.

ਇਕ ਸਾਬਕਾ ਖਾਲਿਸਤਾਨੀ ਦੀ ਸੋਚ ਵਿੱਚ ਆਈ ਤਬਦੀਲੀ ਅਤੇ ਇਕ ਝੂਠੇ ਖਾਲਿਸਤਾਨੀ ਨਾਲ ਵਿਚਾਰ

ਪਹਿਲਾਂ ਤੁਸੀਂ ਜਸਵੰਤ ਸਿੰਘ ਠੇਕੇਦਾਰ ਦੀ ਇਹ ਇੱਕ ਸਪੋਕਸਮੈਨ ਦੀ ਐਡੀਟਰ ਨਿਮਰਤ ਕੌਰ ਨਾਲ ਹੋਈ ਇੰਟਰਵਿਊ ਸੁਣੋ ਕਿ ਕਿਵੇਂ ਅਖੀਰਲੀ ਉਮਰ ਵਿੱਚ ਜਾ ਕੇ ਸੋਝੀ ਆਈ ਹੈ ਕਿ ਅੱਜ ਦੇ ਸਮੇ ਵਿੱਚ ਹਥਿਆਰਬੰਦ ਲੜਾਈ ਲੜਨੀ ਗਲਤ ਰਸਤਾ ਹੈ। ਪਾਕਿਸਤਾਨ ਬਾਰੇ, ਬਾਦਲਾਂ ਬਾਰੇ, ਜਥੇਦਾਰਾਂ ਬਾਰੇ, ਅੰਮ੍ਰਿਤਪਾਲ ਬਾਰੇ ਅਤੇ ਹੋਰ ਕਾਫੀ ਕੁੱਝ ਬਾਰੇ ਚਾਨਣਾ ਪਾਇਆ ਹੈ। ਕਿਸੇ ਦੀ ਕਹੀ ਹੋਈ ਹਰ ਗੱਲ ਨਾਲ ਹਰਇਕ ਦਾ ਸਹਿਮਤ ਹੋਣਾ ਜਰੂਰੀ ਨਹੀਂ ਹੁੰਦਾ। ਪਰ ਇਸ ਵਿਚੋਂ ਸਮੁੱਚਾ ਭਾਵ ਇਹੀ ਨਿਕਲਦਾ ਹੈ ਕਿ ਜਸਵੰਤ ਸਿੰਘ ਠੇਕੇਦਾਰ ਹੁਣ ਇਹ ਮਹਿਸੂਸ ਕਰਦਾ ਹੈ ਕਿ ਜੋ ਰਾਹ ਅਸੀਂ ਜੁਆਨੀ ਵੇਲੇ ਚੁੱਕਿਆ ਸੀ ਉਹ ਗਲਤ ਸੀ। ਅਸੀਂ ਵੀ ਲੋਕਾਈ ਨੂੰ ਇਹੀ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਖਾਲਿਸਤਾਨ ਦੇ ਨਾਮ ਤੇ ਗਲਤ ਬੰਦਿਆਂ ਮਗਰ ਲੱਗਣ ਤੋਂ ਸੰਕੋਚ ਕਰੋ। ਮੇਰਾ ਬਾਕੀ ਸਿੱਖਾਂ ਨਾਲੋਂ ਫਰਕ ਇਹ ਹੈ ਕਿ ਮੈਂ ਜਿੱਥੇ ਸਰਕਾਰ ਨੂੰ ਦੋਸ਼ੀ ਮੰਨਦਾ ਹਾਂ ਉਥੇ ਸਿੱਖਾਂ ਨੂੰ ਵੀ ਬਰਾਬਰ ਦੇ ਦੋਸ਼ੀ ਮੰਨਦਾ ਹਾਂ ਖਾਸ ਕਰਕੇ ਭਿੰਡਰਾਂਵਾਲੇ ਸਾਧ ਅਤੇ ਉਸ ਦੇ ਚੇਲਿਆਂ ਨੂੰ। ਇਸ ਬਾਰੇ ਮੈਂ ਅਪ੍ਰੈਲ 08, 2023 ਨੂੰ ਵੀ ਇੱਕ ਲੇਖ ਲਿਖਿਆ ਸੀ ਕਿ “ਇੰਦਰਾ ਅਤੇ ਸਾਧ ਨੂੰ ਬਰਾਬਰ ਰੱਖ ਕੇ ਤੋਲੋ”। ਸਾਰੀ ਦੁਨੀਆ ਵਿੱਚ ਗਿਣਤੀ ਦੇ ਕੁੱਝ ਸਿੱਖਾਂ ਨੂੰ ਛੱਡ ਕੇ ਬਾਕੀ ਸਾਰੇ ਧਰਮ ਦੇ ਨਾਮ ਤੇ ਰੱਜ ਕੇ ਝੂਠ ਬੋਲਣ ਵਾਲੇ ਲੋਕ ਹਨ। ਇਸੇ ਕਰਕੇ ਤਕਰੀਬਨ 3 ਸਾਲ ਪਹਿਲਾਂ ਮੈਂ ਆਪਣੇ ਆਪ ਹੀ ਸਿੱਖ ਧਰਮ ਤੋਂ ਬਾਹਰ ਹੋ ਗਿਆ ਸੀ ਅਤੇ ਪਿਛਲੇ ਤਿੰਨ ਸਾਲਾਂ ਵਿੱਚ ਅੱਜ ਤੱਕ ਕਦੀ ਵੀ ਸਿੱਖਾਂ ਦੇ ਕਿਸੇ ਗੁਰਦੁਆਰੇ ਨਹੀਂ ਗਿਆ ਅਤੇ ਬਾਕੀ ਰਹਿੰਦੀ ਸਾਰੀ ਉਮਰ ਨਾ ਹੀ ਕਦੀ ਜਾਵਾਂਗਾ।


