.

.

ਕੀ ਅਮਰੀਕਾ ਦੇ ਟੈਕਸਸ ਸੂਬੇ ਨੇ ਸਿੱਖਾਂ ਦੀ ਨਸਲਕੁਸ਼ੀ ਨੂੰ ਮਾਨਤਾ ਦਿੱਤੀ ਸੀ?

ਨਵੰਬਰ 2022 ਦੇ ਅੱਧ ਵਿੱਚ ਤਕਰੀਬਨ ਦੋ ਕੁ ਹਫਤੇ ਪਹਿਲਾਂ ਪੰਜਾਬ ਦੇ ਪੰਜਾਬੀ ਅਖਬਾਰਾਂ ਵਿੱਚ ਇੱਕ ਖਬਰ ਛਪੀ ਸੀ ਜਿਸ ਵਿੱਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸੰਨ 1984 ਵਿਚ, ਸਿੱਖਾਂ ਦੇ ਹੋਏ ਕਤਲੇਆਮ ਨੂੰ ਨਸਲ ਕੁਸ਼ੀ ਕਹਿ ਕੇ ਮਾਨਤਾ ਦੇਣ ਦੀ ਗੱਲ ਕਹੀ ਗਈ ਸੀ। ਇਸ ਬਾਰੇ ਅਜੀਤ ਅਖਬਾਰ ਨਵੰਬਰ 16, 2022 ਦੇ ਅੰਕ ਵਿਚੋਂ ਇੱਕ ਸਕਰੀਨ ਸ਼ੌਟ ਹੇਠਾਂ ਪਾ ਰਿਹਾ ਹਾਂ। ਜਿਹੜੀ ਧਿਰ ਇਸ ਤਰ੍ਹਾਂ ਦੀਆਂ ਖਬਰਾਂ ਛਪਵਾ ਰਹੀ ਹੈ ਅਤੇ ਆਪਣੇ ਆਪ ਨੂੰ ਸਿੱਖਾਂ ਦੇ ਲੀਡਰ ਅਖਵਾਉਣ ਦਾ ਦਾਅਵਾ ਕਰ ਰਹੀ ਹੈ। ਉਸ ਦੀ ਅਸਲੀਅਤ ਜਾਨਣ ਲਈ ਪੱਤਰਕਾਰ ਬੀਬੀ ਮਨਵੀਰ ਕੌਰ ਦੀ ਵੀਡੀਓ ਜਰੂਰ ਦੇਖੋ। ਜਿਸ ਦਾ ਲਿੰਕ ਵੀ ਹੇਠਾਂ ਪਾ ਰਿਹਾ ਹਾਂ। ਇਸ ਬੀਬੀ ਦੀਆਂ ਮੈਂ ਕੁੱਝ ਕੁ ਵੀਡੀਓ ਦੇਖੀਆਂ ਹਨ ਜੋ ਕਿ ਸਚਾਈ ਦੇ ਕਾਫੀ ਨੇੜੇ ਲਗਦੀਆਂ ਸਨ। ਕਈ ਬੂਝੜ ਇਸ ਨੂੰ ਮੰਦਾ ਵੀ ਬੋਲ ਰਹੇ ਹਨ। ਉਹ ਖੋਜ ਕਰਕੇ ਤੱਥ ਲੋਕਾਈ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਹਰ ਇੱਕ ਪੱਤਰਕਾਰ ਨੂੰ ਅਜਿਹਾ ਕਰਨ ਦਾ ਹੱਕ ਹੈ ਅਤੇ ਹੋਣਾ ਵੀ ਚਾਹੀਦਾ ਹੈ।
