.


(31/03/10)
ਸੰਪਾਦਕ ਵਲੋਂ ਨੋਟ

‘ਸਿੱਖ ਮਾਰਗ’ ਤੇ ਪਾਏ 28 ਮਾਰਚ 2010 ਦੇ ਸੰਪਾਦਕੀ ਨੋਟ ਦੇ ਜਵਾਬ ਵਿੱਚ ਅਮਰ ਜੀਤ ਸਿੰਘ ਚੰਦੀ ਨੇ ਉਸ ਨੂੰ ਕਬੂਲ ਕਰਦੇ ਹੋਏ ਕੁੱਝ ਹੋਰ ਸੁਝਾਓ ਵੀ ਭੇਜੇ ਹਨ। ਉਹਨਾ ਨੇ ਗੁਰਮਤਿ ਦੇ ਵਿਸ਼ੇ ਤੋਂ ਇਲਾਵਾ ਕਈ ਹੋਰ ਵਿਸ਼ਿਆਂ ਬਾਰੇ ਵੀ ਕੁੱਝ ਕਰਨ ਲਈ ਸਲਾਹ ਦਿੱਤੀ ਹੈ ਜਿਹਨਾਂ ਵਿਚੋਂ ਕੁੱਝ ਇਹ ਹਨ:
ਇਤਿਹਾਸ ਬਾਰੇ, ਸਮਾਜ ਬਾਰੇ, ਰਹਿਤ ਮਰਯਾਦਾ ਬਾਰੇ, ੮੪ ਦੇ ਸਿੱਖ ਕਤਲੇਆਮ ਦੇ ਪੀੜਤਾਂ ਲਈ ਇੰਸਾਫ ਬਾਰੇ, ਸਿੱਖ ਲੀਡਰਸ਼ਿਪ ਦੀ ਨਾਅਹਲੀ ਬਾਰੇ, ਸਿੱਖਾਂ ਦੀ ਸਿਆਸੀ ਹੋਂਦ ਬਾਰੇ।
ਇਸ ਬਾਰੇ ਸਾਡੀ ਰਾਏ ਇਹ ਹੈ ਕਿ ਇਹ ਸਾਰੇ ਮਸਲੇ ਵੀ ਵਿਚਾਰਨ ਵਾਲੇ ਜ਼ਰੂਰੀ ਹਨ ਪਰ ਇਹਨਾ ਸਾਰਿਆਂ ਮਸਲਿਆਂ ਬਾਰੇ ਇਕੋ ਸਮੇਂ ਵਿਚਾਰ ਕਰਨੀ ਕੁੱਝ ਮੁਸ਼ਕਲ ਕੰਮ ਹੈ। ਇਸ ਲਈ ਸਭ ਤੋਂ ਪਹਿਲਾਂ ਗੁਰਮਤਿ ਦੇ ਵਿਸ਼ੇ ਬਾਰੇ ਹੀ ਵਿਚਾਰ ਕੀਤੀ ਜਾਵੇਗੀ। ਜੋ ਕਿ ‘ਸਿੱਖ ਮਾਰਗ’ ਤੇ ਹੋ ਰਹੀ ਹੈ। ਇਸ ਲਈ ਮੇਰਾ ਭਾਰ ਕੁੱਝ ਹੌਲਾ ਕਰਨ ਲਈ ਅਤੇ ਸਿੱਖ ਮਾਰਗ’ ਨੂੰ ਦੁਬਾਰਾ ਅੱਪਡੇਟ ਸ਼ੁਰੂ ਕਰਨ ਲਈ ਇੱਕ ਨਿਗਰਾਨੀ ਰੱਖਣ ਵਾਲੇ, ਲੋੜੀਂਦੀ ਟਿੱਪਣੀ ਕਰਨ ਵਾਲੇ ਅਤੇ ਸੁਝਾਓ ਪੇਸ਼ ਕਰਨ ਵਾਲੇ ਸੰਪਾਦਕੀ ਬੋਰਡ ਦੀ ਲੋੜ ਹੈ। ਜਿਹਨਾ ਵਿਚੋਂ ਅਮਰ ਜੀਤ ਸਿੰਘ ਚੰਦੀ ਇੱਕ ਹਨ ਅਤੇ ਇਹਨਾ ਦੇ ਨਾਲ ਜੇ ਕਰ ਚਾਰ ਹੋਰ ਮਿਲ ਕੇ ਪੰਜ ਹੋ ਜਾਣ ਤਾਂ ਚੰਗੀ ਗੱਲ ਹੈ ਨਹੀਂ ਤਾਂ ਘੱਟੋ-ਘੱਟ ਇੱਕ ਤਾਂ ਹੋਰ ਹੋਣਾ ਜ਼ਰੂਰੀ ਹੈ। ਜੇ ਕਰ ਕੋਈ ਇਸ ਨਿਸ਼ਕਾਮ ਸੇਵਾ ਵਿੱਚ ਹੱਥ ਵਟਾਉਣਾਂ ਚਾਹੁੰਦਾ ਹੋਵੇ ਤਾਂ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਨਾਲ ਪੜ੍ਹ ਕੇ ਸਾਨੂੰ ਦੱਸ ਸਕਦਾ ਹੈ ਕਿ ਉਹ ਇਸ ਸੰਪਾਦਕੀ ਬੋਰਡ ਵਿੱਚ ਸ਼ਾਮਲ ਹੋ ਕੇ ਇਹ ਸੇਵਾ ਕਰਨ ਲਈ ਤਿਆਰ ਹੈ।
(1) ਉਹ ੴ ਤੋਂ ਲੈ ਕੇ ਮੁੰਦਾਵਣੀ ਤੱਕ ਸਾਰੀ ਗੁਰਬਾਣੀ ਨੂੰ ਇਕੋ ਜਿਹੀ ਸਮਝਦਾ ਹੈ। ਰਾਗਮਾਲਾ ਅਤੇ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਹੀਂ ਮੰਨਦਾ।
(2) ਉਹ ਕਿਸੇ ਵੀ ਡੇਰੇਦਾਰ, ਸੰਤ, ਬਾਬੇ ਅਤੇ ਝੂਠ ਬੋਲ ਕੇ ਗੁਮਰਾਹ ਕਰਨ ਵਾਲੇ ਕਥਿਤ ਮਹਾਂਪੁਰਸ਼ ਬ੍ਰਹਮਗਿਆਨੀ ਨੂੰ ਨਹੀਂ ਮੰਨਦਾ। ਕਿਉਂਕਿ ਇਹ ਸਾਰੇ ਹੀ ਦਸਮ ਗ੍ਰੰਥ ਵਿਚਲੇ ਲੁੱਚਪੁਣੇ ਨੂੰ ਮੰਨਦੇ ਹਨ/ਸਨ।
(3) ਉਹ ਰਿਟਾਇਰ ਵਿਆਕਤੀ ਹੋਵੇ ਤਾਂ ਚੰਗੀ ਗੱਲ ਹੈ ਅਤੇ ਜੇ ਕਰ ਕੋਈ ਕੰਮ ਕਰਦਾ ਹੈ ਤਾਂ ਉਹ ਪੇਸ਼ਾਵਰ ਪ੍ਰਚਾਰਕ ਜਾਂ ਗ੍ਰੰਥੀ ਨਾ ਹੋਵੇ ਤਾਂ ਚੰਗੀ ਗੱਲ ਹੈ ਕਿਉਂਕਿ ਇਹਨਾ ਦੀਆਂ ਕੁੱਝ ਮਜ਼ਬੂਰੀਆਂ ਹੁੰਦੀਆਂ ਹਨ ਅਤੇ ਜੇ ਕਰ ਕਿਸੇ ਮਸਲੇ ਬਾਰੇ ਕੋਈ ਸਖਤ ਸਟੈਂਡ ਲੈਣਾ ਪਵੇ ਤਾਂ ਹੋ ਸਕਦਾ ਹੈ ਕਿ ਉਹ ਨਾ ਲੈ ਸਕੇ। ਅਸੀਂ ਨਹੀਂ ਚਾਹੁੰਦੇ ਕਿ ਉਸ ਦੇ ਬੱਚਿਆਂ ਤੇ ਅਤੇ ਰੋਜ਼ੀ ਰੋਟੀ ਤੇ ਕੋਈ ਪ੍ਰਭਾਵ ਪਵੇ।
(4) ਉਹ ਵਿਆਕਤੀ ਗੁਰਬਾਣੀ ਵਿਚਲੇ ਗੁਰੂ ਦੇ ਹੁਕਮ ਨੂੰ ਸਭ ਤੋਂ ਉਪਰ ਸਮਝਦਾ ਹੋਵੇ ਨਾ ਕਿ ਕਿਸੇ ਕਥਿਤ ਸਿੰਘ ਸਾਹਿਬਾਨ, ਜਥੇਦਾਰ, ਪੁਜਾਰੀ ਅਥਵਾ ਰਾਜਨੀਤਕ ਲੋਕਾਂ ਦੇ ਗੁਲਾਮ ਬੰਦਿਆਂ ਦੇ ਕਿਸੇ ਹੁਕਮ ਨੂੰ।
(5) ਉਹ ਇਹ ਸਮਝਦਾ ਹੋਵੇ ਕਿ ਜਿਵੇਂ ਸੂਰਜ ਸਭ ਦਾ ਸਾਂਝਾ ਹੈ, ਹਵਾ ਸਾਂਝੀ ਹੈ ਅਤੇ ਅਕਾਲ ਪੁਰਖ ਸਾਂਝਾ ਹੈ ਇਹ ਕਿਸੇ ਨਾਲ ਨਫਰਤ ਨਹੀਂ ਕਰਦੇ ਇਸੇ ਤਰ੍ਹਾਂ ਗੁਰਬਾਣੀ ਸਮੁੱਚੀ ਮਨੁੱਖਤਾ ਲਈ ਹੈ ਨਾ ਕਿ ਇਕੱਲੇ ਸਿੱਖਾਂ ਲਈ। ਸਿੱਖ ਧਰਮ ਸਮੁੱਚੀ ਮਨੁੱਖਤਾ ਦੀ ਭਲਾਈ ਦਾ ਧਰਮ ਹੈ ਇਸ ਲਈ ਉਹ ਸਭ ਦੁਨੀਆਂ ਦੀ ਮੁਨਖਤਾ ਨੂੰ ਇਕੋ ਹੀ ਅਕਾਲ ਪੁਰਖ ਦੀ ਸੰਤਾਨ ਸਮਝਦਾ ਹੋਇਆ ਸਾਰਿਆਂ ਨਾਲ ਇਕੋ ਜਿਹਾ ਹੀ ਵਿਹਾਰ ਕਰਦਾ ਹੋਵੇ। ਉਹ ਕਿਸੇ ਵੀ ਰੰਗ, ਰੂਪ, ਜਾਤ, ਪਾਤ, ਨਸਲ, ਬੋਲੀ ਜਾਂ ਕਿਸੇ ਭੂਗੋਲਕ ਖਿਤੇ ਬਾਰੇ ਕੋਈ ਵੀ ਨਫਰਤ ਨਾ ਕਰਦਾ ਹੋਵੇ।
(6) ਉਹ ਕਿਸੇ ਦੇ ਗੁਣਾਂ ਅਤੇ ਔਗਣਾਂ ਨੂੰ ਵਧਾ ਘਟਾ ਕੇ ਨਾ ਪੇਸ਼ ਕਰਦਾ ਹੋਵੇ ਅਤੇ ਉਤਨੀ ਹੀ ਗੱਲ ਕਰਦਾ ਹੋਵੇ ਜਿਤਨੀ ਕਸੇ ਦੀ ਠੀਕ ਅਤੇ ਗਲਤ ਹੋਵੇ। ਨਿੱਜੀ ਰੰਜਸ ਕਾਰਨ ਨਾ ਕਿਸੇ ਇੱਕ ਦੇ ਔਗੁਣ ਫਿਰੋਲਦਾ ਹੋਵੇ ਅਤੇ ਦੂਸਰੇ ਦੇ ਉਹੀ ਔਗਣਾ ਬਾਰੇ ਚੁੱਪੀ ਸਾਧ ਲੈਂਦਾ ਹੋਵੇ।
(7) ਉਸ ਨੂੰ ਕੰਪਿਊਟਰ ਬਾਰੇ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਲੋੜ ਪੈਣ ਤੇ ਕੋਈ ਨਵੇਂ ਫੌਂਟਸ ਇਨਸਟਾਲ ਕਰਨੇ ਪੈਣ ਤਾਂ ਆਪ ਹੀ ਕਰ ਸਕਦਾ ਹੋਵੇ। ਉਸ ਨੂੰ ਕੰਪਿਊਟਰ ਤੇ ਆਪ ਟਾਈਪ ਕਰਨੀ ਆਉਣੀਂ ਚਾਹੀਦੀ ਹੈ ਤਾਂ ਕਿ ਉਹ ਕਿਸੇ ਹੋਰ ਤੇ ਨਿਰਭਰ ਨਾ ਹੋਵੇ। ਉਸ ਕੋਲ ਹਰ ਵੇਲੇ ਇੰਟਰਨੈੱਟ ਦੀ ਸੁਵਿਧਾ ਹੋਣੀ ਚਾਹੀਦੀ ਹੈ।
(8) ਉਹ ਕਿਸੇ ਖਾਸ ਵਿਦਵਾਨ ਦਾ ਪਿਛਲੱਗ ਨਾ ਹੋਵੇ।
(9) ਉਹ ਘੱਟੋ ਘੱਟ ਪਿਛਲੇ ਪੰਜ ਸਾਲ ਤੋਂ ਗੁਰਮਤਿ ਦਾ ਪ੍ਰਚਾਰ ਕਰਦਾ ਹੋਵੇ। ਉਸ ਨੇ ਗੁਰਮਤਿ ਬਾਰੇ ਕੋਈ ਲੇਖ ਜਾਂ ਕੋਈ ਕਿਤਾਬ ਜ਼ਰੂਰ ਲਿਖੀ ਹੋਵੇ ਤਾਂ ਕਿ ਉਸ ਦੀ ਸੋਚਣੀ ਦਾ ਪਤਾ ਲੱਗ ਸਕੇ ਅਤੇ ਇਸ ਤਰ੍ਹਾਂ ਕੋਈ ‘ਸਿੱਖ ਮਾਰਗ’ ਨੂੰ ਗਲਤ ਦਿਸ਼ਾਂ ਨਹੀਂ ਪ੍ਰਦਾਨ ਕਰ ਸਕੇਗਾ।
(10) ਉਹ ਗੁਰਮਤਿ ਦੇ ਵਿਸ਼ੇ ਤੇ ਕਿਸੇ ਵੀ ਮਿੱਤਰ, ਦੋਸਤ, ਰਿਸ਼ੇਦਾਰ ਜਾਂ ਕਿਸੇ ਰਾਜਸੀ ਲੀਡਰ ਦਾ ਦਬਾਓ ਜਾਂ ਪ੍ਰਭਾਵ ਬਿੱਲਕੁੱਲ ਨਾ ਕਬੂਲਦਾ ਹੋਵੇ। ਉਹ ਇਸ ਚਿੰਤਾ ਤੋਂ ਵੀ ਮੁਕਤ ਹੋਣਾ ਚਾਹੀਦਾ ਹੈ ਕਿ ਜੇ ਕਰ ਗੁਰਮਤਿ ਦੀ ਸਹੀ ਗੱਲ ਕੀਤੀ ਤਾਂ ਫਲਾਨਾ ਮੇਰੇ ਨਾਲ ਨਿਰਾਜ਼ ਹੋ ਜਾਵੇਗਾ।
ਜੇ ਕਰ ਤੁਸੀਂ ਇਹਨਾ ਉਪਰਲੀਆਂ ਗੱਲਾਂ ਨਾਲ ਸਹਿਮਤ ਹੋ ਤਾਂ ‘ਸਿੱਖ ਮਾਰਗ’ ਨੂੰ ਲਿਖੋ ਜਾਂ ਫਿਰ ਅਮਰ ਜੀਤ ਸਿੰਘ ਚੰਦੀ ਨੂੰ ਫੂਨ ਕਰੋ। ਉਹਨਾ ਦਾ ਨੰਬਰ ਹੈ: 91 97562 64621


(28/03/10)
ਸੰਪਾਦਕ ਵਲੋਂ ਨੋਟ

ਪਿਛਲੇ ਇੱਕ ਹਫਤੇ ਤੋਂ ਬਹੁਤ ਸਾਰੇ ਪਾਠਕ/ਲੇਖਕ ਜਿਹੜੇ ਕਿ ‘ਸਿੱਖ ਮਾਰਗ’ ਨੂੰ ਦਿਲੋਂ ਪਿਆਰ ਕਰਦੇ ਹਨ, ਉਹਨਾ ਦੇ ਫੂਨ ਅਤੇ ਪੱਤਰ ਆਏ ਹਨ। ਜਿਹਨਾ ਵਿਚੋਂ ਕੁੱਝ ਨਿਰਾਜ਼ ਹਨ, ਕੁੱਝ ਬੇਨਤੀ ਕਰ ਰਹੇ ਹਨ ਅਤੇ ਕੁੱਝ ਦਬਾਓ ਪਾ ਰਹੇ ਹਨ। ਕੁੱਝ ਇੱਕ ਨੂੰ ਛੱਡ ਕੇ ਸਾਰੇ ਚਾਹੁੰਦੇ ਹਨ ਕਿ ਇਸ ਨੂੰ ਜਿੰਨੀ ਛੇਤੀਂ ਹੋ ਸਕੇ ਦੁਬਾਰਾ ਅੱਪਡੇਟ ਕਰਨਾ ਸ਼ੁਰੂ ਕੀਤਾ ਜਾਵੇ। ਪਾਠਕਾਂ/ਲੇਖਕਾਂ ਦੇ ਜੋ ਸੁਝਾਓ ਆਏ ਹਨ ਅਤੇ ਮੇਰੇ ਆਪਣੇ ਜੋ ਵਿਚਾਰ ਹਨ ਉਹਨਾ ਨੂੰ ਤਹਾਡੇ ਨਾਲ ਸਾਂਝੇ ਕਰ ਰਿਹਾ ਹਾਂ ਤਾਂ ਕਿ ਇਸ ਉਪਰ ਵਿਚਾਰ ਕਰਕੇ ਕੋਈ ਹੱਲ ਕੱਢਿਆ ਜਾ ਸਕੇ ਤਾਂ ਕਿ ਮੇਰਾ ਕੰਮ ਕੁੱਝ ਘੱਟ ਹੋ ਸਕੇ ਅਤੇ ‘ਸਿੱਖ ਮਾਰਗ’ ਦੁਬਾਰਾ ਅੱਪਡੇਟ ਕਰਨਾ ਸ਼ੁਰੂ ਹੋ ਸਕੇ।
(1) ਭੇਜੇ ਹੋਏ ਲੇਖਾਂ ਨੂੰ ਪਉਣ ਸਮੇਂ ਸਿਰਫ ਲੇਖ ਦਾ ਹੈਡਿੰਗ ਅਤੇ ਨਾਮ ਹੀ ਬੋਲਡ ਅਤੇ ਕਲਰ ਕੀਤੇ ਜਾਣਗੇ, ਬਾਕੀ ਸਾਰੀ ਲਿਖਤ ਰੈਗੂਲਰ ਫੌਂਟਸ ਵਿੱਚ ਹੀ ਹੋਵੇਗੀ।
(2) ਲਿਖਤਾਂ ਵਿੱਚ ਸਿਰਫ ਵੈੱਬ ਲਿੰਕ ਹੀ ਅੰਗ੍ਰੇਜ਼ੀ ਵਿੱਚ ਹੋਣੇ ਚਾਹੀਦੇ ਹਨ ਅਤੇ ਜਾਂ ਫਿਰ ਕੋਈ ਖਾਸ ਸ਼ਬਦ ਉਂਜ ਨਹੀਂ।
(3) ਪਾਠਕਾਂ ਦੇ ਪੰਨੇ ਵਿੱਚ ਸਿਰਫ ਪੰਜਾਬੀ ਵਾਲੇ ਪੱਤਰ ਹੀ ਪਾਏ ਜਾਣ ਅਤੇ ਜਿਹੜੇ ਪਾਠਕ ਅੰਗ੍ਰੇਜ਼ੀ ਵਿੱਚ ਲਿਖਦੇ ਹਨ ਉਹਨਾ ਨੂੰ ਪੰਜਾਬੀ ਵਿੱਚ ਲਿਖਣ ਦੀ ਪ੍ਰੇਰਨਾ ਕੀਤੀ ਜਾਵੇ ਅਤੇ ਜੇ ਕਰ ਉਹਨਾ ਨੂੰ ਕਿਸੇ ਕਿਸਮ ਦੀ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਦੱਸ ਸਕਦੇ ਹਨ।
(4) ਜੇ ਕਰ ਕਿਸੇ ਲਿਖਤ ਤੇ ਕੋਈ ਟਿੱਪਣੀ ਕਰਨੀ ਪਵੇ ਤਾਂ ਇਸ ਦੀ ਜ਼ਿਮੇਵਾਰੀ ਕਿਸੇ ਹੋਰ ਨੂੰ ਲੈਣੀ ਪਵੇਗੀ। ਇਸ ਲਈ ਮੈਂ ਅਮਰ ਜੀਤ ਸਿੰਘ ਚੰਦੀ ਦਾ ਨਾਮ ਪੇਸ਼ ਕਰਦਾ ਹਾਂ। ਉਹ ਆਪ ਇਕੱਲੇ ਹੀ ਜਾਂ ਕਿਸੇ ਵੀ ਹੋਰ ਨੂੰ ਨਾਲ ਲੈ ਕੇ ਜਿਹੜੇ ਕੇ ਗੁਰਮਤਿ ਤੋਂ ਜਾਣੂ ਹੋਣ, ਇਹ ਤੱਤ ਗੁਰਮਤਿ ਵਾਲਿਆਂ ਵਿਚੋਂ ਵੀ ਲੈ ਸਕਦੇ ਹਨ ਜਾਂ ਹੋਰ ਕੋਈ ਵੀ ਆਪਣੀ ਮੀਜਾ ਦਾ ਲੈ ਕੇ ‘ਸਿੱਖ ਮਾਰਗ’ ਦੀਆਂ ਲਿਖਤਾਂ ਤੇ ਪੂਰੀ ਨਿਗਰਾਨੀ ਰੱਖਣ। ਜੇ ਕਰ ਕੋਈ ਗੱਲ ਗੁਰਮਤਿ ਨਾਲ ਮੇਲ ਨਾ ਖਾਂਦੀ ਹੋਵੇ ਅਤੇ ਜਾਂ ਫਿਰ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਤੁਰੰਤ ਭਾਵ ਅਗਲੇ 24 ਘੰਟੇ ਵਿੱਚ ਉਸ ਦਾ ਜਵਾਬ ਦੇਣ। ਜੇ ਕਰ ਕਿਸੇ ਲਿਖਤ ਨਾਲ ਕੋਈ ਨੁਕਸਾਨ ਹੁੰਦਾ ਹੋਵੇ ਤਾਂ ਉਹ ਹਟਾਉਣ ਲਈ ਸੁਝਾਓ ਦੇਣ। ਜੇ ਕਰ ਕੋਈ ਲਿਖਤ ਪਉਣ ਤੋਂ ਪਹਿਲਾਂ ਇਹਨਾ ਨੂੰ ਭੇਜੀ ਜਾਵੇ ਤਾਂ ਉਸ ਤੇ ਵਿਚਾਰ ਕਰਕੇ ਸਾਨੂੰ ਪਉਣ ਜਾਂ ਨਾ ਪਉਣ ਦੀ ਸਿਫਾਰਸ਼ ਕਰਨ। ਜੇ ਕਰ ਉਸ ਲਿਖਤ ਦੀ ਸੁਧਾਈ ਦੀ ਲੋੜ ਹੋਵੇ ਤਾਂ ਉਹ ਲੇਖਕ ਨੂੰ ਸੋਧ ਕਰਕੇ ਭੇਜਣ ਲਈ ਕਹਿਣ।
(5) ਪੰਜਾਬੀ ਫੌਂਟਸ ਇਸ ਵੇਲੇ ਸੈਂਕੜਿਆਂ ਦੀ ਗਿਣਤੀ ਵਿੱਚ ਹਨ। ਇਕੋ ਹੀ ਫੈਮਲੀ ਦੇ ਕਈ-ਕਈ ਫੌਂਟਸ ਹਨ। ਕੁੱਝ ਕੁ ਗਿਣਤੀ ਦੇ ਹੀ ਫੌਂਟਸ ਵਰਤ ਕੇ ਲਿਖਤਾਂ ਭੇਜੀਆਂ ਜਾਣ। ਜੇ ਕਰ ਹੋ ਸਕੇ ਤਾਂ ਲਿਖਤ ਵਿੱਚ ਇੱਕ ਤੋਂ ਜ਼ਿਆਦਾ ਫੌਂਟਸ ਨਾ ਵਰਤੇ ਜਾਣ।
(6) ਹੁਣ ਤੱਕ ਮੈਂ ਔਖਾ ਹੋ ਕੇ, ਆਪਣਾ ਕੰਮ ਛੱਡ ਕੇ ਵੀ ਹਰ ਰੋਜ਼ ਅੱਪਡੇਟ ਕਰਦਾ ਰਿਹਾ ਹਾਂ ਅੱਗੇ ਤੋਂ ਕਸ਼ਿਸ਼ ਤਾਂ ਕਰਾਂਗਾ ਪਰ ਜਰੂਰੀ ਨਹੀਂ ਹੋਵੇਗਾ, ਖਾਸ ਕਰਕੇ ਸ਼ੁਕਰਵਾਰ ਅਤੇ ਛਨਿੱਚਰਵਾਰ ਵਾਲੇ ਦਿਨ।

ਜੇ ਕਰ ਤੁਸੀਂ ਉਪਰ ਲਿਖੇ ਵਿਚਾਰਾਂ ਨਾਲ ਸਹਿਮਤ ਹੋ ਤਾਂ ਕੁੱਝ ਸਮਾ ਠਹਿਰ ਕੇ ਦੁਬਾਰਾ ਅੱਪਡੇਟ ਕਰਨਾ ਸ਼ੁਰੂ ਕੀਤਾ ਜਾ ਸਕਦਾ ਹੈ ਤਾਂ ਤੁਹਾਨੂੰ ਇਸ ਬਾਰੇ ਲਿਖਣ ਦੀ ਲੋੜ ਨਹੀਂ। ਜੇ ਕਰ ਨਹੀਂ ਸਹਿਮਤ ਜਾਂ ਹੋਰ ਕੋਈ ਸੁਝਾਓ ਹੋਵੇ ਤਾਂ ਦੱਸ ਦੇਣਾ ਫਿਰ ਉਸ ਤੇ ਵਿਚਾਰ ਕੀਤੀ ਜਾ ਸਕਦੀ ਹੈ।
ਹੇਠਾਂ ਹਨ ਪਾਠਕਾਂ ਦੇ ਪੱਤਰ ਜੋ ਕਿ ਉਹਨਾ ਨੇ ਸਾਨੂੰ ਲਿਖੇ ਸਨ। ਇਹਨਾ ਵਿਚੋਂ ਬਹੁਤੇ ਨਿੱਜੀ ਸਨ ਇਸ ਲਈ ਅਸੀਂ ਸਾਰਿਆਂ ਵਿਚੋਂ ਨਾਮ ਕੱਟ ਦਿੱਤੇ ਹਨ। ਇਹਨਾ ਤੋਂ ਬਿਨਾ ਸਾਨੂੰ ਕਨੇਡਾ, ਅਮਰੀਕਾ, ਇੰਗਲੈਂਡ, ਨਾਰਵੇ ਅਤੇ ਫਿਨਲੈਂਡ ਵਿਚੋਂ ਵੀ ਕਈ ਪਾਠਕਾਂ ਦੇ ਫੂਨ ਆਏ ਸਨ। ਇਹਨਾ ਸਾਰਿਆਂ ਦੇ ਵਿਚਾਰ ਲਿਖਣੇ ਕਾਫੀ ਸਮੇਂ ਦੀ ਮੰਗ ਕਰਦੇ ਹਨ।
***************************************

ਉੱਜਲ ਦੀਦਾਰ, ਨਿਰਮਲ ਬੁੱਧਿ, ਸਰਦਾਰ -ਬਾ- ਵਕਾਰ,

ਸਤਿਕਾਰਯੋਗ ਸ੍ਰ: ਮੱਖਣ ਸਿੰਘ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

ਸਿੱਖ ਧਰਮ ਦੇ ਧਾਰਮਿਕ, ਰਾਜਨੀਤਕ, ਅਤੇ ਬੂਬਨੇ ਸਾਧਾਂ ਨੇ ਜੋ ਸਿੱਖ ਪੰਥ ਨਾਲ ਧੋਖਾ, ਬੇਈਮਾਨੀ, ਗੱਦਾਰੀ ਦੀਆਂ ਮੱਲਾਂ ਮਾਰੀਆਂ ਹਨ, ਇਹ ਦੇਖ ਕੇ ਹਰ ਜਾਗਦਾ ਪੰਥ ਦਰਦੀ ਤੱੜਫ ਰਿਹਾ ਹੈ। ਬਹੁ ਗਿਣਤੀ ਆਮ ਲੋਕ ਵੀ ਤੰਗ ਆ ਚੁੱਕੇ ਹਨ। ਮੁਸ਼ਕਲ ਇਹ ਹੈ ਕਿ ਕੁੱਝ ਕਰ ਗੁਜਰਨ ਵਾਲੇ ਪੰਥ ਸੇਵਕਾਂ ਕੋਲ ਕੋਈ ਬਹੁਤੇ ਵਧੀਆ ਸਾਧਨ ਜਾਂ ਕੋਈ ਧਾਰਮਿਕ ਰਾਜਨੀਤਿਕ ਤਾਕਤ ਨਹੀਂ ਹੈ। ਕੌਮ ਵਿੱਚ ਜਜਬਾ ਹੈ ਲੇਕਿਨ ਹਰ ਪੱਖ ਤੋਂ ਲੀਡਰ ਹੀਣ ਹੋਣ ਕਰਕੇ ਹੀ ਕੁੱਝ ਨਜ਼ਰ ਨਹੀਂ ਆ ਰਿਹਾ।

ਵੀਰ ਜੀ, ਸਿੱਖ ਮਾਰਗ ਨੇ ਜੋ ਕ੍ਰਾਂਤੀ ਲਿਆਂਦੀ ਹੈ, ਬੇਮਿਸਾਲ ਹੈ। ਸਿੱਖ ਮਾਰਗ ਵਾਂਗੂੰ ਅੱਜ ਭਾਂਵੇਂ ਹੋਰ ਵੀ ਵੀਰ ਸਿੱਖੀ ਵੀਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਵਿੱਚ ਜੁੱਟ ਗਏ ਹਨ। ਸਿੱਖ ਸਾਈਟਾਂ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਧਾਂਤਕ ਵਿਚਾਰਧਾਰਾ ਸਿੱਖ ਮਾਰਗ ਵਾਂਗੂੰ ਹੀ ਸੰਸਾਰ ਵਿੱਚ ਪ੍ਰਕਾਸ਼ ਕਰ ਰਹੀਆਂ ਹਨ। ਵੀਰ ਜੀ ਤੁਹਾਡੀ ਚਿੱਠੀ ਪੜਦਿਆਂ ਹੀ ਮਨ ਨੂੰ ਡੂੰਘੀ ਸਟ ਵੱਜੀ। ਪਰ ਵੀਰ ਜੀ ਵੇਦਾਂਤੀ ਵਰਗੇ ਚੱਲੇ ਸਾਰੇ ਕਾਰਤੂਸਾਂ ਨੂੰ ਲਾਹਣਤਾਂ ਬਹੁਤ ਪੈਦੀਆਂ ਹਨ, ਪਰ ਬਹੁਤੀਆਂ ਛਪਦੀਆਂ ਨਹੀਂ ਹਨ, ਬਹੁਤੇ ਲੋਕਾਂ ਕੋਲ ਲਿਖਣ ਜਾਂ ਦੂਜਿਆਂ ਤੱਕ ਪਹੁੰਚਾਉਣ ਦੇ ਸਾਧਨ ਨਹੀਂ ਹਨ। ਫਿਕਰ ਨਾਹ ਕਰੋ, ਨਿਰਾਸ਼ ਨਾਹ ਹੋਵੋ, ਇਹ ਤੁਹਾਡੇ ਵਰਗੇ ਪੰਥ ਦਰਦੀਆਂ ਦੀ ਮਿਹਨਤ ਰੰਗ ਲਿਆ ਰਹੀ ਹੈ, ਜਰੂਰ ਲਿਆਵੇਗੀ। ਸਿੱਖ ਮਾਰਗ ਚਲਾਉਂਦੇ ਰਹੋ ਇਸ ਨੂੰ ਸੇਵਾ ਵਿੱਚ ਕੋਈ ਰੁਕਾਵਟ ਨਾ ਆਉਣ ਦਿਉ। ਬਸ ਕ੍ਰਿਪਾ ਕਰਕੇ ਲਗੇ ਰਹੋ ਪੰਜਾਬ ਜਿੰਨਾਂ ਕੁ ਵੀ ਬਚਿਆ ਹੈ ਤੁਹਾਡੇ ਅਤੇ ਤੁਹਾਡੇ ਵਰਗੇ ਹੋਰ ਵੀਰਾਂ ਦੀ ਮਿਹਨਤ ਸਦਕਾ ਹੀ ਹੈ। ਕੰਮ ਜਾਰੀ ਰੱਖੋ ਜੀ।

ਸਤਿਗੁਰੂ ਜੀ ਦੇ ਪੰਥ ਅਤੇ ਆਪ ਜੀ ਦੀ ਚੜਦੀ ਕਲਾ ਦਾ ਚਾਹਵਾਨ:-

ਸਮੂਹ ਮੈਂਬਰ ---ਜਥੇਬੰਦੀ

-----------------------------------------

ਸਤਿਕਾਰਯੋਗ ਵੀਰ ਮੱਖਣ ਸਿੰਘ ਪੁਰੇਵਾਲ ਜੀਉ

ਸਿਖ ਮਾਰਗ ਜੋ ਕਿ ਗੁਰਮਤਿ ਸਿਧਾਂਤਾਂ ਦੀ ਸਾਂਝ ਪਾਉਣ ਅਤੇ ਪਵਾਉਣ ਵਾਲਾ ਸੰਸਾਰ ਵਿੱਚ ਸਿਖਾਂ ਦਾ ਮੇਰੀ ਜਾਚੇ ਇਕੋ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਰਾਹੀਂ ਬੜੀ ਬੇਬਾਕੀ ਅਤੇ ਖੁਲਦਿਲੀ ਨਾਲ ਹਰ ਵਿਅਕਤੀ ਜੋ ਗੁਰਮਤਿ ਸੰਬੰਧੀ ਜਾਨਣਾ ਅਤੇ ਦੱਸਣ ਦੀ ਇੱਛਾ ਰਖਦਾ ਹੈ ਸਾਂਝ ਪਾ ਸਕਦਾ ਹੈ। ਆਪ ਜੀ ਨੇ ਕੁੱਝ ਸਮੇਂ ਲਈ ਆਰਾਮ ਕਰਨ ਅਤੇ ਸਿਖ ਮਾਰਗ ਨੂੰ ਅਪਡੇਟ ਨਾ ਕਰਨ ਦਾ ਜ਼ਿਕਰ ਸਿਖ ਮਾਰਗ ਉਪਰ ਕੀਤਾ ਹੈ। ਸਤਿਕਾਰਯੋਗ ਵੀਰ ਜੀਉ ਦਾਸ ਆਪ ਜੀ ਦੀ ਚੜ੍ਹਦੀ ਕਲਾ ਦੀ ਸੱਚੇ ਦਿਲ ਨਾਲ ਕਾਮਨਾ ਕਰਦਾ ਹੈ। ਅਜੋਕੇ ਸਮੇਂ ਵਿੱਚ ਹਰ ਪੰਥ ਦਰਦੀ ਅਤੇ ਗੁਰਮਤਿ ਸਿਧਾਤਾਂ ਨੂੰ ਮੰਨਣ ਵਾਲਾ ਸਿਖ ਮਹਿਸੂਸ ਕਰਦਾ ਹੈ ਕਿ ਜੋ ਹਾਲਾਤ ਅਖੌਤੀ ਧਾਰਮਿਕ ਲੋਕਾਂ ਅਤੇ ਰਾਜਨੀਤਕ ਲੋਕਾਂ ਨੇ ਸਿਖ ਕੌਮ ਅਤੇ ਗੁਰਮਤਿ ਲਈ ਪੈਦਾ ਕਰ ਦਿੱਤੇ ਹਨ ਅਤੇ ਜੋ ਮੁਸ਼ਕਲਾਂ ਅਤੇ ਚੁਣੌਤੀਆਂ ਦਰਪੇਸ਼ ਖੜੀਆਂ ਹਨ ਉਹ ਮਾਮੂਲੀ ਨਹੀਂ ਹਨ। ਇਸ ਵਰਤਾਰੇ ਵਿੱਚ ਚੰਗੀ ਗੱਲ ਜੋ ਕੌਮ ਦੇ ਹਿੱਤਾਂ ਵਿੱਚ ਹੋਵੇ ਅਤੇ ਪੰਥ ਦਰਦੀਆਂ ਲਈ ਚੜ੍ਹਦੀ ਕਲਾ ਵਾਲੀ ਹੋਵੇ, ਸੁਨਣਾ ਵਡਭਾਗੀ ਜਿਹੀ ਗੱਲ ਲਗਦੀ ਹੈ। ਮੌਜੂਦਾ ਹਾਲਾਤ ਵੀ ਕੁੱਝ ਅਜਿਹੇ ਹੀ ਹਨ ਕਿ ਕਈ ਵਾਰ ਮਨ ਦਾ ਪੱਧਰ ਹੀ ਡਾਵਾਂਡੋਲ ਹੋ ਜਾਂਦਾ ਹੈ ਪਰ ਉਸ ਵੇਲ਼ੇ ਗੁਰੂ ਸਾਹਿਬਾਨ ਦੀਆਂ ਮਹਾਨ ਤੇ ਬਿਖੜੀਆਂ ਘਾਲਨਾਵਾਂ ਚੇਤੇ ਵੀ ਆ ਜਾਂਦੀਆਂ ਹਨ ਤੇ ਬਾਪੂ ਕਲਗੀਆਂ ਵਾਲੇ ਦਾ ਜ਼ਮੀਨ ਨੂੰ ਸੇਜ਼ ਬਣਾ ਕੇ ਟਿੰਡ ਦਾ ਸਿਰਹਾਣਾ ਬਣਾ ਲੈਣ ਦਾ ਦ੍ਰਿਸ਼ ਚੇਤੇ ਵਿੱਚ ਉੱਤਰ ਆਉਂਦਾ ਹੈ। ਸਾਡੀਆਂ ਪੀੜ੍ਹਾਂ ਨੂੰ ਦੂਰ ਕਰਨ ਵਾਲੇ ਪਿਆਰੇ ਦਸ਼ਮੇਸ਼ ਨੂੰ ਸਾਡੇ ਭਵਿੱਖ ਲਈ ਤੇ ਸਾਨੂੰ ਉੱਚਾ ਮੁਕਾਮ ਦੇਣ ਲਈ ਇਹ ਔਖਾ ਰਸਤਾ ਤੈਅ ਕਰਨਾ ਪਿਆ। ਮੈਂ ਇਸ ਵਕਤ ਜਦੋਂ ਇਹ ਗੱਲ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ ਤਾਂ ਸੁਭਾਵਕ ਹੀ ਅੱਲਾ ਯਾਰ ਖਾਂ ਦੀ ਲਿਖੀ ਗੱਲ ਮੇਰੇ ਦਿਮਾਗ਼ ਵਿੱਚ ਘੁੰਮ ਰਹੀ ਹੈ ਜੋ ਉਸਨੇ ਦਸਵੇਂ ਸ਼ਹਿਨਸ਼ਾਹ ਬਾਰੇ ਲਿਖੀ ਹੈ:

ਅੱਦਾਅ (ਦੁਸ਼ਮਨ) ਨੇ ਤੁਝੇ ਕਭੀ ਸੰਭਲਨੇ ਨਾ ਦੀਆ ਥਾ

ਗ਼ੁਲਸ਼ਨ ਕੋ ਤੇਰੇ, ਕਭੀ ਫੂਲਨੇ ਫਲਨੇ ਨਾ ਦੀਆ ਥਾ

ਕਾਂਟਾ ਦਿਲ ਇ ਪੁਰ ਖੂੰ ਸੇ ਨਿਕਲਨੇ ਨਾ ਦੀਆ ਥਾ … …

ਜਿਸ ਰਣ ਮੇਂ ਲੜਾ ਬੇਸਰੋ ਸਾਮਾਨ ਲੜਾ ਤੂੰ

ਸੌ ਸਿੰਘ ਲੀਏ ਲਾਖੋਂ ਪੇ ਜਾ ਜਾ ਕੇ ਪੜਾ ਤੂੰ

ਮੈਂ ਇੰਨੀ ਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ‘ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ’

ਸੋ ਕ੍ਰਿਪਾ ਕਰਕੇ ਆਪ ਜੀ ਸਿਖ ਮਾਰਗ ਨੂੰ ਅਪਡੇਟ ਕਰਦੇ ਰਹੋ ਜੀ ਅਤੇ ਇਸੇ ਤਰ੍ਹਾਂ ਗੁਰਮਤਿ ਦੀ ਸੇਵਾ ਕਰਦੇ ਰਹੋ। ਅਕਾਲ ਪੁਰਖ ਕ੍ਰਿਪਾ ਕਰਕੇ ਸਭਨਾ ਹੀ ਗੁਰਮਤਿ ਪ੍ਰੇਮੀਆਂ ਤੇ ਕੌਮ ਪ੍ਰਸਤਾਂ, ਅਤੇ ਪੰਥ ਦਰਦੀਆਂ ਨੂੰ ਚੜ੍ਹਦੀ ਕਲਾ ਅਤੇ ਆਪਣਾ ਚੜ੍ਹਦੀ ਕਲਾ ਰੂਪ ਥਾਪੜਾ ਦੇਈ ਰੱਖਣ।

ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ

--------------------------------

ਵੀਰ ਮੱਖਣ ਸਿੰਘ ਪੁਰੇਵਾਲ ਜੀਉ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਮੈਂ ਤੁਹਾਡੀ ਵਿਅਸਤਤਾ ਅਤੇ ਮਜਬੂਰੀ ਨੂੰ ਮਹਿਸੂਸ ਕਰਦਿਆਂ ਹੀ ਪੰਥ ਨੂੰ ਅਪੀਲ ਕੀਤੀ ਸੀ ਕਿ ਉਹ ਤੁਹਾਡੇ ਨਾਲ ਕੰਮ ਕਰਨ ਲਈ ਦੋ ਸਹਿਯੋਗੀਆਂ ਦਾ ਉਪ੍ਰਾਲਾ ਕਰਨ ਦਾ ਪ੍ਰਬੰਧ ਕਰੇ, ਪੰਥ ਦੇ ਇਸ ਬਾਰੇ ਕੋਈ ਹੁੰਗਾਰਾ ਨਾ ਦੇਣ ਕਾਰਨ ਤੁਹਾਨੂੰ ਅਪਣੇ ਕੰਮ ਤੋਂ, ਕੁੱਝ ਦਿਨਾਂ ਲਈ ਹੱਥ ਖਿੱਚਣਾ ਪਿਆ। ਪੰਥ ਦੀ ਮਾਨਸਿਕਤਾ ਵਿੱਚ ਇਹ ਗੱਲ ਭਰੀ ਹੋਈ ਹੈ ਕਿ ਜੋ ਬੰਦਾ ਵੇਹਲੜ ਹੈ, (ਸੰਤ, ਬਰ੍ਹਮਗਿਆਨੀ, ਮਹਾਂਪੁਰਖ, ਜਥੇਦਾਰ, ਸਿੰਘ ਸਾਹਿਬ, ਪੁਜਾਰੀ ਦੇ ਰੂਪ ਵਿੱਚ ਪੰਥ ਤੇ ਬੋਝ ਬਣਿਆ ਹੋਇਆ ਹੈ) ਉਸ ਨੂੰ ਹੀ ਪੈਸੇ ਦੀ ਲੋੜ ਹੈ, ਕਿਉਂਕਿ ਉਹ ਸਿੱਖੀ ਦੇ ਪਰਚਾਰ ਲਈ ਪੂਰਾ ਸਮਾ ਦੇ ਰਿਹਾ ਹੈ, ਉਸ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ।

ਜੋ ਬੰਦਾ ਕਿਰਤ ਕਰ ਰਿਹਾ ਹੈ, ਉਹ ਤਾਂ ਕਮਾਈ ਕਰ ਹੀ ਰਿਹਾ ਹੈ, ਉਸ ਨੂੰ ਪੈਸੇ ਦੀ ਕੀ ਲੋੜ ਹੈ? ਇਹੀ ਸਿੱਖੀ ਦੇ ਪਰਚਾਰ ਵਿੱਚ ਸਭ ਤੋਂ ਵੱਡਾ ਪਹਾੜ ਹੈ। ਜੋ ਸਿੱਖ, ਸਿੱਖੀ ਦੇ ਅਸਲੀ ਪਰਚਾਰ ਦਾ ਉਪਰਾਲਾ ਕਰ ਰਹੇ ਹਨ, ਉਹ ਕਿੰਨੇ ਮਜਬੂਰ ਹਨ? ਕੋਈ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ। ਉਨ੍ਹਾਂ ਕੋਲ ਕਿਰਤ ਕਮਾਈ ਮਗਰੋਂ ਕਿੰਨਾ ਕੁ ਸਮਾ ਬਚਦਾ ਹੈ? ਉਸ ਵਿਚੋਂ ਵੀ ਕੁੱਝ ਸਮਾ ਕੱਢ ਕੇ ਉਹ ਬਾਬਾ ਨਾਨਕ ਜੀ ਦੇ ਧਰਮ ਨੂੰ ਸਿੱਖਾਂ ਵਿੱਚ ਪਰਚਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਕਰਦਿਆਂ ਉਹ ਅਪਣੀ ਸਿਹਤ, ਅਪਣੇ ਪਰਵਾਰ ਨਾਲ ਕਿੰਨਾ ਧੱਕਾ ਕਰ ਰਹੇ ਹੁੰਦੇ ਹਨ? ਇਹ ਸੋਚਣ ਦੀ ਵੇਹਲ, ਕਿਸ ਨੂੰ ਹੈ?

ਅਖੌਤੀ ਧਰਮੀ, ਅਪਣੇ ਪਖੰਡ ਜਾਲ ਆਸਰੇ, ਪੰਥ ਨੂੰ ਲੁੱਟ ਰਹੇ ਹਨ, ਟੀਚਾ ਹੈ? ਵੱਧ ਤੋਂ ਵੱਧ ਮਾਇਆ ਇਕੱਠੀ ਕਰਨੀ, ਕਿਉਂ ਕਿ ਉਨ੍ਹਾਂ ਨੂੰ ਪਤਾ ਹੈ ਕਿਸੇ ਦਿਨ ਸਾਡਾ ਪਾਜ ਉਘੜ ਹੀ ਜਾਣਾ ਹੈ, ਉਸ ਦਿਨ ਇਹੀ ਮਾਇਆ ਸਾਡੇ ਕੰਮ ਆਵੇਗੀ। ਆਮ ਸਿੱਖ ਵੀ ਸਾਰੀ ੳਮਰ ਪੈਸਾ ਇਕੱਠਾ ਕਰਨ ਵਿੱਚ ਲਗੇ ਰਹਿੰਦੇ ਹਨ, ਉਨ੍ਹਾਂ ਦਾ ਟੀਚਾ ਹੈ, ਇਸ ਮਾਇਆ ਵਿਚੋਂ ਕੁਝ, ਕਿਸੇ ਤਖਤ, ਕਿਸੇ ਗੁਰਦਵਾਰੇ, ਕਿਸੇ ਸੰਤ ਬ੍ਰਹਮਗਿਆਨੀ ਨੂੰ ਅਰਪਿਤ ਕਰ ਕੇ ਜਨਮ ਸਫਲਾ ਕਰਨਾ।

ਪਰ ਜਿਸ ਨੂੰ ਬਾਬਾ ਨਾਨਕ ਦੇ ਫਲਸਫੇ ਦੀ ਸਮਝ ਆ ਜਾਂਦੀ ਹੈ, ਉਸ ਦੇ ਮਨ ਵਿੱਚ ਤਾਂਙ ਪੈਦਾ ਹੋ ਜਾਂਦੀ ਹੈ ਕਿ ਬਾਬਾ ਨਾਨਕ ਜੀ ਦਾ ਫਲਸਫਾ ਦੁਨੀਆਂ ਦੇ ਹਰ ਘਰ ਵਿੱਚ ਅਪੜਾ ਦਿਆਂ। ਇਸ ਅਵੱਸਥਾ ਬਾਰੇ ਹੀ ਗੁਰਬਾਣੀ ਕਹਿੰਦੀ ਹੈ,

ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ॥

ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ॥ ੧੮੧॥ (੧੩੭੪)

ਇਸ ਅਵੱਸਥਾ ਵਿੱਚ ਆਪਾਂ ਵੀ ਹਾਂ, ਅਪਣੇ ਗੱਲ ਵਿੱਚ ਪੂਰੀ ਬਲਾ ਪਈ ਹੋਈ ਹੈ, ਜਿਸ ਨੂੰ ਨਿਭਾਉਣਾ ਹੈ, ਭਾਵੇਂ ਹੱਸ ਕੇ ਨਿਭਾਉ, ਭਾਵੇਂ ਰੋ ਕੇ। ਫਿਰ ਕਿਉਂ ਨਾ ਹੱਸ ਕੇ ਹੀ ਨਿਭਾਈਏ?

ਅੱਜ ਤੁਹਾਡੇ ਵੈਬਸਾਈਟ ਦੀ ਸਿੱਖੀ ਨੂੰ ਬਹੁਤ ਲੋੜ ਹੈ। ਬਰਸਾਤੀ ਡੱਡੂਆਂ ਲਈ ਤਾਂ ਬਹੁਤ ਰਸਾਲੇ, ਅਖਬਾਰਾਂ, ਵੈਬਸਾਈਟਾਂ ਹਨ, ਪਰ ਮੇਰੇ ਵਰਗੇ ਲਈ ਬਹੁਤ ਮੁਸ਼ਕਲ ਹੋ ਜਾਂਦੀ ਹੈ। ਬੀਬੀ ਰਾਜਿੰਦਰ ਕੌਰ ਵੇਲੇ ਸੰਤ ਸਿਪਾਹੀ ਵਿੱਚ ਲੇਖ ਭੇਜਦਾ ਸਾਂ, (ਇਕ ਮਹੀਨੇ ਦੇ ਅੰਕ ਵਿੱਚ ਮੇਰੇ ਛੇ ਲੇਖ ਵੀ ਛਪੇ ਸਨ) ਵਿੰਗ ਕਮਾਂਡਰ ਕਮਲ ਜੀਤ ਸਿੰਘ ਜੀ ਦੇ ਅਕਾਲ ਚਲਾਣੇ ਮਗਰੋਂ ਜਦੋਂ ਕਿਰਨਜੋਤ ਕੌਰ ਨੇ ਰਸਾਲਾ ਲਾਂਬੇ ਕੋਲ ਵੇਚ ਦਿੱਤਾ ਤਾਂ ਸਿਧਾਂਤਾਂ ਦੇ ਵਖਰੇਵੇਂ ਕਾਰਨ ਲੇਖ ਭੇਜਣੇ ਬੰਦ ਕਰ ਦਿੱਤੇ। ਕਦੀ ਪਿੱਛੇ ਮੁੜ ਕੇ ਵੀ ਨਹੀਂ ਵੇਖਿਆ।

ਕੁੱਝ ਸਮਾ ਭਾਲ ਕਰਨ ਮਗਰੋਂ ਸਕੋਸਮੈਨ ਨਾਲ ਜੁੜਿਆ, ਉਸ ਨੂੰ ਲੇਖ ਭੇਜਣੇ ਸ਼ੁਰੂ ਕੀਤੇ, ਸ੍ਰ. ਜੋਗਿੰਦਰ ਸਿੰਘ ਨੇ ਮੇਰਾ ਲੇਖ ਸੰਪਾਦਕੀ ਵਜੋਂ ਵੀ ਛਾਪਿਆ, ਜਦ ਰੋਜ਼ਾਨਾ ਸਪੋਕਸਮੈਨ ਸ਼ੁਰੂ ਹੋਇਆ ਤਾਂ ਉਨ੍ਹਾਂ ਨੇ ਮੈਨੂੰ ਚੰਡੀਗੜ੍ਹ ਸੱਦ ਲਿਆ। ਦੋ ਸਾਲ ਤੋਂ ਉਪਰ, ਬਹੁਤ ਘੱਟ ਤਨਖਾਹ ਤੇ ਵੀ ਗੁਰਬਾਣੀ ਵਿਆਖਿਆ ਅਤੇ ਮੈਗਜ਼ੀਨ ਸੈਕਸ਼ਨ ਸੰਭਾਲਿਆ। ਰੋਜ਼ਾਨਾਂ ਤੇਰਾਂ ਚੌਦਾਂ ਘੰਟੇ ਕੰਮ ਕਰਨ ਤੇ ਜਦ ਸਿਹਤ ਵਿਗੜਦੀ ਦਿਸੀ ਤਾਂ ਸ੍ਰ. ਜੋਗਿੰਦਰ ਸਿੰਘ ਜੀ ਨੂੰ ਕਿਹਾ ਕਿ ਮੇਰਾ ਭਾਰ ਹੌਲਾ ਕਰੋ, ਮੈਂ ਘਰ ਪੰਜ ਘੰਟੇ ਕਰੀਬ ਗੁਰਬਾਣੀ ਵਿਆਖਿਆ ਕਰਨ ਮਗਰੋਂ ਦਫਤਰ ਵਿਚ, ਪੰਜ ਘੰਟੇ ਤੋਂ ਵੱਧ ਕੰਮ ਨਹੀਂ ਕਰ ਸਕਾਂਗਾ। ਤਾਂ ਹੁਕਮ ਹੋਇਆ ਕਿ ਦਫਤਰ ਵਿੱਚ ਹੀ ਗੁਰਬਾਣੀ ਵਿਆਖਿਆ ਕਰਿਆ ਕਰੋ। ਜਦ ਕਿਹਾ ਕਿ ਗੁਰਬਾਣੀ ਵਿਆਖਿਆ ਲਈ ਇਕਾਂਤ ਅਤੇ ਕਿਤਾਬਾਂ ਦੀ ਲੋੜ ਹੁੰਦੀ ਹੈ, ਤੁਹਾਡੇ ਕੋਲ ਲਾਇਬਰੇਰੀ ਨਹੀਂ ਹੈ, ਤਾਂ ਉਤਰ ਸੀ, ਕਿਤਾਬਾਂ ਸਵੇਰੇ ਨਾਲ ਲੈ ਆਇਆ ਕਰੋ, ਸ਼ਾਮ ਨੂੰ ਲੈ ਜਾਇਆ ਕਰੋ। ਗੁਰਬਾਣੀ ਵਿਆਖਿਆ ਦਾ ਕੀ ਹੈ, ਦੋ ਕਿਤਾਬਾਂ ਲੈ ਕੇ ਵਿਆਖਿਆ ਹੋ ਜਾਂਦੀ ਹੈ। ਇਹ ਸਮਝਦੇ ਹੋਏ ਕਿ ਇਸ ਹਾਲਤ ਵਿੱਚ ਮੈਂ ਗੁਰਬਾਣੀ ਨਾਲ ਇੰਸਾਫ ਨਹੀਂ ਕਰ ਸਕਾਂਗਾ, ਅਸਤੀਫਾ ਦੇ ਕੇ ਘਰ ਆ ਗਿਆ। (ਮਗਰੋਂ ਪਤਾ ਲੱਗਾ ਕਿ ਸ੍ਰ. ---ਸਿੰਘ ---ਨੇ ਕੰਨ ਭਰੇ ਸਨ ਕਿ ਗੁਰਬਾਣੀ ਵਿਆਖਿਆ ਮੈਂ ਕਰਿਆ ਕਰਾਂਗਾ) ਇੱਕ ਹਫਤਾ ਕਰੀਬ, --- ਨੇ ਵਿਆਖਿਆ ਕੀਤੀ, ਮਗਰੋਂ ਇੱਕ ਹਫਤਾ ਕਰੀਬ ਸ੍ਰ. ਜੋਗਿੰਦਰ ਸਿੰਘ ਨੇ ਆਪ ਕੀਤੀ, ਫਿਰ ਇਹ ਵਿਆਖਿਆ ਬੰਦ ਹੋ ਗਈ।

ਸਾਲ ਤੋਂ ਜ਼ਿਆਦਾ ਭਾਲ ਮਗਰੋਂ ਤੁਹਾਡੀ ਵੈਬਸਾਈਟ, ਅਪਣੇ ਸਿਧਾਂਤਾਂ ਮੁਤਾਬਿਕ ਜਾਪੀ ਤਾਂ ਤੁਹਾਡੇ ਨਾਲ ਸੰਪਰਕ ਕੀਤਾ। ਚਾਹੁੰਦਾ ਹਾਂ ਕਿ ਮੈਨੂੰ ਕੋਈ ਦੂਸਰਾ ਘਰ ਨਾ ਲੱਭਣਾ ਪਵੇ, ਕਿਉਂਕਿ ਜੇ ਇਹ ਕੰਮ ਅਸੰਭਵ ਨਹੀਂ ਤਾਂ ਬਹੁਤ ਮੁਸ਼ਕਿਲ ਜ਼ਰੂਰ ਹੈ।

ਅੱਜ -- ਸਿੰਘ ਜੀ ਦਾ ਅਮਰੀਕਾ ਤੋਂ ਫੋਨ ਆਇਆ ਸੀ ਕਿ ਮੱਖਣ ਸਿੰਘ ਜੀ ਨਾਰਾਜ਼ ਹੋ ਗਏ ਹਨ। ਪ੍ਰੋ. ਦਰਸ਼ਨ ਸਿੰਘ ਦੇ ਮਾਮਲੇ ਵਿੱਚ ਕਈਆਂ ਨੇ ਉਨ੍ਹਾਂ ਨੂੰ ਕੁੱਝ ਕੌੜੀਆਂ ਗੱਲਾਂ ਲਿਖ ਦਿੱਤੀਆਂ ਹਨ, ਉਨ੍ਹਾਂ ਨੂੰ ਮਨਾਉਣ ਦਾ ਕੁੱਝ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅਪਣੇ ਵਲੋਂ ਹਰ ਯੋਗ ਮਦਦ ਕਰਨ ਦਾ ਵਾਅਦਾ ਵੀ ਕੀਤਾ ਹੈ।

ਦੋ ਦਿਨ ਪਹਿਲਾਂ ਪ੍ਰਿੰ. ਨਰਿੰਦਰ ਸਿੰਘ ਜੀ ਜੰਮੂ, ਤੱਤ ਗੁਰਮਤ ਵਾਲਿਆਂ ਨਾਲ ਵੀ ਵਿਚਾਰ ਹੋਇਆ ਸੀ ਕਿ ਮੱਖਣ ਸਿੰਘ ਜੀ ਸਹੀ ਸਿਧਾਂਤ ਤੇ ਧੜੱਲੇ ਨਾਲ ਵਿਚਾਰ ਰੱਖਣ ਵਾਲੇ ਹਨ, ਪਰ ਉਨ੍ਹਾਂ ਨੂੰ ਪਤਾ ਨਹੀਂ ਕੀ ਮਜਬੂਰੀ ਹੋ ਗਈ ਹੈ? ੧੮ ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਇੱਕ ਮੀਟਿੰਗ ਰੱਖੀ ਹੈ, ਉਸ ਵਿੱਚ ਇੱਕ ਕਿਤਾਬ ਵੀ ਰਿਲੀਜ਼ ਕਰਨੀ ਹੈ, ਇੱਕ ਹੋਰ ਵੈਬਸਾਈਟ ਤੇ ਵੀ ਵਿਚਾਰ ਕਰਨੀ ਹੈ, ਤੁਸੀਂ ਵੀ ਪੁਜੋ, ਮੱਖਣ ਸਿੰਘ ਜੀ ਬਾਰੇ ਵੀ ਵਿਚਾਰ ਕਰਾਂਗੇ।

ਇਸ ਬਿਖੜੇ ਸਮੇ ਪੰਥ ਨੂੰ ਤੁਹਾਡੀ ਵੈਬਸਾਈਟ ਦੀ ਬਹੁਤ ਲੋੜ ਹੈ, ਤੁਸੀਂ ਜਾਣਦੇ ਹੀ ਹੋ ਕਿ ਇਸ ਮਾਮਲੇ ਵਿੱਚ ਅਸੀਂ ਕਿੰਨਾ ਪਿਛੜੇ ਹੋਏ ਹਾਂ? ਆਸ ਕਰਦਾ ਹਾਂ ਕਿ ਸਾਡੀ ਬੇਨਤੀ ਪਰਵਾਨ ਕਰਦੇ ਹੋਏ, ਅਪਣੇ ਫੈਸਲੇ ਤੇ ਮੁੜ ਵਿਚਾਰ ਕਰੋਗੇ। ਤੁਹਾਡੀ ਇਸ ਸਮੇ ਦੀ ਗੈਰ ਹਾਜ਼ਰੀ, ਪੰਥ ਲਈ ਬਹੁਤ ਘਾਤਕ ਹੋ ਜਾਵੇਗੀ। ਛੇਤੀ ਹੀ ਤੁਹਾਡਾ ਹੱਥ ਵੰਡਾਉਣ ਲਈ ਇੱਕ ਬੰਦੇ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ।

-------------------------------------------

ਸ੍ਰ. ਮੱਖਣ ਸਿੰਘ ਜੀ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਆਪ ਜੀ ਵੱਲੋਂ ਇਹ ਲਿਖਿਆ ਪੜ੍ਹਕੇ ਕਿ “ਅੱਜ ਤੋਂ ਬਾਅਦ ‘ਸਿੱਖ ਮਾਰਗ’ ਅੱਪਡੇਟ ਨਹੀਂ ਹੋਵੇਗਾ ਮਨ ਨੂੰ ਕਿਸੇ ਕੀਮਤੀ ਚੀਜ ਦੇ ਖੁਸ ਜਾਣ ਦਾ ਮਹਿਸੂਸ ਹੋਇਆ। ਇਸ ਸਾਈਟ ਤੋਂ ਮੈਂਨੂੰ ਤਾਂ ਬਹੁਤ ਕੁੱਝ ਸਿਖਣ ਨੂੰ ਮਿਲਿਆ ਹੈ। ਤੁਸੀਂ ਬਿਨਾਂ ਕਿਸੇ ਗਰਜ਼ ਦੇ ਜਿੰਨੀ ਇਸ ਸਾਈਟ ਨੂੰ ਚਲਾਉਣ ਲਈ ਮੇਹਨਤ ਕਰਦੇ ਹੋ ਜੇ ਸਿੱਖਾਂ ਵਿੱਚ ਕੁੱਝ ਸੁਧਾਰ ਨਾ ਆਵੇ ਤਾਂ ਮਨ ਦੁੱਖੀ ਹੋਣਾ ਸੁਭਾਵਕ ਹੀ ਹੈ। ਜਿਵੇਂ ਪਿੱਛਲੇ ਕੁੱਝ ਦਿਨਾਂ ਤੋਂ ਪ੍ਰੋ. ਦਰਸ਼ਨ ਸਿੰਘ ਜੀ ਤੇ ਸਪੋਕਸਮੈਨ ਦੇ ਸੰਪਾਦਕ ਵੱਲੋਂ ਇੱਕ ਦੂਜੇ ਤੇ ਬਿਆਨਬਾਜੀ ਪੜ੍ਹਨ ਨੂੰ ਮਿਲੀ ਹੈ ਉਸਨੇ ਵੀ ਸਿੱਖਾਂ ਨੂੰ ਨਿਰਾਸ਼ਤਾ ਦਿੱਤੀ ਹੈ। ਪਰ ਮੈਂ ਆਪ ਜੀ ਬੇਨਤੀ ਕਰਦਾ ਹਾਂ ਕਿ ਆਪ ਇਸ ਸਾਈਟ ਨੂੰ ਫਿਰ ਅੱਪਡੇਟ ਕਰਨਾ ਚਾਲੂ ਕਰੋ ਜੀ।

ਇਕ ਸੁਝਾਅ ਹੈ ਕਿ ਜੇਕਰ ਹਰ ਰੋਜ ਕਰਨਾ ਮੁਸ਼ਕਲ ਹੈ ਤਾਂ ਘੱਟੋ ਘੱਟ ਹਫਤੇ ਵਿੱਚ ਇੱਕ ਵਾਰੀ ਕਰ ਦਿਆ ਕਰੋ। ਆਪ ਜੀ ਨੂੰ ਜਿਹੜੀਆਂ ਇੱਕ ਦੋ ਫਾਂਟ ਅਸਾਨ ਲੱਗਦੀਆਂ ਹਨ ਸਿਰਫ ਉਹ ਹੀ ਪਾਠਕਾਂ ਨੂੰ ਕਹੋ ਉਸ ਵਿੱਚ ਹੀ ਲਿਖਤਾ ਭੇਜਣ। ਜੋ ਪਾਠਕ ਉਸ ਵਿੱਚ ਨਹੀਂ ਭੇਜਦੇ ਜਾਂ ਬਹੁਤ ਗਲਤੀਆਂ ਕਰਦੇ ਹਨ ਜਿੰਨਾਂ ਨਾਲ ਤੁਹਾਡਾ ਕਾਫੀ ਸਮਾਂ ਖਰਾਬ ਹੁੰਦਾ ਹੋਵੇ ਉਹ ਲਿਖਤਾਂ ਡਲੀਟ ਕਰ ਦਿਤੀਆਂ ਜਾਣ।

ਆਸ ਕਰਦਾ ਹਾਂ ਕਿ ਆਪ ਪਾਠਕਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਿੱਖ ਮਾਰਗ ਨੂੰ ਦੁਬਾਰਾ ਅੱਪਡੇਟ ਕਰਨ ਬਾਰੇ ਵਿਚਾਰ ਕਰੋਗੇ।

ਇੱਕ ਪਾਠਕ,

----------------------------------

ਵੱਡੇ ਭਾਈ ਮੱਖਣ ਸਿੰਘ ਜੀ ਸਤਿ ਸ੍ਰੀ ਅਕਾਲ

ਤੁਸੀ ਬਹੁਤ ਚੰਗਾ ਕੀਤਾ ਕਿ ਥੋੜੇ ਜਾ ਬਹੁਤ ਸਮੇ ਵਾਸਤੇ ਸਿੱਖ ਮਾਰਗ ‘ਅੱਪ ਟੂ ਡੇਟ’ ਕਰਨਾਂ ਬੰਦ ਕਰ ਦਿੱਤਾ। ਕਿਉਕਿ ਕਈ ਆਦਮੀ ---ਵਾਲੇ ਵਰਗੇ ਸਿੱਖ ਮਾਰਗ ਨੂੰ “ੲਹੇਦਾ ਕੀ ਆ” ਸਮਝਦੇ ਹਨ। ਪਰ ਮੈ ਜਿੰਨਾ ਵੀ ਗੁਰੂ ਘਰ ਬਾਰੇ ਸਿਖਿਆ ਹੈ ਸਿੱਖ ਮਾਰਗ ਤੋ ਹੀ ਸਿਖਿਆ ਹੈ।

ਹੁਣ ਰਹੀ ਗੱਲ ਕਿ ‘ਸਿੱਖ ਮਾਰਗ ਦਾ ਕੀ ਆ” ਇਸਤੇ ਤਾ -- ਕੁਛ ਵੀ ਪਾਈ ਜਾਵੇ’ ਇਸ ਗੱਲ ਦਾ ਮੈਨੂੰ ਬੜਾ ਦੁੱਖ ਹੋਇਆ ਜੋ ਕਿ ---ਨੇ ਆਖੀ ਤੁਹਾਡੀ ਕਈ ਸਾਲਾਂ ਦੀ ਮਿਹਨਤ ਦਾ ਇਹ ਫਲ ---ਨੇ ਦਿੱਤਾ। ਖੈਰ ਏਵੇ ਹੀ ਹੁੰਦਾ ਹੈ।

ਸਾਡੇ ਕੋਲ ਬਲਦ ਸਨ ਫਿਰ ਅਸੀ ਟ੍ਰੈਕਟਰ ਲੈ ਲਿਆ। ਪਰ ਸਾਡੇ ਕੋਲ ਟਰਾਲੀ ਤੇ ਬੀਜਣ ਵਾਲੀ ਮਸ਼ੀਨ ਨਹੀ ਸੀ। ਮੇਰੀ ਪੈਲੀ ਵੱਤ ਆਈ ਸੀ ਪਰ ਬੀਜਣ ਵਾਲੀ ਮਸ਼ੀਨ ਨਾਂ ਮਿਲੀ ਕਈਆ ਦੀਆ ਮਸ਼ੀਨਾਂ ਵਿਹਲੀਆ ਪਈਆਂ ਸਨ ਪਰ ਫਿਰ ਵੀ ਮੈਨੂੰ ਖਰਾਬ ਕਰਨ ਦਿਆ ਮਾਰਿਆਂ ਨੇ ਜਾਣ ਬੁਝ ਕੇ ਬੀਜਣ ਵਾਲੀ ਮਸ਼ੀਨ ਨਾ ਦਿੱਤੀ। ਪੈਲੀ ਸੁੱਕ ਗਈ ਦੁਬਾਰਾ ਰੌਣੀ ਕਰਕੇ ਬੀਜੀ ਪਛੇਤੀ ਕਣਕ ਵਿੱਚੋ ਕੀ ਨਿਕਲਣਾਂ ਸੀ ਘਾਟਾ ਹੀ ਪਿਆ। ਫਿਰ ਮੈ ਕਿਵੇ ਨਾਂ ਕਿਵੇ ਉਧਾਰ ਸੁਧਾਰ ਟਰਾਲੀ ਤੇ ਬੀਜਣ ਵਾਲੀ ਮਸ਼ੀਨ ਲੈ ਲਈ ਤੇ ਐਲਾਨ ਕਰ ਦਿੱਤਾ ਕਿ ਬੀਜਣ ਵਾਲੀ ਮਸ਼ੀਨ ਬਗੈਰ ਪੁੱਛੇ ਤੋ ਕੋਈ ਵੀ ਲਿਜਾ ਸਕਦਾ ਹੈ ਭਲਾ ਮੈ ਘਰ ਵੀ ਨਾਂ ਹੋਵਾਂ ਪਰ ਕਣਕ ਪਛੇਤੀ ਨਹੀ ਕਰਨੀ। ਸੋ ਸਾਡੀ ਬੀਜਣ ਵਾਲੀ ਮਸ਼ੀਨ ਹਮੇਸ਼ਾਂ ਘਰੋਂ ਬਾਹਰ ਰੱਖੀ ਹੁੰਦੀ ਸੀ ਕਿ ਆਪਣੇ ਆਪ ਕੋਈ ਵੀ ਲੈ ਜਾਵੇ ਮੰਗਣ ਵਿੱਚ ਵਕਤ ਨਾਂ ਖਰਾਬ ਹੋਵੇ। ਲੋਕ ਬੀਜ ਬਿਜਾਈ ਕਰਕੇ ਆਪਦੇ ਆਪ ਛੱਡ ਜਾਂਦੇ ਸਨ। ਉਧਰੋ 1984 ਵਿੱਚ ਅੱਤਵਾਦੀਆਂ ਦਾ ਦੌਰ ਸੀ। ਵਿਰੋਧੀਆਂ ਨੇ ਮੈਨੂੰ ਪੁਲੀਸ ਨੂੰ ਫੜਾ ਦਿੱਤਾ। ਮਸਾਂ ਪੁਲੀਸ ਦੇ ਚੱਕਰ ਵਿੱਚੋ ਨਿਕਲ ਕੇ -- ਆਕੇ ਸ਼ਰਨ ਲਈ। ਪ੍ਰਮਾਤਮਾਂ ਅੱਗੇ ਅਰਦਾਸ ਬੇਨਤੀ ਜੋਦੜੀ ਕੀਤੀ ਵੀਜਾ ਲੱਗ ਗਿਆ। ਵੀਜੇ ਤੋ ਬਾਅਦ ਮੈ ਪਿੰਡ ਗਿਆ ਸਾਰੇ ਹੀ ਪੱਕੇ ਹੋ ਕੇ ਇੱਕ ਵਾਰ ਇੰਡੀਆ ਗੇੜਾ ਮਾਰਦੇ ਹਨ ਸੋ ਮੈਂ ਵੀ ਚਲਾ ਗਿਆ। ਕਣਕਾਂ ਦੀ ਬਿਜਾਈ ਦਾ ਵਕਤ ਸੀ ਸਾਡੀ ਬੀਜਣ ਵਾਲੀ ਮਸ਼ੀਨ ਅੰਦਰ ਰੱਖੀ ਹੋਈ ਸੀ ਮੈ ਬਹੁਤ ਹੈਰਾਨ ਹੋਇਆ ਕਿ ਮਸ਼ੀਨ ਦਾ ਅੰਦਰ ਕੀ ਕੰਮ ਇਹ ਤਾਂ ਬਾਹਰ ਹੋਣੀ ਚਾਹੀਦੀ ਸੀ ਪਰ ਸਾਡੀ ਬੀਜ ਬਿਜਾਈ ਹੋ ਗਈ ਸੀ। ਕੋਈ ਮਸ਼ੀਨ ਮੰਗਣ ਆਇਆ ਤਾਂ ਮੇਰੇ ਭਰਾ ਨੇ ਖੋਟੇ ਪੈਸੇ ਵਾਂਗੂੰ ਮੋੜ ਦਿੱਤਾ ਮੈ ਪੁੱਛਿਆ ਆਪਣੇ ਘਰੋਂ ਤਾ ਬੀਜਣ ਵਾਲੀ ਮਸ਼ੀਨ ਤੇ ਟਰਾਲੀ ਕੋਈ ਲੈ ਜਾਵੇ ਕੋਈ ਮਨ੍ਹਾਂ ਨਹੀ ਸੀ ਤੂੰ ਵਿਚਾਰੇ ਨੂੰ ਜਵਾਬ ਕਿਉਂ ਦਿੱਤਾ। ਉਹ ਕਹਿੰਦਾ ਬਾਈ ਕਈ ਮਹੀਨੇ ਲੋਕ ਪੁੱਛੇ ਤੋ ਬਗੈਰ ਟਰਾਲੀ ਤੇ ਬੀਜਣ ਵਾਲੀ ਮਸ਼ੀਨ ਲਿਜਾਂਦੇ ਰਹੇ ਇੱਕ ਦਿੱਨ ਪਿੰਡ ਵਿੱਚ ਖੁੰਢਾ ਤੇ ਬੈਠੇ ਹੱਸ ਰਹੇ ਸਨ ਤੇ ਆਖ ਰਹੇ ਸਨ “ਓਹਨਾਂ ਦਾ ਕੀ ਆ” ਜਦੋ ਮਰਜ਼ੀ ਚੀਜ਼ ਚੱਕ ਲਿਆਵੋ ਫਿਰ ਆਪਣਾਂ ਮਖੌਲ ਉਡਾ ਦਿੱਤਾ ਸੋ ਛੋਟੇ ਭਾਈ ਉਦੋਂ ਤੋਂ ਮੈਂ ਸੋਚ ਲਿਆ ਕਿ ਚੀਜ਼ ਭਲਾ ਵਿਹਲੀ ਹੋਵੇ ਕਿਸੇ ਨੂੰ ਨਹੀ ਦੇਣੀ। ਇਹਨਾਂ ਨੂੰ ‘ਉਹਨਾਂ ਦਾ ਕੀਆ’ ਦਾ ਸਬਕ ਸਿਖਾਉਣਾਂ ਹੈ। ਸੋ ਉਹੋ ਗੱਲ ਅੱਜ ਸਾਹਮਣੇ ਆ ਗਈ ਜੋ ਕਿ 25 ਸਾਲ ਪਹਿਲਾਂ ਮੇਰੇ ਨਾਲ ਵਾਪਰੀ ਸੀ।

ਸੋ ਜਦੋ ਸਾਈਟ ਚਾਲੂ ਵੀ ਕਰ ਦਿੱਤੀ ਇਸ -- ਦੀ ਕੋਈ ਵੀ ਲਿਖਤ ‘ਸਿੱਖ ਮਾਰਗ’ ਤੇ ਨਹੀ ਪਾਉਣੀ ਇਸਨੂੰ “ਇਹਦਾ ਕੀ ਆ” ਦਾ ਸਬਕ ਸਿਖਾਉਣਾਂ ਹੈ!

ਤੁਹਾਡਾ ਨਿੱਕਾ ਭਰਾ

--------------------------------

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਸਤਿਕਾਰਯੋਗ ਮਖੱਣ ਸਿੰਘ ਜੀਉ ਆਪ ਜੀ ਦੇ ਇਹ ਸ਼ਬਦ ਪੜ ਕੇ ਬਹੁਤ ਹੀ ਜਾਇਦਾ ਦੁੱਖ ਹੋਇਆ ਕਿ “ਅੱਜ ਤੋਂ ਬਾਅਦ ਸਿੱਖ ਮਾਰਗ ਅੱਪਡੇਟ ਨਹੀ ਹੋਵੇਗਾ” ਇਸ ਦਾ ਮੂਲ ਕਾਰਣ ਆਪ ਜੀ ਨੇ ਦਸਿਆ ਹੈ ਕਿ ਆਪ ਜੀ ਬਹੁਤ ਥੱਕ ਗਏ ਹੋ ਅਤੇ ਆਪ ਜੀ ਕੋਲੋਂ ਹੁਣ ਬਹੁਤੀ ਸਟ੍ਰੈਸ ਨਹੀ ਝੱਲੀ ਜਾਂਦੀ ਇਸ ਕਰਕੇ ਆਪ ਜੀ ਹੁਣ ਕੁੱਝ ਅਰਾਮ ਕਰਨਾ ਚਾਹੁੰਦੇ ਹੋ। ਪਰ ਵੀਰ ਜੀ ਮੈਂ ਇਹ ਮਹਿਸੂਸ ਕੀਤਾ ਹੈ ਕਿ ਆਪ ਜੀ ਇਸ ਡਿਪ੍ਰੈਸ਼ਨ ਵਿੱਚ ਹੋ ਕਿ ਆਪ ਜੀ ਨੇ ਇਤਨੇ ਸਾਲਾਂ ਤੋਂ ਸੱਖਤ ਮਹਿਨਤ ਕੱਰ ਕੇ ਇਸ ਵੈਬਸਾਈਟ ਨੂੰ ਚਲਾਇਆ ਹੈ ਅਤੇ ਗੁਰਮੱਤ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਦਾ ਆਪ ਜੀ ਨੂੰ ਕੋਈ ਬਹੁਤਾ ਫਾਇਦਾ ਨਜ਼ਰ ਨਹੀ ਆਉਂਦਾ ਪਿਆ ਹੈ ਕਿਉਂਕਿ ਸਿੱਖ ਪੰਥ ਦੀ ਦਸ਼ਾ ਵਿੱਚ ਕੋਈ ਸੁਧਾਰ ਨਹੀ ਆ ਰਿਹਾ ਹੈ ਸਗੋਂ ਹੋਰ ਹੀ ਵਿਗੜਦੀ ਜਾ ਰਹੀ ਹੈ। ਵੀਰ ਜੀ ਮੈਂ ਆਪ ਜੀ ਨੂੰ ਦੱਸਨਾ ਚਾਹੁੰਦਾ ਹਾਂ ਕਿ ਜੇ ਇਹੀ ਗੱਲ ਹੈ ਤਾਂ ਆਪ ਜੀ ਦੀ ਇਹ ਸੋਚ ਬਿਲਕੁੱਲ ਹੀ ਗੱਲਤ ਹੈ ਕਿਉਂਕਿ ਇਸ ਵੈਬਸਾਈਟ ਤੋਂ ਅਣਗਿਣਤ ਹੀ ਗੁਰਸਿਖਾਂ ਖਾਸ ਕਰਕੇ ਮੇਰੇ ਵਰਗੇ ਨੌਸਿਖੀਏ ਨੇ ਬਹੁਤ ਕੁੱਝ ਸਿਖਿਆ ਹੈ, ਕੀ ਸਿਖਿਆ ਹੈ ਇਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀ ਹੈ ਕਿਉਂਕਿ ਬਹੁਤ ਕੁੱਝ ਸਿਖਿਆ ਹੈ ‘ਸਿੱਖ ਮਾਰਗ’ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਉਤੇ ਸਿੱਖ ਪੰਥ ਦਾ ਲੱਗ ਭੱਗ ਹਰ ਇੱਕ ਵਿਦਵਾਨ ਇਕਠਾ ਹੁੰਦਾ ਹੈ ਅਤੇ ਆਪਣੇ ਵਿਚਾਰ ਸਿੱਖ ਮਸਲਿਆਂ ਪ੍ਰਤੀ ਰੱਖਦਾ ਹੈ ਇਸ ਲਈ ਕਿਸੇ ਵੀ ਸਿੱਖ ਵਾਸਤੇ ਸਿੱਖੀ ਪ੍ਰਤੀ ਕੁੱਝ ਸਿਖਣ ਲਈ ਇਸ ਤੋਂ ਵਧੀਆ ਜਰੀਆ ਹੋਰ ਕੋਈ ਵੀ ਨਹੀ ਹੋ ਸਕਦਾ, ਇਸ ਗੱਲ ਦਾ ਆਪ ਜੀ ਨੂੰ ਅੰਦਾਜਾ ਨਹੀ ਹੈ ਕਿ ਜੇ ਆਪ ਇਸ ਨੂੰ ਅਪਡੇਟ ਕਰਨਾ ਬੰਦ ਕਰ ਦਿਉਗੇ ਤਾਂ ਆਪ ਅਣਜਾਣੇ ਵਿੱਚ ਹੀ ਸਿੱਖ ਪੰਥ ਦਾ ਕੀਨ੍ਹਾ ਨੁਕਸਾਨ ਕਰ ਦਿਉਗੇ। ਬਾਕੀ ਰਹੀ ਗੱਲ ਕਿ ਆਪ ਜੀ ਦੀ ਸਟ੍ਰੈਸ ਘੱਟ ਕੀਵੇਂ ਹੋਵੇ, ਵੀਰ ਜੀ ਆਪ ਇਤਨੇ ਸਾਲਾਂ ਤੋ ‘ਸਿੱਖ ਮਾਰਗ’ ਨੂੰ ਪੂਰੀ ਲਗਨ ਅਤੇ ਤਨਦੇਹੀ ਨਾਲ ਚਲਾ ਰਹੇ ਹੋ ਇਸ ਲਈ ਆਪ ਨੇ ਆਪਣੇ ਆਪ ਨੂੰ ਇਸ ਕਾਰਜ ਲਈ ਬਰਨ ਆਉਟ (burn out) ਕੱਲ ਲਿਆ ਜਾਪਦਾ ਹੈ ਇਸ ਲਈ ਆਪ ਜੀ ਨੂੰ ਇੱਕ ਸਲਾਹ ਦੇਂਦਾ ਹਾਂ ਕਿ ਆਪ ‘ਸਿੱਖ ਮਾਰਗ’ ਦਾ ਕੰਮ ਕਿਸੇ ਦੁਸਰੇ ਗੁਰਸਿੱਖ ਨਾਲ ਵੰਡ ਲਵੋ, ਕੰਮ ਕਿਸ ਤਰ੍ਹਾ ਵੰਡਣਾ ਹੈ ਇਹ ਤੁਹਾਨੂੰ ਵਧੇਰੇ ਪਤਾ ਹੋਵੇਗਾ ਪਰ ਕਿਸ ਨਾਲ ਵੰਡਣਾ ਹੈ ਉਸ ਵਾਸਤੇ ਮੇਰੀ ਇਹ ਸਲਾਹ ਹੈ ਕਿ ਆਪ ਜੀ ‘ਸਿੱਖ ਮਾਰਗ’ ਤੇ ਇਹ ਲਿੱਖ ਦਿੳ ਕਿ ਆਪ ਨੂੰ ਇਸ ਕੰਮ ਵਾਸਤੇ ਕੋਈ ਵਾਲੰਟੀਅਰ ਚਾਹੀਦਾ ਹੈ, ਮੈਨੂੰ ਪੂਰੀ ਉਮੀਦ ਹੈ ਕਿ ਇਸ ਵਾਸਤੇ ਇੱਕ ਤੋਂ ਵਧੇਰੇ ਗੁਰਸਿੱਖ ਵਾਲੰਟੀਅਰ ਅੱਗੇ ਆ ਜਾਣਗੇ। ਵੀਰ ਜੀ ਇੱਕ ਹੋਰ ਗੱਲ ਲਿੱਖ ਕੇ ਸਮਾਪਤੀ ਕਰਦਾ ਹਾਂ ਕਿ ਆਪ ਜੀ ਨੇ ਆਪਣੀ ਵੈਬਸਾਈਟ ਉਤੇ ਗਿਆਨੀ ਦਿੱਤ ਸਿੰਘ ਜੀ ਦੀ ਫੋਟੋ ਲਗਾਈ ਹੋਈ ਹੈ ਵੀਰ ਜੀ ਇਹ ਇੱਕ ਅਜਿਹਾ ਇਨਸਾਨ ਸੀ ਜੋ ਸਿੱਖੀ ਦਾ ਪ੍ਰਚਾਰ ਕਰਦਾ ਕਰਦਾ ਬੇਅੰਤ ਹੀ ਮੁਸੀਬਤਾਂ ਵਿੱਚ ਫੱਸ ਗਿਆ ਸੀ ਇਹੀ ਹਾਲਤ ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਵੀ ਹੋਈ ਅਤੇ ਹੋਰ ਵੀ ਬਹੁਤ ਵਿਦਵਾਨਾ ਦੀ ਹੋਈ ਸੀ ਅਤੇ ਹੁਣ ਵੀ ਹੋ ਰਹੀ ਹੈ ਪਰ ਜੇ ਇਹ ਲੋਕ ਇਹ ਸੋਚ ਕੇ ਸਿੱਖੀ ਦਾ ਪ੍ਰਚਾਰ ਕਰਨ ਤੋਂ ਰੁੱਕ ਜਾਂਦੇ ਜਾਂ ਹੁਣ ਹੀ ਰੁਕ ਜਾਣ ਤਾਂ ਤੁਸੀ ਖੁੱਦ ਹੀ ਸੋਚੋ ਸਿੱਖ ਪੰਥ ਦਾ ਕੀ ਬਣਦਾ ਜਾਂ ਕੀ ਬਣੇਗਾ, ਵੀਰ ਜੀ ਜਿਸ ਸਥਿਤੀ ਵਿੱਚ ਤੁਸੀ ਹੋ ਇਸ ਹੀ ਸਥਿਤੀ ਵਿੱਚ ਬਾਕੀ ਦੇ ਸਾਰੇ ਪੰਥ ਦਰਦੀ ਵੀ ਹਨ ਜੋ ਆਪਣੀ ਆਪਣੀ ਸਮਰਥਾ ਅਨੁਸਾਰ ਸਿੱਖ ਪੰਥ ਦੀ ਕਿਸੇ ਨਾ ਕਿਸੇ ਰੂਪ ਵਿੱਚ ਸੇਵਾ ਕਰ ਰਹੇ ਹਨ, ਹਰ ਪੰਥ ਦਰਦੀ ਉਤੇ ਬਹੁਤ ਪ੍ਰੈਸ਼ਰ ਹੈ ਕਿਉਂਕਿ ਹਰ ਕੋਈ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਜਿੰਦਗੀ ਨਾਲ ਕੰਪ੍ਰੋਮਾਈਸ ਕਰਕੇ ਹੀ ਆਪਣੇ ਸਿੱਖ ਪੰਥ ਦੀ ਸੇਵਾ ਕਰ ਰਿਹਾ ਹੈ ਕਿਉਂਕਿ ਸਭ ਨੂੰ ਪਤਾ ਹੈ ਕਿ ਸਾਡੇ ਪੰਥ ਦੀ ਕੀ ਹਾਲਤ ਹੋਈ ਪਈ ਹੈ। ਹਰ ਕਿਸੇ ਤੇ ਬਹੁਤ ਜਾਇਦਾ ਪ੍ਰੈਸ਼ਰ ਹੈ ਪਰ ਅਸੀ ਇਸ ਪ੍ਰੈਸ਼ਰ ਨੂੰ ਆਪਣੇ ਉਤੇ ਹਾਵੀ ਨਹੀ ਹੋਣ ਦੇ ਸਕਦੇ ਕਿਉਂਕਿ ਕੰਮ ਹਜੇ ਬਹੁਤ ਕਰਨੇ ਬਾਕੀ ਹਨ। ਵੀਰ ਜੀ ਕਿਰਪਾ ਕਰਕੇ ਇਸ ਉਤੇ ਥੋੜਾ ਗੰਭੀਰ ਵੀਚਾਰ ਕਰਨਾ ਜੀ। ਉਮਰ ਅਤੇ ਸਮੱਝ ਵਿੱਚ ਆਪ ਜੀ ਤੋਂ ਛੋਟਾਂ ਹਾਂ ਇਸ ਲਈ ਜੇ ਕੋਈ ਗੱਲ ਗੱਲਤ ਲਿੱਖੀ ਗਈ ਹੋਵੇ ਤਾਂ ਮਾਫ ਕਰ ਦੇਣਾ ਜੀ।

ਆਪ ਜੀ ਦਾ ਛੋਟਾ ਵੀਰ ਅਤੇ ਇੱਕ ਪੰਥ ਦਰਦੀ।

----------------------------------

S.Makhan Singh Jee, Gur Fatte Parwan Karna. I am feeling real sorry to know that you have stopped up dating the site,today after repaired the window of my cumputer,when I open the site & read, I can't wait for punjabi font,I want to know the reason, why you do it, Bhai Makhan Singh Jee I start it to read this site in Dec 2009.& I advised many people to read this site. Now ! What they will feel . I request you again & again for Lot of times to restart up dating the site as soon as possible. Thanks , with regard, Your's brotherly.

--------------------------------------------------------

Dear Makhan Singh ji,

Your concerns mentioned in your letter dated March 21, 2010, are very much justified and true. I can also feel the heat of the wrong attitude of many so-called scholars who have blind faith in everything other than the truth of GRUBANI. I can also feel the burden and stress you have been bearing single handedly for the last many years. It is a great sacrifice! The self-less sincere services you have been rendering to the humanity surpasses any other organization in the Gurmat world. We, whole- heartedly, appreciate that.

Because of all the above facts, I felt very much disappointed to read your firm decision to suspend the updating of the SIKHMARG indefinitely!!

It is a universal truth that many stone-headed people have always been a mountainous obstruction in the path of the TRUTH or SACH, because it blinds them. So, let us not be disheartened, and continue serving the Gurmat Nation, as well as the creatures who, by HIS divine order, cannot see the light of the sun of Truth, undauntedly. Kindly, don’t let a few, who are allergic to light, stop us.

As you are well aware of the fact that many truth-loving people around the world love the SIKHMARG and learn a lot from it. Please, don’t disappoint them. I very much hope that you will consider resuming the up-dating of SIKHMARG, very soon.

I, humbly, offer my unconditional help in this matter. Please, let me know if I can be of any service to help you.

--------------------------------------------------------------------

Dear Makhan singh Ji

Guru Fateh

I was Deeply hurt to hear that Sikh Marg is not going to up-date from today.I request u with humble plz do not do so. Every one who loves panth is so upset because panth is directionless.We all showing our ego.Plz u do not leave us alone. I hope u will feel my pain.

Thank u

------------------------------------------------------------

satkaryog makhan singh ji

WGKK WGKF

aap g valon kuch din pehla unmithe samay layi 'sikhmarg' update naa karn da faisla kita hai. par saadi rai vich aap g da eh faisla darust nahi hai ji. is samay websites taa bahut hun par koyi v poori tarah nirpakh nahi kahi ja sakdi. sikhmarg di ehi khoobi is di lokpriyta da kaaran hai. moojuda samay vich jaagrook dhiraa vich chal reha kaato kalesh kaaran nirashata taan jaroor hundi hai par oos kaarn chup ho k bhe jaana kisi v tarah theek nahi. hun pathakaan nu ikpaasar views hi mil rahe hun. sikhmarg update naa haun kaaran dono pakh nahi pahuch rahe. eh bahut nuksaan dayak hai. is layi aap ji nu benti hai k aap g is nu jaldi update karna shuru karo ji. baaki aap ji khud hi soojwaan ho.

with regards

-----------------------------------------------------------

Respected Sir,

Satsri Akal !

I have never been know to your website one and a half month before. My book Sikhi Da Darshan was released recently and after this I came into contact with some persons who told me about sending the article to your website. I shall remain thankful to them.

I also sent some articles to you which were posted in your website. But today I am going to talk something else with you.

Your decision to stop updating your website reflects a shattered state of mind due to the state of affairs. I can understand. But you see Guru made us the soldiers who were not supposed to quite on idialogical front till they die. We are Sikhs ( Students) we have to learn all our life and at the same time we have a duty to impart what we have learn from Guru. Your website had remained imparting the knowledge and for the sake of Guru we should not leave the ground for others to play fouls in tha name of Gurumat.

This is my request you to rethink. I am sure you must have recieving the pressure from others. I dont think a person like you can quite the ground. You have to come back and I am sure you will come back to discharge the duty what Guru has placed on your soldiers.

With Best Regards,


(25/03/10)
ਸੰਪਾਦਕ ਵਲੋਂ

‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦਾ ਧੰਨਵਾਦ

ਪਿਛਲੇ 4 ਦਿਨਾ ਤੋਂ ਭਾਵ ਕਿ 21 ਮਾਰਚ ਤੋਂ ਜਦੋਂ ਦਾ ਅਸੀਂ ਇਹ ਲਿਖ ਕੇ ਪਾਇਆ ਸੀ ਕਿ ‘ਅੱਜ ਤੋਂ ਬਾਅਦ ਸਿੱਖ ਮਾਰਗ ਅੱਪਡੇਟ ਨਹੀਂ ਹੋਵੇਗਾ, ਸਾਨੂੰ ਬਹੁਤ ਸਾਰੇ ਪਾਠਕਾਂ/ ਲੇਖਕਾਂ ਦੇ ਟੈਲੀਫੂਨ ਅਤੇ ਈ-ਮੇਲਜ਼ ਆਏ ਹਨ। ਕਈਆਂ ਨਾਲ ਫੂਨ ਤੇ ਗੱਲਬਾਤ ਹੋ ਗਈ ਸੀ ਅਤੇ ਕਈਆਂ ਨੇ ਸੁਨੇਹੇ ਛੱਡੇ ਹੋਏ ਸਨ। ਕਈਆਂ ਨੂੰ ਦੁਬਾਰਾ ਫੂਨ ਕੀਤਾ ਅਤੇ ਕਈਆਂ ਦੇ ਈ-ਮੇਲ ਰਾਹੀਂ ਜਵਾਬ ਦਿੱਤੇ ਪਰ ਸਾਰਿਆਂ ਦੇ ਠੀਕ ਜਵਾਬ ਦੇਣ ਲਈ ਬਹੁਤ ਸਾਰੇ ਸਮੇਂ ਦੀ ਲੋੜ ਹੈ। ਇਸ ਲਈ ਮੈਂ ਸਾਰੇ ਪਾਠਕਾਂ/ਲੇਖਕਾਂ ਨੂੰ ਸਾਂਝਾ ਸਨੇਹਾ ਇੱਥੇ ਹੀ ਲਿਖ ਕੇ ਪਾ ਰਿਹਾ ਹਾਂ। ਕਿਉਂਕਿ ਕੋਈ ਕੁੱਝ ਅੰਦਾਜ਼ਾ ਲਾਉਂਦਾ ਹੈ ਅਤੇ ਕੋਈ ਕੁੱਝ। ਇਤਨੀ ਗੱਲ ਮੈਂ ਜ਼ਰੂਰ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਮੈਂ ਕਿਸੇ ਵੀ ਪਾਠਕ/ਲੇਖਕ ਨਾਲ ਨਿਰਾਜ਼ ਨਹੀਂ ਹਾਂ। ਜੇ ਕਰ ਤੁਸੀਂ ਹੋਰਨਾ ਬਾਰੇ ਲਿਖਦੇ ਹੋ ਤਾਂ ਤੁਹਾਨੂੰ ਵੀ ਕੁੱਝ ਨੁਕਤਾ ਚੀਨੀ ਸਹਾਰਨੀ ਹੀ ਪੈਂਦੀ ਹੈ। ਨਾ ਅੱਪਡੇਟ ਕਰਨ ਦੇ ਸਿਰਫ ਦੋ ਹੀ ਮੁੱਖ ਕਾਰਣ ਹਨ। ਇੱਕ ਹੈ ਬਹੁਤ ਜ਼ਿਆਦਾ ਸਮਾ ਦੇਣ ਨਾਲ ਅੱਖਾਂ ਗੁੱਟਾਂ ਦੀ ਥਕਾਵਟ ਅਤੇ ਦੂਸਰਾ ਹੈ ਸਿੱਖ ਵਿਦਵਾਨਾ ਦੀ ਨਿੱਜੀ ਸ਼ੋਹਰਤ ਕਾਰਨ ਖਹਿਬਾਜ਼ੀ ਤੋਂ ਨਿਰਾਸਤਾ। ਜਿਸ ਨਾਲ ਕੇ ਦਸਮ ਗ੍ਰੰਥ ਦੇ ਕੂੜ ਵਿਰੋਧੀ ਲਹਿਰ ਨੂੰ ਖੇਰੂੰ-ਖੇਰੂੰ ਕਰ ਦਿੱਤਾ ਗਿਆ ਹੈ। ਇਸ ਨਾਲ ਜੁੜੇ ਹੋਏ ਹੋਰ ਵੀ ਕਈ ਛੋਟੇ-ਛੋਟੇ ਮੁੱਦੇ ਹਨ ਜਿਵੇਂ ਕਿ ਵੇਦਾਂਤੀ ਨੂੰ ਦਿੱਲੀ ਕਮੇਟੀ ਵਲੋਂ ਖਾਸ ਮਹਾਨਤਾ ਦੇਣੀ ਅਤੇ ਕਿਸੇ ਵੀ ਵਲੋਂ ਕੋਈ ਖਾਸ ਵਿਰੋਧ ਨਾ ਹੋਣਾ ਸਗੋਂ ਇਸ ਦੇ ਹੱਕ ਵਿੱਚ ਥੋਥੀਆਂ ਦਲੀਲਾਂ ਦੇਣੀਆਂ। ਧਾੜਵੀਆਂ ਵਾਂਗੂ ਅਕਾਲ ਤਖ਼ਤ ਦੇ ਨਾਮ ਤੇ ਗੁਰਦੁਆਰਿਆਂ ਵਿੱਚ ਹੁੱਲੜਬਾਜ਼ੀ ਕਰਨੀ। ਇਹਨਾ ਸਾਰੀਆਂ ਗੱਲਾਂ ਨੇ ਮੈਨੂੰ ਨਿਰਾਸ਼ ਕਰ ਦਿੱਤਾ ਕਿ ਸਿੱਖ ਕੌਮ ਤਾਂ ਹੈ ਹੀ ਸਾਰੀ ਬੂਝੜ ਅਤੇ ਹੁੱਲੜ ਬਾਜ਼ੀ ਕਰਕੇ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਵਧੀਆ ਦੱਸਣ ਵਾਲੀ। ਫਿਰ ਕੀ ਲੋੜ ਪਈ ਹੈ ਅਜਿਹੇ ਬੂਝੜਾਂ ਨਾਲ ਮੱਥਾ ਮਾਰਨ ਦੀ? ਜਿਹੜੇ ਥੋੜੇ ਬਹੁਤ ਗੁਰਮਤਿ ਨੂੰ ਸਮਝਦੇ ਵੀ ਹਨ ਉਹ ਵੀ ਠੀਕ ਸਮੇਂ ਤੇ ਸੱਚ ਬੋਲਣ ਤੋਂ ਝਿਜਕਦੇ ਹਨ ਅਤੇ ਜਾਂ ਫਿਰ ਦੂਜਿਆਂ ਦੀਆਂ ਕੁੱਝ ਗਲਤ ਗੱਲਾਂ ਨੂੰ ਲੈ ਕੇ ਮੁੜ-ਮੁੜ ਕੇ ਉਹਨਾ ਤੇ ਹੀ ਤਵਾ ਲਾਈ ਰੱਖਦੇ ਹਨ। ‘ਸਿੱਖ ਮਾਰਗ’ ਤੇ ਲਿਖਣ ਵਾਲੇ ਬਹੁਤੇ ਵਿਦਵਾਨ ਇਸ ਤਰ੍ਹਾਂ ਦੇ ਨਹੀਂ ਹਨ ਜਿਹਨਾ ਦਾ ਇਹ ਉਪਰ ਜ਼ਿਕਰ ਕੀਤਾ ਹੈ। ਇੱਕ ਗੱਲ ਪਾਠਕ ਹੋਰ ਵੀ ਨੋਟ ਕਰਨ ਕਿ ‘ਸਿੱਖ ਮਾਰਗ’ ਸਾਈਟ ਨਾ ਤਾਂ ਬੰਦ ਕੀਤੀ ਹੈ ਅਤੇ ਨਾ ਹੀ ਕਰਨੀ ਹੈ। ਸਿਰਫ ਅੱਪਡੇਟ ਕਰਨੀ ਹੀ ਬੰਦ ਕੀਤੀ ਹੈ। ਇਹ ਦੁਬਾਰਾ ਕਦੋਂ ਅੱਪਡੇਟ ਕਰਨੀ ਸ਼ੁਰੂ ਹੋਵੇਗੀ, ਇਸ ਬਾਰੇ ਹਾਲ ਦੀ ਘੜੀ ਕੁੱਝ ਨਹੀਂ ਕਿਹਾ ਜਾ ਸਕਦਾ। ਇਸ ਬਾਰੇ ਪਾਠਕਾਂ ਦੇ ਸੁਝਾਓ ਆ ਰਹੇ ਹਨ ਅਤੇ ਮੈਂ ਵੀ ਸੋਚ ਵਿਚਾਰ ਕਰ ਰਿਹਾ ਹਾਂ। ਇਸ ਲਈ ਤੁਸੀਂ ਕੁੱਝ ਦਿਨਾ ਬਾਅਦ ਇਹ ਪੰਨਾ ਦੇਖਦੇ ਰਹਿਣਾ ਜਿਸ ਤੋਂ ਤੁਹਾਨੂੰ ਅਗਲੀ ਕਾਰਵਾਈ ਦੀ ਜਾਣਕਾਰੀ ਮਿਲਦੀ ਰਹੇਗੀ-ਸੰਪਾਦਕ।


(21/03/10)
ਸੰਪਾਦਕ ਵਲੋਂ

ਬਾਦਲ ਅਤੇ ਸਰਨੇ ਵਿੱਚ ਕੋਈ ਬਹੁਤਾ ਫਰਕ ਨਹੀਂ

ਅੱਜ ਤੋਂ ਬਾਅਦ ‘ਸਿੱਖ ਮਾਰਗ’ ਅੱਪਡੇਟ ਨਹੀਂ ਹੋਵੇਗਾ

ਪਿਛਲੇ ਕਾਫੀ ਸਮੇਂ ਤੋਂ ਜੋਗਿੰਦਰ ਸਿੰਘ ਵੇਦਾਂਤੀ ਜੀ ਸਾਬਕਾ ਜਥੇਦਾਰ ਅਕਾਲ ਤਖ਼ਤ, ਦਿੱਲੀ ਕਮੇਟੀ ਦੇ ਮੁੱਖ ਮਹਿਮਾਨ ਬਣਦੇ ਆ ਰਹੇ ਹਨ। ਅਪ੍ਰੈਲ 2010 ਨੂੰ ਜਿਹੜੀ ਹੁਣ ਕਨਵੈਨਸ਼ਨ ਹੋਣ ਜਾ ਰਹੀ ਹੈ ਉਸ ਵਿੱਚ ਇਸ ਦਾ ਨਾਮ ਸਭ ਤੋਂ ਪਹਿਲੇ ਮੁਖੀਆਂ ਵਿੱਚ ਆਉਂਦਾ ਹੈ। ਪਿਛਲੇ ਕੁੱਝ ਮਹੀਨਿਆਂ ਵਿੱਚ ਮੈਂ ਸਿੱਖ ਮਾਰਗ ਤੇ ਇਸ ਬਾਰੇ ਕੁੱਝ ਟਿੱਪਣੀ ਵੀ ਕੀਤੀ ਸੀ ਪਰ ਕਿਸੇ ਵੀ ਪਾਠਕ/ਲੇਖਕ ਨੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ। ਹਾਂ, ਇੱਕ ਪਾਠਕ ਨੇ ਇਸ ਨੂੰ ਕੁੱਝ ਕਰਨ ਵਾਲਿਆਂ ਦੀਆਂ ਲੱਤਾਂ ਖਿੱਚਣ ਬਾਰੇ ਜ਼ਰੂਰ ਥੋੜਾ ਜਿਹਾ ਲਿਖਿਆ ਸੀ।

ਸਿੱਖਾਂ ਦੇ ਮਨਾ ਵਿੱਚ ਅਕਾਲ ਤਖ਼ਤ ਅਤੇ ਇਸ ਦੇ ਕਥਿਤ ਜਥੇਦਾਰ ਦਾ ਇਤਨਾ ਭੈ ਬੈਠਿਆ ਹੋਇਆ ਹੈ ਉਹ ਸਾਰਾ ਕੁੱਝ ਆਪਣੀਆਂ ਅੱਖਾਂ ਦੇ ਸਾਹਮਣੇ ਗਲਤ ਹੁੰਦਾ ਦੇਖ ਵੀ ਹਓ ਪਰੇ ਕਰ ਛੱਡਦੇ ਹਨ। ਕੋਈ ਵਿਰਲਾ ਹੀ ਬੋਲਦਾ ਹੈ। ਅਕਾਲ ਤਖ਼ਤ ਦੇ ਨਾਮ ਤੇ ਬੇਅੰਤ ਖੂਨ ਖਰਾਬਾ ਅਤੇ ਲੜਾਈ ਝਗੜੇ ਹੋ ਚੁੱਕੇ ਹਨ ਅਤੇ ਹੁਣ ਵੀ ਜ਼ਾਰੀ ਹਨ। ਹਾਲੇ ਪਰਸੋਂ ਹੀ ਇੰਗਲੈਂਡ ਵਿੱਚ ਇਸ ਦੇ ਨਾਮ ਤੇ ਹੁੱਲੜਬਾਜ਼ੀ ਹੋ ਕੇ ਹਟੀ ਹੈ। ਮੇਰਾ ਨਹੀਂ ਖਿਆਲ ਕੇ ਅਕਾਲ ਤਖ਼ਤ ਦੇ ਨਾਮ ਤੇ ਸਿੱਖੀ ਦਾ ਬਹੁਤਾ ਕੁੱਝ ਸੰਵਰਿਆ ਹੋਵੇ ਵਿਗੜਿਆ ਜ਼ਰੂਰ ਹੈ। ਇਸ ਦੀਆਂ ਅਸਲ ਜੜਾਂ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਹਨ। ਜਿਸ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਅਕਾਲ ਤਖ਼ਤ ਨੂੰ ਬਣਾਇਆ ਗਿਆ ਤਾਂ ਇਸ ਦੀ ਉਸਾਰੀ ਵਿੱਚ ਬਾਬਾ ਬੁੱਢਾ ਅਤੇ ਭਾਈ ਗੁਰਦਾਸ ਨੇ ਹੀ ਹੱਥ ਲਾਇਆ ਸੀ ਬਾਕੀ ਸਿੱਖਾਂ ਨੂੰ ਸ਼ਾਇਦ ਇਸ ਕਰਕੇ ਮਨਾਹੀ ਸੀ ਕਿ ਉਹਨਾ ਦੇ ਹੱਥ ਲਾਉਣ ਨਾਲ ਭਿੱਟਿਆ ਜਾਵੇਗਾ ਜਿਸ ਤਰ੍ਹਾਂ ਕਿ ਪੁਰਾਣੇ ਸਮਿਆਂ ਵਿੱਚ ਸ਼ੂਦਰ ਦੇ ਪ੍ਰਛਾਂਵੇਂ ਨਾਲ ਬ੍ਰਾਹਮਣ ਭਿੱਟਿਆ ਜਾਂਦਾ ਸੀ। ਸ਼ਾਇਦ ਏਸੇ ਕਰਕੇ ਹੀ ਇੱਥੋਂ ਜਾਰੀ ਹੋਇਆ ਹੁਕਮਨਾਵਾ ਇਤਨਾ ਮਹਾਨ ਹੁੰਦਾ ਹੈ ਜਿਹੜਾ ਕਿ ਗੁਰੂਆਂ ਦੀ 239 ਸਾਲ ਦੀ ਗੁਰਬਾਣੀ ਵਿਚਲੀ ਸਚਾਈ ਤੋਂ ਵੀ ਮਹਾਨ ਮੰਨਿਆਂ ਜਾਂਦਾ ਹੈ। ਇਸ ਗੁਰਬਿਲਾਸ ਦੀ ਸੰਪਾਦਨਾ ਵੇਦਾਂਤੀ ਜੀ ਨੇ ਇੱਕ ਹੋਰ ਪ੍ਰੋ: ਨਾਲ ਰਲ ਕੇ ਕੀਤੀ ਸੀ।

ਇਹ ਵੇਦਾਂਤੀ ਜੀ ਇਤਨੇ ਮਹਾਨ ਹਨ ਕੇ ਇਹ ਜੋ ਮਰਜੀ ਕਰੀ ਜਾਣ ਉਹ ਸਭ ਪ੍ਰਵਾਨ ਹੈ ਕਿਉਂਕਿ ਇੱਕ ਤਾਂ ਗੁਰ ਬਿਲਾਸ ਦੀ ਸੰਪਾਦਨਾ ਅਤੇ ਦੂਜਾ ਅਕਾਲ ਤਖ਼ਤ ਦੀ ਜਥੇਦਾਰੀ। ਇਹ ਭਾਵੇਂ ਦਿੱਲੀ ਦੀਆਂ ਵਿਧਵਾਵਾਂ ਨੂੰ ਫਫੇ ਕੁੱਟਣੀਆਂ ਕਹਿਣ, ਬਲਾਤਕਾਰੀ ਸਾਧਾਂ ਤੋਂ ਰਿਸ਼ਵਤ ਲੈ ਕੇ ਮੁਆਫ ਕਰ ਦੇਣ, ਕਿਸੇ ਸਵਾਲ ਪੁੱਛਣ ਵਾਲੇ ਨੂੰ ਕਿਰਪਾਨਾ ਨਾਲ ਲਹੂ ਲੁਹਾਣ ਕਰਵਾ ਦੇਣ ਜਿਵੇਂ ਖਾਲਸਾ ਪੰਚਾਇਤ ਅਤੇ ਫਰੀਦਾਬਾਦ ਵਿੱਚ 2005 ਵਿੱਚ ਕੀਤਾ ਸੀ। ਦੇਖੋ ਫੋਟੋ ਸੱਜੇ ਪਾਸੇ ਜੋ ਕਿ ਪਹਿਲਾਂ ਹੀ ਇੱਥੇ ਛਪ ਚੁੱਕੀ ਹੈ। ਜੇ ਕਰ ਇਸ ਤਰ੍ਹਾਂ ਦੇ ਕੰਮ ਧਾਰਮਿਕ ਮੁਖੀਆਂ ਦੇ ਹੋਵਣ ਤਾਂ ਫਿਰ ਗੁੰਡਿਆਂ ਲਈ ਕਿਹੜੇ ਬਚਦੇ ਹਨ? ਇਹਨਾ ਨੇ 2005 ਵਿੱਚ ਹੀ ਸ਼ੱਧ ਪਤਾਸੇ ਬਣਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਸੀ। ਸ਼ਾਇਦ ਉਹਨਾ ਪਤਾਸਿਆਂ ਦੇ ਨਾਲ ਹੀ ਹੁਣ ਵਧੀਆ ਸਿੱਖ ਬਣ ਰਹੇ ਹੋਵਣ ਜਿਸ ਕਰਕੇ ਇਹਨਾ ਨੂੰ ਇਤਨਾ ਸਨਮਾਨ ਮਿਲ ਰਿਹਾ ਹੈ। ਜਾਂ ਫਿਰ ਬਾਦਲ ਵਾਂਗ ਇਹ ਦਿੱਲੀ ਵਾਲੇ ਵੀ ਸਾਧਾਂ ਦੀਆਂ ਵੋਟਾਂ ਨਾਲ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨ ਦੀ ਸੋਚ ਰਹੇ ਹੋਣਗੇ। ਇਹ ਸਚਾਈ ਤਾਂ ਇੰਡੀਆ ਵਿੱਚ ਰਹਿੰਦੇ ਸੱਜਣ ਜ਼ਿਆਦਾ ਜਾਣਦੇ ਹੋਣਗੇ। ਮੇਰੇ ਕੋਲੋਂ ਹੁਣ ਬਹੁਤੀ ਮਗਜ਼ ਖਪਾਈ ਨਹੀਂ ਕੀਤੀ ਜਾਂਦੀ। ਮੈਂ ਸੋਚ ਸੋਚ ਕੇ ਪਾਗਲ ਹੋਈ ਜਾਨਾ ਹਾਂ ਕਿ ਇਹ ਕੀ ਹੋ ਰਿਹਾ ਹੈ। ਹੁਣ ਹੋਰ ਬਹੁਤੀ ਸਟਰੈੱਸ ਮੇਰੇ ਕੋਲੋਂ ਨਹੀਂ ਝੱਲੀ ਜਾਂਦੀ ਅਤੇ ਇਹ ਅੱਜ ਦਾ ਅੱਪਡੇਟ ਕਰਕੇ ਮੈਂ ਕੁੱਝ ਅਰਾਮ ਕਰਨਾ ਚਾਹੁੰਦਾ ਹਾਂ। ਮੈਂ ਬਹੁਤ ਹੀ ਹੰਭ ਗਿਆ ਹਾਂ ਅਤੇ ਥੱਕ ਗਿਆ ਹਾਂ। ਅੱਜ ਤੋਂ ਬਾਅਦ ‘ਸਿੱਖ ਮਾਰਗ’ ਅਣਮਿੱਥੇ ਸਮੇ ਤੱਕ ਅੱਪਡੇਟ ਨਹੀਂ ਹੋਵੇਗਾ। ਕੁੱਝ ਹਫਤੇ ਵੀ ਹੋ ਸਕਦੇ ਹਨ, ਮਹੀਨੇ ਵੀ ਅਤੇ ਇਸ ਤੋਂ ਜ਼ਿਆਦਾ ਵੀ। ਹੁਣ ਸ਼ਾਇਦ ਬਹੁਤਿਆਂ ਨੂੰ ਇਸ ਦੀ ਲੋੜ ਵੀ ਨਹੀਂ ਰਹੇਗੀ ਕਿਉਂਕਿ ਹੁਣ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਧਰਮ ਨਾਲ ਸੰਬੰਧਿਤ ਸਾਈਟਾਂ ਸ਼ੁਰੂ ਹੋ ਚੁਕੀਆਂ ਹਨ। ਜਦੋਂ ਮੈਂ ਸਾਈਟ ਸ਼ਰੂ ਕੀਤੀ ਸੀ ਉਸ ਵੇਲੇ ਉਂਗਲਾਂ ਤੇ ਗਿਣਨ ਜੋਗੀਆਂ ਹੀ ਸਨ। ਮੇਰੀ ਸਾਈਟ ਤੋਂ ਬਿਨਾ ਤਕਰੀਬਨ 99% ਸਾਧਾਂ ਦੇ ਡੇਰਿਆਂ ਨਾਲ ਸੰਬੰਧਿਤ ਸਿੱਖਾਂ ਦੀਆਂ ਹੀ ਸਨ। ਅੰਤ ਵਿੱਚ ਫਿਰ ਸਾਰੇ ਪਾਠਕਾਂ ਤੋਂ ਖਿਮਾਂ ਦਾ ਜਾਚਕ ਹਾਂ ਕਿ ਮੈਂ ਨਾ ਤਾਂ ਕਿਸੇ ਤੋਂ ਡਰਿਆ ਹਾਂ ਅਤੇ ਨਾ ਹੀ ਸੱਚ ਨਾਲ ਸਮਝੌਤਾ ਕਰਨ ਬਦਲੇ ਕੋਈ ਹਾਰ ਮੰਨੀ ਹੈ। ਸਿਰਫ ਸਿਹਤ ਠੀਕ ਰੱਖਣ ਲਈ ਕੁੱਝ ਸਮੇਂ ਲਈ ਆਰਾਮ ਕਰਨਾ ਚਾਹੁੰਦਾ ਹੈ। ਇਸ ਤੋਂ ਅਗਾਂਹ ਆਪਣੇ 2004 ਦੇ ਲਿਖੇ ਲੇਖ ਵਿੱਚੋਂ ਕੁੱਝ ਪਾ ਰਿਹਾ ਹਾਂ, ਇਸ ਦਾ ਕੁੱਝ ਹਿੱਸਾ ਕਾਲੇ ਅਫਗਾਨੇ ਦੀ ਕਿਤਾਬ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿਚੋਂ ਲਿਆ ਹੈ। ਭੁੱਲ ਚੁੱਕ ਦੀ ਖਿਮਾ।

*********************************************

ਕਾਬਲੋਂ ਆਈ ਸੰਗਤਿ ਨੇ ਸਤਿਗੁਰੂ ਜੀ ਨੂੰ ਦੱਸਿਆ ਕਿ, ਜਦ ਉਹ ਲੌਹਰ ਪੁਜੇ ਤਾਂ ਜੁੰਮੇ ਦੀ ਨਿਮਾਜ਼ ਪੜ੍ਹਨ ਲਈ ਸ਼ਾਹਜਹਾਨ ਆਪਣੀਆਂ ਫ਼ੌਜਾਂ ਸਮੇਤ ਸ਼ਹਿਰ ਵਿੱਚ ਆਇਆ ਹੋਇਆ ਸੀ। ਸਾਰੀ ਸੰਗਤਿ ਵੇਖਣ ਲਈ ਰੁਕੀ ਤਾਂ ਗੁਰਬਖ਼ਸ਼ ਰਾਇ ਨੇ ਆਖਿਆ ਕਿ ਝੂਠੇ ਸ਼ਾਹ ਦਾ ਕੀ ਵੇਖਣਾ ਚਲੋ ਸੱਚੇ ਸ਼ਾਹ, ਆਪਣੇ ਸਤਿਗੁਰੂ ਕੋਲ ਪੁੱਜੀਏ। ਪਰ:-

ਤੱਦਪਿ ਸੰਗਤਿ ਠਾਢ ਰਹਾਈ। ਭਾਂਤਿ ਭਾਂਤਿ ਕੀ ਸੈਨ ਦਿਖਾਈ।

ਸ੍ਰੀ ਗੁਰ ਕਹਾ ਮਧਿ ਤਿਹ ਸੈਨਾ। ਕੌਨ ਵਸਤੁ ਦੇਖੀ ਸਮ ਮੈਨਾ॥ 241॥

ਅਰਥ:-ਸੰਗਤਿ ਤਦ ਵੀ ਖੜੀ ਰਹੀ ਅਤੇ ਕਈ ਕਿਸਮਾਂ ਦੀ ਫ਼ੌਜ ਵੇਖੀ। ਸਤਿਗੁਰੂ ਜੀ ਨੇ ਪੁਛਿਆ ਕਿ, ਫ਼ੌਜ ਵਿੱਚ ਕੋਈ ਅਜੇਹੀ ਚੀਜ਼ ਵੇਖੀ ਜਿਹੜੀ ਕਾਮਦੇਵ ਤੁੱਲ ਸੁੰਦਰ ਹੋਵੇ?

ਤਾਰਾਸਸਿ ਪੁਨਿ ਬੈਨ ਅਲਾਈ। ਦੋਇ ਅਸੑ ਗੁਰ ਐਸ ਦਿਖਾਈ।

ਰੂਪ ਚਾਲ ਦਿਖਿ ਕਾਮ ਲਜਾਵੈ। ਜਰਤੈ ਜੀਨ ਰਵਿ ਤੇਜੁ ਰਹਾਵੈ॥ 242॥

ਅਰਥ:-ਤਾਰਾ ਚੰਦ ਨੇ ਦਸਿਆ ਕਿ, ਗੁਰੂ ਜੀ ਦੋ ਘੋੜੇ ਅਜੇਹੇ ਵੇਖੇ ਹਨ ਕਿ ਜਿਨ੍ਹਾਂ ਦੇ ਰੂਪ ਅਤੇ ਚਾਲ ਤੋਂ ਕਾਮਦੇਵ ਵੀ ਸ਼ਰਮਿੰਦਾ ਹੁੰਦਾ ਹੈ। ਉਤੇ ਪਾਈਆਂ ਸੋਨੇ ਦੀਆਂ ਕਾਠੀਆਂ ਦਾ ਅਜੇਹਾ ਪ੍ਰਕਾਸ਼ ਹੈ ਕਿ ਸੂਰਜ ਦਾ ਪ੍ਰਕਾਸ਼ ਵੀ ਫਿੱਕਾ ਪੈ ਜਾਂਦਾ ਹੈ।

ਘੋੜਿਆਂ ਦੇ ਨਾਮ ਦਿਲਬਾਗ਼ ਅਤੇ ਗੁਲਬਾਗ਼ ਦੱਸਿਆ ਤੇ ਆਖਿਆ ਕਿ ਸੰਗਤਿ ਚਾਹੇ-- “ਹਾਏ ਕਿਤੇ ਇਨ੍ਹਾਂ ਘੋੜਿਆਂ ਤੇ ਸੱਚੇ ਪਾਤਸ਼ਾਹ ਸਾਡੇ ਸਤਿਗੁਰੂ ਜੀ ਚੜ੍ਹਿਆ ਕਰਨ ਤਾਂ ਸਾਡੇ ਮਨਾਂ ਵਿੱਚ ਠੰਡ ਵਰਤੇ? “ਪਰਾਏ ਮਾਲ ਤੇ ਅਜੇਹੀ ਇਛਿਆ ਬਣਾ ਲੈਣ ਵਾਲੀ ਸੰਗਤ ਕੀ, ਗੁਰਮੁਖਾਂ ਦੀ ਸੀ ਕਿ ਜਾਂ ਚੋਰੀ ਦੇ ਹਾਮੀਆਂ ਦੀ? ਸਦਕੇ ਜਾਈਏ ਲਿਖਾਰੀ ਦੀ ਕੁਟਲਤਾ ਤੋਂ?

ਕੁਝ ਦਿਨ ਰਹਿ ਕੇ ਜਦ ਸੰਗਤਿ ਕਾਬਲ ਨੂੰ ਪਰਤ ਗਈ, ਤਾਂ ਸਤਿਗੁਰੂ ਜੀ ਨੇ, ਕਿਲ੍ਹੇ ਵਿਚੋਂ ਘੋੜੇ ਕੱਢਿ ਲਿਆਉਣ ਲਈ ਬਿਧੀ ਚੰਦ ਦੀ ਸੇਵਾ ਲਾ ਦਿੱਤੀ। ਭਾਵ, ਸਤਿਗੁਰੂ ਜੀ ਨੇ ਆਪਣੇ ਮਨ ਵਿੱਚ ਆਈ ਕਮਜ਼ੋਰੀ ਗੀਦੀਆਂ ਵਾਂਗ ਕਾਬਲ ਦੀ ਸੰਗਤਿ ਤੋਂ ਲੁਕਾਈ ਰੱਖੀ? ਪਹਿਲਾ ਘੋੜਾ ਘਾਈ ਬਣ ਕੇ ਅਤੇ ਦੂਜਾ ਜੋਤਸ਼ੀ ਬਣਕੇ ਜਿਵੇਂ ਬਿਧੀ ਚੰਦ ਜੀ ਲੈ ਆਏ ਸਨ, ਉਹ ਕਹਾਣੀ, ਪਰਚਾਰਕਾਂ, ਢਾਡੀਆਂ ਕੋਲੋਂ ਅਸਾਂ ਸਾਰਿਆਂ ਨੇ ਕਈ ਵਾਰੀ ਸੁਣੀ ਹੋਈ ਹੈ। ਪਰ ਢਾਡੀ ਇਹ ਸੁਣਾਉਂਦੇ ਰਹੇ ਹਨ ਕਿ, ਦੋਵੇਂ ਘੋੜੇ ਕਾਬਲ ਦੀ ਸੰਗਤ ਸਤਿਗੁਰੂ ਜੀ ਲਈ ਕਾਬਲੋਂ ਲੈ ਕੇ ਆਈ ਸੀ, ਜਿਨ੍ਹਾਂ ਨੂੰ ਲਹੌਰ ਦੇ ਹਾਕਮ ਨੇ ਖੋਹ ਲਿਆ ਸੀ। ਪਰ ਏਥੇ ਲਿਖਾਰੀ ਨੇ ਘੋੜਿਆਂ ਦਾ ਮਾਲਕ ਸ਼ਾਹਜਹਾਨ ਨੂੰ ਦਰਸਾਇਆ ਹੈ, ਅਤੇ ਸਤਿਗੁਰੂ ਜੀ ਚੋਰੀ ਕਰਾਉਣ ਵਾਲੇ?

ਹੋਰ ਵੀ ਵੱਧ ਦੁਖਦਾਈ, ਨਵੀਆਂ ਗੱਲਾਂ:-

(ੳ) ਲਹੌਰ ਦੇ ਸ਼ਾਹੀ ਕਿਲ੍ਹੇ ਵਿਚੋਂ, ਸ਼ਾਹ ਜਹਾਨ ਦਾ ਘੋੜਾ ਚੋਰੀ ਖੋਹਲਕੇ ਲਈ ਆਉਂਦੇ ਭਾਈ ਬਿਧੀਚੰਦ ਨੂੰ ਵੇਖ ਕੇ, ਸਤਿਗੁਰੂ ਜੀ ਉਵੇਂ ਹੀ (ਖ਼ੁਸ਼ੀ ਨਾਲ) ਉੱਠ ਖੜੇ ਹੋਏ ਜਿਵੇਂ ਜੀਵਨ-ਬੂਟੀ ਦਾ ਪਹਾੜ ਚੁੱਕੀ ਆਉਂਦੇ ਹਨੂੰਮਾਨ ਨੂੰ ਵੇਖ ਕੇ ਸ੍ਰੀ ਰਾਮ ਜੀ ਉੱਠ ਖਲੋਤੇ ਸਨ। ਬਿਧੀ ਚੰਦ ਚਰਨੀ ਪਿਆ ਤਾਂ ਸਤਿਗਰੂ ਜੀ ਨੇ ਉਸ ਨੂੰ ਜੱਫੀ ਵਿੱਚ ਘੁੱਟ ਲਿਆ {ਅਧਿਆਇ 19-335} ਕਵੀ ਦੇ ਕਟਾਖ਼ਸ਼ ਭਰੇ ਬਚਨ- “ਸੰਤ ਜਨੋ! ਸੁਣੋ ਕਵੀ ਕੋਲੋਂ (ਅਨੋਖੀ) ਗਲ। ਜਿਸ (ਅਕਾਲਪੁਰਖ) ਨੂੰ ਸਾਰੇ ਦੇਵਤੇ ਤੇ ਰਿਖੀ ਮੁਨੀ ਲੱਭਦੇ ਫਿਰਦੇ ਹਨ, ਰਾਤ ਦਿਨ ਜਿਸ ਅਗੰਮ ਅਗੋਚਰ ਦਾ ਧਿਆਨ ਧਰਦੇ ਹਨ, ਪਰ ਅੰਤ ਨਹੀਂ ਸਨ ਪਾ ਸਕੇ, ਉਸ ਪ੍ਰਭੂ ਜੀ ਨੇ ਕਲਿਜੁਗ ਵਿੱਚ ਦੇਹ ਧਾਰ ਲਈ ਹੋਈ ਹੈ, ਉਸ ਨੇ (ਚੋਰੀ ਕਰਕੇ ਆਏ ਬਿਧੀ ਚੰਦ ਨੂੰ) ਆਪਣੇ ਮੁਖਾਰਬਿੰਦ ਵਿਚੋਂ ਇਹ ਆਖਿਆ ਕਿ, ਹੇ ਭਾਈ ਬਿਧੀ ਚੰਦ! ਤੂੰ ਬਹੁਤ ਵਡਾ ਉਪਕਾਰ ਕੀਤਾ ਹੈ, ਅਤੇ ਆਪਣੇ ਅੰਗ ਨਾਲ ਲਾ ਕੇ ਉਸ ਨੂੰ ਨਿਹਾਲ ਕਰ ਦਿੱਤਾ। (19/336) ਫਿਰ ਘੋੜੇ ਦੀ ਅਤੇ ਬਿਧੀ ਚੰਦ ਦੀ ਸਿਫ਼ਤ ਅਤੇ ਸੇਵਾ ਸੰਭਾਲ ਦਾ ਵਰਣਨ। ਘੋੜੇ ਦੇ ਵਿਜੋਗ ਵਿੱਚ ਸ਼ਾਹਜਹਾਨ ਦੇ ਬੁਰੇ ਹਾਲ ਦਾ ਜ਼ਿਕਰ, ਅਤੇ:-

(ਅ) ਫਿਰ ਪੰਜਾਂ ਸਤਿਗੁਰਾਂ ਨੂੰ ਧਿਆ ਕੇ ਬਿਧੀਚੰਦ ਨੂੰ ਥਾਪੀ ਦਿੱਤੀ ਅਤੇ ਦੂਜਾ ਘੋੜਾ ਲਿਆਉਣੁ ਲਈ ਤੁਰੰਤ ਤੋਰ ਦਿੱਤਾ। (19/357)

ਸਤਿਗੁਰੂ ਨਾਨਕ ਸਾਹਿਬ ਜੀ ਦੇ ਉਨ੍ਹਾਂ ਪੰਜ ਸਰੂਪਾਂ ਨੂੰ ਵੀ ਕੁਟਲ ਲਿਖਾਰੀ ਨੇ, ਪਰਾਇਆ ਹੱਕ ਚੁਰਾ ਲਿਆਉਣ ਦੇ ਅਪਰਾਧ ਵਿੱਚ ਸ਼ਾਮਲ ਕਰ ਲਿਆ ਜਿਨ੍ਹਾਂ ਦਾ ਲਿਖਤੀ ਉਪਦੇਸ਼ ਇਸ ਪ੍ਰਕਾਰ ਹੈ:--

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥ ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥ ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ॥ 2॥ {141}

ਜਦੋਂ ਦੂਜਾ ਘੋੜਾ ਲੈ ਕੇ ਬਿਧੀ ਚਂਦ ਜੀ ਆਏ ਤਾਂ ਜਿਵੇਂ ਸਤਿਗੁਰੂ ਜੀ ਨੂੰ (ਕੀਰਤਨ ਨਹੀਂ ਸਗੋਂ) ਰਾਗ ਰੰਗ ਭੁੱਲ ਗਿਆ ਅਤੇ ਦੌੜ ਕੇ ਬਿਧੀ ਚੰਦ ਦੇ ਗਲ ਨਾਲ ਜਾ ਚੰਬੜੇ, ਅਤੇ ਜਿਵੇਂ ਦੋਹਾਂ ਤੋਂ ਇੱਕ ਰੂਪ ਹੋ ਕੇ, ਸਤਿਗੁਰੂ ਜੀ ਬਿਧੀ ਚੰਦ ਦੇ ਇਸ ਵਡੇ ਉਪਕਾਰ ਦੇ ਰਿਣੀ ਹੁੰਦੇ ਦਰਸਾੳੇੁਣ ਦਾ ਕਵੀ ਨੇ ਘੋਰ ਅਪਰਾਧ ਕੀਤਾ ਹੈ, ਲਿਖਾਰੀ ਦੀ ਆਪਣੀ ਬੋਲੀ ਵਿੱਚ ਗੁਰੂ ਚੇਲਾ ਦੋਵੇਂ ਚੋਰ? :-

ਸਵੱਯਾ॥ ਭਾਵ ਇਹੈ ਕਬਿ ਜਾਨ ਲੀਯੋ, ਤਬ ਏਕ ਹੀ ਰੂਪ ਦੋਊ ਦ੍ਰਿਸਟਾਏ

ਮਾਨਹੁ ਆਤਮ ਸੋਂ ਪ੍ਰਮਾਤਮ, ਭੇਦ ਬਿਹਾਇ ਮਿਲੇ ਹਰਖਾਏ।

ਪ੍ਰੇਮ ਸਯਾਨ ਤਜੈ ਸਗਰੀ, ਪਿਖਿ ਰਾਮ ਹਨੂੰ ਜਸ ਅੰਕ ਧਰਾਏ।

ਤੋਹਿ ਰਿਣੀ ਗੁਰ ਬੈਨ ਕਹੈ, ਉਪਕਾਰ ਕੀਯੋ ਪਰਿ ਮੋਹਿ ਮਹਾਏ॥ 443॥

ਦੋਹਰਾ॥ ਬਿਧੀਚੰਦ ਜੋ ਮਾਂਗ ਹੋ ਸੋ ਦੇਵੋਂ ਇਹ ਵਾਰ।

ਕਹਿ ਬਿਧੀਆ ਤੁਮਰੀ ਮਯਾ ਇੱਛ ਪੂਰ ਮਮ ਸਾਰ॥ 444॥

ਹੇ ਬਿਧੀ ਚੰਦ! ਤੇਰੀ ਕ੍ਰਿਪਾ ਨਾਲ ਤਾਂ ਅੱਜ ਮੇਰੀ ਸਾਰੀ ਇਛਿਆ ਪੂਰੀ ਹੋ ਗਈ ਹੈ, ਇਸ ਵਾਰੀ ਤਾਂ ਤੂੰ ਜੋ ਮੰਗੇ ਉਹੀ ਦੇ ਦਿਆਂਗੇ। 444.

ਫਿਰ ਗੁਰੂ ਸਾਹਿਬ ਨੇ ਇਹ ਪੁੱਛ ਲਿਆ ਕਿ ਹੇ ਬਿਧੀਚੰਦ ਸੁਣਾ ਤਾਂ ਸਹੀ ਕਿ ਤੂੰ ਇਹ ਘੋੜੇ ਲਿਆਂਦੇ ਕਿਸ ਢੰਗ ਨਾਲ ਹਨ:--

ਬਿਧੀ ਚੰਦ ਵਾਚ- ‘ਤੁਮ ਸਭੁ ਜਾਨਤੁ ਹੋਇ ਅਜਾਨਾ। ਪੂਛਤ ਹੋ ਗੁਰ ਕ੍ਰਿਪਾ ਨਿਧਾਨਾ। ‘

ਕਰਨ ਕਰਾਉਣ ਵਾਲਾ ਸਭ ਕੁੱਝ ਤੂੰ ਆਪ ਹੀ ਤਾਂ ਹੈਂ। ਅਣਜਾਣ ਬਣ ਕੇ ਮੇਥੋਂ ਕੀ ਪੁੱਛਦੇ ਹੋ। ਕੁਰਬਾਨ ਜਾਈਏ ਗੁਰ ਸਿੱਖ ਦੀ ਗਲ-ਬਾਤ ਤੋਂ।

ਨਾਸਵੰਤ ਪਦਾਰਥਾਂ ਬਾਰੇ ਗੁਰੂ ਬਾਣੀ ਦਾ ਸਿਧਾਂਤ (1) “ਜੋ ਦੀਸੈ ਸੋ ਸੰਗਿ ਨ ਗਇਓ॥ ਸਾਕਤੁ ਮੂੜੁ ਲਗੇ ਪਚਿ ਮੁਇਓ॥” {ਪੰਨਾ-241} (2) ਨਦਰੀ ਆਵੈ ਤਿਸੁ ਸਿਉ ਮੋਹੁ॥ ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ॥ {ਪੰਨਾ 801} - (3) -ਦ੍ਰਿਸਟਉ ਕਛੁ ਸੰਗਿ ਨ ਜਾਇ ਮਾਨੁ ਤਿਆਗਿ ਮੋਹਾ॥ {ਪੰਨਾ-1230} -ਆਪਣੇ ਪਿਤਾ ਗੁਰਦੇਵ ਜੀ ਦੇ ਇਸ ਪਾਵਨ ਸ਼ਬਦ ਦੀ ਵੀ ਖੰਡਣਾ? :-

ਖਾਕ ਨੂਰ ਕਰਦੰ ਆਲਮ ਦੁਨੀਆਇ॥ ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ॥ 1॥ ਬੰਦੇ ਚਸਮ ਦੀਦੰ ਫਨਾਇ॥ ਦੁਨੀਂਆ ਮੁਰਦਾਰ ਖੁਰਦਨੀ ਗਾਫਲ ਹਵਾਇ॥ ਰਹਾਉ॥ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ॥ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ॥ 2॥ ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ॥ ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ॥ 3॥ ਹਵਾਲ ਮਾਲੂਮੁ ਕਰਦੰ ਪਾਕ ਅਲਾਹ॥ ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ॥ 4॥ 1॥ {723}

ਪੁਸਤਕ ਵਿੱਚ ਲਿਖਾਰੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸੁਖਮਨੀ ਸਾਹਿਬ ਦੇ ਨਿੱਤਨੇਮੀ ਕਈ ਥਾਂ ਦਰਸਾਇਆ ਹੈ॥ ਫਿਰ ਕੀ, ਚੋਰੀ ਦੇ ਘੋੜਿਆਂ ਦੀ ਪ੍ਰਾਪਤੀ ਹੋ ਜਾਣ ਦੀਆਂ ਖ਼ੁਸ਼ੀਆਂ ਪ੍ਰਗਟਾਉਂਣ ਸਮੇ ਉਹ ਸੁਖਮਨੀ ਸਾਹਿਬ ਜੀ ਦਾ ਇਹ ਫੁਰਮਾਨ ਵੀ ਭੁੱਲ ਗਏ? -

ਸੰਗਿ ਨ ਚਾਲਸਿ ਤੇਰੈ ਧਨਾ॥ ਤੂੰ ਕਿਆ ਲਪਟਾਵਹਿ ਮੂਰਖ ਮਨਾ॥ ਸੁਤ ਮੀਤ ਕੁਟੰਬ ਅਰੁ ਬਨਿਤਾ॥ ਇਨ ਤੇ ਕਹਹੁ ਤੁਮ ਕਵਨ ਸਨਾਥਾ॥ ਰਾਜ ਰੰਗ ਮਾਇਆ ਬਿਸਥਾਰ॥ ਇਨ ਤੇ ਕਹਹੁ ਕਵਨ ਛੁਟਕਾਰ॥ ਅਸੁ ਹਸਤੀ ਰਥ ਅਸਵਾਰੀ॥ ਝੂਠਾ ਡੰਫੁ ਝੂਠੁ ਪਾਸਾਰੀ॥ ਜਿਨਿ ਦੀਏ ਤਿਸੁ ਬੁਝੈ ਨ ਬਿਗਾਨਾ॥ ਨਾਮੁ ਬਿਸਾਰਿ ਨਾਨਕ ਪਛੁਤਾਨਾ॥ 5॥ {ਪੰਨਾ-288}

ਇਕ ਚੋਰੀ ਦੇ ਦੂਜਾ ਨਾਸਵੰਤ ਪਦਾਰਥ ਘੋੜਿਆਂ ਨੂੰ ਵੇਖ ਕੇ ਜਿਵੇਂ ਦੀ ਹਾਲਤ ਇਸ ਨੀਚ ਲਿਖਾਰੀ ਨੇ ਸਤਿਗੁਰੂ ਜੀ ਦੀ ਚਿਤਰੀ ਹੈ, ਉਸ ਤੋਂ ਇਹ ਸਮਝਣਾ ਕਠਨ ਬਣ ਰਿਹਾ ਹੈ, ਸਤਿਗੁਰੂ ਜੀ, ਉਪ੍ਰੋਕਤ ਗੁਰਮਤਿ-ਸਿਧਾਂਤ ਨੂੰ ਭੁੱਲ ਗਏ ਸਨ ਕਿ, ਜਾਂ, ਗੁਰਬਾਣੀ ਦੀ ਉਲੰਙਣਾ ਕਰਨ ਦੇ ਪੂਰਨੇ ਪਾ ਰਹੇ ਸਨ?

ਪਰਾਏ ਘੋੜੇ ਹੱਥ ਲੱਗ ਜਾਣ ਤੇ ਸਤਿਗੁਰੂ ਜੀ ਖ਼ੁਸ਼ੀ ਨਾਲ ਬਿਧੀ ਚੰਦ ਨੂੰ ਆਪਣਾ ਸੀਨਾ ਥਾਪਦੇ ਦਰਸਾਉਣ ਦੀ ਕਸਰ ਵੀ ਕੁਟਲ ਲਿਖਾਰੀ ਨੇ ਪੂਰੀ ਕਰ ਲਈ:-ਕਹਿ ਸ੍ਰੀ ਗੁਰ ਮਖਿ ਛੀਨਾ ਗੁਰ ਸੀਨਾ। ਬਿਧੀਚੰਦ ਗੁਰ ਕੇ ਰਸਿ ਭੀਨਾ। (19/446) ਆਪਣਾ ਸੀਨਾ ਕਹਿਨ ਉਪਰੰਤ ਅਤੇ ਹੋਰ ਕਈ ਤਰ੍ਹਾਂ ਦੀ ਕੁਟਲ ਬੋਲੀ ਵਰਤ ਕੇ ਲਿਖਾਰੀ ਨੇ- “ਪਵਨ ਝੁਲਾਰੇ ਮਾਇਆ ਦੇਇ॥ ਹਰਿ ਕੇ ਭਗਤ ਸਦਾ ਥਿਰੁ ਸੇਇ॥ ਹਰਖ ਸੋਗ ਤੇ ਰਹਹਿ ਨਿਰਾਰਾ॥ ਸਿਰ ਊਪਰਿ ਆਪਿ ਗੁਰੂ ਰਖਵਾਰਾ॥ 2॥ {ਪੰਨਾ 801} ਉਪਦੇਸ਼ ਦ੍ਰਿੜ੍ਹ ਕਰਾ ਰਹੇ ਸਤਿਗੁਰੂ ਜੀ ਨੂੰ ਖ਼ੁਸ਼ੀਆਂ ਪ੍ਰਗਟਾਉਂਦੇ ਦਰਸਾਉਣ ਦੇ ਨਾਲ, ਬਿਧੀ ਚੰਦ ਜੀ ਨੂੰ, ਵਰਾਂ ਦੁਆਰਾ ਜਿਵੇਂ ਪੇਸ਼ਾਵਰ ਪੱਕਾ ਚੋਰ ਬਣਿਆ ਦਰਸਾਇਆ ਹੋਇਆ ਹੈ। ਪਰ ਘੋੜਿਆਂ ਦੀ ਇਹ ਖ਼ੁਸ਼ੀ ਜਿਵੇ ਸ਼ਾਹੀ ਹਮਲੇ ਦੇ ਭੈ ਵਿੱਚ ਬਦਲ ਜਾਂਦੀ ਹੈ ਅਤੇ ਜਿਵੇ ਸਤਿਗੁਰੂ ਜੀ ਕਿਸੇ ਸੁਰੱਖਿਅਤ ਥਾਂ ਦੀ ਝੱਟ-ਪੱਟ ਦੱਸ ਪਾਉਂਣ ਲਈ ਫ਼ਿਕਰ ਮੰਦ ਹੋਏ ਦਰਸਾਏ ਹਨ:-

ਸ੍ਰੀ ਗੁਰ ਕਹਾ ਠੌਰ ਅਸ ਕੋਈ। ਮੋ ਕੌ ਕਹੋ ਬਿਲਮ ਤਜਿ ਸੋਈ॥ 462॥ ਫਿਰ ਘੋਰ ਯੁੱਧ।

ਸਤਿਗੁਰਾਂ ਮਿਹਰ ਕਰਨ ਜੇ, ਪਾਠਕਾਂ ਵਲੋਂ ਉਤਸ਼ਾਹ ਮਿਲਿਆ ਤਾਂ ਇਹ ਕੂਕਰ, ਅੱਡਰੀ ਪੁਸਤਕ ਵਿੱਚ ਸੱਭ ਕੁੱਝ ਬੜੇ ਵਿਸਥਾਰ ਨਾਲ ਲਿਖ ਕੇ ਸਮੂਹ ਪੰਥ ਦੇ ਦਰਬਾਰ ਦੀ ਹਾਜ਼ਰੀ ਜ਼ਰੂਰ ਭਰੇਗਾ। ਜਿਸ ਪੁਸਤਕ ਨੂੰ ਪੰਥ ਦੇ ਸਰਬਰਾਹਾਂ ਨੇ “ਅਦੁੱਤੀ ਸੇਵਾ-ਗੁਰਬਿਲਾਸ ਦਾ ਸ਼ੁੱਧ ਸਰੂਪ-ਅਨੂਪਮ ਸੁਗ਼ਾਤ-ਆਦਿ-ਮੁਖਿ ਝੂਠ ਬਿਭੂਖਣ ਸਾਰੰ॥ ਵਿਖਾਵੇ ਦੇ ਠੱਗ-ਸ਼ਬਦਾਂ ਦੁਆਰਾ ਲਾਹੇਵੰਦ ਸਿੱਧ ਕੀਤਾ ਹੋਇਆ ਹੈ, ਸਤਿਗੁਰੂ ਜੀ ਨੂੰ ਭਾਇਆ ਤਾਂ ਗੁਰਮੁਖ ਪਾਠਕ ਉਸ ਦੇ ਅਸਲੀ ਰੂਪ ਦੇ ਖੁਲ੍ਹੇ ਦਰਸ਼ਨ- “ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥ 1॥” (ਪੰਨਾ-67) - “ਗੁਰਮਤੀ ਘਟਿ ਚਾਨਣਾ ਆਨੇਰੁ ਬਿਨਾਸਣਿ॥ (ਪੰਨਾ-949) ਗੁਰੂ ਬਾਣੀ ਦੇ ਚਾਨਣੇ ਵਿਚ, ਕਰ ਲੈਣਗੇ।

ਹੋਰ ਵੀ ਵੱਧ ਦੁਖਦਾਈ ਭਾਣਾ?

ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਨਮਾਨ ਜੋਗ ਮਹਿਲ, ਗੁਰੂ ਤੇਗ਼ ਬਹਾਦਰ ਸਾਹਿਬ ਦੀ ਪੂਜਯ ਮਾਤਾ ਨਾਨਕੀ ਜੀ, ਬਿਧੀ ਚੰਦ ਨੂੰ ਇਉਂ ਕਹਿੰਦੇ ਲਿਖਾਰੀ ਨੇ ਦਰਸਾਏ ਹੋਏ ਹਨ- “ਗੁਰੂ ਜੀ ਲਈ ਬਾਦਸ਼ਾਹ ਦੇ ਘੋੜੇ ਲੈ ਆਇਆ ਹੈਂ ਮੈਨੂੰ ਕਿਸੇ ਰਾਣੀ ਦੇ ਚੰਗੇ ਦੁਸ਼ਾਲੇ ਹੀ ਲਿਆ ਦੇਹ “:-ਸ਼ਾਹ ਅਸੑ ਗੁਰ ਹਿਤਿ ਅਏ, ਮਮ ਹਿਤਿ ਭੂਖਨ ਲਯਾਇ॥ ਜਰ ਚੂਨੀ ਬੇਗਮ ਸੁਖਦ ਰੰਕ ਨ ਕੋਇ ਦੁਖਾਇ।। 120. (ਅਧਿਆਇ-20). ਬਿਧੀ ਚੰਦ ਨੇ, ਮਲਕਾ ਦੇ ਅਨਮੋਲ ਦੁਸ਼ਾਲਿਆਂ ਦੇ ਨਾਲ ਬੇਅੰਤ ਗਹਿਣੇ ਵੀ ਚੋਰੀ ਕਰਕੇ, ਮਾਤਾ ਜੀ ਦੇ ਅੱਗੇ ਲਿਆ ਧਰੇ:-

ਬਿਧੀ ਚੰਦ ਤਿਹ ਨਜ਼ਰ ਬਚਾਇ। ਲਾਂਘ ਬਿਪਾਸਾ ਗੁਰ ਗੁਨ ਗਾਇ॥ ਆਇ ਮਾਤ ਕੋ ਬੰਦਨ ਧਾਰੀ। ਭੂਖਨ ਆਗੇ ਧਰੇ ਅਪਾਰੀ॥ 131॥

ਦੋਹਰਾ॥ ਦਿਖਿ ਭੂਖਨ ਬਹੁ ਮੋਲ ਕੇ ਜ਼ਰ ਨਗ ਤੇਜ ਅਪਾਰ। ਮਾਤ ਨਾਨਕੀ ਬਰੁ ਦੀਯੋ ਹੇ ਸੁਤ ਪਰਉਕਾਰ॥ 132॥ (ਅਧਿਆਇ 20)

ਚੌਪਈ॥ ਦਯਾਸਿੰਧੁ ਜਬ ਮਹਲੀ ਆਏ। ਮਾਤਾ ਭੂਖਨ ਸਕਲ ਦਿਖਾਏ।

ਬਿਧੀ ਚੰਦ ਕੀ ਕਰੀ ਬਡਾਈ। ਹੇ ਪ੍ਰਭ ਇਹ ਕੇ ਬਲ ਅਧਿਕਾਈ॥ 136॥

ਸਤਿਗੁਰੂ ਜੀ ਨੂੰ ਬੜੇ ਪ੍ਰਸੰਨ ਚਿਤ ਹੋਏ, ਭਾਈ ਬਿਧੀ ਚੰਦ ਜੀ ਲਈ ਇਹ ਬਚਨ ਕਹਿੰਦੇ ਚਤੁਰ ਲਿਖਾਰੀ ਨੇ ਪਹਿਲਾਂ ਹੀ ਦਰਸਾ ਲਿਆ ਹੋਇਆ ਹੈ-

ਦੋਹਰਾ॥ ਬਿਧੀਏ ਸਮ ਕੋ ਚੋਰ ਨਹਿ ਪੁਨਾ ਬਲੀ ਨਹਿ ਕੋਇ।

ਗੁਰਸੇਵਕ ਤਨਿ ਮਨਿ ਭਯੋ ਪਾਛੇ ਹੋਇ ਨ ਹੋਇ॥ 71॥ {ਅਧਿਾਇ 20}

(ਗੁਰਬਿਲਾਸ ਪਾਤਸਾਹੀ ਛੇਵੀਂ ਗੁਰਬਾਣੀ ਦੀ ਕਸਵੱਟੀ ਤੇ, ਦੇ ਵਿਚੋਂ-ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾਂ)

ਗੁਰਮੁਖ ਪਿਆਰੇ ਪਾਠਕ ਜੀਓ, ਕੀ ਹਾਲੇ ਵੀ ਕੋਈ ਭੁਲੇਖਾ ਹੈ ਕਿ ਇਸ ਸਾਖੀ ਅਨੁਸਾਰ ਗੁਰੂ ਜੀ ਸਿੱਖਾਂ ਨੂੰ ਜ਼ਰਾਇਮ ਪੇਸ਼ਾ (ਚੋਰ) ਬਣਨ ਦੀ ਹੱਲਾ ਸ਼ੇਰੀ ਦੇ ਰਹੇ ਹਨ ਜਾਂ ਦੇਵਤੇ ਬਣਨ ਦੀ? ਜਿਨ੍ਹਾਂ ਚੌਦਾਂ ਰਤਨਾਂ ਨੇ ਇਸ ਕਿਤਾਬ ਦੀ ਪ੍ਰਸੰਸਾ ਕਰ ਕੇ (ਕਈਆਂ ਨੇ ਤਾਂ ਸਿਰਫ ਪਹਿਲਾਂ ਲਿਖੇ ਹੋਏ ਤੇ ਦਸਖ਼ਤ ਹੀ ਕੀਤੇ ਸਨ), ਇਸ ਨੂੰ ਗੁਰੂ ਕੀ ਗੋਲਕ ਦੇ ਪੈਸੇ ਨਾਲ ਛਪਵਾ ਕੇ ਇੱਕ ਅਦੁੱਤੀ ਸੁਗਾਤ ਵਜੋਂ ਪੇਸ਼ ਕੀਤਾ ਹੈ ਕੀ ਉਨ੍ਹਾਂ ਦੀ ਸੋਚਣੀ ਗੁਰਬਾਣੀ ਗੁਰੂ ਦੇ ਪੰਥ ਨਾਲ ਮੇਲ ਖਾਂਦੀ ਹੈ ਜਾਂ ਫਿਰ ਜ਼ਰਾਇਮ ਪੇਸ਼ਾ ਲੋਕਾਂ ਨਾਲ? ਜਿਹੜੇ ਅਖੌਤੀ ਵਿਦਵਾਨ ਡਾਕਟਰ ਗੁਰੂ ਕੀ ਨਿੰਦਾ ਵਾਲੀਆਂ ਲਿਖਤਾਂ ਦੀ ਪ੍ਰਸੰਸਾ ਕਰ ਕੇ ਕਾਲੇ ਅਫਗਾਨੇ ਦੀ ਵਿਰੋਧਤਾ ਕਰਦੇ ਹਨ ਤਾਂ ਕਿ ਸੱਚ ਤੇ ਪੜਦਾ ਪਿਆ ਰਹੇ, ਉਨ੍ਹਾਂ ਦੀ ਸੋਚਣੀ ਕਿਨਾਂ ਨਾਲ ਮੇਲ ਖਾਦੀ ਹੈ? ਯਾਦ ਰਹੇ ਇਸ ਤਰ੍ਹਾਂ ਦੀਆਂ ਲਿਖਤਾਂ ਕਈ ਰਸਾਲਿਆਂ ਵਿੱਚ ਆਮ ਹੀ ਛਪਦੀਆਂ ਰਹਿੰਦੀਆਂ ਹਨ। ਇੱਕ ਪਾਸੇ ਹਿੰਦ ਸਰਕਾਰ ਹੈ ਜੋ ਕਿ 1947 ਤੋਂ ਬਾਅਦ ਗੁਪਤ ਸਰਕੂਲੇਸ਼ਨਾਂ ਰਾਹੀਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੰਦੀ ਹੈ ਅਤੇ ਦੂਸਰੇ ਪਾਸੇ ਦਾੜ੍ਹੀਆਂ ਵਾਲੇ ਕੇਸਾਧਾਰੀ ਹਿੰਦੂ ਬ੍ਰਾਹਮਣਾਂ ਦੇ ਟੋਲੇ ਹਨ ਜੋ ਕਿ ਸਾਰੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਬਣਾਉਣਾਂ ਚਾਹੁੰਦੇ ਹਨ ਅਤੇ ਜੇ ਕਰ ਕੋਈ ਉਨ੍ਹਾਂ ਦੀ ਇਨ੍ਹਾਂ ਗੱਲਾਂ ਦੀ ਵਿਰੋਧਤਾ ਕਰੇ ਤਾਂ ਉਸ ਨੂੰ ਉਹ ਆਪਣੇ ਇਸ ਟੋਲੇ ਤੋਂ ਬਾਹਰ ਕੱਢ ਦਿੰਦੇ ਹਨ ਜਿਸ ਨੂੰ ਕਿ ਉਹ ਭੁਲੇਖਾ ਪਾਉਣ ਲਈ ਪੰਥ ਦਾ ਨਾਮ ਦੇ ਦਿੰਦੇ ਹਨ। ਆਮ ਜਨਤਾ ਤਾਂ ਸ਼ਰਧਾ ਵਾਲੀਆਂ ਨੀਂਦ ਦੀਆਂ ਗੋਲੀਆਂ ਖਾ ਕੇ ਘੂਕ ਸੁੱਤੀ ਪਈ ਹੋਈ ਹੈ ਪਰ ਹੈਰਾਨੀ ਤਾਂ ਉਨ੍ਹਾਂ ਤੇ ਹੁੰਦੀ ਹੈ ਜਿਹੜੇ ਕਿ ਮਿਸ਼ਨਰੀ ਹੋ ਕੇ ਗੁਰਬਾਣੀ ਨੂੰ ਸਮਝਦੇ ਹੋਏ ਵੀ ਘੇਸਲ ਵੱਟੀ ਰੱਖਦੇ ਹਨ ਜਾਂ ਫਿਰ ਡਰ ਦੇ ਮਾਰੇ ਇਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਈ ਜਾਂਦੇ ਹਨ। ਇਹ ਫੈਸਲਾ ਹੁਣ ਤੁਸੀਂ ਆਪ ਕਰਨਾ ਹੈ ਕਿ ਗੁਰੂ ਬਾਣੀ ਨੂੰ ਸਮਝ ਕੇ ਸਚਿਆਰ ਸਿੱਖ ਬਣਨ ਦੀ ਕੋਸ਼ਿਸ਼ ਕਰਨੀ ਹੈ ਜਾਂ ਫਿਰ ਇਨ੍ਹਾਂ ਟੋਲਿਆਂ ਦੀ ਅੰਧ-ਵਿਸ਼ਵਾਸ਼ੀ ਸ਼ਰਧਾ ਵਾਲੀ ਸੋਚ ਮਗਰ ਲੱਗ ਕੇ ਗੁਰੂ ਨਿੰਦਕ ਬਣ ਕੇ ਜ਼ਰਾਇਮ ਪੇਸ਼ਾ ਸੋਚ ਅਪਣਾਉਣੀਂ ਹੈ?

ਸਲੋਕ ਮਃ 3॥ ਗੁਰਮੁਖਿ ਸਚੈ ਭਾਵਦੇ ਦਰਿ ਸਚੈ ਸਚਿਆਰ॥ ਸਾਜਨ ਮਨਿ ਆਨੰਦੁ ਹੈ ਗੁਰ ਕਾ ਸਬਦੁ ਵੀਚਾਰ॥ ਅੰਤਰਿ ਸਬਦੁ ਵਸਾਇਆ, ਦੁਖੁ ਕਟਿਆ, ਚਾਨਣੁ ਕੀਆ ਕਰਤਾਰਿ॥ ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰਿ॥ 1॥ {ਪੰਨਾ 549}


(21/03/10)
ਮਨਦੀਪ ਸਿੰਘ ਵਰਨਨ

ਬਚਿੱਤ੍ਰ ਨਾਟਕ ਦੀ ਸਿੱਖਿਆ ਰੰਗ ਦਿਖਾਉਣ ਲੱਗੀ
ਹੈਰਾਨ ਕਰ ਦੇਣ ਵਾਲੀ ਘਟਨਾ ਹੈ ਕਿ ਪ੍ਰੋ: ਦਰਸ਼ਨ ਸਿੰਘ ਜੀ ਦੇ ਗੁਰਦੁਵਾਰੇ ਵਿੱਚ ਕੀਰਤਨ ਕਰਨ ਤੇ ਸਿੱਖ (ਅਖੌਤੀ) ਭੜਕ ਪਏ ਤੇ ਗੁਰਦੁਵਾਰੇ ਦਾ ਨੁਕਸਾਨ ਵੀ ਕੀਤਾ ਗਿਆ।
ਵਾਰੇ –ਵਾਰੇ ਜਾਈਏ ਇਨਾਂ ਸਿੱਖਾਂ (ਅਖੌਤੀ) ਦੇ ਜਿਨਾਂ ਇਸ ਕਾਮੀ ਗ੍ਰੰਥ ਦੀ ਸਿੱਖਿਆ ਬੜੀ ਮਜ਼ਬੂਤੀ ਨਾਲ ਗ੍ਰਹਿਣ ਕੀਤੀ ਹੈ ਤੇ ਇਸਤੇ ਪੂਰੇ ਚਲਕੇ, ਇੱਕ ਗੁਰੁ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਪਰਚਾਰ ਕਰ ਰਹੇ ਸਿੱਖ ਤੇ ਹੱਲਾ ਬੋਲਿਆ ਤੇ ਜਿਸ ਗੁਰਦੁਵਾਰੇ ਨੂੰ ਇਹ “ਗੁਰੂ ਘਰ” ਕਹਿੰਦੇ ਹਨ ਉਸਦਾ ਨੁਕਸਾਨ ਕਰਦਿਆਂ ਨੂੰ ਵੀ ਸ਼ਰਮ ਨਹੀਂ ਆਈ। ਆਪਣੇ ਆਪ ਨੂੰ ਬ੍ਰਹਮਗਿਆਨੀਆਂ ਦੇ ਮਹਾਂਚੇਲੇ ਸਮਝਣ ਵਾਲਿਆਂ ਦੀ ਸਿੱਖ ਮੱਤ ਸੰਸਾਰ ਦੇ ਸਾਹਮਣੇ ਆ ਗਈ ਹੈ ਤੇ ਇਹ ਵੀ ਸਾਫ ਹੈ ਕਿ ਇਹ ਗੁਰੂ ਗਰੰਥ ਸਾਹਿਬ ਦੇ ਨਹੀਂ, ਆਮ ਲੋਕਾਂ ਨੂੰ ਛਲਣ ਵਾਲੇ ਦੇਵੀ ਦੇਵਤਿਆਂ ਦੇ ਭਗਤ ਜਨ ਹਨ ਕਿਉਂਕਿ ਜਦੋਂ ਕੁਲਿਹਣੇ ਸਾਧ ਗੁਰਬਾਣੀ ਨੂੰ ਤਰੋੜ-ਮਰੋੜ ਕੇ ਗੁਰੁ ਗ੍ਰੰਥ ਸਹਿਬ ਜੀ ਦਾ ਸਿਧਾਂਤ ਭੰਨਦੇ ਹਨ ਤਾਂ ਇਹ ਝੂਮ-ਝੂਮ ਕੇ ਹਾਏ ਬਾਬਾ ਜੀ, ਹਾਏ ਬਾਬਾ ਜੀ ਤੇ ਬੜੀ ਕਿਰਪਾ ਹੈ ਦੀ ਬੈਂ-ਬੈਂ ਕਰਦੇ ਨਹੀਂ ਥੱਕਦੇ। ਉਨਾਂ ਤੇ ਕਦੇ ਹਮਲਾ ਨਹੀਂ ਕਰਦੀਆਂ ਇਹ ਸਾਧਾਂ ਦੀਆਂ ਰਾਮ ਗਊਆਂ।
ਇਸਤੋਂ ਇਹ ਸਿੱਧ ਹੈ ਕਿ ਇਨਾਂ ਭੁੱਲੇ ਵੀਰਾਂ ਨੂੰ ਗੁਰੂ ਗਰੰਥ ਸਾਹਿਬ ਜੀ ਨਾਲੋਂ ਦੁਰਗਾ, ਭਗਵਤੀ, ਕਾਲਕਾ ਅਤੇ ਨਸ਼ਿਆ ਤੇ ਵਿਭਚਾਰ ਭਰਪੂਰ ਗ੍ਰੰਥ ਜ਼ਿਆਦਾ ਪਿਆਰਾ ਹੈ। ਇਸੇ ਕਰਕੇ ਇਹ ਗੁਰੁ ਗ੍ਰੰਥ ਸਾਹਿਬ ਜੀ ਦਾ ਪਿਆਰ, ਸ਼ਾਤੀ, ਸਾਂਝੀਵਾਲਤਾ ਦਾ ਉਪਦੇਸ਼ ਪਾਸੇ ਰੱਖਕੇ ਕਾਲ ਦੇ ਪਿੱਛੇ ਲੱਗ ਆਪਣੇ ਹੀ ਗੁਰਦੁਵਾਰਿਆਂ ਤੇ ਹਮਲੇ ਕਰ ਰਹੇ ਹਨ, ਖੌਰੇ ਸਿੱਖਾਂ ਦੀ ਮੱਤ ਇੰਦਰ ਲੈ ਗਿਆ ਹੈ ਕਿਉਂਕਿ ਉਹ ਚੰਗੀ ਚੀਜ਼ ਕਿਸੇ ਹੋਰ ਕੋਲੇ ਦੇਖਕੇ ਜਰਦਾ ਨਹੀਂ।
ਮਨਦੀਪ ਸਿੰਘ ਵਰਨਨ


(21/03/10)
ਤੇਜਪਾਲ ਸਿੰਘ

ਨਾਰਵੇ ਦੀ ਸੰਗਤ ਵੱਲੋਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਸਨਮਾਨ
ਸੈਮੀਨਾਰ ਵਿੱਚ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਨੂੰ ਕਾਇਮ ਰੱਖਣ ਦੀ ਮੁਹਿੰਮ ਵਿੱਚ ਪੂਰਨ ਸਹਿਯੋਗ ਦੇਣ ਦਾ ਪ੍ਰਣ ਕੀਤਾ
ਯੂਰਪ ਦੇ ਦੇਸ਼ਾਂ ਵਿੱਚ ਸੰਗਤਾਂ ਦੇ ਕੀਰਤਨ ਦੀ ਹਾਜ਼ਰੀ ਭਰਨ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਨਾਰਵੇ ਦੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਭਾਰੀ। ਪ੍ਰੋ. ਸਾਹਿਬ ਦਾ ਨਾਰਵੇ ਪੁੱਜਣ ਉੱਤੇ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਕੀਰਤਨ ਸਮਾਗਮ ਵਿੱਚ ਪ੍ਰੋ. ਸਾਹਿਬ ਨੇ ਉਚੇਚੇ ਤੌਰ ਉੱਤੇ ਕੀਰਤਨ ਦੀ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਪ੍ਰੇਰਣਾ ਦਿੱਤੀ। ਸ਼ਾਮ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇੱਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਨੇ ਤਕਰੀਬਨ ਡੇਢ ਘੰਟਾ ਸੰਗਤਾਂ ਨੂੰ ਸੰਬੋਧਨ ਕੀਤਾ।
ਸੈਮੀਨਾਰ ਵਿੱਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਹਾਜ਼ਰ ਸੰਗਤਾਂ ਨੂੰ ਦਸਮ ਗ੍ਰੰਥ ਦੀ ਅਸਲੀਅਤ ਬਾਰੇ ਦੱਸਿਆ ਅਤੇ ਉਸ ਵਿਚਲੇ ਜ਼ਹਿਰ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਸੰਗਤਾਂ ਨੇ ਪੂਰੀ ਇਕਾਗਰਤਾ ਨਾਲ ਪ੍ਰੋ. ਸਾਹਿਬ ਦੇ ਵੀਚਾਰਾਂ ਨੂੰ ਸ੍ਰਵਣ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਸ ਗ੍ਰੰਥ ਦੇ ਕੀਤੇ ਜਾ ਰਹੇ ਪ੍ਰਕਾਸ਼ ਦੀ ਨਿਖੇਧੀ ਕੀਤੀ। ਨਾਲ ਹੀ ਸਾਰੀਆਂ ਸੰਗਤਾਂ ਨੇ ਦੋਵੇਂ ਹੱਥ ਉਪਰ ਚੁੱਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਨੂੰ ਕਾਇਮ ਰੱਖਣ ਦੀ ਮੁਹਿੰਮ ਵਿੱਚ ਪੂਰਨ ਸਹਿਯੋਗ ਦੇਣ ਦਾ ਪ੍ਰਣ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ ਹਨ ਤੇ ਉਸਦੇ ਅਦਬ-ਸਤਿਕਾਰ ਦੇ ਸੁਆਲ `ਤੇ ਕੋਈ ਸਮਝੌਤਾ ਨਹੀਂ ਕਰਨਗੇ।
ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਮਿਲ ਰਹੇ ਸਤਿਕਾਰ ਤੇ ਸਹਿਯੋਗ ਨਾਲ ਇਹ ਪੂਰਨ ਤੌਰ `ਤੇ ਸਿੱਧ ਹੋ ਗਿਆ ਹੈ ਕਿ ਸੰਗਤਾਂ ਵੀ ਅਜੇ ਵੀ ਉਹ ਹਰਮਨ ਪਿਆਰੇ ਹਨ ਅਤੇ ਸੰਗਤਾਂ ਉਨ੍ਹਾਂ ਕੋਲੋਂ ਗੁਰਬਾਣੀ ਵਿਆਖਿਆ ਤੇ ਕੀਰਤਨ ਸੁਣਨ ਦੀ ਚਾਹਵਾਨ ਹੈ। ਉਨ੍ਹਾਂ ਦਾ ਵਿਰੋਧ ਕਰਨ ਵਾਲੇ ਕੇਵਲ ਕੁੱਝ ਸਿਆਸਤ ਤੋਂ ਪ੍ਰੇਰਿਤ ਲੋਕ ਹੀ ਹਨ ਜਿਨ੍ਹਾਂ ਨੇ ਇਸ ਨੂੰ ਆਪਣੇ ਵੱਕਾਰ ਦਾ ਸੁਆਲ ਬਣਾਇਆ ਹੋਇਆ ਹੈ।


(21/03/10)
ਜਗਤਾਰ ਸਿੰਘ

ਗੁਰੂ ਸਾਹਿਬ ਵੱਲੋਂ ਸਿਖਾਏ ਗਏ ਸੰਵਾਦ ਰਚਾਉਂਣ ਦੇ ਉਪਦੇਸ਼ ਉਤੇ ਅਮਲ ਕੀਤਾ ਜਾਵੇ
… …. ਤਰਸੇਮ ਸਿੰਘ
ਦਿੱਲੀ, 21 ਮਾਰਚ (ਜਗਤਾਰ ਸਿੰਘ):
ਸਮੁੱਚੀ “ਮਾਨਵਤਾ ਦੀ ਭਲਾਈ” ਦੇ ਮੱਦੇਨਜਰ, ਸਿੱਖ ਗੁਰੁ ਸਾਹਿਬਾਨ ਵੱਲੋਂ ਤੈਅ ਕੀਤੇ ਗਏ, ਸਿੱਖ ਧਰਮ ਦੇ ਸੁਨਹਿਰੀ ਸਿਧਾਂਤਾਂ ਤੇ ਉਪਦੇਸ਼ਾ ਨੂੰ ਕਾਇਮ ਰੱਖਣ ਲਈ ਸੰਘਰਸ਼ ਕਰ ਰਹੇ, ਜਾਗਰੂਕ ਪੰਥ ਦਰਦੀ, ਚਿੰਤਕਾਂ ਅਤੇ ਬੁੱਧੀਜੀਵੀਆਂ ਦੀ, ਸਿੱਖ ਧਰਮ ਸਬੰਧੀਂ ਵੱਖਰੀ-ਵੱਖਰੀ ਸੋਚ, ਗੱਲ ਕਰਨ ਦੇ ਅੰਦਾਜ ਵਿੱਚ ਵੱਖਰੇਵਾ ਅਤੇ ਆਪਸੀ ਸਾਂਝ ਦੀ ਘਾਟ ਕਾਰਨ, ਏਕਤਾ ਦੀ ਰਾਹ ਵਿੱਚ ਵੱਡੀ ਅੜਚਨ ਪੈਦਾ ਹੋ ਰਹੀ ਹੈ ਅਤੇ ਸਿੱਖ ਵਿਰੋਧੀ ਤਾਕਤਾ ਦੇ ਮਨਸੁੱਬਿਆ ਨੂੰ ਧਿਆਨ`ਚ ਰੱਖਦਿਆਂ, ਇਸ ਅੜਚਨ ਨੂੰ ਛੇਤੀ ਤੋਂ ਛੇਤੀ ਦੂਰ ਕਰਨ `ਚ ਕੌਮ ਦਾ ਭਲਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਧਰਮ ਪ੍ਰਚਾਰ ਕਮੇਟੀ ਦਿੱਲੀ ਦੇ ਚੇਅਰਮੈਨ ਸ. ਤਰਸੇਮ ਸਿੰਘ (ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਕੀਤਾ। ਉਨ੍ਹਾ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਅਜੋਕੇ ਸਮੇਂ ਦੇ ਵਿਦਵਾਨਾ ਤੇ ਆਗੂਆਂ ਦੀ ਆਤਮਕ ਸ਼ਕਤੀ ਕਮਜੋਰ ਹੋਣ ਕਰਕੇ, ਵੱਖਰੇ ਵਿਚਾਰਾ ਨੂੰ ਸਨੁਣ ਅਤੇ ਬਰਦਾਸ਼ਤ ਕਰਨ ਦਾ ਜਿਗਰਾ ਨਹੀ ਰਹਿ ਗਿਆ ਹੈ, ਜਿਸਦੇ ਨਤੀਜੇ ਵਜੋਂ “ਆਪਸੀ ਏਕਤਾ” ਨੂੰ ਦਿਨ-ਪ੍ਰਤੀਦਿਨ ਖੋਰਾ ਲਗਦਾ ਜਾ ਰਿਹਾ ਹੈ, ਜੋ ਕਿ ਕੌਮ ਦੇ ਭਵਿੱਖ ਲਈ ਬਹੁਤ ਹੀ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।
ਸ. ਤਰਸੇਮ ਸਿੰਘ ਨੇ ਡੁੰਘਾਂ ਅਫਸੋਸ ਜਾਹਿਰ ਕੀਤਾ ਕਿ, ਸਮੁੱਚੇ ਜਾਗਰੂਕ ਪੰਥ-ਚਿੰਤਕਾਂ, ਵਿਦਵਾਨਾ ਤੇ ਜੱਥੇਬੰਦੀਆਂ ਦਾ, ਦੁਸ਼ਮਨ ਜਾਂ ਵਿਰੋਧੀ ਤਾਂ ਸਾਝਾਂ ਹੈ ਪਰ ਉਸਨੂੰ (ਵਿਰੋਧੀ) ਚਿੱਤ ਕਰਨ ਵਾਲੀਆ ਧਿਰਾਂ ਆਪਸ ਵਿੱਚ ਸੰਤਰੇ ਦੀ ਫਾੜੀ ਵਾਂਗੂ ਖਿਲਰੀਆ ਹੋਈਆ ਹਨ ਅਤੇ ਇਨ੍ਹਾ ਹੀ ਨਹੀ ਬਲਕਿ ਹਰ ਕੋਈ ਇੱਕ ਦੂਜੇ ਨਾਲੋ ਵਧੇਰੇ ਪੰਥਕ ਹੋਣ ਦਾ ਰੋਲਾ, ਜੋਰ ਸ਼ੋਰ ਨਾਲ ਪਾਈ ਤੁਰਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਇਹੀ ਮੁੱਖ ਕਾਰਨ ਹੈ ਕਿ ਪਿਛਲੇ ਕੁੱਝ ਸਮਾਂ ਪਹਿਲਾਂ ਆਇਆ ਭਾਰੀ ਉਤਸਾਹ ਬਿਲਕੁਲ ਹੀ ਮੱਧਮ ਪੈਂਦਾ ਜਾ ਰਿਹਾ ਹੈ ਅਤੇ ਸਿੱਖ ਸੰਗਤਾਂ `ਚ ਵੀ ਮਾਯੂਸੀ ਵੱਧਦੀ ਜਾ ਰਹੀ ਹੈ
ਸ. ਤਰਸੇਮ ਸਿੰਘ ਨੇ ਕਿਹਾ ਕਿ, ਪਹਿਲੀ ਵਾਰ “ਅਕਾਲੀ ਕਲਚਰ” ਤੋਂ ਹਟ ਕੇ, ਗੁਰ-ਗਿਆਨ ਦੇ ਬਲ ਰਾਹੀਂ ਅਤੇ ਮੀਡੀਆ ਵਿੱਚੋਂ ਸਪੋਕਸਮੈਨ ਦੇ ਸਹਿਯੋਗ ਸਦਕਾ ਇੱਕ ਮਜਬੂਤ ਸ਼ਕਤੀ ਬਣਦੀ ਨਜਰ ਆ ਰਹੀ ਸੀ, ਪਰ ਹੁਣ ਇੰਝ ਪ੍ਰਤੀਤ ਹੁੰਦਾ ਹੈ ਕਿ ਆਪੋ-ਆਪਣੀਆ ਕਮਜੋਰੀਆ ਕਾਰਨ, ਇਸ “ਸਾਂਝੀ ਸ਼ਕਤੀ” ਨੂੰ ਤਬਾਹ ਕਰਕੇ, ਸਬ ਆਪੋ-ਆਪਣੇ ਰਾਹ ਪੈ ਗਏ ਹਨ। ਉਨ੍ਹਾ ਚੇਤਾਇਆ ਕਿ ਜੇਕਰ ਹੁਣ ਵੀ ਵਰਤਮਾਨ ਸੋਚ ਵਿੱਚ ਕੋਈ ਤਬਦੀਲੀ ਨਾ ਕੀਤੀ ਗਈ ਤਾਂ ਡਰ ਹੈ ਕਿ ਇਹ ਸਭ ਧਿਰਾਂ (ਜੱਥੇਬੰਦੀਆਂ) ਆਪਸ `ਚ ਹੀ ਭਿੜ ਕੇ ਆਪਣੀ ਸ਼ਕਤੀ ਨੂੰ ਬਰਬਾਦ ਕਰ ਲੈਣਗੀਆਂ। ਉਨ੍ਹਾ ਕਿਹਾ ਕਿ ਇਸ ਵੇਲੇ ਤਾਂ ਜੰਗਨਾਮੇ ਦੇ ਇਹ ਸ਼ਬਦ ਯਾਦ ਆ ਰਹੇ ਹਨ:
“ਘਰੋ ਗਏ ਸੀ ਫਿਰੰਗੀਆਂ ਦੇ ਮਾਰਨੇ ਨੂੰ, ਬੇੜੇ ਤੋਪਾਂ ਦੇ ਸਭ ਖੁਆ ਆਏ,
ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ, ਤੁਸੀਂ ਹੋਰ ਹੀ ਪੂਰੀਆਂ ਪਾ ਆਏ”।
ਸ੍ਰ. ਤਰਸੇਮ ਸਿੰਘ ਨੇ ਗੁਰੂ ਸਾਹਿਬ ਨੇ ਸਾਨੂੰ, ਸੰਵਾਦ ਰਚਾਉਂਣ ਦੀ ਜਾਚ ਸਿੱਖਾਈ ਸੀ, ਪਰ ਅਸੀਂ ਗੁਰੂ ਸਾਹਿਬ ਦੇ ਅਤਿ ਮਹੱਤਵਪੂਰਨ ਸੰਦੇਸ਼ ਤੋਂ ਪਾਸਾ ਵੱਟ ਕੇ, ਸਿਰਫ ਨਿਜੀ-ਗਿਆਨ ਦੇ ਸਹਾਰੇ, ਵੱਖਰੀ ਸੋਚ ਵਾਲੇ ਚਿੰਤਕਾਂ ਵਲ ਤਿੱਖੇ ਤੀਰ ਛੱਡਣ ਤੋਂ ਗੁਰੇਜ ਨਹੀ ਕਰ ਰਹੇ, ਜੋ ਕਿ ਗੁਰੂ ਸਾਹਿਬ ਦੀ ਵਿਚਾਰਧਾਰਾ ਤੋਂ ਬਿਲਕੁਲ ਹੀ ਉਲਟ ਹੈ। ਉਨ੍ਹਾ ਸਾਰੇ ਪੰਥ ਦਰਦੀਆ ਨੂੰ ਅਪੀਲ ਕੀਤੀ ਕਿ ਘਟੋ-ਘੱਟ ਸਾਂਝਾ ਪ੍ਰੋਗਰਾਮ ਅਤੇ ਸਾਂਝੀ ਨੀਤੀ ਧਾਰਣ ਕਰਕੇ ਹੀ ਅਜੋਕੇ ਹਾਲਾਤ ਨਾਲ ਨਜਿਠੱਣ ਲਈ ਰਾਹ ਪੱਧਰਾ ਕੀਤਾ ਜਾ ਸਕਦਾ ਹੈ। ਆਪਸੀ ਅਲੋਚਨਾ ਅਤੇ ਕੁੜਤਨ ਭਰਿਆ ਰਵਈਆ, ਸਾਰਿਆ ਦੀ ਸਫਲਤਾ ਸਾਹਮਣੇ ਵੱਡੀ ਰੁਕਾਵਟ ਹੈ, ਜਿਸਨੂੰ ਤਿਆਗ ਦੇਣ ਨਾਲ ਹੀ ਕੌਮ ਦਾ ਭਲਾ ਹੋ ਸਕਦਾ ਹੈ।
ਤਰਸੇਮ ਸਿੰਘ
ਚੇਅਰਮੈਨ ਧਰਮ ਪ੍ਰਚਾਰ ਦਿੱਲੀ ਕਮੇਟੀ
(ਮੈਂਬਰ ਦਿੰਲੀ ਸਿੱਖ ਗੁਰਦੁਆਰ ਪ੍ਰਬੰਧਕ ਕਮੇਟੀ)
0998180-87351


(21/03/10)
ਬਲਦੇਵ ਸਿੰਘ ਫਿਰੋਜ਼ਪੁਰ

ਸਤਿਕਾਰ ਯੋਗ ਵੱਡੇ ਵੀਰ, ਸ: ਗੁਰਮੀਤ ਸਿੰਘ ਅਸਟ੍ਰੇਲੀਆ ਜੀ,

ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਿਹ

ਭਾਈ ਸਾਹਿਬ ਜੀ, ਇਕ ਵਾਰ ਤੁਸੀਂ ਮੇਰੇ ਬਾਰੇ ਆਪਣੇਂ ਵਿਚਾਰ ਇਸ ਤਰਾਂ ਲਿਖੇ ਸਨ।

Dear younger brother Makhan Singh jeeo,

Waheguru jee ka KhalsaWaheguru jee kee Fateh

I am truly grateful to you as well as other brothers, who have been sharing their valuable Articles on Website: www.sikhmarg.com

Under Vichaar Charchaa, brother Baldev Singh jee (Ferozpur) has also shared his well researched thoughts, though very lengthy as I could not go through completely due to misty eyesight, normally happens after crossing the age of 72.

Will you kindly pass on my request to Veer Baldev Singh jee as he must have written Tracts or Books on Gurbaani Vichaar and if so, I need to go through the same as such questions often come up for discussion. Since he has devoted a lot of time and energy in understanding Gurbaani, it is better to take full advantage of his indepth study.

ਤੁਹਾਡਾ ਪੱਤਰ ਪੱੜ੍ਹ ਕੇ, ਕਿਸੇ ਤਰਾਂ ਤੁਹਾਡਾ ਫੋਨ ਨੰ: ਲੱਭ ਕੇ, ਕੁੱਝ ਦੇਰ ਬਾਦ ਮੈਂ ਤੁਹਾਨੂੰ ਫੋਨ ਕੀਤਾਂ ਸੀ।

ਹੈਲੋ! ਸਰਦਾਰ ਗੁਰਮੀਤ ਸਿੰਘ ਜੀ।

ਜੀ ਮੈਂ ਗੁਰਮੀਤ ਸਿੰਘ ਬੋਲ ਰਿਹਾ ਹਾਂ।

ਸੱਤਿ ਸ੍ਰੀ ਅਕਾਲ ਜੀ, ਮੈਂ ਬਲਦੇਵ ਸਿੰਘ ਬੋਲ ਰਿਹਾ ਹਾਂ।

ਕੌਣ ਬਲਦੇਵ ਸਿੰਘ

ਜੀ ਮੈਂ ਬਲਦੇਵ ਸਿੰਘ ਫਿਰੋਜ਼ਪੁਰ ਤੋਂ।

ਮੈਂ ਪਹਿਚਾਣਿਆਂ ਨਹੀਂ,

ਜੀ ਮੈਂ ਸਿੱਖ ਮਾਰਗ ਤੇ ਕੁੱਝ ਪੱਤਰ ਲਿਖੇ ਸਨ, ਜਿਨਾਂ ਬਾਰੇ ਤੁਸਾਂ ਨੇਂ ਆਪਣੇਂ ਵਿਚਾਰ ਵੀ ਲਿਖੇ ਸਨ।

ਸਿੱਖ ਮਾਰਗ ਦਾ ਕੀ ਹੈ, ਉਥੇ ਤਾਂ ਕੋਈ ਵੀ ਦੋ ਚਾਰ ਜਮਾਤਾਂ ਪੜ੍ਹਿਆ ਵੀ, ਜੋ ਚਾਹੇ ਲਿਖੀ ਜਾਂਦਾ ਹੈ।

(ਤੁਹਾਡਾ ਇਹ ਉੱਤਰ ਸੁਣ ਕੇ ਮੇਰੇ ਦਿਲ ਤੇ ਕੀ ਬੀਤੀ ਹੋਵੇਗੀ, ਪਾਠਕ ਖੁੱਦ ਅੰਦਾਜ਼ਾ ਲਗਾ ਸੱਕਦੇ ਹਨ, ਪਰ ਮੈਂ ਬੇਸ਼ਰਮਾਂ ਵਾਂਗ ਫਿਰ ਵੀ ਗੱਲ ਜਾਰੀ ਰੱਖੀ।)

ਜੀ. . ਜੀ. . ਮੈਂ ਤੁਹਾਡੇ ਨਾਲ ਕੁੱਝ ਵਿਚਾਰ ਕਰਨ ਵਾਸਤੇ ਫੋਨ ਕੀਤਾ ਸੀ ਜੀ।

ਦੱਸੋ ਤੁਸੀਂ ਕੀ ਪੁੱਛਣਾਂ ਚਾਹੁੰਦੇ ਹੋ।

ਜੀ ਮੈਂ ਤੁਹਾਡੇ ਪਾਸੋਂ ਕੁੱਝ ਪੁੱਛਣ ਵਾਸਤੇ ਨਹੀਂ, ਕੁੱਝ ਦੱਸਣ ਵਾਸਤੇ ਫੋਨ ਕੀਤਾ ਹੈ ਜੀ।

ਮੇਰੇ ਕੋਲ ਕਿਹੜਾ ਹੁਣ ਕੋਈ ਅਥਾਉਰਟੀ ਹੈ, ਫਿਰ ਵੀ ਦੱਸੋ, ਮੈਂ ਕੀ ਕਰ ਸੇਵਾ ਕਰ ਸੱਕਦਾ ਹਾਂ।

(ਮੈਂ ਬਹੁਤ ਹੈਰਾਨ ਹੋਇਆ ਕੇ ਮੈਂ ਕਿਥੇ ਫਸ ਗਿਆ, ਅਖੀਰ ਮੈਂ ਇਹ ਕਹਿ ਕੇ ਚੁੱਪ ਕਰਨਾਂ ਹੀ ਬੇਹਤਰ ਸਮਝਿਆਂ)

ਜੀ. . ਜੀ. ਮੈਨੂੰ ਇੰਡੀਆ ਤੋਂ ਫੋਨ ਕਰਨਾਂ ਬਹੁਤ ਮਹਿੰਗਾ ਪੈਂਦਾ ਹੈ, ਤੁਸੀਂ ਮੈਨੂੰ ਆਪਣਾਂ ਈ-ਮੇਲ ਐਡਰੈਸ ਦੇ ਦੇਵੋ, ਮੈਂ ਤੁਹਾਨੂੰ ਈ-ਮੇਲ ਕੱਰ ਦੇਵਾਂਗਾ।

ਤੁਸਾਂ ਮੈਨੂੰ ਆਪਣਾਂ ਈ-ਮੇਲ ਐਡਰੈਸ ਵੀ ਦਿੱਤਾ ਸੀ। ਪਰ ਤੁਹਾਡੇ ਨਾਲ ਫੋਨ ਤੇ ਹੋਈ ਵਿਚਾਰ ਤੋਂ ਬਾਦ, ਮੈਨੂੰ ਦੁਬਾਰਾ ਤੁਹਾਡੇ ਨਾਲ ਕੋਈ ਵਿਚਾਰ ਕਰਨ ਦੀ ਜਾਂ ਕੁੱਝ ਦੱਸਣ ਦੀ ਜਰੂਰਤ ਹੀ ਮਹਿਸੂਸ ਨਹੀਂ ਹੋਈ। ਇਸੇ ਵਾਸਤੇ ਮੈਂ ਦੁਬਾਰਾ ਕਦੇ ਵੀ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।

ਜੋ ਵਿਚਾਰ ਤੁਸਾਂ ਹੁਣ ਸ਼ੁਰੂ ਕੀਤੀ ਹੈ ਜੀ, ਉਸ ਅਨੂਸਾਰ ਅੱਜ ਦੀ ਗੱਲ ਦਾ ਜੋ ਵਿਸ਼ਾ ਹੈ, ਇਸ ਨੂੰ ਫੁੱਟਬਾਲ ਦਾ ਮੈਚ ਕਹੀਏ ਜਾਂ ਵਿਚਾਰਾਂ ਦਾ ਝੱਗੜਾ, ਜਾਂ ਨਿਜੀ ਖਹਿਬਾਜ਼ੀ ਜਾਂ ਕੁੱਝ ਹੋਰ, ਬਹੁਤ ਬੁਰੀ ਗੱਲ ਹੈ, ਮੈਂ ਸ਼ੁਰੂ ਤੋਂ ਹੀ ਸੱਭ ਤਰਾਂ ਦੇ ਝਗੜਿਆਂ ਦੇ ਹੱਲ ਵਾਸਤੇ, ਆਪਣੀਂ ਪੂਰੀ ਵਾਹ ਲਾਈ ਹੈ। ਮੇਰਾ ਖਿਆਲ ਹੈ, ਸ਼ਾਇਦ ਹੀ ਕਿਸੇ ਨੇਂ ਅਜੇਹੀ ਕੋਸ਼ਿਸ਼ ਕੀਤੀ ਹੋਵੇ। ਸਾਰੇ ਪਾਸਿਓ ਬੁਰਾ ਵੀ ਬਣਿਆ। ਹੁਣ ਮੇਰੀ ਇਹ ਕੋਸ਼ਿਸ਼ ਸੀ, ਕੇ ਕਿਉਂ ਨਾਂ ਕੋਈ ਐਸਾ ਗਿਆਨ ਮਿਲ ਜਾਵੇ, ਜਿਸ ਨਾਲ ਸਾਰੇ ਮੱਤਭੇਦ ਦੂਰ ਹੋ ਜਾਣ। ਕੀ ਤੁਸੀਂ ਵੀ ਕਦੇ ਅਜੇਹੀ ਕੋਸ਼ਿਸ਼ ਕੀਤੀ, ਜਾਂ ਕਰਨੀਂ ਚਾਹੋ ਗੇ। ਤੁਸੀਂ ਇਸ ਨੂੰ ਵਿਚਾਰ ਕਹੋ ਜਾਂ ਚੈਲੰਜ ਮੰਨੋ, ਇਹ ਤੁਹਾਡੀ ਮਰਜੀ ਹੈ। ਮੇਰੀ ਤਾਂ ਇਹ ਬੇਨਤੀ ਹੈ, ਅਤੇ ਸੱਭ ਨੂੰ ਹੀ ਇਹੀ ਬੇਨਤੀ ਹੈ, ਕੇ ਕੋਈ ਐਸਾ ਗਿਆਨ ਖੋਜੀਏ, ਕੁੱਝ ਐਸਾ ਕਰੀਏ ਕੇ ਸੱਭ ਵੀਰਾਂ ਵਿੱਚ ਕੋਈ ਵੀ ਦਵੈਤਭਾਵ ਨਾਂ ਰਹੇ। ਸੱਭ ਵਿੱਚ ਭਰਾਵਾਂ ਵਾਂਗ ਪਿਆਰ ਹੋਵੇ। ਕੀ ਇਹ ਵੀ ਮੇਰੀ ਕੋਈ ਮਾੜੀ ਸੋਚ ਹੈ। ਕੀ ਤੁਸੀਂ ਅਜੇਹਾ ਕਰਨਾਂ ਨਹੀਂ ਚਾਹੋਗੇ।

ਤੁਹਾਡੇ ਵਰਗੇ ਸੀਨੀਅਰ ਕੌਮ ਦੀਆਂ ਅੱਖਾਂ ਹੁੰਦੇ ਹਨ। ਸਾਡਾ ਸਾਰਾ ਜਿਸਮ ਭਾਵੇਂ ਮਿੱਟੀ ਨਾਲ ਭਰ ਜਾਵੇ, ਕੋਈ ਖਾਸ ਫਰਕ ਨਹੀਂ ਪੈਂਦਾ। ਪਰ ਜੇ ਸਾਡੀਆਂ ਅੱਖਾਂ ਵਿੱਚ ਰੇਤ ਦਾ ਜਰਾ ਜਿੰਨਾਂ ਵੀ ਕਿਨਕਾ ਪੈ ਜਾਵੇ, ਤਾਂ ਦਰਦ ਨਾਲ ਬੁਰਾ ਹਾਲ ਹੋ ਜਾਂਦਾ ਹੈ। ਇਸ ਵਾਸਤੇ ਮੇਰੀ ਤੁੱਸ਼ ਮੱਤ ਦੀ ਬੇਨਤੀ ਹੈ ਜੀ, ਕੇ ਤੁਹਾਨੂੰ ਕਿਸੇ ਬਾਰੇ ਪਰਸਨਲ ਟਿੱਪਣੀਂ ਕਰਨ ਤੋਂ ਪਹਿਲੇ ਕੁੱਝ ਵਿਚਾਰ ਕਰ ਲੈਣੀਂ ਚਾਹੀਦੀ ਹੈ ਜੀ। ਤੁਹਾਡਾ ਧੰਨਵਾਦ ਜੋ ਤੁਸਾਂ ਮੈਨੂੰ ਦਸਮ ਗਰੰਥ ਦੀ ਟੀਮ ਵਿਚੋਂ ਬਾਹਰ ਮੰਨਿਆਂ। ਪਰ ਬੇਨਤੀ ਹੈ ਜੀ, ਕਿ ਜਿਸ ਨੂੰ ਤੁਸੀਂ ਫੁੱਟਬਾਲ ਮੈਚ ਕਹਿੰਦੇ ਹੋ, ਉਸ ਵਿੱਚ ਮੈਨੂੰ ਤੁਸੀਂ ਕਿਹੜੀ ਟੀਮ ਵਿੱਚ ਗਿਣਦੇ ਹੋ।

ਵੱਡੇ ਵੀਰ ਜੀਓ, Confusion ਹਮੇਸ਼ਾਂ negitive ਹੀ ਨਹੀਂ ਹੁੰਦੀ, ਕਦੇ ਕਦੇ positive ਵੀ ਹੁੰਦੀ ਹੈ, ਬੱਸ ਵੇਖਣ/ ਸੋਚਣ ਦਾ ਨਜ਼ਰੀਆ ਹੈ। ਮੇਰਾ ਲਿਖਿਆ ਪੱੜ੍ਹ ਕੇ ਕਈ ਵੀਰ (ਸ਼ਾਇਦ ਵਰੋਧੀ ਵਿਚਾਰਾਂ ਵਾਲੇ ਵੀ) ਜਰੂਰ ਸੋਚਦੇ ਹੋਣ ਗੇ, ਕਿ ਬਲਦੇਵ ਸਿੰਘ ਜੋ ਕਹਿ ਰਿਹਾ ਹੈ, ਇਸ ਦੀ ਗੱਲ ਵਿੱਚ ਵੀ ਦਮ ਜਰੂਰ ਹੈ। ਪਰ ਜੇ ਇਹ ਸੱਚ ਹੈ ਤਾਂ……। ਵੀਰ ਜੀ ਇਹ ਵੀ ਆਪਣੇਂ ਆਪ ਵਿੱਚ ਇੱਕ Confusion ਹੀ ਤਾਂ ਹੈ। ਅਤੇ ਮੈਂ ਵੀ ਮੰਨਦਾ ਹਾਂ, ਕਿ ਇਹ ਸੱਚਮੁੱਚ ਬਹੁਤ ਵੱਡੀ ਕਨਫਿਊਜ਼ਿਨ ਹੈ। ਕੌਣ ਨੈਗਿਟਿਵ ਸੋਚਦਾ ਹੈ, ਕੌਣ ਪਾਜ਼ੇਟਿਵ, ਇਹ ਆਪਣੀਂ ਆਪਣੀਂ ਸੋਚ ਤੇ ਨਿਰਭਰ ਕਰਦਾ ਹੈ।

ਕਿਸੇ ਸਮੱਸਿਆ ਦੇ ਹਲ ਵਾਸਤੇ, ਸਾਂਝੇ ਜਤਨ ਦੇ ਸੱਦੇ ਨੂੰ ਵੀ challenge ਕਹਿਣਾਂ ਠੀਕ ਨਹੀਂ ਹੈ। ਹੋ ਸੱਕਦਾ ਹੈ ਕੁੱਝ, ਜਾਂ ਦੋ ਚਾਰ ਵੀਰਾਂ ਨੂੰ ਇਹ ਚੈਲੰਜ ਵੀ ਲੱਗਦਾ ਹੋਵੇ, ਪਰ ਕਈਆਂ ਵਾਸਤੇ ਇਹ ਗਿਆਨ ਵਰਧਕ ਵੀ ਹੋ ਸੱਕਦਾ ਹੈ। ਮੇਰੀ ਤੁਹਾਨੂੰ ਸੱਭ ਨੂੰ ਬੇਨਤੀ ਹੈ, ਕਿ ਅਸਲ “ਸਮੱਸਿਆ” ਨੂੰ ਚੈਲੰਜ ਸਮਝਿਆ ਜਾਵੇ। ਮੇਰੀ ਕਿਸੇ ਬੇਨਤੀ ਜਾਂ ਸਮੱਸਿਆ ਦੇ ਹੱਲ ਵਾਸਤੇ ਕੀਤੀ ਜਾਣ ਵਾਲੀ ਕਿਸੇ ਕੋਸ਼ਿਸ਼ ਜਾਂ ਸੁਝਾਉ ਨੂੰ ਚੈਲੰਜ ਨਾਂ ਸਮਝਿਆ ਜਾਵੇ।

ਭਾਈ ਸਾਹਿਬ ਜੀ ਤੁਸੀਂ ਹੀ ਦੱਸੋ, ਸਾਡੇ ਆਗੂ, ਵਿਦਵਾਨ, ਵਿਆਖਿਆਕਾਰ, ਸਾਨੂੰ ਜੋ ਸਮਝਾ ਰਹੇ ਹਨ, ਕੀ ਅੱਖਾਂ ਬੰਦ ਕਰ ਕੇ ਉਹਨਾਂ ਦੇ ਪਰਵੱਚਨਾਂ ਨੂੰ ਰੱਬੀ ਗਿਆਨ ਮੰਨ ਲੈਣਾਂ ਚਾਹੀਦਾ ਹੈ। ਕਿਉਂ ਕੇ ਆਮ ਕਰਕੇ ਸੱਭ ਦੇ ਕੀਤੇ ਅਰਥ ਭਿੰਨ ਭਿੰਨ ਹੁੰਦੇ ਹਨ। ਇਸ ਵਾਸਤੇ ਮੇਰਾ ਸਵਾਲ ਸੀ, ਕਿ ਦੱਸੋ ਕਿਸ ਦੇ ਅਰਥਾਂ ਨੂੰ ਅੰਤਿਮ ਸੱਚ ਮਨੀਏ। ਚਲੋ ਇਸ ਗੱਲ ਦਾ ਫੈਸਲਾ ਤੁਸੀਂ ਹੀ ਕਰ ਦੇਵੋ।

ਤੁਸੀਂ ਵੱਡੇ ਹੋ, ਕੁੱਝ ਗਲਤ ਲਿਖਿਆ ਗਿਆ ਹੋਏ ਤਾਂ ਮਾਫ ਕਰ ਦੇਣਾਂ, ਅਤੇ ਗੱਲਤੀ ਸਮਝਾ ਦੇਣਾਂ ਜੀ।

ਆਦਰ ਸਹਿਤ

ਬਲਦੇਵ ਸਿੰਘ ਫਿਰੋਜ਼ਪੁਰ


(20/03/10)
ਸਰਵਜੀਤ ਸਿੰਘ

ਸਤਿਕਾਰ ਯੋਗ ਪਾਠਕ ਜੀਓ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਬੇਨਤੀ ਹੈ ਕਿ ਮਾਰਚ 18 ਦੇ ਪੱਤਰ ਪੜ੍ਹਨ ਉਪ੍ਰੰਤ ਤਿੰਨ ਵੱਖਰੇ-ਵੱਖਰੇ ਵਿਚਾਰ ਸਾਹਮਣੇ ਆਏ ਹਨ।
(1) ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਿਖੇ ਪਾਸ ਕੀਤਾ ਗਿਆ ਮਤਾ;
“ਅੱਜ ਦੀ ਇਕਤਰਤਾ ਐਲਾਨ ਕਰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਛਾਪਿਆ ਜਾ ਰਿਹਾ ਹੈ, ਉਹ ਸਿੱਖ ਰਹਿਤ ਮਰਯਾਦਾ ਮੁਤਾਬਿਕ ਪ੍ਰਮਾਣੀਕ ਅਤੇ ਅੰਤਮ ਹੈ। ਉਸ ਉੱਪਰ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਕੋਈ ਹੱਕ ਨਹੀਂ ਕਿ ਉਹ ਇਸ ਪ੍ਰਮਾਣੀਕ ਸਰੂਪ ਉੱਤੇ ਕਿੰਤੂ ਪ੍ਰੰਤੂ ਕਰੇ”।
(2) ਡਾ: ਗੁਰਮੁਖ ਸਿੰਘ ਜੀ ਦੇ ਵਿਚਾਰ;
“1936/45 ਵਾਲੀ ਰਹਿਤ ਮਰਯਾਦਾ ਪੁਰਾਤਨ ਸਿਖ ਇਤਿਹਾਸ, ਦਸਮ ਗ੍ਰੰਥ, ਸਰਬ ਲੋਹ ਗ੍ਰੰਥ, ਤੇ ਰਹਿਤਨਾਮਿਆਂ ਦੇ ਸ੍ਰੋਤਾਂ ਤੋਂ ਲੈ ਕੇ ਬਣੀਂ ਸੀ। ਓਦੋਂ ਸਿਖ, ਹਿੰਦੂ ਸੰਸਥਾਵਾਂ ਦੇ ਇਸ ਵੱਡੇ ਪੈਮਾਨੇਂ ਤੇ ਰਚੀ, ਸਿਖਾਂ ਨੂੰ ਧੋਖਾ ਦੇਣ ਵਾਲੀ ਤੇ ਸਿੱਖ ਮੱਤ ਨੂੰ ਬੇਦ ਮੱਤ ਵਿੱਚ ਰਲਾਉਣ ਦੀ ਸਾਜ਼ਿਸ਼ ਨੂੰ ਸਮਝ ਨਹੀਂ ਸਕੇ। ਇਸ ਤਰਾਂ ਜਾਪ, ਸਵਯੇ, ਚੌਪਈ ਆਦਿ ਬਾਣੀਆਂ ਸਾਡੀ ਰਹਿਤ ਮਰਯਾਦਾ ਵਿੱਚ ਆ ਗਈਆਂ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕੂੜਿਆਂ ਸ੍ਰੋਤਾਂ ਤੋਂ ਬਣੀਂ ਰਹਿਤ ਮਰਯਾਦਾ ਕੂੜ ਹੈ”।
(3) ਸ: ਬਲਜੀਤ ਸਿੰਘ ਜੀ ਦੇ ਵਿਚਾਰ;
“ਸਾਡਾ ਪਹਿਲਾ ਨਿਸ਼ਾਨਾ ਨਵੇਂ ਹੋ ਰਹੇ ਹਮਲਿਆਂ, ਬਚਿੱਤਰ ਨਾਟਕ ਪ੍ਰਕਾਸ਼, ਨੂੰ ਰੋਕਣਾ ਅਤੇ ਦੂਸਰਾ ਨਿਸ਼ਾਨਾ ਇੱਕ ਹਾਰੀ ਹੋਈ ਲੜਈ, ਸਿੱਖ ਰਹਿਤ ਮਰਯਾਦਾ, ਨੂੰ ਜਿੱਤਣਾ ਹੋਣਾ ਚਾਹੀਦਾ ਹੈ। ਇਸ ਤੋਂ ਬਾਦ ਰਹਿਤ ਮਰਯਾਦਾ ਵਿੱਚ ਸੋਧਾਂ ਅਤੇ ਨਿਤਨੇਮ ਤੇ ਜ਼ਰੂਰੀ ਵਿਚਾਰ ਹੋਣਾ ਚਾਹੀਦਾ ਹੈ। ਨਿਤਨੇਮ ਦੀਆਂ ਬਾਣੀਆਂ ਤੇ ਪਹਿਲਾਂ ਹੀ ਸਵਾਲ ਖੜੇ ਕਰਕੇ ਅਸੀਂ ਕਦੇ ਵੀ ਆਮ ਸਿਖਾਂ ਤੱਕ ਨਹੀਂ ਪੁੱਜ ਸਕਦੇ, ਭਾਵੇਂ ਇਹ ਗੱਲ ਸਾਨੂੰ ਚੰਗੀ ਲੱਗੇ ਜਾਂ ਨਾਂ, ਪਰ ਇਹ ਸੱਚਾਈ ਹੈ। ਇੱਕ ਆਮ ਸਿੱਖ ਨੂੰ, ਜੋ ਕਿ ਪਿਛਲੇ 25 ਸਾਲ ਤੋਂ ਨਿਤਨੇਮ ਕਰ ਰਿਹਾ ਹੋਵੇ, ਮਾਨਸਿਕ ਤੌਰ ਤੇ ਤਿਆਰ ਹੋਣ ਲਈ ਸਮਾਂ ਦੇਣਾ ਚਾਹੀਦਾ ਹੈ। ਸੋਨੇ ਦੇ ਸਾਰੇ ਅੰਡੇ ਇੱਕੋ ਵਾਰ ਲੈਣ ਲਈ ਅਸੀਂ ਮੁਰਗੀ ਤੋਂ ਹੀ ਨਾਂ ਹੱਥ ਧਵਾ ਬੈਠੀਏ”।
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਿਖੇ ਸਾਡੇ ਸੂਝਵਾਨ ਵਿਦਵਾਨਾਂ ਨੇ ਜੋ ਮਤਾ ਪਾਸ ਕੀਤਾ ਹੈ। ਉਸ ਦਾ ਜੋ ਭਾਵ ਮੈ ਸਮਝਿਆ ਹੈ ਉਹ ਇਹ ਹੈ ਕਿ ਸਾਡੇ ਸੂਝਵਾਨ ਵਿਦਵਾਨਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣੀਕਤਾਂ ਦੀ ਪਰਖ ਲਈ ਕਸਵੱਟੀ ਹੈ ‘ਸਿੱਖ ਰਹਿਤ ਮਰਯਾਦਾ’। ਉਹ ਮਰਯਾਦਾ ਜਿਹੜੀ 1945 ਵਿਚ ਬਾਣਾਈ ਗਈ ਸੀ। ਜਦੋ ਕਿ ਚਾਹੀਦਾ ਤਾਂ ਸੀ ਇਸ ਤੋਂ ਉਲਟ ਕਿ ਰਹਿਤ ਮਰਯਾਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਖ ਕਸਵੱਟੀ ਤੇ ਪੂਰੀ ਉਤਰਨੀ ਚਾਹੀਦੀ ਹੈ। ਜੋ ਕਿ ਅੱਜ ਨਹੀਂ ਹੈ। 1945 ਤੋਂ ਇਸ ਮਰਯਾਦਾ ਵਿੱਚ ਕਿੰਨੀਆਂ ਸੋਧਾਂ ਕੀਤੀਆਂ ਗਈਆਂ ਹਨ ਉਨ੍ਹਾਂ ਦੀ ਲਿਸਟ ਤਾਂ ਬੁਹਤ ਲੰਮੀ ਹੈ ਪਰ ਇਥੇ ਇਕ ਉਧਾਰਹਣ ਦੇਣੀ ਜਰੂਰੀ ਸਮਝਦਾ ਹਾਂ।
(ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉੱਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਪੰਨਾ18) ਜਦੋ ਕਿ 1945 ਵਿਚ ਵੀ ਅਜੇਹੀ ਢਿੱਲੜ ਸ਼ਬਦਾਵਲੀ ਨਹੀਂ ਸੀ ਵਰਤੀ ਗਈ, “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਪਾਇਆ ਜਾਵੇ। ”। (ਗੁਰਮਤ ਨਿਰਣਯ ਕੋਸ਼, ਪੰਨਾ 213) ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਸਾਰੇ ਵਿਦਵਾਨ ਰਾਗਮਾਲਾ ਨੂੰ ਵੀ ਗੁਰਬਾਣੀ ਮੰਨਦੇ ਹਨ? ਕੀ ਹੁਣ ਮੰਗਲਾਂ ਨੂੰ ਛਾਪਣ ਦੀ ਵਿਧੀ ਨੂੰ ਵੀ ਸਹੀ ਮੰਨ ਲਿਆ ਗਿਆ ਹੈ?
ਡਾ: ਗੁਰਮੁਖ ਸਿੰਘ ਜੀ ਦੀ ਲਿਖਤ ਜਦੋ ਮੈ ਪਹਿਲੀ ਵਾਰ ਪੜ੍ਹੀ ਸੀ ਤਾਂ ਮੈਨੂੰ ਵੀ ਬੁਹਤ ਹੈਰਾਨੀ ਹੋਈ ਸੀ ਭਾਂਵੇ ਮੈ ਦਸਮ ਗ੍ਰੰਥ ਨੂੰ ਪਿਛਲੇ ਕਈ ਸਾਲਾਂ ਤੋ ਪੜ੍ਹਦਾ ਆ ਰਿਹਾ ਹਾਂ। ਚੌਪਈ ਬਾਣੀ ਨਹੀਂ ਹੈ ਇਸ ਦੀ ਤਾਂ ਸਮਝ ਆ ਗਈ ਸੀ ਪਰ ਜਾਪ ਸਬੰਧੀ ਸਚਾਈ ਇਨ੍ਹਾਂ ਦੀਆਂ ਲਿਖਤਾ ਨੂੰ ਪੜ੍ਹਨ ਉਪ੍ਰੰਤ ਹੀ ਸਾਹਮਣੇ ਆਈ ਹੈ। ਅੱਜ ਬੁਹਤ ਸਾਰੀ ਨਵੀਂ ਖੋਜ ਅਸਾਡੇ ਸਾਹਮਣੇ ਆ ਰਹੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਨਵੀਆਂ ਲੱਭਤਾਂ ਨੂੰ ਸਿੱਖ ਸੰਗਤ ਦੇ ਅੱਗੇ ਪੇਸ਼ ਕਿਵੇਂ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਾਡੀ ਗੱਲ ਨੂੰ ਸੁਣ ਕਿ ਸਾਥੋਂ ਦੂਰ ਨਾਂ ਹੋਣ ਸਗੋਂ ਉਹ ਆਪ ਸੋਚਣ ਲਈ ਮਜਬੂਰ ਹੋ ਜਾਣ ਕਿ ਕਿਤੇ ਇਹ ਠੀਕ ਹੀ ਤਾਂ ਨਹੀ ਕਹਿੰਦੇ। ਦਸੰਬਰ (2009) ਮਹੀਨੇ ਦੀ ਗੱਲ ਹੈ ਕਿ ਇਕ ਰੇਡਿਓ ਤੇ ਦਸਮ ਗ੍ਰੰਥ ਬਾਰੇ ਵਿਚਾਰ ਚਰਚਾ ਚੱਲ ਰਹੀ ਸੀ। ਅਸੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਤਾਂ ਇਕ ਸੱਜਣ ਨੇ ਸਵਾਲ ਕੀਤਾ ਕਿ ਜੇ ਇਹ ਸੱਚ ਹੈ ਤਾਂ ਮੇਰੇ ਅੰਮ੍ਰਿਤ ਦਾ ਕੀ ਬਣੂਗਾ? ਅਜੇਹੇ ਸਵਾਲ ਕਰਨ ਵਾਲੇ ਸੈਕੜੈ ਨਹੀਂ ਸਗੋਂ ਹਜਾਰਾਂ ਦੀ ਗਿਣਤੀ ਵਿੱਚ ਹਨ। ਜਿਹੜੀ ਗੱਲ ਅੱਜ ਸਾਨੂੰ ਕਈ ਸਾਲਾਂ ਪਿਛੋ ਸਮਝ ਆਈ ਹੈ ਉਸ ਨੂੰ, ਉਸ ਵਿਅਕਤੀ ਅੱਗੇ ਕਿਵੇਂ ਪੇਸ਼ ਕੀਤਾ ਜਾਵੇ, ਜਿਸ ਨੇ ਦਸਮ ਗ੍ਰੰਥ ਨੂੰ ਪੜ੍ਹਨਾਂ ਤਾਂ ਇਕ ਪਾਸੇ ਉਸ ਦੇ ਦਰਸ਼ਨ ਹੀ ਨਹੀਂ ਕੀਤੇ ਪਰ ਉਸ ਦੇ ਦਿਮਾਗ ਵਿੱਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਇਹ ਗੁਰੂ ਜੀ ਦੀ ਕਿਰਤ ਹੈ ਜਾਂ ਉਸ ਨੂੰ ਪੰਜ ਪਿਆਰਿਆਂ ਦਾ ਹੁਕਮ ਹੈ ਕਿ ਪੰਜ ਬਾਣੀਆਂ ਦਾ ਪਾਠ ਰੋਜਾਨਾਂ ਕਰਨਾ ਹੈ। ਇਥੇ ਇਹ ਵੀ ਸਵਾਲ ਪੈਂਦਾ ਹੁੰਦਾ ਹੈ, ਕੀ ਪੁਰਾਣੇ ਪ੍ਰਬੰਧ ਨੂੰ ਰੱਦ ਕਰਨ ਤੋਂ ਪਹਿਲਾਂ ਸਾਨੂੰ ਕੋਈ ਨਵਾਂ ਪ੍ਰਬੰਧ ਨਹੀਂ ਕਰ ਲੈਣਾ ਚਾਹੀਦਾ?
ਇਸ ਸਮੱਸਿਆ ਨਾਲ ਨਜਿੱਠਣ ਦੇ ਦੋ ਤਰੀਕੇ ਹਨ ਇੱਕ ਹੈ ਨਿਤਨੇਮ ਦੀਆਂ ਬਾਣੀਆਂ ‘ਚ ਦਰਜ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਰੱਦ ਕਰ ਦੇਵੋ ਬਾਕੀ ਦਸਮ ਗ੍ਰੰਥ ਆਪਣੇ ਆਪ ਹੀ ਰੱਦ ਹੋ ਜਾਵੇਗਾ। ਹੋ ਸਕਦਾ ਹੈ ਕਿ ਸਾਡੇ ਨਾਲ 5-7 ਹੋਰ ਸੱਜਣ ਜੁੜ ਜਾਣ। ਦੂਜਾ ਹੈ ਦਸਮ ਗ੍ਰੰਥ ਦੇ 95% ਦਾ ਪ੍ਰਚਾਰ ਸੰਗਤ ਵਿੱਚ ਕਰੋ, ਜਦੋ ਉਸ ਦੀ ਸਮਝ ਆ ਗਈ ਬਾਕੀ 5% ਉਨ੍ਹਾਂ ਨੇ ਆਪ ਹੀ ਰੱਦ ਕਰ ਦੇਣਾ ਹੈ ਜਿਵੇਂ ਅੱਜ ਅਸੀਂ ਰੱਦ ਕਰ ਰਹੇ ਹਾਂ। ਜੇ ਅਸੀਂ ਸੰਗਤ ਨੂੰ ਨਾਲ ਲੈ ਕਿ ਚਲਣਾ ਹੈ ਤਾਂ ਮੇਰੀ ਨਿਜੀ ਰਾਏ ਹੈ ਕਿ ਦੂਸਰਾ ਤਰੀਕਾ ਪਹਿਲੇ ਤਰੀਕੇ ਨਾਲੋਂ ਜਿਆਦਾ ਢੁਕਵਾਂ ਹੈ। ਮੈ ਸ: ਬਲਜੀਤ ਸਿੰਘ ਜੀ ਦੇ ਵਿਚਾਰ ਨਾਲ ਸਹਿਮਤ ਹਾਂ।
ਪੋ: ਦਰਸ਼ਨ ਸਿੰਘ ਜੀ ਸਮੇਤ ਸਾਰੇ ਵਿਦਵਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਖੰਡਨ ਕਰਨ ਦੇ ਨਾਲ-ਨਾਲ ਇਨ੍ਹਾਂ ਦਾ ਮੰਡਨ ਕਰਨ ਤੋਂ ਵੀ ਪ੍ਰਹੇਜ ਕੀਤਾ ਜਾਵੇ।
ਧੰਨਵਾਦ ਸਹਤਿ
ਸਰਵਜੀਤ ਸਿੰਘ


(20/03/10)
ਬਸੰਤ ਕੌਰ, ਫਰੀਦਾਬਾਦ

ਜੱਥੇਦਾਰ ਗਿਆਨੀ ਇਕਬਾਲ ਸਿੰਘ ਦੀ ਗੁਪਤ ਵਿਦਿਆ!

ਸਿੱਖੀ ਦਾ ਕਿਵੇਂ ਭਲਾ ਹੋਵੇ ਜਦ ਗੁਰੂ ਦੀ ਗੋਲਕ ਦਾ ਪੈਸਾ ਗੁਰਮਤਿ ਵਿਰੋਧੀ ਲਿਖਤਾਂ ਛਾਪ ਕੇ ਸਿੱਖਾਂ ਨੂੰ ਭੰਬਲਭੁਸੇ ਵਿੱਚ ਪਾਇਆ ਜਾ ਰਿਹਾ ਹੋਵੇ
ਬਿਹਾਰੀ ਬਾਬਾ ਗਿਆਨੀ ਇਕਬਾਲ ਸਿੰਘ ਹੁਣ ਮਨ ਦੀ ਸ਼ਾਂਤੀ ਅਤੇ ਬ੍ਰਹਮਗਿਆਨ ਦੀ ਪ੍ਰਾਪਤੀ ਵਾਸਤੇ “ਗੁਰਮਤਿ ਯੋਗ” ਕਿਤਾਬਚੇ ਵੰਡ ਕੇ ਸਿੱਖਾਂ ਨੂੰ ਭੰਬਲਭੁਸੇ ਵਿੱਚ ਪਾਣ ਲਗਾ
“ਸ਼ੂਗਰ, ਹਾਈ-ਲੋਅ ਬਲੱਡ ਪ੍ਰੈਸ਼ਰ, ਲੀਵਰ ਨੁਕਸ, ਦਮਾ ਸਾਹ ਦੀ ਤਕਲੀਫ, ਕੈਂਸਰ, ਗਠੀਆ, ਪੇਟ ਗੈਸ, ਅੰਤੜੀਆ ਦੇ ਰੋਗ ਨੂੰ ਠੀਕ ਕਰਣ ਲਈ ਸ਼ਰੀਰ ਵਿੱਚ ਜਿੱਥੇ ਵੀ ਕੋਈ ਕਿਸੇ ਤਰ੍ਹਾਂ ਦਾ ਵੀ ਦੁੱਖ, ਰੋਗ, ਸੱਟ, ਜ਼ਖਮ ਜਾਂ ਕਮਜ਼ੋਰੀ ਹੈ ਉਥੇ ਹੱਥ ਰਖ ਕੇ (ਕਿਸੇ ਵੀ ਅੰਗ ਵਿੱਚ ਹੋਵੇ) ਗੁਰਮਤਿ ਯੋਗ ਅਨੁਸਾਰ ਨਾਮ ਰਸਾਇਣ ਅਭਿਆਸ ਕਰੋ ਬਹੁਤ ਛੇਤੀ ਲਾਭ ਹੋਵੇਗਾ” : ਗਿਆਨੀ ਇਕਬਾਲ ਸਿੰਘ

(ਬਸੰਤ ਕੌਰ, ੨੦ ਮਾਰਚ ੨੦੧੦, ਫਰੀਦਾਬਾਦ)
ਤਖ਼ਤ ਸ੍ਰੀ ਪਟਨਾ ਸਾਹਿਬ (ਬਿਹਾਰ) ਦਾ ਜੱਥੇਦਾਰ ਗਿਆਨੀ ਇਕਬਾਲ ਸਿੰਘ ਹੁਣ ਸਿੱਖਾਂ ਨੂੰ ਯੋਗ ਸਿਖਾਉਣ ਲਗਾ ਬੀਤੇਂ ਦਿਨੀਂ ਫ਼ਰੀਦਾਬਾਦ ਦੇ ਗੁਰਦੁਆਰਾ ਪੋਥੀਮਾਲਾ ਸਾਹਿਬ ਵਿਖੇ ਚਲ ਰਹੇ ਗੁਰਮਤਿ ਸਮਾਗਮ ਮੌਕੇ ਤਖ਼ਤ ਪਟਨਾ ਸਾਹਿਬ ਦੇ ਮੁੱਖ ਸੇਵਾਦਾਰ ਬਿਹਾਰੀ ਬਾਬਾ ਗਿਆਨੀ ਇਕਬਾਲ ਸਿੰਘ ਪੁੱਜੇ ਜਿਥੇ ਉਨ੍ਹਾਂ ਨੇ ਸਿਖ ਸੰਗਤਾਂ ਨੂੰ ਭੰਬਲਭੁਸੇ ਵਿੱਚ ਪਾਣ ਵਾਲਾ ਕਿਤਾਬਚਾ “ਗੁਰਮਤਿ ਯੋਗ” ਵੀ ਵੰਡਿਆ, ਜਿਸ ਦੇ ਲੇਖਕ ਗਿਆਨੀ ਇਕਬਾਲ ਸਿੰਘ ਆਪ ਹਨ। ਬਿਹਾਰੀ ਬਾਬਾ ਗਿਆਨੀ ਇਕਬਾਲ ਸਿੰਘ ਦੀ ਕਿਤਾਬਚੇ ਦੇ ਵੇਰਵੇ ਮੁਤਾਬਕ “ਇਹ ਗੁਪਤ ਚਮਤਕਾਰੀ ਮਨ ਅਤੇ ਸ਼ਰੀਰ ਦੇ ਰੋਗਾਂ ਨੂੰ ਦੂਰ ਕਰਨ ਵਾਲੀ ਵਿਦਿਆ ਹੈ। ਦਾਸ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਅਪਾਰ ਕ੍ਰਿਪਾ ਦੁਵਾਰਾ ਪ੍ਰਾਪਤ ਹੋਈ। ਗੁਰੂ ਸਾਹਿਬ ਦੀ ਪ੍ਰੇਰਨਾ ਹੁਕਮ ਅਨੁਸਾਰ ਹੀ ਦਾਸ ਇਹ ਗੁਪਤ ਵਿਦਿਆ ਸੰਸਾਰ ਦੇ ਭਲੇ ਵਾਸਤੇ ਲਿਖ ਰਿਹਾ ਹੈ” ਗੁਰੂ ਗੋਬਿਦ ਸਿੰਘ ਪਾਤਸ਼ਾਹ ਦਾ ਨਾਂ ਵਰਤ ਕੇ ਸਿੱਖਾਂ ਨੂੰ ਗੁਮਰਾਹ ਕਰਨ ਵਾਲੇ ਗਿਆਨੀ ਇਕਬਾਲ ਸਿੰਘ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਗੁਰਮਤਿ ਵਿੱਚ ਗੁਪਤ ਵਿਦਿਆ ਦਾ ਕੋਈ ਸਿਧਾਂਤ ਨਹੀਂ ਹੈ। ਗੁਰਬਾਣੀ ਵਿੱਚ ਦਿੱਤਾ ਸੰਦੇਸ਼ ਹਰ ਮਨੁੱਖ, ਹਰ ਜਾਤ, ਹਰ ਵਰਗ ਦੇ ਵਿਅਕਤੀ ਲਈ ਸਾਂਝਾ ਹੈ ਇਸ ਨੂੰ ਕਿਸੇ ਵੀ ਤਰ੍ਹਾਂ ਨਾਲ ਗੁਪਤ ਨਹੀਂ ਰਖਿਆ ਗਿਆ। ਇਸ ਲਈ ਗਿਆਨੀ ਇਕਬਾਲ ਸਿੰਘ ਦੀ ਇਹ ਯਬਲੀ ਕਿ ਇਹ ਗੁਪਤ ਵਿਦਿਆ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਦਿੱਤੀ ਗਈ ਹੈ ਸਿਰਫ ਭੋਲੇ-ਭਾਲੇ ਸਿੱਖਾਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਨੂੰ ਕਰਮਕਾਂਡ ਦੇ ਜਾਲ ਵਿੱਚ ਫਸਾਉਣ ਵਾਲੀ ਗਹਿਰੀ ਸਾਜਸ਼ ਹੈ। ਜਦ ਕਿ ਆਪ ਗਿਆਨੀ ਇਕਬਾਲ ਸਿੰਘ ਆਪਣੀ ਇਸ ਗੁਪਤ ਵਿਦਿਆ ਨੂੰ ਕਿਤਾਬਚੇ ਵੰਡ ਕੇ ਉਜਾਗਰ ਕਰ ਰਹੇ ਹਨ ਅਤੇ ਉਸ ਤੋਂ ਬਾਦ ਵੀ ਇਸ ਨੂੰ ਗੁਪਤ ਲਿਖ ਰਹੇ ਹਨ ਜੋ ਕਿ ਬਹੁਤ ਹੀ ਹਾਸੋਹੀਣਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਗਿਆਨੀ ਇਕਬਾਲ ਸਿੰਘ ਦੇ ਇਸ ਗੁਰਮਤਿ ਵਿਰੋਧੀ ਕਿਤਾਬਚੇ “ਗੁਰਮਤ ਯੋਗ” ਨੂੰ ਗੁਰਮਤਿ ਅਨੁਸਾਰ ਗਲਤ ਸਾਬਤ ਕਰਣ ਦਾ ਜ਼ਿਕਰ ਸ੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਫਾਉਂਡਰ, ਸਿੱਖ ਵਿਦਵਾਨ ਅਤੇ ਲੇਖਕ ਸ. ਮਹਿੰਦਰ ਸਿੰਘ ਜੋਸ਼ ਪਹਿਲਾਂ ਹੀ ਅਪਣੀ ਪੁਸਤਕ “ਜੱਥੇਦਾਰ ਨੂੰ ਯਾਰਵ੍ਹੀ ਪਾਤਸ਼ਾਹੀ ਨਾ ਬਣਾਓ-ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਸਦਾ ਜੱਥੇਦਾਰ” ਵਿੱਚ ਵੀ ਕਰ ਚੁਕੇ ਹਨ। ਗਿਆਨੀ ਇਕਬਾਲ ਸਿੰਘ ਦੇ ਇਸ ਕਿਤਾਬਚੇ ਵਿੱਚ ਪੰਨਾ ਨੰ ੮੪’ ਤੇ ਲਿਖਿਆ ਹੈ “ਸ਼ੂਗਰ, ਹਾਈ-ਲੋਅ ਬਲੱਡ ਪ੍ਰੈਸ਼ਰ, ਲੀਵਰ ਨੁਕਸ, ਦਮਾ ਸਾਹ ਦੀ ਤਕਲੀਫ, ਕੈਂਸਰ, ਗਠੀਆ, ਪੇਟ ਗੈਸ, ਅੰਤੜੀਆ ਦੇ ਰੋਗ ਨੂੰ ਠੀਕ ਕਰਣ ਲਈ ਸ਼ਰੀਰ ਵਿੱਚ ਜਿੱਥੇ ਵੀ ਕੋਈ ਕਿਸੇ ਤਰ੍ਹਾਂ ਦਾ ਵੀ ਦੁੱਖ, ਰੋਗ, ਸੱਟ, ਜ਼ਖਮ ਜਾਂ ਕਮਜ਼ੋਰੀ ਹੈ ਉਥੇ ਹੱਥ ਰਖ ਕੇ (ਕਿਸੇ ਵੀ ਅੰਗ ਵਿੱਚ ਹੋਵੇ) ਗੁਰਮਤਿ ਯੋਗ ਅਨੁਸਾਰ ਨਾਮ ਰਸਾਇਣ ਅਭਿਆਸ ਕਰੋ ਬਹੁਤ ਛੇਤੀ ਲਾਭ ਹੋਵੇਗਾ” ਪੰਨਾ ਨੰ. ੨੬ `ਤੇ “ਇਕ ਵਾਰ ਪਤਾ ਲਗ ਜਾਵੇ ਕਿ ਸਵਾਸ ਤੋਂ ਬਿਨਾਂ ਵੀ ਪ੍ਰਾਣ ਨੂੰ ਗ੍ਰਹਣ ਕੀਤਾ ਜਾ ਸਕਦਾ ਹੈ, ਤਾਂ ਸਦੀਆਂ ਤੱਕ ਬਿਨਾਂ ਸਾਹ ਲਿਆਂ ਸਮਾਧੀ ਵਿੱਚ (ਭਾਵੇਂ ਧਰਤੀ ਵਿੱਚ ਸਰੀਰ ਨੂੰ ਦਬਾ (ਗੱਡ) ਦਿੱਤਾ ਜਾਵੇ) ਜਿੰਦਾ ਰਿਹਾ ਜਾ ਸਕਦਾ ਹੈ। ਜਿਹੜਾ ਵੀ ਸਾਸ ਗ੍ਰਾਸ ਦਾ ਨਾਮ ਅਭਿਲਾਖੀ ਸਵੇਰੇ ੩ ਵਜੇ ਤੋਂ ਅਗਲੀ ੩ ਵਜੇ ਤਕ ਲਗਾਤਾਰ ਲਿਵ ਲਾ ਕੇ ਪੂਰੀ ਸਜਗਤਾ ਸਾਵਧਾਨੀ ਨਾਲ ਹਰ ਆਉਂਦੇ ਜਾਂਦੇ ਸਵਾਸ ਨਾਲ ਸਾਹ ਅੰਦਰ ਜਾਵੇ ਤਾਂ ਵਾਹਿ, ਬਾਹਰ ਆਵੇ ਤਾਂ –ਗੁਰੂ, ਜਾਪ ਪੂਰਾ ਕਰ ਲਵੇਗਾ …. ਦਸਮ ਦੁਆਰ’ ਤੇ ਪਹੁੰਚ ਜਾਵੇਗਾ।” ਅਜਿਹੀਆਂ ਅਨੇਕਾਂ ਗਪੋੜਾਂ ੮੮ ਪੰਨਿਆਂ ਦੇ ਇਸ ਕਿਤਾਬਚੇ ਅੰਦਰ ਭਰੀਆਂ ਪਈਆਂ ਹਨ ਜਿਸ ਨੂੰ ਪੜ੍ਹ ਕੇ ਅਫਸੋਸ ਹੁੰਦਾ ਹੈ ਸਿੱਖ ਕੌਮ ਦੇ ਅਖਵਾਉਣ ਵਾਲੇ ਇੰਨ੍ਹਾਂ ਜੱਥੇਦਾਰਾਂ ਦੀ ਸੋਚ ਅਤੇ ਗੁਰੂ ਦੀ ਗੋਲਕ ਦੀ ਹੋ ਰਹੀ ਅੰਨੇ ਵਾਹ ਦੁਰਵਰਤੋਂ ਉਤੇ।

ਇਸ ਬਾਬਤ ਜਦ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫ਼ਰੀਦਾਬਾਦ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਜੇ ਗਿਆਨੀ ਇਕਬਾਲ ਸਿੰਘ ਦੀ ਯੋਗ ਵਿਧੀ ਨੂੰ ਅਪਨਾਉਣ ਨਾਲ ਰੋਗ ਵਿੱਚ ਲਾਭ ਹੁੰਦਾ ਹੈ ਤਾਂ ਥਾਂ ਥਾਂ ਖੁਲ੍ਹੇ ਹਸਪਤਾਲਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਇਤਿਹਾਸ ਵਿੱਚ ਵੀ ਇਸ ਗੱਲ ਦਾ ਵੇਰਵਾ ਮਿਲਦਾ ਹੈ ਜਦ ਗੁਰੂ ਹਰਿ ਰਾਇ ਸਾਹਿਬ ਜੀ ਅਤੇ ਹੋਰ ਗੁਰੂ ਸਾਹਿਬਾਨਾਂ ਨੇ ਲੋਕਾਂ ਦੇ ਰੋਗ ਅਤੇ ਤਕਲੀਫਾਂ ਨੂੰ ਦੂਰ ਕਰਣ ਲਈ ਦਵਾਖਾਨੇ ਅਤੇ ਹਸਪਤਾਲ ਖੋਲ੍ਹੇ ਸਨ। ਗੁਰਬਾਣੀ ਮਨੁੱਖ ਨੂੰ ਆਤਮਕ ਪੱਖੋਂ ਬਲਵਾਨ ਕਰਦੀ ਹੈ ਅਤੇ ਆਤਮਕ ਪੱਖ ਤੋਂ ਬਲਵਾਨ ਰਹਿਣ ਵਾਲਾ ਮਨੁੱਖ ਸਹਿਜ ਸੁਭਾਇ ਹੀ ਤੰਦਰੁਸਤ ਸ਼ਰੀਰ ਦਾ ਮਾਲਕ ਰਹਿੰਦਾ ਹੈ ਪਰ ਉਸ ਦੇ ਲਈ ਘੰਟੋ ਬੈਠ ਕੇ ਡਿੱਢ ਨੂੰ ਅੰਦਰ ਬਾਹਰ ਕਰ ਕੇ ਸਾਹ ਛੱਡਣ ਅਤੇ ਰੋਕਣ ਵਰਗੇ ਪਖੰਡ ਕਰਣ ਅਤੇ ਗੁਰਬਾਣੀ ਦੇ ਕਿਸੇ ਅੱਖਰ ਦਾ ਰਟਨ ਮਾਤਰ ਕਰਨਾ ਗੁਰਮਤਿ ਅਨੁਸਾਰ ਬਿਲਕੁਲ ਗਲੱਤ ਹੈ ਅਤੇ ਇਸ ਤਰ੍ਹਾਂ ਦੀ ਵਿਧੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਵਾਣ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰਮਤਿ ਤੇ ਯੋਗ ਦਾ ਕੋਈ ਸੁਮੇਲ ਨਹੀਂ ਹੈ। ਗੁਰਬਾਣੀ ਵਿੱਚ ਸੰਸਾਰਕ ਕਾਰ ਵਿਹਾਰ ਕਰਦਿਆਂ ਹੀ ਉਸ ਅਕਾਲ ਪੁਰਖ ਦੇ ਗੁਣਾਂ ਨਾਲ ਜੁੜਿਆ ਜਾ ਸਕਦਾ ਹੈ। ਉਸ ਦੇ ਲਈ ਕਿਸੇ ਕਰਮਕਾਂਡ ਦੀ ਲੋੜ ਨੂੰ ਸਿਰੇ ਤੋਂ ਹੀ ਨਕਾਰਿਆ ਗਿਆ ਹੈ ਪਰ ਗਿਆਨੀ ਇਕਬਾਲ ਸਿੰਘ ਨੇ ਆਪਣੇ ਇਸ ਕਿਤਾਬਚੇ ਜਿਸ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤਕ ਗੁਰਬਾਣੀ ਦੀ ਪੰਗਤੀਆਂ ਨੂੰ ਗਲਤ ਤਰੀਕੇ ਨਾਲ ਵਰਤ ਕੇ ਅਤੇ ਆਪਣੀ ਵੱਖ ਕਿਸਮ ਦੀ ਵਿਧੀਆਂ ਘੜ ਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਸਹੀ ਨਾਮ ਸਿਮਰਨ ਦੀ ਵਿਧੀ ਨੂੰ ਅਖੋਂ ਪਰੋਖੇ ਕਰ ਕੇ ਸ਼ਰੀਰ ਨੂੰ ਬਿਨਾਂ ਹਿਲਾਏ ਘੰਟੋ ਜਾਪ ਕਰਨਾ ਦਸਿਆ ਹੈ ਅਤੇ ਅਜਿਹਾ ਕਰਨ ਨਾਲ ਕਿਮਸਤ ਬਦਲਣ ਅਤੇ ਮਨੋਕਾਮਨਵਾਂ ਪੂਰੀ ਹੋਣ ਦੀ ਪੱਕੀ ਗਰੰਟੀ ਵੀ ਦਿੱਤੀ ਹੈ ਇਸ ਸਾਰੇ ਕਿਤਾਬਚੇ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਪੜ੍ਹਨ ਨਾਲ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਭਾਵੇਂ ਇਸ ਨਾਲ ਰੋਗ ਦੂਰ ਹੋਣ ਜਾਂ ਨਾਂ ਪਰ ਇੱਕ ਸ਼ਰਧਾਲੂ ਸਿੱਖ ਕਰਮ ਕਾਂਡਾਂ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਕੇ ਆਪਣੇ ਜੀਵਨ ਨੂੰ ਜ਼ਰੂਰ ਖਜ਼ਲ ਖੁਆਰ ਕਰ ਲਵੇਗਾ। ਜ਼ਿਕਰਯੋਗ ਹੈ ਕਿ ਗਿਆਨੀ ਇਕਬਾਲ ਸਿੰਘ ਉਸ ਤਖ਼ਤ ਦੇ ਜੱਥੇਦਾਰ ਹਨ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਪ੍ਰਵਾਣਤ ਸਿੱਖ ਰਹਿਤ ਮਰਿਆਦਾ ਦੀ ਧੱਜੀਆਂ ਉਡਾ ਕੇ ਬ੍ਰਾਹਮਣੀ ਰੀਤਾਂ ਅਤੇ ਕਰਮਕਾਂਡ ਹੁੰਦੇ ਹਨ ਅਤੇ ਆਏ ਦਿਨ ਗਿਆਨੀ ਇਕਬਾਲ ਸਿੰਘ ਇਹ ਸ਼ੋਸ਼ਾ ਵੀ ਛੱਡਦੇ ਰਹਿੰਦੇ ਹਨ ਕਿ ਪਟਨਾ ਸਾਹਿਬ ਦਾ ਤਖ਼ਤ ਅਕਾਲ ਤਖ਼ਤ ਸਾਹਿਬ ਤੋਂ ਵੀ ਉੱਚਾ ਹੈ, ਯੋਗਮਤੀਏ ਇਕਬਾਲ ਸਿੰਘ ਵੱਲੋਂ ਕਿਤਾਬਚੇ ਰਾਹੀਂ ਗੁਰਬਾਣੀ ਦੀ ਗਲਤ ਵਿਆਖਿਆ ਤਾਂ ਕੀਤੀ ਹੀ ਗਈ ਹੈ ਇਸ ਤੋਂ ਇਲਾਵਾ ਇਸ ਵਿੱਚ ਪਤੰਜਲ ਦੇ ਯੋਗ ਸੂਤਰ, ਬਚਿੱਤਰ ਨਾਟਕ ਅਤੇ ਸਰਬਲੋਹ ਗ੍ਰੰਥ ਤੋਂ ਵੇਰਵੇ ਵੀ ਦਿੱਤੇ ਗਏ ਹਨ। ਇਸ ਕਿਤਾਬਚੇ ਵਿੱਚ ਸਿਮਰਣ ਜੁਗਤ, ਕਾਰੋਬਾਰ ਦੀ ਤਰੱਕੀ, ਚਿੰਤਾ ਰੋਗ ਦੂਰ ਕਿਵੇਂ ਹੋਵੇ, ਮਾੜੇ ਸੰਸਕਾਰ ਖਤਮ ਕਿਵੇਂ ਹੋਣ ਅਤੇ ਇੰਨ੍ਹਾਂ ਤੋਂ ਕਿਵੇਂ ਬੱਚਿਆ ਜਾਵੇ, ਸੁਰਤਿ ਨੂੰ ਉਪਰ ਲੈ ਜਾਣਾ, ਊਪਰ ਦੀ ਯਾਤਰਾ, ਬ੍ਰਹਮਗਿਆਨ ਦੀ ਪ੍ਰਾਪਤੀ ਅਤੇ ਅਪਣੇ ਅੰਦਰੋਂ ਆਤਮਾ ਨੂੰ ਸਭ ਤੋਂ ਵਖਰੇ ਜਾਣਨਾ, ਰੋਗਾਂ ਤੋਂ ਛੁਟਕਾਰਾ ਆਦਿਕ ਸਿਰਲੇਖਾਂ ਰਾਹੀਂ ਆਮ ਸਿੱਖ ਸੰਗਤਾਂ ਨੂੰ ਗੁਮਰਾਹ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਸਿਧਾਂਤ ਤੋਂ ਦੂਰ ਕਰਣ ਵਾਲਾ ਕੰਮ ਕੀਤਾ ਹੈ ਜਿਸ ਤੋਂ ਸਿੱਖ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਆਪਣੀ ਹੀ ਤਾਰੀਫਾਂ ਦੇ ਪੁਲ ਬੰਨ੍ਹਦੇ ਹੋਏ ਗਿਆਨੀ ਇਕਬਾਲ ਸਿੰਘ ਅਪਣੇ ਕਿਤਾਬਚੇ ਬਾਰੇ ਲਿਖਦੇ ਹਨ ਕਿ “ਇਹ ਲੇਖ ਆਪਣੇ ਆਪ ਵਿੱਚ ਬਹੁਤ ਵੱਡੀ ਫਿਲਾਸਫੀ ਹੈ, ਅਤੇ ਸਾਰੇ ਸੰਸਾਰ ਵਾਸਤੇ ਇਹ ਅਦੁਤੀ ਅਮੋਲਕ ਦਾਤ ਵੀ ਹੈ। ਇਸਦੀ ਗਹਿਰਾਈ ਵਿੱਚ ਜਾਣ ਨਾਲ ਬੜੇ ਹੀ ਗੁਹਜ ਭੇਦ ਖੁਲ੍ਹਣਗੇ ਅਤੇ ਕਈ ਗ੍ਰੰਥ ਤਿਆਰ ਕੀਤੇ ਜਾ ਸਕਦੇ ਹਨ” ਸ. ਉਪਕਾਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਵਿੱਚ ਪਹਿਲਾਂ ਹੀ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਪੁਸਤਕ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਕੇ ਸਿੱਖਾਂ ਵਿੱਚ ਇਕੋ ਇੱਕ ਗੁਰੂ ਪ੍ਰਤੀ ਭੁਲੇਖੇ ਪੈਦਾ ਹੋਣ ਕਾਰਣ ਸਿੱਖ ਕੌਮ ਅੰਦਰ ਭਰਾ ਮਾਰੂ ਜੰਗ ਛਿੱੜੀ ਪਈ ਹੈ। ਜੇ ਯੋਗ ਮਤੀਏ ਗਿਆਨੀ ਇਕਬਾਲ ਸਿੰਘ ਦੇ ਇਸ ਕਿਤਾਬਚੇ ਦੀ ਮਨਘੜਤ ਫਿਲਾਸਫੀ ਪੜ੍ਹ ਕੇ ਕਈ ਗ੍ਰੰਥ ਤਿਆਰ ਹੋਣ ਲੱਗ ਗਏ ਤਾਂ ਸਿੱਖਾਂ ਦੇ ਇਕੋ ਇੱਕ ਅਟਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਲਈ ਕਈ ਤਰ੍ਹਾਂ ਦੇ ਚੈਲੰਜ ਪੈਦਾ ਹੋ ਸਕਦੇ ਹਨ ਉਥੇ ਸਿੱਖ ਕੌਮ ਵਿੱਚ ਕਈ ਤਰ੍ਹਾਂ ਦੀ ਵੰਡੀਆਂ ਵੀ ਪੈ ਸਕਦੀਆਂ ਹਨ। ਇਸ ਲਈ ਗਿਆਨੀ ਇਕਬਾਲ ਸਿੰਘ ਜੀ ਚੰਗਾ ਹੋਵੇਗਾ ਕਿ ਆਪ ਜੀ ਸਿੱਖ ਕੌਮ ਦੇ ਭਲੇ ਲਈ ਸਿੱਖਾਂ ਨੂੰ ਆਪਣੀ ਗੁਪਤ ਵਿਦਿਆ ਰਾਹੀ ਮੰਤ੍ਰ ਜਾਪ ਕਰਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਵਿਚਾਰ ਕੇ ਆਪਣੇ ਜੀਵਨ ਵਿੱਚ ਅਪਨਾਉਣ ਦੀ ਸਹੀ ਪ੍ਰੇਰਣਾ ਦੇਵੋ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਸਹੀ ਨਾਮ ਸਿਮਰਨ ਦਾ ਢੰਗ ਹੈ।


(20/03/10)
ਰਾਣੀ ਕੌਰ

Sat Shri Akaal Everyone,

I have been following Professor Darshan Singh Ji's speeches, and I don't understand why certain questions are being raised to him to clarify the current Rehit Maryada right now. The way I understand his stand is:

1. First of all, no dasam granth should be placed in parallel with Shri Guru Granth Sahib Ji.

2. The dasam granth should be handed over to the panel of scholars from both sides to determine which portions if any belong to Guru Sahiban. At this point, anyone will have the right to express their views on any of its content. Thereafter, if necessary, rehit maryada can be modified. This will be the point to raise the issues officially, to show your solid research work.

3. Until step 2 is completed, don't argue over the rehit maryada. In this part, I think what he really means is: Don't pose such questions to him as this is no win situation for him as if he supports it, then the anti dasam granthis will oppose him; if he opposes it, then pro dasam granthis will highjack his comments. His energy will be wasted arguing over such issues which will get him nowhere. So it is best to stay focused. However, I don't think if he really means that no one can discuss the current rehit, what he really does not want is to put him on the spot and force him to make comments. Which is totally understandable and very wise decision on his part. I think his close associates such as Khalsa News should also take the "No Comments until further review", stand on the current rehit instead of arguing over it. This only encourages infighting.

As far who will approve the next rehit, it will depend upon the scholars' panel, research of which will be relayed to everyone worldwide through videos as I understood it. Thereafter the Sikhs should be able to arrive at conclusions collectively. It is not a matter of one or two days. This could take years.

This process will also help the Sikhs who have been devotingly reading all the prayers to mentally prepare for the outcome as otherwise, sudden change can cause emotional damage to such people. If the rehit will indeed be changed, millions of such Sikhs will needed to be emotionally, spiritually supported to help them move on.

If we are not willing to follow simple steps to move collectively towards a goal, and everyone wants to do whatever they please, then why complain when Sant Samaj, Nihangs are doing the same? They are doing exactly what they believe in, they don't care for anyone. We can open our own deras, and follow whatever we want to. However, in our private lives, we can do whatever we want to. But Sikhs must UNITE under ONE GOAL, ONE PLAN to achieve anything. Otherwise, we can sit in our own homes and read Guru Granth Sahib, while these goons take over all of our Takhats. Why cry then?

If Sikhs can unite, and take over Shromani Gurudawara Prabandak Committee, that will make things much easier. :) This won't happen with infighting, that is far sure. Even if they can't manage it this time, and they can succeed in Step 2, then the following time, they will have much higher chances. Think long term please. I don't think there is a quick solution to this problem if we don't want to divide Sikh religion into two groups.


Thank you,

Rani Kaur


(19/03/10)
ਦਲਜੀਤ ਸਿੰਘ ਹੋਠੀ ਰੋਚੈਸਟਰ ਨਿਓਯਾਰਕ

ਸਰਦਾਰ ਮੱਖਣ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ

ਸਰਦਾਰ ਮੱਖਣ ਸਿੰਘ ਜੀ ਜਿਹੜੀ ਤੁਸੀ ਟਿੱਪਣੀ ਸਿੱਖ ਮਾਰਗ ਤੇ ਕੀਤੀ, ਤੁਹਾਡੀ ਟਿੱਪਣੀ ਬਹੁਤ ਸਾਰਥਕ ਸੀ। ਕੋਈ ਸ਼ੱਕ ਨਹੀ ਕਿ ਇਸ ਬਚਿੱਤਰ ਨਾਟਕ ਵਿੱਚ ਤਕਰੀਬਨ ਗੁਰਮੱਤ ਤੋ ਉੱਲਟ ਹੀ ਸਭ ਕੁੱਝ ਹੈ, ਆਪਣੇ ਮਨ ਨੂੰ ਸਮਝਾਉਣ ਲਈ ਬਚਿੱਤਰ ਨਾਟਕ ਦੀਆਂ ਕਹਾਣੀਆਂ ਦੇ ਅਰਥ ਜਿਹੜੇ ਮਰਜ਼ੀ ਬਣਾ ਲਵੋ। ਇੱਕ ਪਾਸੇ ਪ੍ਰੋ: ਦਰਸ਼ਨ ਸਿੰਘ ਜੀ ਕਹੀ ਜਾਂਦੇ ਹਨ ਕਿ ਪੰਥ ਦੇ ਫੈਸਲੇ ਨੂੰ ਮੰਨਣਾ, ਮਤਲਬ ਜਿਹੜੀ ਰਹਿਤ ਮਰਿਆਦਾ ਬਣੀ ਹੈ ਉਸ ਨੂੰ ਆਪਾ ਮੰਨਣਾ ਹੈ ਇਹ ਗੁਰੂ ਪੰਥ ਦਾ ਫੈਸਲਾ ਹੈ। ਗੁਰੂ ਪੰਥ ਦੇ ਫੈਸਲੇ ਦਾ ਮਤਲਬ ਜਿਹੜਾ ਫੈਸਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਵਿੱਚ ਹੋਇਆ ਹੋਵੇ ਉਸ ਨੂੰ ਗੁਰੂ ਪੰਥ ਦਾ ਫੈਸਲਾ ਮੰਨਿਆਂ ਗਿਆ ਹੈ। ਕੀ ਰਹਿਤ ਮਰਿਆਦਾ ਵਿੱਚ ਜੋ ਕੁੱਝ ਵੀ ਬਚਿੱਤਰ ਨਾਟਕ ਵਿੱਚੋ ਲਿਆ ਗਿਆ ਹੈ ਉਸ ਨੂੰ ਗੁਰੂ ਪੰਥ ਦਾ ਫੈਸਲਾ ਮੰਨਣਾ ਠੀਕ ਹੈ? ਇੱਕ ਪਾਸੇ ਪ੍ਰੋ: ਦਰਸ਼ਨ ਸਿੰਘ ਜੀ ਨਿਤ ਨੇਮ ਦੀਆਂ ਬਾਣੀਆਂ ਨੂੰ ਪੰਥ ਪ੍ਰਵਾਣਤ ਬਾਣੀਆਂ ਮੰਨਦੇ ਹਨ ਅਤੇ ਸਿਖ ਰਹਿਤ ਮਰਿਯਾਦਾ ਦੇ ਫੈਸਲੇ ਅੱਗੇ ਸਿਰ ਝੁਕਾਉਂਦਿਆਂ ਕਹਿੰਦੇ ਹਨ ਕਿ ਨਵੇਂ ਫੈਸਲੇ ਤਕ ਇਸ ਦੀ ਆਲੋਚਨਾ ਨਾ ਕੀਤੀ ਜਾਵੇ ਕੀ ਜਿਹੜੇ ਫੈਸਲੇ ਹੋਏ ਹਨ ਉਹ ਫੈਸਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਵਿੱਚ ਹੋਏ ਹਨ? ਜੇ ਨਹੀ ਹੋਏ ਤਾਂ ਉਹ ਫੈਸਲੇ ਪੰਥਕ ਕਿਸ ਤਰਾ ਹੋਏ? ਉਹ ਫੈਸਲੇ ਭਾਈ ਵੀਰ ਸਿੰਘ ਦੇ ਪ੍ਰਭਾਵ ਕਰਕੇ ਹੋਏ ਸਨ। ਭਾਈ ਵੀਰ ਸਿੰਘ ਨੇ ਆਹ ਰਹਿਤ ਮਰਿਯਾਦਾ ਸ਼ਰੋਮਣੀ ਕਮੇਟੀ ਦੀ ਮੋਹਰ ਲਾ ਕੇ ਸਿੱਖਾ ਦੇ ਗਲ ਪਾ ਦਿੱਤੀ। ਕੀ ਭਾਈ ਵੀਰ ਸਿੰਘ ਪੰਥ ਹੈ? ਇਸੇ ਹੀ ਰਹਿਤ ਮ੍ਰਯਾਦਾ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੋਰ ਕਿਸੇ ਗ੍ਰੰਥ ਦੀ ਬਾਣੀ ਪੜ੍ਹੀ ਸੁਣੀ ਤੇ ਵਿਚਾਰੀ ਨਹੀ ਜਾ ਸਕਦੀ ਹੁਣ ਗੁਰੂ ਪੰਥ (ਭਾਈ ਵੀਰ ਸਿੰਘ) ਦੇ ਫੈਸਲੇ ਨੂੰ ਕੀ ਕਰਿਆ ਜਾਵੇ? ਕੀ ਹੁਣ ਨਵਾਂ ਫੈਸਲਾ ਬਾਦਲ, ਧੁੰਮਾ, ਮੱਕੜ ਜੁੰਡਲੀ ਤੇ ਸੰਤ ਸਮਾਜ ਨੇ ਕਰਨਾ ਹੈ? ਕੀ ਬਾਦਲ, ਧੁੰਮਾ, ਮੱਕੜ ਜੁੰਡਲੀ ਤੇ ਸੰਤ ਸਮਾਜ ਦਾ ਕੀਤਾ ਫੈਸਲਾ ਪੰਥ ਦਾ ਫੈਸਲਾ ਸਮਝਦੇ ਹੋ? ਬਾਦਲ, ਧੁੰਮਾ, ਮੱਕੜ ਜੁੰਡਲੀ ਤੇ ਸੰਤ ਸਮਾਜ ਨੇ ਇੱਕ ਫੈਸਲਾ ਨਾਨਕਸ਼ਾਹੀ ਕਲੰਡਰ ਦਾ ਕਰ ਤਾਂ ਦਿੱਤਾ ਹੈ, ਕੀ ਇਸ ਨੂੰ ਗੁਰੂ ਪੰਥ ਦਾ ਫੈਸਲਾ ਮੰਨ ਲਿਆ ਜਾਵੇ? ਇੱਕ ਪਾਸੇ ਕਹਿੰਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀ ਕਰਨਾ। ਦੂਜੇ ਪਾਸੇ ਕਹਿੰਦੇ ਹੋ ਕਿ ਬਚਿੱਤਰ ਨਾਟਕ ਦੀਆਂ ਕਹਾਣੀਆਂ ਨੂੰ ਰੱਦ ਨਹੀ ਕਰਨਾ ਉਹ ਪੰਥ ਦਾ ਫੈਸਲਾ ਹੈ। ਕੀ ਬਚਿੱਤਰ ਨਾਟਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੁਰਿਆਈ ਦਿੱਤੀ ਗਈ ਹੈ? ਜੇ ਨਹੀ ਦਿੱਤੀ ਗਈ ਤਾਂ ਬਚਿੱਤਰ ਨਾਟਕ ਵਿੱਚਲੀਆਂ ਕਹਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪੜ੍ਹਨ ਵਾਲੀਆਂ ਕਿਵੇ ਹਨ। ਜੇ ਕਿਤੇ ਆਪਣੇ ਘਰ ਮੱਕੜੀ ਦਾ ਜਾਲਾ ਲੱਗ ਜਾਵੇ ਤਾਂ ਆਪਾ ਜਾਲਾ ਸਾਫ ਕਰ ਦਿੰਦੇ ਹਾਂ ਤਾਂ ਕਿ ਮੱਕੜੀ ਸਾਡਾ ਕੋਈ ਹੋਰ ਨੁਕਸਾਨ ਨਾਂ ਕਰ ਦੇਵੇ। ਮੱਕੜੀ ਜਾਲ ਤਾਂ ਵਿਛਾਓਦੀਂ ਹੈ, ਤਾਂ ਕਿ ਮੱਖੀ ਮੱਛਰ ਨੂੰ ਅਸਾਨੀ ਨਾਲ ਫੜੀਆ ਜਾ ਸਕੇ, । ਪਰ ਸਿੱਖ ਕੌਮ ਦੇ ਵਿੱਚ ਜਿਹੜਾ ਮੱਕੜ ਜਾਲ (ਮੱਕੜ, ਧੁੰਮੇ ਤੇ ਸੰਤ ਸਮਾਜ ਨੇ ਵਿਛਾਇਆ ਹੋਇਆ ਹੈ), ਉਸ ਮੱਕੜ ਜਾਲ ਨੇ ਸਾਰੀ ਸਿੱਖ ਕੌਮ ਨੂੰ ਫਸਾ ਲਿਆ ਹੈ, ਉਸ ਜਾਲ ਦੀ ਵਜਾ ਕਰਕੇ ਸਿੱਖ ਕੌਮ ਦੀ ਵਰਬਾਦੀ ਤੋ ਇਲਾਵਾ ਕੁੱਝ ਵੀ ਨਜ਼ਰ ਨਹੀ ਆ ਰਿਹਾ। ਹੈ ਕੋਈ ਇਸ ਗੱਲ ਦਾ ਜਵਾਬ ਦੇਣ ਨੂੰ ਤਿਆਰ ਕਿ ਮੱਕੜ ਜਾਲ ਨੂੰ ਕਿਵੇ ਦੂਰ ਕੀਤਾ ਜਾਵੇ। ਧੰਨਵਾਦ

ਦਲਜੀਤ ਸਿੰਘ ਹੋਠੀ ਰੋਚੈਸਟਰ ਨਿਓਯਾਰਕ 585 698 0146


(19/03/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਘਰੋਂ ਗਏ ਫਰੰਗੀ ਦੇ ਮਾਰਨੇ ਨੂੰ, ਉਲਟਾ ਚਾਬੀਆਂ ਹੱਥ ਫੜਾ ਆਏ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿੱਚ ੧੮ ਮਾਰਚ ਨੂੰ ਹੋਈ ਵਿਦਵਾਨਾਂ ਦੀ ਇਕੱਰਤਾ ਦਾ ਏਜੈਂਡਾ ਸੀ,
ਮੀਡੀਏ ਨੂੰ ਸਿੱਖ ਫਲਸਫੇ ਅਤੇ ਇਤਿਹਾਸ ਬਾਰੇ ਸਹੀ ਸੇਧ ਦੇਣ ਅਤੇ ਉਸ ਤੇ ਗੁਰੂ ਗਿਆਨ ਦਾ ਕੁੰਡਾ ਰੱਖਣ ਹਿਤ ਵੀਚਾਰ।
ਇਸ ਵਿੱਚ ਦੋ ਮਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ।
੧. ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਛਾਪਿਆ ਜਾ ਰਿਹਾ ਹੈ, ਉਹ ਸਿੱਖ ਰਹਿਤ ਮਰਯਾਦਾ ਮੁਤਾਬਕ ਪ੍ਰਮਾਣੀਕ ਅਤੇ ਅੰਤਿਮ ਹੈ। ਉਸ ਉਪਰ ਕਿਸੇ ਵਿਅਕਤੀ ਜਾਂ ਸੰਸਥਾ ਨੂੰ, ਕੋਈ ਹੱਕ ਨਹੀਂ ਕਿ ਉਹ ਇਸ ਪ੍ਰਮਾਣੀਕ ਸਰੂਪ ਉਤੇ ਕਿੰਤੂ-ਪ੍ਰੰਤੂ ਕਰੇ।
੨. ਇਸ ਬਾਰੇ ਨਿਰਣਾ ਕੀਤਾ ਗਿਆ ਕਿ ਮੀਡੀਏ ਉਤੇ ਗੁਰੂ ਗਿਆਨ ਦਾ ਕੁੰਡਾ ਰੱਖਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਵਿਦਵਾਨਾਂ, ਵਕੀਲਾਂ ਅਤੇ ਪੱਤ੍ਰਕਾਰਾਂ ਨੂੰ ਮਿਲਿਆ ਜਾਵੇ, ਤਾਂ ਜੋ ਅਜਿਹਾ ਬੋਰਡ ਸਥਾਪਤ ਕੀਤਾ ਜਾ ਸਕੇ, ਜਿਹੜਾ ਸਿੱਖ ਧਰਮ ਨਾਲ ਸਬੰਧਤ ਛਪਣ ਵਾਲੀ ਗੁਰਬਾਣੀ ਅਤੇ ਇਤਿਹਾਸ ਦੀ ਵਿਆਖਿਆ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿਚ, ਛਪਣ ਤੋਂ ਪਹਿਲਾਂ ਵਿਚਾਰ ਸਕੇ।
ਬੜਾ ਚੰਗਾ ਉਪਰਾਲਾ ਹੈ, ਪਹਿਲੇ ਮਤੇ ਤੇ ਵਿਚਾਰ ਕਰਨ ਤੋਂ ਪਹਿਲਾਂ ਦੂਸਰੇ ਮਤੇ ਤੇ ਵਚਾਰ ਕਰ ਲਈਏ, ਕਿਉਂਕਿ ਇਹ ਇਕੱਤਰਤਾ ਦੇ ਏਜੈਂਡੇ ਮੁਤਾਬਕ ਹੈ।
ਸਭ ਤੋਂ ਪਹਿਲਾਂ ਵਿਦਵਾਨ ਸੱਜਣਾ ਨੂੰ ਇਹ ਫੈਸਲਾ ਕਰਨਾ ਜ਼ਰੂਰੀ ਹੈ ਕਿ, ਗੁਰਬਾਣੀ ਅਤੇ ਇਤਿਹਾਸ ਦੀ ਕਿਸ ਵਿਆਖਿਆ ਨੂੰ ਪ੍ਰਮਾਣੀਕ ਮੰਨਦਿਆਂ ਇਹ ਬੋਰਡ ਘੋਖ ਕਰੇਗਾ? ਇਸ ਵੇਲੇ ਗੁਰੂ ਗ੍ਰੰਥ ਸਾਹਿਬ ਦਰਪਣ, ਗੁਰਬਾਣੀ ਵਿੱਚ ਸਭ ਤੋਂ ਵੱਧ ਮੰਨਣ ਯੋਗ ਹੈ। ਕੀ ਉਸ ਨੂੰ ਆਧਾਰ ਬਣਾਇਆ ਜਾਵੇਗਾ ਜਾਂ ਸੰਪਰਦਾਈ ਟੀਕੇ ਨੂੰ?
ਜੇ ਪ੍ਰੋ. ਸਾਹਿਬ ਸਿੰਘ ਜੀ ਦੇ ਦਰਪਣ ਨੂੰ ਮਾਨਤਾ ਦਿੱਤੀ ਜਾਂਦੀ ਹੈ ਤਾਂ ਉਸ ਵਿੱਚ ਵੀ ੧੦ % ਅਜਿਹਾ ਕੁੱਝ ਹੈ ਜਿਸ ਨੂੰ ਮਾਨਤਾ ਦੇਣੀ, ਗੁਰਬਾਣੀ ਖੋਜ ਦੀ ਨਿਰੰਤ੍ਰਤਾ ਤੇ ਰੋਕ ਲਾਉਣੀ ਹੋਵੇਗੀ। ਕੁੱਝ ਗੁਰਬਾਣੀ ਸਮੱਰਪਿਤ ਖੋਜੀ ਵਿਦਵਾਨਾਂ ਨੇ, ਪ੍ਰੋ. ਸਾਹਿਬ ਸਿੰਘ ਜੀ ਵਲੋਂ ਪਾਈ ਲੀਹ ਤੇ ਚਲਦਿਆਂ, ਉਸ ਵਿਚੋਂ ਕੁੱਝ ਮੁੱਦੇ ਕਲੀਅਰ ਕੀਤੇ ਹਨ। ਕੀ ਉਨ੍ਹਾਂ ਦੀ ਮਿਹਨਤ ਦੀ ਕਦਰ ਨਾ ਕਰਦਿਆਂ ਪ੍ਰੋ. ਸਾਹਿਬ ਸਿੰਘ ਜੀ ਦੇ ਸਮੁੱਚੇ ਦਰਪਣ ਨੂੰ ਮਾਨਤਾ ਦਿੱਤੀ ਜਾਵੇਗੀ? ਕੀ ਸੰਤ ਯੂਨੀਅਨ, ਤੁਹਾਡੇ ਵਲੋਂ ਕੀਤੇ ਫੈਸਲੇ ਨੂੰ ਮੰਨ ਜਾਵੇਗੀ?
ਇਤਿਹਾਸ ਬਾਰੇ ਤਾਂ ਬਹੁਤ ਹੀ ਭੰਬਲ-ਭੁਸੇ ਹਨ, ਹੋਰ ਤਾਂ ਹੋਰ ਨਾਨਕ ਜਾਮਿਆਂ ਦੇ ਆਗਮਨ ਪੁਰਬਾਂ ਦੀਆਂ ਤਾਰੀਖਾਂ ਬਾਰੇ ਹੀ ਅਸੀਂ ਅੱਜ ਤਕ ਇਕਮੱਤ ਨ੍ਹੀਂ ਹੋ ਸਕੇ। ੯੦ % ਇਤਿਹਾਸ ਚਮਤਕਾਰਾਂ ਨਾਲ ਭਰਿਆ ਪਿਆ ਹੈ। ਉਸ ਬਾਰੇ ਕਿਸ ਕਿਤਾਬ ਨੂੰ ਮਾਨਤਾ ਦਿੱਤੀ ਜਾਵੇਗੀ?
ਕੀ ਸਥਾਪਤ ਕੀਤੇ ਜਾਣ ਵਾਲੇ ਬੋਰਡ ਦੇ ਸਾਰੇ ਮੈਂਬਰ ਗੁਰਮਤ ਸਿਧਾਂਤ ਵਿੱਚ ਪਰਪੱਕ ਹੋਣਗੇ? ਇਤਿਹਾਸ ਦੇ ਮਾਹਰ ਹੋਣਗੇ? ਕੀ ਨਿਪੱਖ ਵਿਦਵਾਨਾਂ ਨੂੰ ਮਾਨਤਾ ਦਿੱਤੀ ਜਾਵੇਗੀ ਜਾਂ ਧੜਿਆਂ ਦੇ ਆਧਾਰ ਤੇ ਮੈਂਬਰ ਲਏ ਜਾਣਗੇ?
ਇਨ੍ਹਾਂ ਗੱਲਾਂ ਤੇ ਵਿਚਾਰ ਅਤੇ ਅਮਲ ਹੀ ਇਸ ਗੱਲ ਦਾ ਨਿਰਣਾ ਕਰੇਗਾ ਕਿ ਇਹ ਮੀਟਿੰਗ, ਕਿੰਨਾ ਕੁ ਸਿੱਖੀ ਦਾ ਭਲਾ ਕਰਦੀ ਹੈ, ਜਾਂ ਸਿੱਖੀ ਨੁੰ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਹੋਰ ਗਰਕ ਕਰਨ ਵਿੱਚ ਸਹਾਈ ਹੁੰਦੀ ਹੈ?
ਹੁਣ ਮੁੜਦੇ ਹਾਂ ਪਹਿਲੇ ਮਤੇ ਵੱਲ, ਮਤਾ ਹੈ,
ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਛਾਪਿਆ ਜਾ ਰਿਹਾ ਹੈ, ਉਹ ਸਿੱਖ ਰਹਿਤ ਮਰਯਾਦਾ ਮੁਤਾਬਕ ਪ੍ਰਮਾਣੀਕ ਅਤੇ ਅੰਤਿਮ ਹੈ। ਉਸ ਉਪਰ ਕਿਸੇ ਵਿਅਕਤੀ ਜਾਂ ਸੰਸਥਾ ਨੂੰ, ਕੋਈ ਹੱਕ ਨਹੀਂ ਕਿ ਉਹ ਇਸ ਪ੍ਰਮਾਣੀਕ ਸਰੂਪ ਉਤੇ ਕਿੰਤੂ-ਪ੍ਰੰਤੂ ਕਰੇ।
੧. ਇਸ ਮੀਟਿੰਗ ਵਿੱਚ ਸ਼ਾਮਲ ਵਿਦਵਾਨ, (ਜਿਨ੍ਹਾਂ ਵਿਚੋਂ ਕੁੱਝ ਨੂੰ ਮੈਂ ਨਿੱਜੀ ਰੂਪ ਵਿੱਚ ਜਾਣਦਾ ਹਾਂ, ਅਤੇ ਉਨ੍ਹਾਂ ਦੀ ਇੱਜ਼ਤ ਵੀ ਕਰਦਾ ਹਾਂ) ਜਾਂ ਉਨ੍ਹਾਂ ਵਿਚੋਂ ਕੋਈ ਇਕ, ਕੀ ਮੈਨੁੰ ਇਹ ਸਮਝਾਉਣ ਦੀ ਖੇਚਲ ਕਰੇਗਾ ਕਿ ਮੀਂਟਿੰਗ ਦੇ ਏਜੈਂਡੇ ਤੋਂ ਬਾਹਰਲਾ ਇਹ ਮਤਾ ਕਿਸ ਆਸ਼ੇ ਜਾਂ ਕਿਸ ਮਜਬੂਰੀ ਅਧੀਨ ਪਾਸ ਕੀਤਾ ਗਿਆ ਹੈ?
੨. ਤਿੰਨ ਸੌ ਸਾਲ ਤੋਂ ਚਲਿਆ ਆ ਰਿਹਾ, ਰਾਗ ਮਾਲਾ ਦਾ ਮੁੱਦਾ, ਜਿਸ ਨੂੰ ੧੯੨੦ ਵਿੱਚ ਸਿੱਖਾਂ ਨੇ ਪੂਰੀ ਤਰ੍ਹਾਂ ਹੱਲ ਕਰ ਦਿੱਤਾ ਸੀ, ਜੋ ਮਗਰੋਂ ਦੋ-ਚਾਰ ਆਪ ਹੁਦਰੇ ਚੌਧਰੀਆਂ ਨੇ ਚੋਰੀ, ਰਹਿਤ ਮਰਯਾਦਾ ਵਿੱਚ ਸ਼ਾਮਲ ਕਰ ਕੇ, ਸਿੱਖੀ ਵਿੱਚ ਦੁਬਿਧਾ ਖੜੀ ਕਰ ਦਿੱਤੀ ਹੋਈ ਹੈ। ਵਿਦਵਾਨਾਂ ਦੀ ਸਦੀਆਂ ਦੀ ਮਿਹਨਤ ਸਦਕਾ (ਜਿਨ੍ਹਾਂ ਵਿਚੋਂ ਪ੍ਰੋ. ਗੁਰਮੁਖ ਸਿੰਘ ਜੀ ਨੂੰ ਇਸ ਮੁੱਦੇ ਕਾਰਨ ਹੀ ਪੰਥ ਵਿਚੋਂ ਛੇਕਣ ਦਾ ਅਨਅਧਿਕਾਰਤ ਕੰਮ ਕੀਤਾ ਗਿਆ ਸੀ, ਉਸ ਗਲਤੀ ਨੂੰ ਮਹਿਸੂਸ ਕਰਦਿਆਂ ਹੀ ਪ੍ਰੋ. ਗੁਰਮੁਖ ਸਿੰਘ ਜੀ ਨੂੰ ਇੱਕ ਸਦੀ ਮਗਰੋਂ ਫਿਰ ਪੰਥ ਵਿੱਚ ਸ਼ਾਮਲ ਕੀਤਾ ਗਿਆ ਹੈ।) ਅੱਜ ੯੫ % ਵਿਦਵਾਨ, ਇਸ ਰਚਨਾ ਨੂੰ ਗੁਰਬਾਣੀ ਨਹੀਂ ਮੰਨਦੇ। ਇਸ ਤੋਂ ਇਲਾਵਾ ਕੁੱਝ ਹਿੰਦੂ ਸਕਾਲਰਾਂ ਨੇ ਵੀ ਖੋਜ ਤੇ ਆਧਾਰਿਤ ਇਹ ਨਿਰਣਾ ਦਿੱਤਾ ਹੈ ਕਿ ਇਹ ਰਚਨਾ, ਕਵੀ ਆਲਮ ਵਲੋਂ ਰਾਜ ਨਰਤਕੀਆਂ ਬਾਰੇ ਲਿਖੀ ਰਚਨਾ ਕਾਮ ਕੰਦਲਾ ਦਾ ਭਾਗ ਹੈ, ਜਿਸ ਦਾ ਗੁਰਬਾਣੀ ਨਾਲ ਕੋਈ ਮੇਲ ਨਹੀਂ ਹੈ। ਕੀ ਕੋਈ ਵਿਦਵਾਨ, ਜਾਂ ਸਾਰੇ ਹੀ, ਪੰਥ ਨੂੰ ਇਹ ਸਪੱਸ਼ਟ ਕਰਨ ਦੀ ਖੇਚਲ ਕਰਨਗੇ ਕਿ ਰਾਗ ਮਾਲਾ ਨੂੰ ਗੁਰਬਾਣੀ ਘੋਸ਼ਤ ਕਰਨ ਦਾ ਅਧਿਕਾਰ ਤੁਸਾਂ ਨੂੰ ਕਿਸ ਨੇ ਦਿੱਤਾ ਹੈ?
ਇਹ ਸਾਬਤ ਕਰਦਾ ਹੈ ਕਿ ਸਿੱਖ ਵਿਦਵਾਨਾਂ ਵਿੱਚ ਬ੍ਰਹਿਮਣਵਾਦ ਕਿਸ ਬੁਰੀ ਤਰ੍ਹਾਂ ਹਾਵੀ ਹੈ। ਅਤੇ ਸਿੱਖ ਵਿਦਵਾਨ ਵਿਚਾਰ ਵਟਾਂਦਰੇ ਵੇਲੇ ਕਿਵੇਂ ਮੁਦਿਆਂ ਤੋਂ ਥਿੜਕਦੇ ਹਨ?
ਕਿਤੇ ਐਸਾ ਤਾਂ ਨਹੀਂ ਕਿ ਵਿਅਕਤੀਆਂ ਦੇ ਸਮਝੌਤੇ ਵਿੱਚ ਨਾਕਾਮਯਾਬ ਹੋਣ ਦੀ ਨਮੋਸ਼ੀ ਦੂਰ ਕਰਨ ਲਈ, ਇਕੱਠ ਦੀ ਆੜ ਵਿੱਚ ਕੋਈ ਹੋਰ ਖੇਡ ਖੇਡਿਆ ਜਾ ਰਿਹਾ ਹੈ?
ਸਿਧਾਂਤਾਂ ਦੇ ਆਧਾਰ ਤੇ ਕੀਤੇ ਸਮਝੌਤੇ ਹੀ ਪੰਥ ਦਾ ਕੁੱਝ ਸਵਾਰ ਸਕਦੇ ਹਨ, ਵਿਅਕਤੀਆਂ ਦੇ ਸਮਝੌਤਿਆਂ ਨਾਲ, ਸਿੱਖੀ ਦਾ ਕੁੱਝ ਸਵਰਨ ਦੀ ਆਸ ਕਰਨੀ, ਨਾਦਾਨੀ ਤੋਂ ਵੱਧ ਕੁੱਝ ਵੀ ਨਹੀਂ।
ਅਮਰ ਜੀਤ ਸਿੰਘ ਚੰਦੀ
ਫੋਨ: ੯੧ ੯੭੫੬੨ ੬੪੬੨੧.


(19/03/10)
ਅਵਤਾਰ ਸਿੰਘ ਮਿਸ਼ਨਰੀ

ਜਥੇਦਾਰ ਇਕਬਾਲ ਸਿੰਘ ਵਲੋਂ ਰੇਡੀਓ ਹਮਸਫਰ ਤੇ ਹੈਰਾਨੀਜਨਕ ਇੰਕਸਾਫ!
(ਅਵਤਾਰ ਸਿੰਘ ਮਿਸ਼ਨਰੀ) 17 ਮਾਰਚ 2010 ਦਿਨ ਬੁੱਧਵਾਰ ਨੂੰ ਰੇਡੀਓ ਹਮਸਫਰ ਤੇ ਅਮਰੀਕਾ ਦੇ ਟਾਈਮ ਮੁਤਾਬਿਕ ਸ਼ਾਮ ਨੂੰ 5 ਤੋਂ 7 ਦੇ ਟਾਕ ਸ਼ੋਅ ਵਿੱਚ ਸਰੋਤਿਆਂ ਨੇ ਗਿ. ਇਕਬਾਲ ਸਿੰਘ ਨੂੰ ਨਾਨਕਸ਼ਾਹੀ ਕੈਲੰਡਰ ਦਾ ਬਿਕ੍ਰਮੀਕਰਨ ਕੀਤੇ ਜਾਣ ਬਾਰੇ ਸਵਾਲ ਕੀਤੇ ਕਿ ਨਾਨਕਸ਼ਾਹੀ ਕੈਲੰਡਰ ਦੀ ਤਾਂ ਲੋੜ ਪਈ ਸੀ ਕਿ ਬਿਕ੍ਰਮੀ ਸੰਮਤ ਅਨੁਸਾਰ ਕੋਈ ਵੀ ਤਿਉਹਾਰ ਕੋਈ ਪੱਕੀ ਤਾਰੀਖ ਨਹੀਂ ਸੀ ਹੁੰਦਾ। ਤੁਹਾਨੂੰ ਇਤਰਾਜ ਸੀ ਕਿ ਨਾਨਕ ਸ਼ਾਹੀ ਕੈਲੰਡਰ ਵਿੱਚ ਇੱਕ ਦਿਨ ਵਿੱਚ ਇੱਕ ਤੋਂ ਵੱਧ ਗੁਰਪੁਰਬ ਆ ਜਾਂਦੇ ਹਨ। ਹੁਣ ਤੁਹਾਡੇ ਵੱਲੋਂ ਸੋਧੇ (ਬਿਕ੍ਰਮੀਕਰਨ ਕੀਤੇ) ਗਏ ਨਾਨਕਸ਼ਾਹੀ ਕੈਲੰਡਰ ਵਿੱਚ ਇੱਕ ਦਿਨ ਵਿੱਚ ਚਾਰ ਚਾਰ ਗੁਰਪੁਰਬ ਆ ਗਏ ਹਨ। ਤੁਸੀਂ ਇਨ੍ਹਾਂ ਨੂੰ ਇੱਕਲੇ ਇਕੱਲੇ ਕਿਉਂ ਨਹੀਂ ਕੀਤਾ ਤਾਂ ਜਥੇਦਾਰ ਨੇ ਕਿਹਾ ਕਿ ਇਹ ਗੁਰਪੁਰਬ ਅਸੀਂ ਸ੍ਰ ਪਾਲ ਸਿੰਘ ਪੁਰੇਵਾਲ ਵਾਲੇ ਹੀ ਰੱਖ ਲਏ ਹਨ। ਅਜੋਕੇ ਸੋਧੇ ਨਾਨਕਸ਼ਾਹੀ ਕੈਲੰਡਰ ਵਿੱਚ ਸ਼ਿਵਰਾਤ੍ਰੀ, ਰਾਮਨੌਮੀ, ਜਨਮ ਅਸ਼ਟਮੀ, ਗੁੱਗਾਪੀਰ, ਸੰਗ੍ਰਾਦਾਂ ਅਤੇ ਗਾਂਧੀ ਜਾਂਇੰਤੀ ਆਦਿਕ ਦਾ ਕੀ ਸਬੰਧ ਹੈ? ਤਾਂ ਸਵਾਲਾਂ ਦੇ ਜਵਾਬ ਦਿੰਦਿਆਂ ਜਥੇਦਾਰ ਇਕਬਾਲ ਸਿੰਘ ਨੇ ਮੰਨਿਆਂ ਕਿ ਨਾਨਕਸ਼ਾਹੀ ਕੈਲੰਡਰ ਚੋਂ ਸ਼ਿਵਰਾਤ੍ਰੀ, ਰਾਮਨੌਮੀ, ਗੁੱਗਾਪੀਰ, ਜਨਮ ਅਸ਼ਟਮੀ ਆਦਿਕ ਅਨਮਤੀ ਤਿਉਹਾਰ ਕੱਢ ਦੇਣੇ ਚਾਹੀਦੇ ਹਨ! ਸਾਡੀ ਜਥੇਦਾਰਾਂ ਦੀ ਅਗਲੀ ਮੀਟਿੰਗ ਵਿੱਚ ਇਸ ਬਾਰੇ ਵਿਚਾਰ ਕੀਤਾ ਜਾਵੇਗਾ ਕਿ ਜਦ ਇਹ ਸਾਡੇ ਤਿਉਹਾਰ ਹੀ ਨਹੀਂ ਹਨ ਤਾਂ ਨਾਨਕਸ਼ਾਹੀ ਕੈਲੰਡਰ ਚੋਂ ਕੱਢ ਹੀ ਦੇਣੇ ਚਾਹੀਦੇ ਹਨ। ਜਦ ਇੱਕ ਕਾਲਰ ਸਰਬਜੀਤ ਸਿੰਘ ਨੇ ਪੁੱਛਿਆ ਕਿ ਪੰਜਾਬ ਵਿੱਚ ਇੱਕ ਡਾ. ਹਰਭਜਨ ਸਿੰਘ ਨੇ ਦਸਮ ਗ੍ਰੰਥ ਬਾਰੇ ਇੱਕ ਪੁਸਤਕ ਵਿੱਚ ਨੂਪ ਕੁਅਰ ਦੀ ਕਹਾਣੀ ਗੁਰੂ ਗੋਬਿੰਦ ਸਿੰਘ ਦੀ ਆਪ ਬੀਤੀ ਲਿੱਖ ਕੇ ਘੋਰ ਪਾਪ ਕੀਤਾ ਹੈ ਤੇ ਕੁੱਝ ਵਿਦਵਾਨਾਂ ਨੇ ਉਸ ਦੇ ਮੁੱਖਬੰਧ ਵਿੱਚ ਪ੍ਰਸੰਸਾ ਪੱਤਰ ਲਿਖੇ ਹਨ ਕੀ ਤੁਸੀਂ ਲੇਖਕ ਅਤੇ ਪ੍ਰਸੰਸਾ ਪੱਤਰ ਲਿਖਣ ਵਾਲਿਆਂ ਨੂੰ ਅਕਾਲ ਤਖਤ ਤੇ ਤਲਬ ਕਰੋਗੇ? ਤਾਂ ਜਥੇਦਾਰ ਨੇ ਕਿਹਾ ਕਿ ਲੋਕ ਕਿਤਾਬ ਪੜ੍ਹਦੇ ਨਹੀਂ ਐਂਵੇ ਹੀ ਪ੍ਰਸੰਸਾ ਪੱਤਰ ਲਿਖ ਦਿੰਦੇ ਹਨ। ਫਿਰ ਜਦ ਪੁੱਛਿਆ ਕਿ ਪ੍ਰਸੰਸਾ ਪੱਤਰ ਲਿਖਣ ਵਾਲਿਆਂ ਵਿੱਚ ਗਿ. ਇਕਬਾਲ ਸਿੰਘ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ ਦਾ ਪ੍ਰਸੰਸਾ ਪੱਤਰ ਸਭ ਤੋਂ ਪਹਿਲੇ ਹੈ ਤਾਂ ਕਹਿੰਦੇ ਮੈਂ ਵੀ ਨਹੀਂ ਪੜ੍ਹੀ, ਅਸੀਂ ਵੀ ਹੁਣ ਤੱਕ ਜਾਣੇ ਅਣਜਾਣੇ ਬਹੁਤ ਗਲਤੀਆਂ ਕੀਤੀਆਂ ਹਨ ਅੱਗੇ ਤੋਂ ਪੂਰਾ ਖਿਆਲ ਰੱਖਾਂਗੇ। ਮੈਂ ਵੀ ਹੁਣ ਉਹ ਪੁਸਤਕ ਪੜ੍ਹਾਂਗਾ ਤੇ ਇਸ ਤੇ ਐਕਸ਼ਨ ਲਵਾਂਗਾ ਉਂਝ ਸ੍ਰ. ਹਰਭਜਨ ਸਿੰਘ ਤਾਂ ਸਾਡਾ ਮਿੱਤਰ ਹੈ।
ਜਦ ਇੱਕ ਕਾਲਰ ਨੇ ਪੁਛਿਆ ਕਿ ਜਥੇਦਾਰ ਜੀ! ਜੇ ਪ੍ਰੋ. ਦਰਸ਼ਨ ਸਿੰਘ ਜੀ ਨੇ ਜੋ ਦਸਮ ਗ੍ਰੰਥ ਵਿੱਚ ਲਿਖਿਆ ਦੀ ਹੀ ਵਿਆਖਿਆ ਕੀਤੀ ਤੇ ਕੰਨਾਂ ਦੇ ਕੱਚੇ ਜਥੇਦਾਰਾਂ ਨੇ ਬਿਨਾਂ ਵਿਚਾਰ ਵਿਟਾਂਦਰੇ ਦੇ ਉਨ੍ਹਾਂ ਨੂੰ ਪੰਥ ਚੋਂ ਛੇਕ ਦਿੱਤਾ। ਕੀ ਡਾ. ਹਰਭਜਨ ਸਿੰਘ ਤੇ ਤੁਹਾਡੇ ਸਮੇਤ ਹੋਰ ਪ੍ਰਸੰਸਾ ਪੱਤਰ ਲਿਖਣ ਵਾਲਿਆਂ ਨੂੰ ਵੀ ਛੇਕਣਾ ਨਹੀਂ ਚਾਹੀਦਾ? ਤਾਂ ਜਥੇਦਾਰ ਜੀ ਗੱਲ ਗੋਲ-ਮੋਲ ਕਰ ਗਏ। ਜਦ ਕੁੱਝ ਸਰੋਤਿਆਂ ਸਮੇਤ ਅਵਤਾਰ ਸਿੰਘ ਮਿਸ਼ਨਰੀ ਨੇ ਪੁਛਿਆ ਕਿ ਪਿਛੇ ਜਿਹੇ ਜਥੇਦਾਰ ਅਕਾਲ ਤਖਤ ਦਾ ਬਿਆਨ ਅਖਬਾਰਾਂ ਵਿੱਚ ਛਪਿਆ ਹੈ ਕਿ ਸਭ ਗੁਰਦੁਆਰਿਆਂ ਅਤੇ ਡੇਰਿਆਂ ਵਿੱਚ ਵੀ ਸਿੱਖ ਰਹਿਤ ਮਰਯਾਦਾ ਲਾਗੂ ਕੀਤੀ ਜਾਵੇਗੀ ਕੀ ਤੁਸੀਂ ਤਖਤ ਪਟਨਾਂ ਸਾਹਿਬ ਵਿਖੇ ਲਾਗੂ ਕਰੋਗੇ ਤਾਂ ਜਥੇਦਾਰ ਨੇ ਕਿਹਾ ਸਾਡੀ ਮਰਯਾਦਾ ਇੱਕ ਹੀ ਹੈ ਸਿਰਫ ਥੋੜਾ ਜਿਹਾ ਫਰਕ ਹੈ ਕਿ ਤਖਤ ਪਟਨਾਂ ਸਾਹਿਬ ਵਿਖੇ ਦੀਵੇ ਬਾਲ ਕੇ ਆਰਤੀ ਕੀਤੀ ਜਾਂਦੀ ਹੈ ਜੋ ਸਨਾਤਨੀ ਸਿੱਖ ਕਰਦੇ ਹਨ ਉਹ ਕੋਰਟ ਵਿੱਚ ਕੇਸ ਵੀ ਜਿੱਤ ਗਏ ਹਨ। ਜਦ ਕੁੱਝ ਕਾਲਰਾਂ ਨੇ ਪੁਛਿਆ ਕਿ ਸਨਾਤਨ ਧਰਮ ਤਾਂ ਹਿੰਦੂ ਧਰਮ ਨਾਲ ਸਬੰਧਤ ਹੈ ਤਾਂ ਕਹਿੰਦੇ ਪੁਰਾਤਨ ਸਿੱਖ ਹੀ ਸਨਾਤਨੀ ਸਿੱਖ ਹਨ। ਜਦੋਂ ਉਹਂਾਂ ਨੂੰ ਇਹ ਪੁਛਿਆ ਗਿਆ ਕਿ ਸਨਾਤਨੀ ਸਿੱਖਾਂ ਤੇ ਪੰਜਾਂ ਸਿੰਘ ਸਹਿਬਾਨਾਂ ਦਾ ਹੁਕਮ ਲਾਗੂ ਨਹੀਂ ਹੁੰਦਾ ਤਾਂ ਵੀ ਉਹ ਗੱਲ ਇਧਰ ਉਧਰ ਕਰ ਗਏ। ਜਦ ਮਿਸ਼ਨਰੀ ਨੇ ਕਿਹਾ ਕਿ ਤੁਸੀਂ ਰਹਿਰਾਸ ਵਿੱਚ ਤ੍ਰਿਆ ਚਰਿਤ੍ਰਾਂ ਚੋਂ ਅੜਿਲ ਪੜਦੇ ਹੋ ਤਾਂ ਜਥੇਦਾਰ ਨੇ ਕਿਹਾ ਚੌਪਈ ਵੀ ਤਾਂ ਅਕਾਲ ਤਖਤ ਤੇ ਪੜ੍ਹੀ ਜਾਂਦੀ ਹੈ ਕਹਿ ਕੇ ਵੀ ਗੱਲ ਗੋਲ ਮੋਲ ਕਰ ਗਏ। ਹਾਂ ਸਰੋਤਿਆਂ ਦੇ ਬਾਰ ਬਾਰ ਦਸਮ ਗ੍ਰੰਥ ਬਾਰੇ ਸਵਾਲ ਕਰਨ ਤੇ ਜਥੇਦਾਰ ਇੱਥੋਂ ਤੱਕ ਕਹਿ ਗਏ ਕਿ ਸਾਡਾ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਹੀ ਹੈ ਦਸਮ ਗ੍ਰੰਥ ਨਾਲਜ ਵਾਸਤੇ ਪੜਦੇ ਵਿੱਚ ਪੜ੍ਹਨਾਂ ਚਾਹੀਦਾ ਹੈ, ਦੇਖੋ! ਇਨ੍ਹਾਂ ਜਥੇਦਾਰਾਂ ਦਾ ਦੂਹਰਾ ਕਿਰਦਾਰ ਇੱਕ ਪਾਸੇ ਤਾਂ ਜਨਤਕ ਤੌਰ ਤੇ ਦਸਮ ਗ੍ਰੰਥ ਦੇ ਅਖੰਡ ਪਾਠ ਕਰਦੇ ਹਨ ਤੇ ਦੂਜੇ ਪਾਸੇ ਕਹਿੰਦੇ ਹਨ ਪੜਦੇ ਵਿੱਚ ਗੁਪਤ ਪੜ੍ਹੋ, ਸੰਗਤ ਦੇ ਸਾਹਮਣੇ ਨਹੀਂ ਐਸਾ ਕਿਉਂ? ਪੜਦੇ ਵਿਚਲੀ ਦਾਲ ਵਿੱਚ ਜਰੂਰ ਕੁੱਝ ਕਾਲਾ ਕਾਲਾ ਹੈ। ਸਿੱਖੋ ਜਾਗੋ! ਪੜਦੇ ਪਿਛੇ ਤੁਹਾਡਾ ਭਗਵਾਕਰਨ, ਬ੍ਰਾਹਮਣੀਕਰਨ, ਬਿਕ੍ਰਮੀਕਰਨ, ਸਨਾਤਨੀਕਰਨ ਅਤੇ ਬਾਦਲੀਕਰਨ ਕੀਤਾ ਜਾ ਰਿਹਾ ਹੈ।


(19/03/10)
ਡਾ: ਪਰਮਜੀਤ ਸਿੰਘ

ਸਿੱਖ ਮਾਰਗ ਦੇ ਸੂਝਵਾਨ, ਸੰਪਾਦਕ ਤੇ ਪਾਠਕ ਯਨਾ ਨੂੰ ਗੁਰ ਫਤਿਹ ਪ੍ਰਵਾਨ ਹੋਵੇ ਜੀ, ਮੇਰੀ ਹੱਥ ਜੋੜ੍ਹ ਉਹਨਾਂ ਪਾਠਕਾ ਅੱਗੇ ਬੇਨਤੀ ਹੈ ਕਿ ਜੇ ਕਿਸੇ ਵੀ ਲਿਖਤ ਨੂੰ ਬਿਨ੍ਹ ਪੜ੍ਹੇ ਉਸ ਉਪਰ ਟੀਕਾ ਟਿੱਪਣੀ ਕਰਨੀ ਸ਼ੁਰੂ ਕਰ ਦਿੰਦੇ ਹਨ। ਵੀਰ ਗੁਰਮੀਤ ਸਿੰਘ ਆਸਟਰੇਲੀਆ ਤੇ ਬੀਬੀ ਰਾਣੀ ਕੌਰ ਨੇ ਕੀ ਲਿਖਿਆ ਸਾਡੇ ਕੋਲ ਪਹੁੰਚ ਨਹੀ ਸਕਿਆ, ਸੋ ਲਿੱਖਾਰੀ ਪਾਠਕਾਂ ਅੱਗੇ ਵੀ ਬੇਨਤੀ ਹੈ ਕਿ ਉਹ ਗੁਰਮੁਖੀ ਵਿੱਚ ਹੀ ਲਿਖਿਆ ਕਰਨ, ਸੰਪਾਦਕ ਸਾਹਿਬ ਕੋਲ ਸਮੇਂ ਦੀ ਕਮੀ ਹੋਣ ਕਾਰਨ, ਉਹ ਉਲਥਾ ਨਹੀ ਕਰ ਸਕਦੇ। ਦਾਸ ਨੇ ਵੀ ਉਸ ਦਿਨ ਏਰੀਅਲ ਫੌਂਟ ਵਿੱਚ ਕੁੱਝ ਲਫਜ਼ ਅੰਗਰੇਜ਼ੀ ਦੇ ਲਿੱਖੇ ਸਨ ਜੋ ਛੋਟੇ ਡੱਬੇ ਬਣ ਗਏ, ਅੱਖਰ ਕੋਈ ਨਾ ਬਣ ਸਕਿਆ ਤਜ਼ਰਬਾ ਸਾਨੂੰ ਬਹੁਤ ਕੁੱਝ ਸਿਖਾ ਦਿੰਦਾ ਹੈ। ਸੋ ਸੰਪਾਦਕ ਜੀਓ ਉਪਰੋਕਤ ਪਾਠਕਾਂ ਦੇ ਪੱਤਰ ਬਿੱਲਕੁਲ ਹੀ ਨਹੀ ਪੜ ਹੁੰਦੇ, ਸੋ ਉਨਾਂ ਨੂੰ ਸਾਡੇ ਵੱਲੋਂ ਬੇਨਤੀ ਹੈ ਕਿ ਆਪ ਦੀ ਲਿੱਖਤ ਸੋਧ ਕੇ ਸ਼ਿਰਫ ਪੰਜਾਬੀ (ਗੁਰਮੁਖੀ) ਵਿੱਚ ਲਿੱਖ ਭੇਜਣ, ਪੜਨ ਤੇ ਜਵਾਬ ਜਰੂਰ ਦਿੱਤਾ ਜਾਵੇਗਾ। ਧੰਨਵਾਦ।
ਵੱਧ ਘੱਟ ਲਿਖੇ ਦੀ ਖਿਮਾਂ ਜ਼ਾਚਨਾਂ। ਡਾ: ਪਰਮਜੀਤ ਸਿੰਘ 0091 98149 56247.
(ਨੋਟ:- ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਕਿਹੜੀ ਵਿੰਡੋ ਅਤੇ ਵੈੱਬ ਬਰਾਉਸਰ ਵਰਤਦੇ ਹੋ ਤਾਂ ਕਿ ਅੰਗ੍ਰੇਜ਼ੀ ਫੌਂਟਸ ਨਾ ਦਿਸਣ ਦਾ ਕੋਈ ਹੱਲ ਲੱਭਿਆ ਜਾ ਸਕੇ। ਤੁਹਾਡੀ ਇਹ ਦੂਸਰੀ ਸ਼ਿਕਾਇਤ ਹੈ ਅਤੇ ਇਸ ਤੋਂ ਪਹਿਲਾਂ ਵੀ ਇੱਕ ਹੋਰ ਪਾਠਕ ਦੀ ਆ ਚੁੱਕੀ ਹੈ-ਸੰਪਾਦਕ)


(19/03/10)
ਗੁਰਮੀਤ ਸਿੰਘ ਆਸਟ੍ਰੇਲੀਆ

Dear S. Makhan Singh jee, Sikh Marg,

I agree with your comments as read just now. About (10) days ago, when I requested them to read all the (55) Paragraphs of Vaar Durga Kee for understanding the meaning of Bhagauti, they did not respond. Dr. Gurmukh Singh, S. Dalbir Singh (New Delhi), S. Prabhjit Singh Dhawan (Dubai) have also expressed their views but none is coming forward with any evidence that those are the narrations by Guru Gobind Singh Sahib. Then why don't they get Award from Khalsa Jasbinder Singh (Dubai) after reading his both the Volumes I & II - Dasam Granth Da Likhari Kaun ?

Look at their attitude when Rozana Spokesman was printing their news and photographs in earlier Issues, then Editor was good but now he has become bad boy. Even otherwise, we can't do any comparison because one is a Gurbaani & Gurmat Raagi whereas other is engaged in commercial venture like any other business corporation !!

If scycophants of Prof. Darsh Singh are really very serious, let them discuss all issues one by one i.e. Jaap, Ten Sawwayas, Chaupee, Bhagaui, Chaubees Avtar. Thus others can respond.

Thanks,

Gurmit Singh (Australia)

*****************************************

Dear S. Baldev Singh jee (Ferozpur),

Waheguru jee ka Khalsa Waheguru jee kee Fateh

In respect of you and other members, I have not linked you either with Dasam Granth. It was with reference to lengthy letters (which are generally in the nature of challenge to other persons) and example of Soccer Match was also given in this context.

As you do with others, same language you have used now i.e. either you will stop writing on Sikh Marg, or I should do likewise? I neither throw any such challenge nor accept and as such, there is no question of discussion with you in person except general writings - whether someone agrees or not. But we do learn from each other provided view conforms to Gurbaani as enshrined in the Guru Granth Sahib from pages 1 to 1429.

With best wishes,


(19/03/10)
ਚਰਨਜੀਤ ਸਿੰਘ ਬਰੈਂਪਟਨ

Rani Kaur ji

In response to your letter dated 16/3/10

I did not have anything to suggest in my last letter.All I did was Share the information Raised a question And felt a need for a panthic maryada before sikh rehat maryada.

I think we have to have a consensus on the root of the problem before we enter the "suggestions "phase.

Charanjit Singh
Brampton


(18/03/10)
ਡਾ: ਗੁਰਮੁਖ ਸਿੰਘ

ਦਸਮ ਗ੍ਰੰਥ ਦੀਆਂ ਬਾਣੀਆਂ – ਪ੍ਰੋ: ਦਰਸ਼ਨ ਸਿੰਘ ਦਾ ਸਿੱਖ ਮਾਰਗ ਤੇ ਸਪਸ਼ਟੀਕਰਣ 13 ਮਾਰਚ 2010
ਪ੍ਰੋ: ਦਰਸ਼ਨ ਸਿੰਘ ਸਿਖ ਪੰਥ ਦੇ ਉਘੇ ਮਾਨਯੋਗ ਪਰਚਾਰਕ ਹਨ। ਸੰਗਤਾਂ ਉਤੇ ਉਹਨਾਂ ਦਾ ਬਹੁਤ ਪ੍ਰਭਾਵ ਹੈ, ਇਸ ਲਈ ਉਹਨਾਂ ਦੀ ਜ਼ਿਮੇਵਾਰੀ ਵੀ ਬਹੁਤ ਹੈ। ਸਿੱਖ ਮਾਰਗ ਤੇ ਇੱਕ ਪ੍ਰੈਸ ਨੋਟ ਵਿੱਚ ਉਹ ਕਹਿੰਦੇ ਹਨ -
ਇਸ ਸਮੇਂ ਉਹਨਾਂ ਦੇ ਪਰਚਾਰ ਦਾ ਮੁਦਾ ਦਸਮ ਗ੍ਰੰਥ, ਪੰਥ ਪਰਵਾਨਿਤ ਰਹਿਤ ਮਰਯਾਦਾ ਤੇ ਨਿਤਨੇਮ ਦੀਆਂ ਬਾਣੀਆਂ ਹਨ। ਸਪਸ਼ਟੀਕਰਣ ਵਿੱਚ ਉਹਨਾਂ ਨੇਂ ਅਪਣਾਂ ਸਟੈਂਡ ਦਸਿਆ ਹੈ। ਉਹ ਕਹਿੰਦੇ ਹਨ ਕਿ ਮੇਰੇ ਸੰਘਰਸ਼ ਦਾ ਮੁਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਿਸੇ ਹੋਰ ਗ੍ਰੰਥ ਦਾ ਪਰਕਾਸ਼ ਕਰਕੇ ਗੁਰੂ ਦੀ ਬੇਅਦਬੀ ਨਾ ਕੀਤੀ ਜਾਵੇ, ਹੋਰ ਕੋਈ ਗ੍ਰੰਥ ਸਿਖ ਦਾ ਗੁਰੂ ਨਹੀਂ ਹੋ ਸਕਦਾ। ਮੈਂ ਅਕਾਲ ਤਖਤ ਤੋਂ ਪੰਥ ਪਰਵਾਣਿਤ ਸਿਖ ਰਹਿਤ ਮਰਯਾਦਾ ਅਨੁਸਾਰ ਬਾਣੀਆਂ ਨੂੰ ਮੰਨਦਾ ਹਾਂ। (ਇਹਨਾਂ ਵਿੱਚ ਜਾਪ ਸਾਹਿਬ, ਸਵਯੇ, ਕਬਿਓਬਾਚ ਬੇਨਤੀ ਚੌਪਈ ਤੇ ਭਗਉਤੀ ਦੇ ਸਿਮਰਨ ਵਾਲੀ ਅਰਦਾਸ ਸ਼ਾਮਲ ਹੈ ਜੋ ਦਸਮ ਗ੍ਰੰਥ ਵਿਚੋਂ ਲਈਆਂ ਗਈਆਂ ਹਨ।)
ਸਪਸ਼ਟੀਕਰਣ ਵਿੱਚ ਉਹਨਾਂ ਨੇ, ਸ. ਜੋਗਿੰਦਰ ਸਿੰਘ ਸੰਪਾਦਕ ਸਪੋਕਸਮੈਨ ਦੇ ਨਾਲ ਮਤ ਭੇਦ ਵੀ ਦਰਸਾਏ ਹਨ। ਸਪੋਕਸਮੈਨ ਦੇ 10 ਮਾਰਚ ਦੇ ਪਰਚੇ ਵਿੱਚ ਇੱਕ ਖਬਰ ਹੈ ਕਿ ਪ੍ਰੋ: ਇੰਦਰ ਸਿੰਘ ਘੱਗਾ ਅਨੁਸਾਰ ਜਾਪ ਸਾਹਿਬ, ਮਹਾਂਕਾਲ ਦੀ ਉਸਤਤ ਸ਼ਿਵਪੁਰਾਨ ਵਿਚੋਂ ਲਈ ਗਈ ਹੈ।
ਪ੍ਰੋ: ਦਰਸ਼ਨ ਸਿੰਘ, ਸ. ਰਾਜਿੰਦਰ ਸਿੰਘ ਖਾਲਸਾ, ਸ. ਦਲਬੀਰ ਸਿੰਘ, ਸ. ਉਪਕਾਰ ਸਿੰਘ, ਸ. ਜੋਗਿੰਦਰ ਸਿੰਘ, ਸੰਪਾਦਕ ਇੰਡੀਆ ਅਵੇਰਨੈਸ, ਤਤ ਗੁਰਮਤਿ ਪਰਵਾਰ ਦਾਸ ਤੇ ਹੋਰ ਦੇਸ਼ ਵਿਦੇਸ਼ ਦੇ ਸਿੱਖ ਤੇ ਅਦਾਰੇ ਦਸਮ ਗ੍ਰੰਥ, ਸਰਬ ਲੋਹ ਗ੍ਰੰਥ, ਪੁਰਾਤਨ ਰਹਿਤਨਾਮਿਆਂ ਦਾ ਅਧਯੈਨ ਹਰ ਪਹਿਲੂ ਤੋਂ ਕਰ ਚੁਕੇ ਹਨ ਤੇ ਉਹਨਾਂ ਦੀ ਖੋਜ ਦੇ ਨਤੀਜੇ ਇਹ ਹਨ-
ਦਸਮ ਗ੍ਰੰਥ ਦੀ ਕੋਈ ਰਚਨਾਂ ਪਾ: 10 ਕ੍ਰਿਤ ਨਹੀਂ। ਇਹਨਾਂ ਰਚਨਾਵਾਂ ਵਿੱਚ ਦੇਵੀ ਦੇਵਤਿਆਂ ਦਾ ਸਿਮਰਨ ਤੇ ਉਸਤਿਤ ਹੈ, ਇਹ ਹਿੰਦੂ ਮਤ, ਬੇਦ ਬਾਣੀ ਦੇ ਗ੍ਰੰਥਾਂ ਦਾ ਅਨੁਵਾਦ ਹਨ। ਦੇਵੀ ਦੇਵਤਿਆਂ ਦੀ ਉਸਤਤ ਕਰਨਾ ਤੇ ਬੇਦ ਬਾਣੀ ਨੂੰ ਪੜ੍ਹਨਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸ ਪਾਤਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਵਿਰੁਧ ਕਰਮ ਹੈ। ਗੁਰੂ ਜੀ ਦੇ ਸਿਖ ਗੁਰੂ ਹੁਕਮਾਂ ਦੇ ਖਿਲਾਫ ਕੋਈ ਕੰਮ ਨਹੀਂ ਕਰ ਸਕਦੇ। ਇਸ ਨਵੀਂ ਖੋਜ ਤੋਂ ਬਾਦ ਵੀ ਜੋ ਗੁਰਸਿਖ ਗੁਰਬਾਣੀ ਹੁਕਮਾਂ ਵਿਰੁਧ, ਐਸੇ ਪਾਪ ਕਰਮ ਕਰਨ ਦਾ ਹੀਆ ਕਰਦੇ ਹਨ, ਉਹਨਾਂ ਨੂੰ ਦਰਗਾਹ ਵਿੱਚ ਦੋਸ਼ੀ ਠਹਿਰਾਇਆ ਜਾਵੇਗਾ।
ਸਰਬ ਲੋਹ ਗ੍ਰੰਥ ਵੀ ਪਾ; 10 ਨੂੰ ਦੇਵੀ ਦੇਵਤਿਆਂ ਦੇ ਸਿਮਰਨ ਉਸਤਤ ਕਰਨ ਵਾਲੇ ਦੇ ਰੂਪ ਵਿੱਚ ਪੇਸ਼ ਕਰਦਾ ਹੈ, ਇਹ ਪਾ 10 ਕ੍ਰਿਤ ਨਹੀਂ। ਅਨੇਕਾਂ ਰਹਿਤਨਾਮਿਆਂ ਵਿੱਚ ਪਾ: 10 ਦੇ ਹੁਕਮ ਨਹੀਂ।
ਦਾਸ ਨੇਂ ਇਹ ਸਾਰੀ ਜਾਣਕਾਰੀ ਅਪਨੇ 25 ਜਨਵਰੀ 2010 ਦੇ ਲੇਖ ਵਿੱਚ ਦਿਤੀ ਸੀ, ਉਹ ਲੇਖ ਅਟੈਚ ਕਰ ਰਿਹਾ ਹਾਂ।
1936/45 ਵਾਲੀ ਰਹਿਤ ਮਰਯਾਦਾ ਪੁਰਾਤਨ ਸਿਖ ਇਤਿਹਾਸ, ਦਸਮ ਗ੍ਰੰਥ, ਸਰਬ ਗ੍ਰੰਥ, ਤੇ ਰਹਿਤਨਾਮਿਆਂ ਦੇ ਸ੍ਰੋਤਾਂ ਤੋਂ ਲੈ ਕੇ ਬਣੀਂ ਸੀ। ਓਦੋਂ ਸਿਖ, ਹਿੰਦੂ ਸੰਸਥਾਵਾਂ ਦੇ ਇਸ ਵਡੇ ਪੈਮਾਨੇਂ ਤੇ ਰਚੀ, ਸਿਖਾਂ ਨੂੰ ਧੋਖਾ ਦੇਣ ਵਾਲੀ ਤੇ ਸਿਖ ਮਤ ਨੂੰ ਬੇਦ ਮਤ ਵਿੱਚ ਰਲਾਉਣ ਦੀ ਸਾਜ਼ਿਸ਼ ਨੂੰ ਸਮਝ ਨਹੀਂ ਸਕੇ। ਇਸ ਤਰਾਂ ਜਾਪ, ਸਵਯੇ, ਚੌਪਈ ਆਦਿ ਬਾਣੀਆਂ ਸਾਡੀ ਰਹਿਤ ਮਰਯਾਦਾ ਵਿੱਚ ਆ ਗਈਆਂ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕੂੜਿਆਂ ਸ੍ਰੋਤਾਂ ਤੋਂ ਬਣੀਂ ਰਹਿਤ ਮਰਯਾਦਾ ਕੂੜ ਹੈ, ਇਸ ਰਹਿਤ ਮਰਯਾਦਾ ਸਦਕਾ ਗੁਰਸਿਖ ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰਬਾਣੀ ਹੁਕਮਾਂ ਵਿਰੁਧ ਦੇਵੀ ਦੇਵਤਿਆਂ ਦਾ ਸਿਮਰਨ ਤੇ ਉਸਤਤ ਕਰਦੇ ਹਨ। ਪਿਛਲੇ 80 ਸਾਲ ਤੋਂ ਸਿਖਾਂ ਦੀ ਇਸ ਧਰਮ ਕਮਾਉਣ ਦੀ ਕਾਰ ਨੇਂ ਸਿਖਾਂ ਦੀ ਚੇਤਨਾਂ ਵਿੱਚ ਦੇਵੀ ਦੇਵਤੇ ਤੇ ਬੇਦ ਬਾਣੀ ਵਸਾ ਦਿਤੇ ਹਨ। ਇਹ ਅਚੇਤ ਮਨ ਵਿੱਚ ਵਸਿਆ ਬੇਦ ਮਤ; ਗੁਰਬਾਣੀ ਦੇ ਨਿਰੋਲ ਉਪਦੇਸ਼ ਨੂੰ ਸਮਝਣ ਵਿੱਚ ਵਡੀ ਰੁਕਾਵਟ ਹੈ। ਨਤੀਜਾ ਸਾਡੇ ਸਾਹਮਣੇ ਹੈ, ਸਿਖਾਂ ਵਿੱਚ ਬੇਦ ਮਤ ਤੇ ਬੇਦਕ ਸੰਸਕ੍ਰਿਤੀ ਘਰ ਕਰ ਗਈ, ਸਿਖ ਪਤਿਤ ਹੋਣ ਵਿੱਚ ਕੋਈ ਦੋਸ਼ ਨਹੀਂ ਸਮਝਦੇ ਤੇ ਹਿੰਦੂ ਬਣ ਰਹੇ ਹਨ। ਸਿਖਾਂ ਵਿੱਚ ਚੰਗੇ ਆਚਾਰ ਵਾਲੇ ਜੀਵਨ ਵਿੱਚ ਗਿਰਾਵਟ ਆ ਗਈ, ਭੰਗ ਦਾ ਨਸ਼ਾ ਸਿਖਾਂ ਦੇ ਧਰਮ ਦਾ ਅੰਗ ਬਨ ਗਿਆ। ਸਿਖ ਹੁਣ ਹਿੰਦੂ ਖਤਰੀਆਂ ਵਾਂਗ ਸ਼ਸਤਰਾਂ ਦੀ ਪੂਜਾ ਕਰਦੇ ਹਨ। ਇਹ ਗੁਰਬਾਣੀ ਉਪਦੇਸ਼ਾਂ ਵਿਰੁਧ ਕਰਮ ਹਨ।
ਸਿਖ ਲੀਡਰਾਂ ਲਈ ਹੁਣ ਜ਼ਰੂਰੀ ਪਰਰਚਾਰ ਦਾ ਮੁੱਦਾ ਹੈ ਕਿ ਅਸੀਂ ਸਭ ਗੁਰਸਿਖਾਂ ਨੂੰ ਦਸਮ ਗ੍ਰੰਥ ਤੇ ਪੁਰਾਤਨ ਸਿਖ ਇਤਿਹਾਸ ਦੀ ਅਸਲੀਅਤ ਇਹਨਾਂ ਗ੍ਰੰਥਾਂ ਤੇ ਬੇਦ ਬਾਣੀ ਦੇ ਗ੍ਰੰਥਾਂ ਨੂੰ ਦਿਖਾ ਕੇ ਤੇ ਗੁਰਬਾਣੀ ਦੇ ਤੋਲ ਤੇ ਤੋਲ ਕੇ ਸਮਝਾਈਏ। ਅੰਤਮ ਨਿਰਣੇ ਗੁਰਬਾਣੀ ਕਰਦੀ ਹੈ ਤੇ ਉਹ ਹੀ ਸਾਡਾ ਓਟ ਆਸਰਾ ਹੈ।
ਉਪਰ ਦਿਤੇ ਤਥਾਂ ਨੂੰ ਸਮਝਣ ਤੋਂ ਬਾਅਦ ਅਨੇਕਾਂ ਸੂਝਵਾਨ ਸਿਖਾਂ ਨੇ ਭਗੌਤੀ ਨੂੰ ਸਿਮਰਨ ਵਾਲੀ ਅਰਦਾਸ, ਜਾਪ ਆਦਿ ਬਾਣੀਆਂ ਪੜ੍ਹਨੀਆਂ ਛਡ ਦਿਤੀਆਂ ਹਨ ਤੇ ਨਿਰੋਲ਼ ਸਿਖੀ ਵਿੱਚ ਰਹਿਨ ਦਾ ਨਿਰਣਾ ਲਿਆ ਹੈ। ਜਿਤਨਾਂ ਸਫਲ ਪਰਚਾਰ ਅਸੀਂ ਕਰਾਂਗੇ ਉਤਨੀਂ ਨਿਰੋਲ ਸਿਖਾਂ ਦੀ ਗਿਣਤੀ ਵਧਦੀ ਰਹੇਗੀ। ਸਭ ਸੂਝਵਾਨ ਸਿਖ ਇਸ ਧਰਮ ਦੇ ਕੰਮ ਵਿੱਚ ਯੋਗਦਾਨ ਪਾ ਕੇ ਮੁਹਿਮ ਨੂੰ ਕਾਮਯਾਬ ਬਣਾ ਸਕਦੇ ਹਨ।
ਦਾਸ ਦਾ ਸੁਝਾਓ ਹੈ ਕਿ ਦਸਮ ਗ੍ਰੰਥ ਆਦਿ ਤੇ ਕੰਮ ਕਰਨ ਵਾਲਿਆਂ ਗੁਰਸਿਖਾਂ ਦੀ ਇੱਕ ਬੈਠਕ ਰਕਾਬ ਗੰਜ ਗੁਰਦੁਆਰੇ ਜਾਂ ਦਿਲੀ ਵਿੱਚ ਕਿਸੇ ਹੋਰ ਮੁਨਾਸਬ ਥਾਂ ਤੇ ਬੁਲਾ ਲਵੋ। ਦਾਸ ਅਤੇ ਸਹਯੋਗੀ ਸਪਸ਼ਟੀ ਕਰਨ ਦੇ ਦੇਣਗੇ। ਉਮੀਦ ਹੈ ਓਦੋਂ ਸਾਰੇ ਮਤਭੇਦ ਮਿਟ ਜਾਣਗੇ। ਅਸੀਂ ਸਾਰੇ ਇਕੋ ਸੁਰ ਵਿੱਚ ਰਲਮਿਲ ਕੇ ਪਰਚਾਰ ਕਰੀਏ ਤਾਂ ਸਿਖੀ ਦਾ ਪੁਨਰਨਿਰਮਾਣ ਸੰਭਵ ਹੈ ਤੇ ਸਿਖੀ ਦਾ ਸੁਤੰਤਰ ਵਜੂਦ ਕਾਇਮ ਰਹਿ ਸਕਦਾ ਹੈ।
ਇਹ ਬੈਠਕ ਵਿਸ਼ਾਲ ਸਿਖ ਸੰਮੇਲਨ ਲਈ
rehearsal ਦਾ ਕਮ ਵੀ ਕਰੇਗੀ।
ਡਾ: ਗੁਰਮੁਖ ਸਿੰਘ

Dr Gurmukh Singh, B-6/58, Safdarjang Enclave New Delhi 110029


(18/03/10)
ਖਾਲਸਾ ਨਿਊਜ਼ ਵਲੋਂ

ਸ. ਮੱਖਣ ਸਿੰਘ ਜੀ,
ਤੁਹਾਡਾ ਲੇਖ ਪੜਿਆ, ਪੜ ਕੇ ਇਉਂ ਲਗਿਆ, ਸ਼ਾਇਦ ਆਪ ਜੀ ਨੇ ਬਿਨਾਂ ਕਿਸੇ ਠੋਸ ਸਬੂਤਾਂ ਦੇ, ਬਸ ਇਧਰੋਂ ਉਧਰੋਂ ਸੁਣੀਆਂ ਸੁਣਾਈਆਂ ਗਲਾਂ ਦੇ ਆਧਾਰ ਤੇ ਲੇਖ ਲਿਖ ਛੱਡਿਆ। ਸਾਨੂੰ ਹੋਰ ਕਿਸੇ ਬਾਰੇ ਤਾਂ ਕਹਿਣ ਦੀ ਲੋੜ ਨਹੀਂ, ਪਰ ਪ੍ਰੋ. ਦਰਸ਼ਨ ਸਿੰਘ ਬਾਰੇ ਜ਼ਰੂਰ ਕੁੱਝ ਕਹਾਂਗੇ। ਆਪ ਜੀ ਨੇ ਸ਼ਾਇਦ ਪ੍ਰੋ. ਦਰਸ਼ਨ ਸਿੰਘ ਨੂੰ ਬਹੁਤ ਥੋੜਾ ਜਾਂ ਫ਼ਿਰ ਨਹੀਂ ਸੁਣਿਆ। ਜੋ ਗਲ ਕਰਨ ਦਾ ਹੁਨਰ, ਗੁਰਬਾਣੀ ਦੀ ਵਿਆਖਿਆ ਅੱਜ ਦੇ ਮਾਹੌਲ ਨਾਲ ਢਾਲਕੇ, ਬਿਨਾਂ ਕਿਸੇ ਤੋਂ ਡਰਿਆਂ, ਉਨ੍ਹਾਂ ਨੇ ਕੀਤੀ ਹੈ, ਬਹੁਤ ਥੋੜੇ ਵਿਅਕਤੀ ਐਸਾ ਕਰ ਸਕਦੇ ਹਨ।
ਆਪਜੀ ਦਾ ਇਹ ਕਹਿਣਾ ਕਿ “ਉਹ ਗਲ ਨੂੰ ਸਪੱਸ਼ਟ ਕਰਨ ਦੀ ਬਜਾਏ, ਹੋਰ ਉਲਝਾਈ ਜਾਂਦੇ ਹਨ, ਦਸਮ ਗ੍ਰੰਥ ਦੇ ਗਲਤ ਅਰਥ ਕਰਕੇ ਸੰਗਤਾਂ ਨੂੰ ਗੁਮਰਾਹ ਕਰਣ ਦੀ ਕੋਸ਼ਿਸ਼ ਕਰਦੇ ਹਨ” ਇੱਕ ਬੜੀ ਹੀ ਹਾਸੋਹੀਣੀ ਗਲ ਜਾਪਦੀ ਹੈ। ਕੀ ਇਸਦਾ ਕੋਈ ਸਬੂਤ ਹੈ ਆਪ ਜੀ ਕੋਲ਼, ਜਾਂ ਐਵੇਂ ਹੀ ਹਵਾ `ਚ ਤੀਰ ਮਾਰ ਛੱਡਿਆ?
ਸਿੱਖਾਂ ਦੀ ਇੱਕ ਸਭ ਤੋਂ ਭੈੜੀ ਆਦਤ, ਕਿ ਉਹ ਕਿਸੇ ਵਿਦਵਾਨ ਦਾ ਸਤਿਕਾਰ ਕਰਨਾ ਨਹੀਂ ਜਾਣਦੇ। ਸਭ ਅਪਣੇ ਆਪ ਨੂੰ “ਸਰਦਾਰ” ਸਮਝਦੇ ਹਨ, ਕਿ ਮੈਂ ਕਿਸੇ ਤੋਂ ਘੱਟ ਨਹੀਂ। ਮਿਲ-ਜੁਲ ਨਾਲ ਕੰਮ ਕਰਨਾ ਨਹੀਂ ਜਾਣਦੇ, ਇਸੇ ਲਈ ਮਾਰ ਖਾਂਦੇ ਹਨ। ਦਸਮ ਗ੍ਰੰਥ ਦੇ ਮਸਲੇ `ਚ ਕੋਈ ਹੋਰ ਵਿਅਕਤੀ ਇਤਨੀ ਲਹਿਰ ਨਹੀਂ ਖੜੀ ਕਰ ਸਕਿਆ, ਜਿਤਨੀ ਪ੍ਰੋ. ਦਰਸ਼ਨ ਸਿੰਘ ਨੇ ਕੀਤੀ ਹੈ। ਕਿੱਥੇ ਹਨ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਜੀ ਹੁਣ, ਕਦੋਂ ਬੋਲਣਾ ਹੈ, ਜਦੋਂ ਸਾਰੀ ਲੜਾਈ ਖਿੱਲਰ ਗਈ, ਜਾਂ ਕਿਸ ਬੰਨੇ ਲਗੇ ਬਿਨਾਂ ਖਤਮ ਹੋ ਗਈ? ਅਸੀਂ ਕਿਸੇ ਵਿਦਵਾਨ ਨੂੰ ਘੱਟ-ਵੱਧ ਨਹੀਂ ਸਮਝਦੇ, ਪਰ ਸਮੇਂ ਅਤੇ ਮੌਕੇ `ਤੇ ਬੋਲਿਆ ਸੱਚ, ਸੱਚ ਹੈ, ਸਮੇਂ ਤੋਂ ਬਾਅਦ ਸਭ ਬੇਕਾਰ ਹੈ।
ਲੱਤਾਂ ਖਿੱਚਣ ਦੀ ਆਦਤ ਬਹੁਤ ਮਾੜੀ ਹੈ। ਭਲਿਓ ਜੇ ਕੁੱਝ ਸਵਾਰ ਨਹੀਂ ਸਕਦੇ, ਤਾਂ ਵਿਗਾੜੋ ਤੇ ਨਾ। ਪ੍ਰੋ. ਦਰਸ਼ਨ ਸਿੰਘ ਨੇ ਕਦੀ ਇਹ ਨਹੀਂ ਕਿਹਾ ਕਿ ਸਿੱਖ ਰਹਿਤ ਮਰਿਯਾਦਾ, ਗੁਰਬਾਣੀ ਤੋਂ ਉਪਰ ਹੈ। ਗੁਰਬਾਣੀ `ਚੋਂ ਸੇਧ ਲੈਕੇ ਬਣਾਈ ਗਈ ਹੈ ਰਹਿਤ ਮਰਿਯਾਦਾ, ਬੜੇ ਠੰਡੇ ਦਿਮਾਗ ਨਾਲ ਵਿਚਾਰ ਕਰਨ ਦੀ ਲੋੜ ਹੈ। ਜੇ ਕੋਈ ਸੋਧ ਕਰਨੀ ਹੈ ਤਾਂ, ਮਿਲ ਬੈਠ ਕੇ ਕੀਤੀ ਜਾ ਸਕਦੀ ਹੈ, ਪਰ ਇਸ ਤਰ੍ਹਾਂ, ਹਰ ਕੋਈ ਮੈ ਨਹੀਂ ਮੰਨਦਾ ਵਾਲਾ ਅਲਾਪ, ਕਿਸੇ ਮੰਜ਼ਿਲ ਤੱਕ ਨਹੀਂ ਪਹੁੰਚਾਏਗਾ।
ਉਦਾਂ ਸਾਰੇ ਬੜਾ ਰੌਲਾ ਪਾਂਦੇ ਹਾਂ, ਜੀ ਸ੍ਰੀ ਅਕਾਲ ਤਖ਼ਤ ਸਾਹਬ ਸਿੱਖੀ ਦਾ ਧੁਰਾ ਹੈ, ਪਰ ਅਸੀਂ ਮਰਿਯਾਦਾ ਅਕਾਲ ਤਖ਼ਤ ਦੀ ਨਹੀਂ ਮੰਨਣੀ। ਸਾਧਾਂ ਦੀ ਵੱਖਰੀ ਮਰਿਯਾਦਾ, ਟਕਸਾਲੀਆਂ ਦੀ ਵੱਖਰੀ ਮਰਿਯਾਦਾ, ਜੱਥੇ ਵਾਲਿਆਂ ਦੀ ਵੱਖਰੀ ਮਰਿਯਾਦਾ, ਨਾਨਕਸਰੀਆਂ ਦੀ ਵੱਖਰੀ ਮਰਿਯਾਦਾ, ਹੁਣ ਦਸਮ ਗ੍ਰੰਥੀਆਂ ਦੀ ਵੱਖਰੀ ਮਰਿਯਾਦਾ, ਗੁਰੂ ਗ੍ਰੰਥ ਨੂੰ ਮੰਨਣ ਵਾਲਿਆਂ ਦੀ ਵੱਖਰੀ ਮਰਿਯਾਦਾ, ਜੇ ਅਸੀਂ ਸਿੱਖ ਰਹਿਤ ਮਰਿਯਾਦਾ ਨੂੰ ਨਹੀਂ ਮੰਨਣਾ, ਫ਼ਿਰ ਹਿਂਦੂਆਂ, ਮੁਸਲਮਾਨਾਂ ਨੇ ਮੰਨਣਾ ਹੈ?
ਹਰ ਇੱਕ ਸਕੂਲ ਵਿੱਚ ਪੜਾਏ ਜਾਣ ਵਾਲੇ ਵਿਸ਼ੇ ਹੂੰਦੇ ਹਨ, ਪਰ ਨਾਲ ਹੀ ਸਕੂਲ ਦੀ ਮਰਿਯਾਦਾ ਵੀ ਹੁੰਦੀ ਹੈ। ਪੜ੍ਹਾਈ ਦੇ ਨਾਲ ਨਾਲ ਸਕੂਲ ਦਾ ਡਿਸੀਪਲਿਨ (ਮਰਿਯਾਦਾ) ਵੀ ਜ਼ਰੂਰੀ ਹੁੰਦਾ ਹੈ। ਪੜ੍ਹਾਈ ਅਤੇ ਮਰਿਯਾਦਾ, ਕਿਸੇ ਇੱਕ ਵਿੱਚੋਂ ਕਮੀ ਹੋਣ ਕਰਕੇ, ਸਜ਼ਾ ਦਾ ਭਾਗੀਦਾਰ ਬਣੀਦਾ ਹੈ। ਜਾਂ ਪੜ੍ਹਾਈ `ਚੋਂ ਫ਼ੇਲ ਜਾਂ ਮਰਿਯਾਦਾ ਵਿਚੋਂ ਕਮੀ ਹੋਣ ਕਰਕੇ ਸਜ਼ਾ। ਸਕੂਲ ਵਿੱਚ ਪੜ੍ਹਨ ਵਾਲਾ ਵਿਧਿਆਰਥੀ ਇਹ ਨਹੀਂ ਕਹਿ ਸਕਦਾ ਕਿ ਮੈਂ ਤਾਂ ਸਿਰਫ਼ ਪੜ੍ਹਨਾ ਹੈ, ਮਰਿਯਾਦਾ ਨੂੰ ਮੈਂ ਨਹੀਂ ਮੰਨਦਾ, ਜਾਂ ਮੈਂ ਤਾਂ ਪੜਨਾ ਨਹੀਂ, ਸਿਰਫ਼ ਮਰਿਯਾਦਾ ਮਨੂੰਗਾ। ਸਿੱਖ ਲਈ ਵੀ ਗੁਰਬਾਣੀ ਅਤੇ ਸਿੱਖ ਰਹਿਤ ਮਰਿਯਾਦਾ ਦੋਂਵੇਂ ਜ਼ਰੂਰੀ ਹਨ।
ਅਸੀਂ ਕਿਸੇ ਵਿਦਾਵਨ ਦੇ ਪਿਛਲੱਗੂ ਨਹੀਂ, ਸੱਚ ਦੇ ਹਾਂ। ਪਰ ਸਿੱਖਾਂ ਨੂੰ ਵਿਅਕਤੀ ਪਛਾਨਣ ਦੀ ਜਾਚ ਨਹੀਂ ਆਈ। ਖੋਤਾ - ਘੋੜਾ ਇੱਕ ਬਰਾਬਰ ਕਰੀ ਫ਼ਿਰਦੇ ਹਾਂ। ਕਿਸੇ ਦੇ ਜਾਣ ਤੋਂ ਬਾਅਦ ਪੰਥ ਰਤਨ, ਫ਼ਲਾਣਾ ਅਵਾਰਡ, ਜਿਉਂਦਿਆਂ ਕੋਈ ਬਾਤ ਨਹੀਂ ਪੁਛਦਾ। ਛੱਪੜ ਦੇ ਡੱਡੂ ਵਾਂਗੂੰ ਛੋਟੀ ਸੋਚ ਅਪਣਾਈ ਫ਼ਿਰਦੇ ਹਾਂ। ਦੂਰਅੰਦੇਸ਼ ਬਣੋ।
ਮਿਲ ਕੇ ਕੰਮ ਕਰੋ, ਮਿਲ ਕੇ। ਕਿਸੇ ਨੂੰ ਅਗੇ ਵੱਧਦਾ ਦੇਖ ਕੇ ਸੜੋ ਨਾ, ਸਾਥ ਦਿਓ, ਮੁਹਿੰਮ ਬਣੋ, ਛੋਟੀਆਂ-ਛੋਟੀਆਂ ਨਦੀਆਂ ਮਿਲ ਕੇ ਸਮੁੰਦਰ ਬਣੋ, ਐਸੀ ਲਹਿਰ ਬਣੋ, ਕਿ ਦੁਸ਼ਮਣ ਨੂੰ ਵਹਾ ਕੇ ਲੈ ਜਾਓ।
ਗੁਰੂ ਭਲੀ ਕਰੇ।
(ਸੰਪਾਦਕ ਵਲੋਂ ਜਵਾਬ:- ਜਿਵੇਂ ਕਿ ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਹੁਣ ਫਿਰ ਦੁਹਰਾ ਦਿੰਦਾ ਹਾਂ ਕਿ ਪ੍ਰੋ: ਦਰਸ਼ਨ ਸਿੰਘ ਜੀ ਤਨੋਂ ਮਨੋਂ ਸਿੱਖੀ ਲਈ ਕੁੱਝ ਕਰਨਾ ਲੋਚਦੇ ਹਨ ਪਰ ਨਾਲ ਹੀ ਸਚਾਈ ਇਹ ਵੀ ਹੈ ਕਿ ਜੇ ਕਰ ਉਹ ਦਸਮ ਗ੍ਰੰਥ ਬਾਰੇ ਪਹਿਲਾਂ ਗਲਤ ਹੋ ਸਕਦੇ ਹਨ ਤਾਂ ਹੁਣ ਵੀ ਗਲਤ ਹੋ ਸਕਦੇ ਹਨ। ਤੁਸੀਂ ਉਸ ਨੂੰ ਗੁਰੂ ਬਣਾ ਕੇ ਪੇਸ਼ ਨਾ ਕਰੋ ਕਿ ਉਹ ਹੁਣ ਗਲਤੀ ਨਹੀਂ ਕਰ ਸਕਦਾ। ਜੋ ਉਸ ਦੇ ਗੁਣ ਅਤੇ ਸਿਫਤਾਂ ਹਨ ਉਹਨਾ ਦਾ ਜ਼ਿਕਰ ਵੀ ਕੀਤਾ ਹੈ ਕੀ ਤੁਹਾਨੂੰ ਉਹ ਨਹੀਂ ਦਿਸੇ? ਅਗਾਂਹ ਪੜ੍ਹੋ ਜੋ ਪ੍ਰੋ: ਦਰਸ਼ਨ ਸਿੰਘ ਨੇ ਮਾਰਚ 13 ਦੇ ਪੈੱਸ ਨੋਟ ਵਿੱਚ ਕਿਹਾ ਹੈ, “ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਣਤ ਰਹਿਤ ਮਰਿਯਾਦਾ ਦੀ ਮਾਣਤਾ ਅਨੁਸਾਰ ਨਿਤਨੇਮ ਦੀਆਂ ਬਾਣੀਆਂ ਸਬੰਧੀ ਮੇਰਾ ਸਟੈਂਡ ਜੋ ਪਹਿਲੇ ਸੀ, ਅੱਜ ਭੀ ਮੈਂ ਓਥੇ ਹੀ ਖੜ੍ਹਾ ਹਾਂ। ਨਿਤ ਨੇਮ ਦੀਆਂ ਬਾਣੀਆਂ ਨੂੰ ਪੰਥ ਪ੍ਰਵਾਣਤ ਬਾਣੀਆਂ ਮੰਨਦਾ ਹਾਂ ਅਤੇ ਸਿਖ ਰਹਿਤ ਮਰਿਯਾਦਾ ਦੇ ਫੈਸਲੇ ਅੱਗੇ ਸਿਰ ਝੁਕਾਉਂਦਿਆਂ ਕਹਿੰਦਾ ਹਾਂ ਕਿ ਨਵੇਂ ਫੈਸਲੇ ਤਕ ਇਸ ਦੀ ਆਲੋਚਨਾ ਨਾ ਕੀਤੀ ਜਾਵੇ। ਸਿੱਖ ਰਹਿਤ ਮਰਿਆਦਾ ਅਨੁਸਾਰ ‘ਬਚਿਤਰ ਨਾਟਕ’ ਦਾ ਪ੍ਰਕਾਸ਼ ਹਟਾ ਕੇ ਅਤੇ ਉਸ ਨਾਲੋਂ ਗੁਰੂ ਲਫਜ਼ ਹਟਵਾ ਕੇ ਉਸ ਤੋਂ ਬਾਅਦ ਇਸ ਕਿਤਾਬ ਨੂੰ ਵਿਦਵਾਨਾਂ ਦੇ ਪੈਨਲ ਦੇ ਹਵਾਲੇ ਕਰਕੇ ਬਾ ਦਲੀਲ ਵਿਚਾਰ ਨਾਲ ਇਸ ਵਿਚਲੀਆਂ ਰਚਨਾਵਾਂ ਦਾ ਫੈਸਲਾ ਕਰ ਲਿਆ ਜਾਵੇ ਅਤੇ ਉਦੋਂ ਹੀ ਆਪਣੀਆਂ ਦਲੀਲਾਂ ਰਾਹੀਂ ਜ਼ੋਰ ਲਾ ਕੇ ਯੋਗ ਪੰਥਕ ਫੈਸਲਾ ਕਰਾ ਲਿਆ ਜਾਵੇ”।
ਇਸ ਨੋਟ ਵਿੱਚ ਇੱਕ ਪਾਸੇ ਤਾਂ ਉਹ ਇਹ ਕਹਿੰਦੇ ਹਨ ਕਿ, ‘ਨਿਤਨੇਮ ਦੀਆਂ ਬਾਣੀਆਂ ਨੂੰ ਪੰਥਕ ਪ੍ਰਵਾਣਤ ਮੰਨਦਾ ਹਾਂ ਅਤੇ ਨਵੇਂ ਫੈਸਲੇ ਤੱਕ ਇਸ ਦੀ ਅਲੋਚਨਾ ਨਾ ਕੀਤੀ ਜਾਵੇ।’ ਇਸ ਦਾ ਭਾਵ ਤਾਂ ਇਹੀ ਬਣਦਾ ਹੈ ਕਿ ਨਵੇਂ ਫੈਸਲੇ ਤੱਕ ਪੰਥਕ ਮਰਯਾਦਾ ਵਿਚਲੀਆਂ ਬਾਣੀਆਂ ਨੂੰ ਪੜ੍ਹੋ ਅਤੇ ਮੰਨੋ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਪਰ ਇਸ ਦੀ ਅਲੋਚਨਾ ਕੋਈ ਨਾ ਕਰੇ। ਬਾਅਦ ਵਿੱਚ ਜੋ ਪੰਥ ਰਲਕੇ ਫੈਸਲਾ ਕਰੇ ਉਸ ਨੂੰ ਮੰਨ ਲਓ। ਸਹਿਮਤ ਹਾਂ ਮੈਂ ਉਹਨਾ ਦੀ ਇਸ ਗੱਲ ਨਾਲ। ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਜੇ ਕਰ ਪੰਥ ਫੈਸਲਾ ਕਰ ਦੇਵੇ ਕੇ ਸਾਰਾ ਦਸਮ ਗ੍ਰੰਥ ਗੁਰੂ ਰਚਨਾ ਨਹੀਂ ਤਾਂ ਉਹ ਇਹ ਸਾਰ ਕੁੱਝ ਛੱਡਣ ਲਈ ਤਿਆਰ ਹਨ। ਜੇ ਕਰ ਮੈਂ ਉਪਰਲਾ ਭਾਵ ਗਲਤ ਸਮਝਿਆ ਹੈ ਤਾਂ ਠੀਕ ਸਮਝਾ ਦੇਣਾ। ਦੂਸਰਿਆਂ ਨੂੰ ਮੱਤਾਂ ਦੇਣੀਆਂ ਕਿ ਕਿੰਤੂ ਪ੍ਰੰਤੂ ਨਾ ਕਰੇ ਪਰ ਆਪ ਭਗਾਉਤੀ ਦੇ ਅਰਥ ਤਰੋੜ ਮਰੋੜ ਕੇ ਗਲਤ ਕਰਨੇ ਅਤੇ ਤੁਸੀਂ ਉਸ ਦੇ ਹੋਰ ਅੰਨੇ ਸ਼ਰਧਾਲੂ ਵੀ ਇਹੀ ਕੁੱਝ ਕਰ ਰਹੇ ਹੋ ਜਿਵੇ ਕੇ ਤੁਸੀਂ ਚੌਪਈ ਦੀਆਂ ਪੰਗਤੀਆਂ ਦੇ ਅਰਥ ਦੱਸੇ ਹਨ। ਜਾਂ ਤਾਂ ਨਵੇਂ ਫੈਸਲੇ ਤੱਕ ਚੁੱਪ ਰਹੋ ਕੋਈ ਪੜ੍ਹੇ ਜਾਂ ਨਾ ਪੜ੍ਹੇ ਕੋਈ ਦਖਲ ਅੰਦਾਜ਼ੀ ਨਾ ਕਰੋ। ਇੱਕ ਪਾਸੇ ਤਾਂ ਨਵੇਂ ਫੈਸਲੇ ਦੀ ਗੱਲ ਕਰ ਰਹੇ ਹੋ ਅਤੇ ਦੂਜੇ ਪਾਸੇ ਤੁਹਾਡਾ ਸਾਰਾ ਜ਼ੋਰ ਇਹਨਾ ਨੂੰ ਗੁਰੂ ਦੀ ਬਾਣੀ ਸਿੱਧ ਕਰਨ ਤੇ ਲੱਗਾ ਹੋਇਆ ਹੈ। ਇਹ ਗੁਮਰਾਹ ਕਰਨਾ ਨੀ ਤਾਂ ਹੋਰ ਕੀ ਹੈ। ਸਪ਼ਸਟ ਸਟੈਂਡ ਲਓ ਜਾਂ ਤਾਂ ਨਵੇਂ ਫੈਸਲੇ ਦੀ ਗੱਲ ਕਰਨੀ ਛੱਡੋ ਅਤੇ ਜਾਂ ਫਿਰ ਇਹਨਾ ਨੂੰ ਗੁਰੂ ਦੀ ਰਚਨਾ ਸਿੱਧ ਕਰਨ ਦੀ ਗੱਲ ਛੱਡੋ।
ਤੁਹਾਨੂੰ ਵੀ ਦਸਮ ਗ੍ਰੰਥੀਆਂ ਵਾਂਗ ਕਾਲੇ ਅਫਗਾਨੇ ਦੇ ਸੁਫਨੇ ਕਿਉਂ ਆਉਂਦੇ ਹਨ। ਸ਼ਾਇਦ ਤੁਸੀਂ ਇਹ ਸਮਝਦੇ ਹੋਵੋਂਗੇ ਕਿ ਕਾਲਾ ਅਫਗਾਨਾ ਮੇਰੇ ਕੋਲੋਂ ਇਹ ਲਿਖਵਾ ਰਿਹਾ ਹੈ। ਅਸਲੀਅਤ ਤਾਂ ਇਹ ਹੈ ਕਿ ਮੈਂ ਕਦੀ ਵੀ ਕਿਸੇ ਜ਼ਰੂਰੀ ਕੰਮ ਤੋਂ ਬਿਨਾ ਕਿਸੇ ਨੂੰ ਫੂਨ ਨਹੀਂ ਕਰਦਾ ਅਤੇ ਨਾ ਹੀ ਮੇਰੇ ਕੋਲ ਟਾਈਮ ਹੁੰਦਾ ਹੈ। ਸ਼ਾਇਦ ਸਾਲ ਤੋਂ ਵੀ ਉਪਰ ਹੋ ਗਿਆ ਹੋਣਾ ਹੈ ਕਾਲੇ ਅਫਗਾਨੇ ਨਾਲ ਕੋਈ ਗੱਲ ਹੋਈ ਨੂੰ। ਉਸ ਲੇਖ ਵਿੱਚ ਇਹਨਾ ਦੇ ਗੁਣ ਅਤੇ ਔਗਣ ਲਿਖੇ ਸਨ ਕਿਸੇ ਦੀ ਜਾਣ ਬੁੱਝ ਕੇ ਵਡਿਆਈ ਜਾਂ ਨਿੰਦਾ ਨਹੀਂ ਕੀਤੀ ਸੀ। ਚਲੋ ਮੇਰੇ ਤਾਂ ਤੁਸੀ ਇਹ ਇਲਜ਼ਾਮ ਲਗਾ ਸਕਦੋ ਹੋ ਕਿ ਮੈਂ ਪ੍ਰੋ: ਦਰਸ਼ਨ ਸਿੰਘ ਨੂੰ ਬਹੁਤਾ ਨਹੀਂ ਸੁਣਿਆਂ ਪਰ ਤੁਸੀਂ ਗੁਰਮੀਤ ਸਿੰਘ ਆਸਟ੍ਰੇਲੀਆ ਤੇ ਤਾਂ ਇਹ ਇਲਜ਼ਾਮ ਨਹੀਂ ਲਗਾ ਸਕਦੇ ਕਿਉਂਕਿ ਉਹਨਾ ਜਿੰਨਾਂ ਤਾਂ ਸ਼ਾਇਦ ਹੀ ਕਿਸੇ ਨੇ ਸੁਣਿਆਂ ਹੋਵੇ। ਉਹਨਾ ਨੇ ਆਪਣੇ ਕੋਲੋਂ ਪੈਸੇ ਖਰਚ ਕੇ ਪ੍ਰੋ: ਜੀ ਦੀਆਂ ਸੀਡੀਆਂ ਮੁਫਤ ਵੰਡੀਆਂ ਸਨ। ਉਹਨਾ ਨੂੰ ਹੀ ਪੁੱਛ ਲਓ ਕਿ ਪ੍ਰੋ: ਜੀ ਦਾ ਭਗਾਉਤੀ ਅਤੇ ਹੋਰ ਦਸਮ ਗ੍ਰੰਥ ਦੀਆਂ ਬਾਣੀਆਂ ਬਾਰੇ ਕੀਤੀ ਵਿਆਖਿਆ ਕਿਤਨੀ ਕੁ ਸਹੀ ਹੈ। ਆਪਣੀਆਂ ਲਿਖਤਾਂ ਵਿੱਚ ਇਤਨਾ ਝੂਠ ਤਾਂ ਨਾ ਲਿਖੋ ਕਿ ਮਗਰੋਂ ਛਿੱਥੇ ਪੈਣਾ ਪਵੇ। ਸਾੜਾ ਉਹ ਕਰਦਾ ਹੁੰਦਾ ਹੈ ਜਿਹੜਾ ਆਪ ਲੀਡਰ ਹੋਵੇ ਜਾਂ ਕਿਸੇ ਹੋਰ ਲੀਡਰ ਦੇ ਮਗਰ ਲੱਗਾ ਹੋਵੇ ਕਿ ਉਸ ਦੀ ਵਡਿਆਈ ਇਸ ਨਾਲੋਂ ਘਟ ਨਾ ਜਾਵੇ। ਮੇਰੇ ਤੇ ਤਾਂ ਇਹਨਾ ਵਿਚੋਂ ਕੋਈ ਵੀ ਗੱਲ ਨਹੀਂ ਢੁਕਦੀ। ਨਾ ਤਾਂ ਮੈਂ ਆਪ ਕੋਈ ਲੀਡਰ ਹਾਂ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਨੂੰ ਆਪਣਾ ਲੀਡਰ ਮੰਨਦਾ ਹਾਂ। ਮੈਂ ਤਾਂ ‘ਸਿੱਖ ਮਾਰਗ’ ਤੇ ਇੱਕ ਦਹਾਕੇ ਤੋਂ ਉਪਰ ਦਸਮ ਗ੍ਰੰਥ ਬਾਰੇ ਲੋਕਾਈ ਨੂੰ ਜਾਗਰਤ ਕਰ ਰਿਹਾ ਹਾਂ। ਉਹ ਲੇਖ ਲਿਖ ਕੇ ਵੀ ਜਾਗਰਤ ਕਰਨ ਦਾ ਆਪਣਾ ਫਰਜ਼ ਹੀ ਨਿਭਾਇਆ ਹੈ। ਇਹ ਵੱਖਰੀ ਗੱਲ ਹੈ ਕਿ ਕਿਸੇ ਨੂੰ ਚੰਗਾ ਲੱਗਿਆ ਕਿ ਨਹੀਂ। ਪਰ ਸੱਚ ਕਦੇ ਪੁਰਾਣਾ ਨਹੀਂ ਹੁੰਦਾ ਉਸ ਨੇ ਸੱਚ ਹੀ ਰਹਿਣਾ। ਇਹ ਗੱਲ ਆਉਣ ਵਾਲੇ ਸਮੇਂ ਵਿੱਚ ਆਪੇ ਹੀ ਸਪਸ਼ਟ ਹੋ ਜਾਣੀ ਹੈ)


(18/03/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਸਿੱਖ ਮਾਰਗ ਦੇ ਸੁਹਿਰਦ ਅਤੇ ਸੂਝਵਾਨ ਪਾਠਕਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

੧੬ ਅਤੇ ੧੭ ਮਾਰਚ ਨੂੰ ਛਪੇ ਪਾਠਕਾਂ ਦੇ ਸੁਝਾਅ ਅਤੇ ਟਿਪਣੀਆਂ, ਬਹੁਤ ਲਾਜਵਾਬ ਸਨ, ਜਿਨ੍ਹਾਂ ਵਿਚੋਂ ਪਾਠਕਾਂ ਦੀ ਜਾਗਰੂਕਤਾ ਡੁਲ੍ਹ-ਡੁਲ੍ਹ ਪੈਂਦੀ ਸੀ। ਪਾਠਕਾਂ ਦਾ ਇੱਕ ਦੂਸਰੇ ਨੂੰ ਸੰਬੋਧਨ, ਆਪਸੀ ਵਿਅਕਤੀਗਤ ਭੇੜ ਨਾ ਹੋਣ ਕਾਰਨ, ਇਹ ਵਿਚਾਰ ਹੋਰ ਵੀ ਸੁਹਾਵਣੇ ਹੋ ਗਏ। ਮੈਂ ਇਨ੍ਹਾਂ ਤੋਂ ਕਿਸੇ ਦੀ ਵੀ ਸ਼ਲਾਘਾ ਜਾਂ ਕਿਸੇ ਤੇ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕਰਦਾ ਹੋਇਆ ਕੁੱਝ ਸੁਝਾਅ ਦੇਣ ਦਾ ਹੌਸਲਾ ਕਰ ਰਿਹਾ ਹਾਂ, ਤਾਂ ਜੋ ਭਵਿੱਖ ਵਿੱਚ ਇਸ ਮਾਹੌਲ ਨੂੰ ਪੱਕੇ ਤੌਰ ਤੇ ਕਾਇਮ ਰਖਿਆ ਜਾ ਸਕੇ।
ਉਨ੍ਹਾਂ ਭੈਣਾਂ, ਵੀਰਾਂ ਲਈ ਸੁਝਾਅ, ਜਿਨ੍ਹਾਂ ਨੇ ਦੂਸਰਿਆਂ ਤੇ ਕੁੱਝ ਟਿੱਪਣੀਆਂ ਕੀਤੀਆਂ ਹਨ,
ਕੋਈ ਵੀ ਬੰਦਾ ਪੂਰਨ ਨਹੀਂ ਹੁੰਦਾ, ਬੰਦੇ ਵਿੱਚ ਕੁੱਝ ਘਾਟਾਂ ਜ਼ਰੂਰ ਹੁੰਦੀਆਂ ਹਨ। ਤੁਸੀਂ ਕਿਸੇ ਬਾਰੇ ਕੁੱਝ ਵੀ ਟਿੱਪਣੀ ਕਰਨ ਤੋਂ ਪਹਿਲਾਂ, ਉਸ ਦੇ ਕੀਤੇ ਕੰਮਾਂ ਦਾ ਲੇਖਾ ਜੌਖਾ, ਘੱਟੋ-ਘੱਟ ਇੱਕ ਸਾਲ ਜ਼ਰੂਰ ਕਰੋ। ਚੰਗਾ ਤਾਂ ਇਹ ਹੋਵੇਗਾ ਕਿ ਉਸ ਦੇ ਕੀਤੇ ਚੰਗੇ ਅਤੇ ਮਾੜੇ ਦੋਵਾਂ ਕੰਮਾਂ ਦਾ ਲੇਖਾ ਜੋਖਾ, ਲਿਖਤੀ ਰੂਪ ਵਿੱਚ ਤੁਹਾਡੇ ਕੋਲ ਹੋਵੇ। ਇਹ ਲੇਖਾ ਜੋਖਾ ਨਰੋਲ ਗੁਰਮਤ ਦੇ ਅਧਾਰ ਤੇ ਗੁਣਾਂ ਦੋਸ਼ਾਂ ਦਾ ਹੋਵੇ, ਕਿਸੇ ਜਜ਼ਬੇ ਅਧੀਨ ਕੀਤਾ ਨਾ ਹੋਵੇ। ਅਕਸਰ ਸਾਨੂੰ ਕੁੱਝ ਗੱਲਾਂ ਬਹੁਤ ਪ੍ਰਭਾਵਤ ਕਰਦੀਆਂ ਹਨ, ਜੋ ਗੁਰਮਤ ਦੇ ਅਧਾਰ ਤੇ ਠੀਕ ਨਹੀਂ ਹੁੰਦੀਆਂ, ਅਸੀਂ ਉਨ੍ਹਾਂ ਦੇ ਆਧਾਰ ਤੇ ਕਿਸੇ ਦੀ ਪ੍ਰਸ਼ੰਸਾ ਜਾਂ ਆਲੋਚਨਾ ਦੇ ਲੇਖ ਲਿਖ ਕੇ ਦੂਸਰਿਆਂ ਨੂੰ ਵੀ ਗੁਮਰਾਹ ਕਰਨ ਦੇ ਭਾਗੀ ਬਣਦੇ ਹਾਂ। ਥੋੜੇ ਦਿਨਾਂ ਮਗਰੋਂ ਹੀ ਸਾਨੂੰ ਪਤਾ ਲਗ ਜਾਂਦਾ ਹੈ ਕਿ ਜਿਨ੍ਹਾਂ ਗੱਲਾਂ ਦੀ ਅਸੀਂ ਤਾਰੀਫ ਕੀਤੀ ਸੀ, ਉਹ ਤਾਂ ਉਲਟਾ ਸਿੱਖਾਂ ਨੂੰ ਕੁਰਾਹੇ ਪਾਉਣ ਵਾਲੀਆਂ ਸਨ। ਜਾਂ ਜਿਨ੍ਹਾਂ ਗੱਲਾਂ ਦੀ ਅਸੀਂ ਆਲੋਚਨਾ ਕੀਤੀ ਸੀ, ਉਨ੍ਹਾਂ ਵਿੱਚ ਕੂਝ ਗੱਲਾਂ ਅਜਿਹੀਆਂ ਸਨ ਜਿਨ੍ਹਾਂ ਦਾ ਪੰਥ ਅਤੇ ਸਿੱਖੀ ਨੂੰ ਲਾਭ ਹੋਇਆ ਹੈ। (ਇਹ ਗੱਲਾਂ ਸਾਨੂੰ ਨਮੋਸ਼ੀ ਦਿਵਾਉਣ ਵਾਲੀਆਂ ਹੁੰਦੀਆਂ ਹਨ, ਪਰ ਇਸ ਹੋਈ ਭੁੱਲ ਨੂੰ ਦਿਲੋਂ ਪਰਵਾਨ ਕਰ ਲੈਣਾ ਚਾਹੀਦਾ ਹੈ, ਇਸ ਨਾਲ ਹੀ ਬੰਦੇ ਦੀ ਸੋਝੀ ਵਧਦੀ ਹੈ।) ਇੱਕ ਸਾਲ ਮਗਰੋਂ ਕੀਤਾ ਲੇਖਾ ਜੋਖਾ ਤੁਹਾਨੂੰ ਸੱਚ ਤੇ ਅਪੜਨ ਵਿੱਚ ਸਹਾਈ ਹੋਵੇਗਾ। ਫਿਰ ਤੁਸੀਂ ਕਿਸੇ ਵੇਲੇ ਕੀਤੀ ਟਿਪਣੀ ਤੇ ਪਛਤਾਉਗੇ ਨਹੀਂ।
ਇੱਕ ਚੀਜ਼ ਹੋਰ ਸਮਝਣ ਵਾਲੀ ਹੈ ਕਿ ਕਈ ਬੰਦੇ, ਅਲੱਗ-ਅਲੱਗ ਰੂਪ ਵਿੱਚ ਸਿੱਖੀ ਦੀ ਸੇਵਾ ਕਰਨ ਦਾ ਦਾਵ੍ਹਾ ਕਰਦੇ ਨਜ਼ਰ ਆਉਂਦੇ ਹਨ, ਜਦ ਕਿ ਉਨ੍ਹਾਂ ਦੀ ਉਸ ਸੇਵਾ ਪਿੱਛੇ, ਉਨ੍ਹਾਂ ਦੇ ਸਵਾਰਥ ਹੁੰਦੇ ਹਨ, ਇਹ ਵਿਸਲੇਸ਼ਨ ਕਰਨ ਦੀ ਲੋੜ ਹੁੰਦੀ ਹੈ ਕਿ ਉਨ੍ਹਾਂ ਦੀ ਸੇਵਾ ਦਾ ਪਲੜਾ ਭਾਰੀ ਹੈ? ਜਾਂ ਉਨ੍ਹਾਂ ਦਾ ਸਵਾਰਥ, ਪੰਥ ਦਾ ਵੱਧ ਨੁਕਸਾਨ ਕਰਨ ਵਾਲਾ ਹੈ? ਜੇ ਉਨ੍ਹਾਂ ਦੀ ਸੇਵਾ ਦਾ ਪਲੜਾ ਭਾਰੀ ਹੈ ਤਾਂ, ਉਨ੍ਹਾਂ ਨੂੰ ਕੋਈ ਸੁਝਾਅ ਤਾਂ ਦਿੱਤਾ ਜਾ ਸਕਦਾ ਹੈ, ਪਰ ਉਨ੍ਹਾਂ ਤੇ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸੁਝਾਅ ਵੀ ਉਹੀ ਭੇਜੇ, ਜਿਸ ਨੂੰ ਆਸ ਹੋਵੇ ਕਿ ਉਸ ਦੇ ਸੁਝਾਅ ਨੂੰ ਨਾਂਹ ਪੱਖੀ ਨਹੀਂ ਲਿਆ ਜਾਣਾ, ਅਤੇ ਉਸ ਸੁਝਾਅ ਨਾਲ, ਉਸ ਬੰਦੇ ਦੇ ਸੁਧਾਰ ਦੀ ਕੋਈ ਆਸ ਹੋਵੇ। ਜਿਨ੍ਹਾਂ ਦੇ ਸਵਾਰਥ ਦਾ ਪਲੜਾ ਭਾਰੀ ਹੈ, ਪੰਥ ਦਾ ਸੇਵਾ ਨਾਲੋਂ ਵੱਧ ਨੁਕਸਾਨ ਹੋਣ ਦੀ ਸੰਭਾਵਨਾ ਹੈ, ਉਨ੍ਹਾਂ ਬਾਰੇ ਪੰਥ ਨੂੰ ਸੁਚੇਤ ਨਾ ਕਰਨਾ ਪੰਥ ਹਿੱਤ ਵਿੱਚ ਨਹੀਂ ਹੋਵੇ ਗਾ। ਇਹ ਹਮੇਸ਼ਾ ਯਾਦ ਰੱਖਣ ਦੀ ਗੱਲ ਹੈ ਕਿ ਸਾਡਾ ਧੜਾ, ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੈ, ਹੋਰ ਕਿਸੇ ਨਾਲ ਨਹੀਂ, ਇਸ ਲਈ ਪੁਰਾਣੇ ਉਤੇ ਨਿੱਜੀ ਕਿਸਮ ਦੇ ਮਾਮਲਿਆਂ ਬਾਰੇ ਟਿੱਪਣੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜਦ ਤੱਕ ਇਹ ਮਾਮਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨਤਾ, ਅਤੇ ਸਿੱਖੀ ਦੀਆਂ ਚਾਰ ਬੱਜਰ ਕੁਰਹਿਤਾਂ ਨਾਲ ਸਬੰਧਤ ਨਾ ਹੋਵੇ।
ਉਨ੍ਹਾਂ ਵੀਰਾਂ ਭੈਣਾਂ ਲਈ ਸੁਝਾਅ, ਜਿਨ੍ਹਾਂ ਤੇ ਦੂਸਰਿਆਂ ਨੇ ਕੁੱਝ ਟਿੱਪਣੀਆਂ ਕੀਤੀਆਂ ਹਨ।
ਵੱਡਾ ਸੱਚ ਇਹ ਹੈ ਕਿ ਜਿਨ੍ਹਾਂ ਤੇ ਸਿੱਖਾਂ ਨੇ ਵਿਸ਼ਵਾਤ ਕਰ ਕੇ, ਉਨ੍ਹਾਂ ਨੂੰ ਪੰਥ ਤੇ ਥੋਪਣ ਦੀ ਕੋਸ਼ਿਸ਼ ਕੀਤੀ ਹੈ, ਸਮਾ ਆਉਣ ਤੇ ਉਨ੍ਹਾਂ ਨੇ ਹੀ, ਅਪਣੇ ਨਿੱਜੀ ਸਵਾਰਥਾਂ ਕਾਰਨ ਸਿੱਖੀ ਦਾ ਵੱਧ ਤੋਂ ਵੱਧ ਨੁਕਸਾਨ ਕੀਤਾ ਹੈ। ਅਜਿਹੀ ਹਾਲਤ ਵਿੱਚ ਜਦ ਵੀ ਕੋਈ ਬੰਦਾ, ਸਿੱਖੀ ਵਿੱਚ ਸਥਾਪਤ ਹੋਣ ਦੇ ਕੰਢੇ ਤੇ ਹੁੰਦਾ ਹੈ, ਤਾਂ ਜਾਗਰੂਕ ਬੰਦਿਆਂ ਦੇ ਮਨ ਵਿਚ, ਉਸ ਬਾਰੇ ਕਈ ਸਵਾਲ ਉਠਦੇ ਹਨ, ਜੋ ਯਕੀਨਨ ਉਸ ਦੇ ਕਿਸੇ ਨਾਂਹ ਪੱਖੀ ਵਤੀਰੇ ਨਾਲ ਸਬੰਧਤ ਹੁੰਦੇ ਹਨ, ਜੇ ਉਨ੍ਹਾਂ ਵਿਚੋਂ ਕੋਈ, ਤੁਹਾਡੇ ਬਾਰੇ, ਅਜਿਹਾ ਵਿਚਾਰ ਰੱਖਦਾ ਹੈ ਤਾਂ ਉਸ ਨੂੰ ਜਵਾਬ ਦੇਣਾ, ਉਸ ਦੀ ਤਸੱਲੀ ਕਰਵਾਉਣਾ, ਤੁਹਾਡਾ ਫਰਜ਼ ਹੈ, ਪਰਵਾਰ ਨੂੰ ਠੀਕ-ਠਾਕ ਚਲਦਾ ਰੱਖਣ ਦੀ ਬਹੁਤੀ ਜ਼ਿਮੇਵਾਰੀ ਪਰਵਾਰ ਦੇ ਮੁਖੀਆਂ ਤੇ ਹੀ ਹੁੰਦੀ ਹੈ। (ਜੇ ਕੋਈ, ਕਿਸੇ ਨਿੱਜੀ ਆਸ਼ੇ ਨੂੰ ਮੁਖ ਰੱਖ ਕੇ, ਤੁਹਾਡਾ ਭੰਡੀ ਪਰਚਾਰ ਕਰਦਾ ਹੈ, ਤਾਂ ਉਸ ਨੂੰ ਜਵਾਬ ਦੇਣ ਦੀ, ਉਸ ਨੂੰ ਸੰਤੁਸ਼ਟ ਕਰਨ ਦੀ ਕੋਈ ਲੋੜ ਨਹੀਂ ਹੈ। ਉਸ ਵਲੋਂ ਚੁੱਕੇ ਮੁੱਦੇ ਬਾਰੇ ਪੰਥ ਦੀ ਕਚਹਿਰੀ ਵਿੱਚ ਅਪਣਾ ਪੱਖ ਸਪੱਸ਼ਟ ਕਰ ਦੇਣਾ ਹੀ ਕਾਫੀ ਹੈ।)
ਇਹ ਵੀ ਧਿਆਨ ਦੇਣ ਲਾਇਕ ਹੈ ਕਿ ਟਿੱਪਣੀ ਕਰਨ ਵਾਲੇ ਬਹੁਤੇ, ਪੰਥ ਦੇ ਹਿਤੂ ਅਤੇ ਤੁਹਾਡੇ ਪ੍ਰਸ਼ੰਸਕ ਹੀ ਹੁੰਦੇ ਹਨ, ਉਨ੍ਹਾਂ ਦੀਆਂ ਟਿੱਪਣੀਆਂ ਬਾਰੇ, ਠੰਡੇ ਦਿਮਾਗ ਨਾਲ ਅਪਣੇ ਇੱਕ ਦੋ ਨਿੱਜੀ ਸਾਥੀਆਂ ਨਾਲ ਮਿਲ ਕੇ ਵਿਚਾਰ ਕਰ ਲੈਣੀ ਅਕਸਰ ਲਾਹੇਵੰਦ ਹੁੰਦੀ ਹੈ। ਲੋਕ ਤੁਹਾਨੂੰ ਪੰਥ ਦੀ ਨਿੱਘਰਦੀ ਹਾਲਤ ਨੂੰ ਮੋੜਾ ਦੇਣ ਵਾਲਿਆਂ ਦੇ ਰੂਪ ਵਿੱਚ ਚਿਤਵਦੇ ਹਨ, ਇਸ ਹਿਸਾਬ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਯਕੀਨ ਦਿਵਾਉ ਕਿ ਤੁਸੀਂ ਵਾਕਿਆ ਹੀ ਪੰਥ ਦੀ ਹਾਲਤ ਵਿੱਚ ਸੁਧਾਰ ਲਿਆਉਣ ਦੇ ਸਮਰੱਥ ਹੋ।
ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨਾਲ ਇੱਕ ਦੂਸਰੇ ਤੇ ਵਿਸ਼ਵਾਸ ਦੀ ਡੋਰ ਪੱਕੀ ਹੁੰਦੀ ਹੈ। ਇਹੀ ਢੰਗ ਆਉਣ ਵਾਲੇ ਸਮੇ ਲਈ, ਪੰਥ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਲਈ ਪੰਥਿਕ ਲਹਿਰ ਦਾ ਨੀਂਹ-ਪੱਥਰ ਬਣੇਗਾ। ਆਸ ਹੈ ਕਿ ਤੁਸੀਂ ਮੇਰੀ ਕਿਸੇ ਗੱਲ ਦਾ ਬੁਰਾ ਨਹੀਂ ਮੰਨੋਗੇ।
ਅਮਰ ਜੀਤ ਸਿੰਘ ਚੰਦੀ
ਫੋਨ; ੯੧ ੯੭੫੬੨ ੬੪੬੨੧


(18/03/10)
ਪ੍ਰੈੱਸ ਨੋਟ

ਪ੍ਰੈੱਸ ਨੋਟ
ਅੱਜ ੧੮ ਮਾਰਚ ਦਿਨ ਵੀਰਵਾਰ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਿਖੇ ਮੀਡੀਏ ਨੂੰ ਸਿੱਖ ਫਲਸਫੇ ਅਤੇ ਇਤਿਹਾਸ ਬਾਰੇ ਸਹੀ ਸੇਧ ਦੇਣ ਅਤੇ ਉਸ ਉੱਤੇ ਗੁਰੂ ਗਿਆਨ ਦਾ ਕੁੰਡਾ ਰੱਖਣ ਹਿੱਤ ਵੀਚਾਰ ਲਈ ਹੋਈ ਇਕਤਰਤਾ ਵਿਖੇ ਹੇਠ ਲਿਖੇ ਨਿਰਣੇ ਸਰਬ ਸੰਮਤੀ ਨਾਲ ਲਏ ਗਏ:
1. ਅੱਜ ਦੀ ਇਕਤਰਤਾ ਐਲਾਨ ਕਰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਛਾਪਿਆ ਜਾ ਰਿਹਾ ਹੈ, ਉਹ ਸਿੱਖ ਰਹਿਤ ਮਰਯਾਦਾ ਮੁਤਾਬਿਕ ਪ੍ਰਮਾਣੀਕ ਅਤੇ ਅੰਤਮ ਹੈ। ਉਸ ਉੱਪਰ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਕੋਈ ਹੱਕ ਨਹੀਂ ਕਿ ਉਹ ਇਸ ਪ੍ਰਮਾਣੀਕ ਸਰੂਪ ਉੱਤੇ ਕਿੰਤੂ ਪ੍ਰੰਤੂ ਕਰੇ।
ਖਾਸ ਤੌਰ `ਤੇ ਸਪੋਕਸਮੈਨ ਅਖਬਾਰ ਗੁਰੁ ਗ੍ਰੰਥ ਸਾਹਿਬ ਜੀ ਬਾਰੇ ਕੀਤਾ ਜਾ ਰਿਹਾ ਬੇਲੋੜਾ ਕਿੰਤੂ ਪ੍ਰੰਤੂ ਬੰਦ ਕਰੇ ਅਤੇ ਸਿੱਖ ਸੰਗਤਾਂ ਦੇ ਮਨਾ ਨੂੰ ਜੋ ਠੇਸ ਪਹੁੰਚੀ ਹੈ ਉਸ ਲਈ ਛੇਤੀ ਜਨਤਕ ਮੁਆਫੀ ਮੰਗੇ।
ਜਿਹੜਾ ਵਿਅਕਤੀ ਜਾਂ ਸੰਸਥਾ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਉਹ ਖਾਲਸਾ ਪੰਥ ਦਾ ਵੀ ਨਹੀਂ।
2. ਅੱਜ ਦੀ ਇਕਤਰਤਾ ਨਿਰਣਾ ਲੈਂਦੀ ਹੈ ਕਿ ਮੀਡਿਏ ਉੱਪਰ ਗੁਰੂ ਗਿਆਨ ਦਾ ਕੁੰਡਾ ਰੱਖਣ ਦੀਆਂ ਸੰਭਾਵਨਾਵਾਂ ਤਰਾਸ਼ਣ ਲਈ ਵਿਦਵਾਨਾਂ, ਵਕੀਲਾਂ ਅਤੇ ਪਤੱਰਕਾਰਾਂ ਨੂੰ ਮਿਲਿਆ ਜਾਵੇ ਤਾਂ ਜੋ ਅਜਿਹਾ ਬੋਰਡ ਸਥਾਪਤ ਕੀਤਾ ਜਾ ਸਕੇ, ਜਿਹੜਾ ਸਿੱਖ ਧਰਮ ਨਾਲ ਸਬੰਧਤ ਛਪਣ ਵਾਲੀ ਗੁਰਬਾਣੀ ਅਤੇ ਇਤਿਹਾਸ ਦੀ ਵਿਆਖਿਆ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸਨੀ ਵਿੱਚ ਛਪੱਣ ਤੋਂ ਪਹਿਲਾਂ ਵੀਚਾਰ ਸਕੇ।

ਇਸ ਇਕਤਰਤਾ ਵਿੱਚ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਰਸੇਮ ਸਿੰਘ) ਨੇ ਫੋਨ `ਤੇ ਮਤਿਆਂ ਦੀ ਪ੍ਰਵਾਨਗੀ, ਅਤੇ ਹੇਠ ਲਿਖੇ ਵਿਅਕਤੀ ਅਤੇ ਸੰਸਥਾਵਾਂ ਸ਼ਾਮਿਲ ਹੋਈਆਂ:
ਗੁਰਮਤਿ ਗਿਆਨ (ਚੈ.) ਟ੍ਰਸਟ (ਰਾਣਾ ਇੰਦਰਜੀਤ ਸਿੰਘ)
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ (ਕੰਵਰ ਮਹਿੰਦਰ ਪ੍ਰਤਾਪ ਸਿੰਘ)
ਸਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਂਤਾ (ਪ੍ਰੋ. ਰਵੀ ਸਿੰਘ),
ਸ਼੍ਰੋਮਣੀ ਖਾਲਸਾ ਪੰਚਾਇਤ (ਇੰਟਰਨੈਸ਼ਨਲ) ਸ. ਗੁਰਦੇਵ ਸਿੰਘ ਬਟਾਲਵੀ,
ਗੁਰਮਤਿ ਪ੍ਰਚਾਰ ਕੌਂਸਲ ਲੁਧਿਆਣਾ (ਸ. ਜਗਜੀਤ ਸਿੰਘ),
ਗੁਰੁ ਗ੍ਰੰਥ ਦਾ ਖਾਲਸਾ ਪੰਥ (ਗਿ. ਜਗਤਾਰ ਸਿੰਘ ਜਾਚਕ),
ਏਕਸ ਕੇ ਬਾਰਕ ਤਰਨਤਾਰਨ (ਸ. ਬਖਸ਼ੀਸ਼ ਸਿੰਘ ਜੌੜਾ),
ਅੰਮ੍ਰਿਤਸੰਚਾਰ ਸੇਵਕ ਜੱਥਾ (ਸ. ਸੰਤੋਖ ਸਿੰਘ),
ਸ਼੍ਰੋਮਣੀ ਸਿੱਖ ਕੌਂਸਲ (ਸ. ਅਮਰੀਕ ਸਿੰਘ),
ਨਿਆਰਾ ਖਾਲਸਾ ਨੌਜਵਾਨ ਜੱਥੇਬੰਦੀ ਲੁਧਿਆਣਾ (ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਹਰਜਿੰਦਰ ਸਿੰਘ),
ਪੰਚ ਖਾਲਸਾ ਦੀਵਾਨ (ਡਾ. ਪਰਮਜੀਤ ਸਿੰਘ ਭੂੰਦੜੀ),
ਸ਼੍ਰੋਮਣੀ ਗੁਰਮਤਿ ਚੇਤਨਾ ਲੁਧਿਆਣਾ (ਪ੍ਰਿੰ. ਪਰਮਿੰਦਰ ਸਿੰਘ ਖਾਲਸਾ),
ਆਵਾਜ਼-ਏ-ਖਾਲਸਾ (ਸ. ਬੇਅੰਤ ਸਿੰਘ ਖਾਨੇਵਾਲ),
ਜੀਵਨ ਜੁਗਤਿ ਸੁਸਾਇਟੀ (ਭਾਈ ਜਸਪ੍ਰੀਤ ਸਿੰਘ),
ਲੇਖਕ ਜਸਵੰਤ ਸਿੰਘ ਅਮਨ, ਸ. ਦਲੇਰ ਸਿੰਘ ਜੋਸ਼, ਸ. ਸੁਖਵਿੰਦਰ ਸਿੰਘ, ਸ. ਹਰਚਰਨ ਸਿੰਘ, ਸ. ਹਰਬਜਨ ਸਿੰਘ ਡਾਬਾ।


(18/03/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਸ: ਮੱਖਣ ਸਿੰਘ ਜੀ! ਦਸਮ ਗ੍ਰੰਥ ਬਾਰੇ ਮੇਰੀ ਕੋਈ ਜਿਆਦਾ ਸਟਡੀ ਨਹੀਂ ਹੈ। ਅੱਜ ਤੋਂ ਤੀਹ ਪੈਂਤੀ ਸਾਲ ਪਹਿਲਾਂ ਗਿਆਨੀ ਭਾਗ ਸਿੰਘ ਦੀ ਦਸਮ ਗ੍ਰੰਥ ਨਿਰਣੈ ਪੜ੍ਹ ਕੇ ਪਤਾ ਲੱਗਾ ਸੀ ਕਿ ਇਹ ਨਕਲੀ ਰਚਨਾਵਾਂ ਦਾ ਸੰਗ੍ਰਹਿ ਹੈ। ਸੋ ਉਸ ਵਕਤ ਤੋਂ ਮੈਂ ਇਸ ਵਿਚਲੀ ਕੋਈ ਵੀ ਰਚਨਾ ਪੜ੍ਹਨ ਦੀ ਜਰੂਰਤ ਨਹੀਂ ਸਮਝੀ। ਦਸਮ ਗ੍ਰੰਥ ਬਾਰੇ ਮੇਰੀ ਕੋਈ ਖਾਸ ਜਾਣਕਾਰੀ ਨਾ ਹੋਣ ਕਰਕੇ ਇਸ ਵਿਸ਼ੇ ਤੇ ਮੈਂ ਕਦੇ ਵਿਚਾਰ ਵੀ ਸਾਂਝੇ ਨਹੀਂ ਕਰਦਾ।
ਇਹ ਮੰਨਿਆ ਕਿ ਪ੍ਰੋ: ਦਰਸ਼ਨ ਸਿੰਘ ਜੀ ਖਾਲਸਾ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਕੀਰਤਨ ਕਰਦੇ ਰਹੇ ਹਨ, ਪਰ ਦੇਖਣਾ ਇਹ ਚਾਹੀਦਾ ਹੈ ਕਿ ਅੱਜ ਜੇ ਉਹ ਆਪਣੀ ਭੁੱਲ ਸਵਿਕਾਰ ਕਰਕੇ ਦਸਮ ਗ੍ਰੰਥ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਚੱਕੇ ਹਨ ਤਾਂ ਇਸ ਤੋਂ ਵੱਡੀ ਅਤੇ ਚੰਗੀ ਗੱਲ ਕੀ ਹੋ ਸਕਦੀ ਹੈ। ਅੱਜ ਦੇ ਸਮੇਂ ਵਿੱਚ ਗੁਰਬਾਣੀ ਦੀ ਸਹੀ ਜਾਣਕਾਰੀ ਰੱਖਣ ਵਾਲਾ, ਸਿਆਸੀ ਚਾਲਾਂ ਅਤੇ ਹੋਰ, ਗੈਰ ਧਰਮੀਆਂ ਦੀ ਘੁਸਪੈਠ ਦੀਆਂ ਗਤੀ ਵਿਧੀਆਂ ਨੂੰ ਸਮਝਣ ਵਾਲਾ ਅਤੇ ਸਿੱਖ ਜਗਤ ਨੂੰ ਅਸਰ-ਦਾਰ ਤਰੀਕੇ ਨਾਲ ਸੇਧ ਦੇਣ ਦੇ ਸਮਰੱਥ ਪ੍ਰੋ: ਦਰਸ਼ਨ ਸਿੰਘ ਖਾਲਸਾ ਤੋਂ ਬਿਨਾ ਮੈਨੂੰ ਕੋਈ ਹੋਰ ਨਜ਼ਰ ਨਹੀਂ ਆਉਂਦਾ। ਜੋ ਕਿ ਕਿਸੇ ਕਿਸਮ ਦੇ ਸਰਕਾਰੀ ਜਾਂ ਗ਼ੈਰਸਰਕਾਰੀ ਦਬਾਵ ਥੱਲੇ ਵੀ ਅੱਜ ਤੱਕ ਨਹੀਂ ਝੁਕੇ।
ਆਪਣੀ ਭੁਲ ਨੂੰ ਸਵਿਕਾਰ ਕਰਨਾ ਵੀ ਆਪਣੇ ਆਪ ਵਿੱਚ ਇੱਕ ਖਾਸੀਅਤ ਹੈ। ਨਹੀਂ ਤਾਂ ਤੁਸੀਂ ਦੇਖ ਸਕਦੇ ਹੋ ਕਿ ‘ਤੱਤ ਗੁਰਮਤਿ ਪਰਿਵਾਰ’ ਵਾਲਿਆਂ ਨੇ ਸਿੱਖ ਰਹਿਤ ਮਰਯਾਦਾ ਦੀ ਸੁਧਾਈ ਦਾ ਕੰਮ ਆਪਣੇ ਹੱਥ ਵਿੱਚ ਲਿਆ ਸੀ। ਉਹ ਪਹਿਲੇ ਹੀ ਨੁਕਤੇ “ਸਿੱਖ ਦੀ ਪਰਿਭਾਸ਼ਾ” ਤਹਿਤ “ਗੁਰੂ” ਪਦ ਤੇ ਹੀ ਅਟਕ ਗਏ। ਇਸ ਦੇ ਇਲਾਵਾ ਉਨ੍ਹਾਂ ਕੋਲ ਦਲੀਲ ਭਰਪੂਰ ਤੱਥ ਨਾ ਹੋਣ ਦੇ ਬਾਵਜੂਦ ਵੀ ਆਪਣੀ ਇਸੇ ਗੱਲ ਤੇ ਅੜੇ ਹੋਏ ਹਨ ਕਿ ਗੁਰੂ ਸਾਹਿਬਾਂ ਨੂੰ ‘ਗੁਰੂ’ ਨਹੀਂ ‘ਜਾਮੇਂ’ ਉਚਾਰਨ ਕਰਨਾ ਚਾਹੀਦਾ ਹੈ। ਉਹ ਆਪਣੀ ਗ਼ਲਤੀ ਸਵਿਕਾਰ ਨਹੀਂ ਕਰਦੇ ਫ਼ੇਰ ਵੀ ਖੁਦ ਹੀ ਸਾਰੀ ਸਿੱਖ ਕੌਮ ਨੂੰ ਸੇਧ ਦੇਣ ਲਈ ਮੂਹਰੇ ਆਉਣ ਲਈ ਤੱਤਪਰ ਰਹਿੰਦੇ ਹਨ। ਅਤੇ ਤੁਸੀਂ ਵੀ ਸ਼ਾਇਦ ਇਹੀ ਸਮਝਦੇ ਹੋ ਕਿ ਉਹ ਸਿੱਖ ਪੰਥ ਨੂੰ ਕੋਈ ਸੇਧ ਦੇ ਸਕਣਗੇ। ਜਿਹੜੀ ਸੰਸਥਾ ਆਪਣੇ ਮੁਖੀ ਦਾ ਨਾਮ ਦੇਣ ਤੋਂ ਵੀ ਕਤਰਾਵੇ। ਕਿਸੇ ਠੀਕ ਜਾਂ ਗ਼ਲਤ ਬਾਰੇ ਕੋਈ ਇੱਕ ਮੁਖੀ ਬੰਦਾ ਆਪਣੀ ਜੁੰਮੇਵਾਰੀ ਲੈਣ ਲਈ ਤਿਆਰ ਨਹੀਂ ਉਸ ਤੋਂ ਇਮਾਨਦਾਰੀ ਦੀ ਉਮੀਦ ਕਿਸ ਤਰ੍ਹਾਂ ਰੱਖੀ ਜਾ ਸਕਦੀ ਹੈ?
ਭੁਲ ਚੁਕ ਲਈ ਮੁਆਫ਼ੀ ਚਾਹੁੰਦਾ ਹਾਂ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(18/03/10)
ਬਲਦੇਵ ਸਿੰਘ ਫਿਰੋਜ਼ਪੁਰ

ਸਤਿਕਾਰ ਯੋਗ ਵੱਡੇ ਵੀਰ, ਸ: ਗੁਰਮੀਤ ਸਿੰਘ ਅਸਟ੍ਰੇਲੀਆ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਵੀਰ ਜੀਓ, ਆਪ ਜੀ ਨੇਂ ਲਿਖਿਆ ਹੈ,
Sometimes discussion takes place like Soccer Match between two rival Teams and then groupism is obvious - who is who and to which groups one belongs?
ਵੀਰ ਜੀਓ, ਇਹ ਊਪਰ ਵਾਲੀਆਂ ਲਾਈਨਾਂ ਵਿੱਚ ਤੁਸਾਂ ਬਿਲਕੁਲ ਸੱਚ ਲਿਖਿਆ ਹੈ ਜੀ। ਪਰ ਜੋ ਮੇਰੇ ਬਾਰੇ ਤੁਸਾਂ ਅਗੇ ਲਿਖਿਆ, ਹੈ ਕੇ ਮੈਂ ਦੱਸਮ ਗਰੰਥ ਦੀ ਟੀਮ ਦਾ ਮੈਂਬਰ ਹਾਂ। ਪੱੜ੍ਹ ਕੇ ਬਹੁਤ ਹੈਰਾਨੀਂ ਹੋਈ, ਕੇ ਤੁਹਾਡੇ ਵਰਗਾ ਕੋਈ ਸੂਝਵਾਨ ਵਿਦਵਾਨ ਤੇ ਸੀਨੀਅਰ ਗਿਆਨੀ, ਅਜੇਹਾ ਬੇ ਬੁਨਿਆਦ ਇਲਜ਼ਾਮ ਵੀ ਕਿਸੇ ਤੇ ਲਾ ਸੱਕਦਾ ਹੈ।
It seems that those persons, who are in favour of dasam granth have divided their duties. For instance, GS Lamba and DS Gill are like Film Producers and Directors; Prof. Jodh Singh, Prof. Harbhajan Singh, Dr. Harpal Singh Pannu, Dr. Anurag Singh and the like are Script Writers/Seminar Spokespersons; LSingh, Andym Mangat look after Internet and report to their Masters.
In that context, Bhai Kirpal Singh Bathinda, Bhai Baldev Singh Ferozpur, Dr. Paramjit Singh, Dr. Narinder Singh Dhaliwal, etc. may have their eye on Sikh Marg Website so that they go on confusing other Members with their lengthy arguments.

ਜਿਸ ਟੀਮ (ਭਾਈ ਕਿਰਪਾਲ ਸਿੰਘ ਬਠਿੰਡਾ, ਡਾ: ਪਰਮਜੀਤ ਸਿੰਘ, ਡਾ: ਨਰਿੰਦਰ ਸਿੰਘ ਧਾਲੀਵਾਲ ਆਦੀ) ਨਾਲ ਤੁਸਾਂ ਮੇਰੀ ਡਿਊਟੀ ਲਾਈ ਹੈ। ਮੈਂ ਤਾਂ ਅੱਜ ਤੱਕ ਇਹਨਾਂ ਦਾ ਸਿੱਖ ਮਾਰਗ ਤੇ ਲਿਖਿਆ ਕਦੇ ਪੱਤਰ ਵੀ ਨਹੀਂ ਪੜ੍ਹਿਆ, ਪਰ ਤੁਸਾਂ ਤਾਂ ਮੇਰੀ ਇਹਨਾਂ ਨਾਲ ਇਸ ਤਰਾਂ ਪੱਕੀ ਡਿਊਟੀ ਲਾ ਦਿੱਤੀ ਹੈ, ਜਿਵੇਂ ਤੁਸੀਂ ਇਸ ਟੀਮ ਤੇ ਕਪਤਾਨ ਹੋਵੋ, ਅਤੇ ਇਹ ਸਾਰੀਆਂ ਡਿਊਟੀਆਂ ਤੁਸੀਂ ਹੀ ਵੰਡੀਆਂ ਹੋਣ।
ਅਗਰ ਤੁਸੀਂ ਮੇਰਾ ਇਹਨਾਂ ਨਾਲ ਕਿਸੇ ਵੀ ਤਰਾਂ ਦਾ ਕੋਈ ਸਬੰਧ ਸਿੱਧ ਕਰ ਦੇਵੋ, ਤਾਂ ਮੈਂ ਉਸੇ ਵੇਲੇ ਸਤਿਕਾਰ ਯੋਗ ਸੰਪਾਦਕ, ਸਰਦਾਰ ਮੱਖਣ ਸਿੰਘ ਜੀ, ਸਮੇਤ ਸਾਰੇ ਵਿਦਵਾਨਾਂ ਅਤੇ ਪਾਠਕਾਂ ਤੋਂ ਮੁਆਫੀ ਮੰਗ ਕੇ ਸਿੱਖ ਮਾਰਗ ਤੇ ਹਮੇਸ਼ਾਂ ਵਾਸਤੇ ਲਿਖਣਾਂ ਬੰਦ ਕਰ ਦੇਵਾਂਗਾ। ਅਗਰ ਤੁਸੀਂ ਇਹ ਸਿੱਧ ਨਾਂ ਕਰ ਸਕੇ, ਤਾਂ ਵਾਹਦਾ ਕਰੋ, ਕਿ ਏਨੇ ਸੀਨੀਅਰ ਹੋਣ ਦੇ ਬਾਵਜ਼ੂਦ ਵੀ, ਮੇਰੇ ਖਿਲ਼ਾਫ ਅਜੇਹਾ ਬੇ ਬੁਨਿਆਦ ਅਤੇ ਗੈਰ ਜਿਮੇਂਦਾਰਾਨਾਂ ਇਲਜ਼ਾਮ ਲਾਉਣ ਦੀ ਇਸ ਕੋਸ਼ਿਸ਼ ਬਦਲੇ, ਅੱਗੇ ਤੋਂ ਤੁਸੀਂ ਵੀ ਸਿੱਖ ਮਾਰਗ ਤੇ, ਲਿਖਣਾਂ ਬੰਦ ਕਰ ਦੇਵੋਗੇ।
ਦਸਮ ਗ੍ਰੰਥ ਬਾਰੇ ਮੈਨੂੰ ਸਿਰਫ ਇਤਨੀਂ ਹੀ ਜਾਣਕਾਰੀ ਹੈ, ਜਿਤਨੀਂ ਕੇ ਸ: ਗੁਰਚਰਨ ਸਿੰਘ ਜੀ ਜਿਉਣਵਾਲਾ ਜੀ ਅਤੇ ਸਾਥੀਆਂ ਨੇਂ ਲਿਖ ਕੇ ਸਿੱਖ ਮਾਰਗ ਤੇ ਪਾਈ ਹੈ। ਜਾਂ ਇਸ ਤੋਂ ਪਹਿਲੇ ਸਿਰਫ ਚੌਪਾਈਆਂ ਦੇ ਪਾਠ ਨੂੰ ਜਾਣਦਾ ਸਾਂ। ਦਸਮ ਗਰੰਥ ਬਾਰੇ ਨਾਂ ਮੈਨੂੰ ਪਹਿਲੇ ਹੀ ਕੋਈ ਜਾਣਕਾਰੀ ਸੀ। ਅਤੇ ਨਾਂ ਹੀ ਇਸ ਤੋਂ ਵੱਧ ਹੋਰ ਜਾਣਕਾਰੀ ਹਾਸਲ ਕਰਨ ਦਾ ਮੈਨੂੰ, ਹੁਣ ਹੀ ਕੋਈ ਸ਼ੋਕ ਹੈ। ਮੇਰੇ ਵਾਸਤੇ ਤਾਂ ਗੁਰਬਾਣੀਂ ਹੀ ਸੱਭ ਕੁੱਝ ਹੈ, ਮੈਂ ਗੁਰਬਾਣੀਂ ਤੋਂ ਬਿਨਾਂ ਹੋਰ ਕੁੱਝ ਨਹੀਂ ਜਾਣਦਾ। ਗੁਰਬਾਣੀਂ ਤੋਂ ਬਿਨਾਂ ਮੈਂ ਕੋਈ ਗੱਲ ਨਹੀਂ ਕਰ ਸੱਕਦਾ। ਗੁਰਬਾਣੀਂ ਤੋਂ ਬਿਨਾਂ ਮੈਂ ਕੁੱਝ ਨਹੀਂ ਸੋਚ ਸੱਕਦਾ। ਗੁਰਬਾਣੀਂ ਤੋਂ ਬਿਨਾਂ ਮੈਂ ਕਿਸੇ ਨੂੰ ਕੋਈ ਮਸ਼ਵਰਾ ਵੀ ਨਹੀਂ ਦੇ ਸੱਕਦਾ। ਕੀ ਤੁਸੀਂ ਮੇਰੇ ਨਾਲ, ਗੁਰਬਾਣੀਂ ਤੇ ਕੋਈ ਵਿਚਾਰ ਕਰਨੀਂ ਚਾਹੋਗੇ।
ਰਹੀ ਗੱਲ ਲੰਬੀ ਬੈਹਸ ਦੀ, ਤੁਸੀਂ ਵਿਚਾਰ ਕਰਕੇ ਦੇਖੋ ਤਾਂ, ਸ: ਸਰਵਜੀਤ ਸਿੰਘ ਜੀ ਦਾ ਰੁਖ ਹਮੇਸ਼ਾਂ ਹਮਲਾਵਰ ਰਿਹਾ ਹੈ। ਇਨ੍ਹਾਂ ਨੇਂ ਮੈਨੂੰ ਬਹਿਸ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਮੇਰਾ ਰੁਖ ਬਚਾਉ ਪੱਖੀ ਰਿਹਾ ਹੈ। ਫਿਰ ਵੀ ਤੁਸੀਂ ਬਹਿਸ ਦਾ ਇਲਜ਼ਾਮ ਮੇਰੇ ਤੇ ਲਾ ਰਹੇ ਹੋ ਕਿਉਂ? ।
ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਜੀ, ਕਿ ਕਿਸੇ ਪੱਤਰ ਵਿੱਚ ਮੇਰੇ ਬਾਰੇ ਕੁੱਝ ਲਿਖਣਾਂ ਹੋਵੇ ਤਾਂ ਕਿਰਪਾ ਕਰਕੇ ਉਹ ਪੱਤਰ ਪੰਜਾਬੀ ਵਿੱਚ ਲਿਖਿਆ ਕਰੋ। ਤਾਂ ਜੋ ਮੈਂ ਚੰਗੀ ਤਰਾਂ ਸਮਝ ਸਕਾਂ, ਅੰਗਰੇਜੀ ਸਮਝਣ ਵਾਸਤੇ ਮੈਨੂੰ ਕਿਸੇ ਦੀ ਮਦਦ ਲੈਣੀਂ ਪੈਂਦੀ ਹੈ ਜੀ। ਇਸ ਤਰਾਂ ਕਿਸੇ ਵੇਲੇ ਤੁਹਾਡੀ ਗੱਲ ਦਾ ਉੱਤਰ ਦੇਣ ਵਿੱਚ ਗਲਤੀ ਵੀ ਲੱਗ ਸੱਕਦੀ ਹੈ।
ਆਦਰ ਸਹਿਤ
ਬਲਦੇਵ ਸਿੰਘ ਫਿਰੋਜ਼ਪੁਰ
(ਬਲਦੇਵ ਸਿੰਘ ਜੀ ਤੁਸੀਂ ਗਲਤ ਅੰਦਾਜ਼ਾ ਲਾਇਆ ਹੈ। ਜਿਹੜੇ ਤਿੰਨ ਬੰਦੇ ਭਾਈ ਕਿਰਪਾਲ ਸਿੰਘ ਬਠਿੰਡਾ, ਡਾ: ਪਰਮਜੀਤ ਸਿੰਘ ਅਤੇ ਡਾ: ਨਰਿੰਦਰ ਸਿੰਘ ਧਾਲੀਵਾਲ ਦਾ ਜ਼ਿਕਰ ਕੀਤਾ ਹੈ ਉਹਨਾ ਦੀਆਂ ਚਿੱਠੀਆਂ ਤਾਂ ‘ਸਿੱਖ ਮਾਰਗ’ ਤੇ ਛਪੀਆਂ ਹਨ ਪਰ ਜੇ ਕਰ ਤੁਸੀਂ ਕੋਈ ਨਹੀਂ ਪੜ੍ਹੀ ਤਾਂ ਇਹ ਵੱਖਰੀ ਗੱਲ ਹੈ। ਇਨ੍ਹਾਂ ਤਿੰਨਾਂ ਵਿਚੋਂ ਸ਼ਾਇਦ ਹੀ ਕੋਈ ਸਾਰੇ ਦਸਮ ਗ੍ਰੰਥ ਨੂੰ ਮੰਨਦਾ ਹੋਵੇ, ਕਿਰਪਾਲ ਸਿੰਘ ਬਠਿੰਡਾ ਤਾਂ ਕਈ ਵਾਰੀ ਦਸਮ ਗ੍ਰੰਥ ਦੇ ਵਿਰੁੱਧ ਕਈ ਅਖਬਾਰਾਂ ਤੇ ਹੋਰ ਸਾਈਟਾਂ ਤੇ ਲਿਖ ਚੁੱਕਾ ਹੈ। ਗੁਰਮੀਤ ਸਿੰਘ ਨੇ ਤੁਹਾਨੂੰ ਦਸਮ ਗ੍ਰੰਥ ਦੇ ਹਮਾਇਤੀ ਨਹੀਂ ਕਿਹਾ ਇਹ ਹੀ ਕਿਹਾ ਹੈ ਕਿ ਇਹ ਭੰਬਲਭੂਸਾ ਪਾ ਰਹੇ ਹਨ। ਇਹ ਉਹਨਾ ਦੇ ਵਿਚਾਰ ਹਨ ਅਤੇ ਇਸ ਦਾ ਸਹੀ ਉਤਰ ਤਾਂ ਉਹ ਹੀ ਦੇ ਸਕਦੇ ਹਨ-ਸੰਪਾਦਕ)


(18/03/10)
ਬਲਜੀਤ ਸਿੰਘ

ਸਰਦਾਰ ਮੱਖਣ ਸਿੰਘ ਜੀ, ਸਤ ਸ੍ਰੀ ਅਕਾਲ, ਇਸ ਵਿਚ ਕੋਈ ਸ਼ਕ ਨਹੀਂ ਕਿ ਪ੍ਰੋਫ. ਦਰਸ਼ਨ ਸਿੰਘ ਜੀ ਦੁਆਰਾ ਕੀਤਾ ਜਾ ਰਿਹਾ ਪ੍ਰਚਾਰ ਕੌਮ ਲਈ ਬਹੁਤ ਲਾਹੇਵੰਦ ਸਾਬਿਤ ਹੋ ਰਿਹਾ ਹੈ| ਮੇਰੇ ਵਿਚਾਰ ਅਨੁਸਾਰ ਨਿਤ੍ਨੇਮ ਦੀਆਂ ਬਾਣੀਆ ਬਾਰੇ ਓਹ੍ਨਾ ਦਾ ਸ੍ਟੈਂਡ ਸਮਝਣਯੋਗ ਹੈ| ਇਹ ਮਸਲਾ ਇਕੱਲੇ ਤੁਹਾਡੇ ਜਾਂ ਮੇਰੇ ਦਾ ਨਹੀ ਪੂਰੀ ਕੌਮ ਦਾ ਹੈ ਅਤੇ ਇਹ ਕੋਈ ਛੁਪੀ ਹੋਈ ਗੱਲ ਨਹੀਂ ਕਿ ਆਮ ਸਿਖ ਆਪਣੇ ਜੀਵਨ ਵਿਚ ਗੁਰ੍ਬਾਣੀ ਸਮਝਣ, ਵਿਚਾਰਨ ਦੀ ਬਹੁਤ ਘੱਟ ਕੋਸ਼ਿਸ਼ ਕਰਦੇ ਹਨ| ਓਹ੍ਨਾ ਤੱਕ ਆਪਣੀ ਗੱਲ ਪੋਹਿੰਚੌਨ ਲਈ ਪ੍ਰੋਫ. ਦਰਸ਼ਨ ਸਿੰਘ ਤੌਂ ਵਧੀਆ ਕਿਰਦਾਰ ਮੇਰੀ ਨਜ਼ਰ ਵਿਚ ਨਹੀਂ ਔਂਦਾ| ਸਰਦਾਰ ਇੰਦਰ ਸਿੰਘ ਜੀ ਘੱਗਾ ਵਿਦਵਾਨ ਹਨ ਪਰ ਲੋਕਾਂ ਨੂ ਕੀਲ੍ਹਨ ਦੀ ਸ਼ਕਤੀ ਓਹ੍ਨਾ ਵਿਚ ਨਹੀਂ ਹੈ|
ਕਿਸੇ ਮਹਿਲ ਦੇ ਕੱਚੇ-ਪਿੱਲੇ ਥ੍ਹਮ ਡੇਗਣ ਤੌਂ ਪਿਹਲਾਂ ਮਜਬੂਤ ਥ੍ਹਮਾ ਦੀ ਉਸਾਰੀ ਬਹੁਤ ਜਰੂਰੀ ਹੈ| ਬਿਨਾ ਇਸ ਤਿਆਰੀ ਦੇ ਕੱਚੇ ਥ੍ਹਮ ਢਾਹ ਦੇਣ ਨਾਲ ਸਾਰਾ ਮਹਿਲ ਥੱਲੇ ਆ ਸਕਦਾ ਹੈ| ਜਿਸ ਤਰਾ ਇੱਟ ਦਰ ਇੱਟ ਜੋੜ ਕੇ ਇਨਾ ਥ੍ਹਮਾ ਨੂ ਬਣਾਇਆ ਗਿਯਾ ਹੈ, ਉਸੇ ਤਰਾ ਇੱਟ ਦਰ ਇੱਟ ਹੀ ਤੋੜੇਆ ਜਾਣਾ ਚਾਹੀਦਾ ਹੈ| ਆਪ ਜੀ ਦਾ ਏ ਕਿਹਨਾ ਸ਼੍ਲਾਘਾਯੋਗ ਹੈ ਕਿ ਆਪ ਕਿਸੇ ਵਿਅਕਤੀ ਵਿਸ਼ੇਸ਼ ਮਗਰ ਕਦੇ ਨਹੀ ਲਗਦੇ, ਪਰ ਇਥੇ ਮਸਲਾ ਤੁਹਨੂ ਮ੍ਨਾਓਣ ਦਾ ਨਹੀ ਹੈ ਕਿਓਂਕਿ ਆਪ ਤਾਂ ਪਿਹਲਾਂ ਹੀ ਜਾਗਰੂਕ ਹੋ|
ਸਾਡਾ ਪਿਹਲਾ ਨਿਸ਼ਾਨਾ ਨਵੇਂ ਹੋ ਰਹੇ ਹਮਲੇਆਂ, ਬਚਿੱਤਰ ਨਾਟਕ ਪ੍ਰਕਾਸ਼, ਨੂ ਰੋਕਣਾ ਅਤੇ ਦੂਸਰਾ ਨਿਸ਼ਾਨਾ ਇੱਕ ਹਾਰੀ ਹੋਈ ਲਡ਼ਾਈ, ਸਿਖ ਰੇਹਤ ਮਰਯਾਦਾ, ਨੂ ਜਿੱਤਣਾ ਹੋਣਾ ਚਾਹੀਦਾ ਹੈ| ਇਸ ਤੌਂ ਬਾਦ ਰੇਹਤ ਮਰਯਾਦਾ ਵਿਚ ਸੋਧਾਂ ਅਤੇ ਨਿਤ੍ਨੇਮ ਤੇ ਜ਼ਰੂਰੀ ਵਿਚਾਰ ਹੋਣਾ ਚਾਹੀਦਾ ਹੈ| ਨਿਤ੍ਨੇਮ ਦੀਆਂ ਬਾਣੀਆ ਤੇ ਪਿਹਲਾਂ ਹੀ ਸਵਾਲ ਖੜੇ ਕਰਕੇ ਅੱਸੀਂ ਕਦੇ ਵੀ ਆਮ ਸਿਖਾਂ ਤੱਕ ਨਹੀ ਪੁੱਜ ਸਕਦੇ, ਭਾਵੇਂ ਇਹ ਗੱਲ ਸਾਨੂ ਚੰਗੀ ਲੱਗੇ ਯਾ ਨਾ, ਪਰ ਏਹ ਸੱਚਾਈ ਹੈ|ਇੱਕ ਆਮ ਸਿੱਖ ਨੂ, ਜੋ ਕਿ ਪਿਛਲੇ ੨੫ ਸਾਲ ਤੌਂ ਨਿਤ੍ਨੇਮ ਕਰ ਰਿਹਾ ਹੋਵੇ, ਮਾਨਸਿਕ ਤੌਰ ਤੇ ਤਿਆਰ ਹੋਣ ਲਈ ਸਮਾ ਦੇਣਾ ਚਾਹੀਦਾ ਹੈ| ਇਹ ਜ਼ਰੂਰੀ ਨਹੀ ਕਿ ਨਿਤ੍ਨੇਮ ਕਰਨ ਵਾਲੇ ਸਾਰੇ ਲੋਕ ਸਾਂਪਰਦਾਈ ਈ ਹੋਣ ਜਾਂ ਸਿਰ੍ਫ ਅੰਨੇ ਸ਼ਰਧਾਲੂ ਈ ਹੋਣ, ਏ ਵੀ ਜ਼ਰੂਰੀ ਨਹੀ ਕਿ ਓ ਸਾਰੇ ਇਕਦੱਮ ਆਪਣੇ ਵਿਚਾਰ ਬਾਦਲ ਲਾਏਣ, ਗੱਲ ਪਹਿਲਾਂ ਓਹ੍ਨਾ ਨੂ ਸਮਝੌਨੀ ਜ਼ਰੂਰੀ ਹੈ|
ਸਾਡੀ ਨਵੀਂ ਪੀਹੜੀ ਤਾਂ ਪਿਹਲਾਂ ਹੀ ਨਿਤ੍ਨੇਮ ਨਈ ਕਰਦੀ| ਓਹ੍ਨਾ ਨੂ ਕੁਝ ਫਰਕ ਨਈ ਪੈਣਾ| ਜੋ ਕਰਦੇ ਹਨ, ਓਹ੍ਨਾ ਤੌਂ ਜਾਪ ਸਾਹਿਬ ਛੁਡਾ ਕੇ ਕੀ ਪ੍ਰਾਪਤ ਹੋਵੇਗਾ? ਆਪ ਜੀ ਦਾ ਸੰਘਰ੍ਸ਼ ਕਮਜ਼ੋਰ ਹੀ ਹੋਵੇਗਾ| ਸੋਨੇ ਦੇ ਸਾਰੇ ਅੰਡੇ ਇੱਕੋ ਵਾਰ ਲੇਨ ਲਈ ਅੱਸੀਂ ਮੁਰਗੀ ਤੌਂ ਹੀ ਨਾ ਹੱਥ ਧਵਾ ਬੈਠੀਏ| ਬੇਹੇਤਰ ਹੈ ਜਪ੍ਜੀ ਸਾਹਿਬ ਨੂ ਬਚੌਣ ਵੱਲ ਜ਼ਯਾਦਾ ਧੇਆਨ ਦੇਈਏ|

ਮੇਰੇ ਵੱਲੌਂ ਨਿਮਰਤਾ ਸਹੇਤ ਕੁਛ ਵਿਚਾਰ, ਧੰਨਵਾਦ, ਬਲਜੀਤ ਸਿੰਘ|


(18/03/10)
ਹਰਸਿਮਰਤ ਕੌਰ ਖਾਲਸਾ

ਮਾਰੂ ਵਾਰ ਮਹਲਾ ੫ ਡਖਣੇ ਮਃ ੫ (੧੦੯੪)

Vaar of Maaroo, Fifth Mehl, Dakhanay, Fifth Mehl:

Harsimrat Kaur Khalsa

President

Guru Granth Parchar Mission of USA, Inc.

(510) 432-5827

ੴ ਸਤਿਗੁਰ ਪ੍ਰਸਾਦਿ।।

One Universal Creator God. By the Grace of the True Guru:”

ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ।।

“If You tell me to, O my Friend, I will cut off my head and give it to You.”

This Shabad begins with the word “You” to point to the main focus away from self centeredness. We all live in the “I” society where success for survival depends on the fittest and strongest. Without this ego implanted in us, there would be no desire for taking care of ourselves and those close to us. Natural instinct is in animals and humans; young children as well as adults are not willing to share until they have reach satisfaction and enough security to know that giving up a little does not mean giving up your entire means of survival. We don’t really own anything; although things are in our physical legal possession. Everything comes into this world and leaves it. Where does it go? Nothing in its current physical state is permanent; it just gets recycled in the universe. We also change second after second, slowly and unnoticeably get taller and older. When we are young we want to grow up quickly. When we get old we want to age slowly or become young again. From the day we are born, we are curious and experiment around us. The first few years of life, we interact and share mostly with adults until after the age of three years; then adapt to share and interact with children are own age. Our perception of space, time, numbers, and more complex phases of life develop as we are exposed to opportunities to live in. One of the strongest passions for babies and children is curiosity. When we get older, this curiosity continues. If we are deprived of educational stimulation, then our desire to learn will die. The brain is the headquarters of all bodily functions and thought. if you don’t use it (your brain), you lose it. When one becomes aware of danger to the body, the first instinctive priority is to protect the head, then the organs of the trunk, then the outer limbs.

Who is Guru Arjan Dev Ji addressing as “My Friend”? ਸਜਣ here means faithful friend to the end. Casual friends remain close only while in steady communication or local. The more time spent with a friend, the closer the bonding is, and the more appreciated the friend becomes. Old friends of long-term relationships are harder to break and are given first priority of importance in one’s life. Friendship is determined by the amount of caring time and or effort spent towards one another. It is also measured by commitment and trust. Guru Arjan Dev Ji had thousands of friends, and everyone was considered His friend, even his enemies, though He was careful not to fall prey. We try to do lots to our close friends to show appreciation, even to the point of asking what they would like as a gift, or even to surprise one with a special gift. Guru Ji offered to cut off His head and offer it to (God) His best friend and Lord who never leaves or forsakes anyone. It is impossible to cut your own head off and at the same time hand it over to someone. Was Guru Ji literally implying to commit suicide in His bani?

The head, being the central command station for thought and voluntary and involuntary movement is the most important part of the body. If trauma comes to the mind then the entire body suffers. If proper education fills the mind, then one is able to adapt to change around them. Problems would then be seen as challenges of Hukam that one needs to face and make logical decisions how to react. The mind filled of negativism would result in lack of confidence, confusion, poor learning sleeping disorders, memory problems, growth deficiency, high blood pressure, stroke, and many other diseases. On the other hand, the mind full of Guru Ji’s wisdom triggers positive vibrations that promote healing, peace of mind, good health, and productivity. Guru Ji had no intention to cut off His head. This is only symbolic of surrender of one’s preconceived perception of life to the perception of the Guru wisdom from God.

It takes lots of courage to be willing to adjust our thinking for our own benefit and others. The older we get, the more difficult it becomes to change our habits and ways of thinking. Our flexibility for broadening the horizons for new information and new secrets of life get narrower as we age. Sometimes refusal to adjust our thinking is caused by ignorance, insecurity to change, peer pressure, or brainwashing by exploiters who teach against Guru Granth Sahib’s wisdom. Feeling the need for change is painful at first. It takes a warrior to change in our ways that we are so sure are correct. In the end, everyone longs for true vision, the whole and complete truth of life.

ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ।। ੧।।

“My eyes long for You; when will I see Your Vision? ||1||”

The eyes are one of the first organs we rely on when it comes to recognizing and defining what we face. Optical illusions are proof that what the eye captures is not the complete image. The brain interprets the image according to what the individual has been exposed to throughout life-good times, sad times, fun, displeasure; and most of one’s reactions are subconscious triggering certain psychological and psychiatric impulses how to react to what is envisioned by the eye. Reactions vary: avoid, approach, ignore, pay attention, forget, remember, block out, emotion, resist, flee, become curious, inform others, trust, doubt, be indecisive, try, or give up. ਨੀਹੁ ਮਹਿੰਜਾ ਤਊ ਨਾਲਿ ਬਿਆ ਨੇਹ ਕੂੜਾਵੇ ਡੇਖੁ।। (੧੦੯੪, ਮਾਰੂ, ਮਹਲਾ ੫) “I am in love with You; I have seen that other love is false.” People enjoy gazing at what they love. They never turn their eyes away from each other when they express their love. Guru Ji longs to gaze into eyes of His beloved Lord God to see God’s love and to express His love to His Creator.

What is the vision of God that Guru Ji’s eyes long to see? Simply, Guru Ji is admitting that the physical eyes cannot see the complete truth. ਦਰਸਨੁ ਦੇਖਿ ਜੀਵਾ ਗੁਰ ਤੇਰਾ।। ਪੂਰਨ ਕਰਮੁ ਹੋਇ ਪ੍ਰਭ ਮੇਰਾ।। ੧।। “Gazing upon the Blessed Vision of Your Darshan, I live. My karma is perfect, O my God. ||1||” The only way to get the vision of God is by the mind, not the eyes. The mind requires the vibrations of truth stimulate upon hearing and understanding the banis in the Guru Granth Sahib. This acute vision does not come automatically in one quick sweep. It takes time to nurture the mind and body through regulated doses of Gurmat Gian diet. You can eat as much as you like but you must be hungry for it and be willing to make the sacrifice by not relying on your old ways full of negative vibrations. Do not be afraid to learn. Guru Ji has no intention of taking fun out of your life if you study Gurbani. God is not looking for religious candidates, but people that long to see God’s vision, to learn to be spiritual. Spiritual does not be a rigorous discipline of rituals and living like a hermit excluding true pleasures of life. To be spiritual means to live truthfully. ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।। “So how can one become truthful? And how can the false veil of illusion be torn away?”

In conclusion, we have a choice of what we want to see in our Lord Creator Friend, Husband and Lover. People always want to see the face of anyone popular or successful. Lovers always gaze into each other’s eyes, embracing at the heart. We have this opportunity to meet our Lord the same way. Extend your hands and arms toward Him. Open your third eye, gaze into the Guru Granth Sahib. Don’t hide Him under the Ramala. Read and study His love letter to you, and you will also see His vision according to your capacity. Be patient: it takes time. The reward is great and infinite. You will want to share it with others so they can experience the love of God. You will also be willing to cut off your head to see Him. This is the cure for humanity. Cutting off our preconceived false ideas of reality and spirituality begins when we open Guru Granth Sahib to study and not just recite. ਸਚ ਖੰਡਿ ਵਸੈ ਨਿਰੰਕਾਰੁ।। (੮, ਜਪੁ, ਮਹਲਾ ੧) “In the realm of Truth, the Formless Lord abides.”

ਮੁੰਦਾਵਣੀ ਮਹਲਾ ੫ (੧੪੨੯) Mundavani, Fifth Mehl:

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ।।

“Upon this Plate, three things have been placed: Truth, Contentment and Contemplation.”

ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ।।

“The Ambrosial Nectar of the Naam, the Name of our Lord and Master, has been placed upon it as well; it is the Support of all.”

ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ।।

“One who eats it and enjoys it shall be saved.”

ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ।।

“This thing can never be forsaken; keep this always and forever in your mind.”

ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ।। ੧।।

“The dark world-ocean is crossed over, by grasping the Feet of the Lord; O Nanak, it is all the extension of God. ||1||”

WELCOME TO SACH KANDE

HOLY EMBRACE OF THE LOVING GOD


(17/03/10)
ਗਿਆਨੀ ਸੁਰਜੀਤ ਸਿੰਘ

ੴਸਤਿ ਗੁਰਪ੍ਰਸਾਦਿ

ਗੁਰਮੱਤ ਐਜੁਕੇਸ਼ਨ ਸੈਂਟਰ, ਦਿੱਲੀ

Gurmat Education Centre, Delhi

(A unit of –Gurmat Educational & Charitable Society Rgd.)

A/16 (Basement) Dayanand Colony, Lajpat Nagar, New Delhi-110024

Email [email protected] Web site www.gurbaniguru.com Phone Nos 26236119 9811292808

Dated the 17th March 20010

ਸਤਿਕਾਰ ਜੋਗ ਸ: ਮੱਖਣ ਸਿੰਘ ਜੀ ਪੁਰੇਵਾਲ

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ

ਵਿਸ਼ਾ- ਫ਼ਰਾਡ ਈ ਮੇਲ ਬਾਰੇ (Most Urgent)

ਕੁਝ ਹੈਰਾਣਕੁਨ ਘਟਣਾ ਵਾਪਰੀ ਹੈ, ਹੁਣੇ ਹੁਣੇ ਮੈਨੂੰ ਹਰਬੰਸ ਕੌਰ ਦਾ ਫ਼ਰੀਦਾਬਾਦ ਤੋਂ ਫ਼ੋਨ ਆਇਆ ਤੇ ਪਤਾ ਲਗਾ ਹੈ ਕਿ ਮੇਰਾ ਈ-ਮੇਲ ਅਡਰੈਸ ਹੈਕ (Hack) ਹੋ ਗਿਆ ਹੈ। ਉਪਰ ਦਿੱਤਾ ਈ-ਮੇਲ ਵੇਰਵਾ ਦੱਸ ਰਿਹਾ ਹੈ ਕਿ ਮੇਰੇ ਨਾਮ `ਤੇ ਕੋਈ ਇਨਸਾਨ ਬੇਈਮਾਨੀ ਨਾਲ ਮਾਇਆ ਇਕਤ੍ਰ ਕਰ ਰਿਹਾ ਹੈ।

ਦਰਅਸਲ ਬੀਬੀ ਹਰਬੰਸ ਕੋਰ ਦਾ ਫ਼ਰੀਦਾਬਾਦ ਤੋਂ ਹੁਣੇ ਹੁਣੇ ਫ਼ੋਨ ਆਇਆ ਕਿ ਗਿਆਨੀ ਜੀ ਤੁਸੀਂ ਕਿੱਥੇ ਹੋ, ਜਦੋਂ ਮੈ ਦਸਿਆ ਕਿ ਮੈਂ ਤਾਂ ਦਿਆਨੰਦ ਕਾਲੋਨੀ, ਲਾਜਪਤਨਰ, ਆਪਣੇ ਗੁਰਮੱਤ ਐਜੁਕੇਸ਼ਨ ਸੈਂਟਰ ਦੇ ਆਫ਼ਿਸ `ਚ ਬੈਠਾ ਕੰਮ ਕਰ ਰਿਹਾ ਹਾਂ ਤਾਂ ਉਸ ਨੇ ਮੈਨੂੰ ਹੈਰਾਨ ਕਰਣ ਵਾਲੀ, ਇਹ ਸਾਰੀ ਕਹਾਣੀ ਦੱਸੀ ਤੇ ਇਹ ਦੱਸਿਆ ਤੁਹਾਡਾ ਇ-ਮੇਲ ਆਈ ਡੀ ਹੈਕ ਹੋਇਆ ਪਿਆ ਹੈ ਅਤੇ ਉਸ ਕਾਰਨ ਇਹ ਧੋਖੇ ਵਾਲੀ ਖੇਡ ਖੇਡੀ ਜਾ ਰਹੀ ਹੈ।

ਉਸ ਨੇ ਜਦੋਂ ਮੈਨੂੰ ਇਹ ਸਾਰਾ ਮਾਜਰਾ ਦਸਿਆ ਕਿ ਕਿਸ ਤਰ੍ਹਾਂ ਤੁਹਾਡੇ ਨਾਮ `ਤੇ ਇਸ ਤਰ੍ਹਾਂ ਫ਼ਰਾਡ ਹੋ ਰਿਹਾ ਹੈ। ਉਸ ਦੇ ਦਸਣ ਮੈਂ ਉਸ ਕੋਲੋਂ ਨਾਲ ਭੇਜੀ ਜਾ ਰਹੀ ਈ-ਮੇਲ ਦੀ ਕਾਪੀ ਮੰਗਵਾਈ ਜੋ ਆਪ ਜੀ ਨੂੰ ਭੇਜ ਰਿਹਾਂ ਹਾਂ, ਆਪ ਜੀ ਦੇਖੋ ਕਿ ਆਪ ਇਸ ਪਾਸੇ ਕੀ ਕਰ ਸਕਦੇ ਹੋ ਤਾ ਕਿ ਇਸ ਦੇ ਆਧਾਰ `ਤੇ ਕਿਸੇ ਸੱਜਨ ਦਾ ਕੁੱਝ ਮਾਇਕ ਆਦਿ ਨੁਕਸਾਨ ਨਾ ਹੋ ਜਾਵੇ ਜੀ। ਕ੍ਰਿਪਾ ਕਰਕੇ ਢਿੱਲ ਨਾ ਕਰਣੀ ਜੀ। ਗੁਰੂ ਪੰਥ ਦਾ ਦਾਸ-ਸੁਰਜੀਤ ਸਿੰਘ

***************************

(ਹੇਠਾਂ ਉਸ ਈ-ਮੇਲ ਦੀ ਨਕਲ ਹੈ ਜੋ undisclosed receptionist ਵੱਲ ਮੇਰੇ ਨਾਮ `ਤੇ ਭੇਜੀ ਹੋਈ ਦੀ ਕਾਪੀ ਦਾਸ ਨੂੰ ਬੀਬੀ ਹਰਬੰਸ ਕੌਰ ਵਲੋਂ ਮਿਲੀ ਹੈ)

Fw: i need your help urgent

Wednesday, 17 March, 2010 6:05 PM

From:

This sender is DomainKeys verified

"H. Kaur" <gursikh****@yahoo.co.in>

View contact details

To:

"giani surjit singh" <gurbani****@yahoo.com>



--- On
Wed, 17/3/10, singh surjit <giani****@yahoo.com> wrote:


From: singh surjit <giani****@yahoo.com>
Subject: i need your help urgent
To:
Date: Wednesday, 17 March, 2010, 4:18 PM

Hope you get this on time,sorry I didn't inform you about my trip to united kingdom for a Program, I'm presently in united kngdom and am having some difficulties here because i misplaced my wallet on my way to the hotel where my money and other valuable things were kept. presently i have limited access to internet,I will like you to assist me with a loan of £2500 to sort-out my hotel bills and to get myself back home.ever since the incident because my cell got lost as well i dont have the access to phone.

I have spoken to the embassy here but they are not responding to the matter effectively,I will appreciate whatever you can afford to assist me with,I'll Refund the money back to you as soon as i return,let me know if you can be of any help.I don't have a phone where i can be reached.

Please let me know immediately.
Regards,

(ਸੰਪਾਦਕੀ ਨੋਟ:- ਗਿਆਨੀ ਸੁਰਜੀਤ ਸਿੰਘ ਜੀ ਇਸ ਤਰ੍ਹਾਂ ਦੀ ਇਹ ਈ-ਮੇਲ ਮੈਨੂੰ ਵੀ ਮਿਲੀ ਹੈ। ਉਂਜ ਤਾਂ ਇਸ ਤਰ੍ਹਾਂ ਦੀਆਂ ਈ-ਮੇਲਜ਼ ਮੈਨੂੰ ਹਰ ਰੋਜ਼ ਹੀ ਆਉਂਦੀਆਂ ਰਹਿੰਦੀਆਂ ਹਨ ਪਰ ਤੁਹਾਡੀ ਪਹਿਲੀ ਵਾਰੀ ਆਈ ਹੈ। ਮੈਂ ਕੁੱਝ ਲਾਈਨਾਂ ਪੜ੍ਹ ਕੇ ਉਸ ਨੂੰ ਡਿਲੀਟ ਕਰ ਦਿੰਦਾ ਹਾਂ ਕਿਉਂਕਿ ਮੈਨੂੰ ਲਿਖਣ ਢੰਗ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਈ-ਮੇਲ ਉਸ ਦੀ ਲਿਖੀ ਹੋਈ ਨਹੀਂ ਹੈ। ਕਈ ਵਾਰੀ ‘ਸਿੱਖ ਮਾਰਗ’ ਦਾ ਈ-ਮੇਲ ਵਰਤ ਕੇ ਹੋਰਨਾ ਨੂੰ ਗਲਤ-ਮਲਤ ਭੇਜੀਆਂ ਜਾਂਦੀਆਂ ਹਨ। ਇਸ ਤਰ੍ਹਾਂ ਦੇ ਫਰਾਡ ਇੰਟਰਨੈੱਟ ਤੇ ਰੋਜ਼ ਹੀ ਚਲਦੇ ਰਹਿੰਦੇ ਹਨ)


(17/03/10)
ਇੰਦਰ ਜੀਤ ਸਿੰਘ, ਕਾਨਪੁਰ

ਸਿੱਖ ਮਾਰਗ ਦੇ ਸੰਪਾਦਕ ਜੀ
ਗੁਰੁ ਫਤਿਹ ਜੀ,
ਦਾਸ ਸਿੱਖ ਮਾਰਗ ਦਾ ਇੱਕ ਪੁਰਾਨਾ ਪਾਠਕ ਹੈ ਅਤੇ ਆਪ ਜੀ ਦਾ ਅਤੇ ਇਸ ਵੇਬ ਸਾਈਟ ਦਾ ਬਹੁਤ ਸੱਨਮਾਨ ਅਤੇ ਆਦਰ ਕਰਦਾ ਹੈ, ਕਿਉਕੇ ਇਹ ਵੇਬ ਸਾਈਟ ਤੱਤ ਗੁਰਮਤ ਦੇ ਸਿਧਾਂਤ ਅਤੇ ਅਖੋਤੀ ਦਸਮ ਗ੍ਰੰਥ ਦਾ ਪ੍ਰਚਾਰ ਅਤੇ ਪ੍ਰਸਾਰ ਬੜੀ ਲਗਨ ਨਾਲ ਕਰਦੀ ਆ ਰਹੀ ਹੈ। ਲੇਕਿਨ ਅਜ 16. 03. 2010 ਦੇ ਅੰਕ ਵਿੱਚ “ਖਾਲਸਾ ਨਿਊਜ” ਦੇ ਲਿਖੇ ਪੱਤਰ ਦੇ ਹੇਠ ਪੀਲੀਆਂ ਲਾਈਨਾਂ ਵਿੱਚ ਲਿਖੀ ਆਪ ਜੀ ਦੀ ਰਾਯ ਨਮੋਸ਼ੀ ਦਾ ਕਾਰਣ ਬਣ ਗਈ। ਉਸ ਦੀ ਪਹਿਲੀ ਵਜਿਹ ਇਹ ਸੀ ਕੇ ਤੁਸੀ ਪ੍ਰੋਫੇਸਰ ਦਰਸ਼ਨ ਸਿੰਘ ਵਰਗੇ ਸਤਕਾਰ ਯੋਗ ਪ੍ਰਚਾਰਕ ਨੰ ਵਾਜਾ ਵਜਾਂਉਦਾ ਰਿਹਾ ਹੋਵੇ…. . । ਜੇੜਾ ਇਨਾਂ ਚਿਰ ਦਸਮ ਗ੍ਰੰਥ ਦੇ ਗੁਣ ਗਾਂੳੇੁਦਾ ਰਿਹਾ ਹੋਵੇ……ਵਰਗੀ ਸਬਦਾਵਲੀ ਵਰਤੀ, ਜੋ ਆਪ ਜੀ ਦੀ ਵਿਦਵਾਨਤਾ ਅਤੇ ਇਸ ਵੇਬ ਸਾਈਟ ਦੀ ਸ਼ੋਹਰਤ ਨਾਲ ਉਕਾ ਹੀ ਨਹੀ ਢੁਕਦੀ ਸੀ। ਇਉ ਲਗ ਰਿਹਾ ਸੀ ਕੇ ਇਹ ਲਾਈਨਾਂ ਲਿਖਨ ਵਾਲਾ ਸਿੱਖ ਮਾਰਗ ਦਾ ਸੰਪਾਦਕ ਨਾਂ ਹੋ ਕੇ ਸਪੋਕਸਮੈਨ ਦਾ ਸੰਪਾਦਕ ਲਿੱਖ ਰਿਹਾ ਹੈ। ਆਪ ਜੀ ਨੇ ਆਪਣੀਆਂ ਇਨਾਂ ਲਾਈਨਾਂ ਵਿੱਚ ਇਹ ਵੀ ਲਿਖਿਆ ਹੈ ਕੇ ਮੈਂ ਅੱਖਾਂ ਤੇ ਪੱਟੀ ਬਨ ਕੇ ਕਿਸੇ ਵਿਦਵਾਨ ਦੇ ਮਗਰ ਨਹੀ ……ਤੁਰਦਾ। ਗੁਰਮਤਿ ਦਾ ਸਿਧਾਂਤ ਵੀ ਸਾਨੂਂ ਇਹ ਹੀ ਸਿਖਾਂਉਦਾ ਹੈ ਕੇ –
ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥ 1410
ਲੇਕਿਨ ਨਾਲ ਹੀ ਸਾਨੂੰ ਕਿਸੇ ਪੰਥ ਦਰਦੀ ਦੇ ਬਾਰੇ ਘਟੀਆ ਸ਼ਬਦਾਵਲੀ ਬੋਲ ਕੇ ਉਸ ਦੀ ਇੱਜਤ ਨੂੰ ਰੋਲਣ ਦੀ ਇਜਾਜਤ ਵੀ ਨਹੀਂ ਦੇਂਦਾ।
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ॥
ਜਨ ਨਾਨਕ ਇਹੁ ਖੇਲ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥ 219

ਦੂਸਰਾ ਕਾਰਣ ਇਹ ਸੀ ਕੀ ਆਪ ਜੀ ਦੇ ਵਿਚਾਰ ਪੜ ਕੇ ਇਊ ਲਗਾ ਕੇ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲੇ ਹੁਣ ਇੱਕ ਮੰਚ ਤੇ ਇਕਠੇ ਹੋ ਕੇ ਇਹ ਲੜਾਈ ਕਦੀ ਵੀ ਜਿਤ ਨਹੀਂ ਸੱਕਣ ਗੇ। ਜਿਸ ਤਰਾਂ ਕਿਸੇ ਹਰੇ ਭਰੇ ਜੰਗਲ ਵਿੱਚ ਵੜਨ ਵਾਲਾ ਮਨੁਖ ਹਜਾਰ ਵਾਰ ਸੋਚਦਾ ਤੇ ਡਰਦਾ ਹੈ, ਇਸ ਵਿਸ਼ਾਲ ਅਤੇ ਘੰਣੇ ਜੰਗਲ ਨੂੰ ਅੱਗ ਲਾਉਨ ਵਾਲਾ ਕੋਈ ਦੂਜਾ ਨਹੀ ਹੁੰਦਾ। ਉਸ ਦੇ ਸੋਹਣੇ ਤੇ ਉਚੇ ਉਚੇ ਰੁੱਖ ਆਪਸ ਵਿੱਚ ਟਕਰਾ ਟਕਰਾ ਕੀ ਇਨੀ ਗਰਮੀ ਪੈਦਾ ਕਰ ਦੇਂਦੇ ਹਣ ਕੇ ਉਨਾਂ ਵਿੱਚ ਅਗ ਲਗ ਜਾਂਦੀ ਹੈ। ਜਿਸ ਨੂੰ “ਦਾਵਾਨਲ” ਕਹਿੰਦੇ ਹਨ। ਅਤੇ ਪੂਰਾ ਦਾ ਪੂਰਾ ਹਰਾ ਭਰਾ ਜੰਗਲ ਸੱੜ ਕੇ ਸੁਆਹ ਹੋ ਜਾਂਦਾ ਹੈ। ਪੰਥ ਵਿੱਚ ਵਿਦਵਾਨਾਂ ਰੂਪੀ ਉਹ ਸੋਹਣੇ ਤੇ ਹਰੇ ਭਰੇ ਰੁਖਾਂ ਦੇ ਟਕਰਾਉਨ ਦਾ ਉੇਹ ਮੰਦਭਾਗਾ ਨਜਾਰਾ ਸਾਫ ਦਿਖਾਈ ਦੇ ਰਿਹਾ ਹੈ। ਇੱਕ ਦੂਜੇ ਦੀਆਂ ਕਮੀਆਂ ਅਤੇ ਵਿਚਾਰਾਂ ਦੇ ਮਤਿਭੇਦ ਨੂੰ ਲੈ ਕੇ ਹੀ ਅਸੀ ਹਉਮੇ ਦੇ ਚਿਕੜ ਵਿੱਚ ਸੋਟੀਆਂ ਮਾਰ ਰਹੇ ਹਾਂ ਅਤੇ ਦੁਸ਼ਮਨ ਅਪਨਾਂ ਕੰਮ ਕਰਦਾ ਚਲਾ ਜਾ ਰਿਹਾ ਹੈ। ਕੀ ਹੋਇਆ ਜੇ ਕਿਸੇ ਇੱਕ ਵਿਦਵਾਨ ਦੇ ਵਿਚਾਰ ਦੂਜੇ ਵਿਦਵਾਨ ਦੇ ਵਿਚਾਰ ਨਾਲ ਕੁੱਝ ਥਾਂਵਾਂ ਤੇ ਮੇਲ ਨਹੀਂ ਖਾਂਦੇ। ਵਡਿਆਈ ਤੇ ਉਸ ਦੀ ਇਹ ਵੇਖਨੀ ਚਾਹੀਦੀ ਹੈ ਕੇ ਉਹ ਬੰਦਾ ਸਾਡੀ ਮੰਜਿਲ (ਗੁਰਮਤਿ ਅਤੇ ਗੁਰੁ ਸਿਧਾਂਤ ਦੇ ਪ੍ਰਚਾਰ) ਦਾ ਹੀ ਰਾਹੀ ਹੈ ਕੇ ਨਹੀਂ। ਜੇ ਸਾਡਾ ਇਹ ਹੀ ਹਾਲ ਰਿਹਾ ਤੇ ਉਹ ਦਿਨ ਦੂਰ ਨਹੀ ਜਦੋਂ ਹਰ ਗੁਰਦੁਆਰੇ ਵਿੱਚ ਬਚਿਤਰ ਨਾਟਕ ਦਾ ਪ੍ਰਕਾਸ਼ ਕੀਤਾ ਜਾਣ ਲਗੇਗਾ। ਅਸੀ “ਚੌਪਈ” ਤੇ “ਜਾਪ ਸਾਹਿਬ” ਦਾ ਜਾਪ ਹੀ ਜਪਦੇ ਰਹਿ ਜਾਵਾਂਗੇ ਜੋ ਅਸੀ ਕਈਨ ਵਰਿਹਾਂ ਤੋਂ ਜੱਪ ਹੀ ਰਹੇ ਹਾਂ। ਆਮ ਸਿੱਖ ਨੂੰ ਹੱਲੀ ਦਸਮ ਗ੍ਰੰਥ ਬਾਰੇ ਹੀ ਕੁੱਝ ਪਤਾ ਨਹੀ ਕੇ ਉਹ ਕੀ ਬਲਾ ਹੈ। ਅਸੀ “ਮਾਰਕੰਡੇ ਪੁਰਾਣ” ਅਤੇ “ਸ਼ਿਵ ਪੁਰਾਣ” ਦੀਆਂ ਗਲਾਂ ਕਰੀ ਜਾ ਰਹੇ ਹਾਂ। ਪੰਥ ਦੇ ਵਿਦਵਾਨ ਵੀਰੋ ਤੁਸੀ ਇਹ ਕਿਉ ਨਹੀ ਸੋਚਦੇ ਕੇ ਜੇ “ਚਰਿਤ੍ਰਯੋ ਪਾਖਿਯਾਣ” ਹੀ ਰੱਦ ਕਰ ਦਿਤੀ ਜਾਵੇ ਜੋ ਦਸਮ ਗ੍ਰੰਥ ਦੀ ਸਬਤੋਂ “ਕਮਜੋਰ ਕੜੀ” ਹੈ, ਤੇ “ਚੌਪਈ” ਕਿਥੇ ਰਹਿ ਜਾਵੇਗੀ?” ਕੁੱਝ ਤਾਂ ਸਬਰ ਕਰੋ! ਨਿਰੀ ਚੌਪਈ ਨੂੰ ਕਡਣਾ ਉਨਾਂ ਸੌਖਾ ਨਹੀ ਜਿਨਾਂ ਇਸ ਅਸ਼ਲੀਲ ਕੰਜਰ ਕਵਿਤਾ ਨੂੰ। ਇਸ ਕੰਜਰ ਕਵਿਤਾ ਬਾਰੇ ਇੱਕ ਆਮ ਸਿੱਖ ਦੀ ਸੋਚ ਦੀ ਵੀ ਤੁਹਾਦੇ ਨਾਲ ਸਹਿਮੱਤ ਹੈ। “ਚੌਪਈ” ਦੇ ਨਾਮ ਉਤੇ ਉਹ ਭੜਕ ਉਠਦਾ ਹੈ। ਗਲ ਨੀਤੀ ਵਰਤਣ ਨਾਲ ਬਨਣਨੀ ਹੈ, ਟੰਗਾ ਖਿਚਣ ਨਾਲ ਨਹੀ। ਜੇ ਹੋ ਸਕੇ ਤੇ ਦਾਸ ਦੀ ਇਸ ਬੇਨਤੀ ਨੂੰ ਠੰਡੇ ਦਿਮਾਗ ਨਾਲ ਸੋਚਣ ਦੀ ਕਿਰਪਾਲਤਾ ਕਰਨੀ ਜੀ।
ਆਪ ਇੱਕ ਸਨਮਾਨ ਯੋਗ ਪੰਥਕ ਵੇਬਸਾਈਟ ਦੇ ਸੰਪਾਦਕ ਹੋ। ਇੱਕ ਚੰਗੇ ਪਤਰਕਾਰ ਦੇ ਗੁਣਾ ਤੋਂ ਚੰਗੀ ਤਰਾਂ ਵਾਕਿਫ ਹੋ। ਫਿਰ ਵੀ ਆਪ ਜੀ ਨੂੰ ਕੁੱਝ ਸੁਝਾਵ ਯਾਂ ਸਲਾਹ ਦੇਣਾ ਜਰੂਰੀ ਸਮਝਦਾ ਹਾਂ ਜੀ। ਕੋਈ ਵੀ ਬੰਦਾ ਜੋ ਲੇਖ ਆਪ ਜੀ ਨੂੰ ਲਿਖ ਕੇ ਛੱਪਣ ਲਈ ਭੇਜਦਾ ਹੈ ਇਹ ਉਸ ਦੀ ਨਿਜੀ ਸੋਚ ਅਤੇ ਵਿਚਾਰਾਂ ਉਤੇ ਅਧਾਰਤ ਹੁੰਦੇ ਹਨ। ਇਹ ਜਰੂਰੀ ਨਹੀ ਕੇ ਉਹ ਕੀਸੇ ਦੂਜੇ ਦੇ ਯਾਂ ਆਪ ਜੀ ਦੇ ਵਿਚਾਰਾਂ ਨਾਲ ਮੇਲ ਖਾਂਦਾ ਹੋਵੇ। ਆਪ ਨੂੰ ਉਸ ਲੇਖ ਦੇ ਹੇਠ ਹਾਈ ਲਾਈਟ ਕਰਕੇ ਉਸ ਦਾ ਖੰਡਣ ਕਰਨ ਯਾਂ ਅਪਨੀ ਰਾਯ ਦੇਣ ਦਾ ਕੋਈ ਸਭਿਆਚਾਰਕ ਅਧਿਕਾਰ ਨਹੀਂ ਬਣਦਾ।
ਹਾਂ ਤੁਸੀ ਇਸ ਵੇਬ ਸਾਈਟ ਦੇ ਮਾਲਿਕ ਅਤੇ ਮਾਡਰੇਟਰ ਵੀ ਹੋ। ਮਾਡਰੇਟਰ ਦਾ ਇਹ ਕੰਮ ਹੁੰਦਾ ਹੈ ਕੇ ਉਹ ਕਿਸੇ ਇਤਰਾਜ ਯੋਗ ਵਿਸ਼ੈ ਨੂੰ ਸੋਧ ਕੇ ਛਾਪੇ ਯਾ ਨਾਂ ਛਾਂਪਣ ਦਾ ਫੈਸਲਾ ਕਰੇ। ਆਪ ਜੀ ਨੂੰ ਇਹ ਪੂਰਾ ਅਧਿਕਾਰ ਹੈ ਕੇ ਤੁਸੀ ਕਿਸੇ ਲੇਖ ਨੂੰ ਛਾਪੋ ਜਾਂ ਨਾਂ ਛਾਪੋ। ਜੇ ਤੁਸੀ ਸਮਝਦੇ ਹੋ ਕੇ ਇਹ ਲੇਖ ਸਿਖ ਮਾਰਗ ਦੇ ਕਾਬਿਲ ਨਹੀ ਤੇ ਉਸ ਨੂੰ ਤੁਸੀ ਛਾਪੋ ਹੀ ਨਹੀ। ਲੇਕਿਨ ਕਿਸੇ ਦੇ ਲੇਖ ਵਿੱਚ ਜੋ ਉਹ ਕਹਿਨਾਂ ਚਾਂਉਦਾ ਹੈ ਉਸ ਦੀ ਆਲੋਚਨਾ ਕਰਕੇ ਉਸ ਦਾ ਮੰਤਵ ਹੀ ਰੱਦ ਕਰ ਦਿਉ ਇਹ ਸੰਪਾਦਕ ਦਾ ਕੰਮ ਨਹੀ। ਹਾਂ ਉਸ ਲੇਖ ਹੇਠ ਅਪਨੇ ਕਮੇਂਟ ਜਾਂ ਜਵਾਬ ਜਰੂਰ ਦਿਉ ਜੋ ਆਪ ਜੀ ਨੂੰ ਮੁਖਾਤਿਬ ਹੋ ਕੇ ਲਿਖਿਆ ਗਇਆ ਹੋਵੇ। (ਜਿਸ ਤਰਾਂ ਦਾਸ ਦਾ ਇਹ ਖੱਤ) ਇਸ ਦਾ ਜਵਾਬ ਆਪ ਖੁਸ਼ੀ ਨਾਲ ਦਿਉ ਜਿਸ ਨਾਲ ਦੋਹਾਂ ਦੀ ਵਿਚਾਰ ਧਾਰਾ ਸਮਾਨ ਅਤੇ ਇਕਸਾਰ ਹੋ ਸਕੇ। ਆਸ ਹੈ ਦਾਸ ਦੇ ਇਸ ਖਤ ਨੂੰ ਆਪਸੀ ਮਤਭੇਦ ਨਾਂ ਸੰਝਦੇ ਹੋਏ ਇਸ ਵੇਬਸਾਈਟ ਦੀ ਅਤੇ ਕੋਮ ਦੀ ਚੜਦੀਕਲਾ ਲਈ ਇੱਕ ਸੁਝਾਵ ਦੇ ਅਤੇ ਇਸ ਵੇਬਸਾਈਟ ਨੂੰ ਪਿਆਰ ਕਰਨ ਵਾਲੇ ਦੇ ਰੂਪ ਵਿੱਚ ਆਪ ਇਸ ਨੂੰ ਪ੍ਰਵਾਣ ਕਰਕੇ ਛਾਪੋ ਗੇ। ਇਸ ਵੇਬਸਾਈਟ ਨੂੰ ਦਾਸ ਬਹੁਤ ਪਿਆਰ ਕਰਦਾ ਅਤੇ ਪੜਦਾ ਹੈ। ਅਤੇ ਆਪ ਇਸ ਨਿਮਾਣੇ ਜਹੇ ਬੰਦੇ ਨੂੰ ਜੋ ਗੁਰਮੁਖੀ ਦਾ ਉੜਾ ਐੜਾ ਵੀ ਨਹੀ ਪੜਿਆਂ। ਮਾਣ ਦੇ ਕੇ ਦਾਸ ਦੇ ਟੁੱਟੇ ਫੁਟੇ ਲੇਖ ਅਪਨੀ ਵੇਬਸਾਈਟ ਤੇ ਛਾਪ ਕੇ ਇਤਨਾਂ ਮਾਣ ਦੇਂਦੇ ਹੋ ਜੀ। ਇਸ ਖੱਤ ਨੂੰ ਅਪਨੀ ਨਿੰਦਾ ਸਮਝਕੇ ਨਹੀ ਬਲਕੇ ਇੱਕ ਸੁਝਾਵ ਸਮਝ ਕੇ ਪੜਨਾਂ ਜੀ। ਇਸ ਲਈ ਰਿਹਾ ਨਾਂ ਗਇਆ। ਫਿਰ ਵੀ ਕੁੱਝ ਗਲਤ ਲਿਖਿਆ ਗਇਆ ਹੋਵੇ ਤਾਂ ਦਾਸ ਖਿਮਾਂ ਦਾ ਜਾਚਕ ਹੈ।
ਇੰਦਰ ਜੀਤ ਸਿੰਘ, ਕਾਨਪੁਰ
(ਟੱਪਣੀ:- ਇੰਦਰਜੀਤ ਸਿੰਘ ਜੀ ਜੇ ਸੱਚ ਪੁੱਛੋਂ ਤਾਂ ਟਿੱਪਣੀ ਕਰਨੀ ਤਾਂ ਇੱਕ ਪਾਸੇ ਰਿਹਾ ਮੈਂ ਤਾਂ ਕਿਸੇ ਦੀ ਵੀ ਲਿਖਤ ਵਿੱਚ ਕੋਈ ਲਗਾ ਮਾਤਰ ਵੀ ਨਹੀਂ ਠੀਕ ਕਰਨਾ ਚਾਹੁੰਦਾ। ਜਿਵੇਂ ਕਿ ਤੁਹਾਡੀ ਇਸ ਚਿੱਠੀ ਵਿੱਚ ਕੋਈ ਵੀ ਲਗ ਮਾਤਰ ਨਹੀਂ ਬਦਲੀ। ਕਿਉਂਕਿ ਇਤਨੇ ਲੰਮੇ ਸਮੇਂ ਤੋਂ ਇਤਨਾ ਟਾਈਮ ਦਿੰਦਾ ਹੋਇਆ ਹੁਣ ਕਾਫੀ ਥੱਕ ਚੁੱਕਾ ਹਾਂ। ਮੈਂ ਚਾਹੁੰਦਾ ਹਾਂ ਕਿ ਕਿਸੇ ਦੀ ਵੀ ਲਿਖਤ ਬਾਰੇ ਟੀਕਾ ਟਿੱਪਣੀ ਪਾਠਕ ਆਪ ਕਰਨ। ਪਰ ਜਦੋਂ ਕਈ ਗਲਤ ਗੱਲਾਂ ਮੁੜ-ਮੁੜ ਦੁਹਰਾ ਹੁੰਦੀਆਂ ਰਹਿੰਦੀਆਂ ਹਨ ਤਾਂ ਫਿਰ ਕਈ ਕਹਿ ਦਿੰਦੇ ਹਨ ਕਿ ਹੋਰ ਤਾਂ ਕਿਸੇ ਨੇ ਕੀ ਤੁਸੀਂ ਵੀ ਇਸ ਤੇ ਕੋਈ ਟਿੱਪਣੀ ਨਹੀਂ ਕੀਤੀ। ਸਿੱਖ ਆਪਣੇ ਦਿਮਾਗ ਨਾਲੋਂ ਜ਼ਜਬਾਤਾਂ ਨੂੰ ਜ਼ਿਆਦਾ ਪਹਿਲ ਦਿੰਦੇ ਹਨ ਇਸ ਲਈ ਕਈ ਵਾਰੀ ਸਮਝੌਤਾ ਵਾਦੀ ਫੈਸਲਿਆਂ ਨੂੰ ਥੋੜੇ ਸਮੇ ਲਈ ਪ੍ਰਾਪਤੀ ਸਮਝ ਕੇ ਲੰਮੇ ਸਮੇ ਲਈ ਨੁਕਸਾਨ ਕਰਨ ਲਈ ਛੱਡ ਦਿੰਦੇ ਹਨ। ਨਾਨਕਸ਼ਾਹੀ ਜੰਤਰੀ ਦੀ ਗੱਲ ਹੀ ਲੈ ਲਓ। ਇੱਕ ਪਾਸੇ ਡੇਰਾਵਾਦੀ ਸਾਧ, ਸ਼੍ਰੋਮਣੀ ਕਮੇਟੀ, ਬਾਦਲ ਅਕਾਲੀ ਅਤੇ ਕਥਿਤ ਜਥੇਦਾਰ ਹਨ ਅਤੇ ਦੂਜੇ ਪਾਸੇ ਪਾਲ ਸਿੰਘ ਪੁਰੇਵਾਲ ਵਾਲੀ ਜੰਤਰੀ ਦੇ ਹੱਕ ਵਿੱਚ ਦੇਸ਼-ਬਿਦੇਸ਼ ਵਿੱਚ ਕਿਤਨੀ ਹੋਰ ਸੰਗਤ ਹੈ। ਗੁਰੂ ਨਾਨਕ ਦਾ ਆਗਮਨ ਤਾਂ ਬਹੁਤਿਆਂ ਅਨੁਸਾਰ ਅਪ੍ਰੈਲ ਵਿੱਚ ਅਤੇ ਕਈਆਂ ਅਨੁਸਾਰ ਨਵੰਬਰ ਦਾ ਹੈ। ਹੁਣ ਇਹ ਜੰਤਰੀ ਸਮਝੌਤਾਵਾਦੀ ਪਹੁੰਚ ਅਪਣਾ ਕੇ ਸਾਧਾਂ ਨੂੰ ਖੁਸ਼ ਕਰਨ ਲਈ ਕਿਹੜੇ ਮਹੀਨੇ ਤੋਂ ਕਿੱਥੋਂ ਸ਼ੁਰੂ ਕੀਤੀ ਗਈ ਸੀ ਅਤੇ ਇਸ ਵਿੱਚ ਕੀ ਕੁੱਝ ਹੈ। ਇਸ ਬਾਰੇ ਮੇਰੇ ਨਾਲੋਂ ਤੁਹਾਨੂੰ ਜ਼ਿਆਦਾ ਜਾਣਕਾਰੀ ਹੋਵੇਗੀ ਇਸ ਬਾਰੇ ਠੰਡੇ ਮਨ ਨਾਲ ਵਿਚਾਰ ਕਰ ਲੈਣੀ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਿੱਖੀ ਦਾ ਕਿਤਨਾ ਕੁ ਭਲਾ ਕਰੇਗੀ-ਸੰਪਾਦਕ)


(17/03/10)
ਹਰਮੀਤ ਸਿੰਘ ਖਾਲਸਾ

“ਸੱਚ ਕਿਨਾਰੇ ਰਹਿ ਗਯਾ” ਅਸਲ ਸੱਚ ਕੀ ਹੈ?
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਸਤਿਕਾਰਯੋਗ ਮਖੱਣ ਸਿੰਘ ਜੀਉ, ਆਪ ਜੀ ਨੇ ਆਪਣੇ ਲੇਖ “ਸੱਚ ਕਿਨਾਰੇ ਰਹਿ ਗਯਾ” ਵਿੱਚ ਪ੍ਰੋ ਦਰਸ਼ਨ ਜੀ ਖਾਲਸਾ ਬਾਰੇ ਜੋ ਲਿਖਿਆ ਹੈ ਮੈਂ ਆਪ ਜੀ ਨੂੰ ਉਸ ਬਾਰੇ ਕੁੱਝ ਸਪਸ਼ਟ ਕਰਨਾ ਚਾਹੁੰਦਾ ਹਾਂ ਪਰ ਇਸ ਤੋਂ ਪਹਿਲਾਂ ਮੈ ਆਪ ਜੀ ਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਪ੍ਰੋ ਦਰਸ਼ਨ ਸਿੰਘ ਜੀ ਦਾ ਕੋਈ ਹਮਾਈਤੀ ਨਹੀ ਹਾਂ। ਮੈਨੂੰ ਜੋ ਸੱਚ ਅਤੇ ਸਹੀ ਲੱਗਾ ਹੈ ਉਹ ਹੀ ਲਿੱਖ ਰਿਹਾਂ ਹਾਂ ਜੀ। ਵੀਰ ਜੀ ਆਪ ਜੀ ਨੇ ਲਿਖਿਆ ਹੈ ਕਿ ਪ੍ਰੋ ਸਾਹਬ ਚੌਪਈ ਅਤੇ ਨਿਤਨੇਮ ਦੀਆਂ ਹੋਰ ਬਾਣੀਆਂ ਨੂੰ ਲੈ ਕੇ ਦੋਗਲੀਆਂ ਗੱਲਾਂ ਕਿਉਂ ਕਰਦੇ ਪਏ ਹਨ। ਵੀਰ ਜੀ ਆਪ ਜੀ ਨੂੰ ਇਸ ਮੁੱਦੇ ਤੇ ਪ੍ਰੋ ਦਰਸ਼ਨ ਸਿੰਘ ਜੀ ਨੂੰ ਸਮੱਝਣ ਵਿੱਚ ਗਲਤੀ ਹੋਈ ਹੈ ਕਿਉਂਕਿ ਪ੍ਰੋ ਦਰਸ਼ਨ ਸਿੰਘ ਜੀ ਨੇ ਇਹ ਕਦੀ ਵੀ ਨਹੀ ਕਿਹਾ ਕਿ ਨਿਤਨੇਮ ਵਿੱਚ ਪੜ੍ਹਨ ਵਾਲੀਆਂ ਦਸਮ ਗ੍ਰੰਥ ਦੀਆਂ ਬਾਣੀਆਂ “ਗੁਰਬਾਣੀ” ਹੈ। ਪਰ ਉਹ ਇਨ੍ਹਾ ਦਾ ਖੰਡਨ ਆਪਣੇ ਸਮਾਗਮਾਂ ਵਿੱਚ ਸ਼ਰੇਆਮ ਨਹੀ ਕਰਦੇ ਕਿਉਂਕਿ ਆਮ ਸਿੱਖ ਜਨਤਾ ਜਿਸ ਨੂੰ ਕਿ ਹਜੇ ਮੂਲ ਮੰਤਰ ਦੇ ਅਰਥਾਂ ਦਾ ਵੀ ਨਾ ਪਤਾ ਹੋਵੇ ਅਤੇ ਜਿਸ ਨੂੰ ਹਜੇ ਗੁਰਮੱਤ ਦੇ ਮੁਡਲੇ ਸਿਧਾਂਤਾ ਦਾ ਵੀ ਨਾ ਪਤਾ ਹੋਵੇ ਉਸ ਸਿੱਖ ਜਨਤਾ ਅੱਗੇ ਇਹ ਪ੍ਰਚਾਰ ਕਰਨਾ ਕਿ ਇਹ ਗੁਰਬਾਣੀ ਨਹੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਨਹੀ, ਇਹ ਕਿਨੀ ਕੁ ਸਿਆਣਪ ਵਾਲੀ ਗੱਲ ਹੋਵੇਗੀ, ਅਗਰ ਇਸ ਤਰ੍ਹਾ ਉਹ ਕਰਦੇ ਹਨ ਅਤੇ ਇਸ ਤਰ੍ਹਾ ਕਰਦੇ ਹੋਏ ਜੇ ਆਮ ਸਿੱਖ ਜਨਤਾ ਹੀ ਪ੍ਰੋ ਦਰਸ਼ਨ ਸਿੰਘ ਜੀ ਦੇ ਖਿਲਾਫ ਹੋ ਜਾਵੇ (ਜੋ ਕਿ ਦਸਮ ਗ੍ਰੰਥ ਦੇ ਹਮਾਇਤੀ ਚਾਹੁੰਦੇ ਹਨ) ਤਾਂ ਫੇਰ ਜੋ ਪ੍ਰਚਾਰ ਉਹ ਹਜੇ ਕਰ ਰਹੇ ਹਨ ਜਿਸ ਦਾ ਅਸਰ ਅਸੀ ਸਾਰੇ ਦੇਖ ਹੀ ਰਹੇ ਹਾਂ ਉਸ ਤੋਂ ਵੀ ਅਸੀ ਵਾਂਞੇ ਹੋ ਜਾਵਾਂਗੇ। ਇੱਕ ਹੋਰ ਗੱਲ ਇਹ ਹੈ ਕਿ ਅਸੀ ਤਾਂ ਸਾਰੇ ਆਪਣੇ ਆਪਣੇ ਘੱਰਾਂ ਵਿੱਚ ਬੈਠ ਕੇ ਬੜੀ ਹੀ ਅਸਾਨੀ ਨਾਲ ਲਿੱਖ ਦਿੰਦੇ ਹਾਂ ਕਿ ਇਹ ਗੁਰਬਾਣੀ ਨਹੀ ਪਰ ਅਸਲ ਵਿੱਚ ਪ੍ਰੋ ਦਰਸ਼ਨ ਸਿੰਘ ਜੀ ਵਾਸਤੇ ਇਹ ਇਨ੍ਹਾ ਆਸਾਨ ਨਹੀ ਹੈ ਜਿਨ੍ਹਾ ਨੇ ਹਰ ਰੋਜ਼ ਹਜ਼ਾਰਾਂ ਹੀ ਸਿੱਖਾਂ ਦੇ ਵਿੱਚ ਵਿਚਰਨਾ ਹੈ, ਇਸ ਗੱਲ ਦਾ ਅੰਦਾਜਾ ਸਾਨੂੰ ਤਾਂ ਹੀ ਹੋਵੇਗਾ ਜੇ ਅਸੀ ਖੁੱਦ ਇਹ ਕੰਮ ਪ੍ਰੇਕਟੀਕਲ ਤੌਰ ਤੇ ਕੱਰ ਕੇ ਦੇਖਾਂਗੇ ਭਾਵ ਆਪਣੇ ਰਿਸ਼ਤੇਦਾਰਾਂ, ਆਪਣੇ ਮੁਹੱਲੇ ਵਿੱਚ ਆਪਣੇ ਪੂਰੇ ਪਿੰਡ ਜਾ ਸ਼ਹਿਰ ਵਿੱਚ ਹੀ ਇਹ ਪ੍ਰਚਾਰ ਕਰ ਕੇ ਦੇਖਿਏ ਕਿ ਜਾਪ, ਚੌਪਈ, ਆਦਿ ਗੁਰਬਾਣੀ ਨਹੀ ਹਨ ਫੇਰ ਹੀ ਸਾਨੂੰ ਪਤਾ ਚਲੇਗਾ ਕਿ ਇਹ ਕੰਮ ਕਿਨਾ ਸੌਖਾ ਜਾਂ ਔਖਾ ਹੈ।
ਭੁੱਲ ਚੁੱਕ ਲਈ ਖਿਮਾਂ ਦਾ ਜਾਚਕ ਹਾਂ ਜੀ।
ਦਾਸਰਾ
ਹਰਮੀਤ ਸਿੰਘ ਖਾਲਸਾ।


(17/03/10)
ਖਾਲਸਾ ਨਿਊਜ਼ ਵਲੋਂ

ਤੁਸੀਂ ਬਹੁਤ ਵਧੀਆ ਕੀਤਾ ਇਹ ਸਵਾਲ ਉਠਾ ਕੇ। ਪਰ ਇਹ ਗਲ ਦੂਜੇ ਪਾਸਿਉਂ ਵੀ ਵੇਖੀ ਜਾ ਸਕਦੀ ਹੈ, ਇਹ ਵੀ ਤਾਂ ਹੋ ਸਕਦਾ ਹੈ ਚੌਪਈ ਚਰਿਤਰੋਪਾਖਿਆਨ ਵਿੱਚ ਰਲਾ ਦਿੱਤੀ ਗਈ ਹੋਵੇ।

ਜਿਥੋਂ ਤਕ "ਹਮਰੇ ਦੁਸ਼ਟ ਸਭੈ ਤੁਮ ਘਾਵਹੁ … ਚੁਨਿ ਚੁਨਿ ਸਤ੍ਰ ਹਮਾਰੈ ਮਾਰਿਅਹਿ …. ਇਹ ਸਾਡੀਆਂ ਇਨਸਾਨੀ ਕਮਜੋਰੀਆਂ ਨੂੰ ਮਾਰਨ ਦੀ ਗਲ ਹੋ ਸਕਦੀ ਹੈ। ਹਮਰੇ ਦੁਸ਼ਟ - ਮੇਰੀਆਂ ਦੁਸ਼ਟ ਕਾਮਨਾਵਾਂ, ਇਛਾਵਾਂ ਨੂੰ ਹੇ ਪ੍ਰਭ ਜੀ ਤੁਸੀਂ ਕਿਰਪਾ ਕਰਕੇ ਨਾਸ਼ ਕਰ ਦਿਉ। ਉਨ੍ਹਾਂ ਨੂੰ ਚੁਣ ਚੁਣ ਕੇ ਮਾਰੋ। ਇਸ ਵਿੱਚ ਕੀ ਖਰਾਬੀ ਹੈ?

