਕਿ ਇਸ ਬਾਣੀ ਦੇ ਪਾਠ ਦੁਨੀਆਂ ਵਿੱਚ ਸ਼ਾਂਤੀ ਲਿਔਣ ਲਈ ਕੀਤੇ ਜਾਂਦੇ ਹਨ। ਕੀ ਪਿਛਲੇ ਅੱਠਾਂ ਦਸਾਂ ਸਾਲਾਂ ਵਿੱਚ ਲਗਾਤਾਰ ਦਿਨ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਹਰ ਪੰਜਾਬੀ ਰੇਡੀਓ ਉੱਪਰ (ਵਿਕਾਊ) ਹੋ ਰਹੇ ਸੁਖਮਣੀ ਦੇ ਪਾਠਾਂ ਨਾਲ ਸੰਸਾਰ ਵਿੱਚ ਸ਼ਾਂਤੀ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ ਜਾਂ ਬਦਅਮਨੀ ਵਿੱਚ ਵਾਧਾ ਹੋਇਆ ਹੈ? ਇਸਦਾ ਅੰਦਾਜ਼ਾ ਅਸੀਂ ਹਰ ਰੋਜ਼ ਦੀਆਂ ਖ਼ਬਰਾਂ ਤੋਂ ਸਹਿਜੇ ਹੀ ਲਗਾ ਸਕਦੇ ਹਾਂ। ਬ੍ਰਾਹਮਣਾਂ ਦੇ ਮੰਤਰਾਂ ਦੀ ਤਰਜ਼ ਤੇ ਕੀਤੇ ਕਿਸੇ ਤਰਾਂ ਦੇ ਭੀ ਪਾਠ ਨਾਲ ਕੁੱਝ ਨਹੀਂ ਹੋਣ ਵਾਲਾ। ਹਾਂ ਗੁਰਬਾਣੀ ਨੂੰ ਸਮਝ ਕੇ ਉਸ ਮੁਤਾਬਕ ਜਿੰਨੀ ਦੇਰ ਮਨੁੱਖ ਜਿੰਦਗੀ ਜਿਉਣ ਦਾ ਢੰਗ ਨਹੀਂ ਅਪਣੌਂਦਾ ਸਭ ਕੁੱਝ ਇਸੇ ਤਰਾਂ ਹੀ ਚਲਦਾ ਰਹੇਗਾ ਸਗੋਂ ਇਸ ਤੋਂ ਵੀ ਦਿਨ-ਬ-ਦਿਨ ਬਦਤਰ ਹੀ ਹੋਵੇਗਾ। ਕਿਉਂ ਕਿ ਗੁਰਬਾਣੀ ਦਾ ਇੱਕ ਪਿਤਾ ਦੀ ਸੰਤਾਂਨ ਹੋਣ ਵਾਲਾ ਅਹਿਸਾਸ ਮਨੁੱਖ ਨੂੰ ਜਿੰਨੀ ਦੇਰ ਨਹੀਂ ਕਰਦਾ ਉਹ ਧਰਮ, ਦੇਸ, ਕੌਮ ਅਤੇ ਸਭਿਆਚਾਰਕ ਵਲਗਣਾਂ ਵਿਚੋਂ ਨਹੀਂ ਨਿਕਲ ਸਕਦਾ।
ਰੱਬ ਮੇਹਰ ਕਰੇ ਇਨਸਾਨ ਨੂੰ, ਖ਼ਾਸ ਕਰ ਸਿੱਖਾਂ ਨੂੰ ਗੁਰਬਾਣੀ ਦੇ ਸਰਬਰਾਹ ਹੋਣ ਨਾਤੇ, ਗੁਰਬਾਣੀ ਦੀ ਮਹਤੱਤਾ ਦੀ ਸਾਰ ਆਵੇ।
ਨਿਰਭੈ ਸਿੰਘ


(29/10/10)
ਗੋਪਾਲ ਸਿੰਘ

ਗੁਰੂ ਹਰਿ ਗੋਬਿੰਦ ਸਾਹਿਬ ਬੰਦੀ ਛੋੜ ਦਿਵਸ
ਵਾਹਿਗੁਰੂ ਜੀ ਕਾ ਖਾਲਸਾ
ਵਾਹਿ ਗੁਰੂ ਜੀ ਕੀ ਫਤਹਿ
ਅਗਲੇ ਹਫਤੇ ਦੁਨੀਆਂ ਭਰ ਦੇ ਗੁਰਦੁਆਰਿਆਂ ਵਿੱਚ ਬੰਦੀ ਛੋੜ ਦਿਵਸ ਮਨਾਇਆ ਜਾਵੇਗਾ |
ਮੈਂ ਇਹ ਭਾਲਣ ਵਿੱਚ ਅਸਮਰਥ ਹਾਂ, ਕਿ ਗੁਰੂ ਸਾਹਿਬ ਕਦੋਂ ਬੰਦੀ ਕੀਤੇ ਗਏ (ਮਿਤੀ ਤਾਰੀਖ), ਕਦੋਂ ਰਿਹਾ ਕੀਤੇ ਗਏ (ਮਿਤੀ ਤਾਰੀਖ) | ਜੇ ਕਿਸੇ ਵੀਰ ਨੂੰ ਇਹਨਾਂ ਤਰੀਖਾਂ ਦਾ ਪਤਾ ਹੋਵੇ, ਮਿਹਰਵਾਨੀ ਕਰਕੇ ਸਾਂਝੀ ਕਰਨ ਦੀ ਖੇਚਲ ਕਰਨੀ |
ਮੈਂ ਬਹੁਤ ਧੰਨਵਾਦੀ ਹੋਵਾਂਗਾ

ਗੋਪਾਲ ਸਿੰਘ


(29/10/10)
ਗੁਰਜੀਤ ਸਿੰਘ ਵੈਰੋਵਾਲ

ਘੱਗਾ ਜੀ………

ਕਿਤਾਬ ਪੜ੍ਹੀ ਪਤਾ ਲੱਗਾ ਕਿਵੇਂ ਗਰਕਿਆ ਬੇੜਾ,
ਪਤਾ ਲੱਗਾ ਸਾਨੂੰ ਸਾਡਾ ਮਿੱਤਰ ਤੇ ਵੈਰੀ ਕਿਹੜਾ,
ਕਿਤਾਬਾਂ ਵਿੱਚ ਤੁਸੀਂ ਕਰਤੀ ਕਮਾਲ ਘੱਗਾ ਜੀ,
ਹੋ ਜੋ ਤਕੜੇ ਅਸੀਂ ਹਾਂ ਥੋਡੇ ਨਾਲ ਘੱਗਾ ਜੀ।
ਡੇਰੇਦਾਰਾਂ ਤਾਂਈਂ ਕਿਹਾ ਜੇ ਬਨਾਰਸ ਦੇ ਠੱਗ,
ਇਹ ਸੁਣ ਲੱਗੀ ਬ੍ਰਹਮਗਿਆਨੀਆਂ ਨੂੰ ਅੱਗ,
ਇਹ ਨੇ ਮਾਨਸਿਕ ਤੌਰ ਤੇ ਕੰਗਾਲ ਘੱਗਾ ਜੀ,
ਹੋ ਜੋ ਤਕੜੇ ਅਸੀਂ ਹਾਂ ਥੋਡੇ ਨਾਲ ਘੱਗਾ ਜੀ।
ਸੱਚ ਖੋਲ੍ਹ ਕੇ ਸੁਣਾਇਆ ਟਕਸਾਲੀ ਔਖੇ ਹੋਏ,
ਰਾਜਨੀਤੀ ਮਾੜੀ ਕਹੀ ਤਾਂ ਅਕਾਲੀ ਔਖੇ ਹੋਏ,
ਤੁਹਾਡੇ ਹੱਥੋਂ ਬੜੀ ਤੰਗ ਟਕਸਾਲ ਘੱਗਾ ਜੀ
ਹੋ ਜੋ ਤਕੜੇ ਅਸੀਂ ਹਾਂ ਥੋਡੇ ਨਾਲ ਘੱਗਾ ਜੀ।
ਝੂਠਾ ਬੰਦਾ ਗਲ਼ ਪਵੇ, ਸੱਚ ਸਾਹਮਣੇ ਜਾਂ ਆਉਂਦਾ,
ਝੂਠ ਮੁੱਢ ਤੋਂ ਲੋਕੋ ਰਿਹਾ ਸੱਚ ਨੂੰ ਦਬਾਉਂਦਾ,
ਬੜਾ ਰੋਂਦੇ ਜਦੋਂ ਕਰਦੇ ਸਵਾਲ ਘੱਗਾ ਜੀ,
ਹੋ ਜੋ ਤਕੜੇ ਅਸੀਂ ਹਾਂ ਥੋਡੇ ਨਾਲ ਘੱਗਾ ਜੀ।
ਕਹਿੰਦੇ ਘੱਗਾ ਜੀ ਜਾਨ ਮੇਰੀ ਚਲੀ ਭਾਵੇਂ ਜਾਵੇ,
ਗੁਰੂ ਸੱਚ ਹੀ ਬੁਲਾਵੇ ਜੀਭ ਕੱਟੀ ਭਾਵੈਂ ਜਾਵੇ,
ਭਾਵੇਂ ਜਖਮੀਂ ਪਏ ਨੇ ਹਸਪਤਾਲ ਘੱਗਾ ਜੀ,
ਹੋ ਜੋ ਤਕੜੇ ਅਸੀਂ ਹਾਂ ਥੋਡੇ ਨਾਲ ਘੱਗਾ ਜੀ।
ਸੱਚਾ ਰੱਬ ਸਾਡਾ ਜਾਣੇ, ਅਸੀਂ ਬੁਰਾ ਨਹੀਂ ਚਾਹੁੰਦੇ,
ਹੱਥ ਜੋੜ-ਜੋੜ ਰੁੱਸਿਆਂ ਨੂੰ ਅਸੀਂ ਵੀ ਮਨਾਉਂਦੇ,
ਸਾਨੂੰ ਪਤਾ ਵੀ ਤਾਂ ਲੱਗੇ ਸਾਥੋਂ ਹੋਇਆ ਕੀ ਗੁਨਾਹ,
ਕਿਹੜੇ ਜ਼ੁਲਮਾਂ ਦੀ ਸਾਨੂੰ ਤੁਸੀਂ ਦਿੰਦੇ ਓ ਸਜ਼ਾ,
ਆਵੇ ਸਮਝ ਨਾ ਸੋਚੇ ਵੈਰੋਵਾਲ ਘੱਗਾ ਜੀ,
ਹੋ ਜੋ ਤਕੜੇ ਅਸੀਂ ਹਾਂ ਥੋਡੇ ਨਾਲ ਘੱਗਾ ਜੀ।
ਗੁਰਜੀਤ ਸਿੰਘ ਵੈਰੋਵਾਲ
ਮੋ. -94781-53354
88722-81081


(29/10/10)
ਗੁਰਚਰਨ ਸਿੰਘ (ਜਿਉਣ ਵਾਲਾ)

ਸ੍ਰ. ਮੱਖਣ ਸਿੰਘ ਜੀ! ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ।
ਕਈ ਵਾਰੀ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਹੈ ਕਿ ਝੂਠੇ ਲੋਕਾਂ ਦੀਆਂ ਲਿਖਤਾਂ ਨੂੰ ਤੁਸੀਂ ਆਪਣੀ ਵੈਬ-ਸਾਈਟ ਤੇ ਥਾਂ ਨਾ ਦੇਇਆ ਕਰੋ। ਪਰ ਇਹ ਤਾਂ ਤੁਹਾਡੀ ਆਪਣੀ ਮਰਜ਼ੀ ਹੈ। ਚਲੋ! ਕੋਈ ਗੱਲ ਨਹੀਂ। ਪਰ ਇਸ ਤਰ੍ਹਾਂ ਕਰਨ ਤੁਸੀਂ ਕਿਹੜੀ ਸਿੱਖੀ ਦਾ ਪ੍ਰਚਾਰ ਕਰ ਰਹੇ ਹੋ? ਇਸ ਤਰ੍ਹਾਂ ਦੇ ਕੂੜੇ ਪ੍ਰਚਾਰ ਕਰਨ ਨਾਲ ਤੁਹਾਡਾ ਆਪਣਾ ਸਮਾ ਜਾਇਆ ਜਾਂਦਾ ਹੈ ਤੇ ਲੋਕ ਵੀ ਕੁਰਾਹੇ ਹੀ ਪੈਂਦੇ ਹਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਦੁਬਿਦਾ ਪੈਦਾ ਹੁੰਦੀ ਹੈ।
ਮੂੰਹ ਬੋਲਦਾ ਇੱਕ ਝੂਠ ਸ੍ਰ. ਜਸਵੀਰ ਸਿੰਘ ਕਲੈਲਗਿਰੀ ਵਾਲਿਆਂ ਦਾ ਤੁਹਾਡੇ ਕੋਲ ਰੱਖਣ ਲੱਗਿਆ ਹਾਂ।
ਕੈਲਗਿਰੀ ਜੀ ਲਿਖਦੇ ਹਨ: (ਜਿਨ੍ਹਾਂ ਦਾ ਮੈਨੂੰ ਨਾਮ ਪਤਾ ਨਾ ਹੋਣ ਕਰਕੇ ਇਥੇ ਉਨ੍ਹਾਂ ਨੂੰ ਮੈਂ “ਗੁ. ਸਿੰ. ਜਿ.” ਨਾਮ ਨਾਲ ਸੰਬੋਧਨ ਕਰ ਰਿਹਾ ਹਾਂ) ਦੀਆਂ ਲਿਖਤਾਂ ਦੇ ਹਵਾਲੇ ਧੰਨਵਾਦ ਸਹਿਤ ਇਥੇ ਦਿੱਤੇ ਗਏ ਹਨ।
ਭਾਈ ਝੁਠਿਆ ਗੁਰਮੁਖਾ ਮੈਂ ਤੁਹਾਡੇ ਨਾਲ ਤੁਹਾਡੇ ਘਰ ਬੈਠ ਕੇ ਅਗਸਤ 2009 ਵਿੱਚ ਚਾਹ ਪੀਤੀ, ਇੱਕ ਘੰਟਾ ਗੱਲਾਂ ਬਾਤਾਂ ਵੀ ਕੀਤੀਆਂ, ਦੋ ਘੰਟੇ ਲੰਮੀ ਤੁਸੀਂ ਦਸਮ ਗ੍ਰੰਥ ਬਾਰੇ ਮੇਰੀ ਤਕਰੀਰ ਵੀ ਸੁਣੀ ਹੁਣ ਵੀ ਹਵਾਲਾ ਮੇਰੀਆ ਲਿਖਤਾਂ ਵਿਚੋਂ ਦਿੰਦੇ ਹੋ ਜਿਨ੍ਹਾਂ ਦੇ ਥੱਲੇ ਮੇਰਾ ਨਾਮ ਪਤਾ ਲਿਖਿਆ ਹੋਇਆ ਹੁੰਦਾ ਹੈ। ਪਰ ਝੂਠ ਇਹ ਵੱਡ ਰਹੇ ਹੋ ਕਿ ਤੁਹਾਨੂੰ ਮੇਰੇ ਨਾਮ ਪਤੇ ਦਾ ਪਤਾ ਨਹੀਂ ਇਸ ਕਰਕੇ ਤੁਸੀਂ ਮੈਨੂੰ (ਗੁ. ਸਿੰ. ਜਿ.) ਨਾਲ ਸੰਬੋਧਨ ਕਰ ਰਹੇ ਹੋ। ਇਹ ਕਿਸੇ ਖਰ ਦਿਮਾਗ ਦੀ ਕੋਝੀ ਚਾਲ ਹੈ।
ਸ੍ਰ. ਮੱਖਣ ਸਿੰਘ ਜੀ ਇਹ ਦੋ ਚਾਰ ਲੋਕ ਮੇਰਾ ਸਮਾਂ ਖਰਾਬ ਕਰਨਾ ਚਾਹੁੰਦੇ ਹਨ। ਇਸ ਕਰਕੇ ਹੀ ਮੈਂ ਜਸਵੀਰ ਸਿੰਘ ਜੀ ਹੋਰਾਂ ਦੀਆਂ ਚਿੱਠੀਆ ਨਹੀਂ ਸਗੋਂ ਪੋਥਿਆਂ ਦਾ, ਪਿਛਲੇ ਦੋ ਸਾਲ ਤੋਂ, ਮੈਂ ਜਵਾਬ ਲਿਖਣਾ ਮੁਨਾਸਬ ਨਹੀਂ ਸਮਝਿਆ। ਤੁਹਾਨੂੰ ਮੇਰੀ ਬੇਨਤੀ ਇਹੀ ਹੈ ਕਿ ਜਦੋਂ ਮੈਂ ਜਸਵੀਰ ਸਿੰਘ ਜਾਂ ਕਿਸੇ ਹੋਰ ਪ੍ਰਤੀ, ਬਿਨਾ ਵਜ੍ਹਾ, ਕੋਈ ਚਿੱਠੀ ਨਹੀਂ ਲਿਖ ਰਿਹਾ ਤਾਂ ਤੁਸੀਂ ਇਸ ਦੀਆਂ ਚਿੱਠੀ ਪ੍ਰਤੀ ਵੀ ਕੋਈ ਨਿਯਮ ਅਖਤਿਆਰ ਕਰੋ। ਧੰਨਵਾਦ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ)
(ਟਿੱਪਣੀ:- ਜਸਬੀਰ ਸਿੰਘ ਕੈਲਗਰੀ ਨਾਲ ਕੁੱਝ ਦਿਨ ਪਹਿਲਾਂ ਇਸ ਬਾਰੇ ਫੂਨ ਤੇ ਗੱਲ ਕੀਤੀ ਸੀ ਅਤੇ ਉਹਨਾ ਨੇ ਆਪਣੀ ਗਲਤੀ ਮੰਨਦੇ ਹੋਏ ਇਸ ਦੀ ਮੁਆਫੀ ਮੰਗ ਲਈ ਸੀ-ਸੰਪਾਦਕ)


(29/10/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥


ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇਂ “ਖਾਕੁ ਨ ਨਿੰਦੀਐ” ਨਾਮਕ ਲੇਖ ਵਿੱਚ ਫਰੀਦ ਜੀ ਦੇ ਇੱਕ ਸਲੋਕ ਦੀ ਵਿਆਖਿਆ ਕਰਕੇ ਸਮਝਾਈ ਹੈ। ਜੋ ਵਿਆਖਿਆ ਉਨ੍ਹਾਂਨੇ ਕੀਤੀ ਹੈ, ਉਸ ਵਿੱਚ ਕਈ ਗੱਲਾਂ ਵਿਚਾਰ ਦੀ ਮੰਗ ਕਰਦੀਆਂ ਹਨ।
ਸਲੋਕ ਇਸ ਤਰ੍ਹਾਂ ਹੈ:-
“ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡ ਨ ਕੋਇ॥
ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ॥” (ਪੰਨਾ 1378)।
ਪ੍ਰੋ: ਗੁਰਬਚਨ ਸਿੰਘ ਜੀ ਲਿਖਦੇ ਹਨ:- “ਫਰੀਦਾ ਖਾਕੁ ਨ ਨਿੰਦੀਐ” ਦੀ ਵਿਚਾਰ ਕਰਦਿਆਂ ਸਮਝ ਆਉਂਦੀ ਹੈ ਕਿ ਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੋਂ ਅਸੀਂ ਕਿਉਂ ਮੁਨਕਰ ਹੋ ਰਹੇ ਹਾਂ? …. ਜਦੋਂ ਅਸੀਂ ਆਪਣੀ ਮਨ ਮਰਜੀ ਕਰਦੇ ਹਾਂ ਓਦੋਂ ਗੁਰ-ਸਿਧਾਂਤ ਨਾਲ ਖਿਲਵਾੜ ਕਰ ਰਹੇ ਹੁੰਦੇ ਹਾਂ- “ਜੀਵਦਿਆ ਪੈਰਾ ਤਲੈ” ਸੰਸਾਰ ਦੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਜਦੋਂ ਜੁੱਤੀਆਂ ਸਮੇਤ ਪੁਲਿਸ ਆਉਂਦੀ ਹੈ, ਮੇਰੀ ਪੱਗ ਉਹਦੇ ਹੱਥ ਤੇ ਉਹਦੀ ਪੱਗ ਮੇਰੇ ਹੱਥ ਹੁੰਦੀ ਹੈ ਤਾਂ ਕੀ ਅਸੀਂ ਆਪਣੇ ਹੰਕਾਰ ਕਰਕੇ ਗੁਰ-ਸਿਧਾਂਤ ਨੂੰ ਪੈਰਾਂ ਥੱਲੇ ਨਹੀਂ ਰੋਲ ਰਹੇ ਹੁੰਦੇ?”

ਵਿਚਾਰ/ਸਵਾਲ:- ਜਦੋਂ ਆਪਾਂ ਗੁਰੂ ਦੇ ਦੱਸੇ ਮਾਰਗ ਤੋਂ ਮੁਨਕਰ ਹੋ ਜਾਂਦੇ ਹਾਂ। ਹੰਕਾਰ ਦੇ ਕਾਰਣ ਗੁਰ-ਸਿਧਾਂਤ ਨੂੰ ਪੈਰਾਂ ਥੱਲੇ ਰੋਲ ਰਹੇ ਹੁੰਦੇ ਹਾਂ। ਮੇਰੀ ਪੱਗ ਉਹਦੇ ਹੱਥ ਤੇ ਉਹਦੀ ਪੱਗ ਮੇਰੇ ਹੱਥ ਹੁੰਦੀ ਹੈ ਕੀ ਉਸ ਸਥਿਤੀ ਨੂੰ ਫਰੀਦ ਜੀ ਨੇ “ਜੀਵਦਿਆ ਪੈਰਾ ਤਲੈ” ਕਿਹਾ ਹੈ? ਅਰਥਾਤ ਦੂਜੇ ਲਫ਼ਜ਼ਾਂ ਵਿੱਚ ਕੀ ਉਸ ਸਥਿਤੀ ਨੂੰ “ਜੀਵਦਿਆ” ਕਿਹਾ ਗਿਆ ਹੈ?

ਨੋਟ:- ਜਿਸ ਤਰ੍ਹਾਂ ਕਿ ਪ੍ਰੋ: ਗੁਰਬਚਨ ਸਿੰਘ ਜੀ ਨੇ ਇਸ ਲੇਖ ਦੇ ਪਹਿਲੇ ਪਹਿਰੇ ਵਿੱਚ ਲਿਖਿਆ ਹੈ ਕਿ “ਕਿਸੇ ਨਾ ਕਿਸੇ ਦੀ ਅਲੋਚਨਾ ਕਰਦੇ ਰਹਿਣਾ ਆਮ ਮਨੁੱਖ ਦੀ ਜਮਾਂਦਰੂ ਆਦਤ ਹੈ। ਹਰ ਮਨੁੱਖ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੇ ਯਤਨ ਵਿੱਚ ਲੱਗਾ ਰਹਿੰਦਾ ਹੈ। ਕਿਸੇ ਦੇ ਗੁਣਾਂ ਵਿੱਚ ਅਵਗੁਣਾਂ ਨੂੰ ਤੁੰਨਦੇ ਰਹਿਣਾ ਨਿੰਦਿਆ ਹੈ। ਨਿੰਦਿਆ ਤਾਂ ਹੀ ਸੁਣਾਈ ਜਾ ਕਦੀ ਹੈ ਜੇ ਅਗੋਂ ਕੋਈ ਹੁੰਗਾਰਾ ਦੇਵੇ”।
ਪਾਠਕ ਸੱਜਣ ਨੋਟ ਕਰਨ ਕਿ ਜੇ ਇਹ ਇਸ਼ਾਰਾ ਮੇਰੇ ਵੱਲ ਹੈ ਤਾਂ ਮੈਂ ਦੱਸ ਦਿਆਂ ਕਿ ਮੈਂ ਪ੍ਰੋ: ਸਾਹਿਬ ਨੂੰ ਕਦੇ ਨਿੰਦਿਆ ਨਹੀਂ ਹੈ। ਸਿਰਫ ਉਨ੍ਹਾਂ ਵੱਲੋਂ ਕੀਤੀਆਂ ਜਾਂਦੀਆਂ ਗੁਰਬਾਣੀ ਵਿਆਖਿਆਵਾਂ ਬਾਰੇ ਗੁਰਬਾਣੀ ਅਧਾਰਿਤ ਸਵਾਲ ਕੀਤੇ ਜਾਂਦੇ ਹਨ। ਕਿਉਂਕਿ ਮੈਨੂੰ ਉਨ੍ਹਾਂ ਦੀਆਂ ਵਿਆਖਿਆਵਾਂ ਵਿੱਚ ਜਿਹੜੀਆਂ ਗੱਲਾਂ ਗੁਰਬਾਣੀ ਅਸੂਲਾਂ ਦੇ ਖਿਲਾਫ ਜਾਂ ਤਰਕ ਰਹਿਤ ਲੱਗਦੀਆਂ ਹਨ ਉਨ੍ਹਾਂ ਬਾਰੇ ਹੀ ਸਵਾਲ ਕੀਤੇ ਜਾਂਦੇ ਹਨ। ਨਿੰਦਿਆ ਤਾਂ ਹੀ ਕਹੀ ਜਾ ਸਕਦੀ ਹੈ ਜੇ ਮੈਂ ਉਨ੍ਹਾਂ ਵੱਲੋਂ ਜਵਾਬ ਨਾ ਆਉਣ ਦੀ ਹਾਲਤ ਵਿੱਚ ਉਨ੍ਹਾਂ ਨੂੰ ਕੋਈ ਚੰਗੇ ਮਾੜੇ ਲਫ਼ਜ਼ ਬੋਲਾਂ/ ਲਿਖਾਂ। ਹਾਂ ਉਨ੍ਹਾਂ ਦੀਆਂ ਵਿਆਖਿਆਵਾਂ ਵਿੱਚ ਮੈਨੂੰ ਜੋ ਗ਼ਲਤ ਲੱਗਦਾ ਹੈ ਉਸ ਬਾਰੇ ਸਿੱਖ ਮਾਰਗ ਦੇ ਪਾਠਕਾਂ ਨਾਲ ਵਿਚਾਰ ਸਾਂਝੇ ਕਰਨੇ ਮੈਂ ਆਪਣਾ ਫ਼ਰਜ ਸਮਝਦਾ ਹਾਂ, ਤਾਂ ਕਿ ਗੁਰਮਤਿ ਸੰਬੰਧੀ ਪਏ ਭੁਲੇਖੇ ਦੂਰ ਹੋ ਸਕਣ। ਇਸ ਲਈ ਮੇਰੇ ਵੱਲੋਂ ਉਠਾਏ ਜਾਂਦੇ ਸਵਾਲਾਂ ਬਾਰੇ ਕੋਈ ਹੋਰ ਪਾਠਕ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ।

ਜਸਬੀਰ ਸਿੰਘ (ਕੈਲਗਰੀ)