ਆਹ ਹੁਣ ਉਜਲ ਦੋਸਾਂਝ ਦੇ ਵਿਚਾਰ ਵੀ ਸੁਣ ਲਓ ਜਿਸ ਵਿਚੋਂ ਵੀ ਕਾਫੀ ਕੁੱਝ ਸਿੱਖਣ ਨੂੰ ਮਿਲੇਗਾ।


ਆਹ ਹੁਣ ਅਗਾਂਹ ਪੜ੍ਹੋ ਇੱਕ ਖਾਲਿਸਤਾਨੀ ਵਲੋਂ ਮੈਨੂੰ ਭੇਜੀਆਂ ਕੁੱਝ ਈਮੇਲਾਂ ਅਤੇ ਮੇਰੇ ਵਲੋਂ ਦਿੱਤੇ ਗਏ ਜਵਾਬ। ਹੋ ਸਕਦਾ ਹੈ ਕਿ ਮੇਰੇ ਵਲੋਂ ਦਿੱਤੇ ਗਏ ਜਵਾਬਾਂ ਦੀ ਸ਼ਬਦਾਵਲੀ ਕਈਆਂ ਨੂੰ ਚੰਗੀ ਨਾ ਲੱਗੇ। ਪਰ ਮਜਬੂਰੀ ਵਿੱਚ ਇਹ ਜਵਾਬ ਮੁੜ ਕੇ ਉਸੇ ਭਾਸ਼ਾ ਵਿੱਚ ਦਿੱਤਾ ਗਿਆ ਹੈ। ਮੈਂ ਜੋ ਕੁੱਝ ਵੀ ਕਿਸੇ ਬਾਰੇ ਹੁਣ ਤੱਕ ਲਿਖਿਆ ਹੈ ਉਹ ਸਬੂਤਾਂ ਦੇ ਅਧਾਰ ਤੇ ਲਿਖਿਆ ਹੈ। ਜੇ ਕਰ ਕਿਸੇ ਨੂੰ ਕੁੱਝ ਲਗਦਾ ਹੈ ਕਿ ਤੱਥਾਂ ਦੇ ਅਧਾਰ ਤੇ ਠੀਕ ਨਹੀਂ ਲਿਖਿਆ ਤਾਂ ਉਹ ਦੱਸ ਸਕਦਾ ਹੈ ਕਿ ਆਹ ਗੱਲ ਠੀਕ ਨਹੀਂ ਤਾਂ ਜੇ ਕਰ ਮੈਂ ਕਿਸੇ ਦੇ ਹਵਾਲੇ ਤੋਂ ਬਿਗੈਰ ਲਿਖਿਆ ਹੋਵੇ ਤਾਂ ਠੀਕ ਕਰ ਸਕਦਾ ਹੈ। ਪਰ ਧੱਕੇ ਧੌਂਸ ਅਤੇ ਬਦਮਾਸ਼ੀ ਦੇ ਡਰਾਵੇ ਨਾਲ ਬਿੱਲਕੁੱਲ ਨਹੀਂ। ਅੱਗੇ ਪੜ੍ਹੋ ਇੱਕ ਖਾਲਿਸਤਾਨੀ ਦੀ ਈ-ਮੇਲ ਤੋਂ ਸ਼ੁਰੂ ਹੋਈ ਤਲਖੀ ਭਰੀ ਗੱਲਬਾਤ। ਨੀਲੇ ਅੱਖਰਾਂ ਵਾਲੀ ਖਾਲਿਸਤਾਨੀ ਦੀ ਲਿਖਤ ਹੈ ਅਤੇ ਲਾਲ ਅੱਖਰਾਂ ਵਾਲੀ ਮੇਰੀ।
From: Balvir S. Virk <[email protected]>
To: <[email protected]>
Sent: 2023-06-03 8:30:32 AM
Subject:
ਲਾਹਨਤਾ
--------------------------------------------------------------------------------
ਸਰਕਾਰੀ ਏਜੰਟ, ਲਾਹਨਤਾ ਤੈਨੂੰ,
ਹਰਾਮ ਦੀ ਕੀਤੀ ਕਮਾਈ ਤੇਰੇ ਕਮ ਨੀ ਆਉਣੀ।
https://www.facebook.com/100003692798032/posts/pfbid02BQDey5mnkXLutHVpe2VjAUTRNNd2boiXurr3zi8MDH8UWQvKPRiuxDVT5Y85rpaol/

ਝੂਠ ਕਦੇ ਸਚ ਨੀ ਬਣਦਾ,

Sikhmarg <[email protected]>
ਸਰਕਾਰ ਦੇ ਪਾਲੇ ਹੋਏ ਗੁੰਡੇ ਸਾਧ ਦੇ ਗੁੰਡੇ ਚੇਲਿਓ, ਹਰਾਮ ਦੀਆਂ ਕਮਾਈਆਂ ਤੁਸੀਂ ਕਰਦੇ ਹੋ। ਧਰਮ ਦੇ ਨਾਮ ਤੇ ਗੰਦ ਫੈਲਾਉਣ ਵਾਲੇ ਪਸ਼ੂ ਬਿਰਤੀ ਵਾਲੇ ਗੰਦੇ ਲੋਕ। ਬੈਕਾਂ ਲੁੱਟਣ ਵਾਲੇ ਡਾਕੂ ਅਤੇ ਡਰੱਗ ਦਾ ਧੰਦਾ ਕਰਨ ਵਾਲੇ ਡਰੱਗ ਸਮਗਲਰ।

From: Balvir S. Virk <[email protected]>
To: Sikhmarg <[email protected]>
Sent: 2023-06-05 3:28:58 AM
Subject: Re:
ਲਾਹਨਤਾ
--------------------------------------------------------------------------------
ਆਪਣੀ ਗਲਬਾਤ ਕਿਥੇ ਹੋ ਸਕਦੀ, ਫ਼ੋਨ ਰਾਹੀ ਜਾ ਮਿਲ ਕੇ, ਕਿਓ ਕੇ ਤੁਹਾਡੇ ਦਿਮਾਗ ਸਰਕਾਰਾ ਨੇ
wash ਕਿਤੇ ਹੋਏ ਆ ਜਾ ਤੇਰੇ ਵਰਗੇ ਨੂੰ ਪੰਜਾਬ ਦੇ ਹੱਕਾਂ ਲਈ ਲੜਣ ਵਾਲਿਆ ਵਿਰੁਧ ਲਿਖਣ ਲਈ ਮੋਟੀ ਰਕਮ ਮਿਲਦੀ ਆ ।
ਪਿੰਡ ਤੇਰਾ ਮਕੰਦ ਪੁਰ ਜਾ ਹੋਰ ਆ ।