ਰਹੀ ਗੱਲ ਪ੍ਰੋ. ਦਰਸ਼ਨ ਸਿੰਘ ਜੀ ਦੀ, ਕੀਰਤਨ ਵਾਜੇ ਨਾਲ ਹੀ ਕੀਤਾ ਜਾਂਦਾ ਹੈ। ਖੈਰ, ਜਿਹੜੀ ਗਲ ਦਾ ਸਪਸ਼ਟੀਕਰਣ ਦਿੱਤਾ ਜਾ ਚੁੱਕਾ ਹੋਵੇ, ਉਸ ਗਲ ਨੂੰ ਬਾਰ ਬਾਰ ਦੋਹਰਾਣਾ, ਸਿਆਣਪ ਨਹੀਂ।

http://www.youtube.com/watch?v=lEBQcUp72Xw&feature=player_embedded

ਜਾਚਕ ਜੀ ਜਾਂ ਪ੍ਰੋ. ਧੂੰਦਾ ਜੀ ਨੇ ਸਾਥ ਦੇਣਾ ਹੁਣ ਸ਼ੁਰੂ ਕੀਤਾ ਹੈ, ਵਧੀਆ ਹੈ। ਇਸੇ ਤਰ੍ਹਾਂ ਇਕਠੇ ਚੱਲ ਕੇ ਹੀ ਕੋਈ ਮੰਜ਼ਿਲ ਪਾਈ ਜਾ ਸਕਦੀ ਹੈ। ਇਕੱਲੇ-ਇਕੱਲੇ ਹੋਕੇ ਕੋਈ ਵੀ ਸੰਘਰਸ਼ ਨਹੀਂ ਲੜਿਆ ਜਾ ਸਕਦਾ। ਪ੍ਰੋ. ਦਰਸ਼ਨ ਸਿੰਘ ਤੋਂ ਇਲਾਵਾ ਦਸਮ ਗ੍ਰੰਥ ਦਾ ਵਿਰੋਧ ਹੋਰ ਵੀ ਕਈ ਕਰਦੇ ਨੇ, ਪਰ ਜਿਸ ਤਰ੍ਹਾਂ ਪ੍ਰੋ. ਦਰਸ਼ਨ ਸਿੰਘ ਨੇ ਆਮ ਸਿੱਖ ਜਗਤ ਵਿੱਚ ਇਹ ਗਲ ਦ੍ਰਿੜਾਈ ਹੈ, ਹੋਰ ਕੋਈ ਨਹੀਂ ਕਰ ਸਕਿਆ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜਿਸ ਵਿਅਕਤੀ ਦੀ mass approach ਹੋਵੇ, ਅਤੇ ਜਿਸਨੇ ਸੱਚ ਦਾ ਸਾਥ ਨਾ ਛਡਿਆ ਹੋਵੇ, ਉਸ ਦੀ ਮਦਦ ਕੀਤੀ ਜਾਵੇ, ਨਾ ਕਿ ਹਰ ਇੱਕ ਮੋੜ ਤੇ ਉਸ ਦੇ ਉਪਰ ਸਵਾਲੀਆ ਨਿਸ਼ਾਨ ਖੜਾ ਕੀਤਾ ਕਾਵੇ, ਕਿ ਭਾਈ ਆਪਣੀ ਪ੍ਰਮਾਣਿਕਤਾ ਅੱਜ ਫਿਰ ਸਪੱਸ਼ਟ ਕਰ। ਹਲੇ ਵੀ ਕੋਈ ਪ੍ਰਮਾਣ ਦੀ ਲੋੜ ਹੈ? ਛੋਟੇ ਮੋਟੇ ਵਖਰੇਂਵੇ ਤਿਆਗ ਕੇ, ਇੱਕ ਹੋਵੋ, ਨਾ ਕਿ ਇੱਕ ਦੂਜੇ ਦੀਆਂ ਟੰਗਾਂ ਖਿੱਚੋ। ਅਜੇ ਤਾਂ ਇਹ ਸਫ਼ਰ ਸ਼ੁਰੂ ਹੋਇਆ ਹੈ, ਕੋਈ common ground ਤਿਆਰ ਕੀਤੇ ਬਗੈਰ ਕੰਮ ਸਿਰੇ ਨਹੀਂ ਚੜ੍ਹਨਾ। ਇਸ ਵੇਲੇ common ground ਸਿਰਫ਼ ਪੰਥਕ ਸਿੱਖ ਰਹਿਤ ਮਰਿਯਾਦਾ ਹੈ। ਇਸ ਉਤੇ ਚਲ ਕੇ ਹੀ ਕੋਈ ਹੱਲ ਨਿਕਲ ਸਕਦਾ ਹੈ, ਨਹੀਂ ਤਾਂ ਪਾਣੀ `ਚ ਮਧਾਣੀ ਮਾਰੀ ਜਾਉ। ਕੋਈ ਕਹਿੰਦਾ ਮੈਂ ਨਹੀਂ ਮੰਨਦਾ ਸਿੱਖ ਰਹਿਤ ਮਰਿਯਾਦਾ ਨੂੰ, ਮੈਂ ਨਹੀਂ ਮੰਨਦਾ ਕਿਸੇ ਹੋਰ ਨੂੰ, ਬਸ ਮੈਂ, ਮੈਂ, ਮੈਂ … … ਅਸੀਂ ਨਾ ਬਣਿਉ[ Until and unless this "I" becomes "WE", nothing will be achieved.


(17/03/10)
ਰਾਣੀ ਕੌਰ

Sat Shri Akaal Everyone,

I have been watching the Dasam Granth controversy closely and finally understood why Sikhs usually don't get good leaders. It is because, Sikhs don't know how to treat their leaders properly. Whenever someone tries to raise a voice, they put that person's character, his/her family/relatives' characters under microscope to find faults in them. Whatever little thing that comes out of that person's mouth is put under microscope to find faults. A person of weak heart would not even bother to take a stand, no matter how intelligent that person may be. We have no sense of **goal**, and **direction**.

We should keep in mind that no one is perfect, that includes us as well. However, if we have a goal, as now the Dasam Granth is a problem, then we should support EVERYONE who is willing to contribute small or large as long as that person is not violating even larger Sikh ideals like Spokesman editor. If anyone makes even a tiny contribution, that is better than nothing. Even if they don't make any progress, at least they are making noises to attract attention to the problem. If we feel we can do better, then no one is stopping us from doing our part. But why be an obstacle to others and waste everyone's energy with negativity. So please lets unite under our **Goal**, and keep our focus on the goal, and appreciate everyone who wants to make contribution towards the goal, no matter which path they want to take to reach the goal. Please lets be constructive to move forward NOT to the sideways.

I really appreciated the logic shown in the article by Khalsa News. Professor Darshan Singh Ji's path is the most logical path one can take under the circumstances. Even Joginder Singh Vedanti, or his party, if they want to contribute, everyone should be welcomed and encouraged. A true Sikh would be the one, who would send them a note of kindness and well wishes despite their mistakes. If you don't believe in their actions, don't make any contribution, but at least wish them well and not pull their legs. I am sure we all have heard the joke about Sikhs not being able to reach anywhere as they will pull each others' legs. We are witnessing that very thing right here right now.

Now this does not mean, other's faults should be all covered up, but lets use some diplomacy, and still wish them well. Present our ideas in a positive manner instead of attacking someone. With such good cooperation, who knows, may be many more will find the courage to speak knowing that at least their own brothers and sisters won't be attacking them.

I hope I have not hurt anyone's sentiments, but somethings need to be said to people we consider our own, in the hope we can improve ourselves. But sometimes, my head starts to spin, and I even wonder, who is friend and who is the enemy, could it be among us in disguise?

Thank you,

Rani Kaur


(17/03/10)
ਸਿੱਖ ਰੀਸਰਚ

Connecting with Panjabis and Delhites

Over the two weeks of 28 February through 11 March 2010, Harinder Singh, Chief Programming Officer of the Sikh Research Institute (SikhRI), toured various parts of India as part of SikhRI’s global awareness initiative. He presented before diverse audiences on assorted topics, ranging from Sikh-specific issues to his experiences and advice for effectively running non-government organizations. According to Surender Pal Singh, a Research Associate at SikhRI and the organization’s India-Coordinator, the purpose of the speaking tour was primarily to connect like-minded individuals and find avenues to leverage each other’s strength for the collective good.

On 28 February, Harinder Singh spoke to an audience of 300 at the India Islamic Cultural Center, New Delhi. The talk was titled “Sikhi Today: Imparting the Ideals” and was hosted by Young Sikh Leaders (YSL). The presentation contrasted the lifestyle of today’s Sikhs with examples from Sikh history and doctrine which established the ideals of Sikhi. The presentation highlighted shortcomings in the community which Harinder showed have mitigated many of the current problems Sikhs face today. Besides critique, the presentation also included practical ideas for instituting needed changes based on the leader-servant model.

The presentation was well received by everyone. Manpreet Singh from YSL said, “All I have to say is that Harinder Singh was very impressive. I know for sure that his passion rubbed on to many youngsters and elders. In the next few days whomever I spoke to recalls that event with a different light. There was one Maj. General who told me that, in Delhi, he had attended many seminars over the last 20 years, but this was so different and so very right for the current times. Many such seminars should happen and, for that, YSL must bring in this quality of speakers. We have upped the bar for ourselves and will have to strive to live up to people's expectations.  We hope SikhRI will help us in times to come.”

The next event on the tour was hosted by Dr. Balwant Singh Dhillon, from the Department of Guru Nanak Studies at Guru Nanak Dev University in Amritsar on 3 March. About 50 research students representing the departments of the humanities, history, social sciences and religious studies participated.

Under the theme “Sikh Studies: Inspiration and Trends,” Harinder Singh built upon the Sikh idea of research and scholarship within Gurbani, exploring different motives of such endeavors. He cited examples from history to highlight the strong nexus between scholarship and activism within the Sikh tradition. Moving on to contemporary research studies, Singh decried the ways that the scope of Sikh and Panjab studies is being reduced to identity and textual concerns. He emphasized the need for scholarship that provides new frameworks for social transformation, the ethical necessity of adopting an activist stance and the need for scholars to close the gap between the abstract and the reality.

Moving on to the capital city of Panjab, Harinder Singh gave two presentations in Chandigarh. The first presentation on 5 March was organized by the Nanakshahi Trust in collaboration with the Chandigarh Museum and Art Gallery, and was held in the Museum auditorium itself.

“NGOs serve in the areas where the state governance fails to deliver. Organizations that lack understanding of the social dynamics soon become obsolete or die out. They fail to preserve the very core they existence to serve. Today’s lecture gave a very insightful perspective on how to run an effective organization while maintaining relevance,” noted Davinder Pal Singh, the trustee of Nanakshahi.

The topic of the presentation was “Achieving Good Today: Exploding Potential around Us.” To show ways to go beyond the conventional models of management theories for running NGOs, Harinder Singh cited the case studies of Teach for America and the Panjab Digital Library. He discussed the ways that these two organizations have harnessed creative yet impactful qualitative and quantitative approaches to bridge the gap between assumption and reality. Singh stressed how important it was for NGOs to continue developing ways to work in tandem with government policies and corporations, and adapt within the context of the present social-cultural and political realities. About 60 individuals representing different organizations working in the social field attended this event.

Reflecting on the presentation, Dr PC Sharma, Officer In-Charge for the Government Museum and Art Gallery said, “I found this approach on NGOs quite unique and refreshing. What really impressed me was the personal experience that came with the presentation and the non-conventional approach based away from management models, focusing more on core issues of working together with other social sectors and government institutions to build social movements.”

The second presentation in Chandigarh was an iteration of “Sikhi Today: Imparting the Ideals," and was added to the schedule on short notice after a request from members of the Institute of Sikh Studies, Kendri Sri Guru Singh Sabha, and International Sikh Confederation. The talk was held on 7 March at the multi-purpose hall of Guru Gobind Singh College, Sector 26.

Adapting the message for an elderly audience of nearly 50 individuals, chiefly constituting the members and organizers of local Sikh bodies, Harinder Singh contextualized the Sikh inspiration for today and stressed avoiding a pedantic approach when reinvigorating youth with the original freshness of Sikhi.

“Remembrance and Identification: Becoming the Force” was chosen as the topic for the last event, held at Bhai Vir Singh Sahitya Sadan on 10 March. The presentation was organized by Maj. Gen Joginder Singh of Bhai Vir Singh Sahitya Sadan. Harinder Singh discussed Nam as the basis for the ideology of Guru Nanak Sahib’s house. Through pointers from Gurbani, he delved into the vast dynamism hidden within Nam and described it as a complete culture for the Sikhs to live in.

Citing explanations from the likes of Bhai Vir Singh, Prof Puran Singh and Sirdar Kapur Singh, Harinder Singh challenged popular myths, surrounding Nam and its remembrance. He countered formulae and technique-based approaches for connecting with the divine and denounced current trends of passive definitions of Simran vis-à-vis yog, dhian, sadhana. Taking cues from Sikh history, Harinder Singh emphasized that Simran is an indispensable part of activism that is based in love.

Visibly gladdened by the presentations, Dr. Jaswant Singh Neki the presiding guest over both the Delhi events observed, “I am delighted to see such an abounding love for the Guru in these youngsters. I prey to the Guru to be with them always, and through them bring a new awakening in the community.”

SikhRI plans to do more educational events and provide avenues for networking among local groups to leverage each other’s expertise and resources towards community development via education.

Contact Person: Surender Pal Singh
91 9780831148


(16/03/10)
ਸਤਨਾਮ ਸਿੰਘ ਜੌਹਲ /ਕੈਨੇਡੀਅਨ ਸਿੱਖ ਸਟਡੀ

ਕੈਨੇਡੀਅਨ ਸਿੱਖ ਸਟਡੀ ਐਂਡ ਟੀਚਿੰਗ ਸੁਸਾਇਟੀ ਵਲੋਂ ਅਸਲੀ ਨਾਨਕਸ਼ਾਹੀ ਕੈਲੰਡਰ ਅਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੀ ਡਾਕ ਟਿਕਟ ਜਾਰੀ
ਅੱਜ 14 ਮਾਰਚ, 2010 ਦਿਨ ਐਤਵਾਰ, ਨਾਨਕਸ਼ਾਹੀ ਸ਼ੰਮਤ 542, ਪਹਿਲੀ ਚੇਤ ਭਾਵ ਨਵੇਂ ਸਾਲ `ਤੇ ਕੈਨੇਡਾ ਦੇ ਸ਼ਹਿਰ ਸਰੀ ਬੀ. ਸੀ. ਦੇ ਗਰੈਂਡ ਤਾਜ਼ ਬੈਂਕੁਇਟ ਹਾਲ ਵਿੱਚ ਕੈਨੇਡੀਅਨ ਸਿੱਖ ਸਟਡੀ ਐਂਡ ਟੀਚਿੰਗ ਸੁਸਾਇਟੀ ਵਲੋਂ ਵਿਸ਼ੇਸ਼ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ।
ਪ੍ਰੋਗ੍ਰਾਮ ਦੀ ਆਰੰਭਤਾ ਅਰਦਾਸ ਤੋਂ ਕੀਤੀ ਗਈ। ਸਭ ਤੋਂ ਪਹਿਲਾਂ ਸਟੇਜ ਸਕੱਤਰ ਸ. ਗਗਨਦੀਪ ਸਿੰਘ ਨੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਸਮੂਹ ਅਖਬਾਰਾਂ ਅਤੇ ਰੇਡਿਓ ਪ੍ਰੋਗਰਾਮਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਸਮਾਗਮ ਬਾਰੇ ਸੰਗਤਾਂ ਨੂੰ ਜਾਣਕਾਰੀ ਮਿਲੀ।
ਸ. ਗਗਨਦੀਪ ਸਿੰਘ ਵਲੋਂ ਸਪਸ਼ਟ ਕੀਤਾ ਗਿਆ ਕਿ ਕੈਨੇਡੀਅਨ ਸਿੱਖ ਸਟਡੀ ਐਂਡ ਟੀਚਿੰਗ ਸੁਸਾਇਟੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰਵਾਨਿਤ ਰਹਿਤ ਮਰਿਯਾਦਾ ਨੂੰ ਮੰਨਦੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਵੀ ਮੰਨਦੀ ਹੈ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਿਆਸੀ ਪ੍ਰਭਾਵ ਹੇਠ ਕੀਤੇ ਫ਼ੈਸਲਿਆਂ ਦਾ ਵਿਰੋਧ ਕਰਦੀ ਹੈ। ਸੁਸਾਇਟੀ ਦਾ ਫ਼ੈਸਲਾ ਹੈ ਕਿ ਉਹ ਖ਼ਾਲਸਾਈ ਪ੍ਰੰਪਰਾਵਾਂ `ਤੇ ਪਹਿਰਾ ਦੇਵੇਗੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਗ੍ਰੰਥ ਜਾਂ ਪੁਸਤਕ ਨੂੰ ਗੁਰੂ ਕ੍ਰਿਤ ਨਹੀਂ ਮੰਨੇਗੀ, ਜੋ ਕਿ ਅਸ਼ਲੀਲ ਕਵਿਤਾਵਾਂ ਜਾਂ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਨਹੀਂ ਅਤੇ ਜਿਸਦੀ ਪ੍ਰਮਾਣਿਕਤਾ ਸ਼ਕੀ ਹੋਵੇ।
2003 ਵਿੱਚ ਖ਼ਾਲਸਾ ਪੰਥ ਵਲੋਂ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਵਿੱਚ ਕੀਤੀਆਂ ਸੋਧਾਂ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ, ਕਿਉਂਕਿ ਪਿਛਲੇ ਸੱਤ ਸਾਲਾਂ ਤੋਂ ਪ੍ਰਚਲੱਤ ਕੈਲੰਡਰ ਵਿੱਚ ਡੇਰੇਦਾਰਾਂ ਜਾਂ ਸਿੱਖ ਵਿਰੋਧੀ ਏਜੰਸੀਆਂ ਦੇ ਕਹਿਣ ਤੇ ਸੋਧਾਂ ਕਰਨੀਆਂ ਇਕ ਸਾਜਿਸ਼ ਹੈ। ਪ੍ਰੋ. ਗੁਰਮੀਤ ਸਿੰਘ ਟਿਵਾਣਾ, ਸ੍ਰ. ਦਵਿੰਦਰ ਸਿੰਘ ਘਟੌੜਾ, ਸ੍ਰ. ਸੁੱਚਾ ਸਿੰਘ ਪੁਰੇਵਾਲ, ਸ੍ਰ. ਰਜਿੰਦਰ ਸਿੰਘ ਢੱਟ, ਸ੍ਰ. ਗੁਰਦਰਸ਼ਨ ਸਿੰਘ ਤਾਤਲਾ ਵਲੋਂ ਅਸਲੀ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ।
ਇਸ ਪਿਛੋਂ ਸ੍ਰ. ਗਗਨਦੀਪ ਸਿੰਘ ਨੇ ਕਿਹਾ ਕਿ ਜੋ ਵਿਅਕਤੀ ਗੁਰੂ ਅਤੇ ਗੁਰੂ ਪੰਥ ਦੇ ਸਿਧਾਂਤ ਤੇ ਪਹਿਰਾ ਦਿੰਦਾ ਹੈ ਅਤੇ ਸਾਰਾ ਜੀਵਨ ਸਿੱਖੀ ਸਿਧਾਂਤਾਂ ਨੂੰ ਪ੍ਰਚਾਰਨ ਲਈ ਸਮਰਪਿਤ ਕਰਦਾ ਹੈ, ਉਸਦਾ ਮਾਨ-ਸਨਮਾਨ ਕਰਨਾ ਸਾਡਾ ਫ਼ਰਜ਼ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜਿੱਥੇ ਪ੍ਰੋ. ਦਰਸ਼ਨ ਸਿੰਘ ਜੀ ਨੇ ਖ਼ਾਲਸਾਈ ਸਿਧਾਂਤਾਂ ਨੂੰ ਕੀਰਤਨ ਦੁਆਰਾ ਸੰਗਤਾਂ ਤੱਕ ਪਹੁੰਚਾਇਆ, ਉਥੇ ਉਨ੍ਹਾਂ ਨੇ ਬਿਖੜੇ ਸਮੇਂ ਦੌਰਾਨ ਸੰਗਤਾਂ ਨੂੰ ਜਾਗਰੂਕ ਵੀ ਕੀਤਾ ਅਤੇ ਸ਼ਰੀਰਕ/ਮਾਨਸੀਕ ਪੀੜਾ ਨੂੰ ਵੀ ਹੰਡਾਇਆ। ਇਸ ਕਰਕੇ ਜਤਨ ਕੀਤਾ ਗਿਆ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸਿਧਾਂਤ ਨੂੰ ਪ੍ਰਚਾਰਣ ਅਤੇ ਸਿਦਕ ਨਿਭਾਉਣ ਵਾਲੇ ਪ੍ਰੋ. ਦਰਸ਼ਨ ਸਿੰਘ ਜੀ ਦੇ ਸਨਮਾਨ ਵਿੱਚ ਡਾਕ ਟਿਕਟ ਜਾਰੀ ਕੀਤੀ ਜਾਵੇਗੀ। ਸੁਸਾਇਟੀ ਦੇ ਪ੍ਰਧਾਨ ਸ੍ਰ. ਸਤਨਾਮ ਸਿੰਘ ਜੌਹਲ ਨੇ ਮਨੁੱਖਤਾ ਦਾ ਘਾਣ ਕਰਨ ਵਾਲੇ ਕਮਲ ਨਾਥ ਦੇ ਸਬੰਧ ਵਿੱਚ ਸਰੋਤਿਆਂ ਨੂੰ ਜਾਣੂ ਕਰਵਾਇਆ ਕਿ ਕਿਸ ਤਰਾਂ ਨਵੰਬਰ 1984 ਵਿੱਚ ਪ੍ਰੀਪਲੈਨ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਕਰਨ ਪਿੱਛੇ ਉਸਦਾ ਹੱਥ ਸੀ। ਇੱਕ ਪੱਤਰ ਜੋ ਸੁਸਾਇਟੀ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਲਿਖਿਆ, ਸਰੋਤਿਆਂ ਦੇ ਨਾਲ ਸਾਂਝਾਂ ਕੀਤਾ ਕਿ ਇਸ ਤਰਾਂ ਦੇ ਵਿਅਕਤੀਆਂ ਨੂੰ ਕੈਨੇਡਾ ਵਿੱਚ ਆਉਣ ਦੀ ਇਜਾਜ਼ਤ ਨਹੀ ਦੇਣੀ ਚਾਹੀਦੀ।

ਐਬਟਸਫ਼ੋਰਡ ਤੋਂ ਸੇਵਾ ਮੁਕਤ ਪ੍ਰੰਸੀਪਲ ਸ. ਦਲੀਪ ਸਿੰਘ, ਡਾ. ਪੂਰਨ ਸਿੰਘ, ਸ੍ਰ. ਨਿਰਮਲ ਸਿੰਘ ਵੈਦ ਵਿਕਟੋਰੀਆ, ਸ੍ਰ. ਅਮਰੀਕ ਸਿੰਘ ਸਹੋਤਾ ਅਤੇ ਸ੍ਰ. ਨਿਰਵੈਲ ਸਿੰਘ ਸੰਧੂ ਨੇ ਡਾਕ ਟਿਕਟ ਜਾਰੀ ਕੀਤੀ। ਸੰਗਤਾਂ ਵਲੋਂ ਜੈਕਾਰਿਆਂ ਦੀ ਗੂੰਜ ਨਾਲ ਹਾਲ ਹਿਲਾ ਦਿੱਤਾ। ਇਸ ਪਿਛੋਂ ਵਿਕਟੋਰੀਆ ਬੀ. ਸੀ. ਤੋਂ ਸ੍ਰ. ਨਿਰਮਲ ਸਿੰਘ ਵੈਦ, ਪ੍ਰੋ. ਗੁਰਮੀਤ ਸਿੰਘ ਟਿਵਾਣਾ, ਸ੍ਰ. ਹਰਗੁਰਤੇਜ ਸਿੰਘ, ਸ੍ਰ. ਬਲਬੀਰ ਸਿੰਘ ਨਿਝਰ, ਸ੍ਰ. ਰੱਤਨ ਸਿੰਘ ਗਿਰਨ, ਸ੍ਰ. ਇੰਦਰਜੀਤ ਸਿੰਘ ਬੈਂਸ, ਡਾ. ਪੂਰਨ ਸਿੰਘ, ਸ੍ਰ. ਕਸ਼ਮੀਰ ਸਿੰਘ ਅਤੇ ਰਣਜੀਤ ਸਿੰਘ ਹੋਰਾਂ ਨੇ ਆਪਣੇ-ਆਪਣੇ ਵਿਚਾਰ ਰੱਖੇ। ਸੰਗਤਾਂ ਨੇ ਬੜੇ ਠਰੰਮੇ ਨਾਲ ਸਭ ਦੇ ਵਿਚਾਰ ਸੁਣੇ। ਪ੍ਰੋ. ਦਰਸ਼ਨ ਸਿੰਘ ਜੀ ਦੇ ਸਨਮਾਨ ਵਿੱਚ ਜਾਰੀ ਡਾਕ ਟਿਕਟ ਲੈਣ ਵਾਸਤੇ ਸੰਗਤਾਂ ਵਿੱਚ ਅਥਾਹ ਉਤਸ਼ਾਹ ਸੀ।


(16/03/10)
ਪਖੰਡੀ ਸਾਧ ਵਿਰੋਧੀ ਜੱਥਾ

ਹਾੜਾ! ਜਾਗੋ ਸਿੱਖੋ ਕਿ ਅਜੇ ਵੀ ਅੰਧਕਾਰ ਨੂੰ ਗੁਰੂ ਮੰਨਣਾ ?
ਸਭ ਤੋਂ ਪਹਿਲਾਂ ਇਹ ਸਾਫ ਕਰ ਦਈਏ ਕਿ ਅਸੀਂ ਸਪੋਕਸਮੈਨ ਦੇ ਸਮਰਥਕ ਜਾਂ ਪ੍ਰੋ: ਦਰਸ਼ਨ ਸਿੰਘ ਜੀ ਦੇ ਵਿਰੋਧੀ ਜਾਂ ਹੋਰ ਕਿਸੇ ਦੇ ਝੋਲੀ ਚੁੱਕ ਨਹੀਂ ਸਿਰਫ ਤੇ ਸਿਰਫ ਗੁਰੁ ਗਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਸਿੱਖ ਹਾਂ।ਸਿੱਖਾਂ ਦੀ ਆਪਸੀ ਖਿੱਚਧੂਹ ਦਾ ਸਾਨੂੰ ਬਹੁਤ ਦੁੱਖ ਹੈ ਤੇ ਸਭ ਤੋਂ ਵੱਧ ਇਹ ਦੁੱਖ ਹੈ ਕਿ ਜਿਸ ਵੀ ਆਗੂ ਪਿੱਛੇ ਅਸੀਂ ਤੁਰੇ ਉਹ ਅਸਲ ਨਿਸ਼ਾਨਿਉਂ ਕਿਉਂ ਥਿੜਕਦਾ ਹੈ।
ਅੱਜ ਬਚਿੱਤਰ ਨਾਟਕ ਨੂੰ ਗਲੋਂ ਲਾਹੁਣ ਲਈ ਸੁਹਿਰਦ ਸਿੱਖ ਸਿਰਤੋੜ ਯਤਨ ਕਰ ਰਹੇ ਹਨ ਤਾਂ ਕਿ ਇਹ ਗੰਦ ਦਾ ਟੋਕਰਾ ਅਸੀਂ ਆਪਣੇ ਘਰੋਂ ਬਾਹਰ ਕੱਢ ਮਾਰੀਏ ਪਰ ਜੋ ਵਿਦਵਾਨ ਇਸਨੂੰ ਬਾਹਰ ਕੱਢਣ ਵਾਲੇ ਮੋਹਰੀ ਸਨ ਉਹ ਅੱਜ ਆਪ ਪਾਣੀ ਵਿੱਚ ਬੈਠਦੇ ਨਜ਼ਰ ਆ ਰਹੇ ਹਨ। ਅਸੀਂ ਸਦਾ ਹੀ ਆਪੋ ਵਿੱਚ ਲੜਦੇ ਆਏ ਹਾਂ ਕਿ ਸਾਨੂੰ ਕਦੇ ਵੀ ਅਕਲ ਨਹੀਂ ਆਵੇਗੀ, ਸ਼ਾਇਦ ਸਾਰਿਆਂ ਨੂੰ ਇਹ ਗੱਲ ਚੰਗੀ ਨਾ ਲੱਗੇ ਪਰ ਅਸੀਂ ਸਿੱਖੀ ਤੋਂ ਬਹੁਤ ਦੂਰ ਹਾਂ ਹੋਰਾਂ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੰਨੇ ਹਾਂ ਤੇ ਆਪਸ ਵਿੱਚ ਸਾਡਾ ਸਿਰ ਵੱਢਵਾਂ ਵੈਰ ਹੈ, ਅਸੀਂ ਸਿੱਖ ਕਹਾਉਣ ਦੇ ਲਾਇਕ ਨਹੀਂ ਹਾਂ।
ਪ੍ਰੋ: ਦਰਸ਼ਨ ਸਿੰਘ ਪੰਥ ਦੇ ਮਹਾਨ ਵਿਦਵਾਨ ਹਨ, ਪਰ ਭੂਤਕਾਲ ਵਿੱਚ ਅਸੀਂ ਨਿੱਜੀ ਤੌਰ ਤੇ ਇਨਾਂ ਦੇ ਵਿਰੋਧੀ ਸਾਂ, ਕਿਉਂਕਿ 84ਵਿਆਂ ਵਿੱਚ ਆਪਨੂੰ ਪ੍ਰਸ਼ਨ ਕਰਨ ਵਾਲੇ ‘ਭਾਈ ਗੁਰਬਚਨ ਸਿੰਘ ਮਾਨੋਚਾਹਲ’ ਅਤੇ ‘ਭਾਈ ਦਇਆ ਸਿੰਘ’ ਸਾਡੇ ਹੀ ਬਜ਼ੁਰਗ ਸਨ। ਹੁਣ ਅਸੀਂ ਦਿਲੋਂ ਪ੍ਰੋ: ਜੀ ਦਾ ਸਤਿਕਾਰ ਕਰਨ ਲੱਗੇ ਸਾਂ, ਜਦੋਂ ਤੋਂ ਉਹ ਅਖੌਤੀ ਦਸਮ ਗ੍ਰੰਥ ਦੇ ਮਾਮਲੇ ਵਿੱਚ ਨਿਤਰਕੇ ਆਏ ਤਾਂ ਬੜੀਆਂ ਆਸਾਂ ਬੱਝੀਆਂ ਸਨ। ਉਹਨਾਂ ਬੜੇ ਵਧੀਆ ਢੰਗ ਨਾਲ ਇਸ ਕਾਮ ਭਰਪੂਰ ਕਿਤਾਬ ਤੋਂ ਸਾਨੂੰ ਜਾਣੂ ਕਰਵਾਇਆ । ਭਾਵੇਂ ਤੁਸੀਂ ਸਾਰੀ ਉਮਰ ਇਸ ਵਿੱਚੋਂ ਕੀਰਤਨ ਕੀਤਾ ਪਰ ਆਪਣੀ ਗਲਤੀ ਮੰਨੀ ਕਿ ਅਸੀਂ ਸਾਰੇ ਭੁੱਲਣਹਾਰ ਹਾਂ ਤੇ ਤੁਸੀਂ ਵੀ ਅਮ੍ਰਿਤ ਕੀਰਤਨ ਪੋਥੀ ਦੀ ਗਲਤੀ ਦੁਹਰਾਉਂਦੇ ਰਹੇ।
ਜਦੋਂ ਹੁਣ ਜੰਗ ਐਨ ਸਿਖਰ ਤੇ ਆਈ ਤਾਂ ਪਤਾ ਨਹੀਂ ਕਿਹੜੀ ਗੱਲੋਂ ਆਪ ਜੀ ਚਰਿਤਰੋ ਪਾਖਿਆਨ ਚੋਂ ਕੱਢੀ ਚੌਪਈ ਅਤੇ “ਨਮੋ ਅੰਧਕਾਰੇ” ਦੇ ਪੁਜਾਰੀ ‘ਜਾਪ’ ਨਾਲ ਸਿੱਖਾਂ ਨੂੰ ਜੋੜਨ ਤੇ ਤੁਲੇ ਹੋਏ ਹਨ।
ਆਪ ਜੀ ਨੂੰ ਬੇਨਤੀ ਰੂਪੀ ਸਵਾਲ ਹਨ:-
ਕਿ ਤੁਸੀਂ ਫੇਰ ਤੋਂ ਪੰਥਕ ਮਰਿਯਾਦਾ ਦੇ ਭੁਲੇਖੇ ਅਮ੍ਰਿਤ ਕੀਰਤਨ ਪੋਥੀ ਵਾਲਾ ਧੋਖਾ ਤੇ ਨਹੀਂ ਖਾ ਰਹੇ?
ਆਪ ਤੇ ਸਾਨੂੰ ਬੜੀਆ ਆਸਾਂ ਹਨ ਪਰ ਕਿ ਤੁਸੀਂ ਫਿਰ 84 ਵਾਗੂੰ ਘਬਰਾ ਤੇ ਨਹੀਂ ਗਏ?
ਜੋ ਗਲਤੀ ਤੁਸੀਂ ਸਾਰੀ ਉਮਰ ਬਚਿੱਤਰ ਨਾਟਕ ਦੀ ਰਚਨਾਵਾਂ ਪੜਕੇ ਕੀਤੀ ਹੁਣ ਫਿਰ ਚੌਪਈ ਤੇ ਜਾਪ ਨੂੰ ਜੱਫੀ ਪਾਕੇ ਉਹ ਗਲਤੀ ਦੁਹਰਾ ਤੇ ਨਹੀਂ ਰਹੇ?
ਜੇ ਨਹੀਂ ਤੇ ਕਿਰਪਾ ਕਰਕੇ ਦੱਸਣਾ ਕਰਨਾ ਕਿ ‘ਜਾਪ ਤੇ ਚੌਪਈ’ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੀ ਰਚਨਾਵਾਂ ਹਨ?
ਜੇ ਇਹ ਦਸਮ ਪਿਤਾ ਦੀਆਂ ਰਚਨਾਵਾਂ ਹਨ ਤਾਂ ਉਹਨਾਂ ਕਦੋਂ ਤੇ ਕਿੱਥੇ ਉਚਾਰਨ ਕੀਤੀਆਂ?
ਇਸ ਤਰਾਂ ਕਰਕੇ ਤੁਸੀਂ ਫਿਰ ਅਗਲੀਆਂ ਪੀੜੀਆਂ ਨੂੰ ਭੰਬਲਭੂਸੇ ਤਾਂ ਨਹੀਂ ਪਾ ਰਹੇ?
ਸਿੱਖ ਕੌਮ ਦੇ ਏਡੇ ਵੱਡੇ ਵਿਦਵਾਨ ਹੋਕੇ ਤੁਸੀਂ ਅਜੇ ਤੱਕ ਟਪਲੇ ਖਾ ਰਹੇ ਹੋ ਤਾਂ ਆਮ ਸਿੱਖ ਕੀ ਕਰੇ, ਕਿਸਤੇ ਵਿਸ਼ਵਾਸ ਕਰੇ?
ਕਿ ਅਸੀਂ ਇਹ ਮੰਨਕੇ ਤੁਰੀਏ ਕਿ ਚਰਿਤਰੋ ਪਾਖਿਯਾਨ ਦਾ ਹਿੱਸਾ ਚੌਪਈ ਦਸਮ ਪਿਤਾ ਜੀ ਦੀ ਹੀ ਲਿਖਤ ਹੈ। ਜੇ ਇਹ ਮੰਨਾਗੇ ਤਾਂ ਦਸਮ ਗ੍ਰੰਥੀਏ ਫਿਰ ਤੋਂ ਸਾਰਾ ਗ੍ਰੰਥ ਸਾਡੇ ਸਿਰ ਮੜ ਦੇਣਗੇ?
ਤੁਸੀਂ ਕਿਹਾ ਹੈ ਕਿ ਤੁਹਾਡਾ ਉਦੇਸ਼ ਹੈ ਇਸ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਤੋਂ ਹਟਾਉਣਾ ਪਰ ਚੌਪਈ ਤੇ ਜਾਪ ਨੂੰ ਮਾਨਤਾ ਦੇਕੇ ਸਿੱਖਾਂ ਦੇ ਹਿਰਦੇ ਵਿੱਚ ਇਸਦਾ ਵਾਸਾ ਤੇ ਨਹੀਂ ਕਰਵਾ ਰਹੇ?
ਅਸੀਂ 84 ਤੋਂ 92 ਤੱਕ ਬਹੁਤ ਕੁੱਝ ਗਵਾਇਆ ਹੈ ਕਿ ਹੁਣ ਆਪਣੇ ਗੁਰੂ ਸਾਹਿਬ ਤੇ ਦਾਗ ਵੀ ਲੱਗ ਜਾਣ ਦਈਏ?
ਪ੍ਰੋ: ਦਰਸ਼ਨ ਸਿੰਘ ਜੀ ਤੁਸੀਂ ਸਾਡੇ ਸਤਿਕਾਰਤ ਹੋ, ਸਿਆਣੀ ਉਮਰੇ ਪਹਿਲੀ ਗਲਤੀ ਤੇ ਤੁਸੀਂ ਸੁਧਾਰ ਲਈ ਪਰ ਸ਼ਾਇਦ ਜਿਹੜੀ ਗਲਤੀ ਹੁਣ ਕਰ ਰਹੇ ਹੋ ਸੁਧਾਰਨ ਦਾ ਮੌਕਾ ਨਾ ਮਿਲੇ। ਕਿਰਪਾ ਕਰਕੇ ਬਾਦਲ, ਟੋਹੜੇ ਵਾਲੀਆਂ ਲੀਹਾਂ ਨਾ ਚੁਣਿੳ। ਤੁਹਾਡੇ ਤੇ ਬੜਾ ਮਾਣ ਹੈ ਤੇ ਜਾਂਦੀ ਉਮਰੇ ਕਿਤੇ ਫਿਰ ਗਲਤੀ ਕਰਕੇ ਥਿੜਕ ਨਾ ਜਾਇੳ।

ਦਾਸਰੇ
ਪਖੰਡੀ ਸਾਧ ਵਿਰੋਧੀ ਜੱਥਾ
ਅਮਰੀਕ ਸਿੰਘ, ਦਰਸ਼ਨ ਸਿੰਘ, ਬਲਕਾਰ ਸਿੰਘ, ਸਤਵੀਰ ਸਿੰਘ, ਮੇਜਰ ਸਿੰਘ

(ਜਿਹੜੇ ਨਵੇ ਪਾਠਕ ‘ਸਿੱਖ ਮਾਰਗ’ ਨੂੰ ਕੋਈ ਚਿੱਠੀ ਪੱਤਰ ਲਿਖਦੇ ਹਨ ਉਹ ਕਿਰਪਾ ਕਰਕੇ ਆਪਣਾ ਫੂਨ ਨੰ: ਅਤੇ ਸ਼ਹਿਰ ਦਾ ਨਾਮ ਜ਼ਰੂਰ ਲਿਖਿਆ ਕਰਨ ਤਾਂ ਕਿ ਲੋੜ ਪੈਣ ਤੇ ਤਸਦੀਕ ਕੀਤਾ ਜਾ ਸਕੇ ਕਿ ਕੋਈ ਕਿਸੇ ਦੂਸਰੇ ਦਾ ਜਾਂ ਕੋਈ ਨਕਲੀ ਨਾਮ ਤੇ ਚਿੱਠੀ ਤਾਂ ਨਹੀਂ ਲਿਖ ਰਹੇ-ਸੰਪਾਦਕ)


(16/03/10)
ਖਾਲਸਾ ਨਿਊਜ਼ ਵਲੋਂ

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਇਸ ਵੇਲੇ ਹਿੰਦੋਸਤਾਨ ਵਿੱਚੋਂ ਆਪਣੀ ਫ਼ਲਾਇਟ ਲੈਕੇ ਇੰਗਲੈਂਡ ਪਹੁੰਚ ਚੁੱਕੇ ਹਨ, ਆਪਣੇ ਰੁਝੇਵਿਆਂ ਕਰਕੇ ਸ਼ਾਇਦ ਉਹ ਆਪਜੀ ਵਲੌਂ ਪੁਛੇ ਗਏ ਪ੍ਰਸ਼ਨਾਂ ਦਾ ਜਵਾਬ ਸ਼ਾਇਦ ਨਾ ਦੇ ਸਕਣ। ਪਰ ਉਹਨਾਂ ਵਲੋਂ ਇਸ ਦਾ ਜਵਾਬ ਅਸੀਂ ਦੇ ਰਹੇਂ ਹਾਂ।
ਸਾਨੂੰ ਇਸ ਗਲ ਦੀ ਬਹੁਤ ਨਿਰਾਸ਼ਾ ਹੈ ਕਿ ਜਿਸ ਇਨਸਾਨ ਨੇ ਆਪਣੀ ਸਾਰੀ ਉਮਰ ਸਿੱਖੀ ਦੇ ਵਾਸਤੇ ਗੁਜ਼ਾਰ ਦਿੱਤੀ ਹੋਵੇ, ਉਸ ਨੂੰ ਹਰ ਵਾਰੀ ਅਗਨੀ ਪਰੀਖਿਆ ਵਿੱਚੋਂ ਕਿਉਂ ਲੰਘਣਾ ਪੈਂਦਾ ਹੈ? ਆਪਜੀ ਦਾ ਇਹ ਤੌਖਲਾ ਕਿ ਜਿਸ ਆਗੂ ਪਿਛੇ ਸਿੱਖ ਤੁਰਦੇ ਹਨ, ਉਹ ਅਸਲ ਨਿਸ਼ਾਨੇ ਤੋਂ ਥਿੜਕਦਾ ਕਿਉਂ ਹੈ? ਇਹ ਸਿੱਖਾਂ ਦੀ ਬਦਕਿਸਮਤੀ ਹੈ ਕਿ ਉਹ ਬੰਦੇ ਨੂੰ ਪਛਾਣ ਨਹੀਂ ਸਕਦੇ। ਪ੍ਰੋ. ਦਰਸ਼ਨ ਸਿੰਘ ਜੋ ਇਤਨਾ ਬਿਖੜਾ ਸਮਾਂ ਅਪਨੇ ਉਪਰ ਹੰਡਾ ਚੁਕੇ ਹਨ, 84 ਤੋਂ ਲੈਕੇ ਹੁਣ ਤਕ ਡਾਂਗਾਂ, ਕਿਰਪਾਨਾਂ, ਪੁਲਿਸ ਦੀ ਮਾਰ ਵੀ ਸਹੀ, ਨਿਸ਼ਾਨੇ ਤੋਂ ਨਹੀਂ ਥਿੜਕੇ, ਉਸ ਇਨਸਾਨ ਤੇ ਹਮੇਸ਼ਾਂ ਸ਼ੱਕ ਦੀ ਸੂਈ ਟਿਕਾਈ ਰੱਖਣੀ, ਜਾਇਜ਼ ਨਹੀਂ। ਕਿਨੇਂ ਕੁ ਪ੍ਰਚਾਰਕ ਹਨ, ਜਿਹੜੇ ਸਰਕਾਰ, ਜ਼ੁਲਮ ਦੇ ਖਿਲਾਫ਼ ਖੜਦੇ ਹਨ? ਘਰਾਂ ਵਿੱਚ ਬਹਿ ਕੇ, ਅਖਬਾਰਾਂ, ਵੈਬ ਸਾਈਟਾਂ ਤੇ ਲੇਖ ਲਿਖਣੇ, ਸੌਖੇ ਹੁੰਦੇ ਹਨ, ਮੈਦਾਨ ਵਿੱਚ ਕੋਈ ਕੋਈ ਨਿਤਰਦਾ ਹੈ, ਜੋ ਪ੍ਰੋ. ਦਰਸ਼ਨ ਸਿੰਘ ਨਿਤਰ ਰਿਹਾ ਹੈ।
ਭਾਈ ਗੁਰਬਚਨ ਸਿੰਘ ਮਾਨੋਚਾਹਲ ਅਤੇ ਭਾਈ ਦਇਆ ਸਿੰਘ ਕੋਮ ਦੇ ਹੀਰੋ ਹਨ, ਕੌਮ ਵਾਸਤੇ ਉਹਨਾਂ ਨੇ ਆਪਣੀ ਜ਼ਿੰਦਗੀ ਲਾਈ, ਪਰ ਇਹ ਜ਼ਰੂਰੀ ਨਹੀਂ ਕਿ ਉਹ ਵਿਦਵਾਨ ਭੀ ਹੋਣ। ਰੱਬ ਅਤੇ ਗੁਰੂ ਤੋਂ ਇਲਾਵਾ ਸਭ ਭੁਲਣਹਾਰ ਹੈ, ਉਹਨਾਂ ਨੇ ਵੀ ਗਲਤੀਆਂ ਕੀਤੀਆਂ ਸਨ।
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥
ਪ੍ਰੋ. ਦਰਸ਼ਨ ਸਿੰਘ ਨੇ ਇਹ ਸਪਸ਼ਟ ਤੌਰ ਤੇ ਇਹ ਕਿਹਾ ਹੈ -
“ਜਦੋਂ ਕਿ ਮੇਰੇ ਸੰਘਰਸ਼ ਦਾ ਅਸਲ ਮੁੱਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਾਹਮਣੇ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕਰਕੇ ਗੁਰੂ ਦੀ ਬੇਅਦਬੀ ਨਾ ਕੀਤੀ ਜਾਵੇ। ਕਿਉਂਕਿ ਇਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਿੱਖ ਦਾ ਗੁਰੂ ਹੈ, ਕੋਈ ਹੋਰ ਗ੍ਰੰਥ ਸਿੱਖ ਦਾ ਗੁਰੂ ਨਹੀਂ ਹੋ ਸਕਦਾ। ਅਤੇ ਇਸ ਸੰਘਰਸ਼ ਪ੍ਰਤੀ ਜਾਣ-ਬੁੱਝ ਕੇ ਸ਼ੰਕੇ ਖੜ੍ਹੇ ਕਰਨ ਵਾਲਿਆਂ ਵੀਰਾਂ ਸਮੇਤ ਸਮੁਚੇ ਗੁਰੂ ਗ੍ਰੰਥ ਦੇ ਖਾਲਸਾ ਪੰਥ ਨਾਲ ਬਚਨ ਕਰਦਾ ਹਾਂ ਕਿ ਸਤਿਗੁਰੂ ਦੇ ਸਨਮਾਨ ਦੇ ਇਸ ਅਸਲ ਮੁੱਦੇ ਤੇ ਕਦੇ ਕਿਸੇ ਨਾਲ ਕਿਸੇ ਕੀਮਤ ਉਤੇ ਕੋਈ ਸਮਝੌਤਾ ਨਹੀਂ ਕਰਾਂਗਾ।
ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਣਤ ਰਹਿਤ ਮਰਿਯਾਦਾ ਦੀ ਮਾਨਤਾ ਅਨੁਸਾਰ ਨਿਤਨੇਮ ਦੀਆਂ ਬਾਣੀਆਂ ਸਬੰਧੀ ਮੇਰਾ ਸਟੈਂਡ ਜੋ ਪਹਿਲੇ ਸੀ, ਅੱਜ ਭੀ ਮੈਂ ਓਥੇ ਹੀ ਖੜ੍ਹਾ ਹਾਂ। ਨਿਤਨੇਮ ਦੀਆਂ ਬਾਣੀਆਂ ਨੂੰ ਪੰਥ ਪ੍ਰਵਾਣਿਤ ਬਾਣੀਆਂ ਮੰਨਦਾ ਹਾਂ ਅਤੇ ਸਿੱਖ ਰਹਿਤ ਮਰਿਯਾਦਾ ਦੇ ਫੈਸਲੇ ਅੱਗੇ ਸਿਰ ਝੁਕਾਉਂਦਿਆਂ ਕਹਿੰਦਾ ਹਾਂ ਕਿ ਨਵੇਂ ਫੈਸਲੇ ਤਕ ਇਸ ਦੀ ਅਲੋਚਨਾ ਨਾ ਕੀਤੀ ਜਾਵੇ। ਸਿੱਖ ਰਹਿਤ ਮਰਿਆਦਾ ਅਨੁਸਾਰ ‘ਬਚਿਤਰ ਨਾਟਕ’ ਦਾ ਪ੍ਰਕਾਸ਼ ਹਟਾ ਕੇ ਅਤੇ ਉਸ ਨਾਲੋਂ “ਗੁਰੂ” ਲਫਜ਼ ਹਟਵਾ ਕੇ ਉਸ ਤੋਂ ਬਾਅਦ ਇਸ ਕਿਤਾਬ ਨੂੰ ਵਿਦਵਾਨਾਂ ਦੇ ਪੈਨਲ ਦੇ ਹਵਾਲੇ ਕਰਕੇ ਬਾ ਦਲੀਲ ਵਿਚਾਰ ਨਾਲ ਇਸ ਵਿਚਲੀਆਂ ਰਚਨਾਵਾਂ ਦਾ ਫੈਸਲਾ ਕਰ ਲਿਆ ਜਾਵੇ ਅਤੇ ਉਦੋਂ ਹੀ ਆਪਣੀਆਂ ਦਲੀਲਾਂ ਰਾਹੀਂ ਜ਼ੋਰ ਲਾ ਕੇ ਯੋਗ ਪੰਥਕ ਫੈਸਲਾ ਕਰਾ ਲਿਆ ਜਾਵੇ। ਉਤਨੀ ਦੇਰ ਇਹੋ ਗੱਲ ਮੈਂ ਰਹਿਤ ਮਰਿਆਦਾ ਨੂੰ ਨਾ ਮੰਨਣ ਵਾਲਿਆਂ ਨੂੰ ਸਪਸ਼ਟ ਪਹਿਲੇ ਭੀ ਕਰ ਦਿੱਤੀ ਸੀ ਅਤੇ ਉਹਨਾਂ ਵਿਚੋਂ ਮੇਰੇ ਨਾਲ ਸਹਿਮਤ ਵੀਰ, ਇਹ ਗੱਲ ਮੰਨ ਕੇ ਹੀ ਮੇਰੇ ਨਾਲ ਤੁਰੇ ਸਨ। ਪਰ ਅਸਲ ਸੰਘਰਸ਼ ਨੂੰ ਕਮਜ਼ੋਰ ਕਰਨ ਦੇ ਸਮਝੌਤੇ ਅਧੀਨ ਉਹਨਾਂ ਸਮਝ ਕੇ ਤੁਰੇ ਵੀਰਾਂ ਨੂੰ ਮੇਰੇ ਨਾਲੋਂ ਤੋੜਨ ਦੀ ਸਾਜਿਸ਼ ਨਾਲ ਕਦੇ ਧਵਨ ਅਤੇ ਕਦੇ ਘੱਗਾ ਸਾਹਿਬ ਦੇ ਰਾਹੀਂ ਅੱਜ ਨਿਤਨੇਮ ਦੀਆਂ ਬਾਣੀਆਂ ਦਾ ਸੁਆਲ ਖੜਾ ਕਰਕੇ ਉਹਨਾਂ ਵੀਰਾਂ ਲਈ ਦੁਬਿਧਾ ਖੜੀ ਕੀਤੀ ਗਈ ਹੈ ਜਦਕਿ ਮੇਰਾ ਸਟੈਂਡ ਕਦੇ ਭੀ ਨਹੀਂ ਬਦਲਿਆ।”

ਜਿਹੜੀ ਗਲ ਸਾਫ਼ ਤੌਰ ਤੇ ਸਪਸ਼ਟ ਹੈ, ਉਸਨੂੰ ਬਾਰ ਬਾਰ ਪੁੱਛ ਕੇ ਅਸੀਂ ਆਪਣਾ ਸਮਾਂ ਬਰਬਾਦ ਕਰ ਰਹੇ ਹਾਂ। ਸਾਰੇ ਸਿੱਖ ਇਹ ਤਾਂ ਕਹਿਂਦੇ ਹਨ ਕਿ ਅਸੀਂ ਸ਼੍ਰੀ ਅਕਾਲ ਤਖ਼ਤ ਨੂੰ ਮਨਦੇ ਹਾਂ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਯਾਦਾ ਨੁੰ ਨਹੀਂ ਮੰਨਦੇ। ਭਲਿਉ, ਇਹ ਰਹਿਤ ਮਰਿਯਾਦਾ ਪ੍ਰੋ. ਦਰਸ਼ਨ ਸਿੰਘ ਨੇ ਨਹੀਂ ਬਣਾਈ, ਉਸ ਵੇਲੇ ਦੇ ਸਿਰਕੱਢ ਵਿਦਵਾਨ ਸਿੱਖਾਂ ਨੇ ਬਣਾਈ ਹੈ। ਇਹ ਗਲ ਠੀਕ ਹੈ ਕਿ ਉਸ ਮਰਿਯਾਦਾ ਵਿੱਚ ਸੋਧਾਂ ਗੁਰਮਤਿ ਅਨੁਸਾਰ ਹੋਣੀਆਂ ਚਾਹੀਦੀਆਂ ਹਨ, ਪਰ ਜਦ ਤਕ ਨਹੀਂ ਹੋ ਜਾਂਦੀਆਂ, ਤਦ ਤੱਕ ਉਹੀ ਰਹਿਤ ਮਰਿਯਾਦਾ ਲਾਗੂ ਹੈ। ਕਦੀ ਐਸਾ ਵੀ ਹੋਇਆ ਹੈ ਕਿ ਕੋਈ ਕਾਨੂੰਨ ਬਣਿਆ ਹੋਵੇ, ਉਸ ਵਿੱਚ ਸੋਧ ਕੀਤੇ ਬਗੈਰ, ਜੋ ਚੰਗਾ ਲਗਦਾ ਹੋਵੇ ਉਹ ਕਰੀ ਚਲੋ। ਕਿਸੇ ਵੀ ਦੇਸ਼ ਕੌਮ ਦੀ
constitution ਵਿੱਚ Amendment ਹੋਏ ਬਗੈਰ ਪੁਰਾਣਾ ਕਾਨੂੰਨ ਲਾਗੂ ਰਹਿੰਦਾ ਹੈ।
ਅਸੀਂ ਇੱਕ ਅੱਖਰ ਵਿੱਚੋਂ ਲੈਕੇ ਕਿਸੇ ਕ੍ਰਿਤ ਤੋਂ ਬਾਗੀ ਨਹੀਂ ਹੋ ਸਕਦੇ। ਅਸੀਂ ਵੀ ਸ. ਦਲਬੀਰ ਸਿੰਘ ਦੀ ਪੁਸਤਕ ਪੜ੍ਹੀ ਹੈ, ਉਹ ਵੀ ਕੋਈ ਸਬੂਤ ਪੇਸ਼ ਨਹੀਂ ਕਰ ਸਕੇ, ਹੋਰ ਜਿਹੜੇ ਵੀ ਵਿਦਵਾਨਾਂ ਨਾਲ ਸਾਡੀ ਗਲ ਹੋਈ ਹੈ, ਉਹ ਵੀ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਕਿ ਜਾਪ, ਸਵੈਏ, ਚੌਪਈ ਗੁਰੁ ਗ੍ਰੰਥ ਸਾਹਿਬ ਦੀ ਕਸਵੱਟੀ ਉਪਰ ਖਰੇ ਨਹੀਂ ਉਤਰਦੇ। ਕਿ ਅੰਧਕਾਰ ਤੇ ਰੌਸ਼ਨੀ, ਸੱਚ ਤੇ ਝੂਠ, ਨੇਕੀ ਤੇ ਬਦੀ, ਇਹ ਰੱਬ ਦੇ ਬਣਾਏ ਹੋਏ ਕਾਨੂੰਨ ਵਿੱਚ ਨਹੀਂ। ਜਾਪ ਨੂੰ ਸ਼ਿਵ ਸਹਸਤ੍ਰਮਾਲਾ ਦਾ ਉਤਰਾ ਕਹਿਣ ਵਾਲੇ, ਸਿਵਾਏ ਇੱਕਾ ਦੁੱਕਾ ਸ਼ਬਦਾਂ ਦੇ, ਕੋਈ ਵੀ ਹੋਰ ਸ਼ਬਦ ਰਲਦਾ ਨਹੀਂ ਦਿਖਾ ਸਕੇ।
ਅਸੀਂ ਤਾਂ ਆਪ ਇਹ ਚਾਹੁਂਦੇ ਹਾਂ ਕਿ ਗੁਰੁ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਗ੍ਰੰਥ, ਪੁਸਤਕ ਦਾ ਪ੍ਰਕਾਸ਼ ਨਾ ਹੋਵੇ। ਬਚਿੱਤਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ) ਵਿਚੋਂ ਜਿਹੜਿਆਂ ਰਚਨਾਵਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਕਸਵੱਟੀ ਉਪਰ ਖਰੀ ਉਤਰਦੀਆਂ ਹੋਣ, ਉਹਨਾਂ ਨੂੰ ਸੰਭਾਲਿਆ ਜਾਵੇ, ਬਾਕੀ ਰੱਦ ਕਰ ਦਿੱਤਿਆਂ ਜਾਣ। ਪਰ ਜੱਦ ਤੱਕ ਸਿੱਖ ਰਹਿਤ ਮਰਿਯਾਦਾ ਵਿੱਚ ਕੋਈ ਸੋਧ ਨਾ ਹੋ ਜਾਵੇ, ਸਿੱਖਾਂ ਵਾਸਤੇ ਉਹ ਕਾਨੰਨ ਲਾਗੂ ਹੈ। ਇਕੱਲੇ ਤੌਰ ਤੇ ਕੋਈ ਵੀ ਕਿਸੇ ਰਚਨਾ ਨੂੰ ਪੜੇ ਜਾਂ ਰੱਦ ਕਰੇ, ਪਰ ਕੌਮੀ ਤੌਰ ਤੇ ਸਿੱਖ ਰਹਿਤ ਮਰਿਯਾਦਾ ਅਜੇ ਲਾਗੂ ਹੈ।
1984 ਅਤੇ ਉਸ ਤੋਂ ਬਾਅਦ ਦੇ ਸਮੇਂ ਵਿੱਚ ਸਿਰਫ਼ ਪ੍ਰੋ. ਦਰਸ਼ਨ ਸਿੰਘ ਹੀ ਸਨ, ਜਿਹੜੇ ਸਰਕਾਰ ਜ਼ੁਲਮ ਦੇ ਫ਼ਿਲਾਫ ਖੜੇ ਸਨ। ਸਿਰਫ਼ ਸੁਣੀਆਂ ਸੁਣਾਇਆਂ ਗਲਾਂ ਤੇ ਵਿਸ਼ਵਾਸ ਨਾ ਕਰੋ, ਅਸਲੀਯਤ ਨੂੰ ਪਛਾਣੋ। ਇਸਦਾ ਸਬੂਤ ਹੈ, ਗਿਆਨੀ ਸੰਤ ਸਿੰਘ ਮਸਕੀਨ ਦੀ ਉਹ ਰਿਕਾਰਡਿੰਗ, ਜਿਹੜੀ
www.khalsanews.org audio section `ਤੇ ਤੁਸੀਂ ਸੁਣ ਸਕਦੇ ਹੋ।
ਅਸੀਂ ਤੁਹਾਨੂੰ ਸਵਾਲ ਪੁਛਦੇ ਹਾਂ ਕੋਈ ਬੰਦਾ ਆਪਜੀ ਵਿਚੋਂ, ਉਹਨਾਂ ਦੇ ਨਾਲ ਸੰਘਰਸ਼ ਕਰ ਰਿਹਾ ਹੈ? ਘਰੋਂ ਬਾਹਰ ਰਹਿਕੇ, ਦੁਸ਼ਮਨ ਦੇ ਮੈਦਾਨ ਵਿੱਚ ਜਾ ਕੇ, ਘਰ ਪਰਿਵਾਰ ਦੀ ਫਿਕਰ ਕਰੇ ਬਗੈਰ, ਸਿਰਫ ਸਿੱਖੀ ਬਚਾਉਣ ਖਾਤਿਰ ਇਹ ਬਜ਼ੁਰਗ ਵਿਦਵਾਨ ਆਪਣੇ ਤੌਰ ਤੇ ਸੰਘਰਸ਼ ਕਰ ਰਿਹਾ ਹੈ। ਜੇ ਸਿੱਖੀ ਦਾ ਫਿਕਰ ਹੈ ਤਾਂ ਹਿੰਮਤ ਕਰਕੇ ਬਾਹਰ ਨਿਕਲੋ, ਨਾਲ ਸੰਘਰਸ਼ ਕਰੋ। ਇੰਟਰਨੈਟ ਤੇ ਲੇਖ, ਯੂ ਟਿਯੁਬ ਤੇ ਵੀਡਿਉ, ਅਖਬਾਰਾਂ ਵਿੱਚ ਬਿਆਨ ਤਾਂ ਹਰ ਕੋਈ ਲਗਵਾ ਸਕਦਾ ਹੈ, ਪਰ ਕੋਈ ਹੈ ਜੋ ਮੈਦਾਨ ਵਿੱਚ ਨਿਤਰਦਾ ਹੈ।
ਆਸ ਕਰਦੇ ਹਾਂ ਕਿ ਆਪਜੀ ਨੂੰ ਸੁਆਲਾਂ ਦੇ ਜਵਾਬ ਮਿਲ ਗਏ ਹੋਣਗੇ।
(ਟਿੱਪਣੀ: ਤੁਹਾਡੀ ਚਿੱਠੀ ਤਾਂ ਭਾਵੇਂ ਇਸ ਉਪਰ ਵਾਲੀ ਚਿੱਠੀ ਦੇ ਜਵਾਬ ਵਿੱਚ ਹੈ ਪਰ ਫਿਰ ਵੀ ਮੈਂ ਇੱਕ ਗੱਲ ਪੁੱਛਣ ਦੀ ਗੁਸਤਾਖੀ ਕਰ ਰਿਹਾ ਹਾਂ। ਕੀ ਚੌਪਈ ਤ੍ਰਿਆ ਚਰਿੱਤਰ ਦਾ ਹਿੱਸਾ ਨਹੀਂ ਹੈ? ਕੀ ਇਸ ਵਿਚਲੀਆਂ ਬਹੁਤੀਆਂ ਗੱਲਾਂ ਗੁਰਮਤਿ ਦਾ ਵਿਰੋਧ ਨਹੀਂ ਕਰਦੀਆਂ? ਜਿਵੇਂ ਕਿ, “ਹਮਰੇ ਦੁਸ਼ਟ ਸਭੈ ਤੁਮ ਘਾਵਹੁ॥ --- ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ॥” ਮੈਂ ਅਨੇਕਾਂ ਵਾਰੀ ‘ਸਿੱਖ ਮਾਰਗ’ ਤੇ ਲਿਖ ਚੁੱਕਾ ਹਾਂ ਕਿ ਅੱਖਾਂ ਤੇ ਪੱਟੀ ਬੰਨ ਕੇ ਨਾ ਤਾ ਕਿਸੇ ਵਿਦਾਵਾਨ ਦੇ ਮਗਰ ਲੱਗਿਆ ਹਾਂ ਅਤੇ ਨਾ ਹੀ ਕਿਸੇ ਦੀ ਇਸੇ ਤਰ੍ਹਾਂ ਵਿਰੋਧਤਾ ਕੀਤੀ ਹੈ। ਮੇਰੇ ਲਈ ਸਭ ਤੋਂ ਉਪਰ ਗੁਰਬਾਣੀ ਹੈ ਨਾ ਕਿ ਅਕਾਲ ਤਖ਼ਤ, ਉਸ ਦਾ ਕੋਈ ਕਥਿਤ ਹੁਕਮਨਾਮਾ ਜਾਂ ਕੋਈ ਅਖੌਤੀ ਜਥੇਦਾਰ। ਮੇਰੇ ਲਈ ਅਕਾਲ ਤਖ਼ਤ ਦਾ ਹੁਕਮ ਗੁਰਬਾਣੀ ਵਿੱਚ ਮੌਜੂਦ ਹੈ ਇਸ ਤੋਂ ਉਪਰ ਹੋਰ ਕੁੱਝ ਨਹੀਂ। ਮੈਂ ਸੇਧ ਗੁਰਬਾਣੀ ਤੋਂ ਲੈਣੀ ਨਾ ਕਿ ਕਿਸੇ ਇੱਟਾਂ ਦੇ ਬਣੇ ਹੋਏ ਸਥਾਨ ਤੋਂ। ਨਾ ਤਾਂ ਪਹਿਲਾਂ ਕੋਈ ਗਲਤ ਹੁਕਮਨਾਮਾ ਮੰਨਿਆਂ ਹੈ ਅਤੇ ਨਾ ਹੀ ਅੱਗੋਂ ਨੂੰ ਕੋਈ ਮੰਨਣਾ ਹੈ। ਮੈਨੂੰ ਇਸ ਗੱਲ ਵਿੱਚ 1% ਵੀ ਕੋਈ ਸ਼ੱਕ ਨਹੀਂ ਕਿ ਪ੍ਰੋ: ਦਰਸ਼ਨ ਸਿੰਘ ਤਨੋ ਮਨੋ ਰੋਮ-ਰੋਮ ਵਿੱਚ ਸਿੱਖੀ ਦਾ ਦਰਦ ਲੈ ਕੇ ਫਿਰ ਰਹੇ ਹਨ ਪਰ ਨਾਲ ਹੀ ਇਹ ਵੀ ਸੱਚ ਹੈ ਕਿ ਜਿਹੜਾ ਇਤਨੇ ਸਮੇਂ ਤੋਂ ਦਸਮ ਗ੍ਰੰਥ ਦੇ ਗੁਣ ਗਉਂਦਾ ਰਿਹਾ ਹੋਵੇ ਅਤੇ ਨਕਲੀ ਅਸਥਾਨ ਹੇਮਕੁੰਟ ਤੇ ਵੀ ਜਾ ਕੇ ਵਾਜਾ ਵਜਾਉਂਦਾ ਰਿਹਾ ਹੋਵੇ ਉਸ ਲਈ ਇਸ ਗ੍ਰੰਥ ਨੂੰ ਇੱਕ ਦਮ ਆਪਣੇ ਮਨ ਵਿਚੋਂ ਬਾਹਰ ਕੱਢ ਕੇ ਸੁੱਟਣਾ ਸ਼ਾਇਦ ਮੁਸ਼ਕਲ ਲਗਦਾ ਹੈ। ਇਹ ਠੀਕ ਹੈ ਕਿ ਘਰੇ ਬੈਠ ਕੇ ਕੋਈ ਗੱਲ ਕਹਿਣੀ ਲਿਖਣੀ ਸੌਖੀ ਹੈ ਅਤੇ ਲੋਕਾਂ ਵਿੱਚ ਜਾ ਕੇ ਕਰਨੀ ਇਸ ਨਾਲੋਂ ਔਖੀ ਹੁੰਦੀ ਹੈ। ਪਰ ਇਸ ਵਿੱਚ ਇਹ ਇਕੱਲਾ ਤੇ ਨਹੀਂ ਇਸ ਨਾਲ ਹੋਰ ਵੀ ਕਈ ਸਾਥ ਦੇ ਰਹੇ ਸਨ। ਜਾਚਕ ਜੀ ਤਕਰੀਬਨ ਹਰ ਵੇਲੇ ਇਹਨਾ ਦੇ ਨਾਲ ਰਹੇ ਹਨ ਅਤੇ ਜਦੋਂ ਆਸਨਸੋਹਲ ਹਮਲਾ ਹੋਇਆ ਸੀ ਤਾਂ ਪ੍ਰੋ: ਧੂੰਦਾ ਵੀ ਇਹਨਾ ਦੇ ਨਾਲ ਸੀ। ਪਰ ਉਹ ਤਾਂ ਦਸਮ ਗ੍ਰੰਥ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੇ ਲਗਦੇ ਜਿਸ ਤਰ੍ਹਾਂ ਦੀਆਂ ਇਹ ਕਰਦਾ ਹੈ। ਇਸ ਦਸਮ ਗ੍ਰੰਥ ਬਾਰੇ ਹੀ ਦ੍ਰਿੜਤਾ ਨਾਲ ਸਟੈਂਡ ਲੈਣ ਦੇ ਕਾਰਨ ਹੀ ਇੰਦਰ ਸਿੰਘ ਘੱਗਾ ਤੇ ਕਈ ਵਾਰੀ ਮਾਰੂ ਹਮਲਾ ਹੋ ਚੁੱਕਾ ਹੈ-ਸੰਪਾਦਕ)


(16/03/10)
ਡਾ: ਪਰਮਜੀਤ ਸਿੰਘ

ਸਿੱਖ ਮਾਰਗ ਦੇ ਸੰਪਾਦਕ ਤੇ ਪਾਠਕ ਜੀ ਗੁਰ ਫ਼ਤੇਹਿ ਪ੍ਰਵਾਨ ਕਰਨੀ,
ਅੱਜ ਕੌਮ ਤੇ ਕਰਮਕਾਂਡੀ ਤੇ ਬਿਪ੍ਰਵਾਦੀ ਆਪੋ ਆਪਣੇ ਸਾਂਧਨਾ ਕਾਰਨ ਭਾਰੂ ਹਨ। ਤੱਤ ਗੁਰਮਤਿ ਤੇ ਹੋਰ ਪੰਥ ਦਰਦੀ ਵੀਰਾਂ ਕੋਲ ਬਹੁਤ ਸੀਮਤ ਸਾਧਨ ਹਨ, ਜਿਹਨਾ ਰਾਹੀ ਅਸੀਂ ਆਪਣੇ ਵਿਚਾਰ ਦੂਸਰੇ ਵਿਅਕਤੀਆਂ ਨਾਲ ਸਾਂਝੇ ਕਰ ਸਕਦੇ ਹਾਂ, ਇਥੇ ਕਿਸੇ ਵਿਸੇਸ ਦਾ ਨਾਂ ਲੈਣਾ ਕੋਈ ਵਧੀਆ ਗੱਲ ਨਹੀ ਹੋਵੇਗੀ। ਕਈ ਵਾਰ ਸਾਡੀ ਲਿੱਖੀ ਗੱਲ ਨਾਲ ਸਬੰਧਤ ਅਦਾਰਾ ਸਹਿਮਤ ਨਾਂ ਹੋਣ ਦੇ ਬਾਵਯੂਦ, ਉਹ ਗੱਲ ਬਾਕੀ ਵਿਅਕਤੀਆਂ ਤੱਕ ਪਹੁੰਚਾ ਦਿੱਤੀ ਜਾਂਦੀ ਹੈ। ਪਰ ਕਈ ਵਾਰ ਸਹਿਮਤ ਹੋਣ ਦੇ ਬਾਵਯੂਦ ਉਹ ਛਪਣੋਂ ਰਹਿ ਜਾਂਦੀ ਹੈ, ਛੋਟੇ, ਛੋਟੇ ਮਸਲਿਆਂ ਨੂੰ ਗੰਭੀਰ ਨਹੀ ਬਣਾਉਣਾ ਚਾਹੀਦਾ, ਹਰ ਮੱਸਲਾ ਹੀ ਪਰੈਸ ਵਿੱਚ ਨਹੀ ਲਿਆਉਣਾ ਚਾਹੀਦਾ।
ਸੰਸਾਰ ਸਿੱਖ ਸਮੇਲਨ (ਵਿਸ਼ਵ ਸਿੱਖ ਕਨਵੈਨਸ਼ਨ,
World Sikh Convention) ਜੋ ਕਿ ਦਿੱਲੀ ਵਿੱਚ ਰੱਖ ਲਈ ਗਈ ਹੈ। {ਇਸ ਦੇ ਅਜੰਡੇ ਵਿੱਚ ਤਿੰਨ ਮਸਲੇ ਸਿਰਫ਼ ਆਕਾਲ ਤੱਖਤ ਨਾਲ ਸਬੰਧਤ ਹੀ ਹਨ, ਅੱਠ ਨੰਬਰ ਤੇ ਜਾਤ ਪਾਤ ਬਾਰੇ ਰੱਖਿਆ ਜਦੋਂ ਕਿ ਪ੍ਰਬੰਧਕਾਂ ਦੇ ਨਾਵਾਂ ਵਿੱਚ ਹੀ ਸਰਨਾ, ਕੋਛੜ, ਵਾਲੀਆ, ਤਹਿਰਾਨ, ਚੁੱਗ, ਗਿਲ, ਸਪਰਾ, ਅਟਵਾਲ, ਬਾਜਵਾ, ਸੇਖੋਂ ਉੱਪਲ ਇਤ ਆਦਿ ਲਿੱਖ ਰੱਖੇ ਹਨ।} ਉਸ ਦੇ ਅਜੰਡੇ ਵਿੱਚ “ਰਲਵੇਂ ਮਸਲੇ” {Miscellaneous Agenda} ਵਿਚਾਰਨ ਦੀ ਗੱਲ, ਜੋ ਕਿ ਸੱਭ ਤੋਂ ਜ਼ਰੂਰੀ ਹੈ। ਆਦਿ ਸ੍ਰੀ ਗੁਰੂ ਗਰੰਥ ਸਾਹਿਬ ਦਾ ਅਦਬ ਸਤਿਕਾਰ ਬਹਾਲ ਕਰਨਾ, ਸੱਭ ਤੋਂ ਪਰਮੁੱਖਤਾ ਨਾਲ ਹੋਣਾ ਚਾਹੀਦਾ ਹੈ। ਇਸ ਅਤਿ ਗੰਭੀਰ ਮਸਲੇ ਵਿੱਚ ਸੱਭ ਕੁੱਝ ਆ ਜਾਂਦਾਂ ਹੈ, ਜਿਸ ਤਰਾਂ ਹਾਥੀ ਦੀ ਪੈੜ੍ਹ ਵਿੱਚ ਸਾਰਾ ਕੁੱਝ ਆ ਜਾਂਦਾਂ ਹੈ। ਜੋ ਵੀ ਕੱਚ ਪਿੱਲ ਗੁਰੂ ਦੇ ਨਾਂ ਤੇ ਸਾਨੂੰ ਪਰੋਸਿਆ ਜਾਂਦਾਂ ਹੈ, ਉਸ ਨੂੰ ਇਕੋ ਝੱਟਕੇ ਨਾਲ ਚੰਗੀ ਤਰਾਂ ਪੋਚਾ ਲਾਕੇ ਗੁਰੂ ਦੇ ਦਰਬਾਰ ਦੀ ਸਫ਼ਾਈ ਕਰ ਦੇਣੀ ਚਾਹੀਦੀ ਹੈ, ਆਨੰਦ ਵਿਆਹ ਕਾਨੂੰਨ {Anand Marriage Act } ਬਣਾਉਣ ਲਈ ਸਰਕਾਰ ਤੇ ਜੋਰ ਪਾਉਣ। ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਹੋਵੇ, (ਨਾਨਕਸ਼ਾਹੀ ਕੈਲੰਡਰ ੧੫ ਅਪਰੈਲ, ਗੁਰ ਨਾਨਕ ਜੀ ਦੇ ਜਨਮ ਤੋਂ ਹੀ ਲਾਗੂ ਕਰਨਾ ਚਾਹੀਦਾ ਹੈ ਤੇ ਇਸ ਵਿੱਚ ਬੰਦੀ ਛੋੜ ਦਿਵਸ, ਹੋਲਾ ਮਹੱਲਾ, ਗੁਰ ਨਾਨਕ ਜੀ ਦਾ ਜਨਮ ਦਿਨ ਦੀਆਂ ਮਿਤੀਆਂ ਠੀਕ ਕਰ ਲੈਣੀਆਂ ਚਾਹੀਦੀਆਂ ਹਨ।) ਚਾਹੇ ਉਹ ਦਸਮ ਗਰੰਥ ਦਾ ਮਸਲਾ, ਚਾਹੇ ਉਹ ਰਹਿਤ ਮਰਯਾਦਾ ਹੋਵੇ ਜਾਂ ਨਿੱਤਨੇਮ ਦੀਆਂ ਬਾਣੀਆਂ ਹੋਣ, ਰਾਗ ਮਾਲਾ ਜਾਂ ਖੰਡੇ ਦੀ ਪਾਹੁਲ ਹੋਵੇ ਜਾਂ ਅਰਦਾਸ ਸਬੰਧੀ ਮਸਲਾ ਹੋਵੇ, ਗੁਰਦਵਾਰੇ ਦੇ ਪ੍ਰਬੰਧਕ ਚੁਣੇ ਜਾਂਣ ਦਾ ਮਸਲਾ ਹੋਵੇ, ਜਿਹੜੇ ਵਿਅਕਤੀ ਅੱਜ ਵਾਲੀ ਰਹਿਤ ਮਰਯਾਦਾ ਨੂੰ ਨਹੀ ਮੰਨਦੇ ਜਾਂ ਜਿੰਨਾ ਦੇ ਡੇਰੇ ਹੁਣ ਤੱਕ ਵਾਲੀ ਰਹਿਤ ਮਰਯਾਦਾ ਦੇ ਪਾਬੰਧ ਨਹੀ ਹਨ, ਉਨਾ ਨੂੰ ਇਸ ਸਮੇਲਨ ਵਿੱਚ ਭਾਗ ਲੈਣ ਨਾ ਦਿੱਤਾ ਜਾਵੇ, ਜੇ ਕਰ ਅਜੇਹੇ ਡੇਰੇ ਵਾਲੇ ਆਪਣੇ ਡੇਰੇ ਨੂੰ ਸਿੱਖ ਕੌਮ ਨੂੰ ਦੇਣ ਦਾ ਲਿੱਖਤੀ ਵਚਨ ਦੇਣ ਤਾਂ ਉਨਾਂ ਨੂੰ ਇਸ ਸਮੇਲਨ ਵਿੱਚ ਭਾਗ ਲੈ ਲੈਣ ਦਿੱਤਾ ਜਾਵੇ, ਸਾਰੀ ਸਿੱਖ ਕੌਮ ਨੂੰ ਖੁੱਲਾ ਸੱਦਾ ਦਿਤਾ ਜਾਵੇ। ਆਪਣੇ ਆਪਣੇ ਵਿਚਾਰ ਚਲੰਤ ਮਸਲਿਆਂ ਸਬੰਧੀ ਲਿੱਖ ਕੇ (ਕੰਪਿਊਟਰ ਨਾਲ ਗੁਰਮੁੱਖੀ ਭਾਸ਼ਾ ਵਿੱਚ ਛਾਪੇ ਹੋਣ) ਭੇਜੇ ਜਾਣ, ਜਿੰਨਾਂ ਤੇ ਬਕਾਇਦਾ ਪੜੇ ਲਿਖੇ ਵਿਦਵਾਂਨ ਵਿਚਾਰ ਕਰਨ। ਜਿੰਨਾ ਵਿਅਕਤੀਆਂ ਦੇ ਵਿਚਾਰ, ਕਿਸੇ ਕਾਰਨ ਪਹੰਚ ਨਾ ਸਕਣ, ਉਹ ਆਪਣੇ ਵਿਚਾਰ, ਸਵੇਰ ਦੇ ਸਮੇਂਲਨ ਸੁਰੂ ਹੋਣ ਮੌਕੇ ਤੇ ਦੇ ਸਕਣ, ਵਿਚਾਰਾਂ ਦੀਆਂ ਘੱਟੋ ਘੱਟ ਚਾਰ ਪੜਤਾਂ ਦੇਣੀਆਂ ਲਾਜ਼ਮੀ ਕਰਾਰ ਦਿੱਤੀਆਂ ਜਾਣ, ਹਰ ਵਿਚਾਰ ਭੇਜਣ ਵਾਲੇ ਵਿਅਕਤੀ ਨੂੰ ਉਸ ਦੇ ਵਿਚਾਰ ਪਹੰਚਣ ਦੀ ਰਸੀਦ ਜ਼ਰੂਰ ਦਿੱਤੀ ਜਾਵੇ। ਇੱਕ ਦੂਜੇ ਤੇ ਦੋਸ ਨਾ ਲਾਏ ਜਾਣ, ਵਧੀਆ ਸਬਦਾਵਲੀ ਦੀ ਵਰਤੋਂ ਕੀਤੀ ਜਾਵੇ। ਜੇ ਕਰ ਕੋਈ ਮੱਤ ਭੇਦ ਰਹਿ ਜਾਂਣ, ਛੇਤੀ ਹੀ ਇੱਕ ਹੋਰ ਸਮੇਲਨ ਸੱਦਣ ਦਾ ਪ੍ਰਬੰਧ ਕੀਤਾ ਜਾਵੇ। ਰਹਿੰਦੇ ਮਸਲੇ ਮੁੜ ਵਿਚਾਰੇ ਜਾਣ। ਸਿੱਖ ਸੰਗਤ ਨੂੰ ਲੈਕੇ ਆਉਣ ਜਾਣ ਦਾ ਪਰਬੰਧ ਕੀਤਾ ਜਾਵੇ ਤਾਂ ਜੋ ਅਮੀਰ, ਗਰੀਬ, ਔਰਤ, ਪੁਰਸ਼ ਇਸ ਸਮੇਲਨ ਵਿੱਚ ਆਪਣਾ ਯੋਗਦਾਨ ਪਾ ਸਕੇ। ਸਰੱਖਿਆ ਦਾ ਪੂਰਾ ਬੰਦੋਬਸਤ ਕੀਤਾ ਹੋਣਾ ਚਾਹੀਦਾ ਹੈ। ਰਾਜਨੀਤਕ ਵਿਅਕਤੀਆਂ ਨੂੰ ਹਿਸਾ ਲੈਣ ਦੀ ਇਜ਼ਾਜਤ ਨਹੀ ਹੋਣੀ ਚਾਹੀਦੀ।
ਡਾ: ਪਰਮਜੀਤ ਸਿੰਘ ੦੦੯੧ ੯੮੧੪੯ ੫੬੨੪੭।
(ਟਿੱਪਣੀ:- ਇਸ ਕਨਵੈਨਸ਼ਨ ਵਿਚੋਂ ਕੁੱਝ ਵੀ ਨਿੱਕਲਣ ਦੀ ਆਸ ਨਹੀਂ ਕਿਉਂਕਿ ਜਿਹੜੇ ਬੰਦੇ ਮੁਹਰੇ ਕੀਤੇ ਜਾ ਰਹੇ ਹਨ ਉਹਨਾ ਦਾ ਕਿਰਦਾਰ ਤਾਂ ਦੇਖੋ ਕੀ ਹੈ? ਜੋਗਿੰਦਰ ਸਿੰਘ ਵੇਦਾਂਤੀ ਅਤੇ ਮਨਜੀਤ ਸਿੰਘ ਕਲਕੱਤਾ ਬਾਰੇ ਕਿਹੜਾ ਨਹੀਂ ਜਾਂਣਦਾ ਕਿ ਇਹਨਾ ਨੇ ਕਿਹੜੇ ਕਾਰਨਾਮੇ ਕੀਤੇ ਹਨ। ਹਾਲੇ ਕੁੱਝ ਹਫਤੇ ਪਹਿਲਾਂ ਹੀ ਅਮਰ ਜੀਤ ਸਿੰਘ ਚੰਦੀ ਦਾ ਲੇਖ ‘ਬੱਗੇ ਸਿੰਘਾਂ ਦੇ ਕਾਲੇ ਕਾਰਨਾਮੇ’ ‘ਸਿੱਖ ਮਾਰਗ’ ਤੇ ਛਪਿਆ ਹੈ, ਉਸ ਨੂੰ ਹੀ ਪੜ੍ਹ ਕੇ ਦੇਖ ਲਓ। ਜਿਹੜੀ ਦਿੱਲੀ ਕਮੇਟੀ ਆਸ਼ੋਤੋਸ਼ ਦਾ ਹੀ ਕਹਿਣਾ ਮੰਨਦੀ ਹੋਵੇ, ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਬਾਦਲ ਦੀ ਘਰਵਾਲੀ ਉਸ ਦੀ ਸ਼ਰਧਾਲੂ ਹੈ। ਬੀਬੀ ਬਾਦਲ ਅਜਿਹੇ ਸਾਧਾਂ ਦੀ ਸ਼ਰਧਾਲੂ ਹੈ ਅਤੇ ਬਾਦਲ, ਭਾਜਪਾ ਅਤੇ ਆਰ. ਐੱਸ. ਐੱਸ. ਦਾ। ਇਹਨਾ ਦੇ ਕਹਿਣ ਤੇ ਹੀ ਸ਼੍ਰੋਮਣੀ ਕਮੇਟੀ ਅਤੇ ਤਖ਼ਤਾ ਤੇ ਸਾਰਾ ਕੁੱਝ ਹੁੰਦਾ ਹੈ। ਜਿਹੜੀ ਦਿੱਲੀ ਕਮੇਟੀ ਸਾਰਾ ਕੁੱਝ ਜਾਣਦੇ ਹੋਏ ਵੀ ਕਿ ਇਹ ਹੁਕਮਨਾਮਾ ਗ਼ਲਤ ਹੈ ਉਹ ਮਾੜਾ ਜਿਹਾ ਵੀ ਸਟੈਂਡ ਲੈ ਕੇ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਦਿੱਲੀ ਦੇ ਗੁਰਦੁਰਿਆਂ ਵਿੱਚ ਗੱਜ ਵੱਜ ਕੇ ਨਹੀਂ ਕਰਵਾ ਸਕੀ ਤਾਂ ਉਹ ਹੋਰ ਕਿਸੇ ਮੁੱਦੇ ਬਾਰੇ ਕੀ ਸਪਸ਼ਟ ਸਟੈਂਡ ਲੈ ਸਕਦੀ ਹੈ-ਸੰਪਾਦਕ)


(16/03/10)
ਗੁਰਮੀਤ ਸਿੰਘ ਆਸਟ੍ਰੇਲੀਆ

Dear S. Sarbjit Singh jee and S. Makhan Singh jee,
Waheguru jee ka Khalsa Waheguru jee kee Fateh
Website: www.sikhmarg.com is open to all and as such thousands Sikhs may be reading Articles in Punjabi and other Comments shared through letters by various persons. Sometimes discussion takes place like Soccer Match between two rival Teams and then groupism is obvious - who is who and to which groups one belongs?
S. Makhan Singh has already clarified his stand that he deals with on merit without siding either Kala Afghana, Editor Joginder Singh or Prof Darshan Singh. All have merits and demerits and as such each issue should be examined on merit i.e. in the light of Gurbaani as enshrined in the Guru Granth Sahib from pages 1 to 1429, which is our Sacred Scripture. Any comparison with Bachiter Natak or the socalled Dasam Granth is uncalled for.
It seems that those persons, who are in favour of dasam granth have divided their duties. For instance, GS Lamba and DS Gill are like Film Producers and Directors; Prof. Jodh Singh, Prof. Harbhajan Singh, Dr. Harpal Singh Pannu, Dr. Anurag Singh and the like are Script Writers/Seminar Spokespersons; LSingh, Andym Mangat look after Internet and report to their Masters.
In that context, Bhai Kirpal Singh Bathinda, Bhai Baldev Singh Ferozpur, Dr. Paramjit Singh, Dr. Narinder Singh Dhaliwal, etc. may have their eye on Sikh Marg Website so that they go on confusing other Members with their lengthy arguments.
Now, stand taken by Prof. Darshan Singh goes in favour of dasam granthi Tolaa/Pujaris/Taksaalis/deravaad. Hence, for the time being - All have gone wrong ?
In Vaar 1, Pauri 33 of Varan Bhai Gurdas, it is mentioned:
"Baba Aakhaiy Hajiaan, Shubh Amlaan Bajho Dono Roiee" i.e. Hindus as well as Musalmans, but now it applies to all because no one is trust worthy.
Please carry on good work but no one should be allowed to hijack the Sikh Marg.
With best wishes,
Gurmit Singh (Australia)


(16/03/10)
ਰਾਣੀ ਕੌਰ

Sat Shri Akaal Everyone,

I read Charanjit Singh Veer Ji's letter. However, I felt it was not complete as he did not include any suggestions. Can you please continue on the subject and make some suggestions as to what we should be doing to accomplish the mentioned goal?

Thank you,

Regards,
Rani Kaur


(15/03/10)
ਚਰਨਜੀਤ ਸਿੰਘ, ਬਰੈਂਮਪਟਨ

2/11/09 ਨੂੰ ਮੈਂ ਦੋ ਵੱਖ ਵੱਖ ਤਰਾਂ ਦੇ ਗੈਰ ਪੰਜਾਬੀ ਲੋਕਾਂ ਬਾਰੇ ਲਿਖਿਆ ਸੀ ਜੋ ਵੱਖ ਵੱਖ ਕਾਰਣਾਂ ਕਰ ਕੇ ਸਿੱਖੀ ਨਾਲ ਜੁੜੇ ਹਨ। ਹੁਣ ਇੱਕ ਤੀਸਰੀ ਤਰਾਂ ਦੇ ਗੈਰ ਪੰਜਾਬੀ ਸਾਹਮਣੇ ਆਏ ਹਨ ਜੋ ਇੱਕ ਵੱਖਰੀ ਵਜਾ ਨਾਲ ਜੁੜੇ ਹਨ। ਸਾਰਾ ਲੇਖ ਆਪ ਹੀ ਹੇਠ ਲਿਖੇ ਲਿੰਕ ਤੇ ਜਾ ਕੇ ਪੜ ਲੈਣਾ ਪਰ ਥੋੜਾ ਜਿਹਾ ਵੇਰਵਾ ਮੈਂ ਦੇ ਦਿਂਦਾ ਹਾਂ।
http://www.sikhnet.com/news/extraordinary-tale-faith

ਇਹ ਮਾਹਰਾਸ਼ਟਰ ਦੇ ਇੱਕ ਪਿੰਡ ਦੇ ਵਸਨੀਕ ਹਨ। ਇਹਣਾਂ ਦਾ ਮਨਣਾਂ ਹੈ ਕਿ ਜੇ ਗੋਦਾਵਰੀ ਵਿੱਚ ਹੜ ਆਉਣ ਵਾਲਾ ਹੋਵੇ ਤੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਨਦੀ ਦੇ ਪਾਣੀ ਨਾਲ ਛੁਹਾ ਦੇੳ ਤੇ ਪਾਣੀ ਥੱਲੇ ਚਲਾ ਜਾਂਦਾ ਹੈ।

ਭਾਵੇਂ ਕਾਰਣ ਜਿਹੋ ਜੇ ਮਰਜੀ ਹੋਣ ਪਰ ਇਸ ਤੋਂ ਪਤਾ ਚਲਦਾ ਹੈ ਕਿ ਇਹਨਾਂ ਥਾਵਾਂ ਤੇ ਪ੍ਰਚਾਰ ਕਿਤਾ ਜਾ ਸਕਦਾ ਹੈ।

ਮੈਂ ਪਿਛੇ ਜਿਹੇ ਸਿੱਖ ਬੁਲਿਟਨ ਤੇ ਤਿੱਨ ਲੇਖ ਪੜੇ। ਤਿੱਨੇ ਹੀ ਗੈਰ ਪੰਜਾਬੀ ਅਤੇ ਗੈਰ ਭਾਰਤੀ ਮੂਲ ਦੇ ਸਕੋਲਰਸ ਹਨ।

"Let us carry each other's heads" by Cynthia Keppley Mahmood (sep-oct.2009)
"Sikhi:Unfinished Agenda At The Dawn Of 21st Century" by Clauda G.S. Martins(feb.2005) and
"Multicultualism and Universality" by Alice Basarke(aug.-sep.-oct.2004)

ਤਿੱਨੇ ਹੀ ਬੜੇ ਸਪਸ਼ਟ ਲਫਜਾਂ ਵਿੱਚ ਦੱਸ ਰਹੇ ਹਨ ਕਿ ਪੰਜਾਬ ਅਤੇ ਪੰਜਾਬੀਆਂ ਤੋਂ ਬਾਹਰ ਸਿੱਖੀ ਦੀ, ਜੇ ਮੈਂ ਵਯਾਪਾਰਿਕ ਭਾਸ਼ਾ ਵਿੱਚ ਗੱਲ ਕਰਾਂ, ਡੀਮਾਂਡ ਹੈ। ਇਸ ਦੀ ਪੂਰਤੀ ਕਿਵੇਂ ਕਰਨੀ ਹੈ, ਇਹ ਇੱਕ ਡੂੰਘੀ ਵੀਚਾਰ ਮੰਗਦੀ ਹੈ। ਸਿੱਖ ਰਹਿਤ ਮਰਿਯਾਦਾ ਤੋਂ ਪਹਿਲਾਂ ਇੱਕ ਪੰਥਕ ਮਰਿਯਾਦਾ ਚਾਹੀਦੀ ਹੈ ਜੋ ਗੈਰ ਪੰਜਾਬੀ ਅਤੇ ਗੈਰ ਭਾਰਤੀਆਂ ਨੂੰ ਵੀ ਅਕੋਮੋਡੇਟ ਕਰ ਸਕੇ।

ਇਸ ਦਿਸ਼ਾ ਵਿੱਚ 25 ਅਪਰੈਲ 1933 ਨੂੰ ਪਹਿਲਾ ਕਦਮ ਚੁਕਿਆ ਗਿਆ ਸੀ ਜਦੋਂ ਐਸ ਜੀ ਪੀ ਸੀ ਨੇ ਮਤਾ ਪਾਸ ਕੀਤਾ ਸੀ ਕਿ ਯੋਰਪ ਅਤੇ ਅਮਰੀਕਾ, ਜਿਥੇ ਕੁਰਸੀਆਂ ਤੇ ਬੈਠਨ ਦਾ ਰਿਵਾਜ ਹੈ, ਉਥੇ ਗੁਰੂ ਗ੍ਰੰਥ ਸਾਹਿਬ ਦਾ ਐਲਵੇਸ਼ਨ ਉੱਚਾ ਕਰ ਕੇ ਕੁਰਸੀਆਂ ਤੇ ਬੈਠਿਆ ਜਾ ਸਕਦਾ ਹੈ। ਪਤਾ ਨਹੀਂ ਸਿੱਖਾਂ ਨੇ ਇਸ ਤੇ ਕਿਉਂ ਨਹੀਂ ਅਮਲ ਕੀਤਾ ਜਾਂ ਕਰਣ ਨਹੀਂ ਦਿੱਤਾ ਗਿਆ।

ਪੰਜਾਬ ਦੇ ਝਗੜੇ ਇੰਨੀ ਛੇਤੀਂ ਮੁਕੱਣ ਵਾਲੇ ਨਹੀਂ ਲਗਦੇ। ਜਰੂਰਤ ਹੈ ਕਿ ਬਾਹਰ ਥੋੜਾ ਜਿਆਦਾ ਧਿਆਨ ਦਿੱਤਾ ਜਾਵੇ। ਮੈਂ ਸਮਝਦਾ ਹਾਂ ਕਿ ਸਿੱਖੀ ਦਾ ਸੱਵਰਣ ਜੁੱਗ ਬੂਹੇ ਤੇ ਖਲੋਤਾ ਹੈ। ਲੋੜ ਹੈ ਕਿ ਆਪਣੇ ਲਿਮਿਟਡ ਰਿਸੋਰਸਿਸ ਦੀ ਸੁਚੱਜੇ ਤਰੀਕੇ ਨਾਲ ਵਰਤੋਂ ਕੀਤੀ ਜਾਵੇ।

ਚਰਨਜੀਤ ਸਿੰਘ, ਬਰੈਂਮਪਟਨ


(15/03/10)
ਕਿਰਪਾਲ ਸਿੰਘ

ਹੁਣ ਸਮਾਂ ਆ ਗਿਆ ਹੈ ਇਹ ਪਰਖ ਕਰਨ ਦਾ ਕਿ ਧਰਮੀ ਬੰਦੇ ਕਿਤਨਾ ਕੁ ਸੱਚ ਬੋਲਦੇ ਹਨ? : ਪ੍ਰੋ: ਦਰਸ਼ਨ ਸਿੰਘ
ਬਠਿੰਡਾ, 15 ਮਾਰਚ (ਕਿਰਪਾਲ ਸਿੰਘ) : ਹੁਣ ਸਮਾਂ ਆ ਗਿਆ ਹੈ ਇਹ ਪਰਖ ਕਰਨ ਦਾ ਕਿ ਧਰਮੀ ਬੰਦੇ ਕਿਤਨਾ ਕੁ ਸੱਚ ਬੋਲਦੇ ਹਨ? ਇਹ ਸ਼ਬਦ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਨੇ ਉਸ ਸਮੇਂ ਕਹੇ ਜਦੋਂ ਅੱਜ ਪੰਜਾਬੀ ਦੇ ਇੱਕ ਅਖ਼ਬਾਰ ਵਿੱਚ ਛਪੀ ਉਸ ਖ਼ਬਰ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਵਿਦਵਾਨ ਵਿਚੋਲਿਆਂ ਨੇ ਪ੍ਰੋ: ਦਰਸ਼ਨ ਸਿੰਘ ਨੂੰ ਸਪੋਕਸਮੈਨ ਨਾਲ ਜਫ਼ੀ ਪਾਉਣ ਲਈ ਤਿਆਰ ਕਰ ਲਿਆ ਪਰ ਰਾਤੋ ਰਾਤ ਇੱਕ ਟੈਲੀਫੋਨ ਸੁਨੇਹੇ ਨੇ ਉਨ੍ਹਾਂ ਨੂੰ ਵਿਚੋਲਿਆਂ ਦੇ ਯਤਨ ਠੁਕਰਾ ਦੇਣ ਲਈ ਤਿਆਰ ਕਰ ਲਿਆ। ਪ੍ਰੋ: ਦਰਸਨ ਸਿੰਘ ਨੇ ਕਿਹਾ ਕਿ ਮੈਨੂੰ ਇਨ੍ਹਾਂ ਵਿਚੋਲਿਆਂ ਦੀ ਸੁਹਿਰਦਤਾ `ਤੇ ਕੋਈ ਸ਼ੱਕ ਨਹੀਂ ਪਰ ਉਨ੍ਹਾਂ ਵਿੱਚ ਇਤਨੀ ਜ਼ੁਰਤ ਨਹੀਂ ਕਿ ਉਸ ਸੰਪਾਦਕ ਦੇ ਸਾਹਮਣੇ ਸੱਚੀ ਗੱਲ ਕਰ ਸਕਣ, ਇਸ ਲਈ ਇਹ ਖ਼ਬਰ ਤਾਂ ਬਿਲਕੁਲ ਝੂਠੀ ਹੈ ਅਤੇ ਉਸ ਨੇ ਹਮੇਸ਼ਾ ਵਾਂਗ ਸੁਹਿਰਦ ਵਿਚੋਲਿਆਂ ਦੇ ਨਾਮ ਦੀ ਆਪਣੇ ਹੱਕ ਵਿੱਚ ਦੁਰਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਇਹ ਪਰਖ ਕਰਨ ਦਾ ਕਿ ਧਰਮੀ ਬੰਦੇ ਕਿਤਨਾ ਕੁ ਸੱਚ ਬੋਲਦੇ ਹਨ? ਇਸ ਲਈ ਚੰਗੀ ਗੱਲ ਤਾਂ ਇਹੀ ਹੈ ਕਿ ਤੁਸੀਂ ਖ਼ੁਦ ਹੀ ਉਨ੍ਹਾਂ ਵਿਚੋਲਿਆਂ ਤੋਂ ਪੁੱਛੋ। ਜਦੋਂ ਇਹ ਪੁੱਛਿਆ ਗਿਆ ਕਿ ਪਹਿਲਾਂ ਤੁਸੀਂ ਆਪਣੀ ਗੱਲ ਦੱਸੋਗੇ ਤਾਂ ਹੀ ਪਤਾ ਲਗੇਗਾ ਕਿ ਅਸਲੀ ਕਹਾਣੀ ਕੀ ਹੈ? ਤਾਂ ਪ੍ਰੋ: ਦਰਸ਼ਨ ਸਿੰਘ ਨੇ ਦੱਸਿਆ ਕਿ ਇਹ ਵਿਚੋਲੇ ਵੀਰ ਕਾਫ਼ੀ ਸਮੇਂ ਤੋਂ ਮੇਰੇ `ਤੇ ਜ਼ੋਰ ਪਾ ਰਹੇ ਸਨ ਕਿ ਪੰਥਕ ਹਿੱਤਾਂ ਲਈ ਲੜਾਈ ਲੜਨ ਲਈ ਆਪਸੀ ਮਤਭੇਦ ਭੁਲਾ ਕੇ ਉਸ ਸੰਪਾਦਕ ਨਾਲ ਹੱਥ ਮਿਲਾ ਲੈਣਾ ਚਾਹੀਦਾ ਹੈ ਕਿਉਂਕਿ ਇੱਕੋ ਇੱਕ ਇਹ ਅਖ਼ਬਾਰ ਹੈ, ਜੋ ਪੰਥਕ ਖ਼ਬਰਾਂ ਲਾਉਂਦਾ ਹੈ, ਇਸ ਲਈ ਇਸ ਸੰਪਾਦਕ ਦੀ ਆਪਾਂ ਨੂੰ ਲੋੜ ਹੈ। ਮੈਂ (ਪ੍ਰੋ: ਦਰਸ਼ਨ ਸਿੰਘ) ਉਨ੍ਹਾਂ ਨੂੰ ਦੱਸਿਆ ਕਿ ਜਾਤੀ ਤੌਰ `ਤੇ ਮੇਰੇ ਕਿਸੇ ਵਿਅਕਤੀ ਨਾਲ ਕੋਈ ਮਤਭੇਦ ਨਹੀਂ ਪਰ ਉਸ ਸੰਪਾਦਕ ਨਾਲ ਮਿਲ ਕੇ ਚੱਲਣ ਵਿੱਚ ਦਿੱਕਤ ਇਹ ਹੈ ਕਿ ਇਸ ਅਖ਼ਬਾਰ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਪ੍ਰਮਾਣਿਕਤਾ `ਤੇ ਸ਼ੱਕ ਹੋਣ ਸਬੰਧੀ ਕਈ ਵਾਰ ਛਪ ਚੁੱਕਾ ਹੈ। ਸੰਪਾਦਕ ਅੰਮ੍ਰਿਤ ਛਕਣ ਨੂੰ ਹੀ ਬ੍ਰਾਹਮਣੀ ਕਰਮ ਦੱਸਦਾ ਹੈ, ਇਸ ਲਈ ਮੈਂ ਉਨ੍ਹਾਂ ਦਾ ਉਸ ਸਮੇਂ ਤੱਕ ਭਾਈਵਾਲ ਨਹੀਂ ਬਣ ਸਕਦਾ ਜਦੋਂ ਤੱਕ ਉਨ੍ਹਾਂ ਦੇ ਘਰ ਤੋਂ ਬਾਹਰ ਕਿਸੇ ਹੋਰ ਜਗ੍ਹਾ `ਤੇ ਬੈਠ ਕੇ ਇਨ੍ਹਾਂ ਬਾਰੇ ਆਪਣਾ ਸਪੱਸ਼ਟੀਕਰਨ ਨਹੀਂ ਦਿੰਦੇ। ਵਿਚੋਲੇ ਇਹ ਗੱਲ ਉਸ ਤੱਕ ਪਹੁੰਚਾ ਸਕੇ ਜਾਂ ਨਹੀਂ ਪਰ ਇਸ ਲਈ ਕਈ ਵਾਰ ਸਮਾਂ ਤਹਿ ਹੋਇਆ ਅਤੇ ਅਖੀਰ `ਤੇ ਨਾਹ ਹੋ ਜਾਂਦੀ ਸੀ, ਇਸ ਤੋਂ ਪਤਾ ਲੱਗਦਾ ਹੈ ਕਿ ਉਹ ਇਨ੍ਹਾਂ ਮੁੱਢਲੇ ਸਿਧਾਂਤਾਂ ਸਬੰਧੀ ਆਪਣਾ ਕੋਈ ਸਪੱਸ਼ਟੀਕਰਨ ਦੇਣਾ ਹੀ ਨਹੀਂ ਚਾਹੁੰਦੇ। ਇਸ ਤੋਂ ਬਾਅਦ ਇਨ੍ਹਾਂ ਸੁਹਿਰਦ ਵੀਰਾਂ ਨੇ ਆਪਣੇ ਵਲੋਂ ਇੱਕ ਸੁਝਾਅ ਦਿੱਤਾ ਕਿ ਉਸ ਸੰਪਾਦਕ ਦੇ ਘਰ ਕੀਰਤਨ ਰੱਖਿਆ ਜਾਵੇ ਅਤੇ ਮੈਂ (ਪ੍ਰੋ: ਦਰਸ਼ਨ ਸਿੰਘ) ਉਥੇ ਕੀਰਤਨ ਕਰਨ ਜਾਵਾਂ। ਇਸ ਤੋਂ ਬਾਅਦ ਕਿਸੇ ਸਮੇਂ ਸ਼ਾਂਤ ਮਾਹੌਲ `ਚ ਗਿਲੇ ਸ਼ਿਕਵੇ ਦੂਰ ਕਰ ਲਏ ਜਾਣਗੇ। ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਕਿ ਇਨ੍ਹਾਂ ਸੁਹਿਰਦ ਵਿਚੋਲਿਆਂ ਦੀ ਭਾਵਨਾ ਨੂੰ ਵੇਖਦੇ ਹੋਏ ਮੈਂ ਇਸ ਸ਼ਰਤ `ਤੇ ਹਾਂ ਕਰ ਦਿੱਤੀ ਕਿ ਜੇਕਰ ਉਹ (ਸੰਪਾਦਕ) ਮੈਨੁੂੰ ਕੀਰਤਨ ਲਈ ਸੱਦਾ ਦਿੰਦੇ ਹਨ ਤਾਂ ਮੈਂ ਕੀਰਤਨ ਕਰਨ ਲਈ ਜਾਣ ਵਾਸਤੇ ਤਿਆਰ ਹਾਂ। ਇਹ ਵਿਚੋਲੇ ਸੰਪਾਦਕ ਪਾਸ ਪਹੁੰਚ ਗਏ ਤੇ ਉਥੇ ਮੈਨੂੰ ਫੋਨ ਕਰ ਦਿੱਤਾ ਕਿ ਸ਼ੁਕਰਵਾਰ ਕੀਰਤਨ ਕਰਨਾ ਹੈ, ਤੁਸੀਂ ਵਿਹਲੇ ਹੋ ਅਤੇ ਆ ਸਕਦੇ ਹੋ ਤਾਂ ਮੈਂ ਹਾਂ ਕਰ ਦਿੱਤੀ। ਪਰ ਨਾਲ ਹੀ ਬੈਕ ਕਾਲ ਕਰਕੇ ਸਪੱਸ਼ਟ ਕੀਤਾ ਕਿ ਮੈਂ ਕੀਰਤਨ ਕਰਨ ਤਾਂ ਹੀ ਆਵਾਂਗਾ ਜੇ ਘਰ ਵਾਲਾ ਮੈਨੂੰ ਕੀਰਤਨ ਕਰਨ ਲਈ ਸੱਦਾ ਦੇਵੇਗਾ। ਇਸ ਤੋਂ ਬਾਅਦ ਕੀ ਹੋਇਆ, ਇਸ ਸਬੰਧੀ ਤੁਸੀਂ ਵਿਚੋਲਿਆਂ ਨੂੰ ਹੀ ਪੁੱਛੋ। ਵਿਚੋਲਿਆਂ ਨਾਲ ਗੱਲ ਕੀਤੀ ਤਾਂ ਇਨ੍ਹਾਂ ਵਿੱਚੋਂ ਬਹੁਤੇ ਸਹੀ ਗੱਲ ਦੱਸਣ ਤੋਂ ਟਾਲਾ ਵੱਟਦੇ ਰਹੇ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਹਾਲੀ ਵੀ ਜਾਰੀ ਹਨ, ਇਸ ਲਈ ਹਾਲੀ ਕੁੱਝ ਕਹਿਣਾ ਠੀਕ ਨਹੀਂ ਹੈ। ਇਨ੍ਹਾਂ ਵਿੱਚੋਂ ਇੱਕ ਬਜ਼ੁਰਗ ਵਿਦਵਾਨ ਨੇ ਕੁੱਝ ਸਚਾਈ ਦੱਸਦਿਆਂ ਗੱਲ ਜ਼ਾਹਰ ਕੀਤੀ ਕਿ ਜਦੋਂ ਅਸੀਂ ਆਪਣੀ ਤਜਵੀਜ਼ ਸੰਪਾਦਕ ਜੀ ਨੂੰ ਦੱਸੀ ਤਾਂ ਉਨ੍ਹਾਂ ਪਹਿਲੀ ਸੱਟੇ ਹੀ ਕਹਿ ਦਿੱਤਾ ਕਿ ਮੈਂ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਦਿੰਦਾ ਪਰ ਜੇ ਉਹ ਕੀਰਤਨ ਕਰਨ ਆਉਣਗੇ ਤਾਂ ਉਹ ਇਸ ਲਈ ਪ੍ਰਬੰਧ ਜਰੂਰ ਕਰ ਲਵੇਗਾ। ਜਦੋਂ ਪ੍ਰੋ: ਦਰਸ਼ਨ ਸਿੰਘ ਨੂੰ ਪੁੱਛਿਆ ਕਿ ਕੀ ਉਹ ਸ਼ੁਕਰਵਾਰ ਨੂੰ ਇੱਥੇ ਕੀਰਤਨ ਕਰਨ ਆ ਸਕਦੇ ਹਨ? ਤਾਂ ਉਨ੍ਹਾਂ ਹਾਂ ਕਰ ਦਿੱਤੀ ਪਰ ਪੰਜਾਂ ਮਿੰਟਾਂ ਤੋਂ ਪਹਿਲਾਂ ਹੀ ਉਨ੍ਹਾਂ ਦੀ ਬੈਕ ਕਾਲ ਆ ਗਈ ਕਿ ਮੈਂ ਕੀਰਤਨ ਕਰਨ ਲਈ ਉਨ੍ਹਾਂ ਦੇ ਘਰ ਆਉਣ ਲਈ ਤਾਂ ਤਿਆਰ ਹਾਂ ਪਰ ਘਰ ਵਾਲਾ ਉਨ੍ਹਾਂ ਨੂੰ ਸੱਦਾ ਤਾਂ ਦੇਵੇ। ਵਿਚੋਲਿਆਂ ਨੂੰ ਇਸ ਗੱਲ ਦਾ ਯਕੀਨ ਸੀ ਕਿ ਸੰਪਾਦਕ ਸੱਦਾ ਦੇਣ ਲਈ ਤਿਆਰ ਨਹੀਂ ਹੋਣਗੇ, ਇਸ ਲਈ ਉਨ੍ਹਾਂ ਦਾ ਹੌਸਲਾ ਹੀ ਨਾ ਪਿਆ ਕਿ ਇਹ ਗੱਲ ਸੰਪਾਦਕ ਜੀ ਨਾਲ ਸਾਂਝੀ ਕਰ ਸਕਣ, ਇਸ ਲਈ ਉਨ੍ਹਾਂ ਆਪਸ ਵਿੱਚ ਸਲਾਹ ਕੀਤੀ ਕਿ ਆਪਾਂ ਅਖ਼ਬਾਰ ਵਿੱਚ ਪ੍ਰੋ: ਦਰਸ਼ਨ ਸਿੰਘ ਦੇ ਕੀਰਤਨ ਸਮਾਗਮ ਲਈ ਇਸ਼ਤਿਹਾਰ ਛਪਵਾ ਕੇ ਸਭ ਨੂੰ ਖੁੱਲ੍ਹਾ ਸੱਦਾ ਦੇ ਦੇਈਏ ਕਿ ਕੀਰਤਨ ਸਮਾਗਮ `ਚ ਹਾਜਰੀਆਂ ਭਰ ਕੇ ਲਾਹਾ ਖੱਟਿਆ ਜਾਵੇ। ਇਹ ਤਜਵੀਜ਼ ਲੈ ਕੇ ਉਹ ਪ੍ਰੋ: ਦਰਸ਼ਨ ਸਿੰਘ ਕੋਲ ਗਏ ਤਾਂ ਉਨ੍ਹਾਂ ਕਿਹਾ ਕਿ ਇਸ਼ਤਿਹਾਰ ਰਾਹੀਂ ਸੱਦਾ ਤਾਂ ਸੰਗਤ ਲਈ ਹੋਵੇਗਾ ਪਰ ਜਿਸ ਨੇ ਕੀਰਤਨ ਕਰਨਾ ਹੈ, ਉਸ ਕੀਰਤਨੀਏ ਨੂੰ ਤਾਂ ਘਰ ਵਾਲੇ ਵਲੋਂ ਸੱਦਾ ਮਿਲਣਾ ਹੀ ਚਾਹੀਦਾ। ਸਾਰਿਆਂ ਨੇ ਪ੍ਰੋ: ਦਰਸ਼ਨ ਸਿੰਘ `ਤੇ ਦਬਾਅ ਪਾਉਣਾ ਸ਼ੁਰੂ ਕੀਤਾ ਕਿ ਅਸੀਂ ਉਨ੍ਹਾਂ ਵਲੋਂ ਸੱਦਾ ਹੀ ਤਾਂ ਦੇਣ ਆਏ ਹਾਂ, ਤੁਸੀਂ ਹੁਣ ਨਾਂਹ ਨਾ ਕਰੋ। ਉਸ ਵਿਦਵਾਨ ਅਨੁਸਾਰ ਇਹ ਸੁਣ ਕੇ ਦੁਬਿਧਾ `ਚ ਫਸੇ ਪ੍ਰੋ: ਦਰਸ਼ਲ ਸਿੰਘ ਕਾਫ਼ੀ ਮਾਨਸਿਕ ਤਣਾਅ ਵਿੱਚ ਆ ਗਏ ਤੇ ਉਨ੍ਹਾਂ ਦੀ ਸਥਿੱਤੀ ਵਿਗੜ ਗਈ ਤਾਂ ਉਨ੍ਹਾਂ (ਉਸ ਵਿਦਵਾਨ) ਨੇ ਬਾਕੀ ਵੀਰਾਂ ਨੂੰ ਸਲਾਹ ਦਿੱਤੀ ਕਿ ਇਨ੍ਹਾਂ `ਤੇ ਇਤਨਾ ਦਬਾਅ ਪਾਉਣਾ ਵੀ ਠੀਕ ਨਹੀਂ। ਇਸ `ਤੇ ਉਨ੍ਹਾਂ ਆਪਣੇ ਵਲੋਂ ਪ੍ਰੋ: ਦਰਸ਼ਨ ਸਿੰਘ ਨੂੰ ਨਵਾਂ ਸੁਝਾਅ ਪੇਸ਼ ਕੀਤਾ ਕਿ ਤੁਸੀਂ ਉਸ ਸੰਪਾਦਕ ਨੂੰ ਆਪਣੇ ਘਰ ਸੱਦਾ ਦਿਓ ਤਾਂ ਉਹ ਤੁਹਾਡੇ ਘਰ ਆ ਜਾਣਗੇ। ਇਸ ਸੁਝਾਅ ਨਾਲ ਪ੍ਰੋ: ਦਰਸ਼ਨ ਸਿੰਘ ਸਹਿਮਤ ਹੋ ਗਏ। ਉਸ ਵਿਦਵਾਨ ਨੇ ਮੰਨਿਆ ਕਿ ਵਿਚੋਲੇ ਨੂੰ ਕੁੱਝ ਝੂਠ ਬੋਲਣਾ ਪੈਂਦਾ ਹੈ, ਇਸ ਲਈ ਅਸੀਂ ਸੰਪਾਦਕ ਜੀ ਕੋਲ ਥੋੜ੍ਹਾ ਝੂਠ ਬੋਲਿਆ ਕਿ ਪ੍ਰੋ: ਦਰਸ਼ਨ ਸਿੰਘ ਦੀ ਸਿਹਤ ਠੀਕ ਨਹੀਂ ਹੈ, ਇਸ ਲਈ ਉਹ ਨਹੀਂ ਆ ਸਕਦੇ ਪਰ ਉਨ੍ਹਾਂ ਕੋਲੋਂ ਤੁਹਾਨੂੰ ਸੱਦਾ ਦਿਵਾ ਦਿੰਦੇ ਹਾਂ, ਤੁਸੀਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਗਿੱਛ ਕਰਨ ਦੇ ਬਹਾਨੇ ਚਲੇ ਜਾਉ ਪਰ ਸੰਪਾਦਕ ਜੀ ਨੇ ਸਾਫ਼ ਨਾਂਹ ਕਰ ਦਿੱਤੀ ਕਿ ਉਨ੍ਹਾਂ ਕੋਲ ਜਾਣ ਦਾ ਕੋਈ ਸਮਾਂ ਨਹੀਂ। ਇਸ ਉਪ੍ਰੰਤ ਜਸਜੀਤ ਸਿੰਘ ਟੋਨੀ ਤੋਂ ਫੋਨ ਕਰਵਾਇਆ ਕਿ ਉਹ 16 ਮਾਰਚ ਨੂੰ ਇੰਗਲੈਂਡ ਤੋਂ ਆ ਰਹੇ ਹਨ, ਉਹ ਇੱਥੇ ਪਹੁੰਚ ਕੇ ਜਰੂਰ ਕੋਈ ਹੱਲ ਕੱਢ ਲੈਣਗੇ। ਇਸ ਲਈ ਪ੍ਰੋ: ਦਰਸ਼ਨ ਸਿੰਘ 16 ਮਾਰਚ ਤੱਕ ਅਮਰੀਕਾ ਲਈ ਰਵਾਨਾ ਨਾ ਹੋਣ ਪਰ ਇਸ ਗੱਲ ਨਾਲ ਪ੍ਰੋ: ਦਰਸ਼ਨ ਸਿੰਘ ਸਹਿਮਤ ਨਾ ਹੋਏ ਕਿ ਜੇ ਕਿਸੇ ਕਾਰਨ ਉਨ੍ਹਾਂ ਦੀ 16 ਮਾਰਚ ਦੀ ਫਲਾਈਟ ਪਹਿਲਾਂ ਦੀ ਤਰ੍ਹਾਂ ਮਿਸ ਹੋ ਗਈ ਤਾਂ ਉਹ ਕਦੋਂ ਤੱਕ ਉਡੀਕਦੇ ਰਹਿਣਗੇ। ਪ੍ਰੋ: ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪਾਸਪੋਰਟ 14 ਅਪ੍ਰੈਲ ਨੂੰ ਖ਼ਤਮ ਹੋ ਰਿਹਾ ਹੈ, ਇਸ ਲਈ ਉਨ੍ਹਾਂ ਦਾ ਜਲਦੀ ਵਾਪਿਸ ਜਾਣਾ ਲਾਜਮੀ ਹੈ ਤਾਂ ਕਿ ਉਹ ਸਮੇਂ ਸਿਰ ਇਸ ਨੂੰ ਰੀਨਿਊ ਕਰਵਾ ਸਕਣ। ਇਸ ਸੁਹਿਰਦ ਵਿਦਵਾਨ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੀ ਵੀ ਪੂਰੀ ਉਮੀਦ ਹੈ ਕਿ ਉਹ ਇਨ੍ਹਾਂ ਦਾ ਮੇਲ ਕਰਵਾ ਕੇ ਹੀ ਛੱਡਣਗੇ ਕਿਉਂਕਿ ਕੌਮੀ ਸੰਘਰਸ਼ ਲਈ ਸਾਨੂੰ ਦੋਵਾਂ ਦੀ ਅਤਿਅੰਤ ਲੋੜ ਹੈ।
ਇਸ ਸੰਘਰਸ਼ ਲਈ ਜੁੜੇ ਬਹੁਤ ਸਾਰੇ ਸੁਹਿਰਦ ਵੀਰਾਂ ਦੇ, ਜਿਸ ਤਰ੍ਹਾਂ ਅੱਜ ਲਗਾਤਾਰ ਫੋਨ ਆਉਂਦੇ ਰਹੇ, ਉਨ੍ਹਾਂ ਤੋਂ ਮਹਿਸੂਸ ਹੁੰਦਾ ਹੈ ਕਿ ਉਹ ਇਨ੍ਹਾਂ ਘਟਨਾਵਾਂ ਤੋਂ ਕਾਫ਼ੀ ਦੁਖੀ ਹਨ। ਖ਼ਾਲਸਾ ਗੁਰਦੁਆਰਾ ਪ੍ਰਬੰਧ ਸੁਧਾਰ ਜਥੇ ਦੇ ਪ੍ਰਧਾਨ ਭਾਈ ਰਤਨ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਸੁਖਜੀਤਪਾਲ ਸਿੰਘ ਨੇ ਕਿਹਾ ਕਿ ਖ਼ਬਰ ਪੜਨ ਅਤੇ ਵਿਚੋਲਿਆਂ ਦੀ ਗੱਲ `ਚੋਂ ਪਤਾ ਲੱਗਦਾ ਹੈ ਕਿ ਸੰਪਾਦਕ ਜੀ ਸਿਰਫ਼ ਖ਼ਬਰਾਂ ਲਾਉਣ ਦੇ ਨਾਮ `ਤੇ ਸਭ ਨੂੰ ਬਲੈਕਮੇਲ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਦੇ ਨਾਮ ਆਪਣੇ ਹੱਕ ਵਿੱਚ ਵਰਤ ਰਹੇ ਹਨ। ਜਿਹੜਾ ਬੰਦਾ ਖ਼ੁਦ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਪ੍ਰਮਾਣਿਕਤਾ ਅਤੇ ਅੰਮ੍ਰਿਤ ਸੰਸਕਾਰ `ਤੇ ਕੋਈ ਸ਼ੰਕੇ ਨਾ ਖੜ੍ਹੇ ਕਰਨ ਦਾ ਵਿਸ਼ਵਾਸ਼ ਦੇਣ ਲਈ ਤਿਆਰ ਨਹੀਂ, ਉਨ੍ਹਾਂ ਨੁੰ ਕੀ ਹੱਕ ਹੈ ਕਿ ਉਹ ਸਿੱਖ ਰਹਿਤ ਮਰਯਾਦਾ ਮੰਨਣ ਦੀ ਗੱਲ ਕਰਨ ਵਾਲੇ ਪ੍ਰਚਾਰਕ ਤੋਂ ‘ਭਗਉਤੀ’ ਜਾਂ ਨਿਤਨੇਮ ਦੀਆਂ ਬਾਣੀਆਂ ਸਬੰਧੀ ਸਪੱਸ਼ਟੀਕਰਨ ਮੰਗ ਕੇ ਚੱਲਦੇ ਸੰਘਰਸ਼ ਨੂੰ ਨੁਕਸਾਨ ਪਹੁੰਚਾਉਣ। ਉਨ੍ਹਾਂ ਕਿਹਾ ਕਿ ਪ੍ਰੋ: ਦਰਸ਼ਨ ਸਿੰਘ ਦਾ ਇਹ ਸਟੈਂਡ ਠੀਕ ਹੈ ਕਿ ਪਹਿਲਾਂ ਮੌਜ਼ੂਦਾ ਰਹਿਤ ਮਰਯਾਦਾ ਤਾਂ ਲਾਗੂ ਕਰਵਾ ਲਓ ਫਿਰ ਅਗਲੀ ਗੱਲ ਲਈ ਪੰਥ ਕੋਈ ਫੈਸਲਾ ਕਰ ਲੈਂਦਾ ਹੈ ਤਾਂ ਉਹ ਮੰਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸੰਪਾਦਕ ਜੀ ਕਿਸੇ ਵਿਵਾਦ ਨੂੰ ਹੱਲ ਨਹੀਂ ਕਰਨਾ ਚਾਹੁੰਦੇ ਸਗੋਂ ਨਵੇਂ ਹੋਰ ਵਿਵਾਦ ਖੜ੍ਹੇ ਕਰ ਰਹੇ ਹਨ ਜਿਹੜੇ ਕਿ ਕੌਮ ਲਈ ਘਾਤਕ ਹਨ। ‘ਏਕਸ ਕੇ ਬਾਰਕ’ ਜਥੇਬੰਦੀ ਦੇ ਲਾਈਫ਼ ਮੈਂਬਰ ਅਤੇ ਉਸ ਅਖ਼ਬਾਰ ਦੇ ਸਾਬਕਾ ਪੱਤਰਕਾਰ ਹਰਲਾਜ ਸਿੰਘ ਨੇ ਕਿਹਾ ਕਿ ਦੂਸਰਿਆਂ `ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਮਾਰ ਲੈਣਾ ਚਾਹੀਦਾ ਹੈ। ਜਿਹੜਾ ਸੰਪਾਦਕ ਪ੍ਰੋ: ਦਰਸ਼ਨ ਸਿੰਘ `ਤੇ ਕੀਰਤਨ ਵੇਚਣ ਦਾ ਦੋਸ਼ ਲਾ ਰਿਹਾ ਹੈ, ਉਹ ਖ਼ੁਦ ਤਾਂ ਖ਼ਬਰਾਂ ਵੇਚਦਾ ਹੈ, ਜਿਸ ਦੇ ਮੇਰੇ ਕੋਲ ਸਬੂਤ ਹਨ। ਉਨ੍ਹਾਂ ਕਿਹਾ ਕਿ ਪ੍ਰੋ: ਦਰਸ਼ਨ ਸਿੰਘ ਜੇ ਕੀਰਤਨ ਦੇ ਪੈਸੇ ਲੈਂਦਾ ਹੈ ਤਾਂ ਉਹ ਘੱਟੋ ਘੱਟ ਕਿਸੇ ਨੁੂੰ ਬਲੈਕਮੇਲ ਕਰਕੇ ਜਾਂ ਗਰੀਬਾਂ ਦਾ ਹੱਕ ਮਾਰ ਕੇ ਤਾਂ ਪੈਸੇ ਨਹੀਂ ਮੰਗਦਾ ਸਗੋਂ ਸੰਗਤਾਂ ਆਪਣੀ ਖੁਸ਼ੀ ਨਾਲ ਕੀਰਤਨ ਭੇਟਾ ਦਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਸਾਲ 2008 `ਚ ਪ੍ਰੋ: ਦਰਸ਼ਨ ਸਿੰਘ ਨੂੰ ਪਿੰਡ ਬਹਾਦਰਪੁਰ ਕੀਰਤਨ ਲਈ ਬੁਲਾਇਆ ਸੀ ਤਾਂ ਉਨ੍ਹਾਂ ਨਾਲ ਕੋਈ ਭੇਟਾ ਤਹਿ ਨਹੀਂ ਸੀ ਕੀਤੀ ਅਤੇ ਜਾਂਦਿਆਂ ਨੂੰ ਸਿਰਫ਼ 3 ਹਜ਼ਾਰ ਭੇਟਾ ਦਿੱਤੀ ਗਈ, ਜਿਹੜੀ ਉਨ੍ਹਾਂ ਚੁੱਪ ਕਰਕੇ ਫੜ੍ਹ ਲਈ ਅਤੇ ਘੱਟ ਵੱਧ ਤਾਂ ਕੀ ਕਹਿਣਾ ਸੀ, ਉਨ੍ਹਾਂ ਗਿਣ ਕੇ ਵੀ ਨਹੀਂ ਵੇਖੀ। ਉਨ੍ਹਾਂ ਕਿਹਾ ਕਿ ਪ੍ਰੋ: ਦਰਸ਼ਨ ਸਿੰਘ ਆਪਣੀ ਕਾਰ `ਤੇ ਪਤਾ ਨਹੀਂ ਦਿੱਲੀ ਤੋਂ ਆਏ ਸੀ ਜਾਂ ਲੁਧਿਆਣੇ ਤੋਂ। ਸੋ ਇਤਨਾ ਕੁ ਤਾਂ ਗੱਡੀ ਦਾ ਖਰਚਾ ਹੀ ਹੋ ਜਾਂਦਾ ਹੈ ਅਤੇ ਡਰਾਈਵਰ ਸਮੇਤ ਚਾਰ ਜਣੇ ਸਨ ਤਾਂ 3 ਹਜ਼ਾਰ ਰੁਪਏ ਲੈ ਕੇ ਉਨ੍ਹਾਂ ਕੀਰਤਨ ਦਾ ਕਿਹੜਾ ਮੁੱਲ ਵੱਟ ਲਿਆ ਪਰ ਦੂਸਰੇ ਪਾਸੇ ਇਸ ਸੰਪਾਦਕ ਨੇ ਤਾਂ ਇੱਕ ਗਰੀਬ ਦਾ ਹੱਕ ਮਾਰਨ ਲਈ ਤੱਕੜੇ ਤੋਂ ਚਾਰ ਹਜ਼ਾਰ ਰੁਪਈਆ ਰਿਸ਼ਵਤ ਲੈ ਕੇ ਉਹ ਸੱਚੀ ਖ਼ਬਰ ਰੋਕ ਲਈ, ਜਿਸ ਖਬਰ ਨਾਲ ਉਸ ਗਰੀਬ ਨਾਲ ਹੋ ਰਹੇ ਧੱਕੇ ਤੋਂ ਕੁੱਝ ਰਾਹਤ ਮਿਲਣੀ ਸੀ। ਉਨ੍ਹਾਂ ਕਿਹਾ ਕਿ ਸਿਰਫ਼ ਇੱਕ ਨਹੀਂ ਮੇਰੇ ਪਾਸ ਅਜਿਹੇ ਬਥੇਰੇ ਸਬੂਤ ਹਨ। ਜੇ ਸੰਪਾਦਕ ਜੀ ਆਪਣੇ ਆਪ ਨੂੰ ਸਾਫ਼ ਸੁੱਥਰਾ ਦੱਸਣ ਦੀ ਕੋਸ਼ਿਸ਼ ਕਰਦੇ ਹਨ ਤਾਂ ਮੈਂ ਇਹ ਸਾਰੇ ਸਬੂਤ ਪੇਸ਼ ਕਰਨ ਲਈ ਤਿਆਰ ਹਾਂ।


(15/03/10)
ਅਮਨ ਕੌਰ

ਕੈਨੇਡਾ ਦੀਆਂ ਸਿੱਖ ਮਨੁਖੀ ਅਧਿਕਾਰ ਸੰਸਥਾਵਾਂ ਅਤੇ ਸਮੂਹ ਗੁਰਦੁਆਰਾ ਕਮੇਟੀਆਂ ਵਲੋਂ ਕਨੇਡਾ ਦੇ ਪ੍ਰਧਾਨ ਮੰਤਰੀ ਅਤੇ ਸੰਸਦ ਮੈਂਬਰਾਂ ਨੂੰ ਅਪੀਲ
ਸਿੱਖਾਂ ਦੇ ਕਾਤਲ ਕਮਲਨਾਥ ਨੂੰ ਕੈਨੇਡਾ ਨਾ ਆਉਣ ਦਿੱਤਾ ਜਾਵੇ
15 ਮਾਰਚ- ਨਵੰਬਰ 1984 ਦੇ ਸਿਖ ਨਸਲਕੁਸ਼ੀ ਦੌਰਾਨ ਸਿਖਾਂ ਤੇ ਹਮਲੇ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਮੌਜੂਦਾ ਕੇਂਦਰੀ ਮੰਤਰੀ ਕਮਲ ਨਾਥ ਦੀ 23 ਮਾਰਚ ਦੀ ਕੈਨੇਡਾ ਫੇਰੀ ਦਾ ਜ਼ਬਰਦਸਤ ਮੁਖਾਲਫਿਤ ਹੋ ਰਿਹੀ ਹੈ। ਅਮਰੀਕਾ ਦੀ ਮਨੁੱਖੀ ਅਧਿਕਾਰ ਸੰਸਥਾ ਤੇ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲੰਮੇ ਸਮੇਂ ਤੋਂ ਜਦੋਂ ਜਹਿਦ ਕਰ ਰਹੀ ਸਿਖਸ ਫਾਰ ਜਸਟਿਸ, ਓਂਟਾਰੀਓ ਗੁਰਦੁਆਰਾ ਕਮੇਟੀ, ਓਂਟਾਰੀਓ ਸਿੱਖ ਐਡ ਗੁਰਦੁਆਰਾ ਕੌਂਸਲ, ਯੂਨਾਇਟਿਡ ਫਰੰਟ ਆਫ ਸਿੱਖ, ਵਰਡ ਸਿੱਖ ਆਰਗਨਾਈਜੇਸ਼ਨ ਆਫ ਕੇਨੇਡਾ ਨੇ ਇੱਕ ਸਾਂਝੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕਮਲ ਨਾਥ ਦੀ ਕੈਨੇਡਾ ਫੇਰੀ ਦੀ ਜ਼ਬਰਦਸਤ ਮੁਖਾਲਫਿਤ ਹੋਵੇਗੀ।
ਓਨਟਾਰੀਓ ਗੁਰਦੁਆਰਾ ਕਮੇਟੀ ਦੇ ਬੁਲਾਰੇ ਅਮਰਜੀਤ ਸਿੰਘ ਮਾਨ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਮਹੂਰੀ ਹੋਣ ਦੇ ਨਾਤੇ ਉਹ ਇਹੋ ਜਿਹੇ ਬੰਦੇ ਨੂੰ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਵਿਦੇਸ਼ ਨਾ ਭੇਜਿਆ ਜਾਵੇ ਤੇ ਨਾ ਹੀ ਇਹੋ ਜਿਹੇ ਬੰਦੇ ਨੂੰ ਭਾਰਤ ਵਿੱਚ ਕਿਸੇ ਅਹੁਦੇ ਤੇ ਬਿਠਾਇਆ ਜਾਵੇ। ਉਨ੍ਹਾਂ ਨੇ ਅਪੀਲ ਕੀਤੀ ਕਿ ਕਿਸੇ ਇਨਸਾਫ ਪਸੰਦ ਆਗੂ ਨੂੰ ਵਿਦੇਸ਼ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਭੇਜਿਆ ਜਾਣਾ ਚਾਹੀਦਾ ਹੈ।
ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ, ਆਟਰਨੀ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ ਇਸ ਵਾਰੇ ਸਿੱਖਾਂ ਦੇ ਇਕਵਫਦ ਕੇਨੇਡਾ ਦੇ ਪ੍ਰਧਾਨਮੰਤਰੀ ਸਟੀਫਨ ਹਾਰਪਰ, ਇਮੀਗਰੇਸ਼ਨ ਮੰਤਰੀ ਕੈਨੀ ਅਤੇ ਓਨਟਾਰੀਓ ਸਰਕਾਰ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਮਿਲ ਕੇ ਸਿੱਖਾ ਦੇ ਕਾਤਲ ਕਮਲਨਾਥ ਵਾਰੇ ਜਾਗਰੂਕ ਕੀਤਾ ਜਾਵੇਗਾ।
ਆਟਰਨੀ ਪੰਨੂੰ ਨੇ ਕਿਹਾ ਹੈ ਕਿ ਕਮਲ ਨਾਥ ਨੇ 1984 ਸਿਖ ਨਸਲਕੁਸ਼ੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਤੇ 1 ਨਵੰਬਰ 1984 ਨੂੰ ਗੁਰਦੁਆਰਾ ਰਕਾਬ ਗੰਜ ਵਿਖੇ ਪੁਲਿਸ ਨਾਲ ਮਿਲਕੇ ਗੁਰਦੁਆਰਾ ਸਾਹਿਬ ਤੇ ਹਮਲਾ ਕਰਵਾਇਆ ਸੀ ਤੇ ਕਈ ਸਿਖਾਂ ਨੂੰ ਮਰਵਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਨਾਨਾਵਤੀ ਕਮਿਸ਼ਨ ਨੂੰ ਵੀ ਕਮਲ ਨਾਥ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ ਸੀ ਤੇ ਇਸ ਤੋਂ ਵੱਧ ਕੇ ਮੁਖਤਿਆਰ ਸਿੰਘ, ਸਤਨਾਮ ਸਿੰਘ ਤੇ ਅਜੀਤ ਸਿੰਘ ਵਰਗੇ ਕਈ ਗਵਾਹ ਕਮਲ ਨਾਥ ਖਿਲਾਫ ਨਾਨਵਤੀ ਕਮਿਸ਼ਨ ਅੱਗੇ ਪੇਸ਼ ਹੋਏ ਸੀ। ਉਨ੍ਹਾਂ ਨੇ ਕਿਹਾ ਕਿ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਉੱਘੇ ਪੱਤਰਕਾਰ ਸੰਜੇ ਸੂਰੀ ਨੇ ਕਮਲ ਨਾਥ ਦੇ ਖਿਲਾਫ ਲਿਖਿਆ ਸੀ ਜਿਸ ਦੀ ਕਾਫੀ ਚਰਚਾ ਹੋਈ ਸੀ। ਅਟਾਰਨੀ ਪੰਨੂੰ ਨੇ ਕਿਹਾ ਕਿ ਅਜਿਹੇ ਕਿਰਦਾਰ ਵਾਲੇ ਵਿਅਕਤੀ ਨੂੰ ਮਨੁੱਖੀ ਅਧਿਕਾਰਾਂ ਦੀ ਪਾਲਣਾ ਕਰਨ ਵਾਲੇ ਕੈਨੇਡਾ ਵਰਗੇ ਦੇਸ਼ ਵਿੱਚ ਵੜਣ ਨਹੀਂ ਦਿੱਤਾ ਜਾਣਾ ਚਾਹੀਦਾ ਹੈ।
ਓਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਸਲ ਦੇ ਬੁਲਾਰੇ ਹਰਬੰਸ ਸਿੰਘ ਜਡਿਆਲੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਤੇ ਸਮੂਹ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਮਲ ਨਾਥ ਦੀ ਕੈਨੇਡਾ ਫੇਰੀ ਦਾ ਡੱਟਕੇ ਵਿਰੋਧ ਕਰਨ ਤੇ ਭਾਰਤ ਸਰਕਾਰ ਨੂੰ ਅਪੀਲ ਕਰਨ ਕਿ ਉਹ ਕਮਲ ਨਾਥ ਵਰਗੇ ਆਗੂਆਂ ਨੂੰ ਕੈਨੇਡਾ ਨਾ ਭੇਜਣ ਤਾਂ ਜੋ ਇਨਸਾਫ ਪਸੰਦ ਦੇਸ਼ ਵਿੱਚ ਮਾਹੌਲ ਖਰਾਬ ਨਾ ਹੋਵੇ।
ਕੈਨੇਡਾ ਦੇ ਸਮੂਹ ਗੁਰਦੁਆਰੇ ਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਕੋਮਾਂਤਰੀ ਭਾਈਚਾਰਾ ਤੇ ਕੇਨੇਡਾ ਭਾਈ ਚਾਰਾ ਅਤੇ ਮਨੁਖੀ ਅਧਿਕਾਰ ਸੰਸ਼ਥਾਵਾਂ ਨੂੰ ਸਿੱਖਾਂ ਦੀ ਨਸਲਕੁਸ਼ੀ ਵਿੱਚ ਕਮਲ ਨਾਥ ਵਲੋਂ ਨਿਭਾਈ ਭੁਮੀਕਾ ਵਾਰੇ ਜਾਗਰੂਕ ਕੀਤਾ ਇਨ੍ਹਾਂ ਵਿੱਚ ਓਂਟਾਰੀਓ ਗੁਰਦੁਆਰਾ ਕਮੇਟੀ, ਸ੍ਰੀ ਗੁਰੂ ਸਿੰਘ ਸਭਾ ਕੈਨੇਡਾ ਮਾਲਟਨ ਓਂਟਾਰੀਓ, ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਬੀ. ਸੀ. , ਸਿਖ ਸਪਿਰੀਚੁਅਲ ਸੈਂਟਰ ਬ੍ਰੈਂਪਟਨ ਓਂਟਾਰੀਓ, ਗੁਰੂ ਨਾਨਕ ਸਿਖ ਸੈਂਟਰ ਬ੍ਰੈਂਪਟਨ ਓਂਟਾਰੀਓ, ਗੁਰਦੁਆਰਾ ਸਿਖ ਸੰਗਤ ਬ੍ਰੈਂਪਟਨ ਓਂਟਾਰੀਓ, ਸ੍ਰੀ ਗੁਰੂ ਸਿੰਘ ਸਭਾ ਵੈਸਟਨ ਓਂਟਾਰੀਓ, ਦਸਮੇਸ਼ ਕਲਚਰ ਸੈਂਟਰ ਕੈਲਗਰੀ ਏ. ਬੀ, ਸਿਖ ਸੁਸਾਇਟੀ ਆਫ ਕੈਲਗਰੀ ਕੈਲਗਰੀ ਏ. ਬੀ, ਬਾਬਾ ਬੰਦਾ ਸਿੰਘ ਬਹਾਦਰ ਸਿਖ ਸੁਸਾਇਟੀ ਐਬਟਸਫੋਰਡ ਬੀ. ਸੀ. , ਗੁਰੂ ਨਾਨਕ ਸਿਖ ਸੁਸਾਇਟੀ ਆਫ ਅਲਬਰਟਾ ਐਡਮਿੰਟਨ ਏ. ਬੀ. , ਗੁਰਦੁਆਰਾ ਗੁਰੂ ਅਮਰਦਾਸ ਦਰਬਾਰ ਕੈਲੋਨਾ ਬੀ. ਸੀ. , ਗੁਰਦੁਆਰਾ ਸਿੰਘ ਸਭਾ ਆਫ ਵਿਕਟੋਰੀਆ ਵਿਕਟੋਰੀਆ ਬੀ. ਸੀ. , ਗੁਰੂ ਨਾਨਕ ਦਰਬਾਰ ਸੁਸਾਇਟੀ ਪ੍ਰਿੰਸ ਜਾਰਜ ਬੀ. ਸੀ. , ਓਂਟਾਰੀਓ ਸਿਖ ਐਂਡ ਗੁਰਦੁਆਰਾ ਕੌਂਸਲ, ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਬ੍ਰੈਂਪਟਨ ਓਂਟਾਰੀਓ, ਵਰਲਡ ਸਿਖ ਆਰਗੇਨਾਈਜੇਸ਼ਨ ਆਫ ਕੈਨੇਡਾ, ਯੂਨਾਇਟਿਡ ਫਰੰਟ ਆਫ ਸਿਖਸ ਆਦਿ ਸ਼ਾਮਿਲ ਹਨ।


(14/03/10)
ਜਸਪ੍ਰੀਤ ਕੌਰ /ਬਸੰਤ ਕੌਰ

ਪੱਤਰਕਾਰ ਜਰਨੈਲ ਸਿੰਘ ਕਿਸੇ ਵੀ ਸਨਮਾਨ ਦੇ ਕਾਬਲ ਨਹੀਂ ਜਿਹੜਾ ਗੁਰੂ ਦਾ ਨਹੀਂ ਬਣਿਆ ਉਹ ਗੁਰੂ ਦੇ ਸਿੱਖਾਂ ਦਾ ਕੀ ਭਲਾ ਕਰੇਗਾ: ਗੁਰਿੰਦਰ ਸਿੰਘ, ਯੰਗ ਸਿੱਖ ਐਸੋਸਿਏਸ਼ਨ

੨੫ ਸਾਲਾਂ ਬਾਦ ੮੪ ਦੇ ਸਿਖ ਕਤਲੇਆਮ ਪੀੜਤਾਂ ਦੀ ਚੀਖਾਂ ਸੁਣਨ ਵਾਲੇ ਜਰਨੈਲ ਨੂੰ ਪਿੱਛਲੇ ੧੫੦ ਸਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਰਾਹੀਂ ਹੋ ਰਿਹਾ ਅਪਮਾਨ ਜੋ ਸਿੱਖੀ ਨੂੰ ਹੀ ਤਬਾਹ ਕਰਣ ਵਾਲਾ ਹੈ, ਵਿਖਾਈ ਨਹੀਂ ਦਿੱਤਾ? ਸ. ਸੁਰਿੰਦਰ ਸਿੰਘ

ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਲਈ ਲਗਾਤਾਰ ਜੁਝਣ ਵਾਲੇ ਗੁਰਸਿੱਖਾਂ ਨੂੰ ਬਜਰੰਗ ਦਲ ਤੇ ਸ਼ਿਵ ਸੈਨਾ ਦਾ ਖਿਤਾਬ ਦੇ ਕੇ ਉਨ੍ਹਾਂ ਨੂੰ ਅਜੰਸੀਆਂ ਦੇ ਬੰਦੇ ਆਖਣ ਵਾਲਾ ਜਰਨੈਲ ਦੱਸੇ ਕਿ ਉਹ ਕਿਸ ਸੰਘ ਦਾ ਮੈਂਬਰ ਹੈ ਜੋ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕਰਨ `ਤੇ ਅੱਗ ਬਬੂਲਾ ਹੋ ਗਿਆ: ਸ. ਸੁਰਿੰਦਰ ਸਿੰਘ

(ਜਸਪ੍ਰੀਤ ਕੌਰ, ੧੪ ਮਾਰਚ ੨੦੧੦, ਫ਼ਰੀਦਾਬਾਦ)

ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੰਗ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਫ਼ਰੀਦਾਬਾਦ ਨੇ ਕੀਤਾ ਉਨ੍ਹਾਂ ਕਿਹਾ ਕਿ ਪੱਤਰਕਾਰ ਜਰਨੈਲ ਸਿੰਘ ਕਿਸੇ ਵੀ ਸਨਮਾਨ ਦੇ ਕਾਬਲ ਨਹੀਂ ਕਿਉਂਕਿ ਉਹ ਨਹੀਂ ਜਾਣਦਾ ਕਿ ਪੂਰਾ ਸੱਚ ਕਿਵੇਂ ਬੋਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦ ੧੯੮੪ ਦੇ ਪੀੜਤਾਂ ਲਈ ੨੫ ਸਾਲ ਬਾਦ ਜਰਨੈਲ ਸਿੰਘ ਦੀ ਰੂਹ ਕੰਬੀ `ਤੇ ਉਸ ਨੇ ਚਿੰਦਮਬਰਮ ਦੇ ਕਿਨਾਰੇ `ਤੇ ਜੁੱਤਾ ਸੁੱਟ ਦਿੱਤਾ ਤਦ ਸਮੁਚੀ ਸਿੱਖ ਕੌਮ ਨੇ ਇਸ ਨੂੰ ਸਿਰ `ਤੇ ਚੁੱਕ ਲਿਆ ਜਿਸ ਵਿੱਚ ਅਸੀਂ ਵੀ ਸ਼ਾਮਲ ਸੀ। ਜਦ ਸਭ ਤੋਂ ਪਹਿਲਾਂ ਉਸ ਨੇ ਪੰਜਾਬ ਦੀ ਧਰਤੀ `ਤੇ ਕਦਮ ਰਖਿਆ ਤਾਂ ਉਸ ਨੂੰ ਸਨਮਾਨ ਦੇ ਰੂਪ ਵਿੱਚ ਗੁਰਸਿੱਖ ਫੈਮਿਲੀ ਕਲੱਬ ਦੀ ਬ੍ਰਾਂਚ ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਦੇ ਵੀਰਾਂ ਨੇ ਸੋਨੇ ਦੇ ਖੰਡੇ ਨਾਲ ਸਨਮਾਨਤ ਕੀਤਾ। ਸ. ਗਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ੧੫ ਨਵੰਬਰ ੨੦੦੯ ਨੂੰ ਜਦ ਜਰਨੈਲ ਸਿੰਘ ਫ਼ਰੀਦਾਬਾਦ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੰ. ੧ ਵੱਲੋਂ ਕਰਵਾਏ ਜਾ ਰਹੇ ਸਮਾਗਮ ਵਿਖੇ ਪੁੱਜਿਆ ਤਾਂ ਗੁਰਦੁਆਰਾ ਸਾਹਿਬ ਦੇ ਕੁੱਝ ਪ੍ਰਬੰਧਕਾਂ ਨੇ ਉਸ ਨੂੰ ਸਟੇਜ ਤੋਂ ਬੋਲਣ ਲਈ ਸਮਾਂ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਰਾਜਨੀਤਕ ਮੁਦਾ ਹੈ ਤੇ ਸਾਡਾ ਸਮਾਗਮ ਨਿਰੋਲ ਧਾਰਮਕ ਹੈ ਤਦ ਅਸੀਂ ਹੀ ਪ੍ਰਬੰਧਕਾਂ ਨਾਲ ਰਾਬਤਾ ਕਾਇਮ ਕਰ ਕੇ ਇੱਕ ਵਾਰ ਫਿਰ ਉਸ ਨੂੰ ੧੯੮੪ ਦੇ ਪੀੜਤਾਂ ਦਾ ਦਰਦ ਰੌਣ ਲਈ ਸਮਾਂ ਦਿਵਾਉਣ ਵਿੱਚ ਮਦਦ ਕੀਤੀ ਅਤੇ ਯੰਗ ਸਿੱਖ ਐਸੋਸਿਏਸ਼ਨ ਵੱਲੋਂ ਮੈਂ ਉਸ ਨੂੰ ੮੪ ਦੀ ਪੀੜਤਾਂ ਦੀ ਦਰਦ ਭਰੀ ਅਵਾਜ਼ ਚੁੱਕਣ ਲਈ ਸਨਮਾਨਤ ਕੀਤਾ। ਉਸ ਦਿਨ ਸਮਾਗਮ ਵਿੱਚ ਜਰਨੈਲ ਸਿੰਘ ਨੇ ਸਟੇਜ ਤੇ ਖੜੋ ਕੇ ਗੁਰਬਾਣੀ ਦੇ ਪ੍ਰਮਾਣਾਂ ਦੀ ਝੜੀ ਲਾ ਦਿੱਤੀ ਜਿਸ ਵਿੱਚ ਸਿਰਫ ਤੇ ਸਿਰਫ ਸੱਚ ਦੀ ਹਮਾਇਤ ਕਰਨ ਦੀ ਗੱਲ ਕਹੀ ਪਰ ਥੌੜੀ ਦੇਰ ਬਾਦ ਜਦ ਇਸੇ ਦੇ ਹੀ ਇੱਕ ਮਿੱਤਰ ਕੀਰਤਨੀਏ ਨੇ ੧੫ ਨਵੰਬਰ ਨੂੰ ਉਸੇ ਸਮਾਗਮ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਰਹਿਤ ਮਰਿਆਦਾ ਤੋਂ ਬਾਹਰ ਜਾ ਕੇ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਵਿਚੋਂ ਕਾਲ ਕਾਲੀ ਦੇ ਗੀਤ ਗਾਏ ਤਾਂ ਫ਼ਰੀਦਾਬਾਦ ਦੀ ਸੂਝਵਾਨ ਸੰਗਤਾਂ ਨੇ ਉਸ ਦਾ ਵਿਰੋਧ ਕੀਤਾ ਤਦ ਸਟੇਜਾਂ ਉਪਰ ਜ਼ੋਰ ਜ਼ੋਰ ਦੇ ਸੱਚ ਦੀ ਕੂਕਾ ਮਾਰਣ ਵਾਲਾ ਇਹੀ ਜਰਨੈਲ ਸਿੰਘ ਗੁਰੂ ਨੂੰ ਪਿੱਠ ਵਿਖਾ ਕੇ ਪਾਸਾ ਵੱਟ ਗਿਆ ਅਤੇ ਗੁਰਸਿੱਖ ਵੀਰ ਭੈਣਾਂ ਦੇ ਖਿਲਾਫ ਕੂੜ ਕੁਫਰ ਤੋਲਣ ਤੋਂ ਵੀ ਗੁਰੇਜ਼ ਨਾ ਕਰਦਿਆਂ ਉਨ੍ਹਾਂ ਗੁਰਸਿੱਖਾਂ ਤੇ ਸੰਗਤਾਂ ਨੂੰ ਬਜਰੰਗ ਦਲ, ਸ਼ਿਵ ਸੈਨਾ ਤੇ ਅਜੰਸੀਆਂ ਦੇ ਬੰਦੇ ਤਕ ਦਾ ਖਿਤਾਬ ਦਿੱਤਾ ਜਿੰਨ੍ਹਾਂ ਨੇ ਇਸ ਨੂੰ ੧੯੮੪ ਦੇ ਪੀੜਤਾਂ ਲਈ ਕਿਤਾਬ ਲਿਖਣ ਕਰ ਕੇ ਸਨਮਾਨਤ ਕੀਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੇਵੀ ਉਸਤਤਿ ਵਾਲੀ ਰਚਨਾ ਪੜ੍ਹਨ ਉਤੇ ਵਿਰੋਧ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਨੂੰ ਰੋਕਿਆ। ਇਸ ਮੌਕੇ ਸ. ਗੁਰਿੰਦਰ ਸਿੰਘ ਦੇ ਨਾਲ ਗੁਰਸਿੱਖ ਫੈਮਿਲੀ ਕਲੱਬ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਵੀ ਹਾਜ਼ਰ ਸਨ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਵੀ ੧੯੮੪ ਦਾ ਸਮਾਂ ਪਿੰਡੇ ਤੇ ਹੰਡਾਇਆ ਹੈ ਅੱਜ ਜਦ ੨੫ ਸਾਲਾਂ ਬਾਦ ਕੋਈ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਰੋਸ਼ ਪ੍ਰਗਟ ਕਰਦਾ ਹੈ ਤਾਂ ਸਮੁਚੀ ਸਿੱਖ ਕੌਮ ਉਸ ਦਰਦ ਨੂੰ ਯਾਦ ਕਰ ਕੇ, ਕੀਤੇ ਜਾ ਰਹੇ ਰੋਸ਼ ਨੂੰ ਸਮੇਂ ਮੁਤਾਬਕ ਜ਼ਾਇਜ਼ ਮੰਨਦੀ ਹੈ। ਸ. ਸੁਰਿੰਦਰ ਸਿੰਘ ਨੇ ਸ. ਜਰਨੈਲ ਸਿੰਘ ਤੋਂ ਪੁੱਛਿਆ ਕਿ ਤੁਹਾਨੂੰ ਤੇ ੨੫ ਸਾਲਾਂ ਬਾਦ ੮੪ ਦੇ ਕਤਲੇਆਮ ਪੀੜਤਾਂ ਦੀ ਚੀਖਾਂ ਸੁਣਾਈ ਦਿੱਤੀਆਂ ਪਰ ਪਿੱਛਲੇ ੧੫੦ ਸਾਲਾ ਤੋਂ ਸਿੱਖਾਂ ਦੇ ਇਕੋ ਇੱਕ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦਾ ਹੋ ਰਿਹਾ ਬਰਾਬਰ ਪ੍ਰਕਾਸ਼ ਜੋ ਸਿੱਖੀ ਨੂੰ ਹੀ ਤਬਾਹ ਕਰਣ ਵਾਲਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ੮੪ ਵਰਗੇ ਹਾਲਾਤਾਂ ਨੂੰ ਜਨਮ ਦੇ ਕੇ ਸਿੱਖੀ ਦੀ ਹੋਂਦ ਨੂੰ ਖਤਮ ਕਰ ਕੇ ਆਉਣ ਵਾਲੀ ਨਸਲਾਂ ਨੂੰ ਨਸ਼ੇ ਤੇ ਆਚਰਣ ਹੀਣਤਾ ਦੇ ਖੱਡ ਵਿੱਚ ਸੁੱਟੇਗਾ ਜੇਕਰ ਇਸ ਸਭ ਦੇ ਖਿਲਾਫ ਕੋਈ ਆਵਾਜ਼ ਚੁਕਦਾ ਹੈ ਤਾਂ ਤੁਹਾਡੇ ਵਰਗੇ ਉਨ੍ਹਾਂ ਨੂੰ ਬਜਰੰਗ ਦਲ ਤੇ ਸ਼ਿਵ ਸੈਨਾ ਦਾ ਖਿਤਾਬ ਦਿੰਦੇ ਹਨ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਲਈ ਲਗਾਤਾਰ ਜੁਝਣ ਵਾਲੇ ਗੁਰਸਿੱਖ ਸੰਗਤਾਂ ਨੂੰ ਬਜਰੰਗ ਦਲ, ਸ਼ਿਵ ਸੈਨਾ ਤੇ ਬਦਮਾਸ਼ਾਂ ਦਾ ਖਿਤਾਬ ਦੇ ਕੇ ਅਜੰਸੀਆਂ ਦਾ ਬੰਦਾ ਦਸਣ ਵਾਲਾ ਜਰਨੈਲ ਦੱਸੇ ਕਿ ਉਹ ਕਿਸ ਸੰਘ ਦਾ ਮੈਂਬਰ ਹੈ ਜੋ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕਰਨ `ਤੇ ਅੱਗ ਬਬੂਲਾ ਹੋ ਗਿਆ? ਸ. ਸੁਰਿੰਦਰ ਸਿੰਘ ਨੇ ਕਿਹਾ ਕਿ ੮੪ ਦੇ ਕਾਂਡ ਨੂੰ ੨੫ ਸਾਲ ਹੋ ਗਏ ਹਨ ਅੱਜ ਵੀ ਸਿੱਖ ਕੌਮ ਦੇ ਪੀੜਤਾਂ ਦੇ ਜ਼ਖਮ ਹਰੇ ਹਨ ਅਤੇ ਜੋ ਵੀ ਇਸ ਲਈ ਅਵਾਜ਼ ਚੁੱਕਦਾ ਹੈ ਉਹ ਕਿਥੇ ਨਾ ਕਿਥੇ ਸਿੱਖੀ ਦਾ ਭਲਾ ਹੀ ਕਰ ਰਿਹਾ ਹੁੰਦਾ ਹੈ ਪਰ ਇੱਕ ਪਾਸੇ ਸਿਖਾਂ ਨਾਲ ਭਲਾ ਕਰਣਾ ਅਤੇ ਦੂਜੇ ਪਾਸੇ ਉਨ੍ਹਾਂ ਸਿੱਖਾਂ ਦੇ ਹੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨਾਲ ਗਦਾਰੀ ਕਰਣਾ ਕਿਤੇ ਅਪਣੇ ਆਪ ਨੂੰ ਚਮਕਾਉਣ ਲਈ ਡਰਾਮਾ ਤਾਂ ਨਹੀਂ? ਉਨ੍ਹਾਂ ਕਿਹਾ ਕਿ ਭਾਈ ਜਰਨੈਲ ਸਿੰਘ ਨੇ ਤਾਂ ਚਿੰਦਮਬਰਮ ਨੂੰ ਡਰਦੇ ਡਰਦੇ ਜੁੱਤੀ ਸੁੱਟੀ ਸੀ ਤੇ ਬਾਦ ਵਿੱਚ ਇਹ ਵੀ ਮੰਨਿਆ ਕਿ ਮੇਰਾ ਨਿਸ਼ਾਨਾ ਚਿੰਦਮਬਰਮ ਨਹੀਂ ਸੀ ਪਰ ਫ਼ਰੀਦਾਬਾਦ ਦੀ ਸੰਗਤ ਨੇ ਤੁਹਾਡੇ ਮਿੱਤਰ ਕੀਰਤਨੀਏ ਨੂੰ ਜੁੱਤੀ ਵੀ ਨਹੀਂ ਸੁੱਟੀ ਸੀ ਸਿਰਫ ਅਖੌਤੀ ਦਸਮ ਗ੍ਰੰਥ ਦੀ ਰਚਨਾ ਪੜ੍ਹਨ ਦਾ ਹੀ ਵਿਰੋਧ ਕੀਤਾ ਸੀ ਤੇ ਤੁਸੀਂ ਉਸ ਦਾ ਗਲਤ ਪੱਖ ਪੂਰਣ ਲਈ ਗੁਰੂ ਨੂੰ ਪਿੱਠ ਵਿਖਾ ਕੇ ਉਸ ਦੇ ਗੱਲ ਵਿੱਚ ਹੱਥ ਪਾ ਕੇ ਯਾਰੀ ਨਿਭਾਉਣ ਲਗੇ ਅਤੇ ਸੁਝਵਾਨ ਸੰਗਤਾਂ ਉਪਰ ਹੀ ਝੂਠ ਬੋਲ ਕੇ ਗੰਦੇ ਗੰਦੇ ਦੋਸ਼ ਮਣਨ ਲੱਗੇ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਭਾਈ ਜਰਨੈਲ ਸਿੰਘ ਜੇਕਰ ਤੁਸੀਂ ਸਚਮੁਚ ਸੱਚ ਦੇ ਪਾਂਧੀ ਬਣਨਾ ਚਾਹੁੰਦਾ ਹੈ ਤਾਂ ਸੱਚ ਬੋਲਣ ਵਾਲਿਆਂ ਦੇ ਰਾਹ ਵਿੱਚ ਰੋੜੇ ਨਾ ਅਟਕਾਉਣ ਕਿਉਂਕਿ ਜਿਸ ਨੂੰ ਤੁਸੀਂ ਬਜਰੰਗ ਦਲ ਤੇ ਸ਼ਿਵ ਸੈਨਾ ਆਖਦੇ ਹੋ ਉਨ੍ਹਾਂ ਨੇ ਅਪਣਾ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਲਈ ਸਮਰਪੱਤ ਕੀਤਾ ਹੈ। ਇਸ ਲਈ ਤੁਹਾਨੂੰ ਕੋਈ ਹੱਕ ਨਹੀਂ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਨੂੰ ਬਜਰੰਗ ਤੇ ਸ਼ਿਵ ਦੇ ਉਪਾਸ਼ਕ ਦੱਸੋ ਇਹ ਖਿਤਾਬ ਤੁਹਾਡੇ ਲਈ ਢੁੱਕਵਾਂ ਹੋ ਸਕਦਾ ਹੈ ਕਿਉਂਕਿ ਤੁਸੀਂ ਜਿਸ ਅਖੌਤੀ ਦਸਮ ਗ੍ਰੰਥ ਦੀ ਹਮਾਇਤ ਵਿੱਚ ਨਿਤਰੇ ਹੋ ਉਸ ਦਾ ਇਸ਼ਟ ਭੰਗ ਤੇ ਸ਼ਰਾਬ ਪੀਣ ਵਾਲਾ ਮਹਾਕਾਲ ਸਿਵ ਹੈ ਜੋ ਅਪਣੇ ਉਪਾਸ਼ਕਾਂ ਨੂੰ ਭੰਗ ਤੇ ਸ਼ਰਾਬ ਪੀਣ ਦੀ ਪ੍ਰੇਰਣਾ ਦਿੰਦਾ ਹੈ ਹੁਣ ਤੁਸੀਂ ਖੁਦ ਸੋਚ ਲਵੋ ਕਿ ਤੁਸੀਂ ਇਸ ਗ੍ਰੰਥ ਦੀ ਹਮਾਇਤ ਕਰ ਕੇ ਸਿੱਖੀ ਦਾ ਭਲਾ ਕਰ ਰਹੇ ਹੋ ਜਾ ਸਿੱਖੀ ਦਾ ਨੁਕਸਾਨ।

********************************

ਸ਼੍ਰੋਮਣੀ ਕਮੇਟੀ ਚੌਣਾਂ ਵਿੱਚ ਮੁੱਖ ਮੁੱਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਹੋਣਾ ਚਾਹੀਦਾ ਹੈ: ਸ. ਉਪਕਾਰ ਸਿੰਘ
ਉਨ੍ਹਾਂ ਉਮੀਦਵਾਰਾਂ ਨੂੰ ਵੋਟਾਂ ਦਿੱਤੀ ਜਾਣੀ ਚਾਹੀਦੀਆਂ ਹਨ ਜੋ ਇਹ ਯਕੀਨ ਦਿਵਾਉਣ ਕਿ ਉਹ ਜਿੱਤਣ ਤੋਂ ਬਾਦ ਪਹਿਲ ਦੇ ਆਧਾਰ `ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋ ਰਹੇ ਅਪਮਾਨ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੇ ਪ੍ਰਕਾਸ਼ ਨੂੰ ਹਟਵਾਉਣ ਦੀ ਪਹਿਲਕਦਮੀ ਕਰਣਗੇ
(ਬਸੰਤ ਕੌਰ, ੧੩ ਮਾਰਚ ੨੦੧੦, ਫ਼ਰੀਦਾਬਾਦ)
ਅੱਜ ਇਥੇ ਦਸਮ ਗ੍ਰੰਥ ਵਿਰੋਧੀ ਕਾਲਾ ਦਿਵਸ ਮਨਾਉਂਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਚੌਣਾਂ ਵਿੱਚ ਮੁੱਖ ਮੁੱਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਹੋਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਵਿੱਚ ਬਿਪਰਵਾਦੀ ਸੋਚ ਨੂੰ ਦਾਖਲ ਕਰਣ ਲਈ ਸਭ ਤੋਂ ਵੱਧ ਸ਼੍ਰੋਮਣੀ ਕਮੇਟੀ ਜਿੰਮੇਵਾਰ ਹੈ ਕਿਉਂਕਿ ਉਹ ਸਿਆਸੀ ਆਗੂਆਂ ਦੇ ਹੱਥਾਂ ਦੀ ਕਠਪੁਤਲੀ ਬਣੀ ਹੋਈ ਹੈ ਜਿਹੜੇ ਕਦੇ ਵੀ ਨਹੀਂ ਚਾਹੁੰਦੇ ਕਿ ਸਿੱਖ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਸਮਝ ਕੇ ਸੱਚ ਅਧਾਰਤ ਰਾਜਨੀਤੀ ਨੂੰ ਅਪਨਾਉਣ। ਉਨ੍ਹਾਂ ਕਿਹਾ ਕਿ ਗੁਰਮਤਿ ਦੇ ਫਲਸਫੇ ਮੁਤਾਬਕ ਧਰਮ ਅਧਾਰਤ ਰਾਜਨੀਤੀ ਨੂੰ ਅਪਨਾਉਣ ਦੀ ਲੋੜ ਸੀ ਪਰ ਅਜ ਗੰਦੀ ਰਾਜਨੀਤੀ ਦੇ ਅਧਾਰ’ ਤੇ ਧਰਮ ਨੂੰ ਮੈਲਾ ਕੀਤਾ ਜਾ ਰਿਹਾ ਹੈ। ਜੇ ਸਿੱਖ ਸੰਗਤਾਂ ਚਾਹੁੰਦੀਆਂ ਹਨ ਕਿ ਸੱਚ ਧਰਮ ਉਤੇ ਰਾਜਨੀਤੀ ਦਾ ਕਬਜ਼ਾ ਖਤਮ ਹੋਵੇ ਤਾਂ ਲੋੜ ਹੈ ਕਿ ਅਗਾਮੀ ਸ਼੍ਰੋਮਣੀ ਕਮੇਟੀ ਚੌਣਾਂ ਵਿੱਚ ਪੰਥ ਦਰਦੀ ਸੁਹਿਰਦ ਸਿੱਖਾਂ ਨੂੰ ਹੁਣੇ ਤੋਂ ਹੀ ਕਮਰਕੱਸੇ ਕਰ ਲੈਣੇ ਚਾਹੀਦੇ ਹਨ ਅਤੇ ਇਸ ਗਲ ਪ੍ਰਤੀ ਵਚਨਬੱਧ ਹੋਣ ਕਿ ਆਉਣ ਵਾਲੀ ਸ਼੍ਰਮਣੀ ਕਮੇਟੀ ਚੌਣਾਂ ਵਿੱਚ ਉਨ੍ਹਾਂ ਉਮੀਦਵਾਰਾਂ ਨੂੰ ਵੋਟਾਂ ਦਿੱਤੀ ਜਾਣੀ ਚਾਹੀਦੀਆਂ ਹਨ ਜੋ ਇਹ ਯਕੀਨ ਦਿਵਾਉਣ ਕਿ ਉਹ ਜਿੱਤਣ ਤੋਂ ਬਾਦ ਪਹਿਲ ਦੇ ਆਧਾਰ `ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋ ਰਹੇ ਅਪਮਾਨ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੇ ਪ੍ਰਕਾਸ਼ ਨੂੰ ਹਟਵਾਉਣ ਦੀ ਪਹਿਲਕਦਮੀ ਕਰਣਗੇ। ਇਸ ਮੌਕੇ ਬੋਲਦਿਆਂ ਯੌਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਬੜੇ ਦੁਖ ਦੀ ਗੱਲ ਹੈ ਕਿ ਪੰਥ ਦੇ ਬਣ ਬੈਠੇ ਠੇਕੇਦਾਰ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਮੈਂਬਰਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੋ ਰਿਹਾ ਅਪਮਾਨ ਅੱਖਾਂ ਬੰਦ ਕਰ ਕੇ ਸਵੀਕਾਰ ਕੀਤੀ ਜਾ ਰਹੇ ਹਨ। ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦੀ ਗਈ ਪੰਥਕ ਕਨਵੈਨਸ਼ਨ ਬਾਰੇ ਕਿਹਾ ਕਿ ਜੇਕਰ ਦਿੱਲੀ ਕਮੇਟੀ ਸੱਦੀ ਗਈ ਪੰਥਕ ਕਨਵੈਨਸ਼ਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਗੱਲ ਨਹੀਂ ਕਰਦੀ ਅਤੇ ਹੋਰ ਹੋਰ ਮੁੱਦੇ ਉੱਠਾ ਕੇ ਪੰਥਕ ਕਨਵੈਨਸ਼ਨ ਨੂੰ ਸਿਰੇ ਚਾੜਨਾ ਚਾਹੁੰਦੀ ਹੈ ਤਾਂ ਇਹ ਸਿੱਖ ਕੌਮ ਦੀ ਸਭ ਤੋਂ ਵੱਡੀ ਹਾਰ ਹੋਵੇਗੀ ਕਿਉਂਕਿ ਪੰਥ ਦਾ ਹਿਤ ਤਾਂ ਹੀ ਹੈ ਜੇ ਸਿੱਖ ਅਪਣੇ ਧੁਰੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਾ ਰਹੇ ਪਰ ਤੱਖ਼ਤਾਂ ਦੇ ਅਖੌਤੀ ਜੱਥੇਦਾਰ ਤਾਂ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਤੋੜ ਰਹੇ ਹਨ। ਗੁਰਸਿੱਖ ਫੈਮਿਲੀ ਕਲੱਬ ਤੋਂ ਸ. ਰਣਜੀਤ ਸਿੰਘ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਿੱਖ ਧਰਮ ਦੇ ਪ੍ਰਚਾਰ ਵਿੱਚ ਸਭ ਤੋਂ ਵੱਧ ਯੋਗਦਾਨ ਦੇਣ ਵਾਲੀ ਵੱਖ ਵੱਖ ਮਿਸ਼ਨਰੀ ਸੰਸਥਾਵਾਂ ਜਿੰਨ੍ਹਾਂ ਦੇ ਹਜ਼ਾਰਾਂ ਪ੍ਰਚਾਰ ਕੇਂਦਰ ਹਨ ਅਤੇ ਹੋਰ ਪੰਥ ਦਰਦੀ ਵੀਰ ਜੋ ਕਿ ਅਪਣੇ ਅਪਣੇ ਪੱਧਰ `ਤੇ ਕਈ ਪ੍ਰਚਾਰ ਕੇਂਦਰਾਂ ਨੂੰ ਸੰਭਾਲੀ ਬੈਠੇ ਹਨ ਜੇਕਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਦੇ ਹੋ ਰਹੇ ਪ੍ਰਕਾਸ਼ ਨੂੰ ਰੁਕਵਾਉਣ ਲਈ ਪਹਿਲ ਦੇ ਅਧਾਰ’ ਤੇ ਅਪਣੀ ਜਿੰਮੇਂਵਾਰੀ ਸਮਝਣ ਅਤੇ ਗੁਰੂ ਘਰ ਦੇ ਕੀਰਤਨੀਏ, ਪ੍ਰਚਾਰਕ ਵੀ ਨਿਡਰ ਹੋ ਕੇ ਮੈਦਾਨ ਵਿੱਚ ਨਿਤਰ ਆਣ ਉਹ ਦਿਨ ਦੂਰ ਨਹੀਂ ਜਦ ਸਿੱਖੀ ਦੇ ਵੇੜੇ ਵਿੱਚ ਹੋਰ ਪਏ ਗੰਦ (ਸਰਬਲੋਹ ਗ੍ਰੰਥ, ਗੁਰਬਿਲਾਸ ਪਾਤਸ਼ਾਹੀ ਛੇਂਵੀ ਅਤੇ ਕਈ ਹੋਰ ਗੁਰਮਤਿ ਵਿਰੋਧੀ ਲਿਖਤਾਂ) ਨੂੰ ਜਲਦ ਸਾਫ ਕਰ ਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਕਾਇਮ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਯੰਗ ਸਿੱਖ ਐਸੋਸਿਏਸ਼ਨ, ਖਾਲਸਾ ਨਾਰੀ ਮੰਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਸਿੱਖ ਫੈਮਿਲੀ ਕਲੱਬ ਆਦਿ ਦੇ ਨੁੰਮਾਇੰਦੇ ਵੀ ਹਾਜ਼ਰ ਸਨ।


(14/03/10)
ਇੰਦਰ ਜੀਤ ਸਿੰਘ ਕਾਨਪੁਰ

ਬਿਖੁ ਖਾਣਾ ਬਿਖੁ ਬੋਲਣਾ ਬਿਖੁ ਕੀ ਕਾਰ ਕਮਾਇ॥ ੧੩੩੨
13. 03. 2010 ਦੀ ਇੱਕ ਪੰਜਾਬੀ ਅਖਬਾਰ ਵਿੱਚ ਕਥਾ ਵਾਚਕ ਹਰਿੰਦਰ ਸਿੰਘ ਅਲਵਰ ਵਾਲੇ ਦੀ ਤਾਰੀਫ ਵਿੱਚ ਇਸ ਅਖਬਾਰ ਦਾ ਅੱਧਾ ਪੰਨਾ ਕਾਲਾ ਕਰ ਦਿਤਾ ਗਇਆ ਹੈ। ਹਰਿੰਦਰ ਸਿੰਘ ਅਲਵਰ ਵਾਲੇ ਦੀ ਤਾਰੀਫ ਵਿੱਚ ਕਸੀਦੇ ਕੱਡਣ ਦਾ ਕੀ ਕਾਰਣ ਹੈ, ਇਹ ਸਮਝ ਤੋ ਬਾਹਰ ਹੈ। ਇਸ ਕਥਾਵਾਚਕ ਬਾਰੇ ਇਹ ਪ੍ਰੇਪੋਗੰਡਾ ਕੀਤਾ ਜਾ ਰਿਹਾ ਹੈ ਕੇ ਇਸ ਦਾ ਨਾਮ ਅਕਾਲ ਤਖਤ ਤੇ ਪੇਸ਼ ਕੀਤੇ ਜਾਨ ਵਾਲੇ ਲੋਕਾਂ ਦੀ ਅਗਲੀ ਸੂਚੀ ਵਿੱਚ ਸ਼ਾਮਿਲ ਹੈ। ਇਸ ਕਥਾ ਵਾਚਕ ਨੇ ਕੌਮ ਲਈ ਐਸਾ ਕੇੜਾ “ਮਹਾਨ ਕੰਮ” ਕਰ ਦਿਤਾ ਹੈ ਕੇ ਇਹ ਉਨਾਂ ਦੀ ਕਾਲੀ ਸੂਚੀ ਵਿੱਚ ਸ਼ਾਮਿਲ ਹੋ ਗਇਆ। ਅਜ ਤੋਂ ਕੁੱਝ ਦਿਨ ਪਹਿਲਾਂ ਇਸ ਕਥਾ ਵਾਚਕ ਨੇ ਬੰਗਲਾ ਸਾਹਿਬ ਤੋਂ ਕਥਾ ਕਰਦਿਆਂ ਇਹ ਸਪਸ਼ਟ ਕਹਿਆ ਕੇ “ਚੌਪਈ” ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਹੈ। ਅਤੇ ਦੋਹਰਾ ਕੇ ਕਹਿਆ ਕੇ ਮੈ ਪੂਰੇ ਹੋਸ਼ ਹਵਾਸ਼ ਵਿੱਚ ਕਹਿ ਰਿਹਾ ਹਾਂ ਤੇ ਜਾਣਦਾ ਹਾਂ ਕੇ ਮੈ ਕੀ ਕਹਿ ਰਿਹਾ ਹਾਂ…। ਇਸ ਕਥਾਵਾਚਕ ਦੀ ਇਹ ਗੱਲ ਸੁਣਕੇ ਯਕੀਨ ਨਹੀਂ ਸੀ ਹੋ ਰਿਹਾ ਕੇ ਇਹ ਕੀ ਕਹਿ ਰਿਹਾ ਹੈ। ਇਸ ਕਥਾਵਾਚਕ ਦਾ ਹੋਰ ਅਜੀਬ ਚੇਹਰਾ ਉਸ ਵੇਲੇ ਸਾਮਨੇ ਆਇਆ ਜਦੋ ਹੋਲੇ ਮੋਹਲੇ ਦੇ ਪ੍ਰੋਗ੍ਰਾਮ ਤੇ ਹਜੂਰ ਸਾਹਿਬ ਵਿੱਚ ਗੁਰੂ ਦੀ ਹਜੂਰੀ ਵਿੱਚ ਇਹ ਗੁਰਬਚਨ ਸਿੰਘ, ਕੁਲਵੰਤ ਸਿੰਘ ਅਤੇ ਅਵਤਾਰ ਸਿੰਘ ਮੱਕੜ ਦਾ “ਖੁਸ਼ਾਮਦੀ” ਪਿੱਠੂ ਬਣ ਕੇ ਰਹਿ ਗਇਆ। ਕਥਾ ਦੇ ਨਾਮ ਤੇ ਉਹ ਅਵਤਾਰ ਸਿੰਘ ਮੱਕੜ ਦੀ ਸਿਹਤ ਲਈ ਅਰਦਾਸਾਂ ਹੀ ਕਰਦਾ ਰਿਹਾ। (ਕੀ ਇਹ ਕਿਸੇ ਸਮਝੋਤੇ ਦੀ ਕੋਈ ਕੜੀ ਯਾਂ ਸ਼ਰਤ ਤਾਂ ਨਹੀਂ ਸੀ?) ਇਹ ਰੋਟੀਆਂ ਕਾਰਣ ਤਾਲ ਪੂਰਣ ਵਾਲੇ ਕਥਾਕਾਰ ਗਿਰਗਿਟ ਵਾਂਗੂੰ ਕਿਵੇ ਰੰਗ ਬਦਲ ਲੈਂਦੇ ਹਨ, ਇਹ ਵੇਖ ਕੇ ਹੈਰਾਨਗੀ ਹੋ ਰਹੀ ਸੀ।
youtube .com ਤੇ ਹੇਠ ਲਿਖੇ ਲਿੰਕ ਤੇ ਇਸ ਦੀ ਇੱਕ ਵੀਡੀਉ ਮੌਜੂਦ ਹੈ। ਜਿਸ ਵਿੱਚ ਇਸ ਕਥਾਵਾਚਕ ਦਾ ਅਸਲੀ ਚੇਹਰਾ ਵੇਖਿਆ ਜਾ ਸਕਦਾ ਹੈ-
http://www.youtube.com/watch?v=QhkHoXKXkkw
ਯਾਂ ਤੇ ਇਹ ਝੂਠਾ ਪ੍ਰੇਪੋਗੰਡਾ ਇਸ ਕਥਾਵਾਚਕ ਨੂੰ ਮਹਾਨ ਦਰਸੌਨ ਲਈ ਕੀਤਾ ਜਾ ਰਿਹਾ ਹੈ। ਯਾਂ ਇਹ ਬੰਦਾ “ਤਨਖਾਹ” ਤੋ ਡਰਦਾ ਮਾਰਾ ਅਪਨੀ ਬੋਲੀ ਬਦਲ ਕੇ ਦਸ਼ਮ ਗ੍ਰਥੀਆਂ ਦੀ ਲਾਬੀ ਵਿੱਚ ਰੱਲ ਚੁਕਾ ਹੈ। ਇਸ ਗੱਲ ਦਾ ਫੈਸਲਾ ਕੌਮ ਦੀ ਸੁਚੇਤ ਸੰਗਤ ਆਪ ਕਰੇ।
ਇੰਦਰ ਜੀਤ ਸਿੰਘ
ਕਾਨਪੁਰ


(14/03/10)
ਬਲਦੇਵ ਸਿੰਘ ਫਿਰੋਜ਼ਪੁਰ

ਵੀਰ ਸ: ਸਰਵਜੀਤ ਸਿੰਘ ਜੀ,

ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਿਹ।

ਵੀਰ ਜੀ ਤੁਸੀਂ ਨਾਰਾਜ਼ ਨਹੀਂ ਹੋ, ਪੱੜ੍ਹ ਕੇ ਮਨ ਨੂੰ ਬਹੁਤ ਚੰਗਾ ਲੱਗਾ ਹੈ ਜੀ।

ਤੁਸੀਂ ਅੱਗੇ ਲਿਖਿਆ ਹੈ,

ਬੇਨਤੀ ਹੈ ਕਿ, ਆਪ ਜੀ ਨਰਾਜ਼ਗੀ ਅਤੇ ਤਰੀਫ ਆਦਿ ਸ਼ਬਦਾ ਦੀ ਵਰਤੋਂ ਕਰਕੇ ਜੋ ਸੈਤਾਨੀਆਂ ਕਰ ਰਹੇ ਹੋ ਇਹ ਆਪ ਜੀ ਵਗਰੇ ਧਾਰਮਿਕ ਵਿਅਕਤੀਆਂ ਨੂੰ ਸ਼ੋਭਾ ਨਹੀ ਦਿੰਦੀਆਂ ।

ਤੁਹਾਡੀਆਂ ਇਹ ਲਾਈਨਾਂ ਪੱੜ੍ਹ ਕੇ ਮੇਰੇ ਮਨ ਨੂੰ ਹੋਰ ਵੀ ਸਕੂਨ ਤੇ ਸ਼ਾਤੀਂ ਮਿਲੀ ਹੈ ਜੀ, ਕਿ ਤੁਸੀਂ ਮੈਨੂੰ ਮੇਰੀ ਔਕਾਤ ਦਰਸਾਈ ਹੈ ਜੀ। ਤੁਸੀਂ ਮੈਨੂੰ ਧਾਰਮਿਕ ਕਹੋ ਜਾਂ ਸ਼ੈਤਾਨ, ਜਾਂ ਕੱਝ ਹੋਰ, ਮੈਨੂੰ ਤੁਹਾਡੇ ਵੱਲੋਂ ਦਿੱਤੇ ਸਾਰੇ ਖਿਤਾਬ ਸਿਰਮੱਥੇ ਪ੍ਰਵਾਣ ਹਨ ਜੀ। ਕਿਉਂ ਕੇ ਤੁਸੀਂ ਮੇਰੇ ਨਾਲੋਂ ਹਰ ਪੱਖੋਂ ਸੀਨੀਅਰ ਹੋ ਜੀ। ਮੈਂ ਸੱਭ ਤੋਂ ਨੀਚ ਅਤੇ ਗਿਰਿਆ ਹੋਇਆ ਇਨਸਾਨ ਹਾਂ ਜੀ। ਮੇਰੀ ਔਕਾਤ ਦੱਸਣ ਵਾਸਤੇ ਮੈਂ ਆਪ ਜੀ ਦਾ ਤਹਿਦਿਲੋਂ ਸ਼ੁਕਰਗੁਜ਼ਾਰ ਹਾਂ ਜੀ।

ਵੀਰ ਜੀ ਤੁਸੀਂ ਸ਼ਾਇਦ ਠੀਕ ਹੀ ਕਹਿ ਰਹੇ ਹੋਵੋ ਗੇ, ਆਪ ਨੇ ਪਹਿਲਾ ਦੀ ਤਰਾਂ ਇਸ ਵਾਰੀ ਵੀ ਪਾਣੀ ਵਿਚ ਹੀ ਮਧਾਣੀ ਪਾ ਲਈ ਹੈ, ਪਰ ਵੀਰ ਜੀ ਮੈਨੂੰ ਤਾਂ ਇਹ ਲੱਗਿਆ ਸੀ, ਕੇ ਤੁਸੀਂ ਵੀ ਐਵੇਂ ਹੀ, ਟਿੰਡ ਚ ਕਾਨਾ ਪਾਈ ਰੱਖਣਾਂ ਚਾਹੁੰਦੇ ਹੋ। ਕਿਉਂ ਕੇ ਮੈਂ ਪਹਿਲੇ ਵੀ ਬੇਨਤੀ ਕਰ ਚੁਕਾ ਹਾਂ, ਕਿ ਕੁੱਝ ਕਾਰਨਾਂ ਕਰਕੇ ਅਜੇ ਮੈਂ ਵਿਆਖਿਆ ਨਹੀਂ ਕਰ ਸੱਕਦਾ। ਇਸ ਵੇਲੇ ਮੈਂ ਸਿਰਫ ਵਿਦਵਾਨ ਵੀਰਾਂ ਮੂਹਰੇ ਪਾਠਕਾਂ ਦੀ ਤਰਫੋਂ ਕੁੱਝ ਸ਼ੰਕੇ ਜਾਂ ਸਵਾਲ ਉਠਾ ਰਿਹਾਂ ਹਾਂ।

ਮੇਰਾ ਖਿਆਲ ਹੈ ਕੇ ਅਜੇਹੀ ਕੋਈ ਸ਼ਰਤ ਨਹੀਂ ਹੈ, ਕਿ ਜੇ ਕੋਈ ਪਾਠਕ ਕਿਸੇ ਵਿਆਖਿਆ ਕਾਰ ਦੇ ਅਰਥਾਂ ਤੇ ਸ਼ੰਕਾ ਜਾਹਰ ਕਰੇ। ਤਾਂ ਪਾਠਕ ਨੂੰ ਸ਼ਬਦ ਦੇ ਅਰਥ ਦੱਸਣਾਂ ਲਾਜ਼ਮੀਂ ਹੋ ਜਾਵੇ। ਪਰ ਅਗਰ ਪਾਠਕ ਅਰਥਾਂ ਬਾਰੇ ਕੁੱਝ ਸਹੀ ਜਾਣਕਾਰੀ ਰੱਖਦਾ ਹੋਵੇ, ਤਾਂ ਪਾਠਕ ਨੂੰ ਚਾਹੀਦਾ ਹੈ ਕੇ ਉਹ ਜਰੂਰ ਦਸੇ। ਜੇ ਵਿਦਵਾਨ ਵੀਰ ਨੂੰ ਲੱਗੇ ਕੇ ਵਾਕਿਆ ਹੀ ਪਾਠਕ ਦਾ ਸ਼ੰਕਾ ਜਾਇਜ਼ ਹੈ, ਤਾਂ ਵਿਦਵਾਨ ਵੀਰ ਨੂੰ ਵੀ ਪਾਠਕ ਦੇ ਸ਼ੰਕੇ ਤੇ ਵਿਚਾਰ ਕਰਨੀਂ ਚਾਹੀਦੀ ਹੈ। ਵਿਦਵਾਨ ਵੀ ਪਾਠਕ ਪਾਸੋਂ ਸਵਾਲ ਪੁੱਛ ਸਕਦਾ ਹੈ, ਪਰ ਵਿਚਾਰ ਕਰਨ ਦੇ ਇਰਾਦੇ ਨਾਲ, ਨਾਂ ਕੇ ਪਾਠਕ ਤੋਂ ਬੱਦਲਾ ਲੈਣ ਵਾਸਤੇ। ਇਸ ਤਰਾਂ ਦੀ ਵਿਚਾਰ ਹੋਣੀਂ ਚਾਹੀਦੀ ਹੈ, ਕੇ ਸੱਭ ਨੂੰ ਆਪਣੇਂ ਵਿਚਾਰ ਰੱਖਣ ਦੀ ਆਜ਼ਾਦੀ ਹੋਵੇ। ਵਿਚਾਰਾਂ ਦਾ ਆਦਾਨ ਪਰਦਾਨ ਪਿਆਰ ਭਰੇ ਮਾਹੌਲ ਵਿੱਚ ਹੋਵੇ, ਜਿਸ ਵਿੱਚ ਝਗੜੇ ਦੀ ਗੁਜਾਇਸ਼ ਬਿਲਕੁਲ ਨਾਂ ਹੋਵੇ।

ਵੀਰ ਜੀ ਮੇਰਾ ਖਿਆਲ ਹੈ “ਛਿਅ ਘਰ ਛਿਅ ਗੁਰ ਛਿਅ ਉਪਦੇਸ॥” ਵਾਲੀ ਕੜੀ ਦੇ ਵੀ ਉਹੀ ਅਰਥ ਹਨ, ਜੋ ਅਰਥ “ਖਟੁ ਮਟੁ ਦੇਹੀ ਮਨੁ ਬੈਰਾਗੀ॥” ਵਾਲੇ ਸ਼ਬਦ ਦੇ ਹਨ। ਕਿਉਂ ਕੇ “ਮੱਟ/ਮੱਠ” ਦਾ ਅਰਥ, “ਘਰ” ਜਾਂ “ਸਥਾਨ” ਵਾਸਤੇ ਵਧੇਰੇ ਢੁੱਕਦਾ ਹੈ। ਅਤੇ “ਛਿਅ ਘਰ ਛਿਅ ਗੁਰ ਛਿਅ ਉਪਦੇਸ॥” ਵਾਲੀ ਕੜੀ ਵਿਚ ਤਾਂ “ਘਰ” ਸ਼ਬਦ ਪਹਿਲੇ ਹੀ ਸਾਫ ਸਾਫ ਲਿਖਿਆ ਹੋਇਆ ਹੈ। “ਘਰ” ਦਾ ਮਾਇਨਾਂ ਵੀ “ਸਥਾਨ” ਦੇ ਰੂਪ ਵਿੱਚ “ਸ਼ਾਸਤਰ” ਨਾਲੋਂ ਵਧੇਰੇ ਢੁੱਕਦਾ ਹੈ। ਇਸ ਤੋਂ ਇਲਾਵਾ ਦੋਹਾਂ ਹੀ ਸ਼ਬਦਾਂ ਵਿੱਚ ਅਗਲੀਆਂ ਲਾਲ ਰੰਗ ਦੀਆਂ ਪੰਕਤੀਆਂ ਦੇ ਅਰਥਾਂ ਨੂੰ ਮਿਲਾਉਂਦੇ ਹੋਇ, ਦੋਹਾਂ ਸ਼ਬਦਾਂ ਦਾ ਮੋਟਾ ਸੋਟਾ ਜਿਹਾ ਭਾਵ ਅਰਥ ਸਮਝਣ ਦੀ ਕੋਸ਼ਿਸ਼ ਕਰੋ ਜੀ। ਦੋਵੇਂ ਹੀ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਉਚਾਰਣ ਕੀਤੇ ਹੋਇ ਹਨ ਜੀ।

ਰਾਮਕਲੀ ਮਹਲਾ ੧॥ ਖਟੁ ਮਟੁ ਦੇਹੀ ਮਨੁ ਬੈਰਾਗੀ॥ ਸੁਰਤਿ ਸਬਦੁ ਧੁਨਿ ਅੰਤਰਿ ਜਾਗੀ॥ ਵਾਜੈ ਅਨਹਦੁ ਮੇਰਾ ਮਨੁ ਲੀਣਾ॥ ਗੁਰ ਬਚਨੀ ਸਚਿ ਨਾਮਿ ਪਤੀਣਾ॥ ੧॥

ਆਸਾ ਮਹਲਾ 1॥ ਛਿਅ ਘਰ ਛਿਅ ਗੁਰ ਛਿਅ ਉਪਦੇਸ॥ ਗੁਰੁ ਗੁਰੁ ਏਕੋ ਵੇਸ ਅਨੇਕ॥ 1॥ ਬਾਬਾ ਜੈ ਘਰਿ ਕਰਤੇ ਕੀਰਤਿ ਹੋਇ॥ ਸੋ ਘਰੁ ਰਾਖੁ ਵਡਾਈ ਤੋਇ॥ 1॥ ਰਹਾਉ॥

ਸੋ ਵੀਰ ਜੀ ਫੈਸਲਾ ਹੁਣ ਤੁਹਾਡੇ ਹੱਥ ਹੈ। ਕਿ ਦੋਹਾਂ ਅਰਥਾਂ ਵਿਚੋਂ ਤੁਹਾਨੂੰ ਕਿਹੜੇ ਅਰਥ ਸਹੀ ਲੱਗਦੇ ਹਨ। ਜਰੂਰ ਦੱਸਣਾਂ ਜੀ।

ਸਾਫਟ ਵੇਅਰ ਵਾਲੀ ਉਧਾਰਨ ਤੋਂ ਮੇਰਾ ਭਾਵ ਹੈ ਗਿਆਨ, ਕੋਈ ਐਸਾ ਗਿਆਨ ਜਿਸ ਨਾਲ ਸਾਰੇ ਝਗੜੇ ਖਤਮ ਹੋ ਜਾਣ। ਉਹ ਗਿਆਨ ਤੁਹਾਡੇ ਪਾਸ ਵੀ ਹੋ ਸੱਕਦਾ ਹੈ। ਜੇ ਤੁਹਾਡੇ ਪਾਸ ਕੋਈ ਐਸਾ ਗਿਆਨ ਹੈ, ਤਾਂ ਮੈਨੂੰ ਤੁਹਾਡੇ ਪਾਸੋਂ ਉਹ ਗਿਆਨ ਲੈਣ ਵਿੱਚ ਕੋਈ ਸ਼ਰਮ ਨਹੀਂ ਹੈ ਜੀ।

ਆਦਰ ਸਹਿਤ

ਬਲਦੇਵ ਸਿੰਘ ਫਿਰੋਜ਼ਪੁਰ


(14/03/10)
ਡਾ ਗੁਰਮੀਤ ਸਿੰਘ ਬਰਸਾਲ

ਜੱਗ ਦੇ ਵਿੱਚ ਫੈਲਾਅ ਦੇ ਸਿੱਖਾ
ਗੁਰ ਨਾਨਕ ਇਸ ਜੱਗ ਦੇ ਅੰਦਰ
ਗਿਆਨ ਵਾਲੀ ਜੋ ਜੋਤ ਜਗਾਈ।
ਇਕ ਨਾਨਕ ਤੋਂ ਦਸਵੇਂ ਤਾਂਈਂ
ਦੇਹ ਅੰਦਰ ੳਹ ਵਧਦੀ ਆਈ।
ਰੱਬ ਗੁਰੁ ਤੇ ਬੰਦੇ ਵਿੱਚੋਂ
ਸਦੀਆਂ ਬੱਧੀ ਵਿੱਥ ਮਿਟਾਈ।
ਗੁਰੂ ਗ੍ਰੰਥ ਦੇ ਰੂਪ `ਚ ਆਖਿਰ
ਸ਼ਬਦਾਂ ਰਾਹੀਂ ਗਈ ਸਮਾਈ।
ਏਕ ਨੂਰ ਤੇ ਸਭ ਜਗ ਉਪਜਿਆ
ਜੱਗ ਨੂੰ ਸ਼ਬਦ ਸੁਣਾਦੇ ਸਿੱਖਾ।
ਗੁਰ ਨਾਨਕ ਦੀ ਸੋਚ ਨੂੰ ਸਾਰੇ
ਜੱਗ ਦੇ ਵਿੱਚ ਫੈਲਾਅ ਦੇ ਸਿੱਖਾ।
ਸ਼ਬਦ ਗੁਰੂ ਤੇ ਸੁਰਤ ਹੈ ਚੇਲਾ
ਬਾਬੇ ਸਭ ਨੂੰ ਗਾ ਕੇ ਦਸਿਆ।
ਗਿਆਨ ਬੋਧ ਦਾ ਜੋ ਪ੍ਰਗਟਾਵਾ
ਸ਼਼ਬਦਾਂ ਵਿੱਚ ਸਮਝਾ ਕੇ ਦਸਿਆ।
ਧਰਮ ਦੇ ਠੇੁਕੇਦਾਰਾਂ ਤਾਈਂ
ਸਭ ਨੂੰ ਠੋਕ ਵਜਾ ਕੇ ਦਸਿਆ।
ਸੂਝ ਬਿਨਾਂ ਦੇਹ ਮਿੱਟੀ ਹੀ ਹੈ
ਪਾਗਲ ਸਵਾਂਗ ਰਚਾ ਕੇ ਦਸਿਆ।
ਸਵਾਂਗ ਵਾਲੀ ਇਸ ਅਜਬ ਖੇਡ ਨੂੰ
ਸਭਨਾਂ ਵਿੱਚ ਪ੍ਰਗਟਾਅ ਦੇ ਸਿੱਖਾ।
ਗੁਰ ਨਾਨਕ ਦੀ ਸੋਚ ਨੂੰ ਸਾਰੇ
ਜੱਗ ਦੇ ਵਿੱਚ ਫੈਲਾਅ ਦੇ ਸਿੱਖਾ।
ਜੰਗਲ ਵੱਲ ਨੂੰ ਤੁਰ ਪਿਆ ਬਾਬਾ
ਹਥ ਵਿੱਚ ਸੋਟਾ ਕੇਸ ਖਿਲਾਰੇ।
ਸੰਗਤ ਜਦ ਵੀ ਪਿੱਛੇ ਆਂਉਂਦੀ
ਬਾਬਾ ਮਾਰਨ ਲਈ ਉਲਾਰੇ।
਼ਲੋਕੀਂ ਸਮਝੇ ਪਾਗਲ ਹੋ ਗਿਆ
ਇਕ ਇੱਕ ਕਰਕੇ ਮੁੜਗੇ ਸਾਰੇ।
ਕੇਹਾ ਭਾਣਾ ਵਰਤ ਗਿਆ ਏ
ਸੋਚਣ ਮੁੜਦੇ ਸਿੱਖ ਪਿਆਰੇ।
ਗੁਰੂ ਬਾਬੇ ਦੀਆਂ ਗੁਝੀਆਂ ਰਮਜਾਂ
ਸਿੱਖ ਲੈ ਅਤੇ ਸਿਖਾਦੇ ਸਿੱਖਾ।
ਗੁਰ ਨਾਨਕ ਦੀ ਸੋਚ ਨੂੰ ਸਾਰੇ
ਜੱਗ ਦੇ ਵਿੱਚ ਫੈਲਾਅ ਦੇ ਸਿੱਖਾ।
ਸਤਿਗੁਰ ਸੁਣਿਆਂ ਘਰ ਮੁੜ ਆਏ
ਸੰਗਤ ਫੇਰ ਦੁਆਲ਼ੇ ਆਈ।
ਬਾਬਾ ਪੁੱਛੇ ਕਲ ਕੱਲੇ ਨੂੰ
ਕਿਉਂ ਉੱਥੇ ਛੱਡ ਆਏ ਭਾਈ।
ਸਿੱਖਾਂ ਆਖਿਆ ਨਾਲ ਹਲੀਮੀ
ਬਖ਼ਸ਼ ਦਿਓ ਮਿਹਰਾਂ ਦੇ ਸਾਂਈਂ।
ਕੱਲ੍ਹ ਤੁਸਾਂ ਵਿੱਚ ਸਤਿਗੁਰ ਵਾਲੇ
ਗਿਆਨ ਵਾਲੀ ਗੱਲ ਦਿਸੀ ਹੀ ਨਾਂਹੀ।
ਸਿੱਖਾਂ ਦਿਲ ਦਾ ਸੱਚ ਸੁਣਾਇਆ
ਤੂੰ ਵੀ ਸੱਚ ਸੁਣਾਦੇ ਸਿੱਖਾ।
ਗੁਰ ਨਾਨਕ ਦੀ ਸੋਚ ਨੂੰ ਸਾਰੇ
ਜੱਗ ਦੇ ਵਿੱਚ ਫੈਲਾਅ ਦੇ ਸਿੱਖਾ।
ਗੁਰਾਂ ਆਖਿਆ ਸਵਾਂਗ ਇਹ ਸਾਰਾ
ਇਹੋ ਗਲ ਸਮਝਾਵਣ ਲਈ ਏ।
ਸਰੀਰ ਮਿੱਟੀ ਦਾ ਆਖਿਰ ਹੁੰਦਾ
ਮਿੱਟੀ ਵਿੱਚ ਮਿਲ ਜਾਵਣ ਲਈ ਏ।
ਸਭ ਦਾ ਗੁਰੂ ਗਿਆਨ ਇਹ ਕੇਵਲ
ਸ਼ਬਦ ਰੂਪ ਸਮਝਾਵਣ ਲਈ ਏ।
ਗਿਆਨ ਰੂਪ ਫਿਰ ਜੋਤ ਇਹ ਸਿਖੋ
ਦੁਨੀਆਂ ਨੂੰ ਰੁਸ਼ਨਾਵਣ ਲਈ ਏ।
ਦੇਹ ਨੂੰ ਛੱਡਕੇ ਗਿਆਨ ਗੁਰੂ ਦੇ
ਚਰਨੀ ਸੀਸ ਝੁਕਾਦੇ ਸਿੱਖਾ।
ਗੁਰ ਨਾਨਕ ਦੀ ਸੋਚ ਨੂੰ ਸਾਰੇ
ਜੱਗ ਦੇ ਵਿੱਚ ਫੈਲਾਅ ਦੇ ਸਿੱਖਾ।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
(408) 209-7072


(14/03/10)
ਗੁਰਮਤਿ ਸੰਚਾਰ ਸਭਾ (ਜਰਮਨੀ)

ਪਿਆਰੇ ਸਤਿਕਾਰੇ ਸਰਦਾਰ ਮਖਣ ਸਿੰਘ ਜੀਓ, ਸਮੂੰਹ ਲੇਖਕ ਜਨੋਂ, ਪਾਠਕ ਜਨੋਂ ਅਤੇ ਸਮੂਹ ਗੁਰੂ ਗ੍ਰੰਥ ਸਹਿਬ ਜੀ ਨੂੰ ਇਸ਼ਟ ਮੰਨ ਕੇ ਇੱਕ ਅਕਾਲ ਪੁਰਖ ਨੂੰ ਪੂਜਣ ਵਾਲਿਓ ਗੁਰਸਿੱਖੋ,
ਵਾਹਗੁਰੂ ਜੀ ਕਾ ਖਾਲਸਾ। ਵਾਹਗੁਰੂ ਜੀ ਕੀ ਫਤਿਹ॥
ਆਪ ਜੀ ਸਭਨਾਂ ਨੂੰ ਨਾਨਕਸ਼ਾਹੀ ਕਲੰਡਰ ਦੀ ੫੪੨ਵੀਂ ਚੜ੍ਹਤ ਮੌਕੇ ਹਾਰਦਿਕ ਵਧਾਈ ਅਤੇ ਸ਼ੁਭ ਇਛਾਵਾਂ।
ਆਸ ਕਰਦੇ ਹਾਂ ਕਿ ਆਪ ਜੀ ਨਵੇਂ ਸਾਲ ਵਿੱਚ ਅਸੰਖ ਗਰੰਥ (ਜਪੁ) ਵਿਚੋਂ ਕੁੱਝ ਕੁ ਬਿੱਪਰਵਾਦੀਆਂ ਦੇ ਉਲਥਾਏ ਹੋਏ ਕਈ ਕਿੱਸੇ ਜਿਹਨਾਂ ਦਾ ਸੰਗਰਹਿ ਬਚਿੱਤਰ ਨਾਟਕ (ਅਖੌਤੀ ਦਸਮ ਗੁਰੂ ਗ੍ਰੰਥ ਸਹਿਬ) ਵਿੱਚ ਦਰਜ਼ ਹੈ ਜੋ ਕਾਮਾਦਿਕ ਅਤੇ ਗੁਰਮਤਿ ਤੋਂ ਉਲਟ ਹੈ ਨੂੰ ਵਿਚਾਰ ਕੇ ਨਿਕਾਰਦੇ ਹੋਏ ਸਿਰਫ ਗੁਰੂ (ਦਸਮ ਨਾਨਕ ਗੁਰੂ ਵਲੋਂ ਬਖਸ਼ੀ ਹੋਈ ਗੁਰਿਆਈ) ਗ੍ਰੰਥ ਸਹਿਬ ਜੀ ਦੇ ਲੜ ਲਗ ਕੇ ਇਸ ਦੇ ਸੱਚ ਨੂੰ ਉਜਾਗਰ ਕਰਨ ਵਿੱਚ ਆਪਣਾ ਯੋਗਦਾਨ ਪਾ ਕੇ ਗੁਰੂ ਅਕਾਲ ਪੁਰਖ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੋਗੇ। ਨਾਨਕਸ਼ਾਹੀ ਕਲੰਡਰ ੨੦੦੩ ਨੂੰ ਅਪਣਾ ਕੇ ਗੁਰੂ ਖਾਲਸਾ ਪੰਥ ਦਾ ਮਾਣ ਵਧਾਓਗੇ। ਨਵਾਂ ਸਾਲ ਆਪ ਸਭ ਲਈ ਗੁਰਮਤਿ ਗਿਆਨ ਹਾਸਿਲ ਕਰਨ ਲਈ ਚਾਅ ਮਿਲਾਰ ਅਤੇ ਉਤਸ਼ਾਹ ਲੈ ਕੇ ਆਵੇ ਜਿਸ ਕਾਰਨ ਆਪ ਜੀ ਦੀਆਂ ਝੋਲੀਆਂ ਢੇਰ ਸਾਰੀਆਂ ਖੁਸ਼ੀਆਂ ਨਾਲ ਭਰਨ ਅਤੇ ਆਪ ਚੜ੍ਹਦੀਆਂ ਕਲਾਂ ਵਿੱਚ ਵਿਚਰੋ ਇਹ ਸਾਡੀਆਂ ਦਿਲੀ ਤਮੰਨਾਵਾਂ ਹਨ।
ਗੁਰਮਤਿ ਸੰਚਾਰ ਸਭਾ (ਜਰਮਨੀ)


(14/03/10)
ਡਾ: ਗੁਰਮੁਖ ਸਿੰਘ

Dear Sardar Makhan Singh Ji,
In his note of 9 March, S Gurdip Singh has asserted that no Bani from Dasam Granth should be recited. Professor Ghagga expressed similar views, kindly refer to news item in Spokesman of 7 March.
I would prefer to wait for the clarification now given by Professor Darshan Singh to your website. Then only it will be appropriate for me to respond. You may invite all those who have studied Dasam Granth to send thier opinion on the subject.
Sikh leaders who are spearheading the present agitation should have 100 percent clarity on the authenticity of Dasam Granth which should remain the focus of attention by all Sikhs.
Perhaps Prof Darshan Singh may arrange a meeting In Gurdwara Rakab Gang New Delhi and invite all concerned so that the matter can be discussed. I will attend such a meeting and explain the whole position.

Dr Gurmukh Singh,
B-6/58, SafdarJang Enclave, New Delhi 110029


(13/03/10)
ਸਰਵਜੀਤ ਸਿੰਘ ਅਤੇ ਹੋਰ ਹਮਖਿਆਲੀ

ਸਤਿਕਾਰ ਯੋਗ ਗਿਆਨੀ ਗੁਰਬਚਨ ਸਿੰਘ ਜੀ,
ਮੁਖ ਸੇਵਾਦਾਰ, ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ।
ਵਾਹਿਗੁਰੂ ਜੀ ਕੀ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਵਿਸ਼ਾ-ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧ ਵਿੱਚ ਲਿਖੀ ਗਈ ਅੱਤ ਨਿਦਣਯੋਗ ਸ਼ਬਦਾਵਲੀ!
ਗਿਆਨੀ ਗੁਰਬਚਨ ਸਿੰਘ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਸਾਲ 2009 ਦੇ ਦਸੰਬਰ ਮਹੀਨੇ ਦੀ 12 ਤਰੀਖ ਦਿਨ ਸ਼ਨੀਵਾਰ, ਗੁਰੂ ਨਾਨਕ ਭਵਨ, ਅੰਮ੍ਰਿਤਸਰ ਵਿਖੇ ਇੱਕ ਸਮਾਗਮ ਹੋਇਆ ਸੀ। ਇਸ ਸਮਾਗਮ ਵਿੱਚ ਗਿਆਨੀ ਪ੍ਰਤਾਪ ਸਿੰਘ ਹੈੱਡ ਗ੍ਰੰਥੀ ਤਖ਼ਤ ਹਜੂਰ ਸਾਹਿਬ, ਸੰਤ ਜੋਧ ਸਿੰਘ ਰਿਸ਼ੀਕੇਸ਼, ਸੰਤ ਹਰੀ ਸਿੰਘ ਰੰਧਾਵੇ ਵਾਲੇ, ਸੰਤ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਅਵਤਾਰ ਸਿੰਘ ਬਿਧੀਚੰਦੀਏ, ਬਾਬਾ ਸਰਬਜੋਤ ਸਿੰਘ ਬੇਦੀ, ਡਾ: ਜੋਧ ਸਿੰਘ, ਡਾ: ਹਰਪਾਲ ਸਿੰਘ ਪੰਨੂੰ, ਗੁਰਚਰਨ ਸਿੰਘ ਗਰੇਵਾਲ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਕਸ਼ਮੀਰ ਸਿੰਘ ਕਨਵੀਨਰ ਸਿੱਖ ਜਾਗੋ ਲਹਿਰ ਸਮੇਤ ਹੋਰ ਵੀ ਸਿੰਘ ਸਭਾਵਾਂ ਅਤੇ ਨਿਹੰਗ ਜਥੇਬੰਦੀਆਂ ਹਾਜਰ ਸਨ। ਇਸ ਸਮਾਗਮ ਵਿਚ ਡਾਂ ਹਰਭਜਨ ਸਿੰਘ ਦੇਹਰਾਦੂਨ ਦੀ ਪੁਸਤਕ, ‘ਸ਼੍ਰੀ ਦਸਮ ਗ੍ਰੰਥ ਸਾਹਿਬ ਕਰਤਾ ਸੰਬੰਧੀ ਵਿਵਾਦ ਦੀ ਪੁਨਰ-ਸਮੀਖਿਆ’ ਜਾਰੀ ਕੀਤੀ ਗਈ ਸੀ। ਇਸ ਕਿਤਾਬ ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂਪ-ਕੁਆਰਿ (ਨੂਪ ਕੌਰ) ਵੇਸਵਾ ਦੇ ਘਰ ਖੁਦ ਗਏ ਸਨ ਅਤੇ ਗੁਰੂ ਜੀ ਨੇ ਵੇਸਵਾ ਨੂੰ 20, 000 ਟਕੇ ਛਿਮਾਹੀ ਵੀ ਦਿੱਤੇ ਸਨ। ਲੇਖਕ ਨੇ ਇਹ ਸਾਬਤ ਕੀਤਾ ਹੈ ਕਿ ਨੂਪ ਕੌਰ ਦੇ ਨਾਮ ਨਾਲ ਜਾਣੇ ਜਾਂਦੇ ਚਰਿਤ੍ਰ ਦੇ ਗੁਰੂ ਜੀ ਹੀ ਮੁਖ ਪਾਤਰ ਹਨ। ਪਿਛਲੇ 6 ਮਹੀਨਿਆਂ ਤੋਂ ਚਰਚਾ ਵਿੱਚ ਆਏ ਇਸ ਚਰਿਤ੍ਰ (ਨੂਪ ਕੌਰ) ਬਾਰੇ ਸਾਰੀ ਸਿੱਖ ਸੰਗਤ ਭਲੀ ਭਾਂਤ ਜਾਣੂ ਹੈ ਕਿ ਇਸ ਦੇ ਮੁਖ ਪਾਤਰ ਨਾਲ ਕੀ ਬੀਤੀ ਸੀ।
ਗਿਆਨੀ ਗੁਰਬਚਨ ਸਿੰਘ ਜੀ, ਬੜੇ ਦੁਖੀ ਹਿਰਦਿਆਂ ਨਾਲ ਆਪ ਜੀ ਨੂੰ ਸੂਚਤ ਕਰ ਰਹੇ ਹਾਂ ਕਿ ਇਸ ਕਿਤਾਬ ਦੇ ਲੇਖਕ ਅਖੌਤੀ ਵਿਦਵਾਨ ਡਾ. ਹਰਭਜਨ ਸਿੰਘ ਦੇਹਰਾਦੂਨ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਬੁਹਤ ਹੀ ਘਟੀਆ ਅੱਤ ਨਿਦਣ ਯੋਗ ਸ਼ਬਦਾਵਲੀ ਦੀ ਵਰਤੋ ਕੀਤੀ ਹੈ। ਆਪ ਜੀ ਦੀ ਜਾਣਕਾਰੀ ਲਈ ਇਸ ਪੁਸਤਕ ਦੀਆਂ ਕੁੱਝ ਪੰਗਤੀਆਂ ਟਾਈਪ ਕਰਕੇ ਭੇਜ ਰਹੇ ਹਾਂ। (ਪੂਰੀ ਲਿਖਤ ਨੱਥੀ ਕੀਤੀ ਗਈ ਹੈ)
“ਇਕੀਵੇਂ ਚਰਿਤ੍ਰ ਦਾ ਕਥਾਨਕ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ। ਇਸ ਦੀ ਕਥਾ ਛਜਿਆ ਵਾਲੇ ਚਰਿਤ੍ਰ ਨਾਲ ਹੀ ਮਿਲਦੀ ਹੈ। ਇਸ ਕਥਾ ਦੇ ਸਤਾਈਵੇਂ ਪਦ ਵਿੱਚ ਉਸ ਧਨਵਾਨ ਇਸਤ੍ਰੀ ਦਾ ਨਾਮ ਨੂਪ ਕੌਰ (ਜਾਂ ਅਨੂਪ ਕੌਰ) ਦਿੱਤਾ ਹੈ, ਜੋ ਗੁਰੂ ਜੀ ਉਤੇ ਮੋਹਿਤ ਹੋ ਜਾਂਦੀ ਹੈ। ਉਹ ਇਸਤ੍ਰੀ ਗੁਰੂ ਜੀ ਦੇ ਇੱਕ ਸੇਵਕ ਨੂੰ ਧੰਨ ਦਾ ਲੋਭ ਦੇ ਕੇ ਗੁਰੂ ਜੀ ਕੋਲ ਇਹ ਸੰਦੇਸ਼ ਪਹੁੰਚਾਉਂਦੀ ਹੈ ਕਿ ਉਸ ਕੋਲ ਅਜਿਹਾ ਮੰਤਰ ਹੈ, ਜੋ ਮੰਤ੍ਰ ਗੁਰੂ ਜੀ ਸਿਖਣਾ ਚਾਹੁੰਦੇ ਹਨ। ਗੁਰੂ ਜੀ ਉਸ ਕੋਲ ਜਾਂਦੇ ਹਨ। ਅਨੂਪ ਕੌਰ, ਫੁਲ, ਪਾਨ ਅਤੇ ਸ਼ਰਾਬ ਦਾ ਪ੍ਰਬੰਧ ਕਰਦੀ ਹੈ। ਚੇਤੇ ਰਹੇ ਅਜਿਹੀ ਹੀ ਸਾਮਗਰੀ ਛਜਿਆ ਨੇ ਵੀ ਮੰਗਵਾਈ ਸੀ। ਅਸਲ ਵਿੱਚ ਗੁਰੂ ਜੀ ਜੰਤ੍ਰ-ਮੰਤ੍ਰ ਵਿੱਚ ਲਿਪਤ ਤਾਂਤ੍ਰਿਕਾਂ ਦੀ ਅਸਲੀਅਤ ਲੋਕਾਂ ਸਾਹਮਣੇ ਲਿਆ ਰਹੇ ਹਨ। ਉਹ ਇਸਤ੍ਰੀ ਜਾਂਦਿਆਂ ਹੀ ਗੁਰੂ ਜੀ ਨੂੰ ਆਪਣੇ ਮਨ ਦੀ ਕਾਮੁਕ ਸਥਿਤੀ ਦੱਸ ਕੇ, ਗੁਰੁ ਜੀ ਅੱਗੇ ਭੋਗ ਵਾਸਤੇ ਤਰਲੇ ਕਰਨ ਲਗ ਪਈ। ਗੁਰੂ ਜੀ ਨੇ ਕਿਹਾ, “ਤੇਰਾ ਕਿਹਾ ਮੰਨ ਕੇ ਧਰਮ ਨੂੰ ਕਿਵੇਂ ਤਿਆਗ ਦੇਵਾਂ ਅਤੇ ਮਹਾਂ-ਨਰਕ ਵਿੱਚ ਕਿਉਂ ਡੁਬਾਂ?” …
ਗੁਰੁ ਜੀ ਕਾਮ –ਗ੍ਰਸੀ ਅਨੂਪ ਕੌਰ ਨੂੰ ਇਹੋ ਸਮਝਾਉਂਦੇ ਰਹੇ ਕਿ ਮੈਂ ਕਿਸੇ ਵੀ ਹਾਲਤ ਵਿੱਚ ਇਹ ਦੁਸ਼-ਕਰਮ ਕਰ ਕੇ ਨੀਚਤਾ ਨੂੰ ਗ੍ਰਹਿਣ ਨਹੀ ਕਰ ਸਕਦਾ। …
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ । 51।

(ਰਾਜੇ ਅਰਥਾਤ ਗੁਰੂ ਜੀ ਨੇ ਕਿਹਾ) ਜਦੋਂ ਤੋਂ ਮੈਂ ਸੁਰਤ ਸੰਭਲੀ ਹੈ, (ਤਦੋਂ ਤੋਂ) ਮੇਰੇ ਗੁਰੂ ਨੇ ਉਪਦੇਸ਼ ਦਿੱਤਾ ਹੈ। ਹੇ ਪੁਤੱਰ! ਤੇਰੀ ਇਹੀ ਪ੍ਰਤਿਗਿਆ ਹੋਵੇ ਕਿ ਜਦ ਤਕ ਤੇਰੇ ਸ਼ਰੀਰ ਵਿੱਚ ਪ੍ਰਾਣ ਹਨ, (ਤਦ ਤਕ) ਤੂੰ ਆਪਣੀ ਇਸਤਰੀ ਨਾਲ ਨਿਤ ਪ੍ਰੇਮ ਨੂੰ ਵਧਾਉਂਦਾ ਰਹਿ ਅਤੇ ਪਰਾਈ ਇਸਤਰੀ ਦੀ ਸੇਜ ਉਤੇ ਸੁਪਨੇ ਵਿੱਚ ਵੀ ਨ ਜਾਈਂ। …
ਹੇ ਬਾਲਾ! ਸਾਡੇ ਕੋਲ ਦੇਸ ਦੇਸਾਂਤਰਾਂ ਦੀਆਂ ਨਾਰੀਆਂ ਆਉਦੀਆਂ ਹਨ। ਮਨ ਬਾਂਛਿਤ ਵਰ ਮੰਗ ਕੇ ਗੁਰੂ ਮੰਨਦੇ ਹੋਇਆਂ ਸੀਸ ਝੁਕਾਉਂਦੀਆਂ ਹਨ। (ਮੈ) ਆਪਣੇ ਚਿਤ ਵਿੱਚ ਸਿੱਖਾਂ ਨੂੰ ਪੁੱਤਰ ਅਤੇ (ਉਨ੍ਹਾਂ ਦੀਆਂ) ਇਸਤਰੀਆਂ ਨੂੰ ਧੀਆਂ ਸਮਝਦਾ ਹਾਂ। ਹੇ ਸੁੰਦਰੀ! ਉਨ੍ਹਾਂ ਨਾਲ ਮੈਂ ਰਮਣ ਕਿਸ ਤਰ੍ਹਾਂ ਕਰ ਸਕਦਾ ਹਾਂ? …
ਉਹ ਇਸਤ੍ਰੀ ਜੋ ਗੁਰੂ ਨੂੰ ਬਦਨਾਮ ਕਰ ਦੇਣ ਦੀ ਧਮਕੀ ਦੇ ਕੇ ਉਨ੍ਹਾਂ ਨਾਲ ਸਰੀਰਕ ਸਮਬੰਧ ਸਥਾਪਿਤ ਕਰਨਾ ਚਾਹੁੰਦੀ ਸੀ, ਗੁਰੂ ਜੀ ਚਤੁਰਤਾ ਨਾਲ ਨਾ ਕੇਵਲ ਉਸ ਦੇ ਵਿਸ਼ੈ-ਜਾਲ ਨੂੰ ਭੇਦ ਆਏ, ਬਲਕਿ ਉਸ ਨੂੰ ਦੋਸ਼ੀ ਥਾਪ ਦਿੱਤਾ। ਉਸ ਇਸਤ੍ਰੀ ਨੇ ਆਪਣੇ ਵਿਵਹਾਰ ਵਾਸਤੇ ਗੁਰੂ ਜੀ ਕੋਲੋਂ ਮੁਆਫ਼ੀ ਮੰਗੀ। ਇਥੇ ਇਹ ਪ੍ਰਸੰਗ ਅਤਿ ਮਾਰਮਿਕ ਮੋੜ ਲੈ ਲੈਂਦਾ ਹੈ। ਗੁਰੂ ਜੀ ਦਾ ਆਸ਼ਾ ਕਦੇ ਇਸਤ੍ਰੀ ਨੂੰ ਛੋਟਾ ਦਿਖਾਉਣ ਵਾਲਾ ਨਹੀਂ ਸੀ ਹੋ ਸਕਦਾ। ਇਸ ਕਰ ਕੇ ਉਸ ਇਸਤ੍ਰੀ ਨਾਲ ਮਜਬੂਰੀ ਵਿੱਚ ਹੋਏ ਵਿਵਹਾਰ ਕਾਰਨ ਉਸ ਤੋਂ ਮੁਆਫ਼ੀ ਵੀ ਮੰਗਦੇ ਹਨ ਅਤੇ ਉਸ ਦੇ ਸਨਮਾਨ-ਜੋਗ ਜੀਵਨ ਜਿਉਣ ਵਾਸਤੇ ਵੀਹ ਹਜ਼ਾਰ ਟਕੇ ਛਿਮਾਹੀ ਰਕਮ ਦੇਣ ਦਾ ਪ੍ਰਬੰਧ ਵੀ ਕਰਦੇ ਹਨ-
ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ।
ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ । 12।
ਅਜਿਹੀਆਂ ਇਸਤਰੀਆਂ ਨੂੰ ਗੁਰੂ ਜੀ ਵਲੋਂ ਆਰਥਿਕ ਸਹਾਇਤਾ ਦੇਣ ਦਾ ਜੋ ਪ੍ਰਯਤਨ ਚਰਿਤ੍ਰ ਕਥਾਵਾਂ ਵਿੱਚ ਵਿਖਾਇਆ ਗਿਆ ਹੈ, ਉਸ ਤੋਂ ਇਹ ਸੰਕੇਤ ਮਿਲ ਜਾਂਦਾ ਹੈ ਕਿ ਗੁਰੂ ਜੀ ਧਨ ਦੇ ਕਾਰਨ ਦੁਰਾਚਾਰ ਵਿੱਚ ਲਿਪਤ ਇਸਤ੍ਰੀਆਂ ਨੂੰ ਨਾ ਕੇਵਲ ਸਦ-ਆਚਰਣ ਦੀ ਪ੍ਰੇਰਨਾ ਦੇ ਕੇ ਚਰਿਤ੍ਰ ਰਚਦੇ ਸਨ, ਬਲਕਿ ਉਨ੍ਹਾਂ ਨੂੰ ਆਰਥਿਕ ਸਹਾਇਤਾ ਦੇ ਕੇ ਉਨ੍ਹਾਂ ਦੇ ਪੁਨਰ-ਵਸੇਬੇ ਦਾ ਵੀ ਪ੍ਰਬੰਧ ਕਰਦੇ ਸਨ, ਤਾਂ ਕਿ ਗੁਰੁ ਨਾਨਕ ਦੇਵ ਜੀ ਦੁਆਰਾ ‘ਗਾਛਹੁ ਪੁਤ੍ਰੀ ਰਾਜ ਕੁਆਰਿ। ਨਾਮ ਭਣਹੁ ਸਚੁ ਦੋਤੁ ਸਵਾਰਿ।’ ਵਾਲਾ ਲਕਸ਼ ਪ੍ਰਾਪਤ ਕੀਤਾ ਜਾ ਸਕੇ।” (ਸ਼੍ਰੀ ਦਸਮ ਗ੍ਰੰਥ ਸਾਹਿਬ ਕਰਤਾ ਸਬੰਧੀ ਵਿਵਾਦ ਦੀ ਪੁਨਰ-ਸਮੀਖਿਆ, ਲੇਖਕ ਡਾ: ਹਰਭਜਨ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਪਹਿਲੀ ਐਡੀਸ਼ਨ ਨਵੰਬਰ 2009, ਪੰਨਾ 107-111)
ਗਿਆਨੀ ਗੁਰਬਚਨ ਸਿੰਘ ਜੀ, ਇਸ ਗੁਰ ਨਿੰਦਾ ਭਰਭੂਰ ਕਿਤਾਬ ਨੂੰ ਪ੍ਰੜਨ ਉਪ੍ਰੰਤ ਅਸੀਸਾਂ ਦੇਣ ਅਤੇ ਪ੍ਰਸੰਸਾ ਪੱਤਰ ਲਿਖਣ ਵਾਲੇ ਹੇਠ ਲਿਖੇ ਅਨੁਸਾਰ ਹਨ। ‘ਤਖ਼ਤ ਪਟਨਾ ਸਾਹਿਬ ਦੀ ਅਸੀਸ’ ਜਥੇਦਾਰ ਗਿਆਨੀ ਇਕਬਾਲ ਸਿੰਘ। ‘ਸੰਦੇਸ਼’ ਜਥੇਦਾਰ ਕੁਲਵੰਤ ਸਿੰਘ ਤਖਤ ਸੱਚ ਖੰਡ ਸ੍ਰੀ ਹਜੂਰ ਸਾਹਿਬ। ‘ਸ਼ੁਭ ਅਸੀਸ’ ਜਥੇਦਾਰ ਜੋਗਿੰਦਰ ਸਿੰਘ ਰਕਬਾ, ਸ਼ੋਮਣੀ ਪੰਥ ਅਕਾਲੀ ਬੱਢਾ ਦਲ। ਹਰਨਾਮ ਸਿੰਘ ਖਾਲਸਾ, ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਗੁਰਮਤਿ ਸਿਧਾਂਤ ਪ੍ਰਚਾਰਿਕ ਸੰਤ ਸਮਾਜ (ਰਜਿ)। ਜਥੇਦਾਰ ਨਿਹਾਲ ਸਿੰਘ, ਮਿਸਲ ਸ਼ਹੀਦਾ ਤਰਨਾ ਦਲ ਹਰੀਆਂ ਵੇਲਾਂ ਨਿਹੰਗ ਸਿੰਘਾਂ ਚਲਦਾ ਵਹੀਰ। ਬਾਬਾ ਦਯਾ ਸਿੰਘ, ਦਲ ਬਾਬਾ ਬਿਧੀ ਚੰਦ ਜੀ ਚਲਦਾ ਵਹੀਰ ਚੱਕਰਵਰਤੀ ਪੰਜਾਬ। ਸ਼੍ਰੀ ਮਹੰਤ ਸਵਾਮੀ ਗਿਆਨ ਦੇਵ ਸਿੰਘ, ਨਿਰਮਲ ਪੰਚਾਇਤੀ ਅਖਾੜਾ ਸਤੀ ਘਾਟ ਰੋਡ, ਕਨਖ਼ਲ ਚੌਂਕ ਹਰਿਦੁਆਰ (ਉੱਤਰਾਖੰਡ)। ਗਿਆਨੀ ਗਿਆਨ (ਗੋਪਾਲ) ਸਿੰਘ/ਸਵਾਮੀ ਬ੍ਰਹਮਦੇਵ ਉਦਾਸੀ ਪਿੰਡ ਤੇ ਡਾਕ: ਬੱਧਨੀ ਕਲਾਂ। ਬਾਬਾ ਸਰਬਜੋਤ ਸਿੰਘ ਬੇਦੀ, ਗੱਦੀ ਨਸ਼ੀਨ ਦਮਦਮਾ ਅਸਥਾਨ ਸ਼੍ਰੀ ਹਜ਼ੂਰ ਬਾਬਾ ਸਾਹਿਬ ਸਿੰਘ ਜੀ ਬੇਦੀ। ਮਹੰਤ ਚਮਕੌਰ ਸਿੰਘ ਸੇਵਾ ਪੰਥੀ, ਟਿਕਾਣਾ ਸੇਵਾ ਪੰਥੀ ਭਾਈ ਘਨੱਈਆ ਜੀ, ਜੀ ਟੀ ਰੋਡ ਸ਼ੰਭੂ ਤਹਿ: ਰਾਜਪੁਰਾ, ਜਿਲਾ ਪਟਿਆਲਾ। ਗੁਰਮੇਲ ਸਿੰਘ ਸੇਵਾਦਾਰ, ਮੁੱਖ ਅਸਥਾਨ ਨਾਨਕਸਰ ਕਲੇਰਾਂ, ਜਗਰਾਉਂ। ਬਲਜਿੰਦਰ ਸਿੰਘ, ਰਾੜਾਂ ਸਾਹਿਬ ਸੰਪਰਦਾ, ਗੁਰਦੁਆਰਾ ਕਰਮਸਰ, ਰਾੜਾ ਸਾਹਿਬ। ਸੰਤ ਹਰੀ ਸਿੰਘ, ਸੰਤ ਹਰੀ ਸਿੰਘ ਜੱਥਾ ਰੰਧਾਵਾ, ਖਾਲਸਾ ਚੈਰੀਟੇਬਲ ਟਰੱਸਟ, ਫਤਹਿਗੜ੍ਹ ਸਾਹਿਬ। ‘ਦੋ ਸ਼ਬਦ’ ਡਾ: ਜੋਧ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾਵਲੋ ਲਿਖੇ ਗਏ ਹਨ ਅਤੇ ਮੁੱਖ ਬੰਧ ਡਾ. ਹਰਪਾਲ ਸਿੰਘ ਪਨੂੰ, ਪ੍ਰੋਫੈਸਰ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋ ਲਿਖਿਆ ਗਿਆ ਹੈ।
ਗਿਆਨੀ ਗੁਰਬਚਨ ਸਿੰਘ ਜੀ, ਜਿਵੇ ਆਪ ਨੇ ਝੂਠੇ ਸਬੂਤਾ ਦੇ ਆਧਾਰ ਤੇ ਆਪਣੇ ਆਕਾ ਨੂੰ ਖੁਸ਼ ਕਰਨ ਲਈ ਪ੍ਰੋ: ਦਰਸ਼ਨ ਸਿੰਘ ਖਿਲਾਫ ਜਿੰਨੀ ਤੇਜੀ ਦਿਖਾਈ ਸੀ ਆਸ ਕਰਦੇ ਹਾਂ ਕਿ ਆਪ ਜੀ ਅਸਲੀ ਸਬੂਤਾਂ ਨੂੰ ਦੇਖ/ਪੜ੍ਹ ਕੇ ਉਸੇ ਤੇਜੀ ਨਾਲ ਹੀ ਡਾ: ਹਰਭਜਨ ਸਿੰਘ ਖਿਲਾਫ ਅਤੇ ਉਸ ਵਲੋ ਲਿਖੀ ਗਈੰ ਗੁਰ ਨਿੰਦਾ ਭਰਭੂਰ ਕਿਤਾਬ ਵਿੱਚ ਪ੍ਰਸੰਸਾ ਪੱਤਰ ਲਿਖਣ ਅਤੇ ਅਸੀਸਾਂ ਦੇਣ ਵਾਲਿਆਂ ਸਬੰਧੀ ਵੀ ਉਸੇ ਤੇਜੀ ਨਾਲ ਹੀ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕਰੋਗੇ।
ਆਪ ਜੀ ਵਲੋ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਦੀ ਉਠੀਕ ਵਿਚ;
ਪੋ: ਮੱਖਣ ਸਿੰਘ, ਹਰਦੇਵ ਸਿੰਘ ਸ਼ੇਰਗਿੱਲ, ਡਾ: ਗੁਰਮੀਤ ਸਿੰਘ ਬਰਸਾਲ, ਸਰਵਜੀਤ ਸਿੰਘ, ਸਿੰਘ ਸਭਾ ਇਨਰਨੈਸ਼ਲਨ ਕੈਲੇਫੋਰਨੀਆ। ਅਵਤਾਰ ਸਿੰਘ ਮਿਸ਼ਨਰੀ, ਗਿਆਨ ਸਿੰਘ, ਬੀਬੀ ਹਰਸਿਮਰਤ ਕੌਰ ਖਾਲਸਾ, ਸ: ਹਾਕਮ ਸਿੰਘ, ਮਿਸ਼ਨਰੀ ਸਰਕਲ ਕੈਲੇਫੋਰਨੀਆ, ਗੁਰਚਰਨ ਸਿੰਘ ਜੀਉਣਵਾਲਾ, ਜਸਵੀਰ ਸਿੰਘ, ਮਨਦੀਪ ਸਿੰਘ, ਕਰਮਜੀਤ ਸਿੰਘ, ਸਿੰਘ ਸਭਾ ਇਨਰਨੈਸ਼ਲਨ ਬ੍ਰੈਮਟਨ ਕਨੇਡਾ। ਵੈਦ ਨਿਰਮਲ ਸਿੰਘ ਵੈਕਟੋਰੀਆ, ਬਚਿੱਤਰ ਸਿੰਘ, ਰਣਜੀਤ ਸਿੰਘ ਕਸ਼ਮੀਰ ਸਿੰਘ, ਅਮਰਜੀਤ ਸਿੰਘ ਹੁੰਦਲ, ਸਿੰਘ ਸਭਾ ਇਨਰਨੈਸ਼ਲਨ ਬੀ. ਸੀ. । ਜਗਮੇਲ ਸਿੰਘ ਖਾਲਸਾ ਔਲੀਵਰ, ਰਣਜੀਤ ਸਿੰਘ, ਸਤਨਾਮ ਸਿੰਘ ਕਨੇਡੀਅਨ ਸਿੱਖ ਸਟੱਡੀ। ਹਰਦਿਆਲ ਸਿੰਘ ਗਰਚਾ, ਸਿੱਖ ਸਪਿਰਚੂਅਲ ਸੈਂਟਰ। ਕਾਰਜ ਸਿੰਘ ਸੰਧੂ ਫਿਲਾਡੈਲਫੀਆ।


(13/03/10)
ਸਰਵਜੀਤ ਸਿੰਘ

ਸ: ਬਲਦੇਵ ਸਿੰਘ ਫਿਰੋਜ਼ਪੁਰ ਜੀ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।

ਵੀਰ ਜੀ, ਮੈ ਤਾਂ ਆਪ ਜੀ ਤੋਂ ਜਾਣਕਾਰੀ ਲੈਣ ਲਈ ਪੱਤਰ ਲਿਖਿਆ ਸੀ ਇਸ ਵਿਚ ਨਰਾਜ਼ਗੀ ਦਾ ਤਾਂ ਸਵਾਲ ਹੀ ਪੈਦਾ ਨਹੀ ਹੁੰਦਾ। ‘ਸਾਫਟਵੇਅਰ’ ਸਬੰਧੀ ਆਪ ਜੀ ਨੇ ਜੋ ਉਦਾਹਰਣ ਦਿੱਤੀ ਸੀ ਮੈ ਵੀ ਉਸੇ ਸਬੰਧ ਵਿਚ ਹੀ ਆਪ ਜੀ ਦੇ ਪੁਰਾਣੇ ਪੱਤਰ ਦਾ ਹਵਾਲਾ ਦੱਤਾ ਸੀ। ਉਸ ਪੱਤਰ ਵਿਚ ਆਪ ਜੀ ਨੇ ਲਿਖਿਆ ਸੀ, “ਜਦ ਉਹ ਮੈਨੂੰ ਪਾਣੀਂ ਦਾ ਗਿਲਾਸ ਦੇਣ ਲੱਗਾ ਤਾਂ, ਮੈਨੂੰ ਇੰਜ ਲੱਗਾ ਜਿਵੇਂ ਗੱਲ ਕਰਦੇ ਸਮੇਂ ਉਸ ਦੇ ਮੂੰਹ ਵਿਚੋਂ ਛੋਟੀ ਜਿਹੀ ਥੁੱਕ ਦਾ ਛਿੱਟਾ ਜਿਹਾ ਗਿਲਾਸ ਵਿੱਚ ਡਿੱਗ ਪਿਆ ਹੋਵੇ। ਮੈਂ ਪਾਣੀਂ ਦਾ ਗਿਲਾਸ ਲੈਣ ਤੋਂ ਇਨਕਾਰ ਕਰ ਦਿੱਤਾ, ਉਸ ਨੇਂ ਜਦ ਕਾਰਨ ਪੁੱਛਿਆ, ਮੈਂ ਕਾਰਨ ਦੱਸਿਆਂ ਤਾਂ ਉਹ ਕਹਿਣ ਲੱਗਾ, ਸਰਦਾਰ ਜੀ ਤੁਸੀਂ ਸਿੱਖ ਭਰਾ ਹੋ, ਇਸ ਵਾਸਤੇ ਮੈ ਤੁਹਾਨੂੰ ਦੱਸਦਾ ਹਾਂ, ਮੈਂ ਬ੍ਰਹਮ ਗਿਆਨੀ ਹਾਂ, ਲੋਕ ਤਾਂ ਇਹ ਚੀਜਾਂ ਨੂੰ ਭਾਲਦੇ ਹਨ। ਮੈਂ ਅਜੇਹੀਆਂ ਗੱਲਾਂ ਦਾ ਪਹਿਲੋਂ ਹੀ ਚੇਟਕੀ ਸੀ। ਉਸ ਨਾਲ ਕਈ ਗੱਲਾਂ ਹੋਈਆਂ”।
ਆਪ ਜੀ ਦੇ ਬਚਨ, “ਇਕ ਵਾਰ ਫਿਰ ਹੱਥ ਜੋੜ ਕੇ ਬੇਨਤੀ ਹੈ ਜੀ, ਕੇ ਤੁਸੀਂ ਸਿਰਫ “ਛਿਅ ਘਰ ਛਿਅ ਗੁਰ ਛਿਅ ਉਪਦੇਸ” ਵਾਲੀ ਕੜੀ ਦੇ ਹੀ ਅਰਥ ਕਿਉਂ ਪੁੱਛਣਾਂ ਚਾਹੁੰਦੇ ਹੋ”। ਇਸ ਦਾ ਕਾਰਨ ਇਹ ਹੈ ਕਿ ਆਪ ਜੀ ਨੇ ਸਿਰਫ ਇਸੇ ਪੰਗਤੀ ਦੇ ਅਰਥਾਂ ਤੇ ਹੀ ਸ਼ੰਕਾ ਕੀਤਾ ਸੀ। 21 ਫਰਵਰੀ ਦਾ ਆਪਣਾ ਪੱਤਰ ਪੜ੍ਹਨ ਦੀ ਖੇਚਲ ਕਰੋ ਜੀ। ਆਪ ਜੀ ਦੇ ਬਚਨ, “ ਤੁਹਾਡੀ ਨਰਾਜ਼ਗੀ ਕਿਤੇ ਇਸ ਕਰਕੇ ਤਾਂ ਨਹੀਂ, ਕਿ ਮੈਂ ਦੋ ਵੀਰਾਂ ਦੀ (ਗੁਰਇੰਦਰ ਸਿੰਘ ਜੀ ਅਤੇ ਮਹਿੰਦਰ ਸਿੰਘ ਜੀ) ਆਪਣੇਂ ਦਿਲ ਦੇ ਆਖੇ ਲੱਗ ਕੇ, ਤਰੀਫ ਕਰ ਬੈਠਾ ਹਾਂ”। ਬੇਨਤੀ ਹੈ ਕਿ, ਆਪ ਜੀ ਨਰਾਜ਼ਗੀ ਅਤੇ ਤਰੀਫ ਆਦਿ ਸ਼ਬਦਾ ਦੀ ਵਰਤੋਂ ਕਰਕੇ ਜੋ ਸੈਤਾਨੀਆਂ ਕਰ ਰਹੇ ਹੋ ਇਹ ਆਪ ਜੀ ਨੂੰ ਵਗਰੇ ਧਾਰਮਿਕ ਵਿਅਕਤੀਆਂ ਨੂੰ ਸ਼ੋਭਾ ਨਹੀ ਦਿੰਦੀਆਂ ।
ਵੀਰ ਜੀ, ਆਪ ਨੇ ਪਹਿਲਾ ਦੀ ਤਰਾਂ ਇਸ ਵਾਰੀ ਵੀ ਪਾਣੀ ਵਿਚ ਹੀ ਮਧਾਣੀ ਪਾ ਲਈ ਹੈ, ਇਸ ਲਈ ਇਹ ਮੇਰਾ ਆਖਰੀ ਪੱਤਰ ਹੈ। ਜਦੋਂ ਆਪ ਜੀ ਵਲੋ “ਛਿਅ ਘਰ ਛਿਅ ਗੁਰ ਛਿਅ ਉਪਦੇਸ” ਦੇ ਅਰਥ ਸਿੱਖ ਮਾਰਗ ਤੇ ਪੋਸਟ ਹੋ ਜਾਣ ਗੇ ਬਾਕੀ ਉਸ ਤੋਂ ਪਿਛੋ ਦੇਖਾ ਗੇ।
ਧੰਨਵਾਦ
ਸਰਵਜੀਤ ਸਿੰਘ


(13/03/10)
ਤੇਜਪਾਲ ਸਿੰਘ/ਦਰਸ਼ਨ ਸਿੰਘ ਖਾਲਸਾ

ਪ੍ਰੈਸ ਨੋਟ
ਸਪਸ਼ਟ ਸਟੈਂਡ
ਇਕ ਗੱਲ ਮੈ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਨੂੰ ਛੇਕਿਆ ਜਾਣਾ ਜਾਂ ਨਾ ਛੇਕਿਆ ਜਾਣਾ, ਮੇਰੇ ਸੰਘਰਸ਼ ਦਾ ਮੁੱਦਾ ਨਹੀਂ ਹੈ। ਇਸੇ ਲਈ ਕਿਸੇ ਸਿਆਸੀ ਸਾਜਸ਼ ਅਧੀਨ ਛੇਕੇ ਜਾਣ ਦੇ ਘਟਨਾਕ੍ਰਮ ਦਾ ਹੋਰਨਾਂ ਵੀਰਾਂ ਵਾਂਗੂ ਮੇਰੇ ਮਨ ਤੇ ਕੋਈ ਬੋਝ ਨਹੀਂ ਹੈ, ਕਿਉਂਕਿ ਮੈਂ ਗੁਰੂ ਦਾ ਹਾਂ, ਗੁਰੂ ਮੇਰਾ ਹੈ ਅਤੇ ਕੋਈ ਮੇਰੇ ਕੋਲੋਂ ਸਿੱਖੀ ਨਹੀਂ ਖੋਹ ਸਕਦਾ।
ਮੈਨੂੰ ਪਤਾ ਹੈ ਕਿ ਬੜਿ ਸੋਚੀ ਸਮਝੀ ਸਾਜਸ਼ ਅਧੀਨ ਮੇਰੀ ਤਵੱਜੋ ਅਸਲ ਸੰਘਰਸ਼ ਵੱਲੋਂ ਮੋੜ ਕੇ ਹੋਰ ਪਾਸੇ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਲਈ ਆਏ ਦਿਨ ਝੂਠ, ਫਰੇਬ ਅਤੇ ਮਨ ਘੜੰਤ ਅਫਵਾਹਾਂ ਉਤੇ ਅਧਾਰਤ ਸੁਰਖੀਆਂ ਲਾਉਣ ਦਾ ਸਿਲਸਲਾ ਜਾਰੀ ਕੀਤਾ ਗਿਆ ਹੈ। ਇਸੇ ਲਈ ਇਸ ਜਵਾਬ ਰਾਹੀਂ ਇਸ ਸਿਲਸਲੇ ਨੂੰ ਖਤਮ ਕਰ ਰਿਹਾ ਹਾਂ। ਮੇਰੀ ਲੜਾਈ ਵੱਡੀ ਹੈ, ਇਸ ਨੂੰ ਇਹਨਾਂ ਨਾਲ ਉਲਝ ਕੇ ਆਪਣੀ ਸ਼ਕਤੀ ਬਰਬਾਦ ਨਹੀਂ ਕਰਾਂਗਾ।
ਜਦੋਂ ਕਿ ਮੇਰੇ ਸੰਘਰਸ਼ ਦਾ ਅਸਲ ਮੁੱਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਾਹਮਣੇ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕਰਕੇ ਗੁਰੂ ਦੀ ਬੇਅਦਬੀ ਨਾ ਕੀਤੀ ਜਾਵੇ। ਕਿਉਂਕਿ ਇਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਿੱਖ ਦਾ ਗੁਰੂ ਹੈ, ਕੋਈ ਹੋਰ ਗ੍ਰੰਥ ਸਿੱਖ ਦਾ ਗੁਰੂ ਨਹੀਂ ਹੋ ਸਕਦਾ। ਅਤੇ ਇਸ ਸੰਘਰਸ਼ ਪ੍ਰਤੀ ਜਾਣ-ਬੁੱਝ ਕੇ ਸ਼ੰਕੇ ਖੜ੍ਹੇ ਕਰਨ ਵਾਲਿਆਂ ਵੀਰਾਂ ਸਮੇਤ ਸਮੁਚੇ ਗੁਰੂ ਗ੍ਰੰਥ ਦੇ ਖਾਲਸਾ ਪੰਥ ਨਾਲ ਬਚਨ ਕਰਦਾ ਹਾਂ ਕਿ ਸਤਿਗੁਰੂ ਦੇ ਸਨਮਾਨ ਦੇ ਇਸ ਅਸਲ ਮੁੱਦੇ ਤੇ ਕਦੇ ਕਿਸੇ ਨਾਲ ਕਿਸੇ ਕੀਮਤ ਉਤੇ ਕੋਈ ਸਮਝੌਤਾ ਨਹੀਂ ਕਰਾਂਗਾ। ਆਪਣੇ ਮੁੱਦਿਆਂ ਤੋਂ ਡਿੱਗ ਕੇ ਸਮਝੌਤੇ ਉਹ ਲੋਕ ਹੀ ਕਰਦੇ ਹਨ ਜਿਨ੍ਹਾਂ ਨੂੰ ਧਨ ਅਤੇ ਧੰਨਵਾਦ ਦੀ ਭੁੱਖ ਹੁੰਦੀ ਹੈ। ਉਹ ਲੋਕ ਵੱਡੇ ਵੱਡੇ ਪ੍ਰੋਜੈਕਟ ਦੱਸ ਕੇ ਲੋਕਾਂ ਵਿੱਚ ਰੋਜ਼ ਇਹ ਪ੍ਰਚਾਰ ਹੀ ਕਰਦੇ ਹਨ ਕਿ ਲੋਕੋ ਧਨ ਦਿਓ, ਧੰਨਵਾਦ ਦਿਓ, ਸਾਡੇ ਪ੍ਰੋਜੈਕਟ ਤਾਂ ਹੀ ਪੂਰੇ ਹੋਣਗੇ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕੋ ਇੱਕ ਸਿੰਘਾਸਣ ਬਹਾਲ ਕਰਵਾਉਣ ਤੋਂ ਇਲਾਵਾ ਮੇਰਾ ਹੋਰ ਕੋਈ ਪ੍ਰੋਜੈਕਟ ਨਹੀਂ, ਇਸ ਲਈ ਮੈ ਪੰਥ ਕੋਲੋਂ ਨਾ ਧੰਨਵਾਦ ਮੰਗਦਾ ਹਾਂ ਤੇ ਨਾ ਹੀ ਧਨ ਮੰਗਦਾ ਹਾਂ, ਕੇਵਲ ਇਕੋ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦਾ ਪ੍ਰਣ ਮੰਗਦਾ ਹਾਂ।
ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਣਤ ਰਹਿਤ ਮਰਿਯਾਦਾ ਦੀ ਮਾਣਤਾ ਅਨੁਸਾਰ ਨਿਤਨੇਮ ਦੀਆਂ ਬਾਣੀਆਂ ਸਬੰਧੀ ਮੇਰਾ ਸਟੈਂਡ ਜੋ ਪਹਿਲੇ ਸੀ, ਅੱਜ ਭੀ ਮੈਂ ਓਥੇ ਹੀ ਖੜ੍ਹਾ ਹਾਂ। ਨਿਤ ਨੇਮ ਦੀਆਂ ਬਾਣੀਆਂ ਨੂੰ ਪੰਥ ਪ੍ਰਵਾਣਤ ਬਾਣੀਆਂ ਮੰਨਦਾ ਹਾਂ ਅਤੇ ਸਿਖ ਰਹਿਤ ਮਰਿਯਾਦਾ ਦੇ ਫੈਸਲੇ ਅੱਗੇ ਸਿਰ ਝੁਕਾਉਂਦਿਆਂ ਕਹਿੰਦਾ ਹਾਂ ਕਿ ਨਵੇਂ ਫੈਸਲੇ ਤਕ ਇਸ ਦੀ ਆਲੋਚਨਾ ਨਾ ਕੀਤੀ ਜਾਵੇ। ਸਿੱਖ ਰਹਿਤ ਮਰਿਆਦਾ ਅਨੁਸਾਰ ‘ਬਚਿਤਰ ਨਾਟਕ’ ਦਾ ਪ੍ਰਕਾਸ਼ ਹਟਾ ਕੇ ਅਤੇ ਉਸ ਨਾਲੋਂ ਗੁਰੂ ਲਫਜ਼ ਹਟਵਾ ਕੇ ਉਸ ਤੋਂ ਬਾਅਦ ਇਸ ਕਿਤਾਬ ਨੂੰ ਵਿਦਵਾਨਾਂ ਦੇ ਪੈਨਲ ਦੇ ਹਵਾਲੇ ਕਰਕੇ ਬਾ ਦਲੀਲ ਵਿਚਾਰ ਨਾਲ ਇਸ ਵਿਚਲੀਆਂ ਰਚਨਾਵਾਂ ਦਾ ਫੈਸਲਾ ਕਰ ਲਿਆ ਜਾਵੇ ਅਤੇ ਉਦੋਂ ਹੀ ਆਪਣੀਆਂ ਦਲੀਲਾਂ ਰਾਹੀਂ ਜ਼ੋਰ ਲਾ ਕੇ ਯੋਗ ਪੰਥਕ ਫੈਸਲਾ ਕਰਾ ਲਿਆ ਜਾਵੇ। ਉਤਨੀ ਦੇਰ ਇਹੋ ਗੱਲ ਮੈ ਰਹਿਤ ਮਰਿਆਦਾ ਨੂੰ ਨਾ ਮੰਨਣ ਵਾਲਿਆਂ ਨੂੰ ਸਪਸ਼ਟ ਪਹਿਲੇ ਭੀ ਕਰ ਦਿੱਤੀ ਸੀ ਅਤੇ ਉਹਨਾਂ ਵਿਚੋਂ ਮੇਰੇ ਨਾਲ ਸਹਿਮਤ ਵੀਰ, ਇਹ ਗੱਲ ਮੰਨ ਕੇ ਹੀ ਮੇਰੇ ਨਾਲ ਤੁਰੇ ਸਨ। ਪਰ ਅਸਲ ਸੰਘਰਸ਼ ਨੂੰ ਕਮਜ਼ੋਰ ਕਰਨ ਦੇ ਸਮਝੌਤੇ ਅਧੀਨ ਉਹਨਾਂ ਸਮਝ ਕੇ ਤੁਰੇ ਵੀਰਾਂ ਨੂੰ ਮੇਰੇ ਨਾਲੋਂ ਤੋੜਨ ਦੀ ਸਾਜਸ਼ ਨਾਲ ਕਦੇ ਧਵਨ ਅਤੇ ਕਦੇ ਘੱਗਾ ਸਾਹਿਬ ਦੇ ਰਾਹੀਂ ਅੱਜ ਨਿਤਨੇਮ ਦੀਆਂ ਬਾਣੀਆਂ ਦਾ ਸੁਆਲ ਖੜਾ ਕਰਕੇ ਉਹਨਾਂ ਵੀਰਾਂ ਲਈ ਦੁਬਿਧਾ ਖੜੀ ਕੀਤੀ ਗਈ ਹੈ ਜਦਕਿ ਮੇਰਾ ਸਟੈਂਡ ਕਦੇ ਭੀ ਨਹੀਂ ਬਦਲਿਆ।
13 ਮਾਰਚ 2010
ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਦਰ ਦਾ ਕੂਕਰ,
ਦਰਸ਼ਨ ਸਿੰਘ ਖਾਲਸਾ
ਸਾਬਕਾ ਸੇਵਾਦਾਰ,
ਸ੍ਰੀ ਅਕਾਲ ਤਖਤ ਸਾਹਿਬ


(12/03/10)
ਬਲਜੀਤ ਸਿੰਘ

ਸਾਰਿਆਂ ਨੂੰ ਸਾਤਿ ਸ੍ਰੀ ਅਕਾਲ।
ਬੇਟੀ ਹਰਪ੍ਰੀਤ ਕੌਰ ਨੇ ਮਾਦਾ ਭਰੂਣ ਹੱਤਿਆ ਬਾਰੇ ਬਹੁਤ ਹੀ ਵਧੀਆ ਲਿਖਿਆ ਹੈ, ਜੋ ਉਸ ਨੇ ਸਵਾਲ ਉਠਾਏ ਹਨ ਜੇਕਰ ਸਾਡੇ ਸਮਾਜ ਵਿਚੋਂ ਇਹ ਸਮੱਸਿਅਵਾਂ ਦੂਰ ਹੋ ਜਾਣ ਤਾਂ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਮਾਰਨਾਂ ਆਪਣੇ ਆਪ ਰੁਕ ਜਵੇਗਾ
ਅੱਜ ਤੋਂ 30 ਕੁ ਸਾਲ ਪਹਿਲਾਂ ਵਿਆਹ ਤੇ ਸਪੀਕਰਾਂ ਤੇ ਪਲਿਊਸਨ ਦੇ ਨਾਲ ਬਹੁਤ ਗੰਦੇ ਗੀਤ ਵੱਜਦੇ ਸੀ, ਉਹ ਤਾਂ ਰੁਕ ਗਏ (ਹੁਣ ਪਲਿਊਸਨ ਦਾ ਕੰਮ ਧਾਰਿਮਕ ਸਥਾਨ ਕਰ ਰਹੇ ਹਨ) ਹੁਣ ਇਹ ਗੰਦੇ ਗੀਤ ਟੀ ਵੀ ਅਤੇ ਪਰਾਈਵੇਟ ਬੱਸਾਂ ਵਿੱਚ ਚੱਲਦੇ ਹਨ, ਸੱਚੀ ਗੱਲ ਤਾਂ ਇਹ ਹੈ ਕਿ ਪਿਛਲੇ 20 ਸਾਲਾਂ ਵਿੱਚ ਪੰਜਾਬ ਵਿੱਚ ਬਹੁਤ ਜ਼ਿਆਦਾ ਤਰੱਕੀ ਹੋਈ ਹੈ ਅਤੇ ਲੋਕਾਂ ਦੇ ਕਿਰਦਾਰ ਵਿੱਚ ਬਹੁਤ ਜ਼ਿਆਦਾ ਗਿਰਾਵਟ ਆਈ ਹੈ। ਮੈਂ ਹਰ ਸਾਲ ਇੰਡੀਆ ਵਿੱਚ ਨਵੀਂ ਗੱਲ ਹੀ ਦੇਖਦਾ ਹਾਂ, ਲੋਕਾਂ ਵਿੱਚ ਵਿਖਾਵੇ ਦਾ ਪਿਆਰ ਰਹਿ ਗਿਆ ਹੈ, ਲਾਲਚ ਵਧ ਗਿਆ ਹੈ, ਇੱਜ਼ਤ ਦੀ ਸਾਂਝ ਨਹੀਂ ਰਹੀ, ਭਲੇਮਾਣੁਸ ਦੇ ਰਹਿਣ ਯੋਗ ਪੰਜਾਬ ਰਿਹਾ ਹੀ ਨਹੀਂ, ਕੋਈ ਵੀ ਮਾੜੇ ਬੰਦੇ ਦੀ ਕਿਤੇ ਵੀ ਬੇਇਜ਼ਤੀ ਕਰ ਸਕਦਾ ਹੈ, ਲੁੱਟ ਸਕਦਾ ਹੈ, ਮਾਰ ਸਕਦਾ ਹੈ, ਅਗਵਾ ਕਰ ਸਕਦਾ ਹੈ।
ਮੌਤ ਦੇ ਫਰਿਸ਼ਤੇ ਪਰਾਈਵੇਟ ਬੱਸਾਂ ਬੇਕੰਟਰੌਲ ਸਪੀਡ, 5 ਕਿਲੋਮੀਟਰ ਤੱਕ ਸੁਣੇ ਜਾਦੇ ਪਰੈਸ਼ਰ ਹਾਰਨ, ਬੱਸ ਵਿੱਚ ਵੱਜਦੇ ਗੰਦੇ ਗੀਤ, ਅਨਪੜ, ਅਨਟਰੇਂਡ, ਨੀਂਦਰੇ ਦਾ ਮਾਰਿਆ, ਨਸ਼ੱਈ, ਮਾਮੂਲੀ ਤਨਖਾਹ ਲੈਣ ਵਾਲਾ ਗੈਰ ਜਿੰਮੇਵਾਰ, ਸਵਾਰੀ ਚੁੱਕਣ ਦੇ ਲਾਲਚ ਵਿੱਚ ਕਈ ਬੰਦੇ ਮਾਰ ਦੇਣ ਦੀ ਹੌਂਸਲਾ ਰੱਖਦਾ ਡਰਾਇਵਰ ਅਤੇ ਬਰਾਬਰ ਦੀ ਯੋਗਤਾ ਰੱਖਦਾ ਕੰਡਕਟਰ ਸੜਕਾਂ ਤੇ ਕਤਲ ਕਰ ਰਹੇ ਹਨ, ਕੋਈ ਪੁੱਛਦਾ ਹੀ ਨਹੀਂ। ਕਾਰਣ, ਪਹਿਲਾਂ 125 ਕਿ ਮੀ ਦੀ ਸਪੀਡ ਤੇ ਕਾਂਗਰਸੀਆਂ ਦੀਆਂ ਬੱਸਾਂ ਦੌੜਦੀਆਂ ਸਨ ਹੁਣ ਅਕਾਲੀਆਂ ਦੀ ਹਨ, ਮਰਦੇ ਲੋਕ ਹਨ।
ਪਿੰਡਾਂ ਤੋਂ ਸ਼ਹਿਰਾਂ ਵਿੱਚ ਪੜਨ ਜਾਂ ਨੌਕਰੀ ਕਰਨ ਜਾਂਦੀਆਂ ਕੁੜੀਆਂ ਲਈ ਸੱਚ ਹੀ ਬੜੀ ਮੁਸ਼ਿਕਲ ਹੈ, ਸਰਕਾਰੀ ਬੱਸਾਂ ਵਾਲੇ ਪੈਸੇ ਲੈਕੇ ਆਪਣੇ ਟਾਇਮ ਮਿੱਸ ਕਰ ਦੇਂਦੇ ਹਨ, ਮਿੰਨੀ ਬੱਸਾਂ ਵਾਲਿਆਂ ਨੇ ਯੂਨੀਅਨ ਬਣਾਈ ਹੈ ਕਿ ਅੱਧੀਆਂ ਬੱਸਾਂ ਇੱਕ ਦਿਨ ਚੱਲਦੀਆਂ ਹਨ ਅਤੇ ਅੱਧੀਆਂ ਦੂਸਰੇ ਦਿਨ ਪਰ ਲੋਕਾਂ ਨੇ ਤਾਂ ਹਰ ਰੋਜ਼ ਹੀ ਸਫਰ ਕਰਨਾ ਹੈ, ਜਾਨੀ ਕਿ ਦੋ ਬੱਸਾਂ ਦੀਆਂ ਸਵਾਰੀਆਂ ਇੱਕ ਵਿੱਚ, ਕੋਈ ਕਾਨੂੰਨ ਦੀ ਪਰਵਾਹ ਨਹੀ, ਹਿੱਲਣ ਲਈ ਵੀ ਥਾਂ ਨਹੀਂ, ਦੂਣੀਆਂ ਸਵਾਰੀਆਂ ਛੱਤ ਤੇ, ਘੰਟਾ ਘੰਟਾ ਲੇਟ, ਹੋਰ ਲਾਲਚ, ਸਵਾਰੀਆਂ ਨਾਲ ਬਦਤਾਮੀਜ਼ੀ, ਜਿਹੜੀ ਬੱਸ ਅੱਜ ਨਹੀਂ ਚੱਲ ਰਹੀ, ਉਸਦੇ ਡਰਾਇਵਰ, ਕੰਡਕਟਰ, ਹੈਪਲਰ ਵੀ ਨਾਲ ਹੀ, ਉੱਚੀ ਅਵਾਜ਼ ਵਿੱਚ ਚੱਲ ਰਹੇ ਗੰਦੇ ਗੀਤ, ਕੁੜੀਆਂ ਨਾਲ ਕਿਸ ਤਰਾਂ ਦਾ ਵਰਤਾਅ ਹੁੰਦਾ ਹੋਵੇਗਾ?
ਸਰਕਾਰ ਨੂੰ ਇਸ ਸਮੱਸਿਆ ਦਾ ਹੱਲ ਕਰਨਾਂ ਚਾਹੀਦਾ ਹੈ ਅਤੇ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰਿਕ ਹੋਣਾਂ ਚਾਹੀਦਾ ਹੈ।
ਬਲਜੀਤ ਸਿੰਘ।


(12/03/10)
ਡਾ: ਪਰਮਜੀਤ ਸਿੰਘ

ਸਿੱਖ ਮਾਰਗ ਦੇ ਸੰਪਾਦਕ ਤੇ ਪਾਠਕਾਂ ਨੂੰ ਗੁਰ ਫ਼ਤੇਹਿ ਪਰਵਾਨ ਹੋਵੇ,
ਕੱਲ ਮੈਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਹੁਕਮ ਲੈਣ ਬਾਰੇ ਲਿਖਣਾ ਚਾਹੁੰਦਾ ਸੀ। ਪਰ ਭਾਈ ਇੰਦਰ ਸਿੰਘ ਦੇ ਫ਼ੋਨ ਕਾਰਨ ਮੈਨੂੰ ਆਪਣਾ ਵਿਸ਼ਾ ਬਦਲਨਾ ਪੈ ਗਿਆ ਸੀ। ਰਾਤ ਇੰਦਰ ਸਿੰਘ ਉਹਨਾਂ ਵੱਲੋਂ ਭੇਜੀ ਈ ਮੇਲ ਤੇ ਸੁਰ ਸਾਗਰ ਟੀ ਵੀ ਟੋਰਾਂਟੋ ਕੈਨੇਡਾ ਤੇ ੭ ਫ਼ਰਵਰੀ ੨੦੧੦ ਨੂੰ ਦਸਮ ਗਰੰਥ ਬਾਰੇ ਕੀਤੀ ਵਿਚਾਰ ਚਰਚਾ ਦੇਖੀ ਤੇ ਸੁਣੀ। ਭਾਈ ਰਾਵਿੰਦਰ ਸਿੰਘ ਪੰਨੂੰ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਦੇਣ ਲਈ ਵਿਚਾਰ ਚਰਚਾ ਵਿੱਚ ਭਾਗ ਲੈ ਰਹੇ ਸਨ, ਭਾਈ ਸੁਖਬੀਰ ਸਿੰਘ ਸੁਖਮੰਦਰ ਸਿੰਘ ਦਸਮ ਗਰੰਥ ਨੂੰ ਗੁਰ ਗੋਬਿੰਦ ਸਿੰਘ ਦੀ ਰਚਨਾਂ ਸਿੱਧ ਕਰ ਰਹੇ ਸਨ। ਪਰ ਭਾਈ ਗੁਰਚਰਨ ਸਿੰਘ ਜਿਉਣਵਾਲਾ ਇਕੱਲੇ ਹੀ ਦਸਮ ਗਰੰਥ ਦੇ ਹਿਮੈਤੀਆਂ ਦੀਆਂ ਗੋਡੀਆਂ ਲਵਾਈ ਜਾ ਰਹੇ ਸਨ। ਦੋਨਾਂ ਪਾਸਿਆਂ ਤੋਂ ਬਹੁਤ ਸਕਾਰਮਿਕ ਚਰਚਾ ਦੇਖਣ ਤੇ ਸੁਣਨ ਨੂੰ ਮਿਲੀ, ਪੰਨੂੰ ਜੀ ਦੇ ਕਹਿਣ ਦੇ ਬਾਵਯੂਦ ਆਖਰ ਤੇ ਥੋੜੀ ਗਰਮੀ ਵੀ ਹੋ ਗਈ ਸੀ। ਪਰ ਪੰਨੂੰ ਜੀ ਦੀ ਸੂਝ ਕਾਰਨ ਮਸਲਾ ਗੰਭੀਰ ਹੋਣ ਤੋਂ ਬਚ ਗਿਆ। ਭਾਈ ਸੁਖਬੀਰ ਸਿੰਘ ਨੇ ਦਸਮ ਗਰੰਥ ਨੂੰ ਗੁਰ ਗੋਬਿੰਦ ਸਿੰਘ ਦੀ ਰਚਨਾਂ ਦੱਸਣ ਤੇ ਪੂਰੀ ਵਾਹੁ ਲਾ ਦਿਤੀ, ਉਹਨਾ ਕਈ ਕਿਤਾਬਾਂ ਦਾ ਸਹਾਰਾ ਲੈਕੇ ਇਸ ਨੂੰ ਗੁਰੂ ਜੀ ਦੇ ਜੀਵਨ ਵੇਲੇ ਲਿਖੀ ਸਿੱਧ ਕਰਨ ਦੀ ਪੂਰੀ ਕੋਸ਼ਿਸ ਕੀਤੀ, ਪਰੰਤੂ ਜਿਉਣਵਾਲਾ ਨੇ ਆਪਣੀ ਵਿਦਵਤਾ ਦੀ ਪੂਰੀ ਵਰਤੋਂ ਕਰਕੇ ਇਹ ਸਿੱਧ ਕਰ ਦਿੱਤਾ ਕਿ ਇਹ ਰਚਨਾ ਗੁਰੂ ਕਾਲ ਸਮੇਂ ਨਹੀ ਹੋਈ, ਇਸ ਦੇ ਲਿਖਾਰੀ ਹੋਰ ਹੋਰ ਹੀ ਸਨ। ਉਹਨਾ ਨੇ ਇਹ ਵੀ ਸਿੱਧ ਕੀਤਾ ਕਿ ਇਹ ਗੁਰੂ ਸਾਹਿਬ ਤੋਂ ਬਹੁਤ ਸਮਾਂ ਬਾਅਦ ਵਿੱਚ ਵੱਖੋ ਵੱਖ ਹਿੰਦੂ ਗਰੰਥਾਂ ਤੋ ਵੱਖ ਵੱਖ ਰਚਨਾਵਾਂ ਨੂੰ ਇਕੱਤਰ ਕਰਕੇ ਇੱਕ ਵੱਡ ਅਕਾਰੀ ਗਰੰਥ ਦਾ ਰੂਪ ਕਿਵੇਂ ਦਿੱਤਾ ਗਿਆ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਕਿਸ ਤਰਾਂ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਅਸਥਾਨਾਂ ਨੂੰ ਗੁਰਦਵਾਰਿਆਂ ਦਾ ਕਿਵੇਂ ਰੂਪ ਦਿੱਤਾ ਗਿਆ, ਉਸ ਸਮੇਂ ਕਿਸੇ ਵੀ ਅਸਥਾਂਨ ਉਪਰ ਦਸਮ ਗਰੰਥ ਦਾ ਕਿਸੇ ਵੀ ਢੰਗ ਨਾਲ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਦੇ ਬਰਾਬਰ ਮੰਜਾਂ ਨਹੀ ਰੱਖਿਆ ਗਿਆ ਸੀ, ਪੜਨਾਂ ਤਾਂ ਦੂਰ ਦੀ ਗੱਲ ਸੀ। ਉਨਾਂ ਨੇ ਇਸ ਗੱਲ ਤੇ ਵੀ ਨਿਰਾਜ਼ਗੀ ਪਰਗਟਾਈ ਕਿ ਉਸ ਗਰੰਥ ਨੂੰ ਵੀ ਉਸ ਹੀ ਤਰਾਂ ਰੁਮਾਲੇ ਪਾਕੇ ਰੱਖਿਆ ਜਾਂਦਾਂ ਹੈ ਤੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਤਰਾਂ ਹੀ ਹੁਕਮ ਨਾਮਾਂ ਲਿਆ ਜਾਂਦਾਂ ਹੈ। ਸੱਭ ਤੋਂ ਦੁਖ ਦੀ ਗੱਲ ਯੂ ਟਿਊਬ ਤੇ ਇਹ ਸਾਈਟ ਪਾਉਣ ਵਾਲਿਆ ਦੀ ਲੱਗੀ, ਜਿੰਨਾਂ ਨੇ ਦਸਮ ਗਰੰਥ ਦੇ ਹਿਮਾਇਤੀਆਂ ਨੂੰ ਤਾਂ ਪੰਥਕ ਲਿੱਖ ਦਿਤਾ, ਪਰ ਜਿਉਣਵਾਲਾ ਦੇ ਨਾਂ ਨਾਲ ਕਾਲਾਅੱਘਫ਼ਾਨੀ ਲਿੱਖ ਦਿੱਤਾ। ਘੱਟੋ ਘੱਟ ਕਾਲਾਅਫ਼ਗਾਨੀ ਤਾਂ ਲਿੱਖ ਦਿਤਾ ਜਾਂਦਾਂ। ਫ਼ਿਰ ਉਨਾਂ ਨੇ ਆਰ ਆਰ ਐਸ ਦੀ ਸਾਈਟ ਤੇ ਕੁੱਝ ਅਜੇਹੇ ਵਿਅਕਤੀਆਂ ਦੇ ਨਾਂ ਵੀ ਬੋਲ ਕੇ ਦੱਸੇ, ਜੋ ਆਰ ਆਰ ਐਸ ਤੋਂ ਪੈਸੇ ਲੈਕੇ ਸਿੱਖਾਂ ਵਿੱਚ ਗਲਤ ਰਿਵੈਤਾਂ ਪਾਉਦੇ ਹਨ। ਮੇਰੀ ਸਮੂਹ ਸਿੱਖ ਸੰਗਤਾਂ ਅੱਗੇ ਬੇਨਤੀ ਹੈ ਕਿ ਹਰ ਗੱਲ ਨੂੰ ਵਿਚਾਰ ਕੇ ਪੜੋ, ਨਿਰਨਾਂ ਆਪਣੇ ਆਪ ਹੋ ਜਾਵੇਗਾ, ਸੱਚ ਕੀ ਹੈ ਤੇ ਝੂਠ ਕੀ ਹੈ। ਇਹੋ ਜਿਹੀਆਂ ਗੱਲਾਂ ਤਾਂ ਸਿੱਖ ਵਿਰੋਧੀ ਗੁਰ ਨਾਨਕ ਸਾਹਿਬ ਵੇਲੇ ਵੀ ਕਰ ਰਹੇ ਸਨ। ਜੇ ਕਿਸੇ ਦਾ ਪਿਛੋਕੜ ਹੀ ਦੇਖ ਕੇ ਗੁਰੂ ਜਿਤਨਾਂ ਸਤਿਕਾਰ ਦੇਣ ਲੱਗ ਜਾਣਾਂ ਹੈ ਤਾਂ ਤੇ ਧੀਰ ਮੱਲੀਏ ਤੇ ਰਾਮਰਾਈਏ ਵੀ ਸੱਤਿਕਾਰ ਦੇ ਯੋਗ ਹੋ ਜਾਣਗੇ, ਪਰ ਅਜੇਹਾ ਸਿੱਖ ਸੰਗਤਾਂ ਨਹੀ ਕਰ ਸਕਣਗੀਆਂ, ਅੱਜ ਵੀ ਸਾਨੂੰ ਗੁਰੁ ਲਾਧੋ ਰੇ ਗੁਰੁ ਲਾਧੋ ਰੇ ਦੀ ਕਸਵੱਟੀ ਲਾ ਕੇ ਦੇਖਣਾਂ ਪਵੇਗਾ ਕਿ ਅਸਲੀ ਗੁਰੂ ਕਿਥੇ ਬਿਰਾਜ਼ਮਾਨ ਹੈ।
ਦਸੰਬਰ ੨੦੦੭ ਵਿੱਚ ਸਾਡੇ ਪਿੰਡ ਦੇ ਗੁਰਦਵਾਰਾ ਸਾਹਿਬ ਵਿੱਚ ਕਥਾ ਸਮਾਗਮ ਚੱਲ ਰਿਹਾ ਸੀ ਇੱਕ ਦਿਨ ਸਵੇਰ ਦੇ ਸਮਾਗਮ ਉਪਰੰਤ ਗੁਰਦਵਾਰੇ ਦੇ ਪਰਬੰਧਕ ਕਥਾ ਵਾਚਕ ਭਾਈ ਜਸਵਿੰਦਰ ਸਿੰਘ ਸਹੂਰ ਜੋ ਕਿ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਧਰਮ ਪਰਚਾਰਕ ਦਾ ਫ਼ਰਜ਼ ਨਿਭਾ ਰਹੇ ਹਨ, ਜਗਰਾਉਂ ਲਾਗੇ ਬਣੇ ਠਾਠ ਨਾਨਕਸਰ ਲੈ ਗਏ, ਜਿਥੇ ਇੱਕ ਭੋਰਾ ਬਣਿਆ ਹੋਇਆ ਜਿਸ ਨੂੰ ਸਾਇਦ ਸੱਚ ਖੰਡ ਦਾ ਨਾਮ ਵੀ ਦਿਤਾ ਹੋਇਆ, ਉਥੇ ਬਕਾਇਦਾ ਲਿਖਿਆ ਹੋਇਆ ਕਿ ਇਸ ਅਸਥਾਂਨ ਤੇ ਬਾਬਾ ਨੰਦ ਸਿੰਘ ਜੀ ਆਪਣੇ ਕੇਸ ਕਿੱਲੀ ਨਾਲ ਬੰਨਕੇ ਭਗਤੀ ਕਰਿਆ ਕਰਦੇ ਸਨ, ਫ਼ਿਰ ਇੱਕ ਮੰਜੀ ਉਪਰ ਰੁਮਾਲੇ ਪਾ ਕੇ ਰੱਖੇ ਹੋਏ ਸਨ, ਭਾਈ ਜਸਵਿੰਦਰ ਸਿੰਘ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ ਕਿ ਸਾਇਦ ਇਸ ਥਾਂ ਉਪਰ ਸ੍ਰੀ ਗੁਰੁ ਗਰੰਥ ਸਾਹਿਬ ਦਾ ਪਰਕਾਸ਼ ਨਹੀ ਹੈ। ਕੋਲ ਖੜੇ ਸੇਵਾਦਾਰ ਨੂੰ ਪੁਛਿਆ ਕਿ ਇਥੇ ਸ੍ਰੀ ਗੁਰੁ ਗਰੰਥ ਸਾਹਿਬ ਦਾ ਪਰਕਾਸ਼ ਹੈ ਤਾਂ ਸੇਵਾਦਾਰ ਦਾ ਜਵਾਬ ਸੀ ਪਹਿਲਾਂ ਮੱਥਾ ਟੇਕੋ ਫ਼ਿਰ ਦੱਸਾਂਗਾ, ਕਿ ਇਥੇ ਕੀ ਹੈ? ਭਾਈ ਜਸਵਿੰਦਰ ਸਿੰਘ ਤੇ ਦਾਸ ਨੇ ਸੇਵਾਦਾਰ ਨੂੰ ਕਿਹਾ ਕਿ ਜੇ ਇਥੇ ਪਰਕਾਸ਼ ਹੁੰਦਾ ਤਾਂ ਪਾਠੀ ਸਿੰਘ ਵੀ ਹਾਜ਼ਰ ਹੋਣਾ ਚਾਹੀਦਾ, ਕਿਉਂ ਜੋ ਸੰਗਤਾਂ ਦਾ ਆਉਣਾ ਜਾਰੀ ਹੈ। ਪਰ ਖਾਲੀ ਮੰਜੀ ਨੂੰ ਅਸੀ ਸਿਰ ਝੁਕਾਉਣ ਤੋਂ ਇਨਕਾਰ ਕਰ ਦਿੱਤਾ। ਫਿਰ ਉਸੇ ਹੀ ਸੇਵਾਦਾਰ ਨੇ ਤੁਰੰਤ ਰੁਮਾਲਾ ਚੁੱਕ ਕੇ ਦਿਖਾ ਦਿੱਤਾ ਕਿ ਇਥੇ ਪਰਕਾਸ ਹੈ, ਅਸੀਂ ਫ਼ਿਰ ਵੀ ਪੁਰੀ ਤਸੱਲੀ ਕਰਨ ਤੋਂ ਪਿਛੋਂ ਹੀ ਮੱਥਾ ਟੇਕਿਆ। ਇਸੇ ਤਰਾਂ ਗੁਰਦਵਾਰਾ ਸੱਚ ਖੰਡ ਹਜ਼ੂਰ ਸਾਹਿਬ ਨਾਦੇੜ ਵਿਖੇ ਵੀ ਤਸੱਲੀ ਕਰਨ ਉਪਰੰਤ ਨਮਸਕਾਰ ਕੀਤੀ ਸੀ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਖੇ ਵੀ ਸਵੇਰ ਵੇਲੇ ਜਦ ਤੱਕ ਸ੍ਰੀ ਗੁਰੁ ਗਰੰਥ ਸਾਹਿਬ ਦਾ ਪਰਕਾਸ਼ ਨਹੀ ਹੋ ਜਾਂਦਾਂ ਦਾਸ ਨੇ ਕਿਸੇ ਵੀ ਸਮੇਂ ਖਾਲੀ ਮੰਜੀ ਨੂੰ ਨਮਸਕਾਰ ਨਹੀ ਕੀਤੀ।
ਹੁਕਮ ਲੈਣਾ (ਸਿੱਖ ਰਹਿਤ ਮਰਯਾਦਾ ਵਿੱਚ ਲਿਖੇ ਅਨੁਸਾਰ)
(ਓ) ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ, ਗੁਰੁ – ਰੂਪ ਸੰਗਤ ਦੇ ਅਦਬ ਨਾਲ ਦਰਸ਼ਨ ਕਰਨੇ ਤੇ ਅਵਾਜ਼ਾ ਲੈਣਾ ਜਾਂ ਸੁਣਨਾ, ਸਤਿਗੁਰੂ ਦੇ ‘ਦਰਸ਼ਨ’ ਹਨ। ਵਾਕ ਲੈਣ ਤੋਂ ਬਿਨਾ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਰੁਮਾਲ ਚੁੱਕ ਕੇ ਦਰਸ਼ਨ ਕਰਨਾ ਜਾਂ ਕਰਵਾਉਣਾ ਮਨਮੱਤ ਹੈ।
(ਅ) ਸੰਗਤ ਵਿੱਚ ਇੱਕ ਵਕਤ ਇਕੋ ਗੱਲ ਹੋਣੀ ਚਾਹੀਏ-ਕੀਰਤਨ ਜਾਂ ਕਥਾ, ਵਖਿਆਨ ਜਾਂ ਪਾਠ।
(ੲ) ਦੀਵਾਨ ਸਮੇਂ ਸੰਗਤ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਤਾਬਿਆ ਕੇਵਲ ਸਿੱਖ (ਮਰਦ ਜਾਂ ਤੀਵੀਂ) ਹੀ ਬੈਠਣ ਦਾ ਅਧਿਕਾਰੀ ਹੈ।
(ਸ) ਸੰਗਤ ਨੂੰ ਪਾਠ ਕੇਵਲ ਸਿੱਖ ਹੀ ਕਰਕੇ ਸੁਣਾਵੇ। ਆਪਣੇ ਆਪ ਲਈ ਪਾਠ ਕੋਈ ਗੈਰ – ਸਿੱਖ ਭੀ ਕਰ ਸਕਦਾ ਹੈ।
(ਹ) ‘ਹੁਕਮ’ ਲੈਣ ਲੱਗਿਆਂ ਖੱਬੇ ਪੰਨੇ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ, ਮੁੱਢ ਤੋਂ ਪੜ੍ਹਨਾ ਚਾਹੀੲੈ ਜੇ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਪੱਤਰਾ ਪਰਤ ਕੇ ਪੜ੍ਹਨਾ ਸ਼ੁਰੂ ਕਰੋ ਅਤੇ ਸ਼ਬਦ ਸਾਰਾ ਪੜ੍ਹੋ। ਜੇ ਵਾਰ ਹੋਵੇ ਤਾਂ ਪਉੜੀ ਦੇ ਸਾਰੇ ਸਲੋਕ ਤੇ ਪਉੜੀ ਪੜਨੀ ਚਾਹੀਏ। ਸ਼ਬਦ ਦੇ ਅੰਤ ਵਿੱਚ ਜਿਥੇ ‘ਨਾਨਕ’ ਨਾਮ ਆ ਜਾਵੇ, ਉਸ ਤੁਕ ਤੇ ਭੋਗ ਪਾਇਆ ਜਾਵੇ।
(ਕ) ਦੀਵਾਨ ਦੀ ਸਮਾਪਤੀ ਜਾਂ ਭੋਗ ਦਾ ਅਰਦਾਸਾ ਹੋ ਕੇ ਅੰਤਮ ਹੁਕਮ ਲਿਆ ਜਾਵੇ। ਪਰ ਬਹੁਤ ਸਾਰੇ ਧਾਰਮਿਕ ਅਸਥਾਨਾਂ ਤੇ ਇਸ ਗੱਲ ਦਾ ਉੱਕਾ ਹੀ ਧਿਆਨ ਨਹੀ ਰੱਖਿਆ ਜਾਂਦਾਂ ਪਾਠੀ ਸਿੰਘ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਵਿੱਚ ਆਪਣੇ ਹੱਥਾਂ ਦੇ ਅੰਗੂਠੇ ਪਾ ਕੇ ਮਨਮਰਜ਼ੀ ਦੇ ਹੁਕਮ ਨਾਮੇਂ ਲੈ ਰਹੇ ਹਨ। ਖੁਸੀ ਸਮੇਂ ਲੱਖ ਖੁਸੀਆ ਪਾਤਸਾਹੀਆ ਤੇ ਦੁਖ ਵੇਲੇ, ਅਉਖੀ ਘੜੀ ਨਾ ਦੇਖਣ ਦੇਈ ਵਰਗੇ ਹੁਕਮ ਨਾਮੇਂ ਪੜ੍ਹ ਕੇ ਸੁਣਾਏ ਜਾ ਰਹੇ ਹਨ। ਇਸ ਕਿਸਮ ਦੇ ਹੁਕਮ ਨਾਮੇਂ ਪਹਿਲਾਂ ਹੀ ਕੱਢ ਕੇ ਰੱਖ ਲਏ ਜਾਂਦੇ ਹਨ। ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਸਾਂਮ ਸਮੇਂ ਨਵਾਂ ਹੁਕਮ ਨਾਮਾਂ ਲਿਆ ਜਾਂਦਾਂ ਹੈ, ਸਾਇਦ ਸਵੇਰ ਵਾਲਾ ਹੁਕਮ ਨਾਮਾਂ ਸਾਂਮ ਨੂੰ ਬੇਹਾ ਹੋ ਜਾਂਦਾਂ ਹੈ। ਇਥੇ ਸ੍ਰੀ ਗੁਰੁ ਗ੍ਰੰਥ ਸਾਹਿਬ ਵੀ ਹੱਥ ਲਿਖਤ ਜਾਂ ਲੜ੍ਹੀ ਵਾਰ ਦਾ ਹੀ ਪਰਕਾਸ਼ ਕੀਤਾ ਜਾਂਦਾਂ ਹੈ। ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਕਰਨ ਤੋਂ ਪਹਿਲਾਂ ਹੀ ਸ਼ਬਦ ਚੌਂਕੀ ਤੇ ਆਸਾ ਦੀ ਵਾਰ ਦਾ ਕੀਰਤਨ ਸੁਰੂ ਕਰ ਦਿਤਾ ਜਾਂਦਾਂ ਹੈ, ਪਰਕਾਸ਼ ਦਾ ਸਮਾਂ ਵੀ ਮੌਸਮ ਅਨੁਸਾਰ ਬਦਲ ਦਾ ਰਹਿੰਦਾ ਹੈ। ਕਈ ਡੇਰਿਆਂ ਵਾਲੇ ਤਾਂ ਸਵੇਰ ਸਮੇਂ ਮੱਧ ਤੋਂ ਪਹਿਲਾਂ ਤੇ ਖੱਬੇ ਪੰਨੇ ਦੇ ਉਪਰ ਤੋਂ ਸੁਰੂ ਹੋਇਆ ਸ਼ਬਦ, ਦੁਪਹਿਰ ਸਮੇਂ ਪੰਨੇ ਦੇ ਵਿਚਕਾਰ ਤੋਂ ਅਤੇ ਸਾਂਮ ਸਮੇਂ ਅੱਧ ਤੋਂ ਪਿਛੋਂ ਸੱਜੇ ਪੰਨੇ ਤੋਂ ਅਤੇ ਥੱਲੇ ਦੇ ਹਿੱਸੇ ਵਿੱਚੋਂ ਪੜ੍ਹਿਆ ਜਾਂਦਾਂ ਹੈ। ਕੀ ਸਾਡੇ ਧਾਰਮਿਕ ਮੁਖੀਆਂ ਤੇ ਜੱਥੇਦਾਰਾਂ ਨੂੰ ਇਹਨਾਂ ਮਨਮੱਤਾਂ ਦਾ ਪਤਾ ਨਹੀ ਹੈ? ਮੇਰੀ ਧਾਂਰਮਿਕ ਅਸਥਾਨਾਂ ਦੇ ਪ੍ਰਬੰਧਕਾ ਤੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਇਸ ਤਰਾਂ ਦੀਆਂ ਹੁੰਦੀਆਂ ਆਪ ਹੁਦਰੀਆਂ ਨੂੰ ਤੁਰੰਤ ਰੋਕੇ, ਕਿਤੇ ਚੰਗਿਆੜੀ ਅੱਗ ਦਾ ਰੂਪ ਨਾ ਧਾਰਨ ਕਰ ਲਵੇ।
ਹੋਈਆਂ ਭੁਲਾਂ ਦੀ ਖਿਮਾਂ ਮੰਗਦਾ ਹਾਂ।
ਡਾ: ਪਰਮਜੀਤ ਸਿੰਘ ੦੦੯੧ ੯੮੧੪੯ ੫੬੨੪੭।


(12/03/10)
ਕਿਰਪਾਲ ਸਿੰਘ ਬਠਿੰਡਾ

ਪ੍ਰਵਾਨਤ ਸਿੱਖ ਰਹਿਤ ਮਰਯਾਦਾ ਇੱਕਸਾਰ ਲਾਗੂ ਕੀਤੇ ਬਿਨਾਂ ਪੰਥਕ ਏਕਤਾ ਦੇ ਬਿਆਨ ਸਿਰਫ਼ ਢਕਵੰਜ: ਦਰਵੇਸ਼, ਸਿਮਰਜੋਤ ਸਿੰਘ
ਕੀ ਪੰਥਕ ਏਕਤਾ ਲਈ ਸਾਰੇ ਗੁਰਦੁਆਰਿਆਂ `ਚ ਵੀ ਬੱਕਰੇ ਝਟਕਾਉਣੇ ਅਤੇ ਭੰਗ ਦੇ ਪ੍ਰਸ਼ਾਦ ਵਰਤਾਉਣੇ ਸ਼ੁਰੂ ਕਰ ਦਿੱਤੇ ਜਾਣਗੇ?
ਬਠਿੰਡਾ, 12 ਮਾਰਚ (ਕਿਰਪਾਲ ਸਿੰਘ) : ਜਦ ਤੱਕ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੋ ਕੇ ਸਮੁੱਚੇ ਪੰਥ ਦੀ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਲਾਗੂ ਨਹੀਂ ਹੁੰਦੀ, ਉਸ ਸਮੇਂ ਤੱਕ ਸਿਰਫ਼ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਕੇ ਪੰਥ `ਚ ਇਕਮੁੱਠਤਾ ਦੇ ਦਿੱਤੇ ਬਿਆਨ ਢਕਵੰਜ ਤੋਂ ਵੱਧ ਕੁੱਝ ਨਹੀਂ ਹਨ। ਇਹ ਸ਼ਬਦ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਪੰਚ ਭਾਈ ਹਰਿੰਦਰ ਸਿੰਘ ਦਰਵੇਸ਼ ਅਤੇ ਸਾਹਿਬਜਾਦਾ ਝੁਜਾਰ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਸਿਮਰਜੋਤ ਸਿੰਘ ਖ਼ਾਲਸਾ ਨੇ, ਦਮਦਮੀ ਟਕਸਾਲ ਦੇ ਇੱਕ ਧੜੇ ਦੇ ਮੁੱਖੀ ਭਾਈ ਹਰਨਾਮ ਸਿੰਘ ਧੁੰਮਾ ਦੇ ਉਸ ਬਿਆਨ `ਤੇ ਪ੍ਰਤੀਕਰਮ ਕਰਦੇ ਹੋਏ ਕਹੇ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪੰਥ ਨੂੰ ਇੱਕਮੁੱਠ ਕਰਨ ਲਈ ਸੋਧ ਜਰੂਰੀ ਸੀ। ਭਾਈ ਦਰਵੇਸ਼ ਅਤੇ ਭਾਈ ਖ਼ਾਲਸਾ ਨੇ ਕਿਹਾ ਕਿ ਜੇ ਬ੍ਰਹਮਣੀ ਪ੍ਰਭਾਵ ਤੋਂ ਮੁਕਤ ਕਰਨ ਵਾਲਾ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਨਾਲ ਹੀ ਪੰਥਕ ਏਕਤਾ ਭੰਗ ਹੋਈ ਸੀ ਤਾਂ ਭਾਈ ਧੁੰਮਾ ਦੱਸਣ ਕਿ 2003 ਤੋਂ ਪਹਿਲਾਂ ਤਾਂ ਸਾਰਾ ਪੰਥ ਬਿਕ੍ਰਮੀ ਕੈਲੰਡਰ ਅਨੁਸਾਰ ਹੀ ਸਾਰੇ ਗੁਰਪੁਰਬ ਮਨਾਉਂਦਾ ਸੀ ਤਾਂ ਉਸ ਸਮੇਂ ਇਨ੍ਹਾਂ ਡੇਰੇਦਾਰਾਂ ਅਤੇ ਦੋ ਤਖਤਾਂ ਨੇ ਪੰਥਕ ਸਿੱਖ ਰਹਿਤ ਮਰਯਾਦਾ ਕਿਉਂ ਨਹੀਂ ਮੰਨੀ ਤੇ ਆਪਣੀਆਂ ਵੱਖਰੀਆਂ ਮਰਯਾਦਾਵਾਂ ਕਿਉਂ ਜਾਰੀ ਰੱਖੀਆਂ? ਉਨ੍ਹਾਂ ਪੁੱਛਿਆ, ਕੀ ਹੁਣ ਅਖੌਤੀ ਪੰਥਕ ਏਕਤਾ ਕਰਨ ਲਈ ਸਿੱਖ ਰਹਿਤ ਮਰਯਾਦਾ ਦਾ ਵੀ ਉਸੇ ਤਰ੍ਹਾਂ ਭੋਗ ਪਾਇਆ ਜਾਵੇਗਾ, ਜਿਵੇਂ ਨਾਨਕਸ਼ਾਹੀ ਕੈਲੰਡਰ ਦਾ ਪਾ ਦਿੱਤਾ ਗਿਆ ਹੈ? ਭਾਈ ਦਰਵੇਸ਼ ਤੇ ਭਾਈ ਖ਼ਾਲਸਾ ਨੇ ਕਿਹਾ ਕਿ ਉਂਝ ਤਾਂ ਭਾਈ ਧੁੰਮਾ, ਸਿੱਖ ਨੌਜਵਾਨਾਂ ਨੂੰ ਸਿੱਖ ਰਹਿਤ ਮਰਯਾਦਾ ਅਨੁਸਾਰ ਨਸ਼ਾ ਰਹਿਤ ਸਮਾਜ ਬਣਾਉਣ ਦਾ ਸੱਦਾ ਦੇ ਰਿਹਾ ਹੈ ਪਰ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਲਈ ਅਖੌਤੀ ਦਸਮ ਗ੍ਰੰਥ ਨੂੰ ਸਿੱਖਾਂ ਦੇ ਸਿਰ ਥੋਪਣ ਲਈ ਸਹਿਯੋਗ ਨਿਹੰਗ ਜਥੇਬੰਦੀਆਂ ਅਤੇ ਉਨ੍ਹਾਂ ਦੋ ਤਖਤਾਂ ਦਾ ਲੈ ਰਿਹਾ ਹੈ, ਜਿਹੜੇ ਆਪਣੇ ਗੁਰਦੁਆਰਿਆਂ `ਚ ਬੱਕਰੇ ਝਟਕਾਉਂਦੇ ਹਨ ਅਤੇ ਭੰਗ ਦੇ ਪ੍ਰਸ਼ਾਦ ਵਰਤਾਉਂਦੇ ਹਨ। ਉਨ੍ਹਾਂ ਭਾਈ ਧੁੰਮੇ ਤੋਂ ਪੁੱਛਿਆ, ਕੀ ਪੰਥਕ ਏਕਤਾ ਲਈ ਹੁਣ ਸਾਰੇ ਗੁਰਦੁਆਰਿਆਂ `ਚ ਵੀ ਬੱਕਰੇ ਝਟਕਾਉਣੇ ਅਤੇ ਭੰਗ ਦੇ ਪ੍ਰਸ਼ਾਦ ਵਰਤਾਉਣੇ ਸ਼ੁਰੂ ਕਰ ਦਿੱਤੇ ਜਾਣਗੇ?

