.

ਸਚ--ਇਨਸਾਨੀਯਤ--ਧਰਮ

(4)

ਅੰਤਕਾ

ਇਨਸਾਨ ਦਾ ਪਰਮ ਧਰਮ ਇਨਸਾਨੀਯਤ ਹੈ। ਇਸ ਪਰਮ ਧਰਮ ਨੂੰ ਨਿਭਾਉਣ ਵਾਸਤੇ ਸੱਚਾ ਇਨਸਾਨ ਬਣਨਾ ਜ਼ਰੂਰੀ ਹੈ। ਸੱਚਾ ਇਨਸਾਨ ਬਣਨ ਲਈ ਮਨ ਦਾ ਨਿਰਮਲ (ਸਚਿਆਰ) ਹੋਣਾ ਲਾਜ਼ਮੀ ਹੈ; ਅਤੇ, ਆਂਤਰਿਕ ਨਿਰਮਲਤਾ/ਸਚਿਆਰਤਾ ਪ੍ਰਾਪਤ ਹੁੰਦੀ ਹੈ ਗਿਆਨ ਗੁਰੂ ਦੇ ਨਿਰਧਾਰਤ ਕੀਤੇ ਮਾਨਵਵਾਦੀ ਸਿੱਧਾਂਤਾਂ/ਨਿਯਮਾਂ ਦਾ ਸੁਹਿਰਦਤਾ ਨਾਲ ਪਾਲਣ ਕਰਨ ਨਾਲ। ਸੱਚੇ ਸਿੱਧਾਂਤਾਂ/ਨਿਯਮਾਂ ਦੀ ਸੋਝੀ ਆਉਂਦੀ ਹੈ ਬਿਬੇਕ ਬੁੱਧਿ ਅਤੇ ਸੱਚੀ-ਸੁੱਚੀ ਸੋਚ-ਵਿਚਾਰ ਸਦਕਾ। ਪਰੰਤੂ, ‘ਸਿੱਖ ਧਰਮ’ ਦੇ ਢੋਂਗੀ ਤੇ ਢਕੌਂਸਲੇਬਾਜ਼ ਮੁਦਈਆਂ ਨੇ ਸਚ ਧਰਮ ਦੇ ਅਭਿਲਾਸ਼ੀਆਂ ਨੂੰ ਸਚ, ਇਨਸਾਨੀਯਤ ਅਤੇ ਧਰਮ ਦੀ ਉਕਤ ਪਰਿਕਿਰਿਆ ਤੋਂ ਕੋਹਾਂ ਦੂਰ ਰੱਖਿਆ ਹੋਇਆ ਹੈ; ਤਾਂ ਜੋ, ਜਨਤਾ ਨੂੰ ਅਗਿਆਨਤਾ ਦੇ ਅਨ੍ਹੇਰੇ ਵਿੱਚ ਆਸਾਨੀ ਨਾਲ ਧੱਕਿਆ ਤੇ ਲੁੱਟਿਆ ਜਾ ਸਕੇ। ਆਓ! ਇਸ ਨੁਕਤਾ `ਤੇ ਸੰਖੇਪ ਜਿਹੀ ਵਿਚਾਰ ਕਰੀਏ:

ਇਹ ਇੱਕ ਪ੍ਰਮਾਣਤ ਸੱਚਾਈ ਹੈ ਕਿ ਦਿਖਾਵੇ ਦੀ ਬਾਹਰੀ ਸਜ-ਧਜ ਅਥਵਾ ਠਾਟ-ਬਾਟ ਮਨ/ਆਤਮਾ ਨੂੰ ਨਿਰਮੈਲ ਕਰਨ ਦੀ ਬਜਾਏ ਮਲੀਨ ਕਰਦੀ ਹੈ। ਗੁਰ-ਸਿੱਧਾਂਤ ਹੈ:

ਨਾਨਕ ਹਭਿ ਅਡੰਬਰ ਕੂੜਿਆ ਸੁਣਿ ਜੀਵਾ ਸਚੀ ਸੋਇ॥ ਜੈਤਸਰੀ ਮ: ੫

ਅਨਿਕ ਅਡੰਬਰ ਮਾਇਆ ਕੇ ਬਿਰਥੇ ਤਾ ਸਿਉ ਪ੍ਰੀਤਿ ਘਟਾਵਉ॥ ਗੰਧਾਰੀ ਮ: ੫

‘ਸਿੱਖ ਧਰਮ’ ਦਿਖਾਵੇ ਦੇ ਕੂੜ ਅਡੰਬਰਾਂ ਵਾਲਾ ਸੰਪਰਦਾਈ ਸੰਸਾਰਕ ਧਰਮ ਹੈ। ਇਸ ਸੰਪਰਦਾਈ ਧਰਮ (sectarian religion) ਦੇ ਸੰਸਥਾਪਕ, ਪ੍ਰਬੰਧਕ, ਜਥੇਦਾਰ, ਪ੍ਰਚਾਰਕ, ਪੁਜਾਰੀ ਅਤੇ ਸਿਆਸਤਦਾ ਵਗ਼ੈਰਾ ਧਰਮ ਅਤੇ ਸੇਵਾ ਦੇ ਨਾਂ `ਤੇ, ਦਰਅਸਲ, “…ਮਾਇਆ ਕਾ ਵਾਪਾਰੁ” ਕਰਨ ਵਾਲੇ ਵਪਾਰੀ ਹਨ। ਧਰਮ ਦੇ ਨਾਂ `ਤੇ ਮਾਇਆ ਦਾ ਵਪਾਰ ਕਰਨ ਵਾਲੇ ਇਨ੍ਹਾਂ ਕਿਰਾੜਾਂ ਨੂੰ ਭਲ਼ੀ-ਭਾਂਤ ਪਤਾ ਹੈ ਕਿ ਮਾਇਆ ਦੇ ਵਪਾਰ ਨੂੰ ਵਧੇਰੇ ਲਾਹੇਵੰਦ ਬਣਾਉਣ ਵਾਸਤੇ ਦਿਖਾਵੇ ਦੇ ਠਾਟ-ਬਾਟ ਵਾਲੇ ਅਡੰਬਰਾਂ ਦਾ ਪ੍ਰਦਰਸ਼ਨ ਅਤੇ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਹੈ। ਸੋ, ਇਸ ਮੰਤਵ ਦੀ ਪੂਰਤੀ ਵਾਸਤੇ, ‘ਸਿੱਖ ਧਰਮ’ ਦੇ ਠੇਕੇਦਾਰ ਸਜਧਜ ਵਾਲੇ ਦਿਖਾਵੇ ਦੇ ਅਡੰਬਰਾਂ ਦੇ ਭਰਮ-ਜਾਲ ਨਾਲ ਅੰਧਵਿਸ਼ਵਾਸੀ ਸ਼੍ਰੱਧਾਲੂਆਂ ਦੀ ਅਜਿਹੀ ਮੱਤ ਮਾਰ ਕੇ ਰੱਖ ਦਿੰਦੇ ਹਨ ਕਿ ਉਹ ਭੇਡਾਂ ਵਾਂਙ ਪੁਜਾਰੀਆਂ ਦੇ ਮਗਰ ਲੱਗ ਕੇ ਆਪਣੀ ਕਿਰਤ-ਕਮਾਈ ‘ਧਰਮ’ ਦੇ ਨਾਂ `ਤੇ ਅਜਾਂਈ ਲੁਟਾਈ ਜਾ ਰਹੇ ਹਨ।