Sikhmarg <[email protected]>
ਦਿਮਾਗ ਤੁਹਾਡੇ ਵਰਗੇ ਪਸ਼ੂਆਂ ਦੇ ਖਰਾਬ ਹੋਏ ਹੋਏ ਹਨ ਨਿਰਾ ਝੂਠ ਸੁਣ-ਸੁਣ ਕੇ ਅਤੇ ਬੋਲ-ਬੋਲ ਕੇ। ਮੈਂ ਕਨੇਡਾ ਵਿਚ 46 ਸਾਲ ਲੱਕੜ ਦੀ ਮਿੱਲ ਵਿਚ ਕੰਮ ਕੀਤਾ ਹੈ। ਜਿਸ ਸਾਧਾਰਣ ਜਿਹੇ ਘਰ ਵਿਚ ਮੈਂ ਰਹਿੰਦਾ ਹਾਂ ਉਸ ਦੀਆਂ ਕਿਸ਼ਤਾਂ ਹਾਲੇ ਵੀ ਦਿੰਦਾ ਹਾਂ। ਮੇਰੇ ਇਸ ਘਰ ਤੋਂ ਬਿਨਾ ਸਾਰੀ ਦੁਨੀਆ ਵਿਚ ਇਕ ਵੀ ਸਿੰਟ ਦੀ ਕੋਈ ਹੋਰ ਪਰਾਪਰਟੀ ਜੇ ਕਰ ਤੁਹਾਨੂੰ ਲੱਭਦੀ ਹੈ ਤਾਂ ਤੁਸੀਂ ਆਪੇ ਨਾਮ ਕਰਵਾ ਲਿਓ। ਤੁਹਡੇ ਵਰਗੇ ਨਿਰਾ ਝੂਠ ਬੋਲਣ ਵਾਲੇ ਪਸ਼ੂ ਬਿਰਤੀ ਵਾਲੇ ਵਿਆਕਤੀਆਂ ਨਾਲ ਗੱਲ ਕਰਕੇ ਮੈਂ ਆਪਣਾ ਸਮਾ ਕਿਉਂ ਖਰਾਬ ਕਰਾਂ। ਤੁਹਾਡੇ ਵਰਗੇ 3600 ਤੁਰੇ ਫਿਰਦੇ ਹਨ। ਪੰਜਾਬ ਦੇ ਹੱਕਾਂ ਲਈ ਆਵਾਜ਼ ਉਠਾਉਣ ਲਈ ਪਾਰਲੀਮੈਂਟ ਅਤੇ ਵਿਧਾਨ ਸਭਾ ਹਨ। ਉਥੇ ਅਕਲ ਵਲਿਆਂ ਨੂੰ ਚੁਣ ਕੇ ਭੇਜੋ ਨਾ ਕਿ ਲੋਕਾਂ ਨੂੰ ਗਲਤ ਪਾਸੇ ਲਾ ਕੇ ਜੇਲਾਂ ਵਿਚ ਸੁਟਵਾਓ ਅਤੇ ਘਰ ਬਰਬਾਦ ਕਰਾਓ।

From: Balvir S. Virk <[email protected]>
ਤੇਰੀਆਂ ਗੱਲਾ ਦਸ ਰਹੀਆ , ਤੂੰ ਸਿੱਖੀ ਦੇ ਭੇਸ ਵਿਚ ਸਰਕਾਰੀ ਏਜੰਟ ਹੋ ਸਕਦਾ।
ਪੰਜਾਬ ਦੇ ਹੱਕਾ ਲਈ ਇਕ ਵੀ ਲਫਜ਼ ਨਹੀ, ਸਿਰਫ ਪੰਜਾਬ ਅਤੇ ਸਿੱਖਾਂ ਨੂੰ ਬਦਨਾਮ ਕਰਨ ਲਈ , ਜੋ ਇਕ ਬੇਫਕੂਫ ਕੋਲੋ ਲਿਖਿਆ ਜਾਂਦਾ, ਓਹ ਸਭ ਕੁਝ ਲਿਖਿਆ ਹੋਇਆ।
Kp gilli ਦੀ ਉਲਾਦ ਹੋਣ ਦਾ ਭਲੇਖ ਜਾ ਸਚ ਆ , ਇਸ ਤਰਾ ਜਾਪਦਾ ।
ਲਗਦਾ ਕਿਸੇ ਸਥ ਵਿਚ ਵੀ ਤੈਨੂ ਬੈਠਣ ਨਹੀਂ ਦਿੰਦਾ ਹੋਣਾ।
ਇਸ ਤਰ ਦੇ ਬੇਫਕੂਫਾ ਨੇ ਪੰਜਾਬ ਦਾ ਬੇੜਾ ਗਰਕ ਦਿਤਾ।
ਇਸ ਤਰਾ ਲਿਖਣ ਨਾਲ ਖੁਲਾ ਪੈਸਾ ਮਿਲਿਆ ਹੋਣਾ ।
ਹਰਾਮ ਦੀ ਕਮਾਈ , ਹਰਾਮ ਹੋ ਕੇ ਨਿਕਲੇਗੀ ।
ਭਰਤੀ ਏਜੰਸੀਆ ਦਿਆ,,,,,,,,,
ਇਸ ਸਰਕਾਰੀ ਧਾਰਮਿਕ ਦੀ ਬੋਲੀ ਦੇਖੋ
ਸਰਕਾਰੀ ਜਾ ਕਾਮਰੇਡਾ ਜਰੂਰ ਸੁਣਨਾ
https://fb.watch/kZYdROA3Ya/