“ਸਰਨਾ ਅਤੇ ਹੋਰ ਵਿਰੋਧੀ ਅਕਾਲੀ ਦਲਾਂ ਨੂੰ ਕਾਂਗਰਸ ਦੇ ਏਜੰਟ” ਦੀ ਮੁਹਾਰਨੀ ਪੜ੍ਹਨ ਵਾਲੇ ਬਾਦਲ-ਮੱਕੜ ਲਈ ਸੱਜਣ ਕੁਮਾਰ ਦੇ ਕੱਟੜ ਹਮਾਇਤੀ ਆਤਮਾ ਸਿੰਘ ਲੁਬਾਣਾ ਕੱਟੜ ਅਕਾਲੀ ਕਿਵੇਂ ਬਣ ਗਿਆ? ਸਿਰਸਾ, ਦਰਵੇਸ਼
ਆਤਮਾ ਸਿੰਘ ਲੁਬਾਣਾ ਬਾਦਲ ਦਲ ਦਾ ਮੈਂਬਰ ਨਹੀਂ ਹੈ: ਮਨਜੀਤ ਸਿੰਘ ਜੀ. ਕੇ.
ਜੇ ਉਹ ਅਕਾਲੀ ਦਲ ਦਾ ਮੈਂਬਰ ਨਹੀਂ ਹੈ ਤਾਂ ਉਸ ਨੂੰ ਪਿੱਛਲੀ ਗੁਰਦੁਆਰਾ ਕਮੇਟੀ ਦੀ ਚੋਣ ਸਮੇਂ ਪਾਰਟੀ ਦਾ ਚੋਣ ਨਿਸ਼ਾਨ ਕਿਵੇਂ ਮਿਲਿਆ? ਤਰਸੇਮ ਸਿੰਘ
ਬਠਿੰਡਾ, 12 ਮਾਰਚ (ਕਿਰਪਾਲ ਸਿੰਘ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਬਾਦਲ ਦਲ ਵਿਰੋਧੀ ਅਕਾਲੀ ਦਲਾਂ ਦੇ ਪੰਜਾਬ ਵਿੱਚ ਵਧ ਰਹੇ ਪ੍ਰਭਾਵ ਨੂੰ ਵੇਖ ਕੇ ਬੁਖਲਾਹਟ ਵਿੱਚ ਆਏ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਹਮੇਸ਼ਾ ‘ਸਰਨਾ ਕਾਂਗਰਸ ਦਾ ਏਜੰਟ’ ਦੀ ਮੁਹਾਰਨੀ ਪੜ੍ਹਦੇ ਰਹਿੰਦੇ ਹਨ ਪਰ ਦਿੱਲੀ ਤੋਂ ਉਨ੍ਹਾਂ ਦਾ ਆਪਣਾ ਸਰਗਰਮ ਆਗੂ ਆਤਮਾ ਸਿੰਘ ਲੁਬਾਣਾ ਅਤੇ ਉਸ ਦੇ ਸਾਥੀ, ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਦੇ ਕੱਟੜ ਸਮਰਥਕ ਹਨ ਅਤੇ ਕਤਲੇਆਮ ਦੇ ਗਵਾਹਾਂ ਨੂੰ ਡਰਾ ਧਮਕਾ ਕੇ ਗਵਾਹੀ ਤੋਂ ਮੁਕਰਾਉਂਦੇ ਰਹੇ ਹਨ ਪਰ ਇਸ ਦੇ ਬਾਵਜ਼ੂਦ ਉਨ੍ਹਾਂ ਲਈ ਉਹ ਕੱਟੜ ਅਕਾਲੀ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਅਤੇ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਪੰਚ ਭਾਈ ਹਰਿੰਦਰ ਸਿੰਘ ਦਰਵੇਸ਼ ਨੇ ਕਹੇ। ਉਨ੍ਹਾਂ ਕਿਹਾ ਕਿ ਬੇਸ਼ਰਮੀ ਦੀ ਹੱਦ ਉਸ ਸਮੇਂ ਹੋਈ ਜਦੋਂ ਪਿੱਛਲੇ ਦਿਨੀਂ ਕੜਕੜਕੁੰਮਾ ਅਦਾਲਤ `ਚ ਸੱਜਣ ਕੁਮਾਰ ਨਾਲ ਆਏ ਆਤਮਾ ਸਿੰਘ ਲੁਬਾਣਾ ਅਤੇ ਉਸ ਦੇ ਸਾਥੀਆਂ ਨੇ ਪੱਤਰਕਾਰ ਜਰਨੈਲ ਸਿੰਘ `ਤੇ ਹਮਲਾ ਕੀਤਾ ਤਾਂ ਵੀ ਬਾਦਲ-ਮੱਕੜ ਨੇ ਇੱਕ ਸ਼ਬਦ ਵੀ ਉਸ ਦੀ ਨਿਖੇਧੀ ਵਿੱਚ ਨਹੀਂ ਕਿਹਾ ਅਤੇ ਨਾ ਹੀ ਅਕਾਲ ਤਖਤ ਦੇ ਜਥੇਦਾਰ ਨੂੰ ਉਸ ਵਿਰੁੱਧ ਕੋਈ ਕਾਰਵਾਈ ਕਰਨ ਲਈ ਹੀ ਕਿਹਾ। ਭਾਈ ਸਿਰਸਾ ਅਤੇ ਦਰਵੇਸ਼ ਨੇ ਕਿਹਾ ਕਿ ਪੱਤਰਕਾਰ ਜਰਨੈਲ ਸਿੰਘ ਉਹ ਸਿੱਖ ਹੈ, ਜਿਸ ਨੇ ਆਪਣੇ ਕੈਰੀਅਰ ਦੀ ਬਿਨਾਂ ਪ੍ਰਵਾਹ ਕੀਤਿਆਂ ਦੇਸ਼ ਦੇ ਗ੍ਰਹਿ ਮੰਤਰੀ ਪੀ. ਚਿਤੰਬਰਮ `ਤੇ ਇੱਕ ਪ੍ਰੈਸ ਕਾਨਫਰੰਸ `ਚ ਉਸ ਸਮੇਂ ਜੁੱਤੀ ਸੁੱਟ ਕੇ ਸਿੱਖ ਕੌਮ ਦਾ ਰੋਸ ਜ਼ਾਹਰ ਕੀਤਾ ਜਦੋਂ ਮੰਤਰੀ ਜੀ ਦਿੱਲੀ ਦੰਗਿਆਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੇ ਜਾਣ `ਚ ਸਰਕਾਰ ਵਲੋਂ ਕੀਤੀ ਜਾ ਰਹੀ ਢਿੱਲਮੱਠ ਦਾ ਕੋਈ ਤਸੱਲੀਬਖਸ਼ ਜਵਾਬ ਦੇਣ ਤੋਂ ਟਾਲਾ ਵੱਟ ਰਿਹਾ ਸੀ। ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਦੀ ਇਸ ਦਲੇਰੀ ਅਤੇ ਕੁਰਬਾਨੀ ਨੇ ਜਿੱਥੇ ਕਾਂਗਰਸ ਪਾਰਟੀ ਨੂੰ ਸੋਚਣ ਲਈ ਮਜ਼ਬੂਰ ਕੀਤਾ, ਉਥੇ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੀਆਂ ਟਿਕਟਾਂ ਕਟਵਾਉਣੀਆਂ ਵੀ ਸੰਭਵ ਹੋ ਸਕੀਆਂ। ਭਾਈ ਸਿਰਸਾ ਅਤੇ ਭਾਈ ਦਰਵੇਸ਼ ਨੇ ਕਿਹਾ ਕਿ ਪੱਤਰਕਾਰ ਜਰਨੈਲ ਸਿੰਘ ਤਾਂ ਸਨਮਾਨ ਦਾ ਪਾਤਰ ਹੈ, ਜਿਸ ਨੇ ਸਿਰਫ਼ ਭਾਰਤ ਸਰਕਾਰ ਅਤੇ ਭਾਰਤ ਵਾਸੀਆਂ ਨੂੰ ਹੀ ਨਹੀਂ ਬਲਕਿ ਸਮੁੱਚੀ ਦੁਨੀਆਂ ਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਸਿੱਖ 25 ਸਾਲਾਂ ਤੋਂ ਬਾਅਦ ਵੀ ਸਿੱਖ ਕਤਲੇਆਮ ਨੂੰ ਭੁੱਲੇ ਨਹੀਂ ਅਤੇ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ, ਉਸ ਸਮੇਂ ਤੱਕ ਸਿੱਖਾਂ ਦੇ ਦਿਲਾਂ ਵਿੱਚ ਰੋਸ ਖਤਮ ਨਹੀਂ ਕੀਤਾ ਜਾ ਸਕਦਾ। ਇਹੀ ਕਾਰਨ ਹੈ ਕਿ ਉਸ ਤੋਂ ਬਾਅਦ ਦੋਸ਼ੀਆਂ ਵਿਰੁੱਧ ਕਾਰਵਾਈ ਸ਼ੁਰੂ ਹੋਈ ਪਰ ਬਾਦਲ ਦਲੀਆਂ ਨੇ ਉਸੇ ਜਰਨੈਲ ਸਿੰਘ `ਤੇ ਹਮਲਾ ਕਰਕੇ ਦਰਸਾ ਦਿੱਤਾ ਹੈ ਕਿ ਬਾਦਲ ਦਲ ਸਿਰਫ਼ ਚੋਣਾਂ ਮੌਕੇ ਰਾਜਨੀਤਕ ਲਾਭ ਲਈ ਹੀ 84 ਦੀਆਂ ਘਟਨਾਵਾਂ ਦੀਆਂ ਗੱਲਾਂ ਕਰਕੇ ਸਿੱਖਾਂ ਦੇ ਜਖਮਾਂ `ਤੇ ਲੂਣ ਛਿੜਕ ਕੇ ਉਨ੍ਹਾਂ ਦਾ ਦਰਦ ਵਧਾਉਂਦੇ ਹਨ ਅਤੇ ਉਸ ਦਰਦ ਦੀਆਂ ਚੀਸਾਂ ਨੂੰ ਆਪਣੇ ਲਈ ਵੋਟਾਂ `ਚ ਤਬਦੀਲ ਕਰਕੇ ਰਾਜਨੀਤਕ ਲਾਹਾ ਖੱਟਦੇ ਹਨ ਪਰ ਅੰਦਰੂਨੀ ਤੌਰ `ਤੇ ਦੋਸ਼ੀਆਂ ਨੂੰ ਬਚਾਉਣ ਲਈ ਉਨ੍ਹਾਂ ਦੀ ਪੂਰੀ ਮੱਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਸਿੱਧ ਕਰ ਦਿੱਤਾ ਹੈ ਕਿ ਕਾਂਗਰਸ ਵਿਰੁੱਧ ਬਿਆਨ ਦੇਣੇ, ਬਾਦਲ ਦਲ ਆਗੂਆਂ ਦੀ ਸਥਿੱਤੀ “ਮਨਿ ਹੋਰ ਮੁਖਿ ਹੋਰ ਸੇ ਕਾਂਢੇ ਕਚਿਆ॥” ਵਾਲੀ ਹੈ ਅਤੇ ਉਨ੍ਹਾਂ ਦੇ ਬਿਆਨ ਸਿਰਫ਼ ਇਉਂ ਹੀ ਹੈ, ਜਿਵੇਂ ਮੂੰਹ `ਚੋਂ ਹਵਾ ਨਿਕਲ ਜਾਣੀ। “ਜੋ ਜੀਇ ਹੋਇ ਸੁ ਉਗਵੈ, ਮੁਹ ਕਾ ਕਹਿਆ ਵਾਉ॥” ਜਦੋਂ ਇਸ ਸਬੰਧੀ ਅਕਾਲੀ ਦਲ ਬਾਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਤਮਾ ਸਿੰਘ ਲੁਬਾਣਾ ਅੱਜ ਤੋਂ ਸੱਤ ਸਾਲ ਪਹਿਲਾਂ ਅਕਾਲੀ ਦਲ ਵਿੱਚੋਂ ਕੱਢਿਆ ਗਿਆ ਹੈ ਤੇ ਹੁਣ ਉਸ ਦਾ ਅਕਾਲੀ ਦਲ ਨਾਲ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਆਤਮਾ ਸਿੰਘ ਦੀ ਘਟੀਆ ਕਾਰਵਾਈ ਦੀ ਨਿਖੇਧੀ ਪਹਿਲਾਂ ਹੀ ਕਰ ਦਿੱਤੀ ਸੀ। ਜਦੋਂ ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਤਰਸੇਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਬਿਲਕੁਲ ਝੂਠ ਬੋਲਦਾ ਹੈ ਕਿਉਂਕਿ ਆਤਮਾ ਸਿੰਘ ਹਾਲੀ ਵੀ ਅਕਾਲੀ ਦਲ ਦਾ ਮੈਂਬਰ ਹੈ ਅਤੇ ਉਨ੍ਹਾਂ ਦੀਆਂ ਮੀਟਿੰਗਾਂ ਵਿੱਚ ਜਾਂਦਾ ਹੈ। ਪਿੱਛਲੀਆਂ ਚੋਣਾਂ ਵਿੱਚ ਉਹ ਮੇਰੇ ਵਿਰੁੱਧ ਅਕਾਲੀ ਦਲ ਬਾਦਲ ਦੇ ਚੋਣ ਨਿਸ਼ਾਨ `ਤੇ ਚੋਣ ਲੜਿਆ ਸੀ ਤਾਂ ਇਹ ਦੱਸਣ ਕਿ ਜੇ ਉਹ ਬਾਦਲ ਦਲ ਦਾ ਮੈਂਬਰ ਨਹੀਂ ਹੈ ਤਾਂ ਉਸ ਨੂੰ ਚੋਣ ਨਿਸ਼ਾਨ ਕਿਵੇਂ ਮਿਲ ਗਿਆ?

1984 ਕਤਲੇਆਮ ਦੇ ਕਾਤਲਾਂ ਨੇ ਦਲਾਲਾਂ ਰਾਹੀਂ ਗਵਾਹਾਂ ਅਤੇ ਸਮਰਥਕਾਂ ਨੂੰ ਧਮਕਾਉਣ ਦੀ ਸਾਜਿਸ਼ ਸ਼ੁਰੂ ਕੀਤੀ
ਪੰਥ ਸੁਚੇਤ ਹੋਵੇ - ਜਰਨੈਲ ਸਿੰਘ
ਬਠਿੰਡਾ, 12 ਮਾਰਚ (ਕਿਰਪਾਲ ਸਿੰਘ) : 1984 ਦੇ ਸਿੱਖ ਕਤਲੇਆਮ ਮਾਮਲਿਆਂ ਵਿੱਚ ਕਾਤਲਾਂ ਦੇ ਦਲਾਲ ਬਣ ਕੇ ਗਵਾਹਾਂ ਨੂੰ ਡਰਾਉਣ, ਧਮਕਾਉਣ, ਮਾਰਨ, ਕੁਟਣ ਅਤੇ ਗਵਾਹੀ ਤੋਂ ਮੁਕਰਨ ਵਾਸਤੇ ਮਜਬੂਰ ਕਰਨ ਵਾਲੇ ਲੋਕਾਂ ਨੇ ਫਿਰ ਸਾਜਿਸ਼ਾਂ ਸ਼ੁਰੂ ਕਰ ਦਿਤੀਆਂ ਹਨ। ਜੁੱਤੀ ਸੁਟਣ ਦੀ ਘਟਨਾ ਦੇ ਬਾਅਦ ਦੁਬਾਰਾ ਚਾਰਜਸ਼ੀਟ ਹੁੰਦੇ ਹੀ ਇਨਾਂ ਦਲਾਲਾਂ ਦਾ ਐਕਟਿਵ ਹੋਣਾ 1984 ਦੇ ਸਿੱਖ ਕਤਲੇਆਮ ਦੇ ਦੋਖੀਆਂ ਨੂੰ ਸਜਾ ਦਿਵਾਉਣ ਦੀ ਲੜਾਈ ਲਈ ਖਤਰੇ ਦੀ ਘੰਟੀ ਹੈ। ਇਹ ਸ਼ਬਦ ਪੀ ਚਿਦੰਬਰਮ `ਤੇ ਜੁੱਤੀ ਸੁੱਟਣ ਵਾਲੇ ਪੱਤਰਕਾਰ ਭਾਈ ਜਰਨੈਲ ਸਿੰਘ ਨੇ ਕਹੇ। ਉਨਾਂ ਕਿਹਾ ਕਿ ਲੋਕਾਂ ਨੇ ਸੱਜਣ ਕੁਮਾਰ ਅਤੇ ਟਾਇਟਲਰ ਵਰਗੇ ਦੋਖੀਆਂ ਦੇ ਇਸ਼ਾਰੇ `ਤੇ ਗਵਾਹਾਂ ਅਤੇ ਉਹਨਾਂ ਦੇ ਸਮਰਥਕਾਂ ਨੂੰ ਧਮਕਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿਤੀਆਂ ਹਨ, ਜਿਸ ਤੋਂ ਪੰਥ ਸੁਚੇਤ ਹੋਵੇ ਤਾਂ ਕਿ ਇਹਨਾਂ ਕਾਤਿਲਾਂ ਦੇ ਮਨਸੂਬੇ ਸਫਲ ਨਾ ਹੋ ਪਾੳੇੁਣ। ਉਨਾਂ ਕਿਹਾ ਕਿ ਸਿੱਖ ਕਤਲੇਆਮ ਦੇ ਮੁਖ ਦੋਖੀ ਐਚ. ਕੇ. ਐਲ. ਭਗਤ ਦੇ ਖਿਲਾਫ ਮੁੱਖ ਗਵਾਹ ਸਤਨਾਮੀ ਬਾਈ ਨੂੰ ਗਵਾਹੀ ਤੋਂ ਮੁਕਰਨ ਲਈ ਮਜਬੂਰ ਕਰਨ ਤੇ ਇੱਕ ਹੋਰ ਗਵਾਹ ਦਰਸ਼ਨ ਕੋਰ ਨੂੰ ਲਾਲਚ ਦੇਣ ਅਤੇ ਨਾ ਮੰਨਣ ਤੇ ਮਾਰ ਕੁਟਾਈ ਕਰਨ ਵਾਲੇ ਆਤਮਾ ਸਿੰਘ ਲੁਬਾਣਾ ਨੇ ਸੱਜਣ ਕੁਮਾਰ ਦੀ ਸ਼ਹਿ `ਤੇ 10 ਮਾਰਚ 2010 ਨੂੰ ਅਦਾਲਤ ਪਰਿਸਰ ਦੇ ਬਾਹਰ ਮੇਰੇ ਉਪਰ ਹਮਲਾ ਕਰਵਾਇਆ। ਤਹਲਕਾ ਮੈਗਜੀਨ ਨੇ ਅਕਤੂਬਰ 2005 ਦੇ ਵਿਸ਼ੇਸ਼ ਅੰਕ ਵਿੱਚ ਆਤਮਾ ਸਿੰਘ ਲੁਬਾਣਾ ਦੀ ਇਹ ਸਾਰੀਆਂ ਕਰਤੂਤਾਂ ਉਜਾਗਰ ਕੀਤੀਆਂ ਸੀ ਉਹਨਾਂ ਨੇ ਇਨਵੇਸਟੀਗੇਟਿਵ ਰਿਪੋਰਟ ਵਿੱਚ ਵੀਡਿਉ ਰਿਕਾਰਡਿੰਗ ਕਰਕੇ ਸੱਚ ਸਾਹਮਣੇ ਲਿਆਂਦਾ ਸੀ। ਤਹਲਕਾ ਨੇ ਸਾਫ ਕੀਤਾ ਸੀ ਕਿ ਪ੍ਰਮੁਖ ਕਾਤਲਾਂ ਦੇ ਖਿਲਾਫ ਗਵਾਹਾਂ ਦੀ ਸੋਦੇ ਬਾਜੀ ਕਰਨ ਵਾਲਾ ਤੇ ਨਾ ਮੰਨਣ ਤੇ ਹਮਲੇ ਕਰਾਉਣ ਵਾਲਾ ਸ਼ਖਸ ਆਤਮਾ ਸਿੰਘ ਲੁਬਾਣਾ ਹੈ।
ਭਾਈ ਜਰਨੈਲ ਸਿੰਘ ਨੇ ਕਿਹਾ ਕਿ 14 ਸਤਬੰਰ 1998 ਨੂੰ ਇਸ ਪੰਥਕ ਗਦਾਰੀ ਕਰਕੇ ਲੁਬਾਣਾ ਨੂੰ ਅਕਾਲ ਤਖਤ ਤੇ ਤਲਬ ਕੀਤਾ ਗਿਆ ਸੀ। ਉਸ ਨੂੰ ਦੋਖੀ ਮੰਨਦੇ ਹੋਏ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਤਨਖਾਹੀਆ ਕਰਾਰ ਦੇਂਦੇ ਹੋਏ ਧਾਰਮਿਕ ਤਨਖਾਹ ਲਾਈ ਸੀ। ਅਕਾਲ ਤਖਤ ਸਾਹਿਬ ਨੂੰ ਹੁਣ ਫੇਰ ਇਸਦੀ ਕਰਤੂਤਾਂ ਦਾ ਨੋਟਿਸ ਲੈਣਾ ਚਾਹਿਦਾ ਹੈ। 17 ਨਵੰਬਰ 1996 ਨੂੰ ਤਿਲਕ ਵਿਹਾਰ ਦੀ ਵਿਧਵਾ ਕਾਲੋਨੀ ਦੇ ਗੁਰਦੁਆਰਾ ਸ਼ਹੀਦ ਗੰਜ ਵਿਖੇ ਇਸਦੇ ਖਿਲਾਫ ਲੁਬਾਣਾ ਸਮਾਜ ਦੀ ਪੰਚਾਇਤ ਹੋਈ ਇਸ ਵਿੱਚ ਗਵਾਹ ਸਤਨਾਮੀ ਬਾਈ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਹੁੰ ਖਾਂਦੇ ਹੋਏ ਕਿਹਾ ਕਿ ਉਹ ਲੁਬਾਣਾ ਦੇ ਕਹਿਣ ਤੇ ਅਦਾਲਤ ਵਿੱਚ ਐਚ. ਕੇ. ਐਲ. ਭਗਤ ਦੇ ਖਿਲਾਫ ਮੁਕਰ ਗਈ ਸੀ। ਉਹਨੇ ਦਸਿਆ ਕਿ ਲੁਬਾਣਾ ਨੇ ਭਗਤ ਨਾਲ 12 ਲੱਖ ਵਿੱਚ ਸੌਦਾ ਕਰਾਇਆ ਸੀ। ਇਸਤੇ ਪੰਚਾਇਤ ਨੇ ਲੁਬਾਣਾ ਨੂੰ ਬਿਰਾਦਰੀ ਤੋਂ ਬਾਹਰ ਕਢ ਦਿਤਾ ਤੇ ਰੋਟੀ ਬੇਟੀ ਦੀ ਸਾਂਝ ਖਤਮ ਕਰ ਦਿੱਤੀ ਗਈ।
25 ਅਪ੍ਰੈਲ 1999 ਨੂੰ ਲੁਬਾਣਾ ਸਮਾਜ ਨੇ ਮਹਾ ਪੰਚਾਇਤ ਸੱਦੀ ਜਿਸ ਵਿੱਚ ਲੁਬਾਣਾ ਨੇ ਗਲਤੀ ਮੰਨੀ ਅਤੇ ਲਿਖਤ ਮਾਫੀ ਮੰਗੀ। ਇਹਨੂੰ ਜੁਤਿਆਂ ਵਿੱਚ ਖੜਾ ਕੀਤਾ ਗਿਆ ਤੇ 5. 28 ਲੱਖ ਰੁਪਏ ਦਾ ਜੁਰਮਾਨਾ ਕੀਤਾ ਜੋ ਇਸਨੇ ਭਰਿਆ ਇਹ ਸੱਭ ਕੁੱਝ ਪੰਚਾਇਤ ਦੇ ਰਿਕਾਰਡ ਵਿੱਚ ਲਿਖਤੀ ਤੋਰ ਤੇ ਦਰਜ ਹੈ। ਭਗਤ ਦੇ ਖਿਲਾਫ ਗਵਾਹ ਦਰਸ਼ਨ ਕੋਰ ਨੂੰ ਵੀ ਇਸਨੇ ਮੁਕਰਨ ਲਈ 25 ਲੱਖ ਦੀ ਪੇਸ਼ਕਸ਼ ਕੀਤੀ। ਨਹੀਂ ਮਨਣ ਤੇ ਧਮਕਾਇਆ ਤੇ ਮਾਰਿਆ ਕੁਟਿਆ। ਦਰਸ਼ਨ ਕੋਰ 10 ਦਿਨ ਹਸਪਤਾਲ ਰਹੀ ਤੇ ਇਸਦੇ ਖਿਲਾਫ ਪੁਲਿਸ ਕੇਸ ਦਰਜ ਹੋਇਆ ਜਜ ਨੇ ਇਸਨੂੰ ਤਿੰਨ ਮਹੀਨੇ ਦੀ ਸਜਾ ਸੁਣਾਈ।
ਭਾਈ ਜਰਨੈਲ ਸਿੰਘ ਨੇ ਕਿਹਾ ਕਿ ਇਹ ਸਾਰਾ ਸੱਚ ਮੈਂ ਤਹਲਕਾ ਦੀ ਰਿਪੋਰਟ ਅਤੇ ਦਰਸ਼ਨ ਕੋਰ ਨਾਲ ਇੰਟਰਵਿਉ ਦੇ ਆਧਾਰ ਤੇ ਕਿਤਾਬ ਦੇ ਪੰਨਾ ਨੰਬਰ 89-91 ਵਿੱਚ ਦਰਜ ਕੀਤਾ ਹੈ। ਇਹ ਇਸਨੂੰ ਹਟਵਾਉਣ ਲਈ ਦਬਾਅ ਪਾ ਰਿਹਾ ਸੀ। ਮੇਰੇ ਇਨਕਾਰ ਕਰਨ ਤੇ ਇਹ ਹੁਣ ਧਮਕਾਉਣ ਤੇ ਉਤਰ ਆਇਆ ਹੈ। ਇਸਨੇ ਤਿਲਕ ਵਿਹਾਰ ਕਾਲੋਨੀ ਦੇ ਵਿੱਚ ਵਿਧਵਾਵਾਂ ਅਤੇ ਅਨਾਥਾਂ ਦੀ ਦੁਖ ਭਰੀ ਤਸਵੀਰ ਕਿਤਾਬ ਵਿੱਚ ਸਾਹਮਣੇ ਰਖਣ ਨੂੰ ਕਾਲੋਨੀ ਦੀ ਬੇਇਜਤੀ ਕਹਿ ਕੇ ਭੜਕਾਉਣਾਂ ਵੀ ਸ਼ੁਰੂ ਕੀਤਾ ਹੈ। 10 ਮਾਰਚ 2010 ਨੂੰ ਮੇਰੇ ਉਪਰ ਅਦਾਲਤ ਪਰਿਸਰ ਦੇ ਬਾਹਰ ਹਮਲਾ ਕਰਵਾ ਕੇ ਮੈਨੂੰ 1984 ਦੇ ਮਾਮਲੇ ਤੋਂ ਪਿਛੇ ਹਟਾਉਣ ਦੀ ਸਾਜਿਸ਼ ਹੈ। ਮੈਂ ਉਥੇ ਸੱਜਣ ਕੁਮਾਰ ਦੇ ਖਿਲਾਫ ਮੁਖ ਗਵਾਹ ਨਿਰਪ੍ਰੀਤ ਕੋਰ ਦੇ ਨਾਲ ਅਦਾਲਤ ਗਿਆ ਸੀ। ਪਿਛਲੀ ਸੁਣਵਾਈ ਵੇਲੇ ਜੋ ਕਿ 23 ਫਰਵਰੀ 2010 ਨੂੰ ਸੀ ਨਿਰਪ੍ਰੀਤ ਕੋਰ ਨੂੰ ਵੀ ਸੱਜਣ ਕੁਮਾਰ ਦੇ ਸਮਰਥਕਾਂ ਨੇ ਧਮਕਾਇਆ ਸੀ ਜਿਸ ਦੀ ਸ਼ਿਕਾਇਤ ਉਸਨੇ ਸ਼ੀ. ਬੀ. ਆਈ. ਕੋਲ ਕੀਤੀ ਹੈ। ਭਾਈ ਜਰਨੈਲ ਸਿੰਘ ਨੇ ਕਿਹਾ ਕਿ ਆਤਮਾ ਸਿੰਘ ਲੁਬਾਣੇ ਵਰਗੇ ਇਹ ਚਾਹੁੰਦੇ ਹਨ ਕਿ 1984 ਦੇ ਕਤਲੇਆਮ ਦੇ ਦੋਖੀਆਂ ਨੂੰ ਸਜਾ ਦਿਵਾਉਣ ਲਈ ਐਕਟਿਵ ਮੇਰੇ ਵਰਗੇ ਲੋਕ ਡਰ ਕੇ ਪਿਛੇ ਹਟ ਜਾਣ ਤਾਂ ਜੋ ਗਵਾਹਾਂ ਨੂੰ ਫਿਰ ਖਰੀਦਣ ਅਤੇ ਡਰਾਉਣ ਧਮਕਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ। ਹੁਣ ਪੰਥ ਇਹਨਾਂ ਸਾਜਿਸ਼ਾਂ ਤੋਂ ਸੁਚੇਤ ਹੋਵੇ ਅਤੇ ਗਵਾਹਾਂ ਨੂੰ ਪ੍ਰੋਟੇਕਸ਼ਨ ਦਿੱਤੀ ਜਾਵੇ ਨਾਲ ਹੀ ਇਹਨਾਂ ਗਵਾਹਾਂ ਦੀ ਕੁੱਝ ਮਾਇਕ ਸਹਾਇਤਾ ਵੀ ਕੀਤੀ ਜਾਏ ਤਾਂ ਕਿ ਇਹ ਲਾਲਚ ਵਿੱਚ ਨਾ ਫੱਸਣ। ਉਨ੍ਹਾਂ ਕਿਹਾ ਕਿ ਮੈਂ ਇਹਨਾਂ ਡਰਾਵਿਆਂ ਅਤੇ ਹਮਲਿਆਂ ਤੋਂ ਘਬਰਾਉਣ ਵਾਲਾ ਨਹੀਂ।


(11/03/10)
ਡਾ: ਪਰਮਜੀਤ ਸਿੰਘ

ਸਿੱਖ ਮਾਰਗ ਦੇ ਸੰਪਾਦਕ, ਪਾਠਕ ਵੀਰ ਤੇ ਭੈਣਾਂ ਨੂੰ ਗੁਰ ਫਤੇਹਿ ਪਰਵਾਨ ਹੋਵੇ,
ਲਿਖਣਾ ਤਾਂ ਅੱਜ ਕਿਸੇ ਹੋਰ ਵਿਸ਼ੇ ਤੇ ਚਾਹਿਆ ਸੀ ਪਰ ਸਵੇਰੇ ਸਵੇਰੇ ਅਮਰੀਕਾ ਤੋਂ ਵੀਰ ਇੰਦਰ ਸਿੰਘ ਦਾ ਫੋਨ ਆ ਗਿਆ, ਕਾਫੀ ਲੰਬੀ ਵਿਚਾਰ ਚਰਚਾ, ਉਹਨਾ ਦਸਮ ਗਰੰਥ ਦੇ ਪੱਖ ਵਿੱਚ ਕੀਤੀ। ਜਿਸ ਦਾ ਜਵਾਬ, ਜਿਤਨੀ ਦਾਸ ਨੂੰ ਸੋਝੀ ਸੀ, ਉਸ ਅਨੂਸਾਰ ਵਿਚਾਰ ਚਰਚਾ ਕਰਕੇ ਦਾਸ ਨੇ ਦਿਤਾ। ਜਿਸ ਨਾਲ ਉਹਨਾ ਦੇ ਮਨ ਨੂੰ ਕੁੱਝ ਟਿਕਾ ਮਿਲਿਆ। ਪਰ ਦਾਸ ਕੱਲ (ਮਿਤੀ 10. 03. 2010 ਦਿਨ ਬੁਧਵਾਰ) ਦਾ ਸਪੋਕਸਮੈਨ ਅਖਬਾਰ ਦਾ ਬਹੁਰੰਗੀ ਮੈਗਜੀਨ, ਸਮੇਂ ਦੀ ਕਮੀ ਹੋਣ ਕਾਰਨ ਖੋਲ ਵੀ ਨਹੀ ਸਕਿਆ ਸੀ, ਉਸ ਵੀਰ ਦੇ ਫੋਨ ਕਾਰਨ ਆਪਣੇ ਕੰਮਾਂ ਕਾਰਾਂ ਵਿੱਚ ਵੀ ਦੇਰੀ ਹੋ ਗਈ, ਜੋ ਕਿ ਸੁਭਾਵਕ ਹੋ ਹੀ ਜਾਂਦੀ ਹੈ। ਮੈਂ ਉਸ ਵੀਰ ਅਤੇ ਹੋਰ ਵੀਰ ਜੋ ਕਿ ਦਸਮ ਗਰੰਥ ਬਾਰੇ ਕੁੱਝ ਜਾਨਣਾ ਚਾਹੁੰਦੇ ਹਨ, ਉਹਨਾ ਦੀ ਜਾਣਕਾਰੀ ਲਈ ਦੱਸਣਾਂ ਜਰੂਰੀ ਸਮਝਦਾ ਹਾਂ ਕਿ ਇਸ ਅਖਬਾਰ ਦੇ ਮੈਗਜੀਨ ਵਿੱਚੋਂ ਦਸਮ ਗ੍ਰੰਥ: ਸਵਾਲ ਦਸਮ ਗ੍ਰੰਥੀਆਂ ਦੇ ਤੇ ਜਵਾਬ ਤੱਤ ਗੁਰਮਤਿ ਵਾਲਿਆਂ ਦੇ ਜਰੂਰ ਪੜਨ, ਵੀਰ ਅਮਰਜੀਤ ਸਿੰਘ ਮੋਹਾਲੀ ਨੇ ਆਪਣੇ ਵੱਲੋਂ ਜਵਾਬ ਲਿਖੇ ਹਨ, ਕੋਈ ਉਹਨਾ ਦੇ ਜਵਾਬਾਂ ਵਿੱਚ ਕਮੀ ਵੇਸ਼ੀ ਹੋਵੇ, ਕੋਈ ਹੋਰ ਵੀਰ ਭੈਣ ਲਿਖਣਾ ਚਾਹੁੰਦਾਂ ਹੋਵੇ ਜਰੂਰ ਲਿਖੇ। ਬਾਕੀ ਵੀਰਾਂ ਨੂੰ ਵੀ ਮੇਰੀ ਅਰਜੋਈ ਹੈ ਪੰਥ ਦਾ ਹੋਰ ਨਕਸਾਨ ਹੋਣ ਤੋਂ ਬਚਾਓ। ਪਰ ਇਹ ਕਿਵੇਂ ਬਚਾਇਆ ਜਾ ਸਕਦਾ ਹੈ, ਇਹ ਵਿਸ਼ਾ ਵੀ ਵਿਚਾਰ ਚਰਚਾ ਮੰਗਦਾ ਹੈ। ਸਿੱਖ ਵੀਰੋ ਭੈਣੋ ਦਾਸ ਦੀ ਅਰਜੋਈ ਨੂੰ ਮਨ ਵਿੱਚ ਵਿੱਚਾਰੋ, ਗੁਰਦਵਾਰੇ ਵਿੱਚ ਸਿਰਫ ਤੇ ਸਿਰਫ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪਰਕਾਸ਼, ਪਾਠ, ਕਥਾ ਤੇ ਵਿੱਚਾਰ ਚਰਚਾ ਕੀਤੀ ਜਾਵੇ, ਜਿਹਨਾ ਵਿਅਕਤੀਆਂ ਨੇ ਹੋਰ ਕਿਸੇ ਕਿਸਮ ਦੇ ਮਸਲੇ ਤੇ ਵਿਚਾਰ ਚਰਚਾ ਕਰਨੀ ਹੋਵੇ, ਉਸ ਲਈ ਕੋਈ ਹੋਰ ਜਗਾ ਦਾ ਪ੍ਰਬੰਧ ਕਰ ਲਿਆ ਜਾਵੇ।
ਭਾਈ ਇੰਦਰ ਸਿੰਘ ਨੇ ਇੱਕ ਜਾਣਕਾਰੀ ਇਹ ਵੀ ਦਿੱਤੀ ਕਿ ਆਉਣ ਵਾਲੀ 25 ਅਪਰੈਲ ਨੂੰ ਦਿੱਲੀ ਵਿਖੇ ਦਸਮ ਗ੍ਰੰਥ ਬਾਰੇ ਕੋਈ ਬਹਿਸ ਕਰਨ ਦਾ ਵਿਚਾਰ ਹੈ, ਪਰ ਕਿਸ ਅਸਥਾਨ ਤੇ ਇਹ ਪਰੋਗਰਾਮ ਕਰਨਾਂ ਹੈ ਉਸ ਦੀ ਜਾਣਕਾਰੀ ਭਾਈ ਇੰਦਰ ਸਿੰਘ ਨੂੰ ਨਹੀ ਸੀ। ਦਾਸ ਨੇ ਇਸ ਵੀਰ ਨੂੰ ਇਹ ਵੀ ਬੇਨਤੀ ਕੀਤੀ ਕਿ ਸਾਨੂੰ ਬਹਿਸ ਵਿੱਚੋਂ ਕੁੱਝ ਨਹੀ ਲੱਭਣਾ, ਲੜਾਈ ਝਗੜਾ ਜਰੁਰ ਹੋ ਜਾਦਾ ਹੈ, ਸੋ ਚੰਗੀ ਗੱਲ ਹੈ ਕਿ ਵਿਚਾਰ ਚਰਚਾ ਹੀ ਕੀਤੀ ਜਾਵੇ, ਜੇ ਕੋਈ ਮੱਤ ਭੇਦ ਹੋਵਣ ਤਾਂ ਆਉਣ ਵਾਲੀ ਮੀਟਿੰਗ ਵਿੱਚ, ਫਿਰ ਵਿਚਾਰ ਕੀਤੀ ਜਾਵੇ, ਸ੍ਰੋਮਣੀ ਕਮੇਟੀ ਦੀ ਤਰਾਂ 65 ਸਾਲਾਂ ਤੱਕ ਇਹੋ ਜਿਹੇ ਮਸਲੇ ਲਟਕਾ ਕੇ ਨਾਂ ਰੱਖੇ ਜਾਣ। ਜਿਸ ਤਰਾਂ ਸ੍ਰੋਮਣੀ ਕਮੇਟੀ ਨੇ ਰਾਗ ਮਾਲਾ ਦਾ ਮਸਲਾ ਲਟਕਾ ਰੱਖਿਆ ਹੈ। ਜਿਹੜੇ ਮਸਲੇ ਤੁਰੰਤ ਹੱਲ ਕਰਨ ਦੇ ਯੋਗ ਹੋਵਣ, ਉਹਨਾਂ ਦਾ ਜਰੂਰ ਹੱਲ ਕੱਢਿਆ ਜਾਣਾਂ ਚਾਹੀਦਾ ਹੈ। ਸਿੱਖ ਰਹਿਤ ਮਰਯਾਦਾ ਵਿੱਚ ਜਿਹੜੀਆਂ ਗਲਤੀਆਂ ਹਨ, ਉਹਨਾਂ ਨੂੰ ਵੀ ਸੋਧ ਕੇ ਠੀਕ ਕਰ ਲਿਆ ਜਾਵੇ। ਹਿੰਡ ਕਰਕੇ ਸਿੱਖ ਕੌਮ ਦਾ ਹੋਰ ਨਕਸਾਨ ਨਹੀ ਕਰਨਾ ਚਾਹੀਦਾ। ਹੋਰ ਨਕਸਾਨ ਹੋਣ ਤੋਂ ਬਚਾਓ ਕਰਨਾ ਚਾਹੀਦਾ ਹੈ। ਸਿਰਫ ਪੜੇ ਲਿਖੇ ਵਿਦਵਾਨ ਹੀ ਵਿਚਾਰ ਚਰਚਾ ਵਿੱਚ ਲਿਖਤੀ ਵਿਚਾਰ ਦੇਣ, ਕਿਸੇ ਡੇਰਾਵਾਦੀ ਨੂੰ ਇਸ ਵਿੱਚ ਭਾਗ ਲੈਣ ਦੀ ਆਗਿਆ ਨਹੀ ਹੋਣੀ ਚਾਹੀਦੀ। ਜਿਹੜੇ ਡੇਰੇ ਸਿੱਖ ਰਹਿਤ ਮਰਯਾਦਾ ਨੂੰ ਨਹੀ ਮੰਨਦੇ, ਉਹਨਾਂ ਨੂੰ ਵੀ, ਇਸ ਵਿਚਾਰ ਚਰਚਾ ਵਿੱਚ ਹਿਸਾ ਨਾਂ ਲੈਣ ਦਿੱਤਾ ਜਾਵੇ। ਇਹਨਾਂ ਗੱਲਾਂ ਬਾਰੇ ਪਹਿਲਾਂ ਅਜੰਡਾ ਤਿਆਰ ਕਰ ਲੈਣਾ ਚਾਹੀਦਾ ਹੈ। ਹੋਰ ਜੋ ਵੀ ਮਸਲੇ ਹੋਵਣ ਉਹਨਾਂ ਦੀ ਸੂਚੀ ਤਿਆਰ ਕਰ ਲੈਣੀ ਚਾਹੀਦੀ ਹੈ।
ਹੋਈਆਂ ਭੁਲਾਂ ਦੀ ਖਿਮਾਂ, ਬਾਕੀ ਅਗਲੇ ਪੱਤਰ ਵਿੱਚ। ਡਾ: ਪਰਮਜੀਤ ਸਿੰਘ 0091 98149 56247.


(11/03/10)
ਗਿਆਨੀ ਗੁਰਸ਼ਰਨ ਸਿੰਘ

ਗੁਰਮਤਿ ਪ੍ਰਚਾਰ ਕੇਦਰ ਡੱਲ ਦੇ ਪ੍ਰਚਾਰਕ ਗਿਆਨੀ ਗੁਰਸ਼ਰਨ ਸਿੰਘ ਵਲੋਂ ਇਲਾਕੇ ਵਿੱਚ ਗੁਰਮਤਿ ਦੀਆਂ ਕਲਾਸਾਂ ਦੌਰਾਨ ਸੰਗਤਾਂ ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਗੁਰਬਾਣੀ ਸੰਥਾ ਅਤੇ ਗੁਰ ਇਤਿਹਾਸ ਦੀ ਸਿਖਿਆ ਦਿੱਤੀ ਜਾਦੀ ਹੈ। ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੇ ਵਿਖੇ ਚਾਰ ਸਕੂਲਾਂ ਭਾਈ ਤਾਰਾ ਸਿੰਘ ਪਬਲਿਕ ਸਕੂਲ ਵਾਂ ਭਾਈ ਗੁਰਦਾਸ ਮਾਡਲ ਸਕੂਲ ਕੰਬੋਕੇ ਬਾਬਾ ਸਤੋਖ ਦਾਸ ਪਬਲਿਕ ਸਕੂਲ ਅਤੇ ਸ਼ਹੀਦ ਭਾਈ ਸੁੱਖਾ ਸਿੰਘ ਪਬਲਿਕ ਸਕੂਲ ਮਾੜੀ ਕੰਬੋਕੇ ਦੇ ਵਿਦਿਆਰਥੀਆਂ ਦੇ ਕਵੀਸ਼ਰ ਲੈਕਚਰ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਭਾਈ ਤਾਰਾ ਸਿੰਘ ਸਕੂਲ ਦੇ ਬੱਚੇ ਪਹਿਲੇ ਸਥਾਨ ਤੇ ਭਾਈ ਗੁਰਦਾਸ ਮਾਡਲ ਸਕੂਲ ਦੂਜੇ ਅਤੇ ਬਾਬਾ ਸੰਤੋਖ ਦਾਸ ਅਤੇ ਭਾਈ ਸੁੱਖਾ ਸਕੂਲ ਦੇ ਬੱਚੇ ਤੀਜੇ ਸਥਾਨ ਰਹੇ। ਸਾਰੇ ਬੱਚਿਆਂ ਨੂੰ ਸ਼ੀਲਡਾਂ ਦਿੱਤੀਆਂ ਗਈਆਂ ਸਾਰੇ ਸਕੂਲਾਂ ਦੇ ਪ੍ਰਬੰਧਕਾਂ ਨੁੰ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਸਹਿਯੋਗ ਬਾਬਾ ਬਲਵਿਦਰ ਸਿੰਘ ਹੀਰਾ ਸਿੰਘ ਸੋਹਲ ਗੁਰਜੰਟ ਸਿੰਘ ਭਿਖੀਵਿਡ ਨੇ ਦਿੱਤਾ। ਇਸ ਸਮੇ ਪ੍ਰਧਾਨ ਦੀਦਾਰ ਸਿੰਘ ਡੱਲ ਸਤਨਾਮ ਸਿੰਘ ਹਰਜੀਤ ਸਿੰਘ ਸਿਤਾਰਾ ਸਿੰਘ ਬੇਅੰਤ ਸਿੰਘ ਗੁਰਬੀਰ ਸਿੰਘ ਭਾਈ ਜਗਜੀਤ ਸਿੰਘ ਲੱਧੂ ਹਾਜਰ ਸਨ।


(11/03/10)
ਗੁਰਜੰਟ ਸਿੰਘ ਰੂਪੋਵਾਲੀ

ਗੁਰਦੁਆਰਾ ਗੁਰੂ ਨਾਨਕ ਦੇਵ ਜੀ, ਨੌਰਵੇ ਦੀ ਸੰਗਤ ਤੇ ਪ੍ਰਬੰਧਕਾਂ ਦਾ ਧੰਨਵਾਦ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਅਕਾਲ ਪੁਰਖ ਦੀ ਕ੍ਰਿਪਾ ਸਦਕਾ ਅਤੇ ਸ. ਮਲਕੀਤ ਸਿੰਘ ਜਰਮਨੀ, ਸ. ਨਿਰਭੈ ਸਿੰਘ ਜਰਮਨੀ ਵਾਲਿਆਂ ਦੇ ਸਹਿਯੋਗ ਤੇ ਉਦਮ ਨਾਲ ਮੈਨੂੰ ਗੁਰਦੁਆਰਾ ਗੁਰੂ ਨਾਨਕ ਦੇਵ ਜੀ, ਓਸਲੋ (ਨਾਰਵੇ) ਵਿਖੇ ਸੰਗਤਾਂ ਦੀ ਗੁਰਬਾਣੀ ਵੀਚਾਰ ਦੁਆਰਾ ਸੇਵਾ ਕਰਨ ਦਾ ਮੌਕਾ ਪ੍ਰਾਪਤ ਹੋਇਆ।
ਇਸ ਫੇਰੀ ਦੌਰਾਨ ਉਪਰੋਕਤ ਵੀਰਾਂ ਤੋਂ ਇਲਾਵਾ ਓਸਲੋ ਦੀਆਂ ਸਮੂਹ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਜੀ ਦੇ ਮੁਖ ਸੇਵਾਦਾਰ ਦੀ ਸੇਵਾ ਨਿਭਾ ਰਹੇ ਬੀਬੀ ਅਮਨਦੀਪ ਕੌਰ ਜੀ, ਸ. ਕਮਲਜੀਤ ਸਿੰਘ ਸਕੱਤਰ, ਸ. ਆਤਮਾ ਸਿੰਘ, ਸ. ਚਰਨ ਸਿੰਘ, ਵੀਰ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ, ਸ. ਬਲਦੇਵ ਸਿੰਘ, ਸ. ਲਖਵਿੰਦਰ ਸਿੰਘ, ਸ. ਮਲਕੀਤ ਸਿੰਘ ਜੀ ਆਦਿ ਨੇ ਬਹੁਤ ਮਾਣ ਤੇ ਸਤਿਕਾਰ ਦੇ ਕੇ ਨਿਵਾਜਿਆ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਚਲਾਏ ਜਾ ਰਹੇ ਗੁਰਮਤਿ ਪ੍ਰਚਾਰ ਪ੍ਰਸਾਰ ਦੇ ਕਾਰਜਾਂ ਲਈ ਕਰੀਬ ਇੱਕ ਲੱਖ ਸੱਠ ਹਜ਼ਾਰ ਰੁਪਏ ਅਤੇ ਗੁਰਮਤਿ ਪ੍ਰਚਾਰ ਸੰਸਥਾ, ਨਾਗਪੁਰ ਨੂੰ ਸਿਕਲੀਗਰ ਤੇ ਵਣਜਾਰੇ ਸਿੱਖ ਬੱਚਿਆਂ ਦੀ ਵਿਦਿਆ, ਵਰਦੀਆਂ ਅਤੇ ਫੀਸਾਂ ਲਈ ਪੰਚਵੰਜਾਂ ਹਜ਼ਾਰ ਰੁਪਏ ਦੀ ਸਹਾਇਤਾ ਕੀਤੀ ਗਈ।
ਮੈਂ ਨਿੱਜੀ ਤੌਰ ਤੇ ਅਤੇ ਉਪਰੋਕਤ ਦੋਵਾਂ ਸੰਸਥਾਵਾਂ ਦੀ ਤਰਫੋਂ ਸਮੂਹ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਪੂਰਨ ਸਹਿਯੋਗ ਤੇ ਮਾਣ ਸਨਿਮਾਨ ਅਤੇ ਪਿਆਰ ਬਖਸ਼ਿਸ਼ ਕੀਤਾ ਹੈ।
ਪੰਥ ਦਰਦੀਆਂ ਨੂੰ ਅਪੀਲ
ਸਿਕਲੀਗਰ ਤੇ ਵਜਾਰਿਆਂ ਦੀ ਸਾਰ ਲਵੋ

ਗੁਰੂ ਪਿਆਰੇ ਖਾਲਸਾ ਜੀ, ਮਹਾਰਾਸ਼ਟਰ ਅਤੇ ਹੋਰ ਪ੍ਰਾਂਤਾਂ ਵਿਖੇ ਗੁਰੂ ਨਾਨਕ ਨਾਮ ਲੇਵਾ ਸਿੱਕਲੀਗਰ ਤੇ ਵਣਜਾਰੇ ਵੀਰ ਜੋ ਕਿ ਪੂਰਨ ਸਿੱਖੀ ਸਰੂਪ ਵਿੱਚ ਹਨ ਕੋਈ ਵੀ ਉਨ੍ਹਾਂ ਵਿਚੋਂ ਕੇਸਾਂ ਦੀ ਬੇਅਦਬੀ ਨਹੀਂ ਕਰਦਾ। ਲੋੜ ਹੈ ਅੱਜ ਇਨ੍ਹਾਂ ਵੀਰਾਂ ਦੀ ਸਾਰ ਲੈਣ ਦੀ। ਮੌਜ਼ੂਦਾ ਸਮੇਂ ਮਹਾਨ ਨਗਰ ਕੀਰਤਨ ਕੱਢੇ ਜਾ ਰਹੇ ਹਨ ਹਵਾਈ ਜਹਾਜਾਂ ਨਾਲ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਮਹਾਨ ਕੀਰਤਨ ਦਰਬਾਰ ਭਾਂਤ-ਸੁਭਾਂਤੇ ਲੰਗਰਾਂ ਦੀ ਭਰਮਾਰ ਦਿਖਾਈ ਦਿੰਦੀ ਹੈ। ਇਮਾਰਤਾਂ ਖੜੀਆਂ ਹੋ ਰਹੀਆਂ ਹਨ, ਉਨ੍ਹਾਂ ਤੇ ਪੱਥਰ ਲਗਾਏ ਜਾ ਰਹੇ ਹਨ ਸੋਨੇ ਦੀਆਂ ਪਾਲਕੀਆਂ ਤੇ ਗੁਬੰਦ ਬਣਾਏ ਜਾ ਰਹੇ ਹਨ। ਅਖੌਤੀ ਬ੍ਰਹਮਗਿਆਨੀ ਮਹਾਂਪੁਰਸ਼ ਤੁਹਾਡੀ ਮਿਹਨਤ ਦੀ ਕਮਾਈ ਕੀਮਤੀ ਗੱਡੀਆਂ ਅਤੇ ਨਸ਼ਿਆਂ ਨੂੰ ਵਰਤਦੇ ਹੋਏ ਮਨਮੱਤ ਦਾ ਪ੍ਰਚਾਰ ਕਰ ਰਹੇ ਹਨ। ਕ੍ਰੋੜਾਂ ਰੁਪਏ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਹੈ। ਖਾਲਸਾ ਜੀ! ਜਰਾ ਸੋਚੋ! ਕ੍ਰੋੜਾਂ ਰੁਪਏ ਲਗਾ ਕੇ ਪ੍ਰਾਪਤੀ ਕੀ ਹੋ ਰਹੀ ਹੈ?
ਜੇਕਰ ਆਪ ਜੀ ਕੁੱਝ ਬੱਚਿਆਂ ਦੀ ਫੀਸਾਂ ਭਰਨ ਲਈ ਮੱਦਦ ਕਰ ਦੇਵੋ ਤਾਂ ਇਹ ਬੱਚੇ ਵਿਦਿਆਂ ਪ੍ਰਾਪਤ ਕਰਕੇ ਅੱਗੇ ਵੱਧ ਸਕਦੇ ਹਨ। ਇਹਨਾਂ ਨੂੰ ਗੁਰਮਤਿ ਦਾ ਗਿਆਨ ਦੇਣ ਲਈ ਆਪ ਜੀ ਪ੍ਰਚਾਰ ਦਾ ਜਿੰਮਾਂ ਉਠਾਵੋ ਜੇਕਰ ਖੁਦ ਪਿੰਡਾਂ ਵਿੱਚ ਪ੍ਰਚਾਰ ਦੀ ਸੇਵਾ ਕਰਨੀ ਚਾਹੁੰਦੇ ਹੋ ਤਾਂ ਅਸੀਂ ਆਪ ਜੀ ਹਰ ਸੰਭਵ ਮੱਦਦ ਕਰਨ ਲਈ ਤਿਆਰ ਹਾਂ। ਜਾਂ ਆਪ ਜੀ ਪ੍ਰਚਾਰਕ ਦਾ ਖਰਚਾ ਦੇ ਕੇ ਸੇਵਾ ਨਿਭਾ ਸਕਦੇ ਹੋ।
ਆਪ ਜੀ ‘ਪੰਜਾਬ ਨੈਸ਼ਨਲ ਬੈਂਕ’ ਦੇ ਅਕਾਊਂਟ ਨੰਬਰ 0500000100359005 ਵਿੱਚ ਪੈਸੇ ਜਮਾਂ ਕਰਵਾ ਕੇ ਸਾਨੂੰ ਫੋਨ ਨੰ 9890534320 ਤੇ ਸੂਚਿਤ ਕਰੋ ਜਾਂ
[email protected]ਤੇ ਈਮੇਲ ਕਰੋ। ਇਸ ਤੋਂ ਇਲਾਵਾ ਭੇਜੀ ਹੋਈ ਸਹਾਇਤਾ ਸਬੰਧੀ ਸਿੱਖ ਮਾਰਗ ਤੇ ਵੀ ਜਾਣਕਾਰੀ ਭੇਜ ਦਿਉ। ਅਸੀਂ ਆਪ ਜੀ ਨੂੰ ਨਿੱਜੀ ਤੌਰ ਤੇ ਰਸੀਦ ਭੇਜਣ ਤੋਂ ਇਲਾਵਾ ਬੱਚੇ ਦੀ ਫੋਟੋ ਤੇ ਵੇਰਵਾ ਅਤੇ ਸਕੂਲ ਫੀਸ ਦੀ ਰਸੀਦ ਭੇਜੀ ਜਾਵੇਗੀ ਅਤੇ ਸਿੱਖ ਮਾਰਗ ਦੇ ਪਾਠਕਾਂ ਦੀ ਜਾਣਕਾਰੀ ਲਈ ਵੀ ਭੇਜੀ ਜਾਇਆ ਕਰੇਗੀ।
ਕਿਉਂਕਿ ਪਿਛਲੇ ਦਿਨੀ ‘ਸਿੱਖ ਮਾਰਗ’ ਤੇ ਇੱਕ ਸੁਝਾਅ ਆਇਆ ਸੀ ਕਿ ਇੱਕ ‘ਸਾਂਝੀ ਗੋਲਕ’ ਸ਼ੁਰੂ ਕੀਤੀ ਜਾਵੇ। ਸੋ ਮੈਂ ਸਮਝਦਾ ਹਾਂ ਕਿ ਇਸ ਕਾਰਜ ਲਈ ਵੀ ਇਸ ‘ਸਾਂਝੀ ਗੋਲਕ’ ਦੀ ਕੁੱਝ-ਨ-ਕੁੱਝ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
ਵਧੇਰੇ ਜਾਣਕਾਰੀ ਲਈ 9890534320 ਤੇ ਫੋਨ ਕਰੋ। ਸਾਰੀਆਂ ਜ਼ਰੂਰਤਾਂ ਤੇ ਹਾਲਾਤ ਲਿਖ ਕੇ ਬਿਆਨ ਨਹੀਂ ਹੋ ਸਕਦੇ ਸੋ ਆਪ ਜੀ ਖੁਦ ਆ ਕੇ ਸਿਕਲੀਗਰ ਵਣਜਾਰਿਆਂ ਦੇ ਇਲਾਕਿਆਂ ਵਿੱਚ ਵਿਚਰ ਕੇ ਜਾਣਕਾਰੀ ਹਾਸਲ ਕਰੋ।
ਬੇਨਤੀ ਕਰਤਾ:
ਗੁਰਜੰਟ ਸਿੰਘ ਰੂਪੋਵਾਲੀ
ਪ੍ਰਚਾਰਕ, ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ।
ਹੈੱਡ ਗ੍ਰੰਥੀ-ਪ੍ਰਚਾਰਕ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਗਪੁਰ


(11/03/10)
ਬਲਦੇਵ ਸਿੰਘ ਫਿਰੋਜ਼ਪੁਰ

ਵੀਰ ਸਰਵਜੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਤੁਸੀਂ ਤਾਂ ਅਛੇ ਖਾਸੇ ਨਾਰਾਜ਼ ਹੋ ਗਏ ਲੱਗਦੇ ਹੋ,
ਮੈਂ ਨਹੀਂ ਸਮਝਦਾ ਕੇ ਤੁਸੀਂ ਏਨੇਂ ਹੀ ਅਨਜਾਣ ਹੋ, ਕੇ ਇੱਕ “ਉਧਾਰਨ” ਅਤੇ “ਸਾਫਟਵੇਅਰ” ਦੇ ਫਰਕ ਨੂੰ ਨਾਂ ਸਮਝ ਸੱਕਦੇ ਹੋਵੋ। ਵੀਰ ਜੀ, ਉਧਾਰਨ ਡਾਉਨਲੋਡ ਨਹੀਂ ਹੁੰਦੀ, ਉਧਾਰਨ ਸਮਝਣ ਸਮਝਾਉਣ ਵਾਸਤੇ ਹੁੰਦੀ ਹੈ ਜੀ।
ਤੁਹਾਡੀ ਨਰਾਜ਼ਗੀ ਕਿਤੇ ਇਸ ਕਰਕੇ ਤਾਂ ਨਹੀਂ, ਕਿ ਮੈਂ ਦੋ ਵੀਰਾਂ ਦੀ ਆਪਣੇਂ ਦਿਲ ਦੇ ਆਖੇ ਲੱਗ ਕੇ, ਤਰੀਫ ਕਰ ਬੈਠਾ ਹਾਂ।
ਮੈਂ ਤੁਹਾਨੂੰ ਇੱਕ ਰਾਜ਼ ਦੀ ਗੱਲ ਦੱਸਣੀਂ ਚਾਹੁੰਦਾ ਹਾਂ ਪਰ ਡਰ ਲੱਗਦਾ ਹੈ, ਕਿ ਕਿਤੇ ਤੁਸੀਂ ਹੋਰ ਨਰਾਜ਼ ਨਾਂ ਹੋ ਜਾਵੋ। ਇਹ, ਕਿ ਮੈਨੂੰ ਤੁਹਾਡੇ ਨਾਲ ਵੀ ਉਨਾਂ ਹੀ ਪਿਆਰ ਹੈ, ਜਿਨਾਂ ਗੁਰਇੰਦਰ ਸਿੰਘ ਜੀ, ਅਤੇ ਮਹਿੰਦਰ ਸਿੰਘ ਜੀ ਨਾਲ ਹੈ। ਕਿਉਂ ਕੇ ਸਮੇਂ ਸਮੇਂ ਤੇ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰ ਕੇ ਮੈਂ ਤੁਹਾਡੇ ਪਾਸੋਂ ਬਹੁਤ ਕੁੱਝ ਸਿੱਖਿਆ ਹੈ ਜੀ, ਜੋ ਕਈ ਵਾਰ ਮੇਰੇ ਬਹੁਤ ਕੰਮ ਆਉਂਦਾ ਹੈ।
ਇਕ ਵਾਰ ਫਿਰ ਹੱਥ ਜੋੜ ਕੇ ਬੇਨਤੀ ਹੈ ਜੀ, ਕੇ ਤੁਸੀਂ ਸਿਰਫ “ਛਿਅ ਘਰ ਛਿਅ ਗੁਰ ਛਿਅ ਉਪਦੇਸ” ਵਾਲੀ ਕੜੀ ਦੇ ਹੀ ਅਰਥ ਕਿਉਂ ਪੁੱਛਣਾਂ ਚਾਹੁੰਦੇ ਹੋ, ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਜਾਨਣ ਵਿੱਚ ਤੁਹਾਨੂੰ ਦਿਲਚੱਸਪੀ ਕਿਉਂ ਨਹੀਂ ਹੈ ਜੀ। ਇਹ ਗੱਲ ਜਰੂਰ ਸਪੱਸ਼ਟ ਕਰਨਾਂ ਜੀ।
ਆਪ ਜੀ ਦਾ ਵੀਰ
ਬਲਦੇਵ ਸਿੰਘ ਫਿਰੋਜ਼ਪੁਰ


(11/03/10)
ਹਰਸਿਮਰਤ ਕੌਰ ਖਾਲਸਾ

ਸੋਰਠਿ ਮਃ ੫।। (੬੧੯) Sorath, Fifth Mehl:

ਗਏ ਕਲੇਸ ਰੋਗ ਸਭਿ ਨਾਸੇ ਪ੍ਰਭਿ ਅਪੁਨੈ ਕਿਰਪਾ ਧਾਰੀ।।

“My sufferings have come to an end, and all diseases have been eradicated.”

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ।। “Meditate, meditate, meditate in remembrance of Him, and find peace.” ਕਲਿ ਕਲੇਸ ਤਨ ਮਾਹਿ ਮਿਟਾਵਉ।। (੨੬੨, ਗਉੜੀ, ਮਹਲਾ ੫) “Worry and anguish shall be dispelled from your body.” When something bothers a person, he gets relief from taking the golden wisdom of Guru Ji; then doesn’t let anything interfere with his progressive life. He see obstacles as challenges, not as superstitious phenomena.

ਆਠ ਪਹਰ ਆਰਾਧਹੁ ਸੁਆਮੀ ਪੂਰਨ ਘਾਲ ਹਮਾਰੀ।। ੧।।

“God has showered me with His Grace. Twenty-four hours a day, I worship and adore my Lord and Master; my efforts have come to fruition. ||1||” ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ।। ੧।। ਰਹਾਉ।। “Twenty-four hours a day, dwell upon the wisdom of the Perfect True Guru. ||1||Pause||” God has furnished the universe with His entire essence expressed in nature. This is His infinite grace (Guru’s Riches At Creator’s Expense). Nothing can equal the gift of a giver. If you were given a rare and precious gift out of love, but you wouldn’t dare offer something else in return to match the giver. The same is with God. We cannot bribe for His riches. He is the riches. Tu meri ras. He is the fruition. We do nothing without Him. Our efforts are part of the game God plays (we think we do things by our own will). ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।। (ਜਪੁਜੀ ਸਾਹਿਬ, ਮਹਲਾ ੧) “Everyone is subject to His Command; no one is beyond His Command.” So we must play by the rules to win the gift of life.

ਹਰਿ ਜੀਉ ਤੂ ਸੁਖ ਸੰਪਤਿ ਰਾਸਿ।।

“O Dear Lord, You are my peace, wealth and capital.” This is the heavenly state where there is no hunger or thirst. One becomes satisfied in the space of the Creator; He himself is all that man ultimately longs for but searches in the wrong places how to acquire this divine treasure. ਅਬਿਨਾਸੀ ਅਬਿਗਤ ਅਗੋਚਰ ਸਭੁ ਕਿਛੁ ਤੁਝ ਹੀ ਹੈ ਲਗਾ।। ੭।। “O imperishable, eternal, unfathomable Lord, everything is attached to You.” (੧੦੮੨, ਮਾਰੂ, ਮਹਲਾ ੫)

ਰਾਖਿ ਲੈਹੁ ਭਾਈ ਮੇਰੇ ਕਉ ਪ੍ਰਭ ਆਗੈ ਅਰਦਾਸਿ।। ਰਹਾਉ।।

“Please, save me, O my Beloved! I offer this prayer to my God. ||Pause||”

Salvation is the state of equanimity ਸਮਦ੍ਰਿਸਟਾ where challenges in one’s life cannot disrupt one’s peace of mind. As long as he centers his focus on God, he will not taste be trapped by pain or enslavement to the five vices. ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ।। ੨।। ੧।। “By Guru's Grace, Nanak looks upon all the same. ||2||1||” (੮੬੨ ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੧) When we see the Creator who is truly ਸਭੁ ਭੁਗਤਾ enjoying everything, we can start enjoying life with Him, no matter how difficult life seems. ਸਭੁ ਕਰਤਾ ਸਭੁ ਭੁਗਤਾ (੮੬੨) If we imitate God, then everything that a Gurmukh does in the spirit of pure Sikhism, everything he benefits from. Thus he enjoys all of Creation.

ਜੋ ਮਾਗਉ ਸੋਈ ਸੋਈ ਪਾਵਉ ਅਪਨੇ ਖਸਮ ਭਰੋਸਾ।।

“Whatever I ask for, I receive; I have total faith in my Master.”

This does not refer to selfish greed, because if one is sick with greed, he is never satisfied with what he craves. Even if he is given triple or 100 fold more of it, he will react as if he received nothing. His lifestyle will show no appreciation for what the Divine Giver has provided. ਵਡੀ ਵਡਿਆਈ ਜਾ ਪੁਛਿ ਨ ਦਾਤਿ।। (੪੬੩, ਆਸਾ, ਮਹਲਾ ੧) “Great is His greatness, as He gives without being asked.” God is not waiting for us to ask; he faithfully provides everything even before we are born. He gives His own self which sustains the universe and furnishes the space for all things. Asking means realizing that one has a need. If one possess all the gold, silver and rubies in the world and all of creation, but ignores the wisdom how to use everything, then these gifts are useless.

ਕਹੁ ਨਾਨਕ ਗੁਰੁ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ।। ੨।। ੧੪।। ੪੨।।

“Says Nanak, I have met with the Perfect Guru, and all my fears have been dispelled.”

The Perfect Guru always gives the perfect gift that lasts forever. The perfect wisdom of the Guru Granth Sahib gives us the Perfect Wisdom for the Perfect Gift from the Perfect God. We should no longer hide this wonderful secret from the world and start doing parchar outreach to spread Guru Nanak’s wisdom.


(10/03/10)
ਸਰਵਜੀਤ ਸਿੰਘ

ਸਿੱਖ ਮਾਰਗ ਦੇ ਸਤਿਕਾਰ ਯੋਗ ਪਾਠਕ ਜੀਓ,

ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਡਾ: ਪਰਮਜੀਤ ਸਿੰਘ ਜੀ ਨੇ ਇਕ ਬੁਹਤ ਹੀ ਅਹਿਮ ਵਿਸੇ ਤੇ ਪਾਠਕਾਂ ਦੇ ਵਿਚਾਰ ਮੰਗੇ ਹਨ। ਇਸ ਸਬੰਧੀ ਬੇਨਤੀ ਹੈ ਕਿ

ਗੁਰੂ ਗ੍ਰੰਥ ਸਾਹਿਬ ਜੀ ਵਿਚ, ਵਾਹਗੁਰੂ 3 ਵਾਰੀ ਅਤੇ ਵਾਹਿਗੁਰੂ 13 ਵਾਰੀ ਆਇਆ ਹੈ।
ਗੁਰੂ ਕੀਆਂ ਸਾਖੀਆਂ ਵਿਚ ਇਹ ਦਰਜ ਹੈ, “ ਉਪਰੰਤ ਸਤਿਗੁਰਾਂ ਖਾਂਡੇ ਕੇ ਪਿਪਲੇ ਤੇ ਅੰਮ੍ਰਿਤ ਪਾਇ ਪਾਚ ਦਫਾ ਅਪਨੇ ਮੁਖ ਮੇਂ ਚੁਆਇ ਪਾਂਚ ਹੀ ਬਾਰ ਸ੍ਰੀ ਮੁਖ ਥੀਂ
ਸ੍ਰੀ ਵਾਹ ਗੁਰੂ ਜੀ ਕੀ ਫ਼ਤੇ ਗਜਾਈ
”। ( ਸਾਖੀ 59, ਪੰਨਾ 123)

‘ਰਹਿਤਨਾਮੇ’ ਸੰਪਾਦਕ ਪਿਆਰਾ ਸਿੰਘ ਪਦਮ, ਦੀ ਪ੍ਰਸਤਾਵਨਾ ਵਿਚ ਸੈਨਾ ਸਿੰਘ (ਸੈਨਾਪਤੀ) ਦੇ ਹਵਾਲੇ ਨਾਲ ਇਓ ਦਰਜ ਹੈ।

‘ਵਾਹ ਗੁਰੂ ਕਾ ਖਾਲਸਾ’ ਕਹਤ ਸਕਲ ਮਿਲਿ ਸੋਇ। ਪੂਛਉ ਇਨੈ ਸੁਚੇਤ ਕਰਿ, ਜੋ ਤੁਮਰੇ ਨਮ ਹੋਇ।23। (ਪੰਨਾ 26)

ਹੁੱਕਾ ਨ ਪੀਵੈ ਸੀਸ ਦਾੜ੍ਹੀ ਨ ਮੁੰਡਾਵੈ, ਸੋ ਤੋ ਵਾਹ ਗੁਰੂ ਵਾਹਗੁਰੂ ਗੁਰੂ ਜੀ ਕਾ ਖਾਲਸਾ। 60। (ਪੰਨਾ 40)

ਇਸੇ ਕਿਤਾਬ ਦੇ ਪੰਨਾ 50 ਉਪਰ ਸਰਬਲੋਹ ਦੇ ਹਵਾਲੇ ਨਾਲ ਹੇਠ ਲਿਖੇ ਮੁਤਾਬਕ ਦਰਜ ਕੀਤਾ ਗਿਆ ਹੈ।

ਖਾਸ ਸਾਰੀ ਮੋਰ ਚਲੈ, ਨੇਜਾ ਲਾਖ ਨਿਸਾਨ। ਵਾਹ ਗੁਰੂ ਕਾ ਖਾਲਸਾ, ਜੀਤਹਿ ਸਤਰ ਚੌਗਾਨ।

ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਅਤੇ ਤਨਖਾਹਨਾਮਾ ਵਿਚ ਵਾਹਿਗੁਰੂ ਦਰਜ ਹੈ।

ਵਾਹਿਗੁਰੂ ਗੁਰ ਜਾਪਈ, ਵਾਹਿਗੁਰੂ ਕਰਿ ਧਿਆਨ।(ਪੰਨਾ 56)

ਸਾਖੀ ਰਹਿਤ ਕੀ ਵਿਚ ‘ਭਾਈ ਜੀ ਬੋਲਹੁ ਵਾਹਿਗੁਰੂ ਜੀ ਕੀ ਫਤੇ’ ਦਰਜ ਹੈ। (ਪੰਨਾ 64)

ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਵਿਚ ਵਾਹਿਗੁਰੂ ਦਰਜ ਹੈ। (ਪੰਨਾ 65)

ਰਹਿਤਨਾਮਾ ਭਾਈ ਦਯਾ ਸਿੰਘ, “ਵਹ ਕਹੇ-ਬੋਲੋ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ। (ਪੰਨਾ 68)

ਆਪਣੇ ਰਹਿਤਨਾਮਾ ਵਿਚ ਭਾਈ ਚਉਪਾ ਸਿੰਘ ਛਿਬੱਰ ਨੇ ਜੋ ਲਿਖਿਆ ਹੈ ਉਸ ਦੇ ਵੀ ਕਰੋ ਦਰਸ਼ਨ।
“ਗੁਰੂ ਕਾ ਸਿਖ ਪ੍ਰਾਤੇ ਉਠ ਕੇ ਸਰੂਜ ਨੂੰ ਨਮਸਤੇ ਆਖ ਕੇ ਸਿਖਾਂ ਨੂੰ
ਵਾਹਗੁਰੂ ਜੀ ਕੀ ਫਤਿਹ ਬੁਲਾਏ”।

“ਗੁਰੂ ਕਾ ਸਿਖ ਨਵੇਂ ਨਵੇਂ ਚੰਦ ਚੜ੍ਹੇ ਨੂੰ ਨਮਸਕਾਰ ਕਰਕੈ, ਸਿਖਾਂ ਨੂੰ ਵਾਹਗੁਰੂ ਜੀ ਕੀ ਫਤਿਹ ਬੁਲਾਏ”। (ਪੰਨਾ 91)

ਫੇਰ ਸਾਹਿਬ ਨੇ ਆਪਣੇ ਹੱਥੀ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਅਤੇ ਬਚਨ ਕੀਤਾ- ਬੋਲਹੁ ਵਾਗਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ”। (ਪੰਨਾ 95)

“ਸਿਖ ਵਾਹਗੁਰੂ ਜੀ ਕੀ ਫਤਿਹ ਬੁਲਾਵੇ, ਅਗੋਂ ਨਾ ਬੇਲੇ, ਸੋ ਵੀ ਤਨਖਾਹਿਆ”। (ਪੰਨਾ 99)

ਗੁਰੂ ਕਾ ਸਿਖ ਸਾਸ ਸਾਸ ਵਾਹਗੁਰੂ ਉਚਾਰ ਕਰਦਾ ਰਹੈ। (ਪੰਨਾ 105)

ਸਰਬਤ ਵਿਚ ਵਾਹਗੁਰੂ ਹੈ। (ਪੰਨਾ 108)

ਇਹੁ ਧਰਮ ਪੰਥ ਵਾਹਗੁਰੂ ਕੀਤਾ ਹੈ। (ਪੰਨਾ 113)

ਰਹਿਤਨਾਮਾ ਪਰਮ ਸੁਮਾਰਗ (ਅਗਿਆਤ) ਵਿਚ ਦਰਜ ਹੈ, “ ਸ੍ਰੀ ਵਾਹਗੁਰੂ ਅਕਾਲਿ ਪੁਰਖ ਜੀ ਤੇਰੀ ਸਰਨੀ ਹਾਂ” (ਪੰਨਾ 119)

“ਅਰੁ ਜੇ ਕੋਈ ਸਿਖ ਸਿਖ ਨੂੰ ਮਿਲੇ, ਤਾਂ ਆਪਸ ਮੋਂ ਪਹਿਲੇ ਆਖੈ ‘ਫ਼ਤੇਹ ਵਾਹਗੁਰੂ ਸ੍ਰੀ ਅਕਾਲ ਪੁਰਖ ਜੀ ਕੀ ਸਰਨ’। ਅੱਗੋ ਬੋਲੈ ਦੂਸਰਾ ਸਿਖ ਆਖੇ-‘ਸਤਿ ਸ੍ਰੀ ਅਕਾਲ ਪੁਰਖ ਕਾ ਖਾਲਸਾ’। (ਪੰਨਾ 127)

ਰਹਿਤਨਾਮਾ ਭਾਈ ਦੇਸਾ ਸਿੰਘ ,

ਵਾਹ ਗੁਰੂ ਨਿਤ ਬਚਨ ਉਚਾਰੇ। ਵਾਹ ਗੁਰੂ ਕੋ ਹਿਰਦੇ ਧਾਰੇ।

ਆਗੇ ਆਵਤ ਸਿੰਘ ਜੋ ਪਾਵੈ। ਵਾਹਗੁਰੂ ਜੀ ਫਤਿਹ ਬੁਲਾਵੈ।10। (ਪੰਨਾ 128)

ਜਹਾਂ ਖਾਲਸਾ ਬੈਠਾ ਪਾਵੈ। ਵਾਹਿਗੁਰੂ ਜੀ ਕੀ ਫਤੇ ਬੁਲਾਵੇ। 19। (ਪੰਨਾ 129)

ਰਹਿਤਨਾਮਾ ਸਹਿਜਧਾਰੀਆਂ ਕਾ (ਵਾਜਬੁਲਰਜ਼) ਵਿਚ ਦਰਜ ਹੈ, “ਜੋ ਖਾਲਸਾ ਵਾਹਿਗੁਰੂ ਜੀ ਨੇ ਵਰਤਾਇਆ ਹੈ” (ਪੰਨਾ 145)

ਸੋ ਸਪੱਸ਼ਟ ਹੈ ਕਿ ਪੁਰਾਨਤ ਲਿਖਤਾਂ ਵਿਚ ਇਨ੍ਹਾਂ ਦੋਵੇ ਸ਼ਬਦਾਂ, ਵਾਹਗੁਰੂ ਅਤੇ ਵਾਹਿਗੁਰੂ ਦੀ ਵਰਤੋ ਕੀਤੀ ਗਈ ਹੈ।

ਆਦਰ ਸਹਿਤ

ਸਰਵਜੀਤ ਸਿੰਘ

############################################

ਬਲਦੇਵ ਸਿੰਘ ਫਿਰੋਜ਼ਪੁਰ ਜੀ,

ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕੀ ਫਤਿਹ।

ਵੀਰ ਜੀ , ਮੈ ਅਤੇ ਵੀਰ ਗੁਰਇੰਦਰ ਸਿੰਘ ਪਾਲ ਜੀ ਨੇ ਆਪ ਜੀ ਦੀ ਸੇਵਾ ਵਿਚ ਬੇਨਤੀ ਕੀਤੀ ਸੀ, “ ਆਪ ਜੀ ਦੀ ਖੋਜ ਮੁਤਾਬਕ “ਛਿਅ ਘਰ ਛਿਅ ਗੁਰ ਛਿਅ ਉਪਦੇਸ” ਦਾ ਅਰਥ ਕੋਈ ਹੋਰ ਹੈ ਤਾਂ ਸਿੱਖ ਮਾਰਗ ਦੇ ਪਾਠਕਾਂ ਨਾਲ ਸਾਂਝਾ ਕਰਨ ਦੀ ਕ੍ਰਿਪਾਲਤਾ ਕਰਨੀ ਜੀ”। ਆਪ ਜੀ ਨੇ ਸਾਡੀ ਬੇਨਤੀ ਪ੍ਰਵਾਨ ਕਰਨ ਦੀ ਬਜਾਏ ਅੱਗੋ ਨਵਾ ਉਪਦੇਸ਼ ਦੇ ਦੱਤਾ ਹੈ ਕਿ ਪਹਿਲਾ ਤੁਸੀ Acrobat reader download ਕਰੋ। ਆਪ ਨੇ ਇਹ ਨਹੀ ਦੱਸਿਆ ਕਿ ਇਹ software ਕਿਥੋ ਅਤੇ ਕਿਵੇ download ਕਰਨਾ ਹੈ। ਜੇ ਇਹ software ਉਸੇ ਤਰੀਕੇ ਨਾਲ ਹੀ download ਕਰਨਾ ਪੈਣਾ ਹੈ ਜਿਵੇ ਆਪ ਜੀ ਨੇ ਦਿੱਲੀ ਤੋਂ ਕੀਤਾ ਸੀ (ਪੜ੍ਹੋ ਆਪਣਾ ਪੱਤਰ 27/9/09) ਤਾਂ ਘੱਟੋ-ਘੱਟ ਮੈਨੂੰ ਦੀ ਕੋਈ ਲੋੜ ਨਹੀ ਹੈ। ਕਿਉਂਕਿ ਆਪ ਜੀ ਪਾਸ ਇਹ software ਹੈ ਇਸ ਲਈ ਮੈ ਆਪ ਜੀ ਨੂੰ ਹੀ ਇਕ ਵਾਰੀ (ਤੀਜੀ ਅਤੇ ਆਖਰੀ) ਹੋਰ ਬੇਨਤੀ ਕਰ ਰਿਹਾ ਹਾਂ ਕਿ “ਛਿਅ ਘਰ ਛਿਅ ਗੁਰ ਛਿਅ ਉਪਦੇਸ” ਦੇ ਅਰਥ ਕਰਨ ਦੀ ਖੇਚਲ ਕਰਨੀ ਜੀ।

ਧੰਨਵਾਦ ਸਹਿਤ

ਸਰਵਜੀਤ ਸਿੰਘ


(10/03/10)
ਡਾ: ਪਰਮਜੀਤ ਸਿੰਘ

ਕੀਰਤਨ (ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੈ)
(ੳ) ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ।
(ਅ) ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਕਰਨ ਨੂੰ ਕਹਿੰਦੇ ਹਨ।
(ੲ) ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਦਾ ਜਾਂ ਇਸ ਦੀ ਵਿਆਖਿਆ-ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ।
(ਸ) ਸ਼ਬਦਾ ਨੂੰ ਜੋਟੀਆਂ ਦੀ ਧਾਂਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰ ਦੀਆਂ ਮਨ-ਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਸ਼ਬਦ ਦੀ ਤੁਕ ਹੀ ਧਾਰਨਾ ਬਣਾਈ ਜਾਵੇ।
ਪਰ ਅੱਜ ਕੀਰਤਨ ਦੇ ਨਾਂ ਤੇ ਹੋ ਕੀ ਰਿਹਾ ਹੈ? ਅੱਜ ਦੇ ਅਖੌਤੀ ਕੀਰਤਨੀਏ ਗੁਰਬਾਣੀ ਨੂੰ ਛੱਡ, ਪਤਾ ਨਹੀ ਹੋਰ, ਕੀ ਕੀ ਪੜੀ ਜਾ ਰਹੇ ਹਨ? ਕੋਈ ਬਾਬਾ ਆਪਣੀ ਕਵਿਤਾਂਵਾਂ ਨੂੰ ਹੀ ਕੀਰਤਨ ਦਾ ਨਾਂ ਦੇਈ ਜਾ ਰਿਹਾ ਹੈ। ਸਾਡੇ ਜੱਥੇਦਾਰਾਂ ਨੂੰ ਪਤਾ ਤੱਕ ਨਹੀ ਲੱਗ ਰਿਹਾ, ਪਿਛਲੇ ੫੦ ਸਾਲ ਤੋਂ ਇਹਨਾਂ ਦੀ ਸੰਸਥਾ ਨੂੰ ਮੈਂ ਇਸ ਤਰਾਂ ਹੀ ਕਰਦੇ ਦੇਖ ਰਿਹਾ ਹਾਂ। ਕਿਤਨੇ ਜੱਥੇਦਾਰ ਇਸ ਸਮੇ ਅਕਾਲ ਤਖਤ ਤੇ ਆਏ, ਪਰ ਇਨਾਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ। ਕਿਤਨੇ ਅਖੌਤੀ ਕੀਰਤਨੀਏ, ਰੋਜਾਨਾ ਟੈਲੀਵਿਜ਼ਨ ਦੇ ਵੱਖ ਵੱਖ ਚੈਨਲਾਂ ਤੇ ਆਪਦੇ ਗਾਏ ਹੋਏ ਗਾਣਿਆਂ ਦੀਆਂ ਮਸਹੂਰੀਆਂ ਕਰਦੇ ਵਿਖਾਈ ਦਿੰਦੇ ਹਨ। ਸਾਇਦ ਜੱਥੇਦਾਰਾਂ ਦੀਆਂ ਅੱਖਾ ਬੰਦ ਹੁੰਦੀਆਂ ਹਨ ਜਾਂ ਮੱਚਲੇ ਬਣੇ ਹੋਏ ਹਨ, ਰੱਬ ਜਾਣੇ। ਸਿਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗੁਰਦਵਾਰਾ ਸਿਰੀ ਬੰਗਲਾ ਸਾਹਿਬ ਅਤੇ ਗੁਰਦਵਾਰਾ ਸ਼ੀਸ ਗੰਜ ਦਿੱਲੀ ਤੋਂ ਰੋਜ਼ਾਨਾ ਟੈਲੀਵਿਜ਼ਨ ਤੇ ਪ੍ਰਸ਼ਾਰਣ ਚੱਲ ਰਹੇ ਦੇਖ ਤੇ ਸੁਣ ਰਹੇ ਹਾਂ, ਤਕਰੀਬਨ ਸਾਰੇ ਰਾਗੀ ਬਚਿੱਤਰ ਨਾਟਕ ਵਿੱਚੋਂ ਕਵਿਤਾਵਾਂ ਪੜ੍ਹ ਰਹੇ ਹੁੰਦੇ ਹਨ। ਸਾਡੇ ਜਥੇਦਾਰਾਂ ਦੇ ਅੱਖਾਂ ਅੱਗੇ ਪੱਟੀ ਬੰਨੀ ਹੋਈ ਹੈ। ਜਿਸ ਕਾਰਨ ਇਹਨਾਂ ਨੂੰ ਦਿਖਾਈ ਨਹੀ ਦਿੰਦਾ। ਅੱਜ ਤੱਕ ਕਿਸੇ ਲਾਂਬੇਂ ਨੂੰ ਇਹਨਾਂ ਵਿੱਰੁਧ ਸਕਾਇਤ ਕਰਨੀ ਕਿਉਂ ਨਹੀ ਸੁਝੀ? ਹਾਈ ਕੋਰਟ ਵੀ ਆਪਣੇ ਤੌਰ ਤੇ ਕਈ ਵਾਰੀ ਕਾਰਵਾਈ ਕਰ ਲੈਦੀਂ ਹੈ। ਪਰ ਅਕਾਲ ਤਖਤ ਨੂੰ ਸਰਬ ਉੱਚ ਮੰਨਣ ਵਾਲਿਓ, ਅੱਜ ਇਸ ਤਰਾਂ ਹੋ ਰਹੀਆਂ ਕਾਰਵਾਈਆਂ ਵਿੱਰੁਧ, ਕੁੱਝ ਤਾਂ ਕਰ ਦਿਖਾਓ।
ਡਾ: ਪਰਮਜੀਤ ਸਿੰਘ ੦੦੯੧ ੯੮੧੪੯ ੫੬੨੪੭।


(10/03/10)
ਇੰਦਰ ਜੀਤ ਸਿੰਘ ਕਾਨਪੁਰ

ਮਨ ਰੇ ਹਉਮੈ ਛੋਡਿ ਗੁਮਾਨੁ।
ਇੰਦਰ ਸਿੰਘ ਜੀ ਘੱਗਾ ਦਾ ਪ੍ਰੈਸ ਨੋਟ ਪੰਜਾਬੀ ਦੀ ਇੱਕ ਅਖਬਾਰ ਵਿੱਚ ਅਜ 10. 03. 2010 ਨੂੰ ਛਪਿਆ ਕੇ ਪ੍ਰੋਫੇਸਰ ਦਰਸ਼ਨ ਸਿੰਘ ਕੋਮ ਨੂੰ ਚੌਪਈ, ਜਾਪ ਸਾਹਿਬ ਅਤੇ ਸਵੈਈਏ ਅਤੇ ਭਗੌਤੀ ਬਾਰੇ ਕੌਮ ਨੂੰ ਗੁਮਰਾਹ ਕਰ ਰਹੇ ਹਨ। ਸ. ਇੰਦਰ ਜੀਤ ਸਿੰਘ ਘੱਗਾ ਵਰਗੇ ਪੰਥ ਦੇ ਉਚ ਕੋਟੀ ਦੇ ਵਿਦਵਾਨ ਨੂੰ ਇਸ ਅਖਬਾਰ ਅਤੇ ਉਸ ਦੀ ਖੁਸ਼ਾਮਦ ਕਰਨ ਲਈ ਐਸਾ ਬਿਆਨ ਦੇਨਾ ਸੋਭਾ ਨਹੀ ਦਿੰਦਾ।
ਅਖੌਤੀ ਦਸ਼ਮ ਗ੍ਰੰਥ ਦਾ ਅਧਿਐਨ ਕਰਨ ਵਾਲਾ ਹਰ ਵਿਦਵਾਨ ਜਾਣਦਾ ਹੈ ਕੇ ਚੌਪਈ “ਚਰਿਤ੍ਰਯੌ ਪਾਖਿਯਾਨ” ਨਾਮਕ ਅਸ਼ਲੀਲ ਰਚਨਾ ਦੀਆਂ ਅੰਤਲੀਆਂ ਪੌੜੀਆਂ ਹਨ ਅਤੇ ਜਾਪ ਸਾਹਿਬ, ਸ਼ਿਵ ਪੁਰਾਨ ਦੇ ਪੰਨਾ ਨ. 539 ਤੋ 561 ਪੱਨੇ ਦਾ ਉਤਾਰਾ ਹੈ। “ਭਗੌਤੀ” ਦਾ ਸਿੱਧਾ ਮਤਲਬ “ਦੁਰਗਾ ਦੇਵੀ” ਨਾਲ ਹੈ। ਇਸ ਅਖਬਾਰ ਦਾ ਐਡੀਟਰ ਵੀ ਇਹ ਜਾਣਦਾ ਹੈ, ਅਤੇ ਪ੍ਰੋਫੇਸਰ ਦਰਸ਼ਨ ਸਿੰਘ ਵੀ ਇਸ ਗੱਲ ਨੂੰ ਚੰਗੀ ਤਰਾਂ ਜਾਣਦੇ ਹਨ। ਅਖਬਾਰਾਂ ਵਿੱਚ ਬਿਆਨ ਦੇ ਦੇਣਾਂ ਅਤੇ ਅਪਨੀ ਫੋਟੋ ਛਪਵਾ ਲੈਣਾਂ ਅਤੇ ਆਮ ਜਨਮੱਤ ਨੂੰ ਨਾਲ ਲੈ ਕੇ ਚਲਨਾ ਅਤੇ ਉਨਾਂ ਦੀ ਜਾਗਰੂਕਤਾ ਅਤੇ ਚੈਤੱਨਤਾ ਦਾ ਦਾਇਰਾ ਹੋਲੀ ਹੌਲੀ ਵਧਾਉਦੇ ਹੋਏ, ਅਪਨੀ ਗੱਲ ਨੂੰ ਇੱਕ ਮੁਹੀਮ ਦਾ ਰੂਪ ਦੇਣਾ ਇੱਕ ਬਹੁਤ ਬਿਖੜਾ ਕੰਮ ਹੁੰਦਾ ਹੈ, ਜੋ ਪ੍ਰੌਫੇਸਰ ਦਰਸ਼ਨ ਸਿੰਘ ਬਾਖੂਬੀ ਜਾਣਦੇ ਹਨ।
ਖੰਡੇ ਬਾਟੇ ਦੀ ਪਾਹੁਲ ਨੂੰ “ਅੰਮ੍ਰਿਤ” ਸਮਝਣ ਵਾਲੇ ਪ੍ਰਾਣੀ ਨੂੰ, ਜਦੋਂ ਇਨਾਂ ਬਾਣੀਆਂ ਨੂੰ ਅਪਨੇ ਜੀਵਨ ਦਾ ਨਿਤਨੇਮ ਬਨਾਉਣ ਦਾ ਪ੍ਰਣ ਕਰਵਾਇਆ ਜਾਂਦਾ ਹੈ, ਅਤੇ “ਸਿੱਖ ਰਹਿਤ ਮਰਿਯਾਦਾ” ਅਨੁਸਾਰ ਅਪਨੇ ਜੀਵਨ ਨੂੰ ਚਲਾਉਨ ਦੀ ਸਿਖਿਆ ਦਿੱਤੀ ਜਾਂਦੀ ਹੈ। ਕੀ ਸ. ਇੰਦਰ ਸਿੰਘ ਘੱਗਾ ਅਤੇ ਇਸ ਅਖਬਾਰ ਦਾ ਐਡੀਟਰ ਇਹਨਾ ਸਿੱਖਾਂ ਨੂੰ ਇਹ ਸਮਝਾ ਸਕਦਾ ਹੈ ਕੇ, ਜੋ ਪੰਜ ਪਿਆਰਿਆਂ ਕੋਲੋਂ ਸਿਖਿਆ ਲੈ ਕੇ ਆਏ ਹੋ ਉਹ ਗਲਤ ਹੈ? । “ਰਹਿਤ ਮਰਿਯਾਦਾ” ਜੋ ਤੁਹਾਡਾ
code of conduct (ਸਿੱਖ ਸੰਵਿਧਾਨ) ਹੈ, ਉਹ ਸਾਰਾ ਗਲਤ ਹੈ। ਸ. ਇੰਦਰ ਸਿੰਘ ਘੱਗਾ ਜੀ ਅਸੀ ਸਾਰੇ ਆਪ ਜੀ ਦਾ ਸਨਮਾਨ ਕਰਦੇ ਹਾਂ, ਕਿਉਕੇ ਆਪ ਜੀ ਦੀ ਗਿਣਤੀ, ਅਖੌਤੀ ਦਸ਼ਮ ਗ੍ਰੰਥ ਬਾਰੇ ਅਧਿਐਨ ਕਰਨ ਵਾਲੇ ਵਿਦਵਾਨਾਂ ਵਿੱਚ ਕੀਤੀ ਜਾਂਦੀ ਹੈ। ਲੇਕਿਨ ਆਪਦੇ ਬਿਆਨ, ਆਪਜੀ ਦੀ ਫੋਟੋ ਨਾਲ ਨਿਤ ਛਾਪਨ ਵਾਲੀ ਅਖਬਾਰ ਅਤੇ ਉਸ ਦੇ ਐਡੀਟਰ ਦੀ ਖੁਸਾਮਦ ਵਿੱਚ ਐਸਾ ਬਿਆਨ Publically ਦੇ ਕੇ “ਅਖੋਤੀ ਦਸ਼ਮ ਗ੍ਰੰਥ” ਵਿਰੋਧੀ “ਮੁਹੀਮ” ਨੂੰ ਕਮਜੋਰ ਕਰਨਾਂ ਆਪ ਜੀ ਵਰਗੇ ਵਿਦਵਾਨ ਨੂੰ ਸੋਭਾ ਨਹੀ ਦਿੰਦਾ।
ਅਖੌਤੀ ਦਸ਼ਮ ਗ੍ਰੰਥ ਦੇ ਬਾਰੇ ਆਮ ਸਿੱਖ ਨੂੰ ਚੇਤੱਨ ਕਰਨਾਂ ਅਤੇ ਇਹਨਾ ਦਸ਼ਮ ਗ੍ਰੰਥੀਆਂ ਨੂੰ ਨਕੇਲ ਪਾਉਨਾਂ ਜੇ ਆਪ ਇਨਾਂ ਸੌਖਾ ਸਮਝਦੇ ਹੋ ਤੇ,
Time TV ਤੇ ਹੋਏ ਇੱਕ ਇੰਟਰਵਿਊ ਵਿਚ, ਦੋ ਕੌਡੀ ਦਾ, ਅਕਲੋਂ ਪੈਦਲ ਰਤਿੰਦਰ ਸਿੰਘ ਤੁਹਾਡੀ ਬੋਲਤੀ ਬੰਦ ਕਰਨ ਵਿੱਚ ਕਾਮਯਾਬ ਨਾਂ ਹੋ ਜਾਂਦਾ। ਅਖੋਤੀ ਦਸ਼ਮ ਗ੍ਰੰਥ ਦੇ ਬਾਰੇ ਇਸ ਮੁਹਿੰਮ ਵਿੱਚ ਜੋ ਤੇਜੀ ਆਈ ਹੈ ਉਹ ਜਗ ਜਾਹਿਰ ਹੈ ਕੇ ਗਿਆਨੀ ਭਾਗ ਸਿੰਘ ਤੋ ਬਾਦ ਪ੍ਰੋਫੇਸਰ ਦਰਸ਼ਨ ਸਿੰਘ ਦੀ ਵਜਹ ਨਾਲ ਹੀ ਆਈ ਹੈ। “ਪੁਜਾਰੀਆਂ” ਨਾਲ ਅਪਨੀ ਨਿਜੀ ਲੜਾਈ ਲੜਨ ਨੂੰ “ਮੁਹਿੰਮ” ਨਹੀਂ ਬਣਾਇਆ ਜਾ ਸਕਦਾ। ਉਸ ਲਈ ਅਪਨੇ ਆਪ ਨੂੰ ਬੰਦ ਕਮਰੇ ਵਿਚੋਂ ਬਾਹਰ ਕੱਢਕੇ ਥਾਂ ਥਾਂ ਤੇ ਸੋਟਿਆਂ, ਕਿਰਪਾਨਾਂ ਅਤੇ ਗੋਲੀਆਂ ਦਾ ਸਾਮਨਾ ਕਰਨਾਂ ਪੈਂਦਾ ਹੈ, ਜਿਸਨੂੰ ਪ੍ਰੋਫੇਸਰ ਦਰਸ਼ਨ ਸਿਘ ਆਏ ਦਿਨ ਸਹਾਰ ਰਹੇ ਹਨ। ਇਹ ਗੱਲ ਤੁਸੀਂ ਅਪਨੇ ਪਿਆਰੇ ਐਡੀਟਰ ਸਾਹਿਬ ਨੂੰ ਵੀ ਸਮਝਾ ਦੇਵੋ ਤਾਂ ਆਪ ਜੀ ਦੀ ਬਹੁਤ ਮੇਹਰਬਾਨੀ ਹੋਵੇਗੀ। ਜੇ ਉਹ ਇਸ ਮੁਹੀਮ ਵਿੱਚ ਸ਼ਾਮਿਲ ਹੋਣਾ ਚਾਉਨ ਤਾਂ ਕੌਮ ਉਨਾਂ ਦਾ ਸਵਾਗਤ ਕਰੇਗੀ। ਉਹ ਤੇ ਇੱਕ ਛੋਟੀ ਜਹੀ ਗੱਲ ਨੂੰ ਵੀ ਹਉਮੈ ਦੇ ਵਸ ਪੈ ਕੇ ਅਪਨੀ ਅਖਬਾਰ ਦੀ ਸੁਰਖੀ ਬਨਾਂ ਲੈਂਦੇ ਹਨ ਕੇ ਪ੍ਰੋਫੇਸਰ ਚੰਡੀਗੜ ਆ ਕੇ ਵੀ ਉਨਾਂ ਨੂੰ ਮਿਲਨ ਨਹੀ ਆਇਆ। ਪ੍ਰੋਫੇਸਰ ਦਰਸ਼ਨ ਸਿੰਘ, ਸਿੱਖ ਪੰਥ ਦਾ ਸਤਕਾਰ ਯੋਗ ਪ੍ਰਚਾਰਕ ਹੈ, ਇਸ ਅਖਬਾਰ ਦਾ ਕੋਈ ਮੁਲਾਜਿਮ ਨਹੀ। ਜੇ ਤੁਹਾਡੇ ਸੰਪਾਦਕ ਜੀ ਇਹ ਲਿਖਦੇ ਹਨ ਕੇ ਉਹ ਦੋਵੇ ਇੱਕ ਕੁਹਾੜੇ ਦੇ ਜਖਮੀ ਹਨ ਤੇ ਉਹ ਹੀ ਮਿਲਨ ਦਾ ਉਪਰਾਲਾ ਕਰ ਸਕਦੇ ਸਨ।
ਤੁਹਾਡੀ ਉਸ ਗੱਲ ਦਾ ਜਵਾਬ ਤੇ ਰਹਿ ਗਇਆ ਕੇ ਪ੍ਰੋਫੇਸਰ ਦਰਸ਼ਨ ਸਿੰਘ ਦਾ ਚੌਪਈ, ਜਾਪ ਸਾਹਿਬ ਅਤੇ ਭਗੌਤੀ ਬਾਰੇ ਕੀ ਸਟੈਂਡ ਹੈ। ਪ੍ਰੋਫੇਸਰ ਦਰਸ਼ਨ ਸਿੰਘ ਇੱਕ ਸੁਲਝੇ ਅਤੇ ਨਿਡਰ ਪ੍ਰਚਾਰਕ ਅਤੇ ਵਿਦਵਾਨ ਹਨ। ਕੌਮ ਦੀ ਭਲਾਈ ਲਈ
Sacrifice (ਬਲਿਦਾਨ) ਦੀ ਕਿਸੇ ਵੀ ਹਦ ਨੂੰ ਉਹ ਪਾਰ ਕਰ ਸਕਦੇ ਹਨ। ਉਨਾਂ ਬਾਰੇ ਭੱਦੀ ਸ਼ਬਦਾਵਲੀ ਵਰਤ ਕੇ ਯਾਂ ਉਨਾਂ ਉਪਰ ਕਿੰਤੂ ਕਰਕੇ ਕੋਈ ਵੀ ਮਨੁਖ ਵਿਦਵਾਨ ਕਹਲਾਉਨ ਦਾ ਹੱਕਦਾਰ ਨਹੀਂ ਹੋ ਸਕਦਾ। ਉਨਾਂ ਨੇ ਦੋ ਤਖਤਾਂ ਤੇ ਗੁਰੁ ਗ੍ਰੰਥ ਸਾਹਿਬ ਦੇ ਸਨਮਾਨ ਨੂੰ ਬਹਾਲ ਕਰਨ ਅਤੇ ਇਸ ਅਖੋਤੀ ਗ੍ਰੰਥ ਨੂੰ ਗੁਰੁ ਗ੍ਰੰਥ ਸਾਹਿਬ ਸਾਹਿਬ ਨਾਲੋਂ ਹਟਾਉਨ (ਜੈਸਾ ਕੇ ਅਕਾਲ ਤਖਤ ਨੇ ਆਪ 6 ਜੂਨ 2008 ਵਿੱਚ ਹੁਕਮਨਾਮਾਂ ਵੀ ਜਾਰੀ ਕੀਤਾ ਸੀ) ਅਤੇ ਇਸ ਵਿੱਚ ਦਰਜ ਅਸ਼ਲੀਲ ਰਚਨਾਂ “ਚਰਿਤ੍ਰਯੌ ਪਾਖਿਯਾਨ” ਨੂੰ ਬਾਹਰ ਕਡਣ ਦੀ ਮੁਹਿਮ ਚਲਾਈ ਤੇ ਇਸ ਅਖੋਤੀ ਗ੍ਰੰਥ ਅਗੇ ਮੱਥਾ ਨਾਂ ਟੇਕ ਕੇ ਸਿੱਖਾ ਨੂੰ ਇੱਕ ਗੁਰੁ ਗ੍ਰੰਥ ਸਾਹਿਬ ਨੂੰ ਗੁਰੁ ਮਨਣ ਦਾ ਅਵਾਹਨ ਕੀਤਾ। ਇਸ ਮੁਹਿੰਮ ਵਿੱਚ ਉਨਾਂ ਨੇ ਕੀ ਖੋਇਆ ਅਤੇ ਕੀ ਪਾਇਆ, ਇਹ ਕੌਮ ਦੇ ਸਾਮਨੇ ਹੈ। ਇਸ ਦਾ ਲੇਖਾ ਜੋਖਾ ਆਉਨ ਵਾਲਾ ਇਤਿਹਾਸ ਕਰੇਗਾ। ਇਸ ਨਾਲ ਜੁੜੇ ਮੁੱਦੇ, ਨਿਤਨੇਮ ਦੀਆਂ ਬਾਣੀਆਂ ਬਾਰੇ ਉਹ ਜਾਨਦੇ ਹਨ ਕੇ ਇਨਾਂ ਸਾਰੀਆਂ ਬਾਣੀਆਂ ਦਾ ਸੱਚ ਕੀ ਹੈ ਲੇਕਿਨ ਇਨਾਂ ਬਾਰੇ ਉਹ ਵਿਦਵਾਨਾਂ ਨੂੰ ਆਮ ਸਿੱਖ ਦੇ ਜਾਗਰੂਕ ਹੋਣ ਤੋ ਪਹਿਲਾਂ ਚੁਕਨ ਦੇ ਹੱਕ ਵਿੱਚ ਨਹੀ ਹਨ। ਕਿਉਂਕੇ ਜਿਸ ਕੌਮ ਦੀ ਭਲਾਈ ਲਈ ਇਹ ਜਰੂਰਤ ਹੈ ਉਹ ਹੀ ਅਗਿਆਨਤਾ ਵਸ਼ ਇਸਦੇ ਖਿਲਾਫ ਹੋ ਜਾਵੇ ਤਾਂ ਕੀ ਉਹ ਮੁਹਿੰਮ ਕਾਮਜਾਬ ਹੋ ਸਕਦੀ ਹੈ? (ਜੈਸਾ ਕਿ ਹੋ ਰਿਹਾ ਹੈ।)। ਨਿਤਨੇਮ ਦੀਆਂ ਬਾਣੀਆਂ ਅਤੇ ਸਿੱਖ ਰਹਿਤ ਮਰਿਯਾਦਾ ਵਿੱਚ ਜਰੂਰੀ ਸੋਧ ਇਹ ਕੰਮ ਉਨਾਂ ਕੋਮ ਦੇ ਵਿਦਵਾਨਾਂ ਅਤੇ ਸੂਝਵਾਨ ਤਬਕੇ ਨੂੰ ਸੌਂਪ ਦਿਤਾ ਹੈ। ਜਿਸ ਨੂੰ ਵੱਕਤ ਆਉਨ ਤੇ ਚੁਕਿਆ ਜਾ ਸਕਦਾ ਹੈ। ਇਸ ਉਤੇ ਅਸੀ ਸਾਰੇ ਅਪਨਾ ਅਪਨਾ Home Work ਕਰ ਵੀ ਰਹੇ ਹਾਂ ਕੋਈ ਅਰਾਮ ਨਾਲ ਸੁੱਤੇ ਹੋਏ ਨਹੀ ਹਾਂ। ਪ੍ਰੋਫੈਸਰ ਦਰਸ਼ਨ ਸਿੰਘ ਜੀ ਪੰਥ ਦੇ ਉਨਾਂ ਵਿਦਵਾਨਾਂ ਤੋ ਮੁਨਕਰ ਵੀ ਨਹੀਂ ਹਨ ਜੋ ਇਨਾਂ ਬਾਣੀਆਂ ਨੂੰ ਗੁਰੂ ਕ੍ਰਿਤ ਨਹੀ ਮਨਦੇ। ਦਾਸ ਅਤੇ ਇਸ ਅਖੌਤੀ ਗ੍ਰੰਥ ਦਾ ਅਧਿਐਨ ਕਰਨ ਵਾਲੇ ਹਰ ਵਿਦਵਾਨ ਦੀ ਇੱਕ ਹੀ ਰਾਏ ਹੈ ਕੇ ਇਹ ਸਾਰੀਆਂ ਬਾਣੀਆਂ ਗੁਰੁ ਕ੍ਰਿਤ ਨਹੀਂ ਅਤੇ ਰਹਿਤ ਮਰਿਆਦਾ ਵਿੱਚ ਜੁੜੀ ਚੰਡੀ ਦੀ ਵਾਰ ਦੀ ਪਹਿਲੀ ਪਉੜੀ ਨੂੰ ਵੀ ਸੋਧਨ ਦੀ ਜਰੂਰਤ ਹੈ। ਲੇਕਿਨ ਉਸ ਦਾ ਸਹੀ ਵੇਲਾ ਹਾਲੀ ਆਇਆ ਨਹੀਂ। ਪੈਂਡਾ ਲੰਮਾ ਹੈ, ਵਿਰੋਧੀ ਤਾਕਤਵਰ ਤੇ ਚੰਡਾਲ ਹੈ। ਕੰਮ ਇੱਕ ਇੱਕ ਕਰਕੇ ਹੀ ਹੋ ਸਕਦਾ ਹੈ। ਸਾਡੇ ਵਿੱਚ ਇੱਕ ਜੁਟਤਾ ਅਤੇ ਇੱਕ ਦੂਜੇ ਨੂੰ ਸਮਝਣ (Understanding) ਦੀ ਕਮੀ ਹੋਨ ਕਰਕੇ ਇਹ ਕੰਮ ਦਿਨ ਬ ਦਿਨ ਹੋਰ ਔਖਾ ਹੁੰਦਾ ਜਾ ਰਿਹਾ ਹੈ।
ਪੰਥ ਦੇ ਇੱਕ ਮਹਾਨ ਵਿਦਵਾਨ ਅਮਰਜੀਤ ਸਿੰਘ ਚੰਦੀ, ਰੁਦਰਪੁਰ- ਅਨੁਸਾਰ ਇਹ ਕੋਈ ਸਾਲ ਦੋ ਸਾਲ ਵਿੱਚ ਹਲ ਹੋਨ ਵਾਲਾ ਮੁੱਦਾ ਨਹੀ ਹੈ। ਕੌਮ ਨੂੰ ਇਸ ਵਿੱਚ ਕਾਮਯਾਬ ਹੋਣ ਲਈ ਘਟ ਤੋ ਘਟ ਆਉਨ ਵਾਲੇ ਸੌ ਸਾਲ ਦਾ ਪ੍ਰੋਗ੍ਰਾਮ ਊਲੀਕਨਾਂ ਪਵੇਗਾ। ਕਮ ਜਾਰੀ ਰਖਨਾਂ ਪਵੇਗਾ। ਇਸ ਵਿੱਚ ਸਾਡੀਆਂ ਦੋ ਚਾਰ ਪੀੜੀਆਂ ਨਿਕਲ ਜਾਣਗੀਆਂ, ਇਹ ਮਨ ਕੇ ਚਲਨਾ ਹੈ। ਕਾਮਯਾਬੀ ਦੀ ਰਫਤਾਰ ਆਮ ਸਿੱਖ ਨੂੰ ਜਾਗਰੂਕ ਕਰਨ ਦੀ ਰਫਤਾਰ ਅਤੇ ਵਿਰੋਧੀਆਂ ਨੂੰ ਮਾਤ ਦੇਣ ਦੀ ਰਫਤਾਰ ਤੇ ਨਿਰਭਰ ਕਰੇਗੀ। ਜਿਸ ਤਰਾਂ ਦੀ ਨੀਤੀ ਬ੍ਰਾਹਮਣਵਾਦੀਆਂ ਨੇ ਸਿੱਖ ਕੋਮ ਦੇ ਖਿਲਾਫ ਤਿਨ ਸੌ ਸਾਲ ਦਾ ਪ੍ਰੋਗ੍ਰਾਮ ਬਨਾ ਕੇ, ਸਿੱਖ ਕੌਮ ਨੂੰ ਹਿੰਦੂ ਮਤਿ ਵਿੱਚ ਜਜਬ ਕਰ ਲੈਨ ਲਈ ਉਲੀਕੀ ਸੀ। ਅਜ ਦੋ ਸੌ ਸਾਲ ਵਿੱਚ ਹੀ ਉਹ ਲਗਭਗ ਅਪਨੇ ਪ੍ਰੋਗ੍ਰਾਮ ਵਿੱਚ ਪੂਰੀ ਤਰਾਂ ਸਫਲ ਵੀ ਹੋ ਚੁਕੇ ਹਨ। ਅਸੀ ਆਪਸ ਵਿੱਚ ਲੜ ਲੜ ਕੇ ਇੱਕ ਦੂਜੇ ਦੀਆਂ ਟੰਗਾਂ ਖਿਚ ਖਿਚ ਕੇ ਇਹ ਸਾਰਾ ਸਮਾਂ ਕੱਢ ਦਿਤਾ। ਜੇ ਇਹੋ ਜਿਹਾ ਹਾਲ ਸਾਡੀ ਕੋਮ ਦਾ ਰਿਹਾ ਤੇ ਅਸੀ ਜਿਥੋਂ ਚਲੇ ਸੀ ਮੁੜ ਉਥੇ ਹੀ ਰਵਾਂਗੇ। ਰਹਿ ਜਾਏਗਾ ਤੇ ਬਸ ਝੂਠਾ ਚੌਧਰ ਪੁਣਾਂ, ਲਾਲਚ ਤੇ ਹਉਮੇ ਦਾ ਝੂਠਾ ਪਰਛਾਂਵਾਂ। ਹੋਰ ਕੁੱਝ ਨਹੀ!
ਇੰਦਰ ਜੀਤ ਸਿੰਘ
ਕਾਨਪੁਰ
27 ਫੱਗਣ 541
ਤਦਅਨੁਸਾਰ 10. 03. 2010


(09/03/10)
ਮਨਜੀਤ ਸਿੰਘ ਖਾਲਸਾ

ਸਿੱਖ ਨੇ ਸੱਚ ਦੇ ਸਾਮ੍ਹਣੇ ਸਿਰ ਝੁਕਾਉਣਾ ਹੈ, ਝੂਠ ਦੇ ਸਾਮ੍ਹਣੇ ਨਹੀਂ: ਪ੍ਰੋ. ਦਰਸ਼ਨ ਸਿੰਘ

ਰੋਪੜ ਜਿਲੇ ਦੇ ਯੂਥ ਕੱਲਬ, ਪਿੰਡ ਗਰੇਵਾਲ ਵਲੋਂ ਮਿਤੀ 07 ਮਾਰਚ 2010 ਦੇ ਦਿਨ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸਮਰਪਿਤ, ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਬੋਲਦਿਆਂ ਅਕਾਲ ਤੱਖਤ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਪ੍ਰੋ ਦਰਸ਼ਨ ਸਿੰਘ ਜੀ ਨੇ ਗੂਜਰੀ ਕੀ ਵਾਰ ਵਿੱਚ ਅੰਕਿਤ ਪਉੜੀ: ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ॥ ਸਤਿਗੁਰ ਤੇ ਸਚੁ ਪਛਾਣੀਐ ਸਚਿ ਸਹਜਿ ਸਮਾਣੀ॥ ਦਾ ਰਸਭਿੰਨਾ ਕੀਰਤਨ ਕਰਦਿਆ ਕਿਹਾ ਕਿ ਜਿਵੇਂ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚੋ ਉਨੀ ਦੇਰ ਕੋਈ ਵਿਦਆਰਥੀ ਪਾਸ ਨਹੀਂ ਹੋ ਸਕਦਾ ਜਿੰਨੀਂ ਦੇਰ ਉਹ ਕਲਾਸ ਵਿੱਚ ਅਧਿਆਪਕ ਜਾਂ ਪ੍ਰੋਫੈਸਰ ਦੇ ਕਹੇ ਹੋਏ ਬੋਲਾਂ ਨੂੰ ਧਿਆਨ ਨਾਲ ਸੁਣ ਕੇ ਉਸਨੂੰ ਨਹੀਂ ਅਪਨਾਉਂਦਾ ਅਤੇ ਉਸ ਉਤੇ ਅਮਲ ਨਹੀਂ ਕਰਦਾ। ਇਸੇ ਤਰਾਂ ਜੋ ਮਨੁੱਖ ਸਾਧ ਸੰਗਤਿ ਦੇ ਸਕੂਲ ਵਿੱਚ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਪ੍ਰੋਫੈਸਰ ਦੇ ਬਚਨਾਂ ਨੂੰ ਸੁਣ ਕੇ ਆਪਣੇ ਜੀਵਨ ਵਿੱਚ ਧਾਰਣ ਨਹੀਂ ਕਰਦਾ ਉਨੀਂ ਦੇਰ ਉਹ ਸਿਖੀ ਦੇ ਇਮਤਿਹਾਨ ਵਿੱਚੋਂ ਪਾਸ ਨਹੀਂ ਹੋ ਸਕਦਾ। ਸਾਧ ਸੰਗਤਿ ਦੇ ਇਸ ਸਕੂਲ ਵਿੱਚ ਸ੍ਰੀ ਗੁਰੂ ਗ੍ਰੰਥ ਰੂਪੀ ਪ੍ਰੋ. ਸਮਝਾਉਦੇ ਹਨ ਕਿ ਸੱਚ ਹੀ ਸੱਚੇ ਜੀਵਨ ਦਾ ਕੇਂਦਰ ਹੈ। ਜਿਹੜੇ ਦਸਮ ਪਾਤਸ਼ਾਹ ਬਾਬਾ ਬੰਦਾ ਸਿੰਘ ਨੂੰ ਸੱਚ ਦਾ ਉਪਦੇਸ਼ ਦੇਕੇ ਝੂਠ ਦੇ ਖਿਲਾਫ ਲੜਣ ਲਈ ਭੇਜਦੇ ਨੇ ਉਹੀ ਦਸਮ ਪਾਤਸ਼ਾਹ ਸਿਖੀ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਲੜ ਲਗਾ ਕੇ ਪੂਰੇ ਪੰਥ ਨੂੰ ਇਸ ਗ੍ਰੰਥ ਕੋਲੋਂ ਹਰ ਅਉਖੇ ਸਮੇਂ ਸ਼ਕਤੀ ਲੈਣ ਲਈ ਪ੍ਰੇਰਦੇ ਹੋਏ ਕਹਿੰਦੇ ਹਨ ਕਿ ਜਦੋਂ–ਜਦੋਂ ਵੀ ਪੰਥ ਨੂੰ ਲੋੜ ਪਏ, ਇਸ ਰੱਬੀ ਖਜਾਨੇ ਵਿੱਚੋਂ ਸ਼ਕਤੀ ਪ੍ਰਾਪਤ ਕਰਕੇ ਝੂਠ ਅਤੇ ਅਨਿਆਂ ਖਿਲਾਫ ਸ਼ਬਦ ਦੀ ਅਗਵਾਈ ਨਾਲ ਹੀ, ਲੜਾਈ ਵਿੱਚ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ। ਪਰ ਜੋ ਮਨੁੱਖ ਅਨਨਿਆਏ, ਬੇਇਨਸਾਫੀ ਜਾਂ ਝੂਠ ਦੇ ਸਾਮ੍ਹਣੇ ਗੋਡੇ ਟੇਕਦੇ ਹੋਏ ਸੱਚ ਨੂੰ ਭੁੱਲਾ ਦਿੰਦੇ ਹਨ ਉਹ ਸਿਖੀ ਦੇ ਸਕੂਲ ਵਿੱਚ ਪਾਸ ਨਹੀਂ ਹੋ ਸਕਦੇ। ਪਰ ਹਰ ਸਮੇਂ ਵਿੱਚ ਸ਼ਾਜਿਸ਼ਕਾਰਾਂ ਵਲੋਂ ਸ਼ਾਜਿਸ਼ ਅਧੀਨ ਉਚੇ ਅਦਰਸ਼ਕ ਜੀਵਣ ਵਾਲਿਆਂ ਉੱਤੇ ਦੋਸ਼/ਇਲਜ਼ਾਮ ਲਗਾ ਕੇ ਐਸੇ ਭੁਲੇਖੇ ਪੈਦਾ ਕੀਤੇ ਜਾਂਦੇ ਰਹੇ ਹਨ ਤਾਂ ਕਿ ਸਿਖਾਂ ਨੂੰ ਗੁਮਰਾਹ ਕਰਕੇ ਦਿਸ਼ਾਹੀਨ ਕੀਤਾ ਜਾ ਸਕੇ ਅਤੇ ਗੁਰਮਤਿ ਦੀ ਬਣੀ ਹੋਈ ਲਹਿਰ ਨੂੰ ਖੇਰੂੰ-ਖੇਰੂੰ ਕੀਤਾ ਜਾ ਸਕੇ। ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ ਬੰਦਾ ਸਿੰਘ ਉਤੇ ਆਪਣੇ ਆਪ ਨੂੰ ਗੁਰੁ ਕਹਾਉਣ ਦਾ ਅਤੇ ਗੁਰੁ ਦੇ ਹੁਕਮ ਵਿੱਰੁਧ ਵਿਆਹ ਕਰਵਾਉਣ ਦਾ ਇਲਜ਼ਾਮ ਲਗਾ ਕੇ ਬਦਨਾਮ ਕੀਤਾ ਗਿਆ, ਪਰ ਇਸ ਗੱਲ ਨੂੰ ਬੜੇ ਹੀ ਧਿਆਨ ਨਾਲ ਸੋਚਣ ਅਤੇ ਸਮਝਣ ਦੀ ਜਰੂਰਤ ਹੈ। ਕਿਉਕਿ ਬਾਬਾ ਬੰਦਾ ਸਿੰਘ ਫਾਰਸੀ ਪੜੇ ਸਨ ਇਸ ਲਈ ਆਪਣੇ ਹਰ ਸ਼ੰਦੇਸ਼ ਵਿੱਚ ਸੰਗਤਾਂ ਨੂੰ ਮੁਖਾਤਬ ਹੁੰਦੇ ਹੋਏ ਲਿਖਿਆ ਕਰਦੇ ਸਨ, ਬੰਦਾ-ਏ-ਗੁਰੂ। ਭਾਵ ਗੁਰੁ ਦਾ ਬੰਦਾ। ਫਾਰਸੀ ਵਿੱਚ ਗੁਰੂ ਦਾ ਬੰਦਾ ਲਿਖਣ ਲਈ ਲਿਖਿਆ ਜਾਂਦਾ ਹੈ ਬੰਦਾ-ਏ-ਗੁਰੂ। ਪਰ ਸਾਜਿਸ਼ਕਾਰਾਂ ਨੇ ਇਸਨੂੰ ਬਦਲ ਕੇ ਬੜੀ ਚਾਲਾਕੀ ਨਾਲ ਕਹਿਣਾ ਸ਼ੁਰੂ ਕਰ ਦਿੱਤਾ ਕਿ ਦੇਖੋ ਬੰਦਾ ਸਿੰਘ ਆਪਣੇ ਆਪ ਨੂੰ ਗੁਰੂ ਅਖਵਾਉਣ ਲਗ ਪਿਆ ਹੈ, ਜੋ ਕਿ ਸਰਾਸਰ ਝੂਠ ਸੀ। ਇਸੇ ਤਰ੍ਹਾਂ ਜਿਹੜਾ ਗੁਰੁ ਆਪ ਗ੍ਰਿਹਸਤੀ ਹੈ ਤੇ ਗ੍ਰਹਿਸਤੀ ਹੁੰਦਿਆਂ ਹੋਇਆਂ ਵੀ, ਜੇ ਗੁਰੂ ਨੇ ਸਾਰੇ ਹੀ ਯੁੱਧ ਜਿੱਤੇ, ਤਾਂ ਭਲਾ ਐਸਾ ਗੁਰੁ ਬੰਦਾ ਸਿੰਘ ਨੂੰ ਗ੍ਰਿਹਸਤੀ ਜੀਵਨ ਤੋਂ ਰੋਕਦਿਆਂ ਕਿਉ ਆਖੇਗਾ ਕਿ ਜੇ ਤੂੰ ਵਿਆਹ ਕਰਵਾਏਗਾ ਤਾਂ ਤੇਰੀ ਜਿੱਤ ਹਾਰ ਵਿੱਚ ਬਦਲ ਜਾਏਗੀ। ਇਹ ਸੱਭ ਸਾਜਿਸ਼ਕਾਰਾਂ ਵਲੋਂ ਬੰਦਾ ਸਿੰਘ ਖਿਲਾਫ ਭੁਲੇਖੇ ਪੈਦਾ ਕਰਕੇ ਉਸਨੂੰ ਕਮਜੋਰ ਕਰਨ ਲਈ ਕੀਤਾ ਗਿਆ ਤਾਂ ਕਿ ਉਸਦੇ ਸਾਥੀਆਂ ਨੂੰ ਬੰਦਾ ਸਿੰਘ ਨਾਲੋਂ ਤੋੜ ਦਿੱਤਾ ਜਾਏ ਜਿਸ ਨਾਲ ਬੰਦਾ ਸਿੰਘ ਨੂੰ ਆਸਾਨੀ ਨਾਲ ਹਰਾਇਆ ਜਾ ਸਕੇ। ਅੱਜ ਵੀ ਸਿਖਾਂ ਨੂੰ ਗੁਮਰਾਹ ਕਰਨ ਲਈ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦੂਜੇ (ਕਾਲਕਾ) ਗ੍ਰੰਥ ਨੂੰ ਸਥਾਪਤ ਕੀਤਾ ਜਾਂ ਰਿਹਾ ਹੈ। ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸ਼ਵਾਸ ਰਖਣ ਵਾਲਿਆਂ ਨੂੰ ਬੜੀ ਸਾਜਿਸ਼ ਅਧੀਨ ਬਦਨਾਮ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਾਜਿਸ਼ਕਾਰਾਂ ਨੂੰ ਇਸ ਗੱਲ ਦੀ ਸਮਝ ਲੱਗ ਗਈ ਹੈ ਕਿ ਸਿਖ ਨੂੰ ਕਿਸੇ ਵੀ ਤਰੀਕੇ ਮਾਰ ਕੇ ਮੁਕਾਇਆ ਨਹੀਂ ਜਾ ਸਕਦਾ, ਤੇ ਜੇ ਮੁਕਾਇਆ ਜਾ ਸਕਦਾ ਹੈ ਤਾਂ ਕੇਵਲ ਗੁਰੂ ਨਾਲੋਂ ਤੋੜ ਕੇ। ਗੁਰਬਾਣੀ ਦੇ ਇਸ ਪਾਵਨ ਫੁਰਮਾਨ ਦਾ ਉਨ੍ਹਾਂ ਨੂੰ ਪਤਾ ਲਗ ਗਿਆ ਹੈ ਕਿ ਜਿਉਂ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖ ਗੁਰ ਬਿਨੁ ਮਰ ਜਾਈ॥ ਇਸੇ ਲਈ ਸਿਖ ਸੰਗਤਾਂ ਨੇ ਇਨ੍ਹਾਂ ਹਰ ਤਰ੍ਹਾਂ ਦੀਆਂ ਸਾਜਿਸ਼ਾਂ ਤੋਂ ਸੁਚੇਤ ਰਹਿੰਦਿਆਂ ਹੋਇਆਂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸਿਰ ਝੂਕਾਉਣਾ ਹੈ ਕਿਸੇ ਹੋਰ ਨੂੰ ਨਹੀਂ। ਜੈਕਾਰਿਆਂ ਦੀ ਗੂੰਜ ਵਿੱਚ ਪੰਡਾਲ ਵਿੱਚ ਜੁੜ ਬੈਠੇ ਸੰਗਤਾਂ ਦੇ ਵੱਡੇ ਇੱਕਠ ਨੇ ਹੱਥ ਖੜੇ ਕਰਕੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ ਅਸੀਂ ਸੱਭ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਵੀ ਮੂਰਤੀ, ਦੇਹਧਾਰੀ ਜਾਂ ਕਿਸੇ ਹੋਰ ਗ੍ਰੰਥ ਨੂੰ ਪ੍ਰਵਾਨ ਨਹੀਂ ਕਰਦੇ, ਸਾਡੇ ਗੁਰੂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਇਸ ਮੋਕੇ ਸੰਗਤਾਂ ਵਲੋਂ ਸਿੰਘ ਸਾਹਿਬ ਪ੍ਰੌ. ਦਰਸ਼ਨ ਸਿੰਘ ਜੀ ਨੂੰ ਗੁਰਮਤਿ ਸਿਧਾਂਤਾਂ `ਤੇ ਦਿੜਤਾ ਨਾਲ ਪਹਿਰਾ ਦੇਣ ਲਈ ਸਨਮਾਨਿਤ ਵੀ ਕੀਤਾ ਗਿਆ।


