ਕੀ ਸਿੱਖਾਂ ਦਾ 20ਵੀਂ ਸਦੀ ਦਾ ਮਹਾਨ ਸ਼ਹੀਦ, ਕਾਂਗਰਸ ਪਾਰਟੀ ਦਾ ਪਾਲਤੂ ਗੈਂਗਸਟਰ ਸੀ ਜਾਂ ਨਹੀਂ?
ਪੰਜਾਬੀਆਂ ਦੀ ਅਤੇ ਖਾਸ ਕਰਕੇ ਸਿੱਖਾਂ ਦੀ ਜੋ ਮਾਨਸਿਕਤਾ ਹੈ ਉਸ ਵਿੱਚ ਅਸਲੀਅਤ ਨਾਲੋਂ ਫੁਕਰਾਪਨ
ਜ਼ਿਆਦਾ ਹੈ। ਕਿਸੇ ਨੂੰ ਉੱਚਾ ਚੁੱਕਣਾ, ਨੀਵਾਂ ਸੁੱਟਣਾ, ਧਰਮ ਦੇ ਨਾਮ ਤੇ ਮਰ ਜਾਣਾਂ ਜਾਂ ਕਿਸੇ
ਨੂੰ ਮਾਰ ਦੇਣਾ ਇਨ੍ਹਾਂ ਗੱਲਾਂ ਬਾਰੇ ਬਹੁਤੀ ਸੋਚ ਵਿਚਾਰ ਕਰਨੀ ਇਨ੍ਹਾਂ ਦੇ ਸੁਭਾਅ ਦਾ ਹਿੱਸਾ
ਨਹੀਂ ਹੈ। ਬਹੁਤ ਨੇੜੇ ਦੀ ਸੋਚਣੀ, ਛੇਤੀਂ ਤੋਂ ਛੇਤੀਂ ਅਮੀਰ ਹੋਣ ਦੀ ਲਾਲਸਾ, ਲੀਡਰ ਬਣਨ ਦੀ
ਲਾਲਸਾ ਅਤੇ ਹਰ ਵੇਲੇ ਵਿਕਣ ਲਈ ਤਿਆਰ ਰਹਿਣਾ ਇਹ ਵੀ ਇੱਕ ਨਿਕਾਰਤਕ ਪੱਖ ਹੈ। ਸੰਨ 1984 ਤੋਂ ਬਾਅਦ
ਖਾੜਕੂ ਲਹਿਰ ਵੇਲੇ ਵੀ ਇਹ ਸਭ ਕੁੱਝ ਹੁੰਦਾ ਰਿਹਾ ਹੈ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਤੁਹਾਨੂੰ
ਮਲੋਇ ਕ੍ਰਿਸ਼ਨਾ ਧਰ ਦੀ ਕਿਤਾਬ ਖੁੱਲ੍ਹੇ ਭੇਦ ਪੜ੍ਹ ਕੇ ਮਿਲ ਸਕਦੀ ਹੈ। ਅੱਜ ਦੇ ਇਸ ਲੇਖ ਵਿੱਚ
ਬਹੁਤੇ ਹਵਾਲੇ ਉਸੇ ਦੀ ਕਿਤਾਬ ਵਿਚੋਂ ਹੀ ਲਈ ਜਾਣਗੇ। ਬਕਾਇਦਾ ਪੰਨਾ ਨੰ: ਦੱਸ ਕੇ ਸਕਰੀਨ ਸ਼ੌਟ
ਪਾਵਾਂਗਾ।
ਜੋ ਅਸੀਂ ਰੋਜਾਨਾ ਰੇਡੀਓ ਅਤੇ ਟੈਲੀਵੀਜ਼ਨ ਤੇ ਦੇਖਦੇ ਸੁਣਦੇ ਹਾਂ, ਜਰੂਰੀ ਨਹੀਂ ਕਿ ਉਸ ਵਿੱਚ ਪੂਰਾ
ਸੱਚ ਦੱਸਿਆ ਜਾ ਰਿਹਾ ਹੋਵੇ। ਪਰ ਜਿਹੜੀ ਗੱਲ ਕਿਸੇ ਦੇ ਹੱਕ ਵਿੱਚ ਜਾਂਦੀ ਹੋਵੇ ਉਸ ਨੂੰ ਖੂਬ