ਭਾਰਤੀ ਏਜੰਸੀਆਂ ਦੇ ਪਾਲਤੂ ਖਾਲਿਸਤਾਨੀ ਕੁੱਤਿਓ ਤੁਹਾਡੀਆਂ ਕਰਤੂਤਾਂ ਸਾਰੇ ਜੱਗ ਵਿੱਚ ਜ਼ਾਹਰ ਹੋ ਚੁੱਕੀਆਂ ਹਨ। ਰਾਅ ਏਜੰਸੀ ਦੇ ਸਾਬਕਾ ਅਫਸਰਾਂ ਦੀਆਂ ਕਿਤਾਬਾਂ ਪੜ੍ਹ ਲਓ ਕਿ ਸਰਕਾਰੀ ਏਜੰਸੀਆਂ ਦੇ ਜਾਲ ਵਿੱਚ ਫਸ ਕੇ ਧਰਮ ਦੇ ਨਾਮ ਤੇ ਗੁੰਡਾਕਰਦੀ ਕਰਨ ਵਾਲੇ ਅਤੇ ਗੁਮਰਾਹ ਕਰਨ ਵਾਲੇ ਕੌਣ ਸਨ। ਇਹ ਸਾਰਾ ਕੁੱਝ ਮੈਂ ਪਿਛਲੇ 40 ਸਾਲਾਂ ਤੋਂ ਵੱਧ ਸਮੇਂ ਤੋਂ ਪੜ੍ਹਦਾ ਸੁਣਦਾ ਆ ਰਿਹਾ ਹਾਂ। ਤੁਹਾਡੇ ਅਕਾਲ ਤਖ਼ਤ ਤੇ ਲੁਕ ਕੇ ਬੈਠੇ ਉਸ ਸਰਕਾਰੀ ਗੁੰਡੇ ਸਾਧ ਦੀਆਂ, ਉਸ ਸਮੇਂ ਦੀਆਂ ਤਕਰੀਬਨ ਸਾਰੀਆਂ ਹੀ ਟੇਪਾਂ ਸੁਣੀਆਂ ਸਨ। ਉਸ ਸਾਧ ਨੇ ਧਰਮ ਦੇ ਨਾਮ ਤੇ ਰੱਜ ਕੇ ਗੰਦ ਪਾਇਆ ਸੀ। ਹੋਰ ਗੰਦ ਦੇ ਨਾਲ ਹੀ ਖਾਸ ਕਰਕੇ ਦਸਮ ਗ੍ਰੰਥ ਦਾ ਗੰਦ। ਇਸ ਦਸਮ ਗ੍ਰੰਥ ਦੇ ਗੰਦ ਨੂੰ ਮੈਂ ਹੀ ਇੱਥੇ ਸਭ ਤੋਂ ਪਹਿਲਾਂ ਨੰਗਾ ਕੀਤਾ ਸੀ। ਦੇਸ਼ ਬਿਦੇਸ਼ ਦੇ ਤਕਰੀਬਨ ਸਾਰੇ ਖਾਲਿਸਤਾਨੀਆਂ ਦੀਆਂ ਕਰਤੂਤਾਂ ਹਰ ਰੋਜ ਜ਼ਾਹਰ ਹੁੰਦੀਆਂ ਹਨ। ਕੇ. ਪੀ. ਐਸ. ਗਿੱਲ ਨੇ ਹੀ ਧਰਮ ਦੇ ਨਾਮ ਤੇ ਗੰਦ ਖਿਲਾਰਨ ਵਾਲੀ ਖਾਲਿਸਤਾਨੀ ਕਤੀੜ ਨੂੰ ਸਿੱਧਾ ਕੀਤਾ ਸੀ। ਲਾਈਨਾ ਵਿੱਚ ਬਿਠਾ ਕੇ ਗਊ ਦੇ ਜਾਏ ਬਣਾਇਆ ਸੀ ਜਿਸ ਤਰ੍ਹਾਂ ਹੁਣ ਡਿਬੜੂਗੜ ਵਾਲਿਆਂ ਨੂੰ ਕੀਤਾ ਹੈ। ਕੁੱਝ ਕੁ ਨੂੰ ਉਸ ਨੇ ਬਿਦੇਸ਼ਾਂ ਵਿੱਚ ਭੇਜਿਆ ਸੀ। ਕੀ ਤੁਹਾਡੇ ਵਰਗੇ ਕਿਤੇ ਉਸ ਦੇ ਹੀ ਭੇਜੇ ਹੋਏ ਸਰਕਾਰੀ ਦੱਲੇ ਤਾਂ ਨਹੀਂ? ਸਰਕਾਰੀ ਖਾਸਿਲਤਾਨੀ ਦੱਲਿਆਂ ਦੀਆਂ ਹੋਰ ਕਰਤੂਤਾਂ ਸੁਣਨੀਆਂ ਹਨ ਤਾਂ ਰੇਡੀਓ ਵਿਰਸਾ ਜਾਂ ਸਾਡਾ ਨਜ਼ਰੀਆਂ ਸੁਣ ਲਿਆ ਕਰੋ। ਮੈਂ ਵੀ ਕਦੀ-ਕਦੀ ਸੁਣਦਾ ਹੁੰਦਾ ਹਾਂ। ਆਪਣੇ ਖਾਲਿਸਤਾਨੀ ਏਜੰਡੇ ਬਾਰੇ ਵੀ ਉਨ੍ਹਾਂ ਨੂੰ ਕਾਲ ਕਰ ਲਿਆ ਕਰੋ। ਆਉਣ ਵਾਲੇ ਸਮੇ ਵਿੱਚ ਇਹ ਗੱਲ ਆਪੇ ਹੀ ਹੋਰ ਵੀ ਸਾਫ ਹੋ ਜਾਣੀ ਹੈ ਸਰਕਾਰੀ ਬੰਦਾ ਮੈਂ ਹਾਂ ਜਾਂ ਤੁਹਾਡੇ ਵਰਗੇ ਧਰਮ ਦੇ ਨਾਮ ਤੇ ਗੰਦ ਖਿਲਾਰਨ ਵਾਲੇ ਗੰਦੇ ਖਾਲਿਸਤਾਨੀ।