(29/10/10)
ਅਮਰ ਜੀਤ ਸਿੰਘ ਚੰਦੀ

ਗੋਬਲਜ਼ ਦੇ ਵਾਰਸਾਂ ਦਾ ਸੱਚੋ ਸੱਚ

ਨਾਗਪੁਰ ਰਿਸ਼ਮ ਬਾਗ ਮੈਦਾਨ ਵਿਚ, ਦਸਹਿਰੇ ਦੀ ਸਾਲਾਨਾ ਰੈਲੀ ਨੂੰ ਸੰਬੋਧਨ ਕਰਦਿਆਂ, ਅਰ. ਐਸ. ਐਸ. ਮੁਖੀ ਮੋਹਨ ਭਾਗਵਤ ਨੇ ਕੇਂਦਰ ਸਰਕਾਰ ਵਲੋਂ ਵਰਤੇ ਗਏ, “ਭਗਵਾ ਆਤੰਕਵਾਦ” ਦੇ ਲਫਜ਼ਾਂ ਤੇ ਸਖਤ ਇਤਰਾਜ਼ ਕਰਦਿਆਂ ਕਿਹਾ ਕਿ “ਹਿੰਦੂਆਂ ਅਤੇ ਆਤੰਕਵਾਦ ਵਿੱਚ ਕੋਈ ਰਿਸ਼ਤਾ ਨਹੀਂ ਹੈ। “ਹਿੰਦੂ ਆਤੰਕਵਾਦ” ਸ਼ਬਦ ਦੀ ਵਰਤੋਂ ਕਿਸੇ ਹਾਲਤ ਵਿੱਚ ਵੀ ਨਹੀਂ ਹੋਣੀ ਚਾਹੀਦੀ। ਆਤੰਕਵਾਦ ਅਤੇ ਹਿੰਦੂ, ਦੋਵੇਂ ਪਰਸਪਰ ਵਿਰੋਧੀ ਲਫਜ਼ ਹਨ, ਇਨ੍ਹਾਂ ਦਾ ਇੱਕ ਦੂਸਰੇ ਨਾਲ ਕੋਈ ਸਬੰਧ ਨਹੀਂ ਹੋ ਸਕਦਾ।
ਉਨ੍ਹਾਂ ਕਾਂਚੀ ਦੇ ਸ਼ੰਕਰਾਚਾਰੀਆ ਨੂੰ ਕਤਲ ਕੇਸ ਵਿੱਚ ਫਸਾਉਣ ਬਾਰੇ ਇਸ਼ਾਰਾ ਕਰਦਿਆਂ ਕਿਹਾ “ਦੇਸ਼ ਵਿੱਚ ਹਿੰਦੂ ਸੰਤਾਂ ਅਤੇ ਸ਼ਾਨਤੀ ਨੂੰ ਪਿਆਰ ਕਰਨ ਵਾਲੇ ਹਿੰਦੂਆਂ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਰਚੀ ਜਾ ਰਹੀ ਹੈ।
ਬਾਬਰੀ ਮਸਜਿਦ ਦੇ ਫੈਸਲੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ, ਖਾਸ ਕਰ ਮੁਸਲਮਾਨਾਂ ਨੂੰ ਇਹ ਸਾਬਤ ਕਰਨਾ ਚਾਹੀਦਾ ਹੈ ਕਿ ਉਹ ਅਦਾਲਤ ਦੇ ਫੈਸਲੇ ਨੂੰ ਮੰਨ ਕੇ, ਦੇਸ਼ ਵਿੱਚ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਨ। ਇਹ ਉਨ੍ਹਾਂ ਲਈ ਨਵੀਂ ਸ਼ੁਰੂਆਤ ਕਰਨ ਦਾ ਸੁਨਹਰੀ ਮੌਕਾ ਹੈ।
ਸੋਚਦਾ ਹਾਂ, ਭਾਗਵਤ ਜੀ ਬਿਲਕੁਲ ਸੱਚ ਕਹਿ ਰਹੇ ਹਨ, ਜਿਸ ਦੀ ਗਵਾਹੀ ਪਿਛਲੇ ੧੨੦੦ ਸਾਲ ਦਾ ਇਤਿਹਾਸ, ਭਰਦਾ ਹੈ। ਜ਼ਾਲਮ ਮੁਸਲਮਾਨ ਹਾਕਮਾਂ ਨੇ ਉਨ੍ਹਾਂ ਦੇ ਮੰਦਰਾਂ ਵਿਚੋਂ ਹਜ਼ਾਰਾਂ ਟਨ ਸੋਨਾ ਲੁਟਿਆ, ਉਨ੍ਹਾਂ ਦੇ ਨੌਜਵਾਨ ਬੱਚੇ ਬੱਚੀਆਂ ਨੂੰ ਕੈਦੀ ਬਣਾ ਕੇ, ਗਜ਼ਨੀ ਦੇ ਬਜ਼ਾਰਾਂ ਵਿੱਚ ਵੇਚਿਆ, ਲੱਖਾਂ ਦੀ ਗਿਣਤੀ ਵਿੱਚ ਹਿੰਦੂਆਂ ਦਾ ਕਤਲ ਕੀਤਾ, ਪਰ ਹਿੰਦੂਆਂ ਨੇ ਕਦੇ ਵੀ ਕਿਸੇ ਜ਼ਾਲਮ ਨਾਲ ਝਗੜਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੁਗਲਾਂ ਨਾਲ ਉਨ੍ਹਾਂ ਨੇ ਆਪਸੀ ਰਿਸ਼ਤੇਦਾਰੀਆਂ ਕਾਇਮ ਕਰ ਕੇ, ਆਪਸੀ ਸੁਹਾਰਦ ਦਾ ਪੂਰਾ ਸਬੂਤ ਦਿੱਤਾ। ਏਥੋਂ ਤਕ ਕਿ ਬੀਰਬਲ (ਮਹੇਸ਼ ਦਾਸ) ਵਰਗੇ ਦੁਰਲੱਭ ਹੀਰੇ ਨੂੰ ਵੀ, ਅਕਬਰ ਦੇ ਦਰਬਾਰ ਵਿਚ, ਦਹੇਜ ਦੀਆਂ ਵਸਤਾਂ ਦੇ ਨਾਲ ਭੇਂਟ ਕਰਨ ਵਿੱਚ ਵੀ ਕੋਈ ਹਿਚਕ ਨਹੀਂ ਵਿਖਾਈ।
੧੮੫੭ ਵਿੱਚ ਅੰਗਰੇਜ਼ਾਂ ਵਿਰੁੱਧ ਵੀ ਮੁਸਲਮਾਨਾਂ ਦਾ ਪੂਰਾ ਸਾਥ ਦਿੱਤਾ। ਇਹ ਗੱਲ ਵੱਖਰੀ ਹੈ ਕਿ ਮੁਸਲਮਾਨਾਂ ਦੇ ਹਾਰ ਜਾਣ ਕਾਰਨ, ਮਜਬੂਰੀ ਵੱਸ ਉਨ੍ਹਾਂ ਨੇ ਆਪਣੀ ਵਫਾਦਾਰੀ ਬਦਲ ਕੇ ਅੰਗਰੇਜ਼ਾਂ ਨਾਲ ਜੋੜ ਲਈ। (ਮਹਾਰਾਜਾ ਰਣਜੀਤ ਸਿੰਘ ਵੇਲੇ ਇਹ ਵਫਾਦਾਰੀ ਸਿੱਖਾਂ ਨਾਲ ਸੀ) ਲੱਗੇ ਹੱਥ ਮਜਬੂਰੀ ਦਾ ਵੀ ਵਿਸਲੇਸ਼ਨ ਕਰ ਹੀ ਦਿਆਂ।
ਦੋ ਦੋਸਤ ਆਪਸ ਵਿੱਚ ਗੱਲਾਂ ਕਰ ਰਹੇ ਸਨ, ਇੱਕ ਨੇ ਦੂਸਰੇ ਨੂੰ ਕਿਹਾ ਕਿ ਯਾਰ ਰਾਜਪੂਤ ਤਾਂ ਆਪਣੇ ਸਿਧਾਂਤ ਦੇ ਬੜੇ ਪੱਕੇ ਹੁੰਦੇ ਹਨ, ਪਰ ਤੂੰ ਰਾਜਪੂਤ ਹੁੰਦਿਆਂ ਵੀ ਪਿਛਲੇ ਦੋ ਸਾਲਾਂ ਵਿੱਚ ਤਿੰਨ ਪਾਰਟੀਆਂ ਬਦਲ ਚੁੱਕਾ ਹੈਂ, ਇਹ ਕਿਹੜਾ ਸਿਧਾਂਤ ਹੈ? ਦੂਸਰੇ ਦੋਸਤ ਨੇ ਤਪਾਕ ਨਾਲ ਕਿਹਾ ਕਿ ਯਾਰ, ਜੇ ਸਿਧਾਂਤ ਹੀ ਤੇਰੇ ਪੱਲੇ ਨਾ ਪਵੇ ਤਾਂ ਮੈਂ ਕੀ ਕਰਾਂ? ਅਸੀਂ ਰਾਜਪੂਤ ਹਾਂ, ਸਾਡਾ ਸਿਧਾਂਤ ਹੈ, ਜਿਸ ਕਾ ਰਾਜ, ਉਸੀ ਕੇ ਪੂਤ। ਇਵੇਂ ਹੀ ਹਿੰਦੂਆਂ ਦਾ ਸਿਧਾਂਤ ਹੈ “ਅਹਿੰਸਾ ਪਰਮੋ ਧਰਮਾ” ਉਹ ਵਿਚਾਰੇ ਆਤੰਕਵਾਦੀ ਕਿਵੇਂ ਹੋ ਸਕਦੇ ਹਨ?
ਮੈਨੂੰ ਬਘਿਆੜ ਅਤੇ ਘੁੱਗੀ ਵਿਚਲਾ ਫਰਕ ਯਾਦ ਆ ਗਿਆ, ਉਹ ਵੀ ਤੁਹਾਡੇ ਨਾਲ ਸਾਂਝਾ ਕਰ ਲਵਾਂ। ਬਘਿਆੜ ਬੜਾ ਹਿੰਸਕ ਜਾਨਵਰ ਹੁੰਦਾ ਹੈ, ਦੂਸਰਿਆਂ ਨੂੰ ਪਾੜ ਖਾਂਦਾ ਹੈ। ਪਰ ਤੁਸੀਂ ਵੀ ਇੱਕ ਕਹਾਣੀ ਸੁਣੀ ਹੋਵੇਗੀ ਕਿ ਇੱਕ ਬੱਚਾ ਬਘਿਆੜ ਨੂੰ ਨੇੜੇ ਵੇਖ ਕੇ, ਸਾਹ ਘੁੱਟ ਕੇ ਲੰਮਾ ਪੈ ਗਿਆ, ਜਦ ਬਘਿਆੜ ਉਸ ਦੇ ਕੋਲ ਆਇਆ ਤਾਂ ਉਸ ਵੇਖਿਆ ਕਿ ਇਹ ਤਾਂ ਮੁਰਦਾ ਹੈ, ਉਹ ਉਸ ਬੱਚੇ ਨੂੰ ਛੱਡ ਕੇ ਚਲਾ ਗਿਆ।
ਦੂਸਰੇ ਪਾਸੇ ਘੁੱਗੀ ਬੜੀ ਸਾਊ, ਸ਼ਾਂਤ ਪੰਛੀ ਹੈ, ਜਿਸ ਬਾਰੇ ਅਖਾਣ ਮਸ਼ਹੂਰ ਹੈ ਕਿ ਘੁੱਗੀ ਭਾਵੇਂ ਸਾਰਾ ਖੇਤ ਖਾ ਜਾਵੇ, ਕੋਈ ਕੁਸਕਦਾ ਨਹੀਂ, ਪਰ ਜੇ ਕਾਂ ਫਸਲ ਦੇ ਉਤੋਂ, ਲੰਘ ਹੀ ਜਾਵੇ ਤਾਂ ਹੋਏ-ਹੋਏ ਹੋ ਜਾਂਦੀ ਹੈ। ਘੁੱਗੀ ਦਾ ਇੱਕ ਗੁਣ ਹੋਰ ਵੀ ਹੁੰਦਾ ਹੈ, ਉਹ ਆਤੰਕ ਨਹੀਂ ਫੇਲਾਉਂਦੀ, ਜੇ ਲੜਾਈ ਦੌਰਾਨ ਕੋਈ ਘੁੱਗੀ ਉਸ ਤੋਂ ਮਾੜੀ ਹੋਵੇ ਤਾਂ ਭਾਵੇਂ ਉਹ ਘੁੱਗੀ ਸਾਹ ਘੁੱਟ ਕੇ ਹੀ ਪੈ ਜਾਵੇ, ਪਰ ਉਹ ਉਸ ਨੂੰ ਮਾਰੇ ਬਗੈਰ ਨਹੀਂ ਛੱਡਦੀ।
ਕੁੱਝ ਇਵੇਂ ਦਾ ਹੀ ਸੁਭਾਉ ਹਿੰਦੂਆਂ ਦਾ ਵੀ ਹੂੰਦਾ ਹੈ, ਉਹ ਆਤੰਕਵਾਦੀ ਨਹੀਂ ਹੁੰਦੇ ਪਰ ਜੇ ਕੋਈ ਮਾੜਾ ਉਨ੍ਹਾਂ ਦੇ ਹੱਥ ਆ ਜਾਵੇ ਤਾਂ ਉਹ, ਉਸ ਨੂੰ ਮਾਰੇ ਬਗੈਰ ਨਹੀਂ ਛੱਡਦੇ। ਉਹ ਦੋ-ਚਾਰ ਜਿਣੇ, ਕੱਲੇ-ਦੁਕੱਲੇ ਦੇ ਗੱਲ ਨਹੀਂ ਪੈਂਦੇ, ਪਰ ਜੇ ਗਿਣਤੀ ਸੈਂਕੜਿਆ ਤੱਕ ਹੋ ਜਾਵੇ, ਪੁਲਸ ਹਥਿਆਰ ਲੈ ਕੇ ਨਾਲ ਹੋਵੇ, ਵੇਲੇ ਦੀ ਸਰਕਾਰ ਪਿੱਠ ਤੇ ਹੋਵੇ, ਫਿਰ ਜੋ ਆਤੰਕ ਫੈਲਾਇਆ ਜਾਵੇਗਾ, ਉਸ ਵਿੱਚ ਹਿੰਦੂਆਂ ਦਾ ਦੋਸ਼ ਕਿਵੇਂ ਹੋ ਸਕਦਾ ਹੈ? ਉਸ ਵਿੱਚ ਤਾਂ, ਦੋਸ਼ ਪੁਲਸ ਅਤੇ ਉਸ ਦੇ ਹਥਿਆਰਾਂ ਦਾ ਹੋਇਆ। ਜਾਂ ਦੋਸ਼ ਉਸ ਸਰਕਾਰ ਦਾ ਹੋਵੇਗਾ, ਜਿਸ ਬਾਰੇ ਉਨ੍ਹਾਂ ਨੂੰ ਪੂਰਾ ਭਰੋਸਾ ਹੋਵੇ ਕਿ, ਇਸ ਸਰਕਾਰ ਦੇ ਹੁੰਦਿਆਂ, ਉਸ ਦੀਆਂ ਅਦਾਲਤਾਂ ਨੇ ਸਾਡਾ ਵਾਲ ਵੀ ਵਿੰਗਾ ਨਹੀਂ ਹੋਣ ਦੇਣਾ।
ਅਜਿਹੀ ਹਾਲਤ ਵਿੱਚ ਇਸ ਅਤੰਕਵਾਦ ਨੂੰ, ਹਿੰਦੂ ਆਤੰਕਵਾਦ ਤਾਂ ਨਹੀਂ ਕਿਹਾ ਜਾ ਸਕਦਾ, ਇਹ ਤਾਂ ਸਰਕਾਰੀ ਆਤੰਕਵਾਦ ਹੀ ਕਿਹਾ ਜਾ ਸਕਦਾ ਹੈ। ਇਸ ਦੀਆਂ ਹੀ ਮਿਸਾਲਾਂ ਹਨ, ੧੯੮੪ ਵਿਚਲਾ ਸਿੱਖ ਕਤਲੇਆਮ। ਛਟੀਸਿੰਘ ਪੁਰੇ ਵਿਚਲਾ ਸਿੱਖਾਂ ਦਾ ਨਰਸੰਹਾਰ। ਇਸ ਦਾ ਹੀ ਇੱਕ ਰੂਪ ਹੈ ਗੁਜਰਾਤ ਵਿਚਲਾ ਮੁਸਲਮਾਨਾਂ ਦਾ ਕਤਲੇਆਮ ਅਤੇ ਉੜੀਸਾ ਵਿੱਚ ਈਸਾਈ ਪਿਉ ਪੁਤ੍ਰਾਂ ਨੂੰ ਜੀਪ ਵਿੱਚ ਹੀ ਬੰਦ ਕਰ ਕੇ ਸਾੜ ਦੇਣਾ। ਇਹ ਸਾਰਾ ਕੁੱਝ ਹਿੰਦੂਆਂ ਨੇ ਕੀਤਾ, ਪਰ ਇਸ ਵਿੱਚ ਉਨ੍ਹਾਂ ਦਾ ਤਾਂ ਕੋਈ ਕਸੂਰ ਨਹੀਂ, ਉਨ੍ਹਾਂ ਵਿਚਾਰਿਆਂ ਨੂੰ ਤਾਂ ਸਰਕਾਰ ਵਿੱਚ ਬੈਠੇ ਹਿੰਦੂ ਵਜ਼ੀਰਾਂ ਨੇ ਭੜਕਾਇਆ ਸੀ, ਪੁਲਸ ਨੇ ਹਥਿਆਰ ਲੈ ਕੇ ਉਨ੍ਹਾਂ ਦਾ ਸਾਥ ਦਿੱਤਾ ਸੀ। ਸਰਕਾਰ ਨੈ ਉਨ੍ਹਾਂ ਦੀ ਅੱਜ ਤੱਕ ਪਿੱਠ ਪੂਰੀ ਹੈ, ਅਦਾਲਤਾਂ ਵਿੱਚ ਉਨ੍ਹਾਂ ਨੂੰ ਪੂਰਾ ਸੰਰਕਸ਼ਣ ਦਿੱਤਾ ਹੈ। (ਸਰਕਾਰ ਭਾਵੇਂ ਕਾਂਗਰਸ ਦੀ ਹੋਵੇ, ਭਾਵੇਂ ਬੀ. ਜੇ ਪੀ. ਦੀ ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ)
ਇਸ ਮਾਮਲੇ ਵਿੱਚ ਗੋਬਲਜ਼ ਦੇ ਵਾਰਸ, ਗੋਬਲਜ਼ ਦੀ ਨੀਤੀ ਅਨੁਸਾਰ, ਪੂਰਨ ਸੱਚ ਬੋਲ ਰਹੇ ਹਨ। ਇਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਕਸੂਰ ਤਾਂ ਸਾਰਾ ਸਿੱਖਾਂ ਦਾ ਹੈ, ਜਿਨ੍ਹਾਂ ਨੇ ਪਿਛਲੇ ਪੰਜ ਸੌ ਸਾਲ ਦੇ ਇਤਿਹਾਸ ਨੂੰ ਵੇਖ ਕੇ ਅਣਡਿੱਠ ਕਰਦਿਆਂ, ਹਿੰਦੂਆਂ ਦੇ ਸਾਰੇ ਕਾਰੇ ਵਿਸਾਰ ਕੇ, ਹਿੰਸਕ ਅੰਗਰੇਜ਼ਾਂ ਕੋਲੋਂ ਰਾਜ ਖੋਹ ਕੇ, ਅਹਿੰਸਕ ਹਿੰਦੂਆਂ ਨੂੰ ਦੇ ਦਿੱਤਾ।
(ਵੈਸੇ ਮੈਨੂੰ ਅੱਜ ਤਕ, ਇਹੀ ਸਮਝ ਨਹੀਂ ਆਇਆ ਕਿ ਸਿੱਖ, ਅਰਦਾਸ ਵਿੱਚ ਕੀ ਵੇਖ ਕੇ ਅਣਡਿੱਠ ਕਰਨ ਵਾਲਿਆਂ ਦੇ ਸੋਹਲੇ ਗਾਉਂਦੇ ਹਨ? ਸ਼ਾਇਦ ਹਿੰਦੂਆਂ ਦੇ ਕਾਰਨਾਮੇ ਵੇਖ ਕੇ ਹੀ ਅਣਡਿੱਠ ਕਰਨ ਵਾਲਿਆਂ ਦੀ ਗੱਲ ਕਰਦੇ ਹੋਣ? ਪਰ ਮੈਂ ਇਸ ਤੇ ਕੋਈ ਇਤਰਾਜ਼ ਨਹੀਂ ਕਰ ਰਿਹਾ, ਕਿਉਂਕਿ ਜੇ ਕੋਈ ਇਤਰਾਜ਼ ਕਰਨ ਦੀ ਗੱਲ ਕਰਾਂਗਾ ਤਾਂ ਕਈ ਵੀਰ ਇਹ ਇਤਰਾਜ਼ ਕਰ ਦੇਣਗੇ ਕਿ “ਦੇਖੋ ਜੀ ਇਹ ਹੁਣ ਸਾਰੇ ਪੰਥ ਵਲੋਂ ਪਰਵਾਣਿਤ ਰਹਿਤ ਮਰਯਾਦਾ ਤੇ ਕਿੰਤੂ ਕਰ ਰਿਹਾ ਹੈ। ਹਾਲਾਂਕਿ ਇਹ ਸਾਰੇ ਹੀ ਜਾਣਦੇ ਹਨ ਕਿ ਅੱਜ ਇਹ ਰਹਿਤ ਮਰਯਾਦਾ ਸਿੱਖਾਂ ਦੇ. ੧ % ਗੁਰਦਵਾਰਿਆਂ ਵਿੱਚ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੈ। ਇਹ ਕਿਹੜੇ ਹਾਲਾਤ ਵਿੱਚ ਸਰਵ ਪਰਵਾਣਿਤ ਹੋਈ? ਇਸ ਵਿੱਚ ਮਗਰੋਂ ਅਣਅਧਿਕਾਰਿਤ ਤੌਰ ਤੇ, ਚੋਰੀ-ਚੋਰੀ ਕਿਨਾ ਕੁਛ ਬਦਲਿਆ ਗਿਆ? ਇਹ ਸਿੱਖੀ ਸਿਧਾਂਤ ਤੇ ਕਿੰਨੀ ਕੁ ਖਰੀ ਉਤਰਦੀ ਹੈ?)
ਅਮਰ ਜੀਤ ਸਿੰਘ ਚੰਦੀ
ਫੋਨ:- ੯੧ ੯੫੬੮੫ ੪੧੪੧੪


(29/10/10)
ਕਿਰਪਾਲ ਸਿੰਘ ਬਠਿੰਡਾ

23 ਅਕਤੂਬਰ ਨੂੰ ਚਮਕੌਰ ਸਾਹਿਬ ਵਿਖੇ ਹੋਇਆ ਇਕੱਠ, ਰਾਹੀ ਨੂੰ ਮਰਨ ਵਰਤ `ਤੇ ਬੈਠਣ ਲਈ ਤਿਆਰ ਕਰਨ ਵਾਸਤੇ ਨਹੀਂ ਸੀ ਹੋਇਆ ਬਲਕਿ ਐਸਾ ਮਹੌਲ ਤਿਆਰ ਕਰਨ ਵਾਸਤੇ ਕੀਤਾ ਗਿਆ ਸੀ ਤਾ ਕਿ ਉਨ੍ਹਾਂ ਨੂੰ ਮਰਨ ਵਰਤ `ਤੇ ਬੈਠਣ ਦੀ ਲੋੜ ਹੀ ਨਾ ਪਵੇ
ਉਪਕਾਰ ਸਿੰਘ ਜੀ! ਜੇ ਤੁਸੀਂ ਗੁਰਬਖ਼ਸ਼ ਸਿੰਘ ਰਾਹੀ ਵਲੋਂ ਉਠਾਏ ਮੁੱਦੇ ਠੀਕ ਸਮਝਦੇ ਹੋ ਤਾਂ ਆਓ ਇੱਕ ਮੰਚ `ਤੇ ਇਕੱਠੇ ਹੋ ਕੇ ਐਸਾ ਮਹੌਲ ਸਿਰਜੀਏ ਕਿ ਉਨ੍ਹਾਂ ਨੂੰ ਮਰਨ ਵਰਤ ਰੱਖਣ ਦੀ ਲੋੜ ਹੀ ਨਾ ਪਏ
ਜੇ ਇਕੱਠੇ ਹੋਣ ਲਈ ਸਹਿਮਤ ਨਹੀਂ ਤਾਂ ਤੁਹਾਡਾ ਨੇਕ ਸੁਝਾਓ ਵੀ ਇੱਕ ਸ਼ਰਾਰਤ ਹੋ ਨਿਬੜੇਗੀ: ਬੀਬੀ ਨਿਹਾਲ

