.

ਭੰਗੀ ਅਤੇ ਖਾਲਿਸਤਾਨੀ ਇਕੋ ਸਿੱਕੇ ਦੇ ਦੋ ਪਾਸੇ ਹਨ


ਇਹ ਦੋਵੇ ਇੱਕ ਦੂਸਰੇ ਦੇ ਵਿਰਧੀ ਵੀ ਹਨ ਪਰ ਦੋਹਾਂ ਦਾ ਇੱਕ ਸਾਂਝਾ ਨਿਸ਼ਾਨਾ ਵੀ ਹੈ। ਭੰਗੀ ਤੋਂ ਮਤਲਬ ਹੈ ਕਿ ਭੰਗ ਪੀਣ ਵਾਲੇ ਨਿਹੰਗ ਜੋ ਕਿ ਖਾਲਿਸਤਾਨ ਦੇ ਵਿਰੋਧੀ ਹਨ। ਇਹ ਭੰਗੀ ਦਸਮ ਗ੍ਰੰਥ ਨੂੰ ਸਿੱਖਾਂ ਦੇ ਆਦਿ ਗ੍ਰੰਥ ਤੋਂ ਵੀ ਵੱਧ ਮਹੱਤਤਾ ਦਿੰਦੇ ਹਨ। ਦੂਸਰੇ ਪਾਸੇ ਤਕਰੀਬਨ ਸਾਰੇ ਹੀ ਖਾਲਿਸਤਾਨੀ ਵੀ ਦਸਮ ਗ੍ਰੰਥ ਦੇ ਮੁਦਈ ਹਨ ਕਿਉਂਕਿ ਇਨ੍ਹਾਂ ਦਾ ਸਾਧੜਾ ਜਿਹੜਾ ਕਿ ਇਨ੍ਹਾਂ ਦੇ ਕਥਿਤ ਅਕਾਲ ਤਖਤ ਅੰਦਰ ਲੁਕ ਕੇ ਬੈਠਾ ਹਿੰਸਕ ਲਹਿਰ ਚਲਾ ਰਿਹਾ ਸੀ ਉਹ ਵੀ ਦਸਮ ਗ੍ਰੰਥ ਨੂੰ ਬਹੁਤ ਮਾਨਤਾ ਦਿੰਦਾ ਸੀ। ਇਹ ਦੋਵੇਂ ਧਿਰਾਂ ਰਲ ਕੇ ਨਾਨਕ ਦੀ ਸੋਚ ਨੂੰ ਮਿੱਟੀ ਵਿੱਚ ਮਿਲਾਉਣ ਦੀ ਕੋਸ਼ਿਸ਼ ਵਿੱਚ ਲੱਗੀਆਂ ਹੋਈਆਂ ਹਨ। ਦਿੱਲੀ ਦੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਸੰਨ 1999 ਵਿੱਚ ਕਰੋੜਾਂ ਰੁਪਏ ਦਸਮ ਗ੍ਰੰਥ ਦੇ ਪ੍ਰਚਾਰ ਲਈ ਖਰਚੇ ਸਨ। ਜਿਸ ਡੇਰੇ ਨਾਲ ਭਿੰਡਰਾਂ ਵਾਲਾ ਗੁੰਡਾ ਸਾਧ ਸੰਬੰਧ ਰੱਖਦਾ ਸੀ ਉਸੇ ਡੇਰੇ ਵਿਚੋਂ ਪੜ੍ਹੇ ਹੋਏ ਕਥਿਤ ਪੁਜਾਰੀ/ਜਥੇਦਾਰਾਂ ਨੇ ਰਲ ਕੇ ਦਸਮ ਗ੍ਰੰਥ ਦਾ ਪ੍ਰਕਾਸ਼/ਹਨੇਰਾ ਕਰਕੇ ਇਸ ਦਾ ਅਖੰਡਪਾਠ ਵੀ ਕੀਤਾ ਸੀ। ਟਕਸਾਲ/ਡੇਰੇ ਦਾ ਹੁਣ ਵਾਲਾ ਮੁਖੀ ਭਗਵੇਂ ਕੱਪੜੇ ਪਾ ਕੇ ਹਰਦੁਆਰੀ ਪਾਂਡਿਆਂ ਨਾਲ ਫੋਟੋਆਂ ਵਿੱਚ ਇੰਟਰਨੈੱਟ ਤੇ ਦੇਖਿਆ ਜਾ ਸਕਦਾ ਹੈ। ਇਸ ਡੇਰੇ ਨਾਲ ਸੰਬੰਧਿਤ ਇੱਕ ਵਕੀਲ ਸਿੱਧਾ ਹੀ ਭਾਜਪਾ ਵਿੱਚ ਸ਼ਾਮਲ ਹੋ ਗਿਆ ਸੀ। ਭਿੰਡਰਾਂ ਵਾਲੇ ਗੁੰਡੇ ਸਾਧ ਦੀ, ਇਸ ਡੇਰੇ ਦੀ ਅਤੇ ਖਾਲਿਸਤਾਨੀਆਂ ਦੀ ਕੀ ਸੋਚ ਹੈ ਉਹ ਤੁਸੀਂ ਹੇਠ ਦਿੱਤੀਆਂ ਸਕਰੀਨ ਸ਼ੌਟ ਵਿੱਚ ਦੇਖ ਸਕਦੇ ਹੋ। ਇਹ ਕਿਤਾਬ ਉਸ ਦੀ ਲਿਖੀ ਹੋਈ ਹੈ ਜਿਸ ਤੋਂ ਭਿੰਡਰਾਂ ਵਾਲਾ ਸਾਧ ਸਾਰੀ ਸਿੱਖਿਆ ਲੈ ਕੇ ਆਇਆ ਸੀ। ਭਾਵ ਕਿ ਗੁਰਮਤਿ ਮਾਰਤੰਡ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਦੀ।

ਇਹ ਉਪਰ ਵਾਲਾ ਸਕਰੀਨ ਸ਼ੌਟ ਪੜ੍ਹ/ਦੇਖ ਲਿਆ ਹੈ ਤਾਂ ਸਮਝ ਆ ਗਈ ਹੋਵੇਗੀ ਕਿ ਦਸਮ ਗ੍ਰੰਥ ਨੂੰ ਇਤਨਾ ਪ੍ਰਮੋਟ ਕਿਉਂ ਕੀਤਾ ਜਾ ਰਿਹਾ ਹੈ। ਕਈਆਂ ਨੂੰ ਯਾਦ ਹੋਵੇਗਾ ਕਿ ਜਦੋਂ ਗਿਆਨੀ ਪੂਰਨ ਸਿੰਘ ਨੂੰ ਸਿੱਖਾਂ ਦੇ ਕਥਿਤ ਅਕਾਲ ਤਖ਼ਤ ਦਾ ਜਥੇਦਾਰ ਲਾਇਆ ਗਿਆ ਸੀ ਤਾਂ ਉਹ ਇਹ ਕਿਹਾ ਕਰਦਾ ਸੀ ਕਿ ਮੇਰੇ ਨਾਲ ਕੋਈ ਵੀ ਵਿਚਾਰ/ਬਹਿਸ ਕਰਕੇ ਦੇਖ ਲਵੇ ਸਿੱਖ ਲਵ ਕੁਸ਼ ਦੀ ਔਲਾਦ ਹਨ। ਉਹ ਆਰ: ਐੱਸ: ਐੱਸ: ਦੀਆਂ ਮੀਟਿੰਗਾਂ ਆਮ ਹੀ ਅਟੈਂਡ ਕਰਿਆ ਕਰਦਾ ਸੀ। ਆਰ: ਐੱਸ: ਐੱਸ: ਨੇ ਗਿਆਨੀ ਪੂਰਨ ਸਿੰਘ ਤੋਂ ਖੁਸ਼ ਹੋ ਕਿ ਇੱਕ ਕੈਲੰਡਰ ਛਾਪਿਆ ਸੀ ਜਿਸ ਵਿੱਚ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਨੂੰ ਲਵ ਕੁਸ਼ ਅਸ਼ੀਰਵਾਦ ਦੇ ਰਹੇ ਹਨ। ਇਹ ਕੈਲੰਡਰ ਵਾਲੀ ਫੋਟੋ ਮੈਂ ਉਸ ਵੇਲੇ ਇੱਥੇ ਸਿੱਖ ਮਾਰਗ ਤੇ ਛਾਪੀ ਸੀ ਹੁਣ ਫਿਰ ਛਾਪ ਰਿਹਾ ਹਾਂ।

ਹੁਣ ਆਪਣੇ ਦਿਮਾਗ ਵਿੱਚ ਹੇਮਕੁੰਟ ਵਾਲੀ ਅਤੇ ਆਪਣੀ ਕਥਾ ਵਾਲੀ ਸਾਰੀ ਲਿਖਤ ਦਸਮ ਗ੍ਰੰਥ ਵਾਲੀ ਆਪਣੇ ਦਿਮਾਗ ਵਿੱਚ ਲਿਆਓ ਅਤੇ ਸਮਝੋ ਕਿ ਇਹ ਸਾਰਾ ਕੁੱਝ ਕਿਉਂ ਹੋ ਰਿਹਾ ਹੈ। ਸਾਰੇ ਖਾਲਿਸਤਾਨੀ ਭਿੰਡਰਾਂਵਾਲੇ ਸਾਧ ਨੂੰ ਅਤੇ ਦਸਮ ਗ੍ਰੰਥ ਨੂੰ ਕਿਉਂ ਪ੍ਰਮੋਟ ਕਰ ਰਹੇ ਹਨ। ਖਾਲਿਸਤਾਨੀਆਂ ਦੇ ਦੋ ਵੱਡੇ ਲੀਡਰ, ਸਿਮਰਨਜੀਤ ਸਿੰਘ ਮਾਨ ਅਤੇ ਅਤਿੰਦਰਪਾਲ ਸਿੰਘ ਦਸਮ ਗ੍ਰੰਥ ਦੇ ਇਤਨੇ ਵੱਡੇ ਕਿਉਂ ਹਮਾਇਤੀ ਹਨ? ਅਜਮੇਰ ਸਿੰਘ, ਪੱਤਰਕਾਰ ਕਰਮਜੀਤ ਸਿੰਘ, ਸੁਖਪ੍ਰੀਤ ਸਿੰਘ ਉਦੋਕੇ, ਅੰਦਰ ਦਾੜੀ ਵਾਲਾ ਦੀਪ ਸਿੱਧੂ, ਡਿਬੜੂਗੜ ਜੇਲ ਵਾਲਾ ਅੰਮ੍ਰਿਤਪਾਲ, ਕਨੇਡਾ ਵਾਲਾ ਹਰਦੀਪ ਸਿੰਘ ਨਿੱਜਰ ਅਤੇ ਹੋਰ ਦੇਸ਼ ਬਿਦੇਸ਼ ਦੇ ਤਕਰੀਬਨ ਸਾਰੇ ਹੀ ਖਾਲਿਸਤਾਨੀ ਕਿਸੇ ਦੇ ਟਰੈਪ ਵਿੱਚ ਫਸੇ ਹੋਏ ਹਨ ਜਾਂ ਹੋਰ ਕਿਸੇ ਕਾਰਨ ਅਜਿਹਾ ਕਰ ਰਹੇ ਹਨ? ਕਿਉਂਕਿ ਦਸਮ ਗ੍ਰੰਥ ਦੀ ਵਿਚਾਰਧਾਰਾ ਸਭ ਤੋਂ ਵੱਧ ਇਨ੍ਹਾਂ ਨਾਲ ਸੰਬੰਧਿਤ ਗੁਰਦੁਆਰਿਆਂ ਵਿੱਚ ਪ੍ਰਚਾਰੀ ਜਾ ਰਹੀ ਹੈ।