ਉਛਾਲਿਆ ਜਾਂਦਾ ਹੈ। ਪਰ ਜੇ ਕਰ ਕੋਈ ਹੋਰ ਗੱਲ ਬਿੱਲਕੁੱਲ ਉਸੇ ਤਰਹਾਂ ਦੀ ਹੋਵੇ ਅਤੇ ਉਹ ਹਿਤਾਂ ਦੇ
ਅਨੁਕੂਲ ਨਾ ਹੋਵੇ ਉਸ ਨੂੰ ਸੁਣੀ ਅਣਸੁਣੀ ਕਰ ਦਿੱਤਾ ਜਾਂਦਾ ਹੈ। ਇਸ ਨੂੰ ਸਮਝਣ ਲਈ ਦੋ ਕੁ
ਮਿਸਾਲਾਂ ਲੈਂਦੇ ਹਾਂ। ਪਿਛਲੇ ਸਾਲ ਸੰਨ 2023 ਵਿੱਚ ਜਦੋਂ ਹਰਦੀਪ ਸਿੰਘ ਨਿੱਜਰ ਦਾ ਕਤਲ ਹੋ ਜਾਂਦਾ
ਹੈ ਤਾਂ ਕਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਟਰੂਡੋਂ ਨੇ ਜੋ ਪਾਰਲੀਮਿੰਟ ਵਿੱਚ ਬਿਆਨ ਦਿੱਤਾ ਸੀ ਉਸ
ਦੀ ਖੂਬ ਪ੍ਰਸੰਸਾ ਕੀਤੀ ਜਾਂਦੀ ਹੈ। ਕਿਸੇ ਵਿਰਲੇ ਨੂੰ ਛੱਡ ਕੇ ਤਕਰੀਬਨ ਸਾਰੇ ਹੀ ਸਿੱਖ ਟਰੂਡੋ ਦੀ
ਖੂਬ ਪ੍ਰਸੰਸਾ ਕਰਦੇ ਹਨ। ਪਰ ਜਦੋਂ ਇਹੀ ਟਰੂਡੋ 3 ਨਵੰਬਰ 2024 ਦੀਆਂ ਕਨੇਡਾ ਵਿੱਚ ਹੋਈਆਂ ਕੁੱਝ
ਹਿੰਸਕ ਘਟਨਾਵਾਂ ਤੋਂ ਬਾਅਦ ਬਿਆਨ ਦਿੰਦਾ ਹੈ ਕਿ ਸਾਰੇ ਸਿੱਖ ਖਾਲਿਸਤਾਨੀ ਨਹੀ ਹਨ ਅਤੇ ਨਾ ਹੀ
ਸਾਰੇ ਹਿੰਦੂ ਮੋਦੀ ਭਗਤ ਹਨ। ਭਾਂਵੇਂ ਕਿ ਇਹ ਬਿਆਨ ਕਨੇਡਾ ਵਿੱਚ ਨਫਰਤ ਨੂੰ ਘਟਾਉਣ ਵਾਲਾ ਸੀ ਅਤੇ
ਅਸਲੀਅਤ ਬਿਆਨ ਕਰਦਾ ਸੀ ਪਰ ਇਸ ਨੂੰ ਇਗਨੋਰ ਕਰ ਦਿੱਤਾ ਗਿਆ ਕਿਉਂਕਿ ਇਹ ਕਿਸੇ ਦੀ ਪਿੱਠ ਨਹੀਂ ਸੀ
ਥਾਪੜਦਾ।
9 ਅਕਤੂਬਰ 2024 ਨੂੰ ਜਦੋਂ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਕਤਲ ਹੋ ਜਾਂਦਾ ਹੈ ਤਾਂ ਕੁੱਝ ਕੁ
ਬੰਦਿਆਂ ਤੋਂ ਬਿਨਾਂ ਇਸ ਬਾਰੇ ਕੋਈ ਖਾਸ ਗੱਲ ਬਾਤ ਨਹੀਂ ਕਰਦਾ। ਕਿਉਂਕਿ ਸ਼ੱਕ ਦੀ ਸੂਈ ਡਿਬਰੂਗੜ
ਵਾਲੇ ਅੰਮ੍ਰਿਤਪਾਲ ਵੱਲ ਨੂੰ ਘੁੰਮਦੀ ਹੈ। ਪਰ ਉਸ ਅੰਮ੍ਰਿਤਪਾਲ ਦੇ ਸਾਥੀ ਇਸ ਦਾ ਖੰਡਨ ਕਰਦੇ ਹਨ।
ਜਦੋਂ ਇਸ ਕਤਲ ਦੀ ਰੇਕੀ ਕਰਨ ਵਾਲੇ ਫੜੇ ਜਾਂਦੇ ਹਨ ਤਾਂ ਪੁੱਛਗਿੱਛ ਦੌਰਾਨ ਅਰਸ਼ ਡੱਲੇ ਦਾ ਨਾਮ
ਸਾਹਮਣੇ ਆਉਂਦਾ ਹੈ। ਫਿਰ ਅਰਸ਼ ਡੱਲਾ ਇਸ ਦੀ ਜਿੰਮੇਵਾਰੀ ਚੁੱਕਦਾ ਹੈ ਅਤੇ ਦੱਸਦਾ ਹੈ ਕਿ ਮੈਂ ਇਸ
ਦਾ ਕਤਲ ਕਿਉਂ ਕਰਵਾਇਆ ਹੈ। ਉਹ ਇਸ ਕਤਲ ਵਿੱਚ ਅੰਮ੍ਰਿਤਪਾਲ ਦੀ ਸ਼ਮੂਲੀਅਤ ਨੂੰ ਖਾਰਜ ਕਰਦਾ ਹੈ। ਇਸ
ਬਾਰੇ ਪਹਿਲਾਂ ਮੈਂ ਇੱਕ ਲੇਖ ਵਿੱਚ ਸੰਖੇਪ ਜਿਹਾ ਜ਼ਿਕਰ ਕਰ ਚੁੱਕਾ ਹਾਂ। ਇਸ ਵੇਲੇ ਦੱਸਿਆ ਜਾਂਦਾ
ਹੈ ਕਿ ਅਰਸ਼ ਡੱਲਾ ਕਨੇਡਾ ਦੀ ਜੇਲ ਵਿੱਚ ਹੈ। ਹੋ ਸਕਦਾ ਹੈ ਕਿ ਜਮਾਨਤ ਤੇ ਰਿਹਾ ਹੋ ਗਿਆ ਹੋਵੇ।
ਕਿਉਂਕਿ ਇਹ ਅਰਸ਼ ਡੱਲਾ ਇੱਕ ਗੈਂਗ ਨਾਲ ਸੰਬੰਧ ਰੱਖਦਾ ਹੈ ਅਤੇ ਇਹ ਉਸ ਜਥੇਬੰਦੀ ਦਾ ਵੀ ਲੀਡਰ ਕਿਹਾ
ਜਾਂਦਾ ਹੈ ਜਿਹੜੀ ਦਾ ਮਰਨ ਤੋਂ ਪਹਿਲਾਂ ਹਰਦੀਪ ਸਿੰਘ ਨਿੱਜਰ ਹੁੰਦਾ ਸੀ। ਭਾਵ ਕਿ ਖਾਲਿਸਤਾਨ
ਟਾਰੀਗਰ ਫੋਰਸ ਦਾ। ਅਰਸ਼ ਡੱਲਾ ਉਪਰ ਕਿਸੇ ਹੋਰ ਗੈਂਗਸਟਰ ਨੇ ਗੋਲੀਆਂ ਚਲਾਈਆਂ ਸਨ ਜਿਸ ਕਾਰਨ ਇਹ
ਜਖਮੀ ਹੋਣ ਕਰਕੇ ਹਸਪਤਾਲ ਵਿੱਚ ਗਿਆ ਸੀ ਅਤੇ ਫਿਰ ਪੁਲੀਸ ਦੇ ਅੜਿੱਕੇ ਚੜ ਗਿਆ। ਗੁਰਪ੍ਰੀਤ ਸਿੰਘ
ਵੀ ਇੱਕ ਖਾਲਿਸਤਾਨੀ ਸੀ ਉਹ ਭਿੰਡਰਾਂਵਾਲੇ ਸਾਧ ਦਾ ਅਤੇ ਦੀਪ ਸਿੱਧੂ ਦਾ ਵੀ ਪ੍ਰਸੰਸਕ ਸੀ। ਪਰ
ਸੁਣਨ ਵਿੱਚ ਆਇਆ ਸੀ ਕਿ ਉਹ ਅੰਮ੍ਰਿਤਪਾਲ ਬਾਰੇ ਕੁੱਝ ਗੁੱਝੇ ਭੇਦ ਜਾਣਦਾ ਸੀ ਕਿਉਂਕਿ ਉਹ ਵੀ ਡੁਬਈ
ਵਿੱਚ ਰਹਿ ਕਿ ਗਿਆ ਸੀ ਅਤੇ ਇਸ ਦਾ ਸਾਥੀ ਵੀ ਰਿਹਾ ਸੀ। ਇਹ ਤਾਂ ਕੋਰਟ ਨੇ ਫੈਸਲਾ ਕਰਨਾ ਹੈ ਕਿ
ਗੁਰਪ੍ਰੀਤ ਸਿੰਘ ਹਰੀ ਨੌਂ ਦੇ ਕਤਲ ਪਿੱਛੇ ਕੀ ਸਾਜਿਸ਼ ਸੀ ਪਰ ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ
ਇਸ ਕਤਲ ਦੇ ਪਿੱਛੇ ਉਸੇ ਖਾਲਿਸਤਾਨੀ ਟੋਲੇ ਦਾ ਹੱਥ ਲੱਗਦਾ ਹੈ ਜਿਹੜਾ ਕਿ ਹਰਦੀਪ ਸਿੰਘ ਨਿੱਜਰ ਨਾਲ
ਸੰਬੰਧ ਰੱਖਦਾ ਹੈ। ਇਸੇ ਕਰਕੇ ਇਹ ਖਾਲਿਸਤਾਨੀ ਇਸ ਬਾਰੇ ਚੁੱਪ ਹਨ। ਜੇ ਕਰ ਇਹੀ ਕਤਲ ਸਰਕਾਰ ਨੇ
ਜਾਂ ਬਿਸ਼ਨੋਈ ਗੈਂਗ ਨੇ ਕਰਵਾਇਆ ਹੁੰਦਾ ਤਾਂ ਖਾਲਿਸਤਾਨੀਆਂ ਨੇ ਹੁਣ ਤੱਕ ਅਸਮਾਨ ਸਿਰ ਤੇ ਚੁੱਕ
ਲੈਣਾ ਸੀ। ਅੱਗੇ ਚੱਲਣ ਤੋਂ ਪਹਿਲਾਂ ਸਿੱਖਾਂ ਦੀ ਮਾਨਸਿਕਤਾ ਸਮਝਣ ਲਈ ਆਹ 10ਕੁ ਸਾਲ ਪੁਰਾਣੀ
ਵੀਡੀਓ ਤੇ ਥੋੜੀ ਜਿਹੀ ਝਾਤ ਮਾਰ ਲਓ:
https://www.youtube.com/watch?v=5R1qVaJ6dG0
ਸਿੱਖਾਂ ਦੀ ਇਸ ਮਾਨਸਿਕਤਾ ਨੂੰ ਸਮਝਣ ਲਈ ਮੈਂ ਹੁਣ ਕੁੱਝ ਲਾਈਨਾ ਖੁੱਲੇ ਭੇਦ ਕਿਤਾਬ ਵਿਚੋਂ ਕੋਟ
ਕਰਦਾ ਹਾਂ। ਰਾਅ ਦਾ ਅਧਿਕਾਰੀ ਸਿੱਖ ਯੋਧਿਆਂ ਦੀ ਤੁਲਨਾ ਨਾਗਿਆ ਨਾਲ ਕਰਦਾ ਸਫਾ 346 ਤੇ ਲਿਖਦਾ
ਹੈ, “ਸੱਤਰ ਦੇ ਦਹਾਕੇ ਵਿੱਚ ਨਾਗਾ ਤੇ ਮੈਤੇਈ ਵਿਦਰੋਹੀ ਜ਼ਿਆਦਾ ਬਹਾਦਰ ਤੇ ਸ਼ਿਸ਼ਟ ਸਨ ਤੇ ਯੁੱਧ