(09/03/10)
ਇੰਦਰ ਜੀਤ ਸਿੰਘ ਕਾਨਪੁਰ

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥
ਰੋਜਾਨਾ ਸਪੋਕਸਮੈਨ ਐਤਵਾਰ 7. 3. 2010 ਵਿੱਚ ਛਪਿਆ ਸ. ਜੋਗਿੰਦਰ ਸਿੰਘ ਜੀ ਦਾ ਲੇਖ ਪੜਿਆ। ਪੜਦਿਆਂ ਸਾਰ ਹੀ ਕਿਸੇ ਵਿਦਵਾਨ ਦੀ ਕਹੀ ਇਹ ਗੱਲ ਦਿਮਾਗ ਵਿੱਚ ਗੂੰਜ ਗਈ ਕੇ “ਸਿੱਖਾਂ ਦਾ ਬੇੜਾ ਹਮੇਸ਼ਾ ਇਸ ਕਰ ਕੇ ਡੁਬਦਾ ਹੈ ਕੇ ਨਾਂ ਤੇ ਉਹ ਕਿਸੇ ਦੇ ਪਿਛੇ ਲਗਦੇ ਹਨ, ਅਤੇ ਨਾਂ ਹੀ ਕਿਸੇ ਨੂੰ ਅਪਨੇ ਅਗੇ ਲੱਗਣ ਦੇਂਦੇ ਹਨ। …” ਕੋਮ ਇੱਕ ਖਤਰਨਾਕ ਦੌਰ ਤੋਂ ਗੁਜਰ ਰਹੀ ਹੈ ਤੇ ਇੰਨਾ ਨੂੰ ਅਪਨੀ ਹਉਮੇ ਤੇ ਈਗੋ ਨਜਰ ਆ ਰਹੀ ਹੈ। ਪ੍ਰੋਫੇਸਰ ਦਰਸ਼ਨ ਸਿੰਘ ਜੀ ਬਾਰੇ ਜੋ ਕੂੜ ਪ੍ਰਚਾਰ ਕਰਕੇ ਸੰਪਾਦਕ ਜੀ ਨੇ ਅਪਨੇ ਆਪ ਨੂੰ ਮਹਾਨ ਦਰਸੋਣ ਦੀ ਜੋ ਕੋਸ਼ਿਸ਼ ਕੀਤੀ ਹੈ ਉਹ ਕਿਤੇ ਵੀ ਪਾਠਕਾਂ ਦੇ ਗਲੇ ਨਹੀਂ ਉਤਰਦੀ।
ਪ੍ਰੋਫੇਸਰ ਦਰਸ਼ਨ ਸਿੰਘ ਜੀ ਨਾਲ ਪਿਛਲੇ ਦਿਨਾਂ ਚ ਜੋ ਕੁੱਝ ਹੋਇਆ ਇਸ ਬਾਰੇ ਹਰ ਸੁਚੇਤ ਸਿੱਖ ਚੰਗੀ ਤਰਾਂ ਵਾਕਿਫ ਹੈ। ਇਸ ਦੇ ਪ੍ਰਚਾਰ ਦੀ ਕੋਈ ਜਰੂਰਤ ਨਹੀ ਹੇ। ਇੱਕ ਗਲ ਸਾਡੇ ਮਨ ਵਿੱਚ ਚੰਗੀ ਤਰਾਂ ਵੱਸੀ ਹੋਈ ਹੈ ਕੇ ਸ. ਜੋਗਿੰਦਰ ਸਿੰਘ ਅਤੇ ਸਪੋਕਸਮੈਨ ਨਾਲ ਇਨਾਂ “ਮਸੰਦਾਂ” ਨੇ ਜੋ ਕੁੱਝ ਕੀਤਾ ਅਤੇ ਇਸ ਕਰ ਕੇ ਰੋਜਾਨਾਂ ਸਪੋਕਸਮੈਨ ਦਾ ਜੋ ਨੁਕਸਾਨ ਹੋਇਆ ਬਹੁਤ ਮਾੜਾ ਸੀ। ਕੋਮ ਦੀ ਹਮਦਰਦੀ ਵੀ ਹਮੇਸ਼ਾਂ ਉਨਾਂ ਦੇ ਨਾਲ ਰਹੀ ਹੈ। ਲੇਕਿਨ ਇਸ ਦਾ ਮਤਲਬ ਇਹ ਨਹੀ ਕੇ ਉਹ ਜਿਸ ਦੀ ਚਾਉਨ ਪੱਤ ਲਾਂਉਦੇ ਰਹਿਨ। ਉਨਾਂ ਨੂੰ ਇਹ ਗੱਲ ਚੰਗੀ ਤਰਾਂ ਸਮਝ ਲੈਣੀ ਵੀ ਜਰੂਰੀ ਹੈ, ਕੇ ਪ੍ਰੋਫੈਸਰ ਦਰਸ਼ਨ ਸਿੰਘ ਦੀ ਕੌਮ ਵਿੱਚ ਇੱਕ ਖਾਸ ਹੈਸੀਅਤ ਅਤੇ ਸਨਮਾਨ ਹੈ, ਕੌਮ ਦਾ ਇੱਕ ਬਹੁਤ ਵਡਾ ਤਬਕਾ ਉਨਾਂ ਨੂੰ ਅਪਨੀ ਜਾਨ ਨਾਲੋ ਵੀ ਵਧੇਰੇ ਪਿਆਰ ਕਰਦਾ ਹੈ। ਜਿਸ ਦਾ ਇਹਸਾਸ ਸ਼ਾਇਦ ਸੰਪਾਦਕ ਜੀ ਨੂੰ ਨਹੀ ਹੈ। ਇਨਾਂ ਮਸੰਦਾਂ ਦੇ ਫਤਵਿਆਂ ਨੂੰ ਦਰ ਕਿਨਾਰ ਕਰਕੇ ਜੋ ਸਮਾਗਮ ਕੋਮ ਦੀ ਸੁਚੇਤ ਸੰਗਤ ਨੇ ਉਨਾਂ ਕੋਲੋਂ ਕਰਵਾਏ ਅਤੇ ਉਨਾਂ ਦਾ ਸਨਮਾਨ ਥਾਂ ਥਾਂ ਤੇ ਕੀਤਾ, ਉਹ ਇਸ ਗਲ ਦਾ ਪ੍ਰਤਖ ਪ੍ਰਮਾਣ ਹੈ।
ਜੇ ਸੰਪਾਦਕ ਜੀ ਇਹ ਸੋਚਦੇ ਹਨ ਕੇ ਪ੍ਰੋਫੇਸਰ ਸਾਹਿਬ ਦੇ ਇਨਾਂ ਅਉਖੇ ਦਿਨਾਂ ਵਿੱਚ ਸਪੋਕਸਮੈਨ ਨੇ ਉਨਾਂ ਦਾ ਬਹੁਤ ਸਾਥ ਦਿਤਾ, ਤਾਂ ਇਸ ਭੁਲੇਖੇ ਬਾਰੇ ਵੀ ਸਾਨੂੰ ਝਾਤ ਮਾਰ ਲੈਣ ਦੀ ਜਰੂਰਤ ਹੈ। ਪ੍ਰੋਫੇਸਰ ਸਾਹਿਬ ਨੂੰ ਪੇਸ਼ੀ ਦਾ ਨੋਟਿਸ ਮਿਲਦੇ ਸਾਰ ਹੀ ਸੰਪਾਦਕ ਜੀ ਇਹ ਲਿਖ ਲਿਖ ਕੇ ਪੱਨੇ ਕਾਲੇ ਕਰਦੇ ਰਹੇ ਕੇ ਦੂਜੇ ਤਲਬ ਕੀਤੇ ਲੋਕਾਂ ਵਾਂਗ ਪ੍ਰੋਫੇਸਰ ਦਰਸ਼ਨ ਸਿੰਘ ਵੀ ਇਨਾਂ ਪੁਜਾਰੀਆਂ ਅਗੇ ਘੁਟਨੇ ਟੇਕ ਦੇਵੇਗਾ ਅਤੇ ਤਨਖਾਹ ਲਵਾ ਕੇ ਰਹਮ ਦੀ ਭੀਖ ਮੰਗੇਗਾ। ਲੇਕਿਨ ਜਦੋਂ ਚੱਟਾਨ ਵਾਂਗ ਮਜਬੂਤ ਇਸ ਇਨਸਾਨ ਦੇ ਇਰਾਦੇ ਤੋਂ ਸੰਪਾਦਕ ਸਾਹਿਬ ਜਾਨੂ ਹੋ ਗਏ ਤੇ ਇਨਾਂ ਪਾਸਾ ਪਲਟ ਲਿਆ ਅਤੇ ਇਹ ਲਿਖਣ ਲਗ ਪਏ ਕੇ- ਜੇ ਪ੍ਰੌਫੇਸਰ ਸਾਹਿਬ ਉਥੇ ਗਏ ਤੇ ਇਨਾਂ ਦੀ ਜਾਨ ਨੂੰ ਵੀ ਖਤਰਾ ਹੋ ਜਾਵੇਗਾ। ਪ੍ਰੋਫੈਸਰ ਇਸ ਗਲ ਤੋਂ ਵੀ ਬੇਅਸਰ ਅਤੇ ਅਡੋਲ ਰਹੇ, ਕਾਰਣ ਸਾਫ ਸੀ, ਉਹ ਗੁਰੁ ਘਰ ਦੀ ਸੇਵਾ ਵਿੱਚ ਕੋਮ ਨੂੰ ਸੁਚੇਤ ਕਰਨ ਲਈ ਕੌਮ ਨੂੰ ਕੁੱਝ
message ਦੇਣਾ ਚਾਹੁੰਦੇ ਸਨ। ਉਹ ਕੌਮ ਨੂੰ ਅਪਨੀ ਜਾਨ ਦੇ ਕੇ ਵੀ ਘਟ ਤੋਂ ਘਟ ਦੋ ਸੰਦੇਸ਼ ਜਰੂਰ ਦੇਨਾਂ ਚਾਂਉਦੇ ਸੀ। ਪਹਿਲਾ ਕੇ ਇਹ ਪੁਜਾਰੀ ਨਾਂ ਤੇ ਅਕਾਲ ਤਖਤ ਦਾ ਸਨਮਾਨ ਕਰਦੇ ਹਨ ਅਤੇ ਨਾਂ ਹੀ ਕੋਮੀ ਫੈਸਲੇ ਕਰਨ ਵੇਲੇ ਗੁਰੁ ਦੀ ਹਜੂਰੀ ਨੂੰ ਜਰੂਰੀ ਸਮਝਦੇ ਹਨ। ਇਹ ਅਪਨੇ ਬਨਾਏ ਕਮਰੇ ਜਿਸਨੂੰ ਇਨਾਂ “ਸਕਤਰੇਤ” ਦਾ ਨਾਮ ਦਿਤਾ ਹੋਇਆ ਹੈ ਨੂੰ ਅਕਾਲ ਤਖਤ ਸਾਹਿਬ ਤੋਂ ਵੀ ਉਚਾ ਸਮਝਦੇ ਹਨ ਅਤੇ ਗੁਰੁ ਦੀ ਮੁਹਰ ਦੀ ਦੁਰਵਰਤੋਂ ਕਰ ਰਹੇ ਹਨ। ਦੂਜਾ ਇਹ ਕੇ, ਅਕਾਲ ਤਖਤ ਤੇ ਪੇਸ਼ ਹੋਕੇ ਉਨਾਂ ਕੋਮ ਨੂੰ ਇਹ ਸੰਦੇਸ਼ ਦੇਣਾ ਸੀ ਕੇ ਅਸੀ ਗੁਰੂ ਦੇ ਉਸ ਮੁਕੱਦਸ ਸਥਾਨ ਅਤੇ ਉਸ ਦੇ ਸਿਧਾਂਤ ਅਤੇ ਉਸ ਦੀ ਸਰਵਉਚੱਤਾ ਦਾ ਸਨਮਾਨ ਕਰਦੇ ਹਾਂ। ਲੇਕਿਨ ਉਸ ਊਪਰ ਕਾਬਿਜ ਸਰਕਾਰੀ ਨੌਕਰਾਂ ਦੇ ਅਪੂਧਰੇ ਫੈਸਲਿਆਂ ਦੇ ਵਿਰੋਧੀ ਹਾਂ। ਅਕਾਲ ਤਖਤ ਦੀ ਮਰਿਆਦਾ ਅਤੇ ਸਨਮਾਨ ਨੂੰ ਸਮਰਪਿਤ ਉਹ ਲੋਹ ਪੁਰਖ ਪੇਸ਼ ਹੋਇਆ, ਛੇਕਿਆ ਗਇਆ ਲੇਕਿਨ ਅਡੋਲ ਰਿਹਾ। ਉਸ ਇਨਸਾਂਨ ਦਾ ਦਿਲ ਤੇ ਜਰੂਰ ਵਲੂੰਧਰਿਆ ਗਇਆ ਹੈ ਲੇਕਿਨ ਇਰਾਦੇ ਹੱਲੀ ਵੀ ਚੱਟਾਨ ਵਾਂਗ ਮਜਬੂਤ ਹਨ। ਪ੍ਰੋਫੇਸਰ ਸਾਹਿਬ ਦੀ ਵਧਦੀ ਇੱਜਤ ਅਤੇ ਸਨਮਾਨ ਨੂੰ ਨਾਂ ਸਹਾਰਦੇ ਹੋਏ ਸੰਪਾਦਕ ਸਾਹਿਬ ਬੌਖਲਾ ਗਏ ਤੇ ਇਥੋਂ ਤਕ ਲਿਖ ਦਿਤਾ ਕੇ ਪ੍ਰੋਫੇਸਰ ਸਾਹਿਬ ਨੇ ਵੀ ਤੇ ਬਰਨਾਲਾ ਨੂੰ ਬੇਇਜੱਤ ਕਰ ਕੇ ਤਨਖਾਹੀਆ ਕਰਾਰ ਦਿਤਾ ਸੀ, ਉਸ ਵੇਲੇ ਉਨਾਂ ਦੇ ਸਿਧਾਂਤ ਕਿਥੇ ਗਏ ਸਨ। ਸੰਪਾਦਕ ਜੀ ਇਹ ਲਿਖਨ ਵੇਲੇ ਭੁਲ ਗਏ ਕੇ ਬਰਨਾਲਾ ਇੱਕ ਸਿਆਸੀ ਬੰਦਾ ਅਤੇ ਕੋਮ ਦਾ ਦੋਸ਼ੀ ਸੀ। ਕਿਸੇ ਸਿਆਸੀ ਸ਼ੜਯੰਤਰ ਦਾ ਸ਼ਿਕਾਰ ਸਿੱਖ ਕੌਮ ਦਾ ਇੱਕ ਮਹਾਨ ਪ੍ਰਚਾਰਕ ਅਤੇ ਅਕਾਲ ਤੱਖਤ ਦਾ ਸਾਬਕਾ ਜੱਥੇਦਾਰ ਨਹੀ ਸੀ। ਬਰਨਾਲੇ ਨੂੰ ਉਨਾਂ ਬੰਦ ਕਮਰੇ ਵਿੱਚ ਤਨਖਾਹ ਨਹੀ ਸੀ ਲਾਈ, ਬਲਕੇ ਅਕਾਲ ਤਖਤ ਤੇ ਗੁਰੁ ਗ੍ਰੰਥ ਸਾਹਿਬ ਦੀ ਹਜੂਰੀ ਅਤੇ ਸੰਗਤ ਦੇ ਸਾਮਣੇ ਤਨਖਾਹ ਲਾਈ ਸੀ। ਸੰਪਾਦਕ ਜੀ ਦੀ ਇੱਕ ਇੱਕ ਗਲ ਕੋਮ ਅਤੇ ਇਤਿਹਾਸ ਦਰਜ ਕਰ ਰਿਹਾ ਸੀ ਕੇ ਉਹ ਕੋਮ ਦੇ ਇਸ ਕੱਮ ਵਿੱਚ ਯੋਗਦਾਨ ਪਾ ਰਹੇ ਹਨ ਕੇ ਅਪਨੇ ਦਿਲ ਦਾ ਸਾੜ ਕਡ ਰਹੇ ਹੱਨ। ਇਸੇ ਕਰ ਕੇ ਇਨਾਂ ਦਾ ਅਖਬਾਰ ਇੰਟਰਨੇਟ ਤੇ ਵਧੇਰਾ ਪੜਿਆ ਜਾਉਨ ਵਾਲਾ ਅਖਬਾਰ ਬਨ ਗਇਆ। (ਇਸ ਲਈ ਸਬਤੋਂ ਪਹਿਲਾ ਸੰਪਾਦਕ ਜੀ ਨੂੰ ਚਾਹੀਦਾ ਸੀ ਕੇ ਫੋਨ ਕਰਕੇ ਪ੍ਰੋਫੇਸਰ ਦਰਸ਼ਨ ਸਿੰਘ ਨੂੰ ਧਨਵਾਦ ਦੇਂਦੇ।)। ਪ੍ਰੋਫੇਸਰ ਸਾਹਿਬ ਦਾ ਸਾਥ ਦੇਨ ਦਾ ਦਾਵਾ ਕਰਨ ਵਾਲੇ ਸੰਪਾਦਕ ਜੀ ਤੇ, ਪ੍ਰੋਫੇਸਰ ਸਾਹਿਬ ਦੀ ਬੇਇਜਤੀ ਕਰਨ ਦੀ ਕੋਈ ਕਸਰ ਛਡਨਾਂ ਨਹੀ ਚਾਹੁੰਦੇ ਸਨ। ਉਨਾਂ ਅਪਨੇ ਲੇਖਾਂ ਵਿੱਚ ਇਥੋਂ ਤਕ ਲਿਖ ਦਿਤਾ ਕੇ ਮੁਲਜਿਮ ਅਦਾਲਤ ਵਿੱਚ ਪੇਸ਼ ਹੁੰਦਾ ਹੈ ਨਾਂ ਕੇ ਜੱਜ ਮੁਲਜਿਮ ਕੋਲ ਆਂਉਦੇ ਹਨ। ਸੰਪਾਦਕ ਜੀ ਕੀ ਪ੍ਰੋਫੇਸਰ ਸਾਹਿਬ ਦਾ ਇਹ ਹੀ ਸਾਥ ਤੁਸੀ ਦੇ ਰਹੇ ਸੀ? ਤੁਸੀ ਤੇ ਬੜੇ ਵਿਦਵਾਨ ਹੋ ਫਿਰ ਨਿਆਂਣਿਆਂ ਵਾਲੀਆਂ ਗਲਾਂ ਕਰਕੇ ਇਤਿਹਾਸ ਦੀ ਨਜਰ ਵਿੱਚ ਦੋਸ਼ੀ ਕਿਉ ਬਣ ਗਏ? ਕੋਈ ਵੀ ਜੱਜ ਸੁਨਵਾਈ ਖੁਲੀ ਅਦਾਲਤ ਵਿੱਚ ਕਰਦਾ ਹੈ। ਅਦਾਲਤ ਪਿਛੇ ਬਣੇ ਅਪਨੇ ਚੈਮਬਰ ਵਿੱਚ ਨਹੀ!
ਸੰਪਾਦਕ ਜੀ! ਪ੍ਰੋਫੇਸਰ ਉਸ ਮਿੱਟੀ ਦਾ ਬਣਿਆ ਗੁਰੂ ਦਾ ਉਹ ਬੰਦਾ ਹੈ, ਜੋ ਕਿਸੇ ਲਾਲਚ ਅਤੇ ਡਰ ਨਾਲ ਖੁਰ ਨਹੀ ਸਕਦਾ। ਉਸ ਇਨਸਾਨ ਨੇ ਇਸ ਉਮਰ ਵਿੱਚ ਅਪਨਾ ਇਹ ਹਾਲ, ਕੋਮ ਦੀ ਭਲਾਈ ਅਤੇ ਗੁਰੁ ਗ੍ਰੰਥ ਸਾਹਿਬ ਦੇ ਸਨਮਾਨ ਦੀ ਬਹਾਲੀ ਲਈ ਕਰਵਾਇਆ ਹੈ, ਨਾ ਕੇ ਅਪਨੇ ਕਿਸੇ ਨਿਜੀ ਸਵਾਰਥ ਲਈ।
ਸੰਪਾਦਕ ਜੀ ਪ੍ਰੋਫੇਸਰ ਅਤੇ ਆਪ ਇੱਕ ਕੁਹਾੜੇ ਦੇ ਜਖਮੀ ਹੋ ਅਤੇ ਤੁਸੀ ਵੀ ਕੌਮੀ ਮੁਦਿਆਂ ਨੂੰ ਚੁਕਨ ਲਈ ਕਾਫੀ ਨੁਕਸਾਨ ਅਤੇ ਨਮੋਸ਼ੀ ਝੱਲੀ ਹੈ। ਲੇਕਿਨ ਜੇ ਤੁਸੀ ਪ੍ਰੋਫੇਸਰ ਸਾਹਿਬ ਦੇ ਵੱਧਦੇ ਸਨਮਾਨ ਅਤੇ ਸ਼ੋਹਰਤ ਤੋਂ ਪਰੇਸ਼ਾਨ ਹੋਕੇ ਉਨਾਂ ਦੀ ਬੁਰਾਈ ਵਲ ਤੁਰ ਪਵੋਗੇ ਤੇ ਇਸ ਦੇ ਦੋ ਨੁਕਸਾਨ ਹੋਣਗੇ। ਪਹਿਲਾ ਤੇ ਆਪ ਜੀ ਦੇ ਬਲਿਦਾਨ ਜਿਨਾਂ ਦਾ ਵੀ ਇੱਕ ਸਥਾਨ ਕੌਮ ਦੇ ਦਿਲ ਵਿੱਚ ਹੈ ਉਹ ਹੌਲੀ ਹੌਲੀ ਘਟਦਾ ਜਾਵੇਗਾ। ਦੂਜਾ ਗਿਆਨੀ ਦਿੱਤ ਸਿੱਘ, ਭਾਈ ਗੁਰਮੁਖ ਸਿੰਘ ਅਤੇ ਅਜੋਕੇ ਸਮੇਂ, ਪ੍ਰੋਫੇਸਰ ਦਰਸ਼ਨ ਸਿੰਘ ਜੀ ਦੀ ਚਲਾਈ “ਮਸੰਦ ਵਿਰੋਧੀ ਲਹਿਰ” ਵਿੱਚ ਆਪ ਜੀ ਦਾ ਯੋਗਦਾਨ ਸਿਫਰ ਹੋ ਕੇ
Anti ਹੋ ਜਾਏਗਾ। ਆਪ ਜੀ ਦੇ ਕੀਤੇ ਹੋਏ sacrifices ਬੇਮਾਨੇ ਹੋਕੇ ਰਹਿ ਜਾਨਗੇ। ਇਸ ਲਈ ਆਪ ਜੀ ਅਗੇ ਦਾਸ ਦੀ ਹਥ ਜੋੜ ਕੇ ਬੇਨਤੀ ਹੈ ਕੇ ਅਪਨੀ ਹੰਉਮੇ ਨੂੰ ਤਿਆਗ ਕੇ। ਇਸ “ਮਸੰਦ ਵਿਰੋਧੀ ਲਹਿਰ” ਵਿੱਚ ਅਪਨਾਂ ਅਤੇ ਅਪਨੀ ਅਖਬਾਰ ਦਾ ਭਰਭੂਰ ਯੋਗਦਾਨ ਪਾਉ। ਸਮਾਜ ਵਿੱਚ ਸਨਮਾਨ ਅਤੇ ਸ਼ੋਹਰਤ ਹਾਸਿਲ ਕਰਨ ਲਈ ਪਹਿਲਾਂ ਨਮੋਸ਼ੀਆਂ ਲਈ ਝੋਲੀ ਤਿਆਰ ਕਰਨੀ ਪੈਦੀ ਹੈ। ਆਪ ਜੀ ਕੋਲ ਆਸ ਕਰਦੇ ਹਾਂ ਕੇ ਤੁਸੀ ਪ੍ਰੋਫੇਸਰ ਦਰਸ਼ਨ ਸਿੰਘ ਨਾਲ ਅਪਨੀਆਂ ਗਲਤਫਹਮੀਆਂ ਛੇਤੀ ਹੀ ਦੂਰ ਕਰ ਲਵੋਗੇ ਅਤੇ ਛੋਟੀਆਂ ਛੋਟੀਆਂ ਗਲਾਂ ਨੂੰ ਤਿਆਗ ਕੇ ਹਮੇਸ਼ਾਂ ਵਾਂਗ ਕੌਮ ਦੇ ਭਲੇ ਲਈ ਅਪਨਾਂ ਯੋਗਦਾਨ ਪਾਂਉਦੇ ਰਹੋਗੇ।
ਇੰਦਰ ਜੀਤ ਸਿੰਘ
ਕਾਨਪੁਰ


(09/03/10)
ਜਗਤਾਰ ਸਿੰਘ ਜਾਚਕ

ਦਸਮ ਗ੍ਰੰਥ ਨੂੰ ਸਿੱਖਾਂ ਦਾ ਚਾਚਾ ਤਾਇਆ ਦਸਣਾ ਗੁਰਮਤਿ ਫ਼ਲਸਫੇ ਤੇ ਗੁਰਇਤਹਾਸ ਨੂੰ ਕਲੰਕਤ ਕਰਨ ਦਾ ਘੋਰ ਅਪਰਾਧ – ਜਾਚਕ ਜੀ
੬ ਮਾਰਚ ਸ਼ਾਮ ਨੂੰ ਟਾਈਮ ਟੀ. ਵੀ.’ਖਰੀਆਂ ਗੱਲਾਂ’ ਪ੍ਰੋਗਰਾਮ ਵਿਖੇ ਪ੍ਰੋ: ਦਰਸ਼ਨ ਸਿੰਘ ਅਤੇ (ਬਚਿਤ੍ਰ ਨਾਟਕ) ਦਸਮ ਗ੍ਰੰਥ ਦੇ ਮਸਲੇ ਸਬੰਧੀ ਡਾ: ਵਾਲੀਆ ਦੇ ਮੂੰਹ ਭਨਵੇਂ ਸੁਆਲਾਂ ਦੇ ਉੱਤਰ ਦੇਣ ਤੋਂ ਤਾਂ ਗੁਰਚਰਨੀਤ ਸਿੰਘ ਲਾਂਬਾ ਭਾਵੇਂ ਟਾਲ-ਮਟੋਲਾ ਕਰਦੇ ਰਹੇ ਅਤੇ ਪ੍ਰੋ: ਸਾਹਿਬ ਪ੍ਰਤੀ ਕੂੜ ਭਰਿਆ ਜ਼ਹਿਰ ਉਗਲਦਾ ਰਿਹਾ। ਪਰ ਗੁਰਮਤਿ ਫ਼ਲਸਫੇ ਅਤੇ ਗੁਰਇਤਹਾਸ ਨੂੰ ਕਲੰਕਤ ਕਰਨ ਵਾਲਾ ਤਦੋਂ ਉਸ ਨੇ ਘੋਰ ਅਪਰਾਧ ਇਹ ਕੀਤਾ ਜਦੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਨਾਲ ਦਸਮ ਗ੍ਰੰਥ ਦਾ ਸਤਿਕਾਰ ਕਰਨ ਦੀ ਵਕਾਲਤ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦਾ ਪਿਉ ਅਤੇ ਬਚਿਤ੍ਰ ਨਾਟਕ ਨੂੰ ਚਾਚਾ ਤਾਇਆ ਦਸਣ ਦੀ ਹਕਾਮਤ ਕੀਤੀ। ਕਿਉਂਕਿ, ਪਿਉ ਅਤੇ ਚਾਚੇ ਤਾਏ ਇੱਕ ਮਾਂ ਪਿਉ ਦੇ ਪੁਤਰ ਹੁੰਦੇ ਹਨ, ਇਸ ਸਾਂਝ ਕਰਕੇ ਉਨ੍ਹਾਂ ਨੂੰ ਆਪਣੇ ਪ੍ਰਵਾਰ ਦੇ ਮੈਂਬਰ ਮੰਨਦਿਆਂ ਬੱਚਿਆਂ ਵਲੋਂ ਪਿਉ ਦੇ ਨਾਲ ਚਾਚੇ ਤਾਇਆਂ ਦਾ ਵੀ ਸਤਕਾਰ ਕੀਤਾ ਜਾਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਵਿੱਚ ਇਹ ਸਾਂਝ ਵੀ ਨਹੀ ਹੈ।
ਕਿਉਂਕਿ, ਗੁਰੁ ਗ੍ਰੰਥ ਸਾਹਿਬ “ਹਰਿ ਜੀ ਮਾਤਾ ਹਰਿ ਜੀ ਪਿਤਾ” ਉਚਾਰ ਕੇ ਆਪਣਾ ਮਾਤਾ ਪਿਤਾ ਹਰੀ ਅਕਾਲ ਪੁਰਖ ਨੂੰ ਮੰਨਦਾ ਹੈ ਅਤੇ ਬਚਿਤ੍ਰ ਨਾਟਕ “ਸਰਬਕਾਲ ਹੈ ਪਿਤਾ ਅਪਾਰਾ। ਦੇਬਿ ਕਾਲਕਾ ਮਾਤ ਹਮਾਰਾ”। ਕਹਿ ਕੇ ਸ਼ਿਵ ਜੀ ਦੇ ਇੱਕ ਭਿਆਨਕ ਰੂਪ ਮਹਾਂਕਾਲ ਨੂੰ ਆਪਣਾ ਪਿਤਾ ਅਤੇ ਦੇਵੀ ਕਾਲਕਾ ਨੂੰ ਆਪਣੀ ਮਾਂ ਦਸਦਾ ਹੋਇਆ ਗੁਰਸਿੱਖਾਂ ਨੂੰ ਦੇਵੀ ਦੇਵਤਿਆਂ ਦਾ ਲੜ੍ਹ ਲਾ ਕੇ ਕੌਮ ਨੂੰ ਹਿੰਦੂ ਮੱਤ ਦੇ ਖਾਰੇ ਸਮੁੰਦਰ ਵਿੱਚ ਗਰਕ ਕਰਨ ਦਾ ਯਤਨ ਕਰਦਾ ਹੈ। ਦੂਜੀ ਗੱਲ ਇਹ ਹੈ ਕਿ ਚਾਚੇ ਤਾਏ ਤਦੋਂ ਤੱਕ ਹੀ ਸਤਿਕਾਰ ਦੇ ਪਾਤਰ ਰਹਿੰਦੇ ਹਨ, ਜਦੋਂ ਤਕ ਉਹ ਆਪਣੇ ਧਰਮ ਈਮਾਨ ਤੇ ਕਾਇਮ ਰਹਿੰਦੇ ਹੋਏ ਸਮਾਜ ਵਿੱਚ ਆਚਰਨਹੀਣ ਵਿਹਾਰ ਨਹੀ ਕਰਦੇ ਅਤੇ ਭਾਈਚਾਰੇ ਦੀ ਦ੍ਰਿਸ਼ਟੀ ਵਿੱਚ ਆਦਰ ਸਨਮਾਨ ਬਣਾਈ ਰਖਦੇ ਹਨ। ਪਰ, ਜੇ ਕੋਈ ਬਚਿਤ੍ਰ ਨਾਟਕ ਦੇ ਅਤਿ ਅਸ਼ਲੀਲ ਭਾਗ (ਜਿਹੜਾ ਲਾਂਬੇ ਦੀ ਦ੍ਰਿਸ਼ਟੀ ਵਿੱਚ ਖ਼ਾਲਸੇ ਦੇ ਨਿਆਰੇਪਨ ਨੂੰ ਪ੍ਰਗਟ ਕਰਨ ਵਾਲਾ ਅਮ੍ਰਿਤ ਦਾ ਸ੍ਰੋਤ ਹੈ) ਵਾਂਗ ਨੰਗਾ ਹੋ ਕੇ ਨੱਚਣ ਲਗ ਪਏ, ਤਾਂ ਕਈ ਵਾਰ ਭਤੀਜਿਆਂ ਨੂੰ ਕਹਿਣਾ ਪੈ ਜਾਂਦਾ ਹੈ ਕਿ ਸਾਡੀ ਬਦਕਿਸਮਤੀ ਹੈ ਕਿ ਉਹ ਸਾਡਾ ਚਾਚਾ ਤਾਇਆ ਹੈ। ਇਸ ਲਈ ਬਚਿਤ੍ਰ ਨਾਟਕ ਨਾਲ ਕਿਸੇ ਪੱਖੋਂ ਵੀ ਜੁੜਣਾ ਸਾਡੇ ਲਈ ਹਾਨੀਕਾਰਕ ਹੈ। ਲਾਂਬੇ ਵਰਗੇ ਦਸਮ ਗ੍ਰੰਥੀਆਂ ਦਾ ਉਹ ਚਾਚਾ ਤਾਇਆ ਲਗਦਾ ਹੋਵੇਗਾ, ਉਨ੍ਹਾਂ ਨੂੰ ਮੁਬਾਰਿਕ ਪਰ ਗੁਰੂ ਗ੍ਰੰਥ ਦੇ ਖ਼ਾਲਸਾ ਪੰਥ ਦਾ ਕੁੱਝ ਨਹੀ ਲਗਦਾ।
ਜਗਤਾਰ ਸਿੰਘ ਜਾਚਕ ਮਿਤੀ ੭ ਮਾਰਚ ੨੦੧੦ ਫੋਨ ੯੮੫੫੨੦੫੦੮੯


(09/03/10)
ਬਲਦੇਵ ਸਿੰਘ ਫਿਰੋਜ਼ਪੁਰ

ਗੁਰਇੰਦਰ ਸਿੰਘ ਪਾਲ ਜੀ,

ਇਕ ਅਖਾਣ (ਕਹਾਵਤ) ਹੈ।

“ਹੋਣ ਹਾਰ ਬਿਰਵਨ ਕੇ ਹੋਵਤ ਚਿਕਨੇਂ ਚਿਕਨੇਂ ਪਾਤ”

ਮੈਂ ਤੁਹਾਨੂੰ ਆਪਣਾਂ ਇੱਕ “ਹੋਣਹਾਰ” ਬੱਚਾ ਜਾਂ ਛੋਟਾ ਵੀਰ ਸਮਝਦਾ ਹਾਂ, ਅਤੇ ਮੇਰਾ ਇਹ ਵਿਸ਼ਵਾਸ ਕਦੇ ਵੀ ਨਹੀਂ ਟੁੱਟੇ ਗਾ। ਮੈਂ ਇਸ ਤੋਂ ਵੱਧ ਤੁਹਾਡੀ ਹੋਰ ਕੋਈ ਤਾਰੀਫ ਨਹੀਂ ਕਰਾਂਗਾ। ਅਗੇ ਤੁਸੀਂ ਆਪੇ ਹੀ ਸਮਝ ਲੈਣਾਂ।

ਤੁਹਾਡੇ ਵਰਗੇ, ਮੇਰੇ ਹੋਰ ਵੀ ਬਹੁੱਤ ਸਾਰੇ, ਬੱਚੇ ਜਾਂ ਛੋਟੇ ਵੀਰ ਹਨ, ਜਿੱਨ੍ਹਾਂ ਵਿਚੋਂ ਇੱਕ ਨਾਮ ਹੈ “ਮਹਿੰਦਰ ਸਿੰਘ ਰਾਚੈਸਟਰ” ਜੋ ਬਹੁਤ ਦੇਰ ਤੋਂ, ਸ਼ਾਇਦ ਤੁਹਾਡੇ ਤੋਂ ਵੀ ਕਾਫੀ ਪਹਿਲੇ, ਆਪਣੀਂ ਸੂਝ ਸਿਆਨਪ ਦੀਆਂ ਗੱਲਾਂ ਨਾਲ, ਮੇਰੇ ਮਨ ਵਿੱਚ ਵੱਸ ਚੁੱਕੇ ਹਨ, ਪਰ ਮੈਂ ਉਹਨਾਂ ਬਾਰੇ ਤੁਹਾਨੂੰ ਅੱਜ ਦੱਸ ਰਿਹਾ ਹਾਂ। ਹੋਰ ਵੀ ਬਹੁਤ ਹਨ।

ਤੁਸਾਂ ਲਿਖਿਆ ਹੈ।

“ਆਪ ਜੀ ਦੇ ਫ਼ਰਵਰੀ 21, ਦੇ ਪੱਤ੍ਰ ਨੂੰ ਪੜ੍ਹ ਕੇ ਦਾਸ ਨੂੰ ਵਿਸ਼ਵਾਸ ਹੋਇਆ ਕਿ ਆਪ ਬੜੇ ਫ਼ਰਾਖ਼ਦਿਲ ਅਤੇ ਨਿੱਘੇ ਸੁਭਾਅ ਦੇ ਹੋ! ਪਰ ਫ਼ਰਵਰੀ 26, ਦੇ ਪੱਤ੍ਰ ਤੋਂ ਇਉਂ ਲੱਗਿਆ ਕਿ ਆਪ ਕੁੱਝ ਨਾਖ਼ੁਸ਼ ਹੋ, ਤੇ ਨਾਰਾਜ਼ ਵੀ ਹੋ ਸਕਦੇ ਹੋ! ਇਸ ਦੇ ਬਾਵਜੂਦ ਵੀ ਦਾਸ ਦਾ ਵਿਸ਼ਵਾਸ ਟੁੱਟਿਆ ਨਹੀਂ”।

ਬਰਖੁਰਦਾਰ ਜੀ ਤੁਹਾਡਾ ਇਹ ਵਿਸ਼ਵਾਸ ਕਦੇ ਵੀ ਨਹੀਂ ਟੁੱਟੇ ਗਾ, ਵਿਸ਼ਵਾਸ ਰੱਖੋ।

ਮੈਂ ਨਾਂ ਖੁਸ਼ ਜਾਂ ਨਾਰਾਜ਼ ਨਹੀਂ, ਸਾਨੂੰ ਸਮਝਣ ਵਿੱਚ ਕਿਸੇ ਵੇਲੇ ਗਲਤੀ ਵੀ ਲੱਗ ਸੱਕਦੀ ਹੈ। ਇਸ ਦਾ ਜਿੱਮੇਵਾਰ ਕਿਸੇ ਹੱਦ ਤੱਕ ਸਾਡਾ ਪੈਦਾ ਹੋ ਚੁੱਕਾ ਮਾਹੌਲ ਵੀ ਹੈ। ਸਾਨੂੰ ਸਾਰਿਆਂ ਨੂੰ ਮਿਲਕੇ, ਇਸ ਮਾਹੌਲ ਦੇ ਪੈਦਾ ਹੋ ਚੁੱਕੇ ਹਨੇਰੇ ਨੂੰ, ਗੁਰਬਾਣੀਂ ਦੇ ਗਿਆਨ ਦੀ ਰੌਸ਼ਨੀ ਨਾਲ ਦੂਰ ਕਰਨਾਂ ਚਾਹੀਦਾ ਹੈ।

ਦੂਜਾ ਕਾਰਨ ਇਹ ਵੀ ਹੋ ਸੱਕਦਾ ਹੈ, ਕਿ 25/02 ਨੂੰ ਵੀਰ ਸਰਵਜੀਤ ਸਿੰਘ ਜੀ ਦਾ ਪੱਤਰ ਛੱਪਿਆ ਸੀ। ਅਤੇ 26/02 ਨੂੰ ਸੁਬਹਾ 5-15 ਦੀ ਟਰੇਨ ਪਕੜ ਕੇ ਮੈਂ ਸ਼ਾਹਜਹਾਨ ਪੁਰ (ਯੂ ਪੀ) ਜਾਣਾਂ ਸੀ। ਜਿਥੇ ਮੈਨੂੰ 6/7 ਦਿਨ ਲੱਗ ਜਾਣੇਂ ਸਨ। ਸੋਚਿਆ ਪੱਤਰ ਦਾ ਉੱਤਰ ਦੇਂਦਾ ਹੀ ਜਾਵਾਂ। ਕਿਉਂ ਕੇ ਮੈਂ ਆਮ ਕਰਕੇ ਲਿਖਣ ਵਾਸਤੇ, ਸਿਰਫ ਰਾਤ ਨੂੰ ਹੀ ਟਾਈਮ ਕੱਢ ਸੱਕਦਾ ਹਾਂ, ਇਸ ਵਾਸਤੇ ਲਿਖਦੇ ਲਿਖਦੇ ਰਾਤ ਦੇ ਦੋ ਢਾਈ ਵੱਜ ਗਏ ਸਨ। ਸੋ ਕਾਹਲੀ ਕਾਰਨ ਕਿਸੇ ਵੇਲੇ ਲਿਖਣ ਦੇ ਸਲੀਕੇ ਵਿੱਚ ਵੀ ਕਮੀ ਰਹਿ ਜਾਂਦੀ ਹੈ, ਜਿਸ ਕਾਰਨ ਤੁਹਾਨੂੰ ਸ਼ਾਇਦ ਇੰਜ ਮਹਿਸੂਸ ਹੋਇਆ। ਸੋ ਮਾਫ ਕਰਨਾਂ ਜੀ। ਤੁਹਾਡੇ ਪੱਤਰਾਂ ਦਾ ਉੱਤਰ ਵੀ ਕੁੱਝ ਦੇਰ ਨਾਲ ਦੇ ਰਿਹਾ ਹਾਂ, ਕਿਉਂ ਕੇ ਸਫਰ ਵਿੱਚ ਲਾਪਰਵਾਹੀ ਕਾਰਨ ਕੁੱਝ ਠੰਡ ਜ਼ੁਕਾਮ ਜਿਹਾ ਹੋ ਗਿਆ ਸੀ।

ਆਪ ਅਗੇ ਲਿਖਦੇ ਹੋ:

ਦੂਸਰਾ, ਆਪ ਜੀ ਨੇ ਲਿਖਿਆ ਹੈ ਕਿ “ਵਿਚਾਰ ਚਰਚਾ ਵਿੱਚ ਕਈ ਵਿਦਵਾਨਾਂ ਦੀਆਂ ਲਿਖਿਤਾਂ ਜਾਂ ਪ੍ਰਮਾਣ ਦਿੱਤੇ ਹਨ। ਇਨ੍ਹਾਂ ਵਿੱਚੋਂ ਕਿਹੜੇ ਵਿਚਾਰ ਨਾਲ ਸਹਿਮਤ ਹੋਇਆ ਜਾਵੇ” ? ਆਪ ਦਾ ਇਹ ਪ੍ਰਸ਼ਨ ਬੜਾ ਜਾਇਜ਼ ਹੈ। ਅਜਿਹੀ ਸਥਿਤੀ ਵਿੱਚ ਦਾਸ ਤਾਂ ਉਸ ਹਵਾਲੇ/ਪ੍ਰਮਾਣ ਨੂੰ ਸਹੀ ਮੰਨ ਕੇ ਅਪਣਾ ਲੈਂਦਾ ਹੈ ਜੋ ਗੁਰਬਾਣੀ/ਗੁਰਮੱਤ ਦੀ ਕਸਉਟੀ ‘ਤੇ ਪੂਰਾ ਉੱਤਰੇ।

ਬਰਖੁਰਦਾਰ ਜੀ, ਮੈਂ ਵੀ ਆਪਣੇਂ ਬੱਚੇ ਅਗੇ ਇੱਕ ਕਸਾਉਟੀ ਹੀ ਰੱਖੀ ਹੈ। ਤਾਂ ਜੋ ਮੇਰਾ ਬੱਚਾ ਸੱਚ ਨੂੰ ਸਮਝ ਸੱਕੇ। ਤੁਸੀਂ ਕੋਸ਼ਿਸ ਕਰੋ ਖੋਜੋ, ਫਿਰ ਵੀ ਜੇ ਸਹੀ ਭਾਵ ਅਰਥਾਂ ਦਾ ਪੱਤਾ ਨਾਂ ਲੱਗੇ, ਤਾਂ ਮੈਂ ਤੁਹਾਨੂੰ ਦੱਸਨ ਦੀ ਕੋਸ਼ਿਸ਼ ਕਰਾਂਗਾ।

ਜਦ ਅਸੀਂ ਆਪਣਾਂ ਸੋਨਾਂ (ਗਹਿਣੇਂ) ਵੇਚਣ (ਮੁੱਲ ਪਵਾਉਂਣ) ਵਾਸਤੇ ਸੁਨਿਆਰੇ ਦੇ ਪਾਸ ਲੈ ਕੇ ਜਾਂਦੇ ਹਾਂ, ਤਾ ਸੁਨਿਆਰਾ ਸਾਡੇ ਸੋਨੇਂ ਨੂੰ ਪਰਖਣ ਵਾਸਤੇ, ਇੱਕ ਪੱਥਰੀ ਜਿਹੀ (ਕਸਵੱਟੀ) ਤੇ ਰਗੜਦਾ ਹੈ। ਤਾਂ ਸੁਨਿਆਰੇ ਨੂੰ ਪੱਥਰ ਉਤੇ ਸੋਨਾਂ ਰਗੜਦਿਆਂ ਵੇਖ ਕੇ ਸਾਡੇ ਮਨ ਨੂੰ ਮਾੜਾ ਜਿਹਾ ਦੁੱਖ ਜਰੂਰ ਹੀ ਹੁੰਦਾ ਹੈ, ਕਿ ਸੁਨਿਅਰਾ ਸਾਡੇ ਸੋਨੇ ਨੂੰ ਰਗੜ ਰਗੜ ਕੇ ਘਸਾਈ (ਘਟਾਈ) ਜਾਂਦਾ ਹੈ।

ਸੋ ਬਰਖੁਰਦਾਰ, ਮੇਰੇ ਵੀਰ, ਕਸਵੱਟੀ ਲੱਗੇ ਤੇ ਦਰਦ ਵੀ ਨਾਂ ਹੋਵੇ, ਇਹ ਨਹੀਂ ਹੋ ਸੱਕਦਾ। ਫਿਰ ਵੀ ਹੋ ਸਕੇ ਤਾਂ ਮੈਨੂੰ ਮਾਫ ਕਰ ਦੇਣਾਂ ਜੀ।

ਗੁਰਬਾਣੀਂ ਸ਼ੁੱਧ ਸੋਨਾਂ ਹੈ, ਵਿਦਵਾਨ ਲੋਕ ਆਪਣੀਂ ਆਪਣੀਂ ਮੱਤ ਅਨੂਸਾਰ, ਵਿਆਖਿਆ ਰੂਪੀ ਗਹਿਣੇਂ ਘੱੜ ਕੇ ਸਾਡੇ ਸਾਹਮਣੇਂ ਪਰੋਸਦੇ ਰਹਿੰਦੇ ਹਨ। ਸ਼ਰਦਾ ਵੱਸ ਅਸੀਂ ਮੰਨੀ ਜਾਂਦੇ ਹਾਂ, ਆਪਣੇਂ ਮਨ ਹਿਰਦੇ ਵਿੱਚ ਵਸਾ ਲੈਂਦੇ ਹਾਂ। ਆਪਣੇਂ ਜੀਵਨ ਵਿੱਚ ਵੀ ਢਾਲਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਇਹ ਵੀ ਇੱਕ ਸੱਚਾਈ ਹੀ ਹੈ, ਕੇ ਸੱਭ ਵਿਦਵਾਨਾਂ ਦੇ ਕੀਤੇ ਅਰਥ, ਭਿੰਨ ਭਿੰਨ ਹੁੰਦੇ ਹਨ ਜਾਂ ਫਿਰ ਇੱਕ ਦੂਜੇ ਦੀ ਨਕਲ ਹੁੰਦੇ ਹਨ। ਸੋ ਅਸੀਂ ਕੀ ਕਰੀਏ, ਕਿਸ ਦੇ ਅਰਥਾਂ ਨੂੰ ਸਹੀ ਮੰਨੀਏ? । ਅਸੀਂ ਕਿਸ ਕਸਵੱਟੀ ਨਾਲ ਪਰਖ ਕਰੀਏ।

ਇਸੇ ਵਾਸਤੇ ਹੀ ਆਪਣੀਂ ਤੁੱਛ ਜਿਹੀ ਸਮਝ ਅਨੂਸਾਰ, ਵਿਆਖਿਆਕਾਰਾਂ ਦੇ ਸਾਹਮਨੇਂ ਮੈਂ ਕੁੱਝ ਆਮ ਜਿਹੇ ਹੀ General Knowledge ਦੇ ਸਵਾਲ, ਵਿਚਾਰਨ ਵਾਸਤੇ ਰੱਖਦਾ ਰਹਿੰਦਾ ਹਾਂ, ਤਾਂ ਜੋ ਮਾੜੀ ਮੋਟੀ ਕਸਵੱਟੀ ਦਾ ਸਾਨੂੰ /ਪਾਠਕਾਂ ਨੂੰ ਕੁੱਝ ਗਿਆਨ ਹੋ ਸੱਕੇ। ਗੂੜ ਸਵਾਲ ਤਾਂ ਅਜੇ ਮੈਂ ਪੁੱਛਦਾ ਹੀ ਨਹੀਂ।

ਮਹਿੰਦਰ ਸਿੰਘ ਰਾਚੈਸਟਰ ਜੀ ਨੇਂ ਬਹੁਤ ਪਹਿਲੇ, ਆਪਣੇਂ ਇੱਕ ਪੱਤਰ ਵਿੱਚ ਕਿਸੇ ਵੀਰ ਨੂੰ ਸਮਝਾਉਣ ਵਾਸਤੇ, ਆਪਣੇਂ ਵਿਚਾਰ ਕੁੱਝ ਇਸ ਤਰਾਂ ਲਿਖੇ ਸਨ, “ਬਾਣੀਂ ਸੱਭ ਤੋਂ ਪਹਿਲਾਂ ਸਾਡੇ ਆਪਣੇਂ ( Self ) ਤੇ ਘੱਟਦੀ ਹੈ” (ਇਹਨਾਂ ਦਾ ਉਹ ਵਾਲਾ ਪੱਤਰ ਮੈਨੂੰ ਲੱਭਾ ਨਹੀਂ, ਇਸ ਵਾਸਤੇ ਕੱਟ ਪੇਸਟ ਨਹੀਂ ਕਰ ਸੱਕਿਆ, ਪਰ ਇਹਨਾਂ ਦੇ ਲਿਖਣ ਦਾ ਭਾਵ ਕੁੱਝ ਐਸਾ ਹੀ ਸੀ।)

ਸੋ ਸਾਨੂੰ ਸੱਭ ਤੋਂ ਪਹਿਲਾਂ ਆਪਣੇਂ ਆਪ ਨੂੰ ਗੁਰਬਾਣੀਂ ਦੀ ਕਸੌਟੀ ਤੇ ਪਰਖਣਾਂ ਚਾਹੀਦਾ ਹੈ।

ਵੈਸੇ ਵੀ ਸਿਖ ਮਾਰਗ ਤੇ ਕੋਈ ਵੀਰ ਜੇ ਕਿਸੇ ਨੂੰ ਸਮਝਾਉਂਦਾ ਹੈ, ਜਾਂ ਜੋ ਵੀ ਸਵਾਲ ਉੱਠਦਾ ਹੈ, ਉਹ ਸਾਰਿਆਂ ਲਈ ਸਾਂਝਾ ਹੁੰਦਾ ਹੈ, ਕਿਸੇ ਸਵਾਲ ਨੂੰ ਤੁਸੀਂ ਇਕੱਲੇ ਆਪਣੇਂ ਤੇ ਲਾ ਕੇ ਨਿਰਾਸ ਨਾਂ ਹੋਵੋ, ਹੋਰ ਵੀ ਖੋਜ ਕਰੋ, ਮੇਰੀਆਂ ਸ਼ੁੱਭ ਕਾਮਨਾਵਾਂ ਤੁਹਾਡੇ ਨਾਲ ਹਨ, ਜੋ ਵੀ ਵਿਚਾਰ ਸਮਝ ਆਵੇ ਜਰੂਰ ਦੱਸੋ।

ਕਸੌਟੀ ਕੀ ਹੈ?

ਸਾਡੇ ਵਿਚੋਂ ਜਿਹੜਾ ਵੀ ਕੋਈ, ਖੁਦ ਗੁਰਬਾਣੀਂ ਦੀ ਕਸੌਟੀ ਤੇ ਖਰਾ ਨਹੀਂ, ਉਹ ਗੁਰਬਾਣੀਂ ਦੀ ਕਸੌਟੀ ਨੂੰ ਜਾਂ ਗੁਰਬਾਣੀਂ ਨੂੰ ਨਹੀਂ ਸਮਝ ਸੱਕਦਾ। ਲਿਖਣ ਨੂੰ ਭਾਵੇਂ ਉਹ ਲਿਖ ਲਿਖ ਕੇ, ਧਰਤੀ ਅਸਮਾਨ ਹੀ ਕਿਉਂ ਨਾਂ ਭਰ ਦੇਵੇ।

ਵੀਰ ਸਰਵਜੀਤ ਸਿੰਘ ਜੀ।

ਅਤੇ ਸੱਭ ਲਿਖਾਰੀਆਂ ਅਤੇ ਪਾਠਕਾਂ ਨੂੰ ਇੱਕ ਸਾਂਝੀ ਬੇਨਤੀ ਕਰਨੀ ਚਾਹੁੰਦਾ ਹਾਂ ਜੀ।

ਵੈਬ ਸਾਈਟ ਤੇ ਜੱਦ ਵੀ ਕਿਸੇ ਨੂੰ ਮੋੜਵਾਂ ਸਵਾਲ ਕੀਤਾ ਜਾਂਦਾ ਹੈ ਤਾਂ, ਇਸ ਵਿਚੋਂ ਕੁੱਝ ਨਰਾਜ਼ਗੀ ਜਿਹੀ ਦਾ ਆਭਾਸ ਹੁੰਦਾ ਹੈ, ਜਾਂ ਇਹ ਸਮਝ ਲਵੋ ਕੇ ਅਸੀਂ ਇੰਜ ਮਹਿਸੂਸ ਕਰ ਲੈਂਦੇ ਹਾਂ। ਸ਼ਾਇਦ ਇਸ ਦਾ ਕਾਰਨ ਇਹ ਹੁੰਦਾ ਹੈ, ਕੇ ਉੱਤਰ ਸਾਡੀ ਮਰਜੀ ਅਨੂੰਸਾਰ ਨਹੀਂ ਹੁੰਦਾ, ਜਾਂ ਉੱਤਰ ਕਿਸੇ ਵੇਲੇ ਸਾਡੇ ਵਿਚਾਰਾਂ ਦੇ ਉਲਟ ਆ ਜਾਂਦਾ ਹੈ। ਜਾਂ ਹੋਰ ਵੀ ਕੋਈ ਕਾਰਨ ਹੋ ਸੱਕਦਾ ਹੈ, ਸਾਨੂੰ ਸਾਰਿਆ ਨੂੰ ਹੀ ਇਸ ਸਥਿਤੀ ਨਾਲ ਦੋ ਸਾਰ ਹੋਣਾਂ ਹੀ ਪੈਂਦਾ ਹੈ। ਅਜੇਹੀ ਸਥਿਤੀ ਵਿੱਚ ਆਮ ਕਈ ਵਾਰ ਵੇਖਣ ਵਿੱਚ ਆਉਂਦਾ ਹੈ, ਕੇ ਕਈ ਵੀਰ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਤਾਕ ਵਿਚ, ਕਿਸੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹਨ। ਅਤੇ ਜੱਦ ਕਦੇ ਸਬੱਬ ਨਾਲ ਮੌਕਾ ਮਿਲ ਜਾਵੇ, ਤਾਂ ਠਿੱਬੀ ਲਾਉਣ ਦਾ ਵੇਲਾ ਹੱਥੋਂ ਨਹੀਂ ਜਾਣ ਦੇਂਦੇ।

ਦੂਜੀ ਗੱਲ ਕਿ ਸਾਡੇ ਵਿਚੋਂ ਕੋਈ ਵੀ, ਮੰਨ ਲਵੋ ਕਿ “ਮੈਂ” ਹੀ ਕਿਸੇ ਵੇਲੇ ਜੇ ਕਿਸੇ ਲਿਖਾਰੀ ਵੀਰ ਦੇ, ਕਿਸੇ ਚੰਗੇ ਗੁਣਾਂ ਦੀ ਤਰੀਫ ਕਰਦਾ ਹਾਂ ਤਾਂ ਵਿਰੋਧੀ ਵਿਚਾਰਾਂ ਵਾਲੇ ਵੀਰਾਂ ਦੇ ਮਨ ਵਿੱਚ ਈਰਖਾ ਪੈਦਾ ਹੋਣੀਂ ਸੁਭਾਵਿਕ ਹੀ ਹੈ। ਸਾਨੂੰ ਇਹੋ ਜਿਹੀ ਸੋਚਣੀ ਤੋਂ ਬਚਣਾਂ ਚਾਹੀਦਾ ਹੈ। ਖਾਸ ਕਰ ਮੇਰੇ ਬਾਰੇ ਕੋਈ ਵੀਰ ਇਹ ਨਾਂ ਸੋਚੇ, ਕੇ ਮੈਂ ਕਿਸੇ ਦਾ ਪੱਖ ਲੈ ਰਿਹਾ ਹਾਂ, ਜਾਂ ਮੈਂ ਕਿਸੇ ਦਾ ਵਿਰੋਧੀ ਹਾਂ। ਮੇਰੇ ਵਾਸਤੇ ਸੱਭ ਵੀਰ ਬਰਾਬਰ ਹਨ। ਮੇਰੀਆਂ ਪੁਰਾਣੀਆਂ ਲਿਖਤਾਂ ਇਸ ਗੱਲ ਦਾ ਪਰਮਾਣ ਹਨ। ਸਾਨੂੰ ਸਾਰਿਆਂ ਨੂੰ ਹੀ ਦੂਸਰਿਆ ਦੇ ਚੰਗੇ ਗੁਣਾਂ ਦੀ ਤਰੀਫ ਕਰਨੀਂ ਚਾਹੀਦੀ ਹੈ, ਚੰਗੇ ਗੁਣਾਂ ਨੂੰ ਅਪਨਾਉਣਾਂ ਚਾਹੀਦਾ ਹੈ।

ਵੀਰ ਸਰਵਜੀਤ ਜੀ, ਆਪ ਜੀ ਨੇ ਲਿਖਿਆ ਹੈ,

ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਸੀ, ਆਪ ਜੀ ਦੀ ਖੋਜ ਮੁਤਾਬਕ “ਛਿਅ ਘਰ ਛਿਅ ਗੁਰ ਛਿਅ ਉਪਦੇਸ” ਦਾ ਭਾਵ ਅਰਥ ਕੋਈ ਹੋਰ ਹੈ ਤਾਂ ਸਿੱਖ ਨੂੰ ਨਿਮਰਤਾ ਮਾਰਗ ਦੇ ਪਾਠਕਾਂ ਨਾਲ ਸਾਂਝਾ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਜੋ ਆਪ ਜੀ ਆਪਣੇ ਰੁਝੇਵਿਆਂ ਕਾਰਨ ਨਹੀ ਕਰ ਸਕਦੇ ਤਾਂ ਵੀ ਕੋਈ ਗੱਲ ਨਹੀ, ਜਦੋ ਵੀ ਸਮਾਂ ਮਿਲੇ ਉਦੋਂ ਕਰ ਦੇਣਾ ਜੀ।

ਵੀਰ ਜੀ ਮੈਂ ਤਾਂ ਇਹ ਚਾਹੁੰਦਾ ਹਾਂ, ਕੇ ਤੁਸੀਂ ਗੁਰਬਾਣੀਂ ਦੇ ਸਿਰਫ ਇਸ ਸ਼ਬਦ ਦੇ ਅਰਥ ਹੀ ਨਹੀਂ, ਸਾਰੀ ਹੀ ਗੁਰਬਾਣੀਂ ਦੇ ਅਰਥ, ਖੁਦ ਹੀ ਜਾਣ ਸੱਕੋ।
ਵੀਰ ਜੀ, ਗੁਰਬਾਣੀਂ ਇੱਕ ਤਰਾਂ ਦੀ PDF ਫਾਈਲ ਹੈ। ਜਿਵੇਂ pdf ਫਾਈਲ ਨੂੰ ਪੜ੍ਹਨ ਵਾਸਤੇ, Acrobat reader ਦੀ ਲੋੜ ਹੁੰਦੀ ਹੈ। ਇਸੇ ਤਰਾਂ ਗੁਰਬਾਣੀਂ ਰੂਪੀ pdf ਫਾਈਲ ਨੂੰ ਪੜ੍ਹਨ ਵਾਸਤੇ ਵੀ ਇੱਕ ਖਾਸ ਤਰਾਂ ਦੇ ਐਕਰੋਬੈਟ ਰੀਡਰ ਦੀ ਲੋੜ ਹੁੰਦੀ ਹੈ। ਨਹੀਂ ਤਾਂ ਸਾਰੇ ਅੱਖਰ ਚੌਰਸ ਡੱਬੀਆਂ ਵਾਂਗ ਹੀ ਦਿਖਾਈ ਦੇਂਦੇ ਹਨ, ਅਸੀਂ ਕੀ ਸਮਝ ਲਵਾਂਗੇ। ਗੁਰਬਾਣੀਂ ਇੱਕ ਚੌਰਸ ਇੱਟ ਵਾਂਗ ਹੈ, ਇਸ ਨੂੰ ਜਿੱਧਰ ਮਰਜੀ ਹੈ ਲਾ ਲਵੋ। ਇਸੇ ਵਾਸਤੇ ਹੀ ਕੋਈ ਵੀ ਵਿਆਖਿਆਕਾਰ ਇਸ ਨੂੰ ਬੜੀ ਆਸਾਨੀਂ ਨਾਲ ਜਿੱਧਰ ਚਾਹੇ ਲਾਈ ਫਿਰਦਾ ਹੈ, ਜਿੱਧਰ ਚਾਹੇ ਘੁਮਾਈ ਫਿਰਦਾ ਹੈ। ਪਰ ਜੇ ਸਾਡੇ ਪਾਸ ਐਕਰੋਬੈਟ ਰੀਡਰ ਹੋਵੇਗਾ, ਤਾਂ ਸਾਨੂੰ ਸਾਰਿਆਂ ਨੂੰ ਇਕੋ ਹੀ ਤਰਾਂ ਦੇ ਅੱਖਰ ਦਿਖਾਈ ਦੇਣ ਗੇ। ਅਤੇ ਉਹ ਅੱਖਰ ਅਸਲੀ ਹੋਣ ਗੇ। ਫਿਰ ਅਸੀਂ ਇਕੋ ਹੀ ਤਰਾਂ ਦੀ ਭਾਸ਼ਾ ਪੜ੍ਹਾਂ ਗੇ, ਅਸੀਂ ਇਕੋ ਹੀ ਤਰਾਂ ਦੀ ਭਾਸ਼ਾ ਬੋਲਾਂ ਗੇ। ਕੋਈ ਮੱਤਭੇਦ ਨਹੀਂ ਹੋਵੇਗਾ, ਕੋਈ ਝਗੜਾ ਨਹੀਂ ਹੋਵੇਗਾ, ਬੱਸ ਪਿਆਰ ਹੀ ਪਿਆਰ ਹੋਵੇਗਾ। ਖੁਸ਼ੀ ਹੀ ਖੁਸ਼ੀ ਹੋਵੇਗੀ। ਚਾਰੋਂ ਪਾਸੇ ਆਨੰਦ ਹੀ ਆਨੰਦ ਹੋਵੇਗਾ। ਕੋਈ ਕਿਸੇ ਦੇ ਕੀਤੇ ਅਰਥਾਂ ਨੂੰ ਕੱਟੇ ਗਾ ਨਹੀਂ।

ਇਸ ਵਾਸਤੇ ਵੀਰ ਜੀ ਆਪਣੇਂ ਆਪ ਨੂੰ ਖੁਦ ਗੁਰਬਾਣੀਂ ਨੂੰ ਸਮਝਣ/ਬੁੱਝਣ ਦੇ ਕਾਬਲ ਬਨਾਉ, ਮੇਰੇ ਕੀਤੇ ਅਰਥ ਜੇ ਤੁਹਾਡੇ ਮੰਨਣ ਵਿੱਚ ਹੀ ਨਾਂ ਆਉਣ ਤਾਂ ਅਰਥ ਕਰਨ ਦਾ ਕੀ ਫਾਇਦਾ।

ਭੁੱਲਾਂ ਵਾਸਤੇ ਸੱਭ ਪਾਠਕਾਂ ਤੋਂ ਖਿਮਾਂ ਮੰਗਦਾ ਹਾਂ ਜੀ।

ਬਲਦੇਵ ਸਿੰਘ ਫਿਰੋਜ਼ਪੁਰ।


(08/03/10)
ਇੰਦਰ ਜੀਤ ਸਿੰਘ ਕਾਨਪੁਰ

S.Joginder Singh Ji Spoksman, Prof Sahib de bare jehar ugal ke aapne apni SANKI image nu fer prorta de diti. Masandan de khilaf eh larai puri kaum di hai.Eh larai na te Prof. Sahib ikale di hai, te na hi kale Aap Ji di.Aap apni Haume ker ke kadi vi apne nal kise nu jor nahi sake. Je Prof. Chandigarh ap ji nu milan nahi gaiy te aap hi Chale jande. Una de Akal Takhat te peshi to pehle vi aap ji ne bahuta jor una nu uthe pesh na hon te laya si. Ate koi bahut vadyai nahi kiti si.Sikh kaum ap ji age hath jor ke eho jahian galan likh ke is larai nu kamjor karan di koshish na karo ji. Tuhade eho jahe prachar nal ina MASANDAN ate DASAM GRANTHIAN da hi bhala hona hai. Galat Fehmi is tarha de prachar nal door nahi hundi.


(07/03/10)
ਡਾ: ਪਰਮਜੀਤ ਸਿੰਘ

ਸੰਪਾਦਕ ਸਿੱਖ ਮਾਰਗ ਤੇ ਪਾਠਕ ਜੀਓ ਗੁਰ ਫਤੇਹਿ ਹੋਵੇ ਪ੍ਰਵਾਨ,
ਸਾਡੀ ਰੋਜ਼ਾਨਾ ਦੀ ਬੋਲ ਬਾਣੀ ਵਿੱਚ ਵਾਹਿਗੁਰੂ ਸਬਦ ਦੀ ਵਰਤੋਂ ਬਹੁਤ ਹੁੰਦੀ ਹੈ। ਪਰ ਮੈਨੂੰ ਇੱਕ ਦਿਨ, ਇੱਕ ਸਿੱਖ ਮਾਰਗ ਦੇ ਪਠਕ ਦਾ ਫੋਨ ਆਇਆ, ਜਿਸ ਦਾ ਜਵਾਬ ਉਸ ਸਮੇਂ ਮੇਰੇ ਪਾਸ ਨਹੀ ਸੀ। ਵਾਹਿਗੁਰੂ ਤੇ ਵਾਹੁਗੁਰ ਦਾ ਪੁਰਾਣੀ ਅਰਦਾਸ ਵਿੱਚੋਂ ਵੀ ਅੰਤਰ ਹੋਣ ਕਾਰਨ ਮੈਂ ਖੁਦ ਵੀ ਇਸ ਸਬਦ ਦੀ ਖੋਜ ਵਿੱਚ ਸੀ। ਪਰ ਮੈਨੂੰ ਥੋੜਾ ਲੱਭਣ ਤੇ ਸ੍ਰੀ ਗੁਰੂ ਗਰੰਥ ਸਾਹਿਬ ਤੋਂ ਇੱਕ ਸਬਦ ਵਿੱਚੋਂ ਝਲਕ ਪਈ ਕਿ ਇਹ ਹੀ ਇੱਕ ਸਬਦ ਹੈ ਜਿਸ ਨੂੰ ਅਸੀਂ ਵਾਹਿਗੁਰੂ ਕਹਿਣ ਲੱਗ ਪਏ ਹਾਂ। ਰਾਗ ਆਸਾ ਮ: ੫ (ੳ) ਨਿਕਟਿ ਜੀਅ ਕੈ ਸਦ ਹੀ ਸੰਗਾ, ਤੋਂ ਆਰੰਭ ਹੁੰਦਾਂ ਹੈ ਤੇ ਉਸ ਦੀ ਅੰਤਲੀ ਤੁਕ ਇਸ ਤਰਾਂ ਹੈ ‘ਵੇ ਮੁਹਤਾਜਾ ਵੇ ਪਰਵਾਹੁ ਨਾਨਕ ਦਾਸ ਕਹਹੁ ਗੁਰ ਵਾਹੁ’॥ ੪॥ ੨੧॥ ਅੰਗ॥ ੩੭੬॥ ਗੂਜਰੀ ਦੀ ਵਾਰ ਮ: ੩ (ਅ) “ਵਾਹੁ ਵਾਹੁ ਗੁਰਸਿਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ॥” ਪੰਗਤੀ ੯ ਵੀਂ (ੲ) “ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੈ ਵਾਹੁ ਵਾਹੁ ਭਾਵੈ॥” ਪੰਗਤੀ ੧੩-੧੪ ਵੀਂ ਅੰਗ॥ ੫੧੫॥ (ਹ) “ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ॥” ਅੰਗ॥ ੫੧੬॥ ਜਿਸ ਵਿੱਚ ਪਦ ਛੇਦ ਕਰਨ ਸਮੇਂ ਸਾਇਦ ਗਲਤੀ ਹੋ ਗਈ ਹੋਵੇ। ਜੇ ਇਨਾਂ ਸਬਦਾਂ ਨੂੰ ਇਸ ਤਰਾਂ ਕਰਕੇ ਪਦ ਛੇਦ ਕੀਤਾ ਜਾਵੇ ਤਾਂ ਇਹ ਸਬਦ ਆਪ ਹੀ ਵਾਹੁਗੁਰ ਬਣ ਜਾਂਦੇ ਹਨ, ਪਰ ਵਾਹਿਗੁਰੂ ਸਬਦ ਸ੍ਰੀ ਗੁਰੂ ਗਰੰਥ ਸਾਹਿਬ ਵਿੱਚੋਂ ਨਹੀ ਮਿਲ ਸਕਿਆ। ਹਾਂ ਜੇ ਕਿਸੇ ਪਾਠਕ ਨੂੰ ਮਿਲੇ ਤਾਂ ਸਿੱਖ ਮਾਰਗ ਤੇ ਵਿਚਾਰ ਸਾਂਝਾਂ ਕੀਤਾ ਜਾਵੇ। ਧੰਨਵਾਦੀ ਹੋਵਾਂਗਾ। “ਵਾਹੁ ਵਾਹੁਗੁਰ ਸਿਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ॥ ਅੰਗ੫੧੫॥ ਵਾਹੁ ਵਾਹੁਗੁਰ ਸਿਖ ਨਿਤ ਸਭ ਕਰਹੁ ਗੁਰ ਪੂਰੈ ਵਾਹੁ ਵਾਹੁ ਭਾਵੈ॥ ਅੰਗ ੫੧੫॥ ਨਾਨਕ ਵਾਹੁ ਵਾਹੁਗੁਰ ਮੁਖਿ ਪਾਈਐ ਅਨਦਿਨੁ ਨਾਮੁ ਲਏਇ॥ ਅੰਗ ੫੧੬॥ ਹੁਣ (ੳ) ਗੁਰਵਾਹੁ ਤੇ ਵਾਹੁਗੁਰ ਸਾਫ ਸਾਫ ਲਿਖਿਆ ਮਿਲਦਾ ਹੈ ਕੋਈ ਸ਼ੰਕਾ ਦੀ ਗੁੰਜਾਇਸ ਨਹੀ ਹੈ॥ ਫਿਰ ਵੀ ਇਹ ਵਿਦਵਾਨਾਂ ਦੇ ਵਿਚਾਰਨ ਦਾ ਵਿਸਾ ਹੈ। ਮੇਰਾ ਨਿਰਨਾਂ ਅੰਤਲਾ ਨਹੀ ਹੈ॥ ਇਸ ਵਿਸੇ ਤੇ ਸੂਝਵਾਨ ਸੰਪਾਦਕ ਸਾਹਿਬ ਤੇ ਪਾਠਕ ਵੀਰ ਭੈਣਾਂ ਆਪਣੈ ਵਿਚਾਰ ਲਿੱਖ ਭੇਜਣ।
ਡਾ: ਪਰਮਜੀਤ ਸਿੰਘ ਫੋਨ ੦੦੯੧ ੯੮੧੪੯ ੫੬੨੪੭।
(ਪੰਨਾ 1402-1403 ਤੇ ਕਈ ਵਾਰੀ ਆਇਆ ਹੈ-ਸੰਪਾਦਕ)
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥ ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ॥ ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ॥ ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮ੍ਯ੍ਯੁ ਗ੍ਯ੍ਯਾਨੁ ਧ੍ਯ੍ਯਾਨੁ ਧਰਤ ਹੀਐ ਚਾਹਿ ਜੀਉ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥ 1॥ 6॥
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ॥ ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਯ੍ਯਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ॥ ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ॥ ਪੰਨਾ 1402 -1403)


(07/03/10)
ਗੁਰਮਤਿ ਸੰਚਾਰ ਸਭਾ (ਜਰਮਨੀ)

ਸਤਿਕਾਰਤ ਪੰਥ ਸੇਵਕ ਸਰਦਾਰ ਮੱਖਣ ਸਿੰਘ ਜੀਓ,
ਵਾਹਗੁਰੂ ਜੀ ਕਾ ਖ਼ਾਲਸਾ। ਵਾਹਗੁਰੂ ਜੀ ਕੀ ਫਤਿਹ॥
ਵੀਰ ਜੀਓ ਅਗਰ ਆਪ ਮੁਨਾਸਬ ਸਮਝੋ ਤਾਂ ਸਾਡਾ ਸੰਪਰਕ ਫੋਨ ਨੰਬਰ +49-176-29920366
+49-176-29920366 ਦੇ ਸਕਦੇ ਹੋ। ਧੰਨਵਾਦ ਅਤੇ ਸ਼ੁਭ ਇਛਾਵਾਂ ਨਾਲ
GSS (G) ਗੁਰਮਤਿ ਸੰਚਾਰ ਸਭਾ (ਜਰਮਨੀ)


(07/03/10)
ਗੁਰਜੰਟ ਸਿੰਘ ਰੂਪੋਵਾਲੀ

ਸੇਵਾ ਸਿੰਘ ਤਰਮਾਲੇ ਦੀ ਵੀਡੀਓ ਦੇਖੋ ਤੇ ਵੀਚਾਰ ਕਰੋ ਕੀ ਇਹ ਹੈ ਸਿਮਰਨ ਤੇ ਸਿੱਖੀ ?
http://ishare.rediff.com/video/Entertainment/Sewa%20Singh%20Tarmala/1285074


(07/03/10)
ਜਸਵੰਤ ਸਿੰਘ ਅਜੀਤ

ਨਵੀਂ ਦਿੱਲੀ: (ਜਸਵੰਤ ਸਿੰਘ ਅਜੀਤ)
ਦਿੱਲ਼ੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਇਥੇ ਜਾਰੀ ਇੱਕ ਬਿਆਨ ਵਿੱਚ, ਬਾਦਲ ਅਕਾਲੀ ਦਲ ਦੇ ਇੱਕ ਕਥਿਤ ਮੁਖੀ ਜ. ਕੁਲਦੀਪ ਸਿੰਘ ਭੋਗਲ ਵਲੋਂ ਆਪਣੇ ਵਿਰੁਧ ਦਿਤੇ ਗਏ ਬਿਆਨ ਪੁਰ ਟਿੱਪਣੀ ਕਰਦਿਆਂ ਕਿਹਾ ਹੈ ਕਿ ਜਿਨ੍ਹਾਂ ਨੇ ਬੀਤੇ ਪੰਝੀ ਵਰ੍ਹਿਆਂ ਵਿੱਚ ਨਵੰਬਰ-84 ਦੇ ਮੁੱਦੇ ਤੇ ਪੀੜਤਾਂ ਦਾ ਭਾਵਨਾਤਮਕ, ਰਾਜਨੈਤਿਕ ਅਤੇ ਆਰਥਕ ਸ਼ੋਸ਼ਣ ਕਰਨ ਤੋਂ ਬਿਨਾਂ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿਹਾ ਕਿ ਅਜ ਪੰਝੀ ਵਰ੍ਹੇ ਬਾਅਦ ਸ਼੍ਰੋਮਣੀ ਕਮੇਟੀ ਨੂੰ ਪੀੜਤਾਂ ਦੀ ਲੜਾਈ ਲੜਨ ਦੀ ਯਾਦ ਆਈ ਹੈ, ਅਤੇ ਉਹ ਵੀ ਉਹ ਵੀ ਉਨ੍ਹਾਂ ਦੇ ਸਹਾਰੇ, ਜੋ ਆਪ ਦੋਸ਼ੀਆਂ ਨੂੰ ਕਲੀਨ ਚਿਟਾਂ ਦਿੰਦੇ ਰਹੇ ਹਨ ਅਤੇ ਪੀੜਤਾਂ ਦੇ ਨਾਂ ਤੇ ਘਰ ਭਰਦੇ ਰਹੇ ਹਨ। ਜਸਟਿਸ ਸੋਢੀ ਨੇ ਕਿਹਾ ਕਿ ਜਾਪਦਾ ਹੈ ਕਿ ਉਨ੍ਹਾਂ ਪੁਰ ਦੋਸ਼ ਲਾਉਣ ਵਾਲਿਆਂ ਨੇ ਆਪਣਾ ਹੀ ਚੇਹਰਾ ਸ਼ੀਸੇ ਵਿੱਚ ਵੇਖ ਕੇ ਉਨ੍ਹਾਂ ਦਾ ਸਮਝ ਲਿਆ ਤੇ ਭੁੜਕ ਉਠੇ ਹਨ।
ਜਸਟਿਸ ਸੋਢੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਾਨੂੰਨੀ ਲੜਾਈ ਕਾਨੂੰਨੀ ਢੰਗ ਨਾਲ, ਮਜ਼ਬੂਤ ਤੱਥਾਂ ਅਤੇ ਗੁਆਹੀਆਂ ਦੇ ਆਧਾਰ ਤੇ ਹੀ ਲੜੀ ਅਤੇ ਜਿਤੀ ਜਾ ਸਕਦੀ ਹੈ। ਨਾ ਕਿ ਮੁਜਾਹਿਰੇ ਕਰਕੇ ਜਾਂ ਧਰਨੇ ਦੇ ਕੇ ਜਾਂ ਮੀਡੀਆ ਵਿੱਚ ਧਮਕੀਆਂ ਭਰੇ ਬਿਆਨ ਦਾਗ਼ ਕੇ ਜਾਂ ਕਿਤਾਬਾਂ ਛਪਵਾ ਤੇ ਵੇਚ ਕੇ ਸਸਤੀ ਸ਼ਹੁਰਤ ਹਾਸਲ ਕਰ ਲੜੀ ਜਾਂ ਜਿਤੀ ਜਾ ਸਕਦੀ ਹੈ। ਉਨ੍ਹਾਂ ਪੁਛਿਆ ਕਿ ਉਨ੍ਹਾਂ ਪੁਰ ਦੋਸ਼ ਲਾਉਣ ਵਾਲੇ ਦਸਣ ਕਿ ਇਨ੍ਹਾਂ ਪੰਝੀ-ਛੱਬੀ ਵਰ੍ਹਿਆਂ ਵਿੱਚ ਉਨ੍ਹਾਂ ਨੇ ਹਜ਼ਾਰਾਂ ਮੁਜਾਹਿਰੇ ਕਰ ਤੇ ਧਰਨੇ ਦੇ ਕੇ ਅਤੇ ਮੀਡੀਆ ਵਿੱਚ ਆਪਣੀ ਸ਼ਕਲਾਂ ਵਿਖਾ ਤੇ ਧਮਕੀਆਂ ਭਰੇ ਬਿਆਨ ਦੇ ਕੇ, ਕੋਈ ਇੱਕ ਵੀ ਕੇਸ ਜਿਤਿਆ ਹੈ ਜਾਂ ਕੇਵਲ ਇਸ ਕੁੱਝ ਰਾਹੀਂ ਜਜ਼ਬਾਤੀ ਸਿੱਖਾਂ ਦਾ ਆਰਥਕ ਸ਼ੋਸ਼ਣ ਕਰ ਆਪਣੇ ਘਰ ਹੀ ਭਰੇ ਹਨ?
ਜਸਟਿਸ ਸੋਢੀ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਦਾ ਕੋਈ ਵਿਰੋਧ ਨਹੀਂ ਕੀਤਾ, ਉਨ੍ਹਾਂ ਨੇ ਸਦਾ ਉਨ੍ਹਾਂ ਹੀ ਲੋਕਾਂ ਪੁਰ ਉਂਗਲ ਉਠਾਈ ਹੈ, ਜੋ ਲੀਕ ਤੋਂ ਹਟ ਕੇ ਪੀੜਤਾਂ ਦੀ ਲੜਾਈ ਲੜਨ ਦਾ ਦਾਅਵਾ ਕਰ, ਲੋਕਾਂ ਨੂੰ ਗੁਮਰਾਹ ਕਰ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ। ਜੇ ਕੋਈ ਉਨ੍ਹਾਂ ਦੇ ਇਨ੍ਹਾਂ ਵਿਚਾਰਾਂ ਨੂੰ ਆਪਣੇ ਵਿਰੁਧ ਸਮਝਦਾ ਹੈ ਤਾਂ ਇਸਨੂੰ ‘…ਦੀ ਦਾੜ੍ਹੀ ਵਿੱਚ ਤਿਨਕਾ’ ਹੀ ਮੰਨਿਆ ਜਾਇਗਾ।


(07/03/10)
ਚਰਨਜੀਤ ਸਿੰਘ, ਬਰੈਂਮਪਟਨ

ਭਾਈ ਕਾਹਨ ਸਿੰਘ ਨਾਭਾ ਜੀ ਨੇ ਕਰਤਾਰਪੂਰੀ ਬੀੜ ਵਿੱਚ ਜੋ ਵੇਖਿਆ, ਉਹ ਲਿਖਿਆ।

ਭਾਈ ਜੋਧ ਸਿੰਘ ਜੀ ਨੇ ਲਿਖਿਆ (ਕਰਤਾਰਪੁਰੀ ਬੀੜ ਦੇ ਦਰਸ਼ਨ) ਕੇ ਭਾਈ ਕਾਹਨ ਸਿੰਘ ਜੀ ਨੇ ਜੋ ਕਰਤਾਰਪੁਰੀ ਬੀੜ ਬਾਰੇ ਜੋ ਲਿਖਿਆ ਹੈ, ਉਹ ਮੈਨੂੰ ਤੇ ਕਿਤੇ ਨਜਰ ਨਹੀਂ ਆਇਆ।

ਸ. ਕਪੂਰ ਸਿੰਘ ਜੀ ਨੇ “ਰਾਜ ਕਰੇਗਾ ਖਾਲਸਾ” ਵਿੱਚ ਭਾਈ ਜੋਧ ਸਿੰਘ ਜੀ ਨੂੰ ਸਰਕਾਰੀ ਬੰਦਾ ਦਸਿਆ ਹੈ।

ਡਾ. ਬਲਦੇਵ ਸਿੰਘ ਜੀ, ਯੂ ਐਸ ਏ, (ਕੁਝ ਮਹੀਨੇ ਪਹਿਲਾਂ ਉਹ ਅਕਾਲ ਚਲਾਣਾ ਕਰ ਗਏ) ਨੇ ਸ. ਕਪੂਰ ਸਿੰਘ ਜੀ ਦੀ “ਸਾਚੀ ਸਾਖੀ” ਨੂੰ ਰਿਵੀਉ ਕਰਦੇ ਹੋਏ ਇਸ ਨੂੰ ਮੰਨਘੜੰਤ ਕਹਾਨੀ ਦਸਣ ਦੀ ਕੋਸ਼ਿਸ਼ ਕੀਤੀ ਹੈ।

ਹਰਦੇਵ ਸਿੰਘ ਸ਼ੇਰਗਿਲ ਜੀ (ਸਿੱਖ ਬੂਲਿਟਿਨ) ਨੇ ਡਾ. ਅਮਰਜੀਤ ਸਿੰਘ ਜੀ (ਖਾਲੀਸਤਾਨ ਅਫੇਰਸ ਸੈਂਟਰ) ਨੂੰ ਸ਼ਕ ਦੀ ਨਜਰ ਨਾਲ ਵੇਖਿਆ ਹੈ।

ਡਾ. ਬਲਦੇਵ ਸਿੰਘ ਜੀ ਨੇ ਹਰਦੇਵ ਸਿੰਘ ਸ਼ੇਰਗਿਲ ਜੀ ਨੂੰ ਖਰੀਆਂ ਕਰੀਆਂ ਸੁਣਾਈਆਂ ਹਨ ਪਰ ਬਾਦ ਵਿੱਚ ਸਿੱਖ ਬੂਲਿਟਿਨ ਤੇ ਹੀ ਉਹਨਾ ਦਾ ਲੇਖ ਪੜਣ ਨੂੰ ਮਿਲਿਆ ਹੈ।

ਪ੍ਰੋ. ਸਾਹਿਬ ਸਿੰਘ ਜੀ ਨੇ “ਆਦਿ ਬੀੜ ਬਾਰੇ” ਵਿੱਚ ਜੀ ਬੀ ਸਿੰਘ ਜੀ ਦੀ “ਪ੍ਰਾਚੀਨ ਬੀੜਾਂ” ਤੇ ਕੀਤੀ ਮੇਹਨਤ ਦੀ ਸ਼ਲਾਘਾ ਕੀਤੀ ਹੈ ਪਰ ਨਾਲ ਹੀ ਇਹ ਵੀ ਲਿਖਿਆ ਹੈ, ਪਰ ਉਸ ਖੋਜੀ ਦੀ ਖੋਜ ਕਾਹਦੀ, ਜੋ ਦੂਜਿਆਂ ਦੇ ਲਫਜਾਂ ਉਤੇ ਹੀ ਸਿੱਟਾ ਕੱਢ ਰਿਹਾ ਹੈ?

ਪ੍ਰੋ. ਇੰਦਰ ਸਿੰਘ ਘੱਗਾ ਜੀ ਦੇ ਮੂਹੋਂ ਮੈਂ ਸੁਣ ਚੁਕਿਆ ਹਾਂ ਕਿ ਗਿਆਨੀ ਗਿਆਨ ਸਿੰਘ ਜੀ ਨੇ ਭਾਈ ਵੀਰ ਸਿੰਘ ਜੀ ਨੂੰ ਲਾਹਣਤਾਂ ਪਾਇਆਂ ਸਨ।

ਜੇ ਐਸ ਗਰੇਵਾਲ ਦੀ “CONTESTING INTERPRETATIONS OF THE SIKH TRADITIONਦਾ ਰਿਵਿਉ ਗੁਰਦਰਸ਼ਨ ਸਿੰਘ ਡਿਲੋਂ ਨੇ ਕੀਤਾ ਅਤੇ ਇਸ ਕਿਆਬ ਦੇ motives ਤੇ ਸ਼ਕ ਕੀਤਾ ਅਤੇ ਅੰਤ ਵਿੱਚ ਲਿਖਿਆ ਕਿ “Grewal wrote this book as a part of the paid project assigned to him by the Indian Council of Historical Research (ICHR). It is worth mentioning that the ICHR is an organ of the Government of India. “

ਮੈਂ ਜਦੋਂ ਤੱਤ ਗੁਰਮਤਿ ਪਰਿਵਾਰ ਦੇ ਲੇਖ ਪੜਦਾ ਹਾਂ ਤੇ ਮੈਨੂੰ ਅੰਗ੍ਰੇਜੀ ਦੀ ਇੱਕ ਕਹਾਵਤ ਯਾਦ ਆ ਜਾਂਦੀ ਹੈ।

Why are you talking so loud?I cannot hear you.

“ਪੁਰਾਤਿਨ ਜਨਮ ਸਾਖੀ” ਵਿਚ 57 ਸਾਖੀਆਂ ਹਨ। ਉਸ ਤੋਂ ਬਾਅਦ ਗਿਣਤੀ ਵਧੀ ਜਾਂਦੀ ਹੈ। ਏਹੀ ਹਾਲ ਪੁਰਾਨੀਆਂ ਰਹਿਤਾਂ ਦਾ ਹੈ।

ਪੜੇ ਸੁਣੇ ਬਗੈਰ ਸਰਣਾ ਨਹੀਂ। ਪੜਣਾ ਤੇ ਪੈਣਾ ਹੀ ਹੈ। ਪਰ ਕਿਵੇਂ ਪੜਣਾ ਹੈ, ਇਹ ਕਬੀਰ ਜੀ ਤੋਂ ਪੁਛ ਲੈਂਦੇ ਹਾਂ। ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥ ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥੨੩੮॥ {ਪੰਨਾ 1377}

STUDY OBJECTIVELY

ਚਰਨਜੀਤ ਸਿੰਘ, ਬਰੈਂਮਪਟਨ


(06/03/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਮਾਰਚ ੬, ੨੦੧੦
ਸਿੱਖ ਮਾਰਗ ਦੇ ਸੁਹਿਰਦ ਪਾਠਕਾਂ ਨੂੰ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

੧. ਗੁਰਮਤ ਸੰਚਾਰ ਸਭਾ ਜਰਮਨੀ ਨੇ ਅਪਣੀਆਂ ਸੇਵਾਵਾਂ ਪੇਸ਼ ਕਰ ਕੇ ਬਹੁਤ ਚੰਗਾ ਹੁੰਗਾਰਾ ਦਿੱਤਾ ਹੈ। ਬੇਨਤੀ ਹੈ ਕਿ ਸੇਵਾਵਾਂ ਪੇਸ਼ ਕਰਨ ਵਾਲੀਆਂ ਸੰਸਥਾਵਾਂ, ਅਪਣਾ ਪੂਰਾ ਪਤਾ, ਫੋਨ ਨੰ, ਅਤੇ ਅਪਣਾ ਈ ਮੇਲ ਪਤਾ ਵੀ ਜ਼ਰੂਰ ਲਿਖਿਆ ਕਰਨ ਤਾਂ ਜੋ ਸੰਪਰਕ ਕਰਨ ਵਿੱਚ ਸੌਖ ਹੋ ਸਕੇ।
੨. ਮਹਿੰਦਰ ਸਿੰਘ ਜੀ ਰਾਚੈਸਟਰ ਨੇ ਡਾ. ਭਗਵੰਤ ਸਿੰਘ ਜੀ ਦਾ ਨਾਮ ਪੇਸ਼ ਕਰ ਕੇ ਚੰਗੀ ਸ਼ੁਰੂਆਤ ਕੀਤੀ ਹੈ। ਬੇਨਤੀ ਹੈ ਕਿ ਨਾਮ ਭੇਜਣ ਵਾਲਾ ਹਰ ਵਿਅਕਤੀ, ਅਪਣਾ ਅਤੇ ਜਿਸ ਦਾ ਨਾਮ ਭੇਜ ਰਿਹਾ ਹੈ, ਉਸ ਦਾ ਪੂਰਾ ਬਾਇਉਡਾਟਾ, ਫੋਨ ਨੰ, ਅਤੇ ਈ ਮੇਲ ਪਤਾ ਜ਼ਰੂਰ ਭੇਜਣ, ਤਾਂ ਜੋ ਕਿਸੇ ਵੀ ਗਲਤ ਬੰਦੇ ਦੀ ਸੰਸਥਾ ਵਿੱਚ ਘੁਸ ਪੈਠ ਰੋਕੀ ਜਾ ਸਕੇ ਅਤੇ ਸੰਪਰਕ ਕਰਨ ਵਿੱਚ ਸੌਖ ਹੋ ਸਕੇ। ਨਾਮ ਜਿੰਨੇ ਮਰਜ਼ੀ ਆ ਜਾਣ ਕੋਈ ਹਰਜ ਨਹੀਂ, ਕਰਨ ਵਾਲੇ ਕੰਮ ਬਹੁਤ ਹਨ, ਵੰਡ ਕੇ ਕਰ ਲਏ ਜਾਣਗੇ।
੩. ਕੋਈ ਵੀ ਸੁਝਾਉ ਭੇਜਣ ਵਾਲਾ ਅਪਣਾ ਫੋਨ ਨੰ, ਜ਼ਰੂਰ ਭੇਜੇ, ਹੋ ਸਕੇ ਤਾਂ ਈ ਮੇਲ ਪਤਾ ਵੀ ਭੇਜੇ।
੪. ਚਰਨ ਜੀਤ ਸਿੰਘ ਜੀ ਬਰੈਂਪਟਨ, ਕਿਸੇ ਬਾਰੇ ਜਾਣਕਾਰੀ ਲੈਣ ਦਾ ਇਹ ਯੋਗ ਢੰਗ ਨਹੀਂ ਹੈ ਜੀ, ਹਰ ਕੰਮ ਵਿੱਚ ਕੁੱਝ ਤਰੁਟੀਆਂ ਜ਼ਰੂਰ ਹੁੰਦੀਆਂ ਹਨ, ਜੋ ਆਮ ਕਰਨ ਨਾਲ ਫਾਇਦੇ ਦੀ ਥਾਂ ਨੁਕਸਾਨ ਹੋ ਸਕਦਾ ਹੈ। ਤੁਸੀਂ ਅਪਣਾ ਸਿੱਧਾ ਸੰਪਰਕ ਸਾਧਨ ਵੀ ਨਹੀਂ ਦਿੱਤਾ, ਤਾਂ ਜੋ ਕੋਈ ਜਾਣਕਾਰੀ ਦੇਣ ਵਾਲਾ ਤੁਹਾਨੂੰ ਸਿੱਧੀ ਜਾਣਕਾਰੀ ਦੇ ਸਕੇ।
ਸਹਿਯੋਗ ਦੇਣ ਵਾਲੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।
ਅਮਰ ਜੀਤ ਸਿੰਘ ਚੰਦੀ
ਫੋਨ, ੯੧ ੯੭੫੬੨ ੬੪੬੨੧

(ਸੰਪਾਦਕੀ ਨੋਟ:- ਅਮਰ ਜੀਤ ਸਿੰਘ ਚੰਦੀ ਜੀ ਤੁਸੀਂ ‘ਸਿੱਖ ਮਾਰਗ’ ਨੂੰ ਪਿਛਲੇ ਥੋੜੇ ਜਿਹੇ ਮਹੀਨਿਆਂ ਤੋਂ ਹੀ ਪੜ੍ਹਨ ਲੱਗੇ ਹੋ ਇਸ ਲਈ ਤੁਹਾਨੂੰ ਪਹਿਲਾਂ ਕਈ ਵਾਰੀ ‘ਸਿੱਖ ਮਾਰਗ’ ਤੇ ਦਿੱਤੀ ਹੋਈ ਜਾਣਕਾਰੀ ਦੁਹਰਾ ਰਿਹਾ ਹਾਂ। ਮੈਂ ‘ਸਿੱਖ ਮਾਰਗ’ ਤੇ ਕਿਸੇ ਵੀ ਵਿਆਕਤੀ ਦਾ ਈ-ਮੇਲ ਨਹੀਂ ਪਉਂਦਾ ਜਿਤਨਾ ਚਿਰ ਕਿ ਉਹ ਇਸ ਨੂੰ ਪਉਣ ਦੀ ਆਪ ਤਾਗੀਦ ਨਾ ਕਰੇ। ਇਸ ਦਾ ਕਾਰਣ ਇਹ ਹੈ ਕਿ ਜੇ ਕਰ ਉਸ ਵਿਆਕਤੀ ਨੂੰ ਬਹੁਤੀ ਜ਼ੰਕ ਈ-ਮੇਲ ਆਉਣ ਲੱਗ ਪਵੇ ਤਾਂ ਫਿਰ ਉਹ ਸਾਨੂੰ ਇਸ ਨੂੰ ਹਟਾਉਣ ਦੀ ਬੇਨਤੀ ਕਰੇ ਤਾਂ ਇਤਨੇ ਪੰਨਿਆਂ ਵਿਚੋਂ ਲੱਭ ਕੇ ਹਟਾਉਣਾਂ ਮੁਸ਼ਕਲ ਕੰਮ ਹੋ ਜਾਂਦਾ ਹੈ। ਸਾਡੇ ਨਾਲ ਪਹਿਲਾਂ ਇਸ ਤਰ੍ਹਾਂ ਹੋ ਚੁੱਕੀ ਹੈ। ਹੁਣ ਤਾਂ ਭਾਵੇਂ ‘ਸਿੱਖ ਮਾਰਗ’ ਦੀ ਈ-ਮੇਲ ਵੀ ਸਰਵਰ ਤੇ ਫਿਲਟਰ ਹੋ ਕੇ ਆਉਂਦੀ ਹੈ ਪਰ ਕਈ ਵਾਰੀ ਸਰਵਰ ਤੇ ਇਸ ਤਰ੍ਹਾਂ ਦੀ ਸੁਵਿਧਾ ਨਹੀਂ ਹੁੰਦੀ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਸਾਨੂੰ ਵੀ ਇਸ ਤਰ੍ਹਾਂ ਦੀਆਂ ਈ-ਮੇਲਜ਼ ਆਉਣ ਲੱਗ ਪੈਂਦੀਆਂ ਹਨ ਫਿਰ ਉਹਨਾਂ ਵਿਚੋਂ ਕੰਮ ਦੀ ਈ-ਮੇਲ ਛਾਂਟੀ ਕਰਨ ਵਿੱਚ ਕਾਫੀ ਸਮਾ ਬਰਬਾਦ ਹੁੰਦਾ ਹੈ। ਇਹੀ ਮੁੱਖ ਕਾਰਨ ਹੈ ਕਿ ਅਸੀਂ ‘ਸਿੱਖ ਮਾਰਗ’ ਦਾ ਈ-ਮੇਲ ਪਿਛਲੇ 12 ਸਾਲਾਂ ਤੋਂ ਹੁਣ ਤੱਕ ਕਈ ਵਾਰੀ ਬਦਲ ਚੁੱਕੇ ਹਾਂ ਅਤੇ ਹੁਣ ਇਹ ਪਾਇਆ ਵੀ ਸਿਰਫ ਮੁੱਖ ਪੰਨੇ ਤੇ ਹੀ ਹੈ। ਜੇ ਕਰ ਕੋਈ ਆਪਣਾਂ ਫੂਨ ਨੰ: ਆਪਣੀ ਲਿਖਤ ਦੇ ਥੱਲੇ ਲਿਖਦਾ ਹੈ ਤਾਂ ਉਸ ਨੂੰ ਪਉਣ ਵਿੱਚ ਕੋਈ ਦਿੱਕਤ ਨਹੀਂ ਹੈ)


(06/03/10)
ਪ੍ਰੈਸ ਰਿਲੀਜ਼ ਅਤੇ ਆਦੇਸ਼

ੴ ਸਤਿ ਗੁਰ ਪ੍ਰਸਾਦਿ
ਸ਼ਹੀਦ ਊਧਮ ਸਿੰਘ ਨਗਰ
੨੩ ਫੱਗਣ ੫੪੧
ਪ੍ਰੈਸ ਰਿਲੀਜ਼

ਇਹ ਆਦੇਸ਼, ਕੁੱਝ ਸਿੱਖਾਂ ਵਲੋਂ ਮਿਲੀ ਸ਼ਿਕਾਇਤ ਦੇ ਆਧਾਰ ਤੇ, ਸਿੱਖਾਂ ਦੀ ੧੭ ਫੱਗਣ ਨੂੰ ਹੋਈ ਇਕੱਤ੍ਰਤਾ ਵਿੱਚ ਹਰ ਪੱਖ ਤੋਂ ਵਿਚਾਰਨ ੳਪ੍ਰਾਂਤ ਪੰਜਾਂ ਸਿੱਖਾਂ ਨੇ, ਪੰਜ ਪਿਆਂਰਿਆਂ ਦੇ ਰੂਪ ਵਿੱਚ ਜਾਰੀ ਕੀਤਾ। (ਹੁਕਮ ਨਾਮਾ ਇਸ ਕਰ ਕੇ ਨਹੀਂ ਕਿਉਂਕਿ ਹੁਕਮ ਕਰਨ ਦਾ ਅਧਿਕਾਰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈ। ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਨਾਮਾ ਹੀ ਸਿੱਖਾਂ ਦੇ ਮੰਨਣ ਯੋਗ ਹੈ। ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੇ ਦਾਇਰੇ ਵਿੱਚ ਗੁਰਮਤਾ ਹੀ ਕਰ ਸਕਦੇ ਹਨ)
ਇਹ ਆਦੇਸ਼ ਗਿਆਨੀ ਗੁਰਬਚਨ ਸਿੰਘ ਜੀ ਨੂੰ ੧੯ ਫੱਗਣ ਨੂੰ ਕੌਰੀਅਰ ਰਾਹੀਂ ਭੇਜ ਦਿੱਤਾ ਗਿਆ ਹੈ। ਇੱਕ ਮਹੀਨੇ ਤੋਂ ਵੱਧ ਦਾ ਸਮਾ ਏਸੇ ਕਰ ਕੇ ਦਿੱਤਾ ਹੈ, ਤਾਂ ਜੋ ਉਹ ਇੱਕ ਸਰਕਰਦਾ ਵਜੋਂ ਅਪਣੇ ਦੂਸਰੇ ਸਾਥੀਆਂ ਨੂੰ ਵੀ ਇਸ ਆਦੇਸ਼ ਬਾਰੇ ਸੂਚਿਤ ਕਰ ਸਕਣ।
ੴ ਸਤਿ ਗੁਰ ਪ੍ਰਸਾਦਿ
ਸ਼ਹੀਦ ਊਧਮ ਸਿੰਘ
੧੭ ਫੱਗਣ ੫੪੧

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਥ ਦੇ ਕੁੱਝ ਸਿੱਖਾਂ ਵਲੋਂ ਸ਼ਿਕਾਇਤ ਮਿਲੀ ਕਿ:
ਗਿਆਨੀ ਗੁਰਬਚਨ ਸਿੰਘ ਜੀ, (ਅਖੌਤੀ ਸਿੰਘ ਸਾਹਿਬ) ਸ੍ਰੀ ਅਕਾਲ ਤਖਤ ਸਾਹਿਬ। ਗਿਆਨੀ ਇਕਬਾਲ ਸਿੰਘ, (ਅਖੌਤੀ ਸਿੰਘ ਸਾਹਿਬ) ਪਟਨਾ ਸਾਹਿਬ। ਸ੍ਰ, ਪ੍ਰਤਾਪ ਸਿੰਘ, (ਅਖੌਤੀ ਸਿੰਘ ਸਾਹਿਬ) ਹਜ਼ੂਰ ਸਾਹਿਬ। ਗਿਆਨੀ ਤਰਲੋਚਨ ਸਿੰਘ, (ਅਖੌਤੀ ਸਿੰਘ ਸਾਹਿਬ) ਕੇਸਗੜ੍ਹ ਸਾਹਿਬ। ਗਿਆਨੀ ਬਲਵੰਤ ਸਿੰਘ, (ਅਖੌਤੀ ਸਿੰਘ ਸਾਹਿਬ) ਦਮਦਮਾ ਸਾਹਿਬ। ਆਦਿ ਲੋਕ,
੧, ਇੱਕ ਅਜਿਹੀ ਪੁਸਤਕ, ਜਿਸ ਵਿੱਚ ਇੰਨਸਾਨੀ ਭਾਸ਼ਾ ਤੋਂ ਨੀਵੀਂ ਪੱਧਰ ਦੀ ਭਾਸ਼ਾ ਵਰਤੀ ਗਈ ਹੈ, ਨੂੰ ਦਸਵੇਂ ਨਾਨਕ ਜੀ ਦੇ ਨਾਮ ਨਾਲ ਜੋੜ ਕੇ, ਉਸ ਦਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਰ ਕੇ ਉਸ ਨੂੰ ਆਪ ਮੱਥਾ ਟੇਕਦੇ ਅਤੇ ਹੋਰ ਸਿੱਖਾਂ ਕੋਲੋਂ ਮੱਥਾ ਟਿਕਾ ਕੇ, ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਵੇਂ ਨਾਨਕ ਜੀ ਦਾ ਅਪਮਾਨ ਕਰ ਰਹੇ ਹਨ।
੨, ਪ੍ਰੋ, ਦਰਸ਼ਨ ਸਿੰਘ ਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਬਾਰੇ, ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਗਤਾਂ ਸਾਹਵੇਂ ਝੂਠ ਬੋਲ ਕੇ, ਸੰਗਤ ਨੂੰ ਗੁਮਰਾਹ ਕਰ ਰਹੇ ਹਨ।
੩, ਨਾਨਕਸ਼ਾਹੀ ਕੈਲੰਡਰ ਨੂੰ ਮੁੜ ਬਿਕਰਮੀ ਵਿੱਚ ਬਦਲ ਕੇ, ਪੰਥਕ ਭਾਵਨਾਵਾਂ ਨੂੰ ਰੋਲਣ ਦੇ ਭਾਗੀ ਬਣ ਰਹੇ ਹਨ।
ਬਾਰੇ ਵਿਚਾਰ ਕਰਨ ਲਈ, ਸ਼ਹੀਦ ਊਧਮ ਸਿੰਘ ਨਗਰ ਵਿਖੇ, ਸਿੱਖਾਂ ਦੀ ਇਕੱਤ੍ਰਤਾ ਹੋਈ, ਜਿਸ ਵਿੱਚ ਨਿਰਣਾ ਕੀਤਾ ਗਿਆ, ਕਿ ਕਿਉਂਕਿ ਇਹ ਮਸਲ੍ਹਾ ਬਹੁਤ ਗੰਭੀਰ ਹੈ, ਇਸ ਲਈ ਇਸ ਤੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣੀ ਬਹੁਤ ਜ਼ਰੂਰੀ ਹੈ।
ਕੀਤੇ ਨਿਰਣੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮ ਲਿਆ ਗਇਆ, ਜੋ ਕਿ ਹੇਠ ਲਿਖੇ ਅਨੁਸਾਰ ਹੈ,
ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ॥
ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ॥
ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ॥ (੭੫੧)

ਜਿਨ੍ਹਾਂ ਦੇ ਕਪੜੇ ਤਾਂ ਚਿੱਟੇ ਹਨ ਪਰ ਮਨ ਮੈਲੇ ਅਤੇ ਨਿਰਦਈ ਹਨ, ਉਨ੍ਹਾਂ ਦੇ ਮੂਹੋਂ ਪ੍ਰਭੂ ਦਾ ਨਾਮ ਨਹੀਂ ਨਿਕਲਦਾ, ਉਹ ਤਾਂ ਮਾਇਆ ਵਿੱਚ ਫਸੇ ਹੋਏ ਚੋਰ ਹਨ। ਉਨ੍ਹਾਂ ਨੂੰ ਅਪਣੇ ਮੂਲ ਬਾਰੇ ਤਾਂ ਸੋਝੀ ਹੈ ਨਹੀਂ, ਉਹ ਤਾਂ ਪਸੂਆਂ ਸਮਾਨ ਅਗਿਆਨੀ ਹਨ।
ਜਿਨ੍ਹਾਂ ਨੂੰ ਅਪਣੇ ਮੂਲ ਬਾਰੇ ਹੀ ਸੋਝੀਂ ਨਹੀਂ, ਪਸੂਆਂ ਵਾਙ ਗੁਰਬਾਣੀ ਦੇ ਰਤਨਾਂ ਨੂੰ ਛੱਡ ਕੇ ਕੌਡੀਆਂ ਪਿੱਛੇ ਭੱਜਦੇ ਹਨ ਉਹ ਤਾਂ,
ਰਤਨਾ ਸਾਰ ਨ ਜਾਣਨੀ ਅੰਧੇ ਵਤਹਿ ਲੋਇ॥ (੯੫੪)
ਜੋ ਗੁਰਬਾਣੀ ਦੇ ਰਤਨਾਂ ਦੀ ਸਾਰ ਨਹੀਂ ਜਾਣਦੇ, ਉਹ ਦੁਨੀਆਂ ਵਿੱਚ ਅੰਨ੍ਹਿਆਂ ਵਾਙ ਫਿਰਦੇ ਹਨ, ਅਤੇ
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੋ ਜਾਇ॥ ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ॥
ਅੰਧੇ ਏਹਿ ਨ ਆਖਿਅਨਿ ਜਿਨ ਮੁਖਿ ਲੋਇਣ ਨਾਹਿ॥ ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ॥ (੯੫੪)

ਹੇ ਨਾਨਕ, ਉਨ੍ਹਾਂ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਤੇ ਅੱਖਾਂ ਨਹੀਂ ਹਨ, ਅੰਨ੍ਹੇ ਉਹ ਹਨ ਜੋ ਮਾਲਕ ਪ੍ਰਭੂ ਤੋਂ ਖੁੰਝ ਕੇ ਕੁਰਾਹੇ ਜਾ ਰਹੇ ਹਨ। ਅਜਿਹੇ ਬੰਦਿਆਂ ਦੇ ਕਹੇ ਅਨੁਸਾਰ ਉਹੀ ਚਲੇਗਾ, ਜੋ ਆਪ ਅੰਨ੍ਹਾ ਹੋਵੇ ਗਾ। ਹੇ ਨਾਨਕ, ਸੁਜਾਖਾ ਮਨੁੱਖ, ਅੰਨ੍ਹੇ ਦੇ ਕਹੇ ਕੁਰਾਹੇ ਨਹੀਂ ਪੈਂਦਾ।
ਅਤੇ ਗੁਰਬਾਣੀ ਗਿਆਨ ਨਾਲ ਜੁੜੇ ਸਿੱਖ ਅਨ੍ਹੇ ਨਹੀਂ ਹੋ ਸਕਦੇ। ਇਸ ਲਈ ਇਸ ਸ਼ਕਾਇਤ ਤੇ ਵਿਚਾਰ ਕਰਨਾ ਜ਼ਰੂਰੀ ਹੈ। ਸੋ ਗੁਰਮਤਾ ਕੀਤਾ ਗਿਆ।
ਗੁਰਮਤੇ ਵਿੱਚ ਕੀਤੀ ਵਿਚਾਰ ਦਾ ਸਿੱਟਾ ਇਸ ਤਰ੍ਹਾਂ ਹੈ:
੧, ਜਿਸ ਕਿਤਾਬ ਵਿਚੋਂ ਹਵਾਲਾ ਮਾਤ੍ਰ ਦੇਣ ਨਾਲ ਦਸਵੇਂ ਨਾਨਕ ਜੀ ਦੀ ਨਿਰਾਦਰੀ ਹੁੰਦੀ ਹੋਵੇ, ਉਸ ਕਿਤਾਬ ਨੂੰ ਦਸਵੇਂ ਨਾਨਕ ਜੀ ਦੀ ਰਚਨਾ ਦੱਸਣਾ, ਉਸ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ, ਉਸ ਨੂੰ ਆਪ ਮੱਥਾ ਟੇਕਣਾ ਅਤੇ ਸਿੱਖਾਂ ਕੋਲੋਂ ਮੱਥਾ ਟਿਕਵਾਉਣਾ, ਉਸ ਤੇ ਚੌਰ ਕਰਨਾ ਅਤੇ ਉਸ ਤੋਂ ਹੁਕਮ ਨਾਮਾ ਲੈਣਾ, ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਵੇਂ ਨਾਨਕ ਜੀ ਦਾ ਘੋਰ ਅਪਮਾਨ ਹੈ।
੨, ਪ੍ਰੋ, ਦਰਸ਼ਨ ਸਿੰਘ ਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੇ, ਦਰਜਣਾ ਸਬੂਤ ਮੌਜੂਦ ਹੋਣ ਤੇ ਵੀ, ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਝੂਠ ਬੋਲ ਕੇ ਕਿ ਪ੍ਰੋ, ਦਰਸ਼ਨ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੀ ਨਹੀਂ ਹੋਏ, ਸੰਗਤ ਨੂੰ ਗੁਮਰਾਹ ਕਰਨਾ ਹੈ, ਅਤੇ ਇਹ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੰਗਤ ਦੇ ਸਿਧਾਂਤ ਦੀ ਘੋਰ ਨਿਰਾਦਰੀ ਹੈ।
੩, ਨਾਨਕਸ਼ਾਹੀ ਕੈਲੰਡਰ, ਪੰਥਕ ਭਾਵਨਾਵਾਂ ਨੂੰ ਰੱਦ ਕਰ ਕੇ, ਮੁੜ ਬਿਕਰਮੀ ਨਾਲ ਜੋੜ ਕੇ ਗੁਰਪੁਰਬਾਂ ਦੀਆਂ ਤਾਰੀਖਾਂ ਮਿੱਥਣ ਦਾ ਅਧਿਕਾਰ, ਮੁੜ ਬ੍ਰਾਹਮਣ ਨੂੰ ਦੇਣਾ, ਫਿਰ ਤੋਂ ਕਿਸੇ ਸਾਲ ਦਸਵੇਂ ਨਾਨਕ ਜੀ ਦਾ ਆਗਮਨ ਪੁਰਬ ਦੋ ਵਾਰ ਮਨਾਉਣ ਅਤੇ ਕਿਸੇ ਸਾਲ ਇੱਕ ਵਾਰ ਵੀ ਨਾ ਮਨਾਉਣ ਦੇ ਦਸਵੇਂ ਨਾਨਕ ਜੀ ਨਾਲ, ਭੂਤ ਕਾਲ ਵਿੱਚ ਕੀਤੇ ਜਾਂਦੇ ਰਹੇ ਘਿਨਾਉਣੇ ਮਜ਼ਾਕ ਨੂੰ (ਜੋ ਕਿਸੇ ਆਮ ਆਦਮੀ ਨਾਲ ਕਰਨਾ ਵੀ ਇੰਸਾਨੀਅਤ ਤੋਂ ਡਿਗਿਆ ਹੋਇਆ ਕਰਮ ਹੈ) ਫਿਰ ਤੋਂ ਚਾਲੂ ਕਰਨ ਦਾ ਰਾਹ ਖੋਲ੍ਹਣਾ, ਦਸਵੇਂ ਨਾਨਕ ਜੀ ਅਤੇ ਪੰਥ ਦਾ ਘੋਰ ਅਪਮਾਨ ਹੈ।
ਇਸ ਤੱਥ ਤੇ ਪਹੁੰਚਣ ਮਗਰੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਿੱਖਾਂ ਨੇ, ਪੰਜ ਪਿਆਰਿਆਂ ਦੇ ਰੂਪ ਵਿੱਚ ਫੈਸਲਾ ਕੀਤਾ ਕਿ ਜੁਰਮ ਤਾਂ ਬਹੁਤ ਸੰਗੀਨ ਅਤੇ ਮੁਆਫ ਕਰਨ ਲਾਇਕ ਨਹੀਂ ਹਨ, ਪਰ ਸਿੱਖ ਰਵਾਇਤਾਂ ਨੂੰ ਕਾਇਮ ਰੱਖਦੇ ਇਨ੍ਹਾਂ ਨੂੰ ਸੁਧਰਨ ਦਾ ਇੱਕ ਮੌਕਾ ਦੇਣਾ ਚਾਹੀਦਾ ਹੈ, ਇਸ ਲਈ ਆਦੇਸ਼ ਕੀਤਾ ਜਾਂਦਾ ਹੈ ਕਿ:
* ਆਦੇਸ਼ *
ਇਹ ਪੰਜੋ, ਵੈਸਾਖੀ ਵਾਲੇ ਦਿਨ (੧੪ ਅਪ੍ਰੈਲ ੨੦੧੦) ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਤ੍ਰ ਹੋਏ ਵਿਸ਼ੇਸ਼ ਇਕੱਠ ਵਿਚ, ਅਪਣੀ ਕੀਤੀ ਗਲਤੀ ਤੇ ਪਛਤਾਵਾ ਕਰਦਿਆਂ, ਸੰਗਤ ਕੋਲੋਂ ਮੁਆਫੀ ਮੰਗਣ, ਅਤੇ ਭਵਿੱਖ ਵਿੱਚ ਅਜਿਹੀ ਨਿੰਦਣ ਯੋਗ ਗਲਤੀ ਨਾ ਕਰਨ ਦਾ ਪ੍ਰਣ ਕਰਨ। ਜਦ ਤੱਕ ਇਹ ਪੰਜੋ, ਨਿਮਾਣੇ ਸਿੱਖਾਂ ਵਾਙ ਸੰਗਤ ਕੋਲੋਂ ਮੁਆਫੀ ਨਹੀਂ ਮੰਗ ਲੈਂਦੇ, ਸੰਗਤ ਇਨ੍ਹਾਂ ਨੂੰ ਮੂੰਹ ਨਾ ਲਾਵੇ।
ਜੇ ਇਨ੍ਹਾਂ ਨੇ ਵੈਸਾਖੀ ਵਾਲੇ ਦਿਨ ਸੰਗਤ ਕੋਲੋਂ ਮੁਆਫੀ ਨਾ ਮੰਗੀ ਤਾਂ ਇਨ੍ਹਾਂ ਵਿਰੁੱਧ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੀ ਪਾਲਣਾ ਕਰਦੇ ਇਸ ਬੇਨਤੀ ਨੂੰ ਮਨੋਂ ਪਰਵਾਨ ਕਰਨ।
ਸਹੀ (ਸ੍ਰ. ਪ੍ਰਤਪਾਲ ਸਿੰਘ)
ਸਹੀ (ਬੀਬੀ ਗੁਰਮੀਤ ਕੌਰ)
ਸਹੀ (ਸ੍ਰ. ਪਰਦੀਪ ਸਿੰਘ)
ਸਹੀ (ਬੀਬੀ ਦਲਜੀਤ ਕੌਰ)
ਸਹੀ (ਸ੍ਰ. ਅਮਰ ਜੀਤ ਸਿੰਘ)


(06/03/10)
ਸਰਬਜੀਤ ਸਿੰਘ ਸੰਪਾਦਕ-ਇੰਡੀਆ ਅਵੇਅਰਨੈੱਸ

ਸਿੱਖ ਮਾਰਗ `ਤੇ ਮੱਕੜ ਬਨਾਮ ਇੰਡੀਆ ਅਵੇਅਰਨੈੱਸ ਮਾਮਲੇ `ਤੇ ਪੇਸ਼ ਕੀਤੇ ਜਾ ਰਹੇ ਵਿਚਾਰਾਂ ਸਬੰਧੀ ਕੁੱਝ ਜ਼ਰੂਰੀ ਜਾਣਕਾਰੀ:

ਮਹਿੰਦਰ ਸਿੰਘ ਰਾਚੈਸਟਰ, ਨਿਊਯਾਰਕ ਦੇ ਪੱਤਰ (04/03/10) ਵਿੱਚ ਜ਼ਿਕਰ ਕੀਤਾ ਗਿਆ ਹੈ ਕਿ: “ਸਰਬਜੀਤ ਸਿੰਘ ਨੇ ਸਿੱਖ ਮਾਰਗ ਤੇ ਲਿੱਖ ਕੇ ਪੁੱਛਿਆ ਸੀ ਕਿ ਇਸ ਨਾਲ ਕਿਸ ਤਰਾਂ ਨਿਜਿੱਠਆ ਜਾਵੇ। ਨਾਲੇ ਹੀ ਉਹਨਾ ਮਾਲੀ ਸਹਾਇਤਾ ਦੀ ਵੀ ਗੱਲ ਕਿੱਤੀ ਸੀ।” ਜਾਪਦਾ ਹੈ ਕਿ ਜਾਂ ਤਾਂ ਮੇਰੇ ਵੱਲੋਂ ਪੱਤਰ ਵਿੱਚ ਵਰਤੀ ਗਈ ਸ਼ਬਦਾਵਲੀ ਵਿੱਚ ਕੋਈ ਕਮੀ ਹੈ, ਜਾਂ ਪਾਠਕਾਂ ਦੇ ਪੜ੍ਹਨ ਵਿੱਚ ਜਾਂ ਫਿਰ ਦੋਵੇਂ ਹੀ ਗੱਲਾਂ ਇਕੱਠੀਆਂ ਵਾਪਰ ਰਹੀਆਂ ਹਨ। ਕਿਉਂਕਿ ਆਪਣੇ ਪੱਤਰ ਵਿੱਚ ਮੈਂ ਪਾਠਕਾਂ ਤੋਂ ਇਹ ਸਲਾਹ ਤਾਂ ਮੰਗੀ ਸੀ ਕਿ ਮੱਕੜ (ਤੇ ਉਸਦੀ ਸਰਪ੍ਰਸਤ ਪੰਜਾਬ ਸਰਕਾਰ) ਨਾਲ ਕਿਸ ਤਰ੍ਹਾਂ ਨਜਿੱਠਿਆ ਜਾਵੇ, ਤਾਂ ਜੋ ਹਰ ਮਸਲੇ `ਤੇ ਪਹਿਲਾਂ ਵਾਂਗ ਨਿਰਪੱਖਤਾ ਤੇ ਨਿਧੜਕਤਾ ਨਾਲ ਵਿਚਾਰ ਪੇਸ਼ ਕੀਤੇ ਜਾਂਦੇ ਰਹਿ ਸਕਣ। ਪਰ ਕਿਧਰੇ ਵੀ ਮਾਲੀ ਸਹਾਇਤਾ ਦੀ ‘ਗੱਲ’ (ਮੰਗ) ਨਹੀਂ ਕੀਤੀ ਸੀ (ਪੱਤਰ ਹਾਲਾਂ ਵੀ ਸਿੱਖ ਮਾਰਗ ਤੋਂ ਪੜ੍ਹਿਆ ਜਾ ਸਕਦਾ ਹੈ)। ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ 6 ਸਾਲ ਤੋਂ ਇੰਡੀਆ ਅਵੇਅਰਨੈੱਸ ਦਾ ਪ੍ਰਕਾਸ਼ਨ ਕਰ ਰਹੇ ਹਾਂ ਪਰ ਪੰਜਾਬੀ ਦੇ ਇੱਕ ਵਿਸ਼ੇਸ਼ ਅਖ਼ਬਾਰ ਦੀ ਤਰ੍ਹਾਂ ਸਾਨੂੰ ਪਾਠਕਾਂ ਦਾ ਜਜ਼ਬਾਤੀ ਸ਼ੋਸ਼ਣ ਕਰਨ ਦੀ ਆਦਤ ਨਹੀਂ। ਹਾਲਾਂ ਤੱਕ ਸਾਨੂੰ ਮਦਦ ਦੀ ਪੇਸ਼ਕਸ਼ ਵਾਲੇ ਜਿੰਨੇ ਵੀ ਫੋਨ ਆਏ ਹਨ, ਅਸੀਂ ਕਿਸਨੂੰ ਮਦਦ ਦੀ ਰਾਸ਼ੀ ਭੇਜਣ ਲਈ ਨਹੀਂ ਕਿਹਾ ਬਲਕਿ ਇਸਨੂੰ (ਲੋੜ ਪੈਣ ਤੇ, ਭਵਿੱਖ ਲਈ) ਤਿਆਰ ਰੱਖਣ ਵਾਸਤੇ ਕਿਹਾ ਹੈ।

ਹਾਂ, ਪੱਤਰ ਵਿੱਚ ਮੈਂ ਏਨਾ ਜ਼ਰੂਰ ਲਿਖਿਆ ਸੀ ਕਿ “ਪੰਜਾਬ ਦੀ ਸੱਤਾ ਅਤੇ ਸ਼੍ਰੋਮਣੀ ਕਮੇਟੀ ਦੀ ਗੋਲਕ ਸਹਾਰੇ ਮੌਜਾਂ ਮਾਣ ਰਹੇ ਲੋਕਾਂ ਲਈ ਅਜਿਹਾ (ਪੱਤਰਕਾਰਾਂ `ਤੇ ਮੁਕੱਦਮੇ) ਕਰਨਾ ਬੜੀ ਮਾਮੂਲੀ ਜਿਹੀ ਗੱਲ ਹੈ। ਪਰ ਇੰਡੀਆ ਅਵੇਅਰਨੈੱਸ ਵਰਗਾ ਅਦਾਰਾ ਜਿਹੜਾ ਹਮੇਸ਼ਾ ਧਾਰਮਕ-ਸਿਆਸੀ ਧੜਿਆਂ ਤੋਂ ਅਜ਼ਾਦ ਰਿਹਾ ਹੈ ਅਤੇ ਜਿਸ ਨੂੰ ਵਿਦੇਸ਼ਾਂ ਤੋਂ ਤਾਂ ਦੂਰ, ਭਾਰਤ ਵਿੱਚ ਵੀ ਮਾਇਕ ਸਹਿਯੋਗ ਦੇਣ ਵਾਲੇ ਪੰਥ-ਦਰਦੀਆਂ ਦਾ ਸਹਿਯੋਗ ਨਹੀਂ ਮਿਲ ਸਕਿਆ, ਲਈ ਅਜਿਹੇ ਹਥਕੰਡਿਆਂ ਦਾ ਸਾਹਮਣਾ ਕਰਨਾ ਖਾਲਾ ਜੀ ਦਾ ਵਾੜਾ (ਅਸਾਨ) ਨਹੀਂ।” ਭਾਵ, ਗੋਲਕ ਤੇ ਸਰਕਾਰੀ ਮਸ਼ੀਨਰੀ ਦੀ ਸਹਾਇਤਾ ਕਾਰਨ ਘਮੰਡ ਵਿੱਚ ਆਏ ਭ੍ਰਿਸ਼ਟ ਆਗੂਆਂ ਸਾਮਹਣੇ, ਮੁਸ਼ਕਲ ਨਾਲ ਆਪਣਾ ਪ੍ਰਕਾਸ਼ਨ ਚਲਾ ਪਾ ਰਹੇ ਅਦਾਰਾ ਨੂੰ ਧਮਕਾਉਣਾ-ਦਬਕਾਉਣਾ ਬਹੁਤ ਅਸਾਨ ਹੈ। ਗੁਰੂ ਸਾਹਿਬ ਦਾ ਵੀ ਫੁਰਮਾਨ ਹੈ ਕਿ “ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ।।” ਭਾਵ, ਜੇਕਰ ਕੋਈ ਜ਼ੋਰਾਵਰ ਦੂਜੇ ਜ਼ੋਰਾਵਰ ਦੀ ਮਾਰ-ਕੁਟਾਈ ਕਰੇ ਤਾਂ ਮਨ ਵਿੱਚ ਗੁੱਸਾ-ਗਿਲਾ ਨਹੀਂ ਹੁੰਦਾ ਕਿਉਂਕਿ ਦੋਵੇਂ ਧਿਰਾਂ ਇੱਕ ਦੂਜੇ ਨੂੰ ਕਰਾਰੇ ਹੱਥ ਵਿਖਾ ਲੈਂਦੇ ਹਨ। ਪਰ ਮੱਕੜ ਤੇ ਉਸਦੇ ਸਰਪ੍ਰਸਤ ਪ੍ਰਕਾਸ਼ ਬਾਦਲ ਵੱਲੋਂ ਇੰਡੀਆ ਅਵੇਅਰਨੈੱਸ ਵਰਗੇ ਛੋਟੇ ਜਿਹੇ ਅਦਾਰੇ `ਤੇ ਧੌਂਸ ਜਮਾਉਣ ਦੀ ਕਾਰਵਾਈ ਕਿਸੇ ਵੀ ਤਰ੍ਹਾਂ ਬਰਾਬਰੀ ਦੀ ਨਹੀਂ। ਇਸ ਲਈ ਅਜਿਹੇ ਗੁੰਡਾ ਕਿਸਮ ਦੇ ਆਗੂਆਂ ਨਾਲ ਨਿਬੜਨ ਲਈ ਸਾਨੂੰ ਕੀ ਨੀਤੀ ਅਪਣਾਉਣੀ ਚਾਹੀਦੀ ਹੈ, ਇਸ ਬਾਬਤ ਪਾਠਕ ਆਪਣੇ ਵਿਚਾਰ ਪੇਸ਼ ਕਰਨ।

ਚਰਨਜੀਤ ਸਿੰਘ ਬਰੈਂਪਟਨ ਦੇ ਸਵਾਲਾਂ (05/03/10) ਬਾਰੇ:
1) ਇਹ ਫੋਟੋ ਕੰਪਿਊਟਰ ਰਾਹੀਂ ਬਣਾਈ ਗਈ ਹੈ, ਜਿਸ ਬਾਬਤ ਇੰਡੀਆ ਅਵੇਅਰਨੈੱਸ ਦੇ ਪ੍ਰਿੰਟਿੰਗ ਸੰਸਕਰਨ ਵਿੱਚ ਜਾਣਕਾਰੀ ਵੀ ਦਿੱਤੀ ਗਈ ਸੀ ਕਿ “ਮੁੱਖ ਪੰਨੇ `ਤੇ ਪ੍ਰਕਾਸ਼ਿਤ ਜਥੇ: ਅਵਤਾਰ ਸਿੰਘ ਮੱਕੜ ਦੀ ਤਸਵੀਰ ਸੰਕੇਤਕ
(symbolic) ਹੈ।”
2) ਇਸ ਸਵਾਲ ਦਾ ਜਵਾਬ ਫਿਲਹਾਲ ਦੇਣਾ ਉਚਿਤ ਨਹੀਂ ਹੋਵੇਗਾ ਕਿਉਂਕਿ ਅਦਾਲਤ ਵਿੱਚ ਵੀ ਇਹੀ ਸਵਾਲ ਪੁੱਛਿਆ ਜਾਣਾ ਹੈ ਅਤੇ ਅਸੀਂ ਆਪਣੇ ਬਚਾਅ ਦੇ ਨੁਕਤੇ ਜਨਤੱਕ ਤੌਰ `ਤੇ ਪਹਿਲਾਂ ਹੀ ਉਜਾਗਰ ਨਹੀਂ ਕਰਨਾ ਚਾਹੁੰਦੇ। ਭਵਿੱਖ ਵਿੱਚ ਕਿਸੇ ਢੁਕਵੇਂ ਸਮੇਂ ਇਸ ਸਵਾਲ ਦਾ ਜਵਾਬ ਵੀ ਪੇਸ਼ ਕਰ ਦਿੱਤਾ ਜਾਵੇਗਾ।
3) ਮੱਕੜ ਤੇ ਬਾਦਲ ਨੂੰ ਆਰ. ਐਸ. ਐਸ. ਦੀ ਵਰਦੀ ਵਿੱਚ ਪੇਸ਼ ਕਰਨ ਵਾਲੀਆਂ ਤਸਵੀਰਾਂ ਅਸੀਂ ਇੰਡੀਆ ਅਵੇਅਰਨੈੱਸ ਵਿੱਚ ਪਹਿਲਾਂ ਵੀ ਕਈ ਵਾਰ ਪ੍ਰਕਾਸ਼ਿਤ ਕਰਦੇ ਰਹੇ ਹਾਂ। ਕਈ ਹੋਰ ਰਸਾਲੇ ਵੀ ਅਜਿਹੀਆਂ ਤਸਵੀਰਾਂ ਪ੍ਰਕਾਸ਼ਿਤ ਕਰਦੇ ਰਹੇ ਹਨ। ਫਰਵਰੀ ਵਿੱਚ ਹੀ ਪੰਜਾਬ ਤੋਂ ਪ੍ਰਕਾਸ਼ਿਤ ਹੁੰਦੇ ਦੋ ਹੋਰ ਰਸਾਲਿਆਂ ਤੇ ਮੁੱਖ ਪੰਨਿਆਂ ਤੇ ਵੀ ਬਾਦਲ ਅਤੇ ਮੱਕੜ ਦੀਆਂ ਆਰ. ਐਸ. ਐਸ. ਦੀ ਵਰਦੀ ਵਿੱਚ ਬਣਾਈਆਂ ਗਈਆਂ ਤਸਵੀਰਾਂ (ਸਾਡੇ ਵਾਲੀ ਤਸਵੀਰ ਨਾਲੋਂ ਵੱਖਰੀ) ਪ੍ਰਕਾਸ਼ਿਤ ਕੀਤੀਆਂ ਗਈਆਂ ਸਨ।
4) ਇੰਡੀਆ ਅਵੇਅਰਨੈੱਸ ਇੱਕ ‘ਸੋਸਾਇਟੀ’ ਹੈ।
5) ਮਾਨਹਾਨੀ ਦੇ ਮੁਕੱਦਮੇ ਦਾ ਨੋਟਿਸ ਹਮੇਸ਼ਾ ਹੀ ਪ੍ਰਕਾਸ਼ਕ ਤੇ ਸੰਪਾਦਕ - ਦੋਹਾਂ `ਤੇ ਕੀਤਾ ਜਾਂਦਾ ਹੈ।
6) ਮੁਕੱਦਮਾ ਕਰਨ ਲਈ ਪਹਿਲਾਂ ਮੁਆਫੀ ਮੰਗਣ ਲਈ 15 ਦਿਨ ਦਾ ਸਮਾਂ ਦੇਣ ਦਾ ਨੋਟਿਸ ਜਾਰੀ ਕੀਤਾ ਜਾਂਦਾ ਹੈ, ਜੋ ਸਾਨੂੰ 20 ਫਰਵਰੀ 2010 ਨੂੰ ਪ੍ਰਾਪਤ ਹੋਇਆ ਸੀ। ਇਸਦੀ ਮਿਆਦ ਹੁਣੇ ਹੀ ਖ਼ਤਮ ਹੋਈ ਹੈ ਤੇ ਮੁਕੱਦਮਾ ਕਰਨ ਦੀ ਅਗਲੀ ਪ੍ਰਕ੍ਰਿਆ ਇਸ ਤੋਂ ਬਾਅਦ ਹੀ ਅਰੰਭ ਹੋ ਸਕਦੀ ਸੀ।
7) ਮੁਕੱਦਮਾ ਯਕੀਨੀ ਤੌਰ `ਤੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਕਾਨੂੰਨੀ ਨੋਟਿਸ ਦੇ ਇਥੋਂ ਦੇ ਵਕੀਲ ਰਾਹੀਂ ਭਿਜਵਾਇਆ ਗਿਆ ਹੈ - ਦਿੱਲੀ ਦੇ ਵਕੀਲ ਰਾਹੀਂ ਨਹੀਂ।
8) ਨੋਟਿਸ ਵਿੱਚ ਲਗਾਏ ਗਏ ਆਰੋਪ ਨੋਟਿਸ ਦੀ ਪ੍ਰਤੀ ਤੋਂ ਖ਼ੁਦ ਪੜ੍ਹਨ ਦੀ ਖੇਚਲ ਕਰੋ ਜੀ। ਸਿੱਖ ਮਾਰਗ `ਤੇ ਨੋਟਿਸ ਦੀ ਪ੍ਰਤੀ ਪ੍ਰਕਾਸ਼ਿਤ ਨਹੀਂ ਕੀਤੀ ਗਈ ਸੀ, ਇਸਲਈ ਸਿੰਘ ਸਭਾ ਕੈਨੇਡਾ ਜਾਂ ਵੇਕ-ਅਪ ਖ਼ਾਲਸਾ ਦੀ ਵੈਬਸਾਈਟ ਤੋਂ ਇਹ ਨੋਟਿਸ ਪੜ੍ਹਿਆ ਜਾ ਸਕਦਾ ਹੈ। ਇੰਡੀਆ ਅਵੇਰਨੈੱਸ ਦੀ ਵੈਬਸਾਈਟ ਤੋਂ ਫਰਵਰੀ ਅੰਕ ਹਟਾਇਆ ਨਹੀਂ ਗਿਆ ਬਲਕਿ ਮਾਰਚ ਅੰਕ ਦੇ ਲੇਖਾਂ ਨੂੰ ਪ੍ਰਕਾਸ਼ਿਤ ਕਰਨ ਲਈ “ਪੁਰਾਣੇ ਅੰਕ” ਦੇ ਵਰਗ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ, ਜੋ ਕੋਈ ਨਵੀਂ ਕਾਰਵਾਈ ਨਹੀਂ। ਸਾਡੀ ਅਤੇ ਹਰ ਮਹੀਨਾਵਾਰੀ ਰਸਾਲੇ ਦੀ ਵੈਬਸਾਈਟ `ਤੇ ਇਹੀ ਪ੍ਰਕ੍ਰਿਆ ਅਪਣਾਈ ਜਾਂਦੀ ਹੈ।
9) ਇਹ ਤਾਂ ਮੁਕੱਦਮੇ ਦੀ ਪੇਸ਼ੀ ਦੌਰਾਨ ਹੀ ਪਤਾ ਲਗ ਸਕੇਗਾ - ਨੋਟਿਸ ਵਿੱਚ ਸਿਰਫ਼ ਮੁਆਫੀ ਮੰਗਣ ਲਈ ਕਿਹਾ ਗਿਆ ਹੈ, ਪੈਸਿਆਂ ਦਾ ਦਾਅਵਾ ਨਹੀਂ ਕੀਤਾ ਗਿਆ।
10) ਭਾਰਤੀ ਕਾਨੂੰਨ ਵਿੱਚ ਪੈਸੇ ਕਲੇਮ ਕਰਨ ਦੀ ਕੋਈ ਲਿਮਿਟ ਨਿਸ਼ਚਿਤ ਨਹੀਂ ਕੀਤੀ ਗਈ।
11) ਕਿਸਦਾ ਇੰਸ਼ੋਰੈਂਸ ਤੇ ਕਿਸ ਮਕਸਦ ਵਾਸਤੇ?
12) ਅਦਾਲਤ ਤੋਂ ਬਾਹਰ ਸੈਟਲਮੈਂਟ ਕਰਨ ਦੀ ਲੋੜ ਹੀ ਨਹੀਂ - ਇੰਡੀਆ ਅਵੇਅਰਨੈੱਸ ਵਿੱਚ ਲਿਖਤੀ ਮੁਆਫੀ ਮੰਗ ਕੇ ਹੀ ਖਹਿੜਾ ਛੁਡਾਇਆ ਜਾ ਸਕਦਾ ਹੈ।
13) ਕਿਤਨੇ ਪੈਸੇ ਵਾਲਾ ਸਵਾਲ ਸਪਸ਼ਟ ਨਹੀਂ ਹੈ। ਜੇਕਰ ਮੱਕੜ ਵੱਲੋਂ ਦਾਅਵੇ ਦੀ ਗੱਲ ਹੈ, ਤਾਂ ਇਸ ਬਾਬਤ ਉਨ੍ਹਾਂ ਤੋਂ ਹੀ ਪੁੱਛਿਆ ਜਾ ਸਕਦਾ ਹੈ। ਪਰ ਜੇਕਰ ਮੁਕੱਦਮੇ ਦੇ ਖਰਚ ਦੀ ਗੱਲ ਹੈ ਤਾਂ ਇਹ “ਰਾਹ ਪਿਆਂ ਜਾਣੀਏ, ਜਾਂ ਵਾਹ ਪਿਆਂ ਜਾਣੀਏ” ਵਾਲੀ ਗੱਲ ਹੈ। ਪਰ ਏਨਾ ਜ਼ਰੂਰ ਹੈ ਕਿ ਦਿੱਲੀ ਤੋਂ ਚੰਡੀਗੜ੍ਹ ਜਾ ਕੇ ਹਾਈ ਕੋਰਟ ਵਿੱਚ ਮੁਕੱਦਮਾ ਲੜਨਾ ਬਿਲਕੁਲ ਮਾਮੂਲੀ ਖਰਚ ਤਾਂ ਨਹੀਂ ਹੋਵੇਗਾ। ਭਾਰਤ ਵਿੱਚ ਮੁਕੱਦਮਿਆਂ ਦੀ ਸੁਣਵਾਈ ਵਿੱਚ ਕਈ-ਕਈ ਸਾਲ ਲੰਘ ਜਾਂਦੇ ਹਨ।
14 ਅਤੇ 15) ਸਵਾਲ ਸਾਡੇ ਨਾਲ ਸਬੰਧਿਤ ਨਹੀਂ ਹਨ ਅਤੇ ਸਾਨੂੰ ਇਨ੍ਹਾਂ ਬਾਬਤ ਕੋਈ ਜਾਣਕਾਰੀ ਵੀ ਨਹੀਂ।

ਧੰਨਵਾਦ ਸਹਿਤ,
ਸਰਬਜੀਤ ਸਿੰਘ
ਸੰਪਾਦਕ-ਇੰਡੀਆ ਅਵੇਅਰਨੈੱਸ


(05/03/10)
ਗੁਰਮਤਿ ਸੰਚਾਰ ਸਭਾ (ਜਰਮਨੀ)

ਨਿਸ਼ਕਾਮ ਪੰਥਕ ਸੇਵਾਦਾਰ ਸਤਿਕਾਰਯੋਗ ਸਰਦਾਰ ਮਖਣ ਸਿੰਘ ਜੀਓ,
ਵਾਹਗੁਰੂ ਜੀ ਕਾ ਖ਼ਾਲਸਾ। ਵਾਹਗੁਰੂ ਜੀ ਕੀ ਫਤਿਹ॥
ਆਪ ਜੀ ਵਲੋਂ ਸੁਝਾਇਆ ਤਰੀਕਾ ਜੋ ਪਾਰਦਰਸ਼ਤਾ ਉੱਤੇ ਨਿਰਭਰ ਹੈ, ਹੋਣਾ ਅਤਿ ਲਾਜ਼ਮੀ ਹੈ, ਗੁਰੂ ਕੀ ਗੋਲਕ ਬਾਰੇ ਉਹ ਕਾਬਲੇ ਤਾਰੀਫ ਹੈ ਅਤੇ ਇਸ ਵਿੱਚ ਕਾਫੀ ਆਸ਼ਾਵਾਦੀ ਪੱਖ ਮੌਜੂਦ ਹਨ। ਕੁਦਰਤੀ ਇਸ ਤਰਾਂ ਇੱਕਠੀ ਹੋਈ ਰਾਸ਼ੀ ਨੂੰ ਜ਼ਰੂਰਤਮੰਦਾਂ ਦੀ ਮਦਦ ਲਈ ਵਰਤਿਆ ਜਾ ਸਕਦਾ ਹੈ ਜੋ ਹੋਰ ਕਿਸੇ ਪਾਸਿਉਂ ਮਦਦ ਤੋਂ ਵਾਂਝਿਆਂ ਰਹਿ ਗਏ ਹੋਣ ਅਤੇ ਉਹ ਸਖ਼ਸ਼ ਗੁਰੂ ਗ੍ਰੰਥ ਸਹਿਬ ਜੀ ਅਨੁਸਾਰ ਜੀਵਨ ਜਿਊਂਦਾ ਹੋਵੇ ਤੇ ਇਸ ਦੇ ਪਸਾਰ ਲਈ ਉਦਮ ਕਰਨ ਦਾ ਚਾਹਵਾਨ ਵੀ ਹੋਵੇ, ਸਾਡੇ ਖਿਆਲ ਵਿੱਚ ਇਹ ਸ਼ਰਤ ਲਾਜ਼ਮੀ ਹੋਣੀ ਚਾਹੀਦੀ ਹੈ। ਯੌਰਪ ਦੀ ਮੁੱਖ ਧਰਤੀ ਉੱਪਰ ਅਸੀਂ ਇਹ ਨਿਸ਼ਕਾਮ ਸੇਵਾ ਨਿਭਾਉਣ ਲਈ ਅਪਣੀਆਂ ਸੇਵਾਵਾਂ ਅਰਪਣ ਕਰਨ ਲਈ ਤਿਆਰ ਹਾਂ।
ਗੁਰਮਤਿ ਸੰਚਾਰ ਸਭਾ (ਜਰਮਨੀ)


(05/03/10)
ਬਲਜਿੰਦਰ ਸਿੰਘ ਫਿਲੀਪੀਨਸ

ਸੰਪਾਦਕ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬੇਨਤੀ ਹੈ ਕਿ ਮੈਂ ਤੇ ਮੇਰੇ ਮਿੱਤਰ ਖੀਵਾ ਬਰਾੜ ਨੇ ਆਪਣੇ ਸੀਮਿਤ ਜਿਹੇ ਸਾਧਨਾਂ ਨਾਲ ਇੱਕ ਗੀਤ ਤਿਆਰ ਕੀਤਾ ਹੈ ਜਿਸਨੂੰ ਅਸੀਂ ਸਿੱਖ ਮਾਰਗ ਦੇ ਸਾਰੇ ਲੇਖਕਾਂ-ਪਾਠਕਾਂ ਦੀ ਸੇਵਾ ਵਿੱਚ ਰੱਖਣਾਂ ਚਾਹੁੰਦੇ ਹਾਂ। ਇਹ ਸਾਡੀ ਇਕ ਨਿਮਾਣੀ ਜਿਹੀ ਕੋਸਿਸ ਹੈ। ਅਸੀਂ ਏਸ ਕਾਬਲ ਤਾਂ ਨਹੀਂ ਹਾਂ ਪਰ ਇੱਕ ਦਰਦ ਸੀ ਜੋ ਇਸ ਗੀਤ ਰਾਹੀ ਸੁਣਾਂ ਰਹੇ ਹਾਂ।
ਅਸੀਂ ਕੋਈ ਬਹੁਤ ਵੱਡੇ ਕਲਾਕਾਰ ਤਾਂ ਨਹੀਂ ਹਾਂ ਏਸ ਲਈ ਗਲਤੀਆਂ ਹੋਣੀਆਂ ਸੁਭਾਵਿਕ ਹਨ। ਏਸ ਦੀ ਅਸੀਂ ਪਹਿਲਾਂ ਹੀ ਮਾਫੀ ਮੰਗਦੇ ਹਾਂ।
ਬਲਜਿੰਦਰ ਸਿੰਘ
ਫਿਲੀਪੀਨਸ

ਲਿੰਕ
http://www.youtube.com/watch?v=fYcJVWr6St0


(05/03/10)
ਚਰਨਜੀਤ ਸਿੰਘ, ਬਰੈਂਮਪਟਨ

Indian Awareness ਬਾਰੇ

ਕੀ ਕੋਈ ਦੱਸ ਸਕਦਾ ਹੈ?

1. ਇਹ ਫੋਟੋ ਅਸਲੀ ਹੈ ਜਾਂ ਆਪ ਬਣਾ ਕੇ ਲਾਈ ਹੈ? (ਸ. ਮੱਖਣ ਸਿੰਘ ਜੀ ਨੇ ਨਕਲੀ ਦਾ ਸ਼ੰਕਾ ਜਾਹਿਰ ਕੀਤਾ ਹੈ ਪਰ indiaawareness ਵਲੋਂ ਕੁੱਝ ਨਹੀਂ ਕਿਹਾ ਗਿਆ)

2. ਜੇ ਇਹ ਨਕਲੀ ਹੈ ਤਾਂ ਕਿਉਂ ਲਾਈ?

