.

ਦਸਮ ਗ੍ਰੰਥੀ ਸਰਕਾਰੀ ਗੁੰਡਿਆਂ ਵਲੋਂ ਧਮਕੀਆਂ


ਧਰਮ ਦੇ ਨਾਮ ਤੇ ਸਮਾਜ ਨੂੰ ਗੰਧਲਾ ਕਰਨ ਵਾਲੇ ਕੂੜ ਗ੍ਰੰਥਾਂ ਦੀ ਬਹੁਤ ਸਾਰੀ ਅਸਲੀਅਤ ਅਸੀਂ ਇੱਥੇ ਸਿੱਖ ਮਾਰਗ ਤੇ ਦੱਸੀ ਹੋਈ ਹੈ। ਹੁਣ ਤਾਂ ਹੋਰ ਵੀ ਬਹੁਤ ਸਾਰੇ ਸਮਝ ਕੇ ਇਨ੍ਹਾਂ ਬਾਰੇ ਲੋਕਾਈ ਨੂੰ ਜਾਗਰਤ ਕਰ ਰਹੇ ਹਨ। ਇਨ੍ਹਾਂ ਦੀ ਗਿਣਤੀ ਭਾਵੇਂ ਹਾਲੇ ਥੋੜੀ ਹੈ ਪਰ ਹੌਲੀ-ਹੌਲੀ ਲੋਕਾਂ ਵਿੱਚ ਜਾਗਰਤੀ ਆ ਰਹੀ ਹੈ। ਦੂਸਰੇ ਪਾਸੇ ਗਿਣਤੀ ਵੀ ਹਾਲੇ ਜ਼ਿਆਦਾ ਹੈ ਅਤੇ ਨਾਲ ਹੀ ਗੁੰਡਾ ਗਰਦੀ ਅਤੇ ਬਦਮਾਸ਼ੀ ਵੀ ਹੈ। ਉਪਰੋਂ ਸਰਕਾਰੀ ਸ਼ਹਿ ਵੀ ਹੈ। ਕਿਉਂਕਿ ਉਨ੍ਹਾਂ ਨੂੰ ਦਸਮ ਗ੍ਰੰਥ ਦੇ ਅਧਾਰ ਤੇ ਲਵ ਕੁਛ ਦੀਆਂ ਔਲਾਦਾਂ ਸਿੱਧ ਕਰਨ ਦਾ ਸੌਖਾ ਤਾਰੀਕਾ ਹੈ। ਪੂਰੇ ਦਸਮ ਗ੍ਰੰਥ ਨੂੰ ਸਭ ਤੋਂ ਪਹਿਲਾਂ ਡਾ: ਗੁਰਮੁਖ ਸਿੰਘ ਨੇ ਅੱਜ ਤੋਂ ਕੋਈ 16 ਸਾਲ ਪਹਿਲਾਂ ਰੱਦ ਕੀਤਾ ਸੀ। ਉਸ ਦੇ ਉਹ ਸਾਰੇ ਲੇਖ ਤੁਸੀਂ ਇੱਥੇ ਸਿੱਖ ਮਾਰਗ ਤੇ ਪੜ੍ਹ ਸਕਦੇ ਹੋ। ਇੱਕ ਸਿੱਧੀ ਜਿਹੀ ਗੱਲ ਹੈ ਕਿ ਜਦੋਂ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਨੇ ਇਹ ਕਹਿ ਦਿੱਤਾ ਸੀ ਕਿ ਮਰਨ ਤੋਂ ਬਾਅਦ ਕਿਸੇ ਨੂੰ ਕੋਈ ਪਤਾ ਨਹੀਂ ਕਿ ਅੱਗੇ ਕੀ ਹੰਦਾ ਹੈ ਅਤੇ ਕੌਣ ਕਿੱਥੇ ਜਾਂਦਾ ਹੈ। ਫਿਰ ਬੇਦ ਪੜ੍ਹਨ ਕਰਕੇ ਬੇਦੀਆਂ ਦੇ ਘਰੇ ਦੁਬਾਰਾ ਜਨਮ ਲੈਣ ਦੀ ਗੱਲ ਦੀ ਤਾਂ ਕੋਈ ਤੁਕ ਹੀ ਨਹੀਂ ਬਣਦੀ। ਅਗਲੇ ਪਿਛਲੇ ਜਨਮਾਂ ਨੂੰ, ਨਰਕਾਂ ਸੁਰਗਾਂ ਨੂੰ ਜਾਂ ਧਰਮਰਾਜ ਨੂੰ ਬਹੁਤ ਸਾਰੇ ਲੋਕ ਨਹੀਂ ਮੰਨਦੇ। ਬਹੁਤੇ ਸਿੱਖ ਵੀ ਨਹੀਂ ਮੰਨਦੇ ਫਿਰ ਤਾਂ ਹੇਮਕੁੰਟ ਵਾਲੀ ਕਹਾਣੀ ਆਪਣੇ ਆਪ ਹੀ ਗਲਤ ਸਾਬਤ ਹੋ ਜਾਂਦੀ ਹੈ। ਇਸ ਬਾਰੇ ਬਹੁਤਾ ਲਿਖਣ ਦੀ ਲੋੜ ਨਹੀਂ ਕਿਉਂਕਿ ਪਹਿਲਾਂ ਹੀ ਇੱਥੇ ਬਹੁਤ ਕੁੱਝ ਲਿਖਿਆ ਜਾ ਚੁੱਕਾ ਹੈ। ਯੂ-ਟਿਊਬ ਤੇ ਸਮਝਦਾਰ ਲੋਕ ਹੁਣ ਇਨ੍ਹਾਂ ਗ੍ਰੰਥਾਂ ਦੀ ਅਸਲੀਅਤ ਦੱਸ ਕੇ ਕਾਫੀ ਵੀਡੀਓ ਪਾ ਰਹੇ ਹਨ। ਜਿਨ੍ਹਾਂ ਨੂੰ ਸੱਚ ਤੋਂ ਤਕਲੀਫ ਹੁੰਦੀ ਹੈ ਉਹ ਫਿਰ ਬੁਖਲਾਹਟ ਵਿੱਚ ਆ ਕੇ ਧਮਕੀਆਂ ਦੇਣ ਲੱਗ ਜਾਂਦੇ ਹਨ ਅਤੇ ਗਾਲ੍ਹਾਂ ਕੱਢਣ ਲੱਗ ਜਾਂਦੇ ਹਨ। ਕਦੀ-ਕਦੀ ਮੈਂਨੂੰ ਇਸ ਤਰ੍ਹਾਂ ਦੀਆਂ ਈ-ਮੇਲ ਆਂਉਂਦੀਆਂ ਰਹਿੰਦੀਆਂ ਹਨ। ਕਈ ਵਾਰੀ ਤਾਂ ਮੈਂ ਥੋੜਾ ਜਿਹਾ ਦੇਖ ਕੇ ਡਿਲੀਟ ਕਰ ਦਿੰਦਾ ਹਾਂ ਅਤੇ ਕਈ ਵਾਰੀ ਜਵਾਬ ਵੀ ਦੇ ਦਿੰਦਾ ਹੈ। ਇਸੇ ਤਰ੍ਹਾਂ ਦੀ ਹੀ ਇੱਕ ਧਮਕੀ ਭਰੀ ਈ-ਮੇਲ ਨਿਹੰਗ ਧਰਮ ਸਿੰਘ ਦੇ ਕਿਸੇ ਚੇਲੇ ਦੀ ਆਈ ਹੈ। ਲਓ ਪਹਿਲਾਂ ਉਸ ਦਾ ਸਕਰੀਨ ਸ਼ੌਟ ਦੇਖ ਲਓ:

ਕੁੱਝ ਸਾਲ ਪਹਿਲਾਂ ਜਦੋਂ ਕਨੇਡਾ ਦੇ ਇੱਕ ਰੇਡੀਓ ਸ਼ੇਰੇ ਪੰਜਾਬ ਦੇ ਹੋਸਟ ਨੇ ਨਿਹੰਗ ਧਰਮ ਸਿੰਘ ਨੂੰ ਸਾਰਿਆਂ ਦੇ ਸਾਹਮਣੇ ਵਿਚਾਰ ਕਰਨ ਲਈ ਸੱਦਾ ਦਿੱਤਾ ਸੀ ਤਾਂ ਇਸ ਦੀ ਹਿੰਮਤ ਨਹੀਂ ਸੀ ਪਈ ਆ ਕੇ ਵਿਚਾਰ ਕਰਨ ਦੀ। ਕੀ ਉਸ ਵੇਲੇ ਇਹ ਆਪਣੇ ਸਕੇ ਪਿਓ ਦੀ ਔਲਾਦ ਸੀ ਜਾਂ ਨਹੀਂ? ਉਸ ਵੇਲੇ ਇਸ ਨੇ ਖੰਨੇ ਜਾਂ ਇਸ ਦੇ ਲਾਗੇ ਕਿਤੇ ਕੂੜ ਗ੍ਰੰਥਾਂ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ। ਹੁਣ ਵੀ ਉਥੇ ਹੀ ਹੈ ਜਾਂ ਕਿਸੇ ਹੋਰ ਥਾਂ ਤੇ ਕਬਜਾ ਕਰਕੇ ਕਰਦਾ ਹੈ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਧਰਮ ਸਿੰਘ ਦੇ ਇਸ ਚੇਲੇ ਨੂੰ ਮੈਂ ਦੱਸਣਾਂ ਚਾਹੁੰਦਾ ਹਾਂ ਕਿ ਇਸ ਦੇ ਚੇਲੇ ਪਹਿਲਾਂ ਵੀ ਕਈ ਵਾਰੀ ਇਸ ਬਾਰੇ ਲਿਖ ਚੁੱਕੇ ਹਨ ਅਤੇ ਉਨ੍ਹਾਂ ਨੂੰ ਸਮੇਤ ਧਰਮ ਸਿੰਘ ਨਿਹੰਗ ਦੇ, ਇਸ ਸਾਈਟ ਬਾਰੇ ਪਤਾ ਹੈ। ਇਸ ਗੱਲ ਦਾ ਮੈਂਨੂੰ ਚੰਗੀ ਤਰ੍ਹਾਂ ਪਤਾ ਲੱਗ ਚੁੱਕਾ ਹੈ ਕਿ ਸਿੱਖ, ਗੁੰਡਾ ਗਰਦੀ ਅਤੇ ਬਦਮਾਸ਼ੀ ਨੂੰ ਹੀ ਧਰਮ ਬਣਾ ਕੇ ਪੇਸ਼ ਕਰਦੇ ਹਨ। ਜਿਹੜਾ ਧਰਮ ਦੇ ਨਾਮ ਤੇ ਜਿਤਨੀ ਵੱਡੀ ਗੁੰਡਾ ਗਰਦੀ ਕਰੇ, ਬਦਮਾਸ਼ੀ ਕਰੇ ਜਾਂ ਫਿਰ ਧਮਕੀਆਂ ਦੇਵੇ ਉਹ ਉਤਨਾ ਹੀ ਆਪਣੇ ਆਪ ਨੂੰ ਧਰਮੀ ਅਖਵਾਉਂਦਾ ਹੈ। ਸਿੱਖਾਂ ਦੀ ਬਹੁ ਗਿਣਤੀ ਵੀ ਅਜਿਹੇ ਗੁੰਡਿਆਂ ਬਦਮਾਸ਼ਾਂ ਨੂੰ ਹੀ ਧਰਮੀ ਸਮਝਦੀ ਹੈ। ਧਰਮ ਦੀ ਕੋਈ ਸੱਚੀ ਗੱਲ ਦੱਸਣ ਵਾਲਿਆਂ ਨੂੰ ਇਹ ਗੁੰਡੇ ਕਿਸਮ ਦੇ ਲੋਕ ਤਖਤਾਂ ਦੇ ਪੁਜਾਰੀਆਂ ਰਾਹੀਂ ਕਥਿਤ ਤੌਰ ਤੇ ਛੇਕਣ ਦੇ ਕੂੜਨਾਮੇ ਜਾਰੀ ਕਰਦੇ ਹਨ। ਤਖਤਾਂ ਦੇ ਬਹੁਤੇ ਪੁਜਾਰੀ ਖੁਦ ਆਪ ਵੀ ਦਸਮ ਗ੍ਰੰਥੀਏ ਅਤੇ ਹੋਰ ਕੂੜ ਗ੍ਰੰਥਾਂ ਨੂੰ ਮੰਨਣ ਵਾਲੇ ਹੁੰਦੇ ਹਨ। ਮੈਂ ਇਸ ਤੋਂ ਉਲਟ ਕੀਤਾ ਹੈ। ਮੈਂ ਆਪਣੇ ਮਨ ਵਿਚੋਂ ਇਸ ਤਰ੍ਹਾਂ ਦੇ ਧਰਮ ਅਤੇ ਸਮਾਜ ਵਿਰੋਧੀ ਗ੍ਰੰਥਾਂ ਨੂੰ ਮੰਨਣ ਵਾਲੇ ਗੁੰਡਿਆਂ ਬਦਮਾਸ਼ਾਂ ਦੇ ਟੋਲੇ ਸਮੇਤ ਇਨ੍ਹਾਂ ਦੇ ਧਰਮ ਨੂੰ ਹੀ ਛੱਡ ਦਿੱਤਾ ਹੈ ਅਤੇ ਇਸ ਤਰ੍ਹਾਂ ਦੇ ਪਸ਼ੂ ਬਿਰਤੀ ਦੇ ਸੋਚਣ ਵਾਲਿਆਂ ਨੂੰ ਆਪਣੇ ਮਨ ਵਿਚੋਂ ਹੀ ਛੇਕ ਦਿੱਤਾ ਹੈ। ਇਨ੍ਹਾਂ ਨਾਲ ਵਿਚਾਰ ਕਰਨੀ ਤਾਂ ਇੱਕ ਪਾਸੇ ਰਹੀ ਮੈਂ ਤਾਂ ਇਸ ਤਰ੍ਹਾਂ ਦੇ ਕੂੜ ਗ੍ਰੰਥਾਂ ਨੂੰ ਮੰਨਣ ਵਾਲੇ ਪਸ਼ੂਆਂ ਦੀ ਸ਼ਕਲ ਦੇਖਣਾ ਵੀ ਪਸੰਦ ਨਹੀਂ ਕਰਦਾ।