‘ਸਿੱਖ ਧਰਮ’ ਦੇ ਨਾਂ `ਤੇ ਅੱਜ ਜੋ ਕੁੱਝ ਵੀ ਕੀਤਾ/ਕਰਵਾਇਆ ਜਾ ਰਿਹਾ ਹੈ, ਉਹ ਗੁਰੁਸਿੱਧਾਂਤਾਂ ਦੇ 100% ਵਿਰੁੱਧ ਹੈ। ਇਸ ਕਥਨ ਦੀ ਪੁਸ਼ਟੀ ਲਈ, ‘ਸਿੱਖ ਧਰਮ’ ਦੇ ਠੇਕੇਦਾਰਾਂ ਦੇ ਝੂਠੇ, ਬੇਹੂਦਾ ਅਤੇ ਬਕਬਾਦ ਬਿਆਨ ਅਤੇ ਖ਼ਬਰਾਂ ਦੀਆਂ ਸੁਰਖ਼ੀਆਂ ਦਾ ਸੰਖੇਪ ਵੇਰਵਾ ਹੇਠਾਂ ਦਿੱਤਾ ਗਿਆ ਹੈ:

ਅਡੰਬਰ/ਸਜਧਜ/ਦਿਖਾਵਾ:

(ਨੋਟ: ਸਜਾਵਟਾਂ ਮਨੁੱਖੀ ਮਨ ਨੂੰ ਸੱਚ, ਇਨਸਾਨੀਯਤ ਅਤੇ ਧਰਮ ਤੋਂ ਦੂਰ ਕਰਦੀਆਂ ਹਨ! ਦਿਖਾਵੇ ਦੀ ਬਾਹਰੀ ਸਜਾਵਟ ਜਾਂ ਠਾਟ-ਬਾਟ ਦਾ ਸੰਬੰਧ ਕੇਵਲ ਅੱਖਾਂ ਦੀ ਥੁੜ-ਚਿਰੀ ਖ਼ੁਸ਼ੀ ਨਾਲ ਹੈ; ਆਤਮ-ਗਿਆਨ, ਮਨ/ਅਤਮਾ ਦੀ ਜਾਗ੍ਰਿਤੀ, ਤ੍ਰਿਪਤੀ ਜਾਂ ਆਤਮਿਕ ਆਨੰਦ ਨਾਲ ਬਿਲਕੁਲ ਵੀ ਨਹੀਂ!)

“ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਪਹਿਲੇ ਪ੍ਰਕਾਸ਼ ਮੌਕੇ ਹਰਿਮੰਦਰ ਸਾਹਿਬ ਜੀ ਦੀ 100 ਟਨ ਫੁੱਲਾਂ ਨਾਲ ਕੀਤੀ ਗਈ ਸਜਾਵਟ; ਮਲੇਸ਼ੀਆ, ਥਾਈਲੈਂਡ, ਸਿੰਗਾਪੁਰ, ਬੈਂਕਾਕ, ਨਿਊਜ਼ੀਲੈਂਡ, ਕੀਨੀਆ ਤੇ ਦੱਖਣੀ ਅਫ਼ਰੀਕਾ ਤੋਂ ਮੰਗਵਾਏ ਫੁੱਲ” ; “ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ 600 ਕੁਇੰਟਲ ਵਿਦੇਸੀ ਫੁਲਾਂ ਨਾਲ ਕੀਤੀ ਜਾਵੇਗੀ ਸਜਾਵਟ” ; “ਹੈਲੀਕਾਪਟਰ ਨਾਲ ਫੁੱਲਾਂ ਦੀ ਵਰਖਾ ਬਣੀ ਖਿੱਚ ਦਾ ਕਾਰਣ” ; “ਰੂਹਾਨੀਅਤ ਦੇ ਰੰਗ ਵਿੱਚ ਰੰਗਿਆ ਗਿਆ ਨਨਕਾਣਾ ਸਾਹਿਬ” ; “ਭਾਰਤੀ ਸਿੱਖਾਂ ਨੇ ਕਰਤਾਰਪੁਰ ਸਾਹਿਬ ਵਿੱਚ ਸੋਨੇ ਦੀ ਪਾਲਕੀ ਕੀਤੀ ਸਥਾਪਤ” ; “ਫ਼ਲੋਟਿੰਗ ਲਾਈਟ ਐਂਡ ਸਾਂਊਂਡ ਸ਼ੋਅ ਦੌਰਾਨ ਬਿਆਸ ਦਰਿਆ `ਚੋਂ ਨਿਕਲੀ ਅਲੌਕਿਕ ਰੌਸ਼ਨੀ ਨਾਲ ਚੌਫ਼ੇਰਾ ਜਗਮਗਾਇਆ” ; “ਕੈਨੇਡਾ `ਚ ਪ੍ਰਕਾਸ਼ ਪੁਰਬ ਮੌਕੇ ੫੫੦ ਘੰਟੇ ਬਲਣ ਵਾਲੀ ਮੋਮਬੱਤੀ ਤਿਆਰ” ; “ਸਜ ਧਜ ਯਾਤ੍ਰਾ” ; “ਗੁਰੂਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਨੂੰ ਗੋਲਡਨ ਟੈਂਪਲ ਦੀ ਤਰਜ਼ `ਤੇ ੧੨੫ ਕਿੱਲੋ ਸੋਨੇ ਨਾਲ ਸਜਾਇਆ ਜਾਵੇ ਗਾ…” ; “ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰਬਾਣੀ ਦੇ ਅੱਖਰ ਸੋਨੇ `ਚ ਮੜ੍ਹੇ” ; “ਗੁਰਪੁਰਬ ਸ਼ਤਾਬਦੀ ਨੂੰ ਸਮਰਪਿਤ ਸਜਾਵਟੀ ਗ਼ਲੀਚੇ ਵਿਛਾਏ: ਦੂਖ ਨਿਵਾਰਣ ਪਟਿਆਲਾ: ਸ਼੍ਰੋ: ਗੁ: ਪ੍ਰ: ਕਮੇਟੀ”। “ਸੁੰਦਰੀ ਕਰਣ” ; “ਪਵਿਤ੍ਰੀ ਕਰਣ” ; “ਸ੍ਰੀ ਅਕਾਲ ਤਖ਼ਤ ਸਾਹਿਬ ਦਾ 415ਵਾਂ ਸਿਰਜਣਾ ਦਿਵਸ 415 ਘਿਉ ਦੇ ਦੀਵੇ ਜਗਾ ਕੇ ਮਨਾਇਆ” ; ……।