ਬਠਿੰਡਾ, 29 ਅਕਤੂਬਰ (ਕਿਰਪਾਲ ਸਿੰਘ): 23 ਅਕਤੂਬਰ ਨੂੰ ਚਮਕੌਰ ਸਾਹਿਬ ਵਿਖੇ ਹੋਇਆ ਇਕੱਠ, ਗੁਰਬਖ਼ਸ਼ ਸਿੰਘ ਰਾਹੀ ਨੂੰ ਮਰਨ ਵਰਤ `ਤੇ ਬੈਠਣ ਲਈ ਤਿਆਰ ਕਰਨ ਵਾਸਤੇ ਨਹੀਂ ਸੀ ਹੋਇਆ ਬਲਕਿ ਐਸਾ ਮਹੌਲ ਤਿਆਰ ਕਰਨ ਵਾਸਤੇ ਕੀਤਾ ਗਿਆ ਸੀ ਤਾ ਕਿ ਉਨ੍ਹਾਂ ਨੂੰ ਮਰਨ ਵਰਤ `ਤੇ ਬੈਠਣ ਦੀ ਲੋੜ ਹੀ ਨਾ ਪਵੇ। ਉਪਕਾਰ ਸਿੰਘ ਜੀ! ਜੇ ਤੁਸੀਂ ਗੁਰਬਖ਼ਸ਼ ਸਿੰਘ ਰਾਹੀ ਦੇ ਮੁੱਦੇ ਠੀਕ ਸਮਝਦੇ ਹੋ ਤਾਂ ਆਓ ਇੱਕ ਮੰਚ `ਤੇ ਇਕੱਠੇ ਹੋ ਕੇ ਐਸਾ ਮਹੌਲ ਸਿਰਜੀਏ ਕਿ ਉਨ੍ਹਾਂ ਨੂੰ ਮਰਨ ਵਰਤ ਰੱਖਣ ਦੀ ਲੋੜ ਹੀ ਨਾ ਪਏ। ਇਹ ਸ਼ਬਦ ਸਿੱਖ ਇਨਕਲਾਬ ਕੌਂਸਿਲ ਦੀ ਸੀਨੀਅਰ ਆਗੂ ਬੀਬੀ ਸੁਰਿੰਦਰ ਕੌਰ ਨਿਹਾਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਨੂੰ ਸਮ੍ਰਪਤ ਜਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵੀਚਾਰ ਮੰਚ ਇੰਟਰਨੈਸ਼ਨਲ ਦੇ ਕਨਵੀਨਰ ਭਾਈ ਉਪਕਾਰ ਸਿੰਘ ਫਰੀਦਾਬਾਦ ਦੇ ਉਸ ਬਿਆਨ `ਤੇ ਪ੍ਰਤੀਕਰਮ ਕਰਦੇ ਹੋਏ ਕਹੇ ਜਿਸ ਵਿੱਚ ਉਨ੍ਹਾਂ ਚਮਕੌਰ ਸਾਹਿਬ ਵਿਖੇ ਹੋਏ ਇਕੱਠ ਵਿੱਚ ਭਾਗ ਲੈਣ ਵਾਲਿਆਂ ਨੂੰ ਇੱਕ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਅਣਜਾਣ ਦੱਸਣ ਦਾ ਯਤਨ ਕਰਦਿਆਂ ਚੁਣੌਤੀ ਦਿੱਤੀ ਸੀ ਕਿ ਜੇ ਉਹ ਇਹ ਸਿੱਧ ਕਰ ਦੇਣ ਕਿ ਮਰਨ ਵਰਤ ਰੱਖਣਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅਨੁਸਾਰ ਹੈ ਤਾਂ ਉਹ (ਉਪਕਾਰ ਸਿੰਘ) ਰਾਹੀ ਤੋਂ ਅੱਧੀ ਉਮਰ ਦੇ ਹੋਣ ਦੇ ਬਾਵਯੂਦ ਆਪਣੇ 10 ਸਾਥੀਆਂ ਨਾਲ ਮਰਨ ਵਰਤ ਰੱਖਣ ਨੂੰ ਤਿਆਰ ਹਨ।
ਬੀਬੀ ਨਿਹਾਲ ਨੇ ਕਿਹਾ ਕਿ ਨਾ ਤਾ ਗੁਰਬਖ਼ਸ਼ ਸਿੰਘ ਰਾਹੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਅਣਜਾਣ ਹਨ, ਨਾ ਹੀ ਚਮਕੌਰ ਸਾਹਿਬ ਵਾਲੇ ਸਮਾਗਮ `ਚ ਭਾਗ ਲੈਣ ਵਾਲੀਆਂ ਜਥੇਬੰਦੀਆਂ ਦੇ ਨੁਮਾਇੰਦੇ ਅਣਜਾਣ ਹਨ ਅਤੇ ਨਾ ਹੀ ਉਹ ਉਨ੍ਹਾਂ ਨੂੰ ਮਰਨ ਵਰਤ `ਤੇ ਬੈਠਣ ਲਈ ਤਿਆਰ ਕਰਨ ਵਾਸਤੇ ਉਥੇ ਇਕੱਤਰ ਹੋਏ ਸਨ। ਉਪਕਾਰ ਸਿੰਘ ਨੂੰ ਐਸਾ ਬਿਆਨ ਦਾਗਣ ਤੋਂ ਪਹਿਲਾਂ ਪੂਰੇ ਮਾਮਲੇ ਦੀ ਤਹਿ ਤਕ ਪਹੁੰਚ ਕੇ ਪੜਤਾਲ ਕਰ ਲੈਣੀ ਚਾਹੀਦੀ ਸੀ ਕਿ ਕੌਮ ਵਿੱਚ ਅੰਤਾਂ ਦੀ ਬੇਇਤਫ਼ਾਕੀ ਤੇ ਬੇਸੁਰਾਪਨ ਦੇ ਪਸਾਰੇ ਕਾਰਨ ਕੌਮੀ ਮੁੱਦਿਆਂ ਤੋਂ ਪੂਰੀ ਤਰ੍ਹਾਂ ਕਿਨਾਰਾਕਸ਼ੀ ਕੀਤੇ ਹੋਣ ਕਾਰਣ ਹਾਲਾਤਾਂ ਦੇ ਪੈਦਾ ਕੀਤੇ ਨਿਰਾਸ਼ਾ ਦੇ ਆਲਮ ਵਿੱਚ 99 ਸਾਲਾ ਸ: ਰਾਹੀ ਨੇ ਆਪਣੀ ਜਿੰਦਗੀ ਦੇ ਅਨੁਭਵ ਰਾਹੀਂ ਇਹ ਠੀਕ ਜਾਂ ਗਲਤ ਅੰਦਾਜ਼ਾ ਲਗਾ ਲਿਆ ਸੀ ਕਿ ਇਹ ਸਭ ਤੋਂ ਔਖਾ ਫੈਸਲਾ ਲੈਣ ਤੋਂ ਬਿਨਾਂ ਉਨ੍ਹਾਂ ਪਾਸ ਕੋਈ ਹੋਰ ਚਾਰਾ ਹੀ ਨਹੀਂ ਹੈ। ਉਨ੍ਹਾਂ ਦੇ ਇਸ ਅਨੁਭਵ ਪਿੱਛੇ ਖਾਸ ਕਾਰਨ ਸਨ ਕਿਉਂਕਿ ਉਨ੍ਹਾਂ ਵੇਖ ਲਿਆ ਸੀ ਕਿ ਜੇ ਭਿੰਡਰਾਂਵਾਲੇ ਨੇ ਗੁਰੂ ਗੋਬਿੰਦ ਸਿੰਘ ਦੇ ਦੱਸੇ ਰਾਹ `ਤੇ ਚਲਦਿਆਂ ਸਾਰੇ ਰਸਤੇ ਬੰਦ ਹੋਣ `ਤੇ ਹਥਿਆਰ ਚੁੱਕਣ ਦਾ ਸੱਦਾ ਦਿੱਤਾ ਸੀ ਤਾਂ ਬਥੇਰਿਆਂ ਨੇ ਉਨ੍ਹਾਂ ਦੀ ਨਿੰਦਾ ਕਰਦੇ ਹੋਏ ਕਿਹਾ ਸੀ ਲੋਕਤੰਤਰ ਦੇ ਯੁੱਗ ਵਿੱਚ ਹਥਿਆਰ ਚੁੱਕਣੇ ਗਲਤ ਹਨ। ਕੌਮੀ ਫੁੱਟ ਅਤੇ ਕੇਂਦਰ ਦੀਆਂ ਸਿੱਖ ਮਾਰੂ ਨੀਤੀਆਂ ਕਾਰਣ ਖਾੜਕੂ ਲਹਿਰ ਕੁਚਲ ਕੇ ਰੱਖ ਦਿੱਤੀ ਗਈ। ਚੋਣ ਪ੍ਰਬੰਧ ਪੂਰੀ ਤਰ੍ਹਾਂ ਸਥਾਪਤ ਲੋਕਾਂ ਦੇ ਹੱਥਾਂ ਵਿੱਚ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਕਾਰਣ, ਚੋਣ ਰਾਹੀਂ ਵੀ ਕਿਸੇ ਸੁਧਾਰ ਦੀ ਉਮੀਦ ਨਹੀਂ ਹੈ। ਜਿਸ ਪ੍ਰੋ: ਦਰਸ਼ਨ ਸਿੰਘ ਦੀ ਤੁਸੀਂ ਅੱਜ ਸਿਫਤ ਕਰ ਰਹੇ ਹੋ ਕਿ ਉਨ੍ਹਾਂ ਹਜੂਰ ਸਾਹਿਬ ਤੋਂ, ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰਤਾ ਬਹਾਲ ਕਰਵਾਉਣ ਲਈ, ਅਵਾਜ਼ ਉਠਾ ਕੇ ਸੁਧਾਰ ਲਹਿਰ ਨੂੰ ਹੁਲਾਰਾ ਦਿੱਤਾ ਤਾਂ ਉਸ ਸਮੇਂ ਤੁਸੀਂ ਉਸ ਦਾ ਪੂਰਾ ਸਾਥ ਦੇਣ ਤੋਂ ਸਿਰਫ ਪਛੜੇ ਹੀ ਨਹੀਂ ਬਲਕਿ ਹਉਂਮੈ ਅਧੀਨ ਉਸ ਵਿਰੁੱਧ ਪ੍ਰਚਾਰ ਕਰ ਰਹੇ ਵਿਅਕਤੀ ਦੇ ਨਾਲ ਖੜ੍ਹ ਕੇ ਅਸਿੱਧੇ ਰੂਪ `ਚ ਲਹਿਰ ਨੂੰ ਨੁਕਸਾਨ ਪਹੁਚਾਇਆ। ਸਭ ਢੰਗ ਤਰੀਕੇ ਫੇਲ ਹੋਏ ਵੇਖ ਕੇ ਸ: ਰਾਹੀ ਨੇ ਜਿਸ ਸਮੇਂ ਚੰਡੀਗੜ੍ਹ ਵਿਖੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਮਰਨ ਵਰਤ `ਤੇ ਬੈਠਣ ਦਾ ਐਲਾਨ ਕੀਤਾ ਸੀ ਉਸ ਸਮੇਂ ਨਾ ਤਾ ਸਿੱਖ ਇਨਕਲਾਬ ਕੌਂਸਿਲ ਦਾ ਕੋਈ ਆਗੂ ਤੇ ਨਾ ਹੀ 23 ਅਕਤੂਬਰ ਨੂੰ ਚਮਕੌਰ ਸਾਹਿਬ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਜਥੇਬੰਦੀਆਂ ਦਾ ਲੋਈ ਨੁਮਾਇੰਦਾ ਉੱਥੇ ਹਾਜ਼ਰ ਸੀ। ਇਸ ਲਈ ਬੇਸ਼ੱਕ ਮਰਨ ਵਰਤ ਦੇ ਸਿਧਾਂਤ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਪਰ ਉਨ੍ਹਾਂ ਵਲੋਂ ਉਠਾਏ ਮੁੱਦਿਆਂ ਨੂੰ ਜਾਇਜ਼ ਜਾਣ ਕੇ ਉਨ੍ਹਾਂ ਨੂੰ ਇਖਲਾਕੀ ਮੱਦਦ ਤੇ ਵਿਸ਼ਵਾਸ਼ ਦਿਵਾਉਣ ਲਈ ਉੱਥੇ ਇਕੱਤਰ ਹੋਏ ਸੀ ਕਿ ਅਸੀਂ ਸਾਰੇ ਮਿਲ ਕੇ ਇਨ੍ਹਾਂ ਮੁੱਦਿਆਂ ਨੂੰ ਉਠਾਵਾਂਗੇ ਇਸ ਲਈ ਤੁਸੀਂ ਮਰਨ ਵਰਤ ਦਾ ਫੈਸਲਾ ਬਦਲ ਲਵੋ। ਸਿੱਖ ਇਨਕਲਾਬ ਕੌਂਸਿਲ ਦੇ ਪ੍ਰਧਾਨ ਗੁਰਤੇਜ ਸਿੰਘ ਨੇ ਆਪਣੇ ਭਾਸ਼ਣ ਵਿੱਚ ਵਿਸ਼ੇਸ਼ ਤੌਰ `ਤੇ ਜ਼ਿਕਰ ਕੀਤਾ ਸੀ ਕਿ ਜੇ ਇਨ੍ਹਾਂ ਮੁੱਦਿਆਂ ਕਾਰਣ ਸ: ਰਾਹੀ ਨੂੰ ਸ਼ਹੀਦੀ ਦੇਣੀ ਪਈ ਤਾਂ ਕਾਬਜ਼ ਧੜਾ ਤਾ ਇਸ ਲਈ ਦੋਸ਼ੀ ਹੋਵੇਗਾ ਹੀ ਘੱਟ ਦੋਸ਼ੀ ਉਹ ਵੀ ਨਹੀਂ ਹੋਣਗੇ ਜਿਹੜੇ ਸਭ ਕੁੱਝ ਸਮਝਦੇ ਹੋਏ ਅਤੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਹੋਏ ਵੀ ਆਪੋ ਆਪਣੀਆਂ ਜਥੇਬੰਦੀਆਂ ਵਿੱਚ ਬੱਝੇ ਹੋਏ ਉਨ੍ਹਾਂ ਦੀ ਜਾਨ ਬਚਾਉਣ ਲਈ ਅੱਗੇ ਨਾ ਆਏ। ਉਨ੍ਹਾਂ ਵਿਸ਼ੇਸ਼ ਤੌਰ `ਤੇ ਨੌਜਵਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਜਥੇ ਬਣਾ ਕੇ ਸ: ਰਾਹੀ ਦੇ ਘਰ ਪਹੁੰਚਣ ਤੇ ਉਨ੍ਹਾਂ ਨੂੰ ਯਕੀਨ ਦਿਵਾਉਣ ਕਿ ਉਹ ਉਨ੍ਹਾਂ ਦੇ ਦਰਦ ਨੂੰ ਪਹਿਚਾਣਦੇ ਹੋਏ ਵਿਖਰੇ ਹੋਏ ਪੰਥ ਨੂੰ ਇੱਕਮੁੱਠ ਕਰਕੇ ਉਕਤ ਮੰਗਾਂ ਮੰਨਵਾਉਣ ਅਤੇ ਲਾਗੂ ਕਰਵਾਉਣ ਲਈ ਸੰਘਰਸ਼ ਵਿੱਢਣ ਲਈ ਤਿਆਰ ਹਨ ਇਸ ਲਈ ਮਰਨ ਵਰਤ `ਤੇ ਬੈਠਣ ਦਾ ਸੰਕਲਪ ਤਿਆਗ ਕੇ ਉਨ੍ਹਾਂ ਦੇ ਪ੍ਰੇਰਣਾਸਰੋਤ ਬਣੇ ਰਹਿਣ। ਬੀਬੀ ਨਿਹਾਲ ਨੇ ਕਿਹਾ ਸ: ਗੁਰਤੇਜ ਸਿੰਘ ਦੇ ਇਸ ਬਿਆਨ ਦਾ ਉਸੇ ਖ਼ਬਰ `ਚ ਵਿਸ਼ੇਸ਼ ਤੌਰ `ਤੇ ਜ਼ਿਕਰ ਹੈ ਪਰ ਪਤਾ ਨਹੀਂ ਕਿਉਂ ਇਹ ਸ: ਉਪਕਾਰ ਸਿੰਘ ਦੇ ਧਿਆਨ `ਚ ਨਹੀਂ ਆਇਆ ਜਾਂ ਜਾਣਬੱਝ ਕੇ ਅਣਗੌਲਿਆ ਕਰਕੇ ਸਿਰਫ ਸਿਧਾਂਤ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਬੀਬੀ ਨਿਹਾਲ ਨੇ ਉਪਕਾਰ ਸਿੰਘ ਨੂੰ ਪੁੱਛਿਆ ਕਿ ਤੁਸੀਂ ਦੱਸੋ ਕਿ ਸਿੰਘਾਂ ਵਾਲੇ ਹਥਿਆਰਬੰਦ ਸੰਘਰਸ਼ ਲਈ ਤੁਸੀਂ ਅਗਵਾਈ ਕਰਨ ਜਾਂ ਸ਼ਮੂਲੀਅਤ ਕਰਨ ਲਈ ਤਿਆਰ ਹੋ? ਦਲੀਲ ਦੇ ਅਧਾਰ `ਤੇ ਪ੍ਰਭਾਵਸ਼ਾਲੀ ਪ੍ਰਚਾਰ ਕਰਨ ਵਾਲੇ ਪ੍ਰੋ: ਦਰਸ਼ਨ ਸਿੰਘ ਦੀ ਅਗਵਾਈ ਕਬੂਲਣ ਲਈ ਤਿਆਰ ਹੋ? ਜੇ ਨਹੀਂ ਤਾਂ ਤੁਹਾਡੇ ਕੋਲ ਹੋਰ ਤੀਸਰਾ ਕਿਹੜਾ ਰਸਤਾ ਹੈ? ਉਨ੍ਹਾਂ ਕਿਹਾ ਅਸੀਂ ਉਪਕਾਰ ਸਿੰਘ ਦੀ ਕਦਰ ਕਰਦੇ ਹਾਂ ਕਿ 4 ਸਾਲਾਂ ਤੋਂ ਹਰ ਮਹੀਨੇ ਕਾਲਾ ਦਿਵਸ ਮਨਾਉਂਦੇ ਆ ਰਹੇ ਹਨ। ਮੋਹਾਲੀ ਵਿਖੇ ਮੈਂ (ਬੀਬੀ ਨਿਹਾਲ) ਵੀ ਹਰ ਮਹੀਨੇ ਕਾਲੇ ਦਿਵਸ ਵਿੱਚ ਸ਼ਾਮਲ ਹੁੰਦੀ ਆ ਰਹੀ ਹਾਂ ਪਿਛਲੀ 13 ਅਕਤੂਬਰ ਨੂੰ ਵੀ ਸ਼ਾਮਲ ਹੋਈ ਸੀ ਪਰ ਇਹ ਗੱਲ ਯਕੀਨੀ ਜਾਣੋ ਕਿ ਇਹ ਲੋਕ ਲਹਿਰ ਸਿਰਫ ਉਸ ਸਮੇਂ ਹੀ ਬਣ ਸਕੀ ਜਿਸ ਸਮੇਂ ਪ੍ਰੋ: ਦਰਸ਼ਨ ਸਿੰਘ ਨੇ ਅਵਾਜ਼ ਉਠਾਈ ਪਰ ਇੱਕ ਹਉਂਮੈ ਦੇ ਪੁਤਲੇ ਨੇ ਜਾਤੀ ਕਾਰਣਾਂ ਕਰਕੇ ਉਨ੍ਹਾਂ ਦਾ ਵਿਰੋਧ ਕਰਕੇ ਲਹਿਰ ਦਾ ਅਤਿਅੰਤ ਨੁਕਸਾਨ ਕੀਤਾ ਅਤੇ ਅੱਜ ਸਿਧਾਂਤ ਦਾ ਪਾਠ ਪੜ੍ਹਾਉਣ ਵਾਲੇ ਨੇ ਸਿਧਾਂਤ ਦਾ ਸਾਥ ਦੇਣ ਦੀ ਥਾਂ ਵਿਰੋਧ ਕਰਨ ਵਾਲੇ ਦਾ ਸਾਥ ਦੇ ਕੇ ਉਨ੍ਹਾਂ ਦੀ ਹਉਂਮੈ ਨੂੰ ਹੋਰ ਪੱਠੇ ਪਾਏ ਤੇ ਅੱਜ ਵੀ ਪਾ ਰਹੇ ਹਨ। ਸਾਨੂੰ ਸਿਧਾਂਤ ਪੜ੍ਹਾਉਣ ਵਾਲੇ ਦੱਸਣ ਕਿ ਉਨ੍ਹਾਂ ਦਾ ਆਗੂ ਜਿਸ ਸਮੇਂ ਲਿਖਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਾ ਬਾਣੀ ਨਕਲੀ ਹੈ ਅਸਲੀ ‘ਸ਼ਬਦ ਗੁਰੂ’ ਇਸ ਵਿੱਚ ਦਰਜ਼ ਹੀ ਨਹੀਂ ਹੈ ਕਿਉਂਕਿ ਉਹ ਸ਼ਬਦ ਤਾਂ ਮਨੁੱਖੀ ਭਾਸ਼ਾ ਵਿੱਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਤਾਂ ਉਨ੍ਹਾਂ ਦੀ ਕੀ ਮਜ਼ਬੂਰੀ ਹੁੰਦੀ ਹੈ ਕਿ ਉਸ ਵੇਲੇ ਉਨ੍ਹਾਂ ਨੂੰ ਸ਼ਬਦ ਗੁਰੂ ਦਾ ਸਿਧਾਂਤ ਪੜ੍ਹਾਉਣ ਦੀ ਹਿੰਮਤ ਨਹੀਂ ਪੈਂਦੀ ਜਾਂ ਦੱਸਣ ਕਿ ਅਸਲ ਵਿੱਚ ਅੰਦਰੋਂ ਉਹ ਵੀ ਉਨ੍ਹਾਂ ਨਾਲ ਸਹਿਮਤ ਹੁੰਦੇ ਹਨ? ਜੇ ਤੁਸੀਂ ਇੱਕ ਪਾਸੇ ਪੂਰੀ ਤਰ੍ਹਾਂ ਅੱਖਾਂ ਮੀਟੀਆਂ ਹੋਈਆਂ ਹਨ ਪਰ ਦੂਸਰੇ ਪਾਸੇ ਭਿੰਡਰਾਂਵਾਲਾ, ਪ੍ਰੋ: ਦਰਸ਼ਨ ਸਿੰਘ ਤੋਂ ਲੈ ਕੇ ਗੁਰਬਖ਼ਸ਼ ਸਿੰਘ ਰਾਹੀ ਦਾ ਸਾਥ ਦੇਣ ਦੀ ਥਾਂ ਸਿਧਾਂਤ ਪੜ੍ਹਾਉਣ ਦੇ ਨਾਮ `ਤੇ ਅਸਿਧੇ ਰੂਪ `ਚ ਜਾਇਜ਼ ਮੰਗਾਂ ਦਾ ਵਿਰੋਧ ਤੁਸੀਂ ਕਿਸ ਆਸ਼ੇ ਦੀ ਪੂਰਤੀ ਲਈ ਕਰ ਹੋ?
ਬੀਬੀ ਨਿਹਾਲ ਨੇ ਉਪਕਾਰ ਸਿੰਘ ਨੂੰ ਖੁਲ੍ਹਾ ਸੱਦਾ ਦਿੱਤਾ ਕਿ ਜੇ ਉਹ ਅੱਜ ਵੀ ਪ੍ਰੋ: ਦਰਸ਼ਨ ਸਿੰਘ ਦੇ ਰਾਹ ਨੂੰ ਠੀਕ ਮੰਨਦੇ ਹਨ ਤਾਂ ਉਨ੍ਹਾਂ ਦੀ ਅਗਵਾਈ ਕਬੂਲ ਕੇ ਸ: ਰਾਹੀ ਦੇ ਘਰ ਜਾ ਕੇ ਬੇਨਤੀ ਕਰਨ ਕਿ ਮਰਨ ਵਰਤ ਦਾ ਸੰਕਲਪ ਤਿਆਗ ਕੇ ਆਓ ਸਾਰੇ ਰਲ ਮਿਲ ਕੇ ਸੰਘਰਸ਼ ਕਰੀਏ, ਉਨ੍ਹਾਂ ਨੂੰ ਯਕੀਨ ਹੈ ਕਿ ਉਹ ਜਰੂਰ ਫੈਸਲਾ ਬਦਲ ਸਕਦੇ ਹਨ ਪਰ ਜੇ ਇਕੱਠੇ ਹੋਣ ਲਈ ਸਹਿਮਤ ਨਹੀਂ ਤਾਂ ਤੁਹਾਡਾ ਨੇਕ ਸੁਝਾਓ ਵੀ ਇੱਕ ਸ਼ਰਾਰਤ ਹੋ ਨਿਬੜੇਗੀ ਅਤੇ ਉਸੇ ਕੜੀ ਦਾ ਇੱਕ ਹਿੱਸਾ ਹੈ ਜਿਸ ਅਧੀਨ ਪਹਿਲਾਂ ਪ੍ਰੋ: ਦਰਸ਼ਨ ਸਿੰਘ ਦਾ ਵਿਰੋਧ ਕੀਤਾ ਸੀ। ਬੀਬੀ ਨਿਹਾਲ ਨੇ ਕਿਹਾ ਸ: ਰਾਹੀ ਨਾਲੋਂ ਅੱਧੀ ਉਮਰ ਦਾ ਹੋਣ ਦੇ ਬਾਵਯੂਦ ਮਰਨ ਵਰਤ `ਤੇ ਬੈਠਣ ਦਾ ਤਾਅਨਾ ਮਾਰਨਾ ਇਹ ਪ੍ਰਭਾਵ ਦੇ ਰਿਹਾ ਹੈ ਕਿ ਉਪਕਾਰ ਸਿੰਘ ਇਹ ਦੱਸਣਾ ਚਾਹੁੰਦੇ ਹਨ ਕਿ 99 ਸਾਲ ਦੀ ਉਮਰ ਭੋਗ ਕੇ ਉਹ ਜਿੰਦਗੀ ਅਤੇ ਪ੍ਰਵਾਰ ਵਾਲਿਆਂ ਤੋਂ ਤੰਗ ਆ ਕੇ ਆਤਮ ਹੱਤਿਆ ਕਰਕੇ ਆਪਣੇ ਲਈ ਨਾਮ ਕਮਾਉਣ ਦੀ ਕੁਚੇਸ਼ਟਾ ਪੂਰੀ ਕਰਨ ਜਾ ਰਹੇ ਹਨ। ਜੇ ਸ: ਉਪਕਾਰ ਸਿੰਘ ਦੀ ਇਹੀ ਸੋਚ ਹੈ ਤਾ ਇਹ ਨਿਖੇਧੀ ਯੋਗ ਹੈ ਤੇ ਉਨ੍ਹਾਂ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।

********************************************************************************

ਟੋਨੀ ਜੀ! ਸ਼ੱਕੀਆਂ ਦੀ ਲਾਈਨ ਵਿੱਚ ਇਤਨਾ ਵਾਧਾ ਨਾ ਕਰੋ ਕਿ ਕਹਿਣੀ ਕਥਨੀ ਦੇ ਸੂਰੇ ਸਿੱਖ ਨੂੰ ਲੱਭਣਾ ਹੀ ਮੁਸ਼ਕਲ ਹੋ ਜਾਵੇ: ਸਿਮਰਜੋਤ ਸਿੰਘ ਖ਼ਾਲਸਾ
ਬਠਿੰਡਾ, 28 ਅਕਤੂਬਰ (ਕਿਰਪਾਲ ਸਿੰਘ): ਟੋਨੀ ਜੀ! ਸ਼ੱਕੀਆਂ ਦੀ ਲਾਈਨ ਵਿੱਚ ਇਤਨਾ ਵਾਧਾ ਨਾ ਕਰੋ ਕਿ ਕਹਿਣੀ ਕਥਨੀ ਦੇ ਸੂਰੇ ਸਿੱਖ ਨੂੰ ਲੱਭਣਾ ਹੀ ਮੁਸ਼ਕਲ ਹੋ ਜਾਵੇ। ਇਹ ਸ਼ਬਦ ਸਾਹਿਬਜ਼ਾਦਾ ਜੁਝਾਰ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਸਿਮਰਜੋਤ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਯੂ. ਕੇ. ਵਲੋਂ ਦਸਮ ਗ੍ਰੰਥੀਏ ਢੱਡਰੀਆਂ ਵਾਲੇ ਦਾ ਪ੍ਰਚਾਰ ਸਮਾਗਮ ਕਰਵਾਉਣ ਵਾਲੇ ਛਪੇ ਇਸ਼ਤਿਹਾਰ `ਤੇ ਪ੍ਰਤੀਕਰਮ ਕਰਦੇ ਕਹੇ। ਉਨ੍ਹਾਂ ਕਿਹਾ
ਜੇ ਸਪੋਕਸਮੈਨ ਵਲੋਂ ਜਾਗ੍ਰਿਤ ਕੀਤੇ ਗਏ ਜਸਜੀਤ ਸਿੰਘ ਟੋਨੀ ਦੀ ਅਗਵਾਈ ਹੇਠ ਗਠਿਤ ਹੋਏ ਸ਼੍ਰੋਮਣੀ ਅਕਾਲੀ ਦਲ ਯੂ. ਕੇ. ਦਾ ਇਹ ਹਾਲ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲ ਨੂੰ ਦੋਸ਼ ਦੇਣਾ ਕਿਥੋਂ ਤੱਕ ਜਾਇਜ਼ ਹੈ? ਇਸ ਦਾ ਜਵਾਬ ਜੇ ਸ: ਟੋਨੀ ਖ਼ੁਦ ਹੀ ਦੇਣ ਤਾਂ ਜਿਆਦਾ ਬਿਹਤਰ ਹੋਵੇਗਾ। ਬੇਸ਼ੱਕ ਹੁਣ ਤੱਕ ਸ: ਟੋਨੀ ਦਗਮਜ਼ੇ ਤਾਂ ਇਹੀ ਮਾਰਦੇ ਰਹੇ ਹਨ ਕਿ ਉਹ ਦਸਮ ਗ੍ਰੰਥ, ਪੁਜਾਰੀਵਾਦ ਅਤੇ ਬਾਦਲ ਦੇ ਕੱਟੜ ਵਿਰੋਧੀ ਹਨ ਪਰ ਦਸਮ ਗ੍ਰੰਥ ਅਤੇ ਦਸਮ ਗ੍ਰ੍ਰੰਥੀਆਂ ਵਿਰੁਧ ਉੱਠੀ ਲਹਿਰ ਨੂੰ ਨੁਕਸਾਨ ਪਹੁਚਾਉਣ ਲਈ ਪ੍ਰੋ: ਦਰਸ਼ਨ ਸਿੰਘ ਦਾ ਸਾਥ ਛੱਡ ਕੇ ਉਸ ਵਿਰੁਧ ਭੰਡੀ ਪ੍ਰਚਾਰ `ਚ ਰੁੱਝੇ ਸੰਪਾਦਕ ਦਾ ਸਾਥ ਦੇਣਾ, ਬਾਦਲ ਦਲ ਵਿਰੁਧ ਇਕੱਠੇ ਹੋ ਰਹੇ ਵਿਰੋਧੀ ਦਲਾਂ ਵਿੱਚ ਸ਼ੰਕੇ ਖੜ੍ਹੇ ਕਰਨ ਲਈ ਵਰਲਡ ਸਿੱਖ ਕਨਵੈਂਨਸ਼ਨ ਦਿੱਲੀ ਅਤੇ ਪਰਮਜੀਤ ਸਿੰਘ ਸਰਨਾ ਦਾ ਵਿਰੋਧ ਕਰਨਾ, ਸ਼੍ਰੋਮਣੀ ਕਮੇਟੀ ਚੋਣਾਂ `ਚ ਬਾਦਲ ਦਲ ਨੂੰ ਲਾਭ ਪਹੁਚਾਉਣ ਲਈ ਬਾਦਲ ਅਤੇ ਉਸ ਦੇ ਵਿਰੋਧੀਆਂ ਨੂੰ ਇੱਕੋ ਥੈਲੀ ਦੇ ਚੱਟੇ ਵੱਟੇ ਦੱਸ ਕੇ ਵਿਰੋਧੀ ਵੋਟਾਂ `ਚ ਵੰਡੀਆਂ ਪਾਉਣ ਲਈ ਆਪਣੇ ਵੱਖਰੇ ੳਮੀਦਵਾਰ ਖੜ੍ਹੇ ਕਰਨ ਦਾ ਐਲਾਨ ਕਰਨਾ ਪਰ ਜਦੋਂ ਲੋਕਾਂ ਵੱਲੋਂ ਇਸ ਦਾ ਅਸਲੀ ਚਿਹਰਾ ਪਛਾਣ ਲਿਆ ਤਾਂ ਮੈਦਾਨ ਛੱਡ ਕੇ ਭੱਜ ਜਾਣਾ, ਬਾਦਲ ਹਿੱਤਾਂ ਨੂੰ ਲਾਭ ਪਹੁਚਾਉਣ ਲਈ ਪਰਮਜੀਤ ਸਿੰਘ ਸਰਨਾ ਦੀ ਸ਼ਿਕਾਇਤ ਪੁਜਾਰੀਆਂ ਕੋਲ ਲਿਜਾ ਕੇ ਪੁਜਾਰੀਵਾਦ ਨੂੰ ਵਡਾਵਾ ਦੇਣਾ ਅਤੇ ਹੁਣ ਦਸਮ ਗ੍ਰੰਥੀਏ ਢੱਡਰੀਆਂ ਵਾਲਾ ਦਾ ਪਰਚਾਰ ਸਮਾਗਮ ਕਰਵਾਉਣਾ ਦੱਸਦਾ ਹੈ ਕਿ ਇਸ ਦੀ ਕਹਿਣੀ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੋਣ ਕਰਕੇ ਸਿਰਫ ਆਪਣੇ ਕਿਰਦਾਰ ਨੂੰ ਹੀ ਸ਼ੱਕੀ ਨਹੀਂ ਬਣਾ ਰਿਹਾ ਬਲਕਿ ਸ਼ੱਕੀਆਂ ਦੀ ਲਾਈਨ ਲੰਬੀ ਕਰਕੇ ਹਰ ਸਿੱਖ ਨੂੰ ਹੀ ਸ਼ੱਕੀ ਬਣਾ ਰਿਹਾ ਹੈ।


(27/10/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ

ਇਨ੍ਹਾਂ ਸ਼ਾਹੀ ਮੰਗਤਿਆਂ ਦੀ ਵੀ ਕੁੱਝ ਸਾਰ ਲਵੋ!
੨੫ ਅਕਤੂਬਰ ਨੂੰ ਸ. ਅਵਤਾਰ ਸਿੰਘ ਜੀ ਮੱਕੜ (ਪ੍ਰਧਾਨ ਸ਼੍ਰੋਮਣੀ ਕਮੇਟੀ) ਦਾ ਬਿਆਨ ਆਇਆ ਕਿ ਫੰਡ ਨਾ ਹੋਣ ਕਾਰਨ, ੧੯੮੪ ਦੇ “ਸਿੱਖ ਕਤਲੇਆਮ” ਦੇ ਪੀੜਤਾਂ ਦੀ ਮਦਦ ਨਹੀਂ ਕੀਤੀ ਜਾ ਸਕਦੀ। ਸ਼੍ਰੋਮਣੀ ਕਮੇਟੀ ਨੇ ਗੁਰਦਵਾਰਿਆਂ ਦੀ ਸਾਂਭ-ਸੰਭਾਲ ਵੀ ਕਰਨੀ ਹੁੰਦੀ ਹੈ, ਸੇਵਾਦਾਰਾਂ ਨੂੰ ਤਨਖਾਹ ਵੀ ਦੇਣੀ ਹੁੰਦੀ ਹੈ। ਇਸ ਨਾਲ ਪਤਾ ਲੱਗਾ ਕਿ ਪੰਜਾਬ ਸਰਕਾਰ ਦੀ ਵਿੱਤੀ ਹਾਲਤ ਹੀ ਤਰਸ ਯੋਗ ਨਹੀਂ ਹੈ, ਬਲਕਿ ਸਿੱਖਾਂ ਦੀ ਮਿਨੀ ਪਾਰਲੀਮੈਂਟ ਦੀ ਹਾਲਤ ਵੀ ਖਸਤਾ ਹੈ।
ਮੈਂ ਤੇ ਸੋਚਦਾ ਸੀ ਕਿ ਜਿਸ ਦੇ ਮੁਲਾਜ਼ਿਮ, ਆਨੇ-ਬਹਾਨੇ, ਦੂਜੇ-ਚੌਥੇ ਦਿਨ ਵਿਦੇਸ਼ੀ ਦੌਰਿਆਂ ਤੇ ਰਹਿੰਦੇ ਹਨ, ਜੋ ਕਮੇਟੀ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਵੀ ਦਿਦੇਸ਼ਾਂ ਵਿੱਚ ਛਪਵਾਉਣ ਦੀ ਵਿਉਂਤ ਬਣਾ ਰਹੀ ਹੈ, (ਤਾਂ ਜੋ ਹਰ ਰੋਜ਼ ਵਿਦੇਸ਼ਾਂ ਦੇ ਦੌਰਿਆਂ ਦਾ ਆਨੰਦ ਮਾਣਿਆ ਜਾ ਸਕੇ) ਜਿਸ ਦੇ ਪ੍ਰਬੰਧ ਹੇਠ ਦਰਬਾਰ ਸਾਹਿਬ ਦਾ ਚੰਦੋਇਆ ਬਦਲਣ ਲਈ ਹਰ ਰੋਜ਼ ਦੋ ਲੱਖ ਰੁਪਏ ਕਰੀਬ ਖਰਚੇ ਜਾਂਦੇ ਹੋਣ। ਜਿਸ ਦੇ ਇੱਕ ਕਰਮਚਾਰੀ ਦੇ ਦੇਸ਼ ਵਿੱਚ ਹੀ ਕਿਤੇ ਜਾਣ ਲਈ, ਘੱਟੋ-ਘੱਟ ਚਾਰ ਗੱਡੀਆਂ ਅਤੇ ਦਰਜਣਾ ਮੁਲਾਜ਼ਿਮ ਨਾਲ ਚਾਹੀਦੇ ਹਨ। ਜੋ ਇੱਕ ਰਾਤ ਵਿੱਚ ਹੀ ਲੱਖਾਂ ਰੁਪਏ ਦੇ ਨੋਟਾਂ ਨੂੰ ਅੱਗ ਲਾ ਕੇ ਸਾੜ ਦਿੰਦੀ ਹੈ। ਜਿਸ ਦੇ ਮੈਂਬਰ, ਮੈਂਬਰ ਬਣਨ ਲਈ ਹੀ ਕ੍ਰੋੜਾਂ ਰੁਪਏ ਖਰਚ ਦਿੰਦੇ ਹਨ। ਜਿਸ ਵਲੋਂ ਸਰੋਵਰ ਵਿਚੋਂ ਗਾਰ ਕੱਢਣ ਲਈ ਵੀ ਸੋਨੇ ਦੇ ਤਸਲੇ ਅਤੇ ਕਹੀਆਂ ਵਰਤੀਆਂ ਜਾਂਦੀਆਂ ਹੋਣ।
ਉਸ ਦੀ ਵਿੱਤੀ ਹਾਲਤ ਤਾਂ ਬਹੁਤ ਚੰਗੀ ਹੋਣੀ ਚਾਹੀਦੀ ਹੈ। ਪਰ ਅਸਲੀਅਤ ਜਾਣ ਕੇ ਬੜਾ ਦੁੱਖ ਹੋਇਆ। ਸਮਝ ਆਈ ਕਿ ਭਲਾ ਸਿਰਫ ਸਵਾ ਕ੍ਰੋੜ ਰੁਪਏ ਰੋਜ਼ ਨਾਲ ਵਿਚਾਰਿਆਂ ਦਾ ਖਰਚਾ ਕਿਵੇਂ ਚੱਲ ਸਕਦਾ ਹੈ? ਜਦ ਵਿਚਾਰਿਆਂ ਦਾ ਆਪਣਾ ਖਰਚਾ ਹੀ ਨਹੀਂ ਚਲੇਗਾ ਤਾਂ ਵਿਚਾਰੇ ਕਤਲੇਆਮ ਦੇ ਪੀੜਤਾਂ ਦੀ ਮਦਦ ਕਿੱਥੋਂ ਕਰਨ?
ਇਨ੍ਹਾਂ ਦੀ ਤਰਸ ਯੋਗ ਹਾਲਤ ਨੂੰ ਵੇਖਦਿਆਂ, ਅਪੀਲ ਕੀਤੀ ਜਾਂਦੀ ਹੈ ਕਿ ਹਰ ਸਿੱਖ ਆਪਣੀ ਕਮਾਈ ਦਾ ਅੱਧ, ਇਨ੍ਹਾਂ ਨੂੰ ਜ਼ਰੂਰ ਅਰਪਣ ਕਰੇ। ਇਹ ਸੋਚੇ ਬਗੈਰ ਕਿ ਇਨ੍ਹਾਂ ਵਲੋਂ ਚਲ ਰਹੇ ਕਾਲਜਾਂ ਵਿੱਚ ਉਨ੍ਹਾਂ ਦੇ ਬੱਚਿਆਂ ਨੂੰ ਦਾਖਲ ਹੋਣ ਲਈ ਲੱਖਾਂ (ਹੁਣ ਤੇ ਗੱਲ ਕ੍ਰੋੜਾਂ ਤਕ ਪਹੁੰਚ ਗਈ ਸੁਣੀਂਦੀ ਹੈ) ਰੁਪਏ ਰਿਸ਼ਵਤ ਦੇਣੀ ਪੈਂਦੀ ਹੈ। ਇਹ ਸੋਚੇ ਬਗੈਰ ਕਿ ਇਨ੍ਹਾਂ ਵਲੋਂ ਚਲਾਏ ਜਾਂਦੇ ਹਸਪਤਾਲਾਂ ਵਿੱਚ ਕਿਸੇ ਲੋੜਵੰਦ ਦਾ ਇਲਾਜ ਹੁੰਦਾ ਹੈ ਕਿ ਨਹੀਂ? ਇਹ ਵੀ ਸੋਚਣ ਦੀ ਲੋੜ ਨਹੀਂ ਹੈ ਕਿ ਤੁਹਾਡੇ ਬੱਚਿਆਂ ਨੂੰ ਰੋਟੀ ਮਿਲਦੀ ਹੈ ਕਿ ਨਹੀਂ। ਇਹ ਗਿਣਤੀ ਕਰਨ ਦੀ ਵੀ ਲੋੜ ਨਹੀਂ ਹੈ ਕਿ ਤੁਹਾਡੇ ਕਿੰਨੇ ਕਿਸਾਨ ਭਰਾ, ਹਰ ਸਾਲ ਖੁਦਕੁਸ਼ੀ ਕਰ ਲੈਂਦੇ ਹਨ। ਇਹ ਵੀ ਨਹੀਂ ਸੋਚਣਾ ਕਿ ਤੁਹਾਡੇ ਕੋਲ, ਬੱਚਿਆਂ ਦੀ ਫੀਸ ਦੇਣ ਲਈ ਵੀ ਪੈਸੇ ਹਨ ਕਿ ਨਹੀਂ? ਇਹ ਵੀ ਨਹੀਂ ਸੋਚਣਾ ਕਿ ਤੁਸੀਂ ਜਿਨ੍ਹਾਂ ਬੱਚਿਆਂ ਨੂੰ ਆਪਣਾ ਢਿੱਡ ਵੱਢ ਕੇ ਬੀ. ਐਡ. ਜਾਂ ਈ. ਟੀ. ਟੀ. ਕਰਵਾਇਆ ਸੀ ਤਾਂ ਜੋ ਉਹ ਨੌਕਰੀ ਕਰ ਕੇ ਪਰਵਾਰ ਪਾਲਣ ਵਿੱਚ ਮਦਦ ਕਰਨਗੇ, ਉਨ੍ਹਾਂ ਨੂੰ ਨੌਕਰੀ ਦੀ ਥਾਂ ਡਾਂਗਾਂ ਕਿਉਂ ਮਿਲਦੀਆਂ ਹਨ?
ਗਰਜ਼ ਇਹ ਕਿ ਆਪਣੇ ਦਿਮਾਗ ਨੂੰ ਤਾਲੇ ਲਗਾ ਕੇ, ਵੱਧ ਤੋਂ ਵੱਧ ਪੈਸੇ ਇਨ੍ਹਾਂ ਇੰਟਰਨੈਸ਼ਨਲ ਮੰਗਤਿਆਂ ਨੂੰ ਜ਼ਰੂਰ ਅਰਪਣ ਕਰਨੇ ਹਨ। ਇਨ੍ਹਾਂ ਦੀ, ਦੁਨੀਆਂ ਵਿੱਚ ਬਹੁਤ ਵੱਡੀ ਸਾਖ ਹੈ। ਜੇ ਇਨ੍ਹਾਂ ਦੀ ਸਾਖ ਹੀ ਦੁਨੀਆਂ ਦੀਆਂ ਨਜ਼ਰਾਂ ਵਿਚੋਂ ਡਿਗ ਗਈ ਤਾਂ ਦੁਨੀਆਂ ਵਾਲੇ ਸਿੱਖ ਪੰਥ ਬਾਰੇ ਕੀ ਸੋਚਣਗੇ? ਜੇ ਅਜਿਹਾ ਹੋ ਗਿਆ ਤਾਂ ਇਸ ਸੰਸਥਾ ਦਾ ਮੈਂਬਰ ਕੌਣ ਬਣੇਗਾ? ਇਸ ਸੰਸਥਾ ਦਾ ਇੰਤਜ਼ਾਮ ਕਿਵੇਂ ਚਲੇਗਾ? ਸਿੰਘ ਸਾਹਿਬ ਕਿਸ ਫੈਕਟਰੀ ਵਿੱਚ ਬਣਨਗੇ? ਗੁਰ ਬਿਲਾਸ ਪਾਤਸ਼ਾਹੀ ੬ ਅਤ ਸਿੱਖ ਇਤਿਹਾਸ ਵਰਗੀਆਂ ਦੁਰਲੱਭ ਪੁਸਤਕਾਂ ਕਿਸ ਛਾਪੇਖਾਨੇ ਵਿਚੋਂ ਛਪਣਗੀਆਂ?
ਸੋ ਵੇਲਾ ਹੈ ਸੰਭਲੋ, ਇਨ੍ਹਾਂ ਸ਼ਾਹੀ ਮੰਗਤਿਆਂ ਨੂੰ ਵੱਧ ਤੋਂ ਵੱਧ ਪੈਸਾ ਅਤੇ ਸੋਨਾ ਭੇਂਟ ਕਰ ਕੇ ਪੰਥ ਨੂੰ ਦਰਪੇਸ਼ ਖਤਰੇ ਤੋਂ ਬਚਾ ਲਵੋ,
ਬਹੁਤ ਧੰਨਵਾਦੀ ਹੋਵਾਂਗੇ।
ਬੇਨਤੀ ਕਰਤਾ
ਅਮਰ ਜੀਤ ਸਿੰਘ ਚੰਦੀ
ਫੋਨ:- ੯੭੫੬੨ ੬੪੬੨੧


(27/10/10)
ਦਲਜੀਤ ਕੌਰ

ਇਕ ਛੋਟਾ ਜਿਹਾ ਸਿੱਧਾ-ਸਾਦਾ ਸਵਾਲ!

ਸੁਖਮਨੀ ਬਾਣੀ ਦਾ, ਮੌਜੂਦਾ ਰੂਪ ਵਿੱਚ ਪ੍ਰਚਲਨ ਕਦੋਂ ਹੋਇਆ?
ਕੋਈ ਵੀ ਵੀਰ-ਭੈਣ, ਸੁਖਮਨੀ ਸੇਵਾ ਸੋਸਾਇਟੀ, ਸੰਤ-ਬ੍ਰਹਮਗਿਆਨੀ, ਸਿੰਘ ਸਾਹਿਬ, ਤੱਥਾਂ ਸਮੇਤ ਇਸ ਦਾ ਜਵਾਬ ਸਾਨੂੰ ਦੇ ਦੇਵੇ, ਤਾਂ ਸਾਨੂੰ ਬਹੁਤ ਖੁਸ਼ੀ ਹੋਵੇਗੀ।
ਦਲਜੀਤ ਕੌਰ
ਬੀ. ਟੈਕ.


(26/10/10)
ਨਿਰਮਲ ਸਿੰਘ ਕੰਧਾਲਵੀ

ਸਤਿਕਾਰਯੋਗ ਸੰਪਾਦਕ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫਤਿਹ॥

ਇਕ ਕਵਿਤਾ ਭੇਜ ਰਿਹਾ ਹਾਂ ਜੀ ਜੋ ਕਿ ਇੱਕ ਸੱਚੀ ਘਟਨਾ `ਤੇ ਆਧਾਰਿਤ ਹੈ। ਕਵਿਤਾ ਵਿੱਚ ਫ਼ਰਜੀ ਨਾਮ ਵਰਤਿਆ ਗਿਆ ਹੈ। ਉਮੀਦ ਹੈ ਆਪ ਜੀ ਪਸੰਦ ਕਰੋਗੇ। ਪਹਿਲੀਆਂ ਭੇਜੀਆਂ ਰਚਨਾਵਾਂ ਛਾਪਣ ਲਈ ਵੀ ਆਪ ਜੀ ਦਾ ਬਹੁਤ ਧੰਨਵਾਦੀ ਹਾਂ। ਦਾਸ ਆਪ ਜੀ ਦੀ ਸਾਫ਼ਗੋਈ ਦਾ ਕਾਇਲ ਹੈ। ਸਿੱਖ ਸਿਧਾਂਤ ਨੂੰ ਜਿਤਨਾ ਖ਼ਤਰਾ ਅੱਜ ਹੈ ਉਤਨਾ ਤਾਂ ਸ਼ਾਇਦ ਮੁਗ਼ਲਾਂ ਵੇਲੇ ਵੀ ਨਹੀਂ ਸੀ। ਸਿੱਖੀ ਸਰੂਪ ਵਿੱਚ ਵਿਚਰ ਰਹੇ ਡੋਗਰੇ, ਡੇਰਾਵਾਦੀਏ, ਆਰ. ਆਰ. ਐੱਸ ਵਾਲੇ ਸਿੱਖੀ ਲਈ ਸਭ ਤੋਂ ਵੱਡਾ ਖ਼ਤਰਾ ਹਨ। ਆਪ ਜੀ ਨੇ ਜੋ ਸੱਚ ਦੀ ਸ਼ਮ੍ਹਾ ਜਲਾਈ ਹੈ, ਵਾਹਿਗੁਰੂ ਜੀ ਉਸ ਦੀ ਲਾਟ ਨੂੰ ਹੋਰ ਵੀ ਪ੍ਰਚੰਡ ਕਰਨ ਦੀ ਆਪ ਜੀ ਨੂੰ ਸਮਰੱਥਾ ਬਖ਼ਸ਼ਣ।
ਗੁਰ ਫ਼ਤਿਹ
ਦਾਸਰਾ
ਨਿਰਮਲ ਸਿੰਘ ਕੰਧਾਲਵੀ
ਵਿਲਨਹਾਲ (ਯੂ. ਕੇ.)

*************************************************************

ਲੋਟੂ ਬਾਬਾ

ਹਸਪਤਾਲ ਤੋਂ ਆਈ ਚਿੱਠੀ,
ਘਰ ਵਿੱਚ ਮਾਤਮ ਛਾਇਆ।
ਟੈਸਟਾਂ ਵਿਚੋਂ ਲੱਭਿਆ ਉਹਨੀਂ,
ਕੈਂਸਰ ਨੇ ਕਹਿਰ ਕਮਾਇਆ।

ਚਿੱਠੀ ਪੜ੍ਹ ਘਬਰਾਇਆ ਕੇਹਰੂ,
ਉਹ ਦੱਸੇ ਕਿੰਜ ਘਰ ਵਾਲੀ ਨੂੰ।
ਕਿੱਥੋਂ ਬਿਪਤਾ ਆਣ ਪਈ ਇਹ,
ਕਿਵੇਂ ਲੁਕਾਵੇ ਗੱਲ ਡਰ ਵਾਲੀ ਨੂੰ।

ਦਵਾ ਦਾਰੂ ਫਿਰ ਚਾਲੂ ਹੋਇਆ,
ਪਰ ਮਨ ਨੂੰ ਚੈਨ ਨਾ ਆਵੇ।
ਓਹੜ ਪੋਹੜ ਜੋ ਕੋਈ ਦੱਸੇ,
ਓਧਰ ਹੀ ਨੱਸਿਆ ਜਾਵੇ।

ਇਕ ਦੋਸਤ ਨੇ ਪੁੱਛਿਆ ਉਹਨੂੰ,
ਕਿਉਂ ਹੈ ਮੂੰਹ ਲਟਕਾਇਆ।
ਰੋ ਰੋ ਕੇ ਕੇਹਰੂ ਨੇ ਉਸਨੂੰ,
ਸਾਰਾ ਹਾਲ ਸੁਣਾਇਆ।

ਚੰਗੇ ਰਹੋਂਗੇ ਮੇਰੀ ਜੇ ਮੰਨੋ,
ਲੰਡਨ ਬਾਬੇ ਦੇ ਕੋਲ ਜਾਉ।
ਉਸ ਨੂੰ ਜਾ ਕੇ ਦੁਖੜਾ ਦੱਸੋ,
ਮੂੰਹ-ਮੰਗੀਆਂ ਮੁਰਾਦਾਂ ਪਾਉ।

ਕੈਂਸਰ ਤਾਂ ਕੀ, ਮੌਤ ਨੂੰ ਬੰਨ੍ਹੇ,
ਕਰਾਮਾਤ ਐਸੀ ਦਿਖਲਾਵੇ।
ਲੱਖਾਂ ਦੁਖੀਏ ਤਾਰੇ ਉਸ ਨੇ,
ਮਿੰਟਾਂ ਦੇ ਵਿੱਚ ਕਲਾ ਘੁੰਮਾਵੇ।

ਅਤਾ ਪਤਾ ਫਿਰ ਲੈ ਕੇ ਪੂਰਾ,
ਲੰਡਨ ਨੂੰ ਕੇਹਰੂ ਧਾਇਆ।
ਪੁੱਛਦਾ ਗਿੱਛਦਾ ਆਖਿਰ ਨੂੰ,
ਉਹ ਸਹੀ ਟਿਕਾਣੇ ਆਇਆ।

ਘਰ ਕਾਹਦਾ, ਕਿਲ੍ਹਾ ਜਿਹਾ ਸੀ,
ਡਰਦਿਆਂ ਗੱਡੀ ਅੰਦਰ ਵਾੜੀ।
ਗੇਟਮੈਨ ਨੇ ਘੂਰਿਆ ਉਸ ਨੂੰ,
ਆਇਆ ਮੁੱਛਾਂ ਨੂੰ ਵੱਟ ਚਾੜ੍ਹੀ।

ਕੇਹਰੂ ਨੂੰ ਉਹ ਲੈ ਗਿਆ ਅੰਦਰ,
ਉਹਨੂੰ ਕਮਰੇ ਵਿੱਚ ਬਿਠਾਇਆ।
ਸੰਗਤਾਂ ਹੋਰ ਉਡੀਕਣ ਉੱਥੇ,
ਅਜੇ ਬਾਬਾ ਨਹੀਂ ਸੀ ਆਇਆ।

ਜੈ ਜੈ ਕਾਰ ਕਰੀ ਭਗਤਾਂ ਨੇ,
ਜਦ ਬਾਬਾ ਅੰਦਰ ਆਇਆ।
ਉੱਚਾ ਲੰਮਾ ਦਗ਼ ਦਗ਼ ਚਿਹਰਾ,
ਕਿਸੇ ਗੋਰੀ ਮਾਂ ਦਾ ਜਾਇਆ।

ਹਰ ਉਂਗਲੀ ਵਿੱਚ ਛਾਪਾਂ ਛੱਲੇ,
ਸਿਲਕ ਦਾ ਚੋਗ਼ਾ ਪਾਇਆ।
ਜੁੱਤੀ ਤਿੱਲੇਦਾਰ ਸੀ ਪਾਈ,
ਅਤਰ ਫੁਲੇਲ ਲਗਾਇਆ।

ਬਾਬੇ ਦੀ ਫਿਰ ਕਥਾ ਸੁਣਨ ਲਈ,
ਸਾਵਧਾਨ ਸੀ ਹੋ ਗਏ ਸਾਰੇ।
ਮੁੱਛ ਮਰੋੜ ਕੇ ਬਾਬੇ ਨੇ ਫਿਰ,
ਆਪਣੇ ਚੁੱਕੇ ਨੇਤਰ ਭਾਰੇ।

ਭਗਤੋ! ਪੈਸਾ ਧੇਲਾ ਸਭ ਹੈ ਮਿੱਟੀ,
ਇਹ ਬਾਦਲ ਕੀ ਛਾਇਆ।
ਏਥੇ ਹੀ ਰਹਿ ਜਾਣਾ ਸਭ ਕੁਝ,
ਨਾਲ ਨਾ ਕੋਈ ਲਿਆਇਆ।

ਧੀਆਂ ਪੁੱਤਰ ਸਭ ਹੈ ਧੋਖਾ,
ਇਹ ਹੈ ਗੋਰਖ ਧੰਦਾ।
ਏਹਨਾਂ `ਤੇ ਨਾ ਕਰੋ ਭਰੋਸਾ,
ਵੱਢ ਦਿਓ ਏਹ ਫੰਧਾ।

ਦਾਨ ਪੁੰਨ ਦੇ ਲੇਖੇ ਲਾਵੋ,
ਸਫ਼ਲ ਕਰੋ ਇਹ ਮਾਇਆ।
ਦੁਖ ਦਰਦ ਸਭ ਦੂਰ ਹੋਣਗੇ,
ਭੂਤਾਂ ਦਾ ਹੋਊ ਸਫ਼ਾਇਆ।

ਦੇ ਦੇ ਕੇ ਉਹਨੇ ਕਈ ਮਿਸਾਲਾਂ,
ਸਭ ਸ਼ਰਧਾਲੂ ਸੋਚਣ ਲਾਏ।
ਕਈ ਤਾਂ ਲਗ ਪਏ ਹੰਝੂ ਪੂੰਝਣ,
ਜਿਉਂ ਹੋਣ ਮਕਾਣੀ ਆਏ।

ਲੋਹੇ ਨੂੰ ਗਰਮਾ ਕੇ ਪੂਰਾ,
ਫਿਰ ਚਲਾ ਗਿਆ ਉਹ ਅੰਦਰ।
ਵਾਂਗ ਸਰਜਰੀ ਪੈਣ ਆਵਾਜ਼ਾਂ,
‘ਕੱਲੇ ‘ਕੱਲੇ ਨੂੰ ਸੱਦੇ ਪਤੰਦਰ।

ਵਾਰੀ ਆਈ ਕੇਹਰੂ ਦੀ ਫਿਰ,
ਹੱਥ ਜੋੜੀ ਉਹ ਅੰਦਰ ਵੜਿਆ।
ਬਾਬੇ ਦੇ ਚਰਨਾਂ `ਤੇ ਡਿਗਿਆ,
ਹੱਥ ਨੋਟ ਵੀਹਾਂ ਦਾ ਫੜਿਆ।

ਕੀ ਹੈ ਦੁਖੜਾ ਭਗਤਾ ਤੈਨੂੰ?
ਦੱਸ ਖੋਲ੍ਹ ਕੇ ਵਿਥਿਆ ਸਾਰੀ।
ਕੇਸ, ਮੁਕੱਦਮਾ, ਸ਼ਾਪ ਨਹੀਂ ਚਲਦੀ,
ਜਾਂ ਆ ਪਈ ਹੈ ਕੋਈ ਬਿਮਾਰੀ।

ਕੇਹਰੂ ਨੇ ਫਿਰ ਦੱਸੀ ਵਿਥਿਆ,
ਸੰਤੋ! ਰੇਖ਼ ਮੇਖ਼ ਕੋਈ ਮਾਰੋ।
ਘਰ ਵਾਲੀ ਨੂੰ ਠੀਕ ਕਰੋ ਜੀ,
ਮੇਰਾ ਸੜਦਾ ਸੀਨਾ ਠਾਰੋ।

ਕੈਂਸਰ ਤਾਂ ਕੀ ਚੀਜ਼ ਹੈ ਭਗਤਾ,
ਭੂਤਾਂ ਨੂੰ ਅਸੀਂ ਭਜਾਈਏ।
ਬੰਨ੍ਹ ਦੇਈਏ ਦਰਿਆਵਾਂ ਤਾਈਂ,
ਅਸੀਂ ਅੱਗ ਸਮੁੰਦਰੀਂ ਲਾਈਏ।

ਪੰਜਾਬ `ਚ ਕਿਹੜਾ ਦੌਲਤਖ਼ਾਨਾ?
ਤੂੰ ਕਦੋਂ ਵਲੈਤ ਸੀ ਆਇਆ?
ਅੱਡਾ ਗੱਡਾ ਕੋਈ ਬੰਨ੍ਹਿਆ ਪਿੱਛੇ?
ਕੋਈ ਕੋਠੀ ਕੁੱਲਾ ਪਾਇਆ?

ਖੇਤ ਭੋਂਇੰ ਹੈ ਕਿੰਨੇ ਕਿੱਲੇ?
ਟੜਾ ਟਿਊਬਵੈੱਲ ਲਾਇਆ?
ਸਕਾ ਸੋਧਰਾ ਹੈ ਕੋਈ ਉੱਥੇ?
ਹੈ ਕੋਈ ਮਾਂ-ਪਿਉ ਜਾਇਆ?

ਕੋਠੀ ਇੱਕ ਫਗਵਾੜੇ ਸੰਤੋ,
ਦਸ ਕਿੱਲੇ ਹੈ ਭੋਂਇੰ ਮੇਰੀ।
ਸਕਾ ਸੋਧਰਾ ਕੋਈ ਨਹੀਂ ਉੱਥੇ,
‘ਕੱਲੀ ‘ਕੱਲੀ ਜਾਨ ਹੈ ਮੇਰੀ।

ਬਾਬੇ ਦੇ ਫਿਰ ਮੱਥੇ ਉੱਪਰ,
ਆ ਗਈ ਰੌਣਕ ਭਾਰੀ।
ਇਹ ਸ਼ਿਕਾਰ ਨਾ ਜਾਊ ਹੱਥੋਂ,
ਜੇ ਲਾਵਾਂ ਸ਼ਕਤੀ ਸਾਰੀ।

ਕੋਠੀ ਖ਼ੁਦ ਬਣਵਾਈ ਭਗਤਾ?
ਜਾਂ ਲਈ ਸੀ ਬਣੀ ਬਣਾਈ।
ਸਾਡੀ ਤਾਂ ਦ੍ਰਿਸ਼ਟੀ ਨੂੰ ਭਗਤਾ,
ਸ਼ੈਅ ਓਪਰੀ ਨਜ਼ਰੀਂ ਆਈ।

ਪਿਛਲੇ ਸਾਲ ਖ਼ਰੀਦੀ ਸੰਤੋ,
ਅਸੀਂ ਲਈ ਸੀ ਬਣੀ ਬਣਾਈ।
ਘਰ ਵਾਲੀ ਦੀ ਰੀਝ ਬੜੀ ਸੀ,
ਕੋਠੀ ਸੀ ਉਹਦੇ ਦਿਲ `ਤੇ ਛਾਈ।

ਉਥੇ ਸੀ ਇੱਕ ਕਬਰ ਪੀਰ ਦੀ,
ਉਹ ਸ਼ੈਅ ਸਖ਼ਤੀ ਸੀ ਭਾਈ।
ਪੁੱਟ ਕੇ ਕਬਰ ਉਹਨਾਂ ਨੇ ਭਗਤਾ,
ਇਹ ਕੋਠੀ ਸੀ ਬਣਵਾਈ।

ਰੂਹ ਪੀਰ ਦੀ ਬੜੇ ਚਿਰਾਂ ਤੋਂ,
ਘੁੰਮਦੀ ਫਿਰਦੀ ਸੀ ਤਰਹਾਈ।
ਜਿੱਦਣ ਤੋਂ ਤੁਸੀਂ ਲਈ ਹੈ ਕੋਠੀ,
ਤੇਰੀ ਪਤਨੀ ਵਿੱਚ ਰੂਹ ਆਈ।

ਕੱਕਾ ਕੈਂਸਰ, ਕੱਕਾ ਕੋਠੀ,
ਭਗਤਾ ਇਹ ਕੋਠੀ ਹੈ ਭਾਰੀ।
ਇਹਦਾ ਫਸਤਾ ਵੱਢ ਦੇ ਛੇਤੀ,
ਜੇ ਘਰ ਵਾਲੀ ਹੈ ਪਿਆਰੀ।

ਬਾਬਾ ਜੀ! ਫਿਰ ਵੇਚ ਦਿੰਨੇ ਆਂ,
ਜੇ ਨਹੀਂ ਕੋਠੀ ਰਾਸ ਅਸਾਨੂੰ,
ਭੱਠ ਪਵੇ ਜੀ ਐਸਾ ਸੋਨਾ,
ਅਸੀਂ ਰੱਖਣਾ ਕੋਲ ਹੈ ਕਾਹਨੂੰ।

ਵੇਚਿਆਂ ਗੱਲ ਨਹੀਂ ਬਣਨੀ ਭਗਤਾ,
ਹੁਣ ਤਾਂ ਲਾ ਲਿਐ ਰੂਹ ਨੇ ਡੇਰਾ।
ਇਕੋ ਸੂਰਤ ਬਚਣ ਦੀ ਇਸ ਤੋਂ,
ਜੇ ਤੂੰ ਆਖਾ ਮੰਨ ਲਏਂ ਮੇਰਾ।

ਅਗਲੇ ਜਨਮ ਲਈ ਪੁੰਨ ਬੀਜ ਲੈ,
ਕੋਠੀ ਸਾਡੇ ਡੇਰੇ ਨਾਮ ਕਰਾ ਦੇ।
ਨਹਿਸ਼ ਚੀਜ਼ ਤੋਂ ਖਹਿੜਾ ਛੁਟ ਜੂ,
ਘਰ ਵਾਲੀ ਦੇ ਸਵਾਸ ਵਧਾ ਦੇ।

ਕੇਹਰੂ ਸੋਚੇ ਕਿੱਥੇ ਫ਼ਸ ਗਿਆਂ,
ਇਹ ਬਾਬਾ ਤਾਂ ਠੱਗ ਹੈ ਕੋਈ।
ਕੈਂਸਰ ਨਾਲ ਨਰੜ ‘ਤੀ ਕੋਠੀ,
ਇਹਦੀ ਤੁਕ ਨਹੀਂ ਬਣਦੀ ਕੋਈ।

ਕੇਹਰੂ ਨੇ ਫਿਰ ਮਚਲਾ ਬਣ ਕੇ,
ਠੱਗ ਸਾਧ ਨੂੰ ਠਿੱਬੀ ਲਾਈ।
ਘੜੀ ਕਹਾਣੀ ਤੱਤ-ਫੱਟ ਉਸ ਨੇ,
ਬਾਬੇ ਨੂੰ ਆਖ ਸੁਣਾਈ।

ਘਰ ਵਾਲੀ ਮੇਰੀ ਸੀਲ ਗਊ ਹੈ,
ਮੈਂ ਜੋ ਵੀ ਆਖਾਂ, ਮੰਨੂੰਗੀ।
ਕੋਠੀ ਡੇਰੇ ਨਾਮ ਕਰਾ ਕੇ,
ਇਸ ਰੂਹ ਦਾ ਬੂਥਾ ਭੰਨੂੰਗੀ।

ਮੈਂ ਤਾਂ ਉਹਦੀ ਜ਼ਿੰਦਗੀ ਚਾਹਾਂ,
ਕੋਠੀ ਦਾ ਕੀ ਐ ਬਾਬਾ ਜੀ।
ਮੈਲ਼ ਹੱਥਾਂ ਦੀ ਪੈਸਾ ਧੇਲਾ,
ਤੁਸੀਂ ਸੱਚ ਕਿਹਾ ਸੀ ਬਾਬਾ ਜੀ।

ਕੋਠੀ ਨਾਮ ਹੈ ਘਰ ਵਾਲੀ ਦੇ,
ਮੈਂ ਉਸ ਨੂੰ ਨਾਲ ਲਿਆਵਾਂਗਾ।
ਗੱਲ ਸਮਝਾ ਕੇ ਸਾਰੀ ਉਸ ਨੂੰ,
ਉਸਦੇ ਸਾਈਨ ਕਰਾਵਾਂਗਾ।

ਕਿਹੜੇ ਦਿਨ ਆਵੋਂਗੇ ਭਗਤਾ?
ਅਸੀਂ ਹਾਜ਼ਰ ਰਹੀਏ ਭਾਈ।
ਦੁਖੀਆਂ ਦੇ ਦੁਖ ਦੂਰ ਕਰਨ ਲਈ,
ਬਾਹਰ ਅੰਦਰ ਵੀ ਜਾਈਏ ਭਾਈ।

ਕਿਹਰੂ ਕਹਿੰਦਾ ਬੁੱਧ ਹੈ ਚੰਗਾ,
ਤੁਸੀਂ ਰੱਖਿਉ ਉਡੀਕ ਅਸਾਡੀ।
ਘਰ ਵਾਲੀ ਦੀ ਪੀੜ ਹਰੋ ਜੀ,
ਕੋਠੀ ਅੱਜ ਤੋਂ ਹੋਈ ਤੁਹਾਡੀ।

ਬਾਬੇ ਨੇ ਫਿਰ ਦਿੱਤਾ ਥਾਪੜਾ,
ਬਾਹਰ ਤਾਈਂ ਛੱਡਣ ਆਇਆ।
ਚਿਹਰੇ `ਤੇ ਸੀ ਅਜਬ ਨਜ਼ਾਰਾ,
ਸੋਚੇ ਕਸਤੂਰੀ ਮਿਰਗ਼ ਫ਼ਸਾਇਆ।

ਖਹਿੜਾ ਕੇਹਰੂ ਨੇ ਛੁਡਵਾ ਕੇ,
ਗੱਡੀ ਰਾਕਟ ਵਾਂਗ ਭਜਾਈ।
ਸਪੀਡ ਲਿਮਟ ਵੀ ਭੁੱਲੀ ਉਹਨੂੰ,
ਬੱਤੀ ਲਾਲ ਵੀ ਉਵੇਂ ਲੰਘਾਈ।

ਪਿਛਲੀ ਸੀਟ `ਤੇ ਮੁੜ ਮੁੜ ਦੇਖੇ,
ਸ਼ਕਲ ਸਾਧ ਦੀ ਦੇਵੇ ਦਿਖਾਈ।
ਕੋਠੀ ਕੋਠੀ ਸੁਣੇ ਉਹਨੂੰ ਕੰਨ ਵਿਚ,
ਕੋਠੀ ਦੀ ਹੀ ਪਵੇ ਦੁਹਾਈ।

ਸੁਣੋ ਲੋਕੋ ਕੇਹਰੂ ਦੀ ਵਿਥਿਆ,
ਇਹਨਾਂ ਸਾਧਾਂ ਕੋਲ ਨਾ ਜਾਉ।
ਸੱਜਣ ਠੱਗ ਨੇ ਇਹ ਅੱਜ ਕਲ ਦੇ,
ਝੁੱਗੇ ਆਪਣੇ ਨਾ ਲੁਟਵਾਉ।

ਕਰੋ ਬੇਨੰਤੀ ਸਤਿਗੁਰ ਅਪਣੇ,
ਜੋ ਸਮਰੱਥ ਦਾਤਾ ਹੈ ਪੂਰਾ,
ਸੁਖ ਦੁਖ ਦਾ ਉਹ ਦੇਵਣਹਾਰਾ,
ਵਿਚ ਰਜ਼ਾ ਦੇ ਰਹੋ ਹਜ਼ੂਰਾ।

ਨਿਰਮਲ ਸਿੰਘ ਕੰਧਾਲਵੀ
ਵਿਲਨਹਾਲ (ਯੂ. ਕੇ.)


