.

ਸਾਧ ਦੇ ਹਰਾਮਖੋਰ ਚੇਲਿਆਂ ਦੀਆਂ ਹਰਾਮਖੋਰੀਆਂ


ਆਪਣੇ ਤੋਂ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਗੰਦੀਆਂ ਗਾਲ੍ਹਾਂ ਕੱਢਣੀਆਂ ਮੇਰਾ ਸੁਭਾਅ ਨਹੀਂ ਹੈ। ਇਸ ਲਈ ਨਾ ਤਾਂ ਮੈਂ ਕਿਸੇ ਨੂੰ ਗੰਦੀਆਂ ਗਾਲ੍ਹਾਂ ਕੱਢ ਸਕਦਾ ਹਾਂ ਅਤੇ ਨਾ ਹੀ ਖਾਹ ਸਕਦਾ ਹਾਂ। ਮੋੜਵਾਂ ਜਵਾਬ ਕਈ ਵਾਰੀ ਸਖਤ ਸ਼ਬਦਾਵਲੀ ਵਿੱਚ ਜਰੂਰ ਦੇਣਾ ਪੈਂਦਾ ਹੈ। ਹੋ ਸਕਦਾ ਹੈ ਕਿ ਇਹ ਹਰਾਮਖੋਰ ਸ਼ਬਦ ਵੀ ਕਈਆਂ ਨੂੰ ਚੁਭਦਾ ਹੋਵੇ। ਪਰ ਇਹ ਸ਼ਬਦ ਤਾਂ ਸਿੱਖਾਂ ਦੇ ਪਹਿਲੇ ਗੁਰੂ ਨੇ ਵੀ ਆਪਣੀ ਜਪੁ ਬਾਣੀ ਵਿੱਚ ਵਰਤਿਆ ਹੈ। ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਇਸ ਦੇ ਅਰਥ, “ਬੇਈਮਾਨੀ ਦਾ ਖੱਟਿਆ ਖਾਣ ਵਾਲਾ” ਕੀਤੇ ਹਨ। ਹੁਣ ਇਹ ਤੁਸੀਂ ਆਪੇ ਹੀ ਸੋਚ ਲਿਓ ਕਿ ਸਾਧ ਦੇ ਚੇਲਿਆਂ ਦੀਆਂ ਕਾਰ ਗੁਜ਼ਾਰੀਆਂ ਉਪਰ ਇਹ ਅਰਥ ਢੁਕਦੇ ਹਨ ਜਾਂ ਨਹੀਂ? ਧਰਮ ਦੇ ਨਾਮ ਤੇ ਗੁੰਡਾ ਗਰਦੀ ਕਰਕੇ ਦਸਮ ਗ੍ਰੰਥ ਦਾ ਗੰਦ ਖਿਲਾਰਨ ਵਾਲੇ ਇਸ ਸਾਧ ਦੀ ਝੂਠੀ ਵਡਿਆਈ ਕਰਨ ਲਈ ਕਿਸੇ ਦੂਸਰੇ ਦੇ ਨਾਮ ਤੇ ਜਾਹਲੀ ਕਿਤਾਬਾਂ ਛਾਪ-ਛਾਪ ਵੰਡਣੀਆਂ ਬੇਈਮਾਨੀ ਹੁੰਦੀ ਹੈ ਜਾਂ ਨਹੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੱਖਾਂ-ਕਰੋੜਾਂ ਹੀ ਵੱਡੇ-ਵੱਡੇ ਕਛਹਿਰਿਆਂ ਵਾਲੇ, ਕਿਰਪਾਨਾ ਵਾਲੇ ਪਗੜੀਧਾਰੀ ਸਿੱਖਾਂ ਵਿਚੋਂ ਕਿਸੇ ਨੇ ਵੀ ਇਸ ਬੇਈਮਾਨੀ ਵਿਰੁੱਧ ਖੁੱਲ ਕੇ ਅਵਾਜ਼ ਨਹੀਂ ਉਠਾਈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਇਸ ਸਾਰੇ ਫਿਰਕੇ ਦੇ ਅੰਦਰ ਕਪਟ ਅਤੇ ਬੇਈਮਾਨੀ ਘਰ ਕਰ ਚੁੱਕੀ ਹੈ। ਸ਼ੋਸ਼ਲ ਮੀਡੀਏ ਉਪਰ ਜਦੋਂ ਵੀ ਕੋਈ ਵਿਆਕਤੀ ਭਿੰਡਰਾਂਵਾਲੇ ਸਾਧ ਦੀ ਜਾਂ ਇਸ ਨਾਲ ਸੰਬੰਧਿਤ ਡੇਰੇ ਦੀ ਅਸਲੀਅਤ ਦੱਸਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਜਿੱਥੇ ਗਾਲ੍ਹਾਂ ਦਾ ਪ੍ਰਸ਼ਾਦ ਅਤੇ ਸੋਧਾ ਲਉਣ ਦੀਆਂ ਧਮਕੀਆਂ ਮਿਲਦੀਆਂ ਹਨ ਉਥੇ ਨਾਲ ਹੀ ਇਸ ਸਾਧ ਦੀ ਵਡਿਆਈ ਦੱਸਣ ਲਈ ਜਾਹਲੀ ਕਿਤਾਬ ਵਿਚਲੀ ਸਮਗਰੀ ਨੂੰ ਅਸਲੀਅਤ ਜਾਣ ਕੇ ਉਸ ਵਿਚੋਂ ਹਵਾਲੇ ਦਿੱਤੇ ਜਾਂਦੇ ਹਨ। ਜੋ ਕਿ 100% ਕੋਰੇ ਝੂਠੇ ਹੁੰਦੇ ਹਨ। ਇਹ ਵਰਤਾਰਾ ਪਿਛਲੇ 20 ਸਾਲਾਂ ਤੋਂ ਵੀ ਵੱਧ ਸਮੇ ਤੋਂ ਚੱਲ ਰਿਹਾ ਹੈ ਅਤੇ ਹਾਲੇ ਵੀ ਜਾਰੀ ਹੈ। ਮੈਂ ਇੱਥੇ ਸਿੱਖ ਮਾਰਗ ਤੇ ਕਈ ਵਾਰੀ ਇਸ ਦੀ ਅਸਲੀਅਤ ਆਪਣੇ ਲੇਖਾਂ ਵਿੱਚ ਦੱਸ ਚੁੱਕਾ ਹਾਂ। ਸ਼ੋਸ਼ਲ ਮੀਡੀਏ ਨੂੰ ਵਰਤਣ ਵਾਲੇ ਸਾਰੇ ਲੋਕ ਤਾਂ ਸਿੱਖ ਮਾਰਗ ਪੜ੍ਹਦੇ ਨਹੀਂ ਇਸ ਲਈ ਸਾਰਿਆਂ ਤੱਕ ਇਹ ਗੱਲ ਪਹੁੰਚਣੀ ਮੁਸ਼ਕਲ ਹੈ। ਸੋ ਜਿਹੜੇ ਸੱਜਣ ਸ਼ੋਸ਼ਲ ਮੀਡੀਏ ਤੇ ਇਸ ਭਿੰਡਰਾਂਵਾਲੇ ਸਾਧ ਦੀ ਅਸਲੀਅਤ ਦੱਸਣ ਦੀ ਕੋਸ਼ਿਸ਼ ਕਰਦੇ ਹਨ ਅਤੇ ਜਵਾਬ ਵਿੱਚ ਉਸ ਸਾਧ ਦੀ ਝੂਠੀ ਵਿਡਿਆਈ ਸੁਣਾਉਣ ਦੇ ਹਵਾਲੇ ਦਿੱਤੇ ਜਾਂਦੇ ਹਨ ਉਹ ਸਰਾਸਰ ਝੂਠੇ ਅਤੇ ਜਾਹਲੀ ਹੁੰਦੇ ਹਨ। ਇਹ ਤਕਰੀਬਨ ਸਾਰੇ ਹਵਾਲੇ ਜਨ. ਕੁਲਦੀਪ ਸਿੰਘ ਬਰਾੜ ਦੇ ਨਾਮ ਹੇਠ ਜਾਹਲੀ ਕਿਤਾਬ ਵਿਚੋਂ ਹੁੰਦੇ ਹਨ ਜੋ ਕਿ ਇਸ ਸਾਧ ਦੇ ਕਿਸੇ ਹਰਾਮਖੋਰ ਚੇਲੇ ਦੀ ਲਿਖੀ ਹੋਈ ਹੈ। ਕੇ. ਐੱਸ. ਬਰਾੜ ਦੀ ਆਪਣੀ ਅਸਲੀ ਕਿਤਾਬ ਵਿੱਚ ਇਸ ਤਰ੍ਹਾਂ ਦਾ ਕੁੱਝ ਵੀ ਨਹੀਂ ਹੈ। ਇਸ ਜਾਹਲੀ ਕਿਤਾਬ ਦਾ ਮੈਨੂੰ ਉਸ ਵੇਲੇ ਪਤਾ ਲੱਗਾ ਸੀ ਜਦੋਂ ਸਿੱਖ ਮਾਰਗ ਦੇ ਇੱਕ ਪਾਠਕ ਨੇ ਕਈ ਸਾਲ ਪਹਿਲਾਂ ਮੈਨੂੰ ਇਸ ਵਿਚੋਂ ਕੁੱਝ ਹਾਵਲੇ ਛਾਪਣ ਲਈ ਭੇਜੇ ਸਨ। ਕਿਉਂਕਿ ਉਸ ਦੀ ਅਸਲੀ ਕਿਤਾਬ ਮੇਰੇ ਕੋਲ ਸੀ ਅਤੇ ਮੈਂ ਕਈ ਵਾਰੀ ਉਹ ਪੜ੍ਹੀ ਹੋਈ ਸੀ। ਹੇਠਾਂ ਮੈਂ ਇੱਕ ਸਾਧਾਰਣ ਜਿਹਾ ਪੋਸਟਰ ਬਣਾ ਕੇ ਪਾ ਰਿਹਾ ਹਾਂ ਇਸ ਨੂੰ ਕੋਈ ਵੀ ਵਰਤ ਸਕਦਾ ਹੈ। ਉਸ ਗੁੰਡੇ ਸਾਧ ਦੇ ਹਰਾਮਖੋਰ ਚੇਲਿਆਂ ਦੀਆਂ ਹਰਾਮਖੋਰੀਆਂ ਤੋਂ ਜਿਤਨਾ ਵੀ ਬਚਾ ਹੋ ਸਕਦਾ ਹੈ ਉਤਨਾ ਹੀ ਸਮਾਜ ਲਈ ਚੰਗਾ ਹੈ।
ਮੱਖਣ ਪੁਰੇਵਾਲ,
ਸਤੰਬਰ 18, 2022.
.