‘ਸਿੱਖ ਮਾਰਗ’ ਦੇ ਪਾਠਕਾਂ ਦੇ ਸੁਝਾਓ ਨੂੰ ਮੰਨ ਕੇ ਅਸੀਂ ਸਿੱਖ ਬੱਚੇ/ਬੱਚੀਆਂ ਦੇ ਰਿਸ਼ਤਿਆਂ ਬਾਰੇ
ਇੱਕ ਨਵਾਂ ਪੰਨਾ ਸ਼ੁਰੂ ਕਰ ਰਹੇ ਹਾਂ। ਹਰ ਉਹ ਪਰਵਾਰ ਜਿਹੜਾ ਕਿ ਸਿੱਖ ਧਰਮ ਤੇ ਆਸਥਾ ਰੱਖਦਾ ਹੈ
ਭਾਵ ਕਿ ਗੁਰਬਾਣੀ ਗੁਰੂ ਨੂੰ ਗੁਰੂ ਮੰਨਦਾ ਹੈ, ਉਹ ਇੱਥੇ ਐਡ ਪਾ ਸਕਦਾ ਹੈ। ਇਹ ਐਡ ਮੁਫਤ ਹੀ
ਹੋਵੇਗੀ ਅਤੇ ਸਦਾ ਹੀ ਸਾਰਾ ਕੁੱਝ ਇੱਥੇ ਮੁਫਤ ਹੀ ਰਹੇਗਾ, ਜਿਤਨਾ ਚਿਰ ਮੈਂ ਜਿਉਂਦਾ ਹਾਂ ਅਤੇ
ਸਰੀਰ ਦੇ ਅੰਗ ਚੰਗੀ ਤਰ੍ਹਾਂ ਕੰਮ ਕਰਦੇ ਹਨ। ਰਿਸ਼ਤਿਆਂ ਬਾਰੇ ਐਡ ਪਉਣ ਲਈ ਲਿਖਤਾਂ ਵਾਲੇ ਸਾਰੇ
ਨਿਯਮ ਲਾਗੂ ਨਹੀਂ ਹਨ। ਸਿਰਫ ਗੁਰੂਆਂ ਅਤੇ ਗੁਰਬਾਣੀ ਤੇ ਨਿਸ਼ਚਾ ਹੋਣਾ ਜਰੂਰੀ ਹੈ। ਫਿਰ ਵੀ
ਸਾਫਗੋਈ, ਸੱਚ, ਇਮਾਨਦਾਰੀ ਅਤੇ ਅਸਲੀਅਤ ਦੀ ਝਲਕ ਜਰੂਰ ਦਿਖਾਈ ਦੇਣੀ ਚਾਹੀਦੀ ਹੈ। ਜਿਸ ਬਾਰੇ ਕੁੱਝ
ਨਿਯਮ ਹੇਠ ਲਿਖੇ ਹਨ ਅਤੇ ਇਹਨਾ ਨਿਯਮਾ ਵਿੱਚ ਲੋੜ ਪੈਣ ਤੇ ਤਬਦੀਲੀ ਵੀ ਕੀਤੀ ਜਾ ਸਕਦੀ ਹੈ।
ਰਿਸ਼ਤੇ-ਨਾਤਿਆਂ ਬਾਰੇ ਕੁੱਝ ਨਿਯਮ:
1- ਬੱਚੇ/ਬੱਚੀ ਦੀ ਉਮਰ, ਕੱਦ, ਪੜ੍ਹਾਈ ਅਤੇ ਕਿੱਤੇ ਬਾਰੇ
ਜਾਣਕਾਰੀ।
2- ਈ-ਮੇਲ ਨਾਲ ਫੂਨ ਨੰ: ਜਰੂਰੀ ਹੈ।
3- ਫੋਟੋ ਸਿਰਫ ਉਸ ਦੀ ਹੀ ਪਾਈ ਜਾਵੇਗੀ ਜਿਹੜਾ ਸਾਬਤ-ਸੂਰਤ ਹੋਵੇਗਾ। ਬੱਚੀ/ਬੀਬੀ ਦੀ ਫੋਟੋ ਨਹੀਂ ਪਾਈ ਜਾਵੇਗੀ
ਤਾਂ ਕਿ ਇੰਟਰਨੈੱਟ ਤੇ ਉਸ ਦੀ ਕੋਈ ਗਲਤ ਵਰਤੋਂ ਨਾ ਕਰ ਸਕੇ। ਐਡ ਪੜ੍ਹ ਕੇ ਮੇਲ-ਜੋਲ ਪਰਵਾਰ ਵਾਲੇ, ਪੂਰੀ ਤਸੱਲੀ ਕਰ ਲੈਣ ਤੋਂ ਬਾਅਦ, ਫੋਟੋਆਂ ਈ-ਮੇਲ ਰਾਹੀਂ ਇੱਕ ਦੂਜੇ ਨੂੰ ਭੇਜ ਸਕਦੇ ਹਨ।
4- ਨਾਮ ਨਾਲ ਤਖੱਲਸ ਅਤੇ ਗੋਤ ਲਿਖਿਆ ਜਾ ਸਕਦਾ ਹੈ ਜ਼ਾਤ ਨਹੀਂ। ਮਿਸਾਲ ਦੇ ਤੌਰ ਤੇ ਜੱਟ ਸਿੱਖ,
ਭਾਪਾ ਸਿੱਖ, ਰਾਮਗੜੀਆਂ ਸਿੱਖ ਜਾਂ ਮਜ਼ਬੀ ਸਿੱਖ ਆਦਿਕ ਨਹੀਂ ਲਿਖਿਆ ਜਾ ਸਕਦਾ। ਗੋਤ ਲਿਖਣਾ ਵੀ
ਸਾਇਦ ਕਈਆਂ ਨੂੰ ਠੀਕ ਨਾ ਲੱਗੇ ਪਰ ਇਹ ਇਕੋ ਪੂਲ ਦੇ ਜ਼ੀਨ ਵਿਚ ਵਿਆਹ ਕਰਵਾਉਣ ਤੋਂ ਰੋਕਦਾ ਹੈ।
5- ਕੋਈ ਵੀ ਵੱਟੇ-ਸੱਟੇ ਵਾਲੀ ਐਡ ਨਹੀਂ ਹੋਣੀ ਚਾਹੀਦੀ।
6- ਐਡ ਦੇਣ ਵਾਲਾ ਆਪਣੇ ਦੇਸ਼, ਸੂਬੇ, ਪ੍ਰਾਂਤ, ਸਟੇਟ ਆਦਿਕ ਬਾਰੇ ਵੀ ਜਾਣਕਾਰੀ ਦੇਵੇ ਤਾਂ ਚੰਗੀ
ਗੱਲ ਹੋਵੇਗੀ ਕਿ ਉਹ ਰਿਸ਼ਤਾ ਕਰਨ ਵਿੱਚ ਪਹਿਲ ਕਿੱਥੇ ਦੇਵੇਗਾ।
7- ਡਿਵੋਰਸ ਅਤੇ ਜੀਵਨ ਸਾਥੀ ਦੇ ਚਲਾਣਾ ਕਰ ਗਏ ਵਾਲੇ ਵੀ ਐਡ ਦੇ ਸਕਦੇ ਹਨ।
8- ਰਿਸ਼ਤਾ ਪੱਕਾ ਹੋ ਜਾਣ ਤੇ ‘ਸਿੱਖ ਮਾਰਗ’ ਨੂੰ ਸੂਚਿਤ ਕਰਨਾ ਹੋਵੇਗਾ ਤਾਂ ਕਿ ਉਸ ਦੀ ਐਡ ਹਟਾਈ
ਜਾ ਸਕੇ।
ਗੁਰਸਿੱਖ ਬੱਚੀ ਲਈ
ਸਾਬਤ-ਸੂਰਤ ਗੁਰਸਿੱਖ ਬੱਚੇ/ਵਰ ਦੀ ਲੋੜ ਹੈ।
ਬੱਚਾ ਅਤੇ ਪੂਰਾ ਪ੍ਰੀਵਾਰ, ਗੁਰਸਿੱਖ ਪ੍ਰੀਵਾਰ ਹੋਵੇ।
ਕੇਵਲ ਗੁਰੁ ਗਰੰਥ ਸਾਹਿਬ ਉਪਰ ਆਪਣਾ ਆਕੀਦਾ /ਵਿਸ਼ਵਾਸ/ਆਸਥਾ ਰੱਖਦਾ ਹੋਵੇ।
ਬੱਚੇ ਨੇ ਖੰਡੇ ਦੀ ਪਾਹੁਲ ਛਕੀ ਹੋਵੇ, ਅਗਰ ਨਹੀਂ, ਤਾਂ, ਰਹਿਤ-ਬਹਿਤ, ਖਾਣ ਪੀਣ ਵਿੱਚ ਗੁਰਮਤਿ
ਅਨੁਸਾਰੀ ਹੋਵੇ।
ਪ੍ਰੀਵਾਰ ਅਤੇ ਬੱਚਾ, ਕਿਸੇ ਪਾਖੰਡੀ ਸਾਧ, ਬਾਬੇ, ਚੇਲੇ ਚਾਟੜੇ, ਪੀਰ, ਮੁਰੀਦ ਦਾ ਪੈਰੋਕਾਰ ਨਾ
ਹੋਵੇ।
ਬੱਚੇ, ਦੀ ਪੜ੍ਹਾਈ, ਪੋਸਟ ਗਰੈਜੁਏਟ, ਮਾਸਟਰ ਡਿਗਰੀ ਹੋਵੇ ਜਾਂ ਬਰਾਬਰ ਦੀ ਪੜ੍ਹਾਈ ਹੋਵੇ।
ਪੜ੍ਹਾਈ/ਕਾਬਲੀਅਤ ਅਨੁਸਾਰ ਕੰਮ ਕਰਦਾ ਹੋਵੇ।
ਪ੍ਰੀਵਾਰ, ਜ਼ਾਤ-ਪਾਤ ਵਿੱਚ ਵਿਸ਼ਵਾਸ ਨਾ ਰੱਖਦਾ ਹੋਵੇ।