(26/10/10)
ਫਰੀਦਾਬਾਦ ਦੀਆਂ ਪੰਥਕ ਸੰਸਥਾਵਾਂ

ਸ. ਗੁਰਬਖਸ਼ ਸਿੰਘ ਰਾਹੀ ਦੀਆਂ ਮੰਗਾਂ ਤਾਂ ਜਾਇਜ਼ ਹਨ ਪਰ ਉਨ੍ਹਾਂ ਮੰਗਾਂ ਨੂੰ ਪੂਰਾ ਕਰਣ ਲਈ ਮਰਣ ਵਰਤ ਦਾ ਕੀਤਾ ਐਲਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਮੁਤਾਬਕ ਪ੍ਰਵਾਣ ਨਹੀਂ

ਹਰ ਮਨੁੱਖ ਆਪਣੀ ਜਿੰਦਗੀ ਦੇ ਟੀਚੇ ਆਪਣੇ ਜਿਉਂਦੇ ਜੀਅ ਪੂਰੇ ਹੁੰਦੇ ਵੇਖਣਾ ਚਾਹੁੰਦਾ ਹੈ। ਜਿੰਨ੍ਹਾਂ ਮਨੁੱਖਾਂ ਦੀ ਰੂਚੀ ਜਿਸ ਤਰ੍ਹਾਂ ਦੀ ਹੁੰਦੀ ਹੈ ਉਸੇ ਮੁਤਾਬਕ ਉਹ ਆਪਣੀ ਸੋਚ ਬਣਾ ਕੇ ਆਪਣੇ ਟੀਚੇ ਮਿੱਥ ਲੈਂਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜਿਆ ਮਨੁੱਖ ਆਪਣੀ ਜਿੰਦਗੀ ਦੇ ਟੀਚੇ ਗੁਰੂ ਗ੍ਰੰਥ ਸਾਹਿਬ ਮੁਤਾਬਕ ਹੀ ਤੈਅ ਕਰਦਾ ਹੈ ਅਤੇ ਇਸ ਤੋਂ ਉਲਟ ਗੁਰੂ ਗ੍ਰੰਥ ਸਾਹਿਬ ਤੋਂ ਟੁੱਟਿਆ ਮਨੁੱਖ ਆਪਣੀ ਮਤ ਅਨੁਸਾਰ ਮਿੱਥੇ ਟੀਚਿਆਂ ਦੀ ਪੂਰਤੀ ਲਈ ਆਪਣੀ ਜਿੰਦਗੀ ਵਿੱਚ ਇਕੱਠੇ ਕੀਤੇ ਸਾਧਨਾਂ ਨੂੰ ਉਨ੍ਹਾਂ ਟੀਚਿਆਂ ਦੀ ਪ੍ਰਾਪਤੀ ਲਈ ਵਰਤਦਾ ਹੋਇਆ ਆਪਣੀ ਜੀਵਨ ਯਾਤਰਾ ਪੂਰੀ ਕਰ ਜਾਂਦਾ ਹੈ।

ਸਿੱਖ ਮਾਰਗ ਵੈਬਸਾਈਟ `ਤੇ ਛੱਪੀ ਖਬਰ ਜਿਸ ਵਿੱਚ ੨੩ ਅਕਤੂਬਰ ੨੦੧੦ ਨੂੰ ਚਮਕੌਰ ਸਾਹਿਬ ਵਿਖੇ ਹੋਈ ਮੀਟਿੰਗ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀਆਂ ਪੰਥਕ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ ਜਿੰਨ੍ਹਾਂ ਦੀ ਮੌਜੂਦਗੀ ਵਿੱਚ ੯੯ ਸਾਲਾ ਬਜ਼ੁਰਗ ਸਰਦਾਰ ਗੁਰਬਖਸ਼ ਸਿੰਘ ਰਾਹੀਂ, ਜਿੰਨ੍ਹਾਂ ਨੇ ਆਪਣੀ ਜਿੰਦਗੀ ਦੇ ੭੦ ਸਾਲ ਪੰਥ ਦੀ ਸੇਵਾ ਵਿੱਚ ਲਾਏ ਅਤੇ ਉਨ੍ਹਾਂ ਦੇ ਪਿਤਾ ਪਾਲਾ ਸਿੰਘ ਜਿੰਨ੍ਹਾਂ ਨੇ ੨੦ ਵੀਂ ਸਦੀ ਦੇ ਸ਼ੁਰੂ ਵਿੱਚ ਗੁਰਦੁਆਰਾ ਸੁਧਾਰ ਲਹਿਰ ਵਿੱਚ ਅਹਿਮ ਯੋਗਦਾਨ ਪਾਇਆ ਸੀ, ਇਹ ਪਰਵਾਰ ਸਰਦਾਰ ਕੇਹਰ ਸਿੰਘ ਜੀ ਦੀ ਵੰਸ਼ ਵਿਚੋਂ ਹੈ ਜਿੰਨ੍ਹਾਂ ਨੇ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦੀ ਦਿੱਤੀ ਸੀ। ਇਸ ਮੀਟਿੰਗ ਦੀ ਰਿਪੋਰਟ ਅਨੁਸਾਰ ਜਨਵਰੀ ੨੦੧੧ `ਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ੯੯ ਸਾਲਾ ਸ. ਗੁਰਬਖਸ਼ ਸਿੰਘ ਰਾਹੀਂ ਆਪਣੀਆਂ ਮੰਗਾਂ ਮਨਵਾਉਣ ਲਈ ਮਰਨ ਵਰਤ `ਤੇ ਬੈਠਣਗੇ। ਸ. ਗੁਰਬਖਸ਼ ਸਿੰਘ ਰਾਹੀ ਦੀਆਂ ਮੰਗਾਂ ਤਾਂ ਜਾਇਜ਼ ਹਨ ਪਰ ਉਨ੍ਹਾਂ ਮੰਗਾਂ ਨੂੰ ਪੂਰਾ ਕਰਣ ਲਈ ਮਰਣ ਵਰਤ ਦਾ ਕੀਤਾ ਐਲਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਮੁਤਾਬਕ ਪ੍ਰਵਾਣ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਕਿਧਰੇ ਵੀ ਆਤਮ ਹਤਿਆ ਕਰਣ ਦੀ ਇਜਾਜਤ ਨਹੀਂ ਦਿੰਦੀ ਅਤੇ ਮਰਣ ਵਰਤ ਆਤਮ-ਹੱਤਿਆ ਵਾਂਗ ਹੈ।

ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਸਿੱਖ ਅਖੌਤੀ ਜੱਥੇਦਾਰ ਪੁਜਾਰੀ ਸ਼੍ਰੇਣੀ ਤੋਂ ਲੰਮੇ ਸਮੇਂ ਤੋਂ ਦੁਖੀ ਹਨ। ਪਰ ਜਦੋਂ ਅਖੌਤੀ ਜੱਥੇਦਾਰ ਪੁਜਾਰੀ ਸ਼੍ਰੇਣੀ, ਸਾਧ ਲਾਣਾ, ਅਤੇ ਸਿੱਖਾਂ ਦੀ ਸਿਰਮੌਰ ਮੰਨੀ ਜਾਣ ਵਾਲੀ ਜੱਥੇਬੰਦੀ ਸ਼੍ਰੋਮਣੀ ਕਮੇਟੀ ਨੇ ਮਿਲ ਕੇ ਸਤੰਬਰ ੨੦੦੬ ਵਿੱਚ ਇੱਕ ਫਤਿਹ ਦਿਵਸ ਨਾਂ ਦਾ ਸਮਾਗਮ ਕਰਣ ਦਾ ਐਲਾਨ ਕੀਤਾ, ਜਿਸ ਵਿੱਚ ਪਿੰਡ ਭਾਈ ਕਾ ਦਿਆਲਪੁਰਾ ਭਠਿੰਡਾ (ਪੰਜਾਬ) ਵਿਖੇ ੧੧, ੧੨, ੧੩ ਨਵੰਬਰ ੨੦੦੬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਕੇ ਅਖੰਡ ਪਾਠ ਰੱਖੇ ਜਾਣੇ ਸਨ। ਇਸ ਸਭ ਦਾ ਵਿਰੋਧ ਦੇਸ਼ ਵਿਦੇਸ਼ਾਂ ਵਿੱਚ ਬੈਠੀਆਂ ਸਿੱਖ ਸੰਗਤਾਂ ਅਤੇ ਪੰਥਕ ਜੱਥੇਬੰਦੀਆਂ ਨੇ ਕੀਤਾ ਅਤੇ ਐਲਾਨ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਇਸ ਅਪਮਾਨ ਲਈ ਹਰ ਮਹੀਨੇ ਦੀ ੧੩ ਨੂੰ ਕਾਲਾ ਦਿਵਸ ਦੇ ਰੂਪ ੳਦੋਂ ਤਕ ਮਨਾਇਆ ਜਾਵੇਗਾ ਜਦ ਤਕ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਹਟਾ ਨਹੀਂ ਲਿਆ ਜਾਂਦਾ।

੨੩ ਅਕਤੂਬਰ ੨੦੧੦ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਅੱਧੇ ਤੋਂ ਵੱਧ ਪੰਥਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ੧੩ ਨਵੰਬਰ ੨੦੧੦ ਨੂੰ ਇਸ ਘਟਨਾ ਨੂੰ ੪ ਸਾਲ ਪੂਰੇ ਹੋ ਜਾਣੇ ਹਨ। ਇੰਨ੍ਹਾਂ ਸਭ ਦਾ ਦਰਦ ਤਾਂ ਠੀਕ ਹੈ ਕਿਉਂਕਿ ਮੁੱਦੇ ਨੂੰ ਛੱਡ ਨਹੀਂ ਦਿੱਤਾ ਪਰ ਕੁੱਝ ਜੱਥੇਬੰਦੀਆਂ ਨੂੰ ਛੱਡ ਕੇ ਬਾਕੀ ਜੱਥੇਬੰਦੀਆਂ ਨੇ ਜੋ ਐਲਾਨ ਕੀਤਾ ਸੀ ਉਹ ਆਪਣੇ ਹੀ ਐਲਾਨ ਨੂੰ ਭੁੱਲ ਚੁੱਕੀਆਂ ਹਨ

ਅੱਜ ਸਮੇਂ ਦੀ ਮੁੱਖ ਲੋੜ ਹੈ, ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਬਹਾਲ ਕਰਣ ਲਈ ਹਰ ਮਹੀਨੇ ਦੀ ੧੩ ਨੂੰ ਕਾਲਾ ਦਿਵਸ ਮਨਾਉਂਦੇ ਹੋਏ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇ। ਜਦ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦੇ ਪ੍ਰਕਾਸ਼ ਵਾਲੇ ਅਸਥਾਨ ਤੋਂ ੩੦੦ ਸਾਲ ਗੁਰੂ ਦੇ ਨਾਲ ਦਾ ਹੋਕਾ ਦਿੱਤਾ ਗਿਆ ਤਾਂ ਉਸ ਵੇਲੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਉਸੇ ਅਸਥਾਨ `ਤੇ ਸਚ ਦੀ ਗਵਾਹੀ ਭਰਦਿਆਂ ਧਰਮ ਦੇ ਉਨ੍ਹਾਂ ਠੇਕੇਦਾਰਾਂ ਤੋਂ ਪੁੱਛਿਆ ਕਿ ਜਦ ੧੭੦੮ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ੀ ਸੀ ਕਿ ਉਸ ਵੇਲੇ ਉਥੇ ਕੋਈ ਹੋਰ ਗ੍ਰੰਥ ਵੀ ਮੌਜੂਦ ਸੀ। ਸਾਰਾ ਸਿੱਖ ਜਗਤ ਜਾਣਦਾ ਹੈ ਕਿ ਪ੍ਰੋਫੈਸਰ ਦਰਸ਼ਨ ਸਿੰਘ ਦੀ ਇਸ ਦਲੇਰੀ ਨੇ ਸਿੱਖ ਕੌਮ ਨੂੰ ਇੱਕ ਨਵਾਂ ਬਲ ਬਖਸ਼ਿਆ। ਸ. ਗੁਰਬਖਸ਼ ਸਿੰਘ ਰਾਹੀਂ ਵਾਂਗ ਪ੍ਰੋਫੈਸਰ ਦਰਸ਼ਨ ਸਿੰਘ ਵੀ ਜਿੰਦਗੀ ਦੇ ਆਖਰੀ ਪੜਾਅ ਵਿੱਚ ਹਨ ਅਤੇ ਉਨ੍ਹਾਂ ਵਿੱਚ ਵੀ ਪੰਥ ਦਰਦ ਮੌਜੂਦ ਹੈ ਜਿਸ ਤਹਿਤ ਉਨ੍ਹਾਂ ਨੇ ਇਸ ਮੁਹਿੰਮ ਵਿੱਚ ਕੁਦ ਕੇ ਆਪਣੀ ਜਿੰਦਗੀ ਦੇ ਆਖਰੀ ਸਾਹ ਤਕ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਬਹਾਲ ਕਰਵਾਉਣ ਲਈ ਸੰਗਤਾਂ ਨੂੰ ਜਾਗਰੂਕ ਕਰਣ ਦਾ ਪ੍ਰਣ ਲੈਂਦਿਆ ਐਲਾਨ ਕੀਤਾ ਕਿ ਜਦ ਤਕ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਹਟਾ ਨਹੀਂ ਲਿਆ ਜਾਂਦਾ ੳਦੋਂ ਤਕ ਰੋਸ਼ ਵੱਜੋ ਕਾਲੇ ਕਪੜੇ ਪਾ ਕੇ ਕੀਰਤਨ ਦੀਵਾਨਾਂ ਵਿੱਚ ਜਾਵਾਂਗਾ ਅਤੇ ਸੰਗਤਾਂ ਨੂੰ ਜਾਗਰੂਕ ਕਰਦਾ ਰਹਾਂਗਾਂ, ਇਹ ਸਭ ਉਨ੍ਹਾਂ ਦੇ ਜਿੰਦਾ ਸ਼ਹੀਦ ਹੋਣ ਦਾ ਉਦਾਹਰਣ ਹੈ, ਉਨ੍ਹਾਂ ਇਸ ਮੁਹਿੰਮ ਵਿੱਚ ਯੋਗਦਾਨ ਪਾਉਂਦਿਆਂ ਵਿਰੋਧੀਆਂ ਵੱਲੋਂ ਕੀਤੇ ਜਾਨਲੇਵਾ ਹਮਲੇ ਵੀ ਹੰਢਾਏ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜੀਵਨ ਮੁਕਤਿ ਦੀ ਗੱਲ ਕੀਤੀ ਹੈ। ਇਸ ਲਈ ਗੁਰਸਿੱਖ ਨੂੰ ਜਿਉਂਦੇ ਜੀਅ ਜਿੰਦਾ ਸ਼ਹੀਦ ਦੀ ਰਾਹ `ਤੇ ਚਲਣਾ ਚਾਹੀਦਾ ਹੈ ਅਤੇ ਮਰਣ ਤੋਂ ਬਾਦ ਵੀ ਉਨ੍ਹਾਂ ਨੂੰ ਹੀ ਸ਼ਹੀਦ ਕਿਹਾ ਜਾਂਦਾ ਹੈ ਜਿਹੜੇ ਜਿਉਂਦੇ ਜੀਅ ਸੱਚ ਲਈ ਜੂਝਦੇ ਹਨ।

੨੩ ਅਕਤੂਬਰ ੨੦੧੦ ਦੀ ਮੀਟਿੰਗ ਵਿੱਚ ਭਾਗ ਲੈਣ ਵਾਲੇ ਸ. ਸੁਖਦੇਵ ਸਿੰਘ ਮੋਹਾਲੀ ਨਾਲ ਜਦ ਮੈਂ ਗੱਲਬਾਤ ਕੀਤੀ ਤਾਂ ਉਹ ਵੀ ਮਰਣ ਵਰਤ ਰਖਣ ਦੇ ਹੱਕ ਵਿੱਚ ਨਹੀਂ ਸਨ ਪਰ ਸਮਝ ਨਹੀਂ ਆਉਂਦੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਜਾਣੂ ਹੋਰ ਪੰਥਕ ਸੰਸਥਾਵਾਂ ਦੇ ਨੁੰਮਾਇੰਦੇ ਗੁਰਬਾਣੀ ਦੇ ਕਿਸ ਸਿਧਾਂਤ ਮੁਤਾਬਕ ਇਸ ਮਰਣ ਵਰਤ ਦੀ ਪ੍ਰੋੜਤਾ ਕਰ ਰਹੇ ਹਨ? ਇਸ ਵਿੱਚ ਕੋਈ ਸ਼ਕ ਨਹੀਂ ਕਿ ਗੁਰਬਖਸ਼ ਸਿੰਘ ਰਾਹੀਂ ਦੀਆਂ ਮੰਗਾਂ ਪੰਥ ਦਰਦ ਦੀ ਬਹੁਤ ਵੱਡੀ ਨਿਸ਼ਾਨੀ ਹੈ ਅਤੇ ਜੀਵਨ ਦੇ ਆਖਰੀ ਪੜਾਅ ਵਿੱਚ ਉਹ ਆਪਣੀ ਮੰਗਾਂ ਨੂੰ ਪੂਰਾ ਹੁੰਦਾ ਵੇਖਣਾ ਚਾਹੁੰਦੇ ਹਨ ਪਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਉਲਟ ਕਿਸੇ ਟੀਚੇ ਦੀ ਪ੍ਰਾਪਤੀ ਲਈ ਮਨਮਤ ਅਨੁਸਾਰੀ ਕਰਮ ਪਰਵਾਣ ਨਹੀਂ ਕੀਤਾ ਜਾ ਸਕਦਾ। ਪ੍ਰੋਫੈਸਰ ਦਰਸ਼ਨ ਸਿੰਘ ਵਾਂਗ ਬਹੁਤ ਸਾਰੇ ਅਜਿਹੇ ਪ੍ਰਚਾਰਕ ਜਿਸ ਵਿੱਚ ਪ੍ਰੋਫੈਸਰ ਇੰਦਰ ਸਿੰਘ ਘੱਗਾ, ਗਿਆਨੀ ਜਗਤਾਰ ਸਿੰਘ ਜਾਚਕ, ਸ. ਗੁਰਚਰਨ ਸਿੰਘ ਜਿਉਣਵਾਲਾ, ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ. ਹਰਨੇਕ ਸਿੰਘ ਨਿਉਜੀਲੈਂਡ, ਸ. ਪ੍ਰਭਦੀਪ ਸਿੰਘ ਅਤੇ ਟਾਈਗਰ ਗਰੁੱਪ ਯੂ. ਕੇ. ਪ੍ਰਿੰਸੀਪਲ ਸੁਰਜੀਤ ਸਿੰਘ ਦਿੱਲੀ, ਸ. ਤਰਸੇਮ ਸਿੰਘ ਮਿਸ਼ਨਰੀ (ਦਿੱਲੀ), ਡਾ. ਗੁਰਮੁਖ ਸਿੰਘ ਦਿੱਲੀ, ਸ. ਸਰਬਜੀਤ ਸਿੰਘ ਧੂੰਦਾ, ਸ. ਅਵਤਾਰ ਸਿੰਘ ਮਿਸ਼ਨਰੀ ਅਤੇ ਉਨ੍ਹਾਂ ਦੇ ਸਾਥੀ, ਸ. ਸਰਬਜੀਤ ਸਿੰਘ ਸੈਕਰਾਮੈਂਟੋ, ਸ. ਗੁਰਮੀਤ ਸਿੰਘ ਬਰਸਾਲ, ਸ. ਗੁਰਮੀਤ ਸਿੰਘ ਆਸਟ੍ਰੇਲੀਆ, ਸ. ਗੁਰਬਚਨ ਸਿੰਘ ਥਾਈਲੈਂਡ, ਸ. ਇੰਦਰਜੀਤ ਸਿੰਘ ਕਾਨਪੁਰ, ਸ. ਅਮਰਜੀਤ ਸਿੰਘ ਚੰਦੀ, ਸ. ਦਲਬੀਰ ਸਿੰਘ ਫਰੀਦਾਬਾਦ, ਸ. ਦਲਜੀਤ ਸਿੰਘ ਨੋਇਡਾ, ਸ. ਹਰਲਾਜ ਸਿੰਘ ਬਹਾਦੁਰਪੁਰ, ਸ. ਬਲਦੇਵ ਸਿੰਘ ਦਿੱਲੀ, ਸ. ਰਜਿੰਦਰ ਸਿੰਘ ਖਾਲਸਾ ਪੰਚਾਇਤ, ਕਰਨਲ ਗੁਰਦੀਪ ਸਿੰਘ ਮੌਹਾਲੀ, ਸ. ਜਸਵਿੰਦਰ ਸਿੰਘ ਦੁਬਈ, ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ, ਸ. ਕਰਨੈਲ ਸਿੰਘ ਸਿਰਸਾ, ਸ. ਜੋਗਿੰਦਰ ਸਿੰਘ ਸਪੋਕਸਮੈਨ ਅਤੇ ਬੀਬੀ ਜਗਜੀਤ ਕੌਰ, ਅਤੇ ਫਰੀਦਾਬਾਦ ਦੀਆਂ ਪੰਥਕ ਸੰਸਥਵਾਂ ਦੇ ਨੁੰਮਾਇੰਦੇ ਆਦਿ ਹਨ, ਜੋੇ ਆਪਣੀ ਜਾਨ ਦੀ ਬਾਜੀ ਲਾ ਕੇ ਹਰ ਵੇਲੇ ਸੱਚ ਦੀ ਗਵਾਹੀ ਭਰਣ ਨੂੰ ਤਿਆਰ ਰਹਿੰਦੇ ਹਨ ਅਜਿਹੇ ਜਿੰਦਾ ਸ਼ਹੀਦਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਪ੍ਰਵਾਣ ਮੰਨਦਿਆਂ ਜੀਵਨ ਮੁਕਤਿ ਦੀ ਗੱਲ ਕੀਤੀ ਹੈ। ਅੱਜ ਲੋੜ ਸੱਚ ਨੂੰ ਪ੍ਰਚਾਰਣ ਦੀ ਹੈ ਨਾ ਕਿ ਮਰਣ ਵਰਤ ਰਖਣ ਦੀ।

ਸ. ਗੁਰਬਖਸ਼ ਸਿੰਘ ਰਾਹੀਂ ਦਾ ਸਮਰਥਨ ਕਰਨ ਵਾਲੇ ੨੩ ਅਕਤੂਬਰ ੨੦੧੦ ਦੀ ਮੀਟਿੰਗ ਵਿੱਚ ਪੁੱਜੇ ਪੰਥਕ ਜੱਥੇਬੰਦੀਆਂ ਦੇ ਨੁਮਾਇੰਦੇ ਜੇਕਰ ਇਹ ਸਾਬਤ ਕਰ ਦੇਣ ਕਿ ਮਰਣ ਵਰਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਮੁਤਾਬਕ ਠੀਕ ਹੈ ਤਾਂ ਮੈਂ (ਸ. ਉਪਕਾਰ ਸਿੰਘ ਫਰੀਦਾਬਾਦ) ਸ. ਗੁਰਬਖਸ਼ ਸਿੰਘ ਰਾਹੀਂ ਤੋਂ ਅੱਧੀ ਉਮਰ ਹੋਣ ਦੇ ਬਾਵਜੂਦ ਵੀ ਆਪਣੇ ੧੦ ਸਾਥੀਆਂ ਸਮੇਤ ਮਰਣ ਵਰਤ `ਤੇ ਬੈਠਣ ਨੂੰ ਤਿਆਰ ਹਾਂ ਜੇਕਰ ਨਹੀਂ ਤਾਂ ਪ੍ਰਚਾਰ ਦੇ ਸਹੀ ਰਸਤੇ `ਤੇ ਚਲਦਿਆਂ ਇਸ ਟੀਚੇ ਨੂੰ ਜਨ ਸਾਧਾਰਣ ਸੰਗਤ ਤਕ ਪਹੁੰਚਾਉਣ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਇਹ ਲਹਿਰ ਆਪਣੇ ਟੀਚੇ ਦੀ ਪ੍ਰਾਪਤੀ ਜਲਦ ਤੋਂ ਜਲਦ ਕਰ ਸਕਣ।

ਅਸੀਂ (ਫਰੀਦਾਬਾਦ ਦੀਆਂ ਪੰਥਕ ਸੰਸਥਾਵਾਂ ਦੇ ਨੁੰਮਾਇੰਦੇ) ਅਪੀਲ ਕਰਦੇ ਹਾਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਪੰਥ ਦਰਦੀ ਅਤੇ ਪੰਥਕ ਜੱਥੇਬੰਦੀਆਂ ਨੂੰ ਕਿ ਜਿਸ ਤਰ੍ਹਾਂ ਪਿਛਲੇ ਚਾਰ ਸਾਲਾਂ ਤੋਂ ਸਿੱਖ ਸੰਸਥਾਵਾਂ ਅਤੇ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਬਹਾਲ ਕਰਾਉਣ ਲਈ ਹਰ ਮਹੀਨੇ ਦੀ ੧੩ ਨੂੰ ਕਾਲਾ ਦਿਵਸ ਮਨਾਉਂਦੀਆਂ ਸੰਗਤਾਂ ਨੂੰ ਸੁਚੇਤ ਕਰ ਰਹੀਆਂ ਹਨ। ਅਜਿਹਾ ਉਪਰਾਲਾ ਹਰ ਪਾਸੇ ਜੋਰਾਂ ਸ਼ੋਰਾਂ ਨਾਲ ਕੀਤਾ ਜਾਵੇ ਤਾਂ ਜੁ ਸੁਚੇਤ ਹੋਏ ਸਿੱਖਾਂ ਦੇ ਕਾਫਲੇ ਤੋਂ ਘਬਰਾ ਕੇ ਗੁਰਦੁਆਰਾ ਸੁਧਾਰ ਲਹਿਰ ਵਾਂਗ ਧਰਮ ਦੇ ਅਖੌਤੀ ਠੇਕੇਦਾਰ ਮਜ਼ਬੂਰ ਹੋ ਕੇ ਇਤਿਹਾਸਕ ਗੁਰੂਧਾਮਾਂ ਤੋਂ ਅਖੌਤੀ ਦਸਮ ਗ੍ਰੰਥ ਦੀ ਮੰਜੀ ਚੁੱਕ ਕੇ ਦੌੜ ਜਾਣ।

ਵੱਲੋਂ: ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਯੰਗ ਸਿੱਖ ਐਸੋਸਿਏਸ਼ਨ, ਖਾਲਸਾ ਨਾਰੀ ਮੰਚ ਫਰੀਦਾਬਾਦ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ

09811512636, 09811981066, 09899109543, 09810675989


(26/10/10)
ਬਸੰਤ ਕੌਰ ਫਰੀਦਾਬਾਦ

ਸਿੱਖੀ ਵਿੱਚ ਕਰਵਾ ਚੌਥ ਵਰਗੇ ਫੋਕਟ ਕਰਮਾਂ ਲਈ ਕੋਈ ਥਾਂ ਨਹੀਂ: ਖਾਲਸਾ ਨਾਰੀ ਮੰਚ ਫਰੀਦਾਬਾਦ
* ਕਰਵਾਚੌਥ ਵਰਗੇ ਤਿਉਹਾਰ ਇਸਤਰੀ ਜਾਤੀ ਨੂੰ ਗੁਲਾਮੀ ਵਲ ਧਕੇਲ ਰਹੇ ਹਨ
(੨੬ ਅਕਤੂਬਰ ੨੦੧੦ ਬਸੰਤ ਕੌਰ ਫਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੌਰ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖ ਨੂੰ ਅਜਿਹੇ ਕੰਮਾਂ ਨੂੰ ਕਰਣ ਤੋਂ ਰੋਕਦੀ ਹੈ, ਜਿੰਨ੍ਹਾਂ ਕੰਮਾਂ ਨੂੰ ਕਰਣ ਦਾ ਕੋਈ ਫਾਇਦਾ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸੰਦੇਸ਼ ਹਰ ਮਨੁੱਖ ਲਈ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਅੰਨ ਦਾ ਤਿਆਗ ਕਰਣ ਨਾਲ ਰੱਬ ਨੂੰ ਰਿਝਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਕਿਸੇ ਦੇ ਅੰਨ ਤਿਆਗਣ ਨਾਲ ਰੱਬ ਦੇ ਹੁਕਮ ਤੋਂ ਉਲਟ ਕੋਈ ਇਸਤਰੀ ਹਮੇਸ਼ਾ ਲਈ ਦੁਨਿਆਵੀ ਸੁਹਾਗਣਿ ਬਣੀ ਰਹਿ ਸਕਦੀ ਹੈ ਕਿਉਂਕਿ ਜੋ ਵੀ ਪ੍ਰਾਣੀ ਇਸ ਸੰਸਾਰ ਵਿੱਚ ਆਉਂਦਾ ਹੈ ਉਸ ਨੇ ਇਸ ਸੰਸਾਰ ਤੋਂ ਕੂਚ ਕਰਣਾ ਹੀ ਹੁੰਦਾ ਹੈ। ਗੁਰਬਾਣੀ ਅਨੁਸਾਰ ਅਸਲ ਸੁਹਾਗਣਿ ਉਹ ਮਨੁੱਖ ਹੈ ਜਿਸ ਨੇ ਮਾਲਕ ਪ੍ਰਭੂ ਦੇ ਹੁਕਮ ਵਿੱਚ ਰਹਿੰਦਿਆਂ ਉਸ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਕਰਵਾ ਚੌਥ ਦਾ ਵਰਤ ਰਖਣ ਨਾਲ ਕਿਸੀ ਇਸਤਰੀ ਦੇ ਪਤੀ ਦੀ ਲੰਮੀ ਉਮਰ ਨਹੀਂ ਹੁੰਦੀ ਹਰ ਮਨੁੱਖ ਨੂੰ ਰੱਬ ਵੱਲੋਂ ਸੁਆਸ ਬਖਸ਼ੇ ਗਏ ਹਨ ਅਤੇ ਮਾਲਕ ਦੇ ਹੁਕਮ ਅਨੁਸਾਰ ਸੁਆਸਾਂ ਨੂੰ ਪੂਰਾ ਕਰ ਕੇ ਹਰ ਮਨੁੱਖ ਇਸ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਸਦੀਆਂ ਤੋਂ ਭਾਰਤ ਦੀਆਂ ਇਸਤਰੀਆਂ ਇਹ ਤਿਉਹਾਰ ਮਨਾ ਰਹੀਆਂ ਹਨ ਅਤੇ ਕਿੰਨੀ ਕੁ ਇਸਤਰੀਆਂ ਹਨ ਜਿੰਨ੍ਹਾਂ ਵੱਲੋਂ ਪਤੀ ਦੀ ਲੰਮੀ ਉਮਰ ਲਈ ਰਖੇ ਕਰਵਾ ਚੌਥ ਦੇ ਵਰਤ ਕਾਰਣ ਉਨ੍ਹਾਂ ਦੇ ਪਤੀ ਹੁਣ ਤਕ ਲੰਮੀ ਉਮਰ ਦਾ ਆਨੰਦ ਮਾਣ ਰਹੇ ਹਨ ਹਨ? ਉਨ੍ਹਾਂ ਕਿਹਾ ਕਿ ਕਿਸੇ ਦੀ ਸੁਖ ਸ਼ਾਂਤੀ ਲਈ ਮਨ ਵਿੱਚ ਚੰਗੀ ਕਾਮਨਾ ਰਖਣਾ ਕੋਈ ਮਾੜੀ ਗੱਲ ਨਹੀਂ ਅਤੇ ਅਜਿਹੀ ਕਾਮਨਾ ਕਿਸੇ ਵੀ ਮੌਕੇ `ਤੇ ਕੀਤੀ ਜਾ ਸਕਦੀ ਹੈ ਉਸ ਦੇ ਲਈ ਸਾਲ ਭਰ ਇੰਤਜਾਰ ਕਰਨ ਪਿੱਛੋ ਇੱਕ ਦਿਨ ਲਈ ਅੰਨ ਜਲ ਦਾ ਤਿਆਗ ਕਰਣਾ ਰੱਬ ਨਾਲ ਇੱਕ ਤਰ੍ਹਾਂ ਦੀ ਜਿਦ ਕਰਣ ਵਾਂਗ ਹੈ। ਉਨ੍ਹਾਂ ਕਿਹਾ ਕਿ ਕਰਵਾਚੌਥ ਵਰਗੇ ਤਿਉਹਾਰ ਇਸਤਰੀ ਜਾਤੀ ਨੂੰ ਗੁਲਾਮੀ ਵਲ ਧਕੇਲ ਰਹੇ ਹਨ ਕਿਉਂਕਿ ਅਜਿਹੇ ਤਿਉਹਾਰਾਂ ਦਾ ਮਕਸਦ ਪੁਰਸ਼ ਨੂੰ ਉੱਚਾ ਚੁੱਕ ਕੇ ਇਸਤਰੀ ਨੂੰ ਨੀਵਾਂ ਵਿਖਾਉਣਾ ਹੁੰਦਾ ਹੈ। ਬੀਬੀ ਹਰਬੰਸ ਕੌਰ ਨੇ ਅਫਸੋਸ ਜਤਾਉਂਦਿਆਂ ਕਿਹਾ ਕਿ ਸਿੱਖੀ ਸਿਧਾਂਤਾਂ ਦੇ ਪ੍ਰਚਾਰ ਦੀ ਘਾਟ ਕਾਰਣ ਜਿੱਥੇ ਸਿੱਖ ਪਰਵਾਰਾਂ ਨਾਲ ਸੰਬੰਧਤ ਇਸਤਰੀਆਂ ਨੇ ਸਮਾਜ ਨੂੰ ਬਾਬੇ ਨਾਨਕ ਵੱਲੋਂ ਇਸਤਰੀ ਅਤੇ ਪੁਰਖ ਦੀ ਬਰਾਬਰਤਾ ਵਾਲਾ ਹੋਕਾ ਸੁਣਾਉਣਾ ਸੀ ਉਥੇ ਉਹ ਅੱਜ ਆਪ ਵੇਖਾ ਵੇਖੀ ਮਾਨਸਿਕਤਾ ਨੂੰ ਗੁਲਾਮ ਬਣਾਉਣ ਵਾਲੇ ਤਿਉਹਾਰਾਂ ਵਿੱਚ ਫਸ ਕੇ ਆਪਣੀ ਆਉਣ ਵਾਲੀ ਨਸਲਾਂ ਨੂੰ ਵੀ ਇਨ੍ਹਾਂ ਫੋਕਟ ਕਰਮਾਂ ਨਾਲ ਜੋੜਨ ਲਗੀਆਂ ਹਨ ਜੋ ਕੀ ਸਿੱਖ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਥੇ ਤਕ ਵੀ ਵੇਖਣ ਵਿੱਚ ਆਉਂਦਾ ਹੈ ਕਿ ਕਰਵਾ ਚੌਥ ਦਾ ਵਰਤ ਰਖ ਕੇ ਸਿੱਖ ਪਰਵਾਰ ਨਾਲ ਸੰਬੰਧਤ ਬੀਬੀਆਂ ਆਪਣੀ ਪਤੀ ਨਾਲ ਸਜ ਧਜ ਕੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੀਆਂ ਹਨ ਜਦ ਕਿ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਅਜਿਹੇ ਫੋਕਟ ਕੰਮ ਨੂੰ ਕਰਣ ਤੋਂ ਰੋਕਦਾ ਹੈ, ਇਹ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੱਠ ਵਿਖਾਉਣ ਵਰਗਾ ਹੈ, ਪਰ ਉਨ੍ਹਾਂ ਨੂੰ ਇਸ ਕਰਮਕਾਂਡ ਤੋਂ ਬਾਹਰ ਕੱਢਣ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸੱਚ ਨੂੰ ਨਾ ਗੁਰਦੁਆਰੇ ਵਿੱਚ ਮੌਜੂਦ ਗ੍ਰੰਥੀ ਦਸਦਾ ਹੈ ਨਾ ਹੀ ਕੋਈ ਪ੍ਰਚਾਰਕ। ਉਨ੍ਹਾਂ ਕਿਹਾ ਕਿ ਕਰਵਾ ਚੌਥ ਮੌਕੇ ਇੱਕ ਦੂਜੇ ਤੋਂ ਸੋਹਣੇ ਬਣਨ ਦੀ ਹੋੜ ਵਿੱਚ ਇਸਤਰੀਆਂ ਆਪਣੇ ਪਰਵਾਰ ਦਾ ਆਰਥਕ ਢਾਂਚਾ ਤਕ ਹਿਲਾ ਦਿੰਦਿਆਂ ਹਨ ਜਿਸ ਦੇ ਨਤੀਜੇ ਕਈ ਵਾਰ ਘਾਤਕ ਸਾਬਤ ਹੁੰਦੇ ਹਨ।