ਦੇ ਸਿਧਾਂਤਾਂ ਦੀ ਪਾਲਣਾ ਕਰਦੇ ਸਨ। ਪ੍ਰੰਤੂ ਪੰਜਾਬ ਦੇ ਬਾਗੀ ਦਲ ਘੱਟ ਹੀ ਇਸ ਤਰ੍ਹਾਂ ਦੀ ਬਹਾਦਰੀ
ਤੇ ਸ਼ਿਸ਼ਟਾਚਾਰ ਦੇ ਨਿਯਮਾ ਦੇ ਪਾਬੰਦ ਸਨ। ਉਨ੍ਹਾਂ ਨੂੰ ਸੰਪਰਦਇਕ ਤੇ ਧਾਰਮਿਕ ਨਫਰਤ ਅਤੇ ਬਦਲੇ ਦੀ
ਭਾਵਨਾ ਨੇ ਪਾਗਲ ਬਣਾਇਆ ਹੋਇਆ ਸੀ, ਜਿਸ ਕਾਰਨ ਉਨ੍ਹਾਂ ਦੇ ਮਨ ਵਿੱਚ ਘਾਤ ਕਰਨ ਦਾ ਜ਼ਹਿਰ ਭਰਿਆ
ਹੋਇਆ ਸੀ। ਕੋਈ ਕਸਰ ਨਹੀਂ ਛੱਡੀ ਜਾ ਰਹੀ ਸੀ ਤੇ ਉਨ੍ਹਾਂ ਨੂੰ ਇਹ ਵੀ ਉਮੀਦ ਨਹੀਂ ਸੀ ਕਿ ਸਰਕਾਰ
ਵੀ ਉਨ੍ਹਾਂ ਨੂੰ ਗੋਲੀ ਦਾ ਨਿਸ਼ਾਨਾ ਨਹੀਂ ਬਣਾਇਗੀ।”
ਰਾਅ ਦਾ ਇਹ ਅਧਿਕਾਰੀ ਕਈ ਬਾਰੀ ਮੌਤ ਦੇ ਮੂੰਹ ਵਿਚੋਂ ਬਚਿਆ ਸੀ। ਇਸ ਦਾ ਇੱਕ ਸਿੱਖ ਸਾਥੀ ਤਿਰਲੋਚਨ
ਸਿੰਘ ਰਿਆਸਤੀ ਜੋ ਇਸ ਨਾਲ ਮਿਲ ਕੇ ਖਾੜਕੂਆਂ ਨਾਲ ਗੱਲਬਾਤ ਕਰ ਰਿਹਾ ਸੀ ਉਸ ਨੂੰ ਇਸੇ ਕਰਕੇ ਮਾਰ
ਦਿੱਤਾ ਸੀ ਕਿ ਉਸ ਨੇ ਪਹਿਲਾਂ ਸਰਕਾਰ ਤੋਂ ਪੈਸੇ ਲਿਆ ਕੇ ਇਨ੍ਹਾਂ ਖਾੜਕੂਆਂ ਨੂੰ ਦੇਣੇ ਸਨ ਪਰ
ਕਿਸੇ ਕਾਰਨ ਉਹ ਗੱਲ ਸਿਰੇ ਨਾ ਚੜ੍ਹ ਸਕੀ। ਰਾਅ ਦੇ ਇਸ ਅਧਿਕਾਰੀ ਮਲੋਇ ਕ੍ਰਿਸ਼ਨਾ ਧਰ ਦੀਆਂ ਗੱਲਾਂ
ਨੂੰ ਹਾਲੇ ਤੱਕ ਕੋਈ ਵੀ ਖਾੜਕੂ ਝੁਠਲਾ ਨਹੀਂ ਸਕਿਆ ਕਿ ਉਸ ਨੇ ਕੋਈ ਗਲਤ ਬਿਆਨੀ ਕੀਤੀ ਹੈ। ਉਹ
ਖਾਲਿਸਤਾਨੀ ਅਤਿੰਦਰਪਾਲ ਸਿੰਘ ਨੂੰ ਵੀ ਕਈ ਬਾਰੀ ਮਿਲਿਆ ਸੀ। ਉਸ ਦੇ ਪਰਵਾਰ ਦੀ ਗਰੀਬੀ ਦੇਖ ਕੇ ਉਸ
ਨੂੰ ਪੈਸੇ ਦੇਣ ਵੀ ਕੋਸ਼ਿਸ਼ ਕੀਤੀ ਸੀ ਪਰ ਉਸ ਨੇ ਲਏ ਨਹੀਂ ਸਨ। ਪਰ ਅਤਿੰਦਰਪਾਲ ਸਿੰਘ ਨੇ ਦੋ