“ਸੀਸ ਗੰਜ ਅੱਗੇ ਗੁਰੂ ਤੇਗ ਬਹਾਦੁਰ ਜੀ ਦਾ ਬੁੱਤ” ; “ਚਾਂਦਨੀ ਚੌਕ ਫਵਾਰੇ ਕੇ ਪਾਸ ਗੁਰੂ ਤੇਗ ਬਹਾਦੁਰ ਜੀ ਕੀ ਪ੍ਰਤਿਮਾ ਲਗਾਨੇ ਕਾ ਕਾਮ ਜੋਰ ਸ਼ੋਰ ਸੇ ਹੂਆ ਸ਼ੁਰੂ; 1 ਮਈ ਕੋ ਪੀ: ਐਮ: ਨਰਿੰਦਰ ਮੋਦੀ ਕਰ ਸਕਦੇ ਹਨ ਲੋਕ ਅਰਪਣ”। (ਟਿੱਪਣੀ: ਰੂਹਾਨੀ ਸ਼ਖ਼ਸੀਯਤ ਦੇ ਮਾਲਿਕ ਗੁਰੂ ਜੀ ਦਾ ਕਾਲਪਣਿਕ ਬੁੱਤ/ਮੂਰਤੀ ਜਾਂ ਪ੍ਰਤਿਮਾ ਬਣਵਾਉਣ ਅਤੇ ਸਥਾਪਿਤ ਕਰਨ/ਕਰਵਾਉਣ ਵਾਲਿਆਂ ਨੂੰ ਲੱਖ ਲਾਅਨਤ ਵੀ ਥੋੜੀ ਹੈ!)

“ਨੌਵੀਂ ਪਾਤਸ਼ਾਹੀ ਦਾ ਪ੍ਰਕਾਸ਼ ਉਤਸਵ ਮਨਾਉਣ ਲਈ ਗਠਿਤ ਕਮੇਟੀ ਦੀ ਮੋਦੀ ਅੱਜ ਕਰਨਗੇ ਪ੍ਰਧਾਨਗੀ; … ਗੁਰਦਵਾਰਾ ਸਾਹਿਬ ਵਿੱਚ ਭਰਵਾਂ ਸਵਾਗਤ”। (ਟਿੱਪਣੀ: ਮੋਦੀ, ਮੋਦੀ ਮੋਦੀ ਦੀ ਰਟ ਲਾਉਣ ਵਾਲੇ ਅਤੇ ਉਸ ਦੇ ਤਲੂਏ ਚੱਟਣ ਵਾਲੇ ਜ਼ਮੀਰ-ਮਰੇ ਅਧਿਕਾਰੀਆਂ ਨੂੰ ਧਿੱਕਾਰ ਧਿੱਕਾਰ ਧਿੱਕਾਰ ਹੈ!)

ਪਾਠ:

“ਇਕੋਤਰੀ ਸਮਾਗਮ ਦੇ ਨਗਰ ਕੀਰਤਨ 4 ਨੂੰ ਤੇ ਸੰਪੂਰਨਤਾ ਸਮਾਗਮ 5 ਨੂੰ”। (ਇਕੋਤਰੀ: 101 ਅਖੰਡ ਪਾਠ।); “ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਪਸ਼ਚਾਤਾਪ ਵਜੋਂ ਅਖੰਡ ਪਾਠ” ; “10 ਨਵੰਬਰ ਤੋਂ ਆਰੰਭ ਹੋਣਗੀਆਂ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ: ਕਾਲਾਂਵਾਲੀ” ; “ਬੋਤਲ ਵਿੱਚ ਲਿਖਿਆ 150 ਵਾਰ ਵਾਹਿਗੁਰੂ ਦਾ ਜਾਪ” ; “ਸ਼ੁੱਧ ਪਾਠ ਬੋਧ ਸਮਾਗਮ” : ਦਮਦਮੀ ਟਕਸਾਲ; “ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਦਿਵਸ ਸਬੰਧੀ ਪਾਠ ਆਰੰਭ” ; “ਦਿੱਲੀ ਕਮੇਟੀ ਨੇ ਮਨੁੱਖਤਾ ਦੇ ਭਲੇ ਵਾਸਤੇ ਗੁਰਦਵਾਰਿਆਂ `ਚ ਅਖੰਡ ਪਾਠ ਸਾਹਿਬ ਰਖਵਾਏ” ; “ਢਾਡੀਆਂ ਨੇ ਪਾਠ ਕਰਕੇ ਰੋਸ ਪ੍ਰਗਟਾਇਆ” ; “ਸੁਖਮਨੀ ਸਾਹਿਬ ਪਾਠ ਦੇ ਪਰਵਾਹ” ; “ਸ਼ਬਦ ਲੰਗਰ” ; ……।

ਭੇਖ:

(ਨੋਟ: ਗੁਰਮਤਿ ਅਨੁਸਾਰ, ਧਾਰਮਿਕ ਭੇਖ ਧਾਰਨ ਕਰਨਾ ਸੱਚ ਦੇ ਦੋਖੀ ਅਤੇ ਇਨਸਾਨੀਯਤ ਤੋਂ ਗਿਰੇ ਹੋਏ ਅਧਰਮੀਆਂ ਦਾ ਦੰਭ ਕਰਮ ਹੈ। ਸੱਚਾ ਧਰਮ ਕਿਸੇ ਭੇਖ ਦਾ ਮੁਹਤਾਜ ਨਹੀਂ! ! ਗੁਰਮਤਿ ਅਨੁਸਾਰ, ਗੁਰਮਤਿ (ਗੁਰਫ਼ਲਸਫ਼ਾ) ਅਤੇ ਭੇਖ ਦੋ ਵਿਰੋਧੀ ਵਿਚਾਰ ਹਨ। ਜਿੱਥੇ ਗੁਰਮਤਿ ਦਾ ਗਿਆਨ ਹੈ, ਉੱਥੇ ਭੇਖ ਦਾ ਕੋਈ ਮੁੱਲ਼ ਨਹੀਂ; ਅਤੇ ਜਿੱਥੇ ਭੇਖ ਦੀ ਪੂਜਾ ਹੁੰਦੀ ਹੋਵੇ, ਉੱਥੇ ਬਾਣੀ (ਗੁਰਮਤਿ) ਦੀ ਕੋਈ ਕਦਰ ਨਹੀਂ ਹੋਵੇ ਗੀ! !)

“ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਗੁਰੂ ਵਾਲੇ ਬਣੋ”। “ਸਿੱਖੀ ਬਾਣੇ ਵਿੱਚ ਸਜੇ ਬੱਚੇ……।” “ਦਸਤਾਰ ਸਜਾਓ ਲਹਿਰ ਨੇ ਖੋਲ੍ਹਿਆ ਟਰਬਨ ਬੈਂਕ। ਲੋੜਵੰਦਾਂ ਨੂੰ ਮੁਫ਼ਤ ਪੱਗਾਂ ਦੇਣ ਦਾ ਪ੍ਰਬੰਧ” ; “ਦਸਤਾਰ ਜਾਗਰੂਕਤਾ ਕੈਂਪ” ; “ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸ਼ਾਲ ਦਸਤਾਰ ਸਜਾਓ ਸਿਖਲਾਈ ਕੈਂਪ”। “ਸੁੰਦਰ ਦਸਤਾਰ ਦੁਮਾਲਾ ਮੁਕਾਬਲਾ”। “… ‘ਟਰਬਨ ਫਾਰ ਅਸਟਰੇਲੀਆ’ ਵੱਲੋਂ ਦਸਤਾਰ ਜਾਗਰੂਕਤਾ ਕੈਂਪ ਆਯੋਜਿਤ” ; “ਟਰਬਨ ਟਰੈਵਲਰ” …. . ; “ਦਸਤਾਰ ਦਿਵਸ”। “ਦਸਤਾਰ ਸਜਾਓ ਮਾਰਚ” ; “ਸੁਲਤਾਨਪੁਰ ਲੋਧੀ ਵਿਖੇ ਲੱਗਾ ਅਣੋਖਾ ਲੰਗਰ, ਮੁਫ਼ਤ ਵੰਡੀਆਂ ਦਸਤਾਰਾਂ” ; “ਦਸਤਾਰ ਬੰਦੀ ਦਿਵਸ” ; …ਦਸਤਾਰ ਏ ਖ਼ਾਲਸਾ ਵੱਲੋਂ ੨ ਦਿਨਾਂ ਦਸਤਾਰ ਸਿਖਲਾਈ ਕੈਂਪ” ; ……। “ਦਾਹੜਾ ਪ੍ਰਕਾਸ਼ ਕਰਨਾ” …।

ਚਿੰਨ੍ਹ:

“ਡੇਰਾ ਬਾਬਾ ਨਾਨਕ ਵਿਖੇ ੩੦੦ ਫ਼ੁੱਟ ਉੱਚਾ ਕੌਮੀ ਝੰਡਾ” ; “ਨਿਸ਼ਾਨ ਸਾਹਿਬ ਚੜ੍ਹਦੀ ਕਲਾ ਦਾ ਪ੍ਰਤੀਕ ਹੈ” : ਗਿ: ਸਾਹਿਬ ਸਿੰਘ। “ਸੋਨੇ ਦੀ ਸਿਰੀ ਸਾਹਿਬ ਭੇਟ” ;

“ਯਾਦਗਾਰੀ ਚਿੰਨ੍ਹ”। “…ਚਿੰਨ੍ਹਾਂ ਦੇ ਦਰਸ਼ਨ…” ; ……।

ਖੇਡਾਂ:

(ਨੋਟ: ਤਨ ਦੀ ਤੰਦਰੁਸਤੀ ਵਾਸਤੇ ਖੇਡਾਂ ਬਹੁਤ ਜ਼ਰੂਰੀ ਹਨ। ਪਰੰਤੂ ਇਨ੍ਹਾਂ ਖੇਡਾਂ ਨੂੰ ਧਰਮ ਨਾਲ ਰਲ-ਗੱਡ ਕਰਨਾ ਅਨਮਤ ਹੈ! ਗੁਰਫ਼ਲਸਫ਼ੇ ਨਾਲੋਂ ਖੇਡਾਂ ਨੂੰ ਪਹਿਲ ਦੇਣੀ, ਸਿਆਸਤਦਾਨਾਂ ਅਤੇ ਪੁਜਾਰੀਆਂ ਵੱਲੋਂ ਗੁਰਮਤਿ ਦੇ ਅਧਿਆਤਮਿਕ ਸਚ ਧਰਮ ਨੂੰ ਖੋਰਾ ਲਾਉਣ ਦਾ ਇੱਕ ਅਧਾਰਮਿਕ ਅਤੇ ਅਮਾਨਵੀ ਤਰੀਕਾ/ਸਾਧਨ ਹੈ।)

“ਖ਼ਾਲਸਾਈ ਖੇਡਾਂ” ; “ਸ਼ਰੋਮਣੀ ਕਮੇਟੀ ਵੱਲੋਂ ਤਿੰਨ ਰੋਜ਼ਾ ਖ਼ਾਲਸਾਈ ਖੇਡ ਉਤਸਵ ਸ਼ੁਰੂ” ; “ਗਤਕਾ ਮੁਕਾਬਲੇ” ; ……।