(25/10/10)
ਸਿੰਘ ਸਭਾ ਇੰਟਰਨੈਸ਼ਨਲ

ਇੰਦਰ ਸਿੰਘ ਘੱਗਾ ਤੇ ਹਮਲੇ ਦੀ ਨਿਖੇਧੀ
ਸ: ਇੰਦਰ ਸਿੰਘ ਘੱਗਾ ਜੀ ਤੇ ਜਾਨ ਲੇਵਾ ਹਮਲਾ ਡੇਰਾਵਾਦੀ ਸੋਚ ਅਤੇ ਕਾਲਕਾ ਪੰਥੀ ਅਖੋਤੀ ਦਸਮ ਗ੍ਰੰਥ ਦੇ ਪੁਜਾਰੀਆਂ ਵਲੋਂ ਕੀਤਾ ਜਾਂ ਕਰਵਾਇਆ ਗਿਆ ਹੈ। ਸਿੱਖੀ ਸਿਧਾਤਾਂ ਤੋਂ ਕੋਰੇ ਲੋਕਾਂ ਵਿੱਚ ਔਰੰਗਜੇਬ ਦੀ ਰੂਹ ਦਾਖਲ ਹੋ ਚੁੱਕੀ ਹੈ। ਸਿੱਖ ਹਮੇਸ਼ਾ ਸਿੱਖੀ ਸਿਧਾਤਾਂ ਤੇ ਪਹਿਰਾ ਦੇਂਦੇ ਹਨ ਜਿਵੇ ਕਿ ਗੁਰੁ ਸਾਹਿਬ ਦਾ ਫੁਰਮਾਨ ਹੈ, ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ’। ਪਰ ਇਹ ਡੇਰਾਵਾਦੀ ਸੱਚ ਦਾ ਜਬਾਬ ਦੇਣ ਦੀ ਹਿੰਮਤ ਨਹੀਂ ਰੱਖਦੇ। ਔਰੰਗਜੇਬ ਵਾਂਗੂੰ ਡਾਂਗ ਦੇ ਜੋਰ ਨਾਲ ਲੋਕਾਂ ਨੂੰ ਕਾਲਕਾ ਦੇਵੀ ਦੇ ਪੁਜਾਰੀ ਬਣਾਉਣਾਂ ਚਾਹੁੰਦੇ ਹਨ। ਇਹ ਲੋਕ ਗੁਰੂ ਦੀ ਹਜੂਰੀ ਵਿੱਚ ਝੂਠ ਬੋਲਦੇ ਹਨ ਅਤੇ ੲ੍ਹਿਨਾ 20 ਸਾਲ ਬਾਬਾ ਜਰਨੈਲ ਸਿੰਘ ਦੀ ਸ਼ਹੀਦੀ ਨੂੰ ਰੌਲ ਕੇ ਲੋਕਾ ਨੂੰ ਗੁਮਰਾਹ ਕੀਤਾ ਹੈ। ਇਨ੍ਹਾ ਡੇਰਾਵਾਦੀਆ ਦੀਆ ਬਲਾਤਕਾਰ ਅਤੇ ਨਸ਼ੇ ਵਰਤਨ ਦੀਆਂ ਕਰਤੂਤਾਂ ਹਰ ਵਕਤ ਅਖਵਾਰਾਂ ਵਿੱਚ ਛਪਦੀਆਂ ਰਹਿੰਦੀਆ ਹਨ। ਅਜਿਹੇ ਗੁਰੂ ਤੋ ਬੇਮੁਖ ਹੋਏ ਲੋਕਾਂ ਨੂੰ ਸ਼ਰਮ ਅਉਣੀ ਚਾਹੀਦੀ ਹੈ ਕਿ ਇੱਕ ਬਜੁਰਗ ਵਿਦਵਾਨ ਜੋ ਕਿ ਨਿਰੋਲ ਗੁਰਬਾਣੀ ਸਿਧਾਂਤ ਦੀ ਗੱਲ ਕਰਦਾ ਹੈ, ਉਪਰ ਹਮਲਾ ਕੀਤਾ ਹੈ। ਇੱਕ ਸੱਚਾ ਸਿੱਖ, ਬਜੁਰਗ ਔਰਤ ਅਤੇ ਬੱਚੇ ਉਪਰ ਹੱਥ ਨਹੀਂ ਚੁੱਕਦਾ। ਇਨਾਂ ਲੋਕਾ ਨੂੰ ਇਹ ਭਰਮ ਮਨ ਵਿਚੋਂ ਕੱਢ ਦੇਣਾ ਚਾਹੀਦਾ ਹੈ ਕਿ ਸੱਚ ਨੂੰ ਡਾਂਗ ਦੇ ਜੋਰ ਨਾਲ ਦੁਬਾਇਆ ਜਾ ਸਕਦਾ। ਸੱਚਾਈ ਦਾ ਇਹ ਮਿਸ਼ਨ, ਇਹ ਲਹਿਰ ਜਿਹੜੀ ਕਿ ਆਮ ਲੋਕਾਂ ਨੂੰ ਗੁਰਬਾਣੀ ਨਾਲ ਜੋੜਦੀ ਹੈ ਇਸ ਤੋਂ ਇਹ ਡੇਰਾਵਾਦੀ, ਇਹ ਸਾਧ ਲਾਣਾ, ਅਖੋਤੀ ਦਸਮ ਗ੍ਰੰਥ ਦੇ ਮੁਰੀਦ ਭੈ ਖਾਂਦੇ ਹਨ ਤੇ ਇਸ ਲਹਿਰ ਦੇ ਪ੍ਰਚਾਰਕਾਂ ਨੂੰ ਡਰਾ ਕੇ, ਹਮਲੇ ਕਰਕੇ ਰੋਕਣਾ ਚਾਹੁੰਦੇ ਹਨ ਪਰ ਅਜਿਹਾ ਕਦੇ ਵੀ ਨਹੀਂ ਹੋਵੇਗਾ ਸਗੋਂ ਗੁਰਬਾਣੀ ਨਾਲ ਜੁੜਨ ਵਾਲਿਆਂ ਦੀ ਇਹ ਲਹਿਰ ਹੋਰ ਵੱਡੀ ਹੁੰਦੀ ਜਾਵੇਗੀ ਤੇ ਇਹ ਹਮਲਾਵਰ ਹੀ ਇੱਕ ਦਿਨ ਮੂੰਹ ਦੀ ਖਾਣਗੇ।
ਸਿੰਘ ਸਭਾ ਇੰਟਰਨੈਸ਼ਨਲ ਇਸ ਘਟਨਾ ਦੀ ਪੁਰਜੋਰ ਨਿਖੇਧੀ ਕਰਦੀ ਹੈ। ਜਿ ਪੰਜਾਬ ਵਿੱਚ ਕੋਈ ਸਰਕਾਰ ਨਾਂ ਦੀ ਚੀਜ ਹੈ, ਤਾਂ ਇਨ੍ਹਾਂ ਗੁੰਡਿਆ ਨੂੰ ਗ੍ਰਿਫਤਾਰ ਕਰਕੇ ਸ਼ਖਤ ਤੋਂ ਸ਼ਖਤ ਸਜ਼ਾ ਦਿਤੀ ਜਾਵੇ ਅਤੇ ਇੰਦਰ ਸਿੰਘ ਘੱਗਾ ਦੀ ਸਰੱਖਿਆ ਯਕੀਨੀ ਬਨਾਈ ਜਾਵੇ।


(25/10/10)
ਕਿਰਪਾਲ ਸਿੰਘ ਬਠਿੰਡਾ

ਪੰਥ ਦਰਦੀਆਂ ਨੂੰ ਚਾਹੀਦਾ ਹੈ ਕਿ ਉਹ ਐਸਾ ਮਹੌਲ ਤਿਆਰ ਕਰਨ ਕਿ ਸ: ਗੁਰਬਖ਼ਸ਼ ਸਿੰਘ ਰਾਹੀ ਨੂੰ ਮਰਨ ਵਰਤ ਰੱਖਣ ਦੀ ਲੋੜ ਨਾ ਪਵੇ: ਗੁਰਤੇਜ ਸਿੰਘ
ਕਿਧਰੇ ਸੁਣਵਾਈ ਨਾ ਹੋਣ ਕਰਕੇ ਉਨ੍ਹਾਂ ਕੋਲ ਇਸ ਤੋਂ ਇਲਾਵਾ ਕੋਈ ਹੋਰ ਚਾਰਾ ਹੀ ਨਹੀਂ: ਰਾਹੀ

ਬਠਿੰਡਾ, 25 ਅਕਤੂਬਰ (ਕਿਰਪਾਲ ਸਿੰਘ): ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਣ ਵਾਲੇ ਸ: ਕਿਹਰ ਸਿੰਘ ਦੀ ਵੰਸ਼ `ਚੋਂ 99 ਸਾਲਾ ਸ: ਗੁਰਬਖ਼ਸ਼ ਸਿੰਘ ਰਾਹੀ ਜਿਨ੍ਹਾਂ ਨੇ ਆਪਣੀ ਜਿੰਦਗੀ ਦੇ 70 ਸਾਲ ਪੰਥ ਦੀ ਸੇਵਾ ਵਿੱਚ ਲਾਏ ਹੋਣ ਅਤੇ ਜਿਨ੍ਹਾਂ ਦੇ ਪਿਤਾ ਸ: ਪਾਲਾ ਸਿੰਘ ਨੇ 20ਵੀਂ ਸਦੀ ਦੇ ਸ਼ੁਰੂ ਵਿੱਚ ਚੱਲੀ ਗੁਰਦੁਆਰਾ ਸੁਧਾਰ ਲਹਿਰ ਵਿੱਚ ਅਹਿਮ ਯੋਗਦਾਨ ਪਾਇਆ ਹੋਵੇ, ਦੀ ਪੁਕਾਰ ਪੰਥ ਵਲੋਂ ਅਣਸੁਣੀ ਕਰਨ ਕਰਕੇ ਜੇ ਉਨ੍ਹਾਂ ਦੀ ਸ਼ਹੀਦੀ ਹੁੰਦੀ ਹੈ ਤਾਂ ਇਸ ਲਈ ਪੰਥਕ ਕਹਾਉਣ ਵਾਲੇ ਵੀ ਉਤਨਾ ਹੀ ਜਿੰਮੇਵਾਰ ਹੋਣਗੇ ਜਿਤਨਾ ਕਿ ਸਤਾਧਾਰੀ ਅਕਾਲੀ ਦਲ ਅਤੇ ਕੇਂਦਰੀ ਏਜੰਸੀਆਂ। ਇਹ ਸ਼ਬਦ ਸਿੱਖ ਇਨਕਲਾਬ ਕੌਂਸਿਲ ਦੇ ਪ੍ਰਧਾਨ ਅਤੇ ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ ਸ: ਗੁਰਤੇਜ ਸਿੰਘ ਨੇ ਚਮਕੌਰ ਸਾਹਿਬ ਦੇ ਭਾਈ ਹਿੰਮਤ ਸਿੰਘ ਹਾਲ ਵਿੱਚ 23 ਅਕਤੂਬਰ ਨੂੰ ਪੰਥਕ ਦਰਦੀਆਂ ਦੀ ਹੋਈ ਇੱਕ ਪ੍ਰਭਾਵਸ਼ਾਲੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਕਹੇ। ਇਹ ਦੱਸਣ ਯੋਗ ਹੈ ਕਿ ਪਿਛਲੇ ਮਹੀਨੇ ਸ: ਰਾਹੀ ਨੇ ਚੰਡੀਗੜ੍ਹ ਵਿੱਚ ਇੱਕ ਕਾਨਫਰੰਸ ਕਰਕੇ ਐਲਾਨ ਕੀਤਾ ਸੀ ਕਿ ਕੇਂਦਰੀ ਏਜੰਸੀਆਂ ਵਲੋਂ ਇੱਕ ਸਾਜਿਸ਼ ਅਧੀਨ ਅਤੇ ਪੰਥ ਦੀਆਂ ਸਿਰਮੌਰ ਸੰਸਥਾਵਾਂ `ਤੇ ਕਾਬਜ਼ ਅਕਾਲੀ ਧੜਾ ਨਿਜੀ ਸਿਆਸੀ ਹਿਤਾਂ ਕਾਰਣ ਪੰਥਕ ਗੌਰਵ ਨੂੰ ਵੱਡੀ ਢਾਹ ਲਾ ਰਹੇ ਹਨ ਅਤੇ ਉਨ੍ਹਾਂ (ਗੁਰਬਖ਼ਸ਼ ਸਿੰਘ ਰਾਹੀ) ਵਲੋਂ ਸੁਧਾਰ ਦੀ ਕੀਤੀ ਗਈ ਮੰਗ ਨੂੰ ਲਗਾਤਾਰ ਅਣਸੁਣਿਆਂ ਕੀਤੇ ਜਾਣ ਤੋਂ ਮਜਬੂਰ ਹੋ ਕੇ ਉਹ ਜਨਵਰੀ 2011 `ਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਮਰਨ ਵਰਤ `ਤੇ ਬੈਠਣਗੇ। ਉਨ੍ਹਾਂ ਦੀਆਂ ਮੰਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਅਤੇ ਸਿਰਮੌਰਤਾ ਨੂੰ ਬਹਾਲ ਕਰਵਾਉਣ ਲਈ ਇਸ ਦੇ ਬਰਾਬਰ ਕਿਸੇ ਹੋਰ ਗ੍ਰੰਥ ਜਾਂ ਪੁਸਤਕ ਦਾ ਹੋ ਰਿਹਾ ਪ੍ਰਕਾਸ਼ ਬੰਦ ਕਰਵਾਉਣਾ, ਬ੍ਰਿਧ ਬੀੜਾਂ ਦੇ ਸਸਕਾਰ ਦੇ ਬਹਾਨੇ ਅਨਮੋਲ ਸਿੱਖ ਵਿਰਸੇ ਨੂੰ ਨਸ਼ਟ ਹੋਣੋ ਬਚਾਉਣਾ, ਗੁਰੂ ਸਾਹਿਬ ਵਲੋਂ ਚਲਾਏ ਨਿਆਰੇ ਅਤੇ ਨਿਰਮਲ ਤੀਸਰੇ ਪੰਥ (ਖ਼ਾਲਸਾ ਪੰਥ) ਦੀ ਰੁਤਬੇ ਅਤੇ ਖਾਸੇ ਨੂੰ ਖੋਰਾ ਲਾਉਣ ਦੀਆਂ ਕੁਚੇਸ਼ਟਾਵਾਂ ਤੁਰੰਤ ਬੰਦ ਕੀਤੀਆਂ ਜਾਣ ਆਦਿ ਮੁੱਖ ਤੌਰ `ਤੇ ਸ਼ਾਮਲ ਹਨ। ਸ: ਰਾਹੀ ਦੀ ਜਾਨ ਬਚਾਉਣ ਅਤੇ ਉਨ੍ਹਾਂ ਵਲੋਂ ਰੱਖੀਆਂ ਨਿਰੋਲ ਧਾਰਮਿਕ ਮੰਗਾਂ ਮਨਵਾਉਣ ਲਈ ਸਿੱਖ ਇਨਕਲਾਬ ਕੌਂਸਿਲ (ਸਿੱਖ ਇਕੌ) ਵਲੋਂ ਸੱਦੀ ਗਈ ਇਸ ਮੀਟਿੰਗ ਵਿੱਚ ਤਕਰੀਬਨ ਹਰ ਪੰਥਕ ਜਥੇਬੰਦੀ ਦੇ ਨੁੰਮਾਇੰਦੇ ਸ਼ਾਮਲ ਹੋਏ ਜਿਨਾਂ ਨੇ ਸ: ਰਾਹੀ ਵਲੋਂ ਰੱਖੀਆਂ ਗਈਆਂ ਨਿਰੋਲ ਧਾਰਮਿਕ ਮੰਗਾਂ ਮੰਨਵਾਉਣ ਅਤੇ ਉਨ੍ਹਾਂ ਦੀ ਜਾਨ ਬਚਾਉਣ ਲਈ ਹਰ ਸੰਭਵ ਉਪਰਾਲਾ ਕਰਨ ਦਾ ਯਕੀਨ ਦਿਵਾਇਆ। ਗੁਰਤੇਜ ਸਿੰਘ ਨੇ ਕਿਹਾ ਕਿ ਪੰਥਕ ਦਰਦ ਰੱਖਣ ਵਾਲੇ ਹਰ ਗੁਰਸਿੱਖ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਦੇ ਜੱਥੇ ਬਣਾ ਕੇ ਸ: ਰਾਹੀ ਦੇ ਘਰ ਪਹੁੰਚਣ ਤੇ ਉਨਾਂ ਨੂੰ ਯਕੀਨ ਦਿਵਾਉਣ ਕਿ ਉਹ ਉਨ੍ਹਾਂ ਦੇ ਦਰਦ ਨੂੰ ਪਹਿਚਾਣਦੇ ਹੋਏ ਵਿਖਰੇ ਹੋਏ ਪੰਥ ਨੂੰ ਇੱਕਮੁੱਠ ਕਰਕੇ ਉਕਤ ਮੰਗਾਂ ਮੰਨਵਾਉਣ ਅਤੇ ਲਾਗੂ ਕਰਵਾਉਣ ਲਈ ਸੰਘਰਸ਼ ਵਿੱਢਣ ਲਈ ਤਿਆਰ ਹਨ ਇਸ ਲਈ ਮਰਨ ਵਰਤ ਤੇ ਬੈਠਣ ਦਾ ਸੰਕਲਪ ਤਿਆਗ ਕੇ ਉਨ੍ਹਾਂ ਦੇ ਪ੍ਰੇਰਣਾਸਰੋਤ ਬਣੇ ਰਹਿਣ। ਉਨ੍ਹਾਂ ਕਿਹਾ ਜੇ ਅਸੀਂ ਇਸ ਵੇਲੇ ਆਪਣਾ ਫਰਜ਼ ਨਾ ਪਛਾਣਿਆ ਤੇ ਸ: ਰਾਹੀ ਨੂੰ ਸ਼ਹੀਦੀ ਦੇਣੀ ਪਈ ਤਾਂ ਇਸ ਲਈ ਕਾਬਜ਼ ਧੜਾ ਤਾਂ ਦੋਸ਼ੀ ਹੋਵੇਗਾ ਹੀ ਘੱਟ ਦੋਸ਼ੀ ਉਹ ਵੀ ਨਹੀਂ ਹੋਣਗੇ ਜਿਹੜੇ ਉਂਝ ਤਾਂ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਹਨ ਪਰ ਇਸ ਪੰਥਕ ਕਾਜ਼ ਲਈ ਇੱਕਮੁਠ ਹੋ ਕੇ ਸੰਘਰਸ਼ ਕਰਨ ਦੀ ਥਾਂ ਆਪੋ ਆਪਣੀਆਂ ਜਥੇਬੰਦੀਆਂ ਵਿੱਚ ਬੱਝੇ ਹੋਏ ਜਾਂ ਕੁੱਝ ਨਿਰਾਸਤਾ ਦੇ ਆਲਮ ਵਿੱਚ ਨਿਰਾਸ਼ ਹੋ ਕੇ ਘਰ ਹੀ ਬੈਠੇ ਹਨ।
ਸ: ਗੁਰਬਖ਼ਸ਼ ਸਿੰਘ ਰਾਹੀ ਨੇ ਆਪਣੇ ਪਿਛੋਕੜ ਬਾਰੇ ਦਸਦਿਆਂ ਕਿਹਾ ਕਿ ਉਨ੍ਹਾਂ ਦਾ ਰੋਮ ਰੋਮ ਸਿੱਖੀ ਨੂੰ ਪ੍ਰਣਾਇਆ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜ਼ਕਾਰਨੀ ਕਮੇਟੀ ਤੇ ਧਾਰਮਿਕ ਸਲਾਹਕਾਰ ਕਮੇਟੀ ਦੇ 1945 ਤੋਂ 1954 ਤੱਕ ਮੈਂਬਰ ਵੀ ਰਹੇ ਹਨ ਪਰ ਜਦੋਂ ਉਨ੍ਹਾਂ ਵੇਖਿਆ ਕਿ ਮਹਾਨ ਕੁਰਬਾਨੀਆਂ ਪਿੱਛੋਂ ਹੋਂਦ ਵਿੱਚ ਆਈ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਅਸਲ ਖਾਸਾ ਗੁਆ ਕੇ ਨਿਰੋਲ ਰਾਜਨੀਤਿਕ ਧੜਾ ਬਣ ਕੇ ਰਹਿ ਗਿਆ ਹੈ ਤਾਂ ਉਨ੍ਹਾਂ ਮਯੂਸ ਹੋ ਕੇ ਅਕਾਲੀ ਦਲ ਛੱਡ ਦਿੱਤਾ ਤੇ ਕਾਂਗਰਸ ਵਿੱਚ ਸ਼ਾਮਲ ਹੋ ਕੇ ਜ਼ਿਲ੍ਹਾ ਪ੍ਰਧਾਨ ਦੇ ਆਹੁਦੇ `ਤੇ ਵੀ ਰਹੇ ਪਰ 1984 ਦੀਆਂ ਘਟਨਾਵਾਂ ਦੀ ਚੋਟ ਨਾ ਸਹਾਰਦੇ ਹੋਏ ਕਾਂਗਰਸ ਨੂੰ ਅਲਵਿਦਾ ਕਹਿ ਦਿੱਤੀ ਤੇ ਇਸ ਸਮੇ ਉਨ੍ਹਾਂ ਦੇ ਕਿਸੇ ਰਾਜਨੀਤਿਕ ਧੜੇ ਨਾਲ ਕੋਈ ਸਬੰਧ ਨਹੀਂ ਹਨ ਪਰ ਸਿੱਖ ਧਰਮ ਨਾਲ ਲਗਾਓ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਈ। ਉਹ ਸਿੱਖ ਨੌਜਵਾਨਾਂ ਵਿੱਚ ਲਗਾਤਰ ਵੱਧ ਰਹੇ ਨਸ਼ੇ ਤੇ ਪਤਿਤਪੁਣੇ, ਸ਼ਬਦ ਗੁਰੂ ਦੇ ਸਿਧਾਂਤ ਨਾਲੋਂ ਟੁੱਟ ਕੇ ਡੇਰਾਵਾਦ ਨਾਲ ਜੁੜ ਕੇ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਦੇਣੀ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਪੁਸਤਕ ਦਾ ਪ੍ਰਕਾਸ਼ ਕਰ ਕੇ ਗੁਰੂ ਨੂੰ ਅਧੂਰਾ ਸਿੱਧ ਕਰਨ ਦੀ ਸਾਜਿਸ਼, ਅਤੇ ਖ਼ਾਲਸੇ ਦੀ ਅਜ਼ਾਦ ਤੇ ਨਿਆਰੀ ਹੋਂਦ ਖ਼ਤਮ ਕਰਨ ਦੀਆਂ ਹਰ ਰੋਜ਼ ਕੁਚਾਲਾਂ ਚੱਲੀਆਂ ਜਾ ਰਹੀਆਂ ਹਨ ਪਰ ਸ਼੍ਰੋਮਣੀ ਕਮੇਟੀ ਅਤੇ ਕਾਬਜ਼ ਅਕਾਲੀ ਦਲ ਆਪਣੇ ਰਾਜਨੀਤਿਕ ਕਾਰਣਾਂ ਕਰਕੇ ਇਨ੍ਹਾਂ ਅਹਿਮ ਮੁੱਦਿਆਂ ਨੂੰ ਬਿਲਕੁਲ ਵਿਸਾਰੀ ਬੈਠੇ ਹਨ ਤੇ 99 ਸਾਲ ਦੀ ਉਮਰ `ਚ ਉਹ ਆਪਣਾ ਇਹ ਸਰੀਰ ਗੁਰੂ ਦੇ ਚਰਨਾਂ ਵਿੱਚ ਰੱਖਣ ਤੋਂ ਇਲਾਵਾ ਹੋਰ ਕੁੱਝ ਨਹੀਂ ਕਰ ਸਕਦੇ ਇਸ ਲਈ ਉਨ੍ਹਾਂ ਫੈਸਲਾ ਕੀਤਾ ਹੈ ਕਿ ਜੇ ਮਰਨ ਵਰਤ `ਤੇ ਬੈਠ ਕੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਪੰਥਕ ਆਗੂਆਂ ਦੀ ਆਤਮਾਂ ਜਗਾ ਸਕਣ ਤਾਂ ਉਹ ਆਪਣੇ ਧੰਨਭਾਗ ਸਮਝਣਗੇ। ਉਨ੍ਹਾਂ ਕਿਹਾ ਮੌਜ਼ੂਦਾ ਹਾਲਤ ਦਰਸਾ ਰਹੇ ਹਨ ਕਿ ਮਰਨ ਵਰਤ ਰੱਖਣ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨ ਦੇ ਪ੍ਰਧਾਨ ਸ: ਅਤਿੰਦਰਪਾਲ ਸਿੰਘ ਖ਼ਾਲਸਤਾਨੀ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਪ੍ਰੀਜ਼ੀਡਮ ਦੇ ਕਾਰਜ਼ਕਾਰੀ ਮੁਖੀ ਭਾਈ ਹਰਪਾਲ ਸਿੰਘ ਚੀਮਾ, ਸ਼ਰੋਮਣੀ ਖ਼ਾਲਸਾ ਪੰਚਾਇਤ ਦੇ ਕਨਵੀਨਰ ਭਾਈ ਰਜਿੰਦਰ ਸਿੰਘ ਖ਼ਾਲਸਾ, ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ, ਸ਼ਰੋਮਣੀ ਅਕਾਲੀ ਦਲ ਦਿੱਲੀ (ਪੰਜਾਬ ਇਕਾਈ) ਦੇ ਪ੍ਰਧਾਨ ਜਸਵਿੰਦਰ ਸਿੰਘ ਬਲਈਏਵਾਲ, ਭਾਈ ਹਰਿਮੰਦਰ ਸਿੰਘ ਢਿੱਲੋਂ ਮੋਹਾਲੀ, ਸ਼੍ਰੋਮਣੀ ਅਕਾਲੀ ਦਲ 1920 ਨਾਲ ਸਬੰਧਿਤ ਚਮਕੌਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਕੰਧੋਲਾ, ਸਿੱਖ ਵਿਦਵਾਨ ਪ੍ਰੋ: ਕੁਲਬੀਰ ਸਿੰਘ ਚੰਡੀਗੜ੍ਹ, ਏਕਸ ਕੇ ਬਾਰਕ ਜਥੇਬੰਦੀ ਦੇ ਚੇਅਰਮੈਨ ਦਲਜੀਤ ਸਿੰਘ ਲੁਧਿਆਣਾ, ਡ: ਪਰਮਜੀਤ ਸਿੰਘ ਸਮਰਾ ਜਗਰਾਉਂ, ਦਰਸ਼ਨ ਸਿੰਘ ਆਸਟਰੇਲੀਆ, ਭਾਈ ਬਖ਼ਸ਼ੀਸ਼ ਸਿੰਘ ਤਰਨਤਾਰਨ, ‘ਦਸਮ ਗ੍ਰੰਥ ਦੇ ਲਿਖਾਰੀ ਕੌਣ’ ਪੁਸਤਕਾਂ ਦੇ ਲੇਖਕ ਭਾਈ ਜਸਵਿੰਦਰ ਸਿੰਘ ਦੁਬਈ, ਪੱਤਰਕਾਰ ਕਿਰਪਾਲ ਸਿੰਘ ਬਠਿੰਡਾ, ਪੈਗ਼ਾਮ ਦੇ ਸੰਪਾਦਕ ਜਸਵਿੰਦਰ ਸਿੰਘ, ਸਿੱਖ ਫੇਡਰੇਸ਼ਨ ਦੇ ਪ੍ਰਧਾਨ ਭਾਈ ਜਗਜੀਤ ਸਿੰਘ ਪੰਜੋਲੀ, ਪੰਚਾਇਤ ਐਸੋਸੀਏਸ਼ਨ ਫਰੀਦਕੋਟ ਦੇ ਸਕੱਤਰ ਯਾਦਵਿੰਦਰ ਸਿੰਘ ਸਰਪੰਚ ਕਾਸਮਭੱਟੀ, ਭਾਈ ਗੁਰਦੇਵ ਸਿੰਘ, ਭਾਈ ਹਰਦੇਵ ਸਿੰਘ ਤਖਾਣਬੱਧ, ਆਦਿ ਨੇ ਸੰਬੋਧਨ ਕਰਦਿਆਂ ਮੌਜੂਦਾ ਪੰਥਕ ਹਾਲਤਾਂ `ਤੇ ਚਿੰਤਾ ਪ੍ਰਗਟ ਕੀਤੀ ਅਤੇ ਯਕੀਨ ਦਿਵਾਇਆ ਕਿ ਇਸ ਸਥਿਤੀ ਵਿੱਚੋਂ ਨਿਕਲਣ ਲਈ ਉਹ ਆਪਣੇ ਮਤਭੇਦ ਭੁਲਾ ਕੇ ਇੱਕ ਮੰਚ `ਤੇ ਇੱਕਤਰ ਹੋ ਕੇ ਸੰਘਰਸ਼ ਕਰਨ ਲਈ ਹਰ ਸਹਿਯੋਗ ਦੇਣ ਲਈ ਤਿਆਰ ਹਨ ਤਾਂ ਕਿ ਜਿੱਥੇ ਪੰਥ ਦਾ ਸ਼ਾਨਦਾਰ ਪੁਰਾਤਨ ਰੁਤਬਾ ਬਹਾਲ ਕੀਤਾ ਜਾ ਸਕੇ ਉਥੇ ਸ: ਗੁਰਬਖ਼ਸ਼ ਸਿੰਘ ਰਾਹੀ ਵਰਗੇ ਕੌਮੀ ਹੀਰੇ ਦੀ ਜਾਨ ਬਚਾ ਕੇ ਉਨ੍ਹਾਂ ਨੂੰ ਹੋਰ ਸਮੇਂ ਲਈ ਪ੍ਰੇਰਣਾਸਰੋਤ ਵਜੋਂ ਕੰਮ ਕਰਨ ਦਾ ਮੌਕਾ ਦਿੱਤਾ ਜਾ ਸਕੇ। ਸਿੱਖ ਇਕੌ ਦੇ ਡ: ਕਮਲਜੀਤ ਸਿੰਘ ਅਤੇ ਜਸਪਾਲ ਸਿੰਘ ਉਤਰਾਂਚਲ ਨੇ ਸਟੇਜ਼ ਸਕੱਤਰੀ ਦੀ ਸੇਵਾ ਨਿਭਾਈ ਅਤੇ ਬੀਬੀ ਸੁਰਿੰਦਰ ਕੌਰ ਨਿਹਾਲ ਤੇ ਬਚਿੱਤਰ ਸਿੰਘ ਆਹਲੂਵਾਲੀਆ ਨੇ ਇਸ ਮੀਟਿੰਗ ਵਿੱਚ ਭਾਗ ਲੈਣ ਅਤੇ ਭਰਵਾਂ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕਰਦਿਆਂ ਸੱਦਾ ਦਿੱਤਾ ਕਿ ਸਾਨੂੰ ਪੰਜਾਬ ਦੇ ਹਰ ਜ਼ਿਲ੍ਹਾ ਅਤੇ ਪਿੰਡ ਪੱਧਰ `ਤੇ ਪਹੁੰਚ ਕਰਕੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕਿਹੜੇ ਮੁੱਦੇ ਹਨ ਜਿਨ੍ਹਾਂ ਨੇ ਸ: ਰਾਹੀ ਨੂੰ ਨਾ ਇਤਨਾ ਵੱਡਾ ਫੈਸਲਾ ਕਰਨ ਲਈ ਮਜ਼ਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦਸੰਬਰ ਮਹੀਨੇ ਤੱਕ ਏਡੀ ਵੱਡੀ ਲਹਿਰ ਖੜ੍ਹੀ ਕਰ ਦੇਣੀ ਚਾਹੀਦੀ ਹੈ ਕਿ ਕਾਬਜ਼ ਧੜਾ ਛੱਡ ਚੁੱਕੇ ਪੰਥਕ ਏਜੰਡੇ ਨੂੰ ਲਾਗੂ ਕਰਨ ਲਈ ਮਜ਼ਬੂਰ ਹੋ ਜਾਵੇ ਤਾ ਕਿ ਸ: ਰਾਹੀ ਦੀ ਜਾਨ ਬਚਾਈ ਜਾ ਸਕੇ। ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਸ਼੍ਰੋਮਣੀ ਸਿੱਖ ਸਮਾਜ ਦੇ ਸੁਖਦੇਵ ਸਿੰਘ ਮੋਹਾਲੀ, ਮੇਜਰ ਮੇਵਾ ਸਿੰਘ ਮੋਹਾਲੀ, ਖਾਲਸਾ ਗੁਰਦੁਆਰਾ ਪ੍ਰਬੰਧ ਸੁਧਾਰ ਜਥੇ ਦੇ ਪ੍ਰਧਾਨ ਰਤਨ ਸਿੰਘ ਬਠਿੰਡਾ, ਲੇਖਕ ਗੁਰਬਖ਼ਸ਼ ਸਿੰਘ ਲੁਧਿਆਣਾ ਵੀ ਹਾਜ਼ਰ ਸਨ ਅਤੇ ਇੰਡੀਆ ਅਵੇਰਨੈੱਸ ਦੇ ਮੁੱਖ ਸੰਪਾਦਕ ਸਰਬਜੀਤ ਸਿੰਘ ਨਵੀਂ ਦਿੱਲੀ, ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ, ਸਿੱਖ ਮਾਰਗ ਦੇ ਸਹਾਇਕ ਸੰਪਾਦਕ ਅਮਰਜੀਤ ਸਿੰਘ ਚੰਦੀ ਨੇ ਵੀ ਹਾਜ਼ਰੀ ਭਰਨੀ ਸੀ ਪਰ ਆਪਣੇ ਜਰੂਰੀ ਰੁਝੇਵਿਆਂ ਕਾਰਣ ਨਹੀਂ ਪਹੁੰਚ ਸਕੇ ਪਰ ਇਸ ਕਾਰਜ਼ ਲਈ ਸਜਿਯੋਗ ਦੇਣ ਦੀ ਉਨ੍ਹਾਂ ਪੂਰਨ ਸਹਿਮਤੀ ਦਾ ਸੁਨੇਹਾ ਭੇਜਿਆ।


(25/10/10)
ਜਰਨੈਲ ਸਿੰਘ ਬਸੋਤਾ/ ਗਿਆਨੀ ਜਗਤਾਰ ਸਿੰਘ ਜਾਚਕ

ਚੰਦੋਏ ਹੇਠ ਚੌਰ ਕਰਦਿਆਂ ਸ਼ਸ਼ਤਰ ਪੂਜਾ ਕਰਨੀ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖਤਾ ਹੈ: ਗਿ: ਜਾਚਕ
ਵੈਨਕੂਵਰ 25 ਅਕਤੂਬਰ (ਜਰਨੈਲ ਸਿੰਘ ਬਸੋਤਾ) ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ‘ਗੁਰੂ ਮਾਨੀਓ ਗ੍ਰੰਥ’ ਵਾਲੇ ਅਖੀਰਲੇ ਹੁਕਮ ਦੀ ਰੌਸ਼ਨੀ ਵਿੱਚ ਕਾਇਮ ਹੋਏ ਪੰਥਕ ਵਿਧਾਨ ਮੁਤਾਬਿਕ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਛਤਰ, ਚਵਰ, ਤਖ਼ਤ ਤੇ ਚੰਦੋਏ ਦੇ ਅਧਿਕਾਰੀ ਹਨ। ਇਸ ਲਈ ਗੁਰਸਿੱਖ ਅਖਵਾਉਣ ਵਾਲਿਆਂ ਵਲੋਂ ਕਿਸੇ ਹੋਰ ਪੋਥੀ, ਗ੍ਰੰਥ, ਮੂਰਤੀ, ਸ਼ਸਤਰ ਜਾਂ ਵਿਅਕਤੀ ਨੂੰ ਚੰਦੋਏ ਹੇਠ ਤਖ਼ਤ `ਤੇ ਸਜਾ ਕੇ ਚਵਰ ਕਰਦਿਆਂ ਪੂਜਣਾ ਗੁਰੂ ਤੋਂ ਬੇਮੁਖ ਹੋਣ ਵਾਲੀ ਮੂਰਖਤਾ ਹੈ। ਇਹ ਸ਼ਬਦ ਗੁਰਮਤਿ ਵਿਆਖਿਆਕਾਰ ਗਿਆਨੀ ਜਗਤਾਰ ਸਿੰਘ ਜਾਚਕ ਨੇ ਬ੍ਰਿਟਿਸ਼ ਕੁਲੰਬੀਆ ਦੇ ਗੁਰਦੁਆਰਾ ਅਕਾਲੀ ਸਿੰਘ ਸੁਸਾਇਟੀ ਵਿੱਚ ਵਖਿਆਨ ਕਰਦਿਆਂ ਕਹੇ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰਿਆਈ ਪੁਰਬ ਮਨਾਇਆ ਜਾ ਰਿਹਾ ਸੀ।
ਉਨ੍ਹਾਂ ਇੰਟਰਨੈਟ ਦੀ ਯੂ-ਟਿਊਬ ਦੇ ਹਵਾਲੇ ਨਾਲ ਦਸਿਆ ਕਿ ਦੋ ਕੁ ਮਹੀਨੇ ਪਹਿਲਾਂ ਪੰਜਾਬ ਵਿੱਚ ਸਿਖਾਂ ਦਾ ਗੜ੍ਹ ਮੰਨੇ ਜਾਂਦੇ ਸ਼ਹਿਰ ਲੁਧਿਆਣੇ ਵਿੱਚ ਅਤੇ ਹੁਣ ਕਨੇਡਾ ਵਿਚਲੇ ਸਿੱਖਾਂ ਦੀ ਘਣੀ ਵਸੋਂ ਵਾਲੇ ਸ਼ਹਿਰ ਸਰੀ ਵਿੱਚ ਚੰਦੋਏ ਹੇਠ ਟੇਬਲ ਉਪਰ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਮੂਰਤੀਆਂ ਦੁਆਲੇ ਸ਼ਸਤਰ ਸਜਾ ਕੇ ਚੌਰ ਕਰਦਿਆਂ ਚੰਡੀ ਦੀ ਵਾਰ ਆਦਿਕ ਦਾ ਪਾਠ ਕਰਕੇ ਸ਼ਸਤਰ ਪੂਜਾ ਕੀਤੀ ਗਈ ਹੈ ਅਤੇ ਜੈਕਾਰੇ ਛਡਦਿਆਂ ਨਾਰੀਅਲ ਭੰਨੇ ਗਏ ਹਨ। ਇਸ ਬਿਪਰਵਾਦੀ ਪ੍ਰੋਗਰਾਮ ਬਾਰੇ ਬਕਾਇਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਅਤੇ ਪੂਜਾ ਦਾ ਇਹ ਸਾਰਾ ਕਰਮਕਾਂਡ ਇੱਕ ਟੀ. ਵੀ. ਚੈਨਲ ਰਾਹੀਂ ਵੀ ਦਿਖਾਇਆ ਗਿਆ।
ਜਾਚਕ ਜੀ ਨੇ ਦਸਿਆ ਕਿ ਇਹ ਸਾਰਾ ਪ੍ਰੋਗਰਾਮ ਦੁਸੈਹਿਰੇ ਵਾਲੇ ਦਿਨ ਹਿੰਦੂਆਂ ਵਲੋਂ ਦੁਰਗਾ ਦੇਵੀ ਦੀ ਫੋਟੋ ਰਖ ਕੇ ਕੀਤੀ ਜਾਣ ਵਾਲੀ ਸ਼ਸਤਰ ਪੂਜਾ ਦੀ ਹੀ ਨਕਲ ਹੈ ਅਤੇ ਇਸ ਦੇ ਪਿਛੋਕੜ ਵਿੱਚ ਕਾਲਕਾ ਪੰਥੀ ਦਸਮ ਰੂਪ ਮੰਨ ਕੇ ਨਮਸ਼ਕਾਰਾਂ ਕੀਤੀਆਂ ਗਈਆਂ ਹਨ ਅਤੇ ‘ਯਹੀ ਹਮਾਰੇ ਪੀਰ’ ਕਹਿ ਕੇ ਸਤਿਕਾਰਿਆ ਗਿਆ ਹੈ। ਇਸੇ ਲਈ ਕੁੱਝ ਜਾਗਰੂਕ ਵਿਦਵਾਨ ਹੋਕਾ ਦੇ ਰਹੇ ਹਨ ਕਿ ਜੇ ਕਰ ਗੁਰਸਿੱਖਾਂ ਨੇ ਦਸਮ ਗ੍ਰੰਥ ਤੋਂ ਖਹਿੜਾ ਨਾ ਛਡਾਇਆ ਤਾਂ ਬਿਪਰਵਾਦੀ ਅਜਗਰ ਬੁੱਧਮਤ ਦੀ ਤਰ੍ਹਾਂ ਸਿੱਖੀ ਨੂੰ ਨਿਗਲ ਜਾਏਗਾ।
ਗਿਆਨੀ ਜੀ ਇਹ ਵੀ ਕਿਹਾ ਕਿ ਪੰਜਾਬ ਅਤੇ ਕਨੇਡਾ ਵਿੱਚ ਕਿਸੇ ਸਿੱਖ ਜਥੇਬੰਦੀ ਵਲੋਂ ਇਨ੍ਹਾਂ ਭੁਲੜ ਵੀਰਾਂ ਨੂੰ ਸਮਝਕਾ ਕੇ ਰੋਕਣ ਦਾ ਯਤਨ ਨਾ ਕਰਨਾ ਅਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੋਈ ਨੋਟਿਸ ਲੈਣਾ, ਇਸ ਗੱਲ ਦਾ ਸਬੂਤ ਹੈ ਕਿ ਅਸੀਂ ਸਿੱਖੀ ਦਾ ਹਿੰਦੂ ਮਤ ਵਿੱਚ ਰਲੇਵਾਂ ਪ੍ਰਵਾਨ ਕਰ ਲਿਆ ਹੈ। ਜਾਗੋ! ਭਾਈ ਜਾਗੋ! ਅਜੇ ਵੀ ਡੁੱਲੇ ਬੇਰਾਂ ਦਾ ਕੁੱਝ ਨਹੀ ਵਿਗੜਿਆ।


(24/10/10)
ਡਾ: ਪਰਮਜੀਤ ਸਿੰਘ

ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਅਣਦੇਖਿਆ ਕਰਨ ਕਾਰਨ ਨੌਜਵਾਨ ਸਿੱਖ ਨੇ ਕੇਸ਼ ਕਤਲ ਕਰਾਕੇ ਅੰਮ੍ਰਿਤਸਰ ਭੇਜੇ?

ਕੱਲ 23 ਅਕਤੂਬਰ 2010 ਨੂੰ ਪੰਜਾਬ ਦੇ ਵੱਖ ਵੱਖ ਹਿਸਿਆਂ ਤੋਂ ਕੋਈ 250 ਦੇ ਕਰੀਬ ਪੰਥ ਦਰਦੀਆਂ ਵੱਲੋਂ ਇੱਕ ਵਿਚਾਰ ਗੋਸਟੀ ਭਾਈ ਹਿੰਮਤ ਸਿੰਘ ਹਾਲ ਚਮਕੌਰ ਸਾਹਿਬ ਵਿਖੇ ਹੋਈ। ਜਿਸ ਵਿੱਚ ਭਾਈ ਗੁਰਬਖਸ਼ ਸਿੰਘ ਰਾਹੀ (ਰਾਹੀ ਬਸਤੀ ਬਰਨਾਲਾ ਫੋਨ ਨੰ: 0091 1679 234699, ਮੋਬਾਈਲ ਫੋਨ ਨੰ: 0091 94177 89690) ਵੱਲੋਂ 5 ਜਨਵਰੀ 2011 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਮਰਨ ਵਰਤ ਰੱਖਣ ਦੇ ਐਲਾਨ ਬਾਰੇ ਵਿਚਾਰਾਂ ਹੋਈਆਂ ਤੇ ਵੱਖੋ ਵੱਖ ਬਲਾਰਿਆਂ ਨੇ ਇਸ ਸਬੰਧੀ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ। ਭਾਈ ਅੰਤਿਦਰਪਾਲ ਸਿੰਘ ਖਾਲਸਤਾਨੀ ਸਾਬਕਾ ਮੈਂਬਰ ਪਾਰਲੀਮੈਂਟ ਪ੍ਰਧਾਨ ਸ਼੍ਰੋਮਣੀ ਆਕਾਲੀ ਦਲ ਇੰਟਰਨੈਸ਼ਨਲ, ਭਾਈ ਗੁਰਤੇਜ ਸਿੰਘ ਸਾਬਕਾ ਆਈ ਏ ਐਸ ਪ੍ਰਧਾਨ ਸਿੱਖ ਇਨਕਲਾਬ ਕੌਂਸਲ, ਭਾਈ ਜਸਵਿੰਦਰ ਸਿੰਘ ਬਲੀਏਵਾਲ ਪ੍ਰਧਾਨ ਸ਼੍ਰੋਮਣੀ ਆਕਾਲੀ ਦਲ ਦਿੱਲੀ (ਪੰਜਾਬ), ਭਾਈ ਹਰਪਾਲ ਸਿੰਘ ਕਦੋਲਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹਲਕਾ ਚਮਕੌਰ ਸਾਹਿਬ, ਭਾਈ ਗੁਰਪ੍ਰਤਾਪ ਸਿੰਘ ਰਿਆੜ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹਲਕਾ ਚੰਡੀਗੜ੍ਹ, ਭਾਈ ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਭਾਈ ਦਲਜੀਤ ਸਿੰਘ ਲੁਧਿਆਣਾ ਚੇਅਰਮੈਨ ਏਕਸ ਕੇ ਬਾਰਕ, ਭਾਈ ਦਰਸਨ ਸਿੰਘ ਆਸਟਰੇਲੀਆ, ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ, ਬੀਬੀ ਸੁਰਿੰਦਰ ਕੌਰ ਨਿਹਾਲ ਸਿੱਖ ਇਨਕਲਾਬ ਕੌਂਸਲ, ਭਾਈ ਕਿਰਪਾਲ ਸਿੰਘ ਬਠਿੰਡਾ, ਭਾਈ ਹਰਪਾਲ ਸਿੰਘ ਚੀਮਾਂ ਕਾਰਜ਼ਕਾਰੀ ਪ੍ਰਧਾਨ ਸ਼੍ਰੋਮਣੀ ਆਕਾਲੀ ਦਲ ਅੰਮ੍ਰਿਤਸਰ ਪੰਚ ਪਰਧਾਨੀ, ਭਾਈ ਬਖਸ਼ੀਸ ਸਿੰਘ ਜੌੜ੍ਹਾ ਪ੍ਰਧਾਨ ਏਕਸ ਕੇ ਬਾਰਕ ਤਰਨਤਾਰਨ, ਭਾਈ ਜੱਗਜੀਤ ਸਿੰਘ ਪੰਜੋਲੀ ਪ੍ਰਧਾਨ ਸਿੱਖ ਫੈਡਰੇਸ਼ਨ, ਭਾਈ ਬਚਿੱਤਰ ਸਿੰਘ ਆਹਲੂਵਾਲੀਆ, ਭਾਈ ਯਾਦਵਿੰਦਰ ਸਿੰਘ ਸਰਪੰਚ ਕਾਸਮ ਭੱਟੀ ਫਰੀਦਕੋਟ ਸਕੱਤਰ ਪੰਚਾਇਤ ਐਸੋਸੀਏਸ਼ਨ ਪੰਜਾਬ, ਭਾਈ ਜਸਵਿੰਦਰ ਸਿੰਘ ਡੁਬਈ ਲੇਖਕ ਦਸਮ ਗ੍ਰੰਥ ਦਾ ਲਿਖਾਰੀ ਕੌਣ, ਭਾਈ ਗਰਦੇਵ ਸਿੰਘ, ਭਾਈ ਹਰਦੇਵ ਸਿੰਘ ਤਖਾਣਬੱਧ, ਭਾਈ ਜਸਪਾਲ ਸਿੰਘ ਸਟੇਜ਼ ਸਕੱਤਰ ਉਤਰਾਂਚਲ ਭਾਈ ਹਰਮਹਿੰਦਰ ਸਿੰਘ ਮੋਹਾਲੀ, ਡਾ: ਪਰਮਜੀਤ ਸਿੰਘ, ਭਾਈ ਜਸਵਿੰਦਰ ਸਿੰਘ ਪੈਗਾਮ, ਫੁੱਲਬੇਦਕਰ ਗੌਰਵ ਬੰਸ਼ੀ ਅਦਰਸ਼ ਮੁਹਿੰਮ ਨਵਾਂ ਸਹਿਰ ਨੇ ਦੱਸਿਆ ਕਿ ਗਿਆਨੀ ਦਿੱਤ ਸਿੰਘ ਦੇ ਲੜਕੇ ਦੀ ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸੁਣਵਾਈ ਨਾ ਕੀਤੀ ਤਾਂ ਉਸ ਨੇ ਆਪਣੇ ਕੇਸ਼ ਕਤਲ ਕਰਵਾਕੇ ਅੰਮ੍ਰਿਤਸਰ ਭੇਜ ਦਿੱਤੇ ਸਨ। ਅੱਜ ਵੀ ਸ਼੍ਰੋਮਣੀ ਕਮੇਟੀ ਤੇ ਆਕਾਲੀ ਲੀਡਰਾਂ ਤੇ ਸਤਾਏ ਨੌਜਵਾਨ ਇਸ ਰਾਹ ਤੇ ਚੱਲ ਰਹੇ ਹਨ, ਇਸ ਗੱਲ ਨੂੰ ਮਜ਼ਾਕ ਵਿੱਚ ਨਹੀ ਲੈਣਾ ਚਾਹੀਦਾ, ਸਾਡੇ ਵਿਚਾਰਨ ਦੀ ਗੱਲ ਹੈ ਜਿਸ ਗੱਲ ਵੱਲ ਸਾਰੇ ਆਕਾਲੀ ਦਲਾਂ ਨੂੰ ਧਿਆਨ ਦੇਣ ਦੀ ਲੋੜ੍ਹ ਹੈ। ਇਸ ਵਿੱਚ ਵਕਤ ਦੀ ਕਮੀ ਕਾਰਨ ਭਾਈ ਅਮਰਜੀਤ ਸਿੰਘ ਚੰਦੀ ਤੇ ਭਾਈ ਜਸਪਾਲ ਸਿੰਘ ਹੇਰਾਂ ਸੰਪਾਦਕ ਰੋਜ਼ਾਨਾ ਪਹਿਰੇਦਾਰ ਪਹੁੰਚ ਨਾ ਸਕੇ।


(24/10/10)
ਕਿਰਪਾਲ ਸਿੰਘ ਬਠਿੰਡਾ

‘ਅਵਰ ਉਪਦੇਸੈ ਆਪਿ ਨ ਕਰੈ॥’ ਵਾਲਿਆਂ ਦੀ ਸਥਿਤੀ ‘ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ॥ ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ॥ 98॥’ ਵਰਗੀ ਬਣੀ

ਕਿਰਪਾਲ ਸਿੰਘ ਬਠਿੰਡਾ,

(ਮੋਬ) 98554-80797,

(ਘਰ) 0164-2210797

ਇਹ ਕਥਾ ਹੋ ਰਹੀ ਹਰ ਗਿਆਨ ਗੋਸ਼ਟੀ ਜਾਂ ਆਮ ਗੱਲਬਾਤ ਵਿੱਚ ਦੁਹਰਾਈ ਜਾਂਦੀ ਹੈ ਕਿ ਇੱਕ ਮਾਂ ਆਪਣੇ ਬੱਚੇ ਨੂੰ ਇੱਕ ਮਹਾਤਮਾ ਕੋਲ ਲੈ ਕੇ ਗਈ ਅਤੇ ਉਸ ਨੂੰ ਬੇਨਤੀ ਕੀਤੀ ਕਿ ਇਸ ਬੱਚੇ ਨੂੰ ਸਮਝਾਓ ਕਿ ਇਹ ਗੁੜ ਨਾ ਖਾਇਆ ਕਰੇ। ਉਸ ਮਹਾਤਮਾ ਨੇ ਇੱਕ ਹਫਤੇ ਬਾਅਦ ਦੁਬਾਰਾ ਆਉਣ ਲਈ ਕਿਹਾ ਤੇ ਇੱਕ ਹਫਤੇ ਬਾਅਦ ਜਦੋਂ ਉਹ ਦੁਬਾਰਾ ਬੱਚੇ ਨੂੰ ਲੈ ਕੇ ਗਈ ਤਾਂ ਮਹਾਤਮਾ ਨੇ ਬੱਚੇ ਨੂੰ ਕਿਹਾ ਕਿ ਪੁੱਤਰ ਗੁੜ ਨਾ ਖਾਇਆ ਕਰ। ਉਸ ਬੱਚੇ ਦੀ ਮਾਂ ਨੇ ਕਿਹਾ ਮਹਾਤਮਾ ਜੀ ਜੇ ਸਿਰਫ ਇਤਨੀ ਗੱਲ ਹੀ ਕਹਿਣੀ ਸੀ ਤਾਂ ਉਸੇ ਦਿਨ ਹੀ ਕਿਉਂ ਨਾ ਕਹਿ ਦਿੱਤੀ। ਮਹਾਤਮਾ ਨੇ ਕਿਹਾ ਉਸ ਦਿਨ ਮੈਂ ਖ਼ੁਦ ਗੁੜ ਖਾਂਦਾ ਸੀ ਇਸ ਲਈ ਜੋ ਮੈਂ ਖ਼ੁਦ ਕਰਦਾ ਹੋਵਾਂ ਉਹ ਦੂਸਰੇ ਨੂੰ ਨਾ ਕਰਨ ਲਈ ਨਹੀਂ ਆਖ ਸਕਦਾ। ਇਸ ਕਥਾ ਦਾ ਭਾਵ ਇਹ ਹੈ ਕਿ ਉਪਦੇਸ਼ ਦੇਣ ਵਾਲੇ ਨੂੰ ਉਹ ਸਾਰੇ ਔਗੁਣ ਪਹਿਲਾਂ ਖ਼ੁਦ ਤਿਆਗਣੇ ਚਾਹੀਦੇ ਹਨ ਜਿਹੜੇ ਤਿਆਗਣ ਲਈ ਉਹ ਦੂਸਰਿਆਂ ਨੂੰ ਸਲਾਹ ਦਿੰਦੇ ਹਨ। ਪਰ ਇੱਕ ਸੌਦਾ ਸੰਪਾਦਕ ਅਤੇ ਉਸ ਦੇ ਸਮੱਰਥਕ ਹੀ ਐਸੇ ਹਨ ਜੋ ਆਪਣਾ ਸਾਰਾ ਜੋਰ ਆਪਣੇ ਵਲੋਂ ਸਮਝੇ ਜਾ ਰਹੇ ਵਿਰੋਧੀਆਂ ਨੂੰ ਉਪਦੇਸ਼ ਦੇਣ `ਤੇ ਲੱਗੇ ਹਨ ਪਰ ਉਨ੍ਹਾਂ ਉਪਦੇਸ਼ਾਂ ਵਿੱਚੋਂ ਇਨ੍ਹਾਂ ਦੇ ਨੇੜੇ ਇੱਕ ਵੀ ਨਹੀਂ ਢੁਕਦਾ।

24 ਅਕਤੂਬਰ ਦੇ ਅੰਕ `ਚ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਹੀ ਵੇਖ ਲਓ। ਇਸ ਦਾ ਸਿਰਲੇਖ ਤਾਂ ਹੈ “ਸਾਡੇ ਵਿਰੋਧੀ ਤੇ ਵੱਖਰੇ ਵੀਚਾਰਾਂ ਵਾਲੇ ਵੀ ਤਾਂ ਸਾਡੇ ਆਪਣੇ ਹੀ ਹਨ! ਵਿਰੋਧੀ ਵੀਚਾਰ ਲਈ ਹਰ ਝੂਠ ਅਤੇ ਹਰ ਗਾਲ੍ਹ ਦੀ ਨੀਤੀ ਜਦ ਤੱਕ ਤਿਆਗੀ ਨਹੀਂ ਜਾਂਦੀ, ਅਸੀਂ ਇੱਕ ਚੰਗੀ ਕੌਮ ਨਹੀ ਬਣ ਸਕਾਂਗੇ!” ਕਿਤਨਾ ਖ਼ੂਬਸੂਰਤ ਖ਼ਿਆਲ ਹੈ ਦਿਲ ਬਹਿਲਾਨੇ ਕੇ ਲੀਏ ਪਰ ਆਪਣੇ ਵਲੋਂ ਸਮਝੇ ਜਾ ਰਹੇ ਵਿਰੋਧੀਆਂ ਲਈ ਇਹ ਕਾਂ, ਚਿੜੀਆਂ, ਚੂਹੇ, ਬਿੱਲੀਆਂ, ਕੁੱਤੇ ਭਾੜੇ ਦੇ ਟੱਟੂ, ਗੋਲਕਾਂ `ਤੇ ਪਲ਼ਣ ਵਾਲੇ ਤਾਂ ਬਹੁਤ ਚਿਰ ਤੋਂ ਲਿਖ ਹੀ ਰਿਹਾ ਹੈ ਇਸ ਡਾਇਰੀ ਦੇ ਪੰਨੇ `ਤੇ ਵੀ ਇਸ ਨੇ ਆਪਣੇ ਵਿਰੋਧੀਆਂ ਨੂੰ ਦੋ ਵਾਰ ਭਾੜੇ ਦੇ ਟੱਟੂ ਲਿਖਿਆ ਹੈ। ਅੱਗੇ ਲਿਖਿਆ ਹੈ “ਕੁਝ ਸੱਜਣ ਜਦ ਦੁਖ ਪ੍ਰਗਟ ਕਰਦੇ ਕਿ ‘ਭਾੜੇ ਦੇ ਟੱਟੂ’, ਮੇਰੇ ਵਿਰੁਧ ਘਟੀਆ ਸ਼ਬਾਵਲੀ ਵਰਤਦੇ ਹਨ ਤੇ ਅੰਨ੍ਹਾ ਝੂਠ ਬੋਲਦੇ ਹਨ ਤਾਂ ਮੇਰਾ ਜਵਾਬ ਇਹੀ ਹੁੰਦਾ ਹੈ ਕਿ ਜੇ ਮੇਰੇ ਵਿਰੁਧ ਬੋਲਣ `ਤੇ ਪੰਜ ਦੱਸ ਬੰਦਿਆਂ ਦਾ ਰੋਟੀ ਪਾਣੀ ਦਾ ਇੰਤਜ਼ਾਮ ਚੰਗਾ ਹੋ ਰਿਹਾ ਹੈ ਤਾਂ ਵਿਚਾਰਿਆਂ ਦੀ ਰੋਟੀ ਕਾਹਨੂੰ ਖੋਂਹਦੇ ਹੋ? …. . ਪਰ ਮੈਂ ਇਹ ਜਰੂਰ ਚਾਹੁੰਦਾ ਹਾਂ ਕਿ ਦੁਸ਼ਮਣ ਜਾਂ ਵਿਰੋਧੀ ਉਤੇ ਵੀ ਕੋਈ ਊਜ ਲਾਉਣ ਤੋਂ ਪਹਿਲਾਂ ਅਸੀਂ ਚੰਗੀ ਤਰ੍ਹਾਂ ਪੜਤਾਲ ਜਰੂਰ ਕਰ ਲਈਏ ਕਿ ਜਿਹੜੀ ਊਜ ਕਿਸੇ ਵਿਰੋਧੀ ਉੱਤੇ ਲਾ ਰਹੇ ਹਾਂ ਉਸ ਵਿੱਚ ਕੋਈ, ਦਮ ਵੀ ਹੈ ਜਾਂ ਐਵੇਂ ਫੋਕੇ ਫ਼ਾਇਰ ਹੀ ਕਰ ਰਹੇ ਹਾਂ? ਊਜ ਠੀਕ ਹੋਵੇ ਤਾਂ ਦੂਜੇ ਦਾ ਨੁਕਸਾਨ ਹੁੰਦਾ ਹੀ ਹੁੰਦਾ ਹੈ, ਪਰ ਜੇ ਗਲਤ ਹੋਵੇ ਤਾਂ ਉਸ ਊਜ ਲਾਉਣ ਵਾਲੇ ਦਾ ਅਪਣਾ ਨੁਕਸਾਨ ਸਗੋਂ ਜ਼ਿਅਦਾ ਹੋ ਜਾਂਦਾ ਹੈ”।

ਮੈਂ ਇਸ ਨੂੰ ਐਲਾਨੀਆਂ ਚੁਣੌਤੀ ਦੇ ਰਿਹਾ ਹਾਂ ਕਿ ਮੈਂ ਪਿਛਲੇ ਇੱਕ ਸਾਲ ਤੋਂ ਇਸ ਵਿਰੁੱਧ ਨਹੀਂ ਸਗੋਂ ਇਸ ਵਲੋਂ ਅਪਣਾਏ ਗਲਤ ਸਿਧਾਂਤ ਵਿਰੁਧ ਲਿਖ ਰਿਹਾ ਹਾਂ। ਵੈਸੇ ਤਾਂ ਮੈਂ ਹਰ ਆਪਣੇ ਲੇਖ `ਚ ਵੱਧ ਤੋਂ ਵੱਧ ਸਬੂਤ ਇਸੇ ਦੀਆਂ ਲਿਖਤਾਂ ਦੇ ਹਵਾਲੇ ਸਹਿਤ ਦਿੱਤੇ ਹਨ ਪਰ ਜੇ ਕਿਸੇ ਹੋਰ ਸਬੂਤ ਦੀ ਲੋੜ ਹੈ ਤਾਂ ਜਿਨ੍ਹਾਂ ਦੀ ਇਹ ਮੰਗ ਕਰਨਗੇ ਉਹ ਹਰ ਹਾਲਤ ਪੇਸ਼ ਕਰਨ ਲਈ ਬਚਨ ਵੱਧ ਹਾਂ। ਪਰ ਇਹ ਖ਼ੁਦ ਮੇਰੇ `ਤੇ ਹਰ ਰੋਜ ਲਾਏ ਜਾ ਰਹੇ ਝੂਠੇ ਦੋਸ਼ਾਂ ਦਾ ਸਬੂਤ ਦੇਣ ਕੇ ਮੈਂ ਭਾੜੇ ਦਾ ਟੱਟੂ ਹਾਂ ਅਤੇ ਮੇਰੇ ਪ੍ਰਵਾਰ ਦੇ ਪੰਜ ਦਸ ਬੰਦਿਆਂ ਦੀ ਰੋਟੀ ਪਾਣੀ ਦਾ ਸੋਹਣਾ ਪ੍ਰਬੰਧ ਸਿਰਫ ਇਸ ਵਿਰੁੱਧ ਲਿਖਣ ਕਰਕੇ ਹੀ ਹੋ ਰਿਹਾ ਹੈ। ਅੱਗੇ ਲਿਖ ਰਿਹਾ ਹੈ “ਅਸੂਲ ਦੇ ਮਾਮਲੇ ਵਿੱਚ ਕਿਸੇ ਨਾਲ ਲਿਹਾਜ ਵੀ ਨਹੀਂ ਕੀਤਾ ਪਰ ਕਿਸੇ ਇੱਕ ਨੇ ਵੀ ਮੇਰੇ ਬਾਰੇ ਇਹ ਨਹੀਂ ਸੀ ਕਿਹਾ ਮੈਂ ਭਾਸ਼ਾ ਗੰਦੀ ਵਰਤਦਾ ਹਾਂ ਜਾਂ ਵਿਰੋਧੀਆਂ ਬਾਰੇ ਅਪਮਾਨ-ਜਨਕ ਭਾਸ਼ਾ ਵਰਤਦਾ ਹਾਂ। ਮੇਰਾ ਤਜਰਬਾ ਇਹੀ ਹੈ ਕਿ ਗੰਦੀ ਤੇ ਅਪਮਾਨ-ਜਨਕ ਭਾਸ਼ਾ ਦਾ ਸਹਾਰਾ ਉਹੀ ਲੈਂਦੇ ਹਨ ਜਿਨ੍ਹਾਂ ਨੂੰ ਜੋਰਦਾਰ ਢੰਗ ਨਾਲ ਦਲੀਲ ਪੇਸ਼ ਕਰਨੀ ਨਹੀਂ ਆਉਂਦੀ। …. ਗੱਲ ਸਿਧਾਂਤ ਦੀ ਹੋ ਰਹੀ ਹੋਵੇ ਤਾਂ ਕਿੰਨੇ ਵੀ ਦਲੇਰਾਨਾ ਢੰਗ ਨਾਲ ਤੁਸੀਂ ਆਪਣਾ ਪੱਖ ਪੇਸ਼ ਕਰ ਰਹੇ ਹੋਵੋ ਇਸ ਵਿੱਚ ਨਿਜੀ ਕਿਸਮ ਦੇ ਹਮਲੇ ਅਤੇ ਜਾਣ ਬੁੱਝ ਕੇ ਬੋਲਿਆ ਗਿਆ ਝੂਠ ਨਹੀਂ ਹੋਣਾ ਚਾਹੀਦਾ।” ਸੌਦਾ ਸੰਪਾਦਕ ਜੀ! ਤੁਸੀਂ ਤਾਂ ਗਾਂਧੀ ਵਾਂਗ ਤਿੰਨ ਬਾਂਦਰਾਂ ਨੂੰ ਆਪਣਾ ਗੁਰੂ ਬਣਾਇਆ ਹੈ ਜਿਨ੍ਹਾਂ ਵਿੱਚੋਂ ਦੋ ਨੇ ਆਪਣੀਆਂ ਅੱਖਾਂ ਅਤੇ ਕੰਨਾਂ `ਤੇ ਹੱਥ ਤਾਂ ਰੱਖੇ ਹੋਏ ਹਨ ਪਰ ਤੀਜੇ ਨੇ ਆਪਣੇ ਮੂੰਹ ਤੋਂ ਹੱਥ ਚੁੱਕ ਦਿੱਤੇ ਹਨ ਇਸੇ ਲਈ ਤੁਸੀਂ ਆਪਣੇ ਵਿਰੋਧੀਆਂ ਵਿਰੁਧ ਤਾਂ ਜੋ ਮੂੰਹ `ਚ ਆਇਆ ਬੋਲੀ ਤੇ ਲਿਖੀ ਜਾ ਰਹੇ ਹੋ ਪਰ ਉਨ੍ਹਾਂ ਦੇ ਇਤਰਾਜ਼ ਨਾ ਤਾਂ ਤਹਾਨੂੰ ਦਿਸਦੇ ਹਨ ਅਤੇ ਨਾ ਹੀ ਸੁਣਦੇ ਹਨ। ਇਸੇ ਕਾਰਨ ਦੂਜੇ ਲਈ ਤੁਹਾਡੇ ਵਲੋਂ ਵਰਤੇ ਗਏ ਸ਼ਬਦ ਕਾਂ, ਚਿੜੀਆਂ, ਚੂਹੇ, ਬਿੱਲੀਆਂ, ਕੁੱਤੇ ਤਾਂ ਬੜੇ ਸਨਮਾਨ ਜਨਕ ਅਤੇ ਸੱਭਿਅਕ ਲਗਦੇ ਹਨ ਪਰ ਆਪਣੇ ਲਈ ਵਰਤਿਆ ਸ਼ਬਦ ‘ਸੌਦਾ’ ਵੀ ਤਹਾਨੂੰ ਅਪਮਾਨ ਜਨਕ ਲਗਦਾ ਹੈ। ਵਿਰੋਧੀਆਂ ਦੀ ਤਾਂ ਗੱਲ ਹੀ ਛੱਡੋ ਤੁਸੀਂ ਤਾਂ ਪ੍ਰੋ: ਦਰਸ਼ਨ ਸਿੰਘ ਜਿਨ੍ਹਾਂ ਦਾ ਟੀਚਾ ਤੁਹਾਡੇ ਵਾਲਾ ਹੀ ਹੈ ‘ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਵਾਉਣ ਲਈ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਵਾਲਾ ਸਤਿਕਾਰ ਦੇਣਾ ਬੰਦ ਕੀਤਾ ਜਾਵੇ’ ਵਿਰੁਧ ਵੀ ਜੋ ਖ਼ਬਰ ਪਟਨੇ ਵਾਲੇ ਪੁਜਾਰੀ ਇਕਬਾਲ ਸਿੰਘ ਦੇ ਨਾਮ `ਤੇ ਲਾਈ ਸੀ ਉਸ ਸਬੰਧੀ ਦੱਸੋ ਕਿ ਇਸ ਦੀ ਪੜਤਾਲ ਕਿਥੋਂ ਕਰਵਾਈ ਸੀ? ਤਹਾਡੇ ‘ਸੌਦਾ ਸੰਪਾਦਕ’ ਹੋਣ ਦੀ ਤਸਦੀਕ ਤਾਂ ਤਹਾਡੀ ਇਸੇ ਡਾਇਰੀ ਦੇ ਪੰਨੇ ਹੀ ਕਰ ਰਹ ਹਨ ਜਦੋਂ ਗੁਰਬਾਣੀ ਅਨੁਸਾਰ ਕਿਸੇ ਵਿਅਕਤੀ ਨੂੰ ‘ਸੰਤ’ ਸ਼ਬਦ ਨਾਲ ਸੰਬੋਧਨ ਨਾ ਕਰਨ ਦੀਆਂ ਹਮੇਸ਼ਾਂ ਨਸੀਅਤਾਂ ਦਿੰਦੇ ਹੋਏ ਤੁਸੀਂ ਇਨ੍ਹਾਂ ਨੂੰ ਸਾਧ, ਬੂਬਨੇ, ਗੋਲਕਾਂ `ਤੇ ਪਲਨ ਵਾਲੇ ਪੁਜਰੀ ਲਿਖਦੇ ਹੋ ਪਰ ਤੁਸੀਂ ਹੁਣ ਦੱਸੋ ਕਿ ਯਮੁਨਾ ਨਗਰ ਵਾਲੇ ਕਰਮਜੀਤ ਸਿੰਘ ਨਾਲ ਤੁਹਾਡਾ ਕਿੰਨੇ ਵਿੱਚ ਸੌਦਾ ਹੋਇਆ ਹੈ ਕਿ ਇਸ ਡਾਇਰੀ ਦੇ ਪੰਨੇ ਵਿੱਚ ਹੀ ਤੁਸੀਂ ਉਸ ਨੂੰ 10 ਤੋਂ ਵੱਧ ਵਾਰੀ ‘ਸੰਤ ਜੀ’ ਸ਼ਬਦ ਨਾਲ ਸੰਬੋਧਨ ਕੀਤਾ ਹੈ। ਤਹਾਡੇ ਨਾਲੋਂ ਤਾਂ ਉਹ ਕਾਮਰੇਡ ਜਿਸ ਦੀ ਸਾਖੀ ਤੁਸੀ ਆਪਣੀ ਇਸ ਡਾਇਰੀ ਦੇ ਪੰਨੇ ਵਿੱਚ ਹੀ ਕੀਤੀ ਹੈ, ਕਿੰਨਾ ਚੰਗਾ ਹੋਵੇਗਾ ਜਿਹੜਾ ਪਾਦਰੀ ਨਾਲ ਇੱਕ ਦਿਨ ਦੀ ਬਹਿਸ ਪਿਛੋਂ ਹੀ ਮੰਨ ਗਿਆ ਕਿ ਉਸ ਦੀ ਪਹਿਲੀ ਸੋਚ ਗਲਤ ਸੀ ਤੇ ਰੱਬ ਦੀ ਹੋਂਦ ਤਾਂ ਜ਼ਰੇ ਜ਼ਰੇ ਵਿੱਚ ਮੌਜੂਦ ਹੈ ਪਰ ਸਾਡੀ ਹੀ ਅੱਖ ਉਸ ਨੂੰ ਵੇਖ ਨਹੀਂ ਸਕਦੀ ਕਿਉਂਕਿ ਮਾਇਆ ਦੇ ਭਰਮਜਾਲ ਨੂੰ ਪਾਰ ਕਰਕੇ ਰੱਬ ਨੂੰ ਵੇਖਣ ਦੀ ਉਸ ਨੂੰ ਜਾਚ ਹੀ ਅਸੀਂ ਨਹੀਂ ਸਿਖਾਈ। ਪਰ ਤੁਸੀਂ ਆਪਣੇ ਗਿਰੀਵਾਨ ਵਿੱਚ ਸਿਰ ਨੀਵਾਂ ਕਰ ਕੇ ਤਾਂ ਵੇਖੋ ਕਿ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਜਿਸ ਨੂੰ ਸਿਰਫ ਸਿੱਖ ਹੀ ਨਹੀਂ ਸਗੋਂ ਹੋਰਨਾਂ ਧਰਮਾਂ ਦੇ ਅਜ਼ਾਦ ਤੇ ਨਿਰਪੱਖ ਸੋਚ ਰੱਖਣ ਵਾਲੇ ਵਿਦਵਾਨ ਵੀ ਗੁਰੂ ਦਾ ਦਰਜ਼ਾ ਦੇ ਰਹੇ ਹਨ ਪਰ ਇੱਕ ਤੁਸੀਂ ਹੀ ਐਸੇ ਹੋ ਜਿਹੜੇ ਪਿਛਲੇ ਪੰਜ ਸਾਲਾਂ ਤੋਂ ਆਪਣੇ ਸਾਥੀਆਂ ਵਲੋਂ ਸਮਝਾਉਣ ਅਤੇ ਦਲੀਲਾਂ ਨੂੰ ਵੀ ਪੂਰੀ ਤਰ੍ਹਾਂ ਰੱਦ ਕਰ ਰਹੇ ਹੋ। ਤੁਸੀਂ ਹੀ ਦੱਸੋ ਇਸ ਸਬੰਧੀ ਦਲੀਲ ਸਹਿਤ ਕਿਸ ਦਲੀਲ ਦਾ ਜਵਾਬ ਦਿੱਤਾ ਹੈ ਜਾਂ ਸਿਰਫ ਉਨ੍ਹਾਂ ਨੂੰ ਕਾਂ ਚਿੜੀਆਂ, ਚੂਹੇ, ਬਿੱਲੀਆਂ, ਕੁੱਤੇ, ਭਾੜੇ ਦੇ ਟੱਟੂ ਗੋਲਕਾਂ `ਤੇ ਪਲਣ ਵਾਲੇ ਸ਼ਬਦਾਂ ਨਾਲ ਨਿਵਾਜ਼ ਕੇ ਆਪਣੇ ਦਿਲ ਵਿੱਚ ਪਲ ਰਹੀ ਘ੍ਰਿਣਾ ਦਾ ਹੀ ਮੁਜ਼ਾਹਰਾ ਕੀਤਾ ਹੈ। ਪ੍ਰੋ: ਇੰਦਰ ਸਿੰਘ ਘੱਗਾ `ਤੇ ਦਸਮ ਗ੍ਰੰਥੀਆਂ ਵਲੋਂ ਕੀਤੇ ਕਾਇਰਤਾ ਭਰਪੂਰ ਹਮਲੇ ਦੀ ਹਰ ਉਸ ਸਿੱਖ ਨੇ ਨਿਖੇਧੀ ਕੀਤੀ ਹੈ ਜਿਨ੍ਹਾਂ ਦਾ ਟੀਚਾ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਦਾ ਵਿਰੋਧ ਕਰਨਾ ਹੈ। ਇਥੋਂ ਤੱਕ ਕੇ ਪ੍ਰੋ: ਦਰਸ਼ਨ ਸਿੰਘ, ਜਿਨ੍ਹਾਂ ਵਿਰੁੱਧ ਤਹਾਡੇ ਢਹੇ ਚੜ੍ਹ ਕੇ ਇਸੇ ਪ੍ਰੋ: ਘੱਗਾ ਨੇ ਇੱਕ ਬਿਆਨ ਵੀ ਤਹਾਡੇ ਅਖ਼ਬਾਰ `ਚ ਛਪਵਾਇਆ ਸੀ, ਹਮਲੇ ਦੀ ਖ਼ਬਰ ਪੜ੍ਹਦਿਆਂ ਸਾਰ ਤਹਾਡੇ ਵਲੋਂ ਵਿਰੋਧੀ ਸਮਝੇ ਜਾ ਰਹੇ ਸ: ਗੁਰਤੇਜ ਸਿੰਘ ਤੇ ਰਜਿੰਦਰ ਸਿੰਘ ਖ਼ਾਲਸਾ ਆਦਿ ਨੂੰ ਆਪਣੇ ਨਾਲ ਲੈ ਕੇ ਪ੍ਰੋ: ਘੱਗਾ ਨੂੰ ਹਸਪਤਾਲ `ਚ ਮਿਲਣ ਗਏ ਤੇ ਇਸ ਹਮਲੇ ਦੀ ਜੋਰਦਾਰ ਨਿਖੇਧੀ ਕੀਤੀ ਪਰ ਤੁਸੀਂ ਉਨ੍ਹਾਂ ਵੱਲੋਂ ਇਸ ਨਿਖੇਧੀ ਦੀ ਖ਼ਬਰ ਤੱਕ ਨਾ ਲਾ ਕੇ ਆਪਣੇ ਸਾੜੇ ਤੇ ਕੀਨੇ ਦਾ ਸਬੂਤ ਦਿੱਤਾ। ਦੂਸਰੇ ਪਾਸੇ ਤੁਹਾਡੇ ਕੱਟੜ ਸਮੱਰਥਕ ਕਾਬਲ ਸਿੰਘ ਜਰਮਨੀ ਦੀ ਮੇਰੇ ਲਈ ਵਰਤੀ ਗਈ ਗੰਦੀ ਭਾਸ਼ਾ ਦੀ ਤੁਹਾਡੇ ਸਮੇਤ ਤੁਹਾਡੇ ਇੱਕ ਵੀ ਸਮੱਰਥਕ ਨੇ ਨਿਖੇਧੀ ਤਾਂ ਕੀ ਕਰਨੀ ਸੀ ਸਗੋਂ ਜਸਵੰਤ ਸਿੰਘ ਸਿੰਘਾਪੁਰ ਨੇ ਤਾਂ ਮੈਨੂੰ ਫ਼ੋਨ ਕਰਕੇ ਕਾਬਲ ਸਿੰਘ ਦੀ ਮੇਰੇ ਲਈ ਵਰਤੀ ਗਈ ਭਾਸ਼ਾ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਤੁਸੀਂ ਇਸੇ ਭਾਸ਼ਾ ਦੇ ਲਾਇਕ ਹੋ ਕਿਉਂਕਿ ਤੁਸੀਂ ਵਾਰ ਵਾਰ ਸਮਝਾਉਣ `ਤੇ ਵੀ ਸਮਝ ਨਹੀਂ ਰਹੇ। ਉਸ ਭੱਦਰ ਪੁਰਸ਼ ਨੂੰ ਪੁੱਛਿਆ ਗਿਆ ਕਿ ਜੇ ਤੁਹਾਡੀ ਜਾਚੇ ਕਾਬਲ ਸਿੰਘ ਦੀ ਭਾਸ਼ਾ ਮੇਰੇ ਲਈ ਵਰਤੀ ਜਾਣ ਨੂੰ ਜਾਇਜ਼ ਦੱਸ ਰਹੇ ਤਾਂ ਦਸਮ ਗ੍ਰੰਥੀਆਂ ਵਲੋਂ ਤਹਾਡੇ ਸਾਥੀ ਪ੍ਰੋ: ਇੰਦਰ ਸਿੰਘ ਘੱਗਾ `ਤੇ ਕੀਤੇ ਹਮਲੇ ਨੂੰ ਵੀ ਤੁਸੀਂ ਠੀਕ ਹੀ ਕਹੋਗੇ ਕਿਉਂਕਿ ਉਹ ਵੀ ਤਹਾਡੇ ਵਾਲੀ ਦਲੀਲ ਹੀ ਦੇ ਰਹੇ ਹਨ ਕ ਵਾਰ ਵਾਰ ਸਮਝਾਉਣ `ਤੇ ਵੀ ਉਹ ਸਮਝ ਨਹੀਂ ਸੀ ਰਿਹਾ ਇਸ ਲਈ ਉਹ ਇਸੇ ਦੇ ਲਾਇਕ ਹੈ।

ਸੌਦਾ ਸੰਪਾਦਕ ਜੀ! ਤੁਹਾਡੇ ਸਮੱਰਥਕ ਇੱਕ ਹੋਰ ਪੀ ਐੱਚ ਡੀ ਸਿੱਖ ਸਕਾਲਰ ਜਿਹੜੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਹਨ ਤੇ ਮੈਨੂੰ ਇੱਕ ਸੁਹਿਰਦ ਵਰਕਰ ਵੀ ਮੰਨ ਚੁੱਕੇ ਹਨ ਪਰ ਇਸ ਦੇ ਬਾਵਯੂਦ ਬਿਨਾਂ ਪੜਤਾਲ ਕੀਤਿਆਂ ਕਾਬਲ ਸਿੰਘ ਵੱਲੋਂ ਮੇਰੇ `ਤੇ ਖ਼ਬਰਾਂ ਤੇ ਲੇਖ ਚੋਰੀ ਕਰਨ ਦੇ ਦੋਸ਼ ਨੂੰ ਜਾਇਜ਼ ਠਹਿਰਾਅ ਰਹੇ ਹਨ ਜਦੋਂ ਕਿ ਇੱਕ ਹਫ਼ਤਾ ਲੰਘ ਜਾਣ ਦੇ ਬਾਵਯੂਦ ਵੀ ਮੇਰੇ `ਤੇ ਚੋਰੀ ਦੇ ਇਸ ਇਲਜ਼ਾਮ ਨੂੰ ਸਹੀ ਸਿੱਧ ਨਹੀਂ ਕਰ ਸਕੇ। ਹੋਰ ਵੇਖੋ ਉਨ੍ਹਾਂ ਦੀ ਇਸ ਗੈਰਜਿੰਮੇਵਾਰਾਨਾ ਕਥਨ `ਤੇ ਟਿਪਣੀ ਕਰਨ `ਤੇ ੳਨ੍ਹਾਂ ਮੇਰੇ ਸਮੇਤ ਅੰਮ੍ਰਿਤਪਾਲ ਸਿੰਘ, ਖੁਸ਼ਵੰਤ ਸਿੰਘ ਤੇ ਮਹਿੰਦਰ ਸਿੰਘ ਚਚਰਾੜੀ ਦੀਆਂ ਟਿੱਪਣੀਆਂ `ਤੇ ਤਾਂ ਰੋਸ ਪ੍ਰਗਟ ਕਰ ਦਿੱਤਾ ਹੈ ਅਤੇ ਇਨ੍ਹਾਂ ਨੂੰ ਗਲਤ ਵੀ ਕਹਿ ਦਿੱਤਾ ਹੈ ਪਰ ਧੜੇ ਦਾ ਪੱਖ ਪਾਲਦੇ ਹੋਏ ਕਾਬਲ ਸਿੰਘ ਦੀ ਭੱਦੀ ਭਾਸ਼ਾ ਲਈ ਗਲਤ ਸ਼ਬਦ ਦੀ ਵਰਤੋਂ ਵੀ ਨਹੀ ਕੀਤੀ ਸਿਰਫ ਇਹ ਹੀ ਲਿਖਿਆ ਹੈ ਕਿ ਉਸ ਨੂੰ ਅਜਿਹੇ ਲਫ਼ਜ਼ ਨਹੀਂ ਸਨ ਬੋਲਣੇ ਚਾਹੀਦੇ। ਸਪੋਕਸਮੈਨ ਦੇ ਮਾਲਕ ਸਬੰਧੀ ਵੀ ਉਨ੍ਹਾਂ ਅਜਿਹਾ ਭੰਬਲਭੂਸਾ ਪਾਇਆ ਹੈ ਕਿ ਕਿਸੇ ਨੂੰ ਇਹ ਹੀ ਸਮਝ ਨਹੀਂ ਆਉਣ ਦਿੱਤੀ ਕਿ ਇਸ ਦਾ ਮਾਲਕ ਕੌਣ ਹੈ? ਸੌਦਾ ਸੰਪਾਦਕ ਸੈਂਕੜੇ ਵਾਰ ਆਪਣਾ ਇਹ ਦਾਅਵਾ ਦੁਹਰਾਅ ਚੁੱਕੇ ਹਨ ਕਿ ਸਪੋਕਸਮੈਨ ਦੇ ਮਾਲਕ ਉਹ ਨਹੀਂ ਹਨ ਸਗੋਂ ਇਸ ਦੇ ਪਾਠਕ ਹਨ। ਜਾਂ ਕਈ ਵਾਰ ਉਹ ਇਹ ਵੀ ਲਿਖ ਚੁੱਕੇ ਹਨ ਕਿ ਇਸ ਦਾ ਮਾਲਕ ਸਪੋਕਸਮੈਨ ਟਰੱਸਟ ਹੈ ਅਤੇ ਉਹ ਸਿਰਫ ਇੱਕ ਰੁਪਏ ਮਹੀਨੇ `ਤੇ ਇਸ ਦੇ ਮੁੱਖ ਸੰਪਾਦਕ ਵਜੋਂ ਤਨਖ਼ਾਹਦਾਰ ਮਲਾਜ਼ਮ ਹਨ। ਹੁਣ ਕਾਬਲ ਸਿੰਘ ਤਾਂ ਇਸ ਦਾ ਸਿਰਫ ਕੱਟੜ ਸਮੱਰਥਕ ਪਾਠਕ ਹੀ ਨਹੀਂ ਇਸ ਦਾ ਬਿਨ੍ਹਾਂ ਤਨਖ਼ਾਹ ਪੱਤਰਕਾਰ ਤੇ ਸਭ ਤੋਂ ਪੁਰਾਣਾ ਤੇ ਵਿਸ਼ਵਾਸ਼ਪਾਤਰ ਟਰੱਸਟੀ ਵੀ ਹੈ ਪਰ ਇਸ ਦੇ ਬਾਵਯੂਦ ਉਹ ਅੰਮ੍ਰਿਤਪਾਲ ਸਿਘ ਨੂੰ ਦੱਸ ਰਹੇ ਹਨ ਕਿ ਕਾਬਲ ਸਿੰਘ ਸਪੋਕਸਮੈਨ ਦਾ ਮਾਲਕ ਨਹੀਂ ਹੈ। ਜੇ ਵਿਦਵਾਨ ਸਿੱਖ ਸਕਾਲਰ ਸਾਹਿਬ ਕਾਬਲ ਸਿੰਘ ਨੂੰ ਵੀ ਇਸ ਦਾ ਮਾਲਕ ਨਹੀਂ ਮੰਨ ਰਹੇ ਤਾਂ ਕੀ ਉਹ ਸੌਦਾ ਸੰਪਾਦਕ ਦੇ ਝੂਠ ਤੋਂ ਪਰਦਾ ਉਠ ਕੇ ਇਹ ਹੀ ਕਹਿਣਾ ਚਾਹੁੰਦੇ ਹਨ ਕਿ ਉਹ ਬਿਲਕੁਲ ਝੂਠ ਬੋਲ ਰਿਹਾ ਹੈ ਜਦੋ ਕਿ ਅਸਲ ਵਿੱਚ ਉਹ ਖ਼ੁਦ ਹੀ ਇਸ ਦੇ ਮਾਲਕ ਹਨ। ਇਸ ਵਿਦਵਾਨ ਸੱਜਨ ਨੂੰ ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਉਸ ਦੇ ਇਸ ਝੂਠ ਤੋਂ ਪਰਦਾ ਉਠਾ ਕੇ ਇਹ ਵੀ ਦੱਸਣ ਦਾ ਯਤਨ ਕਰਨ ਕਿ ਆਪਣੀ ਸਾਰੀ ਜਾਇਦਾਦ ਸਪੋਕਮੈਨ ਨੂੰ ਇੱਕੋਵਾਰ ਦਾਨ ਕਰਨ ਦੇ ਇੱਕ ਨਹੀਂ ਸਗੋਂ ਸੈਂਕੜੇਵਾਰ ਦਾਅਵਾ ਕਰਨ ਦੇ ਦਗਮਜ਼ੇ ਮਾਰ ਕੇ ਕੌਮ ਨੂੰ ਪਿਛਲੇ ਡੇੜ ਦਹਾਕੇ ਤੋਂ ਗੁਮਰਾਹ ਕਿਉਂ ਕਰ ਰਹੇ ਹਨ?

ਸਾਰੀ ਵੀਚਾਰ ਦਾ ਸਿੱਟਾ ਇਹ ਹੀ ਕਿ ਆਪ ਮਣਾਂ ਮੂਹੀਂ ਗੁੜ ਖਾਂਦੇ ਹੋਏ ਵੀ ਦੂਜਿਆਂ ਨੂੰ ਗੁੜ ਨਾ ਖਾਣ ਦੀ ਨਸੀਹਤ ਦੇ ਰਹੇ ਹੋ। ਕੀ ਤੁਹਾਡੀ ਆਪਣੀ ਹਾਲਤ ਗੁਰਬਾਣੀ ਦੇ ਫ਼ੁਰਮਾਨ ‘ਅਵਰ ਉਪਦੇਸੈ ਆਪਿ ਨ ਕਰੈ॥’ ਵਾਲੀ ਨਹੀਂ ਹੈ ਜਿਹੜੇ ਆਪ ਅਮਲ ਕਰਨ ਦੀ ਥਾਂ ਸਿਰਫ ਦੂਜਿਆਂ ਨੂੰ ਹੀ ਉਪਦੇਸ਼ ਦਿੰਦੇ ਰਹਿੰਦੇ ਹਨ ਉਨ੍ਹਾਂ ਦੀ ਹਾਲਤ ਕਬੀਰ ਸਾਹਿਬ ਨੇ ਆਪਣੇ ਇੱਕ ਸਲੋਕ ਵਿੱਚ ਇਸ ਤਰ੍ਹਾਂ ਬਿਆਨ ਕੀਤੀ ਹੈ ‘ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ॥ ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ॥ 98॥’ ਵਰਗੀ ਨਹੀਂ ਹੈ? ਅਮਲਾਂ ਵਿਹੂਣੇ ਮਣਾਂ ਮੂੰਹੀਂ ਗੁੜ ਖਾਣ ਦੇ ਸ਼ੌਕੀਨਾਂ ਦੇ ਜਦੋਂ ਆਪਣੀ ਹੀ ਕਰਨੀ ਸਦਕਾ ਮੂੰਹ ਵਿੱਚ ਰੇਤ ਪੈ ਜਾਣ ਸਦਕਾ ਉਨ੍ਹਾਂ ਦੇ ਮੂੰਹ ਦਾ ਸੁਆਦ ਵਕਵਕਾ ਹੋ ਜਾਂਦਾ ਹੈ ਤਾਂ ਇਸ ਦਾ ਦੋਸ਼ ਉਹ ਆਪਣੇ ਵਿਰੋਧੀਆਂ ਨੂੰ ਦਿੰਦੇ ਹਨ।


{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


HOME
.