----------------------------------------------------------------------------

ਪਤਾ ਲਗ ਗਿਆ ਤੂ kp gilli ਹਰਾਮਦੀ ਉਲਾਦ ਏ , ਅਪਣਾ ਪਤਾ ਟਿਕਾਣਾ ਦਸ।
ਕੋਤਵਾਲ ਆਇਆ । ਤਿੰਨ ਬਖਸ਼ੀਆਂ ਹੋਈਆਂ ਰੂਹਾਂ, ਇਸ ਤਰ੍ਹਾਂ ਆਪਣੇ ਸਭ ਤੋਂ ਸੱਖਣੇ ਅਤੇ ਉਨ੍ਹਾਂ ਦੇ ਭਰੋਸੇਮੰਦ ਨੌਕਰ ਦੁਆਰਾ ਧੋਖੇ ਨਾਲ ਧੋਖਾ ਦਿੱਤਾ ਗਿਆ, ਉਨ੍ਹਾਂ ਨੇ ਉਨ੍ਹਾਂ ਦੀ ਭਾਲ ਦੀ ਸੁਣਵਾਈ ਸ਼ੁਰੂ ਕੀਤੀ ।
ਸ਼ੁਰੂਆਤ ਕਰਦਿਆਂ, ਇਨ੍ਹਾਂ ਸਾਹਿਬਜ਼ਾਦਿਆਂ ਨੇ ਭਵਿੱਖਬਾਣੀ ਕੀਤੀ ਕਿ ਗੰਗੂ ਉਨ੍ਹਾਂ ਦੀ ਚੋਰੀ ਕੀਤੀ ਹੋਈ ਦੌਲਤ ਦਾ ਅਨੰਦ ਨਹੀਂ ਲੈ ਸਕੇਗਾ ਅਤੇ ਉਨ੍ਹਾਂ ਨੇ ਉਸਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਸ ਨੂੰ ਵੀ ਆਪਣੇ ਵਰਗੇ ਹੀ ਸ਼ਾਸਕ ਦੁਆਰਾ ਤਸੀਹੇ ਦਿੱਤੇ ਜਾਣਗੇ ਅਤੇ ਉਹ ਜਿਨ੍ਹਾਂ ਨਾਲ ਉਸਨੇ ਵਫ਼ਾਦਾਰੀ ਕੀਤੀ ਸੀ, ਉਹ ਉਸ ਨਾਲ ਵਿਸ਼ਵਾਸਘਾਤ ਕਰਨਗੇ, ਜਿਵੇਂ ਉਸ ਨੇ ਉਨ੍ਹਾਂ ਨਾਲ ਧੋਖਾ ਕੀਤਾ ਸੀ ।
ਪ੍ਰੋਫੈਸਰ ਪੂਰਨ ਸਿੰਘ ਜੀ ਆਪਣੀਆਂ ਲਿਖਤਾਂ ਸਾਰੇ ਸਿੱਖਾਂ ਨੂੰ ਸਪਸ਼ਟ ਸੰਦੇਸ਼ ਦੇ ਰਹੇ ਹਨ ਕਿ ਭਾਈ ਤੁਸੀਂ ਸਿੱਖ ਜਝਾਰੂਆਂ ਨੂੰ ਕਸ਼ਟ ਦੇ ਕੇ ਮਰਵਾ ਸਕਦੇ ਹੋ ਦੌਲਤ ਕਮਾ ਸਕਦੇ ਹੋ ਪਰ ਤੁਹਾਡੀਆਂ ਤਰੱਕੀਆਂ, ਤੁਹਾਡੇ ਪੈਸੇ ਵੀ ਤਹਾਨੂੰ ਚੈਨ ਨਾਲ ਸੌਣ ਨਹੀਂ ਦੇਣਗੇ । ਇਸ ਕਰਕੇ ਗੁਰੂ ਤੋਂ ਸਖਣੇ ਸਿਖਾਂ ਲਈ ਸਨੇਹਾ ਪਜਾਉਣਾ ਲਈ ਉਨ੍ਹਾਂ ਦੀ ਡਿਉਟੀ ਗੁਰੂ ਸਾਹਿਬ ਨੇ ਆਪ ਲਾਈ ਹੋਈ ਹੈ ।

-------------------------------------------------------------

ਜਿਸ ਤਰ੍ਹਾਂ ਦੀ ਪਸ਼ੂ ਬਿਰਤੀ ਤੇਰੀ ਹੈ ਪੜ੍ਹਨ ਵਿਚਾਰਨ ਤੋਂ ਪਹਿਲਾਂ ਮੇਰੀ ਵੀ ਇਸੇ ਤਰ੍ਹਾਂ ਦੀ ਹੁੰਦੀ ਸੀ ਪਰ ਮੈਂ ਤੇਰੇ ਵਰਗੀ ਗੁੰਡਾ ਬਿਰਤੀ ਨਹੀਂ ਸੀ ਰੱਖਦਾ। ਤੂੰ ਆਪਣਾ ਗੁੰਡ ਪੁਣਾ ਕਿਤੇ ਹੋਰ ਕੱਢ ਲੈ। ਤੈਨੂੰ ਐਨੀ ਕੁ ਅਕਲ ਹੈਗੀ ਆ ਕਿ ਕਥਿਤ ਖਾੜਕੂਆਂ ਵਿਚੋਂ ਸਭ ਤੋਂ ਮੂਹਰਲੀਆਂ ਸਫਾਂ ਵਿੱਚ ਲੜਨ ਵਾਲਾ ਗੁਰਬਚਨ ਸਿੰਘ ਮਾਨੋਚਾਹਲ ਸੀ। ਮੇਰਾ ਖਿਆਲ ਹੈ ਕਿ ਸਭ ਤੋਂ ਵੱਧ ਉਸ ਦੇ ਟੱਬਰ ਦੇ ਜੀਅ ਹੀ ਇਸ ਸੰਘਰਸ਼ ਦੀ ਭੇਟ ਚੜੇ ਸਨ। ਉਸ ਦੇ ਪਰਵਾਰ ਦੀ ਹੀ ਇੱਕ ਬੇਟੀ, ਸ਼ਾਇਦ ਉਸ ਦੀ ਭਤੀਜੀ ਹੈ। ਉਸ ਦਾ ਨਾਮ ਹੈ ਪਲਵਿੰਦਰ ਕੌਰ ਮਾਨੋਚਾਹਲ। ਉਹ ਇਸ ਸਮੇਂ ਵਿਆਹ ਕਰਵਾ ਕੇ ਕਨੇਡਾ ਵਿੱਚ ਰਹਿੰਦੀ ਹੈ। ਆਹ ਦੋ ਲੇਖ ਉਸ ਦੇ ਲਿਖੇ ਹੋਏ ਹਨ ਜਿਹੜੇ ਕਿ ਉਸ ਨੇ ਮੈਨੂੰ ਭੇਜੇ ਸਨ ਅਤੇ ਇੱਥੇ ਛਪੇ ਹੋਏ ਹਨ। ਇਨ੍ਹਾਂ ਨੂੰ ਧਿਆਨ ਨਾਲ ਪੜ੍ਹੀਂ ਜੇ ਕਰ ਮਾੜੀ ਮੋਟੀ ਅਕਲ ਹੋਈ ਤਾਂ ਤੈਨੂੰ ਸਮਝ ਆ ਜਾਵੇਗੀ ਕਿ ਮੈਂ ਲੋਕਾਈ ਨੂੰ ਜਾਗਰਤ ਕਿਉਂ ਕਰ ਰਿਹਾ ਹਾਂ, ਨਹੀਂ ਤਾਂ ਨਹੀਂ ਆਉਣੀ। ਆਪਣੇ ਟੱਬਰ ਦੇ ਇਤਨੇ ਜੀਆ ਮਰਵਾ ਕੇ ਅਤੇ ਆਪ ਵੀ ਪੁਲੀਸ ਤੋਂ ਤੰਗੀਆਂ ਸਹਿ ਕਿ ਕੁੱਝ ਸੱਚ ਲਿਖਣ ਲਈ ਕਿਉਂ ਮਜ਼ਬੂਰ ਹੋਈ ਹੈ?
https://www.sikhmarg.com/2016/0515-barsian.html