ਗੱਡੀਆਂ ਦੀ ਮੰਗ ਕੀਤੀ ਸੀ ਇਸ ਬਾਰੇ ਉਹ ਖੁਦ ਹੀ ਕਿਸੇ ਵੀਡੀਓ ਵਿੱਚ ਦੱਸ ਚੁੱਕਾ ਹੈ ਕਿ ਉਸ ਦਾ ਕੀ
ਕਾਰਨ ਸੀ। ਜਸਬੀਰ ਸਿੰਘ ਰੋਡੇ ਬਾਰੇ ਤਾਂ ਬਹੁਤ ਕੁੱਝ ਲਿਖਿਆ ਹੋਇਆ ਹੈ। ਉਹ ਤਾਂ ਸ਼ਾਇਦ ਹੀ ਕਦੀ ਇਸ
ਬਾਰੇ ਬੋਲਿਆ ਹੋਵੇ ਕਿ ਸਰਕਾਰ ਤੋਂ ਕਿਤਨੇ ਪੈਸੇ ਹਥਿਆਰ ਉਸ ਨੇ ਲਏ ਸਨ। ਇਹ ਮਲੋਇ ਕ੍ਰਿਸ਼ਨਾ ਧਰ
4ਕੁ ਸਾਲ ਕਨੇਡਾ ਵਿੱਚ ਵੀ ਜਸੂਸੀ ਕਰਕੇ ਗਿਆ ਸੀ। ਇਸ ਦੀਆਂ ਕਿਤਾਬ ਵਿਚਲੀਆਂ ਗੱਲਾਂ ਨੂੰ ਹਾਲੇ
ਤੱਕ ਕੋਈ ਵੀ ਖਾੜਕੂ ਗਲਤ ਸਾਬਤ ਨਹੀਂ ਸਕਿਆ ਜਾਂ ਤਾ ਚੁੱਪ ਹਨ ਅਤੇ ਜਾ ਫਿਰ ਮੰਨਦੇ ਹਨ ਕਿ ਜੋ
ਕੁੱਝ ਵੀ ਉਸ ਵਿੱਚ ਲਿਖਿਆ ਹੋਇਆ ਹੈ ਉਹ ਸੱਚ ਹੈ। ਆਓ ਫਿਰ ਹੁਣ ਜਰਾ ਉਸ ਭਿਡਰਾਂਵਾਲੇ ਸਾਧ ਬਾਰੇ
ਵੀ ਥੋੜੀ ਜਿਹੀ ਝਾਤੀ ਮਾਰ ਲਈਏ ਕਿ ਉਸ ਬਾਰੇ ਕੀ ਲਿਖਿਆ ਹੈ। ਮੈਂ ਉਸ ਦੀ ਕਿਤਾਬ ਵਿਚੋਂ ਕੁੱਝ
ਪੰਨਿਆਂ ਦੇ ਸਕਰੀਨ ਸ਼ੌਟ ਪਾ ਕੇ ਨਾਲ ਹੀ ਪੰਨਾ ਨੰਬਰ ਵੀ ਲਿਖ ਰਿਹਾ ਹਾਂ।
ਮਲੋਇ ਕ੍ਰਿਸ਼ਨਾ ਧਰ ਹੀ ਨਹੀਂ ਰਾਅ ਵਿੱਚ ਕੰਮ ਕਰਨ ਵਾਲੇ ਹੋਰ ਕਈ ਅਧਿਕਾਰੀਆਂ ਨੇ ਵੀ ਭਿੰਡਰਾਂਵਾਲੇ
ਸਾਧ ਦੇ ਕਾਂਗਰਸੀ ਸਰਕਾਰ ਨਾਲ ਸੰਬੰਧਾਂ ਬਾਰੇ ਦੱਸਿਆ ਹੈ। ਇੱਕ ਤਾਂ ਇਸ ਖੁੱਲੇ ਭੇਦ ਕਿਤਾਬ ਦਾ
ਲਿਖਾਰੀ ਹੈ ਅਤੇ ਦੂਸਰੇ ਹਨ ਜੀ: ਬੀ: ਐੱਸ: ਸਿੱਧੂ। ਹੋ ਸਕਦਾ ਹੈ ਹੋਰ ਵੀ ਕਈ ਹੋਣ ਜਿਨ੍ਹਾਂ ਬਾਰੇ
ਮੈਨੂੰ ਨਾ ਪਤਾ ਹੋਵੇ। ਜੀ: ਬੀ: ਐੱਸ ਸਿੱਧੂ ਦੀਆਂ ਇਸ ਬਾਰੇ ਕਈ ਇੰਟਰਵਿਊ ਤੁਸੀਂ ਯੂ-ਟਿਊਬ ਤੇ