ਜਿਨ੍ਹਾਂ ਲੋਕਾਂ ਨੂੰ ਕਈ ਲੇਖਕ ਖੌਰੂ ਪਾਓ ਤੇ ਭੜਕਾਊ ਤੱਤ ਕਹਿੰਦੇ ਹਨ ਉਨ੍ਹਾਂ ਸਾਰਿਆਂ ਦੀਆਂ ਤਾਰਾਂ ਅਜਿਹੇ ਲੋਕਾਂ ਨਾਲ ਜੁੜਦੀਆਂ ਹਨ ਜਿਹੜੇ ਝੂਠੀਆਂ ਕਹਾਣੀਆਂ ਘੜ ਕੇ ਅਤੇ ਜਾਹਲੀ ਖਬਰਾਂ ਬਣਾ ਕੇ ਫੈਲਾਉਣ ਵਿੱਚ ਮਾਹਰ ਹਨ। ਸ਼ੋਸਲ ਮੀਡੀਏ ਤੇ ਵੱਖਰੇ ਵਿਚਾਰਾਂ ਵਾਲਿਆਂ ਨੂੰ ਗਾਲ੍ਹਾਂ ਕੱਢਣੀਆਂ ਅਤੇ ਧਮਕੀਆਂ ਦੇਣੀਆਂ ਇਨ੍ਹਾਂ ਦਾ ਮੁੱਖ ਕਰਤਵ ਹੈ। ਇਹ ਨਸਲਕੁਸ਼ੀ ਨੂੰ ਮਾਨਤਾ ਦੇਣ ਵਾਲੀ ਗੱਲ ਵੀ ਅਜਿਹੇ ਲੋਕਾਂ ਨਾਲ ਹੀ ਜੁੜਦੀ ਦਿਖਾਈ ਦਿੰਦੀ ਹੈ। ਇਨ੍ਹਾਂ ਵਿੱਚ ਵੀ ਭਾਵੇਂ ਕਿ ਸਾਰੇ ਗਾਲਾਂ ਕੱਢਣ ਵਾਲੇ ਅਤੇ ਧਮਕੀਆਂ ਦੇਣ ਵਾਲੇ ਨਹੀਂ ਹੁੰਦੇ ਪਰ ਕੁੱਝ ਕੁ ਮਕਾਰ ਕਿਸਮ ਦੇ ਲੋਕ ਝੂਠ ਬੋਲ ਕੇ ਤਾਣਾ ਬਾਣਾ ਅਜਿਹਾ ਬੁਣਦੇ ਹਨ ਕਿ ਉਨ੍ਹਾਂ ਦੀਆਂ ਗੁਮਰਾਹ ਕਰਨ ਵਾਲੀਆਂ ਝੂਠੀਆਂ ਕਹਾਣੀਆਂ ਵੀ ਗਾਲ੍ਹਾਂ ਕੱਢਣ ਵਾਲਿਆਂ ਨੂੰ ਸੱਚ ਲੱਗਣ ਲੱਗ ਪੈਂਦੀਆਂ ਹਨ। ਅਤੇ ਉਨ੍ਹਾਂ ਨੂੰ ਉਹੀ ਅਸਲ ਵਿੱਚ ਸਿੱਖ ਧਰਮ ਦਿਖਾਈ ਦੇਣ ਲੱਗ ਪੈਂਦਾ ਹੈ। ਉਨ੍ਹਾਂ ਤੋਂ ਵੱਖਰੇ ਵਿਚਾਰਾਂ ਵਾਲਿਆਂ ਨੂੰ ਉਹ ਧਰਮ ਵਿਰੋਧੀ ਅਤੇ ਸਿੱਖ ਵਿਰੋਧੀ ਹੋਣ ਦੇ ਫਤਵੇ ਜਾਰੀ ਕਰਨ ਲੱਗ ਪੈਂਦੇ ਹਨ।
ਮੱਖਣ ਪੁਰੇਵਾਲ,
ਦਸੰਬਰ 04, 2022.

(ਅਜੀਤ ਅਖਬਾਰ ਦੇ 16 ਨਵੰਬਰ 2022 ਦੇ ਅੰਕ ਵਿਚੋਂ ਸਕਰੀਨ ਸ਼ੌਟ)

(ਸਿੱਖਾਂ ਦੀ ਨਸਲ ਕੁਸ਼ੀ ਦੀ ਮਾਨਤਾ ਦੇ ਝੂਠੇ ਪਰਾਪੇਗੰਡੇ ਬਾਰੇ ਮਨਵੀਰ ਕੌਰ ਦੀ ਵੀਡੀਓ)

 


https://www.youtube.com/watch?v=aWtSBbeXJrM