https://www.sikhmarg.com/2016/0814-jin-kay-bankay.html


ਮੈਂ ਕੱਲ ਅਤੇ ਪਰਸੋਂ ਭਾਵ ਕਿ ਜੂਨ 5 ਅਤੇ 6 ਨੂੰ ਦੋ ਲੇਖ ਪਾਏ ਸਨ ੳਹ ਵੀ ਪੜ੍ਹ ਲਈਂ ਅਤੇ ਜਸਵੰਤ ਸਿੰਘ ਠੇਕੇਦਾਰ ਦੀ ਇੰਟਰਵਿਊ ਵੀ ਸੁਣ ਲਈਂ। ਇਹ ਵੀ ਕਿਸੇ ਸਮੇਂ ਵੱਡਾ ਖਾੜਕੂ ਅਤੇ ਖਾਲਿਸਤਾਨੀ ਹੁੰਦਾ ਸੀ। ਗਊਆਂ ਦੇ ਕਈ ਅੰਗ ਕੱਟ ਕੇ ਮੰਦਰਾਂ ਵਿੱਚ ਸੁੱਟਣ ਦੇ ਇਲਜ਼ਾਮ ਵੀ ਇਨ੍ਹਾਂ ਤੇ ਲਗਦੇ ਰਹੇ ਹਨ। ਅਖੀਰਲੀ ਉਮਰ ਵਿੱਚ ਇਸ ਨੂੰ ਵੀ ਕਿਤਨੀ ਅਕਲ ਆ ਗਈ ਲਗਦੀ ਹੈ ਹੋ ਸਕਦਾ ਹੈ ਕਿ ਤੈਨੂੰ ਵੀ ਕਦੀ ਆ ਹੀ ਜਾਵੇ। ਲਲਿਤ ਮਾਕਨ ਦੇ ਕਤਲ ਵਿੱਚ ਜੇਲ ਕੱਟ ਕੇ ਆਏ ਕੁੱਕੀ ਗਿੱਲ ਨੂੰ ਸਾਰੇ ਹੀ ਜਾਣਦੇ ਹਨ। ਇੱਕ ਵਾਰੀ ਉਸ ਨੇ ਥੋੜਾ ਜਿਹਾ ਸੱਚ ਬੋਲਿਆ ਸੀ ਕਿ ਅਨਪੜ੍ਹ ਲੋਕਾਂ ਨੇ ਸਾਡੇ ਹੱਥਾਂ ਵਿੱਚ ਬੰਦੁਕਾਂ ਫੜਾ ਦਿੱਤੀਆਂ ਸਨ। ਸਾਰੇ ਹੀ ਸਮਝ ਗਏ ਸਨ ਕਿ ਇਸ਼ਾਰਾ ਕਿੱਧਰ ਨੂੰ ਜਾਂਦਾ ਹੈ। ਜਦ ਵਿਰੋਧਤਾ ਹੋਣੀ ਸ਼ੁਰੂ ਹੋਈ ਤਾਂ ਇਕਦਮ ਟਿਊਨ ਬਦਲ ਲਈ। ਜਿਸ ਤੋਂ ਸਾਫ ਜਾਹਰ ਹੈ ਬਹੁਤਿਆਂ ਨੂੰ ਪਤਾ ਹੈ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ ਪਰ ਵਿਰੋਧ ਤੋਂ ਡਰਦੇ ਸਾਰਾ ਕੁੱਝ ਸੱਚ ਬੋਲ ਨਹੀਂ ਸਕਦੇ। ਇਹੀ ਹਾਲ 99. 99 ਪਰਸਿੰਟ ਸਿੱਖਾਂ ਦਾ ਹੈ। ਜਿਸਦੀ ਆਤਮਾ ਅੰਦਰੋਂ ਝੰਜੋੜਦੀ ਹੈ ਉਹ ਕੋਈ ਵਿਰਲਾ ਵਿਰਲਾ ਹੀ ਸੱਚ ਬੋਲ ਸਕਦਾ ਹੈ।


