.

ਸਮਾਜ ਨੂੰ ਗੰਧਲਾ ਕਰਨ ਵਾਲੇ ਪਸ਼ੂ ਬਿਰਤੀ ਵਾਲੇ ਲੋਕ


ਸਿੱਖ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਮਾਨਿਸਕਤਾ ਦੇਖੋ ਕਿਹੋ ਜਿਹੀ ਹੈ। ਧਰਮ ਦੇ ਨਾਮ ਤੇ ਗੁੰਡਾ ਗਰਦੀ ਕਰਨ ਵਾਲੇ ਇੱਕ ਪਸ਼ੂ ਬਿਰਤੀ ਵਾਲੇ ਬੰਦੇ ਨੂੰ ਕਿਤਨਾ ਮਹਾਨ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹੀ ਕੁੱਝ ਪਹਿਲਾਂ ਭਿੰਡਰਾਂ ਵਾਲੇ ਗੁੰਡੇ ਸਾਧ ਬਾਰੇ ਕੀਤਾ ਗਿਆ ਸੀ। ਖਡੂਰ ਸਾਹਿਬ ਦੇ ਹਲਕੇ ਤੋਂ ਜੇਲ ਵਿੱਚ ਬੈਠੇ ਇੱਕ ਪਸ਼ੂ ਬਿਰਤੀ ਵਾਲੇ ਬੰਦੇ ਨੂੰ ਵੋਟਾਂ ਪਾ ਕੇ ਜਿਤਾਉਣ ਵਾਲਿਆਂ ਦਾ ਮਾਨਸਿਕ ਪੱਧਰ ਕਿਹੋ ਜਿਹਾ ਹੋਵੇਗਾ, ਇਹ ਤੁਸੀਂ ਆਹ ਔਡੀਓ ਸੁਣ ਕੇ ਖੁਦ ਹੀ ਅੰਦਾਜ਼ਾ ਲਾ ਸਕਦੇ ਹੋ। ਮੇਰਾ ਖਿਆਲ ਹੈ ਕਿ ਇਹ ਔਡੀਓ ਕਾਫੀ ਪੁਰਾਣੀ ਹੈ। ਅਜਨਾਲੇ ਥਾਣੇ ਤੇ ਕੀਤੀ ਗਈ ਗੁੰਡਾ ਗਰਦੀ ਤੋਂ ਬਾਅਦ ਦੀ ਲਗਦੀ ਹੈ। ਇਹ ਔਡੀਓ ਕਾਲ ਸੁਖਵੰਤ ਸਿੰਘ ਬਰਾੜ ਨਾਮ ਦੇ ਬੰਦੇ ਨੇ ਕਿਸੇ ਵਰਿੰਦਰ ਸਿੰਘ ਨਾਮ ਦੇ ਬੰਦੇ ਨਾਲ ਕੀਤੀ ਹੋਈ ਹੈ। ਵਰਿੰਦਰ ਸਿੰਘ ਵੀ ਟਕਸਾਲੀ ਅਤੇ ਸਾਧ ਦਾ ਚੇਲਾ ਹੀ ਲਗਦਾ ਹੈ। ਇਹ ਕਰਮਕਾਂਡੀ, ਅੰਧਵਿਸ਼ਵਾਸ਼ੀ ਪਰ ਅੰਦਰੋਂ ਸੱਚਾ ਲੱਗਦਾ ਹੈ। ਇਸ ਨੂੰ ਅੱਜ ਹੀ ਇੰਟਰਨੈੱਟ ਤੇ ਸੁਣਨ ਦਾ ਸਬੱਬ ਬਣਿਆਂ ਸੀ। ਇਹ ਸਿੱਖ ਮਾਰਗ ਦੇ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ। ਜੇ ਕਰ ਤੁਹਾਨੂੰ ਮਾੜੀ ਮੋਟੀ ਅਕਲ ਹੋਈ ਤਾਂ ਇਸ ਨੂੰ ਸੁਣ ਕੇ ਤੁਸੀਂ ਕੰਧ ਵਿੱਚ ਟੱਕਰਾਂ ਮਾਰ ਕੇ ਸੋਚਣ ਲਈ ਮਜ਼ਬੂਰ ਹੋਵੋਂਗੇ ਕਿ ਸਿੱਖ ਧਰਮ ਨੂੰ ਮੰਨਣ ਵਾਲਿਆਂ ਦਾ ਮਾਨਸਿਕ ਪੱਧਰ ਕਿਹੋ ਜਿਹਾ ਹੈ। ਕੀ ਅਜਿਹੇ ਬੰਦੇ ਸਮਾਜ ਵਿੱਚ ਵਿਚਰਨ ਦੇ ਲਾਇਕ ਹਨ ਜਾਂ ਜੇਲ ਵਿੱਚ ਹੀ ਰਹਿਣੇ ਚਾਹੀਦੇ ਹਨ? ਭਗਵੰਤ ਮਾਨ ਬੇਹੱਦ ਮਾੜਾ ਹੋ ਸਕਦਾ ਹੈ ਉਸ ਨੂੰ ਗਾਲ੍ਹਾਂ ਕੱਢਣ ਵਾਲਿਓ ਪਰ ਕਦੀ ਆਪਣੀ ਪੀੜੀ ਥੱਲੇ ਵੀ ਸੋਟਾ ਮਾਰ ਕੇ ਦੇਖ ਲਿਓ ਕਿ ਤੁਸੀਂ ਇੱਕ ਪਸ਼ੂ ਬਿਰਤੀ ਵਾਲੇ ਇੱਕ ਗੁੰਡੇ ਜਿਹੇ ਬੰਦੇ ਨੂੰ ਸਿਰ ਤੇ ਬਿਠਾ ਕੇ ਕਿਸ ਤਰ੍ਹਾਂ ਦਾ ਸਮਾਜ ਸਿਰਜਣਾ ਚਾਹੁੰਦੇ ਹੋ?
ਮੱਖਣ ਪੁਰੇਵਾਲ,
ਜੂਨ 19, 2024.
.