ਚੋਲੇ ਪਾ ਕੇ ਅਤੇ ਦੁਮਾਲੇ ਸਜਾ ਕੇ ਇਹ ਭੰਗ ਪੀਣੇ ਕੀ ਕੁੱਝ ਕਰਦੇ ਹਨ ਇਹ ਸਾਰੀ ਦੁਨੀਆ ਜਾਣਦੀ ਹੈ। ਇਹ ਧਰਮ ਸਿੰਘ ਵੀ ਉਨ੍ਹਾਂ ਤੋਂ ਕੋਈ ਵੱਖਰਾ ਨਹੀਂ ਹੋ ਸਕਦਾ। ਪਿਛਲੇ ਸਾਲ ਫਰਵਰੀ 02, 2023 ਨੂੰ ਇੰਦਰਬੀਰ ਸਿੰਘ ਨਾਮ ਦੇ ਇੱਕ ਵਿਆਕਤੀ ਨੇ ਈ-ਮੇਲ ਰਾਹੀਂ ਜੋ ਦੱਸਿਆ ਸੀ ਉਹ ਪਾਠਕਾਂ ਦੇ ਪੰਨੇ ਤੇ ਛਪਿਆ ਸੀ। ਉਸ ਨੇ ਜੋ ਲਿੰਕ ਉਸ ਵਿੱਚ ਲਿਖਿਆ ਸੀ ਅਤੇ ਜੋ ਜਾਣਕਾਰੀ ਉਥੇ ਪਾਈ ਸੀ ਉਹ ਹਾਲੇ ਵੀ ਮੌਜੂਦ ਹੈ। ਇਹ ਗੱਲ ਕਿਤਨੀ ਠੀਕ ਜਾਂ ਗਲਤ ਹੈ ਉਸ ਨੂੰ ਪੁੱਛ ਲੈਣਾ। ਉਸ ਦਾ ਈ-ਮੇਲ ਉੱਥੇ ਮੌਜੂਦ ਹੈ। ਉਸ ਨੇ ਜੋ ਲਿਖਿਆ ਸੀ ਜੋ ਪਾਠਕਾਂ ਦੇ ਪੰਨੇ ਤੇ ਛਪਿਆ ਸੀ ਉਹ ਇਸ ਤਰ੍ਹਾਂ ਹੈ:
ਇੰਦਰਬੀਰ ਸਿੰਘ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਸਚੁ ਖੋਜ ਅਕੈਡਮੀ ਦਾ ਸੱਚ -
ਗਰੀਬਾਂ ਦੀ ਜ਼ਮੀਨ ਤੇ ਕੀਤਾ ਸੀ ਸਚੁ ਖੋਜ ਅਕੈਡਮੀ ਦੇ ਨਿਹੰਗ ਧਰਮ ਸਿੰਘ ਦੇ ਮੁੰਡੇ ਪਰਮਵੀਰ ਸਿੰਘ ਨੇ ਕਬਜ਼ਾ। ਨਿਹੰਗ ਧਰਮ ਸਿੰਘ ਨੇ ਸਚੁ ਖੋਜ ਅਕੈਡਮੀ ਬਰੇਲੀ ਵਿੱਚ ਗ੍ਰੰਥੀ ਦੀ ਸਿੱਖਿਆ ਲੈਣ ਬਹਾਨੇ ਬੁਲਾਏ ਮੁੰਡੇ 12 ਜਨਵਰੀ 2023 ਨੂੰ ਨਾਜਾਇਜ਼ ਜ਼ਮੀਨ ਦੇ ਕਬਜੇ ਵਿੱਚ ਮਰਵਾ ਦਿੱਤੇ । 2 ਜਵਾਨ ਸਿੱਖ ਮੁੰਡੇਆ ਦੀ ਮੌਤ ਦਾ ਜਿੰਮੇਵਾਰ ਸਚੁ ਖੋਜ ਅਕੈਡਮੀ ਦਾ ਨਿਹੰਗ ਧਰਮ ਸਿੰਘ ।

ਦਾਸ ਵੱਲੋਂ ਬੇਨਤੀ - ਸੰਗਤ ਨੂੰ
Social Media ਤੇ ਜਾਗਰੂਕ ਕਰਵਾਓ