ਮੇਰਾ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਹੈ। ਮੈਂ ਤਾਂ ਸਿਰਫ ਗਲਤ ਠੀਕ ਬਾਰੇ ਲੋਕਾਂ ਨੂੰ ਸੁਚੇਤ ਕਰ ਰਿਹਾ ਹਾਂ। ਤਾਂ ਕਿ ਜੁਆਨੀ ਗੁਮਰਾਹ ਨਾ ਹੋਵੇ। ਜੇ ਕਰ ਤੁਹਾਡੇ ਵਰਗਿਆਂ ਨੂੰ ਨਹੀਂ ਸਮਝ ਆਉਂਦੀ ਤਾਂ ਮੈਂ ਕੁੱਝ ਨਹੀਂ ਕਰ ਸਕਦਾ। ਜੇ ਤੁਹਨੂੰ ਮੇਰੇ ਲਿਖਣ ਤੇ ਐਨੀ ਹੀ ਤਕਲੀਫ ਹੈ ਤਾਂ ਦੁਨੀਆ ਭਰ ਦੇ ਬਹੁਤੇ ਗੁਰਦੁਆਰੇ ਤੁਹਾਡੇ ਕੋਲ ਹਨ, ਸੈਂਕੜੇ ਟੀ. ਵੀ. ਚੈਨਲ, ਯੂ-ਟਿਊਬ ਚੈਨਲ ਅਤੇ ਹੋਰ ਸ਼ੋਸ਼ਲ ਮੀਡੀਆ ਹੈ। ਉੱਥੇ ਤੁਸੀਂ ਜੋ ਮਰਜ਼ੀ ਪ੍ਰਚਾਰੀ ਜਾਓ। ਮੇਰੇ ਵਿਰੁੱਧ ਜੋ ਲਿਖਣਾ ਲਿਖੀ ਜਾਓ। ਸਿਆਣੇ ਲੋਕ ਸੱਚ ਝੂਠ ਦਾ ਨਿਤਾਰਾ ਆਪੇ ਹੀ ਕਰ ਲੈਣਗੇ। ਤੁਹਾਡੀਆਂ ਕਹੀਆਂ ਹੋਈਆਂ ਗੱਲਾਂ ਦਾ ਮੇਰੇ ਤੇ ਬਿੱਲਕੁੱਲ ਕੋਈ ਅਸਰ ਨਹੀਂ ਹੈ। ਇੱਥੇ ਰਹਿਣ ਵਾਲੇ ਲੋਕ 40 ਸਾਲਾਂ ਤੋਂ ਵੀ ਵੱਧ ਸਮੇ ਤੋਂ ਮੈਨੂੰ ਜਾਣਦੇ ਹਨ ਕਿ ਮੈਂ ਕੌਣ ਹਾਂ। ਜਿਨ੍ਹਾਂ ਵਿਚੋਂ ਬਹੁਤੇ ਬਬਰ ਖਾਲਸਾ ਨਾਲ ਸੰਬੰਧ ਰੱਖਦੇ ਹਨ ਅਤੇ ਕੁੱਝ ਖਾਲਿਸਤਾਨੀ ਵੀ। ਇਸ ਲਈ ਜੇ ਕਰ ਮਾੜੀ ਮੋਟੀ ਅਕਲ ਹੈ ਤਾਂ ਆਪਣਾ ਸਮਾ ਨਾ ਖਰਾਬ ਕਰੋ ਅਤੇ ਨਾ ਹੀ ਮੇਰਾ। ਹੋ ਸਕਦਾ ਹੈ ਕਿ ਅਖੀਰਲੀ ਉਮਰ ਵਿੱਚ ਜਾ ਕੇ ਤੁਹਾਨੂੰ ਕੋਈ ਅਕਲ ਆ ਹੀ ਜਾਵੇ ਜਿਸ ਤਰ੍ਹਾਂ ਹੋਰ ਕਈਆਂ ਨੂੰ ਆਈ ਹੈ।

ਓਏ ਬੇਵਕੂਫਾ ਜਨਰਲ ਬਰਾੜ ਬਾਰੇ ਜੋ ਲਿਖਿਆ ਭੇਜਿਆ ਹੈ 100% ਕੋਰਾ ਝੂਠ ਹੈ। ਉਹ ਤੇਰੇ ਵਰਗੇ ਕਿਸੇ ਪਸ਼ੂ ਬਿਰਤੀ ਵਾਲੇ ਨੇ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਲਿਖਿਆ ਹੋਇਆ ਹੈ। ਹਾਲੇ ਕੁੱਝ ਮਹੀਨੇ ਪਹਿਲਾਂ ਤਾਂ ਉਸ ਨੇ ਇੰਟਰਵਿਊ ਦਿੱਤੀ ਸੀ।

---------------------------------------------

ਤੂ ਪਤਾ ਨਹੀ ਕਿਨੇ ਕਤਲ ਕਿਤੇ ਤੇ ਕਰਵਾਏ ਹੋਣੇ, ਮੇਰੇ ਵੀ ਕਤਲ ਹੋਣ ਦਾ ਮੈਨੂੰ ਡਰ ਨਹੀ।

ਡੈਇਣ ਆਪ ਕਹਿੰਦਿ ਗਲਤੀ, ਪਰ ਸਰਕਾਰ ਨੇ ਸਿੱਖਾਂ ਅਤੇ ਪੰਜਾਬੀਆ ਨੂੰ ਗਲਤ ਕਿਹਣ ਵਾਲੇ ਕਿਨੇ ਕੁੱਤੇ, ਗੁੰਡੇ ਬਦਮਾਸ਼ ਪਾਲੇ ਹੋਏ ਆ , ਮੱਖਣ ਸ਼ਰਮਾ, ਪਰ ਕਿਸੇ ਕਾਰਨ ਪੁਰੇਵਾਲ ਬਣ ਗਿਆ।

