.

*ਗੁਰਦੁਆਰਾ ਹੇਮਕੁੰਟ ਦਾ ਸੱਚ।।*

ਕੀ ਤੁਸੀ ਜਾਣਦੇ ਹੋ ?

ਕਿ ਗੁਰਦੁਆਰਾ ਹੇਮਕੁੰਟ ਗਿਆਨੀ ਠਾਕੁਰ ਸਿੰਘ (ਭਾਈ ਮਹਾਂ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸਿਪਾਹੀ ਸੀ ਦਾ ਬੇਟਾ ਸੀ) ਨੇ ਪਹਿਲੇ ਸਨ ੧੯੩੨ ਵਿਚ ਹਿਮਾਚਲ ਵਿਚ ਸੁੰਦਰ ਨਗਰ ਡੈਮ ਦੇ ਨਜਦੀਕ ਰਵਾਲਸਰ ਦੀ ਪਹਾੜੀ ਉਪਰ ਬਣਾਇਆ ਸੀ। ਇਹ ਜਗਾਹ ਉਸ ਨੇ ਨਿਰਮਲਾ ਕਵੀ ਸੰਤੋਖ ਸਿੰਘ ਦਾ ਲਿਖਿਆ ਮਿਥਿਹਾਸਕ ਗ੍ਰੰਥ ਸੂਰਜ ਪ੍ਰਕਾਸ਼ ਅਤੇ ਨਿਰਮਲਾ ਭਾਈ ਵੀਰ ਸਿੰਘ ਦੀ ਰਚਨਾ ਸਿਰੀ ਕਲਗੀਧਰ ਚਮਤਕਾਰ ਜੋਕਿ ਥਚਿਤਰ ਨਾਟਕ ੳਤੇ ਅਧਾਰਿਤ ਹਨ ਦੇ ਅਧਾਰ ਤੇ ਲੱਭੀ ਸੀ ਪਰ ਏਸ ਥਾਂਈ ਬਹੁਤੀ ਸੰਗਤ ਨਾ ਜੁੜ ਸਕੀ ਅਤੇ ਇਹ ਜਿਆਦਾ ਚਲ ਨਹੀ ਸਕਿਆ ਜਿਸ ਕਾਰਨ ਉਹ ਉਸੀ ਸਾਲ ਦੇ ਅੰਤ ਵਿੱਚ ਬੰਦ ਕਰ ਦਿੱਤਾ ਗਿਆ। ਗੁਰਦੁਆਰਾ ਬੰਦ ਕਰਨ ਦੀ ਵਜਹ ਇਹ ਦਸੀ ਗਈ ਕਿ ਨਿਰਮਲਾ ਪੰਡਿਤ ਤਾਰਾ ਸਿੰਘ ਨਰੋਤਮ ਜੋਕਿ ਨਿਰਮਲਾ ਵਿਦਵਾਨ ਸੀ ਉਸ ਦੇ ਮੁਤਾਬਕ ਇਹ ਉਹ ਜਗਾਹ ਨਹੀ ਸੀ ਜਿਸ ਦੇ ਬਾਰੇ ਭਾਈ ਵੀਰ ਸਿੰਘ ਨੇ ਆਪਣੀ ਮਿਥਿਹਾਸਕ ਰਚਨਾ ਸਿਰੀ ਕਲਗੀਧਰ ਚਮਤਕਾਰ ਵਿੱਚ ਜਿਕਰ ਕੀਤਾ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਛਲੇ ਜਨਮ ਵਿੱਚ ਤਪੱਸਿਆ ਕੀਤੀ ਸੀ। (ਇਹ ਤਿੰਨੋ ਕਵੀ ਸੰਤੋਖ ਸਿੰਘ ਚੂੜਾਮਣੀ, ਭਾਈ ਵੀਰ ਸਿੰਘ ਅਤੇ ਪੰਡਿਤ ਤਾਰਾ ਸਿੰਘ ਨਰੋਤਮ ਨਿਰਮਲੇ ਸਨ ਅਤੇ ਬ੍ਰਾਹਮਣੀ ਵਿਚਾਰਧਾਰਾ ਦੇ ਪੱਕੇ ਧਾਰਨੀ ਸਨ)। ਫੇਰ ਦੋਬਾਰਾ ਸਨ ੧੯੩੬ ਵਿੱਚ ਨਿਰਮਲੇ ਵੀਰ ਸਿੰਘ ਦੀ ਲਿਖੀ ਉਹੀ ਕਿਤਾਬ ਜੋ ਥਚਿਤਰ ਨਾਟਕ ਭਾਗ ਛੇਵਾਂ ਊਤੇ ਅਧਾਰਿਤ (ਅਬ ਮੈ ਅਪਨੀ ਕਥਾ ਬਖਾਨੋ) ਵਾਲੇ ਅਧਿਆਇ ਦੇ ਆਧਾਰ ਉਤੇ ਲਿਖੀ ਗਈ ਸੀ ਉਸ ਦੇ ਮੁਤਾਬਕ ਇਕ ਜਗ੍ਹਾ ਢੂੰਢਣ ਦਾ ਇਕ ਹੋਰ ੳਪਰਾਲਾ ਕੀਤਾ ਗਿਆ। ਇਸ ਕਮ ਦੀ ਜਿਮੇਵਾਰੀ ਭਾਈ ਸੋਹਣ ਸਿੰਘ ਦੀ ਲਗਾਈ ਗਈ ਜੋਕਿ ਅੰਗਰੇਜ ਸਰਕਾਰ ਦੀ ਫੌਜ ਵਿਚੋਂ ਗ੍ਰੰਥੀ ਰਿਟਾਇਰ ਹੋਇਆ ਸੀ। ਸੋਹਣ ਸਿੰਘ ਨੇ ਨਿਰਮਲੇ ਭਾਈ ਵੀਰ ਸਿੰਘ ਦੀ ਲਿਖੀ ਕਿਤਾਬ ਵਿੱਚ ਦਿੱਤੇ ਗਏ ਵੇਰਵੇ ਮੁਤਾਬਿਕ ਚਮੋਲੀ ਡਿਸਟ੍ਰਿਕਟ ੳਤਰਾਖੰਡ ਵਿੱਚ ਇਕ ਜਗਾਹ ਦੀ ਨਿਸ਼ਾਨਦੇਹੀ ਕੀਤੀ ਅਤੇ ਉਸ ਦੀ ਤਸਦੀਕ ਨਿਰਮਲੇ ਭਾਈ ਵੀਰ ਸਿੰਘ ਕੋਲੋਂ ਕਰਵਾਈ ਗਈ । ਭਾਈ ਵੀਰ ਸਿੰਘ ਨੇ ਉਹ ਜਗਾਹ ਵੇਖਕੇ ਕਿਹਾ ਇਹ ਉਹੀ ਜਗਾਹ ਹੈ ਜਿਸ ਦਾ ਵੇਰਵਾ ਬਚਿੱਤਰ ਨਾਟਕ (ਜਿਸ ਦਾ ਨਾਮ ਬਦਲ ਕੇ ਦਸਮ ਗ੍ਰੰਥ ਕਰ ਦਿੱਤਾ ਗਿਆ ਹੈ) ਵਿਚ ਆਇਆ ਹੋਇਆ ਹੈ। ਭਾਈ ਵੀਰ ਸਿੰਘ ਨੇ ਸੋਹਣ ਸਿੰਘ ਨੂੰ ਉਸ ਵੇਲੇ ਇਕੀ ਸੌ ਰੁਪਏ ਦਿੱਤੇ ਅਤੇ ਗੁਰਦੁਆਰੇ ਦੀ ਉਸਾਰੀ ਲਈ ਕਿਹਾ । ਸੋਹਣ ਸਿੰਘ ਉਹ ਪੈਸੇ ਲੈਕੇ ੳਸਾਰੀ ਦਾ ਸਾਮਾਨ ਲੈਣ ਲਈ ਮਸੂਰੀ ਗਿਆ ਤਾਂ ਉਥੇ ਉਸ ਨੂੰ ਇਕ ਹੋਰ ਸਿੰਘ ਮਿਲਿਆ ਜਿਸ ਦਾ ਨਾਮ ਮੋਦਨ ਸਿੰਘ ਸੀ ਅਤੇ ਉਹ ਫੌਜ ਵਿੱਚ ਹਵਲਦਾਰ ਸੀ। ਇਹਨਾ ਦੋਨਾ ਸਿੰਘਾਂ ਨੇ ਮਿਲ ਕੇ ਗੁਰਦੁਆਰੇ ਦੀ ਉਸਾਰੀ ਦਾ ਕੱਮ ਸ਼ੁਰੂ ਕਰ ਦਿੱਤਾ ਅਤੇ ਮਾਇਕ ਸਹਾਇਤਾ ਸਮੇ ਸਮੇ ਉਤੇ ਭਾਈ ਵੀਰ ਸਿੰਘ ਦੀ ਮਾਰਫਤ ਮਿਲਦੀ ਰਹੀ। ਇਸ ਤਰਾਂ ਉਨਾੰ ਦੋਨਾ ਨੇ ਮਿਲ ਕੇ ਅਤੇ ਕੁੱਝ ਹੋਰ ਲੋਕਲ ਨਿਵਾਸੀਆ ਦੀ ਮਦਦ ਨਾਲ ਆਸ ਪਾਸ ਦੀ ਜਗਹ ਸਾਫ ਕਰਵਾਕੇ ਟੀਨ ਦੇ ਛਤ ਵਾਲੇ ਇਕ ਕਮਰੇ ਦੀ ਉਸਾਰੀ ਕਰਵਾਈ। ਸਨ ੧੯੩੭ ਵਿੱਚ ਉਥੇ ਨਿਸ਼ਾਨ ਸਾਹਿਬ ਲਗਾਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਗੁਰਦੁਆਰਾ ਸਥਾਪਿਤ ਕਰ ਲਿਆ ਗਿਆ। ਧਿਆਨ ਦੇਣ ਯੋਗ ਗਲ ਇਹ ਹੈ ਕਿ ਪਹਿਲਾ ਹੇਮਕੁੰਟ ਜਿਸ ਅਧਾਰ ਉਤੇ ਲਭਿਆ ਸੀ ਹੁਣ ਵੀ ਉਸੇ ਹੀ ਕਵਿਤਾ ਉਤੇ ਅਧਾਰਿਤ ਪਹਿਲੇ ਕੋਲੋਂ ੮੦੦ ਮੀਲ ਦੂਰ ਇਕ ਹੋਰ ਨਵਾਂ ਹੇਮਕੁੰਟ ਲੱਭ ਲਿਆ ਗਿਆ। ਹੁਣ ਇਸ ਦਾ ਪ੍ਰਚਾਰ ਵਿਰੋਧੀ ਧਿਰਾਂ , ਸਰਕਾਰ, ਸਿੱਖ ਸਮਾਜ ਦੇ ਵਿਕਾਉ ਲਾਲਚੀ ਅਤੇ ਡਰਪੋਕ ਪ੍ਰਚਾਰਕਾਂ ਆਗੂਆਂ ਅਤੇ ਜਥੇਦਾਰਾਂ ਨੇ ਪੂਰੀ ਸ਼ਿਦੱਤ ਨਾਲ ਕੀਤਾ। ਸ਼ਰਧਾਲੂਆ ਦੀ ਸਹੂਲੀਅਤ ਲਈ ਬਸਾਂ ਚਲਵਾਇਆ ਗਈਆਂ ਸੜਕਾਂ ਬਣਵਾਈਆਂ ਗਈਆ। ਇਸ ਤਰਾਂ ਇਹ ਜਗਾਹ ਕਾਫੀ ਮਸ਼ਹੂਰ ਹੋਈ। ਹੁਣ ਜੌ ਇਮਾਰਤ ਉਥੇ ਬਣੀ ਹੋਈ ਹੈ ਉਸ ਦੀ ਉਸਾਰੀ ਸਨ ੧੯੬੦ ਵਿੱਚ ਸ਼ੁਰੂ ਕਰਵਾਈ ਗਈ ਸੀ। ਭਾਰਤੀ ਫੌਜ ਦੇ ਇਕ ਮੇਜਰ ਜਨਰਲ ਹਰਕੀਰਤ ਸਿੰਘ ਜੋਕਿ KC10 Engineer in Chief ਸਨ ਹੇਮਕੁੰਟ ਆਇ ਤਾਂ ਉੱਥੇ ਦੀ ਇਮਾਰਤ ਞੇਖਕੇ ਉਨਾੰ ਦੇ ਮਨ ਞਿੱਚ ਉਸ ਕਮਰੇ ਦੀ ਬਜਾਏ ਇਕ ਞਧੀਆ ੲਮਾਰਤ ਬਨਾਉਣ ਦਾ ਞਿਚਾਰ ਆਇਆ। ਉਨਾੰ ਨੇ ਆਪਣੇ ਮਾਤਹਤ ਕਮ ਕਰਨ ਞਾਲੇ ਭਾਈ ਮਨਮੋਹਨ ਸਿੰਘ ਸਿਅਲੀ ਜੋਕਿ ਏਮ. ਈ.ਏਸ ਦੇ ਮਹਿਕਮੇ ਵਿੱਚ ਆਰਕੀਟੈਕਟ ਸਨ ਨੂੰ ਸੱਦ ਕੇ ਹੇਮਕੁੰਟ ਦੀ ਨਵੀਂ ਇਮਾਰਤ ਦਾ ਨਕਸ਼ਾ ਤਿਆਰ ਕਰਨ ਲਈ ਕਿਹਾ। ਉਨਾ ਨੇ ਇਹ ਵੀ ਹਦਾਇਤ ਦਿਤੀ ਕਿ ਪੂਰਾ ਢਾਂਚਾ ਇਸ ਤਰਾੰ ਦਾ ਬਣੇ ਤਾਕਿ ਉਸ ਉਤੇ ਨਾ ਪਾਣੀ ਰੁਕੇ ਅਤੇ ਨਾਹੀ ਬਰਫ ਜਿਆਦਾ ਸਮੈ ਤਕ ਰੁਕ ਸਕੇ ਨਾ ਹੀ ਮੌਸਮ ਦਾ ਕੋਈ ਵੱਡਾ ਅਸਰ ਪੈ ਸਕੇ। ਏਸ ਸਭ ਨੂੰ ਧਿਆਨ ਵਿਚ ਰੱਖਦੇ ਹੋਏ ਭਾਈ ਮਨਮੋਹਨ ਸਿੰਘ ਨੇ ਇਕ ਦੋ ਮਜਿਲਾ ੪੦—੫੦ ਫੁਟ ਉਚੀ ਇਮਾਰਤ ਦਾ ਨਕਸ਼ਾ ਤਿਆਰ ਕੀਤਾ ਜੋ ਪੂਰੀ ਸਟੇਨਲੈਸ ਸਟੀਲ ਨਾਲ ਥਣਾਈ ਜਾਣੀ ਸੀ। ਇਸ ਕੰਮ ਲਈ ਉਨਾੰ ਨੇ ਦਿਲੀ ਦੇ ਠੇਕੇਦਾਰ ਸਾਹਿਬ ਸਿੰਘ, ਹਰਭਜਨ ਸਿੰਘ ਔਰ ਗੁਰਸ਼ਰਨ ਸਿੰਘ ਨੂੰ ਉਸ ਸਟੀਲ ਦੇ ਸਟਰਕਚਰ ਨੂੰ ਤਿਆਰ ਕਰਨ ਲਈ ਕਿਹਾ। ਇਹ ਸਟੀਲ ਸਟਰਕਚਰ ਤਿਆਰ ਕਰਨ ਦਾ ਕੰਮ ਸਨ ੧੯੬੭ ਞਿੱਚ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕੋਲ ਸ਼ੁਰੂ ਕਿਤਾ ਗਿਆ ਅਤੇ ਕਈ ਛੋਟੇ ਛੋਟੇ ਟੁਕੜਿਆਂ ਵਿਚ ਤਿਆਰ ਕਿਤਾ ਗਿਆ ਜਿਹੜਾ ਉਲਟੇ ਕਮਲ ਦੇ ਫੁਲ ਞਰਗਾ ਦਿਖਾਦਾ ਹੈ। ਇਹ ਸਟੀਲ ਸਟਰਕਚਰ ਗੋਬਿੰਦ ਘਾਟ ਤਕ ਤਾਂ ਟਰੱਕਾਂ ਰਾਹੀਂ ਪਹੁੰਚਾ ਦਿੱਤਾ ਗਿਆ। ਹੁਣ ਐਸੇ ਸਟਰਕਚਰ ਨੂੰ ਹੇਮਕੁੰਟ ੧੫੨੦੦ ਫੁਟ ਦੀ ੳਚਾਈ ਤਕ ਮਜ਼ਦੂਰਾ ਕੋਲੋਂ ਚੁਕਞਾਕੇ ਊਬੜ ਖਾਹਬੜ ਰਸਤਿਆਂ ਤੋੰ ਲੰਘਦੇ ਹੋਏ ਉੱਥੇ ਤੱਕ ਪਹੁੰਚਾਉਣਾ, ਪਹੁੰਚਾ ਕੇ ਉਥੇ ਉਸ ਨੂੰ ਜੋੜਨਾ ਬੜਾ ਔਖਾ ਕੰਮ ਸੀ। ਐਸ ਸਾਰੇ ਕੰਮ ਞਿੱਚ ਤਕਰੀਬਨ ੧੪ ਤੌਂ ੧੫ ਸਾਲ ਦਾ ਸਮਾ ਲਗਿਆ। ਸਨ ੧੯੮੧-੧੯੮੨ ਤਕ ਇਹ ਦੋ ਮੰਜਿਲਾ ਗੁਰਦੁਆਰਾ ਬਣਕੇ ਤਿਆਰ ਹੋਗਿਆ ਜੇਹੜਾ ਅੱਜ ਤੁਸੀਂ ਉੱਥੇ ਦੇਖ ਰਹੇ ਹੋ। ਸਨ ੧੯੭੭ ਤਕ ਉਥੇ ਸਿਰਫ ੫੧੬ ਸ਼ਰਧਾਲੂ ਹੀ ਗਾਏ ਸੀ। ਸਨ ੧੯੮੦ ਵਿੱਚ ੬੦੫੦, ਸਨ ੧੯੯੦ ਵਿੱਚ ੧੮੯੩੪੦ ਅਤੇ ਸਨ ੨੦੨੨ ਵਿੱਚ ੩੫ ਲਖ। ਹੁਣ ਤਕ ੧੫੦੦੦ ਸ਼ਰਧਾਲੂਆ ਦੀ ਐਕਸੀਡੈਂਟ ਨਾਲ ਜਾਂ ਖਾਈ ਵਿੱਚ ਡਿਗ ਕੈ ਮੌਤ ਹੋ ਚੁੱਕੀ ਹੈ। ਞਿਚਾਰ ਯੋਗ ਗਲ ਇਹ ਹੈ ਕਿ ਜਿਤਨੇ ਵੀ ਕੰਮ ਗੁਰਮਤਿ ਵਿਰੋਧੀ ਹੋਏ ਉਨਾੰ ਵਿੱਚ ਵਕਤ ਦੀਆ ਸਰਕਾਰਾਂ ਬ੍ਰਿਟਿਸ਼ ਸਰਕਾਰ ਜਾਂ ਭਾਰਤ ਸਰਕਾਰ ਦੀ ਐਨੀ ਦਿਲਚਸਪੀ ਕਿਉ ਰਹੀ ਅਤੇ ਫੌਜੀਆਂ ਨੇ ਹੀ ਮੁਖ ਭੂਮਿਕਾ ਕਿਉਂ ਨਿਭਾਈ? ਹੁਣ ਵੀ ਉਥੇ ਦੀਆ ਸੜਕਾਂ ਦੀ ਮੁਰੰਮਤ ਊਨਾੰ ਤੋਂ ਬਰਫ ਹਟਾਉਣਾ ਗੁਰਦੁਆਰੇ ਤੋੰ ਬਰਫ ਦੀ ਸਫਾਈ ਕਰਨੀ ਇਹ ਸਾਰੇ ਕੰਮ ਸਰਕਾਰੀ ਖਰਚੇ ਤੇ ਫੌਜੀਆਂ ਦੇ ਜਿਮੇ ਹੀ ਹਨ। ਹੁਣ ਸਰਕਾਰ ਏਨੀ ਮਿਹਰਬਾਨ ਹੋਈ ਹੈ ਕਿ ਉਥੇ ਰੋਪ ਵੇ (Rope Way) ਦੀ ਸਹੂਲੀਅਤ ਮੁਹੱਈਆ ਕਰਵਾ ਦਿੱਤੀ ਗਈ ਹੈ। ਦੂਜੇ ਪਾਸੇ ਸਿਰੀ ਹਰਮੰਦਰ ਸਾਹਿਬ ਦੇ ਲੰਗਰ ਉਤੇ ਜੀ. ਏਸ. ਟੀ ਲਗਾ ਦਿੱਤਾ ਅਤੇ ਸਾਰੇ ਭਾਰਤ ਵਿੱਚੋਂ ਸਿਖ ਇਤਿਹਾਸ ਅਤੇ ਉਸ ਦੀਆ ਨਿਸ਼ਾਨੀਆ ਖਤਮ ਕੀਤੀਆਂ ਜਾ ਰਹੀਆ ਹਨ ਇਹ ਦੋਗਲਾਪਨ ਕਿਉਂ?

(ਨੋਟ:- ਸਿੱਖਾਂ ਦੇ ਇਸ ਮਨਮਤੀ ਅਤੇ ਨਕਲੀ ਤੀਰਥ/ਗੁਰਦੁਆਰੇ ਦੀ ਯਾਤਰਾ 2023 ਲਈ ਖੁੱਲ ਗਈ ਹੈ। ਅੰਨੇ ਸ਼ਰਧਾਲੂ ਆਪਣੀ ਸ਼ਰਧਾ ਪੂਰੀ ਕਰਨ ਲਈ ਇਸ ਵੱਲ ਵਹੀਰਾਂ ਘੱਤ ਰਹੇ ਹਨ। ਹੋਰ ਜਾਣਕਾਰੀ ਲਈ 21 ਮਈ 2023 ਦਾ ਅਜੀਤ ਅਖਬਾਰ ਪੜ੍ਹ ਸਕਦੇ ਹੋ। ਇਹ ਸੱਜੇ ਪਾਸੇ ਵਾਲੀਆਂ ਤਸਵੀਰਾਂ ਉਥੋਂ ਹੀ ਲਈਆਂ ਗਈਆਂ ਹਨ-ਸੰਪਾਦਕ)


ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਦੀ ਕਹਾਣੀ ਨੂੰ ਅਗਰ ਥੋੜੇ ਸ਼ਬਦਾਂ ਵਿੱਚ ਬਿਆਨ ਕਰਨਾ ਹੋਵੇ ਤਾਂ ਉਹ ਕੁੱਝ ਇਸ ਤਰਾੰ ਹੈ। (ਗੁਰਮਤਿ ਪਿਛਲੇ ਜਨਮਾਂ ਨੂੰ ਨਹੀਂ ਮੰਨਦੀ) ਦੇਵੀ ਦੁਰਗਾ ਦੀ ਜੰਗ ਦੈਂਤਾ ਨਾਲ ਬੜੇ ਲੰਮੇ ਸਮੇਂ ਤੱਕ ਚਲਦੀ ਹੈ ਪਰ ਉਹ ਉਨਾੰ ਨੂੰ ਹਰਾ ਨਹੀਂ ਸਕੀ। ਆਖਰ ਉਸ ਨੇ ਮਾਰਕੰਡਾ ਰਿਸ਼ੀ ਦੇ ਵੰਸ਼ਜ ਸਮੁੰਦ ਰਿਸ਼ੀ ਕੋਲੋਂ ਜਾਕੇ ਮਦਦ ਮੰਗੀ ਤਾਂਕਿ ਉਹ ਦੁਸ਼ਟ ਦੈਂਤਾਂ ਨੂੰ ਮਾਰ ਕੇ ਖਤਮ ਕਰ ਸਕੇ। ਅਗੋਂ ਰਿਸ਼ੀ ਨੇ ਕਿਹਾ ਮੈਂ ਹੁਣੇ ਹੀ ਖਤਰੀ ਦੁਸ਼ਟ ਦਮਨ ਨੂੰ ਬੁਲਾਉਂਦਾ ਹਾਂ ਉਹ ਆਕੇ ਉਨਾੰ ਸਾਰੇ ਰਾਕਸ਼ਸਾਂ ਨੂੰ ਮਾਰਕੇ ਖਤਮ ਕਰ ਦੇਵੇਗਾ। ਏਨੇ ਨੂੰ ਉਥੇ ਉਹ ਰਾਕਸ਼ਸ ਵੀ ਆ ਗਏ ਅਤੇ ਰਿਸ਼ੀ ਕੋਲੋਂ ਮਦਦ ਮੰਗਣ ਲਗੇ। ਅਗੋਂ ਰਿਸ਼ੀ ਨੇ ਜਵਾਬ ਦਿੰਦਿਆ ਕਿਹਾ ਮੈਂ ਤਾਂ ਪਹਿਲਾਂ ਹੀ ਦੁਰਗਾ ਨੂੰ ਮਦਦ ਦਾ ਵਚਨ ਦੇ ਚੁਕਿਆ ਹਾਂ ਏਸ ਲਈ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ। ਇਹ ਗਲ ਸੁਣਕੇ ਰਾਕਸ਼ਸ ਗੁੱਸੇ ਵਿੱਚ ਆ ਗਿਆ ਆਪਣੀ ਤਲਵਾਰ ਕੱਢਕੇ ਰਿਸ਼ੀ ਵੱਲ ਵਧਿਆ ਰਿਸ਼ੀ ਨੇ ਕਿਹਾ ਮੈਂ ਬ੍ਰਾਹਮਣ ਹਾਂ ਮੈਂ ਲੜਾਈ ਨਹੀਂ ਕਰ ਸਕਦਾ ਪਰ ਦੁਸ਼ਟ ਦਮਨ ਆਉਣ ਵਾਲਾ ਹੈ ਉਹੀ ਤੁਹਾਨੂੰ ਖਤਮ ਕਰੇਗਾ। ਇਹ ਕਹਿਕੇ ਰਿਸ਼ੀ ਆਪਣੇ ਪ੍ਰਮਾਤਮਾ ਅਗੇ ਬੇਨਤੀ ਕਰਨ ਲਗਿਆ। ਅਜੇ ਉਸ ਦੀ ਪ੍ਰਾਥਨਾ ਪੂਰਨ ਵੀ ਨਹੀ ਹੋਈ ਕਿ ਸ਼ੇਰ ਦੀ ਦਰਾੜ ਦੀ ਅਵਾਜ ਆਈ ਦੁਸ਼ਟ ਦਮਨ ਪ੍ਰਗਟ ਹੋ ਗਿਆ। ਉਸਨੇ ਅਪਣੀ ਤਲਵਾਰ ਕੱਢੀ ਤੇ ਸਾਰੇ ਰਾਕਸ਼ਸਾਂ ਨੂੰ ਮਾਰ ਮੁਕਾਇਆ। ਇਹ ਸਭ ਕੁੱਝ ਵੇਖਕੇ ਦੁਰਗਾ ਬੜੀ ਖੁਸ਼ ਹੋਈ ਅਤੇ ਦੁਸ਼ਟ ਦਮਨ ਨੂੰ ਇਕ ਚਮਚਮਾਦੀ ਹੋਈ ਤਲਵਾਰ ਭੇਂਟ ਕੀਤੀ ਅਤੇ ਵਰ ਦਿੱਤਾ, ਹੁਣ ਤੂੰ ਧਰਤੀ ਉਤੇ ਤੇਗ ਬਹਾਦੁਰ ਦੇ ਘਰ ਜਨਮ ਲਵੇਂਗਾ ਤੇਰਾ ਨਾਮ ਗੋਬਿੰਦ ਸਿੰਘ ਹੋਏਗਾ ਔਰ ਤੂੰ ਸਿੱਖ ਪੰਥ ਚਲਾਉਣਾ ਹੈ। ਇਹ ਮਿਥਿਹਾਸਕ ਕਹਾਣੀ ਇਹ ਸਾਬਤ ਕਰ ਰਹੀ ਹੈ ਕੀ ਅਸੀਂ ਜੋ ਅੱਜ ਸਿੱਖ ਅਖਵਾ ਰਹੇ ਹਾਂ ਉਹ ਸਿਰਫ ਦੁਰਗਾ ਦੇਵੀ ਦੇ ਆਸ਼ੀਰਵਾਦ ਕਾਰਨ ਹੀ ਹੈ।
ਅਗਰ ਅਸੀ ਇਹ ਕਹਿੰਦੇ ਹਾਂ ਕਿ ਹੇਮਕੁੰਟ ਥਚਿੱਤਰ ਨਾਟਕ ਵਾਲੀ ਮਿਥਿਹਾਸਕ ਰਚਨਾ ( ਸਪਤ ਸਰਿੰਗ ਸੋਭਿਤ ਹੈ ਤਹਾ) ਦੇ ਅਧਾਰ ਤੇ ਬਣਾਇਆ ਗਿਆ ਹੈ ਤਾਂ ਫੇਰ ਸੰਸਾਰ ਵਿੱਚ ਜਿੱਥੇ ਵੀ ਸੱਤ ਚੋਟੀਆਂ ਵਾਲੇ ਪਹਾੜ ਹਨ ਉਥੇ ਹੇਮਕੁੰਟ ਬਣਾਇਆ ਜਾਣਾ ਚਾਹੀਦਾ ਹੈ । ਅਫਗਾਨਿਸਤਾਨ, ਅਸਟ੍ਰੇਲੀਆ , ਮਲੇਸ਼ੀਆ ਅਤੇ ਹੋਰ ਕਈ ਦੇਸ਼ਾ ਵਿੱਚ ਐਸੇ ਪਹਾੜ ਮੋਜੂਦ ਹਨ।
ਫੇਰ ਇਸੇ ਰਚਨਾ ਵਿੱਚ ਅਗੇ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਹਨ ਮੈਂ ਤਾਂ ਭਗਤੀ ਵਿੱਚ ਲੀਨ ਪ੍ਰਮਾਤਮਾ ਨਾਲ ਅਭੇਦ ਹੋਇਆ ਪਿਆ ਸੀ ਮੇਰਾ ਚਿਤ ਨਹੀ ਸੀ ਕਰਦਾ ਫੇਰ ਮਾਤ ਲੋਕ ਵਿੱਚ ਆਉਣ ਤੇ। ਮੇਰੇ ਪਿਤਾ,ਮਾਤਾ ਨੇ ਪੁਤੱਰ ਪ੍ਰਾਪਤੀ ਲਈ ਬੜੇ ਭਾਂਤ ਭਾਂਤ ਦੇ ਤੀਰਥਾਂ ਉਤੇ ਇਸ਼ਨਾਨ, ਦਾਨ ਪੁਨ,ਵਰਤ ਨੇਮ ਅਤੇ ਹੋਰ ਬਹੁਤ ਸਾਰੇ ਧਰਮ ਕਰਮ ਕੀਤੇ ਉਹ ਤ੍ਰਿਵੇਣੀ ਵੀ ਗਏ ਉਥੇ ਵੀ ਬਹੁਤ ਦਾਨ ਪੁਨ ਕੀਤੇ ਫੇਰ ਮਜਬੂਰਨ ਮੈਨੂੰ ਜਨਮ ਲੈਣਾ ਪਿਆ। ਉਥੇ ਹੁਣ ਤਕ ਉਨਾ ਸਿੱਖਾ ਨੇ ਗੁਰਦੁਆਰੇ ਕਿਉਂ ਨਹੀਂ ਬਣਾਏ?
ਫੇਰ ਭਾਈ ਲਹਿਣਾ ਜੀ ਜਿਨਾਂ ਦਾ ਜਨਮ ੧੫੦੪ ਈ ਵਿੱਚ ਹੋਇਆ ਅਤੇ ਜੋ ਤਕਰੀਬਨ ਅਠਾਈ ਤੌੰ ਤੀਹ ਸਾਲ ਦੀ ਉਮਰ ਤੱਕ ਹਰ ਸਾਲ ਸ਼ਰਧਾਲੂਆ ਨੂੰ ਲੈਕੇ ਵੈਸ਼ਨੋ ਦੇਵੀ ਦੇ ਮੰਦਰ ਤੀਰਥ ਯਾਤਰਾ ਜਾਂਦੇ ਸਨ ਅਤੇ ਬਾਅਦ ਵਿੱਚ ਸੰਨ ੧੫੩੯ ਵਿੱਚ ਗੁਰੂ ਅੰਗਦ ਦੇਵ ਜੀ ਬਣੇ ਉਸ ਵੈਸ਼ਨੋ ਦੇਵੀ ਮੰਦਰ ਤੇ ਅਜ ਤੱਕ ਗੁਰਦੁਆਰਾ ਕਿਉਂ ਨਹੀਂ ਬਣਾਇਆ ਗਿਆ? ਏਸ ਤਰਾਂ ਦੇ ਹੋਰ ਵੀ ਕਈ ਉਦਾਹਰਨ ਦਿਤੇ ਜਾ ਸਕਦੇ ਹਨ।
