.

ਸਮਾਜ ਵਿਰੋਧੀ ਸੋਚ ਰੱਖਣ ਵਾਲੇ ਲੋਕ

ਇਸਤਰੀਆਂ ਦੇ ਸੁਭਾਅ ਹਮੇਸ਼ਾਂ ਹੀ ਪੁਰਸ਼ਾਂ ਨਾਲੋ ਵੱਖਰੇ ਹੁੰਦੇ ਹਨ। ਇਹ ਕੁਦਰਤੀਂ ਹੈ। ਆਮ ਇਹ ਕਿਹਾ ਜਾਂਦਾ ਹੈ ਕਿ ਇਸਤਰੀਆਂ ਦੀ ਮੱਤ ਥੋੜੀ ਹੁੰਦੀ ਹੈ ਅਤੇ ਇਹ ਇੱਕ ਆਮ ਟੋਟਕਾ ਵੀ ਬੜਾ ਪ੍ਰਚੱਲਤ ਹੈ ਕਿ ਇਸਤਰੀਆਂ ਦੀ ਮੱਤ ਗੁੱਤ ਪਿਛੇ ਹੁੰਦੀ ਹੈ। ਇਹ ਠੀਕ ਨਹੀਂ ਹੈ। ਐਸਾ ਸੋਚਣਾ ਗਲਤ ਹੈ। ਹਾਂ, ਉਨ੍ਹਾਂ ਦੀ ਸੋਚ ਕੁੱਝ ਵੱਖਰੀ ਹੋਰ ਤਰ੍ਹਾਂ ਦੀ ਹੁੰਦੀ ਹੈ। ਕਿਸੇ ਵਿਰਲੇ ਘਰ ਨੂੰ ਛੱਡ ਕੇ ਆਮ ਟੋਕਾ-ਟਕਾਈ ਤਕਰੀਬਨ ਹਰ ਘਰ ਵਿੱਚ ਹੀ ਹੁੰਦੀ ਰਹਿੰਦੀ ਹੈ। ਆਦਮੀ ਕੁੱਝ ਕਠੋਰ ਸੁਭਾਅ ਦੇ ਹੁੰਦੇ ਹਨ ਅਤੇ ਇਸਤਰੀਆਂ ਦਾ ਸੁਭਾਅ ਕੁੱਝ ਨਰਮ ਹੁੰਦਾ ਹੈ। ਇਹ ਗੱਲ ਸਾਰਿਆਂ ਤੇ ਤਾਂ ਭਾਵੇਂ ਨਹੀਂ ਢੁਕਦੀ ਪਰ ਬਹੁ ਸੰਮਤੀ ਤੇ ਤਾਂ ਢੁਕਦੀ ਹੀ ਹੈ।
ਕੀ ਰੱਬ ਨੇ ਇਸਤਰੀਆਂ ਨੂੰ ਘੱਟ ਅਕਲ ਵਾਲੀਆਂ ਬਣਾਇਆ ਹੈ? ਨਹੀਂ, ਬਿੱਲਕੁੱਲ ਨਹੀਂ। ਐਸਾ ਸੋਚਣਾ ਹੀ ਗਲਤ ਗੱਲ ਹੈ। ਪਰ ਕਿਉਂਕਿ ਸਮਾਜ ਦੀ ਬਣਤਰ ਕੁੱਝ ਐਸੀ ਸੀ ਕਿ ਪਹਿਲੇ-ਪਹਿਲ ਬਹੁਤਾ ਕੁੱਝ ਜੋ ਵੀ ਲਿਟਰੇਚਰ ਹੋਂਦ ਵਿੱਚ ਆਇਆ ਸੀ ਉਹ ਪੁਰਸ਼ਾਂ ਵਲੋਂ ਹੀ ਲਿਖਿਆ ਗਿਆ ਸੀ। ਇਸ ਲਈ ਪੁਰਸ਼ਾਂ ਨੇ ਆਪਣੀ ਸੋਚ ਮੁਤਾਬਕ ਜੋ ਲਿਖਣਾ ਸੀ ਲਿਖਦੇ ਗਏ ਅਤੇ ਉਸੇ ਤਰ੍ਹਾਂ ਦੀ ਸਮਾਜ ਦੀ ਸੋਚ ਬਣਦੀ ਗਈ। ਧਾਰਮਿਕ ਰਚਨਾਵਾਂ ਵਿੱਚ ਵੀ ਅਜਿਹੀ ਹੀ ਇਸਤਰੀ ਵਿਰੋਧੀ ਸੋਚ ਦੇਖਣ ਨੂੰ ਮਿਲਦੀ ਹੈ। ਜਦੋਂ ਕੁੱਝ ਸਿਆਣੇ ਪੁਰਸ਼ਾਂ ਨੇ ਆਪਣੇ ਦਿਮਾਗ ਤੇ ਬੋਝ ਪਾ ਕੇ ਸੋਚਿਆ ਤਾਂ ਉਨ੍ਹਾਂ ਨੂੰ ਕਹਿਣਾ ਪਿਆ ਕਿ ਇਸਤਰੀਆਂ ਨੂੰ ਮੰਦਾ ਕਹਿਣਾ ਠੀਕ ਨਹੀਂ ਕਿਉਂਕਿ ਸਾਰੇ ਪੁਰਸ਼ਾਂ ਨੂੰ ਜਨਮ ਦੇਣ ਵਾਲੀ ਤਾਂ ਇਸਤਰੀ ਹੈ। ਉਹ ਮੰਦੀ ਕਿਸ ਤਰ੍ਹਾਂ ਹੋ ਗਈ? ਇਹ ਠੀਕ ਹੈ ਕਿ ਉਸ ਦੀ ਸੋਚ ਵੱਖਰੀ ਹੋ ਸਕਦੀ ਹੈ ਪਰ ਉਹ ਬੰਦੇ ਨਾਲੋਂ ਮਾੜੀ ਜਾਂ ਘਟੀਆ ਨਹੀਂ ਹੋ ਸਕਦੀ।
ਇਕੋ ਮਾਤਾ ਪਿਤਾ ਤੋਂ ਜੰਮੇ ਬੱਚੇ, ਲੜਕੇ ਲੜਕੀ ਨੂੰ ਜੇ ਕਰ ਬਿਨਾ ਭਿੰਨ ਭੇਦ ਦੇ ਬਰਾਬਰ ਦੀਆਂ ਸਹੂਲਤਾਂ ਦੇ ਕਿ ਪੜ੍ਹਨ ਦਾ ਮੌਕਾ ਮਿਲੇ ਤਾਂ ਲੜਕੀਆਂ ਪੜ੍ਹਾਈ ਵਿੱਚ ਲੜਕਿਆਂ ਨਾਲੋਂ ਪਿੱਛੇ ਨਹੀਂ ਰਹਿ ਸਕਦੀਆਂ ਅੱਗੇ ਭਾਂਵੇਂ ਨਿੱਕਲ ਜਾਣ। ਪੰਜਾਬ ਦੀਆਂ ਜੰਮੀਆਂ ਕੁੜੀਆਂ ਦੀ ਗੱਲ ਹੀ ਦੇਖ ਲਓ। ਉਨ੍ਹਾਂ ਦੀ ਆਈਲਿਟਸ ਕਰਕੇ ਬਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਜਾਣ ਦੀ ਗਿਣਤੀ ਲੜਕਿਆਂ ਨਾਲੋਂ ਵੱਧ ਹੀ ਹੋਵੇਗੀ। ਪਰ ਸਿਤਮ ਦੀ ਗੱਲ ਤਾਂ ਇਹ ਹੈ ਕਿ ਇਸਤਰੀਆਂ ਬਾਰੇ ਸਾਰੀ ਦੁਨੀਆ ਤੋਂ ਘਟੀਆ ਸੋਚ ਰੱਖਣ ਵਾਲੇ ਸ਼ਾਇਦ ਪੰਜਾਬੀ ਹੀ ਹੋਣ ਅਤੇ ਖਾਸ ਕਰਕੇ ਸਿੱਖ, ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਧਰਮੀ ਹੋਣ ਦਾ ਪਖੰਡ ਰਚਦੇ ਹਨ।
ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੇ 100% ਸਾਧ ਅਤੇ ਭੰਗੀ ਲਾਣਾ, ਸਮਾਜ ਵਿਰੋਧੀ ਅਤੇ ਇਸਤਰੀਆਂ ਵਿਰੋਧੀ ਸੋਚ ਰੱਖਣ ਵਾਲੇ ਲੋਕ ਹਨ। ਇਹ ਅਤੇ ਇਨ੍ਹਾਂ ਦੇ ਚੇਲੇ ਆਪਣੇ ਆਪ ਨੂੰ ਸਭ ਤੋਂ ਵੱਧ ਧਰਮੀ ਹੋਣ ਦਾ ਪਖੰਡ ਰਚਦੇ ਹਨ। ਕਿਉਂਕਿ ਇਹ ਸਾਰੇ ਹੀ ਦਸਮ ਗ੍ਰੰਥ ਨਾਮ ਦੇ ਕੂੜ ਪੋਥੇ ਨੂੰ ਮੰਨਣ ਵਾਲੇ ਲੋਕ ਹਨ। ਦਸਮ ਗ੍ਰੰਥ ਨਾਮ ਦੀ ਇਸ ਗੰਦੀ ਕਿਤਾਬ ਦਾ ਅੱਧੋਂ ਵੱਧ ਭਾਗ ਇਸਤਰੀਆਂ ਬਾਰੇ ਘਟੀਆ ਸੋਚ ਨਾਲ ਭਰਿਆ ਪਿਆ ਹੈ। ਘਟੀਆ ਸੋਚ ਵਾਲੇ ਬਹਿਰੂਪੀਏ ਇਸ ਕਿਤਾਬ ਦੀਆਂ ਗੰਦੀਆਂ ਲਿਖਤਾਂ ਨੂੰ ਗੁਰੂ ਦੀ ਬਾਣੀ ਕਹੀ ਜਾਂਦੇ ਹਨ। ਇਹ ਆਪ ਤਾਂ ਸਿਰੇ ਦੇ ਉਜੱਡ ਹਨ ਹੀ ਪਰ ਨਾਲ ਹੀ ਆਪਣੇ ਗੁਰੂ ਨੂੰ ਵੀ ਆਪਣੇ ਵਰਗਾ ਮੂਰਖ ਅਤੇ ਉਜੱਡ ਸਿੱਧ ਕਰਨ ਤੇ ਲੱਗੇ ਹੋਏ ਹਨ। ਇਸ ਵਿੱਚ ਸਭ ਤੋਂ ਵੱਧ ਰੋਲ ਸਰਕਾਰ ਦੇ ਪਾਲੇ ਹੋਏ ਗੁੰਡੇ ਸਾਧ ਭਿਡਰਾਂਵਾਲੇ ਦੇ ਚੇਲੇ ਚਪਟੇ ਨਿਭਾ ਰਹੇ ਹਨ। ਕੀ ਇਨ੍ਹਾਂ ਸਾਰਿਆਂ ਨੂੰ ਇਨ੍ਹਾਂ ਦੀਆਂ ਮਾਵਾਂ ਨੇ ਇਸ ਸੰਸਾਰ ਵਿੱਚ ਨਹੀਂ ਲਿਆਂਦਾ? ਜੇ ਕਰ ਇਸਤਰੀਆਂ ਘਟੀਆਂ ਹਨ ਤਾਂ ਇਸਤਰੀਆਂ ਤੋਂ ਬਿਨਾ ਜੰਮ ਕੇ ਦਿਖਾਓ ਅਤੇ ਫਿਰ ਗੱਲ ਕਰਿਓ ਤਾਂ ਤੁਹਾਡੀ ਗੱਲ ਵਿੱਚ ਵਜ਼ਨ ਹੋਵੇਗਾ। ਜਿਹੜਾ ਆਪਣੀ ਮਾਂ ਦਾ ਹੀ ਨਹੀਂ ਸਕਾ ਜਿਸ ਨੇ ਸੰਸਾਰ ਵਿੱਚ ਲਿਆਂਦਾ, ਉਹ ਹੋਰ ਕਿਸੇ ਦਾ ਕੀ ਹੋ ਸਕਦਾ ਹੈ। ਦਸਮ ਗ੍ਰੰਥ ਤਾਂ ਇਹ ਵੀ ਕਹਿੰਦਾ ਹੈ ਕਿ ਰੱਬ ਇਸਤਰੀਆਂ ਨੂੰ ਬਣਾ ਕੇ ਪਛਤਾਇਆ ਸੀ।
ਸਾਧਾਂ ਤੋਂ ਬਿਨਾਂ ਕਈ ਪੜ੍ਹੇ ਲਿਖੇ ਹੋਰ ਮੂਰਖ ਵੀ ਹਨ ਜਿਹੜੇ ਦਸਮ ਗ੍ਰੰਥ ਦੇ ਗੰਦੇ ਪੋਥੇ ਨੂੰ ਦਸਮ ਬਾਣੀ ਕਹਿੰਦੇ ਹਨ। ਇਨ੍ਹਾਂ ਵਿੱਚ ਇੱਕ ਤਾਂ ਉਹ ਹਨ ਜਿਹੜੇ ਸਰਕਾਰੀ ਏਜੰਸੀਆਂ ਦੇ ਹੱਥ ਠੋਕੇ ਬਣ ਕੇ ਯੂਨੀਵਰਸਿਟੀਆਂ ਵਿੱਚ ਵਿਚਰ ਰਹੇ ਹਨ। ਕਈ ਉਹ ਵੀ ਹਨ ਜਿਹੜੇ ਹਿੰਦੂ ਮਿਥਿਹਾਸ ਨਾਲ ਜੋੜ ਕੇ ਗੁਰੂਆਂ ਨੂੰ ਪਿਛਲੇ ਜਨਮ ਵਿੱਚ ਰਾਮ ਚੰਦਰ ਦੀ ਅੰਸ ਬੰਸ ਨਾਲ ਜੋੜ ਕੇ ਦੇਖਦੇ ਹਨ। ਇਹ ਸ਼ਾਇਦ ਇਸ ਨੂੰ ਦੇਸ਼ ਭਗਤੀ ਸਮਝਦੇ ਹੋਣਗੇ। ਗਿ: ਸੰਤ ਸਿੰਘ ਮਸਕੀਨ ਨੇ ਵੀ ਸਾਰੀ ਉਮਰ ਇਸ ਕੂੜ ਪੋਥੇ ਦੇ ਹੱਕ ਵਿੱਚ ਹੀ ਪ੍ਰਚਾਰ ਕੀਤਾ ਸੀ। ਗਿ: ਭਾਗ ਸਿੰਘ ਅੰਬਾਲਾ ਨੂੰ ਵੀ ਕਥਿਤ ਤੌਰ ਤੇ ਆਪਣੇ ਕਥਿਤ ਪੰਥ ਵਿਚੋਂ ਛਕਵਾਉਣ ਦਾ ਡਰਾਮਾ ਵੀ ਰਚਿਆ ਸੀ। ਇਹ ਸਾਰੇ ਸ਼ਾਇਦ ਇਹੀ ਸੋਚਦੇ ਹੋਣਗੇ ਕਿ ਕਥਿਤ ਅਕਾਲ ਤਖ਼ਤ ਦੇ ਡੰਡੇ ਨਾਲ ਡਰਾ ਦਿਓ ਫਿਰ ਆਪੇ ਹੀ ਨਾ ਕੋਈ ਬੋਲੇਗਾ। ਕਿਉਂਕਿ ਤਖ਼ਤਾਂ ਤੇ ਗ੍ਰੰਥੀ ਤਾਂ ਬਹੁਤੇ ਡੇਰਿਆਂ ਵਿਚੋਂ ਪੜ੍ਹ ਕੇ ਆਉਂਦੇ ਹਨ ਅਤੇ ਉਹ ਸਾਰੇ ਹੀ ਦਸਮ ਗ੍ਰੰਥੀਏ ਸਮਾਜ ਵਿਰੋਧੀ ਸੋਚ ਰੱਖਣ ਵਾਲੇ ਹੁੰਦੇ ਹਨ। ਸਮਾ ਬੜਾ ਬਲਵਾਨ ਹੁੰਦਾ ਹੈ ਉਹ ਸਦਾ ਇਕੋ ਜਿਹਾ ਨਹੀਂ ਰਹਿੰਦਾ। ਨਵੀਂ ਟੈਕਨੌਲਜ਼ੀ ਦੇ ਆਉਣ ਨਾਲ ਇਨ੍ਹਾਂ ਦੀ ਇਸ ਤਰ੍ਹਾਂ ਦੀ ਸੋਚਣੀ ਦੇ ਚੀਥੜੇ ਉਡ ਗਏ ਹਨ।
ਸਾਡੇ ਸਮਾਜ ਵਿੱਚ ਕਈ ਪੜ੍ਹੀਆਂ ਲਿਖੀਆਂ ਬੀਬੀਆਂ ਇਤਨੀਆਂ ਸਿਆਣੀਆਂ ਹਨ ਕਿ ਉਨ੍ਹਾਂ ਦੀ ਅਕਲ, ਦਸਮ ਗ੍ਰੰਥ ਦੇ ਕੂੜ ਪੋਥੇ ਨੂੰ ਮੰਨਣ ਵਾਲੇ ਸਮੇਤ ਭਿੰਡਰਾਂਵਾਲੇ ਗੁੰਡੇ ਸਾਧ ਦੇ, 100 ਸਾਧਾਂ ਜਿੰਨੀ ਹੋਵੇਗੀ। ਪਰ ਇਨ੍ਹਾਂ ਸਾਧਾਂ ਦੀ ਸੋਚਣੀ ਮੁਤਾਬਕ ਇਹ ਸਿਆਣੀਆਂ ਹੋ ਕੇ ਵੀ ਘਟੀਆ ਹੀ ਹੋਣਗੀਆਂ। ਧਾਰਮਿਕ ਲਿਬੇਸ ਉਹਲੇ ਲੁਕੇ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਤੋਂ ਸੁਚੇਤ ਰਹੋ ਜੋ ਕਿ ਸਮਾਜ ਅਤੇ ਸੰਸਾਰ ਨੂੰ ਗੰਧਲਾ ਕਰ ਰਹੇ ਹਨ। ਕਰਾਂਮਾਤਾਂ ਜਾ ਸਰਾਪ ਨਾਮ ਦੀ ਕੋਈ ਸ਼ੈਅ ਨਹੀਂ ਹੁੰਦੀ ਇਨ੍ਹਾਂ ਤੋਂ ਨਾ ਡਰੋ। ਪਰ ਸਮਾਜ ਵਿਰੋਧੀ ਅਨਸਰਾਂ ਨੇ ਲੋਕਾਈ ਨੂੰ ਡਰਾਉਣ ਲਈ ਬਹੁਤ ਸਾਰੀਆਂ ਗੱਪ ਕਹਾਣੀਆਂ ਘੜੀਆਂ ਹੋਈਆਂ ਹੁੰਦੀਆਂ ਹਨ। ਇਨ੍ਹਾਂ ਤੋਂ ਸੁਚੇਤ ਰਿਹਾ ਕਰੋ।
ਮੱਖਣ ਪੁਰੇਵਾਲ,
ਮਈ 18, 2022.
.