------------------------------------------------

ਓਏ ਨਿਰਾ ਝੂਠ ਬੋਲਣ ਵਾਲੇ, ਪਸ਼ੂ ਬਿਰਤੀ ਵਾਲੇ ਗੁੰਡੇ, ਤੇਰੀ ਮਾਨਿਸਕਤਾ ਤਾਂ ਮੈਂ ਤੇਰੀ ਪਹਿਲੀ ਈ-ਮੇਲ ਤੋਂ ਹੀ ਸਮਝ ਗਿਆ ਸੀ। ਇਸੇ ਕਰਕੇ ਮੈਂ ਕਿਹਾ ਸੀ ਕਿ ਤੇਰੇ ਵਰਗੇ ਪਸ਼ੂ ਬਿਰਤੀ ਵਾਲੇ ਬੰਦੇ ਨਾਲ ਗੱਲ ਕਰਕੇ ਮੈਂ ਆਪਣਾ ਸਮਾ ਕਿਉਂ ਖਰਾਬ ਕਰਾਂ। ਤੇਰੇ ਵਰਗੇ ਪਸ਼ੂ ਬਿਰਤੀ ਵਾਲੇ ਲੋਕਾਂ ਨੇ ਸ਼ੋਸ਼ਲ ਮੀਡੀਏ ਤੇ ਪਤਾ ਨਹੀਂ ਝੂਠ ਬੋਲ-ਬੋਲ ਕੇ ਕਿਤਨਾ ਗੰਦ ਪਾ ਰੱਖਿਆ ਹੈ। ਧਰਮ ਦੇ ਨਾਮ ਤੇ ਗੰਦ ਪਉਣ ਵਾਲੇ ਕੁੱਤਿਓ, ਇਹ ਮਰਨ ਮਰਾਉਣ ਦੇ ਕੰਮ ਤੁਸੀਂ ਕਰਦੇ ਹੋ ਜਾਂ ਤੁਹਾਡਾ ਗੁੰਡਾ ਸਾਧ ਕਰਦਾ ਸੀ ਮੈਂ ਨਹੀਂ ਕਰਦਾ। ਮੈਂ ਤੇਰੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਦੇਣਾ ਚਾਹੁੰਦਾ ਮੈਨੂੰ ਪਤਾ ਸੀ ਕਿ ਤੂੰ ਨਿਰਾ ਝੂਠਾ ਅਤੇ ਗੁੰਡਾ ਹੈਂ। ਪਰ ਤੇਰੇ ਵਰਗੇ ਝੂਠੇ ਬਦਮਾਸ਼ ਹੋਰ ਗੁੰਡਿਆਂ ਲਈ ਇਹ ਇੱਕ ਦਸਤਾਵੇਜ ਬਣ ਗਿਆ ਹੈ। ਉਨ੍ਹਾਂ ਗੁੰਡਿਆਂ ਲਈ ਮੈਨੂੰ ਹੋਰ ਸਮਾ ਖਰਾਬ ਨਹੀਂ ਕਰਨਾ ਪੈਣਾ। ਉਹ ਇਹੀ ਸ਼ੀਸ਼ਾ ਦੇਖ ਲਿਆ ਕਰਨਗੇ। ਬਸ ਅੱਜ ਇਹ ਤੇਰੀ ਆਖਰੀ ਈ-ਮੇਲ ਦਾ ਜਵਾਬ ਸੀ।
ਓਏ ਪਸ਼ੂ ਬਿਰਤੀ ਵਾਲੇ ਗੁੰਡਿਓ, ਵੱਖਰੇ ਧਾਰਮਿਕ ਅਤੇ ਸਿਆਸੀ ਵਿਚਾਰ ਰੱਖਣੇ ਕੋਈ ਗੁਨਾਹ ਨਹੀਂ ਹੁੰਦਾ। ਆਪਣੇ ਵਿਚਾਰਾਂ ਨੂੰ ਦੂਸਰਿਆਂ ਤੇ ਜਬਰੀ ਥੋਪਣਾ ਗਲਤ ਹੈ। ਇਹ ਉਦੋਂ ਹੱਦਾਂ ਪਾਰ ਕਰ ਜਾਂਦਾ ਹੈ ਜਦੋਂ ਆਪਣੇ ਵਿਚਾਰ ਦੂਸਰਿਆਂ ਤੇ ਗੁੰਡਾਗਰਦੀ ਕਰਕੇ ਧਮਕਾ ਕੇ ਥੋਪੇ ਜਾਣ ਅਤੇ ਨਿਰਾ ਕੁਫਰ ਤੌਲ ਕੇ ਝੂਠੇ ਇਲਜਾਮ ਲਾਏ ਜਾਣ। ਤੇਰੇ ਵਰਗੇ ਝੂਠੇ, ਗੁੰਡੇ, ਬਦਮਾਸ਼, ਲਫੰਗੇ ਅਤੇ ਕੁੱਤੇ ਖਾਲਿਸਤਾਨੀਆਂ ਨੂੰ (ਜਿਹੜੇ ਖਾਲਿਸਤਾਨੀ ਤੇਰੇ ਵਰਗੇ ਵਿਚਾਰ ਨਹੀਂ ਰੱਖਦੇ ਉਨ੍ਹਾਂ ਨੂੰ ਛੱਡ ਕੇ) ਮੇਰੀ ਖੁੱਲੀ ਚਣੌਤੀ ਹੈ। ਜੇ ਕਰ ਤੁਹਾਡੇ ਵਿੱਚ ਇੱਕ % ਵੀ ਕੋਈ ਇਮਾਨਦਾਰੀ ਹੈ ਅਤੇ ਤੁਸੀਂ ਝੂਠੇ, ਗੁੰਡੇ, ਲੁੱਚੇ, ਬਦਮਾਸ਼, ਕੁੱਤੇ ਖਾਲਿਸਤਾਨੀ ਨਹੀਂ ਹੋ ਤਾਂ ਕਨੇਡਾ ਸਰਕਾਰ ਕੋਲੋਂ ਮੇਰੇ ਕੰਮ ਕਰਨ ਦਾ ਡਾਟਾ ਕਢਵਾ ਕੇ ਸਾਰੀ ਦੁਨੀਆ ਦੇ ਸਾਹਮਣੇ ਨਸ਼ਰ ਕਰ ਦਿਓ ਕਿ ਮੈਂ ਕਨੇਡਾ ਵਿੱਚ ਪਿਛਲੇ 48 ਸਾਲਾਂ ਵਿੱਚ ਕਿੱਥੇ ਕਿੱਥੇ ਕੰਮ ਕੀਤਾ ਸੀ ਅਤੇ ਸਾਲ ਦੇ ਕਿਤਨੇ ਪੈਸੇ ਕਮਾਉਂਦਾ ਸੀ। ਇੰਡੀਆ ਦੀ ਗੌਰਮਿੰਟ ਜਾਂ ਕਿਸੇ ਵੀ ਏਜੰਸੀ ਤੋਂ ਪਤਾ ਕਰਵਾ ਕੇ ਦੁਨੀਆਂ ਸਾਹਮਣੇ ਰੱਖ ਦਿਓ ਕਿ 1980 ਤੋਂ ਬਾਅਦ ਮੈਂ ਕਦੀ ਇੰਡੀਆ ਵਿੱਚ ਗਿਆ ਹੋਵਾਂ। ਇੰਡੀਆ ਦੇ ਕਿਸੇ ਵੀ ਕਰਿੰਦੇ ਨਾਲ ਕਦੀ ਮਿਲਿਆ ਹੋਵਾਂ। ਮੇਰੇ ਆਪਣੇ ਘਰ ਤੋਂ ਬਿਨਾ ਮੇਰੇ ਕੋਲ ਕੋਈ ਹੋਰ ਘਰ ਜਾਂ ਪ੍ਰਾਪਰਟੀ ਹੋਵੇ। ਬੈਂਕਾਂ ਵਿੱਚ ਇੱਕ ਵੀ ਸੈਂਟ ਕੋਈ ਮੇਰੇ ਆਪਣੇ ਕੰਮ ਅਤੇ ਪੈਂਨਸ਼ਨ ਤੋਂ ਬਿਨਾ ਆਇਆ ਹੋਵੇ। ਮੇਰਾ ਨਾਮ ਕਦੀ ਕੋਈ ਮੱਖਣ ਸ਼ਰਮਾਂ ਰਿਹਾ ਹੋਵੇ। ਹੈ ਕਿਸੇ ਗੁੰਡੇ, ਬਦਮਾਸ਼, ਝੂਠੇ, ਲੁੱਚੇ, ਲਫੰਗੇ ਅਤੇ ਕੁੱਤੇ ਖਾਲਿਸਤਾਨੀ ਵਿੱਚ ਹਿੰਮਤ?
.