Details on website - https://beacons.ai/skaexposed


ਗੁਰੂ ਘਰ ਦਾ ਦਾਸ
ਇੰਦਰਬੀਰ ਸਿੰਘ

ਨਿਹੰਗ ਧਰਮ ਸਿੰਘ ਦੇ ਗੁੰਡਿਆਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜੋ ਕੁੱਝ ਇੱਥੇ ਸਿੱਖ ਮਾਰਗ ਤੇ ਕੂੜ ਗ੍ਰੰਥਾਂ ਬਾਰੇ ਛਪਿਆ ਹੋਇਆ ਹੈ ਉਸ ਬਾਰੇ ਧਰਮ ਸਿੰਘ ਨਿਹੰਗ ਦੇ ਲਾਗੇ ਰਹਿਣ ਵਾਲੇ ਵੀ ਸਾਰਾ ਕੁੱਝ ਇੰਟਰਨੈੱਟ ਤੇ ਪਾ ਰਹੇ ਹਨ। ਹੇਠਾਂ ਦੋ ਲਿੰਕ ਹਨ ਇਨ੍ਹਾਂ ਵਿਚੋਂ ਇੱਕ ਸਰਦਾਰ ਬਲਦੇਵ ਸਿੰਘ ਐਮ: ਏ: ਦਾ ਹੈ। ਉਸ ਨੇ ਬਹੁਤ ਸਾਰੇ ਵੀਡੀਓ ਦਸਮ ਗ੍ਰੰਥ, ਸੂਰਜ ਪਰਕਾਸ਼ ਗ੍ਰੰਥ ਅਤੇ ਹੋਰ ਕੂੜ ਗ੍ਰੰਥਾਂ ਅਤੇ ਇਤਿਹਾਸ ਵਿਚਲੀਆਂ ਬੇਥਵੀਆਂ ਬਾਰੇ ਪਾਏ ਹਨ। ਉਸ ਦੇ ਲਿੰਕ ਦਾ ਨਾਮ ਵੀ ਹੈ ਸੱਚ ਦੀ ਖੋਜ। ਦੁਸਰਾ ਲਿੰਕ ਖਾਲਸਾ ਪੰਚਾਇਤ ਦੇ ਰਾਜਿੰਦਰ ਸਿੰਘ ਦਾ ਹੈ। ਇਨ੍ਹਾਂ ਨੂੰ ਸੁਣ ਲਿਓ ਸ਼ਾਇਦ ਮਾੜੀ ਮੋਟੀ ਅਕਲ ਆ ਹੀ ਜਾਵੇ। ਇਨ੍ਹਾਂ ਦੇ ਵੀਡੀਓ ਥੱਲੇ ਇਨ੍ਹਾਂ ਨਾਲ ਵਿਚਾਰ ਕਰ ਲੈਣੀ। ਜਦੋਂ ਮੈਂ ਤੁਹਾਡੇ ਪਸ਼ੂ ਬਿਰਤੀ ਵਾਲੇ ਗੁੰਡਿਆਂ ਦਾ ਧਰਮ ਹੀ ਛੱਡ ਦਿੱਤਾ ਹੈ ਤਾਂ ਵਿਚਾਰ ਕਿਸ ਗੱਲ ਦੀ ਅਤੇ ਕਿਉਂ ਕਰਨੀ ਹੈ। ਇਤਨਾ ਵੀ ਤਾਂ ਲਿਖਿਆ ਹੈ ਤਾਂ ਕਿ ਕੋਈ ਹੋਰ ਤੇਰੇ ਵਰਗਾ ਧਰਮ ਨਿਹੰਗ ਸਿੰਘ ਦਾ ਗੁੰਡਾ ਸਮਾ ਖਰਾਬ ਨਾ ਕਰੇ।
ਮੱਖਣ ਪੁਰੇਵਾਲ,
ਫਰਵਰੀ 02, 2024.
https://www.youtube.com/@sachdikhojwithbaldevsinghm8464/videos


https://www.youtube.com/watch?v=GYvkx6qJZ9Y




.