ਅਸਟਰੇਲੀਆ, ਅਮਰੀਕਾ, ਕੇਨੇਡਾ, ਯੂਕੇ, ਇੰਡੀਆ, ਪ੍ਰੀਵਾਰਾਂ ਦਿਆ ਬੱਚਿਆਂ ਨੂੰ ਕ੍ਰਮਵਾਰ
ਪਹਿਲ/ਤਰਜ਼ੀਹ ਦਿੱਤੀ ਜਾਵੇਗੀ।
ਬੱਚਾ ਆਪਣੇ ਦੇਸ਼ ਦਾ ਸਿਟੀਜ਼ਨ ਹੋਵੇ।
ਬੱਚੇ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ, ਬਰਕਰਾਰ/ਨੌਂ-ਬਰ-ਨੌਂ, ਚਾਹੀਦੀ ਹੈ।
ਕਿਸੇ ਤਰਾਂ ਦਾ ਨਸ਼ਾ ਨਾ ਵਰਤਦਾ ਹੋਵੇ।
ਪੂਰਨ ਸਾਕਾਹਾਰੀ।
ਗੁਰਸਿੱਖ ਬੱਚੀ ਬਾਰੇ:
ਜਨਮ ਤਾਰੀਕ; 29 ਅਕਤੂਬਰ 1988
ਕੱਦ; 5’ 4”।
ਰੰਗ; ਗੋਰਾ।
ਪੜ੍ਹਾਈ; ਐਮ ਸੀ ਏ।
ਕੰਮਪਿਊਟਰ ਇੰਜੀਨੀਅਰ (ਛੇਵਾਂ ਸੀਮੈਸਟਰ ਚਾਲੂ ਹੈ। ਸੌਫਟਵੈਅਰ ਫਰਮ ਵਿੱਚ ਪਲੇਸਮੈਂਟ ਹੋ ਚੁਕੀ ਹੈ)
ਘਰੇਲੂ ਕੰਮਕਾਰ ਵਿੱਚ ਨਿਪੁੰਨ।
ਗੁਰਬਾਣੀ ਕੀਰਤਨ ਵੀ ਜਾਣਦੀ ਹੈ।
ਸਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ।
ਪਰੀਵਾਰ; ਸਾਕਾਹਾਰੀ।
ਪਿਤਾ; ਰੀਟਾਇਰਡ ਇੰਜੀਨੀਅਰ।
ਮਾਤਾ; ਰੀਟਾਇਰਡ ਟੀਚਰ।
ਭੈਣ-ਭਰਾ; ਇੱਕ ਭਰਾ। ਅਸਟਰੇਲੀਅਨ ਸਿਟੀਜ਼ਨ, ਸਿਡਨੀ ਵਿੱਚ ਰਹਿ ਰਿਹਾ ਹੈ। ਐਮ ਸੀ ਏ। ਕੰਮਪਿਉਟਰ
ਇੰਜੀਨੀਅਰ। ਆਪਣਾ ਟਰਾਂਸਪੋਰਟ ਬਿਜੀਨਸ।
ਇੰਡੀਆ/ਪੰਜਾਬ ਵਿੱਚ ਆਪਣਾ ਘਰ-ਬਾਰ, ਜਗਰਾਉਂ, ਜ਼ਿਲਾ ਲੁਧਿਆਣਾ ਵਿੱਚ ਹੈ।
ਆਪਣੀ ਜ਼ਮੀਨ ਪਿੰਡ ਦੌਲਤ ਪੁਰਾ, ਜ਼ਿਲਾ ਮੋਗਾ ਵਿੱਚ ਹੈ।
ਟੈਲੀਫੂਨ ਨੰਬਰ ; +91 9888528313
ਈਮੇਲ; tuubeyant@gmail.com
ਨੋਟ/ਬੇਨਤੀ; ਸੰਪਰਕ ਈਮੇਲ-ਰਾਂਹੀ ਹੀ ਕੀਤਾ ਜਾਵੇ। ਈਮੇਲ-ਰਾਂਹੀ
ਸੰਪਰਕ ਲਈ ਸਮੇਂ ਦੀ ਕੋਈ ਪਾਬੰਦੀ ਨਹੀਂ ਹੁੰਦੀ। ਸਮੇਂ ਅਨੁਸਾਰੀ ਟੈਲੀਫੂਨ ਵੀ ਕੀਤਾ ਸਕਦਾ ਹੈ।