ਸੁਣ ਸਕਦੇ ਹੋ ਅਤੇ ਉਸ ਦੀ ਲਿਖੀ ਕਿਤਾਬ ਵੀ ਪੜ੍ਹ ਸਕਦੇ ਹੋ ਜਿਸ ਦਾ ਨਾਮ ਹੈ ਖਾਲਿਸਤਾਨ ਦੀ
ਸ਼ਾਜਿਸ। ਸਿੱਖ ਵਿਦਵਾਨਾ ਦਾ, ਪ੍ਰਚਾਰਕਾਂ ਦਾ, ਰਾਗੀਆਂ ਢਾਡੀਆਂ ਦਾ, ਪੱਤਰਕਾਰਾਂ ਦਾ ਅਤੇ ਬਹੁਤ
ਸਾਰੇ ਯੂ-ਟਿਊਬ ਤੇ ਵੀਡੀਓ ਪਉਣ ਵਾਲਿਆਂ ਦਾ ਮੁੱਖ ਕੰਮ ਧਰਮ ਦੇ ਨਾਮ ਤੇ ਝੂਠ ਬੋਲ ਕੇ ਗੁਮਰਾਹ
ਕਰਨਾ ਹੈ। ਉਹ ਭਿੰਡਰਾਂਵਾਲੇ ਸਾਧ ਨੂੰ ਬਚਾਉਣ ਲਈ ਜਿਤਨਾ ਝੂਠ ਬੋਲ ਸਕਦੇ ਹਨ ਰੱਜ ਕੇ ਬੋਲਦੇ ਹਨ।
ਕਈ ਪੱਤਰਕਾਰ ਅਤੇ ਸਾਧ ਦੇ ਚੇਲੇ ਇਹ ਵੀ ਪ੍ਰਚਾਰ ਕਰਦੇ ਹਨ ਕਿ ਜਦੋਂ ਭਿੰਡਰਾਂਵਾਲੇ ਸਾਧ ਨੂੰ
ਟਕਸਾਲ ਦੀ ਜ਼ਿੰਮੇਵਾਰੀ/ਗੱਦੀ ਮਿਲੀ ਸੀ ਉਸ ਵੇਲੇ ਤਾਂ ਕਾਂਗਰਸ ਸਰਕਾਰ ਦੀ ਕੇਂਦਰ ਵਿੱਚ ਗੌਰਮਿੰਟ
ਨਹੀਂ ਸੀ। ਉਹ ਕਿਸ ਤਰ੍ਹਾਂ ਇਸ ਸਾਧ ਨੂੰ ਗੱਦੀ ਦਵਾਉਣ ਵਿੱਚ ਮਦਦ ਕਰ ਸਕਦੇ ਸਨ? ਇਹ ਗੱਲ ਤਾਂ ਠੀਕ
ਹੈ ਕਿ ਉਸ ਵੇਲੇ ਕੇਂਦਰ ਵਿੱਚ ਕਾਂਗਰਸ ਸਰਕਾਰ ਭਾਵ ਕਿ ਇੰਦਰਾ ਗਾਂਧੀ ਪਾਵਰ ਵਿੱਚ ਨਹੀਂ ਸੀ। ਪਰ
ਇਹ ਤਾਂ ਨਹੀਂ ਕਹਿ ਸਕਦੇ ਕਿ ਉਸ ਵੇਲੇ ਕਾਂਗਰਸ ਦੀ ਕੋਈ ਹੋਂਦ ਹੀ ਨਹੀਂ ਸੀ ਜਾਂ ਵਿਰੋਧੀ ਪਾਰਟੀ
ਕੋਲ ਭਵਿੱਖ ਲਈ ਕੋਈ ਪਲੈਨ ਹੀ ਨਹੀਂ ਹੁੰਦਾ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਫੰਡ ਹੁੰਦੇ ਹਨ? ਚਲੋ
ਇਹ ਵੀ ਮੰਨ ਲੈਂਦੇ ਹਾਂ ਕਿ ਉਸ ਵੇਲੇ ਕਾਂਗਰਸ ਨੇ ਕੋਈ ਦਖਲ ਨਹੀਂ ਦਿੱਤਾ ਅਤੇ ਨਾ ਹੀ ਇਸ ਸਾਧ ਦਾ