ਸਿੱਖਾਂ ਦਾ ਨਾਨਕ ਤਾਂ ਪਹਿਲਾਂ ਹੀ ਕਹਿ ਗਿਆ ਸੀ ਕਿ ਮਰਨ ਤੋਂ ਬਾਅਦ ਕਿਸੇ ਦੀ ਜਾਤ, ਰੰਗ, ਨਸਲ, ਰੂਪ ਆਦਿਕ ਕੁੱਝ ਵੀ ਅੱਗੇ ਨਹੀਂ ਜਾਂਦਾ ਤਾਂ ਫਿਰ ਬੇਦ ਪੜ੍ਹਨ ਵਾਲੀ ਬੇਦੀ ਆਪਣੀ ਜਾਤ/ਕੁੱਲ ਅੱਗੇ ਕਿਸ ਤਰ੍ਹਾਂ ਲਿਜਾਂਦੇ ਰਹੇ ਸੀ? ਜੇ ਕਰ ਦਸਮ ਗ੍ਰੰਥ ਦੀ ਇਹ ਗੱਲ ਠੀਕ ਹੈ ਕਿ ਪਿਛਲੇ ਜਨਮ ਵਿੱਚ ਬੇਦ ਪੜ੍ਹੇ ਹੋਣ ਕਰਕੇ ਗੁਰੂ ਨਾਨਕ ਬੇਦੀਆਂ ਦੀ ਕੁੱਲ ਵਿੱਚ ਪੈਦਾ ਹੋਏ ਸੀ ਅਤੇ ਇਹ ਸਾਰੀ ਕ੍ਰਿਪਾ ਭਗਵਾਨ ਰਾਮ ਚੰਦ੍ਰ ਦੀ ਹੋਈ ਸੀ। ਉਸ ਦੀ ਅਸ਼ੀਰਵਾਦ ਨਾਲ ਹੀ ਸਾਰਾ ਕੁੱਝ ਹੋਇਆ ਹੈ ਫਿਰ ਤਾਂ ਸਿੱਖਾਂ ਦੇ ਗੁਰੂਆਂ ਦੀ ਹੈਸੀਅਤ ਹੀ ਕੋਈ ਨਹੀਂ ਰਹਿੰਦੀ, ਕਿ ਰਹਿੰਦੀ ਹੈ? ਉਂਜ ਵੀ ਗੁਰੂ ਨਾਨਕ ਤਾਂ ਗੁਰਬਾਣੀ ਵਿੱਚ ਰਾਮ ਨੂੰ ਸੀਤਾ ਲਛਮਣ ਦੇ ਵਿਛੋੜੇ ਵਿੱਚ ਰੋਂਦੂ ਦੱਸਦਾ ਹੈ। ਕੀ ਇਹ ਆਪਣੇ ਵੱਡੇ ਵਡੇਰਿਆਂ ਦੀ ਤੌਹੀਂਨ ਨਹੀਂ ਹੈ? ਭਿੰਡਰਾਂਵਾਲਾ ਸਾਧ ਇੱਕ ਕਲਿਪ ਵਿੱਚ ਕਹਿੰਦਾ ਹੈ ਕਿ ਮਰਦਾਨੇ ਨੇ ਪਿਛਲੇ ਜਨਮ ਵਿੱਚ ਬਰਾਂਡੀ ਪੀ ਲਈ ਸੀ ਇਸ ਕਰਕੇ ਉਹ ਮਰਾਸੀਆਂ ਦੇ ਘਰੇ ਜੰਮਿਆਂ ਸੀ। ਜੇ ਕਰ ਕੋਈ ਬਰਾਂਡੀ ਪੀਣ ਨਾਲ ਹੀ ਮਰਾਸੀਆਂ ਦੇ ਘਰੇ ਜੰਮਦਾ ਹੈ ਤਾਂ ਦੁਨੀਆ ਵਿੱਚ ਖਾਸ ਕਰਕੇ ਪੱਛਵੀਂ ਦੇਸ਼ਾਂ ਵਿੱਚ ਕਿਤਨੇ ਲੋਕ ਬਰਾਂਡੀ ਪੀਂਦੇ ਹਨ, ਫਿਰ ਤਾਂ ਉਹ ਸਾਰੇ ਹੀ ਮਰਾਸੀਆਂ ਦੇ ਘਰੇ ਜੰਮਣੇ ਚਾਹੀਦੇ ਸੀ। ਅਜਿਹੇ ਪਸ਼ੂ ਬਿਰਤੀ ਦੀ ਸੋਚਣੀ ਵਾਲੇ ਨੂੰ ਉਹੀ ਮਹਾਨ ਕਹਿ ਸਕਦੇ ਹਨ ਜਿਹੜੇ ਆਪ ਇਨਸਾਨੀਅਤ ਤੌਰ ਤੇ ਗਿਰੇ ਹੋਏ ਲੋਕ ਹੋਣ। ਇਹ ਅਗਲੇ ਪਿਛਲੇ ਜਨਮਾ ਦੀਆਂ ਕਹਾਣੀਆਂ ਗੱਪਾਂ ਤੋਂ ਵੱਧ ਕੁੱਝ ਵੀ ਨਹੀਂ ਹਨ। ਭਗਵਾਨ ਰਾਮ ਬਾਰੇ ਤਾਂ ਇਹ ਵੀ ਕਹਾਣੀ ਪ੍ਰਚੱਲਤ ਹੈ ਕਿ ਉਸ ਨੇ ਇੱਕ ਸ਼ੂਦਰ ਦਾ ਕਤਲ ਇਸ ਕਰਕੇ ਕਰ ਦਿੱਤਾ ਸੀ ਕਿ ਉਹ ਸ਼ੂਦਰ ਹੋਣ ਕਰਕੇ ਭਗਤੀ ਕਿਉਂ ਕਰਦਾ ਹੈ। ਭਾਵ ਕਿ ਸਿੱਖਾਂ ਦੇ ਵੱਡੇ-ਵਡੇਰੇ ਇਸ ਤਰ੍ਹਾਂ ਕਥਿਤ ਨੀਵੀ ਜਾਤ ਵਾਲਿਆਂ ਨੂੰ ਨਫਰਤ ਕਰਦੇ ਹੁੰਦੇ ਸਨ।
ਆਹ ਹੇਠਾਂ ਇੱਕ ਕਲਿਪ ਸੁਣੋ। ਇਹ ਨਿਹੰਗ ਧਰਮ ਸਿੰਘ ਦਾ ਹੈ। ਇਹ ਹੈ ਤਾਂ ਸੀ ਵੀਡੀਓ ਕਲਿਪ, ਪਰ ਮੇਰਾ ਸ਼ੋਸ਼ਲ ਮੀਡੀਏ ਤੇ ਕੋਈ ਅਕਾਉਂਟ ਨਾ ਹੋਣ ਕਰਕੇ ਇਸ ਦਾ ਔਡੀਓ ਰਿਕਾਰਡ ਕਰਕੇ ਹੀ ਪਾ ਰਿਹਾ ਹਾਂ। ਇਹ ਕਥਿਤ ਖਾਲਿਸਤਾਨੀਆਂ ਬਾਰੇ ਹੈ। ਉਹ ਇਨ੍ਹਾਂ ਦੇ ਛਿੱਤਰ ਫਿਰਨ ਦੀ ਗੱਲ ਕਰ ਰਿਹਾ ਹੈ। ਸ਼ਾਇਦ 1984 ਦੀ ਗੱਲ ਕਰਦਾ ਹੋਵੇਗਾ। ਕਿਉਂਕਿ ਇਹ ਸਾਰੇ ਭੰਗੀ ਦਸਮ ਗ੍ਰੰਥ ਨੂੰ ਖਾਸ ਮਹੱਤਤਾ ਦਿੰਦੇ ਹਨ ਇਸ ਲਈ ਦਿੱਲੀ ਦੀ ਕੇਂਦਰ ਸਰਕਾਰ ਨਾਲ ਇਨ੍ਹਾਂ ਦੀ ਹਮੇਸ਼ਾਂ ਨੇੜਤਾ ਰਹੀ ਹੈ। ਕਿਸਾਨਾ ਦੇ ਮੋਰਚੇ ਵੇਲੇ ਵੀ ਕੇਂਦਰੀ ਮੰਤਰੀ ਤੋਮਰ ਨਾਲ ਨੇੜਤਾ ਰੱਖਣ ਵਾਲੇ ਇੱਕ ਨਿਹੰਗ ਨੇ ਇੱਕ ਬੰਦਾ ਵੱਢਿਆ ਸੀ, ਉਸ ਵੇਲੇ ਖਾਲਿਸਤਾਨੀਆਂ ਨੂੰ ਬੜੀ ਖੁਸ਼ੀ ਹੋਈ ਸੀ। ਲਓ ਸੁਣੋਂ ਫਿਰ ਨਿਹੰਗ ਧਰਮ ਸਿੰਘ ਦਾ ਉਹ ਕਲਿਪ:



ਮੇਰਾ ਖਿਆਲ ਹੈ ਕਿ ਬਹੁਤਿਆਂ ਨੂੰ ਇਹ ਗੱਲ ਸਮਝ ਆ ਗਈ ਹੋਵੇਗੀ ਕਿ ਇਸ ਲੇਖ ਵਿੱਚ ਮੈਂ ਕੀ ਕਹਿਣਾ ਚਾਹੁੰਦਾ ਸੀ। ਪਰ ਫਿਰ ਵੀ ਜੇ ਕਰ ਕਿਸੇ ਨੂੰ ਦੁਬਿਧਾ ਹੈ ਤਾਂ ਹੋਰ ਸਪਸ਼ਟ ਕਰ ਦਿੰਦਾ ਹਾਂ। ਭੰਗੀ ਨਿਹੰਗ ਸਿੱਧੇ ਤੌਰ ਤੇ ਆਰ: ਐੱਸ: ਐੱਸ: ਦੀਆਂ ਚਪਲਾਂ ਚੱਟਣ ਵਾਲੇ ਹਨ। ਭਿੰਡਰਾਂਵਾਲਾ ਸਾਧ ਅਤੇ ਉਨ੍ਹਾਂ ਦੇ ਖਾਲਿਸਤਾਨੀ ਚੇਲੇ ਅਸਿੱਧੇ ਤੌਰ ਤੇ ਅਤੇ ਸਿਧਾਂਤਿਕ ਤੌਰ ਤੇ ਆਰ: ਐੱਸ: ਐੱਸ: ਦੀਆਂ ਚਪਲਾਂ ਚੱਟਣ ਵਾਲੇ ਲੋਕ ਹਨ। ਰੌਲਾ ਇਹ ਪਉਂਦੇ ਹਨ ਕਿ ਸਾਨੂੰ ਵੱਖਰਾ ਦੇਸ਼ ਚਾਹੀਦਾ ਹੈ ਪਰ ਇਨ੍ਹਾਂ ਦੇ ਆਪਣੇ ਤਕਰੀਬਨ ਸਾਰੇ ਹੀ ਗੁਰਦੁਆਰਿਆਂ ਵਿੱਚ ਦਸਮ ਗ੍ਰੰਥੀ ਆਰ: ਐੱਸ: ਐੱਸ: ਵਾਲੀ ਸੋਚ ਭਾਰੂ ਹੈ। ਜਿਸ ਗੁਰਦੁਆਰੇ ਦਾ ਪ੍ਰਧਾਨ ਹਰਦੀਪ ਸਿੰਘ ਨਿੱਜਰ ਸੀ ਉਸ ਵਾਰੇ ਸੁਣਿਆ ਹੈ ਕਿ ਸਭ ਤੋਂ ਵੱਧ ਪਖੰਡ ਉਸ ਗੁਰਦੁਆਰੇ ਵਿੱਚ ਹੁੰਦੇ ਹਨ। ਇਹ ਸਾਰੇ ਰਲ ਕੇ ਭਿੰਡਰਾਂਵਾਲੇ ਗੁੰਡੇ ਸਾਧ ਦੀ ਸੋਚ ਨੂੰ ਲੈ ਕੇ ਨਾਨਕ ਦੀ ਤੋਰੀ ਹੋਈ ਸਿੱਖੀ ਨੂੰ ਮਲੀਆ ਮੇਟ ਕਰਨਾ ਚਾਹੁੰਦੇ ਹਨ। ਬਹੁਤੇ ਵਿਦਵਾਨ ਆਰ: ਐੱਸ: ਐੱਸ: ਕੋਲ ਵਿਕ ਚੁੱਕੇ ਹਨ ਅਤੇ ਬਾਕੀ ਦੇ ਦੋਗਲੇ ਹਨ। ਮਿਸ਼ਨਰੀ ਤਾਂ ਤਕਰੀਬਨ ਸਾਰੇ ਹੀ ਦੋਗਲੇ ਹਨ। ਇਹ ਕਿਸੇ ਗੱਲ ਬਾਰੇ ਵੀ ਕੋਈ ਵੀ ਸਪਸ਼ਟ ਸਟੈਂਡ ਨਹੀਂ ਲੈ ਸਕਦੇ। ਇਨ੍ਹਾਂ ਦੇ ਕਛਹਿਰੇ ਤਾਂ ਪੁਜਾਰੀਆਂ ਦੇ ਇੱਕ ਦਬਕੇ ਨਾਲ ਹੀ ਗਿੱਲੇ ਹੋ ਜਾਂਦੇ ਹਨ। ਤਕਰੀਬਨ ਸਾਰੇ ਪੁਜਾਰੀ ਆਰ: ਐੱਸ: ਐੱਸ: ਤੋਂ ਪ੍ਰਵਾਣਤ ਹੋਏ ਹੀ ਲਗਾਏ ਜਾਂਦੇ ਹਨ। ਪੱਤਰਕਾਰੀ ਦੀਆਂ ਦੁਕਾਨਾ ਤਾਂ ਜਰੂਰ ਬਹੁਤਿਆਂ ਨੇ ਖੋਲੀਆਂ ਹੋਈਆਂ ਹਨ ਪਰ ਸੱਚੀ ਗੱਲ ਕਰਨ ਤੋਂ ਹਮੇਸ਼ਾਂ ਪਾਸਾ ਵੱਟਦੇ ਰਹਿੰਦੇ ਹਨ। ਹੋਰ ਆਮ ਪੱਤਰਕਾਰਾਂ ਦੀ ਗੱਲ ਤਾਂ ਛੱਡੋ ਮੈਂ ਇੱਕ ਨਾਮਵਾਰ ਪੱਤਰਕਾਰ ਦਾ ਇੱਕ ਕਲਿਪ ਸੁਣਿਆਂ ਸੀ। ਜਿਸ ਵਿੱਚ ਉਹ ਕਹਿੰਦਾ ਸੀ ਕਿ ਭਿੰਡਰਾਂਵਾਲੇ ਦੀ ਇਹ ਗੱਲ ਮੈਂ ਤਸਦੀਕ ਨਹੀਂ ਕਰ ਸਕਿਆ ਕਿ ਉਸ ਨੇ 5000 ਹਿੰਦੂ ਵੱਢਣ ਦੀ ਗੱਲ ਕਹੀ ਵੀ ਸੀ ਜਾਂ ਨਹੀਂ। ਜੇ ਕਰ ਕਹੀ ਸੀ ਤਾਂ ਕਿਸ ਸੰਧਰਵ ਵਿੱਚ ਕਹੀ ਸੀ। ਇਹ ਉਸ ਪੱਤਰਕਾਰ ਦੀ ਗੱਲ ਹੈ ਜਿਹੜਾ 1984 ਵੇਲੇ ਦੀਆਂ ਖਬਰਾਂ ਨੂੰ ਦਰਬਾਰ ਸਾਹਿਬ ਵਿੱਚ ਕਵਰ ਕਰਦਾ ਹੁੰਦਾ ਸੀ। ਇਸ ਨੇ ਕਈ ਕਿਤਾਬਾਂ ਵੀ ਲਿਖੀਆਂ ਹਨ। ਜੇ ਕਰ ਅੰਗ੍ਰੇਜ਼ੀ ਦੇ ਇੱਕ ਨਾਮਵਾਰ ਪੱਤਰਕਾਰ ਦਾ ਇਹ ਹਾਲ ਹੈ ਤਾਂ ਬਾਕੀਆਂ ਦਾ ਕੀ ਹੋਵੇਗਾ? ਭਾਵ ਕਿ ਜਾਣ ਬੁੱਝ ਕੇ ਝੂਠ ਬੋਲਣ ਵਾਲੇ ਜਾਂ ਇਉਂ ਕਹਿ ਲਓ ਕਿ ਅਸਲੀਅਤ ਨੂੰ ਛੁਪਾ ਕੇ ਗੱਲ ਕਰਨ ਵਾਲੇ ਅਸਲੀ ਪੰਥਕ ਸਿੱਖ ਹੁੰਦੇ ਹਨ। ਅਸਲੀਅਤ ਦੱਸ ਕੇ ਸੱਚੀ ਗੱਲ ਕਰਨ ਵਾਲੇ ਤਾਂ ਪੰਥਕ ਦੋਖੀ ਹੁੰਦੇ ਹਨ। ਤਾਂਹੀਂ ਤਾਂ ਝੂਠੀਆਂ ਕਹਾਣੀਆਂ ਘੜ ਕੇ ਅਤੇ ਜਾਹਲੀ ਕਿਤਾਬਾਂ ਛਪਵਾ ਕਿ ਲੋਕਾਈ ਨੂੰ ਬੁਵਕੂਫ ਬਣਾਈ ਜਾ ਰਹੇ ਹਨ। ਅਸਲ ਵਿੱਚ ਇਹ ਸਾਰੇ ਹੀ ਨਾਨਕ ਦੀ ਸੱਚੀ ਗੱਲ ਦੇ ਦੋਖੀ ਹਨ। ਇਹ ਸਾਰੇ ਹੀ ਕਪਟੀ, ਬੇਈਮਾਨ, ਗੰਦੇ, ਗੁੰਡੇ, ਚੋਰ, ਡਾਕੂ ਅਤੇ ਬਦਮਾਸ਼ੀ ਵਾਲੀ ਸਿੱਖੀ ਦੇ ਮੁਦਈ ਹਨ। ਪਰ ਮੈਂ ਤਾਂ ਇਨ੍ਹਾਂ ਦੀ ਇਹ ਸਿੱਖੀ ਕਦੋਂ ਦਾ ਹੀ ਛੱਡ ਚੁੱਕਾ ਹਾਂ। ਮੇਰਾ ਇਹ ਲੇਖ ਇਨ੍ਹਾਂ ਕਥਿਤ ਸਿੱਖਾਂ ਲਈ ਨਹੀਂ ਹੈ। ਇਹ ਸਿਰਫ ਉਨ੍ਹਾਂ ਲਈ ਹੈ ਜਿਹੜੇ ਭੋਲੇ ਭਾਏ ਇਨ੍ਹਾਂ ਦੇ ਜਾਲ ਵਿੱਚ ਫਸ ਜਾਂਦੇ ਹਨ। ਮੈਂ ਉਨ੍ਹਾਂ ਨੂੰ ਹੀ ਸੁਚੇਤ ਕਰ ਸਕਦਾ ਹਾਂ ਜਿਹੜੇ ਆਪ ਸੁਚੇਤ ਹੋਣਾ ਚਾਹੁੰਦੇ ਹੋਣ।
ਮੱਖਣ ਪੁਰੇਵਾਲ,
ਅਕਤੂਬਰ 28, 2023.




.