ਇਹ ਵਿਤਕਰਾ ਅਸਾਡੇ ਨਾਲ ਅਚਾਨਕ ਹੁਣ ਨਹੀ ਹੋ ਰਹਿਆ ਬ੍ਰਾਹਮਣ ਤਾਂ ਇਕ ਐਸਾ ਸ਼ਾਤਰ ਤੰਤਰ ਹੈ ਜੋ ਆਪਣੇ ਵਿਰੋਧੀ ਵਿਚਾਰਧਾਰਾ ਨੂੰ ਬ੍ਰਾਹਮਣਵਾਦ ਵਿੱਚ ਗਰਕ ਕਰਨ ਲਈ ਹਰ ਵੇਲੇ ਤਿਆਰ ਰਹਿੰਦਾ ਹੈ ਅਤੇ ਹਰ ਵੇਲੇ ਨਵੀਆਂ ਚਾਲਾਂ ਚਲਦਾ ਰਹਿੰਦਾ ਹੈ। ਏਸ ਲਈ ਦੱਖਣੀ ਭਾਰਤ ਦੇ ਜੇਹੜੇ ਸਿੱਖ ਉਤਰਾਖੰਡ ਨਹੀ ਪਹੁੰਚ ਸਕਦੇ ਉਨਾੰ ਨੂੰ ਗੁੰਮਰਾਹ ਕਰਨ ਲਈ ਪੁਣੇ ਦੇ ਨਜਦੀਕ ਕੋਮਸ਼ੇਟ ਦੀਆਂ ਪਹਾੜੀਆ ਤੇ ਪਵਨਾ ਡੈਮ ਦੇ ਨਜਦੀਕ ਏਸ ਨੇ ਇਕ ਹੋਰ ਛੋਟਾ ਹੇਮਕੁੰਟ ਬਣਾ ਲਿਆ ਹੈ। ਜਾਪਦਾ ਹੈ ਕਿ ਇਹ ਪਹਿਲਾਂ ਮੰਦਰ ਬਣਿਆ ਹੋਏਗਾ ਜਿਸ ਨੂੰ ਬਾਅਦ ਵਿੱਚ ਗੁਰਦੁਆਰੇ ਵਿੱਚ ਤਬਦੀਲ ਕਰ ਲਿਆ ਗਿਆ ਹੈ। ਦੂਰੋ ਦੇਖਣ ਵਿੱਚ ਏਹ ਮੰਦਰ ਹੀ ਜਾਪਦਾ ਹੈ ਅਤੇ ਏਸ ਦੇ ਦਰਵਾਜੇ ਦੇ ਉਪਰ ਦੀਵਾਰ ਉਤੇ ਇਕ ਪਾਸੇ ਖੰਡੇ ਦਾ ਨਿਸ਼ਾਨ ਅਤੇ ਦੂਜੇ ਪਾਸੇ ਉਮ ਦਾ ਚਿੰਨ੍ਹ ਥਣਿਆ ਹੋਇਆ ਹੈ ਅਤੇ ਵਿੱਚ ਵਾਲੀ ਜਗਾਹ ਤੇ ਛੋਟਾ ਹੇਮਕੁੰਟ ਸਾਹਿਬ ਲਿਖਿਆ ਹੋਇਆ ਹੈ। ਏਸ ਮਿਨੀ ਹੇਮਕੁੰਟ ਨੂੰ ਪ੍ਰਸਿੱਧ ਕਰਨ ਲਈ ਉਥੋਂ ਦੀ ਯੰਗ ਸਿੱਖ ਲੀਡਰਸ ਨਾਮ ਦੀ ਸੰਸਥਾ ਵਲੋ ਪੂਰਾ ਜੋਰ ਲਗਾਇਆ ਗਿਆ। ਪੁਣੇ ਦੇ ਸਿਖ ਨੌਜਵਾਨਾ ਲਈ ਇਕ ਮੋਟਰਸਾਈਕਲ ਯਾਤਰਾ ਦਾ ਆਯੋਜਨ ਵੀ ਕਰਵਾਇਆ ਗਿਆ।
ਏਥੇ ਹੀ ਬਸ ਨਹੀਂ ਫਾਜਿਲਕਾ ਪੰਜਾਬ ਵਿੱਚ ਇੱਕ ਲਕੜ ਦਾ ਹੇਮਕੁੰਟ ਦੀ ਨਕਲ ਦਾ ਗੁਰਦੁਆਰਾ ਵੀ ਬਣਾਇਆ ਗਿਆ ਹੈ।
ਇਹ ਹੈ ਹੇਮਕੁੰਟ ਦਾ ਅਸਲ ਸੱਚ ਜਿਸ ਦੀ ਜਾਣਕਾਰੀ ਹੋਣੀ ਹਰ ਸਿੱਖ ਲਈ ਬਹੁਤ ਜ਼ਰੂਰੀ ਹੈ।

ਦਾਸ.
ਮਹਿੰਦਰ ਸਿੰਘ ਡਿਡੱਨ
8447314744
.