3. “ਸਿਰ ਮੂੰਡਾਤੇ ਹੀ ਔਲੇ ਪੜੇ” ਵਾਲੀ ਗੱਲ ਬਣੀ ਹੈ ਜਾਂ ਇਹ ਪਹਿਲੇ ਵੀ ਕਰਦੇ ਰਹੇ ਹਨ?

4. Indiaawareness ਦਾ Legal status ਕੀ ਹੈ? Corporation ਹੈ ਜਾਂ private entreprise ਹੈ?

5. ਕੇਸ ਕਿਸ ਤੇ ਕੀਤਾ ਹੈ? Indiaawareness ਤੇ ਜਾਂ ਇਸ ਦੇ ਸੰਪਾਦਕ ਤੇ?

6. ਕੇਸ ਕਰ ਦਿੱਤਾ ਹੈ ਜਾਂ ਅਜੇ ਕਰਨਾ ਹੈ?

7. ਕੇਸ ਕਿਸ ਅਦਾਲਤ ਵਿੱਚ ਕੀਤਾ ਜਾਂ ਕਰਨਾ ਹੈ? (session court or high court)

8. Prosecution ਨੇ ਕਿਸ ਧਾਰਾ ਤਹਿਤ ਕੀ ਦੋਸ਼ ਲਾਇਆ ਹੈ? ਉਸ ਦੀ statement ਵਿਚ ਕੀ ਲਿਖਿਆ ਹੈ? ਸਿਰਫ਼ ਫੋਟੋ ਕਰ ਕੇ ਕੇਸ ਕੀਤਾ ਹੈ ਜਾਂ ਕਿਸੇ ਲਿਖਤ ਕਰ ਕੇ ਵੀ? (ਹੁਣ ਫਰਵਰੀ ਦਾ ਅੰਕ ਹਟਾ ਲਿਆ ਗਿਆ ਹੈ)

9. ਮੱਕੜ ਨੇ ਕਿਤਨੇ ਪੈਸੇ ਕਲੇਮ ਕੀਤੇ ਹਨ?

10. ਕਾਨੂਨ ਮੁਤਾਬਿਕ ਵੱਧ ਤੋਂ ਵੱਧ ਕਿਤਨੇ ਪੈਸੇ ਕਲੇਮ ਕੀਤੇ ਜਾ ਸਕਦੇ ਹਨ?

11. ਕੀ ਕੋਈ ਇਨਸ਼ੋਰੈਂਸ ਹੈ?

12. Out of court settlement ਦੇ ਕਿਤਨੇ chances ਹਨ?

13. ਕਿਤਨੇ ਪੈਸੇ ਅਤੇ ਸਮਾਂ ਦਾ ਅੰਦੇਸ਼ਾ ਹੈ?

14. ਸੁਨਿਆ ਹੈ ਕਿ ਜਗਾਧਰੀ ਵਾਲੇ ਨੇ ਭੋਟੁ ਸ਼ਾਹ ਤੇ ਵੀ ਮਾਨ ਹਾਨੀ ਦਾ ਕੇਸ ਕੀਤਾ ਸੀ। ਉਸ ਦਾ ਕੀ ਬਣਿਆ ਸੀ?

ਐਸੇ ਕੇਸਾਂ ਵਿੱਚ ਅਦਾਲਤਾਂ ਦੇ ਪੁਰਾਣੇ ਫ਼ੈਸਲੇ ਕੀ ਦੱਸ ਪਾਉਂਦੇ ਹਨ?

ਚਰਨਜੀਤ ਸਿੰਘ, ਬਰੈਂਮਪਟਨ


(04/03/10)
ਮਹਿੰਦਰ ਸਿੰਘ ਰਾਚੈਸਟਰ, ਨਿਊ ਯਾਰਕ

ਵੀਰ ਜਤਿੰਦਰਪਾਲ ਸਿੰਘ ਗੁਰਦਾਸਪੁਰ ਜੀ, ਸਰਦਾਰ ਮੱਖਣ ਸਿੰਘ ਜੀ, ਤੇ ਸਹੂੰਹ ਸਿਖ ਮਾਰਗ ਦੇ ਪਾਠਕੋ,

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ॥

ਜਤਿੰਦਰਪਾਲ ਜੀ, ਜਿਹੜੀ ਸਿੱਖ ਕੌਮ ਦੀ ਸਥਿਤੀ ਤੁਸੀ ਆਪਣੀ ਚਿੱਠੀ ਵਿੱਚ ਬਿਆਨ ਕਿਤੀ ਉਸ ਤੋ ਮੈਂ ਭਲੀ ਭਾਂਤੀ ਜਾਣੂ ਹਾਂ। ਇਹ ਸਿਰਫ ਹੌਲੇ ਮਹੱਲੇ ਵੇਲੇ ਹੀ ਨਹੀ ਸੱਗੋਂ, ਇੰਡੀਆਂ ਦੇ ਗੁਰਦੁਆਰਿਆਂ ਵਿੱਚ ਹਰਰੋਜ਼, ਨਾਰਥ ਅਮੇਰੀਕਾ ਦੇ ਬਹੁਤੇ ਗੁਰਦੁਰਿਆਂ ਵਿੱਚ ਹਫਤੇ ਵਿੱਚ ਇੱਕ ਵਾਰੀ, ਤੇ ਬਾਕੀ ਵੱਡਿਆਂ ਗੁਰੁਦੁਆਰਿਆਂ ਵਿੱਚ ਰੋਜ਼ ਏਸੇ ਤਰਾਂ ਕੌਮ ਦਾ ਪੈਸਾ ਲੁਟਾਇਆ, ਖਰਾਬ ਕਿੱਤਾ ਜਾ ਰਿਹਾ ਹੈ। ਇਹ ਕੋਈ ਛੋਟਾ ਸਿਸਟਮ ਤਾਂ ਨਹੀ ਹੈ ਕਿ ਬਹੁਤ ਜਲਦੀ ਇਸ ਤੇ ਕਾਬੂ ਪਾਅ ਲਿਆ ਜਾਵੇਗਾ। ਇਹ ਤਬਦੀਲੀ ਤੇ ਹੌਲੀ ਹੌਲੀ ਹੋਣੀ ਹੈ ਤੇ ਸਾਨੂੰ ਇਸ ਵਿੱਚ ਬਨਦਾ ਯੋਗਦਾਨ ਪਾਉਣਾ ਚਾਹਿਦਾ ਹੈ। ਜਿਵੇਂ ਇੰਗਲਿਸ਼ ਵਿੱਚ ਫਿਕਰਾ ਹੈ ਕਿ,
’One person at a time.’ ਜਿਵੇਂ-ਜਿਵੇਂ ਜਿੰਨੀ ਸਮਝ ਆਉਂਦੀ ਜਾਂਦੀ ਹੈ ਉਸ ਨੂੰ ਗ੍ਰਹਿਣ ਕਰਦੇ ਜਾਣਾ ਚਾਹਿਦਾ ਹੈ ਤੇ ਆਪਣੇ ਜੀਵਨ ਵਿੱਚ ਨਵੀਆਂ ਤੇ ਉਸਾਰੂ ਤਬਦੀਲੀਆਂ ਲਿਆਂਉਂਦੇ ਰਹਿਣਾ ਚਾਹਿਦਾ ਹੈ। ਹੋਲੀ-ਹੋਲੀ ਸਮਝਦਾਰ ਸਿੱਖ ਜਿਆਦਾ ਤੇ ਕਰਮਕਾਂਡੀ ਘਟਦੇ ਜਾਣਗੇ। ਚਿੱਠੀ ਲਿਖਣ ਲਈ ਤੁਹਾਡਾ ਸ਼ੁਕਰੀਆ।
ਮੱਖਣ ਸਿੰਘ ਜੀ, ਸਭ ਤੋਂ ਪਹਿਲਾਂ ਇਹ ਕਿ ਮੈਂ ਆਪਦੀ ਮਸਰੂਫੀਅਤ ਤੋਂ ਭਲੀ ਭਾਂਤੀ ਜਾਣੂ ਹਾਂ। ਤੁਹਾਨੂੰ ਗੋਲਕ ਦੀ ਸਲਾਹ ਮੈਂ ਇਸ ਕਰਕੇ ਦਿੱਤੀ ਸੀ ਕਿਉਂਕਿ 79 ਦੇਸ਼ਾਂ ਜਿੰਨਾ ਦੀ ਸੂਚੀ ਤੁਸੀ ਫਰੰਟ ਪੇਜ਼ ਤੇ ਦਿੱਤੀ ਹੈ ਉਹ ਸਾਰੇ ਹੀ ਸਿੱਧੇ-ਅਸਿੱਧੇ ਤਰੀਕੇ ਨਾਲ ਤੁਹਾਨੂੰ ਜਾਣਦੇ ਹਨ। ਦੂਸਰਾ ਤੁਹਾਡੇ ਕੋਲ ਆਪਣੀ ਤਿਆਰ ਵੈਬ ਸਾਈਟ ਭੀ ਹੈ। ਤੁਹਾਡਾ ਮਸ਼ਵਰਾ ਵੀ ਬਹੁਤ ਕਮਾਲ ਦਾ ਸੀ ਲੇਕਿਨ ਏਨੇ ਵੱਡੇ ਪੇਮਾਨੇ ਤੇ ਇੱਕ ਸਾਂਝਾ ਗੋਲਕ ਤਿਆਰ ਕਿੱਤਾ ਜਾਵੇ, ਇਹ ਮੈਂ ਨਹੀ ਸੋਚਿਆ ਸੀ। ਤੁਸੀ ਪੰਜ ਮੈਂਬਰੀ ਕਮੇਟੀ ਦੀ ਗੱਲ ਕਿਤੀ ਸੀ ਉਸ ਵਾਸਤੇ ਮੈਂ ਇੱਕ ਨਾਮ
recommend ਕਰ ਸਕਦਾ ਹਾਂ।
ਡਾ. ਭਗਵੰਤ ਸਿੰਘ ਸੰਧੂ
ਇਹਨਾ ਦੀਆਂ ਲੇਖਣੀਆਂ ਤੋਂ ਮੈਂ ਕਾਫੀ ਪ੍ਰਭਾਵਿਤ ਹੋਇਆ ਸੀ। ਚਾਹੇ ਇਹਨਾ ਨੇ ਜਿੰਨਾ ਵੀ ਲਿਖਿਆ ਉਸ ਪਿਛੇ ਕਾਰਨ ਸਾਫ ਸੀ ਕਿ ਇਹ ਪ੍ਰੋ. ਤਰਲੋਚਨ ਸਿੰਘ ਜੀ ਨੂੰ ਸਿੱਖ-ਮਾਰਗ ਤੋਂ ਹਟਾਉਣਾ ਚਾਹੁੰਦੇ ਸੀ। ਜਿਸ ਵਿੱਚ ਇਹ ਕਾਮਯਾਬ ਵੀ ਹੋ ਗਏ। ਚਾਹੇ ਇੰਨਾ ਦੀ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਨਹੀ ਸੀ/ਹਾਂ ਪਰ ਇਸ ਗੱਲ ਤੋ ਵੀ ਕਿਨਾਰਾ ਨਹੀ ਕਿੱਤਾ ਜਾ ਸਕਦਾ ਕਿ ਇਹ ਇੱਕ ਕਾਬਿਲ ਇੰਨਸਾਨ ਨੇ ਤੇ ਇੰਨਾ ਦੀ ਕਾਬਲੀਅਤ ਦੀ ਵਰਤੋਂ ਸਿੱਖ ਕੌਮ ਦੀ ਸੇਵਾ ਵਾਸਤੇ ਵੀ ਜਰੂਰ ਹੋਣੀ ਚਾਹਿਦੀ ਹੈ। ਅਗਰ ਇਹਨਾ ਦੀਆਂ ਲਿਖਤਾਂ ਕਿਸੀ ਹੋਰ ਵੈਬਸਾਈਟ ਤੇ ਛਪਦੀਆਂ ਹੋਣ ਤਾਂ ਜਰੂਰ ਦੱਸਣ ਦੀ ਕਿਰਪਾਲਤਾ ਕਰਨੀ। ਅਗਰ ਇਹਨਾ ਨੇ ਕੋਈ ਪੇਪਰ ਜਾਂ ਬੁੱਕ ਸਾਈਕੋਲੋਜੀ ਉਪਰ ਲਿੱਖੀ ਹੋਵੇ ਤਾਂ ਇਹ ਜਰੂਰ ਦੱਸਣ। ਦਾਸ ਖ਼ਰੀਦ ਕੇ ਜਰੂਰ ਪੜ੍ਹੇਗਾ।
ਡਾ. ਭਗਵੰਤ ਸਿੰਘ ਜੀ, ‘ਸਰਬਜੀਤ ਸਿੰਘ ਸੰਪਾਦਕ ਇੰਡਿਆ ਅਵੈਅਰਨੈੱਸ ਮਾਸਿਕਾ ਪੱਤਰੀਕਾ, ਦੇ ਉਪਰ ਅਵਤਾਰ ਸਿੰਘ ਮੱਕੜ ਨੇ ਮੇਰੇ ਖਿਆਲ ਨਾਲ ਮਾਨ ਹਾਨੀ ਦਾ ਕੇਸ ਦਰਜ਼ ਕਰ ਦਿੱਤਾ ਹੈ। ਸਰਬਜੀਤ ਸਿੰਘ ਨੇ ਸਿੱਖ ਮਾਰਗ ਤੇ ਲਿੱਖ ਕੇ ਪੁਛਿਆ ਸੀ ਕਿ ਇਸ ਨਾਲ ਕਿਸ ਤਰਾਂ ਨਿਜਿੱਠਆ ਜਾਵੇ। ਨਾਲੇ ਹੀ ਉਹਨਾ ਮਾਲੀ ਸਹਾਇਤਾ ਦੀ ਵੀ ਗੱਲ ਕਿੱਤੀ ਸੀ। ਜਿਸ ਬਾਰੇ ਦਾਸ ਨੇ ਮੱਖਣ ਸਿੰਘ ਜੀ ਨੂੰ ਸਿੱਖ-ਮਾਰਗ ਤੇ ਇੱਕ ਗੋਲਕ ਖੋਲਣ ਵਾਸਤੇ ਸਲਾਹ ਦਿੱਤੀ ਸੀ ਜਿਸ ਵਿੱਚ ਸਿੱਖ-ਮਾਰਗ ਦੀ ਸੰਗਤ ਆਪਣੀ ਸੇਵਾ ਭੇਜਦੀ ਰਹੇ ਤੇ ਲੋੜ੍ਹ ਪੈਣ ਤੇ ਸਰਬਜੀਤ ਸਿੰਘ ਵਰਗੇ ਸਿੱਖਾਂ ਦੀ ਮੱਦਦ ਕਿੱਤੀ ਜਾ ਸਕੇ। ਜਾਂ ਹੋਰ ਉਸਾਰੂ ਕੰਮਾਂ ਵਾਸਤੇ ਉਹ ਮਾਇਆਂ ਖਰਚੀ ਜਾਵੇ। ਇਸ ਲਈ ਮੱਖਣ ਸਿੰਘ ਜੀ ਨੇ ਆਪਣੀ ਸਲਾਹ ਨਿੱਲੇ ਅੱਖਰਾਂ ਨਾਲ ਲਿੱਖੇ ਨੋਟ ਵਿੱਚ ਦਿੱਤੀ ਹੈ। ਅਗਰ ਤੁਸੀ ਅਜੇ ਉਹ ਨਹੀ ਪੜ੍ਹੀਆਂ ਤਾਂ ਉਸ ਨੂੰ ਜਰੂਰ ਪੜ੍ਹ ਲੈਣਾ ਜੀ। ਉਹਨਾ ਨੇ ਉਸ ਵਿੱਚ ਪੰਜ ਮੈਂਬਰੀ ਕਮੇਟੀ ਦੀ ਗੱਲ ਕਿੱਤੀ ਹੈ ਤੇ ਦਾਸ ਨੇ ਇਸ ਲਈ ਆਪ ਦਾ ਨਾਮ
suggest ਕਿੱਤਾ ਹੈ।
ਮੱਖਣ ਸਿੰਘ ਜੀ, ਕਿਰਪਾ ਕਰਕੇ ਗੋਲਕ ਵਾਲੀ ਗੱਲ ਨੂੰ ਠੰਡਾਂ ਨਾ ਪੈਣ ਦੇਣਾ ਜੀ। ਇਸ ਬਾਰੇ ਤੁਸੀ ਵੀ ਕੋਈ ਨਾਮ
suggest ਕਰੋ ਤਾਂ ਕਿ ਉਹਨਾ ਨਾਲ ਗੱਲ ਕਰਕੇ ਇਸ ਨੂੰ ਅੱਗੇ ਤੋਰਿਆ ਜਾਵੇ। ਅਗਰ ਕੋਈ ਸੰਸਥਾਂ ਵਿਸ਼ਵ ਪੱਧਰ ਤੇ ਬਨਣ ਜਾ ਰਹੀ ਹੈ ਤਾਂ ਇਸ ਪ੍ਰਾਜੈਕਟ ਨੂੰ ਉਸ ਨਾਲ ਜੋੜ੍ਹ ਦਿੱਤਾ ਜਾਵੇ ਜਾਂ ਇਸ ਨੂੰ ਵੱਖਰਾ ਹੀ ਰੱਖਿਆ ਜਾਵੇ। ਇਸ ਬਾਰੇ ਵੀ ਸਲਾਹ-ਮਸ਼ਵਰਾ ਦੇਣਾ ਜੀ। ਅਗਰ ਡ. ਭਗਵੰਤ ਸਿੰਘ ਇਸ ਚਿੱਠੀ ਨੂੰ ਪੜ੍ਹਣ ਤਾਂ ਉਹ ਵੀ ਆਪਣੇ ਵਿਚਾਰ ਸਿੱਖ ਮਾਰਗ ਤੇ ਭੇਜਣ ਦੀ ਕ੍ਰਿਪਾਲਤਾ ਕਰਨ।

ਸ਼ੁਕਰੀਆਂ…!
ਮਹਿੰਦਰ ਸਿੰਘ ਰਾਚੈਸਟਰ, ਨਿਊ ਯਾਰਕ

(ਟਿੱਪਣੀ:- ਪੰਜ ਮੈਂਬਰੀ ਕਮੇਟੀ ਦਾ ਤਾਂ ਮੇਰਾ ਸੁਝਾਓ ਹੈ ਇਹ ਕੋਈ ਜ਼ਰੂਰੀ ਨਹੀਂ ਕਿ 5 ਹੀ ਹੋਣ ਵੱਧ ਘੱਟ ਵੀ ਹੋ ਸਕਦੇ ਹਨ। ਇਹਨਾ ਵਿਚੋਂ ਜ਼ਿਆਦਾ ਇੰਡੀਆ ਵਿਚੋਂ ਹੋਣੇ ਚਾਹੀਦੇ ਹਨ ਤਾਂ ਕਿ ਉਹ ਘੋਖ ਪੜਤਾਲ ਕਰਕੇ ਪੈਸੇ ਲੋੜਵੰਦ ਨੂੰ ਪਹੁੰਚਾ ਸਕਣ। ਪੈਸੇ ਦੇਣ ਵੇਲੇ ਵੀਡੀਓ ਰੀਕਾਰਡਿੰਗ ਹੋਣੀ ਚਾਹੀਦੀ ਹੈ ਤਾਂ ਕਿ ਪੱਕਾ ਪਰੂਫ ਹੋਵੇ ਅਤੇ ਇਸ ਤੋਂ ਕੋਈ ਮੁੱਕਰ ਨਾ ਸਕੇ। ਹਾਲ ਦੀ ਘੜੀ ਜੇ ਕਰ ਇਹ ਸਹਾਇਤਾ ਸ਼ੁਰੂ ਕਰਨੀ ਹੋਵੇ ਤਾਂ ਸਿਰਫ ਉਹਨਾਂ ਤੱਕ ਹੀ ਸੀਮਤ ਹੋਣੀ ਚਾਹੀਦੀ ਹੈ ਜਿਹੜੇ ਕਿ ਨਿਰੋਲ ਗੁਰਮਤਿ ਦਾ ਸਹੀ ਪ੍ਰਚਾਰ ਕਰਨ ਬਦਲੇ ਕਿਸੇ ਮਸੀਬਤ ਵਿੱਚ ਹਨ ਜਾਂ ਕਿ ਕਿਸੇ ਕਾਰਨ ਬਿਪਰਵਾਦੀਆਂ ਵਲੋਂ ਉਹਨਾ ਨੂੰ ਜਾਣ ਬੁੱਝ ਕੇ ਜਾਨੀ ਜਾਂ ਮਾਲੀ ਨੁਕਸਾਨ ਪਹੁੰਚਾਇਆ ਗਿਆ ਹੈ। ਇਹਨਾ ਕਮੇਟੀ ਵਾਲਿਆਂ ਦਾ ਕੰਮ ਸਿਰਫ ਪੜਤਾਲ ਕਰਕੇ ਪੈਸੇ ਦੇਣ ਦੀ ਸ਼ਿਪਾਰਸ਼ ਕਰਨਾ ਹੋਵੇਗਾ ਜੇ ਕਰ ਬਾਕੀ ਸਹਿਮਤ ਹੋਵਣ ਤਾਂ ਇਹ ਰਕਮ ਉਥੇ ਪਹੁੰਚਦੀ ਕਰਨ। ਇਸ ਤੋਂ ਬਿਨਾਂ 3 ਵਿਆਕਤੀ ਇਕੋ ਹੀ ਸ਼ਹਿਰ ਦੇ ਹੋਣੇ ਚਾਹੀਦੇ ਹਨ। ਇਹ ਇੰਡੀਆ ਤੋਂ ਬਿਨਾ ਹੋਰ ਕਿਤੇ ਵੀ ਹੋ ਸਕਦੇ ਹਨ। ਅਮਰੀਕਾ, ਕਨੇਡਾ, ਯੋਰਪ, ਆਸਟ੍ਰੇਲੀਆ ਜਾਂ ਨਿਉਜ਼ੀਲੈਂਡ ਆਦਿਕ ਦੇਸ਼ਾਂ ਵਿਚੋਂ। ਬੈਂਕ ਅਕਾਂਉਂਟ ਇਹਨਾ ਤਿੰਨਾਂ ਦਾ ਸਾਂਝਾ ਹੋਵੇ ਅਤੇ ਕੋਈ ਰਕਮ ਕਢਵਾਉਣ ਲਈ ਦੋਂ ਦੇ ਸਾਈਨ ਜ਼ਰੂਰੀ ਚਾਹੀਦੇ ਹਨ। ਵੈੱਬ ਸਾਈਟ ਦੇ ਦਿੱਤੇ ਹੋਏ ਪੈਸੇ ਸਿੱਧੇ ਇਸ ਅਕਾਉਂਟ ਤੇ ਜਾਣ। ਇਹ ਵੈੱਬ ਸਾਈਟ ਕਿਸੇ ਹੋਰ ਨੂੰ ਸ਼ੁਰੂ ਕਰਨੀ ਪੈਂਣੀ ਹੈ। ‘ਸਿੱਖ ਮਾਰਗ’ ਸਿਰਫ ਭੇਜੇ ਅਤੇ ਦਿੱਤੇ ਹੋਏ ਨਾਵਾਂ ਦੀ ਲਿਸਟ ਦੀ ਹੀ ਦੇਖ ਭਾਲ ਕਰੇਗਾ। ਇਹ ਸਾਰੀਆਂ ਗੱਲਾਂ 100% ਪਾਰਦਰਸ਼ੀ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਕੋਈ ਇੱਕ ਸੈਂਟ ਦੀ ਵੀ ਨਾ ਤਾਂ ਕੋਈ ਹੇਰਾਫੇਰੀ ਕਰ ਸਕੇ ਅਤੇ ਨਾ ਹੀ ਕੋਈ ਇਲਜ਼ਾਮ ਲਾ ਸਕੇ। ‘ਸਿੱਖ ਮਾਰਗ’ ਦੇ ਹਜ਼ਾਰਾਂ ਹੀ ਪਾਠਕ ਹਨ ਜੇ ਕਰ ਬਹੁਤੇ ਸਾਡਾ ਵਿਰੋਧ ਕਰਨ ਵਾਲੇ ਵੀ ਪੜ੍ਹਦੇ ਹੋਣ ਤਾਂ ਘੱਟੋ-ਘੱਟ ਪੰਜ ਕੁ ਸੌ ਤਾਂ ਠੀਕ ਹੋ ਹੀ ਸਕਦੇ ਹਨ। ਜੇ ਕਰ ਇਹ 500 ਛੇ ਮਹੀਨਿਆਂ ਵਿੱਚ 10 ਡਾਲਰ ਵੀ ਦੇਣ ਤਾਂ 5000 ਡਾਲਰ, ਇੰਡੀਆ ਦੇ ਦੋ ਕੁ ਲੱਖ ਤਾਂ ਬਣ ਹੀ ਸਕਦੇ ਹਨ। ਇਤਨੇ ਤਾਂ ਤਕਰੀਬਨ ਹਰ ਹਫਤੇ ਹੀ ਕਈ ਗੁਰਦੁਆਰੇ ਵਿੱਚ ਦੇ ਆਉਂਦੇ ਹਨ ਅਤੇ ਬਹੁਤੇ ਗੁਰਦੁਆਰਿਆਂ ਵਿੱਚ ਪ੍ਰਚਾਰ ਕੀ ਹੁੰਦਾ ਹੈ ਇਸ ਦਾ ਵੀ ਸਭ ਨੂੰ ਪਤਾ ਹੀ ਹੈ। ਜੇ ਕਰ ਹੋਰ ਕਿਸੇ ਦਾ ਕੋਈ ਚੰਗਾ ਸੁਝਾਓ ਹੋਵੇ ਤਾਂ ਲਿਖ ਸਕਦਾ ਹੈ ਪਰ ਮੈਂ ਇਕੱਲਾ ਕੁੱਝ ਨਹੀਂ ਕਰ ਸਕਦਾ-ਸੰਪਾਦਕ)


(04/03/10)
ਗੁਰਜੰਟ ਸਿੰਘ ਰੂਪੋਵਾਲੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਗੁਰਮਤ ਪ੍ਰਚਾਰ ਕੇਂਦਰ ਥੋਬਾ, ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਏ ਗੁਰਮਤਿ ਸਮਾਗਮ ਸਮੇਂ ਪ੍ਰੋ. ਇੰਦਰ ਸਿੰਘ 'ਘੱਗਾ' ਗੁਰਮਤਿ ਵੀਚਾਰ ਸਾਂਝੇ ਕਰਦੇ ਹੋਏ। ਇਸ ਸਮਾਗਮ ਵਿਚ ਪ੍ਰੋ. ਦਰਸ਼ਨ ਸਿੰਘ ਜੀ ਨੇ ਵੀ ਪਹੁੰਚਣਾ ਸੀ, ਪਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਤੇ ਪਾਬੰਦੀ ਲਾ ਦਿੱਤੀ ਗਈ ਸੀ। ਵੇਡੀਓ ਦੇਖਣ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਸਾਈਟ
www.gurmatgian.org, www.gurmatgian.com ਜਾਵੋ ਕਲਿਕ ਕਰੋ
http://www.gurmatgian.com/VIDEOS/GPK_thoba_prof._Inder_S_Ghagga.htm

Gurjant Singh Rupowali


(04/03/10)
ਸੁਮੀਤ ਸਿੰਘ ਨਵੀਂ ਦਿੱਲੀ

ਪਿਆਰੇ ਵੀਰ ਸ: ਮੱਖਣ ਸਿੰਘ ਜੀ ਅਤੇ ਸੂਝਵਾਨ ਪਾਠਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਕੁਝ ਦਿਨ ਪਹਿਲਾਂ ਪੰਜਾਬ ਤੋਂ ਬਾਨੀ ਡੌਟ ਨੈਟ ਤੇ ਲਾਈਵ ਚੱਲ ਰਹੇ ਪ੍ਰੋਗ੍ਰਾਮ ਵਿੱਚ ਰਾਗੀ ਬਲਦੇਵ ਸਿੰਘ ਵਡਾਲਾ, ਖਾਲਸੇ ਦੀਆਂ ਚਾਰ ਕੁਰਹਿਤਾਂ ਦਾ ਜਿਕਰ ਕਰ ਰਹੇ ਸਨ। ਉਨ੍ਹਾਂ ਅਨੁਸਾਰ ਚੌਥੀ ਕੁਰਹਿਤ ਮਾਸ ਨਾ ਖਾਣਾਂ ਸੀ ਜਿਸਤੇ ਓਨ੍ਹਾਂ ਨੇ ਜਿਆਦਾ ਜੋਰ ਦਿਤਾ, ਜਦਕਿ ਸ੍ਰੀ ਅਕਾਲ ਤਖਤ ਦੀ ਮਰਿਯਾਦਾ ਅਨੁਸਾਰ ਸਿੱਖ ਮਾਸ ਛਕ ਸਕਦਾ ਹੈ। ਰਾਗੀ ਮਨਪ੍ਰੀਤ ਕਾਨਪੁਰੀ ਵੀ ਕਿਲ੍ਹ ਕਿਲ੍ਹ ਕੇ ਕਾਲੀ ਕਾਲੀ ਦੀ ਰਟ ਲਾਈ ਰਖੱਦਾ ਹੈ, ਭਲੇ ਮਾਣਸਾ, ਗੁਰੁ ਗ੍ਰੰਥ ਸਾਹਿਬ ਚੋਂ ਕੋਈ ਸਬਦ ਪੜ੍ਹ ਲੈ।
ਚਿਰਾਂ ਤੋਂ ਮਾਸ ਦਾ ਮੁੱਦਾਂ ਲਟਕਦਾ ਆ ਰਿਹਾ ਹੈ, ਜਥੇਦਾਰਾਂ ਕੋਲ ਵਿਹਲ ਕਿੱਥੇ, ਅਜੇ ਤਾਂ ਬਹੁਤਿਆਂ ਨੂੰ ਇਨ੍ਹਾਂ ਪੰਥ ਚੋਂ ਛੇਕਣਾਂ ਹੈ।
ਜਿਆਦਾਤਰ ਅਕਾਲੀ ਨਹੀਂ ਕਾਲੀ ਮਾਸ ਵੀ ਛਕਦੇ ਹਨ ਤੇ ਗਲਾਸੀ ਦੇ ਵੀ ਸੁਕੀਨ ਹਨ। ਦਿੱਲੀ ਚੋਣਾਂ ਵਿੱਚ ਬਾਦਲ ਦਲ ਨੇ ਤਿਲਕ ਨਗਰ ਦੇ ਠੇਕੇ ਤੇ ਵੋਟਰਾਂ ਨੂੰ ਮੌਜਾਂ ਕਰਵਾਈਆਂ ਸਨ। ਕਾਲੀ ਲੀਡਰਾਂ ਦੇ ਆਪਣੇ ਦਾਰੂ ਦੇ ਕਾਰੋਬਾਰ ਨੇ।
ਬਚਿਤ੍ਰ ਨਾਟਕ ਦੀ ਅਸਲੀਅਤ ਬਾਰੇ ਜਾਣਦੇ ਹੋਏ ਵੀ ਇਨ੍ਹਾਂ ਨੇ ਜਮੀਰ ਨੂੰ ਮਾਰ ਛਡਿਆ ਹੈ, ਗੈਰਤ ਮਰ ਚੁੱਕੀ ਹੈ ਇਨ੍ਹਾਂ ਦੀ, ਕਮੇਟੀ ਪ੍ਰਧਾਨ ਨੂੰ ਬਚਿਤ੍ਰ ਨਾਟਕ ਦਾ ਅਖੰਡ ਪਾਠ ਆਪਣੇ ਘਰ ਕਰਵਾਣਾ ਚਾਹੀਦੈ।
ਸਾਡੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਲੀਡਰਾਂ ਦਾ ਇਖਲਾਕ ਗਿਰ ਚੁੱਕਾ ਹੈ।
ਬਾਦਲ, ਓਂਕਾਰ ਸਿੰਘ ਥਾਪਰ, ਹਿਤ, ਤੇ ਹੋਰ ਛੋਟੇ ਮੋਟੇ ਅਕਾਲੀ ਤੇ ਜਥੇਦਾਰ, ਆਰ ਐਸ ਐਸ ਕੋਲ ਵਿਕ ਚੁੱਕੇ ਨੇ। ਸਿੱਖ ਕੌਮ ਨੂੰ ਇਹ ਟਿੱਚ ਜਾਣਦੇ ਨੇ। ਇਹਕਦੇ ਵੀ ਗੁਰੂ ਦੀ ਬੇਅਦਬੀ ਕਰ ਸਕਦੇ ਨੇ, 5 ਦਸੰਬਰ 2009 ਨੂੰ ਸਭ ਨੇ ਇਹਨਾਂ ਵਲੋਂ ਕੀਤੀ ਬੇਹੁਰਮਤੀ ਸਭ ਨੇ ਤੱਕੀ ਸੀ, ਤਾਜੀ ਘਟਨਾਂ ਅਡਵਾਣੀ (ਜੋ ਕਿ ਇੰਦਰਾ ਨੂੰ ਉਕਸਾੳਣ ਦਾ ਦੋਸੀ ਹੈ) ਵਾਲੀ ਹੈ ਜਿਸ ਵਿੱਚ ਚੱਲ ਰਹੇ ਕੀਰਤਨ ਵਿੱਚ ਵਿਘਨ ਪਾਉਣਾ ਸੀ।
ਸਾਧ ਲਾਣਾ ਵੀ ਮਲਾਈ ਖਾਣ ਤਕ ਸੀਮਿਤ ਹੈ, ਅੱਜਕਲ ਪਤਾ ਨਹੀਂ ਕਿਹੜੀ ਖੁੱਡ ਵਿੱਚ ਡੇਰਾ ਲਾਈ ਬੈਠਾ ਹੈ।
ਹ੍ਹੋਲੇ ਮਹੱਲੇ ਤੇ ਅਕਾਲ ਤਖਤ ਦਾ ਥਾਣੇਦਾਰ, ਪਸਰੀਚੇ ਦੀਆਂ ਹੀ ਤਾਰੀਫਾਂ ਕਰੀ ਜਾ ਰਿਹਾ ਸੀ, ਜਿਸਨੇ ਆਪ ਹੀ ਮੂੰਹ ਕਾਲਾ ਕੀਤਾ ਹੋਇਆ ਸੀ, ਕੀ ਜਥੇਦਾਰ ਦਾ ਤਨਖਾਹੀਏ ਦੀ ਤਾਰੀਫ ਕਰਨੀ ਗਲਤੀ ਨਹੀਂ, ਪਰ ਇਨ੍ਹਾਂ ਨੂੰ ਕੌਣ ਪੁਛੱਣ ਵਾਲਾ ਹੈ।
ਅਕਾਲ ਤਖਤ ਦਾ ਜਥੇਦਾਰ ਕੋਈ ਸਿਆਣਾਂ ਤੇ ਨੇਕ ਹੋਣਾ ਚਾਹੀਦਾ ਹੈ, ਕਿਸੇ ਦਾ ਜੀ ਹਜੂਰੀਆ ਨਹੀਂ।
ਸੰਗਤਾਂ ਨੂੰ ਖੁਦ ਜਾਗਰੂਕ ਹੋਣ ਦੀ ਲੋੜ ਹੈ।
ਸੁਮੀਤ ਸਿੰਘ
ਨਵੀਂ ਦਿੱਲੀ


(03/03/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਸ਼ਹੀਦ ਊਧਮ ਸਿੰਘ ਨਗਰ
੨੦ ਫੱਗਣ ੫੪੧
ਸਿੱਖ ਮਾਰਗ ਦੇ ਸੁਹਿਰਦ ਪਾਠਕਾਂ ਨੂੰ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

ਮੈਂ ਅੱਜ ਤਕ ਪੰਥ ਨੂੰ ਕੁੱਝ ਦੇਣ ਦੀ ਹੀ ਚਾਹ ਰੱਖੀ ਹੈ, ਪੰਥ ਕੋਲੋਂ ਕੁੱਝ ਮੰਗਣ ਦੀ ਚਾਹ ਨਹੀਂ ਕੀਤੀ, ਪਰ ਅੱਜ ਜਦੋਂ ਸ੍ਰ. ਮੱਖਣ ਸਿੰਘ ਜੀ ਪੁਰੇਵਾਲ ਦੇ ੨੮-੨-੨੦੧੦ ਅਤੇ ੧-੩-੨੦੧੦ ਦੇ ਸੰਪਾਦਕੀ ਨੋਟ ਪੜ੍ਹੇ ਤਾਂ ਪੰਥ ਕੋਲੋਂ ਕੁੱਝ ਮੰਗਣ ਦੀ ਲੋੜ ਮਹਿਸੂਸ ਕੀਤੀ। ਹਾਲਾਂਕਿ ਅਜਿਹਾ ਮਸਲ੍ਹਾ ਇੱਕ ਵਾਰ ਪਹਿਲਾਂ ਵੀ ਮੇਰੇ ਸਾਮ੍ਹਣੇ ਆਇਆ ਸੀ, ਜਦ ਸ੍ਰ. ਜੋਗਿੰਦਰ ਸਿੰਘ ਜੀ ਸਪੋਕਸਮੈਨ ਦੇ ਦੋ ਸਾਲ ਕਰੀਬ ਸਿੱਖਾਂ ਨੂੰ ਅਪੀਲਾਂ ਕਰਨ ਤੇ ਵੀ ਰੋਜ਼ਾਨਾ ਅਖਬਾਰ ਨਿਕਲਣ ਦੀ ਕੋਈ ਵਿੱਧ ਬਣਦੀ ਨਜ਼ਰ ਨਹੀਂ ਆ ਰਹੀ ਸੀ, ਪਰ ਤਦ ਵੀ ਮੈਂ ਪੰਥ ਕੋਲੋਂ ਕੁੱਝ ਮੰਗਿਆ ਨਹੀਂ ਸੀ, ਸ੍ਰ. ਜੋਗਿੰਦਰ ਸਿੰਘ ਜੀ ਨੂੰ ਇਹ ਸਲਾਹ ਹੀ ਦਿੱਤੀ ਸੀ ਕਿ, ਜੇਕਰ ਵਾਕਿਆ ਹੀ ਅਖਬਾਰ ਚਲਾਉਣੀ ਚਾਹੁੰਦੇ ਹੋ ਤਾਂ ਕਿਰਤੀ ਸਿੱਖਾਂ ਨੂੰ ਵਾਜ ਮਾਰੋ। ਕਿਰਤੀ ਸਿੱਖ ਤੁਹਾਡੇ ਵਲੋਂ ਮਿਥੇ ਇੱਕ ਲੱਖ ਰੁਪਏ ਨਹੀਂ ਦੇ ਸਕਣਗੇ, ਇਸ ਨੂੰ ਘੱਟ ਕਰੋ। ਇਹ ਮਿਆਦ ਦਸ ਹਜ਼ਾਰ ਕਰਦਿਆਂ ਹੀ, ਇੱਕ ਸਾਲ ਦੇ ਅੰਦਰ-ਅੰਦਰ ਅਖਬਾਰ ਸ਼ੁਰੂ ਹੋ ਗਈ ਸੀ।
ਪਰ ਅੱਜ ਮੱਖਣ ਸਿੰਘ ਜੀ ਦਾ ਸੰਪਾਦਕੀ ਨੋਟ ਪੜ੍ਹ ਕੇ ਅਤੇ ਵਾਪਰ ਰਹੀਆਂ ਘਟਨਾਵਾਂ ਤੇ ਵਿਚਾਰ ਕਰ ਕੇ ਇਸ ਸਿੱਟੇ ਤੇ ਹੀ ਪੁੱਜਾ ਹਾਂ ਕਿ ਜੇ ਅਜਿਹੇ, ਤਿੱਖਾ ਮੋੜ ਕੱਟ ਰਹੇ ਸਮੇ ਵਿੱਚ ਵੀ ਪੰਥ ਨੂੰ ਵਾਜ ਨਾ ਮਾਰੀ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ।
ਕਿਸੇ ਵੇਲੇ ਪੰਥ ਦੀ ਆਵਾਜ਼ ਕਹਾਉਣ ਵਾਲਾ “ਸੰਤ ਸਿਪਾਹੀ” ਕੁੱਝ ਸਾਲ ਪਹਿਲਾਂ, ਕੁੱਝ ਮਜਬੂਰੀਆਂ ਵੱਸ ਵਿਕ ਕੇ, ਅੱਜ ਗੁਰਚਰਨ ਜੀਤ ਸਿੰਘ ਲਾਂਬਾ ਜਿਹੇ ਪੰਥ ਦੇ ਗੱਦਾਰ ਦੇ ਹੱਥ ਵਿੱਚ ਪਹੁੰਚ ਚੁੱਕਾ ਹੈ। ਸ੍ਰ. ਦਲੀਪ ਸਿੰਘ ਜੀ ਕਸ਼ਮੀਰੀ, ਹਾਲਾਤ ਦੀਆਂ ਮਜਬੂਰੀਆਂ ਤੋਂ ਹਾਰ ਕੇ, ਲੱਖਾਂ ਰੁਪਏ ਪੱਲਿਉਂ ਲਾ ਕੇ ਘਰ ਬੈਠ ਗਏ ਹਨ। ਕੁੱਝ ਅਜਿਹਾ ਹਾਲ ਹੀ ਸ੍ਰ. ਗੁਰਤੇਜ ਸਿੰਘ ਜੀ ਦਾ ਹੈ।
“ਇੰਡੀਆ ਅਵੇਅਰਨੈਸ” ਦੀ ਹਾਲਤ ਪਤਲੀ ਹੋਈ ਪਈ ਹੈ। ਅਦਾਰਾ “ਸਪੋਕਸਮੈਨ” ਅਖੌਤੀ ਅਕਾਲੀਆਂ ਦੀਆਂ ਹਉਮੈਂ ਭਰੀਆਂ ਨੀਤੀਆਂ ਦਾ ਸ਼ਿਕਾਰ ਹੋਇਆ, ਆਰਥਿਕ ਘੋਲ ਵਿੱਚ ਉਲਝਿਆ ਪਿਆ ਹੈ। ਜੋ ਬੰਦੇ ਉਸ ਤੇ ਗਲਤ ਢੰਗ ਦੇ ਇਸ਼ਤਿਹਾਰ ਛਾਪਣ ਦਾ (ਕਿਸੇ ਹੱਦ ਤੱਕ ਠੀਕ) ਦੋਸ਼ ਲਾ ਰਹੇ ਹਨ, ਉਨ੍ਹਾਂ ਨੂੰ ਇਹ ਵੀ ਸੋਚਣਾ ਬਣਦਾ ਹੈ ਕਿ, ਕੀ ਇਹ ਇਸ਼ਤਿਹਾਰ ਛਾਪਣੇ ਬੰਦ ਕਰ ਦੇਣਾ ਪੰਥਿਕ ਹਿੱਤ ਵਿੱਚ ਹੋਵੇਗਾ? ਜਿਸ ਨਾਲ ਆਰਥਿਕ ਬੋਝ ਥੱਲੇ ਦੱਬ ਕੇ ਅਖਬਾਰ ਹੀ ਬੰਦ ਹੋ ਜਾਵੇ।
ਹਰ ਅਦਾਰੇ, ਹਰ ਬੰਦੇ ਵਿੱਚ ਕੁੱਝ ਕਮਜ਼ੋਰੀਆਂ ਜ਼ਰੂਰ ਹੁੰਦੀਆਂ ਹਨ, ਪਰ ਸੋਚਣ ਦੀ ਇਹ ਗੱਲ ਹੁੰਦੀ ਹੈ ਕਿ ਉਹ ਪੰਥ ਲਈ ਕਿੰਨਾ ਕੁ ਲਾਹੇਵੰਦ ਹੈ?
ਇਵੇਂ ਹੀ ਸਿੱਖ ਜਗਤ ਦਾ ਸੱਭ ਤੋਂ ਵੱਧ ਪਿਆਰਾ ਵੈਬਸਾਈਟ, ਜਿਸ ਨਾਲ ਦੁਨੀਆਂ ਦੇ ੭੯ ਮੁਲਕਾਂ ਦੇ ਸਿੱਖ ਦਿਲੋਂ ਜੁੜੇ ਹੋਏ ਹਨ, ਉਹ ਵੀ ਕੁੱਝ ਮਜਬੂਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਕੀ ਪੰਥ ਮੱਖਣ ਸਿੰਘ ਪੁਰੇਵਾਲ ਜੀ ਨੂੰ ਦੋ ਸਹਿਯੋਗੀ ਨਹੀਂ ਦੇ ਸਕਦਾ, ਜੋ ਉਨ੍ਹਾਂ ਦਾ ਕੁੱਝ ਭਾਰ ਵੰਡਾ ਸਕਣ? ਜੋ ਪੰਥ ਪੁਜਾਰੀਆਂ ਨੂੰ ਸਾਲ ਦੇ ਵੀਹ ਅਰਬ ਰੁਪਏ ਤੋਂ ਵੱਧ ਵਿਖਾਵੇ ਵਿੱਚ ਰੋੜ੍ਹਨ ਲਈ ਦੇ ਸਕਦਾ ਹੈ, ਉਸ ਲਈ ਸਾਲ ਦੇ ਦਸ-ਬਾਰਾਂ ਲੱਖ ਰੁਪਏ ਕਿਸ ਗਿਣਤੀ ਵਿਚ?
ਮੈਂ ਵੀ ਪੰਥ ਕੋਲੋਂ ਬਹੁਤ ਆਸਾਂ ਲਾਈਆਂ ਹੋਈਆਂ ਹਨ, ਪੰਥ ਨੂੰ ਬਚਾਉਣ ਦੀ ਕਾਫੀ ਵਿਸਤ੍ਰਤ ਯੋਜਨਾ ਮੈਂ ਸ੍ਰ. ਮੱਖਣ ਸਿੰਘ ਜੀ ਪੁਰੇਵਾਲ, ਸ੍ਰ. ਨਰਿੰਦਰ ਪਾਲ ਸਿੰਘ ਜੀ ਆਸਟਰੇਲੀਆ ਅਤੇ ਗਿਆਨੀ ਜਗਤਾਰ ਸਿੰਘ ਜੀ ਜਾਚਕ ਨੂੰ ਭੇਜ ਚੁੱਕਾ ਹਾਂ। ਜੇ ਪੰਥ ਕੁੱਝ ਜ਼ਰੂਰੀ ਅਦਾਰਿਆਂ ਨੂੰ ਜਿਊਂਦਾ ਰੱਖਣ ਲਈ ਕੁੱਝ ਲੱਖ ਰੁਪਏ ਵੀ ਨਹੀਂ ਲਾ ਸਕਦਾ ਤਾਂ ਮੇਰੀ ਦੱਸੀ ਯੋਜਨਾ ਕਿਵੇਂ ਪੂਰਨ ਹੋ ਸਕਦੀ ਹੈ? ਉਸ ਅਧੀਨ ਤਾਂ, ਗੁਰੂ ਗ੍ਰੰਥ ਸਾਹਿਬ ਜੀ ਤੇ ਟੇਕ ਰੱਖਣ ਵਾਲਿਆਂ ਨੂੰ ਅਪਣਾ ਸਭ ਕੁੱਝ ਪੰਥ ਲਈ ਸਮੱਰਪਿਤ ਕਰਨ ਲਈ ਤਿਆਰ ਰਹਿਣਾ ਪਵੇਗਾ।
ਸਮਾ ਜਿੰਨਾ ਤਿੱਖਾ ਮੋੜ ਕੱਟ ਰਿਹਾ ਹੈ, ਜੇ ਅਸੀਂ ਉਸ ਦੇ ਹਾਣੀ ਹੋ ਕੇ ਨਾ ਚੱਲੇ ਤਾਂ ਯਕੀਨਨ ਅਸੀਂ ਸਮੇ ਦੀ ਧੂੜ ਬਣ ਕੇ ਇਤਿਹਾਸ ਦੇ ਪੰਨਿਆਂ ਵਿੱਚ ਗਵਾਚ ਜਾਵਾਂਗੇ।
ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਟੇਕ ਰੱਖਣ ਵਾਲੇ ਪੰਥ ਅੱਗੇ ਬੇਨਤੀ ਕਰਾਂਗਾ ਕਿ ਜੇ ਬਚਣਾ ਹੈ ਤਾਂ ਇੱਕ ਜੁੱਟ ਹੋ ਕੇ ਹੰਭਲਾ ਮਾਰਨਾ ਪਵੇਗਾ, ਸਭ ਕੁੱਝ ਪੰਥ ਲਈ ਅਰਪਿਤ ਕਰਨਾ ਪਵੇਗਾ। ਜੇ ਅਜਿਹਾ ਨਹੀਂ ਕਰ ਸਕਦੇ ਤਾਂ ਪੰਥ ਦੀ ਗੱਲ ਛੱਡ ਕੇ ਬ੍ਰਾਹਮਣ ਦੀ ਗੱਲ ਕਰਨੀ ਸ਼ੁਰੂ ਕਰ ਦੇਵੋ, ਤਾਂ ਜੋ ਸਾਡੇ ਵਰਗਿਆਂ ਨੂੰ ਇਹ ਸਾਫ ਹੋ ਜਾਵੇ ਕਿ ਪੰਥ ਦੀ ਲੜਾਈ ਅਸੀਂ ਅਪਣੇ ਬਲ-ਬੂਤੇ ਹੀ ਲੜਨੀ ਹੈ। ਫਿਰ ਅਸੀਂ ਕਿਸੇ ਭੁਲੇਖੇ ਵਿਚ, ਗਿਆਨੀ ਦਿੱਤ ਸਿੰਘ ਜੀ ਵਾਙ ਕਿਸੇ ਮਾਮੂਲੀ ਜਿਹੀ ਬਿਮਾਰੀ ਨਾਲ, ਬਿਨਾ ਇਲਾਜ ਮਰਨ ਨਾਲੋਂ ਦੁਸ਼ਮਣ ਦੇ ਗੱਲ ਪੈ ਕੇ, ਮਰ ਕੇ ਦੱਸਾਂਗੇ ਕਿ ਗੁਰੂ ਦਾ ਸਿੱਖ ਕਿਵੇਂ ਲੱਖਾਂ ਨਾਲ ਇਕੱਲਾ ਲੜਦਾ ਸੀ?
ਕੀ ਲਿਖਾਂ? ਪੰਥ ਦਾ ਦਾਸ ਜਾਂ ਪੰਥ ਦਾ ਹਿਤੂ, ਜਾਂ ਹੋਰ ਕੁਝ? ਅੱਜ ਤੱਕ ਕੁੱਝ ਵੀ ਨਹੀਂ ਲਿਖਿਆ, ਨਾ ਕੁੱਝ ਲਿਖਣ ਦਾ ਮਨ ਕਰਦਾ ਹੈ, ਨਾ ਕੁੱਝ ਲਿਖਣ ਦੀ ਲੋੜ ਹੀ ਹੁੰਦੀ ਹੈ। ਸਾਂਝਾਂ ਸਿਧਾਂਤ ਅਧਾਰਿਤ ਮਨ ਦੀਆਂ ਹੁੰਦੀਆਂ ਹਨ, ਜੇ ਉਹ ਨਹੀਂ ਤਾਂ ਕੀਤੇ ਵਿਖਾਵੇ ਦਾ, ਫਾਰਮੈਲਟੀਆਂ ਦਾ ਕੋਈ ਸਾਰਥਿਕ ਲਾਭ ਨਹੀਂ ਮਿਲ ਸਕਦਾ।
ਅਮਰ ਜੀਤ ਸਿੰਘ ਚੰਦੀ
ਸੈਲ, ੯੧ ੯੭੫੬੨ ੬੪੬੨੧


(03/03/10)
ਮਨਦੀਪ ਸਿੰਘ ਵਰਨਨ

ਫੈਡਰੇਸ਼ਨ ਹੁਣ ਪ੍ਰੋ: ਦਰਸ਼ਨ ਸਿੰਘ ਨਾਲ ਸਾਂਝ ਰੱਖਣ ਵਾਲਿਆਂ ਨੂੰ ਵੀ ਅਕਾਲ ਤਖਤ ਤੇ ਪੇਸ਼ ਕਰਵਾਵੇ
ਬਾਦਲ ਦੀ ਟੁੱਕੜਬੋਚ ਅਖੌਤੀ ਫੈਡਰੇਸ਼ਨ ਨੇ ਕਿਹਾ ਸੀ ਕਿ ਪ੍ਰੋ: ਦਰਸ਼ਨ ਸਿੰਘ ਨੂੰ ਉਹ ਅਕਾਲ ਤਖਤ ਤੇ ਪੇਸ਼ ਕਰਾਕੇ ਰਹਿਣਗੇ, ਇਹ ਅੱਤ ਮੂਰਖਤਾਈ ਵਾਲੀ ਗੱਲ ਸੀ। ਪਰ ਹੁਣ ਕਿਉਂਕਿ ਪ੍ਰੋ: ਦਰਸ਼ਨ ਸਿੰਘ ਨੂੰ ਛੇਕੇ ਜਾਣ ਅਤੇ ਉਹਨਾਂ ਨਾਲ ਰੋਟੀ-ਬੇਟੀ ਦੀ ਸਾਂਝ ਨਾ ਰੱਖਣ ਦਾ ਰਾਜਨੀਤਕ ਬਾਦਲੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਤੇ ਆਮ ਸੰਗਤਾਂ ਅਖੌਤੀ ਜਥੇਦਾਰਾਂ ਦੇ ਅਖੌਤੀ ਹੁਕਮ ਨੂੰ ਛਿੱਕੇ ਟੰਗ ਪ੍ਰੋ: ਜੀ ਨਾਲ ਸਾਂਝ ਪਾ ਰਹੇ ਹਨ। ਆਪਣੇ ਘਰਾਂ ਵਿੱਚ ਅਤੇ ਗੁਰਦੁਵਾਰਿਆਂ ਵਿੱਚ ਪ੍ਰਸ਼ਾਦੇ ਦੀ ਸਾਂਝ ਪਾਈ ਜਾ ਰਹੀ ਹੈ। ਅਖੌਤੀ ਫੈਡਰੇਸ਼ਨ (ਬਾਦਲੀ ਗੁੰਡਾ ਬ੍ਰਿਗੇਡ) ਨੂੰ ਚਾਹੀਦਾ ਹੈ ਕਿ ਉਹ ਹੁਣ ਉਨਾਂ ਸਾਰੇ ਸਿੱਖਾਂ ਨੂੰ ਅਕਾਲ ਤਖਤ ਦੇ ਬੇਜ਼ਮੀਰੇ ਪੁਜਾਰੀਆਂ ਸਾਹਮਣੇ ਜਬਰੀ ਪੇਸ਼ ਕਰਾਵੇ ਜਾਂ ਫਿਰ ਉਨਾਂ ਨੂੰ ਵੀ (ਸਿੱਖਾਂ ਨੂੰ) ਕਾਲਕਾ ਪੰਥ ਵਿੱਚੋਂ ਛੇਕ ਦੇਵੋ।
ਮਨਦੀਪ ਸਿੰਘ ਵਰਨਨ


(03/03/10)
ਗੁਰਮਤਿ ਸੰਚਾਰ ਸਭਾ (ਜਰਮਨੀ)

ਅਪੀਲ
ਅੱਜ ਦਾ ਸਮਾਂ ਸਿੱਖੀ ਦੇ ਨਿਘਾਰ ਦੀਆਂ ਨੀਵਾਣਾਂ ਨੂੰ ਛੋਹ ਰਿਹਾ ਹੈ। ਇਸ ਦਾ ਸਭ ਤੋਂ ਵਡਾ ਕਾਰਨ ਸਿੱਖਾਂ ਨੂੰ ਧਾਰਮਿਕ ਸੇਧ ਦਾ ਨਾਂਹ ਮਿਲਣਾ ਹੈ। ਇਹ ਨਾਂਹ ਘਰੋਂ, ਨਾਂਹ ਸਕੂਲੋਂ, ਨਾਂਹ ਗੁਰਦੁਆਰਿਓਂ ਅਤੇ ਨਾਂਹ ਸਮਾਜ ਵਿਚੋਂ ਹੀ ਮਿਲਦੀ ਹੈ। ਇਸ ਨਿਰਾਸ਼ਾਵਾਦੀ ਦੌਰ ਵਿੱਚ ਸਿੱਖ ਧਰਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ ਸੀ ਕਿ ਆਪਣਾ ਕੌਮੀ ਅਤੇ ਧਾਰਮਿਕ ਫਰਜ਼ ਸਮਝਦੇ ਹੋਏ ਸਿੱਖਾਂ ਵਿੱਚ ਜੜ੍ਹਾਂ ਫੈਲਾਅ ਰਹੀ ਪਤਿੱਤਪੁਣੇ ਦੀ ਲਹਿਰ ਨਾਲ ਨਜਿੱਠਣ ਲਈ ਹਰ ਉਸ ਪਤ੍ਰਕਾ ਜਾਂ ਅਖਬਾਰ, ਜੋ ਗੁਰੂ ਗ੍ਰੰਥ ਸਹਿਬ ਜੀ ਦੇ ਸਿਧਾਂਤ ਉੱਪਰ ਪਹਿਰਾ ਦਿੰਦੇ ਹਨ, ਨੂੰ ਉਤਸ਼ਾਹਤ ਕਰਦੀ ਜੋ ਪਤਿੱਤਪੁਣੇ ਦੀ ਲਹਿਰ ਦੇ ਮੂਲ੍ਹ ਕਾਰਨਾਂ ਨੂੰ ਦੂਰ ਕਰਨ ਦਾ ਆਪਣੇ ਸੀਮਤ ਸਾਧਨਾਂ ਨਾਲ ਉਪਰਾਲਾ ਕਰ ਰਹੇ ਹਨ। ਪਰ ਬਹੁਤ ਹੀ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅਪਣੇ ਕੌਮੀਂ ਫਰਜ਼ ਤੋਂ ਉਲਟ ਇਸ ਸੰਸਥਾ ਦਾ ਪ੍ਰਧਾਨ ਸਿੱਖਾਂ ਨੂੰ ਜਾਗਰਤ ਕਰਨ ਦੇ ਇਸ ਉਪਰਾਲੇ ਨੂੰ ਠਿੱਬੀ ਲਗਾਉਣ ਦਾ ਨਿੰਦਣਯੋਗ ਕਰਮ ਨਿਭਾਉਣ ਲਈ ਇੰਡੀਆ ਅਵੇਅਰਨੈਸ ਮਾਸਕ ਪਤ੍ਰਿਕਾ ਨੂੰ ਕਾਨੂੰਨੀ ਉਲਝਣ ਵਿੱਚ ਫਸਾਉਣ ਦੀ ਕੋਸ਼ਿਸ਼ ਵਿੱਚ ਹੈ, ਜੋ ਬਿਲਕੁਲ ਗ਼ਲਤ ਅਤੇ ਪੰਥਕ ਹਿਤਾਂ ਦੇ ਅਨੁਕੂਲ ਨਹੀਂ ਹੈ ਇਸ ਵਾਸਤੇ ਇਸ ਗ਼ਲਤੀ ਨੂੰ ਸੁਧਾਰਨ ਦਾ ਸਾਰਥਕ ਯਤਨ ਕਰਨ ਲਈ ਅਸੀਂ ਉਹਨਾਂ ਨੂੰ ਸਨਿਮਰ ਬੇਨਤੀ ਕਰਦੇ ਹਾਂ।
ਅਸੂਲਨ ਸਿੱਖਾਂ ਵਿਚੋਂ ਪਤਿੱਤਪੁਣੇ ਦੇ ਰੁਝਾਨ ਨੂੰ ਥੰਮ੍ਹਣ ਦਾ ਇਹ ਕੰਮ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਣਦਾ ਸੀ ਪਰ ਇਹ ਅਦਾਰਾ ਤਾਂ ਸਿਆਸੀ ਮੰਦ ਬੁੱਧੀ ਲੋਕਾਂ ਦੇ ਚੁੰਗਲ ਵਿੱਚ ਫਸਕੇ ਪੰਥ ਦੋਖੀਆਂ ਵਾਲਾ ਕਿਰਦਾਰ ਨਿਭਾਉਣ ਲਈ ਮਜਬੂਰ ਹੈ। ਐਸੇ ਮੌਕੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਨੂੰ ਆਪਣਾ ਕੌਮੀਂ ਫਰਜ਼ ਦਿਆਨਤਦਾਰੀ ਨਾਲ ਨਿਭਾਉਣ ਦਾ ਵਾਸਤਾ ਪਾਉਂਦੇ ਹੋਏ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਉਹ ਗੁਰੂ ਕੇ ਪੰਥ ਨੂੰ ਇਸ ਮੰਝਧਾਰ ਵਿਚੋਂ ਕਢਣ ਲਈ ਸੁਹਿਰਦ ਉਪਰਾਲੇ ਆਪ ਅਰੰਭਣ ਅਤੇ ਪੰਥ ਦੀ ਡਗਮਗਾਉਂਦੀ ਹੋਈ ਬੇੜੀ ਨੂੰ ਸਹਾਰਾ ਦੇ ਰਹੇ ਇੰਡੀਆ ਅਵੇਅਰਨੈਸ ਮਾਸਕ ਪਤ੍ਰਿਕਾ ਦਾ ਰਸਤਾ ਰੋਕਣ ਦੇ ਖਿਆਲ ਨੂੰ ਵਿਸਾਰ ਦੇਣ। ਇਸ ਤਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਥਕ ਦੋਖੀਆਂ ਤੋਂ ਬਚਾਉਣ ਲਈ ਆਪਣਾ ਬਣਦਾ ਯੋਗਦਾਨ ਪਾ ਕੇ ਗੁਰੂ ਮਹਾਂਰਾਜ ਦੀਆਂ ਖੁਸ਼ੀਆਂ ਵੀ ਹਾਸਲ ਕਰਨ। ਆਸ ਹੈ ਸਾਡੀ ਜਾਇਜ਼ ਅਤੇ ਨਿਮਰਤਾ ਭਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਸਾਨੂੰ ਧੰਨਵਾਦੀ ਬਣਾਉਨਗੇ!
ਅਸੀਂ ਆਪਣਾ ਫਰਜ਼ ਪਛਾਣਦੇ ਹੋਏ ਇੰਡੀਆ ਅਵੇਅਰਨੈਸ ਮਾਸਕ ਪਤ੍ਰਿਕਾ ਦੇ ਸੰਪਾਦਕ ਅਤੇ ਪਬਲਿਸ਼ਰ ਨੂੰ ਇੱਕ ਅਕਾਲ ਪੁਰਖ ਦੀ ਓਟ ਆਸਰੇ ਆਪਣਾ, ਗੁਰਮਤਿ ਸਿਧਾਂਤ ਉਜਾਗਰ ਕਰਨ ਵਾਲਾ ਕਾਰਜ, ਨਿਰਭੈ ਹੋ ਕੇ ਜਾਰੀ ਰੱਖਣ ਦੀ ਤਾਕੀਦ ਵੀ ਕਰਦੇ ਹਾਂ ਅਤੇ ਜਿੰਨੀ ਦੇਰ ਉਹ ਗੁਰਮਤਿ ਸਿਧਾਂਤ ਅਨੁਸਾਰ ਆਪਣਾ ਯੋਗਦਾਨ (ਭਟਕੇ ਹੋਏ ਸਿੱਖਾਂ ਨੂੰ ਗੁਰਮਤਿ ਗਾਡੀ ਰਾਹ ਪਾਉਣ ਦਾ) ਪਾਉਂਦੇ ਰਹਿਣਗੇ ਅਸੀਂ ਨਿਰਸੰਦੇਹ ਉਹਨਾਂ ਦਾ ਸਾਥ ਦ੍ਰਿੜਤਾ ਨਾਲ, ਰੱਬ ਮੇਹਰ ਕਰੇ, ਹਰ ਪਲ ਤੇ ਹਰ ਹਾਲਤ ਨਿਭਾਵਾਂਗੇ।
ਖ਼ਾਲਸਾ ਪੰਥ ਦੀਆਂ ਸੁਹਿਰਦ ਧਿਰਾਂ ਨੂੰ ਵੀ ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਉਹ ਅੱਗੇ ਆ ਕੇ ਗੁਰਮਤਿ (ਗੁਰੂ ਗ੍ਰੰਥ ਸਹਿਬ ਵਿੱਚ ਦਰਜ਼) ਦਾ ਪ੍ਰਚਾਰ ਗੁਰੂ ਆਸ਼ੇ ਅਨੁਸਾਰ ਕਰਨ ਵਾਲੀ ਹਰ ਉਸ ਸੰਸਥਾ ਨੂੰ ਤਨੋਂ ਮਨੋਂ ਅਤੇ ਧਨੋਂ ਸਹਿਯੋਗ ਦੇ ਕੇ ਆਪਣਾ ਧਾਰਮਿਕ ਫਰਜ਼ ਨਿਭਾਉਣ, ਅਤਿ ਧੰਨਵਾਦੀ ਹੋਵਾਂਗੇ।
ਗੁਰਮਤਿ ਸੰਚਾਰ ਸਭਾ (ਜਰਮਨੀ)


(03/03/10)
ਡਾ: ਨਰਿੰਦਰ ਸਿੰਘ ਧਾਲੀਵਾਲ

SSA,
I have been a regular reader of your web site for some time now and I have enjoyed my readings and at times I have gained a better insight to Sikhism and I appreciate a lot. frankly speaking, I quit reading every other kind of media at this time. i tell you, i will not read spokesman either.
I believe that a great majority of your writers are very good and stay in tune with AGGS philosophy only. A few jump over and write on controversial issue such as dasam granth, prof. darshan singh and nanak shahi calendar.
I know you have a disclaimer that views belongs to writer and last week you mentioned in a writing in the last paragraph that you will not support the writing in favor of dasam granth. i was lost there. As I rely on reading the discussion offered by your web site and I prefer to know both sides of the issue.
This week tat parivar wrote about a call for entire Sikh nation to get together, showed some alertness and caution about the repercussions of feeling of the entire sikh nation, It was a good thing to be concerned about. At the same time the 3 prong strategy missed one main thing called Sikh society/culture. I think Guru Nanak, the founder of the Sikh nation was a social reformer first then his philosophy leads to spirituality. What I am saying is that, sikhs are a small part of the India/punjab or the world, by showing the world our differences on the issues amke us look even weaker. On other side the Sikhs have a power Philosophy of life, your contributors should focus on AGGS principal only and increase the base of the readers, all the controversial issues will be solved as they will slowly adopt the AGGS philosophy. I liked the tat family writings but I saw this deviation in this week writing which raised questions in my mind, what exactly the tat family writer wants? only a "sikh controversy". No they can do better, we need "more needles and less scissors" as par saint Kabir in AGGS. By staying on the Sikh path, people will join you and change will happen, Sikhs need awakening and not infighting. if you do not like part of the dasam granth, just give the information, let people know what you are saying and each one of us will react as when there is an opportunity to express the opinion. the success will come with gaining knowledge based on the principals of AGGS (as per Guru Nanak's panth).
Too much negativity in life of Sikhs does go with the teachings of the Sikh faith. With best whishes. thanks for your writings on web site. NS Dhaliwal MD , sacramento, california
(I do not know Dasam Granth but would like to know more from your writings before I could accept the pros and cons as reflected by your writers, I need to know the good first then the bad stuff. remeber kala afghana is one writer and prof. darshan is the second, but millions (majority) still will not dare to say any thing as a majority part of it is written by the 10th Guru and we all including your contributors have respect for our Guru)
(ਟਿੱਪਣੀ:- ਡਾ: ਨਰਿੰਦਰ ਸਿੰਘ ਧਾਲੀਵਾਲ ਜੀ, ਦਸਮ ਗ੍ਰੰਥ ਬਾਰੇ ਬਹੁਤ ਸਾਰੇ ਲੇਖ ਅਤੇ ਕੁੱਝ ਵੀਡੀਓ ‘ਸਿੱਖ ਮਾਰਗ’ ਤੇ ਪਾਏ ਹੋਏ ਹਨ, ਤੁਸੀਂ ਉਹ ਸਾਰੇ ਪੜ੍ਹੋ ਸੁਣੋਂ ਅਤੇ ਫਿਰ ਵਿਚਰੋ ਕਿ ਕੀ ਠੀਕ ਅਤੇ ਗਲਤ ਹੈ। ‘ਸਿੱਖ ਮਾਰਗ’ ਉਤੇ ਦਸਮ ਗ੍ਰੰਥ ਬਾਰੇ ਸਿੱਧੀ ਤਰ੍ਹਾਂ ਵਿਚਾਰ ਕਰਨ ਲਈ ਹਾਲੇ ਤੱਕ ਕੋਈ ਵੀ ਨਹੀਂ ਆਇਆ। ਜੇ ਕਰ ਕੋਈ ਵਿਚਾਰ ਕਰਨਾ ਚਾਹੇ ਜੀ ਸਦਕੇ ਕਰ ਸਕਦਾ ਹੈ। ਇੱਥੇ ਦਸਮ ਗ੍ਰੰਥ ਬਾਰੇ ਵਿਚਾਰ ਹੋ ਸਕਦੀ ਹੈ ਪ੍ਰਚਾਰ ਨਹੀਂ ਹੋ ਸਕਦਾ। ਦਸਮ ਗ੍ਰੰਥ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਲੀਆਂ ਹੋਰ ਅਨੇਕਾਂ ਹੀ ਸਾਈਟਾਂ ਹਨ। ਇਹ ਜਾਣਕਾਰੀ ਤੁਸੀਂ ਉਥੋਂ ਹਾਂਸਲ ਕਰ ਸਕਦੇ ਹੋ। ਜਿਸ ਲੇਖ ਵਿਚੋਂ ਤੁਸੀਂ ਦਸਮ ਗ੍ਰੰਥ ਦੇ ਹੱਕ ਵਾਲੀਆਂ ਲਾਈਨਾ ਕੱਟਣ ਦੀ ਗੱਲ ਕੀਤੀ ਹੈ, ਉਸ ਦਾ ਕਾਰਣ ਇਹ ਹੈ ਕਿ ਬਾਬੂ ਤੇਜਾ ਸਿੰਘ ਭਸੌੜ ਇਸ ਦੁਨੀਆਂ ਤੇ ਇਸ ਵੇਲੇ ਨਹੀਂ ਹਨ ਇਸ ਲਈ ਉਹਨਾ ਨਾਲ ਇਸ ਵਿਸ਼ੇ ਤੇ ਵਿਚਾਰ ਨਹੀਂ ਹੋ ਸਕਦੀ। ‘ਸਿੱਖ ਮਾਰਗ’ ਨੂੰ ਪੜ੍ਹਨ ਦਾ ਅਤੇ ਖ਼ਤ ਲਿਖਣ ਲਈ ਸ਼ੁਕਰੀਆ-ਸੰਪਾਦਕ)


(02/03/10)
ਡਾ: ਪਰਮਜੀਤ ਸਿੰਘ

ਸਿੱਖਾਂ ਵਿੱਚ ਦਾਹੜੇ ਬੰਨਣ ਦਾ ਰਿਵਾਜ਼ ਕਦੋਂ ਤੇ ਕਿਉਂ ਪਿਆ?
ਖਾਲਸਾ ਪੰਥ ਵਿੱਚ ਰੋਮਾਂ ਦੀ ਬੇ-ਅਬਦੀ ਕਰਨ ਦੀ ਮਨਾਹੀ ਹੈ ਸਰੀਰ ਤੋਂ ਕਿਸੇ ਵੀ ਥਾਂ ਤੋਂ ਕੇਸ ਕੱਟਣ ਤੇ ਰੰਗਣ ਵਾਲਾ ਤਨਖਾਹੀਆ ਹੈ। ਪਰ ਅੱਜ ਦੇ ਇੱਕ ਅਕਾਲੀ ਦਲ ਦੇ ਪਰਧਾਨ ਦਾ ਦਾਹੜਾ ਬੰਨਿਆ ਤਾਂ ਰੋਜ਼ਾਨਾ ਟੀ ਵੀ ਅਤੇ ਅਖਬਾਰਾਂ ਦੀਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ। ਗੁਰਦਆਰਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਦੇ ਚੇਅਰਮੈਨ ਡਾ. ਪਰਵਿੰਦਰ ਸਿੰਘ ਪਸਰੀਚਾ ਨੇ ਤਾਂ ਦਾਹੜਾ ਬੰਨਣ ਦੇ ਨਾਲ ਨਾਲ ਰੰਗਣ ਦਾ ਭੈੜਾ ਕੰਮ ਵੀ ਨਾਲ ਹੀ ਕਰ ਦਿੱਤਾ ਹੈ। ਅੱਜ ਤਾਂ ਦੇਖੋ ਦੇਖੀ ਆਮ ਵਿਅਕਤੀ ਵੀ ਇਸ ਆਦਤ ਦੇ ਧਾਰਨੀ ਹੋ ਚੁੱਕੇ ਹਨ। ਬਹੁਤ ਸਾਰੇ ਉੱਚ ਔਹਦਿਆਂ ਉੱਪਰ ਬਿਰਾਜਮਾਨ ਵਿਅਕਤੀਆਂ ਨੇ ਆਪਣੇ ਦਾਹੜੇ ਖੁਲੇ ਰੱਖ ਛੱਡੇ ਹਨ, ਜੋ ਕਿ ਦੂਸਰੇ ਸਿੱਖ ਵਿਅਕਤੀਆਂ ਲਈ ਵੀ ਇੱਕ ਚੰਗੀ ਉਦਾਰਹਣ ਹਨ, ਉਹਨਾ ਦੇ ਖੁੱਲੇ, ਪਰਕਾਸ਼ ਦਾਹੜੇ ਦੇਖ ਕੇ ਅੱਜ ਹੋਰ ਬਹੁਤ ਸਾਰੇ ਸਿੱਖ ਨੌਜਵਾਨ ਆਪਣੇ ਦਾਹੜੇ ਪਰਕਾਸ਼ ਤੇ ਸਾਬਤ ਰੱਖ ਰਹੇ ਹਨ, ਇਹ ਇੱਕ ਚੰਗੀ ਖ਼ਬਰ ਹੈ। ਪਰ ਘੋਨ, ਮੋਨ, ਰੋਡੇ, ਭੋਡੇ ਤੇ ਸਿਰ ਮੁੰਨੇ ਦੇਖ ਕੇ ਮਨ ਸ਼ਰਮ ਨਾਲ ਝੁਕ ਜਾਂਦਾਂ ਹੈ। ਸਿੱਖ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਕੇਸ ਦਾਹੜੇ ਪਾੜਨ ਤੇ ਬੰਨਣ ਦੀ ਸੁਰੂ ਆਤਿ ਮਹਾਰਾਜਾ ਸ਼ੇਰ ਸਿੰਘ ਤੇ ਮਹਾਰਾਜਾ ਖੜਗ ਸਿੰਘ ਜੀ ਤੋਂ ਤੁਰੀ ਸੁਣਦੇ ਹਾਂ। ਸੋ ਇਹ ਸਭ ਆਪਣੇ 2 ਮਨ ਦੀਆਂ ਯੁਕਤੀਆਂ ਤੇ ਕਲਪਨਾਂ ਦੀਆਂ ਮਨਮੱਤਾਂ ਹਨ। ਜੇ ਇਹਨਾਂ ਕਰਤੂਤਾਂ ਦਾ ਵੱਖੋ ਵੱਖ ਦੂਜੀਆਂ ਕੌਮਾਂ ਦੀ ਦਾਹੜੇ ਵਾਲਿਆਂ ਦੀਆਂ ਕਰਤੂਤਾਂ ਨਾਲ ਮੁਕਾਬਲਾ ਕਰਕੇ ਦੱਸੀਏ ਤਾਂ ਪਰਗਟ ਕਰਨ ਤੇ ਹੀ ਤਨਖ੍ਹਾਹੀਆ ਅਖਵਾੳਂਨਾਂ ਪੈਂਦਾਂ ਹੈ ਯਾਂਤੇ ਏਨਾਂ ਲਿਖਣਾ ਹੀ ਕਾਫੀ ਹੈ ਜੋ ਇਹ ਮਨ ਦੀਆਂ ਚਾਂਲਾਂ ਹੀ ਮਨਮੱਤ ਹਨ, ਕਿਉਂਕਿ ਜੇ ਇਹਨਾਂ ਵਿੱਚੋਂ ਕੋਈ ਗੁਰਮੱਤ ਹੁੰਦੀ ਤਾਂ ਵੱਖੋ ਵੱਖ ਚਾਂਲਾਂ ਨਾਂ ਹੁੰਦੀਆਂ, ਜਿਸ ਤਰਾਂ ਨਵੀਨ ਸਿੱਖਾਂ ਨੇ ਠੋਡੀ ਹੇਠ ਦਾਹੜੇ ਦਾ ਇਕੱਠਾਂ ਕਰਕੇ ਯਾਂ ਡੋਰੀ ਪਾਕੇ, ਜਾਲੀ ਲਾਕੇ ਯਾਂ ਸੂਈ ਨਾਲ ਸਿਉਂ ਕੇ ਬੰਨਣ ਦਾ ਨਵਾਂ ਢੰਗ ਕੱਢਿਆ ਹੈ। ਇਸ ਤਰਾਂ ਬਾਕੀ ਉਪਰਲੇ ਢੰਗ ਵੱਖੋ ਵੱਖ ਸਮਿਆਂ ਤੇ ਤੁਰ ਪਏ ਸਨ। ਪ੍ਰੰਤੂ ਇਹ ਸੱਭ ਮਨਮੱਤਾਂ ਹਨ ਅਰਥਾਤ ਖਾਲਸਾ ਅਸੂਲ ਦੇ ਵਿਰੁਧ ਹਨ। ਇਹ ਮਨਮੱਤ ਪੱਕੇ ਤਰਾਂ ਕਿਥੋਂ ਛਿੜੀ?
ਗੁਰੁ ਗੋਬਿੰਦ ਸਿੰਘ ਜੀ ਸੱਚਖੰਡ ਸਵਾਰੇ ਮਗਰੋਂ, ਜੱਥਿਆਂ ਅਤੇ ਮਿਸਲਾਂ ਤੱਕ ਤਾਂ ਪੰਥ ਵਿੱਚ ਸਭ ਦੇ ਗੁਰਮੁਖੀ (ਜਮਾਂਦਰੂ) ਬੇ ਵਸਮਾਂ (ਬਿਨਾਂ ਕਲ/, ਰੰਗਣ) ਦਾਹੜੈ ਹੁੰਦੇ ਸਨ, ਪ੍ਰੰਤੂ ਦਾਹੜੇ ਵਧਾਉਣ ਦਾ ਰਿਵਾਜ਼ ਮਹਾਰਾਜਾ ਰਣਜੀਤ ਸਿੰਘ ਤੋਂ ਅਤੇ ਦਾਹੜੇ ਪਾੜਨ, ਬੰਨਣ ਤੇ ਚੜ੍ਹਾਉਣ ਦਾ ਟਾਂਵਾਂ ਟਾਂਵਾਂ ਰਿਵਾਜ਼ ਖਾਲਸਾ ਫੌਜਾਂ ਵਿੱਚ ਹੋਣ ਲੱਗ ਪਿਆ ਸੀ। ਪ੍ਰੰਤੂ ਪੱਕੀ ਤੌਰ ਤੇ ਅੰਗਰੇਜੀ ਖਾਲਸਾ ਫੌਜਾਂ ਵਿੱਚ, ਸੰਨ 1868 ਈਸਵੀ ਵਿੱਚ ਅਰੰਭ ਹੋਇਆ। ਪਲਟਨ ਨੰਬਰ ਪੰਦਰਾਂ (15) ਸਿੱਖ, ਵਿੱਚ {ਇਹ ਸਿੱਖਾਂ ਤੇ ਮੁਸਲਮਾਨਾਂ ਆਦਿ ਦੀ ਸਾਂਝੀ ਪਲਟਨ ਸੀ} ਅੰਮ੍ਰਿਤਸਰ ਨਿਵਾਸੀ ਮੁਸਲਮਾਨ ਹੌਲਦਾਰ ਕੰਪਨੀ ਨੰਬਰ ਦੋ (2) ਦੇ ਬੰਦੁਕ ਨਾਲ ਸਟੈਡੀ ਕਰਨ ਦੇ ਹੁਕਮ ਨਾਲ ਇੱਕਦਮ ਥੱਲੇ ਲਿਆਉਣ ਸਮੇਂ ਇੱਕ ਸਿੱਖ ਹੌਲਦਾਰ ਭਾਈ ਈਸਰ ਸਿੰਘ ਜੀ ਪਿੰਡ ਪੁਨਾਂਵਾਲ ਰਿਆਸਤ ਪਟਿਆਲਾ ਕੰਪਨੀ ਨੰਬਰ ਤਿੰਨ (3) ਜੋ ਪਿਛੋਂ ਸੂਬੇਦਾਰ ਬਣ ਚੁੱਕੇ ਸਨ ਦੇ ਦਾਹੜੇ ਦੇ ਕੇਸ ਜੋ ਲੰਬੇ ਵਧਾਏ ਹੋਣ ਕਾਰਨ, ਹਵਾ ਵਿੱਚ ਖਿਲਰੇ ਹੋਏ ਸਨ। ਉਸ ਮੁਸਲਮਾਨ ਹੌਲਦਾਰ ਦੀ ਬੰਦੂਕ ਵਿੱਚ ਫਸ ਕੇ ਪੁਟੇ ਗਏ ਸਨ, ਜਿਸ ਕਾਰਨ ਈਸਰ ਸਿੰਘ ਹੌਲਦਾਰ ਨੇ ਗੁਸੇ ਵਿੱਚ ਉਸ ਮੁਸਲਮਾਨ ਹੌਲਦਾਰ ਨੂੰ ਮਾਰਨਾ ਚਾਹਿਆ, ਪਰ ਸਾਹਮਣੇ ਖੜੇ ਕਰਨਲ ਸਾਹਿਬ ਤੇ ਹੋਰ ਔਹਦੇਦਾਰਾਂ ਕਾਰਨ ਝਗੜਾ ਵਧਣੋਂ ਰੁਕ ਗਿਆ, ਉਸ ਮੁਸਲਮਾਨ ਹੌਲਦਾਰ ਨੂੰ ਬੇਕਸੂਰ ਹੋਣ ਕਾਰਨ ਬਰੀ ਕਰ ਦਿਤਾ ਗਿਆ। ਪਰ ਉਸ ਹੀ ਦਿਨ ਤੋਂ ਹੁਕਮ ਜਾਰੀ ਹੋ ਗਿਆ ਕਿ ਸਿੰਘ ਫੌਜਾਂ ਦਾਹੜੇ ਜਰੂਰ ਚੜ੍ਹਾਉਣ। ਭਾਵੇਂ ਉਸ ਸਮੇਂ ਦਾਹੜੇ ਚੜ੍ਹਾਉਣ ਦੇ ਹੁਕਮ ਤੇ, ਕਈ ਗੁਰੂ ਦੇ ਲਾਂਲਾਂ ਨੇ ਵਿਰੋਧਤਾ ਕੀਤੀ ਤੇ ਬਹੁਤ ਸਾਰੇ ਸਿੰਘ ਫੌਜੀਆਂ ਨੇ ਰੋਸ ਵਜੋਂ ਫੌਜ ਵਿੱਚੋਂ ਤਿਆਗ ਪੱਤਰ ਵੀ ਦੇ ਦਿੱਤਾ। ਪ੍ਰੰਤੂ ਸਿੰਗਾਰ ਰਸ ਦੇ ਸਾਥੀਆਂ ਦੀ ਪ੍ਰੋੜਤਾ ਤੇ ਸਰਕਾਰੀ ਹੁਕਮਾਂ ਦੇ ਆਸਰੇ, ਸਭ ਨੂੰ ਪੱਕੀ ਤਰਾਂ ਦਾਹੜੇ ਚੜ੍ਹਾਉਣ ਦੀ ਸਵੀਕਾਰਤਾ ਪ੍ਰਵਾਨ ਕਰਨੀ ਹੀ ਪਈ। ਪਰ ਆਮ ਸਿੰਘਾਂ ਵਿੱਚ “ਮੈਂ ਤੈਨੂੰ ਦੇਖ ਤੂੰ ਮੈਨੂੰ ਦੇਖ ਦੀ ਭੇਡ ਚਾਲ” ਨੇ ਕਿਰਤੀ ਤੇ ਦੂਸਰੇ ਸਿੰਘਾਂ ਵਿੱਚ ਵੀ ਇਹ ਰਵਾਇਤ ਪੱਕੇ ਤੌਰ ਤੇ ਚਲਾ ਦਿਤੀ।
ਡਾ: ਪਰਮਜੀਤ ਸਿੰਘ ਫੋਨ:- 0091 98149 56247.
(ਟਿੱਪਣੀ:- ਦਾੜੀ ਬੰਨਣ ਨਾਲ ਜਾਂ ਖੁੱਲੀ ਛੱਡਣ ਨਾਲ ਗੁਰਮਤਿ ਦਾ ਕੋਈ ਵੀ ਸੰਬੰਧ ਨਹੀਂ ਹੈ। ਗੁਰਮਤਿ ਚੰਗੇ ਸਦਾਚਾਰਕ ਗੁਣ ਧਾਰਨ ਕਰਨ ਦਾ ਨਾਮ ਹੈ। ਸਿੱਖ ਨੇ ਚੰਗੇ ਗੁਣ ਗੁਰਬਾਣੀ ਨੂੰ ਸਮਝ ਕੇ ਅਪਣਾਉਣੇ ਹਨ। ਭਾਵੇਂ ਕਿ ਖੁੱਲੀ ਦਾਹੜੀ ਨਾਲ ਪ੍ਰਭਾਵਸ਼ਾਲੀ ਸ਼ਖਸ਼ੀਅਤ ਦਾ ਪ੍ਰਭਾਵ ਪੈਂਦਾ ਹੈ ਪਰ ਨਾਲ ਹੀ ਇਹ ਵੀ ਇੱਕ ਸਚਾਈ ਹੈ ਕਿ ਸਿੱਖੀ ਨੂੰ ਬਦਨਾਮ ਕਰਨ ਵਿੱਚ ਬਹੁਤੀ ਭੂਮਿਕਾ ਖੁੱਲੇ ਦਾੜਿਆਂ ਵਾਲਿਆਂ ਨੇ ਹੀ ਨਿਭਾਈ ਹੈ। ਸਿੱਖ ਹੁਣ ਦੁਨੀਆ ਦੇ ਕੋਨੇ-ਕੋਨੇ ਵਿੱਚ ਵਸੇ ਹੋਏ ਹਨ ਅਤੇ ਇਹ ਬਹੁਤਾ ਕਰਕੇ ਉਹਨਾ ਦੀ ਜੌਬ ਤੇ ਵੀ ਨਿਰਭਰ ਕਰਦਾ ਹੈ ਕਿ ਉਹਨਾ ਦੀ ਆਪਣੀ ਸੇਫਟੀ ਕਿਸ ਤਰ੍ਹਾਂ ਜ਼ਿਆਦਾ ਹੈ-ਸੰਪਾਦਕ)


(02/03/10)
ਬਸੰਤ ਕੌਰ/ਜਸਪ੍ਰੀਤ ਕੌਰ, ਫ਼ਰੀਦਾਬਾਦ

ਫ਼ਰੀਦਾਬਾਦ ਵਿਖੇ ਹੋਲਾ ਮਹੱਲਾ ਦੇ ਅਵਸਰ `ਤੇ ਸਿੱਖ ਮਸਲਿਆਂ ਉੱਤੇ ਸੈਮੀਨਾਰ ਅਤੇ ਗੁਰਮਤਿ ਮੇਲੇ ਦਾ ਆਯੋਜਨ ਕੀਤਾ
ਅੱਜ ਜੋ ਲੜਾਈ ਨਿਰਣਾਇਕ ਮੌੜ `ਤੇ ਜਾ ਪੁੱਜੀ ਹੈ ਇਸ ਦੇ ਆਧਾਰ ਸ. ਜੋਗਿੰਦਰ ਸਿੰਘ ਅਤੇ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਹਨ: ਪ੍ਰਿੰਸੀਪਲ ਨਰਿੰਦਰ ਸਿੰਘ, ਜੰਮੂ
ਪੁਜਾਰੀਵਾਦ ਨੂੰ ਠੱਲ੍ਹ ਪਾਉਣ ਲਈ ਆਲ ਇੰਡੀਆ ਗੁਰਦੁਆਰਾ ਐਕਟ ਵਿਸ਼ਵ ਸਿੱਖ ਸੰਮੇਲਨ ਦਾ ਮੁੱਖ ਮੁੱਦਾ ਹੋਣਾ ਚਾਹੀਦਾ ਹੈ: ਜਾਚਕ
(2 ਮਾਰਚ 2010, ਬਸੰਤ ਕੌਰ/ਜਸਪ੍ਰੀਤ ਕੌਰ, ਫ਼ਰੀਦਾਬਾਦ)
ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਅਤੇ ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ ਵੱਲੋਂ ਅੱਜ ਇਥੇ ਮਿਯੂਨਿਸਪਲ ਆਡੀਟੋਰੀਅਮ ਵਿਖੇ ਹੋਲਾ ਮਹੱਲਾ ਅਤੇ ਗੁਰਮਤਿ ਮੇਲਾ ਮਨਾਇਆ ਗਿਆ। ਇਸ ਮੌਕੇ ਗੁਰਬਾਣੀ ਕੀਰਤਨ ਵਿਚਾਰ, ਗੁਰਮਤਿ ਸੈਮੀਨਾਰ, ਸਕਿਟ, ਕਵਿਤਾਵਾਂ, ਗਤਕਾ, ਅਤੇ ਕਈ ਤਰ੍ਹਾਂ ਦੀਆਂ ਖੇਡਾਂ ਦਾ ਅਨੰਦ ਸੰਗਤਾਂ ਨੇ ਮਾਣਿਆ। ਇਸ ਮੌਕੇ ਰੋਟਰੀ ਕਲੱਬ ਐਨ. ਆਈ. ਟੀ. ਅਤੇ ਰੈਡ ਕ੍ਰਾਸ ਦੇ ਸਹਿਯੋਗ ਨਾਲ ਖੂਨ ਦਾਨ ਕੈਂਪ ਦਾ ਵੀ ਆਯੋਜਨ ਕੀਤਾ। ਸਵੇਰ ਦੇ ਸ਼ੈਸ਼ਨ ਵਿੱਚ ਗੁਰੂ ਗ੍ਰੰਥ ਸਾਹਿਬ ਵਿਦਿਆ ਕੈਂਦਰ ਮਹਿਰੌਲੀ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਫ਼ਰੀਦਾਬਾਦ ਤੋਂ ਬੀਬੀ ਪਰਮਜੀਤ ਕੌਰ ਨੇ ਗੁਰਬਾਣੀ ਵਿਚਾਰ ਕੀਤੀ। ਵੀਰ ਭੁਪਿੰਦਰ ਸਿੰਘ ਯੂ. ਐਸ. ਏ. ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਸ਼ਬਦ ਵਿਚਾਰ ਕਰਦਿਆਂ ਇੱਕ ਅਕਾਲਪੁਰਖ ਦੇ ਗੁਣਾਂ ਨੂੰ ਅਪਣੇ ਜੀਵਨ ਵਿੱਚ ਜੀਉਣ ਨਾਲ ਹੀ ਮਨੁੱਖਾ ਜੀਵਨ ਸੁਹੇਲਾ ਹੋ ਸਕਦਾ ਹੈ। ਇਸ ਮੋਕੇ ਸਿੱਖ ਮਸਲਿਆਂ `ਤੇ ਹੋਏ ਸੈਮੀਨਾਰ ਵਿੱਚ ਗਿਆਨੀ ਜਗਤਾਰ ਸਿੰਘ ਜਾਚਕ ਸਾਬਕਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ) ਨੇ ਕਿਹਾ ਕਿ ਜੇਕਰ ਦਿੱਲੀ ਕਮੇਟੀ ਵਿਸ਼ਵ ਸਿੱਖ ਸੰਮੇਲਨ ਬੁਲਾਉਂਦੀ ਹੈ ਤਾਂ ਪੁਜਾਰੀਵਾਦ ਨੂੰ ਠੱਲ੍ਹ ਪਾਉਣ ਲਈ ਗੁਰਦੁਆਰਾ ਐਕਟ ਲਾਗੂ ਕਰਾਉਣਾ ਇਸ ਸੰਮੇਲਨ ਦਾ ਮੁੱਖ ਮੁੱਦਾ ਹੋਣਾ ਚਾਹੀਦਾ ਹੈ ਤਾਂਹੀ ਪੰਜਾਬ ਵਿੱਚ ਪੁਜਾਰੀਆਂ ਦੇ ਰਹਿਨੁਮਾ ਬਾਦਲ ਦੇ ਹੱਥ ਪੈ ਚੁੱਕੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ ਜਾ ਸਕਦਾ ਹੈ। ਪ੍ਰੋ. ਦਰਸ਼ਨ ਸਿੰਘ ਸਾਬਕਾ ਮੁੱਖ ਸੇਵਾਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਾਰੀਆਂ ਧਿਰਾਂ ਨੂੰ ਇੱਕ ਹੋ ਕੇ ਤੁਰਨ ਦੀ ਪ੍ਰੇਰਨਾ ਦਿੰਦੇ ਕਿਹਾ ਕਿ ਜੇ ਫੌਜੀ ਫੌਜ਼ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਬਾਕੀ ਫੌਜ ਦੇ ਦਸਤੇ ਨਾਲ ਕਦਮ ਨਾਲ ਕਦਮ ਮਿਲਾ ਕੇ ਚਲਨਾ ਪੈਂਦਾ ਹੈ ਤਾਂਹੀ ਉਸ ਫੌਜ ਨੂੰ ਜਿੱਤ ਪ੍ਰਾਪਤ ਹੋ ਸਕਦੀ ਹੈ। ਉਨ੍ਹਾਂ ਦਸਮ ਗ੍ਰੰਥ ਨੂੰ ਦੁੱਧ ਵਿਚਲੇ ਉਸ ਅੰਸ਼ ਭਾਵ ਲੱਸੀ ਨਾਲ ਤੁਲਨਾ ਦਿੱਤੀ ਜਿਸ ਦੀ ਅੰਸ਼ਕ ਮਾਤਰ ਹੋਂਦ ਵੀ ਦੁੱਧ, ਦਹੀ, ਮੱਖਣ ਅਤੇ ਘਿਉ ਅੰਦਰ ਕਿਸੇ ਰੂਪ ਵਿੱਚ ਵੀ ਰਹਿ ਜਾਵੇ ਤਾਂ ਉਹ ਬੂ ਮਾਰਣ ਲਗਦੀ ਹੈ। ਉਨ੍ਹਾਂ ਕਿਹਾ ਕਿ ਜਦ ਤਕ ਦੁੱਧ ਤੋਂ ਲੈ ਕੇ ਕੇ ਘਿਉ ਕੱਢਣ ਤਕ ਦੀ ਅੰਤਮ ਪ੍ਰਕ੍ਰਿਆ ਸਹੀ ਤਰੀਕੇ ਨਾਲ ਪੂਰੀ ਨਹੀਂ ਕਰ ਲਈ ਜਾਂਦੀ ਤਦ ਤਕ ਸ਼ੁਧ ਘਿਉ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਸ ਦਲੀਲ ਰਾਹੀਂ ਉਨ੍ਹਾਂ ਨੇ ਦਸਮ ਗ੍ਰੰਥ ਨੂੰ ਪੂਰਨ ਰੂਪ ਵਿੱਚ ਮੰਥਨ ਕਰਣ ਦੀ ਗੱਲ ਕੀਤੀ ਜਿਸ ਦਾ ਭਾਵ ਸੀ ਕਿ ਦਸਮ ਗ੍ਰੰਥ ਦਾ ਮੰਥਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਸੌਟੀ ਦੇ ਆਧਾਰ `ਤੇ ਹੀ ਕੀਤਾ ਜਾਵੇ। ਸ. ਰਜਿੰਦਰ ਸਿੰਘ ਖਾਲਸਾ ਪੰਚਾਇਤ ਚੰਡੀਗੜ੍ਹ ਨੇ ਕਿਹਾ ਕਿ ਸਿੱਖ ਦਾ ਗੁਰੂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਸਾਨੂੰ ਉਸ ਤੋਂ ਬਾਹਰ ਜਾਣ ਦੀ ਲੋੜ ਨਹੀਂ। ਪ੍ਰਿ. ਨਰਿੰਦਰ ਸਿੰਘ ਜੰਮੂ ਨੇ ਕਿਹਾ ਕਿ ਅੱਜ ਜੋ ਲੜਾਈ ਨਿਰਣਾਇਕ ਮੌੜ `ਤੇ ਜਾ ਪੁੱਜੀ ਹੈ ਇਸ ਦੇ ਆਧਾਰ ਸ. ਜੋਗਿੰਦਰ ਸਿੰਘ ਅਤੇ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਹਨ, ਧਾਰਮਕ, ਰਾਜਨੀਤਕ ਅਤੇ ਮੀਡੀਆ ਤਿੰਨ ਧਿਰਾਂ `ਤੇ ਅਧਾਰਤ ਅਗਵਾਈ ਲਈ ਮੀਡੀਆ ਧਿਰ ਨੂੰ ਸ. ਜੋਗਿੰਦਰ ਸਿੰਘ ਦੀ ਮਜ਼ਬੂਤ ਅਗਵਾਈ ਵਿੱਚ ਸੰਘਰਸ਼ ਵਿਢਣ ਦਾ ਸੁਝਾਅ ਦਿੱਤਾ ਅਤੇ ਨਾਲ ਹੀ ਧਾਰਮਕ ਧਿਰ ਨੂੰ ਪ੍ਰੋ. ਦਰਸ਼ਨ ਸਿੰਘ ਦੀ ਅਗਵਾਈ ਵਿੱਚ ਅਤੇ ਰਾਜਨੀਤਕ ਧਿਰ ਨੂੰ ਪਰਮਜੀਤ ਸਿੰਘ ਸਰਨਾ ਨੂੰ ਯੋਗਦਾਨ ਪਾਉਣ ਲਈ ਕਿਹਾ। ਸ. ਤਰਸੇਮ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿ. ਸਿ. ਗੁ. ਪ੍ਰਬੰਧਕ ਕਮੇਟੀ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕਾਂ ਦੀ ਧਰਮ ਪ੍ਰਤੀ ਜਾਨਕਾਰੀ ਦੀ ਘਾਟ ਨੇ ਸਿੱਖ ਕੌਮ ਨੂੰ ਨਿਘਾਰ ਵੱਲ ਧਕੇਲਿਆ ਹੈ। ਇਸ ਤੋਂ ਇਲਾਵਾ ਪ੍ਰਿੰਸੀਪਲ ਸੁਰਜੀਤ ਸਿੰਘ ਨਵੀਂ ਦਿੱਲੀ, ਸਿੱਖ ਵਿਦਵਾਨ ਸ. ਦਲਬੀਰ ਸਿੰਘ, ਸ. ਸੁਖਦੇਵ ਸਿੰਘ ਮੌਹਾਲੀ, ਆਦਿ ਨੇ ਵੀ ਹਾਜ਼ਰੀਆਂ ਭਰੀਆਂ। ਪਤਿਤਪੁਨੇ ਦੀ ਲਹਿਰ ਨੂੰ ਠੱਲ੍ਹ ਪਾਉਣ ਲਈ ਨਿੱਕੇ ਨਿੱਕੇ ਬੱਚਿਆਂ ਵੱਲੋਂ ਸਕਿਟ ਪੇਸ਼ ਕੀਤੀ ਜਿਸ ਵਿੱਚ ਅੱਜ ਦੀ ਨੌਜਵਾਨ ਪੀੜੀ ਜੋ ਦਸਤਾਰ ਛੱਡ ਕੇ ਟੋਪੀਆਂ ਪਾਈ ਫਿਰਦੀਆਂ ਹਨ ਨੂੰ ਸਿੱਖੀ ਦੀ ਸੰਭਾਲ ਲਈ ਸੰਦੇਸ਼ ਦਿੱਤਾ। ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਦੇ ਸ. ਹਰਮਿੰਦਰ ਸਿੰਘ ਨੇ ਆਪਣੀ ਟੀਮ ਨਾਲ ਰੱਲ ਕੇ ਗੁਰਮਤਿ ਮੇਲੇ ਵਿੱਚ ਭਰਪੂਰ ਸਹਿਯੋਗ ਦਿੱਤਾ ਜਿਸ ਵਿੱਚ ਰਸ਼ਾ ਕਸ਼ੀ, ਨਿਸ਼ਾਨੇਬਾਜੀ, ਬੀਬੀਆਂ ਲਈ ਮਟਕਾ ਚੁੱਕਣ ਦੀ ਦੌੜ ਆਦਿਕ ਖੇਡਾਂ ਹੋਈਆਂ, ਇਸ ਮੌਕੇ ਲੁਧਿਆਣਾ ਤੋਂ ਜਾਦੂਗਰ ਸ. ਅਮਰਇਕਬਾਲ ਸਿੰਘ ਨੇ ਜਾਦੂ ਦੇ ਕਰਤਬ ਵਿਖਾਏ ਅਤੇ ਸੰਗਤ ਨੂੰ ਦਸਿਆ ਕਿ ਜਿਸ ਨੂੰ ਅਸੀਂ ਜਾਦੂ ਸਮਝਦੇ ਹਾਂ ੳਹ ਹੱਥ ਦੀ ਸਫਾਈ ਹੁੰਦੀ ਹੈ ਜਿਸ ਨੂੰ ਬੜੀ ਸਫਾਈ ਨਾਲ ਕੋਈ ਵੀ ਵਿਖਾ ਸਕਦਾ ਹੈ। ਇਸ ਮੌਕੇ ਯੰਗ ਸਿੱਖ ਅਸੋਸਿਏਸ਼ਨ ਅਤੇ ਖਾਲਸਾ ਨਾਰੀ ਮੰਚ ਵੱਲੋਂ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਨੂੰ ਪ੍ਰਗਟ ਕਰਣ ਲਈ ਫ੍ਰੀ ਲਿਟਰੇਚਰ ਦਾ ਸਟਾਲ ਲਾਇਆ ਗਿਆ। ਗੁਰੂ ਨਾਨਕ ਐਜੂਕੇਸ਼ਨਲ ਐਂਡ ਕਲਚਰਲ ਸੁਸਾਇਟੀ ਅਤੇ ਫ਼ਰੀਦਾਬਾਦ ਦੇ ਕਈ ਗਤਕਾ ਅਖਾੜਿਆਂ ਵੱਲੋਂ ਗਤਕੇ ਦੇ ਜੌਹਰ ਵਿਖਾਏ। ਇਸ ਸਮਾਗਮ ਨੂੰ ਸਿਰੇ ਚਾੜਨ ਵਿੱਚ ਪੰਥ ਖਾਲਸਾ ਸੇਵਕ ਜੱਥਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੰ. 1, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 22-23 ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਵਾਹਰ ਕਾਲੌਨੀ ਵੱਲੋਂ ਵਿਸ਼ੇਸ਼ ਸਹਿਯੋਗ ਪ੍ਰਾਪਤ ਸੀ। ਇਸ ਸਮਾਗਮ ਵਿੱਚ ਜਿੱਥੇ ਫ਼ਰੀਦਾਬਾਦ ਦੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਉਥੇ ਦਿੱਲੀ, ਗੁੜਗਾਉਂ, ਗਾਜ਼ੀਆਬਾਦ, ਬਲੱਭਗੜ, ਸਿਰਸਾ, ਕਾਲਾਂਵਾਲੀ, ਮੋਹਾਲੀ, ਚੰਡੀਗੜ, ਲੁਧਿਆਣਾ, ਉਤਰਾਂਚਲ ਕਈ ਇਲਾਕਿਆਂ ਤੋਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ।


(02/03/10)
ਗੁਰਜੰਟ ਸਿੰਘ ਰੂਪੋਵਾਲੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਗੁਰਮਤ ਪ੍ਰਚਾਰ ਕੇਂਦਰ ਥੋਬਾ, ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਏ ਗੁਰਮਤਿ ਸਮਾਗਮ ਸਮੇਂ ਪ੍ਰੋ. ਸੁਖਵਿੰਦਰ ਸਿੰਘ ਦਦੇਹਰ ਗੁਰਮਤਿ ਵੀਚਾਰ ਸਾਂਝੇ ਕਰਦੇ ਹੋਏ। ਇਸ ਸਮਾਗਮ ਵਿਚ ਪ੍ਰੋ. ਦਰਸ਼ਨ ਸਿੰਘ ਜੀ ਨੇ ਵੀ ਪਹੁੰਚਣਾ ਸੀ, ਪਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਤੇ ਪਾਬੰਦੀ ਲਾ ਦਿੱਤੀ ਗਈ ਸੀ। ਵੇਡੀਓ ਦੇਖਣ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਸਾਈਟ
www.gurmatgian.org, www.gurmatgian.com ਜਾਵੋ ਕਲਿਕ ਕਰੋ http://www.gurmatgian.com/VIDEOS/GPK_thoba_prof._SS_Dadehar.htm
Gurjant Singh Rupowali
+91 9890534320


(01/03/10)
ਕਾਬਲ ਸਿੰਘ ਜਰਮਨੀ

ਬਹੁਤ ਹੀ ਸਤਿਕਾਰ ਯੋਗ ਭਾਈ ਸਾਹਿਬ ਭਾਈ ਮੱਖਣ ਸਿੰਘ ਜੀ ਗੁਰ ਫਤਿਹ ਪ੍ਰਵਾਨ ਕਰਨੀ ਜੀ
ਭਾਈ ਸਾਹਿਬ ਜੀ ਬੇਨਤੀ ਹੈ ਕਿ ਅਗਰ ਹੋ ਸਕੇ ਤਾਂ ਸਪੋਕਸਮੈਨ ਦੇ ਇਸ਼ਤਿਹਾਰਾਂ ਬਾਰੇ ਅੱਜ ਦੇ ਸੰਪਾਦਕੀ ਨੂੰ ਅਪਣੀ ਵੈਬ ਸਾਈਟ ਤੇ ਪਾ ਕੇ ਧੰਨਵਾਦੀ ਬਨਾਣਾ ਜੀ।

ਬਹੁਤ ਹੀ ਧੰਨਵਾਦ ਸਹਿਤ
ਕਾਬਲ ਸਿੰਘ ਜਰਮਨੀ
(ਟਿੱਪਣੀ:- ਕਾਬਲ ਸਿੰਘ ਜੀ ਮੈਂ ਅਨੇਕਾਂ ਵਾਰੀ ‘ਸਿੱਖ ਮਾਰਗ’ ਤੇ ਲਿਖ ਚੁੱਕਾ ਹਾਂ ਕਿ ਮੈਂ ਇੱਥੇ ਟਾਈਪ ਕੀਤੀਆਂ ਹੋਈਆਂ ਲਿਖਤਾਂ ਨੂੰ ਹੀ ਪਹਿਲ ਦਿੰਦਾ ਹਾਂ ਨਾ ਕਿ ਇਮਜ਼ ਵਾਲੀਆਂ ਲਿਖਤਾਂ ਨੂੰ। ਜਿਸ ਨਾਲ ਸਮਾਂ ਵੀ ਬਚਦਾ ਹੈ ਅਤੇ ਪੜ੍ਹਨ ਲਈ ਵੀ ਸੌਖ ਰਹਿੰਦੀ ਹੈ-ਸੰਪਾਦਕ)


ਸੰਪਾਦਕੀ ਨੋਟ ਕੱਲ ਤੋਂ ਅੱਗੇ:
ਕੱਲ ਜੋ ਮੈਂ ਸਪਸ਼ਟ ਕਰਕੇ ਲਿਖ ਕੇ ਦੱਸਣਾ ਚਾਹੁੰਦਾ ਸੀ ਉਹ ਪੂਰਾ ਨਹੀਂ ਸੀ ਕਰ ਸਕਿਆ ਕਿਉਂਕਿ ਇੱਕ ਤਾਂ ਐਤਵਾਰ ਵਾਲਾ ਅੱਪਡੇਟ ਕਾਫੀ ਲੇਟ ਹੋਈ ਜਾਂਦਾ ਸੀ ਅਤੇ ਦੂਸਰਾ ਸੌਂਣ ਦਾ ਵਖ਼ਤ ਹੋ ਗਿਆ ਸੀ। ਕਿਸੇ ਵਿਦਵਾਨ ਲਿਖਾਰੀ ਜਾਂ ਕਿਸੇ ਹੋਰ ਲੋੜਵੰਦ ਦੀ ਪੈਸੇ ਇਕੱਠੇ ਕਰਕੇ ਸਹਾਇਤਾ ਕਰਨੀ ਚੰਗੀ ਗੱਲ ਹੈ। ਪਰ ਇਹ ਸਾਰਾ ਭਾਰ ਸਿੱਖ ਮਾਰਗ ਤੇ ਹੀ ਪਉਣਾ ਠੀਕ ਨਹੀਂ ਹੈ। ਇਸ ਬਾਰੇ ਮੇਰਾ ਸੁਝਾਓ ਇਹ ਹੈ ਕਿ ਕਿਸੇ ਹੋਰ ਪੜ੍ਹੇ ਲਿਖੇ ਵਿਆਕਤੀ ਨੂੰ ਜਿਹੜਾ ਕਿ ਲੰਮੇ ਸਮੇ ਤੋਂ ਸਿੱਖ ਮਾਰਗ ਨਾਲ ਜੁੜਿਆ ਹੋਇਆ ਹੋਵੇ ਤਾਂ ਕਿ ਕੋਈ ਧੋਖਾ ਨਾ ਕਰ ਜਾਵੇ, ਪੈਸੇ ਇਕੱਠੇ ਕਰਨ ਲਈ ਇੱਕ ਸਾਂਝਾ ਪੂਲ ਕਾਇਮ ਕਰੇ। ਇੱਕ ਵੈੱਬ ਸਾਈਟ ਸਿਰਫ ਇਸ ਕੰਮ ਲਈ ਹੀ ਸ਼ੁਰੂ ਕਰਨੀ ਚਾਹੀਦੀ ਹੈ ਜਿੱਥੇ ਕਿ ਸਹਾਇਤਾ ਕਰਨ ਦੇ ਚਾਹਵਾਨ ਵਿਆਕਤੀ ਭਾਵੇਂ ਕਿ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਰਹਿੰਦੇ ਹੋਣ ਉਹ ਕਰੈਡਿਟ ਕਾਰਡ, ਪੇ-ਪਾਲ ਜਾਂ ਗੂਗਲ ਰਾਹੀਂ ਔਨਲਾਈਨ ਜਮਾ ਕਰਵਾ ਸਕਦੇ ਹੋਣ। ਇਹ ਸਾਰਾ ਵੇਰਵਾ ਉਸ ਸਾਈਟ ਤੇ ਛਪੇ ਅਤੇ ਨਾਲ ਹੀ ਜਦੋਂ ਵੀ ਕੋਈ ਵਿਆਕਤੀ ਪੈਸੇ ਜਮਾਂ ਕਰਵਾਵੇ ਤਾਂ ਉਹ ਛੇਤੀਂ ਤੋਂ ਛੇਤੀਂ ਸਿੱਖ ਮਾਰਗ ਨੂੰ ਈ-ਮੇਲ ਕਰਕੇ ਦੱਸੇ ਕਿ ਕਿਤਨੇ ਜਮਾਂ ਕਰਵਾਏ ਹਨ। ਇਹਨਾ ਸਾਰਿਆਂ ਦੇ ਨਾਵਾਂ ਦਾ ਅਤੇ ਭੇਜੀ ਹੋਈ ਰਕਮ ਦਾ ਇੱਕ ਪੱਕਾ ਹੀ ਵੱਖਰਾ ਪੇਜ਼ ਸਿੱਖ ਮਾਰਗ ਤੇ ਕਾਇਮ ਕੀਤਾ ਜਾ ਸਕਦਾ ਹੈ। ਇੱਕ ਪੰਜ ਮੈਂਬਰੀ ਕਮੇਟੀ ਹੋਵੇ ਜੋ ਕਿ ਪੂਰੀ ਤਰ੍ਹਾਂ ਘੋਖ ਕਰਕੇ ਲੋੜਵੰਦ ਦੀ ਸਹਾਇਤਾ ਲਈ ਰਕਮ ਭੇਜਣ ਦੀ ਸਪਾਰਿਸ਼ ਕਰੇ ਤਾਂ ਕਿ ਕੋਈ ਇਸ ਦਾ ਨਿਜ਼ਾਇਜ਼ ਫਾਇਦਾ ਨਾ ਉਠਾ ਸਕੇ ਅਤੇ ਜ਼ਰੂਰੀ ਲੋੜਵੰਦ ਦੀ ਸਮੇਂ ਸਿਰ ਸਹਾਇਤਾ ਹੋ ਸਕੇ।
ਸਰਦਾਰ ਅਮਰ ਜੀਤ ਸਿੰਘ ਚੰਦੀ ਨੇ ਦੁਨੀਆਂ ਦੇ ਲੈਵਲ ਤੇ ਇੱਕ ਜਥੇਬੰਦੀ ਕਾਇਮ ਕਰਨ ਲਈ ਅਨੇਕਾਂ ਸੁਝਾਂਵਾਂ ਵਾਲੀ 13-14 ਪੰਨੇ ਦੀ ਇੱਕ ਲਿਖਤ ਭੇਜੀ ਸੀ ਅਤੇ ਉਸ ਵਿੱਚ ਵੀ ਸਾਨੂੰ ਅਗਵਾਈ ਕਰਨ ਲਈ ਸੁਝਾਓ ਦਿੱਤਾ ਸੀ। ਉਸ ਬਾਰੇ ਵੀ ਮੇਰੀ ਇਹੀ ਹੀ ਬੇਨਤੀ ਹੈ ਕਿ ਇਹ ਮੇਰੇ ਵਿਤੋਂ ਬਾਹਰੀ ਗੱਲ ਹੈ। ਤੱਤ ਗੁਰਮਤਿ ਵਾਲੇ ਵੀ ਇਸ ਬਾਰੇ ਕੋਸ਼ਿਸ਼ ਕਰ ਰਹੇ ਹਨ ਅਤੇ ਦਿੱਲੀ ਕਮੇਟੀ ਵਾਲੇ ਪੰਥਕ ਕਨਵੈਂਨਸ਼ਨ ਬੁਲਾ ਰਹੇ ਹਨ। ਇਹ ਉਪਰਾਲਾ ਤੁਸੀਂ ਆਪ ਹੀ ਰਲ ਮਿਲ ਕੇ ਕਰੋ ਜੀ। ਮੈਂ ਜਿਤਨੁ ਕੁ ਕਰ ਰਿਹਾ ਹਾਂ ਇਤਨਾ ਹੀ ਪ੍ਰਵਾਨ ਕਰ ਲੈਣਾ ਜੀ।


(01/03/10)
ਅਮਨ ਕੌਰ

ਨਵੰਬਰ 1984 ਸਿੱਖ ਕਤਲੇਆਮ ਦਾ ਅਖੀਂ ਵੇਖਿਆ ਹੌਲਨਾਕ ਦ੍ਰਿਸ਼
ਕਾਂਗਰਸ ਦੇ ਸਥਾਨਕ ਆਗੂਆਂ ਦੀ ਅਗਵਾਈ ਵਿੱਚ ਭੂਤਰੀ ਭੀੜ ਨੇ ਮੇਰੇ ਪਿਤਾ ਨੂੰ ਕੱਟ ਵੱਢ ਕੇ ਤੇਲ ਪਾ ਕੇ ਸਾੜਿਆ- ਮਹਿੰਦਰ ਸਿੰਘ
“ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀ ਅਜੇ ਵੀ ਸ਼ਰੇਆਮ ਘੁੰਮ ਰਹੇ ਹਨ, ਦਿੱਲੀ ਰਹਿੰਦੇ ਦਾਦਾ ਜੀ ਨੂੰ ਅਜੇ ਵੀ ਮਿਲ ਰਹੀਆਂ ਹਨ ਧਮਕੀਆਂ”
ਨਵੰਬਰ 1984 ਸਿੱਖ ਕਤਲੇਆਮ ਦੇ ਚਸ਼ਮਦੀਦ ਗਵਾਹ ਮਹਿੰਦਰ ਸਿੰਘ ਸਪੁੱਤਰ ਸਵ. ਸ. ਦਰਸ਼ਨ ਸਿੰਘ ਸਪੁੱਤਰ ਸ. ਮਨਸਾ ਸਿੰਘ ਬਲਾਕ ਸੀ-75ਸੀ, ਤਿਲਕ ਵਿਹਾਰ, ਦਿੱਲੀ ਦਾ ਰਹਿਣ ਵਾਲਾ ਹੈ, ਨੇ ਹੌਲਨਾਕ ਅਤੇ ਦਰਦਨਾਕ ਘਟਨਾ ਬਾਰੇ ਦੱਸਦਿਆਂ ਕਿਹਾ ਹੈ ਕਿ ਨਵੰਬਰ 1984 ਵਿੱਚ ਮੇਰੇ ਪਿਤਾ ਦਰਸ਼ਨ ਸਿੰਘ, ਮੇਰੇ ਦਾਦਾ ਮਨਸਾ ਸਿੰਘ ਸਾਰੇ ਪਰਿਵਾਰ ਨਾਲ ਮਕਾਨ ਨੰ. 32/7 ਤ੍ਰਿਲੋਕਪੁਰੀ ਵਿੱਚ ਰਹਿੰਦੇ ਸਨ। 1 ਨਵੰਬਰ 1984 ਨੂੰ ਸਵੇਰੇ 10 ਵਜੇ ਕਤਲੋਗਾਰਤ ਕਰਨ ਵਾਲਿਆਂ ਦੀ ਭੀੜ ਨੇ ਸਾਡੀ ਕਲੋਨੀ ਤ੍ਰਿਲੋਕਪੁਰੀ ਨੂੰ ਘੇਰਾ ਪਾ ਲਿਆ, ਜਿੰਨ੍ਹਾਂ ਵਿੱਚ ਲੋਕਾਂ ਨੇ ਲੋਹੇ ਦੀਆਂ ਰਾਡਾਂ, ਤਲਵਾਰਾਂ, ਵੱਡੇ ਵੱਡੇ ਛੁਰੇ, ਲਾਠੀਆਂ ਚੁੱਕੀਆਂ ਹੋਈਆਂ ਸਨ। ਉਨ੍ਹਾਂ ਵਿਚੋਂ ਹਜੂਮ ਨੇ ਸਾਡੇ ਘਰ ਨੂੰ ਘੇਰ ਲਿਆ, ਜਿੰਨ੍ਹਾਂ ਦੀ ਅਗਵਾਈ ਐਚ. ਕੇ. ਐਲ. ਭਗਤ, ਸ਼ੀਲਾ ਭਗਤ, ਦੀਪਕ ਭਗਤ, ਡਾ. ਅਸ਼ੋਕ ਕਰ ਰਹੇ ਸਨ। ਕੁੱਝ ਕਾਤਲਾਂ ਨੇ ਜਿਨ੍ਹਾਂ ਵਿੱਚ ਕਿਸ਼ੋਰੀ ਨਾਂ ਦਾ ਵਿਅਕਤੀ ਸੀ, ਜੋ ਕਸਾਈਪੁਣੇ ਦਾ ਕੰਮ ਕਰਦਾ ਸੀ, ਨੇ ਮੇਰੇ ਪਿਤਾ ਦਰਸ਼ਨ ਸਿੰਘ, ਚਾਚਾ ਨਿਰਮਲ ਸਿੰਘ ਤੇ ਚਾਚਾ ਅਮਰ ਸਿੰਘ ਦਾਦਾ ਜੀ ਦੇ ਛੋਟੇ ਭਰਾ ਕ੍ਰਿਪਾਲ ਸਿੰਘ ਨੂੰ ਘਰੋਂ ਧੂਹ ਕੇ ਕੱਢ ਲਿਆ।
ਡਾ. ਬੁਧ ਪ੍ਰਕਾਸ਼ ਕਸ਼ਯਪ ਉਰਫ ਡਾ. ਲੰਬੂ, ਰਾਮ ਪਾਲ ਸਰੋਜ, ਕਿਸ਼ੋਰੀ ਅਤੇ ਅਬਾਸ ਮੁਕਰੀ ਨੇ ਮੇਰੇ ਪਿਤਾ, ਚਾਚਾ ਅਮਰ ਸਿੰਘ, ਚਾਚਾ ਨਿਰਮਲ ਸਿੰਘ ਤੇ ਦਾਦਾ ਕ੍ਰਿਪਾਲ ਸਿੰਘ ਨੂੰ ਕੱਟ ਕੱਟ ਕੇ ਮਾਰ ਦਿੱਤਾ ਅਤੇ ਉਸ ਤੋਂ ਬਾਅਦ ਵਿੱਚ ਸਾਰਿਆਂ ਨੂੰ ਤੇਲ ਪਾ ਕੇ ਸਾੜ ਦਿੱਤਾ। ਸਾਨੂੰ ਬਚਾਉਣ ਲਈ ਮੇਰੀ ਦਾਦੀ ਦੇਵੀ ਕੌਰ ਤੇ ਮਾਤਾ ਅੰਮ੍ਰਿਤ ਕੌਰ ਨੇ ਸਾਡੀਆਂ ਗੁੱਤਾਂ ਕਰਕੇ ਸਾਨੂੰ ਬਚਾ ਲਿਆ ਤੇ ਅਸੀਂ ਦਰ ਬਦਰ ਰੁਲਦੇ ਰਹੇ। ਲੰਬੀ ਜੱਦੋ ਜਹਿਦ ਕਰਨ `ਤੇ 5. 13. 1996 ਨੂੰ ਐਫ. ਆਈ. ਆਰ. ਅਧੀਨ 426/84 ਤੇ ਜੱਜ ਓ. ਪੀ. ਦਿਵੇਦੀ ਨੇ ਪੰਜ ਕਾਤਲਾਂ ਡਾ. ਬੁਧ ਪ੍ਰਕਾਸ਼ ਕਸ਼ਯਪ ਉਰਫ ਲੰਬੂ 2. ਰਾਮ ਪਾਲ ਸਰੋਜ 3. ਕਿਸ਼ੋਰੀ 4. ਮੁਹੰਮਦ ਆਬਾਸ 5. ਮੁਕਰੀ ਨੂੰ ਮੌਤ ਦੀ ਸਜ਼ਾ ਦਿੱਤੀ। ਇਸ ਦੇ ਬਾਵਜੂਦ ਸਾਰੇ ਕਾਤਲ ਬਾਹਰ ਘੁੰਮ ਰਹੇ ਹਨ।
ਮੈਂ ਵੀ ਦਸਵੀਂ ਪਾਸ ਤੋਂ ਬਾਅਦ ਦਿੱਲੀ ਆ ਗਿਆ ਤੇ ਦਾਦਾ ਮਨਸਾ ਸਿੰਘ ਨਾਲ ਅਸੀਂ ਦਰ ਬਦਰ ਭਟਕਦੇ ਰਹੇ। ਪਰ ਸਾਡੀ ਕਿਸੇ ਸਿਆਸੀ ਪਾਰਟੀ, ਕਿਸੇ ਲੀਡਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਨੇ ਮੱਦਦ ਨਹੀਂ ਕੀਤੀ। ਮੈਂ ਤੇ ਦਾਦਾ ਜੀ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰਮੁਹੰਮਦ ਅਤੇ ਬਾਬੂ ਸਿੰਘ ਦੁੱਖੀਆ ਪ੍ਰਧਾਨ ਨਵੰਬਰ 1984 ਸਿੱਖ ਕਤਲੇਆਮ ਇਨਸਾਫ ਕਮੇਟੀ ਨਾਲ ਮਿਲ ਕੇ ਇਨਸਾਫ ਪ੍ਰਾਪਤੀ ਲਈ ਬਹੁਤ ਕੋਸ਼ਿਸ਼ ਕੀਤੀ। ਅਸੀਂ ਨਵੰਬਰ 1984 ਸਿੱਖ ਕਤਲੇਆਮ ਦੌਰਾਨ ਵਿਧਵਾ ਹੋਈਆਂ ਦੁੱਖੀ ਬੀਬੀਆਂ ਦਰਸ਼ਨ ਕੌਰ, ਬੀਬੀ ਗੁਰਦੀਪ ਕੌਰ, ਬੰਤੀ ਕੌਰ ਨਾਲ ਮਿਲ ਕੇ ਇਨਸਾਫ ਲਈ ਅਦਾਲਤਾਂ ਅਤੇ ਜੰਤਰ ਮੰਤਰ ਰੋਡ ਨਵੀਂ ਦਿੱਲੀ ਰੋਡ ਵਿਖੇ ਧਰਨੇ ਵੀ ਦਿੱਤੇ ਤਾਂ ਕਿ ਸਾਨੂੰ ਇਨਸਾਫ ਮਿਲ ਸਕੇ। ਪਰ ਸਾਡੀ ਕਿਸੇ ਨੇ ਨਹੀਂ ਸੁਣੀ। ਮੇਰੇ ਦਾਦਾ ਜੀ ਨੂੰ ਦੀਪਕ ਭਗਤ, ਐਚ. ਕੇ. ਐਲ. ਭਗਤ ਤੋਂ ਵਾਰ ਵਾਰ ਧਮਕੀਆਂ ਮਿਲਦੀਆਂ ਸਨ ਕਿ ਕੇਸ ਵਾਪਸ ਲੈ ਲਓ ਨਹੀਂ ਤਾਂ ਮਾਰ ਦਿੱਤੇ ਜਾਓਗੇ।
ਮੈਂ ਅਤੇ ਮੇਰੇ ਦਾਦਾ ਮਨਸਾ ਸਿੰਘ ਥਾਂ-ਥਾਂ ਜਾ ਕੇ ਕਾਨੂੰਨੀ ਲੜਾਈ ਵਿੱਚ ਸ਼ਾਮਲ ਹੋ ਗਏ। ਜਿਸ ਦੇ ਫਲਸਰੂਪ ਮੈਨੂੰ ਇੱਕ ਵਾਰ ਦੀਪਕ ਭਗਤ ਦੀ ਅਗਵਾਈ ਵਿੱਚ ਜਾਨੋ ਮਾਰ ਦੇਣ ਦੀ ਕੋਸ਼ਿਸ਼ ਕੀਤੀ ਗਈ। ਪਰ ਵਾਹਿਗੁਰੂ ਦੀ ਮਿਹਰ ਸਦਕਾ ਮੈਂ ਬੱਚ ਗਿਆ। ਮੈਂ ਕਈ ਦਿਨ ਹਸਪਤਾਲ ਵਿੱਚ ਰਿਹਾ। ਉਸ ਤੋਂ ਬਾਅਦ ਮੈਨੂੰ ਪੁਲਿਸ ਵੱਲੋਂ ਵੀ ਨਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ। ਲੰਮੀ ਜੱਦੋ ਜਹਿਦ ਤੋਂ ਬਾਅਦ ਮੇਰਾ ਪੁਲਿਸ ਤੋਂ ਛੁਟਕਾਰਾ ਹੋਇਆ।
ਇਸ ਤੋਂ ਬਾਅਦ ਦਾਦਾ ਜੀ ਨੇ ਮੇਰੀ ਜਾਨ ਬਚਾਉਣ ਵਾਸਤੇ ਬਾਹਰ ਭੇਜ ਦਿੱਤਾ, ਸੋ ਇੱਥੇ ਯੂ. ਐਸ. ਏ. ਪਹੁੰਚ ਕੇ ਮੈਂ ਆਪਣੇ ਮਾਸੜ ਜਸਬੀਰ ਸਿੰਘ (ਮੁੱਖ ਗਵਾਹ ਜਗਦੀਸ਼ ਟਾਈਟਲਰ) ਨੂੰ ਮਿਲਿਆ। ਮੇਰੇ ਮਾਸੜ ਜਸਬੀਰ ਸਿੰਘ ਨੇ ਮੈਨੂੰ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਸ. ਗੁਰਪਤਵੰਤ ਸਿੰਘ ਪੰਨੂ ਨਾਲ ਮਿਲਾਇਆ ਤੇ ਮੈਂ ਸਾਰੀ ਵਿੱਥਿਆ ਉਨ੍ਹਾਂ ਨੂੰ ਦੱਸੀ। ਇਸ `ਤੇ ਸ. ਗੁਰਪਤਵੰਤ ਸਿੰਘ ਪੰਨੂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡਾ ਕੇਸ ਐਫ. ਆਈ. ਆਰ. 426/84 ਜਿਸ ਵਿੱਚ ਡਾ. ਲੰਬੂ, ਉਰਫ ਡਾ. ਬੁਧ ਪ੍ਰਕਾਸ਼ ਕਸ਼ਯਪ 2. ਰਾਮ ਪਾਲ ਸਰੋਜ 3. ਕਿਸ਼ੋਰੀ 4. ਮੁਹੰਮਦ ਅਬਾਸ 5. ਮੁਕਰੀ ਦੇ ਵਿਰੁੱਧ ਕੇਸ ਅਦਾਲਤ ਅੱਗੇ ਲੈ ਕੇ ਜਾਵਾਂਗੇ ਤਾਂ ਜੋ ਤੁਹਾਨੂੰ ਕਾਨੂੰਨੀ ਇਨਸਾਫ ਮਿਲ ਸਕੇ। ਅੱਜ ਵੀ ਮੈਨੂੰ ਸਰਕਾਰ ਮਾਰ ਮੁਕਾਉਣ ਲਈ ਦਿੱਲੀ ਅੰਦਰ ਲੱਭ ਰਹੀ ਹੈ। ਮੇਰੇ ਵਰਗੇ ਹਜ਼ਾਰਾਂ ਹੋਰ ਲੋਕ ਵੀ ਹਨ ਜਿਨ੍ਹਾਂ ਨੇ ਨਵੰਬਰ 1984 ਸਿੱਖ ਕਤਲੇਆਮ ਦਾ ਖੂਨੀ ਖੇਡ ਆਪਣੇ ਅੱਖੀਂ ਦੇਖਿਆ ਤੇ ਅੱਜ ਤੱਕ ਆਪਣੀ ਜਾਨ ਬਚਾਉਣ ਲਈ ਦੇਸ਼ ਵਿਦੇਸ਼ਾਂ ਅੰਦਰ ਘੁੰਮ ਰਹੇ ਹਨ।
ਇਸੇ ਦੌਰਾਨ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਦੱਸਿਆ ਕਿ ਕਿਉਂਕਿ ਸ. ਮਹਿੰਦਰ ਸਿਘ ਨਵੰਬਰ 84 ਦੇ ਸਿਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਤਤਪਰ ਅਮਰੀਕਾ ਦੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਲਈ ਕੰਮ ਕਰ ਰਹੇ ਹਨ ਇਸ ਲਈ ਉਨ੍ਹਾਂ ਦੇ ਦਿੱਲੀ ਰਹਿੰਦੇ ਪਿਤਾ ਨੂੰ ਵਾਰ ਵਾਰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਪਹਿਲਾਂ ਹੀ ਫਾਂਸੀ ਦੀ ਸਜ਼ਾ ਪ੍ਰਾਪਤ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ ਤਾਂ ਹੋਰ ਕਿਸੇ ਨੂੰ ਜਾਂਚ ਏਜੰਸੀ ਕਿਵੇਂ ਸਜ਼ਾ ਦਿਵਾ ਸਕਦੀ ਹੈ।

*****************************************************

ਜਗਦੀਸ਼ ਟਾਈਟਲਰ ਕੇਸ-ਅਦਾਲਤ ਵਲੋਂ ਗਵਾਹਾਂ ਦੇ ਬਿਆਨ ਪੀੜਤਾਂ ਦੇ ਵਕੀਲਾਂ ਨੂੰ ਦੇਣ ਦੀ ਸੀ. ਬੀ. ਆਈ. ਨੂੰ ਹਦਾਇਤ
ਦਿੱਲੀ ਦੀ ਅਦਾਲਤ ਨੇ ਸੀ. ਬੀ. ਆਈ ਨੂੰ ਹਦਾਇਤ ਕੀਤੀ ਹੈ ਕਿ ਚਸ਼ਮਦੀਦ ਗਵਾਹ ਗਿਆਨੀ ਸੁਰਿੰਦਰ ਸਿੰਘ ਤੇ ਜਸਬੀਰ ਸਿੰਘ ਦੇ ਚਾਰ ਬਿਆਨਾਂ ਤੇ ਹਲਫੀਆ ਬਿਆਨਾਂ ਦੀਆਂ ਕਾਪੀਆਂ ਸਿਖਸ ਫਾਰ ਜਸਟਿਸ ਦੇ ਵਕੀਲਾਂ ਨੂੰ ਮੁਹੱਈਆ ਕਰਵਾਈਆਂ ਜਾਣ। ਅਦਲਾਤ ਨੇ ਸੀ. ਬੀ. ਆਈ. ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਕਲੋਜ਼ਰ ਰਿਪੋਰਟ ਦੀ ਕਾਪੀ ਵੀ ਸਿਖਸ ਫਾਰ ਜਸਟਿਸ ਦੇ ਵਕੀਲ ਵਰਿੰਦਾ ਗ੍ਰੋਵਰ ਤੇ ਰਿਬੈਕਾ ਐਮ ਜੌਨ ਨੂੰ ਮੁਹੱਈਆ ਕਰਵਾਈ ਜਾਵੇ। ਉਕਤ ਵਕੀਲ ਨਵੰਬਰ 84 ਦੇ ਸਿਖ ਕਤਲੇਆਮ ਵਿੱਚ ਮਾਰੇ ਗਏ ਬਾਦਲ ਸਿੰਘ ਦੀ ਪਤਨੀ ਲਖਵਿੰਦਰ ਕੌਰ ਦਾ ਕੇਸ ਲੜ ਰਹੇ ਹਨ।
ਇੱਥੇ ਦਸਣਯੋਗ ਹੈ ਕਿ ਸਿਖਸ ਫਾਰ ਜਸਟਿਸ ਦੇ ਯਤਨਾਂ ਸਦਕਾ ਹੀ ਦਸੰਬਰ 2008 ਵਿੱਚ ਸੀ. ਬੀ. ਆਈ. ਅਮਰੀਕਾ ਆਈ ਸੀ ਤੇ ਚਸ਼ਮਦੀਦ ਗਵਾਹਾਂ ਜਸਬੀਰ ਸਿੰਘ ਤੇ ਗਿਆਨੀ ਸੁਰਿੰਦਰ ਸਿੰਘ ਬਿਆਨ ਦਰਜ ਕੀਤੇ ਗਏ ਸੀ। ਗਿਆਨੀ ਸੁਰਿੰਦਰ ਸਿੰਘ ਦੇ ਬਿਆਨ 23-24 ਦਸੰਬਰ 2008 ਨੂੰ ਨਿਊਯਾਰਕ ਵਿੱਚ ਸੀ. ਬੀ. ਆਈ. ਵਲੋਂ ਦਰਜ ਕੀਤੇ ਗਏ ਸੀ। ਇਹ ਬਿਆਨ 14 ਘੰਟਿਆਂ ਦੇ ਲੰਮੇ ਸਮੇਂ ਵਿੱਚ ਦਰਜ ਕੀਤੇ ਗਏ ਸੀ ਤੇ ਗਿਆਨੀ ਸੁਰਿੰਦਰ ਸਿੰਘ ਨੇ ਸੀ. ਬੀ. ਆਈ. ੱਤੇ ਇਹ ਕਹਿੰਦਿਆਂ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ ਕਿ ਇੰਝ ਜਾਪਦਾ ਹੈ ਕਿ ਜਗਦੀਸ਼ ਟਾਈਲਰ ਦੀ ਬਜਾਏ ਉਹ ਮੈਨੂੰ ਕਤਲੇਆਮ ਦਾ ਦੋਸ਼ੀ ਦਰਸਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਸਵਾਲ ਸੀ. ਬੀ. ਆਈ. ਮੈਨੂੰ ਪੁੱਛ ਰਹੀ ਸੀ ਉਹ ਜਗਦੀਸ਼ ਟਾਈਟਲਰ ਨੂੰ ਪੁੱਛਣੇ ਚਾਹੀਦੇ ਸੀ ਜਿਸਨੇ ਉਸ ਵੇਲੇ ਗੁੰਡਿਆਂ ਦੀ ਭੀੜ ਲਿਆਂਦੀ ੱਤੇ ਸਿਖਾਂ ਨੂੰ ਕਤਲ ਕਰਨ ਦੇ ਆਦੇਸ਼ ਦਿੱਤੇ ਤੇ ਫਿਰ ਉਨ੍ਹਾਂ ਨੂੰ ਲੁਟਿਆ ਗਿਆ। ਗਿਆਨੀ ਸੁਰਿੰਦਰ ਸਿੰਘ ਉਸ ਵੇਲੇ ਗੁਰਦੁਆਰਾ ਪੁਲਬੰਗਸ਼ ਸਾਹਿਬ ਵਿਖੇ ਹੈਡ ਗ੍ਰੰਥੀ ਸਨ ਤੇ ਉਨ੍ਹਾਂ ਨੇ ਇੱਕ ਨਵੰਬਰ 1984 ਨੂੰ ਜਗਦੀਸ਼ ਟਾਈਟਲਰ ਦੀ ਅਗਵਾਈ ਵਾਲੀ ਇੱਕ ਭੀੜ ਵਲੋਂ 3 ਸਿਖਾਂ ਨੂੰ ਜਿਊਂਦੇ ਸਾੜਣ ਵਾਲਾ ਦਰਦਨਾਕ ਦ੍ਰਿਸ਼ ਆਪਣੀ ਅੱਖੀ ਵੇਖਿਆ ਸੀ।
ਇਤਫਾਕ ਨਾਲ ਗਿਆਨੀ ਸੁਰਿੰਦਰ ਸਿੰਘ ਦੀ ਜੁਲਾਈ 2009 ਵਿੱਚ ਭੇਦ ਭਰੀ ਹਾਲਤ ਵਿੱਚ ਮੋਤ ਹੋ ਗਈ ਜਦੋਂ ਉਹ ਜਗਦੀਸ਼ ਟਾਈਟਲਰ ਖਿਲਾਫ ਬਿਆਨ ਦੇਣ ਲਈ ਭਾਰਤ ਗਏ ਹੋਏ ਸੀ।
ਇਸੇ ਤਰਾਂ ਸੀ. ਬੀ. ਆਈ. ਨੇ ਜਸਬੀਰ ਸਿੰਘ ਦੇ ਬਿਆਨ 25-26 ਦਸੰਬਰ 2008 ਨੂੰ ਕੈਲੀਫੋਰਨੀਆ ਵਿੱਚ ਦਰਜ ਕੀਤੇ ਸੀ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਤਸਦੀਕ ਕੀਤਾ ਕਿ ਉਨ੍ਹਾਂ ਨੇ ਜਗਦੀਸ਼ ਟਾਈਟਲਰ ਨੂੰ ਆਪਣੇ ਹਲਕੇ ਵਿੱਚ ਜ਼ਿਆਦਾ ਸਿਖਾਂ ਨੂੰ ਨਾ ਮਾਰਨ ਤੇ ਆਪਣੇ ਬੰਦਿਆਂ ਦੀ ਝਾੜ ਝੰਬ ਕਰਦਿਆਂ ਵੇਖਿਆ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ 2007 ਵਿੱਚ ਮੀਡੀਆ ਵਿੱਚ ਦਿੱਤੇ ਉਨ੍ਹਾਂ ਦੇ ਬਿਆਨ ਤੋਂ ਬਾਅਦ ਜਗਦੀਸ਼ ਟਾਈਟਲਰ ਦੇ ਕਿਸੇ ਨੇੜਲੇ ਵਿਅਕਤੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਪੈਸਿਆਂ ਦੀ ਪੇਸ਼ਕਸ਼ ਤੇ ਡਰਾਉਣ ਧਮਕਾਉਣ ਦਾ ਯਤਨ ਕੀਤਾ ਪਰ ਜਸਬੀਰ ਸਿੰਘ ਨੇ ਆਪਣਾ ਬਿਆਨ ਬਦਲਣ ਤੋਂ ਇਨਕਾਰ ਕਰ ਦਿੱਤਾ ਸੀ।
ਇਸੇ ਦੌਰਾਨ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਅਜਿਹੇ ਠੋਸ ਗਵਾਹਾਂ ਦੇ ਬਿਆਨਾਂ ਦੇ ਬਾਵਜੂਦ ਜਗਦੀਸ਼ ਟਾਈਟਲਰ ਖਿਲਾਫ ਕੇਸਾਂ ਨੂੰ ਬੰਦ ਕਰਨਾ ਪੀੜਤਾਂ ਨਾਲ ਨਾਇਨਸਾਫੀ ਹੋਵੇਗੀ। ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਹੋਰ ਗਵਾਹ ਵੀ ਹਨ ਜਿਹੜੇ ਜਗਦੀਸ਼ ਟਾਈਟਲਰ ਦੇ ਖਿਲਾਫ ਅੱਗੇ ਆਏ ਹਨ ਤੇ ਉਨ੍ਹਾਂ ਨੂੰ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ। ਇਹ ਗਵਾਹ ਹਨ ਰੇਸ਼ਮ ਸਿੰਘ, ਆਲਮ ਸਿੰਘ ਤੇ ਚੈਨ ਸਿੰਘ।
ਅਟਾਰਨੀ ਪੰਨੂ ਨੇ ਕਿਹਾ ਕਿ ਜੇਕਰ ਸੀ. ਬੀ. ਆਈ. ਜਗਦੀਸ਼ ਟਾਈਟਲਰ ਦੀ ਭੂਮਿਕਾ ਦੀ ਸਹੀ ਮਾਅਨੇ ਵਿੱਚ ਜਾਂਚ ਕਰਨ ਲਈ ਗੰਭੀਰ ਹੁੰਦੀ ਤਾਂ ਉਸ ਨੇ ਜਸਬੀਰ ਸਿੰਘ ਤੇ ਗਿਆਨੀ ਸੁਰਿੰਦਰ ਸਿੰਘ ਦੇ ਬਿਆਨਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਹੋਰ ਗਵਾਹਾਂ ਦੀ ਭਾਲ ਕਰਨੀ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸੀ. ਬੀ. ਆਈ ਦੀ ਕੇਸ ਨਾ ਚਲਾਉਣ ਦੀ ਭੈੜੀ ਮਨਸ਼ਾ ਇਸ ਸਚਾਈ ਤੋਂ ਵੀ ਜਗ ਜਾਹਿਰ ਹੁੰਦੀ ਹੈ ਕਿ ਜਦੋਂ ਉਸ ਦੀ ਟੀਮ ਜਸਬੀਰ ਸਿੰਘ ਤੇ ਗਿਆਨੀ ਸੁਰਿੰਦਰ ਸਿੰਘ ਦੇ ਬਿਆਨ ਦਰਜ ਕਰਨ ਲਈ ਅਮਰੀਕਾ ਆਈ ਹੋਈ ਸੀ ਤਾਂ ਇੱਕ ਹੋਰ ਗਵਾਹ ਰੇਸ਼ਮ ਸਿੰਘ ਅੱਗੇ ਆਇਆ ਤੇ ਉਸਨੇ ਸੀ. ਬੀ. ਆਈ. ਨੂੰ ਬਿਆਨ ਦੇਣ ਦੀ ਪੇਸ਼ਕਸ਼ ਕੀਤੀ ਪਰ ਉਸ ਵਲੋਂ ਐਸ ਪੀ ਰਤਨ ਸੰਜੇ ਨੂੰ ਬਾਰ ਬਾਰ ਬੇਨਤੀ ਕਰਨ ਦੇ ਬਾਵਜੂਦ ਸੀ. ਬੀ. ਆਈ. ਦੀ ਟੀਮ ਉਸ ਦਾ ਬਿਆਨ ਲਏ ਬਗੈਰ ਹੀ ਅਮਰੀਕਾ ਤੋਂ ਚਲੀ ਗਈ ਸੀ।
ਇੱਥੇ ਦਸਣਯੋਗ ਹੈ ਕਿ ਨਵੰਬਰ 1984 ਦੇ ਸਿਖ ਕਤਲੇਆਮ ਦੌਰਾਨ ਰੇਸ਼ਮ ਸਿੰਘ ਨੇ ਜਗਦੀਸ਼ ਟਾਈਟਲਰ ਨੂੰ ਗੁਰਦੁਆਰਾ ਪੁਲਬੰਗਸ਼ ਸਾਹਿਬ ਦਿੱਲੀ ਦੇ ਬਾਹਰ ਵੇਖਿਆ ਸੀ। ਰੇਸ਼ਮ ਸਿੰਘ ਦਾ ਇਹ ਵਾਕਿਆ ਮਰਹੂਮ ਗਿਆਨੀ ਸੁਰਿੰਦਰ ਸਿੰਘ ਦੇ ਬਿਆਨ ਨਾਲ ਮੇਲ ਖਾਂਦਾ ਹੈ। ਗਿਆਨੀ ਸੁਰਿੰਦਰ ਸਿੰਘ ਵਲੋਂ ਸਹੁੰ ਚੁਕ ਕੇ ਸੀ. ਬੀ. ਆਈ. ਨੂੰ ਦਿੱਤੇ ਹੋਏ ਬਿਆਨ ਵਿੱਚ ਦੋ ਚਸ਼ਮਦੀਦ ਗਵਾਹਾਂ ਆਲਮ ਸਿੰਘ ਤੇ ਚੈਨ ਸਿੰਘ ਦੇ ਦੋ ਨਾਵਾਂ ਦਾ ਸਪਸ਼ਟ ਜ਼ਿਕਰ ਹੈ ਜੋ ਕਿ ਉਸ ਵੇਲੇ ਉਸ ਨਾਲ ਉੱਥੇ ਮੌਜੂਦ ਸੀ ਜਦ ਕਿ ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ ਵਿੱਚ ਆਲਮ ਸਿੰਘ ਤੇ ਚੈਨ ਸਿੰਘ ਦਾ ਜ਼ਿਕਰ ਤੱਕ ਨਹੀਂ ਹੈ।


{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


HOME
.