ਕਾਂਗਰਸ ਨਾਲ ਕੋਈ ਸੰਬੰਧ ਸੀ। ਪਰ ਦਿੱਲੀ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ ਦੇ ਇੰਦਰਾ ਨਾਲ
ਸੰਬੰਧਾਂ ਤੋਂ ਤਾਂ ਕੋਈ ਮੁਨਕਰ ਨਹੀਂ ਹੋ ਸਕਦਾ। ਅਤੇ ਨਾ ਹੀ ਕੋਈ ਇਹ ਮੁਨਕਰ ਹੋ ਸਕਦਾ ਹੈ ਕਿ ਇਸ
ਸੰਤੋਖ ਸਿੰਘ ਦੇ ਅੱਗੋਂ ਭਿੰਡਰਾਂਵਾਲੇ ਨਾਲ ਵੀ ਚੰਗੇ ਸੰਬੰਧ ਸਨ। ਫਿਰ ਉਸ ਰਾਹੀਂ ਵੀ ਅਸਿੱਧੇ ਤੌਰ
ਤੇ ਸੰਬੰਧ ਜੋੜੇ ਜਾ ਸਕਦੇ ਹਨ। ਚਲੋ ਮੰਨ ਲਓ ਕਿ 1980 ਤੋਂ ਪਹਿਲਾਂ ਕਾਂਗਰਸ ਦੇ ਭਿੰਡਰਾਂਵਾਲੇ
ਨਾਲ ਬਿੱਲਕੁੱਲ ਕੋਈ ਸੰਬੰਧ ਨਹੀਂ ਸਨ। ਪਰ 1980 ਤੋਂ ਬਾਅਦ ਦੇ ਇਤਨੇ ਸਬੂਤ ਹੋਣ ਦੇ ਬਾਵਜੂਦ ਤਾਂ
ਕੋਈ ਢੀਠ, ਕਮੀਨਾ, ਕਪਟੀ ਅਤੇ ਰੱਜ ਕੇ ਝੂਠ ਬੋਲਣ ਵਾਲਾ ਹੀ ਹੋ ਸਕਦਾ ਹੈ ਜਿਹੜਾ ਇਸ ਸੱਚ ਤੋਂ
ਮੁਨਕਰ ਹੋਵੇ। ਪਰ ਜਿਹੜੇ ਢੀਠ ਇਸ ਸਾਧ ਨੂੰ ਮਹਾਨ ਦੱਸਣ ਲਈ ਅੱਤ ਨੀਚਤਾ ਦੀ ਹੱਦ ਤੱਕ ਜਾ ਸਕਦੇ ਹਨ
ਭਾਵ ਕਿ ਝੂਠੀਆਂ ਕਹਾਣੀਆਂ ਘੜ ਕੇ, ਕਿਸੇ ਦੇ ਨਾਮ ਤੇ ਜਾਹਲੀ ਕਿਤਾਬਾਂ ਛਪਵਾ ਕੇ ਲੋਕਾਈ ਨੂੰ
ਬੇਵਕੂਫ ਬਣਾ ਸਕਦੇ ਹਨ, ਉਨ੍ਹਾਂ ਨੂੰ ਕੌਣ ਸਮਝਾ ਸਕਦਾ ਹੈ?
ਲਓ ਪੜ੍ਹੋ ਅਤੇ ਸਮਝੋ ਕਿ ਮਲੋਇ ਕ੍ਰਿਸ਼ਨਾ ਧਰ ਨੇ ਆਪਣੀ ਕਿਤਾਬ ਵਿੱਚ ਇਸ ਭਿੰਡਰਾਂਵਾਲੇ ਸਾਧ ਦੇ
ਕਾਂਗਰਸੀ ਸਰਕਾਰ ਨਾਲ ਸੰਬੰਧਾਂ ਦਾ ਵਰਨਣ ਕਿਵੇਂ ਕੀਤਾ ਹੈ ਅਤੇ ਗੈਂਗਸਟਰਾਂ ਵਾਲੇ ਸਾਰੇ ਨੁਕਤੇ ਉਸ
ਤੇ ਢੁਕਦੇ ਹਨ ਜਾਂ ਨਹੀਂ:
ਮੱਖਣ ਪੁਰੇਵਾਲ,
ਨਵੰਬਰ 17, 2024.