ਸਮਾਗਮ:

“ਗੁਰੂ ਮਾਨਿਓ ਚੇਤਨਾ ਸਮਾਗਮ……”। “ਪ੍ਰਕਾਸ਼ ਪੁਰਬ ਸਮਾਗਮ” ; “ਗੁਰਮਤਿ ਰੂਹਾਨੀ ਸਮਾਗਮ” ; “ਜਪ ਤਪ ਸਮਾਗਮ” ; “ਪਸ਼ਚਾਤਾਪ ਸਮਾਗਮ” ; “ਰੂਹਾਨੀ ਪ੍ਰਕਾਸ਼ ਸਮਾਗਮ” ਦਿੱਲੀ ਗੁ: ਪ੍ਰ: ਕਮੇਟੀ। “ਸਰਬ ਧਰਮ ਸਮਾਗਮ ਸਭਾ ਤੇ ਸ਼ਾਂਤੀ ਮਾਰਚ” ; “ਧਾਰਮਕ ਸਮਾਗਮਾਂ ਨੇ ਸੰਗਤ ਨੂੰ ਰੂਹਾਨੀ ਰੰਗ ਵਿੱਚ ਰੰਗਿਆ” ; “ਬਰਸੀ ਸਮਾਗਮ ਮੌਕੇ ਗੁਰਮਤਿ ਸਮਾਗਮ” ; “ਸ਼੍ਰਧਾਂਜਲੀ ਸਮਾਗਮ” ; “ਅੰਤਰ ਰਾਸ਼ਟਰੀ ਸਿੱਖ ਸੰਮੇਲਨ” ; “ਅਰਦਾਸ ਸਮਾਗਮ” ; “ਗੁਰਬਾਣੀ ਪਾਠ ਬੋਧ ਸਮਾਗਮ” ; ……।

ਪੁਰਬ:

“੫੫੦ਵੇਂ ਪ੍ਰਕਾਸ਼ ਪੁਰਬ (ਜਨਮ ਦਿਨ) ਨੂੰ ਸਮਰਪਿਤ ਕੌਫ਼ੀ ਟੇਬਲ ਬੁਕ”। “ਪ੍ਰਕਾਸ਼ ਪੁਰਬ ਦੇ ਜਸ਼ਨਾਂ ਲਈ ਕੇਂਦਰ ਸਰਕਾਰ 100 ਕਰੋੜ ਰੁਪਏ ਤੁਰੰਤ ਜਾਰੀ ਕਰੇ” ਚੰਨੀ; “ਚੰਨੀ ੫੫੦ਵੇਂ ਪ੍ਰਕਾਸ਼ ਪੁਰਬ ਸਮਾਗਮ ਦਾ ਸੱਦਾ ਦੇਣ ਯੂ: ਕੇ: ਪਹੁੰਚੇ” ; “ਪ੍ਰਕਾਸ਼ ਪੁਰਬ ਨੂੰ ਸਮਰਪਤ ੫੫੦ ਪ੍ਰਕਾਰ ਦੇ ਲੰਗਰ” ; “……੫੫੦ ਪੌਦੇ ਲਗਾਏ” ; “ਦਸੂਹੇ ਦੀ ਸੰਗਤ ਨੇ ਸਾਢੇ ਪੰਜ ਸੌ ਕੁਇੰਟਲ ਫੁੱਲਾਂ…” ; “ਪ੍ਰਕਾਸ਼ ਪੁਰਬ ਮੌਕੇ… ਦੀ ਸੰਗਤ ਨੇ ਰਾਜਪੁਰ ਵਿਖੇ ਬਣਾਏ ਗਏ ੫੫੦ ਫ਼ੁੱਟ ਲੰਬਾ ਕੇਕ…” ; “…ਵਿਖੇ ਤ੍ਰਿਵੈਣੀ ਪੁਰਬ ਹੋਲਾ ਮਹੱਲਾ ਸ਼ਾਨੋ ਸ਼ੌਕਤ ਨਾਲ ਆਰੰਭ” ; “ਨੌਂਵੀਂ ਪਾਤਸ਼ਾਹੀ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 400 ਫੁੱਟ ਉੱਚੀ ਮੀਨਾਰ ਬਣਾਵੇ ਪੰਜਾਬ ਸਰਕਾਰ: ਚੰਦੂਮਾਜਰਾ” “ਖ਼ਾਲਸਾ ਸਿਰਜਨਾ ਦਿਵਸ” ; ……।

ਕੀਰਤਨ:

“ਤੇਰਾ ਨਗਰ ਕੀਰਤਨ……ਮੇਰਾ ਨਗਰ ਕੀਰਤਨ, ਲੜਾਈ ਸ਼ੁਰੂ”। “ਬਾਬਾ ਬੁੱਢਾ ਜੀ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ” ; “ਅੰਤਰ ਰਾਸ਼ਟਰੀ ਨਗਰ ਕੀਰਤਨ ਖ਼ਾਲਸਾਈ ਜਾਹੋ ਜਲਾਲ ਨਾਲ……ਲਈ ਰਵਾਨਾ”। “…ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਯਾਦ `ਚ ਸੁਲਤਾਨ ਪੁਰ ਲੋਧੀ ਤੋਂ ਬਟਾਲਾ ਲਈ ਰਵਾਨਾ ਹੋਇਆ ਬਰਾਤ ਰੂਪੀ ਵਿਸ਼ਾਲ ਅਲੌਕਿਕ ਨਗਰ ਕੀਰਤਨ” ; “ਰਾਗ ਤਰੰਗ ਪ੍ਰੋਗਰਾਮ ਵਿੱਚ ਤੰਤੀ ਸਾਜ਼ਾਂ ਨੇ ਰੂਹਾਨੀਅਤ ਦਾ ਰੰਗ ਬੰਨਿਆ…” ; “ਅੰਤਰ ਰਾਸ਼ਟਰੀ ਨਗਰ ਕੀਰਤਨ ਦੇ ਮੁੰਬਈ ਦੀਆਂ ਸੰਗਤਾਂ ਨੇ ਕੀਤੇ ਦਰਸ਼ਨ……ਖ਼ਾਲਸਾਈ ਜੈਕਾਰਿਆਂ ਨਾਲ ਗੂੰਜ ਉੱਠਿਆ ਆਸਮਾਨ” ; “ਕੀਰਤਨ ਲੜੀ ਆਰੰਭ…” ; “ਨਗਰ ਕੀਰਤਨ ਵਿੱਚ ਨਰਸਿੰਙਾ ਵਜਾਉਂਦਾ ਸਿੰਘ” ; ……।

ਅੰਮ੍ਰਿਤ:

“ਅੰਮ੍ਰਿਤ ਸੰਚਾਰ ਸਮਾਗਮ” ; “ਸੰਤ ਬਾਬਾ ਈਸ਼ਰ ਸਿੰਘ ਨੇ ਲੱਖਾਂ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ” ; “ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਜਥੇਦਾਰ ਸੰਗਤਾਂ ਨੂੰ ਛਕਾਉਣ ਗੇ ਅੰਮ੍ਰਿਤ” : ਬੀਬੀ ਜਗੀਰ ਕੌਰ। (ਟਿੱਪਣੀ: ਕੀ ਬਾਬੇ ਨਾਨਕ ਨੇ ਅੰਮ੍ਰਿਤ ਛਕਿਆ ਹੋਇਆ ਸੀ? ? ?)

ਸਨਮਾਨ, ਸਿਰੋਪੇ ਅਤੇ ਲਕਬ/ਉਪਾਧੀਆਂ:

“ਸ਼ਰੋਮਣੀ ਸੇਵਾ ਰਤਨ” ; “ਸ਼ਰੋਮਣੀ ਪੰਥ ਰਤਨ” ; “ਗੌਹਰ-ਏ-ਮਸਕੀਨ” ਜਥੇਦਾਰ ਦਾ ਲਕਬ! “ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ” ; “ਰਹਿਬਰ-ਏ-ਕੌਮ” ; “ਸਿਪਾਹ ਸਾਲਾਰ” ; “ਸ਼ਰੋਮਣੀ ਕਮੇਟੀ ਵੱਲੋਂ ਪ੍ਰਧਾਨ ਮੰਤ੍ਰੀ ਦਾ ਵੱਕਾਰੀ ਕੌਮੀ ਸੇਵਾ ਐਵਾਰਡ ਨਾਲ ਸਨਮਾਨ” ; “ਪ੍ਰਕਾਸ਼ ਪੁਰਬ ਤਮਗੇ ਨਾਲ ਸਨਮਾਨਤ” ; “ਮਲਵਈ ਧਰਤੀ ਦਾ ਮਹਿਕਦਾ ਫੁੱਲ ਸੁਖਬੀਰ ਬਾਦਲ (?) “; ……।

ਅਰਦਾਸ:

“ਖਿਮਾ-ਯਾਚਨਾ ਦੀ ਅਰਦਾਸ” ; “ਕਤਲੇਆਮ ਪੀੜਤਾਂ ਲਈ ਅਰਦਾਸ ਦਿਵਸ”। “ਗੁਰੂਦੁਆਰਾ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਵੱਲੋਂ ੨੪੨ਵੀਂ ਅਰਦਾਸ” ; “ਗੁਰਮਤਿ ਪ੍ਰਚਾਰਕ ਸੰਤ ਸਭਾ ਵੱਲੋਂ ਗੁ: ਕਰਤਾਰਪੁਰ ਸਾਹਿਬ ਲਾਂਘਾ ਸੁੱਖੀ-ਸਾਂਦੀ ਖੁਲ੍ਹਣ ਲਈ ਅਰਦਾਸ” ; “ਅੰਤਿਮ ਅਰਦਾਸ” ; “ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ” ; “…ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਨਤਮਸਤਕ…ਫ਼ਿਲਮ ਦੀ ਸਫ਼ਲਤਾ ਲਈ ਅਰਦਾਸ” ; “ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ-ਦੀਦਾਰ ਦੀ ਮੰਗ” ; ……।

ਨਤਮਸਤਕ:

“ਦਰਬਾਰ ਸਾਹਿਬ ਵਿਖੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ” ; “…ਪਸ਼ਚਾਤਾਪ ਭਾਵਨਾ ਨਾਲ ਦਰਬਾਰ ਸਾਹਿਬ ਨਤਮਸਤਕ ਹੋਏ” ; ……।

ਇਸ਼ਨਾਨ:

“ਸ਼ਰੋਮਣੀ ਕਮੇਟੀ ਨੇ ਕੀਤੀ ਇਤਿਹਾਸਕ ਦਰਸ਼ਨੀ ਡਿਉੜੀ ਦੀ ਇਸ਼ਨਾਨ ਸੇਵਾ”।

ਯਤ੍ਰਾ/ਮਾਰਚ:

“ਸ਼ਬਦ ਗੁਰੂ ਯਾਤਰਾ…” ; “ਸਿੱਖ ਜਥੇਬੰਦੀਆਂ ਨੇ ਰੋਸ ਮਾਰਚ ਕੱਢਿਆ” ; “ਫ਼ਤਹਿ ਮਾਰਚ” ; “ਗੁਰੂ ਨਾਨਕ ਪ੍ਰਕਾਸ਼ ਯਾਤ੍ਰਾ” ; “ਤੀਰਥ ਯਾਤਰਾ ਟ੍ਰੇਨ” ; “ਗੁਰੂ ਨਾਨਕ ਸਦਭਾਵਾ ਯਾਤਰਾ” ; “ਪੈਦਲ ਸ਼ਬਦ ਚੌਕੀ ਯਾਤਰਾ” ; “੧੩ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਮਾਰਚ ਕੱਢਣ ਦਾ ਐਲਾਨ” ; “ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਮਾਨਿਉ ਗ੍ਰੰਥ ਚੇਤਨਾ ਫੇਰੀ” ; “ਸ਼ਰਧਾ ਯਾਤ੍ਰਾ” ; “ਪ੍ਰਭਾਤ ਫੇਰੀਆਂ” ; ……।

ਪ੍ਰਸਾਦ: “ਪਿੰਨੀ ਪ੍ਰਸਾਦ ਦੀ ਮਸ਼ੀਨ ਦਾ ਉਦਘਾਟਨ”। “ਸੰਗਤਾਂ ਲਈ ਪਿੰਨੀ ਪ੍ਰਸ਼ਾਦ ਦੀ ਸੇਵਾ ਸ਼ੁਰੂ” ; ……।

ਵਾਪਾਰ:

“ਸ਼ਰੋਮਣੀ ਕਮੇਟੀ ਨੇ…ਹੋਰ ਗੁਰੂਦੁਆਰੇ ਆਪਣੇ ਅਧਿਕਾਰ ਅਧੀਨ ਕੀਤੇ, ਇਨ੍ਹਾਂ ਤੋਂ 18 ਕਰੋੜ ਰੁਪਏ ਸਾਲਾਨਾ ਦੀ ਆਮਦਨ ਹੋਵੇ ਗੀ” ; “ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸੋਨੇ ਅਤੇ ਚਾਂਦੀ ਦੇ ਸਿੱਕੇ ਸਮੁੱਚੀ ਦੁਨੀਆ ਵਿੱਚ ਵੇਚੇ ਗੀ” ; “ਦਸਵੰਧ ਨਾਲ ਗੁਲਜ਼ਾਰ ਹੋਵੇਗੀ ਸੁਲਤਾਨ ਪੁਰ ਲੋਧੀ: ਬਾਦਲ”। “ਬਿਦੇਸਾਂ ਵਿੱਚ ਪਾਵਨ ਸਰੂਪਾਂ ਦੀ ਛਪਾਈ” ; “ਗੁਰਦੁਆਰਾ ਮੈਨੇਜਮੈਂਟ ਦਾ ਕੋਰਸ ਸ਼ਰੋਮਣੀ ਕਮੇਟੀ ਦਾ ਵਿਲੱਖਣ ਕਾਰਜ: ਹਰਪ੍ਰੀਤ ਸਿੰਘ। “ਜੂਨ ’84 ਦੇ ਘੱਲੂਘਾਰੇ ਦੌਰਾਨ ਜ਼ਖ਼ਮੀ ਸਰੂਪਾਂ ਦੇ ਸੰਗਤ ਨੂੰ ਕਰਵਾਏ ਜਾਣਗੇ ਦਰਸ਼ਨ” ; “ਸਾਰਾਗੜ੍ਹੀ ਯਾਤ੍ਰੀ ਨਿਵਾਸ” ; ਸ੍ਰੀ ਕਲਗੀਧ੍ਰ ਨਿਵਾਸ ਸਥਾਨ” ; “ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਕਾ ਜਾਰੀ” ; ……।

ਸੰਸਥਾਵਾਂ:

“ਯੰਗ ਪ੍ਰੋਗ੍ਰੈਸਿਵ ਸਿੱਖ ਫ਼ੋਰਮ ਕਾਇਮ” ; “ਸਰਬ ਧਰਮ ਸਭਾ ਆਯੋਜਿਤ” ; “ਗੁਰਮਤਿ ਸੇਵਾ ਲਹਿਰ” ; “ਗੁਰੂ ਮਾਨਿਉ ਗ੍ਰੰਥ ਚੇਤਨਾ ਲਹਿਰ” ; “ਸ਼ਰੋਮਣੀ ਅਖੰਡ ਪਾਠੀ ਵੈੱਲਫ਼ੇਅਰ ਸੋਸਾਇਟੀ” ; “…ਅਖੰਡ ਪਾਠੀ ਐਸੋਸੀੲਸ਼ਨ” ; “‘ਆਉ ਬਣੀਏ ਗੁਰਸਿੱਖ ਪਿਆਰਾ’, ਦੀ ਪੰਜਵੀਂ ਵਰ੍ਹੇਗੰਢ ਮਨਾਈ” ; “ਦਰਬਾਰੇ ਖ਼ਾਲਸਾ” ; “ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ” ; “ਸਿੱਖ ਮਿਸ਼ਨ ਕੇਂਦਰ” ; “ਗੁਰਮਤਿ ਲੋਕਧਾਰਾ ਮੰਚ” ; ਅਨੇਕ ਅਕਾਲੀ ਦਲ ਅਤੇ ਅਣਗਿਣਤ ਪੰਥਕ/ਸਿੱਖ ਸੰਸਥਾਵਾਂ/ਜਥੇਬੰਦੀਆਂ; ਗੁਰੁ ਦੇ ਨਾਮ `ਤੇ ਸਥਾਪਿਤ ਕੀਤੇ ਹਜ਼ਾਰਾਂ ਡੇਰੇ ਅਤੇ ਅਨੇਕ ਟਕਸਾਲਾਂ……।

ਹੁਕਮਨਾਮਾ: “ਕੈਪਟੇਨ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਮੰਨਣ” ਲੌਂਗੋਵਾਲ। ; “ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮਿਆਂ ਦੀ ਪਵਿੱਤਰਤਾ ਨੂੰ ਖ਼ਤਰਾ” ; “ਹੁਕਮਨਾਮਾ ਸਾਹਿਬ” ; ……।

ਫੁਟਕਲ ਸੁਰਖ਼ੀਆਂ ਅਤੇ ਬਿਆਨ:

“ਸ੍ਰੀ ਹਰਿਮੰਦਰ ਸਾਹਿਬ ਨੂੰ ਸਫ਼ਾਈ ਲਈ ਕੀਤੇ ਕਾਰਜਾਂ ਲਈ ਸਰਵਉੱਤਮ ਪੁਰਸਕਾਰ ਮਿਲਿਆ” ; “…ਬਰਸੀ ਖਾਲਸਾਈ ਜਾਹੋ ਜਲਾਲ ਨਾਲ ਮਨਾਈ ਜਾਵੇ” ; “੧੪ ਅਕਤੂਬਰ ਨੂੰ “ਲਾਹਨਤ ਦਿਹਾੜੇ” ਵਜੋਂ ਮਨਾਉਣ ਸੰਬੰਧੀ ਮੀਟਿੰਗ” ; “ਐਜੂਕੇਸ਼ਨ ਲੰਗਰ” ; “ਨਾਮ-ਬਾਣੀ ਦੇ ਸਮੁੰਦਰ ਵਿੱਚ ਲਾਈ ਡੁਬਕੀ” ; “…ਸੱਚ ਖੰਡ ਪਿਆਨਾ ਕਰ ਗਏ” ; ਅੰਗੀਠਾ ਸੰਭਾਲ” ; “ਸ਼ਾਰਟ ਸਰਕਟ ਕਾਰਣ ਪਲੰਘ ਸਾਹਿਬ ਨੂੰ ਲੱਗੀ ਅੱਗ” ; “ਸੂਬੇ `ਚ ੧੭੫ ਨਾਨਕ ਬਗੀਚੀਆਂ ਤਿਆਰ ਕਰਾਂ ਗੇ” ; “ਦੁਨੀਆ ਦਾ ਪਹਿਲਾ ਗੁਰੂ ਗ੍ਰੰਥ ਸਾਹਿਬ ਬਾਗ਼ ਮੋਗਾ” ; “ਖ਼ਾਲਸਾਈ ਬੈਂਡ ਅਤੇ ਨਗਾਰਿਆਂ ਨਾਲ ਦਿੱਤੀ ਗਈ ਸਲਾਮੀ” ; “ਗੁਰੂ ਨਾਨਕ ਦੇ ਨਨਕਾਣੇ `ਚ ‘ਆਰ ਨਾਨਕ ਪਾਰ ਨਾਨਕ’ ਦੀਆਂ ਗੂੰਜਾਂ” ; “……ਦਾ ਅੰਗੀਠਾ ਜਲ ਪਰਵਾਹ” ; “ਸਟਰੀਟ ਪ੍ਰਚਾਰ ਮੁਹਿੰਮ” ; “ਸੇਵਾ ਦੇ ਕੁੰਭ `ਚ ਇਸ਼ਨਾਨ ਕਰਨ ਵਾਲਾ ਭਵਸਾਗਰ ਤੋਂ ਪਾਰ ਹੋ ਜਾਂਦੈ” : ‘ਗਿਆਨੀ’ ਹਰਪ੍ਰੀਤ ਸਿੰਘ। “ਸ਼ਬਦ ਲੰਗਰ” ; “ਥਾਲ ਖੜਕਾਓ ਅੰਦੋਲਨ” ; ……। “ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਘਾਹ; “ਕਾਨੂੰਨੀ ਸਜ਼ਾ-ਯਾਫ਼ਤਾ ਜਗੀਰ ਕੌਰ ਸ਼੍ਰੋ: ਗੁ: ਪ੍ਰਭੰਧਕ ਕਮੇਟੀ ਦੀ ਪ੍ਰਧਾਨ……”।

(ਨੋਟ: ਅਜਿਹੇ ਅਣਗਿਣਤ ਹਵਾਲੇ ਹੋਰ ਵੀ ਦਿੱਤੇ ਜਾ ਸਕਦੇ ਹਨ।)

ਪਾਠਕ ਸਜਨੋਂ! ਜੇ ਬਿਬੇਕ ਬੁੱਧਿ ਅਤੇ ਨਿਰਪੱਖਤਾ ਨਾਲ ਦੇਖੀਏ ਤਾਂ ‘ਸਿੱਖ ਧਰਮ’ ਲਈ ਕੀਤੇ ਜਾ ਰਹੇ ਉਪਰੋਕਤ ‘ਉੱਦਮਾਂ/ਉਪਰਾਲਿਆਂ’ ਵਿੱਚ ਗੁਰਮਤਿ-ਗਿਆਨ, ਅਧਿਆਤਮਿਕਤਾ, ਮਾਨਵ-ਵਾਦੀ ਨੈਤਿਕ ਗੁਣਾਂ, ਸੱਚ ਅਤੇ ਇਨਸਾਨੀਯਤ ਦੇ ਨਿਰਮਲ ਧਰਮ ਨੂੰ ਅਪਣਾਉਣ ਲਈ ਨਾ ਤਾਂ ਕੋਈ ਸੰਕੇਤ ਹੈ, ਨਾ ਹੀ ਕੋਈ ਜਣਕਾਰੀ ਦਿੱਤੀ ਗਈ ਹੈ ਅਤੇ ਨਾ ਹੀ ਇਸ ਸੁਮਾਰਗ ਉੱਤੇ ਚੱਲਣ ਦੀ ਕੋਈ ਪ੍ਰੇਰਣਾ! ! ! ਇਸ ਦੇ ਉਲਟ ਜੋ ਸਾਫ਼ ਨਜ਼ਰ ਆਉਂਦਾ ਹੈ, ਉਹ ਹੈ: ਸਵਾਰਥ, ਅਗਿਆਨਤਾ/ਬੂਝੜਤਾ, ਦੰਭ/ਕਪਟ, ਹਉਮੈਂ, ਲੋਭ-ਲਾਲਚ, ਮਾਇਆ ਦੇ ਵਾਪਾਰ ਲਈ ਸ਼ਾਬਦਿਕ ਕਲਾਬਾਜ਼ੀਆਂ ਨਾਲ ਕੀਤੀ ਹੋਛੀ ਇਸ਼ਤਿਹਾਰਬਾਜ਼ੀ, ਮਲਿਕ ਭਾਗੋਆਂ ਦੀ ਝੂਠੀ ਖ਼ੁਸ਼ਆਮਦ ਅਤੇ ਧਰਮ ਦੇ ਨਾਮ `ਤੇ ਮਨੁੱਖਤਾ ਨੂੰ ਠੱਗਣ ਦੇ ਜੁਗਾੜ……ਵਗ਼ੈਰਾ ਵਗ਼ੈਰਾ।

ਜਿਸ ਸੰਸਾਰਕ ਧਰਮ ਵਿੱਚ ਗਿਆਨ, ਸੱਚ, ਇਨਸਾਨੀਅਤ ਅਤੇ ਮਾਨਵਵਾਦੀ ਨਿਰਮਲ ਧਰਮ ਦੀ ਮਹਿਕ ਦੀ ਬਜਾਏ ਅਗਿਆਨਤਾ, ਝੂਠ, ਸ਼ੈਤਾਨੀਯਤ, ਦਿਖਾਵੇ ਦੀ ਚਮਕ-ਦਮਕ, ਮਾਇਆ ਦੇ ਵਾਪਾਰ ਲਈ ਕੀਤੀ ਜਾਂਦੀ ਬੂਝੜ ਮਲਿਕ ਭਾਗੋਆਂ ਦੀ ਖ਼ੁਸ਼ਆਮਦ ਦੀ ਬਦਬੋ ਹੀ ਹੋਵੇ, ਉਸ ਭਰਮਾਊ ਧਰਮ ਨੂੰ ਅਲਵਿਦਾ ਕਹਿਣ ਵਿੱਚ ਕੋਈ ਘਾਟਾ ਨਹੀਂ!

ਗੁਰਇੰਦਰ ਸਿੰਘ ਪਾਲ

ਅਕਤੂਬਰ 31, 2021.




.